PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

Punjab State Board PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ Important Questions and Answers.

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਸਮਾਜ ਦੀ ਅਧਾਰਭੂਤ ਇਕਾਈ ਕਿਹੜੀ ਹੁੰਦੀ ਹੈ ?
(a) ਪਰਿਵਾਰ
(b) ਵਿਆਹ
(c) ਨਾਤੇਦਾਰੀ
(d) ਸਰਕਾਰ ।
ਉੱਤਰ-
(a) ਪਰਿਵਾਰ ।

ਪ੍ਰਸ਼ਨ 2.
ਯੌਨ ਇੱਛਾਵਾਂ ਦੀ ਪੂਰਤੀ ਦੇ ਲਈ ਸਮਾਜ ਨੇ ਇੱਕ ਸੰਸਥਾ ਨੂੰ ਮਾਨਤਾ ਦਿੱਤੀ ਹੈ, ਜਿਸ ਨੂੰ ……………………… ਹਨ ।
(a) ਵਿਆਹ
(b) ਪਰਿਵਾਰ
(c) ਸਰਕਾਰ
(d) ਨਾਤੇਦਾਰੀ ।
ਉੱਤਰ-
(a) ਵਿਆਹ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 3.
ਬੱਚੇ ਦਾ ਸਮਾਜੀਕਰਨ ਕੌਣ ਸ਼ੁਰੂ ਕਰਦਾ ਹੈ ?
(a) ਸਰਕਾਰ
(b) ਪਰਿਵਾਰ
(c) ਗੁਆਂਢ
(d) ਖੇਡ ਸਮੂਹ ।
ਉੱਤਰ-
(b) ਪਰਿਵਾਰ ।

ਪ੍ਰਸ਼ਨ 4.
ਕੌਣ ਸੰਸਕ੍ਰਿਤੀ ਨੂੰ ਅਗਲੀ ਪੀੜੀ ਤੱਕ ਹਸਤਾਂਤਰਿਤ ਕਰਦਾ ਹੈ ?
(a) ਗੁਆਂਢ
(b) ਸਰਕਾਰ
(c) ਪਰਿਵਾਰ
(d) ਸਮਾਜ ।
ਉੱਤਰ-
(c) ਪਰਿਵਾਰ ।

ਪ੍ਰਸ਼ਨ 5.
ਯੌਨ ਇੱਛਾ ਨੇ ਕਿਸ ਸੰਸਥਾ ਨੂੰ ਜਨਮ ਦਿੱਤਾ ?
(a) ਪਰਿਵਾਰ
(b) ਸਮਾਜ
(c) ਸਰਕਾਰ
(d) ਵਿਆਹ ।
ਉੱਤਰ-
(d) ਵਿਆਹ ।

ਪ੍ਰਸ਼ਨ 6.
ਮਾਤੁਲੇਅ ਪਰਿਵਾਰਾਂ ਵਿੱਚ ਕਿਹੜੇ ਰਿਸ਼ਤੇਦਾਰ ਨੇੜੇ ਹੁੰਦੇ ਹਨ ?
(a) ਮਾਮਾ-ਭਾਣਜਾ
(b) ਮਾਂ-ਧੀ
(c) ਪਿਤਾ-ਪੁੱਤਰ
(d) ਚਾਚਾ-ਭਤੀਜਾ ।
ਉੱਤਰ-
a) ਮਾਮਾ-ਭਾਣਜਾ ।

ਪ੍ਰਸ਼ਨ 7.
ਰਕਤ ਸੰਬੰਧੀ …………………………. ਸੰਬੰਧੀ ਹੁੰਦੇ ਹਨ ।
(a) ਪ੍ਰਥਮਿਕ
(b) ਦੂਤੀਆ
(c) ਤੀਜੇ
(d) ਚੌਥੇ ।
ਉੱਤਰ-
(a) ਪ੍ਰਾਥਮਿਕ ।

ਪ੍ਰਸ਼ਨ 8.
ਜਿਹੜੇ ਸੰਬੰਧ ਸਾਡੇ ਮਾਂ-ਬਾਪ ਲਈ ਪ੍ਰਾਥਮਿਕ ਹੁੰਦੇ ਹਨ, ਉਹ ਸਾਡੇ ਲਈ ਕੀ ਹੁੰਦੇ ਹਨ ?
(a) ਪ੍ਰਾਥਮਿਕ ਸੰਬੰਧੀ
(b) ਦੂਤੀਆ ਸੰਬੰਧੀ
(c) ਤੀਜੇ ਸੰਬੰਧੀ
(d) ਚੌਥੇ ਸੰਬੰਧੀ ।
ਉੱਤਰ-
(b) ਦੂਤੀਆ ਸੰਬੰਧੀ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 9.
ਜਿਹੜੇ ਸੰਬੰਧ ਦੂਤੀਆ ਸੰਬੰਧਾਂ ਨਾਲ ਬਣਦੇ ਹਨ, ਉਹ ਸਾਡੇ …………………….. ਸੰਬੰਧੀ ਹੁੰਦੇ ਹਨ ।
(a) ਪ੍ਰਾਥਮਿਕ
(b) ਦੂਤੀਆ
(c) ਤੀਜੇ
(d) ਚੌਥੇ ।
ਉੱਤਰ-
(c) ਤੀਜੇ ।

ਪ੍ਰਸ਼ਨ 10.
ਉਸ ਪਰਿਵਾਰ ਨੂੰ ਕੀ ਕਹਿੰਦੇ ਹਨ ਜਿਸ ਵਿਚ ਪਤੀ ਪਤਨੀ ਅਤੇ ਉਹਨਾਂ ਦੇ ਅਣ-ਵਿਆਹੇ ਬੱਚੇ ਹੁੰਦੇ ਹਨ ?
(a) ਕੇਂਦਰੀ ਪਰਿਵਾਰ
(b) ਸੰਯੁਕਤ ਪਰਿਵਾਰ
(c) ਵਿਸਤ੍ਰਿਤ ਪਰਿਵਾਰ
(d) ਨਵਸਥਾਨੀ ਪਰਿਵਾਰ ।
ਉੱਤਰ-
(a) ਕੇਂਦਰੀ ਪਰਿਵਾਰ ।

ਪ੍ਰਸ਼ਨ 11.
ਇਹਨਾਂ ਵਿੱਚੋਂ ਕਿਹੜਾ ਪਰਿਵਾਰ ਦਾ ਕੰਮ ਹੈ ?
(a) ਬੱਚੇ ਦਾ ਸਮਾਜੀਕਰਨ
(b) ਬੱਚੇ ਉੱਤੇ ਨਿਯੰਤਰਣ
(c) ਬੱਚੇ ਦਾ ਪਾਲਣ-ਪੋਸ਼ਣ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 12.
ਨਾਤੇਦਾਰੀ ਦੇ ਕਿੰਨੇ ਪ੍ਰਕਾਰ ਹੁੰਦੇ ਹਨ ?
(a) ਇੱਕ
(b) ਦੋ
(c) ਤਿੰਨ
(d) ਚਾਰ ।
ਉੱਤਰ-
(b) ਦੋ ।

ਪ੍ਰਸ਼ਨ 13.
ਅੱਜ ਦੇ ਸਮੇਂ ਵਿੱਚ ਨਾਤੇਦਾਰੀ ਦਾ ਕੀ ਮਹੱਤਵ ਹੈ ?
(a) ਸਥਿਤੀ ਨਿਰਧਾਰਣ ਵਿੱਚ ਸਹਾਇਕ
(b) ਵੰਸ਼ ਅਤੇ ਉਤਰਾਧਿਕਾਰ ਦਾ ਨਿਰਧਾਰਣ
(c) ਬੱਚਿਆਂ ਦੇ ਸਮਾਜੀਕਰਨ ਵਿੱਚ ਸਹਾਇਕ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

II. ਖ਼ਾਲੀ ਥਾਂਵਾਂ ਭਰੋ Fill in the blanks :

1. …………………….. ਪਰਿਵਾਰ ਵਿੱਚ ਪਿਤਾ ਦੀ ਸੱਤਾ ਚਲਦੀ ਹੈ ।
ਉੱਤਰ-
ਪਿੱਤਰ ਸੱਤਾਤਮਕ

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

2. …………………….. ਪਰਿਵਾਰ ਵਿੱਚ ਮਾਤਾ ਦੀ ਸੱਤਾ ਚਲਦੀ ਹੈ ।
ਉੱਤਰ-
ਮਾਤਰ ਸੱਤਾਤਮਕ

3. ………………………… ਵਿਆਹ ਆਪਣੇ ਸਮੂਹ ਵਿੱਚ ਹੀ ਵਿਆਹ ਕਰਵਾਇਆ ਜਾਂਦਾ ਹੈ ।
ਉੱਤਰ-
ਅੰਤਰੀ

4. ਪਰਿਵਾਰ ਵਿੱਚ ਦੋ ਜਾਂ ਵੱਧ ਪੀੜੀਆਂ ਦੇ ਪਰਿਵਾਰ ਇਕੱਠੇ ਰਹਿੰਦੇ ਹਨ ।
ਉੱਤਰ-
ਸੰਯੁਕਤ

5. ਬਹੁ-ਪਤੀ ਵਿਆਹ ……………………….. ਪ੍ਰਕਾਰ ਦਾ ਹੁੰਦਾ ਹੈ ।
ਉੱਤਰ-
ਦੋ

6. ਆਕਾਰ ਦੇ ਆਧਾਰ ਉੱਤੇ ਪਰਿਵਾਰ ……………………… ਪ੍ਰਕਾਰ ਦੇ ਹੁੰਦੇ ਹਨ ।
ਉੱਤਰ-
ਤਿੰਨ

7. ਸੱਤਾ ਦੇ ਆਧਾਰ ਉੱਤੇ ਪਰਿਵਾਰ ………………………. ਪ੍ਰਕਾਰ ਦੇ ਹੁੰਦੇ ਹਨ ।
ਉੱਤਰ-
ਦੋ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

III. ਸਹੀ/ਗ਼ਲਤ True/False :

1. ਇਕਾਈ ਪਰਿਵਾਰ ਵਿੱਚ ਸਾਰਾ ਨਿਯੰਤਰਣ ਪਿਤਾ ਦੇ ਹੱਥ ਵਿੱਚ ਹੁੰਦਾ ਹੈ ।
ਉੱਤਰ-
ਗ਼ਲਤ

2. ਔਰਤਾਂ ਦੀ ਸੰਖਿਆ ਘੱਟ ਹੋਣ ਕਾਰਨ ਬਹੁ-ਪਤੀ ਵਿਆਹ ਹੁੰਦੇ ਹਨ ।
ਉੱਤਰ-
ਸਹੀ

3. ਬਹੁ-ਵਿਆਹ ਸੰਸਾਰ ਵਿੱਚ ਸਭ ਤੋਂ ਵੱਧ ਪ੍ਰਚਲਿਤ ਹੈ ।
ਉੱਤਰ-
ਗ਼ਲਤ

4. ਨਾਤੇਦਾਰੀ ਦੇ ਦੋ ਪ੍ਰਕਾਰ ਹੁੰਦੇ ਹਨ ।
ਉੱਤਰ-
ਸਹੀ

5. ਪਰਿਵਾਰ ਸੰਸਕ੍ਰਿਤੀ ਦੇ ਵਾਹਕ ਦੇ ਰੂਪ ਵਿੱਚ ਕੰਮ ਕਰਦਾ ਹੈ ।
ਉੱਤਰ-
ਸਹੀ

6. ਮਾਤਰਵੰਸ਼ੀ ਪਰਿਵਾਰ ਵਿੱਚ ਸੰਪੱਤੀ ਪੁੱਤਰੀ ਨੂੰ ਨਹੀਂ ਮਿਲਦੀ ਹੈ ।
ਉੱਤਰ-
ਗ਼ਲਤ

7. ਪਰਿਵਾਰ ਦੇ ਮੈਂਬਰਾਂ ਵਿੱਚ ਖੂਨ ਦੇ ਸੰਬੰਧ ਹੁੰਦੇ ਹਨ ।
ਉੱਤਰ-
ਸਹੀ

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Wordline Question Answers :

ਪ੍ਰਸ਼ਨ 1.
ਇੱਕ ਵਿਆਹ ਦਾ ਕੀ ਅਰਥ ਹੈ ?
ਉੱਤਰ-
ਜਦੋਂ ਇੱਕ ਆਦਮੀ ਇੱਕ ਹੀ ਔਰਤ ਨਾਲ ਵਿਆਹ ਕਰਦਾ ਹੈ ਉਸਨੂੰ ਇੱਕ ਵਿਆਹ ਕਹਿੰਦੇ ਹਨ ।

ਪ੍ਰਸ਼ਨ 2.
ਬਹੁ-ਵਿਆਹ ਦੇ ਕਿੰਨੇ ਪ੍ਰਕਾਰ ਹਨ ?
ਉੱਤਰ-
ਬਹੁ-ਵਿਆਹ ਦੇ ਤਿੰਨ ਪ੍ਰਕਾਰ ਹਨ ।

ਪ੍ਰਸ਼ਨ 3.
ਦੋ-ਵਿਆਹ ਵਿੱਚ ਇੱਕ ਆਦਮੀ ਦੀਆਂ ਕਿੰਨੀਆਂ ਪਤਨੀਆਂ ਹੁੰਦੀਆਂ ਹਨ ?
ਉੱਤਰ-
ਦੋ ਵਿਆਹ ਵਿੱਚ ਇੱਕ ਆਦਮੀ ਦੀਆਂ ਦੋ ਪਤਨੀਆਂ ਹੁੰਦੀਆਂ ਹਨ ।

ਪ੍ਰਸ਼ਨ 4.
ਬਹੁ-ਪਤੀ ਵਿਆਹ ਵਿੱਚ ਇੱਕ ਔਰਤ ਦੇ ਕਿੰਨੇ ਪਤੀ ਹੋ ਸਕਦੇ ਹਨ ?
ਉੱਤਰ-
ਬਹੁ-ਪਤੀ ਵਿਆਹ ਵਿੱਚ ਇੱਕ ਔਰਤ ਦੇ ਕਈ ਪਤੀ ਹੋ ਸਕਦੇ ਹਨ ।

ਪ੍ਰਸ਼ਨ 5.
ਅੰਤਰੀ ਵਿਆਹ ਦਾ ਕੀ ਅਰਥ ਹੈ ?
ਉੱਤਰ-
ਜਦੋਂ ਕੋਈ ਵਿਅਕਤੀ ਕੇਵਲ ਆਪਣੀ ਹੀ ਜਾਤੀ ਅੰਦਰ ਵਿਆਹ ਕਰਵਾ ਕੇ ਉਸਨੂੰ ਅੰਤਰੀ ਵਿਆਹ ਕਹਿੰਦੇ ਹਨ ।

ਪ੍ਰਸ਼ਨ 6.
ਬਾਹਰੀ ਵਿਆਹ ਦਾ ਅਰਥ ਦੱਸੋ ।
ਉੱਤਰ-
ਜਦੋਂ ਵਿਅਕਤੀ ਨੂੰ ਆਪਣੇ ਗੋਤਰ ਦੇ ਬਾਹਰ, ਪਰੰਤੂ ਆਪਣੀ ਜਾਤ ਦੇ ਅੰਦਰ ਵਿਆਹ ਕਰਵਾਉਣਾ ਪਵੇ, ਤਾਂ ਉਸਨੂੰ ਬਾਹਰੀ ਵਿਆਹ ਕਹਿੰਦੇ ਹਨ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 7.
ਇਹ ਸ਼ਬਦ ਕਿਸਦੇ ਹਨ, “ਵਿਆਹ ਇੱਕ ਸਮਝੌਤਾ ਹੈ ਜਿਸ ਵਿੱਚ ਬੱਚੇ ਦਾ ਪਾਲਣ-ਪੋਸ਼ਣ ਅਤੇ ਦੇਖ-ਭਾਲ ਹੁੰਦੀ ਹੈ ?”
ਉੱਤਰ-
ਇਹ ਸ਼ਬਦ ਮੈਲਿਨੋਵਸਕੀ ਦੇ ਹਨ ।

ਪ੍ਰਸ਼ਨ 8.
ਸੰਸਾਰ ਵਿੱਚ ਵਿਆਹ ਦੀ ਕਿਹੜੀ ਕਿਸਮ ਵਧੇਰੇ ਪ੍ਰਚੱਲਿਤ ਹੈ ?
ਉੱਤਰ-
ਸੰਸਾਰ ਵਿੱਚ ਵਿਆਹ ਦੀ ਸਭ ਤੋਂ ਵਧੇਰੇ ਪ੍ਰਚੱਲਿਤ ਕਿਸਮ ਇੱਕ ਵਿਆਹ ਹੈ ।

ਪ੍ਰਸ਼ਨ 9.
ਬਹੁ-ਪਤਨੀ ਵਿਆਹ ਦਾ ਅਰਥ ।
ਉੱਤਰ-
ਜਦੋਂ ਇੱਕ ਆਦਮੀ ਕਈ ਔਰਤਾਂ ਨਾਲ ਵਿਆਹ ਕਰਵਾਏ, ਤਾਂ ਉਸਨੂੰ ਬਹੁ-ਪਤਨੀ ਵਿਆਹ ਕਹਿੰਦੇ ਹਨ ।

ਪ੍ਰਸ਼ਨ 10.
ਬਹੁ-ਪਤੀ ਵਿਆਹ ਦਾ ਅਰਥ ।
ਉੱਤਰ-
ਜਦੋਂ ਕਈ ਆਦਮੀ ਮਿਲ ਕੇ ਇੱਕ ਔਰਤ ਨਾਲ ਵਿਆਹ ਕਰਵਾਉਣ, ਤਾਂ ਉਸਨੂੰ ਬਹੁ-ਪਤੀ ਵਿਆਹ ਕਹਿੰਦੇ ਹਨ ।

ਪ੍ਰਸ਼ਨ 11.
ਕਾਮ-ਇੱਛਾ ਨੇ ਕਿਸ ਨੂੰ ਜਨਮ ਦਿੱਤਾ ?
ਉੱਤਰ-
ਕਾਮ-ਇੱਛਾ ਨੇ ਵਿਆਹ ਨਾਮਕ ਪ੍ਰਥਾ ਨੂੰ ਜਨਮ ਦਿੱਤਾ ।

ਪ੍ਰਸ਼ਨ 12.
ਵਿਆਹ ਕੀ ਹੁੰਦਾ ਹੈ ?
ਉੱਤਰ-
ਯੌਨ ਸੰਬੰਧਾਂ ਨੂੰ ਸਮਾਜ ਨੇ ਇੱਕ ਪ੍ਰਥਾ ਦੇ ਦੁਆਰਾ ਮਾਨਤਾ ਦਿੱਤੀ ਹੈ ਜਿਸਨੂੰ ਵਿਆਹ, ਕਿਹਾ ਜਾਂਦਾ ਹੈ !

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 13.
ਕੁਲੀਨ ਵਿਆਹ ਕੀ ਹੁੰਦਾ ਹੈ ?
ਉੱਤਰ-
ਜਦੋਂ ਇੱਕ ਹੀ ਜਾਤੀ ਵਿੱਚ ਉੱਚੇ ਕੁਲਾਂ ਨਾਲ ਸੰਬੰਧਿਤ ਮੁੰਡੇ-ਕੁੜੀ ਦਾ ਵਿਆਹ ਹੁੰਦਾ ਹੈ, ਤਾਂ ਉਸ ਨੂੰ ਕੁਲੀਨ ਵਿਆਹ ਕਹਿੰਦੇ ਹਨ ।

ਪ੍ਰਸ਼ਨ 14.
ਪ੍ਰਾਥਮਿਕ ਸੰਬੰਧੀ ਕਿਹੜੇ ਹੁੰਦੇ ਹਨ ।
ਉੱਤਰ-
ਖੂਨ ਸੰਬੰਧੀ ਜਾਂ ਸਿੱਧੇ ਸੰਬੰਧ ਪ੍ਰਾਥਮਿਕ ਸੰਬੰਧ ਹੁੰਦੇ ਹਨ, ਜਿਵੇਂ ਕਿ ਪਿਤਾ, ਮਾਤਾ, ਭਾਈ, ਭੈਣ ਆਦਿ ।

ਪ੍ਰਸ਼ਨ 15.
ਦੁੱਤੀਆਂ ਸੰਬੰਧੀ ਕਿਹੜੇ ਹੁੰਦੇ ਰਨ ?
ਉੱਤਰ-
ਜੋ ਸਾਡੇ ਮਾਤਾ-ਪਿਤਾ ਦੇ ਪ੍ਰਾਥਮਿਕ ਸੰਬੰਧੀ ਹੁੰਦੇ ਹਨ ਉਹ ਸਾਡੇ ਲਈ ਦੁੱਤੀਆਂ ਸੰਬੰਧੀ ਹੁੰਦੇ ਹਨ ; ਜਿਵੇਂ-ਮਾਮਾ, ਚਾਚਾ, ਤਾਇਆ, ਭੂਆ ਆਦਿ ।

ਪ੍ਰਸ਼ਨ 16.
ਤੀਜੇ ਪ੍ਰਕਾਰ ਦੇ ਸੰਬੰਧੀ ਕਿਹੜੇ ਹੁੰਦੇ ਹਨ ?
ਉੱਤਰ-
ਜੋ ਸੰਬੰਧ ਉੱਤੀਆਂ ਸੰਬੰਧਾਂ ਤੋਂ ਬਣਦੇ ਹਨ ਉਹ ਸਾਡੇ ਲਈ ਤੀਜੇ ਪ੍ਰਕਾਰ ਦੇ ਸੰਬੰਧ ਹੁੰਦੇ ਹਨ । ਜਿਵੇਂ ਪਿਤਾ ਦੀ ਭੈਣ ਦਾ ਪਤੀ, ਮਾਂ ਦੇ ਭਰਾ ਦੀ ਪਤਨੀ ਆਦਿ ।

ਪ੍ਰਸ਼ਨ 17.
ਬਹੁ-ਪਤਨੀ ਵਿਆਹ ਦਾ ਅਰਥ ‘ਦੱਸੋ ।
ਉੱਤਰ-
ਜਦੋਂ ਇੱਕ ਵਿਅਕਤੀ ਇੱਕ ਤੋਂ ਜ਼ਿਆਦਾ ਔਰਤਾਂ ਨਾਲ ਵਿਆਹ ਕਰਵਾਏ ਤਾਂ ਉਸਨੂੰ ਬਹੁ-ਪਤਨੀ ਵਿਆਹ ਕਹਿੰਦੇ ਹਨ ।

ਪ੍ਰਸ਼ਨ 18.
ਬਹੁ-ਪਤਨੀ ਵਿਆਹ ਦਾ ਇੱਕ ਕਾਰਣ ਦੱਸੋ ।
ਉੱਤਰ-
ਇੱਕ ਤੋਂ ਜ਼ਿਆਦਾ ਪਤਨੀਆਂ ਰੱਖਣਾ ਉੱਚੀ ਸਮਾਜਿਕ ਸਥਿਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 19.
ਬਹੁ-ਪਤਨੀ ਵਿਆਹ ਦਾ ਇੱਕ ਲਾਭ ਦੱਸੋ ।
ਉੱਤਰ-
ਪਰਿਵਾਰ ਵਿੱਚ ਬੱਚਿਆਂ ਦਾ ਪਾਲਣ-ਪੋਸ਼ਣ ਠੀਕ ਢੰਗ ਨਾਲ ਹੋ ਜਾਂਦਾ ਹੈ ।

ਪ੍ਰਸ਼ਨ 20.
ਬਹੁ-ਪਤੀ ਵਿਆਹ ਦਾ ਅਰਥ ਦੱਸੋ ।
ਉੱਤਰ-
ਜਦੋਂ ਕਿਸੇ ਇੱਕ ਔਰਤ ਦੇ ਬਹੁਤ ਸਾਰੇ ਪਤੀ ਹੋਣ ਤਾਂ ਉਸਨੂੰ ਬਹੁ-ਪਤੀ ਵਿਆਹ ਕਹਿੰਦੇ ਹਨ ।

ਪ੍ਰਸ਼ਨ 21.
ਬਹੁ-ਪਤੀ ਵਿਆਹ ਦੇ ਕਿੰਨੇ ਪ੍ਰਕਾਰ ਹੁੰਦੇ ਹਨ ?
ਉੱਤਰ-
ਬਹੁ-ਪਤੀ ਵਿਆਹ ਦੇ ਦੋ ਪ੍ਰਕਾਰ ਹੁੰਦੇ ਹਨ-ਭਰਾਤਰੀ ਬਹੁ-ਪਤੀ ਵਿਆਹ ਅਤੇ ਗੈਰ ਭਰਾਤਰੀ ਬਹੁ-ਪਤੀ ਵਿਆਹ ।

ਪ੍ਰਸ਼ਨ 22.
ਬਹੁ-ਪਤੀ ਵਿਆਹ ਦਾ ਇੱਕ ਕਾਰਣ ਦੱਸੋ ।
ਉੱਤਰ-
ਔਰਤਾਂ ਦੀ ਸੰਖਿਆ ਪੁਰਸ਼ਾਂ ਤੋਂ ਘੱਟ ਹੋਣਾ ।

ਪ੍ਰਸ਼ਨ 23.
ਕਬਾਇਲੀ ਅੰਤਰ ਵਿਆਹ ਦਾ ਕੀ ਅਰਥ ਹੈ ?
ਉੱਤਰ-
ਆਪਣੇ ਹੀ ਕਬੀਲੇ ਦੇ ਅੰਦਰ ਵਿਆਹ ਕਰਵਾਉਣ ਨੂੰ ਕਬਾਇਲੀ ਅੰਤਰ-ਵਿਆਹ ਕਹਿੰਦੇ ਹਨ ।

ਪ੍ਰਸ਼ਨ 24.
ਜਾਤੀ-ਅੰਤਰ ਵਿਆਹ ਦਾ ਕੀ ਅਰਥ ਹੈ ?
ਉੱਤਰ-
ਆਪਣੀ ਹੀ ਜਾਤ ਦੇ ਅੰਦਰ ਵਿਆਹ ਕਰਵਾਉਣ ਨੂੰ ਜਾਤੀ-ਅੰਤਰ ਵਿਆਹ ਕਿਹਾ ਜਾਂਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 25.
ਬਾਹਰੀ ਵਿਆਹ ਦੇ ਕੋਈ ਦੋ ਪ੍ਰਕਾਰ ਦੱਸੋ ।
ਉੱਤਰ-
ਗੋਤਰ ਬਾਹਰੀ ਵਿਆਹ ਤੇ ਪ੍ਰਵਰ ਬਾਹਰੀ ਵਿਆਹ ।

ਪ੍ਰਸ਼ਨ 26.
ਵਿਆਹ ਕਿਸ ਪ੍ਰਕਾਰ ਦੀ ਸੰਸਥਾ ਹੈ ?
ਉੱਤਰ-
ਵਿਆਹ ਇੱਕ ਸਮਾਜਿਕ ਸੰਸਕ੍ਰਿਤਿਕ ਪ੍ਰਕਾਰ ਦੀ ਸੰਸਥਾ ਹੈ ।

ਪ੍ਰਸ਼ਨ 27.
ਵਿਆਹ ਨਾਮਕ ਸੰਸਥਾ ਦੀ ਉਤਪੱਤੀ ਕਿਉਂ ਹੋਈ ?
ਉੱਤਰ-
ਦੋ ਵਿਰੋਧੀ ਲਿੰਗਾਂ ਦੇ ਯੌਨ ਸੰਬੰਧਾਂ ਨੂੰ ਨਿਯਮਿਤ ਕਰਨ ਦੇ ਲਈ ਵਿਆਹ ਨਾਮਕ ਸੰਸਥਾ ਦੀ ਉਤਪੱਤੀ ਹੋਈ ।

ਪ੍ਰਸ਼ਨ 28.
ਵੰਸ਼ ਸਮੂਹ ਦਾ ਅਰਥ ਦੱਸੋ ।
ਉੱਤਰ-
ਮਾਤਾ ਤੇ ਪਿਤਾ ਦੇ ਖੂਨ ਸੰਬੰਧੀਆਂ ਨੂੰ ਮਿਲਾ ਕੇ ਵੰਸ਼ ਸਮੂਹ ਬਣਦਾ ਹੈ ।

ਪ੍ਰਸ਼ਨ 29.
ਗੋਤਰ ……………….. ਵਿਸਤਰਿਤ ਰੂਪ ਹੈ ।
ਉੱਤਰ-
ਗੋਤਰ ਵੰਸ਼ ਸਮੂਹ ਦਾ ਵਿਸਤਰਿਤ ਰੂਪ ਹੈ ।

ਪ੍ਰਸ਼ਨ 30.
ਮੈਂਬਰਾਂ ਦੇ ਆਧਾਰ ਤੇ ਪਰਿਵਾਰ ਦੇ ਕਿੰਨੇ ਤੇ ਕਿਹੜੇ ਪ੍ਰਕਾਰ ਹੁੰਦੇ ਹਨ ?
ਉੱਤਰ-
ਮੈਂਬਰਾਂ ਦੇ ਆਧਾਰ ਤੇ ਪਰਿਵਾਰ ਦੇ ਤਿੰਨ ਪ੍ਰਕਾਰ-ਕੇਂਦਰੀ ਪਰਿਵਾਰ, ਸੰਯੁਕਤ ਪਰਿਵਾਰ ਅਤੇ ਵਿਸਤਰਿਤ ਪਰਿਵਾਰ ਹੁੰਦੇ ਹਨ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 31.
ਵਿਆਹ ਦੇ ਆਧਾਰ ‘ਤੇ ਪਰਿਵਾਰ ਦੇ ਕਿੰਨੇ ਤੇ ਕਿਹੜੇ ਪ੍ਰਕਾਰ ਹੁੰਦੇ ਹਨ ?
ਉੱਤਰ-
ਵਿਆਹ ਦੇ ਆਧਾਰ ‘ਤੇ ਪਰਿਵਾਰ ਦੇ ਦੋ ਪ੍ਰਕਾਰ ਹੁੰਦੇ ਹਨ । ਇਕ ਵਿਆਹੀ ਪਰਿਵਾਰ ਅਤੇ ਬਹੁ-ਵਿਆਹੀ ਪਰਿਵਾਰ ।

ਪ੍ਰਸ਼ਨ 32.
ਵੰਸ਼ ਦੇ ਆਧਾਰ ਤੇ ਕਿੰਨੇ ਪ੍ਰਕਾਰ ਦੇ ਪਰਿਵਾਰ ਹੁੰਦੇ ਹਨ ?
ਉੱਤਰ-
ਚਾਰ ਪ੍ਰਕਾਰ ਦੇ ।

ਪ੍ਰਸ਼ਨ 33.
ਕੇਂਦਰੀ ਪਰਿਵਾਰ ਦਾ ਅਰਥ ਦੱਸੋ ।
ਉੱਤਰ-
ਉਹ ਪਰਿਵਾਰ ਜਿਸ ਵਿਚ ਪਤੀ-ਪਤਨੀ ਤੇ ਉਹਨਾਂ ਦੇ ਕੁਆਰੇ ਬੱਚੇ ਰਹਿੰਦੇ ਹਨ । ਉਸਨੂੰ ਕੇਂਦਰੀ ਪਰਿਵਾਰ ਕਹਿੰਦੇ ਹਨ ।

ਪ੍ਰਸ਼ਨ 34.
ਮਾਤਾ-ਪਿਤਾ, ਭਾਈ-ਭੈਣ, ਮਾਂ-ਬੇਟਾ (ਪੁੱਤਰ), ਪਿਤਾ-ਪੁੱਤਰੀ ਦਾ ਸੰਬੰਧ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਇਹਨਾਂ ਸਭ ਦਾ ਸੰਬੰਧ ਖੂਨ ਦਾ ਸੰਬੰਧ ਹੁੰਦਾ ਹੈ ।

ਪ੍ਰਸ਼ਨ 35.
ਮਾਤਰਵੰਸ਼ੀ ਪਰਿਵਾਰ ਵਿਚ ਸੰਪੱਤੀ ਕਿਸ ਨੂੰ ਮਿਲਦੀ ਹੈ ?
ਉੱਤਰ-
ਮਾਤਰਵੰਸ਼ੀ ਪਰਿਵਾਰ ਵਿਚ ਸੰਪੱਤੀ ਪੁੱਤਰੀ ਨੂੰ ਮਿਲਦੀ ਹੈ ।

ਪ੍ਰਸ਼ਨ 36.
ਪਤੀ-ਪਤਨੀ, ਜਵਾਈ-ਸਹੁਰਾ/ਜੀਜਾ-ਸਾਲਾ ਆਦਿ ਕਿਸ ਪ੍ਰਕਾਰ ਦੇ ਸੰਬੰਧ ਹਨ ?
ਉੱਤਰ-
ਵਿਆਹ ਸੰਬੰਧੀ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 37.
ਸਭ ਤੋਂ ਪਹਿਲਾਂ ਬੱਚੇ ਦਾ ਸਮਾਜੀਕਰਨ ਕਿੱਥੋਂ ਸ਼ੁਰੂ ਹੁੰਦਾ ਹੈ ?
ਉੱਤਰ-
ਸਭ ਤੋਂ ਪਹਿਲਾਂ ਬੱਚੇ ਦਾ ਸਮਾਜੀਕਰਨ ਪਰਿਵਾਰ ਤੋਂ ਸ਼ੁਰੂ ਹੁੰਦਾ ਹੈ ।

ਪ੍ਰਸ਼ਨ 38.
ਮਾਤਰਵੰਸ਼ੀ ਪਰਿਵਾਰ ਦਾ ਅਰਥ ਦੱਸੋ ।
ਉੱਤਰ-
ਅਜਿਹੇ ਪਰਿਵਾਰ ਜਿਸ ਵਿਚ ਵੰਸ਼ ਪਰੰਪਰਾ ਮਾਂ ਦੇ ਨਾਂ ਨਾਲ ਚੱਲਦੀ ਹੈ, ਉਸ ਨੂੰ ਮਾਤਰਵੰਸ਼ੀ ਪਰਿਵਾਰ ਕਹਿੰਦੇ ਹਨ ।

ਪ੍ਰਸ਼ਨ 39.
ਕੇਂਦਰੀ ਪਰਿਵਾਰ ਕੀ ਹੁੰਦਾ ਹੈ ?
ਉੱਤਰ-
ਉਹ ਪਰਿਵਾਰ ਜਿੱਥੇ ਪਤੀ-ਪਤਨੀ ਅਤੇ ਉਹਨਾਂ ਦੇ ਬਿਨਾਂ ਵਿਆਹੇ ਬੱਚੇ ਰਹਿੰਦੇ ਹਨ ਉਸਨੂੰ ਕੇਂਦਰੀ ਪਰਿਵਾਰ ਕਹਿੰਦੇ ਹਨ ।

ਪ੍ਰਸ਼ਨ 40.
ਪਰਿਵਾਰ ਦੇ ਕੋਈ ਦੋ ਕੰਮ ਦੱਸੋ ।
ਉੱਤਰ-

  1. ਵਿਆਹ ਦੇ ਬਾਅਦ ਹੀ ਪਰਿਵਾਰ ਦਾ ਨਿਰਮਾਣ ਹੁੰਦਾ ਹੈ ।
  2. ਪਰਿਵਾਰ ਬੱਚੇ ਦਾ ਸਮਾਜੀਕਰਨ ਤੇ ਪਾਲਣ-ਪੋਸ਼ਣ ਕਰਦਾ ਹੈ ।

ਪ੍ਰਸ਼ਨ 41.
ਪਰਿਵਾਰ ਦੇ ਮੈਂਬਰਾਂ ਵਿਚ ਕਿਸ ਪ੍ਰਕਾਰ ਦੇ ਸੰਬੰਧ ਹੁੰਦੇ ਹਨ ?
ਉੱਤਰ-
ਪਰਿਵਾਰ ਦੇ ਮੈਂਬਰਾਂ ਵਿਚ ਖੂਨ ਦੇ ਸੰਬੰਧ ਹੁੰਦੇ ਹਨ ।

ਪ੍ਰਸ਼ਨ 42.
ਸਮਾਜ ਵਿਚ ਪਰਿਵਾਰ ਦਾ ਕਿਸ ਪ੍ਰਕਾਰ ਦਾ ਸਥਾਨ ਹੁੰਦਾ ਹੈ ?
ਉੱਤਰ-
ਸਮਾਜ ਵਿਚ ਪਰਿਵਾਰ ਦਾ ਕੇਂਦਰੀ ਸਥਾਨ ਹੁੰਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 43.
ਭਾਰਤ ਵਿਚ ਪਰਿਵਾਰ ਦਾ ਨਾਮ ਆਮ ਤੌਰ ਉੱਤੇ ਕਿਸਦੇ ਨਾਮ ਨਾਲ ਚਲਦਾ ਹੈ ?
ਉੱਤਰ-
ਭਾਰਤ ਵਿਚ ਪਰਿਵਾਰ ਦਾ ਨਾਮ ਆਮ ਤੌਰ ਉੱਤੇ ਪਿਤਾ ਦੇ ਨਾਮ ਨਾਲ ਚਲਦਾ ਹੈ ।

ਪ੍ਰਸ਼ਨ 44.
ਪ੍ਰਾਚੀਨ ਪਰਿਵਾਰ ਕਿਸ ਪ੍ਰਕਾਰ ਦੇ ਸਨ ?
ਉੱਤਰ-
ਪ੍ਰਾਚੀਨ ਪਰਿਵਾਰ ਪਿੱਤਰ ਸਤਾਤਮਕ ਪਰਿਵਾਰ ਸਨ ।

ਪ੍ਰਸ਼ਨ 45.
ਕਿਹੜੀ ਸੰਸਥਾ ਸੰਸਕ੍ਰਿਤੀ ਦੇ ਵਾਹਕ ਦੇ ਰੂਪ ਵਿਚ ਕੰਮ ਕਰਦੀ ਹੈ ?
ਉੱਤਰ-
ਪਰਿਵਾਰ ਨਾਮਕ ਸੰਸਥਾ ਸੰਸਕ੍ਰਿਤੀ ਦੇ ਵਾਹਕ ਦੇ ਰੂਪ ਵਿਚ ਕੰਮ ਕਰਦੀ ਹੈ ।

ਪ੍ਰਸ਼ਨ 46.
ਪਰਿਵਾਰ ਕਿਸ ਪ੍ਰਕਾਰ ਦੀ ਸਿੱਖਿਆ ਦਿੰਦਾ ਹੈ ?
ਉੱਤਰ-
ਪਰਿਵਾਰ ਬੱਚਿਆਂ ਨੂੰ ਸੰਸਕਾਰਾਂ, ਪ੍ਰਥਾਵਾਂ, ਰਹਿਣ-ਸਹਿਣ ਦੇ ਢੰਗਾਂ ਦੀ ਸਿੱਖਿਆ ਦਿੰਦਾ ਹੈ ।

ਪ੍ਰਸ਼ਨ 47.
ਪਰਿਵਾਰ ਦੀ ਉਤਪੱਤੀ ਦੇ ਕੋਈ ਦੋ ਸਿਧਾਂਤ ਦੱਸੋ ।
ਉੱਤਰ-
ਇਕ ਵਿਆਹੀ ਸਿਧਾਂਤ ਅਤੇ ਪਿੱਤਰ ਪ੍ਰਧਾਨ ਸਿਧਾਂਤ ।

ਪ੍ਰਸ਼ਨ 48.
ਇਕ ਵਿਆਹੀ ਪਰਿਵਾਰ ਦਾ ਕੀ ਅਰਥ ਹੈ ?
ਉੱਤਰ-
ਉਹ ਪਰਿਵਾਰ ਜਿਸ ਵਿਚ ਇਕ ਆਦਮੀ ਇਕ ਹੀ ਔਰਤ ਨਾਲ ਵਿਆਹ ਕਰਵਾਏ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 49.
ਬਹੁ-ਪਤੀ ਪਰਿਵਾਰ ਦਾ ਕੀ ਅਰਥ ਹੈ ?
ਉੱਤਰ-
ਉਹ ਪਰਿਵਾਰ ਜਿਸ ਵਿਚ ਇਕ ਔਰਤ ਦੇ ਕਈ ਪਤੀ ਹੁੰਦੇ ਹਨ ।

ਪ੍ਰਸ਼ਨ 50.
ਬਹੁ-ਪਤਨੀ ਪਰਿਵਾਰ ਦਾ ਅਰਥ ਦੱਸੋ ।
ਉੱਤਰ-
ਉਹ ਪਰਿਵਾਰ ਜਿਸ ਵਿਚ ਇਕ ਆਦਮੀ ਦੀਆਂ ਕਈ ਪਤਨੀਆਂ ਹੁੰਦੀਆਂ ਹਨ ।

ਪ੍ਰਸ਼ਨ 51.
ਸੰਗਠਨ ਦੇ ਆਧਾਰ ਉੱਤੇ ਪਰਿਵਾਰ ਦੇ ਪ੍ਰਕਾਰ ਦੱਸੋ ।
ਉੱਤਰ-

  1. ਵਿਸਤ੍ਰਿਤ ਪਰਿਵਾਰ,
  2. ਸੰਯੁਕਤ ਪਰਿਵਾਰ,
  3. ਕੇਂਦਰੀ ਪਰਿਵਾਰ ।

ਪ੍ਰਸ਼ਨ 52.
ਨਾਤੇਦਾਰੀ ਕੀ ਹੁੰਦੀ ਹੈ ?
ਉੱਤਰ-
ਨਾਤੇਦਾਰੀ ਸਮਾਜ ਤੋਂ ਮਾਨਤਾ ਪ੍ਰਾਪਤ ਸੰਬੰਧ ਹੈ ਜੋ ਅਨੁਮਾਨਿਤ ਜਾਂ ਅਮਲੀ ਵੰਸ਼ਾਵਲੀ ਸੰਬੰਧਾਂ ਉੱਤੇ ਅਧਾਰਿਤ ਹੈ ।

ਪ੍ਰਸ਼ਨ 53.
ਨਾਤੇਦਾਰੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਨਾਤੇਦਾਰੀ ਦੋ ਪ੍ਰਕਾਰ ਦੀ ਹੁੰਦੀ ਹੈ-ਰਕਤ ਸੰਬੰਧੀ ਨਾਤੇਦਾਰੀ ਅਤੇ ਵਿਆਹ ਸੰਬੰਧੀ ਨਾਤੇਦਾਰੀ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਅਨੁਲੋਮ ਵਿਆਹ ਕੀ ਹੁੰਦਾ ਹੈ ?
ਉੱਤਰ-
ਜਦੋਂ ਇੱਕ ਉੱਚ ਜਾਤੀ ਦਾ ਲੜਕਾ ਕਿਸੇ ਨੀਵੀਂ ਜਾਤੀ ਦੀ ਲੜਕੀ ਨਾਲ ਵਿਆਹ ਕਰਦਾ ਹੈ, ਤਾਂ ਉਸਨੂੰ ਅਨੁਲੋਮ ਵਿਆਹ ਕਹਿੰਦੇ ਹਨ । ਇਸ ਪ੍ਰਕਾਰ ਦੇ ਵਿਆਹ ਨੂੰ ਸਮਾਜਿਕ ਮਾਨਤਾ ਪ੍ਰਾਪਤ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 2.
ਵਿਆਹ ਦੇ ਪ੍ਰਤੀਬੰਧ ।
ਉੱਤਰ-
ਕਈ ਸਮਾਜਾਂ ਵਿੱਚ ਵਿਆਹ ਕਰਵਾਉਣ ਉੱਤੇ ਕਈ ਪ੍ਰਕਾਰ ਦੇ ਪ੍ਰਤੀਬੰਧ ਹੁੰਦੇ ਹਨ ਕਿ ਕਿਸ ਸਮੂਹ ਵਿੱਚ ਵਿਆਹ ਕਰਵਾਉਣਾ ਹੈ ਅਤੇ ਕਿਸ ਵਿੱਚ ਨਹੀਂ | ਆਮ ਤੌਰ ਉੱਤੇ ਰਕਤ ਸੰਬੰਧੀ, ਇੱਕੋ ਗੋਤਰ ਵਾਲੇ ਆਪਸ ਵਿੱਚ ਵਿਆਹ ਨਹੀਂ ਕਰਵਾ ਸਕਦੇ ।

