PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

Punjab State Board PSEB 11th Class Environmental Education Book Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ Textbook Exercise Questions and Answers.

PSEB Solutions for Class 11 Environmental Education Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

Environmental Education Guide for Class 11 PSEB ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ Textbook Questions and Answers

(ਉ) ਬਹੁਤ ਛੋਟੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ਹਿਰੀਕਰਨ (Urbanisation) ਕੀ ਹੈ ?
ਉੱਤਰ-
ਸ਼ਹਿਰੀਕਰਨ ਉਹ ਕ੍ਰਿਆ ਹੈ ਜਿਸਦੇ ਰਾਹੀਂ ਜ਼ਿਆਦਾ ਸੰਖਿਆ ਵਿਚ ਲੋਕ ਪੂਰਨ ਰੂਪ ਵਿਚ ਸ਼ਹਿਰਾਂ ਵਿਚ ਵਸ ਜਾਂਦੇ ਹਨ ।

ਪ੍ਰਸ਼ਨ 2.
ਗੰਦੀਆਂ ਬਸਤੀਆਂ (Slums) ਕੀ ਹਨ ?
ਉੱਤਰ-
ਗਰੀਬ ਲੋਕਾਂ ਦੁਆਰਾ ਸ਼ਹਿਰਾਂ ਅਤੇ ਪਿੰਡਾਂ ਦੇ ਚਾਰੇ ਪਾਸੇ ਖ਼ਾਲੀ ਸਥਾਨਾਂ ‘ਤੇ ਝੌਪੜੀਆਂ ਅਤੇ ਝੁੱਗੀਆਂ ਦੇ ਨਿਰਮਾਣ ਦੇ ਦੁਆਰਾ ਵਸਾਈਆਂ ਗਈਆਂ ਬਸਤੀਆਂ ਨੂੰ ਗੰਦੀਆਂ ਬਸਤੀਆਂ ਕਹਿੰਦੇ ਹਨ ।

ਪ੍ਰਸ਼ਨ 3.
ਭੂਮੀਗਤ ਪਾਣੀ (Underground water) ਦੀ ਪਰਿਭਾਸ਼ਾ ਲਿਖੋ ।
ਉੱਤਰ-
ਜ਼ਮੀਨ ਦੇ ਹੇਠਾਂ ਤਰੇੜਾਂ ਵਿਚ ਜਮਾਂ ਪਾਣੀ ਨੂੰ ਭੂਮੀਗਤ ਪਾਣੀ ਕਹਿੰਦੇ ਹਨ ।

ਪ੍ਰਸ਼ਨ 4.
ਫਸਲ ਚੱਕਰ (Rotation of Crops) ਤੋਂ ਕੀ ਭਾਵ ਹੈ ?
ਉੱਤਰ-
ਇੱਕ ਖੇਤ ਵਿਚ ਫਸਲਾਂ ਨੂੰ ਲਗਾਤਾਰ ਬਦਲ-ਬਦਲ ਕੇ ਲਗਾਉਣ ਦੀ ਪ੍ਰਕਿਰਿਆ ਨੂੰ ਫਸਲ ਚੱਕਰ ਕਹਿੰਦੇ ਹਨ ।

ਪ੍ਰਸ਼ਨ 5.
ਧੁਆਂਖੀ-ਧੁੰਦ ਜਾਂ ਧੁੰਦ-ਧੂੰਆਂ ਜਾਂ ਸਮੋਗ (Smog) ਕੀ ਹੈ ?
ਉੱਤਰ-
ਆਵਾਜਾਈ ਦੇ ਸਾਧਨਾਂ ਦੇ ਚੱਲਣ ਨਾਲ ਨਾਈਟਰੋਜਨ ਆਕਸਾਈਡ ਨਿਕਲਦੀ ਹੈ । ਸੂਰਜ ਦੇ ਪ੍ਰਕਾਸ਼ ਦੀ ਉਪਸਥਿਤੀ ਵਿਚ ਹਵਾ ਦੇ ਕਣਾਂ ਵਿਚ ਇਸ ਦੇ ਮਿਲਣ ਨਾਲ ਜੋ ਧੂੰਆਂ ਪੈਦਾ ਹੁੰਦਾ ਹੈ ਉਸ ਨੂੰ ਧੁਆਂਖੀ-ਧੁੰਦ/ਧੁੰਦ-ਧੂੰਆਂ ਕਹਿੰਦੇ ਹਨ ।

PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

ਪ੍ਰਸ਼ਨ 6.
ਗਰੀਨ ਹਾਊਸ ਪ੍ਰਭਾਵ (Green House Effect) ਕਿਵੇਂ ਪੈਦਾ ਹੁੰਦਾ ਹੈ ?
ਉੱਤਰ-
ਵਾਤਾਵਰਣ ਵਿਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧ ਹੋਣ ਨਾਲ ਗਰੀਨ ਹਾਊਸ ਪ੍ਰਭਾਵ ਪੈਦਾ ਹੁੰਦਾ ਹੈ ।

ਪ੍ਰਸ਼ਨ 7.
ਸਮੁੰਦਰ ਤੋਂ ਪ੍ਰਾਪਤ ਹੋਣ ਵਾਲੇ ਖਣਿਜਾਂ ਦੇ ਨਾਮ ਲਿਖੋ ।
ਉੱਤਰ-
ਸਮੁੰਦਰ ਵਿਚੋਂ ਆਇਓਡੀਨ ਅਤੇ ਪੈਟਰੋਲੀਅਮ ਆਦਿ ਖਣਿਜ ਪ੍ਰਾਪਤ ਹੁੰਦੇ ਹਨ |

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਪ੍ਰਵਾਸ (Migration) ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਆਬਾਦੀ ਦੇ ਇਕ ਸਥਾਨ ਤੋਂ ਦੂਸਰੇ ਸਥਾਨ ਤੇ ਸਥਾਨਾਂਤਰਨ ਨੂੰ ਪ੍ਰਵਾਸ ਕਹਿੰਦੇ ਹਨ । ਜ਼ਿਆਦਾਤਰ ਸ਼ਹਿਰੀ ਇਲਾਕਿਆਂ ਵਿਚ ਜ਼ਿਆਦਾ ਲੋਕਾਂ ਦਾ ਮੂਲ ਸਥਾਨ ਸ਼ਹਿਰ ਨਹੀਂ ਹੈ । ਪੇਂਡੂ ਇਲਾਕਿਆਂ ਤੋਂ ਲੋਕ ਸ਼ਹਿਰਾਂ ਵਿਚ ਰੁਜ਼ਗਾਰ, ਵਪਾਰ, ਸਿੱਖਿਆ ਆਦਿ ਪ੍ਰਾਪਤ ਕਰਨ ਜਾਂਦੇ ਹਨ | ਪ੍ਰਵਾਸ ਦੇ ਕਾਰਨ ਸ਼ਹਿਰੀ ਵਾਤਾਵਰਣ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਨ੍ਹਾਂ ਵਿਚੋਂ ਪ੍ਰਮੁੱਖ ਹਨ –

  • ਰਹਿਣ ਦੀ ਸਮੱਸਿਆ ।
  • ਪ੍ਰਦੂਸ਼ਣ ਦੀ ਸਮੱਸਿਆ
  • ਵਸੋਂ ਵਿਚ ਵਾਧਾ
  • ਖੇਤੀ ਯੋਗ ਭੂਮੀ ਤੇ ਦਬਾਉ
  • ਕੂੜੇ-ਕਰਕਟ ਵਿਚ ਵਾਧਾ
  • ਗੰਦੀਆਂ ਬਸਤੀਆਂ ਦਾ ਵਿਕਾਸ ॥

ਪ੍ਰਸ਼ਨ 2.
ਚਲਦੀ-ਫਿਰਦੀ ਵਸੋਂ (Floating Population) ਕਿਸ ਨੂੰ ਆਖਦੇ ਹਨ ?
ਉੱਤਰ-
ਚਲਦੀ-ਫਿਰਦੀ ਵਸੋਂ ਵਿਚ ਉਹ ਲੋਕ ਆਉਂਦੇ ਹਨ ਜਿਹੜੇ ਹਰ ਰੋਜ਼ ਰੋਜ਼ੀ-ਰੋਟੀ ਕਮਾਉਣ ਲਈ ਇਕ ਸਥਾਨ ਤੋਂ ਦੂਜੇ ਸਥਾਨ ਤੇ ਜਾਂਦੇ ਹਨ । ਅਜਿਹੇ ਲੋਕ ਜਿੱਥੇ ਕੰਮ ਕਰਦੇ ਹਨ ਉੱਥੇ ਨਹੀਂ ਰਹਿੰਦੇ ਬਲਕਿ ਹਰ ਰੋਜ਼ ਆਪਣੇ ਘਰੇਲੂ ਸਥਾਨ ਤੋਂ ਕੰਮ ਕਰਨ ਵਾਲੇ ਸਥਾਨ ‘ਤੇ ਜਾਂਦੇ ਹਨ | ਚਲਦੀ-ਫਿਰਦੀ ਵਸੋਂ ਵਿਚ ਜ਼ਿਆਦਾਤਰ ਮੱਧ-ਵਰਗ ਦੇ ਲੋਕ ਆਉਂਦੇ ਹਨ । ਇਹ ਲੋਕ ਆਪਣੇ ਕੰਮ ਕਰਨ ਵਾਲੇ ਸਥਾਨ ‘ਤੇ ਜਾਣ ਲਈ ਬੱਸ ਅਤੇ ਰੇਲ ਗੱਡੀ ਰਾਹੀਂ ਯਾਤਰਾ ਕਰਦੇ ਹਨ।

ਪ੍ਰਸ਼ਨ 3.
ਲੋਕ ਸ਼ਹਿਰਾਂ ਵੱਲ ਕਿਉਂ ਜਾ ਰਹੇ ਹਨ ? ਕਾਰਨ ਦੱਸੋ ।
ਉੱਤਰ-
ਲੋਕ ਹੇਠ ਲਿਖੇ ਕਾਰਨਾਂ ਕਰਕੇ ਸ਼ਹਿਰਾਂ ਵੱਲ ਜਾ ਰਹੇ ਹਨ

  1. ਰੋਜ਼ੀ-ਰੋਟੀ ਕਮਾਉਣ ਲਈ ।
  2. ਚੰਗੀਆਂ ਸੁੱਖ ਸੁਵਿਧਾਵਾਂ ਪ੍ਰਾਪਤ ਕਰਨ ਲਈ ।
  3. ਸਮਾਜਿਕ ਸੁਰੱਖਿਆ ਪ੍ਰਾਪਤ ਕਰਨ ਲਈ ।
  4. ਸਿੱਖਿਆ ਦੇ ਚੰਗੇ ਅਵਸਰਾਂ ਲਈ ।
  5. ਚੰਗੀਆਂ ਡਾਕਟਰੀ ਸਹੂਲਤਾਂ ਪ੍ਰਾਪਤ ਕਰਨ ਲਈ ।

ਪ੍ਰਸ਼ਨ 4.
ਦੋ ਮਨੁੱਖੀ ਗਤੀਵਿਧੀਆਂ ਦੱਸੋ, ਜਿਨ੍ਹਾਂ ਨਾਲ ਭੂਮੀ-ਖੋਰ (Soil-erosion) ਹੁੰਦਾ ਹੈ।
ਉੱਤਰ-

  • ਕੀਟਨਾਸ਼ਕ ਅਤੇ ਰਸਾਇਣਿਕ ਦਵਾਈਆਂ ਦਾ ਜ਼ਿਆਦਾ ਉਪਯੋਗ ਕਰਨਾ ।
  • ਇੱਕੋ ਹੀ ਖੇਤ ਵਿੱਚ ਇਕ ਹੀ ਪ੍ਰਕਾਰ ਦੀ ਫਸਲ ਨੂੰ ਬਾਰ-ਬਾਰ ਉਗਾਉਣਾ ।

ਪ੍ਰਸ਼ਨ 5.
ਵਾਹਨਾਂ ਦੇ ਧੂੰਏਂ ਦੇ ਅਸਰ ਉੱਪਰ ਇੱਕ ਨੋਟ ਲਿਖੋ।
ਉੱਤਰ-
ਆਧੁਨਿਕ ਯੁੱਗ ਵਿਚ ਆਵਾਜਾਈ ਦੇ ਸਾਧਨਾਂ ਦੀ ਸੰਖਿਆ ਦਿਨੋ-ਦਿਨ ਵਧ ਰਹੀ ਹੈ । ਇਹ ਸਾਰੇ ਸਾਧਨ ਪੈਟਰੋਲ, ਡੀਜ਼ਲ, ਕੋਲਾ, ਕੁਦਰਤੀ ਗੈਸ ਆਦਿ ਨਾਲ ਚੱਲਦੇ ਹਨ । ਪੈਟਰੋਲੀਅਮ ਬਾਲਣਾਂ ਦੇ ਬਲਣ ਦੇ ਕਾਰਨ ਵਾਹਨਾਂ ਵਿਚ ਕਾਰਬਨ, ਨਾਈਟਰੋਜਨ, ਸਲਫਰ ਦੇ ਆਕਸਾਈਡ ਆਦਿ ਗੈਸਾਂ ਪੈਦਾ ਹੁੰਦੀਆਂ ਹਨ |
ਇਹ ਗੈਸਾਂ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ | ਹਵਾ ਪ੍ਰਦੂਸ਼ਣ ਦੇ ਨਾਲ ਮਨੁੱਖਾਂ ਅਤੇ ਪਸ਼ੂਆਂ ਦੀ ਸਿਹਤ ਤੇ ਉਲਟ ਪ੍ਰਭਾਵ ਪੈਂਦਾ ਹੈ । ਇਸਦੇ ਨਾਲ ਸਾਹ ਸੰਬੰਧੀ ਰੋਗ ਵਧਦੇ ਹਨ ।

PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

ਪ੍ਰਸ਼ਨ 6.
ਮਨੁੱਖੀ ਗਤੀਵਿਧੀਆਂ ਕਰਕੇ ਜੰਗਲਾਂ ਦੀ ਖੀਣਤਾ ਕਿਉਂ ਹੋਈ ਹੈ ?
ਉੱਤਰ-
ਜੰਗਲਾਂ ਨੂੰ ਨਸ਼ਟ ਕਰਨ ਦੇ ਮਨੁੱਖੀ ਕਾਰਨ ਹੇਠ ਲਿਖੇ ਹਨ –

  1. ਖੇਤੀ ਲਈ ਭੂਮੀ ਦਾ ਵਿਸਥਾਰ
  2. ਬਦਲਵੀਂ ਖੇਤੀ
  3. ਪਸ਼ੂਆਂ ਦਾ ਜ਼ਿਆਦਾ ਚਰਾਉਣਾ
  4. ਬੰਨ੍ਹ ਪਰਿਯੋਜਨਾਵਾਂ
  5. ਬਾਲਣ ਲਈ ਲੱਕੜੀ ਕੱਟਣਾ।
  6. ਸੜਕਾਂ ਅਤੇ ਰੇਲ ਮਾਰਗਾਂ ਦਾ ਵਿਕਾਸ
  7. ਵਪਾਰਿਕ ਉਦੇਸ਼ਾਂ ਦੇ ਲਈ
  8. ਖੁਦਾਈ ॥

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਸੋਤਾਂ ਦੀ ਅਸਾਵੀਂ ਵੰਡ ਦੇ ਵਿਕਾਸ ਉੱਪਰ ਕੀ ਪ੍ਰਭਾਵ ਹਨ ?
ਉੱਤਰ-
ਪ੍ਰਾਕ੍ਰਿਤਿਕ ਸੰਪੱਤੀ ਜਾਂ ਸ੍ਰੋਤਾਂ ਦੀ ਅਸਾਵੀਂ ਵੰਡ ਦੇ ਕਾਰਨ, ਉਹਨਾਂ ਦੀ ਵਰਤੋਂ ਸੰਬੰਧੀ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ । ਜਿਸ ਖੇਤਰ ਵਿੱਚ, ਇਕ ਵਿਸ਼ੇਸ਼ ਪ੍ਰਕਾਰ ਦੇ ਸਾਧਨ ਜ਼ਿਆਦਾ ਹੋਣ ਉਸ ਖੇਤਰ ਵਿਚ ਉਸ ਸਾਧਨ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਜਿਸਦੇ ਕਾਰਨ ਉਸ ਖੇਤਰ ਵਿਚ ਸਾਧਨ ਦੇ ਭੰਡਾਰ ਖ਼ਤਮ ਹੋ ਜਾਂਦੇ ਹਨ । ਉਦਾਹਰਨ ਦੇ ਤੌਰ ‘ਤੇ ਅਮਰੀਕਾ ਵਿਚ ਮੇਸਾਵੀ ਰੱਜ ਲੋਹੇ ਦੀਆਂ ਚੱਟਾਨਾਂ ਦੇ ਭੰਡਾਰਾਂ ਨਾਲ ਭਰਿਆ ਹੋਇਆ ਹੈ ਅਤੇ ਇਸਦੇ ਜ਼ਿਆਦਾ ਪ੍ਰਯੋਗ ਕਾਰਨ ਇਸਦੇ ਭੰਡਾਰ ਦੀਆਂ ਖਾਣਾਂ ਸਮਾਪਤ ਹੋ ਰਹੀਆਂ ਹਨ । ਦੂਜੀ ਤਰਫ ਰੂਸ ਦੇ ਪੂਰਬੀ ਭਾਗ ਵਿਚ ਟਿਨ ਅਤੇ ਸੋਨੇ ਦੀਆਂ ਖਾਣਾਂ ਹਨ ਪਰ ਉਹ ਖਾਣਾਂ ਉੱਥੇ ਦੀ ਜਲਵਾਯੂ ਅਤੇ ਪਰਿਸਥਿਤੀਆਂ ਕਾਰਨ ਵਰਤੋਂ ਵਿਚ ਨਹੀਂ ਲਿਆਂਦੀਆਂ ਗਈਆਂ । ਪ੍ਰਾਕ੍ਰਿਤਿਕ ਭੰਡਾਰ ਦੀ ਅਸਾਂਵੀ ਵੰਡ ਕਾਰਨ ਉਤਪਾਦਨ ਦੀ ਲਾਗਤ ਵਧ ਜਾਂਦੀ ਹੈ । ਉਦਯੋਗਾਂ ਲਈ ਕੱਚਾ ਮਾਲ ਚਾਹੀਦਾ ਹੁੰਦਾ ਹੈ ਜੋ ਹਰ ਜਗਾ ਉਪਲੱਬਧ ਨਹੀਂ ਹੁੰਦਾ ਹੈ | ਕੱਚੇ ਮਾਲ ਦਾ ਅਯਾਤ ਉਸ ਖੇਤਰ ਵਿਚੋਂ ਕੀਤਾ ਜਾਂਦਾ ਹੈ ਜਿੱਥੇ ਇਨ੍ਹਾਂ ਦਾ ਭੰਡਾਰ ਹੋਣ 1 ਕੱਚੇ ਮਾਲ ਨੂੰ ਲੰਬੀ ਦੂਰੀ ਤੋਂ ਮੰਗਵਾਉਣ ਵਿਚ ਬਹੁਤ ਸਾਰਾ ਧਨ ਅਤੇ ਸਮਾਂ ਖ਼ਰਚ ਹੁੰਦਾ ਹੈ । ਜਿਸ ਨਾਲ ਉਤਪਾਦਨ ਅਤੇ ਲਾਗਤ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ ।

ਪ੍ਰਸ਼ਨ 2. ਸ਼ਹਿਰੀ ਲੋਕਾਂ ਦੁਆਰਾ ਜ਼ਮੀਨ ਅਤੇ ਪਾਣੀ ਨੂੰ ਕਿਵੇਂ ਪ੍ਰਦੂਸ਼ਿਤ ਕੀਤਾ ਜਾਂਦਾ ਹੈ ?
ਉੱਤਰ-
ਸ਼ਹਿਰਾਂ ਵਿਚ ਜ਼ਮੀਨ ਅਤੇ ਪਾਣੀ ਦੀ ਵੱਧ ਵਰਤੋਂ ਦੇ ਕਾਰਨ ਗੰਭੀਰ ਵਾਤਾਵਰਣੀ ਸਮੱਸਿਆਵਾਂ ਦੇਖੀਆਂ ਜਾ ਸਕਦੀਆਂ ਹਨ । ਜ਼ਿਆਦਾ ਸ਼ਹਿਰੀਕਰਨ ਅਤੇ ਉਦਯੋਗੀਕਰਨ ਦੇ ਕਾਰਨ ਪਾਕਿਤਿਕ ਸਾਧਨਾਂ ਨੂੰ ਖ਼ਪਤ ਕਰਨ ਦੀ ਦਰ ਵੀ ਵੱਧ ਜਾਂਦੀ ਹੈ । ਇਸ ਲਈ ਸ਼ਹਿਰਾਂ ਅਤੇ ਜ਼ਿਆਦਾ ਉਦਯੋਗਿਕ ਖੇਤਰਾਂ ਵਿਚ ਕੁਦਰਤੀ ਸਾਧਨਾਂ ਦਾ ਜ਼ਿਆਦਾ ਵਿਘਟਨ ਹੋ ਰਿਹਾ ਹੈ । ਸ਼ਹਿਰਾਂ ਵਿਚ ਵਿਕਾਸ ਗਤੀਵਿਧੀਆਂ, ਜਿਵੇਂ ਭਵਨ ਨਿਰਮਾਣ, ਰੇਲ ਅਤੇ ਸੜਕਾਂ ਦੇ ਨਿਰਮਾਣ, ਪੁਲਾਂ ‘ਤੇ ਬੰਨ੍ਹ ਬਣਾਉਣ ਦੀ ਪ੍ਰਕਿਰਿਆ ਆਦਿ ਭੂਮੀ ਉੱਤੇ ਪ੍ਰਤੀਕੂਲ ਪ੍ਰਭਾਵ ਪਾਉਂਦੀਆਂ ਹਨ | ਉਦਯੋਗਿਕ ਵਸਤੂਆਂ; ਜਿਵੇਂ ਪਲਾਸਟਿਕ, ਰੰਗ, ਰਸਾਇਣ, ਸੀਮੇਂਟ, ਚਮੜਾ ਆਦਿ ਭੂਮੀ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ । ਖੇਤੀ ਪ੍ਰਕਿਰਿਆ ਵਿਚ ਕੀਟਨਾਸ਼ਕ ਦਵਾਈਆਂ ਦੀ ਜ਼ਿਆਦਾ ਵਰਤੋਂ ਵੀ ਵਾਤਾਵਰਣ ਨੂੰ ਪ੍ਰਭਾਵਿਤ ਕਰਦੀ ਹੈ ।

ਜ਼ਿਆਦਾਤਰ ਸ਼ਹਿਰਾਂ ਵਿਚ ਕਾਰਬਨੀ ਅਤੇ ਅਕਾਰਬਨੀ ਪਦਾਰਥ ਰਹਿੰਦ-ਖੂੰਹਦ ਦੇ ਰੂਪ ਵਿਚ ਖੁੱਲ੍ਹੇ ਵਿਚ ਪਏ ਹੁੰਦੇ ਹਨ । ਇਹੋ ਜਿਹੇ ਪਦਾਰਥਾਂ ਨੂੰ ਅਲੱਗ ਕਰਨ ਦੀ ਕੋਈ ਘਰੇਲੁ ਪ੍ਰਣਾਲੀ ਉਪਲੱਬਧ ਨਹੀਂ ਹੈ । ਇਸਦੇ ਕਾਰਨ ਵੀ ਭੂਮੀ ਦਾ ਪ੍ਰਦੂਸ਼ਣ (Land Pollution or Soil Pollution) ਹੋ ਜਾਂਦਾ ਹੈ । ਸ਼ਹਿਰਾਂ ਵਿਚ ਵਸੋਂ ਦੇ ਵਾਧੇ ਦੇ ਕਾਰਨ ਕੁੜਾ-ਕਰਕਟ ਵੀ ਭਾਰੀ ਮਾਤਰਾ ਵਿਚ ਪਾਇਆ ਜਾਂਦਾ ਹੈ | ਪਾਣੀ ਸਰੋਤਾਂ ਦੇ ਕੋਲ ਪਾਏ ਜਾਣ ਵਾਲੇ ਕੁੜੇ ਦੇ ਢੇਰਾਂ ਅਤੇ ਗੰਦਗੀ ਇਨ੍ਹਾਂ ਸੈਤਾਂ ਤਕ ਪਹੁੰਚ ਕੇ ਪਾਣੀ ਨੂੰ ਪ੍ਰਦੂਸ਼ਿਤ ਕਰਦੀ ਹੈ ।

ਉਦਯੋਗਾਂ ਦੇ ਕਾਰਨ ਪਾਣੀ ਵਿਚ ਵੀ ਕਈ ਪ੍ਰਕਾਰ ਦੇ ਪ੍ਰਦੂਸ਼ਤ ਪਾਏ ਜਾਂਦੇ ਹਨ, ਜਿਵੇਂ ਪਾਰਾ, ਲੈਂਡ, ਤਾਂਬਾ, ਅਮਲ (Acid), ਫਰਨਾਈਲ ਆਦਿ ਜ਼ਿਆਦਾ ਉਤਪਾਦਨ ਕੇਂਦਰ, ਤੇਲ ਸੋਧਕ ਕਾਰਖ਼ਾਨੇ ਆਦਿ ਦੇ ਗਰਮ ਵਹਾਵ ਪਾਣੀ ਸਰੋਤਾਂ ਜਿਵੇਂ ਝੀਲ, ਸਮੁੰਦਰ, ਨਦੀਆਂ, ਆਦਿ ਵਿਚ ਛੱਡੇ ਜਾਣ ਨਾਲ ਤਾਪਮਾਨ ਵਿਚ ਵਾਧਾ ਹੋ ਜਾਂਦਾ ਹੈ ਅਤੇ ਜਿਸਦੇ ਕਾਰਨ ਜੀਵ-ਜੰਤੂ ਮਰ ਜਾਂਦੇ ਹਨ ।

ਪ੍ਰਸ਼ਨ 3.
ਜ਼ਮੀਨ ਨੂੰ ਵਰਤਣ ਦੇ ਢੰਗ ਉੱਪਰ ਇੱਕ ਨੋਟ ਲਿਖੋ ।…
ਉੱਤਰ-
ਭੂਮੀ ਇਕ ਅਧਾਰਭੂਤ ਪਾਤਿਕ ਸੰਪੱਤੀ ਹੈ । ਇਹ ਸਭ ਨੂੰ ਆਧਾਰ ਪ੍ਰਦਾਨ ਕਰਦੀ ਹੈ । ਭੂਮੀ ਪੌਦਿਆਂ ਨੂੰ ਪਾਣੀ ਅਤੇ ਪੋਸ਼ਟਿਕ ਤੱਤ ਪ੍ਰਦਾਨ ਕਰਦੀ ਹੈ । ਸਾਰੇ ਜੀਵ-ਜੰਤੂ ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ ਅਤੇ ਮਨੁੱਖ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਆਪਣਾ ਭੋਜਨ ਭੂਮੀ ਤੋਂ ਹੀ ਪ੍ਰਾਪਤ ਕਰਦੇ ਹਨ ।
ਖੇਤੀ ਦੇ ਲਈ ਜ਼ਿਆਦਾ ਭੂਮੀ ਉਪਲੱਬਧ ਕਰਵਾਉਣ ਦੇ ਲਈ ਵਣਾਂ ਨੂੰ ਕੱਟਿਆ ਜਾਂਦਾ ਹੈ । ਜਿਸਦੇ ਕਾਰਨ ਹੜ੍ਹ, ਭੂਮੀ ਖੋਰ, ਸੋਕਾ ਅਤੇ ਰੇਗਿਸਤਾਨੀਕਰਨ ਆਦਿ ਦਾ ਖਤਰਾ ਵਧ ਗਿਆ ਹੈ ।

ਵਸੋਂ ਵਾਧੇ ਨਾਲ ਉਤਪੰਨ ਹੋਈ ਖਾਧ ਪਦਾਰਥਾਂ ਦੀ ਸਮੱਸਿਆ ਨਾਲ ਨਿਪਟਣ ਲਈ ਖੇਤਾਂ ਨੂੰ ਖਾਲੀ ਨਹੀਂ ਛੱਡਿਆ ਜਾਂਦਾ ਹੈ । ਭੂਮੀ ਉੱਪਰ ਜ਼ਿਆਦਾ ਫਸਲ ਉਗਾਉਣ ਦੇ ਕਾਰਨ ਭੂਮੀ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ । ਇਸ ਲਈ ਪੌਸ਼ਟਿਕ ਤੱਤਾਂ ਨੂੰ ਪੂਰਾ ਕਰਨ ਲਈ ਰਸਾਇਣਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਹਨਾਂ ਦੀ ਜ਼ਿਆਦਾ ਵਰਤੋਂ ਕਾਰਨ, ਭੂਮੀ ਦੀ ਸ਼ਕਤੀਹੀਣਤਾ, ਰੇਗਿਸਤਾਨੀਕਰਨ, ਭੂਮੀ ਖੋਰ ਜਿਹੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਇਸੇ ਤਰ੍ਹਾਂ ਭੂਮੀ ਤੇ ਇਕ ਹੀ ਪ੍ਰਕਾਰ ਦੀ ਫ਼ਸਲ ਉਗਾਉਣ ਨਾਲ ਭੂਮੀ ਦੀ ਉਪਜਾਊ ਸ਼ਕਤੀ ਪ੍ਰਭਾਵਿਤ ਹੁੰਦੀ ਹੈ ।

PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

ਪ੍ਰਸ਼ਨ 4.
ਸ਼ਹਿਰੀ ਖੇਤਰਾਂ ਦੀਆਂ ਮੁੱਖ ਸਮੱਸਿਆਵਾਂ ਦੀ ਚਰਚਾ ਕਰੋ ।
ਉੱਤਰ-
ਸ਼ਹਿਰੀ ਖੇਤਰਾਂ ਦੀਆਂ ਮੁੱਖ ਸਮੱਸਿਆਵਾਂ ਹੇਠ ਲਿਖੇ ਅਨੁਸਾਰ ਹੈ –

  1. ਪ੍ਰਦੂਸ਼ਣ ਵਿਚ ਵਾਧਾ (Increase in Pollution)-ਸ਼ਹਿਰੀ ਖੇਤਰਾਂ ਵਿਚ ਵਸੋਂ ਦੇ ਵਾਧੇ ਦੇ ਕਾਰਨ ਵਾਹਨਾਂ ਦੀ ਸੰਖਿਆ ਵਧ ਗਈ ਹੈ | ਆਵਾਜਾਈ ਦੇ ਸਾਧਨਾਂ ਦੇ ਵਾਧੇ ਦੇ ਫਲਸਰੂਪ ਹਵਾ ਅਤੇ ਧੁਨੀ ਪ੍ਰਦੂਸ਼ਣ ਦੀ ਦਰ ਵਿਚ ਵਾਧਾ ਹੋ ਗਿਆ ਹੈ । ਵਾਹਨਾਂ ਵਿਚ ਜਲਨ ਵਾਲੇ ਬਾਲਣ ਦੇ ਕਾਰਨ ਜ਼ਹਿਰੀਲੀ ਗੈਸ ਪੈਦਾ ਹੁੰਦੀ ਹੈ ਜਿਸਦੇ ਕਾਰਨ ਸਾਹ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ । ਧੁਨੀ ਪ੍ਰਦੂਸ਼ਣ ਮਾਨਸਿਕ ਸਮੱਸਿਆਵਾਂ ਪੈਦਾ ਕਰਦਾ ਹੈ ।
  2. ਗੰਦੀਆਂ ਬਸਤੀਆਂ ਦਾ ਵਿਕਾਸ (Development of Slums)-ਗੰਦੀਆਂ ਬਸਤੀਆਂ ਅਨਿਯਮਿਤ ਜਾਂ ਸੰਘਣੀ ਵਸੋਂ ਵਾਲੇ ਇਸ ਤਰ੍ਹਾਂ ਦੇ ਖੇਤਰ ਹਨ ਜਿਨ੍ਹਾਂ ਦਾ ਜੀਵਨ ਪੱਧਰ ਬਹੁਤ ਨੀਵਾਂ ਹੁੰਦਾ ਹੈ । ਪੇਂਡੂ ਲੋਕ ਸ਼ਹਿਰਾਂ ਵਲ ਆ ਰਹੇ ਹਨ ਅਤੇ ਸ਼ਹਿਰੀ ਇਲਾਕਿਆਂ ਦੇ ਬਾਹਰੀ ਖੇਤਰਾਂ ਵਿਚ ਆਪਣਾ ਘਰ ਬਣਾ ਕੇ ਰਹਿੰਦੇ ਹਨ । ਹੌਲੀ-ਹੌਲੀ ਇਹ ਖੇਤਰ ਦੀ ਬਸਤੀ ਦਾ ਰੂਪ ਧਾਰ ਲੈਂਦੇ ਹਨ । ਇਨ੍ਹਾਂ ਬਸਤੀਆਂ ਵਿਚ ਗੰਦਗੀ ਦੇ ਢੇਰ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹਨ ।
  3. ਠੋਸ ਪਦਾਰਥਾਂ ਵਿਚ ਵਾਧਾ ਜਾਂ ਕੂੜੇ-ਕਰਕਟ ਵਿਚ ਵਾਧਾ (Increase in Waste Materials/Garbage)-ਸ਼ਹਿਰਾਂ ਵਿਚ ਕੂੜੇ-ਕਰਕਟ ਵਿਚ ਵਾਧਾ ਵੀ ਇਕ ਗੰਭੀਰ ਸਮੱਸਿਆ ਹੈ । ਕੂੜੇ ਦੇ ਢੇਰ ਬੀਮਾਰੀਆਂ ਫਲਾਉਣ ਵਾਲੇ ਕਾਰਕਾਂ ਜਿਵੇਂ ਮੱਖੀਆਂ ਤੇ ਮੱਛਰਾਂ ਦੇ ਘਰ ਬਣ ਗਏ ਹਨ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੀਵਨ ਪੱਧਰ ਉੱਚਾ ਚੁੱਕਣ ਲਈ ਬੁਨਿਆਦੀ ਸਹੂਲਤਾਂ ਜ਼ਰੂਰੀ ਕਿਉਂ ਹਨ ? ਵਸੋਂ ਵਿਸਫੋਟ (Population Explosion) ਦਾ ਇਹਨਾਂ ਬੁਨਿਆਦੀ ਸਹੂਲਤਾਂ ਉੱਪਰ ਕੀ ਪ੍ਰਭਾਵ ਹੈ ?
ਉੱਤਰ-
ਸ਼ਹਿਰੀਕਰਨ ਦੇ ਬਾਅਦ ਸ਼ਹਿਰਾਂ ਵਿਚ ਬੁਨਿਆਦੀ ਸਹੂਲਤਾਂ ਦਾ ਵਿਕਾਸ ਹੋਣ ਦੇ ਕਾਰਨ ਜ਼ਿਆਦਾ ਲੋਕਾਂ ਨੇ ਸ਼ਹਿਰਾਂ ਦੇ ਵਲ ਆਉਣਾ ਸ਼ੁਰੂ ਕਰ ਦਿੱਤਾ |
ਸ਼ਹਿਰਾਂ ਵਿਚ ਚੰਗੀਆਂ ਨੌਕਰੀਆਂ ਦੀਆਂ ਸੰਭਾਵਨਾਵਾਂ, ਚੰਗੀਆਂ ਡਾਕਟਰੀ ਸੇਵਾਵਾਂ, ਸਿੱਖਿਆ ਸਹੂਲਤਾਂ ਅਤੇ ਆਧੁਨਿਕ ਸੁੱਖ-ਸੁਵਿਧਾਵਾਂ ਮਨੁੱਖ ਨੂੰ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ । ਬੁਨਿਆਦੀ ਸਹੂਲਤਾਂ ਜੀਵਨ ਵਿਚ ਉੱਨਤੀ ਦੇ ਲਈ ਅਤਿ ਜ਼ਰੂਰੀ ਹਨ । ਵਰਤਮਾਨ ਯੁੱਗ ਤਕਨੀਕੀ ਅਤੇ ਵਿਗਿਆਨਿਕ ਯੁੱਗ ਹੈ | ਮਨੁੱਖ ਦੀ ਜ਼ਿੰਦਗੀ ਤੇਜ਼ੀ ਨਾਲ ਚਲ ਰਹੀ ਹੈ । ਇਹ ਤੇਜ਼ ਰਫ਼ਤਾਰ ਜ਼ਿੰਦਗੀ ਦੇ ਠੀਕ ਢੰਗ ਨਾਲ ਚਲਣ ਦੇ ਲਈ ਆਧੁਨਿਕ ਸੁੱਖ-ਸਹੂਲਤਾਂ ਦੀ ਜ਼ਰੂਰਤ ਹੈ । ਸ਼ਹਿਰਾਂ ਵਿਚ ਹਰ ਚੀਜ਼ ਆਸਾਨੀ ਨਾਲ ਉਪਲੱਬਧ ਹੈ | ਆਵਾਜਾਈ ਅਤੇ ਸੰਚਾਰ ਦੇ ਆਧੁਨਿਕ ਸਾਧਨਾਂ ਨੇ ਜੀਵਨ ਨੂੰ ਸੁਖੀ ਬਣਾ ਦਿੱਤਾ ਹੈ । ਆਧੁਨਿਕ ਸਾਧਨਾਂ ਅਤੇ ਯੰਤਰਾਂ ਦੇ ਪ੍ਰਯੋਗ ਨੇ ਹਰ ਕੰਮ ਨੂੰ ਅਸਾਨ ਕਰ ਦਿੱਤਾ ਹੈ । ਸ਼ਹਿਰਾਂ ਵਿਚ ਉਪਲੱਬਧ ਆਧੁਨਿਕ ਸਿਹਤ ਸਹੂਲਤਾਂ ਨੇ ਮੌਤ ਦਰ ‘ਤੇ ਵੀ ਕਾਬੂ ਪਾ ਲਿਆ ਹੈ ।

ਸ਼ਹਿਰਾਂ ਦੀ ਸੁੱਖ ਭਰੀ ਜ਼ਿੰਦਗੀ ਹੀ ਪੇਂਡੂ ਲੋਕਾਂ ਨੂੰ ਸ਼ਹਿਰਾਂ ਵਲ ਆਉਣ ਲਈ ਆਕਰਸ਼ਿਤ ਕਰਦੀ ਹੈ । ਇਸ ਗੱਲ ਵਿਚ ਕੋਈ ਵੀ ਸੰਦੇਹ ਨਹੀਂ ਹੈ ਕਿ ਸ਼ਹਿਰਾਂ ਵਿਚ ਵਿਗਿਆਨ ਦੇ ਸਭ ਖੇਤਰਾਂ ਵਿਚ ਪ੍ਰਗਤੀ ਹੋਈ ਹੈ । ਜਿਸ ਵਿਚ ਮਨੁੱਖ ਨੂੰ ਕਈ ਸਹੂਲਤਾਂ ਪ੍ਰਾਪਤ ਹਨ ਪਰ ਇਸ ਉੱਨਤੀ ਨੇ ਆਸ-ਪਾਸ ਦੇ ਵਾਤਾਵਰਣ ਨੂੰ ਬਹੁਤ ਹਾਨੀ ਪਹੁੰਚਾਈ ਹੈ । | ਵਾਤਾਵਰਣ ਵਿਚ ਪ੍ਰਦੂਸ਼ਣ ਦਾ ਇਕ ਮਹੱਤਵਪੂਰਨ ਕਾਰਨ ਸ਼ਹਿਰਾਂ ਵਿਚ ਵਧ ਰਹੀ ਵਸੋਂ ਹੈ । ਵਾਤਾਵਰਣ ‘ਤੇ ਸ਼ਹਿਰੀ ਸੁੱਖ-ਸਹੂਲਤਾਂ ਤੇ ਵਸੋਂ ਵਿਸਫੋਟ ਨੇ ਪ੍ਰਤਿਕੂਲ ਪ੍ਰਭਾਵ ਪਾਏ ਹਨ ।

ਇਹਨਾਂ ਪ੍ਰਭਾਵਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਕੀਤਾ ਜਾ ਸਕਦਾ ਹੈ –
ਪਾਣੀ ਦੀ ਸਪਲਾਈ (Water Supply-ਆਬਾਦੀ ਵਾਧੇ ਦੇ ਕਾਰਨ ਮਨੁੱਖੀ ਸਮਾਜ ਦੁਆਰਾ ਪਾਣੀ ਦਾ ਘਰੇਲੂ ਉਪਯੋਗ, ਸਿੰਜਾਈ ਅਤੇ ਉਦਯੋਗਿਕ ਇਕਾਈਆਂ ਦੇ ਲਈ ਪਾਣੀ ਦੀ ਜ਼ਰੂਰਤ ਵਧਦੀ ਜਾ ਰਹੀ ਹੈ । ਇਸ ਵਧਦੀ ਹੋਈ ਜ਼ਰੂਰਤ ਦੀ ਪੂਰਤੀ ਦੇ ਲਈ ਭੂਮੀਗਤ ਪਾਣੀ ਦਾ ਵੱਧ ਮਾਤਰਾ ਵਿਚ ਘਾਟਾ ਹੋ ਰਿਹਾ ਹੈ, ਜਿਸ ਨਾਲ ਪਾਣੀ ਦਾ ਪੱਧਰ ਡਿਗ ਰਿਹਾ ਹੈ । ਵੱਡੇ ਸ਼ਹਿਰਾਂ ਵਿਚ ਗਰਮੀਆਂ ਵਿਚ ਪਾਣੀ ਸੰਬੰਧੀ ਸਮੱਸਿਆ ਭਿਅੰਕਰ ਰੂਪ ਧਾਰਨ ਕਰ ਲੈਂਦੀ ਹੈ ।

ਬਿਜਲੀ ਅਪੂਰਤੀ (Power Supply-ਆਬਾਦੀ ਵਿਸਫੋਟ ਅਤੇ ਤੇਜ਼ ਉਦਯੋਗੀਕਰਨ ਨੇ ਬਿਜਲੀ ਦੀ ਖਪਤ ਵਿਚ ਵਾਧਾ ਕਰ ਦਿੱਤਾ ਹੈ । ਜ਼ਿਆਦਾਤਰ ਉਦਯੋਗਾਂ ਵਿਚ ਬਿਜਲੀ ਦਾ ਜ਼ਿਆਦਾ ਉਪਯੋਗ ਕੀਤਾ ਜਾਂਦਾ ਹੈ ਅਤੇ ਇਸ ਨਾਲ ਘਰੇਲੂ ਪੱਧਰ ‘ਤੇ ਬਿਜਲੀ ਸੰਕਟ ਪੈਦਾ ਹੋ ਜਾਂਦਾ ਹੈ । ਗਰਮੀਆਂ ਦੇ ਮੌਸਮ ਵਿਚ ਬਿਜਲੀ ਦੀ ਮੰਗ, ਪੂਰਤੀ ਨਾਲੋਂ ਜ਼ਿਆਦਾ ਹੁੰਦੀ ਹੈ । ਇਸ ਲਈ ਸ਼ਹਿਰਾਂ ਵਿਚ ਬਿਜਲੀ ਦੀ ਅਪੂਰਤੀ ਇਕ ਗੰਭੀਰ ਸਮੱਸਿਆ ਬਣ ਜਾਂਦੀ ਹੈ ।

ਆਵਾਜਾਈ ਸਹੂਲਤਾਂ ‘ਤੇ ਦਬਾਅ (Pressure on Transportation System)- ਵਧਦੀ ਵਸੋਂ ਦੇ ਕਾਰਨ ਆਵਾਜਾਈ ਸਹੂਲਤਾਂ ਉੱਤੇ ਵੀ ਦਬਾਅ ਵਧਦਾ ਜਾ ਰਿਹਾ ਹੈ | ਸੜਕਾਂ ਉੱਤੇ ਵਾਹਨਾਂ ਦੀ ਭੀੜ ਵਧਣ ਨਾਲ ਦੁਰਘਟਨਾਵਾਂ ਦੀ ਸੰਭਾਵਨਾ ਵੀ ਵਧ ਗਈ ਹੈ । ਇਸ ਭੀੜ ਦੇ ਕਾਰਨ ਯਾਤਰਾ ਵਿਚ ਵਧ ਸਮਾਂ ਲਗਦਾ ਹੈ ਜਿਸ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ । ਹਵਾ ਪ੍ਰਦੂਸ਼ਣ ਅਤੇ ਧੁਨੀ ਪ੍ਰਦੂਸ਼ਣ ਵਿਚ ਵਾਧੇ ਦੇ ਕਾਰਨ ਸਿਹਤ ‘ਤੇ ਵੀ ਪ੍ਰਤੀਕੂਲ ਪ੍ਰਭਾਵ ਪੈਂਦਾ ਹੈ । ਵੱਡੇ ਸ਼ਹਿਰਾਂ ਵਿਚ ਵਧ ਵਾਹਨਾਂ ਦੇ ਕਾਰਨ ਆਵਾਜਾਈ ਖੜੀ ਹੋ ਜਾਂਦੀ ਹੈ ਜਾਂ ਜਾਮ ਲਗਦੇ ਹਨ |

ਰਹਿੰਦ-ਖੂੰਹਦ ਦਾ ਨਿਪਟਾਰਾ (Disposal of Water Materials/Garbage)- ਆਬਾਦੀ ਵਾਧੇ ਦੇ ਕਾਰਨ ਸਾਰੇ ਪ੍ਰਕਾਰ ਦੇ ਠੋਸ ਰਹਿੰਦ-ਖੂੰਹਦ ਦਾ ਉਤਪਾਦਨ ਵੀ ਤੇਜ਼ੀ ਨਾਲ ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ ਵਧ ਰਿਹਾ ਹੈ । ਇਸਦੇ ਕਾਰਨ ਥਾਂ-ਥਾਂ ਗੰਦਗੀ ਦੇ ਢੇਰ ਵਧ ਰਹੇ ਹਨ । ਉਹਨਾਂ ਨੂੰ ਕਿਸੇ ਟਿਕਾਣੇ ਲਗਾਉਣ ਦੀ ਸਮੱਸਿਆ ਉਤਪੰਨ ਹੋ ਗਈ ਹੈ । ਰਹਿੰਦ-ਖੂੰਹਦ ਦਾ ਠੀਕ ਪ੍ਰਕਾਰ ਨਾਲ ਨਿਪਟਾਰਾ ਨਾ ਹੋਣ ਕਾਰਨ ਹਵਾ ਅਤੇ ਪਾਣੀ ਪ੍ਰਦੂਸ਼ਣ ਵਧ ਰਿਹਾ ਹੈ ਅਤੇ ਵਾਤਾਵਰਣ ਦਾ ਪ੍ਰਦੁਸ਼ਣ ਹੋ ਰਿਹਾ ਹੈ । ਜ਼ਿਆਦਾਤਰ ਸ਼ਹਿਰਾਂ ਵਿਚ ਘਰੇਲ, ਅਤੇ ਉਦਯੋਗਿਕ ਰਹਿੰਦ-ਖੂੰਹਦ ਨੂੰ ਬਿਨਾਂ ਕਿਸੇ ਉਪਚਾਰ ਤੋਂ ਨਦੀਆਂ ਵਿਚ ਛੱਡਿਆ ਜਾਂਦਾ ਹੈ । ਜਿਸ ਨਾਲ ਪਾਣੀ ਦੂਸ਼ਿਤ ਹੁੰਦਾ ਹੈ । ਇਸ ਦੂਸ਼ਿਤ ਪਾਣੀ ਵਿਚ ਰਹਿਣ ਵਾਲੇ ਜੀਵ-ਜੰਤੁ ਮਰ ਜਾਂਦੇ ਹਨ ਅਤੇ ਇਹ ਪਾਣੀ ਪੀਣ ਨਾਲ ਮਨੁੱਖ ਨੂੰ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਸਿਹਤ ਸਹੂਲਤਾਂ : (Health Services)-ਆਬਾਦੀ ਵਿਸਫੋਟ ਦੇ ਕਾਰਨ ਕਈ ਵਾਤਾਵਰਣ ਸਮੱਸਿਆਵਾਂ ਪੈਦਾ ਹੋਈਆਂ ਹਨ ।
ਜਿਸ ਨਾਲ ਸਿਹਤ ‘ਤੇ ਵੀ ਪ੍ਰਤੀਕੂਲ ਅਸਰ ਪਿਆ ਹੈ । ਇਸ ਨਾਲ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਉੱਤੇ ਦਬਾਅ ਪੈਂਦਾ ਹੈ ਅਤੇ ਸਿਹਤ ਸੁਵਿਧਾਵਾਂ ਦੀ ਘਾਟ ਪੈਦਾ ਹੋ ਜਾਂਦੀ ਹੈ । ਹਸਪਤਾਲਾਂ ਵਿਚ ਦਵਾਈਆਂ, ਡਾਕਟਰਾਂ ਅਤੇ ਬਿਸਤਰਿਆਂ ਦੀ ਕਮੀ ਕਾਰਨ ਲੋਕ ਬਿਨਾਂ ਇਲਾਜ ਦੇ ਗੰਭੀਰ ਹਾਲਾਤਾਂ ਵਿਚੋਂ ਗੁਜ਼ਰ ਰਹੇ ਹਨ ।

PSEB 11th Class Environmental Education Solutions Chapter 3 ਮਨੁੱਖੀ ਗਤੀਵਿਧੀਆਂ ਦਾ ਵਾਤਾਵਰਣ ਉੱਪਰ ਪ੍ਰਭਾਵ

ਪ੍ਰਸ਼ਨ 2.
ਪੇਂਡੂ ਖੇਤਰਾਂ ਦੀਆਂ ਵਾਤਾਵਰਣੀ ਸਮੱਸਿਆਵਾਂ (Environmental Problems of Rural Areas) ਦੀ ਚਰਚਾ ਕਰੋ ।
ਉੱਤਰ-
ਭਾਰਤ ਵਿਚ ਜ਼ਿਆਦਾ ਲੋਕ ਪਿੰਡਾਂ ਵਿਚ ਰਹਿੰਦੇ ਹਨ । ਪੇਂਡੂ ਖੇਤਰਾਂ ਦੀਆਂ ਸਮੱਸਿਆਵਾਂ ਸ਼ਹਿਰੀ ਖੇਤਰਾਂ ਤੋਂ ਵੱਖਰੀਆਂ ਹਨ ।
ਇਹਨਾਂ ਖੇਤਰਾਂ ਦੀਆਂ ਪ੍ਰਮੁੱਖ ਵਾਤਾਵਰਣ ਸਮੱਸਿਆਵਾਂ ਹੇਠ ਲਿਖੀਆਂ ਹਨ-

  1. ਪੇਂਡੂ ਖੇਤਰਾਂ ਵਿਚ ਸਿੱਖਿਆ ਦੀ ਘਾਟ ਦੇ ਕਾਰਨ ਲੋਕ ਖੇਤੀ ਦੇ ਨਜਾਇਜ਼ ਤਰੀਕੇ ਅਪਣਾਉਂਦੇ ਹਨ ਜਿਸਦੇ ਕਾਰਨ ਭੁਮੀ ਸਾਧਨਾਂ ਨੂੰ ਹਾਨੀ ਪਹੁੰਚਦੀ ਹੈ ।
  2. ਖਾਣ ਵਾਲੇ ਪਦਾਰਥਾਂ ਦੀ ਅਪੂਰਤੀ ਦੇ ਲਈ ਖੇਤੀ ਯੋਗ ਭੂਮੀ ਉੱਪਰ ਕੀਟਨਾਸ਼ਕਾਂ ਅਤੇ ਰਸਾਇਣਿਕ ਖਾਦਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ ਪਰ ਇਸਦੇ ਕਾਰਨ ਕਈ ਵਾਤਾਵਰਣ ਸਮੱਸਿਆਵਾਂ ਪੈਦਾ ਹੋ ਰਹੀਆਂ ਹੈ । ਕੀਟਨਾਸ਼ਕਾਂ ਦੇ ਕਾਰਨ ਪਾਣੀ ਸੋਤ ਪ੍ਰਦੂਸ਼ਿਤ ਹੋ ਰਹੇ ਹਨ ਅਤੇ ਇਸ ਪ੍ਰਦੂਸ਼ਿਤ ਪਾਣੀ ਦੇ ਉਪਯੋਗ ਦੇ ਕਰਕੇ ਮਨੁੱਖ ਨੂੰ ਕਈ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸਦੇ ਇਲਾਵਾ ਭੂਮੀ ਦੀ ਉਪਜਾਊ ਸ਼ਕਤੀ ਦੀ ਹਾਨੀ ਹੋਣ ਦੇ ਨਾਲ-ਨਾਲ ਭੂਮੀ ਦਾ ਲਘੂਕਰਨ, ਰੇਗਿਸਤਾਨੀਕਰਨ, ਭੂਮੀ-ਖੋਰਨ ਆਦਿ ਵੀ ਹੋ ਰਿਹਾ ਹੈ ।
  3. ਫ਼ਸਲਾਂ ਦੀਆਂ ਵੱਧ ਉਤਪਾਦਨ ਦੇਣ ਵਾਲੀਆਂ ਕਿਸਮਾਂ ਨੂੰ ਲਗਾਤਾਰ ਉਗਾਉਣ ਕਰਕੇ ਭੂਮੀਗਤ ਪਾਣੀ ਦਾ ਸਤਰ ਹੇਠਾਂ ਚਲਾ ਗਿਆ ਹੈ । ਪੇਂਡੂ ਲੋਕ ਆਪਣੀਆਂ ਪਾਣੀ ਸੰਬੰਧੀ ਜ਼ਰੂਰਤਾਂ ਦੇ ਲਈ ਟਿਉਬਵੈੱਲ, ਤਾਲਾਬਾਂ ਅਤੇ ਖੁਹਾਂ ਉੱਪਰ ਨਿਰਭਰ ਕਰਦੇ ਹਨ ਪਰ ਪਾਣੀ ਸਤਰ ਡਿਗਣ ਦੇ ਕਾਰਨ ਪਾਣੀ ਦੀ ਗੰਭੀਰ ਸਮੱਸਿਆ ਉਤਪੰਨ ਹੋ ਗਈ ਹੈ ।
  4. ਖੁੱਲ੍ਹੇ ਸਥਾਨਾਂ ਉੱਤੇ ਇਕੱਠਾ ਹੋਇਆ ਪਾਣੀ ਮੱਛਰਾਂ ਦਾ ਪ੍ਰਜਨਣ ਸਥਾਨ ਬਣ ਜਾਂਦਾ ਹੈ ਅਤੇ ਕਈ ਬੀਮਾਰੀਆਂ ਪੈਦਾ ਹੋ ਜਾਂਦੀਆਂ ਹਨ ।
  5. ਬਾਲਣ ਦੇ ਰੂਪ ਵਿਚ ਲੱਕੜੀ ਅਤੇ ਗੋਹੇ ਦੀਆਂ ਪਾਥੀਆਂ ਦੀ ਵਰਤੋਂ ਨਾਲ ਧੂੰਆਂ ਉਤਪੰਨ ਹੁੰਦਾ ਹੈ । ਜਿਸਦੇ ਕਾਰਨ ਪੇਂਡੂ ਔਰਤਾਂ ਦੀਆਂ ਸਿਹਤਾਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ।
  6. ਖੁੱਲ੍ਹੀ ਟੱਟੀ-ਪਿਸ਼ਾਬ ਪ੍ਰਣਾਲੀ ਦੇ ਕਾਰਨ ਵਾਤਾਵਰਣ ਦੂਸ਼ਿਤ ਹੁੰਦਾ ਹੈ । ਇਸਦੇ ਨਾਲਨਾਲ ਅਨੁਚਿਤ ਨਿਕਾਸ ਪ੍ਰਣਾਲੀ ਵੀ ਵਾਤਾਵਰਣ ਸਮੱਸਿਆਵਾਂ ਨੂੰ ਵਧਾਉਂਦੀ ਹੈ ।

PSEB 11th Class Environmental Education Solutions Chapter 2 ਵਸੋਂ ਅਤੇ ਵਾਤਾਵਰਣ

Punjab State Board PSEB 11th Class Environmental Education Book Solutions Chapter 2 ਵਸੋਂ ਅਤੇ ਵਾਤਾਵਰਣ Textbook Exercise Questions and Answers.

PSEB Solutions for Class 11 Environmental Education Chapter 2 ਵਸੋਂ ਅਤੇ ਵਾਤਾਵਰਣ

Environmental Education Guide for Class 11 PSEB ਵਸੋਂ ਅਤੇ ਵਾਤਾਵਰਣ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜਨ-ਅੰਕਣ (Demography) ਕੀ ਹੈ ?
ਉੱਤਰ-
ਵਸੋਂ ਦੇ ਅਲੱਗ-ਅਲੱਗ ਪਹਿਲੂ ਜਿਵੇਂ ਵਸੋਂ ਵਿਚ ਵਾਧਾ, ਵੰਡ, ਵਸੋਂ ਵਾਧੇ ਦੇ ਕਾਰਕ ਆਦਿ ਬਾਰੇ ਅੰਕੜੇ ਇਕੱਠੇ ਕਰਨ ਨੂੰ ਜਨ-ਅੰਕਣ ਕਿਹਾ ਜਾਂਦਾ ਹੈ।

ਪ੍ਰਸ਼ਨ 2.
ਜਨਮ ਦਰ (Birth Rate) ਦੀ ਪਰਿਭਾਸ਼ਾ ਦਿਓ।
ਉੱਤਰ-
ਕਿਸੇ ਖੇਤਰ ਵਿਚ ਪ੍ਰਤੀ ਹਜ਼ਾਰ ਵਿਅਕਤੀਆਂ ਉੱਪਰ ਜਨਮ ਲੈਣ ਵਾਲੇ ਬੱਚਿਆਂ ਦੀ ਗਿਣਤੀ ਦੀ ਔਸਤ ਨੂੰ ਜਨਮ ਦਰ ਕਹਿੰਦੇ ਹਾਂ ।

ਪ੍ਰਸ਼ਨ 3.
ਲਿੰਗ ਅਨੁਪਾਤ (Sex Ratio) ਕਿਸ ਨੂੰ ਆਖਦੇ ਹਨ ?
ਉੱਤਰ-
ਪ੍ਰਤੀ ਹਜ਼ਾਰ ਆਦਮੀਆਂ (ਮਰਦਾਂ) ਦੀ ਵਸੋਂ ਪਿੱਛੇ ਔਰਤਾਂ ਦੀ ਪ੍ਰਤੀਸ਼ਤ/ਵਸੋਂ ਨੂੰ ਲਿੰਗ ਅਨੁਪਾਤ ਆਖਦੇ ਹਾਂ ।

ਪ੍ਰਸ਼ਨ 4.
ਮੌਤ ਦਰ (Death Rate) ਦੀ ਪਰਿਭਾਸ਼ਾ ਦਿਓ ।
ਉੱਤਰ-
ਕਿਸੇ ਦੇਸ਼ ਜਾਂ ਦੇਸ਼ ਵਿਚ ਇਕ ਸਾਲ ਵਿਚ ਵਸੋਂ ਦੇ ਪ੍ਰਤੀ ਹਜ਼ਾਰ ਆਦਮੀਆਂ ਉੱਪਰ ਮਰਨ ਵਾਲੇ ਆਦਮੀਆਂ ਦੀ ਸੰਖਿਆ ਨੂੰ ਮੌਤ ਦਰ ਕਹਿੰਦੇ ਹਨ|

PSEB 11th Class Environmental Education Solutions Chapter 2 ਵਸੋਂ ਅਤੇ ਵਾਤਾਵਰਣ

ਪ੍ਰਸ਼ਨ 5.
ਵਸੋਂ ਦੇ ਵਾਧੇ, ਪਰਵਾਸ ਜਾਂ ਆਵਾਸ ਲਈ ਕਿਹੜਾ ਕਾਰਕ ਜ਼ਿੰਮੇਵਾਰ ਹੈ ?
ਉੱਤਰ-
ਵਸੋਂ ਦੇ ਵਾਧੇ, ਪਰਵਾਸ ਜਾਂ ਆਵਾਸ ਲਈ ਰੋਜ਼ੀ-ਰੋਟੀ ਕਮਾਉਣਾ ਅਤੇ ਆਪਣੇ ਪਰਿਵਾਰ ਦਾ ਪਾਲਨ-ਪੋਸ਼ਣ ਕਰਨਾ ਆਦਿ ਕਾਰਨ ਜਾਂ ਕਾਰਕ ਜੁੰਮੇਵਾਰ ਹਨ।

ਪ੍ਰਸ਼ਨ 6.
ਗਰੀਬੀ (Poverty) ਕੀ ਹੈ ?
ਉੱਤਰ-
ਆਪਣੀਆਂ ਆਰਥਿਕ ਅਤੇ ਮਾਲੀ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਅਸਮਰਥ ਹੋਣ ਨੂੰ ਗ਼ਰੀਬੀ ਕਹਿੰਦੇ ਹਨ ।

ਪ੍ਰਸ਼ਨ 7.
ਸਾਖਰਤਾ (Literacy) ਦੀ ਪਰਿਭਾਸ਼ਾ ਦਿਓ ।
ਉੱਤਰ-
ਪੜ੍ਹਨ ਅਤੇ ਲਿਖਣ ਦੀ ਯੋਗਤਾ ਨੂੰ ਸਾਖਰਤਾ ਕਹਿੰਦੇ ਹਨ।

(ਅ) ਛੋਟ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਪਾਲਣ-ਸੰਭਾਲਣ ਸਮਰੱਥਾ (Carrying Capacity) ਦੀ ਵਿਆਖਿਆ ਕਰੋ ।
ਉੱਤਰ-
ਵਸੋਂ ਦੀ ਵਾਧੂ ਗਿਣਤੀ ਵਾਤਾਵਰਣ ਨੂੰ ਪ੍ਰਭਾਵਿਤ ਕਰਦੀ ਹੈ, ਕਿਸੇ ਵੀ ਖੇਤਰ ਦੀ ਵਾਤਾਵਰਣ ਸਥਿਤੀ ਦੇ ਅਨੁਸਾਰ ਉਸ ਖੇਤਰ ਦੀ ਵਸੋਂ ਦੇ ਵਾਧੂਪਣ ਨੂੰ ਪਾਲਣ-ਸੰਭਾਲਣ ਦੀ ਸਮਰੱਥਾ ਤੋਂ ਪਤਾ ਲਗਾਇਆ ਜਾ ਸਕਦਾ ਹੈ। ਇਸ ਦੇ ਅਨੁਸਾਰ ਵਸੋਂ ਦੇ ਵਾਧੂਪਣ ਦੇ ਆਧਾਰ ਤੇ ਵਾਤਾਵਰਣ ਦੇ ਦੋ ਮਹੱਤਵਪੂਰਨ ਘਟਕ ਹਨ ।

  • ਜੀਵਨ ਰੱਖਿਅਕ ਘਟਕ (Life Supportive Components)-ਉਹ ਘਟਕ ਜੋ ਹਵਾ, ਭੋਜਨ, ਜਲ ਅਤੇ ਗਰਮੀ ਦਿੰਦੇ ਹਨ।
  • ਰਹਿੰਦ-ਖੂੰਹਦ ਪਾਚਣਸ਼ੀਲ ਘਟਕ (Waste Assimilative Components) ਵਾਤਾਵਰਣ ਦੇ ਇਸ ਹਿੱਸੇ ਵਿਚ ਮਨੁੱਖੀ ਕਿਰਿਆ ਦੁਆਰਾ ਉਤਪੰਨ ਵਿਅਰਥ ਪਦਾਰਥਾਂ ਦਾ ਪਾਚਨ ਸ਼ਾਮਿਲ ਹੈ।

ਪ੍ਰਸ਼ਨ 2.
ਵਾਧੇ ਦੀ ਦਰ ਨੇ ਭੋਜਨ ਦੇ ਉਤਪਾਦਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ ?
ਉੱਤਰ-
ਵਧਦੀ ਹੋਈ ਵਸੋਂ ਦੇ ਕਾਰਨ ਖਾਣ ਵਾਲੀਆਂ ਚੀਜ਼ਾਂ ਦੀ ਮੰਗ ਵੀ ਵਧਦੀ ਹੈ। ਇਸਦੇ ਨਤੀਜੇ ਵਜੋਂ, ਖੇਤੀ ਕਰਨ ਵਾਸਤੇ ਧਰਤੀ ਨੂੰ ਪ੍ਰਕਾਸ਼, ਜਲ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਸਹਾਇਤਾ ਅਤੇ ਆਧੁਨਿਕ ਤਰੀਕਿਆਂ ਨਾਲ ਜ਼ਿਆਦਾ ਵਰਤੋਂ ਵਿਚ ਲਿਆਂਦਾ ਗਿਆ ਹੈ। ਇਸ ਨਾਲ ਸੰਸਾਰ ਵਿਚ ਖਾਣ ਵਾਲੀਆਂ ਚੀਜ਼ਾਂ ਦਾ ਉਤਪਾਦਨ 50 ਪ੍ਰਤੀਸ਼ਤ ਤੋਂ ਜ਼ਿਆਦਾ ਵਧ ਗਿਆ ਹੈ। ਪਰੰਤੁ ਮਨੁੱਖ ਦੀਆਂ ਮਾੜੀਆਂ ਗਤੀਵਿਧੀਆਂ ਨਾਲ ਜਿਵੇਂ ਪਸ਼ੂਆਂ ਦਾ ਜ਼ਿਆਦਾ ਚਾਰਨਾ , ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਅਤੇ ਭੂਮੀਗਤ ਜਲ ਦਾ ਗ਼ਲਤ ਉਪਯੋਗ ਆਦਿ ਦੇ ਕਾਰਨ ਕਈ ਮੁਸ਼ਕਿਲਾਂ ਪੈਦਾ ਹੋ ਗਈਆਂ ਹਨ । ਧਰਤੀ ਦਾ ਖਾਰਾਪਨ, ਰੇਗਿਸਤਾਨੀ ਕਰਨ, ਭੂਮੀ ਦਾ ਕਟਾਵ ਹੋਣਾ, ਭੂਮੀ ਦਾ ਵਿਤੀਕਰਨ ਆਦਿ ਇਸ ਦੇ ਨਤੀਜੇ ਹਨ। ਇਸ ਤੋਂ ਇਲਾਵਾ ਵਸੋਂ ਦੇ ਵਾਧੁਪਨ ਦੇ ਕਾਰਨ ਬਹੁਤ ਸਾਰੇ ਲੋਕੀ ਕੁਪੋਸ਼ਣ ਦਾ ਸ਼ਿਕਾਰ ਹੋਏ ਹਨ। ਭਾਰਤ ਵਿਚ ਲਗਪਗ 70 ਤੋਂ 80 ਪ੍ਰਤੀਸ਼ਤ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ । ਇਸ ਕਾਰਨ ਵਸੋਂ ਵਿਸਫੋਟ ਦੇ ਕਾਰਨ ਵਧਦੀ ਹੋਈ ਆਬਾਦੀ ਦੇ ਕਾਰਨ ਖਾਣ ਵਾਲੇ ਪਦਾਰਥਾਂ ਦੀ ਮੰਗ ਨੂੰ ਪੂਰਾ ਕਰਨਾ ਮੁਸ਼ਕਿਲ ਹੈ।

PSEB 11th Class Environmental Education Solutions Chapter 2 ਵਸੋਂ ਅਤੇ ਵਾਤਾਵਰਣ

ਪ੍ਰਸ਼ਨ 3.
ਚਾਰ ਸੈਟੇਲਾਇਟ ਸ਼ਹਿਰਾਂ ਦੇ ਨਾਂ ਲਿਖੋ ।
ਉੱਤਰ-
ਨੋਇਡਾ, ਫਰੀਦਾਬਾਦ, ਗਾਜ਼ੀਆਬਾਦ, ਗੁੜਗਾਂਵ, ਮੁਹਾਲੀ ਅਤੇ ਪੰਚਕੂਲਾ ।

ਪ੍ਰਸ਼ਨ 4.
ਵਸੋਂ ਦੇ ਵਾਧੇ ਦਾ ਊਰਜਾ ਉੱਪਰ ਕੀ ਪ੍ਰਭਾਵ ਹੈ ?
ਉੱਤਰ-
ਸੰਸਾਰ ਦੇ ਜ਼ਿਆਦਾ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚ ਵਧਦੀ ਹੋਈ ਵਸੋਂ ਵਾਸਤੇ ਰੋਜ਼ਗਾਰ ਵਧਾਉਣ ਅਤੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਵਾਸਤੇ ਉਤਪਾਦਨ ਨੂੰ ਵਧਾਉਣ ਵਾਸਤੇ ਕਾਰਖਾਨਿਆਂ ਦੀ ਜ਼ਰੂਰਤ ਪੈ ਰਹੀ ਹੈ। ਊਰਜਾ ਦੇ ਬਗੈਰ ਕਾਰਖਾਨੇ ਚਲਾਉਣੇ ਬੜੇ ਮੁਸ਼ਕਿਲ ਹਨ । ਵਧਦੀ ਵਸੋਂ ਦੇ ਕਾਰਨ ਊਰਜਾ ਦੇ ਸੋਮੇ ਪਹਿਲਾਂ ਤੋਂ ਬੜੇ ਘੱਟ ਹਨ, ਜਿਵੇਂ ਲੱਕੜੀ, ਪਥਰਾਟ ਬਾਲਣ ਅਤੇ ਬਿਜਲੀ ਦੀ ਜ਼ਰੂਰਤ ਵੱਧ ਰਹੀ ਹੈ। ਪਥਰਾਟ ਬਾਲਣ ਸੀਮਿਤ ਮਾਤਰਾ ਵਿਚ ਹੀ ਮਿਲ ਰਿਹਾ ਹੈ, ਅਤੇ ਇਹ ਹੌਲੀ-ਹੌਲੀ ਖ਼ਤਮ ਹੋ ਰਹੇ ਹਨ। ਇਹਨਾਂ ਕਾਰਨਾਂ ਕਰਕੇ ਹੀ ਊਰਜਾ ਉੱਪਰ ਵਧਦੀ ਵਸੋਂ ਦਾ ਦਬਾਅ ਹੈ । ਇਸ ਤਰ੍ਹਾਂ ਊਰਜਾ ਦੀ ਜ਼ਿਆਦਾ ਵਰਤੋਂ ਨਾਲ ਊਰਜਾ ਸੰਕਟ ਪੈਦਾ ਹੋ ਰਿਹਾ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਵਸੋਂ ਨਾਲ ਸੰਬੰਧਿਤ ਮਾਲਬੇਸ ਦਾ ਸਿਧਾਂਤ ਕੀ ਹੈ ?
ਉੱਤਰ-
18ਵੀਂ ਸ਼ਤਾਬਦੀ ਦੇ ਅੰਤ ਤੇ ਇਕ ਅੰਗਰੇਜ਼ੀ ਆਰਥਿਕ ਵਿਗਿਆਨੀ ਅਤੇ ਵਸੋਂ ਵਿਵਰਨ ਸ਼ਾਸਤਰੀ ਥਾਮਸ ਰਾਬਰਟ ਮਾਲਥਸ (1798) ਨੇ ਆਪਣੇ ਵਲੋਂ ਸਿਧਾਂਤ ਦਾ ਵਰਣਨ ਕੀਤਾ ਹੈ। ਇਸ ਸਿਧਾਂਤ ਦੇ ਅਨੁਸਾਰ ਵਸੋਂ ਹਮੇਸ਼ਾ ਰੇਖਾ ਗਣਿਤ ਵਾਧਾ (2, 4, 8, 16, 32) ਵਿਚ ਵਧਦੀ ਹੈ। ਜਦੋਂ ਕਿ ਭੋਜਨ ਅਤੇ ਜੀਵਤ ਰਹਿਣ ਦੇ ਸਾਧਨ ਸਮਾਂਤਰੀ ਸ਼੍ਰੇਣੀ (2, 4, 6, 8, 10) ਵਿਚ ਵਧਦੀ ਹੈ। ਇਸ ਲਈ ਵਸੋਂ, ਭੋਜਨ ਅਤੇ ਥਾਂ ਦੇ ਵਿਚ ਅਸੰਤੁਲਨ ਬਣਿਆ ਰਹਿੰਦਾ ਹੈ। ਮਾਲਥਸ ਨੇ ਇਹ ਨਤੀਜਾ ਕੱਢਿਆ ਕਿ ਜੇਕਰ ਵਸੋਂ ਦਾ ਵਾਧੂਪਣ ਨਹੀਂ ਰੁਕਦਾ ਤੇ ਕੁਦਰਤ ਆਪਣੇ ਤਰੀਕੇ ਨਾਲ; ਜਿਵੇਂ-ਜੰਗ, ਭੁੱਖਮਰੀ, ਹੜ੍ਹ, ਸੁਨਾਮੀ, ਬੀਮਾਰੀਆਂ ਆਦਿ ਨਾਲ ਵਸੋਂ ਵਿਚ ਕਮੀ ਕਰਦੀ ਹੈ।

ਪ੍ਰਸ਼ਨ 2.
ਸ਼ਹਿਰੀਕਰਨ (Urbanisation) ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਵਸੋਂ ਵਿਚ ਵਾਧਾ ਹੋਣ ਕਰਕੇ ਕਈ ਲੋਕੀਂ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਜਾਣਾ ਸ਼ੁਰੂ ਹੋ ਗਏ ਹਨ ਤੇ ਸ਼ਹਿਰਾਂ ਦਾ ਖੇਤਰ ਤੇਜ਼ੀ ਨਾਲ ਵਧ ਰਿਹਾ ਹੈ। ਇਸਨੂੰ ਸ਼ਹਿਰੀਕਰਨ ਕਿਹਾ ਜਾਂਦਾ ਹੈ । ਜਿਸ ਕਾਰਨ ਖੇਤੀ ਕਰਨ ਯੋਗ ਧਰਤੀ ਘਟ ਰਹੀ ਹੈ। ਇਸ ਤਰ੍ਹਾਂ ਸ਼ਹਿਰੀਕਰਨ ਦਾ ਵਾਤਾਵਰਣ ਉੱਪਰ ਕਾਫ਼ੀ ਮਾੜਾ ਅਸਰ ਹੋਇਆ ਹੈ। ਸ਼ਹਿਰੀਕਰਨ ਦੇ ਵਾਤਾਵਰਣ ਉੱਪਰ ਹੋਣ ਵਾਲੇ ਕੁੱਝ ਮਾੜੇ ਪ੍ਰਭਾਵ ਹੇਠ ਲਿਖੇ ਹਨ-

