PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

Punjab State Board PSEB 11th Class Environmental Education Book Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ Textbook Exercise Questions and Answers.

PSEB Solutions for Class 11 Environmental Education Chapter 13 ਊਰਜਾ ਦੇ ਗੈਰ ਰਵਾਇਤੀ ਸੋਤ

Environmental Education Guide for Class 11 PSEB ਊਰਜਾ ਦੇ ਗੈਰ ਰਵਾਇਤੀ ਸੋਤ Textbook Questions and Answers

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਰਜਾ ਦੇ ਵੱਖ-ਵੱਖ ਗੈਰ-ਰਵਾਇਤੀ (Non-conventional) ਸ੍ਰੋਤਾਂ ਦੇ ਨਾਮ ਲਿਖੋ ।
ਉੱਤਰ-
ਬਾਇਓਮਾਸ, ਪੌਣ ਊਰਜਾ, ਸੂਰਜੀ ਸੌਰ ਊਰਜਾ, ਸਮੁੰਦਰੀ ਊਰਜਾ, ਭੂ-ਤਾਪੀ ਊਰਜਾ ਅਤੇ ਨਿਊਕਲੀਅਰ ਊਰਜਾ ।

ਪ੍ਰਸ਼ਨ 2.
ਊਰਜਾ ਦੇ ਗੈਰ-ਰਵਾਇਤੀ ਸ੍ਰੋਤਾਂ ਨੂੰ ਨਵਿਆਉਣਯੋਗ ਊਰਜਾ ਸ੍ਰੋਤ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਗੈਰ-ਰਵਾਇਤੀ ਸ੍ਰੋਤਾਂ ਦਾ ਕੁਦਰਤ ਦੁਆਰਾ ਨਵੀਨੀਕਰਨ ਕੀਤਾ ਜਾ ਸਕਦਾ ਹੈ, ਇਸ ਲਈ ਉਸ ਨੂੰ ਨਵਿਆਉਣਯੋਗ ਯੋਗ ਸ੍ਰੋਤਾਂ ਦੇ ਰੂਪ ਵਿਚ ਜਾਣਿਆ ਜਾਂਦਾ ਹੈ ।

ਪ੍ਰਸ਼ਨ 3.
ਬਾਲਣ-ਲੱਕੜੀ ਨੂੰ ਚਾਰਕੋਲ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ ?
ਉੱਤਰ-
ਜਲਣਸ਼ੀਲ ਲੱਕੜੀ ਨੂੰ ਅੰਸ਼ਿਕ ਰੂਪ ਵਿਚ ਆਕਸੀਜਨ ਦੀ ਘੱਟ ਮਾਤਰਾ ਵਿਚ ਜਲਾ ਕੇ ਚਾਰਕੋਲ ਵਿਚ ਤਬਦੀਲ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 4.
ਦੋ ਤਰਲ ਬਾਲਣ ਦੱਸੋ, ਜੋ ਕਿ ਜੈਵ-ਪੁੰਜ ਤੋਂ ਬਣਾਏ ਜਾ ਸਕਦੇ ਹਨ ।
ਉੱਤਰ-
ਬਾਇਓ ਗੈਸ ਅਤੇ ਬਾਇਓ ਡੀਜ਼ਲ।

ਪ੍ਰਸ਼ਨ 5.
ਬਾਇਓਗੈਸ ਦੀ ਰਚਨਾ ਦੱਸੋ ।
ਉੱਤਰ-
ਮਿਥੇਨਾਲ ਅਤੇ ਇਥੇਨਾਲ ਦੇ ਨਾਲ H2S ਅਤੇ CO2 ਆਦਿ ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 6.
ਤੇਲ ਪੈਦਾ ਕਰਨ ਵਾਲੇ ਇਕ ਪੌਦੇ ਦਾ ਨਾਂ ਲਿਖੋ ।
ਉੱਤਰ-
ਜਟਰੋਫਾ ਤੇ ਹੋਰ ਯੋਫੋਬਿਆਸੀ ਪਰਿਵਾਰ ਨਾਲ ਸੰਬੰਧਿਤ ਪੌਦੇ।

ਪ੍ਰਸ਼ਨ 7.
ਊਰਜਾ ਦਾ ਕਿਹੜਾ ਨਵਿਆਉਣਯੋਗ ਸ੍ਰੋਤ, ਸਭ ਤੋਂ ਵੱਧ ਮਹੱਤਵਪੂਰਨ ਹੈ ?
ਉੱਤਰ-
ਸੂਰਜੀ ਊਰਜਾ।

ਪ੍ਰਸ਼ਨ 8.
ਸੂਰਜੀ ਪੈਨਲ (Solar Panel) ਕਿਸਨੂੰ ਆਖਦੇ ਹਨ ?
ਉੱਤਰ-
ਵੱਡੀ ਮਾਤਰਾ ਵਿਚ ਫੋਟੋਵੋਲਟਿਕ ਸੈੱਲਾਂ ਨੂੰ ਇਕ-ਦੂਸਰੇ ਦੇ ਨਾਲ ਜੋੜ ਕੇ ਬਿਜਲੀ ਦੀ ਵੱਧ ਮਾਤਰਾ ਪੈਦਾ ਕਰਨ ਦੇ ਲਈ ਬਣਾਏ ਗਏ ਯੰਤਰ ਨੂੰ ਸੂਰਜੀ ਪੈਨਲ ਕਿਹਾ ਜਾਂਦਾ ਹੈ।

ਪ੍ਰਸ਼ਨ 9.
ਪੌਣ ਟਰਬਾਈਨ ਕੀ ਹੁੰਦੀ ਹੈ ?
ਉੱਤਰ-
ਬਿਜਲੀ ਉਤਪੰਨ ਕਰਨ ਵਾਲੀਆਂ ਪੌਣ ਮਸ਼ੀਨਾਂ ਹਵਾ ਨਾਲ ਚਲਣ ਵਾਲੀਆਂ ਮਸ਼ੀਨਾਂ ਨੂੰ ਪੌਣ ਟਰਬਾਈਨ ਆਖਿਆ ਜਾਂਦਾ ਹੈ।

ਪ੍ਰਸ਼ਨ 10.
ਪੌਣ ਟਰਬਾਈਨ ਚਲਾਉਣ ਲਈ ਜ਼ਰੂਰੀ ਢੁੱਕਵੀਂ ਹਵਾ ਦੀ ਗਤੀ ਦੱਸੋ।
ਉੱਤਰ-
8.23 ਮੀ: /ਸੈਕਿੰਡ।

ਪ੍ਰਸ਼ਨ 11.
ਜਵਾਰਭਾਟੇ ਦੀ ਪਰਿਭਾਸ਼ਾ ਦਿਉ ।
ਉੱਤਰ-
ਚੰਦਰਮਾ ਅਤੇ ਸੂਰਜ ਦੇ ਗੁਰੁਤਾਕਰਸ਼ਨ ਸ਼ਕਤੀ ਦੇ ਕਾਰਨ ਸਮੁੰਦਰੀ ਪਾਣੀ ਦਾ ਚੜ੍ਹਨਾ ਅਤੇ ਉਤਰਨਾ ਜਵਾਰਭਾਟਾ ਅਖਵਾਉਂਦਾ ਹੈ।

ਪ੍ਰਸ਼ਨ 12.
ਛੋਟੇ ਪੱਧਰ ਦੇ ਪਣ-ਬਿਜਲੀ ਘਰਾਂ ਨੂੰ ਵਧੇਰੇ ਵਾਤਾਵਰਣ ਪੱਖੀ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਛੋਟੇ ਪੱਧਰ ਦੇ ਪਣ-ਬਿਜਲੀ ਘਰਾਂ ਨੂੰ ਬਣਾਉਣ ਦੇ ਲਈ ਛੋਟਾ ਬੰਨ੍ਹ ਬਣਾਇਆ ਜਾਂਦਾ ਹੈ। ਇਸ ਲਈ ਵਾਤਾਵਰਣ ਘੱਟ ਪ੍ਰਭਾਵਿਤ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਵਧੇਰੇ ਵਾਤਾਵਰਣ ਪੱਖੀ ਮੰਨਿਆ ਜਾਂਦਾ ਹੈ।

ਪ੍ਰਸ਼ਨ 13.
ਉਹਨਾਂ ਦੋ ਸਥਾਨਾਂ ਦੇ ਨਾਂ ਲਿਖੋ, ਜਿੱਥੇ ਭੂ-ਤਾਪ ਊਰਜਾ ਦੀ ਪ੍ਰਾਪਤੀ ਲਈ ਛੋਟੇ ਪ੍ਰਾਜੈਕਟ ਸਥਾਪਿਤ ਕੀਤੇ ਗਏ ਹਨ।
ਉੱਤਰ-
ਮਨੀਕਰਨ, ਪੁਗਾਵੈਲੀ ਲਦਾਖ)।

(ਅ) ਛੋਟੀ ਉੱਤਰਾਂ ਵਾਲੇ ਸਨ (Type I)

ਪ੍ਰਸ਼ਨ 1.
ਉਰਜਾ ਦੇ ਰਵਾਇਤੀ ਸੋਤਾਂ ਦੇ ਮੁਕਾਬਲੇ ਉਰਜਾ ਦੇ ਗੈਰ-ਰਵਾਇਤੀ ਸੋਤਾਂ ਦੀਆਂ ਕਿਹੜੀਆਂ-ਕਿਹੜੀਆਂ ਖੂਬੀਆਂ ਹਨ ?
ਉੱਤਰ-
ਗੈਰ-ਰਵਾਇਤੀ ਊਰਜਾ ਸ੍ਰੋਤ ਵਾਤਾਵਰਣ ਦੇ ਅਨੁਕੂਲ ਹਨ ਕਿਉਂਕਿ ਇਸ ਦੇ ਉਪਯੋਗ ਨਾਲ ਪ੍ਰਦੂਸ਼ਣ ਨਹੀਂ ਹੁੰਦਾ। ਇਹ ਸੋਤ ਉਰਜਾ ਦਾ ਕਦੇ ਨਾ ਖ਼ਤਮ ਹੋਣ ਵਾਲਾ ਭੰਡਾਰ ਹਨ। ਇਸ ਲਈ ਇਹਨਾਂ ਦਾ ਉਪਯੋਗ ਕਰਦੇ ਰਹਿਣ ਨਾਲ ਇਹ ਕਦੀ ਸਮਾਪਤ ਨਹੀਂ ਹੁੰਦੇ ਕਿਉਂਕਿ ਪ੍ਰਾਕ੍ਰਿਤੀ ਇਨ੍ਹਾਂ ਦਾ ਦੁਬਾਰਾ ਨਵੀਕਰਨ ਕਰ ਸਕਦੀ ਹੈ। ਇਸ ਦੇ ਉਲਟ ਰਵਾਇਤੀ ਉਰਜਾ ਸੋਤ ਅਧਿਕ ਉਪਯੋਗ ਦੇ ਬਾਅਦ ਖ਼ਤਮ ਹੋ ਜਾਂਦਾ ਹੈ ਅਤੇ ਪ੍ਰਦੂਸ਼ਣ ਦੀ ਮਾਤਰਾ ਵੀ ਵੱਧ ਹੁੰਦੀ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 2.
ਜੈਵ-ਪੁੰਜ ਊਰਜਾ (Biomass Energy) ਵਿਚ ਕੀ ਕੁੱਝ ਸ਼ਾਮਲ ਹੈ ?
ਉੱਤਰ-
ਬਾਇਓਮਾਸ ਵਿਚ ਲੱਕੜੀ, ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਪੌਦੇ, ਪਸ਼ੂਆਂ ਦਾ ਗੋਬਰ, ਫ਼ਸਲਾਂ ਦੀ ਰਹਿੰਦ-ਖੂੰਹਦ ਆਦਿ ਸ਼ਾਮਲ ਹੁੰਦਾ ਹੈ। ਬਾਇਓਮਾਸ ਊਰਜਾ ਵਿਚ ਪੌਦਿਆਂ ਦੁਆਰਾ ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਦੁਆਰਾ ਨਿਰਮਿਤ ਰਸਾਇਣਿਕ ਊਰਜਾ ਦੇ ਰੂਪ ਵਿਚ ਸੂਰਜੀ ਊਰਜਾ ਹੀ ਮੌਜੂਦ ਹੁੰਦੀ ਹੈ।

ਪ੍ਰਸ਼ਨ 3.
ਇੱਕ ਫੋਟੋਵਾਲਟਿਕ ਸੈੱਲ ਬਿਜਲੀ ਕਿਵੇਂ ਪੈਦਾ ਕਰਦਾ ਹੈ ?
ਉੱਤਰ-
ਫੋਟੋਵਾਲਟਿਕ ਸੈੱਲ ਦੇ ਉਪਯੋਗ ਨਾਲ ਸੂਰਜੀ ਵਿਕਿਰਨਾਂ ਦੀ ਊਰਜਾ ਨੂੰ ਸਿੱਧੇ ਤੌਰ ‘ਤੇ ਬਿਜਲੀ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਫੋਟੋਵਾਲਟਿਕ ਸੈੱਲ ਵਿਸ਼ੁੱਧ ਸਿਲੀਕਾਨ ਅਤੇ ਕੁੱਝ ਹੋਰ ਰਸਾਇਣਾਂ ਜਿਸ ਤਰ੍ਹਾਂ ਗੈਲੀਅਮ, ਆਰਸੀਨਾਇਡ ਜਾਂ ਕੈਡੀਅਮ ਸਲਫਾਈਡ ਨਾਲ ਬਣੇ ਹੁੰਦੇ ਹਨ। ਇਨ੍ਹਾਂ ਸੈੱਲਾਂ ਤੇ ਜਦੋਂ ਸੂਰਜ ਦੀ ਰੌਸ਼ਨੀ ਪੈਂਦੀ ਹੈ ਤਾਂ ਇਨ੍ਹਾਂ ਵਿਚ ਇਲੈੱਕਟ੍ਰਾਨ ਉਤਸਰਜਤ ਹੋ ਜਾਂਦੇ ਹਨ ਅਤੇ ਕੁੱਝ ਮਾਤਰਾ ਵਿਚ ਕਰੰਟ ਪੈਦਾ ਹੋ ਜਾਂਦਾ ਹੈ। ਬਿਜਲੀ ਪੈਦਾ ਕਰਨ ਦੀ ਸਮਰੱਥਾ ਵਿਚ ਵਾਧਾ ਕਰਨ ਲਈ ਕੂਮ ਵਿਚ ਫੋਟੋਵਾਲਟਿਕ ਸੈੱਲਾਂ ਨੂੰ ਇਕ-ਦੂਸਰੇ ਦੇ ਨਾਲ ਜੋੜ ਕੇ ਸੂਰਜੀ ਪੈਨਲ ਬਣਾਇਆ ਜਾਂਦਾ ਹੈ। ਫੋਟੋਵਾਲਟਿਕ ਸੈੱਲ ਦੁਆਰਾ ਉਤਪੰਨ ਬਿਜਲੀ ਅਪਰਤਵਾਂ ਕਰੰਟ (Direct Current) ਅਖਵਾਉਂਦਾ ਹੈ। ਜਿਸਨੂੰ ਇਲੈੱਕਟਾਨਿਕ ਪਰਿਵਰਤਨ ਨਾਲ ਪਰਤਵਾਂ ਕਰੰਟ (Alternating Current) ਵਿਚ ਬਦਲ ਦਿੱਤਾ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 1

ਪ੍ਰਸ਼ਨ 4.
ਸੌਰ ਸੂਰਜੀ ਊਰਜਾ ਦੇ ਫਾਇਦੇ ਦੱਸੋ ।
ਉੱਤਰ-
ਸੂਰਜੀ ਊਰਜਾ ਦੇ ਬਹੁਤ ਲਾਭ ਹਨ। ਸੂਰਜੀ ਊਰਜਾ ਨਵੀਕਰਨ ਊਰਜਾ ਸ੍ਰੋਤ ਹੋਣ ਦੇ ਨਾਲ ਹਰ ਜਗਾ ਆਸਾਨੀ ਨਾਲ ਮਿਲਣ ਵਾਲਾ ਸੋਤ ਵੀ ਹੈ। ਇਸ ਦੇ ਨਾਲ-ਨਾਲ ਸੂਰਜੀ ਉਰਜਾ ਨੂੰ ਵਰਤਣ ਨਾਲ ਵਾਤਾਵਰਣ ਵਿਚ ਪ੍ਰਦੂਸ਼ਣ ਨਹੀਂ ਫੈਲਦਾ।

ਪ੍ਰਸ਼ਨ 5.
ਸੌਰ ਜਾਂ ਸੂਰਜੀ ਉਰਜਾ ਵਿੱਚ ਕੀ ਤਰੁੱਟੀ ਹੈ ?
ਉੱਤਰ-
ਸੂਰਜੀ ਉਰਜਾ ਬਹੁਤ ਜ਼ਿਆਦਾ ਲਾਭਦਾਇਕ ਹੈ ਪਰ ਕਿਸੇ ਖੇਤਰ ਦੁਆਰਾ ਪ੍ਰਾਪਤ ਕੀਤੀ ਜਾਣ ਵਾਲੀ ਸੂਰਜੀ ਉਰਜਾ ਮੌਸਮ ਅਤੇ ਭੌਤਿਕ ਸਥਿਤੀ ਤੇ ਨਿਰਭਰ ਕਰਦੀ ਹੈ।
ਇਸ ਦੀਆਂ ਕਮੀਆਂ ਹੇਠ ਦਿੱਤੀਆਂ ਹਨ –

  1. ਸੂਰਜੀ ਊਰਜਾ ਦੀ ਜਿਹੜੀ ਮਾਤਰਾ ਧਰਤੀ ਤਕ ਪਹੁੰਚਦੀ ਹੈ, ਉਹ ਯੰਤਰਾਂ ਦੇ ਕੰਮ ਕਰਨ ਲਈ ਪ੍ਰਭਾਵੀ ਨਹੀਂ ਹੈ।
  2. ਸੂਰਜੀ ਉਰਜਾ ਲਗਾਤਾਰ ਬਰਾਬਰ ਰੂਪ ਵਿਚ ਨਹੀਂ ਮਿਲਦੀ।
  3. ਸੂਰਜੀ ਉਰਜਾ ਰਾਤ ਦੇ ਸਮੇਂ ਅਤੇ ਬੱਦਲ ਘਿਰੇ ਹੋਣ ਸਮੇਂ ਪ੍ਰਾਪਤ ਨਹੀਂ ਹੁੰਦੀ ਹੈ।

ਪ੍ਰਸ਼ਨ 6.
ਪੌਣ-ਫਾਰਮ (Wind Farm) ਕੀ ਹੁੰਦਾ ਹੈ ?
ਉੱਤਰ-
ਉਹ ਅਵਸਥਾ ਜਿਸ ਵਿਚ ਬਿਜਲੀ ਦੀ ਸ਼ਕਤੀ ਨੂੰ ਵਧਾਉਣ ਲਈ ਇਕ ਵੱਡੇ ਖੇਤਰ ਵਿਚ ਜ਼ਿਆਦਾ ਗਿਣਤੀ ਵਿਚ ਵਾਯੂ ਟਰਬਾਈਨਾਂ ਲਗਾ ਦਿੱਤੀਆਂ ਜਾਂਦੀਆਂ ਹਨ, ਉਹ ਪੌਣ-ਫਾਰਮ ਕਹਾਉਂਦੀ ਹੈ।

ਪ੍ਰਸ਼ਨ 7.
ਭਾਰਤ ਦੇ ਚਾਰ ਪਣ-ਬਿਜਲੀ ਪ੍ਰਾਜੈਕਟਾਂ ਦੇ ਨਾਮ ਲਿਖੋ।
ਉੱਤਰ-
ਭਾਖੜਾ ਨੰਗਲ ਯੋਜਨਾ, ਟਿਹਰੀ ਯੋਜਨਾ, ਦਮੋਦਰ ਘਾਟੀ ਯੋਜਨਾ, ਹੀਰਾਕੁਡ ਯੋਜਨਾ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 8.
ਪਣ-ਊਰਜਾ ਦੀਆਂ ਦੋ ਖਾਮੀਆਂ ਦੱਸੋ।
ਉੱਤਰ-
ਪਣ-ਊਰਜਾ ਪੈਦਾ ਕਰਨ ਲਈ ਨਦੀਆਂ ਦੇ ਪਾਣੀ ਨੂੰ ਰੋਕ ਕੇ ਵੱਡੇ-ਵੱਡੇ ਡੈਮ ਬਣਾਏ ਜਾਂਦੇ ਹਨ ਜਿਹੜੇ ਹਾਨੀਕਾਰਕ ਹੁੰਦੇ ਹਨ –

  • ਡੈਮਾਂ ਦੇ ਨਿਰਮਾਣ ਦੇ ਸਮੇਂ ਜੰਗਲਾਂ ਦਾ ਵਿਨਾਸ਼ ਹੁੰਦਾ ਹੈ ਜੋ ਕੁਦਰਤੀ ਅਸੰਤੁਲਨ ਦਾ ਕਾਰਨ ਬਣਦਾ ਹੈ।
  • ਡੈਮ ਬਣਨ ਕਾਰਨ ਉਸ ਖੇਤਰ ਵਿਚ ਭੁਚਾਲ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਜਿਸ ਤਰ੍ਹਾਂ ਹਿਮਾਲਿਆ ਖੇਤਰ ਅਤੇ ਨਰਮਦਾ ਘਾਟੀ ਖ਼ਤਰੇ ਵਾਲੇ ਸਥਾਨ ਮੰਨੇ ਜਾਂਦੇ ਹਨ।
  • ਡੈਮਾਂ ਦੀ ਉਸਾਰੀ ’ਤੇ ਖ਼ਰਚ ਬਹੁਤ ਆਉਂਦਾ ਹੈ ।

ਪ੍ਰਸ਼ਨ 9.
ਨਿਊਕਲੀਅਰ ਸੰਯੋਜਨ ਕੀ ਹੁੰਦਾ ਹੈ ?
ਉੱਤਰ-
ਜਦੋਂ ਦੋ ਘੱਟ ਭਾਰ ਵਾਲੇ ਪ੍ਰਮਾਣੂ ਆਪਸ ਵਿਚ ਜੁੜਦੇ ਹਨ ਤਾਂ ਭਾਰੀ ਪ੍ਰਮਾਣੂ ਕੇਂਦਰਕ ਦਾ ਨਿਰਮਾਣ ਹੁੰਦਾ ਹੈ।

ਪ੍ਰਸ਼ਨ 10.
ਊਰਜਾ ਦੇ ਗੈਰ-ਰਵਾਇਤੀ ਸ੍ਰੋਤਾਂ ਨੂੰ ਉਤਸ਼ਾਹਿਤ ਕਿਉਂ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਊਰਜਾ ਦੇ ਗੈਰ-ਰਵਾਇਤੀ ਸ੍ਰੋਤ ਨਵਿਆਉਣਯੋਗ ਸ੍ਰੋਤ ਹਨ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਵਰਤਣ ਦੇ ਬਾਅਦ ਵੀ ਮੁੱਕਣ ਦਾ ਖ਼ਤਰਾ ਨਹੀਂ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਵਰਤਣ ਨਾਲ ਪ੍ਰਦੂਸ਼ਣ ਵੀ ਘੱਟ ਫੈਲਦਾ ਹੈ। ਇਸ ਲਈ ਗੈਰ-ਰਵਾਇਤੀ ਸੋਤਾਂ ਦੇ ਲਾਭ ਦੇਖਦੇ ਹੋਏ ਇਨ੍ਹਾਂ ਨੂੰ ਵਧਾਉਣਾ ਜ਼ਰੂਰੀ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ(Type II)

ਪ੍ਰਸ਼ਨ 1.
ਬਾਇਓਗੈਸ ਕਿਵੇਂ ਪੈਦਾ ਕੀਤੀ ਜਾਂਦੀ ਹੈ ?
ਉੱਤਰ-
ਬਾਇਓਗੈਸ ਸੂਖ਼ਮ ਜੀਵਾਂ ਦੀ ਕਿਰਿਆ ਤੋਂ ਪੈਦਾ ਹੁੰਦੀ ਹੈ। ਬਾਇਓਗੈਸ ਬਣਾਉਣ ਲਈ ਪਸ਼ੂਆਂ ਦਾ ਗੋਹਾ, ਬਨਸਪਤੀ ਦੇ ਸੁੱਕੇ ਪੱਤੇ, ਹਵਾ ਰਹਿਤ ਜਾਂ ਅਣਆਕਸੀ (Anaerobic) ਜੀਵਾਣੂ ਦੁਆਰਾ ਜਲ-ਰਹਿਤ ਅਵਸਥਾ ਵਿਚ ਰੱਖਿਆ ਜਾਂਦਾ ਹੈ। ਇਸ ਦੇ ਫਲਸਰੂਪ ਇਹ ਇਕ ਸੜੇ ਹੋਏ ਘੋਲ ਵਿਚ ਬਦਲ ਜਾਂਦਾ ਹੈ ਜਿਸ ਨਾਲ ਮੀਥੇਨ, ਸਲਫਰ ਡਾਈਆਕਸਾਈਡ ਆਦਿ ਗੈਸਾਂ ਉਤਪੰਨ ਹੁੰਦੀਆਂ ਹਨ। ਇਨ੍ਹਾਂ ਗੈਸਾਂ ਦੇ ਮਿਸ਼ਰਨ ਨੂੰ ਬਾਇਓਗੈਸ ਆਖਦੇ ਹਨ।

ਪ੍ਰਸ਼ਨ 2.
ਉਰਜਾ ਦੇ ਸੋਤ ਵੱਜੋਂ ਬਾਇਓਗੈਸ ਵਿਚ ਕਿਹੜੀਆਂ-ਕਿਹੜੀਆਂ ਖਾਮੀਆਂ ਹਨ ?
ਉੱਤਰ-
ਊਰਜਾ ਦੇ ਸੋਤ ਵੱਜੋਂ ਬਾਇਓਗੈਸ ਦੀਆਂ ਹੇਠ ਲਿਖੀਆਂ ਖਾਮੀਆਂ ਹਨ –

  1. ਬਾਇਓਗੈਸ ਦੀ ਵਰਤੋਂ ਨਾਲ ਕਾਰਬਨਡਾਈਆਕਸਾਈਡ ਵਾਯੂਮੰਡਲ ਵਿਚ ਵੱਧ ,’ ਜਾਂਦੀ ਹੈ ਜਿਸ ਨਾਲ ਸੰਸਾਰਕ ਤਾਪ ਵਧਣ ਵਰਗੀਆਂ ਮੁਸ਼ਕਿਲਾਂ ਆ ਸਕਦੀਆਂ ਹਨ।
  2. ਬਾਇਓਗੈਸ ਦੇ ਹੋਰ ਰੂਪ ਵਿਚ ਜਲਣ ਕਰਕੇ ਵਾਯੂਮੰਡਲ ਵਿਚ ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡ ਛੱਡਦੇ ਹਨ ਜੋ ਦੁਸ਼ਣ ਦਾ ਕਾਰਨ ਬਣਦੀ ਹੈ ।
  3. ਬਾਇਓਗੈਸ ਯੰਤਰ ਨੂੰ ਸਥਾਪਿਤ ਕਰਨ ਲਈ ਕਾਫ਼ੀ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ, ‘ ਜਿਸ ਕਰਕੇ ਇਨ੍ਹਾਂ ਨੂੰ ਸ਼ਹਿਰਾਂ ਅਤੇ ਨਗਰਾਂ ਵਿਚ ਸਥਾਪਿਤ ਨਹੀਂ ਕੀਤਾ ਜਾਂਦਾ ।

ਪ੍ਰਸ਼ਨ 3.
ਪਾਣੀ ਗਰਮ ਕਰਨ ਲਈ ਵਰਤੇ ਜਾਂਦੇ ਕਿਰਿਆਸ਼ੀਲ ਸੂਰਜੀ ਤਾਪੀਕਰਨ ਢਾਂਚੇ ਉੱਪਰ ਨੋਟ ਲਿਖੋ ।
ਉੱਤਰ-
ਸੂਰਜੀ ਊਰਜਾ ਧਰਤੀ ਤੇ ਮਿਲਣ ਵਾਲੀ ਮੁੱਢਲੀ ਊਰਜਾ ਹੈ। ਸੂਰਜੀ ਊਰਜਾ ਸਾਰੀ ਜਗਾ ਤੇ ਨਹੀਂ ਹੁੰਦੀ। ਇਸ ਉਰਜਾ ਨੂੰ ਵਰਤੋਂ ਵਿਚ ਲੈ ਕੇ ਆਉਣ ਲਈ ਕਿਰਨਾਂ ਨੂੰ ਇਕ ਛੋਟੇ ਖੇਤਰ ਵਿਚ ਇਕੱਠਾ ਕੀਤਾ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 2
ਕਿਰਿਆਸ਼ੀਲ ਸੂਰਜੀ ਤਾਪੀਕਰਨ ਵਿਧੀ ਸੂਰਜ ਦੀ ਊਰਜਾ ਨੂੰ ਗਰਮੀ ਰੂਪ ਵਿਚ ਇਕੱਠਾ ਕਰ ਦਿੰਦੀ ਹੈ। ਇਸ ਵਿਧੀ ਨੂੰ ਇਸ ਪ੍ਰਕਾਰ ਕੀਤਾ ਜਾਂਦਾ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰਕਾਸ਼ ਹਿਣ ਕਰੇ ਅਤੇ ਗਰਮੀ ਪੈਦਾ ਕਰ ਸਕੇ। ਸੂਰਜੀ ਊਰਜਾ ਨੂੰ ਇਕੱਠਾ ਕਰਨ ਲਈ ਇਕੱਠਾ ਕਰਨ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਇਸ ਵਿਧੀ ਵਿਚ ਤਾਂਬੇ ਦੇ ਪਾਈਪ ਵਾਲੀ ਕੰਡੀ, ਧਾਤੂ ਦੇ ਅਧਾਰ ਵਾਲੇ ਬਿਜਲੀ ਰੋਧਕ ਡੱਬੇ ਵਿਚ ਹੁੰਦੀ ਹੈ, ਇਸ ਡੱਬੇ ਨੂੰ ਕੱਚ ਨਾਲ ਢੱਕਿਆ ਜਾਂਦਾ ਹੈ। ਗਰਮੀ ਤਾਂਬੇ ਦੀ ਪਾਈਪ ਦੇ ਅੰਦਰ ਤਰਲ ਜਾਂ ਵਾਯੂ ਨੂੰ ਪ੍ਰਾਪਤ ਹੋ ਜਾਂਦੀ ਹੈ। ਇਸ ਤੋਂ ਬਾਅਦ ਇਸ ਗਰਮ ਤੱਤ ਨੂੰ ਬਿਜਲੀ ਰੋਧਕ ਪਾਣੀ ਸੰਗ੍ਰਹਿ ਟੈਂਕ ਵਿਚ ਪੰਪ ਦੁਆਰਾ ਛੱਡ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਸੂਰਜੀ ਊਰਜਾ ਨੂੰ ਇਕੱਠਾ ਕਰਕੇ ਪਾਣੀ ਗਰਮ ਕਰਨ ਲਈ ਵਰਤਿਆ ਜਾਂਦਾ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 4.
ਇੱਕ ਪੌਣ ਚੱਕੀ (Wind Mill) ਦੀ ਬਣਤਰ ਅਤੇ ਕੰਮ ਦੀ ਵਿਆਖਿਆ ਕਰੋ ।
ਉੱਤਰ-
ਪੌਣ ਵਿਚ ਗਤਿਜ ਉਰਜਾ (Kinetic Energy) ਹੁੰਦੀ ਹੈ, ਜਿਸ ਨੂੰ ਪੌਣ ਬਲੇਡ ਜਨਰੇਟਰ ਚੱਕੀ ਦੇ ਪੱਖਿਆਂ ਦੁਆਰਾ ਮਕੈਨੀਕਲ ਊਰਜਾ । ਵਿਚ ਬਦਲਿਆ ਜਾਂਦਾ ਹੈ। ਇਸ ਤਰ੍ਹਾਂ ਚਲਦੀ ਹੋਈ ਹਵਾ ਵਿਚੋਂ ਪ੍ਰਾਪਤ ਊਰਜਾ (Wind Energy) ਨੂੰ ਪੌਣ ਉਰਜਾ ਕਿਹਾ ਜਾਂਦਾ ਹੈ। ਪੌਣ ਚੱਕੀ ਦੇ ਇੱਕ ਸਿਰੇ ਤੇ ਗਤੀਸ਼ੀਲ ਬਲੇਡ (Moving blades) ਲੱਗੇ ਹੋਏ ਹੁੰਦੇ ਹਨ।

ਪੌਣ ਦੇ ਦੁਆਰਾ ਬਲੇਡ ਚਲਦੇ ਹਨ। ਜਿਸ ਦੇ ਨਾਲ ਚਿੱਤਰ 133 ਪੌਣ ਚੱਕੀ ਦੀ ਸਹਾਇਤਾ ਮਸ਼ੀਨੀ ਉਰਜਾ ਪੈਦਾ ਹੁੰਦੀ ਹੈ। ਜਿਸ ਦਾ ਉਪਯੋਗ ਨਾਲ ਬਿਜਲੀ ਪ੍ਰਾਪਤ ਕਰਨ ਦਾ ਮਾਡਲ ਪਾਣੀ ਨੂੰ ਪੰਪ ਕਰਨ ਅਤੇ ਅਨਾਜ ਨੂੰ ਪੀਸਣ ਦੇ ਲਈ ਕੀਤਾ ਜਾਂਦਾ ਹੈ। ਇਸ ਦੇ ਇਲਾਵਾ ਜੇਕਰ ਪੌਣ ਚੱਕੀ ਦੇ ਨਾਲ ਛੋਟਾ ਜਨਰੇਟਰ ਜੋੜ ਦਿੱਤਾ ਜਾਵੇ ਤਾਂ ਬਿਜਲੀ ਉਰਜਾ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 3
ਪੌਣ ਚੱਕੀ ਦੇ ਕੰਮ (Uses of Wind Mill) -ਪੌਣ ਚੱਕੀ ਦੇ ਕਈ ਉਪਯੋਗ ਹਨ । ਇਹਨਾਂ ਵਿਚੋਂ ਦੋ ਮੁੱਖ ਉਪਯੋਗ ਹੇਠ ਲਿਖੇ ਹਨ

  1. ਪੌਣ ਚੱਕੀ ਦਾ ਉਪਯੋਗ ਪਾਣੀ ਪੰਪ ਕਰਨ ਅਤੇ ਆਟਾ ਚੱਕੀ ਚਲਾਉਣ ਲਈ ਕੀਤਾ ਜਾਂਦਾ ਹੈ।
  2. ਪੌਣ ਚੱਕੀ ਦੇ ਨਾਲ ਜਨਰੇਟਰ ਜੋੜ ਦਿੱਤਾ ਜਾਂਦਾ ਹੈ, ਜਿਸ ਨਾਲ ਬਿਜਲੀ ਊਰਜਾ ਪ੍ਰਾਪਤ ਕੀਤੀ ਜਾਂਦੀ ਹੈ।

ਪ੍ਰਸ਼ਨ 5.
ਪੌਣ ਊਰਜਾ ਦੀਆਂ ਖੂਬੀਆਂ ਤੇ ਖਾਮੀਆਂ ਦਾ ਸੰਖੇਪ ਵੇਰਵਾ ਦਿਉ ।
ਉੱਤਰ-
ਪੌਣ ਉਰਜਾ ਦੀਆਂ ਖੂਬੀਆਂ (Merits of Wind Energy)

  • ਪੌਣ ਊਰਜਾ ਇਕ ਨਵਿਆਉਣਯੋਗ ਊਰਜਾ ਸ੍ਰੋਤ ਹੈ।
  • ਪੌਣ ਉਰਜਾ ਇਕ ਯੋਗ ਅਤੇ ਸਸਤਾ ਉਰਜਾ ਸੋਤ ਹੈ।
  • ਇਸ ਨਾਲ ਪ੍ਰਦੂਸ਼ਣ ਨਹੀਂ ਹੁੰਦਾ।
  • ਪੌਣ ਟਰਬਾਈਨ ਨੂੰ ਉਨ੍ਹਾਂ ਖੇਤਰਾਂ ਵਿਚ ਲਗਾਇਆ ਜਾਂਦਾ ਹੈ ਜਿੱਥੇ ਹੋਰ ਊਰਜਾ ਸ੍ਰੋਤ ਉਪਲੱਬਧ ਨਹੀਂ ਹੁੰਦੇ।
  • ਪੌਣ ਉਰਜਾ ਦੀ ਉਤਪਾਦਨ ਸ਼ਕਤੀ ਸਭ ਤੋਂ ਜ਼ਿਆਦਾ ਹੈ।

ਪੌਣ ਊਰਜਾ ਦੀਆਂ ਖਾਮੀਆਂ (Demerits of Wind Energy) -ਪੌਣ ਊਰਜਾ ਪ੍ਰਾਪਤ ਕਰਨ ਲਈ ਹੇਠ ਲਿਖੀਆਂ ਸੀਮਾਵਾਂ ਹਨ –

  1. ਪੌਣ ਊਰਜਾ ਪ੍ਰਾਪਤ ਕਰਨ ਲਈ ਪੌਣ ਦੀ ਦਿਸ਼ਾ ਅਤੇ ਗਤੀ ਤੇ ਨਿਰਭਰ ਰਹਿਣਾ ਪੈਂਦਾ ਹੈ। ਇਹ ਦੋਵੇਂ ਹੀ ਸਾਡੇ ਨਿਯੰਤਰਨ ਵਿਚ ਨਹੀਂ ਹਨ।
  2. ਪੌਣ ਚੱਕੀਆਂ ਨੂੰ ਲਗਾਉਣ ਲਈ ਬਹੁਤ ਲਾਗਤ ਦੀ ਜ਼ਰੂਰਤ ਹੁੰਦੀ ਹੈ।
  3. ਇਹ ਊਰਜਾ ਹਰ ਜਗਾ ਉਪਲੱਬਧ ਨਹੀਂ ਹੁੰਦੀ।
  4. ਪੌਣ ਚੱਕੀ ਨਾਲ ਧੁਨੀ ਪ੍ਰਦੂਸ਼ਣ ਹੁੰਦਾ ਹੈ।

ਪ੍ਰਸ਼ਨ 6.
ਪਣ-ਬਿਜਲੀ ਸ਼ਕਤੀ ਘਰ (Hydroelectric Power Station) ਕਿਵੇਂ ਕੰਮ . ਕਰਦਾ ਹੈ ?
ਉੱਤਰ-
ਚਲਦੇ ਪਾਣੀ ਅਤੇ ਡਿੱਗਦੇ ਪਾਣੀ ਵਿਚ ਗਤਿਜ ਊਰਜਾ ਨੂੰ ਪਾਣੀ ਊਰਜਾ ਕਿਹਾ ਜਾਂਦਾ ਹੈ। ਪਾਣੀ ਤੋਂ ਊਰਜਾ ਪ੍ਰਾਪਤ ਕਰਨ ਲਈ ਨਦੀ ਦੇ ਵਹਾਓ ਨੂੰ ਰੋਕ ਕੇ ਇਕ ਬੰਨ੍ਹ ਦਾ ਨਿਰਮਾਣ ਕੀਤਾ ਜਾਂਦਾ ਹੈ। ਇਸ ਨਾਲ ਬਹੁਤ ਸਾਰਾ ਪਾਣੀ ਇਕੱਠਾ ਹੋ ਜਾਂਦਾ ਹੈ। ਝੀਲ ਵਿਚ ਇਕੱਠੇ ਪਾਣੀ ਨੂੰ ਨਿਯੰਤਰਨ ਢੰਗ ਨਾਲ ਸੁੱਟ ਕੇ ਟਰਬਾਈਨਾਂ ਨੂੰ ਚਲਾਇਆ ਜਾਂਦਾ ਹੈ ਜੋ ਜਰਨੇਟਰ ਦੇ ਨਾਲ ਜੁੜੀ ਹੁੰਦੀ ਹੈ। ਜਰਨੇਟਰ ਦੇ ਚੱਲਣ ਨਾਲ ਬਿਜਲੀ ਪੈਦਾ ਹੁੰਦੀ ਹੈ। ਪਾਣੀ ਉਰਜਾ ਕੇਂਦਰ ਦੁਆਰਾ ਸਥਾਪਿਤ ਪਾਣੀ ਉਰਜਾਂ ਵਿਸ਼ਵ ਵਿਚ ਉਪਲੱਬਧ ਹੋਣ ਵਾਲੀ ਕੁੱਝ ਬਿਜਲੀ ਦਾ 25% ਹੈ।

ਪ੍ਰਸ਼ਨ 7.
ਭੂ-ਤਾਪ ਊਰਜਾ (Geothermal Energy) ਦੇ ਵੱਖ-ਵੱਖ ਤ ਕਿਵੇਂ ਵਰਤੇ ਜਾਂਦੇ ਹਨ ?
ਉੱਤਰ-
ਧਰਤੀ ਦੇ ਅੰਦਰ ਦੀ ਉਰਜਾ ਨੂੰ ਭੂ-ਤਾਪ ਉਰਜਾ ਕਹਿੰਦੇ ਹਨ। ਧਰਤੀ ਦੇ ਅੰਦਰ ਗਰਮ ਪਦਾਰਥ ਹੁੰਦਾ ਹੈ ਜਿਹੜਾ ਧਰਤੀ ਦੀ ਸਤ੍ਹਾ ਦੇ ਨਜ਼ਦੀਕ ਧਰਤੀ ਪਾਣੀ ਨੂੰ ਭਾਫ਼ ਵਿਚ ਬਦਲਦਾ ਹੈ। ਇਸ ਭਾਫ਼ ਦਾ ਕਈ ਕੰਮਾਂ ਵਿਚ ਉਪਯੋਗ ਕੀਤਾ ਜਾਂਦਾ ਹੈ । ਧਰਤੀ ਹੇਠ ਮੌਜੂਦ ਪਿਘਲੇ ਹੋਏ ਗਰਮ ਪਦਾਰਥ ਨੂੰ ਮੈਗਮਾ (Megma) ਆਖਦੇ ਹਨ । ਭੂ-ਤਾਪ ਊਰਜਾ ਦੇ ਉਪਯੋਗ ਹੇਠ ਲਿਖੇ ਹਨ –

  1. ਇਸ ਊਰਜਾ ਨੂੰ ਬਿਜਲੀ ਉਤਪਾਦਨ ਵਿਚ ਉਪਯੋਗ ਕੀਤਾ ਜਾਂਦਾ ਹੈ ।
  2. ਗਰਮ ਪਾਣੀ ਦੀ ਵਰਤੋਂ ਘਰਾਂ, ਫਰਮਾਂ ਦੀਆਂ ਇਮਾਰਤਾਂ ਨੂੰ ਗਰਮ ਰੱਖਣ ਲਈ ਕੀਤੀ ਜਾਂਦੀ ਹੈ।
  3. ਧਰਤੀ ਤਾਂਪ ਦਾ ਉਪਯੋਗ ਲੋਕ ਘਰਾਂ ਨੂੰ ਗਰਮ ਰੱਖਣ ਲਈ, ਮੁਰਗੀ ਪਾਲਣ, ਖੁੰਬਾਂ ਦੀ ਖੇਤੀ, ਭੋਜਨ ਦੀ ਪ੍ਰਕਿਰਿਆ ਅਤੇ ਖਾਣ ਦੇ ਸਮਾਨ ਵਿਚ ਵਰਤਿਆ ਜਾਂਦਾ ਹੈ।
  4. ਧਰਤੀ ਤਾਪ ਊਰਜਾ ਵਿਚੋਂ ਪੈਦਾ ਹੋਏ ਗਰਮ ਪਾਣੀ ਅਤੇ ਹਾਈਡੋਜਨ ਤਰਲ ਨੂੰ ਦਾਬ ਪੈਦਾ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ।

ਪ੍ਰਸ਼ਨ 8.
ਨਿਊਕਲੀਅਰ ਵਿਖੰਡਨ (Nuclear Fission) ਦੀ ਉਦਾਹਰਨ ਸਹਿਤ ਵਿਆਖਿਆ ਕਰੋ ।
ਉੱਤਰ-
ਨਿਊਕਲੀਅਰ ਵਿਖੰਡਣ ਇਕ ਉਹ ਕਿਰਿਆ ਹੈ ਜਿਸ ਵਿਚ ਭਾਰੀ ਪ੍ਰਮਾਣੂ, ਛੋਟੇ ਪ੍ਰਮਾਣੂਆਂ ਵਿਚ ਟੁੱਟਦਾ ਹੈ। ਇਸ ਕਿਰਿਆ ਵਿਚ ਬਹੁਤ ਸਾਰੀ ਊਰਜਾ ਪੈਦਾ ਹੁੰਦੀ ਹੈ। ਉਦਾਹਰਨ ਦੇ ਤੌਰ ‘ਤੇ ਯੂਰੇਨੀਅਮ ਦੇ ਵਿਖੰਡਣ ਨਾਲ ਪੈਦਾ ਬੈਰੀਅਮ, ਕਰੀਪੋਟੋਨ, ਤਿੰਨ ਨਿਊਫ਼ਾਨ ਹਨ। ਇਸ ਦੇ ਨਾਲ-ਨਾਲ ਊਰਜਾ ਪੈਦਾ ਹੁੰਦੀ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 4

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਸੌਰ/ਸਰਜੀ ਉਰਜਾ ਤੋਂ ਬਿਜਲੀ ਪੈਦਾ ਕਰਨ ਦੇ ਵੱਖ-ਵੱਖ ਢੰਗਾਂ ਦਾ ਵਰਣਨ ਕਰੋ।
ਉੱਤਰ-
ਸੌਰ ਸੂਰਜੀ ਊਰਜਾ ਧਰਤੀ ਤੇ ਊਰਜਾ ਦਾ ਮੁੱਖ ਸੋਮਾ ਹੈ। ਸੂਰਜ ਦੇ ਪ੍ਰਕਾਸ਼ ਅਤੇ ਤਾਪ ਦੇ ਫਲਸਰੂਪ ਧਰਤੀ ਤੇ ਉਰਜਾ ਪੈਦਾ ਹੁੰਦੀ ਹੈ। ਮਨੁੱਖ ਸਰਦੀਆਂ ਵਿਚ ਇਸ ਉਰਜਾ ਦਾ ਕਿਸੇ ਨਾ ਕਿਸੇ ਰੂਪ ਵਿਚ ਉਪਯੋਗ ਕਰਦਾ ਹੈ। ਇਸ ਤੋਂ ਇਲਾਵਾ ਕਈ ਹੋਰ ਤਰੀਕਿਆਂ ਨਾਲ ਵੀ ਸੂਰਜੀ ਉਰਜਾ ਦਾ ਉਪਯੋਗ ਕੀਤਾ ਜਾਂਦਾ ਹੈ। ਅੱਜ ਆਦਮੀ ਨੇ ਸੌਰ ਸੂਰਜੀ ਊਰਜਾ ਨੂੰ ਵਰਤੋਂ ਵਿਚ ਲਿਆਉਣ ਲਈ ਕਈ ਵਿਗਿਆਨਿਕ ਵਿਧੀਆਂ ਵਿਕਸਿਤ ਕਰ ਲਈਆਂ ਹਨ।

ਇਨ੍ਹਾਂ ਵਿਧੀਆਂ ਵਿੱਚੋਂ ਕੁੱਝ ਹੇਠ ਲਿਖੀਆਂ ਹਨ –
1. ਤਾਪ ਵਿਧੀ (Thermal Method-ਇਸ ਵਿਧੀ ਵਿਚ ਸੂਰਜ ਦੀ ਊਰਜਾ ਨੂੰ ਤਾਪ ਦੇ ਰੂਪ ਵਿਚ ਇਕੱਠਾ ਕੀਤਾ ਜਾਂਦਾ ਹੈ। ਸੋਲਰ ਕੁੱਕਰ (Solar Cooker)-ਇਹ ਇਕ ਸਾਧਾਰਨ ਯੰਤਰ ਹੈ ਜਿਸ ਵਿਚ ਤਾਪ, ਰੋਧਕ ਧਾਤੂ ਲੱਗੀ ਹੁੰਦੀ ਹੈ। ਇਸ ਵਿਚ ਲੱਕੜੀ ਦਾ ਡੱਬਾ ਪ੍ਰਯੋਗ ਕੀਤਾ ਜਾਂਦਾ ਹੈ । ਇਸ ਨੂੰ ਅੰਦਰ ਤੋਂ ਕਾਲਾ ਰੰਗ ਕੀਤਾ ਹੁੰਦਾ ਹੈ। ਕਾਲੇ ਰੰਗ ਕਾਰਨ ਇਸ ਦੀ ਊਰਜਾ ਖਿੱਚਣ ਦੀ ਸੀਮਾ ਵੱਧ ਜਾਂਦੀ ਹੈ। ਇਸ ਦੇ ਉੱਪਰ ਇਕ ਮੋਟੇ ਕੱਚ ਦਾ ਢੱਕਣ ਹੁੰਦਾ ਹੈ। ਇਸ ਯੰਤਰ ਨੂੰ ਧੁੱਪ ਵਿਚ ਰੱਖਿਆ ਜਾਂਦਾ ਹੈ। ਸੂਰਜ ਦੀਆਂ ਕਿਰਨਾਂ ਕੱਚ ਦੇ ਢੱਕਣ ਵਿਚੋਂ ਗੁਜ਼ਰ ਕੇ ਬਿਜਲੀ ਪੈਦਾ ਕਰਦੀਆਂ ਹਨ। ਇਸ ਤਰ੍ਹਾਂ ਪ੍ਰਾਪਤ ਹੋਈ ਤਾਪ ਉਰਜਾ
ਖਾਣਾ ਬਣਾਉਣ ਦੇ ਕੰਮ ਆਉਂਦੀ ਹੈ। ਸੋਲਰ ਕੁੱਕਰ ਵਿਚ ਰੱਖਿਆ ਗਿਆ ਭੋਜਨ ਹੌਲੀ-ਹੌਲੀ ਬਣਦਾ ਹੈ । ਇਹ ਸਵਾਦੀ ਅਤੇ ਲਾਭਕਾਰੀ ਹੁੰਦਾ ਹੈ। ਕੇਂਦਰਕ ਸੁਰਜੀ ਕੁੱਕਰ-ਇਹ ਸੂਰਜੀ ਕੁੱਕਰ ਦਾ ਇਕ ਵਿਕਸਿਤ ਰੂਪ ਹੈ, ਇਸ ਵਿਚ ਸੂਰਜੀ ਉਰਜਾ ਤੋਂ ਪ੍ਰਾਪਤ ਗਰਮੀ ਨੂੰ ਇਕ ਵੱਡੇ ਖੇਤਰ ਤੋਂ ਛੋਟੇ ਖੇਤਰ ਵਿਚ ਪਾਇਆ ਜਾਂਦਾ ਹੈ। ਇਸ ਨਾਲ ਉਸ ਦਾ ਤਾਪਮਾਨ ਵੱਧ ਜਾਂਦਾ ਹੈ। ਇਸ ਦਾ ਤਾਪਮਾਨ ਭੋਜਨ ਨੂੰ ਤਲਣ ਅਤੇ. ਬੇਕ ਕਰਨ ਲਈ ਵਰਤਿਆ ਜਾਂਦਾ ਹੈ। ਇਸ ਵਿਧੀ ਨੂੰ ਵੱਡੇ ਤੌਰ ‘ਤੇ ਭਾਫ਼ ਬਣਾ ਕੇ ਵੀ ਭੋਜਨ ਬਣਾਇਆ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 5

ਸੂਰਜੀ ਹੀਟਰ (Solar Heater)-ਸੂਰਜੀ ਹੀਟਰ, ਸੂਰਜ ਦੀ, ਊਰਜਾ ਨੂੰ ਵਰਤ ਕੇ ਪਾਣੀ ਗਰਮ ਕਰਨ ਵਾਲਾ ਇਕ ਯੰਤਰ ਹੈ। ਇਹ ਸੋਲਰ ਕੁੱਕਰ ਦੇ ਸਿਧਾਂਤ ਤੇ ਕੰਮ ਕਰਦਾ ਹੈ। ਇਸ ਨੂੰ ਵੱਡੇ-ਵੱਡੇ ਹੋਟਲਾਂ, ਹੋਸਟਲਾਂ ਅਤੇ ਘਰਾਂ ਵਿਚ ਵਰਤਿਆ ਜਾਂਦਾ ਹੈ। ਇਸ ਵਿਚ ਬਿਜਲੀ ਦੀ ਬੱਚਤ ਹੁੰਦੀ ਹੈ ਅਤੇ ਨਾਲ ਹੀ ਵਾਤਾਵਰਣ ਨੂੰ ਸੁਰੱਖਿਅਤ ਵੀ ਰੱਖਦਾ ਹੈ।

2. ਫੋਟੋਵੋਲਟਿਕ ਵਿਧੀ Photo voltaic Method)-ਇਸ ਵਿਧੀ ਵਿਚ ਸੂਰਜੀ ਊਰਜਾ ਨੂੰ ਬਿਜਲੀ ਊਰਜਾ ਵਿਚ ਬਦਲਿਆ ਜਾਂਦਾ ਹੈ। ਇਸ ਵਿਚ ਫੋਟੋਵੋਲਟਿਕ ਸੈੱਲਾਂ ਦੀ ਵਰਤੋਂ ਹੁੰਦੀ ਹੈ।ਇਸ ਸੈੱਲ ਵਿਚ ਸਿਲੀਕਾਨ ਅਤੇ ਕੁੱਝ ਮਾਤਰਾ ਵਿਚ ਹੋਰ ਰਸਾਇਣਿਕ ਜਿਸ ਤਰ੍ਹਾਂ ਗੈਲੀਅਮ ਆਕਸਾਈਡ ਅਤੇ ਕੈਡੀਅਮ ਸਲਫਾਈਡ ਆਦਿ ਸ਼ਾਮਲ ਹੁੰਦੇ ਹਨ। ਜਦੋਂ ਫੋਟੋਵੋਲਟਿਕ ਸੈੱਲ ਤੇ ਸੂਰਜ ਦੀ ਰੌਸ਼ਨੀ ਪੈਂਦੀ ਹੈ ਤਾਂ ਇਲੈਕਟ੍ਰਾਨ ਉਤੇਜਿਤ ਹੁੰਦੇ ਹਨ ਤਾਂ ਕੁੱਝ ਮਾਤਰਾ ਵਿਚ ਬਿਜਲੀ ਦਾ ਕਰੰਟ ਪੈਦਾ ਹੁੰਦਾ ਹੈ। ਬਿਜਲੀ ਦੀ ਮਾਤਰਾ ਨੂੰ ਵਧਾਉਣ ਲਈ ਫੋਟੋਵੋਲਟਿਕ ਸੈੱਲਾਂ ਨੂੰ ਵੱਡੀ ਮਾਤਰਾ ਵਿਚ ਜੋੜ ਕੇ ਇਕ ਪੈਨਲ ਬਣਾ ਦਿੱਤਾ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 6
ਸੂਰਜੀ ਊਰਜਾ ਦੀ ਵਰਤੋਂ ਸਿੰਚਾਈ ਲਈ ਟਿਊਬਵੈੱਲਾਂ ਨੂੰ ਚਲਾਉਣ ਵਿਚ ਕੀਤੀ ਜਾਂਦੀ ਹੈ। ਜਿੱਥੇ ਧਰਤੀ ਦੇ ਹੇਠਲਾ ਪਾਣੀ ਜ਼ਿਆਦਾ ਦੂਰ ਨਹੀਂ ਹੈ ਉੱਥੇ ਇਹ ਵਿਧੀ ਪੂਰੀ ਤਰ੍ਹਾਂ ਸਫ਼ਲ ਹੈ। ਛੋਟੇ ਸੂਰਜੀ ਸੈੱਲਾਂ ਦੁਆਰਾ ਘਰਾਂ, ਗਲੀਆਂ ਅਤੇ ਸੜਕਾਂ ਤੇ ਰੌਸ਼ਨੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਸੈੱਲ ਜੋੜ ਕੇ ਜ਼ਿਆਦਾ ਮਾਤਰਾ ਵਿਚ ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਪਰਤਵੇਂ ਕਰੰਟ (DC) ਨੂੰ ਅਪਰਤਵੇਂ ਕਰੰਟ (AC) ਵਿਚ ਬਦਲਿਆ ਜਾਂਦਾ ਹੈ। ਸੂਰਜੀ ਊਰਜਾ ਦਾ ਪ੍ਰਯੋਗ ਉਪਹਿ, ਬਿਜਲੀ ਨਾਲ ਚੱਲਣ ਵਾਲੀਆਂ ਘੜੀਆਂ, ਕੈਲਕੂਲੇਟਰ, ਸੂਰਜੀ ਲਾਲਟੇਨ, ਪਾਣੀ ਦੇ ਪੰਪਾਂ ਨੂੰ ਚਲਾਉਣ ਵਿਚ ਕੀਤਾ ਜਾਂਦਾ ਹੈ।
ਸੂਰਜੀ ਊਰਜਾ ਦਾ ਸ਼ਕਤੀ ਦੇ ਰੂਪ ਵਿਚ ਉਪਯੋਗ ਕੀਤਾ ਜਾਂਦਾ ਹੈ। ਇਹ ਵਧੀਆ ਅਤੇ ਘੱਟ ਖ਼ਰਚੇ ਵਾਲਾ ਸੋਮਾ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 2.
ਸਾਗਰੀ ਊਰਜਾ ਦੇ ਪ੍ਰਮੁੱਖ ਰੂਪਾਂ ਦੀ ਚਰਚਾ ਕਰੋ ।
ਉੱਤਰ-
ਸਾਗਰੀ ਉਰਜਾਂ ਨੂੰ ਦੋ ਤਰੀਕਿਆਂ ਨਾਲ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ
1. ਜਵਾਰਭਾਟਾ ਉਰਜਾ (Tidal Energy)-ਚੰਦਰਮਾ ਅਤੇ ਸੂਰਜ ਦੀ ਗੁਰੁਤਾਕਰਸ਼ਨ ਦੀ ਸ਼ਕਤੀ ਦੇ ਕਾਰਨ ਸਮੁੰਦਰੀ ਪਾਣੀ ਚੜ੍ਹਦਾ ਅਤੇ ਉਤਰਦਾ ਹੈ, ਜਿਸ ਨੂੰ ਜਵਾਰਭਾਟਾ ਆਖਦੇ ਹਾਂ। ਸਮੁੰਦਰ ਵਿਚ ਉੱਪਰ ਉਠਣ ਵਾਲੀਆਂ ਤਰੰਗਾਂ ਨੂੰ ਜਵਾਰ ਅਤੇ ਹੇਠਾਂ ਡਿੱਗਣ ਵਾਲੀਆਂ ਤਰੰਗਾਂ ਨੂੰ ਭਾਣਾ ਕਿਹਾ ਜਾਂਦਾ ਹੈ। ਜਦੋਂ ਇਹ ਲਹਿਰਾਂ ਆਪਣੀ ਔਸਤ ਉੱਚਾਈ ਤੋਂ 50 ਤੋਂ 100 ਗੁਣਾ ਉੱਪਰ ਉੱਠਦੀਆਂ ਹਨ, ਤਾਂ ਇਨ੍ਹਾਂ ਦਾ ਉਪਯੋਗ ਟਰਬਾਈਨਾਂ ਘੁੰਮਾਉਣ ਲਈ ਕੀਤਾ ਜਾਂਦਾ ਹੈ ਜਿਸ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ। ਭਾਰਤ ਵਿਚ ਕੱਛ ਦੀ ਖਾੜੀ, ਸੁੰਦਰਵਨ ਡੈਲਟਾ ਅਤੇ ਖੰਬਾਤ ਦੀ ਖਾੜੀ ਵਰਗੇ ਸਥਾਨਾਂ ‘ਤੇ ਜਵਾਰਭਾਟਾ ਦੀ ਸਹਾਇਤਾ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਹ ਕੰਮ ਪ੍ਰਦੂਸ਼ਣ ਤੋਂ ਰਹਿਤ ਹੈ। ਜਵਾਰਭਾਟਾ ਇਕ ਚੰਗਾ ਅਤੇ ਨਵੀਕਰਨ ਹੋਣ ਵਾਲਾ ਉਰਜਾ ਦਾ ਸੋਮਾ ਹੈ। ਪਰ ਇਹ ਸੋਮਾ ਸਾਰੀ ਜਗ੍ਹਾ ਨਹੀਂ ਹੁੰਦਾ, ਇਸ ਦਾ ਕਾਰਨ ਇਹ ਹੈ ਕਿ ਜਵਾਰਭਾਟਾ ਬੰਨ੍ਹ ਦੇ ਲਈ ਬਹੁਤ ਘੱਟ ਸਥਾਨ ਹਨ। ਇਹ ਇਕ ਮਹਿੰਗਾ ਊਰਜਾ ਦਾ ਸੋਮਾ ਹੈ।

2. ਸਾਗਰੀ ਤਾਪ ਊਰਜਾ (Ocean Thermal Energy) -ਸੂਰਜ ਦੀ ਗਰਮੀ ਦੇ ਨਾਲ ਸਮੰਦਰ ਦਾ ਉੱਪਰਲਾ ਪਾਣੀ ਗਰਮ ਹੋ ਜਾਂਦਾ ਹੈ ਜਦੋਂ ਕਿ ਸਮੁੰਦਰ ਦੀ ਡੂੰਘਾਈ ਵਿਚ ਪਾਣੀ ਠੰਡਾ ਹੀ ਰਹਿੰਦਾ ਹੈ। ਗਰਮ ਅਤੇ ਠੰਡੇ ਪਾਣੀ ਵਿਚ ਪੈਦਾ ਹੋਏ ਅੰਤਰ ਨੂੰ ਊਰਜਾ ਸੋਮਾ ਕਿਹਾ ਜਾਂਦਾ ਹੈ। ਇਹ ਉਰਜਾ ਸਾਗਰੀ ਤਾਪ-ਉਰਜਾ ਅਖਵਾਉਂਦਾ ਹੈ। ਇਸ ਵਿਚ ਬਿਜਲੀ ਪੈਦਾ ਕਰਨ ਲਈ ਠੰਡੇ ਜਾਂ ਗਰਮ ਪਾਣੀ ਵਿਚ 20°C ਦਾ ਅੰਤਰ ਹੋਣਾ ਜਾਂ ਇਸ ਤੋਂ ਜ਼ਿਆਦਾ ਅੰਤਰ ਹੋਣਾ ਜ਼ਰੂਰੀ ਹੈ। ਸਮੁੰਦਰ ਦੀ ਉਪਰਲੀ ਸਤਹਿ ਤੇ ਪਾਣੀ ਦੀ ਗਰਮੀ ਦੇ ਨਾਲ ਅਮੋਨੀਅਮ ਵਰਗੇ ਤਰਲ ਨੂੰ ਉਬਾਲਿਆ ਜਾਂਦਾ ਹੈ, ਉਸ ਤੋਂ ਪੈਦਾ ਹੋਣ ਵਾਲੀ ਭਾਫ਼ ਦੇ ਨਾਲ ਟਰਬਾਈਨ ਨੂੰ ਚਲਾ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। ਸਮੁੰਦਰ ਦੀ ਡੂੰਘਾਈ ਵਿਚੋਂ ਠੰਡਾ ਪਾਣੀ ਕੱਢ ਕੇ ਅਮੋਨੀਆ ਨੂੰ ਫਿਰ ਤਰਲ ਵਿਚ ਬਦਲਿਆ ਜਾਂਦਾ ਹੈ, ਇਸ ਤਰ੍ਹਾਂ ਇਹ ਕਿਰਿਆ ਨਿਯੰਤਰਨ ਵਿਚ ਰਹਿੰਦੀ ਹੈ। ਸੰਸਾਰ ਦੇ ਸਭ ਤੋਂ ਪਹਿਲੇ ਛੋਟੇ ਸਮੁੰਦਰੀ ਤਾਪ ਊਰਜਾ ਰੂਪਾਂਤਰਿਕ ਕੇਂਦਰ ਦਾ ਆਰੰਭ 1979 ਵਿਚ ਹਵਾਈ ਵਿਚ ਹੋਇਆ। ਸਮੁੰਦਰੀ ਤਾਪ ਊਰਜਾ ਪ੍ਰਾਪਤ ਕਰਨ ਵਿਚ ਖ਼ਰਚਾ ਬਹੁਤ ਜ਼ਿਆਦਾ ਹੁੰਦਾ ਹੈ। ਸਮੁੰਦਰੀ ਪਾਣੀ ਖਾਰਾ ਹੁੰਦਾ ਹੈ ਜਿਸ ਦੇ ਕਾਰਨ ਇਹ ਯੰਤਰ ਦੇ ਭੌਤਿਕ ਹਿੱਸਿਆਂ ਨੂੰ ਨੁਕਸਾਨ ਵੀ ਕਰ ਸਕਦਾ ਹੈ। ਸਮੁੰਦਰੀ ਤਾਪ ਊਰਜਾ ਪੈਦਾ ਕਰਨ ਲਈ ਉੱਨਤ ਸਾਧਨਾਂ ਦੀ ਜ਼ਰੂਰਤ ਹੈ।

ਪ੍ਰਸ਼ਨ 3.
ਪਣ-ਊਰਜਾ ਪ੍ਰਾਪਤ ਕਰਨ ਦੇ ਢੰਗਾਂ ਦਾ ਵਿਸਤਰਤ ਵੇਰਵਾ ਦਿਉ। ਇਸ ਦੀ ਸੰਭਾਵਿਤ ਸਮਰੱਥਾ, ‘ ਫਾਇਦਿਆਂ ਅਤੇ ਤਰੁੱਟੀਆਂ ਦਾ ਵੀ ਵੇਰਵਾ ਦਿਉ।
ਉੱਤਰ-
ਉੱਪਰੋਂ ਗਿਰਦੇ ਜਾਂ ਵਗਦੇ ਪਾਣੀ ਤੋਂ ਪ੍ਰਾਪਤ ਹੋਈ ਉਰਜਾ ਨੂੰ ਪਣ-ਉਰਜਾ ਕਿਹਾ ਜਾਂਦਾ ਹੈ। ਪਾਣੀ ਤੋਂ ਊਰਜਾ ਪ੍ਰਾਪਤ ਕਰਨ ਲਈ ਦਰਿਆ ਦੇ ਵਹਾਅ ਨੂੰ ਇਕ ਬੰਨ੍ਹ ਨਾਲ ਰੋਕਿਆ ਜਾਂਦਾ ਹੈ ਜਿੱਥੇ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਹੈ। ਇਸ ਪਾਣੀ ਨੂੰ ਨਿਯੰਤਰਿਤ ਢੰਗ ਨਾਲ ਉੱਪਰੋਂ ਡਿਗਾ ਕੇ ਟਰਬਾਈਨਾਂ ਨੂੰ ਚਲਾਇਆ ਜਾਂਦਾ ਹੈ।

ਇਹ ਟਰਬਾਈਨਾਂ, ਜਨਰੇਟਰਾਂ ਨੂੰ ਘੁਮਾਉਂਦੀਆਂ ਹਨ ਜਿਸ ਨਾਲ ਬਿਜਲੀ ਤਿਆਰ ਹੋ ਜਾਂਦੀ ਹੈ। ਪਣ ਉਰਜਾ ਕੇਂਦਰਾਂ ਦੁਆਰਾ ਪੈਦਾ ਕੀਤੀ ਗਈ ਬਿਜਲੀ ਸੰਸਾਰ ਵਿਚ ਬਿਜਲੀ ਦੇ ਕੁੱਲ ਉਤਪਾਦਨ ਦਾ 25% ਹੈ। ਪਹਾੜੀ ਖੇਤਰਾਂ ਵਿਚ ਪਾਣੀ ਤੋਂ ਬਿਜਲੀ ਬਣਨ ਦੀ ਕਾਫ਼ੀ ਸੰਭਾਵਨਾ ਹੁੰਦੀ ਹੈ। ਨਾਰਵੇ, ਕਾਂਗੋ, ਬ੍ਰਾਜ਼ੀਲ, ਕੈਨੇਡਾ, ਸਵਿਟਜ਼ਰਲੈਂਡ ਅਤੇ ਆਸਟਰੀਆ ਵਰਗੇ ਦੇਸ਼ਾਂ ਵਿਚ ਕੁੱਲ ਬਿਜਲੀ ਦਾ ਅੱਧਾ ਹਿੱਸਾ ਪਾਣੀ ਉਰਜਾ ਤੋਂ ਪ੍ਰਾਪਤ ਕੀਤਾ ਜਾਂਦਾ ਹੈ। | ਭਾਰਤ ਵਿਚ ਪਾਣੀ ਤੋਂ ਬਣਨ ਵਾਲੀ ਬਿਜਲੀ, ਕੁੱਲ ਊਰਜਾ ਉਤਪਾਦਨ ਦਾ 23% ਹੈ।

ਭਾਰਤ ਵਿਚ ਕੁੱਲ ਬਿਜਲੀ ਦੀ ਸੰਭਾਵਨਾ 4x 1011 ਕਿਲੋਵਾਟ ਲਗਭਗ ਹੈ। ਵਰਤਮਾਨ ਵਿਚ ਇਸ ਦਾ ਕੇਵਲ 11% ਹੀ ਵਰਤਿਆ ਜਾ ਰਿਹਾ ਹੈ। ਭਾਰਤ ਵਿਚ ਛੋਟੇ ਪਣ ਬਿਜਲੀ ਊਰਜਾ ਕੇਂਦਰਾਂ ਦੇ ਨਿਰਮਾਣ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ। ਭਾਰਤ ਦੀਆਂ ਪ੍ਰਮੁੱਖ ਪਣ ਬਿਜਲੀ ਉਰਜਾ ਯੋਜਨਾਵਾਂ ਵਿਚ ਭਾਖੜਾ ਨੰਗਲ ਯੋਜਨਾ, ਟਿਹਰੀ ਯੋਜਨਾ, ਦਮੋਦਰ ਘਾਟੀ ਯੋਜਨਾ, ਹੀਰਾ ਕੁਡ ਯੋਜਨਾ ਅਤੇ ਨਾਗਾਰਜੁਨ ਯੋਜਨਾ ਆਦਿ ਸ਼ਾਮਲ ਹਨ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 7
ਪਣ ਊਰਜਾ ਦੇ ਲਾਭ (Advantages of Hydel Energy) –

  1. ਇਹ ਬਿਜਲੀ ਪੈਦਾ ਕਰਨ ਦਾ ਸਭ ਤੋਂ ਸਸਤਾ ਸਾਧਨ ਹੈ।
  2. ਬੰਨ੍ਹ ਤੋਂ ਨਹਿਰਾਂ ਕੱਢ ਕੇ ਪਾਣੀ ਦੀ ਵਰਤੋਂ ਸਿੰਚਾਈ, ਉਦਯੋਗਾਂ ਅਤੇ ਪਾਣੀ ਦੀ । ਪੂਰਤੀ ਲਈ ਕੀਤੀ ਜਾਂਦੀ ਹੈ।
  3. ਬੰਨ੍ਹ ਦੀ ਝੀਲ ਵਿਚ ਮੱਛੀ ਪਾਲਣ ਦਾ ਕੰਮ ਕੀਤਾ ਜਾ ਸਕਦਾ ਹੈ।
  4. ਬੰਨ੍ਹਾਂ ਦੇ ਨਿਰਮਾਣ ਨਾਲ ਹੜ੍ਹਾਂ ਅਤੇ ਸੋਕੇ ਤੇ ਕਾਬੂ ਵੀ ਕੀਤਾ ਜਾ ਸਕਦਾ ਹੈ।

ਪਣ ਊਰਜਾ ਦੀਆਂ ਕਮੀਆਂ (Limitations of Hydel Energy) –

  • ਵੱਡੇ-ਵੱਡੇ ਬੰਨ੍ਹਾਂ ਤੇ ਕੁੱਝ ਸਮੇਂ ਬਾਅਦ ਮਿੱਟੀ ਇਕੱਠੀ ਹੋ ਜਾਂਦੀ ਹੈ, ਇਸ ਨੂੰ ਸਾਫ਼ ਕਰਨਾ ਆਸਾਨ ਨਹੀਂ ਹੈ।
  • ਬੰਨ੍ਹ ਦੇ ਨਿਰਮਾਣ ਦਾ ਕੰਮ ਬਹੁਤ ਮਹਿੰਗਾ ਹੈ।
  • ਬੰਨ ਦਾ ਨਿਰਮਾਣ ਹੋਣ ਨਾਲ ਮੱਛੀਆਂ ਦਾ ਆਉਣ-ਜਾਣ ਰੁਕ ਜਾਂਦਾ ਹੈ ਅਤੇ ਹੋਰ ‘ਪਾਣੀ ਵਿਚ ਰਹਿਣ ਵਾਲੇ ਜੀਵਾਂ ਲਈ ਖ਼ਤਰਾ ਹੈ।
  • ਬੰਨ੍ਹ ਦੇ ਨਿਰਮਾਣ ਕਰਨ ਲਈ ਲੋਕਾਂ ਨੂੰ ਉਹ ਜਗਾ ਛੱਡ ਕੇ ਹੋਰ ਜਗਾ ਤੇ ਜਾ ਕੇ ਰਹਿਣਾ ਪੈਂਦਾ ਹੈ।
  • ਪਾਣੀ ਜ਼ਿਆਦਾ ਮਾਤਰਾ ਵਿਚ ਇਕੱਠਾ ਹੋਣ ਕਰਕੇ ਇਨ੍ਹਾਂ ਖੇਤਰਾਂ ਵਿੱਚ ਭੂਚਾਲ ਦੀ ਸੰਭਾਵਨਾ ਵੱਧ ਜਾਂਦੀ ਹੈ।
  • ਬੰਨ੍ਹ ਦੇ ਨਿਰਮਾਣ ਕਾਰਨ ਜੰਗਲਾਂ ਦਾ ਵਿਨਾਸ਼ ਹੋ ਜਾਂਦਾ ਹੈ।
  • ਬੰਨ ਦੇ ਨਿਰਮਾਣ ਕਾਰਨ ਨਦੀਆਂ ਦੀਆਂ ਪਰਿਸਥਿਤੀਆਂ ‘ਤੇ ਵੀ ਅਸਰ ਪੈਂਦਾ ਹੈ।
  • ਵੱਡੇ ਬੰਨ੍ਹਾਂ ਕਾਰਨ ਨਦੀਆਂ ਦਾ ਵਹਾਅ ਰੁਕ ਜਾਂਦਾ ਹੈ, ਜਿਸ ਕਾਰਨ ਪਾਣੀ ਦੇ ਵਹਾਅ ਲਈ ਖੁੱਲ੍ਹਾ ਸਥਾਨ ਨਹੀਂ ਰਹਿ ਜਾਂਦਾ ਹੈ।

ਪ੍ਰਸ਼ਨ 4.
ਨਿਊਕਲੀਅਰ ਰੀਐਕਟਰ ਦੀ ਬਣਤਰ ਦਾ ਵਿਸਥਾਰ ਪੂਰਵਕ ਵਰਣਨ ਕਰੋ। ਨਿਉਕਲੀਅਰ ਉਰਜਾ ਨਾਲ ਕੀ-ਕੀ ਖੁਬੀਆਂ ਅਤੇ ਖਤਰੇ ਜੁੜੇ ਹੋਏ ਹਨ ? .
ਉੱਤਰ-
ਰੇਡੀਓ ਐਕਟਿਵ ਤੱਤਾਂ ਜਿਵੇਂ ਯੂਰੇਨੀਅਮ ਅਤੇ ਥੋਰੀਅਸ ਦੇ ਵਿਖੰਡਣ ਕਾਰਨ ਜਿਹੜੀ ਉਰਜਾ ਮਿਲਦੀ ਹੈ ਉਸ ਨੂੰ ਨਿਊਕਲੀਅਰ ਉਰਜਾ ਕਿਹਾ ਜਾਂਦਾ ਹੈ। ਇਹ ਊਰਜਾ ਦੋ ਢੰਗਾਂ ਨਾਲ ਉਤਪੰਨ ਹੁੰਦੀ ਹੈ । ਨਿਊਕਲੀਅਰ ਵਿਖੰਡਣ ਅਤੇ ਨਿਊਕਲੀਅਰ ਸੰਯੋਜਨ ਦੁਆਰਾ। ਨਿਊਕਲੀਅਰ ਵਿਖੰਡਣ ਨੂੰ ਕੰਟਰੋਲ ਵਿਚ ਕਰਨ ਲਈ ਨਿਊਕਲੀਅਰ ਵਿਖੰਡਣ ਰੀਐਕਟਰ ਕੀਤਾ ਜਾਂਦਾ ਹੈ।

ਨਿਊਕਲੀਅਰ ਰੀਐਕਟਰ ਦੀ ਸੰਰਚਨਾ (Construction of Nuclear Reactor)- ਨਿਊਕਲੀਅਰ ਰੀਐਕਟਰ ਦੇ ਚਾਰ ਮੁੱਖ ਭਾਗ ਹੁੰਦੇ ਹਨ। ਇਹ ਹਨ

  1. ਰੀਐਕਟਰ ਕੋਰ
  2. ਕੰਡੈਂਸਰ ।
  3. ਜਨਰੇਟਰ
  4. ਟਰਬਾਈਨ ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 8
ਯੂਰੇਨੀਅਮ ਬਾਲਣ ਦਾ ਵਿਖੰਡਣ ਰਿਐਕਟਰ ਕੋਰ ਦੇ ਅੰਦਰ ਹੁੰਦਾ ਹੈ। ਯੂਰੇਨੀਅਮ ਦੁਆਰਾ ਦਿੱਤੀ ਨਿਊਕਲੀਅਰ ਕਿਰਿਆ ਵਿਚ ਤਿੰਨ ਨਿਊਟ੍ਰਾਨ ਪੈਦਾ ਹੁੰਦੇ ਹਨ। ਵਿਸ਼ੇਸ਼ ਪ੍ਰਕਾਰ ਦੀ ਵਿਸ਼ੇਸ਼ ਮਿਸ਼ਰਿਤ ਧਾਤੂ ਨਾਲ ਬਣਾਈਆਂ ਹੋਈਆਂ ਨਿਯੰਤਰਨ ਛੜਾਂ ਦੁਆਰਾ ਇਹ ਕਿਰਿਆ ਨਿਯੰਤਰਿਤ ਕੀਤੀ ਜਾਂਦੀ ਹੈ। ਇਹ ਵਿਖੰਡਣ ਦੁਆਰਾ ਉਤਪੰਨ ਮੁਕਤ/ਖੁੱਲ੍ਹੇ ਨਿਊਫੋਨ ਨੂੰ ਕੰਟਰੋਲ ਕਰਦੀ ਹੈ। ਵਿਖੰਡਣ ਦੁਆਰਾ ਪ੍ਰਾਪਤ ਹੋਈ ਊਰਜਾ ਜਨਰੇਟਰ ਨੂੰ ਦਿੱਤੀ ਜਾਂਦੀ ਹੈ। ਰੀਐਕਟਰ ਕੋਰ ਵਿਚ ਪਾਣੀ ਤਰਲ ਰਹਿੰਦਾ ਹੈ ਕਿਉਂਕਿ ਦਬਾਅ ਉੱਚਾ ਹੁੰਦਾ ਹੈ। ਇਹ ਪਾਣੀ ਰੀਐਕਟਰ ਅਤੇ ਜਨਰੇਟਰ ਕੋਰ ਵਿਚ ਘੁੰਮਦਾ ਹੈ। ਜਨਰੇਟਰ ਵਿਚ ਭਾਫ਼ ਪੈਦਾ ਹੁੰਦੀ ਹੈ ਜੋ ਬਿਜਲੀ ਬਣਾਉਣ ਦੇ ਕੰਮ ਆਉਂਦੀ ਹੈ। ਇਹ ਟਰਬਾਈਨ ਘੁੰਮਾਉਣ ਵਿਚ ਵੀ ਸਹਾਇਤਾ ਕਰਦਾ ਹੈ ਅਤੇ ਬਿਜਲੀ ਪੈਦਾ ਕਰਦਾ ਹੈ। ਕੰਡੈਂਸਰ ਵਿਚ ਫਾਲਤੂ ਭਾਫ਼ ਠੰਡੀ ਹੋ ਜਾਂਦੀ ਹੈ ਤੇ ਫਿਰ ਤਰਲ ਵਿਚ ਬਦਲ ਜਾਂਦੀ ਹੈ। ਇਸ ਤਰ੍ਹਾਂ ਨਿਊਕਲੀਅਰ ਊਰਜਾ ਬਿਜਲੀ ਊਰਜਾ ਵਿਚ ਬਦਲ ਜਾਂਦੀ ਹੈ।

ਲਾਭ (Advantages) -ਪਥਰਾਟ ਬਾਲਣਾਂ ਦੀ ਤਰ੍ਹਾਂ ਨਿਊਕਲੀਅਰ ਰੀਐਕਟਰ ਹਵਾ ਪ੍ਰਦੂਸ਼ਕ ਜਿਵੇਂ-ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਨਾਈਟਰੋਜਨ ਆਕਸਾਈਡ ਅਤੇ ਹੋਰ ਪਦਾਰਥ ਪਦੂਸ਼ਣ ਪੈਦਾ ਨਹੀਂ ਕਰਦੇ। ਇਸ ਦੇ ਨਾਲ ਵਾਤਾਵਰਣ ਦੂਸ਼ਿਤ ਨਹੀਂ ਹੁੰਦਾ। ਇਹ ਇੱਕ ਉੱਚ ਕੋਟੀ ਦੀ ਊਰਜਾ ਹੈ, ਥੋੜ੍ਹੇ ਜਿਹੇ ਰੇਡੀਓ ਐਕਟਿਵ ਪਦਾਰਥਾਂ ਤੋਂ ਬਹੁਤ ਜ਼ਿਆਦਾ ਮਾਤਰਾ ਵਿਚ ਉਰਜਾ ਮਿਲਦੀ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਹਾਨੀਆਂ (Drawbacks)-

  1. ਦੇਸ਼ ਵਿੱਚ ਉੱਚ ਕੋਟੀ ਦਾ ਯੂਰੇਨੀਅਮ ਮਿਲਦਾ ਨਹੀਂ। ਇਸ ਲਈ ਆਯਾਤ ਕਰਨਾ ਪੈਂਦਾ ਹੈ।
  2. ਨਿਊਕਲੀਅਰ ਰੀਐਕਟਰ ਵਿਚ ਪੈਦਾ ਹੋਇਆ ਕਚਰਾ ਬੜਾ ਹਾਨੀਕਾਰਕ ਹੁੰਦਾ ਹੈ, ਇਸ ਲਈ ਦੁਰਘਟਨਾ ਦਾ ਖ਼ਤਰਾ ਬੜਾ ਜ਼ਿਆਦਾ ਹੁੰਦਾ ਹੈ।
  3. ਰੇਡੀਓ ਐਕਟਿਵ ਪਦਾਰਥ ਮਨੁੱਖ ਦੀ ਸਿਹਤ ਲਈ ਅਤੇ ਵਾਤਾਵਰਣ ਲਈ ਹਾਨੀਕਾਰਕ ਹਨ। ਰੇਡੀਓ ਐਕਟਿਵ ਵਿਕਿਰਣਾਂ ਦੇ ਕਾਰਨ ਜੀਨਾਂ ਵਿਚ ਕੁੱਝ ਤਬਦੀਲੀ ਹੋ ਜਾਂਦੀ ਹੈ।
  4. ਰੇਡੀਓ ਐਕਟਿਵ ਫਾਲਤੂ ਪਦਾਰਥਾਂ ਦੀ ਸੁਰੱਖਿਆ ਅਤੇ ਨਿਰਮਾਣ ਕਰਨਾ ਬਹੁਤ ਹੀ ਖ਼ਰਚੀਲੀ ਕਿਰਿਆ ਹੈ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

Punjab State Board PSEB 11th Class Environmental Education Book Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ Textbook Exercise Questions and Answers.