ਪ੍ਰਸ਼ਨ 3.
ਗੈਰ ਭਰਾਤਰੀ ਬਹੁ-ਪਤੀ ਵਿਆਹ ।
ਉੱਤਰ-
ਬਹੁ-ਪਤੀ ਵਿਆਹ ਦਾ ਉਹ ਪ੍ਰਕਾਰ ਜਿਸ ਵਿੱਚ ਪਤਨੀ ਦੇ ਸਾਰੇ ਪਤੀ ਆਪਸ ਵਿੱਚ ਭਰਾ ਨਹੀਂ ਹੁੰਦੇ ਗੈਰ ਭਰਾਤਰੀ ਬਹੁ-ਪਤੀ ਵਿਆਹ ਹੁੰਦਾ ਹੈ ।

ਪ੍ਰਸ਼ਨ 4.
ਇੱਕ ਵਿਆਹ ਦੀ ਪਰਿਭਾਸ਼ਾ ।
ਉੱਤਰ-
ਹੈਮਿਲਟਨ ਦੇ ਅਨੁਸਾਰ, “ਇੱਕ ਵਿਆਹ, ਵਿਆਹ ਦੀ ਉਹ ਕਿਸਮ ਹੈ ਜਿਸ ਵਿਚ ਕੋਈ ਵੀ ਆਦਮੀ ਇੱਕ ਤੋਂ ਜ਼ਿਆਦਾ ਔਰਤਾਂ ਨਾਲ ਇੱਕ ਹੀ ਸਮੇਂ ਵਿਆਹ ਸੰਬੰਧ ਸਥਾਪਿਤ ਨਹੀਂ ਕਰ ਸਕਦਾ ।”

ਪ੍ਰਸ਼ਨ 5.
ਬਹੁ-ਪਤਨੀ ਵਿਆਹ ਦਾ ਅਰਥ ।
ਉੱਤਰ-
ਇਹ ਵਿਆਹ ਦੀ ਉਹ ਕਿਸਮ ਹੈ ਜਿਸ ਵਿੱਚ ਇੱਕ ਵਿਅਕਤੀ ਦੀਆਂ ਇੱਕ ਤੋਂ ਵੱਧ ਪਤਨੀਆਂ ਹੁੰਦੀਆਂ ਹਨ । ਇਹ ਦੋ ਪ੍ਰਕਾਰ ਦਾ ਹੁੰਦਾ ਹੈ ਪ੍ਰਤਿਬੰਧਿਤ ਅਤੇ ਪ੍ਰਤੀਬੰਧਤ ਬਹੁ-ਪਤਨੀ ਵਿਆਹ ।

ਪ੍ਰਸ਼ਨ 6.
ਅਤੀਬੰਧਤ ਬਹੁ-ਪਤਨੀ ਵਿਆਹ ।
ਉੱਤਰ-
ਇਸ ਪ੍ਰਕਾਰ ਦੇ ਵਿਆਹ ਵਿੱਚ ਇਕ ਵਿਅਕਤੀ ਜਿੰਨੀਆਂ ਚਾਹੇ ਮਰਜ਼ੀ ਪਤਨੀਆਂ ਰੱਖ ਸਕਦਾ ਹੈ । ਪੁਰਾਣੇ ਸਮਿਆਂ ਵਿੱਚ ਰਾਜੇ ਇਸ ਤਰ੍ਹਾਂ ਕਰਦੇ ਸਨ ।

ਪ੍ਰਸ਼ਨ 7.
ਬਹੁ-ਪਤੀ ਵਿਆਹ ਵਿੱਚ ਇਸਤਰੀਆਂ ਦੀ ਸਥਿਤੀ ।
ਉੱਤਰ-
ਬਹੁ-ਪਤੀ ਵਿਆਹ ਵਿੱਚ ਇਸਤਰੀਆਂ ਦੀ ਸਥਿਤੀ ਕਾਫ਼ੀ ਨੀਵੀਂ ਹੁੰਦੀ ਹੈ ਕਿਉਂਕਿ ਉਸ ਨੂੰ ਕਈ ਮਰਦਾਂ ਨਾਲ ਵਿਆਹ ਤੇ ਸੰਬੰਧ ਰੱਖਣੇ ਪੈਂਦੇ ਹਨ । ਇਸ ਦਾ ਔਰਤ ਦੀ ਸਿਹਤ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 8.
ਮਨੂੰ ਨੇ ਤੀਲੋਮ ਵਿਆਹ ਦੇ ਬਾਰੇ ਵਿੱਚ ਕਿਹੜੇ ਵਿਚਾਰ ਪ੍ਰਗਟ ਕੀਤੇ ਹਨ ?
ਉੱਤਰ-
ਮਨੂੰ ਦੇ ਅਨੁਸਾਰ ਨੀਵੀਂ ਜਾਤੀ ਦੇ ਆਦਮੀ ਦਾ ਉੱਚੀ ਜਾਤੀ ਦੀ ਔਰਤ ਨਾਲ ਵਿਆਹ ਕਰਨਾ ਪਾਪ ਹੈ । ਇਸਨੂੰ ਉਸਨੇ ਨਿਸ਼ੇਧ ਕਰਾਰ ਦਿੱਤਾ ਹੈ ਅਤੇ ਇਸ ਪ੍ਰਕਾਰ ਦੇ ਵਿਆਹ ਤੋਂ ਉਤਪੰਨ ਹੋਈ ਸੰਤਾਨ ਨੂੰ ਉਸਨੇ ਚੰਡਾਲ ਕਿਹਾ ਹੈ ।

ਪ੍ਰਸ਼ਨ 9.
ਵਿਆਹ ਦੇ ਕੋਈ ਤਿੰਨ ਉਦੇਸ਼ ਦੱਸੋ ।
ਉੱਤਰ-

  1. ਯੌਨ ਸੰਬੰਧਾਂ ਨੂੰ ਨਿਯਮਿਤ ਕਰਨਾ ।
  2. ਪਰਿਵਾਰ ਦੀ ਸਥਾਪਨਾ ਕਰਨੀ ।
  3. ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ।

ਪ੍ਰਸ਼ਨ 10.
ਵਿਆਹ ਤੋਂ ਵਿਅਕਤੀ ਦੀ ਸਮਾਜਿਕ ਸਥਿਤੀ ਨਿਸਚਿਤ ਹੋ ਜਾਂਦੀ ਹੈ । ਸਪੱਸ਼ਟ ਕਰੋ ।
ਉੱਤਰ-
ਵਿਆਹ ਦੇ ਕਾਰਨ ਵਿਅਕਤੀ ਨੂੰ ਸਮਾਜ ਵਿੱਚ ਬਹੁਤ ਸਾਰੇ ਪਦ ਮਿਲ ਜਾਂਦੇ ਹਨ, ਜਿਵੇਂ-ਪਤੀ, ਪਿਤਾ, ਜੀਜਾ, ਦਾਮਾਦ ਆਦਿ । ਇਨ੍ਹਾਂ ਸਾਰੇ ਪਦਾਂ ਵਿੱਚ ਜ਼ਿੰਮੇਵਾਰੀ ਹੁੰਦੀ ਹੈ । ਵਿਆਹ ਤੋਂ ਵਿਅਕਤੀ ਦੀ ਸਮਾਜਿਕ ਸਥਿਤੀ ਨਿਸਚਿਤ ਹੋ ਜਾਂਦੀ ਹੈ ।

ਪ੍ਰਸ਼ਨ 11.
ਇੱਕ ਵਿਆਹ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਜਦੋਂ ਇੱਕ ਹੀ ਔਰਤ ਨਾਲ ਇੱਕ ਹੀ ਆਦਮੀ ਵਿਆਹ ਕਰਵਾਉਂਦਾ ਹੈ ਤਾਂ ਉਸ ਵਿਆਹ ਨੂੰ ਇੱਕ ਵਿਆਹ ਕਹਿੰਦੇ ਹਨ । ਜਦੋਂ ਤੱਕ ਦੋਵੇਂ ਜਿਉਂਦੇ ਹਨ ਜਾਂ ਇੱਕ ਦੂਜੇ ਤੋਂ ਤਲਾਕ ਨਹੀਂ ਲੈ ਲੈਂਦੇ, ਉਹ ਦੂਜਾ ਵਿਆਹ ਨਹੀਂ ਕਰਵਾ ਸਕਦੇ ।

ਪ੍ਰਸ਼ਨ 12.
ਬਹੁ-ਪਤੀ ਵਿਆਹ ਦੇ ਦੋ ਔਗੁਣ ।
ਉੱਤਰ-

  1. ਇਸ ਪ੍ਰਕਾਰ ਦੇ ਵਿਆਹ ਵਿੱਚ ਔਰਤ ਦੀ ਸਿਹਤ ਮਾੜੀ ਹੋ ਜਾਂਦੀ ਹੈ ਕਿਉਂਕਿ ਉਸ ਨੂੰ ਕਈ ਪਤੀਆਂ ਦੀ ਲਿੰਗਕ ਇੱਛਾ ਨੂੰ ਪੂਰਾ ਕਰਨਾ ਪੈਂਦਾ ਹੈ ।
  2. ਇਸ ਪ੍ਰਕਾਰ ਦੇ ਵਿਆਹ ਵਿੱਚ ਇਸਤਰੀ ਲਈ ਪਤੀਆਂ ਵਿੱਚ ਲੜਾਈ ਝਗੜੇ ਹੁੰਦੇ ਹਨ ।

ਪ੍ਰਸ਼ਨ 13.
ਇੱਕ ਵਿਆਹ ਦੇ ਦੋ ਗੁਣ ।
ਉੱਤਰ-

  1. ਇੱਕ ਵਿਆਹ ਵਿੱਚ ਪਤੀ ਪਤਨੀ ਦੇ ਸੰਬੰਧ ਜ਼ਿਆਦਾ ਡੂੰਘੇ ਹੁੰਦੇ ਹਨ ।
  2. ਇਸ ਵਿਆਹ ਵਿੱਚ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਹੋ ਜਾਂਦਾ ਹੈ ।
  3. ਇਸ ਪ੍ਰਕਾਰ ਦੇ ਵਿਆਹ ਵਿੱਚ ਪਰਿਵਾਰਿਕ ਝਗੜੇ ਘੱਟ ਹੁੰਦੇ ਹਨ ।
  4. ਇਸ ਵਿਚ ਪਤੀ ਪਤਨੀ ਵਿੱਚ ਤਾਲਮੇਲ ਰਹਿੰਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 14.
ਬਹੁਪਤਨੀ ਵਿਆਹ ਦੇ ਮੁੱਖ ਕਾਰਨ ਦੱਸੋ ।
ਉੱਤਰ-

  1. ਪੁਰਸ਼ਾਂ ਦੀ ਵਧੇਰੇ ਯੌਨ ਸੰਬੰਧਾਂ ਦੀ ਇੱਛਾ ਕਰਕੇ ਬਹੁਪਤਨੀ ਵਿਆਹ ਸਾਹਮਣੇ ਆਏ ।
  2. ਲੜਕੀਆਂ ਪੈਦਾ ਹੋਣ ਕਾਰਨ ਅਤੇ ਲੜਕੇ ਹੋਣ ਦੀ ਇੱਛਾ ਕਰਕੇ ਇਹ ਵਿਆਹ ਵੱਧ ਗਏ ।
  3. ਰਾਜੇ-ਮਹਾਰਾਜਿਆਂ ਦੇ ਵੱਧ ਪਤਨੀਆਂ ਰੱਖਣ ਦੇ ਸ਼ੌਕ ਕਰਕੇ ਵੀ ਇਸ ਤਰ੍ਹਾਂ ਦੇ ਵਿਆਹ ਸਾਹਮਣੇ ਆਏ ।

ਪ੍ਰਸ਼ਨ 15.
ਪਰਿਵਾਰ ਕੀ ਹੁੰਦਾ ਹੈ ?
ਉੱਤਰ-
ਪਰਿਵਾਰ ਉਸ ਸਮੂਹ ਨੂੰ ਕਿਹਾ ਜਾਂਦਾ ਹੈ ਜੋ ਕਾਮ ਸੰਬੰਧਾਂ ਦੇ ਆਧਾਰ ‘ਤੇ ਇੰਨਾ ਛੋਟਾ ਤੇ ਸਥਾਈ ਹੁੰਦਾ ਹੈ। ਕਿ ਜਿਸ ਵਿਚ ਬੱਚੇ ਦੀ ਉਤਪੱਤੀ ਤੇ ਉਸਦਾ ਪਾਲਣ-ਪੋਸ਼ਣ ਹੋ ਸਕੇ ।

ਪ੍ਰਸ਼ਨ 16.
ਸੰਯੁਕਤ ਪਰਿਵਾਰ ਕੀ ਹੁੰਦਾ ਹੈ ?
ਉੱਤਰ-
ਉਹ ਪਰਿਵਾਰ ਜਿਸ ਵਿਚ ਦੋ ਜਾਂ ਜ਼ਿਆਦਾ ਪੀੜ੍ਹੀਆਂ ਦੇ ਲੋਕ ਇਕ ਹੀ ਜਗ੍ਹਾ ਤੇ ਰਹਿੰਦੇ ਹਨ ਅਤੇ ਇਕ ਹੀ ਜਗਾ ਖਾਣਾ ਖਾਂਦੇ ਹੋਣ ਉਸਨੂੰ ਸੰਯੁਕਤ ਪਰਿਵਾਰ ਕਹਿੰਦੇ ਹਨ ।

ਪ੍ਰਸ਼ਨ 17.
ਪਿੱਤਰ-ਸਤਾਤਮਕ ਪਰਿਵਾਰ ।
ਉੱਤਰ-
ਉਹ ਪਰਿਵਾਰ ਜਿਸ ਵਿਚ ਸਾਰੇ ਅਧਿਕਾਰ ਪਿਤਾ ਦੇ ਹੱਥ ਵਿਚ ਹੋਣ, ਪਰਿਵਾਰ ਪਿਤਾ ਦੇ ਨਾਮ ਤੇ ਚਲਦਾ ਹੋਵੇ । ਅਤੇ ਪਰਿਵਾਰ ਉੱਪਰ ਪਿਤਾ ਦਾ ਪੂਰਾ ਨਿਯੰਤਰਨ ਹੋਵੇ, ਉਸਨੂੰ ਪਿੱਤਰ-ਸਤਾਤਮਕ ਪਰਿਵਾਰ ਕਹਿੰਦੇ ਹਨ ।

ਪ੍ਰਸ਼ਨ 18.
ਮਾਤਰ-ਸਤਾਤਮਕ ਪਰਿਵਾਰ ।
ਉੱਤਰ-
ਉਹ ਪਰਿਵਾਰ ਜਿੱਥੇ ਸਾਰੇ ਅਧਿਕਾਰ ਮਾਤਾ ਦੇ ਹੱਥ ਵਿਚ ਹੋਣ ਅਤੇ ਪਰਿਵਾਰ ਮਾਤਾ ਦੇ ਨਾਮ ਉੱਪਰ ਚਲਦਾ ਹੋਵੇ ਅਤੇ ਪਰਿਵਾਰ ਉੱਪਰ ਮਾਤਾ ਦਾ ਨਿਯੰਤਰਨ ਹੋਵੇ, ਉਸਨੂੰ ਮਾਤਰ-ਸਤਾਤਮਕ ਪਰਿਵਾਰ ਕਹਿੰਦੇ ਹਨ ।

ਪ੍ਰਸ਼ਨ 19.
ਵਿਆਹ ਦੇ ਆਧਾਰ ‘ਤੇ ਪਰਿਵਾਰ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਵਿਆਹ ਦੇ ਆਧਾਰ ‘ਤੇ ਪਰਿਵਾਰ ਤਿੰਨ ਪ੍ਰਕਾਰ ਦੇ ਹੁੰਦੇ ਹਨ-

  1. ਇਕ ਵਿਆਹੀ ਪਰਿਵਾਰ
  2. ਬਹੁ-ਵਿਆਹੀ ਪਰਿਵਾਰ
  3. ਸਮੂਹ ਵਿਆਹੀ ਪਰਿਵਾਰ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 20.
ਪਰਿਵਾਰ ਦੀ ਕੇਂਦਰੀ ਸਥਿਤੀ ।
ਉੱਤਰ-
ਪਰਿਵਾਰ ਦੀ ਸਮਾਜ ਵਿੱਚ ਕੇਂਦਰੀ ਸਥਿਤੀ ਹੈ ਕਿਉਂਕਿ ਪਰਿਵਾਰ ਤੋਂ ਬਿਨਾਂ ਸਮਾਜ ਹੋਂਦ ਵਿੱਚ ਨਹੀਂ ਆ ਸਕਦਾ ਅਤੇ ਹਰ ਕੋਈ ਸਮਾਜ ਵਿੱਚ ਹੀ ਰਹਿਣਾ ਪਸੰਦ ਕਰਦਾ ਹੈ ।

ਪ੍ਰਸ਼ਨ 21.
ਬੱਚਿਆਂ ਦਾ ਪਾਲਣ-ਪੋਸ਼ਣ ।
ਉੱਤਰ-
ਬੱਚਿਆਂ ਦਾ ਪਾਲਣ-ਪੋਸ਼ਣ ਪਰਿਵਾਰ ਦਾ ਇੱਕ ਮਹੱਤਵਪੂਰਨ ਕੰਮ ਹੈ ਕਿਉਂਕਿ ਪਰਿਵਾਰ ਹੀ ਬੱਚਿਆਂ ਦੀਆਂ ਸਾਰੀਆਂ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ । ਪਰਿਵਾਰ ਉਸ ਨੂੰ ਚੰਗਾ ਨਾਗਰਿਕ ਬਣਾਉਣ ਲਈ ਹਰੇਕ ਚੀਜ਼ ਮੁਹੱਈਆ ਕਰਵਾਉਂਦਾ ਹੈ ।

ਪ੍ਰਸ਼ਨ 22.
ਘਰ ਦੀ ਵਿਵਸਥਾ ।
ਉੱਤਰ-
ਪਰਿਵਾਰ ਆਪਣੇ ਮੈਂਬਰਾਂ ਲਈ ਘਰ ਦੀ ਵਿਵਸਥਾ ਕਰਦਾ ਹੈ | ਘਰ ਤੋਂ ਬਿਨਾਂ ਪਰਿਵਾਰ ਨਾ ਤਾਂ ਬਣ ਸਕਦਾ ਹੈ ਤੇ ਨਾ ਹੀ ਪ੍ਰਗਤੀ ਕਰ ਸਕਦਾ ਹੈ । ਇਸ ਤਰ੍ਹਾਂ ਪਰਿਵਾਰ ਘਰ ਦੀ ਵਿਵਸਥਾ ਕਰਕੇ ਮੈਂਬਰਾਂ ਦੀ ਸ਼ਖ਼ਸੀਅਤ ਦਾ ਵਿਕਾਸ ਵੀ ਕਰਦਾ ਹੈ ।

ਪ੍ਰਸ਼ਨ 23.
ਪਰਿਵਾਰ ਵਿੱਚ ਸਹਿਯੋਗ ।
ਉੱਤਰ-
ਪਤੀ ਅਤੇ ਪਤਨੀ ਇੱਕ ਦੂਜੇ ਨਾਲ ਸਹਿਯੋਗ ਕਰਦੇ ਹਨ ਤਾਂ ਕਿ ਪਰਿਵਾਰ ਦਾ ਭਲਾ ਹੋ ਸਕੇ । ਉਹ ਆਪਣੇ ਬੱਚਿਆਂ ਤੇ ਪਰਿਵਾਰ ਨੂੰ ਚੰਗਾ ਜੀਵਨ ਦੇਣ ਲਈ ਇਕ-ਦੂਜੇ ਨਾਲ ਸਹਿਯੋਗ ਕਰਦੇ ਹਨ ।

ਪ੍ਰਸ਼ਨ 24.
ਪਰਿਵਾਰ ਦੇ ਦੋ ਕੰਮਾਂ ਦਾ ਵਰਣਨ ਕਰੋ ।
ਉੱਤਰ-

  1. ਪਰਿਵਾਰ ਦੇ ਵਿੱਚ ਵਿਅਕਤੀ ਦੀ ਜਾਇਦਾਦ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚ ਜਾਂਦੀ ਹੈ ਤੇ ਕਿਸੇ ਤੀਜੇ ਵਿਅਕਤੀ ਕੋਲ ਨਹੀਂ ਜਾਂਦੀ ।
  2. ਬੱਚਿਆਂ ਦੇ ਪਾਲਣ-ਪੋਸ਼ਣ ਤੇ ਸੁਰੱਖਿਆ ਦਾ ਕੰਮ ਪਰਿਵਾਰ ਦਾ ਹੀ ਹੁੰਦਾ ਹੈ ਤੇ ਉਹਨਾਂ ਦਾ ਸਹੀ ਵਿਕਾਸ ਪਰਿਵਾਰ ਵਿੱਚ ਹੀ ਹੋ ਸਕਦਾ ਹੈ ।

ਪ੍ਰਸ਼ਨ 25.
ਪਰਿਵਾਰ ਦੇ ਕੰਮਾਂ ਵਿੱਚ ਕੋਈ ਦੋ ਤਬਦੀਲੀਆਂ ਦੱਸੋ ।
ਉੱਤਰ-

  1. ਅੱਜ ਕੱਲ੍ਹ ਪਰਿਵਾਰ ਵਧੇਰੇ ਪ੍ਰਗਤੀਸ਼ੀਲ ਹੋ ਰਹੇ ਹਨ ।
  2. ਔਰਤਾਂ ਕੰਮ ਕਰਨ ਘਰ ਤੋਂ ਬਾਹਰ ਜਾਂਦੀਆਂ ਹਨ, ਇਸ ਲਈ ਉਹਨਾਂ ਦੇ ਕੰਮ ਬਦਲ ਰਹੇ ਹਨ ।
  3. ਪਰਿਵਾਰ ਦੇ ਮੁਖੀ ਦਾ ਨਿਯੰਤਰਣ ਬਹੁਤ ਘੱਟ ਹੋ ਗਿਆ ਹੈ ਅਤੇ ਸਾਰੇ ਆਪਣੀ ਮਰਜ਼ੀ ਨਾਲ ਕੰਮ ਕਰਦੇ ਹਨ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 26.
ਨਵ ਸਥਾਨੀ ਪਰਿਵਾਰ ।
ਉੱਤਰ-
ਇਸ ਪ੍ਰਕਾਰ ਦੇ ਪਰਿਵਾਰ ਵਿਚ ਵਿਆਹ ਤੋਂ ਬਾਅਦ ਪਤੀ-ਪਤਨੀ ਆਪਣੇ ਮਾਤਾ-ਪਿਤਾ ਦੇ ਘਰ ਵਿਚ ਜਾ ਕੇ ਨਹੀਂ ਰਹਿੰਦੇ ਬਲਕਿ ਆਪਣਾ ਨਵਾਂ ਘਰ ਵਸਾਉਂਦੇ ਹਨ ਅਤੇ ਬਿਨਾਂ ਰੋਕ-ਟੋਕ ਦੇ ਰਹਿੰਦੇ ਹਨ । ਅੱਜ-ਕਲ੍ਹ ਇਸ ਤਰ੍ਹਾਂ ਦੇ ਪਰਿਵਾਰ ਆਮ ਪਾਏ ਜਾਂਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਮਾਜਿਕ ਸੰਸਥਾ ਦਾ ਕੀ ਅਰਥ ਹੈ ?
ਜਾਂ
ਸਮਾਜਿਕ ਸੰਸਥਾ ।
ਉੱਤਰ-
ਸੰਸਥਾ ਨਾ ਤਾਂ ਲੋਕਾਂ ਦਾ ਸਮੂਹ ਹੈ ਅਤੇ ਨਾ ਹੀ ਸੰਗਠਨ ਹੈ । ਸਮਾਜਿਕ ਸੰਸਥਾ ਤਾਂ ਕਿਸੇ ਕੰਮ ਜਾਂ ਉਦੇਸ਼ ਨੂੰ ਪ੍ਰਾਪਤ ਕਰਨ ਲਈ ਪਰਿਮਾਪਾਂ ਦੀ ਵਿਵਸਥਾ ਹੈ । ਸੰਸਥਾ ਤਾਂ ਕਿਸੇ ਵਿਸ਼ੇਸ਼ ਮਹੱਤਵਪੂਰਨ ਮਨੁੱਖੀ ਕਿਰਿਆ ਦੁਆਲੇ ਕੇਂਦਰਿਤ ਰੂੜੀਆਂ ਅਤੇ ਲੋਕ ਗੀਤਾਂ ਦਾ ਗੁੱਛਾ ਹੈ । ਸੰਸਥਾਵਾਂ ਤਾਂ ਸੰਰਚਿਤ ਪ੍ਰਕਿਰਿਆਵਾਂ ਹਨ ਜਿਨ੍ਹਾਂ ਰਾਹੀਂ ਵਿਅਕਤੀ ਆਪਣੇ ਕਾਰਜ ਕਰਦਾ ਹੈ ।

ਪ੍ਰਸ਼ਨ 2.
ਸੰਸਥਾ ਦੇ ਦੋ ਮਹੱਤਵਪੂਰਨ ਤੱਤ ਦੱਸੋ ।
ਉੱਤਰ-

  1. ਨਿਸਚਿਤ ਉਦੇਸ਼ – ਸੰਸਥਾ ਵਿਸ਼ੇਸ਼ ਮਨੁੱਖੀ ਜ਼ਰੂਰਤ ਲਈ ਵਿਕਸਿਤ ਹੁੰਦੀ ਹੈ । ਬਿਨਾਂ ਉਦੇਸ਼ ਦੇ ਸੰਸਥਾ ਨਹੀਂ ਹੁੰਦੀ । ਇਸ ਤਰ੍ਹਾਂ ਸੰਸਥਾ ਕਿਸੇ ਨਿਸਚਿਤ ਉਦੇਸ਼ ਲਈ ਬਣਦੀ ਹੈ ।
  2. ਇੱਕ ਵਿਚਾਰ – ਵਿਚਾਰ ਵੀ ਸੰਸਥਾ ਦਾ ਜ਼ਰੂਰੀ ਤੱਤ ਹੈ । ਕਿਸੇ ਜ਼ਰੂਰਤ ਨੂੰ ਪੂਰਾ ਕਰਨ ਲਈ ਇੱਕ ਵਿਚਾਰ ਦੀ ਸ਼ੁਰੂਆਤ ਹੁੰਦੀ ਹੈ ਜਿਸਨੂੰ ਸਮੁਹ ਆਪਣੇ ਲਈ ਜ਼ਰੂਰੀ ਸਮਝਦਾ ਹੈ । ਇਸ ਕਾਰਨ ਇਸ ਦੀ ਰੱਖਿਆ ਲਈ ਸੰਸਥਾ ਨੂੰ ਵਿਕਸਿਤ ਕਰਦਾ ਹੈ ।

ਪ੍ਰਸ਼ਨ 3.
ਸੰਸਥਾ ਦੀਆਂ ਚਾਰ ਵਿਸ਼ੇਸ਼ਤਾਵਾਂ ।
ਉੱਤਰ-

  1. ਸੰਸਥਾ ਵਿਵਸਥਾ ਵਿੱਚ ਇੱਕ ਇਕਾਈ ਹੈ ।
  2. ਸੰਸਥਾ ਜ਼ਿਆਦਾਤਰ ਸਥਾਈ ਹੁੰਦੀ ਹੈ ।
  3. ਸੰਸਥਾ ਦੇ ਸਪੱਸ਼ਟ ਤੌਰ ਅਤੇ ਪਰਿਭਾਸ਼ਿਤ ਉਦੇਸ਼ ਹੁੰਦੇ ਹਨ ।
  4. ਸੰਸਥਾ ਅਮੂਰਤ ਹੁੰਦੀ ਹੈ ।
  5. ਸੰਸਥਾ ਦੀ ਇੱਕ ਪਰੰਪਰਾ ਅਤੇ ਪ੍ਰਤੀਕ ਹੁੰਦਾ ਹੈ ।

ਪ੍ਰਸ਼ਨ 4.
ਸੰਸਥਾ ਦੇ ਕੋਈ ਚਾਰ ਕੰਮ ।
ਉੱਤਰ-

  1. ਸੰਸਥਾ ਸਮਾਜ ਉੱਤੇ ਨਿਯੰਤਰਣ ਰੱਖਦੀ ਹੈ ।
  2. ਸੰਸਥਾ ਵਿਅਕਤੀ ਨੂੰ ਪਦ ਅਤੇ ਭੂਮਿਕਾ ਪ੍ਰਦਾਨ ਕਰਦੀ ਹੈ ।
  3. ਸੰਸਥਾ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਮੱਦਦ ਕਰਦੀ ਹੈ ।
  4. ਸੰਸਥਾ ਸੰਸਕ੍ਰਿਤਕ ਇਕਰੂਪਤਾ ਪ੍ਰਦਾਨ ਕਰਦੀ ਹੈ ।
  5. ਸੰਸਥਾ ਸੰਸਕ੍ਰਿਤੀ ਦੀ ਵਾਹਕ ਹੈ ।

ਪ੍ਰਸ਼ਨ 5.
ਸੰਸਥਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਉਂਝ ਤਾਂ ਸੰਸਥਾਵਾਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ । ਪਰ ਆਮ ਤੌਰ ਤੇ ਸੰਸਥਾਵਾਂ ਚਾਰ ਪ੍ਰਕਾਰ ਦੀਆਂ ਹੁੰਦੀਆਂ ਹਨ-

  1. ਸਮਾਜਿਕ ਸੰਸਥਾਵਾਂ (Social Institutions)
  2. ਰਾਜਨੀਤਿਕ ਸੰਸਥਾਵਾਂ (Political Institutions)
  3. ਆਰਥਿਕ ਸੰਸਥਾਵਾਂ (Economic Institutions)
  4. ਧਾਰਮਿਕ ਸੰਸਥਾਵਾਂ (Religious Institutions) ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 6.
ਵਿਆਹ ਦਾ ਅਰਥ ਸਮਝਾਉ ।
ਉੱਤਰ-
ਹਰ ਸਮਾਜ ਵਿੱਚ ਪਰਿਵਾਰ ਦੀ ਸਥਾਪਨਾ ਦੇ ਲਈ ਔਰਤ ਅਤੇ ਮਰਦ ਦੇ ਲਿੰਗੀ ਸੰਬੰਧਾਂ ਨੂੰ ਸਥਾਪਿਤ ਕਰਨ ਦੀ ਮਾਨਤਾ ਵਿਆਹ ਦੁਆਰਾ ਦਿੱਤੀ ਗਈ ਹੈ । ਇਸ ਤਰ੍ਹਾਂ ਲਿੰਗ ਸੰਬੰਧਾਂ ਨੂੰ ਨਿਸ਼ਚਿਤ ਕਰਨ ਅਤੇ ਸੰਚਾਲਿਤ ਕਰਨ ਲਈ ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਨੂੰ ਨਿਰਧਾਰਿਤ ਕਰਨ ਅਤੇ ਪਰਿਵਾਰ ਨੂੰ ਸਥਾਈ ਰੂਪ ਦੇਣ ਲਈ ਬਣਾਏ ਗਏ ਨਿਯਮਾਂ ਨੂੰ ਵਿਆਹ ਕਹਿੰਦੇ ਹਨ । ਪਰਿਵਾਰ ਵਸਾਉਣ ਦੇ ਲਈ ਦੋ ਜਾਂ ਦੋ ਤੋਂ ਜ਼ਿਆਦਾ ਔਰਤਾਂ ਅਤੇ ਆਦਮੀਆਂ ਵਿਚਕਾਰ ਜ਼ਰੂਰੀ ਸੰਬੰਧ ਸਥਾਪਿਤ ਕਰਨ ਅਤੇ ਉਹਨਾਂ ਨੂੰ ਸਥਿਰ ਰੱਖਣ ਦੇ ਲਈ ਸੰਸਥਾਤਮਕ ਵਿਵਸਥਾ ਨੂੰ ਵਿਆਹ ਕਹਿੰਦੇ ਹਨ ਜਿਸਦੇ ਉਦੇਸ਼ ਘਰ ਦੀ ਸਥਾਪਨਾ, ਯੌਨ ਸੰਬੰਧਾਂ ਵਿੱਚ ਪ੍ਰਵੇਸ਼ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਹੈ ।

ਪ੍ਰਸ਼ਨ 7.
ਇੱਕ ਵਿਆਹ ।
ਉੱਤਰ-
ਅੱਜ-ਕਲ੍ਹ ਦੇ ਆਧੁਨਿਕ ਯੁੱਗ ਵਿੱਚ ਇੱਕ ਵਿਆਹ ਦਾ ਪ੍ਰਚਲਨ ਕਾਫ਼ੀ ਜ਼ਿਆਦਾ ਹੈ । ਇਸ ਤਰ੍ਹਾਂ ਦੇ ਵਿਆਹ ਵਿੱਚ ਇੱਕ ਆਦਮੀ ਇੱਕ ਸਮੇਂ ਇੱਕ ਹੀ ਔਰਤ ਨਾਲ ਵਿਆਹ ਕਰਵਾ ਸਕਦਾ ਹੈ । ਇੱਕ ਪਤੀ ਜਾਂ ਪਤਨੀ ਦੇ ਰਹਿੰਦੇ ਦੂਜਾ ਵਿਆਹ ਕਰਵਾਉਣਾ ਗੈਰ-ਕਾਨੂੰਨੀ ਹੁੰਦਾ ਹੈ । ਇਸ ਵਿੱਚ ਪਤੀ-ਪਤਨੀ ਦੇ ਸੰਬੰਧ ਜ਼ਿਆਦਾ ਸਥਾਈ, ਡੂੰਘੇ, ਪਿਆਰ ਅਤੇ ਹਮਦਰਦੀ ਵਾਲੇ ਹੁੰਦੇ ਹਨ । ਇਸ ਵਿੱਚ ਬੱਚਿਆਂ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਹੋ ਸਕਦਾ ਹੈ ਅਤੇ ਉਹਨਾਂ ਨੂੰ ਮਾਤਾਪਿਤਾ ਦਾ ਪੂਰਾ ਪਿਆਰ ਮਿਲਦਾ ਹੈ । ਪਤੀ-ਪਤਨੀ ਵਿੱਚ ਪੂਰਾ ਤਾਲਮੇਲ ਹੁੰਦਾ ਹੈ । ਇਸ ਵਿੱਚ ਇਸਤਰੀ ਅਤੇ ਪੁਰਸ਼ਾਂ ਦੇ ਸੰਬੰਧਾਂ ਵਿੱਚ ਬਰਾਬਰਤਾ ਪਾਈ ਜਾਂਦੀ ਹੈ ।

ਪ੍ਰਸ਼ਨ 8.
ਇੱਕ ਵਿਆਹ ਦੇ ਗੁਣ ।
ਉੱਤਰ-

  1. ਪਤੀ-ਪਤਨੀ ਦੇ ਸੰਬੰਧ ਜ਼ਿਆਦਾ ਡੂੰਘੇ ਹੁੰਦੇ ਹਨ ।
  2. ਇਸ ਵਿੱਚ ਬੱਚਿਆਂ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਹੋ ਜਾਂਦਾ ਹੈ ।
  3. ਪਤੀ-ਪਤਨੀ ਵਿੱਚ ਤਾਲਮੇਲ ਰਹਿੰਦਾ ਹੈ ।
  4. ਪਰਿਵਾਰਿਕ ਝਗੜੇ ਘੱਟ ਹੁੰਦੇ ਹਨ ।
  5. ਵਿਅਕਤੀ ਮਨੋਵਿਗਿਆਨਿਕ ਅਤੇ ਜੈਵਿਕੀ ਤਨਾਵਾਂ ਤੋਂ ਦੂਰ ਰਹਿੰਦਾ ਹੈ ।
  6. ਲੜਕਾ ਅਤੇ ਲੜਕੀ ਦੋਹਾਂ ਨੂੰ ਬਰਾਬਰ ਦਰਜਾ ਮਿਲਦਾ ਹੈ ।

ਪ੍ਰਸ਼ਨ 9.
ਇੱਕ ਵਿਆਹ ਦੇ ਔਗੁਣ ।
ਉੱਤਰ-

  1. ਬਿਮਾਰੀ ਜਾਂ ਗਰਭਾਵਸਥਾ ਸਮੇਂ ਪਤਨੀ-ਪਤੀ ਨਾਲ ਸੰਬੰਧ ਨਹੀਂ ਰੱਖ ਸਕਦੀ ਜਿਸ ਕਰਕੇ ਪਤੀ ਘਰ ਤੋਂ ਬਾਹਰ ਜਾਣਾ ਸ਼ੁਰੂ ਹੋ ਜਾਂਦਾ ਹੈ ।
  2. ਬਾਹਰੀ ਸੰਬੰਧਾਂ ਕਾਰਨ ਸਮਾਜ ਵਿੱਚ ਅਨੈਤਿਕਤਾ ਵੱਧਦੀ ਹੈ ।
  3. ਕਈ ਮਨੋਵਿਗਿਆਨਿਕ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ।
  4. ਪਤੀ ਜਾਂ ਪਤਨੀ ਦੇ ਬਿਮਾਰ ਹੋਣ ਕਾਰਨ ਕੰਮ ਰੁਕ ਜਾਂਦਾ ਹੈ ਅਤੇ ਬੱਚਿਆਂ ਦਾ ਸਹੀ ਪਾਲਣ-ਪੋਸ਼ਣ ਨਹੀਂ ਹੋ ਸਕਦਾ ।

ਪ੍ਰਸ਼ਨ 10.
ਬਾਹਰ ਵਿਆਹ ।
ਉੱਤਰ-
ਬਾਹਰ ਵਿਆਹ ਦਾ ਅਰਥ ਹੈ ਕਿ ਆਪਣੀ-ਆਪਣੀ ਗੋਤ, ਪਿੰਡ ਅਤੇ ਟੋਟਮ ਤੋਂ ਬਾਹਰ ਵਿਆਹ ਸੰਬੰਧ ਕਾਇਮ ਕਰਨਾ ਪੈਂਦਾ ਹੈ । ਇੱਕ ਹੀ ਗੋਤ, ਪਿੰਡ ਅਤੇ ਟੋਟਮ ਦੇ ਆਦਮੀ, ਔਰਤ ਆਪਸ ਵਿੱਚ ਭੈਣ ਭਰਾ ਮੰਨੇ ਜਾਂਦੇ ਹਨ । ਵੈਸਟਮਾਰਕ ਅਨੁਸਾਰ ਇਸ ਵਿਆਹ ਦਾ ਉਦੇਸ਼ ਨੇੜੇ ਦੇ ਸੰਬੰਧੀਆਂ ਵਿੱਚ ਯੌਨ ਸੰਬੰਧ ਨਾ ਹੋਣ ਦੇਣਾ ਹੈ । ਇਹ ਵਿਆਹ ਪ੍ਰਤੀਵਾਦ ਦਾ ਸੂਚਕ ਹੈ ਤੇ ਇਹ ਵੱਖ-ਵੱਖ ਸਮੂਹਾਂ ਵਿਚਕਾਰ ਸੰਪਰਕ ਵਧਾਉਂਦਾ ਹੈ । ਜੈਵਿਕ ਨਜ਼ਰੀਏ ਤੋਂ ਇਹ ਵਿਆਹ ਠੀਕ ਮੰਨਿਆ ਜਾਂਦਾ ਹੈ । ਇਸ ਵਿਆਹ ਵਿੱਚ ਸਭ ਤੋਂ ਵੱਡਾ ਔਗੁਣ ਇਹ ਹੈ ਕਿ ਵਰ ਤੇ ਕੰਨਿਆ ਨੂੰ ਇੱਕ-ਦੂਜੇ ਦੇ ਵਿਚਾਰਾਂ ਨੂੰ ਜਾਨਣ ਵਿੱਚ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਪ੍ਰਸ਼ਨ 11.
ਅੰਤਰ ਵਿਆਹ ।
ਉੱਤਰ-
ਅੰਤਰ ਵਿਆਹ ਵਿੱਚ ਵਿਅਕਤੀ ਨੂੰ ਆਪਣੀ ਹੀ ਜਾਤ ਵਿੱਚ ਵਿਆਹ ਕਰਵਾਉਣਾ ਪੈਂਦਾ ਸੀ । ਇਸ ਵਿੱਚ ਵਿਆਹ ਦਾ ਇੱਕ ਬੰਧਨ ਖੇਤਰ ਹੁੰਦਾ ਹੈ ਜਿਸ ਅਨੁਸਾਰ ਆਦਮੀ ਜਾਂ ਔਰਤ ਇੱਕ ਨਿਸ਼ਚਿਤ ਸਮਾਜਿਕ ਸਹੂ ਅਧੀਨ ਹੀ ਵਿਆਹ ਕਰਵਾ ਸਕਦੇ ਹਨ । ਇਸ ਨਾਲ ਸਮੂਹ ਦੀ ਏਕਤਾ ਕਾਇਮ ਰੱਖੀ ਜਾ ਸਕਦੀ ਹੈ ਅਤੇ ਸਮੂਹ ਦੀ ਸੰਪੱਤੀ ਸੁਰੱਖਿਅਤ ਰਹਿੰਦੀ ਹੈ । ਇਹ ਰਾਸ਼ਟਰੀ ਏਕਤਾ ਅਤੇ ਸਮਾਜਿਕ ਪ੍ਰਗਤੀ ਵਿੱਚ ਰੁਕਾਵਟ ਹੈ । ਇਸ ਨਾਲ ਜਾਤੀਵਾਦ ਦੀ ਭਾਵਨਾ ਨੂੰ ਉਤਸ਼ਾਹ ਮਿਲਦਾ ਹੈ ।

ਪ੍ਰਸ਼ਨ 12.
ਦੋ-ਪਤਨੀ ਵਿਆਹ ।
ਉੱਤਰ-
ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਪੁਰਸ਼ ਦਾ ਵਿਆਹ ਦੋ ਇਸਤਰੀਆਂ ਨਾਲ ਹੁੰਦਾ ਹੈ ਅਤੇ ਦੋਵੇਂ ਇਸਤਰੀਆਂ ਉਸ ਪੁਰਸ਼ ਦੀਆਂ ਪਤਨੀਆਂ ਹੁੰਦੀਆਂ ਹਨ । ਇਸ ਲਈ ਇਸ ਵਿਆਹ ਨੂੰ ਦੋ-ਪਤਨੀ ਵਿਆਹ ਕਹਿੰਦੇ ਹਨ । ਇਸ ਵਿੱਚ ਪੁਰਸ਼ ਨੂੰ ਦੋ-ਪਤਨੀਆਂ ਰੱਖਣ ਦੀ ਇਜਾਜ਼ਤ ਹੁੰਦੀ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 13.
ਬਹੁ-ਪਤਨੀ ਵਿਆਹ ।
ਉੱਤਰ-
ਇਹ ਬਹੁ-ਵਿਆਹ ਦਾ ਇੱਕ ਹੋਰ ਰੂਪ ਹੈ । ਇਸ ਤਰ੍ਹਾਂ ਦੇ ਵਿਆਹ ਵਿੱਚ ਵਿਅਕਤੀ ਇੱਕ ਤੋਂ ਜ਼ਿਆਦਾ ਔਰਤਾਂ ਨਾਲ ਵਿਆਹ ਕਰਵਾਉਂਦਾ ਹੈ ।ਰਿਉਟਰ ਦੇ ਅਨੁਸਾਰ, “ਬਹੁ-ਪਤਨੀ ਵਿਆਹ, ਵਿਆਹ ਦਾ ਉਹ ਰੂਪ ਹੈ ਜਿਸ ਵਿੱਚ ਵਿਅਕਤੀ ਇੱਕ ਹੀ ਸਮੇਂ ਵਿੱਚ ਇੱਕ ਤੋਂ ਵੱਧ ਪਤਨੀਆਂ ਰੱਖ ਸਕਦਾ ਹੈ ।” ਇਹ ਪ੍ਰਥਾ ਸੰਸਾਰ ਦੇ ਸਾਰੇ ਸਮਾਜਾਂ ਵਿੱਚ ਪਾਈ ਜਾਂਦੀ ਹੈ । ਪੁਰਸ਼ ਦੀ ਲਿੰਗਕ ਇੱਛਾ ਅਤੇ ਵੱਡੇ ਪਰਿਵਾਰ ਦੀ ਇੱਛਾ ਕਾਰਨ ਇਸ ਤਰ੍ਹਾਂ ਦੇ ਵਿਆਹ ਨੂੰ ਅਪਣਾਇਆ ਗਿਆ ।

