PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ

Punjab State Board PSEB 9th Class Social Science Book Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ Textbook Exercise Questions and Answers.

PSEB Solutions for Class 9 Social Science Civics Chapter 4 ਭਾਰਤ ਦਾ ਸੰਸਦੀ ਲੋਕਤੰਤਰ

Social Science Guide for Class 9 PSEB ਭਾਰਤ ਦਾ ਸੰਸਦੀ ਲੋਕਤੰਤਰ Textbook Questions and Answers

ਅਭਿਆਸ ਦੇ ਪ੍ਰਸ਼ਨ

I. ਵਸਤੂਨਿਸ਼ਠ ਪ੍ਰਸ਼ਨ
(ੳ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
…………… ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕਰਦਾ ਹੈ ।
ਉੱਤਰ-
ਰਾਸ਼ਟਰਪਤੀ,

ਪ੍ਰਸ਼ਨ 2.
ਭਾਰਤੀ ਰਾਸ਼ਟਰਪਤੀ ਆਪਣੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਕਰਦਾ ਹੈ ।
ਉੱਤਰ-
ਪ੍ਰਧਾਨ ਮੰਤਰੀ ।

(ਅ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿੱਚ ਕਾਨੂੰਨ ਨਿਰਮਾਣ ਦੀ ਆਖਰੀ ਸ਼ਕਤੀ ਕਿਸ ਕੋਲ ਹੈ ?
(1) ਮੰਤਰੀ ਮੰਡਲ
(2) ਪਾਰਲੀਮੈਂਟ
(3) ਲੋਕ ਸਭਾ
(4) ਰਾਸ਼ਟਰਪਤੀ ॥
ਉੱਤਰ-
(4) ਰਾਸ਼ਟਰਪਤੀ ॥

ਪ੍ਰਸ਼ਨ 2.
ਮੰਤਰੀ ਮੰਡਲ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਹੈ ?
(1) ਰਾਸ਼ਟਰਪਤੀ
(2) ਰਾਜਪਾਲ
(3) ਪ੍ਰਧਾਨ ਮੰਤਰੀ
(4) ਪਾਰਟੀ ਦਾ ਮੁੱਖੀ ।
ਉੱਤਰ-
(3) ਪ੍ਰਧਾਨ ਮੰਤਰੀ

(ਈ) ਠੀਕ/ਗਲਤ ਦੱਸੋ

ਪ੍ਰਸ਼ਨ 1.
ਪ੍ਰਧਾਨ ਮੰਤਰੀ ਦੇਸ਼ ਦਾ ਸੰਵਿਧਾਨਿਕ ਮੁੱਖੀ ਹੁੰਦਾ ਹੈ ।
ਉੱਤਰ-
(✗)

ਪ੍ਰਸ਼ਨ 2.
ਭਾਰਤੀ ਸੰਸਦ ਵਿੱਚ ਲੋਕ ਸਭਾ, ਰਾਜ ਸਭਾ ਅਤੇ ਰਾਸ਼ਟਰਪਤੀ ਸ਼ਾਮਲ ਹਨ ।
ਉੱਤਰ-
(✓)

PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿੱਚ ਕੇਂਦਰ ਅਤੇ ਰਾਜਾਂ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ ?
ਉੱਤਰ-
ਭਾਰਤ ਵਿੱਚ ਸੰਘ ਅਤੇ ਰਾਜਾਂ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ ।

ਪ੍ਰਸ਼ਨ 2.
ਸੰਸਦੀ ਪ੍ਰਣਾਲੀ ਵਿੱਚ ਦੇਸ਼ ਦੀ ਅਸਲੀ ਕਾਰਜ ਪਾਲਿਕਾ ਕੌਣ ਹੁੰਦਾ ਹੈ ?
ਉੱਤਰ-
ਸੰਸਦੀ ਪ੍ਰਣਾਲੀ ਵਿੱਚ ਦੇਸ਼ ਦੀ ਅਸਲੀ ਕਾਰਜ ਪਾਲਿਕਾ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ ਮੰਡਲ ਹੁੰਦੇ ਹਨ !

ਪ੍ਰਸ਼ਨ 3.
ਭਾਰਤ ਵਿੱਚ ਨਾਂ-ਮਾਤਰ ਕਾਰਜ ਪਾਲਿਕਾ ਕੌਣ ਹੈ ?
ਉੱਤਰ-
ਭਾਰਤ ਵਿੱਚ ਰਾਸ਼ਟਰਪਤੀ ਨਾਂ-ਮਾਤਰ ਕਾਰਜ ਪਾਲਿਕਾ ਹੈ ।

ਪ੍ਰਸ਼ਨ 4.
ਰਾਸ਼ਟਰਪਤੀ ਚੋਣ ਵਿੱਚ ਕੌਣ-ਕੌਣ ਭਾਗ ਲੈਂਦਾ ਹੈ ?
ਉੱਤਰ-
ਰਾਸ਼ਟਰਪਤੀ ਨੂੰ ਇੱਕ ਨਿਰਵਾਚਕ ਮੰਡਲ (Electoral College) ਵਲੋਂ ਚੁਣਿਆ ਜਾਂਦਾ ਹੈ ਜਿਸ ਵਿੱਚ ਲੋਕ ਸਭਾ, ਰਾਜ ਸਭਾ ਅਤੇ ਰਾਜ ਵਿਧਾਨ ਸਭਾਵਾਂ (ਦਿੱਲੀ, ਪੁਡੂਚੇਰੀ ਅਤੇ ਜੰਮੂ ਕਸ਼ਮੀਰ ਵੀ) ਦੇ ਚੁਣੇ ਹੋਏ ਮੈਂਬਰ ਹੁੰਦੇ ਹਨ ।

ਪ੍ਰਸ਼ਨ 5.
ਸੰਸਦੀ ਪ੍ਰਣਾਲੀ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  • ਸੰਸਦੀ ਪ੍ਰਣਾਲੀ ਵਿੱਚ ਦੇਸ਼ ਦਾ ਮੁਖੀਆ ਨਾਮਮਾਤਰ ਕਾਰਜ ਪਾਲਿਕਾ ਹੁੰਦਾ ਹੈ ।
  • ਚੋਣਾਂ ਤੋਂ ਬਾਅਦ ਸੰਸਦ ਲੋਕ ਸਭਾ ਵਿੱਚ ਜਿਸ ਰਾਜਨੀਤਿਕ ਦਲ ਨੂੰ ਬਹੁਮਤ ਪ੍ਰਾਪਤ ਹੁੰਦਾ ਹੈ ਉਹ ਸਰਕਾਰ ਬਣਾਉਂਦਾ ਹੈ ।

ਪ੍ਰਸ਼ਨ 6.
ਭਾਰਤ ਵਿੱਚ ਸੰਸਦ ਦੇ ਹੇਠਲੇ ਸਦਨ ਨੂੰ ਕੀ ਕਹਿੰਦੇ ਹਨ ?
ਉੱਤਰ-
ਲੋਕ ਸਭਾ ਭਾਰਤੀ ਸੰਸਦ ਦਾ ਹੇਠਲਾ ਸਦਨ ਹੈ ।

ਪ੍ਰਸ਼ਨ 7.
ਰਾਜ ਸਭਾ ਵਿੱਚ ਰਾਸ਼ਟਰਪਤੀ ਕਿੰਨੇ ਮੈਂਬਰ ਨਾਮਜ਼ਦ ਕਰਦਾ ਹੈ ?
ਉੱਤਰ-
ਰਾਸ਼ਟਰਪਤੀ ਰਾਜ ਸਭਾ ਵਿੱਚ 12 ਮੈਂਬਰ ਨਾਮਜ਼ਦ ਕਰ ਸਕਦਾ ਹੈ, ਜਿਨ੍ਹਾਂ ਨੂੰ ਸਾਹਿਤ, ਕਲਾ, ਵਿਗਿਆਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਵਹਾਰਿਕ ਅਨੁਭਵ ਅਤੇ ਵਿਸ਼ੇਸ਼ ਗਿਆਨ ਪ੍ਰਾਪਤ ਹੁੰਦਾ ਹੈ ।

PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ

ਪ੍ਰਸ਼ਨ 8.
ਰਾਜ ਸਭਾ ਦੇ ਮੈਂਬਰ ਦਾ ਕਾਰਜਕਾਲ ਕਿੰਨਾ ਹੁੰਦਾ ਹੈ ?
ਉੱਤਰ-
ਰਾਜ ਸਭਾ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ ਪਰ ਇੱਕ ਤਿਹਾਈ ਮੈਂਬਰ ਦੋ ਸਾਲਾਂ ਬਾਅਦ ਰਿਟਾਇਰ ਹੋ ਜਾਂਦੇ ਹਨ ।

ਪ੍ਰਸ਼ਨ 9.
ਕੈਨੇਡਾ ਅਤੇ ਆਸਟਰੇਲੀਆ ਵਿੱਚ ਦੇਸ਼ ਦੇ ਮੁਖੀ ਦੇ ਅਹੁਦੇ ਦਾ ਕੀ ਨਾਂ ਹੈ ?
ਉੱਤਰ-
ਕੈਨੇਡਾ ਅਤੇ ਆਸਟਰੇਲੀਆ ਵਿੱਚ ਦੇਸ਼ ਦੇ ਮੁਖੀ ਨੂੰ ਗਵਰਨਰ ਜਨਰਲ ਕਹਿੰਦੇ ਹਨ ।

ਪ੍ਰਸ਼ਨ 10.
ਪ੍ਰਧਾਨ ਮੰਤਰੀ ਅਤੇ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਕੌਣ ਚੁਕਾਉਂਦਾ ਹੈ ?
ਉੱਤਰ-
ਰਾਸ਼ਟਰਪਤੀ ।

ਪ੍ਰਸ਼ਨ 11.
ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ ?
ਉੱਤਰ-
ਪ੍ਰਧਾਨ ਮੰਤਰੀ ।

ਪ੍ਰਸ਼ਨ 12.
ਕਾਰਜ ਪਾਲਿਕਾ ਅਤੇ ਵਿਧਾਨ ਪਾਲਿਕਾ ਦੇ ਆਪਸੀ ਸੰਬੰਧਾਂ ਦੇ ਆਧਾਰ ਉੱਤੇ ਸ਼ਾਸਨ ਪ੍ਰਣਾਲੀ ਦੇ ਕਿਹੜੇ ਦੋ ਰੂਪ ਹੁੰਦੇ ਹਨ ?
ਉੱਤਰ-

  1. ਸੰਸਦਾਤਮਕ-ਇਸ ਵਿੱਚ ਮੰਤਰੀ ਮੰਡਲ ਆਪਣੇ ਕੰਮਾਂ ਦੇ ਲਈ ਵਿਧਾਨ ਪਾਲਿਕਾ ਦੇ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ ।
  2. ਪ੍ਰਧਾਨਾਤਮਕ-ਇਸ ਵਿੱਚ ਕਾਰਜ ਪਾਲਿਕਾ ਨੂੰ ਵਿਧਾਨ ਪਾਲਿਕਾ ਵਲੋਂ ਹਟਾਇਆ ਨਹੀਂ ਜਾ ਸਕਦਾ ।

ਪ੍ਰਸ਼ਨ 13.
ਸੰਸਦੀ ਸ਼ਾਸਨ ਪ੍ਰਣਾਲੀ ਕਿਹੜੇ ਦੇਸ਼ ਤੋਂ ਲਈ ਗਈ ਹੈ ?
ਉੱਤਰ-
ਸੰਸਦੀ ਸ਼ਾਸਨ ਪ੍ਰਣਾਲੀ ਇੰਗਲੈਂਡ ਤੋਂ ਲਈ ਗਈ ਹੈ ।

ਪ੍ਰਸ਼ਨ 14.
ਇੰਗਲੈਂਡ ਵਿੱਚ ਸੰਸਦ ਦੇ ਹੇਠਲੇ ਤੇ ਉੱਪਰਲੇ ਸਦਨ ਨੂੰ ਕੀ ਕਹਿੰਦੇ ਹਨ ?
ਉੱਤਰ-
ਇੰਗਲੈਂਡ ਵਿੱਚ ਸੰਸਦ ਦੇ ਹੇਠਲੇ ਸਦਨ ਨੂੰ ਹਾਊਸ ਆਫ਼ ਕਾਮਨਜ਼ (House of Commons) ਅਤੇ ਉੱਪਰਲੇ ਸਦਨ ਨੂੰ ਹਾਊਸ ਆਫ਼ ਲਾਰਡਸ (House of Lords) ਕਿਹਾ ਜਾਂਦਾ ਹੈ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪ੍ਰਧਾਨ ਮੰਤਰੀ ਦੀ ਨਿਯੁਕਤੀ ਕਿਵੇਂ ਹੁੰਦੀ ਹੈ ?
ਉੱਤਰ-
ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਸ ਦਲ ਜਾਂ ਦਲਾਂ ਦੇ ਗਠਬੰਧਨ ਨੂੰ ਬਹੁਮਤ ਪ੍ਰਾਪਤ ਹੋ ਜਾਂਦਾ ਹੈ, ਉਹ ਆਪਣਾ ਇੱਕ ਨੇਤਾ ਚੁਣਦਾ ਹੈ ਅਤੇ ਉਸ ਨੇਤਾ ਨੂੰ ਰਾਸ਼ਟਰਪਤੀ ਸਰਕਾਰ ਬਨਾਉਣ ਲਈ ਸੱਦਾ ਦਿੰਦਾ ਹੈ । ਉਸ ਨੇਤਾ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੰਦੇ ਹਨ ਅਤੇ ਪ੍ਰਧਾਨ ਮੰਤਰੀ ਦੀ ਸਲਾਹ ਉੱਤੇ ਮੰਤਰੀ ਮੰਡਲ ਦੀ ਨਿਯੁਕਤੀ ਹੋ ਜਾਂਦੀ ਹੈ ।

ਪ੍ਰਸ਼ਨ 2.
ਮੰਤਰੀਆਂ ਦੀ ਸਮੂਹਿਕ ਜ਼ਿੰਮੇਵਾਰੀ ਤੋਂ ਕੀ ਭਾਵ ਹੈ ?
ਉੱਤਰ-

  • ਮੰਤਰੀਆਂ ਦੀ ਸਮੂਹਿਕ ਜ਼ਿੰਮੇਵਾਰੀ ਦਾ ਅਰਥ ਹੈ ਕਿ ਪੁਰਾ ਮੰਤਰੀ ਮੰਡਲ ਸੰਸਦ ਜਾਂ ਵਿਧਾਨ ਪਾਲਿਕਾ ਦੇ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ । ਇਸਦਾ ਅਰਥ ਹੈ ਕਿ ਚਾਹੇ ਕੋਈ ਮੰਤਰੀ ਮੰਤਰੀ ਮੰਡਲ ਦੇ ਕਿਸੇ ਫੈਸਲੇ ਨਾਲ ਸਹਿਮਤ ਨਾ ਹੋਵੇ ਪਰ ਉਸਨੂੰ ਸੰਸਦ ਦੇ ਅੰਦਰ ਉਸ ਫੈਸਲੇ ਦਾ ਸਮਰਥਨ ਕਰਨਾ ਹੀ ਪੈਂਦਾ ਹੈ ।
  • ਜੇਕਰ ਸੰਸਦ ਵਿੱਚ ਕਿਸੇ ਮੰਤਰੀ ਵਿਰੁੱਧ ਨਿੰਦਾ ਪ੍ਰਸਤਾਵ ਜਾਂ ਅਵਿਸ਼ਵਾਸ ਪ੍ਰਸਤਾਵ ਪਾਸ ਹੋ ਜਾਵੇ ਤਾਂ ਇਸ ਨੂੰ ਪੂਰੇ ਮੰਤਰੀ ਮੰਡਲ ਦੇ ਵਿਰੁੱਧ ਅਵਿਸ਼ਵਾਸ ਸਮਝਿਆ ਜਾਂਦਾ ਹੈ ਅਤੇ ਪ੍ਰਧਾਨ ਮੰਤਰੀ ਅਤੇ ਪੂਰੇ ਮੰਤਰੀ ਮੰਡਲ ਨੂੰ ਅਸਤੀਫਾ ਦੇਣਾ ਪੈਂਦਾ ਹੈ ।
  • ਸੰਸਦ ਦੇ ਮੈਂਬਰ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗਾਂ ਨਾਲ ਸੰਬੰਧਿਤ ਪ੍ਰਸ਼ਨ ਵੀ ਪੁੱਛ ਸਕਦੇ ਹਨ ।

ਪ੍ਰਸ਼ਨ 3.
ਵਿਧਾਨ ਪਾਲਿਕਾ ਮੰਤਰੀਆਂ ਉੱਤੇ ਕਿਹੜੇ ਢੰਗਾਂ ਨਾਲ ਨਿਯੰਤਰਣ ਰੱਖਦੀ ਹੈ ?
ਉੱਤਰ-
ਦੇਖੋ ਪਿਛਲਾ ਪ੍ਰਸ਼ਨ ਨੰ: 2 (ii) ਅਤੇ (ii) (ਛੋਟੇ ਉੱਤਰਾਂ ਵਾਲੇ ਪ੍ਰਸ਼ਨ) ।