PSEB Solutions for Class 11 Environmental Education Chapter 12 ਉਰਜਾ ਦੇ ਰਵਾਇਤੀ ਸ੍ਰੋਤ

Environmental Education Guide for Class 11 PSEB ਉਰਜਾ ਦੇ ਰਵਾਇਤੀ ਸ੍ਰੋਤ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਰਜਾ ਦੇ ਪ੍ਰਮੁੱਖ ਰਵਾਇਤੀ ਸ੍ਰੋਤ (Conventional Sources) ਕਿਹੜੇ-ਕਿਹੜੇ ਹਨ ?
ਉੱਤਰ-
ਕੋਲਾ, ਖਣਿਜ ਤੇਲ, ਕੁਦਰਤੀ ਗੈਸ, ਬਾਲਣ ਵਾਲੀ ਲੱਕੜੀ।

ਪ੍ਰਸ਼ਨ 2.
ਕੋਲੇ ਦੀ ਸਭ ਤੋਂ ਜ਼ਿਆਦਾ ਤਾਪ ਪੈਦਾ ਕਰਨ ਵਾਲੀ ਕਿਸਮ ਕਿਹੜੀ ਹੈ ?
ਉੱਤਰ-
ਕੋਲੇ ਦੀ ਸਭ ਤੋਂ ਵੱਧ ਤਾਪ ਪੈਦਾ ਕਰਨ ਵਾਲੀ ਕਿਸਮ ਐਨਥਰਾਸਾਈਟ ਹੈ।

ਪ੍ਰਸ਼ਨ 3.
ਕੁਦਰਤ ਵਿੱਚ ਕਿਹੜਾ ਪਥਰਾਟ ਬਾਲਣ ਸਭ ਤੋਂ ਵੱਧ ਮਿਲਦਾ ਹੈ ?
ਉੱਤਰ-
ਕੋਲਾ ਸਭ ਤੋਂ ਜ਼ਿਆਦਾ ਪਾਇਆ ਜਾਣ ਵਾਲਾ ਪਥਰਾਟ ਬਾਲਣ ਹੈ।

ਪ੍ਰਸ਼ਨ 4.
ਭਾਰਤ ਵਿੱਚ ਕੋਲੇ ਦੇ ਪ੍ਰਮੁੱਖ ਭੰਡਾਰ ਕਿੱਥੇ-ਕਿੱਥੇ ਸਥਿਤ ਹਨ ?
ਉੱਤਰ-
ਭਾਰਤ ਵਿਚ ਜ਼ਿਆਦਾ ਕੋਲੇ ਦੇ ਭੰਡਾਰ ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਚ ਸਥਿਤ ਹਨ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 5.
ਪੈਟਰੋਲੀਅਮ ਦੀ ਰਚਨਾ ਦੱਸੋ ।
ਉੱਤਰ-
ਹਾਈਡਰੋਕਾਰਬਨ ਅਤੇ ਕੁੱਝ ਮਾਤਰਾ ਵਿਚ ਸਲਫਰ, ਨਾਈਟ੍ਰੋਜਨ ਅਤੇ ਆਕਸੀਜਨ ਦੇ ਯੌਗਿਕ ਪੈਟਰੋਲੀਅਮ ਦੇ ਮੁੱਖ ਤੱਤ ਹਨ।

ਪ੍ਰਸ਼ਨ 6.
ਪੈਟਰੋਲੀਅਮ ਦੀ ਸੁਧਾਈ (Refining of Petroleum) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਕੁਦਰਤੀ ਤੇਲਾਂ ਤੋਂ ਉਪਯੋਗੀ ਚੀਜ਼ਾਂ ਨੂੰ ਵੱਖ ਕਰਨ ਦੀ ਕਿਰਿਆ ਨੂੰ ਪੈਟਰੋਲੀਅਮ ਦਾ ਸ਼ੁੱਧੀਕਰਨ ਜਾਂ ਪੈਟਰੋਲੀਅਮ ਦੀ ਸੁਧਾਈ ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਢੋਆ-ਢੁਆਈ ਖੇਤਰ ਵਿੱਚ ਵਰਤੇ ਜਾਂਦੇ ਦੋ ਪ੍ਰਮੁੱਖ ਪੈਟਰੋਲੀਅਮ ਉਤਪਾਦਾਂ ਦੇ ਨਾਮ ਦੱਸੋ।
ਉੱਤਰ-
ਪੈਟਰੋਲ ਅਤੇ ਡੀਜ਼ਲ ।

ਪ੍ਰਸ਼ਨ 8.
ਕੁਦਰਤੀ ਗੈਸ ਵਿੱਚ ਮੌਜੂਦ ਪ੍ਰਮੁੱਖ ਹਾਈਡ੍ਰੋਕਾਰਬਨਜ਼ ਦੇ ਨਾਮ ਲਿਖੋ ।
ਉੱਤਰ-
ਕੁਦਰਤੀ ਗੈਸ ਵਿਚ ਪਾਏ ਜਾਣ ਵਾਲੇ ਤੱਤਾਂ ਵਿਚ ਮੁੱਖ ਤੌਰ ‘ਤੇ ਮਿਥੇਨ, ਕੁੱਝ ਮਾਤਰਾ ਵਿਚ ਪ੍ਰੋਪੇਨ ਅਤੇ ਬਿਊਟੇਨ ਸ਼ਾਮਿਲ ਹੁੰਦੇ ਹਨ।

ਪ੍ਰਸ਼ਨ 9.
ਸਭ ਤੋਂ ਵੱਧ ਸਾਫ਼-ਸੁਥਰਾ ਤੇ ਵਧੇਰੇ ਤਾਪ ਪੈਦਾ ਕਰਨ ਵਾਲਾ ਪਥਰਾਟ ਬਾਲਣ ਕਿਹੜਾ ਹੈ ?
ਉੱਤਰ-
ਕੁਦਰਤੀ ਗੈਸ ਨੂੰ ਸਭ ਤੋਂ ਵਧੀਆ, ਸੁਰੱਖਿਅਤ ਅਤੇ ਵਧੇਰੇ ਤਾਪ ਪੈਦਾ ਕਰਨ ਵਾਲਾ ਪਥਰਾਟ ਬਾਲਣ ਮੰਨਿਆ ਜਾਂਦਾ ਹੈ।

ਪ੍ਰਸ਼ਨ 10.
ਬਾਲਣ ਵਾਲੀ ਲੱਕੜੀ (Fire Wood) ਦਾ ਮੁੱਖ ਸ੍ਰੋਤ ਕੀ ਹੈ ?
ਉੱਤਰ-
ਬਾਲਣ ਵਾਲੀ ਲੱਕੜੀ (Fire Wood) ਦਾ ਮੁੱਖ ਸਰੋਤ ਜੰਗਲ ਹਨ ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

(ਅ) ਛੋਟੀ ਉੱਤਰਾਂ ਵਾਲੇ ਸਨ (Type I)

ਪ੍ਰਸ਼ਨ 1.
ਪਥਰਾਟ ਬਾਲਣਾਂ ਨੂੰ ਊਰਜਾ ਦੇ ਨਾ-ਨਵਿਆਉਣ ਯੋਗ ਸ੍ਰੋਤ (Non-renewable source) ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਜੀਵਾਂ ਤੋਂ ਪੈਦਾ ਹੋਣ ਵਾਲੇ ਉਰਜਾ ਸਾਧਨ ਇਸ ਤਰ੍ਹਾਂ ਦੇ ਸਾਧਨ ਮੰਨੇ ਜਾਂਦੇ ਹਨ ਜਿਨ੍ਹਾਂ ਨੂੰ ਦੁਬਾਰਾ ਪ੍ਰਾਪਤ ਕਰਨਾ ਬਹੁਤ ਔਖਾ ਹੈ। ਇਸ ਤਰ੍ਹਾਂ ਇਹ ਊਰਜਾ ਦੇ ਨਾ-ਨਵਿਆਉਣਯੋਗ ਸਾਧਨ ਹਨ। ਇਹਨਾਂ ਦੀ ਕੁਦਰਤ ਵਿਚ ਇਕ ਸੀਮਤ ਮਾਤਰਾ ਪਾਈ ਜਾਂਦੀ ਹੈ। ਇਹਨਾਂ ਦਾ ਨਿਰਮਾਣ ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਬਣੀਆਂ ਪਰਿਸਥਿਤੀਆਂ ਦੇ ਕਾਰਨ ਹੋਇਆ ਹੈ। ਇਹਨਾਂ ਨੂੰ ਹੋਰ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਇਹਨਾਂ ਦੇ ਨਿਰਮਾਣ ਲਈ ਲੱਖਾਂ ਸਾਲ ਚਾਹੀਦੇ ਹਨ। ਅਸੀਂ ਜੀਵਾਂ ਤੋਂ ਬਣੇ ਪਥਰਾਟ ਬਾਲਣਾਂ ਦਾ ਪ੍ਰਯੋਗ ਬੜੇ ਵੱਡੇ ਪੈਮਾਨੇ ਤੇ ਕਰ ਰਹੇ ਹਾਂ ਅਤੇ ਇਹਨਾਂ ਦੇ ਖ਼ਤਮ ਹੋਣ ਦਾ ਖ਼ਤਰਾ ਵੱਧ ਗਿਆ ਹੈ।

ਪ੍ਰਸ਼ਨ 2.
ਕੁਦਰਤ ਵਿਚ ਕੋਲਾ ਕਿਵੇਂ ਬਣਿਆ ?
ਉੱਤਰ-
ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਜੰਗਲ ਹੀ ਜੰਗਲ ਸਨ । ਧਰਤੀ ਦੀ ਹਲਚਲ ਨਾਲ ਵੱਡੇ ਭੂਚਾਲ ਆਉਣ ਦੇ ਕਾਰਨ ਇਹ ਸਾਰੇ ਜੰਗਲ ਧਰਤੀ ਦੇ ਹੇਠਾਂ ਦੱਬੇ ਗਏ । ਧਰਤੀ ਦੀ ਅੰਦਰੂਨੀ ਗਰਮੀ ਅਤੇ ਉੱਪਰੀ ਦਬਾਅ ਦੇ ਕਾਰਨ ਇਹ ਦੱਬੀ ਹੋਈ ਬਨਸਪਤੀ ਹੌਲੀ-ਹੌਲੀ ਕੋਲੇ ਵਿਚ ਬਦਲ ਗਈ । ਇਸ ਲਈ ਕੋਲਾ ਪਰਤਦਾਰ ਚੱਟਾਨਾਂ ਦੇ ਰੂਪ ਵਿਚ ਮਿਲਦਾ ਹੈ । ਕੋਲੇ ਵਿਚ ਮੁੱਖ ਤੱਤ, ਕਾਰਬਨ ਹੁੰਦਾ ਹੈ ਅਤੇ ਇਸ ਵਿਚ ਹਾਈਡੋਜਨ, ਆਕਸੀਜਨ ਅਤੇ ਸਲਫਰ ਆਦਿ ਵੀ ਮਿਲੇ ਹੁੰਦੇ ਹਨ ।

ਪ੍ਰਸ਼ਨ 3.
ਕੋਲੇ ਦੇ ਦੋ ਲਾਭ ਲਿਖੋ ।
ਉੱਤਰ-
ਕੋਲੇ ਦੇ ਦੋ ਲਾਭ ਹੇਠ ਲਿਖੇ ਹਨ’

  • ਉਦਯੋਗਾਂ ਵਿਚ ਕੋਲੇ ਦੀ ਵਰਤੋਂ ਈਂਧਨ/ਬਾਲਣ ਵਜੋਂ ਕੀਤੀ ਜਾਂਦੀ ਹੈ ।
  • ਕੋਲੇ ਤੋਂ ਕੋਲਗੈਸ, ਸੰਸਲਿਸ਼ਟ ਪੈਟਰੋਲੀਅਮ ਅਤੇ ਕਈ ਪ੍ਰਕਾਰ ਦੇ ਕਾਰਬਨਿਕ ਯੋਗਿਕ ਤਿਆਰ ਕੀਤੇ ਜਾਂਦੇ ਹਨ ।

ਪ੍ਰਸ਼ਨ 4.
ਕੁਦਰਤ ਵਿੱਚ ਪੈਟਰੋਲੀਅਮ ਦੀ ਉਤਪੱਤੀ ਕਿਵੇਂ ਹੋਈ ?
ਉੱਤਰ-
ਪੈਟਰੋਲੀਅਮ ਜੀਵ ਪਦਾਰਥਾਂ ਤੋਂ ਬਣਦਾ ਹੈ। ਕਈ ਸਾਲ ਪਹਿਲਾਂ ਸੂਖ਼ਮ ਜੀਵਾਂ ਅਤੇ ਪੌਦਿਆਂ ਦੇ ਭਾਗ ਸਮੁੰਦਰ ਹੇਠਾਂ ਜਮਾਂ ਹੋ ਰਹੇ ਸਨ। ਭੂਗੋਲਿਕ ਪਰਿਵਰਤਨਾਂ ਦੇ ਕਾਰਨ ਇਹ ਹੇਠਾਂ ਦੱਬੇ ਗਏ ਅਤੇ ਚਿੱਕੜ ਅਤੇ ਮਿੱਟੀ ਦੀਆਂ ਪਰਤਾਂ ਇਹਨਾਂ ਉੱਪਰ ਜਮਾਂ ਹੋ ਗਈਆਂ। ਧਰਤੀ ਦੀ ਗਰਮੀ ਅਤੇ ਰਸਾਇਣਿਕ ਪਰਿਵਰਤਨਾਂ ਦੇ ਕਾਰਨ ਪੌਦਿਆਂ ਅਤੇ ਜੀਵਾਂ ਦੇ ਸੂਖ਼ਮ ਤੱਤਾਂ ਤੋਂ ਪੈਟਰੋਲੀਅਮ ਬਣ ਗਿਆ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

(ਏ) ਛਟੋ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਕੋਲੇ ਦੀਆਂ ਵੱਖ-ਵੱਖ ਕਿਸਮਾਂ ਉੱਪਰ ਇਕ ਨੋਟ ਲਿਖੋ ।
ਉੱਤਰ-
ਕੋਲਾ ਧਰਤੀ ਅੰਦਰ ਦੱਬੀ ਹੋਈ ਬਨਸਪਤੀ ਦਾ ਪਰਿਵਰਤਿਤ ਰੂਪ ਹੈ। ਕੋਲੇ ਵਿਚ ਮੁੱਖ ਤੱਤ ਕਾਰਬਨ ਹੁੰਦਾ ਹੈ ਅਤੇ ਇਸ ਦੇ ਨਾਲ ਆਕਸੀਜਨ, ਹਾਈਡੋਜਨ ਅਤੇ ਸਵਾਹ ਆਦਿ ਮਿਲੇ ਹੁੰਦੇ ਹਨ। ਬਾਲਣ ਤੋਂ ਬਾਅਦ ਤਾਪਮਾਨ ਦੀਆਂ ਵੱਖ-ਵੱਖ ਹਾਲਤਾਂ ਤੋਂ ਬਾਅਦ ਵੱਖਵੱਖ ਤਰ੍ਹਾਂ ਦਾ ਕੋਲਾ ਬਣਦਾ ਹੈ। ਕਾਰਬਨ ਦੀ ਮਾਤਰਾ ਦੇ ਅਨੁਸਾਰ ਕੋਲੇ ਦੀਆਂ ਵੱਖ-ਵੱਖ ਕਿਸਮਾਂ ਹੇਠ ਲਿਖੇ ਅਨੁਸਾਰ ਹਨ –

  1. ਲਿਗਨਾਈਟ (Lignite) -ਇਹ ਭੂਰਾ ਜਾਂ ਕਾਲੇ ਭੂਰੇ ਰੰਗ ਦਾ ਹੁੰਦਾ ਹੈ। ਇਹ ਕੋਲੇ ਦੀਆਂ ਕਿਸਮਾਂ ਦੇ ਅਨੁਸਾਰ ਘਟ ਗਰਮੀ ਪੈਦਾ ਕਰਦਾ ਹੈ।
    ਇਸ ਵਿਚ ਕਾਰਬਨ ਦੀ ਮਾਤਰਾ 45% ਤੋਂ 70% ਭਾਗ ਤਕ ਹੁੰਦੀ ਹੈ।
  2. ਬਿਮਿਨਸ (Bituminus)-ਇਹ ਕੋਲੇ ਦਾ ਸਭ ਤੋਂ ਪ੍ਰਸਿੱਧ ਰੂਪ ਹੈ । ਇਹ ਬਿਲਕੁਲ ਕਾਲੇ ਰੰਗ ਦਾ ਹੁੰਦਾ ਹੈ ਅਤੇ ਸਖ਼ਤ ਹੁੰਦਾ ਹੈ। ਇਸ ਵਿਚ ਸਲਫਰ ਹੁੰਦਾ ਹੈ ਅਤੇ ਕਾਰਬਨ ਦੀ ਮਾਤਰਾ 75% ਤੋਂ 90% ਭਾਗ ਤਕ ਹੁੰਦੀ ਹੈ।
  3. ਐੱਥਰਾਈਟ (Anthracite) -ਇਹ ਸਭ ਤੋਂ ਵਧੀਆ ਕੁਆਲਟੀ ਦਾ ਕੋਲਾ ਹੁੰਦਾ ਹੈ। ਇਸ ਵਿਚ ਕਾਰਬਨ ਦੀ ਮਾਤਰਾ 95% ਤਕ ਹੁੰਦੀ ਹੈ। ਇਹ ਬਹੁਤ ਸਖ਼ਤ ਹੁੰਦਾ ਹੈ ਅਤੇ ਬਾਲਣ ਵੇਲੇ ਬਹੁਤ ਗਰਮੀ ਪੈਦਾ ਕਰਦਾ ਹੈ। ਇਹ ਬਹੁਤ ਸਾਫ਼ ਬਲਦਾ ਹੈ ਅਤੇ ਪ੍ਰਦੂਸ਼ਣ ਵੀ ਘੱਟ ਫੈਲਾਉਂਦਾ ਹੈ :

ਪ੍ਰਸ਼ਨ 2.
ਕੋਲੇ ਦੀ ਖੁਦਾਈ ਦੇ ਬੁਰੇ ਪ੍ਰਭਾਵ (III Effects of Coal Minning) ਦੱਸੋ ।
ਉੱਤਰ-
ਕੋਲਾ ਕੱਢਣਾ ਇਕ ਬਹੁਤ ਹੀ ਖ਼ਤਰੇ ਵਾਲਾ ਕੰਮ ਹੈ। ਕੋਲੇ ਦੀਆਂ ਖਾਣਾਂ ਵਿਚ ਦੁਰਘਟਨਾ ਹੋਣ ਦੇ ਕਾਰਨ ਜਾਨ-ਮਾਲ ਦੀ ਹਾਨੀ ਆਮ ਗੱਲ ਹੈ। ਕੋਲਾ ਕੱਢਣ ਨਾਲ ਬਨਸਪਤੀ ਦੀ ਉੱਪਰੀ ਤਹਿ ਹਟ ਜਾਂਦੀ ਹੈ ਜਿਸ ਦੇ ਨਾਲ ਜੰਗਲੀ ਜੀਵਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਦਾ ਹੈ। ਕੋਲਾ ਖ਼ਾਣਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਛਾਤੀ, ਚਮੜੀ, ਸਾਹ ਆਦਿ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਤਰ੍ਹਾਂ ਕੋਲਾ ਕੱਢਣਾ ਵਾਤਾਵਰਣ ਅਤੇ ਸਿਹਤ ਦੋਨਾਂ ਲਈ ਹਾਨੀਕਾਰਕ ਹੈ। ਖਾਣ ਖੁਦਾਈ ਦੇ ਸਮੇਂ ਮੀਥੇਨ (Methane) ਗੈਸ ਪੈਦਾ ਹੋ ਜਾਂਦੀ ਹੈ ਅਤੇ ਕਈ ਵਾਰ ਇਸ ਨੂੰ ਅੱਗ ਲੱਗਣ ਦੇ ਕਾਰਨ ਨਾ-ਕੇਵਲ ਹਾਨੀਕਾਰਕ ਗੈਸਾਂ ਜਿਵੇਂ ਕਿ CO2, SO2, ਅਤੇ NO2 ਹੀ ਪੈਦਾ ਹੁੰਦੀਆਂ ਹਨ, ਸਗੋਂ ਖਾਣ ਹੇਠਾਂ ਕੰਮ ਕਰ ਰਹੇ ਲੋਕ ਵੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ । ਖਾਣ ਖੁਦਾਈ ਸਮੇਂ ਕੋਲੇ ਦੇ ਮਹੀਨੇ ਕਣ ਮਨੁੱਖਾਂ ਅਤੇ ਸਾਹ ਦੀਆਂ ਬੀਮਾਰੀਆਂ ਵੀ ਪੈਦਾ ਕਰ ਦਿੰਦੇ ਹਨ ।

ਪ੍ਰਸ਼ਨ 3.
ਕੋਲੇ ਦੇ ਬਲਣ ਨਾਲ ਵਾਤਾਵਰਣ ਕਿਵੇਂ ਪ੍ਰਭਾਵਿਤ ਹੁੰਦਾ ਹੈ ?
ਉੱਤਰ-
ਕੋਲੇ ਦੇ ਬਲਣ ਨਾਲ ਕਾਰਬਨ ਡਾਈਆਕਸਾਈਡ (CO2), ਸਲਫਰ ਡਾਈਆਕਸਾਈਡ (SO2), ਨਾਈਟ੍ਰੋਜਨ ਡਾਈਆਕਸਾਈਡ (NO2,) ਵਰਗੀਆਂ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ। ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਣ ਨਾਲ ਫ਼ਸਲਾਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਸੰਸਾਰ ਦੇ ਤਾਪਮਾਨ ਵਿਚ ਵਾਧਾ ਹੁੰਦਾ ਹੈ। ਇਸ ਦੇ ਨਾਲ-ਨਾਲ ਸਲਫਰ ਅਤੇ ਨਾਈਟ੍ਰੋਜਨ ਆਕਸਾਈਡ ਜਲਵਾਸ਼ਪ ਨਾਲ ਮਿਲ ਕੇ ਤੇਜ਼ਾਬੀ ਵਰਖਾ ਪੈਦਾ ਕਰਦੀਆਂ ਹਨ, ਜਿਸ ਦੇ ਨਾਲ ਬਨਸਪਤੀ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਦਾ ਹੈ। ਕੋਲੇ ਦੇ ਬਲਣ ਨਾਲ ਧੂੰਆਂ ਪੈਦਾ ਹੁੰਦਾ ਹੈ ਜਿਸ ਨਾਲ ਹਵਾ ਦੂਸ਼ਿਤ ਹੁੰਦੀ ਹੈ। ਕੋਲੇ ਦੇ ਬਲਣ ਨਾਲ ਜ਼ਹਿਰੀਲੀਆਂ ਚੀਜ਼ਾਂ ਜਿਸ ਤਰ੍ਹਾਂ ਪਾਰਾ, ਕੈਲਸ਼ੀਅਮ, ਸੀਸਾ, ਜ਼ਿੰਕ ਆਦਿ ਤੱਤ ਗੈਸ ਦੇ ਰੂਪ ਵਿਚ ਨਿਕਲਦੇ ਹਨ ਜੋ ਮਨੁੱਖ ਦੇ ਅਨੇਕਾਂ ਰੋਗਾਂ ਦਾ ਕਾਰਨ ਬਣਦੇ ਹਨ।

ਪ੍ਰਸ਼ਨ 4.
ਅੰਸ਼ਕ-ਕਸ਼ੀਦਣ (Fractional Distillation) ਕਿਰਿਆ ਦੀ ਵਿਆਖਿਆ ਕਰੋ ।
ਉੱਤਰ-
ਪੈਟਰੋਲੀਅਮ ਇਕ ਸੂਖ਼ਮ ਜੀਵ ਜੰਤੂਆਂ ਤੋਂ ਪੈਦਾ ਹੋਣ ਵਾਲਾ ਬਾਲਣ ਹੈ ਜਿਸ ਦਾ ਨਿਰਮਾਣ ਧਰਤੀ ਹੇਠਾਂ ਕਰੋੜਾਂ ਸਾਲ ਪਹਿਲਾਂ ਦੱਬੀ ਹੋਈ ਬਨਸਪਤੀ ਤੋਂ ਹੋਇਆ ਹੈ। ਧਰਤੀ ਦੇ ਹੇਠ ਪਾਇਆ ਜਾਣ ਵਾਲਾ ਤੇਲ, ਖੂਹਾਂ ਵਿਚੋਂ ਪੰਪਾਂ ਦੁਆਰਾ ਕੱਢਿਆ ਜਾਂਦਾ ਹੈ, ਜਿਸ ਵਿਚ ਪਾਣੀ, ਮਿੱਟੀ ਅਤੇ ਲੂਣ ਮਿਲੇ ਹੁੰਦੇ ਹਨ। ਇਸ ਨੂੰ ਕੱਚਾ ਤੇਲ (Crude oil) ਵੀ ਕਿਹਾ ਜਾਂਦਾ ਹੈ। ਇਸ ਨੂੰ ਅਸੀਂ ਕੁਦਰਤੀ ਰੂਪ ਵਿਚ ਬਾਲਣ ਵਜੋਂ ਨਹੀਂ ਵਰਤ ਸਕਦੇ। ਆਖ਼ਿਰ ਇਸ ਵਿਚ ਲੋੜ ਵਾਲੀਆਂ ਚੀਜ਼ਾਂ ਨੂੰ ਵੱਖ ਕਰਨ ਲਈ ਉੱਚ ਤਾਪ ’ਤੇ ਸੋਧਣ ਕੀਤਾ ਜਾਂਦਾ ਹੈ। ਪੈਟਰੋਲੀਅਮ ਦੇ ਸੋਧਣ ਦੀ ਕਿਰਿਆ ਲਈ ਇਸ ਨੂੰ ਗਰਮ ਕਰਨ ਦੀ ਜ਼ਰੂਰਤ ਪੈਂਦੀ ਹੈ।
ਇਸ ਕਿਰਿਆ ਨਾਲ ਪੈਟਰੋਲੀਅਮ ਵਿਚੋਂ ਵੱਖ-ਵੱਖ ਤੱਤਾਂ ਨੂੰ ਅਲੱਗ ਕੀਤਾ ਜਾਂਦਾ ਹੈ। ਵੱਖਵੱਖ ਤੱਤ ਵਾਸ਼ਪ ਬਣ ਕੇ ਜਾਂਦੇ ਹਨ ਜਿਨ੍ਹਾਂ ਨੂੰ ਅਲੱਗ-ਅਲੱਗ ਤਾਪਮਾਨ ਤੇ ਇਕੱਠਾ ਕੀਤਾ ਜਾਂਦਾ ਹੈ। ਪੈਟਰੋਲੀਅਮ ਦੇ ਬਾਲਣ ਨਾਲ ਹੇਠ ਲਿਖੇ ਤੱਤ ਮਿਲਦੇ ਹਨ –
PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ 1
ਡੀਜ਼ਲ ਤੇਲ ਐਫ਼ੋਲਟ –

  1. ਪੈਟਰੋਲ
  2. ਡੀਜ਼ਲ
  3. ਮਿੱਟੀ ਦਾ ਤੇਲ
  4. ਬਗਣ ਤੇਲ
  5. ਪਲਾਸਟਿਕ
  6. ਪੈਰਾਫਿਨ ਅਤੇ ਸ੍ਰੀਸ।

ਪ੍ਰਸ਼ਨ 5.
ਪੈਟਰੋਲੀਅਮ ਦੀ ਵਰਤੋਂ ਦੇ ਕੀ-ਕੀ ਨਤੀਜੇ ਹਨ ?
ਉੱਤਰ-
ਪੈਟਰੋਲ ਦੀ ਵਰਤੋਂ ਦੇ ਹੇਠ ਲਿਖੇ ਸਿੱਟੇ ਨਿਕਲਦੇ ਹਨ –

  1. ਪੈਟਰੋਲੀਅਮ ਪਦਾਰਥਾਂ ਨੂੰ ਸਾੜਨ ‘ਤੇ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ, ਧੂੰਆਂ ਅਤੇ ਹਾਈਡੋਕਾਰਬਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜੋ ਮਨੁੱਖ ਅਤੇ ਬਾਕੀ ਜੀਵ-ਜੰਤੂਆਂ ਲਈ ਬਹੁਤ ਹਾਨੀਕਾਰਕ ਹਨ। ਇਹਨਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ; ਜਿਵੇਂ-ਸਾਹ ਦਾ ਰੋਗ, ਚਮੜੀ ਦਾ ਰੋਗ, ਅੰਨ੍ਹਾਪਣ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਹਨ।
  2. ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਵਰਗੀਆਂ ਗੈਸਾਂ ਅਕਾਸ਼ ਵਿਚ ਜਲਵਾਸ਼ਪਾਂ ਨਾਲ ਮਿਲ ਕੇ ਤੇਜ਼ਾਬੀ ਵਰਖਾ ਕਰਦੀਆਂ ਹਨ ਜਿਸ ਨਾਲ ਫ਼ਸਲਾਂ, ਬਨਸਪਤੀ ਅਤੇ ਇਮਾਰਤਾਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।
  3. ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਜਿਸ ਦੇ ਨਾਲ ਵਿਸ਼ਵ ਤਾਪਮਾਨ ਦੇ ਵਾਧੇ ਦੀ ਸਮੱਸਿਆ ਪੈਦਾ ਹੋ ਗਈ ਹੈ।
  4. ਤੇਲ ਦੇ ਖੂਹਾਂ ਵਿਚੋਂ ਅਤੇ ਸਮੁੰਦਰੀ ਜਹਾਜ਼ਾਂ ਵਿਚ ਹੋਣ ਵਾਲੇ ਤੇਲ ਦੇ ਰਿਸਾਅ ਨਾਲ ਕਈ ਗੰਭੀਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਵੇਂ-ਸਮੁੰਦਰੀ ਪਾਣੀ ਅਤੇ ਧਰਤੀ ਪ੍ਰਦੂਸ਼ਿਤ ਹੁੰਦੇ ਹਨ ਜਿਹਨਾਂ ਨਾਲ ਵੱਡੀ ਗਿਣਤੀ ਵਿਚ ਜੀਵ-ਜੰਤੂਆਂ ਦੀ ਮੌਤ ਹੋ ਜਾਂਦੀ ਹੈ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 6.
ਕੁਦਰਤੀ ਗੈਸ (Natural Gas) ਦੇ ਪ੍ਰਮੁੱਖ ਫਾਇਦੇ ਕਿਹੜੇ-ਕਿਹੜੇ ਹਨ ?
ਉੱਤਰ-
ਕੁਦਰਤੀ ਗੈਸ ਦੇ ਫਾਇਦੇ ਹੇਠ ਲਿਖੇ ਹਨ –

  • ਕੁਦਰਤੀ ਗੈਸ ਸ਼ਕਤੀ ਸਾਧਨਾਂ ਲਈ, ਬਿਜਲੀ ਪੈਦਾ ਕਰਨ ਲਈ ਵਰਤੀ ਜਾਂਦੀ ਹੈ।
  • ਇਸ ਦੀ ਵਰਤੋਂ ਸੀਮੇਂਟ, ਕੱਚ, ਇੱਟਾਂ ਅਤੇ ਖਾਦ ਬਣਾਉਣ ਦੇ ਸੰਬੰਧਿਤ ਉਦਯੋਗਾਂ ਵਿਚ ਬਾਲਣ ਦੇ ਰੂਪ ਵਿਚ ਕੀਤੀ ਜਾਂਦੀ ਹੈ ।
  • ਕੁਦਰਤੀ ਗੈਸ ਵਿਚ ਪਾਏ ਜਾਣ ਵਾਲੇ ਪੈਟਰੋਲੀਅਮ ਰਸਾਇਣਾਂ ਨੂੰ ਪਲਾਸਟਿਕ, ਦਵਾਈਆਂ, ਡਿਟਰਜੈਂਟ ਆਦਿ ਦੇ ਉਤਪਾਦਨ ਵਿਚ ਉਪਯੋਗ ਕੀਤਾ ਜਾਂਦਾ ਹੈ।
  • ਵੱਧ ਦਬਾਅ ਪਾ ਕੇ ਕੁਦਰਤੀ ਗੈਸ ਨੂੰ C.N.G. ਗੈਸ ਵਿਚ ਬਦਲਿਆ ਜਾਂਦਾ ਹੈ। C.N.G. ਗੈਸ ਦੀ ਵਰਤੋਂ ਗੱਡੀਆਂ ਦੇ ਬਾਲਣ ਦੇ ਰੂਪ ਵਿਚ ਕੀਤੀ ਜਾਂਦੀ ਹੈ।
  • ਵਿਕਾਸਸ਼ੀਲ ਦੇਸ਼ਾਂ ਵਿਚ C.N.G. ਦਾ ਪ੍ਰਯੋਗ ਘਰਾਂ ਅਤੇ ਕਾਰਖ਼ਾਨਿਆਂ ਦੀਆਂ ਇਮਾਰਤਾਂ ਨੂੰ ਗਰਮ ਰੱਖਣ ਲਈ ਕੀਤਾ ਜਾਂਦਾ ਹੈ।

ਪ੍ਰਸ਼ਨ 7.
ਬਾਲਣ-ਲੱਕੜੀ (Firewood) ਦੀਆਂ ਕੁਝ ਹਾਨੀਆਂ ਦੱਸੋ ।
ਉੱਤਰ-
ਜਲਾਉਣ ਵਾਲੀ ਲੱਕੜੀ ਦਾ ਪ੍ਰਯੋਗ ਪੁਰਾਣੇ ਸਮੇਂ ਤੋਂ ਬਾਲਣ ਦੇ ਰੂਪ ਵਿਚ ਕੀਤਾ ਜਾਂਦਾ ਹੈ। ਸੰਸਾਰ ਦੀ ਕੁੱਲ ਜਨਸੰਖਿਆ ਦਾ ਅੱਧਾ ਹਿੱਸਾ ਇਸ ਨੂੰ ਬਾਲਣ ਦੇ ਰੂਪ ਵਿਚ ਉਪਯੋਗ ਕਰਦਾ ਹੈ। ਪਰੰਤੂ ਹੇਠ ਲਿਖੀਆਂ ਹਾਨੀਆਂ ਦੇ ਕਾਰਨ ਇਸ ਨੂੰ ਬਾਲਣ ਦਾ ਵਧੀਆ ਸੋਮਾ ਨਹੀਂ ਕਿਹਾ ਜਾ ਸਕਦਾ –

  1. ਲੱਕੜੀ ਵਿਚ ਉਰਜਾ ਤੱਤ ਘੱਟ ਹੁੰਦੇ ਹਨ ਅਤੇ ਭਾਰ ਅਤੇ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ।
  2. ਲੱਕੜੀ ਦੀ ਪ੍ਰਾਪਤੀ ਲਈ ਜੰਗਲਾਂ ਨੂੰ ਕੱਟਣਾ ਪੈਂਦਾ ਹੈ ਜਿਸ ਨਾਲ ਵਾਤਾਵਰਣ ਸੰਤੁਲਨ ਖ਼ਰਾਬ ਹੋ ਜਾਂਦਾ ਹੈ।
  3. ਬਾਲਣ ਵਾਲੀ ਲੱਕੜੀ ਬਲਣ ਵੇਲੇ ਵੱਡੀ ਮਾਤਰਾ ਵਿਚ ਧੂੰਆਂ ਪੈਦਾ ਕਰਦੀ ਹੈ ਜਿਸ ਨਾਲ ਔਰਤਾਂ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।
  4. ਲੱਕੜੀ ਦੇ ਬਲਣ ਨਾਲ ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡ ਵਾਯੂਮੰਡਲ ਵਿਚ ਫੈਲ ਜਾਂਦੇ ਹਨ ਜਿਸ ਨਾਲ ਹਵਾ ਦੂਸ਼ਿਤ ਹੋ ਜਾਂਦੀ ਹੈ।

(ਸ) ਵੱਡ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਕੋਲੇ ਦੀ ਉਤਪੱਤੀ, ਪਾਪਤੀ, ਕਿਸਮਾਂ ਅਤੇ ਵਰਤੋਂ ਬਾਰੇ ਲਿਖੋ।
ਉੱਤਰ-
ਇਹ ਜੀਵ-ਜੰਤੂਆਂ ਤੋਂ ਪੈਦਾ ਹੋਣ ਵਾਲਾ ਬਾਲਣ ਹੈ। ਇਹ ਊਰਜਾ ਦਾ ਇਕ ਮਹੱਤਵਪੂਰਨ ਸਾਧਨ ਹੈ। ਕੋਲਾ ਧਰਤੀ ਦੇ ਅੰਦਰ ਦੱਬੀ ਪਈ ਬਨਸਪਤੀ ਤੋਂ ਬਣਿਆ ਹੋਇਆ ਕੋਲੇ ਦੀ ਉਤਪੱਤੀ ਅਤੇ ਪ੍ਰਾਪਤੀ (Formation and Extraction of Coal)- ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਜੰਗਲ ਹੀ ਜੰਗਲ ਸਨ |
ਧਰਤੀ ਦੀ ਹਲਚਲ ਦੇ ਕਾਰਨ ਇਹ ਸਾਰੇ ਜੰਗਲ ਧਰਤੀ ਦੇ ਹੇਠਾਂ ਦੱਬੇ ਗਏ। ਧਰਤੀ ਦੀ ਅੰਦਰੂਨੀ ਗਰਮੀ ਅਤੇ ਉੱਪਰੀ ਦਬਾਅ ਦੇ ਕਾਰਨ ਇਹ ਦੱਬੀ ਹੋਈ ਬਨਸਪਤੀ ਹੌਲੀ-ਹੌਲੀ ਕੋਲੇ ਵਿਚ ਬਦਲ ਗਈ। ਇਸ ਲਈ ਕੋਲਾ ਪਰਤਦਾਰ ਚੱਟਾਨਾਂ ਦੇ ਰੂਪ ਵਿਚ ਮਿਲਦਾ ਹੈ। ਕੋਲੇ ਵਿਚ ਮੁੱਖ ਤੱਤ ਕਾਰਬਨ ਹੁੰਦਾ ਹੈ ਅਤੇ ਇਸ ਵਿਚ ਹਾਈਡੋਜਨ, ਆਕਸੀਜਨ ਅਤੇ ਸਵਾਹ ਆਦਿ ਵੀ ਮਿਲੇ ਹੁੰਦੇ ਹਨ। ਕੋਲੇ ਦੀਆਂ ਵੱਖ-ਵੱਖ ਕਿਸਮਾਂ (Different Types of Coal)-

ਕਾਰਬਨ ਦੀ ਮਾਤਰਾ ਦੇ ਅਨੁਸਾਰ ਕੋਲੇ ਦੀਆਂ ਵੱਖ-ਵੱਖ ਕਿਸਮਾਂ ਹੁੰਦੀਆਂ ਹਨ –

  • ਲਿਗਨਾਈਟ (Lignite)-ਇਹ ਭੂਰਾ ਜਾਂ ਕਾਲੇ ਭੂਰੇ ਰੰਗ ਦਾ ਹੁੰਦਾ ਹੈ। ਇਸ ਕਿਸਮ ਦਾ ਕੋਲਾ ਬਾਕੀ ਕੋਲੇ ਦੀਆਂ ਕਿਸਮਾਂ ਤੋਂ ਘੱਟ ਗਰਮੀ ਪੈਦਾ ਕਰਦਾ ਹੈ। ਇਸ ਵਿਚ ਕਾਰਬਨ ਦੀ ਮਾਤਰਾ 45 ਤੋਂ 70% ਭਾਗ ਤਕ ਹੁੰਦੀ ਹੈ।
  • ਬਿਟੂਮਿਨਸ (Bituminous)-ਇਹ ਕੋਲੇ ਦਾ ਸਭ ਤੋਂ ਮਸ਼ਹੂਰ ਰੂਪ ਹੈ। ਇਹ ਬਿਲਕੁਲ ਕਾਲੇ ਰੰਗ ਦਾ ਹੁੰਦਾ ਹੈ। ਇਸ ਵਿਚ ਬਨਸਪਤੀ ਦੇ ਰੇਸ਼ੇ ਹੁੰਦੇ ਹਨ। ਇਸ ਵਿਚ ਸਲਫਰ ਦੀ ਮਾਤਰਾ ਪਾਈ ਜਾਂਦੀ ਹੈ ਅਤੇ ਇਸ ਨੂੰ ਜਲਾਉਣ ‘ਤੇ ਬਹੁਤ ਜ਼ਿਆਦਾ ਗਰਮੀ ਪੈਦਾ ਹੁੰਦੀ ਹੈ। ਇਸ ਵਿਚ ਕਾਰਬਨ ਦੀ ਮਾਤਰਾ 75 ਤੋਂ 90% ਭਾਗ ਤਕ ਹੁੰਦੀ ਹੈ।
  • ਐੱਥਰਾਸਾਈਟ (Anthracite-ਇਹ ਸਭ ਤੋਂ ਵਧੀਆ ਕਿਸਮ ਦਾ ਕੋਲਾ ਹੁੰਦਾ ਹੈ। ਇਸ ਵਿਚ ਕਾਰਬਨ ਦੀ ਮਾਤਰਾ 95% ਤਕ ਹੁੰਦੀ ਹੈ। ਇਹ ਬਹੁਤ ਸਖ਼ਤ ਹੁੰਦਾ ਹੈ ਅਤੇ ਜਲਾਉਣ ‘ਤੇ ਬਹੁਤ ਜ਼ਿਆਦਾ ਉਰਜਾ ਤਾਪ ਪੈਦਾ ਕਰਦਾ ਹੈ। ਇਹ ਬਹੁਤ ਸਾਫ਼ ਤਰੀਕੇ ਨਾਲ ਬਲਦਾ ਹੈ ਅਤੇ ਇਸ ਤੋਂ ਪ੍ਰਦੂਸ਼ਣ ਵੀ ਬਹੁਤ ਘੱਟ ਹੁੰਦਾ ਹੈ।

ਕੋਲੇ ਦੀਆਂ ਤਿੰਨੇ ਕਿਸਮਾਂ ਭੂਮੀ ਹੇਠਾਂ ਪਰਤਾਂ ਦੇ ਰੂਪ ਵਿਚ ਹੁੰਦੀਆਂ ਹਨ। ਖ਼ਾਨਾਂ ਵਿਚੋਂ ਕੱਢਿਆ ਜਾਣ ਵਾਲਾ ਕੋਲਾ ਸਭ ਤੋਂ ਵੱਧ ਬਾਲਣ ਦੇ ਰੂਪ ਵਿਚ ਵਰਤਿਆ ਜਾਂਦਾ ਹੈ ਜਿਸ ਦੇ ਮੁੱਖ ਭੰਡਾਰ ਅਮਰੀਕਾ, ਭੂਤਪੂਰਵ ਸੋਵੀਅਤ ਯੂਨੀਅਨ ਅਤੇ ਚੀਨ ਵਿਚ ਹਨ। ਭਾਰਤ ਵਿਚ ਜ਼ਿਆਦਾ ਕੋਲੇ ਦੇ ਭੰਡਾਰ ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਚ ਸਥਿਤ ਹਨ।

ਵੱਖ-ਵੱਖ ਪ੍ਰਕਾਰ ਦੇ ਕੋਲੇ ਦੀ ਕਢਾਈ (Extraction of different Grades of coals) -ਕੋਲੇ ਦੀਆਂ ਸਾਰੀਆਂ ਤਿੰਨੇ ਕਿਸਮਾਂ ਧਰਤੀ ਦੇ ਹੇਠ ਤਲਛੱਟਾਂ ਦੀ ਸ਼ਕਲ ਵਿੱਚ ਦੱਬੀਆਂ ਹੋਈਆਂ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਖਾਣ ਖੁਦਾਈ ਵਿਧੀ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ।

ਕੋਲੇ ਦੇ ਉਪਯੋਗ (Uses of Coal) –

  1. ਕੋਲਾ ਉਦਯੋਗ ਦੀ ਰੀੜ੍ਹ ਦੀ ਹੱਡੀ ਹੈ। ਇਸ ਦੀ ਵਰਤੋਂ ਬਾਲਣ ਵਾਲੀ ਲੱਕੜੀ ਦੇ ਥਾਂ ‘ਤੇ ਕੀਤੀ ਜਾਂਦੀ ਹੈ। ਕੋਲਾ ਉਦਯੋਗਾਂ ਵਿਚ ਊਰਜਾ ਦੇ ਰੂਪ ਵਿਚ ਵਰਤਿਆ ਜਾਂਦਾ ਹੈ।
  2. ਕੋਲੇ ਦਾ ਉਪਯੋਗ ਕੋਕ, ਕੋਲਾ ਗੈਸ, ਬਨਾਵਟੀ ਰੰਗ, ਕੋਲਤਾਰ, ਬਨਾਵਟੀ ਪੈਟਰੋਲ ਅਤੇ ਵੱਖ-ਵੱਖ ਤਰ੍ਹਾਂ ਦੇ ਤੱਤ; ਜਿਵੇਂ-ਬੈਨਜ਼ੀਨ, ਟਾਈਲਿਨ, ਐਨੀਲਿਨ, ਐਨਥਰਾਸਿਨ, ਅਮੋਨੀਆ, ਨੈਪਥਲੀਨ ਆਦਿ ਦੇ ਬਣਾਉਣ ਵਿਚ ਕੀਤਾ ਜਾਂਦਾ ਹੈ।
  3. ਕੋਲੇ ਦਾ 60% ਭਾਗ ਉਤਪਾਦਨ ਉਰਜਾ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਊਰਜਾ ਨਿਰਮਾਣ ਕੋਲੇ ਦਾ ਮਹੱਤਵਪੂਰਨ ਖ਼ਪਤਕਾਰ ਹੈ।
  4. ਲੋਹਾ ਇਸਪਾਤ ਉਦਯੋਗ ਦਾ ਮੁੱਖ ਅਧਾਰ ਕੋਲਾ ਹੀ ਹੈ। ਕੋਲੇ ਦੀ ਸ਼ਕਤੀ ਨਾਲ ਹੀ ਉਦਯੋਗਿਕ ਵਿਕਾਸ ਸੰਭਵ ਹੈ। ਹੁਣ ਸੰਸਾਰ ਵਿਚ ਖਣਿਜ ਤੇਲ ਦੀ ਜ਼ਿਆਦਾ ਵਰਤੋਂ ਕੀਤੀ ਜਾਣ ਲੱਗ ਪਈ ਹੈ।

ਪਰੰਤੂ ਫਿਰ ਵੀ ਕੋਲੇ ਦੀ ਮਹੱਤਤਾ ਵਿਚ ਕੋਈ ਕਮੀ ਨਹੀਂ ਆਈ ਹੈ। ਖਣਿਜ ਤੇਲਾਂ ਦਾ ਭੰਡਾਰ ਸੀਮਤ ਹੈ। ਜਦੋਂ ਤਕ ਸੰਸਾਰ ਵਿਚ ਉਰਜਾ ਦਾ ਭੰਡਾਰ ਖ਼ਤਮ ਨਹੀਂ ਹੋ ਜਾਂਦਾ ਉਸ ਵੇਲੇ ਤਕ ਕੋਲੇ ਦੀ ਵਰਤੋਂ ਉਰਜਾ ਦੇ ਸਾਧਨ ਵਜੋਂ ਹੁੰਦੀ ਰਹੇਗੀ।

ਪ੍ਰਸ਼ਨ 2.
ਪੈਟਰੋਲੀਅਮ ਦੀ ਉਤਪੱਤੀ, ਪ੍ਰਾਪਤੀ, ਸੁਧਾਈ ਅਤੇ ਵਰਤੋਂ ਬਾਰੇ ਚਰਚਾ ਕਰੋ ।
ਉੱਤਰ-
ਪੈਟਰੋਲੀਅਮ ਦੀ ਉਤਪੱਤੀ (Formation of Petroleum)-ਪੈਟਰੋਲ ਚੱਟਾਨਾਂ ਤੋਂ ਪ੍ਰਾਪਤ ਹੁੰਦਾ ਹੈ। ਵਿਗਿਆਨਿਕਾਂ ਦੇ ਅਨੁਸਾਰ ਪੈਟਰੋਲੀਅਮ ਦੀ ਉਤਪੱਤੀ ਸਮੁੰਦਰੀ ਬਨਸਪਤੀ, ਜੀਵਾਣੁਆਂ ਆਦਿ ਦੇ ਸੜਨ, ਬਨਸਪਤੀ ਅਤੇ ਜੀਵਾਂ ਦੇ ਪਿੰਜਰਾਂ ਦੇ ਸਮੁੰਦਰੀ ਤਲ ‘ਤੇ ਦੱਬ ਜਾਣ ਦੇ ਬਾਅਦ ਭੂਮੀ ਹੇਠ ਹੋਈ ਹੈ। ਤਾਪ, ਬੈਕਟੀਰੀਆ ਅਤੇ ਰਸਾਇਣਿਕ ਕਿਰਿਆਵਾਂ ਦੇ ਕਾਰਨ, ਮਰੇ ਹੋਏ ਜੀਵਾਂ, ਪੌਦਿਆਂ ਦੇ ਪਿੰਜਰਾਂ ਤੋਂ ਲੱਖਾਂ ਸਾਲ ਬਾਅਦ ਪੈਟਰੋਲੀਅਮ ਬਣਿਆ ਹੈ।

ਪੈਟਰੋਲੀਅਮ ਦੀ ਪ੍ਰਾਪਤੀ (Extraction of Petroleum) -ਪੈਟਰੋਲੀਅਮ ਦੇ, ਭੰਡਾਰ ਦੀ ਖੋਜ ਇਕ ਖ਼ਾਸ ਕਿਸਮ ਦੀਆਂ ਚੱਟਾਨਾਂ ਨੂੰ ਲੱਭਣ ਨਾਲ ਹੁੰਦੀ ਹੈ ਜਿਹਨਾਂ ਦਾ ਖਣਿਜ ਤੇਲਾਂ ਦੁਆਲੇ ਇਕ ਜਾਲ ਵਿਛਿਆ ਹੁੰਦਾ ਹੈ। ਸੰਭਾਵਿਤ ਸਥਾਨਾਂ ‘ਤੇ ਖੂਹ ਪੁੱਟ ਕੇ ਪੈਟਰੋਲੀਅਮ ਨੂੰ ਬਾਹਰ ਕੱਢ ਲਿਆ ਜਾਂਦਾ ਹੈ|

ਪੈਟਰੋਲੀਅਮ ਦੀ ਸੁਧਾਈ (Refining of Petroleum)-ਪੈਟਰੋਲੀਅਮ ਨੂੰ ਖੁਹਾਂ ਵਿਚੋਂ ਪੰਪ ਦੁਆਰਾ ਕੱਢ ਲਿਆ ਜਾਂਦਾ ਹੈ ਜਿਸ ਵਿਚ ਪਾਣੀ, ਮਿੱਟੀ ਅਤੇ ਖਣਿਜ ਲੂਣ ਮਿਲੇ ਹੁੰਦੇ ਹਨ ਜਿਸ ਨੂੰ ਕੱਚਾ ਤੇਲ ਕਿਹਾ ਜਾਂਦਾ ਹੈ। ਪੈਟਰੋਲੀਅਮ ਨੂੰ ਉਸਦੇ ਅਸਲੀ ਰੂਪ ਵਿਚ ਵਰਤਿਆ ਨਹੀਂ ਜਾ ਸਕਦਾ। ਖਣਿਜ ਤੇਲ ਤੋਂ ਉਪਯੋਗੀ ਵਸਤਾਂ ਨੂੰ ਅਲੱਗ ਕਰ ਲਿਆ ਜਾਂਦਾ ਹੈ। ਇਸ ਨੂੰ ਪੈਟਰੋਲੀਅਮ ਦੀ ਸੁਧਾਈ ਕਿਹਾ ਜਾਂਦਾ ਹੈ। ਪੈਟਰੋਲੀਅਮ ਦੀ ਸੁਧਾਈ ਕਰਨ ਲਈ ਇਸਨੂੰ ਉੱਚੇ ਤਾਪਮਾਨ ‘ਤੇ ਗਰਮ ਕੀਤਾ ਜਾਂਦਾ ਹੈ ਜਿਸ ਨਾਲ ਵੱਖ-ਵੱਖ ਚੀਜ਼ਾਂ ਦਾ ਆਪਣੇਆਪਣੇ ਉਬਲਣ ਬਿੰਦੂ ‘ਤੇ ਵਾਸ਼ਪੀਕਰਨ ਹੋ ਜਾਂਦਾ ਹੈ। ਇਸ ਕਿਰਿਆ ਵਿਚੋਂ ਵੱਖ-ਵੱਖ ਤੱਤ ਵਾਸ਼ਪ ਦੇ ਰੂਪ ਵਿਚ ਉੱਪਰ ਉੱਠਦੇ ਹਨ ਅਤੇ ਇਹਨਾਂ ਨੂੰ ਅਲੱਗ-ਅਲੱਗ ਪੱਧਰਾਂ ਤੇ ਇਕੱਠਾ ਕਰ ਲਿਆ ਜਾਂਦਾ ਹੈ। ਕੁਦਰਤੀ ਤੇਲ ਦਾ ਸ਼ੁੱਧੀਕਰਨ ਸਾਨੂੰ ਉਪਯੋਗੀ ਵਸਤਾਂ ਪ੍ਰਦਾਨ ਕਰਦਾ ਹੈ। ਪੈਟਰੋਲੀਅਮ ਦੇ ਸ਼ੁੱਧੀਕਰਨ ਤੋਂ ਸਾਨੂੰ ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ, ਪਲਾਸਟਿਕ, ਅਸਫਾਲਟ, ਪੈਰਾਫਿਨ, ਗਰੀਸ ਆਦਿ ਪ੍ਰਾਪਤ ਹੁੰਦੇ ਹਨ।
PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ 2

ਪੈਟਰੋਲੀਅਮ ਦੇ ਉਪਯੋਗ (Uses of Petroleum)-ਪੈਟਰੋਲੀਅਮ ਨੂੰ ਸਾਫ਼ ਕਰਨ ਤੋਂ ਬਾਅਦ ਬਹੁਤ ਉਪਯੋਗੀ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ। ਉਹਨਾਂ ਵਸਤਾਂ ਦੇ ਉਪਯੋਗ ਹੇਠ ਲਿਖੇ ਹਨ –

  1. ਡੀਜ਼ਲ ਦਾ ਉਪਯੋਗ ਮੁੱਖ ਤੌਰ ‘ਤੇ ਵੱਡੀਆਂ ਗੱਡੀਆਂ ਦੇ ਇੰਜਣਾਂ ਲਈ ਵਰਤਿਆ ਜਾਂਦਾ ਹੈ।
  2. ਪੈਟਰੋਲ ਆਵਾਜਾਈ ਦੇ ਸਾਧਨਾਂ ਵਿਚ ਵਰਤਿਆ ਜਾਂਦਾ ਹੈ, ਇਹ ਸਕੂਟਰਾਂ, ਕਾਰਾਂ ਵਰਗੇ ਵਾਹਨਾਂ ਨੂੰ ਚਲਾਉਣ ਵਾਸਤੇ ਵਰਤਿਆ ਜਾਂਦਾ ਹੈ।
  3. ਮਿੱਟੀ ਦਾ ਤੇਲ ਘਰਾਂ ਵਿਚ ਸਟੋਵ, ਲੈਂਪ ਜਗਾਉਣ ਦੇ ਕੰਮ ਆਉਂਦਾ ਹੈ। ਇਸ ਨੂੰ ਸਾਫ਼ ਕਰਕੇ ਹਵਾਈ ਜਹਾਜ਼ਾਂ ਨੂੰ ਵੀ ਚਲਾਉਣ ਲਈ ਵਰਤਦੇ ਹਨ ।
  4. ਵਿਤ ਪੈਟਰੋਲੀਅਮ ਗੈਸ (L.PG) ਪੈਟਰੋਲੀਅਮ ਨੂੰ ਸਾਫ਼ ਕਰਨ ਵੇਲੇ ਇਕੱਠੀ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਖਾਣਾ ਬਣਾਉਣ ਅਤੇ ਗਰਮੀ ਪੈਦਾ ਕਰਨ ਲਈ ਊਰਜਾ ਦੇ ਮੁੱਖ ਸੋਮੇ ਵਜੋਂ ਕੀਤੀ ਜਾਂਦੀ ਹੈ।
  5. ਕੁਦਰਤੀ ਤੇਲ ਤੋਂ ਪ੍ਰਾਪਤ ਰਸਾਇਣਾਂ ਦਾ ਪ੍ਰਯੋਗ ਖਾਦ, ਬਨਾਵਟੀ ਰੰਗ, ਪਲਾਸਟਿਕ, ਕੀਟਨਾਸ਼ਕ, ਬਨਾਵਟੀ ਰੇਸ਼ੇ ਅਤੇ ਦਵਾਈਆਂ ਆਦਿ ਬਣਾਉਣ ਲਈ ਕੀਤਾ ਜਾਂਦਾ ਹੈ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 3.
ਪਥਰਾਟ ਬਾਲਣਾਂ (Fossil Fuels) ਦੀਆਂ ਸੀਮਾਵਾਂ ਅਤੇ ਸੰਬੰਧਿਤ ਵਾਤਾਵਰਣਿਕ ਪ੍ਰਭਾਵਾਂ ਨੂੰ ਬਿਆਨ ਕਰੋ ।
ਉੱਤਰ-
ਪਥਰਾਟ ਬਾਲਣ ਅਤੇ ਲੱਕੜੀ ਦੋਵੇਂ ਊਰਜਾ ਦੇ ਮੁੱਖ ਸੋਮੇ ਹਨ ਕਿਉਂਕਿ ਮਨੁੱਖ ਇਨ੍ਹਾਂ ਦਾ ਉਪਯੋਗ ਬਹੁਤ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਹੈ। ਪਥਰਾਟ ਬਾਲਣ; ਜਿਵੇਂ ਕੋਲਾ, ਕੁਦਰਤੀ ਗੈਸ, ਪੈਟਰੋਲੀਅਮ ਪਦਾਰਥ ਆਦਿ ਉਰਜਾ ਦੇ ਉਹ ਸਾਧਨ ਹਨ ਜੋ ਧਰਤੀ ‘ਤੇ ਇਕ ਸੀਮਤ ਮਾਤਰਾ ਵਿਚ ਪਾਏ ਜਾਂਦੇ ਹਨ ਅਤੇ ਜਿਹਨਾਂ ਨੂੰ ਮੁੜ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੁਦਰਤੀ ਤੌਰ ‘ਤੇ ਇਨ੍ਹਾਂ ਦੇ ਭੰਡਾਰ ਸੀਮਤ ਹਨ। ਇਨ੍ਹਾਂ ਦੀ ਹੋਂਦ ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਬਣੀਆਂ ਕੁੱਝ ਖ਼ਾਸ ਵਿਧੀਆਂ ਨਾਲ ਹੋਈ ਸੀ। ਅੱਜ-ਕਲ੍ਹ ਇਨ੍ਹਾਂ ਨੂੰ ਬਣਾਉਣਾ ਔਖਾ ਹੈ ਕਿਉਂਕਿ ਇਨ੍ਹਾਂ ਨੂੰ ਬਣਾਉਣ ਲਈ ਲੱਖਾਂ ਸਾਲਾਂ ਦਾ ਸਮਾਂ ਲੱਗਦਾ ਹੈ, ਇਨ੍ਹਾਂ ਦੀ ਜ਼ਿਆਦਾ ਵਰਤੋਂ ਕਾਰਨ ਇਨ੍ਹਾਂ ਦੇ ਖ਼ਤਮ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਪਥਰਾਟ ਬਾਲਣਾਂ ਦੇ ਉਪਯੋਗ ਅਤੇ ਵਾਤਾਵਰਣ ‘ਤੇ ਪ੍ਰਭਾਵ (Adverse Effects on Environment Due to use of Fossil Fuels)-ਲੱਕੜੀ ਅਤੇ ਪਥਰਾਟ ਬਾਲਣ ਦਾ ਪ੍ਰਯੋਗ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ ਜਿਹੜਾ ਵਾਤਾਵਰਣ ਲਈ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ। ਇਸ ਦੇ ਉਪਯੋਗ ਨਾਲ ਵਾਤਾਵਰਣ ਵਿਚ ਅਸੰਤੁਲਨ ਪੈਦਾ ਹੋ ਗਿਆ ਹੈ।

ਵਾਤਾਵਰਣ ਤੇ ਪੈਣ ਵਾਲੇ ਪ੍ਰਭਾਵ ਹੇਠ ਲਿਖੇ ਅਨੁਸਾਰ ਹਨ –

  1. ਪਥਰਾਟ ਬਾਲਣ ਤੋਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਵਰਗੀਆਂ ਘਾਤਕ ਗੈਸਾਂ ਪੈਦਾ ਹੁੰਦੀਆਂ ਹਨ ਜੋ ਮਨੁੱਖ ਅਤੇ ਪ੍ਰਾਣੀਆਂ ਲਈ ਬਹੁਤ ਹਾਨੀਕਾਰਕ ਹਨ। ਇਸ ਨਾਲ ਕਈ ਤਰ੍ਹਾਂ ਦੇ ਸਾਹ ਰੋਗ, ਚਮੜੀ ਰੋਗ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ।
  2. ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧਣ ਨਾਲ ਵਾਤਾਵਰਣ ਦੀ ਬਨਸਪਤੀ ‘ਤੇ ਭੈੜਾ ਅਸਰ ਪੈਂਦਾ ਹੈ ਜਿਸ ਦੇ ਨਾਲ ਵਿਸ਼ਵ ਤਾਪਮਾਨ ਵੱਧਣ ਲੱਗਦਾ ਹੈ ਜੋ ਕਿ ਚਿੰਤਾ ਦਾ ਕਾਰਨ ਹੈ।
  3. ਬਨਸਪਤੀ ਜਲਾਉਣ ਵੇਲੇ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਅਤੇ ਆਕਸਾਈਡ ਪੈਦਾ ਹੁੰਦੇ ਹਨ ਜੋ ਜਲਵਾਯੂ ਵਿਚ ਮੌਜੂਦ ਵਾਸ਼ਪ ਕਣਾਂ ਨਾਲ ਮਿਲ ਕੇ ਤੇਜ਼ਾਬ ਬਣਾਉਂਦੇ ਹਨ ਅਤੇ ਤੇਜ਼ਾਬੀ ਵਰਖਾ ਕਰਦੇ ਹਨ ਜਿਹੜੀ ਫ਼ਸਲਾਂ, ਜੀਵ-ਜੰਤੂਆਂ ਅਤੇ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੀ ਹੈ।
  4. ਕੋਲੇ ਵਿਚ ਪਾਏ ਜਾਣ ਵਾਲੇ ਪਦਾਰਥ ਬਲਣ ‘ਤੇ ਕਾਫ਼ੀ ਮਾਤਰਾ ਵਿਚ ਧੁੰਆਂ ਪੈਦਾ ਕਰਦੇ ਹਨ ਜਿਸ ਨਾਲ ਹਵਾ ਵਿਚ ਪ੍ਰਦੂਸ਼ਣ ਫੈਲਦਾ ਹੈ। ਇਸ ਤੋਂ ਇਲਾਵਾ ਜ਼ਹਿਰੀਲੇ ਤੱਤ; ਜਿਵੇਂ-ਪਾਰਾ, ਜ਼ਿੰਕ, ਸੀਸਾ ਆਦਿ ਪੈਦਾ ਹੁੰਦੇ ਹਨ ਜੋ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਕਰਦੇ ਹਨ।
  5. ਤੇਲ ਦੇ ਖੂਹਾਂ ਅਤੇ ਸਮੁੰਦਰੀ ਜਹਾਜ਼ਾਂ ਤੋਂ ਬਾਹਰ ਡਿੱਗਣ ਵਾਲੇ ਤੇਲ ਨਾਲ ਗੰਭੀਰ . ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਸ ਨਾਲ ਸਮੁੰਦਰੀ ਪਾਣੀ, ਜ਼ਮੀਨ (ਭੂਮੀ ਖ਼ਰਾਬ ਹੋ ਜਾਂਦੇ ਹਨ, ਜਿਸ ਕਾਰਨ ਭਾਰੀ ਗਿਣਤੀ ਵਿਚ ਜੀਵ-ਜੰਤੂਆਂ ਦੀ ਮੌਤ ਹੋ ਜਾਂਦੀ ਹੈ।
  6. ਕੋਲੇ ਨੂੰ ਖ਼ਾਣਾਂ ਵਿਚੋਂ ਬਾਹਰ ਕੱਢਣਾ ਵੀ ਕਾਫ਼ੀ ਮੁਸ਼ਕਿਲ ਹੈ। ਖ਼ਾਣਾਂ ਵਿਚ ਦੁਰਘਟਨਾ ਹੋਣ ਦੇ ਕਾਰਨ ਜਾਨੀ-ਮਾਲੀ ਨੁਕਸਾਨ ਹੁੰਦਾ ਹੈ। ਖ਼ਾਨਾਂ ਵਿਚੋਂ ਖਣਿਜ ਤੇਲ ਕੱਢਣ ਵੇਲੇ ਉੱਪਰੀ ਤਹਿ ‘ਤੇ ਪਾਈ ਜਾਣ ਵਾਲੀ ਬਨਸਪਤੀ ਅਤੇ ਮਿੱਟੀ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ ਜਿਸ ਦੇ ਕਾਰਨ ਜੀਵ-ਜੰਤੂਆਂ ਦੇ ਕੁਦਰਤੀ ਘਰ ਨਸ਼ਟ ਹੋ ਜਾਂਦੇ ਹਨ।
  7. ਕੋਲੇ ਦੀਆਂ ਖ਼ਾਣਾਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਛਾਤੀ, ਚਮੜੀ ਅਤੇ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਪਿੱਛੇ ਕੀਤੀ ਵਿਆਖਿਆ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਪਥਰਾਟ ਬਾਲਣ ਦੀ ਵਰਤੋਂ ਵਾਤਾਵਰਣ ਦੇ ਨਾਲ-ਨਾਲ ਮਨੁੱਖੀ ਸਿਹਤ ਲਈ ਵੀ ਹਾਨੀਕਾਰਕ ਹੈ। ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਇਹਨਾਂ ਦੇ ਭੰਡਾਰ ਖ਼ਤਮ ਹੋਣ ਦਾ ਖ਼ਤਰਾ ਹੈ। ਇਸ ਲਈ ਆਉਣ ਵਾਲੀ ਪੀੜ੍ਹੀ ਨੂੰ ਇਨ੍ਹਾਂ ਸਾਧਨਾਂ ਦੀ ਵਰਤੋਂ ਬਹੁਤ ਹੀ ਧਿਆਨ ਨਾਲ ਕਰਨੀ ਪਵੇਗੀ।

PSEB 11th Class Environmental Education Solutions Chapter 11 ਊਰਜਾ ਦੀ ਖ਼ਪਤ

Punjab State Board PSEB 11th Class Environmental Education Book Solutions Chapter 11 ਊਰਜਾ ਦੀ ਖ਼ਪਤ Textbook Exercise Questions and Answers.