ਪ੍ਰਸ਼ਨ 14.
ਬਹੁ-ਪਤਨੀ ਵਿਆਹ ਦੇ ਕਾਰਨ ।
ਉੱਤਰ-

  1. ਪੁਰਸ਼ਾਂ ਦੀ ਵਧੇਰੇ ਯੌਨ ਸੰਬੰਧਾਂ ਦੀ ਇੱਛਾ ਕਰਕੇ ।
  2. ਵੱਡੇ ਪਰਿਵਾਰਾਂ ਦੀ ਇੱਛਾ ਕਰਕੇ ।
  3. ਲੜਕੀਆਂ ਹੋਣ ਕਾਰਨ ਲੜਕੇ ਦੀ ਇੱਛਾ ਕਰਕੇ ।
  4. ਔਰਤਾਂ ਦੀ ਗਿਣਤੀ ਵੱਧਣ ਕਰਕੇ ।
  5. ਰਾਜੇ-ਮਹਾਰਾਜਿਆਂ ਦੇ ਜ਼ਿਆਦਾ ਪਤਨੀਆਂ ਰੱਖਣ ਦੇ ਸ਼ੌਕ ਕਰਕੇ ।

ਪ੍ਰਸ਼ਨ 15.
ਬਹੁ-ਪਤਨੀ ਵਿਆਹ ਦੇ ਗੁਣ ।
ਉੱਤਰ-

  1. ਬੱਚਿਆਂ ਦਾ ਵਧੀਆ ਪਾਲਣ-ਪੋਸ਼ਣ ਹੋ ਜਾਂਦਾ ਹੈ ।
  2. ਮਰਦਾਂ ਦੀ ਵਧੇਰੇ ਯੌਨ ਇੱਛਾਵਾਂ ਦੀ ਪੂਰਤੀ ।
  3. ਸੰਪੱਤੀ ਦਾ ਘਰ ਵਿੱਚ ਰਹਿਣਾ ।
  4. ਸੰਤਾਨ ਦਾ ਸ਼ਕਤੀਸ਼ਾਲੀ ਅਤੇ ਸਿਹਤਮੰਦ ਪੈਦਾ ਹੋਣਾ ।
  5. ਇੱਕ ਪਤਨੀ ਦੇ ਬਿਮਾਰ ਹੋਣ ਕਾਰਨ ਘਰ ਦੇ ਕੰਮ-ਕਾਜ ਦਾ ਚਲਦੇ ਰਹਿਣਾ ।
  6. ਲਿੰਗ ਸੰਬੰਧਾਂ ਦੀ ਪੂਰਤੀ ਕਰਕੇ ਅਨੈਤਿਕਤਾ ਨਹੀਂ ਫੈਲਦੀ

ਪ੍ਰਸ਼ਨ 16.
ਬਹੁ-ਪਤਨੀ ਵਿਆਹ ਦੇ ਔਗੁਣ ।
ਉੱਤਰ-

  1. ਇਸ ਨਾਲ ਔਰਤਾਂ ਦਾ ਦਰਜਾ ਨੀਵਾਂ ਹੁੰਦਾ ਹੈ ।
  2. ਇਸਤਰੀ ਦੀ ਲਿੰਗਕ ਇੱਛਾ ਦੀ ਪੂਰਤੀ ਨਹੀਂ ਹੁੰਦੀ ਜਿਸ ਲਈ ਉਹ ਬਾਹਰ ਜਾਂਦੀ ਹੈ ਅਤੇ ਅਨੈਤਿਕਤਾ ਫੈਲਦੀ ਹੈ ।
  3. ਜ਼ਿਆਦਾ ਪਤਨੀਆਂ ਕਰਕੇ ਉਹਨਾਂ ਵਿੱਚ ਲੜਾਈ ਝਗੜਾ ਰਹਿੰਦਾ ਹੈ ।
  4. ਪਰਿਵਾਰ ਵਿੱਚ ਅਸ਼ਾਂਤੀ ਰਹਿੰਦੀ ਹੈ ।
  5. ਪਰਿਵਾਰ ਉੱਤੇ ਆਰਥਿਕ ਬੋਝ ਪੈਂਦਾ ਹੈ ।

ਪ੍ਰਸ਼ਨ 17.
ਕੁਲੀਨ ਵਿਆਹ ।
ਉੱਤਰ-
ਜਦੋਂ ਹੇਠਲੀ ਜਾਤੀ ਦੀ ਲੜਕੀ ਦਾ ਵਿਆਹ ਉੱਚੀ ਜਾਤੀ ਦੇ ਲੜਕੇ ਨਾਲ ਹੁੰਦਾ ਹੈ ਤਾਂ ਉਹ ਕੁਲੀਨ ਵਿਆਹ ਹੈ । ਸਭ ਚਾਹੁੰਦੇ ਹਨ ਕਿ ਉਹਨਾਂ ਦੀਆਂ ਕੁੜੀਆਂ ਵੱਡੀ ਜਾਤ ਦੇ ਮੁੰਡਿਆਂ ਨਾਲ ਵਿਆਹ ਕਰਨ ਪਰ ਕੁਲੀਨ ਵਰਾਂ ਦੀ ਗਿਣਤੀ ਜ਼ਿਆਦਾ ਨਹੀਂ ਸੀ । ਇੱਕ-ਇੱਕ ਕੁਲੀਨ ਬਾਹਮਣ 100-100 ਕੁੜੀਆਂ ਨਾਲ ਵਿਆਹ ਕਰਵਾਉਂਦਾ ਸੀ । ਯੋਗ ਵਰ ਸੰਬੰਧੀ ਕਈ ਮੁਸ਼ਕਿਲਾਂ ਹੁੰਦੀਆਂ ਸਨ । ਇਸ ਕਾਰਨ ਦਹੇਜ ਪ੍ਰਥਾ ਵੱਧ ਗਈ ਅਤੇ ਸਮਾਜ ਵਿੱਚ ਅਨੈਤਿਕਤਾ ਵੀ ਵੱਧ ਗਈ ।

ਪ੍ਰਸ਼ਨ 18.
ਸਾਲੀ ਵਿਆਹ ।
ਉੱਤਰ-
ਇਸ ਵਿਆਹ ਵਿੱਚ ਪੁਰਸ਼ ਆਪਣੀ ਪਤਨੀ ਦੀ ਭੈਣ ਨਾਲ ਵਿਆਹ ਕਰਦਾ ਹੈ । ਸਾਲੀ ਵਿਆਹ ਦੋ ਤਰ੍ਹਾਂ ਦਾ ਹੁੰਦਾ ਹੈ । ਸੀਮਿਤ ਸਾਲੀ ਵਿਆਹ ਅਤੇ ਸਮਕਾਲੀ ਸਾਲੀ ਵਿਆਹ । ਸੀਮਿਤ ਸਾਲੀ ਵਿਆਹ ਵਿੱਚ ਪੁਰਸ਼ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਸਦੀ ਭੈਣ ਨਾਲ ਵਿਆਹ ਕਰਵਾਉਂਦਾ ਹੈ । ਸਮਕਾਲੀ ਸਾਲੀ ਵਿਆਹ ਵਿੱਚ ਪੁਰਸ਼ ਆਪਣੀ ਪਤਨੀ ਦੀਆਂ ਸਾਰੀਆਂ ਛੋਟੀਆਂ ਭੈਣਾਂ ਨੂੰ ਆਪਣੀਆਂ ਪਤਨੀਆਂ ਸਮਝ ਲੈਂਦਾ ਹੈ । ਪਹਿਲੀ ਕਿਸਮ ਦਾ ਪ੍ਰਚਲਨ ਜ਼ਿਆਦਾ ਹੈ । ਇਸ ਵਿੱਚ ਪਰਿਵਾਰ ਨਹੀਂ ਟੁੱਟਦਾ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਚੰਗਾ ਹੋ ਜਾਂਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 19.
ਦਿਉਰ ਵਿਆਹ ।
ਉੱਤਰ-
ਵਿਆਹ ਦੀ ਇਸ ਪ੍ਰਥਾ ਵਿੱਚ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਪਤਨੀ ਪਤੀ ਦੇ ਛੋਟੇ ਭਰਾ ਨਾਲ ਵਿਆਹ ਕਰਵਾ ਲੈਂਦੀ ਹੈ । ਇਸ ਨਾਲ ਪਰਿਵਾਰ ਦੀ ਜਾਇਦਾਦ ਸੁਰੱਖਿਅਤ ਰਹਿ ਜਾਂਦੀ ਹੈ, ਪਰਿਵਾਰ ਟੁੱਟਣ ਤੋਂ ਬਚ ਜਾਂਦਾ ਹੈ, ਬੱਚਿਆਂ ਦਾ ਪਾਲਣ-ਪੋਸ਼ਣ ਠੀਕ ਢੰਗ ਨਾਲ ਹੋ ਜਾਂਦਾ ਹੈ ਅਤੇ ਇਸ ਕਾਰਨ ਲੜਕੇ ਦੇ ਮਾਤਾ-ਪਿਤਾ ਨੂੰ ਲੜਕੀ ਵਾਲਿਆਂ ਨੂੰ ਲੜਕੀ ਦਾ ਮੁੱਲ ਵਾਪਸ ਨਹੀਂ ਕਰਨਾ ਪੈਂਦਾ ਸੀ ।

ਪ੍ਰਸ਼ਨ 20.
ਬਹੁ-ਪਤੀ ਵਿਆਹ ।
ਉੱਤਰ-
ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਔਰਤ ਅਨੇਕਾਂ ਆਦਮੀਆਂ ਨਾਲ ਵਿਆਹ ਕਰਵਾਉਂਦੀ ਹੈ ਅਤੇ ਇੱਕ ਹੀ ਸਮੇਂ ਵਿੱਚ ਉਹ ਸਾਰਿਆਂ ਦੀ ਪਤਨੀ ਹੁੰਦੀ ਹੈ । ਇਸ ਦੇ ਦੋ ਪ੍ਰਕਾਰ ਹਨ । ਭਰਾਤਰੀ ਬਹੁ-ਪਤੀ ਵਿਆਹ ਜਿਸ ਵਿੱਚ ਔਰਤ ਦੇ ਸਾਰੇ ਪਤੀ ਆਪਸ ਵਿੱਚ ਭਰਾ ਹੁੰਦੇ ਹਨ ਅਤੇ ਗੈਰ-ਭਰਾਤਰੀ ਬਹੁ-ਪਤੀ ਵਿਆਹ ਜਿਸ ਵਿੱਚ ਔਰਤ ਦੇ ਸਾਰੇ ਪਤੀ ਆਪਸ ਵਿੱਚ ਭਰਾ ਨਹੀਂ ਹੁੰਦੇ । ਗ਼ਰੀਬੀ, ਔਰਤਾਂ ਦੀ ਘੱਟ ਗਿਣਤੀ, ਅਸੁਰੱਖਿਆ ਦੀ ਭਾਵਨਾ ਕਰਕੇ ਇਹ ਪ੍ਰਥਾ ਵਧੀ ।

ਪ੍ਰਸ਼ਨ 21.
ਭਰਾਤਰੀ ਬਹੁ-ਪਤੀ ਵਿਆਹ ।
ਉੱਤਰ-
ਇਸ ਵਿਆਹ ਦੀ ਕਿਸਮ ਅਨੁਸਾਰ ਇਸਤਰੀ ਦੇ ਸਾਰੇ ਪਤੀ ਆਪਸ ਵਿੱਚ ਭਰਾ ਹੁੰਦੇ ਹਨ ਜਾਂ ਇੱਕ ਹੀ ਗੋਤ ਦੇ ਵਿਅਕਤੀ ਹੁੰਦੇ ਹਨ । ਇਸ ਵਿਆਹ ਦੀ ਪ੍ਰਥਾ ਵਿੱਚ ਸਭ ਤੋਂ ਵੱਡਾ ਭਰਾ ਇੱਕ ਇਸਤਰੀ ਨਾਲ ਵਿਆਹ ਕਰਦਾ ਹੈ ਅਤੇ ਉਸ ਦੇ ਸਭ ਭਰਾਵਾਂ ਦਾ ਉਸ ਉੱਪਰ ਪਤਨੀ ਦੇ ਰੂਪ ਵਿੱਚ ਅਧਿਕਾਰ ਹੁੰਦਾ ਹੈ ਅਤੇ ਸਾਰੇ ਉਸ ਨਾਲ ਲਿੰਗ ਸੰਬੰਧ ਰੱਖਦੇ ਹਨ । ਜੇਕਰ ਕੋਈ ਛੋਟਾ ਭਰਾ ਵਿਆਹ ਕਰਦਾ ਹੈ ਤਾਂ ਉਸ ਦੀ ਪਤਨੀ ਸਾਰੇ ਭਰਾਵਾਂ ਦੀ ਪਤਨੀ ਹੁੰਦੀ ਹੈ । ਜਿੰਨੇ ਬੱਚੇ ਹੁੰਦੇ ਹਨ ਉਹ ਸਾਰੇ ਵੱਡੇ ਭਰਾ ਦੇ ਮੰਨੇ ਜਾਂਦੇ ਹਨ ਅਤੇ ਸੰਪੱਤੀ ਉੱਤੇ ਅਧਿਕਾਰ ਵੀ ਸਭ ਤੋਂ ਜ਼ਿਆਦਾ ਵੱਡੇ ਭਰਾ ਦਾ ਹੁੰਦਾ ਹੈ ।

ਪ੍ਰਸ਼ਨ 22.
ਗੈਰ-ਭਰਾਤਰੀ ਬਹੁ-ਪਤੀ ਵਿਆਹ ।
ਉੱਤਰ-
ਬਹੁ-ਪਤੀ ਵਿਆਹ ਦੀ ਇਸ ਕਿਸਮ ਵਿੱਚ ਇੱਕ ਔਰਤ ਦੇ ਪਤੀ ਆਪਸ ਵਿੱਚ ਭਰਾ ਨਹੀਂ ਹੁੰਦੇ ਹਨ । ਇਹ
ਸਾਰੇ ਪਤੀ ਅਲੱਗ-ਅਲੱਗ ਥਾਂਵਾਂ ਉੱਤੇ ਰਹਿੰਦੇ ਹਨ । ਅਜਿਹੀ ਹਾਲਤ ਵਿੱਚ ਔਰਤ ਨਿਸ਼ਚਿਤ ਸਮੇਂ ਲਈ ਇੱਕ ਪਤੀ ਕੋਲ ਰਹਿੰਦੀ ਹੈ ਅਤੇ ਫਿਰ ਦੂਸਰੇ, ਤੀਸਰੇ, ਚੌਥੇ ਕੋਲ । ਇਸ ਤਰ੍ਹਾਂ ਸਾਰਾ ਸਾਲ ਉਹ ਅਲੱਗ-ਅਲੱਗ ਪਤੀਆਂ ਕੋਲ ਜੀਵਨ ਬਤੀਤ ਕਰਦੀ ਹੈ । ਜਿਸ ਸਮੇਂ ਵਿੱਚ ਇੱਕ ਇਸਤਰੀ ਇੱਕ ਪਤੀ ਕੋਲ ਰਹਿੰਦੀ ਹੈ । ਉਸ ਸਮੇਂ ਦੌਰਾਨ ਹੋਰ ਪਤੀਆਂ ਨੂੰ ਉਸ ਨਾਲ ਸੰਬੰਧ ਬਣਾਉਣ ਦਾ ਅਧਿਕਾਰ ਨਹੀਂ ਹੁੰਦਾ । ਬੱਚਾ ਹੋਣ ‘ਤੇ ਇੱਕ ਵਿਸ਼ੇਸ਼ ਸੰਸਕਾਰ ਨਾਲ ਪਤੀ ਉਸ ਦਾ ਪਿਤਾ ਬਣ ਜਾਂਦਾ ਹੈ । ਉਹ ਗਰਭ ਅਵਸਥਾ ਵਿੱਚ ਔਰਤ ਨੂੰ ਤੀਰ ਕਮਾਨ ਭੇਂਟ ਕਰਦਾ ਹੈ ਅਤੇ ਉਸ ਨੂੰ ਬੱਚੇ ਦਾ ਬਾਪ ਮੰਨ ਲਿਆ ਜਾਂਦਾ ਹੈ ।

ਪ੍ਰਸ਼ਨ 23.
ਵਿਆਹ ਦੀ ਸੰਸਥਾ ਵਿੱਚ ਪਰਿਵਰਤਨ ।
ਉੱਤਰ-
ਆਧੁਨਿਕ ਕਾਲ ਵਿੱਚ ਵਿਆਹ ਦੀ ਸੰਸਥਾ ਵਿੱਚ ਹੇਠ ਲਿਖੇ ਪਰਿਵਰਤਨ ਹੋਏ ਹਨ-

  1. ਹਿੰਦੂ ਮੈਰਿਜ ਐਕਟ 1955 ਦੇ ਅਨੁਸਾਰ ਬਹੁ-ਵਿਆਹ ਪ੍ਰਥਾ ‘ਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਇੱਕ ਵਿਆਹ ਪ੍ਰਥਾ ਨੂੰ ਮਨਜ਼ੂਰੀ ਦਿੱਤੀ ਗਈ ।
  2. ਪਤੀ ਅਤੇ ਪਤਨੀ ਦੋਹਾਂ ਨੂੰ ਤਲਾਕ ਲੈਣ ਦਾ ਅਧਿਕਾਰ ਦਿੱਤਾ ਗਿਆ ।
  3. ਇਸਤਰੀਆਂ ਦੀ ਸਥਿਤੀ ਪਹਿਲਾਂ ਨਾਲੋਂ ਕਾਫ਼ੀ ਚੰਗੀ ਹੋ ਗਈ ਹੈ ।
  4. ਪ੍ਰੇਮ-ਵਿਆਹਾਂ ਦੇ ਪ੍ਰਚਲਨ ਵਿੱਚ ਵਾਧਾ ਹੋਇਆ ਹੈ ।
  5. ਸਿੱਖਿਆ ਅਤੇ ਉਦਯੋਗੀਕਰਨ ਦੇ ਪ੍ਰਸਾਰ ਨਾਲ ਵਿਆਹ ਦੀ ਸੰਸਥਾ ਵਿੱਚ ਮਹੱਤਵਪੂਰਨ ਪਰਿਵਰਤਨ ਹੋਏ ।

ਪ੍ਰਸ਼ਨ 24.
ਪਰਿਵਾਰ ਦਾ ਅਰਥ ।
ਉੱਤਰ-
ਪਰਿਵਾਰ ਇੱਕ ਅਜਿਹੀ ਸੰਸਥਾ ਹੈ ਜਿਸ ਵਿੱਚ ਔਰਤ ਅਤੇ ਆਦਮੀ ਦਾ ਸਮਾਜ ਤੋਂ ਮਾਨਤਾ ਪ੍ਰਾਪਤ ਲਿੰਗ ਸੰਬੰਧ ਸਥਾਪਿਤ ਰਹਿੰਦਾ ਹੈ । ਪਰਿਵਾਰ ਵਿਅਕਤੀਆਂ ਦਾ ਉਹ ਸਮੂਹ ਹੈ ਜੋ ਇੱਕ ਵਿਸ਼ੇਸ਼ ਨਾਮ ਨਾਲ ਪਛਾਣਿਆ ਜਾਂਦਾ ਹੈ । ਜਿਸ ਵਿੱਚ ਪਤੀ ਪਤਨੀ ਦੇ ਸਥਾਈ ਲਿੰਗ ਸੰਬੰਧ ਹੁੰਦੇ ਹਨ, ਜਿਸ ਵਿੱਚ ਮੈਂਬਰਾਂ ਦੇ ਪਾਲਣ-ਪੋਸ਼ਣ ਦੀ ਪੂਰੀ ਵਿਵਸਥਾ ਹੁੰਦੀ ਹੈ, ਜਿਸਦੇ ਮੈਂਬਰਾਂ ਵਿੱਚ ਖੂਨ ਦੇ ਸੰਬੰਧ ਹੁੰਦੇ ਹਨ ਅਤੇ ਇਸ ਦੇ ਮੈਂਬਰ ਇੱਕ ਖ਼ਾਸ ਨਿਵਾਸ ਅਸਥਾਨ ਉੱਤੇ ਰਹਿੰਦੇ ਹਨ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 25.
ਪਰਿਵਾਰ ਦੀਆਂ ਵਿਸ਼ੇਸ਼ਤਾਵਾਂ ।
ਉੱਤਰ-

  1. ਪਰਿਵਾਰ ਸਰਵ-ਵਿਆਪਕ ਹੈ ।
  2. ਪਰਿਵਾਰ ਲਿੰਗ ਸੰਬੰਧਾਂ ਤੋਂ ਪੈਦਾ ਹੋਇਆ ਸਮੂਹ ਹੈ ।
  3. ਪਰਿਵਾਰ ਦਾ ਸਮਾਜਿਕ ਬਣਤਰ ਵਿੱਚ ਕੇਂਦਰੀ ਸਥਾਨ ਹੁੰਦਾ ਹੈ ।
  4. ਪਰਿਵਾਰ ਵਿੱਚ ਰਕਤ ਸੰਬੰਧਾਂ ਦਾ ਬੰਧਨ ਹੁੰਦਾ ਹੈ ।
  5. ਪਰਿਵਾਰ ਵਿੱਚ ਮੈਂਬਰਾਂ ਦੀ ਜ਼ਿੰਮੇਵਾਰੀ ਹੋਰ ਮੈਂਬਰ ਚੁੱਕਦੇ ਹਨ ।
  6. ਪਰਿਵਾਰ ਸਮਾਜਿਕ ਨਿਯੰਤਰਨ ਦਾ ਆਧਾਰ ਹੁੰਦਾ ਹੈ ।

ਪ੍ਰਸ਼ਨ 26.
ਪਰਿਵਾਰ ਅਤੇ ਸਮਾਜਿਕ ਨਿਯੰਤਰਨ ।
ਉੱਤਰ-
ਪਰਿਵਾਰ ਹੀ ਬੱਚੇ ਉੱਤੇ ਨਿਯੰਤਰਨ ਰੱਖਦਾ ਹੈ ਅਤੇ ਉਸ ਨੂੰ ਨਿਯੰਤਰਨ ਵਿੱਚ ਰਹਿਣਾ ਸਿਖਾਉਂਦਾ ਹੈ । ਪਰਿਵਾਰ ਉਸ ਉੱਤੇ ਇਸ ਤਰ੍ਹਾਂ ਨਿਯੰਤਰਨ ਰੱਖਦਾ ਹੈ ਕਿ ਉਸ ਵਿੱਚ ਗਲਤ ਆਦਤਾਂ ਨਾ ਪੈਦਾ ਹੋ ਸਕਣ । ਪਰਿਵਾਰ ਆਪਣੇ ਮੈਂਬਰਾਂ ਦੇ ਹਰ ਤਰ੍ਹਾਂ ਦੇ ਵਿਵਹਾਰ ਅਤੇ ਕਿਰਿਆਵਾਂ ਤੇ ਨਿਯੰਤਰਨ ਰੱਖਦਾ ਹੈ । ਇਸ ਨਾਲ ਬੱਚਾ ਅਨੁਸ਼ਾਸਨ ਵਿੱਚ ਰਹਿਣਾ ਸਿੱਖ ਜਾਂਦਾ ਹੈ । ਪਰਿਵਾਰ ਵਿੱਚ ਹੀ ਬੱਚਾ ਚੰਗੀਆਂ ਆਦਤਾਂ ਸਿੱਖਦਾ ਹੈ ਅਤੇ ਬੁਰੀਆਂ ਆਦਤਾਂ ਤੋਂ ਦੂਰ ਹੋ ਜਾਂਦਾ ਹੈ । ਇਸ ਤਰ੍ਹਾਂ ਪਰਿਵਾਰ ਬੱਚੇ ਉੱਪਰ ਨਿਗਰਾਨੀ ਰੱਖ ਕੇ ਇੱਕ ਤਰ੍ਹਾਂ ਨਾਲ ਸਮਾਜਿਕ ਨਿਯੰਤਰਨ ਰੱਖਦਾ ਹੈ ।

ਪ੍ਰਸ਼ਨ 27.
ਪਰਿਵਾਰ ਅਤੇ ਸਮਾਜੀਕਰਨ ।
ਉੱਤਰ-
ਪਰਿਵਾਰ ਮਾਤਾ-ਪਿਤਾ ਅਤੇ ਬੱਚਿਆਂ ਦੀ ਸਥਾਈ ਸੰਸਥਾ ਹੈ ਜਿਸਦਾ ਮੁੱਢਲਾ ਕੰਮ ਬੱਚਿਆਂ ਦਾ ਸਮਾਜੀਕਰਨ ਕਰਨਾ ਹੈ । ਪਰਿਵਾਰ ਵਿੱਚ ਬੱਚਾ ਹਮਦਰਦੀ, ਪਿਆਰ ਅਤੇ ਜ਼ਿੰਮੇਵਾਰੀ ਦੀ ਪਾਲਣਾ ਕਰਨੀ ਸਿੱਖਦਾ ਹੈ । ਪਰਿਵਾਰ ਵਿੱਚ ਹੀ ਉਹ ਛੋਟੇ, ਬਰਾਬਰ ਦੇ ਅਤੇ ਵੱਡਿਆਂ ਪ੍ਰਤੀ ਵਿਵਹਾਰ ਕਰਨਾ ਸਿੱਖਦਾ ਹੈ । ਪਰਿਵਾਰ ਵਿੱਚ ਉਸ ਦੀਆਂ ਆਦਤਾਂ, ਅਨੁਭਵਾਂ, ਕੰਮਾਂ, ਵਿਧੀਆਂ ਨਾਲ ਹੀ ਅੱਗੇ ਜਾ ਕੇ ਸਮਾਜ ਵਿੱਚ ਉਸ ਦਾ ਕੰਮ ਅਤੇ ਆਚਰਨ ਨਿਸ਼ਚਿਤ ਹੁੰਦਾ ਹੈ । ਪਰਿਵਾਰ ਵਿੱਚ ਹੀ ਉਹ ਸਮਾਜਿਕ ਰੀਤੀ-ਰਿਵਾਜਾਂ, ਰਸਮਾਂ, ਆਚਰਨ ਨਿਯਮਾਂ, ਸਮਾਜਿਕ ਬੰਧਨਾਂ ਦੀ ਪਾਲਣਾ ਆਦਿ ਸਿੱਖਦਾ ਹੈ ! ਇਸ ਤਰ੍ਹਾਂ ਪਰਿਵਾਰ ਸਮਾਜੀਕਰਨ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ ।

ਪ੍ਰਸ਼ਨ 28.
ਇਕਾਈ ਪਰਿਵਾਰ
ਉੱਤਰ-
ਇਕਾਈ ਪਰਿਵਾਰ ਉਹ ਪਰਿਵਾਰ ਹੈ ਜਿਸ ਵਿੱਚ ਪਤੀ-ਪਤਨੀ ਅਤੇ ਉਹਨਾਂ ਦੇ ਅਣ-ਵਿਆਹੇ ਬੱਚੇ ਰਹਿੰਦੇ ਹਨ । ਵਿਆਹ ਤੋਂ ਬਾਅਦ ਬੱਚੇ ਆਪਣਾ ਵੱਖਰਾ ਘਰ ਕਾਇਮ ਕਰ ਲੈਂਦੇ ਹਨ । ਇਹ ਸਭ ਤੋਂ ਛੋਟੇ ਪਰਿਵਾਰ ਹੁੰਦੇ ਹਨ । ਇਹ ਪਰਿਵਾਰ ਵਧੇਰੇ ਪ੍ਰਗਤੀਸ਼ੀਲ ਹੁੰਦੇ ਹਨ ਅਤੇ ਫੈਸਲੇ ਤਰਕ ਦੇ ਆਧਾਰ ਉੱਤੇ ਕੀਤੇ ਜਾਂਦੇ ਹਨ । ਇਸ ਵਿੱਚ ਪਤੀ-ਪਤਨੀ ਨੂੰ ਬਰਾਬਰ ਦਾ ਦਰਜਾ ਹਾਸਲ ਹੁੰਦਾ ਹੈ । ਅੱਜ-ਕਲ੍ਹ ਇਕਾਈ ਪਰਿਵਾਰ ਹੀ ਚਲਦਾ ਹੈ ।

ਪ੍ਰਸ਼ਨ 29.
ਇਕਾਈ ਪਰਿਵਾਰ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਕੇਂਦਰੀ ਪਰਿਵਾਰ ਜਾਂ ਇਕਾਈ ਪਰਿਵਾਰ ਆਕਾਰ ਵਿੱਚ ਛੋਟਾ ਹੁੰਦਾ ਹੈ ।
  2. ਇਕਾਈ ਪਰਿਵਾਰ ਵਿੱਚ ਸੰਬੰਧ ਸੀਮਿਤ ਹੁੰਦੇ ਹਨ ।
  3. ਇੱਥੇ ਸੱਤਾ ਸਾਂਝੀ ਹੁੰਦੀ ਹੈ ।
  4. ਪਰਿਵਾਰ ਦੇ ਹਰ ਮੈਂਬਰ ਨੂੰ ਮਹੱਤਤਾ ਮਿਲਦੀ ਹੈ ।

ਪ੍ਰਸ਼ਨ 30.
ਇਕਾਈ ਪਰਿਵਾਰ ਦੇ ਤਿੰਨ ਗੁਣ ।
ਉੱਤਰ-

  1. ਇਕਾਈ ਪਰਿਵਾਰਾਂ ਵਿੱਚ ਔਰਤਾਂ ਦੀ ਸਥਿਤੀ ਉੱਚੀ ਹੁੰਦੀ ਹੈ ।
  2. ਇਸ ਵਿੱਚ ਰਹਿਣ-ਸਹਿਣ ਦਾ ਦਰਜਾ ਉੱਚਾ ਹੁੰਦਾ ਹੈ ।
  3. ਵਿਅਕਤੀ ਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ ।
  4. ਵਿਅਕਤੀ ਦੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ ।
  5. ਮੈਂਬਰਾਂ ਵਿੱਚ ਸਹਿਯੋਗ ਦੀ ਭਾਵਨਾ ਹੁੰਦੀ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 31.
ਇਕਾਈ ਪਰਿਵਾਰ ਦੇ ਔਗੁਣ ।
ਉੱਤਰ-

  1. ਜੇਕਰ ਮਾਂ-ਬਾਪ ਵਿੱਚੋਂ ਕੋਈ ਬਿਮਾਰ ਹੋ ਜਾਵੇ ਤਾਂ ਘਰ ਦੇ ਕੰਮ ਵਿੱਚ ਰੁਕਾਵਟ ਆ ਜਾਂਦੀ ਹੈ ।
  2. ਇਸ ਵਿੱਚ ਬੇਰੁਜ਼ਗਾਰ ਵਿਅਕਤੀ ਦਾ ਗੁਜ਼ਾਰਾ ਮੁਸ਼ਕਿਲ ਹੁੰਦਾ ਹੈ ।
  3. ਪਤੀ ਦੀ ਮੌਤ ਤੋਂ ਬਾਅਦ ਜੇਕਰ ਔਰਤ ਪੜ੍ਹੀ-ਲਿਖੀ ਨਾ ਹੋਵੇ ਤਾਂ ਪਰਿਵਾਰ ਖ਼ਤਮ ਹੋ ਜਾਂਦਾ ਹੈ ।
  4. ਕਈ ਵਾਰ ਆਰਥਿਕ ਮੁਸ਼ਕਿਲਾਂ ਕਰਕੇ ਪਤੀ-ਪਤਨੀ ਵਿੱਚ ਲੜਾਈ-ਝਗੜੇ ਹੁੰਦੇ ਹਨ ।

ਪ੍ਰਸ਼ਨ 32.
ਸਾਂਝਾ (ਸੰਯੁਕਤ ਪਰਿਵਾਰ ।
ਉੱਤਰ-
ਸੰਯੁਕਤ ਪਰਿਵਾਰ ਇੱਕ ਮੁਖੀ ਵਲੋਂ ਸ਼ਾਸਿਤ ਅਨੇਕਾਂ ਪੀੜ੍ਹੀਆਂ ਦੇ ਖੂਨ ਸੰਬੰਧੀਆਂ ਦਾ ਇੱਕ ਅਜਿਹਾ ਸਮੂਹ ਹੈ ਜਿਨ੍ਹਾਂ ਦਾ ਨਿਵਾਸ, ਚੁੱਲ੍ਹਾ ਅਤੇ ਸੰਪੱਤੀ ਸਾਂਝੇ ਹੁੰਦੇ ਹਨ ਅਤੇ ਜਿਹੜੇ ਕਰਤੱਵ ਨਿਭਾਉਣ ਦੇ ਬੰਧਨ ਵਿੱਚ ਬੰਨੇ ਰਹਿੰਦੇ ਹਨ । ਸਾਂਝੇ ਪਰਿਵਾਰ ਦੀਆਂ ਵਿਸ਼ੇਸ਼ਤਾਵਾਂ ਹਨ-

  1. ਸਾਂਝਾ ਚੁੱਲ੍ਹਾ
  2. ਸਾਂਝਾ ਨਿਵਾਸ
  3. ਸਾਂਝੀ ਸੰਪੱਤੀ
  4. ਮੁਖੀ ਦਾ ਸ਼ਾਸਨ
  5. ਵੱਡਾ ਆਕਾਰ ।
    ਅੱਜ-ਕਲ੍ਹ ਇਸ ਤਰ੍ਹਾਂ ਦੇ ਪਰਿਵਾਰ ਦੀ ਥਾਂ ਕੇਂਦਰੀ ਪਰਿਵਾਰ ਹੋਂਦ ਵਿੱਚ ਆ ਰਹੇ ਹਨ ।

ਪ੍ਰਸ਼ਨ 33.
ਸਾਂਝੀ ਜਾਇਦਾਦ ।
ਉੱਤਰ-
ਸੰਯੁਕਤ ਪਰਿਵਾਰ ਵਿੱਚ ਜਾਇਦਾਦ ਉੱਤੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਸਾਂਝਾ ਅਧਿਕਾਰ ਹੁੰਦਾ ਹੈ । ਹਰੇਕ ਮੈਂਬਰ ਆਪਣੀ ਸਮਰੱਥਾ ਅਨੁਸਾਰ ਇਸ ਸੰਪੱਤੀ ਵਿੱਚ ਯੋਗਦਾਨ ਪਾਉਂਦਾ ਹੈ । ਜਿਸ ਵਿਅਕਤੀ ਨੂੰ ਜਿੰਨੀ ਜ਼ਰੂਰਤ ਹੁੰਦੀ ਹੈ ਉਹ ਉੱਨੀ ਸੰਪੱਤੀ ਖ਼ਰਚ ਕਰ ਲੈਂਦਾ ਹੈ । ਪਰਿਵਾਰ ਦਾ ਕਰਤਾ ਸਾਂਝੀ ਜਾਇਦਾਦ ਦੀ ਦੇਖਭਾਲ ਕਰਦਾ ਹੈ ।

ਪ੍ਰਸ਼ਨ 34.
ਸਾਂਝੀ ਰਸੋਈ ।
ਉੱਤਰ-
ਸੰਯੁਕਤ ਪਰਿਵਾਰ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਸਾਰੇ ਮੈਂਬਰ ਸਾਂਝੀ ਰਸੋਈ ਦੀ ਵਰਤੋਂ ਕਰਦੇ ਹਨ ਭਾਵ ਇਹ ਕਿ ਉਹਨਾਂ ਦਾ ਖਾਣਾ ਇੱਕ ਥਾਂ ਤੇ ਬਣਦਾ ਹੈ ਅਤੇ ਉਹ ਇਕੱਠੇ ਮਿਲ ਕੇ ਬੈਠ ਕੇ ਇਸ ਨੂੰ ਖਾਂਦੇ ਹਨ । ਅਜਿਹਾ ਕਰਦੇ ਸਮੇਂ ਉਹ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰਦੇ ਹਨ ਅਤੇ ਉਹਨਾਂ ਦਾ ਇਸ ਨਾਲ ਆਪਸੀ ਪਿਆਰ ਅਤੇ ਹਮਦਰਦੀ ਬਣੀ ਰਹਿੰਦੀ ਹੈ ।

ਪ੍ਰਸ਼ਨ 35.
ਸਾਂਝੇ ਪਰਿਵਾਰ ਵਿੱਚ ਕਰਤਾ ।
ਉੱਤਰ-
ਸਾਂਝੇ ਪਰਿਵਾਰ ਵਿੱਚ ਘਰ ਦੇ ਮੁਖੀ ਦੀ ਮੁੱਖ ਭੂਮਿਕਾ ਹੁੰਦੀ ਹੈ ਜਿਸ ਨੂੰ ਕਰਤਾ ਕਹਿੰਦੇ ਹਨ । ਪਰਿਵਾਰ ਦਾ ਸਭ ਤੋਂ ਵੱਡਾ ਮੈਂਬਰ ਪਰਿਵਾਰ ਦਾ ਮੁਖੀ ਜਾਂ ਕਰਤਾ ਹੁੰਦਾ ਹੈ । ਪਰਿਵਾਰ ਨਾਲ ਸੰਬੰਧਿਤ ਸਾਰੇ ਮਹੱਤਵਪੂਰਨ ਫੈਸਲੇ ਉਸ ਦੁਆਰਾ ਲਏ ਜਾਂਦੇ ਹਨ । ਉਹ ਪਰਿਵਾਰ ਦੀ ਸਾਂਝੀ ਸੰਪੱਤੀ ਦੀ ਦੇਖ-ਭਾਲ ਕਰਦਾ ਹੈ । ਪਰਿਵਾਰ ਦੇ ਸਾਰੇ ਮੈਂਬਰ ਉਸ ਦੀ ਆਗਿਆ ਦੀ ਪਾਲਣਾ ਕਰਦੇ ਹਨ । ਕਰਤਾ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਉਸ ਦੇ ਸਭ ਤੋਂ ਵੱਡੇ ਪੁੱਤਰ ਉੱਤੇ ਆ ਜਾਂਦੀ ਹੈ ਅਤੇ ਉਹ ਪਰਿਵਾਰ ਦਾ ਕਰਤਾ ਬਣ ਜਾਂਦਾ ਹੈ ।

ਪ੍ਰਸ਼ਨ 36.
ਸੰਯੁਕਤ ਪਰਿਵਾਰ ਦੇ ਗੁਣ ।
ਉੱਤਰ-

  1. ਸੰਯੁਕਤ ਪਰਿਵਾਰ ਸੰਸਕ੍ਰਿਤੀ ਅਤੇ ਸਮਾਜ ਦੀ ਸੁਰੱਖਿਆ ਕਰਦਾ ਹੈ ।
  2. ਸੰਯੁਕਤ ਪਰਿਵਾਰ ਬੱਚਿਆਂ ਦਾ ਪਾਲਣ-ਪੋਸ਼ਣ ਕਰਦਾ ਹੈ ।
  3. ਸੰਯੁਕਤ ਪਰਿਵਾਰ ਸਮਾਜਿਕ ਨਿਯੰਤਰਨ ਅਤੇ ਮਨੋਰੰਜਨ ਦਾ ਕੇਂਦਰ ਹੁੰਦਾ ਹੈ ।
  4. ਸੰਯੁਕਤ ਪਰਿਵਾਰ ਸੰਪੱਤੀ ਦੀ ਵੰਡ ਨੂੰ ਰੋਕਦਾ ਹੈ, ਉਤਪਾਦਨ ਵਿੱਚ ਵਾਧਾ ਅਤੇ ਖਰਚ ਵਿੱਚ ਕਮੀ ਕਰਦਾ ਹੈ ।
  5. ਬਜ਼ੁਰਗ, ਬਿਮਾਰ ਮੈਂਬਰਾਂ ਦੀ ਮਦਦ ਕਰਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 37.
ਸਾਂਝੇ ਪਰਿਵਾਰ ਦੇ ਔਗੁਣ ।
ਉੱਤਰ-

  1. ਸਾਂਝੇ ਪਰਿਵਾਰ ਵਿੱਚ ਵਿਅਕਤੀ ਦੇ ਵਿਅਕਤਿੱਤਵ ਦਾ ਸਹੀ ਵਿਕਾਸ ਨਹੀਂ ਹੋ ਪਾਉਂਦਾ।
  2. ਸਾਂਝੇ ਪਰਿਵਾਰ ਵਿੱਚ ਔਰਤਾਂ ਦਾ ਦਰਜਾ ਨੀਵਾਂ ਹੁੰਦਾ ਹੈ ।
  3. ਇੱਥੇ ਵਿਅਕਤੀਆਂ ਨੂੰ ਵਿਹਲੇ ਰਹਿਣ ਦੀ ਆਦਤ ਪੈ ਜਾਂਦੀ ਹੈ ।
  4. ਚਿੰਤਾ ਨਾ ਹੋਣ ਕਰਕੇ ਵਧੇਰੇ ਸੰਤਾਨ ਉਤਪੱਤੀ ਹੁੰਦੀ ਹੈ ।
  5. ਲੜਾਈ-ਝਗੜੇ ਬਹੁਤ ਹੁੰਦੇ ਹਨ |
  6. ਪਤੀ-ਪਤਨੀ ਨੂੰ ਇਕਾਂਤ ਪ੍ਰਾਪਤ ਨਹੀਂ ਹੁੰਦਾ ।

ਪ੍ਰਸ਼ਨ 38.
ਸਾਂਝੇ ਪਰਿਵਾਰਾਂ ਦੇ ਟੁੱਟਣ ਦੇ ਕਾਰਨ ਦੱਸੋ ।
ਉੱਤਰ-
ਸਾਂਝੇ ਪਰਿਵਾਰਾਂ ਦੇ ਟੁੱਟਣ ਦੇ ਕਈ ਕਾਰਨ ਹਨ ; ਜਿਵੇਂ-

  1. ਪੈਸੇ ਦੀ ਵੱਧਦੀ ਮਹੱਤਤਾ
  2. ਆਵਾਜਾਈ ਦੇ ਸਾਧਨਾਂ ਦਾ ਵਿਕਾਸ
  3. ਪੱਛਮੀ ਪ੍ਰਭਾਵ
  4. ਜਨਸੰਖਿਆ ਵਿੱਚ ਵਾਧਾ
  5. ਉਦਯੋਗੀਕਰਨ
  6. ਸੁਤੰਤਰਤਾ ਤੇ ਸਮਾਨਤਾ ਦੇ ਆਦਰਸ਼
  7. ਸਮਾਜਿਕ ਗਤੀਸ਼ੀਲਤਾ
  8. ਔਰਤਾਂ ਦੀ ਆਧੁਨਿਕ ਸਿੱਖਿਆ ।
  9. ਕਾਨੂੰਨੀ ਕਾਰਨ ।

ਪ੍ਰਸ਼ਨ 39.
ਪਿੱਤਰ ਮੁਖੀ ਪਰਿਵਾਰ ਕੀ ਹੈ ?
ਜਾਂ
ਪਿੱਤਰ ਸੱਤਾਤਮਕ ਪਰਿਵਾਰ ।
ਉੱਤਰ-
ਜਿਵੇਂ ਕਿ ਨਾਮ ਤੋਂ ਹੀ ਪਤਾ ਚਲਦਾ ਹੈ ਕਿ ਇਸ ਪ੍ਰਕਾਰ ਦੇ ਪਰਿਵਾਰ ਦੀ ਸੱਤਾ ਜਾਂ ਸ਼ਕਤੀ ਪੂਰੀ ਤਰ੍ਹਾਂ ਪਿਤਾ ਦੇ ਹੱਥ ਵਿੱਚ ਹੁੰਦੀ ਹੈ । ਪਰਿਵਾਰ ਦੇ ਸਾਰੇ ਕੰਮ ਪਿਤਾ ਦੇ ਹੱਥ ਵਿੱਚ ਹੁੰਦੇ ਹਨ । ਉਹ ਹੀ ਪਰਿਵਾਰ ਦਾ ਕਰਤਾ ਹੁੰਦਾ ਹੈ । ਪਰਿਵਾਰ ਦੇ ਸਾਰੇ ਛੋਟੇ ਵੱਡੇ ਫੈਸਲਿਆਂ ਵਿੱਚ ਵੀ ਪਿਤਾ ਦਾ ਕਿਹਾ ਮੰਨਿਆ ਜਾਂਦਾ ਹੈ । ਪਰਿਵਾਰ ਦੇ ਸਾਰੇ ਮੈਂਬਰਾਂ ਉੱਤੇ ਪਿਤਾ ਦਾ ਹੀ ਨਿਯੰਤਰਨ ਹੁੰਦਾ ਹੈ । ਇਸ ਤਰ੍ਹਾਂ ਦਾ ਪਰਿਵਾਰ ਪਿਤਾ ਦੇ ਨਾਮ ਨਾਲ ਚਲਦਾ ਹੈ । ਪਿਤਾ ਦੇ ਵੰਸ਼ ਦਾ ਨਾਮ ਪੁੱਤਰ ਨੂੰ ਮਿਲਦਾ ਹੈ ਅਤੇ ਪਿਤਾ ਦੇ ਵੰਸ਼ ਦਾ ਮਹੱਤਵ ਹੁੰਦਾ ਹੈ । ਅੱਜ-ਕੱਲ੍ਹ ਇਸ ਪ੍ਰਕਾਰ ਦੇ ਪਰਿਵਾਰ ਮਿਲਦੇ ਹਨ ।