  1. ਸ਼ਹਿਰਾਂ ਦੀ ਵਧਦੀ ਵਸੋਂ ਦੇ ਕਾਰਨ ਠੋਸ ਫਾਲਤੂ ਪਦਾਰਥ ਜਿਵੇਂ ਘਰੇਲੂ ਕਚਰਾ, ਕਾਰਖਾਨਿਆਂ ਦਾ ਰਿਸਾਵ ਆਦਿ ਦਾ ਉਤਪਾਦਨ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਜਿਸ ਕਰਕੇ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਤੇ ਬੀਮਾਰੀਆਂ ਵਧ ਰਹੀਆਂ ਹਨ ।
  2. ਜ਼ਿਆਦਾ ਸ਼ਹਿਰੀਕਰਨ ਅਤੇ ਕਾਰਖਾਨਿਆਂ ਤੋਂ ਕੁਦਰਤੀ ਸੰਸਾਧਨਾਂ ਦੀ ਖਪਤ ਦਰ ਵਧ ਗਈ ਹੈ, ਇਸ ਨਾਲ ਵਾਤਾਵਰਣ ਵਿਚ ਅਸੰਤੁਲਨ ਪੈਦਾ ਹੋਇਆ ਹੈ ।
  3. ਸ਼ਹਿਰੀਕਰਨ ਦੇ ਨਾਲ ਸ਼ਹਿਰੀ ਖੇਤਰਾਂ ਦੇ ਚਾਰੋਂ ਪਾਸੇ ਗੰਦੀਆਂ ਬਸਤੀਆਂ ਪੈ ਗਈਆਂ ਹਨ । ਇਹਨਾਂ ਬਸਤੀਆਂ ਦੇ ਨਾਲ ਸ਼ਹਿਰਾਂ ਦਾ ਵਾਤਾਵਰਣ ਖ਼ਰਾਬ ਹੋਇਆ ਹੈ।
  4. ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ, ਧੁਨੀ ਪ੍ਰਦੂਸ਼ਣ, ਜਲ ਪ੍ਰਦੂਸ਼ਣ ਆਦਿ ਵਾਤਾਵਰਣ ਨੂੰ ਖ਼ਰਾਬ ਕਰਦੇ ਹਨ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਵਸੋਂ ਵਾਧੇ ਦੇ ਵਾਤਾਵਰਣ ਦੀ ਪਾਲਣ-ਸੰਭਾਲਣ ਸਮਰੱਥਾ ਦੇ ਵੱਖ-ਵੱਖ ਅੰਗਾਂ ਉੱਪਰ ਪੈਣ ਵਾਲੇ ਪ੍ਰਭਾਵਾਂ ਦੀ ਚਰਚਾ ਕਰੋ।
ਉੱਤਰ-
ਵਸੋਂ ਵਾਧਾ ਵਾਤਾਵਰਣ ਦੀ ਪਾਲਣ-ਸੰਭਾਲਣ ਸਮਰੱਥਾ ਦੇ ਵੱਖ-ਵੱਖ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ। ਵਾਤਾਵਰਣ ਅਤੇ ਵਸੋਂ ਆਪਸ ਵਿਚ ਬਹੁਤ ਡੂੰਘਾਈ ਤੋਂ ਜੁੜੇ ਹਨ। ਸਾਡਾ ਜੀਵਨ ਕੁਦਰਤੀ ਸਾਧਨਾਂ ਦੇ ਸੰਤੁਲਿਤ ਉਪਯੋਗ ‘ਤੇ ਨਿਰਭਰ ਕਰਦਾ ਹੈ। ਇਹ ਸੰਤੁਲਿਤ ਪ੍ਰਯੋਗ ਤਾਂ ਹੀ ਸੰਭਵ ਹਨ ਜਦੋਂ ਵਸੋਂ ਘੱਟ ਹੋਵੇ । ਜੇ ਵਸੋਂ ਵਿਚ ਵਾਧਾ ਹੁੰਦਾ ਰਹਿੰਦਾ ਹੈ ਤਾਂ ਕੁਦਰਤ ਦੇ ਵਾਧੂ ਦੋਹਣ ਦੀ ਲੋੜ ਪਏਗੀ । ਇਸ ਵਾਧੂ ਦੋਹਣ ਤੋਂ ਵਾਤਾਵਰਣ ਦੀ ਸਮੱਸਿਆ ਦਾ ਜਨਮ ਹੁੰਦਾ ਹੈ। ਵਸੋਂ ਵਿਸਫੋਟ ਦੇ ਕਾਰਨ ਵਾਤਾਵਰਣ ਸੁਰੱਖਿਆ ਦਾ ਸੰਕਟ ਪੈਦਾ ਹੋ ਗਿਆ ਹੈ। ਵਾਤਾਵਰਣ ‘ਤੇ ਉਸ ਦੀ ਪਾਲਣ ਸੰਭਾਲਣ ਸਮਰੱਥਾ ਤੋਂ ਜ਼ਿਆਦਾ ਭਾਰ ਪੈ ਰਿਹਾ ਹੈ। ਜਿਸ ਨਾਲ ਜੀਵਨਦਾਇਕ ਕਾਰਕ ਪ੍ਰਭਾਵਿਤ ਹੁੰਦੇ ਹਨ। ਵਾਤਾਵਰਣ ਦੀ ਪਾਲਣ-ਸੰਭਾਲਣ ਸਮਰੱਥਾ ਦੇ ਆਧਾਰ ‘ਤੇ ਉਸ ਦੇ ਦੋ ਪ੍ਰਕਾਰ ਦੇ ਘਟਕ ਹੁੰਦੇ ਹਨ|

ਜੀਵਨ ਰੱਖਿਅਕ ਸੰਘਟਕ (Life Supportive Components)-ਵਾਤਾਵਰਣ ਦਾ ਉਹ ਭਾਗ ਹੈ ਜੋ ਉਰਜਾ, ਭੋਜਨ, ਹਵਾ ਅਤੇ ਪਾਣੀ ਦਿੰਦਾ ਹੈ।
ਰਹਿੰਦ-ਖੂੰਹਦ ਪਾਚਣਸ਼ੀਲ ਘਟਕ (Waste Assimilative Components)ਵਾਤਾਵਰਣ ਦੇ ਇਸ ਭਾਗ ਵਿਚ ਮਨੁੱਖੀ ਕਿਰਿਆਂ ਵਲੋਂ ਪੈਦਾ ਫਾਲਤੂ ਪਦਾਰਥਾਂ ਦਾ ਪਾਚਣ ਜਾਂ ਨਿਪਟਾਰਾ ਸ਼ਾਮਿਲ ਹੈ। ਧਰਤੀ ਦੀ ਪਾਲਣ ਸੰਭਾਲਣ ਦੀ ਸਮਰੱਥਾ ਸੀਮਿਤ ਹੈ, ਇਸ ਲਈ ਵਸੋਂ ਵਾਧੇ ਦੇ ਕਾਰਨ ਵਾਤਾਵਰਣ ਦੀ ਪਾਲਣ ਸੰਭਾਲਣ ਦੀ ਸਮਰੱਥਾ ਦੇ ਹਿੱਸਿਆਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।

ਇਹਨਾਂ ਦਾ ਵਿਵਰਣ ਹੇਠਾਂ ਲਿਖਿਆ ਹੈ –
ਖਾਣ ਵਾਲੇ ਪਦਾਰਥਾਂ ‘ ਤੇ ਅਸਰ (Impact on Food Stuffs)ਵੱਧਦੀ ਹੋਈ ਵਸੋਂ ਦੇ ਕਾਰਨ ਖਾਣ ਵਾਲੇ ਪਦਾਰਥਾਂ ਦੀ ਮੰਗ ਵਧਦੀ ਹੈ। ਇਸ ਲਈ ਖੇਤੀ ਯੋਗ ਜ਼ਮੀਨ ਨੂੰ ਉਰਜਾ, ਪਾਣੀ, ਖਾਦਾਂ ਅਤੇ ਕੀਟਾਣੂ ਨਾਸ਼ਕ ਦਵਾਈਆਂ ਦੀ ਮਦਦ ਨਾਲ ਤੇ ਆਧੁਨਿਕ ਤਰੀਕਿਆਂ ਦੀ ਵਰਤੋਂ ਦੁਆਰਾ ਜ਼ਿਆਦਾ ਵਰਤਿਆ ਜਾ ਰਿਹਾ ਹੈ। ਇਸ ਨਾਲ ਸੰਸਾਰ ਵਿਚ ਖਾਣ ਵਾਲੇ ਪਦਾਰਥਾਂ ਦੀ ਉਤਪਾਦਕਤਾ 50 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਵੱਧ ਗਈ ਹੈ, ਪਰ ਮਾਨਵ ਦੀਆਂ ਅਨਿਆਂਸੰਗਤ ਗਤੀਵਿਧੀਆਂ ਦੇ ਵੱਧ ਚਾਰਨ, ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਅਤੇ ਭੂਮੀਗਤ ਪਾਣੀ ਦੇ ਦੁਰਉਪਯੋਗ ਦੇ ਕਾਰਨ ਨਵੀਆਂ-ਨਵੀਆਂ ਵਾਤਾਵਰਣ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ । ਭੂਮੀ ਦਾ ਲੂਣੀਕਰਣ, ਮਾਰੂਸਥਲੀਕਰਣ, ਭੂ-ਖੋਰਣ, ਭੂਮੀ ਵਿਕਤੀਕਰਣ ਆਦਿ ਇਸਦੇ ਨਤੀਜੇ ਹਨ। ਇਸਦੇ ਨਾਲ-ਨਾਲ ਖਾਣ ਦੇ ਪਦਾਰਥਾਂ ਦੀ ਕਮੀ ਦੇ ਕਾਰਨ ਜ਼ਿਆਦਾਤਰ ਲੋਕ, ਅਲਪ-ਪੋਸ਼ਿਤ ਹਨ । ਭਾਰਤ ਵਿਚ ਲਗਪਗ 70 ਤੋਂ 80 ਪ੍ਰਤੀਸ਼ਤ ਬੱਚੇ ਕੁਪੋਸ਼ਣ ਦੇ ਸ਼ਿਕਾਰ ਹਨ ।

ਊਰਜਾ ’ਤੇ ਪ੍ਰਭਾਵ (Impact on Energy) -ਵਿਸ਼ਵ ਦੇ ਜ਼ਿਆਦਾਤਰ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ ਵੱਧਦੀ ਹੋਈ ਆਬਾਦੀ ਦੇ ਲਈ ਰੋਜ਼ਗਾਰ ਵਧਾਉਣ ਅਤੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ, ਉਤਪਾਦਨ ਵਧਾਉਣ ਲਈ ਉਦਯੋਗੀਕਰਨ ਦੇ ਵੱਲ ਵੱਧ ਰਹੇ ਹਨ ਅਤੇ ਊਰਜਾ ਦੇ ਬਗੈਰ ਉਦਯੋਗ ਨਹੀਂ ਚਲ ਸਕਦੇ । ਇਸ ਤਰ੍ਹਾਂ ਵਸੋਂ ਵਾਧਾ, ਤੇਜ਼ ਉਦਯੋਗੀਕਰਨ ਅਤੇ ਸ਼ਹਿਰੀਕਰਨ ਦੇ ਨਤੀਜੇ ਵਜੋਂ ਪਹਿਲਾਂ ਤੋਂ ਹੀ ਘੱਟ ਮਾਤਰਾ ਵਿਚ ਹਾਸਿਲ ਊਰਜਾ ਸਰੋਤ ਜਿਵੇਂ, ਲੱਕੜੀ, ਪਥਰਾਟ ਬਾਲਣ ਅਤੇ ਬਿਜਲੀ ਦੀ ਮੰਗ ਵੱਧ ਰਹੀ ਹੈ। ਪਥਰਾਟ ਬਾਲਣ ਸੀਮਿਤ ਮਾਤਰਾ ਵਿਚ ਹਾਸਲ ਹੋਣ ਦੇ ਕਾਰਨ ਹੌਲੀ-ਹੌਲੀ ਖ਼ਤਮ ਹੋ ਰਹੇ ਹਨ। ਇਸ ਤਰ੍ਹਾਂ ਵਸੋਂ ਦੇ ਵਾਧੇ ਦੇ ਕਾਰਨ ਕੁਦਰਤੀ ਸੋਮਿਆਂ ਵਿਚ ਨਾ-ਬਰਾਬਰਤਾ ਦੀ ਸਥਿਤੀ ਪੈਦਾ ਹੋਣ ‘ਤੇ ਵਾਤਾਵਰਣ ਵਿਕੂਤ ਹੋਣ ਦੀ ਸਥਿਤੀ ਪੈਦਾ ਹੋ ਗਈ ਹੈ।

ਗਰੀਬੀ ‘ ਤੇ ਪ੍ਰਭਾਵ (Impact on Poverty)-ਵਸੋਂ ਅਤੇ ਗਰੀਬੀ ਦਾ ਇਕ ਦੁਸਰੇ ਨਾਲ ਬਹੁਤ ਗਹਿਰਾ ਸੰਬੰਧ ਹੈ। ਵਿਸ਼ਵ ਦੀ ਤਿੰਨ-ਚੌਥਾਈ ਵਸੋਂ ਕਾਸਸ਼ੀਲ ਦੇਸ਼ਾਂ ਵਿਚ ਰਹਿੰਦੀ ਹੈ। ਇਹਨਾਂ ਦੇਸ਼ਾਂ ਵਿਚ ਬੇਰੋਜ਼ਗਾਰੀ ਇਕ ਵੱਡੀ ਸਮੱਸਿਆ ਹੈ ਜੋ ਗਰੀਬੀ ਨੂੰ ਵਜੋਂ ਅਤੇ ਵਾਤਾਵਰਣ ਜਨਮ ਦਿੰਦੀ ਹੈ। ਗਰੀਬੀ ਦੇ ਕਾਰਨ ਲੋਕਾਂ ਨੂੰ ਪੌਸ਼ਟਿਕ ਆਹਾਰ, ਘਰਾਂ ਅਤੇ ਕੱਪੜਿਆਂ ਦੀ ਕਮੀ ਰਹਿੰਦੀ ਹੈ। ਨਾਲ ਹੀ ਸਿੱਖਿਆ ਅਤੇ ਸਫ਼ਾਈ ਦੀ ਵੀ ਕਮੀ ਰਹਿੰਦੀ ਹੈ। ਇਹਨਾਂ ਸਭ ਕਾਰਨਾਂ ਨਾਲ ਉਤਪਾਦਕਤਾ ਘੱਟ ਹੋ ਜਾਂਦੀ ਹੈ। ਉਤਪਾਦਕਤਾ ਦੀ ਕਮੀ ਨਾਲ ਮੁੜ ਗਰੀਬੀ ਵਿਚ ਵਾਧਾ ਹੋ ਜਾਂਦਾ ਹੈ। ਆਰਥਿਕ ਸੰਸਾਧਨਾਂ ਦੀ ਇੱਕੋ ਜਿਹੀ ਵੰਡ ਨਾ ਹੋਣ ਅਤੇ ਆਬਾਦੀ ਵਧਣ ਨਾਲ ਸਮੱਸਿਆ ਹੋਰ ਵੀ ਭਿਆਨਕ ਹੋ ਜਾਂਦੀ ਹੈ ਕਿਉਂਕਿ ਵਸੋਂ ਵਾਧਾ ਮੁੱਢਲੀਆਂ ਲੋੜਾਂ ਜਿਵੇਂ ਘਰ, ਰੁਜ਼ਗਾਰ, ਚਿਕਿਤਸਾ ਸੁਵਿਧਾਵਾਂ ਆਦਿ ‘ਤੇ ਦਬਾਓ ਪਾਉਂਦੀ ਹੈ। ਇਸ ਨਾਲ ਗਰੀਬੀ ਵਿਚ ਵਾਧਾ ਹੁੰਦਾ ਹੈ।

ਕੱਚੇ ਮਾਲ ‘ਤੇ ਪ੍ਰਭਾਵ (Impact on Raw Materials)-ਆਬਾਦੀ ਵਿਚ ਵਾਧੇ ਦਾ ਸਿੱਧਾ ਅਸਰ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਉਦਯੋਗਾਂ ‘ਤੇ ਵੱਧ ਤੋਂ ਵੱਧ ਮਾਲ ਬਨਾਉਣ ਦਾ ਦਬਾਓ ਪਾਉਣ ਤੋਂ ਹੈ। ਉਦਯੋਗਾਂ ਵਿਚ ਉਤਪਾਦਨ ਲਈ ਕੱਚੇ ਮਾਲ ਦੀ ਲੋੜ ਹੁੰਦੀ ਹੈ।

ਕੱਚੇ ਮਾਲ ਦੇ ਦੋ ਮੁੱਖ ਸੋਮੇ (Two Major Sources of Raw Materials) -ਕੱਚੇ ਮਾਲ ਦੇ ਦੋ ਮੁੱਖ ਸੋਮੇ ਜੰਗਲ ਅਤੇ ਖਾਣਾਂ ਹਨ । ਖਾਣਾਂ ਤੋਂ ਸਾਨੂੰ ਕੋਲਾ, ਲੋਹਾ ਅਤੇ ਹੋਰ ਧਾਤੂ ਮਿਲਦੇ ਹਨ। ਪਰ ਆਬਾਦੀ ਵਧਣ ਨਾਲ ਜ਼ਿਆਦਾ ਉਤਪਾਦਨ ਲਈ ਖਾਣਾਂ ਖੋਦਣ ਕਿਰਿਆਵਾਂ ਖਣਨ) ਵਿਚ ਵਾਧਾ ਹੁੰਦਾ ਹੈ। ਜਿਸਦੇ ਨਤੀਜੇ ਵਜੋਂ ਕਿੰਨੀਆਂ ਖਾਣਾਂ ਖ਼ਤਮ ਹੋ ਜਾਂਦੀਆਂ ਹਨ ।

PSEB 11th Class Environmental Education Solutions Chapter 2 ਵਸੋਂ ਅਤੇ ਵਾਤਾਵਰਣ

ਜੰਗਲਾਂ ਤੋਂ ਸਾਨੂੰ ਬਹੁਤ ਸਾਰੇ ਉਪਯੋਗੀ ਪਦਾਰਥ ਜਿਵੇਂ ਇਮਾਰਤੀ ਲੱਕੜੀ, ਰਬੜ, ਦਵਾਈਆਂ ਆਦਿ ਮਿਲਦੇ ਹਨ ਪਰ ਇਹਨਾਂ ਦੀ ਪੂਰਤੀ ਲਈ ਜੰਗਲਾਂ ਦੀ ਅੰਨ੍ਹੇਵਾਹ ਦੋਹਣ ਕੀਤਾ ਜਾਂਦਾ ਹੈ। | ਜੰਗਲਾਂ ਦੇ ਵਿਨਾਸ਼ ਦੇ ਬਹੁਤ ਸਾਰੇ ਬੁਰੇ ਨਤੀਜੇ ਹਨ। ਜੰਗਲਾਂ ਦੇ ਨਸ਼ਟ ਹੋਣ ਨਾਲ ਗਰੀਨ ਹਾਊਸ ਪ੍ਰਭਾਵ ਵੱਧ ਰਿਹਾ ਹੈ। ਜਿਸ ਨਾਲ ਵਿਸ਼ਵ-ਵਿਆਪੀ ਤਾਪਮਾਨ ਵਿਚ ਵਾਧਾ ਹੋਣ ਦੀ ਸਮੱਸਿਆ ਪੈਦਾ ਹੋ ਰਹੀ ਹੈ।

ਵਿਸ਼ਵ-ਵਿਆਪੀ ਤਾਪਮਾਨ ਵਿਚ ਵਾਧਾ (Global Warming) ਹੋਣ ਕਾਰਨ ਧਰੁਵਾਂ ‘ਤੇ ਜੰਮੀ ਬਰਫ਼ ਪਿਘਲ ਰਹੀ ਹੈ ਅਤੇ ਸਮੁੰਦਰ ਦੇ ਪਾਣੀ ਦਾ ਪੱਧਰ ਉੱਪਰ ਉੱਠ ਰਿਹਾ ਹੈ। | ਜਿਸ ਦੇ ਨਤੀਜੇ ਵਜੋਂ ਕਈ ਦੀਪਾਂ ਅਤੇ ਸਮੁੰਦਰ ਦੇ ਕੰਡੇ ਦੇ ਖੇਤਰਾਂ ਦੇ ਪਾਣੀ ਵਿਚ ਡੁੱਬਣ ਦੀ ਸੰਭਾਵਨਾ ਬਣੀ ਹੋਈ ਹੈ।

PSEB 11th Class Environmental Education Solutions Chapter 1 ਵਾਤਾਵਰਣ

Punjab State Board PSEB 11th Class Environmental Education Book Solutions Chapter 1 ਵਾਤਾਵਰਣ (Environment) Textbook Exercise Questions and Answers.

PSEB Solutions for Class 11 Environmental Education Chapter 1 ਵਾਤਾਵਰਣ

Environmental Education Guide for Class 11 PSEB ਵਾਤਾਵਰਣ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੁਦਰਤੀ ਵਾਤਾਵਰਣ ਕਿਸ ਨੂੰ ਆਖਦੇ ਹਨ ?
ਉੱਤਰ-
ਕੁਦਰਤੀ ਵਾਤਾਵਰਣ ਤੋਂ ਭਾਵ ਹੈ ਸਾਡਾ ਆਲਾ-ਦੁਆਲਾ ਜਿਸ ਵਿਚ ਸਜੀਵ ਅਤੇ ਨਿਰਜੀਵ ਦੋਵੇਂ ਅੰਸ਼ ਆਪਸ ਵਿਚ ਕਿਰਿਆ ਕਰਦੇ ਹਨ । ਕੁਦਰਤੀ ਵਾਤਾਵਰਣ ਬਣਾਉਣ ਵਿੱਚ ਸਾਡਾ ਕੋਈ ਰੋਲ ਨਹੀਂ ਹੈ ।

ਪ੍ਰਸ਼ਨ 2.
ਵਾਤਾਵਰਣ ਦੇ ਅੰਗਾਂ ਦੇ ਨਾਂ ਲਿਖੋ ।
ਉੱਤਰ-
ਸਜੀਵ/ਜੈਵ ਅੰਗ (Biotic Components) ਅਤੇ ਨਿਰਜੀਵਅਜੈਵ ਅੰਗ (Abiotic Components) ।

ਪ੍ਰਸ਼ਨ 3.
ਵਾਤਾਵਰਣ ਦੇ ਤਿੰਨ ਪਸਾਰ ਦੱਸੋ ।
ਉੱਤਰ-
ਭੌਤਿਕ ਵਾਤਾਵਰਣ, ਜੈਵਿਕ ਵਾਤਾਵਰਣ ਅਤੇ ਸਮਾਜਿਕ ਵਾਤਾਵਰਣ ।

ਪ੍ਰਸ਼ਨ 4.
ਸਵੈ ਪੋਸ਼ੀ/ਸਵੈ-ਆਹਾਰੀ (Autotrophs) ਦੀ ਪਰਿਭਾਸ਼ਾ ਦਿਓ ।
ਉੱਤਰ-
ਉਹ ਜੀਵ ਜਿਹੜੇ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਦੁਆਰਾ ਕਾਰਬਨ ਡਾਈਆਕਸਾਈਡ, ਪਾਣੀ ਤੋਂ ਸੂਰਜ ਦੀ ਰੌਸ਼ਨੀ ਅਤੇ ਕਲੋਰੋਫਿਲ ਦੀ ਮੱਦਦ ਨਾਲ ਆਪਣਾ ਭੋਜਨ ਆਪ ਤਿਆਰ ਕਰਦੇ ਹਨ, ਉਹ ਸਵੈਪੋਸ਼ੀ/ਸਵੈ-ਆਹਾਰੀ ਜੀਵ ਕਹਾਉਂਦੇ ਹਨ, ਜਿਵੇਂ ਸਾਰੇ ਹਰੇ ਪੌਦੇ ਆਦਿ । ਦੂਸਰੇ ਸ਼ਬਦਾਂ ਵਿੱਚ ਉਹ ਜੀਵ, ਜੋ ਆਪਣੇ ਆਪ ਨੂੰ ਜੀਵਤ ਰੱਖਣ ਲਈ ਲੋੜੀਂਦਾ ਭੋਜਨ ਤਿਆਰ ਕਰ ਸਕਦੇ ਹਨ, ਸਵੈਪੋਸ਼ੀ ਅਖਵਾਉਂਦੇ ਹਨ । ਉਦਾਹਰਨਾਂ ਵਿੱਚ ਸਾਰੇ ਹਰੇ ਪੌਦੇ ਅਤੇ ਕੁੱਝ ਬੈਕਟੀਰੀਆ ਸ਼ਾਮਲ ਹਨ ।

PSEB 11th Class Environmental Education Solutions Chapter 1 ਵਾਤਾਵਰਣ

ਪ੍ਰਸ਼ਨ 5.
ਪਰ-ਆਹਾਰੀ (Heterotrophs) ਕਿਸ ਨੂੰ ਆਖਦੇ ਹਨ ?
ਉੱਤਰ-
ਉਹ ਜੀਵ ਜੋ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਅਤੇ ਸਵੈਆਹਾਰੀਆਂ ਜਾਂ ਦੂਸਰੇ ਜੀਵਾਂ ਉੱਪਰ ਆਪਣੀਆਂ ਭੋਜਨ ਸੰਬੰਧੀ ਲੋੜਾਂ ਦੀ ਪੂਰਤੀ ਲਈ ਨਿਰਭਰ ਕਰਦੇ ਹੋਣ, ਉਹਨਾਂ ਨੂੰ ਪਰ-ਆਹਾਰੀ (Heterotrophs) ਆਖਦੇ ਹਨ , ਜਿਵੇਂਉੱਲੀ, ਸ਼ੇਰ, ਪੰਛੀ ਆਦਿ। ਇਨ੍ਹਾਂ ਨੂੰ ਖਪਤਕਾਰ (Consumers) ਵੀ ਕਹਿੰਦੇ ਹਨ । ਉਦਾਹਰਨਾਂ ਵਿੱਚ ਸਾਰੇ ਜੀਵ-ਜੰਤੂ ਅਤੇ ਪੌਦੇ ਜੋ ਕਿ ਹਰੇ ਨਹੀਂ ਹਨ) ਸ਼ਾਮਲ ਹਨ ।

ਪ੍ਰਸ਼ਨ 6.
ਸਮਾਜਿਕ ਵਾਤਾਵਰਣ ਦੇ ਅੰਗਾਂ ਦਾ ਨਾਂ ਦੱਸੋ।
ਉੱਤਰ-
ਮਨੁੱਖ।

ਪ੍ਰਸ਼ਨ 7.
ਜੀਵ-ਮੰਡਲ (Biosphere) ਸੁਰੱਖਿਆ ਖੇਤਰ ਜਾਂ ਰਿਜ਼ਰਵ ਕੀ ਹੁੰਦੇ ਹਨ ?
ਉੱਤਰ-
ਉਹ ਸੁਰੱਖਿਅੰਤ ਖੇਤਰ ਜਿਸ ਵਿਚ ਮਨੁੱਖ ਦੇ ਦਖ਼ਲ ਉੱਪਰ ਪਾਬੰਦੀ ਨਹੀਂ ਹੁੰਦੀ ਹੈ।

ਪ੍ਰਸ਼ਨ 8.
ਸਾਡੇ ਵਾਤਾਵਰਣ ਦੇ ਪੰਜ ਤੱਤ ਕਿਹੜੇ ਹਨ ?
ਉੱਤਰ-
ਧਰਤੀ, ਜਲ, ਹਵਾ, ਊਰਜਾ ਅਤੇ ਪੁਲਾੜ

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਜੈਵਿਕ ਅਤੇ ਅਜੈਵਿਕ ਵਾਤਾਵਰਣੀ ਅੰਗਾਂ ਵਿੱਚ ਅੰਤਰ ਸਪੱਸ਼ਟ ਕਰੋ।
ਉੱਤਰ –
ਜੈਵ ਅੰਗ (Biotics) |’ ਅਜੈਵ ਅੰਗ (Abiotic) 1. ਵਾਤਾਵਰਣ ਦੇ ਸਜੀਵ ਅੰਗਾਂ ਨੂੰ ਜੈਵਿਕ | 1. ਵਾਤਾਵਰਣ ਦੇ ਨਿਰਜੀਵ ਅੰਗਾਂ ਨੂੰ, | • ਅੰਸ਼ ਕਿਹਾ ਜਾਂਦਾ ਹੈ।
ਅਜੈਵਿਕ ਅੰਸ਼ ਕਿਹਾ ਜਾਂਦਾ ਹੈ । 2. ਜਿਵੇਂ-ਉਤਪਾਦਕ ਪੌਦੇ), ਖ਼ਪਤਕਾਰ 2. ਜਿਵੇਂ-ਜਲਵਾਯੂ, ਊਰਜਾ, ਵਰਖਾ, (ਮਨੁੱਖ, ਜਾਨਵਰ) , ਅਤੇ ਨਿਖੇੜਕ ਸੌਰ ਵਿਕਿਰਨਾਂ, ਤਾਪਮਾਨ, ਹਵਾ, ਸੂਖ਼ਮ ਜੀਵ) ਆਦਿ।
ਮਿੱਟੀ, ਰੌਸ਼ਨੀ ਆਦਿ ।

ਪ੍ਰਸ਼ਨ 2.
ਵਾਤਾਵਰਣ ਦੀ ਸੁਰੱਖਿਆ ਲਈ ਸਮਾਜਵਾਦੀ ਸਮਾਜ (Socialistic Society)ਚੰਗਾ ਕਿਉਂ ਹੁੰਦਾ ਹੈ ? |
ਉੱਤਰ-
ਵਾਤਾਵਰਣ ਦੀ ਸੁਰੱਖਿਆ ਲਈ ਸਮਾਜਵਾਦੀ ਸਮਾਜ (Socialistic Society) ਇਸ ਲਈ ਚੰਗਾ ਹੈ ਕਿਉਂਕਿ ਸਮਾਜਵਾਦੀ ਸਮੂਹ ਨੇ ਕੁਦਰਤੀ ਸਰੋਤਾਂ ਦੇ
ਮਹੱਤਵ ਨੂੰ ਧਿਆਨ ਵਿਚ ਰੱਖਦੇ ਹੋਏ ਇਹਨਾਂ ਦੇ ਲੋੜ ਤੋਂ ਵੱਧ ਸ਼ੋਸ਼ਣ ਨੂੰ ਰੋਕਣ ਲਈ ਨਿਯਮ ਨਿਰਧਾਰਿਤ ਕੀਤੇ ਹਨ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਦੁਆਰਾ ਮਨੁੱਖ ਅਤੇ ਕੁਦਰਤ ਵਿਚਾਲੇ ਸੰਤੁਲਨ ਪੈਦਾ ਕੀਤਾ ਜਾ ਸਕਦਾ ਹੈ। ਸਮਾਜਵਾਦੀ ਢਾਂਚੇ ਦੇ ਲੋਕਾਂ ਨੂੰ ਕੁਦਰਤੀ ਸਾਧਨਾਂ ਦੇ ਲਾਭ ਅਤੇ ਹਾਨੀਆਂ ਦਾ ਅੰਦਾਜ਼ਾ ਹੁੰਦਾ ਹੈ ਅਤੇ ਉਹ ਇਹਨਾਂ ਦੀ ਵਰਤੋਂ ਅਤੇ ਕੁਵਰਤੋਂ ਪ੍ਰਤੀ ਵੱਧ ਸੁਚੇਤ ਹੁੰਦੇ ਹਨ ।

ਪ੍ਰਸ਼ਨ 3.
ਥਲ-ਮੰਡਲ (Hydrosphere) ਅਤੇ ਜਲ-ਮੰਡਲ (Lithosphere) ਵਿੱਚ ਕੀ ਅੰਤਰ ਹੈ ?
ਉੱਤਰ-
ਥਲ-ਮੰਡਲ (Lithosphere) ਤੋਂ ਭਾਵ ਧਰਤੀ ਦੀ ਸਤਾ ਦਾ ਉਪਰਲਾ ਹਿੱਸਾ ਹੈ ਜੋ ਜੀਵਾਂ, ਪੌਦਿਆਂ, ਸੂਖ਼ਮ ਜੀਵਾਂ ਆਦਿ ਦੇ ਵਿਕਾਸ ਲਈ ਖਣਿਜੀ ਤੱਤ ਅਤੇ ਮਿੱਟੀ ਪ੍ਰਦਾਨ ਕਰਦਾ ਹੈ।

ਜਲ-ਮੰਡਲ (Hydrosphere) ਵਿਚ ਧਰਤੀ ਦੀ ਸਤ੍ਹਾ ‘ਤੇ ਪਾਏ ਜਾਣ ਵਾਲੇ ਸਮੁੰਦਰ, ਝੀਲਾਂ, ਨਦੀਆਂ ਅਤੇ ਹੋਰ ਜਲ-ਸਰੋਤ ਸ਼ਾਮਿਲ ਹਨ। ਇਹਨਾਂ ਵਿਚ ਜਲੀ-ਜੀਵ ਅਤੇ ਜਲੀਪੌਦੇ ਵੀ ਸ਼ਾਮਿਲ ਹਨ।

PSEB 11th Class Environmental Education Solutions Chapter 1 ਵਾਤਾਵਰਣ

ਪ੍ਰਸ਼ਨ 4.
ਸਿੱਧ ਕਰੋ ਕਿ , ਜੈਵਿਕ ਵਾਤਾਵਰਣ (Biological atmosphere) ਵਿੱਚ ਉਤਪਾਦਕ (Producers) ਸਭ ਤੋਂ ਮਹੱਤਵਪੂਰਨ ਹਨ।
ਉੱਤਰ-
ਉਤਪਾਦਕਾਂ ਵਿਚ ਹਰੇ ਪੌਦੇ, ਘਾਹ, ਝਾੜੀਆਂ, ਹਰੀ-ਕਾਈ, ਫਾਈਟੋ ਪਲੈਂਕਟਾਨ ਅਤੇ ਗੰਧਕ ਜੀਵਾਣੂ ਆਦਿ ਸ਼ਾਮਿਲ ਹਨ। ਉਤਪਾਦਕ ਪ੍ਰਕਾਸ਼ ਸੰਸ਼ਲੇਸ਼ਣ ਦੀ
ਕਿਰਿਆ ਰਾਹੀਂ ਕਾਰਬਨ ਡਾਈਆਕਸਾਈਡ ਪਾਣੀ ਤੋਂ ਸੂਰਜ ਦੀ ਰੌਸ਼ਨੀ ਅਤੇ ਕਲੋਰੋਫਿਲ (Chlorophyll ਦੀ ਮੱਦਦ ਨਾਲ ਕਾਰਬਨੀ ਪਦਾਰਥਾਂ ਦਾ
ਨਿਰਮਾਣ ਕਰਦੇ ਹਨ। ਗੰਧਕ (Sulphur) ਜੀਵਾਣੁ ਆਪਣੇ ਕਾਰਬਨੀ ਭੋਜਨ ਦਾ ਨਿਰਮਾਣ ਰਸਾਇਣਿਕ ਕਿਰਿਆ ਦੁਆਰਾ ਕਰਦੇ ਹਨ। ਉਤਪਾਦਕ ਪੁਰੇ ਜੈਵਿਕ ਵਾਤਾਵਰਣ ਨੂੰ ਭੋਜਨ, ਆਸਰਾ ਅਤੇ ਆਕਸੀਜਨ ਦਿੰਦੇ ਹਨ। ਇਸ ਲਈ ਇਨ੍ਹਾਂ ਨੂੰ ਜੀਵਨ ਦੀ ਮੁੱਢਲੀ ਜ਼ਰੂਰਤ ਮੰਨਿਆ ਜਾਂਦਾ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਾਤਾਵਰਣ ਨੂੰ ਬਚਾਉਣ ਲਈ ਆਮ ਜਨਤਾ ਦੀ ਭੂਮਿਕਾ ਉੱਪਰ ਟਿੱਪਣੀ ਕਰੋ।
ਉੱਤਰ-
ਆਮ ਜਨਤਾ ਦੀ ਵਾਤਾਵਰਣ ਨੂੰ ਬਚਾਉਣ ਲਈ ਭੂਮਿਕਾ ਨੂੰ ਸਮਝਣ ਲਈ ਸਾਨੂੰ ਇਸ ਗੱਲ ਨੂੰ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ ਕਿ ਵਾਤਾਵਰਣ ਤੋਂ ਬਗੈਰ ਮਨੁੱਖ ਦੀ ਇਸ ਧਰਤੀ ਤੋਂ ਹੋਂਦ ਹੀ ਮੁੱਕ ਜਾਵੇਗੀ। ਜਿਸ ਕਰਕੇ ਲੋਕਾਂ ਵਿਚ ਵਾਤਾਵਰਣ ਦੀਆਂ ਸਮੱਸਿਆਵਾਂ ਲਈ ਜਾਗਰੂਕਤਾ ਹੋਣੀ ਚਾਹੀਦੀ ਹੈ। ਸੰਚਾਰ ਦੇ ਵੱਖ-ਵੱਖ ਸਾਧਨਾਂ ਅਤੇ ਅਵਲੋਚਨਾ ਦੁਆਰਾ ਵਾਤਾਵਰਣ ਦੀਆਂ ਸਮੱਸਿਆਵਾਂ ਵੱਲ ਲੋਕਾਂ ਦਾ ਧਿਆਨ ਖਿੱਚਿਆ ਜਾਣਾ ਚਾਹੀਦਾ ਹੈ। ਇਸ ਲਈ ਕੁਦਰਤੀ ਸੰਸਾਧਨਾਂ ਦੇ ਵਧ ਰਹੇ ਸ਼ੋਸ਼ਣ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਹੋਣ ਵਾਲੇ ਵਿਨਾਸ਼ ਤੋਂ ਬਚਣ ਲਈ ਪੋਸਟਰਾਂ, ਰੈਲੀਆਂ, ਨਾਟਕਾਂ, ਫਿਲਮਾਂ ਆਦਿ ਰਾਹੀਂ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਸਮਝਦਾਰ ਅਤੇ ਅਸਰ ਰਸੂਖ ਵਾਲੇ ਲੋਕ ਵਾਤਾਵਰਣ ਸੁਧਾਰਣ ਲਈ ਗੰਭੀਰ ਰੂਚੀ ਦਿਖਾ ਕੇ ਵਾਤਾਵਰਣ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਣ। ਇਸ ਨਾਲ ਲੋਕਾਂ ਨੂੰ ਵਾਤਾਵਰਣ ਦੇ ਅਪਘਟਨ ਦੇ ਕਾਰਨ ਸਮਝ ਵਿਚ ਆ ਜਾਣਗੇ ਅਤੇ ਲੋਕ ਇਹ ਵੀ ਸਮਝ ਜਾਣਗੇ ਕਿ ਤਕਨੀਕੀ ਵਿਕਾਸ ਵਾਤਾਵਰਣ ਦੇ ਸੁਧਾਰ ਦਾ ਸਹੀ ਵਿਕਲਪ ਨਹੀਂ ਹੈ। ਇਸ ਦੇ ਨਾਲ-ਨਾਲ ਵਾਤਾਵਰਣੀ ਸਮੱਸਿਆਵਾਂ ਦੇ ਸੁਧਾਰ ਲਈ ਵਰਤੇ ਜਾ ਸਕਣ ਵਾਲੇ ਤਰੀਕਿਆਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ।

ਪ੍ਰਸ਼ਨ 2.
ਭੌਤਿਕ ਵਾਤਾਵਰਣ (Physical Environment ਦਾ ਵਿਸਤ੍ਰਿਤ ਵੇਰਵਾ ਦਿਓ। ‘ ‘
ਉੱਤਰ-
ਥਲ ਮੰਡਲ, ਵਾਯੂ ਮੰਡਲ ਅਤੇ ਜਲ ਮੰਡਲ ਭੌਤਿਕ ਵਾਤਾਵਰਣ (Physical Environment) ਦੇ ਤਿੰਨ ਅੰਸ਼ ਹਨ-
ਵਾਯੂਮੰਡਲ (Atmosphere)-ਇਹ ਜੀਵਨ ਰੱਖਿਅਕ ਗੈਸਾਂ ਦਾ ਇਕ ਗਿਲਾਫ਼ ਹੁੰਦਾ ਹੈ ਜੋ ਧਰਤੀ ਨੂੰ ਚਾਰੇ ਪਾਸੇ ਤੋਂ ਢੱਕੀ ਰੱਖਦਾ ਹੈ। ਇਸ ਵਿਚ O2, (ਆਕਸੀਜਨ ਗੈਸ ਹੁੰਦੀ ਹੈ ਜਿਸ ਤੋਂ ਬਿਨਾਂ ਜੀਵਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੈ। ਇਸਦਾ ਉਪਯੋਗ ਜੀਵਨ ਕਿਰਿਆਵਾਂ ਨੂੰ ਕਰਨ ਲਈ ਜ਼ਰੂਰੀ ਹੈ। ਇਸ ਵਿਚ CO2, ਵੀ ਪਾਈ ਜਾਂਦੀ ਹੈ ਜੋ ਪੌਦਿਆਂ ਲਈ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਵਾਸਤੇ ਬਹੁਤ ਜ਼ਰੂਰੀ ਹੈ। ਵਾਤਾਵਰਨ ਨੂੰ ਸ਼੍ਰੀਨ ਹਾਉਸ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਵਾਤਾਵਰਣ ਦੇ ਤਾਪਮਾਨ ਨੂੰ ਸੰਤੁਲਿਤ ਰੱਖ ਕੇ ਠੰਡਾ ਅਤੇ ਗਰਮ ਹੋਣ ਤੋਂ ਬਚਾਉਂਦਾ ਹੈ। ਇਸ ਵਿਚ O2, CO, ਤੋਂ ਇਲਾਵਾ ਜਲ ਵਾਸ਼ਪ, N2ਰ ਆਦਿ ਵੀ ਹੁੰਦੇ ਹਨ। |

ਜਲ-ਮੰਡਲ (Hydrosphere)-ਇਸ ਵਿਚ ਧਰਤੀ ਦੇ ਸਾਰੇ ਜਲ ਸਰੋਤ; ਜਿਵੇਂ ਸਮੁੰਦਰ, ਝੀਲਾਂ, ਨਦੀਆਂ ਆਦਿ ਸ਼ਾਮਿਲ ਹਨ। ਜਲ-ਮੰਡਲ ਸਾਰੇ ਜੀਵਾਂ ਦੀਆਂ ਸਰੀਰਕ, ਕਿਰਿਆਵਾਂ ਲਈ ਜਲ ਪ੍ਰਦਾਨ ਕਰਦਾ ਹੈ। ਇਸ ਦੇ ਕਾਰਨ ਹੀ ਵਾਤਾਵਰਣ ਦੀਆਂ ਤਾਪਮਾਨ ਸਥਿਤੀਆਂ ਵੀ ਔਸਤ ਪੱਧਰ ਤੇ ਹੀ ਰਹਿੰਦੀਆਂ ਹਨ।

ਥਲ-ਮੰਡਲ (Lithosphere)-ਇਸ ਦਾ ਅਰਥ ਹੈ ਧਰਤੀ ਦੀ ਸੜਾ। ਥਲ-ਮੰਡਲ ਵਿਚ ਪੌਦਿਆਂ, ਜੀਵ-ਜੰਤੂਆਂ ਅਤੇ ਸੂਖ਼ਮ ਜੀਵਾਂ ਦੇ ਵਿਕਾਸ ਲਈ ਖਣਿਜ ਤੱਤ ਅਤੇ ਮਿੱਟੀ ਮੌਜੂਦ ਹੁੰਦੀ ਹੈ। ਧਰਤੀ ਦੀਆਂ ਅਲੱਗ-ਅਲੱਗ ਥਾਂਵਾਂ ਅਤੇ ਹਾਲਤਾਂ, ਜੀਵਾਂ ਦੀ ਹੋਂਦ ਅਤੇ ਵਿਕਾਸ ਲਈ ਅਨੁਕੂਲ ਵਾਤਾਵਰਣ ਉਪਲੱਬਧ ਕਰਾਉਂਦੀਆਂ ਹਨ। |

ਪ੍ਰਸ਼ਨ 3.
ਤੁਸੀਂ ਇਸ ਗੱਲ ਦੀ ਕਿਵੇਂ ਵਿਆਖਿਆ ਕਰੋਗੇ ਕਿ ਵਾਤਾਵਰਣੀ ਸਰਗਰਮੀਆਂ ਵਿਚ ਮਨੁੱਖ ਇਕ ਵਿਚਾਰਸ਼ੀਲ ਅਤੇ ਸਮਾਜਿਕ ਭਾਈਵਾਲ ਹੈ।
ਉੱਤਰ-
ਮਨੁੱਖ, ਸਮਾਜ ਅਤੇ ਵਾਤਾਵਰਣ ਇਕ-ਦੂਸਰੇ ਨਾਲ ਸੰਬੰਧਿਤ ਹਨ। ਸਭਿਆਚਾਰਕ . ਦੇ ਅੰਸ਼, ਕੁਦਰਤੀ ਅੰਸ਼ਾਂ ਨੂੰ ਪ੍ਰਭਾਵਿਤ ਕਰਦੇ ਹਨ। ਸਾਡਾ ਵਾਤਾਵਰਣ, ਸਾਡੀਆਂ ਸਮਾਜਿਕ ਲੋੜਾਂ ਅਤੇ ਸਮਾਜਿਕ ਕਿਰਿਆਵਾਂ ਤੇ ਨਿਰਭਰ ਕਰਦਾ ਹੈ; ਜਿਵੇਂ-ਖੇਤੀਬਾੜੀ ਇਕ ਸਮਾਜਿਕ ਕਿਰਿਆ ਹੈ ਪਰ ਇਸ ਕਿਰਿਆ ਵਿਚ ਕੁਦਰਤ ਦੇ ਬਹੁਤ ਸਾਰੇ ਅੰਸ਼ ਲੋੜੀਂਦੇ ਹਨ ਅਤੇ ਪ੍ਰਭਾਵਿਤ ਹੁੰਦੇ ਹਨ, ਜਿਵੇਂ- ਸਾਨੂੰ ਖੇਤੀ ਕਰਨ ਲਈ ਪਾਣੀ ਦੀ ਲੋੜ ਹੁੰਦੀ ਹੈ ਜਿਸਨੂੰ ਪੂਰਾ ਕਰਨ ਲਈ ਨਹਿਰਾਂ ਦਾ ਨਿਰਮਾਣ ਕਰਨਾ ਪੈਂਦਾ ਹੈ। ਜਲ ਸੰਸਾਧਨਾਂ ਦੀ ਲੋੜ ਤੋਂ ਵੱਧ ਵਰਤੋਂ ਕਰਨ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਡਿਗਦਾ ਜਾ ਰਿਹਾ ਹੈ। ਇਸ ਤਰ੍ਹਾਂ ਬਹੁਤ ਸਾਰੀਆਂ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਮਿੱਟੀ ਦੀ ਬਣਤਰ ਬਦਲਦੀ ਰਹਿੰਦੀ ਹੈ। ਉਦਯੋਗਾਂ ਕਾਰਨ ਵੀ ਵਾਤਾਵਰਣ ਦੇ ਵੱਖ-ਵੱਖ ਅੰਸ਼ ਜਿਵੇਂ ਜਲ, ਮਿੱਟੀ ਅਤੇ ਹਵਾ ਪ੍ਰਭਾਵਿਤ ਹੋ ਰਹੇ ਹਨ।

ਇਸ ਤਰ੍ਹਾਂ ਸਮਾਜਿਕ ਕਿਰਿਆਵਾਂ ਨਾਲ ਵਾਤਾਵਰਣ ਉੱਪਰ ਬੜਾ ਪ੍ਰਭਾਵ ਪੈਂਦਾ ਹੈ। ਸਮਾਜ ਤੇ ਮਨੁੱਖ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਬਹੁਤ ਸਾਰੀਆਂ ਗਤੀਵਿਧੀਆਂ ਵਿਚ ਹਿੱਸਾ ਪਾ ਰਹੇ ਹਨ, ਪਰ ਇਹਨਾਂ ਕਾਰਨ ਵਾਤਾਵਰਣ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਮਾਜਿਕ ਗਤੀਵਿਧੀਆਂ, ਭੌਤਿਕ ਅਤੇ ਜੈਵਿਕ ਵਾਤਾਵਰਣ ਨੂੰ ਵੀ ਪ੍ਰਭਾਵਿਤ ਕਰ ਰਹੀਆਂ ਹਨ। ਜਿਸ ਨਾਲ ਵਾਤਾਵਰਣ ਪ੍ਰਦੂਸ਼ਣ ਵੱਧ ਰਿਹਾ ਹੈ। ਇਸ ਕਰਕੇ ਵਾਤਾਵਰਣ ਨੂੰ ਬਚਾਉਣ ਲਈ ਸਮਾਜ ਦੇ ਹਰੇਕ ਪ੍ਰਾਣੀ ਦਾ ਇਹ ਫਰਜ਼ ਬਣਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਸੁਰੱਖਿਅਤ ਕਰੇ। ਆਮ ਜਨਤਾ ਦੇ ਸਹਿਯੋਗ ਨਾਲ ਹੀ ਵਾਤਾਵਰਣ ਸੁਰੱਖਿਅਣ ਪ੍ਰੋਗਰਾਮਾਂ ਨੂੰ ਸਫਲ ਬਣਾਇਆ ਜਾ ਸਕਦਾ ਹੈ। ਇਸ ਤਰ੍ਹਾਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਜੇਕਰ ਮਨੁੱਖ ਵਾਤਾਵਰਣੀ ਸਰਗਰਮੀਆਂ ਵਿੱਚ ਇਕ ਵਿਚਾਰਸ਼ੀਲ ਅਤੇ ਸਮਾਜਿਕ ਭਾਈਵਾਲ ਦੀ ਭੂਮਿਕਾ ਅਦਾ ਕਰੇ ਤਾਂ ਹੀ ਵਾਤਾਵਰਣ ਨੂੰ ਆਉਣ ਵਾਲੀਆਂ ਪੀੜੀਆਂ ਲਈ ਸੁਰੱਖਿਅਤ ਕੀਤਾ ਜਾ ਸਕਦਾ ਹੈ।

PSEB 11th Class Environmental Education Solutions Chapter 1 ਵਾਤਾਵਰਣ

ਪ੍ਰਸ਼ਨ 4.
ਜੈਵਿਕ ਵਾਤਾਵਰਣ (Biological Atmosphere) ’ਤੇ ਸੰਖੇਪ ਨੋਟ ਲਿਖੋ।
ਉੱਤਰ-
ਇਸ ਵਾਤਾਵਰਣ ਵਿਚ ਹਰ ਤਰ੍ਹਾਂ ਦੇ ਜੀਵ ਸ਼ਾਮਿਲ ਹਨ। ਇਹਨਾਂ ਨੂੰ ਖੁਰਾਕੀ ਸੰਬੰਧਾਂ ਦੇ ਆਧਾਰ ‘ਤੇ ਉਤਪਾਦਕ, ਖ਼ਪਤਕਾਰ ਅਤੇ ਨਿਖੇੜਕਾਂ ਵਿਚ ਵੰਡ ਦਿੱਤਾ ਜਾਂਦਾ ਹੈ।

ਉਤਪਾਦਕ (Producers)-ਉਤਪਾਦਕਾਂ ਵਿਚ ਹਰੇ ਪੌਦੇ, ਘਾਹ, ਝਾੜੀਆਂ, ਹਰੀਕਾਈ, ਫਾਈਟੋ ਪਲੈਂਕਟਾਨ ਅਤੇ ਗੰਧਕ ਜੀਵਾਣੁ ਆਦਿ ਸ਼ਾਮਿਲ ਹਨ। ਉਤਪਾਦਕ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਰਾਹੀਂ CO2, ਅਤੇ ਪਾਣੀ ਤੋਂ ਸੂਰਜ ਦੀ ਰੌਸ਼ਨੀ ਅਤੇ ਕਲੋਰੋਫਿਲ ਦੀ ਮੱਦਦ ਨਾਲ ਕਾਰਬਨੀ ਪਦਾਰਥਾਂ ਦਾ ਨਿਰਮਾਣ ਕਰਦੇ ਹਨ। ਗੰਧਕ ਜੀਵਾਣੂ ਆਪਣੇ ਕਾਰਬਨੀ ਭੋਜਨ ਦਾ ਨਿਰਮਾਣ ਰਸਾਇਣਿਕ ਊਰਜਾ ਦੁਆਰਾ ਕਰਦੇ ਹਨ। ਉਤਪਾਦਕ ਪੂਰੇ ਜੈਵਿਕ ਵਾਤਾਵਰਣ ਨੂੰ ਭੋਜਨ, ਆਸਰਾ ਅਤੇ ਆਕਸੀਜਨ ਦਿੰਦੇ ਹਨ। ਇਸ ਲਈ ਉਤਪਾਦਕਾਂ ਨੂੰ ਜੀਵਨ ਦੀ ਮੁੱਢਲੀ ਜ਼ਰੂਰਤ ਮੰਨਿਆ ਜਾਂਦਾ ਹੈ।

ਖ਼ਪਤਕਾਰ (Consumers)-ਮਨੁੱਖ ਸਹਿਤ ਸਾਰੇ ਜੀਵ ਖਪਤਕਾਰ ਵਰਗ ਵਿਚੋਂ ਹਨ, ਕਿਉਂਕਿ ਉਹ ਆਪਣਾ ਭੋਜਨ ਖ਼ੁਦ ਸੰਸ਼ਲੇਸ਼ਿਤ ਨਹੀਂ ਕਰ ਸਕਦੇ। ਭੋਜਨ ਦੇ ਆਧਾਰ ਤੇ ਖਪਤਕਾਰਾਂ ਨੂੰ ਹੇਠ ਲਿਖੀਆਂ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ ,

  • ਪਹਿਲੇ ਦਰਜੇ ਦੇ ਖ਼ਪਤਕਾਰ (Primary Consumer)
  • ਦੂਸਰੇ ਦਰਜੇ ਦੇ ਖ਼ਪਤਕਾਰ (Secondary Consumer)
  • ਤੀਸਰੇ ਦਰਜੇ ਦੇ ਖ਼ਪਤਕਾਰ (Tertiary Consumer)
  • ਚੌਥੇ ਦਰਜੇ ਦੇ ਖ਼ਪਤਕਾਰ (Quatenary Consumer |

ਨਿਖੇੜਕ (Decomposers)-ਉਹ ਸੂਖ਼ਮ ਜੀਵ, ਜਿਹੜੇ ਮਰੇ ਹੋਏ ਜਾਨਵਰਾਂ ਅਤੇ ਪੌਦਿਆਂ ਆਦਿ ਦੇ ਅਵਸ਼ੇਸ਼ਾਂ ਨੂੰ ਐਂਜਾਇਮਾਂ ਦਾ ਰਿਸਾਅ ਕਰਕੇ ਅਪਘਟਿਤ ਕਰਦੇ ਹਨ ਅਤੇ ਅਪਘਟਨ ਦੌਰਾਨ ਬਹੁਤ ਸਾਰੇ ਕਾਰਬਨੀ ਤੱਤ, ਗੈਸਾਂ ਅਤੇ ਅਕਾਰਬਨੀ ਤੱਤ ਪੈਦਾ ਕਰਦੇ ਹਨ, ਨੂੰ ਨਿਖੇੜਕ ਕਿਹਾ ਜਾਂਦਾ ਹੈ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਡਾਊਨ (Down) ਦੇ ‘ਸਮੱਸਿਆ ਧਿਆਨ ਚੱਕਰ ਦੇ ਪੰਜ ਪੜਾਵਾਂ ਬਾਰੇ ਚਰਚਾ ਕਰੋ ।
ਉੱਤਰ-
ਡਾਊਨ ਦੇ ‘ਸਮੱਸਿਆ ਧਿਆਨ ਚੱਕਰ’ (Issue Attention Cycle) ਅਨੁਸਾਰ, ਜਨਤਾ ਦੀ ਰੁਚੀ ਨੂੰ ਬਦਲਣ ਲਈ ਪੰਜ ਪੜਾਵਾਂ ਵਾਲਾ ਚੱਕਰ ਪੂਰਾ ਕਰਨਾ ਪੈਂਦਾ ਹੈ।
ਇਸ ਚੱਕਰ, ਦੇ ਪੰਜ ਪੜਾਅ ਅੱਗੇ ਲਿਖੇ ਹਨ –

  1. ਪਹਿਲਾ ਪੜਾਅ (First State)-ਇਹ ਉਹ ਪੜਾਅ ਹੈ ਜਿਸ ਵਿਚ ਲੋਕਾਂ ਵਿਚ ਵਾਤਾਵਰਣ ਦੀਆਂ ਸਮੱਸਿਆਵਾਂ ਲਈ ਜਾਗਰੂਕਤਾ ਨਹੀਂ ਹੁੰਦੀ ਹੈ।
  2. ਦੂਸਰਾ ਪੜਾਅ (Second Stage-ਇਸ ਪੜਾਅ ਵਿਚ ਸੰਚਾਰ ਦੇ ਵੱਖ-ਵੱਖ ਸਾਧਨਾਂ ਅਤੇ ਅਵਲੋਕਨਾਂ ਦੁਆਰਾ ਵਾਤਾਵਰਣ ਦੀਆਂ ਸਮੱਸਿਆਵਾਂ ਵੱਲ ਲੋਕਾਂ ਦਾ ਧਿਆਨ ਖਿੱਚਿਆ ਜਾਂਦਾ ਹੈ। ਇਸ ਵਿਚ ਕੁਦਰਤੀ ਸੰਸਾਧਨਾਂ ਦੇ ਵਧ ਰਹੇ ਸ਼ੋਸ਼ਣ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਹੋਣ ਵਾਲੇ ਪਤਨ ਤੋਂ ਬਚਣ ਲਈ ਪੋਸਟਰਾਂ, ਰੈਲੀਆਂ, ਨਾਟਕਾਂ, ਫਿਲਮਾਂ ਆਦਿ ਰਾਹੀਂ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
  3. ਤੀਸਰਾ ਪੜਾਅ (Third Stageਇਸ ਪੜਾਅ ਵਿਚ ਲੋਕ ਵਾਤਾਵਰਣ ਸੁਧਾਰਨ ਲਈ ਗੰਭੀਰ ਰੂਚੀ ਦਿਖਾਉਂਦੇ ਹਨ ਅਤੇ ਆਪਣਾ ਯੋਗਦਾਨ ਵੀ ਦਿੰਦੇ ਹਨ। ਇਸ ਵਿਚ ਲੋਕਾਂ ਨੂੰ ਵਾਤਾਵਰਣ ਦੇ ਅਪਘਟਨ ਦੇ ਕਾਰਨ ਸਮਝ ਵਿਚ ਆ ਜਾਂਦੇ ਹਨ ਅਤੇ ਲੋਕ ਇਹ ਵੀ ਸਮਝ ਜਾਂਦੇ ਹਨ ਕਿ ਤਕਨੀਕੀਵਿਕਾਸ ਵਾਤਾਵਰਣ ਦੇ ਸੁਧਾਰ ਦਾ ਸਹੀ ਵਿਕਲਪ ਨਹੀਂ ਹੈ। ਇਸ ਵਿਚ ਵਾਤਾਵਰਣੀ ਸਮੱਸਿਆਵਾਂ ਦੇ ਸੁਧਾਰ ਲਈ ਵਰਤੇ ਜਾ ਸਕਣ ਵਾਲੇ ਤਰੀਕਿਆਂ ਦੀ ਚੋਣ ਕੀਤੀ ਜਾਂਦੀ ਹੈ।

4. ਚੌਥਾ ਪੜਾਅ (Fourth Stage-ਇਸ ਪੜਾਅ ਵਿਚ ਲੋਕਾਂ ਦੀ ਵਾਤਾਵਰਣ ਸੁਧਾਰ ਸੰਬੰਧੀ ਰੁਚੀ ਵਿਚ ਕੰਮੀ ਆਉਣ ਲਗਦੀ ਹੈ। ਇਸ ਕਮੀ ਦੇ ਦੋ ਕਾਰਨ ਹਨ –

  • ਵਾਤਾਵਰਣ ਦੀਆਂ ਸਮੱਸਿਆਵਾਂ ਦੇ ਸੁਧਾਰ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦਾ ਉਦਾਸੀਨ (Neutral) ਰਵੱਈਆ ਅਤੇ ਸਹਿਯੋਗ ਨਾ ਦੇਣ ਕਾਰਨ, ਲੋਕਾਂ ਨੂੰ ਵਾਤਾਵਰਣ ਸੁਧਾਰ ਪ੍ਰੋਗਰਾਮ ਲਾਗੂ ਕਰਨ ਵਿਚ ਔਖ ਹੁੰਦੀ ਹੈ।
  • ਵਾਤਾਵਰਣ ਸੁਧਾਰ ਵਿਚ ਆਉਣ ਵਾਲੀ ਵਾਧੂ ਲਾਗਤ ਵੀ ਉਹਨਾਂ ਦੀ ਰੁਚੀ ਨੂੰ ਘਟਾਉਂਦੀ ਹੈ।

5. ਪੰਜਵਾਂ ਪੜਾਅ (Fifth Stage-ਇਹ ਅੰਤਿਮ ਪੜਾਅ ਹੈ ਜਿਸ ਵਿਚ ਜਨਤਾ ਦੀ ਰੁਚੀ ਸਮੇਂ-ਸਮੇਂ ਤੇ ਬਦਲਦੀ ਹੈ। ਕਦੀ ਇਹ ਘੱਟ ਹੁੰਦੀ ਹੈ ਤੇ ਕਦੀ ਇਹ ਫਿਰ ਵੱਧ ਜਾਂਦੀ ਹੈ। ਅੱਜ ਦੇ ‘ਸਮੱਸਿਆ ਧਿਆਨ ਚੱਕਰ (Issue Attention Cycle) ਦੀ ਸਥਿਤੀ ਡਾਉਨ ਦੇ ਅਨੁਸਾਰ ਵਿਚਕਾਰਲੀ ਹੈ।

ਪ੍ਰਸ਼ਨ 2.
ਭਾਰਤ ਦੇ ਅਤੀਤ ਤੇ ਅਜੋਕੇ ਰੀਤੀ-ਰਿਵਾਜਾਂ ਅਤੇ ਸਭਿਆਚਾਰ ਦਾ ਸੰਖੇਪ ਵੇਰਵਾ ਦਿਓ। ਤੁਹਾਡੀ ਸੋਚ ਅਨੁਸਾਰ ਕਿਹੜਾ ਜ਼ਿਆਦਾ ਚੰਗਾ ਹੈ ?
ਉੱਤਰ-
ਭਾਰਤੀ ਸਮਾਜ ਵਿਚ ਕੁਦਰਤ ਅਤੇ ਵਾਤਾਵਰਣ ਲਈ ਗੰਭੀਰ ਚੇਤਨਾ ਅਤੇ ਸ਼ਰਧਾ ਦੇਖਣ ਨੂੰ ਮਿਲਦੀ ਹੈ। ਮਨੁੱਖੀ ਸੰਸਕ੍ਰਿਤੀ ਅਤੇ ਵਾਤਾਵਰਣ ਇੱਕ ਸੰਤੁਲਿਤ ਕਿਰਿਆ ਦੁਆਰਾ ਆਪਸ ਵਿਚ ਜੁੜੇ ਹੋਏ ਹਨ। ਭਾਰਤ ਦੇ ਪੁਰਾਤਨ ਅਤੇ ਅਜੋਕੇ ਸਭਿਆਚਾਰ ਅਤੇ ਸੱਭਿਅਤਾ ਦਾ ਵਾਤਾਵਰਣ ਨਾਲ ਸੰਬੰਧ ਨੂੰ ਹੇਠ ਲਿਖੇ ਅਨੁਸਾਰ ਸਮਝਿਆ ਜਾ ਸਕਦਾ ਹੈ –
1. ਅਤੀਤ ਦੇ ਰੀਤੀ-ਰਿਵਾਜ ਅਤੇ ਸਭਿਆਚਾਰ (Past Customs and Cultuersਭਾਰਤ ਦੇ ਪੁਰਾਤਨ ਸਭਿਆਚਾਰ ਵਿਚ ਵਾਤਾਵਰਣ ਦੇ ਪ੍ਰਤੀ ਆਦਰ ਸਾਡੀਆਂ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਵਿਚ ਝਲਕਦਾ ਹੈ। ਪੁਰਾਤਨ ਭਾਰਤੀ ਸਭਿਆਚਾਰ ਕੁਦਰਤ ਤੇ ਆਧਾਰਿਤ ਸੀ। ਪੁਰਾਤਨ ਗਿਆਨੀ ਅਤੇ ਵੇਦ ਸ਼ਾਸਤਰੀਆਂ ਨੇ ਵੀ ਕੁਦਰਤ ਨੂੰ ਬਹੁਤ ਮਹੱਤਵਪੂਰਨ ਅਤੇ ਪਵਿੱਤਰ ਮੰਨਿਆ ਹੈ। ਰਿਗਵੇਦ ਵਿਚ ਵੀ ਕੁਦਰਤ ਦੇ ਪੰਜ ਤੱਤਾਂ (ਧਰਤੀ, ਜਲ, ਵਾਯੂ, ਉਰਜਾ ਅਤੇ ਪੁਲਾੜ ਨੂੰ ਉਦਾਹਰਣਾਂ ਸਹਿਤ ਸਪੱਸ਼ਟ ਕੀਤਾ ਗਿਆ ਹੈ। ਅਤੀਤ ਦੀਆਂ । ਪਰੰਪਰਾਵਾਂ ਵਿਚ ਮਨੁੱਖ ਦੀ ਸੰਪੰਨਤਾ ਦੇ ਲਈ ਇਹਨਾਂ ਤੱਤਾਂ ਦਾ ਸੁਰੱਖਿਅਣ ਅਤੇ ਉਪਯੋਗ ਦੀ ਵਿਵਸਥਾ ਕੀਤੀ ਗਈ ਸੀ। ਸਾਡੇ ਦੇਸ਼ ਵਿਚ ਦਰੱਖ਼ਤਾਂ ਨੂੰ ਕੱਟਣਾ ਮਨ੍ਹਾਂ ਸੀ ਕਿਉਂਕਿ ਲੋਕ ਇਹਨਾਂ ਦੀ ਪੂਜਾ ਕਰਦੇ ਸਨ।

ਭਾਰਤੀ ਦਾਰਸ਼ਨਿਕਾਂ ਦੇ ਵਿਚਾਰਾਂ ਅਨੁਸਾਰ ਮਨੁੱਖ ਅਤੇ ਬਾਕੀ ਸਾਰੇ ਜੀਵ ਵੀ ਇਕ ਹੀ ਪਰਮਾਤਮਾ ਨੇ ਬਣਾਏ ਹਨ ਅਤੇ ਸਾਰੇ ਇਕ ਤਰ੍ਹਾਂ ਦੇ ਤੱਤਾਂ ਤੋਂ ਬਣੇ ਹਨ। ਇਸ ਲਈ ਸਭ ਵਿਚ ਇਕ ਆਦਰ ਅਤੇ ਦਇਆ ਦਾ ਸੰਬੰਧ ਹੈ। ਭਾਰਤੀਆਂ ਦੇ ਵਿਚਾਰ ਅਨੁਸਾਰ ਕੋਈ ਵੀ ਵਸਤੂ ਨਿਰਜੀਵ ਨਹੀਂ ਹੈ । ਇਹ ਜੀਵਨ ਪ੍ਰਣਾਲੀ ਹੈ ਜਿਸ ਵਿਚ ਮਨੁੱਖ ਦੁਸਰੀਆਂ ਜਾਤੀਆਂ ਵਾਂਗ ਇਕ ਅੰਗ ਹੈ।

ਸਾਡੇ ਪੁਰਾਣੇ ਵੇਦ, ਉਪਨਿਸ਼ਦ ਅਤੇ ਪੁਰਾਨ ਆਦਿ ਮਨੁੱਖ ਨੂੰ ਪਰਿਸਥਿਕੀ ਅਤੇ ਵਾਤਾਵਰਣ ਸੰਹਿਤਾ ਦਾ ਉਪਦੇਸ਼ ਦਿੰਦੇ ਹਨ। ਸ਼ਾਸਤਰਾਂ ਵਿਚ ਅੱਗ, ਪਾਣੀ ਅਤੇ ਹਵਾ ਨੂੰ ਦੇਵਤਾ ਅਤੇ ਧਰਤੀ ਨੂੰ ਦੇਵੀ ਮਾਂ ਦਾ ਦਰਜਾ ਦਿੱਤਾ ਗਿਆ ਹੈ। ਅਸਮਾਨ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ। ਪੁਰਾਤਨ ਸਭਿਆਚਾਰ ਵਿਚ ਮਨੁੱਖ ਦੀ ਸੰਪੰਨਤਾ ਅਤੇ ਵਾਤਾਵਰਣ ਦੀ ਸੁਰੱਖਿਆ ਸੰਬੰਧੀ ਪ੍ਰਬੰਧ ਵੀ ਕੀਤੇ ਗਏ। ਉਪਨਿਸ਼ਦਾਂ ਰਾਹੀਂ ਕੁਦਰਤੀ ਸਾਧਨਾਂ ਦੀ ਵਰਤੋਂ ਤੇ ਰੋਕ ਲਗਾਉਣ ਦੇ ਵਿਸ਼ੇ ਨੂੰ ਵੀ ਸਮਝਾਇਆ ਗਿਆ ਹੈ। ਈਸ਼ਾ ਉਪਨਿਸ਼ਦ (Isha Upnished) ਅਨੁਸਾਰ ““ਇਹ ਸਾਰਾ ਸੰਸਾਰ ਤੇ ਇਸ ਦੀਆਂ ਪ੍ਰਜਾਤੀਆਂ ਸਾਰੇ ਇਕ ਹੀ ਪ੍ਰਮਾਤਮਾ ਨਾਲ ਜੁੜੀਆਂ ਹੋਈਆਂ ਹਨ। ਇਸ ਲਈ ਕੋਈ ਪ੍ਰਜਾਤੀ ਦੂਸਰੀ ਪ੍ਰਜਾਤੀ ਦਾ ਦਮਨ ਨਾ ਕਰੇ।”

2. ਅਜੋਕੇ ਰੀਤੀ-ਰਿਵਾਜ ਅਤੇ ਸਭਿਆਚਾਰ (Present Customs and Culturesਅਜੋਕੇ ਸਭਿਆਚਾਰ ਅਤੇ ਅਜੋਕੀ ਸੱਭਿਅਤਾ ਦਾ ਵੀ ਵਾਤਾਵਰਣ ਦੇ ਨਾਲ ਅਟੁੱਟ ਸੰਬੰਧ ਹੈ। ਅੱਜ ਵੀ ਵੱਖ-ਵੱਖ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਦਾ ਖਾਣ-ਪੀਣ, ਰਹਿਣ-ਸਹਿਣ, ਬੋਲਚਾਲ ਆਦਿ ਵਾਤਾਵਰਣ ਦੀਆਂ ਹਾਲਤਾਂ ਤੇ ਨਿਰਭਰ ਕਰਦਾ ਹੈ।

ਜੰਮੂ-ਕਸ਼ਮੀਰ ਦੇ ਲੋਕ ਠੰਡ ਤੋਂ ਬਚਣ ਲਈ ਕਾਹਵਾ ਪੀਂਦੇ ਹਨ, ਫਿਰਨ ਪਹਿਨਦੇ ਹਨ ਅਤੇ ਕਾਂਗੜੀ ਦਾ ਉਪਯੋਗ ਕਰਦੇ ਹਨ। ਦੂਸਰੇ ਪਾਸੇ ਰਾਜਸਥਾਨ ਦੇ ਲੋਕ ਮਨੁੱਖ) ਗਰਮੀ ਤੋਂ ਬਚਣ ਲਈ ਲੰਬੀ ਪਗੜੀ, ਵੱਡੀਆਂ-ਵੱਡੀਆਂ ਮੁੱਛਾਂ ਅਤੇ ਔਰਤਾਂ ਲੰਬੇ ਘੁੰਡ ਕੱਢ ਕੇ ਰੱਖਦੇ ਹਨ। ਨਾਲ ਹੀ ਦੱਖਣ ਭਾਰਤ ਦੋ ਲੋਕ ਗਰਮੀ ਅਤੇ ਹੁੰਮਸ ਭਰੇ ਵਾਤਾਵਰਣ ਵਿਚ ਰਹਿਣ ਲਈ ਸੂਤੀ ਕੱਪੜਿਆਂ ਦੀ ਵਰਤੋਂ ਕਰਦੇ ਹਨ ਅਤੇ ਨਾਲ ਇਕ ਅੰਗਵਸਤਰ ਆਪਣੇ ਮੋਢੇ ਤੇ ਰੱਖਦੇ ਹਨ।
ਹਰ ਵਿਅਕਤੀ ਦੀ ਭਾਸ਼ਾ, ਖਾਣ-ਪੀਣ ਦੀਆਂ ਆਦਤਾਂ ਵਿਚ ਸੱਭਿਅਤਾ ਦਾ ਪ੍ਰਭਾਵ ਦਿਖਾਈ ਦਿੰਦਾ ਹੈ। ਦੋਨਾਂ ਸੱਭਿਅਤਾਵਾਂ ਦੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਵਾਤਾਵਰਣ ਸੁਰੱਖਿਅਣ ਲਈ ਅਤੀਤ ਦੇ ਰੀਤੀ-ਰਿਵਾਜ ਅਤੇ ਸਭਿਆਚਾਰ ਹੀ ਸਹੀ ਸਨ ਕਿਉਂਕਿ ਪੁਰਾਤਨ ਲੋਕ ਕੁਦਰਤੀ ਸੰਸਾਧਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਦੇ ਸਨ ਅਤੇ ਉਸਦੇ ਸੁਰੱਖਿਅਣ ਅਤੇ ਸੰਭਾਲ ਤੇ ਜ਼ੋਰ ਦਿੰਦੇ ਸਨ।

PSEB 11th Class Environmental Education Solutions Chapter 1 ਵਾਤਾਵਰਣ

ਪਰ ਅਜੋਕੇ ਭਾਰਤ ਵਿਚ ਵੱਧਦੀ ਹੋਈ ਆਬਾਦੀ ਅਤੇ ਉਦਯੋਗਿਕ ਵਿਕਾਸ ਨੇ ਕੁਦਰਤੀ ਸੰਸਾਧਨਾਂ ਦੀ ਬੇਲੋੜੀ ਵਰਤੋਂ ਨੂੰ ਵਧਾ ਦਿੱਤਾ ਹੈ । ਜਿੱਥੇ ਲੋਕ ਪੁਰਾਣੇ ਸਮੇਂ ਵਿਚ ਦਰੱਖ਼ਤਾਂ ਨੂੰ ਪੂਜਦੇ ਸਨ, ਅਜੋਕੇ ਯੁੱਗ ਵਿਚ ਲੋੜਾਂ ਦੀ ਪੂਰਤੀ ਲਈ · ਅੰਨੇਵਾਹ ਦਰੱਖ਼ਤਾਂ ਨੂੰ ਕੱਟਿਆ ਜਾ ਰਿਹਾ ਹੈ। ਅੱਜ ਸਾਨੂੰ ਲੋੜ ਹੈ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ ਵਾਤਾਵਰਣ ਸੰਬੰਧੀ ਨਵੀਆਂ ਨੀਤੀਆਂ ਅਤੇ ਨਿਯਮ ਲਾਗੂ ਕਰਨ ਦੀ, ਤਾਂ ਜੋ ਵਾਤਾਵਰਣ ਨੂੰ ਬਚਾਇਆ ਜਾ ਸਕੇ।

PSEB 11th Class Physical Education Solutions Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ

Punjab State Board PSEB 11th Class Physical Education Book Solutions Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ Textbook Exercise Questions, and Answers.