PSEB Solutions for Class 11 Environmental Education Chapter 11 ਊਰਜਾ ਦੀ ਖ਼ਪਤ

Environmental Education Guide for Class 11 PSEB ਊਰਜਾ ਦੀ ਖ਼ਪਤ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਰਜਾ (Energy) ਕੀ ਹੈ ?
ਉੱਤਰ-
ਕੰਮ ਕਰਨ ਦੀ ਸਮਰੱਥਾ ਨੂੰ ਉਰਜਾ ਕਹਿੰਦੇ ਹਨ।

ਪ੍ਰਸ਼ਨ 2.
ਆਦਿ-ਮਾਨਵ (Early man) ਦੀਆਂ ਗਤੀਵਿਧੀਆਂ ਕੀ ਸਨ ?
ਉੱਤਰ-
ਭੋਜਨ ਨੂੰ ਇਕੱਠਾ ਕਰਨਾ, ਜੰਗਲੀ ਪਸ਼ੂਆਂ ਦਾ ਸ਼ਿਕਾਰ ਕਰਨਾ ਅਤੇ ਉਹਨਾਂ ਦਾ ਪਿੱਛਾ ਕਰਨਾ ਆਦਿ-ਮਾਨਵ ਦੀਆਂ ਗਤੀਵਿਧੀਆਂ ਸਨ ।

ਪ੍ਰਸ਼ਨ 3.
ਊਰਜਾ ਦਾ ਮੁੱਢਲਾ (Primary) ਸੋਤ ਕਿਹੜਾ ਹੈ ?
ਉੱਤਰ-
ਹਰੇ ਪੌਦਿਆਂ ਦੀ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਹੀ ਉਰਜਾ ਦਾ ਮੁੱਢਲਾ ਸੋਤ ਹੈ ।

ਪ੍ਰਸ਼ਨ 4.
ਆਦਿ ਮਾਨਵ ਨੇ ਲੱਕੜੀ ਨੂੰ ਊਰਜਾ ਦੇ ਸੂਤ ਵੱਜੋਂ ਕਦੋਂ ਵਰਤਣਾ ਸ਼ੁਰੂ ਕੀਤਾ ?
ਉੱਤਰ-
ਅੱਗ ਦੀ ਖੋਜ ਦੇ ਨਾਲ-ਨਾਲ ਆਦਿ-ਮਾਨਵ ਨੇ ਬਾਲਣ ਦੇ ਰੂਪ ਵਿਚ ਲੱਕੜੀ ਦੀ ਵਰਤੋਂ ਸ਼ੁਰੂ ਕੀਤੀ ।

PSEB 11th Class Environmental Education Solutions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 5.
ਪੇਂਡੂ/ਗ੍ਰਾਮੀਣ ਭਾਰਤ ਵਿੱਚ ਊਰਜਾ ਦੇ ਦੋ ਸ੍ਰੋਤਾਂ ਦੇ ਨਾਮ ਦੱਸੋ।
ਉੱਤਰ-
ਲੱਕੜੀਆਂ ਅਤੇ ਪਸ਼ੂਆਂ ਦੇ ਗੋਹੇ ਦੀਆਂ ਬਣੀਆਂ ਪਾਥੀਆਂ/ਉੱਪਲੇ ਪਿੰਡਾਂ ਵਿਚ ਉਰਜਾ ਦੇ ਮਹੱਤਵਪੂਰਨ ਸਾਧਨ ਹਨ।

ਪ੍ਰਸ਼ਨ 6.
ਕੁਦਰਤ ਵਿੱਚ ਪਥਰਾਟ ਬਾਲਣ (Fossil fuels) ਕਿਵੇਂ ਬਣੇ ?
ਉੱਤਰ-
ਪਥਰਾਟ ਬਾਲਣ ਲੱਖਾਂ ਸਾਲ ਪਹਿਲਾਂ ਧਰਤੀ ਹੇਠਾਂ ਦੱਬੀ ਬਨਸਪਤੀ ਅਤੇ ਸਮੁੰਦਰੀ ਜੀਵਾਂ ਦੇ ਅਵਸ਼ੇਸ਼ਾਂ ਦਾ ਸੂਖਮ ਜੀਵਾਂ ਦੁਆਰਾ ਅਪਘਟਨ ਕਰਨ ਨਾਲ ਬਣੇ।

ਪ੍ਰਸ਼ਨ 7.
ਊਰਜਾ ਦੇ ਦੋ ਗੈਰ-ਰਵਾਇਤੀ (Non-convential) ਸ੍ਰੋਤ ਦੱਸੋ।
ਉੱਤਰ-
ਹਵਾ ਅਤੇ ਭੂਮੀ ਦੀ ਤਾਪ ਉਰਜਾ ਦੇ ਅਪਰੰਪਾਗਤ ਸਾਧਨ ਹਨ ।

ਪ੍ਰਸ਼ਨ 8.
ਵੱਖ-ਵੱਖ ਖੇਤਰਾਂ ਲਈ ਊਰਜਾ ਦਾ ਮੁੱਖ ਸ੍ਰੋਤ ਕੀ ਹੈ ?
ਉੱਤਰ-
ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਅਤੇ ਲੱਕੜੀ ਊਰਜਾ ਦਾ ਮੁੱਖ ਸਾਧਨ ਹਨ।

ਪ੍ਰਸ਼ਨ 9.
ਬਾਲਣਯੋਗ ਲੱਕੜੀ ਦੀ ਕਮੀ ਲਈ ਕਿਹੜਾ ਕਾਰਕ ਜ਼ਿੰਮੇਵਾਰ ਹੈ ? ‘
ਉੱਤਰ-
ਸ਼ਹਿਰੀਕਰਨ, ਘਰੇਲੁ ਗਤੀ-ਵਿਧੀਆਂ, ਉਦਯੋਗੀਕਰਨ, ਕੱਚੇ ਕੋਲੇ ਦੀ ਪੈਦਾਵਾਰ ਆਦਿ ਬਾਲਣ ਲੱਕੜੀ ਦੀ ਕਮੀ ਲਈ ਜ਼ਿੰਮੇਵਾਰ ਹਨ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਆਦਿ-ਮਾਨਵ ਊਰਜਾ ਕਿਸ ਤਰ੍ਹਾਂ ਪ੍ਰਾਪਤ ਕਰਦਾ ਸੀ ?
ਉੱਤਰ-
ਆਦਿ-ਮਾਨਵ ਦਾ ਮੁੱਖ ਕੰਮ ਭੋਜਨ ਇਕੱਠਾ ਕਰਨਾ ਅਤੇ ਸ਼ਿਕਾਰ ਕਰਨਾ ਸੀ। ਉਹਨਾਂ ਤੋਂ ਪ੍ਰਾਪਤ ਉਰਜਾ ਨੂੰ ਹੀ ਉਹ ਆਪਣੇ ਜ਼ਰੂਰੀ ਕੰਮਾਂ ਦੀ ਪੂਰਤੀ ਉਰਜਾ ਦੇ ਰੂਪ ਵਿਚ ਪ੍ਰਯੋਗ ਕਰਦਾ ਸੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਆਦਿ-ਮਾਨਵ ਭੋਜਨ ਤੋਂ ਹੀ ਊਰਜਾ ਪ੍ਰਾਪਤ ਕਰਦਾ ਸੀ।

ਪ੍ਰਸ਼ਨ 2.
ਪਹੀਏ ਦੀ ਖੋਜ ਨੇ ਆਦਮੀ ਦੀ ਕਾਰਜ ਸਮਰੱਥਾ ਵਿੱਚ ਵਾਧਾ ਕਿਵੇਂ ਕੀਤਾ ?
ਉੱਤਰ-
ਪਹੀਏ ਦੀ ਕਾਢ ਨਾਲ ਮਨੁੱਖ ਨੂੰ ਖੇਤੀਬਾੜੀ ਕੰਮ ਕਰਨ, ਭਾਰ ਢੋਣ ਵਿਚ ਬਹੁਤ ਆਸਾਨੀ ਹੋ ਗਈ ਇਸ ਨਾਲ ਬੈਲ ਗੱਡੀ ਦਾ ਵਿਕਾਸ ਹੋਇਆ ਸੀ। ਜਿਸ ਨਾਲ ਸਮਾਨ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਤਕ ਲਿਜਾਣਾ ਸੌਖਾ ਹੋ ਗਿਆ, ਇਸ ਦੇ ਨਾਲ ਹੀ ਇਹ ਆਵਾਜਾਈ ਦੇ ਸਾਧਨਾਂ ਦੇ ਰੂਪ ਵਿਚ ਉਪਯੋਗ ਕੀਤਾ ਜਾਣ ਲੱਗਾ।

ਪ੍ਰਸ਼ਨ 3.
ਨਵਿਆਉਣਯੋਗ (Renewable) ਊਰਜਾ ਸ੍ਰੋਤਾਂ ਦੀ ਵਰਤੋਂ ਉੱਪਰ ਵਧੇਰੇ ਜ਼ੋਰ ਕਿਉਂ ਦਿੱਤਾ ਜਾ ਰਿਹਾ ਹੈ ?
ਉੱਤਰ-
ਨਵਿਆਉਣਯੋਗ ਊਰਜਾ ਸੋਤ ਉਪਯੋਗ ਕਰਨ ਨਾਲ ਖ਼ਤਮ ਨਹੀਂ ਹੁੰਦੇ। ਇਹਨਾਂ ਸਾਧਨਾਂ ਨੂੰ ਦੁਬਾਰਾ ਬਣਾ ਕੇ ਉਪਯੋਗ ਕੀਤਾ ਜਾ ਸਕਦਾ ਹੈ ਪਰੰਤੂ ਕੋਲਾ ਅਤੇ ਪੈਟਰੋਲ ਵਰਗੇ ਨਾ-ਨਵਿਆਉਣਯੋਗ ਊਰਜਾ ਸ੍ਰੋਤ ਜੇ ਇਕ ਵਾਰ ਖ਼ਤਮ ਹੋ ਗਏ ਤਾਂ ਇਹਨਾਂ ਨੂੰ ਬਣਨ ਦੇ ਲਈ ਲੱਖਾਂ ਸਾਲ ਲੱਗ ਜਾਣਗੇ ਜਿਸ ਨਾਲ ਉਰਜਾ ਸੰਕਟ ਪੈਦਾ ਹੋ ਜਾਵੇਗਾ। ਇਸ ਲਈ ਅਜਿਹੇ ਸਾਧਨਾਂ ਜਾਂ ਸੋਤਾਂ ਦੀ ਵਰਤੋਂ ਉੱਪਰ ਵਧੇਰੇ ਜ਼ੋਰ ਲਗਾਉਣਾ ਚਾਹੀਦਾ ਹੈ ਜਿਹੜੇ ਸਾਧਨ ਖ਼ਤਮ ਨਾ ਹੋ ਸਕਣ ਜਿਵੇਂ- ਹਵਾ ਊਰਜਾ, ਪਾਣੀ ਉਰਜਾ ਅਤੇ ਭੂਮੀਗਤ ਤਾਪ ਉਰਜਾ ਆਦਿ।

PSEB 11th Class Environmental Education Solutions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 4.
ਦੇ ਬਦਲਵੇਂ (Alternative) ਬਾਲਣਾਂ ਦੇ ਨਾਮ ਦੱਸੋ ।
ਉੱਤਰ-
ਮੀਥਾਨੋਲ ਅਤੇ ਈਥਾਨੋਲ ਬਦਲਵੇਂ ਬਾਲਣ ਹਨ ।

ਪ੍ਰਸ਼ਨ 5.
ਵਿਕਸਿਤ ਦੇਸ਼ਾਂ (Development Countries) ਵਿਚ ਊਰਜਾ ਦੀ ਖ਼ਪਤ ਜ਼ਿਆਦਾ ਕਿਉਂ ਹੈ ?
ਉੱਤਰ-
ਵਿਕਸਿਤ ਦੇਸ਼ਾਂ ਵਿਚ ਉਦਯੋਗਿਕ ਕ੍ਰਾਂਤੀ ਆਪਣੀ ਚਰਮ ਸੀਮਾ ਤੇ ਹੈ ਜਿਹਨਾਂ ਵਿਚ ਰੋਜ਼ ਨਵੇਂ ਪ੍ਰਯੋਗ ਅਤੇ ਨਵੀਆਂ ਚੀਜ਼ਾਂ ਦਾ ਉਤਪਾਦਨ ਕਰਨ ਦੀ ਲਗਨ ਨਾਲ ਉਰਜਾ । ਦੇ ਸਾਧਨਾਂ ਨੂੰ ਅਧਿਕ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ। ਵਿਕਸਿਤ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਉਪਯੋਗ ਆਪਣੀ ਜੀਵਨ ਸ਼ੈਲੀ ਦੇ ਹਿਸਾਬ ਨਾਲ ਕਰਦਾ ਹੈ ।

ਪ੍ਰਸ਼ਨ 6.
ਊਰਜਾ ਦੇ ਸੂਤ ਵੱਜੋਂ ਪਥਰਾਟ ਬਾਲਣਾਂ (Fossil Fuels) ਦੀਆਂ ਦੋ ਕਮੀਆਂ ਦੱਸੋ।
ਉੱਤਰ-
ਊਰਜਾ ਦੇ ਸੋਤਾਂ ਦੇ ਰੂਪ ਵਿਚ ਪਥਰਾਟ ਬਾਲਣ ਦੀਆਂ ਦੋ ਕਮੀਆਂ ਹੇਠ ਲਿਖੀਆਂ ਹਨ –

  1. ਇਹ ਨਾ-ਨਵਿਆਉਣਯੋਗ ਸਾਧਨ ਹੈ ।
  2. ਕੁਦਰਤ ਵਿਚ ਇਹਨਾਂ ਦਾ ਸੀਮਤ ਭੰਡਾਰ ਹੈ ।

(ੲ) ਛੋਟੇ ਪੁੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਪਥਰਾਟ ਬਾਲਣਾਂ (Fossil Fuels) ਦੀ ਖ਼ਪਤ ਉੱਪਰ ਸੰਖੇਪ ਨੋਟ ਲਿਖੋ ।
ਉੱਤਰ-
ਪਥਰਾਟ ਬਾਲਣ (Fossil Fuels) ਬਨਸਪਤੀ ਅਤੇ ਸਮੁੰਦਰੀ ਜੀਵਾਂ ਦੇ ਅਵਸ਼ੇਸ਼ਾਂ ਤੋਂ ਸੂਖਮ ਜੀਵਾਂ ਦੁਆਰਾ ਸੜਨ ਤੇ ਲੱਖਾਂ ਸਾਲ ਬਾਅਦ ਬਣਦਾ ਹੈ। ਇਸ ਵਿਚ ਕਾਰਬਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ । ਇਸ ਵਿਚ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਸ਼ਾਮਿਲ ਹਨ। ਇਹ ਊਰਜਾ ਦਾ ਸਭ ਤੋਂ ਵੱਡਾ ਸਾਧਨ ਹੈ ਜਿਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਊਰਜਾ ਸੰਕਟ ਪੈਦਾ ਹੋਣ ਦਾ ਖ਼ਤਰਾ ਹੈ। ਇਹ ਖ਼ਤਮ ਹੋਣ ਯੋਗ ਹਨ ਅਤੇ ਕੁਦਰਤ ਵਿਚ ਇਸ ਦੇ ਸੀਮਤ ਭੰਡਾਰ ਹਨ। ਇਸ ਨੂੰ ਦੁਬਾਰਾ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਇਸ ਨੂੰ ਬਨਾਉਣ ਲਈ ਲੱਖਾਂ ਸਾਲ ਲੱਗਦੇ ਹਨ। ਇਸ ਲਈ ਇਸ ਨੂੰ ਵਰਤਣ ਦੀ ਥਾਂ ਸਾਨੂੰ ਹੋਰ ਬਾਲਣਾਂ ਦਾ ਉਪਯੋਗ ਕਰਨਾ ਚਾਹੀਦਾ ਹੈ।

ਪ੍ਰਸ਼ਨ 2.
ਆਧੁਨਿਕ ਸਮਾਜ ਦੀਆਂ ਊਰਜਾ ਖ਼ਪਤ ਕਰਨ ਵਾਲੀਆਂ ਕਿਹੜੀਆਂ ਵੱਖ-ਵੱਖ ਗਤੀਵਿਧੀਆਂ ਹਨ ?
ਉੱਤਰ-
ਆਧੁਨਿਕ ਸਮਾਜ ਵਿਗਿਆਨ ਅਤੇ ਤਕਨੀਕੀ ਪ੍ਰਤੀ ਵਾਲਾ ਸਮਾਜ ਹੈ। ਇਸ ਵਿਚ ਉਰਜਾ ਉਪਯੋਗ ਦੀਆਂ ਵੱਖ-ਵੱਖ ਗਤੀਵਿਧੀਆਂ ਹਨ , ਜਿਵੇਂ –

  1. ਜਨਸੰਖਿਆ ਵਿਚ ਵਾਧਾ (Increase in Population)ਵਧਦੀ ਹੋਈ ਜਨਸੰਖਿਆ ਦੀਆਂ ਆਧੁਨਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਊਰਜਾ ਦਾ ਵੱਧ ਉਪਯੋਗ ਹੁੰਦਾ ਹੈ।
  2. ਉਦਯੋਗਿਕ ਖੇਤਰ ਵਿਚ ਗਤੀਵਿਧੀਆਂ (Activities in Industrial Sector)- ਉਦਯੋਗਿਕ ਖੇਤਰ ਵਿਚ ਯੰਤਰਾਂ ਅਤੇ ਮਸ਼ੀਨਾਂ ਨੂੰ ਚਲਾਉਣ ਲਈ, ਕੋਲੇ, ਲੱਕੜੀ ਅਤੇ ਦੂਸਰੇ ਬਾਲਣ (ਤੇਲਾਂ) ਦੀ ਲੋੜ ਹੁੰਦੀ ਹੈ ਜਿਸ ਦੇ ਬਿਨਾਂ ਉਦਯੋਗਾਂ ਦੀ ਉੱਨਤੀ ਅਸੰਭਵ ਹੈ। ਇਸ ਲਈ ਉਦਯੋਗਿਕ ਵਿਕਾਸ ਵੀ ਊਰਜਾ ਦੀ ਵਰਤੋਂ ਕਰਨ ਵਿਚ ਸ਼ਾਮਿਲ ਹੈ।
  3. ਖੇਤੀ ਅਤੇ ਆਵਾਜਾਈ ਸਾਧਨ (Means of Agriculture and Transportation)- ਊਰਜਾ ਦਾ ਇਕ ਵੱਡਾ ਹਿੱਸਾ ਮੋਟਰ ਗੱਡੀਆਂ ਨੂੰ ਚਲਾਉਣ ਅਤੇ ਖੇਤੀ-ਬਾੜੀ ਦੇ ਕੰਮਾਂ ਵਿਚ ਵਰਤਿਆ ਜਾਂਦਾ ਹੈ।
  4. ਘਰੇਲੂ ਕੰਮਾਂ ਨੂੰ ਕਰਨ ਲਈ (For Domestic Activities)-ਉਰਜਾ ਦਾ ਇਕ ਹਿੱਸਾ ਘਰੇਲੂ ਕੰਮਾਂ ਨੂੰ ਕਰਨ ਲਈ ਵੀ ਵਰਤਿਆ ਜਾਂਦਾ ਹੈ, ਜਿਵੇਂ- ਭੋਜਨ ਬਨਾਉਣਾ, ਬਿਜਲੀ ਜਗਾਉਣਾ ਅਤੇ ਬਿਜਲੀ ਦੇ ਯੰਤਰਾਂ ਦੀ ਵਰਤੋਂ ਕਰਨਾ ਵੀ ਊਰਜਾ ਦਾ ਉਪਯੋਗ ਹੈ।

ਪ੍ਰਸ਼ਨ 3.
ਕਿਸੇ ਦੇਸ਼ ਦੀ ਉਰਜਾ ਖ਼ਪਤ ਕਿਨ੍ਹਾਂ ਗੱਲਾਂ ‘ਤੇ ਨਿਰਭਰ ਕਰਦੀ ਹੈ ?
ਉੱਤਰ-
ਕਿਸੇ ਵੀ ਦੇਸ਼ ਦੀ ਊਰਜਾ ਖ਼ਪਤ ਨੂੰ ਨਿਰਧਾਰਿਤ ਕਰਨ ਵਾਲੇ ਕਾਰਕ ਹੇਠ ਲਿਖੇ ਹਨ –

  • ਦੇਸ਼ ਦੇ ਵੱਖ-ਵੱਖ ਹਿੱਸਿਆਂ ਦਾ ਆਰਥਿਕ ਵਿਕਾਸ।
  • ਪਤੀ ਵਿਅਕਤੀ ਆਮਦਨ ਅਤੇ ਰਹਿਣ-ਸਹਿਣ ਦਾ ਤਰੀਕਾ।
  • ਉਦਯੋਗਿਕ ਖੇਤਰ ਵਿਚ ਤਰੱਕੀ।

ਪ੍ਰਸ਼ਨ 4.
ਭਾਰਤ ਵਿਚ ਪੇਂਡੂ ਲੋਕਾਂ ਦੁਆਰਾ ਊਰਜਾ ਦੀ ਖ਼ਪਤ ਬਾਰੇ ਲਿਖੋ।
ਉੱਤਰ-
ਭਾਰਤ ਦੇ ਪੇਂਡੂ ਇਲਾਕਿਆਂ ਵਿਚ ਅੱਗ ਨੂੰ ਬਾਲਣ ਲਈ ਲੱਕੜੀਆਂ ਦਾ ਅਤੇ ਪਸ਼ੂਆਂ ਦੇ ਗੋਹੇ ਤੋਂ ਬਣੇ ਉਪਲਿਆਂ ਪਾਥੀਆਂ) ਦਾ ਪ੍ਰਯੋਗ ਕੀਤਾ ਜਾਂਦਾ ਹੈ। ਸਮੇਂ ਦੇ ਨਾਲਨਾਲ ਪੇਂਡੂ ਖੇਤਰਾਂ ਵਿਚ ਬਾਇਓਗੈਸ ਦਾ ਵੀ ਰਿਵਾਜ ਚਲ ਪਿਆ ਹੈ।

PSEB 11th Class Environmental Education Solutions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 5.
ਭਾਰਤ ਵਿਚ ਪੈਟਰੋਲੀਅਮ ਉਤਪਾਦਾਂ (Petroleum Products) ਦੀ ਮੰਗ ਅਤੇ ਸਪਲਾਈ ਦੀ ਵਿਆਖਿਆ ਕਰੋ।
ਉੱਤਰ-
ਭਾਰਤ ਵਿਚ ਪੈਟਰੋਲੀਅਮ ਉਤਪਾਦਾਂ ਦੀ ਪ੍ਰਤੀ ਵਿਅਕਤੀ ਵਰਤੋਂ ਦੀ ਦਰ 477 ਕਿਲੋਗ੍ਰਾਮ ਹੈ। ਭਾਰਤ ਵਿਚ ਪ੍ਰਤੀ ਵਿਅਕਤੀ ਉਰਜਾ ਦਾ ਉਪਯੋਗ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ਨਾਲੋਂ ਬਹੁਤ ਘੱਟ ਹੈ। ਭਾਰਤ ਦੀ ਜਨਸੰਖਿਆ ਵਿਸ਼ਵ ਦਾ 16% ਭਾਗ ਹੈ ਅਤੇ ਵਿਸ਼ਵ ਦੀ ਕੁੱਲ ਊਰਜਾ ਦਾ ਸਿਰਫ਼ 1.5 ਪ੍ਰਤੀਸ਼ਤ ਭਾਗ ਉਪਭੋਗ ਕਰਦੀ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪ੍ਰਾਚੀਨ ਸਮਿਆਂ ਤੋਂ ਆਧੁਨਿਕ ਸਮਿਆਂ ਤਕ ਊਰਜਾ ਦੀ ਖ਼ਪਤ ਬਾਰੇ ਚਰਚਾ ਕਰੋ ।
ਉੱਤਰ-
ਕੰਮ ਕਰਨ ਦੀ ਸਮਰੱਥਾ ਨੂੰ ਉਰਜਾ ਕਹਿੰਦੇ ਹਨ। ਇਸ ਤੋਂ ਬਿਨਾਂ ਕੰਮ ਕਰਨਾ ਸੰਭਵ ਨਹੀਂ ਹੈ। ਇਹ ਸਾਨੂੰ ਭੋਜਨ ਤੋਂ ਪ੍ਰਾਪਤ ਹੁੰਦੀ ਹੈ। ਊਰਜਾ ਦਾ ਉਪਯੋਗ ਹਰ ਜੀਵ ਦੇ ਜੀਣ ਲਈ ਬਹੁਤ ਜ਼ਰੂਰੀ ਹੈ। ਪੁਰਾਣੇ ਸਮੇਂ ਤੋਂ ਆਦਿ-ਮਾਨਵ, ਭੋਜਨ, ਫਲ, ਫੁੱਲ ਆਦਿ ਤੋਂ ਉਰਜਾ ਪ੍ਰਾਪਤ ਕਰਦਾ ਸੀ। ਉਸਨੇ ਲੱਕੜੀ ਤੋਂ ਅੱਗ ਦੀ ਮੱਦਦ ਨਾਲ ਉਰਜਾ ਦੇ ਤੌਰ ‘ਤੇ ਉਪਯੋਗ ਕੀਤਾ ਸੀ। ਸਮੇਂ ਦੇ ਵਿਕਾਸ ਦੇ ਨਾਲ-ਨਾਲ ਉਸ ਨੇ ਪਹੀਏ ਦੀ ਵੀ ਕਾਢ ਕੱਢ ਲਈ, ਜਿਸ ਦੇ ਨਾਲ ਉਸ ਨੇ ਪਸ਼ੂਆਂ ਨੂੰ ਖੇਤੀ ਦੇ ਕੰਮਾਂ ਵਿਚ ਲਗਾਉਣ ਲਈ ਪਾਲਣਾ ਸ਼ੁਰੂ ਕਰ ਦਿੱਤਾ। ਸਮੇਂ ਦੀ ਗਤੀ ਨਾਲ ਉਸ ਨੇ ਬੈਲ ਗੱਡੀ, ਘੋੜਾ ਗੱਡੀ ਬਣਾ ਲਏ ਅਤੇ ਬੈਲ, ਘੋੜੇ ਅਤੇ ਸਾਂਢ ਵਰਗੇ ਜਾਨਵਰ ਪਾਲਣੇ ਸ਼ੁਰੂ ਕਰ ਦਿੱਤੇ।

17ਵੀਂ ਸਦੀ ਤਕ ਮਨੁੱਖ ਊਰਜਾ ਲਈ ਲੱਕੜੀ, ਹਵਾ, ਪਾਣੀ ਦਾ ਪ੍ਰਯੋਗ ਕਰਦਾ ਸੀ। 19ਵੀਂ ਸਦੀ ਵਿਚ ਉਰਜਾ ਉਪਯੋਗ ਲਈ ਭਾਫ਼ ਇੰਜਣ ਦੀ ਕਾਢ ਕੀਤੀ ਗਈ ਅਤੇ ਆਧੁਨਿਕ ਸਮਾਜ ਵਿਚ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਜੈਵਿਕ ਤੇਲ ਅਤੇ ਗੈਰ-ਪਰੰਪਰਾਗਤ ਊਰਜਾ ਦਾ ਉਪਯੋਗ ਵੱਧਦਾ ਜਾ ਰਿਹਾ ਹੈ। ਅੱਜ ਦੇ ਯੁਗ ਵਿਚ ਆਵਾਜਾਈ ਦੇ ਸਾਧਨਾਂ, ਖੇਤੀ ਦੇ ਯੰਤਰਾਂ, ਘਰੇਲੂ ਉਪਕਰਨਾਂ ਅਤੇ ਬਿਜਲੀ ਦੇ ਰੂਪ ਵਿਚ ਉਰਜਾ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।ਉਰਜਾ ਉਪਯੋਗ ਤੋਂ ਬਿਨਾਂ ਚੰਗਾ ਰਹਿਣ-ਸਹਿਣ ਕਰਨਾ ਅਸੰਭਵ

ਪ੍ਰਸ਼ਨ 2.
ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਉਰਜਾ ਦੀ ਖ਼ਪਤ ਬਾਰੇ ਲਿਖੋ।
ਉੱਤਰ-
ਵਿਕਸਿਤ ਦੇਸ਼ਾਂ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਉਰਜਾ ਖ਼ਪਤ ਵਿਚ ਕਾਫ਼ੀ ਅੰਤਰ ਹੈ-
ਵਿਕਸਿਤ ਦੇਸ਼ਾਂ ਵਿਚ ਊਰਜਾ ਖ਼ਪਤ (Energy Consumption in Developed Countries)-ਵਿਕਸਿਤ ਦੇਸ਼ਾਂ ਦੀ ਉਰਜਾ ਖ਼ਪਤ ਦੁਸਰੇ ਦੇਸ਼ਾਂ ਤੋਂ ਨੌਂ ਗੁਣਾਂ ਅਧਿਕ ਹੈ। ਇਹ ਦੇਸ਼ ਵਿਸ਼ਵ ਊਰਜਾ ਵਿਚੋਂ ਕੁੱਲ 74 ਪ੍ਰਤੀਸ਼ਤ ਊਰਜਾ ਦਾ ਉਪਯੋਗ ਕਰਦੇ ਹਨ ਜਦੋਂ ਕਿ ਇਹ ਵਿਸ਼ਵ ਦੇ ਦੇਸ਼ਾਂ ਦਾ ਕੇਵਲ 12 ਪ੍ਰਤੀਸ਼ਤ ਭਾਗ ਹਨ। ਵਿਕਸਿਤ ਦੇਸ਼ਾਂ ਦੀ ਊਰਜਾ ਉਪਯੋਗ ਦੀ ਜ਼ਿਆਦਾ ਦਰ ਦਾ ਕਾਰਨ ਤੇਜ਼ ਉਦਯੋਗਿਕ ਵਿਕਾਸ ਅਤੇ ਜੀਵਨ ਸ਼ੈਲੀ ਹੈ। ਇਹਨਾਂ ਦੇਸ਼ਾਂ ਵਿਚ ਜੈਵਿਕ ਤੇਲਾਂ ਦਾ ਇਕ ਵੱਡਾ ਹਿੱਸਾ ਉਪਯੋਗ ਵਿਚ ਲਿਆਂਦਾ ਜਾ ਰਿਹਾ ਹੈ। ਵਿਕਸਿਤ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਉਪਯੋਗ ਕਰਨਾ ਹੁਣ ਇਕ ਸਥਿਰ ਸਥਿਤੀ ਤਕ ਪਹੁੰਚ ਚੁੱਕਾ ਹੈ।

ਇਹਨਾਂ ਵਿਚ ਵਰਤਮਾਨ ਆਰਥਿਕ ਵਿਕਾਸ ਅਤੇ ਜੀਵਨ ਸ਼ੈਲੀ ਨੂੰ ਬਣਾਏ ਰੱਖਣ ਲਈ ਕਾਫ਼ੀ ਉਰਜਾ ਦੀ ਲੋੜ ਹੈ। ਵਿਕਾਸਸ਼ੀਲ ਦੇਸ਼ਾਂ ਵਿਚ ਊਰਜਾ ਖ਼ਪਤ (Energy Consumption in Developing Countries)-ਵਿਕਾਸਸ਼ੀਲ ਦੇਸ਼ਾਂ ਦਾ ਮੁੱਢਲਾ ਉਦੇਸ਼ ਆਪਣੇ ਦੇਸ਼ ਦੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਸੁਧਾਰਨਾ ਹੈ। ਇਸ ਲਈ ਇਹਨਾਂ ਦੇ ਵੱਖ-ਵੱਖ ਖੇਤਰਾਂ ਦਾ ਵਿਕਾਸ ਤੇਜ਼ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਊਰਜਾ ਵਿਚ ਭਾਰੀ ਨਿਵੇਸ਼ ਦੀ ਲੋੜ ਹੈ। ਵਿਕਾਸਸ਼ੀਲ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਉਪਯੋਗ ਬਹੁਤ ਘੱਟ ਹੈ ਜਿਸ ਨਾਲ ਇਹਨਾਂ ਦੀ ਜੀਵਨ ਸ਼ੈਲੀ ਵਿਕਸਿਤ ਨਹੀਂ ਹੋ ਸਕਦੀ। ਇਹਨਾਂ ਦੇਸ਼ਾਂ ਵਿਚ ਪਿੱਛੜੇ ਖੇਤਰ ਹੋਣ ਦੇ ਕਾਰਨ ਉਰਜਾ ਦਾ ਉਪਯੋਗ ਬਹੁਤ ਘੱਟ ਹੈ।

ਇਹਨਾਂ ਦੇਸ਼ਾਂ ਵਿਚ ਉਰਜਾ ਨੂੰ ਖ਼ਰੀਦਣ ਦੀ ਸਮਰੱਥਾ ਵੀ ਬਹੁਤ ਘੱਟ ਹੈ। ਇਹਨਾਂ ਲੋਕਾਂ ਵਿੱਚ ਉਰਜਾ ਉਪਯੋਗ ਵਧਾਉਣ ਲਈ ਵੱਖ-ਵੱਖ ਤਰ੍ਹਾਂ ਦੇ ਉਦਯੋਗ, ਆਵਾਜਾਈ ਦੇ ਸਾਧਨ ਰੇਲ ਇੰਜਣ, ਜਹਾਜ਼ ਆਦਿ, ਖੇਤੀ-ਬਾੜੀ ਦੇ ਯੰਤਰ, ਘਰੇਲੂ ਵਰਤੋਂ ਦੇ ਲਈ ਉਰਜਾ ਦੀ ਮੰਗ ਪੂਰੀ ਹੋਣੀ ਚਾਹੀਦੀ ਹੈ। ਇਹਨਾਂ ਦੇਸ਼ਾਂ ਨੂੰ ਪੈਟਰੋਲੀਅਮ ਉਤਪਾਦਾਂ ਦਾ ਨਿਰਯਾਤ ਕਰਨਾ ਪੈਂਦਾ ਹੈ। ਵਿਕਾਸਸ਼ੀਲ ਦੇਸ਼ਾਂ ਦੀ ਉਰਜਾ ਦੀ ਪੈਦਾਵਾਰ ਘੱਟ ਹੈ ਇਸ ਲਈ ਵੱਧਦੀ ਜਨਸੰਖਿਆ ਦੀ ਮੰਗ ਪੂਰੀ ਕਰਨ ਵਿਚ ਇਹ ਦੇਸ਼ ਅਸਮਰੱਥ ਹਨ।

PSEB 11th Class Environmental Education Solutions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 3.
“ਉਰਜਾ ਖ਼ਪਤ ਜੀਵਨ ਪੱਧਰ ਦਾ ਮਾਪਦੰਡ ਹੈ।” ਇਸ ਕਥਨ ਉੱਪਰ ਟਿੱਪਣੀ ਕਰੋ।
ਉੱਤਰ-
ਊਰਜਾ ਖ਼ਪਤ ਜੀਵਨ ਸ਼ੈਲੀ ਦਾ ਮਾਪ ਹੈ। ਇਹ ਕਹਾਵਤ ਬਿਲਕੁਲ ਸੱਚ ਹੈ। ਕਿਉਂਕਿ ਕਿਸੇ ਵੀ ਦੇਸ਼ ਦੇ ਵਾਸੀਆਂ ਦੇ ਜੀਵਨ ਸਤਰ ਅਤੇ ਜੀਵਨ ਸ਼ੈਲੀ ਦਾ ਪਤਾ ਉਹਨਾਂ ਦੇ ਊਰਜਾ ਉਪਯੋਗ ਦੀ ਦਰ ਤੋਂ ਲਗਾਇਆ ਜਾ ਸਕਦਾ ਹੈ। ਊਰਜਾ ਉਪਯੋਗ ਦਰ ਦਾ ਮਤਲਬ ਹੈ ਕਿ ਪ੍ਰਤੀ ਵਿਅਕਤੀ ਉਰਜਾ ਦਾ ਉਪਯੋਗ। ਵਿਕਸਿਤ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਉਪਯੋਗ ਦੀ ਦਰ ਵਿਕਾਸਸ਼ੀਲ ਦੇਸ਼ਾਂ ਦੀ ਪ੍ਰਤੀ ਵਿਅਕਤੀ ਉਰਜਾ ਦੀ ਦਰ ਤੋਂ ਜ਼ਿਆਦਾ ਹੁੰਦੀ ਹੈ ਕਿਉਂਕਿ ਉਹਨਾਂ ਦੀ ਜੀਵਨ ਸ਼ੈਲੀ ਆਧੁਨਿਕ ਅਤੇ ਵਿਕਸਿਤ ਸਾਧਨਾਂ ‘ਤੇ ਨਿਰਭਰ ਕਰਦੀ ਹੈ।

ਅਮਰੀਕਾ ਵਿਚ ਜਿੱਥੇ ਪ੍ਰਤੀ ਵਿਅਕਤੀ 8076 kg ਤੇਲ ਦਾ ਉਪਯੋਗ ਕਰਦਾ ਹੈ ਉੱਥੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ ਪ੍ਰਤੀ ਵਿਅਕਤੀ 479 kg ਤੇਲ ਉਪਯੋਗ ਹੁੰਦਾ ਹੈ। ਇਸ ਨਾਲ ਵੀ ਉੱਪਰ ਲਿਖੇ ਕਥਨ ਦੀ ਪੁਸ਼ਟੀ ਹੁੰਦੀ ਹੈ। ਦੂਸਰਾ-1984 ਵਿਚ ਅਮਰੀਕਾ ਦੀ ਜਨਸੰਖਿਆ ਵਿਸ਼ਵ ਦੀ ਜਨਸੰਖਿਆ ਦਾ 5 ਪ੍ਰਤੀਸ਼ਤ ਸੀ ਤੇ ਉਹ 25 ਪ੍ਰਤੀਸ਼ਤ ਊਰਜਾ ਦਾ ਉਪਯੋਗ ਕਰਦਾ ਸੀ ਜਦੋਂ ਕਿ ਭਾਰਤ ਜਿਸ ਦੀ ਜਨਸੰਖਿਆ ਵਿਸ਼ਵ ਦੀ ਜਨਸੰਖਿਆ ਦਾ 16 ਪ੍ਰਤੀਸ਼ਤ ਸੀ ਤੇ ਇਹ ਕੇਵਲ 1.5 ਪ੍ਰਤੀਸ਼ਤ ਉਰਜਾ ਦਾ ਉਪਯੋਗ ਕਰਦਾ ਸੀ।

ਸਾਡਾ ਦੇਸ਼ ਜੋ ਕਿ ਖੇਤੀ ਪ੍ਰਧਾਨ ਦੇਸ਼ ਹੈ, ਵਿਚ ਉਰਜਾ ਦੀ ਖ਼ਪਤ ਘੱਟ ਹੈ ਜਦੋਂ ਕਿ ਅਮਰੀਕਾ ਵਰਗਾ ਉਦਯੋਗ ਪ੍ਰਧਾਨ ਦੇਸ਼ ਦੀ ਉਰਜਾ ਖ਼ਪਤ ਬਹੁਤ ਜ਼ਿਆਦਾ ਹੈ ਅਤੇ ਉਨ੍ਹਾਂ ਦੀ ਜੀਵਨ ਸ਼ੈਲੀ ਕਾਫ਼ੀ ਵਧੀਆ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਉਰਜਾ ਉਪਯੋਗ ਹੀ ਜੀਵਨ ਸ਼ੈਲੀ ਦਾ ਮਾਪਣ ਮਾਪ ਹੈ।1997 ਵਿਚ ਪ੍ਰਤੀ ਵਿਅਕਤੀ ਆਮਦਨ ਅਤੇ ਪ੍ਰਤੀ ਵਿਅਕਤੀ ਊਰਜਾ ਉਪਯੋਗ ਵਿਸ਼ਵ ਵਿਕਾਸ ਰਿਪੋਰਟ 2000-01 ਤੋਂ ਵੀ ਇਸ ਕਥਨ ਦੀ ਪੁਸ਼ਟੀ ਹੁੰਦੀ ਹੈ।

ਇਹ ਰਿਪੋਰਟ ਇਸ ਪ੍ਰਕਾਰ ਹੈ –

ਦੇਸ਼ ਪ੍ਰਤੀ ਵਿਅਕਤੀ ਆਮਦਨ ਪ੍ਰਤੀ ਵਿਅਕਤੀ ਤੇਲ ਦੀ ਖ਼ਪਤ
ਅਮਰੀਕਾ 30,600 $ 8076 kg
ਜਾਪਾਨ 24041 $ 4084 kg
ਬਿਟੇਨ 20833 $ 3863 kg
ਮਿਸਰ 3303 $ 656 kg
ਇੰਡੋਨੇਸ਼ੀਆ 2439 $ 693 kg
ਭਾਰਤ 2149 $ 479 kg

ਪ੍ਰਸ਼ਨ 4.
ਭਾਰਤ ਵਿਚ ਊਰਜਾ ਖ਼ਪਤ ਦੇ ਤੌਰ-ਤਰੀਕਿਆਂ ਅਤੇ ਸਮੱਸਿਆਵਾਂ ਦੀ ਚਰਚਾ ਕਰੋ ।
ਉੱਤਰ-
ਭਾਰਤ ਇਕ ਵਿਕਾਸਸ਼ੀਲ ਦੇਸ਼ ਹੈ । ਇਸ ਦਾ ਮੁੱਢਲਾ ਉਦੇਸ਼ ਆਪਣੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਸੁਧਾਰਨਾ ਹੈ । ਇਸ ਲਈ ਇਸ ਦੇ ਵੱਖ-ਵੱਖ ਖੇਤਰਾਂ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ । ਇਸ ਲਈ ਉਰਜਾ ਵਿਚ ਭਾਰੀ ਨਿਵੇਸ਼ ਦੀ ਲੋੜ ਹੈ । ਭਾਰਤ ਅਤੇ ਇਸ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਦਾ ਉਪਯੋਗ ਬਹੁਤ ਘੱਟ ਹੈ ਜਿਸ ਨਾਲ ਇੱਥੋਂ ਦੇ ਲੋਕਾਂ ਦੀ ਜੀਵਨ ਸ਼ੈਲੀ ਵਿਕਸਿਤ ਨਹੀਂ ਹੋ ਸਕਦੀ । ਇੱਥੇ ਪਿੱਛੜੇ ਖੇਤਰ ਹੋਣ ਕਰਕੇ ਵੀ ਉਰਜਾ ਦਾ ਉਪਯੋਗ ਬਹੁਤ ਘੱਟ ਹੈ । ਭਾਰਤ ਵਿਚ ਉਰਜਾ ਖ਼ਰੀਦਣ ਦੀ ਸਮਰੱਥਾ ਵੀ ਬਹੁਤ ਘੱਟ ਹੈ ।

ਇਹਨਾਂ ਲੋਕਾਂ ਵਿਚ ਉਰਜਾ ਉਪਯੋਗ ਵਧਾਉਣ ਲਈ ਵੱਖ-ਵੱਖ ਤਰ੍ਹਾਂ ਦੇ ਉਦਯੋਗ, ਆਵਾਜਾਈ ਦੇ ਸਾਧਨ ਰੇਲ ਇੰਜਣ, ਜਹਾਜ਼ ਆਦਿ), ਖੇਤੀਬਾੜੀ ਦੇ ਖੇਤਰ,
ਘਰੇਲੂ ਵਰਤੋਂ ਦੇ ਲਈ ਉਰਜਾ ਦੀ ਮੰਗ ਪੂਰੀ ਹੋਣੀ ਚਾਹੀਦੀ ਹੈ । ਭਾਰਤ ਨੂੰ ਪੈਟਰੋਲੀਅਮ ਉਤਪਾਦਾਂ ਦਾ ਨਿਰਯਾਤ ਕਰਨਾ ਪੈਂਦਾ ਹੈ । ਭਾਰਤ ਦੀ ਉਰਜਾ ਦੀ ਪੈਦਾਵਾਰ ਵੀ ਘੱਟ ਹੈ । ਇਸ ਕਰਕੇ ਵੀ ਇਹ ਆਪਣੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਊਰਜਾ ਦੀ ਜ਼ਰੂਰਤ ਨੂੰ ਪੂਰਾ ਨਹੀਂ ਕਰ ਸਕਦਾ ।

PSEB 11th Class Environmental Education Solutions Chapter 10 ਆਫ਼ਤਾਂ

Punjab State Board PSEB 11th Class Environmental Education Book Solutions Chapter 10 ਆਫ਼ਤਾਂ Textbook Exercise Questions and Answers.

PSEB Solutions for Class 11 Environmental Education Chapter 10 ਆਫ਼ਤਾਂ

Environmental Education Guide for Class 11 PSEB ਆਫ਼ਤਾਂ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਫ਼ਤ (Disaster) ਕਿਸ ਨੂੰ ਆਖਦੇ ਹਨ ?
ਉੱਤਰ-
ਆਫ਼ਤ (Disaster) ਇਕ ਅਣਇੱਛਤ ਤਰੀਕੇ ਨਾਲ ਹੋਣ ਵਾਲੀ ਘਟਨਾ ਹੈ, ਜਿਸ ਕਾਰਨ ਮਨੁੱਖੀ ਜੀਵਨ, ਪੌਦਿਆਂ, ਜੀਵ-ਜੰਤੂਆਂ ਤੇ ਸੰਪੱਤੀ ਦੀ ਹਾਨੀ ਹੁੰਦੀ ਹੈ। ਜਿਸ ਤਰ੍ਹਾਂ ਭੂਚਾਲ, ਹੜ੍ਹ, ਸੋਕਾ ਅਤੇ ਸਮੁੰਦਰੀ ਤੂਫ਼ਾਨ ਆਦਿ ।

ਪ੍ਰਸ਼ਨ 2.
ਆਫ਼ਤਾਂ ਦੀਆਂ ਕਿੰਨੀਆਂ ਕਿਸਮਾਂ ਹਨ ?
ਉੱਤਰ-
ਆਫ਼ਤਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ-ਕੁਦਰਤੀ ਆਫ਼ਤਾਂ ਅਤੇ ਮਨੁੱਖੀ ਆਫ਼ਤਾਂ।

ਪ੍ਰਸ਼ਨ 3.
ਭੂਚਾਲ ਕੇਂਦਰ (Seismic focus) ਕੀ ਹੁੰਦਾ ਹੈ ?
ਉੱਤਰ-
ਪ੍ਰਿਥਵੀ ਦੇ ਅੰਦਰ ਉਤਪੰਨ ਤਰੰਗਾਂ ਦੇ ਪੈਦਾ ਹੋਣ ਵਾਲੀ ਜਗ੍ਹਾ ਨੂੰ ਭੂਚਾਲ ਕੇਂਦਰ ਕਹਿੰਦੇ ਹਨ ।

ਪ੍ਰਸ਼ਨ 4.
ਭੂਚਾਲ ਦਾ ਐਪੀ ਸੈਂਟਰ (Epicentre) ਕੀ ਹੈ ?
ਉੱਤਰ-
ਪ੍ਰਿਥਵੀ ਦੀ ਸਤ੍ਹਾ ਤੇ ਉਹ ਬਿੰਦੂ, ਜੋ ਠੀਕ ਭੂਚਾਲ ਕੇਂਦਰ ਦੇ ਉੱਪਰ ਹੋਵੇ ਨੂੰ ਭੂਚਾਲ ਐਪੀਸੈਂਟਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ।

PSEB 11th Class Environmental Education Solutions Chapter 10 ਆਫ਼ਤਾਂ

ਪ੍ਰਸ਼ਨ 5.
ਭੂਚਾਲ (Earthquake) ਦੀ ਤੀਬਰਤਾ ਨੂੰ ਮਾਪਣ ਵਾਲੇ ਲਈ ਵਰਤੇ ਜਾਂਦੇ ਯੰਤਰ ਦਾ ਨਾਮ ਦੱਸੋ।
ਉੱਤਰ-
ਭੂਚਾਲ ਦੀ ਤੀਬਰਤਾ ਨੂੰ ਮਾਪਣ ਵਾਲੇ ਯੰਤਰ ਨੂੰ ਸੀਜ਼ਮੋਗਰਾਫ (Seismograph) ਕਿਹਾ ਜਾਂਦਾ ਹੈ, ਜਿਸਦੀ ਸੀਮਾ 0 ਤੋਂ 11 ਰਿਕਟਰ ਸਕੇਲ ਹੈ।

ਪ੍ਰਸ਼ਨ 6.
ਹੜਾਂ (Floods) ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਹੜ੍ਹ ਕਿਸੇ ਵਿਸ਼ੇਸ਼ ਖੇਤਰ ਵਿੱਚ ਵੱਧ ਵਰਖਾ ਨਾਲ ਆਉਂਦੇ ਹਨ। ਹੜ੍ਹ ਆਉਣ ਦੇ ਹੋਰ ਕਾਰਨਾਂ ਵਿਚ ਬੰਨ੍ਹ ਟੁੱਟਣਾ ਤੇ ਖੋਂ-ਖੋਰ ਨਾਲ ਨਦੀਆਂ ਦੇ ਰੁਕੇ ਹੋਏ ਪਾਣੀ ਦੇ ਅਨਿਯੰਤ ਦਬਾਅ ਨਾਲ ਵਗਣਾ ਆਦਿ ਸ਼ਾਮਿਲ ਹਨ।

ਪ੍ਰਸ਼ਨ 7.
ਸਾਲ ਦੀ ਕਿਹੜੀ ਰੁੱਤ ਦੌਰਾਨ ਜ਼ਿਆਦਾ ਹੜ੍ਹ ਆਉਂਦੇ ਹਨ ? ‘
ਉੱਤਰ-
ਵਰਖਾ ਦੇ ਮਾਨਸੂਨ ਮੌਸਮ ਵਿਚ ਵੱਧ ਤੋਂ ਵੱਧ ਹੜ੍ਹ ਆਉਂਦੇ ਹਨ।

ਪ੍ਰਸ਼ਨ 8.
ਇੱਕ ਚੱਕਰਵਾਤ (Cyclone) ਵਿੱਚ ਹਵਾ ਦੀ ਗਤੀ ਕਿੰਨੀ ਹੁੰਦੀ ਹੈ ?
ਉੱਤਰ-
ਚੱਕਰਵਾਤ ਵਿਚ ਹਵਾ ਦੀ ਗਤੀ 120 ਕਿ.ਮੀ. ਤੋਂ 250 ਕਿ.ਮੀ. ਪ੍ਰਤੀ ਘੰਟਾ ‘ ਹੁੰਦੀ ਹੈ ।

ਪ੍ਰਸ਼ਨ 9.
ਭੋਂ-ਖਿਸਕਣ (Landslide) ਕੀ ਹੁੰਦਾ ਹੈ ?
ਉੱਤਰ-
ਭੋਂ-ਖਿਸਕਣ, ਚੱਟਾਨਾਂ ਦੇ ਢੇਰ ਦਾ ਅਨਿਯੰਤਿਤ ਤਰੀਕੇ ਨਾਲ ਡਿੱਗਣਾ ਜਾਂ ਪਹਾੜੀ ਢਲਾਨਾਂ ਉੱਪਰ ਰਗੜ ਦੀਆਂ ਕਿਰਿਆਵਾਂ ਦੌਰਾਨ ਪ੍ਰਿਥਵੀ ਦੇ ਅੰਦਰ ਧਸਣ ਨੂੰ ਕਹਿੰਦੇ ਹਨ।

ਪ੍ਰਸ਼ਨ 10.
ਚੈਰਨੋਬਿਲ ਨਿਊਕਲੀਅਰ ਆਫ਼ਤ ਕਦੋਂ ਵਾਪਰੀ ਸੀ ?
ਉੱਤਰ-
ਚੈਰਨੋਬਿਲ ਨਿਊਕਲੀਆਰ ਆਫ਼ਤ 26 ਅਪਰੈਲ, 1986 ਨੂੰ ਸੋਵੀਅਤ ਯੂਨੀਅਨ ਦੇ ਪਰਮਾਣੂ ਕੇਂਦਰ ਤੇ ਵਾਪਰੀ ਸੀ।

PSEB 11th Class Environmental Education Solutions Chapter 10 ਆਫ਼ਤਾਂ

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਕੁਦਰਤੀ ਅਤੇ ਮਨੁੱਖੀ ਆਫ਼ਤਾਂ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਕੁਦਰਤੀ ਆਫ਼ਤਾਂ (Natural Disasters)-ਆਫ਼ਤਾਂ ਵਿਨਾਸ਼ਕਾਰੀ ਦੁਰਘਟਨਾਵਾਂ, ਨਿਸ਼ਚਿਤ ਕੁਦਰਤੀ ਕਾਰਨਾਂ ਜਾਂ ਸ਼ਕਤੀਆਂ ਕਾਰਨ ਹੁੰਦੀਆਂ ਹਨ। ਇਨ੍ਹਾਂ ਵਿਚ ਭੂਚਾਲ, ਸੋਕਾ, ਜਵਾਲਾਮੁਖੀ ਵਿਸਫੋਟ, ਹੜ੍ਹ, ਸਮੁੰਦਰੀ ਤੂਫ਼ਾਨ ਅਤੇ ਭੋਂ-ਖਿਸਕਣ ਸ਼ਾਮਿਲ ਹਨ। ਮਨੁੱਖ ਦੁਆਰਾ ਰਚਿਤ ਆਫ਼ਤਾਂ (Man-made Disasters)-ਇਹ ਮਨੁੱਖੀ ਕਿਰਿਆਵਾਂ ਦੇ ਨਾਲ ਸੰਬੰਧਿਤ ਹੁੰਦੀਆਂ ਹਨ। ਇਸ ਵਿਚ ਪਰਮਾਣੂ ਦੁਰਘਟਨਾਵਾਂ, ਜ਼ਹਿਰੀਲੇ ਪਦਾਰਥਾਂ ਦਾ ਰਿਸਣਾ, ਅੱਗ ਲੱਗਣਾ, ਪੁਲਾਂ ਤੇ ਸੁਰੰਗਾਂ ਦਾ ਨਸ਼ਟ ਹੋਣਾ ਸ਼ਾਮਿਲ ਹੈ। ਇਸ ਪ੍ਰਕਾਰ ਦੀਆਂ ਦੁਰਘਟਨਾਵਾਂ ਦੀ ਭਵਿੱਖਵਾਣੀ ਨਹੀਂ ਕੀਤੀ ਜਾ ਸਕਦੀ।

ਪ੍ਰਸ਼ਨ 2.
ਚੱਕਰਵਾਤ (Cyclone) ਕੀ ਹੁੰਦਾ ਹੈ ?
ਉੱਤਰ-
ਚੱਕਰਵਾਤ ਘੱਟ ਦਬਾਅ ਵਾਲੀ ਸਥਿਤੀ ਹੈ, ਜੋ ਸਮੁੰਦਰ ਦੀ ਸਤ੍ਹਾ ਦੇ ਉੱਪਰ ਤਪਤ ਖੰਡੀ (Tropical) ਤੇ ਉਪ ਤਪਤ ਖੰਡੀ (Sub-tropical) ਖੇਤਰਾਂ ਵਿਚ ਬਣਦੀ ਹੈ। ਚੱਕਰਵਾਤ ਅਸਿੱਧੇ ਤੌਰ ਤੇ ਅੰਡਾਕਾਰ ਜਾਂ ਗੋਲਾਕਾਰ ਹੁੰਦਾ ਹੈ, ਇਸਦਾ ਵਿਆਸ 50 ਕਿਲੋਮੀਟਰ ਤੋਂ 300 ਕਿਲੋਮੀਟਰ ਤਕ ਹੁੰਦਾ ਹੈ। ਚੱਕਰਵਾਤ ਦੇ ਮੱਧ ਵਿਚ ਦਬਾਅ ਕਾਫੀ ਘੱਟ ਹੁੰਦਾ ਹੈ ਤੇ ਤੇਜ਼ ਹਵਾਵਾਂ, ਚੱਕਰਾਕਾਰ ਰੂਪ ਵਿਚ ਚਾਰੇ ਪਾਸੇ ਘੁੰਮਦੀਆਂ ਹਨ।

ਪ੍ਰਸ਼ਨ 3.
ਇਕ ਚੱਕਰਵਾਤ (Cyclone) ਦਾ ਪੂਰਵ-ਅਨੁਮਾਨ ਕਿਵੇਂ ਲਗਾਇਆ ਜਾ ਸਕਦਾ ਹੈ ?
ਉੱਤਰ-
ਮੌਸਮੀ ਸੰਵੇਦਨ ਉਪਹਿ ਦੁਆਰਾ ਚੱਕਰਵਾਤ ਦਾ ਪੂਰਵ ਅਨੁਮਾਨ ਲਗਾਇਆ ਜਾ ਸਕਦਾ ਹੈ।

ਪ੍ਰਸ਼ਨ 4.
ਜ਼ਮੀਨ ਦਾ ਮਾਰੂਥਲੀਕਰਨ (Desertilication) ਕਿਸ ਨੂੰ ਆਖਦੇ ਹਨ ?
ਉੱਤਰ-
ਜ਼ਿਆਦਾ ਸੋਕੇ ਦੀ ਸਥਿਤੀ ਦੇ ਕਾਰਨ, ਭੂਮੀ ਵਿਚ ਪਾਣੀ ਦੀ ਘਾਟ ਕਰਕੇ ਮਿੱਟੀ ਦੀ ਪੌਸ਼ਟਿਕਤਾ ਖ਼ਤਮ ਹੋਣ ਨਾਲ ਮਿੱਟੀ ਖੇਤੀ ਯੋਗ ਨਹੀਂ ਰਹਿੰਦੀ ਤੇ ਭੂਮੀ ਮਾਰੂਥਲ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਨੂੰ ਮਾਰੂਥਲੀਕਰਨ ਕਹਿੰਦੇ ਹਨ ।

PSEB 11th Class Environmental Education Solutions Chapter 10 ਆਫ਼ਤਾਂ

ਪ੍ਰਸ਼ਨ 5.
ਖੋਂ-ਖਿਸਕਣ (Landslide) ਦੀ ਰੋਕਥਾਮ ਕਰਨ ਲਈ ਦੋ ਉਪਾਅ ਦੱਸੋ।
ਉੱਤਰ-
ਭੋਂ-ਖਿਸਕਣ ਦੀ ਰੋਕਥਾਮ ਲਈ ਉਪਾਅ ਹੇਠਾਂ ਲਿਖੇ ਹਨ

  • ਪਹਾੜਾਂ ਦੀਆਂ ਢਲਾਨਾਂ ‘ਤੇ ਪੌਦੇ ਉਗਾ ਕੇ ਮਿੱਟੀ ਦੀ ਸਤਹਿ ਨੂੰ ਸੰਘਣਿਤ ਕਰਕੇ ਭਾਂਖਿਸਕਣ ਘੱਟ ਕੀਤਾ ਜਾ ਸਕਦਾ ਹੈ।
  • ਸੜਕਾਂ ਦੇ ਕਿਨਾਰੇ ਅਤੇ ਨਦੀਆਂ ਦੇ ਪੁਲਾਂ ਦੇ ਨਿਰਮਾਣ ਦੇ ਨਾਲ-ਨਾਲ ਤਾਰਾਂ ਨਾਲ ਪੱਥਰਾਂ ਨੂੰ ਬੰਨ੍ਹਣਾ ਚਾਹੀਦਾ ਹੈ ।

ਪ੍ਰਸ਼ਨ 6.
ਦੋ ਪ੍ਰਮੁੱਖ ਮਨੁੱਖੀ ਆਫ਼ਤਾਂ (Man-made Disaster) ਦੇ ਨਾਮ ਲਿਖੋ ।
ਉੱਤਰ-
ਪਰਮਾਣੂ ਦੁਰਘਟਨਾਵਾਂ ਤੇ ਹਵਾਈ ਧਮਾਕੇ ਪ੍ਰਮੁੱਖ ਮਨੁੱਖੀ ਆਫ਼ਤਾਂ ਦੇ ਉਦਾਹਰਨ ਹਨ।

ਪ੍ਰਸ਼ਨ 7.
ਚੈਰਨੋਬਿਲ ਨਿਊਕਲੀਅਰ ਆਫ਼ਤ ਦੇ ਮੁੱਖ ਕਾਰਨ ਕਿਹੜੇ-ਕਿਹੜੇ ਸਨ ? .
ਉੱਤਰ-
ਚੈਰਨੋਬਿਲ ਨਿਊਕਲੀਅਰ ਆਫ਼ਤ ਚੈਰਨੋਬਿਲ ਦੇ ਪਰਮਾਣੂ ਸ਼ਕਤੀ ਕੇਂਦਰ ਵਿਚ 26 ਅਪਰੈਲ, 1986 ਨੂੰ ਵਾਪਰੀ। ਇਸਦੇ ਪ੍ਰਮੁੱਖ ਕਾਰਨ ਹੇਠਾਂ ਲਿਖੇ ਸਨ

  1. ਰਿਐਕਟਰ ਦੀ ਇਮਾਰਤ ਨੂੰ ਉੱਚ ਵਿਧੀ ਦੁਆਰਾ ਸੁਰੱਖਿਅਤ ਨਾ ਕੀਤਾ ਜਾਣਾ।
  2. ਯੰਤਰਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਵਿਚ ਤਕਨੀਕੀ ਗਿਆਨ ਦੀ ਘਾਟ।

ਪ੍ਰਸ਼ਨ 8.
ਰੇਡੀਏਸ਼ਨ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵ ਲਿਖੋ।
ਉੱਤਰ-
ਰੇਡੀਏਸ਼ਨ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਵਿਚ ਚਮੜੀ ਦਾ ਜਲਣਾ, ਮੋਤੀਆਬਿੰਦ, ਪ੍ਰਜਣਨ ਸ਼ਕਤੀ ਵਿਚ ਕਮੀ, ਕੈਂਸਰ ਆਦਿ ਸ਼ਾਮਿਲ ਹਨ। ਇਸ ਕਾਰਨ ਜੀਨ ਸੰਬੰਧੀ ਪਰਿਵਰਤਨ ਵੀ ਹੋ ਸਕਦੇ ਹਨ, ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਹਨ ਜਿਸ ਨਾਲ ਜੀਵ ਦੀਆਂ ਸਮਾਨ ਗਤੀਵਿਧੀਆਂ ਵਿਚ ਵੀ ਪਰਿਵਰਤਨ ਹੋ ਸਕਦਾ ਹੈ।

ਪ੍ਰਸ਼ਨ 9.
ਸੋਕਾ (Famine) ਕੀ ਹੁੰਦਾ ਹੈ ?
ਉੱਤਰ-
ਕਿਸੇ ਖੇਤਰ ਵਿਚ ਪਾਣੀ ਦੀ ਘਾਟ ਕਾਰਨ ਭੂਮੀ ਦੇ ਸੁੱਕ ਜਾਣ ਨੂੰ, ਸੋਕਾ ਕਿਹਾ ਜਾਂਦਾ ਹੈ। ਸੋਕੇ ਕਾਰਨ ਭੂਮੀ ਬੰਜਰ ਹੁੰਦੀ ਹੈ, ਭੁੱਖਮਰੀ, ਬੇਰੁਜ਼ਗਾਰੀ, ਪਸ਼ੂਆਂ ਅਤੇ ਮਨੁੱਖਾਂ ਦੀ ਭੋਜਨ ਸੰਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਭੂਚਾਲ (Earthquake) ਕਿਵੇਂ ਪੈਦਾ ਹੁੰਦਾ ਹੈ ?
ਉੱਤਰ-
ਭੁਚਾਲ ਧਰਤੀ ਦੀ ਸਤਾ ਦੇ ਥੱਲੇ ਸਥਿਤ ਪਿਘਲੀਆਂ ਹੋਈਆਂ ਚੱਟਾਨਾਂ ਦੇ ਹਿੱਲਣ ਕਾਰਨ ਹੁੰਦਾ ਹੈ, ਜਿਸ ਨਾਲ ਪ੍ਰਿਥਵੀ ਦੀ ਬਾਹਰੀ ਸੜਾ ਦੇ ਭਾਗ ਅਨਿਯੰਤ੍ਰਿਤ ਰੂਪ ਵਿਚ ਫਿਸਲ ਕੇ ਇਕ-ਦੂਸਰੇ ਨੂੰ ਧੱਕਦੇ ਹੋਏ ਤੀਬਰ ਤਰੰਗਾਂ ਪੈਦਾ ਕਰਦੇ ਹਨ। ਇਸ ਨਾਲ ਪ੍ਰਿਥਵੀ ਹਿੱਲਣ ਲੱਗਦੀ ਹੈ ਤੇ ਭੂਚਾਲ ਪੈਦਾ ਹੁੰਦਾ ਹੈ।

ਪ੍ਰਸ਼ਨ 2.
ਸੋਕੇ (Drought/Famine) ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਕਿਸੇ ਖੇਤਰ ਵਿਚ ਪਾਣੀ ਦੀ ਅਸਾਧਾਰਨ ਕਮੀ ਕਾਰਨ, ਭੂਮੀ ਦੇ ਸੁੱਕ ਜਾਣ ਨੂੰ ਸੋਕਾ ਕਿਹਾ ਜਾਂਦਾ ਹੈ । ਇਸ ਨਾਲ ਮਨੁੱਖ ਜਾਤੀ, ਪੌਦਿਆਂ ਤੇ ਜੰਤੂਆਂ ‘ਤੇ ਬਹੁਤ ਬੁਰੇ ਪ੍ਰਭਾਵ ਪੈਂਦੇ ਹਨ।
ਇਸਦੇ ਬੁਰੇ ਪ੍ਰਭਾਵ ਹੇਠਾਂ ਲਿਖੇ ਹਨ –

  • ਉਪਜਾਊ ਭੂਮੀ ਦਾ ਮਾਰੂਥਲ ਵਿਚ ਬਦਲਣਾ।
  • ਪਾਣੀ, ਭੋਜਨ ਅਤੇ ਚਾਰੇ ਦੀ ਗੰਭੀਰ ਕਮੀ ਨਾਲ ਪਸ਼ੂਆਂ ਤੇ ਮਨੁੱਖਾਂ ਦੀ ਮੌਤ।
  • ਮਿੱਟੀ ਦਾ ਖੁਰਨਾ, ਸਿਹਤ ਸੰਬੰਧੀ ਸਮੱਸਿਆਵਾਂ।
  • ਪੌਦਿਆਂ ਦਾ ਨਾ ਉੱਗਣਾ, ਭੁੱਖਮਰੀ ਫੈਲਣਾ।

ਪ੍ਰਸ਼ਨ 3.
ਸੋਕੇ ਨੂੰ ਟਾਲਣ ਅਤੇ ਕੰਟਰੋਲ ਕਰਨ ਲਈ ਕੀ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਸੋਕੇ ਕਾਰਨ ਭੂਮੀ ਬੰਜਰ ਹੁੰਦੀ ਹੈ, ਭੁੱਖਮਰੀ, ਬੇਰੁਜ਼ਗਾਰੀ, ਪਸ਼ੂਆਂ ਅਤੇ ਮਨੁੱਖਾਂ ਦੀ ਮੌਤ ਸੰਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਨ੍ਹਾਂ ਸਭ ਨੂੰ ਰੋਕਣ ਲਈ ਹੇਠ ਲਿਖੇ ਉਪਾਅ ਕੀਤੇ ਜਾਣੇ ਚਾਹੀਦੇ ਹਨ –

  1. ਨਹਿਰੀ ਸਿੰਜਾਈ ਪ੍ਰਣਾਲੀ ਦੁਆਰਾ ਪਾਣੀ ਪ੍ਰਦਾਨ ਕਰਨਾ।
  2. ਸੰਕਟਕਾਲੀਨ ਸਥਿਤੀ ਵਿਚ ਪਾਣੀ ਭੰਡਾਰ ਦੇ ਸੋਮਿਆਂ ਦਾ ਨਿਰਮਾਣ ਕਰਨਾ।
  3. ਸੋਕਾ ਰੋਧਕ ਫ਼ਸਲਾਂ ਨੂੰ ਬੀਜਣਾ।
  4. ਖੇਤੀਬਾੜੀ ਵਿਧੀਆਂ ਵਿਚ ਸੁਧਾਰ ਕਰਨਾ।
  5. ਸੋਕਾ ਪ੍ਰਭਾਵਿਤ ਖੇਤਰਾਂ ਵਿਚ ਵੱਧ ਤੋਂ ਵੱਧ ਦਰੱਖ਼ਤ ਲਗਾਉਣਾ।

ਪ੍ਰਸ਼ਨ 4.
ਹੜ੍ਹ (Floods) ਮਨੁੱਖੀ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਕਿਸੇ ਵੱਡੇ ਭੂਮੀ ਖੇਤਰ ਵਿਚ ਅਨੇਕਾਂ ਦਿਨਾਂ ਲਈ ਪਾਣੀ ਦੇ ਇਕੱਠੇ ਹੋ ਜਾਣ ਨੂੰ ਹੜ੍ਹ ਕਿਹਾ ਜਾਂਦਾ ਹੈ। ਇਹ ਮਨੁੱਖੀ ਜੀਵਨ ਅਤੇ ਸੰਪੱਤੀ ਨੂੰ ਨਸ਼ਟ ਅਤੇ ਬੇਕਾਰ ਕਰ ਦਿੰਦੀ ਹੈ। ਇਸ ਨਾਲ ਜਾਨਵਰਾਂ ਦੇ ਜੀਵਨ ਉੱਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ । ਹੜਾਂ ਨਾਲ ਹੋਣ ਵਾਲੇ ਬੁਰੇ ਪ੍ਰਭਾਵ ਹੇਠ ਲਿਖੇ ਹਨ –

  • ਜਾਨਵਰਾਂ ਲਈ ਚਾਰੇ ਦੀ ਕਮੀ ਹੋਣਾ।
  • ਜੰਗਲੀ ਜਾਨਵਰਾਂ ਦੇ ਕੁਦਰਤੀ ਨਿਵਾਸਾਂ ਦਾ ਨਸ਼ਟ ਹੋਣਾ |
  • ਅਨੇਕ ਜਾਨਵਰਾਂ ਦੀ ਮੌਤ।

PSEB 11th Class Environmental Education Solutions Chapter 10 ਆਫ਼ਤਾਂ

ਪ੍ਰਸ਼ਨ 5.
ਚੱਕਰਵਾਤ (Cyclones) ਮਨੁੱਖੀ ਜੀਵਨ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੇ ਹਨ ?
ਉੱਤਰ-
ਉਹਨਾਂ ਘੱਟ ਦਬਾਅ ਵਾਲੀ ਸਥਿਤੀਆਂ ਵਿਚ ਜਦੋਂ ਤੇਜ਼ ਹਵਾਵਾਂ ਚੱਕਰ ਦੇ ਰੂਪ ਵਿਚ ਘੁੰਮਦੀਆਂ ਹਨ, ਨੂੰ ਚੱਕਰਵਾਤ ਕਿਹਾ ਜਾਂਦਾ ਹੈ। ਚੱਕਰਵਾਤਾਂ ਕਾਰਨ ਮਨੁੱਖੀ ਜੀਵਨ ਅਸਤ ਵਿਅਸਤ ਹੋ ਜਾਂਦਾ ਹੈ। ਤੇਜ਼ ਹਵਾਵਾਂ ਕਾਰਨ ਘਰਾਂ ਦੀਆਂ ਛੱਤਾਂ ਉੱਡ ਜਾਂਦੀਆਂ ਹਨ ਤੇ ਅਨੇਕਾਂ ਛੂਤ ਦੀਆਂ ਬਿਮਾਰੀਆਂ ਫੈਲਣ ਨਾਲ ਮਨੁੱਖੀ ਜੀਵਨ ਨੂੰ ਨੁਕਸਾਨ ਹੁੰਦਾ ਹੈ। ਤੇਜ਼ ਹਵਾਵਾਂ ਅਤੇ ਵਰਖਾ ਕਾਰਨ ਹੜ ਵਰਗੀ ਸਥਿਤੀ ਪੈਦਾ ਹੁੰਦੀ ਹੈ, ਜਿਸ ਨਾਲ ਅਨੇਕਾਂ ਮਨੁੱਖਾਂ ਦੀ ਮੌਤ ਹੋ ਜਾਂਦੀ ਹੈ। ਇਸਦਾ ਉਦਾਹਰਨ 1999 ਵਿਚ ਉੜੀਸਾ ਵਿਚ ਆਏ ਚੱਕਰਵਾਤ ਦਾ ਹੈ, ਜਿਸ ਕਾਰਨ ਸੰਪੱਤੀ ਦੀ ਹਾਨੀ ਹੋਣ ਦੇ ਨਾਲ-ਨਾਲ 10000 ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਪ੍ਰਸ਼ਨ 6.
ਭੋਂ-ਖਿਸਕਣ (Landslide) ਦੇ ਕੀ-ਕੀ ਕਾਰਨ ਹਨ ?
ਉੱਤਰ-
ਭੋਂ-ਖਿਸਕਣ ਤੋਂ ਭਾਵ, ਭੂਮੀ ਦੀ ਉੱਪਰਲੀ ਪਰਤ ਦੇ ਖਿਸਕਣ ਤੋਂ ਹੈ। ਇਹ ਵੱਖ-ਵੱਖ ਕਾਰਨਾਂ ਨਾਲ ਹੁੰਦਾ ਹੈ। ਇਹਨਾਂ ਵਿਚੋਂ ਕੁੱਝ ਕਾਰਨ ਹੇਠ ਲਿਖੇ ਹਨ –

  • ਜ਼ਿਆਦਾ ਵਰਖਾ ਹੋਣਾ ਜਾਂ ਬਰਫ਼ ਦਾ ਪਿਘਲਣਾ।
  • ਨਿਰੰਤਰ ਵਹਿੰਦਾ ਹੋਇਆ ਪਾਣੀ, ਜਿਸ ਨਾਲ ਭੂਮੀ ਦੀ ਉੱਪਰਲੀ ਪਰਤ ਨਰਮ ਹੋ ਜਾਂਦੀ ਹੈ।
  • ਚੱਟਾਨਾਂ ਵਿਚ ਵਿਸਫੋਟ ਕਰਨਾ।
  • ਸੜਕਾਂ ਚੌੜੀਆਂ ਕਰਨ ਲਈ ਚੱਟਣ ਨੂੰ ਕੱਟਣਾ।
  • ਜੰਗਲਾਂ ਨੂੰ ਕੱਟਣਾ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੂਚਾਲ ਦੇ ਕਾਰਨ, ਪ੍ਰਭਾਵਾਂ ਅਤੇ ਬਚਾਉ ਕਾਰਜਾਂ ਬਾਰੇ ਲਿਖੋ।
ਉੱਤਰ-
ਭੂਚਾਲ (Earthquake) ਦਾ ਅਰਥ ਹੈ ਕਿ ਪ੍ਰਿਥਵੀ ਦੀ ਬਾਹਰੀ ਸਤ੍ਹਾ ਦਾ ਅਨਿਯੰਤਿਤ ਤੀਬਰਤਾ ਨਾਲ ਕੰਪਨ ਕਰਨਾ। ਇਸਦੇ ਕਾਰਨ ਬਹੁਤ ਨੁਕਸਾਨ ਹੁੰਦਾ ਹੈ। ਭੂਚਾਲ ਦੇ ਕਾਰਨ (Causes of Earthquake) -ਪ੍ਰਿਥਵੀ ਦੇ ਥੱਲੇ ਪਿਘਲੀਆਂ ਹੋਈਆਂ ਚੱਟਾਨਾਂ ਦੇ ਹਿੱਲਣ ਨਾਲ ਜਦੋਂ ਪ੍ਰਿਥਵੀ ਦੀ ਬਾਹਰੀ ਸੜਾ/ਪੇਪੜੀ (Crest) ਦੇ ਭਾਗ ਅਨਿਯੰਤ੍ਰਿਤ ਤਰੀਕੇ ਨਾਲ ਫਿਸਲ ਕੇ ਇਕ-ਦੂਸਰੇ ਨੂੰ ਧੱਕਦੇ ਹੋਏ ਤੀਬਰ ਕੰਪਨ ਤਰੰਗਾਂ ਪੈਦਾ ਕਰਦੇ ਹਨ, ਜਿਸ ਨਾਲ ਪ੍ਰਿਥਵੀ ਵਿਚ ਤੀਬਰ ਕੰਪਨ ਹੋਣ ਲੱਗਦੀ ਹੈ ਤੇ ਭੂਚਾਲ ਪੈਦਾ ਹੁੰਦਾ ਹੈ।

ਭੂਚਾਲ ਦੇ ਪ੍ਰਭਾਵ (Effects of Earthquake) -ਭੂਚਾਲ ਇਕ ਪ੍ਰਾਕ੍ਰਿਤਕ ਆਫ਼ਤ ਹੈ, ਜੋ ਬਹੁਤ ਜ਼ਿਆਦਾ ਵਿਨਾਸ਼ਕਾਰੀ ਹੁੰਦੀ ਹੈ। ਇਸ ਨਾਲ ਜਨ-ਜੀਵਨ ਬਹੁਤ ਪ੍ਰਭਾਵਿਤ ਹੁੰਦਾ ਹੈ, ਜਿਸ ਤਰ੍ਹਾਂ –

  • ਵੱਡੀਆਂ-ਵੱਡੀਆਂ ਇਮਾਰਤਾਂ, ਮਿੱਟੀ ਤੇ ਇੱਟਾਂ ਨਾਲ ਬਣੇ ਘਰਾਂ ਦਾ ਢਹਿ ਜਾਣਾ।
  • ਰੇਲਵੇ ਲਾਈਨਾਂ ਦਾ ਟੇਢਾ ਹੋਣਾ।
  • ਅੱਗ ਲੱਗਣਾ।
  • ਭੂਮੀਗਤ ਪਾਣੀ ਵਿਤਰਣ ਪ੍ਰਣਾਲੀ ਦੀ ਹਾਨੀ ਹੋਣਾ।
  • ਪਹਾੜੀ ਖੇਤਰਾਂ ਵਿਚ ਭੋਂ-ਖਿਸਕਣ ਹੋਣਾ।
  • ਸੁਨਾਮੀ ਲਹਿਰਾਂ ਦਾ ਪੈਦਾ ਹੋਣਾ।

ਭੂਚਾਲ ਕੰਟਰੋਲ (Earthquake Control)- ਭੂਚਾਲ ਕੰਟਰੋਲ, ਮਨੁੱਖ ਦੀ ਸਮਝ ਤੋਂ ਪਰਾਂ ਹੈ। ਪਰੰਤੁ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਭੁਚਾਲ ਦੇ ਦੌਰਾਨ ਮਨੁੱਖਾਂ ਦੁਆਰਾ ਬਣਾਈਆਂ ਗਈਆਂ ਇਮਾਰਤਾਂ ਨੂੰ ਬਚਾਉਣ ਲਈ ਭੂਚਾਲ ਰੋਧੀ ਨਿਰਮਾਣ ਸਾਧਨਾਂ ਨੂੰ ਅਪਣਾ ਕੇ, ਇਸ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਉੱਨਤ ਸੰਚਾਰ ਸੁਵਿਧਾਵਾਂ, ਬਚਾਉ ਕਾਰਜਾਂ ਨਾਲ ਭੂਚਾਲ ਤੋਂ ਬਚਣ ਦਾ ਢੰਗ ਲੱਭਿਆ ਜਾ ਸਕਦਾ ਹੈ। ਸਮਦਾਇ ਦੀ ਭਾਗੀਦਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੀ ਸਹਾਇਤਾ ਨਾਲ, ਭੁਚਾਲ ਰੋਧੀ ਕਾਰਜਾਂ ਨਾਲ ਵੀ ਭੂਚਾਲ ਤੋਂ ਹੋਣ ਵਾਲੀ ਹਾਨੀ ਤੋਂ ਬਚਿਆ ਜਾ ਸਕਦਾ ਹੈ ਜਾਨੀ ਨੁਕਸਾਨ ਤੋਂ ਬਚਣ ਲਈ ਲੱਕੜੀ ਦੇ ਮਕਾਨ ਬਣਾਏ ਜਾਣ ਜਿਵੇਂ ਕਿ ਜਾਪਾਨ ਵਿਚ ਹੈ ।

ਪ੍ਰਸ਼ਨ 2.
ਇੱਕ ਕੁਦਰਤੀ ਆਫ਼ਤ ਵਜੋਂ ਹੜ੍ਹ ਦੀ ਚਰਚਾ ਕਰੋ।
ਉੱਤਰ-
ਹੜ੍ਹ (Flood) ਤੋਂ ਭਾਵ ਹੈ ਕਿ ਵੱਡੇ ਭੂਮੀ ਖੇਤਰ ਦਾ ਅਨੇਕ ਦਿਨਾਂ ਲਈ ਪਾਣੀ ਨਾਲ ਘਿਰ ਜਾਣਾ। ਇਹ ਸਭ ਤੋਂ ਅਧਿਕ ਪ੍ਰਾਚੀਨ ਸੰਕਟ ਹਨ, ਜੋ ਮਨੁੱਖੀ ਜੀਵਨ ਅਤੇ ਸੰਪੱਤੀ ਨੂੰ ਨਸ਼ਟ ਕਰ ਦਿੰਦੀ ਹੈ।

ਹੜਾਂ ਦੇ ਕਾਰਨ (Causes of Floods) –

  • ਹੜਾਂ ਦੇ ਆਉਣ ਦਾ ਮੁੱਖ ਕਾਰਨ ਕਿਸੇ ਖੇਤਰ ਵਿਚ ਲੋੜ ਤੋਂ ਵੱਧ ਵਰਖਾ ਹੋਣਾ ਹੈ ।
  • ਬੰਨ੍ਹ ਟੁੱਟਣਾ, ਭੋਂ-ਖਿਸਕਣ ਦੁਆਰਾ ਨਦੀ ਦੇ ਰੁਕੇ ਹੋਏ ਪਾਣੀ ਦਾ ਅਨਿਯੰਤ੍ਰਿਤ ਰੂਪ ਵਿਚ ਛੱਡੇ ਜਾਣਾ।
  • ਭੂਚਾਲ ਨਾਲ ਸਮੁੰਦਰੀ ਪਾਣੀ ਦਾ ਉੱਠਣਾ ।
  • ਪਹਾੜੀ ਖੇਤਰਾਂ ਵਿਚ ਬੱਦਲ ਫਟਣ ਨਾਲ।
  • ਅਣਇੱਛਿਤ ਭੋਂ-ਉਪਯੋਗ ਦੇ ਢਾਂਚੇ ਵਿਚ ਪਰਿਵਰਤਨ।
  • ਪੁੱਲਾਂ ਦਾ ਨਿਰਮਾਣ, ਖੇਤੀਬਾੜੀ ਅਭਿਆਸ।

ਹੜਾਂ ਦੇ ਪ੍ਰਭਾਵ (Effects of Floods) -ਹੜ੍ਹਾਂ ਕਾਰਨ ਜੀਵਨ ਅਤੇ ਸੰਪੱਤੀ ਨੂੰ ਬਹੁਤ ਨੁਕਸਾਨ ਪੁੱਜਦਾ ਹੈ। ਇਸਦੇ ਬਹੁਤ ਸਾਰੇ ਬੁਰੇ ਪ੍ਰਭਾਵ ਹਨ ; ਜਿਸ ਤਰ੍ਹਾਂ