ਪ੍ਰਸ਼ਨ 40.
ਮਾਤਰਵੰਸ਼ੀ ਪਰਿਵਾਰ ।
ਉੱਤਰ-
ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਕਿ ਪਰਿਵਾਰ ਵਿੱਚ ਸੱਤਾ ਜਾਂ ਸ਼ਕਤੀ ਮਾਤਾ ਦੇ ਹੱਥ ਵਿੱਚ ਹੁੰਦੀ ਹੈ । ਬੱਚਿਆਂ ਉੱਤੇ ਮਾਤਾ ਦੇ ਰਿਸ਼ਤੇਦਾਰਾਂ ਦਾ ਅਧਿਕਾਰ ਜ਼ਿਆਦਾ ਹੁੰਦਾ ਹੈ ਨਾ ਕਿ ਪਿਤਾ ਦੇ ਰਿਸ਼ਤੇਦਾਰਾਂ ਦਾ । ਇਸਤਰੀ ਹੀ ਮੁਲ ਪੂਰਵਜ ਮੰਨੀ ਜਾਂਦੀ ਹੈ । ਸੰਪੱਤੀ ਦਾ ਵਾਰਸ ਪੁੱਤਰ ਨਹੀਂ ਬਲਕਿ ਮਾਂ ਦਾ ਭਰਾ ਜਾਂ ਭਾਣਜਾ ਹੁੰਦਾ ਹੈ । ਪਰਿਵਾਰ ਮਾਂ ਦੇ ਨਾਮ ਤੇ ਚਲਦਾ ਹੈ । ਜਿਸਦਾ ਮਤਲਬ ਹੈ ਕਿ ਬੱਚੇ ਦੇ ਨਾਮ ਦੇ ਨਾਲ ਮਾਤਾ ਦੇ ਵੰਸ਼ ਦਾ ਨਾਮ ਲਗਦਾ ਹੈ । ਇਸ ਪ੍ਰਕਾਰ ਦੇ ਪਰਿਵਾਰ ਭਾਰਤ ਦੇ ਕੁੱਝ ਕਬੀਲਿਆਂ ਜਿਵੇਂ ਗਾਰੋ, ਖਾਸੀ ਆਦਿ ਵਿੱਚ ਮਿਲ ਜਾਂਦੇ ਹਨ ।

ਪ੍ਰਸ਼ਨ 41.
ਪਰਿਵਾਰ ਦੇ ਮੁੱਖ ਕੰਮ ਦੱਸੋ ।
ਉੱਤਰ-

  1. ਲਿੰਗ ਸੰਬੰਧਾਂ ਦੀ ਪੂਰਤੀ ਕਰਦਾ ਹੈ ।
  2. ਸੰਤਾਨ ਪੈਦਾ ਕਰਨਾ ।
  3. ਮੈਂਬਰਾਂ ਦੀ ਸੁਰੱਖਿਆ ਅਤੇ ਪਾਲਣ-ਪੋਸ਼ਣ ਕਰਦਾ ਹੈ ।
  4. ਸੰਪੱਤੀ ਦੀ ਦੇਖ-ਭਾਲ ਅਤੇ ਆਮਦਨ ਦਾ ਪ੍ਰਬੰਧ ਕਰਦਾ ਹੈ ।
  5. ਧਰਮ ਦੀ ਸਿੱਖਿਆ ਦਿੰਦਾ ਹੈ ।
  6. ਬੱਚੇ ਦਾ ਸਮਾਜੀਕਰਨ ਕਰਦਾ ਹੈ ।
  7. ਸੰਸਕ੍ਰਿਤੀ ਦਾ ਸੰਚਾਰ ਅਤੇ ਵਿਕਾਸ ਕਰਦਾ ਹੈ ।
  8. ਪਰਿਵਾਰ ਸਮਾਜਿਕ ਨਿਯੰਤਰਨ ਵਿੱਚ ਮੱਦਦ ਕਰਦਾ ਹੈ ।

ਪ੍ਰਸ਼ਨ 42.
ਪਰਿਵਾਰ ਦੇ ਕੰਮਾਂ ਵਿੱਚ ਪਰਿਵਰਤਨ ।
ਉੱਤਰ-

  1. ਪਰਿਵਾਰ ਵਧੇਰੇ ਪ੍ਰਗਤੀਸ਼ੀਲ ਹੋ ਰਹੇ ਹਨ ।
  2. ਧਾਰਮਿਕ ਫ਼ਰਜ਼ਾਂ ਦੀ ਪਾਲਣਾ ਦੀ ਭਾਵਨਾ ਘੱਟ ਰਹੀ ਹੈ ।
  3. ਪਰਿਵਾਰਿਕ ਕਿੱਤੇ ਦਾ ਮਹੱਤਵ ਕਾਫੀ ਘੱਟ ਗਿਆ ਹੈ ।
  4. ਔਰਤਾਂ ਕੰਮ ਕਰਨ ਬਾਹਰ ਜਾਂਦੀਆਂ ਹਨ ਇਸ ਲਈ ਉਹਨਾਂ ਦੇ ਕੰਮ ਬਦਲ ਰਹੇ ਹਨ ।
  5. ਸੰਯੁਕਤ ਪਰਿਵਾਰ ਘੱਟ ਰਹੇ ਹਨ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 43.
ਮਾਤਰ ਸਥਾਨੀ ਪਰਿਵਾਰ ।
ਉੱਤਰ-
ਇਸ ਪ੍ਰਕਾਰ ਦੇ ਪਰਿਵਾਰ ਪਿੱਤਰ ਸਥਾਨੀ ਪਰਿਵਾਰਾਂ ਤੋਂ ਉਲਟ ਹਨ ਜਿੱਥੇ ਲੜਕੀ ਪਿਤਾ ਦਾ ਘਰ ਛੱਡ ਕੇ ਪਤੀ ਦੇ ਘਰ ਜਾਂਦੀ ਹੈ । ਇਸ ਵਿੱਚ ਲੜਕੀ ਵਿਆਹ ਪਿੱਛੋਂ ਆਪਣੇ ਪਿਤਾ ਦਾ ਘਰ ਛੱਡ ਕੇ ਨਹੀਂ ਜਾਂਦੀ ਬਲਕਿ ਉੱਥੇ ਹੀ ਰਹਿੰਦੀ ਹੈ । ਇਸ ਵਿੱਚ ਪਤੀ ਆਪਣੇ ਪਿਤਾ ਦਾ ਘਰ ਛੱਡ ਕੇ ਪਤਨੀ ਦੇ ਘਰ ਆ ਕੇ ਰਹਿਣ ਲੱਗ ਜਾਂਦਾ ਹੈ । ਇਸ ਨੂੰ ਮਾਤਰ ਸਥਾਨੀ ਪਰਿਵਾਰ ਕਹਿੰਦੇ ਹਨ । ਗਾਰੋ, ਖਾਸੀ ਕਬੀਲਿਆਂ ਵਿੱਚ ਇਸ ਪ੍ਰਕਾਰ ਦੇ ਪਰਿਵਾਰ ਪਾਏ ਜਾਂਦੇ ਹਨ ।

ਪ੍ਰਸ਼ਨ 44.
ਪਤੀ ਸਥਾਨਕ ਪਰਿਵਾਰ ।
ਉੱਤਰ-
ਇਸ ਪ੍ਰਕਾਰ ਦੇ ਪਰਿਵਾਰ ਵਿੱਚ ਲੜਕੀ ਵਿਆਹ ਪਿੱਛੋਂ ਆਪਣੇ ਪਿਤਾ ਦਾ ਘਰ ਛੱਡ ਕੇ ਆਪਣੇ ਪਤੀ ਦੇ ਘਰ ਜਾ ਕੇ ਰਹਿਣ ਲੱਗ ਜਾਂਦੀ ਹੈ ਅਤੇ ਪਤੀ ਦੇ ਮਾਪਿਆਂ ਅਤੇ ਪਤੀ ਨਾਲ ਉੱਥੇ ਹੀ ਘਰ ਵਸਾਉਂਦੀ ਹੈ । ਇਸ ਪ੍ਰਕਾਰ ਦੇ ਪਰਿਵਾਰ ਆਮ ਤੌਰ ਤੇ ਹਰ ਸਮਾਜ ਵਿੱਚ ਮਿਲ ਜਾਂਦੇ ਹਨ ।

ਪ੍ਰਸ਼ਨ 45.
ਨਵ-ਸਥਾਨੀ ਪਰਿਵਾਰ ।
ਉੱਤਰ-
ਇਸ ਪ੍ਰਕਾਰ ਦੇ ਪਰਿਵਾਰ ਪਤੀ ਸਥਾਨਕ ਅਤੇ ਪਤਨੀ ਸਥਾਨਕ ਤੋਂ ਵੱਖ ਹਨ । ਇਸ ਵਿੱਚ ਪਤੀ-ਪਤਨੀ ਕੋਈ ਵੀ ਇੱਕ-ਦੂਜੇ ਦੇ ਪਿਤਾ ਦੇ ਘਰ ਜਾ ਕੇ ਨਹੀਂ ਰਹਿੰਦਾ ਬਲਕਿ ਉਹ ਕਿਸੇ ਹੋਰ ਥਾਂ ਉੱਤੇ ਜਾ ਕੇ ਨਵਾਂ ਘਰ ਵਸਾਉਂਦੇ ਹਨ ਤਾਂ ਇਸ ਲਈ ਇਸ ਨੂੰ ਨਵ-ਸਥਾਨੀ ਪਰਿਵਾਰ ਕਹਿੰਦੇ ਹਨ । ਅੱਜ-ਕਲ੍ਹ ਦੇ ਉਦਯੋਗਿਕ ਸਮਾਜਾਂ ਵਿੱਚ ਇਸ ਤਰ੍ਹਾਂ ਦੇ ਪਰਿਵਾਰ ਆਮ ਪਾਏ ਜਾਂਦੇ ਹਨ ।

ਪ੍ਰਸ਼ਨ 46.
ਪ੍ਰਤੀਬੰਧਤ ਬਹੁ-ਪਤਨੀ ਵਿਆਹ ।
ਉੱਤਰ-
ਇਸ ਪ੍ਰਕਾਰ ਦੇ ਵਿਆਹ ਵਿੱਚ ਪਤਨੀਆਂ ਦੀ ਗਿਣਤੀ ਸੀਮਿਤ ਕਰ ਦਿੱਤੀ ਜਾਂਦੀ ਹੈ । ਉਹ ਇੱਕ ਬੰਨੀ ਹੋਈ ਸੀਮਾ ਤੋਂ ਵੱਧ ਪਤਨੀਆਂ ਨਹੀਂ ਰੱਖ ਸਕਦਾ । ਮੁਸਲਮਾਨਾਂ ਵਿੱਚ ਪ੍ਰਤੀਬੰਧਤ ਬਹੁ-ਪਤਨੀ ਵਿਆਹ ਅੱਜ ਵੀ ਪ੍ਰਚੱਲਿਤ ਹੈ ਜਿਸਦੇ ਅਨੁਸਾਰ ਇੱਕ ਵਿਅਕਤੀ ਲਈ ਪਤਨੀਆਂ ਦੀ ਗਿਣਤੀ ‘ਚਾਰ’ ਤਕ ਨਿਸ਼ਚਿਤ ਕਰ ਦਿੱਤੀ ਗਈ ਹੈ ।

ਪ੍ਰਸ਼ਨ 47.
ਅਪ੍ਰਤੀਬੰਧਤ ਬਹੁ-ਪਤਨੀ ਵਿਆਹ ।
ਉੱਤਰ-
ਇਸ ਪ੍ਰਕਾਰ ਦੇ ਵਿਆਹ ਵਿੱਚ ਪਤਨੀਆਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਵਿਅਕਤੀ ਜਿੰਨੀਆਂ ਮਰਜ਼ੀ ਚਾਹੇ ਪਤਨੀਆਂ ਰੱਖ ਸਕਦਾ ਹੈ । ਭਾਰਤ ਵਿੱਚ ਪ੍ਰਾਚੀਨ ਸਮੇਂ ਵਿੱਚ ਇਸ ਪ੍ਰਕਾਰ ਦਾ ਵਿਆਹ ਪ੍ਰਚੱਲਿਤ ਸੀ ਜਦੋਂ ਰਾਜੇ ਬਗੈਰ ਗਿਣਤੀ ਦੇ ਪਤਨੀਆਂ ਅਤੇ ਰਾਣੀਆਂ ਰੱਖ ਸਕਦੇ ਸਨ ।

ਪ੍ਰਸ਼ਨ 48.
ਸਾਕੇਦਾਰੀ (Kinship) ਕੀ ਹੁੰਦੀ ਹੈ ?
ਜਾਂ
ਨਾਤੇਦਾਰੀ ।
ਉੱਤਰ-
ਚਾਰਲਸ ਵਿਨਿਕ ਦੇ ਅਨੁਸਾਰ, ਸਾਕਾਦਾਰੀ ਵਿਵਸਥਾ ਵਿੱਚ ਉਹ ਸੰਬੰਧ ਸ਼ਾਮਲ ਕੀਤੇ ਜਾਂਦੇ ਹਨ ਜੋ ਕਲਪਿਤ ਜਾਂ ਵਾਸਤਵਿਕ ਵੰਸ਼ ਪਰੰਪਰਾਗਤ ਬੰਧਨਾਂ ਉੱਤੇ ਆਧਾਰਿਤ ਅਤੇ ਸਮਾਜ ਦੁਆਰਾ ਪ੍ਰਭਾਵਿਤ ਹੁੰਦੇ ਹਨ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 49.
ਸਾਕਾਦਾਰੀ ਨੂੰ ਕਿੰਨੇ ਪ੍ਰਕਾਰਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਤਿੰਨ ਪ੍ਰਕਾਰਾਂ ਵਿੱਚ ।

  1. ਵਿਵਾਹਿਕ ਸਾਕਾਦਾਰੀ
  2. ਸਗੋਤਰ ਸਾਕਾਦਾਰੀ
  3. ਕਲਪਿਤ ਜਾਂ ਰਸਮੀ ਸਾਕਾਦਾਰੀ ।

ਪ੍ਰਸ਼ਨ 50.
ਸਗੋਤਰ ਸਾਕਾਦਾਰੀ ਕੀ ਹੁੰਦੀ ਹੈ ?
ਉੱਤਰ-
ਉਹ ਸਭ ਵਿਅਕਤੀ ਜਿਨ੍ਹਾਂ ਵਿੱਚ ਰਕਤ ਦਾ ਬੰਧਨ ਹੈ ਸਗੋਤਰ ਸਾਕਾਦਾਰੀ ਦਾ ਹਿੱਸਾ ਹੁੰਦੇ ਹਨ । ਰਕਤ ਦਾ ਸੰਬੰਧ ਚਾਹੇ ਵਾਸਤਵਿਕ ਹੋਵੇ ਜਾਂ ਕਲਪਿਤ ਤਾਂ ਹੀ ਇਸ ਆਧਾਰ ਉੱਤੇ ਸੰਬੰਧਿਤ ਵਿਅਕਤੀਆਂ ਨੂੰ ਸਾਕਾਦਾਰੀ ਵਿਵਸਥਾ ਵਿੱਚ ਸਥਾਨ ਪ੍ਰਾਪਤ ਹੈ, ਜੇਕਰ ਇਸ ਨੂੰ ਸਮਾਜਿਕ ਮਾਨਤਾ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 51.
ਵੰਸ਼ ਸਮੂਹ (Lineage) ਕੀ ਹੁੰਦਾ ਹੈ ?
ਜਾਂ
ਵੰਸ਼ਾਵਲੀ ।
ਉੱਤਰ-
ਵੰਸ਼ ਸਮੂਹ ਮਾਤਾ ਜਾਂ ਪਿਤਾ ਵਿਚੋਂ ਕਿਸੇ ਇੱਕ ਦੇ ਰਕਤ ਸੰਬੰਧੀਆਂ ਤੋਂ ਮਿਲ ਕੇ ਬਣਦਾ ਹੈ । ਇਨ੍ਹਾਂ ਸਾਰੇ ਸੰਬੰਧੀਆਂ ਦੇ ਕਿਸੇ ਇੱਕ ਔਰਤ ਜਾਂ ਆਦਮੀ ਨਾਲ ਅਸਲੀ ਵੰਸ਼ ਪਰੰਪਰਾਗਤ (Ties) ਹੁੰਦੇ ਹਨ । ਸਾਰੇ ਮੈਂਬਰ ਵਾਸਤਵਿਕ ਸਾਂਝੇ ਪੂਰਵਜ ਦੀ ਸੰਤਾਨ ਹੋਣ ਕਾਰਨ ਆਪਣੇ ਵੰਸ਼ ਸਮੂਹ ਵਿੱਚ ਵਿਆਹ ਨਹੀਂ ਕਰਵਾਉਂਦੇ । ਇਸ ਤਰ੍ਹਾਂ ਵੰਸ਼ ਸਮੂਹ ਉਨ੍ਹਾਂ ਖ਼ਨ ਦੇ ਸੰਬੰਧੀਆਂ ਦਾ ਸਮੂਹ ਹੁੰਦਾ ਹੈ ਜਿਹੜੇ ਸਾਂਝੇ ਪੁਰਵਜ਼ ਦੀ ਇੱਕ ਰੇਖਕੀ ਸੰਤਾਨ ਹੁੰਦੇ ਹਨ ਅਤੇ ਜਿਨ੍ਹਾਂ ਦੀ ਪਹਿਚਾਣ ਨੂੰ ਅਨੁਰੇਖਿਤ ਕੀਤਾ ਜਾਂਦਾ ਹੈ ।

ਪ੍ਰਸ਼ਨ 52.
ਗੋਤ ਕੀ ਹੁੰਦੀ ਹੈ ?
ਉੱਤਰ-
ਗੋਤ ਵੰਸ਼ ਸਮੂਹ ਦਾ ਹੀ ਵਿਸਤ੍ਰਿਤ ਰੂਪ ਹੈ ਜੋ ਕਿ ਮਾਤਾ ਜਾਂ ਪਿਤਾ ਦੇ ਕਿਸੇ ਵਿਚੋਂ ਇੱਕ ਤੋਂ ਅਨੁਰੇਖਿਤ ਰਕਤ ਸੰਬੰਧੀਆਂ ਤੋਂ ਮਿਲ ਕੇ ਬਣਦਾ ਹੈ । ਇਸ ਤਰ੍ਹਾਂ ਗੋਤ ਰਿਸ਼ਤੇਦਾਰਾਂ ਦਾ ਸਮੂਹ ਹੁੰਦਾ ਹੈ ਜਿਹੜੇ ਕਿਸੇ ਸਾਂਝੇ ਪੂਰਵਜ ਦੀ ਇੱਕ ਰੇਖਕੀ ਸੰਤਾਨ ਹੁੰਦੇ ਹਨ । ਪੂਰਵਜ ਆਮ ਤੌਰ ਉੱਤੇ ਕਲਪਿਤ ਹੀ ਹੁੰਦੇ ਹਨ ਕਿਉਂਕਿ ਉਨ੍ਹਾਂ ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ ਹੁੰਦਾ । ਇਹ ਬਾਹਰ ਵਿਆਹੀ ਸਮੂਹ ਹੁੰਦੇ ਹਨ ।

ਪ੍ਰਸ਼ਨ 53.
ਵਿਆਹਕ ਸਾਕੇਦਾਰੀ ।
ਉੱਤਰ-
ਵਿਆਹਕ ਸਾਕੇਦਾਰੀ ਪਤੀ ਪਤਨੀ ਦੇ ਯੌਨ ਸੰਬੰਧਾਂ ਉੱਤੇ ਆਧਾਰਿਤ ਹੁੰਦੀ ਹੈ । ਚਾਹੇ ਉਨ੍ਹਾਂ ਵਿੱਚ ਕੋਈ ਰਕਤ ਸੰਬੰਧ ਨਹੀਂ ਹੁੰਦਾ ਪਰ ਉਨ੍ਹਾਂ ਵਿੱਚ ਵਿਆਹ ਤੋਂ ਬਾਅਦ ਸੰਬੰਧ ਸਥਾਪਿਤ ਹੋ ਜਾਂਦੇ ਹਨ । ਵਿਆਹ ਤੋਂ ਬਾਅਦ ਆਦਮੀ ਨੂੰ ਪਤੀ ਦੇ ਨਾਲ-ਨਾਲ ਜਵਾਈ, ਫੁੱਫੜ, ਜੀਜਾ, ਸਾਂਢੂ ਆਦਿ ਦੇ ਰੁਤਬੇ ਹਾਸਲ ਹੁੰਦੇ ਹਨ । ਇਸੇ ਤਰ੍ਹਾਂ ਔਰਤ ਨੂੰ ਪਤੀ ਦੇ ਨਾਲ-ਨਾਲ ਨੂੰਹ, ਦਰਾਣੀ, ਜੇਠਾਣੀ, ਭਾਬੀ, ਚਾਚੀ, ਤਾਈ ਆਦਿ ਦਾ ਰੁਤਬਾ ਪ੍ਰਾਪਤ ਹੁੰਦਾ ਹੈ । ਇਸ ਤਰ੍ਹਾਂ ਦੇ ਸੰਬੰਧਾਂ ਨੂੰ ਵਿਆਹਕ ਸਾਕੇਦਾਰੀ ਦਾ ਨਾਮ ਦਿੱਤਾ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਵਿਆਹ ਦੀਆਂ ਵਿਸ਼ਸ਼ੇਤਾਵਾਂ ਦਾ ਵਰਣਨ ਕਰੋ ।
ਉੱਤਰ-
1. ਵਿਆਹ ਇਕ ਸਰਵਵਿਆਪਕ ਸੰਸਥਾ ਹੈ (Marriage is a Universal Institution) – ਵਿਆਹ ਦੀ ਸੰਸਥਾ ਇਕ ਸਰਵਵਿਆਪਕ ਸੰਸਥਾ ਹੈ । ਸਮਾਜ ਚਾਹੇ ਪ੍ਰਾਚੀਨ ਸੀ ਤੇ ਚਾਹੇ ਆਧੁਨਿਕ ਹੈ, ਵਿਆਹ ਦੀ ਸੰਸਥਾ ਹਰੇਕ ਸਮਾਜ ਵਿਚ ਮੌਜੂਦ ਸੀ, ਹੈ ਅਤੇ ਰਹੇਗੀ | ਅਸੀਂ ਕਿਸੇ ਵੀ ਪ੍ਰਕਾਰ ਦੇ ਸਮਾਜ ਦੀ ਕਲਪਨਾ ਵਿਆਹ ਦੀ ਸੰਸਥਾ ਦੇ ਬਿਨਾਂ ਨਹੀਂ ਕਰ ਸਕਦੇ ਹਾਂ । ਜੇਕਰ ਸਮਾਜ ਵਿਚ ਇਹ ਸੰਸਥਾ ਹੀ ਨਹੀਂ ਹੋਵੇਗੀ ਤਾਂ ਸਮਾਜ ਵਿਚ ਅਨੈਤਿਕਤਾ ਫੈਲ ਜਾਵੇਗੀ । ਇਸ ਤਰ੍ਹਾਂ ਇਹ ਸਾਰੇ ਪ੍ਰਕਾਰ ਦੇ ਸਮਾਜਾਂ ਵਿਚ ਮੌਜੂਦ ਹੈ ।

2. ਸਮਾਜਿਕ ਮਾਨਤਾ (Social Sanctions) – ਵਿਆਹ ਦੀ ਸੰਸਥਾ ਨਾਲ ਆਦਮੀ ਅਤੇ ਔਰਤ ਦੇ ਵਿਚ ਲੈਂਗਿਕ ਸੰਬੰਧਾਂ ਨੂੰ ਸਮਾਜਿਕ ਮਾਨਤਾ ਪ੍ਰਾਪਤ ਹੋ ਜਾਂਦੀ ਹੈ । ਜੇਕਰ ਲੈਂਗਿਕ ਸੰਬੰਧਾਂ ਨੂੰ ਵਿਆਹ ਤੋਂ ਬਾਹਰ ਸਥਾਪਿਤ ਕੀਤਾ ਜਾਵੇ ਤਾਂ ਉਨ੍ਹਾਂ ਨੂੰ ਗੈਰ-ਕਾਨੂੰਨੀ ਜਾਂ ਨਜਾਇਜ਼ ਸੰਬੰਧ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਸੰਬੰਧਾਂ ਤੋਂ ਪੈਦਾ ਹੋਣ ਵਾਲੇ ਬੱਚਿਆਂ ਨੂੰ ਵੀ ਨਜਾਇਜ ਕਿਹਾ ਜਾਂਦਾ ਹੈ । ਇਸ ਤਰ੍ਹਾਂ ਵਿਆਹ ਨਾਲ ਹਰੇਕ ਪ੍ਰਕਾਰ ਦੇ ਸੰਬੰਧਾਂ ਨੂੰ ਸਮਾਜਿਕ ਮਾਨਤਾ ਪ੍ਰਾਪਤ ਹੋ ਜਾਂਦੀ ਹੈ ।

3. ਸੰਬੰਧਾਂ ਨੂੰ ਸੀਮਿਤ ਅਤੇ ਨਿਯੰਤਰਿਤ ਕਰਨਾ (To limit and control the relations) – ਵਿਆਹ ਦੀ ਸੰਸਥਾ ਨਾਲ ਸੰਬੰਧਾਂ ਨੂੰ ਸੀਮਿਤ ਕਰ ਦਿੱਤਾ ਜਾਂਦਾ ਹੈ । ਇਸਦਾ ਅਰਥ ਇਹ ਹੈ ਕਿ ਇਸ ਨਾਲ ਵਿਅਕਤੀ ਨੂੰ ਪਤਾ ਚਲ ਜਾਂਦਾ ਹੈ ਕਿ ਉਸਨੇ ਕਿਸਦੇ ਨਾਲ ਲੈਂਗਿਕ ਸੰਬੰਧ ਰੱਖਣੇ ਹਨ ਤੇ ਕਿਸਦੇ ਨਾਲ ਨਹੀਂ ਰੱਖਣੇ ਹਨ । ਇਸਦੇ ਨਾਲ ਹੀ ਇਸ ਸੰਸਥਾ ਦੀ ਮਦਦ ਨਾਲ ਵਿਅਕਤੀ ਨਿਯੰਤਰਣ ਵਿਚ ਆ ਜਾਂਦਾ ਹੈ ਕਿ ਉਸਨੇ ਸਿਰਫ ਆਪਣੀ ਪਤਨੀ ਨਾਲ ਹੀ ਸੰਬੰਧ ਰੱਖਣਾ ਹੈ ।

4. ਸਮਾਜਿਕ ਸਥਿਤੀ ਪ੍ਰਾਪਤ ਹੋਣਾ (Achievement of Social Status) – ਵਿਆਹ ਦੀ ਸੰਸਥਾ ਨਾਲ ਮਰਦ ਅਤੇ ਔਰਤ ਨੂੰ ਸਮਾਜਿਕ ਸਥਿਤੀ ਪ੍ਰਾਪਤ ਹੋ ਜਾਂਦੀ ਹੈ । ਵਿਆਹ ਦੇ ਬਾਅਦ ਹੀ ਆਦਮੀ ਨੂੰ ਪਤੀ, ਜਵਾਈ, ਜੀਜਾ ਆਦਿ ਦੀ ਸਥਿਤੀ ਪ੍ਰਾਪਤ ਹੋ ਜਾਂਦੀ ਹੈ ਅਤੇ ਔਰਤ ਨੂੰ ਪਤਨੀ, ਨੂੰਹ, ਭਾਭੀ ਆਦਿ ਦੀ ਸਥਿਤੀ ਪ੍ਰਾਪਤ ਹੋ ਜਾਂਦੀ ਹੈ । ਜਦੋਂ ਉਨ੍ਹਾਂ ਦੇ ਬੱਚਾ ਪੈਦਾ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਮਾਤਾ ਪਿਤਾ ਦੀ ਸਥਿਤੀ ਪ੍ਰਾਪਤ ਹੋ ਜਾਂਦੀ ਹੈ । ਇਸ ਤਰ੍ਹਾਂ ਉਨ੍ਹਾਂ ਦਾ ਪਰਿਵਾਰ ਸਥਾਪਿਤ ਹੋ ਕੇ ਪੂਰਾ ਹੋ ਜਾਂਦਾ ਹੈ । ਇਸ ਤਰ੍ਹਾਂ ਵਿਅਕਤੀ ਨੂੰ ਇਸ ਦੀ ਮੱਦਦ ਨਾਲ ਸਮਾਜਿਕ ਸਥਿਤੀ ਪ੍ਰਾਪਤ ਹੋ ਜਾਂਦੀ ਹੈ ।

5. ਵੱਖ-ਵੱਖ ਸਮਾਜਾਂ ਵਿਚ ਵੱਖ-ਵੱਖ ਪ੍ਰਕਾਰ (Different types in different Societies) – ਹਰੇਕ ਸਮਾਜ ਵਿਚ ਵਿਆਹ ਦੀ ਸੰਸਥਾ ਦੇ ਵੱਖ-ਵੱਖ ਪ੍ਰਕਾਰ ਹੁੰਦੇ ਹਨ । ਇਸ ਦਾ ਕਾਰਨ ਇਹ ਹੁੰਦਾ ਹੈ ਕਿ ਹਰੇਕ ਸਮਾਜ ਦੀ ਆਪਣੀ ਹੀ ਵੱਖ ਸੰਸਕ੍ਰਿਤੀ ਹੁੰਦੀ ਹੈ । ਹਰੇਕ ਸੰਸਕ੍ਰਿਤੀ ਨੇ ਆਪਣੀ ਸੁਰੱਖਿਆ ਦੇ ਲਈ ਕਈ ਸੰਸਥਾਵਾਂ ਦਾ ਨਿਰਮਾਣ ਕੀਤਾ ਹੁੰਦਾ ਹੈ ਅਤੇ ਹਰੇਕ ਸੰਸਕ੍ਰਿਤੀ ਨੇ ਆਪਣੇ ਸਮਾਜ ਦੇ ਅਨੁਸਾਰ ਹੀ ਸੰਸਥਾਵਾਂ ਦੇ ਵੱਖ-ਵੱਖ ਰੂਪ ਨਿਰਧਾਰਿਤ ਕੀਤੇ ਹੁੰਦੇ ਹਨ । ਇਸ ਲਈ ਵੱਖ-ਵੱਖ ਸਮਾਜਾਂ ਵਿਚ ਵਿਆਹ ਦੇ ਵੱਖ-ਵੱਖ ਪ੍ਰਕਾਰ ਹੁੰਦੇ ਹਨ । ਉਦਾਹਰਨ ਦੇ ਤੌਰ ਉੱਤੇ ਹਿੰਦੂਆਂ ਵਿਚ ਇਕ ਵਿਆਹ ਦੀ ਪ੍ਰਥਾ ਪ੍ਰਚਲਿਤ ਹੈ ਪਰ ਮੁਸਲਮਾਨਵਾਂ ਵਿਚ ਬਹੁ-ਵਿਆਹ ਦੀ ਪ੍ਰਥਾ ਪ੍ਰਚਲਿਤ ਹੈ । ਇਸਦੇ ਨਾਲ ਹੀ ਕਬਾਇਲੀ ਲੋਕਾਂ ਵਿਚ ਵੱਖ-ਵੱਖ ਪ੍ਰਕਾਰ ਦੇ ਹੀ ਵਿਆਹ ਪ੍ਰਚਲਿਤ ਹੁੰਦੀ ਹਨ ।

6. ਧਾਰਮਿਕ ਰੀਤੀ-ਰਿਵਾਜਾਂ ਦੀ ਸੁਰੱਖਿਆ (Security of religious customs) – ਚਾਹੇ ਅੱਜ-ਕੱਲ੍ਹ ਦੇ ਸਮੇਂ ਵਿਚ ਕੋਰਟ ਮੈਰਿਜ (Court marriage) ਪ੍ਰਚਲਿਤ ਹੋ ਚੁੱਕੀ ਹੈ ਪਰ ਫਿਰ ਵੀ ਵਿਆਹ ਦੀ ਸੰਸਥਾ ਧਾਰਮਿਕ ਰੀਤੀ-ਰਿਵਾਜਾਂ ਦੀ ਸੁਰੱਖਿਆ ਕਰਦੀ ਹੈ । ਕਿਸੇ ਵੀ ਧਰਮ ਵਿਚ ਵਿਆਹ ਦੇ ਸਮੇਂ ਬਹੁਤ ਸਾਰੇ ਰੀਤੀ-ਰਿਵਾਜ਼ਾਂ ਦੀ ਪਾਲਨਾ ਕੀਤੀ ਜਾਂਦੀ ਹੈ । ਇਨ੍ਹਾਂ ਦੇ ਬਿਨਾਂ ਵਿਆਹ ਪੁਰਾ ਨਹੀਂ ਸਮਝਿਆ ਜਾਂਦਾ ਹੈ । ਉਦਾਹਰਨ ਦੇ ਤੌਰ ਉੱਤੇ ਹਿੰਦੂਆਂ ਵਿਚ ਅੱਗ ਦੇ ਦੁਆਲੇ ਸੱਤ ਫੇਰੇ ਲੈਣਾ । ਇਸ ਤਰ੍ਹਾਂ ਸੰਸਥਾ ਨਾਲ ਗੰਭੀਰ ਧਾਰਮਿਕ ਰੀਤੀ-ਰਿਵਾਜ ਸੁਰੱਖਿਅਤ ਰਹਿੰਦੇ ਹਨ ।

7. ਸਮਾਜਿਕ ਸਮਝੌਤਾ (Social Contract) – ਪ੍ਰਾਚੀਨ ਸਮੇਂ ਵਿਚ ਵਿਆਹ ਨੂੰ ਧਾਰਮਿਕ ਸੰਸਕਾਰ ਸਮਝਿਆ ਜਾਂਦਾ ਸੀ ਕਿਉਂਕਿ ਇਸ ਨੂੰ ਧਾਰਮਿਕ ਰੀਤਾਂ ਦੇ ਨਾਲ ਕੀਤਾ ਜਾਂਦਾ ਸੀ ਅਤੇ ਧਰਮ ਦੇ ਅਨੁਸਾਰ ਇਸ ਨੂੰ ਜ਼ਰੂਰੀ ਸਮਝਿਆ ਜਾਂਦੀ ਸੀ । ਪਰ ਅੱਜ-ਕਲ੍ਹ ਦੇ ਸਮੇਂ ਵਿਚ ਇਸ ਨੂੰ ਧਾਰਮਿਕ ਸੰਸਕਾਰ ਨਹੀਂ ਬਲਕਿ ਇਕ ਸਮਝੌਤਾ ਸਮਝਿਆ ਜਾਂਦਾ ਹੈ ਕਿਉਂਕਿ ਇਸ ਨੂੰ ਕਦੇ ਵੀ ਤੋੜਿਆ ਜਾ ਸਕਦਾ ਹੈ । ਜੇਕਰ ਪਤਨੀ ਨਾਲ ਵਿਚਾਰ ਮਿਲ ਜਾਣ ਤਾਂ ਠੀਕ ਹੈ ਨਹੀਂ ਤਾਂ ਇਸ ਨੂੰ ਕਦੇ ਵੀ ਤੋੜਿਆ ਜਾ ਸਕਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 2.
ਇਕ ਵਿਆਹ ਦਾ ਕੀ ਅਰਥ ਹੈ ? ਇਸਦੇ ਕਾਰਨਾਂ, ਲਾਭਾਂ ਅਤੇ ਹਾਨੀਆਂ ਦਾ ਵਰਣਨ ਕਰੋ ।
ਉੱਤਰ-
ਸਾਡੇ ਸਮਾਜ ਵਿੱਚ ਅਤੇ ਹੋਰ ਬਹੁਤ ਸਾਰੇ ਸਮਾਜਾਂ ਵਿੱਚ ਸਭ ਤੋਂ ਜ਼ਿਆਦਾ ਪ੍ਰਚੱਲਿਤ ਵਿਆਹ ਦੀ ਕਿਸਮ ਹੈ ਇੱਕ ਵਿਆਹ । ਜਦੋਂ ਇੱਕ ਔਰਤ ਨਾਲ ਇੱਕ ਹੀ ਆਦਮੀ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਇੱਕ ਵਿਆਹ ਕਹਿੰਦੇ ਹਨ । ਜਦੋਂ ਤਕ ਆਦਮੀ ਜਾਂ ਔਰਤ ਜਿਉਂਦੇ ਹਨ ਉਸ ਸਮੇਂ ਤਕ ਉਹ ਦੂਜਾ ਵਿਆਹ ਨਹੀਂ ਕਰਵਾ ਸਕਦੇ । ਤਲਾਕ ਜਾਂ ਮੌਤ ਦੀ ਸੂਰਤ ਵਿੱਚ ਹੀ ਉਹ ਦੂਜਾ ਵਿਆਹ ਕਰਵਾ ਸਕਦੇ ਹਨ । ਹੈਮਿਲਟਨ ਦੇ ਅਨੁਸਾਰ, “ਇੱਕ ਵਿਆਹ, ਵਿਆਹ ਦੀ ਉਹ ਕਿਸਮ ਹੈ ਜਿਸ ਵਿੱਚ ਕੋਈ ਵੀ ਆਦਮੀ ਇੱਕ ਤੋਂ ਜ਼ਿਆਦਾ ਔਰਤਾਂ ਨਾਲ ਇੱਕ ਹੀ ਸਮੇਂ ਵਿਆਹ ਸੰਬੰਧ ਸਥਾਪਿਤ ਨਹੀਂ ਕਰ ਸਕਦਾ ।” ਇਸ ਪਰਿਭਾਸ਼ਾ ਅਨੁਸਾਰ ਵੀ ਇੱਕ ਆਦਮੀ ਇੱਕ ਔਰਤ ਨਾਲ ਅਤੇ ਇੱਕ ਔਰਤ ਇੱਕ ਸਮੇਂ ਇੱਕ ਆਦਮੀ ਨਾਲ ਵਿਆਹ ਕਰਵਾ ਸਕਦੀ ਹੈ ।

ਅੱਜ-ਕਲ੍ਹ ਦੇ ਆਧੁਨਿਕ ਅਤੇ ਜਟਿਲ ਸਮਾਜਾਂ ਵਿੱਚ ਇੱਕ ਵਿਆਹ ਦੀ ਕਿਸਮ ਪਾਈ ਜਾਂਦੀ ਹੈ । ਚਾਹੇ ਪੁਰਾਣੇ ਸਮੇਂ ਵਿੱਚ ਵੀ ਅਤੇ ਅੱਜ ਵੀ ਕੁੱਝ ਕਬੀਲਿਆਂ ਵਿੱਚ ਬਹੁ ਵਿਆਹ ਦੀ ਪ੍ਰਥਾ ਚਲਦੀ ਰਹੀ ਹੈ ਪਰ ਇੱਕ ਵਿਆਹ ਦੀ ਪ੍ਰਥਾ ਹਰ ਸਮਾਜ ਵਿੱਚ ਪਾਈ ਜਾਂਦੀ ਰਹੀ ਹੈ । ਭਾਰਤ ਵਿੱਚ ਸਰਕਾਰ ਨੇ ਵੀ ਬਹੁ-ਵਿਆਹ ਖ਼ਤਮ ਕਰ ਦਿੱਤਾ ਹੈ । 1955 ਦੇ ਹਿੰਦੂ ਮੈਰਿਜ ਐਕਟ ਦੇ ਰਾਹੀਂ ਭਾਰਤ ਸਰਕਾਰ ਨੇ ਇਸ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਇੱਕ ਵਿਆਹ ਦੀ ਪ੍ਰਵਾਨਗੀ ਦਿੱਤੀ ਹੈ । ਆਪਣੇ ਜੀਵਨ ਸਾਥੀ ਦੇ ਮੌਜੂਦ ਹੁੰਦੇ ਹੋਏ, ਜੇਕਰ ਤਲਾਕ ਨਹੀਂ ਹੋਇਆ ਹੈ, ਕੋਈ ਵੀ ਦੂਜਾ ਵਿਆਹ ਨਹੀਂ ਕਰਵਾ ਸਕਦਾ । ਜੇਕਰ ਉਹ ਕਰਦਾ ਹੈ ਤਾਂ ਉਹ ਗੈਰ-ਕਾਨੂੰਨੀ ਸਮਝਿਆ ਜਾਂਦਾ ਹੈ ।

ਪਿਡੀਗੰਟਨ (Piddington) ਦੇ ਅਨੁਸਾਰ, “ਇਕ ਵਿਆਹ, ਵਿਆਹ ਦਾ ਉਹ ਸਰੂਪ ਹੈ ਜਿਸਦੇ ਦੁਆਰਾ ਕੋਈ ਵੀ ਵਿਅਕਤੀ ਇਕ ਤੋਂ ਵੱਧ ਔਰਤਾਂ ਨਾਲ ਇਕ ਹੀ ਸਮੇਂ ਵਿਚ ਵਿਆਹਕ ਸੰਬੰਧ ਸਥਾਪਿਤ ਨਹੀਂ ਕਰ ਸਕਦਾ ਹੈ ।’’

ਮੈਲਿਨੈਵਸਕੀ (Malinowski) ਦੇ ਅਨੁਸਾਰ, “ਇਕ ਵਿਆਹ ਹੀ ਵਿਆਹ ਦਾ ਅਸਲੀ ਪ੍ਰਕਾਰ ਹੈ, ਜੋ ਪਾਇਆ ਜਾ ਰਿਹਾ ਹੈ ਅਤੇ ਪਾਇਆ ਜਾਂਦਾ ਰਹੇਗਾ ।”

ਇਸ ਤਰ੍ਹਾਂ ਇਨ੍ਹਾਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਵਿਅਕਤੀ ਇਕ ਸਮੇਂ ਵਿਚ ਇਕ ਹੀ ਔਰਤ ਦੇ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸਨੂੰ ਇਕ ਵਿਆਹ ਦਾ ਨਾਮ ਦਿੱਤਾ ਜਾਂਦਾ ਹੈ । ਕਾਨੂੰਨਨ ਕਿਸੇ ਵੀ ਵਿਅਕਤੀ ਨੂੰ ਇਕ ਹੀ ਸਮੇਂ ਵਿਚ ਇਕ ਤੋਂ ਵੱਧ ਪਤਨੀਆਂ ਰੱਖਣ ਦੀ ਆਗਿਆ ਨਹੀਂ ਹੈ । ਜੇਕਰ ਉਹ ਇਕ ਤੋਂ ਵੱਧ ਵਿਆਹ ਕਰਦਾ ਹੈ ਤਾਂ ਉਹ ਗੈਰ ਕਾਨੂੰਨੀ ਹੈ ਅਤੇ ਉਸਨੂੰ ਰਾਜ ਦੇ ਕਾਨੂੰਨ ਦੇ ਅਨੁਸਾਰ ਵੰਡ ਦਿੱਤਾ ਜਾਵੇਗਾ । ਚਾਹੇ ਮੁਸਲਮਾਨਾਂ ਵਿਚ ਇਕ ਵਿਆਹ ਦੇ ਸੰਕਲਪ ਨੂੰ ਵੱਧ ਮਹੱਤਵ ਪ੍ਰਾਪਤ ਨਹੀਂ ਹੈ ਅਤੇ ਉਨ੍ਹਾਂ ਨੇ ਇਕ ਵਿਆਹ ਨੂੰ ਅਸਥਾਈ ਕਰਾਰ ਦਿੱਤਾ ਹੈ । ਉਨ੍ਹਾਂ ਵਿਚ ਬਾਲ ਵਿਆਹ ਦੀ ਪ੍ਰਥਾ ਪ੍ਰਚਲਿਤ ਹੈ । ਮੁਸਲਮਾਨਾਂ ਵਿਚ ਚਾਰ ਵਿਆਹ ਤਕ ਕਰਵਾ ਸਕਦੇ ਹਨ ਪਰ ਉਨ੍ਹਾਂ ਨੂੰ ਛੱਡ ਕੇ ਬਾਕੀ ਸਾਰੇ ਲੋਕ ਸਿਰਫ ਇਕ ਹੀ ਵਿਆਹ ਕਰਵਾ ਸਕਦੇ ਹਨ ।