ਪ੍ਰਸ਼ਨ 4.
ਪ੍ਰਧਾਨ ਮੰਤਰੀ ਦੇ ਕੋਈ ਤਿੰਨ ਕੰਮਾਂ ਦਾ ਸੰਖੇਪ ਵਿੱਚ ਵਰਣਨ ਕਰੋ ।
ਉੱਤਰ-

  1. ਪ੍ਰਧਾਨ ਮੰਤਰੀ ਮੰਤਰੀ ਮੰਡਲ ਦਾ ਗਠਨ ਕਰਦਾ ਹੈ ।
  2. ਉਹ ਵੱਖ-ਵੱਖ ਮੰਤਰੀਆਂ ਨੂੰ ਉਹਨਾਂ ਦੇ ਮੰਤਰਾਲੇ ਵੰਡਦਾ ਹੈ ।
  3. ਪ੍ਰਧਾਨ ਮੰਤਰੀ ਰਾਸ਼ਟਰਪਤੀ ਅਤੇ ਮੰਤਰੀ ਮੰਡਲ ਦੇ ਵਿਚਕਾਰ ਇੱਕ ਕੜੀ ਦਾ ਕੰਮ ਕਰਦਾ ਹੈ ।
  4. ਉਹ ਰਾਸ਼ਟਰਪਤੀ ਨੂੰ ਸਲਾਹ ਦੇ ਕੇ ਲੋਕ ਸਭਾ ਨੂੰ ਉਸਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਵੀ ਭੰਗ ਕਰਵਾ ਸਕਦਾ ਹੈ ।
  5. ਉਹ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ।

ਪ੍ਰਸ਼ਨ 5.
ਲੋਕ ਸਭਾ ਦੀ ਬਣਤਰ ਤੇ ਨੋਟ ਲਿਖੋ ।
ਉੱਤਰ-
ਲੋਕ ਸਭਾ ਨੂੰ ਹੇਠਲਾ ਸਦਨ ਵੀ ਕਿਹਾ ਜਾਂਦਾ ਹੈ ਇਸਦੇ ਵੱਧ ਤੋਂ ਵੱਧ 552 ਮੈਂਬਰ ਹੋ ਸਕਦੇ ਹਨ । ਇਹਨਾਂ 552 ਵਿਚੋਂ 530 ਮੈਂਬਰ ਰਾਜਾਂ ਵਿਚੋਂ ਚੁਣ ਕੇ ਆਉਂਦੇ ਹਨ, 20 ਮੈਂਬਰ ਕੇਂਦਰ ਸ਼ਾਸ਼ਿਤ ਦੇਸ਼ਾਂ ਤੋਂ ਚੁਣ ਕੇ ਆਉਂਦੇ ਹਨ ਅਤੇ 2 ਮੈਂਬਰਾਂ ਨੂੰ ਰਾਸ਼ਟਰਪਤੀ ਐਂਗਲੋ ਇੰਡੀਅਨ ਸਮੁਦਾਇ (Anglo Indian Community) ਦੇ ਮੈਂਬਰਾਂ ਵਿੱਚੋਂ ਨਿਯੁਕਤ ਕਰੇਗਾ ਜੇਕਰ ਉਸਨੂੰ ਲਗੇਗਾ ਕਿ ਇਨ੍ਹਾਂ ਦਾ ਲੋਕ ਸਭਾ ਵਿੱਚ ਪ੍ਰਤੀਨਿਧੀਤੱਵ ਨਹੀਂ ਹੈ । ਵਰਤਮਾਨ ਵਿੱਚ ਲੋਕ ਸਭਾ ਦੇ 545 ਮੈਬਰ ਹਨ ਜਿਨਾਂ ਵਿੱਚ 530 ਰਾਜਾਂ ਤੋਂ, 13 ਕੇਂਦਰ ਸ਼ਾਸ਼ਿਤ ਦੇਸ਼ਾਂ ਤੋਂ ਚੁਣ ਕੇ ਆਉਂਦੇ ਹਨ ਅਤੇ 2 ਮੈਂਬਰਾਂ ਨੂੰ ਰਾਸ਼ਟਰਪਤੀ ਨੇ ਮਨੋਨੀਤ ਕੀਤਾ ਹੈ।

PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ

ਪ੍ਰਸ਼ਨ 6.
ਰਾਜ ਸਭਾ ਦੇ ਮੈਂਬਰਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਰਾਜ ਸਭਾ ਦੇ ਵੱਧ ਤੋਂ ਵੱਧ 250 ਮੈਂਬਰ ਹੁੰਦੇ ਹਨ । ਇਹਨਾਂ 250 ਵਿੱਚੋਂ 238 ਮੈਂਬਰ ਰਾਜਾਂ ਤੋਂ ਚੁਣ ਕੇ ਆਉਂਦੇ ਹਨ ਅਤੇ 12 ਮੈਂਬਰਾਂ ਨੂੰ ਰਾਸ਼ਟਰਪਤੀ ਮਨੋਨੀਤ ਕਰਦਾ ਹੈ ਜਿਨ੍ਹਾਂ ਨੂੰ ਸਾਹਿਤ, ਕਲਾ, ਵਿਗਿਆਨ ਅਤੇ ਸਮਾਜ ਸੇਵਾ ਦਾ ਵਿਸ਼ੇਸ਼ ਗਿਆਨ ਅਤੇ ਵਿਵਹਾਰਿਕ ਅਨੁਭਵ ਹੁੰਦਾ ਹੈ । 238 ਮੈਂਬਰਾਂ ਨੂੰ ਰਾਜ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਵਲੋਂ ਅਨੁਪਾਤਿਕ ਪ੍ਰਤੀਨਿਧੀਤੱਵ ਉੱਤੇ ਇੱਕ ਬਦਲਵੀ ਵੋਟ ਨਾਲ ਚੁਣਿਆ ਜਾਂਦਾ ਹੈ ।

ਪ੍ਰਸ਼ਨ 7.
ਰਾਸ਼ਟਰਪਤੀ ਦੀਆਂ ਕੋਈ ਚਾਰ ਸ਼ਕਤੀਆਂ ਲਿਖੋ ।
ਉੱਤਰ-
ਰਾਸ਼ਟਰਪਤੀ ਦੀਆਂ ਚਾਰ ਸ਼ਕਤੀਆਂ ਦਾ ਵਰਣਨ ਇਸ ਪ੍ਰਕਾਰ ਹੈ-

  1. ਸ਼ਾਸਕੀ ਸ਼ਕਤੀਆਂ-ਭਾਰਤ ਦਾ ਸਾਰਾ ਪ੍ਰਸ਼ਾਸਨ ਰਾਸ਼ਟਰਪਤੀ ਦੇ ਨਾਮ ਉੱਤੇ ਚਲਦਾ ਹੈ ਅਤੇ ਭਾਰਤ ਸਰਕਾਰ ਦੇ ਫੈਸਲੇ ਉਸਦੇ ਨਾਮ ਉੱਤੇ ਚਲਦੇ ਹਨ ।
  2. ਮੰਤਰੀ ਮੰਡਲ ਨਾਲ ਸੰਬੰਧਿਤ ਸ਼ਕਤੀਆਂ-ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ ਅਤੇ ਉਸਦੀ ਸਲਾਹ ਨਾਲ ਹੋਰ ਮੰਤਰੀਆਂ ਨੂੰ ਨਿਯੁਕਤ ਕਰਦਾ ਹੈ । ਉਹ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਮੰਤਰੀਆਂ ਨੂੰ ਹਟਾ ਵੀ ਸਕਦਾ ਹੈ ।
  3. ਸੈਨਿਕ ਸ਼ਕਤੀਆ-ਰਾਸ਼ਟਰਪਤੀ ਦੇਸ਼ ਦੀਆਂ ਸਾਰੀਆਂ ਸੈਨਾਵਾਂ ਦਾ ਸਰਵਉੱਚ ਸੈਨਾਪਤੀ ਹੈ । ਉਹ ਥਲ ਸੈਨਾ, ਵਾਯੂ ਸੈਨਾ ਅਤੇ ਜਲ ਸੈਨਾ ਦੇ ਪ੍ਰਧਾਨਾਂ ਦੀ ਨਿਯੁਕਤੀ ਕਰਦਾ ਹੈ ।
  4. ਰਾਜਪਾਲਾਂ ਦੀ ਨਿਯੁਕਤੀ-ਰਾਸ਼ਟਰਪਤੀ ਰਾਜਾਂ ਦੇ ਰਾਜਪਾਲਾਂ ਨੂੰ ਆਪਣੇ ਪ੍ਰਤੀਨਿਧੀ ਦੇ ਰੂਪ ਵਿੱਚ ਨਿਯੁਕਤ ਕਰਦਾ ਹੈ ।

ਪ੍ਰਸ਼ਨ 8.
ਮੰਤਰੀ ਪ੍ਰੀਸ਼ਦ ਦੇ ਗਠਨ ਉੱਤੇ ਨੋਟ ਲਿਖੋ ।
ਉੱਤਰ-
ਸੰਵਿਧਾਨ ਦੀ ਧਾਰਾ 75 ਦੇ ਅਨੁਸਾਰ ਇਹ ਵਿਵਸਥਾ ਕੀਤੀ ਗਈ ਹੈ ਕਿ ਰਾਸ਼ਟਰਪਤੀ ਪ੍ਰਧਾਨ ਮੰਤਰੀ ਨੂੰ ਨਿਯੁਕਤ ਕਰੇਗਾ ਅਤੇ ਉਸਦੀ ਸਲਾਹ ਨਾਲ ਹੋਰ ਮੰਤਰੀਆਂ ਦੀ ਨਿਯੁਕਤੀ ਵੀ ਕਰੇਗਾ । ਪਰ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਆਪਣੀ ਮਰਜ਼ੀ ਨਾਲ ਨਹੀਂ ਕਰ ਸਕੇਗਾ । ਜਿਸ ਰਾਜਨੀਤਿਕ ਦਲ ਨੂੰ ਲੋਕ ਸਭਾ ਵਿੱਚ ਬਹੁਮਤ ਪ੍ਰਾਪਤ ਹੁੰਦਾ ਹੈ, ਉਸ ਦਲ ਦੇ ਨੇਤਾ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੰਦਾ ਹੈ । ਆਪਣੀ ਨਿਯੁਕਤੀ ਤੋਂ ਬਾਅਦ ਪ੍ਰਧਾਨ ਮੰਤਰੀ ਆਪਣੇ ਸਾਥੀਆਂ ਜਾਂ ਹੋਰ ਮੰਤਰੀਆਂ ਦੀ ਇੱਕ ਲਿਸਟ ਤਿਆਰ ਕਰਦਾ ਹੈ ਅਤੇ ਰਾਸ਼ਟਰਪਤੀ ਉਨ੍ਹਾਂ ਨੂੰ ਮੰਤਰੀ ਨਿਯੁਕਤ ਕਰ ਦਿੰਦਾ ਹੈ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਾਜ ਸਭਾ ਦੀ ਬਣਤਰ ਉੱਤੇ ਨੋਟ ਲਿਖੋ ।
ਉੱਤਰ-
ਰਾਜ ਸਭਾ ਦੇ ਵੱਧ ਤੋਂ ਵੱਧ 250 ਮੈਂਬਰ ਹੁੰਦੇ ਹਨ । ਇਹਨਾਂ 250 ਵਿੱਚੋਂ 238 ਮੈਂਬਰ ਰਾਜਾਂ ਤੋਂ ਚੁਣ ਕੇ ਆਉਂਦੇ ਹਨ ਅਤੇ 12 ਮੈਂਬਰਾਂ ਨੂੰ ਰਾਸ਼ਟਰਪਤੀ ਮਨੋਨੀਤ ਕਰਦਾ ਹੈ ਜਿਨ੍ਹਾਂ ਨੂੰ ਸਾਹਿਤ, ਕਲਾ, ਵਿਗਿਆਨ ਅਤੇ ਸਮਾਜ ਸੇਵਾ ਦਾ ਵਿਸ਼ੇਸ਼ ਗਿਆਨ ਅਤੇ ਵਿਵਹਾਰਿਕ ਅਨੁਭਵ ਹੁੰਦਾ ਹੈ । 238 ਮੈਂਬਰਾਂ ਨੂੰ ਰਾਜ ਵਿਧਾਨਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਵਲੋਂ ਅਨੁਪਾਤਿਕ ਪ੍ਰਤੀਨਿਧੀਤੱਵ ਉੱਤੇ ਇੱਕ ਬਦਲਵੀ ਵੋਟ ਨਾਲ ਚੁਣਿਆ ਜਾਂਦਾ ਹੈ ।

ਪ੍ਰਸ਼ਨ 2.
ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਉੱਤੇ ਇੱਕ ਨੋਟ ਲਿਖੋ ।
ਉੱਤਰ-
ਭਾਰਤ ਦੇ ਰਾਜ ਪ੍ਰਬੰਧ ਵਿੱਚ ਪ੍ਰਧਾਨ ਮੰਤਰੀ ਨੂੰ ਬਹੁਤ ਮਹੱਤਵਪੂਰਨ ਸਥਾਨ ਪ੍ਰਾਪਤ ਹੈ । ਰਾਸ਼ਟਰਪਤੀ ਰਾਜ ਦਾ ਮੁਖੀਆ ਹੈ ਜਦਕਿ ਪ੍ਰਧਾਨ ਮੰਤਰੀ ਸਰਕਾਰ ਦਾ ਮੁਖੀਆ ਹੈ । ਪ੍ਰਧਾਨ ਮੰਤਰੀ ਦੇਸ਼ ਦਾ ਅਸਲੀ ਸ਼ਾਸਕ ਹੈ । ਨਿਯੁਕਤੀ-ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ । ਰਾਸ਼ਟਰਪਤੀ ਆਪਣੀ ਇੱਛਾ ਨਾਲ ਕਿਸੇ ਨੂੰ ਪ੍ਰਧਾਨ ਮੰਤਰੀ ਨਹੀਂ ਬਣਾ ਸਕਦਾ । ਉਹ ਸਿਰਫ ਉਸ ਵਿਅਕਤੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦਾ ਹੈ ਜਿਸ ਨੂੰ ਲੋਕ ਸਭਾ ਵਿੱਚ ਬਹੁਮਤ ਪ੍ਰਾਪਤ ਹੁੰਦਾ ਹੈ । ਪ੍ਰਧਾਨ ਮੰਤਰੀ ਦੇ ਕੰਮ ਅਤੇ ਸ਼ਕਤੀਆਂ –

  1. ਮੰਤਰੀ ਮੰਡਲ ਦਾ ਨੇਤਾ-ਪ੍ਰਧਾਨ ਮੰਤਰੀ ਮੰਤਰੀ ਮੰਡਲ ਦਾ ਨੇਤਾ ਹੁੰਦਾ ਹੈ । ਮੰਤਰੀ ਮੰਡਲ ਨੂੰ ਬਨਾਉਣ ਵਾਲਾ ਅਤੇ ਖਤਮ ਕਰਨ ਵਾਲਾ ਪ੍ਰਧਾਨ ਮੰਤਰੀ ਹੁੰਦਾ ਹੈ ।
  2. ਮੰਤਰੀ ਮੰਡਲ ਦੀ ਨਿਯੁਕਤੀ-ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਹੋਰ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ।
  3. ਮੰਤਰੀ ਮੰਡਲ ਦਾ ਮੁਖੀ-ਪ੍ਰਧਾਨ ਮੰਤਰੀ ਮੰਤਰੀ ਮੰਡਲ ਦਾ ਮੁਖੀ ਹੁੰਦਾ ਹੈ । ਮੰਤਰੀ ਮੰਡਲ ਦੇ ਜ਼ਿਆਦਾਤਰ ਫੈਸਲੇ ਅਸਲ ਵਿੱਚ ਉਸਦੇ ਹੀ ਫੈਸਲੇ ਹੁੰਦੇ ਹਨ।
  4. ਵਿਭਾਗਾਂ ਦੀ ਵੰਡ-ਪ੍ਰਧਾਨ ਮੰਤਰੀ ਆਪਣੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਵੀ ਕਰਦਾ ਹੈ ।
  5. ਮੰਤਰੀਆਂ ਨੂੰ ਹਟਾਉਣਾ-ਜੇਕਰ ਪ੍ਰਧਾਨ ਮੰਤਰੀ ਕਿਸੇ ਮੰਤਰੀ ਦੇ ਕੰਮ ਤੋਂ ਖੁਸ਼ ਨਾ ਹੋਵੇ ਤਾਂ ਉਸਨੂੰ ਉਹ ਉਸਦੇ ਪਦ ਤੋਂ ਹਟਾ ਵੀ ਸਕਦਾ ਹੈ ਜਾਂ ਉਸਦਾ ਵਿਭਾਗ ਵੀ ਬਦਲ ਸਕਦਾ ਹੈ ।
  6. ਤਾਲਮੇਲ ਬਨਾਉਣਾ-ਪ੍ਰਧਾਨ ਮੰਤਰੀ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਉਨ੍ਹਾਂ ਦੇ ਕੰਮਾਂ ਵਿੱਚ ਤਾਲਮੇਲ ਰੱਖਦਾ ਹੈ ।
  7. ਰਾਸ਼ਟਰਪਤੀ ਦਾ ਮੁੱਖ ਸਲਾਹਕਾਰ-ਰਾਸ਼ਟਰਪਤੀ ਪ੍ਰਸ਼ਾਸਨ ਦੇ ਹਰੇਕ ਮਾਮਲੇ ਵਿੱਚ ਪ੍ਰਧਾਨ ਮੰਤਰੀ ਦੀ ਸਲਾਹ ਲੈਂਦਾ ਹੈ । ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਦੀ ਸਲਾਹ ਅਨੁਸਾਰ ਹੀ ਸ਼ਾਸਨ ਚਲਾਉਣਾ ਪੈਂਦਾ ਹੈ ।
  8. ਸੰਸਦ ਦਾ ਨੇਤਾ-ਪ੍ਰਧਾਨ ਮੰਤਰੀ ਨੂੰ ਸੰਸਦ ਦਾ ਨੇਤਾ ਮੰਨਿਆ ਜਾਂਦਾ ਹੈ । ਸਰਕਾਰ ਦੀਆਂ ਨੀਤੀਆਂ ਦੀਆਂ ਮਹੱਤਵਪੂਰਨ ਘੋਸ਼ਣਾਵਾਂ ਪ੍ਰਧਾਨ ਮੰਤਰੀ ਹੀ ਕਰਦਾ ਹੈ ।
  9. ਲੋਕ ਸਭਾ ਨੂੰ ਭੰਗ ਕਰਨ ਦਾ ਅਧਿਕਾਰ-ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਸਲਾਹ ਦੇ ਕੇ ਲੋਕ ਸਭਾ ਨੂੰ ਭੰਗ ਕਰਵਾ ਸਕਦਾ ਹੈ ।

