ਗਤਕਾ (Gattka) Game Rules – PSEB 11th Class Physical Education

Punjab State Board PSEB 11th Class Physical Education Book Solutions ਗਤਕਾ (Gattka) Game Rules.

ਗਤਕਾ (Gattka) Game Rules – PSEB 11th Class Physical Education

ਯਾਦ ਰੱਖਣ ਵਾਲੀਆਂ ਗੱਲਾਂ
(TIPS TO REMEMBER)

  1. ਗਤਕੇ ਦੇ ਪਲੇਟਫਾਰਮ ਦਾ ਆਕਾਰ = ਗੋਲ
  2. ਪਲੇਟਫਾਰਮ ਦਾ ਘੇਰਾ = 30”- 34”
  3. ਗਤਕੇ ਦੀ ਲੰਬਾਈ = 39 ਇੰਚ
  4. ਗਤਕੇ ਦਾ ਭਾਰ = 500 gm
  5. ਗਤਕੇ ਦੀ ਬਨਾਵਟ = ਬੈਂਤ
  6. ਗਤਕੇ ਦੀ ਮੋਟਾਈ = \(1 / 2\) ਤੋਂ 3/4, 2 ਸੈਂ.ਮੀ. ਤੋਂ 3 ਸੈਂ.ਮੀ.
  7. ਬਾਊਟ ਦਾ ਸਮਾਂ = 5 ਮਿੰਟ
  8. ਖਿਡਾਰੀਆਂ ਦੀ ਪੋਸ਼ਾਕ = ਜਰਸੀ ਜਾਂ ਕਮੀਜ਼ ਪਰ ਸਿਰ ਤੇ ਪਟਕਾ ਜ਼ਰੂਰੀ ਹੈ
  9. ਅਧਿਕਾਰੀ = ਰੈਫਰੀ, ਜੱਜ, 1 ਸਕੋਰਰ, 1 ਟਾਈਮ ਕੀਪਰ ।

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਗਤਕਾ ਖੇਡ ਵਿਚ ਕਿਹੜੇ-ਕਿਹੜੇ ਉਮਰ ਵਰਗ ਹੁੰਦੇ ਹਨ ?
ਉੱਤਰ-
ਉਮਰ ਵਰਗ-

  • ਅੰਡਰ 17 ਸਾਲ,
  • ਅੰਡਰ 19 ਸਾਲ,
  • ਅੰਡਰ 22 ਸਾਲ,
  • ਅੰਡਰ 25 ਸਾਲ ।

ਪ੍ਰਸ਼ਨ 2.
ਸਿੰਗਲ ਸੋਟੀ ਟੀਮ ਈਵੈਂਟ ਵਿਚ ਕੁੱਲ ਕਿੰਨੇ ਖਿਡਾਰੀ ਹੁੰਦੇ ਹਨ ?
ਉੱਤਰ-
ਸਿੰਗਲ ਸੋਟੀ ਟੀਮ ਈਵੈਂਟ ਵਿਚ ਖਿਡਾਰੀਆਂ ਦੀ ਗਿਣਤੀ 3 + 1 = 4.

ਪ੍ਰਸ਼ਨ 3.
ਗਤਕੇ ਦੇ ਮੁਕਾਬਲੇ ਲਈ ਗਰਾਊਂਡ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾਂਦਾ ਹੈ ?
ਉੱਤਰ-
ਖੇਡ ਖੇਤਰ, ਬਾਹਰ ਵਾਲਾ ਖੇਤਰ ਅਤੇ ਰਾਖਵਾਂ ਖੇਤਰ ।

ਗਤਕਾ (Gattka) Game Rules – PSEB 11th Class Physical Education

ਪ੍ਰਸ਼ਨ 4.
ਬਾਹਰ ਵਾਲਾ ਖੇਤਰ ਕੀ ਹੁੰਦਾ ਹੈ ?
ਉੱਤਰ-
ਗਤਕੇ ਦੇ ਖੇਡ ਖੇਤਰ ਦੇ ਬਾਹਰ ਵਾਲੇ ਖੇਤਰ ਨੂੰ ਬਾਹਰ ਵਾਲਾ ਖੇਤਰ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਗਤਕਾ ਮੁਕਾਬਲੇ ਲਈ ਸਾਧਾਰਨ ਨਿਯਮ ਕਿਹੜੇ ਹਨ ?
ਉੱਤਰ-