ਇਕ ਵਿਆਹ ਦੇ ਕਾਰਨ (Causes of Monogamy)

1. ਆਦਮੀਆਂ ਅਤੇ ਔਰਤਾਂ ਦੀ ਸਮਾਨ ਗਿਣਤੀ (Same Population of males and females) – ਜੇਕਰ ਅਸੀਂ ਜਨਸੰਖਿਆ ਦੇ ਅਨੁਸਾਰ ਵੇਖੀਏ ਤਾਂ ਮਰਦਾਂ ਅਤੇ ਔਰਤਾਂ ਦੀ ਜਨਸੰਖਿਆ ਬਰਾਬਰ ਮੰਨੀ ਜਾਂਦੀ ਹੈ । ਇਸ ਤਰ੍ਹਾਂ ਇਸ ਦੇ ਅਨੁਸਾਰ ਇੱਕ ਵਿਆਹ ਜ਼ਰੂਰੀ ਹੈ । ਜੇਕਰ ਇੱਕ ਵਿਆਹ ਦੀ ਥਾਂ ਬਹੁ-ਵਿਆਹ ਹੋ ਜਾਵੇ ਤਾਂ ਕੁਝ ਲੋਕਾਂ ਦੇ ਬਹੁ-ਵਿਆਹ ਹੋ ਜਾਣਗੇ ਅਤੇ ਕੁੱਝ ਲੋਕ ਕੁਆਰੇ ਹੀ ਰਹਿ ਜਾਣਗੇ । ਇਸ ਤਰ੍ਹਾਂ ਅਨੁਪਾਤ ਦੇ ਬਰਾਬਰ ਹੋਣ ਕਰਕੇ ਇੱਕ ਵਿਆਹ ਦੀ ਲੋੜ ਪੈਂਦੀ ਹੈ ।

2. ਏਕਾਧਿਕਾਰ ਅਤੇ ਈਰਖਾ (Monopoly and Jealousy) – ਮੁੱਢਲੇ ਸਮਾਜਾਂ ਵਿੱਚ ਇੱਕ ਵਿਆਹ ਪ੍ਰਚੱਲਿਤ ਸੀ ਕਿਉਂਕਿ ਆਦਮੀ ਔਰਤ ਉੱਤੇ ਸੰਪੱਤੀ ਵਾਂਗ ਪੂਰਨ ਅਧਿਕਾਰ ਰੱਖਣਾ ਚਾਹੁੰਦਾ ਸੀ । ਆਦਮੀ ਔਰਤ ਤੋਂ ਜ਼ਿਆਦਾ ਤਾਕਤਵਰ ਹੁੰਦਾ ਹੈ ਅਤੇ ਉਹ ਔਰਤ ਉੱਤੇ ਆਪਣਾ ਰੋਆਬ ਜਮਾਉਂਦਾ ਹੈ ਅਤੇ ਈਰਖਾ ਕਰਕੇ ਵੀ ਉਹ ਆਪਣੀ ਔਰਤ ਨੂੰ ਦੂਜੇ ਆਦਮੀ ਕੋਲ ਜਾਣ ਨਹੀਂ ਦਿੰਦਾ । ਸ਼ਕਤੀਸ਼ਾਲੀ ਹੋਣ ਕਰਕੇ ਵਿਅਕਤੀ ਔਰਤ ਉੱਤੇ ਆਪਣਾ ਅਧਿਕਾਰ ਜਮਾਉਣ ਵਿੱਚ ਸਫਲ ਹੋਇਆ ਅਤੇ ਹੌਲੀ-ਹੌਲੀ ਸਮੇਂ ਦੇ ਬੀਤਣ ਨਾਲ ਇਸ ਨੂੰ ਸਮਾਜ ਦੀ ਪ੍ਰਵਾਨਗੀ ਪ੍ਰਾਪਤ ਹੋ ਗਈ ।

3. ਆਰਥਿਕ ਸਹਿਯੋਗ (Economic Cooperation) – ਪੁਰਾਣੇ ਜ਼ਮਾਨੇ ਵਿੱਚ ਕਬੀਲੇ ਹੁੰਦੇ ਸਨ ਅਤੇ ਉਨ੍ਹਾਂ ਕਬੀਲਿਆਂ ਵਿੱਚ ਇਹ ਰਿਵਾਜ ਪ੍ਰਚਲਿਤ ਸੀ ਕਿ ਵਿਅਕਤੀ ਨੂੰ ਲੜਕੀ ਦੇ ਪਿਤਾ ਨੂੰ ਕੰਨਿਆ ਮੁੱਲ ਦੇਣਾ ਪਵੇਗਾ ਜੋ ਕਿ ਬਹੁਤ ਜ਼ਿਆਦਾ ਹੁੰਦਾ ਸੀ । ਇਸ ਮੁੱਲ ਦੇ ਜ਼ਿਆਦਾ ਹੋਣ ਕਰਕੇ ਇੱਕ ਵਿਆਹ ਪ੍ਰਚਲਿਤ ਹੋਇਆ ਹੋਵੇਗਾ । ਇਸ ਦੇ ਨਾਲ-ਨਾਲ ਆਦਮੀ ਅਤੇ ਔਰਤ ਦੇ ਸਹਿਯੋਗ ਨਾਲ ਹੀ ਜੀਵਨ ਚਲਦਾ ਹੈ ਚਾਹੇ ਉਹ ਕਿਸੇ ਪ੍ਰਕਾਰ ਦਾ ਸਹਿਯੋਗ ਹੀ ਕਿਉਂ ਨਾ ਹੋਵੇ | ਸਹਿਯੋਗ ਖ਼ਾਸ ਤੌਰ ‘ਤੇ ਆਰਥਿਕ ਵੇਖਿਆ ਜਾਂਦਾ ਹੈ । ਜੇਕਰ ਦੋ ਵਿਆਹ ਹੋਣਗੇ ਤਾਂ ਆਪਣੀ ਕਮਾਈ ਦੋ ਭਾਗਾਂ ਵਿੱਚ ਵੰਡਣੀ ਪਵੇਗੀ ਜਿਸ ਕਰਕੇ ਵਿਅਕਤੀ ਆਪ ਮੁਸ਼ਕਿਲ ਵਿੱਚ ਫਸ ਜਾਵੇਗਾ । ਇਸ ਤਰ੍ਹਾਂ ਆਰਥਿਕਤਾ ਵੀ ਇੱਕ ਵਿਆਹ ਦਾ ਕਾਰਨ ਬਣੀ ।

4. ਸਮਾਜਿਕ ਪ੍ਰਗਤੀ (Social Progress) – ਅੱਜ-ਕੱਲ੍ਹ ਦੇ ਸਮੇਂ ਵਿਚ ਸਾਰੇ ਸਮਾਜਾਂ ਵਿਚ ਇਕ ਵਿਆਹ ਦੀ ਪ੍ਰਥਾ ਪ੍ਰਚਲਿਤ ਹੈ ਅਤੇ ਇਸ ਵਿਆਹ ਦੇ ਕਾਰਨ ਹੀ ਸਮਾਜ ਪ੍ਰਤੀ ਦੇ ਵੱਲ ਵੱਧਿਆ ਹੈ । ਜਿਸ ਕਿਸੇ ਵੀ ਸਮਾਜ ਵਿਚ ਇਕ ਵਿਆਹ ਦੀ ਪ੍ਰਥਾ ਪਾਈ ਜਾਂਦੀ ਹੈ ਉੱਥੇ ਸਮਾਜਕ ਪ੍ਰਤੀ ਵੱਧ ਹੋਈ ਹੈ । ਇਸ ਲਈ ਵੀ ਇਕ ਵਿਆਹ ਦੀ ਪ੍ਰਥਾ ਨੂੰ ਸਮਾਜ ਦੇ ਲਈ ਜ਼ਰੂਰੀ ਸਮਝਿਆ ਗਿਆ ਹੈ ।

ਇਕ ਵਿਆਹ ਦੇ ਲਾਭ (Merits of Monogamy)

1. ਸਥਿਰਤਾ (Stability) – ਇੱਕ ਵਿਆਹ ਵਾਲੇ ਪਰਿਵਾਰਾਂ ਵਿੱਚ ਜ਼ਿਆਦਾ ਸਥਿਰਤਾ ਹੁੰਦੀ ਹੈ ਕਿਉਂਕਿ ਪਤੀ-ਪਤਨੀ ਆਪਸ ਵਿੱਚ ਹਰ ਗੱਲ ਸਾਂਝੀ ਕਰ ਸਕਦੇ ਹਨ । ਦੋਵੇਂ ਮਿਲ ਕੇ ਆਪਣੇ ਜੀਵਨ ਨੂੰ ਸਹੀ ਢੰਗ ਨਾਲ ਚਲਾ ਸਕਦੇ ਹਨ । ਇਸਦੇ ਨਾਲ ਹੀ ਨਾਲ ਦੋਹਾਂ ਵਿੱਚ ਲੜਾਈ ਝਗੜਾ ਘੱਟ ਹੁੰਦਾ ਹੈ ਅਤੇ ਭਾਵਨਾਤਮਕ ਰਿਸ਼ਤਾ ਜ਼ਿਆਦਾ ਹੁੰਦਾ ਹੈ । ਬਹੁਵਿਆਹ ਦੀ ਸੂਰਤ ਵਿੱਚ ਹਮੇਸ਼ਾ ਲੜਾਈ ਝਗੜਾ ਰਹਿੰਦਾ ਹੈ ਅਤੇ ਆਪਣੇਪਨ ਦੀ ਭਾਵਨਾ ਘੱਟ ਹੀ ਹੁੰਦੀ ਹੈ । ਇੱਕ ਵਿਆਹ ਵਿੱਚ ਆਪਣੇਪਨ ਦੀ ਭਾਵਨਾ ਜ਼ਿਆਦਾ ਹੁੰਦੀ ਹੈ । ਬਹੁ-ਵਿਆਹ ਵਿੱਚ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਲੜਾਈ ਝਗੜੇ ਜ਼ਿਆਦਾ ਹੁੰਦੇ ਹਨ ਅਤੇ ਸੰਬੰਧ ਗੁੜੇ ਨਹੀਂ ਹੁੰਦੇ ਅਤੇ ਰਸਮੀ ਹੁੰਦੇ ਹਨ ।

2. ਬੱਚਿਆਂ ਦੀ ਸਹੀ ਦੇਖ-ਭਾਲ (Good uppringing of children) – ਇੱਕ ਵਿਆਹ ਵਾਲੇ ਪਰਿਵਾਰਾਂ ਵਿੱਚ ਬੱਚਿਆਂ ਦੀ ਦੇਖ-ਭਾਲ ਸਹੀ ਹੋ ਸਕਦੀ ਹੈ ਕਿਉਂਕਿ ਪਤੀ-ਪਤਨੀ ਦੀ ਆਪਣੇ ਬੱਚਿਆਂ ਪਤੀ ਇੱਕੋ ਜਿਹੀ ਆਪਣੇਪਨ ਦੀ ਗੁੜੀ ਭਾਵਨਾ ਹੁੰਦੀ ਹੈ ਅਤੇ ਉਹ ਆਪਣੇ ਬੱਚਿਆਂ ਦੇ ਸਹੀ ਧਿਆਨ ਅਤੇ ਲੋੜਾਂ ਦਾ ਧਿਆਨ ਰੱਖਦੇ ਹਨ । ਬੱਚੇ ਦੇ ਹਰ ਪੱਖ ਪੜਾਈ, ਸਿਹਤ ਆਦਿ ਦਾ ਚੰਗੀ ਤਰ੍ਹਾਂ ਧਿਆਨ ਰੱਖਿਆ ਜਾਂਦਾ ਹੈ । ਬਹੁ-ਵਿਆਹੀ ਪਰਿਵਾਰ ਵਿੱਚ ਕਿਉਂਕਿ ਬੱਚੇ ਜ਼ਿਆਦਾ ਹੁੰਦੇ ਹਨ ਇਸ ਲਈ ਸਾਰੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਪਿਆਰ ਨਹੀਂ ਮਿਲਦਾ ।

3. ਸੰਪੱਤੀ ਦੀ ਸਹੀ ਵੰਡ (Correct distribution of wealth) – ਇੱਕ ਵਿਆਹ ਵਿੱਚ ਸੰਪੱਤੀ ਦੀ ਸਹੀ ਵੰਡ ਹੁੰਦੀ ਹੈ ਕਿਉਂਕਿ ਇਹ ਪਤਾ ਹੁੰਦਾ ਹੈ ਕਿ ਜੇਕਰ ਦੋ ਬੱਚੇ ਹਨ ਤਾਂ ਦੋਹਾਂ ਵਿੱਚ ਬਰਾਬਰ ਜਾਇਦਾਦ ਵੰਡੀ ਜਾਵੇਗੀ ਅਤੇ ਜੇਕਰ ਬਹੁਵਿਆਹ ਹੋਵੇਗਾ ਤਾਂ ਹਰ ਕੋਈ ਪਤੀ ਜਾਂ ਪਤਨੀ ਆਪਣੇ ਵੱਲ ਜ਼ਿਆਦਾ ਸੰਪੱਤੀ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਨਾਲ ਸੰਪੱਤੀ ਦਾ ਸਹੀ ਵਿਤਰਣ ਨਹੀਂ ਹੋ ਪਾਂਦਾ । ਇਕ ਵਿਆਹ ਵਿੱਚ ਪਰਿਵਾਰ ਦਾ ਮੁਖੀ ਚਾਹੇ ਮਾਤਾ ਹੋਵੇ ਜਾਂ ਪਿਤਾ ਅਜਿਹਾ ਕੋਈ ਵਿਵਾਦ ਪੈਦਾ ਨਹੀਂ ਹੁੰਦਾ ਅਤੇ ਸੰਪੱਤੀ ਦੀ ਵੰਡ ਸਹੀ ਹੋ ਜਾਂਦੀ ਹੈ ।

4. ਚੰਗਾ ਜੀਵਨ ਪੱਧਰ (Good status of living) – ਅੱਜ-ਕਲ੍ਹ ਮਹਿੰਗਾਈ ਕਾਫ਼ੀ ਜ਼ਿਆਦਾ ਹੈ ਅਤੇ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ਇੱਕ ਵਿਆਹ ਹੀ ਠੀਕ ਹੈ ਕਿਉਂਕਿ ਅੱਜ-ਕਲ ਇੱਕ ਪਰਿਵਾਰ ਪਾਲਣਾ ਮੁਸ਼ਕਿਲ ਹੁੰਦਾ ਹੈ ਵਿਅਕਤੀ ਦੋ ਪਰਿਵਾਰ ਕਿਵੇਂ ਪਾਲੇਗਾ ? ਅੱਜ-ਕਲ੍ਹ ਪਰਿਵਾਰ ਦੀਆਂ ਜ਼ਰੂਰਤਾਂ ਇੰਨੀਆਂ ਵੱਧ ਗਈਆਂ ਹਨ ਕਿ ਬਹੁ-ਵਿਆਹੀ ਪਰਿਵਾਰਾਂ ਦਾ ਗੁਜ਼ਾਰਾ ਲਗਪਗ ਨਾਮੁਮਕਿਨ ਹੈ । ਜੇਕਰ ਇਹ ਹੋਣ ਤਾਂ ਆਰਥਿਕ ਸੰਕਟ ਵੱਧ ਜਾਵੇਗਾ ਅਤੇ ਵਿਅਕਤੀ ਉੱਨਾ ਜ਼ਿਆਦਾ ਰਿਸ਼ਤੇਦਾਰਾਂ ਦੀ ਸਹੀ ਦੇਖ-ਭਾਲ ਨਹੀਂ ਕਰ ਪਾਏਗਾ ।

5. ਸਮਾਨ ਸਥਿਤੀ (Same Status) – ਇੱਕ ਵਿਆਹ ਵਿੱਚ ਇਸਤਰੀ ਅਤੇ ਪੁਰਸ਼ ਦੀ ਸਥਿਤੀ ਪਿਆਰ ਅਤੇ ਹਮਦਰਦੀ ਦੇ ਰਿਸ਼ਤੇ ਉੱਤੇ ਆਧਾਰਿਤ ਹੁੰਦੀ ਹੈ । ਉਨ੍ਹਾਂ ਵਿੱਚ ਮਿੱਤਰਤਾ ਦਾ ਕਾਫ਼ੀ ਭਾਵ ਹੁੰਦਾ ਹੈ । ਇਸ ਵਿੱਚ ਦੋਹਾਂ ਦੀ ਸਥਿਤੀ ਸਮਾਨ ਹੁੰਦੀ ਹੈ । ਦੋਹਾਂ ਵਿੱਚ ਕੰਮਾਂ ਦੀ ਵੰਡ ਸਹੁਲਤ ਦੇ ਅਨੁਸਾਰ ਹੁੰਦੀ ਹੈ । ਇਸ ਤਰ੍ਹਾਂ ਪਰਿਵਾਰ ਵਿੱਚ ਆਦਮੀ ਅਤੇ ਔਰਤ ਦੀ ਸਥਿਤੀ ਸਮਾਨ ਹੁੰਦੀ ਹੈ ਅਤੇ ਪੁਰਸ਼ ਪਰਿਵਾਰ ਦੀ ਚੰਗੀ ਦੇਖ-ਭਾਲ ਕਰ ਸਕਦਾ ਹੈ ।

ਇੱਕ ਵਿਆਹ ਦੀਆਂ ਹਾਨੀਆਂ (Demerits of Monogamy)

1. ਮੈਂਬਰਾਂ ਦੀ ਘੱਟ ਸੁਰੱਖਿਆ (Less Protection of Members) – ਇੱਕ ਵਿਆਹ ਦੁਆਰਾ ਬਣੇ ਪਰਿਵਾਰਾਂ ਵਿੱਚ ਬਿਮਾਰੀ ਜਾਂ ਕਿਸੇ ਹੋਰ ਮੁਸੀਬਤ ਸਮੇਂ ਕਾਫ਼ੀ ਮੁਸ਼ਕਿਲ ਆ ਜਾਂਦੀ ਹੈ । ਜੇਕਰ ਔਰਤ ਬਿਮਾਰ ਹੋ ਜਾਵੇ ਤਾਂ ਘਰ ਵਿੱਚ ਹੋਰ ਕੋਈ ਕੰਮ ਕਰਨ ਵਾਲਾ ਨਹੀਂ ਹੁੰਦਾ ਅਤੇ ਨਾ ਹੀ ਕੋਈ ਬਿਮਾਰ ਨੂੰ ਸੰਭਾਲਣ ਵਾਲਾ ਹੁੰਦਾ ਹੈ ਕਿਉਂਕਿ ਆਦਮੀ ਨੇ ਤਾਂ ਬਾਹਰ ਨੌਕਰੀ ਜਾਂ ਵਪਾਰ ਕਰਨ ਜਾਣਾ ਹੁੰਦਾ ਹੈ । ਅਜਿਹੇ ਹਾਲਾਤਾਂ ਵਿੱਚ ਬੱਚਿਆਂ ਦਾ ਵੀ ਬੁਰਾ ਹਾਲ ਹੋ ਜਾਂਦਾ ਹੈ । ਆਦਮੀ ਦੇ ਮਰ ਜਾਣ ਦੀ ਸੂਰਤ ਵਿੱਚ ਜੀਵਨ ਬੋਝ ਬਣ ਜਾਂਦਾ ਹੈ ਕਿਉਂਕਿ ਆਰਥਿਕ, ਸਮਾਜਿਕ ਅਤੇ ਮਨੋਵਿਗਿਆਨਿਕ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ ।

2. ਲਿੰਗ ਅਨੁਕੂਲਨ ਦੀ ਸਮੱਸਿਆ (Problem of sexual Satisfaction) – ਅੱਜ-ਕਲ਼ ਲਿੰਗ ਵਾਸਨਾ ਦੀ ਤ੍ਰਿਪਤੀ ਉੱਤੇ ਕਾਫੀ ਜ਼ੋਰ ਦਿੱਤਾ ਜਾਂਦਾ ਹੈ । ਕੁਝ ਲੋਕ ਤਾਂ ਇੱਥੋਂ ਤਕ ਕਹਿੰਦੇ ਹਨ ਕਿ ਲਿੰਗ ਸੰਬੰਧਾਂ ਵਿੱਚ ਵਿਵਿਧਤਾ ਜ਼ਰੂਰੀ ਹੈ। ਜਿਸ ਕਾਰਨ ਵਿਆਹ ਤੋਂ ਬਾਹਰ (Extra Marital) ਲਿੰਗ ਸੰਬੰਧ ਵੱਧਦੇ ਜਾ ਰਹੇ ਹਨ ਜਿਸ ਨਾਲ ਸਮਾਜ ਵਿੱਚ ਅਨੈਤਿਕਤਾ ਵੱਧਦੀ ਹੈ । ਵੇਯਾਵਾਂ ਅਤੇ ਕਾਲ ਗਰਲਜ਼ ਦਾ ਚਲਨ ਸਾਡੇ ਸਮਾਜਾਂ ਵਿੱਚ ਇਸੇ ਕਰਕੇ ਕਾਫ਼ੀ ਵੱਧ ਗਿਆ ਹੈ ।

3. ਲਿੰਗਕ ਅਸੰਤੁਸ਼ਟੀ (Sexual dissatisfaction) – ਇੱਕ ਵਿਆਹ ਦੀ ਪ੍ਰਥਾ ਨਾਲ ਜਦੋਂ ਔਰਤ ਬਿਮਾਰ ਹੁੰਦੀ ਹੈ ਜਾਂ ਬਿਮਾਰ ਰਹਿੰਦੀ ਹੈ ਤਾਂ ਉਹ ਆਦਮੀ ਨੂੰ ਆਪਣਾ ਪੂਰਾ ਸਹਿਯੋਗ ਨਹੀਂ ਦੇ ਸਕਦੀ । ਆਦਮੀ ਆਪਣੀ ਲਿੰਗਕ ਇੱਛਾ ਦੀ ਪੂਰਤੀ ਲਈ ਘਰੋਂ ਬਾਹਰ ਜਾਣਾ ਸ਼ੁਰੂ ਹੋ ਗਿਆ । ਇਸ ਨਾਲ ਵੇਸ਼ਯਾਵਾਂ ਨੂੰ ਸਮਾਜ ਦੇ ਵਿੱਚ ਜਗ੍ਹਾ ਮਿਲ ਗਈ ਅਤੇ ਅਨੈਤਿਕਤਾ ਦਾ ਫੈਲਾਅ ਵੱਧ ਗਿਆ ।

4. ਘਰ ਦਾ ਬਿਖਰਨਾ (Scattered houses) – ਇੱਕ ਵਿਆਹ ਦੀ ਪ੍ਰਥਾ ਵਿੱਚ ਜੇਕਰ ਪਤੀ ਜਾਂ ਪਤਨੀ ਦੋਵਾਂ ਵਿੱਚੋਂ ਕੋਈ ਇੱਕ ਬਿਮਾਰ ਹੋ ਜਾਵੇ ਜਾਂ ਮਰ ਜਾਵੇ ਤਾਂ ਘਰ ਬਿਲਕੁਲ ਹੀ ਰੁਲ ਜਾਂਦਾ ਹੈ । ਬੱਚਿਆਂ ਨੂੰ ਖਾਣ-ਪੀਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਮਨੋਵਿਗਿਆਨਿਕ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਬਹੁ-ਵਿਆਹ (Polygamy)

ਪ੍ਰਸ਼ਨ 3.
ਬਹੁ-ਵਿਆਹ ਕਿਸਨੂੰ ਕਹਿੰਦੇ ਹਨ ? ਇਸਦੇ ਪ੍ਰਕਾਰਾਂ, ਕਾਰਨਾਂ, ਲਾਭਾਂ ਅਤੇ ਹਾਨੀਆਂ ਦਾ ਵਰਣਨ ਕਰੋ ।
ਉੱਤਰ-
ਬਹੁ-ਵਿਆਹ (Polygamy) – ਬਹੁ-ਵਿਆਹ ਇੱਕ ਵਿਆਹ ਦਾ ਬਿਲਕੁਲ ਉਲਟਾ ਹੈ । ਜਦੋਂ ਕੋਈ ਪੁਰਸ਼ ਜਾਂ ਇਸਤਰੀ ਇੱਕ ਤੋਂ ਜ਼ਿਆਦਾ ਵਿਆਹ ਕਰੇ ਜਾਂ ਇੱਕ ਤੋਂ ਜ਼ਿਆਦਾ ਵਿਆਹਕ ਸੰਬੰਧ ਸਥਾਪਤ ਕਰਨ ਤਾਂ ਉਸ ਨੂੰ ਬਹੁ-ਵਿਆਹ ਕਹਿੰਦੇ ਹਨ । ਇਸ ਤਰ੍ਹਾਂ ਜੇਕਰ ਇੱਕ ਪੁਰਸ਼ ਦੋ ਜਾਂ ਦੋ ਤੋਂ ਵੱਧ ਇਸਤਰੀਆਂ ਨਾਲ ਅਤੇ ਇੱਕ ਇਸਤਰੀ ਦੋ ਜਾਂ ਦੋ ਤੋਂ ਵੱਧ ਪੁਰਸ਼ਾਂ ਨਾਲ ਵਿਆਹਕ ਸੰਬੰਧ ਸਥਾਪਤ ਕਰੇ ਤਾਂ ਉਸ ਨੂੰ ਬਹੁ-ਵਿਆਹ ਕਹਿੰਦੇ ਹਨ । ਵੈਸਟਮਾਰਕ ਦੇ ਅਨੁਸਾਰ, “ਇਹ ਵਿਆਹ ਦੀ ਉਹ ਕਿਸਮ ਜਿਸ ਵਿੱਚ ਪਤੀਆਂ ਜਾਂ ਪਤਨੀਆਂ ਦੀ ਬਹੁਤਾਤ ਹੁੰਦੀ ਹੈ ।’’ ਬਹੁ-ਵਿਆਹ ਦੀਆਂ ਦੋ ਕਿਸਮਾਂ ਹੁੰਦੀਆਂ ਹਨ-ਦੋ-ਪਤਨੀ ਵਿਆਹ ਅਤੇ ਬਹੁ-ਪਤਨੀ ਵਿਆਹ ।

1. ਦੋ-ਪਤਨੀ ਵਿਆਹ (Bigamy) – ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਪੁਰਸ਼ ਦਾ ਵਿਆਹ ਦੋ ਇਸਤਰੀਆਂ ਨਾਲ ਹੁੰਦਾ ਹੈ । ਦੋਨੋਂ ਇਸਤਰੀਆਂ ਉਸ ਦੀਆਂ ਪਤਨੀਆਂ ਹੁੰਦੀਆਂ ਹਨ ਤਾਂ ਇਸ ਵਿਆਹ ਨੂੰ ਦੋ-ਪਤਨੀ ਵਿਆਹ ਕਹਿੰਦੇ ਹਨ ।

2. ਬਹੁ-ਪਤਨੀ ਵਿਆਹ (Polygyny) – ਬਹੁ-ਵਿਆਹ ਦਾ ਇੱਕ ਹੋਰ ਰੂਪ ਬਹੁ-ਪਤਨੀ ਵਿਆਹ ਹੈ । ਇਹ ਉਸ ਤਰ੍ਹਾਂ ਦਾ ਵਿਆਹ ਹੁੰਦਾ ਹੈ ਜਿਸ ਵਿੱਚ ਵਿਅਕਤੀ ਇੱਕ ਤੋਂ ਜ਼ਿਆਦਾ ਔਰਤਾਂ ਨਾਲ ਵਿਆਹ ਕਰਵਾਉਂਦਾ ਹੈ ਅਤੇ ਇੱਕੋ ਸਮੇਂ ਹੀ ਇੱਕ ਪਤੀ ਦੀਆਂ ਕਈ ਪਤਨੀਆਂ ਹੁੰਦੀਆਂ ਹਨ । ਰਿਉਟਰ ਦੇ ਅਨੁਸਾਰ, ”ਬਹੁ-ਪਤਨੀ ਵਿਆਹ, ਵਿਆਹ ਦਾ ਉਹ ਰੂਪ ਹੈ ਜਿਸ ਵਿੱਚ ਵਿਅਕਤੀ ਇੱਕ ਹੀ ਸਮੇਂ ਵਿੱਚ ਇੱਕ ਤੋਂ ਵੱਧ ਪਤਨੀਆਂ ਰੱਖ ਸਕਦਾ ਹੈ । ਇਸ ਤੋਂ ਸਾਫ਼ ਹੈ ਕਿ ਬਹੁਪਤਨੀ ਵਿਆਹ ਵਿੱਚ ਇੱਕ ਪਤੀ ਦੀਆਂ ਇੱਕੋ ਸਮੇਂ ਹੀ ਕਈ ਪਤਨੀਆਂ ਹੁੰਦੀਆਂ ਸਨ । ਇਹ ਪ੍ਰਥਾ ਸੰਸਾਰ ਦੇ ਹਰ ਪ੍ਰਕਾਰ ਦੇ ਸਮਾਜਾਂ ਵਿੱਚ ਪਾਈ ਜਾਂਦੀ ਰਹੀ ਹੈ ਅਤੇ ਅੱਜ ਵੀ ਕਈ ਸਮਾਜਾਂ ਵਿੱਚ ਇਹ ਪ੍ਰਥਾ ਪ੍ਰਚਲਿਤ ਹੈ ਜਿਵੇਂ ਪੰਜਾਬ ਦੇ ਜੱਟਾਂ ਵਿੱਚ ਇਹ ਪ੍ਰਥਾ ਪ੍ਰਚੱਲਿਤ ਸੀ । ਇਹ ਹਰ ਥਾਂ ਉੱਤੇ ਪਾਈ ਜਾਂਦੀ ਰਹੀ ਹੈ ਅਤੇ ਇਸ ਨੂੰ ਤਾਕਤਵਰ ਅਤੇ ਅਮੀਰ ਲੋਕਾਂ ਦਾ ਵਿਸ਼ੇਸ਼ਾਧਿਕਾਰ ਸਮਝਿਆ ਜਾਂਦਾ ਸੀ । ਰਾਜੇ-ਮਹਾਰਾਜੇ, ਵੱਡੇ-ਵੱਡੇ ਜਾਗੀਰਦਾਰ ਕਈ ਪਤਨੀਆਂ ਰੱਖਦੇ ਸਨ । ਇਸ ਨੂੰ ਸਮਾਜਿਕ ਪ੍ਰਤਿਸ਼ਠਾ ਦਾ ਪ੍ਰਤੀਕ ਮੰਨਿਆ ਜਾਂਦਾ ਸੀ । ਚੀਨ, ਯੁਗਾਂਡਾ ਆਦਿ ਦੇਸ਼ਾਂ ਵਿੱਚ ਅੱਜ ਵੀ ਇਹ ਪ੍ਰਥਾ ਪਾਈ ਜਾਂਦੀ ਹੈ । ਬਲਸੇਰਾ ਦੇ ਅਨੁਸਾਰ, “ਵਿਆਹ ਦੀ ਉਹ ਕਿਮ ਜਿਸ ਵਿੱਚ ਪਤਨੀਆਂ ਦੀ ਬਹੁਲਤਾ ਹੁੰਦੀ ਹੈ, ਬਹੁ-ਵਿਆਹ ਕਹਾਉਂਦਾ ਹੈ ।” ਇਸ ਤੋਂ ਵੀ ਸਪੱਸ਼ਟ ਹੈ ਕਿ ਪਤਨੀਆਂ ਜ਼ਿਆਦਾ ਗਿਣਤੀ ਵਿੱਚ ਹੁੰਦੀਆਂ ਸਨ ।

ਮਿਸ਼ੇਲ (Mitchell) ਦੇ ਅਨੁਸਾਰ, “ਇਕ ਆਦਮੀ ਜੇਕਰ ਇਕ ਤੋਂ ਵੱਧ ਔਰਤਾਂ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸਨੂੰ ਬਹੁਪਤਨੀ ਵਿਆਹ ਦਾ ਨਾਮ ਦਿੱਤਾ ਜਾਂਦਾ ਹੈ ।”

ਕਪਾੜੀਆ (Kapadia) ਦੇ ਅਨੁਸਾਰ, “ਬਹੁ ਪਤਨੀ ਵਿਆਹ, ਵਿਆਹ ਦਾ ਉਹ ਪ੍ਰਕਾਰ ਹੈ ਜਿਸ ਵਿਚ ਆਦਮੀ ਇਕ ਹੀ ਸਮੇਂ ਵਿਚ ਇਕ ਤੋਂ ਵੱਧ ਔਰਤਾਂ ਰੱਖ ਸਕਦਾ ਹੈ ।”

ਚਾਹੇ ਇਸ ਤਰ੍ਹਾਂ ਦੇ ਵਿਆਹ ਦੀ ਹੁਣ ਕਾਨੂੰਨੀ ਰੂਪ ਵਿੱਚ ਮਨਾਹੀ ਹੈ ਪਰ ਮੁਸਲਮਾਨਾਂ ਵਿੱਚ ਇਹ ਪ੍ਰਥਾ ਹਾਲੇ ਤਕ ਵੀ ਲਾਗੂ ਹੈ । ਬਹੁ-ਪਤਨੀ ਵਿਆਹ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ-

  1. ਪ੍ਰਤੀਬੰਧਤ ਬਹੁ-ਪਤਨੀ ਵਿਆਹ (Restricted Polygyny Marriage)
  2. ਅਪ੍ਰਤੀਬੰਧਤ ਬਹੁ-ਪਤਨੀ ਵਿਆਹ (Unrestricted Polygyny Marriage) ।

1. ਪ੍ਰਤੀਬੰਧਤ ਬਹੁ-ਪਤਨੀ ਵਿਆਹ (Restricted Polygyny Marriage) – ਇਸ ਪ੍ਰਕਾਰ ਦੇ ਵਿਆਹ ਵਿੱਚ ਪਤਨੀਆਂ ਦੀ ਗਿਣਤੀ ਸੀਮਿਤ ਕਰ ਦਿੱਤੀ ਜਾਂਦੀ ਹੈ । ਉਹ ਇੱਕ ਬੰਨ੍ਹੀ ਹੋਈ ਸੀਮਾ ਤੋਂ ਵੱਧ ਪਤਨੀਆਂ ਨਹੀਂ ਰੱਖ ਸਕਦਾ । ਮੁਸਲਮਾਨਾਂ ਵਿੱਚ ਪ੍ਰਤੀਬੰਧਤ ਬਹੁ ਪਤਨੀ ਵਿਆਹ ਅੱਜ ਵੀ ਪ੍ਰਚੱਲਿਤ ਹੈ ਜਿਸਦੇ ਅਨੁਸਾਰ ਇੱਕ ਵਿਅਕਤੀ ਲਈ ਪਤਨੀਆਂ ਦੀ ਗਿਣਤੀ ‘ਚਾਰ’ ਤਕ ਨਿਸ਼ਚਿਤ ਕਰ ਦਿੱਤੀ ਗਈ ਹੈ ।

2. ਅਪ੍ਰਤੀਬੰਧਤ ਬਹੁ-ਪਤਨੀ ਵਿਆਹ (Unrestricted Polygyny Marriage) – ਇਸ ਪ੍ਰਕਾਰ ਦੇ ਵਿਆਹ ਵਿੱਚ ਪਤਨੀਆਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਵਿਅਕਤੀ ਜਿੰਨੀਆਂ ਮਰਜ਼ੀ ਚਾਹੇ ਪਤਨੀਆਂ ਰੱਖ ਸਕਦਾ ਹੈ । ਭਾਰਤ ਵਿੱਚ ਪ੍ਰਾਚੀਨ ਸਮੇਂ ਵਿੱਚ ਇਸ ਪ੍ਰਕਾਰ ਦਾ ਵਿਆਹ ਪ੍ਰਚੱਲਿਤ ਸੀ ।

ਬਹੁ-ਪਤਨੀ ਵਿਆਹ ਦੇ ਕਾਰਨ (Causes of Polygyny)-
(1) ਆਦਮੀਆਂ ਵਿੱਚ ਵਧੇਰੇ ਯੌਨ ਸੰਬੰਧਾਂ ਦੀ ਇੱਛਾ ਨੇ ਇਸ ਪ੍ਰਕਾਰ ਦੇ ਵਿਆਹ ਨੂੰ ਪ੍ਰਚਲਿਤ ਕੀਤਾ । ਕਈ ਵਾਰੀ ਆਦਮੀਆਂ ਵੱਲੋਂ ਪਰਿਵਰਤਨ ਦੀ ਚਾਹ ਕਾਰਨ ਵੀ ਬਹੁ-ਪਤਨੀ ਵਿਆਹ ਵਿੱਚ ਵਾਧਾ ਹੋਇਆ ।

(2) ਪੁਰਾਣੇ ਸਮਿਆਂ ਵਿੱਚ ਵੱਡੇ ਪਰਿਵਾਰ ਨੂੰ ਚੰਗਾ ਦਰਜਾ ਪ੍ਰਾਪਤ ਹੁੰਦਾ ਸੀ । ਵੱਡੇ ਆਕਾਰ ਦੀ ਇੱਛਾ ਵੀ ਬਹੁ-ਪਤਨੀ ਵਿਆਹ ਨੂੰ ਪ੍ਰਭਾਵਿਤ ਕਰਦੀ ਸੀ ।

(3) ਔਰਤਾਂ ਦੇ ਆਦਮੀਆਂ ਦੇ ਨਾਲੋਂ ਛੇਤੀ ਬੁੱਢੀਆਂ ਹੋ ਜਾਣ ਕਾਰਨ ਬਹੁ-ਪਤਨੀ ਵਿਆਹ ਪ੍ਰਚਲਿਤ ਰਿਹਾ । ਬੱਚਾ ਪੈਦਾ ਹੋਣ ਤੋਂ ਬਾਅਦ ਔਰਤ ਦੀ ਸਿਹਤ ਵੀ ਕਮਜ਼ੋਰ ਹੋ ਜਾਂਦੀ ਸੀ ਜਿਸ ਕਰਕੇ ਇਹ ਵਿਆਹ ਪ੍ਰਚਲਿਤ ਰਿਹਾ ।

(4) ਪੁਰਾਣੇ ਕਬੀਲਿਆਂ ਦੇ ਸਮਾਜ ਵਿੱਚ ਸਨਮਾਨ ਅਤੇ ਇੱਜ਼ਤ ਪ੍ਰਾਪਤ ਕਰਨ ਲਈ ਕਬੀਲੇ ਦੇ ਸਰਦਾਰ ਇੱਕ ਤੋਂ ਜ਼ਿਆਦਾ ਵਿਆਹ ਕਰਵਾਉਣ ਵਿੱਚ ਵਿਸ਼ਵਾਸ ਰੱਖਦੇ ਸਨ ਕਿਉਂਕਿ ਲੋਕ ਉਸ ਨੂੰ ਵਧੇਰੇ ਅਮੀਰ ਪਰਿਵਾਰ ਨਾਲ ਸੰਬੰਧਿਤ ਕਰ ਦਿੰਦੇ ਸਨ ।

(5) ਪੁਰਾਣੇ ਅਤੇ ਅੱਜ-ਕਲ੍ਹ ਦੇ ਸਮਾਜਾਂ ਵਿੱਚ ਵੀ ਲੜਕੇ ਦੇ ਜਨਮ ਨੂੰ ਬਹੁਤ ਹੀ ਮਹੱਤਵਪੂਰਨ ਸਮਝਿਆ ਜਾਂਦਾ ਹੈ । ਵੇਦਾਂ ਦੇ ਅਨੁਸਾਰ ਮਰਨ ਤੋਂ ਬਾਅਦ ਜੇਕਰ ਲੜਕਾ ਅੱਗ ਨਹੀਂ ਦਿੰਦਾ ਤਾਂ ਸਵਰਗ ਵਿੱਚ ਨਹੀਂ ਜਾਇਆ ਜਾ ਸਕਦਾ ਅਤੇ ਨਾ ਹੀ ਮੁਕਤੀ ਪ੍ਰਾਪਤ ਹੁੰਦੀ ਹੈ । ਜਾਇਦਾਦ ਦਾ ਵਾਰਿਸ ਮੁੰਡੇ ਨੂੰ ਸਮਝਿਆ ਜਾਂਦਾ ਹੈ ਅਤੇ ਮੁੰਡੇ ਤੋਂ ਹੀ ਖਾਨਦਾਨ ਅੱਗੇ ਵੱਧਦਾ ਹੈ । ਜੇਕਰ ਇੱਕ ਪਤਨੀ ਤੋਂ ਮੁੰਡਾ ਨਾ ਹੋਵੇ ਤਾਂ ਲੋਕ ਦੂਜਾ ਵਿਆਹ ਕਰਵਾਉਂਦੇ ਹਨ । ਇਸ ਕਰਕੇ ਵੀ ਬਹੁਪਤਨੀ ਵਿਆਹ ਦੀ ਪ੍ਰਥਾ ਪ੍ਰਚਲਿਤ ਸੀ ।

ਬਹੁ-ਪਤਨੀ ਵਿਆਹ ਦੇ ਲਾਭ (Merits of Polygyny)-

  • ਬਹੁ-ਪਤਨੀ ਵਿਆਹ ਦੀ ਪ੍ਰਥਾ ਵਿੱਚ ਬੱਚਿਆਂ ਦਾ ਪਾਲਣ-ਪੋਸ਼ਣ ਬਹੁਤ ਵਧੀਆ ਢੰਗ ਨਾਲ ਹੋ ਜਾਂਦਾ ਸੀ ਕਿਉਂਕਿ ਕਈ ਪਤਨੀਆਂ ਦੇ ਹੋਣ ਕਰਕੇ ਉਹ ਸਾਰੀਆਂ ਹੀ ਬੱਚਿਆਂ ਦੀ ਦੇਖ-ਭਾਲ ਕਰ ਸਕਦੀਆਂ ਸਨ । ਜੇਕਰ ਇੱਕ ਔਰਤ ਬਿਮਾਰ ਹੋ ਜਾਵੇ ਜਾਂ ਉਸ ਨੂੰ ਕੋਈ ਤਕਲੀਫ਼ ਹੋ ਜਾਵੇ ਤਾਂ ਉਸ ਦੇ ਬੱਚਿਆਂ ਦੀ ਦੇਖ-ਭਾਲ ਆਰਾਮ ਨਾਲ ਹੋ ਜਾਂਦੀ ਸੀ ।
  • ਬਹੁ-ਪਤਨੀ ਵਿਆਹ ਨੂੰ ਆਮ ਤੌਰ ‘ਤੇ ਲਿੰਗਕ ਇੱਛਾਵਾਂ ਦੇ ਵਧੇਰੇ ਹੋਣ ਕਰਕੇ ਹੋਂਦ ਕਰਕੇ ਸਮਝਿਆ ਜਾਂਦਾ ਹੈ । ਇਸ ਤਰ੍ਹਾਂ ਇਸ ਵਿਆਹ ਦਾ ਲਾਭ ਇਹ ਵੀ ਸੀ ਕਿ ਵਿਅਕਤੀ ਨੂੰ ਵੇਸ਼ਯਾਵਾਂ ਕੋਲ ਜਾ ਕੇ ਪੈਸੇ ਅਤੇ ਸਰੀਰ ਖ਼ਰਾਬ ਕਰਨ ਦੀ ਜ਼ਰੂਰਤ ਨਹੀਂ । ਉਸ ਦੀਆਂ ਕਾਮ-ਇੱਛਾਵਾਂ ਦੀ ਪੂਰਤੀ ਅਤੇ ਉਨ੍ਹਾਂ ਸੰਬੰਧਾਂ ਵਿੱਚ ਨਵੀਨਤਾ ਘਰ ਵਿੱਚ ਹੀ ਪ੍ਰਾਪਤ ਹੋ ਜਾਂਦੀ ਸੀ ।
  • ਬਹੁ-ਪਤਨੀ ਵਿਆਹ ਦਾ ਇੱਕ ਹੋਰ ਲਾਭ ਇਹ ਸੀ ਕਿ ਸੰਪੱਤੀ ਘਰ ਦੀ ਘਰ ਵਿੱਚ ਹੀ ਰਹਿੰਦੀ ਸੀ । ਉਸ ਦੀ ਵੰਡ ਨਹੀਂ ਹੁੰਦੀ ਸੀ ਅਤੇ ਉਹ ਬਾਹਰ ਵੀ ਨਹੀਂ ਜਾਂਦੀ ਸੀ ।
  • ਇਸ ਨਾਲ ਬੱਚੇ ਵੀ ਸਿਹਤਮੰਦ ਅਤੇ ਸ਼ਕਤੀਸ਼ਾਲੀ ਪੈਦਾ ਹੁੰਦੇ ਸਨ ਕਿਉਂਕਿ ਇੱਕੋ ਹੀ ਔਰਤ ਨੂੰ ਬਹੁਤ ਸਾਰੇ ਬੱਚਿਆਂ ਨੂੰ ਜਨਮ ਨਹੀਂ ਦੇਣਾ ਪੈਂਦਾ ਸੀ ਅਤੇ ਔਰਤਾਂ ਦੀ ਸਿਹਤ ਵੀ ਚੰਗੀ ਰਹਿੰਦੀ ਸੀ ।
  • ਇਸ ਵਿਆਹ ਦਾ ਇੱਕ ਹੋਰ ਲਾਭ ਇਹ ਹੋਇਆ ਕਿ ਜਦੋਂ ਕੁਲੀਨ ਵਿਆਹ ਵਿੱਚ ਬਹੁ-ਪਤਨੀ ਵਿਆਹ ਹੋਣ ਲੱਗ ਪਿਆ ਤਾਂ ਨੀਵੀਂ ਜਾਤ ਦੀ ਲੜਕੀ ਉੱਚੀ ਜਾਤ ਦੇ ਲੜਕੇ ਨਾਲ ਵਿਆਹੀ ਜਾਣ ਲੱਗ ਪਈ ਜਿਸਦੇ ਨਤੀਜੇ ਕਾਰਨ ਸਮਾਜ ਦੇ ਵਿੱਚ ਭਾਈਚਾਰੇ ਦੀ ਭਾਵਨਾ ਵਧੇਰੇ ਜਾਗਿਤ ਹੋਈ ।