ਪ੍ਰਸ਼ਨ 3.
ਰਾਸ਼ਟਰਪਤੀ ਚੁਣੇ ਜਾਣ ਲਈ ਯੋਗਤਾਵਾਂ, ਚੋਣ ਅਤੇ ਕਾਰਜਕਾਲ ਦਾ ਸੰਖੇਪ ਵਿੱਚ ਵਰਣਨ ਕਰੋ ।
ਉੱਤਰ-
ਰਾਸ਼ਟਰਪਤੀ ਨੂੰ ਦੇਸ਼ ਦਾ ਸੰਵਿਧਾਨਿਕ ਮੁਖੀ ਕਿਹਾ ਜਾਂਦਾ ਹੈ । ਚੋਣ ਲਈ ਯੋਗਤਾ-

  • ਉਹ ਭਾਰਤ ਦਾ ਨਾਗਰਿਕ ਹੋਵੇ ।
  • ਉਸਦੀ ਉਮਰ 35 ਸਾਲ ਤੋਂ ਉਪਰ ਹੋਵੇ ।
  • ਉਸ ਵਿੱਚ ਲੋਕ ਸਭਾ ਦਾ ਮੈਂਬਰ ਬਣਨ ਦੀਆਂ ਸਾਰੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ ।
  • ਉਹ ਕੇਂਦਰੀ ਸਰਕਾਰ ਜਾਂ ਰਾਜ ਸਰਕਾਰਾਂ ਦੇ ਕਿਸੇ ਲਾਭ ਦੇ ਪਦ ਉੱਤੇ ਨਾਂ ਹੋਵੇ ।

ਚੋਣ-ਭਾਰਤ ਦੇ ਰਾਸ਼ਟਰਪਤੀ ਨੂੰ ਅਪ੍ਰਤੱਖ ਢੰਗ ਨਾਲ ਚੁਣਿਆ ਜਾਂਦਾ ਹੈ । ਉਸ ਨੂੰ ਇੱਕ ਨਿਰਵਾਚਕ ਮੰਡਲ (Electoral College) ਵਲੋਂ ਚੁਣਿਆ ਜਾਂਦਾ ਹੈ ਜਿਸ ਵਿੱਚ ਲੋਕ ਸਭਾ, ਰਾਜ ਸਭਾ ਅਤੇ ਰਾਜ ਵਿਧਾਨ ਸਭਾਵਾਂ (ਦਿੱਲੀ ਅਤੇ ਪੁਡੁਚੇਰੀ ਵੀ ਦੇ ਸਿਰਫ ਚੁਣੇ ਹੋਏ ਮੈਂਬਰ ਹੁੰਦੇ ਹਨ । ਮਨੋਨੀਤ ਮੈਂਬਰ ਇਹਨਾਂ ਚੋਣਾਂ ਵਿੱਚ ਭਾਗ ਨਹੀਂ ਲੈ ਸਕਦੇ । ਕਾਰਜ ਕਾਲ-ਭਾਰਤ ਦੇ ਰਾਸ਼ਟਰਪਤੀ ਨੂੰ 5 ਸਾਲ ਲਈ ਚੁਣਿਆ ਜਾਂਦਾ ਹੈ ਪਰ ਉਸ ਉੱਤੇ ਮਹਾਂਦੋਸ਼ ਦਾ ਮਹਾਂਭਿਯੋਗ (Impeachment) ਲਗਾ ਕੇ 5 ਸਾਲ ਤੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਹੈ । ਨਵੇਂ ਰਾਸ਼ਟਰਪਤੀ ਨੂੰ ਕਾਰਜਕਾਰੀ ਰਾਸ਼ਟਰਪਤੀ ਦਾ ਸਮਾਂ ਖਤਮ ਹੋਣ ਤੋਂ ਪਹਿਲਾਂ ਹੀ ਚੁਣ ਲਿਆ ਜਾਂਦਾ ਹੈ । ਜੇਕਰ ਅਜਿਹਾ ਨਾਂ ਹੋਵੇ ਤਾਂ ਕਾਰਜਕਾਰੀ ਰਾਸ਼ਟਰਪਤੀ ਉਸ ਸਮੇਂ ਤੱਕ ਰਹਿੰਦਾ ਹੈ ਜਦੋਂ ਤੱਕ ਨਵੇਂ ਰਾਸ਼ਟਰਪਤੀ ਨਹੀਂ ਚੁਣ ਲਏ ਜਾਂਦੇ । ਜੇਕਰ ਰਾਸ਼ਟਰਪਤੀ ਅਸਤੀਫ਼ਾ ਦੇ ਦੇਣ ਜਾਂ ਉਸ ਨੂੰ ਮਹਾਂਭਿਯੋਗ ਪਾਸ ਕਰਕੇ ਹਟਾ ਦਿੱਤਾ ਜਾਵੇ ਤਾਂ ਛੇ ਮਹੀਨੇ ਦੇ ਅੰਦਰ-ਅੰਦਰ ਨਵੇਂ ਰਾਸ਼ਟਰਪਤੀ ਨੂੰ ਚੁਣਨਾ ਹੀ ਪੈਂਦਾ ਹੈ । ਇਸ ਸਥਿਤੀ ਵਿੱਚ ਉਪ-ਰਾਸ਼ਟਰਪਤੀ ਰਾਸ਼ਟਰਪਤੀ ਦੇ ਤੌਰ ਉੱਤੇ ਕੰਮ ਕਰਦਾ ਹੈ ।

ਪ੍ਰਸ਼ਨ 4.
ਮੰਤਰੀ ਪ੍ਰੀਸ਼ਦ ਦੀ ਸਮੂਹਿਕ ਅਤੇ ਵਿਅਕਤੀਗਤ ਜ਼ਿੰਮੇਵਾਰੀ ਤੋਂ ਕੀ ਭਾਵ ਹੈ ? ਵਿਆਖਿਆ ਕਰੋ ।
ਉੱਤਰ-
ਸਮੂਹਿਕ ਜ਼ਿੰਮੇਵਾਰੀ-ਭਾਰਤੀ ਸੰਵਿਧਾਨ ਦੀ ਧਾਰਾ 75 (3) ਵਿੱਚ ਸਪੱਸ਼ਟ ਹੈ ਕਿ ਮੰਤਰੀ ਮੰਡਲ ਸਮੂਹਿਕ ਰੂਪ ਨਾਲ ਲੋਕ ਸਭਾ ਦੇ ਪ੍ਰਤੀ ਜ਼ਿੰਮੇਵਾਰ ਹੈ । ਭਾਰਤੀ ਮੰਤਰੀ ਮੰਡਲ ਉਸ ਸਮੇਂ ਤੱਕ ਆਪਣੇ ਪਦ ਉੱਤੇ ਰਹਿ ਸਕਦਾ ਹੈ ਜਦੋਂ ਤੱਕ ਉਸਨੂੰ ਲੋਕ ਸਭਾ ਵਿੱਚ ਬਹੁਮਤ ਹੈ ਜਾਂ ਵਿਸ਼ਵਾਸ ਪ੍ਰਾਪਤ ਹੈ । ਜੇਕਰ ਲੋਕ ਸਭਾ ਦਾ ਬਹੁਮਤ ਮੰਤਰੀ ਮੰਡਲ ਦੇ ਵਿਰੁੱਧ ਹੋ ਜਾਵੇ ਤਾਂ ਉਸਨੂੰ ਤਿਆਗ ਪੱਤਰ ਦੇਣਾ ਪੈਂਦਾ ਹੈ । ਮੰਤਰੀ ਮੰਡਲ ਇੱਕ ਇਕਾਈ ਦੇ ਰੂਪ ਵਿੱਚ ਕੰਮ ਕਰਦਾ ਹੈ ਅਤੇ ਜੇਕਰ ਕਿਸੇ ਇੱਕ ਮੰਤਰੀ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਹੋ ਜਾਵੇ ਤਾਂ ਸਾਰੇ ਮੰਤਰੀਆਂ ਨੂੰ ਆਪਣਾ ਪਦ ਛੱਡਣਾ ਪੈ ਜਾਂਦਾ ਹੈ ।

ਵਿਅਕਤੀਗਤ ਜ਼ਿੰਮੇਵਾਰੀ-ਜੇਕਰ ਸਾਰੇ ਮੰਤਰੀਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ ਤਾਂ ਉਨ੍ਹਾਂ ਦੀ ਕੁੱਝ ਵਿਅਕਤੀਗਤ ਜ਼ਿੰਮੇਵਾਰੀ ਵੀ ਹੈ । ਸਾਰੇ ਮੰਤਰੀ ਆਪਣੇ ਵਿਭਾਗ ਦੇ ਲਈ ਵਿਅਕਤੀਗਤ ਰੂਪ ਨਾਲ ਜ਼ਿੰਮੇਵਾਰ ਹੁੰਦੇ ਹਨ । ਜੇਕਰ ਕਿਸੇ ਵਿਭਾਗ ਦਾ ਕੰਮ ਠੀਕ ਢੰਗ ਨਾਲ ਨਾ ਚਲ ਰਿਹਾ ਹੋਵੇ ਤਾਂ ਪ੍ਰਧਾਨ ਮੰਤਰੀ ਉਸ ਤੋਂ ਅਸਤੀਫਾ ਵੀ ਮੰਗ ਸਕਦਾ ਹੈ । ਜੇਕਰ ਉਹ ਅਸਤੀਫਾ ਨਹੀਂ ਦਿੰਦਾ ਤਾਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਨੂੰ ਕਹਿ ਕੇ ਉਸਨੂੰ ਹਟਵਾ ਵੀ ਸਕਦਾ ਹੈ ।

PSEB 9th Class Social Science Guide ਭਾਰਤ ਦਾ ਸੰਸਦੀ ਲੋਕਤੰਤਰ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਭਾਰਤੀ ਸੰਸਦ ਦੇ ਕਿੰਨੇ ਸਦਨ ਹਨ ?
(ਉ) 1
(ਅ) 2
(ਈ) 3
(ਸ) 4.
ਉੱਤਰ-
(ਅ) 2

ਪ੍ਰਸ਼ਨ 2.
ਭਾਰਤੀ ਸੰਸਦ ਦੇ ਉਪਰਲੇ ਸਦਨ ਨੂੰ ਕੀ ਕਹਿੰਦੇ ਹਨ ?
(ਉ) ਰਾਜ ਸਭਾ
(ਅ) ਲੋਕ ਸਭਾ
(ਬ) ਵਿਧਾਨ ਸਭਾ
(ਸ) ਵਿਧਾਨ ਪਰਿਸ਼ਦ ॥
ਉੱਤਰ-
(ਉ) ਰਾਜ ਸਭਾ

ਪ੍ਰਸ਼ਨ 3.
ਭਾਰਤੀ ਸੰਸਦ ਦੇ ਹੇਠਲੇ ਸਦਨ ਨੂੰ ਕੀ ਕਹਿੰਦੇ ਹਨ ?
(ਉ) ਰਾਜ ਸਭਾ
(ਅ) ਵਿਧਾਨ ਸਭਾ
(ਈ) ਲੋਕ ਸਭਾ
(ਸ) ਵਿਧਾਨ ਪਰਿਸ਼ਦ
ਉੱਤਰ-
(ਈ) ਲੋਕ ਸਭਾ

PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ

ਪ੍ਰਸ਼ਨ 4.
ਭਾਰਤ ਦੇ ਵਰਤਮਾਨ ਰਾਸ਼ਟਰਪਤੀ ਕੌਣ ਹਨ ?
(ਉ) ਨਰਿੰਦਰ ਮੋਦੀ
(ਅ) ਪ੍ਰਣਵ ਮੁਖਰਜੀ ।
(ਇ) ਲਾਲ ਕ੍ਰਿਸ਼ਨ ਅਡਵਾਨੀ
(ਸ) ਰਾਮ ਨਾਥ ਕੋਵਿੰਦ ।
ਉੱਤਰ-
(ਸ) ਰਾਮ ਨਾਥ ਕੋਵਿੰਦ ।

ਪ੍ਰਸ਼ਨ 5.
ਭਾਰਤ ਦੇ ਵਰਤਮਾਨ ਪ੍ਰਧਾਨ ਮੰਤਰੀ ਕੌਣ ਹਨ ?
(ਉ) ਨਰਿੰਦਰ ਮੋਦੀ
(ਅ) ਮਨਮੋਹਨ ਸਿੰਘ
(ਈ) ਰਾਹੁਲ ਗਾਂਧੀ
(ਸ) ਪ੍ਰਣਵ ਮੁਖਰਜੀ !
ਉੱਤਰ-
(ਉ) ਨਰਿੰਦਰ ਮੋਦੀ

ਪ੍ਰਸ਼ਨ 6.
ਪ੍ਰਧਾਨ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ ?
(ਉ) ਰਾਸ਼ਟਰਪਤੀ
(ਅ) ਸਪੀਕਰ
(ਈ) ਰਾਜਪਾਲ
(ਸ) ਉਪ-ਰਾਸ਼ਟਰਪਤੀ !
ਉੱਤਰ-
(ਉ) ਰਾਸ਼ਟਰਪਤੀ

ਪ੍ਰਸ਼ਨ 7.
2019 ਵਿੱਚ 19ਵੀਂ ਲੋਕ ਸਭਾ ਦਾ ਸਪੀਕਰ ਕਿਸ ਨੂੰ ਚੁਣਿਆ ਗਿਆ ਸੀ ?
(ਉ) ਓਮ ਬਿਰਲਾ
(ਅ) ਹਾਮਿਦ ਅੰਸਾਰੀ
(ਇ) ਸੋਨੀਆ ਗਾਂਧੀ
(ਸ) ਪੀ. ਥੰਬੀ ਦੁਰਾਈ ।
ਉੱਤਰ-
(ਉ) ਓਮ ਬਿਰਲਾ

ਪ੍ਰਸ਼ਨ 8.
ਸਰਵਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ ?
(ਉ) ਪ੍ਰਧਾਨ ਮੰਤਰੀ
(ਅ) ਸਪੀਕਰ
(ਈ) ਰਾਸ਼ਟਰਪਤੀ
(ਸ) ਉਪ-ਰਾਸ਼ਟਰਪਤੀ ॥
ਉੱਤਰ-
(ਈ) ਰਾਸ਼ਟਰਪਤੀ

ਪ੍ਰਸ਼ਨ 9.
ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੌਣ ਕਰਦਾ ਹੈ ?
(ਓ) ਰਾਸ਼ਟਰਪਤੀ
(ਅ) ਸਰਵਉੱਚ ਅਦਾਲਤ
(ਇ) ਸਪੀਕਰ
(ਸ) ਪ੍ਰਧਾਨ ਮੰਤਰੀ ।
ਉੱਤਰ-
(ਅ) ਸਰਵਉੱਚ ਅਦਾਲਤ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਭਾਰਤ ਵਿੱਚ ਦੇਸ਼ ਦੇ ਮੁਖੀ ਨੂੰ …………………….. ਕਹਿੰਦੇ ਹਨ ।
ਉੱਤਰ-
ਰਾਸ਼ਟਰਪਤੀ,

ਪ੍ਰਸ਼ਨ 2.
2014 ਦੇ ਲੋਕ ਸਭਾ ਚੁਨਾਵ ਤੋਂ ਬਾਅਦ ……………… ਦੀ ਸਰਕਾਰ ਬਣੀ ਸੀ ।
ਉੱਤਰ-
ਨਰਿੰਦਰ ਮੋਦੀ,

ਪ੍ਰਸ਼ਨ 3.
ਭਾਰਤ ਵਿੱਚ ਅਸਲੀ ਸ਼ਕਤੀਆਂ ……….. ਦੇ ਕੋਲ ਹੁੰਦੀਆਂ ਹਨ ।
ਉੱਤਰ-
ਪ੍ਰਧਾਨ ਮੰਤਰੀ,

PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ

ਪ੍ਰਸ਼ਨ 4.
ਸੰਸਦ ਵਿੱਚ ਲੋਕ ਸਭਾ, ਰਾਜ ਸਭਾ ਅਤੇ ….. ਸ਼ਾਮਲ ਹਨ ।
ਉੱਤਰ-
ਰਾਸ਼ਟਰਪਤੀ,

ਪ੍ਰਸ਼ਨ 5.
ਲੋਕ ਸਭਾ ਦੇ ਵੱਧ ਤੋਂ ਵੱਧ ……………………. ਮੈਂਬਰ ਹੋ ਸਕਦੇ ਹਨ ।
ਉੱਤਰ-
552,

ਪ੍ਰਸ਼ਨ 6.
ਰਾਜ ਸਭਾ ਦੇ ਵੱਧ ਤੋਂ ਵੱਧ ……………………… ਮੈਂਬਰ ਹੋ ਸਕਦੇ ਹਨ ।
ਉੱਤਰ-
250,

ਪ੍ਰਸ਼ਨ 7.
ਰਾਸ਼ਟਰਪਤੀ ……………………. ਸਮੁਦਾਇ ਦੇ 2 ਮੈਂਬਰ ਲੋਕ ਸਭਾ ਵਿੱਚ ਮਨੋਨੀਤ ਕਰ ਸਕਦਾ ਹੈ ।
ਉੱਤਰ-
ਐਂਗਲੋ ਇੰਡੀਅਨ,

ਪ੍ਰਸ਼ਨ 8.
ਭਾਰਤ ਦਾ ਰਾਸ਼ਟਰਪਤੀ ਬਣਨ ਲਈ ………ਸਾਲ ਦੀ ਉਮਰ ਚਾਹੀਦੀ ਹੈ ।
ਉੱਤਰ-
35.