  • ਗਤਕਾ ਵਿਚ 7 ਖਿਡਾਰੀ ਹੁੰਦੇ ਹਨ ਜਿਨ੍ਹਾਂ ਵਿਚੋਂ 5 ਖੇਡਦੇ ਹਨ ਅਤੇ ਦੋ ਖਿਡਾਰੀ ਬਦਲਵੇਂ ਹੁੰਦੇ ਹਨ ।
  • ਗਤਕੇ ਦਾ ਪਲੇਟਫ਼ਾਰਮ ਗੋਲ ਅਤੇ ਇਸਦਾ ਨਾਪ 7\(\frac{1}{2}\) ਮੀਟਰ ਰੇਡੀਅਸ ਹੁੰਦਾ ਹੈ ।
  • ਗਤਕੇ ਦੀ ਲੰਬਾਈ ਮੁੱਢ ਤੋਂ 3 ਫੁੱਟ 3 ਇੰਚ ਹੁੰਦੀ ਹੈ ।
  • ਗਤਕੇ ਵਿਚ ਬਾਉਟ ਦਾ ਸਮਾਂ ਪੰਜ ਮਿੰਟ ਹੁੰਦਾ ਹੈ ।
  • ਗਤਕੇ ਦੀ ਖੇਡ ਵਿਚ ਤਿੰਨ ਜੱਜ, ਇਕ ਰੈਫ਼ਰੀ ਅਤੇ ਇਕ ਟਾਈਮ ਕੀਪਰ ਹੁੰਦਾ ਹੈ ।

ਪ੍ਰਸ਼ਨ 6.
ਇਸ ਖੇਡ ਨੂੰ ਸਿੱਖਾਂ ਦੇ ਕਿਹੜੇ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਹੈ ?
ਉੱਤਰ-
ਸ੍ਰੀ ਗੁਰੂ ਹਰਿਗੋਬਿੰਦ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ !

ਕੁੱਝ ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਗਤਕੇ ਦਾ ਇਤਿਹਾਸ ਤੇ ਨਿਯਮ ਲਿਖੋ ।
ਉੱਤਰ –
ਗਤਕਾ ਦਾ ਇਤਿਹਾਸ (History of Gattka)- 2008 ਵਿਚ ਪੰਜਾਬ ਗਤਕਾ ਐਸੋਸ਼ੀਏਸ਼ਨ ਵਿਰਸੇ ਵਿਚ ਆਈ ਜਿਸਨੇ ਪਿਛਲੇ ਸਾਲਾਂ ਤੋਂ ਗਤਕਾ ਖੇਡ ਨੂੰ ਅੰਤਰਰਾਸ਼ਟਰੀ ਖੇਡ ਬਣਾਉਣ ਦਾ ਯਤਨ ਕੀਤਾ | ਅੱਜ ਇਸ ਸੁਪਨੇ ਨੂੰ ਸਕਾਰ ਕਰਨ ਦੇ ਲਈ ਗਤਕਾ ਫੈਡਰੇਸ਼ਨ ਆਫ ਇੰਡੀਆ, ਏਸ਼ੀਅਨ ਗਤਕਾ ਫੈਡਰੇਸ਼ਨ, ਕਾਮਨਵੈਲਥ ਗਤਕਾ ਫੈਡਰੇਸ਼ਨ ਅਤੇ ਵਿਸ਼ਵ ਗਤਕਾ ਫੈਡਰੇਸ਼ਨ ਬਣ ਚੁੱਕੀਆਂ ਹਨ ।

ਇਹ ਸਾਰੀਆਂ ਫੈਡਰੇਸ਼ਨਾਂ ਗਤਕਾ ਖੇਡ ਨੂੰ ਅੰਤਰਰਾਸ਼ਟਰੀ ਪੱਧਰ ਤਕ ਲੈ ਜਾਣ ਦੇ ਲਈ ਯਤਨਸ਼ੀਲ ਹੈ ! ਇਸ ਸਿੱਖ-ਵਿੱਦਿਆ ਦੇ ਪੁਰਾਤਨ ਕਲਾ ਨੂੰ ਵਿਰਾਸਤੀ ਗਤਕਾ ਮੁਕਾਬਲੇ ਦੇ ਦੌਰਾਨ ਵਿਰਸੇ ਅਤੇ ਸੰਸਕ੍ਰਿਤੀ ਦੇ ਪੱਖ ਵਿਚ ਉੱਨਤ ਕੀਤਾ ਜਾ ਰਿਹਾ ਹੈ ।