  • ਲੋਕਾਂ ਦਾ ਬੇਘਰ ਹੋਣਾ
  • ਟੈਲੀਫੋਨ ਸੇਵਾਵਾਂ, ਬਿਜਲੀ ਪ੍ਰਣਾਲੀ, ਪਾਣੀ ਪ੍ਰਣਾਲੀ ਤੇ ਪਰਿਵਾਹਨ ਸੇਵਾਵਾਂ ਆਦਿ ਵਿਚ ਰੁਕਾਵਟ ਪੈਦਾ ਹੋਣਾ।
  • ਵਿਭਿੰਨ ਜੰਗਲੀ ਜਾਨਵਰਾਂ ਦੇ ਨਿਵਾਸ ਸਥਾਨਾਂ ਦੇ ਨਸ਼ਟ ਹੋਣ ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
  • ਮਿੱਟੀ ਦੀ ਉੱਪਰਲੀ ਤਹਿ ਦਾ ਖੁਰਨਾ।
  • ਛੂਤ ਦੀਆਂ ਬਿਮਾਰੀਆਂ ਦਾ ਫੈਲਣਾ।
  • ਖੇਤੀ ਯੋਗ ਜ਼ਮੀਨ ਦੀ ਹਾਨੀ, ਜਿਸ ਕਾਰਨ ਖੇਤੀ ਉਪਜ ਵਿਚ ਕਮੀ ਆ ਜਾਂਦੀ ਹੈ ।

ਹੜ੍ਹਾਂ ਦਾ ਕੰਟਰੋਲ (Control of Floods) – ਮੌਸਮ ਵਿਗਿਆਨ ਵਿਭਾਗ ਦੁਆਰਾ, ਮੌਸਮ ਦੀ ਭਵਿੱਖਬਾਣੀ ਕਰਕੇ ਇਸ ਸੰਕਟ ਬਾਰੇ ਲੋਕਾਂ ਨੂੰ ਪਹਿਲਾਂ ਤੋਂ ਜਾਣਕਾਰੀ ਦੇ ਕੇ ਇਸ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ।

  • ਜੰਗਲ ਲਗਾ ਕੇ।
  • ਪਾਣੀ ਰੋਕ ਕੇ ਬੰਨ੍ਹ ਬਣਾ ਕੇ ਵੀ ਹੜ੍ਹ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਪ੍ਰਸ਼ਨ 3.
ਮਨੁੱਖ ਦੁਆਰਾ ਰਚਿਤ ਆਫ਼ਤਾਂ (Man-made Disasters) ਦੀਆਂ ਮੁੱਖ ਕਿਸਮਾਂ ਦਾ ਵਰਣਨ ਕਰੋ।
ਉੱਤਰ-
ਮਨੁੱਖ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਆਫ਼ਤਾਂ ਨੂੰ ਮਨੁੱਖ ਦੁਆਰਾ ਰਚਿਤ (Man made) ਆਫ਼ਤਾਂ ਆਖਦੇ ਹਨ । ਇਹਨਾਂ ਆਫ਼ਤਾਂ ਵਿੱਚ ਨਾਭਿਕ ਦੁਰਘਟਨਾਵਾਂ, ਵਿਸ਼ੈਲੇ ਪਦਾਰਥਾਂ ਦੀ ਉਤਪੱਤੀ ਅਤੇ ਨਿਕਾਸੀ, ਅੱਗਾਂ ਲੱਗਣੀਆਂ, ਹਵਾਈ ਜਹਾਜ਼ਾਂ ਦੀਆਂ) ਦੁਰਘਟਨਾਵਾਂ ਆਦਿ ਮਨੁੱਖ ਦੁਆਰਾ ਰਚਿਤ ਦੁਰਘਟਨਾਵਾਂ ਦੇ ਕੁਝ ਮੁੱਖ ਉਦਾਹਰਨ ਹਨ |

ਆਫ਼ਤਾਂ ਦੋ ਪ੍ਰਕਾਰ ਦੀਆਂ ਹਨ –

  1. ਤਕਨੀਕੀ ਆਫ਼ਤਾਂ (Technological Disasters)-ਇਨ੍ਹਾਂ ਆਫ਼ਤਾਂ ਦਾ ਮੁੱਖ ਕਾਰਨ ਕੰਮ ਕਰਨ ਵਾਲਿਆਂ ਦੀ ਟੇਨਿੰਗ ਦਾ ਠੀਕ ਨਾ ਹੋਣਾ ਅਤੇ ਤਕਨੀਕੀ ਖ਼ਰਾਬੀਆਂ ਆਦਿ ।
  2. ਉਦਯੋਗਿਕ ਆਫ਼ਤਾਂ (Industrial Disasters)-ਇਨ੍ਹਾਂ ਆਫ਼ਤਾਂ ਦਾ ਮੁੱਖ ਕਾਰਨ ਮਸ਼ੀਨਾਂ ਵਿਚ ਨੁਕਸ ਤੇ ਮਸ਼ੀਨਾਂ ਦੇ ਲਗਾਉਣ ਵਿਚ ਵਰਤੀ ਗਈ ਲਾਪਰਵਾਹੀ ਅਤੇ ਖ਼ਤਰਨਾਕ ਪਦਾਰਥਾਂ ਦਾ ਠੀਕ ਤਰ੍ਹਾਂ ਨਾਲ ਨਾ ਕੀਤਾ ਜਾਣ ਵਾਲਾ ਨਿਪਟਾਰਾ ਆਦਿ । ਇਨ੍ਹਾਂ ਆਫਤਾਂ ਦੇ ਮੁੱਖ ਪ੍ਰਭਾਵ ਉਸ ਸਮੇਂ ਪੈਂਦੇ ਹਨ, ਜਦੋਂ ਬਚਾਅ ਦੇ ਉਪਾਅ ਠੀਕ ਤਰ੍ਹਾਂ ਨਾਲ ਨਾ ਕੀਤੇ ਗਏ ਹੋਣ ਅਤੇ ਕਾਮਿਆਂ ਵਿਚ ਇਸ ਸੰਬੰਧੀ ਜਾਗਰੂਕਤਾ ਦੀ ਘਾਟ ਹੋਵੇ ।

ਮਨੁੱਖ ਦੁਆਰਾ ਰਚਿਤ ਆਫ਼ਤਾਂ ਦੇ ਪ੍ਰਭਾਵ (Effects of man made Disasters)-  ਮਨੁੱਖ ਦੁਆਰਾ ਰਚਿਤ ਆਫ਼ਤਾਂ ਮਨੁੱਖੀ ਜੀਵਨ ਸ਼ੈਲੀ ਅਤੇ ਵਾਤਾਵਰਨ ਵਿਚ ਤਬਦੀਲੀਆਂ ਪੈਦਾ ਕਰਦੀਆਂ ਹਨ, ਜਿਵੇਂ ਕਿ :

  • ਵਿਕੀਰਣਾਂ ਦੇ ਪੈਣ ਵਾਲੇ ਦੁਸ਼ਟ ਪ੍ਰਭਾਵਾਂ ਦੇ ਕਾਰਨ ਮਨੁੱਖਾਂ ਦੀ ਚਮੜੀ ਦਾ ਕੈਂਸਰ, ਚਿੱਟਾ ਮੋਤੀਆ, ਬੇ-ਪੈਦਗੀ ਅਤੇ ਸਰੀਰ ਦੇ ਅੰਗਾਂ ਦਾ ਕੈਂਸਰ ਹੋ ਸਕਦਾ ਹੈ ।
  • ਜਣਨਿਕ ਪਦਾਰਥ (Genetic Material) ਵਿਚ ਉਤ ਪਰਿਵਰਤਨ (Mutation) ਹੋ ਸਕਦੇ ਹਨ ।
  • ਵਿਸ਼ੈਲੇ ਰਸਾਇਣਾਂ ਦੇ ਸੰਪਰਕ ਨਾਲ ਅੰਨਾਪਨ (Blindness), ਬੋਲਾਪਨ ਅਤੇ ਨਾੜੀ ਪ੍ਰਣਾਲੀ ਵਿਚ ਵਿਗਾੜ ਪੈਦਾ ਹੋ ਸਕਦਾ ਹੈ । ਜਿਗਰ ਅਤੇ ਗੁਰਦਿਆਂ ਦੇ ਕੰਮ ਕਰਨ ਵਿੱਚ ਤਬਦੀਲੀ ਪੈਦਾ ਹੋ ਸਕਦੀ ਹੈ ।

ਮਨੁੱਖ ਦੁਆਰਾ ਰਚਿਤ ਆਫ਼ਤਾਂ ਦਾ ਕੰਟਰੋਲ (Control) –

  1. ਬਚਾਅ ਦੇ ਢੁੱਕਵੇਂ ਉਪਾਅ ਅਪਣਾਅ ਕੇ ।
  2. ਨਿਉਕਲੀ ਪਲਾਟਾਂ ਵਿਚ ਬਚਾਅ ਦੇ ਸੁਚੱਜੇ ਢੰਗ-ਤਰੀਕੇ ਅਪਣਾਅ ਕੇ । ਤਾਂ ਜੋ ਨਿਊਕਲੀ ਪਲਾਂਟਾਂ ਵਿਚ ਹਾਦਸਾ ਹੋਣ ਦੀ ਸ਼ਕਲ ਵਿਚ ਕਾਮਿਆਂ ਨੂੰ ਬਚਾਇਆ ਜਾ ਸਕੇ ।
  3. ਕਾਰੀਗਰਾਂ ਆਦਿ ਨੂੰ ਢੁੱਕਵੀਂ ਨਿੰਗ ਦਿੱਤੀ ਜਾਣੀ ਚਾਹੀਦੀ ਹੈ ।
  4. ਠੀਕ ਡਿਜ਼ਾਈਨ ਵਾਲੀਆਂ ਮਸ਼ੀਨਾਂ ਲਗਾਉਣੀਆਂ ਆਦਿ ।

ਭੂਚਾਲ ਦੇ ਪ੍ਰਭਾਵ ਘਟਾਉਣਾ (Reducing Effects of Earthquake) -ਭੂਚਾਲ ਕੰਟਰੋਲ, ਮਨੁੱਖੀ ਸਮਝ ਤੋਂ ਪਰੇ ਹਨ। ਪਰੰਤੁ ਇਸ ਨਾਲ ਹੋਣ ਵਾਲੀ ਹਾਨੀ ਨੂੰ ਘੱਟ ਕੀਤਾ ਜਾ ਸਕਦਾ ਹੈ । ਭੁਚਾਲ ਦੇ ਦੌਰਾਨ ਮਨੁੱਖੀ ਨਿਰਮਾਣ ਇਮਾਰਤਾਂ ਨੂੰ ਬਚਾਉਣ ਲਈ ਭੁਚਾਲ ਯੰਤਰਾਂ ਦਾ ਉਪਯੋਗ ਕਰਕੇ ਇਸਦੇ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਉੱਨਤ ਸੰਚਾਰ ਸੁਵਿਧਾਵਾਂ ਬਚਾਅ ਕਾਰਜਾਂ ਅਤੇ ਨਿਸ਼ਚਿਤ ਨਿਯੋਜਨ ਦੁਆਰਾ ਭੂਚਾਲ ਤੋਂ ਬਚਿਆ ਜਾ ਸਕਦਾ ਹੈ।ਸਮੁਦਾਇ ਦੀ ਭਾਗੀਦਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੀ ਸਹਾਇਤਾ ਨਾਲ ਭੂਚਾਲ ਰੋਧੀ ਕਾਰਜਕ੍ਰਮ ਕਰਾਉਣ ਨਾਲ ਵੀ ਭੁਚਾਲ ਨਾਲ ਹੋਣ ਵਾਲੀਆਂ ਹਾਨੀਆਂ ਤੋਂ ਬਚਣ ਦੇ ਉਪਾਅ ਕੀਤੇ ਜਾ ਸਕਦੇ ਹਨ।

ਸੋਕੇ ਦੇ ਪ੍ਰਭਾਵ ਘਟਾਉਣਾ (Reducing Effects of Famines)- ਇਸ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ –

  • ਨਹਿਰੀ ਸਿੰਚਾਈ ਪ੍ਰਣਾਲੀ ਦੁਆਰਾ ਪਾਣੀ ਪ੍ਰਦਾਨ ਕਰਨਾ।
  • ਸੰਕਟਕਾਲੀਨ ਹਾਲਤਾਂ ਲਈ ਪਾਣੀ ਭੰਡਾਰ ਸੋਤਾਂ ਨੂੰ ਇਕੱਠਾ ਕਰਨਾ।
  • ਸੋਕਾ ਰੋਧਕ ਫ਼ਸਲਾਂ ਬੀਜਣਾ ਤੇ ਖੇਤੀਬਾੜੀ ਵਿਧੀਆਂ ਵਿਚ ਸੁਧਾਰ ਕਰਨਾ।
  • ਸੋਕਾ ਸੰਭਾਵਿਤ ਖੇਤਰਾਂ ਵਿਚ ਵੱਧ ਤੋਂ ਵੱਧ ਦਰੱਖ਼ਤ ਲਗਾਉਣਾ।

ਹੜ੍ਹਾਂ ਦੇ ਪ੍ਰਭਾਵ ਘਟਾਉਣਾ (Reducing Effects of Floods) -ਹੇਠ ਲਿਖੇ ਤਰੀਕਿਆਂ ਨਾਲ ਹੜਾਂ ਦੇ ਪ੍ਰਭਾਵਾਂ ਨੂੰ ਘੱਟ ਕਰਨ ਦੇ ਯਤਨ ਕੀਤੇ ਜਾ ਸਕਦੇ ਹਨ

  1. ਰੁੱਖ ਲਗਾ ਕੇ, ਬੰਨ ਬਣਾ ਕੇ ਤੇ ਪਾਣੀ ਸੋਮਿਆਂ ਵਿਚ ਪਾਣੀ ਇਕੱਠਾ ਕਰਕੇ।
  2. ਮੌਸਮ ਵਿਗਿਆਨ ਵਿਭਾਗ ਦੁਆਰਾ ਮੌਸਮ ਦੀ ਭਵਿੱਖਬਾਣੀ ਕਰਕੇ। .
  3. ਨਰਮ ਭੂਮੀ ਦਾ ਪੁਨਰ ਸੰਹਿਤ ਕਰਨ ਨਾਲ ਵੀ ਉੱਚਿਤ ਭੂਮਿਕਾ ਕਾਰਗਰ ਸਿੱਧ ਹੋ ਸਕਦੀ ਹੈ।

PSEB 11th Class Environmental Education Solutions Chapter 10 ਆਫ਼ਤਾਂ

ਖਿਸਕਣ ਦੇ ਪ੍ਰਭਾਵਾਂ ਨੂੰ ਘਟਾਉਣਾ (Reducing Effects of Landslides) -ਤੋਂਖਿਸਕਣ ਨੂੰ ਹੇਠ ਲਿਖੇ ਤਰੀਕਿਆਂ ਨਾਲ ਘੱਟ ਕਰਨ ਦੇ ਯਤਨ ਕੀਤੇ ਜਾ ਸਕਦੇ ਹਨ –

  • ਪਹਾੜਾਂ ਦੀਆਂ ਢਲਾਨਾਂ ਤੇ ਦਰੱਖ਼ਤਾਂ ਨੂੰ ਲਗਾ ਕੇ।
  • ਉੱਚਿਤ ਸੁਰੱਖਿਆ ਪ੍ਰਬੰਧ ਦੁਆਰਾ।
  • ਵਰਖਾ ਦੇ ਮੌਸਮ ਵਿਚ ਪਾਣੀ ਦਾ ਉੱਚਿਤ ਨਿਕਾਸ ਕਰਨਾ।
  • ਸੜਕਾਂ ਬਣਾਉਣ ਲਈ, ਚੱਟਾਨਾਂ ਵਿਚ ਵਿਸਫੋਟ ਕਰਨ ਲਈ ਵਿਸਫੋਟਕ ਸਾਮੱਗਰੀ ਦਾ ਉੱਚਿਤ ਤਰੀਕੇ ਨਾਲ ਪ੍ਰਯੋਗ ਕਰਕੇ। ਉਪਰੋਕਤ ਕੰਮਾਂ ਦੁਆਰਾ ਕੁਦਰਤੀ ਸੰਕਟ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।,

PSEB 11th Class Environmental Education Solutions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

Punjab State Board PSEB 11th Class Environmental Education Book Solutions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ Textbook Exercise Questions and Answers.

PSEB Solutions for Class 11 Environmental Education Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

Environmental Education Guide for Class 11 PSEB ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਾਯੂਮੰਡਲ (Atmosphere) ਕੀ ਹੈ ?
ਉੱਤਰ-
ਪ੍ਰਿਥਵੀ ਨ੍ਹੀ ਨੂੰ ਚਾਰਾਂ ਪਾਸਿਓਂ ਤੋਂ ਘੇਰਨ ਵਾਲੇ ਗੈਸੀ ਗਿਲਾਫ਼ ਨੂੰ ਵਾਯੂਮੰਡਲ ਕਿਹਾ ਜਾਂਦਾ ਹੈ।

ਪ੍ਰਸ਼ਨ 2.
ਵਾਯੂਮੰਡਲ ਵਿੱਚ ਕਿੰਨੀਆਂ ਪੱਟੀਆਂ ਹਨ ?
ਉੱਤਰ-
ਵਾਯੂਮੰਡਲ ਦੀਆਂ ਪੰਜ ਪੱਟੀਆਂ ਹਨ –

  1. ਪੋਸਫੀਅਰ (Troposphere)
  2. ਸਟਰੈਟੋਸਫੀਅਰ (Stratosphere)
  3. ਮੀਜ਼ੋਸਫੀਅਰ (Mesosphere)
  4. ਥਰਮੋਸਫੀਅਰ (Thermosphere)
  5. ਐਕਸੋਸਫੀਅਰ (Exosphere)

ਪ੍ਰਸ਼ਨ 3.
ਵਾਯੂਮੰਡਲ ਦੀ ਕਿਹੜੀ ਪੱਟੀ ਵਿਚ ਓਜ਼ੋਨ ਪਰਤ ਮੌਜੂਦ ਹੈ ?
ਉੱਤਰ-
ਸਟਰੈਟੋਸਫੀਅਰ (ਸਮਤਾਪ ਮੰਡਲ ।

ਪ੍ਰਸ਼ਨ 4.
ਸਭ ਤੋਂ ਪਹਿਲਾਂ ਓਜ਼ੋਨ ਪਰਤ ਦਾ ਘਟਣਾ ਕਦੋਂ ਵੇਖਿਆ ਗਿਆ ?
ਉੱਤਰ-
1985 ਵਿਚ।

ਪ੍ਰਸ਼ਨ 5.
ਗਰੀਨ ਹਾਊਸ ਪ੍ਰਭਾਵ (Green House Effect) ਕਿਸ ਨੂੰ ਆਖਦੇ ਹਨ ?
ਉੱਤਰ-
ਗਰੀਨ ਹਾਊਸ ਤੋਂ ਭਾਵ ਵਾਤਾਵਰਣ ਦਾ ਕਾਰਬਨ ਡਾਈਆਕਸਾਈਡ ਦੀ ਮਾਤਰਾ ਦੇ ਵਧਣ ਨਾਲ ਨਾਲ ਗਰਮ ਹੋਣਾ ਹੈ।

ਪ੍ਰਸ਼ਨ 6.
ਮੁੜ-ਵਰਤਣ ਯੋਗ ਬਣਾਉਣ/ਪੁਨਰ ਚਕਰਣ (Recycling) ਦਾ ਤਰੀਕਾ ਕੀ ਹੈ ?
ਉੱਤਰ-
ਇਸ ਤਕਨੀਕ ਵਿਚ ਉਪਯੋਗ ਹੋ ਚੁੱਕੀਆਂ ਵਸਤੂਆਂ ਨੂੰ ਇਕੱਠਾ ਕਰਕੇ ਗਲਾਇਆ। ਜਾਂਦਾ ਹੈ ਅਤੇ ਉਸ ਤੋਂ ਮੁੜ ਕੇ ਨਵੀਆਂ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਹਨ।

ਪ੍ਰਸ਼ਨ 7.
ਵਰਮੀ ਕੰਪੋਸਟ ਦੀ ਤਿਆਰੀ ਵਿੱਚ ਕਿਹੜਾ ਜੀਵ ਵਰਤਿਆ ਜਾਂਦਾ ਹੈ ?
ਉੱਤਰ-
ਵਰਮੀ ਕੰਪੋਸਟ ਤਿਆਰ ਕਰਨ ਵਿਚ ਗੰਡੋਇਆਂ ਨੂੰ ਉਪਯੋਗ ਕੀਤਾ ਜਾਂਦਾ ਹੈ।

ਪ੍ਰਸ਼ਨ 8.
ਫ਼ਸਲ ਹਾਨੀਕਾਰਕ ਜੀਵ (Crop Pest) ਕਿਸ ਨੂੰ ਆਖਦੇ ਹਨ ?
ਉੱਤਰ-
ਵੱਖ-ਵੱਖ ਫ਼ਸਲਾਂ ਕਣਕ, ਚਾਵਲ, ਆਲੂ, ਮੱਕੀ, ਕਪਾਹ ਆਦਿ ਉੱਪਰ ਅਨੇਕਾਂ ਕੀੜੇ ਹਮਲੇ ਕਰਦੇ ਹਨ, ਉਨ੍ਹਾਂ ਨੂੰ ਫ਼ਸਲੀ ਕੀੜੇ ਕਿਹਾ ਜਾਂਦਾ ਹੈ।

ਪ੍ਰਸ਼ਨ 9.
ਰੁੱਖ-ਲਗਾਉਣ/ਵਣ (Reforestation) ਰੋਪਣ ਤੋਂ ਕੀ ਭਾਵ ਹੈ ?
ਉੱਤਰ-
ਪਾਰਿਸਥਿਕ ਸੰਤੁਲਨ ਤੇ ਸਥਾਈ ਜਲਵਾਯੂ ਸਥਿਤੀਆਂ ਨੂੰ ਬਣਾਈ ਰੱਖਣ ਲਈ ਵੱਧ ਤੋਂ ਵੱਧ ਜੰਗਲ ਲਗਾਉਣ ਦੀ ਪ੍ਰਕਿਰਿਆ ਨੂੰ ਰੁੱਖ ਲਗਾਉਣਾ ਆਖਦੇ ਹਨ।

(ਅ) ਉਤ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਅਜੋਕੇ ਸੰਸਾਰ ਸਾਹਮਣੇ ਕਿਹੜੇ-ਕਿਹੜੇ ਵਿਸ਼ਵ ਵਿਆਪੀ ਮੁੱਦੇ ਹਨ ?
ਉੱਤਰ-
ਆਧੁਨਿਕ ਯੁੱਗ ਦੇ ਵਿਸ਼ਵ ਵਿਆਪੀ ਮੁੱਦਿਆਂ ਵਿਚ ਗਲੋਬਲ ਵਾਰਮਿੰਗ, ਪਾਣੀ ਦੇ ਸੋਮਿਆਂ ਦੀ ਸੁਰੱਖਿਆ, ਧਰਤੀ ਦੇ ਸੋਮਿਆਂ ਦੀ ਸੁਰੱਖਿਆ, ਜੀਵ-ਵਿਭਿੰਨਤਾ ਦੀ ਸੰਰਚਨਾ ਦੀ ਸੁਰੱਖਿਆ, ਖ਼ਤਰਨਾਕ ਰਸਾਇਣਾਂ ਦਾ ਪ੍ਰਬੰਧਨ, ਓਜ਼ੋਨ ਤਹਿ ਵਿਚ ਛੇਕ ਅਤੇ ਮਨੁੱਖੀ ਸਿਹਤ ਦੀ ਸੁਰੱਖਿਆ ਆਦਿ ਸ਼ਾਮਿਲ ਹਨ।

ਪ੍ਰਸ਼ਨ 2.
ਓਜ਼ੋਨ ਪਰਤ (Ozone Layer) ਧਰਤੀ ਉੱਪਰਲੇ ਜੀਵਨ ਨੂੰ ਕਿਵੇਂ ਬਚਾਉਂਦੀ ਹੈ ?
ਉੱਤਰ-
ਓਜ਼ੋਨ ਪਰਤ ਆਕਸੀਜਨ ਤੇ ਅਣੂਆਂ ਦੇ ਮਿਲਣ ਨਾਲ ਬਣਦੀ ਹੈ ਤੇ ਇਹ ਤਹਿ ਵਾਯੂਮੰਡਲ ਦੇ ਸਟਰੈਟੋਸਫੀਅਰ ਵਿਚ ਹੁੰਦੀ ਹੈ। ਇਹ ਤਹਿ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਪਰਾਬੈਂਗਣੀ ਕਿਰਨਾਂ ਨੂੰ ਧਰਤੀ ਉੱਪਰ ਪਹੁੰਚਣ ਤੋਂ ਰੋਕ ਕੇ ਮਨੁੱਖ ਨੂੰ ਚਮੜੀ ਰੋਗਾਂ, ਪੌਦਿਆਂ ਦੇ ਨਾਸ਼, ਫ਼ਸਲਾਂ ਦੇ ਝਾੜ ਵਿਚ ਕਮੀ ਤੇ ਜੀਵਾਂ ਦੇ ਅਸੰਤੁਲਨ ਤੋਂ ਬਚਾਉਂਦੀ ਹੈ। ਇਸ ਪ੍ਰਕਾਰ ਇਹ ਧਰਤੀ ਤੇ ਜੀਵਨ ਨੂੰ ਸੁਰੱਖਿਅਤ ਰੱਖਦੀ ਹੈ।

ਪ੍ਰਸ਼ਨ 3.
ਕਲੋਰੋਫਲੋਰੋ ਕਾਰਬਨਜ਼ ਕੀ ਹਨ ?
ਉੱਤਰ-
ਕਲੋਰੀਨ, ਫਲੋਰੀਨ ਅਤੇ ਕਾਰਬਨ ਦੇ ਉਹ ਯੌਗਿਕ ਹਨ ਜਿਨ੍ਹਾਂ ਨੂੰ ਏਅਰ ਕੰਡੀਸ਼ਨਰ ਅਤੇ ਰਿਜਾਂ ਨੂੰ ਠੰਡਾ ਰੱਖਣ ਲਈ, ਐਰੋਸੋਲ ਕੈਨ ਵਿਚ ਪੇਕੇ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ। ਇਹ ਯੌਗਿਕ ਧਰਤੀ ਦੀ ਸੁਰੱਖਿਆ ਪਰਤ ਜਾਂ ਓਜ਼ੋਨ ਪਰਤ ਵਿਚ ਛੇਕ ਦੇ ਹੋਣ ਦਾ ਮੁੱਖ ਕਾਰਨ ਹਨ ।

ਪ੍ਰਸ਼ਨ 4.
ਗਰੀਨ ਹਾਊਸ ਗੈਸਾਂ ਕੀ ਹਨ ? ‘
ਉੱਤਰ-
ਉਹ ਗੈਸਾਂ, ਜੋ ਧਰਤੀ ਦੀ ਸਤ੍ਹਾ ਤੋਂ ਪਰਾਵਰਤਿਤ ਹੋਣ ਵਾਲੀਆਂ ਸੂਰਜ ਦੀਆਂ ਕਿਰਨਾਂ ਨੂੰ ਆਪਣੇ ਵਿਚ ਸੋਖ ਲੈਂਦੀਆਂ ਹਨ, ਜਿਸ ਤਰ੍ਹਾਂ CO2, ਮੀਥੇਨ (CH4), ਓਜ਼ੋਨ (O3) ਅਤੇ ਨਾਈਟਿਸ ਆਕਸਾਈਡ (N2O) ।

ਪ੍ਰਸ਼ਨ 5.
ਗਲੋਬਲ ਵਾਰਮਿੰਗ/ਵਿਸ਼ਵਤਾਪਨ ਸਮੁੰਦਰੀ ਜਲ ਸਤਰ ਨੂੰ ਕਿਵੇਂ ਬਦਲ ਦੇਵੇਗਾ ?
ਉੱਤਰ-
ਗਲੋਬਲ ਵਾਰਮਿੰਗ ਕਾਰਨ ਵਿਸ਼ਵ ਦਾ ਔਸਤ ਤਾਪਮਾਨ ਵਧਦਾ ਜਾ ਰਿਹਾ ਹੈ, ਜਿਸ ਨਾਲ ਧਰੁਵਾਂ ‘ਤੇ ਜਮਾਂ ਹੋਈ ਬਰਫ਼ ਪਿਘਲ ਰਹੀ ਹੈ ਤੇ ਸਮੁੰਦਰ ਦੇ ਪਾਣੀ ਦਾ ਪੱਧਰ ਉੱਚਾ ਹੋ ਰਿਹਾ ਹੈ। ਜਿਸ ਰਫ਼ਤਾਰ ਨਾਲ ਇਹ ਵੱਧ ਰਿਹਾ ਹੈ, ਉਸਦਾ ਨਤੀਜਾ ਇਹ ਹੋਵੇਗਾ ਕਿ 2030 ਤਕ ਇਹ 18 ਸੈਂ.ਮੀ. ਅਤੇ 2000 ਤਕ ਇਹ 58 ਸੈਂ.ਮੀ. ਵੱਧ ਜਾਵੇਗਾ, ਜਿਸ ਨਾਲ ਸਮੁੰਦਰ ਦੇ ਕੰਡੇ ਦੇ ਖੇਤਰਾਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਜਾਵੇਗੀ, ਕਰੋੜਾਂ ਲੋਕ ਬੇਘਰ ਹੋ ਜਾਣਗੇ ਅਤੇ ਸੰਸਾਰ ਵਿਚ ਵਰਖਾ ਅਸੰਤੁਲਨ ਪੈਦਾ ਹੋ ਜਾਵੇਗਾ |

ਪ੍ਰਸ਼ਨ 6.
ਜੈਵਿਕ ਉਪਾਅ (Biological Treatment) ਤੋਂ ਕੀ ਭਾਵ ਹੈ ? ‘.
ਉੱਤਰ-
ਜੈਵਿਕ ਉਪਾਅ ਵਿਚ ਖ਼ਤਰਨਾਕ ਵਿਅਰਥ ਪਦਾਰਥਾਂ ਨੂੰ ਸੂਖ਼ਮ ਜੀਵਾਂ ਦੁਆਰਾ ਅਪਘਟਿਤ ਹੋਣ ਲਈ ਛੱਡ ਦਿੱਤਾ ਜਾਂਦਾ ਹੈ, ਜਿਸ ਨਾਲ ਇਹ ਹਾਨੀਕਾਰਕ ਪਦਾਰਥ, ਘੱਟ ਹਾਨੀਕਾਰਕ ਪਦਾਰਥਾਂ ਵਿਚ ਬਦਲ ਜਾਂਦੇ ਹਨ।

ਪ੍ਰਸ਼ਨ 7.
ਜੈਵਿਕ ਖਾਦਾਂ (Biofertilizers) ਕਿਸ ਨੂੰ ਆਖਦੇ ਹਨ ?
ਉੱਤਰ-
ਉਹ ਉਪਯੋਗੀ ਨੀਲੀ ਹਰੀ ਕਾਈ ਅਤੇ ਮਿੱਟੀ ਵਿਚ ਮੌਜੂਦ ਜੀਵਾਣੂ, ਜੋ ਫ਼ਸਲਾਂ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ, ਨੂੰ ਜੈਵਿਕ ਖਾਦਾਂ ਆਖਦੇ ਹਨ। ਇਹ ਵਾਤਾਵਰਣ ਨੂੰ ਦੂਸ਼ਿਤ ਨਹੀਂ ਕਰਦੇ।

ਪ੍ਰਸ਼ਨ 8.
ਗਰੀਨ ਹਾਊਸ ਪ੍ਰਭਾਵ ਤੋਂ ਕੀ ਭਾਵ ਹੈ ?
ਉੱਤਰ-
ਗਰੀਨ ਹਾਊਸ ਵਿਚ ਧਰਤੀ ਦੇ ਵਾਯੂਮੰਡਲ ਦਾ ਔਸਤ ਤਾਪਮਾਨ ਹੌਲੀ-ਹੌਲੀ ਵੱਧਦਾ ਹੈ, ਜਿਸਨੂੰ ਬਾਅਦ ਵਿਚ ਗਲੋਬਲ ਵਾਰਮਿੰਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸਦੇ ਕਾਰਨ ਸਮੁੰਦਰ ਦਾ ਪੱਧਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਤੱਟੀ ਖੇਤਰਾਂ ਵਿਚ ਥੋੜ੍ਹੀ ਜਿਹੀ ਵਰਖਾ ਨਾਲ ਵੀ ਹੜ੍ਹ ਦਾ ਖ਼ਤਰਾ ਵੱਧ ਜਾਂਦਾ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੀ. ਐਫ਼. ਸੀ. (CFC) ਓਜ਼ੋਨ ਪਰਤ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀਆਂ ਹਨ ?
ਉੱਤਰ-
ਸੀ.ਐਫ਼.ਸੀ. (CFC), ਕਲੋਰੀਨ, ਫਲੋਰੀਨ ਅਤੇ ਕਾਰਬਨ ਦੇ ਯੌਗਿਕ ਹਨ, ਜੋ ਓਜ਼ੋਨ ਤਹਿ ਨੂੰ ਹਾਨੀ ਪਹੁੰਚਾਉਂਦੇ ਹਨ। ਇਹ ਯੌਗਿਕ ਪਰਾਬੈਂਗਣੀ ਵਿਕਿਰਣਾਂ ਨਾਲ ਪ੍ਰਤੀਕਿਰਿਆ ਕਰਕੇ ਮੁਕਤ ਅਣੂਆਂ ਦੇ ਰੂਪ ਵਿਚ ਫੈਲ ਜਾਂਦੇ ਹਨ। ਇਹ ਓਜ਼ੋਨ ਨੂੰ ਤੋੜ ਕੇ, ਉਸਨੂੰ ਆਕਸੀਜਨ ਵਿਚ ਬਦਲ ਦਿੰਦੇ ਹਨ। ਇਕ ਕਲੋਰੀਨ ਅਣੁ ਹਜ਼ਾਰਾਂ ਓਜ਼ੋਨ ਕਣਾਂ ਨੂੰ , ਬੇਕਾਰ ਕਰਨ ਵਿਚ ਸਮਰੱਥ ਹੁੰਦਾ ਹੈ। ਇਸ ਮੁਕਤ ਕਲੋਰੀਨ ਕਾਰਨ ਹੀ ਓਜ਼ੋਨ ਤਹਿ ਵਿਚ , ਛੇਕ ਜਾਂ ਮਘੋਰਾ ਬਣ ਰਿਹਾ ਹੈ।

ਪ੍ਰਸ਼ਨ 2.
ਗਰੀਨ ਹਾਊਸ ਪ੍ਰਭਾਵ ਕਿਵੇਂ ਪੈਦਾ ਹੁੰਦਾ ਹੈ ?
ਉੱਤਰ-
ਗਰੀਨ ਹਾਊਸ ਤੋਂ ਭਾਵ ਹੈ, ਨਿਰਮਾਣ ਹੋਈ ਅਤੇ ਹਵਾ ਨਾਲ ਭਰੀ ਸੰਰਚਨਾ ਜੋ ਪਾਰਦਰਸ਼ੀ ਪਦਾਰਥਾਂ ਤੋਂ ਬਣੀ ਹੁੰਦੀ ਹੈ। ਇਹ ਪ੍ਰਭਾਵ ਵਾਯੂਮੰਡਲ ਵਿਚ ਮੌਜੂਦ ਗਰੀਨ, ਹਾਊਸ ਗੈਸਾਂ (CO2, CH4, N2O, O3, CFCs) ਦੁਆਰਾ ਸੂਰਜ ਦੀਆਂ ਇਨਫਰਾਰੈੱਡ ਤਾਪ , ਕਿਰਨਾਂ ਨੂੰ ਸੋਖਣ ਨਾਲ ਹੁੰਦਾ ਹੈ।

ਇਸਦੇ ਵਾਯੂਮੰਡਲ ‘ਤੇ ਪੈ ਰਹੇ ਹਾਨੀਕਾਰਕ ਪ੍ਰਭਾਵ ਇਸ ਪ੍ਰਕਾਰ ਹਨ –

  1. ਗਲੋਬਲ ਵਾਰਮਿੰਗ ਜਾਂ ਵਿਸ਼ਵੜਾਪਨ-ਇਸ ਕਾਰਨ ਵਿਸ਼ਵ ਦਾ ਔਸਤ ਤਾਪਮਾਨ ਵੱਧ ਰਿਹਾ ਹੈ।
  2. ਸਮੁੰਦਰ ਦੇ ਪਾਣੀ ਪੱਧਰ ਦਾ ਵਧਣਾ-ਵਿਸ਼ਵ ਤਾਪਮਾਨ ਵਧਣ ਕਾਰਨ ਹਿਮਾਲਿਆ ਅਤੇ ਧਰੁਵਾਂ ਉੱਤੇ ਪਈ ਬਰਫ਼ ਪਿਘਲ ਕੇ. ਸਮੁੰਦਰ ਵਿਚ ਮਿਲਣ ਨਾਲ ਸਮੁੰਦਰ ਦੇ ਪਾਣੀ ਦਾ ਪੱਧਰ ਹੌਲੀ-ਹੌਲੀ ਵਧਣ ਲੱਗ ਪਿਆ ਹੈ।
  3. ਤੱਟੀ ਖੇਤਰ ਦੇ ਲੋਕਾਂ ਨੂੰ ਹਾਨੀ-ਤੱਟੀ ਖੇਤਰਾਂ ਵਿਚ ਸਮੁੰਦਰੀ ਤੂਫ਼ਾਨ ਅਤੇ ਹੜ੍ਹ ਆਉਣ ਦਾ ਖ਼ਤਰਾ ਵੱਧ ਗਿਆ ਹੈ, ਜਿਸ ਨਾਲ ਉੱਥੋਂ ਦੇ ਲੋਕਾਂ ਨੂੰ ਹਾਨੀ ਪਹੁੰਚੇਗੀ।

ਪ੍ਰਸ਼ਨ 3.
ਗਲੋਬਲ ਵਾਰਮਿੰਗ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਗਲੋਬਲ ਵਾਰਮਿੰਗ ਤੋਂ ਭਾਵ ਹੈ, ਵਿਸ਼ਵ ਦੇ ਔਸਤ ਤਾਪਮਾਨ ਵਿਚ ਵਾਧਾ ਇਸਦਾ ਇਕ ਮੁੱਖ ਕਾਰਨ ਵਾਤਾਵਰਣ ਵਿਚ ਛੱਡੀਆਂ ਜਾਣ ਵਾਲੀਆਂ ਹਾਨੀਕਾਰਕ ਗੈਸਾਂ ‘(CO2, CH4, N2O, CFCs) ਹਨ, ਇਹ ਸੂਰਜ ਤੋਂ ਆਉਣ ਵਾਲੀਆਂ ਇਨਫਰਾਰੈੱਡ ਕਿਰਨਾਂ ਨੂੰ ਸੋਖ ਲੈਂਦੀਆਂ ਹਨ ਅਤੇ ਪੂਰੀ ਧਰਤੀ ਦੇ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ।

ਪ੍ਰਸ਼ਨ 4.
ਗਰੀਨ ਹਾਊਸ ਗੈਸ ਦੇ ਰੂਪ ਵਿੱਚ ਕਾਰਬਨ ਡਾਈਆਕਸਾਈਡ ਦੀ ਭੂਮਿਕਾ ਬਾਰੇ ਲਿਖੋ ।
ਉੱਤਰ-
CO2, ਗੈਸ ਮੁੱਖ ਤੌਰ ‘ਤੇ ਗਰੀਨ ਹਾਊਸ ਗੈਸ ਹੈ। ਵਧਦੇ ਹੋਏ ਉਦਯੋਗਿਕ ਵਿਕਾਸ ਕਾਰਨ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ ਤੇ CO2, ਦੇ ਉਤਸਰਜਨ ਦਾ 50-70 ਯੋਗਦਾਨ ਗਲੋਬਲ ਵਾਰਮਿੰਗ ਦੀ ਸਮੱਸਿਆ ਲਈ ਹੈ। ਇਸਦੀ ਵਿਸ਼ਵ ਵਿਆਪਕ ਮਾਤਰਾ ਪਿਛਲੇ 200 ਸਾਲਾਂ ਵਿਚ 26 ਪ੍ਰਤਿਸ਼ਤ ਤੋਂ ਜ਼ਿਆਦਾ ਵੱਧ ਗਈ ਹੈ। ਹਵਾ ਵਿਚ ਇਸਦੀ ਵੱਧ ਰਹੀ ਮਾਤਰਾ ਨਾਲ ਧਰਤੀ ਉੱਪਰ ਇਸਦੀ ਇਕ ਪਰਤ ਬਣ ਗਈ ਹੈ ਜੋ ਸੂਰਜ ਦੀਆਂ ਤਾਪ ਕਿਰਨਾਂ ਨੂੰ ਸੋਖ ਲੈਂਦੀ ਹੈ ਤੇ ਵਾਯੂਮੰਡਲ ਤੋਂ ਬਾਹਰ ਜਾਣ ਨਹੀਂ ਦਿੰਦੀ। ਜਿਸ ਨਾਲ ਗਰੀਨ ਹਾਊਸ ਪ੍ਰਭਾਵ ਵੱਧਦਾ ਜਾ ਰਿਹਾ ਹੈ।

ਪ੍ਰਸ਼ਨ 5.
ਅਸੀਂ ਪੈਸਟੀਸਾਈਡਜ਼ (Pesticides) ਅਤੇ ਸੰਸ਼ਲੇਸ਼ਿਤ ਖਾਦਾਂ (Synthetic fertilizers) ਦੀ ਵਰਤੋਂ ਕਿਵੇਂ ਘਟਾ ਸਕਦੇ ਹਾਂ ?
ਉੱਤਰ-
ਕੀਟਨਾਸ਼ਕ ਤੇ ਹੋਰ ਪ੍ਰਦੂਸ਼ਕ ਵਾਤਾਵਰਣ ਵਿਚ ਪ੍ਰਦੂਸ਼ਣ ਫੈਲਾਉਂਦੇ ਹਨ। ਇਹ ਮਿੱਟੀ ਦੀ ਸੰਰਚਨਾ ਨੂੰ ਸੂਖ਼ਮ ਜੀਵਾਂ ਲਈ ਹਾਨੀਕਾਰਕ ਬਣਾਉਂਦੇ ਹਨ।
ਇਨ੍ਹਾਂ ਤੋਂ ਹੋਣ ਵਾਲੀਆਂ ਹਾਨੀਆਂ ਤੋਂ ਬਚਣ ਲਈ ਇਨ੍ਹਾਂ ਦੇ ਉਪਯੋਗ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਇਸ ਲਈ ਅੱਗੇ ਉਪਾਅ ਕੀਤੇ ਜਾ ਸਕਦੇ ਹਨ –

  1. ਕੀਟਨਾਸ਼ਕਾਂ ਦਾ ਪ੍ਰਯੋਗ ਘੱਟ ਕਰਨ ਲਈ ਏਕੀਕ੍ਰਿਤ ਜੀਵਾਣੁ ਬੰਧਣ (IPM) ਵਿਚ ਵਿਭਿੰਨ ਵਿਧੀਆਂ ਦਾ ਉਪਯੋਗ ਕਰਕੇ ਕੀਟਾਂ ਦਾ ਨਾਸ਼ ਕੀਤਾ ਜਾ ਸਕਦਾ ਹੈ। ਇਸਦਾ ਮੁੱਖ ਉਦੇਸ਼ ਰਸਾਇਣਾਂ ਦੇ ਉਪਯੋਗ ਨੂੰ ਘੱਟ ਕਰਨਾ ਹੈ।
  2. ਰਸਾਇਣਿਕ ਖਾਦਾਂ ਦੀ ਵਰਤੋਂ ਘਟਾਉਣ ਲਈ ਜੈਵਿਕ ਖਾਦਾਂ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
‘ਓਜ਼ੋਨ ਪਰਤ ਦੇ ਨਸ਼ਟ ਹੋਣ ਦੇ ਬੁਰੇ ਪ੍ਰਭਾਵਾਂ ਬਾਰੇ ਲਿਖੋ । ਇਸ ਜਲਵਾਯੂ ਤਬਦੀਲੀ ਨੂੰ ਨਜਿੱਠਣ ਲਈ ਕਿਹੜੇ-ਕਿਹੜੇ ਕਦਮ ਚੁੱਕੇ ਗਏ ਹਨ ?
ਉੱਤਰ-
ਓਜ਼ੋਨ ਗੈਸ ਆਕਸੀਜਨ ਦੇ ਤਿੰਨ ਅਣੂਆਂ ਦੇ ਸੰਯੋਜਨ ਨਾਲ ਬਣਦੀ ਹੈ। ਓਜ਼ੋਨ ਗੈਸ ਦੀ ਪਰਤ ਸੂਰਜ ਦੀਆਂ ਹਾਨੀਕਾਰਕ ਵਿਕਿਰਣਾਂ ਨੂੰ ਧਰਤੀ ‘ਤੇ ਆਉਣ ਤੋਂ ਰੋਕਦੀ ਹੈ। ਓਜ਼ੋਨ ਗੈਸ ਦੀ ਪਰਤ ਵਾਤਾਵਰਣ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ ਲਈ ਸਹਾਇਕ ਹੁੰਦੀ ਹੈ ਕਿਉਂਕਿ ਇਹ ਸੂਰਜ ਦੀਆਂ ਤਾਪ ਕਿਰਨਾਂ ਨੂੰ ਧਰਤੀ ਦੁਆਰਾ ਪਰਿਵਰਤਿਤ ਕੀਤੇ ਜਾਣ ਨੂੰ ਰੋਕ ਲੈਂਦੀ ਹੈ ਤੇ ਧਰਤੀ ਨੂੰ ਠੰਢਾ ਹੋਣ ਤੋਂ ਬਚਾਉਂਦੀ ਹੈ। ਓਜ਼ੋਨ ਛੇਕ ਤੋਂ ਭਾਵ ਹੈ, ਪ੍ਰਦੂਸ਼ਣ ਅਤੇ ਕਲੋਰੋਫਲੋਰੋ ਕਾਰਬਨਜ਼ (CFCs) ਦੇ ਕਾਰਨ ਓਜ਼ੋਨ ਪਰਤ ਦੀ ਮੋਟਾਈ ਦਾ ਘੱਟ ਹੋਣਾ। ਇਹ ਓਜ਼ੋਨ ਛੇਕ ਵਾਤਾਵਰਣ ਤੇ ਮਨੁੱਖ ਉੱਤੇ ਅਨੇਕਾਂ ਬੁਰੇ ਪ੍ਰਭਾਵ ਪਾਉਂਦਾ ਹੈ।

ਇਸ ਨਾਲ ਜੁੜੇ ਖ਼ਤਰੇ ਕੁੱਝ ਹੇਠਾਂ ਲਿਖੇ ਹਨ –

  1. ਓਜ਼ੋਨ ਛੇਕ ਨਾਲ ਧਰਤੀ ਦਾ ਤਾਪਮਾਨ ਵੱਧਦਾ ਹੈ ਜਿਸ ਨਾਲ ਵਿਸ਼ਵ ਤਾਪਮਾਨ ਬਹੁਤ ਜ਼ਿਆਦਾ ਵੱਧ ਜਾਂਦਾ ਹੈ।
  2. ਪਰਾਬੈਂਗਣੀ ਕਿਰਨਾਂ ਦੇ ਧਰਤੀ ਦੇ ਵਾਯੂਮੰਡਲ ਵਿਚ ਦਾਖ਼ਲ ਹੋਣ ਨਾਲ ਅੱਖਾਂ ਦੀ ਬਿਮਾਰੀ, ਚਮੜੀ ਦਾ ਕੈਂਸਰ, ਸਰੀਰ ਦੀ ਰੱਖਿਆ-ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ।
  3. ਜ਼ਿਆਦਾ ਪਰਾਬੈਂਗਣੀ ਕਿਰਨਾਂ ਜੀਵਾਂ ਦੇ DNA ਨੂੰ ਪ੍ਰਭਾਵਿਤ ਕਰਕੇ ਉਸ ਵਿਚ ‘. ਤਬਦੀਲੀ ਲਿਆ ਕੇ ਅਨੁਵੰਸ਼ਿਕੀ ਰੋਗਾਂ ਦਾ ਕਾਰਨ ਬਣਦੀਆਂ ਹਨ।
  4. ਪੌਦਿਆਂ ਦੀ ਪ੍ਰਕਾਸ਼ ਸੰਸ਼ਲੇਸ਼ਣ ਯੋਗਤਾ ਘੱਟ ਹੋ ਜਾਂਦੀ ਹੈ।
  5. ਉਪਜ ਘੱਟ ਹੁੰਦੀ ਹੈ।
  6. ਪਰਾਬੈਂਗਣੀ-ਬੀ ਕਿਰਨਾਂ ਸਮੁੰਦਰ ਦੀ ਗਹਿਰਾਈ ‘ਤੇ ਰਹਿਣ ਵਾਲੇ ਫਾਈਟੋਪਲੈਂਕਟਨਜ਼ ਵਿਚ ਪ੍ਰਕਾਸ਼ ਸੰਸ਼ਲੇਸ਼ਣ ਕਰਨ ਦੀ ਯੋਗਤਾ ਨੂੰ ਘੱਟ ਕਰ ਸਕਦੀ ਹੈ। ਭੋਜਨ ਲੜੀ ਨੂੰ ਬਦਲ ਸਕਦੀ ਹੈ, ਜਿਸ ਨਾਲ ਸਜੀਵ ਪ੍ਰਭਾਵਿਤ ਹੁੰਦੇ ਹਨ।
  7. ਪਾਣੀ ਦੇ ਵਾਸ਼ਪੀਕਰਨ ਅਤੇ ਤਾਪਮਾਨ ਦੇ ਵਾਧੇ ਕਾਰਨ ਉਪਜਾਊ ਭੂਮੀ ਰੇਗਿਸਤਾਨ ਬਣਨੀ ਸ਼ੁਰੂ ਹੋ ਜਾਏਗੀ।

ਇਨ੍ਹਾਂ ਸਭ ਪ੍ਰਭਾਵਾਂ ਨੂੰ ਘੱਟ ਕਰਨਾ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ। ਓਜ਼ੋਨ ਛੇਕ ਦੇ ਕੁੱਝ ਸੰਭਵ ਹੱਲ ਲੱਭੇ ਗਏ ਹਨ –

  • ਘਰਾਂ ਤੇ ਉਦਯੋਗਾਂ ਵਿਚ ਗਰੀਨ ਹਾਊਸ ਗੈਸਾਂ ਦਾ ਬਣਨਾ ਘੱਟ ਕੀਤਾ ਜਾਵੇ।
  • ਕਲੋਰੋਫਲੋਰੋ ਕਾਰਬਨ ਦਾ ਵਿਕਲਪ ਲੱਭਿਆ ਜਾਵੇ।
  • ਵਿਸ਼ਵ ਦੇ ਲੋਕਾਂ ਵਿਚ ਜਾਗਰੂਕਤਾ ਲਿਆਂਦੀ ਜਾਵੇ।
  • ਵਾਤਾਵਰਣ ਸਿੱਖਿਆ ਸ਼ੁਰੂ ਕੀਤੀ ਗਈ ਹੈ, ਪਰ ਠੀਕ ਤਰੀਕੇ ਨਾਲ ਲਾਗੂ ਨਹੀਂ ਕੀਤੀ ਗਈ, ਇਸਨੂੰ ਹਰ ਕਲਾਸ ਦੇ ਪਾਠਕ੍ਰਮ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ।
  • ਗਰੀਨ ਹਾਊਸ ਗੈਸ ਛੱਡਣ ਵਾਲੇ ਉਦਯੋਗਾਂ ਲਈ ਸਖ਼ਤ ਕਾਨੂੰਨ ਬਣਾਏ ਜਾਣ।

ਪ੍ਰਸ਼ਨ 2.
ਖੇਤੀਬਾੜੀ, ਜੀਵਾਂ ਅਤੇ ਪੌਦਿਆਂ ਉੱਪਰ ਗਰੀਨ ਹਾਊਸ ਗੈਸਾਂ ਦਾ ਕੀ ਸੰਭਾਵੀ ਪ੍ਰਭਾਵ ਹੈ ?
ਉੱਤਰ-
ਗਰੀਨ ਹਾਊਸ ਤੋਂ ਭਾਵ ਅਜਿਹੀ ਸਥਾਈ ਜਾਂ ਅਸਥਾਈ ਸੰਰਚਨਾ ਤੋਂ ਹੈ ਜੋ ਪਾਰਦਰਸ਼ੀ ਤੇ ਪਾਰਦਰਸ਼ਕ ਪਦਾਰਥਾਂ ਤੋਂ ਬਣਾਈ ਹੋਈ ਹੁੰਦੀ ਹੈ । ਇਸਨੂੰ ਪੌਦਿਆਂ ਦੇ ਵਿਕਾਸ ਲਈ ਵਾਤਾਵਰਣ ਨੂੰ ਨਿਯੰਤਰਿਤ ਕਰਨ ਲਈ ਉਪਯੋਗ ਕੀਤਾ ਜਾਂਦਾ ਹੈ। ਧਰਤੀ ਦਾ ਵਾਯੂਮੰਡਲ ਇਕ ਵੱਡੇ ਗਰੀਨ ਹਾਊਸ ਦੀ ਤਰ੍ਹਾਂ ਹੈ। ਇਸ ਵਿਚ ਸ਼ਾਮਿਲ ਕਾਰਬਨ ਡਾਈਆਕਸਾਈਡ, ਓਜ਼ੋਨ, ਮੀਥੇਨ, ਨਾਈਟਿਸ ਆਕਸਾਈਡ ਤੇ ਕਲੋਰੋਫਲੋਰੋ ਕਾਰਬਨਜ਼, ਇਨਫਰਾਰੈੱਡ ਵਿਕਿਰਣਾਂ ਨੂੰ ਸੋਖ ਕੇ ਗਰੀਨ ਹਾਊਸ ਦੀ ਤਰ੍ਹਾਂ ਕਾਰਜ ਕਰਦਾ ਹੈ। ਇਨ੍ਹਾਂ ਗਰੀਨ ਹਾਊਸ ਗੈਸਾਂ ਦੇ ਹੌਲੀ-ਹੌਲੀ ਇਕੱਠੇ ਹੋਣ ਕਰਕੇ ਇਸ ਪ੍ਰਭਾਵ ਨਾਲ ਵਾਯੂਮੰਡਲ ਦਾ ਔਸਤ ਤਾਪਮਾਨ ਵੱਧ ਜਾਂਦਾ ਹੈ, ਜੋ ਵਿਸ਼ਵ ਤਾਪਮਾਨ ਦੇ ਵਾਧੇ ਜਾਂ ਗਲੋਬਲ ਵਾਰਮਿੰਗ ਦਾ ਰੂਪ ਲੈ ਲੈਂਦਾ ਹੈ। ਗਰੀਨ ਹਾਊਸ ਪ੍ਰਭਾਵ ਨਾਲ ਮਨੁੱਖ, ਖੇਤੀਬਾੜੀ, ਜੀਵ ਜੰਤੂ ਅਤੇ ਪੌਦੇ, ਸਾਰੇ ਪ੍ਰਭਾਵਿਤ ਹੁੰਦੇ ਹਨ।

ਖੇਤੀਬਾੜੀ ‘ਤੇ ਪ੍ਰਭਾਵ (Effects on Agriculture) -ਗਰੀਨ ਹਾਊਸ ਪ੍ਰਭਾਵ ਨਾਲ ਵਿਸ਼ਵ ਤਾਪਮਾਨ ਦੇ ਵਾਧੇ ਕਾਰਨ ਖੇਤੀਬਾੜੀ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਹੋਣਗੀਆਂ। ਤੱਟੀ ਖੇਤਰਾਂ ਦੇ ਨੀਵੇਂ ਭਾਰਾ, ਜਿਵੇਂ ਬੰਗਲਾ ਦੇਸ਼, ਭਾਰਤ ਤੇ ਚੀਨ ਦੇ ਡੈਲਟੇ ਨਸ਼ਟ ਹੋ ਜਾਣਗੇ। ਵਰਖਾ ਦੇ ਬਦਲਦੇ ਹੋਏ ਢਾਂਚੇ ਕਾਰਨ ਫ਼ਸਲਾਂ ਦੀ ਉਪਜ ਪ੍ਰਭਾਵਿਤ ਹੋਵੇਗੀ। ਗਰਮ ਜਲਵਾਯੁ ਕਾਰਨ ਕੀਟਾਂ ਦੀ ਸੰਖਿਆ ਵਧੇਗੀ, ਜਿਸ ਕਾਰਨ ਫ਼ਸਲਾਂ ਦੀਆਂ ਬੀਮਾਰੀਆਂ ਵਿਚ ਵਾਧਾ ਹੋਵੇਗਾ। ਵਧਦੇ ਹੋਏ ਤਾਪਮਾਨ ਕਾਰਨ ਸੋਕੇ ਦੀ ਸਮੱਸਿਆ ਵਧੇਗੀ, ਜਿਸ ਨਾਲ ਫ਼ਸਲਾਂ ਸੁੱਕ ਜਾਣਗੀਆਂ ਅਤੇ ਖੇਤੀਬਾੜੀ ਲਈ ਪਾਣੀ ਦੀ ਕਮੀ ਹੋ ਜਾਵੇਗੀ। ‘

ਜੀਵ-ਜੰਤੂਆਂ ਤੇ ਪੌਦਿਆਂ ‘ਤੇ ਪ੍ਰਭਾਵ (Effects on Plants and Animals)- ਗਰੀਨ ਹਾਊਸ ਦਾ ਪੌਦਿਆਂ ‘ਤੇ ਗੰਭੀਰ ਪ੍ਰਭਾਵ ਹੋਵੇਗਾ ਕਿਉਂਕਿ ਗਲੋਬਲ ਵਾਰਮਿੰਗ ਕਾਰਨ ਇਹ ਨਵੇਂ ਖੇਤਰਾਂ ਵਿਚ ਨਹੀਂ ਰਹਿ ਸਕਣਗੇ। ਉਨ੍ਹਾਂ ਦੇ ਪ੍ਰਸਨ ਲਈ ਬੀਜਾਂ ਦੀ ਜ਼ਰੂਰਤ ਹੋਵੇਗੀ। ਤਾਪਮਾਨ ਦੇ ਵਾਧੇ ਕਾਰਨ ਪੌਦਿਆਂ ਵਿਚ ਵਾਸ਼ਪ ਉਤਸਰਜਨ ਵਧਣ ਨਾਲ ਖ਼ੁਸ਼ਕ ਭੂਮੀ ਵਿਚ ਪੌਦਿਆਂ ਦਾ ਉੱਗਣਾ ਸੰਭਵ ਨਹੀਂ ਹੋਵੇਗਾ। ‘ ਉਹ ਜੀਵ ਜੰਤੂ, ਜਿਨ੍ਹਾਂ ਦੀ ਤਾਪਮਾਨ ਸਹਿਣ ਕਰਨ ਦੀ ਸ਼ਕਤੀ ਘੱਟ ਹੋਵੇਗੀ, ਉਨ੍ਹਾਂ ਦਾ ਨਾਮੋ-ਨਿਸ਼ਾਨ ਮਿੱਟ ਜਾਵੇਗਾ ਅਤੇ ਹੋਰ ਪ੍ਰਜਾਤੀਆਂ ਦੀ ਸੰਖਿਆ ਵਿਚ ਕਮੀ ਹੋ ਜਾਵੇਗੀ।

ਕੁੱਝ ਜਾਤੀਆਂ ਆਪਣੇ ਪੈਤਿਕ ਸਥਾਨ ਦੀ ਜਲਵਾਯੂ ਨੂੰ ਸਹਿਣ ਕਰਨ ਦੇ ਯੋਗ ਨਹੀਂ ਹੋਣਗੀਆਂ ਤੇ ਜੀਵਿਤ ਰਹਿਣ ਲਈ ਹੋਰ ਖੇਤਰਾਂ ਦੀ ਭਾਲ ਕਰਨਗੀਆਂ। ਬੀਮਾਰੀਆਂ ਫੈਲਾਉਣ ਵਾਲੇ ਜੀਵਾਂ ਅਤੇ ਕੀਟਾਂ ਦੀ ਸੰਖਿਆ ਵਿਚ ਵਾਧਾ ਹੋ ਜਾਵੇਗਾ ਜਿਸ ਨਾਲ ਮਨੁੱਖਾਂ ਦੀ, ਜਾਨਵਰਾਂ ਦੀ ਤੇ ਫ਼ਸਲਾਂ ਦੀ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋਣਗੀਆਂ। ਇਸ ਪ੍ਰਕਾਰ ਸਪੱਸ਼ਟ ਹੈ ਕਿ ਗਰੀਨ ਹਾਊਸ ਪ੍ਰਭਾਵ ਦਾ ਜੀਵ-ਜੰਤੂਆਂ, ਖੇਤੀਬਾੜੀ ਅਤੇ ਪੌਦਿਆਂ ਉੱਪਰ ਬੁਰਾ ਪ੍ਰਭਾਵ ਪਵੇਗਾ।

ਪ੍ਰਸ਼ਨ 3.
ਜੈਵਿਕ ਖੇਤੀ (Organic Farming) ਅਤੇ ਏਕੀਕ੍ਰਿਤ ਹਾਨੀਕਾਰਕ ਜੀਵ (Integrated Pest Control) ਪ੍ਰਬੰਧ ਦੀ ਪ੍ਰਦੂਸ਼ਣ ਘਟਾਉਣ ਲਈ ਕਾਰਜ ਨੀਤੀਆਂ ਵਜੋਂ , ਚਰਚਾ ਕਰੋ।
ਉੱਤਰ-
ਆਧੁਨਿਕ ਸਮੇਂ ਵਿਚ ਉਦਯੋਗਿਕ ਵਿਕਾਸ, ਜਨਸੰਖਿਆ ਵਿਚ ਵਾਧਾ, ਸ਼ਹਿਰੀਕਰਨ, ਖੇਤੀਬਾੜੀ ਵਿਸਤਾਰ, ਜੰਗਲਾਂ ਦੀ ਕਟਾਈ ਆਦਿ ਸਭ ਕਾਰਨਾਂ ਨਾਲ ਵਾਤਾਵਰਣ ਪ੍ਰਦੁਸ਼ਣ ਆਪਣੀ ਚਰਮ ਸੀਮਾ ‘ਤੇ ਪਹੁੰਚ ਚੁੱਕਿਆ ਹੈ, ਜਿਸਦੇ ਫਲਸਰੂਪ ਓਜ਼ੋਨ ਛੇਕ, ਗਲੋਬਲ ਵਾਰਮਿੰਗ, ਜੀਵ ਵਿਭਿੰਨਤਾ ਨੂੰ ਖ਼ਤਰਾ ਆਦਿ ਸਮੱਸਿਆਵਾਂ ਪੈਦਾ ਹੋ ਗਈਆਂ ਹਨ| ਪ੍ਰਦੂਸ਼ਣ ਘੱਟ ਕਰਨ ਲਈ ਮਹੱਤਵਪੂਰਨ ਕਾਰਜਨੀਤੀਆਂ ਅਪਣਾਉਣ ਦੀ ਜ਼ਰੂਰਤ ਹੈ। ਕਾਰਬਨਿਕ ਖੇਤੀ, ਵਿਅਰਥ ਪਦਾਰਥਾਂ ਦਾ ਨਿਪਟਾਰਾ ਅਤੇ ਪ੍ਰਬੰਧਨ, ਉਦਯੋਗਿਕ ਉੱਨਤੀ, ਕੀਟਨਾਸ਼ਕ ਕੰਟਰੋਲ, ਵਾਤਾਵਰਣ ਜਾਗਰੂਕਤਾ, ਅੰਤਰਰਾਸ਼ਟਰੀ ਯਤਨ ਅਤੇ ਕਾਨੂੰਨ ਨਿਰਮਾਣ ਮੁੱਖ ਕਾਰਜ ਨੀਤੀਆਂ ਹਨ।

ਕਾਰਬਨਿਕ ਖੇਤੀ ਅਤੇ ਕੀਟਨਾਸ਼ਕਾਂ ਦੇ ਕੰਟਰੋਲ ਲਈ ਏਕੀਕ੍ਰਿਤ ਜੀਵ ਪ੍ਰਬੰਧ ਦੀ ਚਰਚਾ ਹੇਠਾਂ ਲਿਖੀ ਹੈ –
1. ਕਾਰਬਨਿਕ ਖੇਤੀ (Organic Farming)-ਕਾਰਬਨਿਕ ਖੇਤੀ ਦਾ ਮੁੱਖ ਉਦੇਸ਼ ਮਿੱਟੀ ਦੀ ਸਥਿਤੀ ਵਿਚ ਸੁਧਾਰ ਤੇ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ। ਇਸ ਤਕਨੀਕ ਦੁਆਰਾ ਫ਼ਸਲਾਂ ਕੀਟਨਾਸ਼ਕਾਂ ‘ਤੇ ਨਦੀਨ ਨਾਸ਼ਕਾਂ ਦੇ ਬਿਨਾਂ ਪੈਦਾ ਹੋਣਗੀਆਂ। ਇਸ ਵਿਚ ਜੈਵਿਕ ਨਦੀਨਾਂ ਦਾ ਉਪਯੋਗ ਕਰਕੇ ਅਕਾਰਬਨਿਕ ਨਦੀਨਾਂ ਦਾ ਉਪਯੋਗ ਘੱਟ ਕਰਨ ਦਾ ਯਤਨ ਕੀਤਾ ਗਿਆ ਹੈ। ਜੈਵਿਕ ਪਦਾਰਥਾਂ ਤੋਂ ਭਾਵ ਹੈ, ਉਪਯੋਗੀ ਨੀਲੀ ਹਰੀ ਕਾਈ ਤੇ ਮਿੱਟੀ ਵਿਚ ਮੌਜੂਦ ਜੀਵਾਣੁ, ਜੋ ਫ਼ਸਲਾਂ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਦੇ ਹਨ। ਇਸ ਖੇਤੀ ਵਿਚ ਅਕਾਰਬਨਿਕ ਪਦਾਰਥਾਂ ਦੀ ਜਗਾ ਬਨਸਪਤੀ ਖਾਦ, ਕੀੜੇ-ਮਕੌੜਿਆਂ ਤੋਂ ਖਾਦ, ਖੇਤ ਦੇ ਮੈਦਾਨਾਂ ਦੀ ਖਾਦ ਅਤੇ ਜੈਵਿਕ ਖਾਦ ਦਾ ਉਪਯੋਗ ਕੀਤਾ ਜਾਂਦਾ ਹੈ। ਬਨਸਪਤੀ ਖਾਦ ਘਾਹ, ਕਾਗਜ਼, ਭੋਜਨ ਪਦਾਰਥ, ਸੁੱਕੇ ਪੱਤਿਆਂ ਅਤੇ ਪਸ਼ੂਆਂ ਦੇ ਗੋਬਰ ਤੋਂ ਬਣਾਈ ਜਾ ਸਕਦੀ ਹੈ।

ਕੀੜੇ-ਮਕੌੜਿਆਂ ਤੋਂ ਖਾਦ ਤਿਆਰ ਕਰਨ ਲਈ ਗੰਡੋਇਆਂ ਦੀਆਂ ਵਿਭਿੰਨ-ਵਿਭਿੰਨ ਪ੍ਰਜਾਤੀਆਂ ਦੁਆਰਾ ਕਾਰਬਨਿਕ ਵਿਅਰਥ ਜਿਵੇਂ ਕਿ ਸੁੱਕੇ ਪੱਤੇ, ਫ਼ਸਲੀ ਵਿਅਰਥ, ਭੋਜਨ ਪਦਾਰਥ ’ਤੇ ਗੋਬਰ ਆਦਿ ਮਿਲਾ ਕੇ ਖਾਦ ਤਿਆਰ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਅਕਾਰਬਨਿਕ ਪਦਾਰਥਾਂ ਦਾ
ਉਪਯੋਗ ਘੱਟ ਕੀਤਾ ਜਾ ਸਕਦਾ ਹੈ ਅਤੇ ਮਿੱਟੀ ਪ੍ਰਦੂਸ਼ਣ, ਖ਼ਤਰਨਾਕ ਵਿਅਰਥ ਅਤੇ ਠੋਸ ਵਿਅਰਥ ਪਦਾਰਥਾਂ ਦਾ ਉੱਚਿਤ ਪ੍ਰਬੰਧ ਕਰਕੇ ਪ੍ਰਦੂਸ਼ਣ ਨੂੰ ਕਾਬੂ ਕੀਤਾ ਜਾ ਸਕਦਾ ਹੈ।

2. ਏਕੀਕ੍ਰਿਤ ਪੇਂਸਟ ਜੀਵਾਣੂ ਪ੍ਰਬੰਧਨ (IPM or Integrated Post Management) -ਇਹ ਪ੍ਰਬੰਧ ਵੀ ਪ੍ਰਦੂਸ਼ਣ ਨੂੰ ਕਿਸੇ ਹੱਦ ਤਕ ਘੱਟ ਕਰਨ ਵਿਚ ਸਹਾਇਕ ਸਿੱਧ ਹੋਇਆ ਹੈ। ਇਹ ਇਸ ਤਰਾਂ ਦੀ ਰਣਨੀਤੀ ਹੈ ਜਿਸ ਵਿਚ ਵੱਖ-ਵੱਖ ਵਿਧੀਆਂ ਦਾ ਉਪਯੋਗ ਏਕੀਕ੍ਰਿਤ ਨੀਤੀ ਨਾਲ ਕਰਨਾ ਦੱਸਿਆ ਜਾਂਦਾ ਹੈ।
ਇਸਦਾ ਮੁੱਖ ਉਦੇਸ਼ ਰਸਾਇਣਾਂ ਦੇ ਉਪਯੋਗ ਨੂੰ ਘੱਟ ਕਰਨਾ ਹੈ। ਇਸ ਵਿਚ ਪੈਂਸਟਾਂ/ਕੀਟਾਣੂਆਂ ਨੂੰ ਕੰਟਰੋਲ ਕਰਨ ਲਈ, ਉਨ੍ਹਾਂ ਦੇ ਪ੍ਰਾਕ੍ਰਿਤਕ ਦੁਸ਼ਮਣਾਂਦੁਆਰਾ ਕੰਟਰੋਲ ਕਰਨ ਦੀ ਵਿਧੀ ਅਪਣਾਈ ਜਾਂਦੀ ਹੈ। ਇਸ ਨਾਲ ਰਸਾਇਣਿਕ ਕੀਟਨਾਸ਼ਕਾਂ ਦਾ ਉਪਯੋਗ ਘੱਟ ਕਰਕੇ ਮਿੱਟੀ ਪ੍ਰਦੂਸ਼ਣ ਤੇ ਕੰਟਰੋਲ ਕੀਤਾ ਜਾ ਸਕਦਾ ਹੈ |

ਕਿਉਂਕਿ ਰਸਾਇਣਿਕ ਵਿਧੀਆਂ ਦੇ ਜ਼ਿਆਦਾ ਪ੍ਰਯੋਗ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਇਸ ਤੋਂ ਇਲਾਵਾ ਕੀੜਿਆਂ ਵਿਚ ਪ੍ਰਤੀਰੋਧਕਤਾ ਪੈਦਾ ਹੋ ਜਾਂਦੀ ਹੈ, ਜਿਸ ਨਾਲ ਇਨ੍ਹਾਂ ‘ਤੇ ਕੀਟਨਾਸ਼ਕਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਤੇ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ। ਇਸ ਲਈ ਕੀੜੇ-ਮਕੌੜਿਆਂ ਨੂੰ ਖ਼ਤਮ ਕਰਨ ਲਈ ਕੀਟਾਂ ਦਾ ਵੀ ਪ੍ਰਯੋਗ ਕਰਨਾ ਪਰਿਸਥਿਤਕ ਪ੍ਰਬੰਧ ਲਈ ਲਾਭਦਾਇਕ ਰਹੇਗਾ। ਇਸ ਲਈ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕਾਰਬਨਿਕ ਖੇਤੀ ‘ਤੇ ਏਕੀਕ੍ਰਿਤ ਜੀਵਾਣੂ ਪ੍ਰਬੰਧ : ਸੁਯੋਗ ਕਾਰਜ ਨੀਤੀਆਂ ਹਨ।

ਪ੍ਰਸ਼ਨ 4.
ਵਾਤਾਵਰਣ ਦੇ ਸੁਧਾਰ ਵਿਚ ਤਕਨੀਕੀ ਉੱਨਤੀ ਅਤੇ ਜਨਤਕ ਸੁਚੇਤਨਾ ਦੇ ਯੋਗਦਾਨ ਉੱਪਰ ਟਿੱਪਣੀ ਕਰੋ ।
ਉੱਤਰ-
ਵਧਦੇ ਹੋਏ ਪ੍ਰਦੂਸ਼ਣ ਅਤੇ ਵਾਤਾਵਰਣ ਸੰਬੰਧੀ ਸਮੱਸਿਆਵਾਂ ਨੂੰ ਕੰਟਰੋਲ ਕਰਨ ‘ਲਈ ਉਦਯੋਗਿਕ ਉੱਨਤੀ ਅਤੇ ਲੋਕਾਂ ਦੀ ਜਾਗਰੂਕਤਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ।

ਇਸਦਾ ਵਰਣਨ ਹੇਠਾਂ ਦਿੱਤਾ ਗਿਆ ਹੈ –
1. ਤਕਨੀਕੀ ਉੱਨਤੀ (Technological Upgradation) -ਵਿਸ਼ਵ ਭਰ ਵਿੱਚ ਪ੍ਰਦੂਸ਼ਣ ਅਤੇ ਵਾਤਾਵਰਣ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਠੱਲ੍ਹ ਪਾਉਣ ਦੇ ਲਈ ਤਕਨੀਕੀ ਉੱਨਤੀ ਜ਼ਰੂਰੀ ਹੈ | ਅਜਿਹਾ ਕਰਨ ਦੇ ਮੰਤਵ ਨਾਲ ਚੰਗੀਆਂ ਤਕਨੀਕਾਂ ਅਤੇ ਸੰਦ (Equipments) ਤਿਆਰ ਕੀਤੇ ਜਾ ਰਹੇ ਹਨ । ਸਥਿਰ-ਬਿਜਲਈ ਅਣਖੇਪਕਾਂ (Electro-static precipitators) ਵਾਵਰੋਲਾ ਫਿਲਟਰ (Cyclone Filters), ਗਿੱਲੇ ਮਾਂਜੇ (Wet scrubbers) ਨੂੰ ਰੋਕਣ ਲਈ ਪਦਾਰਥਾਂ ਅਤੇ ਘੁਲਣਸ਼ੀਲ ਗੈਸਾਂ ਨੂੰ ਹਟਾਇਆ ਜਾ ਸਕਦਾ ਹੈ । ਇਸੇ ਹੀ ਤਰ੍ਹਾਂ ਵਾਹਨਾਂ ਵਿਚੋਂ ਨਿਕਲਣ ਵਾਲੇ ਪ੍ਰਦੂਸ਼ਕਾਂ ਨੂੰ ਹਟਾਉਣ ਦੇ ਮੰਤਵ ਲਈ ਉਤਪ੍ਰੇਰਕ ਪਰਿਵਰਤੇਕਾਂ (Catalytic converters) ਦੀ ਵਰਤੋਂ ਕੀਤੀ ਜਾ ਸਕਦੀ ਹੈ ।

ਹਰ ਸਾਲ ਹਜ਼ਾਰਾਂ ਹੀ ਅੱਧਸੜੀਆਂ ਲਾਸ਼ਾਂ ਨੂੰ ਨਹਿਰਾਂ ਵਿਚ ਸੁੱਟ ਦਿੱਤਾ ਜਾਂਦਾ ਹੈ । ਵਾਯੂ ਪ੍ਰਦੂਸ਼ਣ ਨੂੰ ਘਟਾਉਣ ਲਈ ਬਿਜਲੀ ਦੁਆਰਾ ਲਾਸ਼ਾਂ ਦਾ ਨਿਪਟਾਰਾ ਬਿਜਲੀ ਦੀਆਂ ਭੱਠੀਆਂ (Electric crematorium) ਦੀ ਵਰਤੋਂ ਕੀਤੀ ਜਾ ਸਕਦੀ ਹੈ । ਅਜਿਹਾ ਕਰਨ ਨਾਲ ਗੰਗਾਂ ਦੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਿਆ ਜਾ ਸਕਦਾ ਹੈ । ਵਾਂਸਜੈਨਿਕ ਫਸਲਾਂ ਦੀਆਂ ਕਈ ਜਾਤੀਆਂ ਤਿਆਰ ਕੀਤੀਆਂ ਗਈਆਂ ਹਨ, ਜਿਹਨਾਂ ਵਿਚ ਰੋਗਾਂ ਅਤੇ ਹਾਨੀਕਾਰਕ ਜੀਵਾਂ ਦਾ ਮੁਕਾਬਲਾ ਕਰ ਸਕਣ ਦੀ ਸਮਰੱਥਾ ਹੈ । ਸੀ ਐਫਸੀਜ਼ ਦੇ ਉਤਪਾਦਨ ਤੇ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ । ਪਥਰਾਟ ਈਂਧਨ ਦੀ ਬਜਾਈ ਨਿਪੀੜਤ ਕੁਦਰਤੀ ਗੈਸ (CNG) ਦੀ ਵਰਤੋਂ ਕਰਨ ਨਾਲ ਹਵਾ ਪ੍ਰਦੂਸ਼ਣ ਘਟ ਕੀਤਾ ਜਾ ਸਕਦਾ ਹੈ । ਸੌਰ ਅਤੇ ਪਣ ਊਰਜਾ ਨੂੰ ਪ੍ਰਾਪਤ ਕਰਨ ਦੇ ਮੰਤਵ ਨਾਲ ਕੋਸ਼ਿਸ਼ਾਂ ਜਾਰੀ ਹਨ ।

2. ਜਨਤਕ ਸੁਚੇਤਨਾ (Public Awareness) – ਵਾਤਾਵਰਣ ਨੂੰ ਸੁਰੱਖਿਅਤ ਤੇ ਸੰਤੁਲਿਤ ਰੱਖਣ ਲਈ ਲੋਕਾਂ ਨੂੰ ਵਾਤਾਵਰਣ ਦੇ ਮਹੱਤਵ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਲੋਕਾਂ ਦੀ ਜਾਗਰੂਕਤਾ ਤੇ ਸਮਾਜ ਦੀ ਭਾਗੀਦਾਰੀ ਤੋਂ ਬਿਨਾਂ ਵਾਤਾਵਰਣ ਨੂੰ ਬਚਾਉਣਾ ਅਸੰਭਵ ਹੈ। ਇਸ ਲਈ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੈਰ-ਸਰਕਾਰੀ ਸੰਗਠਨਾਂ, ਕਲੱਬਾਂ ਤੇ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਇਸ ਤੋਂ ਇਲਾਵਾ, ਸਰਕਾਰ ਨੂੰ ਵੀ ਪਾਠਕ੍ਰਮ ਵਿਚ ਵਾਤਾਵਰਣ ਸਿੱਖਿਆ ਨੂੰ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕਰਨਾ ਹੋਵੇਗਾ ਤਾਂ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਵਾਤਾਵਰਣ ਦੇ ਮਹੱਤਵ ਬਾਰੇ ਗਿਆਨ ਦਿੱਤਾ ਜਾ ਸਕੇ। ਵੱਧ ਤੋਂ ਵੱਧ ਲੋਕਾਂ ਨੂੰ ਵਾਤਾਵਰਣ ਮੁੱਦੇ ‘ਤੇ ਜਾਗਰੂਕ ਕਰਨਾ ਵੀ ਅੱਜ ਦੀ ਜ਼ਰੂਰਤ ਹੈ। ਪਰਿਸਥਿਤੀ ਵਿਗਿਆਨ ਦੀ ਜਾਗਰੁਕਤਾ ਵੀ ਲੋਕਾਂ ਦੇ ਦਿਮਾਗ਼ ਵਿਚ ਪਰਿਸਥਿਤੀ ਵਿਗਿਆਨ, ਕੁਦਰਤੀ ਪਾਣੀ ਦੇ ਸੋਮੇ ਤੇ ਜੰਗਲੀ ਜੀਵਨ ਵੱਲ ਪਾਰੰਪਰਿਕ ਨਿਕਟਤਾ ਨੂੰ ਦੁਹਰਾਉਣ ਵਿਚ ਸਹਾਇਕ ਹੈ। ਇਸ ਪ੍ਰਕਾਰ ਵਾਤਾਵਰਣ ਜਾਗਰੂਕਤਾ ਤੇ ਉਦਯੋਗਿਕ ਵਿਕਾਸ ਦੁਆਰਾ ਵਾਤਾਵਰਣ ਸੁਧਾਰ ਕੀਤਾ ਜਾ ਸਕਦਾ ਹੈ ।

PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ

Punjab State Board PSEB 11th Class Environmental Education Book Solutions Chapter 8 ਪ੍ਰਦੂਸ਼ਣ ਅਤੇ ਰੋਗ Textbook Exercise Questions and Answers.