III. ਸਹੀ/ਗਲਤ

1. ਭਾਰਤ ਵਿੱਚ ਪ੍ਰਧਾਨਾਤਮਕ ਵਿਵਸਥਾ ਹੈ ।
ਉੱਤਰ-
(✗)

2. ਲੋਕ ਸਭਾ ਵਿੱਚ ਵਿਸ਼ਵਾਸ ਪ੍ਰਸਤਾਵ ਪਾਸ ਹੋਣ ਨਾਲ ਸਰਕਾਰ ਨੂੰ ਅਸਤੀਫਾ ਦੇਣਾ ਪੈ ਜਾਂਦਾ ਹੈ ।
ਉੱਤਰ-
(✓)

3. ਮੰਤਰੀ ਬਣਨ ਦੇ ਲਈ ਸੰਸਦ ਦਾ ਮੈਂਬਰ ਹੋਣਾ ਜ਼ਰੂਰੀ ਨਹੀਂ ਹੈ ।
ਉੱਤਰ-
(✗)

4. ਲੋਕ ਸਭਾ ਇੰਗਲੈਂਡ ਦੇ ਹਾਉਸ ਆਫ਼ ਕਾਮਨਸ ਦੀ ਤਰ੍ਹਾਂ ਹੈ ।
ਉੱਤਰ-
(✓)

5. ਰਾਸ਼ਟਰਪਤੀ ਰਾਜ ਸਭਾ ਦੇ 12 ਮੈਂਬਰ ਮਨੋਨੀਤ ਕਰਦਾ ਹੈ ।
ਉੱਤਰ-
(✓)

6. ਲੋਕ ਸਭਾ ਦੇ ਪ੍ਰਧਾਨ ਨੂੰ ਸਪੀਕਰ ਕਹਿੰਦੇ ਹਨ ।
ਉੱਤਰ-
(✓)

7. ਸਧਾਰਨ ਬਿਲ ਦੇ ਲਈ ਰਾਸ਼ਟਰਪਤੀ ਦੀ ਪਹਿਲਾਂ ਮੰਜ਼ਰੀ ਦੀ ਜ਼ਰੂਰਤ ਹੈ ।
ਉੱਤਰ-
(✗)

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤੀ ਸੰਸਦ ਦੇ ਕਿੰਨੇ ਸਦਨ ਹਨ ? ਉਨ੍ਹਾਂ ਦੇ ਨਾਮ ਲਿਖੋ ।
ਉੱਤਰ-
ਭਾਰਤੀ ਸੰਸਦ ਦੇ ਦੋ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ ॥

ਪ੍ਰਸ਼ਨ 2.
ਭਾਰਤੀ ਸੰਸਦ ਦੇ ਦੋਹਾਂ ਸਦਨਾਂ ਦੇ ਨਾਮ ਲਿਖੋ ।
ਉੱਤਰ-
ਹੇਠਲੇ ਸਦਨ ਨੂੰ ਲੋਕ ਸਭਾ ਅਤੇ ਉਪਰਲੇ ਸਦਨ ਨੂੰ ਰਾਜ ਸਭਾ ਕਹਿੰਦੇ ਹਨ ।

ਪ੍ਰਸ਼ਨ 3.
ਰਾਜ ਸਭਾ ਕਿਸ ਦਾ ਪ੍ਰਤੀਨਿਧਤੱਵ ਕਰਦੀ ਹੈ ।
ਉੱਤਰ-
ਰਾਜ ਸਭਾ ਰਾਜਾਂ ਅਤੇ ਸੰਘੀ ਦੇਸ਼ਾਂ ਦਾ ਪ੍ਰਤੀਨਿਧਤੱਵ ਕਰਦੀ ਹੈ ।

PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ

ਪ੍ਰਸ਼ਨ 4.
ਰਾਜ ਸਭਾ ਦੀ ਕੁੱਲ ਸੰਖਿਆ ਕਿੰਨੀ ਹੁੰਦੀ ਹੈ ਅਤੇ ਅੱਜਕੱਲ੍ਹ ਇਹ ਕਿੰਨੀ ਹੈ ?
ਉੱਤਰ-
ਰਾਜ ਸਭਾ ਦੀ ਕੁੱਲ ਸੰਖਿਆ 250 ਹੋ ਸਕਦੀ ਹੈ ਪਰ ਅੱਜ ਕੱਲ੍ਹ ਇਹ 245 ਹੈ ।

ਪ੍ਰਸ਼ਨ 5.
ਰਾਜ ਸਭਾ ਦੇ ਕਿੰਨੇ ਮੈਂਬਰ ਰਾਸ਼ਟਰਪਤੀ ਮਨੋਨੀਤ ਕਰ ਸਕਦਾ ਹੈ ?
ਉੱਤਰ-
ਰਾਸ਼ਟਰਪਤੀ ਰਾਜ ਸਭਾ ਦੇ 12 ਮੈਂਬਰ ਮਨੋਨੀਤ ਕਰ ਸਕਦਾ ਹੈ ।

ਪ੍ਰਸ਼ਨ 6.
ਰਾਜ ਸਭਾ ਦੇ ਮੈਂਬਰ ਕਿੰਨੇ ਸਮੇਂ ਲਈ ਚੁਣੇ ਜਾਂਦੇ ਹਨ ?
ਉੱਤਰ-
6 ਸਾਲ, ਪਰ ਇੱਕ ਤਿਹਾਈ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਹਨ ।

ਪ੍ਰਸ਼ਨ 7.
ਰਾਜ ਸਭਾ ਦਾ ਮੁਖੀ ਕੌਣ ਹੁੰਦਾ ਹੈ ?
ਉੱਤਰ-
ਉਪ-ਰਾਸ਼ਟਰਪਤੀ ਆਪਣੇ ਪਦ ਕਾਰਨ ਰਾਜ ਸਭਾ ਦਾ ਮੁਖੀ ਹੁੰਦਾ ਹੈ ।

ਪ੍ਰਸ਼ਨ 8.
ਲੋਕ ਸਭਾ ਦੀ ਮੀਟਿੰਗ ਨੂੰ ਕੌਣ ਸੱਦਾ ਦਿੰਦਾ ਹੈ ?
ਉੱਤਰ-
ਰਾਸ਼ਟਰਪਤੀ ਜਦੋਂ ਚਾਹੇ ਲੋਕ ਸਭਾ ਦੀ ਮੀਟਿੰਗ ਦਾ ਸੱਦਾ ਦੇ ਸਕਦਾ ਹੈ ।

ਪ੍ਰਸ਼ਨ 9.
ਸੰਸਦ ਦੇ ਦੋਹਾਂ ਸਦਨਾਂ ਵਿੱਚੋਂ ਕਿਹੜਾ ਸ਼ਕਤੀਸ਼ਾਲੀ ਹੈ ?
ਉੱਤਰ-
ਲੋਕ ਸਭਾ ।

ਪ੍ਰਸ਼ਨ 10.
ਸਾਧਾਰਨ ਬਿਲ ਨੂੰ ਸੰਸਦ ਦੇ ਕਿਸ ਸਦਨ ਵਿੱਚ ਪਹਿਲਾਂ ਪੇਸ਼ ਕੀਤਾ ਜਾਂਦਾ ਹੈ ?
ਉੱਤਰ-
ਸਾਧਾਰਨ ਬਿਲ ਨੂੰ ਸੰਸਦ ਦੇ ਕਿਸੇ ਵੀ ਸਦਨ ਵਿਚ ਪਹਿਲਾਂ ਪੇਸ਼ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 11.
ਵਿੱਤੀ ਬਿੱਲ ਨੂੰ ਸੰਸਦ ਦੇ ਕਿਸ ਸਦਨ ਵਿਚ ਪਹਿਲਾਂ ਪੇਸ਼ ਕੀਤਾ ਜਾਂਦਾ ਹੈ ?
ਉੱਤਰ-
ਲੋਕ ਸਭਾ ॥

ਪ੍ਰਸ਼ਨ 12.
ਲੋਕ ਸਭਾ ਦੇ ਮੁਖੀ ਨੂੰ ਕੀ ਕਹਿੰਦੇ ਹਨ ?
ਉੱਤਰ-
ਸਪੀਕਰ ਲੋਕ ਸਭਾ ਦਾ ਮੁਖੀ ਹੁੰਦਾ ਹੈ ।

ਪ੍ਰਸ਼ਨ 13.
ਲੋਕ ਸਭਾ ਦੇ ਮੈਂਬਰ ਕਿੰਨੇ ਸਮੇਂ ਲਈ ਚੁਣੇ ਜਾਂਦੇ ਹਨ ?
ਉੱਤਰ-
ਲੋਕ ਸਭਾ ਦੇ ਮੈਂਬਰ 5 ਸਾਲ ਲਈ ਚੁਣੇ ਜਾਂਦੇ ਹਨ ।

ਪ੍ਰਸ਼ਨ 14.
ਸੰਸਦ ਦੀ ਕੋਈ ਇੱਕ ਸ਼ਕਤੀ ਲਿਖੋ ।
ਉੱਤਰ-
ਸੰਸਦ ਦੇਸ਼ ਦੇ ਲਈ ਕਾਨੂੰਨ ਬਣਾਉਂਦੀ ਹੈ।

ਪ੍ਰਸ਼ਨ 15.
ਲੋਕ ਸਭਾ ਦੇ ਕੁੱਲ ਮੈਂਬਰ ਕਿੰਨੇ ਹੋ ਸਕਦੇ ਹਨ ਅਤੇ ਅੱਜ-ਕੱਲ੍ਹ ਇਹ ਕਿੰਨੇ ਹੈ ?
ਉੱਤਰ-
ਲੋਕ ਸਭਾ ਦੇ ਕੁੱਲ 552 ਮੈਂਬਰ ਹੋ ਸਕਦੇ ਹਨ ਅਤੇ ਅੱਜ-ਕੱਲ੍ਹ ਇਹ 545 ਹੈ ।

ਪ੍ਰਸ਼ਨ 16.
ਰਾਜ ਸਭਾ ਦੇ ਮੁਖੀ ਦਾ ਕੋਈ ਇੱਕ ਕੰਮ ਦੱਸੋ ।
ਉੱਤਰ-
ਉਹ ਰਾਜ ਸਭਾ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਾ ਹੈ ।

PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ

ਪ੍ਰਸ਼ਨ 17.
ਸੰਸਦ ਦੀ ਸਰਵਉੱਚਤਾ ਉੱਤੇ ਇੱਕ ਪ੍ਰਤੀਬੰਧ ਦੱਸੋ ।
ਉੱਤਰ-
ਦੇਸ਼ ਦਾ ਸੰਵਿਧਾਨ ਲਿਖਤੀ ਹੈ ਜਿਹੜਾ ਸੰਸਦ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਦਾ ਹੈ ।

ਪ੍ਰਸ਼ਨ 18.
ਕਿਸ ਹਾਲਤ ਵਿੱਚ ਸੰਸਦ ਦੀ ਸੰਯੁਕਤ ਮੀਟਿੰਗ ਨੂੰ ਸੱਦਿਆ ਜਾਂਦਾ ਹੈ ?
ਉੱਤਰ-
ਸੰਸਦ ਦੇ ਦੋਹਾਂ ਸਦਨਾਂ ਵਿੱਚ ਪੈਦਾ ਹੋਏ ਮਸਲੇ ਨੂੰ ਹੱਲ ਕਰਨ ਦੇ ਲਈ ਸੰਸਦ ਦੇ ਦੋਹਾਂ ਸਦਨਾਂ ਦੀ ਸੰਯੁਕਤ ਮੀਟਿੰਗ ਸੱਦੀ ਜਾ ਸਕਦੀ ਹੈ ।

ਪ੍ਰਸ਼ਨ 19.
ਰਾਜ ਸਭਾ ਦਾ ਮੈਂਬਰ ਬਣਨ ਦੇ ਲਈ ਕੋਈ ਇੱਕ ਯੋਗਤਾ ਦੱਸੋ ।
ਉੱਤਰ-
ਰਾਜ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ 30 ਸਾਲ ਦੀ ਉਮਰ ਚਾਹੀਦੀ ਹੈ ।

ਪ੍ਰਸ਼ਨ 20.
ਰਾਜ ਸਭਾ ਦੀ ਇੱਕ ਵਿਸ਼ੇਸ਼ ਸ਼ਕਤੀ ਦਾ ਵਰਣਨ ਕਰੋ ।
ਉੱਤਰ-
ਰਾਜ ਸਭਾ ਰਾਜ ਸੂਚੀ ਦੇ ਕਿਸੇ ਵਿਸ਼ੇ ਨੂੰ ਰਾਸ਼ਟਰੀ ਮਹੱਤਵ ਦਾ ਘੋਸ਼ਿਤ ਕਰਕੇ ਸੰਸਦ ਨੂੰ ਇਸ ਉੱਤੇ ਕਾਨੂੰਨ ਬਨਾਉਣ ਦਾ ਅਧਿਕਾਰ ਦੇ ਸਕਦੀ ਹੈ ।

ਪ੍ਰਸ਼ਨ 21.
ਲੋਕ ਸਭਾ ਦੇ ਮੈਂਬਰ ਬਣਨ ਦੇ ਲਈ ਇੱਕ ਯੋਗਤਾ ਦੱਸੋ ।
ਉੱਤਰ-
ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟ ਤੋਂ ਘੱਟ 25 ਸਾਲ ਦੀ ਉਮਰ ਹੋਣੀ ਚਾਹੀਦੀ ਹੈ ।

ਪ੍ਰਸ਼ਨ 22.
ਕੀ ਰਾਜ ਸਭਾ ਗੌਣ ਸਦਨ ਹੈ ? ਇਸਦੇ ਪੱਖ ਵਿੱਚ ਇੱਕ ਤਰਕ ਦਿਓ ।
ਉੱਤਰ-
ਰਾਜ ਸਭਾ ਨੂੰ ਵਿੱਤ ਸੰਬੰਧੀ ਕੋਈ ਸ਼ਕਤੀ ਪ੍ਰਾਪਤ ਨਹੀਂ ਹੈ ।

ਪ੍ਰਸ਼ਨ 23.
ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀਆਂ ਚੋਣਾਂ ਵਿੱਚ ਕੀ ਅੰਤਰ ਹੈ ?
ਉੱਤਰ-
ਲੋਕ ਸਭਾ ਦੇ ਮੈਂਬਰ ਪ੍ਰਤੱਖ ਰੂਪ ਨਾਲ ਚੁਣੇ ਜਾਂਦੇ ਹਨ ਜਦਕਿ ਰਾਜ ਸਭਾ ਦੇ ਮੈਂਬਰ ਅਪ੍ਰਤੱਖ ਰੂਪ ਨਾਲ ਚੁਣੇ ਜਾਂਦੇ ਹਨ ।

ਪ੍ਰਸ਼ਨ 24.
ਲੋਕ ਸਭਾ ਅਤੇ ਰਾਜ ਸਭਾ ਦੀ ਇੱਕ ਬਰਾਬਰ ਸ਼ਕਤੀ ਲਿਖੋ ।
ਉੱਤਰ-
ਸਾਧਾਰਨ ਬਿਲ ਨੂੰ ਪਾਸ ਕਰਨ ਲਈ ਦੋਹਾਂ ਸਦਨਾਂ ਨੂੰ ਸਮਾਨ ਅਧਿਕਾਰ ਪ੍ਰਾਪਤ ਹੈ ।

ਪ੍ਰਸ਼ਨ 25.
ਲੋਕ ਸਭਾ ਦੀ ਇੱਕ ਵਿਸ਼ੇਸ਼ ਸ਼ਕਤੀ ਲਿਖੋ ।
ਉੱਤਰ-
ਲੋਕ ਸਭਾ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਸਰਕਾਰ ਨੂੰ ਹਟਾ ਸਕਦੀ ਹੈ ।

ਪ੍ਰਸ਼ਨ 26.
ਲੋਕ ਸਭਾ ਸਪੀਕਰ ਦਾ ਇੱਕ ਕੰਮ ਦੱਸੋ ।
ਉੱਤਰ-
ਉਹ ਲੋਕ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ ।

ਪ੍ਰਸ਼ਨ 27.
ਲੋਕ ਸਭਾ ਦੇ ਸਪੀਕਰ ਦੀ ਚੋਣ ਕਿਵੇਂ ਹੁੰਦੀ ਹੈ ?
ਉੱਤਰ-
ਲੋਕ ਸਭਾ ਦੇ ਚੁਣੇ ਹੋਏ ਮੈਂਬਰ ਆਪਣੇ ਵਿੱਚੋਂ ਹੀ ਸਪੀਕਰ ਨੂੰ ਚੁਣਦੇ ਹਨ !