PSEB Solutions for Class 11 Physical Education Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ

Physical Education Guide for Class 11 PSEB ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਜ਼ਿੰਦਗੀ ਦੁਆਰਾ ਪੈਦਾ ਹੋਈਆਂ ਚੁਣੌਤੀਆਂ ਨੂੰ ਕਿਸ ਤਰ੍ਹਾਂ ਨਜਿੱਠਿਆ ਜਾ ਸਕਦਾ ਹੈ ? (How the Challenges faced in our life is resolved.)
ਉੱਤਰ-
ਆਧੁਨਿਕ ਯੁਗ ਪਦਾਰਥਵਾਦੀ ਯੁੱਗ ਹੈ । ਅੱਜ ਹਰ ਇਨਸਾਨ ਪਦਾਰਥ ਇਕੱਠੇ ਕਰਨ ਦੀ ਦੌੜ ਵਿਚ ਏਨਾ ਉਲਝਿਆ ਹੋਇਆ ਹੈ ਕਿ ਉਸ ਕੋਲ ਆਪਣੇ ਲਈ ਵੀ ਸਮਾਂ ਨਹੀਂ ਹੈ । ਇਹ ਯੁੱਗ ਇਨਸਾਨ ਲਈ ਤਨਾਵ, ਦਬਾਵ ਤੇ ਚਿੰਤਾ ਦਾ ਯੁੱਗ ਬਣ ਕੇ ਰਹਿ ਗਿਆ ਹੈ । ਇਸ ਲਈ ਜ਼ਿਆਦਾਤਰ ਵਿਅਕਤੀ ਖੁਸ਼ੀ ਨਾਲ ਭਰਪੂਰ ਅਤੇ ਫਲਦਾਇਕ ਜੀਵਨ ਨਹੀਂ ਗੁਜ਼ਾਰ ਰਹੇ ਹਨ | ਅਜਿਹੇ ਰੁਝੇਵਿਆਂ ਭਰੇ ਜੀਵਨ ਕਾਰਨ ਹਰੇਕ ਵਿਸ਼ੇ ਦੀਆਂ ਧਾਰਨਾਵਾਂ ਵਿੱਚ ਤਬਦੀਲੀਆਂ ਹੋ ਰਹੀਆਂ ਹਨ ਜਿਸ ਨਾਲ ਸਰੀਰਿਕ ਸਿੱਖਿਆ ਦੇ ਖੇਤਰ ਵਿੱਚ ਵੀ ਵਿਸਥਾਰ ਹੋਇਆ ਹੈ । ਅੱਜ ਸਰੀਰਿਕ ਸਿੱਖਿਆ ਦਾ ਸੰਬੰਧ ਸਰੀਰਿਕ ਕਸਰਤਾਂ ਦੇ ਨਾਲ-ਨਾਲ ਮਨੁੱਖ ਦੇ ਜੀਵਨ ਦੇ ਹਰ ਪੱਖ ਨਾਲ ਹੈ | ਸਰੀਰਿਕ ਸਿੱਖਿਆ ਇਨਸਾਨ ਨੂੰ ਆਪਣਾ ਰੁਝੇਵਿਆਂ ਭਰਿਆ ਜੀਵਨ ਠੀਕ ਢੰਗ ਨਾਲ ਬਤੀਤ ਕਰਨ ਲਈ ਉਸ ਦੀ ਮੱਦਦ ਕਰਦੀ ਹੈ ।

ਇਸ ਨਾਲ ਇਨਸਾਨ ਸਰੀਰਿਕ ਕੌਸ਼ਲਾਂ, ਸਰੀਰ ਦੀ ਜਾਣਕਾਰੀ, ਜੀਵਨ-ਮੁੱਲ ਅਤੇ ਸਿਹਤਮੰਦ ਜੀਵਨ ਬਤੀਤ ਕਰਨ ਦੇ ਗੁਣ ਪ੍ਰਾਪਤ ਕਰਦਾ ਹੈ । ਇਨ੍ਹਾਂ ਗੁਣਾਂ ਨਾਲ ਵਿਅਕਤੀ ਵਿੱਚ ਹੌਸਲਾ ਪੈਦਾ ਹੁੰਦਾ ਹੈ ਅਤੇ ਉਹ ਜੀਵਨ ਦੀਆਂ ਔਕੜਾਂ ਨੂੰ ਹੌਸਲੇ ਨਾਲ ਨਜਿੱਠਣ ਦੇ ਕਾਬਿਲ ਬਣਦਾ ਹੈ । ਇਸ ਤਰ੍ਹਾਂ ਅੱਜ ਦੇ ਮਸ਼ੀਨੀ ਯੁੱਗ ਅਤੇ ਕਿਰਿਆਹੀ ਜ਼ਿੰਦਗੀ ਦੁਆਰਾ ਪੈਦਾ ਹੋਈਆਂ ਚੁਣੌਤੀਆਂ ਨੂੰ ਕੇਵਲ ਸਰੀਰਿਕ ਸਿੱਖਿਆ ਰਾਹੀਂ ਅਤੇ ਸਰੀਰਿਕ ਕਸਰਤਾਂ ਕਰਨ ਨਾਲ ਹੀ ਨਜਿੱਠਿਆ ਜਾ ਸਕਦਾ ਹੈ ।

PSEB 11th Class Physical Education Solutions Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ

ਪ੍ਰਸ਼ਨ 2.
ਸਰੀਰਿਕ ਸਿੱਖਿਆ ਦੀ ਪਰਿਭਾਸ਼ਾ ਲਿਖੋ । (Define Physical Education.)
ਉੱਤਰ-
ਸਰੀਰਕ ਸਿੱਖਿਆ ਦੀ ਕੋਈ ਇੱਕ ਪਰਿਭਾਸ਼ਾ ਦੇਣਾ ਬਹੁਤ ਮੁਸ਼ਕਲ ਕੰਮ ਹੈ । ਸਰੀਰਿਕ ਸਿੱਖਿਆ ਦੇ ਰੂਪਾਂ, ਕੰਮਾਂ ਅਤੇ ਉਸ ਸੰਬੰਧੀ ਵਿਚਾਰਧਾਰਾਵਾਂ ਵਿੱਚ ਲਗਾਤਾਰ ਤਬਦੀਲੀਆਂ ਰਹੀਆਂ ਹਨ | ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤਕ ਇਸ ਨੇ ਵਿਅਕਤੀ, ਸਮਾਜ ਅਤੇ ਦੇਸ਼ ਦੀਆਂ ਲੋੜਾਂ ਅਨੁਸਾਰ ਇਕ ਵਿਸ਼ੇਸ਼ ਸਰੀਰਕ ਸਿੱਖਿਆ ਪ੍ਰਣਾਲੀ ਨੂੰ ਅਪਣਾਇਆ ਹੈ। ਅਤੇ ਇਸ ਯੁੱਗ ਵਿਚ ਪ੍ਰਣਾਲੀ ਬਦਲ ਗਈ ਹੈ । ਇਹੀ ਕਾਰਨ ਹੈ ਕਿ ਸਰੀਰਕ ਸਿੱਖਿਆ ਦੀਆਂ ਵੱਖ-ਵੱਖ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਹਨ ।

ਚਾਰਲਸ ਏ. ਬੂਚਰ ਦੇ ਵਿਚਾਰ ਅਨੁਸਾਰ, “ਸਰੀਰਕ ਸਿੱਖਿਆ ਸਮੁੱਚੀ ਸਿੱਖਿਆ ਦੀ ਕਿਰਿਆ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਉੱਦਮ ਦੇ ਖੇਤਰ ਵਿਚ ਇਸ ਦਾ ਉਦੇਸ਼ ਸਰੀਰਕ, ਮਾਨਸਿਕ, ਭਾਵਾਤਮਕ ਅਤੇ ਸਮਾਜਿਕ ਰੂਪ ਤੋਂ ਸੰਪੂਰਨ ਨਾਗਰਿਕਾਂ ਦਾ, ਅਜਿਹੀਆਂ ਸਰੀਰਕ ਕਿਰਿਆਵਾਂ ਦੇ ਮਾਧਿਅਮਾਂ ਰਾਹੀਂ ਵਿਕਾਸ ਕਰਨਾ ਜਿਨ੍ਹਾਂ ਦੀ ਚੋਣ ਇਨ੍ਹਾਂ ਉਦੇਸ਼ਾਂ ਨੂੰ ਸਾਹਮਣੇ ਰੱਖ ਕੇ ਕੀਤੀ ਜਾਏ ।” (Charles A. Bucher)
(“Physical Education, an integral part of the total education process, is a field of endeavour which has as its aim the development of physically, mentally, emotionally and socially fit citizens through the medium of the physical activities, which have been selected with a view of realise the outcomes.”) ।
ਸਾਧਾਰਨ ਸਿੱਖਿਆ ਅਤੇ ਸਰੀਰਕ ਸਿੱਖਿਆ ਬਾਰੇ ਉਪਰੋਕਤ ਵਿਚਾਰਾਂ ਰਾਹੀਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਸਰੀਰਕ ਸਿੱਖਿਆ ਅਤੇ ਸਾਧਾਰਨ ਸਿੱਖਿਆ ਦੋਹਾਂ ਦੇ ਉਦੇਸ਼ ਇਕ ਦੂਜੇ ਤੋਂ ਵੱਖਰੇ ਨਹੀਂ ਹਨ । ਸਾਧਾਰਨ ਸਿੱਖਿਆ ਰਾਹੀਂ ਇਨ੍ਹਾਂ ਉਦੇਸ਼ਾਂ ਨੂੰ ਜਮਾਤ ਦੇ ਕਮਰੇ ਵਿਚ ਦਿੱਤੇ ਗਏ ਭਾਸ਼ਣਾਂ ਰਾਹੀਂ ਅਤੇ ਅਧਿਐਨ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ ਜਦ ਕਿ ਸਰੀਰਕ ਸਿੱਖਿਆ ਵਿਚ ਇਨ੍ਹਾਂ ਉਦੇਸ਼ਾਂ ਨੂੰ ਸਰੀਰਕ ਕਿਰਿਆਵਾਂ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ ।

ਸਧਾਰਨ ਸਿੱਖਿਆ ਇਕ ਅਜਿਹਾ ਗਿਆਨ ਹੈ ਜੋ ਸਰੀਰ ਨਾਲ ਸੰਬੰਧ ਰੱਖਦਾ ਹੈ । ਸਰੀਰ ਦੀ ਬਣਤਰ, ਵਿਕਾਰ ਅਤੇ ਵਾਧੇ ਨੂੰ ਸੋਧ ਦਿੰਦਾ ਹੈ ਅਤੇ ਇਸ ਦਾ ਸਾਧਨ ਸਰੀਰਕ ਕਿਰਿਆਵਾਂ ਹੀ ਹਨ। ਇਸ ਬਾਰੇ ਵੱਖ-ਵੱਖ ਵਿਦਵਾਨਾਂ ਨੇ ਵੱਖਵੱਖ ਪਰਿਭਾਸ਼ਾਵਾਂ ਦਿੱਤੀਆਂ ਜਿਨ੍ਹਾਂ ਵਿਚੋਂ ਕੁਝ ਇਸ ਤਰ੍ਹਾਂ ਹਨ-
ਡੀ. ਓਬਰਟਿਊਫਰ ਦੇ ਅਨੁਸਾਰ, “ਸਰੀਰਕ ਸਿੱਖਿਆ ਉਨ੍ਹਾਂ ਸਾਰਿਆਂ ਤਜਰਬਿਆਂ ਦਾ ਜੋੜ ਹੈ ਜੋ ਕਿਸੇ ਵਿਅਕਤੀ ਨੂੰ ਸਰੀਰਕ ਹਰਕਤ ਰਾਹੀਂ ਪ੍ਰਾਪਤ ਹੁੰਦੇ ਹਨ ।
(“Physical education is the sum of those experiences which come to the individual through movement.”) (D. Oberteuffer)
ਆਰ. ਕੈਸਿਡੀ ਦੇ ਸ਼ਬਦਾਂ ਵਿਚ, “ਸਰੀਰਕ ਸਿੱਖਿਆ ਉਨ੍ਹਾਂ ਸਾਰੀਆਂ ਤਬਦੀਲੀਆਂ ਦਾ ਜੋੜ ਹੈ ਜੋ ਵਿਅਕਤੀ ਵਿਚ ਹਰਕਤ ਰਾਹੀਂ ਆਉਂਦੀਆਂ ਹਨ ।
(“’Physical education is the sum of change in the individual caused by experiences which bring in motor activity.”) (R. Cassidy)
ਜੇ. ਬੀ. ਨੈਸ਼ ਲਿਖਦੇ ਹਨ, “ਸਰੀਰਕ ਸਿੱਖਿਆ ਵਿੱਦਿਆ ਦੇ ਸਮੁੱਚੇ ਖੇਤਰ ਦਾ ਉਹ ਹਿੱਸਾ ਹੈ ਜੋ ਵੱਡੇ ਪੱਠਿਆਂ ਦੇ ਕਾਰਜਾਂ ਦੇ ਪ੍ਰਤੀਕਿਰਿਆਵਾਂ ਨਾਲ ਸੰਬੰਧ ਰੱਖਦਾ ਹੈ ।”
(“Physical education is that phase of the whole field of education that deals with big muscles activities and their related responses.”’) (J.B. Nash)
ਜੇ. ਐੱਫ. ਵਿਲੀਅਮਜ਼ ਦੇ ਅਨੁਸਾਰ, “ਸਰੀਰਕ ਸਿੱਖਿਆ ਵਿਅਕਤੀ ਦੀਆਂ ਕੁੱਲ ਸਰੀਰਕ ਕਿਰਿਆਵਾਂ ਦਾ ਜੋੜ ਹੈ ਜਿਹੜੀਆਂ ਕਿ ਆਪਣੀ ਭਿੰਨਤਾ ਅਨੁਸਾਰ ਚੁਣੀਆਂ ਜਾਂਦੀਆਂ ਹਨ ਅਤੇ ਆਪਣੇ ਮੰਤਵ ਅਨੁਸਾਰ ਵਰਤੀਆਂ ਜਾਂਦੀਆਂ ਹਨ ।’’
(“Physical education is the sum of man’s physical activities selected as to kind and conducted as to outcomes.”) (J.F. Williams)
ਚਾਰਲਸ ਏ. ਬੂਚਰ ਅਨੁਸਾਰ, “ਸਰੀਰਕ ਸਿੱਖਿਆ ਸਮੁੱਚੀ ਸਿੱਖਿਆ ਦੀ ਕਿਰਿਆ ਦਾ ਇਕ ਅਨਿੱਖੜਵਾਂ ਅੰਗ ਹੈ ਜਿਸ ਦਾ ਮੰਤਵ ਸਰੀਰਕ, ਮਾਨਸਿਕ, ਜਜਬਾਤੀ ਅਤੇ ਸਮਾਜੀ ਤੌਰ ਤੇ ਠੀਕ ਸ਼ਹਿਰੀ ਪੈਦਾ ਕਰਨਾ ਹੈ । ਇਸ ਟੀਚੇ ਤੇ ਪਹੁੰਚਣ ਲਈ ਸਰੀਰਕ ਕਿਰਿਆਵਾਂ ਦਾ ਸਥਾਨ ਚੁਣਿਆ ਗਿਆ ਹੈ ਤਾਂ ਜੋ ਇਸ ਟੀਚੇ ਨੂੰ ਪਾ ਸਕੀਏ ।”
(“Physical Education, an integral part of the total education process is a field of endeavour which has as its aim the development of physically, mentally, emotionally and socially fit citizens through the medium of the social activities, which have been selected with a view to realising these outcomes.”) (Charles A. Bucher)
ਜੇ. ਆਰ. ਸ਼ਰਮਨ ਅਨੁਸਾਰ ਸਰੀਰਕ ਸਿੱਖਿਆ ਵਿੱਦਿਆ ਦਾ ਉਹ ਅੰਗ ਹੈ ਜੋ ਸਰੀਰਕ ਕਿਰਿਆਵਾਂ ਰਾਹੀਂ ਵਿਅਕਤੀ ਦੇ ਆਚਰਨ ਤੇ ਤੌਰ-ਤਰੀਕਿਆਂ ਨੂੰ ਸੋਧ ਦਿੰਦਾ ਹੈ।”
(“Physical education is that part of education which takes place through activities which involve that motor mechanism of the human body and which results in the individual’s formulating behaviour patterns.”’) (J.R. Sharman)
ਐੱਚ. ਸੀ. ਚੱਕ ਦੇ ਅਨੁਸਾਰ, “ਸਰੀਰਕ ਸਿੱਖਿਆ, ਸਿੱਖਿਆ ਦੇ ਸਧਾਰਣ ਕਾਰਜਕ੍ਰਮ ਦਾ ਇਕ ਭਾਗ ਹੈ, ਜਿਸਦਾ ਸੰਬੰਧ ਸਰੀਰਕ ਕਿਆ ਕਲਾਪਾਂ ਦੁਆਰਾ ਬੱਚਿਆਂ ਦਾ ਵਾਧਾ, ਵਿਕਾਸ ਅਤੇ ਸਿੱਖਿਆ ਨਾਲ ਹੈ । ਇਹ ਸਰੀਰਕ ਕ੍ਰਿਆ ਕਲਾਪਾਂ ਦੁਆਰਾ ਬੱਚਿਆਂ ਦੀ ਸੰਪੂਰਨ ਸਿੱਖਿਆ ਹੈ । ਸਰੀਰਕ ਕਿਰਿਆਵਾਂ ਸਾਧਨ ਹਨ ਅਤੇ ਉਸਦੀ ਚੋਣ ਅਤੇ ਪ੍ਰਯੋਗ ਇਸ ਪ੍ਰਕਾਰ ਕੀਤੀ ਜਾਂਦੀ ਹੈ ਕਿ ਉਸਦਾ ਪ੍ਰਭਾਵ ਬੱਚੇ ਦੇ ਜੀਵਨ ਦੇ ਹਰੇਕ ਪਹਿਲ, ਸਰੀਰਕ ਮਾਨਸਿਕ, ਸੰਵੇਗਾਤਮਕ ਅਤੇ ਨੈਤਿਕ ਪੱਖ ‘ਤੇ ਪਵੇ ।”
(“Physical education is the part of general education programme, which is considered with growth, development and education of children through the medium of big muscle activities. It is the education of whole child by means of Physical activities. Physical activities are the tools. They are so selected and conducted as to influence every child’s life. Physically, mentally. emotionally and morally.”) (H.C. Buck) ।
ਸੀ. ਸੀ. ਕੋਵੇਲ ਦੇ ਅਨੁਸਾਰ, “ਸਰੀਰਕ ਸਿੱਖਿਆ ਵਿਅਕਤੀ ਖ਼ਾਸ ਦੇ ਸਮਾਜਿਕ ਵਿਵਹਾਰ ਵਿੱਚ ਉਹ ਪਰਿਵਰਤਨ ਹੈ। ਜੋ ਮਾਸਪੇਸ਼ੀਆਂ ਅਤੇ ਉਨ੍ਹਾਂ ਨਾਲ ਸੰਬੰਧਿਤ ਵੱਡੀ ਗਤੀਵਿਧੀ ਦੀ ਪ੍ਰੇਰਣਾ ਨਾਲ ਉਪਜਦਾ ਹੈ !”
(“Physical education is the social process of change in the behaviour of human organism, originating primarily from the stimulums of social, big muscle, play and related activities.”) (C.C. Cowell ) ।
ਸੀ. ਐੱਲ. ਬਰਾਉਨੇਲ ਦੇ ਅਨੁਸਾਰ, ਸਰੀਰਕ ਸਿੱਖਿਆ ਉਹ ਪਰੀਪੂਰਣ ਅਤੇ ਸੰਤੁਲਿਤ ਅਨੁਭਵਾਂ ਦਾ ਜੋੜ ਹੈ ਜੋ ਵਿਅਕਤੀ ਨੂੰ ਬਹੁਪੇਸ਼ੀ ਪ੍ਰਕਿਰਿਆਵਾਂ ਵਿੱਚ ਭਾਗ ਲੈਣ ਤੋਂ ਪ੍ਰਾਪਤ ਹੁੰਦੇ ਹਨ ਅਤੇ ਉਸਦੀ ਅਭਿਵਰਤੀ ਅਤੇ ਵਿਕਾਸ ਨੂੰ ਚਰਮਸੀਮਾ ਤੱਕ ਵਧਾਉਂਦੇ ਹਨ’’ ।
(“Physical education is the accumulation of wholesome experience through participation in large muscle activities that promote optimum growth and development.’)) (C.L. Brownell,) ।
ਭਾਰਤੀ ਸਰੀਰਕ ਸਿੱਖਿਆ ਅਤੇ ਮਨੋਰੰਜਨ ਦੇ ਕੇਂਦਰੀ ਸਲਾਹਕਾਰ ਬੋਰਡ ਦੀ ਪਰਿਭਾਸ਼ਾ ਅਨੁਸਾਰ, “ਸਰੀਰਕ ਸਿੱਖਿਆ, ਸਿੱਖਿਆ ਹੀ ਹੈ । ਇਹ ਉਹ ਸਿੱਖਿਆ ਹੈ ਜਿਹੜੀ ਬੱਚੇ ਦੇ ਸੰਪੂਰਨ ਵਿਅਕਤੀਤਵ ਲਈ ਜਾਂ ਉਸ ਦੀਆਂ ਸਰੀਰਕ ਕਿਰਿਆਵਾਂ ਰਾਹੀਂ ਸਰੀਰ, ਮਨ ਅਤੇ ਆਤਮਾ ਦੇ ਪੂਰਨ ਵਿਕਾਸ ਲਈ ਦਿੱਤੀ ਜਾਂਦੀ ਹੈ ।”
(“’Physical education is education. It is education through physical activities for the development of the total personality of the child to its perfection in body, mind and spirit.”) (Central Advisory Board of Physical Education and Recreation.)
ਉੱਪਰਲੀਆਂ ਸਾਰੀਆਂ ਪਰਿਭਾਸ਼ਾਵਾਂ ਦਾ ਅਧਿਐਨ ਕਰਨ ਮਗਰੋਂ ਹੇਠ ਲਿਖੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ-

  1. ਸਰੀਰਕ ਸਿੱਖਿਆ, ਸਿੱਖਿਆ ਦਾ ਹੀ ਇਕ ਅਨਿੱਖੜਵਾਂ ਅੰਗ ਹੈ ।
  2. ਸਰੀਰਕ ਸਿੱਖਿਆ ਦਾ ਮਾਧਿਅਮ ਸਰੀਰਕ ਕਿਰਿਆਵਾਂ ਹੀ ਹਨ ।
  3. ਸਰੀਰਕ ਸਿੱਖਿਆ ਦਾ ਮਨੋਰਥ ਕੇਵਲ ਸਰੀਰ ਨੂੰ ਸਿਹਤਮੰਦ ਅਤੇ ਸੁੰਦਰ ਬਣਾਉਣ ਦਾ ਹੀ ਨਹੀਂ ਹੈ । ਇਹ ਇਕ | ਅਜਿਹਾ ਸਿੱਖਿਆ ਪ੍ਰਬੰਧ ਹੈ ਜਿਸ ਨਾਲ ਮਨੁੱਖ ਦਾ ਬਹੁਮੁਖੀ ਵਿਕਾਸ ਹੋ ਸਕੇ ।
  4. ਅੱਜ ਦੀ ਸਰੀਰਕ ਸਿੱਖਿਆ ਯੋਜਨਾਬੱਧ ਹੈ ਅਤੇ ਵਿਗਿਆਨਿਕ ਸਿਧਾਂਤਾਂ ਉੱਤੇ ਆਧਾਰਿਤ ਹੈ ।

PSEB 11th Class Physical Education Solutions Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ

ਪਸ਼ਨ 3.
ਸਰੀਰਿਕ ਸਿੱਖਿਆ ਦਾ ਕੀ ਟੀਚਾ ਹੈ ? (What is the aim of Physical Education ?)
ਉੱਤਰ-
ਸਰੀਰਕ ਸਿੱਖਿਆ ਦਾ ਟੀਚਾ (Aim of Physical Education)
ਸਰੀਰਕ ਸਿੱਖਿਆ ਦੇ ਟੀਚੇ ਸੰਬੰਧੀ ਵੱਖ-ਵੱਖ ਵਿਦਵਾਨਾਂ ਨੇ ਆਪਣੇ-ਆਪਣੇ ਢੰਗ ਨਾਲ ਆਪਣੇ ਵਿਚਾਰ ਪ੍ਰਗਟਾਏ ਹਨ । ਇਹਨਾਂ ਵਿਚੋਂ ਪ੍ਰਮੁੱਖ ਵਿਦਵਾਨਾਂ ਦੇ ਵਿਚਾਰ ਹੇਠਾਂ ਲਿਖੇ ਹਨ-
ਜੇ. ਐਫ. ਵਿਲੀਅਮਜ਼ ਦੇ ਅਨੁਸਾਰ, “ਸਰੀਰਕ ਸਿੱਖਿਆ ਦਾ ਟੀਚਾ ਇਕ ਕੁਸ਼ਲ ਅਗਵਾਈ, ਉੱਚਿਤ ਸਹੂਲਤਾਂ ਅਤੇ ਕਾਫੀ ਸਮਾਂ ਦੁਆਉਣਾ ਹੈ ਜਿਸ ਨਾਲ ਵਿਅਕਤੀ ਜਾਂ ਸੰਗਠਨਾਂ ਨੂੰ ਇਸ ਤਰ੍ਹਾਂ ਦੀਆਂ ਸਥਿਤੀਆਂ ਵਿਚ ਭਾਗ ਲੈਣ ਦਾ ਅਵਸਰ ਮਿਲ ਸਕੇ ਜੋ ਸਰੀਰਕ ਰੂਪ ਨਾਲ ਆਨੰਦਦਾਇਕ, ਮਾਨਸਿਕ ਰੂਪ ਨਾਲ ਪ੍ਰੇਰਕ ਤੇ ਸੰਤੋਖਜਨਕ ਅਤੇ ਸਮਾਜਿਕ ਰੂਪ ਨਾਲ ਤੰਦਰੁਸਤ ਹੋਣ ।”
(“’Physical Education should aim to provide the skilled leadership, adequate facilities and ample time. For affording full opportunity for individuals and groups to participate in situation that are physically wholesome, mentally stimulating and satisfying and socially sound.”) (J.F. Williams)
ਜੇ. ਆਰ. ਸ਼ਰਮਨ ਦੇ ਅਨੁਸਾਰ, ਸਰੀਰਕ ਸਿੱਖਿਆ ਦਾ ਉਦੇਸ਼ ਲੋਕਾਂ ਦੇ ਅਨੁਭਵਾਂ ਨੂੰ ਇਸ ਸੀਮਾ ਤਕ ਪ੍ਰਭਾਵਿਤ ਕਰਨਾ ਹੈ ਕਿ ਹਰੇਕ ਵਿਅਕਤੀ ਆਪਣੀ ਸਮਰੱਥਾ ਅਨੁਸਾਰ ਸਮਾਜ ਵਿਚ ਠੀਕ ਤਰ੍ਹਾਂ ਰਹਿ ਸਕੇ, ਆਪਣੀਆਂ ਲੋੜਾਂ ਨੂੰ ਵਧਾ ਸਕੇ ਤੇ ਸੁਧਾਰ ਸਕੇ ਅਤੇ ਲੋਕਾਂ ਨੂੰ ਸੰਤੁਸ਼ਟ ਕਰਨ ਦੀ ਆਪਣੀ ਯੋਗਤਾ ਵਿਕਸਿਤ ਕਰ ਸਕੇ ।”
(“The aim of physical education is to influence the experiences of persons to the extent that each individual with in the limits of his capacity may be helped to adjust successfully in society, to increase and improve his wants and to develop the ability to satisfy his wants.”) (J.R. Sharman)
1. ਐੱਚ. ਕਲਰਕ (H. Clarke) ਨੇ ਉਦੇਸ਼ਾਂ ਨੂੰ ਨਿਮਨ ਤਿੰਨ ਭਾਗਾਂ ਵਿੱਚ ਵੰਡਿਆ ਹੈ

  • ਸਰੀਰਕ ਤੰਦਰੁਸਤੀ ਵਿੱਚ ਵਾਧਾ,
  • ਸਮਾਜਿਕ ਗੁਣਾਂ ਵਿੱਚ ਵਾਧਾ,
  • ਸੰਸਕ੍ਰਿਤੀ ।

(According to H. Clarke mentions only three objectives of Physical education.)

  • Physical fitness,
  • Social efficiency,
  • Culture.

2. ਹੇਰਿੰਗਟਨ (Hethrington) ਨੇ ਪੰਜ ਉਦੇਸ਼ ਦੱਸੇ ਹਨ-

  • ਤੁਰੰਤ ਉਦੇਸ਼,
  • ਦੂਰਵਰਤੀ ਉਦੇਸ਼,
  • ਵਿਕਾਸਾਤਮਕ ਉਦੇਸ਼,
  • ਸਮਾਜਿਕ ਸਤਰ ਉਦੇਸ਼,
  • ਸਰੀਰਕ ਸਥਿਤੀ ਦਾ ਨਿਯੰਤਰਣ ।

(According to Hethrington classifies the five objectives of Physical education :

  • Immediate objectives,
  • Remote objectives,
  • Development objectives,
  • Social standard objectives,
  • Objectives in control of health conditions.

ਸਰੀਰਕ ਸਿੱਖਿਆ ਦੇ ਸਲਾਹਕਾਰ ਬੋਰਡ ਦੇ ਵਿਚਾਰ (Views of Central Advisory Board of Physical Education-“ਸਰੀਰਕ ਸਿੱਖਿਆ ਦਾ ਉਦੇਸ਼ ਹਰੇਕ ਬੱਚੇ ਨੂੰ ਸਰੀਰਕ, ਮਾਨਸਿਕ ਅਤੇ ਭਾਵਾਤਮਕ ਤੌਰ ‘ਤੇ ਯੋਗ ਬਣਾਉਣਾ ਹੈ ਅਤੇ ਉਸ ਵਿਚ ਇਸ ਤਰ੍ਹਾਂ ਦੇ ਨਿੱਜੀ ਅਤੇ ਸਮਾਜਿਕ ਗੁਣ ਵਿਕਸਿਤ ਕਰਨਾ ਹੈ ਜਿਸ ਨਾਲ ਉਹ ਸਮਾਜ ਦੇ ਦੂਜੇ ਮੈਂਬਰਾਂ ਦੇ ਨਾਲ ਪ੍ਰਸੰਨਤਾ ਪੂਰਵਕ ਰਹਿ ਸਕੇ ਅਤੇ ਚੰਗਾ ਨਾਗਰਿਕ ਬਣ ਸਕੇ ।”
(“The aim of physical education is to make every child physically, mentally and constitutionally fit and also to develop in him such personal and social qualities as will him live happily with others and build him up as a good citizen.”) | ਸਰੀਰਕ ਸਿੱਖਿਆ ਕਾਲਜਾਂ ਦੇ ਪ੍ਰਿੰਸੀਪਲਾਂ ਦੀ ਕਾਨਫਰੰਸ ਵਿਚ ਪ੍ਰਗਟ ਕੀਤੇ ਗਏ ਵਿਚਾਰ (Views expressed in conference of principals of Physical Training Colleges)-ਸਰੀਰਕ ਸਿੱਖਿਆ ਦਾ ਉਦੇਸ਼ ਅਜਿਹੇ ਮੌਕੇ ਪੈਦਾ ਕਰਨਾ ਹੋਣਾ ਚਾਹੀਦਾ ਹੈ, ਜੋ ਕਿ ਭਾਰਤ ਦੇ ਬੱਚਿਆਂ ਤੇ ਨੌਜਵਾਨਾਂ ਦੇ ਤਨ, ਮਨ ਤੇ ਸਰੀਰਕ ਗਠਨ ਨੂੰ ਪ੍ਰਪੱਕ ਕਰਨ ਤੇ ਉਨ੍ਹਾਂ ਵਿਚ ਅਜਿਹੀਆਂ ਯੋਗਤਾਵਾਂ ਤੇ ਰੁਚੀਆਂ ਦਾ ਵਿਕਾਸ ਕਰਨ, ਜੋ ਕਿ ਬਦਲਦੇ ਸਮਾਜ ਵਿਚ ਉਨ੍ਹਾਂ ਦੇ ਲੰਮੇ ਤੇ ਰਚਨਾਤਮਕ ਜੀਵਨ ਲਈ ਸਹਾਈ ਹੋ ਸਕਣ ।”
(“Physical Education should aim to provide opportunities that will make the children and youth of India, Physically, mentally and constitutionally fit and develop in them the skills and attitudes conducive to long, happy and creating living in the changing society.”)
ਸਿੱਟਾ (Conclusion) – ਉਪਰੋਕਤ ਪਰਿਭਾਸ਼ਾਵਾਂ ਦੇ ਅਧਿਐਨ ਤੋਂ ਅਸੀਂ ਇਸ ਸਿੱਟੇ ਤੇ ਪੁੱਜਦੇ ਹਾਂ ਕਿ ਸਰੀਰਕ ਸਿੱਖਿਆ ਦਾ ਟੀਚਾ ਮਨੁੱਖ ਦਾ ਪੂਰਨ ਵਿਕਾਸ ਕਰਨਾ ਹੈ । ਲਗਪਗ ਸਾਰੇ ਵਿਦਵਾਨ ਇਸ ਵਿਚਾਰ ਨਾਲ ਸਹਿਮਤ ਹਨ ਕਿ

ਸਰੀਰਕ ਸਿੱਖਿਆ ਦੇ ਮਾਧਿਅਮ ਨਾਲ ਮਨੁੱਖਾਂ ਵਿਚ ਇਸ ਤਰ੍ਹਾਂ ਦੇ ਗੁਣ ਵਿਕਸਿਤ ਕੀਤੇ ਜਾਣ ਜਿਨ੍ਹਾਂ ਨਾਲ ਉਹਨਾਂ ਦਾ ਸਰੀਰਕ, ਮਾਨਸਿਕ ਅਤੇ ਭਾਵਾਤਮਕ ਵਿਕਾਸ ਹੋ ਸਕੇ ।

PSEB 11th Class Physical Education Solutions Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ

ਪ੍ਰਸ਼ਨ 4.
ਸਰੀਰਿਕ ਸਿੱਖਿਆ ਦੇ ਕੋਈ ਤਿੰਨ ਉਦੇਸ਼ਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿਓ । (Write the objectives of Physical Education in detail.)
ਉੱਤਰ-
ਸਰੀਰਕ ਸਿੱਖਿਆ ਦੇ ਉਦੇਸ਼ (Objectives of Physical Education)
ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਟੀਚਾ (Aim) ਅੰਤਿਮ ਨਿਸ਼ਾਨਾ ਹੁੰਦਾ ਹੈ, ਜਿਸ ਦੀ ਪ੍ਰਾਪਤੀ ਲਈ ਕੁਝ ਉਦੇਸ਼ (Objectives) ਹੁੰਦੇ ਹਨ | ਆਮ ਤੌਰ ‘ਤੇ ਟੀਚਾ ਇਕ ਹੁੰਦਾ ਹੈ ਪਰ ਉਸ ਨੂੰ ਪ੍ਰਾਪਤ ਕਰਨ ਲਈ ਉਦੇਸ਼ ਅਨੇਕਾਂ ਹੋ ਸਕਦੇ ਹਨ । ਇਸੇ ਤਰ੍ਹਾਂ ਸਰੀਰਕ ਸਿੱਖਿਆ ਦਾ ਟੀਚਾ ਤਾਂ ਇਕ ਹੈ ਅਤੇ ਉਹ ਹੈ ਵਿਅਕਤੀ ਦਾ ਪੂਰਨ ਵਿਕਾਸ, ਪਰ ਇਸ ਟੀਚੇ ਦੀ ਪ੍ਰਾਪਤੀ ਲਈ ਕਈ ਉਦੇਸ਼ ਹਨ | ਸਰੀਰਕ ਸਿੱਖਿਆ ਦੇ ਉਦੇਸ਼ ਸੰਬੰਧੀ ਵੱਖ-ਵੱਖ ਵਿਦਵਾਨਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਹਨ । ਪ੍ਰਮੁੱਖ ਵਿਦਵਾਨਾਂ ਦੇ ਮੱਤ ਹੇਠਾਂ ਦਿੱਤੇ ਜਾਂਦੇ ਹਨ
1. ਲਾਸਕੀ (Laski) ਅਨੁਸਾਰ ਸਰੀਰਕ ਸਿੱਖਿਆ ਦੇ ਹੇਠ ਲਿਖੇ ਪੰਜ ਉਦੇਸ਼ ਹਨ-

  • ਸਰੀਰਕ ਪੱਖ ਵਾਲਾ ਵਿਕਾਸ (Physical Aspect of Development)
  • ਭਾਵਾਤਮਕ ਪੱਖ ਵਾਲਾ ਵਿਕਾਸ (Emotional Aspect of Development
  • ਸਮਾਜਿਕ ਪੱਖ ਵਾਲਾ ਵਿਕਾਸ (Social Aspect of Development)
  • ਬੌਧਿਕ ਪੱਖ ਵਾਲਾ ਵਿਕਾਸ (Intellectual Aspect of Development)
  • ਨਿਊਰੋ ਮਾਸਪੇਸ਼ੀ ਪੱਖ ਵਾਲਾ ਵਿਕਾਸ (Neuro-muscular Aspect of Development) ।

2. ਜੇ. ਬੀ. ਨੈਸ਼ (J.B. Nash) ਨੇ ਸਰੀਰਕ ਸਿੱਖਿਆ ਦੇ ਹੇਠ ਲਿਖੇ ਚਾਰ ਉਦੇਸ਼ਾਂ ਦਾ ਵਰਣਨ ਕੀਤਾ ਹੈ

  • ਨਿਊਰੋ ਮਾਸਪੇਸ਼ੀ ਵਿਕਾਸ (Neuro-muscular Development)
  • ਭਾਵਾਤਮਕ ਵਿਕਾਸ (Emotional Development)
  • ਠੀਕ ਗੱਲ ਸਮਝਣ ਦੀ ਯੋਗਤਾ ਦਾ ਵਿਕਾਸ (Interpretative Development)
  • ਸਰੀਰਕ ਅੰਗਾਂ ਦਾ ਵਿਕਾਸ (Organic Development) ।

3. ਇਕ ਦੂਜੇ ਵਿਦਵਾਨ ਬੁੱਕ ਵਾਲਟਰ (Buck Walter) ਨੇ ਸਰੀਰਕ ਸਿੱਖਿਆ ਦੇ ਉਦੇਸ਼ਾਂ ਨੂੰ ਤਿੰਨ ਵਰਗਾਂ ਵਿਚ | ਵੰਡਿਆ ਹੈ । ਇਹ ਵਰਗ ਹਨ-

  • ਸਿਹਤ (Health)
  • ਨੈਤਿਕ ਆਚਰਨ (Ethical Character) ।
  • ਫਾਲਤੂ ਵਿਹਲੇ ਸਮੇਂ ਦੀ ਉੱਚਿਤ ਵਰਤੋਂ (Worthy Use of Leisure) ।

4. ਪ੍ਰਸਿੱਧ ਵਿਦਵਾਨ ਐੱਚ. ਸੀ. ਬੱਕ (H.C. Buck) ਨੇ ਸਰੀਰਕ ਸਿੱਖਿਆ ਉਦੇਸ਼ਾਂ ਦਾ ਵਰਗੀਕਰਨ ਇਸ ਤਰ੍ਹਾਂ ਕੀਤਾ ਹੈ-

  • ਸਰੀਰਕ ਅੰਗਾਂ ਦਾ ਵਿਕਾਸ (Organic Development)
  • ਨਿਊਰੋ ਮਾਸ-ਪੇਸ਼ੀਆਂ ਵਿਚ ਤਾਲਮੇਲ ਦਾ ਵਿਕਾਸ (Development of Neuro-muscular Co-ordination)
  • ਖੇਡ ਅਤੇ ਸਰੀਰਕ ਕਿਰਿਆਵਾਂ ਪ੍ਰਤੀ ਉੱਚਿਤ ਦ੍ਰਿਸ਼ਟੀਕੋਣ ਦਾ ਵਿਕਾਸ (Development of right attitude towards play and physical activities)
  • ਉੱਚਿਤ ਸਮਾਜਿਕ ਦ੍ਰਿਸ਼ਟੀਕੋਣ ਅਤੇ ਆਚਰਣ ਦਾ ਵਿਕਾਸ (Development of right social attitude and conduct)
  • ਉੱਚਿਤ ਸਿਹਤ ਸੰਬੰਧੀ ਆਦਤਾਂ ਦਾ ਵਿਕਾਸ (Development of correct health habits) ।

ਇਸ ਤਰ੍ਹਾਂ ਸਰੀਰਕ ਸਿੱਖਿਆ ਦੇ ਕਈ ਹੋਰ ਵਿਦਵਾਨਾਂ ਨੇ ਵੀ ਆਪਣੇ-ਆਪਣੇ ਦ੍ਰਿਸ਼ਟੀਕੋਣ ਨਾਲ ਸਰੀਰਕ ਸਿੱਖਿਆ ਦੇ ਉਦੇਸ਼ਾਂ ਦਾ ਵਰਣਨ ਕੀਤਾ ਹੈ । ਇਹਨਾਂ ਵਿਚੋਂ ਐੱਚ. ਕਲਾਰਕ (H. Clark), ਹੈਥੇਰਿੰਗਟਨ (Hetherington), ਵੁੱਡ (Wood) ਅਤੇ ਕੈਸਿਡੀ (Cassidy) ਆਦਿ ਵਿਦਵਾਨਾਂ ਦੇ ਨਾਂ ਵਰਣਨਯੋਗ ਹਨ |

ਸਿੱਟਾ (Conclusion – ਇਹਨਾਂ ਸਾਰੇ ਵਿਦਵਾਨਾਂ ਦੇ ਵਿਚਾਰ ਦਾ ਅਧਿਐਨ ਕਰਨ ਨਾਲ ਇੱਕ ਗੱਲ ਬਿਲਕੁਲ ਸਪੱਸ਼ਟ ਹੈ । ਉਹ ਇਹ ਹੈ ਕਿ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਸਰੀਰਕ ਸਿੱਖਿਆ ਦੇ ਹੇਠ ਲਿਖੇ ਚਾਰ ਉਦੇਸ਼ ਹਨ-

  1. ਸਰੀਰਕ ਵਿਕਾਸ ਦੇ ਉਦੇਸ਼ (Physical development Objectives)
  2. ਮਾਨਸਿਕ ਵਿਕਾਸ ਦੇ ਉਦੇਸ਼ (Mental development Objectives)
  3. ਹਰਕਤ ਅਤੇ ਕਾਰਜ-ਸ਼ਕਤੀ ਦੇ ਵਿਕਾਸ ਦੇ ਉਦੇਸ਼ (Motor development Objectives)
  4. ਸਮਾਜਿਕ ਵਿਕਾਸ ਦੇ ਉਦੇਸ਼ (Social development Objectives) ।

ਆਓ, ਇਹਨਾਂ ਸਾਰੇ ਉਦੇਸ਼ਾਂ ਦਾ ਵਾਰੋ-ਵਾਰੀ ਵਰਣਨ ਕਰੀਏ-
1. ਸਰੀਰਕ ਵਿਕਾਸ ਦੇ ਉਦੇਸ਼ (Physical development Objectives) – ਇਹਨਾਂ ਉਦੇਸ਼ਾਂ ਅਧੀਨ ਉਹ ਉਦੇਸ਼
ਸ਼ਾਮਿਲ ਕੀਤੇ ਜਾਂਦੇ ਹਨ ਜਿਨ੍ਹਾਂ ਦੁਆਰਾ ਮਨੁੱਖ ਆਪਣੇ ਸਰੀਰ ਨੂੰ ਸ਼ਕਤੀਸ਼ਾਲੀ, ਸੁਡੌਲ, ਦਿਲਖਿੱਚਵਾਂ ਅਤੇ ਤੰਦਰੁਸਤ ਬਣਾ ਕੇ ਆਪਣਾ ਸਰੀਰਕ ਵਿਕਾਸ ਕਰਦਾ ਹੈ । ਇਹਨਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਉਹ ਕਸਰਤ ਕਰਦਾ ਹੈ ਅਤੇ ਖੇਡਾਂ ਵਿਚ ਸਰਗਰਮ ਭਾਗ (Active Part) ਲੈਂਦਾ ਹੈ ।

2. ਮਾਨਸਿਕ ਵਿਕਾਸ ਦੇ ਉਦੇਸ਼ (Mental development Objectives) – ਮਾਨਸਿਕ ਵਿਕਾਸ ਦੇ ਉਦੇਸ਼ਾਂ ਵਿਚ ਉਹ ਉਦੇਸ਼ ਆ ਜਾਂਦੇ ਹਨ ਜਿਨ੍ਹਾਂ ਦੁਆਰਾ ਬੱਚਿਆਂ ਦੇ ਮਾਨਸਿਕ ਤਨਾਅ ਅਤੇ ਦਬਾਅ ਨੂੰ ਦੂਰ ਭਜਾਇਆ ਜਾਂਦਾ ਹੈ । ਉਹਨਾਂ ਨੂੰ ਉੱਚਿਤ ਤਰ੍ਹਾਂ ਨਾਲ ਸੋਚਣ ਦੇ ਢੰਗ ਦੀ ਸਿੱਖਿਆ ਦਿੱਤੀ ਜਾਂਦੀ ਹੈ । ਇਸ ਤੋਂ ਇਲਾਵਾ ਉਹਨਾਂ
ਨੂੰ ਵੱਖ-ਵੱਖ ਔਕੜਾਂ ‘ਤੇ ਕਾਬੂ ਪਾਉਣਾ ਅਤੇ ਸਮੱਸਿਆ ਦਾ ਹੱਲ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ ।

3. ਹਰਕਤ ਅਤੇ ਕਾਰਜ-ਸ਼ਕਤੀ ਦੇ ਵਿਕਾਸ ਦੇ ਉਦੇਸ਼ (Motor development Objectives) – ਇਹਨਾਂ ਉਦੇਸ਼ਾਂ | ਅਧੀਨ ਉਹਨਾਂ ਉਦੇਸ਼ਾਂ ਦੀ ਗਿਣਤੀ ਕੀਤੀ ਜਾਂਦੀ ਹੈ ਜਿਨ੍ਹਾਂ ਦੁਆਰਾ ਮਨੁੱਖ ਆਪਣੀਆਂ ਸਰੀਰਕ ਕਿਰਿਆਵਾਂ ਬਿਨਾਂ ਜ਼ਿਆਦਾ ਬਲ ਲਗਾਏ ਸੌਖ ਨਾਲ ਚੰਗੀ ਤਰ੍ਹਾਂ ਕਰ ਸਕਦਾ ਹੈ ।

4. ਸਮਾਜਿਕ ਵਿਕਾਸ ਦੇ ਉਦੇਸ਼ (Social development Objectives) – ਇਹਨਾਂ ਉਦੇਸ਼ਾਂ ਵਿਚ ਉਹ ਉਦੇਸ਼ ਸ਼ਾਮਿਲ ਹਨ ਜਿਨ੍ਹਾਂ ਦੁਆਰਾ ਇਕ ਵਿਅਕਤੀ ਵਿਚ ਅਗਵਾਈ (Leadership). ਸਹਿਣਸ਼ੀਲਤਾ (Tolerance), ਸਹਿਯੋਗ (Co-operation), ਨਿਡਰਤਾ (Boldness), ਆਤਮ-ਸੰਜਮ (Self-Discipline), ਸ਼ੈ-ਪ੍ਰਗਟਾਵੇ (SelfExpression) ਆਦਿ ਗੁਣ ਵਿਕਸਿਤ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਪ੍ਰਾਪਤ ਕਰਕੇ ਉਹ ਇਕ ਆਦਰਸ਼ ਨਾਗਰਿਕ
ਅਤੇ ਸਮਾਜ ਦਾ ਉਪਯੋਗੀ ਮੈਂਬਰ ਬਣ ਸਕਦਾ ਹੈ ।

PSEB 11th Class Physical Education Solutions Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ

ਪ੍ਰਸ਼ਨ 5.
ਸਰੀਰਿਕ ਸਿੱਖਿਆ ਦਾ ਕੀ ਮਹੱਤਵ ਹੈ ? ਇਸ ਦੀ ਵਿਸਥਾਰਪੂਰਵਕ ਜਾਣਕਾਰੀ ਦਿਓ । (Write the importance of Physical Education in detail.)
ਉੱਤਰ-
ਸਰੀਰਕ ਸਿੱਖਿਆ ਦਾ ਮਹੱਤਵ (Importance of Physical Education)

1. ਸਰੀਰਕ ਸਿੱਖਿਆ ਦਾ ਪਾਠ-ਕ੍ਰਮ (Curriculum of Physical Education) – ਇਹ ਮੰਨ ਲਿਆ ਗਿਆ ਹੈ। ਕਿ ਸਰੀਰਕ ਸਿੱਖਿਆ ਸਾਧਾਰਨ ਸਿੱਖਿਆ ਦਾ ਹੀ ਇਕ ਅੰਗ ਹੈ । ਸਰੀਰਕ ਸਿੱਖਿਆ ਰਾਹੀਂ ਮਨੁੱਖ ਵਿਚ ਬਹੁਤ ਸਾਰੇ ਗੁਣ ਪੈਦਾ ਕੀਤੇ ਜਾ ਸਕਦੇ ਹਨ, ਜਿਹੜੇ ਕਿ ਰਾਸ਼ਟਰੀ ਏਕਤਾ ਲਈ ਬੜੇ ਜ਼ਰੂਰੀ ਹਨ । ਸਰੀਰਕ ਸਿੱਖਿਆ। ਦੇ ਪਾਠ-ਕ੍ਰਮ ਰਾਹੀਂ ਮਨੁੱਖ ਵਿਚ ਸਹਿਣਸ਼ੀਲਤਾ, ਸਮਾਜਿਕਤਾ, ਨਾਗਰਿਕਤਾ ਅਤੇ ਦੂਜਿਆਂ ਲਈ ਸਤਿਕਾਰ ਦੀ ਭਾਵਨਾ ਸਿਖਾਈ ਜਾ ਸਕਦੀ ਹੈ | ਸਰੀਰਕ ਸਿੱਖਿਆ ਦੇ ਕਾਰਜ-ਕੂਮਾਂ ਵਿਚ ਕਿਸੇ ਤਰ੍ਹਾਂ ਦਾ ਭੇਦ-ਭਾਵ ਨਹੀਂ ਰੱਖਿਆ ਜਾਂਦਾ ਹੈ, ਇਸ ਤਰ੍ਹਾਂ ਇਹ ਰਾਸ਼ਟਰੀ ਏਕਤਾ ਕਾਇਮ ਕਰਨ ਵਿਚ ਪੂਰਾ ਹਿੱਸਾ ਪਾਉਂਦੀ ਹੈ ।

2. ਸਰੀਰਕ ਸਿੱਖਿਆ ਵਿਚ ਫ਼ਿਰਕੂਪੁਣੇ ਲਈ ਕੋਈ ਸਥਾਨ ਨਹੀਂ (No place for communalism in Physical Education) – ਸਰੀਰਕ ਸਿੱਖਿਆ ਕਿਸੇ ਤਰ੍ਹਾਂ ਦੇ ਫ਼ਿਰਕੂਪੁਣੇ ਨੂੰ ਆਪਣੇ ਅੰਦਰ ਨਹੀਂ ਆਉਣ ਦਿੰਦੀ । ਸਰੀਰਕ ਸਿੱਖਿਆ ਰੰਗ, ਨਸਲ, ਜਾਤ-ਪਾਤ, ਧਰਮ ਆਦਿ ਦੇ ਭੇਦ-ਭਾਵਾਂ ਨੂੰ ਸਵੀਕਾਰ ਨਹੀਂ ਕਰਦੀ । ਇਸ ਦੇ ਸਾਹਮਣੇ ਸਮੁੱਚੇ ਮਨੁੱਖ ਦੀ ਭਲਾਈ ਦਾ ਹੀ ਉਦੇਸ਼ ਹੁੰਦਾ ਹੈ । ਇਹ ਅਜਿਹੇ ਤੰਗ ਵਿਚਾਰਾਂ ਨੂੰ ਨਹੀਂ ਸਹਾਰਦੀ, ਜਿਨ੍ਹਾਂ ਤੋਂ ਫ਼ਿਰਕੂ ਝਗੜੇ ਪੈਦਾ ਹੋਣ | ਫ਼ਿਰਕੂਪੁਣਾ ਸਾਡੇ ਦੇਸ਼ ਲਈ ਭਾਰੀ ਖ਼ਤਰਾ ਹੈ । ਸਰੀਰਕ ਸਿੱਖਿਆ ਇਸ ਖ਼ਤਰੇ ਨੂੰ ਦੂਰ ਕਰਕੇ ਰਾਸ਼ਟਰੀ ਏਕਤਾ ਵਿਚ ਵਾਧਾ ਕਰਦੀ ਹੈ ।

3. ਨਾ ਬਰਾਬਰੀ ਅਤੇ ਸਰੀਰਕ ਸਿੱਖਿਆ (Inequality and Physical Education) – ਸਰੀਰਕ ਸਿੱਖਿਆ ਕਿਸੇ ਪ੍ਰਕਾਰ ਦੀ ਨਾ-ਬਰਾਬਰੀ (Inequality) ਨੂੰ ਸਵੀਕਾਰ ਨਹੀਂ ਕਰਦੀ । ਇਸ ਲਈ ਅਮੀਰ-ਗ਼ਰੀਬ, ਛੋਟਾ-ਵੱਡਾ ਸਭ ਕੋਈ ਬਰਾਬਰ ਹਨ | ਸਭ ਲੋਕ ਸਰੀਰਕ ਸਿੱਖਿਆ ਦੇ ਕਾਰਜ-ਕੂਮ ਵਿਚ ਇੱਕੋ ਜਿਹੇ ਹਿੱਸੇਦਾਰ ਹੁੰਦੇ ਹਨ | ਅੱਜ ਦੇ ਯੁੱਗ ਵਿਚ ਨਾ-ਬਰਾਬਰੀ ਇਕ ਭਾਰੀ ਸਮੱਸਿਆ ਹੈ | ਸਰੀਰਕ ਸਿੱਖਿਆ ਇਸ ਸਮੱਸਿਆ ਦਾ ਇਲਾਜ ਕਰਕੇ ਸਭ ਮਨੁੱਖਾਂ ਅੰਦਰ ਰਾਸ਼ਟਰੀ ਏਕਤਾ ਦੀ ਭਾਵਨਾ ਭਰਪੂਰ ਕਰਦੀ ਹੈ ।

4. ਸਰੀਰਕ ਸਿੱਖਿਆ ਅਤੇ ਪ੍ਰਾਂਤਵਾਦ (Provincialism and Physical Education) – ਸਰੀਰਕ ਸਿੱਖਿਆ ਵਿਚ ਪ੍ਰਾਂਤਵਾਦ ਦਾ ਕੋਈ ਮਹੱਤਵ ਨਹੀਂ ਹੈ । ਜਦੋਂ ਕੋਈ ਖਿਡਾਰੀ ਸਰੀਰਕ ਕਿਰਿਆ ਕਰਦਾ ਹੈ, ਤਾਂ ਉਸ ਵਿਚ ਇਸ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਹੁੰਦੀ ਕਿ ਉਹ ਇਸ ਪ੍ਰਾਂਤ ਜਾਂ ਉਸ ਪ੍ਰਾਂਤ ਦਾ ਵਸਨੀਕ ਹੈ ।ਉਸਦੇ ਸਾਹਮਣੇ ਮਾਨਵ ਭਲਾਈ ਦਾ ਇੱਕੋ ਇਕ ਉਦੇਸ਼ ਹੁੰਦਾ ਹੈ । ਸਭ ਮਿਲ-ਜੁਲ ਕੇ ਖੇਡਾਂ ਖੇਡਦੇ ਹਨ ਅਤੇ ਇਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ । ਇਸ ਲਈ ਉਨ੍ਹਾਂ ਵਿਚ ਏਕਤਾ ਵੱਧਦੀ ਹੈ ਅਤੇ ਉਹ ਸਭ ਮਿਲ ਕੇ ਦੇਸ਼ ਨੂੰ ਹੋਰ ਸ਼ਕਤੀਸ਼ਾਲੀ ਬਣਾਉਂਦੇ ਹਨ ਅਤੇ ਰਾਸ਼ਟਰੀ ਏਕਤਾ ਵਿਚ ਵਾਧਾ ਕਰਦੇ ਹਨ ।

5. ਭਾਸ਼ਾ-ਵਾਦ ਅਤੇ ਸਰੀਰਕ ਸਿੱਖਿਆ (Linguism and Physical Education) – ਜਿਸ ਦੇਸ਼ ਵਿਚ ਭਾਸ਼ਾ-ਵਿਵਾਦ ਬਹੁਤ ਜ਼ੋਰ ਫੜ ਲੈਂਦਾ ਹੈ, ਉਸ ਦੇਸ਼ ਵਿਚ ਰਾਸ਼ਟਰੀ ਏਕਤਾ ਬਹੁਤ ਸਮੇਂ ਤਕ ਕਾਇਮ ਨਹੀਂ ਰਹਿ ਸਕਦੀ | ਭਾਰਤ ਦੇਸ਼ ਵਿਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ । ਕਈ ਇਲਾਕਿਆਂ ਵਿਚ ਭਾਸ਼ਾ ਦੇ ਨਾਂ ਉੱਤੇ ਲੜਾਈ ਝਗੜੇ ਵੀ ਹੁੰਦੇ ਹਨ । ਕਿਤੇ ਪੰਜਾਬੀ, ਕਿਤੇ ਤਾਮਿਲ ਭਾਸ਼ਾ ਦਾ ਝਗੜਾ ਹੈ, ਤਾਂ ਕਿਤੇ ਬੰਗਾਲੀ ਅਤੇ ਉੜੀਆ ਦਾ । ਇਕ ਥਾਂ ਦੀ ਭਾਸ਼ਾ ਦੂਜੀ ਥਾਂ ਉੱਤੇ ਸਮਝਣੀ ਮੁਸ਼ਕਲ ਹੈ | ਪਰ ਸਰੀਰਕ ਸਿੱਖਿਆ ਕਿਸੇ ਵੀ ਭਾਸ਼ਾਈ ਵਿਤਕਰੇ ਨੂੰ ਪਰਵਾਨ ਨਹੀਂ ਕਰਦੀ । ਖਿਡਾਰੀ ਭਾਵੇਂ ਉਹ ਬੰਗਾਲੀ ਬੋਲਦਾ ਹੈ ਭਾਵੇਂ ਪੰਜਾਬੀ, ਹਰੇਕ ਖਿਡਾਰੀ ਨੂੰ ਆਪਣਾ ਭਰਾ ਸਮਝਦਾ ਹੈ | ਸਭ ਖਿਡਾਰੀ ਇਕ ਟੀਮ ਦੇ ਰੂਪ ਵਿਚ ਖੇਡ-ਮੈਦਾਨ ਵਿਚ ਆਉਂਦੇ ਹਨ ਅਤੇ ਪ੍ਰਸਪਰ ਮਿਲ-ਜੁਲ ਕੇ ਦੇਸ਼ ਦੀ ਸ਼ਾਨ ਵਧਾਉਣ ਦਾ ਯਤਨ ਕਰਦੇ ਹਨ । ਇਸ ਤਰ੍ਹਾਂ ਸਰੀਰਕ ਸਿੱਖਿਆ ਭਾਸ਼ਾਵਾਦ ਨੂੰ ਘਟਾਉਣ ਅਤੇ ਰਾਸ਼ਟਰੀ ਏਕਤਾ ਵਿਚ ਵਾਧਾ ਕਰਨ ਦਾ ਯਤਨ ਕਰਦੀ ਹੈ ।

6. ਵਿਹਲਾ ਸਮਾਂ ਅਤੇ ਸਰੀਰਕ ਸਿੱਖਿਆ (Leisure time and Physical Education) – ਵਿਹਲਾ ਸਮਾਂ ਉਹ ਹੁੰਦਾ ਹੈ, ਜਦ ਮਨੁੱਖ ਕੋਲ ਕਰਨ ਨੂੰ ਕੋਈ ਕੰਮ ਨਾ ਹੋਵੇ । ਕਈ ਲੋਕ ਵਿਹਲੇ ਸਮੇਂ ਦਾ ਕੋਈ ਲਾਭ ਨਹੀਂ ਉਠਾਉਂਦੇ, ਸਗੋਂ ਇਸ ਸਮੇਂ ਵਿਅਰਥ ਝਗੜੇ, ਬਹਿਸ ਅਤੇ ਲੜਾਈ ਆਦਿ ਵਿਚ ਪੈ ਕੇ ਆਪਣਾ ਅਤੇ ਦੂਜਿਆਂ ਦਾ ਨੁਕਸਾਨ ਕਰਦੇ ਹਨ, ਜਿਸ ਨਾਲ ਦੇਸ਼ ਦੇ ਸਾਹਮਣੇ ਕਈ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ ਅਤੇ ਉਹ ਕਈ ਉਲਝਣਾਂ ਵਿਚ ਫਸ ਜਾਂਦਾ ਹੈ । ਕਈ ਵਾਰ ਇਹ ਝਗੜੇ ਇੰਨੇ ਵੱਧ ਜਾਂਦੇ ਹਨ ਕਿ ਦੇਸ਼ ਦੀ ਏਕਤਾ ਨੂੰ ਵੀ ਖ਼ਤਰਾ ਪੈਦਾ ਹੋ ਜਾਂਦਾ ਹੈ । ਵਿਹਲੇ ਸਮੇਂ ਦੀ ਯੋਗ ਵਰਤੋਂ ਕਰਾਉਣ ਲਈ ਸਰੀਰਕ ਸਿੱਖਿਆ ਬੜਾ ਚੰਗਾ ਪ੍ਰੋਗਰਾਮ ਪੇਸ਼ ਕਰਦੀ ਹੈ । ਇਨ੍ਹਾਂ ਪ੍ਰੋਗਰਾਮਾਂ ਵਿਚ ਸਭ ਬੱਚਿਆਂ ਅਤੇ ਨੌਜਵਾਨਾਂ ਦੇ ਵਿਹਲੇ ਸਮੇਂ ਦੀ ਚੰਗੀ ਵਰਤੋਂ ਹੁੰਦੀ ਹੈ ਅਤੇ ਉਨ੍ਹਾਂ ਦੀ ਸ਼ਕਤੀ ਠੀਕ ਪਾਸੇ ਲੱਗਦੀ ਹੈ । ਇਸ ਤਰ੍ਹਾਂ ਰਾਸ਼ਟਰੀ ਏਕਤਾ ਦੀ ਸਮੱਸਿਆ ਹੱਲ ਹੋ ਜਾਂਦੀ ਹੈ ।

7. ਦੇਸ਼-ਭਗਤੀ, ਅਨੁਸ਼ਾਸਨ ਅਤੇ ਸਹਿਣਸ਼ੀਲਤਾ (Patriotism, Discipline and Toleration) – ਸਰੀਰਕ ਸਿੱਖਿਆ ਰਾਹੀਂ, ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ । ਸਰੀਰਕ ਸਿੱਖਿਆ ਨੌਜਵਾਨਾਂ ਵਿਚ ਦੇਸ਼ ਭਗਤੀ ਦੀ ਭਾਵਨਾ ਉਤਪੰਨ ਕਰਕੇ ਉਸ ਨੂੰ ਚੰਗੀ ਤਰ੍ਹਾਂ ਉਸਾਰਦੀ ਹੈ । N.C.C., A.C.C., Scouting, Girl Guiding · ਅਤੇ N.S.S. ਰਾਹੀਂ ਨੌਜਵਾਨਾਂ ਨੂੰ ਜਿੱਥੇ ਸਰੀਰਕ ਸਿੱਖਿਆ ਦੇ ਕੇ ਬੜੇ ਸੁੰਦਰੂ ਢੰਗ ਨਾਲ ਵਿਕਸਿਤ ਕੀਤਾ ਜਾਂਦਾ ਹੈ, ਉੱਥੇ ਉਨ੍ਹਾਂ ਅੰਦਰ ਦੇਸ਼ ਭਗਤੀ ਅਤੇ ਦੇਸ਼ ਪ੍ਰੇਮ ਦੀ ਭਾਵਨਾ ਵੀ ਪੈਦਾ ਕੀਤੀ ਜਾਂਦੀ ਹੈ । ਖੇਡ ਦੇ ਮੈਦਾਨ ਵਿਚੋਂ ਖਿਡਾਰੀ ਅਨੁਸ਼ਾਸਨ ਅਤੇ ਕਰਤੱਵ ਪਾਲਣ ਦੇ ਗੁਣ ਵੀ ਸਿੱਖਦੇ ਹਨ ਅਤੇ ਆਪਣੀ ਸਹਿਣਸ਼ੀਲਤਾ ਦੀ ਭਾਵਨਾ ਵਿਚ ਵਾਧਾ ਕਰਦੇ ਹਨ | ਸਰੀਰਕ ਸਿੱਖਿਆ ਇਨ੍ਹਾਂ ਗੁਣਾਂ ਨੂੰ ਵੱਧ ਤੋਂ ਵੱਧ ਮਹੱਤਤਾ ਦੇ ਕੇ ਨੌਜਵਾਨਾਂ ਦੀ ਠੀਕ ਅਗਵਾਈ ਕਰਦੀ ਹੈ ਅਤੇ ਉਹਨਾਂ ਨੂੰ ਰਾਸ਼ਟਰੀ ਏਕਤਾ ਵਿਚ ਵਾਧਾ ਕਰਨ ਦੀ ਜਾਚ ਸਿਖਾਉਂਦੀ ਹੈ ।

8. ਰਾਸ਼ਟਰੀ ਆਚਰਨ-ਉਸਾਰੀ ਅਤੇ ਸਰੀਰਕ ਸਿੱਖਿਆ (National Character and Physical Education| ਲੋਕਾਂ ਅੰਦਰ ਰਾਸ਼ਟਰੀ ਏਕਤਾ ਦੀ ਭਾਵਨਾ ਜਗਾਉਣ ਅਤੇ ਉਨ੍ਹਾਂ ਅੰਦਰ ਰਾਸ਼ਟਰੀ ਆਚਰਨ ਦੀ ਉਸਾਰੀ ਕਰਨ ਵਿਚ ਸਰੀਰਕ ਸਿੱਖਿਆ ਦਾ ਬਹੁਤ ਵੱਡਾ ਹਿੱਸਾ ਹੈ । ਜੇ ਦੇਸ਼ ਦੇ ਲੋਕਾਂ ਵਿਚ ਰਾਸ਼ਟਰੀ ਆਚਰਨ ਦੀ ਕਮੀ ਹੋਵੇ ਤਾਂ ਦੇਸ਼ ਦਾ ਕੋਈ ਵੀ ਕੰਮ ਠੀਕ ਤਰ੍ਹਾਂ ਨਹੀਂ ਚਲ ਸਕਦਾ ਅਤੇ ਦੇਸ਼ ਕੋਈ ਉੱਨਤੀ ਨਹੀਂ ਕਰ ਸਕਦਾ । ਸਰੀਰਕ ਸਿੱਖਿਆ ਦੇ ਪ੍ਰੋਗਰਾਮ ਇਸ ਤਰ੍ਹਾਂ ਬਣਾਏ ਜਾਂਦੇ ਹਨ ਕਿ ਨੌਜਵਾਨਾਂ ਅੰਦਰ ਦੇਸ਼ ਪ੍ਰੇਮ ਅਤੇ ਦੇਸ਼ ਸਤਿਕਾਰ ਦੀ ਭਾਵਨਾ ਦੇ ਨਾਲ ਨਾਲ ਰਾਸ਼ਟਰੀ ਆਚਰਨ ਦੀ ਉਸਾਰੀ ਹੁੰਦੀ ਹੈ । ਇਹ ਰਾਸ਼ਟਰੀ ਆਚਰਨ ਰਾਸ਼ਟਰੀ ਏਕਤਾ ਨੂੰ ਕਾਇਮ ਰੱਖਣ ਵਿਚ ਬੜਾ ਭਾਰੀ ਹਿੱਸਾ ਪਾਉਂਦਾ ਹੈ । ਇਸ ਤੋਂ ਬਿਨਾਂ ਰਾਸ਼ਟਰੀ ਏਕਤਾ ਬਹੁਤ ਸਮਾਂ ਕਾਇਮ ਨਹੀਂ ਰਹਿ ਸਕਦੀ । ਸਰੀਰਕ ਸਿੱਖਿਆ ਰਾਸ਼ਟਰੀ ਆਚਰਨ ਰਾਹੀਂ ਇਸ ਏਕਤਾ ਨੂੰ ਸਦਾ ਲਈ ਕਾਇਮ ਰੱਖਦੀ ਹੈ ।

PSEB 11th Class Physical Education Solutions Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ

PSEB 11th Class Physical Education Guide ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ Important Questions and Answers

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਕੀ ਸਰੀਰਕ ਸਿੱਖਿਆ ਅਤੇ ਸਿਹਤ ਸਿੱਖਿਆ ਇੱਕੋ ਹੈ ?
ਉੱਤਰ-
ਨਹੀਂ, ਸਰੀਰਿਕ ਸਿੱਖਿਆ ਅਤੇ ਸਿਹਤ ਸਿੱਖਿਆ ਇੱਕੋ ਨਹੀਂ ਹੈ ।

ਪ੍ਰਸ਼ਨ 2.
ਸਰੀਰਕ ਤੰਦਰੁਸਤੀ ਵਿੱਚ ਵਾਧਾ, ਸਮਾਜਿਕ ਗੁਣ ਵਿਚ ਵਾਧਾ, ਸੰਸਕ੍ਰਿਤੀ ‘ ਕਿਸ ਦਾ ਕਥਨ ਹੈ ?
(a) ਐੱਚ. ਕਲਰਕ
(b) ਹੇਥਰਿੰਗਟਨ
(c) ਬੁੱਕ ਵਾਲਟਰ
(d) ਜੇ. ਬੀ. ਨੈਸ਼ ।
ਉੱਤਰ-
(a) ਐੱਚ. ਕਲਰਕ ।

ਪ੍ਰਸ਼ਨ 3.
‘‘ਤੁਰੰਤ ਉਦੇਸ਼, ਦੁਰਵਰਤੀ ਉਦੇਸ਼, ਵਿਕਾਸਾਤਮਕ ਉਦੇਸ਼, ਸਮਾਜਿਕ ਸਤਰ ਉਦੇਸ਼, ਸਰੀਰਕ ਸਥਿਤੀ ਦਾ ਨਿਯੰਤਰਣ ।’ ਇਹ ਉਦੇਸ਼ ਕਿਸ ਦੇ ਅਨੁਸਾਰ ਹਨ ?
(a) ਜੀ. ਬੀ. ਨੈਸ਼ .
(b) ਹੇਰਿੰਗਟਨ
(c) ਐੱਚ. ਸੀ. ਬੱਕ
(d) ਲਾਂਸਕੀ ।
ਉੱਤਰ-
(b) ਹੇਥਰਿੰਗਟਨ ।

ਪ੍ਰਸ਼ਨ 4.
ਨਿਉਰੋ ਮਾਸਪੇਸ਼ੀ ਵਿਕਾਸ, ਭਾਵਾਤਮਕ ਵਿਕਾਸ, ਠੀਕ ਗੱਲ ਸਮਝਣ ਦੀ ਯੋਗਤਾ ਦਾ ਵਿਕਾਸ, ਸਰੀਰਕ ਅੰਗਾਂ ਦਾ ਵਿਕਾਸ ।’ ਇਹ ਉਦੇਸ਼ ਕਿਸ ਦੇ ਅਨੁਸਾਰ ਹਨ ?
(a) ਜੇ. ਬੀ. ਨੈਸ਼
(b) ਬੁੱਕ ਵਾਲਟਰ
(c) ਐੱਚ. ਸੀ. ਬੱਕ
(d) ਲਾਂਸਕੀ ।
ਉੱਤਰ-
(a) ਜੇ. ਬੀ. ਨੈਸ਼ ।

ਪ੍ਰਸ਼ਨ 5.
‘‘ਸਰੀਰਕ ਸਿੱਖਿਆ ਉਨ੍ਹਾਂ ਸਾਰਿਆਂ ਤਜਰਬਿਆਂ ਦਾ ਜੋੜ ਹੈ ਜੋ ਕਿਸੇ ਵਿਅਕਤੀ ਨੂੰ ਸਰੀਰਕ ਹਰਕਤ ਰਾਹੀਂ ਪ੍ਰਾਪਤ ਹੁੰਦੇ ਹਨ । ਇਹ ਕਥਨ ਕਿਸ ਦਾ ਹੈ ?
(a) ਡੀ ਉਬਰਟਿਊਫਰ
(b) ਆਰ. ਕੈਸਿਡੀ
(c) ਜੇ.ਬੀ. ਨੈਸ਼
d) ਜੇ. ਐੱਫ਼ ਵਿਲੀਅਮਜ਼ ।
ਉੱਤਰ-
(a) ਡੀ ਉਬਰਟਿਊਫਰ ।

ਪ੍ਰਸ਼ਨ 6.
ਸਰੀਰਿਕ ਸਿੱਖਿਆ ਕੀ ਹੈ ?
ਉੱਤਰ-
ਸਰੀਰਿਕ ਸਿੱਖਿਆ ਇੱਕ ਅਜਿਹਾ ਗਿਆਨ ਹੈ ਜੋ ਸਰੀਰ ਨਾਲ ਸੰਬੰਧ ਰੱਖਦਾ ਹੈ ।

PSEB 11th Class Physical Education Solutions Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ

ਪ੍ਰਸ਼ਨ 7.
‘‘ਸਰੀਰਿਕ ਸਿੱਖਿਆ ਵਿਅਕਤੀ ਦੀਆਂ ਕੁੱਲ ਸਰੀਰਿਕ ਕਿਰਿਆਵਾਂ ਦਾ ਜੋੜ ਹੈ ਜਿਹੜੀਆਂ ਆਪਣੀ ਭਿੰਨਤਾ ਅਨੁਸਾਰ ਚੁਣੀਆਂ ਜਾਂਦੀਆਂ ਹਨ ਅਤੇ ਆਪਣੇ ਮੰਤਵ ਅਨੁਸਾਰ ਵਰਤੀਆਂ ਜਾਂਦੀਆਂ ਹਨ” ਕਿਸ ਦਾ ਕਥਨ ਹੈ ?
ਉੱਤਰ-
ਜੇ.ਐੱਫ਼. ਵਿਲੀਅਮਜ਼ ਦਾ ।

ਪ੍ਰਸ਼ਨ 8.
“ਸਰੀਰਿਕ ਸਿੱਖਿਆ ਵਿੱਦਿਆ ਦੇ ਸਮੁੱਚੇ ਖੇਤਰ ਦਾ ਉਹ ਹਿੱਸਾ ਹੈ ਜੋ ਵੱਡੇ ਪੱਠਿਆਂ ਦੇ ਕਾਰਜਾਂ ਦੇ ਪ੍ਰਤੀ ਕਿਰਿਆਵਾਂ ਨਾਲ ਸੰਬੰਧ ਰੱਖਦਾ ਹੈ ।” ਕਿਸ ਦਾ ਕਥਨ ਹੈ ?
ਉੱਤਰ-
ਜੇ. ਬੀ. ਨੈਸ਼ ਦਾ ।

ਪ੍ਰਸ਼ਨ 9.
‘‘ਸਰੀਰਕ ਸਿੱਖਿਆ ਸਮੁੱਚੀ ਸਿੱਖਿਆ ਦੀ ਕਿਰਿਆ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਉੱਦਮ ਦੇ ਖੇਤਰ ਵਿਚ ਇਸ ਦਾ ਉਦੇਸ਼ ਸਰੀਰਕ, ਮਾਨਸਿਕ, ਭਾਵਾਤਮਕ ਅਤੇ ਸਮਾਜਿਕ ਰੂਪ ਤੋਂ ਸੰਪੂਰਨ ਨਾਗਰਿਕਾਂ ਦਾ ਅਜਿਹੀਆਂ ਸਰੀਰਕ ਕਿਰਿਆਵਾਂ ਦੇ ਮਾਧਿਅਮ ਰਾਹੀਂ ਵਿਕਾਸ ਕਰਨਾ ਜਿਨ੍ਹਾਂ ਦੀ ਚੋਣ ਇਨ੍ਹਾਂ ਉਦੇਸ਼ਾ ਨੂੰ ਸਾਹਮਣੇ ਰੱਖ ਕੇ ਕੀਤੀ ਜਾਏ ।’ ਕਿਸ ਦਾ ਕਥਨ ਹੈ ?
ਉੱਤਰ-
ਚਾਰਲਸ ਏ-ਬੂਚਰ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਸਰੀਰਿਕ ਸਿੱਖਿਆ ਦੇ ਕੋਈ ਤਿੰਨ ਉਦੇਸ਼ ਲਿਖੋ ।
ਉੱਤਰ-

  1. ਸਰੀਰਿਕ ਵਿਕਾਸ,
  2. ਮਾਨਸਿਕ ਵਿਕਾਸ,
  3. ਭਾਵਨਾਤਮਿਕ ਵਿਕਾਸ,
  4. ਸਮਾਜਿਕ ਵਿਕਾਸ,
  5. ਨਾੜੀ ਮਾਸਪੇਸ਼ੀ ਦੇ ਵਿਕਾਸ ।

ਪ੍ਰਸ਼ਨ 2.
ਸਰੀਰਕ ਸਿੱਖਿਆ ਦਾ ਖੇਤਰ ਲਿਖੋ ।
ਉੱਤਰ-
ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਜਿਵੇਂ ਸਰੀਰਕ, ਮਾਨਸਿਕ, ਸਮਾਜਿਕ ਤੇ ਨੈਤਿਕ ਵਿਕਾਸ ਕਰਨ ਦੀ ਅਣਗਿਣਤ ਸਰੀਰਕ ਕਿਰਿਆ ਦੁਆਰਾ ਕੋਸ਼ਿਸ਼ ਕੀਤੀ ਜਾਂਦੀ ਹੈ ।

ਪ੍ਰਸ਼ਨ 3.
ਸਰੀਰਕ ਸਿੱਖਿਆ ਦੇ ਕੋਈ ਤਿੰਨ ਮਹੱਤਵ ਲਿਖੋ ।
ਉੱਤਰ-

  1. ਸਰੀਰਕ ਸਿੱਖਿਆ ਦਾ ਪਾਠ-ਕ੍ਰਮ ।
  2. ਸਰੀਰਕ ਸਿੱਖਿਆ ਵਿਚ ਫ਼ਿਰਕੂਪੁਣੇ ਲਈ ਕੋਈ ਸਥਾਨ ਨਹੀਂ ।
  3. ਦੇਸ਼ ਭਗਤੀ, ਅਨੁਸ਼ਾਸਨ ਅਤੇ ਸਹਿਣਸ਼ੀਲਤਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਜੇ. ਐੱਫ਼ ਵਿਲੀਅਮਜ਼ ਦੇ ਅਨੁਸਾਰ ਸਰੀਰਕ ਸਿੱਖਿਆ ਦਾ ਟੀਚਾ ਕੀ ਹੈ ?
ਉੱਤਰ-
ਜੇ.ਐੱਫ਼ ਵਿਲੀਅਮਜ਼ ਦੇ ਵਿਚਾਰ (Views of J.F. Williams)-
‘‘ਸਰੀਰਕ ਸਿੱਖਿਆ ਦਾ ਟੀਚਾ ਇਕ ਕੁਸ਼ਲ ਅਗਵਾਈ ਉੱਚਿਤ ਸਹੂਲਤਾਂ ਅਤੇ ਕਾਫ਼ੀ ਸਮਾਂ ਦੁਆਉਣਾ ਹੈ ਜਿਸ ਨਾਲ ਵਿਅਕਤੀ ਜਾਂ ਸੰਗਠਨਾਂ ਨੂੰ ਇਸ ਤਰ੍ਹਾਂ ਦੀਆਂ ਸਥਿਤੀਆਂ ਵਿਚ ਭਾਗ ਲੈਣ ਦਾ ਅਵਸਰ ਮਿਲ ਸਕੇ ਜੋ ਸਰੀਰਕ ਰੂਪ ਨਾਲ ਆਨੰਦਦਾਇਕ ਮਾਨਸਿਕ ਰੂਪ ਨਾਲ ਪ੍ਰੇਰਕ ਤੋਂ ਸੰਤੋਖਜਨਕ ਅਤੇ ਸਮਾਜਿਕ ਰੂਪ ਨਾਲ ਤੰਦਰੁਸਤ ਹੋਣ ।” .