PSEB Solutions for Class 11 Environmental Education Chapter 8 ਪ੍ਰਦੂਸ਼ਣ ਅਤੇ ਰੋਗ

Environmental Education Guide for Class 11 PSEB ਪ੍ਰਦੂਸ਼ਣ ਅਤੇ ਰੋਗ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪ੍ਰਦੂਸ਼ਕ (Pollutants) ਕੀ ਹੁੰਦੇ ਹਨ ?
ਉੱਤਰ-
ਉਹ ਵਿਅਰਥ ਬਚੇ-ਖੁਚੇ ਪਦਾਰਥ ਅਤੇ ਹੋਰ ਅਸ਼ੁੱਧੀਆਂ ਜੋ ਸਿੱਧੇ ਜਾਂ ਅਸਿੱਧੇ ਰੂਪ : ਵਿਚ ਵਾਤਾਵਰਣ ਦੇ ਜੈਵਿਕ ਜਾਂ ਅਜੈਵਿਕ ਅੰਸ਼ਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹੋਣ, ਉਨ੍ਹਾਂ ਨੂੰ ਪ੍ਰਦੂਸ਼ਕ ਆਖਦੇ ਹਨ । ਜਿਵੇਂ ਕਿ-ਘੱਟਾ ਮਿੱਟੀ, ਰਾਖ, ਪਥਰਾਟ ਬਾਲਣ, ਕੀਟਨਾਸ਼ਕ, ਪਲਾਸਟਿਕ ਆਦਿ।

ਪ੍ਰਸ਼ਨ 2.
ਭੌਤਿਕ ਅਵਸਥਾ ਦੇ ਆਧਾਰ ‘ਤੇ ਤਿੰਨ ਪ੍ਰਕਾਰ ਦੇ ਪ੍ਰਦੂਸ਼ਕ ਕਿਹੜੇ-ਕਿਹੜੇ ਹਨ ?
ਉੱਤਰ-
ਠੋਸ ਪ੍ਰਦੂਸ਼ਕ (Solid Pollutants-ਰਾਖ, ਖਾਲੀ ਡੱਬੇ, ਪਲਾਸਟਿਕ ਦੀਆਂ ਵਸਤੂਆਂ ਆਦਿ। ਪ੍ਰਦੂਸ਼ਕ (Liquid Pollutants-ਸੀਵੇਜ ਦਾ ਵਿਅਰਥ ਪਾਣੀ, ਤਰਲ ਕੀਟਨਾਸ਼ਕ ਆਦਿ। ਗੈਸੀ ਪ੍ਰਦੂਸ਼ਕ (Gaseous Pollutants)-CO2, SO2, NO, NO2 ਆਦਿ।

ਪ੍ਰਸ਼ਨ 3.
ਹਸਪਤਾਲਾਂ ਦੀ ਰਹਿੰਦ-ਖੂੰਹਦ ਵਿੱਚ ਮੌਜੂਦ ਠੋਸ ਪ੍ਰਦੂਸ਼ਕਾਂ ਦੀ ਸੂਚੀ ਬਣਾਓ।
ਉੱਤਰ-
ਖਾਲੀ ਗਿਲਾਸ, ਪਲਾਸਟਿਕ ਦੀਆਂ ਬੋਤਲਾਂ, ਸੁੱਟੀਆਂ ਗਈਆਂ ਸਰਿੰਜਾਂ, ਵਿਅਰਥ ਸੁੱਟੀ ਗਈ ਰੂੰ, ਸੁੱਟੇ ਗਏ ਯੰਤਰ, ਪੱਟੀਆਂ, ਖਰਾਬ ਹੋ ਚੁੱਕੀਆਂ ਦਵਾਈਆਂ ਆਦਿ ਸਭ ਹਸਪਤਾਲਾਂ ਦੀ ਰਹਿੰਦ-ਖੂੰਹਦ ਵਿਚ ਸ਼ਾਮਲ ਠੋਸ ਪ੍ਰਦੂਸ਼ਕ ਹਨ।

PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ

ਪ੍ਰਸ਼ਨ 4.
ਕਲੋਰੋਫਲੋਰੋ ਕਾਰਬਨਜ਼ (Chlorofluoro Carbons) ਦੇ ਸ੍ਰੋਤ ਦੱਸੋ।
ਉੱਤਰ-
ਏ. ਸੀ., ਫਰਿਜ਼ਾਂ, ਅੱਗ ਬੁਝਾਉਣ ਵਾਲੇ ਯੰਤਰ, ਬਹੁਤ ਤੇਜ਼ ਚੱਲਣ ਵਾਲੇ ਹਵਾਈ ਜਹਾਜ਼ ਕਰੰਟ ਪ੍ਰਵਾਹ ਨੂੰ ਰੋਕਣ ਲਈ ਫੋਮ ਆਦਿ ਕਲੋਰੋਫਲੋਰੋ ਕਾਰਬਨ ਦੇ ਸੋਮੇ ਹਨ।

ਪ੍ਰਸ਼ਨ 5.
ਨਿਕ-ਬਰੋਂਕਾਈਟਸ (Chronic bronchitous) ਦਾ ਕੀ ਕਾਰਨ ਹੈ ? .
ਉੱਤਰ-
O3, SO2, NO, NO2, ਧੂੜ ਮਿੱਟੀ ਦੇ ਕਣ ਆਦਿ ਕ੍ਰੋਨਿਕ-ਬਰੋਂਕਾਈਟਸ ਦੇ ਕਾਰਨ ਹਨ।

ਪ੍ਰਸ਼ਨ 6.
ਧੁਆਂਖੀ-ਧੁੰਦ/ਧੁੰਦ ਧੂੰਆਂ (Smog) ਕਿਵੇਂ ਪੈਦਾ ਹੁੰਦੀ ਹੈ ?
ਉੱਤਰ-
ਗੈਸਾਂ ਅਤੇ ਧੁੰਦ ਦੇ ਮਿਸ਼ਰਣ ਨਾਲ ਧੁਆਂਖੀ ਧੁੰਦ ਪੈਦਾ ਹੁੰਦੀ ਹੈ।

ਪ੍ਰਸ਼ਨ 7.
ਵੱਖ-ਵੱਖ ਰੋਗਜ਼ਨਕ ਕਾਰਕਾਂ ਦੇ ਨਾਮ ਲਿਖੋ।
ਉੱਤਰ-
ਹਵਾ, ਪਾਣੀ ਤੇ ਮਿੱਟੀ ਪ੍ਰਦੂਸ਼ਣ ਵੱਖ-ਵੱਖ ਬਿਮਾਰੀਆਂ ਨੂੰ ਫੈਲਾਉਣ ਵਾਲੇ ਕਾਰਕ ਹਨ। ਇਨ੍ਹਾਂ ਤੋਂ ਇਲਾਵਾ ਓਜ਼ੋਨ, SO2, CO2, ਜੀਵਾਣੂ, ਪ੍ਰੋਟੋਜ਼ੋਆ, ਕੀਟਨਾਸ਼ਕ, ਪਲਾਸਟਿਕ ਦੀਆਂ ਵਸਤੂਆਂ ਆਦਿ ਵੀ ਵੱਖ-ਵੱਖ ਬਿਮਾਰੀਆਂ ਨੂੰ ਫੈਲਾਉਣ ਵਾਲੇ ਕਾਰਕ ਹਨ।

ਪ੍ਰਸ਼ਨ 8.
ਸ਼ੋਰ ਪ੍ਰਦੂਸ਼ਣ ਮਨੁੱਖੀ ਸਿਹਤ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਸ਼ੋਰ ਪ੍ਰਦੂਸ਼ਣ ਕਾਰਨ ਉੱਚ ਰਕਤ ਦਬਾਅ, ਪੈਪਟਿਕ ਅਲਸਰ, ਪਾਚਨ ਸੰਬੰਧੀ ਸਮੱਸਿਆਵਾਂ, ਮਨੋਵਿਗਿਆਨਿਕ ਰੁਕਾਵਟਾਂ ਅਤੇ ਦਬਾਅ ਪੈਦਾ ਹੁੰਦਾ ਹੈ।

ਪ੍ਰਸ਼ਨ 9.
ਭੋਪਾਲ ਗੈਸ ਦੁਖਾਂਤ ਨਾਲ ਸੰਬੰਧਿਤ ਰਸਾਇਣਿਕ ਪਦਾਰਥ ਦਾ ਨਾਮ ਲਿਖੋ ।
ਉੱਤਰ-
ਮੀਥਾਈਲ ਆਈਸੋਸਾਇਆਨੇਟ (Methyl Isocyanate)।

PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ

ਪ੍ਰਸ਼ਨ 10.
ਮੱਛਰਾਂ ਦੁਆਰਾ ਫੈਲਣ ਵਾਲੀਆਂ ਬਿਮਾਰੀਆਂ ਦੇ ਨਾਂਅ ਲਿਖੋ ?
ਉੱਤਰ-
ਮਲੇਰੀਆ, ਡੇਂਗੂ ਅਤੇ ਫਾਈਲੇਰੀਆ ਆਦਿ ।

ਪ੍ਰਸ਼ਨ 11.
ਭੋਪਾਲ ਵਿਚ ਜਿਹੜਾ ਦੁਖਾਂਤ ਸੰਨ 1984 ਨੂੰ ਹੋਇਆ, ਉਸ ਦਾ ਕੀ ਕਾਰਨ ਸੀ ?
ਉੱਤਰ-
ਭੋਪਾਲ ਵਿੱਚ ਹੋਏ ਇਸ ਦੁਖਾਂਤ ਦੀ ਵਜਾ ਫੈਕਟਰੀ ਵਿਚ ਮੀਥਾਈਲ ਆਈਸੋਸਾਈਆਨੇਟ (Methyl socyanate) ਗੈਸ ਦਾ ਰਿਸਣਾ ਸੀ । ਫੈਕਟਰੀ/ਉਦਯੋਗ ਦਾ ਨਾਅ ਯੂਨੀਅਨ ਕਾਰਬਾਈਡ ਹੈ ਕੀਟਨਾਸ਼ਕ ਉਦਯੋਗ ( Union Carbide insecticide Industry) ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਸੈਕੰਡਰੀ ਪ੍ਰਦੂਸ਼ਕ (Secondary Pollutants) ਕਿਵੇਂ ਬਣਦੇ ਹਨ ?
ਉੱਤਰ-
ਸੂਰਜ ਦੀ ਰੋਸ਼ਨੀ ਦੀ ਮੌਜੂਦਗੀ ਵਿਚ ਪ੍ਰਾਇਮਰੀ ਪ੍ਰਦੂਸ਼ਕਾਂ ਵਿਚਾਲੇ ਹੋਈਆਂ ਪਤਿਕਿਰਿਆਵਾਂ ਦੇ ਕਾਰਨ ਬਣਨ ਵਾਲੇ ਪ੍ਰਦੂਸ਼ਕ ਸੈਕੰਡਰੀ ਪਦੁਸ਼ਕ ਅਖਵਾਉਂਦੇ ਹਨ । ਜਿਵੇਂ ਓਜ਼ੋਨ ਅਤੇ ਪਿਰੋਕਸੀ ਐਸਿਲ ਨਾਈਵੇਟ (PAN) ਗੰਧਕ ਦਾ ਤੇਜ਼ਾਬ ਆਦਿ ।

ਪ੍ਰਸ਼ਨ 2.
ਘਰੇਲੂ ਰਹਿੰਦ-ਖੂੰਹਦ (Domestic Waste) ਵਿੱਚ ਸ਼ਾਮਲ ਠੋਸ ਪਦੁਸ਼ਕਾਂ ਦੀ ਸੂਚੀ ਬਣਾਓ।
ਉੱਤਰ-
ਘਰੇਲੂ ਠੋਸ ਵਿਅਰਥ ਪਦਾਰਥਾਂ ਵਿਚ ਪਲਾਸਟਿਕ ਦੇ ਟੁਕੜੇ, ਬੇਕਾਰ ਕਾਗਜ਼, ਪਾਲੀਥੀਨ ਬੈਗ, ਕੱਚ ਦੇ ਬਰਤਨ, ਚਮੜੇ ਦੇ ਟੁਕੜੇ, ਰਬੜ ਦੇ ਟੁਕੜੇ, ਖਾਲੀ ਡੱਬੇ, ਕੱਪੜੇ, ਬਚਿਆ-ਖੁਚਿਆ ਭੋਜਨ, ਧਾਤਾਂ ਦੇ ਟੁਕੜੇ ਆਦਿ ਸਭ ਸ਼ਾਮਲ ਹਨ।

ਪ੍ਰਸ਼ਨ 3.
ਨਾਈਟ੍ਰੋਜਨ ਤੇ ਸਲਫਰ ਦੇ ਵੱਖ-ਵੱਖ ਆਕਸਾਈਡ ਦੱਸੋ।
ਉੱਤਰ

ਨਾਈਟ੍ਰੋਜਨ ਦੇ ਆਕਸਾਈਡ
NO ਨਾਈਟ੍ਰੋਜਨ ਮੋਨੋਆਕਸਾਈਡ/ਨਾਈ ਆਕਸਾਈਡ
NO2 ਨਾਈਟ੍ਰੋਜਨ ਡਾਈਆਕਸਾਈਡ
N2O5 ਨਾਈਟ੍ਰੋਜਨ ਪੈਂਟੀਆਕਸਾਈਡ
N2O ਡਾਈਨਾਈਟ੍ਰੋਜਨ ਮੋਨੋਆਕਸਾਈਡ
ਸਲਫਰ ਦੇ ਆਕਸਾਈਡ
SO2
SO3
ਸਲਫਰ ਡਾਈਆਕਸਾਈਡ
ਸਲਫਰ ਈਆਕਸਾਈਡ

ਪ੍ਰਸ਼ਨ 4.
ਖੜ੍ਹਾ ਪ੍ਰਦੂਸ਼ਿਤ ਪਾਣੀ ਮਨੁੱਖੀ ਸਿਹਤ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ ?
ਉੱਤਰ-
ਖੜ੍ਹੇ ਹੋਏ ਪ੍ਰਦੂਸ਼ਿਤ ਪਾਣੀ ਵਿਚ ਵੱਖ-ਵੱਖ ਪ੍ਰਕਾਰ ਦੀਆਂ ਬੀਮਾਰੀਆਂ ਦੇ ਸ੍ਰੋਤ ਹੁੰਦੇ ਹਨ, ਜਿਸ ਤਰ੍ਹਾਂ ਬੈਕਟੀਰੀਆ, ਵਾਇਰਸ, ਪ੍ਰੋਟੋਜ਼ੋਆ ਅਤੇ ਪਰਜੀਵੀ ਆਦਿ। ਪਾਣੀ ਦੇ ਸੋਤਾਂ ਵਿਚ ਸੀਵੇਜ ਦਾ ਨਿਕਾਸ, ਇਨ੍ਹਾਂ ਰੋਗਾਣੂਆਂ ਦਾ ਸਭ ਤੋਂ ਵੱਡਾ ਸਾਧਨ ਹੈ। ਇਸ ਨਾਲ ਹੋਣ ਵਾਲੀਆਂ ਬੀਮਾਰੀਆਂ ਵਿਚ ਟਾਈਫਾਈਡ, ਹੈਜ਼ਾ, ਰੋਗਾਣੂਆਂ (Viruses) ਤੋਂ ਹੋਣ ਵਾਲੀਆਂ ਬਿਮਾਰੀਆਂ ਵਿਚ ਪੀਲੀਆ, ਪੋਲੀਓ ਆਦਿ ਮੁੱਖ ਹਨ। ਖੜ੍ਹਾ ਪਾਣੀ ਮਲੇਰੀਆ, ਫਾਇਲੇਰੀਆ, ਡੇਂਗੂ ਆਦਿ ਦੇ ਰੋਗਵਾਹਕ (ਮੱਛਰ) ਨੂੰ ਪੈਦਾ ਕਰਦਾ ਹੈ।

PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ

ਪ੍ਰਸ਼ਨ 5.
ਖ਼ਤਰਨਾਕ ਰਹਿੰਦ-ਖੂੰਹਦ ਦੇ ਪ੍ਰਬੰਧ ਲਈ ਕਿਹੜੇ-ਕਿਹੜੇ ਭੌਤਿਕ ਢੰਗ ਵਰਤੇ ਜਾਂਦੇ ਹਨ ? ਉਨ੍ਹਾਂ ਦੇ ਨਾਂ ਦੱਸੋ ।
ਉੱਤਰ-
ਖ਼ਤਰਨਾਕ ਫੋਕਟ ਪਦਾਰਥਾਂ ਦੇ ਇਲਾਜ ਲਈ ਵਰਤੇ ਜਾਂਦੇ ਭੌਤਿਕ ਤਰੀਕੇ ਨ-ਤਲ ਛੁੱਟਣਾ, ਛਾਣਨਾ, ਪ੍ਰਵਾਹ, ਅਪਕੇਂਦਰਨ, ਵਾਸ਼ਪੀਕਰਨ ਆਦਿ ।

(ੲ) ਛੋਟੇ ਉੱਤਰਾਂ ਵਾਲੇ ਸ਼ਿਨ (Type I)

ਪ੍ਰਸ਼ਨ 1.
ਜੀਵ-ਵਿਘਟਨਸ਼ੀਲ (Biodegradable Pollutants) ਤੇ ਅਜੀਵਅਵਿਘਟਨਸ਼ੀਲ : (Non-biodegradable Pollutants) ਪ੍ਰਦੂਸ਼ਕਾਂ ਵਿਚ ਕੀ ਅੰਤਰ ਹੈ ?
ਉੱਤਰ –

ਜੀਵ-ਵਿਘਟਨਸ਼ੀਲ ਪ੍ਰਦੂਸ਼ਕ (Biodegradable Pollutants) ਜੀਵ-ਅਵਿਘਟਨਸ਼ੀਲ ਪ੍ਰਦੂਸ਼ਕ (Non-biodegradable Pollutants)
1. ਇਹ ਪ੍ਰਦੁਸ਼ਕ ਵਾਤਾਵਰਣ ਵਿਚ ਸ਼ਾਮਲ ਪਾਕਿਰਤਿਕ ਅਪਘਟਕਾਂ ਦੀ ਕਿਰਿਆ ਵਿਧੀ ਨਾਲ ਸਾਧਾਰਨ ਤੱਤਾਂ ਵਿਚ ਵਿਘਟਿਤ ਹੋ ਜਾਂਦੇ ਹਨ। 1. ਇਹ ਦੁਸ਼ਕ ਵਾਤਾਵਰਣ ਦੇ ਸੂਖ਼ਮ-ਜੀਵਾਂ ਦੀ ਕਿਰਿਆ ਵਿਧੀ ਨਾਲ ਸਾਧਾਰਨ ਤੱਤਾਂ ਵਿਚ ਵਿਘਟਿਤ ਨਹੀਂ ਹੁੰਦੇ।
2. ਉਦਾਹਰਨ-ਲੱਕੜੀ, ਕੱਪੜਾ, ਕਾਗ਼ਜ਼ ਆਦਿ। 2. ਉਦਾਹਰਨ-ਪਲਾਸਟਿਕ, ਮਰਕਰੀ, ਸੀਸਾ ਆਦਿ।
3. ਇਹ ਪ੍ਰਦੂਸ਼ਕ ਭੋਜਨ ਲੜੀ ਵਿਚ ਸ਼ਾਮਿਲ ਨਹੀਂ ਹੁੰਦੇ । 3. ਇਹ, ਪ੍ਰਦੂਸ਼ਕ ਭੋਜਨ ਲੜੀ ਵਿਚ ਸ਼ਾਮਲ ਹੋਣ ‘ਤੇ ਜੀਵ ਵਿਸ਼ਾਲੀਕਰਨ ਪੈਦਾ ਕਰਦੇ ਹਨ।

ਪ੍ਰਸ਼ਨ 2.
ਵੱਖ-ਵੱਖ ਵ ਪ੍ਰਦੂਸ਼ਕਾਂ (Liquid Pollutants) ਦਾ ਸੰਖੇਪ ਵੇਰਵਾ ਦਿਓ।
ਉੱਤਰ-
ਵੱਖ-ਵੱਖ ਦਵ ਪਦੁਸ਼ਕਾਂ ਦੀ ਸੰਖੇਪ ਜਾਣਕਾਰੀ ਹੇਠਾਂ ਲਿਖੀ ਹੈ –

  1. ਉਦਯੋਗਿਕ ਪ੍ਰਦੂਸ਼ਕ (Industrial Pollutants)-ਇਸ ਵਿਚ ਉਦਯੋਗਿਕ ਧੰਦਿਆਂ ਦੁਆਰਾ ਛੱਡੇ ਜਾਣ ਵਾਲੇ ਜਿਸ ਵਿਚ ਰਸਾਇਣਿਕ ਪ੍ਰਦੂਸ਼ਕ ਜਿਸ ਤਰ੍ਹਾਂ ਕਲੋਰਾਈਡ, ਸਲਫਾਈਡ, ਸੀਸਾ, ਮਰਕਰੀ, ਆਰਸੈਨਿਕ, ਬੋਰਿਕ ਐਸਿਡ ਆਦਿ ਜ਼ਹਿਰੀਲੇ ਰਸਾਇਣ ਸ਼ਾਮਲ ਹੁੰਦੇ ਹਨ। .
  2. ਘਰੇਲੂ ਪ੍ਰਦੂਸ਼ਕ (Domestic Pollutants) – ਘਰੇਲੂ ਸੀਵੇਜ ਦਾ ਵਿਅਰਥ ਪਾਣੀ, ਜਿਸ ਵਿਚ ਸ੍ਰ ਪ੍ਰਦੂਸ਼ਕ ਇਸ ਵਿੱਚ ਮਨੁੱਖਾਂ ਦਾ ਮਲ-ਮੂਤਰ, ਸਾਬਣ, ਡਿਟਰਜੈਂਟ, ਜੀਵਾਣੂਨਾਸ਼ਕ ਆਦਿ ਸ਼ਾਮਿਲ ਹਨ ।
  3. ਖੇਤੀਬਾੜੀ ਪ੍ਰਦੂਸ਼ਕ (Agricultural Pollutants) -ਖੇਤੀਬਾੜੀ ਭੂਮੀ ਦੀ ਉੱਪਰਲੀ ਸੜਾ ਜਿਸ ਵਿਚ ਵੀ ਪਦੁਸ਼ਕ ਜਿਸ ਤਰ੍ਹਾਂ ਉੱਲੀਨਾਸ਼ਕ, ਕੀਟਨਾਸ਼ਕ ਆਦਿ।
  4. ਤੇਲ ਦਾ ਰਿਸਾਅ (Oil Substances)-ਪ੍ਰਾਕਿਰਤਿਕ ਰਿਸਾਅ, ਦੁਰਘਟਨਾਗ੍ਰਸਤ ਟੈਂਕਰ ਵਿਚੋਂ, ਸਮੁੰਦਰ ਵਿਚ ਡਰਿਲਿੰਗ ਪਲੇਟਫ਼ਾਰਮ, ਰਿਫਾਇਨਰੀ ਅਤੇ ਉਦਯੋਗਾਂ ਤੋਂ ਵਿਅਰਥ ਤੇਲ ਲੀਕ ਹੋ ਜਾਂਦਾ ਹੈ।

ਪ੍ਰਸ਼ਨ 3.
ਖ਼ਤਰਨਾਕ ਪਦਾਰਥਾਂ (Hazardous Substances) ਉੱਪਰ ਇੱਕ ਨੋਟ ਲਿਖੋ ।
ਉੱਤਰ-
ਉਹ ਵਿਅਰਥ ਪਦਾਰਥ, ਜੋ ਮਨੁੱਖੀ ਸਿਹਤ ‘ਤੇ ਵਾਤਾਵਰਣ ਲਈ ਘਾਤਕ ਸਿੱਧ ਹੋ ਸਕਦੇ ਹਨ, ਨੂੰ ਖ਼ਤਰਨਾਕ ਪਦਾਰਥ ਮੰਨਿਆ ਜਾਂਦਾ ਹੈ। ਇਨ੍ਹਾਂ ਨੂੰ ਉੱਚਿਤ ਢੰਗ ਨਾਲ ਰੱਖਣਾ ਚਾਹੀਦਾ ਹੈ, ਠੀਕ ਢੰਗ ਨਾਲ ਇਨ੍ਹਾਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ। ਇਹ ਵਿਅਰਥ ਠੋਸ,ਦ੍ਰਵ ਜਾਂ ਗੈਸੀ, ਸਭ ਪ੍ਰਕਾਰ ਦੇ ਹੋ ਸਕਦੇ ਹਨ। ਜਿਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਤੇਜ਼ਾਬ, ਡਾਈਆਕਸਿਨ, ਪਾਲੀਕਲੋਰੀਨੇਟਿਡ ਬਾਈਫਿਨਾਈਲ (PCB’s) ਆਦਿ।ਇਹ ਵਿਅਰਥ ਪਦਾਰਥ ਪਰਮਾਣੂ ਸ਼ਕਤੀ ਕੇਂਦਰਾਂ, ਕੀਟਨਾਸ਼ਕ, ਨਿਰਮਾਣ ਉਦਯੋਗਾਂ, ਰੱਖਿਆ ਅਨੁਸੰਧਾਨ ਪ੍ਰਯੋਗਸ਼ਾਲਾਵਾਂ, ਵਿਸ਼ਵ-ਵਿਦਿਆਲਿਆਂ ਦੀਆਂ ਪ੍ਰਯੋਗਸ਼ਾਲਾਵਾਂ, ਵੱਡੇ ਹਸਪਤਾਲ ਅਤੇ ਫ਼ੌਜ ਦੀਆਂ ਛਾਉਣੀਆਂ ਆਦਿ ਵਲੋਂ ਪੈਦਾ ਹੁੰਦੇ ਹਨ। ਇਨ੍ਹਾਂ ਪਦਾਰਥਾਂ ਦੇ ਅਨਉਚਿਤ ਕੰਟਰੋਲ ’ਤੇ ਪ੍ਰਕਿਰਿਆ ਕਾਰਨ ਅਨੇਕ ਦਰਦਨਾਕ ਦੁਰਘਟਨਾਵਾਂ ਹੋ ਚੁੱਕੀਆਂ ਹਨ।

26 ਅਪਰੈਲ, 1986 ਨੂੰ ਸੋਵੀਅਤ ਯੂਨੀਅਨ ਵਿਚ ਚੈਰਨੋਬਿਲ ਵਿਚ ਵਿਸਫੋਟ ਨਾਲ ਨਿਊਕਲੀਅਰ ਰਿਐਕਟਰ ਨਸ਼ਟ ਹੋਣ ਨਾਲ ਵੱਡੀ ਸੰਖਿਆ ਵਿਚ ਰੇਡੀਓਐਕਟਿਵ ਪਦਾਰਥ ਵਾਯੂਮੰਡਲ ਵਿਚ ਫੈਲ ਗਏ। ਭੋਪਾਲ ਵਿਚ ਕੀਟਨਾਸ਼ਕ ਉਦਯੋਗ ਭੰਡਾਰ ਟੈਂਕ ਵਿਚੋਂ ਮਿਥਾਈਲ ਆਈਸੋਸਾਇਆਨੇਟ (MC) ਲੀਕ ਕਰਨ ਨਾਲ 2300 ਤੋਂ ਵੱਧ ਲੋਕ ਮਾਰੇ ਗਏ। ਇਨ੍ਹਾਂ ਦੁਰਘਟਨਾਵਾਂ ਦਾ ਇਕ ਵੱਡਾ ਕਾਰਨ ਹੈ, ਖ਼ਤਰਨਾਕ ਪਦਾਰਥ। ਇਨ੍ਹਾਂ ਦਾ ਉੱਚਿਤ ਸੁਰੱਖਿਆ ਪ੍ਰਬੰਧਾਂ ਜਿਸ ਤਰ੍ਹਾਂ ਪੈਦਾ ਕਰਨ ਵਾਲੇ ਸਾਧਨਾਂ ਵਿਚ ਕਮੀ, ਰਸਾਇਣਿਕ ਪ੍ਰਤੀਕਿਰਿਆ ਤੇ ਅਪਕੇਂਦਰੀਕਰਣ ਆਦਿ ਦੁਆਰਾ ਪ੍ਰਬੰਧਨ ਕਰਨਾ ਚਾਹੀਦਾ ਹੈ।

PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ

ਪ੍ਰਸ਼ਨ 4.
ਭਸਮੀਕਰਨ (Incineration) ਖਤਰਨਾਕ ਰਹਿੰਦ-ਖੂੰਹਦ ਦੇ ਬੰਧਨ ਵਿੱਚ ਕਿਵੇਂ ਸਹਾਇਤਾ ਕਰਦਾ ਹੈ ?
ਉੱਤਰ-
ਭਸਮੀਕਰਨ ਵਿਧੀ ਦੁਆਰਾ ਭੱਠੀ ਵਿਚ 1000°C ਤਾਪਮਾਨ ‘ਤੇ ਖ਼ਤਰਨਾਕ ਵਿਅਰਥ ਪਦਾਰਥਾਂ ਨੂੰ ਸੁਆਹ (ਭਸਮ ਵਿਚ ਤਬਦੀਲ ਕੀਤਾ ਜਾਂਦਾ ਹੈ। ਇਸ ਵਿਧੀ ਦੁਆਰਾ ਖ਼ਤਰਨਾਕ ਵਿਅਰਥ ਪਦਾਰਥ, ਹਾਨੀਰਹਿਤ ਗੈਸਾਂ ਵਿਚ ਬਦਲ ਸਕਦੇ ਹਨ ਤੇ ਵਿਅਰਥ ਪਦਾਰਥਾਂ ਨੂੰ ਸੰਭਾਲਣ ਵਿਚ ਜਗ੍ਹਾ ਵੀ ਘੱਟ ਲੱਗਦੀ ਹੈ। ਇਸ ਨਾਲ ਡੂੰਘੀਆਂ ਥਾਂਵਾਂ ਨੂੰ ਭਰਿਆ ਜਾ ਸਕਦਾ ਹੈ ਤੇ ਤਿਆਰ ਹੋਈ ਭਸਮ ਜਾਂ ਸੁਆਹ ਨਾਲ ਜ਼ਮੀਨ ਦਾ ਪੱਧਰ ਠੀਕ ਜਾਂ ਲੈਵਲਿੰਗ ਕੀਤੀ ਜਾਂਦੀ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵੱਖ-ਵੱਖ ਪ੍ਰਕਾਰ ਦੇ ਠੋਸ ਪ੍ਰਦੂਸ਼ਕਾਂ (Solid Pollutants) ਦੀ ਚਰਚਾ ਕਰੋ।
ਉੱਤਰ-
ਠੋਸ ਅਵਸਥਾ ਵਿਚ ਪੈਦਾ ਹੋਏ ਵਿਅਰਥ ਪਦਾਰਥ, ਠੋਸ ਪਦੁਸ਼ਕ ਕਹਾਉਂਦੇ ਹਨ। ਠੋਸ ਪਦੁਸ਼ਕ ਮੁੱਖ ਤੌਰ ‘ਤੇ ਪੰਜ ਪ੍ਰਕਾਰ ਦੇ ਹੁੰਦੇ ਹਨ –

  • ਉਦਯੋਗਿਕ ਠੋਸ ਵਿਅਰਥ
  • ਘਰੇਲੂ ਠੋਸ ਵਿਅਰਥ
  • ਖੇਤੀਬਾੜੀ ਵਿਅਰਥ ਪਦਾਰਥ
  • ਹਸਪਤਾਲਾਂ ਦੇ ਵਿਅਰਥ ਪਦਾਰਥ
  • ਖਨਨ ਕਿਰਿਆ ਦੁਆਰਾ ਉਤਪੰਨ ਵਿਅਰਥ ।

(i) ਉਦਯੋਗਿਕ ਠੋਸ ਵਿਅਰਥ (Industrial Solid wastes) – ਇਸ ਵਿਚ ਨਿਰਮਾਣ ਕਾਰਜਾਂ ਦੁਆਰਾ ਪਦਾਰਥਾਂ ਦਾ ਬਚਿਆ ਵਿਅਰਥ, ਪੈਕ ਕੀਤੇ ਜਾਣ ਵਾਲੇ ਸਮਾਨ ਦੀਆਂ ਲੱਕੜੀਆਂ, ਸੂਤੀ, ਊਨੀ ਤੇ ਨਾਈਲਨ ਦੀਆਂ ਰੱਸੀਆਂ ਅਤੇ ਕੀਟਨਾਸ਼ਕ, ਬੀਜ, ਕੋਲਾ ਤੇ ਲੱਕੜੀ ਦੇ ਬਾਲਣ ਤੋਂ ਬਾਅਦ ਬਚੀ ਹੋਈ ਸੁਆਹ ਤੇ ਹੋਰ ਜ਼ਹਿਰੀਲੇ ਰਸਾਇਣ, ਲੋਹੇ ਦਾ ਚੂਰਾ ਜਾਂ ਚੂਰਨ, ਬਚੀਆਂ ਹੋਈਆਂ ਧਾਤਾਂ ਦੇ ਟੁਕੜੇ ਆਦਿ ।

(ii) ਘਰੇਲੂ ਠੋਸ ਵਿਅਰਥ (Domestic Wastes)-ਘਰਾਂ ਦਾ ਬਚਿਆ ਹੋਇਆ ਵਿਅਰਥ ਸਮਾਨ, ਜਿਸ ਤਰ੍ਹਾਂ ਬਚਿਆ ਹੋਇਆ ਭੋਜਨ, ਬੇਕਾਰ ਕਾਗਜ਼, ਖਾਲੀ ਡੱਬੀਆਂ, ਧਾਤਾਂ ਦੇ ਟੁਕੜੇ, ਕੱਚ ਦੇ ਟੁੱਟੇ ਹੋਏ ਬਰਤਨ, ਖਾਲੀ ਪਲਾਸਟਿਕ ਦੇ ਕੈਨ, ਬੋਤਲਾਂ, ਪਲਾਸਟਿਕ ਦੇ ਟੁਕੜੇ, ਰਬੜ ਦੇ ਟੁਕੜੇ ਤੇ ਪੋਲੀਥੀਨ ਬੈਗ ਆਦਿ ਸ਼ਾਮਿਲ ਹਨ ।

(iii) ਖੇਤੀਬਾੜੀ ਵਿਅਰਥ ਪਦਾਰਥ (Agricultural Wastes)-ਖੇਤਾਂ ਦੇ ਬਚੇ ਵਿਅਰਥ ਪਦਾਰਥਾਂ ਨੂੰ ਖੇਤੀਬਾੜੀ ਵਿਅਰਥ ਪਦਾਰਥ ਕਹਿੰਦੇ ਹਨ, ਜਿਸ ਤਰ੍ਹਾਂ ਰੱਸੀਆਂ ਦੇ ਟੁਕੜੇ, ਫ਼ਸਲਾਂ ਦਾ ਵਿਅਰਥ, ਗੋਬਰ, ਕੀਟਨਾਸ਼ਕਾਂ ਦੇ ਖਾਲੀ ਡੱਬੇ, ਪਲਾਸਟਿਕ ਤੇ ਟੁੱਟੇ ਹੋਏ ਔਜ਼ਾਰਾਂ ਦੇ ਹਿੱਸੇ ਆਦਿ।

(iv) ਹਸਪਤਾਲਾਂ ਦਾ ਵਿਅਰਥ ਪਦਾਰਥ (Medical Wastesਇਸ ਵਿਚ ਖਾਲੀ ਗਲਾਸ, ਖ਼ਰਾਬ ਹੋ ਚੁੱਕੀਆਂ ਦਵਾਈਆਂ, ਬੇਕਾਰ ਪੱਟੀਆਂ, ਗੂੰ, ਸੁੱਟੀਆਂ ਗਈਆਂ ਸਰਿੰਜਾਂ, ਵਿਅਰਥ ਪਈਆਂ ਸ਼ੀਸ਼ੇ ਦੀਆਂ ਬੋਤਲਾਂ, ਗੁਲੂਕੋਜ਼ ਵਾਲੀਆਂ ਪਲਾਸਟਿਕ ਦੀਆਂ ਬੋਤਲਾਂ ਤੇ ਸੱਟੇ ਗਏ ਯੰਤਰ ਆਦਿ ਸ਼ਾਮਿਲ ਹੁੰਦੇ ਹਨ।

(v) ਸਲੇਟ ਦੇ ਪੱਥਰ ਦੀ ਖਨਨ ਪ੍ਰਕਿਰਿਆ ਦੁਆਰਾ ਪੈਦਾ ਹੋਏ ਵਿਅਰਥ ਪਦਾਰਥ (Wastes from Mining Activities or Quarying)- ਇਸ ਵਿਚ ਪਾਲੀ ਸਾਰੇ ਠੋਸ ਵਿਅਰਥ ਪਦਾਰਥ ਪੈਦਾ ਹੁੰਦੇ ਹਨ, ਜਿਸ ਤਰ੍ਹਾਂ ਧਾਤੁ ਵਾਲੀਆਂ ਚੱਟਾਨਾਂ ਦੀ ਮਿੱਟੀ, ਧਰਤੀ ਵਿਚੋਂ ਨਿਕਲਣ ਵਾਲੇ ਵਿਅਰਥ ਪਦਾਰਥ। ਇਨ੍ਹਾਂ ਸਾਰੇ ਠੋਸ ਪ੍ਰਦੂਸ਼ਕਾਂ ਨਾਲ ਵਾਤਾਵਰਣ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਇਨ੍ਹਾਂ ਵਿਅਰਥ ਪਦਾਰਥਾਂ ਨਾਲ ਗੰਦਗੀ ਫੈਲਦੀ ਹੈ, ਜਿਸ ਨਾਲ ਕਈ ਛੂਤ ਅਤੇ ਅਛੂਤ ਦੇ ਰੋਗ ਹੋਣ ਦੀ ਸੰਭਾਵਨਾ ਵੱਧਦੀ ਹੈ। ਇਸ ਲਈ ਇਨ੍ਹਾਂ ਵਿਅਰਥ ਪਦਾਰਥਾਂ ਦਾ ਪ੍ਰਬੰਧ ਕੀਤਾ ਜਾਣਾ ਬਹੁਤ ਜ਼ਰੂਰੀ ਹੈ।

ਪ੍ਰਸ਼ਨ 2.
ਹਵਾ ਪ੍ਰਦੂਸ਼ਣ (Air Pollution) ਤੋਂ ਹੋਣ ਵਾਲੇ ਰੋਗਾਂ ਤੇ ਸਿਹਤ ਸੰਬੰਧੀ ਵਿਗਾੜਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਹਵਾ ਪ੍ਰਦੂਸ਼ਣ (Air Pollution) ਦਾ ਪ੍ਰਭਾਵ ਮਨੁੱਖੀ ਸਿਹਤ ਲਈ ਅਤਿਅੰਤ ਹਾਨੀਕਾਰਕ ਹੈ। ਇਸ ਨਾਲ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਤੇ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਹਵਾ ਪ੍ਰਦੂਸ਼ਣ ਕਾਰਨ ਹਰ ਸਾਲ ਲਗਪਗ 3 ਮਿਲੀਅਨ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸਦੇ ਦੁਰਪ੍ਰਭਾਵਾਂ ਨਾਲ ਹੋਣ ਵਾਲੀਆਂਬਿਮਾਰੀਆਂ ਵਿਚ ਸਾਹ ਨਲੀ ਸੰਬੰਧੀ ਏਪੀਸੀਮਿਆ, ਫੇਫੜਿਆਂ ਦਾ ਕੈਂਸਰ, ਐਸਬੈਸਟੋਸਿਸ, ਸਿਲੀਕੋਸਿਸ, ਸਿਰ ਚਕਰਾਉਣਾ, ਸਿਰ ਦਰਦ, ਅੱਖਾਂ ਵਿਚ ਜਲਣ, ਗਲੇ ਵਿਚ ਦਰਦ, ਸਾਹ ਲੈਣ ਵਿਚ ਪਰੇਸ਼ਾਨੀ ਆਦਿ ਸ਼ਾਮਿਲ ਹਨ।

ਸਾਹ ਨਲੀ ਸੰਬੰਧੀ ਰੋਗ ਹਵਾ ਪ੍ਰਦੂਸ਼ਕਾਂ ਜਿਸ ਤਰ੍ਹਾਂ ਓਜ਼ੋਨ, ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਡਾਈਆਕਸਾਈਡ ਅਤੇ ਮਿੱਟੀ ਘੱਟੇ ਦੇ ਸੰਪਰਕ ਵਿਚ ਰਹਿਣ ਨਾਲ ਹੁੰਦਾ ਹੈ। ਬਲਗਮ, ਹਵਾ ਮਾਰਗ ਨੂੰ ਰੋਕ ਦਿੰਦੀ ਹੈ, ਜਿਸ ਨਾਲ ਸਾਹ ਲੈਣ ਵਿਚ ਪਰੇਸ਼ਾਨੀ ਹੁੰਦੀ ਹੈ। ਲੰਬੇ ਸਮੇਂ ਤਕ ਖੰਘ ਲੱਗਣ ਨਾਲ ਸਾਹ ਪ੍ਰਣਾਲੀ ਨਾਲ ਸੰਬੰਧਿਤ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ।

ਏਫ਼ੀਸੀਮਿਆ ਦੇ ਮਰੀਜ਼ਾਂ ਵਿਚ ਫੇਫੜਿਆਂ ਦੇ ਫੈਲਣ ਅਤੇ ਸੁੰਘੜਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ। ਇਹ ਫੇਫੜਿਆਂ ਵਿਚ ਗੈਸਾਂ ਦੇ ਆਦਾਨ-ਪ੍ਰਦਾਨ ਲਈ ਸਾਹ ਨਲੀ ਦੀ ਸਤ੍ਹਾ ਨੂੰ ਘੱਟ ਕਰ ਦਿੰਦੀ ਹੈ ਅਤੇ ਮਰੀਜ਼ ਸਾਹ ਘੁਟਣ ਅਤੇ ਦਿਲ ਦੀ ਗਤੀ ਰੁਕਣ ਨਾਲ ਮਰ ਵੀ ਸਕਦਾ ਹੈ। ਕਈ ਪ੍ਰਦੂਸ਼ਕ ਵਿਸ਼ੇਸ਼ ਕਰਕੇ ਐਸਬੈਸਟਾਸ, ਬੈਰਿਲੀਅਮ, ਕ੍ਰੋਮੀਅਮ, ਆਰਸੈਨਿਕ ਤੇ ਨਿੱਕਲ ਸਾਹ ਨਲੀ ਦੀ ਤਿੱਲੀ ਦੇ ਅਸਮਾਨ ਵਿਕਾਸ ਨੂੰ ਪ੍ਰੋਤਸਾਹਿਤ ਕਰਦੇ ਹਨ ਜਿਸ ਨਾਲ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ।

ਐਸਬੈਸਟਾਸ ਦੀ ਧੂੜ (Asbestos Fibres) ਅਤੇ ਕੁਆਰਟਜ਼ ਕਣਾਂ ਨਾਲ ਐਸਬੈਸਟੋਸਿਸ ਹੋ ਜਾਂਦਾ ਹੈ। ਇਸ ਪ੍ਰਕਾਰ ਸਿਲੀਕਾਨ ਦੇ ਕਣਾਂ ਨਾਲਸਿਲੀਕੋਸਿਸ ਰੋਗ ਹੁੰਦਾ ਹੈ। ਸਿਲੀਕੋਸਿਸ ਤੇ ਐਸਬੈਸਟੋਸਿਸ ਪੀੜਤ ਲੋਕ ਜ਼ਿਆਦਾ ਖੰਘ ਤੇ ਸਾਹ ਦੀ ਕਮੀ ਨਾਲ ਸਿਤ ਰਹਿੰਦੇ ਹਨ। ਧੂੰਆਂ, ਗੈਸ, ਧੁੰਦ ਆਦਿ ਨਾਲ ਸਾਹ ਸੰਬੰਧੀ ਸਮੱਸਿਆਵਾਂ ਜਿਸ ਤਰ੍ਹਾਂ ਅਸਥਮਾ ਤੇ ਐਲਰਜ਼ੀ ਹੋ ਜਾਂਦੀ ਹੈ। ਹਵਾ ਪ੍ਰਦੂਸ਼ਣ ਮੁੱਖ ਤੌਰ ‘ਤੇ ਸਾਹ ਨਲੀ ਵਿਚ ਗਲਾ, ਫੇਫੜੇ ਆਦਿ ਦੇ ਰੋਗਾਂ ਅਤੇ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ ।

ਪ੍ਰਸ਼ਨ 3.
ਪ੍ਰਦੂਸ਼ਿਤ ਪਾਣੀ (Polluted Water) ਕਾਰਨ ਮਨੁੱਖੀ ਸਿਹਤ ਉੱਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਵਰਣਨ ਕਰੋ।
ਉੱਤਰ-
ਪਾਣੀ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਵਿਚੋਂ ਇਕ ਹੈ | ਪਾਣੀ ਤੋਂ ਬਿਨਾਂ ਜੀਵਨ ਅਸੰਭਵ ਹੈ | ਪਰ ਪਾਣੀ ਦੇ ਪ੍ਰਦੂਸ਼ਣ ਨੇ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਉਤਪੰਨ ਕਰ ਦਿੱਤੀਆਂ ਹਨ | ਪ੍ਰਦੂਸ਼ਿਤ ਪਾਣੀ ਕਈ ਪ੍ਰਕਾਰ ਦੇ ਬੈਕਟੀਰੀਆ (ਜੀਵਾਣੂਆਂ, ਰੋਗਾਣੂਆਂ (Virus), ਪ੍ਰੋਟੋਜ਼ੋਆ ਅਤੇ ਕਿਰਮਾਂ (Worms) ਆਦਿ ਨਿਵਾਸ ਦਾ ਸਥਾਨ ਬਣ ਗਏ ਹਨ |

ਘਰਾਂ ਤੋਂ ਨਿਕਲਣ ਵਾਲਾ ਜਲ-ਮਲ (Sewage) ਅਤੇ ਉਦਯੋਗਾਂ ਤੋਂ ਨਿਕਲਣ ਵਾਲੇ ਵਹਿਣ ਆਦਿ ਪਾਣੀ ਦੇ ਪ੍ਰਦੂਸ਼ਣ ਦੇ ਮੁੱਖ ਸ੍ਰੋਤ ਹਨ । ਪ੍ਰਦੂਸ਼ਿਤ ਪਾਣੀ ਦੀ ਵਰਤੋਂ ਕਰਨ ਨਾਲ ਲੱਗਣ ਵਾਲੇ ਕੁੱਝ ਰੋਗਾਂ ਦਾ ਸੰਖੇਪ ਵੇਰਵਾ ਅੱਗੇ ਦਿੱਤਾ ਗਿਆ ਹੈ
PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ 1
ਮਨੁੱਖੀ ਸਰੀਰ ਅੰਦਰ ਕੈਡਮੀਅਮ (Cadmium) ਦੀ ਮੌਜੂਦਗੀ ਦੇ ਕਾਰਨ ਇਕਾਈਇਤਾਈ (Itai-Itai) ਰੋਗ ਲੱਗ ਜਾਂਦਾ ਹੈ ਅਤੇ ਇਸ ਰੋਗ ਦੇ ਕਾਰਨ ਹੱਡੀਆਂ ਅਤੇ ਜੋੜਾਂ ਵਿਚ ਦਰਦ ਪੈਂਦਾ ਹੋ ਜਾਂਦੀ ਹੈ । ਮਨੁੱਖੀ ਸਰੀਰ ਅੰਦਰ ਪਾਰਾ (Mercury) ਦੀ ਹੋਂਦ ਦੇ ਕਾਰਨ ਜਿਹੜੀ ਬੀਮਾਰੀ ਲਗਦੀ ਹੈ ਉਸ ਨੂੰ ਮਿਨੀਮਾਣਾ (Minimata) ਆਖਦੇ ਹਨ । ਇਸ ਦਾ ਕਾਰਨ ਮਰਕਰੀ ਨਾਲ ਪ੍ਰਦੂਸ਼ਿਤ ਹੋਈਆਂ ਮੱਛੀਆਂ ਦਾ ਸੇਵਨ ਹੈ । ਪੀਣ ਵਾਲੇ ਪਾਣੀ ਵਿਚ ਫਲੋਰਾਈਡਜ਼ ਦੀ ਮੌਜੂਦਗੀ ਦੇ ਕਾਰਨ ਮਨੁੱਖੀ ਦੰਦਾਂ ਵਿਚ ਨੁਕਸ ਪੈਦਾ ਹੋ ਜਾਂਦੇ ਹਨ, ਦੰਦ ਕਰੂਪ ਹੋ ਜਾਂਦੇ ਹਨ, ਹੱਡੀਆਂ ਅਤੇ ਜੋੜ ਪੀਡੇ ਹੋ ਜਾਂਦੇ ਹਨ ।’ ਪ੍ਰਦੂਸ਼ਿਤ ਪਾਣੀਆਂ ਦਾ ਸੇਵਨ ਕਰਨ ਨਾਲ ਹਰ ਸਾਲ ਮਰਨ ਵਾਲਿਆਂ ਦੀ ਸੰਖਿਆ 5 ਮਿਲੀਅਨ ਤੋਂ ਵੱਧ ਹੈ ।

ਪ੍ਰਸ਼ਨ 4.
ਖ਼ਤਰਨਾਕ ਰਹਿੰਦ-ਖੂੰਹਦ (Hazardous Waste) ਦੇ ਪ੍ਰਬੰਧਨ ਲਈ ਵਰਤੇ ਜਾਂਦੇ ਵੱਖ-ਵੱਖ ਢੰਗਾਂ ਦੀ ਚਰਚਾ ਕਰੋ।
ਉੱਤਰ-
ਖ਼ਤਰਨਾਕ ਰਹਿੰਦ-ਖੂੰਹਦ ਤੋਂ ਭਾਵ ਹੈ, ਉਹ ਵਿਅਰਥ ਪਦਾਰਥ, ਜੋ ਮਨੁੱਖੀ ਸਿਹਤ ਅਤੇ ਵਾਤਾਵਰਣ ਲਈ ਘਾਤਕ ਸਿੱਧ ਹੋ ਸਕਦੇ ਹਨ। ਇਨ੍ਹਾਂ ਦਾ ਉੱਚਿਤ ਪ੍ਰਬੰਧਨ ਕਰਨਾ ਬਹੁਤ ਹੀ ਮਹੱਤਵਪੂਰਨ ਹੈ। ਇਨ੍ਹਾਂ ਪਦਾਰਥਾਂ ਵਿਚ ਨਰਵ ਗੈਸ, ਡਾਈਆਕਸਿਨ, ਭਾਰੀ ਧਾਤਾਂ, ਕਾਰਬਨਿਕ ਪਦਾਰਥ, ਘੁਲਣਸ਼ੀਲ ਪਾਲੀਕਲੋਰੀਨੇਟਿਡ ਬਾਈਫਿਨਾਈਲ, ਕੀਟਨਾਸ਼ਕ ਅਤੇ ਰੇਡੀਓ ਐਕਟਿਵ ਪਦਾਰਥ ਸ਼ਾਮਲ ਹਨ।

ਖ਼ਤਰਨਾਕ ਵਿਅਰਥ ਪਦਾਰਥਾਂ ਦਾ ਪ੍ਰਬੰਧ ਇਸ ਪ੍ਰਕਾਰ ਕੀਤਾ ਜਾ ਸਕਦਾ ਹੈ –

  1. ਵਰਤੋਂ ਦੀ ਮਾਤਰਾ ਵਿਚ ਕਮੀ (Reduction in Quantity Used)-ਖ਼ਤਰਨਾਕ ਵਿਅਰਥ ਪਦਾਰਥ ਪੈਦਾ ਕਰਨ ਵਾਲੇ ਸਾਧਨਾਂ ਦੀ ਵਰਤੋਂ ਵਿਚ ਕਮੀ ਨਾਲ ਇਸਨੂੰ ਘੱਟ ਕੀਤਾ ਜਾ ਸਕਦਾ ਹੈ ।
  2. ਪੁਨਰ ਚੱਕਰਣ ਦੁਆਰਾ ਪੁਨਰ ਰਚਨਾ (Reformation by Recycling)- ਪੁਨਰ-ਚੱਕਰਣ ਤੋਂ ਭਾਵ ਹੈ, ਇਕ ਵਾਰ ਉਪਯੋਗ ਕੀਤੀ ਜਾ ਚੁੱਕੀ ਵਸਤੂ ਨੂੰ ਦੁਬਾਰਾ ਵਰਤਣ ਦੇ ਯੋਗ ਬਣਾਉਣਾ। ਜਿਸ ਤਰ੍ਹਾਂ ਪਲਾਸਟਿਕ ਦੀਆਂ ਵਸਤੂਆਂ ਨੂੰ ਫ਼ੈਕਟਰੀਆਂ ਵਿਚ ਪਿਘਲਾ ਕੇ ਪੁਨਰ ਰਚਨਾ ਕਰਕੇ ਨਵੀਆਂ-ਨਵੀਆਂ ਸ਼ਕਲਾਂ ਤੇ ਸਾਂਚਿਆਂ ਵਿਚ ਢਾਲ ਕੇ ਉਪਯੋਗ ਵਿਚ ਲਿਆਂਦਾ ਜਾਂਦਾ ਹੈ।
  3. ਕੱਚੇ ਮਾਲ ਦੇ ਰੂਪ ਵਿਚ ਪੁਨਰ ਪ੍ਰਯੋਗ ਕਰਨਾ (Reuse in the form of raw material by other Industries)-ਇਕ ਉਦਯੋਗ ਦੇ ਖ਼ਤਰਨਾਕ ਵਿਅਰਥ ਪਦਾਰਥਾਂ ਨੂੰ ਹੋਰ ਉਦਯੋਗਾਂ ਦੁਆਰਾ ਕੱਚੇ ਮਾਲ ਦੇ ਰੂਪ ਵਿਚ ਪ੍ਰਯੋਗ ਵਿਚ ਲਿਆਉਣ ਨਾਲ ਇਨ੍ਹਾਂ ਵਿਅਰਥ ਪਦਾਰਥਾਂ ਦੇ ਬੁਰੇ ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ।
  4. ਭੌਤਿਕ ਉਪਾਅ (Physical Treatment)-ਖ਼ਤਰਨਾਕ ਵਿਅਰਥ ਪਦਾਰਥਾਂ ਦੇ ਭੌਤਿਕ ਉਪਾਅ ਦੁਆਰਾ ਵੀ ਇਸਦੇ ਬੁਰੇ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸਦੇ ਭੌਤਿਕ ਉਪਾਅ ਜਿਸ ਤਰ੍ਹਾਂ ਤਲਛੱਟ ਵਿਚ ਜਮਾਂ ਕਰਨਾ, ਛਾਣਨਾ, ਪ੍ਰਵਾਹਿਤ ਕਰਨਾ, ਵਾਸ਼ਪੀਕਰਨ ਤੇ ਅਪਕੇਂਦਰੀਕਰਨ ਆਦਿ ਮੁੱਖ ਹਨ।
  5. ਰਸਾਇਣਿਕ ਉਪਾਅ (Chemical Treatment)-ਇਸ ਵਿਚ ਰਸਾਇਣਿਕ ਪ੍ਰਕਿਰਿਆਵਾਂ ਜਿਸ ਤਰ੍ਹਾਂ ਤੇਜ਼ਾਬੀ ਅਤੇ ਖਾਰੀ ਵਿਅਰਥ ਪਦਾਰਥਾਂ ਦਾ ਸ਼ਿਬਲੀਕਰਨ, ਰਸਾਇਣਿਕ ਪ੍ਰਤੀਕਿਰਿਆ ਦੁਆਰਾ ਅਵਖੇਪਣ, ਕਿਰਿਆਸ਼ੀਲ ਕਾਰਬਨ ਦੁਆਰਾ ਅਵਸ਼ੋਸ਼ਣ ਅਤੇ ਆਇਨ ਪ੍ਰਦਾਨ ਕਿਰਿਆ ਵਿਚ ਆਇਨਾਂ ਨੂੰ ਹਟਾਉਣਾ ਆਦਿ ਮੁੱਖ ਹਨ।
  6. ਜੈਵਿਕ ਉਪਾਅ (Biological Treatment-ਇਸ ਵਿਚ ਸੂਖ਼ਮ ਜੀਵਾਂ ਦਾ ਉਪਯੋਗ ਕਰਕੇ ਖ਼ਤਰਨਾਕ ਵਿਅਰਥ ਪਦਾਰਥਾਂ ਨੂੰ ਅਪਘਟਿਤ ਕਰਕੇ ਉਨ੍ਹਾਂ ਨੂੰ ਘੱਟ ਹਾਨੀਕਾਰਕ ਬਣਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਜ਼ਹਿਰੀਲਾ ਬਣਾਉਣ ਤੋਂ ਰੋਕਣ ਲਈ ਮੋਮ ਜਾਂ ਚਿਕਣੀ ਵਸਤੂ ਲਗਾ ਕੇ ਰੱਖਣਾ ਚਾਹੀਦਾ ਹੈ।
  7. ਭਸਮੀਕਰਨ (Incineration)-ਇਸ ਵਿਚ ਵਿਅਰਥ ਪਦਾਰਥਾਂ ਨੂੰ ਮੋਮ ਲਗਾ ਕੇ ਕੰਟਰੋਲ ਹਾਲਤਾਂ ਵਿਚ ਉੱਚ ਤਾਪਮਾਨ ਤੇ ਭੱਠੀ ਵਿਚ ਜਲਾ ਕੇ ਗੈਸਾਂ ਵਿਚ ਬਦਲ ਦਿੱਤਾ ਜਾਂਦਾ ਹੈ।” ਭਸਮੀਕਰਨ ਲਈ 1000°C ਤੋਂ ਜ਼ਿਆਦਾ ਤਾਪਮਾਨ ਤੇ ਵਿਅਰਥ ਪਦਾਰਥਾਂ ਨੂੰ ਹਾਨੀ ਰਹਿਤ ਗੈਸਾਂ ਵਿਚ ਬਦਲਣ ਲਈ ਪਲਾਜ਼ਮਾ ਟਾਰਚ ਦਾ ਪ੍ਰਯੋਗ ਕੀਤਾ ਜਾਂਦਾ ਹੈ। ਭਸਮੀਕਰਨ ਦੀ ਵਿਧੀ ਜਿੱਥੇ ਜ਼ਿਆਦਾ ਸਹਾਇਕ ਹੈ, ਉੱਥੇ ਜ਼ਿਆਦਾ ਖ਼ਰਚੀਲੀ ਵੀ ਹੈ।
  8. ਲੈਂਡਫਿਲ ਵਿਚ ਵਿਅਰਥ ਪਦਾਰਥਾਂ ਨੂੰ ਦਬਾਉਣਾ (Landhill Construction) – ਲੈਂਡਫਿਲ ਖ਼ਾਸ ਤੌਰ ‘ਤੇ ਤਿਆਰ ਕੀਤੇ ਗਏ ਖੱਡੇ ਹੁੰਦੇ ਹਨ, ਜਿਨ੍ਹਾਂ ਵਿਚ ਲੰਬੇ ਸਮੇਂ ਲਈ ਖ਼ਤਰਨਾਕ ਵਿਅਰਥ ਠੋਸ ਪਦਾਰਥਾਂ ਨੂੰ ਇਕੱਠੇ ਕਰਕੇ ਰੱਖਿਆ ਜਾਂਦਾ ਹੈ।

PSEB 11th Class Environmental Education Solutions Chapter 8 ਪ੍ਰਦੂਸ਼ਣ ਅਤੇ ਰੋਗ

ਇਸਦੇ ਨਿਰਮਾਣ ਲਈ ਜਗ੍ਹਾ ਦੀ ਸਾਵਧਾਨੀ ਨਾਲ ਚੋਣ ਕੀਤੀ ਜਾਂਦੀ ਹੈ। ਲੈਂਡਫਿਲ ਦੀ ਸਤ੍ਹਾ ‘ਤੇ ਚਿਕਣੀ ਮਿੱਟੀ ਅਤੇ ਪਲਾਸਟਿਕ ਵਿਛਾਈ ਹੁੰਦੀ ਹੈ ਤਾਂ ਕਿ ਇਸ ਨਾਲ ਵਿਅਰਥ ਪਦਾਰਥਾਂ ਦਾ ਰਿਸਾਅ ਭੂਮੀਗਤ ਪਾਣੀ ਨੂੰ ਪ੍ਰਦੂਸ਼ਿਤ ਨਾ ਕਰ ਸਕੇ। ਖ਼ਤਰਨਾਕੇ ਵਿਅਰਥ ਪਦਾਰਥਾਂ ਨੂੰ ਸੀਲਬੰਦ ਡੱਬਿਆਂ ਵਿਚ ਭਰ ਕੇ ਲੈਂਡਫਿਲ ਵਿਚ ਰੱਖ ਕੇ ਮਿੱਟੀ ਨਾਲ ਢੱਕ ਦਿੱਤਾ ਜਾਂਦਾ ਹੈ। ਇਸ ਗੱਲ ਦਾ ਨਿਸ਼ਚਿਤ ਰੂਪ ਵਿਚ ਖਿਆਲ ਰੱਖਿਆ ਜਾਵੇ ਕਿ ਖ਼ਤਰਨਾਕ ਨਿਊਕਲੀਅਰ ਰੇਡੀਓ ਐਕਟਿਵ ਵਿਅਰਥ ਪਦਾਰਥਾਂ ਨੂੰ ਚੱਟਾਨਾਂ ਦੇ ਕਾਫ਼ੀ ਹੇਠਾਂ ਦੱਬਿਆ ਜਾਵੇ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

Punjab State Board PSEB 11th Class Environmental Education Book Solutions Chapter 7 ਵਾਤਾਵਰਣਿਕ ਪ੍ਰਦੂਸ਼ਣ Textbook Exercise Questions and Answers.

PSEB Solutions for Class 11 Environmental Education Chapter 7 ਵਾਤਾਵਰਣਿਕ ਪ੍ਰਦੂਸ਼ਣ

Environmental Education Guide for Class 11 PSEB ਵਾਤਾਵਰਣਿਕ ਪ੍ਰਦੂਸ਼ਣ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਾਤਾਵਰਣ ਪ੍ਰਦੂਸ਼ਣ (Environmental Pollution) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਵਾਤਾਵਰਣ ਪ੍ਰਦੂਸ਼ਣ ਤੋਂ ਭਾਵ ਹੈ, ਕਿ ਵਾਤਾਵਰਣ ਨੂੰ ਵਿਅਰਥ ਬਚੇ ਪਦਾਰਥਾਂ ਤੇ ਹੋਰ ਅਸ਼ੁੱਧੀਆਂ ਨਾਲ ਪ੍ਰਦੂਸ਼ਿਤ ਕਰਨ ਦੀ ਪ੍ਰਕਿਰਿਆ।

ਪ੍ਰਸ਼ਨ 2.
ਕੁਦਰਤੀ ਪ੍ਰਦੂਸ਼ਣ (Natural Pollution) ਲਈ ਜ਼ਿੰਮੇਵਾਰ ਕਾਰਕਾਂ ਦੇ ਨਾਂ ਦੱਸੋ।
ਉੱਤਰ-
ਜਵਾਲਾਮੁਖੀ ਦਾ ਕਿਰਿਆਸ਼ੀਲ ਹੋਣਾ, ਚੱਟਾਨਾਂ ਦਾ ਖਿਸਕਣਾ, ਮਿੱਟੀ ਦਾ ਖੁਰਨਾ, ਕਾਰਬਨਿਕ ਪਦਾਰਥਾਂ ਦਾ ਅਪਘਟਨ ਆਦਿ ਪ੍ਰਾਕ੍ਰਿਤਕ ਪ੍ਰਦੂਸ਼ਣ ਦੇ ਕਾਰਨ ਹਨ।

ਪ੍ਰਸ਼ਨ 3.
ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ (Man-made Pollution) ਦੇ ਕੀ ਕਾਰਨ ਹਨ ?
ਉੱਤਰ-
ਸ਼ਹਿਰੀਕਰਨ, ਉਦਯੋਗੀਕਰਨ, ਪਰਿਵਹਿਣ ਤੇ ਖੇਤੀਬਾੜੀ ਆਦਿ ਸਭ ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ ਆਖਦੇ ਹਨ ।

ਪ੍ਰਸ਼ਨ 4.
ਪ੍ਰਦੂਸ਼ਣ (Pollution) ਦੀਆਂ ਮੁੱਖ ਕਿਸਮਾਂ ਕਿਹੜੀਆਂ ਹਨ ?
ਉੱਤਰ-
ਪ੍ਰਦੂਸ਼ਣ ਦੋ ਪ੍ਰਕਾਰ ਦਾ ਹੁੰਦਾ ਹੈ-

  • ਮਨੁੱਖ ਦੁਆਰਾ ਰਚਿਤ ਪ੍ਰਦੂਸ਼ਣ
  • ਪ੍ਰਾਕ੍ਰਿਤਕ ਪ੍ਰਦੂਸ਼ਣ।

ਪ੍ਰਸ਼ਨ 5.
ਹਵਾ ਵਿੱਚ ਕਿਹੜੀਆਂ ਮੁੱਖ ਗੈਸਾਂ ਮੌਜੂਦ ਹਨ ? .
ਉੱਤਰ-
ਹਵਾ ਵਿਚ ਮੁੱਖ ਗੈਸਾਂ ਨਾਈਟ੍ਰੋਜਨ (78%), ਆਕਸੀਜਨ (21%), ਕਾਰਬਨ ਡਾਈਆਕਸਾਈਡ (0.03%) ਤੇ ਹਾਈਡ੍ਰੋਜਨ ਆਦਿ ਮੌਜੂਦ ਹਨ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 6.
ਤਾਜ਼ੇ ਪਾਣੀ (Fresh Water) ਦੇ ਸ੍ਰੋਤਾਂ ਦੀ ਸੂਚੀ ਬਣਾਉ।
ਉੱਤਰ-
ਝੀਲਾਂ, ਝਰਨੇ, ਨਦੀਆਂ ਤੇ ਜ਼ਮੀਨੀ ਪਾਣੀ ਤਾਜ਼ੇ ਪਾਣੀ ਦੇ ਮੁੱਖ ਸੋਮੇ ਹਨ।

ਪ੍ਰਸ਼ਨ 7.
ਜੈਵਿਕ-ਵਿਸ਼ਾਲੀਕਰਨ (Biomagnification) ਕਿਸ ਨੂੰ ਆਖਦੇ ਹਨ ?
ਉੱਤਰ-
ਉੱਚ-ਕੋਟੀ ਦੇ ਖ਼ਪਤਕਾਰਾਂ ਦੇ ਸਰੀਰ ਵਿਚ ਵਿਸ਼ੈਲੇ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਦੇ ਵਾਧੇ ਨੂੰ ਜੀਵ-ਵਿਸ਼ਾਲੀਕਰਨ ਆਖਦੇ ਹਨ । ਇਸ ਦਾ ਮੁੱਖ ਕਾਰਨ ਭੋਜਨ ਲੜੀ ਵਿਚ ਵਿਸ਼ੈਲੇ ਪਦਾਰਥਾਂ ਦਾ ਦਾਖ਼ਲਾ ਹੈ ।

ਪ੍ਰਸ਼ਨ 8.
ਯੂਟਰੋਫੀਕੇਸ਼ਨ ਜਾਂ ਸੁਪੋਸ਼ਣ (Eutrophication) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਸੁਪੋਸ਼ਣ (Europhication)-ਨਾਈਟ੍ਰੇਟਸ ਅਤੇ ਫਾਸਫੇਟ ਯੁਕਤ ਰਸਾਇਣਿਕ ਖਾਦਾਂ ਦੀ ਪਾਣੀ ਅੰਦਰ ਮਾਤਰਾ ਦੇ ਵੱਧਣ ਕਾਰਨ ਅਜਿਹੇ ਪਾਣੀ ਅੰਦਰ ਐਲਗੀ/ਕਾਈ ਦੀ ਮਾਤਰਾ ਬਹੁਤ ਵੱਧ ਜਾਣ ਨੂੰ ਸੁਪੋਸ਼ਣ ਆਖਦੇ ਹਨ । ਸੁਪੋਸ਼ਣ ਦੇ ਕਾਰਨ ਪਾਣੀ ਅੰਦਰ ਰਹਿਣ ਵਾਲੇ ਪ੍ਰਾਣੀਆਂ ਅਤੇ ਬਨਸਪਤੀ ਉੱਤੇ ਮਾੜੇ ਪ੍ਰਭਾਵ ਪੈਣ ਦੇ ਕਾਰਨ ਇਨ੍ਹਾਂ ਦੀ ਮੌਤ ਹੋ ਜਾਂਦੀ ਹੈ ।

ਪ੍ਰਸ਼ਨ 9.
ਕਿਸ ਦੀ ਮਾਤਰਾ ਜ਼ਿਆਦਾ ਹੈ, ਸਮੁੰਦਰੀ ਪਾਣੀ ਜਾਂ ਤਾਜ਼ਾ ਪਾਣੀ।’
ਉੱਤਰ-
ਸਮੁੰਦਰੀ ਪਾਣੀ।

ਪ੍ਰਸ਼ਨ 10.
ਸਮੁੰਦਰੀ ਪਾਣੀ ਦਾ ਪ੍ਰਦੂਸ਼ਣ (Pollution of Marine Water) ਜ਼ਿਆਦਾ ਕਿਉਂ ਹੈ ?..
ਉੱਤਰ-
ਸਮੁੰਦਰੀ ਪਾਣੀ ਦਾ ਪ੍ਰਦੂਸ਼ਣ ਨਦੀ ਦੇ ਮੁਹਾਣਿਆਂ, ਬੰਦਰਗਾਹਾਂ ਆਦਿ ਤੇ ਜ਼ਿਆਦਾ ਤੇਜ਼ੀ ਨਾਲ ਹੋ ਰਿਹਾ ਹੈ। ਇਸ ਦਾ ਕਾਰਨ ਹੈ ਕਿ ਸਮੁੰਦਰ ਵਿਚ ਪਾਣੀ ਪ੍ਰਦੂਸ਼ਿਤ ਕਰਨ ਵਾਲੇ ਕਾਰਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਕੱਚੇ ਤੇਲ ਦਾ ਰਿਸਾਵ ਸਮੁੰਦਰੀ ਪਾਣੀ ਦੇ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ ।

ਪ੍ਰਸ਼ਨ 11.
ਭੂਮੀ ਦੀ ਰਚਨਾ ਬਾਰੇ ਲਿਖੋ।
ਉੱਤਰ-
ਅਕਾਰਬਨਿਕ ਖਣਿਜ (ਚਿਕਣੀ ਮਿੱਟੀ, ਸਿਲਟ ਤੇ ਘੱਟਾ), ਕਾਰਬਨ ਤੱਤ, ਪਾਣੀ ਤੇ ਹਵਾ, ਮਿੱਟੀ ਦੇ ਤੱਤ ਹਨ।

ਪ੍ਰਸ਼ਨ 12.
ਭੋਂ-ਖੋਰ (Soil-erosion) ਕਿਸ ਨੂੰ ਆਖਦੇ ਹਨ ?
ਉੱਤਰ-
ਭਾਰੀ ਬਾਰਸ਼, ਤੇਜ਼ ਹਵਾਵਾਂ, ਦਰੱਖ਼ਤਾਂ ਦੀ ਜ਼ਿਆਦਾ ਕਟਾਈ ਨਾਲ ਧਰਤੀ ਦੀ ਉੱਪਰਲੀ ਉਪਯੋਗੀ ਸੜਾ ਦਾ ਖੁਰਨਾ, ਮਿੱਟੀ ਦਾ ਖੁਰਨਾ ਕਹਾਉਂਦਾ ਹੈ।

ਪ੍ਰਸ਼ਨ 13.
ਕੁਦਰਤ ਵਿਚ ਭੂਮੀ ਕਿਵੇਂ ਬਣਦੀ ਹੈ ?
ਉੱਤਰ-
ਭੂਮੀ ਅਕਾਰਬਨਿਕ ਖਣਿਜਾਂ, ਨਾਸ਼ਵਾਨ ਕਾਰਬਨਿਕ ਤੱਤਾਂ, ਹਵਾ ਤੇ ਸੂਖ਼ਮ ਜੀਵਾਂ ਦਾ ਮਿਸ਼ਰਣ ਹੈ। ਭੂਮੀ ਚੱਟਾਨਾਂ ਦੇ ਟੁੱਟਣ/ਭੁਰਨ ਨਾਲ ਬਣਦੀ ਹੈ।

ਪ੍ਰਸ਼ਨ 14.
ਧੁਨੀ ਦੀ ਤੀਬਰਤਾ ਅਤੇ ਆਕ੍ਰਿਤੀ ਦੀਆਂ ਮਾਪ ਇਕਾਈਆਂ ਦੱਸੋ ‘
ਉੱਤਰ-
ਧੁਨੀ ਦੀ ਤੀਬਰਤਾ ਨੂੰ ਡੈਸੀਬਲ (Decibel) ਵਿਚ ਤੇ ਆੜੀ ਨੂੰ ਹਰਟਜ਼ (Hertz) ਵਿਚ ਮਾਪਿਆ ਜਾਂਦਾ ਹੈ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 15.
ਮਨੁੱਖੀ ਕੰਨ ਦੀ ਅਨੁਭਵ ਕਰਨ ਯੋਗ ਧੁਨੀ ਆਕ੍ਰਿਤੀ ਸੀਮਾ ਦੱਸੋ।
ਉੱਤਰ-
ਮਨੁੱਖ ਦੇ ਕੰਨ 20 ਹਰਟਜ਼ ਤੋਂ ਲੈ ਕੇ 20,000 ਹਰਟਜ਼ ਤੱਕ ਦੀ ਆਵਤੀ ਵਾਲੀ ਧੁਨੀ ਨੂੰ ਅਨੁਭਵ ਕਰ ਸਕਦੇ ਹਨ।”

ਪ੍ਰਸ਼ਨ 16.
ਉਤਪਰਿਵਰਤਨ (Mutation) ਕਿਸ ਨੂੰ ਆਖਦੇ ਹਨ ?
ਉੱਤਰ-
ਆਇਨੀ ਕਿਰਨਾਂ ਕਾਰਨ ਜੀਵਾਂ ਦੇ DNA ਵਿਚ ਪਰਿਵਰਤਨ ਆਉਣ ਨਾਲ ਅਨੁਵੰਸ਼ਕੀ ਪਰਿਵਰਤਨ ਨੂੰ ਉਤਪਰਿਵਰਤਨ ਕਿਹਾ ਜਾਂਦਾ ਹੈ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਉਦਯੋਗਿਕ ਧੁਆਂਖੀ-ਧੁੰਦ (Industrial Smog) ਅਤੇ ਪ੍ਰਕਾਸ਼-ਰਸਾਇਣਿਕ ਧੁੰਦ (Photochemical Smog) ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ –

ਉਦਯੋਗਿਕ ਧੁਆਂਖੀ-ਧੁੰਦ (Industrial Smog) ਪ੍ਰਕਾਸ਼ ਰਸਾਇਣਿਕ-ਧੁੰਦ  (Photochemical Smog)
ਉਦਯੋਗਿਕ ਧੁਆਂਖੀ ਧੁੰਦ, ਧੀਆਂ ਗੈਸਾਂ ਤੇ ਧੁੰਦ ਦਾ ਮਿਸ਼ਰਣ ਹੈ । ਇਹ ਧੁੰਦ ਹਵਾ ਪ੍ਰਦੂਸ਼ਕਾਂ ਦੇ ਸੂਰਜ ਦੀ ਰੋਸ਼ਨੀ ਦੇ ਪ੍ਰਭਾਵ ਵਿਚ ਪਰਸਪਰ ਕਿਰਿਆ ਦੇ ਪਰਿਣਾਮਸਰੂਪ ਪੈਦਾ ਹੁੰਦੀ ਹੈ ।