ਪ੍ਰਸ਼ਨ 28.
2019 ਵਿੱਚ 17ਵੀਂ ਲੋਕ ਸਭਾ ਦਾ ਸਪੀਕਰ ਕਿਸ ਨੂੰ ਚੁਣਿਆ ਗਿਆ ਸੀ ?
ਉੱਤਰ-
ਓਮ ਬਿਰਲਾ ਨੂੰ ।

ਪ੍ਰਸ਼ਨ 29.
ਸਾਧਾਰਨ ਬਿੱਲ ਅਤੇ ਵਿੱਤੀ ਬਿਲ ਵਿੱਚ ਇੱਕ ਅੰਤਰ ਦੱਸੋ ?
ਉੱਤਰ-
ਸਾਧਾਰਨ ਬਿੱਲ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਪਰ ਵਿੱਤੀ ਬਿੱਲ ਨੂੰ ਸਿਰਫ ਲੋਕ ਸਭਾ ਵਿੱਚ ਹੀ ਪੇਸ਼ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 30.
ਸਾਮੂਹਿਕ ਜ਼ਿੰਮੇਵਾਰੀ ਦਾ ਕੀ ਅਰਥ ਹੈ ?
ਉੱਤਰ-
ਸਾਮੂਹਿਕ ਜ਼ਿੰਮੇਵਾਰੀ ਦਾ ਅਰਥ ਹੈ ਕਿ ਮੰਤਰੀ ਸਮੂਹਿਕ ਰੂਪ ਨਾਲ ਸੰਸਦ ਦੇ ਪ੍ਰਤੀ ਜ਼ਿੰਮੇਵਾਰ ਹਨ । ਕਿਸੇ ਇੱਕ ਮੰਤਰੀ ਦੇ ਵਿਰੁੱਧ ਜੇਕਰ ਅਵਿਸ਼ਵਾਸ ਪ੍ਰਸਤਾਵ ਪਾਸ ਹੋ ਜਾਵੇ ਤਾਂ ਸਾਰਿਆਂ ਨੂੰ ਅਸਤੀਫਾ ਦੇਣਾ ਪੈਂਦਾ ਹੈ ।

PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ

ਪ੍ਰਸ਼ਨ 31.
ਭਾਰਤ ਵਿੱਚ ਕਿਸ ਪ੍ਰਕਾਰ ਦੀ ਸ਼ਾਸਨ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ ?
ਉੱਤਰ-
ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ ।

ਪ੍ਰਸ਼ਨ 32.
ਸੰਸਦ ਮੰਤਰੀ ਮੰਡਲ ਨੂੰ ਕਿਸੇ ਤਰ੍ਹਾਂ ਹਟਾ ਸਕਦੀ ਹੈ ?
ਉੱਤਰ-
ਸੰਸਦ ਮੰਤਰੀ ਮੰਡਲ ਨੂੰ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਹਟਾ ਸਕਦੀ ਹੈ ।

ਪ੍ਰਸ਼ਨ 33.
ਲੋਕ ਸਭਾ ਨੂੰ ਕੌਣ ਭੰਗ ਕਰ ਸਕਦਾ ਹੈ ?
ਉੱਤਰ-
ਲੋਕ ਸਭਾ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਭੰਗ ਕਰ ਸਕਦਾ ਹੈ ।

ਪ੍ਰਸ਼ਨ 34.
ਕੌਣ ਦੱਸਦਾ ਹੈ ਕਿ ਕੋਈ ਬਿਲ ਵਿੱਤੀ ਬਿਲ ਹੈ ਜਾਂ ਨਹੀਂ ?
ਉੱਤਰ-
ਲੋਕ ਸਭਾ ਦਾ ਸਪੀਕਰ ਦੱਸਦਾ ਹੈ ਕਿ ਕੋਈ ਬਿਲ ਵਿੱਤੀ ਬਿਲ ਹੈ ਜਾਂ ਨਹੀਂ ।

ਪ੍ਰਸ਼ਨ 35.
ਕੇਂਦਰੀ ਕਾਰਜ ਪਾਲਿਕਾ ਵਿੱਚ ਕੌਣ-ਕੌਣ ਸ਼ਾਮਲ ਹੈ ?
ਉੱਤਰ-
ਕੇਂਦਰੀ ਕਾਰਜ ਪਾਲਿਕਾ ਵਿੱਚ ਰਾਸ਼ਟਰਪਤੀ, ਉਪਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ ਪਰਿਸ਼ਦ ਸ਼ਾਮਲ ਹੁੰਦੇ ਹਨ ।

ਪ੍ਰਸ਼ਨ 36.
ਭਾਰਤ ਦੇ ਰਾਸ਼ਟਰਪਤੀ ਦੀ ਚੋਣ ਕੌਣ ਕਰਦਾ ਹੈ ?
ਉੱਤਰ-
ਭਾਰਤ ਦੇ ਰਾਸ਼ਟਰਪਤੀ ਨੂੰ ਨਿਰਵਾਚਨ ਮੰਡਲ (Electoral College) ਚੁਣਦਾ ਹੈ ।

ਪ੍ਰਸ਼ਨ 37.
ਰਾਸ਼ਟਰਪਤੀ ਦੇ ਨਿਰਵਾਚਕ ਮੰਡਲ (Electoral College) ਵਿੱਚ ਕੌਣ-ਕੌਣ ਸ਼ਾਮਲ ਹੈ ?
ਉੱਤਰ-
ਨਿਰਵਾਚਨ ਮੰਡਲ ਵਿੱਚ ਸੰਸਦ ਦੇ ਦੋਹਾਂ ਸਦਨਾਂ ਦੇ ਚੁਣੇ ਹੋਏ ਮੈਂਬਰ ਅਤੇ ਰਾਜ ਵਿਧਾਨ ਸਭਾਵਾਂ (ਦਿੱਲੀ ਅਤੇ ਪੁਡੁਚੇਰੀ ਵੀ ਦੇ ਚੁਣੇ ਹੋਏ ਮੈਂਬਰ ਸ਼ਾਮਲ ਹੁੰਦੇ ਹਨ ।

PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ

ਪ੍ਰਸ਼ਨ 38.
ਰਾਸ਼ਟਰਪਤੀ ਦਾ ਕਾਰਜਕਾਲ ਕਿੰਨਾ ਹੈ ? ਕੀ ਉਸਨੂੰ ਦੁਬਾਰਾ ਚੁਣਿਆ ਜਾ ਸਕਦਾ ਹੈ ?
ਉੱਤਰ-
ਰਾਸ਼ਟਰਪਤੀ ਦਾ ਕਾਰਜਕਾਲ 5 ਸਾਲ ਹੈ ਅਤੇ ਉਸਨੂੰ ਦੁਬਾਰਾ ਚੁਣਿਆ ਜਾ ਸਕਦਾ ਹੈ ।

ਪ੍ਰਸ਼ਨ 39.
ਭਾਰਤ ਦੇ ਪਹਿਲੇ ਅਤੇ ਵਰਤਮਾਨ ਰਾਸ਼ਟਰਪਤੀ ਦਾ ਨਾਮ ਲਿਖੋ ।
ਉੱਤਰ-
ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ: ਰਾਜਿੰਦਰ ਪ੍ਰਸਾਦ ਸਨ ਅਤੇ ਵਰਤਮਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਹਨ ।

ਪ੍ਰਸ਼ਨ 40.
ਪ੍ਰਧਾਨ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਰਾਸ਼ਟਰਪਤੀ ਪ੍ਰਧਾਨ ਮੰਤਰੀ ਨੂੰ ਨਿਯੁਕਤ ਕਰਦਾ ਹੈ ।

ਪ੍ਰਸ਼ਨ 41.
ਮੰਤਰੀ ਮੰਡਲ ਦੀ ਬੈਠਕਾਂ ਦੀ ਪ੍ਰਧਾਨਗੀ ਕੌਣ ਕਰਦਾ ਹੈ ?
ਉੱਤਰ-
ਪ੍ਰਧਾਨ ਮੰਤਰੀ ।

ਪ੍ਰਸ਼ਨ 42.
ਮੰਤਰੀਆਂ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ।

ਪ੍ਰਸ਼ਨ 43.
ਪ੍ਰਧਾਨ ਮੰਤਰੀ ਦਾ ਕਾਰਜਕਾਲ ਦੱਸੋ ।
ਉੱਤਰ-
ਪ੍ਰਧਾਨ ਮੰਤਰੀ ਦਾ ਨਿਸ਼ਚਿਤ ਕਾਰਜਕਾਲ ਨਹੀਂ ਹੁੰਦਾ । ਉਸਦਾ ਕਾਰਜਕਾਲ ਲੋਕ ਸਭਾ ਦੇ ਸਮਰਥਨ ਉੱਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 44.
ਰਾਸ਼ਟਰਪਤੀ ਦੀ ਤਨਖਾਹ ਕਿੰਨੀ ਹੈ ?
ਉੱਤਰ-
ਰਾਸ਼ਟਰਪਤੀ ਨੂੰ ਤੋਂ 5 ਲੱਖ ਮਹੀਨਾ ਤਨਖਾਹ ਮਿਲਦੀ ਹੈ ।

ਪ੍ਰਸ਼ਨ 45.
ਰਾਸ਼ਟਰਪਤੀ ਰਾਸ਼ਟਰੀ ਸੰਕਟਕਾਲ (Emergency) ਦੀ ਘੋਸ਼ਣਾ ਕਦੋਂ ਕਰ ਸਕਦਾ ਹੈ ?
ਉੱਤਰ-
ਰਾਸ਼ਟਰਪਤੀ ਰਾਸ਼ਟਰੀ ਸੰਕਟਕਾਲ ਦੀ ਘੋਸ਼ਣਾ ਲੜਾਈ, ਵਿਦੇਸ਼ੀ ਹਮਲੇ ਜਾਂ ਹਥਿਆਰਬੰਦ ਵਿਦਰੋਹ ਦੀ ਸਥਿਤੀ ਵਿੱਚ ਕਰ ਸਕਦਾ ਹੈ ।

ਪ੍ਰਸ਼ਨ 46.
ਸੰਕਟਕਾਲ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਉੱਤਰ-
ਸੰਕਟਕਾਲ ਤਿੰਨ ਪ੍ਰਕਾਰ ਦਾ ਹੁੰਦਾ ਹੈ ।

ਪ੍ਰਸ਼ਨ 47.
ਰਾਸ਼ਟਰਪਤੀ Ordinance ਕਦੋਂ ਜਾਰੀ ਕਰ ਸਕਦਾ ਹੈ ?
ਉੱਤਰ-
ਜਦੋਂ ਸੰਸਦ ਦੀ ਮੀਟਿੰਗ ਨਾਂ ਚੱਲ ਰਹੀ ਹੋਵੇ ਜਾਂ ਸੰਕਟਕਾਲੀਨ ਹਾਲਾਤ ਹੋਣ ਤਾਂ ਰਾਸ਼ਟਰਪਤੀ Ordinance ਜਾਰੀ ਕਰ ਸਕਦਾ ਹੈ ।

ਪ੍ਰਸ਼ਨ 48.
ਰਾਸ਼ਟਰਪਤੀ ਲੋਕ ਸਭਾ ਵਿੱਚ ਕਿੰਨੇ ਮੈਂਬਰ ਮਨੋਨੀਤ ਕਰ ਸਕਦਾ ਹੈ ?
ਉੱਤਰ-
ਰਾਸ਼ਟਰਪਤੀ ਲੋਕ ਸਭਾ ਵਿੱਚ 2 ਐਂਗਲੋ ਇੰਡੀਅਨ ਮੈਂਬਰ ਮਨੋਨੀਤ ਕਰ ਸਕਦਾ ਹੈ ।

ਪ੍ਰਸ਼ਨ 49.
ਰਾਸ਼ਟਰਪਤੀ ਦੀ ਇੱਕ ਕਾਰਜਕਾਰੀ ਸ਼ਕਤੀ ਲਿਖੋ ।
ਉੱਤਰ-
ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ ।

ਪ੍ਰਸ਼ਨ 50.
ਰਾਸ਼ਟਰਪਤੀ ਦੀ ਇੱਕ ਵਿਧਾਨਿਕ ਸ਼ਕਤੀ ਲਿਖੋ ।
ਉੱਤਰ-
ਸੰਸਦ ਵਲੋਂ ਪਾਸ ਕੀਤੇ ਬਿਲ ਉੱਤੇ ਰਾਸ਼ਟਰਪਤੀ ਦੇ ਦਸਤਖ਼ਤ ਹੋਣ ਤੋਂ ਬਾਅਦ ਹੀ ਉਹ ਕਾਨੂੰਨ ਬਣ ਸਕਦਾ ਹੈ ।

ਪ੍ਰਸ਼ਨ 51.
ਰਾਸ਼ਟਰਪਤੀ ਦੀ ਇੱਕ ਵਿੱਤੀ ਸ਼ਕਤੀ ਲਿਖੋ ।
ਉੱਤਰ-
ਰਾਸ਼ਟਰਪਤੀ ਵਿੱਤੀ ਬਿੱਲ ਨੂੰ ਲੋਕ ਸਭਾ ਵਿੱਚ ਪੇਸ਼ ਕਰਨ ਤੋਂ ਪਹਿਲਾਂ ਮੰਜੂਰੀ ਦਿੰਦਾ ਹੈ ।

ਪ੍ਰਸ਼ਨ 52.
ਮੰਤਰੀ ਮੰਡਲ ਦੀ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
ਸੰਸਦ ਅਤੇ ਮੰਤਰੀ ਮੰਡਲ ਵਿੱਚ ਬਹੁਤ ਡੂੰਘਾ ਸੰਬੰਧ ਹੁੰਦਾ ਹੈ ।

PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ

ਪ੍ਰਸ਼ਨ 53.
ਕੇਂਦਰੀ ਮੰਤਰੀ ਮੰਡਲ ਦਾ ਇੱਕ ਕੰਮ ਲਿਖੋ ।
ਉੱਤਰ-
ਕੇਂਦਰੀ ਮੰਤਰੀ ਮੰਡਲ ਘਰੇਲੂ ਅਤੇ ਵਿਦੇਸ਼ੀ ਨੀਤੀ ਨਿਰਧਾਰਤ ਕਰਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੋਕ ਸਭਾ ਅਤੇ ਰਾਜ ਸਭਾ ਦੇ ਕਿੰਨੇ ਮੈਂਬਰ ਹੁੰਦੇ ਹਨ ?
ਉੱਤਰ-
ਲੋਕ ਸਭਾ ਦੀ ਵੱਖ-ਵੱਖ ਸੰਖਿਆ 552 ਹੋ ਸਕਦੀ ਹੈ ਪਰ ਅੱਜ ਕੱਲ੍ਹ ਇਹ 545 ਹੈ । ਇਨ੍ਹਾਂ ਵਿਚ 543 ਮੈਂਬਰ ਚੁਣੇ ਹੋਏ ਹੁੰਦੇ ਹਨ ਅਤੇ 2 ਮੈਂਬਰ ਰਾਸ਼ਟਰਪਤੀ ਐਂਗਲੋ ਇੰਡੀਅਨ ਸਮੁਦਾਇ ਵਿੱਚੋਂ ਮਨੋਨੀਤ ਕਰਦਾ ਹੈ । ਰਾਜ ਸਭਾ ਦੀ ਵੱਧ ਤੋਂ ਵੱਧ ਸੰਖਿਆ 250 ਹੋ ਸਕਦੀ ਹੈ ਪਰ ਅੱਜ ਕੱਲ੍ਹ ਇਹ 245 ਹੈ । ਇਸ ਵਿਚ 233 ਮੈਂਬਰ ਰਾਜਾਂ ਦੀਆਂ ਵਿਧਾਨ ਸਭਾਵਾਂ ਵਲੋਂ ਚੁਣੇ ਜਾਂਦੇ ਹਨ ਅਤੇ 12 ਮੈਂਬਰ ਰਾਸ਼ਟਰਪਤੀ ਵਲੋਂ ਮਨੋਨੀਤ ਹੁੰਦੇ ਹਨ ।

ਪ੍ਰਸ਼ਨ 2.
ਰਾਜ ਸਭਾ ਦੇ ਚੇਅਰਮੈਨ ਦੇ ਕੋਈ ਤਿੰਨ ਕੰਮ ਦੱਸੋ ।
ਉੱਤਰ-

  • ਉਹ ਰਾਜ ਸਭਾ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਾ ਹੈ ।
  • ਉਹ ਰਾਜ ਸਭਾ ਵਿੱਚ ਸ਼ਾਂਤੀ ਬਣਾਏ ਰੱਖਣ ਅਤੇ ਉਸ ਦੀਆਂ ਬੈਠਕਾਂ ਨੂੰ ਠੀਕ ਤਰੀਕੇ ਨਾਲ ਚਲਾਉਣ | ਲਈ ਜ਼ਿੰਮੇਵਾਰ ਹੈ ।
  • ਉਹ ਮੈਂਬਰਾਂ ਨੂੰ ਰਾਜ ਸਭਾ ਵਿੱਚ ਬੋਲਣ ਦੀ ਮੰਜੂਰੀ ਦਿੰਦਾ ਹੈ ।