ਦੇਸ਼ ਵਿਚ ਗਤਕੇ ਦੇ ਪ੍ਰਤੀ ਖਿਡਾਰੀਆਂ ਦੇ ਹੁਨਰ ਦੀ ਪਹਿਚਾਣ ਕਰਨ, ਨਵਯੁਵਕਾਂ ਦੀ ਸ਼ਕਤੀ ਨੂੰ ਇਸ ਸਕਾਰਾਤਮਕ ਖੇਡ ਵਲ ਲਗਾਉਣ ਅਤੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਕਰਨ ਦੇ ਲਈ ਪ੍ਰਭਾਵੀ ਕਦਮ ਉਠਾਉਣ ਦੇ ਉਦੇਸ਼ ਨਾਲ ਗਤਕਾ ਫੈਡਰੇਸ਼ਨ ਨੇ ਗਤਕਾ ਖੇਡ ਸੰਬੰਧੀ ਵਿਗਿਆਨਿਕ ਅਨੁਸੰਧਾਨ ਕਰਨ ਅਤੇ ਇਸਨੂੰ ਹੋਰ ਵਿਕਸਿਤ ਕਰਨ ਦੇ ਲਈ ਪ੍ਰਣ ਕੀਤਾ ਹੈ ।

ਪ੍ਰਾਪਤ ਦਸਤਾਵੇਜਾਂ ਦੇ ਅਨੁਸਾਰ ਗਤਕਾ ਅਣਵੰਡੇ ਭਾਰਤ ਵਿਚ ਇਕ ਪ੍ਰਚਲਿਤ ਖੇਡ ਸੀ ਅਤੇ ਆਮ ਤੌਰ ‘ਤੇ ਪਿੰਡਾਂ ਵਿਚ ਖੇਡੀ ਜਾਂਦੀ ਸੀ । ਸੰਨ 1936 ਵਿਚ ਪੰਜਾਬ ਵਿਸ਼ਵ ਵਿਦਿਆਲਿਆ, ਲਾਹੌਰ ਦੇ ਖੇਡ ਵਿਭਾਗ ਦੇ ਲਈ ਆਰ. ਐੱਸ. ਡੀ. ਕਾਲੇਜ, ਫਿਰੋਜ਼ਪੁਰ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਨਿਰਦੇਸ਼ਕ ਸ: ਕੇ. ਐੱਸ. ਅਕਾਲੀ ਨੇ ਸਭ ਤੋਂ ਪਹਿਲਾਂ ਗਤਕਾ ਖੇਡ ਦੀ ਨਿਯਮਾਵਲੀ ਤਿਆਰ ਕੀਤੀ ਸੀ । ਜਿਸ ਤਰ੍ਹਾਂ ਸਾਰੇ ਧਰਮਾਂ ਅਤੇ ਵਰਗਾਂ ਦੇ ਖਿਡਾਰੀ ਖੇਡ ਪੋਸ਼ਾਕ ਵਿਚ ਗਤਕਾ ਖੇਡਦੇ ਸਨ । ਦੇਸ਼ ਆਜ਼ਾਦ ਹੋਣ ਦੇ ਬਾਅਦ ਇਹ ਖੇਡ ਸੰਨ 1972 ਤੱਕ ਪੰਜਾਬ ਦੇ ਕਾਲਜਾਂ ਵਿਚ ਚੱਲਦੀ ਰਹੀ ।