ਪ੍ਰਸ਼ਨ 2.
ਤੇਜ਼ਾਬੀ ਵਰਖਾ (Acid Rain) ਕਿਵੇਂ ਹੁੰਦੀ ਹੈ ?
ਉੱਤਰ-
ਹਵਾ ਵਿਚ ਪੈਦਾ ਹੋਈਆਂ ਗੈਸਾਂ ਸਲਫਰ ਡਾਈਆਕਸਾਈਡ (SO2), ਨਾਈਟ੍ਰੋਜਨ ਡਾਈਆਕਸਾਈਡ (NO2), ਜਦੋਂ ਹਵਾ ਵਿਚਲੇ ਜਲਵਾਸ਼ਪਾਂ ਨਾਲ ਕਿਰਿਆ ਕਰਦੀਆਂ ਹਨ ਤਾਂ ਗੰਧਕ ਦਾ ਤੇਜ਼ਾਬ (HSO4) ਤੇ ਨਾਈਟ੍ਰੋਜਨ ਦਾ ਤੇਜ਼ਾਬ (HNO3) ਬਣਦੇ ਹਨ ਅਤੇ ਵਰਖਾ ਦੇ ਨਾਲ ਧਰਤੀ ਤੇ ਪੈਂਦੇ ਹਨ। ਇਸ ਨਾਲ ਫ਼ਸਲਾਂ, ਜੀਵਾਂ ਅਤੇ ਸੰਗਮਰਮਰ ਵਾਲੀਆਂ ਇਮਾਰਤਾਂ ਨੂੰ ਹਾਨੀ ਪਹੁੰਚਦੀ ਹੈ। ਇਸ ਤੇਜ਼ਾਬ ਵਾਲੀ ਵਰਖਾ ਨੂੰ ਤੇਜ਼ਾਬੀ ਬਾਰਸ਼ ਜਾਂ ਤੇਜ਼ਾਬੀ ਵਰਖਾ ਆਖਦੇ ਹਨ।

ਪ੍ਰਸ਼ਨ 3.
ਕਾਰਬਨ ਡਾਈਆਕਸਾਈਡ (CO2) ਦੇ ਅਧਿਕਤਰ ਨਿਕਾਸ ਦਾ ਕੀ ਹਾਨੀਕਾਰਕ ਪ੍ਰਭਾਵ ਹੈ ?
ਉੱਤਰ-
ਕਾਰਬਨ ਡਾਈਆਕਸਾਈਡ ਇਕ ਗੀਨ ਹਾਉਸ ਗੈਸ (Green House Gas) ਹੈ, ਜਿਸਦੇ ਪੈਦਾ ਹੋਣ ਨਾਲ ਵਿਸ਼ਵ ਤਾਪਮਾਨ ਵਿਚ ਵਾਧਾ ਜਿਸਨੂੰ ਗਲੋਬਲ ਵਾਰਮਿੰਗ (Global Warning) ਕਿਹਾ ਜਾਂਦਾ ਹੈ, ਰਿਹਾ ਹੈ। ਇਹ ਮਨੁੱਖੀ ਜਾਤੀ ਤੇ ਹੋਰ ਜੀਵ ਜੰਤੂਆਂ ਲਈ ਘਾਤਕ ਸਿੱਧ ਹੋ ਰਿਹਾ ਹੈ। ਇਸ ਕਾਰਨ ਪਹਾੜਾਂ ਅਤੇ ਗਲੇਸ਼ੀਅਰਾਂ ਦੀ ਬਰਫ਼ ਪਿਘਲ ਕੇ ਮੈਦਾਨੀ ਇਲਾਕਿਆਂ ਵਿਚ ਆਉਣ ਦਾ ਖ਼ਤਰਾ ਹੈ, ਇਸ ਨਾਲ ਹੜ੍ਹ ਵਰਗੀ ਸਥਿਤੀ ਪੈਦਾ ਹੋ ਜਾਵੇਗੀ।

ਪ੍ਰਸ਼ਨ 4.
ਸਾਨੂੰ ਕਿਨ੍ਹਾਂ ਉਦੇਸ਼ਾਂ ਲਈ ਤਾਜ਼ੇ ਪਾਣੀ (Fresh Water) ਦੀ ਜ਼ਰੂਰਤ ਪੈਂਦੀ ਹੈ ?
ਉੱਤਰ-
ਕੱਪੜੇ ਧੋਣ, ਖਾਣਾ ਪਕਾਉਣ, ਸਿੰਚਾਈ ਕਰਨ, ਬਰਤਨ ਧੋਣ, ਨਹਾਉਣ ਤੇ ਪੀਣ ਲਈ ਤਾਜ਼ੇ ਪਾਣੀ ਦੀ ਜ਼ਰੂਰਤ ਹੁੰਦੀ ਹੈ। ਤਾਜ਼ਾ ਪਾਣੀ ਜਲੀ ਜੀਵਨ ਦੇ ਵਿਕਾਸ ਲਈ ਵੀ ਜ਼ਰੂਰੀ ਹੈ।

ਪ੍ਰਸ਼ਨ 5.
ਪਾਣੀ ਪ੍ਰਦੂਸ਼ਣ (Water Pollution) ਦੀ ਪਰਿਭਾਸ਼ਾ ਦਿਓ।
ਉੱਤਰ-
ਪਾਣੀ ਪ੍ਰਦੂਸ਼ਣ ਤੋਂ ਭਾਵ ਹੈ, ਇਸ ਵਿਚ ਕਾਰਬਨਿਕ, ਅਕਾਰਬਨਿਕ, ਜੈਵਿਕ ਅਤੇ ਵਿਕਿਰਣ ਤੱਤਾਂ ਦਾ ਅਣਇੱਛਿਤ ਤਰੀਕੇ ਨਾਲ ਮਿਲਣਾ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 6.
ਭੂਮੀਗਤ ਪਾਣੀ (Underground Water) ਦਾ ਪ੍ਰਦੂਸ਼ਣ ਕਿਵੇਂ ਹੁੰਦਾ ਹੈ ?
ਉੱਤਰ-
ਘੁਲਣਸ਼ੀਲ , ਕੀਟਨਾਸ਼ਕਾਂ ਦੇ ਭੂਮੀ ਵਿਚ ਰਿਸਣ ਨਾਲ ਭੂਮੀਗਤ ਪਾਣੀ ਦਾ ਪ੍ਰਦੂਸ਼ਣ ਹੁੰਦਾ ਹੈ।

ਪ੍ਰਸ਼ਨ 7.
ਰੇਡੀਏਸ਼ਨ-ਪ੍ਰਦੂਸ਼ਣ (Radiation Pollution) ਦਾ ਕੀ ਕਾਰਨ ਹੈ ?
ਉੱਤਰ-
ਰੇਡੀਓਐਕਟਿਵ ਪਦਾਰਥਾਂ ਤੋਂ ਪੈਦਾ ਹੋਈਆਂ ਵਿਕਿਰਣਾਂ ਜਿਵੇਂ ਐਲਫਾ (a), ਬੀਟਾ (A) ਤੇ ਗਾਮਾ (7) ਕਿਰਨਾਂ ਨਾਲ ਰੇਡੀਏਸ਼ਨ ਪ੍ਰਦੂਸ਼ਣ ਹੁੰਦਾ ਹੈ।

ਪ੍ਰਸ਼ਨ 8.
ਸ਼ੋਰ ਪ੍ਰਦੂਸ਼ਣ (Noise Pollution) ਦੇ ਮੁੱਖ ਸੋਤ ਦੱਸੋ।
ਉੱਤਰ-
ਆਵਾਜਾਈ, ਘਰੇਲੂ ਯੰਤਰ, ਪਟਾਕੇ ਤੇ ਵਿਸਫੋਟਕ ਸਮੱਗਰੀ, ਲਾਊਡ ਸਪੀਕਰ, ਵਪਾਰਕ ਯੰਤਰ ਤੇ ਖੇਤੀਬਾੜੀ ਯੰਤਰ ਆਦਿ ਸਭ ਸ਼ੋਰ ਪ੍ਰਦੂਸ਼ਣ ਦੇ ਕਾਰਨ ਹਨ।

ਪ੍ਰਸ਼ਨ 9.
ਰੇਡੀਓ ਐਕਟਿਵ ਐ (Radio Active Decay) ਕੀ ਹੁੰਦਾ ਹੈ ? ਉਦਾਹਰਨ ਦਿਓ ।
ਉੱਤਰ-
ਰੇਡੀਓ ਐਕਟਿਵ ਪਦਾਰਥਾਂ ਤੋਂ ਪੈਦਾ ਹੋਣ ਵਾਲੀਆਂ ਵੀਕੀਰਨਾਂ ਨੂੰ ਰੇਡੀਓਐਕਟਿਵ ਖੈ ਆਖਦੇ ਹਨ, ਜਿਸ ਤਰ੍ਹਾਂ ਐਲਫਾ (a), ਬੀਟਾ (B), ਗਾਮਾ (7) ਵਿਕਿਰਨਾਂ।

(ਏ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਪਥਰਾਟ ਬਾਲਣ (Fossil Fuel) ਪ੍ਰਦੂਸ਼ਣ ਕਿਵੇਂ ਕਰਦੇ ਹਨ ?
ਉੱਤਰ-
ਕੋਲਾਂ, ਤੇਲ, ਕੁਦਰਤੀ ਗੈਸ ਨੂੰ ਪਥਰਾਟ ਬਾਲਣ ਕਹਿੰਦੇ ਹਨ। ਇਨ੍ਹਾਂ ਦੇ ਜਲਣ ਨਾਲ CO2, NO2, CO, NO, SO2, SO3, ਹਾਈਡੋ-ਕਾਰਬਨ (ਮੀਥੇਨ, ਈਥੇਨ, ਬਿਊਟੇਨ) ਤੇ ਲਟਕਦੇ ਹੋਏ ਹੋਰ ਵਿਅਰਥ ਪਦਾਰਥ ਪੈਦਾ ਹੁੰਦੇ ਹਨ। ਇਨ੍ਹਾਂ ਸਭ ਹਾਨੀਕਾਰਕ ਗੈਸਾਂ ਦੇ ਪੈਦਾ ਹੋਣ ਨਾਲ ਪਥਰਾਟ ਬਾਲਣ ਵਾਯੂ ਪ੍ਰਦੂਸ਼ਣ ਪੈਦਾ ਹੁੰਦਾ ਹੈ। ਇਹ ਜ਼ਹਿਰੀਲੀਆਂ ਗੈਸਾਂ ਜਿਵੇਂ CO, CO2, ਸਾਹ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਹਨ, ਜਦਕਿ NO, NO2, SO2, SO3, ਤੇਜ਼ਾਬੀ ਬਾਰਸ਼ ਦਾ ਕਾਰਨ ਬਣਦੀਆਂ ਹਨ।

ਪ੍ਰਸ਼ਨ 2.
ਸਮੁੰਦਰੀ ਪਾਣੀ ਪ੍ਰਦੂਸ਼ਣ ਦੇ ਮੁੱਖ ਸ੍ਰੋਤਾਂ (Sources of Marine Water Pollution) ਦਾ ਵੇਰਵਾ ਦਿਓ ।
ਉੱਤਰ-
ਸਮੁੰਦਰੀ ਪਾਣੀ ਪ੍ਰਦੂਸ਼ਣ ਮਨੁੱਖੀ ਅਤੇ ਪ੍ਰਾਕ੍ਰਿਤਕ ਦੋਹਾਂ ਕਾਰਨਾਂ ਕਰਕੇ ਹੁੰਦਾ ਹੈ। ਮਨੁੱਖੀ ਗਤੀਵਿਧੀਆਂ ਵਿਚ, ਬੇੜੀਆਂ ਵਿੱਚ ਆਨੰਦ ਲੈਂਦੇ ਸਮੇਂ ਸੁੱਟਿਆ ਜਾਣ ਵਾਲਾ ਕੂੜਾਕਰਕਟ, ਵਪਾਰਕ ਬੇੜੀਆਂ ਦੁਆਰਾ ਸੁੱਟਿਆ ਜਾਣ ਵਾਲਾ ਕਚਰਾ, ਸੀਵਰੇਜ ਦਾ ਜਮਾਂ ਹੋਣਾ, ਤੱਟੀ ਖੇਤਰਾਂ ਅਤੇ ਸ਼ਹਿਰੀ ਖੇਤਰਾਂ ਦਾ ਉਦਯੋਗਿਕ ਵਿਅਰਥ ਪਦਾਰਥ ਸ਼ਾਮਿਲ ਹੁੰਦਾ ਹੈ। ਦੁਰਘਟਨਾਵਾਂ ਵੇਲੇ ਤੇਲ ਦੇ ਟੈਂਕਰਾਂ ਦੇ ਲੀਕ ਹੋਣ ਨਾਲ ਕੁਦਰਤੀ ਤੇਲ ਦਾ ਰਿਸਾਵ ਅਤੇ ਤੇਲ ਕੱਢਦੇ ਜਾਂ ਤੇਲ ਸੋਧਦੇਸਮੇਂ ਵਰਤੀ ਜਾਣ ਵਾਲੀ ਡਰਿਗ ਆਦਿ ਸਭ ਸਮੁੰਦਰੀ ਪਾਣੀ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ। ਇਸ ਨਾਲ ਸਮੁੰਦਰੀ ਜੀਵਾਂ ਉੱਪਰ ਬਹੁਤ ਬੁਰਾ ਪ੍ਰਭਾਵ ਪੈ ਰਿਹਾ । ਹੈ ਤੇ ਕਈ ਸਮੁੰਦਰੀ ਜੀਵਾਂ ਦੀ ਮੌਤ ਵੀ ਹੁੰਦੀ ਜਾ ਰਹੀ ਹੈ। ਸਮੁੰਦਰੀ ਪੌਦਿਆਂ ਉੱਪਰ ਵੀ ਇਸਦਾ ਪ੍ਰਭਾਵ ਸਹਿਜੇ ਹੀ ਦੇਖਿਆ ਜਾ ਸਕਦਾ ਹੈ। ਖੇਤਾਂ ਵਿਚ ਛਿੜਕਾਅ ਦੌਰਾਨ ਵਰਤੇ ਜਾਣ ਵਾਲੇ ਕੀਟਨਾਸ਼ਕ ਬਾਰਿਸ਼ ਦੇ ਨਾਲ ਵਹਿ ਕੇ ਸਮੁੰਦਰੀ ਪਾਣੀ ਨੂੰ ਦੂਸ਼ਿਤ ਕਰਦੇ ਹਨ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 3.
ਸਮੁੰਦਰੀ ਪਾਣੀ ਪ੍ਰਦੂਸ਼ਣ (Sea Water Pollution /Marine Pollution) ਸਮੁੰਦਰੀ ਜੀਵਾਂ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਸਮੁੰਦਰੀ ਜੀਵ ਸਮੁੰਦਰੀ ਪਾਣੀ ਪ੍ਰਦੂਸ਼ਣ ਦਾ ਸ਼ਿਕਾਰ ਬਣਦੇ ਹਨ। ਇਸ ਨੂੰ ਹੇਠ ਲਿਖੇ ਤਰੀਕਿਆਂ ਨਾਲ ਸਪੱਸ਼ਟ ਕੀਤਾ ਜਾ ਸਕਦਾ ਹੈ –

  1. ਦੁਰਘਟਨਾ ਵੇਲੇ ਤੇਲੇ ਦੇ ਰਿਸਣ ਨਾਲ ਸਮੁੰਦਰੀ ਪਾਣੀ ਤੇ ਤੇਲ ਦੀ ਪਰਤ ਜੰਮਣ ਨਾਲ ਸਮੁੰਦਰੀ ਜੀਵਾਂ ਨੂੰ ਪੁੱਜਣ ਵਾਲੀ ਆਕਸੀਜਨ ਵਿਚ ਕਮੀ ਆ ਜਾਂਦੀ ਹੈ, ਜਿਸ ਕਾਰਨ ਉਹਨਾਂ ਦਾ ਜੀਵਨ ਖ਼ਤਰੇ ਵਿਚ ਪੈ ਜਾਂਦਾ ਹੈ। ਬਨਸਪਤੀ ਨੂੰ ਪੂਰਨ ਰੂਪ ਵਿਚ ਸੂਰਜ ਦੀ ਰੌਸ਼ਨੀ ਨਹੀਂ ਮਿਲਦੀ, ਜਿਸ ਕਰਕੇ ਜਲੀ ਪੌਦਿਆਂ ਵਿਚ ਪ੍ਰਕਾਸ਼ ਸੰਸਲੇਸ਼ਣ ਪ੍ਰਕਿਰਿਆ ਦੀ ਦਰ ਵਿਚ ਕਮੀ ਆ ਜਾਂਦੀ ਹੈ।
  2. ਸੀਵਰੇਜ ਦੇ ਨਿਕਾਸ ਕਾਰਨ, ਸਮੁੰਦਰੀ ਪਾਣੀ ਵਿਚ ਹੋਣ ਵਾਲੇ , ਸ਼ੈਵਾਲ ਤੇ ਭਾਈ ਆਦਿ ਨੂੰ ਪੋਸ਼ਕ ਤੱਤ ਮਿਲ ਜਾਂਦੇ ਹਨ। ਇਸ ਨਾਲ ਇਨ੍ਹਾਂ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਇਸ ਕਾਰਨ ਸਮੁੰਦਰੀ ਜੀਵਾਂ ਨੂੰ ਆਕਸੀਜਨ ਤੇ ਰੌਸ਼ਨੀ ਲੋੜੀਂਦੀ ਮਾਤਰਾ ਵਿਚ ਨਹੀਂ ਮਿਲਦੀ। ਇਸ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ। ਇਸ ਪ੍ਰਕਾਰ ਸਮੁੰਦਰੀ ਪਾਣੀ ਪ੍ਰਦੂਸ਼ਣ ਸਮੁੰਦਰੀ ਜੀਵਾਂ ਤੇ ਬਹੁਤ ਬੁਰਾ ਪ੍ਰਭਾਵ ਪੈਦਾ ਕਰਦਾ ਹੈ।

ਪ੍ਰਸ਼ਨ 4.
ਭੂਮੀ ਪ੍ਰਦੂਸ਼ਣ ਦੇ ਸ੍ਰੋਤਾਂ (Sources of Land Pollution) ਉੱਪਰ ਇਕ ਨੋਟ ਲਿਖੋ।
ਉੱਤਰ-
ਮਿੱਟੀ ਪ੍ਰਦੂਸ਼ਣ ਤੋਂ ਭਾਵ ਹੈ ਮਿੱਟੀ ਦੇ ਹਾਨੀਕਾਰਕ ਤੱਤਾਂ ਜਿਸ ਨਾਲ ਮਿੱਟੀ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ ਨਾਲ ਦੂਸ਼ਿਤ ਹੋਣਾ। ਮਿੱਟੀ ਪ੍ਰਦੂਸ਼ਣ ਨੂੰ ਦੋ ਤਰ੍ਹਾਂ ਦੇ ਕਾਰਕ ਪ੍ਰਭਾਵਿਤ ਕਰਦੇ ਹਨ –

  • ਮਨੁੱਖੀ ਕਾਰਕ
  • ਕੁਦਰਤੀ ਕਾਰਕ ।

1. ਮਨੁੱਖੀ ਕਾਰਕ (Man Made Factors-ਘਰੇਲੁ ਵਿਅਰਥ ਪਦਾਰਥ ਜਿਸ ਤਰ੍ਹਾਂ ਖ਼ਾਲੀ ਬੋਤਲਾਂ, ਰਸੋਈ ਘਰਾਂ ਦੀ ਰਹਿੰਦ-ਖੂੰਹਦ, ਵਾਧੂ ਅਖ਼ਬਾਰਾਂ ਦੀ ਰੁੱਦੀ, ਸੀਮਿੰਟ, ਚਮੜਾ ਆਦਿ ਦਾ ਮਿੱਟੀ ਵਿਚ ਮਿਲਣਾ, ਉਦਯੋਗਿਕ ਰਹਿੰਦ-ਖੂੰਹਦ ਦੁਆਰਾ ਪ੍ਰਦੂਸ਼ਿਤ ਹੋਣਾ ਤੇ ਕੀਟਨਾਸ਼ਕਾਂ ਦਾ ਮਿੱਟੀ ਵਿਚ ਮਿਲਣਾ।
2. ਕੁਦਰਤੀ ਕਾਰਕ (Natural Factors-ਤੇਜ਼ ਹਵਾਵਾਂ, ਜਵਾਲਾਮੁਖੀ ਦੇ ਕਿਰਿਆਸ਼ੀਲ ਹੋਣ ਨਾਲ, ਵਰਖਾ ਦਾ ਪਾਣੀ, ਜੰਗਲਾਂ ਦੀ ਅੱਗ, ਚਟਾਨਾਂ ਦਾ ਖਿਸਕਣਾ, ਹੜ੍ਹ ਆਦਿ ।

ਪ੍ਰਸ਼ਨ 5.
ਧੁਨੀ ਪ੍ਰਦੂਸ਼ਣ (Sound Pollution) ਦੇ ਕੀ-ਕੀ ਮਾੜੇ ਪ੍ਰਭਾਵ ਹਨ ?
ਉੱਤਰ-
ਉੱਚ ਰਕਤ ਦਬਾਅ, ਤਣਾਅ, ਪੈਪਟਿਕ ਅਲਸਰ, ਮਨੋਵਿਗਿਆਨਿਕ ਦਬਾਅ, ਦਿਲ ਦੀ ਗਤੀ ਦਾ ਵਧਣਾ, ਚਿੜਚੜਾਪਣ, ਦਿਮਾਗੀ ਨੁਕਸਾਨ ਹੋਣਾ, ਪਾਚਨ ਸੰਬੰਧੀ ਰੋਗ ਆਦਿ ਸਭ ਧੁਨੀ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵ ਹਨ।

ਪ੍ਰਸ਼ਨ 6.
ਪੌਦਿਆਂ ਦੇ ਵਿਕਾਸ ਲਈ ਭੂਮੀ ਪ੍ਰਦੂਸ਼ਣ ਮਿੱਟੀ ਨੂੰ ਅਯੋਗ ਕਿਵੇਂ ਬਣਾਉਂਦਾ ਹੈ ? ‘
ਉੱਤਰ-
ਭੂਮੀ ਪ੍ਰਦੂਸ਼ਣ ਨਾਲ ਭੂਮੀ ਦੀ ਸੰਰਚਨਾ, ਗੁਣਵੱਤਾ ਤੇ ਉਪਜਾਊ ਸ਼ਕਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਮਿੱਟੀ ਪ੍ਰਦੂਸ਼ਣ ਨਾਲ ਪੌਦਿਆਂ ਦਾ ਵਿਕਾਸ ਚੰਗੀ ਤਰ੍ਹਾਂ ਨਹੀਂ ਹੁੰਦਾ। ਮਿੱਟੀ ਵਿਚ ਮਿਲੇ ਕੀਟਨਾਸ਼ਕ ਤੇ ਖਾਦਾਂ ਪੌਦਿਆਂ ਨੂੰ ਭਾਵੇਂ ਕੀੜੇ-ਮਕੌੜਿਆਂ ਤੋਂ ਬਚਾਉਂਦੀਆਂ ਹਨ ਤੇ ਪੋਸ਼ਟਿਕ ਤੱਤ ਦਿੰਦੇ ਹਨ। ਪਰੰਤੂ ਇਨ੍ਹਾਂ ਦੀ ਲੋੜ ਤੋਂ ਵੱਧ ਵਰਤੋਂ ਅਤੇ ਪਾਣੀ ਦੇ ਇਕੱਠੇ ਹੋਣ ਨਾਲ ਮਿੱਟੀ ਵਿਚ ਲੂਣ ਦੀ ਮਾਤਰਾ ਲੋੜ ਨਾਲੋਂ ਜ਼ਿਆਦਾ ਵੱਧ ਜਾਂਦੀ ਹੈ, ਜਿਸ ‘ ਕਾਰਨ ਪੌਦਿਆਂ ਦੀ ਰੋਗਵਾਹਕ ਸ਼ਕਤੀ ਵੱਧ ਜਾਂਦੀ ਹੈ। ਦੂਸਰਾ ਇਹ ਮਿੱਟੀ ਖੁਰਨ ਨਾਲ ਉਪਜਾਊ ਪਰਤ ਦੇ ਨੁਕਸਾਨ ਨਾਲ ਪੌਦਿਆਂ ਨੂੰ ਪੌਸ਼ਟਿਕ ਤੱਤਾਂ ਦੀ ਕਮੀ ਹੋਣ ਕਾਰਨ ਉਨ੍ਹਾਂ ਦਾ ਵਿਕਾਸ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ। ਇਸ ਤਰ੍ਹਾਂ ਪ੍ਰਦੂਸ਼ਣ ਨਾਲ ਭੂਮੀ ਪੌਦਿਆਂ ਦੇ ਸਹੀ ਵਿਕਾਸ ਕਰਨ ਲਈ ਅਯੋਗ ਹੋ ਜਾਂਦੀ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਪ੍ਰਦੂਸ਼ਣ (Air Pollution) ਦੇ ਵੱਖ-ਵੱਖ ਸ੍ਰੋਤਾਂ ਦੀ ਵਿਆਖਿਆ ਕਰੋ।
ਉੱਤਰ-
ਹਵਾ ਪ੍ਰਦੂਸ਼ਣ (Air Pollution-ਹਵਾ ਪ੍ਰਦੂਸ਼ਣ ਤੋਂ ਭਾਵ ਹੈ, ਕਿ ਹਵਾ ਵਿਚ ਜ਼ਹਿਰੀਲੇ, ਅਣਚਾਹੇ ਪਦਾਰਥਾਂ ਤੇ ਗੈਸਾਂ ਦਾ ਜਮਾਂ ਹੋਣਾ ਜਿਸ ਨਾਲ ਹਵਾ, ਜੀਵਤ ਪ੍ਰਾਣੀਆਂ , ਲਈ ਹਾਨੀਕਾਰਕ ਬਣ ਜਾਂਦੀ ਹੈ। ਹਵਾ ਪ੍ਰਦੂਸ਼ਣ ਅੱਜ ਦੇ ਆਧੁਨਿਕ ਸਮਾਜ ਦੀਆਂ ਮੁੱਖ ਸਮੱਸਿਆਵਾਂ ਵਿਚੋਂ ਇਕ ਮਹੱਤਵਪੂਰਨ ਸਮੱਸਿਆ ਹੈ।
ਹਵਾ ਪ੍ਰਦੂਸ਼ਣ ਦੇ ਬਹੁਤ ਸਾਰੇ ਕਾਰਨ ਹਨ, ਜਿਨ੍ਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ –

  1. ਆਵਾਜਾਈ ਦੇ ਸਾਧਨ (Means of Transport)-ਆਵਾਜਾਈ ਦੇ ਸਾਧਨਾਂ ਵਿਚੋਂ ਨਿਕਲਣ ਵਾਲਾ ਧੂੰਆਂ ਹਵਾ ਪ੍ਰਦੂਸ਼ਣ ਦਾ ਮੁੱਖ ਸੋਮਾ ਹੈ। ਇਸ ਧੁੰਏਂ ਵਿਚ ਬਹੁਤ ਸਾਰੀਆਂ ਗੈਸਾਂ ਜਿਸ ਤਰ੍ਹਾਂ CO, CO2 ਆਦਿ ਸ਼ਾਮਿਲ ਹੁੰਦੀਆਂ ਹਨ, ਜੋ ਹਵਾ ਨੂੰ ਪ੍ਰਦੂਸ਼ਿਤ ਕਰਦੀਆਂ ਹਨ।
  2. ਪਥਰਾਟ ਬਾਲਣ Fossil Fuels)-ਪਥਰਾਟ ਬਾਲਣ ਕੋਲਾ, ਤੇਲ ਦੇ ਜਲਣ ਨਾਲ ਪੈਦਾ ਹੋਇਆ ਸਲਫਰ ਹਵਾ ਵਿਚੋਂ O2, ਲੈ ਕੇ ਉਸ ਨਾਲ ਕਿਰਿਆ ਕਰਕੇ SO2, SO3, ਦਾ ਨਿਰਮਾਣ ਕਰਦਾ ਹੈ। ਇਸ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਹੈ ਤੇ ਤੇਜ਼ਾਬੀ ਵਰਖਾਂ ਦਾ ਖ਼ਤਰਾ ਵੀ ਵੱਧ ਰਿਹਾ ਹੈ।
  3. ਘਰੇਲੂ ਕਾਰਕ (Domestic Factors-ਘਰਾਂ ਵਿਚ ਜਲਾਏ ਜਾਣ ਵਾਲੇ ਚੁੱਲਿਆਂ ਵਿਚ ਲੱਕੜੀ ਦੇ ਬਲਣ ਤੇ ਕੋਲੇ ਦੇ ਬਲਣ ਨਾਲ, ਸਫ਼ਾਈ ਕਰਦੇ ਸਮੇਂ ਵਾਧੂ ਪਦਾਰਥਾਂ ਦੇ ਹਵਾ ਵਿਚ ਮਿਲਣ ਨਾਲ ਹਵਾ ਪ੍ਰਦੂਸ਼ਣ ਹੁੰਦਾ ਹੈ।
  4. ਉਦਯੋਗਿਕ ਕਾਰਕ (Industrial Factors–ਉਦਯੋਗਾਂ ਦੀਆਂ ਚਿਮਨੀਆਂ ਵਿਚੋਂ ਨਿਕਲਣ ਵਾਲਾ ਧੂੰਆਂ ਜਿਸ ਵਿਚ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਦੇ ਨਾਲ ਲਟਕਦੇ ਹੋਏ ਵਿਅਰਥ ਪਦਾਰਥ ਹੁੰਦੇ ਹਨ, ਨਾਲ ਵੀ ਹਵਾ ਪ੍ਰਦੂਸ਼ਣ ਫੈਲਦਾ ਹੈ। ..
  5. ਖੇਤੀਬਾੜੀ ਗਤੀਵਿਧੀਆਂ (Agricultural Activities-ਇਹ ਵੀ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ, ਜਿਵੇਂ ਕੀਟਨਾਸ਼ਕਾਂ ਦਾ ਛਿੜਕਾਅ, ਫ਼ਸਲਾਂ ਦੇ ਵਾਧੂ ਪਦਾਰਥਾਂ ਨੂੰ ਜਲਾਉਣਾ, ਝੋਨੇ ਦੇ ਖੇਤਾਂ ਵਿਚ ਮੀਥੇਨ (Methane) ਦੀ ਉਤਪੱਤੀ ਖਾਦਾਂ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਤੇ ਖੇਤੀਬਾੜੀ ਕਾਰਜਾਂ
    ਦੌਰਾਨ ਉੱਡਣ ਵਾਲਾ ਘਾਟਾ ਵੀ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ।
  6. ਖਦਾਨ ਪ੍ਰਕਿਰਿਆ (Mining Activities-ਕੋਲਾ, ਲਾਈਮਸਟੋਨ (ਚਨੇ ਦਾ ਪੱਥਰ), ਲੋਹਾ ਆਦਿ ਦੀ ਖਦਾਨ ਪ੍ਰਕਿਰਿਆ ਦੌਰਾਨ ਪੈਦਾ ਹੋਇਆ ਘੱਟਾ ਵੀ ਹਵਾ ਪ੍ਰਦੂਸ਼ਣ ਦਾ ਕਾਰਨ ਹੈ। ਇਸ ਪ੍ਰਕਾਰ ਆਵਾਜਾਈ ਦੇ ਸਾਧਨ, ਖੇਤੀਬਾੜੀ ਕਾਰਜ, ਉਦਯੋਗ, ਘਰੇਲੂ ਵਿਅਰਥ ਪਦਾਰਥ, ਖਦਾਨ ਪ੍ਰਕਿਰਿਆ ਆਦਿ ਸਭ ਹਵਾ ਪ੍ਰਦੂਸ਼ਣ ਦੇ ਕਾਰਨ ਹਨ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 2.
ਹਵਾ ਪ੍ਰਦੂਸ਼ਣ ਦੇ ਬੁਰੇ ਪ੍ਰਭਾਵਾਂ (III Effects of Air Pollution) ਦਾ ਵਰਣਨ ਕਰੋ।
ਉੱਤਰ-
ਹਵਾ ਪ੍ਰਦੂਸ਼ਣ ਤੋਂ ਭਾਵ ਹੈ ਕਿ ਹਵਾ ਵਿਚ ਸੰਘਟਕਾਂ, ਸੰਘਣਤਾ ਤੇ ਸੰਰਚਨਾ ਵਿਚ ਹਾਨੀਕਾਰਕ ਵਿਅਰਥ ਪਦਾਰਥਾਂ ਦੇ ਮਿਲਣ ਨਾਲ ਆਇਆ ਪਰਿਵਰਤਨ। ਇਸ ਨਾਲ ਹਵਾ ਸਾਹ ਲੈਣ ਯੋਗ ਨਹੀਂ ਰਹਿੰਦੀ ਤੇ ਬਹੁਤ ਸਾਰੇ ਸਾਹ ਦੇ ਰੋਗ ਜਿਵੇਂ ਫੇਫੜਿਆਂ ਦਾ ਕੈਂਸਰ ਆਦਿ ਹੋ ਜਾਂਦੇ ਹਨ। ਹਵਾ ਪ੍ਰਦੂਸ਼ਣ ਦੇ ਹਾਨੀਕਾਰਕ ਪ੍ਰਭਾਵ, ਉਸ ਵਿਚ ਮਿਲ ਰਹੇ ਵੱਖ-ਵੱਖ ਪ੍ਰਦੂਸ਼ਕਾਂ ਕਰਕੇ ਹੁੰਦੇ ਹਨ, ਜਿਸ ਤਰ੍ਹਾਂ –

  • ਹਵਾ ਵਿਚ ਅਮੋਨੀਆ (NH3) ਦਾ ਮਿਲਣਾ ਪੇੜ-ਪੌਦਿਆਂ ਦੇ ਵਾਧੇ ਲਈ ਹਾਨੀਕਾਰਕ ਹੈ ਕਿਉਂਕਿ ਇਹ ਪੌਦਿਆਂ ਦੇ ਪੱਤਿਆਂ ਦਾ ਰੰਗ ਵਿਗਾੜ ਦਿੰਦੀ ਹੈ। ਇਹ ਤਣਿਆਂ ਅਤੇ ਜੜ੍ਹਾਂ ਦੇ ਵਿਕਾਸ ਨੂੰ ਖ਼ਤਮ ਕਰ ਦਿੰਦੀ ਹੈ। ਇਹ ਅੱਖਾਂ ਵਿਚ ਜਲਣ, ਫੇਫੜਿਆਂ ਤੇ ਸਾਹ ਕਿਰਿਆ ‘ਤੇ ਬੁਰਾ ਪ੍ਰਭਾਵ ਪਾਉਂਦੀ ਹੈ।
  • ਸਲਫਰ ਡਾਈਆਕਸਾਈਡ (SO2) ਦੇ ਹਵਾ ਵਿਚ ਮਿਲਣ ਨਾਲ ਤੇਜ਼ਾਬੀ ਵਰਖਾ ਹੁੰਦੀ ਹੈ, ਜੋ ਸੰਗਮਰਮਰ ਦੀਆਂ ਇਮਾਰਤਾਂ ਤੇ ਧਾਤਾਂ ਨੂੰ ਖੋਰਦੀ ਹੈ। ਪੌਦਿਆਂ ਦੇ ਪੱਤਿਆਂ ਦਾ ਝੁਲਸਣਾ ਵੀ ਇਸ ਦਾ ਬੁਰਾ ਪ੍ਰਭਾਵ ਹੈ। ਇਹ ਸਾਹ ਕਿਰਿਆ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਸਾਹ ਲੈਣ ਦੀ ਸਮੱਸਿਆ ਪੈਦਾ ਹੁੰਦੀ ਹੈ।
  • ਕਾਰਬਨ ਮੋਨੋਆਕਸਾਈਡ (CO) ਗੰਧਹੀਣ ਤੇ ਰੰਗਹੀਣ ਗੈਸ ਹੈ, ਜੋ ਮਨੁੱਖਾਂ ਵਿਚ ਸਾਹ ਘੁੱਟਣ ਦਾ ਕਾਰਨ ਬਣਦੀ ਹੈ। ਇਸਦੇ ਸਾਹ ਨਾਲ ਅੰਦਰ ਜਾਣ ਤੇ ਉਲਟੀਆਂ, ਬੇਹੋਸ਼ੀ ਤੇ ਬੇਚੈਨੀ ਪੈਦਾ ਹੁੰਦੀ ਹੈ। ਇਹ ਜੇਕਰ ਖੂਨ ਵਿਚ ਮਿਲ ਜਾਵੇ ਤਾਂ ਕਾਰਬੋਕਸੀ ਹੀਮੋਗਲੋਬਿਨ ਬਣਾਉਂਦਾ ਹੈ, ਜੋ ਮਨੁੱਖ ਲਈ ਜਾਨਲੇਵਾ ਸਿੱਧ ਹੁੰਦੀ ਹੈ।
  • ਹਾਈਡੋਜਨ ਸਾਇਆਨਾਈਡ (HCN), ਹਾਈਡੋਜਨ ਫਲੋਰਾਈਡ (HF) ਤੇ ਹਾਈਡੋਜਨ ਕਲੋਰਾਈਡ (HCI) ਦੇ ਹਵਾ ਵਿਚ ਮਿਲਣ ਨਾਲ ਤੇਜ਼ਾਬੀ ਵਰਖਾ, ਫਲਾਂ ਤੇ ਫੁੱਲਾਂ ਦਾ ਸਮੇਂ ਤੋਂ ਪਹਿਲਾਂ ਡਿੱਗਣਾ ਤੇ ਸੈੱਲਾਂ ਵਿਚ ਆਕਸੀਜਨ ਦੇ ਸੰਚਾਰ ਦੀ ਕਮੀ ਨਾਲ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਇਸ ਨਾਲ ਫੇਫੜਿਆਂ ਦਾ ਕੈਂਸਰ (Lung Cancer), ਦਮਾ (Ashtma) ਆਦਿ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਉੱਚ ਲਹੂ ਦਬਾਅ, ਸਾਹ ਦੇ ਰੋਗ ਤੋਂ ਪੌਦਿਆਂ ਦੇ ਰੋਗ ਵੀ ਹੁੰਦੇ ਹਨ।

ਪ੍ਰਸ਼ਨ 3.
ਤਾਜ਼ਾ ਪਾਣੀ ਪ੍ਰਦੂਸ਼ਣ (Fresh Water Pollution) ਦੇ ਕਾਰਨਾਂ ਅਤੇ ਸਿੱਟਿਆਂ ਦੀ ਸੰਖੇਪ ਰੂਪ ਵਿਚ ਚਰਚਾ ਕਰੋ ।
ਉੱਤਰ-
ਪਾਣੀ, ਧਰਤੀ ਦੀ ਕੁੱਲ ਸੜਾ ਦਾ 74% ਹੈ। ਜੀਵਾਂ ਦੇ ਸਰੀਰ ਦਾ 70% ਭਾਰ ਪਾਣੀ ਕਾਰਨ ਹੁੰਦਾ ਹੈ। ਤਾਜ਼ਾ ਪਾਣੀ ਭੂਮੀਗਤ ਪਾਣੀ ਤੇ ਮਿੱਟੀ ਵਾਲੇ ਪਾਣੀ ਦੇ ਰੂਪ ਵਿਚ ਮਿਲਦਾ ਹੈ। ਪਾਣੀ ਮਨੁੱਖਾਂ, ਜੀਵ-ਜੰਤੂਆਂ ਤੇ ਪੌਦਿਆਂ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਪਾਣੀ ਬਿਨਾਂ ਜੀਵਨ ਦੀ ਕਲਪਨਾ ਕਰਨਾ ਅਸੰਭਵ ਹੈ। ਜੀਵ-ਜੰਤੂਆਂ ਲਈ ਸਾਫ਼ ਪਾਣੀ ਦਾ ਬਹੁਤ ਮਹੱਤਵ ਹੈ। ਪਰੰਤੁ ਆਧੁਨਿਕ ਯੁੱਗ ਵਿਚ ਉਦਯੋਗਿਕ ਉੱਨਤੀ ਤੇ ਤਕਨੀਕੀ ਵਿਕਾਸ ਕਾਰਨ ਪੈਦਾ ਹੋ ਰਹੇ ਵਿਅਰਥ ਪਦਾਰਥਾਂ ਦਾ ਪਾਣੀ ਵਿਚ ਨਿਕਾਸ ਹੋਣ ਨਾਲ ਪਾਣੀ ਪ੍ਰਦੂਸ਼ਣ ਫੈਲ ਰਿਹਾ ਹੈ।

ਤਾਜ਼ੇ ਪਾਣੀ ਦੇ ਪ੍ਰਦੂਸ਼ਣ ਦੇ ਮੁੱਖ ਕਾਰਨ ਹੇਠਾਂ ਲਿਖੇ ਹਨ –
1. ਉਦਯੋਗਿਕ ਵਿਅਰਥ ਪਦਾਰਥਾਂ ਦਾ ਪਾਣੀ ਵਿਚ ਵਹਾਉਣਾ (Disposing Industrial Wastes into Water Bodies)-ਇਹ ਪਾਣੀ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ। ਇਹ ਦੋ ਤਰ੍ਹਾਂ ਦਾ ਹੁੰਦਾ ਹੈ-

  • ਠੋਸ ਵਿਅਰਥ ਪਦਾਰਥ
  • ਤਰਲ ਵਿਅਰਥ ਪਦਾਰਥ।

ਉਦਯੋਗਾਂ ਵਿਚੋਂ ਕੱਢੇ ਗਏ ਕਈ ਪ੍ਰਕਾਰ ਦੇ ਰਸਾਇਣਾਂ ਤੇ ਤੇਜ਼ਾਬਾਂ ਨਾਲ ਪਾਣੀ ਵਿਚ ਜ਼ਹਿਰੀਲਾਪਨ ਵੱਧਦਾ ਹੈ। ਇਸ ਪ੍ਰਕਾਰ ਤਰਲ ਵਿਅਰਥ ਪਦਾਰਥ ਵੀ ਪਾਣੀ ਦੇ ਸੋਮਿਆਂ ਨੂੰ ਪਦੁਸ਼ਿਤ ਕਰਦੇ ਹਨ। ਜੋ ਵੀ ਜੀਵ ਇਸ ਪਾਣੀ ਦੀ ਵਰਤੋਂ ਕਰਦੇ ਹਨ, ਉਨ੍ਹਾਂ ਤੇ ਜ਼ਹਿਰੀਲਾ ਪ੍ਰਭਾਵ ਪੈਂਦਾ ਹੈ, ਜਿਸ ਕਾਰਨ ਭੋਜਨ ਲੜੀ ਅਸੰਤੁਲਿਤ ਹੁੰਦੀ ਹੈ।

2. ਘਰੇਲੂ ਵਿਅਰਥ ਪਦਾਰਥ (Domestic Waste)-ਵੱਧਦੀ ਹੋਈ ਜਨਸੰਖਿਆ ਦੀ ਪੂਰਤੀ ਲਈ ਵਰਤੀਆਂ ਜਾਣ ਵਾਲੀਆਂ ਵਸਤੂਆਂ, ਜਿਵੇਂ-ਸਾਬਣ, ਡਿਟਰਜੈਂਟ, ਰਸੋਈ ਘਰਾਂ ਦੀ ਰਹਿੰਦ-ਖੂੰਹਦ, ਜਲ-ਮਲ ਪਦਾਰਥ, ਵਾਸ਼ਿੰਗ ਪਾਉਡਰ ਆਦਿ ਪਾਣੀ ਵਿਚ ਮਿਲ ਕੇ ਉਸਨੂੰ ਪ੍ਰਦੂਸ਼ਿਤ ਕਰਦੇ ਹਨ।

3. ਖੇਤੀਬਾੜੀ ਗਤੀਵਿਧੀਆਂ (Agricultural Activities)-ਖੇਤੀਬਾੜੀ ਵਿਚ ਸਿੰਜਾਈ ਲਈ ਪਾਣੀ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਸ ਦੁਆਰਾ ਕੀਟਨਾਸ਼ਕ ਅਤੇ ਹੋਰ ਰਸਾਇਣ ਮਿੱਟੀ ਵਿਚ ਮਿਲ ਕੇ ਭੂਮੀਗਤ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ ਜਿਸ ਨਾਲ ਪਾਣੀ ਪ੍ਰਦੂਸ਼ਣ ਫੈਲਦਾ ਹੈ।

4. ਜੈਵ ਵਿਸ਼ਾਲੀਕਰਨ (Biomagnification-ਜੀਵਾਂ ਵਿਚ ਹਾਨੀਕਾਰਕ ਤੱਤਾਂ ਜਿਵੇਂ ਕਲੋਰੀਨੇਟਿਡ ਹਾਈਡ੍ਰੋਕਾਰਬਨਾਂ ਦੇ ਇਕ ਪੱਧਰ ਤੋਂ ਦੁਸਰੇ ਪੱਧਰ ਤਕ ਦੇ ਵਾਧੇ ਨੂੰ ਜੈਵ ਵਿਸ਼ਾਲੀਕਰਨ ਕਹਿੰਦੇ ਹਨ। ਇਹ ਹਾਈਡ੍ਰੋਕਾਰਬਨ ਖ਼ਾਸ ਕਰਕੇ ਡੀ.ਡੀ.ਟੀ. ਬਹੁਤ ਖ਼ਤਰਨਾਕ ਹੈ। ਡੀ.ਡੀ.ਟੀ. ਪਾਣੀ ਵਿਚ ਘੁਲਣਸ਼ੀਲ ਹੁੰਦੀ ਹੈ, ਜੋ ਪਾਣੀ ਪੀਣ ਨਾਲ ਜੀਵ-ਜੰਤੂਆਂ ਦੀਆਂ ਹੱਡੀਆਂ ਵਿਚ ਜਮਾਂ ਹੋ ਜਾਂਦੀ ਹੈ।

ਪਾਣੀ ਪ੍ਰਦੂਸ਼ਣ ਦੇ ਨਤੀਜੇ (Consequences of Water Pollution) –

  1. ਯੂਟਰੋਫੀਕੇਸ਼ਨ (Eutrophication) -ਪਾਣੀ ਵਿਚ ਸੀਵਰੇਜ ਦੇ ਨਿਕਾਸ ਨਾਲ ਸ਼ੈਵਾਲ ਜਾਂ ਕਾਈ ਦਾ ਵਾਧਾ ਹੋਣ ਕਰਕੇ, ਹੋਰ ਜੀਵਾਂ ਲਈ ਆਕਸੀਜਨ ਦੀ ਕਮੀ ਹੋ ਜਾਂਦੀ ਹੈ, ਇਸ ਨੂੰ ਯੂਟਰੋਫੀਕੇਸ਼ਨ ਕਿਹਾ ਜਾਂਦਾ ਹੈ ।
  2. ਸਮੁੰਦਰੀ ਤੇਲ ਦੇ ਰਿਸਾਅ ਕਾਰਨ, ਪਾਣੀ ਉੱਪਰ ਤੇਲ ਦੀ ਪਰਤ ਜੰਮਣ ਨਾਲ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜਿਸ ਨਾਲ ਜੀਵਾਂ ਤੇ ਪੌਦਿਆਂ ਦੋਹਾਂ ਦਾ ਹੀ ਜਿਊਣਾ ਮੁਸ਼ਕਿਲ ਹੋ ਜਾਂਦਾ ਹੈ।
  3. ਕੀਟਨਾਸ਼ਕਾਂ ਤੇ ਰਸਾਇਣਾਂ ਦੇ ਪਾਣੀ ਵਿਚ ਮਿਲਣ ਨਾਲ ਇਸ ਵਿਚ ਜ਼ਹਿਰੀਲਾਪਨ ਆ ਜਾਂਦਾ ਹੈ, ਜਿਸ ਨਾਲ ਪਾਣੀ ਪੀਣ ਯੋਗ ਨਹੀਂ ਰਹਿੰਦਾ ਤੇ ਜਲੀ ਜੀਵਾਂ ਦਾ ਜੀਵਨ ਵੀ ਪ੍ਰਭਾਵਿਤ ਹੁੰਦਾ ਹੈ।
  4. ਪਾਣੀ ਵਿਚ ਸਿਲੀਕਾਨ, ਐਸਬੈਸਟਾਸ, ਮਰਕਰੀ, ਸਲਫਰ, ਆਰਸੈਨਿਕ, ਸਿਲੀਨੀਅਮ, ਕੋਬਾਲਟ ਆਦਿ ਦੇ ਮਿਲਣ ਨਾਲ ਬਹੁਤ ਸਾਰੇ ਬੁਰੇ ਪ੍ਰਭਾਵ ਪੈਂਦੇ ਹਨ।
ਰਸਾਇਣ (Chemical) ਬਕੇਪੁਭਾਵ (III-Effects)
ਸਲਫਰ ਪੱਤੇ ਕਾਲੇ ਹੋਣਾ, ਮੱਛੀਆਂ ਦਾ ਮਰਨਾ
ਆਰਸੈਨਿਕ ਬਨਸਪਤੀ ਤੇ ਜੀਵਾਂ ਦੀ ਮੌਤ
ਮਰਕਰੀ ਮਿਨੀਮਾਣਾ ਰੋਗ
ਲੈਂਡ ਹੱਥ, ਪੈਰ ਤੇ ਬੁੱਲ੍ਹ ਸੁੰਨ੍ਹ ਹੋਣਾ
ਕੈਡਮੀਅਮ ਅਨੀਮੀਆ, ਰਕਤ ਦਬਾਓ
ਬੇਰੀਅਮ ਉਲਟੀਆਂ, ਦਸਤ ਆਦਿ
ਸਿਲੀਨੀਅਮ, ਘੱਟ ਰਕਤ ਦਬਾਅ, ਪਿੱਤੇ ਦੀ ਹਾਨੀ, ਤੰਤੂਆਂ ਦੀ
ਕਾਪਰ, ਜ਼ਿੰਕ, ਨਿਕਲ ਕਮਜ਼ੋਰੀ, ਐਨਜ਼ਾਈਮ ਹਲਚਲ ਕਾਰਨ ਬੁਖ਼ਾਰ ।

ਇਹ ਸਭ ਪਾਣੀ ਪ੍ਰਦੂਸ਼ਣ ਦੇ ਬੁਰੇ ਪ੍ਰਭਾਵ ਮਨੁੱਖੀ ਜੀਵਨ ਅਤੇ ਜੀਵ ਜੰਤੂਆਂ ਨੂੰ ਹਾਨੀ ਪਹੁੰਚਾਉਂਦੇ ਹਨ ।

PSEB 11th Class Environmental Education Solutions Chapter 7 ਵਾਤਾਵਰਣਿਕ ਪ੍ਰਦੂਸ਼ਣ

ਪ੍ਰਸ਼ਨ 4.
ਭੂਮੀ ਪ੍ਰਦੂਸ਼ਣ (Soil Pollution) ਦਾ ਵੇਰਵਾ ਦਿਓ ।
ਉੱਤਰ-
ਭੂਮੀ ਪ੍ਰਦੂਸ਼ਣ ਤੋਂ ਭਾਵ ਹੈ-ਹਾਨੀਕਾਰਕ ਤੱਤ ਜਿਸ ਤਰ੍ਹਾਂ ਜ਼ਹਿਰੀਲੇ ਰਸਾਇਣ, ਕੀਟਨਾਸ਼ਕ, ਨਮਕ, ਰੇਡੀਓ ਐਕਟਿਵ ਪਦਾਰਥ ਤੇ ਹੋਰ ਕਾਰਕ ਜੋ ਇਸਦੀ ਸ਼ੁੱਧ ਉਪਜਾਊ ਪ੍ਰਕਿਰਤੀ ਨੂੰ ਬਦਲਣਾ ਤੋਂ ਹੈ ।

ਭੂਮੀ ਪ੍ਰਦੂਸ਼ਣ ਦੇ ਕਾਰਨ (Causes of Soil Pollution) -ਭੂਮੀ ਪ੍ਰਦੂਸ਼ਣ ਦੇ ਮੁੱਖ ਤੱਤ ਘਰੇਲੁ ਕਚਰਾ, ਉਦਯੋਗਿਕ ਵਿਅਰਥ ਤੇ ਖੇਤੀਬਾੜੀ ਗਤੀਵਿਧੀਆਂ ਹਨ। ਘਰੇਲੂ ਵਿਅਰਥ ਪਦਾਰਥਾਂ ਵਿਚ ਰਸੋਈ ਘਰਾਂ ਦੀ ਰਹਿੰਦ-ਖੂੰਹਦ, ਖ਼ਾਲੀ ਬੋਤਲਾਂ, ਪਲਾਸਟਿਕ, ਕੱਪੜਿਆਂ ਦੇ ਟੁਕੜੇ ਆਦਿ ਸ਼ਾਮਿਲ ਹਨ, ਇਹ ਮਿੱਟੀ ਵਿਚ ਦੱਬ ਜਾਂਦੇ ਹਨ। ਉਦਯੋਗਿਕ ਰਹਿੰਦ-ਖੂੰਹਦ ਜੋ ਮਿੱਟੀ ਪ੍ਰਦੂਸ਼ਣ ਦਾ ਕਾਰਨ ਹੈ, ਇਹ ਕਾਗਜ਼, ਕੱਪੜਾ, ਪੈਟਰੋਲੀਅਮ, ਚੀਨੀ, ਕੱਪੜਾ ਤੇ ਰਸਾਇਣਿਕ ਯੰਤਰਾਂ ਨਾਲ ਪੈਦਾ ਹੁੰਦਾ ਹੈ। ਵੱਖ-ਵੱਖ ਖੇਤੀਬਾੜੀ ਰਸਾਇਣ (ਕੀਟਨਾਸ਼ਕ), ਜੋ ਖੇਤੀਬਾੜੀ ਕੰਮਾਂ ਵਿਚ ਵਰਤੇ ਜਾਂਦੇ ਹਨ, ਇਹ ਮਿੱਟੀ ਦੀ ਪ੍ਰਕਿਰਤਕ ਕਿਸਮ ਨੂੰ ਖ਼ਰਾਬ ਕਰ . ਦਿੰਦੇ ਹਨ।

ਭੂਮੀ ਪ੍ਰਦੂਸ਼ਣ ਦੀਆਂ ਹਾਨੀਆਂ (Adverse Effects of Soil Pollution) –

  1. ਮਿੱਟੀ ਵਿਚ ਮੌਜੂਦ ਹਾਨੀਕਾਰਕ ਰਸਾਇਣ ਪੌਦਿਆਂ ਵਿਚ ਮਿਲ ਕੇ, ਉਨ੍ਹਾਂ ਨੂੰ ਭੋਜਨ ਦੇ ਰੂਪ ਵਿਚ ਹਿਣੇ ਕਰਨ ਵਾਲੇ ਜੀਵਾਂ ਵਿਚ ਆਪਣਾ ਸਥਾਨ ਬਣਾ ਲੈਂਦੇ ਹਨ । ਇਸ ਨਾਲ ਅਨੇਕਾਂ ਸਿਹਤ ਸੰਬੰਧੀ ਸਮੱਸਿਆਵਾਂ ਜਿਸ ਤਰ੍ਹਾਂ ਕੈਂਸਰ, ਗਿੱਲੜ, ਗਠੀਆ, ਅਲਸਰ, ਪੰਗ ਹੱਡੀਆਂ (Osteoporosis) ਤੇ ਗੰਜਾਪਨ ਆਦਿ ਹੋ ਜਾਂਦੀਆਂ ਹਨ।
  2. ਜ਼ਹਿਰੀਲੇ ਰਸਾਇਣਾਂ ਦਾ ਭੁਮੀ ਵਿਚ ਰਿਸਾਅ ਹੋਣ ਨਾਲ ਭੁਮੀ ਵਿਚਲਾ ਪਾਣੀ ਪ੍ਰਦੂਸ਼ਿਤ ਹੁੰਦਾ ਹੈ।
  3. ਇਸ ਨਾਲ ਭੂਮੀ ਦੀ ਸੋਚਣ ਸ਼ਕਤੀ ਘੱਟ ਹੋ ਜਾਂਦੀ ਹੈ।
  4. ਇਸ ਨਾਲ ਭੂਮੀ ਵਿਚ ਨਮਕ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਰੋਗਾਣੂਆਂ ਦਾ ਭੂਮੀ ਵਿਚ ਵਾਧਾ ਹੋ ਜਾਂਦਾ ਹੈ ਤੇ ਪੌਦਿਆਂ ਨੂੰ ਬੀਮਾਰੀਆਂ ਲੱਗਦੀਆਂ ਹਨ।

ਭੂਮੀ ਪ੍ਰਦੂਸ਼ਣ ਦਾ ਕੰਟਰੋਲ (Control of Soil Pollution-ਭੂਮੀ ਪ੍ਰਦੂਸ਼ਣ ਨੂੰ ਸੰਹਿਤ ਜੀਵਾਣੂ ਪ੍ਰਬੰਧਣ, ਜੈਵਿਕ ਖਾਦਾਂ ਤੇ ਜੈਵਿਕ ਕੀਟਨਾਸ਼ਕਾਂ ਦੀ
ਅਕਲਮੰਦੀ ਨਾਲ ਕੀਤੀ ਵਰਤੋਂ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ।

ਪ੍ਰਸ਼ਨ 5.
ਰੇਡੀਏਸ਼ਨ ਪ੍ਰਦੂਸ਼ਣ (Radiation Pollution) ਕੀ ਹੈ ? ਇਸਦੇ ਕਾਰਨਾਂ ਅਤੇ ਸਿੱਟਿਆਂ ਦੀ ਚਰਚਾ ਕਰੋ ।
ਉੱਤਰ-
ਰੇਡੀਏਸ਼ਨ ਪ੍ਰਦੂਸ਼ਣ (Radiation Pollution)-ਇਸ ਤੋਂ ਭਾਵ ਹੈ, ਰੇਡੀਓ ਐਕਟਿਵ ਪਦਾਰਥਾਂ ਦੁਆਰਾ ਉਤਸਰਜਿਤ ਵੀਕੀਰਣਾਂ ਦੁਆਰਾ ਵਾਤਾਵਰਣ ਨੂੰ ਹਾਨੀ ਪਹੁੰਚਾਉਣਾ। ਇਹ ਰੇਡੀਓ ਐਕਟਿਵ ਪਦਾਰਥ, ਵੀਕਿਰਣਾਂ ਦੇ ਨਿਕਾਸ ਤੋਂ ਬਾਅਦ ਅਸਥਿਰ ਹੋ ਜਾਂਦੇ ਹਨ ਅਤੇ ਹਾਨੀਕਾਰਕ ਰੇਡੀਏਸ਼ਨਾਂ ਪੈਦਾ ਕਰਨ ਦੇ ਬਾਅਦ, ਸਥਿਰ ਤੱਤਾਂ ਵਿਚ ਬਦਲ ਜਾਂਦੇ ਹਨ।

ਰੇਡੀਏਸ਼ਨ ਪ੍ਰਦੂਸ਼ਣ ਦੇ ਕਾਰਨ (Causes of Radiation Pollution)-ਕੁਦਰਤੀ ਰੇਡੀਓ ਐਕਟਿਵ ਪਦਾਰਥਾਂ ਨਾਲ ਕੋਈ ਗੰਭੀਰ ਸਮੱਸਿਆ ਪੈਦਾ ਨਹੀਂ ਹੁੰਦੀ। ਇਸ ਪ੍ਰਦੂਸ਼ਣ ਦੀ ਸੰਘਣਤਾ ਮੁੱਖ ਤੌਰ ‘ਤੇ ਨਾਭਿਕੀ ਊਰਜਾ ਕੇਂਦਰ ਹੈ ਜਿਸ ਦੁਆਰਾ ਰੇਡੀਓ ਐਕਟਿਵ ਵਿਅਰਥ ਛੱਡੇ ਜਾਂਦੇ ਹਨ। ਨਾਭਿਕੀ ਵਿਖੰਡਨ ਲੜੀ ਕਿਰਿਆ ਦੇ ਦੌਰਾਨ, ਐਟਮ ਬੰਬ ਵਿਸਫੋਟ ਦਾ ਰੂਪ ਲੈ ਲੈਂਦੇ ਹਨ ਅਤੇ ਉੱਚ ਉਰਜਾ ਵਾਲੀਆਂ ਵਿਕਿਰਣਾਂ ਨੂੰ ਛੱਡ ਦਿੰਦੇ ਹਨ। ਨਿਊਕਲੀਅਰ ਰਿਐਕਟਰ, ਉਦਯੋਗਾਂ ਤੇ ਪ੍ਰਯੋਗਸ਼ਾਲਾਵਾਂ ਵਿਚੋਂ ਰੇਡੀਓ ਐਕਟਿਵ ਤੱਤਾਂ ਦਾ ਰਿਸਾਵ ਵੀ ਵਿਕਿਰਣ ਪ੍ਰਦੂਸ਼ਣ ਵਿਚ ਯੋਗਦਾਨ ਦਿੰਦਾ ਹੈ।

ਰੇਡੀਏਸ਼ਨ ਪ੍ਰਦੂਸ਼ਣ ਦੇ ਪ੍ਰਭਾਵ (Effects of Radiation Pollution)-ਆਇਨੀ ਕਿਰਨਾਂ ਨਾਲ ਸਜੀਵਾਂ ਤੇ ਜੀਵ-ਜੰਤੂਆਂ ਉੱਤੇ ਬੁਰੇ ਪ੍ਰਭਾਵ ਪੈਂਦੇ ਹਨ। ਇਨ੍ਹਾਂ ਵਿਚੋਂ ਜੀਨ ਸੰਬੰਧੀ ਪਰਿਵਰਤਨ ਮੁੱਖ ਹਨ। ਇਨ੍ਹਾਂ ਨੂੰ ਅਣੂਵੰਸ਼ਿਕੀ ਪਰਿਵਰਤਨ ਦੇ ਰੂਪ ਨਾਲ ਜਾਣਿਆ ਜਾਂਦਾ ਹੈ। ਰੇਡੀਏਸ਼ਨ ਪ੍ਰਦੂਸ਼ਣ ਕਾਰਨ ਚਮੜੀ ਜਲਣਾ, ਮੋਤੀਆ ਬਿੰਦ, ਪ੍ਰਜਣਨ ਸ਼ਕਤੀ ਵਿਚ ਕਮੀ, ਹੱਡੀਆਂ ਦਾ ਕੈਂਸਰ, ਥਾਇਰਾਈਡ ਤੇ ਇਸਤਰੀਆਂ ਦੀ ਛਾਤੀ ਪ੍ਰਭਾਵਿਤ ਹੁੰਦੀ ਹੈ।

PSEB 11th Class Environmental Education Solutions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

Punjab State Board PSEB 11th Class Environmental Education Book Solutions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ Textbook Exercise Questions and Answers.

PSEB Solutions for Class 11 Environmental Education Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

Environmental Education Guide for Class 11 PSEB ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਚਿਪਕੋ ਅੰਦੋਲਨ ਕਿਸ ਨੇ ਸ਼ੁਰੂ ਕੀਤਾ ?
ਉੱਤਰ-
ਚਿਪਕੋ ਅੰਦੋਲਨ ਸੁੰਦਰ ਲਾਲ ਬਹੁਗੁਣਾ ਨੇ ਸ਼ੁਰੂ ਕੀਤਾ ।

ਪ੍ਰਸ਼ਨ 2.
ਵਾਤਾਵਰਣ ਤੇ ਜੰਗਲਾਂ ਨਾਲ ਸੰਬੰਧਿਤ ਮੰਤਰਾਲੇ ਦਾ ਨਾਮ ਦੱਸੋ ।
ਉੱਤਰ-
ਵਾਤਾਵਰਣ ਤੇ ਜੰਗਲਾਤ ਮੰਤਰਾਲਾ ।

ਪ੍ਰਸ਼ਨ 3.
ਪਰਿਸਥਿਤੀ ਵਿਗਿਆਨ ਕੇਂਦਰ ਕਿੱਥੇ ਸਥਿਤ ਹੈ ?
ਉੱਤਰ-
ਪਰਿਸਥਿਤੀ ਵਿਗਿਆਨ ਕੇਂਦਰ ਬੰਗਲੌਰ ਵਿਚ ਸਥਿਤ ਹੈ ।

ਪ੍ਰਸ਼ਨ 4.
ਕਿਸਾਨਾਂ ਨੇ “ਅਪਿਕੋ ਅੰਦੋਲਨ ਕਿੱਥੇ ਸ਼ੁਰੂ ਕੀਤਾ ?
ਉੱਤਰ-
ਕਿਸਾਨਾਂ ਨੇ ‘ਅਪਿਕੋ ਅੰਦੋਲਨ ਕਰਨਾਟਕ ਦੇ ਸਿਰਸੀ ਪਿੰਡ ਵਿਚ ਸ਼ੁਰੂ ਕੀਤਾ।

PSEB 11th Class Environmental Education Solutions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

(ਆਂ) ਛੋਟੇ ਉੱਤਰਾਂ ਵਾਲੇ ਪੰਨੇ Type I)

ਪ੍ਰਸ਼ਨ 1.
ਦੋ ਅੰਤਰ-ਰਾਸ਼ਟਰੀ ਵਾਤਾਵਰਣੀ ਵਿਚਾਰਕਾਂ ਦੇ ਨਾਮ ਲਿਖੋ ।
ਉੱਤਰ-
ਗੈਲਫ ਐਮਰਸਨ ਅੰਤਰ-ਰਾਸ਼ਟਰੀ ਸਤਰ ‘ਤੇ ਪ੍ਰਸਿੱਧ ਵਾਤਾਵਰਣ ਵਿਚਾਰਕ ਸੀ। ਜਿਹਨਾਂ ਨੇ ਵਾਤਾਵਰਣ ਉੱਤੇ ਵਪਾਰ ਤੋਂ ਹੋਣ ਵਾਲੇ ਖ਼ਤਰੇ ਬਾਰੇ ਦੱਸਿਆ ਸੀ।
ਹੇਨਰੀ ਥਰੋ ਨੇ ਜੰਗਲੀ ਜੀਵਨ ਨੂੰ ਸੁਰੱਖਿਅਤ ਰੱਖਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਸੀ। ਜਾਨ ਮੂਰ ਨੇ 1890 ਵਿਚ ਵਾਤਾਵਰਣ ਦੀ ਸੁਰੱਖਿਆ ਦੇ ਲਈ ਅਮਰੀਕਾ
ਵਿਚ ਸੀਰਿਆ ਕਲੱਬ ਬਣਾਇਆ ਸੀ।

ਪ੍ਰਸ਼ਨ 2.
“ਚਿਪਕੋ ਅੰਦੋਲਨ ਤੋਂ ਕੀ ਭਾਵ ਹੈ ?
ਉੱਤਰ-
‘ਚਿਪਕੋ ਅੰਦੋਲਨ` ਉੱਤਰਾਖੰਡ ਰਾਜ ਦੇ ਗਵਾਲ ਖੇਤਰ ਵਿਚ ਉੱਥੋਂ ਦੇ ਲੋਕਾਂ ਦੁਆਰਾ ਸ਼ੁਰੂ ਕੀਤਾ ਗਿਆ ਵਾਤਾਵਰਣ ਸੁਰੱਖਿਆ ਅੰਦੋਲਨ ਸੀ। ਇਸਦੀ ਸ਼ੁਰੂਆਤ ਸੁੰਦਰ ਲਾਲ ਬਹੁਗੁਣਾ ਨੇ ਜੰਗਲ ਦੇ ਸਰੋਤਾਂ ਦੀ ਸੁਰੱਖਿਆ ਲਈ ਕੀਤੀ ਸੀ। ਇਸ ਅੰਦੋਲਨ ਵਿਚ ਸਥਾਨਿਕ ਲੋਕਾਂ ਨੇ ਰੁੱਖਾਂ ਦੇ ਨਾਲ ਚਿਪਕ ਕੇ ਉਹਨਾਂ ਨੂੰ ਕੱਟਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ।

ਪ੍ਰਸ਼ਨ 3.
ਜਨਤਕ ਸੁਚੇਤਨਾ ਪੈਦਾ ਕਰਨ ਲਈ ਦੋ ਸੁਝਾਅ ਦਿਓ।
ਉੱਤਰ-

  1. ਜਨਤਕ ਸੁਚੇਤਨਾ ਪੈਦਾ ਕਰਨ ਦੇ ਲਈ ਵਾਤਾਵਰਣ ਮਹੱਤਤਾ ਵਾਲੇ ਵਿਸ਼ੇਸ਼ ਦਿਨਾਂ ਨੂੰ ਮਨਾਉਣ ਦੇ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਹੈ।
  2. ਜਨ-ਸੰਚਾਰ ਮਾਧਿਅਮਾਂ ਜਿਵੇਂ-ਅਖ਼ਬਾਰ, ਰੇਡੀਓ, ਟੈਲੀਵਿਜ਼ਨ, ਮੈਗਜ਼ੀਨਾਂ, ਪੋਸਟਰਾਂ ਆਦਿ ਦੇ ਦੁਆਰਾ ਵਾਤਾਵਰਣ ਸੁਰੱਖਿਆ ਸੰਬੰਧੀ ਜਾਣਕਾਰੀ ਪ੍ਰਸਾਰਿਤ ਕਰਕੇ ਵੀ ਜਨਤਕ ਸੁਚੇਤਨਾ ਪੈਦਾ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 4.
ਵਾਤਾਵਰਣ ਨਾਲ ਸੰਬੰਧਿਤ ਭਾਰਤ ਵਿਚ ਸ਼ੁਰੂ ਹੋਏ ਦੋ ਅੰਦੋਲਨਾਂ ਦੇ ਨਾਮ ਲਿਖੋ ।
ਉੱਤਰ-
ਭਾਰਤ ਵਿਚ ਵਾਤਾਵਰਣ ਸੰਬੰਧੀ ਸ਼ੁਰੂ ਹੋਏ ਦੋ ਸਮਾਜਿਕ ਅੰਦੋਲਨ ਸਨ

  • ਚਿਪਕੋ ਅੰਦੋਲਨ-ਇਸ ਅੰਦੋਲਨ ਦੀ ਸ਼ੁਰੂਆਤ ਸੁੰਦਰ ਲਾਲ ਬਹੁਗੁਣਾ ਦੁਆਰਾ ਉੱਤਰਾਂਚਲ ਵਿਚ ਕੀਤੀ ਗਈ ਸੀ। ਇਸਦਾ ਮੁੱਖ ਮੰਤਵ ਇਲਾਕੇ ਦੀ ਵਣ-ਸੰਪਦਾ ਨੂੰ ਬਚਾਉਣਾ ਸੀ ।
  • ਅਪਿਕੋ ਅੰਦੋਲਨ-ਇਸ ਅੰਦੋਲਨ ਦੀ ਸ਼ੁਰੂਆਤ ਕਰਨਾਟਕ ਦੇ ਸਿਰਸੀਂ ਪਿੰਡ ਦੇ ਕਿਸਾਨਾਂ ਦੁਆਰਾ ਕੀਤੀ ਗਈ ਸੀ। ਇਸ ਦੀ ਸ਼ੁਰੂਆਤ ਸ਼ੀਸਮ (Teak) ਅਤੇ ਯੂਕਲਿਪਟਸ (Encalyptus) ਵਰਗੇ ਰੁੱਖਾਂ ਦੀ ਕਟਾਈ ਨੂੰ ਰੋਕਣ ਲਈ ਕੀਤੀ ਗਈ ਸੀ ।

PSEB 11th Class Environmental Education Solutions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਈਕੋਂ-ਕਲੱਬਾਂ ਦੀ ਭੂਮਿਕਾ (Role of Eco-clubs) ਉੱਪਰ, ਸੰਖੇਪ ਨੋਟ ਲਿਖੋ ।
ਉੱਤਰ-
ਈਕੋ ਕਲੱਬ ਉਹ ਸੰਸਥਾਵਾਂ ਹਨ ਜੋ ਪਰਿਸਥਿਤਿਕੀ ਦੇ ਤੱਤਾਂ ਨੂੰ ਮੌਲਿਕ ਰੂਪ ਵਿਚ ਸੁਰੱਖਿਅਤ ਰੱਖਣ ਵਿਚ ਮਦਦਗਾਰ ਹਨ। ਇਹਨਾਂ ਕਲੱਬਾਂ ਦਾ ਮੁੱਖ ਉਦੇਸ਼ ਜਨਜਾਗਰੂਕਤਾ ਪੈਦਾ ਕਰਨਾ ਹੈ ਜਿਹਨਾਂ ਨਾਲ ਵਾਤਾਵਰਣ ਵਿਚ ਸੁਧਾਰ ਹੋ ਸਕੇ। ਇਹਨਾਂ ਕਲੱਬਾਂ ਵਿਚ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ, ਸ਼ਹਿਰੀ ਤੇ ਪੇਂਡੂ ਕਿਸੇ ਵੀ ਕੰਮ ਨੂੰ ਕਰਨ ਵਾਲੇ ਲੋਕਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਸਾਰੀਆਂ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ, ਪਿੰਡਾਂ, ਕਲੋਨੀਆਂ ਅਤੇ ਸ਼ਹਿਰਾਂ ਵਿਚ ਈਕੋ-ਕਲੱਬ ਸਥਾਪਿਤ ਕੀਤੇ ਜਾ ਸਕਦੇ ਹਨ। ਈਕੋ ਕਲੱਬ ਦੀਆਂ ਮੁੱਖ ਕਿਰਿਆਵਾਂ ਹੇਠ ਲਿਖੇ ਅਨੁਸਾਰ ਹਨ –

  • ਵਾਤਾਵਰਣ ’ਤੇ ਨਿਬੰਧ, ਚਿੱਤਰਕਲਾ, ਨਾਟਕ, ਪੋਸਟਰ, ਵਾਦ-ਵਿਵਾਦ ਪ੍ਰਤਿਯੋਗਿਤਾਵਾਂ, ਨਿਬੰਧ ਲੇਖਣ ਆਦਿ ਦਾ ਆਯੋਜਨ ਕਰਨਾ।
  • ਵਾਤਾਵਰਣ ਜਾਗਰੁਕਤਾ ਪੈਦਾ ਕਰਨ ਦੇ ਲਈ ਵਾਤਾਵਰਣ ਮਹੱਤਤਾ ਵਾਲੇ ਵਿਸ਼ੇਸ਼ ਦਿਨਾਂ ਨੂੰ ਮਨਾਉਣ ਦੇ ਲਈ ਪ੍ਰਬੰਧ ਕਰਨਾ।
  • ਵਾਤਾਵਰਣ ਦੇ ਅਲੱਗ-ਅਲੱਗ ਵਿਸ਼ਿਆਂ ‘ਤੇ ਅਲੱਗ-ਅਲੱਗ ਖੇਤਰਾਂ ਵਿਚ ਪ੍ਰਦਰਸ਼ਨੀਆਂ ਦੀ ਜ਼ਿੰਮੇਵਾਰੀ ਲੈਣਾ ।
  • ਈਕੋ ਕਲੱਬ ਖੇਤਰੀ ਭਾਸ਼ਾ ਵਿਚ ਗਿਆਨ ਦੇਣ ਵਾਲੇ ਪੋਸਟਰਾਂ, ਸਲਾਈਡਾਂ ਅਤੇ ਪ੍ਰਦਰਸ਼ਨੀਆਂ ਲਗਾ ਕੇ ਪੇਂਡੂ ਲੋਕਾਂ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਸੁਚੇਤਨਾ ਲਿਆਉਣ ਦਾ ਬੀੜਾ ਚੁੱਕਦੇ ਹਨ।’
  • ਜਨਤਕ ਥਾਂਵਾਂ ‘ਤੇ ਵਾਤਾਵਰਣ ਸੁਰੱਖਿਆ ਦੇ ਸਾਧਨਾਂ ਅਤੇ ਤਰੀਕਿਆਂ ਸੰਬੰਧੀ ਪ੍ਰਦਰਸ਼ਨੀਆਂ ਲਗਾ ਕੇ । ਇਸ ਤਰ੍ਹਾਂ ਵਾਤਾਵਰਣ ਸੁਰੱਖਿਆ ਅਤੇ ਜੈਵ ਸੁਰੱਖਿਆ ਵਿਚ ਈਕੋ ਕਲੱਬ ਮਹੱਤਵਪੂਰਨ . ਭੂਮਿਕਾ ਨਿਭਾਉਂਦੇ ਹਨ ।

ਪ੍ਰਸ਼ਨ 2.
ਵਾਤਾਵਰਣ ਪ੍ਰਤੀ ਜਨਤਕ ਸੁਚੇਤਨਾ (Public Awareness) ਪੈਦਾ ਕਰਨ ਵਿਚ ਸਿੱਖਿਆ ਆਪਣਾ ਯੋਗਦਾਨ ਕਿਵੇਂ ਪਾਉਂਦੀ ਹੈ ?
ਉੱਤਰ-
ਸਿੱਖਿਆ ਹੀ ਸਮਾਜ ਵਿਚ ਪਰਿਵਰਤਨ ਲਿਆਉਣ ਦਾ ਸਹੀ ਜਰੀਆ ਹੈ। ਸਿੱਖਿਆ ਹੀ ਇਕ ਐਸਾ ਜਰੀਆ ਹੈ ਜਿਸਦੇ ਦੁਆਰਾ ਵਾਤਾਵਰਣ ਪ੍ਰਤੀ ਜਨਤਕ ਸੁਚੱਤਨਾ ਲਿਆਂਦੀ ਜਾ ਸਕਦੀ ਹੈ। ਵਰਤਮਾਨ ਯੁੱਗ ਵਿਚ ਵਾਤਾਵਰਣ ਸਿੱਖਿਆ ਦਾ ਬਹੁਤ ਮਹੱਤਵ ਹੈ। ਵਾਤਾਵਰਣ ਦੇ ਮਹੱਤਵ ਨੂੰ ਦੇਖਦੇ ਹੋਏ ਇਸ ਗੱਲ ਨੂੰ ਸਮਝਿਆ ਗਿਆ ਹੈ ਕਿ ਵਾਤਾਵਰਣ ‘ ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ ਸੁਰੱਖਿਆ ਬਹੁਤ ਜ਼ਰੂਰੀ ਹੈ। ਜੇ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਮਨੁੱਖ ਦੀ ਹੋਂਦ ਖ਼ਤਰੇ ਵਿਚ ਆ ਜਾਵੇਗੀ। ਵਾਤਾਵਰਣ ਸਿੱਖਿਆ ਦੇ ਮਹੱਤਵ ਨੂੰ ਸਮਝਦੇ ਹੋਏ ਇਸ ਵਿਸ਼ੇ ਨੂੰ ਸਕੂਲਾਂ ਅਤੇ ਕਾਲਜਾਂ ਦੇ ਪਾਠਕ੍ਰਮ ਦਾ ਹਿੱਸਾ ਬਣਾ ਦਿੱਤਾ ਗਿਆ ਹੈ। | ਵਾਤਾਵਰਣ ਸਿੱਖਿਆ ਦਾ ਉਦੇਸ਼ ਜਨ ਚੇਤਨਾ ਪੈਦਾ ਕਰਨਾ ਹੈ।