ਬਹੁ-ਪਤਨੀ ਵਿਆਹ ਦੇ ਨੁਕਸਾਨ (Demerits of Polygyny)-

  • ਬਹੁ-ਪਤਨੀ ਵਿਆਹ ਵਿੱਚ ਜਦੋਂ ਔਰਤਾਂ ਦੀਆਂ ਲਿੰਗਕ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ ਸੀ ਤਾਂ ਉਹ ਘਰ ਤੋਂ ਬਾਹਰ ਜਾ ਕੇ ਯੌਨ ਸੰਬੰਧ ਕਾਇਮ ਕਰਦੀਆਂ ਸਨ ਕਿਉਂਕਿ ਇੱਕ ਆਦਮੀ ਬਹੁ-ਪਤਨੀਆਂ ਨਾਲ ਵਿਆਹ ਕਰਕੇ ਆਪਣੀ ਸੰਤੁਸ਼ਟੀ ਤਾਂ ਕਰ ਸਕਦਾ ਹੈ ਪਰ ਉਨ੍ਹਾਂ ਸਾਰੀਆਂ ਔਰਤਾਂ ਦੀ ਸੰਤੁਸ਼ਟੀ ਨਹੀਂ ਹੋ ਸਕਦੀ ।
  • ਬਹੁ-ਪਤਨੀ ਵਿਆਹ ਕਰਕੇ ਪਰਿਵਾਰ ਦਾ ਆਕਾਰ ਵੱਡਾ ਅਤੇ ਵਿਸ਼ਾਲ ਹੋ ਜਾਂਦਾ ਹੈ ਜਿਸ ਕਰਕੇ ਕਈਂ ਪ੍ਰਕਾਰ ਦੀਆਂ ਮਨੋਵਿਗਿਆਨਿਕ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਸਨ ।
  • ਬਹੁ-ਪਤਨੀ ਵਿਆਹ ਕਰਕੇ ਪਰਿਵਾਰ ਦੇ ਮੁਖੀ ਉੱਪਰ ਆਰਥਿਕ ਬੋਝ ਹੁੰਦਾ ਸੀ ਕਿਉਂਕਿ ਪਰਿਵਾਰ ਵਿੱਚ ਕਮਾਉਣ ਵਾਲਾ ਤਾਂ ਇੱਕ ਹੁੰਦਾ ਸੀ ਪਰ ਖਾਣ ਵਾਲੇ ਬਹੁਤ ਹੁੰਦੇ ਸਨ ਅਤੇ ਪਰਿਵਾਰ ਦੇ ਸਾਰੇ ਮੈਂਬਰ ਉਸ ਉੱਤੇ ਨਿਰਭਰ ਹੁੰਦੇ ਸਨ । ਇਸ ਕਾਰਨ ਪਰਿਵਾਰ ਦੇ ਜੀਵਨ ਦਾ ਰਹਿਣ ਦਾ ਪੱਧਰ ਕਾਫ਼ੀ ਨੀਵਾਂ ਹੋ ਜਾਂਦਾ ਸੀ ।
  • ਇਸ ਪ੍ਰਥਾ ਕਾਰਨ ਪਰਿਵਾਰ ਦਾ ਮਾਹੌਲ ਕਾਫ਼ੀ ਅਣਸੁਖਾਵਾਂ ਹੁੰਦਾ ਸੀ ਕਿਉਂਕਿ ਬਹੁ-ਪਤਨੀਆਂ ਕਰਕੇ ਉਨ੍ਹਾਂ ਵਿੱਚ ਕਾਫ਼ੀ ਲੜਾਈ ਰਹਿੰਦੀ ਸੀ ਅਤੇ ਜਿਸ ਕਰਕੇ ਪਰਿਵਾਰ ਵਿੱਚ ਕਲੇਸ਼ ਰਹਿੰਦਾ ਸੀ । ਹਰ ਕੋਈ ਆਪਣੇ ਲਈ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਸੀ ਜਿਸ ਕਰਕੇ ਕਲੇਸ਼ ਤਾਂ ਹਮੇਸ਼ਾਂ ਚਲਦਾ ਰਹਿੰਦਾ ਸੀ ।
  • ਬੱਚਿਆਂ ਦੇ ਪਾਲਣ-ਪੋਸ਼ਣ ਵਿੱਚ ਵੀ ਕਾਫ਼ੀ ਕਮੀ ਹੋ ਜਾਂਦੀ ਸੀ ਕਿਉਂਕਿ ਕਈ ਪਤਨੀਆਂ ਦੇ ਹੋਣ ਕਰਕੇ ਲੜਾਈ ਝਗੜਾ ਰਹਿੰਦਾ ਸੀ । ਇੱਕ ਪਤਨੀ ਆਪਣੇ ਬੱਚਿਆਂ ਦਾ ਧਿਆਨ ਤਾਂ ਰੱਖਦੀ ਸੀ ਪਰ ਹੋਰਨਾਂ ਪਤਨੀਆਂ ਦੇ ਬੱਚਿਆਂ ਨਾਲ

ਨਫ਼ਰਤ ਕਰਦੀ ਸੀ । ਲੜਾਈ ਝਗੜੇ ਦਾ ਬੱਚਿਆਂ ਦੇ ਵਿਅਕਤਿੱਤਵ ਉੱਤੇ ਕਾਫ਼ੀ ਭੈੜਾ ਅਸਰ ਪੈਂਦਾ ਸੀ ਅਤੇ ਬੱਚੇ ਕਈ ਪ੍ਰਕਾਰ ਦੇ ਮਨੋਵਿਗਿਆਨਿਕ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਸਨ ਕਿਉਂਕਿ ਬੱਚੇ ਨੂੰ ਸਹੀ ਤਰੀਕੇ ਨਾਲ ਵੱਡਾ ਕਰਨ ਲਈ ਮਾਤਾਪਿਤਾ ਦੋਹਾਂ ਦੇ ਪਿਆਰ ਦੀ ਲੋੜ ਹੁੰਦੀ ਹੈ ਅਤੇ ਇਸ ਪ੍ਰਕਾਰ ਦੇ ਵਿਆਹ ਵਿੱਚ ਮਾਤਾ ਦਾ ਪਿਆਰ ਤਾਂ ਮਿਲ ਜਾਂਦਾ ਸੀ ਪਰ ਪਿਤਾ ਦੇ ਪਿਆਰ ਦੀ ਕੋਈ ਗਾਰੰਟੀ ਨਹੀਂ ਹੁੰਦੀ ਸੀ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 4.
ਬਹੁ-ਪਤੀ ਕਿਸ ਨੂੰ ਕਹਿੰਦੇ ਹਨ ? ਇਸਦੇ ਪ੍ਰਕਾਰਾਂ, ਕਾਰਨਾਂ, ਲਾਭਾਂ ਅਤੇ ਹਾਨੀਆਂ ਦਾ ਵਰਣਨ ਕਰੋ ।
ਉੱਤਰ-
ਆਮ ਤੌਰ ‘ਤੇ ਵੱਖ-ਵੱਖ ਤਰ੍ਹਾਂ ਦੇ ਸਮਾਜਾਂ ਵਿੱਚ ਸਾਨੂੰ ਇੱਕ ਵਿਆਹ ਅਤੇ ਬਹੁ-ਪਤਨੀ ਵਿਆਹ ਦੀ ਪ੍ਰਥਾ ਵੇਖਣ ਨੂੰ ਮਿਲਦੀ ਹੈ ਪਰ ਕਈ ਖ਼ਾਸ ਸਮਾਜਾਂ ਵਿੱਚ ਸਾਨੂੰ ਬਹੁ-ਪਤੀ ਵਿਆਹ ਦੀ ਪ੍ਰਥਾ ਵੇਖਣ ਨੂੰ ਵੀ ਮਿਲ ਜਾਂਦੀ ਹੈ ਚਾਹੇ ਇਹ ਪ੍ਰਥਾ ਘੱਟ ਵੇਖਣ ਨੂੰ ਮਿਲਦੀ ਹੈ । ਤਿੱਬਤ, ਵੈਨਜ਼ੁਏਲਾ, ਮਲਾਇਆ ਆਦਿ ਦੇਸ਼ਾਂ ਵਿੱਚ ਇਹ ਪ੍ਰਥਾ ਵੇਖਣ ਨੂੰ ਮਿਲ ਜਾਂਦੀ ਹੈ । ਭਾਰਤ ਵਿੱਚ ਇਹ ਪ੍ਰਥਾ ਕਈ ਕਬੀਲਿਆਂ ਜਿਵੇਂ ਕੇਰਲ ਦੇ ਕੋਟ, ਟਿਆਨ ਕਬੀਲੇ, ਦੇਹਰਾਦੂਨ ਦੇ ਖਸ ਕਬੀਲੇ ਵਿੱਚ, ਦੱਖਣੀ ਭਾਰਤ ਦਾ ਨਾਯਰ ਕਬੀਲਾ, ਮੱਧ ਭਾਰਤ ਦੇ ਟੋਡਾ ਕਬੀਲੇ ਵਿੱਚ ਇਹ ਪ੍ਰਥਾ ਵੀ ਪ੍ਰਚੱਲਿਤ ਹੈ । ਕਸ਼ਮੀਰ ਅਤੇ ਹਿਮਾਚਲ ਦੇ ਕਈ ਕਬੀਲਿਆਂ ਵਿੱਚ ਵੀ ਇਹ ਪ੍ਰਥਾ ਵੇਖਣ ਨੂੰ ਮਿਲ ਜਾਂਦੀ ਹੈ । ਪਰ ਜ਼ਿਆਦਾਤਰ ਇਹ ਪ੍ਰਥਾ ਖੁਸ਼ ਅਤੇ ਟੋਡਾ ਨਾਮਕ ਕਬੀਲਿਆਂ ਵਿੱਚ ਵੇਖਣ ਨੂੰ ਮਿਲਦੀ ਹੈ ।

ਬਹੁ-ਪਤੀ ਵਿਆਹ ਬਹੁ-ਵਿਆਹ ਦਾ ਇੱਕ ਹੋਰ ਰੂਪ ਹੈ । ਬਹੁ-ਪਤੀ ਵਿਆਹ ਦਾ ਅਰਥ ਹੈ ਇੱਕ ਹੀ ਸਮੇਂ ਵਿੱਚ ਇੱਕ ਔਰਤ ਦੇ ਇੱਕ ਤੋਂ ਜ਼ਿਆਦਾ ਪਤੀ ਹੋਣਾ । ਇਸ ਦੀਆਂ ਕੁੱਝ ਪਰਿਭਾਸ਼ਾਵਾਂ ਹੇਠਾਂ ਲਿਖੀਆਂ ਹਨ-

  1. ਕਪਾੜੀਆ (Kapadia) ਦੇ ਅਨੁਸਾਰ, ”ਬਹੁ-ਪਤੀ ਵਿਆਹ ਉਹ ਸੰਬੰਧ’ ਹੈ ਜਿਸ ਵਿੱਚ ਇਸਤਰੀ ਦੇ ਇੱਕ ਹੀ ਸਮੇਂ ਵਿੱਚ ਇੱਕ ਤੋਂ ਜ਼ਿਆਦਾ ਪਤੀ ਹੁੰਦੇ ਹਨ ਜਾਂ ਇਸ ਪ੍ਰਥਾ ਅਨੁਸਾਰ ਸਭ ਭਰਾਵਾਂ ਦੀ ਸਾਂਝੀ ਪਤਨੀ ਜਾਂ ਜ਼ਿਆਦਾ ਪਤਨੀਆਂ ਹੁੰਦੀਆਂ ਹਨ ।
  2. ਮਿਸ਼ੇਲ (Mitchell) ਦੇ ਅਨੁਸਾਰ, “ਇੱਕ ਇਸਤਰੀ ਦਾ ਇੱਕ ਪਤੀ ਦੇ ਜਿਉਂਦੇ ਹੋਏ ਹੋਰ ਆਦਮੀਆਂ ਨਾਲ ਵੀ ਵਿਆਹ ਕਰਨਾ ਜਾਂ ਇੱਕ ਹੀ ਸਮੇਂ ਦੋ ਜਾਂ ਦੋ ਤੋਂ ਅਧਿਕ ਆਦਮੀਆਂ ਨਾਲ ਵਿਆਹ ਕਰਨਾ ਬਹੁ-ਪਤੀ ਵਿਆਹ ਕਹਿਲਾਉਂਦਾ ਹੈ ।’’

ਇਸ ਤਰ੍ਹਾਂ ਇਹਨਾਂ ਪਰਿਭਾਸ਼ਾਵਾਂ ਤੋਂ ਸਪੱਸ਼ਟ ਹੈ ਕਿ ਬਹੁ-ਪਤੀ ਵਿਆਹ, ਵਿਆਹ ਦਾ ਉਹ ਰੂਪ ਹੈ ਜਿਸ ਵਿੱਚ ਇੱਕ ਪਤਨੀ ਦੇ ਕਈ ਪਤੀ ਹੁੰਦੇ ਹਨ ਅਤੇ ਉਸਦੇ ਉਹਨਾਂ ਸਾਰਿਆਂ ਨਾਲ ਵਿਆਹਕ ਅਤੇ ਲਿੰਗਕ ਸੰਬੰਧ ਹੁੰਦੇ ਹਨ । ਉਦਾਹਰਨ ਦੇ ਤੌਰ ‘ਤੇ ਮਹਾਂਭਾਰਤ ਵਿੱਚ ਦੋਪਦੀ ਦੇ ਪੰਜ ਪਤੀ ਸਨ । ਬਹੁ-ਪਤੀ ਵਿਆਹ ਦੀਆਂ ਦੋ ਕਿਸਮਾਂ ਹਨ-
(a) ਭਰਾਤਰੀ ਬਹੁ-ਪਤੀ ਵਿਆਹ (Fraternal Polyandry)
(b) ਅ-ਭਰਾਤਰੀ ਬਹੁ-ਪਤੀ ਵਿਆਹ (Non-Fraternal Polyandry) ।

(a) ਭਰਾਤਰੀ ਬਹੁ-ਪਤੀ ਵਿਆਹ (Fraternal Polyandry) – ਇਸ ਪ੍ਰਕਾਰ ਦੇ ਬਹੁ-ਪਤੀ ਵਿਆਹ ਵਿੱਚ ਔਰਤ ਦੇ ਸਾਰੇ ਪਤੀ ਭਰਾ ਹੁੰਦੇ ਹਨ । ਪਰ ਇੱਥੇ ਇੱਕ ਹੋਰ ਗੱਲ ਹੈ ਕਿ ਕਦੀ-ਕਦੀ ਇਹ ਭਰਾ ਨਾ ਹੋ ਕੇ ਇੱਕ ਹੀ ਗੋਤ ਦੇ ਹੁੰਦੇ ਹਨ । ਇਸ ਪ੍ਰਥਾ ਵਿੱਚ ਸਭ ਤੋਂ ਵੱਡਾ ਭਰਾ ਵਿਆਹ ਕਰਵਾਉਂਦਾ ਹੈ ਅਤੇ ਉਸ ਦੇ ਸਾਰੇ ਭਰਾ ਉਸ ਪਤਨੀ ਉੱਤੇ ਅਧਿਕਾਰ ਰੱਖਦੇ ਹਨ ਅਤੇ ਲਿੰਗ ਸੰਬੰਧ ਰੱਖਦੇ ਹਨ । ਜੇਕਰ ਕੋਈ ਛੋਟਾ ਭਰਾ ਵਿਆਹ ਕਰਦਾ ਹੈ ਤਾਂ ਉਸ ਦੀ ਪਤਨੀ ਵੀ ਹੋਰ ਸਾਰੇ ਭਰਾਵਾਂ ਦੀ ਪਤਨੀ ਹੁੰਦੀ ਹੈ । ਬੱਚੇ ਸਾਰੇ ਵੱਡੇ ਭਰਾ ਦੇ ਮੰਨੇ ਜਾਂਦੇ ਹਨ ਅਤੇ ਸੰਪੱਤੀ ਉੱਤੇ ਜ਼ਿਆਦਾ ਅਧਿਕਾਰ ਵੀ ਵੱਡੇ ਭਰਾ ਦਾ ਹੁੰਦਾ ਹੈ । ਘਰ ਨੂੰ ਚਲਾਉਣ ਦੀ ਜ਼ਿੰਮੇਦਾਰੀ ਵੱਡੇ ਭਾਈ ਦੀ ਹੁੰਦੀ ਹੈ ਅਤੇ ਘਰ ਵਿਚ ਵੱਡੇ ਭਰਾ ਦਾ ਹੁਕਮ ਹੀ ਚਲਦਾ ਹੈ । ਜੇਕਰ ਕੋਈ ਭਾਈ ਆਪਣੀ ਪਤਨੀ ਉੱਤੇ ਸਿਰਫ ਆਪਣਾ ਹੀ ਅਧਿਕਾਰ ਜਮਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਘਰ ਤੋਂ ਕੱਢ ਕੇ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਜਾਂਦਾ ਹੈ । ਸਾਡੇ ਦੇਸ਼ ਵਿਚ ਵਿਆਹ ਦੀ ਇਹ ਪ੍ਰਥਾ ਖਸ ਕਬੀਲੇ ਅਤੇ ਅਸਾਮ, ਨੀਲਗਿਰੀ, ਲੱਦਾਖ ਆਦਿ ਖੇਤਰਾਂ ਵਿਚ ਪਾਈ ਜਾਂਦੀ ਹੈ ।

(b) ਅ-ਭਰਾਤਰੀ ਬਹੁ-ਪਤੀ ਵਿਆਹ (Non-Fraternal Polyandry) – ਇਸ ਪ੍ਰਕਾਰ ਦੇ ਬਹੁ-ਪਤੀ ਵਿਆਹ ਵਿੱਚ ਇੱਕ ਇਸਤਰੀ ਦੇ ਪਤੀ ਤਾਂ ਕਈ ਹੁੰਦੇ ਹਨ ਪਰ ਉਹ ਆਪਸ ਵਿੱਚ ਭਰਾ ਜਾਂ ਇੱਕ ਹੀ ਗੋਤ ਦੇ ਨਹੀਂ ਹੁੰਦੇ । ਇਹ ਸਾਰੇ ਪਤੀ ਅੱਡ-ਅੱਡ ਥਾਂਵਾਂ ਉੱਤੇ ਰਹਿੰਦੇ ਹਨ । ਇਸ ਹਾਲਾਤ ਵਿੱਚ ਪਤਨੀ ਇੱਕ ਨਿਸ਼ਚਿਤ ਸਮੇਂ ਲਈ ਇੱਕ ਪਤੀ ਕੋਲ ਰਹਿੰਦੀ ਹੈ, ਫਿਰ ਵਾਰੀ-ਵਾਰੀ ਹੋਰਾਂ ਪਤੀਆਂ ਕੋਲ ਰਹਿੰਦੀ ਹੈ । ਇੱਕ ਪਤੀ ਕੋਲ ਰਹਿੰਦੇ ਹੋਏ ਹੋਰ ਪਤੀ ਉਸ ਨਾਲ ਲਿੰਗਕ ਸੰਬੰਧ ਨਹੀਂ ਰੱਖ ਸਕਦੇ । ਗਰਭਵਤੀ ਹੋਣ ‘ਤੇ ਜਿਹੜਾ ਪਤੀ ਔਰਤ ਨੂੰ ਤੀਰ ਕਮਾਨ ਭੇਂਟ ਕਰੇਗਾ ਉਸ ਨੂੰ ਬੱਚੇ ਦਾ ਪਿਤਾ ਮੰਨ ਲਿਆ ਜਾਂਦਾ ਹੈ । ਇਸ ਤਰ੍ਹਾਂ ਵਾਰੀ-ਵਾਰੀ ਸਾਰੇ ਪਤੀਆਂ ਨੂੰ ਇਹ ਅਧਿਕਾਰ ਮਿਲਦਾ ਹੈ । ਨਿਸ਼ਚਤ ਸਮਾਂ ਖਤਮ ਹੋਣ ਤੋਂ ਬਾਅਦ ਪਤਨੀ ਆਪਣੇ ਅਗਲੇ ਪਤੀ ਦੇ ਕੋਲ ਚਲੀ ਜਾਂਦੀ ਹੈ । ਜੇਕਰ ਪਤਨੀ ਦੀ ਕਿਸੇ ਕਾਰਨ ਮੌਤ ਹੋ ਜਾਵੇ ਤਾਂ ਸਾਰੇ ਪਤੀਆਂ ਨੂੰ ਬਿਨਾਂ ਪਤਨੀ ਦੇ ਹੀ ਜੀਵਨ ਬਤੀਤ ਕਰਨਾ ਪੈਂਦਾ ਹੈ । ਬੱਚਿਆਂ ਦਾ ਪਿਤਾ ਹੋਣ ਦਾ ਅਧਿਕਾਰ ਸਾਰਿਆਂ ਨੂੰ ਵਾਰਵਾਰ ਪ੍ਰਾਪਤ ਹੁੰਦਾ ਹੈ ।

ਬਹੁ-ਪਤੀ ਵਿਆਹ ਦੇ ਕਾਰਨ (Causes of Polyandry) –

(1) ਆਦਮੀਆਂ ਦੀ ਘੱਟ ਗਿਣਤੀ-ਇਸ ਤਰ੍ਹਾਂ ਦੀ ਵਿਆਹ ਦੀ ਪ੍ਰਥਾ ਦੇ ਹੋਣ ਦਾ ਇੱਕ ਕਾਰਨ ਇਹ ਹੈ ਕਿ ਆਦਮੀਆਂ ਦੀ ਗਿਣਤੀ ਔਰਤਾਂ ਨਾਲੋਂ ਘੱਟ ਹੋਣਾ ਹਰੇਕ ਆਦਮੀ ਵਿੱਚ ਲਿੰਗ ਸੰਬੰਧ ਸਥਾਪਿਤ ਕਰਨ ਦੀ ਇੱਛਾ ਹੁੰਦੀ ਹੈ । ਜੇਕਰ ਇਸਤਰੀਆਂ ਦੀ ਸੰਖਿਆ ਘੱਟ ਹੋਵੇਗੀ ਤਾਂ ਇਹ ਇੱਛਾ ਕਿਵੇਂ ਪੁਰੀ ਹੋਵੇਗੀ । ਇਸ ਲਈ ਇਹ ਪ੍ਰਥਾ ਪ੍ਰਚਲਿਤ ਹੋਈ । ਕਈ ਕਬੀਲਿਆਂ ਵਿੱਚ ਜੰਮਦੇ ਸਾਰ ਹੀ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਜਿਸ ਕਰਕੇ ਔਰਤਾਂ ਦੀ ਘਾਟ ਹੋ ਗਈ ਅਤੇ ਇਸ ਤਰ੍ਹਾਂ ਦੀ ਵਿਆਹ ਪ੍ਰਥਾ ਨੂੰ ਅਪਣਾਉਣਾ ਪਿਆ ।

(2) ਵੱਧ ਕੰਨਿਆ ਮੁੱਲ-ਕੁੱਝ ਕਬੀਲਿਆਂ ਵਿੱਚ ਢਿਆਹ ਕਰਨ ਲਈ ਕੰਨਿਆ ਮੁੱਲ (Bride Price) ਦੇਣਾ ਪੈਂਦਾ ਹੈ ਅਤੇ ਇਹ ਕੰਨਿਆ ਮੁੱਲ ਇੰਨਾ ਜ਼ਿਆਦਾ ਹੁੰਦਾ ਹੈ ਕਿ ਹਰ ਕੋਈ ਕੰਨਿਆ ਮੁੱਲ ਨਹੀਂ ਦੇ ਸਕਦਾ । ਇਸ ਲਈ ਸਾਰੇ ਭਰਾ ਇਕੱਠੇ ਹੋ ਕੇ ਕੰਨਿਆ ਦਾ ਮੁੱਲ ਦੇ ਦਿੰਦੇ ਹਨ ਅਤੇ ਉਹ ਲੜਕੀ ਉਹਨਾਂ ਸਾਰੇ ਭਰਾਵਾਂ ਦੀ ਪਤਨੀ ਬਣ ਜਾਂਦੀ ਹੈ ।

(3) ਗਰੀਬੀ-ਗ਼ਰੀਬੀ ਵੀ ਇਸ ਤਰ੍ਹਾਂ ਦੇ ਵਿਆਹ ਦਾ ਕਾਰਨ ਹੈ । ਕਈ ਥਾਂਵਾਂ ‘ਤੇ ਅਤੇ ਕਬੀਲਿਆਂ ਵਿੱਚ ਪੈਦਾਵਾਰ ਘੱਟ ਹੋਣ ਕਰਕੇ ਇੱਕ ਆਦਮੀ ਸਾਰੇ ਪਰਿਵਾਰ ਦਾ ਪਾਲਣ-ਪੋਸ਼ਣ ਨਹੀਂ ਕਰ ਸਕਦਾ । ਇਸ ਲਈ ਕਈ ਵਿਅਕਤੀ ਮਿਲ ਕੇ ਇੱਕ ਪਤਨੀ ਰੱਖਦੇ ਹਨ ਅਤੇ ਘਰ ਚਲਾਉਂਦੇ ਹਨ । ਆਦਿਵਾਸੀਆਂ ਲਈ ਜੀਵਿਕਾ ਕਮਾਉਣੀ ਮੁਸ਼ਕਿਲ ਹੁੰਦੀ ਹੈ ਜਿਸ ਕਰਕੇ ਉਹ ਇੱਕੱਠੇ ਮਿਲ ਕੇ ਇੱਕ ਪਤਨੀ ਰੱਖਦੇ ਹਨ ।

(4) ਵੱਧ ਜਨਸੰਖਿਆ-ਕਈ ਵਾਰ ਜਨਸੰਖਿਆ ਵੀ ਕਾਫ਼ੀ ਵੱਧ ਜਾਂਦੀ ਹੈ ਜਿਸ ਕਾਰਨ ਆਰਥਿਕ ਸਥਿਤੀ ਵਿੱਚ ਗਿਰਾਵਟ ਆ ਜਾਂਦੀ ਹੈ ਅਤੇ ਇਸ ਕਰਕੇ ਵੀ ਇਹ ਪ੍ਰਥਾ ਪ੍ਰਚੱਲਿਤ ਹੋ ਜਾਂਦੀ ਹੈ । ਇਸ ਪ੍ਰਕਾਰ ਦੀ ਪ੍ਰਥਾ ਵਿੱਚ ਜਨਸੰਖਿਆ ਘੱਟ ਰਹਿੰਦੀ ਹੈ ਕਿਉਂਕਿ ਬੱਚੇ ਘੱਟ ਪੈਦਾ ਹੁੰਦੇ ਹਨ । ਜਿਨ੍ਹਾਂ ਥਾਂਵਾਂ ਉੱਤੇ ਸੰਪੱਤੀ ਆਸਾਨੀ ਨਾਲ ਨਾ ਮਿਲਦੀ ਹੋਵੇ ਉੱਥੇ ਗ਼ਰੀਬੀ ਕਾਫ਼ੀ ਹੁੰਦੀ ਹੈ ਜਿਸ ਕਰਕੇ ਇਸ ਪ੍ਰਕਾਰ ਦੇ ਵਿਆਹ ਦੀ ਪ੍ਰਥਾ ਚਲਦੀ ਹੈ ।

(5) ਔਰਤਾਂ ਦੀ ਸੁਰੱਖਿਆ-ਕਈ ਵਾਰੀ ਇਸਤਰੀਆਂ ਦੀ ਸੁਰੱਖਿਆ ਕਰਨ ਦੇ ਕਾਰਨ ਵੀ ਇਹ ਪ੍ਰਥਾ ਪ੍ਰਚੱਲਿਤ ਹੋਈ । ਪਹਾੜੀ ਇਲਾਕਿਆਂ ਵਿੱਚ ਆਦਮੀਆਂ ਨੂੰ ਰੋਜ਼ੀ ਕਮਾਉਣ ਲਈ ਘਰ ਤੋਂ ਦੂਰ ਰਹਿਣਾ ਪੈਂਦਾ ਸੀ ਜਿਸ ਵਜ੍ਹਾ ਕਰਕੇ ਔਰਤਾਂ ਦੀ ਸੁਰੱਖਿਆ ਲਈ ਵੀ ਘਰ ਵਿੱਚ ਕੋਈ ਨਾ ਕੋਈ ਚਾਹੀਦਾ ਹੁੰਦਾ ਸੀ । ਇਸ ਤਰ੍ਹਾਂ ਕੋਈ ਨਾ ਕੋਈ ਪਤੀ ਘਰ ਰਹਿ ਕੇ ਪਤਨੀ ਦੀ ਰੱਖਿਆ ਕਰ ਸਕਦਾ ਸੀ ।

(6) ਸੰਪੱਤੀ ਨੂੰ ਬਚਾਉਣਾ – ਪੈਤ੍ਰਿਕ ਸੰਪੱਤੀ ਨੂੰ ਵੰਡਣ ਤੋਂ ਬਚਾਉਣ ਲਈ ਵੀ ਇਹ ਪ੍ਰਥਾ ਪ੍ਰਚੱਲਿਤ ਹੋਈ । ਜਿਨ੍ਹਾਂ ਕਬੀਲਿਆਂ ਵਿੱਚ ਇਹ ਪ੍ਰਥਾ ਪ੍ਰਚੱਲਿਤ ਹੈ ਉੱਥੇ ਪੈਤਿਕ ਸੰਪੱਤੀ ਦੀ ਵੰਡ ਨਹੀਂ ਹੁੰਦੀ । ਇਸ ਕਾਰਨ ਕਈ ਆਦਮੀ ਮਿਲ ਕੇ ਔਰਤ ਨਾਲ ਵਿਆਹ ਕਰਵਾਉਂਦੇ ਹਨ ਤਾਕਿ ਵੱਧ ਬੱਚਿਆਂ ਵਿਚ ਜਾਇਦਾਦ ਦੀ ਵੰਡ ਹੋਣ ਤੋਂ ਬਚ ਜਾਵੇ ।

ਬਹੁ-ਪਤੀ ਵਿਆਹ ਦੇ ਲਾਭ (Merits of Polyandry)-

1. ਉੱਚਾ ਜੀਵਨ ਪੱਧਰ – ਇਸ ਪ੍ਰਕਾਰ ਦੀ ਵਿਆਹ ਪ੍ਰਥਾ ਦਾ ਪਹਿਲਾ ਲਾਭ ਇਹ ਹੈ ਕਿ ਇੱਥੇ ਪਰਿਵਾਰ ਦਾ ਆਕਾਰ ਸੀਮਿਤ ਹੁੰਦਾ ਹੈ ਜਿਸ ਕਾਰਨ ਪਰਿਵਾਰ ਉੱਤੇ ਆਰਥਿਕ ਪੱਖੋਂ ਕੋਈ ਬੋਝ ਨਹੀਂ ਪੈਂਦਾ । ਇੱਕ ਪਤਨੀ ਦੇ ਕਈ ਪਤੀ ਹੁੰਦੇ ਹਨ ਜਿਸ ਕਰਕੇ ਪਰਿਵਾਰ ਵਿੱਚ ਕਮਾਉਣ ਵਾਲੇ ਬਹੁਤ ਹੁੰਦੇ ਹਨ ਪਰ ਖ਼ਰਚ ਇੰਨਾ ਜ਼ਿਆਦਾ ਨਹੀਂ ਹੁੰਦਾ ਕਿਉਂਕਿ ਬੱਚਿਆਂ ਦੀ ਸੰਖਿਆ ਸੀਮਿਤ ਹੁੰਦੀ ਹੈ । ਇਸ ਕਰਕੇ ਧਨ ਦੀ ਬੱਚਤ ਹੁੰਦੀ ਹੈ ਅਤੇ ਬਚੇ ਹੋਏ ਧਨ ਨਾਲ ਉਚੇਰਾ ਜੀਵਨ ਪੱਧਰ ਕਾਇਮ ਕੀਤਾ ਜਾ ਸਕਦਾ ਹੈ ।

2. ਸੀਮਿਤ ਜਨਸੰਖਿਆ – ਇਸ ਪ੍ਰਕਾਰ ਦੀ ਵਿਆਹ ਪ੍ਰਥਾ ਵਿੱਚ ਜਨਸੰਖਿਆ ਸੀਮਿਤ ਰਹਿੰਦੀ ਹੈ । ਇੱਕ ਪਤਨੀ ਇੱਕ ਸਮੇਂ ਵਿੱਚ ਇੱਕ ਪਤੀ ਕੋਲ ਰਹਿੰਦੀ ਹੈ ਅਤੇ ਇੱਕ ਸਮੇਂ ਵਿੱਚ ਇੱਕ ਹੀ ਬੱਚੇ ਨੂੰ ਜਨਮ ਦੇ ਸਕਦੀ ਹੈ ਜਿਸ ਕਰਕੇ ਬੱਚਿਆਂ ਦੀ ਸੰਖਿਆ ਸੀਮਿਤ ਰਹਿੰਦੀ ਹੈ । ਇਸ ਤਰ੍ਹਾਂ ਜਨਸੰਖਿਆ ਸੀਮਿਤ ਜਾਂ ਘੱਟ ਹੀ ਰਹਿੰਦੀ ਹੈ ।

3. ਪਰਿਵਾਰਿਕ ਸੰਘਰਸ਼ਾਂ ਦਾ ਘੱਟ ਹੋਣਾ – ਆਮ ਤੌਰ ‘ਤੇ ਵੇਖਣ ਵਿੱਚ ਆਇਆ ਹੈ ਕਿ ਜੇਕਰ ਕੋਈ ਭਰਾਵਾਂ ਦੀਆਂ ਕਈ ਪਤਨੀਆਂ ਹੁੰਦੀਆਂ ਹਨ (ਇੱਕ ਵਿਆਹ ਤਾਂ ਉਸ ਵਿੱਚ ਉਹ ਸਾਰੀਆਂ ਪਤਨੀਆਂ ਆਪਸ ਵਿੱਚ ਲੜਦੀਆਂ ਰਹਿੰਦੀਆਂ ਹਨ ਜਿਸ ਕਰਕੇ ਹਮੇਸ਼ਾ ਪਰਿਵਾਰ ਵਿੱਚ ਕਲੇਸ਼ ਚਲਦਾ ਰਹਿੰਦਾ ਹੈ । ਪਰ ਬਹੁ-ਪਤੀ ਵਿਆਹ ਪ੍ਰਥਾ ਵਿੱਚ ਪਤਨੀ ਤਾਂ ਸਿਰਫ਼ ਇੱਕ ਹੁੰਦੀ ਹੈ ਅਤੇ ਪਤੀਆਂ ਵਿੱਚ ਵੀ ਉਸ ਨੂੰ ਰੱਖਣ ਦੀ ਸਹਿਮਤੀ ਹੁੰਦੀ ਹੈ । ਇਸ ਲਈ ਪਰਿਵਾਰਿਕ ਸੰਘਰਸ਼ ਨਹੀਂ ਹੁੰਦਾ ਤੇ ਜੇਕਰ ਹੁੰਦਾ ਵੀ ਹੈ ਤਾਂ ਨਾਂ-ਮਾਤਰ ਹੁੰਦਾ ਹੈ ।

4. ਬੱਚਿਆਂ ਦੀ ਸਹੀ ਪਰਵਰਿਸ਼ – ਜੇਕਰ ਬੱਚੇ ਜ਼ਿਆਦਾ ਹੋਣਗੇ ਜਾਂ ਪਤਨੀਆਂ ਜ਼ਿਆਦਾ ਹੋਣਗੀਆਂ ਤਾਂ ਹਰੇਕ ਪਤਨੀ ਆਪਣੇ ਬੱਚਿਆਂ ਦਾ ਤਾਂ ਫਿਕਰ ਕਰੇਗੀ ਪਰ ਦੂਜੇ ਦੇ ਬੱਚਿਆਂ ਵੱਲ ਕੋਈ ਧਿਆਨ ਨਹੀਂ ਦੇਵੇਗੀ ਜਿਸ ਵਜ੍ਹਾ ਕਰਕੇ ਉਹਨਾਂ ਦੀ ਪਰਵਰਿਸ਼ ਠੀਕ ਢੰਗ ਨਾਲ ਨਹੀਂ ਹੋ ਸਕੇਗੀ । ਪਰ ਇਸ ਪ੍ਰਕਾਰ ਦੇ ਵਿਆਹ ਵਿੱਚ ਕਿਉਂਕਿ ਸਾਰੇ ਬੱਚਿਆਂ ਦੀ ਮਾਂ ਵੀ ਇੱਕ ਹੀ ਹੁੰਦੀ ਹੈ ਅਤੇ ਬੱਚੇ ਵੀ ਗਿਣਤੀ ਵਿੱਚ ਘੱਟ ਹੁੰਦੇ ਹਨ ਇਸ ਲਈ ਸਾਰੇ ਬੱਚਿਆਂ ਦੀ ਸਹੀ ਪਰਵਰਿਸ਼ ਹੋ ਜਾਂਦੀ ਹੈ ।

ਬਹੁ-ਪਤੀ ਵਿਆਹ ਦੀਆਂ ਹਾਨੀਆਂ (Demerits of Polyandry)-

1. ਅਨੈਤਿਕਤਾ – ਇਸ ਪ੍ਰਕਾਰ ਦੇ ਵਿਆਹ ਕਾਰਨ ਅਨੈਤਿਕਤਾ ਵੱਧਦੀ ਹੈ । ਇੱਕ ਸਮੇਂ ਵਿੱਚ ਇੱਕ ਪਤਨੀ ਸਿਰਫ ਇੱਕ ਹੀ ਪਤੀ ਕੋਲ ਰਹਿੰਦੀ ਹੈ । ਹੋਰ ਪਤੀਆਂ ਦਾ ਉਸ ਉੱਪਰ ਨਾ ਤਾਂ ਕੋਈ ਅਧਿਕਾਰ ਹੁੰਦਾ ਹੈ ਅਤੇ ਨਾ ਹੀ ਉਹ ਪਤਨੀ ਨਾਲ ਲਿੰਗਕ ਸੰਬੰਧ ਰੱਖ ਸਕਦੇ ਹਨ । ਹਰ ਆਦਮੀ ਦੀ ਲਿੰਗਕ ਇੱਛਾ ਹੁੰਦੀ ਹੈ ਜਿਹੜੀ ਇਸ ਵਿਆਹ ਕਰਕੇ ਪੂਰੀ ਨਹੀਂ ਹੁੰਦੀ ।ਉਹ ਅਧੂਰੀ ਹੀ ਰਹਿ ਜਾਂਦੀ ਹੈ । ਇਸ ਕਰਕੇ ਵਿਅਕਤੀ ਆਪਣੀ ਇਸ ਇੱਛਾ ਦੀ ਤ੍ਰਿਪਤੀ ਲਈ ਵਿਆਹ ਤੋਂ ਬਾਹਰ ਸੰਬੰਧ ਰੱਖਣ ਦੇ ਯਤਨ ਕਰਦਾ ਹੈ ਜਿਸ ਨਾਲ ਸਮਾਜ ਵਿੱਚ ਵੇਸ਼ਯਾਵਾਂ ਅਤੇ ਅਨੈਤਿਕਤਾ ਵੱਧ ਜਾਂਦੇ ਹਨ ।

2. ਬਿਮਾਰੀਆਂ – ਇਸ ਪ੍ਰਕਾਰ ਦੇ ਵਿਆਹ ਵਿੱਚ ਇੱਕ ਹੀ ਔਰਤ ਨੂੰ ਅੱਡ-ਅੱਡ ਸਮੇਂ ਵਿੱਚ ਕਈ ਮਰਦਾਂ ਨਾਲ ਲਿੰਗਕ ਸੰਬੰਧ ਬਣਾ ਕੇ ਰੱਖਣੇ ਪੈਂਦੇ ਹਨ ਜਿਸ ਵਜ੍ਹਾ ਕਰਕੇ ਔਰਤਾਂ ਨੂੰ ਕਈ ਪ੍ਰਕਾਰ ਦੀਆਂ ਗੁਪਤ ਬਿਮਾਰੀਆਂ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ ਜਾਂ ਹੋ ਜਾਂਦੀਆਂ ਹਨ । ਏਡਜ਼ ਵੀ ਇਸ ਬਿਮਾਰੀ ਦਾ ਇੱਕ ਰੂਪ ਹੈ । ਔਰਤ ਦੀ ਸਿਹਤ ਉੱਤੇ ਇਸ ਦਾ ਕਾਫੀ ਮਾੜਾ ਪ੍ਰਭਾਵ ਪੈਂਦਾ ਹੈ ।

3. ਘੱਟ ਜਨਸੰਖਿਆ – ਇਸ ਪ੍ਰਕਾਰ ਦੇ ਵਿਆਹ ਵਿੱਚ ਬੱਚੇ ਘੱਟ ਪੈਦਾ ਹੁੰਦੇ ਹਨ ਜਿਸ ਵਜ਼ਾ ਕਰਕੇ ਜਨਮ ਦਰ ਵੀ ਘੱਟ ਜਾਂਦੀ ਹੈ । ਉਸ ਖੇਤਰ ਦੀ ਜਨਸੰਖਿਆ ਕਾਫ਼ੀ ਘੱਟ ਹੋ ਜਾਂਦੀ ਹੈ ।