ਪ੍ਰਸ਼ਨ 3.
ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੀਆਂ ਚੋਣਾਂ ਵਿੱਚ ਕੀ ਅੰਤਰ ਹੈ ?
ਉੱਤਰ-
ਲੋਕ ਸਭਾ ਦੇ ਮੈਂਬਰ ਜਨਤਾ ਵੱਲੋਂ ਪ੍ਰਤੱਖ ਰੂਪ ਨਾਲ ਚੁਣੇ ਜਾਂਦੇ ਹਨ ਅਤੇ ਹਰੇਕ ਨਾਗਰਿਕ ਨੂੰ ਜਿਸਦੀ ਉਮਰ 18 ਸਾਲ ਹੈ, ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੈ । ਇੱਕ ਸੰਸਦੀ ਖੇਤਰ ਤੋਂ ਇੱਕ ਹੀ ਉਮੀਦਵਾਰ ਦੀ ਚੋਣ ਹੁੰਦੀ ਹੈ ਅਤੇ ਜਿਸ ਉਮੀਦਵਾਰ ਨੂੰ ਸਭ ਤੋਂ ਵੱਧ ਵੋਟਾਂ ਮਿਲਦੀਆਂ ਹਨ ਉਸਨੂੰ ਜੇਤੁ ਘੋਸ਼ਿਤ ਕਰ ਦਿੱਤਾ ਜਾਂਦਾ ਹੈ । ਰਾਜ ਸਭਾ ਦੇ ਮੈਂਬਰਾਂ ਦੀ ਚੋਣ ਰਾਜ ਵਿਧਾਨਸਭਾਵਾਂ ਦੇ ਚੁਣੇ ਹੋਏ ਮੈਂਬਰਾਂ ਵਲੋਂ ਹੁੰਦੀ ਹੈ । ਇਸ ਤਰ੍ਹਾਂ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਅਪ੍ਰਤੱਖ ਰੂਪ ਨਾਲ ਹੁੰਦੀ ਹੈ ।

ਪ੍ਰਸ਼ਨ 4.
ਲੋਕ ਸਭਾ ਦੀਆਂ ਕੋਈ ਤਿੰਨ ਸ਼ਕਤੀਆਂ ਲਿਖੋ ।
ਉੱਤਰ-

  1. ਲੋਕ ਸਭਾ ਰਾਜਸਭਾ ਦੇ ਨਾਲ ਮਿਲ ਕੇ ਕਾਨੂੰਨ ਬਣਾਉਣ ਲਈ ਬਿਲ ਪਾਸ ਕਰਦੀ ਹੈ ।
  2. ਲੋਕ ਸਭਾ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਸਰਕਾਰ ਨੂੰ ਹਟਾ ਵੀ ਸਕਦੀ ਹੈ ।
  3. ਵਿੱਤੀ ਬਿਲ ਸਿਰਫ ਲੋਕ ਸਭਾ ਵਿੱਚ ਹੀ ਪੇਸ਼ ਹੋ ਸਕਦਾ ਹੈ ।

ਪ੍ਰਸ਼ਨ 5.
ਲੋਕ ਸਭਾ ਦਾ ਮੈਂਬਰ ਬਣਨ ਲਈ ਕੀ ਯੋਗਤਾ ਚਾਹੀਦੀ ਹੈ ?
ਉੱਤਰ-

  1. ਉਹ ਭਾਰਤ ਦਾ ਨਾਗਰਿਕ ਹੋਵੇ ।
  2. ਉਹ 25 ਸਾਲ ਦੀ ਉਮਰ ਦਾ ਹੋਵੇ ।
  3. ਉਸ ਦਾ ਨਾਮ ਦੇਸ਼ ਦੇ ਕਿਸੇ ਵੀ ਹਿੱਸੇ ਦੀ ਵੋਟਰ ਲਿਸਟ ਵਿਚ ਦਰਜ ਹੋਵੇ ।
  4. ਉਹ ਭਾਰਤ ਸਰਕਾਰ ਜਾਂ ਰਾਜ ਸਰਕਾਰ ਵਿੱਚ ਕਿਸੇ ਲਾਭ ਦੇ ਪਦ ਉੱਤੇ ਨਾ ਹੋਵੇ ।
  5. ਉਹ ਦਿਵਾਲੀਆ ਘੋਸ਼ਿਤ ਨਾਂ ਹੋਇਆ ਹੋਵੇ ।

ਪ੍ਰਸ਼ਨ 6.
ਰਾਜ ਸਭਾ ਦਾ ਮੈਂਬਰ ਬਣਨ ਲਈ ਕੀ ਯੋਗਤਾ ਚਾਹੀਦੀ ਹੈ ?
ਉੱਤਰ-

  • ਉਹ ਭਾਰਤ ਦਾ ਨਾਗਰਿਕ ਹੋਵੇ ।
  • ਉਹ 30 ਸਾਲ ਦੀ ਉਮਰ ਦਾ ਹੋਵੇ ।
  • ਉਹ ਦੀਵਾਲੀਆ ਨਾ ਹੋਵੇ ।
  • ਉਹ ਸੰਸਦ ਦਾ ਮੈਂਬਰ ਬਣਨ ਦੀ ਸਾਰੀ ਯੋਗਤਾ ਰੱਖਦਾ ਹੋਵੇ ।

ਪ੍ਰਸ਼ਨ 7.
ਲੋਕ ਸਭਾ ਦੇ ਸਪੀਕਰ ਦੇ ਕੰਮ ਦੱਸੋ ।
ਉੱਤਰ-

  1. ਕਾਰਵਾਈ ਦਾ ਸੰਚਾਲਨ-ਉਹ ਲੋਕ ਸਭਾ ਦੀ ਕਾਰਵਾਈ ਦਾ ਸੰਚਾਲਨ ਕਰਦਾ ਹੈ । ਬਹੁਮਤ ਦਲ ਦਾ ਮੈਂਬਰ ਹੋਣ ਦੇ ਬਾਵਜੂਦ ਉਹ ਇਹੀ ਯਤਨ ਕਰਦਾ ਹੈ ਕਿ ਸਦਨ ਦੀ ਕਾਰਵਾਈ ਦੇ ਸੰਚਾਲਨ ਵਿਚ ਨਿਰਪੱਖਤਾ ਹੋਵੇ ।
  2. ਅਨੁਸ਼ਾਸਨ-ਉਹ ਸਦਨ ਵਿਚ ਅਨੁਸ਼ਾਸਨ ਬਣਾਈ ਰੱਖਦਾ ਹੈ । ਉਹ ਅਨੁਸ਼ਾਸਨ ਭੰਗ ਕਰਨ ਵਾਲੇ ਮੈਂਬਰਾਂ ਨੂੰ ਸਦਨ ਤੋਂ ਬਾਹਰ ਜਾਣ ਦਾ ਹੁਕਮ ਦੇ ਸਕਦਾ ਹੈ ।
  3. ਬਿਲ ਦੇ ਸਰੂਪ ਸੰਬੰਧੀ ਫੈਸਲਾ-ਸਪੀਕਰ ਇਸ ਗੱਲ ਦਾ ਫੈਸਲਾ ਕਰਦਾ ਹੈ ਕਿ ਕੋਈ ਬਿਲ ਵਿੱਤੀ ਬਿਲ ਹੈ ਜਾਂ ਸਾਧਾਰਨ ਬਿਲ ਹੈ ।
  4. ਸਾਂਝੀਆਂ ਬੈਠਕਾਂ ਦੀ ਪ੍ਰਧਾਨਗੀ-ਜੇ ਕਿਸੇ ਬਿਲ ਉੱਤੇ ਦੋਹਾਂ ਸਦਨਾਂ ਵਿਚ ਅਸਹਿਮਤੀ ਪੈਦਾ ਹੋ ਜਾਵੇ ਤਾਂ ਰਾਸ਼ਟਰਪਤੀ ਲੋਕ ਸਭਾ ਅਤੇ ਰਾਜ ਸਭਾ ਦਾ ਸਾਂਝਾ ਇਜ਼ਲਾਸ ਬੁਲਾਉਂਦਾ ਹੈ । ਇਸ ਸਾਂਝੇ ਇਜਲਾਸ ਦੀ ਪ੍ਰਧਾਨਗੀ ਲੋਕ ਸਭਾ ਦਾ ਸਪੀਕਰ ਕਰਦਾ ਹੈ ।

PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ

ਪ੍ਰਸ਼ਨ 8.
ਸੰਸਦ ਦੀ ਸਰਵ-ਉੱਚਤਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਸਦ ਦੀ ਸਰਵ-ਉੱਚਤਾ ਦਾ ਇਹ ਅਰਥ ਹੈ ਕਿ ਦੇਸ਼ ਵਿਚ ਕਾਨੂੰਨ ਬਨਾਉਣ ਦੀ ਅੰਤਿਮ ਸ਼ਕਤੀ ਸੰਸਦ ਦੇ ਹੱਥ ਵਿਚ ਹੀ ਹੈ । ਸੰਸਦ ਵੱਲੋਂ ਪਾਸ ਕਾਨੂੰਨ ਉੱਤੇ ਰਾਸ਼ਟਰਪਤੀ ਨੂੰ ਜ਼ਰੂਰ ਹੀ ਦਸਤਖ਼ਤ ਕਰਨੇ ਪੈਂਦੇ ਹਨ । ਇਹ ਸੰਘ ਸੂਚੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾ ਸਕਦੀ ਹੈ । ਇਹ ਉਸ ਕਿਰਿਆ ਵਿਚ ਵੀ ਹਿੱਸਾ ਲੈਂਦੀ ਹੈ ਜਿਸ ਦੇ ਰਾਹੀਂ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ।

ਇਹ ਸਰਵ-ਉੱਚ ਅਤੇ ਉੱਚ ਅਦਾਲਤਾਂ ਦੇ ਜੱਜਾਂ ਨੂੰ ਹਟਾਉਣ ਲਈ ਸਰਕਾਰ ਨੂੰ ਬੇਨਤੀ ਵੀ ਕਰ ਸਕਦੀ ਹੈ । ਸਰਕਾਰੀ ਆਮਦਨ-ਖ਼ਰਚ ਉੱਤੇ ਵੀ ਇਸ ਦਾ ਨਿਯੰਤਰਨ ਰਹਿੰਦਾ ਹੈ । ਇਕ ਵਿਸ਼ੇਸ਼ ਪ੍ਰਕਿਰਿਆ ਰਾਹੀਂ ਇਸ ਨੂੰ ਸੰਵਿਧਾਨ ਵਿਚ ਸੋਧ ਕਰਨ ਦਾ ਅਧਿਕਾਰ ਪ੍ਰਾਪਤ ਹੈ । ਇਸ ਤੋਂ ਇਲਾਵਾ ਇਹ ਸਰਕਾਰ ਦੀਆਂ ਸ਼ਕਤੀਆਂ ਦੀ ਵਰਤੋਂ ਉੱਤੇ ਵੀ ਨਿਯੰਤਰਨ ਰੱਖਦੀ ਹੈ । ਇਸ ਲਈ ਸਪੱਸ਼ਟ ਹੈ ਕਿ ਅਸਲ ਵਿਚ ਸੰਸਦ ਹੀ ਦੇਸ਼ ਦੀ ਸਰਵ-ਉੱਚ ਸੰਸਥਾ ਹੈ ।

ਪ੍ਰਸ਼ਨ 9.
ਸੰਸਦ ਤੋਂ ਕੀ ਭਾਵ ਹੈ ? ਇਸ ਦੇ ਦੋ ਸਦਨਾਂ ਦੇ ਨਾਂ ਦੱਸੋ ਅਤੇ ਉਨ੍ਹਾਂ ਦਾ ਕਾਰਜਕਾਲ ਲਿਖੋ ।
ਉੱਤਰ-
ਸੰਸਦ ਤੋਂ ਭਾਵ ਕੇਂਦਰੀ ਵਿਧਾਨ ਮੰਡਲ ਤੋਂ ਹੈ । ਇਸ ਦੇ ਦੋ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ । ਇਹ ਅਜਿਹੀ ਸੰਸਥਾ ਹੈ ਜਿਹੜੀ ਰਾਸ਼ਟਰੀ ਮਹੱਤਵ ਦੇ ਵਿਸ਼ਿਆਂ ਬਾਰੇ ਕਾਨੂੰਨ ਬਣਾਉਂਦੀ ਹੈ । ਸੰਸਦ ਵਲੋਂ ਬਣਾਏ ਗਏ ਕਾਨੂੰਨ ਦੇਸ਼ ਨੂੰ ਪ੍ਰਭਾਵਿਤ ਕਰਦੇ ਹਨ ।

  1. ਲੋਕ ਸਭਾ ਦਾ ਕਾਰਜਕਾਲ-ਲੋਕ ਸਭਾ ਦੇ ਮੈਂਬਰਾਂ ਦੀ ਚੋਣ ਪੰਜ ਸਾਲ ਲਈ ਕੀਤੀ ਜਾਂਦੀ ਹੈ । ਪਰ ਰਾਸ਼ਟਰਪਤੀ | ਇਸ ਨੂੰ ਪੰਜ ਸਾਲ ਤੋਂ ਪਹਿਲਾਂ ਵੀ ਭੰਗ ਕਰ ਸਕਦਾ ਹੈ ਅਤੇ ਚੋਣਾਂ ਦੁਬਾਰਾ ਕਰਵਾ ਸਕਦਾ ਹੈ । ਸੰਕਟਕਾਲ ਵਿਚ ਲੋਕ ਸਭਾ ਦੇ ਕਾਰਜਕਾਲ ਨੂੰ ਵਧਾਇਆ ਜਾ ਸਕਦਾ ਹੈ ।
  2. ਰਾਜ ਸਭਾ ਦਾ ਕਾਰਜਕਾਲ-ਰਾਜ ਸਭਾ ਇਕ ਸਥਾਈ ਸਦਨ ਹੈ, ਪਰ ਹਰੇਕ ਦੋ ਸਾਲਾਂ ਬਾਅਦ ਇਸ ਦੇ ਇਕ| ਤਿਹਾਈ ਮੈਂਬਰ ਰਿਟਾਇਰ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਥਾਂ ਉੱਤੇ ਨਵੇਂ ਮੈਂਬਰ ਚੁਣ ਲਏ ਜਾਂਦੇ ਹਨ । ਇਸ ਤਰ੍ਹਾਂ ਹਰੇਕ ਮੈਂਬਰ ਆਪਣੇ ਪਦ ਉੱਤੇ 6 ਸਾਲ ਤਕ ਰਹਿੰਦਾ ਹੈ ।

ਪ੍ਰਸ਼ਨ 10.
ਅਵਿਸ਼ਵਾਸ ਪ੍ਰਸਤਾਵ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਅਵਿਸ਼ਵਾਸ ਪ੍ਰਸਤਾਵ ਸਿਰਫ ਲੋਕ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ, ਰਾਜ ਸਭਾ ਵਿੱਚ ਨਹੀਂ । ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ ਉਸ ਸਮੇਂ ਤੱਕ ਆਪਣੇ ਪਦ ਉੱਤੇ ਬਣੇ ਰਹਿ ਸਕਦੇ ਹਨ ਜਦੋਂ ਤੱਕ ਕਿ ਉਨ੍ਹਾਂ ਨੂੰ ਲੋਕ ਸਭਾ ਦੇ ਬਹੁਮਤ ਮੈਂਬਰਾਂ ਦਾ ਵਿਸ਼ਵਾਸ ਪ੍ਰਾਪਤ ਹੈ । ਜੇਕਰ ਲੋਕ ਸਭਾ ਇਨ੍ਹਾਂ ਦੇ ਵਿਰੁੱਧ ਅਵਿਸ਼ਵਾਸ ਦਾ ਮਤਾ ਪਾਸ ਕਰ ਦੇਵੇ ਤਾਂ ਇਨ੍ਹਾਂ ਨੂੰ ਆਪਣੇ ਪਦ ਤੋਂ ਅਸਤੀਫ਼ਾ ਦੇਣਾ ਪੈਂਦਾ ਹੈ ।

ਪ੍ਰਸ਼ਨ 11.
ਲੋਕ ਸਭਾ ਦੇ ਮੈਂਬਰਾਂ ਦੀ ਚੋਣ-ਵਿਧੀ ਦਾ ਵਰਣਨ ਕਰੋ |
ਉੱਤਰ-
ਲੋਕ ਸਭਾ ਭਾਰਤੀ ਸੰਸਦ ਦਾ ਹੇਠਲਾ ਸਦਨ ਹੈ । ਇਸ ਦੇ ਮੈਂਬਰ ਜਨਤਾ ਵਲੋਂ ਪ੍ਰਤੱਖ ਤੌਰ ‘ਤੇ ਚੁਣੇ ਜਾਂਦੇ ਹਨ | ਭਾਰਤ ਦਾ ਹਰੇਕ ਨਾਗਰਿਕ ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋਵੇ ਲੋਕ ਸਭਾ ਦੀਆਂ ਚੋਣਾਂ ਵਿਚ ਮਤਦਾਨ ਕਰ ਸਕਦਾ ਹੈ । ਲੋਕ ਸਭਾ ਵਿਚ ਕੁੱਝ ਸਥਾਨ ਪੱਛੜੀਆਂ ਜਾਤੀਆਂ ਲਈ ਰਾਖਵੇਂ ਰੱਖੇ ਗਏ ਹਨ । ਜੇ ਰਾਸ਼ਟਰਪਤੀ ਇਹ ਮਹਿਸੂਸ ਕਰੇ ਕਿ ਚੋਣਾਂ ਵਿਚ ਐਂਗਲੋ-ਇੰਡੀਅਨ ਜਾਤੀ ਨੂੰ ਉੱਚਿਤ ਪ੍ਰਤੀਨਿਧਤਾ ਨਹੀਂ ਮਿਲ ਸਕੀ ਹੈ ਤਾਂ ਉਹ ਲੋਕ ਸਭਾ ਵਿਚ ਉਸ ਜਾਤੀ ਦੇ ਦੋ ਮੈਂਬਰ ਨਾਮਜ਼ਦ ਕਰ ਸਕਦਾ ਹੈ । ਲੋਕ ਸਭਾ ਦੇ ਮੈਂਬਰਾਂ ਦੀ ਚੋਣ ਜਨਸੰਖਿਆ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ । ਚੋਣ ਦੇ ਲਈ ਸਾਰੇ ਦੇਸ਼ ਨੂੰ ਬਰਾਬਰ ਜਨਸੰਖਿਆ ਵਾਲੇ ਖੇਤਰਾਂ ਵਿਚ ਵੰਡ ਦਿੱਤਾ ਜਾਂਦਾ ਹੈ । ਇਹੀ ਕਾਰਨ ਹੈ ਕਿ ਵੱਡੇ ਰਾਜਾਂ ਤੋਂ ਲੋਕ ਸਭਾ ਲਈ ਬਹੁਤੇ ਮੈਂਬਰ ਚੁਣੇ ਜਾਂਦੇ ਹਨ ।