PSEB 11th Class Physical Education Solutions Chapter 2 ਸਰੀਰਿਕ ਸਿੱਖਿਆ ਅਤੇ ਇਸ ਦੀ ਮਹੱਤਤਾ

ਪ੍ਰਸ਼ਨ 2.
ਸਰੀਰਕ ਸਿੱਖਿਆ ਦੇ ਸਲਾਹਕਾਰ ਬੋਰਡ ਦੇ ਅਨੁਸਾਰ ਸਰੀਰ ਸਿੱਖਿਆ ਦੀ ਪਰਿਭਾਸ਼ਾ ਲਿਖੋ ।
ਉੱਤਰ-
ਸਰੀਰਕ ਸਿੱਖਿਆ ਦੇ ਸਲਾਹਕਾਰ ਬੋਰਡ ਦੇ ਵਿਚਾਰ (Views of central Advisory Board of physical education) – ਸਰੀਰਕ ਸਿੱਖਿਆ ਦਾ ਉਦੇਸ਼ ਹਰੇਕ ਬੱਚੇ ਨੂੰ ਸਰੀਰਕ, ਮਾਨਸਿਕ ਅਤੇ ਭਾਵਾਤਮਕ ਤੌਰ ‘ਤੇ ਯੋਗ ਬਣਾਉਣਾ ਹੈ ਅਤੇ ਉਸ ਵਿਚ ਕਈ ਤਰ੍ਹਾਂ ਦੇ ਨਿੱਜੀ ਅਤੇ ਸਮਾਜਿਕ ਗੁਣ ਵਿਕਸਿਤ ਕਰਨਾ ਹੈ ਜਿਸ ਨਾਲ ਉਹ ਸਮਾਜ ਦੇ ਦੂਜੇ ਮੈਂਬਰਾਂ ਦੇ ਨਾਲ ਪ੍ਰਸੰਨਤਾ ਪੂਰਵਕ ਰਹਿ ਸਕੇ ਅਤੇ ਚੰਗਾ ਨਾਗਰਿਕ ਬਣ ਸਕੇ ।”

ਵੱਡੇ ਉੱਤਰ ਵਾਲਾ ਪ੍ਰਸ਼ਨ (Long Answer Type Question)

ਪ੍ਰਸ਼ਨ 1.
ਸਰੀਰਕ ਸਿੱਖਿਆ ਦੇ ਖੇਤਰ ਬਾਰੇ ਲਿਖੋ ।
ਉੱਤਰ-
ਸਰੀਰਕ ਸਿੱਖਿਆ ਦਾ ਖੇਤਰ
(Scope of Physical Education)

ਅੱਜ ਦੇ ਯੁੱਗ ਵਿਚ ਸਰੀਰਕ ਸਿੱਖਿਆ ਦੇ ਖੇਤਰ ਵਿਚ ਕੇਵਲ ਸਰੀਰ ਦੀ ਰਚਨਾ, ਕਿਰਿਆਵਾਂ, ਜਿਮਨਾਸਟਿਕ, ਡਰਿਲ ਅਤੇ ਮਾਰਚਿੰਗ ਹੀ ਨਹੀਂ ਆਉਂਦੇ, ਬਲਕਿ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਜਿਵੇਂ ਮਾਨਸਿਕ, ਸਰੀਰਕ, ਸਮਾਜਿਕ ਅਤੇ ਨੈਤਿਕ ਵਿਕਾਸ ਕਰਨ ਦੀ ਅਣਗਿਣਤ ਕਿਰਿਆਵਾਂ ਦੁਆਰਾ ਕੋਸ਼ਿਸ਼ ਕੀਤੀ ਜਾਂਦੀ ਹੈ । ਜਿਸ ਤੋਂ ਪਤਾ ਚਲਦਾ ਹੈ ਕਿ ਸਰੀਰਕ ਸਿੱਖਿਆ ਦਾ ਖੇਤਰ ਬਹੁਤ ਵਿਸ਼ਾਲ ਹੈ । ਜਿਨ੍ਹਾਂ ਵਿਚ ਹੇਠ ਲਿਖੀਆਂ ਪ੍ਰਤੀਕਿਰਿਆਵਾਂ ਅਤੇ ਕਾਰਜ-ਕੁਮ ਆਉਂਦੇ ਹਨ-

  • ਉਪਚਾਰਾਤਮਕ ਕਸਰਤਾਂ (Corrective Exercises) – ਇਨ੍ਹਾਂ ਕਸਰਤਾਂ ਨਾਲ ਵਿਦਿਆਰਥੀ ਦੇ ਸਰੀਰਕ ਅੰਗਾਂ ਦੀ ਕਮਜ਼ੋਰੀ ਅਤੇ ਕਰੂਪਤਾ ਦਾ ਉਪਚਾਰ ਕੀਤਾ ਜਾਂਦਾ ਹੈ । ਕਈ ਵਾਰੀ ਇਹ ਨੁਕਸ ਮਾਸ ਪੇਸ਼ੀਆਂ ਦੇ ਕਮਜ਼ੋਰ ਹੋਣ ਨਾਲ ਹੋ ਜਾਂਦੇ ਹਨ । ਇਨ੍ਹਾਂ ਨੂੰ ਦੂਰ ਕਰਨ ਲਈ ਹਲਕੀਆਂ ਕਸਰਤਾਂ, ਭਾਰ ਉਠਾਉਣਾ ਅਤੇ ਯੋਗ ਆਦਿ ਦੀ ਸਹਾਇਤਾ ਲਈ ਜਾਂਦੀ ਹੈ ।
  • ਖੇਡ-ਕੁੱਦ ਅਤੇ ਤੈਰਾਕੀ (Games and Sports and Swimming) – ਇਸ ਵਿਚ ਅਥਲੈਟਿਕ, ਟੇਬਲ ਟੈਨਿਸ, | ਹਾਕੀ, ਫੁੱਟਬਾਲ, ਬਾਸਕਟਬਾਲ, ਤੈਰਾਕੀ, ਬੇੜੀ ਚਲਾਉਣਾ ਆਦਿ ਖੇਡਾਂ ਆਉਂਦੀਆਂ ਹਨ ।
  • ਆਤਮ ਰੱਖਿਅਕ ਕਿਰਿਆ (Self-defence activities) – ਇਸ ਵਿਚ ਵੰਡ ਕੱਢਣਾ, ਕੁਸ਼ਤੀਆਂ, ਮੁੱਕੇਬਾਜ਼ੀ, | ਸੋਟੀ ਚਲਾਉਣਾ, ਗਤਕਾ ਅਤੇ ਪੁਲ ਅੱਪ ਆਦਿ ਕਰਵਾਈਆਂ ਜਾਂਦੀਆਂ ਹਨ ।
  • ਬੁਨਿਆਦੀ ਜਿਮਨਾਸਟਿਕ (Fundamental Gymnastics) – ਇਸ ਖੇਤਰ ਵਿਚ ਸਰੀਰ ਦਾ ਸੰਤੁਲਨ ਠੀਕ ਰੱਖਿਆ ਜਾਂਦਾ ਹੈ । ਸੰਤੁਲਨ ਲਈ ਚਲਣਾ, ਫਿਰਨਾ, ਦੌੜਨਾ, ਚੜ੍ਹਨਾ, ਉਤਰਨਾ ਆਦਿ ਕਿਰਿਆਵਾਂ ਸ਼ਾਮਿਲ ਹਨ ।
  • ਤਾਲ ਅਤੇ ਨਾਚ (Rythmics) – ਇਸ ਵਿਚ ਲੇਜੀਅਮ, ਟਿਪਰੀ ਅਤੇ ਨਾਚ ਜਿਵੇਂ ਲੋਕ ਨਾਚ, ਮਨੋਰੰਜਨ ਅਤੇ ਸੰਗੀਤ ਉੱਤੇ ਜਿਮਨਾਸਟਿਕ ਸ਼ਾਮਿਲ ਹਨ ।
  • ਮਨੋਰੰਜਕ ਕਿਰਿਆਵਾਂ (Recreation – ਇਸ ਵਿਚ ਕੈਂਪ ਲਾਉਣਾ, ਦੂਰ ਤਕ ਸੈਰ ਕਰਨਾ, ਮੱਛੀਆਂ ਫੜਨਾ ਅਤੇ ਕੁਦਰਤ ਦੀ ਜਾਣਕਾਰੀ ਸ਼ਾਮਿਲ ਹੈ ।
  • ਯੋਗ ਕਿਰਿਆਵਾਂ (Yoga) – ਇਸ ਵਿਚ ਅਲੱਗ-ਅਲੱਗ ਆਸਨ, ਪ੍ਰਾਣਾਯਾਮ ਅਤੇ ਹੋਰ ਯੋਗਿਕ ਕਿਰਿਆਵਾਂ ਸ਼ਾਮਿਲ ਹਨ ।

ਸਮੁੱਚੇ ਤੌਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਉਪਰੋਕਤ ਕਿਰਿਆਵਾਂ ਸਰੀਰਕ ਸਿੱਖਿਆ ਦੇ ਖੇਤਰ ਵਿਚ ਇਹੋ ਜਿਹੀਆਂ ਕਿਰਿਆਵਾਂ ਹਨ ਜਿਨ੍ਹਾਂ ਨੂੰ ਕਰਨ ਨਾਲ ਮਨੁੱਖ ਦਾ ਬਹੁ-ਪੱਖੀ ਵਿਕਾਸ ਆਸਾਨੀ ਨਾਲ ਕੀਤਾ ਜਾ ਸਕਦਾ ਹੈ ।

ਗਤਕਾ (Gattka) Game Rules – PSEB 11th Class Physical Education

Punjab State Board PSEB 11th Class Physical Education Book Solutions ਗਤਕਾ (Gattka) Game Rules.

ਗਤਕਾ (Gattka) Game Rules – PSEB 11th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(TIPS TO REMEMBER)

  1. ਗਤਕੇ ਦੇ ਪਲੇਟਫਾਰਮ ਦਾ ਆਕਾਰ = ਗੋਲ
  2. ਪਲੇਟਫਾਰਮ ਦਾ ਘੇਰਾ = 30”- 34”
  3. ਗਤਕੇ ਦੀ ਲੰਬਾਈ = 39 ਇੰਚ
  4. ਗਤਕੇ ਦਾ ਭਾਰ = 500 gm
  5. ਗਤਕੇ ਦੀ ਬਨਾਵਟ = ਬੈਂਤ
  6. ਗਤਕੇ ਦੀ ਮੋਟਾਈ = \(1 / 2\) ਤੋਂ 3/4, 2 ਸੈਂ.ਮੀ. ਤੋਂ 3 ਸੈਂ.ਮੀ.
  7. ਬਾਊਟ ਦਾ ਸਮਾਂ = 5 ਮਿੰਟ
  8. ਖਿਡਾਰੀਆਂ ਦੀ ਪੋਸ਼ਾਕ = ਜਰਸੀ ਜਾਂ ਕਮੀਜ਼ ਪਰ ਸਿਰ ਤੇ ਪਟਕਾ ਜ਼ਰੂਰੀ ਹੈ
  9. ਅਧਿਕਾਰੀ = ਰੈਫਰੀ, ਜੱਜ, 1 ਸਕੋਰਰ, 1 ਟਾਈਮ ਕੀਪਰ ।

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਗਤਕਾ ਖੇਡ ਵਿਚ ਕਿਹੜੇ-ਕਿਹੜੇ ਉਮਰ ਵਰਗ ਹੁੰਦੇ ਹਨ ?
ਉੱਤਰ-
ਉਮਰ ਵਰਗ-

  • ਅੰਡਰ 17 ਸਾਲ,
  • ਅੰਡਰ 19 ਸਾਲ,
  • ਅੰਡਰ 22 ਸਾਲ,
  • ਅੰਡਰ 25 ਸਾਲ ।

ਪ੍ਰਸ਼ਨ 2.
ਸਿੰਗਲ ਸੋਟੀ ਟੀਮ ਈਵੈਂਟ ਵਿਚ ਕੁੱਲ ਕਿੰਨੇ ਖਿਡਾਰੀ ਹੁੰਦੇ ਹਨ ?
ਉੱਤਰ-
ਸਿੰਗਲ ਸੋਟੀ ਟੀਮ ਈਵੈਂਟ ਵਿਚ ਖਿਡਾਰੀਆਂ ਦੀ ਗਿਣਤੀ 3 + 1 = 4.

ਪ੍ਰਸ਼ਨ 3.
ਗਤਕੇ ਦੇ ਮੁਕਾਬਲੇ ਲਈ ਗਰਾਊਂਡ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾਂਦਾ ਹੈ ?
ਉੱਤਰ-
ਖੇਡ ਖੇਤਰ, ਬਾਹਰ ਵਾਲਾ ਖੇਤਰ ਅਤੇ ਰਾਖਵਾਂ ਖੇਤਰ ।

ਗਤਕਾ (Gattka) Game Rules – PSEB 11th Class Physical Education

ਪ੍ਰਸ਼ਨ 4.
ਬਾਹਰ ਵਾਲਾ ਖੇਤਰ ਕੀ ਹੁੰਦਾ ਹੈ ?
ਉੱਤਰ-
ਗਤਕੇ ਦੇ ਖੇਡ ਖੇਤਰ ਦੇ ਬਾਹਰ ਵਾਲੇ ਖੇਤਰ ਨੂੰ ਬਾਹਰ ਵਾਲਾ ਖੇਤਰ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਗਤਕਾ ਮੁਕਾਬਲੇ ਲਈ ਸਾਧਾਰਨ ਨਿਯਮ ਕਿਹੜੇ ਹਨ ?
ਉੱਤਰ-

  • ਗਤਕਾ ਵਿਚ 7 ਖਿਡਾਰੀ ਹੁੰਦੇ ਹਨ ਜਿਨ੍ਹਾਂ ਵਿਚੋਂ 5 ਖੇਡਦੇ ਹਨ ਅਤੇ ਦੋ ਖਿਡਾਰੀ ਬਦਲਵੇਂ ਹੁੰਦੇ ਹਨ ।
  • ਗਤਕੇ ਦਾ ਪਲੇਟਫ਼ਾਰਮ ਗੋਲ ਅਤੇ ਇਸਦਾ ਨਾਪ 7\(\frac{1}{2}\) ਮੀਟਰ ਰੇਡੀਅਸ ਹੁੰਦਾ ਹੈ ।
  • ਗਤਕੇ ਦੀ ਲੰਬਾਈ ਮੁੱਢ ਤੋਂ 3 ਫੁੱਟ 3 ਇੰਚ ਹੁੰਦੀ ਹੈ ।
  • ਗਤਕੇ ਵਿਚ ਬਾਉਟ ਦਾ ਸਮਾਂ ਪੰਜ ਮਿੰਟ ਹੁੰਦਾ ਹੈ ।
  • ਗਤਕੇ ਦੀ ਖੇਡ ਵਿਚ ਤਿੰਨ ਜੱਜ, ਇਕ ਰੈਫ਼ਰੀ ਅਤੇ ਇਕ ਟਾਈਮ ਕੀਪਰ ਹੁੰਦਾ ਹੈ ।

ਪ੍ਰਸ਼ਨ 6.
ਇਸ ਖੇਡ ਨੂੰ ਸਿੱਖਾਂ ਦੇ ਕਿਹੜੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਹੈ ?
ਉੱਤਰ-
ਸ੍ਰੀ ਗੁਰੂ ਹਰਿਗੋਬਿੰਦ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ !

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਗਤਕੇ ਦਾ ਇਤਿਹਾਸ ਤੇ ਨਿਯਮ ਲਿਖੋ ।
ਉੱਤਰ –
ਗਤਕਾ ਦਾ ਇਤਿਹਾਸ (History of Gattka)- 2008 ਵਿਚ ਪੰਜਾਬ ਗਤਕਾ ਐਸੋਸ਼ੀਏਸ਼ਨ ਵਿਰਸੇ ਵਿਚ ਆਈ ਜਿਸਨੇ ਪਿਛਲੇ ਸਾਲਾਂ ਤੋਂ ਗਤਕਾ ਖੇਡ ਨੂੰ ਅੰਤਰਰਾਸ਼ਟਰੀ ਖੇਡ ਬਣਾਉਣ ਦਾ ਯਤਨ ਕੀਤਾ | ਅੱਜ ਇਸ ਸੁਪਨੇ ਨੂੰ ਸਕਾਰ ਕਰਨ ਦੇ ਲਈ ਗਤਕਾ ਫੈਡਰੇਸ਼ਨ ਆਫ ਇੰਡੀਆ, ਏਸ਼ੀਅਨ ਗਤਕਾ ਫੈਡਰੇਸ਼ਨ, ਕਾਮਨਵੈਲਥ ਗਤਕਾ ਫੈਡਰੇਸ਼ਨ ਅਤੇ ਵਿਸ਼ਵ ਗਤਕਾ ਫੈਡਰੇਸ਼ਨ ਬਣ ਚੁੱਕੀਆਂ ਹਨ ।

ਇਹ ਸਾਰੀਆਂ ਫੈਡਰੇਸ਼ਨਾਂ ਗਤਕਾ ਖੇਡ ਨੂੰ ਅੰਤਰਰਾਸ਼ਟਰੀ ਪੱਧਰ ਤਕ ਲੈ ਜਾਣ ਦੇ ਲਈ ਯਤਨਸ਼ੀਲ ਹੈ ! ਇਸ ਸਿੱਖ-ਵਿੱਦਿਆ ਦੇ ਪੁਰਾਤਨ ਕਲਾ ਨੂੰ ਵਿਰਾਸਤੀ ਗਤਕਾ ਮੁਕਾਬਲੇ ਦੇ ਦੌਰਾਨ ਵਿਰਸੇ ਅਤੇ ਸੰਸਕ੍ਰਿਤੀ ਦੇ ਪੱਖ ਵਿਚ ਉੱਨਤ ਕੀਤਾ ਜਾ ਰਿਹਾ ਹੈ ।

ਦੇਸ਼ ਵਿਚ ਗਤਕੇ ਦੇ ਪ੍ਰਤੀ ਖਿਡਾਰੀਆਂ ਦੇ ਹੁਨਰ ਦੀ ਪਹਿਚਾਣ ਕਰਨ, ਨਵਯੁਵਕਾਂ ਦੀ ਸ਼ਕਤੀ ਨੂੰ ਇਸ ਸਕਾਰਾਤਮਕ ਖੇਡ ਵਲ ਲਗਾਉਣ ਅਤੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਕਰਨ ਦੇ ਲਈ ਪ੍ਰਭਾਵੀ ਕਦਮ ਉਠਾਉਣ ਦੇ ਉਦੇਸ਼ ਨਾਲ ਗਤਕਾ ਫੈਡਰੇਸ਼ਨ ਨੇ ਗਤਕਾ ਖੇਡ ਸੰਬੰਧੀ ਵਿਗਿਆਨਿਕ ਅਨੁਸੰਧਾਨ ਕਰਨ ਅਤੇ ਇਸਨੂੰ ਹੋਰ ਵਿਕਸਿਤ ਕਰਨ ਦੇ ਲਈ ਪ੍ਰਣ ਕੀਤਾ ਹੈ ।

ਪ੍ਰਾਪਤ ਦਸਤਾਵੇਜਾਂ ਦੇ ਅਨੁਸਾਰ ਗਤਕਾ ਅਣਵੰਡੇ ਭਾਰਤ ਵਿਚ ਇਕ ਪ੍ਰਚਲਿਤ ਖੇਡ ਸੀ ਅਤੇ ਆਮ ਤੌਰ ‘ਤੇ ਪਿੰਡਾਂ ਵਿਚ ਖੇਡੀ ਜਾਂਦੀ ਸੀ । ਸੰਨ 1936 ਵਿਚ ਪੰਜਾਬ ਵਿਸ਼ਵ ਵਿਦਿਆਲਿਆ, ਲਾਹੌਰ ਦੇ ਖੇਡ ਵਿਭਾਗ ਦੇ ਲਈ ਆਰ. ਐੱਸ. ਡੀ. ਕਾਲੇਜ, ਫਿਰੋਜ਼ਪੁਰ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਨਿਰਦੇਸ਼ਕ ਸ: ਕੇ. ਐੱਸ. ਅਕਾਲੀ ਨੇ ਸਭ ਤੋਂ ਪਹਿਲਾਂ ਗਤਕਾ ਖੇਡ ਦੀ ਨਿਯਮਾਵਲੀ ਤਿਆਰ ਕੀਤੀ ਸੀ । ਜਿਸ ਤਰ੍ਹਾਂ ਸਾਰੇ ਧਰਮਾਂ ਅਤੇ ਵਰਗਾਂ ਦੇ ਖਿਡਾਰੀ ਖੇਡ ਪੋਸ਼ਾਕ ਵਿਚ ਗਤਕਾ ਖੇਡਦੇ ਸਨ । ਦੇਸ਼ ਆਜ਼ਾਦ ਹੋਣ ਦੇ ਬਾਅਦ ਇਹ ਖੇਡ ਸੰਨ 1972 ਤੱਕ ਪੰਜਾਬ ਦੇ ਕਾਲਜਾਂ ਵਿਚ ਚੱਲਦੀ ਰਹੀ ।

ਇਸ ਦੌਰਾਨ ਪੰਜਾਬ ਦੇ ਹਾਲਾਤ ਠੀਕ ਨਾ ਹੋਣ ਦੇ ਕਾਰਨ ਕੁਝ ਸਾਲ ਇਸ ਖੇਡ ਵਿਚ ਸਥਿਰਤਾ ਆ ਗਈ ਸੀ ਪਰ ਪੰਜਾਬੀ ਵਿਸ਼ਵ ਵਿਦਿਆਲਿਆ ਪਟਿਆਲਾ ਵਿਚ ਯਤਨ ਕਰਦੇ ਹੋਏ 2001 ਵਿਚ ਕਾਲਜਾਂ ਨੇ ਇਸ ਖੇਡ ਦੇ ਮੁਕਾਬਲੇ ਪੁਰਾਣੇ ਨਿਯਮਾਂ ਦੇ ਅਨੁਸਾਰ ਕਰਵਾਉਣਾ ਸ਼ੁਰੂ ਕਰਵਾ ਦਿੱਤਾ ਸੀ । ਪੰਜਾਬੀ ਵਿਸ਼ਵਵਿਦਿਆਲਿਆ ਦੇ ਯਤਨ ਸਰੂਪ ਹੀ ਅੱਜ ਗਤਕਾ ਖੇਡ ਪੰਜਾਬ ਦੇ ਅੱਧੇ ਤੋਂ ਜ਼ਿਆਦਾ ਕਾਲਜਾਂ ਅਤੇ ਦਰਜਨ ਤੋਂ ਜ਼ਿਆਦਾ ਵਿਸ਼ਵ ਵਿਦਿਆਲਿਆਂ ਵਿਚ ਪ੍ਰਚਲਿਤ ਹੈ ।

ਗਤਕਾ ਦੇ ਨਵੇਂ ਸਾਧਾਰਨ ਨਿਯਮ
(New General Rules of Gattka)

  1. ਗਤਕਾ ਵਿਚ 7 ਖਿਡਾਰੀ ਹੁੰਦੇ ਹਨ ਜਿਨ੍ਹਾਂ ਵਿਚੋਂ 5 ਖੇਡਦੇ ਹਨ ਅਤੇ ਦੋ ਖਿਡਾਰੀ ਬਦਲਵੇਂ ਹੁੰਦੇ ਹਨ ।
  2. ਗਤਕੇ ਦਾ ਪਲੇਟਫ਼ਾਰਮ ਗੋਲ ਅਤੇ ਇਸਦਾ ਨਾਪ 7 ਮੀਟਰ ਰੇਡੀਅਸ ਹੁੰਦਾ ਹੈ ।
  3. ਗਤਕੇ ਦੀ ਲੰਬਾਈ ਮੁੱਢ ਤੋਂ ਤਿੰਨ ਫੁੱਟ 3 ਇੰਚ ਹੁੰਦੀ ਹੈ ।
  4. ਗਤਕੇ ਵਿਚ ਬਾਉਟ ਦਾ ਸਮਾਂ ਪੰਜ ਮਿੰਟ ਹੁੰਦਾ ਹੈ ।
  5. ਗਤਕੇ ਦੀ ਖੇਡ ਵਿਚ ਤਿੰਨ ਜੱਜ, ਇਕ ਰੈਫ਼ਰੀ ਅਤੇ ਇਕ ਟਾਈਮ ਕੀਪਰ ਹੁੰਦਾ ਹੈ ।

ਗਤਕਾ (Gattka) Game Rules – PSEB 11th Class Physical Education

ਪ੍ਰਸ਼ਨ 2.
ਗਤਕਾ ਖੇਡ ਵਿਚ ਪਲੇਟਫ਼ਾਰਮ, ਪੋਸ਼ਾਕ, ਅਤੇ ਮਿਆਦ ਬਾਰੇ ਲਿਖੋ ।
ਉੱਤਰ-

  • ਪਲੇਟਫ਼ਾਰਮ-ਗਤਕੇ ਦਾ ਪਲੇਟਫ਼ਾਰਮ ਗੋਲ ਹੁੰਦਾ ਹੈ ਜਿਸਦਾ ਸਾਈਜ 15 ਮੀਟਰ ਹੁੰਦਾ ਹੈ ।
  • ਪੋਸ਼ਾਕ-ਪ੍ਰਤੀਯੋਗੀ ਇਕ ਜਰਸੀ ਜਾਂ ਕਮੀਜ਼ ਪਾ ਸਕਦਾ ਹੈ ਪਰ ਸਿਰ ਤੇ ਪਟਕਾ ਹੋਣਾ ਜ਼ਰੂਰੀ ਹੈ ।
  • ਗਤਕੇ ਦਾ ਸਾਈਜ਼-ਗਤਕਾ ਬੈਂਤ ਦਾ ਹੁੰਦਾ ਹੈ ਜਿਸਦਾ ਮੁੱਢ ਤੇ ਤਿੰਨ ਫੁੱਟ ਲੰਬਾ ਬੈਂਤ ਦੀ ਛੜ ਲੱਗੀ ਹੁੰਦੀ ਹੈ ।
  • ਮਿਆਦ-ਸਾਰੇ ਮੁਕਾਬਲਿਆਂ ਲਈ ਇਸ ਬਾਊਟ ਦੀ ਮਿਆਦ ਪੰਜ ਮਿੰਟ ਹੁੰਦੀ ਹੈ ।

ਪ੍ਰਸ਼ਨ 3.
ਗਤਕੇ ਵਿਚ ਡਰਾਅ, ਬਾਈ ਅਤੇ ਵਾਕ ਓਵਰ ਬਾਰੇ ਲਿਖੋ ।
ਉੱਤਰ –
ਡਰਾਅ, ਬਾਈ, ਵਾਕ ਓਵਰ
Draw, Byes and Walk Over
1. ਸਾਰੇ ਮੁਕਾਬਲਿਆਂ ਲਈ ਡਰਾਅ ਕੱਢਣ ਤੋਂ ਪਹਿਲਾਂ Bout ਦੇ ਨਾਂ A,B, C, D, E ਲਏ ਜਾਂਦੇ ਹਨ ।
2. ਗਤਕੇ ਵਿਚ A ਬਾਉਟ ਦਾ ਖਿਡਾਰੀ ਦੂਸਰੀ ਟੀਮ ਦੇ A ਬਾਉਟ ਦੇ ਖਿਡਾਰੀ ਨਾਲ ਹੀ ਖੇਡੇਗਾ ਅਤੇ B ਵਾਲਾ | B ਨਾਲ ।
3. ਉਹ ਪ੍ਰਤੀਯੋਗਤਾਵਾਂ ਜਿਨ੍ਹਾਂ ਵਿਚ ਚਾਰ ਤੋਂ ਵੱਧ ਪ੍ਰਤੀਯੋਗੀ ਹੋਣ, ਪਹਿਲੀ ਸੀਰੀਜ਼ ਵਿਚ ਕਾਫ਼ੀ ਸਾਰੀਆਂ ਬਾਈਆਂ
ਕੱਢੀਆਂ ਜਾਣਗੀਆਂ ਤਾਂਕਿ ਦੁਜੀ ਸੀਰੀਜ਼ ਵਿਚ ਪਤੀਯੋਗੀਆਂ ਦੀ ਸੰਖਿਆ ਘੱਟ ਰਹਿ ਜਾਵੇ ।
ਗਤਕਾ (Gattka) Game Rules – PSEB 11th Class Physical Education 1
4. ਪਹਿਲੀ ਸੀਰੀਜ਼ ਵਿਚ ਜਿਹੜੇ ਖਿਡਾਰੀ ਬਾਈ ਵਿਚ ਆਉਂਦੇ ਹਨ, ਉਹ ਦੂਜੀ ਸੀਰੀਜ਼ ਵਿਚ ਪਹਿਲਾ ਗਤਕਾ ਖੇਲ੍ਹਣਗੇ ਜੇਕਰ ਬਾਈਆਂ ਦੀ ਸੰਖਿਆ ਵਿਖਮ ਹੋਵੇ, ਤਾਂ ਅਖ਼ੀਰਲੀ ਬਾਈ ਦਾ ਖਿਡਾਰੀ ਦੂਸਰੀ ਸੀਰੀਜ਼ ਵਿਚ ਪਹਿਲੇ ਮੁਕਾਬਲੇ ਦੇ ਜੇਤੂ ਨਾਲ ਮੁਕਾਬਲਾ ਕਰੇਗਾ ।
ਗਤਕਾ (Gattka) Game Rules – PSEB 11th Class Physical Education 2
5. ਕੋਈ ਵੀ ਪ੍ਰਤੀਯੋਗੀ ਪਹਿਲੀ ਸੀਰੀਜ਼ ਵਿਚ ਬਾਈ ਅਤੇ ਦੂਜੀ ਸੀਰੀਜ਼ ਵਿਚ ਵਾਕ ਓਵਰ ਨਹੀਂ ਲੈ ਸਕਦਾ ਨਾ ਹੀ ਦੋ ਲਗਾਤਾਰ ਵਾਕ ਓਵਰ ਲੈ ਸਕਦਾ ।

ਪ੍ਰਸ਼ਨ 4.
ਗਤਕੇ ਵਿਚ ਮੁਕਾਬਲੇ ਕਿਵੇਂ ਹੁੰਦੇ ਹਨ ?
ਉੱਤਰ –
ਗਤਕੇ ਵਿਚ ਮੁਕਾਬਲੇ (Competitions in Gattka)
ਪ੍ਰਤੀਯੋਗੀਆਂ ਦੀ ਸੀਮਾ (Limitation of Competitions)-ਕਿਸੇ ਵੀ ਪ੍ਰਤੀਯੋਗਤਾ ਵਿਚ ਪੰਜ ਪ੍ਰਤੀਯੋਗੀ ਭਾਗ ਲੈ ਸਕਦੇ ਹਨ ।

ਨਵਾਂ ਡਰਾਅ (Fresh Draw)-ਜੇਕਰ ਇੱਕੋ ਹੀ ਸੰਸਥਾ ਦੇ ਦੋ ਮੈਂਬਰਾਂ ਦਾ ਪਹਿਲੀ ਸੀਰੀਜ਼ ਵਿਚ ਡਰਾਅ ਨਿਕਲ ਜਾਵੇ ਅਤੇ ਉਨ੍ਹਾਂ ਵਿਚੋਂ ਇਕ ਦੂਜੇ ਦੇ ਹੱਕ ਵਿਚ ਪ੍ਰਤੀਯੋਗਤਾ ਤੋਂ ਨਿਕਲਣਾ ਚਾਹੇ ਤਾਂ ਨਵਾਂ ਡਰਾਅ ਕੱਢਿਆ ਜਾਵੇਗਾ।

ਵਾਪਸੀ (Withdrawal)-ਡਰਾਅ ਕੱਢੇ ਜਾਣ ਤੋਂ ਬਾਅਦ ਜੇਕਰ ਕੋਈ ਪ੍ਰਤੀਯੋਗੀ ਪ੍ਰਤੀਯੋਗਤਾ ਚੋਂ ਹਟਣਾ ਚਾਹੇ ਤਾਂ ਅਧਿਕਾਰੀ ਇਨ੍ਹਾਂ ਹਾਲਤਾਂ ਵਿਚ ਪ੍ਰਬੰਧਕਾਂ ਨੂੰ ਰਿਪੋਰਟ ਕਰੇਗਾ ।

ਰਿਟਾਇਰ ਹੋਣਾ (Retirement)-ਜੇਕਰ ਕੋਈ ਪ੍ਰਤੀਯੋਗੀ ਕਿਸੇ ਕਾਰਨ ਪ੍ਰਤੀਯੋਗਤਾ ਤੋਂ ਰਿਟਾਇਰ ਹੋਣਾ ਚਾਹੁੰਦਾ ਹੈ ਤਾਂ ਉਸ ਲਈ ਅਧਿਕਾਰੀ ਨੂੰ ਸੂਚਿਤ ਕਰਨਾ ਹੋਵੇਗਾ ।

ਸਾਰਣੀ-ਬਾਊਟ ਤੋਂ ਬਾਈਆਂ ਕੱਢਣਾ ਐਂਟਰੀਆਂ ਦੀ ਸੰਖਿਆ ਬਾਊਟ
ਬਾਈ
ਗਤਕਾ (Gattka) Game Rules – PSEB 11th Class Physical Education 3

1. ਰੈਫ਼ਰੀ ਜਾਂ ਜੱਜ
2. ਸਕੋਰਿੰਗ
3. ਫਾਉਲ ॥

1. ਰੈਫ਼ਰੀ-ਸਾਰੀਆਂ ਪ੍ਰਤੀਯੋਗਤਾਵਾਂ ਦੇ ਮੁਕਾਬਲੇ ਰੈਫ਼ਰੀ ਤਿੰਨ ਜੱਜ ਅਤੇ ਇਕ ਟਾਈਮ ਕੀਪਰ ਦੁਆਰਾ ਨਿਯੰਤ੍ਰਿਤ | ਕੀਤੇ ਜਾਣਗੇ ।
2. ਰੈਫ਼ਰੀ ਇਕ ਸਕੋਰ ਪੈਡ ਜਾਂ ਜਾਣਕਾਰੀ ਸਲਿਪ ਤੇ ਬਾਊਟ ਦੇ ਸਾਰੇ ਅੰਕ ਲਿਖ ਕੇ ਇੰਚਾਰਜ ਅਧਿਕਾਰੀ ਨੂੰ ਦੇਣਗੇ ।
3. ਟਾਈਮ ਕੀਪਰ ਸਟੇਜ ਦੇ ਪਾਸੇ ਬੈਠੇਗਾ ਅਤੇ ਜੱਜ ਬਾਕੀ ਦੇ ਤਿੰਨ ਪਾਸਿਆਂ ‘ਤੇ ਬੈਠਣਗੇ ।

ਗਤਕਾ (Gattka) Game Rules – PSEB 11th Class Physical Education

ਪੁਆਇੰਟ ਦੇਣਾ (Awarding of Points)

  • ਸਾਰੀਆਂ ਪ੍ਰਤੀਯੋਗਤਾਵਾਂ ਵਿਚ ਜੱਜ ਅੰਕ ਦੇਵੇਗਾ ।
  • ਹਰੇਕ ਬਾਊਟ ਦੇ ਅੰਤ ਵਿਚ ਸਕੋਰਿੰਗ ਪੇਪਰ ਤੇ ਲਿਖ ਕੇ ਜਮਾਂ ਕਰ ਲਏ ਜਾਂਦੇ ਹਨ ।
  • ਹਰੇਕ ਜੱਜ ਜੇਤੂ ਕਰਾਰ ਦੇਵੇਗਾ ਅਤੇ ਸਕੋਰਿੰਗ ਪੇਪਰ ਉੱਤੇ ਲਿਖ ਕੇ ਦਸਤਖ਼ਤ ਕਰਨਗੇ ।

ਮਕੇਗਿੰਗ (Scoring)

1. ਜਿਹੜਾ ਖਿਡਾਰੀ ਆਪਣੇ ਵਿਰੋਧੀ ਨੂੰ ਸਭ ਤੋਂ ਜ਼ਿਆਦਾ ਵਾਰ ਗਤਕੇ ਨਾਲ ਛੂਹੇਗਾ ਉਸ ਨੂੰ ਜੇਤੂ ਕਰਾਰ ਦਿੱਤਾ ਜਾਵੇਗਾ ।
2. ਜੱਜ ਗਤਕੇ ਨਾਲ ਸਿਰ ਤੇ ਛੂਹਣ ਜਾ ਲੱਗਣ ‘ਤੇ ਦੋ ਅੰਕ ਅਤੇ ਸਰੀਰ ਦੇ ਉੱਪਰਲੇ ਭਾਗ ਨੂੰ ਲੱਗਣ ‘ਤੇ ਇਕ ਅੰਕ ਦੇਵੇਗਾ ।
3. ਜੇਕਰ ਪਤੀਯੋਗੀਆਂ ਨੂੰ ਮਿਲੇ ਪੁਆਇੰਟ ਬਾਉਟ ਦੇ ਅੰਤ ਵਿਚ ਬਰਾਬਰ ਹੋਣ ਤਾਂ ਜੱਜ ਉਸ ਖਿਡਾਰੀ ਨੂੰ ਜੇਤੂ ਕਰਾਰ ਦੇਵੇਗਾ ਜਿਸਨੇ ਆਕਰਮਣ ਸਮੇਂ ਵਿਰੋਧੀ ਦੇ ਸਿਰ ਨੂੰ ਗਤਕੇ ਨਾਲ ਜ਼ਿਆਦਾ ਵਾਰ ਛੂਹਿਆ ਹੈ ।

1. ਬਾਉਟ ਰੋਕਣਾ (Stopping the Bout)-ਜੇਕਰ ਰੈਫ਼ਰੀ ਦੇ ਵਿਚਾਰ ਅਨੁਸਾਰ ਖਿਡਾਰੀ ਚੋਟ ਲੱਗਣ ਕਰਕੇ ਬਾਊਟ ਜਾਰੀ ਨਹੀਂ ਰੱਖ ਸਕਦਾ ਜਾਂ ਉਹ ਬਾਊਟ ਨੂੰ ਬੰਦ ਕਰ ਦਿੰਦਾ ਹੈ ਤਾਂ ਉਸਦੇ ਵਿਰੋਧੀ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ ।

2. ਰੈਫ਼ਰੀ ਨੂੰ ਬਾਊਟ ਰੋਕਣ ਦਾ ਪੂਰਾ ਅਧਿਕਾਰ ਹੈ ! ਬਾਊਟ ਦੋਬਾਰਾ ਸ਼ੁਰੂ ਕਰਨ ਵਿਚ ਅਸਫਲ ਹੋਣਾ (Failure to resume bout) ਬਾਊਟ ਵਿਚ ਪ੍ਰਤੀਯੋਗੀ ਦੋਬਾਰਾ ਬਾਊਟ ਸ਼ੁਰੂ ਕਰਨ ਵਿਚ ਅਸਫਲ ਹੁੰਦਾ ਹੈ ਤਾਂ ਉਹ ਬਾਊਟ ਹਾਰ ਜਾਵੇਗਾ ।

ਨਿਯਮਾਂ ਦੀ ਉਲੰਘਣਾ (Voilation of Ruler)-ਜਦੋਂ ਕੋਈ ਪ੍ਰਤੀਯੋਗੀ ਜਾਂ ਉਸਦਾ ਕੋਚ ਨਿਯਮਾਂ ਦੀ ਕਿਸੇ ਵੀ ਉਲੰਘਣਾ ਤੇ ਅਯੋਗ ਕਰਾਰ ਦਿੱਤਾ ਜਾ ਸਕੇਗਾ । ‘ਸੰਕਿਤ ਫ਼ਾਊਲ (Suspected Foul)-ਜੇਕਰ ਰੈਫ਼ਰੀ ਨੂੰ ਫਾਉਲ ਦਾ ਸ਼ੱਕ ਹੋ ਜਾਵੇ ਜਿਸ ਨੂੰ ਉਸਨੇ ਆਪ ਸਾਫ਼ ਨਹੀਂ ਦੇਖਿਆ, ਉਹ ਜੱਜ ਦੀ ਸਲਾਹ ਲੈ ਸਕਦਾ ਹੈ । ਫ਼ਾਊਲ (Fouls) ਜੱਜ ਜਾਂ ਰੈਫਰੀ ਦਾ ਫ਼ੈਸਲਾ ਅੰਤਿਮ ਹੋਵੇਗਾ |

ਰੈਫ਼ਰੀ ਨੂੰ ਅੱਗੇ ਲਿਖੇ ਕੰਮ ਕਰਨ ਤੇ ਬਾਕਸਰ ਨੂੰ ਚਿਤਾਵਨੀ ਜਾਂ ਅਯੋਗ ਕਰਾਰ ਦੇਣ ਦਾ ਅਧਿਕਾਰ ਹੈ –

  • ਗਤਕੇ ਦੀ ਮੁਠ ਨਾਲ ਚੋਟ ਕਰਨਾ
  • ਕੂਹਣੀ ਨਾਲ ਮਾਰਨਾ ।
  • ਗਰਦਨ ਜਾਂ ਸਿਰ ਦੇ ਪਿੱਛੇ ਜਾਣ-ਬੁੱਝ ਕੇ ਚੋਟ ਕਰਨਾ ।
  • ਡਿੱਗ ਪਏ ਪ੍ਰਤੀਯੋਗੀ ਨੂੰ ਮਾਰਨਾ ।
  • ਪਕੜਨਾ ।
  • ਸਿਰ ਜਾਂ ਸਰੀਰ ਦੇ ਭਾਰ ਲੇਟਣਾ ।
  • ਮੋਢੇ ਮਾਰਨਾ ।
  • ਕੁਸ਼ਤੀ ਕਰਨਾ ।
  • ਬ੍ਰੇਕ ਦੇ ਸਮੇਂ ਵਿਰੋਧੀ ਨੂੰ ਚੋਟ ਪਹੁੰਚਾਉਣਾ ।

ਜਿਮਨਾਸਟਿਕ (Gymnastic) Game Rules – PSEB 11th Class Physical Education

Punjab State Board PSEB 11th Class Physical Education Book Solutions ਜਿਮਨਾਸਟਿਕ (Gymnastic) Game Rules.

ਜਿਮਨਾਸਟਿਕ (Gymnastic) Game Rules – PSEB 11th Class Physical Education

ਯਾਦ ਰੱਖਣ ਵਾਲੀਆਂ ਗੱਲਾਂ ਤੇ
(TIPS TO REMEMBER)

  1. ਜਿਮਨਾਸਟਿਕਸ ਮੁਕਾਬਲੇ ਵਿਚ ਕਿੰਨੇ ਖਿਡਾਰੀ ਖੇਡਦੇ ਹਨ = ਅੱਠ
  2. ਕੀ ਮੁਕਾਬਲਾ ਸ਼ੁਰੂ ਹੋਣ ਤੇ ਖਿਡਾਰੀਆਂ ਨੂੰ ਬਦਲਿਆ ਜਾ ਸਕਦਾ ਹੈ = ਨਹੀਂ ।
  3. ਜਿਊਰੀ ਦਾ ਫੈਸਲਾ ਹੁੰਦਾ ਹੈ = ਅੰਤਿਮ
  4. ਸੱਟ ਜਾਂ ਬੀਮਾਰ ਹੋਣ ਤੇ ਖਿਡਾਰੀ ਦੀ ਉਡੀਕ ਕੀਤੀ ਜਾਂਦੀ ਹੈ = 30 ਮਿੰਟ
  5. ਕੀ ਖਿਡਾਰੀ ਬਿਨਾਂ ਜਿਊਰੀ ਦੀ ਆਗਿਆ ਦੇ ਖੇਡ ਛੱਡ | ਸਕਦਾ ਹੈ = ਨਹੀਂ
  6. ਟੀਮ ਜੇਤੂ ਕਰਾਰ ਦੇਣ ਲਈ ਕਿੰਨੇ ਖਿਡਾਰੀਆਂ ਦੇ ਅੰਕ ਗਿਣੇ ਜਾਂਦੇ ਹਨ = ਛੇ ਖਿਡਾਰੀਆਂ ਦੇ
  7. ਪ੍ਰਤੀਯੋਗਿਤਾ ਲਈ ਅਧਿਕਾਰੀ = ਤਿੰਨ ਜਾਂ ਪੰਜ
  8. ਖਿਡਾਰੀਆਂ ਨੂੰ ਪੁਆਇੰਟ ਕਿਵੇਂ ਦਿੱਤੇ ਜਾਂਦੇ ਹਨ = 0 ਤੋਂ 10 ਤੱਕ ।
  9. ਲੜਕਿਆਂ ਲਈ ਮੁਕਾਬਲੇ =
    • ਪੈਰੇਲਲ ਬਾਰ
    • ਵਾਲਟਿੰਗ ਹਾਰਸ
    • ਗਰਾਊਂਡ ਜਿਮਨਾਸਟਿਕ
    • ਹੋਰੀਐਂਟਲ ਬਾਰ
    • ਰੋਮਨ ਰਿੰਗ
    • ਪੋਮਲ ਹਾਰਸ

10. ਲੜਕੀਆਂ ਲਈ ਮੁਕਾਬਲੇ =

    • ਬੀਮ ਬੈਲੇਂਸ (ਜ਼ਰੂਰੀ)
    • ਗਰਾਉਂਡ ਜਿਮਨਾਸਟਿਕ (ਜ਼ਰੂਰੀ)
    • ਅਨਈਵਨ ਬਾਰ ਜ਼ਰੂਰੀ
    • ਵਾਲਟਿੰਗ ਹਾਰਸ ।

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਲੜਕੀਆਂ ਲਈ ਜਿਮਨਾਸਟਿਕ ਉਲੰਪਿਕ ਵਿਚ ਕਦੋਂ ਸ਼ੁਰੂ ਹੋਈ ?
ਉੱਤਰ-
1928 ਈ: ਦੇ ਉਲੰਪਿਕਸ ਵਿਚ ।

ਪ੍ਰਸ਼ਨ 2.
ਲੜਕਿਆਂ ਵੱਲੋਂ ਕੀਤੇ ਜਾਣ ਵਾਲੇ ਜਿਮਨਾਸਟਿਕ ਅਪਰੇਟਸ ਕਿਹੜੇ-ਕਿਹੜੇ ਹਨ ?
ਉੱਤਰ-

  • ਫਲੌਰ ਐਕਸਰਸਾਈਜ਼
  • ਪੋਮਲ ਹਾਰਸ
  • ਰੋਮਨ ਰਿੰਗਜ਼
  • ਪੈਰਲਲ ਬਾਰ
  • ਹਾਰੀਐਂਟਲ ਬਾਰ
  • ਵਾਲਟਿੰਗ ਟੇਬਲ ।

ਪ੍ਰਸ਼ਨ 3.
ਵਾਲਟਿੰਗ ਹਾਰਸ ਦੀ ਉੱਚਾਈ ਦੱਸੋ ।
ਉੱਤਰ-
1350 ਮਿ.ਮੀ.

ਪ੍ਰਸ਼ਨ 4.
ਲੜਕਿਆਂ ਦੇ ਮੁਕਾਬਲਿਆਂ ਵਿਚ ਜੱਜਮੈਂਟ ਲਈ ਕਿੰਨੇ ਜੱਜ ਹੁੰਦੇ ਹਨ ?
ਉੱਤਰ-
ਇਕ ਸੀਨੀਅਰ ਜੱਜ ਅਤੇ 6 ਹੋਰ ਜੱਜ ।

ਜਿਮਨਾਸਟਿਕ (Gymnastic) Game Rules – PSEB 11th Class Physical Education

ਪ੍ਰਸ਼ਨ 5.
ਪੈਰਲਲ ਬਾਰ ਦੀ ਲੰਬਾਈ ਦੱਸੋ ।
ਉੱਤਰ-
3500 ਮਿ.ਮੀ. ॥

ਪ੍ਰਸ਼ਨ 1.
ਜਿਮਨਾਸਟਿਕ ਦਾ ਇਤਿਹਾਸ ਅਤੇ ਨਿਯਮ ਲਿਖੋ ।
ਉੱਤਰ:
ਜਿਮਨਾਸਟਿਕ ਦਾ ਇਤਿਹਾਸ (History of Gymnastic) ਉੱਤਰ-ਜਿਮਨਾਸਟਿਕ ਇਕ ਪ੍ਰਾਚੀਨ ਖੇਡ ਹੈ । 2600 ਈ: ਪੂ: ਚੀਨ ਵਿਚ ਜਿਮਨਾਸਟਿਕ ਦੀਆਂ ਕਸਰਤਾਂ ਕੀਤੀਆਂ ਜਾਂਦੀਆਂ ਸਨ । ਪਰ ਇਸ ਦਾ ਅਸਲੀ ਵਿਕਾਸ ਯੂਨਾਨ ਅਤੇ ਰੋਮ ਵਿਚ ਹੋਇਆ ਸੀ । “ਜਿਮਨਾਸਟਿਕ ਸ਼ਬਦ ਯੂਨਾਨੀ ਭਾਸ਼ਾ ਦੇ ‘‘ਜਿਮਨੋਸ` ਤੋਂ ਲਿਆ ਗਿਆ ਹੈ । ਜਿਸ ਦਾ ਅਰਥ ‘‘ਨੰਗਾ ਸਰੀਰ’ ਹੈ । ਨੰਗੇ ਸਰੀਰ ਨਾਲ ਜਿਹੜੀਆਂ ਕਸਰਤਾਂ ਕੀਤੀਆਂ ਜਾਂਦੀਆਂ ਹਨ ਉਹਨਾਂ ਨੂੰ ਜਿਮਨਾਸਟਿਕ ਕਿਹਾ ਜਾਂਦਾ ਹੈ । ਇਹ ਕਸਰਤਾਂ ਸਰੀਰ ਨੂੰ ਨਿਰੋਗ ਰੱਖਣ ਲਈ ਕੀਤੀਆਂ ਜਾਂਦੀਆਂ ਹਨ | ਯੂਨਾਨ ਵਿਚ ਜਿਮਨਾਸਟਿਕ ਤੇ ਪੂਰਾ ਜ਼ੋਰ ਲਗਾਇਆ ਗਿਆ | ਸਪਾਰਟਾ ਵਾਸੀ ਆਪਣੇ ਨੌਜਵਾਨਾਂ ਨੂੰ ਜਿਮਨਾਸਟਿਕ ਦੀ ਸਿੱਖਿਆ ਦੇਣ ਲਈ ਬੜੇ ਸਖ਼ਤ ਸਨ । ਉਨ੍ਹਾਂ ਦਿਨਾਂ ਵਿਚ ਇਹ ਉਮੀਦ ਕੀਤੀ ਜਾਂਦੀ ਸੀ ਕਿ ਲੜਕੇ ਅਤੇ ਲੜਕੀਆਂ ਜਿਮਨਾਸਟਿਕ ਕਰਨ ਨਾਲ ਆਪਣਾ ਸਰੀਰ ਤੰਦਰੁਸਤ ਰੱਖ ਸਕਣਗੇ । ਯੂਨਾਨ ਅਤੇ ਰੋਮ ਦੀ ਸਭਿਅਤਾ ਦੇ ਖ਼ਾਤਮੇ ਨਾਲ ਜਿਮਨਾਸਟਿਕ ਵੀ ਯੂਨਾਨ ਅਤੇ ਰੋਮ ਤੋਂ ਅਲੋਪ ਹੋ ਗਈ ।

ਜਿਮਨਾਸਟਿਕ ਦੇ ਮਹਾਨ ਗਰੈਂਡ ਫ਼ਾਦਰ ਜਾਨ ਗੁਟਸ ਮਥੁਸ ਨੇ ਜਿਮਨਾਸਟਿਕ ਨੂੰ ਪਰਸ਼ੀਅਨ ਸਕੂਲਾਂ ਵਿਚ ਸ਼ੁਰੂ ਕੀਤਾ | ਇਸ ਤਰ੍ਹਾਂ ਜਰਮਨੀ ਨੇ ਜਿਮਨਾਸਟਿਕ ਦੀ ਫੇਰ ਖੋਜ ਕੀਤੀ । ਜਿਸ ਕਰਕੇ ਸੰਨ 1881 ਵਿਚ ਅੰਤਰ-ਰਾਸ਼ਟਰੀ ਜਿਮਨਾਸਟਿਕ ਫੈਡਰੇਸ਼ਨ “International Gymnastic Federation’ ਹੋਂਦ ਵਿਚ ਆਈ । ਸੰਨ 1894 ਵਿਚ ਪਹਿਲੀ ਵਾਰ ਜਿਮਨਾਸਟਿਕ ਦੇ ਮੁਕਾਬਲੇ ਕਰਵਾਏ ਗਏ । ਪਹਿਲੇ ਆਧੁਨਿਕ ਉਲੰਪਿਕਸ ਖੇਡ ਵਿਚ ਪੁਰਸ਼ਾਂ ਦੇ ਲਈ ਜਿਮਨਾਸਟਿਕ ਨੂੰ ਸ਼ਾਮਿਲ ਕੀਤਾ ਗਿਆ, ਜਦੋਂ ਕਿ ਇਸਤਰੀਆਂ ਲਈ ਜਿਮਨਾਸਟਿਕ 1928 ਦੇ ਉਲੰਪਿਕ ਵਿਚ ਸ਼ਾਮਿਲ ਕੀਤੀ ਗਈ ।
ਇਸੇ ਤਰ੍ਹਾਂ 1974 ਏਸ਼ਿਆਈ ਖੇਡਾਂ ਵਿਚ ਪਹਿਲੀ ਵਾਰ ਜਿਮਨਾਸਟਿਕ ਸ਼ਾਮਿਲ ਕੀਤੀ ਗਈ, ਜੋ ਤੇਹਰਾਨ ਵਿਚ ਹੋਈਆਂ ਸਨ । ਸੰਨ 1975 ਵਿਚ ਪਹਿਲੇ ਵਿਸ਼ਵ ਕੱਪ ਦਾ ਆਯੋਜਨ ਕੀਤਾ ਗਿਆ ਸੀ । ਜਿਮਨਾਸਟਿਕ ਇਕ ਮਨ-ਪਸੰਦ, ਆਕਰਸ਼ਕ ਅਤੇ ਬਹੁਤ ਹੀ ਹਰਮਨ-ਪਿਆਰੀ ਖੇਡ ਹੈ ।

ਜਿਮਨਾਸਟਿਕ ਦੇ ਨਵੇਂ ਸਾਧਾਰਣ ਨਿਯਮ (New General Rules of Gymnastic) –
1. ਮਨੁੱਖ ਛੇ ਕਲਾਤਮਕ ਈਵੈਂਟਸ ਵਿਚ ਭਾਗ ਲੈਂਦੇ ਹਨ, ਜਿਵੇਂ ਫਲੋਰ ਐਕਸਰਸਾਈਜ਼, ਵਾਲਟਿੰਗ ਹਾਰਸ, ਪੋਮਲ ਹਾਰਸ, ਰੋਮਨ ਰਿੰਗ, ਵਾਲਟਿੰਗ ਹਾਰਸ, , ਪੈਰੇਲਲ ਬਾਰ । ਇਸਤਰੀਆਂ ਚਾਰ ਕਲਾਤਮਕ ਈਵੈਂਟਸ ਵਿਚ ਭਾਗ ਲੈਂਦੀਆਂ ਹਨ, ਜਿਵੇਂ ਬੈਲੰਸ ਬੀਮ, ਗਰਾਊਂਡ ਜਿਮਨਾਸਟਿਕ, ਅਨਈਵਨ ਬਾਰ, ਵਾਲਟਿੰਗ ਹਾਰਸ ।

2. ਸਾਰੀਆਂ ਜਿਮਨਾਸਟਿਕ ਈਵੈਂਟਸ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਬਾਅਦ ਜੱਜ ਦੇ ਸਾਹਮਣੇ ਆਉਣਾ ਜ਼ਰੂਰੀ ਹੈ । ਉਹ ਉਸ ਸਮੇਂ ਹੀ ਐਕਸਰਸਾਈਜ਼ ਸ਼ੁਰੂ ਕਰਦੇ ਹਨ ਜਦੋਂ ਅਧਿਕਾਰੀਆਂ ਦਾ ਸਿਗਨਲ ਮਿਲਦਾ ਹੈ । ਜੇਕਰ ਈਵੈਂਟ ਕਰਦੇ ਸਮੇਂ ਜਿਮਨਾਸਟਿਕ ਡਿਗ ਜਾਂਦਾ ਹੈ ਤਾਂ ਉਸ ਨੂੰ ਦੁਬਾਰਾ ਸ਼ੁਰੂ ਕਰਨ ਲਈ 30 ਸੈਕਿੰਡ ਦਾ ਸਮਾਂ ਮਿਲਦਾ ਹੈ ।

3. ਟੀਮ ਮੁਕਾਬਲੇ ਲਈ ਹਰੇਕ ਜਿਮਨਾਸਟਿਕ ਹਰੇਕ ਈਵੈਂਟ ਉੱਤੇ ਇਕ ਜ਼ਰੂਰੀ ਅਤੇ ਇਕ ਇਛੁੱਕ ਐਕਸਰਸਾਈਜ਼ ਕਰਦਾ ਹੈ । ਸਭ ਤੋਂ ਚੰਗੇ ਪੰਜ ਅੰਕ ਜੋੜ ਲਏ ਜਾਂਦੇ ਹਨ ਜਿਸ ਨਾਲ ਟੀਮ ਦੇ ਅੰਕ ਕੱਢੇ ਜਾ ਸਕਣ ।

4. ਇਕ ਜਿਮਨਾਸਟਿਕ ਦੇ ਲਈ ਜ਼ਰੂਰੀ ਪਹਿਰਾਵਾ ਪਹਿਨਣਾ ਜ਼ਰੂਰੀ ਹੁੰਦਾ ਹੈ । ਉਹ ਪੈਰਾਂ ਵਿਚ ਸਲੀਪਰ ਅਤੇ ਪੱਟੀਆਂ ਬੰਨ੍ਹ ਸਕਦਾ ਹੈ । ਜਿਮਨਾਸਟ ਜ਼ੁਰਾਬਾਂ ਵੀ ਪਾ ਸਕਦਾ ਹੈ, ਸਿਗਨਲ ਮਿਲਣ ਤੇ ਉਸ ਨੂੰ 30 ਸੈਕਿੰਡ ਦੇ ਅੰਦਰ ਆਪਣੀ ਐਕਸਰਸਾਈਜ਼ ਸ਼ੁਰੂ ਕਰਨੀ ਜ਼ਰੂਰੀ ਹੁੰਦੀ ਹੈ । ਹਾਰੀਐਂਟਲ ਬਾਰ ਅਤੇ ਰੋਮਨ ਰਿੰਗ ਲਈ ਕੋਚ ਜਾਂ ਇਕ ਸਹਾਇਕ ਦਾ ਹੋਣਾ ਜ਼ਰੂਰੀ ਹੈ ।

ਜਿਮਨਾਸਟਿਕ (Gymnastic) Game Rules – PSEB 11th Class Physical Education

ਪ੍ਰਸ਼ਨ 2.
ਜਿਮਨਾਸਟਿਕ ਨਾਲ ਜੁੜੇ ਅਪਰੇਟਸ ਦਾ ਵਰਣਨ ਕਰੋ ।
ਉੱਤਰ-

ਖੇਡ ਮੈਦਾਨ ਅਤੇ ਖੇਡ ਨਾਲ ਜੁੜੇ ਅਪਰੇਟਸ ਦਾ ਵਰਣਨ(Specification of Play ground and sports Equipments)
(A) ਪੁਰਸ਼ਾਂ ਲਈ ਅਪਰੇਟਸ
(Equipment for Women)
1. ਫਰਸ਼ (Floor) = 12 ਮੀ. x 12 ਮੀ.
2. ਪੈਰੇਲਲ ਬਾਰ (Parallel Bars)
ਬਾਰਸ ਦੀ ਲੰਬਾਈ = 3500 ਮਿ.ਮੀ.
ਬਾਰਸ ਦੀ ਚੌੜਾਈ = 420 ਤੋਂ 520 ਮਿ.ਮੀ.
ਬਾਰਸ ਦੀ ਉਚਾਈ = 1750 ਮਿ. ਮੀ.
ਜਿਮਨਾਸਟਿਕ (Gymnastic) Game Rules – PSEB 11th Class Physical Education 1
3. ਹਾਰੀਐਂਟਲ ਬਾਰ (Horizontal Bars)
ਬਾਰ ਦਾ ਵਿਆਸ = 28 ਮਿ.ਮੀ.
ਬਾਰ ਦੀ ਲੰਬਾਈ = 2,400 ਮਿ.ਮੀ.
ਬਾਰ ਦੀ ਉਚਾਈ = 2550 ਤੋਂ 2700 ਮਿ.ਮੀ.
ਅਪਰਾਈਟਸ ਦਾ ਵਿਆਸ = 50 ਤੋਂ 60 ਮਿ.ਮੀ.
ਟੈਂਸ਼ਨ ਦੀ ਤਾਰ ਦਾ ਵਿਆਸ = 5-6 ਮਿ.ਮੀ.
ਜਿਮਨਾਸਟਿਕ (Gymnastic) Game Rules – PSEB 11th Class Physical Education 2
4. ਪੋਮੇਲ ਹਾਰਸ (Pommel Horse)
ਪੋਮੇਲ ਹਾਰਸ ਦੀ ਉੱਚਾਈ ਫਰਸ਼ ਤੋਂ = 1100 ਮਿ.ਮੀ.
ਪੋਮੇਲ ਹਾਰਸ ਦੀ ਲੰਬਾਈ = 1600 ਮਿ.ਮੀ.
ਪੋਮੇਲ ਹਾਰਸ ਦੀ ਚੌੜਾਈ = 350 ਮਿ.ਮੀ.
ਜਿਮਨਾਸਟਿਕ (Gymnastic) Game Rules – PSEB 11th Class Physical Education 3
5. ਰੋਮਨ ਰਿੰਗਜ਼ (Roman Rings)
ਵਿਆਸ = 28 ਮਿ.ਮੀ.
ਫਰਸ਼ ਤੋਂ ਸਟੈਂਡ ਦੀ ਉੱਚਾਈ = 5500 ਮਿ.ਮੀ.
ਚਮੜੇ ਦੀਆਂ ਪੱਟੀਆਂ ਦੀ ਲੰਬਾਈ = 70 ਮਿ.ਮੀ.
ਮੋਟਾਈ = 4 ਮਿ.ਮੀ.
ਰਿਗ ਦੇ ਅੰਦਰ ਦਾ ਵਿਆਸ = 180 ਮਿ.ਮੀ.
ਫਰਸ਼ ਤੋਂ ਰਿੰਗ ਦੀ ਉੱਚਾਈ = 2500 ਮਿ.ਮੀ.
ਚਾਰ ਪੱਟੀਆਂ ਦੀ ਚੌੜਾਈ = 35 ਮਿ.ਮੀ.
ਜਿਮਨਾਸਟਿਕ (Gymnastic) Game Rules – PSEB 11th Class Physical Education 4
6. ਵਾਲਟਿੰਗ ਹਾਰਸ (Vaulting Horse)
ਵਾਲਟਿੰਗ ਹਾਰਸ ਦੀ ਉਚਾਈ = 1350 ਮਿ.ਮੀ.
ਵਿਚਾਲੇ ਬਰਾਬਰ ਕਰਨ ਵਾਲੇ ਸਟੈਪਸ = 50 ਮਿ.ਮੀ.
ਹਾਰਸ ਦੀ ਲੰਬਾਈ = 1600 ਮਿ.ਮੀ.
ਜਿਮਨਾਸਟਿਕ (Gymnastic) Game Rules – PSEB 11th Class Physical Education 5
(B) ਇਸਤਰੀਆਂ ਲਈ ਅਪਰੇਟਸ
(Equipment for Women)
1. ਫਰਸ਼ (Floor) = 12 ਮੀ. x 12 ਮੀ.
2. ਵਾਲਟਿੰਗ ਹਾਰਸ (Vaulting Horse)
ਵਾਲਟਿੰਗ ਹਾਰਸ ਦੀ ਉੱਚਾਈ । = 1250 ਮਿ.ਮੀ.
ਵਿਚਾਲੇ ਬਰਾਬਰ ਕਰਨ ਵਾਲੇ ਸਟੈਪਸ = 100-150 ਮਿ.ਮੀ.
ਹਾਰਸ ਦੀ ਲੰਬਾਈ = 1600 ਮਿ.ਮੀ.

ਜਿਮਨਾਸਟਿਕ (Gymnastic) Game Rules – PSEB 11th Class Physical Education

ਬੈਲੰਸਿੰਗ ਬੀਮ (Balancing Beam)
ਬੀਮ ਦੀ ਉੱਚਾਈ = 1200 ਮਿ. ਮੀ.
ਬੀਮ ਦੀ ਲੰਬਾਈ = 1500 ਮਿ.ਮੀ.
ਬੀਮ ਦੀ ਚੌੜਾਈ = 100 ਮਿ.ਮੀ.
ਜਿਮਨਾਸਟਿਕ (Gymnastic) Game Rules – PSEB 11th Class Physical Education 6

ਅਨਈਵਨ ਬਾਰ (Uneven Bar)
ਅਨਈਵਨ ਬਾਰ ਦੀ ਲੰਬਾਈ = 2400 ਮਿ.ਮੀ.
ਫਰਸ਼ ਤੋਂ ਬਾਰ ਦੀ ਉੱਚਾਈ = 2300 ਮਿ.ਮੀ.
ਫਰਸ਼ ਦੀ ਵਿਚਲੀ ਦੂਰੀ = 580-900 ਮਿ.ਮੀ.
ਅਪਰਾਈਟਸ ਦਾ ਵਿਆਸ = 50-60 ਮਿ.ਮੀ.
ਅਪਰਾਈਟਸ ਦੀ ਮੋਟਾਈ = 30 ਮਿ.ਮੀ.
ਜਿਮਨਾਸਟਿਕ (Gymnastic) Game Rules – PSEB 11th Class Physical Education 7

Gymnasium ਮਹੱਤਵਪੂਰਨ ਟੂਰਨਾਮੈਂਟਸ
(Important Tournaments)

  • ਉਲੰਪਿਕ ਗੇਮਜ਼
  • ਏਸ਼ੀਆਈ ਖੇਡਾਂ
  • ਵਰਲਡ ਕੱਪ
  • ਆਲ ਇੰਡੀਆ ਇੰਟਰਯੂਨੀਵਰਸਿਟੀ ਜਿਮਨਾਸਟਿਕ ਚੈਂਪੀਅਨਸ਼ਿਪ
  • ਨੈਸ਼ਨਲ ਚੈਂਪੀਅਨਸ਼ਿਪ
  • ਫੈਡਰੇਸ਼ਨ ਕੱਪ
  • ਸਕੂਲ ਨੈਸ਼ਨਲ ਗੇਮਜ਼
  • ਚਾਈਨਾ ਕੱਪ !