ਇਸ ਦੌਰਾਨ ਪੰਜਾਬ ਦੇ ਹਾਲਾਤ ਠੀਕ ਨਾ ਹੋਣ ਦੇ ਕਾਰਨ ਕੁਝ ਸਾਲ ਇਸ ਖੇਡ ਵਿਚ ਸਥਿਰਤਾ ਆ ਗਈ ਸੀ ਪਰ ਪੰਜਾਬੀ ਵਿਸ਼ਵ ਵਿਦਿਆਲਿਆ ਪਟਿਆਲਾ ਵਿਚ ਯਤਨ ਕਰਦੇ ਹੋਏ 2001 ਵਿਚ ਕਾਲਜਾਂ ਨੇ ਇਸ ਖੇਡ ਦੇ ਮੁਕਾਬਲੇ ਪੁਰਾਣੇ ਨਿਯਮਾਂ ਦੇ ਅਨੁਸਾਰ ਕਰਵਾਉਣਾ ਸ਼ੁਰੂ ਕਰਵਾ ਦਿੱਤਾ ਸੀ । ਪੰਜਾਬੀ ਵਿਸ਼ਵਵਿਦਿਆਲਿਆ ਦੇ ਯਤਨ ਸਰੂਪ ਹੀ ਅੱਜ ਗਤਕਾ ਖੇਡ ਪੰਜਾਬ ਦੇ ਅੱਧੇ ਤੋਂ ਜ਼ਿਆਦਾ ਕਾਲਜਾਂ ਅਤੇ ਦਰਜਨ ਤੋਂ ਜ਼ਿਆਦਾ ਵਿਸ਼ਵ ਵਿਦਿਆਲਿਆਂ ਵਿਚ ਪ੍ਰਚਲਿਤ ਹੈ ।

ਗਤਕਾ ਦੇ ਨਵੇਂ ਸਾਧਾਰਨ ਨਿਯਮ
(New General Rules of Gattka)

  1. ਗਤਕਾ ਵਿਚ 7 ਖਿਡਾਰੀ ਹੁੰਦੇ ਹਨ ਜਿਨ੍ਹਾਂ ਵਿਚੋਂ 5 ਖੇਡਦੇ ਹਨ ਅਤੇ ਦੋ ਖਿਡਾਰੀ ਬਦਲਵੇਂ ਹੁੰਦੇ ਹਨ ।
  2. ਗਤਕੇ ਦਾ ਪਲੇਟਫ਼ਾਰਮ ਗੋਲ ਅਤੇ ਇਸਦਾ ਨਾਪ 7 ਮੀਟਰ ਰੇਡੀਅਸ ਹੁੰਦਾ ਹੈ ।
  3. ਗਤਕੇ ਦੀ ਲੰਬਾਈ ਮੁੱਢ ਤੋਂ ਤਿੰਨ ਫੁੱਟ 3 ਇੰਚ ਹੁੰਦੀ ਹੈ ।
  4. ਗਤਕੇ ਵਿਚ ਬਾਉਟ ਦਾ ਸਮਾਂ ਪੰਜ ਮਿੰਟ ਹੁੰਦਾ ਹੈ ।
  5. ਗਤਕੇ ਦੀ ਖੇਡ ਵਿਚ ਤਿੰਨ ਜੱਜ, ਇਕ ਰੈਫ਼ਰੀ ਅਤੇ ਇਕ ਟਾਈਮ ਕੀਪਰ ਹੁੰਦਾ ਹੈ ।

ਗਤਕਾ (Gattka) Game Rules – PSEB 11th Class Physical Education

ਪ੍ਰਸ਼ਨ 2.
ਗਤਕਾ ਖੇਡ ਵਿਚ ਪਲੇਟਫ਼ਾਰਮ, ਪੋਸ਼ਾਕ, ਅਤੇ ਮਿਆਦ ਬਾਰੇ ਲਿਖੋ ।
ਉੱਤਰ-

  • ਪਲੇਟਫ਼ਾਰਮ-ਗਤਕੇ ਦਾ ਪਲੇਟਫ਼ਾਰਮ ਗੋਲ ਹੁੰਦਾ ਹੈ ਜਿਸਦਾ ਸਾਈਜ 15 ਮੀਟਰ ਹੁੰਦਾ ਹੈ ।
  • ਪੋਸ਼ਾਕ-ਪ੍ਰਤੀਯੋਗੀ ਇਕ ਜਰਸੀ ਜਾਂ ਕਮੀਜ਼ ਪਾ ਸਕਦਾ ਹੈ ਪਰ ਸਿਰ ਤੇ ਪਟਕਾ ਹੋਣਾ ਜ਼ਰੂਰੀ ਹੈ ।
  • ਗਤਕੇ ਦਾ ਸਾਈਜ਼-ਗਤਕਾ ਬੈਂਤ ਦਾ ਹੁੰਦਾ ਹੈ ਜਿਸਦਾ ਮੁੱਢ ਤੇ ਤਿੰਨ ਫੁੱਟ ਲੰਬਾ ਬੈਂਤ ਦੀ ਛੜ ਲੱਗੀ ਹੁੰਦੀ ਹੈ ।
  • ਮਿਆਦ-ਸਾਰੇ ਮੁਕਾਬਲਿਆਂ ਲਈ ਇਸ ਬਾਊਟ ਦੀ ਮਿਆਦ ਪੰਜ ਮਿੰਟ ਹੁੰਦੀ ਹੈ ।