4. ਲਿੰਗ ਅਨੁਪਾਤ ਵਿੱਚ ਅੰਤਰ – ਇਹ ਵੀ ਵੇਖਿਆ ਗਿਆ ਹੈ ਕਿ ਜਿੱਥੇ ਇਹ ਪ੍ਰਥਾ ਹੁੰਦੀ ਹੈ ਉੱਥੇ ਲੜਕਿਆਂ ਨਾਲੋਂ ਲੜਕੀਆਂ ਜ਼ਿਆਦਾ ਪੈਦਾ ਹੁੰਦੀਆਂ ਹਨ ਅਤੇ ਔਰਤ ਆਦਮੀ ਦੇ ਅਨੁਪਾਤ ਵਿੱਚ ਕਾਫੀ ਅੰਤਰ ਆ ਜਾਂਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 5.
ਵਿਆਹ ਦੀ ਸੰਸਥਾ ਵਿਚ ਆ ਰਹੇ ਪਰਿਵਰਤਨਾਂ ਦੇ ਬਾਰੇ ਵਿਚ ਦੱਸੋ ।
ਉੱਤਰ-
1. ਵਿਆਹ ਨੂੰ ਸਮਾਜਿਕ ਸਮਝੌਤਾ ਸਮਝਿਆ ਜਾਣ ਲੱਗਾ ਹੈ (Marriage is now considered as Social Contract) – ਪ੍ਰਾਚੀਨ ਸਮੇਂ ਵਿਚ ਵਿਆਹ ਨੂੰ ਇਕ ਧਾਰਮਿਕ ਸੰਸਕਾਰ ਸਮਝਿਆ ਜਾਂਦਾ ਸੀ ਜੋ ਪੁਰੀਆਂ ਧਾਰਮਿਕ ਕ੍ਰਿਆਵਾਂ ਦੇ ਨਾਲ ਕੀਤਾ ਜਾਂਦਾ ਸੀ ਅਤੇ ਜਿਸਨੂੰ ਕਦੀ ਵੀ ਨਹੀਂ ਤੋੜਿਆ ਜਾ ਸਕਦਾ ਸੀ । ਪਰ ਆਧੁਨਿਕ ਸਮੇਂ ਵਿਚ ਅਜਿਹਾ ਨਹੀਂ ਹੈ । ਹੁਣ ਵਿਆਹ ਨੂੰ ਸਮਾਜਿਕ ਸਮਝੌਤਾ ਸਮਝਿਆ ਜਾਣ ਲੱਗਿਆ ਹੈ । ਜੇਕਰ ਪਤੀ-ਪਤਨੀ ਵਿਚ ਬਣ ਜਾਵੇ ਤਾਂ ਠੀਕ ਹੈ ਨਹੀਂ ਤਾਂ ਇਸ ਸਮਝੌਤੇ ਨੂੰ ਕਿਸੇ ਵੀ ਸਮੇਂ ਤੋੜਿਆ ਜਾ ਸਕਦਾ ਹੈ । ਕਈ ਹਾਲਾਤਾਂ ਵਿਚ ਵਿਅਕਤੀ ਨੂੰ ਮਾਂ-ਬਾਪ ਦੇ ਕਾਰਨ ਜ਼ਬਰਦਸਤੀ ਵਿਆਹ ਕਰਵਾਉਣਾ ਪੈਂਦਾ ਹੈ ਪਰ ਜੇਕਰ ਵਿਅਕਤੀ ਇਸ ਨੂੰ ਅੱਗੇ ਨਾ ਵਧਾਉਣਾ ਚਾਹੇ ਤੇ ਖ਼ਤਮ ਕਰਨਾ ਚਾਹੇ ਤਾਂ ਉਸ ਨੂੰ ਕਦੇ ਵੀ ਖ਼ਤਮ ਕਰ ਸਕਦਾ ਹੈ । ਇਸ ਤਰ੍ਹਾਂ ਅੱਜ-ਕਲ੍ਹ ਦੇ ਸਮੇਂ ਵਿਚ ਵਿਆਹ ਨੂੰ ਮਜਬੂਰੀ ਨਹੀਂ ਬਲਕਿ ਵਿਅਕਤੀਗਤ ਖੁਸ਼ੀ ਨਾਲ ਸੰਬੰਧਿਤ ਕਰ ਦਿੱਤਾ ਗਿਆ ਹੈ । ਜੇਕਰ ਦੋਹਾਂ ਵਿਚ ਬਣ ਜਾਵੇ ਤਾਂ ਠੀਕ ਹੈ ਨਹੀਂ ਤਾਂ ਇਸ ਨੂੰ ਸਮਝੌਤੇ ਦੀ ਤਰ੍ਹਾਂ ਕਦੇ ਵੀ ਤੋੜਿਆ ਜਾ ਸਕਦਾ ਹੈ ।

2. ਕਾਨੂੰਨਾਂ ਵਲੋਂ ਲਿਆਂਦੇ ਗਏ ਪਰਿਵਰਤਨ (Changes brought about by laws) – ਪ੍ਰਾਚੀਨ ਸਮੇਂ ਵਿਚ ਵਿਆਹ ਦੀ ਸੰਸਥਾ ਨੂੰ ਸਮਾਜਿਕ ਸੰਸਥਾ ਦੇ ਰੂਪ ਵਿਚ ਮਾਨਤਾ ਪ੍ਰਦਾਨ ਕੀਤੀ ਗਈ । ਉਸ ਸਮੇਂ ਇਸਦਾ ਇਕ ਪਰੰਪਰਾਗਤ ਰੂਪ ਸਾਡੇ ਸਾਹਮਣੇ ਆਇਆ | ਪਰ ਸਮੇਂ ਦੇ ਨਾਲ-ਨਾਲ ਇਸ ਵਿਚ ਬਹੁਤ ਸਾਰੇ ਪਰਿਵਰਤਨ ਆ ਗਏ । ਵਿਆਹ ਦੇ ਪ੍ਰਕਾਰਾਂ ਵਿਚ ਪਰਿਵਰਤਨ ਲਿਆਉਣ ਦੇ ਲਈ ਕਈ ਪ੍ਰਕਾਰ ਦੇ ਕਾਨੂੰਨ ਬਣਾਏ ਗਏ । 1955 ਵਿਚ ਹਿੰਦੂ ਵਿਆਹ ਕਾਨੂੰਨ (Hindu Marriage Act, 1955) ਬਣਾਇਆ ਗਿਆ ਜਿਸ ਵਿਚ ਇਕ ਵਿਆਹ ਨੂੰ ਸਮਾਜਿਕ ਮਾਨਤਾ ਪ੍ਰਦਾਨ ਕੀਤੀ ਗਈ ।

ਬਹੁਵਿਆਹ ਉੱਤੇ ਕਾਨੂੰਨੀ ਤੌਰ ਉੱਤੇ ਪਾਬੰਦੀ ਲਗਾ ਦਿੱਤੀ ਗਈ ਅਤੇ ਇਕ ਵਿਆਹ ਨੂੰ ਹੀ ਆਦਰਸ਼ ਵਿਆਹ ਦਾ ਹੀ ਦਰਜਾ ਦਿੱਤਾ ਗਿਆ । ਇਸ ਕਾਨੂੰਨ ਨਾਲ ਪ੍ਰਾਚੀਨ ਸਮੇਂ ਤੋਂ ਚੱਲੀ ਆ ਰਹੀ ਬਾਲ ਵਿਆਹ ਦੀ ਪ੍ਰਥਾ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਅਤੇ ਵਿਆਹ ਦੇ ਲਈ ਉਮਰ ਨਿਸ਼ਚਿਤ ਕਰ ਦਿੱਤੀ ਗਈ । ਇਸ ਨਿਯਮ ਨੂੰ ਤੋੜਨ ਵਾਲੇ ਦੇ ਲਈ ਸਜਾ ਦਾ ਪ੍ਰਾਵਧਾਨ ਵੀ ਰੱਖਿਆ ਗਿਆ । ਇਸ ਤਰ੍ਹਾਂ ਕਾਨੂੰਨਾਂ ਦੇ ਕਾਰਨ ਬਹੁ-ਵਿਆਹ ਅਤੇ ਬਾਲ ਵਿਆਹ ਜਿਹੀਆਂ ਪ੍ਰਥਾਵਾਂ ਖ਼ਤਮ ਹੋ ਗਈਆਂ ਅਤੇ ਵਿਆਹ ਦੇ ਪਰੰਪਰਾਗਤ ਪ੍ਰਕਾਰਾਂ ਵਿਚ ਪਰਿਵਰਤਨ ਆ ਗਏ ।

3. ਤਲਾਕ ਦਾ ਅਧਿਕਾਰ (Right to Divorce) – ਸਰਕਾਰ ਨੇ ਬਹੁਤ ਸਾਰੇ ਕਾਨੂੰਨ ਪਾਸ ਕੀਤੇ ਹਨ ਜਿਸ ਨਾਲ ਤਲਾਕ ਦੇ ਸੰਬੰਧ ਵਿਚ ਕਾਨੂੰਨ ਪਾਸ ਕੀਤਾ ਗਿਆ | ਅਜਿਹਾ ਇਸ ਲਈ ਕੀਤਾ ਗਿਆ ਸੀ ਤਾਂਕਿ ਆਦਮੀ ਅਤੇ ਔਰਤ ਦੁੱਖੀ ਅਤੇ ਤਨਾਵ ਵਾਲਾ ਜੀਵਨ ਬਤੀਤ ਨਾ ਕਰ ਸਕਣ । ਪ੍ਰਾਚੀਨ ਸਮੇਂ ਵਿਚ ਔਰਤਾਂ ਦੀ ਸਥਿਤੀ ਬਹੁਤ ਨੀਵੀਂ ਸੀ । ਮਰਦ ਔਰਤ ਨਾਲ ਗਲਤ ਵਿਵਹਾਰ ਕਰਦਾ ਸੀ ਅਤੇ ਔਰਤ ਨੂੰ ਸਾਰੀ ਉਮਰ ਇਸ ਗ਼ਲਤ ਵਿਵਹਾਰੀ ਅਤੇ ਅੱਤਿਆਚਾਰੀ ਪਤੀ ਦੇ ਨਾਲ ਬਤੀਤ ਕਰਨੀ ਪੈਂਦੀ ਸੀ । ਅਜਿਹਾ ਇਸ ਲਈ ਸੀ ਕਿਉਂਕਿ ਔਰਤ ਆਪਣੇ ਪਤੀ ਉੱਤੇ ਕਈ ਪ੍ਰਕਾਰ ਨਾਲ ਆਰਥਿਕ ਤੌਰ ਉੱਤੇ ਨਿਰਭਰ ਸੀ । ਪਰ ਸਮੇਂ ਦੇ ਨਾਲ-ਨਾਲ ਔਰਤ ਆਰਥਿਕ ਤੌਰ ਉੱਤੇ ਸਵੈ ਨਿਰਭਰ ਹੋ ਗਈ ਅਤੇ ਕਾਨੂੰਨ ਨੇ ਉਸਨੂੰ ਤਲਾਕ ਦਾ ਅਧਿਕਾਰ ਦੇ ਦਿੱਤਾ ਤਾਕਿ ਉਹ ਤਨਾਵ ਵਾਲੇ ਜੀਵਨ ਤੋਂ ਦੂਰ ਹੋਕੇ ਅਤੇ ਤਲਾਕ ਲੈਕੇ ਸੁੱਖੀ ਜੀਵਨ ਬਤੀਤ ਕਰ ਸਕਣ ।

4. ਸਿੱਖਿਆ ਦੇ ਵਿਕਸਿਤ ਹੋਣ ਨਾਲ ਆਏ ਪਰਿਵਰਤਨ (Changes due to development of education) – ਪ੍ਰਾਚੀਨ ਸਮੇਂ ਵਿਚ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਸੀ । ਸਿੱਖਿਆ ਦੇ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾਂਦਾ ਸੀ । ਸਿਰਫ ਉੱਪਰ ਵਾਲੇ ਤਿੰਨ ਵਰਣ ਹੀ ਸਿੱਖਿਆ ਗ੍ਰਹਿਣ ਕਰ ਸਕਦੇ ਸਨ । ਨੀਵੇਂ ਵਰਣ ਅਤੇ ਔਰਤਾਂ ਨੂੰ ਸਿੱਖਿਆ ਲੈਣ ਦਾ ਅਧਿਕਾਰ ਪ੍ਰਾਪਤ ਨਹੀਂ ਸੀ । ਪਰ ਸਮੇਂ ਦੇ ਨਾਲ-ਨਾਲ ਅੰਗਰੇਜ਼ਾਂ ਨੇ ਭਾਰਤ ਵਿਚ ਪੱਛਮੀ ਸਿੱਖਿਆ ਦੀ ਸ਼ੁਰੂਆਤ ਕੀਤੀ ਅਤੇ ਸਿੱਖਿਅਕ ਸੰਸਥਾਵਾਂ ਦੇ ਦਰਵਾਜ਼ੇ ਸਾਰੀਆਂ ਜਾਤਾਂ ਅਤੇ ਦੋਹਾਂ ਗਾਂ ਦੇ ਲਈ ਖੋਲ ਦਿੱਤੇ । ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਔਰਤਾਂ ਦੀ ਸਥਿਤੀ ਵਿਚ ਪਰਿਵਰਤਨ ਆਉਣ ਲੱਗ ਪਿਆ । ਉਹ ਨੌਕਰੀ ਕਰਨ ਲੱਗ ਗਈ ਅਤੇ ਆਰਥਿਕ ਤੌਰ ਉੱਤੇ ਸਵੈ ਨਿਰਭਰ ਹੋਣ ਲੱਗ ਗਈ । ਇਸ ਨਾਲ ਵਿਆਹ ਦੀ ਉਮਰ ਵੱਧ ਗਈ ।ਉਹ ਵਿਆਹ ਦਾ ਫ਼ੈਸਲਾ । ਆਪ ਹੀ ਲੈਣ ਲੱਗ ਗਈ । ਹੁਣ ਤਾਂ ਪੜੇ ਲਿਖੇ ਬੱਚੇ ਆਪ ਹੀ ਵਿਆਹ ਦਾ ਫ਼ੈਸਲਾ ਲੈਂਦੇ ਹਨ ।

5. ਔਰਤਾਂ ਦੀ ਸਥਿਤੀ ਵਿਚ ਪਰਿਵਰਤਨ ਦੇ ਕਾਰਨ ਆਏ ਪਰਿਵਰਤਨ (Changes due to the change in the status of women) – ਪ੍ਰਾਚੀਨ ਸਮੇਂ ਵਿਚ ਔਰਤਾਂ ਦੀ ਸਥਿਤੀ ਬਹੁਤ ਨੀਵੀਂ ਸੀ ਅਤੇ ਉਸਨੂੰ ਕਿਸੇ ਪ੍ਰਕਾਰ ਦਾ ਅਧਿਕਾਰ ਪ੍ਰਾਪਤ ਨਹੀਂ ਸੀ । ਪਰ ਸਮੇਂ ਦੇ ਨਾਲ-ਨਾਲ ਔਰਤਾਂ ਨੇ ਸਿੱਖਿਆ ਗ੍ਰਹਿਣ ਕਰਨੀ ਸ਼ੁਰੂ ਕੀਤੀ ਅਤੇ ਉਨ੍ਹਾਂ ਨੇ ਸਮਾਜ ਦੇ ਹਰੇਕ ਪੱਖ ਵਿਚ ਆਪਣਾ ਯੋਗਦਾਨ ਦੇਣਾ ਸ਼ੁਰੂ ਕਰ ਦਿੱਤਾ । ਇਸ ਨਾਲ ਵਿਆਹ ਦੇ ਸਰੂਪ ਵਿਚ ਬਹੁਤ ਪਰਿਵਰਤਨ ਆਇਆ । ਪ੍ਰਾਚੀਨ ਸਮੇਂ ਵਿਚ ਔਰਤ ਆਰਥਿਕ ਅਤੇ ਹਰੇਕ ਪੱਖ ਤੋਂ ਆਦਮੀਆਂ ਉੱਤੇ ਨਿਰਭਰ ਹੁੰਦੀ ਸੀ ਜਿਸ ਕਾਰਨ ਉਸਨੂੰ ਆਦਮੀਆਂ ਦਾ ਹਰੇਕ ਪ੍ਰਕਾਰ ਦਾ ਜੁਲਮ ਸਹਿਣ ਕਰਨਾ ਪੈਂਦਾ ਸੀ । ਪਰ ਅੱਜ-ਕੱਲ੍ਹ ਦੇ ਸਮੇਂ ਵਿਚ ਉਹ ਆਰਥਿਕ ਤੌਰ ਉੱਤੇ ਸਵੈ ਨਿਰਭਰ ਹੋ ਗਈ ਅਤੇ ਸਮਾਜ ਦੇ ਹਰੇਕ ਪੱਖ ਵਿਚ ਆਪਣਾ ਯੋਗਦਾਨ ਦੇ ਰਹੀ ਹੈ ।

ਹੁਣ ਉਹ ਆਪਣੇ ਫ਼ੈਸਲੇ ਆਪ ਲੈਂਦੀ ਹੈ । ਉਸਨੂੰ ਤਲਾਕ ਦਾ ਅਧਿਕਾਰ ਪ੍ਰਾਪਤ ਹੋ ਗਿਆ ਹੈ ਜਿਸ ਕਾਰਨ ਹੁਣ ਉਹ ਪਤੀ ਦੇ ਅੱਤਿਆਚਾਰ ਨੂੰ ਸਹਿਣ ਕਰਨ ਦੀ ਥਾਂ ਉਸ ਤੋਂ ਵੱਖ ਹੋਣਾ ਪਸੰਦ ਕਰਦੀ ਹੈ । ਇਸ ਤਰ੍ਹਾਂ ਆਰਥਿਕ ਤੌਰ ਉੱਤੇ ਸਵੈ ਨਿਰਭਰ ਹੋਣ ਦੇ ਕਾਰਨ ਵਿਆਹ ਦੀ ਸੰਸਥਾ ਵਿਚ ਬਹੁਤ ਪਰਿਵਰਤਨ ਆ ਗਿਆ ਹੈ । ਵਿਆਹ ਦੀ ਉਮਰ ਕਾਫੀ ਵੱਧ ਗਈ ਹੈ । ਔਰਤਾਂ ਦੀ ਸਥਿਤੀ ਕਾਫੀ ਚੰਗੀ ਹੋ ਗਈ ਹੈ । ਤਲਾਕ ਦੀ ਦਰ ਵੱਧ ਗਈ ਹੈ । ਬਾਲ ਵਿਆਹ ਲਗਭਗ ਖ਼ਤਮ ਹੋ ਗਏ ਹਨ ।

6. ਪ੍ਰਬੰਧਿਤ ਵਿਆਹ ਦੇ ਪ੍ਰਤੀ ਲੋਕਾਂ ਦਾ ਬਦਲਿਆ ਹੋਇਆ ਨਜਰੀਆ (Changed point of view of people toward arranged marriage) – ਵੈਸੇ ਤਾਂ ਵਿਆਹ ਨੂੰ ਪਤੀ ਪਤਨੀ ਦੇ ਵਿਚ ਸੰਬੰਧਾਂ ਦੇ ਨਾਲ-ਨਾਲ ਦੋ ਪਰਿਵਾਰਾਂ ਦੇ ਵਿਚ ਸੰਬੰਧ ਮੰਨਿਆ ਜਾਂਦਾ ਹੈ ਕਿਉਂਕਿ ਪਰਿਵਾਰ ਦੇ ਵੱਡੇ ਬਜ਼ੁਰਗ ਹੀ ਵਿਆਹ ਨੂੰ ਪੱਕਾ ਕਰਦੇ ਹਨ | ਪ੍ਰਾਚੀਨ ਸਮੇਂ ਵਿਚ ਅਜਿਹਾ ਹੀ ਹੁੰਦਾ ਸੀ । ਵਿਆਹ ਦੇ ਲਈ ਮੁੰਡਾ ਜਾਂ ਕੁੜੀ ਨਿਸ਼ਚਿਤ ਕਰਦੇ ਸਮੇਂ ਉਨ੍ਹਾਂ ਨੂੰ ਪੁੱਛਿਆ ਵੀ ਨਹੀਂ ਜਾਂਦਾ ਸੀ । ਜੋ ਬਜੁਰਗਾਂ ਨੇ ਕਹਿ ਦਿੱਤਾ ਉਸੇ ਨੂੰ ਹੀ ਮੰਨਣਾ ਪੈਂਦਾ ਸੀ ਅਤੇ ਪਸੰਦ ਨਾ ਹੁੰਦੇ ਹੋਏ ਵੀ ਸਾਰੀ ਉਮਰ ਉਸ ਪਤੀ ਜਾਂ ਪਤਨੀ ਨਾਲ ਬਤੀਤ ਕਰਨੀ ਪੈਂਦੀ ਸੀ । ਪਰ ਆਧੁਨਿਕ ਸਮੇਂ ਵਿਚ ਲੋਕਾਂ ਦਾ ਇਹ ਨਜ਼ਰੀਆ ਬਦਲ ਗਿਆ ਹੈ । ਲੋਕ ਹੁਣ arranged marriage ਦੀ ਥਾਂ ਪ੍ਰੇਮ ਵਿਆਹ ਜਾਂ ਆਪਣੀ ਪਸੰਦ ਨੂੰ ਮਹੱਤਵ ਦਿੰਦੇ ਹਨ । ਅੱਜ-ਕੱਲ੍ਹ ਮੁੰਡਾ ਅਤੇ ਕੁੜੀ ਆਪਣੇ ਵਿਚਾਰਾਂ, ਆਦਰਸ਼ਾਂ ਤੇ ਨਜ਼ਰੀਏ ਨੂੰ ਵੱਧ ਮਹੱਤਵ ਦਿੰਦੇ ਹਨ । ਇਸ ਤਰ੍ਹਾਂ ਨਵੀਂ ਪੀੜੀ ਦਾ ਵਿਆਹ ਦੇ ਸੰਬੰਧ ਵਿਚ ਨਜ਼ਰੀਆ ਬਦਲ ਗਿਆ ਹੈ । ਕਈ ਵਾਰੀ ਉਨ੍ਹਾਂ ਦੇ ਫ਼ੈਸਲੇ ਚਾਹੇ ਸਹੀ ਵੀ ਨਹੀਂ ਹੁੰਦੇ ਸਨ, ਪਰ ਫਿਰ ਵੀ ਉਹ ਆਪਣੇ ਵਿਚਾਰਾਂ, ਆਦਰਸ਼ਾਂ, ਸੋਚ, ਨਜ਼ਰੀਏ ਆਦਿ ਨੂੰ ਵੱਧ ਮਹੱਤਵ ਦਿੰਦੇ ਹਨ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 6.
ਪਰਿਵਾਰ ਦੀ ਸੰਸਥਾ ਦੇ ਵੱਖ-ਵੱਖ ਕੰਮਾਂ ਦਾ ਵਰਣਨ ਕਰੋ ।
ਉੱਤਰ-
ਪਰਿਵਾਰ ਨਾਮ ਦੀ ਸੰਸਥਾ ਇਕ ਅਜਿਹੀ ਸੰਸਥਾ ਹੈ ਜੋ ਸਮਾਨ ਰੂਪ ਨਾਲ ਸਾਰੇ ਸਮਾਜਾਂ ਵਿਚ ਪਾਈ ਜਾਂਦੀ ਹੈ । ਇਕ ਨਵੇਂ ਜੰਮੇ ਬੱਚੇ ਦੇ ਪਾਲਣ-ਪੋਸ਼ਣ ਤੋਂ ਲੈ ਕੇ ਉਸਨੂੰ ਸਮਾਜਿਕ ਵਿਅਕਤੀ ਬਣਾਉਣ ਵਿਚ ਪਰਿਵਾਰ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ । ਇਸ ਲਈ ਪਰਿਵਾਰ ਵਿਅਕਤੀ ਦੇ ਲਈ ਸਭ ਤੋਂ ਮਹੱਤਵਪੂਰਨ ਕੰਮ ਕਰਦਾ ਹੈ । ਇਸ ਲਈ ਪਰਿਵਾਰ ਦੇ ਬਹੁਤ ਸਾਰੇ ਮਹੱਤਵਪੂਰਨ ਕੰਮ ਹੁੰਦੇ ਹਨ । ਬਹੁਤ ਸਾਰੇ ਸਮਾਜਸ਼ਾਸਤਰੀਆਂ ਨੇ ਆਪਣੇ-ਆਪਣੇ ਸਮਾਜਾਂ ਦੇ ਅਨੁਸਾਰ ਪਰਿਵਾਰ ਦੇ ਕੰਮਾਂ ਨੂੰ ਵੱਖ-ਵੱਖ ਭਾਗਾਂ ਵਿਚ ਵੰਡਿਆ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਜੈਵਿਕ ਕੰਮ (Biological Functions) – ਪਰਿਵਾਰ ਵਿਅਕਤੀ ਦੇ ਲਈ ਬਹੁਤ ਸਾਰੇ ਜੈਵਿਕ ਕੰਮ ਕਰਦਾ ਹੈ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ

(i) ਲੈਂਗਿਕ ਇੱਛਾਵਾਂ ਦੀ ਪੂਰਤੀ (Satisfaction of sexual desire) – ਪਰਿਵਾਰ ਦਾ ਸਭ ਤੋਂ ਪਹਿਲਾ ਕੰਮ ਹੀ ਲੈਂਗਿਕ ਇੱਛਾਵਾਂ ਦੀ ਪੂਰਤੀ ਹੈ । ਇਹ ਪਰਿਵਾਰ ਦਾ ਸਭ ਤੋਂ ਪਹਿਲਾ ਜ਼ਰੂਰੀ ਕੰਮ ਹੈ ਅਤੇ ਇਹ ਕੰਮ ਉਸ ਸਮੇਂ ਤੋਂ ਚਲਦਾ ਆ ਰਿਹਾ ਹੈ ਜਦੋਂ ਤੋਂ ਸਮਾਜ ਚਲਦਾ ਆ ਰਿਹਾ ਹੈ । ਪਰਿਵਾਰ ਦੇ ਇਸ ਉਦੇਸ਼ ਦੇ ਕਾਰਨ ਹੀ ਆਦਮੀ ਅਤੇ ਔਰਤ ਇਕ ਦੂਜੇ ਦੇ ਨਾਲ ਵੱਧ ਸਮੇਂ ਤਕ ਰਹਿੰਦੇ ਹਨ ਅਤੇ ਆਪਣੀਆਂ ਇੱਛਾਵਾਂ ਦੀ ਪੂਰਤੀ ਕਰਦੇ ਹਨ । ਜੇਕਰ ਇਨ੍ਹਾਂ ਇੱਛਾਵਾਂ ਦੀ ਪੂਰਤੀ ਨਾ ਹੋਵੇ ਤਾਂ ਵਿਅਕਤੀ ਨੂੰ ਕਈ ਪ੍ਰਕਾਰ ਦੀਆਂ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਨ੍ਹਾਂ ਸਮੱਸਿਆਵਾਂ ਦੇ ਕਾਰਨ ਕਈ ਵਾਰੀ ਸੰਬੰਧ ਵੀ ਟੁੱਟ ਜਾਂਦਾ ਹੈ । ਇੱਥੋਂ ਤਕ ਕਿ ਕਈ ਵਿਦਵਾਨਾਂ ਦੇ ਅਨੁਸਾਰ ਪਰਿਵਾਰ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਹੀ ਲੈਂਗਿਕ ਇੱਛਾਵਾਂ ਦੀ ਪੂਰਤੀ ਹੈ ।

(ii) ਬੱਚੇ ਪੈਦਾ ਕਰਨਾ (To produce children) – ਕਿਸੇ ਵੀ ਸਮਾਜ ਦੇ ਅੱਗੇ ਵੱਧਣ ਦੇ ਲਈ ਅਤੇ ਉਸਦੀ ਹੋਂਦ ਨੂੰ ਕਾਇਮ ਰੱਖਣ ਦੇ ਲਈ ਇਹ ਜ਼ਰੂਰੀ ਹੈ ਕਿ ਉਸ ਸਮਾਜ ਦੀ ਨਸਲ ਨੂੰ ਅੱਗੇ ਵਧਾਇਆ ਜਾਵੇ ਅਤੇ ਇਹ ਹੀ ਮਨੁੱਖਾਂ ਦੇ ਸਮਾਜ ਦੇ ਨਾਲ ਵੀ ਹੁੰਦਾ ਹੈ । ਵਿਆਹ ਤੋਂ ਬਾਅਦ ਪਰਿਵਾਰ ਤਾਂ ਹੀ ਪੂਰਾ ਹੁੰਦਾ ਹੈ ਜਦੋਂ ਬੱਚੇ ਪੈਦਾ ਹੁੰਦੇ ਹਨ । ਇਸਦੇ ਨਾਲ ਹੀ ਮਨੁੱਖ ਦਾ ਜੀਵਨ ਉਸ ਸਮੇਂ ਪੂਰਾ ਮੰਨਿਆ ਜਾਂਦਾ ਹੈ ਜਦੋਂ ਉਸਦੇ ਬੱਚੇ ਪੈਦਾ ਹੋਣ । ਵਿਅਕਤੀ ਧਾਰਮਿਕ ਕੰਮ ਆਪਣੀ ਪਤਨੀ ਅਤੇ ਬੱਚਿਆਂ ਦੇ ਨਾਲ ਹੀ ਪੂਰਾ ਕਰ ਸਕਦਾ ਹੈ ਅਤੇ ਉਸਨੂੰ ਉਸ ਸਮੇਂ ਤਕ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ ਜਦੋਂ ਤਕ ਬੱਚੇ ਨਾ ਹੋਣ । ਇਸ ਤਰ੍ਹਾਂ ਬੱਚੇ ਪੈਦਾ ਕਰਨਾ ਪਰਿਵਾਰ ਦਾ ਇਕ ਹੋਰ ਜੈਵਿਕ ਕੰਮ ਹੈ ।

(iii) ਰਹਿਣ ਦੀ ਵਿਵਸਥਾ ਕਰਨਾ (To arrange shelter to live) – ਪਰਿਵਾਰ ਹੀ ਵਿਅਕਤੀ ਦੇ ਰਹਿਣ ਦੀ ਵਿਵਸਥਾ ਕਰਦਾ ਹੈ ਤਾਂਕਿ ਉਹ ਸਾਰਾ ਦਿਨ ਘਰ ਤੋਂ ਬਾਹਰ ਕੰਮ ਕਰਕੇ ਵਾਪਸ ਆ ਕੇ ਅਰਾਮ ਕਰੇ ਅਤੇ ਪਰਿਵਾਰ ਦੇ ਨਾਲ ਰਹਿ ਸਕੇ । ਚਾਹੇ ਅੱਜ-ਕੱਲ੍ਹ ਧਰਮਸ਼ਾਲਾਵਾਂ, ਹੋਟਲਾਂ ਆਦਿ ਵਿਚ ਰਹਿਣ ਦੀ ਵਿਵਸਥਾ ਵੀ ਹੋ ਜਾਂਦੀ ਹੈ ਪਰ ਜੋ ‘ ਪਿਆਰ, ਹਮਦਰਦੀ ਵਿਅਕਤੀ ਨੂੰ ਘਰ ਤੋਂ ਪ੍ਰਾਪਤ ਹੁੰਦੀ ਹੈ ਉਹ ਹੋਟਲਾਂ, ਧਰਮਸ਼ਾਲਾਵਾਂ ਵਿਚ ਪ੍ਰਾਪਤ ਨਹੀਂ ਹੋ ਸਕਦੀ । ਘਰ ਤਾਂ ਵਿਅਕਤੀ ਦੇ ਲਈ ਇਕ ਸਵਰਗ ਵਰਗਾ ਹੁੰਦਾ ਹੈ ਕਿਉਂਕਿ ਵਿਅਕਤੀ ਨੂੰ ਜੋ ਆਰਾਮ ਘਰ ਵਿਚ ਪ੍ਰਾਪਤ ਹੋ ਸਕਦਾ ਹੈ ਉਹ ਕਿਤੇ ਹੋਰ ਤੋਂ ਪ੍ਰਾਪਤ ਨਹੀਂ ਹੋ ਸਕਦਾ । ਇਸ ਤਰ੍ਹਾਂ ਵਿਅਕਤੀ ਨੂੰ ਪਰਿਵਾਰ ਵਿਚ ਸੁਰੱਖਿਆ ਵੀ ਪ੍ਰਾਪਤ ਹੁੰਦੀ ਹੈ ।

(iv) ਭੋਜਨ, ਰਹਿਣ ਅਤੇ ਕੱਪੜੇ ਦੀ ਵਿਵਸਥਾ (Solution of meal, home and cloth) – ਪਰਿਵਾਰ ਵਿਅਕਤੀ ਦੀ ਸੁਰੱਖਿਆ ਦਾ ਪ੍ਰਬੰਧ ਵੀ ਕਰਦਾ ਹੈ । ਵਿਅਕਤੀ ਦੇ ਰਹਿਣ ਦੇ ਲਈ ਘਰ ਦੀ ਵਿਵਸਥਾ ਕੀਤੀ ਜਾਂਦੀ ਹੈ ਤਾਂ ਕਿ ਕੰਮ ਤੋਂ ਵਾਪਸ ਆ ਕੇ ਉਹ ਘਰ ਵਿੱਚ ਪਰਿਵਾਰ ਸਹਿਤ ਰਹਿ ਸਕੇ । ਚਾਹੇ ਵਿਅਕਤੀ ਹੋਟਲ ਵਿੱਚ ਵੀ ਰਹਿ ਸਕਦਾ ਹੈ ਪਰ ਉਸ ਲਈ ਘਰੇ ਸਵਰਗ ਸਮਾਨ ਹੁੰਦਾ ਹੈ ਕਿਉਂਕਿ ਉਸ ਨੂੰ ਜੋ ਆਰਾਮ ਘਰ ਵਿੱਚ ਮਿਲਦਾ ਹੈ ਉਹ ਕਿਤੇ ਹੋਰ ਨਹੀਂ ਮਿਲ ਸਕਦਾ । ਮਨੁੱਖ ਲਈ ਤਿੰਨ ਚੀਜ਼ਾਂ ਜਿਊਣ ਲਈ ਜ਼ਰੂਰੀ ਹਨ, ਉਹ ਹਨ ਭੋਜਨ, ਮਕਾਨ ਅਤੇ ਕੱਪੜੇ ਦਾ ਪ੍ਰਬੰਧ । ਇਨ੍ਹਾਂ ਸਾਰਿਆਂ ਦਾ ਪ੍ਰਬੰਧ ਪਰਿਵਾਰ ਵਲੋਂ ਕਮਾਉਣ ਵਾਲੇ ਮੈਂਬਰ ਰਾਹੀਂ ਕੀਤਾ ਜਾਂਦਾ ਹੈ ਤਾਂਕਿ ਵਿਅਕਤੀ ਦੇ ਜੀਵਨ ਜੀਉਣ ਲਈ ਮੌਲਿਕ ਜ਼ਰੂਰਤਾਂ ਪੂਰੀਆਂ ਹੋ ਸਕਣ ।

2. ਆਰਥਿਕ ਕਾਰਜ (Economical functions) – ਆਰਥਿਕ ਪਰਿਵਾਰ ਦਾ ਇੱਕ ਬਹੁਤ ਮਹੱਤਵਪੂਰਨ ਕੰਮ ਹੈ ! ਪਰਿਵਾਰ ਹੇਠ ਆਰਥਿਕ ਕਾਰਜ ਕਰਦਾ ਹੈ-

(i) ਸੰਪੱਤੀ ਦੀ ਦੇਖ-ਭਾਲ (Taking care of property) – ਪਰਿਵਾਰ ਦੇ ਵਿੱਚ ਵਿਅਕਤੀ ਦੀ ਜਾਇਦਾਦ ਇੱਕ ਪੀੜੀ ਤੋਂ ਦੂਜੀ ਪੀੜ੍ਹੀ ਤਕ ਪਹੁੰਚ ਜਾਂਦੀ ਹੈ । ਪ੍ਰਾਚੀਨ ਸਮੇਂ ਵਿੱਚ ਜਾਇਦਾਦ ਦੀ ਵੰਡ ਸਿਰਫ ਪੁੱਤਰਾਂ ਵਿੱਚ ਹੀ ਹੁੰਦੀ ਸੀ ਪਰ ਅੱਜ-ਕਲ੍ਹ ਦੇ ਆਧੁਨਿਕ ਸਮੇਂ ਵਿੱਚ ਜਾਇਦਾਦ ਦੀ ਵੰਡ ਮੁੰਡੇ ਅਤੇ ਕੁੜੀਆਂ ਦੇ ਵਿਚਕਾਰ ਹੋਣ ਲੱਗ ਪਈ ਹੈ । ਜੇਕਰ ਕੋਈ ਵਿਅਕਤੀ ਵਿਆਹ ਨਹੀਂ ਕਰਦਾ ਤਾਂ ਉਸ ਦੀ ਮੌਤ ਤੋਂ ਬਾਅਦ ਜਾਇਦਾਦ ਦੀ ਵੰਡ ਰਿਸ਼ਤੇਦਾਰਾਂ ਵਿਚਕਾਰ ਹੁੰਦੀ ਹੈ । ਇਹ ਵੰਡ ਪਰਿਵਾਰ ਦੇ ਮੁਖੀ ਅਨੁਸਾਰ ਉਸ ਦੀ ਇੱਛਾ ਅਨੁਸਾਰ ਹੋ ਜਾਂਦੀ ਹੈ । ਕਿਸੇ ਵੀ ਪਰਿਵਾਰ ਦੀ ਸੰਪੱਤੀ ਕਿਸ ਤਰ੍ਹਾਂ ਵੰਡਣੀ ਹੈ, ਕਿਸ-ਕਿਸ ਨੂੰ ਕਿੰਨੀ ਸੰਪੱਤੀ ਮਿਲੇਗੀ ਇਸ ਸਭ ਦਾ ਸਾਰਾ ਪ੍ਰਬੰਧ ਪਰਿਵਾਰ ਹੀ ਕਰਦਾ ਹੈ ।

(ii) ਆਮਦਨ ਦਾ ਪ੍ਰਬੰਧ (Provision of Income) – ਹਰ ਪ੍ਰਕਾਰ ਦੀ ਜ਼ਰੂਰਤ ਪੂਰੀ ਕਰਨ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ । ਇਸ ਕਰਕੇ ਪ੍ਰਾਚੀਨ ਸਮੇਂ ਤੋਂ ਹੀ ਪਰਿਵਾਰ ਲਈ ਪੈਸੇ ਦਾ ਪ੍ਰਬੰਧ ਪਰਿਵਾਰ ਦਾ ਮੁਖੀ ਕਰਦਾ ਹੈ । ਅੱਜ-ਕਲ੍ਹ ਚਾਹੇ ਪਤੀ ਅਤੇ ਪਤਨੀ ਦੋਵੇਂ ਮਿਲ ਕੇ ਪੈਸੇ ਦਾ ਪ੍ਰਬੰਧ ਕਰਦੇ ਹੋਣ ਪਰ ਪਰਿਵਾਰ ਹੀ ਪੈਸੇ ਦਾ ਪ੍ਰਬੰਧ ਕਰਦਾ ਹੈ । ਹਰ ਪ੍ਰਕਾਰ ਦੀ ਜ਼ਰੂਰਤ, ਖਾਣ, ਪੀਣ, ਰਹਿਣ, ਪਾਉਣ ਆਦਿ ਲਈ ਪੈਸੇ ਦੀ ਲੋੜ ਪਰਿਵਾਰ ਪੂਰੀ ਕਰਦਾ ਹੈ । ਇਸ ਤਰ੍ਹਾਂ ਪਰਿਵਾਰ ਆਰਥਿਕ ਕਿਰਿਆਵਾਂ ਦਾ ਕੇਂਦਰ ਹੈ ।

(iii) ਕਿਰਤ ਵੰਡ (Division of Labour-ਪਰਿਵਾਰ ਵਿੱਚ ਆਮ ਤੌਰ ਤੇ ਹਰ ਪ੍ਰਕਾਰ ਦੇ ਕੰਮ ਵੰਡੇ ਹੋਏ ਹੁੰਦੇ ਹਨ । ਔਰਤਾਂ ਪਰਿਵਾਰ ਸਾਂਭਣ ਦਾ ਕੰਮ ਕਰਦੀਆਂ ਹਨ, ਚਾਹੇ ਅੱਜ-ਕਲ੍ਹ ਔਰਤਾਂ ਵੀ ਬਾਹਰ ਪੈਸੇ ਕਮਾਉਣ ਜਾਂ ਨੌਕਰੀ ਕਰਨ ਜਾਂਦੀਆਂ ਹਨ ਅਤੇ ਆਦਮੀ ਪੈਸੇ ਕਮਾਉਣ ਅਤੇ ਪ੍ਰਬੰਧ ਕਰਨ ਦਾ ਕੰਮ ਕਰਦੇ ਹਨ । ਇਸ ਤਰ੍ਹਾਂ ਪਰਿਵਾਰ ਵਿੱਚ ਕੰਮਾਂ ਦੀ ਵੰਡ ਹੋ ਜਾਂਦੀ ਹੈ ਅਤੇ ਇੱਕ ਬੰਦੇ ਉੱਪਰ ਹੀ ਸਾਰੇ ਕੰਮਾਂ ਦਾ ਬੋਝ ਨਹੀਂ ਪੈਂਦਾ । ਪਰਿਵਾਰ ਦਾ ਕੰਮ ਸਹੀ ਤਰੀਕੇ ਚਲਦਾ ਰਹਿੰਦਾ ਹੈ । ਇਸ ਤਰ੍ਹਾਂ ਕਿਰਤ ਵੰਡ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਪਰਿਵਾਰ ਵਿੱਚ ਹੀ ਹੁੰਦੀ ਹੈ ।

3. ਮਨੋਵਿਗਿਆਨਿਕ ਕਾਰਜ (Psychological functions) – ਪਰਿਵਾਰ ਦਾ ਇੱਕ ਬਹੁਤ ਮਹੱਤਵਪੂਰਨ ਕਾਰਜ ਹੈ। ਮਨੋਵਿਗਿਆਨਿਕ ਕਾਰਜ । ਇਹ ਇੱਕ ਮੌਲਿਕ ਅਤੇ ਸਰਬਵਿਆਪਕ ਕਾਰਜ ਹੈ । ਕਈ ਸਮਾਜ ਵਿਗਿਆਨੀਆਂ ਨੇ ਵੀ ਪਿਆਰ, ਹਮਦਰਦੀ, ਸਨੇਹ, ਸਹਿਯੋਗ ਸੰਬੰਧੀ ਕਾਰਜਾਂ ਨੂੰ ਪਰਿਵਾਰ ਦੇ ਜ਼ਰੂਰੀ ਕਾਰਜਾਂ ਵਿੱਚੋਂ ਮੰਨਿਆ ਹੈ । ਪਰਿਵਾਰ ਹੀ ਇੱਕ ਅਜਿਹੀ ਸੰਸਥਾ ਨੂੰ ਗੁੜੇ ਅਤੇ ਨਿੱਘੇ ਬਣਾਉਣ ਦਾ ਪ੍ਰਬੰਧ ਕਰਦਾ ਹੈ । ਪਰਿਵਾਰ ਮਨੁੱਖ ਦੀਆਂ ਕਈ ਭਾਵਨਾਵਾਂ; ਜਿਵੇਂ ਪਿਆਰ, ਸਨੇਹ ਆਦਿ ਨੂੰ ਸੰਤੁਸ਼ਟ ਕਰਦਾ ਹੈ ।

ਪਰਿਵਾਰ ਹੀ ਵਿਅਕਤੀ ਨੂੰ ਪਿਆਰ, ਹਮਦਰਦੀ ਆਦਿ ਕਈ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਸੁਰੱਖਿਆ ਦਿੰਦਾ ਹੈ । ਪਰਿਵਾਰ ਵਿੱਚ ਪਤੀ-ਪਤਨੀ ਸਿਰਫ਼ ਲਿੰਗਕ ਸੰਬੰਧ ਹੀ ਸਥਾਪਤ ਨਹੀਂ ਕਰਦੇ ਬਲਕਿ ਉਹ ਇਕੱਠੇ ਰਹਿ ਕੇ ਆਪਣਾ ਸੁੱਖਦੁੱਖ ਵਟਾਉਂਦੇ ਹਨ ਅਤੇ ਆਪਸ ਵਿੱਚ ਪਿਆਰ, ਹਮਦਰਦੀ ਦੀ ਭਾਵਨਾ ਪੈਦਾ ਕਰਦੇ ਹਨ | ਜੇਕਰ ਪਰਿਵਾਰ ਵਿੱਚ ਪਿਆਰ ਦੀ ਘਾਟ ਹੋ ਜਾਵੇ ਤਾਂ ਬੱਚਿਆਂ ਦੇ ਵਿਅਕਤਿੱਤਵ ਦਾ ਸਹੀ ਵਿਕਾਸ ਨਹੀਂ ਹੁੰਦਾ ਕਿਉਂਕਿ ਪਰਿਵਾਰ ਹੀ ਵਿਅਕਤੀ ਦੇ ਵਿਅਕਤਿੱਤਵ ਨੂੰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ । ਇੱਕ ਬੱਚੇ ਨੂੰ ਉਸ ਦੀਆਂ ਮੂਲ ਅਤੇ ਜ਼ਰੂਰੀ ਜ਼ਰੂਰਤਾਂ ਜਿਵੇਂ ਭੁੱਖ, ਪਿਆਸ ਆਦਿ ਦੀ ਹੀ ਲੋੜ ਨਹੀਂ ਹੁੰਦੀ ਬਲਕਿ ਇਸ ਦੇ ਨਾਲ-ਨਾਲ ਪਿਆਰ, ਹਮਦਰਦੀ ਅਤੇ ਸਹਿਯੋਗ ਜਿਹੀਆਂ ਭਾਵਨਾਵਾਂ ਦੀ ਵੀ ਲੋੜ ਹੁੰਦੀ ਹੈ ਅਤੇ ਇਹ ਸਭ ਵਿਅਕਤੀ ਦੇ ਮਨੋਵਿਗਿਆਨਿਕ ਵਿਕਾਸ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ । ਇਸ ਤੋਂ ਇਲਾਵਾ ਪਰਿਵਾਰ ਦੇ ਬੁੱਢੇ ਮੈਂਬਰਾਂ ਦੀ ਸੁਰੱਖਿਆ ਦਾ ਕੰਮ ਵੀ ਪਰਿਵਾਰ ਦਾ ਹੀ ਹੁੰਦਾ ਹੈ । ਇਸ ਤਰ੍ਹਾਂ ਪਰਿਵਾਰ ਦੇ ਮੈਂਬਰਾਂ ਵਿਚਕਾਰ ਸੁੱਖ ਸ਼ਾਂਤੀ ਰੱਖਣਾ ਪਰਿਵਾਰ ਦੇ ਮਹੱਤਵਪੂਰਨ ਕੰਮਾਂ ਵਿੱਚੋਂ ਇੱਕ ਹੈ ।