ਪ੍ਰਸਿੱਧ ਖਿਡਾਰੀ
(Famous Sports Personalities)
(A) ਭਾਰਤੀ ਖਿਡਾਰੀ

  • ਸ਼ਾਮ ਲਾਲ,
  • ਪ੍ਰੋ: ਕਿਰਪਾਲੀ ਪਟੇਲ,
  • ਡਾ: ਕਲਪਨਾ ਦੇਵਨਾਥ,
  • ਮੋਂਟੂ ਦੇਵਨਾਥ,
  • ਅੰਜੂ ਦੂਆ,
  • ਸੁਨੀਤਾ ਸ਼ਰਮਾ |

(B) ਵਿਦੇਸ਼ੀ ਖਿਡਾਰੀ

  • ਉਲਗਾ ਕੋਹਬੂਤ,
  • ਨਾਦਿਆ ਕੋਮਾਨੇਲੀ,
  • ਨੇਲੀਕਿਮ,
  • ਲੁਦੀਮਿਲਾ ਜਿਸਕੋਵਾ
  • ਡੋਵ ਲੂਪੀ,
  • ਕਰਿਨ ਜਾਜ,
  • ਏਲਵਿਸ਼ ਸਾਦੀ ।

ਪ੍ਰਸ਼ਨ 3.
ਜਿਮਨਾਸਟਿਕ ਦੇ ਮੁਲ ਕੌਸ਼ਲ ਲਿਖੋ ।
ਉੱਤਰ-
ਜਿਮਨਾਸਟਿਕਸ ਦੇ ਆਧਾਰ ਮੁਲ ਕੌਸ਼ਲ (Fundamental Skill of Gymnastics) ਪੁਰਸ਼ਾਂ ਦੇ ਈਵੈਂਟਸ (Men’s Events)
(A) ਪੈਰਲਲ ਬਾਰ (Parallel Bar)

  • ਅਪ ਸਟਾਰਟ,
  • ਫਰੰਟ ਅਪਰਾਈਜ਼,
  • ਸੋਲਡਰ ਸਟੈਂਡ,
  • ਹੈਂਡ ਸਟੈਂਡ,
  • ਹੈਂਡ ਸਟੈਂਡ 1800 ਟਰਨ ਨਾਲ,
  • ਹੈਡ ਸਟੈਂਡ ਟੂ ਫਰੰਟ ਟਰਨ ਸੋਲਡਰ ਉੱਤੇ,
  • ਬੈਕਵਰਡ ਰੋਲ,
  • ਹੈਂਡ ਸਟੈਂਡ ਟੂ ਕਾਰਟ ਵੀਲ !

(B) ਹਾਰੀਐਂਟਲ ਬਾਰ (Horizontal Bar)

  • ਅਪ ਸਟਾਰਟ ਵਿਦ ਓਵਰ ਗਿਪ,
  • ਅਪ ਸਟਾਰਟ ਵਿਦ ਅੰਡਰ ਪ,
  • ਸ਼ਾਰਟ ਸਰਕਲ,
  • ਵਨ ਲੈਗ | ਸਰਕਲ ਵਿਦ ਹੀਲ ਫੁਟ,
  • ਹੀਲ ਫੁਟ,
  • ਸਵਿੰਗ ਵਿਦੇ ਥਰੁ ਵਾਲਟ ॥

ਜਿਮਨਾਸਟਿਕ (Gymnastic) Game Rules – PSEB 11th Class Physical Education

(C) ਪੋਮੇਲਡ ਹਾਰਸ (Pommeled Horse) .

  • ਫਰੰਟ ਸਪੋਰਟ ਪੋਜੀਸ਼ਨ,
  • ਸਿੰਗਲ ਲੈਗ ਹਾਫ਼ ਸਰਕਲ,
  • ਡਬਲ ਲੈਗ ਸਰਕਲ,
  • ਫਰੰਟ ਸੀਜਰਜ ।

(D) ਰੋਮਨ ਰਿੰਗ ( Roman Rings)

  • ਅਪ ਸਟਾਰਟ
  • ਬੈਕ ਸਰਕਲ ਟੂ ਬੈਕ ਹੈੱਗ
  • ਮਸਲ ਅਪ
  • ਬੈਕ ਲੀਵਰ
  • ਬੈਕ ਅਪਰਾਈਜ

(E) ਵਾਲਟਿੰਗ ਹਾਰਸ (Vaulting Horse)

  • 1. ਸਟੈਡਲ ਵਾਲਟ,
  • 2. ਸਕੇਟ ਵਾਲਟ,
  • 3. ਕਾਰਟ ਵੀਲ,
  • 4. ਹੈਂਡ ਸਟੈਂਡ ਵਿਦ ਕਾਰਟ ਵੀਲ,
  • 5. ਹੈਂਡ ਸਪਰਿੰਗ ।

(F) ਫ਼ਰਸ਼ ਤੇ ਕਰਨ ਵਾਲੀਆਂ ਕਸਰਤਾਂ ( Floor Exercises)

  • ਫਾਰਵਰਡ ਰੋਲ ਟੂ ਹੈਂਡ ਸਟੈਂਡ,
  • ਬੈਕ ਵਰਡ ਰੋਲ ਟੂ ਹੈਂਡ ਸਟੈਂਡ,
  • ਫਾਰਵਰਡ ਰੋਲ ਟੂ ਹੈਂਡ ਸਪਰਿੰਗ,
  • ਹੈਂਡ ਸਪਰਿੰਗ ਟੂ ਡਾਈਵ ਰੋਲ,
  • ਰਾਊਂਡ ਆਫ਼ ਟੂ ਫਲਿਕ ਫਲੈਕ,
  • ਵਨ ਲੈਗ ਹੈਂਡ ਸਪਰਿੰਗ,
  • ਹੈਂਡ ਸਟੈਂਡ ਟੂ ਫਾਰਵਰਡ ਰੋਲ ਵਿਦ ਸਟਰੇਟ ਲੈਗਜ ।

ਇਸਤਰੀਆਂ ਦੇ ਈਵੈਂਟਸ (Women Events)-
(A) ਬੈਲੰਸਿੰਗ ਬੀਮ (Balancing Beam)

  • ਗੈਲੋਪ ਸਟੈਪ ਵਿਦ ਬੈਲੰਸ,
  • ਸੀਜ਼ਰਜ ਜੰਪ,
  • ਫਾਰਵਰਡ ਰੋਲ,
  • ਬੈਕਵਰਡ ਰੋਲ,
  • ਕਾਰਟ ਵੀਲ, |
  • ਬਰਿਜ,
  • ਬੈਲੰਸ,
  • ਡਿਸਮਾਉਂਟ ॥

(B) ਵਾਲੰਟਿਚ ਹਾਰਸ (Vaulting Horse)

  • ਸਪਲਿਟ ਵਾਲਟ
  • ਹੈਂਡ ਸਪਰਿੰਗ
  • ਸਕੇਟ ਵਾਲਟ ।

(C) ਅਨਈਵਨ ਬਾਰ ( Uneven Bar) .

  • ਸਪਰਿੰਗ ਆਨ ਅੱਪਰ ਬਾਰ
  • ਬੈਕ ਅਪ੍ਰਰਾਈਜ
  • ਵਨ ਲੈਗ ਫਾਰਵਰਡ ਸਰਕਲ
  • ਵਨ ਲੈਗ ਬੈਕਵਰਡ ਸਰਕਲ
  • ਕਰਾਸ ਬੈਲੰਸ
  • ਹੈਡ ਸਪਰਿੰਗ

(D) ਫ਼ਰਸ਼ ਦੀਆਂ ਕਸਰਤਾਂ ( Floor Exercises).

  • ਫਾਰਵਰਡ ਰੋਲ ਟੂ ਹੈਂਡ ਸਟੈਂਡ
  • ਬੈਕ ਵਰਡ ਰੋਲ ਟੂ ਹੈਂਡ ਸਟੈਂਡ
  • ਰਾਉਂਡ ਆਫ਼
  • ਸਲੋਅ ਬੈਕ ਹੈਂਡ ਸਪਰਿੰਗ
  • ਸਪਲਿਟ ਸੀਟਿੰਗ
  • ਸਲੋਅ ਹੈਂਡ ਸਪਰਿੰਗ
  • ਹੈਂਡ ਸਪਰਿੰਗ
  • ਹੈਡ ਸਪਰਿੰਗ (Head Spring)।

ਹਰੇਕ ਅਭਿਆਸ ਲਈ 0 ਤੋਂ 10 ਤੱਕ ਪੁਆਇੰਟ ਲਗਾਏ ਜਾਂਦੇ ਹਨ ਤੇ ਹਰ ਪੁਆਇੰਟ ਨੂੰ ਅੱਗੇ 10 ਹਿੱਸਿਆਂ ਵਿਚ ਵੰਡਿਆ ਜਾਂਦਾ ਹੈ । ਜੇ ਨਿਰਣਾਇਕ ਦਾ ਪੈਨਲ ਪੰਜ ਦਾ ਹੋਵੇ ਤਾਂ ਉੱਚਤਮ ਅਤੇ ਨਿਊਨਤਮ ਅੰਕਾਂ ਨੂੰ ਛੱਡ ਦਿੱਤਾ ਜਾਂਦਾ ਹੈ ਤੇ ਮੱਧ ਦੇ ਤਿੰਨ ਅੰਕਾਂ ਦੀ ਔਸਤ ਲੈ ਲਈ ਜਾਂਦੀ ਹੈ । ਜੇ ਪੈਨਲ ਤਿੰਨ ਨਿਰਣਾਇਕਾਂ ਦਾ ਹੋਵੇ ਤਾਂ ਤਿੰਨਾਂ ਦੇ ਅੰਕਾਂ ਦੀ ਹੀ ਔਸਤ ਲਈ ਜਾਂਦੀ ਹੈ ।

ਜਿਮਨਾਸਟਿਕ (Gymnastic) Game Rules – PSEB 11th Class Physical Education

ਨਿਰਣਾ (Decision)-

  1. ਪੰਜ ਜਾਂ ਘੱਟੋ-ਘੱਟ ਤਿੰਨ ਨਿਰਣਾਇਕ ਹਰੇਕ ਈਵੈਂਟ ਲਈ ਪਤੀਯੋਗਿਤਾ ਦੀ ਸਮਾਪਤੀ ਤੱਕ ਰੱਖੇ ਜਾਂਦੇ ਹਨ । ਇਨ੍ਹਾਂ ਵਿਚੋਂ ਇਕ ਮੁੱਖ ਨਿਰਣਾਇਕ ਮੰਨਿਆ ਜਾਂਦਾ ਹੈ ।
  2. ਨਿਰਣਾਇਕ ਹਰ ਅਪਰੇਟਸ ਉੱਪਰ ਪਹਿਲੇ ਖਿਡਾਰੀ ਦੇ ਕਰਤੱਵਾਂ ਦੇ ਆਧਾਰ ਤੇ ਅੰਕਾਂ ਬਾਰੇ ਬਾਕੀ ਖਿਡਾਰੀਆਂ ਦੇ ਕਰਤੱਵਾਂ ਦਾ ਮੁੱਲਾਂਕਣ ਕਰਦੇ ਹਨ । ਅਭਿਆਸ ਲਈ ਸਲਾਹ ਵੀ ਕਰ ਸਕਦੇ ਹਨ, ਤਾਂ ਕਿ ਉਹ ਸਾਧਾਰਨ ਆਧਾਰ ਦਾ ਫ਼ੈਸਲਾ ਕਰ ਸਕਣ ।
  3. ਇਸ ਤੋਂ ਪਿੱਛੋਂ ਉਹ ਆਜ਼ਾਦ ਰੂਪ ਵਿਚ ਫ਼ੈਸਲਾ ਕਰਦੇ ਹਨ ਅਤੇ ਕਿਸੇ ਖ਼ਾਸ ਗੱਲ ਤੋਂ ਇਲਾਵਾ ਉਹ ਸਲਾਹ ਨਹੀਂ ਕਰਦੇ ।
  4. ਤਿੰਨਾਂ ਨਿਰਣਾਇਕਾਂ ਦੇ ਅੰਕਾਂ ਦੀ ਔਸਤ ਤੋਂ ਸਿੱਟਾ ਕੱਢਿਆ ਜਾਵੇਗਾ ।
  5. ਜੇ ਦੂਜੇ ਦੋ ਨਿਰਣਾਇਕਾਂ ਦੇ ਅੰਕਾਂ ਵਿਚ ਵਿਤਕਰਾ ਹੋਵੇ ਤਾਂ ਮੁੱਖ ਜੱਜ ਦੇ ਅੰਕਾਂ ਦੀ ਸੰਖਿਆ ਵੀ ਵੇਖੀ ਜਾਂਦੀ ਹੈ ।
  6. ਮੁੱਖ ਨਿਰਣਾਇਕ ਦਾ ਇਹ ਕਰਤੱਵ ਹੈ ਕਿ ਉਹ ਦੂਜੇ ਦੋਵੇਂ ਨਿਰਣਾਇਕਾਂ ਦੀ ਸੰਧੀ ਕਰਵਾਏ । ਜੇ ਅਜਿਹਾ ਨਾ ਹੋ ਸਕੇ ਤਾਂ ਮੁੱਖ ਨਿਰਣਾਇਕ ਆਪਣਾ ਫ਼ੈਸਲਾ ਸੁਣਾ ਸਕਦਾ ਹੈ ।

ਪ੍ਰਸ਼ਨ 4.
ਜਿਮਨਾਸਟਿਕ ਦੇ ਸਾਧਾਰਨ ਨਿਯਮ ਲਿਖੋ ।
ਉੱਤਰ-
ਜਿਮਨਾਸਟਿਕ ਦੇ ਸਾਧਾਰਨ ਨਿਯਮ

  • ਟੀਮ ਵਿਚ ਛੇ ਖਿਡਾਰੀ ਹੁੰਦੇ ਹਨ, ਹਰੇਕ ਖਿਡਾਰੀ ਸਾਰੇ ਅਭਿਆਸਾਂ ਵਿਚ ਹਿੱਸਾ ਲੈਂਦਾ ਹੈ ।ਟੀਮ ਚੈਂਪੀਅਨਸ਼ਿਪ ਲਈ ਪੰਜ ਸਰਵ-ਸ਼ੇਸ਼ਟ ਖਿਡਾਰੀਆਂ ਦਾ ਪ੍ਰਦਰਸ਼ਨ ਗਿਣਿਆ ਜਾਂਦਾ ਹੈ ।
  • ਮੁਕਾਬਲੇ ਸਮੇਂ ਖਿਡਾਰੀਆਂ ਨੂੰ ਬਦਲਣ ਦੀ ਆਗਿਆ ਨਹੀਂ ਹੁੰਦੀ ।
  • ਈਵੈਂਟਸ ਦੇ ਜੱਜ ਅਤੇ ਟੀਮਾਂ ਨੂੰ ਠੀਕ ਸਮੇਂ ਤੇ ਮੈਦਾਨ ਵਿੱਚ ਪਹੁੰਚ ਜਾਣਾ ਚਾਹੀਦਾ ਹੈ ।
  • ਜੇ ਕਿਸੇ ਖਿਡਾਰੀ ਦੀ ਦੁਰਘਟਨਾ ਕਰਕੇ ਘਾਟ ਆ ਜਾਵੇ ਜਾਂ ਬਿਮਾਰ ਪੈ ਜਾਵੇ ਤਾਂ ਕਪਤਾਨ ਉਸੇ ਸਮੇਂ ਡਾਕਟਰ ਨੂੰ ਸੂਚਿਤ ਕਰੋ ਅਤੇ ਉਸ ਦੀ ਪੁਸ਼ਟੀ ਪ੍ਰਾਪਤ ਕਰੇ ।
  • ਉਸ ਖਿਡਾਰੀ ਨੂੰ ਠੀਕ ਹੋਣ ਲਈ ਅਤੇ ਫੇਰ ਖੇਡ ਵਿਚ ਸ਼ਾਮਲ ਹੋਣ ਲਈ ਅੱਧੇ ਘੰਟੇ ਲਈ ਖੇਡ ਰੋਕ ਦਿੱਤੀ ਜਾ | ਸਕਦੀ ਹੈ । ਜੇ ਇਸ ਸਮੇਂ ਤਕ ਵੀ ਖਿਡਾਰੀ ਦੀ ਹਾਲਤ ਵਿਚ ਸੁਧਾਰ ਨਾ ਆਵੇ, ਤਾਂ ਉਸ ਨੂੰ ਖੇਡ ਵਿਚੋਂ ਕੱਢ ਦਿੱਤਾ ਜਾਂਦਾ ਹੈ ਅਤੇ ਖੇਡ ਆਰੰਭ ਕਰਨੀ ਪੈਂਦੀ ਹੈ ।
  • ਟੀਮ ਮੁਕਾਬਲੇ ਦੋ ਭਾਗਾਂ ਵਿਚ ਹੋਣਗੇ-ਪਹਿਲੇ ਲਾਜ਼ਮੀ ਅਭਿਆਸਾਂ ਲਈ ਤੇ ਫੇਰ ਅਖਤਿਆਰੀ ਅਭਿਆਸਾਂ ਲਈ । ਇਹਨਾਂ ਦੇ ਸਮੇਂ ਬਾਰੇ ਪਹਿਲਾਂ ਫ਼ੈਸਲਾ ਕਰ ਲਿਆ ਜਾਵੇਗਾ ਤੇ ਮੁਕਾਬਲੇ ਨਿਰਧਾਰਿਤ ਸਮੇਂ ਅਨੁਸਾਰ ਹੋਣਗੇ ।
  • ਕੇਵਲ ਉਹੀ ਪ੍ਰਤੀਯੋਗੀ ਫ਼ਾਈਨਲ ਵਿਚ ਭਾਗ ਲੈ ਸਕਣਗੇ, ਜਿਹਨਾਂ ਨੇ ਟੀਮ ਮੁਕਾਬਲੇ ਦੇ ਸਾਰੇ ਈਵੈਂਟਸ ਵਿਚ ਭਾਗ ਲਏ ਹੋਣ ।
  • ਕੇਵਲ ਜਿਊਰੀ ਦੇ ਮੈਂਬਰਾਂ, ਪ੍ਰਤੀਯੋਗੀਆਂ ਤੇ ਉਹਨਾਂ ਦੇ ਟੈਕਨੀਕਲ ਮੈਨੇਜਰਾਂ, ਸਕੱਤਰਾਂ ਅਤੇ ਸਾਮਾਨ ਤੇ ਅਖਾੜੇ ਦੀ ਦੇਖ-ਭਾਲ ਕਰਨ ਵਾਲੇ ਸਟਾਫ਼ ਨੂੰ ਹੀ ਉਸ ਥਾਂ ਜਿੱਥੇ ਕਿ ਪ੍ਰਤੀਯੋਗਤਾਵਾਂ ਹੋ ਰਹੀਆਂ ਹਨ, ਦਾਖ਼ਲ ਹੋਣ ਦੀ ਆਗਿਆ ਹੋਵੇਗੀ ।
  • ਲੰਬੇ ਘੋੜੇ ਦੇ ਵਾਲਟ ਦੇ ਹਰੇਕ ਖਿਡਾਰੀ ਨੂੰ ਦੁਬਾਰਾ ਯਤਨ ਕਰਨ ਦਾ ਅਧਿਕਾਰ ਹੈ । ਵਧੀਆ ਤੋਂ ਵਧੀਆ ਪ੍ਰਦਰਸ਼ਨ ਨੂੰ ਉੱਚਿਤ ਮੰਨਿਆ ਜਾਵੇਗਾ ।
  • ਇੱਛੁਕ ਕਸਰਤਾਂ ਨੂੰ ਕਿਸੇ ਵੀ ਅਪਰੇਟਸ ਤੇ ਦੁਹਰਾਇਆ ਨਹੀਂ ਜਾ ਸਕਦਾ ।
  • ਕੋਈ ਵੀ ਟੀਮ ਆਪਣਾ ਨਿੱਜੀ ਉਪਕਰਨ ਨਹੀਂ ਵਰਤ ਸਕਦੀ । ਅਪਰੇਟਸ ਦਾ ਇੰਤਜ਼ਾਮ ਕਰਨਾ ਪ੍ਰਬੰਧਕਾਂ ਦਾ ਕੰਮ ਹੁੰਦਾ ਹੈ ।
  • ਪ੍ਰਬੰਧਕ ਉਪਕਰਨ ਦੀ ਵਿਵਸਥਾ ਕਰੇ। ਕੋਈ ਵੀ ਟੀਮ ਆਪਣਾ ਨਿੱਜੀ ਉਪਕਰਨ ਨਹੀਂ ਵਰਤ ਸਕਦੀ ।
  • ਜੇਕਰ ਕਿਸੇ ਕਾਰਨ ਕਰਕੇ ਜੱਜਾਂ ਦੁਆਰਾ ਲਾਏ ਗਏ ਨੰਬਰਾਂ ਵਿਚ ਗੜਬੜ ਹੋ ਜਾਵੇ, ਤਾਂ ਮੁੱਖ ਜੱਜ ਦਾ ਫ਼ੈਸਲਾ ਹੀ ਮੰਨਿਆ ਜਾਵੇਗਾ |
  • ਹਰ ਇਕ ਖਿਡਾਰੀ ਨੂੰ ਪ੍ਰਤੀਯੋਗਤਾ ਵਿਚ ਦੋ ਚਾਂਸ ਦਿੱਤੇ ਜਾਂਦੇ ਹਨ, ਜੇਕਰ ਉਹ ਵਾਲਟਿੰਗ ਹਾਰਸ (Walting horse) ਜਾਂ ਬੀਮ ਬੈਲੰਸ (Beam Balance) ਨੂੰ ਟੱਚ ਕਰਦਾ, ਤਾਂ ਉਸ ਨੂੰ ਹੋਰ ਚਾਂਸ ਦਿੱਤਾ ਜਾਂਦਾ ਹੈ, ਪਰ ਜੇਕਰ ਉਹ ਟੱਚ ਕਰ ਜਾਂਦਾ, ਤਾਂ ਫਾਊਲ (foul) ਕਰਾਰ ਦਿੱਤਾ ਜਾਂਦਾ ਹੈ ।
  • ਪ੍ਰਤੀਯੋਗਤਾ (Competition) ਦੇ ਦੌਰਾਨ ਪ੍ਰਤੀਯੋਗੀਆਂ ਨੂੰ ਬਦਲਣ ਦੀ ਆਗਿਆ ਨਹੀਂ ।

ਬਾਸਕਟ ਬਾਲ (Basket Ball) Game Rules – PSEB 11th Class Physical Education

Punjab State Board PSEB 11th Class Physical Education Book Solutions ਬਾਸਕਟ ਬਾਲ (Basket Ball) Game Rules.

ਬਾਸਕਟ ਬਾਲ (Basket Ball) Game Rules – PSEB 11th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(TIPS TO REMEMBER)

  1. ਬਾਸਕਟ ਬਾਲ ਕੋਰਟ ਦੀ ਲੰਬਾਈ ਅਤੇ ਚੌੜਾਈ = 28 ਮੀਟਰ x 15 ਮੀਟਰ
  2. ਬਾਸਕਟ ਬਾਲ ਟੀਮ ਦੇ ਖਿਡਾਰੀ ਖਿਡਾਰੀ = 12, 5 ਖੇਡਦੇ ਹਨ ਅਤੇ 7 ਬਦਲਵੇਂ
  3. ਕੋਰਟ ਦੇ ਕੇਂਦਰੀ ਚੱਕਰ ਦਾ ਅਰਧ ਵਿਆਸ = 1. 80 ਮੀਟਰ
  4. ਰੇਖਾਵਾਂ ਦੀ ਚੌੜਾਈ = 5 ਸੈਂ. ਮੀ.
  5. ਬੋਰਡ ਦੀ ਮੋਟਾਈ = 3 ਸੈਂ. ਮੀ.
  6. ਬੋਰਡ ਦੇ ਹੇਠਲੇ ਹਿੱਸੇ ਦੀ ਜ਼ਮੀਨ ਤੋਂ ਉੱਚਾਈ = 2.90 ਮੀਟਰ
  7. ਬੋਰਡ ਦਾ ਆਕਾਰ = 180 x 120 ਮੀਟਰ
  8. ਬਾਲ ਦਾ ਘੇਰਾ = 75 ਤੋਂ 78 ਸੈਂ. ਮੀਟਰ
  9. ਬਾਲ ਦਾ ਭਾਰ = 600 ਤੋਂ 650 ਗ੍ਰਾਮ
  10. ਬੋਰਡ ਦੇ ਆਇਤ ਦਾ ਸਾਈਜ਼ = 49 x 45 ਸੈਂ. ਮੀਟਰ
  11. ਪੋਲਾਂ ਦੀ ਦੂਰੀ = 2 ਮੀਟਰ
  12. ਖੇਡ ਦਾ ਸਮਾਂ = 40 ਮਿੰਟ ਦੇ ਚਾਰ ਕਵਾਟਰ 10-2-10 (10) 10-2-10
  13. ਬਾਸਕਟ ਬਾਲ ਦੇ ਅਧਿਕਾਰੀ = 1 ਟੇਬਲ ਕਮਿਸ਼ਨਰ, 1 ਰੈਫ਼ਰੀ, 1 ਅੰਪਾਇਰ, 1 ਚੀਫ਼ ਰੈਫ਼ਰੀ, 1 ਟਾਈਮ ਕੀਪਰ, 1 ਸਕੋਰਰ

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਬਾਸਕਟ ਬਾਲ ਕੋਰਟ ਦੀ ਲੰਬਾਈ ਦੱਸੋ ।
ਉੱਤਰ-
28 ਮੀਟਰ ॥

ਪ੍ਰਸ਼ਨ 2.
ਬਾਸਕਟ ਬਾਲ ਕੋਰਟ ਦੀ ਚੌੜਾਈ ਦੱਸੋ ।
ਉੱਤਰ-
15 ਮੀਟਰ ।

ਪ੍ਰਸ਼ਨ 3.
ਇਸ ਖੇਡ ਵਿਚ ਬਦਲਵੇਂ ਖਿਡਾਰੀਆਂ ਦੀ ਗਿਣਤੀ ਦੱਸੋ ।
ਉੱਤਰ-
7 ਖਿਡਾਰੀ ।

ਪ੍ਰਸ਼ਨ 4.
ਬਾਲ ਦਾ ਘੇਰਾ ਮਰਦਾਂ ਲਈ ਕਿੰਨਾ ਹੁੰਦਾ ਹੈ ?
ਉੱਤਰ-
74.9 ਸੈਂ.ਮੀ. ਤੋਂ 78 ਸੈਂ.ਮੀ. |

ਬਾਸਕਟ ਬਾਲ (Basket Ball) Game Rules – PSEB 11th Class Physical Education

ਪ੍ਰਸ਼ਨ 5.
ਬਾਸਕਟ ਬਾਲ ਖੇਡ ਵਿਚ ਕਿੰਨੇ ਅਧਿਕਾਰੀ ਹੁੰਦੇ ਹਨ ?
ਉੱਤਰ-
ਰੈਫਰੀ = 1, ਅੰਪਾਇਰ = 2, ਸਕੋਰਰ = 1, ਅਸਿਸਟੈਂਟ ਸਕੋਰਰ = 1, ਟਾਈਮ ਕੀਪਰ = 1, ਸੋਰਟ ਕਲਾਕ ਉਪਰੇਟਰ = 1, ਟੇਬਲ ਕਮਿਸ਼ਨਰ = 1.

ਪ੍ਰਸ਼ਨ 6.
ਬਾਸਕਟ ਬਾਲ ਖੇਡ ਦਾ ਸਮਾਂ ਦੱਸੋ ।
ਉੱਤਰ-
40 ਮਿੰਟ ਦੇ ਚਾਰ ਕਵਾਟਰ : 10-2-10 (10) 10-2-10.

ਪ੍ਰਸ਼ਨ 7.
ਬਾਸਕਟ ਬਾਲ ਖੇਡ ਦੇ ਕੋਈ ਤਿੰਨ ਫਾਉਲ ਦੱਸੋ ।
ਉੱਤਰ-

  1. ਅਧਿਕਾਰੀ ਨੂੰ ਅਪਮਾਨਜਨਕ ਢੰਗ ਨਾਲ ਸੰਬੋਧਿਤ ਕਰਨਾ ਜਾਂ ਮਿਲਣਾ ।
  2. ਵਿਰੋਧੀ ਖਿਡਾਰੀ ਨੂੰ ਤੰਗ ਕਰਨਾ ਜਾਂ ਉਸ ਦੀਆਂ ਅੱਖਾਂ ਅੱਗੇ ਹੱਥ ਕਰਕੇ ਉਸਨੂੰ ਦੇਖਣ ਵਿਚ ਰੁਕਾਵਟ ਪਾਉਣਾ |
  3. ਖੇਡ ਵਿਚ ਅਨੁਚਿਤ ਢੰਗ ਨਾਲ ਰੁਕਾਵਟ ਪਾਉਣਾ ।

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਬਾਸਕਟ ਬਾਲ ਦਾ ਇਤਿਹਾਸ ਤੇ ਨਿਯਮ ਲਿਖੋ ।
ਉੱਤਰ –
ਬਾਸਕਟ ਬਾਲ ਦਾ ਇਤਿਹਾਸ (History of Basket Ball) ਬਾਸਕਟਬਾਲ ਇਕ ਉਤੇਜਤਾਪੂਰਨ ਖੇਡ ਹੈ ਅਤੇ ਇਸਦਾ ਮੂਲ ਸਥਾਨ ਅਮਰੀਕਾ ਹੈ । ਇਸਦੀ ਖੋਜ ਅੰਤਰਰਾਸ਼ਟਰੀ YMCA ਦੇ ਨਿਰਦੇਸ਼ਕ ਡਾ: ਸਮਿੱਥ ਨੇ ਸੰਨ 1981 ਵਿਚ ਸਪਰਿੰਗ ਫੀਲਡ ਮੈਸਾਚਿਊਟਮ ਵਿਚ ਕੀਤੀ ਸੀ । ਇਸ ਦੇ ਨਿਯਮ ਬਾਅਦ ਵਿਚ ਸੰਸ਼ੋਧਿਤ (Revised) ਕੀਤੇ ਗਏ ਜਿਸਦੇ ਅਧੀਨ ਗੋਲ (Goal) ਨੂੰ ਕੋਰਟ (Court) ਦੇ ਠੀਕ ਬਾਹਰ ਰੱਖਿਆ ਗਿਆ | ਸਰੀਰਕ ਸੰਪਰਕ (Body Contact) ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ ਅਤੇ ਗੇਂਦ ਦੇ ਨਾਲ-ਨਾਲ ਦੌੜਣ ਨੂੰ ਫਾਊਲ ਘੋਸ਼ਿਤ ਕਰ ਦਿੱਤਾ ਗਿਆ | ਅਨੁਭਵਹੀਨ ਖਿਡਾਰੀਆਂ ਨੂੰ ਖੇਡ ਵਿਚ ਸ਼ਾਮਲ ਕਰਨ ਦੇ ਪ੍ਰਯੋਜਨ ਨਾਲ ਖੇਡ ਨੂੰ ਜ਼ਿਆਦਾ ਸਰਲ ਬਣਾਇਆ ਗਿਆ । ਡਾ: ਸਮਿੱਥ ਨੇ ਖੇਡ ਖੇਤਰ ਦੇ ਦੋਨੋਂ ਅਤੇ ਦੋ ਬਾਕਸ ਦੋਵੇਂ ਅਤੇ ਇਕ-ਇਕ ਨਿਸ਼ਚਿਤ ਉਚਾਈ ਤੇ ਟੰਗ ਦਿੱਤੇ ।

ਖਿਡਾਰੀਆਂ ਨੂੰ ਸਕੋਰ ਦੇ ਲਈ ਗੇਂਦ ਉਸ ਬਕਸੇ ਵਿਚ ਸੁੱਟਣੀ ਪੈਂਦੀ ਸੀ । ਤਦ ਗੇਟ ਦੇ ਬਾਕਸ ਵਿਚ ਆਉਣ ਦੀ ਸਮੱਸਿਆ ਸੀ । ਇਸ ਲਈ ਬਾਕਸ’ ਦੇ ਸਥਾਨ ਤੇ ਅੱਜ ਦੀ ਤਰ੍ਹਾਂ ਗੋਲ ਰਿੰਗ ਪ੍ਰਯੋਗ ਕੀਤੇ ਗਏ ਸਨ । ਇਸ ਪ੍ਰਕਾਰ ਇਹ ਖੇਡ ਅਮਰੀਕਾ ਵਿਚ ਸ਼ੁਰੂ ਹੋਇਆ ਅਤੇ ਇਸਦੇ ਨਿਯਮਾਂ ਨੂੰ ਸੰਨ 1934 ਵਿਚ ਮਾਨਕ ਰੂਪ ਦਿੱਤਾ ਗਿਆ । ਸ਼ੁਰੂ ਵਿਚ ਇਕ ਟੀਮ ਵਿਚ ਲਗਭਗ 40-50 ਖਿਡਾਰੀ ਹੁੰਦੇ ਸਨ ਅਤੇ ਬਾਸਕਟਬਾਲ ਜਿਮਨੇਜੀਅਮ ਵਿਚ ਖੇਡਿਆ ਜਾਂਦਾ ਸੀ ।
22 ਜਨਵਰੀ, 1982 ਵਿਚ ਪਹਿਲੀ ਵਾਰ ਇਸ ਖੇਡ ਦੀ ਟੀਮ ਵਿਚ ਪੰਜ ਖਿਡਾਰੀ ਨਿਸ਼ਚਿਤ ਕੀਤੇ ਗਏ । 1982 ਉਲੰਪਿਕ ਖੇਡਾਂ ਵਿਚ ਬਾਸਕਟਬਾਲ ਸ਼ਾਮਲ ਕੀਤੀ ਜਾ ਸਕੀ ਜਿਸ ਵਿਚ 21 ਦੇਸ਼ਾਂ ਨੇ ਭਾਗ ਲਿਆ |

1932 ਵਿਚ ਅੰਤਰਰਾਸ਼ਟਰੀ ਬਾਸਕਟਬਾਲ ਸੰਘ ਦੀ ਸਥਾਪਨਾ ਕੀਤੀ ਗਈ । ਉਸ ਸਮੇਂ ਤੋਂ ਬਾਸਕਟਬਾਲ ਵਿਚ ਅਮਰੀਕਾ ਦਾ ਪ੍ਰਭੂਤੱਵ ਰਿਹਾ ਹੈ ।ਭਾਰਤਵਰਸ਼ ਵਿਚ YMCA ਮਦਰਾਸ ਨੂੰ ਬਾਸਕਟਬਾਲ ਨੂੰ ਪ੍ਰਚੱਲਿਤ ਕਰਨ ਦਾ ਸਿਹਰਾ ਜਾਂਦਾ ਹੈ । ਪੰਜਾਬ ਵਿਚ ਇਹ ਖੇਡ ਮਹਾਰਾਜਾ ਕਪੂਰਥਲਾ ਦੁਆਰਾ ਪ੍ਰਫੁਲਿਤ ਕੀਤੀ ਗਈ । ਹੁਣ ਇਹ ਖੇਡ ਭਾਰਤਵਰਸ਼ ਦੇ ਹਰੇਕ ਰਾਜ ਵਿਚ ਖੇਡੀ ਜਾਂਦੀ ਹੈ ।

ਬਾਸਕਟ ਬਾਲ (Basket Ball) Game Rules – PSEB 11th Class Physical Education

ਬਾਸਕਟ ਬਾਲ ਦੇ ਸਾਧਾਰਨ ਨਿਯਮ (General Rules of Basket Ball) –

  • ਬਾਸਕਟ ਬਾਲ ਦਾ ਮੈਚ ਦੋ ਟੀਮਾਂ ਵਿਚਕਾਰ ਹੁੰਦਾ ਹੈ । ਦੋਹਾਂ ਟੀਮਾਂ ਵਿਚ 5-5 ਖਿਡਾਰੀ ਹੁੰਦੇ ਹਨ ਅਤੇ ਪੰਜ ਜਾਂ ਸੱਤ ਬਦਲਵੇਂ (Substitutes) ਖਿਡਾਰੀ ਹੁੰਦੇ ਹਨ ।
  • ਬਾਸਕਟ ਬਾਲ ਖੇਡ ਦਾ ਮੈਦਾਨ ਆਇਤਾਕਾਰ ਹੁੰਦਾ ਹੈ । ਮੈਦਾਨ ਦੀ ਲੰਬਾਈ 28 ਮੀਟਰ ਅਤੇ ਚੌੜਾਈ 15 ਮੀਟਰ ਹੁੰਦੀ ਹੈ । ਮੈਦਾਨ ਲੱਕੜੀ ਜਾਂ ਸੀਮਿੰਟ ਦਾ ਹੋਣਾ ਜ਼ਰੂਰੀ ਹੈ ।
  • ਟੀਮ ਦੇ ਹਰੇਕ ਖਿਡਾਰੀ ਦੀ ਬੁਨੈਣ ਦੇ ਸਾਹਮਣੇ ਅਤੇ ਪਿੱਛੇ ਕੱਪੜੇ ‘ਤੇ 4 ਤੋਂ 15 ਤਕ ਨੰਬਰ ਜੋ ਕਿ ਸਾਹਮਣੇ 6” ਲੰਬੇ ਅਤੇ ਪਿਛਲੇ 15” ਹੋਣੇ ਜ਼ਰੂਰੀ ਹਨ ।
  • ਖੇਡ ਦਾ ਸਮਾਂ 10-2-10, 10, 10-2-10 ਮਿੰਟ ਦੀਆਂ ਚਾਰ ਅਵਧੀਆਂ ਦਾ ਹੁੰਦਾ ਹੈ । ਜਦੋਂ ਤਕ ਇੰਟਰਵਲ ਨਾ ਹੋਵੇ, ਜੋ ਕਿ ਦਸ ਮਿੰਟ ਦਾ ਹੁੰਦਾ ਹੈ ਕੋਈ ਖਿਡਾਰੀ ਬਿਨਾਂ ਅਧਿਕਾਰੀ ਦੀ ਆਗਿਆ ਤੋਂ ਬਿਨਾਂ ਮੈਦਾਨ ਛੱਡ ਨਹੀਂ ਸਕਦਾ ॥
  • ਖੇਡ ਵਿਚ ਖਿਡਾਰੀਆਂ ਨੂੰ ਜਿੰਨੀ ਵਾਰੀ ਮਰਜ਼ੀ ਚਾਹੇ ਬਦਲਿਆ ਜਾ ਸਕਦਾ ਹੈ, ਪਰ ਉਨ੍ਹਾਂ ਦਾ ਨਾਂ ਸਕੋਰ ਸ਼ੀਟ ‘ਤੇ ਲਿਖਿਆ ਹੋਣਾ ਜ਼ਰੂਰੀ ਹੈ ਅਤੇ ਬਦਲੂ ਟੀਮ ਦੀ ਥਰੋ ਜਾਂ (Watch) ਅਤੇ ਬਾਲ ਡੈੱਡ ਹੋਣ ‘ਤੇ ਹੋ ਸਕਦਾ ਹੈ ।
  • ਕਿਸੇ ਟੀਮ ਦੇ ਇਕ ਹਾਫ਼ ਵਿਚ 4 ਫਾਉਲ ਹੋਣ ਮਗਰੋਂ ਹੋਣ ਵਾਲੇ ਫਾਊਲ ‘ਤੇ ਦੋ ਜਾਂ ਤਿੰਨ ਫਰੀ-ਰੋ ਹਾਲਤ ਅਨੁਸਾਰ ਮਿਲਦੀਆਂ ਹਨ ।
  • ਟੀਮ ਦੇ ਕਿਸੇ ਖਿਡਾਰੀ ਦੇ ਪੰਜ ਫਾਉਲ ਹੋਣ ਪਿੱਛੋਂ ਉਸ ਨੂੰ ਉਸ ਮੈਚ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ।
  • ਬਾਸਕਟ ਬਾਲ ਦਾ ਭਾਰ 600 ਤੋਂ 650 ਗ੍ਰਾਮ ਅਤੇ ਗੇਂਦ ਦੀ ਪਰਿਧੀ 75 ਤੋਂ 78 ਸੈਂਟੀਮੀਟਰ ਹੁੰਦੀ ਹੈ ।
  • ਹਰੇਕ ਟੀਮ ਦਾ ਕੋਚ ਇਕੋ ਮੈਚ ਦੇ ਖੇਡ ਵਿਚ ਦੋ ਵਾਰ ਆਰਾਮ ਕਰਨ ਲਈ ਟਾਈਮ ਆਊਟ ਲੈ ਸਕਦਾ ਹੈ, ਜੋ ਕਿ ਇਕ ਮਿੰਟ ਦਾ ਹੁੰਦਾ ਹੈ ।
  • ਬਾਸਕਟ ਬਾਲ ਕੋਰਟ ਦੇ ਕੇਂਦਰੀ ਚੱਕਰ ਦਾ ਅਰਧ ਵਿਆਸ 1.80 ਮੀਟਰ, ਬੋਰਡ ਦੀ ਮੋਟਾਈ 3 ਸੈਂ.ਮੀ., ਬੋਰਡ ਦੇ ਹੇਠਲੇ ਕਿਨਾਰੇ ਦੀ ਜ਼ਮੀਨ ਤੋਂ ਉਚਾਈ 2.75 ਮੀਟਰ, ਰਿੰਗ ਦੀ ਉਚਾਈ 3.05 ਮੀਟਰ, ਚਿੱਟੀ ਨੈੱਟ ਦੀ ਲੰਬਾਈ 40 ਸੈਂ. ਮੀ. ਹੁੰਦੀ ਹੈ  ਸਾਰੀਆਂ ਸੀਮਾਵਾਂ ਦੀ ਚੌੜਾਈ 5 ਸੈਂਟੀਮੀਟਰ ਹੁੰਦੀ ਹੈ ।

ਪ੍ਰਸ਼ਨ 2.
ਬਾਸਕਟ ਬਾਲ ਖੇਡ ਦਾ ਸੰਖੇਪ ਹਾਲ, ਇਸ ਦੀ ਕੋਰਟ ਅਤੇ ਰਿਸਟਰਿਕਟਿਡ ਏਰੀਆ ਤੋਂ ਕੀ ਭਾਵ ਹੈ ?
ਉੱਤਰ-
ਬਾਸਕਟ ਬਾਲ ਖੇਡ ਦੋ ਟੀਮਾਂ ਵਿਚਕਾਰ ਖੇਡੀ ਜਾਂਦੀ ਹੈ । ਹਰੇਕ ਟੀਮ ਦੇ 5-5 ਖਿਡਾਰੀ ਖੇਡਦੇ ਹਨ ਅਤੇ 7-7 ਜਾਂ 5-5 ਬਦਲਵੇਂ ਹੁੰਦੇ ਹਨ । ਹਰੇਕ ਟੀਮ ਵਿਰੋਧੀ ਟੀਮ ਦੀ । ਬਾਸਕਟ ਵਿਚ ਬਾਲ ਪਾਉਣ ਦੀ ਕੋਸ਼ਿਸ਼ ਕਰਦੀ ਹੈ ਅਤੇ ਦੂਸਰੀ ਟੀਮ ਨੂੰ ਆਪਣੀ ਬਾਸਕਟ ਵਿਚ ਗੋਲ ਕਰਨ ਤੋਂ ਰੋਕਦੀ ਹੈ । ਬਾਸਕਟ ਬਾਲ ਕੋਰਟ 28 ਮੀਟਰ ਲੰਬਾ ਅਤੇ 15 ਮੀਟਰ ਚੌੜਾ ਹੁੰਦਾ ਹੈ । ਇਸ ਦੀ ਲੰਬਾਈ 2 ਮੀਟਰ ਅਤੇ ਚੌੜਾਈ 5 ਮੀਟਰ ਦੋਵੇਂ ਸਾਈਡਾਂ ਦੇ ਅਨੁਪਾਤ ਨਾਲ ਘਟਾਈ ਜਾ ਸਕਦੀ ਹੈ । ਹਾਲ ਦੀ ਉੱਚਾਈ 7 ਮੀਟਰ ਅਤੇ ਇਕੋ ਜਿਹੀ ਰੌਸ਼ਨੀ ਹੋਣੀ ਜ਼ਰੂਰੀ ਹੈ । ਇਸ ਦਾ ਫਰਸ਼ ਲੱਕੜੀ ਜਾਂ ਸੀਮਿੰਟ ਦਾ ਹੋਣਾ ਜ਼ਰੂਰੀ ਹੈ । ਸਿੰਥੈਟਿਕ ਰਬੜ ਦਾ ਫਰਸ਼ ਵੀ ਹੋ ਸਕਦਾ ਹੈ ।
ਬਾਸਕਟ ਬਾਲ (Basket Ball) Game Rules – PSEB 11th Class Physical Education 1
FIBA (International Amateur Basket Federation) ਦੇ ਮੁਕਾਬਲੇ ਲਈ ਕੋਰਟ ਦਾ ਮਾਪ ਕੋਡ ਜ਼ਰੂਰੀ ਹੁੰਦਾ ਹੈ । ਬਾਸਕਟ ਬਾਲ ਕੋਰਟ ਦੀਆਂ ਸੀਮਾ ਰੇਖਾਵਾਂ ਹਰੇਕ ਥਾਂ ਤੋਂ ਘੱਟ ਤੋਂ ਘੱਟ ਦੋ ਮੀਟਰ ਤਕ ਬਿਨਾਂ ਕਿਸੇ ਰੁਕਾਵਟ ਅੰਕਿਤ ਕੀਤੀਆਂ ਜਾਣਗੀਆਂ | ਰੇਖਾਵਾਂ ਦੀ ਚੌੜਾਈ 5 ਸੈਂਟੀਮੀਟਰ ਹੋਵੇਗੀ । ਬੋਰਡ-ਬੋਰਡ ਸਖ਼ਤ ਲੱਕੜ ਜਾਂ ਕਿਸੇ ਪਾਰਦਰਸ਼ੀ ਪਦਾਰਥ ਦੇ ਹੋਣੇ ਚਾਹੀਦੇ ਹਨ, ਜਿਸ ਦੀ ਮੋਟਾਈ 2 ਸੈਂਟੀਮੀਟਰ ਹੋਵੇ ।

ਰਿੰਗ ਦੀ ਕਿੱਲੀ ਨਾਲ ਬੋਰਡ ਦੇ ਉੱਪਰ 59 ਸੈਂਟੀਮੀਟਰ x45 ਸੈਂਟੀਮੀਟਰ ਦੀ ਆਇਤ 5 ਸੈਂਟੀਮੀਟਰ ਦੀ ਚੌੜਾਈ ਦੀ ਲਾਈਨ ਨਾਲ ਬਣਾਈ ਜਾਂਦੀ ਹੈ | ਬੋਰਡ ਦੀ ਸੀਮਾ ਵੀ 5 ਸੈਂਟੀਮੀਟਰ ਮੋਟਾਈ ਦੀਆਂ ਰੇਖਾਵਾਂ ਨਾਲ ਮਾਰਕ ਕੀਤੀ ਜਾਂਦੀ ਹੈ । ਬੋਰਡ ਦਾ ਹੇਠਲਾ ਕੰਢਾ ਧਰਤੀ ਤੋਂ 2.75 ਮੀਟਰ ਉੱਚਾ ਹੁੰਦਾ ਹੈ ।

ਬਾਸਕਟ (Basket)-ਇਹ ਲੋਹੇ ਦੇ ਰਿੰਗ ਨਾਲ ਚਿੱਟੇ ਰੰਗ ਦੀ ਟੈਂਟ ਲਾ ਕੇ ਬਣਾਈ ਜਾਂਦੀ ਹੈ । ਨੈੱਟ 40 ਸੈਂਟੀਮੀਟਰ ਲੰਮੀ ਅਤੇ ਰਿੰਗ ਦਾ ਅਰਧ ਵਿਆਸ 45 ਸੈਂਟੀਮੀਟਰ ਅਤੇ ਰਿੰਗ ਦੀ ਮੋਟਾਈ 20 ਮਿਲੀਮੀਟਰ ਹੁੰਦੀ ਹੈ । | ਕੇਂਦਰੀ ਰੇਖਾ (Centre Line)–ਕੋਰਟ ਦੇ ਠੀਕ ਅੱਧ ਵਿਚ ਅੰਤਲੀਆਂ ਰੇਖਾਵਾਂ ਦੇ ਸਮਾਨਾਂਤਰ ਕੇਂਦਰੀ ਰੇਖਾ ਖਿੱਚੀ ਜਾਵੇਗੀ ਜਿਹੜੀ ਕੋਰਟ ਨੂੰ ਅੱਗੇ ਵਾਲੇ ਅਤੇ ਪਿੱਛੇ ਵਾਲੇ ਕੋਰਟ ਵਿਚ ਵੰਡੇਗੀ । ਇਹ ਰੇਖਾ ਕੋਰਟ ਦੇ ਬਾਹਰ 15 ਸੈਂਟੀਮੀਟਰ ਦੋਵੇਂ ਪਾਸੇ ਹੋਵੇਗੀ ।

ਮੱਧ ਦਾ ਘੇਰਾ (Centre Line)-ਕੋਰਟ ਦੇ ਠੀਕ ਦਰਮਿਆਨ 1.80 ਮੀਟਰ ਅਰਧ ਵਿਆਸ ਦਾ ਚੱਕਰ ਹੋਵੇ ! ਇਸ ਦੀ ਮਿਣਤੀ ਘੇਰੇ ਦੀ ਬਾਹਰਲੀ ਰੇਖਾ ਤੋਂ ਹੋਵੇਗੀ । ਤਿੰਨ ਨੰਬਰੀ ਗੋਲ ਏਰੀਆ (Three point Field goal Area)-ਤਿੰਨ ਨੰਬਰੀ ਗੋਲ ਏਰੀਆ ਦੇ ਬੰਦ ਚਾਪਾਂ ਨਾਲ ਮਾਰਚ ਕੀਤਾ ਜਾਂਦਾ ਹੈ, ਜੋ ਕਿ ਸਾਈਡ ਲਾਈਨ ਦੇ ਕੇਂਦਰ ਬਿੰਦੂ ਦੇ ਬਾਹਰਲੇ ਕਿਨਾਰਿਆਂ ਤੋਂ 6.25 ਮੀਟਰ ਦੇ ਅਰਧ ਵਿਆਸ ਤੇ ਹੁੰਦਾ ਹੈ । ਇਹ ਟੋਕਰੀ ਦੇ ਕੇਂਦਰ ਦੇ ਬਿਲਕੁਲ ਲੰਬ ਹੁੰਦਾ ਹੈ । ਕਿਨਾਰੇ ਵਾਲੀਆਂ ਲਕੀਰਾਂ ਸਾਈਡ ਲਕੀਰਾਂ ਦੇ ਸਮਾਨਾਂਤਰ ਹੁੰਦੀਆਂ ਹਨ । ਕਿਨਾਰੇ ਵਾਲੀ ਲਕੀਰ ਅਤੇ ਤਿੰਨ ਨੰਬਰੀ ਗੋਲ ਏਰੀਆ ਦੀਆਂ ਲਕੀਰਾਂ ਵਿਚ ਫਰਕ 1.25 ਮੱਟ ਹੁੰਦਾ ਹੈ | ਸਾਈਡ ਲਾਈਨ ਦੇ ਕੇਂਦਰ ਤੋਂ ਫਾਸਲਾ ਕੇਂਦਰ ਪੁਆਇੰਟ ਦੀ ਚਾਪ ਵਿਚ 1.575 ਮੀਟਰ ਹੋਵੇਗਾ | ਚਾਪ ਅੱ d ਤਕ ਹੈ ਅਤੇ ਇਸ ਦੇ ਪਿੱਛੇ ਪਾਸੇ ਦੀ ਲਕੀਰ ਦੇ ਸਮਾਨਅੰਤਰ ਹੁੰਦੀ ਹੈ ।
ਬਾਸਕਟ ਬਾਲ (Basket Ball) Game Rules – PSEB 11th Class Physical Education 2
ਫਰੀ-ਖਰੋ ਲਾਈਨਾਂ ਅਤੇ ਪ੍ਰਤੀਬੱਧ ਖੇਤਰ (Restricted Area, Free Throw Lines)-ਹਰੇਕ ਅੰਤ ਰੇਖਾ ਦੇ ਸਮਾਨਾਂਤਰ ਅੰਦਰਲੇ ਕਿਨਾਰੇ ਤੋਂ 5.80 ਮੀਟਰ ਦੀ ਦੂਰੀ ਤੇ ਫ਼ਰੀ-ਥਰੋ ਲਾਈਨ ਖਿੱਚੀ ਜਾਂਦੀ ਹੈ । ਫ਼ਰੀ-ਥਰੋ ਰੇਖਾ ਦੀ ਲੰਬਾਈ 3.60 ਮੀਟਰ ਅਤੇ ਕੇਂਦਰ ਬਿੰਦੁ ਅੰਤ ਰੇਖਾਵਾਂ ਨੂੰ ਦਰਮਿਆਨ ਬਿੰਦੁਆਂ ਨੂੰ ਜੋੜਨ ਵਾਲੀ ਰੇਖਾ ਉੱਤੇ ਹੋਵੇਗਾ !

ਪ੍ਰਤੀਬੱਧ ਖੇਤਰ ਫ਼ਰੀ-ਥਰੋ ਅਤੇ ਅੰਤ ਰੇਖਾਵਾਂ ਤੋਂ ਨਿਕਲਣ ਵਾਲੀਆਂ ਰੇਖਾਵਾਂ ਤੋਂ ਬਣਦਾ ਹੈ । ਸਿਰਿਆਂ ਵਾਲੀਆਂ ਫ਼ਰੀਥਰੋ ਰੇਖਾਵਾਂ ਇਸ ਦੇ ਅੱਧ ਵਿਆਸ ਨੂੰ ਅੰਕਿਤ ਕਰਦੀਆਂ ਹਨ । ਇਹਨਾਂ ਰੇਖਾਵਾਂ ਦਾ ਬਾਹਰੀ ਕਿਨਾਰਾ ਅੰਤ ਰੇਖਾਵਾਂ ਦੇ ਮੱਧ ਬਿੰਦੂ ਤੋਂ ਤਿੰਨ ਮੀਟਰ ਦੇ ਫਾਸਲੇ ਅਤੇ ਫ਼ਰੀ-ਥਰੋ ਰੇਖਾਵਾਂ ਦੇ ਸਿਰਿਆਂ ਉੱਤੇ ਆ ਕੇ ਖ਼ਤਮ ਹੁੰਦਾ ਹੈ ।

ਇਹ ਰੇਖਾ ਕੋਰਟ ਵਿਚ 1.80 ਦੇ ਅਰਧ ਵਿਆਸ ਵਾਲੇ ਅਰਧ ਚੱਕਰ ਵਿਚ ਲੱਗੀ ਹੁੰਦੀ ਹੈ । ਪਹਿਲੀ ਲਕੀਰ ਸਿਰੇ ਵਾਲੀ ਲਕੀਰ ਦੇ ਕਿਨਾਰੇ ਤੇ 1.75 ਮੀਟਰ ਦੀ ਦੂਰੀ ‘ਤੇ ਹੋਵੇਗੀ । ਪਹਿਲੇ ਖਿਡਾਰੀ ਦੇ ਖੜੇ ਹੋਣ ਵਾਲੀ ਥਾਂ 85 ਸੈਂਟੀਮੀਟਰ ਦੂਰ ਲਕੀਰ ਨਾਲ ਬੰਨ੍ਹੀ ਜਾਵੇਗੀ । ਇਸ ਥਾਂ ਤੋਂ ਅੱਗੇ ਇਕ ਉਦਾਸੀਨ ਪ੍ਰਦੇਸ਼ ਹੁੰਦਾ ਹੈ, ਜਿਸ ਦੀ ਚੌੜਾਈ 30 ਸੈਂਟੀਮੀਟਰ ਹੁੰਦੀ ਹੈ ।

ਦੂਜੇ ਖਿਡਾਰੀ ਦੀ ਥਾਂ ਵੀ 35 ਸੈਂਟੀਮੀਟਰ ਚੌੜੀ ਹੁੰਦੀ ਹੈ ਤੇ ਉਦਾਸੀਨ ਖੇਤਰ ਵੀ ਇਸਦੇ ਨਾਲ ਹੀ ਲੱਗਦਾ ਹੈ । ਤੀਜੇ ਖਿਡਾਰੀ ਦੀ ਥਾਂ ਵੀ ਦੂਜੇ ਖਿਡਾਰੀ ਦੇ ਨਾਲ ਹੀ ਲੱਗਦੀ ਹੈ । ਇਸ ਦੀ ਚੌੜਾਈ 85 ਸੈਂਟੀਮੀਟਰ ਹੁੰਦੀ ਹੈ । ਟੁੱਟੇ ਹੋਏ ਅੱਧੇ ਚੱਕਰ ਦਾ ਹਰੇਕ ਚਿੰਨਿਤ ਹਿੱਸੇ ਦੀ ਲੰਬਾਈ 35 ਸੈਂਟੀਮੀਟਰ ਹੁੰਦੀ ਹੈ ਅਤੇ ਦੋਵੇਂ ਹਿੱਸਿਆਂ ਦੇ ਵਿਚਕਾਰ ਫ਼ਾਸਲਾ 40 ਸੈਂਟੀਮੀਟਰ ਹੁੰਦਾ ਹੈ ।

ਪਿਛਲੇ ਬੋਰਡ ਦਾ ਆਕਾਰ ਅਤੇ ਪਦਾਰਥ (Back Board-Size, Material and Position)-ਪਿਛਲੇ ਵਾਲੇ ਬੋਰਡ ਸਖ਼ਤ ਲੱਕੜ ਜਾਂ ਕਿਸੇ ਪਾਰਦਰਸ਼ੀ ਪਦਾਰਥ ਦੇ ਹੋਣੇ ਚਾਹੀਦੇ ਹਨ । ਇਹਨਾਂ ਦੀ ਮੋਟਾਈ ਤਿੰਨ ਸੈਂਟੀਮੀਟਰ ਹੁੰਦੀ ਹੈ । ਇਹ ਆਡੇ ਰੁਖ 1.80 ਮੀਟਰ ਅਤੇ ਖੜ੍ਹੇ ਰੁਖ 1.05 ਮੀਟਰ ਹੁੰਦੇ ਹਨ ! ਜਿੱਥੇ ਰਿੰਗ ਲੱਗਦਾ ਹੈ, ਉਸ ਦੇ ਪਿੱਛੇ ਬੋਰਡ ਉੱਤੇ ਇਕ 59 ਸੈਂਟੀਮੀਟਰ X 45 ਸੈਂਟੀਮੀਟਰ ਆਇਤ ਬਣਾਈ ਜਾਂਦੀ ਹੈ ।

ਬਾਸਕਟ ਬਾਲ (Basket Ball) Game Rules – PSEB 11th Class Physical Education

ਇਸ ਦੀਆਂ ਰੇਖਾਵਾਂ ਦੀ ਚੌੜਾਈ 5 ਸੈਂਟੀਮੀਟਰ ਹੁੰਦੀ ਹੈ । ਇਸ ਰੇਖਾ ਦਾ ਉੱਪਰ ਵਾਲਾ ਕਿਨਾਰਾ ਰਿੰਗ ਦੀ ਸਤਹਿ ਦੇ ਬਰਾਬਰ ਹੋਵੇਗਾ | ਬੋਰਡ ਦੀ ਸੀਮਾ 5 ਸੈਂਟੀਮੀਟਰ ਮੋਟਾਈ ਦੀਆਂ ਰੇਖਾਵਾਂ ਨਾਲ ਮਾਰਕ ਕੀਤੀ ਜਾਂਦੀ ਹੈ ! ਬੋਰਡ ਦਾ ਹੇਠਲਾ ਕੰਢਾ ਧਰਤੀ ਤੋਂ 2.75 ਮੀਟਰ ਉੱਚਾ ਹੁੰਦਾ ਹੈ । ਇਹਨਾਂ ਬੋਰਡਾਂ ਨੂੰ ਸਹਾਰਾ ਦੇਣ ਵਾਲੀਆਂ ਭੁਜਾਵਾਂ ਆਖਰੀ ਰੇਖਾ ਦੇ ਇਕ ਮੀਟਰ ਦੀ ਦੂਰੀ ਤੇ ਪ੍ਰਤੀਬੰਧ ਖੇਤਰ ਵਿਚ ਹੁੰਦੀਆਂ ਹਨ ।
ਬਾਸਕਟ ਬਾਲ (Basket Ball) Game Rules – PSEB 11th Class Physical Education 3
ਬਾਸਕਟ (Basket)ਬਾਸਕਟ ਛੱਲਿਆਂ ਅਤੇ ਜਾਲੀ ਦੀ ਬਣੀ ਹੁੰਦੀ ਹੈ । ਇਸ ਦੀ ਲੰਬਾਈ 40 ਸੈਂਟੀਮੀਟਰ ਹੁੰਦੀ ਹੈ । ਇਹ ਲੋਹੇ ਦੇ ਰੰਗ ਨਾਲ ਲਾਈ ਜਾਂਦੀ ਹੈ : ਰਿੰਗ ਦਾ ਅੰਦਰੂਨੀ ਹਿੱਸਾ 45 ਸੈਂਟੀਮੀਟਰ ਹੁੰਦਾ ਹੈ । ਇਸ ਨਾਰੰਗੀ ਰੰਗ ਵਾਲੇ ਬਾਸਕਟ ਦਾ ਅਰਧ ਵਿਆਸ 45 ਸੈਂਟੀਮੀਟਰ ਹੁੰਦਾ ਹੈ । ਘੇਰੇ ਦੀ ਧਾਤ 20 ਮਿਲੀਮੀਟਰ ਮੋਟੀ ਹੁੰਦੀ ਹੈ । ਇਸ ਦੇ ਹੇਠਾਂ ਇਕ ਜਾਲੀ ਲਾਈ ਜਾਂਦੀ ਹੈ, ਜੋ ਕਿ ਚਿੱਟੀ ਰੱਸੀ ਦੀ ਬਣੀ ਹੁੰਦੀ ਅਤੇ ਉਹ ਛੱਲਿਆਂ ਨਾਲ ਲਟਕਦਾ ਹੈ ।
ਇਹ ਛੱਲੇ ਇਸ ਤਰ੍ਹਾਂ ਦੇ ਬਣੇ ਹੁੰਦੇ ਹਨ ਕਿ ਜਦ ਦ ਉਸ ਤੋਂ ਲੰਘਦੀ ਹੈ ਉਹ ਇਸ ਨੂੰ ਥੋੜ੍ਹੀ ਦੇਰ ਲਈ ਰੋਕ ਦਿੰਦੇ ਹਨ । ਜਾਲੀ ਦੀ ਲੰਬਾਈ 0.40 ਸੈਂਟੀਮੀਟਰ ਹੋਣੀ ਚਾਹੀਦੀ ਹੈ ।

ਗੇਂਦ (Ball)-ਗੇਂਦ ਗੋਲਾਕਾਰ ਹੁੰਦੀ ਹੈ । ਇਹ ਚਮੜੇ ਦੀ ਬਣੀ ਹੁੰਦੀ ਹੈ ਅਤੇ ਇਸ ਦੇ ਅੰਦਰ ਦਾ ਬਲੈਡਰ ਰਬੜ ਦਾ ਹੁੰਦਾ ਹੈ । ਇਸ ਦੀ ਪਰਿਧੀ 75 ਸੈਂਟੀਮੀਟਰ ਤੋਂ 78 ਸੈਂਟੀਮੀਟਰ ਹੁੰਦੀ ਹੈ । ਇਸ ਦਾ ਭਾਰ 600 ਗਾਮ ਤੋਂ 650 ਗ੍ਰਾਮ
ਬਾਸਕਟ ਬਾਲ (Basket Ball) Game Rules – PSEB 11th Class Physical Education 4
ਹੁੰਦਾ ਹੈ । ਹੁਣ ਕਾਨੂੰਨ ਇਹ ਆਗਿਆ ਦਿੰਦਾ ਹੈ ਕਿ ਵਰਤੋਂ ਕੀਤੀ ਹੋਈ ਗੇਂਦ ਵੀ ਵਰਤੀ ਜਾ ਸਕਦੀ ਹੈ । ਰੈਫ਼ਰੀ ਵਰਤੀ ਹੋਈ ਗੇਂਦ ਚੁਣ ਸਕਦਾ ਹੈ । ਕੇਂਦਰ ਵਿਚ ਹਵਾ ਇੰਨੀ ਚਾਹੀਦੀ ਹੈ ਕਿ 1.80 ਮੀਟਰ ਦੀ ਉੱਚਾਈ ਤੋਂ ਲੱਕੜੀ ਦੇ ਠੋਸ ਫ਼ਰਸ਼ ਤੇ ਸੁੱਟੇ ਜਾਣ ਤੇ ਇਹ ਗੇਂਦ ਦੇ ਉੱਪਰਲੇ ਸਿਰੇ ਤੋਂ ਲੈ ਕੇ 1.20 ਮੀਟਰ ਤੋਂ ਘੱਟ ਅਤੇ 1.40 ਮੀਟਰ ਤੋਂ ਵੱਧ ਨਾ ਉਛਲੇ । ਜਿਹੜੀ ਗੇਂਦ ਇਕ ਵਾਰੀ ਚੁਣ ਲਈ ਜਾਵੇ, ਦੋਹਾਂ ਟੀਮਾਂ ਦਾ ਕੋਈ ਵੀ ਖਿਡਾਰੀ ਖੇਡਣ ਤੋਂ ਪਹਿਲਾਂ ਉਸ ਦੀ ਵਰਤੋਂ ਨਹੀਂ ਕਰ ਸਕਦਾ । ਜੇਕਰ ਪੁਰਾਣੀ ਗੇਂਦ ਨਾ ਮਿਲ ਸਕਦੀ ਹੋਵੇ ਤਾਂ ਨਵੀਂ ਗੇਂਦ ਵਰਤੀ ਜਾ ਸਕਦੀ ਹੈ ।

ਪ੍ਰਸ਼ਨ 3.
ਬਾਸਕਟਬਾਲ ਖੇਡ ਦਾ ਤਕਨੀਕੀ ਸਮਾਨ ਕੀ ਹੁੰਦਾ ਹੈ ?
ਉੱਤਰ-
ਤਕਨੀਕੀ ਸਮਾਨ (Technical Equipment)

  • ਖੇਡ ਦੀ ਘੜੀ (Game watch)
  • ਟਾਈਮ ਆਉਟ ਲਈ ਘੜੀ (Time Out watch)
  • ਸਟਾਪ ਘੜੀਆਂ (Stop watch)
  • ਸਕੋਰ ਸ਼ੀਟ
  • ਘੱਟ ਤੋਂ ਘੱਟ 20 ਸਮ x 10 ਸਮ ਇਕ ਤੋਂ ਪੰਜ ਤਕ ਅੰਕ । ਇਕ ਤੋਂ ਚਾਰ ਤਕ ਕਾਲੇ ਰੰਗ ਦੇ ਅੰਕ ਅਤੇ ਪੰਜ ਦੇ ਲਈ ਲਾਲ ਰੰਗ ਦੇ ਅੰਕ ॥
  • 24 ਸੈਕਿੰਡ ਨਿਯਮ ਦੇ ਪ੍ਰਬੰਧ ਲਈ ਇਕ ਯੋਗ ਯੰਤਰ ਜਿਸ ਨੂੰ ਖਿਡਾਰੀ ਅਤੇ ਦਰਸ਼ਕ ਦੇਖ ਸਕਣ ।
  • ਸਾਰਿਆਂ ਨੂੰ ਦਿੱਸਣ ਵਾਲਾ ਇਕ ਖੇਡ ਅੰਕ ਫੱਟਾ (Score Board) ਹੋਵੇਗਾ, ਜਿਸ ਤੇ ਦੋਵੇਂ ਟੀਮਾਂ ਦੇ ਖੇਡ ਅੰਕ ਲਿਖੇ ਜਾਣਗੇ ।

ਬਾਸਕਟ ਬਾਲ (Basket Ball) Game Rules – PSEB 11th Class Physical Education 5

  • ਸਕੋਰਰ ਕੋਲ ਦੋ ਲਾਲ ਝੰਡੇ ਦੋਹਾਂ ਟੀਮਾਂ ਦੇ ਫਾਉਲ ਮਾਰਕਰ ਹੋਣਗੇ, ਜੋ ਕਿ ਟੀਮ ਦੇ ਅੱਠ ਫਾਉਲ ਇਕ ਮਿਆਦ ਵਿਚ ਹੋਣ ਦੀ ਸੂਰਤ ਵਿਚ ਉਸ ਟੀਮ ਵੱਲ ਲਿਆ ਜਾਵੇਗਾ, ਜੋ ਕਿ ਖਿਡਾਰੀਆਂ, ਕੋਚ ਸਾਹਿਬਾਨ ਅਤੇ ਖੇਡ ਅਧਿਕਾਰੀਆਂ ਨੂੰ ਦਿਖਾਈ ਦੇ ਸਕੇ ।

ਪ੍ਰਸ਼ਨ 4.
ਬਾਸਕਟ ਬਾਲ ਖੇਡ ਦੇ ਅਧਿਕਾਰੀ ਅਤੇ ਉਹਨਾਂ ਦੇ ਸਹਾਇਕ ਦੇ ਕਰਤੱਵ ਲਿਖੋ।
ਉੱਤਰ-
ਬਾਸਕਟ ਬਾਲ ਖੇਡ ਦੇ ਅਧਿਕਾਰੀ ਅਤੇ ਉਹਨਾਂ ਦੇ ਸਹਾਇਕਾਂ ਦੇ ਕਰਤੱਵ (Officials and their assistants and their Duties)
ਰੈਫ਼ਰੀ ਦਾ ਕਰਤੱਵ (Referee’s Duty)-

  1. ਗਰਾਉਂਡ ਵਿਚ ਸਮੁੱਚੇ ਸਾਮਾਨ ਦੀ ਜ਼ਿੰਮੇਵਾਰੀ ਅਤੇ ਸਭ ਖਿਡਾਰੀਆਂ ਨੂੰ ਸੰਕੇਤ ਨਾਲ ਸਮਝਾਉਣ ਦੀ ਜ਼ਿੰਮੇਵਾਰੀ ।
  2. ਇਸਦੇ ਬਾਕੀ ਸਹਾਇਕ ਦਿੱਤੇ ਗਏ ਆਦੇਸ਼ਾਂ ਅਨੁਸਾਰ ਕੰਮ ਕਰਨ ।
  3. ਰੈਫਰੀ ਦਾ ਕਰਤੱਵ ਹੈ ਸਕੋਰਰ ਤੋਂ ਰਿਕਾਰਡ ਸ਼ੀਟ ਭਰਵਾਏ ।
  4. ਇਹ ਮੱਧ ਵਿਚ ਬਾਲ ਦੀ ਟਾਸ ਕਰਦਾ ਹੈ ।
  5. ਪੁਰੀ ਗੇਮ ਨੂੰ ਆਪਣੀ ਦੇਖ-ਭਾਲ ਵਿਚ ਖਿਡਾਉਂਦਾ ਹੈ । ਇਹ ਦੋਨਾਂ ਟੀਮਾਂ ਨੂੰ ਉੱਚਿਤ ਫੈਸਲਾ ਦਿੰਦਾ ਹੈ । ਜੋ ਇਹ ਫੈਸਲਾ ਦਿੰਦਾ ਹੈ, ਉਹ ਸਾਰਿਆਂ ਨੂੰ ਮੰਨਣਾ ਪੈਂਦਾ ਹੈ ।
  6. ਖਿਡਾਰੀਆਂ ਵਿਚ ਕਿਸੇ ਤਰ੍ਹਾਂ ਦੇ ਮਤਭੇਦ ਨੂੰ ਦੂਰ ਕਰਨ ਲਈ ਵੀ ਇਹ ਆਪਣਾ ਫੈਸਲਾ ਦਿੰਦਾ ਹੈ ਤੇ ਖੇਡ ਨੂੰ ਨਿਯਮ ਅਨੁਸਾਰ ਚਲਾਉਂਦਾ ਹੈ ।
  7. ਜੇ ਕੋਈ ਗ਼ਲਤ ਖੇਡ ਖੇਡਦਾ ਹੈ, ਤਾਂ ਉਸ ਨੂੰ ਦੰਡ ਪੈਨਲਟੀ ਫਾਉਲ ਦੇ ਰੂਪ ਵਿਚ ਦਿੱਤੀ ਜਾਂਦੀ ਹੈ ।
  8. ਅੰਤ ਵਿਚ ਰੈਫ਼ਰੀ ਸਕੋਰ ਸ਼ੀਟ ਦੇਖਦਾ ਹੈ ਤੇ ਉਸ ਦੇ ਉੱਪਰ ਆਪਣੇ ਦਸਖਤ ਕਰਕੇ ਹਾਰ ਜਿੱਤ ਦਾ ਫੈਸਲਾ ਦਿੰਦਾ ਹੈ ।

ਟਾਈਮ ਕੀਪਰ (Time Keeper)-

ਇਸ ਦਾ ਕੰਮ ਸਮੇਂ ਤੇ ਕੰਟਰੋਲ ਕਰਨਾ ਹੈ । ਖੇਡ ਆਰੰਭ ਹੋਣ ਤੋਂ ਪਹਿਲਾਂ ਟਾਈਮ ਕੀਪਰ ਰੈਫ਼ਰੀ ਨੂੰ ਦੱਸ ਦਿੰਦਾ ਹੈ ਕਿ ਖੇਡ ਸ਼ੁਰੂ ਹੋਣ ਵਿਚ ਤਿੰਨ ਮਿੰਟ ਬਾਕੀ ਹਨ, ਤਾਂ ਜੋ ਉਹ ਟੀਮਾਂ ਨੂੰ ਸੂਚਿਤ ਕਰ ਸਕੇ । ਖੇਡ ਦੇ ਅੱਧੇ ਸਮੇਂ ਦੇ ਬਾਅਦ ਵੀ ਇਹ ਰੈਫ਼ਰੀ ਨੂੰ ਯਾਦ ਕਰਵਾਉਂਦਾ ਹੈ ਕਿ ਖੇਡ ਦੇ ਆਰੰਭ ਹੋਣ ਵਿਚ ਦੋ ਮਿੰਟ ਬਾਕੀ ਹਨ |

ਇਹ ਖੇਡ ਦੇ ਆਰੰਭ ਤੋਂ ਅੰਤ ਤੱਕ ਦਾ ਪੂਰਾ ਹਿਸਾਬ ਕਿਤਾਬ ਰੱਖਦਾ ਹੈ । ਉਸ ਨੂੰ ਇਹ ਦੇਖਣਾ ਪੈਂਦਾ ਹੈ ਕਿ ਖੇਡ ਕਿੰਨੇ ਸਮੇਂ ਤਕ ਬੰਦ ਰਹੀ | ਟਾਈਮ ਕੀਪਰ ਜਦ ਘੰਟੀ ਵਜਾਉਂਦਾ ਹੈ, ਤਾਂ ਉਸਦੇ ਨਾਲ ਰੈਫ਼ਰੀ ਵੀ ਆਪਣੀ ਵਿਸਲ ਵਜਾ ਕੇ ਸਮਾਂ ਖ਼ਤਮ ਕਰਨ ਦਾ ਐਲਾਨ ਕਰਦਾ ਹੈ ।