ਪੜੇ-ਲਿਖੇ ਲੋਕ ਵਾਤਾਵਰਣ ਦੇ ਪ੍ਰਤੀ ਜ਼ਿਆਦਾ ਜਾਗਰੁਕ ਹੁੰਦੇ ਹਨ ਅਤੇ ਉਸ ਤਰ੍ਹਾਂ ਦੇ ਕੰਮਾਂ ਤੋਂ ਬੱਚਦੇ ਹਨ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹਨ। ਵਾਤਾਵਰਣ ਸਿੱਖਿਆ ਦੇ ਲਈ ਨਵਾਂ, ਪਾਠਕ੍ਰਮ ਬਣਾਇਆ ਗਿਆ ਹੈ ਜਿਸ ਵਿਚ ਵਾਤਾਵਰਣ ਸੁਰੱਖਿਅਣ ਵਿਧੀਆਂ ਅਤੇ ਵਾਤਾਵਰਣ ਅਤੇ ਜੈਵ ਵਿਵਿਧਤਾ ਦੇ ਲਈ ਮਨੁੱਖੀ ਕਿਰਿਆਵਾਂ ਦੁਆਰਾ ਪੈਦਾ ਕੀਤੇ ਗਏ ਖ਼ਤੱਚਿਆਂ ਦਾ ਵਰਣਨ ਹੈ। ਸਿੱਖਿਆ ਦੁਆਰਾ ਵਾਤਾਵਰਣ ਦੇ ਭੌਤਿਕ, ਸਮਾਜਿਕ ਅਤੇ ਸੁੰਦਰਤਾ ਦੇ ਪਹਿਲੂਆਂ ਦੇ ਪ੍ਰਤੀ ਜਨ ਸਾਧਾਰਨ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ। ਜਾਗਰੂਕ ਨਾਗਰਿਕ ਹੀ ਵਾਤਾਵਰਣ ਸੁਰੱਖਿਅਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ। ਇਸ ਤਰ੍ਹਾਂ ਜਨ-ਚੇਤਨਾ ਜਾਗਰਿਤ ਕਰਨ ਵਿਚ ਸਿੱਖਿਆ ਦਾ ਯੋਗਦਾਨ ਅਭੂਤਪੂਰਵਕ ਹੈ।

ਪ੍ਰਸ਼ਨ 3.
ਵਲੋਂ ਵਿਸਫੋਟ (Population Explosion) ਦੇ ਮੁੱਖ ਬੁਰੇ ਪ੍ਰਭਾਵ ਕੀ ਹਨ ?
ਉੱਤਰ-
ਵਸੋਂ ਅਤੇ ਵਾਤਾਵਰਣ ਦਾ ਆਪਸ ਵਿਚ ਗਹਿਰਾ ਸੰਬੰਧ ਹੈ। ਵਸੋਂ ਕੁਦਰਤ ’ਤੇ ਆਪਣੀਆਂ ਜ਼ਰੂਰਤਾਂ ਜਿਵੇਂ-ਭੋਜਨ, ਪਾਣੀ, ਹਵਾ, ਆਵਾਸ ਆਦਿ ਦੇ ਲਈ ਨਿਰਭਰ ਹੁੰਦੀ ਹੈ, ਉਸੀ ਤਰ੍ਹਾਂ ਕੁਦਰਤ ਵੀ ਆਪਣੇ ਸਾਧਨਾਂ ਦੀ ਰੱਖਿਆ, ਉਪਯੋਗ ਅਤੇ ਸੰਤੁਲਨ ਦੇ ਲਈ ਵਸੋਂ ‘ਤੇ ਨਿਰਭਰ ਹੁੰਦੀ ਹੈ । ਵਲੋਂ ਵਿਸਫੋਟ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਈਆਂ ਹਨ। ਸੀਮਿਤ ਸਾਧਨਾਂ ਦੁਆਰਾ ਵਧਦੀ ਹੋਈ ਵਸੋਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਵਿਸ਼ਵ ਇਕ
ਵੱਡੀ ਚੁਨੌਤੀ ਦਾ ਸਾਹਮਣਾ ਕਰ ਰਿਹਾ ਹੈ।

ਵਸੋਂ ਵਿਸਫੋਟ ਦੇ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਹੇਠ ਲਿਖੀਆਂ ਹਨ –

  • ਕੁਦਰਤ ਦੇ ਸਾਧਨਾਂ ਦੇ ਅੰਨ੍ਹੇ-ਵਾਹ ਉਪਯੋਗ ਨਾਲ ਵਾਤਾਵਰਣ ਵਿਚ ਅਸੰਤੁਲਨ ਪੈਦਾ ਹੋ ਗਿਆ ਹੈ।
  • ਜੰਗਲਾਂ ਦੀ ਕਟਾਈ ਦੇ ਕਾਰਨ ਗੰਭੀਰ ਵਾਤਾਵਰਣੀ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।
  • ਖਾਣ ਵਾਲੀਆਂ ਚੀਜ਼ਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਦੇ ਲਈ, ਪੈਦਾਵਾਰ ਵਧਾਉਣ ਲਈ ਐਗਰੋਕੈਮਿਕਲਜ਼ (Agrochemicals) ਜਿਵੇਂ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਜਿਸਦੇ ਕਾਰਨ ਭੂਮੀ ਦੀ ਉਪਜਾਊ ਸ਼ਕਤੀ ਖ਼ਤਮ ਹੋ ਰਹੀ ਹੈ।
  • ਵਧਦੀ ਵਸੋਂ ਦੇ ਕਾਰਨ ਸ਼ਹਿਰੀਕਰਨ ਤੇਜ਼ੀ ਨਾਲ ਵੱਧ ਰਿਹਾ ਹੈ ਜਿਸਦੇ ਕਾਰਨ ਸ਼ਹਿਰਾਂ ਵਿਚ ਵਾਤਾਵਰਣ ਸੁਰੱਖਿਅਣ ਦੀ ਸਮੱਸਿਆ ਜਟਿਲ ਹੋ ਗਈ ਹੈ।
  • ਵਸੋਂ ਵਿਚ ਵਾਧੇ ਦੇ ਕਾਰਨ ਪੈਦਾ ਹੋਈ ਆਵਾਜ਼ ਦੀ ਸਮੱਸਿਆ ਦੇ ਕਾਰਨ ਹੋ ਰਹੇ . ਜੰਗਲਾਂ ਦੇ ਨਾਸ਼ ਦੇ ਕਾਰਨ ਪਾਣੀ ਦੀ ਘਾਟ, ਮਾਰੂਥਲ ਬਣਨ ਦੀ ਸਮੱਸਿਆ ਆਦਿ ਪੈਦਾ ਹੋ ਦੀਆਂ ਹਨ।.
  • ਵਧਦੀ ਹੋਈ ਵਸੋਂ ਦੇ ਕਾਰਨ ਮਨੁੱਖ ਦੁਆਰਾ ਵਸਤੁਆਂ ਦਾ ਉਪਭੋਗ ਵੀ ਵੱਧ ਰਿਹਾ ਹੈ ਜਿਸਦੇ ਕਾਰਨ ਫਾਲਤੂ ਚੀਜ਼ਾਂ ਅਤੇ ਰਹਿੰਦ-ਖੂੰਹਦ ਦੀ ਮਾਤਰਾ ਵਿਚ ਵੀ ਵਾਧਾ ਹੋਇਆ ਹੈ। ਫਾਲਤੂ ਚੀਜਾਂ ਦੇ ਖਰਾਬ ਪ੍ਰਬੰਧ ਦੇ ਕਾਰਨ ਹਵਾ, ਪਾਣੀ ਤੇ ਮਿੱਟੀ ਦਾ ਪ੍ਰਦੂਸ਼ਣ ਵੱਧ ਰਿਹਾ ਹੈ ਜਿਹੜਾ ਕਿ ਵਾਤਾਵਰਣ ਦੇ ਲਈ ਖ਼ਤਰੇ ਦਾ ਸੂਚਕ ਹੈ।
  • ਪਦੁਸ਼ਣ ਵਿਚ ਵਾਧੇ ਦੇ ਕਾਰਨ ਕਈ ਸੰਕਰਾਮਕ ਅਤੇ ਗੈਰ-ਸੰਕਰਾਮਕ ਰੋਗ ਫੈਲਦੇ ਹਨ। ਇਨ੍ਹਾਂ ਦਾ ਪ੍ਰਭਾਵ ਮਨੁੱਖ ਅਤੇ ਸਾਰੇ ਜੀਵ-ਜੰਤੂਆਂ ‘ਤੇ ਪੈਂਦਾ ਹੈ।”
  • ਵਸੋਂ ਵਾਧੇ ਦੇ ਕਾਰਨ ਮਨੁੱਖ ਪ੍ਰਕ੍ਰਿਤੀ ਤੋਂ ਦੂਰ ਹੁੰਦਾ ਜਾ ਰਿਹਾ ਹੈ ਅਤੇ ਜੀਵਨ ਵਿਚ ਬਨਾਵਟ ਅਤੇ ਉਪਭੋਗਤਾਵਾਦ ਦਾ ਸੰਚਾਰ ਹੋ ਰਿਹਾ ਹੈ।
    ਵਧਦੇ ਹੋਏ ਉਪਭੋਗਤਾਵਾਦ ਦੇ ਕਾਰਨ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਕਾਸ ਅਤੇ ਵਾਤਾਵਰਣ ਸੁਰੱਖਿਆ ਵਿਚ ਜਨਤਕ ਸ਼ਮੂਲੀਅਤ ਦੀ ਲੋੜ ਅਤੇ ਯੋਗਦਾਨ ਬਾਰੇ ਚਾਨਣਾ ਪਾਓ ।
ਉੱਤਰ-
ਵਰਤਮਾਨ ਸਾਲਾਂ ਵਿਚ ਵਾਤਾਵਰਣ ਨਾਲ ਸੰਬੰਧਿਤ ਸਮੱਸਿਆਵਾਂ ਵਿਚ ਜ਼ਿਆਦਾ ਵਾਧਾ ਹੋਇਆ ਹੈ। ਕਿਤੀ ਸੰਸਾਧਨਾਂ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕੀਤੀ ਜਾ ਰਹੀ ਹੈ। ਵੈਸ਼ਵਿਕ ਪੱਧਰ ਤੇ ਜਲ ਸੰਕਟ, ਅਵਾਨਿਕੀਕਰਣ, ਸਮੁੰਦਰੀ ਤੱਟ ਦੇ ਪਤਨ, ਭੂਮੀ-ਖੁਰਣ, ਜੈਵ-ਵਿਵਿਧਤਾ ਵਿਚ ਕਮੀ ਕੁੱਝ ਇਸ ਤਰਾਂ ਦੇ ਸੰਕਟ ਬਣ ਕੇ ਉਭਰੇ ਹਨ, ਜੋ ਨਾ ਕੇਵਲ ਵਾਤਵਰਣ ਸਗੋਂ ਜੀਵ ਅਨੇਕਰੂਪਤਾ (Bio-diversity) ਸਾਰੇ ਸੰਸਾਰ ਦੇ ਲਈ ਇਕ ਵੱਡੀ ਚਿੰਤਾ ਦਾ ਵਿਸ਼ਾ ਹਨ। | ਮਨੁੱਖ ਆਪ ਵਾਤਾਵਰਣ ਦਾ ਹੀ ਅੰਗ ਹੈ। ਹੋਰ ਜੀਵਾਂ ਦੀ ਤਰ੍ਹਾਂ ਮਨੁੱਖ ਵੀ ਵਾਤਾਵਰਣ ਦੇ ਗੁਣਾਂ ਨਾਲ ਪ੍ਰਭਾਵਿਤ ਹੁੰਦਾ ਹੈ। ਵਾਤਾਵਰਣ ਦੇ ਉੱਚਿਤ ਸਮਾਯੋਜਨ ਦੇ ਅਭਾਵ ਵਿਚ ਮਨੁੱਖ ਨੂੰ ਅਨੇਕ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਮਨੁੱਖ ਨੂੰ ਵੀ ਵਾਤਾਵਰਣ ਸੁਰੱਖਿਅਣ ਵਿਚ ਭਾਗੀਦਾਰ ਬਣਾਉਣਾ ਬਹੁਤ ਜ਼ਰੂਰੀ ਹੈ। ਸਭ ਤੋਂ ਮਹੱਤਵਪੂਰਨ ਪ੍ਰਜਾਤੀ ਹੋਣ ਦੇ ਕਾਰਨ ਵਾਤਾਵਰਣ ਸੁਰੱਖਿਆ ਦਾ ਸਭ ਤੋਂ ਵੱਧ ਉੱਤਰਦਾਇਤਵ ਮਨੁੱਖ ’ਤੇ ਹੀ ਹੈ ।

ਇਸ ਪ੍ਰਕਾਰ ਵਾਤਾਵਰਣ ਸੁਰੱਖਿਅਣ ਅਤੇ ਵਿਕਾਸ ਵਿਚ ਆਮ ਜਨਤਾ ਦੀ ਭਾਗੀਦਾਰੀ ਅਤੇ ਸ਼ਮੁਲਿਅਤ ਬਹੁਤ ਮਹੱਤਵਪੂਰਨ ਹੈ। ਜਨਤਾ ਦੀ ਸਹਾਇਤਾ ਦੇ ਨਾਲ ਵਾਤਾਵਰਣ ਸੰਬੰਧਿਤ ਕਿਸੀ ਵੀ ਯੋਜਨਾ ਜਾਂ ਪ੍ਰੋਗਰਾਮ ਨੂੰ ਲਾਗੂ ਕਰਨਾ ਜਾਂ ਚਲਾਉਣਾ ਬਹੁਤ ਸੌਖਾ ਹੋ ਜਾਂਦਾ ਹੈ। : ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵਾਤਾਵਰਣ ਸੁਰੱਖਿਅਣ ਵਿਚ ਵਾਤਾਵਰਣ ਵਿਚਾਰਕਾਂ ਦਾ ਮਹੱਤਵਪੂਰਨ ਯੋਗਦਾਨ ਹੈ। ਇਹਨਾਂ ਦੇ ਵਿਚਾਰਾਂ ਨਾਲ ਪ੍ਰਭਾਵਿਤ ਹੋ ਕੇ ਆਮ ਜਨਤਾ ਵੀ ਵਾਤਾਵਰਣ ਸੁਰੱਖਿਅਣ ਪ੍ਰੋਗਰਾਮਾਂ ਦਾ ਹਿੱਸਾ ਬਣਦੀ ਜਾ ਰਹੀ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਰੈਲਫ ਏਮਰਸਨ, ਹੇਨਰੀ ਥਰੋ ਅਤੇ ਜਾਨ ਮੁਰ ਪ੍ਰਸਿੱਧ ਵਾਤਾਵਰਣ ਵਿਚਾਰਕ ਸਨ ਜਿਨ੍ਹਾਂ ਦਾ ਵਾਤਾਵਰਣ ਸੁਰੱਖਿਅਣ ਵਿਚ ਵੱਡਮੁੱਲਾ ਯੋਗਦਾਨ ਹੈ। | ਭਾਰਤ ਵਿਚ ਵੀ ਬਹੁਤ ਸਾਰੇ ਵਾਤਾਵਰਣ ਵਿਚਾਰਕਾਂ ਦੀ ਕਿਰਪਾ ਨਾਲ ਹੀ ਵਾਤਾਵਰਣ ਸੁਰੱਖਿਅਣ ਪ੍ਰੋਗਰਾਮ ਸਫਲ ਹੋ ਸਕੇ ਹਨ ।

ਸਲੀਮ ਅਲੀ, ਜਿਨ੍ਹਾਂ ਨੂੰ ਭਾਰਤ ਦਾ ਪੰਛੀ ਮਨੁੱਖ ਕਿਹਾ ਜਾਂਦਾ ਹੈ ਇਕ ਵਿਖਿਆਤ ਵਾਤਾਵਰਣ ਸੁਰੱਖਿਅਣ ਵਿਗਿਆਨਕ ਸੀ। ਇਸ ਪ੍ਰਕਾਰ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਇਕ ਕਿਰਿਆਸ਼ੀਲ ਵਿਚਾਰਕ ਸਨ। ਐੱਸ. ਪੀ. ਗੋਦਰੇਜ਼ ਨੂੰ ਜੰਗਲ ਜੀਵਨ ਸੁਰੱਖਿਅਣ ਅਤੇ ਪ੍ਰਕ੍ਰਿਤੀ ਜਾਗਰੂਕਤਾ ਪ੍ਰੋਗਰਾਮ ਦੇ ਸਫ਼ਲ ਨਿਰਵਾਹ ਦੇ ਲਈ 1999 ਵਿਚ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਦੇ ਪ੍ਰਸਿੱਧ ਖੇਤੀ ਵਿਗਿਆਨਕ ਡਾ: ਐੱਮ. ਐੱਸ. ਮਹਿਤਾ ਭਾਰਤ ਦੇ ਪ੍ਰਮੁੱਖ ਵਾਤਾਵਰਣ ਵਕੀਲ ਸੀ ਜਿਨ੍ਹਾਂ ਨੇ ਵਾਤਾਵਰਣ ਸੁਰੱਖਿਅਣ ਹੇਤੁ ਬਹੁਤ ਸਾਰੀਆਂ ਜਨਹਿੱਤ ਯਾਚੀਕਾਵਾਂ ਦਾਇਰ ਕੀਤੀਆਂ। ਉਨ੍ਹਾਂ ਦੇ ਯਤਨਾਂ ਦੇ ਨਾਲ ਹੀ ਵਾਤਾਵਰਣ ਸਿੱਖਿਆ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਜ਼ਰੂਰੀ ਵਿਸ਼ੇ ਦੇ ਰੂਪ ਵਿਚ ਲਾਗੂ ਕੀਤਾ ਗਿਆ ਹੈ। | ਵਾਤਾਵਰਣ ਸੰਬੰਧੀ ਨੀਤੀ ਨਿਰਮਾਣ ਵਿਚ ਜਨ ਸਾਧਾਰਨ ਦੀ ਭਾਗੀਦਾਰੀ ਇਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਦੇ ਲਈ ਹੇਠ ਦਿੱਤੇ ਕਦਮ ਚੁੱਕੇ ਜਾ ਸਕਦੇ ਹਨ –

  • ਗੈਰ-ਰਵਾਇਤੀ ਊਰਜਾ ਸਰੋਤ ਜਿਵੇਂ ਸੂਰਜੀ ਊਰਜਾ, ਪੌਣ ਊਰਜਾ ਆਦਿ ਨੂੰ ਜਨ ਸਹਿਯੋਗ ਦੁਆਰਾ ਹੀ ਲੋਕ-ਪਸੰਦ ਬਣਾਇਆ ਜਾ ਸਕਦਾ ਹੈ।
  • ਕਿਸੇ ਵੀ ਖੇਤਰ ਵਿਚ ਵਿਕਾਸ ਯੋਜਨਾ ਜਿਵੇਂ ਬੰਨ (Dams), ਉਦਯੋਗ, ਝੀਲ ਆਦਿ ਬਣਾਉਣ ਸਮੇਂ ਸਥਾਨਿਕ ਲੋਕਾਂ ਨੂੰ ਵਿਸ਼ਵਾਸ ਵਿਚ ਲੈਣਾ ਚਾਹੀਦਾ ਹੈ।’
  • ਸਰਕਾਰ ਨੂੰ ਆਪਣੇ ਫੈਸਲਿਆਂ ਦੇ ਚੰਗੇ ਤੇ ਮਾੜੇ ਪੱਖ ਤੇ ਵਿਚਾਰ ਕਰਨ ਦਾ ਅਧਿਕਾਰ ਜਨਤਾ ਨੂੰ ਦੇਣਾ ਚਾਹੀਦਾ ਹੈ ।

ਕਾਰਖ਼ਾਨਿਆਂ ਤੋਂ ਨਿਕਲੇ ਬੇਕਾਰ ਪਦਾਰਥਾਂ ਦੇ ਪ੍ਰਬੰਧ ਦੇ ਵਿਸ਼ੇ ਵਿਚ ਸੁੱਖ-ਸੁਵਿਧਾ ਦੇ ਨਾਲ ਸੰਬੰਧਿਤ ਵਸਤੁਆਂ ਦੇ ਉਪਯੋਗ ’ਤੇ ਆਮ ਜਨਤਾ ਦੀ ਸਲਾਹ ਮਹੱਤਵਪੂਰਨ ਹੈ। ਇਸ ਪ੍ਰਕਾਰ ਜਨ-ਚੇਤਨਾ ਜਾਗਰਿਤ ਕਰਕੇ ਅਤੇ ਸਮੂਹਿਕ ਸਹਿਭਾਗਿਤਾ ਦੇ ਦੁਆਰਾ ਹੀ ਵਾਤਾਵਰਣ ਦੀ ਰੱਖਿਆ ਕੀਤੀ ਜਾ ਸਕਦੀ ਹੈ। ਚਿਪਕੋ ਅੰਦੋਲਨ, ਨਰਮਦਾ ਬਚਾਓ ਅਭਿਆਨ, ਸਾਈਲੈਂਟ ਵੈਲੀ ਬਚਾਓ ਅੰਦੋਲਨ, ਵਿਸ਼ਨੋਈ ਸਮੁਦਾਇ ਅਭਿਆਨ, ਅਪਿਕੋ ਅੰਦੋਲਨ ਆਦਿ ਵਾਤਾਵਰਣ ਜਾਗਰੂਕ ਅਭਿਆਨ ਅਤੇ ਜਨ ਸਹਿਭਾਗਿਤਾ ਦਾ ਹੀ ਨਤੀਜਾ ਹਨ। ਪ੍ਰਕ੍ਰਿਤੀ ਸੁਰੱਖਿਅਣ ਨੂੰ ਹਰ ਹਾਲ ਵਿਚ ਜਨਮਾਨਸ ਅੰਦੋਲਨ ਦੇ ਤੌਰ ‘ਤੇ ਉਭਾਰਨਾ ਹੋਵੇਗਾ।

PSEB 11th Class Environmental Education Solutions Chapter 6 ਵਿਕਾਸ ਅਤੇ ਵਾਤਾਵਰਣ ਵਿਚ ਸਮਾਜ ਦੀ ਭੂਮਿਕਾ

ਪ੍ਰਸ਼ਨ 2.
ਵਾਤਾਵਰਣ ਸੰਬੰਧੀ ਜਨਤਕ ਸੁਚੇਤਨਾ ਪੈਦਾ ਕਰਨ ਲਈ ਕੁੱਝ ਮਹੱਤਵਪੂਰਨ ਢੰਗਾਂ ਦੀ ਚਰਚਾ ਕਰੋ। |
ਉੱਤਰ-
ਸਾਡਾ ਸਮਾਜ ਤੇਜ਼ੀ ਨਾਲ ਬਦਲ ਰਿਹਾ ਹੈ। ਅੱਜ ਮਨੁੱਖ ਆਰਾਮਦਾਇਕ ਜੀਵਨ ਜੀਉਣ ਦਾ ਆਦੀ ਹੋ ਚੁੱਕਿਆ ਹੈ। ਪਰ ਇਸ ਆਰਾਮਦਾਇਕ ਜੀਵਨ ਨੇ ਵਾਤਾਵਰਣ ਦੇ ਤਾਣੇਬਾਣੇ ਨੂੰ ਲਗਭਗ ਖ਼ਲਾਰ ਹੀ ਦਿੱਤਾ ਹੈ। ਇਸ ਤਰ੍ਹਾਂ ਮਨੁੱਖ ਨੂੰ ਵਾਤਾਵਰਣ ਅਤੇ ਉਸਨੂੰ ਪਹੁੰਚ ਰਹੀ ਸੱਟ ਦੇ ਬਾਰੇ ਵਿਚ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ।

ਵਾਤਾਵਰਣ ਦੇ ਬਾਰੇ ਵਿਚ ਜਨ ਜਾਗਰੂਕਤਾ ਪੈਦਾ ਕਰਨ ਦੇ ਕੁੱਝ ਮਹੱਤਵਪੂਰਨ ਤਰੀਕੇ ਹੇਠ ਲਿਖੇ ਹਨ –
I. ਸਿੱਖਿਆ (Education)-ਸਿੱਖਿਆ ਸਮਾਜ ਵਿਚ ਬਦਲਾਵ ਲਿਆਉਣ ਦਾ ਇਕ ਬੜਾ ਮਹੱਤਵਪੂਰਨ ਤਰੀਕਾ ਹੈ। ਵਾਤਾਵਰਣ ਸੰਬੰਧੀ ਜਨ-ਚੇਤਨਾ ਸਿੱਖਿਆ ਦੁਆਰਾ ਹੀ ਸੰਭਵ ਹੋ ਸਕਦੀ ਹੈ। ਵਾਤਾਵਰਣ ਸਿੱਖਿਆ ਦਾ ਮੁੱਖ ਉਦੇਸ਼ ਮਨੁੱਖ ਅਤੇ ਸਮਾਜਿਕ ਸਮੂਹਾਂ ਨੂੰ ਵਾਤਾਵਰਣ ‘ਤੇ ਉਸਦੇ ਨਾਲ ਸੰਬੰਧਿਤ ਸਮੱਸਿਆਵਾਂ ਦੀ ਜਾਣਕਾਰੀ ਉਪਲੱਬਧ ਕਰਾਉਣਾ ਹੈ। ਵਾਤਾਵਰਣ ਸਿੱਖਿਆ ਸਮਾਜਿਕ ਚੇਤਨਾ ਦੇ ਵਿਕਾਸ ਵਿਚ ਸਹਾਇਕ ਹੈ। ਇਸਦੇ ਮਾਧਿਅਮ ਨਾਲ ਸਮੁਦਾਇਆਂ ਨੂੰ ਇਹ ਜਾਣਕਾਰੀ ਉਪਲੱਬਧ ਕਰਾਈ ਜਾਂਦੀ ਹੈ ਕਿ ਮਨੁੱਖ ਅਤੇ ਸਮੁਦਾਇ ਦੋਨੋਂ ਹੀ ਪਰਿਸਥਿਤਕੀ ਅਸੰਤੁਲਨ ਨਾਲ ਪ੍ਰਭਾਵਿਤ ਹੁੰਦੇ ਹਨ ਅਤੇ ਪਰਿਸਥਿਤਕੀ ਅਸੰਤੁਲਨ ਦਾ ਪ੍ਰਮੁੱਖ ਕਾਰਨ ਨਿਯੰਤਰਿਤ ਨਾ ਹੋਣ ਵਾਲੀਆਂ ਮਨੁੱਖੀ ਕਿਰਿਆਵਾਂ ਨੂੰ ਹੀ ਮੰਨਿਆ ਜਾਂਦਾ ਹੈ।

ਪਰਿਸਥਿਤਕੀ ਸੰਤੁਲਨ ਨੂੰ ਬਣਾਏ ਰੱਖਣ ਲਈ ਮਨੁੱਖੀ ਕਿਰਿਆਵਾਂ ਨੂੰ ਨਿਯੰਤਰਿਤ ਕਰਨ ਲਈ ਜ਼ਰੂਰੀ ਸੁਝਾਵਾਂ ਨੂੰ ਵੀ ਵਾਤਾਵਰਣ ਸਿੱਖਿਆ ਵਿਚ ਲਿਆਇਆ ਗਿਆ ਹੈ। ਇਸ ਤਰ੍ਹਾਂ ਵਾਤਾਵਰਣ ਸਿੱਖਿਆ ਵਿਦਿਆਰਥੀਆਂ ਵਿਚ ਵਾਤਾਵਰਣ ਨਾਲ ਸੰਬੰਧਿਤ ਸਾਰੀਆਂ ਗ਼ਲਤ ਫ਼ਹਿਮੀਆਂ ਨੂੰ ਦੂਰ ਕਰਦੀ ਹੈ ਅਤੇ ਆਮ ਮਨੁੱਖਾਂ ਵਿਚ ਵਾਤਾਵਰਣੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਕਿਰਿਆਸ਼ੀਲ ਸਹਿਭਾਗਿਤਾ ਦੀ ਪ੍ਰਵਿਰਤੀ ਦਾ ਵਿਕਾਸ ਕਰਨ ਵਿਚ ਮਹੱਤਵਪਰੂਨ ਭੂਮਿਕਾ ਨਿਭਾਉਂਦੀ ਹੈ।

II. ਈਕੋ ਕਲੱਬ (Eco Clubs) – ਈਕੋ ਕਲੱਬ ਉਨ੍ਹਾਂ ਸੰਸਥਾਵਾਂ ਨੂੰ ਕਹਿੰਦੇ ਹਨ ਜੋ ਵਾਤਾਵਰਣ ਦੇ ਤੱਤਾਂ ਨੂੰ ਉਨ੍ਹਾਂ ਦੀ ਮੌਲਿਕ ਅਵਸਥਾ ਵਿਚ ਸੁਰੱਖਿਅਤ ਰੱਖਣ ਵਿਚ ਸਹਾਇਕ ਸਿੱਧ ਹੁੰਦੀਆਂ ਹਨ। ਇਨ੍ਹਾਂ ਕਲੱਬਾਂ ਵਿਚ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ, ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ, ਕਿਸੇ ਵੀ ਕੰਮ ਨਾਲ ਸੰਬੰਧਿਤ ਲੋਕਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਇਹ ਕਲੱਬ ਕਿਤੇ ਵੀ ਆਸਾਨੀ ਨਾਲ ਬਣਾਏ ਜਾ ਸਕਦੇ ਹਨ। ਈਕੋ ਕਲੱਬ ਹੇਠ ਲਿਖੇ ਕੰਮਾਂ ਨਾਲ ਲੋਕਾਂ ਵਿਚ ਵਾਤਾਵਰਣ ਸੰਬੰਧੀ ਜਾਗੂਰਕਤਾ ਪੈਦਾ ਕਰ ਸਕਦੇ ਹਨ-

  • ਵਾਤਾਵਰਣ ਜਾਗਰੂਕਤਾ ਪੈਦਾ ਕਰਨ ਲਈ ਵਾਤਾਵਰਣ ਮਹੱਤਤਾ ਵਾਲੇ ਵਿਸ਼ੇਸ਼ ਦਿਨਾਂ ਨੂੰ ਮਨਾਉਣ ਦਾ ਪ੍ਰਬੰਧ ਈਕੋ ਕਲੱਬਾਂ ਰਾਹੀਂ ਕੀਤਾ ਜਾਂਦਾ ਹੈ।
  • ਵਾਤਾਵਰਣ ’ਤੇ ਨਿਬੰਧ ਪ੍ਰਤਿਯੋਗਿਤਾਵਾਂ, ਚਿੱਤਰਕਲਾ ਪ੍ਰਤਿਯੋਗਿਤਾਵਾਂ, ਨਾਟਕ, ਪੋਸਟਰ ਪ੍ਰਤਿਯੋਗਤਾਵਾਂ ਆਦਿ ਦਾ ਅਯੋਜਨ ਈਕੋ ਕਲੱਬਾਂ ਰਾਹੀਂ ਕੀਤਾ ਜਾਂਦਾ ਹੈ।
  • ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਠਪੁਤਲੀ ਪ੍ਰਦਰਸ਼ਨ, ਕਿਸਾਨਾਂ ਨੂੰ ਸਿੱਖਿਆ, ਵਾਤਾਵਰਣ ਅਧਿਐਨ, ਵਿਗਿਆਨ ਮੇਲੇ ਆਦਿ ਦਾ ਅਯੋਜਨ ਕਰਨਾ।
  • ਸਧਾਰਨ ਲੋਕਾਂ ਵਿਚ ਜਨ-ਸੰਚਾਰ ਸਾਧਨਾਂ ਜਿਵੇਂ ਅਖ਼ਬਾਰਾਂ, ਰੇਡੀਓ, ਚਲ-ਚਿੱਤਰਾਂ, ਮੈਗਜ਼ੀਨਾਂ, ਪੋਸਟਰਾਂ ਆਦਿ ਦੇ ਰਾਹੀਂ ਜਨ-ਚੇਤਨਾ ਫੈਲਾਉਣਾ।
  • ਈਕੋ ਕਲੱਬ ਵਾਤਾਵਰਣ ਦੇ ਵੱਖ-ਵੱਖ ਵਿਸ਼ਿਆਂ ‘ਤੇ ਪ੍ਰਦਰਸ਼ਨਾਂ ਦਾ ਅਯੋਜਨ ਕਰ ਸਕਦੇ ਹਨ।
  • ਈਕੋ ਮੰਡਲੀ ਜਨ-ਜਾਤੀਆਂ ਨੂੰ ਜੰਗਲਾਂ ਦੀ ਰੱਖਿਆ ਲਈ ਉਤਸ਼ਾਹਿਤ ਕਰ ਸਕਦੀ ਹੈ।

III. ਜਨਸੰਖਿਆ ਸਿੱਖਿਆ ਅਭਿਆਨ ਪ੍ਰੋਗਰਾਮ (Population Education Programme Campaign-ਜਨਸੰਖਿਆ ਸਿੱਖਿਆ ਅਭਿਆਨ ਪ੍ਰੋਗਰਾਮ ਇਕ ਵਿਆਪਕ ਪ੍ਰੋਗਰਾਮ ਹੈ। ਇਸਦੇ ਮੁੱਖ ਰੂਪ ਵਿਚ ਦੋ ਪਹਿਲੂ ਹਨ-ਪਹਿਲਾ ਜਨਸੰਖਿਆ ਨੂੰ ਵਧੀਆ ਜੀਵਨ ਜੀਉਣ ਵਿਚ ਸਿੱਖਿਆ ਪ੍ਰਦਾਨ ਕਰਨਾ ਅਤੇ ਦੂਸਰਾ ਜਨਸੰਖਿਆ ਨੂੰ ਸੀਮਿਤ ਕਰਨ ਲਈ ਪਰਿਵਾਰ ਕਲਿਆਣ ਪ੍ਰੋਗਰਾਮ ਜਾਂ ਪਰਿਵਾਰ ਭਲਾਈ ਪ੍ਰੋਗਰਾਮ ਨੂੰ ਲੋਕ ਪਸੰਦ ਬਣਾਉਣਾ। ਵਰਤਮਾਨ ਯੁੱਗ ਵਿਚ ਜਨਸੰਖਿਆ ਵੱਧਣ ਦੇ ਕਾਰਨ ਪ੍ਰਕ੍ਰਿਤਿਕ ਸਾਧਨਾਂ ‘ਤੇ ਦਬਾਉ ਵੱਧ ਰਿਹਾ ਹੈ। ਜੇ ਇਹ ਦਬਾਉ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਕ੍ਰਿਤਿਕ ਸਾਧਨਾਂ ਦੇ ਖਤਮ ਹੋਣ ਦਾ ਖ਼ਤਰਾ ਹੈ ਜਿਸਦੇ ਕਾਰਨ ਮਨੁੱਖ ਦਾ ਅਸਤਿੱਤਵ ਖ਼ਤਰੇ ਵਿਚ ਆ ਜਾਵੇਗਾ। ਇਨ੍ਹਾਂ ਖਰਾਬ ਪਰਿਸਥਿਤੀਆਂ ਵਿਚ ਜਨਸੰਖਿਆ ਸਿੱਖਿਆ ਪ੍ਰੋਗਰਾਮ ਦਾ ਮਹੱਤਵ ਬਹੁਤ ਵੱਧ ਗਿਆ ਹੈ।

ਜਨਸੰਖਿਆ ਸਿੱਖਿਆ ਪ੍ਰੋਗਰਾਮ ਦੇ ਮੁੱਖ ਵਿਚਾਰਕ ਪਹਿਲੂ ਹੇਠ ਲਿਖੇ ਹਨ –

  • ਆਮ ਵਿਅਕਤੀ ਨੂੰ ਸਰੀਰਕ ਤੇ ਮਾਨਸਿਕ ਸਿਹਤ ਦੇ ਬਾਰੇ ਵਿਚ ਸੁਚੇਤ ਕਰਨਾ।
  • ਜਨਸੰਖਿਆ ਸਿੱਖਿਆ ਪ੍ਰੋਗਰਾਮ ਰਾਹੀਂ ਸਮਾਜ ਨੂੰ ਪਰਿਵਾਰ ਦੇ ਆਕਾਰ ਅਤੇ ਜਨਮ ਦਰ ਨੂੰ ਰੋਕਣ ਦੀ ਸਿੱਖਿਆ ਦੇਣਾ।
  • ਪਰਿਵਾਰ ਨਿਯੋਜਨ ਪ੍ਰੋਗਰਾਮ ਜਿਸ ਨੂੰ ਪਰਿਵਾਰ ਭਲਾਈ ਪ੍ਰੋਗਰਾਮ ਵੀ ਕਿਹਾ ਜਾਂਦਾ , ਹੈ, ਸੰਬੰਧੀ ਸਿੱਖਿਆ ਦਾ ਪ੍ਰਚਾਰ ਕਰਨਾ।
  • ਲੋਕਾਂ ਨੂੰ ਬੇਲੋੜੇ ਗਰਭ ਨਿਰੋਧ ਦੇ ਵੱਖ-ਵੱਖ ਤਰੀਕਿਆਂ ਦੀ ਜਾਣਕਾਰੀ ਦੇਣਾ।
  • ਮਾਂ ਅਤੇ ਬੱਚੇ ਨੂੰ ਸੁਰੱਖਿਅਤ ਰੱਖਣ ਲਈ ਠੀਕ ਆਹਾਰ ਦੀ ਸਿੱਖਿਆ ਦੇਣਾ ।
  • ਬੱਚਿਆਂ ਤੇ ਗਰਭਵਤੀ ਔਰਤਾਂ ਦਾ ਲੋੜ ਅਨੁਸਾਰ ਟੀਕਾਕਰਣ ਕਰਨਾ ।
  • ਗਰਭ ਦੇ ਬਾਅਦ ਔਰਤਾਂ ਦੇ ਸਵਾਸਥ ਦੀ ਜਾਣਕਾਰੀ ਦੇਣਾ।
  • ਯੋਨ ਸਿੱਖਿਆ, ਏਡਜ਼ ਦੀ ਜਾਣਕਾਰੀ ਤੇ ਬਚਾਓ, ਬੱਚਿਆਂ ਦੇ ਵਿਆਹ ਦੀ ਉਮਰ ਬਾਰੇ, ਦੋ ਬੱਚਿਆਂ ਦੇ ਵਿਚ ਦਾ ਅੰਤਰ ਆਦਿ ਤੋਂ ਜਾਣੂ ਕਰਾਉਣਾ ਵੀ ਇਸ ਪ੍ਰੋਗਰਾਮ ਦਾ ਹਿੱਸਾ ਹੈ। | ਹੁਣ ਇਹ ਸਪੱਸ਼ਟ ਹੈ ਕਿ ਜਨਸੰਖਿਆ ਸਿੱਖਿਆ ਪ੍ਰੋਗਰਾਮ ਨਾ ਸਿਰਫ਼ ਵਿਕਾਸ ਅਤੇ ਵਾਤਾਵਰਣ ਦੇ ਰਾਹ ਤੇ ਚਲਦੇ ਹੋਏ ਜਨਸੰਖਿਆ ਨੂੰ ਸੀਮਤ ਕਰਨ ਦਾ ਕੰਮ ਕਰਦਾ ਹੈ ਬਲਕਿ ਬੇਹਤਰ ਜੀਵਨ ਦੀ ਸਿੱਖਿਆ ਵੀ ਦਿੰਦਾ ਹੈ ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

Punjab State Board PSEB 11th Class Environmental Education Book Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ Textbook Exercise Questions and Answers.

PSEB Solutions for Class 11 Environmental Education Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

Environmental Education Guide for Class 11 PSEB ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਸ਼ਵੀਕਰਨ (Globalisation) ਤੋਂ ਕੀ ਭਾਵ ਹੈ ?
ਉੱਤਰ-
ਵਿਸ਼ਵੀਕਰਨ ਦਾ ਅਰਥ ਹੈ ਕਿ ਵੱਖ-ਵੱਖ ਦੇਸ਼ਾਂ ਦੇ ਆਰਥਿਕ-ਤੰਤਰਾਂ ਦਾ ਇਕ ਦੂਸਰੇ ਦੇ ਨਾਲ ਬਹੁਤ ਗਹਿਰਾਈ ਵਿਚ ਜੁੜਨਾ ਅਤੇ ਪੂੰਜੀ, ਵਸਤੂਆਂ, ਸੇਵਾਵਾਂ ਅਤੇ ਲੋਕਾਂ ਦਾ ਵਿਸ਼ਵ ਪੱਧਰ ਉੱਤੇ ਬਹੁਤ ਆਸਾਨੀ ਦੇ ਨਾਲ ਅਦਾਨ-ਪ੍ਰਦਾਨ ਅਤੇ ਆਵਾਜਾਈ ਦੀ ਖੁੱਲ੍ਹ ।

ਪ੍ਰਸ਼ਨ 2.
ਵਿਸ਼ਵੀਕਰਨ ਲਈ ਜੁੰਮੇਵਾਰ ਦੋ ਸੰਸਥਾਵਾਂ ਦੇ ਨਾਮ ਲਿਖੋ ।
ਉੱਤਰ-
ਵਿਸ਼ਵ ਬੈਂਕ (World Bank), ਅੰਤਰਰਾਸ਼ਟਰੀ ਮੁਦਰਾ ਕੋਸ਼ (International Monetary Fund) ਅਤੇ ਵਿਸ਼ਵ ਵਪਾਰ ਸੰਗਠਨ (World Trade Organisation) ਵਿਸ਼ਵੀਕਰਨ ਦੇ ਲਈ ਜੁੰਮੇਵਾਰ ਸੰਗਠਨ ਹਨ ।

ਪ੍ਰਸ਼ਨ 3.
ਖਾਦਾਂ ਦੀ ਅਧਿਕ ਵਰਤੋਂ ਭੂਮੀਗਤ ਪਾਣੀ (Underground Water) ਨੂੰ ਕਿਵੇਂ ਪ੍ਰਦੂਸ਼ਿਤ ਕਰਦੀ ਹੈ ?
ਉੱਤਰ-
ਜ਼ਿਆਦਾ ਖਾਦਾਂ ਵਿਚਲੇ ਰਸਾਇਣ ਪਾਣੀ ਵਿਚ ਘੁਲ ਕੇ ਅਤੇ ਮਿੱਟੀ ਵਿਚੋਂ ਰਿਸ ਕੇ ਥੱਲੇ ਚਲੇ ਜਾਂਦੇ ਹਨ ਅਤੇ ਧਰਤੀ ਹੇਠਲੇ ਭੂਮੀਗਤ ਪਾਣੀ ਨੂੰ ਪ੍ਰਦੂਸ਼ਿਤ ਕਰ ਦਿੰਦੇ ਹਨ ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਉਦਾਰੀਕਰਨ (Liberalisation) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਮੁਲ ਅਰਥਾਂ ਵਿੱਚ ਇਸ ਸ਼ਬਦ ਦਾ ਮਤਲਬ ਸਰਕਾਰ ਅਤੇ ਹੋਰ ਕਿਸੇ ਸ਼ਕਤੀ ਦੀਆਂ ਪਾਬੰਦੀਆਂ ਦੇ ਬਗੈਰ ਆਪਣੀ ਇੱਛਾ ਅਨੁਸਾਰ ਅਜ਼ਾਦ ਰਹਿਣਾ ਹੈ। ਉਦਾਰੀਕਰਨ ਦਾ ਮੁੱਖ ਮੰਤਵ ਅਧਿਕ ਨਿਯੰਤਰਨ ਵਾਲੀ ਵਿਵਸਥਾ ਨੂੰ ਘੱਟ ਕਰਨਾ ਹੈ। ਉਦਾਰੀਕਰਨ ਦੁਆਰਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਉਦਯੋਗ, ਵਪਾਰ ਅਤੇ ਖੇਤੀ ਦੀਆਂ ਸ਼ਰਤਾਂ ਵਿਚ ਢਿਲ ਦੇ ਕੇ ਅਧਿਕ ਸੁਤੰਤਰਤਾ ਦਿੱਤੀ ਗਈ ਹੈ।

ਪ੍ਰਸ਼ਨ 2.
ਵਿਸ਼ਵੀਕਰਨ (Globalisaiton) ਕਰਕੇ ਮਨੁੱਖੀ ਸ਼ਕਤੀ ਦਾ ਬਿਖਰਾਵਾ ਕਿਵੇਂ ਹੁੰਦਾ ਹੈ ?
ਉੱਤਰ-
ਵਿਸ਼ਵੀਕਰਨ ਤੋਂ ਸਮਾਜ ਦੀਆਂ ਆਰਥਿਕ ਸਥਿਤੀਆਂ ਵਧੀਆਂ ਹੋਈਆਂ ਹਨ ਪੰਤੁ ਮਨੁੱਖੀ ਸ਼ਕਤੀ ਦੇ ਬਿਖਰਾਵ ਦੇ ਹਾਲਾਤ ਵੀ ਪੈਦਾ ਹੋਏ ਹਨ। ਮਸ਼ੀਨੀਕਰਨ ਦੇ ਕਾਰਨ ਮਨੁੱਖ ਦੀ ਕੰਮ ਖੇਤਰ ਵਿਚ ਮੰਗ ਘੱਟ ਹੋ ਗਈ ਹੈ। ਜੋ ਕੰਮ ਪਹਿਲਾਂ ਮਨੁੱਖ ਕਰਦੇ ਸੀ ਉਹੀ ਕੰਮ ਹੁਣ ਮਸ਼ੀਨਾਂ ਦੁਆਰਾ ਕੀਤੇ ਜਾਂਦੇ ਹਨ। ਜਿਸ ਤਰ੍ਹਾਂ ਬੈਂਕਾਂ ਵਿਚ ਇਕੋ ਕੰਪਿਊਟਰ ਹਿਸਾਬਕਿਤਾਬ ਦਾ ਸਾਰਾ ਕੰਮ ਕਰ ਸਕਦਾ ਹੈ ਜਿਸ ਦੇ ਨਾਲ ਬੈਂਕ ਵਿਚ ਕਰਮਚਾਰੀਆਂ ਦੀ ਸੰਖਿਆ ਵਿਚ ਕਟੌਤੀ ਦੀ ਲੋੜ ਪੈਦਾ ਹੋ ਗਈ ਹੈ, ਇਸ ਤਰ੍ਹਾਂ ਬੇਰੁਜ਼ਗਾਰੀ ਵਧ ਰਹੀ ਹੈ |ਬੇਰੁਜ਼ਗਾਰੀ ਦੇ ਕਾਰਨ ਮਨੁੱਖੀ ਸ਼ਕਤੀ ਵਿਚ ਬਿਖਰਾਵ ਪੈਦਾ ਹੋ ਗਿਆ ਹੈ। ਨੌਕਰੀ ਦੀ ਭਾਲ ਵਿਚ ਲੋਕ ਇਕ ਦੇਸ਼ ਤੋਂ ਦੂਸਰੇ ਦੇਸ਼ ਤਕ ਜਾ ਰਹੇ ਹਨ ਜਿਸ ਦੇ ਕਾਰਨ ਮਨੁੱਖੀ ਸ਼ਕਤੀ ਬੇਕਾਰ ਹੋ ਰਹੀ ਹੈ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

ਪ੍ਰਸ਼ਨ 3.
ਛੋਟੇ ਕਿਸਾਨਾਂ (Marginal Farmers) ਨੂੰ ਵਿਸ਼ਵੀਕਰਨ ਦੇ ਸ਼ਿਕਾਰ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਵਿਸ਼ਵੀਕਰਨ ਵੱਡੇ ਕਿਸਾਨਾਂ ਦੇ ਲਈ ਆਰਥਿਕ ਲਾਭ ਲਿਆਉਂਦਾ ਹੈ ਪਰੰਤੂ ਛੋਟੇ ਕਿਸਾਨ (ਜਿਹਨਾਂ ਕੋਲ ਥੋੜ੍ਹੀ ਮਾਤਰਾ ਵਿੱਚ ਜ਼ਮੀਨ ਹੈ ਜਾਂ ਜਿਹਨਾਂ ਦੀ ਜ਼ਮੀਨ ਦੀ ਉਤਪਾਦਕਤਾ ਘੱਟ ਹੈ। ਵਿਸ਼ਵੀਕਰਨ ਦੇ ਕਾਰਨ ਦੁਖੀ ਹਨ। ਛੋਟੇ ਕਿਸਾਨਾਂ ਦੇ ਕੋਲ ਵਿੱਤੀ ਘਾਟਾਂ ਦੇ ਕਾਰਨ ਵਿਸ਼ਵੀਕਰਨ ਨਾਲ ਹੋੜ ਲੈਣ ਦੀ ਸੁਵਿਧਾ ਨਹੀਂ ਹੁੰਦੀ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਭਾਰਤ ਦੁਆਰਾ 1991 ਵਿਚ ਸ਼ੁਰੂ ਕੀਤੇ ਗਏ ਆਰਥਿਕ ਸੁਧਾਰਾਂ (Economic Reforms) ਦਾ ਵੇਰਵਾ ਦਿਓ।
ਉੱਤਰ-
ਭਾਰਤ ਵਿਚ 1991 ਵਿਚ ਉਦਾਰੀਕਰਨ ਅਤੇ ਆਰਥਿਕ ਸੁਧਾਰਾਂ ਨੂੰ ਲਾਗੂ ਕੀਤਾ ਗਿਆ। ਭਾਰਤ ਨੇ ਕੁੱਝ ਨਵੀਆਂ ਨੀਤੀਆਂ ਦੇ ਨਾਲ ਆਰਥਿਕ ਸੁਧਾਰ ਅਤੇ ਉਦਾਰੀਕਰਨ ਦੇ ਲਈ ਹੇਠ ਲਿਖੇ ਕਦਮ ਚੁੱਕੇ ਹਨ

  1. ਵਿਦੇਸ਼ੀ ਨਿਵੇਸ਼ ‘ਤੇ ਪ੍ਰਤਿਬੰਧ ਲਗਾ ਦਿੱਤਾ ਹੈ ਅਤੇ ਉਦਯੋਗਿਕ ਲਾਇਸੈਂਸ ਪ੍ਰਣਾਲੀ ਵਿਚ ਸੁਧਾਰ ਕੀਤਾ ਹੈ।
  2. M.R.T.P. Act (Monopolies and Restrictive Trade Practices Act) ਅਤੇ F.E.R.A. (Foreign Exchange Regulation Act) ਦੇ ਅਧੀਨ ਕੰਪਨੀਆਂ ਨੂੰ ਭਾਰੀ ਛੋਟ ਦਿੱਤੀ ਗਈ ਹੈ।
  3. ਬਹੁ-ਰਾਸ਼ਟਰੀ ਕੰਪਨੀਆਂ ਨੂੰ ਅਚੱਲ ਸੰਪੱਤੀ ਖਰੀਦਣ ਦੀ ਛੂਟ ਦਿੱਤੀ ਗਈ ਹੈ।
  4. ਵਿੱਤ ਸੰਪੱਤੀਆਂ ‘ਤੇ ਜਾਇਦਾਦ ਟੈਕਸ (ਕਰ) ਨੂੰ ਰੱਦ ਕਰ ਦਿੱਤਾ ਗਿਆ ਹੈ।
  5. ਵਪਾਰ ਲਈ ਅਯਾਤ ਲਾਇਸੈਂਸ ‘ਤੇ ਕਾਨੂੰਨ ਦੀ ਮਨਜ਼ੂਰੀ ਸਮਾਪਤ ਕਰ ਦਿੱਤੀ ਹੈ।
  6. ਵਿਦੇਸ਼ੀਆਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਅਤੇ ਉਹਨਾਂ ਦੁਆਰਾ ਕੀਤੀ ਕਮਾਈ ਦਾ ਭੁਗਤਾਨ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।

ਪ੍ਰਸ਼ਨ 2.
ਵਿਸ਼ਵੀਕਰਨ (Globalisation) ਦੇ ਸਮਾਜਿਕ ਇਕਸੁਰਤਾ (Social Harmony) ਉੱਪਰ ਪ੍ਰਭਾਵਾਂ ਸੰਬੰਧੀ ਇਕ ਨੋਟ ਲਿਖੋ।
ਉੱਤਰ-
ਵਿਸ਼ਵੀਕਰਨ ਦੇ ਕਾਰਨ ਵਿਸ਼ਵੀ ਭਾਈਚਾਰੇ ਦੀ ਭਾਵਨਾ ਦਾ ਵਿਕਾਸ ਹੋਇਆ ਹੈ। ਵਿਸ਼ਵੀਕਰਨ ਦੇ ਫਲਸਰੂਪ ਭਾਰਤ ਅਤੇ ਵਿਦੇਸ਼ਾਂ ਵਿਚ ਵਿਦਿਆਰਥੀਆਂ ਦਾ ਅਦਾਨ-ਪ੍ਰਦਾਨ ਹੋਇਆ ਹੈ। ਵਿਕਸਿਤ ਦੇਸ਼ਾਂ ਤੋਂ ਅਨੇਕਾਂ ਵਿਦਿਆਰਥੀ ਸਿੱਖਿਆ ਲਈ ਭਾਰਤ ਆ ਰਹੇ ਹਨ । ਇਸੇ ਪ੍ਰਕਾਰ ਭਾਰਤ ਤੋਂ ਵੀ ਬਹੁਤ ਸਾਰੇ ਵਿਦਿਆਰਥੀ ਉੱਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਵਿਦੇਸ਼ਾਂ ਵਿਚ ਜਾ ਰਹੇ ਹਨ। ਇਸ ਤਰਾਂ ਸੱਭਿਆਚਾਰਿਕ ਅਦਾਨ-ਪ੍ਰਦਾਨ ਦੇ ਨਾਲ ਸਮਾਜ ਦੀਆਂ ਕਈ ਕਦਰਾਂ-ਕੀਮਤਾਂ ਵਿਕਸਿਤ ਹੋ ਰਹੀਆਂ ਹਨ। ਇਕ ਦੂਜੇ ਦੇਸ਼ਾਂ ਦੇ ਪ੍ਰਤੀ ਸਨਮਾਨ ਦੀ ਭਾਵਨਾ ਵਿਕਸਿਤ ਹੋ ਰਹੀ ਹੈ। ਵਸੁਦੇਵ ਕੁੱਟਮਬਕਮ ਦਾ ਉਦੇਸ਼ ਪੂਰਾ ਹੋ ਰਿਹਾ ਹੈ।

ਬਹੁਰਾਸ਼ਟਰੀ ਕੰਪਨੀਆਂ ਨੇ ਭਿੰਨ-ਭਿੰਨ ਦੇਸ਼ਾਂ ਵਿਚ ਆਪਣੀਆਂ ਇਕਾਈਆਂ ਸਥਾਪਤ ਕਰ ਕੇ ਪੜੇਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਪ੍ਰਦਾਨ ਕੀਤੇ ਹਨ। ਇਸ ਦੇ ਨਾਲ ਵਾਤਾਵਰਣ ਸੁਰੱਖਿਅਣ ਇਕ ਵੈਸ਼ਵਿਕ ਮੁੱਦਾ ਬਣ ਗਿਆ ਹੈ ਜਿਸ ਦੇ ਕਾਰਨ ਇਸ ਕੰਮ ਵਿਚ ਤੇਜ਼ੀ ਆਈ ਹੈ। ਵਿਸ਼ਵੀਕਰਨ ਨੇ ਸਮਾਜਿਕ ਸਦਭਾਵਨਾ ਤੇ ਸਕਾਰਾਤਮਕ ਪ੍ਰਭਾਵ ਪਾਇਆ ਹੈ ਪਰੰਤੂ ਇਸ ਦੇ ਕੁੱਝ ਨਕਾਰਾਤਮਕ ਪਹਿਲੂ ਵੀ ਹਨ। ਵਿਸ਼ਵੀਕਰਨ ਦੁਆਰਾ ਪ੍ਰਿੰਟ ਮੀਡੀਆ ਅਤੇ ਟੈਲੀਵਿਜ਼ਨ ਦੇ ਖੇਤਰ ਵਿਚ ਬਹੁਤ ਪ੍ਰਤੀ ਆਈ ਹੈ ਜਿਸ ਨਾਲ ਇਸ ਤੋਂ ਪ੍ਰਾਪਤ ਜਾਣਕਾਰੀ ਚਰਿੱਤਰ ਨਿਰਮਾਣ ਵਿਚ ਕਮੀ ਲਿਆ ਰਹੀ ਹੈ। ਖਾਣ-ਪੀਣ ਦੀਆਂ ਆਦਤਾਂ ਵਿਚ ਆਇਆ ਬਦਲਾਉ ਸਿਹਤ ਲਈ ਹਾਨੀਕਾਰਕ ਸਿੱਧ ਹੋ ਰਿਹਾ ਹੈ। ਸਮਾਜਿਕ ਕਦਰਾਂ-ਕੀਮਤਾਂ ਦਾ ਪਤਨ ਹੋ ਰਿਹਾ ਹੈ ਅਤੇ ਸੰਯੁਕਤ ਪਰਿਵਾਰ ਪ੍ਰਣਾਲੀ ਦਾ ਅੰਤ ਹੋ ਚੁੱਕਾ ਹੈ। ਇਸ ਤਰ੍ਹਾਂ ਵਿਸ਼ਵੀਕਰਨ ਨਾਲ ਸਮਾਜਿਕ ਸਦਭਾਵਨਾ ਦੇ ਪ੍ਰਤੀ ਕੁੱਝ ਚੰਗੀਆਂ ਅਤੇ ਕੁੱਝ ਬੁਰਾਈਆਂ ਵੀ ਹਨ ।

ਪ੍ਰਸ਼ਨ 3.
ਕੀਟਨਾਸ਼ਕ (Pesticides) ਮਨੁੱਖੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਆਧੁਨਿਕ ਖੇਤੀ ਪ੍ਰਣਾਲੀ ਵਿਚ ਫ਼ਸਲਾਂ ਅਤੇ ਖਾਣ ਵਾਲੀਆਂ ਸਬਜ਼ੀਆਂ ਆਦਿ ਨੂੰ ਕੀੜਿਆਂ ਤੋਂ ਬਚਾਉਣ ਲਈ ਕੀਟਨਾਸ਼ਕ (Pesticides) ਦਾ ਉਪਯੋਗ ਕੀਤਾ ਜਾਂਦਾ ਹੈ। ਇਹ ਰਸਾਇਣ ਜ਼ਹਿਰੀਲੇ ਅਤੇ ਜੀਵ ਅਵਿਘਟਨਸ਼ੀਲ ਹੁੰਦੇ ਹਨ । | W.H.0. ਦੇ ਇਕ ਸਰਵੇਖਣ ਦੇ ਆਧਾਰ ‘ਤੇ ਵਿਕਾਸਸ਼ੀਲ ਦੇਸ਼ਾਂ ਵਿਚ ਹਰੇਕ ਸਾਲ 50,000 ਲੋਕ ਇਨ੍ਹਾਂ ਦੇ ਜ਼ਹਿਰੀਲੇ ਪ੍ਰਭਾਵ ਵਿਚ ਆਉਂਦੇ ਹਨ ਅਤੇ ਲਗਭਗ 5000 ਲੋਕਾਂ ਦੀ ਮੌਤ ਹੋ ਜਾਂਦੀ ਹੈ। ਡੀ. ਡੀ. ਟੀ., ਬੀ. ਐੱਚ. ਸੀ., ਅਲੈਡਰਿਨ, ਕਲੋਰੋਡਿਨ ਆਦਿ ਕੁੱਝ ਜ਼ਹਿਰੀਲੇ ਕੀਟਨਾਸ਼ਕ ਹਨ। ਇਹ ਘੁਲਣਸ਼ੀਲ ਕੀਟਨਾਸ਼ਕ ਭੋਜਨ ਪਦਾਰਥਾਂ ਵਿਚ ਜਮਾਂ ਹੋ ਕੇ ਇਨ੍ਹਾਂ ਕੀਟਨਾਸ਼ਕ ਯੁਕਤ ਖਾਣ ਵਾਲੇ ਪਦਾਰਥਾਂ ਦੀ ਵਰਤੋਂ ਕਰਨ ਨਾਲ ਮਨੁੱਖ ਦੀ ਸਿਹਤ ‘ਤੇ ਪ੍ਰਭਾਵ ਪੈਂਦਾ ਹੈ। ਦੂਸ਼ਿਤ ਭੋਜਨ ਨਾਲ ਮਨੁੱਖ ਦੇ ਸਰੀਰ ਵਿਚ ਕੀਟਨਾਸ਼ਕਾਂ ਦਵਾਈਆਂ ਪ੍ਰਦੂਸ਼ਣ ਫੈਲਦਾ ਹੈ । ਸਰਵੇਖਣ ਤੋਂ ਪਤਾ ਲੱਗਾ ਹੈ ਕਿ ਭਾਰਤ ਵਿਚ ਦੁੱਧ D.D.T. ਅਤੇ B.H.C. ਤੋਂ ਪ੍ਰਦੂਸ਼ਣ ਫੈਲਣਾ ਹੈ।

ਕਣਕ ਦੇ ਨਮੂਨਿਆਂ ਵਿਚ ਭਾਰੀ ਗਿਣਤੀ ਵਿਚ ਜ਼ਹਿਰੀਲੇ ਕੀਟਨਾਸ਼ਕਾਂ ਦੇ ਕਣ ਮਿਲੇ ਹਨ। ਇਹਨਾਂ ਦੇ ਕਾਰਨ ਮਨੁੱਖ ਨੂੰ ਬਦਹਜ਼ਮੀ, ਨਾੜਾਂ ਸੰਬੰਧੀ ਬਿਮਾਰੀਆਂ, ਕੈਂਸਰ ਆਦਿ ਬਿਮਾਰੀਆਂ ਹੋ ਜਾਂਦੀਆਂ ਹਨ। ਕੈਡਮੀਅਮ ਯੁਕਤ ਚਾਵਲ ਦੇ ਪ੍ਰਯੋਗ ਤੋਂ ਹੱਡੀਆਂ ਦਾ ਬੇਰੀ-ਬੇਰੀ ਰੋਗ ਹੋ ਜਾਂਦਾ ਹੈ। ਨਾਈਟ੍ਰੇਟ ਯੁਕਤ ਪਾਣੀ ਪੀਣ ਨਾਲ ਗੁਰਦੇ ਸੰਬੰਧੀ ਰੋਗ ਹੋ ਜਾਂਦੇ ਹਨ। ਸੀਸੇ ਯੁਕਤ ਪਾਣੀ ਦੇ ਪ੍ਰਯੋਗ ਨਾਲ ਦਿਮਾਗੀ ਕਮਜ਼ੋਰੀ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ। ਸੀਲੀਅਮ ਦੇ ਪ੍ਰਯੋਗ ਨਾਲ ਮਨੁੱਖ ਦੀ ਵੱਧਣ-ਫੁਲਣ ਦੀ ਸ਼ਕਤੀ ਰੁਕ ਜਾਂਦੀ ਹੈ ।

ਪ੍ਰਸ਼ਨ 4.
ਵਿਸ਼ਵੀਕਰਨ (Globlalisation) ਦੇ ਖੇਤੀਬਾੜੀ ਉੱਪਰ ਬੁਰੇ ਪ੍ਰਭਾਵ ਕਿਹੜੇਕਿਹੜੇ ਹਨ ?
ਉੱਤਰ-
ਵਿਸ਼ਵੀਕਰਨ ਦੇ ਖੇਤੀਬਾੜੀ ’ਤੇ ਬੁਰੇ ਪ੍ਰਭਾਵ ਹੇਠ ਲਿਖੇ ਹਨ-

  1. ਵਿਸ਼ਵੀਕਰਨ ਦੇ ਕਾਰਨ ਛੋਟੇ ਕਿਸਾਨ ਦੁਖੀ ਹਨ, ਕਿਉਂਕਿ ਗਰੀਬੀ ਦੇ ਕਾਰਨ ਉਹਨਾਂ ਨੂੰ ਪੈਸੇ ਦੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਉਹ ਵਿਸ਼ਵੀਕਰਨ ਤੋਂ ਫ਼ਾਇਦਾ ਲੈਣ ਅਤੇ ਸੁਵਿਧਾਵਾਂ ਜੁਟਾ ਪਾਉਣ ਵਿਚ ਅਸਮਰਥ ਹੁੰਦੇ ਹਨ।
  2. ਆਧੁਨਿਕ ਖੇਤੀ ਦੇ ਕਾਰਨ ਰਸਾਇਣਕ ਵਸਤੂਆਂ ਦੇ ਉਪਯੋਗ ਵਿਚ ਵਾਧਾ ਹੋਇਆ ਹੈ ਅਤੇ ਇਨ੍ਹਾਂ ਦੇ ਪ੍ਰਯੋਗ ਨਾਲ ਧਰਤੀ ਦੀ ਉਪਜਾਊ ਸ਼ਕਤੀ ਖ਼ਤਮ ਹੁੰਦੀ ਜਾ ਰਹੀ ਹੈ।
  3. ਰਸਾਇਣਿਕ ਤੱਤ ਧਰਤੀ ਦੁਆਰਾ ਸੋਖ ਲਏ ਜਾਂਦੇ ਹਨ ਜਿਸ ਨਾਲ ਭੂਮੀ ਹੇਠਲਾ ਪਾਣੀ ਵੀ ਗੰਦਾ ਹੋ ਜਾਂਦਾ ਹੈ ।
  4. ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੇ ਖੇਤੀ ਵਿਚ ਪ੍ਰਯੋਗ ਨਾਲ ਕਈ ਸਮੱਸਿਆਵਾਂ ਆਉਂਦੀਆਂ ਹਨ। ਕੀਟਨਾਸ਼ਕਾਂ ਦੀ ਮਾਤਰਾ ਖਾਣ ਵਾਲੇ ਪਦਾਰਥਾਂ ਵਿਚ ਵੱਧਦੀ ਜਾਂਦੀ ਹੈ ਅਤੇ ਵਿਸ਼ੈਲੇ ਪਦਾਰਥ ਖਾਣ ਵਾਲੀਆਂ ਵਸਤਾਂ ਦੁਆਰਾ ਮਨੁੱਖ ਦੇ ਸਰੀਰ ਅੰਦਰ ਚਲੇ ਜਾਂਦੇ ਹਨ ਜਿਸ ਨਾਲ ਬਦਹਜ਼ਮੀ, ਕੈਂਸਰ, ਨਾੜਾਂ ਦੇ ਰੋਗ, ਖੂਨ ਦੀ ਕਮੀ ਆਦਿ ਬਿਮਾਰੀਆਂ ਹੋ ਜਾਂਦੀਆਂ ਹਨ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

(ਸ) ਵੱਡ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਸ਼ਵੀਕਰਨ (Globalisation) ਦੇ ਚੰਗੇ ਅਤੇ ਬੁਰੇ ਪ੍ਰਭਾਵ ਕੀ ਹਨ ?
ਉੱਤਰ-
ਵਿਸ਼ਵੀਕਰਨ ਦਾ ਅਰਥ ਹੈ ਕਿ ਵੱਖ-ਵੱਖ ਦੇਸ਼ਾਂ ਦੀਆਂ ਅਰਥ-ਵਿਵਸਥਾਵਾਂ ਦਾ ਇਕ ਦੂਸਰੇ ਨਾਲ ਅਧਿਕ ਗਹਿਰਾਈ ਨਾਲ ਜੁੜਨਾ ਅਤੇ ਪੂੰਜੀ, ਵਸਤੂਆਂ, ਸੇਵਾਵਾਂ ਅਤੇ ਵਿਅਕਤੀਆਂ ਦਾ ਵਿਸ਼ਵੀ ਪੱਧਰ ਤੇ ਆਸਾਨੀ ਨਾਲ ਅਦਾਨ-ਪ੍ਰਦਾਨ। ਅੱਜ ਦਾ ਸੰਸਾਰ ਆਧੁਨਿਕ ਸੰਚਾਰ ਅਤੇ ਤਕਨਾਲੋਜੀ ਕਰਕੇ ਇਕ ਦੂਜੇ ਨਾਲ ਜੁੜਦਾ ਜਾ ਰਿਹਾ ਹੈ। ਅੰਤਰਰਾਸ਼ਟਰੀ ਬਜ਼ਾਰ ਕਾਇਮ ਹੋ ਰਹੇ ਹਨ ਜਿਸ ਵਿਚ ਚੀਜ਼ਾਂ ਦਾ ਉਤਪਾਦਨ ਅਤੇ ਬਜ਼ਾਰ ਸੰਬੰਧੀ ਸੂਚਨਾਵਾਂ ਛੇਤੀ ਹੀ ਪ੍ਰਾਪਤ ਹੋ ਸਕਦੀਆਂ ਹਨ। ਵਿਸ਼ਵੀਕਰਨ ਲਈ ਵਿਸ਼ਵ ਬੈਂਕ, ਅੰਤਰ ਰਾਸ਼ਟਰੀ ਮੁਦਰਾ ਕੋਸ਼ ਅਤੇ ਵਿਸ਼ਵ ਵਪਾਰ ਸੰਗਠਨ ਉਤਰਦਾਈ ਹੈ। ਇਹਨਾਂ ਦੀਆਂ ਕੋਸ਼ਿਸ਼ਾਂ ਦੇ ਫਲਸਰੂਪ ਅੰਤਰਰਾਸ਼ਟਰੀ ਸਮਾਜ ਦਾ ਨਿਰਮਾਣ ਹੋਇਆ ਹੈ। ਵਿਸ਼ਵੀਕਰਨ ਦੇ ਚੰਗੇ ਅਤੇ ਬੁਰੇ ਪ੍ਰਭਾਵ ਹੇਠ ਲਿਖੇ ਹਨ ਵਿਸ਼ਵੀਕਰਨ ਦੇ ਚੰਗੇ ਪ੍ਰਭਾਵ (Positive Effects of Globalisation) -ਵਿਸ਼ਵੀਕਰਨ ਦੇ ਚੰਗੇ ਪ੍ਰਭਾਵ ਅੱਗੇ ਹਨ

  • ਵਿਸ਼ਵੀਕਰਨ ਆਰਥਿਕ ਸੰਪੰਨਤਾ ਦੇ ਲਈ ਉੱਤਰਦਾਈ ਹੈ ਕਿਉਂਕਿ ਇਸਨੇ ਅੰਤਰਰਾਸ਼ਟਰੀ ਬਜ਼ਾਰ ਵਿਚ ਚੀਜ਼ਾਂ ਦੀ ਖਰੀਦੋ-ਫਰੋਖਤ ਦੀ ਮੁਸ਼ਕਿਲ ਨੂੰ ਹੱਲ ਕਰ ਦਿੱਤਾ ਹੈ।
  • ਕੰਮਕਾਜੀ ਲੋਕਾਂ ਲਈ ਵਿਸ਼ਵੀਕਰਨ ਇਕ ਵਰਦਾਨ ਸਿੱਧ ਹੋਇਆ ਹੈ। ਇਸਦੇ ਫਲਸਰੂਪ ਵਪਾਰੀ ਲੋਕਾਂ ਨੂੰ ਵੱਧ ਬਜ਼ਾਰ ਵਿਕਲਪ ਅਤੇ ਲਾਭ ਲਈ ਚੰਗੇ ਮੌਕੇ ਪ੍ਰਾਪਤ ਹੋਏ ਹਨ।
  • ਅਰਥ ਮੁਕਤ ਬਜ਼ਾਰ ਦੀ ਸਥਾਪਨਾ ਵਿਸ਼ਵੀਕਰਨ ਦਾ ਹੀ ਨਤੀਜਾ ਹੈ। ਇਸ ਨਾਲ ਕੰਪਨੀਆਂ ਅਤੇ ਲੋਕਾਂ ਦੇ ਵਿਚਕਾਰ ਸਿੱਧੇ ਸੰਪਰਕ ਪੈਦਾ ਹੋਏ ਹਨ।
  • ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਵਿਚ ਉਦਯੋਗਿਕ ਵਸਤੂਆਂ ਦੀ ਖਰੀਦ-ਦਾਰੀ ਵਿਚ ਕਾਫੀ ਤੇਜ਼ੀ ਆਈ ਹੈ।
  • ਦੇਸ਼ਾਂ ਦੀ ਨਿਰਯਾਤ ਕਰਨ ਦੀ ਸ਼ਕਤੀ ਵਧਣ ਨਾਲ ਉਹਨਾਂ ਦੀ ਰਾਸ਼ਟਰੀ ਆਮਦਨੀ ਵਿਚ ਵਾਧਾ ਹੋਇਆ ਹੈ ।

ਵਿਸ਼ਵੀਕਰਨ ਦੇ ਬੁਰੇ ਪ੍ਰਭਾਵ (Negative Effects of Globalisation-ਵਿਸ਼ਵੀਕਰਨ ਦੇ ਬੁਰੇ ਪ੍ਰਭਾਵ ਹੇਠ ਲਿਖੇ ਹਨ –

  1. ਵਿਸ਼ਵੀਕਰਨ ਦੇ ਕਾਰਨ ਕੁੱਝ ਲੋਕਾਂ ਦੇ ਰਹਿਣ-ਸਹਿਣ ਦਾ ਢੰਗ ਚੰਗਾ ਹੋ ਗਿਆ ਹੈ ਪਰ ਗਰੀਬ ਲੋਕਾਂ ਦੀ ਆਰਥਿਕ ਹਾਲਤ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ। ਇਸ ਦੇ ਕਾਰਨ ਆਰਥਿਕ ਅਸਮਾਨਤਾਵਾਂ ਪੈਦਾ ਹੋ ਗਈਆਂ ਹਨ।
  2. ਵਪਾਰ ਦੀ ਦੁਨੀਆਂ ਵਿਚ ਵੱਧ ਰਹੀਆਂ ਮੁਸ਼ਕਿਲਾਂ ਅਤੇ ਅੱਗੇ ਲੰਘਣ ਦੀ ਹੋੜ ਵਿਸ਼ਵੀਕਰਨ ਦੀ ਦੇਣ ਹੈ।
  3. ਅਨੇਕਾਂ ਘਰੇਲੂ ਚੰਗੀਆਂ ਕੰਪਨੀਆਂ ਯੋਗ ਵਿਅਕਤੀਆਂ ਅਤੇ ਪੂੰਜੀ ਦੀ ਘਾਟ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਅੰਤਰਰਾਸ਼ਟਰੀ ਮੁਕਾਬਲੇ ਦੀ ਹੋੜ ਵਿਚ ਬਣੇ ਰਹਿਣ ਲਈ ਅਸਮਰੱਥ ਹਨ।
  4. ਕਈ ਤਰ੍ਹਾਂ ਦੀਆਂ ਬਿਮਾਰੀਆਂ, ਨਸ਼ੀਲੇ ਪਦਾਰਥਾਂ ਦਾ ਵਪਾਰ, ਅਪਰਾਧ, ਅਤੰਕਵਾਦ ਅਤੇ ਅਨਿਯੰਤਰਿਤ ਪ੍ਰਸ਼ਾਸਨ ਵਿਸ਼ਵੀਕਰਨ ਦੀ ਹੀ ਦੇਣ ਹਨ।
  5. ਪੁਰਾਣੀ ਤਕਨੀਕ ਉਤੇ ਆਧਾਰਿਤ ਉਦਯੋਗ ਬੰਦ ਹੋ ਰਹੇ ਹਨ ਜਿਸ ਨਾਲ ਬੇਰੁਜ਼ਗਾਰੀ ਵੱਧ ਰਹੀ ਹੈ।
  6. ਉਦਯੋਗ ਅਤੇ ਬਜ਼ਾਰ ਦੇ ਵੱਧਣ ਨਾਲ ਵਿਸ਼ਵੀਕਰਨ ਕਰਕੇ ਲੋਕਾਂ ਦੀ ਆਵਾਜਾਈ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ।
  7. ਵਿਸ਼ਵੀਕਰਨ ਨਾਲ ਵਾਤਾਵਰਣ ਸੰਬੰਧੀ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹਨ।

PSEB 11th Class Environmental Education Solutions Chapter 5 ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ

ਪ੍ਰਸ਼ਨ 2.
ਵਿਸ਼ਵੀਕਰਨ (Globalisation) ਅਤੇ ਉਦਾਰੀਕਰਨ (Liberalisation) ਦੇ ਉਦਯੋਗਾਂ ਉੱਪਰ ਪੈਣ ਵਾਲੇ ਪ੍ਰਭਾਵਾਂ ਬਾਰੇ ਲਿਖੋ।
ਉੱਤਰ-
ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਕਾਰਨ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਉਦਯੋਗਾਂ ਦਾ ਵਿਕਾਸ ਬੜੀ ਤੇਜ਼ੀ ਨਾਲ ਹੋਇਆ ਹੈ। ਦੇਸ਼ਾਂ ਵਿਚ ਉਦਯੋਗਿਕ ਵਸਤੂਆਂ ਦੇ ਅਦਾਨ-ਪ੍ਰਦਾਨ ਵਿਚ ਕਾਫ਼ੀ ਤੇਜ਼ੀ ਆਈ ਹੈ। ਵੱਖ-ਵੱਖ ਥਾਂਵਾਂ ਉੱਤੇ ਵੱਡੇ-ਵੱਡੇ ਉਦਯੋਗ ਹੋਂਦ ਵਿਚ ਆਏ ਹਨ। ਇਹ ਉਦਯੋਗ ਆਰਥਿਕ ਰੂਪ ਅਤੇ ਵਿਵਹਾਰਿਕ ਉਤਪਾਦਕ ਦੇ ਕਾਬਿਲ ਹਨ। ਉਦਯੋਗਾਂ ਦੇ ਵਿਕਾਸ ਨਾਲ ਰੋਜ਼ਗਾਰ ਦੇ ਮੌਕਿਆਂ ਵਿਚ ਵੀ ਵਾਧਾ ਹੋਇਆ ਹੈ ਜਿਸ ਨਾਲ ਬੇਰੁਜ਼ਗਾਰੀ ਘਟੀ ਹੈ।

ਵਿਸ਼ਵੀਕਰਨ ਅਤੇ ਉਦਾਰੀਕਰਨ ਨਾਲ ਪਿਛੜੇ ਇਲਾਕਿਆਂ ਦਾ ਵਿਕਾਸ ਹੋਇਆ ਹੈ ਅਤੇ ਲੋਕਾਂ ਦੇ ਰਹਿਣ ਦਾ ਪੱਧਰ ਉੱਚਾ ਹੋਇਆ ਹੈ। ਵਿਸ਼ਵੀਕਰਨ ਦਾ ਹੀ ਨਤੀਜ਼ਾ ਹੈ ਕਿ ਵਿਕਾਸਸ਼ੀਲ ਦੇਸ਼ ਅੰਤਰਰਾਸ਼ਟਰੀ ਬਜ਼ਾਰ ਵਿਚ ਟਿਕੇ ਹੋਏ ਹਨ। ਨਵੇਂ ਪ੍ਰਯੋਗਾਂ ਅਤੇ ਸੂਚਨਾ ਦਾ ਅਦਾਨ ਪ੍ਰਦਾਨ ਇਸ ਦੇ ਵਿਕਾਸ ਲਈ ਉੱਤਰਦਾਈ ਹੈ।

ਉਦਯੋਗਾਂ ਨਾਲ ਸੰਬੰਧਿਤ ਹੋਰ ਕੰਮਕਾਰ ਜਿਸ ਤਰ੍ਹਾਂ-ਆਵਾਜਾਈ, ਦੂਰ ਸੰਚਾਰ ਦੇ ਸਾਧਨ, ਪੱਛੜੇ ਇਲਾਕਿਆਂ ਵਿਚ ਪਹੁੰਚਣ ਵਿਚ ਕਾਮਯਾਬ ਹੋ ਗਏ ਹਨ| ਤੇਜ਼ੀ ਨਾਲ ਵਿਕਸਿਤ ਹੋ ਰਹੀ ਉਦਯੋਗਿਕ ਨੀਤੀ ਉਤਪਾਦਨ ਲਾਗਤ ਨੂੰ ਘੱਟ ਕਰਕੇ ਅਤੇ ਵੱਧ ਪੈਦਾਵਾਰ ਕਰਨ ਵਿਚ ਮੁਹਾਰਤ ਹਾਸਿਲ ਕਰਾ ਰਹੀ ਹੈ ।
ਖੇਤੀ ਉੱਤੇ ਆਧਾਰਿਤ ਉਦਯੋਗਿਕ ਇਕਾਈਆਂ ਦੀ ਸਥਾਪਨਾ ਪਿੰਡਾਂ ਦੇ ਨੇੜੇ ਕੀਤੀ ਜਾਂਦੀ ਹੈ। ਜਿਸ ਨਾਲ ਖੇਤੀ ਸੰਬੰਧੀ ਮਾਲ ਦਾ ਉੱਥੋਂ ਦੇ ਲੋਕਾਂ ਨੂੰ ਸਹੀ ਮੁੱਲ ਮਿਲਦਾ ਹੈ।

ਇਸ ਤਰ੍ਹਾਂ ਵਿਸ਼ਵੀਕਰਨ ਅਤੇ ਉਦਾਰੀਕਰਨ ਨਾਲ ਉਦਯੋਗਿਕ ਨੀਤੀਆਂ ਵਿਚ ਸੁਧਾਰ ਹੋਇਆ ਹੈ। ਇਹਨਾਂ ਨੀਤੀਆਂ ਦਾ ਲਾਭ ਪ੍ਰਾਪਤ ਕਰਨ ਲਈ ਵਿਦੇਸ਼ੀ ਵਪਾਰੀ ਬਹੁਤ ਜ਼ਿਆਦਾ ਧਨ ਭਾਰਤੀ ਬਜ਼ਾਰ ਵਿਚ ਲਗਾ ਰਹੇ ਹਨ। ਪਰੰਤੂ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਨਾਲ ਹੋ ਰਹੇ ਉਦਯੋਗਿਕ ਵਿਕਾਸ ਵਾਤਾਵਰਣ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ। ਸੰਸਾਰੀ ਪੱਧਰ ‘ਤੇ ਬਹੁਤ ਸਾਰੀਆਂ ਵਾਤਾਵਰਣ ਸਮੱਸਿਆਵਾਂ ਜਿਵੇਂ ਪ੍ਰਦੂਸ਼ਣ ਅਤੇ ਕਾਰਖਾਨਿਆਂ ਦੀ ਰਹਿੰਦ-ਖੂੰਹਦ, ਓਜ਼ੋਨ ਪਰਤ ਦਾ ਘੱਟ ਹੋਣਾ ਅਤੇ ਜੀਵ ਵਿਭਿੰਨਤਾ ਵਿਚ . ਕਮੀ ਹੋ ਰਹੀ ਹੈ।

ਇਸ ਦਾ ਵੱਡਾ ਕਾਰਨ ਉਦਯੋਗਿਕ ਵਿਕਾਸ ਹੀ ਹੈ। ਛੋਟੇ ਉਦਯੋਗ ਵਿਕਾਸ ਅਤੇ ਅਸਮਾਨ ਵਿਕਾਸ ਦਰ ਦੇ ਕਾਰਣ ਬੰਦ ਹੋ ਰਹੇ ਹਨ ਇਸ ਤਰ੍ਹਾਂ ਛੋਟੇ ਉਦਯੋਗਾਂ ਨਾਲ, ਜੁੜੇ ਲੋਕਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸ਼ਵੀਕਰਨ ਅਤੇ ਉਦਾਰੀਕਰਨ ਦਾ ਬਹੁਤਾ ਲਾਭ ਵਿਕਾਸਸ਼ੀਲ ਦੇਸ਼ਾਂ ਨੂੰ ਹੀ ਹੋ ਰਿਹਾ ਹੈ। ਸਿੱਟਾ ਇਹ ਕਹਿ ਰਿਹਾ ਹੈ ਕਿ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਕਾਰਨ ਉਦਯੋਗਿਕ ਵਿਕਾਸ ਦੇ ਨਾਲ-ਨਾਲ ਵਾਤਾਵਰਣ ਦਾ ਪਤਨ ਵੀ ਹੋ ਰਿਹਾ ਹੈ ।

ਪਸ਼ਨ 3.
ਵਿਸ਼ਵੀਕਰਨ ਅਤੇ ਉਦਾਰੀਕਰਨ (Globalisation and Liberalisation ਦੇ ਖੇਤੀਬਾੜੀ ਉੱਪਰ ਪੈਣ ਵਾਲੇ ਪ੍ਰਭਾਵਾਂ ਦੀ ਚਰਚਾ ਕਰੋ ।
ਉੱਤਰ-
ਖੇਤੀ ਦੇ ਵਿਕਾਸ ਲਈ ਵਿਸ਼ਵੀਕਰਨ ਅਤੇ ਉਦਾਰੀਕਰਨ ਨੇ ਆਧੁਨਿਕ ਪ੍ਰਯੋਗ ਹੋਂਦ ਵਿਚ ਲਿਆਂਦੇ ਹਨ ਜਿਨ੍ਹਾਂ ਦਾ ਨਤੀਜਾ ਹਰੀ-ਕ੍ਰਾਂਤੀ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਖੇਤੀ ਉਤਪਾਦਨਾਂ ਦਾ ਬੁਨਿਆਦੀ ਅੰਤਰ ਰਾਸ਼ਟਰੀ ਬਜ਼ਾਰ ਵਿਚ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਦੋਹਾਂ ਤਰ੍ਹਾਂ ਦੇ ਪ੍ਰਭਾਵ ਹੇਠਾਂ ਲਿਖੇ ਹਨ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਚੰਗੇ ਪ੍ਰਭਾਵ (Positive Effects of Globalisation and Liberalisation)-ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਖੇਤੀਬਾੜੀ ਉੱਪਰ ਪੈਣ ਵਾਲੇ ਚੰਗੇ ਪ੍ਰਭਾਵ ਹੇਠ ਲਿਖੇ ਹਨ-.