4. ਸਮਾਜਿਕ ਕੰਮ (Social Functions) – ਜੈਵਿਕ, ਆਰਥਿਕ ਅਤੇ ਮਨੋਵਿਗਿਆਨਿਕ ਕੰਮਾਂ ਦੇ ਨਾਲ-ਨਾਲ ਪਰਿਵਾਰ ਬਹੁਤ ਸਾਰੇ ਸਮਾਜਿਕ ਕੰਮ ਵੀ ਕਰਦਾ ਹੈ । ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-

(i) ਬੱਚਿਆਂ ਦਾ ਸਮਾਜੀਕਰਣ (Socialization of children) – ਬੱਚਿਆਂ ਦਾ ਸਮਾਜੀਕਰਣ ਕਰਨ ਵਿਚ ਪਰਿਵਾਰ ਸਭ ਤੋਂ ਮਹੱਤਵਪੂਰਨ ਸਾਧਨ ਹੈ । ਜੇਕਰ ਬੱਚਾ ਪਰਿਵਾਰ ਵਿਚ ਰਹਿ ਕੇ ਚੰਗੀਆਂ ਆਦਤਾਂ ਸਿੱਖਦਾ ਹੈ ਤਾਂ ਉਸ ਨਾਲ ਉਹ ਸਮਾਜ ਦਾ ਇਕ ਚੰਗਾ ਨਾਗਰਿਕ ਬਣਦਾ ਹੈ । ਬੱਚੇ ਦਾ ਸਮਾਜ ਦੇ ਨਾਲ ਸੰਪਰਕ ਵੀ ਪਰਿਵਾਰ ਦੇ ਕਾਰਨ ਹੀ ਸਥਾਪਿਤ ਹੁੰਦਾ ਹੈ | ਬੱਚਾ ਜਦੋਂ ਪੈਦਾ ਹੁੰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਉੱਤੇ ਨਿਰਭਰ ਹੁੰਦਾ ਹੈ ਕਿਉਂਕਿ ਉਸਦੀ ਭੁੱਖ-ਪਿਆਸ ਜਿਹੀਆਂ ਜ਼ਰੂਰਤਾਂ ਪਰਿਵਾਰ ਹੀ ਪੂਰੀਆਂ ਕਰਦਾ ਹੈ । ਵਿਅਕਤੀ ਨੂੰ ਪਰਿਵਾਰ ਤੋਂ ਹੀ ਸਮਾਜ ਵਿਚ ਸਥਿਤੀ ਅਤੇ ਭੁਮਿਕਾ ਪ੍ਰਾਪਤ ਹੁੰਦੀ ਹੈ। ਵਿਅਕਤੀ ਨੂੰ ਜੇਕਰ ਕੋਈ ਪਦ ਦਿੱਤਾ ਜਾਂਦਾ ਹੈ ਤਾਂ ਉਹ ਵੀ ਪਰਿਵਾਰ ਦੇ ਕਾਰਨ ਹੀ ਦਿੱਤਾ। ਜਾਂਦਾ ਹੈ । ਇਸ ਤਰ੍ਹਾਂ ਪਰਿਵਾਰ ਵਿਅਕਤੀ ਦੇ ਸਮਾਜੀਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

(ii) ਸੰਸਕ੍ਰਿਤੀ ਦੀ ਸੁਰੱਖਿਆ ਅਤੇ ਹਸਤਾਂਤਰਣ (Protection and transmission of culture) – ਜੋ ਕੁੱਝ ਵੀ ਅੱਜ ਤਕ ਮਨੁੱਖ ਨੇ ਪ੍ਰਾਪਤ ਕੀਤਾ ਹੈ ਉਹ ਉਸਦੀ ਸੰਸਕ੍ਰਿਤੀ ਹੈ ਅਤੇ ਇਹ ਸੰਸਕ੍ਰਿਤੀ ਪਰਿਵਾਰ ਦੇ ਕਾਰਨ ਹੀ ਸੁਰੱਖਿਅਤ ਰਹਿੰਦੀ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਹਸਤਾਂਤਰਿਤ ਕੀਤੀ ਜਾਂਦੀ ਹੈ । ਇਹ ਹਰੇਕ ਪਰਿਵਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੀ ਆਉਣ ਵਾਲੀ ਪੀੜੀ ਨੂੰ ਚੰਗੀਆਂ-ਚੰਗੀਆਂ ਆਦਤਾਂ, ਰੀਤੀ-ਰਿਵਾਜ, ਪਰੰਪਰਾਵਾਂ, ਮੁੱਲ, ਆਦਰਸ਼ ਆਦਿ ਸਿਖਾਵੇ । ਬੱਚੇ ਚੇਨਤ ਜਾਂ ਅਚੇਤਨ ਮਨ ਨਾਲ ਇਹ ਸਭ ਕੁੱਝ ਹੌਲੀ-ਹੌਲੀ ਹਿਣ ਕਰਦੇ ਹਨ । ਉਹ ਉਹੀ ਸਭ ਕੁੱਝ ਸਿੱਖਦੇ ਅਤੇ ਹਿਣ ਕਰਦੇ ਹਨ ਜੋ ਉਹ ਆਪਣੇ ਮਾਤਾ-ਪਿਤਾ ਨੂੰ ਕਰਦੇ ਹੋਏ ਦੇਖਦੇ ਹਨ । ਹਰੇਕ ਪਰਿਵਾਰ ਦੇ ਕੁੱਝ ਆਦਰਸ਼, ਪਰੰਪਰਾਵਾਂ ਅਤੇ ਰੀਤੀ-ਰਿਵਾਜ ਹੁੰਦੇ ਹਨ ਅਤੇ ਪਰਿਵਾਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਹੌਲੀ-ਹੌਲੀ ਬੱਚਿਆਂ ਨੂੰ ਪ੍ਰਦਾਨ ਕਰਦਾ ਜਾਂਦਾ ਹੈ । ਇਸ ਤਰ੍ਹਾਂ ਬੱਚਾ ਇਨ੍ਹਾਂ ਸਾਰਿਆਂ ਨੂੰ ਗ੍ਰਹਿਣ ਕਰਦਾ ਹੈ ਅਤੇ ਪਰਿਵਾਰ ਦੇ ਆਦਰਸ਼ਾਂ ਦੇ ਅਨੁਸਾਰ ਜੀਵਨ ਬਤੀਤ ਕਰਦਾ ਹੈ । ਇਸ ਤਰ੍ਹਾਂ ਪਰਿਵਾਰ ਸਮਾਜ ਦੀ ਸੰਸਕ੍ਰਿਤੀ ਨੂੰ ਸੁਰੱਖਿਅਤ ਰੱਖਦਾ ਹੈ ਅਤੇ ਉਸ ਨੂੰ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵੱਲ ਹਸਤਾਂਤਰਿਤ ਕਰਦਾ ਹੈ ।

(iii) ਵਿਅਕਤਿੱਤਵ ਦਾ ਵਿਕਾਸ (Development of personality) – ਪਰਿਵਾਰ ਵਿਚ ਰਹਿ ਕੇ ਬੱਚਾ ਬਹੁਤ ਸਾਰੀਆਂ ਨਵੀਆਂ ਆਦਤਾਂ ਸਿੱਖਦਾ ਹੈ, ਬਹੁਤ ਸਾਰੇ ਨਵੇਂ ਆਦਰਸ਼, ਮੁੱਲ ਆਦਿ ਹਿਣ ਕਰਦਾ ਹੈ ਜਿਸ ਨਾਲ ਉਸਦਾ ਸਮਾਜੀਕਰਣ ਹੁੰਦਾ ਰਹਿੰਦਾ ਹੈ । ਪਰਿਵਾਰ ਵਿਅਕਤੀ ਦੀਆਂ ਗਲਤ ਆਦਤਾਂ ਉੱਤੇ ਨਿਯੰਤਰਣ ਕਰਦਾ ਹੈ, ਉਸਨੂੰ ਕਈ ਪ੍ਰਕਾਰ ਦੀਆਂ ਜ਼ਿੰਮੇਵਾਰੀਆਂ ਦਿੰਦਾ ਹੈ, ਉਸ ਵਿਚ ਚੰਗੀਆਂ ਆਦਤਾਂ ਪਾਉਂਦਾ ਹੈ ਅਤੇ ਉਸ ਵਿਚ ਸਵੈ: ਦਾ ਵਿਕਾਸ ਕਰਨ ਵਿਚ ਮੱਦਦ ਕਰਦਾ ਹੈ । ਪਰਿਵਾਰ ਵਿਚ ਰਹਿ ਕੇ ਬੱਚੇ ਵਿਚ ਬਹੁਤ ਸਾਰੇ ਗੁਣਾਂ ਦਾ ਵਿਕਾਸ ਹੁੰਦਾ ਹੈ ਜਿਵੇਂ ਕਿ ਪਿਆਰ, ਸਹਿਯੋਗ, ਅਨੁਸ਼ਾਸਨ, ਹਮਦਰਦੀ ਆਦਿ ਅਤੇ ਇਹ ਸਭ ਕੁੱਝ ਉਸਦੇ ਵਿਅਕਤਿੱਤਵ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਬੱਚੇ ਨੂੰ ਪਰਿਵਾਰ ਵਿਚ ਰਹਿ ਕੇ ਕਈ ਪ੍ਰਕਾਰ ਦੀ ਸਿੱਖਿਆ ਪ੍ਰਾਪਤ ਹੁੰਦੀ ਹੈ ਜਿਸ ਨਾਲ ਉਸਦਾ ਵਿਅਕਤਿੱਤਵ ਹੋਰ ਵਿਕਸਿਤ ਹੋ ਜਾਂਦਾ ਹੈ ਅਤੇ ਉਹ ਸਮਾਜ ਵਿਚ ਰਹਿਣ ਦੇ ਤੌਰ-ਤਰੀਕੇ ਸਿੱਖਦਾ ਜਾਂਦਾ ਹੈ ।

(iv) ਵਿਅਕਤੀ ਨੂੰ ਸਥਿਤੀ ਪ੍ਰਦਾਨ ਕਰਨਾ (To provide status to Individual) – ਪਰਿਵਾਰ ਵਿਚ ਬੱਚੇ ਨੂੰ ਇਹ ਪਤਾ ਚਲ ਜਾਂਦਾ ਹੈ ਕਿ ਪਰਿਵਾਰ ਵਿਚ ਅਤੇ ਹੋਰ ਸਮਾਜ ਵਿਚ ਉਸਦੀ ਸਥਿਤੀ ਕੀ ਹੈ ਅਤੇ ਉਸਨੇ ਕਿਹੜੀ ਭੂਮਿਕਾ ਨਿਭਾਉਣੀ ਹੈ । ਪ੍ਰਾਚੀਨ ਸਮਾਜਾਂ ਵਿਚ ਤਾਂ ਬੱਚੇ ਨੂੰ ਪ੍ਰਤੀ ਸਥਿਤੀ ਪ੍ਰਾਪਤ ਹੋ ਜਾਂਦੀ ਸੀ ਅਰਥਾਤ ਜਿਸ ਪ੍ਰਕਾਰ ਦੇ ਪਰਿਵਾਰ ਵਿਚ ਉਹ ਜਨਮ ਲੈਂਦਾ ਸੀ ਉਸ ਨੂੰ ਉਸ ਦੀ ਹੀ ਸਥਿਤੀ ਪ੍ਰਾਪਤ ਹੋ ਜਾਂਦੀ ਸੀ । ਉਦਾਹਰਨ ਦੇ ਤੌਰ ਉੱਤੇ ਰਾਜੇ ਦੇ ਪਰਿਵਾਰ ਵਿਚ ਪੈਦਾ ਹੋਏ ਬੱਚੇ ਨੂੰ ਰਾਜੇ ਵਰਗੀ ਇੱਜਤ ਪ੍ਰਾਪਤ ਹੋ ਜਾਂਦੀ ਸੀ ਅਤੇ ਗ਼ਰੀਬ ਦੇ ਘਰ ਪੈਦਾ ਹੋਏ ਬੱਚੇ ਨੂੰ ਨਾਂ ਦੇ ਬਰਾਬਰ ਇੱਜਤ ਪ੍ਰਾਪਤ ਹੁੰਦੀ ਹੈ । ਗਰੀਬ ਵਿਅਕਤੀ ਦੇ ਬੱਚਿਆਂ ਦੀ ਸਥਿਤੀ ਹਮੇਸ਼ਾ ਨੀਵੀਂ ਹੁੰਦੀ ਸੀ । ਇਸ ਤਰ੍ਹਾਂ ਪਰਿਵਾਰ ਦੇ ਕਾਰਨ ਹੀ ਵਿਅਕਤੀ ਨੂੰ ਸਮਾਜ ਵਿਚ ਸਥਿਤੀ ਪ੍ਰਾਪਤ ਹੁੰਦੀ ਸੀ । ਚਾਹੇ ਆਧੁਨਿਕ ਸਮੇਂ ਵਿਚ ਵਿਅਕਤੀ ਸਥਿਤੀ ਨੂੰ ਅਰਜਿਤ ਕਰਨ ਲੱਗ ਗਏ ਹਨ ਪਰ ਫਿਰ ਵੀ ਪਰੰਪਰਾਗਤ ਸਮਾਜਾਂ ਵਿਚ ਅੱਜ ਵੀ ਵਿਅਕਤੀ ਨੂੰ ਪ੍ਰਦੂਤ ਸਥਿਤੀ ਪ੍ਰਾਪਤ ਹੁੰਦੀ ਹੈ । | ਇਸ ਤਰ੍ਹਾਂ ਪਰਿਵਾਰ ਵਿਅਕਤੀ ਨੂੰ ਸਥਿਤੀ ਪ੍ਰਦਾਨ ਕਰਦਾ ਹੈ ।

5. ਧਾਰਮਿਕ ਕੰਮ (Religious Functions) – ਪ੍ਰਾਚੀਨ ਸਮੇਂ ਤੋਂ ਹੀ ਬੱਚੇ ਨੂੰ ਧਰਮ ਦੇ ਬਾਰੇ ਵਿਚ ਸਿੱਖਿਆ ਦੇਣ ਦਾ ਕੰਮ ਪਰਿਵਾਰ ਹੀ ਕਰਦਾ ਆਇਆ ਹੈ । ਪਰਿਵਾਰ ਦਾ ਇਹ ਕੰਮ ਅੱਜ-ਕਲ੍ਹ ਦੇ ਆਧੁਨਿਕ ਸਮੇਂ ਵਿਚ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਅੱਜ-ਕਲ੍ਹ ਸਿੱਖਿਆ ਧਰਮ ਨਿਰਪੱਖ ਹੋ ਗਈ ਹੈ । ਵਿਅਕਤੀ ਨੂੰ ਪਰਿਵਾਰ ਤੋਂ ਹੀ ਧਾਰਮਿਕ ਸੰਸਕਾਰਾਂ ਦੇ ਬਾਰੇ ਵਿਚ ਜਾਣਕਾਰੀ ਪ੍ਰਾਪਤ ਹੁੰਦੀ ਹੈ । ਸਾਡੇ ਸਮਾਜ ਵਿਚ ਤਾਂ ਧਾਰਮਿਕ ਕ੍ਰਿਆਵਾਂ ਦਾ ਕੇਂਦਰ ਪਰਿਵਾਰ ਹੀ ਹੁੰਦਾ ਹੈ । ਸਾਡੇ ਸਮਾਜ ਵਿਚ ਤਾਂ ਵਿਆਹ ਵੀ ਧਾਰਮਿਕ ਸੰਸਕਾਰ ਕਿਹਾ ਜਾਂਦਾ ਹੈ । ਕਿਉਂਕਿ ਵਿਆਹ ਨੂੰ ਬਹੁਤ ਸਾਰੀਆਂ ਧਾਰਮਿਕ ਕ੍ਰਿਆਵਾਂ ਦੇ ਨਾਲ ਪੂਰਾ ਕੀਤਾ ਜਾ ਜਾਂਦਾ ਹੈ । ਜੇਕਰ ਵਿਅਕਤੀ ਕੋਈ ਯੱਗ ਕਰਦਾ ਹੈ ਤਾਂ ਉਸਨੂੰ ਪਤਨੀ ਦੇ ਨਾਲ ਹੀ ਪੁਰਾ ਕੀਤਾ ਸਕਦਾ ਹੈ ।

ਬੱਚੇ ਨੂੰ ਪੈਦਾ ਹੋਣ ਤੋਂ ਲੈ ਕੇ ਵਿਅਕਤੀ ਦੀ ਮੌਤ ਤਕ ਵਿਅਕਤੀ ਨੂੰ ਸੈਂਕੜੇ ਧਾਰਮਿਕ ਸੰਸਕਾਰ ਪੂਰੇ ਕਰਨੇ ਪੈਂਦੇ ਹਨ । ਧਰਮ ਵਿਅਕਤੀ ਨੂੰ ਨਿਯੰਤਰਣ ਵਿਚ ਵੀ ਰੱਖਦਾ ਹੈ । ਪਰਿਵਾਰ ਅਤੇ ਧਰਮ ਦੋਵੇਂ ਹੀ ਵਿਅਕਤੀ ਵਿਚ ਬਹੁਤ ਸਾਰੇ ਗੁਣਾਂ ਦਾ ਵਿਕਾਸ ਕਰਦੇ ਹਨ ਜਿਵੇਂ ਕਿ ਪਿਆਰ, ਅਨੁਸ਼ਾਸਨ, ਨੈਤਿਕਤਾ, ਤਿਆਗ, ਸਹਿਯੋਗ, ਹਮਦਰਦੀ ਆਦਿ । ਧਰਮ ਹੀ ਲੋਕਾਂ ਨੂੰ ਆਪਣੇ ਆਦਰਸ਼ਾਂ, ਨਿਯਮਾਂ ਆਦਿ ਦੇ ਬਾਰੇ ਵਿਚ ਦੱਸਦਾ ਹੈ । ਪਰਿਵਾਰ ਵਿਅਕਤੀ ਨੂੰ ਸਮੇਂ ਉੱਤੇ ਧਾਰਮਿਕ ਕ੍ਰਿਆਵਾਂ ਦੇ ਬਾਰੇ ਵਿਚ ਦੱਸਦਾ ਹੈ । ਵਿਅਕਤੀ ਪਰਿਵਾਰ ਵਿਚ ਹੋਣ ਵਾਲੀਆਂ ਧਾਰਮਿਕ ਕ੍ਰਿਆਵਾਂ ਨੂੰ ਦੇਖਦਾ ਹੈ ਜਿਸ ਤੋਂ ਉਹ ਬਹੁਤ ਕੁੱਝ ਸਿੱਖਦਾ ਹੈ । ਇਸ ਤਰ੍ਹਾਂ ਪਰਿਵਾਰ ਵਿਅਕਤੀ ਦੇ ਲਈ ਧਾਰਮਿਕ ਕੰਮ ਵੀ ਕਰਦਾ ਹੈ ।

6. ਰਾਜਨੀਤਿਕ ਕੰਮ (Political Functions) – ਪਰਿਵਾਰ ਰਾਜਨੀਤਿਕ ਸਿੱਖਿਆ ਦੇਣ ਵਿਚ ਵੀ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ । ਪ੍ਰਾਚੀਨ ਸਮਾਜਾਂ ਵਿਚ ਤਾਂ ਰਾਜਨੀਤਿਕ ਪੱਖ ਤੋਂ ਪਰਿਵਾਰ ਦਾ ਬਹੁਤ ਮਹੱਤਵ ਹੁੰਦਾ ਸੀ । ਸਮਾਜ ਬਹੁਤ ਸਾਰੇ ਸਮੂਹਾਂ ਵਿਚ ਵੰਡਿਆ ਹੁੰਦਾ ਸੀ ਅਤੇ ਸਮੂਹਾਂ ਵਿਚ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਨੂੰ ਸਮੂਹ ਦਾ ਮੁਖੀਆ ਬਣਾਇਆ ਜਾਂਦਾ ਸੀ । ਇਸੇ ਤਰ੍ਹਾਂ ਪੇਂਡੂ ਸਮਾਜਾਂ ਵਿਚ ਸੰਯੁਕਤ ਪਰਿਵਾਰ ਪਾਏ ਜਾਂਦੇ ਹਨ ਜਿਨ੍ਹਾਂ ਵਿਚ ਸਭ ਤੋਂ ਵੱਡੀ ਉਮਰ ਦਾ ਵਿਅਕਤੀ ਹੀ ਪਰਿਵਾਰ ਦਾ ਸਮਾਜ ਵਿਚ ਪ੍ਰਤੀਨਿਧੀ ਬਣਦਾ ਹੈ । ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੀ ਉਮਰ ਦੇ ਅਨੁਸਾਰ ਭੂਮਿਕਾ ਦਿੱਤੀ ਜਾਂਦੀ ਹੈ ਅਤੇ ਉਹ ਆਪਣੀ ਭੂਮਿਕਾ ਸਹੀ ਢੰਗ ਨਾਲ ਨਿਭਾਉਂਦੇ ਹਨ । ਇਹੀ ਕਾਰਨ ਸੀ ਕਿ ਪ੍ਰਾਚੀਨ ਸਮਾਜਾਂ ਵਿਚ ਪਰਿਵਾਰ ਸਥਿਰ ਸਨ ਅਤੇ ਆਧੁਨਿਕ ਸਮਾਜਾਂ ਵਿਚ ਪਰਿਵਾਰਾਂ ਦੇ ਅਸੰਗਠਿਤ ਹੋਣ ਵਿਚ ਰਾਜਨੀਤਿਕ ਕੰਮਾਂ ਦੇ ਘੱਟ ਹੋਣ ਦਾ ਸਭ ਤੋਂ ਵੱਡਾ ਹੱਥਾ ਹੈ । ਪਰਿਵਾਰ ਵਿਚ ਰਹਿ ਕੇ ਹੀ ਵਿਅਕਤੀ ਚੰਗਾ ਇਨਸਾਨ ਅਤੇ ਸਮਾਜ ਦਾ ਚੰਗਾ ਨਾਗਰਿਕ ਬਣਦਾ ਹੈ । ਇਸ ਤਰ੍ਹਾਂ ਵਿਅਕਤੀ ਨੂੰ ਸਮੇਂ-ਸਮੇਂ ਉੱਤੇ ਰਾਜਨੀਤੀ ਦੇ ਬਾਰੇ ਵਿਚ ਸਿੱਖਿਆ ਦੇਣ ਦਾ ਕੰਮ ਵੀ ਪਰਿਵਾਰ ਹੀ ਕਰਦਾ ਹੈ ।

7. ਮਨੋਰੰਜਨ ਦੇ ਕੰਮ (Recreational functions) – ਪਰਿਵਾਰ ਆਪਣੇ ਮੈਂਬਰਾਂ ਦੇ ਮਨੋਰੰਜਨ ਦਾ ਕੰਮ ਵੀ ਕਰਦਾ ਹੈ । ਵਿਅਕਤੀ ਸਾਰਾ ਦਿਨ ਕੰਮ ਕਰਕੇ ਘਰ ਆਉਂਦਾ ਹੈ ਤਾਂ ਬੱਚੇ ਉਸਦੇ ਨਾਲ ਖੇਡਦੇ ਹਨ, ਪਤਨੀ ਉਸ ਨਾਲ ਪਿਆਰ ਦੀਆਂ ਗੱਲਾਂ ਕਰਦੀ ਹੈ । ਇਸ ਨਾਲ ਉਸਦਾ ਮਨੋਰੰਜਨ ਹੋ ਜਾਂਦਾ ਹੈ ਅਤੇ ਥਕਾਵਟ ਵੀ ਦੂਰ ਹੋ ਜਾਂਦੀ ਹੈ | ਪ੍ਰਾਚੀਨ ਸਮੇਂ ਵਿਚ ਤਾਂ ਵਿਅਕਤੀ ਜੋ ਵੀ ਕਰਦੇ ਸਨ ਸਾਰਾ ਕੁੱਝ ਘਰ ਵਿਚ ਬੈਠ ਕੇ ਇਕ-ਦੂਜੇ ਨੂੰ ਦੱਸਦੇ ਸਨ । ਬੱਚੇ ਤਾਂ ਆਪਣੇ ਦਾਦਾਦਾਦੀ ਤੋਂ ਕਹਾਣੀਆਂ ਸੁਣ ਕੇ ਖੁਸ਼ ਹੁੰਦੇ ਸਨ ਤੇ ਆਪਣਾ ਮਨੋਰੰਜਨ ਕਰਦੇ ਸਨ । ਪ੍ਰਾਚੀਨ ਸਮੇਂ ਵਿਚ ਤਾਂ ਇਹ ਹੀ ਮਨੋਰੰਜਨ ਦਾ ਸਾਧਨ ਹੁੰਦਾ ਸੀ ਕਿਉਂਕਿ ਉਸ ਸਮੇਂ ਕੋਈ ਹੋਰ ਸਾਧਨ ਨਹੀਂ ਹੁੰਦੇ ਸਨ । ਚਾਹੇ ਅੱਜ-ਕਲ੍ਹ ਦੇ ਸਮੇਂ ਵਿਚ ਬਹੁਤ ਮਨੋਰੰਜਨ ਦੇ ਸਾਧਨ ਸਾਹਮਣੇ ਆ ਗਏ ਹਨ ਜਿਵੇਂ ਕਿ ਰੇਡੀਓ, ਟੀ.ਵੀ. ਸਿਨੇਮਾ ਆਦਿ ਪਰ ਫਿਰ ਵੀ ਪਰਿਵਾਰ ਅੱਜ ਵੀ ਆਪਣੇ ਮੈਂਬਰਾਂ ਦਾ ਮਨੋਰੰਜਨ ਕਰਦਾ ਹੀ ਰਹਿੰਦਾ ਹੈ ਅਤੇ ਉਨ੍ਹਾਂ ਦਾ ਮਨੋਰੰਜਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

PSEB 11th Class Sociology Important Questions Chapter 7 ਵਿਆਹ, ਪਰਿਵਾਰ ਅਤੇ ਨਾਤੇਦਾਰੀ

ਪ੍ਰਸ਼ਨ 7.
ਗੋਤਰ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਸਤਾਰ ਨਾਲ ਲਿਖੋ ।
ਉੱਤਰ-ਗੋਤ ਨੂੰ ਵੰਸ਼ ਸਮੂਹ ਦਾ ਵਿਸਤ੍ਰਿਤ ਰੂਪ ਕਹਿ ਸਕਦੇ ਹਾਂ । ਜਦੋਂ ਕੋਈ ਵੰਸ਼ ਸਮੂਹ ਵਿਕਾਸ ਕਰਕੇ ਵੱਧ ਜਾਂਦਾ ਹੈ ਤਾਂ ਉਹ ਗੋਤ ਦਾ ਰੂਪ ਧਾਰਨ ਕਰ ਲੈਂਦਾ ਹੈ । ਇਹ ਮਾਤਾ ਜਾਂ ਪਿਤਾ ਦੇ ਅਨੁਰੇਖਿਤ ਖੂਨ ਦੇ ਸੰਬੰਧੀਆਂ ਨੂੰ ਮਿਲਾ ਕੇ ਬਣਦਾ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਗੋਤ ਖੂਨ ਦੇ ਰਿਸ਼ਤੇਦਾਰਾਂ ਦਾ ਸਮੂਹ ਹੁੰਦਾ ਹੈ ਅਤੇ ਉਹ ਸਾਰੇ ਕਿਸੇ ਸਾਂਝੇ ਪਰਵਜ ਦੇ ਇਕ ਰੇਖਕੀ ਸੰਤਾਨ ਹੁੰਦੇ ਹਨ । ਇੱਥੇ ਇਕ ਗੱਲ ਧਿਆਨ ਦੇਣ ਯੋਗ ਹੈ ਕਿ ਇਹ ਸਾਂਝੇ ਪੁਰਵਜ ਕਾਲਪਨਿਕ ਹੁੰਦੇ ਹਨ ਕਿਉਂਕਿ ਉਹਨਾਂ ਦੇ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ ਹੈ ।

ਗੋਤ ਕਿਸੇ ਅਜਿਹੇ ਵਿਅਕਤੀ ਜਾਂ ਪੂਰਵਜ ਤੋਂ ਸ਼ੁਰੂ ਹੁੰਦਾ ਹੈ ਜਿਸ ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ ਹੁੰਦਾ । ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਉਸਨੇ ਹੀ ਪਰਿਵਾਰ ਨੂੰ ਜਾਂ ਉਸ ਗੋਤ ਨੂੰ ਸ਼ੁਰੂ ਕੀਤਾ ਸੀ ਇਸ ਲਈ ਉਸ ਨੂੰ ਸੰਸਥਾਪਕ ਮੰਨ ਲਿਆ ਜਾਂਦਾ ਹੈ । ਉਸ ਗੋਤ ਦਾ ਨਾਂ ਵੀ ਉਸ ਪੂਰਵਜ ਦੇ ਨਾਂ ਨਾਲ ਰੱਖ ਲਿਆ ਜਾਂਦਾ ਹੈ । ਗੋਤ ਹਮੇਸ਼ਾ ਇੱਕ ਪਾਸੇ ਨੂੰ ਚਲਦੀ ਹੈ ਮਤਲਬ ਕਿਸੇ ਬੱਚੇ ਦੇ ਮਾਤਾ-ਪਿਤਾ ਦੇ ਗੋਤ ਇੱਕ ਹੀ ਨਹੀਂ ਹੋ ਸਕਦੇ ਉਹ ਹਮੇਸ਼ਾ ਵੱਖ-ਵੱਖ ਹੋਣਗੇ । ਇਹ ਇੱਕ ਪੱਖੀ ਹੀ ਹੁੰਦਾ ਹੈ । ਇਸ ਦਾ ਇਹ ਅਰਥ ਹੈ ਕਿ ਮਾਤਾ ਦੀ ਗੋਤ ਅੱਡ ਪਰਿਵਾਰਾਂ ਦਾ ਇਕੱਠ ਹੈ ਅਤੇ ਪਿਤਾ ਦੀ ਗੋਤ ਵੱਖ ਪਰਿਵਾਰਾਂ ਦਾ ਇਕੱਠ ਹੈ । ਇਸ ਤਰ੍ਹਾਂ ਇਹ ਗੋਤ ਬਾਹਰ ਵਿਅਕਤੀ ਸਮੂਹ ਹੁੰਦਾ ਹੈ । ਇਕੋ ਹੀ ਗੋਤ ਦੇ ਵਿੱਚ ਵਿਆਹ ਨਹੀਂ ਹੋ ਸਕਦਾ ।

ਪਰਿਭਾਸ਼ਾਵਾਂ (Definitions)

ਰਿਵਰਜ਼ (Rivers) ਦੇ ਅਨੁਸਾਰ, “ਗੋਤ ਵਿੱਚ ਕਬੀਲੇ ਦਾ ਇੱਕ ਬਾਹਰ ਵਿਆਹੀ ਵਿਭਾਜਨ ਹੈ ਜਿਸ ਦੇ ਮੈਂਬਰ ਆਪਣੇ ਹੀ ਕੁੱਝ ਸਾਂਝੇ ਬੰਧਨਾਂ ਦੁਆਰਾ ਇੱਕ ਦੂਜੇ ਨਾਲ ਸੰਬੰਧਿਤ ਰਹਿੰਦੇ ਹਨ । ਇਸ ਬੰਧਨ ਦਾ ਆਕਾਰ ਇੱਕ ਸਾਂਝੇ ਪੂਰਵਜ ਦੀ ਸੰਤਾਨ ਜਾਂ ਵੰਸ਼ ਹੋਣ ਵਿੱਚ ਵਿਸ਼ਵਾਸ਼, ਇੱਕ ਸਾਂਝਾ ਟੋਟਮ ਜਾਂ ਇੱਕ ਸਾਂਝੇ ਭੂ-ਭਾਗ ਵਿੱਚ ਨਿਵਾਸ ਹੋ ਸਕਦਾ ਹੈ ।”

ਮਜੂਮਦਾਰ (Majumdar) ਦੇ ਅਨੁਸਾਰ, “ਇਕ ਕਲੈਨ ਜਾਂ ਸਿਬ ਅਕਸਰ ਕੁੱਝ ਵੰਸ਼ ਸਮੂਹਾਂ ਦਾ ਜੁੱਟ ਹੁੰਦਾ ਹੈ ਜੋ ਕਿ ਆਪਸੀ ਉਤਪੱਤੀ ਇੱਕ ਕਲਪਿਤ ਪੂਰਵਜ ਤੋਂ ਮੰਨਦੇ ਹਨ ਜੋ ਕਿ ਮਨੁੱਖ ਜਾਂ ਮਨੁੱਖ ਵਾਂਗ, ਪਸ਼ੂ, ਦਰੱਖ਼ਤ, ਪੌਦਾ ਜਾਂ ਨਿਰਜੀਵ ਵਸਤ ਹੋ ਸਕਦਾ ਹੈ ।”

ਇਹਨਾਂ ਪਰਿਭਾਸ਼ਾਵਾਂ ਨੂੰ ਵੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਗੋਤ ਇੱਕ ਕਾਫ਼ੀ ਵੱਡਾ ਖ਼ਨ ਸੰਬੰਧੀ ਸਮੂਹ ਹੁੰਦਾ ਹੈ ਜੋ ਕਿ ਇੱਕ ਵੰਸ਼ ਦੇ ਸਿਧਾਂਤ ਉੱਪਰ ਆਧਾਰਿਤ ਹੁੰਦਾ ਹੈ । ਗੋਤ ਆਪਣੇ ਆਪ ਵਿੱਚ ਇੱਕ ਪੂਰਾ ਸਮਾਜਿਕ ਸੰਗਠਨ ਹੈ ਜੋ ਕਿ ਇੱਕ ਸਮਾਜ ਦੀਆਂ ਵੱਖ-ਵੱਖ ਗੋਤਾਂ ਨੂੰ ਇੱਕ ਖ਼ਾਸ ਰੂਪ ਅਤੇ ਕੰਮ ਪ੍ਰਦਾਨ ਕਰਦੀ ਹੈ । ਗੋਤ ਜਾਂ ਤਾਂ ਮਾਤਰ ਵੰਸ਼ੀ ਹੁੰਦੀ ਹੈ ਜਾਂ ਫਿਰ ਪਿਤਰ ਵੰਸ਼ੀ, ਮਤਲਬ ਕਿ ਬੱਚੇ ਜਾਂ ਤਾਂ ਪਿਤਾ ਦੀ ਗੋਤ ਦੇ ਮੈਂਬਰ ਹੁੰਦੇ ਹਨ ਜਾਂ ਫਿਰ ਮਾਤਾ ਦੀ ਗੋਤ ਦੇ ਮੈਂਬਰ । ਇੱਕ ਗੋਤ ਬਾਹਰੀ ਸਮੂਹ ਹੁੰਦਾ ਹੈ ਮਤਲਬ ਵਿਆਹ ਗੋਤ ਤੋਂ ਬਾਹਰ ਹੋਣਾ ਚਾਹੀਦਾ ਹੈ । ਇਸ ਲਈ ਮਾਤਾ-ਪਿਤਾ ਦੇ ਗੋਤ ਵੱਖ-ਵੱਖ ਹੋਣੇ ਚਾਹੀਦੇ ਹਨ ।

ਗੋਤ ਦੀਆਂ ਵਿਸ਼ੇਸ਼ਤਾਵਾਂ (Characteristics of Clan)

1. ਇਕ ਪੱਖੀ (Unilateral) – ਗੋਤ ਹਮੇਸ਼ਾ ਇੱਕ ਪੱਖੀ ਹੁੰਦੀ ਹੈ । ਇਹ ਕਦੇ ਵੀ ਦੋ ਪੱਖੀ ਨਹੀਂ ਹੋ ਸਕਦੀ । ਇਸ ਦਾ ਮਤਲਬ ਇਹ ਹੋਇਆ ਕਿ ਗੋਤ ਜਾਂ ਪਿਤਰ ਵੰਸ਼ੀ ਸਮੂਹ ਹੋਵੇਗਾ ਜਾਂ ਮਾਤਰ ਵੰਸ਼ੀ ਸਮੂਹ । ਪਿਤਰ ਵੰਸ਼ੀ ਸਮੁਹ ਤੋਂ ਮਤਲਬ ਕਿ ਉਹ ਬੱਚਾ ਪਿਤਾ ਦੇ ਵੰਸ਼ ਦਾ ਮੈਂਬਰ ਹੋਵੇਗਾ ਅਤੇ ਮਾਤਰ ਵੰਸ਼ੀ ਤੋਂ ਮਤਲਬ ਹੈ ਕਿ ਉਹ ਮਾਤਾ ਦੇ ਵੰਸ਼ ਦਾ ਮੈਂਬਰ ਹੋਵੇਗਾ । ਇਸ ਤਰ੍ਹਾਂ ਇੱਕ ਸਿਰਫ਼ ਇੱਕ ਪੱਖੀ ਹੋਵੇਗਾ ਦੋਹਾਂ ਪਾਸਿਉਂ ਨਹੀਂ ।

2. ਸਾਂਝਾ ਪੂਰਵਜ (Common Ancestor) – ਗੋਤ ਦਾ ਇੱਕ ਸਾਂਝਾ ਪੂਰਵਜ ਹੁੰਦਾ ਹੈ ਚਾਹੇ ਉਸ ਪੂਰਵਜ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ । ਇਹ ਸਾਂਝਾ ਪੂਰਵਜ ਹਮੇਸ਼ਾ ਕਲਪਨਾ ਉੱਤੇ ਆਧਾਰਿਤ ਹੁੰਦਾ ਹੈ । ਚਾਹੇ ਉਹ ਪੁਰਵਜ ਅਸਲ ਵਿੱਚ ਵੀ ਹੋ ਸਕਦਾ ਹੈ ਪਰ ਇਹ ਆਮ ਤੌਰ ਤੇ ਕਲਪਿਤ ਵੀ ਹੋ ਸਕਦਾ ਹੈ ।

3. ਗੋਤ ਦੀ ਮੈਂਬਰਸ਼ਿਪ ਵੰਸ਼ ਤੇ ਆਧਾਰਿਤ ਹੁੰਦੀ ਹੈ (Membership of Clan depends upon Lineage) – ਗੋਤ ਦੀ ਮੈਂਬਰਸ਼ਿਪ ਵੰਸ਼ ਪਰੰਪਰਾ ਉੱਤੇ ਆਧਾਰਿਤ ਹੁੰਦੀ ਹੈ । ਇਹ ਚਾਹੇ ਪਿਤਰ ਵੰਸ਼ੀ ਜਾਂ ਮਾਤਰ ਵੰਸ਼ੀ ਹੋ ਸਕਦਾ ਹੈ ਜੋ ਕਿ ਉਸ ਸਮਾਜ ਉੱਤੇ ਨਿਰਭਰ ਕਰਦਾ ਹੈ । ਵਿਅਕਤੀ ਦੀ ਗੋਤ ਉਸਦੇ ਹੱਥ ਵਿੱਚ ਨਹੀਂ ਹੁੰਦੀ । ਇਹ ਉਸਦੀ ਇੱਛਾ ਉੱਤੇ ਵੀ ਆਧਾਰਿਤ ਨਹੀਂ ਹੁੰਦੀ । ਇਹ ਤਾਂ ਜਨਮ ਉੱਤੇ ਆਧਾਰਿਤ ਹੁੰਦਾ ਹੈ । ਵਿਅਕਤੀ ਜਿਸ ਗੋਤ ਵਿੱਚ ਜਨਮ ਲੈਂਦਾ ਹੈ ਉਸਦਾ ਦਾ ਮੈਂਬਰ ਬਣ ਜਾਂਦਾ ਹੈ । ਵਿਅਕਤੀ ਜਿਸ ਗੋਤ ਵਿੱਚ ਜਨਮ ਲੈਂਦਾ ਹੈ ਉਸੇ ਵਿੱਚ ਹੀ ਵੱਡਾ ਹੁੰਦਾ ਹੈ ਅਤੇ | ਉਸੇ ਵਿੱਚ ਹੀ ਮਰ ਜਾਂਦਾ ਹੈ ।

4. ਬਾਹਰ ਵਿਆਹੀ ਸਮੂਹ (Exogamous Group) – ਗੋਤ ਇੱਕ ਬਾਹਰ ਵਿਆਹੀ ਸਮੂਹ ਹੈ । ਇਸ ਦਾ ਮਤਲਬ ਹੈ ਕਿ ਕੋਈ ਵੀ ਇੱਕ ਹੀ ਗੋਤ ਵਿੱਚ ਵਿਆਹ ਨਹੀਂ ਕਰਵਾ ਸਕਦਾ । ਇਹ ਵਰਜਿਤ ਹੁੰਦਾ ਹੈ । ਇਹ ਇਸ ਵਜ੍ਹਾ ਕਰਕੇ ਹੁੰਦਾ ਹੈ ਕਿਉਂਕਿ ਗੋਤ ਦੇ ਸਾਰੇ ਮੈਂਬਰ ਇੱਕ ਸਾਂਝੇ ਅਸਲੀ ਜਾਂ ਕਲਪਿਤ ਪੁਰਵਜ ਦੀ ਪੈਦਾਵਾਰ ਹੁੰਦੇ ਹਨ ਅਤੇ ਉਹਨਾਂ ਸਾਰਿਆਂ ਵਿੱਚ ਰਕਤ ਸੰਬੰਧ ਹੁੰਦੇ ਹਨ । ਇਸ ਵਜ਼ਾ ਕਰਕੇ ਉਸ ਰਿਸ਼ਤੇ ਵਿੱਚ ਭੈਣ ਭਾਈ ਹੋਏ ਅਤੇ ਇਹਨਾਂ ਵਿੱਚ ਵਿਆਹ ਵਰਜਿਤ ਹੈ । ਵਿਆਹ ਆਪਣੀ ਗੋਤ ਤੋਂ ਬਾਹਰ ਹੀ ਕਰਵਾਇਆ ਜਾ ਸਕਦਾ ਹੈ ।

5. ਹਰ ਗੋਤ ਦਾ ਨਾਮ ਹੁੰਦਾ ਹੈ (Each Clan has a name) – ਹਰ ਗੋਤ ਦਾ ਇੱਕ ਖ਼ਾਸ ਨਾਮ ਹੁੰਦਾ ਹੈ । ਚਾਹੇ ਇਹ ਨਾਮ, ਪਸ਼ੂ, ਦਰੱਖ਼ਤ, ਕਿਸੇ ਪ੍ਰਾਕ੍ਰਿਤਕ ਵਸਤੂ ਆਦਿ ਤੋਂ ਵੀ ਲਿਆ ਜਾ ਸਕਦਾ ਹੈ । ਇਹ ਚਾਰ ਪ੍ਰਕਾਰ ਦੇ ਹੁੰਦੇ ਹਨਭੂ-ਭਾਗੀ ਨਾਮ, ਟੋਟਮ ਵਾਲੇ ਨਾਮ, ਉਪਨਾਮ, ਰਿਸ਼ੀ ਨਾਮ ।

6. ਗੋਤ ਦੇ ਮੈਂਬਰ ਇੱਕ ਥਾਂ ਉੱਤੇ ਨਹੀਂ ਰਹਿੰਦੇ (Member of a clan do not live at one place) – ਗੋਤ ਦੇ ਮੈਂਬਰਾਂ ਵਿੱਚ ਰਕਤ ਸੰਬੰਧ ਹੁੰਦਾ ਹੈ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਉਹ ਇੱਕੋ ਹੀ ਥਾਂ ਉੱਤੇ ਰਹਿੰਦੇ ਹੋਣ । ਇਹਨਾਂ ਦਾ ਨਿਵਾਸ ਸਥਾਨ ਸਾਂਝਾ ਨਹੀਂ ਹੁੰਦਾ ।

Leave a Comment