ਪ੍ਰਸ਼ਨ 3.
ਗਤਕੇ ਵਿਚ ਡਰਾਅ, ਬਾਈ ਅਤੇ ਵਾਕ ਓਵਰ ਬਾਰੇ ਲਿਖੋ ।
ਉੱਤਰ –
ਡਰਾਅ, ਬਾਈ, ਵਾਕ ਓਵਰ
Draw, Byes and Walk Over
1. ਸਾਰੇ ਮੁਕਾਬਲਿਆਂ ਲਈ ਡਰਾਅ ਕੱਢਣ ਤੋਂ ਪਹਿਲਾਂ Bout ਦੇ ਨਾਂ A,B, C, D, E ਲਏ ਜਾਂਦੇ ਹਨ ।
2. ਗਤਕੇ ਵਿਚ A ਬਾਉਟ ਦਾ ਖਿਡਾਰੀ ਦੂਸਰੀ ਟੀਮ ਦੇ A ਬਾਉਟ ਦੇ ਖਿਡਾਰੀ ਨਾਲ ਹੀ ਖੇਡੇਗਾ ਅਤੇ B ਵਾਲਾ | B ਨਾਲ ।
3. ਉਹ ਪ੍ਰਤੀਯੋਗਤਾਵਾਂ ਜਿਨ੍ਹਾਂ ਵਿਚ ਚਾਰ ਤੋਂ ਵੱਧ ਪ੍ਰਤੀਯੋਗੀ ਹੋਣ, ਪਹਿਲੀ ਸੀਰੀਜ਼ ਵਿਚ ਕਾਫ਼ੀ ਸਾਰੀਆਂ ਬਾਈਆਂ
ਕੱਢੀਆਂ ਜਾਣਗੀਆਂ ਤਾਂਕਿ ਦੁਜੀ ਸੀਰੀਜ਼ ਵਿਚ ਪਤੀਯੋਗੀਆਂ ਦੀ ਸੰਖਿਆ ਘੱਟ ਰਹਿ ਜਾਵੇ ।
ਗਤਕਾ (Gattka) Game Rules – PSEB 11th Class Physical Education 1
4. ਪਹਿਲੀ ਸੀਰੀਜ਼ ਵਿਚ ਜਿਹੜੇ ਖਿਡਾਰੀ ਬਾਈ ਵਿਚ ਆਉਂਦੇ ਹਨ, ਉਹ ਦੂਜੀ ਸੀਰੀਜ਼ ਵਿਚ ਪਹਿਲਾ ਗਤਕਾ ਖੇਲ੍ਹਣਗੇ ਜੇਕਰ ਬਾਈਆਂ ਦੀ ਸੰਖਿਆ ਵਿਖਮ ਹੋਵੇ, ਤਾਂ ਅਖ਼ੀਰਲੀ ਬਾਈ ਦਾ ਖਿਡਾਰੀ ਦੂਸਰੀ ਸੀਰੀਜ਼ ਵਿਚ ਪਹਿਲੇ ਮੁਕਾਬਲੇ ਦੇ ਜੇਤੂ ਨਾਲ ਮੁਕਾਬਲਾ ਕਰੇਗਾ ।
ਗਤਕਾ (Gattka) Game Rules – PSEB 11th Class Physical Education 2
5. ਕੋਈ ਵੀ ਪ੍ਰਤੀਯੋਗੀ ਪਹਿਲੀ ਸੀਰੀਜ਼ ਵਿਚ ਬਾਈ ਅਤੇ ਦੂਜੀ ਸੀਰੀਜ਼ ਵਿਚ ਵਾਕ ਓਵਰ ਨਹੀਂ ਲੈ ਸਕਦਾ ਨਾ ਹੀ ਦੋ ਲਗਾਤਾਰ ਵਾਕ ਓਵਰ ਲੈ ਸਕਦਾ ।