ਸਕੋਰਰ (Scorer)-

  • ਇਸ ਦਾ ਕੰਮ ਜਿੰਨੇ ਵੀ ਕੋਈ ਖਿਡਾਰੀ ਨੰਬਰ ਲਵੇ, ਉਸ ਨੂੰ ਇਕ ਸਕੋਰ ਸ਼ੀਟ ‘ਤੇ ਨੋਟ ਕਰਨਾ ਹੁੰਦਾ ਹੈ ।
  • ਖੇਡ ਦਾ ਆਰੰਭ ਹੋਣ ਤੋਂ ਪਹਿਲਾਂ ਉਹ ਸਾਰੇ ਖਿਡਾਰੀਆਂ ਦੇ ਨਾਮ ਸਕੋਰ ਸ਼ੀਟ ‘ਤੇ ਲਿਖ ਲੈਂਦਾ ਹੈ ।
  • ਸਕੋਰਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸ ਖਿਡਾਰੀ ਨੇ ਕਿੰਨੇ ਨੰਬਰ ਲਏ ਹਨ
  • ਉਹ ਹਰੇਕ ਨੰਬਰ ਨੂੰ ਬਹੁਤ ਸਾਵਧਾਨੀ ਨਾਲ ਹਰੇਕ ਖਿਡਾਰੀ ਦੇ ਬਣੇ ਹੋਏ ਖਾਤੇ ਵਿਚ ਜੋੜ ਦਿੰਦਾ ਹੈ ।
  • ਉਸ ਨੂੰ ਹਰੇਕ ਖਿਡਾਰੀ ਦੇ ਫਾਉਲ ਵਾਲੇ ਪਾਸੇ ਫਾਉਲ ਨੋਟ ਕਰਨੇ ਚਾਹੀਦੇ ਹਨ । ਜਦੋਂ ਕੋਈ ਖਿਡਾਰੀ ਪੰਜ ਫਾਉਲ ਕਰ ਲੈਂਦਾ ਹੈ, ਤਾਂ ਉਸ ਸਮੇਂ ਸਕੋਰਰ, ਰੈਫ਼ਰੀ ਨੂੰ ਦੱਸ ਦੇਵੇ ਕਿ ਇਸ ਖਿਡਾਰੀ ਦੇ ਪੰਜ ਫਾਉਲ ਹੋ ਗਏ ਹਨ ਤਾਂ ਉਸ ਖਿਡਾਰੀ ਨੂੰ ਖੇਡ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ ।
  • ਖੇਡ ਸਮਾਪਤ ਹੋਣ ਦੇ ਬਾਅਦ ਸਕੋਰਰ ਰੈਫ਼ਰੀ ਤੋਂ ਸਕੋਰ ਸ਼ੀਟ ਤੇ ਦਸਤਖ਼ਤ ਕਰਵਾਉਂਦਾ ਹੈ । ਜੇ ਖੇਡਦੇ ਸਮੇਂ ਬਾਲ ਟੋਕਰੀ ਵਿਚ ਉੱਪਰ ਤੋਂ ਹੇਠਾਂ ਦਿੱਤਾ ਜਾਵੇ ਤਾਂ ਦੋ ਸਕੋਰ ਹੁੰਦੇ ਹਨ । ਜੇ ਫਰੀ-ਬਰੋ ਦਿੱਤੀ ਜਾਵੇ, ਤਾਂ ਇਕ ਸਕੋਰ ਹੁੰਦਾ ਹੈ ।

ਖਿਡਾਰੀ ਵੱਲੋਂ ਕੋਰਟ ਛੱਡਣਾ (Player Leaving Court)-ਜਦ ਤਕ ਅੱਧਾ ਸਮਾਂ (Interval) ਨਾ ਹੋਵੇ ਜਾਂ ਨਿਯਮ ਪ੍ਰਵਾਨਗੀ ਨਾ ਦੇਣ ਤਦ ਤਕ ਕੋਈ ਵੀ ਖਿਡਾਰੀ ਅਧਿਕਾਰੀਆਂ ਦੇ ਹੁਕਮ ਤੋਂ ਬਿਨਾਂ ਕੋਰਟ ਛੱਡ ਕੇ ਬਾਹਰ ਨਹੀਂ ਜਾ ਸਕਦਾ । | ਕਪਤਾਨ (Captain)-ਸਿਰਫ ਕਪਤਾਨ ਹੀ ਸੂਚਨਾ ਲੈਣ ਲਈ ਜਾਂ ਕਿਸੇ ਤਰ੍ਹਾਂ ਦੀ ਵਿਆਖਿਆ ਲਈ ਅਧਿਕਾਰੀ ਨਾਲ ਗੱਲਬਾਤ ਕਰ ਸਕਦਾ ਹੈ ।

ਬਾਸਕਟ ਬਾਲ (Basket Ball) Game Rules – PSEB 11th Class Physical Education

ਖਿਡਾਰੀ ਬਦਲਣ ਦਾ ਅਧਿਕਾਰ ਕੋਚ ਜਾਂ ਕੋਚ ਦੀ ਥਾਂ ਉੱਤੇ ਕੰਮ ਕਰ ਰਹੇ ਕਪਤਾਨ ਨੂੰ ਹੁੰਦਾ ਹੈ ।

ਖੇਡ ਦੀ ਮਿਆਦ (Duration of Play)-ਖੇਡ 10-2-10, 10, 10- 2-10 ਮਿੰਟ ਦੀਆਂ ਦੋ ਮਿਆਦਾਂ ਵਿਚ ਖੇਡੀ ਜਾਵੇਗੀ । ਇਨ੍ਹਾਂ ਦੋਹਾਂ ਮਿਆਦਾਂ ਵਿਚ 10 ਮਿੰਟ ਆਰਾਮ ਦਾ ਸਮਾਂ ਹੋਵੇਗਾ ।

ਖੇਡ ਦਾ ਆਰੰਭ (Start of Play)-ਖੇਡ ਦਾ ਆਰੰਭ ਰੈਫ਼ਰੀ ਵੱਲੋਂ ਕੀਤਾ ਜਾਵੇਗਾ । ਉਹ ਦੋਵੇਂ ਵਿਰੋਧੀਆਂ ਦਰਮਿਆਨ ਕੇਂਦਰ ਵਿਚ ਗੇਂਦ ਨੂੰ ਉੱਪਰ ਸੁੱਟੇਗਾ । ਖੇਡ ਉਸ ਵੇਲੇ ਤਕ ਸ਼ੁਰੂ ਨਹੀਂ ਹੋਵੇਗੀ ਜਦ ਤਕ ਕਿ ਇਹ ਟੀਮ ਆਪਣੇ ਪੰਜ ਖਿਡਾਰੀਆਂ ਸਮੇਤ ਮੈਦਾਨ ਵਿਚ ਨਾ ਆ ਜਾਵੇ । ਜੇ ਖੇਡ ਸ਼ੁਰੂ ਹੋਣ ਦੇ ਸਮੇਂ ਤਕ ਦੂਜੀ ਟੀਮ ਮੈਦਾਨ ਵਿਚ ਨਹੀਂ ਪਹੁੰਚਦੀ ਤਾਂ ਵਿਰੋਧੀ ਟੀਮ ਨੂੰ ਵਾਕ ਓਵਰ ਮਿਲ ਜਾਂਦਾ ਹੈ ਅਰਥਾਤ ਉਸ ਨੂੰ ਬਿਨਾਂ ਖੇਡੇ ਹੀ ਜੇਤੂ ਕਰਾਰ ਦਿੱਤਾ ਜਾਂਦਾ ਹੈ ।

ਪ੍ਰਸ਼ਨ 5.
ਜੰਪ ਬਾਲ ਸਮੇਂ ਫਾਉਲਾਂ ਦਾ ਵਰਣਨ ਕਰੋ ।
ਉੱਤਰ-
ਜੰਪ ਬਾਲ (Jump Ball)-ਜੇ ਬਾਲ ਦੇ ਸਮੇਂ ਦੋ ਖਿਡਾਰੀ ਅਰਧ ਗੋਲੇ ਦੇ ਅੰਦਰ ਪੈਰ ਰੱਖ ਕੇ ਆਪਣੀਆਪਣੀ ਬਾਸਕਟ ਦੇ ਨੇੜੇ ਖੜ੍ਹੇ ਹੋਣਗੇ ਅਤੇ ਉਨ੍ਹਾਂ ਦਾ ਇਕ ਪੈਰ ਦਰਮਿਆਨ ਵਿਚ ਬਣੀ ਲਾਈਨ ਦੇ ਕੇਂਦਰ ਦੇ ਪਾਰ ਹੋਵੇਗਾ, ਉਸ ਸਮੇਂ ਕੋਈ ਅਧਿਕਾਰੀ ਗੇਂਦ ਨੂੰ ਏਨੀ ਉੱਚਾਈ ‘ਤੇ ਉੱਪਰ ਸੁੱਟੇਗਾ ਕਿ ਉਨ੍ਹਾਂ ਵਿਚ ਕੋਈ ਖਿਡਾਰੀ ਉਛਲ ਕੇ ਗੇਂਦ ਨਾ ਫੜ ਸਕੇ ਅਤੇ ਗੇਂਦ ਉਨ੍ਹਾਂ ਦੋਹਾਂ ਦੇ ਦਰਮਿਆਨ ਵਿਚ ਡਿਗੇ ।

ਕੋਈ ਵੀ ਖਿਡਾਰੀ ਗੇਂਦ ਨੂੰ ਤਦ ਤਕ ਥਪਥਪਾਉਣ ਦਾ ਯਤਨ ਨਹੀਂ ਕਰੇਗਾ, ਜਦ ਤਕ ਕਿ ਉਹ ਵੱਧ ਤੋਂ ਵੱਧ ਉੱਚਾ ਨਾ ਚਲਾ ਜਾਵੇ । ਟਪਾਉਣ ਵਾਲਾ ਖਿਡਾਰੀ ਸਿਰਫ਼ ਦੋ ਵਾਰੀ ਗੇਂਦ ਥਪਥਪਾ ਸਕਦਾ ਹੈ । ਜਿਸ ਵੇਲੇ ਜੰਪ ਬਾਲ ਵਿਚ ਕਾਨੂੰਨ ਤੋੜਿਆ ਜਾਂਦਾ ਹੈ ਤਾਂ ਇਸ ਦਾ ਦੰਡ ਸਾਈਡ ਲਾਈਨ ਤੋਂ ਥਰੋ-ਇਨ (Throw-in) ਦੇ ਕੇ ਦਿੱਤਾ ਜਾਂਦਾ ਹੈ । ਇਹ ਵਿਰੋਧੀਆਂ ਲਈ ਵਿਚਕਾਰਲਾ ਬਿੰਦੂ ਹੁੰਦਾ ਹੈ |

ਗੋਲ ਬਾਰੇ ਜਾਣਕਾਰੀ (Goal)-ਜਦੋਂ ਗੇਂਦ ਬਾਸਕਟ ਵਿਚ ਉੱਪਰ ਜਾ ਕੇ ਰੁਕ ਜਾਵੇ, ਜਾਂ ਨਿਕਲ ਜਾਵੇ ਤਦ ਗੋਲ ਬਣ ਜਾਂਦਾ ਹੈ । ਤਿੰਨ ਅੰਕ ਰੇਖਾ ਦੇ ਖੇਤਰ ਤੇ ਕੀਤੇ ਗਏ ਗੋਲ ਦੇ ਦੋ ਅੰਕ ਅਤੇ ਫ਼ਰੀ-ਬਰੋ ਰਾਹੀਂ ਕੀਤੇ ਗਏ ਗੋਲ ਦਾ ਇਕ ਅੰਕ ਹੋਵੇਗਾ । ਤਿੰਨ ਪੁਆਇੰਟ ਲਾਈਨ ਤੋਂ ਪਰੇ ਫ਼ੀਲਡ ਗੋਲ ਲਗਾਉਣ ਲਈ ਯਤਨ ਕਰਨ ਦੇ ਦਿੱਤੇ ਜਾਣਗੇ ।

ਹਮਲੇ ਸਮੇਂ ਰੁਕਾਵਟ ਪੈਦਾ ਕਰਨਾ (Obstacle during attack)-ਜਿਸ ਵੇਲੇ ਗੇਂਦ ਬਾਸਕਟ ਦੇ ਉੱਪਰੋਂ ਹੇਠਾਂ ਵਲ ਆਉਂਦੀ ਹੈ ਤਾਂ ਕੋਈ ਖਿਡਾਰੀ ਆਪਣੇ ਸੀਮਿਤ ਖੇਤਰ ਵਿਚ ਨਾ ਤਾਂ ਗੇਂਦ ਨੂੰ ਛੂਹ ਸਕਦਾ ਹੈ, ਅਤੇ ਨਾ ਹੀ ਉਹ ਇਸ ਨੂੰ ਫੜ ਸਕਦਾ ਹੈ ਭਾਵੇਂ ਉਹ ਗੋਲ ਬਣਾਉਣ ਦੀ ਕੋਸ਼ਿਸ਼ ਵਿਚ ਹੋਵੇ ।

ਰੱਖਿਆ ਸਮੇਂ ਗੇਂਦ ਵਿਚ ਰੁਕਾਵਟ (Obstacle during Defence)-ਜਦ ਵਿਰੋਧੀ ਖਿਡਾਰੀ ਗੋਲ ਕਰਨ ਲਈ ਗੇਂਦ ਸੁੱਟਦਾ ਹੈ ਅਤੇ ਸਾਰੀ ਗੇਂਦ ਬਾਸਕਟ ਦੇ ਘੇਰੇ ਦੀ ਤਹਿ ਦੇ ਉੱਪਰੋਂ ਹੋਵੇ, ਉਸ ਵੇਲੇ ਤਕ ਜਿਉਂ ਹੀ ਗੇਂਦ ਹੇਠਾਂ ਆਉਣੀ ਸ਼ੁਰੂ ਕਰੇ, ਰੱਖਿਅਕ ਖਿਡਾਰੀ ਉਸ ਨੂੰ ਛੂਹਣ ਦੀ ਬਿਲਕੁਲ ਕੋਸ਼ਿਸ਼ ਨਹੀਂ ਕਰੇਗਾ । ਉਲੰਘਣਾ ਹੋਣ ਉੱਤੇ ਗੇਂਦ ਮਿਤ ਹੋ ਜਾਂਦੀ ਹੈ । ਜੇ ਫ਼ਰੀ ਥਰੋ ਸਮੇਂ ਉਲੰਘਣਾ ਹੋਣ ਤੇ ਸੁੱਟਣ ਵਾਲੇ ਦੇ ਪੱਖ ਵਿਚ ਇਕ ਅੰਕ ਅਤੇ ਜੇ ਗੋਲ ਦੀ ਕੋਸ਼ਿਸ਼ ਦੇ ਸਮੇਂ ਹੋਵੇ ਤਾਂ ਦੋ ਅੰਕ ਜਮਾਂ ਕਰ ਦਿੱਤੇ ਜਾਂਦੇ ਹਨ ।

ਗੋਲ ਤੋਂ ਬਾਅਦ ਗੇਂਦ ਖੇਡ ਵਿਚ (Ball in Play after Goal)-ਗੋਲ ਬਣਨ ਤੋਂ ਪੰਜ ਸੈਕਿੰਡ ਬਾਅਦ ਵਿਰੋਧੀ ਟੀਮ ਦਾ ਕੋਈ ਖਿਡਾਰੀ ਕੋਰਟ ਦੇ ਅੰਤ ਵਿਚ ਪਰਿਧੀ ਤੋਂ ਬਾਹਰ ਕਿਸੇ ਵੀ ਬਿੰਦੁ ਤੋਂ ਜਿੱਥੇ ਗੋਲ ਬਣਿਆ ਸੀ, ਗੇਂਦ ਖੇਡ ਵਿਚ ਸੁੱਟੇਗਾ । | ਬਾਸਕਟ ਬਾਲ ਖੇਡ ਦਾ ਫੈਸਲਾ (Decision of Play-ਖੇਡ ਵਿਚ ਵਧੇਰੇ ਅੰਕ ਪ੍ਰਾਪਤ ਕਰਨ ਵਾਲੀ ਟੀਮ ਨੂੰ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ ।

ਖੇਡ ਦਾ ਅਧਿਕਾਰ ਖੋਹਿਆ ਜਾਣਾ (Forfeit of Play)ਜੇ ਅੱਧੇ ਸਮੇਂ ਜਾਂ ਟਾਈਮ ਆਊਟ ਤੋਂ ਬਾਅਦ ਕੋਈ ਟੀਮ ਰੈਫ਼ਰੀ ਦੇ ਬੁਲਾਉਣ ਤੋਂ ਬਾਅਦ ਖੇਡ ਲਈ ਮੈਦਾਨ ਵਿਚ ਨਹੀਂ ਆਉਂਦੀ ਤਾਂ ਗੇਂਦ ਮੈਦਾਨ ਵਿਚ ਲਿਆਂਦੀ ਜਾਵੇਗੀ ਅਤੇ ਗੈਰ ਹਾਜ਼ਿਰ ਟੀਮ ਖੇਡ ਦਾ ਹੱਕ ਗੁਆ ਲੈਂਦੀ ਹੈ । ਜੇ ਖੇਡ ਦੇ ਦੌਰਾਨ ਕਿਸੇ ਟੀਮ ਦੇ ਖਿਡਾਰੀਆਂ ਦੀ ਗਿਣਤੀ ਦੋ ਤੋਂ ਘੱਟ ਰਹਿ ਜਾਵੇ, ਤਾਂ ਖੇਡ ਖ਼ਤਮ ਹੋ ਜਾਵੇਗੀ ਅਤੇ ਉਹ ਟੀਮ ਖੇਡ ਦਾ ਅਧਿਕਾਰ ਗੁਆ ਲਵੇਗੀ ।

ਸਕੋਰ ਅਤੇ ਵਾਧੂ ਸਮਾਂ (Score and Extra Time)-ਜੇ ਚੌਥੀ ਖੇਡ ਦੀ ਅਵਧੀ ਦੀ ਸਮਾਪਤੀ ਤਕ ਦੋਵੇਂ ਟੀਮਾਂ ਦੇ ਅੰਕ ਬਰਾਬਰ ਹੋਣ ਤਾਂ ਪੰਜ ਮਿੰਟਾਂ ਦੀ ਅਧਿਕ ਮਿਆਦ ਦਿੱਤੀ ਜਾਵੇਗੀ ਅਤੇ ਅਜਿਹੀ ਮਿਆਦ ਜਦ ਤਕ ਖੇਡ ਦਾ ਫ਼ੈਸਲਾ ਨਾ ਹੋਵੇ, ਦਿੱਤੀ ਜਾਵੇਗੀ । ਪਹਿਲੇ ਵਾਧੂ ਸਮੇਂ ਬਾਸਕਟ ਦੀ ਚੋਣ ਲਈ ਟਾਸ ਹੋਵੇਗੀ ਅਤੇ ਉਸ ਦੇ ਬਾਅਦ ਹਰੇਕ ਵਾਧੂ ਸਮੇਂ ਲਈ ਬਾਸਕਟ ਬਦਲ ਲਈ ਜਾਵੇਗੀ ।

ਟਾਈਮ ਆਊਟ (Time Out)-ਅੱਧੇ ਸਮੇਂ ਤਕ ਹਰੇਕ ਟੀਮ ਨੂੰ ਦੋ ਟਾਈਮ ਆਊਟ ਮਿਲ ਸਕਦੇ ਹਨ ਅਤੇ ਵਾਧੂ ਸਮੇਂ ਵਿਚ ਇਕ ਟਾਈਮ ਆਊਟ ਮਿਲ ਸਕਦਾ ਹੈ ਕਿਸੇ ਖਿਡਾਰੀ ਨੂੰ ਸੱਟ ਲੱਗਣ ਦੀ ਦਸ਼ਾ ਵਿਚ ਇਕ ਮਿੰਟ ਦਾ ਟਾਈਮ ਆਊਟ ਮਿਲਦਾ ਹੈ । ਜੇ ਇਸ ਦੌਰਾਨ ਜ਼ਖ਼ਮੀ ਖਿਡਾਰੀ ਠੀਕ ਨਹੀਂ ਹੁੰਦਾ, ਤਾਂ ਉਸ ਦੀ ਥਾਂ ਨਵਾਂ ਖਿਡਾਰੀ ਲੈ ਲਿਆ ਜਾਂਦਾ ਹੈ ।

ਪ੍ਰਸ਼ਨ 6.
ਬਾਸਕਟ ਬਾਲ ਵਿਚ ਪੰਜ ਸੈਕਿੰਡ ਦਾ ਨਿਯਮ, ਤਿੰਨ ਸੈਕਿੰਡ, ਅੱਠ ਸੈਕਿੰਡ ਨਿਯਮ ਅਤੇ ਚੌਵੀ ਸੈਕਿੰਡ ਨਿਯਮ ਕੀ ਹਨ ?
ਉੱਤਰ-
ਪੰਜ ਸੈਕਿੰਡ ਦਾ ਨਿਯਮ (Five Second Rule)-ਜਦ ਨੇੜੇ ਦਾ ਕੋਈ ਰੱਖਿਅਕ ਖਿਡਾਰੀ ਗੇਂਦ ਨੂੰ ਖੇਡਣ ਤੋਂ ਰੋਕਦਾ ਹੈ ਅਤੇ ਉਹ ਪੰਜ ਸੈਕਿੰਡ ਅੰਦਰ ਗੇਂਦ ਨੂੰ ਖੇਡ ਵਿਚ ਦੁਬਾਰਾ ਸੁੱਟਣ ਦੀ ਕੋਸ਼ਿਸ਼ ਨਹੀਂ ਕਰਦਾ, ਤਾਂ ਇਸ ਨੂੰ ਬਲਾਕਿੰਗ ਕਿਹਾ ਜਾਂਦਾ ਹੈ ।

ਅੱਠ ਸੈਕਿੰਡ ਦਾ ਨਿਯਮ (Eight Second Rule)-ਜਦ ਕਿਸੇ ਟੀਮ ਨੂੰ ਮੈਦਾਨ ਦੇ ਪਿਛਲੇ ਹਿੱਸੇ ਵਿਚ ਗੇਂਦ ਪ੍ਰਾਪਤ ਹੋਏ, ਤਾਂ ਉਸ ਨੂੰ ਅੱਠ ਸੈਕਿੰਡ ਦੇ ਅੰਦਰ ਗੇਂਦ ਨੂੰ ਅਗਲੇ ਹਿੱਸੇ ਵਿਚ ਰੱਖਣਾ ਪੈਂਦਾ ਹੈ ।

ਚੌਵੀ (24) ਸੈਕਿੰਡ ਦਾ ਸਮਾਂ (Twenty Four Second Rule)-ਨਵੇਂ ਕਾਨੂੰਨ ਅਨੁਸਾਰ ਲਾਈਨ (Side Line) ਤੇ ਆਊਟ ਆਫ਼ ਬਾਉਂਡਜ਼ (Out line bounds) ਤੋਂ ਥਰੋ-ਇਨ (Throw-in) ਤੋਂ ਬਾਅਦ ਇਕ ਨਵਾਂ ਚੌਵੀ ਸੈਕਿੰਡ ਪੀਰਿਅਡ ਤਦ ਤਕ ਸ਼ੁਰੂ ਨਹੀਂ ਹੁੰਦਾ, ਜਦੋਂ ਤਕ-

(ੳ) ਗੇਂਦ ਆਊਟ ਆਫ਼ ਬਾਉਂਡਜ਼ ਨਹੀਂ ਜਾਂਦੀ ਅਤੇ ਉਸ ਟੀਮ ਦੇ ਖਿਡਾਰੀ ਰਾਹੀਂ ਬਰੋ-ਇਨ ਨਹੀਂ ਕੀਤੀ ਜਾਂਦੀ ।

(ਅ) ਅਫ਼ਸਰਾਂ (Officials) ਨੇ ਕਿਸੇ ਜ਼ਖ਼ਮੀ ਨੂੰ ਬਚਾਉਣ ਲਈ ਖੇਡ ਨੂੰ ਰੋਕ (Suspend) ਦਿੱਤਾ ਹੋਵੇ ਅਤੇ ਜ਼ਖ਼ਮੀ ਖਿਡਾਰੀ ਵਾਲੀ ਟੀਮ ਦੇ ਖਿਡਾਰੀ ਨੇ ਥਰੋ-ਇਨ (Throw-in) ਲਈ ਹੋਵੇ ।

ਚੌਵੀ (24) ਸੈਕਿੰਡ ਪਿੱਛੋਂ ਓਪਰੇਟਰ (Operator) ਉਸ ਸਮੇਂ ਤੋਂ ਘੜੀ ਨੂੰ ਰੋਕੇ ਹੋਏ ਸਮੇਂ ਤੋਂ ਚਲਾਵੇਗਾ, ਜਦ ਉਹ ਟੀਮ ਥਰੋ-ਇਨ (Throwin) ਕੀਤੇ ਜਾਣ ਤੋਂ ਬਾਅਦ ਦੋਬਾਰਾ ਕਾਬੂ ਪਾ ਲੈਂਦੀ ਹੈ ।

ਖੇਡ ਦੀ ਸਮਾਪਤੀ (Termination of Play)-ਟਾਈਮ ਕੀਪਰ ਵੱਲੋਂ ਖੇਡ ਦੀ ਸਮਾਪਤੀ ਦੀ ਸੂਚਨਾ ਦਿੱਤੇ ਜਾਣ ਉੱਤੇ ਖੇਡ ਖ਼ਤਮ ਕਰ ਦਿੱਤੀ ਜਾਵੇਗੀ ।

ਖਿਡਾਰੀ ਦਾ ਬਦਲਣਾ (Substitution of Play)-ਬਦਲਵਾਂ (Substitute) ਖਿਡਾਰੀ ਮੈਦਾਨ ਵਿਚ ਉਤਰਨ ਤੋਂ ਪਹਿਲਾਂ ਸਕੋਰਰ ਕੋਲ ਰਿਪੋਰਟ ਕਰੇਗਾ ਅਤੇ ਤੁਰੰਤ ਖੇਡਣ ਲਈ ਹਾਜ਼ਰ ਰਹੇਗਾ |

ਅਧਿਕਾਰੀ ਦਾ ਇਸ਼ਾਰਾ ਮਿਲਦੇ ਹੀ ਉਹ ਮੈਦਾਨ ਵਿਚ ਉਤਰੇਗਾ | ਬਦਲਵੇਂ ਖਿਡਾਰੀ ਨੂੰ ਮੈਦਾਨ ਵਿਚ ਉਤਰਨ ਲਈ ਵੀਹ ਸੈਕਿੰਡ ਤੋਂ ਵੱਧ ਸਮਾਂ ਨਹੀਂ ਲਗਣਾ ਚਾਹੀਦਾ । ਜੇ ਉਸ ਨੂੰ ਜ਼ਿਆਦਾ ਸਮਾਂ ਲੱਗਦਾ ਹੈ, ਤਾਂ ਇਹ ਟਾਈਮ ਆਊਟ ਮੰਨਿਆ ਜਾਵੇਗਾ ਅਤੇ ਵਿਰੋਧੀ ਪਾਰਟੀ ਦੇ ਵਿਰੁੱਧ ਅੰਕਿਤ ਕਰ ਦਿੱਤਾ ਜਾਵੇਗਾ ।

ਮੁਰਦਾ ਗੇਂਦ (Dead Ball)- ਗੇਂਦ ਉਸ ਵਕਤ ਹੀ ਮੁਰਦਾ ਹੁੰਦੀ ਹੈ, ਜਦ ਗੇਂਦ ਜੋ ਪਹਿਲਾਂ ਹੀ ਗੋਲ ਲਈ ਸ਼ੌਟ ਦੇ ਲਈ ਉੜਾਨ ਵਿਚ ਹੁੰਦੀ ਹੈ ਅਤੇ ਖਿਡਾਰੀ ਦੇ ਦੁਆਰਾ ਉਸ ਸਮੇਂ ਤੋਂ ਬਾਅਦ ਛੁਹੀ ਜਾਂਦੀ ਹੈ, ਜਦ ਅੱਧਾ ਜਾਂ ਫਾਲਤੂ ਸਮਾਂ ਪੂਰਾ ਹੋ ਚੁੱਕਾ ਹੁੰਦਾ ਹੈ ਜਾਂ ਜਦ ਫਾਉਲ ਬੁਲਾਇਆ ਜਾ ਚੁੱਕਿਆ ਹੁੰਦਾ ਹੈ |

ਤਿੰਨ ਸੈਕਿੰਡ ਦਾ ਨਿਯਮ (Three Second Rule) – ਜਦ ਗੇਂਦ ਕਿਸੇ ਟੀਮ ਦੇ ਅਧਿਕਾਰ ਵਿਚ ਹੋਵੇ ਤਾਂ ਇਸ ਟੀਮ ਦਾ ਕੋਈ ਵੀ ਖਿਡਾਰੀ ਪ੍ਰਤੀਬੰਧਿਤ ਖੇਤਰ ਵਿਚ ਤਿੰਨ ਸੈਕਿੰਡ ਤੋਂ ਵੱਧ ਨਹੀਂ ਰਹਿ ਸਕਦਾ ।

ਡਰਿਬਲਿੰਗ (Dribbling)-ਬਾਸਕਟ ਬਾਲ ਵਿਚ ਡਰਿਬਲਿੰਗ ਦਾ ਖਾਸ ਮਹੱਤਵ ਹੈ । ਜਦ ਕੋਈ ਖਿਡਾਰੀ ਪੂਰਾ-ਪੁਰਾ ਕੰਟਰੋਲ ਕਰਨਾ ਸਿੱਖ ਜਾਵੇ ਅਤੇ ਠੀਕ ਡਰਿਬਲਿੰਗ ਕਰੇ, ਤਾਂ ਉਹ ਅੱਧੀ ਖੇਡ ਸਿੱਖ ਜਾਂਦਾ ਹੈ । ਡਰਿਬਲਿੰਗ ਉਸ ਨੂੰ ਕਹਿੰਦੇ ਹਨ ਜਦ ਕਿ ਖਿਡਾਰੀ ਬਾਲ ਹਵਾ ਵਿਚ ਉਛਾਲ ਕੇ ਫਿਰ ਧਰਤੀ ‘ਤੇ ਸੁੱਟਦਾ ਹੈ ਜਾਂ ਚੁੱਕਦਾ ਜਾਂਦਾ ਹੈ ।

ਬਾਸਕਟ ਬਾਲ (Basket Ball) Game Rules – PSEB 11th Class Physical Education

ਵਟ ਫੁਟ (Pivot foot) – ਜਦ ਕੋਈ ਖਿਡਾਰੀ ਬਾਲ ਲੈ ਕੇ ਇਸ ਤਰ੍ਹਾਂ ਘੁੰਮਦਾ ਹੈ ਕਿ ਉਸ ਦਾ ਇਕ ਪੈਰ ਫਰਸ਼ ਉੱਤੇ ਇਕ ਪੈਰ ਬਿੰਦੁ ਉੱਤੇ ਘੁੰਮਦਾ ਨਜ਼ਰ ਆਵੇ ਤਾਂ ਉਸ ਨੂੰ ਪੀਵਟ ਫੁਟ (Pivot foot) ਕਹਿੰਦੇ ਹਨ |

ਬਾਸਕਟ ਬਾਲ ਵਿਚ ਫਾਉਲ ਹੋਣ ਤੋਂ ਬਾਅਦ ਗੇਂਦ ਖੇਡ ਵਿਚ (Ball in play after Foul)-ਗੇਂਦ ਕਿਸੇ ਫਾਉਲ ਦੇ ਨਾਲ ਖੇਡ ਤੋਂ ਬਾਹਰ ਹੋ ਜਾਵੇ ਤਾਂ ਇਸ ਸਥਿਰ ਗੇਂਦ ਨੂੰ ਫਿਰ ਖੇਡ ਵਿਚ ਲਿਆਂਦਾ ਜਾਵੇਗਾ

  1. ਬਾਹਰ ਤੋਂ ਥਰੋ ਕਰਕੇ ਜਾਂ,
  2. ਕਿਸੇ ਇਕ ਚੱਕਰ ਵਿਚ ਜੰਪ ਬਾਲ ਰਾਹੀਂ ਜਾਂ
  3. ਇਕ ਜਾਂ ਵਧੇਰੇ ਫ਼ਰੀ-ਬਰੋ ਰਾਹੀਂ ।

ਬਰੋ-ਇਨ (Throw-in)-ਜਦ ਕਿਸੇ ਨਿਯਮ ਦੀ ਉਲੰਘਣਾ ਹੋ ਜਾਵੇ, ਤਾਂ ਗੇਂਦ ਸਥਿਰ ਸਮਝੀ ਜਾਂਦੀ ਹੈ ਅਤੇ ਵਿਰੋਧੀ ਟੀਮ ਨੂੰ ਸਾਈਡ ਲਾਈਨ ਦੇ ਨੇੜੇ ਦੇ ਬਿੰਦੂ ਤੋਂ ਥਰੋ-ਇਨ ਲਈ ਜਾਂਦੀ ਹੈ ।

ਹੁਣ ਰੂਲ ਉਸ ਖਿਡਾਰੀ ਨੂੰ ਆਗਿਆ ਦਿੰਦਾ ਹੈ, ਜਿਸ ਨੇ ਥਰੋ-ਇਨ (Throw-in) ਕਰਨਾ ਹੈ ਕਿ ਉਹ ਸਮਾਪਤੀ ਲਕੀਰ (End line) ਨੂੰ ਛੂਹੇ ਇਹ ਕਾਨੂੰਨ ਨੂੰ ਤੋੜਨਾ ਨਹੀਂ ਹੈ । ਫ਼ਰੀ-ਬਰੋ (Free throw) -ਜਿਸ ਖਿਡਾਰੀ ਉੱਤੇ ਫਾਊਲ ਕੀਤਾ ਗਿਆ ਹੋਵੇ, ਉਹ ਫ਼ਰੀ-ਥਰੋ ਲੈਂਦਾ ਹੈ ।

ਪਰ ਕਿਸੇ ਤਕਨੀਕੀ ਫਾਉਲ ਦੀ ਹਾਲਤ ਵਿਚ ਕੋਈ ਵੀ ਖਿਡਾਰੀ ਫ਼ਰੀਥਰੋ ਲੈ ਸਕਦਾ ਹੈ, ਜਦ ਫ਼ਰੀ-ਥਰੋ ਲਈ ਜਾਂਦੀ ਹੈ ਤਾਂ ਖਿਡਾਰੀਆਂ ਦੀ ਸਥਿਤੀ ਇਸ ਤਰ੍ਹਾਂ ਹੁੰਦੀ ਹੈ –
1. ਵਿਰੋਧੀ ਟੀਮ ਦੇ ਦੋ ਖਿਡਾਰੀ ਬਾਸਕਟ ਦੇ ਨੇੜੇ ਖੜੇ ਹੋਣਗੇ ।
2. ਦੂਜੇ ਖਿਡਾਰੀ ਵੱਖ-ਵੱਖ ਪੁਜ਼ੀਸ਼ਨਾਂ ਲੈਣਗੇ ।
3. ਬਾਕੀ ਦੇ ਖਿਡਾਰੀ ਕੋਈ ਵੀ ਪੁਜ਼ੀਸ਼ਨ ਲੈ ਸਕਦੇ ਹਨ, ਪਰ ਉਹ ਫ਼ਰੀ-ਬਰੋ ਸਮੇਂ ਰੁਕਾਵਟ ਨਹੀਂ ਬਨਣੇ ਚਾਹੀਦੇ ।

ਫ਼ਰੀ-ਥਰੋ ਨਿਯਮਾਂ ਦੀ ਉਲੰਘਣਾ (Violation of Free Throw Rules)-ਫ਼ਰੀ-ਥਰੋ ਕਾਰਨ ਖਿਡਾਰੀ ਦੇ ਅਧਿਕਾਰ ਵਾਲੇ ਖੇਤਰ ਵਿਚ ਗੇਂਦ ਦੇਣ ਤੋਂ ਬਾਅਦ
(ਉ) ਉਹ ਪੰਜ ਸੈਕਿੰਡ ਦੇ ਅੰਦਰ ਗੇਂਦ ਨੂੰ ਇਸ ਤਰ੍ਹਾਂ ਸੁੱਟੇਗਾ ਕਿ ਖਿਡਾਰੀ ਰਾਹੀਂ ਛੂਹੇ ਜਾਣ ਤੋਂ ਪਹਿਲਾਂ ਗੇਂਦ ਬਾਸਕਟ ਵਿਚ ਚਲੀ ਜਾਵੇ ਜਾਂ ਘੇਰੇ ਨੂੰ ਛੂਹ ਲਵੇ ।
(ਅ) ਗੇਂਦ ਦੇ ਬਾਸਕਟ ਵਲ ਜਾਂਦੇ ਸਮੇਂ ਜਾਂ ਅੰਦਰ ਪਹੁੰਚਣ ਉੱਤੇ ਨਾ ਤਾਂ ਉਹ ਖਿਡਾਰੀ ਅਤੇ ਨਾ ਹੀ ਕੋਈ ਦੂਜਾ ਖਿਡਾਰੀ ਗੇਂਦ ਬਾਸਕਟ ਨੂੰ ਛੂਹ ਸਕਦਾ ਹੈ ।
(ੲ) ਉਹ ਫ਼ਰੀ-ਥਰੋ ਲਾਈਨ ਜਾਂ ਉਸ ਦੇ ਪਰੇ ਜ਼ਮੀਨ ਨੂੰ ਨਹੀਂ ਛੂਹੇਗਾ । ਨਾ ਹੀ ਕਿਸੇ ਟੀਮ ਦਾ ਕੋਈ ਦੂਜਾ ਖਿਡਾਰੀ ਫ਼ਰੀ ਥਰੋ ਲਾਈਨ ਨੂੰ ਛੂਹੇਗਾ ਜਾਂ ਫ਼ਰੀ-ਬਰੋ ਕਰਨ ਵਾਲੇ ਖਿਡਾਰੀ ਲਈ ਰੁਕਾਵਟ ਖੜੀ ਕਰੇਗਾ ।

ਖੇਡ ਜ਼ਬਤ ਹੋਣਾ (Game to be forfeited) -ਨਵੇਂ ਕਾਨੂੰਨ ਦੇ ਅਨੁਸਾਰ ਰੈਫ਼ਰੀ ਨੂੰ ਹੁਣ ਇਹ ਜ਼ਰੂਰੀ ਨਹੀਂ ਹੈ ਕਿ ਗੇਂਦ ਨੂੰ ਉਸ ਢੰਗ ਨਾਲ ਖੇਡ ਵਿਚ ਰੱਖੇ ਜਿਵੇਂ ਕਿ ਦੋਨੋਂ ਟੀਮਾਂ ਫਰਸ਼ ਤੇ ਖੇਡਣ ਲਈ ਅਤੇ ਖੇਡ ਨੂੰ ਜ਼ਬਤ ਕਰਨ ਲਈ ਤਿਆਰ ਹੋਣ ।

ਤੁਸੀਂ ਰੈਫ਼ਰੀ (Referee) ਦੇ ਖੇਡ ਬੁਲਾਉਣ ਦੇ ਮਗਰੋਂ ਜੇਕਰ ਇਕ ਟੀਮ ਖੇਡਣ ਤੋਂ ਇਨਕਾਰ ਕਰ ਦਿੰਦੀ ਹੈ, ਤਾਂ ਖੇਡ ਜ਼ਬਤ ਹੋ ਜਾਂਦੀ ਹੈ ।

ਗੇਂਦ ਦਾ ਪਿਛਲੀ ਕੋਰਟ ਨੂੰ ਵਾਪਸ ਜਾਣਾ (Ball return to Back Court) -ਨਵੇਂ ਰੂਲ ਦੇ ਅਨੁਸਾਰ ਗੇਂਦ ਨੂੰ ਟੀਮ
(A) ਦੀ ਪਿਛਲੀ ਕੋਰਟ ਵਲ ਭੇਜਿਆ ਜਾਂਦਾ ਹੈ, ਸ਼ਰਤ ਇਹ ਹੈ ਕਿ ਇਸ ਨੂੰ ਟੀਮ (ਏ) (A) ਦਾ ਇਕ ਖਿਡਾਰੀ ਛੂੰਹਦਾ ਹੈ, ਜਦ ਟੀਮ ਦੇ ਸਾਹਮਣੇ ਦੀ ਕੋਰਟ ਵਿਚ ਗੇਂਦ ਨੂੰ ਕਾਬੂ ਰੱਖਦੀ ਹੈ । ਇਸ ਦੇ ਅਨੁਸਾਰ 8 ਦੇ ਖਿਡਾਰੀ ਵਲੋਂ ਛੂਹਣਾ ਜਦ ਕਿ ਗੇਂਦ ਟੀਮ ਏ ਦੇ ਸਾਹਮਣੇ ਦੀ ਕੋਰਟ ਵਿਚ ਟੀਮ ਬੀ ਦੇ ਕਾਬੂ ਵਿਚ ਹੈ, ਜੇਕਰ ਟੀਮ ਏ ਦੀ ਪਿਛਲੀ ਕੋਰਟ ਵਿਚ ਗੇਂਦ ਜਾਣ ਦਿੱਤਾ ਜਾਂਦਾ ਹੈ ।

ਉਸ ਨੂੰ ਇਸ ਤਰ੍ਹਾਂ ਨਹੀਂ ਸਮਝਾਇਆ ਜਾਂਦਾ ਕਿ ਗੇਂਦ ਪਿਛਲੀ ਕੋਰਟ ਵਿਚ ਜਾਣ ਦਿੱਤਾ ਜਾਵੇ । ਇਸ ਦੇ ਅੱਗੇ ਕੇਂਦਰ (Mid-point) ਤੋਂ ਥਰੋ-ਇਨ (Throw-in) ਦੇ ਦੌਰਾਨ ਅਫ਼ਸਰ (Official) ਇਹ ਨਿਸ਼ਚਿਤ ਬਣਾਏਗਾ ਕਿ ਖਿਡਾਰੀ ਵਧਾਈ ਗਈ ਸਾਈਡ ਲਾਈਨ (Side line) ਦੇ ਦੋਨੋਂ ਪਾਸੇ ਇਕ ਪੈਰ ਵੱਖ ਰੱਖ ਕੇ ਪੋਜ਼ੀਸ਼ਨ ਬਣਾ ਲੈਂਦਾ ਹੈ ।

ਆਊਟ ਆਫ਼ ਬਾਉਂਡਜ਼ ਖੇਡ ਤੇ ਕਾਨੂੰਨ ਤੋੜਨਾ (Violation on out of bounds play) -ਇਹ ਕਾਨੂੰਨ ਤੋੜਨਾ ਨਹੀਂ ਹੈ । ਜਦ ਕਿ ਖਿਡਾਰੀ ਜਿਸ ਨੂੰ ਥਰੋ-ਇਨ (Throw-in) ਦਿੱਤੀ ਗਈ ਹੈ, ਗੇਂਦ ਨੂੰ ਛੱਡਣ ਵੇਲੇ ਲਕੀਰ ‘ਤੇ ਪੈਰ ਰੱਖਦਾ ਹੈ ।

ਸਜ਼ਾ (Penalty) –

  • ਉਲੰਘਣਾ ਫ਼ਰੀ-ਥਰੋ ਕਰਨ ਵਾਲੇ ਖਿਡਾਰੀ ਦੁਆਰਾ ਹੋਣ ਤੇ ਕੋਈ ਅੰਕ ਰਿਕਾਰਡ ਨਹੀਂ ਹੋਵੇਗਾ । ਗੇਂਦ ਫ਼ਰੀ-ਬਰੋ ਕਰਨ ਵਾਲੇ ਖਿਡਾਰੀ ਦੇ ਵਿਰੋਧੀ ਨੂੰ ਫ਼ਰੀ-ਬਰੋ ਲਾਈਨ ਦੇ ਸਾਹਮਣੇ ਦੇ ਦਿੱਤੀ ਜਾਵੇਗੀ ।
  • ਉਲੰਘਣਾ ਫ਼ਰੀ-ਰੋ ਕਰਨ ਵਾਲੇ ਖਿਡਾਰੀ ਦੀ ਟੀਮ ਦੇ ਹੋਰ ਖਿਡਾਰੀ ਰਾਹੀਂ ਹੋਣ ਉੱਤੇ ਵੀ ਅੰਕ ਰਿਕਾਰਡ ਹੋਵੇਗਾ । ਜੇ ਨਿਯਮ ਦੀ ਉਲੰਘਣਾ ਦੋਵੇਂ ਟੀਮਾਂ ਵਲੋਂ ਹੁੰਦੀ ਹੈ, ਤਾਂ ਕੋਈ ਅੰਕ ਦਰਜ ਨਹੀਂ ਹੋਵੇਗਾ ਅਤੇ ਫ਼ਰੀ ਥਰੋ ਲਾਈਨ ਉੱਤੇ ਜੰਪ ਬਾਲ ਰਾਹੀਂ ਖੇਡ ਜਾਰੀ ਕੀਤੀ ਜਾਵੇਗੀ ।
  • ਦੇ ਨਿਯਮ (ਇ) ਦੀ ਉਲੰਘਣਾ ਫ਼ਰੀ-ਰੋ ਕਰਨ ਵਾਲੇ ਖਿਡਾਰੀ ਦੇ ਸਾਥੀ ਰਾਹੀਂ ਹੁੰਦੀ ਹੈ ਅਤੇ ਫ਼ਰੀ-ਥਰੋ ਸਫ਼ਲ ਹੋ ਜਾਂਦੀ ਹੈ, ਤਾਂ ਉਲੰਘਣਾ ਨੂੰ ਅੱਖੋਂ ਉਹਲੇ ਕਰਕੇ ਗੋਲ ਗਿਣ ਲਿਆ ਜਾਵੇਗਾ । ਜੇ ਫ਼ਰੀ-ਰੋ ਸਫ਼ਲ ਨਹੀਂ ਹੁੰਦੀ ਤਾਂ ਇਸ ਦਾ ਦੰਡ ਦਿੱਤਾ ਜਾਵੇਗਾ ।
  • ਜੇ ਨਿਯਮ (ਈ) ਦੀ ਉਲੰਘਣਾ ਫ਼ਰੀ-ਰੋ ਕਰਨ ਵਾਲੇ ਖਿਡਾਰੀ ਦੇ ਵਿਰੋਧੀਆਂ ਵਲੋਂ ਹੁੰਦੀ ਹੈ, ਤਾਂ ਫ਼ਰੀ-ਬਰੋ ਸਫ਼ਲ ਹੋਣ ਉੱਤੇ ਉਲੰਘਣਾ ਨੂੰ ਅੱਖੋਂ ਉਹਲੇ ਕਰਕੇ ਗੋਲ ਗਿਣਿਆ ਜਾਵੇਗਾ ।
  • ਜੇ ਨਿਯਮ ( ਦੀ ਉਲੰਘਣਾ ਦੋਵੇਂ ਟੀਮਾਂ ਰਾਹੀਂ ਹੁੰਦੀ ਹੈ ਅਤੇ ਫ਼ਰੀ-ਬਰੋ ਸਫ਼ਲ ਹੋ ਜਾਂਦੀ ਹੈ ਤਾਂ ਉਲੰਘਣਾ ਨੂੰ ਨਜ਼ਰ ਅੰਦਾਜ਼ ਕਰਕੇ ਗੋਲ ਗਿਣ ਲਿਆ ਜਾਵੇਗਾ | ਫ਼ਰੀ ਥਰੋ ਸਫਲ ਨਾ ਹੋਣ ਦੀ ਦਿਸ਼ਾ ਵਿਚ ਫ਼ਰੀ-ਬਰੋ ਲਾਈਨ ਉੱਤੇ ਜੰਪ ਬਾਲ ਦੇ ਨਾਲ ਖੇਡ ਦੁਬਾਰਾ ਜਾਰੀ ਕੀਤੀ ਜਾਵੇਗੀ ।

ਪ੍ਰਸ਼ਨ 7.
ਬਾਸਕਟ ਬਾਲ ਖੇਡ ਵਿਚ ਖਿਡਾਰੀਆਂ ਦੇ ਤਕਨੀਕੀ ਫਾਊਲ ਲਿਖੋ ।
ਉੱਤਰ-
ਬਾਸਕਟ ਬਾਲ ਖੇਡ ਵਿਚ ਖਿਡਾਰੀ ਵਲੋਂ ਤਕਨੀਕੀ ਫਾਊਲ (Technical Foul by Player)-ਕੋਈ ਵੀ ਖਿਡਾਰੀ ਅਧਿਕਾਰੀਆਂ ਵਲੋਂ ਦਿੱਤੀ ਚੇਤਾਵਨੀ ਨੂੰ ਨਜ਼ਰ ਅੰਦਾਜ਼ ਨਹੀਂ ਕਰੇਗਾ ਅਤੇ ਨਾ ਹੀ ਅਜਿਹਾ ਵਤੀਰਾ ਕਰੇਗਾ, ਜਿਹੜਾ ਇਕ ਖਿਡਾਰੀ ਨੂੰ ਸ਼ੋਭਾ ਨਾ ਦੇਵੇ ਜਿਵੇਂ

ਅਧਿਕਾਰੀ ਨੂੰ ਅਪਮਾਨਜਨਕ ਢੰਗ ਨਾਲ ਸੰਬੋਧਿਤ ਕਰਨਾ ਜਾਂ ਮਿਲਣਾ :

  • ਗਲਤ ਵਤੀਰਾ ਕਰਨਾ ।
  • ਵਿਰੋਧੀ ਖਿਡਾਰੀ ਨੂੰ ਤੰਗ ਕਰਨਾ ਜਾਂ ਉਸ ਦੀਆਂ ਅੱਖਾਂ ਅੱਗੇ ਹੱਥ ਕਰਕੇ ਉਸਨੂੰ ਦੇਖਣ ਵਿਚ ਰੁਕਾਵਟ ਪਾਉਣਾ ।
  • ਖੇਡ ਵਿਚ ਅਨੁਚਿਤ ਢੰਗ ਨਾਲ ਰੁਕਾਵਟ ਪਾਉਣਾ ।
  • ਫਾਊਲ ਦਾ ਸੰਕੇਤ ਮਿਲਣ ਉੱਤੇ ਠੀਕ ਢੰਗ ਨਾਲ ਬਾਂਹ ਉੱਤੇ ਨਾ ਕਰਨਾ ।
  • ਸਕੋਰਰ ਜਾਂ ਰੈਫ਼ਰੀ ਨੂੰ ਬਿਨਾਂ ਸੂਚਿਤ ਕੀਤੇ ਆਪਣੇ ਨੰਬਰ ਬਦਲਣਾ ।
  • ਸਕੋਰਰ ਨੂੰ ਸੂਚਿਤ ਕੀਤੇ ਬਿਨਾਂ ਬਦਲਵੇਂ ਖਿਡਾਰੀ (Substitute) ਨੂੰ ਕੋਰਟ ਵਿਚ ਭੇਜਣਾ ।

ਸਜ਼ਾ (Penalty)-ਹਰੇਕ ਜੁਰਮ ਦਾ ਇਕ ਫਾਊਲ ਮੰਨਿਆ ਜਾਵੇਗਾ ਅਤੇ ਹਰੇਕ ਫਾਊਲ ਲਈ ਵਿਰੋਧੀ ਨੂੰ ਦੋ ਫ਼ਰੀ ਥਰੋਆਂ ਦਿੱਤੀਆਂ ਜਾਣਗੀਆਂ ।
ਇਸ ਨਿਯਮ ਦੀ ਘੜੀ-ਮੁੜੀ ਉਲੰਘਣਾ ਕੀਤੇ ਜਾਣ ਉੱਤੇ ਖਿਡਾਰੀ ਨੂੰ ਆਯੋਗ ਘੋਸ਼ਿਤ ਕਰਕੇ ਖੇਡ ਵਿਚੋਂ ਕੱਢ ਦਿੱਤਾ ਜਾਵੇਗਾ ।

ਕੋਚ ਜਾਂ ਬਦਲਵੇਂ ਖਿਡਾਰੀ ਵਲੋਂ ਤਕਨੀਕੀ ਫਾਊਲ (Technical foul by Coach or Substitute Player) ਕੋਈ ਕੋਚ ਜਾਂ ਬਦਲਵਾਂ ਖਿਡਾਰੀ ਬਿਨਾਂ ਅਧਿਕਾਰੀ ਦੇ ਹੁਕਮ ਦੇ ਕੋਰਟ ਵਿਚ ਦਾਖਲ ਨਹੀਂ ਹੋ ਸਕਦਾ, ਨਾ ਹੀ ਕੋਰਟ ਦੇ ਕੰਮਾਂ ਨੂੰ ਜਾਣਨ ਲਈ ਆਪਣੀ ਥਾਂ ਛੱਡ ਸਕਦਾ ਹੈ ਅਤੇ ਨਾ ਹੀ ਕਿਸੇ ਅਧਿਕਾਰੀ ਜਾਂ ਵਿਰੋਧੀ ਨੂੰ ਅਪਮਾਨਜਨਕ ਢੰਗ ਨਾਲ ਬੁਲਾ ਸਕਦਾ ਹੈ ।

ਸਜ਼ਾ (Penalty)-ਕੋਚ ਵਲੋਂ ਇਸ ਨਿਯਮ ਦੀ ਉਲੰਘਣਾ ਕਰਨ ਉੱਤੇ ਉਸ ਦੇ ਨਾਂ ਫਾਊਲ ਦਰਜ ਕੀਤਾ ਜਾਵੇਗਾ | ਹਰੇਕ ਜੁਰਮ ਦੇ ਲਈ ਦੋ ਫਰੀ-ਥਰੋ ਦਿੱਤੀ ਜਾਵੇਗੀ ਅਤੇ ਬਾਲ ਉਸੇ ਟੀਮ ਨੂੰ ਕੇਂਦਰੀ ਰੇਖਾ ਕੋਲੋਂ ਥਰੋ-ਇਨ ਕਰਨ ਲਈ ਮਿਲੇਗਾ । ਇਸ ਨਿਯਮ ਦੀ ਘੜੀ-ਮੁੜੀ ਉਲੰਘਣਾ ਕੀਤੇ ਜਾਣ ਉੱਤੇ ਕੋਚ ਨੂੰ ਖੇਡ ਦੀਆਂ ਸੀਮਾਵਾਂ ਤੋਂ ਬਾਹਰ ਵੀ ਕੱਢਿਆ ਜਾ ਸਕਦਾ ਹੈ ।

ਨਿੱਜੀ ਫਾਉਲ (Personal foul)-ਨਿੱਜੀ ਫਾਊਲ ਉਸ ਖਿਡਾਰੀ ਦਾ ਹੁੰਦਾ ਹੈ, ਜਿਹੜਾ ਵਿਰੋਧੀ ਖਿਡਾਰੀ ਨੂੰ ਬਲਾਕ ਕਰਦਾ ਹੈ ਜਦ ਕਿ ਇਸ ਪਾਸੇ ਦਾ ਖਿਡਾਰੀ ਅਰਾਮ ਨਾਲ ਬਾਲ ਲੈ ਕੇ ਜਾ ਰਿਹਾ ਹੋਵੇ ਅਤੇ ਦੁਸਰੇ ਪਾਸੇ ਦਾ ਖਿਡਾਰੀ ਉਸ ‘ਤੇ ਹਮਲਾ ਕਰ ਦੇਵੇ ਜਾਂ ਉਸ ਨੂੰ ਫੜਦਾ ਹੈ ਜਾਂ ਧੱਕ ਦਿੰਦਾ ਹੈ ਇਸ ਸਮੇਂ ਰੈਫ਼ਰੀ ਸੀਟੀ ਵਜਾਉਂਦਾ ਹੈ ਤੇ ਸਜ਼ਾ ਦਿੰਦਾ ਹੈ ।

ਸਜ਼ਾ (Penalty) –

  • ਜੇ ਸ਼ੂਟਿੰਗ ਕਰਦੇ ਸਮੇਂ ਖਿਡਾਰੀ ਉੱਤੇ ਫਾਉਲ ਹੁੰਦਾ ਹੈ ਜਾਂ
  • ਗੋਲ ਹੋ ਜਾਂਦਾ ਹੈ ਤਾਂ ਉਸਦੀ ਗਿਣਤੀ ਕੀਤੀ ਜਾਵੇਗੀ ਅਤੇ ਇਕ ਫ਼ਰੀ-ਥਰੋ ਦਿੱਤੀ ਜਾਵੇਗੀ ।
  • ਜੇ ਗੋਲ ਦੋ ਅੰਕ) ਨਹੀਂ ਹੁੰਦਾ ਜਾਂ ਅਸਫਲ ਹੋਵੇ ਤਾਂ ਦੋ ਫ਼ਰੀ-ਥਰੋ ਦਿੱਤੇ ਜਾਣਗੇ !
  • ਜੇਕਰ ਗੋਲ (Goal) ਦੇ ਲਈ ਸ਼ੌਟ (Shot) ਅਸਫਲ ਹੁੰਦਾ ਹੈ, ਤਾਂ ਤਿੰਨ ਫ਼ਰੀਥਰੋ (Free throws) ਦਿੱਤੇ ਜਾਣਗੇ ।

ਜਾਣ-ਬੁੱਝ ਕੇ ਫਾਊਲ ਕਰਨਾ (Intentional foul)-ਇਹ ਉਹ ਸਰੀਰਕ ਫਾਊਲ ਹੈ, ਜਿਹੜਾ ਕਿਸੇ ਖਿਡਾਰੀ ਵਲੋਂ ਜਾਣ-ਬੁੱਝ ਕੇ ਕੀਤਾ ਜਾਂਦਾ ਹੈ । ਜਿਹੜਾ ਖਿਡਾਰੀ ਘੜੀ-ਮੁੜੀ ਅਜਿਹਾ ਫਾਉਲ ਕਰਦਾ ਹੈ ਉਸ ਨੂੰ ਅਯੋਗ ਘੋਸ਼ਿਤ ਕੀਤਾ ਜਾਂਦਾ ਹੈ ਅਤੇ ਖੇਡ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ।

ਸਜ਼ਾ (Penalty) -ਅਪਰਾਧੀ ਉੱਤੇ ਸਰੀਰਕ ਫਾਉਲ ਦਾ ਦੋਸ਼ ਲਗਾਇਆ ਜਾਵੇਗਾ ਤੇ ਦੋ ਫ਼ਰੀ ਥਰੋਆਂ ਦਿੱਤੀਆਂ ਜਾਣਗੀਆਂ ਜੇ ਇਹ ਫਾਉਲ ਅਜਿਹੇ ਖਿਡਾਰੀ ਦੁਆਰਾ ਹੁੰਦਾ ਹੈ, ਜਿਹੜਾ ਗੋਲ ਕਰਦਾ ਹੈ ਤਾਂ ਇਹ ਗੋਲ ਮੰਨਿਆ ਜਾਵੇਗਾ ਅਤੇ ਇਕ ਵਾਧੂ ਫ਼ਰੀ-ਥਰੋ ਦਿੱਤੀ ਜਾਵੇਗੀ ।

ਡਬਲ ਫਾਊਲ (Double foul) -ਡਬਲ ਫਾਊਲ ਉਸ ਸਥਿਤੀ ਵਿਚ ਹੁੰਦਾ ਹੈ, ਜਦ ਦੋ ਖਿਡਾਰੀ ਖੇਡਦੇ-ਖੇਡਦੇ ਆਪਸ ਵਿਚ ਟਕਰਾ ਜਾਣ, ਜਿਸ ਵਿਚ ਦੋਸ਼ ਦੋਹਾਂ ਦਾ ਹੋਵੇ, ਉਸ ਸਮੇਂ ਡਬਲ ਫਾਊਲ ਗਿਣਿਆ ਜਾਂਦਾ ਹੈ । ਇਹ ਫਾਊਲ ਦੋਹਾਂ ਖਿਡਾਰੀਆਂ ਦੇ ਨਾਂ ਦਰਜ ਕੀਤਾ ਜਾਂਦਾ ਹੈ । ਡਬਲ ਫਾਊਲ ਹੋਣ ਉੱਤੇ ਨਜ਼ਦੀਕ ਤੋਂ ਜੰਪ ਬਾਲ ਰਾਹੀਂ ਖੇਡ ਦੁਬਾਰਾ ਸ਼ੁਰੂ ਕਰਵਾ ਦਿੱਤੀ ਜਾਵੇਗੀ ।

ਬਹੁਪੱਖੀ ਫਾਉਲ (Multiple foul) – ਬਹੁਪੱਖੀ ਫਾਉਲ ਉਸ ਵੇਲੇ ਹੁੰਦਾ ਹੈ, ਜਦ ਇਕ ਟੀਮ ਦੇ ਦੋ ਜਾਂ ਤਿੰਨ ਖਿਡਾਰੀ ਇਕ ਹੀ ਵਿਰੋਧੀ ਖਿਡਾਰੀ ਉੱਤੇ ਨਿੱਜੀ ਫਾਊਲ ਕਰ ਦਿੰਦੇ ਹਨ । ਇਸ ਸਥਿਤੀ ਵਿਚ ਹਰੇਕ ਅਪਰਾਧੀ ਖਿਡਾਰੀ ਉੱਤੇ ਇਕ ਫਾਊਲ ਲੱਗੇਗਾ ਅਤੇ ਜਿਸ ਖਿਡਾਰੀ ਪ੍ਰਤੀ ਅਪਰਾਧ ਹੋਇਆ ਹੈ, ਉਸ ਨੂੰ ਫ਼ਰੀ-ਥਰੋ ਦਿੱਤੀ ਜਾਵੇਗੀ । ਜੇ ਸੁੱਟਣ ਦੀ ਕਿਰਿਆ ਵਿਚ ਕਿਸੇ ਖਿਡਾਰੀ ਪ੍ਰਤੀ ਫਾਉਲ ਹੋਇਆ ਹੈ, ਤਾਂ ਗੋਲ ਹੋਣ ਉੱਤੇ ਗਿਣਿਆ ਜਾਵੇਗਾ ਅਤੇ ਇਕ ਫ਼ਰੀ-ਥਰੋ ਦਿੱਤੀ ਜਾਵੇਗੀ ।

ਪੰਜ ਫਾਉਲ (Five foul) -ਜਦ ਕੋਈ ਖਿਡਾਰੀ ਪੰਜ ਫਾਉਲ (ਨਿੱਜੀ ਜਾਂ ਤਕਨੀਕੀ ਕਰਦਾ ਹੈ ਤਾਂ ਉਸ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ।

ਥਰੀ ਫ਼ਾਰ ਟੂ ਰੂਲ (Three for two rule)-ਜਦੋਂ ਖਿਡਾਰੀ ਗੋਲ ਕਰਨ ਲੱਗਾ ਹੋਵੇ ਅਤੇ ਉਸ ਉੱਪਰ ਵਿਰੋਧੀ ਟੀਮ ਦਾ ਖਿਡਾਰੀ ਫਾਉਲ ਕਰ ਦੇਵੇ, ਜੇ ਗੋਲ ਬਣ ਜਾਵੇ ਤਾਂ ਇਕ ਹੋਰ ਫ਼ਰੀ-ਥਰੋ ਮਿਲੇਗਾ । ਗੋਲ ਨਾ ਹੋਣ ਦੀ ਸੂਰਤ ਵਿਚ ਦੋਹਾਂ ਫ਼ਰੀ ਥਰੋਆਂ ਵਿਚੋਂ ਇਕ ਵੀ ਨਾ ਹੋਣ ‘ਤੇ ਵਾਧੂ ਫ਼ਰੀ-ਥਰੋ ਮਿਲੇਗੀ ।

ਚੋਣ ਦਾ ਹੱਕ (Right of option) -ਕੇਂਦਰ (mid point) ਤੋਂ ਥਰੋ-ਇਨ ਦੇ ਲਈ ਚੋਣ ਦਾ ਹੱਕ ਇਕ, ਦੋ ਅਤੇ ਥਰੋ ਦੀ ਹਾਲਤ ਵਿਚ ਲਾਗੂ ਹੁੰਦਾ ਹੈ । ਚੋਣ ਕਰਨ ਤੋਂ ਪਹਿਲਾਂ ਕਪਤਾਨ ਨੂੰ ਕੋਚ ਦੇ ਨਾਲ ਸੰਖੇਪ ਮਸ਼ਵਰਾ ਕਰਨ ਦੀ ਅਗਿਆ ਹੁੰਦੀ ਹੈ ।

ਟੀਮ ਰਾਹੀਂ ਚਾਰ ਫਾਊਲ (Four fouls by team) – ਜਦ ਟੀਮ ਇਕ ਕੁਆਟਰ ਵਿਚ ਚਾਰ ਤੋਂ ਵੱਧ ਖਿਡਾਰੀਆਂ ਦਾ ਫਾਉਲ (ਨਿੱਜੀ ਅਤੇ ਤਕਨੀਕੀ ਕਰ ਚੁਕਦੀ ਹੈ, ਤਾਂ ਉਸ ਦੇ ਮਗਰੋਂ ਹੋਣ ਵਾਲੇ ਹਰ ਫਾਉਲ ਤੇ ਦੋ ਫਰੀ-ਥਰੋ ਮਿਲਣਗੀਆਂ ।

ਜੰਪ ਬਾਲ (Jump Ball)- ਜਦ ਖੇਡ ਸ਼ੁਰੂ ਹੁੰਦੀ ਹੈ ਜਾਂ ਮਧਅੰਤਰ (Interval) ਦੇ ਪਿੱਛੋਂ ਸ਼ੁਰੂ ਹੁੰਦੀ ਹੈ ਜਾਂ ਦੋਹਰਾ ਜਾਂ ਬਹੁਪੱਖੀ ਫਾਊਲ ਹੋ ਜਾਂਦਾ ਹੈ, ਤਦ ਖੇਡ ਜੰਪ ਬਾਲ ਤੋਂ ਸ਼ੁਰੂ ਹੁੰਦੀ ਹੈ । ਰੈਫ਼ਰੀ ਵਿਰੋਧੀ ਖਿਡਾਰੀਆਂ ਦੇ ਵਿਚਕਾਰ ਬਾਲ ਨੂੰ ਕੇਂਦਰੀ ਚੱਕਰ ਵਿਚੋਂ ਉੱਪਰ ਨੂੰ ਉਛਾਲਦਾ ਹੈ । ਦੋਵੇਂ ਹੀ ਖਿਡਾਰੀ ਉਛਲੇ ਹੋਏ ਬਾਲ ਨੂੰ ਜੰਪ ਕਰਕੇ ਫੜਨ ਦਾ ਯਤਨ ਕਰਦੇ ਹਨ । ਕਿਸੇ ਇਕ ਖਿਡਾਰੀ ਦੇ ਗੇਂਦ ਨੂੰ ਛੂਹ ਦੇਣ ਨਾਲ ਖੇਡ ਸ਼ੁਰੂ ਹੋ ਜਾਂਦੀ ਹੈ ।

ਜੰਪ ਬਾਲ ਕਰਦੇ ਸਮੇਂ ਫਾਊਲ (Fouls during Jump ball) -ਜੰਪ ਬਾਲ ਕਰਦੇ ਸਮੇਂ ਕਈ ਖਿਡਾਰੀ ਹੇਠ ਲਿਖੇ ਪ੍ਰਕਾਰ ਦੇ foul ਅਕਸਰ ਕਰ ਦਿੰਦੇ ਹਨ

  1. ਇਕ ਦੂਸਰੇ ‘ਤੇ ਜੰਪ ਕਰ ਜਾਣਾ ।
  2. ਲਾਈਨ ਨੂੰ ਛੂਹਣਾ (Touch)।
  3. ਰੈਫ਼ਰੀ ਜਦ ਬਾਲ ਉੱਪਰ ਸੁੱਟਦਾ ਹੈ ਤਾਂ ਉੱਪਰ ਜਾਂਦੇ ਬਾਲ ਨੂੰ ਛੂਹ ਦੇਣਾ ਵੀ ਫਾਊਲ ਹੈ ।
  4. ਜੰਪ ਕਰਦੇ ਸਮੇਂ ਵਿਰੋਧੀ ਖਿਡਾਰੀ ਨੂੰ ਕੂਹਣੀ ਮਾਰਨਾ ਜਾਂ ਧੱਕਾ ਦੇ ਦੇਣਾ ਤਾਂ ਜੋ ਜੰਪ ਨਾ ਕਰ ਸਕੇ ।
  5. ਜੰਪ ਕਰਦੇ ਸਮੇਂ ਵਿਰੋਧੀ ਖਿਡਾਰੀ ਦੇ ਪੈਰ ‘ਤੇ ਪੈਰ ਰੱਖ ਕੇ ਉਸ ਨੂੰ ਜੰਪ ਕਰਨ ਤੋਂ ਰੋਕਣਾ ।
  6. ਜੰਪ ਕਰਦੇ ਸਮੇਂ ਅਰਧ ਵਿਆਸ ਦੀਆਂ ਲਾਈਨਾਂ ਨੂੰ ਛੂਹਣਾ ।
  7. ਜੰਪ ਬਾਲ ਕਰਦੇ ਸਮੇਂ ਖਿਡਾਰੀਆਂ ਦਾ ਇਕ ਥਾਂ ਤੋਂ ਦੂਜੇ ਥਾਂ ‘ਤੇ ਜਾਣਾ ।

ਬਾਸਕਟ ਬਾਲ (Basket Ball) Game Rules – PSEB 11th Class Physical Education

ਪ੍ਰਸ਼ਨ 8.
ਬਾਸਕਟਬਾਲ ਦੇ ਮਹੱਤਵਪੂਰਨ ਪਾਸ ਲਿਖੋ ।
ਉੱਤਰ-
ਬਾਸਕਟਬਾਲ ਦੇ ਮਹੱਤਵਪੂਰਨ ਪਾਸ1. ਦੋਹਾਂ ਹੱਥਾਂ ਨਾਲ ਛਾਤੀ ਦੇ ਸਾਹਮਣੇ ਪਾਸ (Two Hands Chest Pass)-ਦੋਹਾਂ ਹੱਥਾਂ ਨਾਲ ਛਾਤੀ ਦੇ ਸਾਹਮਣੇ ਕਰਕੇ ਪਾਸ ਬਹੁਤ ਫੁਰਤੀ ਨਾਲ ਦਿੱਤਾ ਜਾਂਦਾ ਹੈ । ਇਹ ਪਾਸ ਤਦ ਦਿੱਤਾ ਜਾਂਦਾ ਹੈ ਜਦ ਸਾਹਮਣੇ ਖਿਡਾਰੀ ਦੇ ਕੋਲ ਵਿਰੋਧੀ ਖਿਡਾਰੀ ਨਾ ਹੋਵੇ । ਬਾਲ ਦੋਨਾਂ ਹੱਥਾਂ ਨਾਲ ਫੜ ਕੇ ਮੋਢਿਆਂ ਤੇ ਬਾਹਾਂ ਉਠਾ ਕੇ ਥੋੜ੍ਹਾ ਜਿਹਾ ਸਰੀਰ ਨੂੰ ਝੁਕਾ ਕੇ ਆਪਣੇ ਇਕ ਪੈਰ ਤੇ ਜ਼ੋਰ ਦੇ ਕੇ ਪੂਰੀ ਤਾਕਤ ਨਾਲ ਆਪਣੇ ਖਿਡਾਰੀ ਨੂੰ ਦਿੰਦੇ ਹਨ ।

  • ਖੇਡ ਵਿਚ ਇਹ ਵਿਧੀ ਆਮ ਪ੍ਰਚੱਲਿਤ ਹੈ ।
  • ਬਾਂਹ ਇਕ ਪਾਸੇ ਕਰਕੇ ਪਾਸ ਦੇਣਾ (Side Arm Pass) -ਬਾਂਹ ਲੰਬੀ ਕਰਕੇ ਜਾਂ ਹੱਥ ਨਾਲ ਉੱਚੀ ਕਰਕੇ ਆਪਣੀ ਹੀ ਟੀਮ ਦੇ ਖਿਡਾਰੀ ਨੂੰ ਪਾਸ ਦਿੰਦੇ ਹਨ । ਜਦ ਸਾਥੀ ਦੂਰ ਹੋਵੇ ਅਤੇ ਦੂਸਰਾ ਖਿਡਾਰੀ ਉਸ ਨੂੰ ਪਾਸ ਦੇਣਾ ਚਾਹੇ ਤਾਂ ਇਹ ਢੰਗ ਅਪਣਾਇਆ ਜਾਂਦਾ ਹੈ ।

ਇਹ ਪਾਸ ਉਸ ਵੇਲੇ ਦਿੱਤਾ ਜਾ ਸਕਦਾ ਹੈ, ਜਦ Dribble ਪ੍ਰਕਿਰਿਆ ਨਾਲ ਰਾਹ ਵਿਚ ਕੋਈ ਰੋਕ ਆ ਜਾਵੇ, ਤਾਂ ਇਕ ਖਿਡਾਰੀ ਆਪਣੇ ਦੁਸਰੇ ਖਿਡਾਰੀ ਨੂੰ ਬਾਂਹ ਲੰਬੀ ਕਰਕੇ ਪਾਸ ਦਿੰਦਾ ਹੈ । ਕਈ ਟੀਮਾਂ ਸੈਂਟਰ ਵਿਚੋਂ ਹੀ ਰਿੰਗ ਵਿਚ ਬਾਲ ਪਾਉਣ ਲਈ ਇਹ ਢੰਗ ਵਰਤਣ ਵਿਚ ਬਹੁਤ ਨਿਪੁੰਨ ਹੁੰਦੀਆਂ ਹਨ ।

3. ਸਿਰ ਦੇ ਉੱਪਰ ਤੋਂ ਪਾਸ (Over Head Pass) -ਇਹ ਪਾਸ ਬਾਂਹ ਉੱਪਰ ਚੁੱਕ ਕੇ ਦੂਸਰੇ ਸਾਥੀਆਂ ਨੂੰ ਦਿੰਦੇ ਹਨ । ਇਹ ਪਾਸ ਉਸ ਸਮੇਂ ਠੀਕ ਸਮਝਿਆ ਜਾਂਦਾ ਹੈ, ਜਦ ਖਿਡਾਰੀ ਬਹੁਤ ਸਾਰੇ ਵਿਰੋਧੀ ਖਿਡਾਰੀਆਂ ਦੇ ਘੇਰੇ ਵਿਚ ਹੋਵੇ ਅਤੇ ਉਹ ਇਹ ਪਾਸ ਬਾਂਹ ਉੱਪਰ ਉਠਾ ਕੇ ਸਭ ਸਿਰਾਂ ਦੇ ਉੱਪਰ ਤੋਂ ਬਾਲ ਫ਼ਾਸ ਕਰਕੇ ਪਾਸ ਦੇਵੇ । ਇਸ ਨਾਲ ਵਿਰੋਧੀ ਖਿਡਾਰੀ ਨੂੰ ਬਾਲ ਰੋਕਣ ਲਈ ਬਹੁਤ ਯਤਨ ਕਰਨਾ ਪੈਂਦਾ ਹੈ ।

4. ਧਰਤੀ ਦਾ ਪਾਸ (Ground Pass)-ਇਹ ਪਾਸ ਉਸ ਸਮੇਂ ਦਿੱਤਾ ਜਾਂਦਾ ਹੈ, ਜਿਸ ਸਮੇਂ ਸਾਹਮਣੇ ਦਾ ਖਿਡਾਰੀ ਲੰਬਾ ਹੋਵੇ ਅਤੇ ਬਾਲ ਉਸ ਦੇ ਸਿਰ ਤੋਂ ਘੂਸ ਨਾ ਕੀਤਾ ਜਾ ਸਕੇ । ਉਸ ਸਮੇਂ ਬਾਲ ਨੂੰ ਧਰਤੀ ‘ਤੇ ਸੁੱਟ ਕੇ ਪਾਸ ਦਿੱਤਾ ਜਾਂਦਾ ਹੈ ।

5. ਪਿੱਛੇ ਦਾ ਪਾਸ (Back Pass)-ਇਹ ਪਾਸ Back Side ਤੋਂ ਦਿੱਤਾ ਜਾਂਦਾ ਹੈ । ਖਿਡਾਰੀ ਬਾਲ ਨੂੰ ਹੱਥ ਤੇ ਉਛਾਲਦਾ ਹੋਇਆ ਜਾਂਦਾ ਹੈ ਅਤੇ ਸਾਹਮਣੇ ਜੇਕਰ ਕੋਈ ਰੁਕਾਵਟ ਹੋਵੇ ਤਾਂ ਉਹ ਬਾਲ ਪਿੱਛੇ ਖੜੇ ਖਿਡਾਰੀ ਨੂੰ Back Pass ਦੇ ਦਿੰਦਾ ਹੈ ।

ਮੁੱਕੇਬਾਜ਼ੀ (Boxing) Game Rules – PSEB 11th Class Physical Education

Punjab State Board PSEB 11th Class Physical Education Book Solutions ਮੁੱਕੇਬਾਜ਼ੀ (Boxing) Game Rules.