ਪ੍ਰਸ਼ਨ 12.
ਲੋਕ ਸਭਾ ਦੀਆਂ ਵਿੱਤੀ ਸ਼ਕਤੀਆਂ ਲਿਖੋ ।
ਉੱਤਰ-

  1. ਬਜਟ ਅਤੇ ਵਿੱਤੀ ਬਿਲ ਸਭ ਤੋਂ ਪਹਿਲਾਂ ਲੋਕ ਸਭਾ ਵਿੱਚ ਹੀ ਪੇਸ਼ ਕੀਤੇ ਜਾ ਸਕਦੇ ਹਨ ।
  2. ਰਾਜ ਸਭਾ ਵੱਧ ਤੋਂ ਵੱਧ ਬਿਲ ਨੂੰ 14 ਦਿਨ ਤੱਕ ਰੋਕ ਸਕਦੀ ਹੈ ।
  3. ਦੇਸ਼ ਦੇ ਪੈਸੇ ਉੱਤੇ ਅਸਲੀ ਨਿਯੰਤਰਨ ਲੋਕ ਸਭਾ ਦਾ ਹੀ ਹੁੰਦਾ ਹੈ ।

ਪ੍ਰਸ਼ਨ 13.
ਰਾਜ ਸਭਾ ਦੀਆਂ ਕੋਈ ਤਿੰਨ ਸ਼ਕਤੀਆਂ ਲਿਖੋ ।
ਉੱਤਰ-

  • ਸਾਧਾਰਨ ਬਿਲ ਰਾਜ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ । ਦੋਹਾਂ ਸਦਨਾਂ ਵਿੱਚ ਪਾਸ ਹੋਣ ਤੋਂ ਬਾਦ ਹੀ ਸਾਧਾਰਨ ਬਿਲ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਾ ਸਕਦਾ ਹੈ ।
  • ਉਹ ਦੋ ਤਿਹਾਈ ਬਹੁਮਤ ਨਾਲ ਇੱਕ ਨਵੀਂ ਅਖਿਲ ਭਾਰਤੀ ਸੇਵਾ ਸ਼ੁਰੂ ਕਰ ਸਕਦੇ ਹਨ ।
  • ਸੰਵਿਧਾਨਿਕ ਸੰਸ਼ੋਧਨ ਦੇ ਮਾਮਲੇ ਵਿੱਚ ਰਾਜ ਸਭਾ ਨੂੰ ਲੋਕ ਸਭਾ ਦੇ ਬਰਾਬਰ ਹੀ ਸ਼ਕਤੀਆਂ ਪ੍ਰਾਪਤ ਹਨ ।

ਪ੍ਰਸ਼ਨ 14.
ਭਾਰਤ ਦੇ ਰਾਸ਼ਟਰਪਤੀ ਦੀ ਚੋਣ ਕਿਵੇਂ ਹੁੰਦੀ ਹੈ ?
ਉੱਤਰ-
ਰਾਸ਼ਟਰਪਤੀ ਦੀ ਚੋਣ ਇੱਕ ਚੋਣ ਮੰਡਲ ਵੱਲੋਂ ਹੁੰਦੀ ਹੈ ਜਿਸ ਵਿੱਚ ਸੰਸਦ ਦੇ ਦੋਨਾਂ ਸਦਨਾਂ ਦੇ ਚੁਣੇ ਹੋਏ ਮੈਂਬਰ ਅਤੇ ਰਾਜ ਵਿਧਾਨ ਸਭਾਵਾਂ (ਦਿੱਲੀ, ਪੁਡੂਚੇਰੀ ਅਤੇ ਜੰਮੂ ਅਤੇ ਕਸ਼ਮੀਰ ਵੀ) ਦੇ ਚੁਣੇ ਹੋਏ ਮੈਂਬਰ ਸ਼ਾਮਲ ਹੁੰਦੇ ਹਨ । ਉਸਦੀ ਚੋਣ Single Transferable Voting System ਨਾਲ ਅਨੁਪਾਤਿਕ ਪ੍ਰਤੀਨਿਧੱਤਵ ਦੇ ਅਨੁਸਾਰ ਹੁੰਦੀ ਹੈ ।

ਰਾਸ਼ਟਰਪਤੀ ਦੀ ਚੋਣ ਵਿੱਚ ਇੱਕ ਮੈਂਬਰ ਇੱਕ ਵੋਟ ਵਾਲੀ ਵਿਧੀ ਨਹੀਂ ਅਪਣਾਈ ਗਈ ਹੈ । ਵੈਸੇ ਇੱਕ ਵੋਟ ਦੇਣ ਵਾਲੇ ਨੂੰ ਸਿਰਫ ਇੱਕ ਹੀ ਵੋਟ ਮਿਲਦਾ ਹੈ ਪਰ ਉਸਦੇ ਵੋਟ ਦੀ ਗਿਣਤੀ ਨਹੀਂ ਹੁੰਦੀ ਬਲਕਿ ਮੁਲਾਂਕਣ ਹੁੰਦਾ ਹੈ । ਰਾਸ਼ਟਰਪਤੀ ਚੁਣੇ ਜਾਣ ਲਈ ਇਹ ਜ਼ਰੂਰੀ ਹੈ ਕਿ ਉਮੀਦਵਾਰ ਨੂੰ ਵੋਟਾਂ ਦਾ ਪੂਰਾ ਬਹੁਮਤ ਜ਼ਰੂਰ ਪ੍ਰਾਪਤ ਹੋਵੇ।

PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ

ਪ੍ਰਸ਼ਨ 15.
ਰਾਸ਼ਟਰਪਤੀ ਰਾਜ ਦਾ ਨਾਮਾਤਰ ਦਾ ਮੁਖੀਆ ਹੈ । ਕਿਵੇਂ ?
ਉੱਤਰ-
ਪੂਰਾ ਸ਼ਾਸਨ ਰਾਸ਼ਟਰਪਤੀ ਦੇ ਨਾਮ ਉੱਤੇ ਚਲਦਾ ਹੈ ਪਰ ਉਹ ਨਾਮਮਾਤਰ ਦਾ ਮੁਖੀ ਹੈ । ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਹੈ ਜਿੱਥੇ ਰਾਸ਼ਟਰਪਤੀ ਨੂੰ ਬਹੁਤ ਸਾਰੀਆਂ ਸ਼ਕਤੀਆਂ ਤਾਂ ਦਿੱਤੀਆਂ ਹਨ ਪਰ ਉਹ ਉਨ੍ਹਾਂ ਦਾ ਪ੍ਰਯੋਗ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦਾ ਉਹ ਇਨ੍ਹਾਂ ਦਾ ਪ੍ਰਯੋਗ ਪ੍ਰਧਾਨ ਮੰਤਰੀ ਅਤੇ ਉਸਦੇ ਮੰਤਰੀ ਮੰਡਲ ਦੀ ਮਦਦ ਨਾਲ ਕਰਦਾ ਹੈ । ਅਸਲੀ ਸ਼ਕਤੀਆਂ ਮੰਤਰੀ ਮੰਡਲ ਕੋਲ ਹੀ ਹਨ । ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਿਕ ਮੁਖੀ ਤਾਂ ਹੁੰਦਾ ਹੈ ਪਰ ਉਹ ਨਾਮਮਾਤਰ ਦਾ ਮੁਖੀ ਹੀ ਹੁੰਦਾ ਹੈ ।

ਪ੍ਰਸ਼ਨ 16.
ਰਾਸ਼ਟਰਪਤੀ ਦੀਆਂ ਤਿੰਨ ਵਿਧਾਨਿਕ ਸ਼ਕਤੀਆਂ ਲਿਖੋ ।
ਉੱਤਰ-

  1. ਸੰਸਦ ਦੀ ਮੀਟਿੰਗ ਸੱਦਣ ਅਤੇ ਖ਼ਤਮ ਕਰਨਾ-ਰਾਸ਼ਟਰਪਤੀ ਸੰਸਦ ਦੇ ਦੋਹਾਂ ਸਦਨਾਂ ਦੀ ਮੀਟਿੰਗ ਸੱਦਦਾ ਹੈ ਅਤੇ ਮੀਟਿੰਗ ਖਤਮ ਕਰਨ ਦੀ ਘੋਸ਼ਣਾ ਵੀ ਕਰਦਾ ਹੈ । ਉਹ ਮੀਟਿੰਗ ਦਾ ਸਮਾਂ ਘੱਟ ਵੱਧ ਵੀ ਕਰ ਸਕਦਾ ਹੈ ।
  2. ਰਾਜ ਸਭਾ ਦੇ ਮੈਂਬਰ ਮਨੋਨੀਤ ਕਰਨਾ-ਰਾਸ਼ਟਰਪਤੀ ਰਾਜ ਸਭਾ ਦੇ 12 ਉਨ੍ਹਾਂ ਮੈਂਬਰਾਂ ਨੂੰ ਮਨੋਨੀਤ ਕਰਦਾ ਹੈ ਜਿਨ੍ਹਾਂ ਨੂੰ ਵੱਖ-ਵੱਖ ਖੇਤਰਾਂ ਦਾ ਵਿਸ਼ੇਸ਼ ਗਿਆਨ ਪ੍ਰਾਪਤ ਹੁੰਦਾ ਹੈ । ‘
  3. ਬਿਲਾਂ ਉੱਤੇ ਦਸਤਖ਼ਤ ਕਰਨਾ-ਸੰਸਦ ਵਲੋਂ ਪਾਸ ਬਿਲਾਂ ਉੱਤੇ ਰਾਸ਼ਟਰਪਤੀ ਦੇ ਦਸਤਖ਼ਤ ਤੋਂ ਉਹ ਕਾਨੂੰਨ ਨਹੀਂ ਬਣ ਸਕਦਾ ਹੈ ।

ਪ੍ਰਸ਼ਨ 17.
ਕੀ ਰਾਸ਼ਟਰਪਤੀ ਤਾਨਾਸ਼ਾਹ ਬਣ ਸਕਦਾ ਹੈ ?
ਉੱਤਰ-
ਰਾਸ਼ਟਰਪਤੀ ਤਾਨਾਸ਼ਾਹ ਨਹੀਂ ਬਣ ਸਕਦਾ ਅਤੇ ਸੰਕਟਕਾਲ ਵਿੱਚ ਵੀ ਜੇਕਰ ਉਹ ਤਾਨਾਸ਼ਾਹ ਬਣਨਾ ਚਾਹੇ ਤਾਂ ਵੀ ਨਹੀਂ ਬਣ ਸਕਦਾ । ਇਸਦਾ ਮਹੱਤਵਪੂਰਨ ਕਾਰਨ ਇਹ ਹੈ ਕਿ ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ ਅਤੇ ਇਸ ਵਿੱਚ ਰਾਸ਼ਟਰਪਤੀ ਨਾਮ ਦਾ ਮੁਖੀ ਹੁੰਦਾ ਹੈ । ਰਾਸ਼ਟਰਪਤੀ ਦੀਆਂ ਸ਼ਕਤੀਆਂ ਦਾ ਅਸਲੀ ਯੋਗ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ ਮੰਡਲ ਹੀ ਕਰਦਾ ਹੈ । ਜੇਕਰ ਰਾਸ਼ਟਰਪਤੀ ਆਪਣੀ ਮਰਜ਼ੀ ਕਰਨ ਦੀ ਕੋਸ਼ਿਸ਼ ਕਰੇ
ਤਾਂ ਉਸ ਨੂੰ ਮਹਾਂਦੋਸ਼ ਲਾ ਕੇ ਹਟਾਇਆ ਵੀ ਜਾ ਸਕਦਾ ਹੈ । ਰਾਸ਼ਟਰਪਤੀ ਸੰਕਟਕਾਲ ਦੀ ਘੋਸ਼ਣਾ ਮੰਤਰੀ ਪਰਿਸ਼ਦ ਦੀ ਲਿਖਤੀ ਸਲਾਹ ਉੱਤੇ ਹੀ ਕਰ ਸਕਦਾ ਹੈ । ਸੰਸਦ ਸਾਧਾਰਨ ਬਹੁਮਤ ਨਾਲ ਪ੍ਰਸਤਾਵ ਪਾਸ ਕਰਕੇ ਰਾਸ਼ਟਰਪਤੀ ਦੇ ਸੰਕਟਕਾਲ ਨੂੰ ਖ਼ਤਮ ਵੀ ਕਰ ਸਕਦਾ ਹੈ ।

ਪ੍ਰਸ਼ਨ 18.
ਪ੍ਰਧਾਨ ਮੰਤਰੀ ਕਿਵੇਂ ਨਿਯੁਕਤ ਹੁੰਦਾ ਹੈ ?
ਉੱਤਰ-
ਪ੍ਰਧਾਨ ਮੰਤਰੀ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਕੀਤੀ ਜਾਂਦੀ ਹੈ ਪਰ ਅਜਿਹਾ ਕਰਨ ਲਈ ਉਹ ਆਪਣੀ ਇੱਛਾ ਨਾਲ ਕੰਮ ਨਹੀਂ ਕਰ ਸਕਦਾ ਸੀ । ਪ੍ਰਧਾਨ ਮੰਤਰੀ ਦੇ ਪਦ ਉੱਤੇ ਉਸ ਵਿਅਕਤੀ ਨੂੰ ਨਿਯੁਕਤ ਕੀਤਾ ਜਾਂਦਾ ਹੈ ਕਿ ਜਿਹੜਾ ਬਹੁਮਤ ਦਲ ਦਾ ਨੇਤਾ ਹੋਵੇ | ਆਮ ਚੋਣਾਂ ਤੋਂ ਬਾਅਦ ਜਿਸ ਰਾਜਨੀਤਿਕ ਦਲ ਨੂੰ ਲੋਕ ਸਭਾ ਦੇ ਮੈਂਬਰਾਂ ਦਾ ਬਹੁਮਤ ਪ੍ਰਾਪਤ ਹੋਵੇਗਾ, ਉਸ ਦਲ ਦੇ ਨੇਤਾ ਨੂੰ ਰਾਸ਼ਟਰਪਤੀ ਸਰਕਾਰ ਬਨਾਉਣ ਦਾ ਸੱਦਾ ਦਿੰਦਾ ਹੈ । ਜੇਕਰ ਕਿਸੇ ਰਾਜਨੀਤਿਕ ਦਲ ਨੂੰ ਬਹੁਮਤ ਨਹੀਂ ਮਿਲਦਾ ਤਾਂ ਉਹ ਇਹ ਦੇਖਦਾ ਹੈ ਕਿ ਕੌਣ ਬਹੁਮਤ ਸਿੱਧ ਕਰ ਸਕਦਾ ਹੈ ਅਤੇ ਉਹ ਉਸਨੂੰ ਪ੍ਰਧਾਨ ਮੰਤਰੀ ਬਣਾ ਦਿੰਦਾ ਹੈ ।

ਪ੍ਰਸ਼ਨ 19.
ਪ੍ਰਧਾਨ ਮੰਤਰੀ ਦੀਆਂ ਕਿਸੇ ਤਿੰਨ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ-
ਪ੍ਰਧਾਨ ਮੰਤਰੀ ਆਪਣੇ ਮਹੱਤਵਪੂਰਨ ਕੰਮਾਂ ਦੇ ਕਾਰਨ ਮੰਤਰੀ ਮੰਡਲ ਦਾ ਧੁਰਾ ਹੁੰਦਾ ਹੈ ।