ਪ੍ਰਸ਼ਨ 4.
ਗਤਕੇ ਵਿਚ ਮੁਕਾਬਲੇ ਕਿਵੇਂ ਹੁੰਦੇ ਹਨ ?
ਉੱਤਰ –
ਗਤਕੇ ਵਿਚ ਮੁਕਾਬਲੇ (Competitions in Gattka)
ਪ੍ਰਤੀਯੋਗੀਆਂ ਦੀ ਸੀਮਾ (Limitation of Competitions)-ਕਿਸੇ ਵੀ ਪ੍ਰਤੀਯੋਗਤਾ ਵਿਚ ਪੰਜ ਪ੍ਰਤੀਯੋਗੀ ਭਾਗ ਲੈ ਸਕਦੇ ਹਨ ।

ਨਵਾਂ ਡਰਾਅ (Fresh Draw)-ਜੇਕਰ ਇੱਕੋ ਹੀ ਸੰਸਥਾ ਦੇ ਦੋ ਮੈਂਬਰਾਂ ਦਾ ਪਹਿਲੀ ਸੀਰੀਜ਼ ਵਿਚ ਡਰਾਅ ਨਿਕਲ ਜਾਵੇ ਅਤੇ ਉਨ੍ਹਾਂ ਵਿਚੋਂ ਇਕ ਦੂਜੇ ਦੇ ਹੱਕ ਵਿਚ ਪ੍ਰਤੀਯੋਗਤਾ ਤੋਂ ਨਿਕਲਣਾ ਚਾਹੇ ਤਾਂ ਨਵਾਂ ਡਰਾਅ ਕੱਢਿਆ ਜਾਵੇਗਾ।

ਵਾਪਸੀ (Withdrawal)-ਡਰਾਅ ਕੱਢੇ ਜਾਣ ਤੋਂ ਬਾਅਦ ਜੇਕਰ ਕੋਈ ਪ੍ਰਤੀਯੋਗੀ ਪ੍ਰਤੀਯੋਗਤਾ ਚੋਂ ਹਟਣਾ ਚਾਹੇ ਤਾਂ ਅਧਿਕਾਰੀ ਇਨ੍ਹਾਂ ਹਾਲਤਾਂ ਵਿਚ ਪ੍ਰਬੰਧਕਾਂ ਨੂੰ ਰਿਪੋਰਟ ਕਰੇਗਾ ।

ਰਿਟਾਇਰ ਹੋਣਾ (Retirement)-ਜੇਕਰ ਕੋਈ ਪ੍ਰਤੀਯੋਗੀ ਕਿਸੇ ਕਾਰਨ ਪ੍ਰਤੀਯੋਗਤਾ ਤੋਂ ਰਿਟਾਇਰ ਹੋਣਾ ਚਾਹੁੰਦਾ ਹੈ ਤਾਂ ਉਸ ਲਈ ਅਧਿਕਾਰੀ ਨੂੰ ਸੂਚਿਤ ਕਰਨਾ ਹੋਵੇਗਾ ।

ਸਾਰਣੀ-ਬਾਊਟ ਤੋਂ ਬਾਈਆਂ ਕੱਢਣਾ ਐਂਟਰੀਆਂ ਦੀ ਸੰਖਿਆ ਬਾਊਟ
ਬਾਈ
ਗਤਕਾ (Gattka) Game Rules – PSEB 11th Class Physical Education 3