ਮੁੱਕੇਬਾਜ਼ੀ (Boxing) Game Rules – PSEB 11th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(TIPS TO REMEMBER)

  1. ਰਿੰਗ ਦਾ ਆਕਾਰ =ਵਰਗਾਕਾਰ
  2. ਇਕ ਭੁਜਾ ਦੀ ਲੰਬਾਈ = 20 ਫੁਟ ਜਾਂ (6.60 m)
  3. ਰੱਸਿਆਂ ਦੀ ਗਿਣਤੀ = ਪੰਜ
  4. ਭਾਰਾਂ ਦੀ ਗਿਣਤੀ = 11
  5. ਪੱਟੀ ਦੀ ਲੰਬਾਈ = 8 ਫੁੱਟ, 4 ਇੰਚ
  6. ਪੱਟੀ ਦੀ ਚੌੜਾਈ = 1/4 ਇੰਚ (2.80 m)
  7. ਰੰਗ ਦੀ ਫ਼ਰਸ਼ ਤੋਂ ਉੱਪਰ ਉਚਾਈ = 3 ਫੁੱਟ, 4 ਇੰਚ (1.30 m)
  8. ਸੀਨੀਅਰ ਮੁਕਾਬਲਿਆਂ ਦੀ ਮਿਆਦ = 3-1-3-1-3
  9. ਯੂਨੀਅਰ ਲਈ ਮਿਆਦ = 2-1-2-1
  10. ਅੰਤਰ-ਰਾਸ਼ਟਰੀ ਮੁਕਾਬਲਿਆਂ ਦੀ ਮਿਆਦ = 2-1-2-1-2-1-2-1-2
  11. ਮੁੱਕੇਬਾਜ਼ ਦਾ ਟੈਕਨੀਕਲ ਨਾਂ = ਪੁਗੀਲਿਟਸ ।
  12. ਅੰਡਰ-17 ਸਾਲ ਦੇ ਲੜਕੇ ਮੁਕਾਬਲਿਆਂ ਵਿਚ ਕੁੱਲ ਵੇਟ ਸੰਖਿਆ = 13.

ਮੁੱਕੇਬਾਜ਼ੀ (Boxing) Game Rules – PSEB 11th Class Physical Education

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਮੁੱਕੇਬਾਜ਼ ਦਾ ਟੈਕਨੀਕਲ ਨਾਂ ਦੱਸੋ ।
ਉੱਤਰ-
ਪੁਗੀਲਿਟਸ ।

ਪ੍ਰਸ਼ਨ 2.
ਅੰਡਰ-17 ਸਾਲ ਲੜਕੇ ਮੁਕਾਬਲਿਆਂ ਵਿਚ ਕੁੱਲ ਕਿੰਨੇ ਵੇਟ ਹੁੰਦੇ ਹਨ ?
ਉੱਤਰ-
ਕੁੱਲ 13 ਵੇਟ ।

ਪ੍ਰਸ਼ਨ 3.
RSC ਤੋਂ ਕੀ ਭਾਵ ਹੈ ?
ਉੱਤਰ-
ਰੈਫਰੀ ਦੁਆਰਾ ਕਿਸੇ ਮੁੱਕੇਬਾਜ਼ ਨੂੰ ਸੱਟ ਲੱਗਣ ਤੇ ਬਾਊਟ ਨੂੰ ਰੋਕ ਦਿੱਤਾ ਜਾਣਾ ।

ਪ੍ਰਸ਼ਨ 4.
DSQ ਤੋਂ ਕੀ ਭਾਵ ਹੈ ?
ਉੱਤਰ-
ਜਦੋਂ ਮੁੱਕੇਬਾਜ਼ ਦੁਆਰਾ ਕਿਸੇ ਨਿਯਮ ਨੂੰ ਵਾਰ-ਵਾਰ ਤੋੜਿਆ ਜਾਂਦਾ ਹੈ ਤਾਂ ਰੈਫਰੀ ਦਾ ਉਸ ਨੂੰ ਅਯੋਗ ਕਰਾਰ ਦੇਣਾ ।

ਪ੍ਰਸ਼ਨ 5.
WO ਕੀ ਹੁੰਦਾ ਹੈ ?
ਉੱਤਰ-
ਜਦੋਂ ਕਿਸੇ ਖਿਡਾਰੀ ਨੂੰ ਬਾਊਟ ਦੇ ਬਿਨਾਂ ਹੀ ਜੇਤੂ ਕਰਾਰ ਦਿੱਤਾ ਜਾਣਾ ।

ਪ੍ਰਸ਼ਨ 6.
ਬਾਕਸਿੰਗ ਮੁਕਾਬਲੇ ਵਿਚ ਇਕ ਰਾਊਂਡ ਕਿੰਨੇ ਸਮੇਂ ਦਾ ਹੁੰਦਾ ਹੈ ?
ਉੱਤਰ-
3 ਮਿੰਟ ਦਾ ਹਰੇਕ ਰਾਉਂਡ ਲਈ) ।

ਪ੍ਰਸ਼ਨ 7.
ਬਾਕਸਿੰਗ ਰਿੰਗ ਦੇ ਕੋਨਿਆਂ ਦਾ ਰੰਗ ਦੱਸੋ ।
ਉੱਤਰ-
ਲਾਲ, ਨੀਲਾ, ਚਿੱਟਾ ।

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਮੁੱਕੇਬਾਜ਼ੀ ਦਾ ਇਤਿਹਾਸ ਤੇ ਨਿਯਮਾਂ ਬਾਰੇ ਲਿਖੋ ।
ਉੱਤਰ
ਮੁੱਕੇਬਾਜ਼ੀ ਦਾ ਇਤਿਹਾਸ
(History of Boxing)
ਉੱਤਰ-
ਮੁੱਕੇਬਾਜ਼ੀ ਇਕ ਪ੍ਰਾਚੀਨ ਖੇਡ ਹੈ । ਮੁੱਕੇਬਾਜ਼ੀ ਨੂੰ ਆਤਮ ਰੱਖਿਆਤਮਕ ਖੇਡ ਮੰਨਿਆ ਜਾਂਦਾ ਹੈ । ਇੰਗਲੈਂਡ ਵਿਚ ਇਹ ਖੇਡ 17ਵੀਂ ਸ਼ਤਾਬਦੀ ਦਾ ਪੁਰਾਣਾ ਖੇਡ ਹੈ । ਸੰਨ 1904 ਈ: ਵਿਚ ਮੁੱਕੇਬਾਜ਼ੀ ਨੂੰ ਆਧੁਨਿਕ ਉਲੰਪਿਕ ਖੇਡਾਂ ਵਿਚ ਅਤੇ 1954 ਈ: ਵਿਚ ਏਸ਼ੀਆਈ ਖੇਡਾਂ ਵਿਚ ਸ਼ਾਮਲ ਕੀਤਾ ਗਿਆ । ਭਾਰਤ ਵਿਚ 1949 ਈ: ਵਿਚ ‘ਬਾਕਸਿੰਗ ਐਸੋਸ਼ੀਏਸ਼ਨ ਆਫ ਇੰਡੀਆ’ ਦੀ ਸਥਾਪਨਾ ਕੀਤੀ ਗਈ ਅਤੇ 1950 ਵਿਚ ਪਹਿਲੀ ਅਖਿਲ ਭਾਰਤੀ ਮੁੱਕੇਬਾਜ਼ੀ ਪ੍ਰਤਿਯੋਗਿਤਾ ਕਰਵਾਈ ਗਈ ।

ਮੁੱਕੇਬਾਜ਼ੀ ਦੇ ਨਵੇਂ ਸਾਧਾਰਨ ਨਿਯਮ
(New General Rules of Boxing)

  1. ਅਵਧੀ (Duration)-ਸੀਨੀਅਰ ਦੇ ਲਈ 3 ਰਾਊਂਡ, 3 ਮਿੰਟ ਦਾ ਇਕ ਰਾਊਂਡ ਅਤੇ ਹਰ ਰਾਊਂਡ ਦੇ ਬਾਅਦ ਇਕ ਮਿੰਟ ਦਾ ਵਿਸ਼ਰਾਮ । ਜੂਨੀਅਰਾਂ ਦੇ ਲਈ 3 ਰਾਉਂਡ, 2 ਮਿੰਟ ਦਾ ਇਕ ਰਾਉਂਡ ਅਤੇ ਹਰ ਰਾਉਂਡ ਦੇ ਬਾਅਦ ਇਕ ਮਿੰਟ ਦਾ ਵਿਸ਼ਰਾਮ ਸਬ-ਜੂਨੀਅਰ ਦੇ ਲਈ 3 ਰਾਊਂਡ, 2 ਮਿੰਟ ਦਾ ਇਕ ਰਾਊਂਡ ।
  2. ਹੈਡ ਗਾਰਡ (Head Guard-ਬਾਕਸਰ ਦੇ ਸਿਰ ਦੀ ਸੁਰੱਖਿਆ ਦੇ ਲਈ ਇਹ ਜ਼ਰੂਰੀ ਹੈ ਕਿ ਉਸਦੇ ਕੋਲ ਹੈਡ ਗਾਰਡ ਹੋਣਾ ਚਾਹੀਦਾ ।
  3. ਪੱਟੀਆਂ (Bandages)-ਬਾਕਸਰ ਨਰਮ ਸਰਜੀਕਲ ਪੱਟੀ ਜਿਸਦੀ ਲੰਬਾਈ 8 ਫੁੱਟ 4 ਇੰਚ ਅਤੇ 1% ਇੰਚ ਤੋਂ | ਜ਼ਿਆਦਾ ਨਾ ਹੋਵੇ ਜਾਂ ਇਕ ਵੈਲਿਯਨ ਟਾਈਪ ਪੱਟੀ ਜੋ 6 ਫੁੱਟ 6 ਇੰਚ ਤੋਂ ਜ਼ਿਆਦਾ ਲੰਬੀ ਅਤੇ 1% ਇੰਚ ਤੋਂ | ਜ਼ਿਆਦਾ ਚੌੜੀ ਨਾ ਹੋਵੇ, ਹਰੇਕ ਹੱਥ ਵਿਚ ਪਾ ਸਕਦਾ ਹੈ ।
  4. ਦਸਤਾਨੇ (Gloves)-ਦਸਤਾਨੇ ਦਾ ਭਾਰ 8 ਐੱਸ (227 ਗ੍ਰਾਮ ਜਾਂ 10 ਐੱਸ (284 ਗ੍ਰਾਮ) ਦਾ ਹੋਣਾ ਚਾਹੀਦਾ ਹੈ । ਦਸਤਾਨਿਆਂ ਦਾ Knucple ਭਾਗ ਸਫੈਦ ਰੰਗ ਦਾ ਹੋਣਾ ਚਾਹੀਦਾ ਹੈ ।

ਝਾਅ ਬਾਈ ਅਤੇ ਵਾਕ ਓਵਰ (Draw, Bye and Walk Over)-

  • ਸਾਰੀਆਂ ਪ੍ਰਤੀਯੋਗਿਤਾਵਾਂ ਦੇ ਭਾਰ ਤੋਲਣ ਅਤੇ ਡਾਕਟਰੀ ਨਰੀਖਣ ਦੇ ਬਾਅਦ ਝਾਅ ਲਿਆ ਜਾਵੇਗਾ ।
  • ਉਹ ਪ੍ਰਤਿਯੋਗਤਾਵਾਂ, ਜਿਸ ਵਿਚ ਚਾਰ ਤੋਂ ਜ਼ਿਆਦਾ ਪ੍ਰਤੀਯੋਗੀ ਭਾਗ ਲੈ ਰਹੇ ਹਨ ਪਹਿਲੀ ਸੀਰੀਜ਼ ਵਿਚ ਬਹੁਤ ਸਾਰੀ ਬਾਈ ਨਿਕਾਲੀ ਜਾਏਗੀ ਤਾਂਕਿ ਦੂਸਰੀ ਸੀਰੀਜ਼ ਵਿਚ ਪ੍ਰਤੀਯੋਗੀਆਂ ਦੀ ਸੰਖਿਆ ਘੱਟ ਰਹਿ ਸਕੇ ।
  • ਪਹਿਲੀ ਸੀਰੀਜ਼ ਵਿਚ ਜੋ ਮੁੱਕੇਬਾਜ਼ ਬਾਈ ਵਿਚ ਆਉਂਦੇ ਹਨ । ਦੂਸਰੀ ਸੀਰੀਜ਼ ਵਿਚ ਪਹਿਲੇ ਮੁੱਕੇਬਾਜ਼ੀ | ਕਰਨਗੇ । ਜੇਕਰ Byes ਦੀ ਸੰਖਿਆ ਬਿਸ਼ਮ ਹੋਵੇ ਤਾਂ ਅੰਤਿਮ Bye ਦਾ ਬਾਕਸਰ ਦੁਸਰੀ ਸੀਰੀਜ਼ ਵਿਚ ਪਹਿਲੇ ਮੁਕਾਬਲੇ ਦੇ ਵਿਜੇਤਾ ਦੇ ਨਾਲ ਮੁਕਾਬਲਾ ਕਰੇਗਾ ।
  • ਕਦੀ ਵੀ ਮੁੱਕੇਬਾਜ਼ ਨੂੰ ਪਹਿਲੀ ਸੀਰੀਜ਼ ਵਿਚ ਅਤੇ ਦੂਸਰੀ ਸੀਰੀਜ਼ ਵਿਚ ਵਾਕ ਨਹੀਂ ਦਿੱਤਾ ਜਾ ਸਕਦਾ । ਇਸਦੇ ਲਈ ਹੋਰ ਦੋ ਪ੍ਰਤਿਯੋਗੀਆਂ ਦੇ ਨਾਂ ਝਾ ਨਿਕਾਲਿਆ ਜਾਵੇਗਾ, ਜਿਨ੍ਹਾਂ ਨੂੰ ਪਹਿਲੀ ਸੀਰੀਜ਼ ਵਿਚ ਵਾਕ ਓਵਰ ਮਿਲਦਾ ਹੈ ।

6. ਪ੍ਰਤਿਯੋਗੀਆਂ ਦੀ ਸੀਮਾ (Limitation of Competitions)-ਕਿਸੇ ਵੀ ਪ੍ਰਤੀਯੋਗਿਤਾ ਵਿਚ 4 ਤੋਂ ਲੈ ਕੇ 8 ਪ੍ਰਤਿਯੋਗੀਆਂ ਨੂੰ ਭਾਗ ਲੈਣ ਦੀ ਆਗਿਆ ਹੈ ।

ਮੁੱਕੇਬਾਜ਼ੀ (Boxing) Game Rules – PSEB 11th Class Physical Education

ਪ੍ਰਸ਼ਨ 2.
ਮੁੱਕੇਬਾਜ਼ੀ ਵਿੱਚ ਭਾਰ ਅਨੁਸਾਰ ਕਿਹੜੇ-ਕਿਹੜੇ ਮੁਕਾਬਲੇ ਕਰਵਾਏ ਜਾਂਦੇ ਹਨ ?
ਉੱਤਰ
ਮੁੱਕੇਬਾਜ਼ੀ ਵਿਚ ਵਜ਼ਨ ਵਰਗੀਕਰਨ –

  • ਲਾਈਟ ਫਲਾਈ ਵੇਟ (Light fly weight) = 48 kg.
  • ਫਲਾਈ ਵੇਟ (Fly weight) = 51 kg
  • ਬੈਨਟਮ ਵੇਟ (Bentum weight) = 54 kg.
  • ਫੈਦਰ ਵੇਟ (Feather weight) = 57 kg.
  • ਲਾਈਟ ਵੇਟ (Light weight)= 60 kg.
  • ਲਾਈਟ ਵੈਲਟਰ ਵੇਟ (Light welter weight) = 63.5 kg.
  • ਵੈਲਟਰ ਵੇਟ (Welter weight) = 67 kg.
  • ਲਾਈਟ ਮਿਡਲਵੇਟ (Light middle weight) = 71 kg.
  • ਮਿਡਲ ਵੇਟ (Middle weight) = 75 kg.
  • ਲਾਈਟ ਹੈਵੀ ਵੇਟ (Light heavy weight) = 80 kg.
  • ਹੈਵੀ ਵੇਟ (Heavy weight) = 80 kg. ਤੋਂ ਜ਼ਿਆਦਾ
  • ਸੁਪਰ ਹੈਵੀ ਵੇਟ (Supper heavy weight) = 80 kg.

ਪ੍ਰਸ਼ਨ 3.
ਮੁੱਕੇਬਾਜ਼ੀ ਵਿਚ ਰਿੰਗ, ਰੱਸਾ, ਪਲੇਟਫਾਰਮ, ਅੰਡਰ ਕਵਰ, ਪੋਸ਼ਾਕ, ਦਸਤਾਨੇ ਅਤੇ ਪੱਟੀਆਂ ਬਾਰੇ ਲਿਖੋ ।
ਉੱਤਰ-
ਰਿੰਗ (Ring)-ਸਾਰੇ ਮੁਕਾਬਲਿਆਂ ਵਿਚ ਰਿੰਗ ਦਾ ਅੰਦਰੂਨੀ ਮਾਪ 12 ਫੁੱਟ ਤੋਂ 20 ਫੁੱਟ (3 ਮੀ: 66 ਸੈਂ: ਮੀ: ਤੋਂ 6 ਮੀ: 10 ਸੈਂ: ਮੀ:) ਵਰਗ ਵਿਚ ਹੋਵੇਗਾ ।
ਰੰਗ ਦੀ ਸੜਾ ਸਭ ਤੋਂ ਉੱਪਰ ਰੱਸੀ ਦੀ ਉਚਾਈ 16″, 28″, 40″, 50″ ਹੋਵੇਗੀ ।

ਰੱਸਾ (Rope)-ਰੰਗ ਚਾਰ ਰੱਸਿਆਂ ਦੇ ਸੈੱਟ ਨਾਲ ਬਣਿਆ ਹੋਵੇਗਾ, ਜਿਹੜਾ ਕਿ ਲਿਨਨ ਜਾਂ ਕਿਸੇ ਨਰਮ ਪਦਾਰਥ ਨਾਲ ਢੱਕਿਆ ਹੋਵੇਗਾ ।
ਪਲੇਟਫਾਰਮ (Platform)-ਪਲੇਟਫਾਰਮ ਸੁਰੱਖਿਅਤ ਰੂਪ ਵਿਚ ਬਣਿਆ ਹੋਵੇਗਾ । ਇਹ ਸਮਤਲ ਅਤੇ ਬਗੈਰ ਕਿਸੇ ਰੁਕਾਵਟੀ ਖੇਪ ਦਾ ਹੋਵੇਗਾ ।
ਇਹ ਘੱਟ ਤੋਂ ਘੱਟ 18 ਇੰਚ ਰੱਸਿਆਂ ਦੀਆਂ ਲਾਈਨਾਂ ਤੇ ਬਣਿਆ ਹੋਵੇਗਾ । ਇਸ ਦੇ ਚਾਰ ਕਾਰਨਰ ਪੋਸਟ ਲੱਗੇ ਹੋਣਗੇ, ਜਿਹੜੇ ਕਿ ਇਸ ਤਰ੍ਹਾਂ ਬਣਾਏ ਜਾਣਗੇ ਕਿ ਕਿਤੇ ਕੋਈ ਸੱਟ ਨਾ ਲੱਗੇ ।

ਅੰਡਰ ਕਵਰ (Under-Cover)-ਫਰਸ਼ ਇਕ ਅੰਡਰ ਕਵਰ ਨਾਲ ਢੱਕਿਆ ਹੋਵੇਗਾ, ਜਿਸ ਉੱਤੇ ਕੈਨਵਸ ਵਿਛਾਈ ਜਾਵੇਗੀ ।

ਪੋਸ਼ਾਕ (Costumes)-ਪ੍ਰਤੀਯੋਗੀ ਇਕ ਬਨਿਆਨ (Vest) ਪਹਿਨ ਕੇ ਬਾਕਸਿੰਗ ਕਰਨਗੇ, ਜਿਹੜੀ ਕਿ ਪੂਰੀ ਤਰ੍ਹਾਂ ਨਾਲ ਛਾਤੀ ਅਤੇ ਪਿੱਠ ਢਕੀ ਰੱਖੇਗੀ । ਸ਼ਰਟਸ ਉੱਚਿਤ ਲੰਬਾਈਆਂ ਦੀਆਂ ਹੋਣਗੀਆਂ ਜਿਹੜੀਆਂ ਕਿ ਪੱਟ ਦੇ ਅੱਧੇ ਹਿੱਸੇ ਤਕ ਜਾਣਗੀਆਂ | ਬੂਟ ਜਾਂ ਜੁੱਤੇ ਹਲਕੇ ਹੋਣਗੇ । ਤੈਰਾਕੀ ਵਾਲੀ ਪੋਸ਼ਾਕ ਪਹਿਨਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ । ਪ੍ਰਤੀਯੋਗੀ ਉਨ੍ਹਾਂ ਨੂੰ ਵੱਖ-ਵੱਖ ਪ੍ਰਗਟਾਉਣ ਵਾਲੇ ਰੰਗ ਧਾਰਨ ਕਰਨਗੇ ਜਿਵੇਂ ਕਿ ਕਮਰ ਦੇ ਗਿਰਦ ਲਾਲ ਜਾਂ ਨੀਲੇ ਕਮਰਬੰਦ ॥

ਦਸਤਾਨੇ (Gloves)-ਦਸਤਾਨੇ ਸਟੈਂਡਰਡ ਭਾਰ ਦੇ ਹੋਣਗੇ । ਹਰੇਕ ਦਸਤਾਨਾ 8 ਐੱਸ (227 ਗ੍ਰਾਮ ਭਾਰਾ ਹੋਵੇਗਾ ।

ਪੱਟੀਆਂ (Bandages)-ਇਕ ਨਿਰਮ ਸਰਜੀਕਲ ਪੱਟੀ ਜਿਸ ਦੀ ਲੰਬਾਈ 8 ਫੁੱਟ 4 ਇੰਚ (2.5 ਮੀ.) ਤੋਂ ਵੱਧ ਤੇ ਚੌੜਾਈ 1 \(\frac{3^{\prime \prime}}{4}\) (44 ਸੈਂ: ਮੀ:) ਤੋਂ ਵੱਧ ਨਹੀਂ ਹੋਵੇਗੀ ਜਾਂ ਇਕ ਵੈਲਪੀਅਨ ਟਾਈਪ ਪੱਟੀ, ਜਿਹੜੀ 6 ਫੁੱਟ 6 ਇੰਚ ਤੋਂ ਵੱਧ ਲੰਮੀ ਅਤੇ 1 \(\frac{3^{\prime \prime}}{4}\) (4.4 ਸੈਂ:ਮੀ:) ਤੋਂ ਵੱਧ ਚੌੜੀ ਨਹੀਂ ਹੋਵੇਗੀ, ਹਰੇਕ ਹੱਥ ਵਿਚ ਪਹਿਨੀ ਜਾ ਸਕਦੀ ਹੈ ।

ਮਿਆਦ (Duration)-ਸੀਨੀਅਰ ਮੁਕਾਬਲਿਆਂ ਅਤੇ ਪ੍ਰਤੀਯੋਗਤਾਵਾਂ ਲਈ ਖੇਡ ਦੀ ਮਿਆਦ ਹੇਠ ਲਿਖੀ ਹੋਵੇਗੀ |
Senior National Level
3-1-3-1-3 ਤਿੰਨ-ਤਿੰਨ ਮਿੰਟ ਦੇ ਤਿੰਨ ਰਾਊਂਡ, ਤਿੰਨਾਂ ਰਾਊਂਡਾਂ ਵਿਚ ਇਕ-ਇਕ ਮਿੰਟ ਦਾ ਆਰਾਮ ।

Junior National Level
2-1-2-1-2 ਦੋ-ਦੋ ਮਿੰਟ ਦੇ ਦੋ ਰਾਊਂਡ ਦੋਨਾਂ ਰਾਊਂਡ ਵਿਚ ਇਕ-ਇਕ ਮਿੰਟ ਦਾ ਆਰਾਮ ॥

International Level
-1-2-1-2-1-2-1-2 ਦੋ-ਦੋ ਮਿੰਟ ਦੇ ਪੰਜ ਰਾਊਂਡ ਅਤੇ ਇਕ-ਇਕ ਮਿੰਟ ਦਾ ਆਰਾਮ ॥

ਮੁੱਕੇਬਾਜ਼ੀ (Boxing) Game Rules – PSEB 11th Class Physical Education

ਪ੍ਰਸ਼ਨ 4.
ਮੁੱਕੇਬਾਜ਼ੀ ਵਿੱਚ ਡਰਾਅ, ਬਾਈ, ਵਾਕ ਓਵਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ
ਡਰਾਅ, ਬਾਈ, ਵਾਕ ਓਵਰ
(The draw, byes and walk over)

  • ਸਾਰੀਆਂ ਪ੍ਰਤੀਯੋਗਤਾਵਾਂ ਦੇ ਲਈ ਭਾਰ ਤੋਲਣ ਅਤੇ ਡਾਕਟਰੀ ਨਿਰੀਖਣ ਤੋਂ ਬਾਅਦ ਡਰਾਅ ਕੀਤਾ ਜਾਵੇਗਾ ।
  • ਉਹ ਪ੍ਰਤੀਯੋਗਤਾਵਾਂ ਜਿਨ੍ਹਾਂ ਵਿਚ ਚਾਰ ਤੋਂ ਵੱਧ ਪ੍ਰਤੀਯੋਗੀ ਹਨ, ਪਹਿਲੀ ਸੀਰੀਜ਼ ਵਿਚ ਕਾਫ਼ੀ ਸਾਰੀਆਂ ਬਾਈਆਂ ਕੱਢੀਆਂ ਜਾਣਗੀਆਂ ਤਾਂਕਿ ਦੂਜੀ ਸੀਰੀਜ਼ ਵਿਚ ਪ੍ਰਤੀਯੋਗੀਆਂ ਦੀ ਸੰਖਿਆ ਘੱਟ ਰਹਿ ਜਾਵੇ ।
  • ਪਹਿਲੀ ਸੀਰੀਜ਼ ਵਿਚ ਜਿਹੜੇ ਮੁੱਕੇਬਾਜ਼ (Boxers) ਬਾਈ ਵਿਚ ਆਉਂਦੇ ਹਨ, ਉਹ ਦੂਜੀ ਸੀਰੀਜ਼ ਵਿਚ ਪਹਿਲਾਂ ਬਾਕਸਿੰਗ ਕਰਨਗੇ । ਜੇਕਰ ਬਾਈਆਂ ਦੀ ਸੰਖਿਆ ਵਿਖਮ ਹੋਵੇ ਤਾਂ ਅਖੀਰਲੀ ਬਾਈ ਦਾ ਬਾਕਸਰ ਦੂਸਰੀ ਸੀਰੀਜ਼ ਵਿਚ ਪਹਿਲੇ ਮੁਕਾਬਲੇ ਦੇ ਜੇਤੂ ਨਾਲ ਮੁਕਾਬਲਾ ਕਰੇਗਾ ।
  • ਕੋਈ ਵੀ ਪ੍ਰਤੀਯੋਗੀ ਪਹਿਲੀ ਸੀਰੀਜ਼ ਵਿਚ ਬਾਈ ਅਤੇ ਦੂਜੀ ਸੀਰੀਜ਼ ਵਿਚ ਓਵਰ ਨਹੀਂ ਪ੍ਰਾਪਤ ਕਰ ਸਕਦਾ ਜਾਂ ਦੋ ਲਗਾਤਾਰ ਵਾਕ ਓਵਰ ਨਹੀਂ ਲੈ ਸਕਦਾ ਜਾਂ ਉਨ੍ਹਾਂ ਪ੍ਰਤੀਯੋਗੀਆਂ ਦੇ ਨਾਂ ‘ਤੇ ਡਰਾਅ ਕੱਢਿਆ ਜਾਵੇਗਾ, ਜਿਹੜੇ ਕਿ ਹਾਲੇ ਵੀ ਮੁਕਾਬਲੇ ਵਿਚ ਹੋਣ । ਇਸ ਦਾ ਮਤਲਬ ਇਨ੍ਹਾਂਪ੍ਰਤੀਯੋਗੀਆਂ ਲਈ ਵਿਰੋਧੀ ਪ੍ਰਦਾਨ ਕਰਨਾ ਹੈ, ਜਿਹੜੇ ਕਿ ਪਹਿਲੀ ਸੀਰੀਜ਼ ਵਿਚ ਪਹਿਲਾਂ ਵੀ ਵਾਕ ਓਵਰ ਲੈ ਚੁੱਕੇ ਹਨ ।

ਮੁੱਕੇਬਾਜ਼ੀ (Boxing) Game Rules – PSEB 11th Class Physical Education 1

ਪ੍ਰਸ਼ਨ 5.
ਮੁੱਕੇਬਾਜ਼ੀ ਵਿਚ ਮੁਕਾਬਲੇ ਕਿਵੇਂ ਕਰਵਾਏ ਜਾਂਦੇ ਹਨ ?
ਉੱਤਰ:
ਮੁੱਕੇਬਾਜ਼ੀ ਵਿਚ ਮੁਕਾਬਲੇ
(Competitions of Boxing)
ਪ੍ਰਤੀਯੋਗੀਆਂ ਦੀ ਸੀਮਾ (Limitation of Competitors)-ਕਿਸੇ ਵੀ ਪ੍ਰਤੀਯੋਗਤਾ ਵਿਚ 4 ਤੋਂ ਲੈ ਕੇ 8 ਪ੍ਰਤੀਯੋਗੀਆਂ ਨੂੰ ਭਾਗ ਲੈਣ ਦੀ ਆਗਿਆ ਹੈ । ਇਹ ਨਿਯਮ ਐਸੋਸੀਏਸ਼ਨ ਦੁਆਰਾ ਆਯੋਜਿਤ ਕਿਸੇ ਚੈਂਪੀਅਨਸ਼ਿਪ ਉੱਤੇ ਲਾਗੂ ਨਹੀਂ ਹੁੰਦਾ | ਪਤੀਯੋਗਤਾ ਦਾ ਆਯੋਜਨ ਕਰਨ ਵਾਲੀ ਕਲੱਬ ਨੂੰ ਆਪਣਾ ਇਕ ਮੈਂਬਰ ਪ੍ਰਤੀਯੋਗਤਾ ਵਿਚ ਭਾਗ ਲੈਣ ਲਈ ਨਾਮਜ਼ਦ ਕਰਨ ਦਾ ਅਧਿਕਾਰ ਹੈ, ਪਰ ਸ਼ਰਤ ਇਹ ਹੈ ਕਿ ਉਹ ਮੈਂਬਰ ਪ੍ਰਤੀਯੋਗਤਾ ਵਿਚ ਸ਼ਾਮਲ ਨਾ ਹੋਵੇ ।

ਨਵਾਂ ਡਰਾਅ (Fresh Draw)-ਜੇਕਰ ਇੱਕੋ ਹੀ ਕਲੱਬ ਦੇ ਦੋ ਮੈਂਬਰਾਂ ਦਾ ਪਹਿਲੀ ਸੀਰੀਜ਼ ਵਿਚ ਡਰਾਅ ਨਿਕਲ ਜਾਵੇ ਅਤੇ ਉਨ੍ਹਾਂ ਵਿਚੋਂ ਇਕ-ਦੂਜੇ ਦੇ ਹੱਕ ਵਿਚ ਪ੍ਰਤੀਯੋਗਤਾ ‘ਚੋਂ ਨਿਕਲਣਾ ਚਾਹੇ, ਤਾਂ ਨਵਾਂ ਡਰਾਅ ਕੀਤਾ ਜਾਵੇਗਾ ।

ਵਾਪਸੀ (withdrawal)-ਡਰਾਅ ਕੀਤੇ ਜਾਣ ਤੋਂ ਬਾਅਦ ਜੇਕਰ ਕੋਈ ਪ੍ਰਤੀਯੋਗੀ ਇਨ੍ਹਾਂ ਕਿਸੇ ਤਸੱਲੀਬਖ਼ਸ਼ ਕਾਰਨ ਦੇ ਪ੍ਰਤੀਯੋਗਤਾ ‘ਚੋਂ ਹਟਣਾ ਚਾਹੇ, ਤਾਂ ਇੰਚਾਰਜ ਅਧਿਕਾਰੀ ਇਨ੍ਹਾਂ ਹਾਲਤਾਂ ਵਿਚ ਐਸੋਸੀਏਸ਼ਨ ਨੂੰ ਰਿਪੋਰਟ ਕਰੇਗਾ ।

ਰਿਟਾਇਰ ਹੋਣਾ (Retirement)-ਜੇਕਰ ਕੋਈ ਪ੍ਰਤੀਯੋਗੀ ਕਿਸੇ ਕਾਰਨ ਪ੍ਰਤੀਯੋਗਤਾ ਤੋਂ ਰਿਟਾਇਰ ਹੋਣਾ ਚਾਹੁੰਦਾ ਹੈ, ਤਾਂ ਉਸ ਲਈ ਇੰਚਾਰਜ ਅਧਿਕਾਰੀ ਨੂੰ ਸੂਚਿਤ ਕਰਨਾ ਹੋਵੇਗਾ ।

ਬਾਈ (Byes)-ਪਹਿਲੀ ਸੀਰੀਜ਼ ਤੋਂ ਬਾਅਦ ਉਤਪੰਨ ਹੋਣ ਵਾਲੀਆਂ ਬਾਈਆਂ ਨੂੰ ਨਿਸ਼ਚਿਤ ਸਮੇਂ ਲਈ ਉਹ ਵਿਰੋਧੀ ਛੱਡ ਦਿੰਦਾ ਹੈ, ਜਿਸ ਨਾਲ ਇੰਚਾਰਜ ਅਧਿਕਾਰੀ ਸਹਿਮਤ ਹੋਣ ।

ਸੈਕਿੰਡ (Second-ਹਰੇਕ ਪ੍ਰਤੀਯੋਗੀ ਨਾਲ ਸੈਕਿੰਡ (ਸਹਿਯੋਗੀ) ਹੋਵੇਗਾ ਅਤੇ ਰਾਉਂਡ ਦੇ ਦੌਰਾਨ ਉਹ ਸੈਕਿੰਡ ਪ੍ਰਤੀਯੋਗੀ ਨੂੰ ਕੋਈ ਹਦਾਇਤ ਜਾਂ ਕੋਚਿੰਤਾ ਨਹੀਂ ਦੇ ਸਕਦਾ । ਪਰ ਰਾਉਂਡ ਖ਼ਤਮ ਹੋਣ ਦੇ ਬਾਅਦ ਇਕ ਸੈਕਿੰਡ ਰਿੰਗ ਦੇ ਅੰਦਰ ਪ੍ਰਤੀਯੋਗੀ ਦੀ ਸਹਾਇਤਾ ਲਈ ਜਾ ਸਕਦੀ ਹੈ ਅਤੇ ਦੂਜਾ ਸੈਕਿੰਡ ਰਿੰਗ ਤੋਂ ਬਾਹਰੋਂ ਪਾਣੀ ਆਦਿ ਲੋੜਵੰਦ ਚੀਜ਼ਾਂ ਫੜਾ ਸਕਦਾ ਹੈ ।

ਕੇਵਲ ਪਾਣੀ ਦੀ ਆਗਿਆ (nly Water Allowed)-ਬਾਕਸਰ ਨੂੰ ਬਾਊਟ ਤੋਂ ਬਿਲਕੁਲ ਪਹਿਲਾਂ ਜਾਂ ਮੱਧ ਵਿਚ ਪਾਣੀ ਤੋਂ ਇਲਾਵਾ ਕੋਈ ਹੋਰ ਪੀਣ ਵਾਲੀ ਚੀਜ਼ ਨਹੀਂ ਦਿੱਤੀ ਜਾ ਸਕਦੀ ।

ਪ੍ਰਸ਼ਨ 6.
ਮੁੱਕੇਬਾਜ਼ੀ ਵਿਚ ਬਾਊਟ ਦੀਆਂ ਬਾਈਆਂ ਕਿਵੇਂ ਕੱਢੀਆਂ ਜਾਂਦੀਆਂ ਹਨ ?
ਉੱਤਰ-
ਮੁੱਕੇਬਾਜ਼ੀ (Boxing) Game Rules – PSEB 11th Class Physical Education 2
(1) ਰੈਫਰੀ ਜਾਂ ਜੱਜ (2) ਸਕੋਰਿੰਗ (3) ਫ਼ਾਊਲ ਰੈਫਰੀ –
(1) ਸਾਰੀਆਂ ਪ੍ਰਤੀਯੋਗਤਾਵਾਂ ਦੇ ਮੁਕਾਬਲੇ ਰੈਫਰੀ, ਤਿੰਨ ਜੱਜਾਂ ਜਾਂ ਪੰਜ ਜੱਜਾਂ ਅਤੇ ਇਕ ਟਾਈਮ ਕੀਪਰ ਦੁਆਰਾ ਨਿਯੰਤਿਤ ਕੀਤੇ ਜਾਣਗੇ । ਰੈਫਰੀ ਰਿੰਗ ਵਿਚ ਹੋਵੇਗਾ । ਜਦੋਂ ਤਿੰਨ ਜੱਜਾਂ ਜਾਂ ਪੰਜ ਜੱਜਾਂ ਨਾਲੋਂ ਘੱਟ ਹੋਣਗੇ ਤਾਂ | ਰੈਫਰੀ ਸਕੋਰਿੰਗ ਪੇਪਰ ਨੂੰ ਪੂਰਾ ਕਰੇਗਾ | ਪ੍ਰਦਰਸ਼ਨੀ ਬਾਉਟ ਇਕ ਰੈਫਰੀ ਦੁਆਰਾ ਕੰਟਰੋਲ ਕੀਤੇ ਜਾਣਗੇ ।

(2) ਰੈਫਰੀ ਇਕ ਸਕੋਰ ਪੈਡ ਜਾਂ ਜਾਣਕਾਰੀ ਸਲਿਪ ਦੀ ਵਰਤੋਂ ਬਾਕਸਰਾਂ ਦੇ ਨਾਂ ਅਤੇ ਰੰਗਾਂ ਦਾ ਰਿਕਾਰਡ ਰੱਖਣ ਲਈ ਕਰੇਗਾ । ਉਨ੍ਹਾਂ ਸਾਰੀਆਂ ਸਥਿਤੀਆਂ ਨੂੰ ਜਦੋਂ ਕਿ ਬਾਉਟ ਸੱਟ ਲੱਗਣ ਕਰਕੇ ਜਾਂ ਕਿਸੇ ਹੋਰ ਕਾਰਨ ਸਥਾਪਿਤ ਹੋ ਜਾਵੇ ਤਾਂ ਰੈਫਰੀ ਇਸ ਉੱਤੇ ਕਾਰਨ ਰਿਪੋਰਟ ਕਰਕੇ ਇੰਚਾਰਜ ਅਧਿਕਾਰੀ ਨੂੰ ਦੇਵੇਗਾ ।

(3) ਟਾਈਮ ਕੀਪਰ ਰਿੰਗ ਦੇ ਪਾਸੇ ਬੈਠੇਗਾ ਅਤੇ ਜੱਜ ਬਾਕੀ ਦੇ ਤਿੰਨ ਪਾਸਿਆਂ ਤੇ ਬੈਠਣਗੇ । ਸੀਟਾਂ ਇਸ ਤਰ੍ਹਾਂ ਦੀਆਂ ਹੋਣਗੀਆਂ । ਰੈਫਰੀ ਬਾਊਟ ਨੂੰ ਨਿਯਮ ਦੇ ਅਨੁਸਾਰ ਕੰਟਰੋਲ ਕਰਨ ਲਈ ਇਕੱਲਾ ਹੀ ਜ਼ਿੰਮੇਵਾਰ ਹੋਵੇਗਾ ਅਤੇ ਤਿੰਨੇ ਜਾਂ ਪੰਜੇ ਜੱਜ ਸੁਤੰਤਰ ਰੂਪ ਵਿਚ ਪੁਆਇੰਟ ਦੇਣਗੇ ।

(4) ਪ੍ਰਮੁੱਖ ਟੂਰਨਾਮੈਂਟ ਵਿਚ ਰੈਫਰੀ ਸਫ਼ੈਦ ਕੱਪੜੇ ਧਾਰਨ ਕਰੇਗਾ ।

ਪੁਆਇੰਟ ਦੇਣਾ (Awading of Points) –

  • ਸਾਰੀਆਂ ਪ੍ਰਤੀਯੋਗਤਾਵਾਂ ਵਿਚ ਜੱਜ ਪੁਆਇੰਟ ਦੇਵੇਗਾ ।
  • ਹਰੇਕ ਰਾਉਂਡ ਦੇ ਅੰਤ ਵਿਚ ਪੁਆਇੰਟ ਸਕੋਰਿੰਗ ਪੇਪਰ ਤੇ ਲਿਖੇ ਜਾਣਗੇ ਅਤੇ ਬਾਉਟ ਦੇ ਅੰਤ ਵਿਚ ਜਮਾਂ ਕੀਤੇ ਜਾਣਗੇ । ਤਿੰਨਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ।
  • ਹਰੇਕ ਜੱਜ ਨੂੰ ਜੇਤੂ ਨਾਮਜ਼ਦ ਕਰਨਾ ਹੋਵੇਗਾ ਜਾਂ ਉਸ ਨੂੰ ਆਪਣੇ ਸਕੋਰਿੰਗ ਪੇਪਰ ਉੱਤੇ ਦਸਖ਼ਤ ਕਰਨੇ ਪੈਣਗੇ । ਜੱਜ ਦਾ ਨਾਂ ਵੱਡੇ ਅੱਖਰਾਂ (Black Letters) ਵਿਚ ਲਿਖਿਆ ਜਾਵੇਗਾ ਅਤੇ ਸਭ ਸਕੋਰਿੰਗ ਸਲਿੱਪਾਂ ‘ਤੇ

ਦਸਤਖ਼ਤ ਕਰਨੇ ਹੋਣਗੇ । Hafdor (Scoring)-

  • ਜਿਹੜਾ ਬਾਕਸਰ ਆਪਣੇ ਵਿਰੋਧੀ ਨੂੰ ਸਭ ਤੋਂ ਜ਼ਿਆਦਾ ਮੁੱਕੇ ਮਾਰੇਗਾ, ਉਸ ਨੂੰ ਹਰੇਕ ਰਾਊਂਡ ਦੇ ਅੰਤ ਵਿਚ 20 ਪੁਆਇੰਟ ਉੱਤੇ ਦਿੱਤੇ ਜਾਣਗੇ । ਦੁਸਰੇ ਬਾਕਸਰ ਨੂੰ ਉਸੇ ਅਨੁਪਾਤ ਵਿਚ ਆਪਣੇ ਸਕੋਰਿੰਗ ਦੇ ਘੱਟ ਪੁਆਇੰਟ ਮਿਲਣਗੇ ।
  • ਜਦੋਂ ਜੱਜ ਇਹ ਦੇਖਦਾ ਹੈ ਕਿ ਦੋਵੇਂ ਬਾਕਸਰਾਂ ਨੇ ਇੱਕੋ ਜਿੰਨੇ ਮੁੱਕੇ ਮਾਰੇ ਹਨ, ਤਾਂ ਉਸ ਹਰੇਕ ਪ੍ਰਤੀਯੋਗੀ ਨੂੰ 20 ਪੁਆਇੰਟ ਦਿੱਤੇ ਜਾਣਗੇ ।
  • ਜੇਕਰ ਬਾਕਸਰਾਂ ਨੂੰ ਮਿਲੇ ਪੁਆਇੰਟ ਬਾਊਟ ਦੇ ਅੰਤ ਵਿਚ ਬਰਾਬਰ ਹੋਣ, ਤਾਂ ਜੱਜ ਆਪਣਾ ਫ਼ੈਸਲਾ ਉਸ ਬਾਕਸਰ ਦੇ ਪੱਖ ਵਿਚ ਦੇਵੇਗਾ, ਜਿਸ ਨੇ ਜ਼ਿਆਦਾ ਪਹਿਲ ਦਿਖਾਈ ਹੋਵੇ । ਜੇਕਰ ਇਹ ਬਰਾਬਰ ਹੋਵੇ ਤਾਂ ਬਾਕਸਰ ਦੇ ਪੱਖ ਵਿਚ ਜਿਸ ਨੇ ਬੇਹਤਰ ਸਟਾਈਲ ਦਿਖਾਇਆ ਹੋਵੇ ! ਜੇਕਰ ਉਹ ਸੋਚੇ ਕਿ ਉਹ ਇਨ੍ਹਾਂ ਦੋਹਾਂ ਪੱਖਾਂ ਵਿਚ ਬਰਾਬਰ ਹਨ, ਤਾਂ ਉਹ ਆਪਣਾ ਨਿਰਣਾ ਉਸ ਬਾਕਸਰ ਦੇ ਹੱਕ ਵਿਚ ਦੇਵਗਾ ਜਿਸ ਨੇ ਚੰਗੀ ਸੁਰੱਖਿਆ (Defence) ਦਾ ਪ੍ਰਦਰਸ਼ਨ ਕੀਤਾ ਹੋਵੇ ।

ਪਰਿਭਾਸ਼ਾਵਾਂ (Definitions) -ਉਪਰੋਕਤ ਨਿਯਮ ਹੇਠ ਲਿਖੀਆਂ ਪਰਿਭਾਸ਼ਾਵਾਂ ਦੁਆਰਾ ਲਾਗੂ ਹੁੰਦਾ ਹੈ –
(A) ਸਕੋਰਿੰਗ ਮੁੱਕੇ (Scoring Blows)-ਉਹ ਮੁੱਕੇ ਜਿਹੜੇ ਕਿਸੇ ਵੀ ਦਸਤਾਨੇ ਦੇ ਨਕਲ ਵਾਲੇ ਹਿੱਸੇ ਨਾਲ ਰਿੰਗ ਦੇ ਸਾਹਮਣੇ ਜਾਂ ਪਾਸਿਆਂ ਵੱਲ ਜਾਂ ਸਰੀਰ ਦੇ ਬੈਲਟ ਤੋਂ ਉੱਪਰ ਮਾਰੇ ਜਾਣ ।

(B) ਨਾਨ-ਸਕੋਰਿੰਗ ਮੁੱਕੇ (Non-scoring Blows)-

  • ਨਿਯਮ ਦੀ ਉਲੰਘਣਾ ਕਰਕੇ ਮਾਰੇ ਗਏ ਮੁੱਕੇ ।
  • ਬਾਹਵਾਂ ਜਾਂ ਪਿੱਠ ਤੇ ਖਾਰੇ ਮੁੱਕੇ ।
  • ਹਲਕੇ ਮੁੱਕੇ ਜਾਂ ਬਗੈਰ ਜ਼ੋਰ ਦੇ ਥਪਕੀਆਂ ।

(C) ਪਹਿਲ ਕਰਨਾ (Leading off)-ਪਹਿਲਾਂ ਮੁੱਕਾ ਮਾਰਨਾ ਜਾਂ ਪਹਿਲਾਂ ਮੁੱਕਾ ਮਾਰਨ ਦੀ ਕੋਸ਼ਿਸ਼ ਕਰਨਾ । ਨਿਯਮਾਂ ਦੀ ਉਲੰਘਣਾ ਸਕੋਰ ਮੁੱਲ ਨੂੰ ਖ਼ਤਮ ਕਰ ਦਿੰਦੀ ਹੈ ।

(D) ਸੁਰੱਖਿਆ (Defence)-ਬਾਕਸਿੰਗ, ਪੈਰਿੰਗ, ਡੱਕਿੰਗ, ਗਾਰਗ, ਗਾਈਡ ਸਟੈਪਿੰਗ ਦੁਆਰਾ ਚੋਣਾਂ ਤੋਂ ਬਚਾਅ ਕਰਨਾ ! ਫ਼ਾਉਲ (Fouls)- ਜੱਜਾਂ ਜਾਂ ਰੈਫ਼ਰੀ ਦਾ ਫ਼ੈਸਲਾ ਅੰਤਿਮ ਹੋਵੇਗਾ ।

ਰੈਫ਼ਰੀ ਨੂੰ ਹੇਠ ਲਿਖੇ ਕੰਮ ਕਰਨ ਤੇ ਬਾਕਸਰ ਨੂੰ ਚਿਤਾਵਨੀ ਜਾਂ ਅਯੋਗ ਕਰਾਰ ਦੇਣ ਦਾ ਅਧਿਕਾਰ ਹੈ –

  • ਖੁੱਲ੍ਹੇ ਦਸਤਾਨੇ ਨਾਲ ਚੋਟ ਕਰਨਾ, ਹੱਥ ਦੇ ਅੰਦਰੂਨੀ ਭਾਗ ਜਾਂ ਬੱਟ ਨਾਲ ਚੋਟ ਕਰਨਾ, ਕਲਾਈਆਂ ਨਾਲ ਚੋਟ ਕਰਨਾ ਜਾਂ ਬੰਦ ਦਸਤਾਨੇ ਦੇ ਨਕਲ ਵਾਲੇ ਹਿੱਸੇ ਤੋਂ ਛੁੱਟ ਕਿਸੇ ਹੋਰ ਹਿੱਸੇ ਨਾਲ ਚੋਟ ਕਰਨਾ ।
  • ਕੂਹਣੀ ਨਾਲ ਮਾਰਨਾ ।
  • ਬੈਲਟ ਦੇ ਹੇਠਾਂ ਮਾਰਨਾ ।
  • ਕਿਡਨੀ ਪੰਚ (Kidney Punch) ਦੀ ਵਰਤੋਂ ਕਰਨਾ ।
  • ਪਿਵਟ ਬਲ (Piviot Blow) ਦੀ ਵਰਤੋਂ ਕਰਨਾ !
  • ਗਰਦਨ ਜਾਂ ਸਿਰ ਦੇ ਪਿੱਛੇ ਜਾਣ-ਬੁੱਝ ਕੇ ਚੋਟ ਕਰਨਾ ।
  • ਹੇਠਾਂ ਪਏ ਪ੍ਰਤੀਯੋਗੀ ਨੂੰ ਮਾਰਨਾ ।
  • ਪਕੜਨਾ ॥
  • ਸਿਰ ਜਾਂ ਸਰੀਰ ਦੇ ਭਾਰ ਲੇਟਣਾ ।
  • ਬੈਲਟ ਦੇ ਹੇਠਾਂ ਕਿਸੇ ਢੰਗ ਨਾਲ ਡੱਕਿੰਗ (Ducking) ਕਰਨਾ, ਜਿਹੜਾ ਕਿ ਵਿਰੋਧੀ ਲਈ ਖ਼ਤਰਨਾਕ ਹੋਵੇ ।
  • ਬਟਿੰਗ ਜਾਂ ਸਿਰ ਦੀ ਖ਼ਤਰਨਾਕ ਵਰਤੋਂ ।
  • ਰਵਿੰਗ (Roughing)
  • ਮੋਢੇ ਮਾਰਨਾ (Shouldering)
  • ਕੁਸ਼ਤੀ ਕਰਨਾ ।
  • ਬਿਨਾਂ ਮੁੱਕਾ ਲੱਗੇ ਜਾਣ-ਬੁੱਝ ਕੇ ਡਿੱਗਣਾ ॥
  • ਨਿਰੰਤਰ ਢੱਕ ਕੇ ਰੱਖਣਾ ।
  • ਰੱਸਿਆਂ ਦੀ ਨਜਾਇਜ਼ ਵਰਤੋਂ ਕਰਨਾ ।
  • ਕੰਨਾਂ ਉੱਤੇ ਦੋਹਰੀ ਚੋਟ ਕਰਨਾ ।

ਬੇਕ (The Break) -ਜਦੋਂ ਰੈਫਰੀ ਦੋਵੇਂ ਪ੍ਰਤੀਯੋਗੀਆਂ ਨੂੰ ਬ੍ਰੇਕ (To Break) ਦਾ ਹੁਕਮ ਦਿੰਦਾ ਹੈ ਤਾਂ ਬਾਕਸਰਾਂ ਨੂੰ ਦੁਬਾਰਾ ਬਾਕਸਿੰਗ ਸ਼ੁਰੂ ਕਰਨ ਤੋਂ ਪਹਿਲਾਂ ਇਕ ਕਦਮ ਪਿੱਛੇ ਹਟਣਾ ਜ਼ਰੂਰੀ ਹੈ । ‘ਬੇਕ’ ਦੇ ਸਮੇਂ ਇਕ ਬਾਕਸਰ ਨੂੰ ਆਪਣੇ ਵਿਰੋਧੀ ਨੂੰ ਮਾਰਨ ਦੀ ਆਗਿਆ ਨਹੀਂ ਹੁੰਦੀ ।

ਡਾਊਨ ਅਤੇ ਗਿਣਤੀ (Down and Count-ਇਕ ਬਾਕਸਰ ਨੂੰ ਡਾਉਨ ਸਮਝਿਆ ਜਾਂਦਾ ਹੈ ਜਦੋਂ ਉਸ ਦੇ ਸਰੀਰ ਦਾ ਕੋਈ ਹਿੱਸਾ ਸਿਵਾਏ ਉਸ ਦੇ ਪੈਰਾਂ ਦੇ ਫਰਸ਼ ਉੱਤੇ ਲੱਗ ਜਾਂਦਾ ਹੈ ਜਾਂ ਜਦੋਂ ਉਹ ਰੱਸਿਆਂ ਤੋਂ ਬਾਹਰ ਜਾਂ ਅੰਸ਼ਿਕ ਰੂਪ ਵਿਚ ਬਾਹਰ ਹੁੰਦਾ ਹੈ ਜਾਂ ਉਹ ਰੱਸਿਆਂ ਉੱਤੇ ਲਾਚਾਰ ਲਟਕਦਾ ਹੈ ।

ਮੁੱਕੇਬਾਜ਼ੀ (Boxing) Game Rules – PSEB 11th Class Physical Education

ਬਾਉਟ ਰੋਕਣਾ (Stopping the Bout) –

  1. ਜੇਕਰ ਰੈਫਰੀ ਦੇ ਵਿਚਾਰ ਅਨੁਸਾਰ ਇਕ ਬਾਕਸਰ ਚੋਟ ਲੱਗਣ ਕਰਕੇ ਖੇਡ ਜਾਰੀ ਨਹੀਂ ਰੱਖ ਸਕਦਾ ਜਾਂ ਉਹ ਬਾਊਟ ਨੂੰ ਬੰਦ ਕਰ ਦਿੰਦਾ ਹੈ ਤਾਂ ਉਸ ਦੇ ਵਿਰੋਧੀ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ । ਇਹ ਫ਼ੈਸਲਾ ਕਰਨ ਦਾ ਅਧਿਕਾਰ ਰੈਫ਼ਰੀ ਨੂੰ ਹੁੰਦਾ ਹੈ, ਜਿਹੜਾ ਕਿ ਡਾਕਟਰ ਦੀ ਸਲਾਹ ਲੈ ਸਕਦਾ ਹੈ ।
  2. ਰੈਫ਼ਰੀ ਨੂੰ ਬਾਉਟ ਰੋਕਣ ਦਾ ਅਧਿਕਾਰ ਹੈ, ਜੇਕਰ ਉਸ ਦੀ ਰਾਇ ਵਿਚ ਪ੍ਰਤੀਯੋਗੀ ਨੂੰ ਮਾਤ ਹੋ ਗਈ ਹੈ ਜਾਂ ਉਹ ਬਾਉਟ ਜਾਰੀ ਰੱਖਣ ਦੇ ਯੋਗ ਨਹੀਂ ਹੈ ।

ਬਾਊਟ ਦੁਬਾਰਾ ਸ਼ੁਰੂ ਕਰਨ ਵਿਚ ਅਸਫਲ ਹੋਣਾ (Failure to Resume Bout) -ਸਾਰੇ ਬਾਉਟ ‘ਚ ਜੇਕਰ ਕੋਈ ਪ੍ਰਤੀਯੋਗੀ ਸਮਾਂ ਰਹਿ ਜਾਣ ‘ਤੇ ਪਾਉਡ ਨੂੰ ਦੁਬਾਰਾ ਸ਼ੁਰੂ ਕਰਨ ਵਿਚ ਅਸਮਰਥ ਹੁੰਦਾ ਹੈ, ਉਹ ਬਾਉਟ ਹਾਰ ਜਾਵੇਗਾ ।

ਨਿਯਮਾਂ ਦੀ ਉਲੰਘਣਾ (Break of Rules)-ਬਾਕਸਰ ਜਾਂ ਉਸ ਦਾ ਸੈਕਿੰਡ ਨੂੰ ਇਨ੍ਹਾਂ ਨਿਯਮਾਂ ਦੀ ਕਿਸੇ ਵੀ ਉਲੰਘਣਾ ਤੇ ਅਯੋਗ ਕਰਾਰ ਦਿੱਤਾ ਜਾ ਸਕੇਗਾ । ਇਕ ਪ੍ਰਤੀਯੋਗੀ ਜਿਹੜਾ ਅਯੋਗ ਕਰਾਰ ਦਿੱਤਾ ਗਿਆ ਹੋਵੇ, ਉਸ ਨੂੰ ਕੋਈ ਇਨਾਮ ਨਹੀਂ ਮਿਲੇਗਾ ।

ਸ਼ੰਕਿਤ ਫ਼ਾਊਲ (Suspected Foul) -ਜੇਕਰ ਰੈਫ਼ਰੀ ਨੂੰ ਫ਼ਾਊਲ ਦਾ ਸ਼ੱਕ ਹੋ ਜਾਵੇ, ਜਿਸ ਨੂੰ ਉਸ ਨੇ ਆਪ ਸਾਫ਼ ਨਹੀਂ ਦੇਖਿਆ, ਉਹ ਜੱਜਾਂ ਦੀ ਸਲਾਹ ਵੀ ਲੈ ਸਕਦਾ ਹੈ ਅਤੇ ਇਸ ਦੇ ਅਨੁਸਾਰ ਆਪਣਾ ਫ਼ੈਸਲਾ ਦੇ ਸਕਦਾ ਹੈ ।

ਸਰਕਲ ਸਟਾਈਲ ਕਬੱਡੀ (Circle Style Kabaddi) Game Rules – PSEB 11th Class Physical Education

Punjab State Board PSEB 11th Class Physical Education Book Solutions ਸਰਕਲ ਸਟਾਈਲ ਕਬੱਡੀ (Circle Style Kabaddi) Game Rules.

ਸਰਕਲ ਸਟਾਈਲ ਕਬੱਡੀ (Circle Style Kabaddi) Game Rules – PSEB 11th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(TIPS TO REMEMBER)

  1. ਖਿਡਾਰੀਆਂ ਦੀ ਗਿਣਤੀ = ਕੁੱਲ 14 ਖਿਡਾਰੀ
  2. ਮੈਚ ਖੇਡਣ ਵਾਲੇ ਖਿਡਾਰੀ = 8 ਖਿਡਾਰੀ 6 ਬਦਲਵੇਂ
  3. ਮੈਚ ਦਾ ਸਮਾਂ = ਦੋ ਮਿਆਦਾਂ 20 ਮਿੰਟ ਹਰੇਕ
  4. ਆਰਾਮ ਦਾ ਸਮਾਂ = 5 ਮਿੰਟ
  5. ਟਾਈਮ ਆਊਟ = ਇੱਕ ਹਾਫ਼ ਵਿੱਚ 2 ਟਾਈਮ ਆਊਟ
  6. ਟਾਈਮ ਆਊਟ ਦਾ ਸਮਾਂ = 30 ਸੈਕਿੰਡ

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਕਬੱਡੀ ਅਤੇ ਸਰਕਲ ਸਟਾਈਲ ਕਬੱਡੀ ਵਿਚ ਕੀ ਅੰਤਰ ਹੈ ?
ਉੱਤਰ-
ਕਬੱਡੀ-

  1. ਕਬੱਡੀ ਦਾ ਮੈਦਾਨ ਪੁਰਸ਼ਾਂ ਲਈ 13 ਮੀ. ਲੰਬਾ ਅਤੇ 10 ਮੀਟਰ ਚੌੜਾ ਹੁੰਦਾ ਹੈ । ਇਸਤਰੀਆਂ ਲਈ 1 ਮੀ. × 8 ਮੀ. ਦਾ ਹੁੰਦਾ ਹੈ ।
  2. ਇਸ ਵਿਚ ਖਿਡਾਰੀਆਂ ਦੀ ਗਿਣਤੀ 12 ਹੁੰਦੀ ਹੈ ।
  3. ਇਸ ਵਿਚ ਲਾਬੀ ਜਾਂ ਬੋਨਸ ਲਾਈਨਾਂ ਹੁੰਦੀਆਂ ਹਨ ।

ਸਰਕਲ ਸਟਾਈਲ ਕਬੱਡੀ-

  1. ਸਰਕਲ ਸਟਾਈਲ ਕਬੱਡੀ ਵਿਚ ਮੈਦਾਨ ਦਾ ਘੇਰਾ 22 ਮੀਟਰ ਪੁਰਸ਼ਾਂ ਲਈ ਅਤੇ 16 ਮੀਟਰ ਇਸਤਰੀਆਂ ਲਈ ਹੁੰਦਾ ਹੈ ।
  2. ਇਸ ਵਿਚ ਖਿਡਾਰੀਆਂ ਦੀ ਗਿਣਤੀ 14 (8 ਖਿਡਾਰੀ + 6 ਬਦਲਵੇਂ ਹੁੰਦੀ ਹੈ ।
  3. ਇਸ ਵਿਚ ਲਾਬੀ ਜਾਂ ਬੋਨਸ ਲਾਈਨਾਂ ਨਹੀਂ ਹੁੰਦੀਆਂ ।

ਪ੍ਰਸ਼ਨ 2.
ਸਰਕਲ ਸਟਾਈਲ ਕਬੱਡੀ ਵਿਚ ਖਿਡਾਰੀਆਂ ਦੀ ਗਿਣਤੀ ਦੱਸੋ ।
ਉੱਤਰ-
ਕੁੱਲ 14 ਖਿਡਾਰੀ ।

ਪ੍ਰਸ਼ਨ 3.
ਅਰਾਮ ਦਾ ਸਮਾਂ ਦੱਸੋ ।
ਉੱਤਰ-
5 ਮਿੰਟ ।

ਸਰਕਲ ਸਟਾਈਲ ਕਬੱਡੀ (Circle Style Kabaddi) Game Rules – PSEB 11th Class Physical Education

ਪ੍ਰਸ਼ਨ 4.
ਟਾਈਮ ਆਉਟ ਦਾ ਕਿੰਨਾ ਸਮਾਂ ਹੁੰਦਾ ਹੈ ?
ਉੱਤਰ-
30 ਸੈਕਿੰਡ ।

ਪ੍ਰਸ਼ਨ 5.
ਮੈਚ ਦਾ ਸਮਾਂ ਦੱਸੋ ।
ਉੱਤਰ-
20-20 ਮਿੰਟ ਦੀਆਂ ਦੋ ਮਿਆਦਾਂ ।

ਪ੍ਰਸ਼ਨ 6.
ਲਾਲ ਕਾਰਡ ਤੋਂ ਕੀ ਭਾਵ ਹੈ ?
ਉੱਤਰ-
ਲਾਲ ਕਾਰਡ ਮਿਲਣ ਤੇ, ਖਿਡਾਰੀ ਨੂੰ ਮੈਚ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ।

ਪ੍ਰਸ਼ਨ 7.
ਚੇਤਾਵਨੀ ਕਾਰਡ ਕਿਹੜੇ-ਕਿਹੜੇ ਹੁੰਦੇ ਹਨ ?
ਉੱਤਰ-
ਚੇਤਾਵਨੀ ਕਾਰਡ-ਕਬੱਡੀ ਵਿੱਚ ਤਿੰਨ ਤਰ੍ਹਾਂ ਦੇ ਕਾਰਡ ਹੁੰਦੇ ਹਨ : –

  1. ਹਰਾ ਕਾਰਡ-ਇਹ ਇਕ ਚੇਤਾਵਨੀ ਵਾਲਾ ਕਾਰਡ ਹੁੰਦਾ ਹੈ ।
  2. ਪੀਲਾ ਕਾਰਡ-ਪੀਲੇ ਕਾਰਡ ਮਿਲਣ ਤੇ ਖਿਡਾਰੀ ਨੂੰ 2 ਮਿੰਟ ਲਈ ਮੈਚ ਵਿਚੋਂ ਬਾਹਰ ਕੱਢਿਆ ਜਾਂਦਾ ਹੈ ।
  3. ਲਾਲ ਕਾਰਡ-ਲਾਲ ਕਾਰਡ ਮਿਲਣ ਤੇ ਖਿਡਾਰੀ ਨੂੰ ਮੈਚ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ।

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਸਟਾਈਲ ਕਬੱਡੀ ਦੇ ਖੇਡ ਦਾ ਮੈਦਾਨ, ਖੇਡ ਦਾ ਸਮਾਂ, ਟੀਮਾਂ, ਅਧਿਕਾਰੀਆਂ ਦੀ ਪੁਸ਼ਾਕ ਅਤੇ ਖੇਡ ਦੇ ਨਿਯਮ ਦੱਸੋ ।
ਉੱਤਰ-
ਖੇਡ ਦਾ ਮੈਦਾਨ (Play Ground) – ਪੰਜਾਬ ਸਟਾਈਲ ਕਬੱਡੀ ਜਿਸ ਨੂੰ ਸਰਕਲ ਕਬੱਡੀ ਵੀ ਕਿਹਾ ਜਾਂਦਾ ਹੈ । ਸਰਕਲ ਸਟਾਈਲ ਕਬੱਡੀ ਦੇ ਮੈਦਾਨ ਦਾ ਘੇਰਾ 22 ਮੀਟਰ (ਲਗਪਗ 72 ਫੁੱਟ) ਪੁਰਸ਼ਾਂ ਲਈ ਅਤੇ 16 ਮੀਟਰ (ਲਗਪਗ 52 ਫੁੱਟ) ਔਰਤਾਂ ਲਈ ਹੁੰਦਾ ਹੈ । ਕੇਂਦਰ ਵਿਚ ਲਾਈ ਗਈ ਮੱਧ ਰੇਖਾ (Centre line) ਇਸ ਨੂੰ ਦੋ ਬਰਾਬਰ ਹਿੱਸਿਆਂ ਵਿਚ ਵੰਡਦੀ ਹੈ । ਮੱਧ ਰੇਖਾ ਵਿਚਕਾਰ 20 ਫੁਟ ਦਾ ਪਾਲਾ ਹੁੰਦਾ ਹੈ | ਪਾਲੇ ਜਾਂ ਦੁਵਾਰ ਦੇ ਦੋਹਾਂ ਸਿਰਿਆਂ ਤੇ ਮਿੱਟੀ ਦੇ ਦੋ ਹੁੰਦੇ ਜਾਂ ਪਾਲੇ ਬਣਾਏ ਜਾਂਦੇ ਹਨ, ਜੋ 6 ਇੰਚ ਵਿਆਸ ਦੇ ਹੁੰਦੇ ਹਨ । ਇਹ ਹੁੰਦੇ ਧਰਤੀ ਵਿਚ ਟਿਕਾ ਦਿੱਤੇ ਜਾਂਦੇ ਹਨ ਅਤੇ ਇਹ ਧਰਤੀ ਤੋਂ ਲਗਪਗ ਇਕ ਫੁੱਟ ਉੱਚੇ ਹੁੰਦੇ ਹਨ । ਮੱਧ ਰੇਖਾ ਦੇ ਦੋਵੇਂ ਪਾਸੇ 20 ਫੁੱਟ ਲੰਬੀ ਰੇਖਾ ਰਾਹੀਂ ਡੀ ਖੇਤਰ (d-Area) ਜਾਂ ਨਿਯਮ ਸੀਮਾ ਅੰਕਿਤ ਕੀਤੀ ਜਾਂਦੀ ਹੈ । ਡੀ ਖੇਤਰ ਹੁੰਦੇ ਜਾਂ ਪਾਲੇ ਦੇ ਦੋਹਾਂ ਪਾਸਿਆਂ ਵਲ 15 ਫੁੱਟ ਦੂਰ ਹੁੰਦਾ ਹੈ । ਕੁਆਟਰ ਸਰਕਲ ਰਾਹੀਂ ਇਸ ਦੀ ਛੋਹ ਮੱਧ ਰੇਖਾ ਨਾਲ ਹੁੰਦੀ ਹੈ । ਹੁੰਦੇ ਇਸ ਦੇ ਵਿਚਕਾਰ ਆ ਜਾਂਦੇ ਹਨ ।

ਗੋਲਡਨ ਰੇਡ ਨਿਯਮ-
ਜੇਕਰ 5-5 ਰੇਡ ਤੋਂ ਬਾਅਦ ਮੈਚ ਟਾਈ ਰਹਿੰਦਾ ਹੈ ਤਾਂ ਟੀਮਾਂ ਵਿਚਕਾਰ ਟਾਸ ਕਰਵਾਈ ਜਾਂਦੀ ਹੈ । ਟਾਸ ਜੇਤੂ ਟੀਮ ਨੂੰ ਗੋਲਡਨ ਰੇਡ ਦਾ ਮੌਕਾ ਦਿੱਤਾ ਜਾਂਦਾ ਹੈ ।

  1. ਜੇਕਰ ਗੋਲਡਨ ਰੇਡ ‘ਤੇ ਵੀ ਮੈਚ ਡਰਾਅ ਰਹਿੰਦਾ ਹੈ ਤਾਂ ਵਿਰੋਧੀ ਟੀਮ ਨੂੰ ਗੋਲਡਨ ਰੇਡ ਦਾ ਮੌਕਾ ਦਿੱਤਾ ਜਾਂਦਾ ਹੈ ।
  2. ਗੋਲਡਨ ਰੇਡ ਵਿੱਚ ਜਿਹੜੀ ਟੀਮ ਪਹਿਲਾਂ ਵੱਧ ਅੰਕ ਪ੍ਰਾਪਤ ਕਰ ਲੈਂਦੀ ਹੈ ਉਸਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ ।

ਚੇਤਾਵਨੀ ਕਾਰਡ-
ਕਬੱਡੀ ਵਿੱਚ ਤਿੰਨ ਤਰ੍ਹਾਂ ਦੇ ਚੇਤਾਵਨੀ ਕਾਰਡ ਹੁੰਦੇ ਹਨ-

  1. ਹਰਾ ਕਾਰਡ – ਇਹ ਇੱਕ ਚੇਤਾਵਨੀ ਵਾਲਾ ਕਾਰਡ ਹੁੰਦਾ ਹੈ । ਜੇਕਰ ਇੱਕ ਖਿਡਾਰੀ ਨੂੰ ਦੂਜੀ ਵਾਰ ਹਰਾ ਕਾਰਡ ਮਿਲਦਾ ਹੁੰਦਾ ਹੈ ਤਾਂ ਉਹ ਪੀਲੇ ਕਾਰਡ ਵਿੱਚ ਬਦਲ ਜਾਂਦਾ ਹੈ ।
  2. ਪੀਲਾ ਕਾਰਡ – ਪੀਲੇ ਕਾਰਡ ਹੋਣ ‘ਤੇ 2 ਮਿੰਟ ਲਈ ਖਿਡਾਰੀ ਨੂੰ ਮੈਚ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ । ਜੇਕਰ ਇੱਕ ਮੈਚ ਵਿੱਚ ਇੱਕ ਖਿਡਾਰੀ ਨੂੰ ਦੋ ਵਾਰ ਪੀਲਾ ਕਾਰਡ ਮਿਲ ਜਾਂਦਾ ਹੈ ਤਾਂ ਇਹ ਲਾਲ ਕਾਰਡ ਵਿੱਚ ਬਦਲ ਜਾਂਦਾ ਹੈ ।
  3. ਲਾਲ ਕਾਰਡ-ਲਾਲ ਕਾਰਡ ਹੋਣ ‘ਤੇ ਖਿਡਾਰੀ ਨੂੰ ਮੈਚ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ । ਜੇਕਰ ਇੱਕ ਖਿਡਾਰੀ ਦਾ ਦੋ ਵਾਰ ਲਾਲ ਕਾਰਡ ਹੋ ਜਾਂਦਾ ਹੈ ਤਾਂ ਖਿਡਾਰੀ ਨੂੰ ਪੂਰੇ ਟੂਰਨਾਮੈਂਟ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ । ਖਿਡਾਰੀ ਕੋਈ ਵੀ ਮੈਚ ਨਹੀਂ ਖੇਡ ਸਕਦਾ ।

ਸਰਕਲ ਸਟਾਈਲ ਕਬੱਡੀ (Circle Style Kabaddi) Game Rules – PSEB 11th Class Physical Education 1
ਖੇਡ ਦਾ ਸਮਾਂ (Duration of Play) – ਖੇਡ 20-5-20 ਮਿੰਟ ਦੀਆਂ ਦੋ ਮਿਆਦਾਂ ਵਿਚ ਹੁੰਦੀ ਹੈ ਅਤੇ ਦੌਹਾਂ ਮਿਆਦਾਂ ਵਿਚਾਲੇ ਪੰਜ ਮਿੰਟ ਦਾ ਆਰਾਮ ਹੁੰਦਾ ਹੈ ।