  • ਖੇਤੀ ਦੇ ਵਿਕਾਸ ਵਿਚ ਉਦਾਰੀਕਰਨ ਅਤੇ ਵਿਸ਼ਵੀਕਰਨ ਨਾਲ ਅਨਾਜ ਉਤਪਾਦਨ ਵਿਚ ਵਾਧਾ ਹੋਇਆ ਹੈ ਜਿਸ ਕਰਕੇ ਇਹ ਸੰਭਵ ਹੋਇਆ ਹੈ ਕਿ ਕਿਸਾਨ ਲੋੜ ਅਨੁਸਾਰ ਵਰਤੋਂ ਕਰਨ ਤੋਂ ਬਾਅਦ ਵਾਧੂ ਅਨਾਜ ਬਜ਼ਾਰ ਵਿਚ ਵੇਚ ਕੇ ਧਨ ਪ੍ਰਾਪਤ ਕਰ ਸਕਦਾ ਹੈ ।
  • ਵਿਸ਼ਵੀਕਰਨ ਦੇ ਕਾਰਨ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋਈ ਹੈ ।
  • ਉੱਨਤ ਤਕਨੀਕ ਨਾਲ ਬੰਜਰ ਜ਼ਮੀਨ ਨੂੰ ਉਪਜਾਊ ਬਣਾਇਆ ਜਾ ਸਕਿਆ ਹੈ ।
  • ਕਿਸਾਨਾਂ ਲਈ ਬੀਜਣ ਵਾਲੀਆਂ ਫਸਲਾਂ ਵੱਧ ਗਈਆਂ ਹਨ ਜਿਸ ਨਾਲ ਕਿਸਾਨ ਸਬਜ਼ੀਆਂ ਦੀਆਂ ਵਿਦੇਸ਼ੀ ਕਿਸਮਾਂ, ਫਲ, ਫੁੱਲ, ਮਸਾਲੇ, ਸੁੱਕੇ ਮੇਵੇ ਆਦਿ ਅੰਤਰ-ਰਾਸ਼ਟਰੀ ਬਜ਼ਾਰ ਦੀ ਮੰਗ ਦੇ ਹਿਸਾਬ ਨਾਲ ਉਗਾ ਸਕਦਾ ਹੈ ਅਤੇ ਆਮਦਨ ਵਿਚ ਵਾਧਾ ਕਰ ਸਕਦਾ ਹੈ।

ਵਿਸ਼ਵੀਕਰਨ ਅਤੇ ਉਦਾਰੀਕਰਨ ਮਾੜੇ ਪ੍ਰਭਾਵ (Negative Effects of Globalisation and Liberalisation)- ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਖੇਤੀਬਾੜੀ ਉੱਪਰ ਪੈਣ ਵਾਲੇ ਮਾੜੇ ਪ੍ਰਭਾਵ ਹੇਠ ਲਿਖੇ ਹਨ –

  1. ਉਦਾਰੀਕਰਨ ਦੇ ਅੰਤਰਗਤ ਵਿਕਾਸਸ਼ੀਲ ਦੇਸ਼ਾਂ ਦੇ ਕਿਸਾਨਾਂ ਨੂੰ ਉਪਲੱਬਧ ਸਹੂਲਤਾਂ ਵਿਚ ਕਟੌਤੀ ਕਰਨੀ ਚਾਹੀਦੀ ਹੈ ਇਸ ਨਾਲ ਖਾਦ, ਕੀਟਨਾਸ਼ਕ ਰਸਾਇਣ, ਜ਼ਿਆਦਾ ਉਪਜ ਦੇਣ ਵਾਲੇ ਬੀਜਾਂ ਦੇ ਮੁੱਲਾਂ ਵਿਚ ਵਾਧਾ ਕੀਤਾ ਜਾ ਸਕਦਾ ਹੈ।
  2. ਵਿਸ਼ਵੀਕਰਨ ਅਮੀਰ ਕਿਸਾਨਾਂ ਨੂੰ ਹੋਰ ਅਮੀਰ ਬਣਾਉਂਦਾ ਹੈ ਪਰ ਸੁਵਿਧਾਵਾਂ ਦੇ ਘੱਟ ਹੋਣ ਕਰਕੇ ਛੋਟੇ ਕਿਸਾਨ ਇਸ ਤੋਂ ਦੁਖੀ ਹੋ ਜਾਂਦੇ ਹਨ, ਆਰਥਿਕ ਹਾਲਤ ਚੰਗੀ ਨਾ ਹੋਣ ਕਰਕੇ ਉਹ ਹੋੜ ਵਿਚ ਪਿੱਛੇ ਰਹਿ ਜਾਂਦੇ ਹਨ।
  3. ਅੱਜ-ਕਲ ਖੇਤੀ ਪ੍ਰਣਾਲੀ ਵਿਚ ਰਸਾਇਣਿਕ ਵਸਤਾਂ ਦੇ ਪ੍ਰਯੋਗ ਲਈ ਜ਼ੋਰ ਦਿੱਤਾ ਜਾਂਦਾ ਹੈ। ਇਹਨਾ ਰਸਾਇਣਾਂ ਦੇ ਉਪਯੋਗ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ। ਅਤੇ ਸੂਖਮ ਤੱਤਾਂ ਵਿਚ ਕਮੀ ਆ ਜਾਂਦੀ ਹੈ।
  4. ਰਸਾਇਣਿਕ ਤੱਤ ਜ਼ਮੀਨ ਵਿਚ ਰਿਸ ਜਾਂਦੇ ਹਨ ਜਿਸ ਨਾਲ ਭੂਮੀ ਹੇਠਲਾ ਪਾਣੀ ਗੰਦਾ ਹੋ ਜਾਂਦਾ ਹੈ ।
  5. ਜੀਵ ਕੀਟਨਾਸ਼ਕਾਂ ਦਾ ਖੇਤੀ ਵਿਚ ਪ੍ਰਯੋਗ ਸਿਹਤ ਸੰਬੰਧੀ ਮੁਸ਼ਕਿਲਾਂ ਦਾ ਵੱਡਾ ਕਾਰਨ ਹੈ। ਵਿਸ਼ੈਲੇ ਹਾਨੀਕਾਰਕ ਕੀਟਨਾਸ਼ਕ ਦੀ ਮਾਤਰਾ ਖਾਣ ਵਾਲੇ ਪਦਾਰਥਾਂ ਵਿਚ ਵਧ ਜਾਣ ਉਦਾਰੀਕਰਨ ਅਤੇ ਵਿਸ਼ਵੀਕਰਨ ਦਾ ਪ੍ਰਭਾਵ ਕਾਰਨ ਇਹ ਭੋਜਨ ਪਦਾਰਥਾਂ ਦੇ ਨਾਲ ਹੀ

ਮਨੁੱਖੀ ਸਰੀਰ ਵਿਚ ਚਲੇ ਜਾਂਦੇ ਹਨ ਜਿਸ ਨਾਲ ਬਦਹਜ਼ਮੀ, ਕੈਂਸਰ, ਖ਼ੂਨ ਦੀ ਕਮੀ ਅਤੇ ਨਾੜਾਂ ਦੇ ਰੋਗ ਵਰਗੀਆਂ ਬੀਮਾਰੀਆਂ ਪੈਦਾ ਕਰਦੇ ਹਨ। ਇਸ ਤਰ੍ਹਾਂ ਵਿਸ਼ਵੀਕਰਨ ਅਤੇ ਉਦਾਰੀਕਰਨ ਦੇ ਸਿੱਟੇ ਵਜੋਂ ਖੇਤੀ ਦੇ ਵਿਕਾਸ ਵਿਚ ਬਹੁਤ ਵਾਧਾ ਹੋਇਆ ਹੈ ਪਰੰਤੂ ਇਸ ਵਰਤਾਰੇ ਨੇ ਵਾਤਾਵਰਣ ਅਤੇ ਮਨੁੱਖੀ ਸਿਹਤ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਇਹ ਸਪੱਸ਼ਟ ਹੋ ਗਿਆ ਹੈ ਕਿ ਜੇਕਰ ਮਨੁੱਖ ਸਮਾਜ) ਵਿਕਾਸ ਅਤੇ ਵਾਤਾਵਰਣ ਵਿਚ ਤਾਲਮੇਲ ਨਾ ਬਿਠਾਅ ਸਕਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਨਸ਼ਟ ਹੋ ਜਾਣਗੀਆਂ।

PSEB 11th Class Environmental Education Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ

Punjab State Board PSEB 11th Class Environmental Education Book Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ Textbook Exercise Questions and Answers.

PSEB Solutions for Class 11 Environmental Education Chapter 4 ਆਰਥਿਕ ਅਤੇ ਸਮਾਜਿਕ ਵਿਕਾਸ

Environmental Education Guide for Class 11 PSEB ਆਰਥਿਕ ਅਤੇ ਸਮਾਜਿਕ ਵਿਕਾਸ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਕਾਸ (Development) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਵਿਕਾਸ ਦਾ ਅਰਥ ਸਮਾਜ ਦੀ ਹੌਲੀ-ਹੌਲੀ ਹੋਣ ਵਾਲੀ ਉੱਨਤੀ ਹੈ ਜਿਸਦੇ ਫਲਸਰੂਪ ਉਹ ਆਰਥਿਕ ਰੂਪ ਵਿਚ ਮਜ਼ਬੂਤ ਅਤੇ ਉੱਨਤ ਬਣ ਸਕੇ ।

ਪ੍ਰਸ਼ਨ 2.
ਛੂਤ-ਰੋਗਾਂ (Communicable Diseases) ਦੇ ਫੈਲਾਅ ਲਈ ਜੁੰਮੇਵਾਰ ਦੋ ਕਾਰਨ ਦੱਸੋ ।
ਉੱਤਰ-
ਖ਼ਰਾਬ ਸਿਹਤ ਪ੍ਰਬੰਧ, ਭੋਜਨ ਦੀ ਕਮੀ ਅਤੇ ਦੂਸ਼ਿਤ ਜਲ ਅਤੇ ਹਵਾ ਦੇ ਕਾਰਨ ਛੂਤ ਦੀਆਂ ਬਿਮਾਰੀਆਂ ਫੈਲਦੀਆਂ ਹਨ ।

ਪ੍ਰਸ਼ਨ 3.
ਬੇਰੁਜ਼ਗਾਰੀ (Unemployment) ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਵਸੋਂ ਵਿਚ ਵਾਧਾ ਅਤੇ ਸਿੱਖਿਆ ਦੀ ਕਮੀ ਬੇਰੁਜ਼ਗਾਰੀ ਦੇ ਮੁੱਖ ਕਾਰਨ ਹਨ ।

ਪ੍ਰਸ਼ਨ 4.
ਉਸ ਅੰਤਰ-ਰਾਸ਼ਟਰੀ ਸੰਸਥਾ ਦਾ ਨਾਮ ਦੱਸੋ, ਜਿਹੜੀ ਬਾਲ ਮਜ਼ਦੂਰੀ ਅਤੇ ਹੋਰ ਮਜ਼ਦੂਰੀ ਸਰਗਰਮੀਆਂ ਉੱਪਰ ਨਿਗ੍ਹਾ ਰੱਖਦੀ ਹੈ ।
ਉੱਤਰ-
ਸੰਯੁਕਤ ਰਾਸ਼ਟਰ ਨੇ ਬਾਲ ਮਜ਼ਦੂਰੀ ਅਤੇ ਦੂਸਰੀਆਂ ਮਜ਼ਦੂਰੀ ਦੀਆਂ ਕਿਰਿਆਵਾਂ ਤੇ ਨਜ਼ਰ ਰੱਖਣ ਲਈ ਅੰਤਰ-ਰਾਸ਼ਟਰੀ ਮਜ਼ਦੂਰ ਸੰਗਠਨ (I.L.O.) ਦਾ ਨਿਰਮਾਣ ਕੀਤਾ ਹੈ ।

PSEB 11th Class Environmental Education Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਸਿਹਤ (Health) ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਿਹਤ ਪੂਰਨ-ਤੌਰ ’ਤੇ ਭੌਤਿਕ, ਮਾਨਸਿਕ ਅਤੇ ਸਮਾਜਿਕ ਰੂਪ ਵਿਚ ਸਿਹਤਮੰਦ ਅਤੇ ਖੁਸ਼ ਰਹਿਣ ਦੀ ਅਵਸਥਾ ਹੈ । ਵਿਸ਼ਵ ਸਿਹਤ ਸੰਗਠਨ (W.H.O.) ਦੁਆਰਾ ਸਿਹਤ ਦੀ ਹੇਠ ਲਿਖੀ ਪਰਿਭਾਸ਼ਾ ਦਿੱਤੀ ਗਈ ਹੈ ਸਿਹਤ ਇਕ ਸਰੀਰਕ, ਮਾਨਸਿਕ ਅਤੇ ਸਮਾਜਿਕ ਕੁਸ਼ਲਤਾ ਦੀ ਅਵਸਥਾ ਹੈ ਅਤੇ ਕੇਵਲ ਰੋਗ ਜਾਂ ਕਮਜ਼ੋਰੀ ਦੀ ਗੈਰ-ਮੌਜੂਦਗੀ ਨਹੀਂ ਹੈ ।”
ਇਸ ਤਰ੍ਹਾਂ ਸਿਹਤ ਦੇ ਤਿੰਨ ਪਹਿਲੂ ਹਨ –

  1. ਸਰੀਰਕ ਸਿਹਤ,
  2. ਮਾਨਸਿਕ ਸਿਹਤ ਅਤੇ
  3. ਸਮਾਜਿਕ ਸਿਹਤ ।

ਪ੍ਰਸ਼ਨ 2.
ਅਮੀਰੀ (Affluence) ਕੀ ਹੈ ?
ਉੱਤਰ-
ਜੀਵਨ ਪੱਧਰ ਨੂੰ ਚੰਗਾ ਬਣਾਉਣ ਅਤੇ ਸੁੱਖ-ਸਹੂਲਤਾਂ ਨੂੰ ਪ੍ਰਾਪਤ ਕਰਨ ਦੇ ਲਈ ਬਹੁਤ ਜ਼ਿਆਦਾ ਮਾਤਰਾ ਵਿਚ ਧਨ-ਜਾਇਦਾਦ ਦਾ ਹੋਣਾ ਧਨ ਦੀ ਅਧਿਕਤਾ ਜਾਂ ਅਮੀਰੀ ਕਹਾਉਂਦੀ ਹੈ । ਕਿਸੇ ਵੀ ਦੇਸ਼ ਦੇ ਵਿਕਾਸ ਵਿਚ ਧਨ ਦੀ ਅਧਿਕਤਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਦੇਸ਼ ਵਿਚ ਬਣੀਆਂ ਚੰਗੀਆਂ ਸੜਕਾਂ, ਸੰਚਾਰ ਵਿਵਸਥਾ, ਵਿਵਸਥਿਤ ਪ੍ਰਬੰਧਨ, ਉਰਜਾ ਉਤਪਾਦਨ ਅਤੇ ਵੰਡ ਉਸ ਦੇਸ਼ ਦੀ ਧਨ-ਉੱਨਤੀ ਨੂੰ ਦਰਸਾਉਂਦੇ ਹਨ ।

ਪ੍ਰਸ਼ਨ 3.
ਗਰੀਬੀ (Poverty) ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਕਿਸੇ ਵਿਅਕਤੀ ਜਾਂ ਪਰਿਵਾਰ ਦੀ ਆਮਦਨ ਦੇ ਸਾਧਨਾਂ ਦੀ ਘਾਟ ਹੋਣ ਦੀ ਸਥਿਤੀ ਨੂੰ ਗਰੀਬੀ ਕਹਿੰਦੇ ਹਨ । ਗਰੀਬੀ ਦੇ ਪ੍ਰਮੁੱਖ ਕਾਰਨ ਇਸ ਤਰ੍ਹਾਂ ਹਨ

  1. ਵਲੋਂ ਵਿਸਫੋਟ
  2. ਪ੍ਰਾਕ੍ਰਿਤਿਕ ਸੰਪਦਾ ਦੀ ਅਸਮਾਨ ਵੰਡ
  3. ਸਿੱਖਿਆ ਸਹੂਲਤਾਂ ਦੀ ਕਮੀ
  4. ਰੁਜ਼ਗਾਰ ਅਵਸਰਾਂ ਦੀ ਘਾਟ
  5. ਰਹਿਣ-ਸਹਿਣ ਦੀ ਉੱਚੀ ਲਾਗਤ ॥

ਪ੍ਰਸ਼ਨ 4.
ਆਧੁਨਿਕ ਖੇਤੀ (Modern Agriculture) ਰਵਾਇਤੀ ਖੇਤੀਬਾੜੀ (Traditional Agriculture) ਤੋਂ ਕਿਵੇਂ ਭਿੰਨ ਹੈ ?
ਉੱਤਰ-
ਪਰੰਪਰਾਗਤ ਖੇਤੀਬਾੜੀ ਮਸ਼ੀਨਾਂ ਤੋਂ ਬਿਨਾਂ ਕੀਤੀ ਜਾਂਦੀ ਸੀ । ਕਿਸਾਨ ਭੂਮੀ ਤੇ ਹਲ ਚਲਾਉਂਦੇ ਸਨ ਅਤੇ ਕੇਵਲ ਸਾਧਾਰਨ ਉਪਕਰਨਾਂ ਦੀ ਵਰਤੋਂ ਕਰਦੇ ਸਨ ।
ਪਰੰਪਰਾਗਤ ਖੇਤੀਬਾੜੀ ਦਾ ਮੁੱਖ ਉਦੇਸ਼ ਪਰਿਵਾਰ ਦੇ ਲਈ ਭੋਜਨ ਅਤੇ ਦੂਸਰੀਆਂ ਵਸਤੂਆਂ ਦਾ ਉਤਪਾਦਨ ਕਰਨਾ ਸੀ । ਆਧੁਨਿਕ ਖੇਤੀਬਾੜੀ ਵਿਚ ਆਧੁਨਿਕ ਉਪਕਰਨਾਂ, ਬਿਜਲਈ ਊਰਜਾ, ਸਿੰਚਾਈ ਉਪਕਰਨਾਂ, ਰਸਾਇਣਿਕ ਖਾਦਾਂ ਅਤੇ ਉੱਚਤਮ ਖੇਤੀਬਾੜੀ ਪੱਧਤੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਆਧੁਨਿਕ ਖੇਤੀਬਾੜੀ ਵੱਡੇ ਪੈਮਾਨੇ ਤੇ ਕੀਤੀ ਜਾਂਦੀ ਹੈ । ਆਧੁਨਿਕ ਖੇਤੀਬਾੜੀ ਨੇ ਹਰੀ ਕ੍ਰਾਂਤੀ ਨੂੰ ਜਨਮ ਦਿੱਤਾ ।

PSEB 11th Class Environmental Education Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ

ਪ੍ਰਸ਼ਨ 5.
ਖੇਤੀ-ਵਪਾਰ (Agri-business) ਕਿਸ ਨੂੰ ਆਖਦੇ ਹਨ ?
ਉੱਤਰ-
ਸ਼ਹਿਰੀਕਰਨ ਦੇ ਕਾਰਨ ਖੇਤੀਬਾੜੀ ਉਤਪਾਦਾਂ ਦੀ ਮੰਗ ਵਿਚ ਵਾਧੇ ਦੇ ਫਲਸਰੂਪ ਖੇਤੀਬਾੜੀ ਦਾ ਆਧੁਨਿਕੀਕਰਨ ਹੋ ਰਿਹਾ ਹੈ । ਆਧੁਨਿਕੀਕਰਨ ਦੇ ਕਾਰਨ ਖੇਤੀਬਾੜੀ ਇਕ ਵਪਾਰ ਦਾ ਰੂਪ ਲੈ ਰਹੀ ਹੈ । ਖੇਤੀ ਵਪਾਰ ਦੇ ਤਿੰਨ ਮੁੱਖ ਕਾਰਕ ਹਨ –

  1. ਖੇਤੀ ਦੇ ਯੰਤਰ ਅਤੇ ਦੂਸਰੇ ਖੇਤੀ ਉਪਕਰਨਾਂ ਦਾ ਨਿਰਮਾਣ
  2. ਖੇਤੀ ਵਿਚ ਵਾਧਾ ਕਰਨ ਲਈ ਅਪਣਾਏ ਗਏ ਢੰਗ
  3. ਖੇਤੀ ਦੇ ਉਤਪਾਦਾਂ ਨੂੰ ਇਕੱਠਾ ਕਰਨ ਦੀ ਪ੍ਰਕਿਰਿਆ ਅਤੇ ਵੰਡ ।

ਪ੍ਰਸ਼ਨ: 6.
ਆਰਥਿਕ ਵਿਕਾਸ (Economic development), ਸਮਾਜਿਕ ਵਿਕਾਸ (Social deelopment) ਤੋਂ ਕਿਵੇਂ ਵੱਖਰਾ ਹੈ ?
ਉੱਤਰ-
ਆਰਥਿਕ ਵਿਕਾਸ ਦਾ ਅਰਥ ਸਮਾਜ ਦੀ ਪ੍ਰਤੀ ਵਿਅਕਤੀ ਆਮਦਨ ਵਿਚ ਵਾਧਾ ਹੋਣਾ ਹੈ। ਖੇਤੀਬਾੜੀ ਨਿਰਮਾਣ, ਮੱਛੀ ਪਾਲਣ, ਖਾਧ ਉਤਪਾਦਨ, ਖਨਨ ਆਦਿ ਕਿਰਿਆਵਾਂ ਆਰਥਿਕ ਵਿਕਾਸ ਵਿਚ ਸਹਾਈ ਹਨ । | ਸਮਾਜਿਕ ਵਿਕਾਸ ਦਾ ਅਰਥ ਸਮਾਜ ਵਿਚ ਫੈਲ ਰਹੀਆਂ ਕੁਰੀਤੀਆਂ ਨੂੰ ਦੂਰ ਕਰਕੇ ਨੈਤਿਕ ਮੁੱਲਾਂ ਦਾ ਵਿਕਾਸ ਕਰਨਾ ਹੈ । ਸਿੱਖਿਆ ਸਮਾਜਿਕ ਵਿਕਾਸ ਵਿਚ ਮੁੱਖ ਸਹਾਈ ਤੱਤ ਹੈ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਕਿਸੇ ਰਾਸ਼ਟਰ ਦੇ ਵਿਕਾਸ ਨੂੰ ਗਰੀਬੀ (Poverty) ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਗਰੀਬੀ ਹਰ ਰਾਸ਼ਟਰ ਦੇ ਵਿਕਾਸ ਨੂੰ ਰੋਕਦੀ ਹੈ । ਗ਼ਰੀਬੀ ਦੇ ਕਾਰਨ ਲੋਕ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ | ਗ਼ਰੀਬੀ ਕਾਰਨ ਲੋਕਾਂ ਨੂੰ ਸਿੱਖਿਆ ਅਤੇ ਸਿਹਤ , ਉਪਚਾਰ ਸੰਬੰਧੀ ਸਹੂਲਤਾਂ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਦਾ । ਗਰੀਬੀ ਦੇ ਕਾਰਨ ਪੈਦਾਵਾਰ ਵਿਚ ਕਮੀ ਆ ਜਾਂਦੀ ਹੈ ਜਿਸਦੇ ਕਾਰਨ ਗ਼ਰੀਬੀ ਵਿਚ ਹੋਰ ਵਾਧਾ ਹੁੰਦਾ ਹੈ । ਹੌਲੀ ਵਿਕਾਸ ਦਰ ਅਤੇ ਗਰੀਬੀ ਨਾਲ ਵਾਤਾਵਰਣ ਸੰਬੰਧੀ ਅਨੇਕ ਸਮੱਸਿਆਵਾਂ, ਜਿਵੇਂ ਬੀਮਾਰੀਆਂ, ਗੰਦਗੀ ਨਾਲ ਭਰਿਆ ਵਾਤਾਵਰਣ ਆਦਿ ਪੈਦਾ ਹੁੰਦੀਆਂ ਹਨ ।

ਪ੍ਰਸ਼ਨ 2.
ਵਿਕਾਸ ਵਿੱਚ ਸਿੱਖਿਆ ਦੀ ਭੂਮਿਕਾ (Role of Education in Development) ਉੱਪਰ ਇੱਕ ਨੋਟ ਲਿਖੋ !
ਉੱਤਰ-
ਸਿੱਖਿਆ ਇਕ ਸਮਾਜਿਕ ਕਾਰਕ ਹੈ ਜੋ ਇਕ ਦੇਸ਼ ਦੇ ਵਿਕਾਸ ਵਿਚ ਸਹਾਈ ਹੁੰਦਾ ਹੈ । ਸਿੱਖਿਆ ਦੁਆਰਾ ਲੋਕਾਂ ਦੇ ਵਿਹਾਰ ਵਿਚ ਬਦਲਾਓ ਆਉਂਦਾ ਹੈ ਅਤੇ ਮਾਨਸਿਕ ਵਿਕਾਸ ਵੀ ਹੁੰਦਾ ਹੈ । ਸਿੱਖਿਆ ਲੋਕਾਂ ਨੂੰ ਵਿਅਕਤੀਗਤ ਅਤੇ ਰਾਸ਼ਟਰੀ ਸਮੱਸਿਆਵਾਂ ਪ੍ਰਤੀ ਵਧੇਰੇ ਜਾਗਰੁਕ ਕਰਦੀ ਹੈ । ਕਿੱਤਾ-ਮੁਖੀ ਸਿੱਖਿਆ (Vocational education) ਅਤੇ ਪ੍ਰਯੋਗਿਕ ਜਾਣਕਾਰੀ ਦੁਆਰਾ ਲੋਕਾਂ ਦੀ ਵਿਸਤਰਿਤ ਕੰਮ ਕਰਨ ਦੀ ਸਮਰੱਥਾ ਦਾ ਵਿਕਾਸ ਕੀਤਾ ਜਾ ਸਕਦਾ ਹੈ ।

ਇਸ ਕੰਮ ਕਰਨ ਦੀ ਸਮਰੱਥਾ ਨੂੰ ਇਕ ਦੇਸ਼ ਦੇ ਸੰਪੂਰਨ ਵਿਕਾਸ ਅਤੇ ਕੁਸ਼ਲਤਾ ਦੇ ਲਈ ਉਪਯੋਗ ਕੀਤਾ ਜਾ ਸਕਦਾ ਹੈ । ਸਿੱਖਿਆ ਦੁਆਰਾ ਲੋਕਾਂ ਵਿਚ ਵਿਗਿਆਨਿਕ ਵਿਵਹਾਰ ਦਾ ਨਿਰਮਾਣ ਹੁੰਦਾ ਹੈ । ਪੜੇ-ਲਿਖੇ ਲੋਕਾਂ ਵਿਚ ਵਿਭਿੰਨ ਸੰਸਕ੍ਰਿਤੀਆਂ ਅਤੇ ਧਰਮਾਂ ਦੇ ਬਾਵਜੂਦ ਉਨ੍ਹਾਂ ਵਿਚ ਆਪਸੀ ਭਾਈਚਾਰੇ ਨਾਲ ਰਹਿਣ ਦੀ ਵਿਤੀ ਉਤਪੰਨ ਹੁੰਦੀ ਹੈ ।

PSEB 11th Class Environmental Education Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ

ਪ੍ਰਸ਼ਨ 3.
ਸਾਡੀਆਂ ਸਭਿਆਚਾਰਕ (Cultural), ਸਮਾਜਿਕ (Social) ਤੇ ਸਦਾਚਾਰਕ (Ethical) ਕਦਰਾਂ-ਕੀਮਤਾਂ ਵਿੱਚ ਕੀ ਵਿਗਾੜ ਆ ਚੁੱਕਾ ਹੈ ?
ਉੱਤਰ-
ਮਨੁੱਖ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਉਪਭੋਗਤਾਵਾਦੀ ਬਣ ਗਿਆ ਹੈ । ਮਨੁੱਖ ਪੂਰੀ ਤਰ੍ਹਾਂ ਨਾਲ ਪਦਾਰਥਵਾਦੀ ਬਣ ਗਿਆ ਹੈ ਜਿਸਦੇ ਕਾਰਨ ਉਸਦੇ ਅਨੇਕ ਸੰਸਕ੍ਰਿਤਿਕ ਅਤੇ ਨੈਤਿਕ ਮੁੱਲ ਬਦਲ ਗਏ ਹਨ | ਪੱਛਮੀ ਸਭਿਅਤਾ ਦੇ ਪ੍ਰਭਾਵ ਕਾਰਨ ਨੈਤਿਕ ਕਦਰਾਂ-ਕੀਮਤਾਂ ਵਿਚ ਗਿਰਾਵਟ ਆ ਰਹੀ ਹੈ । ਮਨੁੱਖ ਕੁਦਰਤੀ ਸੰਪੱਤੀ ਦਾ ਵਧੇਰੇ ਸ਼ੋਸ਼ਣ ਕਰ ਰਿਹਾ ਹੈ । ਮੁੱਢਲੇ ਸਮੇਂ ਦੌਰਾਨ ਨੈਤਿਕ ਕਦਰਾਂ-ਕੀਮਤਾਂ ਮਨੁੱਖੀ ਸਿਧਾਂਤਾਂ ‘ਤੇ ਆਧਾਰਿਤ ਸੀ | ਮਨੁੱਖ ਆਪਣੇ ਆਪ ਨੂੰ ਕੁਦਰਤ ਦਾ ਰਖਵਾਲਾ ਸਮਝਦਾ ਸੀ | ਅੱਜ ਦੇ ਵਰਤਮਾਨ ਸਮੇਂ ਦੌਰਾਨ ਮਨੁੱਖ ਖ਼ੁਦ ਨੂੰ ਕੁਦਰਤ ਦਾ ਸ਼ਾਸਕ ਸਮਝਦਾ ਹੈ । ਵਿਭਿੰਨ ਅਨੈਤਿਕ ਕੰਮਾਂ ਦੁਆਰਾ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣਾ ਮਨੁੱਖ ਦਾ ਸੁਭਾਅ ਬਣ ਗਿਆ ਹੈ ।

ਕੁਦਰਤ ਦੀ ਪੂਜਾ ਕਰਨ ਵਾਲਾ ਮਨੁੱਖ ਅੱਜ ਕੁਦਰਤ ਦਾ ਵਿਨਾਸ਼ ਕਰਨ ਵਾਲੇ ਮਨੁੱਖ ਦੇ ਰੂਪ ਵਿਚ ਬਦਲ ਗਿਆ ਹੈ । ਪ੍ਰਾਚੀਨ ਸੰਸਕ੍ਰਿਤੀ ਅਤੇ ਸਭਿਅਤਾ ਦਾ ਅੰਤ ਹੋ ਰਿਹਾ ਹੈ | ਅੱਜ ਅਸੀਂ ਪ੍ਰਾਚੀਨ ਸੰਸਕ੍ਰਿਤਿਕ ਆਦਰਸ਼ਾਂ ਤੋਂ ਦੂਰ ਹੋ ਗਏ ਹਾਂ । ਮਨੁੱਖ ਦਾ ਵਿਵਹਾਰ ਪ੍ਰਾਚੀਨ ਸੰਸਕ੍ਰਿਤੀ, ਪਰੰਪਰਾ ਅਤੇ ਰੀਤੀ-ਰਿਵਾਜਾਂ ਦੇ ਉਲਟ ਹੋ ਗਿਆ ਹੈ । ਸਾਡੀ ਸੰਸਕ੍ਰਿਤੀ ਕੇਵਲ ਆਡੰਬਰ ਅਤੇ ਪਾਖੰਡ ਬਣ ਕੇ ਰਹਿ ਗਈ ਹੈ ।

ਪ੍ਰਸ਼ਨ 4.
ਏਡਜ਼ (AIDS) ਉੱਪਰ ਇੱਕ ਨੋਟ ਲਿਖੋ ।
ਉੱਤਰ-
ਏਡਜ਼ ਦਾ ਪੂਰਾ ਨਾਂ-Acquired Immuno deficiency Syndrome ਹੈ । ਏਡਜ਼ ਇਕ ਰੋਗਾਣੂਆਂ ਤੋਂ ਹੋਣ ਵਾਲੀ ਬਿਮਾਰੀ ਹੈ ਜਿਹੜੀ HIV ਮਨੁੱਖੀ ਪ੍ਰਤੀਰੋਧਕ ਹੀਣਤਾ ਵਾਇਰਸ) ਦੇ ਫੈਲਣ ਕਾਰਨ ਹੁੰਦੀ ਹੈ । ਇਹ ਇਕ ਉਪ-ਅਰਜਿਤ (Acquired) ਰੋਗ ਹੈ ਅਤੇ ਇਸਨੂੰ ਸਿੰਡੋਮ ਕਹਿੰਦੇ ਹਨ ਕਿਉਂਕਿ ਇਹ ਕਈ ਰੋਗਾਂ ਦਾ ਸਮੂਹ ਹੈ । HIV ਵਿਅਕਤੀ ਦੀ . ਪਤੀਧਨ ਪ੍ਰਣਾਲੀ ਦੀਆਂ ਕੋਸ਼ਿਕਾਵਾਂ ਨੂੰ ਮਾਰਦਾ ਹੈ-ਜਿਸਦੇ ਫਲਸਰੂਪ ਪ੍ਰਤੀਰੋਧਹੀਣਤਾ ਹੋ ਜਾਂਦੀ ਹੈ ।
ਏਡਜ਼ ਛੂਤ ਦੀ ਬਿਮਾਰੀ ਨਹੀਂ ਹੈ । ਇਸਦੇ ਫੈਲਣ ਦੇ ਮੁੱਖ ਕਾਰਨ ਪ੍ਰਭਾਵਿਤ ਵਿਅਕਤੀ ਨਾਲ ਸੰਭੋਗ, ਪ੍ਰਭਾਵਿਤ ਸੂਈਆਂ ਦਾ ਪ੍ਰਯੋਗ ਅਤੇ ਮਾਂ ਤੋਂ ਭਰੁਣ ਤੱਕ ਪ੍ਰਭਾਵਿਤ ਹੋ ਸਕਦਾ ਹੈ ।

ਏਡਜ਼ ਹੋਣ ਤੇ ਸਰੀਰ ਦੀ ਪ੍ਰਤੀਰੋਧਨ ਸਮਰੱਥਾ ਘੱਟ ਹੋ ਜਾਂਦੀ ਹੈ । ਰੋਗੀ ਜੀਵਾਣੂਆਂ ਦੇ ਸੰਕ੍ਰਮਣ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ ਜਾਂਦਾ ਹੈ । ਪੂਰੀ ਤਰ੍ਹਾਂ ਪ੍ਰਭਾਵਿਤ ਰੋਗੀ ਲਗਪਗ ਤਿੰਨ ਸਾਲਾਂ ਵਿਚ ਮਰ ਜਾਂਦਾ ਹੈ । ਭਾਰਤ ਵਿਚ ਏਡਜ਼ ਦੀ ਰੋਕਥਾਮ ਦੇ ਲਈ ‘ਰਾਸ਼ਟਰੀ ਏਡਜ਼ ਕੰਟਰੋਲ ਸੋਸਾਇਟੀ’ ਅਤੇ ‘‘ਰਾਸ਼ਟਰੀ ਏਡਜ਼ ਕੰਟਰੋਲ ਸੰਸਥਾ” ਵਰਗੇ ਸੰਗਠਨ ਸ਼ੁਰੂ ਕੀਤੇ ਗਏ ਹਨ ।

ਪ੍ਰਸ਼ਨ 5.
ਉਹਨਾਂ ਕਾਰਕਾਂ ਦਾ ਸੰਖੇਪ ਵੇਰਵਾ ਦਿਓ, ਜਿਨ੍ਹਾਂ ਕਾਰਨ ਹਰੀ ਕ੍ਰਾਂਤੀ (Green Revolution) ਆਈ ਸੀ ।
ਉੱਤਰ-
ਪਹਿਲਾਂ ਮਨੁੱਖ ਬਿਨਾਂ ਮਸ਼ੀਨਾਂ ਦੇ ਖੇਤੀ ਕਰਦਾ ਸੀ ਜਿਸ ਨੂੰ ਪਰੰਪਰਾਗਤ ਖੇਤੀ ਕਿਹਾ ਜਾਂਦਾ ਸੀ | ਪਹਿਲਾਂ ਮਨੁੱਖ ਸੋਚਦਾ ਸੀ ਕਿ ਉਸਦਾ ਮੁੱਖ ਉਦੇਸ਼ ਪਰਿਵਾਰ ਦੇ ਲਈ ਭੋਜਨ ਅਤੇ ਦੂਸਰੀਆਂ ਲੋੜੀਂਦੀਆਂ ਵਸਤੂਆਂ ਦਾ ਉਤਪਾਦਨ ਕਰਨਾ ਹੈ । ਪਰੰਤੂ ਵਸੋਂ ਵਿਚ ਵਾਧੇ ਅਤੇ ਖੇਤੀ ਸਾਧਨਾਂ ਵਿਚ ਉੱਨਤੀ ਨੇ ਪਰੰਪਰਾਗਤ ਖੇਤੀ ਨੂੰ ਆਧੁਨਿਕ ਖੇਤੀ ਦਾ ਰੂਪ ਦੇ ਦਿੱਤਾ ਹੈ । ਵੱਧਦੀ ਹੋਈ ਵਸੋਂ ਦੀਆਂ ਖਾਧ ਪਦਾਰਥਾਂ ਸੰਬੰਧੀ ਜ਼ਰੂਰਤਾਂ ਦੀ ਪੂਰਤੀ ਲਈ ਖੇਤੀ ਦਾ ਉਤਪਾਦਨ ਵਧਾਉਣਾ ਬਹੁਤ ਜ਼ਰੂਰੀ ਸੀ ।

ਇਸ ਲਈ ਇਸ ਉਦੇਸ਼ ਨਾਲ ਖੇਤੀ ਪ੍ਰਕਿਰਿਆ ਵਿਚ ਆਧੁਨਿਕ ਉਪਕਰਨਾਂ, ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਹੋਣ ਲੱਗ ਪਈ । ਇਸ ਆਧੁਨਿਕ ਤਕਨੀਕ ਨੇ ਉਤਪਾਦਨ ਵਿਚ ਵਾਧਾ ਕੀਤਾ ਜਿਸਨੂੰ ਹਰੀ ਕ੍ਰਾਂਤੀ ਦਾ ਨਾਂ ਦਿੱਤਾ ਗਿਆ । ਇਸ ਪ੍ਰਕਾਰ ਆਧੁਨਿਕ ਉਪਕਰਨਾਂ, ਊਰਜਾ, ਸਿੰਜਾਈ ਦੇ ਨਵੇਂ ਸਾਧਨਾਂ, ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਤੇ ਉੱਚ ਖੇਤੀ ਪੱਧਤੀਆਂ ਨੂੰ ਖੇਤੀਬਾੜੀ ਵਿਚ ਅਪਣਾਉਣ ਨਾਲ ਹਰੀ ਕ੍ਰਾਂਤੀ ਦਾ ਜਨਮ ਹੋਇਆ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਸਮਾਜਿਕ ਕਾਰਕਾਂ ਵਜੋਂ ਬਾਲ ਵਿਆਹ (Child Marriage) ਅਤੇ ਬਾਲ ਮਜ਼ਦੂਰੀ (Child Labour) ਦੀ ਚਰਚਾ ਕਰੋ ।
ਉੱਤਰ-
ਵਿਕਾਸ ਇਕ ਹੌਲੀ-ਹੌਲੀ ਹੋਣ ਵਾਲੀ ਨਿਰੰਤਰ ਕਿਰਿਆ ਹੈ । ਕਿਸੇ ਦੇਸ਼ ਦਾ ਵਿਕਾਸ ਬਹੁਤ ਸਾਰੇ ਕਾਰਕਾਂ ‘ਤੇ ਨਿਰਭਰ ਕਰਦਾ ਹੈ । ਇਨ੍ਹਾਂ ਵਿਚ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਕਾਰਕ ਪ੍ਰਮੁੱਖ ਹਨ । ਵਿਕਾਸ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਸਮਾਜਿਕ ਕਾਰਕ ਸਿੱਖਿਆ, ਬਾਲ ਵਿਆਹ, ਬਾਲ ਮਜ਼ਦੂਰੀ, ਗ਼ਰੀਬੀ, ਮਨੁੱਖੀ ਸਿਹਤ ਅਤੇ ਸਮਾਜਿਕ ਕਦਰਾਂ-ਕੀਮਤਾਂ ਹਨ । ਆਰਥਿਕ ਅਤੇ ਸਮਾਜਿਕ ਵਿਕਾਸ | ਬਾਲ ਵਿਆਹ ਅਤੇ ਬਾਲ ਮਜ਼ਦੂਰੀ ਸਮਾਜਿਕ ਕੁਰੀਤੀਆਂ ਹਨ ਜਿਨ੍ਹਾਂ ਦਾ ਵਿਕਾਸ ਤੇ ਪ੍ਰਤਿਕੂਲ ਪ੍ਰਭਾਵ ਪੈਂਦਾ ਹੈ ।

ਇਨ੍ਹਾਂ ਕੁਰੀਤੀਆਂ ਦੇ ਪ੍ਰਭਾਵ ਦਾ ਵਰਣਨ ਇਸ ਤਰ੍ਹਾਂ ਹੈ –
1. ਬਾਲ ਵਿਆਹ (Child Marriage-ਛੋਟੀ ਉਮਰ ਵਿਚ ਵਿਆਹ ਕਰਨਾ ਬਾਲ ਵਿਆਹ ਅਖਵਾਉਂਦਾ ਹੈ । ਬਾਲ ਵਿਆਹ ਇਕ ਸਮਾਜਿਕ ਕੁਰੀਤੀ ਹੋਣ ਦੇ ਨਾਲ-ਨਾਲ ਵਿਕਾਸ ਦੀ ਰਾਹ ਵਿਚ ਵੀ ਇਕ ਭਾਰੀ ਰੁਕਾਵਟ ਹੈ । ਛੋਟੀ ਉਮਰ ਵਿਚ ਵਿਆਹ ਨਾਲ ਸਰੀਰਕ ਸਮਰੱਥਾ ਤੇ ਵੀ ਪ੍ਰਭਾਵ ਪੈਂਦਾ ਹੈ ਜਿਸਦੇ ਕਾਰਨ ਉਤਪਾਦਕਤਾ ਵੀ ਪ੍ਰਭਾਵਿਤ ਹੁੰਦੀ ਹੈ । ਛੋਟੀ ਉਮਰ ਵਿਚ ਗਰਭਧਾਰਨ ਕਰਨ ਨਾਲ ਇਸਤਰੀਆਂ ਵਿਚ ਖੂਨ ਦੀ ਕਮੀ ਅਤੇ ਸਿਹਤ ਸੰਬੰਧੀ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਇਨ੍ਹਾਂ ਮਾਂਵਾਂ ਦੇ ਬੱਚਿਆਂ ਦਾ ਵਿਕਾਸ ਪੂਰੀ ਤਰ੍ਹਾਂ ਨਹੀਂ ਹੁੰਦਾ ਜਾਂ ਉਨ੍ਹਾਂ ਦੀ ਮੌਤ ਆਦਿ ਇਸ ਤਰ੍ਹਾਂ ਦੀਆਂ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਅਵਿਕਸਿਤ ਪ੍ਰਜਣਨ ਅੰਗਾਂ ਕਾਰਨ ਇਨ੍ਹਾਂ ਇਸਤਰੀਆਂ ਵਿਚ ਭਰੂਣ ਦਾ ਵਾਧਾ ਪੂਰੀ ਤਰ੍ਹਾਂ ਨਹੀਂ ਹੁੰਦਾ ਅਤੇ ਮਾਂ ਤੇ ਬੱਚੇ ਦੀ ਜਾਨ ਨੂੰ ਖ਼ਤਰਾ ਰਹਿੰਦਾ ਹੈ । ਇਸ ਪ੍ਰਕਾਰ ਬਾਲ ਵਿਆਹ ਕਾਰਨ ਪੈਦਾ ਹੋਣ ਵਾਲੀ ਅਗਲੀ ਪੀੜ੍ਹੀ ਅਵਿਕਸਿਤ ਅਤੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੀ ਹੈ ਜਿਸਦੇ ਕਾਰਨ ਉਹ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਦੇਣ ਤੋਂ ਵਾਂਝੀ ਰਹਿ ਜਾਂਦੀ ਹੈ ।

2. ਬਾਲ ਮਜ਼ਦੂਰੀ (Child Labour-ਗ਼ਰੀਬ ਪਰਿਵਾਰਾਂ ਵਿਚ ਮੈਂਬਰਾਂ ਦੀ ਸੰਖਿਆ ਜ਼ਿਆਦਾ ਹੁੰਦੀ ਹੈ ਕਿਉਂਕਿ ਉਨ੍ਹਾਂ ਦੀ ਇਹ ਸੋਚ ਹੁੰਦੀ ਹੈ ਕਿ ਪਰਿਵਾਰ ਵਿਚ ਜਿੰਨੇ ਜ਼ਿਆਦਾ ਮੈਂਬਰ ਹੋਣਗੇ ਆਮਦਨ ਦੇ ਸਾਧਨ ਵੀ ਉੱਨੇ ਹੀ ਵਧੇਰੇ ਹੋਣਗੇ । ਇਸ ਮਾਨਸਿਕਤਾ ਅਤੇ ਬੇਰੁਜ਼ਗਾਰੀ ਦੇ ਕਾਰਨ ਮਾਂ-ਬਾਪ ਆਪਣੇ ਬੱਚਿਆਂ ਨੂੰ ਕੰਮ ਤੇ ਲਗਾ ਦਿੰਦੇ ਹਨ | ਬਾਲ ਮਜ਼ਦੁਰੀ ਨੈਤਿਕਤਾ ਦੇ ਆਧਾਰ ‘ਤੇ ਵੀ ਠੀਕ ਨਹੀਂ ਹੈ ਕਿਉਂਕਿ ਬੱਚੇ ਜਿਨ੍ਹਾਂ ਨੇ ਜਿਸ ਉਮਰ ਵਿਚ ਖੇਡਣਾ-ਪੜ੍ਹਨਾ ਹੁੰਦਾ ਹੈ, ਉਸ ਉਮਰ ਵਿਚ ਮਜ਼ਦੂਰੀ ਕਰਦੇ ਹਨ ਜਿਹੜਾ ਕਿ ਸਮਾਜ ਦੇ ਨਾਂ ਤੇ ਇਕ ਦਾ ਹੈ | ਬਾਲ ਮਜ਼ਦੂਰੀ ਦੇ ਸਿੱਟੇ ਵਜੋਂ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਰੂਪ ਵਿਚ ਪੂਰੀ ਤਰ੍ਹਾਂ ਵਿਕਾਸ ਨਹੀਂ ਹੁੰਦਾ । ਇਸ ਦੇ ਫਲਸਰੂਪ ਅਲਪ-ਵਿਕਾਸ ਇਕ ਕੁਚੱਕਰ ਦਾ ਰੂਪ ਲੈ ਲੈਂਦਾ ਹੈ ਜਿਹੜਾ ਵਿਕਾਸ ਅਤੇ ਵਾਤਾਵਰਣ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ । ਬਾਲ ਮਜ਼ਦੂਰੀ ਵਿਚ ਵਾਧੇ ਦਾ ਕਾਰਨ ਉਦਯੋਗੀਕਰਨ ਹੈ । ਇਸ ਤਰ੍ਹਾਂ ਬਾਲ ਵਿਆਹ, ਬਾਲ ਮਜ਼ਦੂਰੀ, ਘੱਟ-ਉਤਪਾਦਕਤਾ, ਅਲਪ-ਵਿਕਾਸ, ਗ਼ਰੀਬੀ ਅਤੇ ਕੁਪੋਸ਼ਣ ਦਾ ਇਕ , ਚੱਕਰ ਚੱਲਦਾ ਹੈ ਜਿਹੜਾ ਵਿਕਾਸ ਅਤੇ ਵਾਤਾਵਰਣ ਲਈ ਇਕ ਗੰਭੀਰ ਸਮੱਸਿਆ ਹੈ ।

PSEB 11th Class Environmental Education Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ

ਪ੍ਰਸ਼ਨ 2.
ਵਿਆਖਿਆ ਕਰੋ ਕਿ ਕਿਵੇਂ ਖੇਤੀਬਾੜੀ ਅਤੇ ਉਦਯੋਗ, ਵਿਕਾਸ ਦੇ ਦੋ ਮੁੱਖ ਖੇਤਰ ਹਨ ?
ਉੱਤਰ-
ਖੇਤੀਬਾੜੀ ਅਤੇ ਉਦਯੋਗ, ਵਿਕਾਸ ਦੇ ਦੋ ਪ੍ਰਮੁੱਖ ਅੰਗ ਹਨ, ਦੇਸ਼ ਦੇ ਵਿਕਾਸ ਦੇ ਲਈ ਦੋਵੇਂ ਬਹੁਤ ਜ਼ਰੂਰੀ ਹਨ । ਵਿਕਾਸ ਦੇ ਖੇਤਰ ਵਿਚ ਇਨ੍ਹਾਂ ਦੀ ਭੂਮਿਕਾ ਦਾ ਵਰਣਨ ਇਸ ਤਰ੍ਹਾਂ ਹੈ
1. ਖੇਤੀਬਾੜੀ (Agriculture)-ਮਨੁੱਖ ਦੀਆਂ ਭੋਜਨ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖੇਤੀਬਾੜੀ ਦਾ ਵਿਕਾਸ ਬਹੁਤ ਜ਼ਰੂਰੀ ਹੈ । ਪ੍ਰਾਚੀਨ ਕਾਲ ਵਿਚ ਮਨੁੱਖ ਦੀ ਉੱਨਤੀ ਖੇਤੀ ਦੇ ਵਿਕਾਸ ਨਾਲ ਹੀ ਸ਼ੁਰੂ ਹੋਈ | ਖੇਤੀ ਨੇ ਪ੍ਰਾਚੀਨ ਮਨੁੱਖ ਨੂੰ ਜੀਵਿਕਾ ਦੇ ਸਥਿਰ ਸੋਤ ਪ੍ਰਦਾਨ ਕੀਤੇ । ਪ੍ਰਾਚੀਨ ਕਾਲ ਵਿਚ ਖੇਤੀ ਮਸ਼ੀਨਾਂ ਤੋਂ ਬਿਨਾਂ ਕੀਤੀ ਜਾਂਦੀ ਸੀ ਅਤੇ ਉਹ ਪਰੰਪਰਾਗਤ ਖੇਤੀ ਅਖਵਾਉਂਦੀ ਸੀ । ਇਸ ਤਰ੍ਹਾਂ ਖੇਤੀ ਦੇ ਮੁੱਖ ਉਦੇਸ਼ ਪਰਿਵਾਰ ਲਈ ਕੇਵਲ ਭੋਜਨ ਦਾ ਪ੍ਰਬੰਧ ਕਰਨਾ ਸੀ।
ਪਰੰਤੂ ਮਨੁੱਖ ਜਦੋਂ ਵਿਕਾਸ ਦੀ ਰਾਹ ਤੇ ਅੱਗੇ ਵਧਿਆ ਤਾਂ ਖੇਤੀ ਦੇ ਖੇਤਰ ਵਿਚ ਵੀ ਉਸਨੂੰ ਉੱਨਤੀ ਪ੍ਰਾਪਤ ਹੋਣ ਲੱਗੀ । ਉਦਯੋਗੀਕਰਨ ਦੁਆਰਾ ਉਪਕਰਨਾਂ ਨੂੰ ਬਣਾਉਣਾ ਸੌਖਾ ਹੋ ਗਿਆ ਅਤੇ ਖੇਤੀ ਨਾਲ ਸੰਬੰਧਿਤ ਮਸ਼ੀਨਾਂ ਦਾ ਵਿਕਾਸ ਹੋਇਆ । ਇਨ੍ਹਾਂ ਉਪਕਰਨਾਂ ਦੀ ਵਰਤੋਂ ਨਾਲ ਖੇਤੀ ਉਤਪਾਦਾਂ ਲਈ ਬਾਜ਼ਾਰ ਤੇਜ਼ ਗਤੀ ਨਾਲ ਵਧਣ ਲੱਗੇ । ਇਸ ਯੁਗ ਵਿਚ ਆਧੁਨਿਕ ਖੇਤੀ ਦਾ ਜਨਮ ਹੋਇਆ । ਜਿਸਨੇ ਨਾ ਸਿਰਫ਼ ਭੋਜਨ ਸੰਬੰਧੀ ਜ਼ਰੂਰਤਾਂ ਦੀ ਪੂਰਤੀ ਕੀਤੀ, ਸਗੋਂ ਉਤਪਾਦਾਂ ਦੇ ਵਪਾਰ ਵਿਚ ਵੀ ਸਫਲਤਾ ਪ੍ਰਾਪਤ ਕੀਤੀ । ਆਧੁਨਿਕ ਉਪਕਰਨਾਂ, ਸਿੰਚਾਈ ਦੇ ਆਧੁਨਿਕ ਢੰਗਾਂ, ਰਸਾਇਣਿਕ ਖਾਦਾਂ, ਕੀਟਨਾਸ਼ਕਾਂ ਅਤੇ ਨਵੀਨ ਕਿਸਮਾਂ ਦੀਆਂ ਫ਼ਸਲਾਂ ਦੀ ਵਰਤੋਂ ਦਾ ਸਿੱਟਾ ਹਰੀ ਕ੍ਰਾਂਤੀ ਸੀ । ਖਾਧ ਅਤੇ ਧਾਗੇ ਦੇ ਵਿਸ਼ਾਲ ਉਤਪਾਦਨ ਕਾਰਨ ਕੱਪੜਾ ਉਦਯੋਗਾਂ ਦੁਆਰਾ ਖਾਧ ਅਤੇ ਨਿਰਮਾਣ ਦੀ ਵੰਡ ਦੁਆਰਾ ਪ੍ਰਕਿਰਿਆ ਇਕਾਈਆਂ ਦੀ ਸਥਾਪਨਾ ਕੀਤੀ ਗਈ ।

ਸ਼ਹਿਰੀਕਰਨ ਅਤੇ ਵਸੋਂ ਵਿਚ ਵਾਧੇ ਦੇ ਫਲਸਰੂਪ ‘ਖੇਤੀ ਵਪਾਰ’ ਦਾ ਵਿਕਾਸ ਹੋਇਆ ਇਸ ਨਵੇਂ ਵਪਾਰ ਵਿਚ ਖੇਤੀ ਦੇ ਉਪਕਰਨਾਂ ਦਾ ਨਿਰਮਾਣ, ਵਾਧਾ, ਖੇਤੀ ਉਤਪਾਦਾਂ ਦੀ ਵੰਡ ਅਤੇ ਉਨ੍ਹਾਂ ਨੂੰ ਇਕੱਠਾ ਕਰਨਾ ਸ਼ਾਮਿਲ ਸੀ । ਖੇਤੀ ਵਪਾਰ ਦੇ ਫਲਸਰੂਪ ਦੇਸ਼ ਦੀ ਆਰਥਿਕ ਉੱਨਤੀ ਵਿਚ ਤੇਜ਼ੀ ਆਈ । ਖੇਤੀ ਵਪਾਰ ਦੇ ਸਿੱਟੇ ਵਜੋਂ ਨਵੇਂ ਉਦਯੋਗਾਂ ਜਿਵੇਂ ਖੇਤੀ ਉਪਕਰਨਾਂ ਦਾ ਨਿਰਮਾਣ, ਮੀਟ ਪ੍ਰਕਿਰਿਆਕਰਨ, ਡਿੱਬਾ-ਬੰਦ ਖਾਣ ਵਾਲੀਆਂ ਵਸਤਾਂ, ਫ਼ਰਿਜ਼ ਅਤੇ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੋਇਆ । ਇਸ ਤਰ੍ਹਾਂ ਆਧੁਨਿਕ ਖੇਤੀ ਦੁਆਰਾ ਉਤਪਾਦਨ ਵਿਚ ਭਾਰੀ ਵਾਧੇ ਦੇ ਫਲਸਰੂਪ ਦੇਸ਼ ਦਾ ਵਿਕਾਸ ਹੋਇਆ । ਪਰੰਤੂ ਇਸ ਵਿਕਾਸ ਨੇ ਵਾਤਾਵਰਣ ਸੰਬੰਧੀ ਸਮੱਸਿਆਵਾਂ ਨੂੰ ਜਨਮ ਦਿੱਤਾ । ਵਾਤਾਵਰਣ ਦੀਆਂ ਸਮੱਸਿਆਵਾਂ ਕਰਕੇ ਖੇਤੀ ਯੋਗ ਭੂਮੀ ਨੂੰ ਵਰਤੋਂ ਵਿਚ ਲਿਆਉਣਾ ਔਖਾ ਹੋ ਰਿਹਾ ਹੈ । ਭਵਿੱਖ ਵਿਚ ਖੇਤੀ ਸਾਧਨਾਂ ਨੂੰ ਸੁਰੱਖਿਅਤ ਰੱਖਣ ਦੀ ਵਿਵਸਥਾ ਕਰਨ ਦੀ ਲੋੜ ਹੈ ।

2. ਉਦਯੋਗ (Industry-ਉਦਯੋਗ ਦਾ ਅਰਥ ਮਨੁੱਖ ਦੀ ਵਰਤੋਂ ਲਈ ਕੱਚੇ ਮਾਲ ਨੂੰ ਤਿਆਰ ਮਾਲ ਵਿਚ ਬਦਲਣ ਤੋਂ ਹੈ । ਉਦਯੋਗਿਕ ਸ਼ਾਂਤੀ ਨਾਲ ਆਰਥਿਕ ਅਤੇ ਸਮਾਜਿਕ ਵਿਕਾਸ ਵਿਚ ਮਹੱਤਵਪੂਰਨ ਪਰਿਵਰਤਨ ਆਇਆ ਹੈ ।ਉਦਯੋਗਾਂ ਦੇ ਵਿਕਾਸ ਨਾਲ ਰੁਜ਼ਗਾਰ ਦੇ ਮੌਕੇ ਵਧੇ ਹਨ, ਜਿਸਦੇ ਸਿੱਟੇ ਵਜੋਂ ਬੇਰੁਜ਼ਗਾਰੀ ਦੀ ਸਮੱਸਿਆ ਹੱਲ ਹੋ ਰਹੀ ਹੈ । ਉਦਯੋਗਿਕ ਕ੍ਰਾਂਤੀ ਦੇ ਫਲਸਰੂਪ ਨਵੀਆਂ ਦਵਾਈਆਂ ਦਾ ਉਤਪਾਦਨ ਅਤੇ ਚੰਗੀ ਸਿਹਤ ਦੇ ਪ੍ਰਬੰਧ ਕੀਤੇ ਗਏ । ਇਨ੍ਹਾਂ ਨਵੇਂ ਵਿਕਾਸਾਂ ਦੇ ਸਿੱਟੇ ਵਜੋਂ ਉਮਰ ਵਿਚ ਵਾਧਾ ਹੋਇਆ ਹੈ ਅਤੇ ਮਨੁੱਖੀ ਜੀਵਨ ਸੁਖਮਈ ਬਣ ਗਿਆ ਹੈ । ਉਦਯੋਗ ਆਧੁਨਿਕ ਸਮਾਜ ਦਾ ਮੁੱਖ ਆਧਾਰ ਹੈ । ਉਦਯੋਗਾਂ ਦੁਆਰਾ ਸਾਡੀਆਂ ਕਈ ਪ੍ਰਮੁੱਖ ਲੋੜਾਂ ਪੂਰੀਆਂ ਹੁੰਦੀਆਂ ਹਨ । ਉਦਯੋਗਾਂ ਤੋਂ ਪ੍ਰਾਪਤ ਉਤਪਾਦਾਂ ਨੇ ਮਨੁੱਖ ਦੇ ਜੀਵਨ ਨੂੰ ਵਿਸ਼ਾਲਤਾ ਭਰਪੂਰ ਬਣਾ ਦਿੱਤਾ ਹੈ । | ਉਪਰੋਕਤ ਜਾਣਕਾਰੀ ਤੋਂ ਸਪੱਸ਼ਟ ਹੈ ਕਿ ਖੇਤੀਬਾੜੀ ਅਤੇ ਉਦਯੋਗ ਵਿਕਾਸ ਦੇ ਲਈ ਬਹੁਤ ਜ਼ਰੂਰੀ ਹਨ । ਇੰਨਾ ਹੀ ਨਹੀਂ ਸਗੋਂ ਇਹ ਇਕ ਦੂਸਰੇ ਦੇ ਪੂਰਕ ਹਨ । ਖੇਤੀ ਦੁਆਰਾ ਪੈਦਾ ਕੀਤੇ ਗਏ ਪਦਾਰਥ ਉਦਯੋਗਾਂ ਲਈ ਕੱਚੇ ਮਾਲ ਵਜੋਂ ਵਰਤੇ ਜਾਂਦੇ ਹਨ । ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਦੇਸ਼ ਦੀ ਉੱਨਤੀ ਅਤੇ ਵਿਕਾਸ ਲਈ ਉਦਯੋਗ ਅਤੇ ਖੇਤੀਬਾੜੀ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ ।

ਪ੍ਰਸ਼ਨ 3.
ਆਰਥਿਕ ਅਤੇ ਸਮਾਜਿਕ ਵਿਕਾਸ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਮਾਜ ਦੀ ਹੌਲੀ-ਹੌਲੀ ਹੋਣ ਵਾਲੀ ਉੱਨਤੀ ਨੂੰ ਵਿਕਾਸ ਕਿਹਾ ਜਾਂਦਾ ਹੈ । ਜਿਹੜੀ ਸਮਾਜ ਨੂੰ ਉੱਨਤ ਅਤੇ ਮਜ਼ਬੂਤ ਬਣਾਉਣ ਲਈ ਸਹਾਇਕ ਹੁੰਦੀ ਹੈ ।
ਵਿਕਾਸ ਦੇ ਪ੍ਰਮੁੱਖ ਦੋ ਪੱਖ ਹੁੰਦੇ ਹਨ –

  1. ਆਰਥਿਕ ਵਿਕਾਸ (Economic Development)
  2. ਸਮਾਜਿਕ ਵਿਕਾਸ (Social Development)

1. ਆਰਥਿਕ ਵਿਕਾਸ (Economic Development)-ਆਰਥਿਕ ਵਿਕਾਸ ਤੋਂ ਭਾਵ ਸਮਾਜ ਦੀ ਪ੍ਰਤੀ ਵਿਅਕਤੀ ਆਮਦਨ ਵਿਚ ਵਾਧਾ ਹੈ । ਖੇਤੀ, ਨਿਰਮਾਣ, ਮੱਛੀ ਪਾਲਣ, ਖਾਧੂ ਪਦਾਰਥਾਂ ਦਾ ਉਤਪਾਦਨ ਅਤੇ ਵਿਘਟਨ ਆਦਿ ਕਿਰਿਆਵਾਂ ਆਰਥਿਕ ਵਿਕਾਸ ਲਈ ਜ਼ਿੰਮੇਵਾਰ ਹਨ । ਲੋਕਾਂ ਦੀਆਂ ਆਰਥਿਕ ਅਤੇ ਸਮਾਜਿਕ ਜ਼ਰੂਰਤਾਂ ਵਿਚ ਪਰਿਵਰਤਨ ਲਿਆਉਣ ਲਈ ਆਰਥਿਕ ਉੱਨਤੀ ਅਤੇ ਵਿਕਾਸ ਦੀ ਲੋੜ ਹੈ । ਕਿਸੇ ਦੇਸ਼ ਦਾ ਵਿਕਾਸ ਬਹੁਤ ਸਾਰੀਆਂ ਗੱਲਾਂ ਤੇ ਨਿਰਭਰ ਕਰਦਾ ਹੈ; ਜਿਵੇਂ

  • ਦੇਸ਼ ਦਾ ਕੁੱਲ ਖੇਤਰ
  • ਵਸੋਂ ਵਿਚ ਵਾਧਾ
  • ਕੁਦਰਤੀ ਸਾਧਨਾਂ ਦੀ ਵਰਤੋਂ ਜਾਂ ਕੱਚੇ ਮਾਲ ਦੀ ਉਪਲੱਬਧਤਾ
  • ਉਦਯੋਗਿਕ ਵਿਕਾਸ
  • ਰੁਜ਼ਗਾਰ ਵਿਚ ਵਾਧਾ
  • ਪ੍ਰਤੀ ਵਿਅਕਤੀ ਉਤਪਾਦਨ ਦਾ ਪੱਧਰ ਅਤੇ ਦੇਸ਼ ਦੀਆਂ ਆਰਥਿਕ ਨੀਤੀਆਂ ਆਦਿ ।

ਦੇਸ਼ ਦੇ ਆਰਥਿਕ ਵਿਕਾਸ ਲਈ ਖੇਤੀ ਅਤੇ ਉਦਯੋਗ ਬਹੁਤ ਮਹੱਤਵਪੂਰਨ ਹਨ | ਖੇਤੀ ਦੇ ਖੇਤਰ ਵਿਚ ਆਮਦਨ ਵਿਚ ਵਾਧਾ ਕਰਨ ਦੇ ਮੌਕੇ ਘੱਟ ਹਨ । ਉਦਯੋਗਿਕ ਖੇਤਰ ਵਿਚ ਆਮਦਨ ਵਿਚ ਵਾਧਾ ਕਰਨ ਦੀ ਸੰਭਾਵਨਾਵਾਂ ਵਧੇਰੇ ਹੈ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਮੌਜੂਦ ਹਨ ।

2. ਸਮਾਜਿਕ ਵਿਕਾਸ (Social Development)-ਸਮਾਜਿਕ ਵਿਕਾਸ ਸਮਾਜ ਦੇ ਵਿਭਿੰਨ ਪੱਖਾਂ ਤੇ ਨਿਰਭਰ ਕਰਦਾ ਹੈ । ਸਮਾਜਿਕ ਵਿਕਾਸ ਵਿਚ ਸਿੱਖਿਆ ਦਾ ਵਿਸ਼ੇਸ਼ ਮਹੱਤਵ ਹੈ ਵਿਅਕਤੀ ਦੇ ਵਿਕਾਸ ਲਈ, ਸਭਿਅਕ ਨਾਗਰਿਕ ਬਣਾਉਣ ਲਈ, ਸਮਾਜ ਅਤੇ ਚਰਿੱਤਰ ਨਿਰਮਾਣ ਲਈ ਸਿੱਖਿਆ ਬਹੁਤ ਜ਼ਰੂਰੀ ਹੈ ।
ਸਿੱਖਿਆ ਸਾਨੂੰ ਸਮਾਜਿਕ ਕੁਰੀਤੀਆਂ ਦੇ ਬਾਰੇ ਗਿਆਨ ਪ੍ਰਦਾਨ ਕਰਦੀ ਹੈ ਅਤੇ ਇਨ੍ਹਾਂ ਕੁਰੀਤੀਆਂ ਪ੍ਰਤੀ ਸੁਚੇਤ ਕਰਦੀ ਹੈ । ਸਿੱਖਿਆ ਵਿਭਿੰਨ ਵਪਾਰਕ ਸਹੂਲਤਾਂ ਵੀ ਪ੍ਰਦਾਨ ਕਰਦੀ ਹੈ, ਜਿਸਦੇ ਸਿੱਟੇ ਵਜੋਂ ਰੁਜ਼ਗਾਰ ਦੇ ਮੌਕੇ ਉੱਨਤ ਹੁੰਦੇ ਹਨ |

PSEB 11th Class Environmental Education Solutions Chapter 4 ਆਰਥਿਕ ਅਤੇ ਸਮਾਜਿਕ ਵਿਕਾਸ

ਅਨੇਕ ਦੇਸ਼ਾਂ ਵਿਚ ਇਸਤਰੀਆਂ ਦੀ ਸਿੱਖਿਆ ਦਾ ਪੱਧਰ ਕਾਫ਼ੀ ਨੀਵਾਂ ਹੈ ਜਿਸਦੇ ਕਾਰਨ ਉਨ੍ਹਾਂ ਨੂੰ ਸਮਾਜ ਵਿਚ ਸਤਿਕਾਰਯੋਗ ਰੁਤਬਾ ਪ੍ਰਾਪਤ ਨਹੀਂ ਹੁੰਦਾ | ਆਜ਼ਾਦੀ ਤੋਂ ਬਾਅਦ ਇਸਤਰੀਆਂ ਦੀ ਦਸ਼ਾ ਵਿਚ ਸੁਧਾਰ ਹੋਇਆ ਹੈ, ਜਿਸਦਾ ਸਿਹਰਾ ਸਿੱਖਿਆ ਨੂੰ ਜਾਂਦਾ ਹੈ । ਮੁੱਢਲੀ ਸਿੱਖਿਆ ਵੀ ਸਮਾਜਿਕ ਵਿਕਾਸ ਦਾ ਅਨਿੱਖੜਵਾਂ ਅੰਗ ਹੈ । ਮੁੱਢਲੀ ਸਿੱਖਿਆ ਧਾਰਮਿਕ ਕੁਰੀਤੀਆਂ, ਅਪਰਾਧਾਂ, ਅੰਧਵਿਸ਼ਵਾਸਾਂ ਅਤੇ ਵਿਨਾਸ਼ਕਾਰੀ ਕੁਰੀਤੀਆਂ ਨੂੰ ਦੂਰ ਕਰਨ ਵਿਚ ਮੱਦਦ ਕਰਦੀ ਹੈ । ਚੰਗੀਆਂ ਇਲਾਜ ਸਹੁਲਤਾਂ ਅਤੇ ਸਿਹਤ ਸਹੂਲਤਾਂ ਵੀ ਲੋਕਾਂ ਦੀ ਇਕ ਸਮਾਜਿਕ ਜ਼ਰੂਰਤ ਹੈ ਜਿਸ ਨਾਲ ਜੁੜੀਆਂ ਯੋਜਨਾਵਾਂ ਤੇ ਬਹੁਤ ਸਾਰਾ ਪੈਸਾ ਖ਼ਰਚ ਕੀਤਾ ਜਾ ਰਿਹਾ ਹੈ । ਅੰਤਰਰਾਸ਼ਟਰੀ ਪੱਧਰ ਤੇ ਵਿਸ਼ਵ ਸਿਹਤ ਸੰਗਠਨ (WHO) ਸਿਹਤ ਪੱਧਰ ਨੂੰ ਉੱਚਾ ਚੁੱਕਣ ਲਈ ਕੰਮ ਕਰ ਰਿਹਾ ਹੈ ।