1. ਰੈਫ਼ਰੀ ਜਾਂ ਜੱਜ
2. ਸਕੋਰਿੰਗ
3. ਫਾਉਲ ॥

1. ਰੈਫ਼ਰੀ-ਸਾਰੀਆਂ ਪ੍ਰਤੀਯੋਗਤਾਵਾਂ ਦੇ ਮੁਕਾਬਲੇ ਰੈਫ਼ਰੀ ਤਿੰਨ ਜੱਜ ਅਤੇ ਇਕ ਟਾਈਮ ਕੀਪਰ ਦੁਆਰਾ ਨਿਯੰਤ੍ਰਿਤ | ਕੀਤੇ ਜਾਣਗੇ ।
2. ਰੈਫ਼ਰੀ ਇਕ ਸਕੋਰ ਪੈਡ ਜਾਂ ਜਾਣਕਾਰੀ ਸਲਿਪ ਤੇ ਬਾਊਟ ਦੇ ਸਾਰੇ ਅੰਕ ਲਿਖ ਕੇ ਇੰਚਾਰਜ ਅਧਿਕਾਰੀ ਨੂੰ ਦੇਣਗੇ ।
3. ਟਾਈਮ ਕੀਪਰ ਸਟੇਜ ਦੇ ਪਾਸੇ ਬੈਠੇਗਾ ਅਤੇ ਜੱਜ ਬਾਕੀ ਦੇ ਤਿੰਨ ਪਾਸਿਆਂ ‘ਤੇ ਬੈਠਣਗੇ ।

ਗਤਕਾ (Gattka) Game Rules – PSEB 11th Class Physical Education

ਪੁਆਇੰਟ ਦੇਣਾ (Awarding of Points)

  • ਸਾਰੀਆਂ ਪ੍ਰਤੀਯੋਗਤਾਵਾਂ ਵਿਚ ਜੱਜ ਅੰਕ ਦੇਵੇਗਾ ।
  • ਹਰੇਕ ਬਾਊਟ ਦੇ ਅੰਤ ਵਿਚ ਸਕੋਰਿੰਗ ਪੇਪਰ ਤੇ ਲਿਖ ਕੇ ਜਮਾਂ ਕਰ ਲਏ ਜਾਂਦੇ ਹਨ ।
  • ਹਰੇਕ ਜੱਜ ਜੇਤੂ ਕਰਾਰ ਦੇਵੇਗਾ ਅਤੇ ਸਕੋਰਿੰਗ ਪੇਪਰ ਉੱਤੇ ਲਿਖ ਕੇ ਦਸਤਖ਼ਤ ਕਰਨਗੇ ।

ਮਕੇਗਿੰਗ (Scoring)

1. ਜਿਹੜਾ ਖਿਡਾਰੀ ਆਪਣੇ ਵਿਰੋਧੀ ਨੂੰ ਸਭ ਤੋਂ ਜ਼ਿਆਦਾ ਵਾਰ ਗਤਕੇ ਨਾਲ ਛੂਹੇਗਾ ਉਸ ਨੂੰ ਜੇਤੂ ਕਰਾਰ ਦਿੱਤਾ ਜਾਵੇਗਾ ।
2. ਜੱਜ ਗਤਕੇ ਨਾਲ ਸਿਰ ਤੇ ਛੂਹਣ ਜਾ ਲੱਗਣ ‘ਤੇ ਦੋ ਅੰਕ ਅਤੇ ਸਰੀਰ ਦੇ ਉੱਪਰਲੇ ਭਾਗ ਨੂੰ ਲੱਗਣ ‘ਤੇ ਇਕ ਅੰਕ ਦੇਵੇਗਾ ।
3. ਜੇਕਰ ਪਤੀਯੋਗੀਆਂ ਨੂੰ ਮਿਲੇ ਪੁਆਇੰਟ ਬਾਉਟ ਦੇ ਅੰਤ ਵਿਚ ਬਰਾਬਰ ਹੋਣ ਤਾਂ ਜੱਜ ਉਸ ਖਿਡਾਰੀ ਨੂੰ ਜੇਤੂ ਕਰਾਰ ਦੇਵੇਗਾ ਜਿਸਨੇ ਆਕਰਮਣ ਸਮੇਂ ਵਿਰੋਧੀ ਦੇ ਸਿਰ ਨੂੰ ਗਤਕੇ ਨਾਲ ਜ਼ਿਆਦਾ ਵਾਰ ਛੂਹਿਆ ਹੈ ।