ਟੀਮਾਂ (Teams) – ਖੇਡ ਦੋ ਟੀਮਾਂ ਵਿਚਾਲੇ ਹੁੰਦੀ ਹੈ । ਹਰੇਕ ਟੀਮ ਵਿਚ ਖਿਡਾਰੀਆਂ ਦੀ ਗਿਣਤੀ 8 ਹੁੰਦੀ ਹੈ ਅਤੇ ਛੇ ਖਿਡਾਰੀ ਬਦਲਵੇਂ (Substitutes) ਹੁੰਦੇ ਹਨ । ਜਦ ਖੇਡ ਦੇ ਦੌਰਾਨ ਕੋਈ ਖਿਡਾਰੀ ਅਯੋਗ ਹੋ ਜਾਵੇ, ਤਾਂ ਇਸ ਨੂੰ ਬਦਲਵੇਂ ਖਿਡਾਰੀ ਨਾਲ ਬਦਲ ਲਿਆ ਜਾਂਦਾ ਹੈ । ਕਿਸੇ ਵੀ ਟੀਮ ਵਿਚ ਖੇਡ ਦੀ ਸਮਾਪਤੀ ਤਕ 8 ਖਿਡਾਰੀ ਜ਼ਰੂਰ ਖੇਡਣੇ ਚਾਹੀਦੇ ਹਨ । ਜੇਕਰ ਕਿਸੇ ਕਾਰਨ ਖਿਡਾਰੀ ਦਾ ਘੱਟ ਖੇਡਣ ਤਾਂ ਵਿਰੋਧੀ ਟੀਮ ਉਨੇ ਹੀ ਨੰਬਰ ਦੇ ਦਿੱਤੇ ਜਾਂਦੇ ਹਨ ।

ਖਿਡਾਰੀਆਂ ਦੀ ਪੁਸ਼ਾਕ (Dress) – ਖਿਡਾਰੀ ਜਾਂਘੀਆ ਪਾਉਣਗੇ । ਉਹ ਸਿਰਫ਼ ਪਤਲੇ ਰਬੜ ਦੇ ਸੋਲ ਵਾਲਾ ਟੈਨਿਸ-ਸ਼ੂ ਪਾ ਸਕਦੇ ਹਨ ਜਾਂ ਨੰਗੇ ਪੈਰੀਂ ਖੇਡ ਸਕਦੇ ਹਨ । ਖਿਡਾਰੀ ਅੰਗੁਠੀ ਪਾ ਕੇ ਨਹੀਂ ਖੇਡ ਸਕਦਾ ।

ਅਧਿਕਾਰੀ (Officials) – ਇਸ ਖੇਡ ਵਿਚ ਹੇਠ ਲਿਖੇ ਅਧਿਕਾਰੀ ਹੁੰਦੇ ਹਨ-

  1. ਰੈਫ਼ਰੀ ਇਕ
  2. ਅੰਪਾਇਰ ਇਕ
  3. ਸਕੋਰਰ ਦੋ
  4. ਟਾਈਮ ਕੀਪਰ ਇਕ ।

ਸਰਕਲ ਸਟਾਈਲ ਕਬੱਡੀ (Circle Style Kabaddi) Game Rules – PSEB 11th Class Physical Education

ਖੇਡ ਦੇ ਸਾਧਾਰਨ ਨਿਯਮ
(General Rules of Game)

  1. ਖਿਡਾਰੀ ਆਪਣੀ ਵਾਰੀ ਵੇਲੇ ਉੱਚੀ ਆਵਾਜ਼ ਵਿਚ ਕਬੱਡੀ ਸ਼ਬਦ ਦਾ ਉਚਾਰਨ ਕਰਦੇ-ਕਰਦੇ ਵਿਰੋਧੀ ਦੇ ਕੋਰਟ ਵਿਚ ਜਾਣਗੇ । ਇਹ ਉਚਾਰਨ ਉਹ ਦਮ ਤੋਂ ਲੈ ਕੇ ਮੁੜਦੇ ਸਮੇਂ ਤਕ ਲਗਾਤਾਰ ਕਰਦੇ ਰਹਿਣਗੇ ।
  2. ਹਮਲਾਵਰ ਘੱਟ ਤੋਂ ਘੱਟ ਵਿਰੋਧੀ ਦੇ ਕੋਰਟ ਦੀ ‘ਨੀਯਤ ਸੀਮਾ ਨੂੰ ਜ਼ਰੂਰ ਛੂਹੇਗਾ । ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਅੰਪਾਇਰ ਉਸ ਨੂੰ ਫਿਰ ਆਕਰਮਣ ਲਈ ਭੇਜ ਸਕਦਾ ਹੈ । ਜੇਕਰ ਦੂਜੀ ਵਾਰੀ ਵੀ ਨਿਯਤ ਸੀਮਾ ਨੂੰ ਨਹੀਂ ਛੁਹਦਾ ਤਾਂ ਵਿਰੋਧੀ ਟੀਮ ਨੂੰ ਇਕ ਨੰਬਰ ਦੇ ਦਿੱਤਾ ਜਾਂਦਾ ਹੈ ।
  3. ਕੋਈ ਵੀ ਖਿਡਾਰੀ ਲਗਾਤਾਰ ਦੋ ਵਾਰੀ ਆਕਰਮਣ ਨਹੀਂ ਕਰ ਸਕਦਾ ਹਰੇਕ ਖਿਡਾਰੀ ਨੂੰ ਹਰੇਕ ਅਰਧ ਵਿਚ ਘੱਟ ਤੋਂ ਘੱਟ ਇਕ ਵਾਰੀ ਜ਼ਰੂਰ ਆਕਰਮਣ ਕਰਨਾ ਪੈਂਦਾ ਹੈ ।
  4. ਜੇਕਰ ਕੋਈ ਖਿਡਾਰੀ ਵਿਰੋਧੀ ਖਿਡਾਰੀ ਨੂੰ ਛੂਹ ਕੇ ਮੁੜ ਰਿਹਾ ਹੋਵੇ ਤਾਂ ਉਸ ਦਾ ਪਿੱਛਾ ਉੱਨੀ ਦੇਰ ਤਕ ਨਹੀਂ ਕੀਤਾ ਜਾ ਸਕਦਾ, ਜਦ ਤਕ ਕਿ ਉਹ ਆਪਣੇ ਪੱਖ ਦੀ ਜ਼ਰੁਰੀ ਰੇਖਾ ਨੂੰ ਪਾਰ ਨਹੀਂ ਕਰ ਲੈਂਦੇ ।
  5. ਹਰੇਕ ਹਮਲਾਵਰ ਵਿਰੋਧੀ ਟੀਮ ਦੇ ਕਿਸੇ ਖਿਡਾਰੀ ਨੂੰ ਛੂਹ ਲੈਂਦਾ ਹੈ ਅਤੇ ਫਿਰ ਉਹ ਆਪਣੇ ਕੋਰਟ ਵਿਚ ਵਾਪਸ ਆ ਜਾਂਦਾ ਹੈ ਤਾਂ ਉਸ ਨੂੰ ਇਕ ਨੰਬਰ ਮਿਲ ਜਾਂਦਾ ਹੈ ।
  6. ਜੇਕਰ ਰੱਖਿਅਕ ਟੀਮ ਦਾ ਕੋਈ ਖਿਡਾਰੀ ਰੁਕਾਵਟ ਪੈਦਾ ਕਰਦਾ ਹੈ ਤਾਂ ਹਲਟਾਵਰ ਟੀਮ ਨੂੰ ਉਸੇ ਵੇਲੇ ਨੰਬਰ ਮਿਲ ਜਾਂਦਾ ਹੈ ।
  7. ਹਮਲਾਵਰ ਅਤੇ ਵਿਰੋਧੀ ਖਿਡਾਰੀ ਦੇ ਵਿਚਾਲੇ ਲੂੰਹਦੇ ਅਤੇ ਫੜਦੇ ਸਮੇਂ ਬਾਕੀ ਸਾਰੇ ਖਿਡਾਰੀ ਨੰਬਰ ਦਾ ਫੈਸਲਾ ਹੋ ਜਾਣ ਤਕ ਅਸਥਾਈ ਰੂਪ ਵਿਚ ਆਊਟ ਮੰਨੇ ਜਾਂਦੇ ਹਨ ।
  8. ਜੇਕਰ ਹਮਲਾਵਰ ਖਿਡਾਰੀ ਸੀਮਾ ਰੇਖਾ ਤੋਂ ਬਾਹਰ ਚਲਾ ਜਾਵੇ ਤਾਂ ਵਿਰੋਧੀ ਟੀਮ ਨੂੰ ਨੰਬਰ ਪ੍ਰਾਪਤ ਹੋਵੇਗਾ । ਦੋਵੇਂ ਖਿਡਾਰੀ ਬਾਹਰ ਨਿਕਲ ਜਾਣ ਦੀ ਹਾਲਤ ਵਿਚ ਕੋਈ ਨੰਬਰ ਪ੍ਰਾਪਤ ਨਹੀਂ ਹੁੰਦਾ, ਸਗੋਂ ਉਸ ਨੰਬਰ ਨੂੰ ਕੌਮਨ ਸਮਝਿਆ ਜਾਂਦਾ ਹੈ ।
  9. ਅਜਿਹਾ ਸਪਰਸ਼ ਜਾਂ ਹਮਲਾ ਮਨ੍ਹਾਂ ਹੈ, ਜਿਸ ਵਿਚ ਕਿ ਖਿਡਾਰੀ ਦੇ ਜੀਵਨ ਨੂੰ ਖ਼ਤਰਾ ਹੋਵੇ ।
  10. ਸਰੀਰ ਤੇ ਤੇਲ ਦੀ ਵਰਤੋਂ ਕਰਨਾ ਜਾਂ ਹੱਥਾਂ ਤੇ ਪੈਰਾਂ ਦੇ ਨਹੁੰ ਵਧਾਉਣੇ ਅਯੋਗ ਹਨ ।
  11. ਬਾਹਰੋਂ ਕਿਸੇ ਤਰ੍ਹਾਂ ਦੀ ਕੋਚਿੰਗ ਨਹੀਂ ਹੋਣੀ ਚਾਹੀਦੀ ।
  12. ਜੇਕਰ ਹਮਲਾਵਰ ਖਿਡਾਰੀ ਵਿਰੋਧੀ ਖਿਡਾਰੀ ਨੂੰ ਛੂਹ ਲੈਂਦਾ ਹੈ, ਤਾਂ ਵਿਰੋਧੀ ਖਿਡਾਰੀ ਆਕਰਮਕ ਨੂੰ ਛੂਹ ਲੈਂਦਾ ਹੈ ਤਾਂ ਦਮ ਤਕ ਉਹ ਦੋਵੇਂ ਹੀ ਇਕ ਦੂਜੇ ਨੂੰ ਪਕੜਦੇ ਹਨ । ਕੋਈ ਦੂਜਾ ਖਿਡਾਰੀ ਆਕਰਮਕ ਖਿਡਾਰੀ ਨੂੰ ਫੜ ਨਹੀਂ ਸਕਦਾ ।
  13. ਕੋਈ ਵੀ ਖਿਡਾਰੀ ਕਿਸੇ ਦੇ ਵਾਲ ਕੇਸ ਨਹੀਂ ਫੜ ਸਕਦਾ ।
  14. ਵਿਰੋਧੀ ਖਿਡਾਰੀ ਹਮਲਾਵਰ ਖਿਡਾਰੀ ਦੇ ਮੁੰਹ ਤੇ ਹੱਥ ਰੱਖ ਕੇ ਜਾਂ ਕਿਸੇ ਹੋਰ ਢੰਗ ਨਾਲ ਉਸ ਨੂੰ ਕੱਬਡੀ ਬੋਲਣ ਤੋਂ ਨਹੀਂ ਰੋਕ ਸਕਦਾ |
  15. ਖੇਡ ਦੇ ਸਮੇਂ ਬੁਰੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ।
  16. ਜਦ ਤਕ ਖੇਡ ਹੋ ਰਹੀ ਹੋਵੇ ਕੋਈ ਵੀ ਖਿਡਾਰੀ ਪਾਣੀ ਪੀਣ ਲਈ ਬਾਹਰ ਨਹੀਂ ਜਾ ਸਕਦਾ ।
  17. ਖਿਡਾਰੀ ਆਪਣੇ ਹੱਥਾਂ ਨੂੰ ਮਿੱਟੀ ਲਗਾ ਸਕਦੇ ਹਨ ।
  18. ਅੰਪਾਇਰ ਹਰ ਉਸ ਖਿਡਾਰੀ ਨੂੰ ਦਮ ਲਈ ਕਹਿ ਸਕਦਾ ਹੈ, ਜਿਹੜਾ ਵਾਰੀ ਲਈ ਨਾ ਗਿਆ ਹੋਵੇ ।
  19. ਹਮਲਾਵਰ ਖਿਡਾਰੀ ਨੂੰ ਬਿਨਾਂ ਫੜੇ (ਪਕੜੇ) ਕੈਂਚੀ ਨਹੀਂ ਮਾਰੀ ਜਾ ਸਕਦੀ ।
  20. ਕੋਈ ਵੀ ਖਿਡਾਰੀ ਕਿਸੇ ਨੂੰ ਚਪੇੜ ਨਹੀਂ ਮਾਰ ਸਕਦਾ ਹੈ ।

ਕਬੱਡੀ (Kabaddi) Game Rules – PSEB 11th Class Physical Education

Punjab State Board PSEB 11th Class Physical Education Book Solutions ਕਬੱਡੀ (Kabaddi) Game Rules.

ਕਬੱਡੀ (Kabaddi) Game Rules – PSEB 11th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(TIPS TO REMEMBER)

  1. ਪੁਰਸ਼ਾਂ ਲਈ ਗਰਾਉਂਡ ਦੀ ਲੰਬਾਈ = 13 ਮੀਟਰ
  2. ਪੁਰਸ਼ਾਂ ਲਈ ਗਰਾਉਂਡ ਦੀ ਚੌੜਾਈ = 10 ਮੀਟਰ
  3. ਔਰਤਾਂ ਲਈ ਗਰਾਉਂਡ ਦੀ ਲੰਬਾਈ = 12 ਮੀਟਰ
  4. ਔਰਤਾਂ ਲਈ ਗਰਾਉਂਡ ਦੀ ਚੌੜਾਈ = 8 ਮੀਟਰ
  5. ਜੂਨੀਅਰ ਲੜਕੇ ਅਤੇ ਲੜਕੀਆਂ ਲਈ = 11 ਮੀਟਰ × 8 ਮੀਟਰ
  6. ਟੀਮ ਦੇ ਕੁੱਲ ਖਿਡਾਰੀ = 12
  7. ਮਰਦਾਂ ਲਈ ਮੈਚ ਦਾ ਸਮਾਂ = 20-5-20
  8. ਔਰਤਾਂ ਲਈ ਮੈਚ ਦਾ ਸਮਾਂ = 15-5-15
  9. ਮੈਚ ਦੇ ਅਧਿਕਾਰੀ = 1 ਰੈਫ਼ਰੀ, 2 ਅੰਪਾਇਰ, 1 ਸਕੋਰਰ, 1 ਟਾਈਮ ਕੀਪਰ, 2 ਲਾਈਨ ਮੈਨ
  10. ਲੋਨੇ ਦੇ ਅੰਕ = 2
  11. ਲਾਈਨਾਂ ਦੀ ਚੌੜਾਈ = 5 ਸੈਂ.ਮੀ.
  12. ਬਲਾਕ ਦਾ ਆਕਾਰ ਪੁਰਸ਼ਾਂ ਲਈ = 1 ਮੀਟਰ × 8 ਮੀਟਰ
  13. ਔਰਤਾਂ ਲਈ ਬਲਾਕ ਦਾ ਆਕਾਰ =1 ਮੀਟਰ × 6 ਮੀਟਰ
  14. ਬਾਕ ਲਾਈਨ ਦੀ ਮੱਧ ਲਾਈਨ ਤੋਂ ਦੂਰੀ (ਪੁਰਸ਼ਾਂ ਲਈ) 3.75 ਮੀਟਰ
  15. ਬਾਕ ਲਾਈਨ ਦੀ ਮੱਧ ਲਾਈਨ ਤੋਂ ਦੂਰੀ (ਇਸਤਰੀਆਂ ਲਈ) = 3 ਮੀਟਰ
  16. ਬੋਨਸ ਦਾ ਨੰਬਰ ਘੱਟੋ-ਘੱਟ 6 ਖਿਡਾਰੀਆਂ ਹੋਣ ‘ਤੇ
  17. ਅੱਧਾ ਸਮਾਂ ਕਿੰਨੇ ਮਿੰਟ ਦਾ ਹੁੰਦਾ ਹੈ ? = 5 ਮਿੰਟ

ਕਬੱਡੀ (Kabaddi) Game Rules – PSEB 11th Class Physical Education

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਕਬੱਡੀ ਦੇ ਮੈਦਾਨ ਦੀ ਲੰਬਾਈ ਅਤੇ ਚੌੜਾਈ ਦੱਸੋ ।
ਉੱਤਰ-
ਲੰਬਾਈ = 13 ਮੀਟਰ, ਚੌੜਾਈ = 10 ਮੀਟਰ ।

ਪ੍ਰਸ਼ਨ 2.
ਪੁਰਸ਼ਾਂ ਲਈ ਖੇਡ ਦਾ ਕਿੰਨਾ ਸਮਾਂ ਹੁੰਦਾ ਹੈ ?
ਉੱਤਰ-
20-5-20 ਮਿੰਟ ।

ਪ੍ਰਸ਼ਨ 3.
ਅੱਧਾ ਸਮਾਂ ਕਿੰਨੇ ਮਿੰਟ ਦਾ ਹੁੰਦਾ ਹੈ ?
ਉੱਤਰ-
ਪੰਜ ਮਿੰਟ ਦਾ ।

ਪ੍ਰਸ਼ਨ 4.
ਪੁਰਸ਼ਾਂ ਲਈ ਬਾਕ ਲਾਈਨ ਦੀ ਮੱਧ ਲਾਈਨ ਤੋਂ ਦੂਰੀ ਦੱਸੋ ।
ਉੱਤਰ-
3.75 ਮੀਟਰ ।

ਪ੍ਰਸ਼ਨ 5.
ਕਬੱਡੀ ਦੇ ਇਤਿਹਾਸ ਬਾਰੇ ਦੱਸੋ ?
ਉੱਤਰ-
ਕਬੱਡੀ ਖੇਡ ਦਾ ਜਨਮ ਸਾਡੇ ਭਾਰਤ ਵਿਚ ਹੋਇਆ ਸੀ । ਇਸ ਲਈ ਇਸਨੂੰ ਭਾਰਤ ਦੀ ਮੁਲ ਖੇਡ ਕਿਹਾ ਜਾਂਦਾ ਹੈ । ਕਬੱਡੀ ਖੇਡ ਦੀਆਂ ਜੜ੍ਹਾਂ ਭਾਰਤਵਾਸੀ ਜ਼ਮੀਨ ਵਿਚ ਲੱਗੀਆਂ ਤੇ ਵਧੀਆਂ-ਫੁਲੀਆਂ ਹਨ । ਇਹ ਖੇਡ ਭਾਰਤ ਦੇ ਹਰ ਸ਼ਹਿਰ ਵਿਚ ਖੇਡੀ ਜਾਂਦੀ ਹੈ । ਅਲੱਗ-ਅਲੱਗ ਰਾਜਾਂ ਵਿਚ ਇਸ ਖੇਡ ਨੂੰ ਭਿੰਨ-ਭਿੰਨ ਨਾਮ ਨਾਲ ਜਾਣਿਆ ਜਾਂਦਾ ਹੈ । ਕਈ ਰਾਜਾਂ ਵਿਚ ਹੂ-ਤੂ-ਹੂ, ਕੌਡੀ ਤੇ ਸਾਦੂਕੁੜਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਕਬੱਡੀ ਦੀ ਖੇਡ ਭਾਰਤ ਦੇ ਪਿੰਡਾਂ ਵਿਚ ਬਹੁਤ ਪ੍ਰਸਿੱਧ ਹੈ ਕਿਉਂਕਿ ਇਸ ਖੇਡ ਦੇ ਨਿਯਮ ਬਹੁਤ ਸਾਧਾਰਣ ਹਨ ਅਤੇ ਇਸ ਖੇਡ ਲਈ ਕਿਸੇ ਵਿਸ਼ੇਸ਼ ਸਮਾਨ ਦੀ ਵੀ ਜ਼ਰੂਰਤ ਨਹੀਂ ਪੈਂਦੀ । ਕਬੱਡੀ ਦੀ ਨਵੀਂ ਕਿਸਮ ਸੰਨ 1920 ਵਿਚ ਦੱਖਣ ਜ਼ਿਮਖਾਨਾ ਵਿਚ ਕਬੱਡੀ ਦੇ ਨਵੇਂ ਨਿਯਮ 1923 ਵਿਚ ਬਣਾਏ ਗਏ । ਸੰਨ 1935 ਵਿਚ ਸਰਬ ਮਹਾਂਰਾਸ਼ਟਰ ਸਰੀਰਕ ਪਰਿਸ਼ਦ ਵਿਚ ਕਬੱਡੀ ਦੇ ਨਿਯਮਾਂ ਨੂੰ ਸੰਸ਼ੋਧਿਤ ਕੀਤਾ ।

ਸੰਨ 1936 ਵਿਚ ਬਰਲਿਨ ਉਲੰਪਿਕ ਖੇਡਾਂ ਵਿਚ ਇਸ ਦਾ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ । ਸੰਨ 1982 ਵਿਚ ਇਸ ਖੇਡ ਦਾ ਪ੍ਰਦਰਸ਼ਨੀ ਮੈਚ ਜੋ ਏਸ਼ੀਅਨ ਗੇਮਾਂ ਨਵੀਂ ਦਿੱਲੀ ਵਿਚ ਹੋਈਆਂ । ਸੰਨ 1951 ਵਿਚ ਰਾਸ਼ਟਰੀ ਕਬੱਡੀ ਦਾ ਗਠਨ ਕੀਤਾ ਗਿਆ ਅਤੇ ਸੰਨ 1990 ਵਿਚ ਏਸ਼ੀਅਨ ਖੇਡਾਂ ਵਿਚ ਕਬੱਡੀ ਖੇਡ ਨੂੰ ਆਪਣਾ ਸਥਾਨ ਮਿਲਿਆ ਜਦੋਂ ਕਿ ਹੁਣ ਤੱਕ ਉਲੰਪਿਕ ਵਿਚ ਇਹ ਆਪਣਾ ਸਥਾਨ ਪ੍ਰਾਪਤ ਨਹੀਂ ਕਰ ਸਕਿਆ | ਕਬੱਡੀ ਖੇਡ ਪਾਕਿਸਤਾਨ, ਸ੍ਰੀਲੰਕਾ, ਬਰਮਾ, ਮਲੇਸ਼ੀਆ, ਕੋਰੀਆ ਅਤੇ ਸਿੰਗਾਪੁਰ ਵਿਚ ਖੇਡੀ ਜਾਂਦੀ ਹੈ | ਸਾਡੇ ਦੇਸ਼ ਵਿਚ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਦੇ ਨਿਯਮਾਂ ਨੂੰ ਦੇਖਦੀ ਹੈ ਅਤੇ ਉਸਦੇ ਜ਼ਰੂਰੀ ਸਾਰੇ ਕਾਰਜ ਕਰਦੀ ਹੈ ।

ਕਬੱਡੀ (Kabaddi) Game Rules – PSEB 11th Class Physical Education

ਪ੍ਰਸ਼ਨ 6.
ਗੈਲਰੀ ਕੀ ਹੁੰਦੀ ਹੈ ?
ਉੱਤਰ-ਸਿਟਿੰਗ ਬਾਕਸ ਨੂੰ ਗੈਲਰੀ ਆਖਦੇ ਹਨ ।

ਪ੍ਰਸ਼ਨ 7.
ਬਾਕ ਲਾਈਨ ਕੀ ਹੁੰਦੀ ਹੈ ?
ਉੱਤਰ-
ਬਾਕ ਲਾਈਨ ਆਖਰੀ ਅਤੇ ਮੱਧ ਲਾਈਨ ਦੇ ਵਿਚਕਾਰ ਲਾਈ ਜਾਂਦੀ ਹੈ । ਰੇਡਰ ਨੂੰ ਇਹ ਲਾਈਨ ਪਾਰ ਕਰਨੀ ਜ਼ਰੂਰੀ ਹੁੰਦੀ ਹੈ । ਜੇਕਰ ਰੇਡਰ ਵਿਰੋਧੀ ਟੀਮ ਦੇ ਖਿਡਾਰੀ ਨੂੰ ਨਾ ਹੀ ਛੁਹਦਾ ਹੈ ਤੇ ਨਾ ਹੀ ਇਸ ਲਾਈਨ ਨੂੰ ਪਾਰ ਹੀ ਕਰਦਾ ਹੈ ਤਾਂ ਉਹ ਆਉਟ ਹੋ ਜਾਂਦਾ ਹੈ । ਵਿਰੋਧੀ ਟੀਮ ਨੂੰ ਇਸਦਾ ਇਕ ਅੰਕ ਮਿਲ ਜਾਂਦਾ ਹੈ । ਪੁਰਸ਼ਾਂ ਲਈ ਮੱਧ ਲਾਈਨ ਤੋਂ ਦੂਰੀ 3.75 ਮੀ. ਅਤੇ ਇਸਤਰੀਆਂ ਲਈ 3 ਮੀ. ਹੁੰਦੀ ਹੈ ।

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਕਬੱਡੀ ਦੇ ਨਵੇਂ ਸਾਧਾਰਨ ਨਿਯਮ ਲਿਖੋ ।
ਉੱਤਰ-
ਕਬੱਡੀ ਦੇ ਨਵੇਂ ਸਾਧਾਰਨ ਨਿਯਮ
(New General Rules of Kabaddi)

  1. ਹਰੇਕ ਟੀਮ ਵਿਚ 12 ਖਿਡਾਰੀ ਹੁੰਦੇ ਹਨ, ਪਰ ਇਕ ਵੇਲੇ ਸੱਤ ਖਿਡਾਰੀ ਹੀ ਮੈਦਾਨ ਵਿਚ ਆਉਣਗੇ ਅਤੇ 5 ਖਿਡਾਰੀ ਬਦਲਵੇਂ (Substitutes) ਹੁੰਦੇ ਹਨ ।
  2. ਟਾਸ ਜਿੱਤਣ ਵਾਲੀ ਟੀਮ ਆਪਣੀ ਪਸੰਦ ਦਾ ਖੇਤਰ ਜਾਂ ਦਮ ਚੁਣਦੀ ਹੈ ਤੇ ਹਮਲਾ ਕਰਨ ਦਾ ਮੌਕਾ ਪ੍ਰਾਪਤ ਕਰਦੀ ਹੈ ।
  3. ਖੇਡ ਦਾ ਸਮਾਂ 20-5-20 ਮਿੰਟਾਂ ਦਾ ਹੁੰਦਾ ਹੈ ਅਤੇ ਔਰਤਾਂ ਤੇ ਜੂਨੀਅਰ ਲਈ 15-5-15 ਮਿੰਟਾਂ ਦਾ ਹੁੰਦਾ ਹੈ, ਜਿਸ ਵਿਚ 5 ਮਿੰਟ ਦਾ ਸਮਾਂ ਆਰਾਮ ਦਾ ਹੁੰਦਾ ਹੈ ।
  4. ਜੇਕਰ ਕੋਈ ਖਿਡਾਰੀ ਖੇਡ ਦੇ ਦੌਰਾਨ ਮੈਦਾਨ ਵਿਚੋਂ ਬਾਹਰ ਜਾਂਦਾ ਹੈ ਤਾਂ ਉਹ ਆਉਟ ਹੋ ਜਾਵੇਗਾ ।
  5. ਜੇਕਰ ਕਿਸੇ ਖਿਡਾਰੀ ਦੇ ਸਰੀਰ ਦਾ ਕੋਈ ਅੰਗ ਸੀਮਾ ਦੇ ਬਾਹਰਲੇ ਹਿੱਸੇ ਨੂੰ ਛੂਹ ਜਾਵੇ, ਤਾਂ ਉਹ ਆਊਟ ਮੰਨਿਆ ਜਾਵੇਗਾ ।
  6. ਜੇਕਰ ਕਿਸੇ ਕਾਰਨ ਮੈਚ ਪੂਰਾ ਨਹੀਂ ਖੇਡਿਆ ਜਾਂਦਾ, ਤਾਂ ਮੈਚ ਦੁਬਾਰਾ ਖੇਡਿਆ ਜਾਵੇਗਾ ।
  7. ਖਿਡਾਰੀ ਆਪਣੇ ਸਰੀਰ ‘ਤੇ ਤੇਲ ਜਾਂ ਕੋਈ ਚਿਕਨੀ ਚੀਜ਼ ਨਹੀਂ ਮਲ ਸਕਦਾ ।
  8. ਖੇਡ ਦੇ ਦਰਮਿਆਨ ਕੋਈ ਖਿਡਾਰੀ ਦੁਸਰੇ ਖਿਡਾਰੀ ਨੂੰ ਕੈਂਚੀ (Scissors) ਨਹੀਂ ਮਾਰ ਸਕਦਾ ।
  9. ਖਿਡਾਰੀ ਦੇ ਸੱਟ ਲੱਗਣ ਦੀ ਹਾਲਤ ਵਿਚ ਦੁਸਰਾ ਖਿਡਾਰੀ ਉਸ ਦੀ ਥਾਂ ‘ਤੇ ਆ ਸਕਦਾ ਹੈ ।
  10. ਗਰਾਉਂਡ ਤੋਂ ਬਾਹਰ ਖੜੇ ਹੋ ਕੇ ਖਿਡਾਰੀ ਨੂੰ ਪਾਣੀ ਦਿੱਤਾ ਜਾ ਸਕਦਾ ਹੈ । ਗਰਾਉਂਡ ਦੇ ਅੰਦਰ ਆ ਕੇ ਦੇਣਾ ਫਾਉਲ ਹੈ ।
  11. ਕੈਪਟਨ ਰੈਫਰੀ ਦੀ ਸਲਾਹ ਨਾਲ ਟਾਈਮ ਆਊਟ ਲੈ ਸਕਦਾ ਹੈ ਪਰ ਟਾਈਮ ਆਊਟ ਦਾ ਸਮਾਂ ਦੋ ਮਿੰਟ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ।
  12. ਇਕ ਟੀਮ ਤਿੰਨ ਖਿਡਾਰੀ ਬਦਲ ਸਕਦੀ ਹੈ ।
  13. ਜੇਕਰ ਕੋਈ ਟੀਮ ਦੂਸਰੀ ਟੀਮ ਤੋਂ ਲੋਨਾ ਲੈ ਜਾਂਦੀ ਹੈ ਤਾਂ ਉਸ ਟੀਮ ਨੂੰ ਦੋ ਨੰਬਰ ਹੋਰ ਦਿੱਤੇ ਜਾਂਦੇ ਹਨ ।
  14. ਬਦਲੇ ਹੋਏ ਖਿਡਾਰੀਆਂ ਨੂੰ ਦੁਬਾਰਾ ਨਹੀਂ ਬਦਲਿਆ ਜਾ ਸਕਦਾ ।

ਪ੍ਰਸ਼ਨ 2.
ਕਬੱਡੀ ਦੇ ਖੇਡ ਦਾ ਮੈਦਾਨ, ਖੇਡ ਅਧਿਕਾਰੀ ਅਤੇ ਖੇਡ ਦੇ ਮੁੱਖ ਨਿਯਮਾਂ ਦਾ ਵਰਣਨ ਕਰੋ ।
ਉੱਤਰ-
ਕਬੱਡੀ ਦੇ ਖੇਡ ਦਾ ਮੈਦਾਨ, ਖੇਡ ਅਧਿਕਾਰੀ ਅਤੇ ਖੇਡ ਦੇ ਨਿਯਮ-

ਖੇਡ ਦਾ ਮੈਦਾਨ (May Gound) – ਖੇਡ ਦਾ ਮੈਦਾਨ ਆਇਤਾਕਾਰ, ਸਮਤਲ ਅਤੇ ਨਰਮ ਹੋਵੇਗਾ । ਇਹ ਮਿੱਟੀ, ਖਾਦ ਜਾਂ ਬਰਾਦੇ ਦਾ ਹੋਣਾ ਚਾਹੀਦਾ ਹੈ । ਪੁਰਸ਼ਾਂ ਲਈ ਇਸ ਦੀ ਲੰਬਾਈ 13 ਮੀਟਰ ਅਤੇ ਚੌੜਾਈ 10 ਮੀਟਰ ਹੁੰਦੀ ਹੈ । ਇਸਤਰੀਆਂ ਅਤੇ ਬੱਚਿਆਂ ਲਈ 11 ਮੀਟਰ ਲੰਬਾਈ ਅਤੇ 8 ਮੀਟਰ ਚੌੜਾਈ ਹੋਵੇਗੀ । ਕੇਂਦਰੀ ਰੇਖਾ ਦੁਆਰਾ ਇਸ ਨੂੰ ਦੋ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ । ਮੈਦਾਨ ਦੇ ਦੋਵੇਂ ਪਾਸੇ ਇਕ ਮੀਟਰ ਚੌੜੀ ਪੱਟੀ ਹੋਵੇਗੀ, ਜਿਸ ਨੂੰ ਲਾਬੀ (Lobby) ਕਹਿੰਦੇ ਹਨ । ਹਰੇਕ ਖੇਤਰ ਵਿਚ ਕੇਂਦਰੀ ਰੇਖਾ ਤੋਂ ਤਿੰਨ ਮੀਟਰ ਦੂਰ ਉਸ ਦੇ ਸਮਾਨਾਂਤਰ ਮੈਦਾਨ ਦੀ ਪੂਰੀ ਚੌੜਾਈ ਦੇ ਬਰਾਬਰ ਰੇਖਾਵਾਂ ਖਿੱਚੀਆਂ ਜਾਣਗੀਆਂ । ਇਨ੍ਹਾਂ ਰੇਖਾਵਾਂ ਨੂੰ ਬਾਕ ਰੇਖਾਵਾਂ (Baulk Lines) ਕਹਿੰਦੇ ਹਨ | ਕੇਂਦਰੀ ਰੇਖਾ
ਕਬੱਡੀ (Kabaddi) Game Rules – PSEB 11th Class Physical Education 1
ਸਪੱਸ਼ਟ ਰੂਪ ਨਾਲ ਅੰਕਿਤ ਕੀਤੀ ਜਾਣੀ ਚਾਹੀਦੀ ਹੈ । ਕੇਂਦਰੀ ਰੇਖਾ ਅਤੇ ਹੋਰ ਰੇਖਾਵਾਂ ਦੀ ਵੱਧ ਤੋਂ ਵੱਧ ਚੌੜਾਈ 5 ਸੈਂਟੀਮੀਟਰ ਜਾਂ ” ਹੋਣੀ ਚਾਹੀਦੀ ਹੈ । ਸਾਈਡ ਰੇਖਾ ਅਤੇ ਅੰਤ ਰੇਖਾ ਦੇ ਬਾਹਰ ਵੱਲ 4 ਮੀਟਰ ਥਾਂ ਖੁੱਲ੍ਹੀ ਛੱਡੀ ਜਾਣੀ ਚਾਹੀਦੀ ਹੈ : ਭੈਣ ਦਾ ਬਣ ਕ ਤ ਰੇਖਾ ਤੋਂ ਦੋ ਮੀਟਰ ਦੂਰ ਹੋਵੇਗਾ | ਮਰਦਾਂ ਲਈ ਬੈਠਣ ਦਾ ਬਲਾਕ 2 ਮੀਟਰ x 8 ਮੀਟਰ ਅਤੇ ਔਰਤਾਂ ਅਤੇ ਰਾਅ ਲਈ 2 ਮੀਟਰ × 6 ਮੀਟਰ ਹੋਵੇਗਾ ।

ਜੇਕਰ ਕੋਈ ਟੀਮ ਲਗਾਤਾਰ ਤਿੰਨ ਰੇਡ ਕਰਨ ਉੱਪਰ ਵਿਰੋਧੀ ਖਿਡਾਰੀ ਨੂੰ ਮਾਰਨ ਵਿਚ ਸਫਲ ਨਹੀਂ ਹੁੰਦੀ ਤਾਂ ਉਸ ਟੀਮ ਵਿਰੁੱਧ ਇਕ ਅੰਕ ਦਿੱਤਾ ਜਾਂਦਾ ਹੈ ।

ਅਧਿਕਾਰੀ (Officials ) –

  1. ਇਕ ਰੈਫ਼ਰੀ
  2. ਦੋ ਅੰਪਾਇਰ
  3. ਦੋ ਲਾਈਨ ਮੈਨ
  4. ਇਕ ਸਕੋਰਰ ।

ਅੰਪਾਇਰ ਦਾ ਫੈਸਲਾ ਅੰਤਿ ਹੁੰਦਾ ਹੈ । ਖ਼ਬ ਹਾਲਤਾਂ ਵਿਚ ਬਦਲਿਆ ਵੀ ਜਾ ਸਕਦਾ ਹੈ । ਜਦੋਂ ਰੈਫ਼ਰੀ ਵੈਸਲੇ ਨੂੰ ਠੀਕ ਨਾ ਸਮਝੇ ਤਾਂ ਬਾਅਦ ਵਿਚ ਰੈਫਰੀ ਆਪਣਾ ਫੈਸਲਾ ਦੇ ਦਿੰਦਾ ਹੈ ।
ਖਿਡਾਰੀਆਂ ਦੀ ਵਰਦੀ – ਖਿੜਾਣੀ ਦੀ ਵਰਦੀ ਬੁਨੈਣ ਤੇ ਨਿੱਕਰ ਹੁੰਦੀ ਹੈ । ਇਸ ਦੇ ਥੱਲੇ ਜਾਂਘੀਆ ਜਾਂ ਲੰਗੋਟਾ ਹੁੰਦਾ ਹੈ । ਬਕਇਆਂ ਤੇ ਮੁੰਦਰੀਆਂ ਦੀ ਮਨਾਹੀ ਹੈ ਅਤੇ ਨਹੁੰ ਕੱਟੇ ਹੋਣੇ ਚਾਹੀਦੇ ਹਨ ।

ਕਬੱਡੀ (Kabaddi) Game Rules – PSEB 11th Class Physical Education

ਪ੍ਰਸ਼ਨ 3.
ਕਬੱਡੀ ਮੈਚ ਖੇਡਣ ਦੇ ਨਿਯਮਾਂ ਬਾਰੇ ਲਿਖੋ ।
ਉੱਤਰ-
ਖੇਡ ਦੇ ਨਿਯਮ (Rules of the Games)-

  • ਟਾਸ ਜਿੱਤਣ ਵਾਲ਼ੇ ਪੱਖ ਨੂੰ ਇਸ ਗੱਲ ਦੀ ਚੋਣ ਕਰਨ ਦਾ ਅਧਿਕਾਰ ਹੋਵੇਗਾ ਕਿ ਉਸ ਨੇ ਸਾਈਡ ਲੈਣੀ ਹੈ ਜਾਂ ਦਮ ਪਾਉਣਾ ਹੈ ।
  • ਖੇਡ ਦੇ ਸਮੇਂ ਖਿਡਾਰੀ ਸੀਮਾ ਤੋਂ ਬਾਹਰ ਚਲਿਆ ਜਾਵੇ, ਤਾਂ ਉਹ ਆਊਟ ਮੰਨਿਆ ਜਾਵੇਗਾ । ਅਧਿਕਾਰੀ ਉਸ ਨੂੰ ਉਸ ਦਾ ਨੰਬਰ ਦੱਸ ਕੇ ਖੇਡ ਤੋਂ ਬਾਹਰ ਕੱਢ ਦੇਵੇਗਾ ।
  • ਵਿਰੋਧੀ ਦਲ ਦਾ ਕੋਈ ਖਿਡਾਰੀ ਸੀਮਾ ਤੋਂ ਬਾਹਰ ਚਲਿਆ ਜਾਵੇ ਅਤੇ ਹਮਲਾਵਰ ਨੂੰ ਫੜ ਲਵੇ ਤਾਂ ਹਮਲਾਵਰ ਆਉਟ ਨਹੀਂ ਮੰਨਿਆ ਜਾਵੇਗਾ, ਉਸ ਨੂੰ ਫੜਨ ਵਾਲੇ ਸਭ ਖਿਡਾਰੀ ਆਉਟ ਹੋ ਜਾਣਗੇ । ਉਹ ਆਪਣੇ ਖੇਤਰ ਵਿਚ ਸੁਰੱਖਿਅਤ ਮੁੜ ਆਏਗਾ ਅਤੇ ਖੇਡ ਵਿਚ ਹਿੱਸਾ ਲਏਗਾ ।
  • ਖੇਡ ਦੇ ਆਰੰਭ ਹੋਣ ‘ਤੇ ਲਾਬੀ ਨੂੰ ਵੀ ਖੇਡ ਦੀ ਸੀਮਾ ਮੰਨਿਆ ਜਾਵੇਗਾ । ਖੇਡ ਦੇ ਸਮਾਪਤ ਹੋਣ ‘ਤੇ ਖੇਡਣ ਵਾਲੇ ਖਿਡਾਰੀ ਆਪਣੀ-ਆਪਣੀ ਲਾਬੀ ਵਿਚ ਦਾਖ਼ਲ ਹੋ ਸਕਦੇ ਹਨ ।
  • ਹਮਲਾ ਕਰਨ ਵਾਲੇ ਖਿਡਾਰੀ ਨੂੰ ਕਬੱਡੀ-ਕਬੱਡੀ ਸ਼ਬਦ ਬੋਲਦੇ ਹੋਏ ਵਿਰੋਧੀ ਕੋਰਟ ਵਿਚ ਦਾਖ਼ਲ ਹੋਣਾ ਚਾਹੀਦਾ ਹੈ । ਜੇ ਉਹ ਵਿਰੋਧੀ ਕੋਰਟ ਵਿਚ ਦਾਖ਼ਲ ਹੋਣ ਤੋਂ ਬਾਅਦ ‘ਕਬੱਡੀ’ ਸ਼ਬਦ ਦਾ ਉਚਾਰਨ ਕਰਦਾ ਹੈ, ਤਾਂ ਅੰਪਾਇਰ ਉਸ ਨੂੰ ਵਾਪਸ ਭੇਜ ਦੇਵੇਗਾ ਅਤੇ ਦੂਸਰੀ ਟੀਮ ਦੇ ਖਿਡਾਰੀ ਨੂੰ ਫਿਰ ਹਮਲਾ ਕਰਨ ਦਾ ਮੌਕਾ ਦਿੱਤਾ ਜਾਵੇਗਾ ।
  • ਜੇਕਰ ਕੋਈ ਖਿਡਾਰੀ ਸੁਚੇਤ ਕੀਤੇ ਜਾਣ ‘ਤੇ ਵੀ ਉੱਪਰ ਦਿੱਤੇ ਗਏ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਨਿਰਣਾਇਕ ਉਸ ਦੀ ਵਾਰੀ ਸਮਾਪਤ ਕਰਨ ਦਾ ਐਲਾਨ ਕਰ ਦੇਵੇਗਾ ਅਤੇ ਉਸ ਦੇ ਵਿਰੋਧੀ ਨੂੰ ਇਕ ਨੰਬਰ ਦਿੱਤਾ ਜਾਵੇਗਾ, ਪਰ ਹਮਲਾਵਰ ਨੂੰ ਆਊਟ ਨਹੀਂ ਕੀਤਾ ਜਾਵੇਗਾ ।
  • ਹਮਲਾਵਰ ਦੇ ਆਪਣੇ ਕੋਰਟ ਵਿਚ ਮੁੜਨ ਦੇ ਤੁਰੰਤ ਬਾਅਦ ਵਿਰੋਧੀ ਦਲ ਆਪਣਾ ਹਮਲਾਵਰ ਭੇਜੇਗਾ । ਸੋ ਹਰੇਕ ਪੱਖ ਆਪਣਾ-ਆਪਣਾ ਖਿਡਾਰੀ ਵਾਰੀ-ਵਾਰੀ ਖੇਡ ਦੇ ਅੰਤ ਤਕ ਭੇਜੇਗਾ ।
  • ਜੇਕਰ ਵਿਰੋਧੀਆਂ ਵਲੋਂ ਫੜਿਆ ਗਿਆ ਕੋਈ ਹਮਲਾਵਰ ਉਨ੍ਹਾਂ ਤੋਂ ਬਚ ਕੇ ਆਪਣੇ ਕੋਰਟ ਵਿਚ ਸੁਰੱਖਿਅਤ ਪਹੁੰਚ ਜਾਂਦਾ ਹੈ ਤਾਂ ਉਸ ਦਾ ਪਿੱਛਾ ਨਹੀਂ ਕੀਤਾ ਜਾਵੇਗਾ |
  • ਵਿਰੋਧੀਆਂ ਦੇ ਕੋਰਟ ਵਿਚ ਇਕ ਵਾਰ ਵਿਚ ਕੇਵਲ ਇਕ ਹੀ ਹਮਲਾਵਰ ਜਾਵੇਗਾ । ਜੇਕਰ ਇਕ ਤੋਂ ਵਧੇਰੇ ਹਮਲਾਵਰ ਇਕੱਠੇ ਵਿਰੋਧੀ ਦੇ ਕੋਰਟ ਵਿਚ ਪਹੁੰਚ ਜਾਣ ਤਾਂ ਨਿਰਣਾਇਕ ਉਹਨਾਂ ਨੂੰ ਵਾਪਸ ਆ ਜਾਣ ਦੀ ਆਗਿਆ ਦੇਵੇਗਾ ਅਤੇ ਉਹਨਾਂ ਦੀ ਹਮਲਾ ਕਰਨ ਦੀ ਵਾਰੀ ਸਮਾਪਤ ਹੋ ਜਾਵੇਗੀ । ਜਿਨ੍ਹਾਂ ਵਿਰੋਧੀਆਂ ਨੇ ਉਹਨਾਂ ਨੂੰ ਛੂਹ ਲਿਆ ਹੋਵੇ ਉਹ ਆਊਟ ਨਹੀਂ ਮੰਨੇ ਜਾਣਗੇ । ਵਿਰੋਧੀ ਇਹਨਾਂ ਹਮਲਾਵਰਾਂ ਨੂੰ ਬਾਹਰ ਕੱਢਣ ਲਈ ਇਹਨਾਂ ਦਾ ਪਿੱਛਾ ਨਹੀਂ ਕਰਨਗੇ ।
  • ਜੇ ਚੇਤਾਵਨੀ ਦੇ ਬਾਅਦ ਵੀ ਕੋਈ ਹਮਲਾਵਰ ਖਿਡਾਰੀ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਨਿਰਣਾਇਕ ਉਸ ਦੀ ਵਾਰੀ ਖ਼ਤਮ ਕਰ ਦੇਵੇਗਾ ਅਤੇ ਵਿਰੋਧੀ ਟੀਮ ਨੂੰ ਇਕ ਅੰਕ ਦੇਵੇਗਾ ਪਰ ਉਸ ਨੂੰ ਆਊਟ ਨਹੀਂ ਕੀਤਾ ਜਾਵੇਗਾ ।
  • ਕੋਈ ਹਮਲਾਵਰ ਜੇਕਰ ਕਿਸੇ ਵਿਰੋਧੀ ਦੇ ਕੋਰਟ ਵਿਚ ਦਮ ਤੋੜ ਦੇਵੇ, ਤਾਂ ਉਸ ਨੂੰ ਆਊਟ ਮੰਨ ਲਿਆ ਜਾਵੇਗਾ । ਪਰੰਤੂ ਅਜਿਹਾ ਜੇਕਰ ਵਿਰੋਧੀਆਂ ਦੁਆਰਾ ਕਿਸੇ ਅਨੁਚਿਤ ਸਾਧਨ ਦੀ ਵਰਤੋਂ ਕੀਤੇ ਜਾਣ ਦੇ ਕਾਰਨ ਹੋਇਆ ਹੋਵੇ, ਤਾਂ ਉਹ ਆਪਣੇ ਕੋਰਟ ਵਿਚ ਸੁਰੱਖਿਅਤ ਵਾਪਸ ਹੋਇਆ ਮੰਨਿਆ ਜਾਂਦਾ ਹੈ ।
  • ਕੋਈ ਵੀ ਖਿਡਾਰੀ ਆਪਣੇ ਵਿਰੋਧੀ ਨੂੰ ਜ਼ੋਰ ਨਾਲ ਆਪਣੀ ਸੀਮਾ ਤੋਂ ਬਾਹਰ ਧੱਕਾ ਨਹੀਂ ਦੇਵੇਗਾ । ਅਜਿਹਾ ਕਰਨ ਵਾਲੇ ਨੂੰ ਆਉਟ ਮੰਨਿਆ ਜਾਵੇਗਾ ਅਤੇ ਹਮਲਾਵਰ ਆਪਣੇ ਖੇਤਰ ਵਿਚ ਸੁਰੱਖਿਅਤ ਮੁੜ ਆਵੇਗਾ ।
  • ਹਮਲਾਵਰ ਜਦ ਤਕ ਵਿਰੋਧੀ ਕੋਰਟ ਵਿਚ ਰਹੇਗਾ, ਤਦ ਤਕ ਕੋਈ ਵੀ ਵਿਰੋਧੀ ਖਿਡਾਰੀ ਕੇਂਦਰੀ ਰੇਖਾ ਤੋਂ ਪਾਰ ਹਮਲਾਵਰ ਦੇ ਖੇਤਰ ਦੇ ਕਿਸੇ ਹਿੱਸੇ ਨੂੰ ਆਪਣੇ ਸਰੀਰ ਦੇ ਕਿਸੇ ਹਿੱਸੇ ਨਾਲ ਨਹੀਂ ਛੂਹੇਗਾ ।
  • ਨਿਯਮ 12 ਦੀ ਉਲੰਘਣਾ ਕਰਨ ਵਾਲਾ ਕੋਈ ਖਿਡਾਰੀ ਜੇਕਰ ਹਮਲਾਵਰ ਨੂੰ ਫੜੇ ਜਾਂ ਉਹਦੇ ਫੜੇ ਜਾਣ ਵਿਚ ਸਹਾਇਤਾ ਕਰੇ ਤੇ ਹਮਲਾਵਰ ਆਪਣੇ ਕੋਰਟ ਵਿਚ ਮੁੜ ਆਵੇ ਤਾਂ ਸੰਘਰਸ਼ ਦਲ ਦੇ ਸਭ ਵਿਰੋਧੀ ਮੈਂਬਰ ਆਊਟ ਮੰਨੇ ਜਾਣਗੇ ।
  • ਕੋਈ ਹਮਲਾਵਰ ਜੇਕਰ ਆਪਣੀ ਵਾਰੀ ਤੋਂ ਬਿਨਾਂ ਵਿਰੋਧੀ ਦੇ ਕੋਰਟ ਵਿਚ ਜਾਵੇ ਤਾਂ ਨਿਰਣਾਇਕ ਉਸ ਨੂੰ ਵਾਪਸ | ਆਉਣ ਦੀ ਆਗਿਆ ਦੇ ਦੇਵੇਗਾ। ਜੇਕਰ ਉਹ ਨਿਰਣਾਇਕ ਦੀ ਚੇਤਾਵਨੀ ਦੇ ਬਾਅਦ ਦੂਸਰੀ ਵਾਰ ਅਜਿਹਾ ਕਰੇ, ਤਾਂ ਵਿਰੋਧੀਆਂ ਨੂੰ ਇਕ ਨੰਬਰ ਦਿੱਤਾ ਜਾਵੇਗਾ ।
  • ਨਵੇਂ ਨਿਯਮਾਂ ਅਨੁਸਾਰ ਬਾਹਰੋਂ ਫੜ ਕੇ ਪਾਣੀ ਪੀਣਾ ਫਾਉਲ ਨਹੀਂ ਹੈ ।
  • ਕੋਈ ਦਲ ਜਦ ਪੂਰਨ ਵਿਰੋਧੀ ਦਲ ਨੂੰ ਨਿਸ਼ਕ੍ਰਿਤ ਕਰਨ ਵਿਚ ਸਫਲ ਹੋ ਜਾਵੇ, ਤਾਂ ਉਸ ਨੂੰ ਸਫਲਤਾ ਮਿਲੇਗੀ | ਸਾਰੇ ਖਿਡਾਰੀਆਂ ਨੂੰ ਆਊਟ ਕਰਨ ‘ਤੇ ਪ੍ਰਾਪਤ ਨੰਬਰਾਂ ਵਿਚ ਦੋ ਨੰਬਰਾਂ ਦਾ ਜੋੜ ਕੀਤਾ ਜਾਵੇਗਾ | ਦੋਵੇਂ ਪੱਖ ਦੇ ਸਭ ਖਿਡਾਰੀ ਆਪਣੇ ਅੱਧ ਵਿਚ ਦਾਖ਼ਲ ਹੋਣਗੇ ਅਤੇ ਇਸ ਪ੍ਰਕਾਰ ਖੇਡ ਸਮੇਂ ਦੇ ਅੰਤ ਤੱਕ ਚਲਦੀ ਰਹੇਗੀ ।
  • ਕੋਈ ਖਿਡਾਰੀ ਜੇਕਰ ਆਪਣੇ ਪੱਖ ਦੇ ਹਮਲੇ ਨੂੰ ਵਿਰੋਧੀ ਦੇ ਪ੍ਰਤੀ ਸੁਚੇਤ ਕਰੇ ਤਾਂ ਨਿਰਣਾਇਕ ਉਸ ਦੇ ਵਿਰੁੱਧ ਇਕ ਨੰਬਰ ਦੇਵੇਗਾ ।
  • ਕਿਸੇ ਵੀ ਹਮਲਾਵਰ ਜਾਂ ਵਿਰੋਧੀ ਨੂੰ ਲੱਕ ਜਾਂ ਹੱਥ-ਪੈਰ ਤੋਂ ਇਲਾਵਾ ਸਰੀਰ ਦੇ ਕਿਸੇ ਹਿੱਸੇ ਤੋਂ ਨਹੀਂ ਫੜਿਆ ਜਾ ਸਕਦਾ । ਇਸ ਨਿਯਮ ਦੀ ਉਲੰਘਣਾ ਕਰਨ ਵਾਲਾ ਆਉਟ ਘੋਸ਼ਿਤ ਕੀਤਾ ਜਾਵੇਗਾ |
  • ਖੇਡ ਦੇ ਦੌਰਾਨ ਜੇ ਇਕ ਜਾਂ ਦੋ ਖਿਡਾਰੀ ਰਹਿ ਜਾਣ ਅਤੇ ਵਿਰੋਧੀ ਟੀਮ ਦਾ ਕਪਤਾਨ ਆਪਣੀ ਪੂਰੀ ਟੀਮ ਨੂੰ ਖੇਡ ਵਿਚ ਲਿਆਉਣ ਲਈ ਉਨ੍ਹਾਂ ਨੂੰ ਆਊਟ ਘੋਸ਼ਿਤ ਕਰ ਦੇਵੇ, ਤਾਂ ਵਿਰੋਧੀਆਂ ਨੂੰ ਇਸ ਐਲਾਨ ਤੋਂ ਪਹਿਲਾਂ ਬਾਕੀ ਖਿਡਾਰੀਆਂ ਦੀ ਗਿਣਤੀ ਦੇ ਬਰਾਬਰ ਅੰਕਾਂ ਤੋਂ ਇਲਾਵਾ “ਲੋਨਾ’ ਦੇ ਦੋ ਨੰਬਰ ਹੋਰ ਮਿਲਣਗੇ ।
  • ਵਿਰੋਧੀ ਦੇ ਆਊਟ ਹੋਣ ਨਾਲ ਆਪਣੇ ਪੱਖ ਦੇ ਆਊਟ ਖਿਡਾਰੀਆਂ ਨੂੰ ਤਰਤੀਬ ਅਨੁਸਾਰ ਖੇਡ ਵਿਚ ਸ਼ਾਮਲ ਕੀਤਾ ਜਾਵੇਗਾ, ਜਿਸ ਤਰਤੀਬ ਅਨੁਸਾਰ ਉਹ ਆਊਟ ਹੋਏ ਹੋਣਗੇ ।
  • New Rules – ਜੇਕਰ ਕਿਸੇ ਸੱਟ ਕਾਰਨ ਮੈਚ 20 ਮਿੰਟ ਰੁਕਿਆ ਰਹੇ, ਤਾਂ ਮੈਚ Replay ਕਰਵਾ ਸਕਦੇ ਹਨ ।
  • 5 ਖਿਡਾਰੀਆਂ ਨਾਲ ਵੀ ਮੈਚ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਜਦੋਂ 5 ਖਿਡਾਰੀ ਆਊਟ ਹੋ ਜਾਣ ਤਾਂ ਅਸੀਂ ਪੂਰਾ ਲੋਨਾ ਮੰਨਾਂਗੇ ਭਾਵ 5 + 2 ਨੰਬਰ ਖਿਡਾਰੀਆਂ ਦੇ ਅਤੇ 2 ਨੰਬਰ ਲੋਨੇ ਦੇ । ਜਦੋਂ ਦੋ ਖਿਡਾਰੀ ਆ ਜਾਣ, ਤਾਂ ਉਹ | ਟੀਮ ਵਿਚ ਪਾਏ ਜਾ ਸਕਦੇ ਹਨ ।
  • ਲੋਨਾ ਦੇ ਦੋ ਨੰਬਰ ਹੁੰਦੇ ਹਨ ।

ਪ੍ਰਸ਼ਨ 4.
ਕਬੱਡੀ ਖੇਡ ਦੇ ਨਿਯਮ ਲਿਖੋ ।
ਉੱਤਰ-
(1) ਹਰੇਕ ਟੀਮ ਵਿਚ ਖਿਡਾਰੀਆਂ ਦੀ ਗਿਣਤੀ 12 ਹੋਵੇਗੀ, ਜਿਨ੍ਹਾਂ ਵਿਚੋਂ ਸੱਤ ਇਕੱਠੇ ਖੇਤਰ ਵਿਚ ਆਉਣਗੇ । ਬਾਕੀ ਖਿਡਾਰੀ ਰਿਜ਼ਰਵ ਵਿਚ ਰਹਿਣਗੇ ।

(2) ਖੇਡਾਂ ਦੀ ਮਿਆਦ ਮਰਦਾਂ ਲਈ 20 ਮਿੰਟ ਦੀਆਂ ਦੋ ਮਿਆਦਾਂ ਅਤੇ ਔਰਤਾਂ ਲਈ 15 ਮਿੰਟ ਦੀਆਂ ਦੋ ਮਿਆਦੀ ਹੋਣਗੀਆਂ । ਇਹਨਾਂ ਦੋਹਾਂ ਮਿਆਦਾਂ ਦਰਮਿਆਨ 5 ਮਿੰਟ ਦਾ ਆਰਾਮ ਹੋਵੇਗਾ । ਇੰਟਰਵਲ ਤੋਂ ਬਾਅਦ ਕੋਰਟ ਬਦਲ ਲਏ ਜਾਣਗੇ ।

(3) ਹਰੇਕ ਆਊਟ ਹੋਣ ਵਾਲੇ ਵਿਰੋਧੀ ਲਈ ਦੂਸਰੀ ਟੀਮ ਨੂੰ ਇਕ ਅੰਕ ਮਿਲੇਗਾ । ਲੋਨਾ ਪ੍ਰਾਪਤ ਕਰਨ ਵਾਲੀ ਟੀਮ ਨੂੰ ਦੋ ਅੰਕ ਮਿਲਣਗੇ ।

(4) ਖੇਡ ਦੀ ਸਮਾਪਤੀ ਉੱਤੇ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੀ ਟੀਮ ਨੂੰ ਜੇਂਤੂ ਘੋਸ਼ਿਤ ਕੀਤਾ ਜਾਂਦਾ ਹੈ ।

(5) ਜੇਕਰ ਖੇਡ ਬਰਾਬਰ ਰਹੇ ਤਾਂ ਖੇਡ ਪੰਜ-ਪੰਜ ਮਿੰਟ ਵਾਧੂ ਸਮੇਂ ਲਈ ਹੋਵੇਗੀ । ਇਸ ਫਾਲਤੂ ਸਮੇਂ ਵਿਚ ਇਸ ਖੇਡ ਨੂੰ ਦੂਸਰੇ ਪੱਖ ਦੇ ਅੰਤ ਵਾਲੇ ਖਿਡਾਰੀ ਜਾਰੀ ਰੱਖਣਗੇ । ਪੁਰਖਾਂ ਲਈ 50 ਮਿੰਟ ਅਤੇ ਇਸਤਰੀਆਂ ਲਈ 40 ਮਿੰਟ ਪੂਰੇ ਹੋਣ ਦੇ ਬਾਅਦ ਵੀ ਜੇਕਰ ਫ਼ੈਸਲਾ ਨਾ ਹੋਵੇ, ਤਾਂ ਉਹ ਜੇਤੁ ਅੰਕ ਪ੍ਰਾਪਤ ਕਰੇਗਾ ।

(6) ਜੇਕਰ 50 ਮਿੰਟ ਪੁਰਖਾਂ ਲਈ) ਜਾਂ 40 ਮਿੰਟ (ਇਸਤਰੀਆਂ ਲਈ) ਦੀ ਪੂਰੀ ਖੇਡ ਦੇ ਅੰਤ ਵਿਚ ਕੋਈ ਸਕੋਰ ਨਹੀ ਹੁੰਦਾ, ਤਾਂ ਟਾਸ ਜਿੱਤਣ ਵਾਲੀ ਟੀਮ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਜਾਵੇਗਾ ।

(7) ਜੇਕਰ ਮੈਚ ਕਿਸੇ ਕਾਰਨ ਪੂਰਾ ਨਾ ਹੋ ਸਕੇ ਤਾਂ ਉਸ ਨੂੰ ਦੁਬਾਰਾ ਖੇਡਿਆ ਜਾਵੇਗਾ ।

(8) ਜੇਕਰ ਕਿਸੇ ਖਿਡਾਰੀ ਨੂੰ ਸੱਟ ਲੱਗ ਜਾਏ ਤਾਂ ਉਸ ਟੀਮ ਦਾ ਕਪਤਾਨ ‘ਸਮਾਂ ਆਰਾਮ ਮੰਗੇਗਾ, ਪਰ ‘ਸਮਾਂ ਆਰਾਮ’ ਦੀ ਮਿਆਦ ਦੋ ਮਿੰਟ ਤੋਂ ਵੱਧ ਨਹੀਂ ਹੋਵੇਗੀ । ਸੱਟ ਲੱਗਣ ਵਾਲਾ ਖਿਡਾਰੀ ਬਦਲਿਆ ਜਾ ਸਕਦਾ ਹੈ । ਖੇਡ ਦੀ ਦੂਜੀ ਵਾਰੀ ਸ਼ੁਰੂ ਹੋਣ ਤੋਂ ਪਹਿਲਾਂ ਦੋ ਖਿਡਾਰੀ ਬਦਲੇ ਜਾ ਸਕਦੇ ਹਨ, ਖੇਡ ਸ਼ੁਰੂ ਹੋਣ ਵੇਲੇ ਕੋਈ ਟੀਮ ਇਕ ਜਾਂ ਦੋ ਘੱਟ ਖਿਡਾਰੀਆਂ ਨਾਲ ਵੀ ਖੇਡ ਸ਼ੁਰੂ ਕਰ ਸਕਦੀ ਹੈ । ਜਿਹੜੇ ਖਿਡਾਰੀ ਖੇਡ ਸ਼ੁਰੂ ਹੋਣ ਸਮੇਂ ਹਾਜ਼ਰ ਨਹੀਂ ਹੁੰਦੇ, ਖੇਡ ਦੇ ਦੌਰਾਨ ਕਿਸੇ ਵਕਤ ਰਲ ਸਕਦੇ ਹਨ, ਰੈਫ਼ਰੀ ਨੂੰ ਸੂਚਿਤ ਕਰਨਾ ਜ਼ਰੂਰੀ ਹੈ । ਸੱਟ ਗੰਭੀਰ ਹੋਵੇ ਤਾਂ ਉਸ ਦੀ ਥਾਂ ਦੂਜਾ ਖਿਡਾਰੀ ਖੇਡ ਸਕਦਾ ਹੈ, ਪਰ ਪਹਿਲੀ ਖੇਡ ਦੇ ਅੰਤ ਤਕ ਸਿਰਫ਼ ਦੋ ਖਿਡਾਰੀ ਬਦਲੇ ਜਾ ਸਕਦੇ ਹਨ ।

(9) ਕਿਸੇ ਵੀ ਟੀਮ ਵਿਚ ਪੰਜ ਖਿਡਾਰੀ ਹੋਣ ਦੀ ਦਿਸ਼ਾ ਵਿਚ ਖੇਡ ਸ਼ੁਰੂ ਕੀਤੀ ਜਾ ਸਕਦੀ ਹੈ ਪਰ

  • ਟੀਮ ਦੇ ਸੱਤ ਖਿਡਾਰੀ ਆਊਟ ਹੋਣ ਉੱਤੇ ਗ਼ੈਰ-ਹਾਜ਼ਰ ਖਿਡਾਰੀ ਵੀ ਆਊਟ ਹੋ ਜਾਣਗੇ ਅਤੇ ਵਿਰੋਧੀ ਟੀਮ ਨੂੰ ‘ਲੋਨਾ’ ਦਿੱਤਾ ਜਾਵੇਗਾ |
  • ਜੇ ਗ਼ੈਰ-ਹਾਜ਼ਰ ਖਿਡਾਰੀ ਆ ਜਾਣ, ਤਾਂ ਉਹ ਰੈਫਰੀ ਤੋਂ ਇਜਾਜ਼ਤ ਲੈ ਕੇ ਖੇਡ ਵਿਚ ਸ਼ਾਮਿਲ ਹੋ ਸਕਦੇ ਹਨ ।
  • ਗੈਰ-ਹਾਜ਼ਰ ਖਿਡਾਰੀਆਂ ਦੇ ਬਦਲਵੇਂ ਖਿਡਾਰੀ ਕਦੀ ਵੀ ਲਏ ਜਾ ਸਕਦੇ ਹਨ । ਪਰ ਜਦ ਉਹ ਇਸ ਤਰ੍ਹਾਂ ਲਏ ਜਾਂਦੇ ਹਨ ਤਾਂ ਮੈਚ ਦੇ ਅੰਤ ਤਕ ਕਿਸੇ ਖਿਡਾਰੀ ਨੂੰ ਬਦਲਿਆ ਨਹੀਂ ਜਾ ਸਕਦਾ ।
  • ਮੈਚ ਦੁਬਾਰਾ ਖੇਡੇ ਜਾਣ ਉੱਤੇ ਕਿਸੇ ਵੀ ਖਿਡਾਰੀ ਨੂੰ ਬਦਲਿਆ ਜਾ ਸਕਦਾ ਹੈ ।

(10) ਸਰੀਰ ਨੂੰ ਤੇਲ ਮਲ ਕੇ ਖੇਡਣ ਦੀ ਆਗਿਆ ਨਹੀਂ ਹੈ । ਖਿਡਾਰੀਆਂ ਦੇ ਨਹੁੰ ਚੰਗੀ ਤਰ੍ਹਾਂ ਕੱਟੇ ਹੋਣੇ ਚਾਹੀਦੇ ਹਨ । ਖਿਡਾਰੀ ਬਨੈਣ, ਜਾਂਘੀਆ (Under wear) ਅਤੇ ਨਿੱਕਰ ਪਹਿਣਨਗੇ । ਰਬੜ ਦੇ ਸੋਲ ਵਾਲੇ ਟੈਨਸ ਬੂਟ ਅਤੇ ਜ਼ੁਰਾਬਾਂ ਲੋੜ ਅਨੁਸਾਰ ਪਹਿਨੇ ਜਾ ਸਕਦੇ ਹਨ ।

(11) ਖੇਡ ਦੌਰਾਨ ਕਪਤਾਨ ਜਾਂ ਨੇਤਾ ਤੋਂ ਇਲਾਵਾ ਕੋਈ ਵੀ ਖਿਡਾਰੀ ਹੁਕਮ ਨਹੀਂ ਦੇਵੇਗਾ । ਕਪਤਾਨ ਆਪਣੇ ਅੱਧ ਵਿਚ ਹੀ ਹੁਕਮ ਜਾਂ ਸਲਾਹ ਦੇ ਸਕਦਾ ਹੈ ।

(12) ਜੂਨੀਅਰ ਲੜਕੇ ਅਤੇ ਲੜਕੀਆਂ ਲਈ ਸਮਾਂ 15-5-15 ਹੁੰਦਾ ਹੈ, ਜਿਸ ਵਿਚ ਪੰਜ ਮਿੰਟ ਦਾ ਆਰਾਮ ਹੁੰਦਾ ਹੈ ।

ਕਬੱਡੀ (Kabaddi) Game Rules – PSEB 11th Class Physical Education

ਪ੍ਰਸ਼ਨ 5.
ਕਬੱਡੀ ਦੇ ਵੱਖ-ਵੱਖ ਫਾਊਲਾਂ ਅਤੇ ਉਲੰਘਣਾਵਾਂ ਦਾ ਵਰਣਨ ਕਰੋ ।
ਉੱਤਰ-
ਕਬੱਡੀ ਦੇ ਵੱਖ-ਵੱਖ ਫਾਊਲ ਅਤੇ ਉਲੰਘਣਾਵਾਂego (Fouls)

  1. ਹਮਲਾਵਰ ਦਾ ਮੂੰਹ ਬੰਦ ਕਰਕੇ ਜਾਂ ਗਲਾ ਦਬਾ ਕੇ ਉਸ ਦਾ ਸਾਹ ਤੋੜਨ ਦੀ ਕੋਸ਼ਿਸ਼ ਕਰਨਾ ।
  2. ਕਿਸੇ ਵੀ ਖਿਡਾਰੀ ਦੁਆਰਾ ਦੂਸਰੇ ਖਿਡਾਰੀ ’ਤੇ ਘਾਤਕ ਹਮਲਾ ਕਰਨਾ ।
  3. ਜਦ ਕੋਈ ਆਰਾਮ (Rest) ਕਰ ਰਿਹਾ ਖਿਡਾਰੀ ਪੰਜ ਸੈਕਿੰਡ (Five Seconds) ਤੋਂ ਵੱਧ ਸਮਾਂ ਲਵੇ ।
  4. ਬਾਹਰ ਤੋਂ ਨਿਰਦੇਸ਼ ਜਾਂ ਕੋਚਿੰਗ ਨਹੀਂ ਕੀਤੀ ਜਾ ਸਕਦੀ ਹੈ ।
  5. ਹਮਲਾਵਰ ਖਿਡਾਰੀ ਨੂੰ ਲੱਤਾਂ ਨਾਲ ਕੈਂਚੀ ਮਾਰਨਾ ।
  6. ਕਿਸੇ ਟੀਮ ਦੁਆਰਾ ਹਮਲਾਵਰ ਦੇ ਭੇਜਣ ਵਿਚ ਪੰਜ ਸੈਕਿੰਡ ਤੋਂ ਵੱਧ ਸਮਾਂ ਲਗਾਉਣਾ ।
  7. ਅਜਿਹੇ ਵਿਅਕਤੀਆਂ ਨੂੰ ਰੈਫ਼ਰੀ ਨੰਬਰ ਕੱਟ ਕੇ ਬਾਹਰ ਕੱਢ ਸਕਦਾ ਹੈ | ਹਮਲਾ ਜਾਰੀ ਹੋਣ ਦੌਰਾਨ ਸੀਟੀ ਨਹੀਂ ਵਜਾਈ ਜਾਵੇਗੀ ।
  8. ਜਾਣ ਬੁੱਝ ਕੇ ਵਾਲਾਂ ਤੋਂ ਜਾਂ ਕੱਪੜੇ ਤੋਂ ਫੜਨਾ ਜਾਂ ਧੱਕਾ ਦੇਣਾ ਫਾਊਲ ਹੈ ।

ਉਲੰਘਣਾ (Violations )-
ਫ਼ੈਸਲਿਆਂ ਦੀ ਵਾਰ-ਵਾਰ ਉਲੰਘਣਾ ਕਰਨਾ ।

  1. ਅਧਿਕਾਰੀਆਂ ਲਈ ਅਪਮਾਨ ਵਾਲੇ ਸ਼ਬਦ ਕਹਿਣਾ ।
  2. ਅਧਿਕਾਰੀਆਂ ਪ੍ਰਤੀ ਦੁਰਵਿਵਹਾਰ ਕਰਨਾ ਜਾਂ ਉਨ੍ਹਾਂ ਦੇ ਫ਼ੈਸਲੇ ਨੂੰ ਪ੍ਰਭਾਵਿਤ ਕਰਨ ਲਈ ਯਤਨ ਕਰਨਾ ।
  3. ਵਿਰੋਧੀ ਖਿਡਾਰੀ ਨੂੰ ਅਪਮਾਨ ਦੇ ਸ਼ਬਦ ਕਹਿਣਾ ।

ਫਾਊਲ
(Fouls)
ਅਧਿਕਾਰੀ ਮੈਚ ਦੌਰਾਨ ਖਿਡਾਰੀਆਂ ਨੂੰ ਜਾਣ-ਬੁੱਝ ਕੇ ਫਾਊਲ ਤਰੀਕੇ ਅਪਨਾਉਣ ‘ਤੇ ਤਿੰਨ ਤਰ੍ਹਾਂ ਦੇ ਕਾਰਡ ਦਿਖਾ ਕੇ ਨਿਯਮਾਂ ਦੀ ਉਲੰਘਣਾ ਕਰਨ ਤੋਂ ਰੋਕ ਸਕਦੇ ਹਨ ।
ਹੜਾ ਕਾਰਡ (Green Card) – ਇਹ ਕਾਰਡ ਚੇਤਾਵਨੀ ਲਈ ਦਿਖਾਇਆ ਜਾਂਦਾ ਹੈ ।
ਪੀਲਾ ਕਾਰਡ (Yellow Card) – ਇਹ ਕਾਰਡ ਦੋ ਮਿੰਟ ਲਈ ਮੈਦਾਨ ਵਿਚੋਂ ਬਾਹਰ ਕੱਢਣ ਲਈ ਦਿਖਾਇਆ ਜਾਂਦਾ ਹੈ ।
ਲਾਲ ਕਾਰਡ (Red Card) – ਇਹ ਕਾਰਡ ਮੈਚ ਜਾਂ ਟੂਰਨਾਮੈਂਟ ਤੋਂ ਬਾਹਰ ਕੱਢਣ ਲਈ ਦਿਖਾਇਆ ਜਾਂਦਾ ਹੈ ।