1. ਬਾਉਟ ਰੋਕਣਾ (Stopping the Bout)-ਜੇਕਰ ਰੈਫ਼ਰੀ ਦੇ ਵਿਚਾਰ ਅਨੁਸਾਰ ਖਿਡਾਰੀ ਚੋਟ ਲੱਗਣ ਕਰਕੇ ਬਾਊਟ ਜਾਰੀ ਨਹੀਂ ਰੱਖ ਸਕਦਾ ਜਾਂ ਉਹ ਬਾਊਟ ਨੂੰ ਬੰਦ ਕਰ ਦਿੰਦਾ ਹੈ ਤਾਂ ਉਸਦੇ ਵਿਰੋਧੀ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ ।

2. ਰੈਫ਼ਰੀ ਨੂੰ ਬਾਊਟ ਰੋਕਣ ਦਾ ਪੂਰਾ ਅਧਿਕਾਰ ਹੈ ! ਬਾਊਟ ਦੋਬਾਰਾ ਸ਼ੁਰੂ ਕਰਨ ਵਿਚ ਅਸਫਲ ਹੋਣਾ (Failure to resume bout) ਬਾਊਟ ਵਿਚ ਪ੍ਰਤੀਯੋਗੀ ਦੋਬਾਰਾ ਬਾਊਟ ਸ਼ੁਰੂ ਕਰਨ ਵਿਚ ਅਸਫਲ ਹੁੰਦਾ ਹੈ ਤਾਂ ਉਹ ਬਾਊਟ ਹਾਰ ਜਾਵੇਗਾ ।

ਨਿਯਮਾਂ ਦੀ ਉਲੰਘਣਾ (Voilation of Ruler)-ਜਦੋਂ ਕੋਈ ਪ੍ਰਤੀਯੋਗੀ ਜਾਂ ਉਸਦਾ ਕੋਚ ਨਿਯਮਾਂ ਦੀ ਕਿਸੇ ਵੀ ਉਲੰਘਣਾ ਤੇ ਅਯੋਗ ਕਰਾਰ ਦਿੱਤਾ ਜਾ ਸਕੇਗਾ । ‘ਸੰਕਿਤ ਫ਼ਾਊਲ (Suspected Foul)-ਜੇਕਰ ਰੈਫ਼ਰੀ ਨੂੰ ਫਾਉਲ ਦਾ ਸ਼ੱਕ ਹੋ ਜਾਵੇ ਜਿਸ ਨੂੰ ਉਸਨੇ ਆਪ ਸਾਫ਼ ਨਹੀਂ ਦੇਖਿਆ, ਉਹ ਜੱਜ ਦੀ ਸਲਾਹ ਲੈ ਸਕਦਾ ਹੈ । ਫ਼ਾਊਲ (Fouls) ਜੱਜ ਜਾਂ ਰੈਫਰੀ ਦਾ ਫ਼ੈਸਲਾ ਅੰਤਿਮ ਹੋਵੇਗਾ |

ਰੈਫ਼ਰੀ ਨੂੰ ਅੱਗੇ ਲਿਖੇ ਕੰਮ ਕਰਨ ਤੇ ਬਾਕਸਰ ਨੂੰ ਚਿਤਾਵਨੀ ਜਾਂ ਅਯੋਗ ਕਰਾਰ ਦੇਣ ਦਾ ਅਧਿਕਾਰ ਹੈ –

  • ਗਤਕੇ ਦੀ ਮੁਠ ਨਾਲ ਚੋਟ ਕਰਨਾ
  • ਕੂਹਣੀ ਨਾਲ ਮਾਰਨਾ ।
  • ਗਰਦਨ ਜਾਂ ਸਿਰ ਦੇ ਪਿੱਛੇ ਜਾਣ-ਬੁੱਝ ਕੇ ਚੋਟ ਕਰਨਾ ।
  • ਡਿੱਗ ਪਏ ਪ੍ਰਤੀਯੋਗੀ ਨੂੰ ਮਾਰਨਾ ।
  • ਪਕੜਨਾ ।
  • ਸਿਰ ਜਾਂ ਸਰੀਰ ਦੇ ਭਾਰ ਲੇਟਣਾ ।
  • ਮੋਢੇ ਮਾਰਨਾ ।
  • ਕੁਸ਼ਤੀ ਕਰਨਾ ।
  • ਬ੍ਰੇਕ ਦੇ ਸਮੇਂ ਵਿਰੋਧੀ ਨੂੰ ਚੋਟ ਪਹੁੰਚਾਉਣਾ ।

Leave a Comment