  1. ਉਹ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ ਅਤੇ ਉਹ ਹੀ ਉਨ੍ਹਾਂ ਵਿੱਚ ਵਿਭਾਗਾਂ ਦੀ ਵੰਡ ਕਰਦਾ ਹੈ । ਉਹ ਜਦੋਂ ਚਾਹੇ ਪ੍ਰਸ਼ਾਸਨ ਦੀ ਕਾਰਜ ਕੁਸ਼ਲਤਾ ਲਈ ਮੰਤਰੀ ਮੰਡਲ ਦਾ ਪੁਨਰਗਠਨ ਕਰ ਸਕਦਾ ਹੈ । ਇਸ ਦਾ ਭਾਵ ਇਹ ਹੈ ਕਿ ਉਹ ਪੁਰਾਣੇ ਮੰਤਰੀਆਂ ਨੂੰ ਹਟਾ ਕੇ ਨਵੇਂ ਮੰਤਰੀ ਨਿਯੁਕਤ ਕਰ ਸਕਦਾ ਹੈ ।
  2. ਜੇ ਪ੍ਰਧਾਨ ਮੰਤਰੀ ਤਿਆਗ-ਪੱਤਰ ਦੇ ਦੇਵੇ ਤਾਂ ਪੂਰਾ ਮੰਤਰੀ ਮੰਡਲ ਭੰਗ ਹੋ ਜਾਂਦਾ ਹੈ । ਜੇ ਕੋਈ ਮੰਤਰੀ ਤਿਆਗ ਪੱਤਰ ਦੇਣ ਤੋਂ ਇਨਕਾਰ ਕਰੇ ਤਾਂ ਉਹ ਤਿਆਗ-ਪੱਤਰ ਦੇ ਕੇ ਪੂਰੇ ਮੰਤਰੀ ਮੰਡਲ ਨੂੰ ਭੰਗ ਕਰ ਸਕਦਾ ਹੈ । ਪੁਨਰਗਠਨ ਕਰਦੇ ਸਮੇਂ ਉਹ ਉਸ ਮੰਤਰੀ ਨੂੰ ਮੰਤਰੀ ਮੰਡਲ ਤੋਂ ਬਾਹਰ ਰੱਖ ਸਕਦਾ ਹੈ ।
  3. ਇਸ ਦੇ ਇਲਾਵਾ ਉਹ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ ਅਤੇ ਉਨ੍ਹਾਂ ਦੀ ਮਿਤੀ, ਸਮੇਂ ਅਤੇ ਸਥਾਨ ਨੂੰ ਨਿਸ਼ਚਿਤ ਕਰਦਾ ਹੈ ।
  4. ਉਹ ਮੰਤਰੀਆਂ ਦੇ ਵਿਭਾਗਾਂ ਵਿੱਚ ਤਬਦੀਲੀ ਕਰ ਸਕਦਾ ਹੈ ।

ਪ੍ਰਸ਼ਨ 20.
ਪ੍ਰਧਾਨ ਮੰਤਰੀ ਦੀ ਸਥਿਤੀ ਦੀ ਚਰਚਾ ਕਰੋ ।
ਉੱਤਰ-
ਪ੍ਰਧਾਨ ਮੰਤਰੀ ਦਾ ਸੰਵਿਧਾਨ ਵਿਚ ਬੜਾ ਮਹੱਤਵਪੂਰਨ ਸਥਾਨ ਹੈ । ਰਾਸ਼ਟਰਪਤੀ ਦੇਸ਼ ਦਾ ਸਿਰਫ਼ ਕਾਰਜਕਾਰੀ ਮੁਖੀ ਹੈ । ਉਸ ਦੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਕਰਦਾ ਹੈ । ਉਹ ਹੀ ਮੰਤਰੀਆਂ ਅਤੇ ਮਹੱਤਵਪੂਰਨ ਪਦ-ਅਧਿਕਾਰੀਆਂ ਦੀ ਨਿਯੁਕਤੀ ਕਰਦਾ ਹੈ । ਦੇਸ਼ ਦੀ ਬਾਹਰੀ ਅਤੇ ਅੰਦਰੂਨੀ ਨੀਤੀ ਦਾ ਨਿਰਮਾਣ ਵੀ ਉਹ ਹੀ ਕਰਦਾ ਹੈ ।

ਉਹ ਸਰਕਾਰ ਦੇ ਕਈ ਮਹੱਤਵਪੂਰਨ ਵਿਭਾਗ ਆਪਣੇ ਹੱਥ ਵਿਚ ਰੱਖਦਾ ਹੈ ਅਤੇ ਉਨ੍ਹਾਂ ਦਾ ਉੱਚਿਤ ਸੰਚਾਲਨ ਕਰਦਾ ਹੈ । ਇਸ ਤੋਂ ਇਲਾਵਾ ਉਹ ਰਾਸ਼ਟਰਪਤੀ ਦਾ ਮੁੱਖ ਸਲਾਹਕਾਰ ਹੁੰਦਾ ਹੈ । ਅਸਲ ਵਿਚ ਉਹ ਸਾਰੇ ਰਾਸ਼ਟਰ ਦਾ ਨੇਤਾ ਹੁੰਦਾ ਹੈ । ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਪ੍ਰਧਾਨ ਮੰਤਰੀ ਨੂੰ ਸੰਵਿਧਾਨ ਵਿਚ ਵਿਸ਼ੇਸ਼ ਸਥਾਨ ਪ੍ਰਾਪਤ ਹੈ ।

PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ

ਪ੍ਰਸ਼ਨ 21.
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਿਚਕਾਰ ਕੀ ਸੰਬੰਧ ਹੈ ?
ਉੱਤਰ-
ਭਾਰਤ ਵਿਚ ਸੰਸਦੀ ਸਰਕਾਰ ਹੋਣ ਦੇ ਕਾਰਨ ਸੰਵਿਧਾਨ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਰਾਸ਼ਟਰਪਤੀ ਨਾਲੋਂ ਵਧੇਰੇ ਮਹੱਤਵਪੂਰਨ ਹੈ । ਇਹ ਸੱਚ ਹੈ ਕਿ ਰਾਸ਼ਟਰਪਤੀ ਦੇਸ਼ ਦਾ ਸੰਵਿਧਾਨਿਕ ਮੁਖੀ ਹੈ ਅਤੇ ਉਸ ਦਾ ਅਹੁਦਾ ਬਹੁਤ ਹੀ ਸਨਮਾਨ ਵਾਲਾ ਹੈ ਪਰ ਉਸਦੀ ਸ਼ਕਤੀ ਨਾਂ-ਮਾਤਰ ਹੈ । ਉਹ ਆਪਣੀਆਂ ਸ਼ਕਤੀਆਂ ਦੀ ਵਰਤੋਂ ਮੰਤਰੀ ਪਰਿਸ਼ਦ ਦੀ ‘ਸਹਾਇਤਾ ਅਤੇ ਸਲਾਹ’ ਨਾਲ ਹੀ ਕਰਦਾ ਹੈ ।

ਕਿਉਂਕਿ ਪ੍ਰਧਾਨ ਮੰਤਰੀ ਪਰਿਸ਼ਦ ਦਾ ਨੇਤਾ ਹੁੰਦਾ ਹੈ ਇਸ ਲਈ ਰਾਸ਼ਟਰਪਤੀ ਦੀਆਂ ਸ਼ਕਤੀਆਂ ਅਸਲ ਵਿਚ ਪ੍ਰਧਾਨ ਮੰਤਰੀ ਦੀਆਂ ਹੀ ਸ਼ਕਤੀਆਂ ਹਨ ।
ਉਹ ਦੇਸ਼ ਦੀ ਅਸਲ ਕਾਰਜਪਾਲਿਕਾ ਹੈ । ਉਹ ਮੰਤਰੀ ਪਰਿਸ਼ਦ ਅਤੇ ਰਾਸ਼ਟਰਪਤੀ ਵਿਚਾਲੇ ਕੜੀ (Link) ਦਾ ਕੰਮ ਕਰਦਾ ਹੈ । ਉਹੀ ਦੇਸ਼ ਲਈ ਨੀਤੀ ਨਿਰਮਾਣ ਕਰਦਾ ਹੈ । ਇਸ ਤਰ੍ਹਾਂ ਪ੍ਰਧਾਨ ਮੰਤਰੀ ਪੂਰੇ ਰਾਸ਼ਟਰ ਦਾ ਅਸਲ ਨੇਤਾ ਹੈ ।

ਪ੍ਰਸ਼ਨ 22.
ਕੇਂਦਰੀ ਮੰਤਰੀ-ਪਰਿਸ਼ਦ ਵਿਚ ਕਿੰਨੀ ਪ੍ਰਕਾਰ ਦੇ ਮੰਤਰੀ ਹੁੰਦੇ ਹਨ ?
ਉੱਤਰ-
ਕੇਂਦਰੀ ਮੰਤਰੀ-ਪਰਿਸ਼ਦ ਵਿਚ ਤਿੰਨ ਪ੍ਰਕਾਰ ਦੇ ਮੰਤਰੀ ਹੁੰਦੇ ਹਨਕੈਬਨਿਟ ਮੰਤਰੀ, ਰਾਜ ਮੰਤਰੀ ਅਤੇ ਉਪ ਮੰਤਰੀ ।

  1. ਕੈਬਨਿਟ ਮੰਤਰੀ-ਕੈਬਨਿਟ ਮੰਤਰੀ ਸਭ ਤੋਂ ਉੱਚੀ ਪੱਧਰ ਦੇ ਮੰਤਰੀ ਹੁੰਦੇ ਹਨ । ਇਹ ਮੰਤਰੀ ਪਰਿਸ਼ਦ ਦੀ ਅੰਤਰਿਮ ਕਮੇਟੀ ਦੇ ਮੈਂਬਰ ਹੁੰਦੇ ਹਨ । ਇਹ ਪ੍ਰਸ਼ਾਸਕੀ ਵਿਭਾਗਾਂ ਦੇ ਸੁਤੰਤਰ ਮੁਖੀ ਹੁੰਦੇ ਹਨ ।
  2. ਰਾਜ ਮੰਤਰੀ-ਰਾਜ ਮੰਤਰੀ ਹੇਠਲੇ ਪੱਧਰ ਦੇ ਮੰਤਰੀ ਹੁੰਦੇ ਹਨ । ਉਹ ਕੈਬਨਿਟ ਮੰਤਰੀਆਂ ਦੀ ਮਦਦ ਦੇ ਲਈ ਨਿਯੁਕਤ ਕੀਤੇ ਜਾਂਦੇ ਹਨ | ਰਾਜ ਮੰਤਰੀ ਨੂੰ ਕਦੀ-ਕਦੀ ਕਿਸੇ ਵਿਭਾਗ ਦਾ ਸੁਤੰਤਰ ਕਾਰਜਭਾਰ ਵੀ ਸੌਂਪ ਦਿੱਤਾ ਜਾਂਦਾ ਹੈ ।
  3. ਉਪ ਮੰਤਰੀ-ਉਪ ਮੰਤਰੀ ਕੈਬਨਿਟ ਮੰਤਰੀਆਂ ਅਤੇ ਰਾਜ ਮੰਤਰੀਆਂ ਦੀ ਮਦਦ ਦੇ ਲਈ ਨਿਯੁਕਤ ਕੀਤੇ ਜਾਂਦੇ ਹਨ ।

ਪ੍ਰਸ਼ਨ 23.
ਮੰਤਰੀ ਪਰਿਸ਼ਦ ਦੇ ਕਿਸੇ ਤਿੰਨ ਕੰਮਾਂ ਦਾ ਵਰਣਨ ਕਰੋ ।
ਉੱਤਰ-
ਮੰਤਰੀ ਪਰਿਸ਼ਦ ਦੇ ਮੁੱਖ ਕੰਮ ਹੇਠਾਂ ਲਿਖੇ ਹਨ –

  • ਰਾਸ਼ਟਰੀ ਨੀਤੀ ਬਨਾਉਣਾ-ਮੰਤਰੀ ਮੰਡਲ ਦਾ ਸਭ ਤੋਂ ਮਹੱਤਵਪੂਰਨ ਕੰਮ ਦੇਸ਼ ਦੀ ਅੰਦਰੂਨੀ ਨੀਤੀ ਅਤੇ ਜਨਤਾ ਦੇ ਕਲਿਆਣ ਸੰਬੰਧੀ ਨੀਤੀ ਬਨਾਉਣ ਦਾ ਹੁੰਦਾ ਹੈ ।
  • ਵਿਦੇਸ਼ੀ ਸੰਬੰਧਾਂ ਦਾ ਸੰਚਾਲਨ-ਮੰਤਰੀ ਮੰਡਲ ਵਿਦੇਸ਼ੀ ਨੀਤੀ ਵੀ ਬਨਾਉਂਦਾ ਹੈ ਅਤੇ ਹੋਰ ਦੇਸ਼ਾਂ ਦੇ ਨਾਲ ਸੰਬੰਧਾਂ ਦਾ ਵੀ ਸੰਚਾਲਨ ਕਰਦਾ ਹੈ ।
  • ਪ੍ਰਸ਼ਾਸਨ ਉੱਤੇ ਨਿਯੰਤਰਣ-ਪ੍ਰਸ਼ਾਸਨ ਦਾ ਹਰੇਕ ਵਿਭਾਗ ਕਿਸੇ ਨਾ ਕਿਸੇ ਮੰਤਰੀ ਦੇ ਅਧੀਨ ਹੁੰਦਾ ਹੈ ਅਤੇ ਸੰਬੰਧਿਤ ਮੰਤਰੀ ਆਪਣੇ ਵਿਭਾਗ ਨੂੰ ਸਹੀ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਹਨ ।

ਪ੍ਰਸ਼ਨ 24.
ਭਾਰਤੀ ਮੰਤਰੀ ਮੰਡਲ ਦੀਆਂ ਤਿੰਨ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਭਾਰਤੀ ਮੰਤਰੀ ਮੰਡਲ ਦੀਆਂ ਤਿੰਨ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ-

  1. ਨਾਮ ਦਾ ਮੁਖੀ-ਰਾਸ਼ਟਰਪਤੀ ਰਾਜ ਦੇ ਨਾਮ ਦਾ ਮੁਖੀ ਹੁੰਦਾ ਹੈ । ਦੇਸ਼ ਦਾ ਪੂਰਾ ਸ਼ਾਸਨ ਰਾਸ਼ਟਰਪਤੀ ਦੇ ਨਾਮ ਉੱਤੇ ਚਲਦਾ ਹੈ ਪਰ ਅਸਲ ਵਿੱਚ ਸ਼ਾਸਨ ਮੰਤਰੀ ਮੰਡਲ ਵਲੋਂ ਹੀ ਚਲਾਇਆ ਜਾਂਦਾ ਹੈ ।
  2. ਕਾਰਜ ਪਾਲਿਕਾ ਅਤੇ ਵਿਧਾਨ ਪਾਲਿਕਾ ਵਿੱਚ ਸੰਬੰਧ-ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਮੰਤਰੀ ਮੰਡਲ ਹੀ ਕਾਰਜ ਪਾਲਿਕਾ ਹੁੰਦਾ ਹੈ ਅਤੇ ਇਸ ਦਾ ਵਿਧਾਨ ਪਾਲਿਕਾ ਨਾਲ ਬਹੁਤ ਨੇੜੇ ਦਾ ਸੰਬੰਧ ਹੁੰਦਾ ਹੈ ।
  3. ਪ੍ਰਧਾਨ ਮੰਤਰੀ-ਨੇਤਾ-ਭਾਰਤੀ ਮੰਤਰੀ ਮੰਡਲ ਆਪਣੇ ਸਾਰੇ ਕੰਮ ਪ੍ਰਧਾਨ ਮੰਤਰੀ ਦੇ ਅਧੀਨ ਰਹਿ ਕੇ ਕਰਦਾ ਹੈ । ਸਾਰੇ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਦਾ ਕਿਹਾ ਮੰਨਣਾ ਪੈਂਦਾ ਹੈ ਨਹੀਂ ਤਾਂ ਮੰਤਰੀ ਨੂੰ ਹਟਾਇਆ ਵੀ ਜਾ ਸਕਦਾ ਹੈ ।

ਪ੍ਰਸ਼ਨ 25.
ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦਾ ਸੰਖੇਪ ਵੇਰਵਾ ਦਿਓ ।
ਉੱਤਰ-
ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ ਦਾ ਵਰਣਨ ਹੇਠ ਲਿਖਿਆ ਹੈ :

  • ਰਾਸ਼ਟਰੀ ਸੰਕਟ-ਜਦੋਂ ਰਾਸ਼ਟਰਪਤੀ ਦੇ ਅਨੁਸਾਰ ਦੇਸ਼ ਉੱਤੇ ਬਾਹਰੀ ਹਮਲੇ, ਯੁੱਧ ਜਾਂ ਹਥਿਆਰਬੰਦ ਬਗਾਵਤ | ਕਾਰਨ ਦੇਸ਼ ਦੀ ਏਕਤਾ ਅਤੇ ਅਖੰਡਤਾ ਉੱਤੇ ਸੰਕਟ ਪੈਦਾ ਹੋ ਗਿਆ ਹੋਵੇ ਤਾਂ ਉਹ ਦੇਸ਼ ਵਿੱਚ ਸੰਕਟਕਾਲ ਦਾ ਐਲਾਨ ਕਰ ਸਕਦਾ ਹੈ ।
  • ਰਾਜ ਦਾ ਸੰਵਿਧਾਨਿਕ ਸੰਕਟ-ਜੇ ਰਾਜਪਾਲ ਵਲੋਂ ਭੇਜੀ ਗਈ ਰਿਪੋਰਟ ਜਾਂ ਕਿਸੇ ਹੋਰ ਸਾਧਨ ਰਾਹੀਂ ਰਾਸ਼ਟਰਪਤੀ ਨੂੰ ਵਿਸ਼ਵਾਸ ਹੋ ਜਾਵੇ ਕਿ ਕਿਸੇ ਰਾਜ ਦਾ ਸ਼ਾਸਨ ਸੰਵਿਧਾਨ ਦੇ ਅਨੁਸਾਰ ਨਹੀਂ ਚਲਾਇਆ ਜਾ ਸਕਦਾ ਤਾਂ ਰਾਸ਼ਟਰਪਤੀ ਉਸ ਰਾਜ ਵਿਚ ਸੰਕਟਕਾਲ ਦਾ ਐਲਾਨ ਕਰ ਸਕਦਾ ਹੈ ।
  • ਵਿੱਤੀ ਸੰਕਟ-ਜੇ ਰਾਸ਼ਟਰਪਤੀ ਨੂੰ ਵਿਸ਼ਵਾਸ ਹੋ ਜਾਵੇ ਕਿ ਦੇਸ਼ ਦੀ ਆਰਥਿਕ ਹਾਲਤ ਇਹੋ ਜਿਹੀ ਹੋ ਗਈ ਹੈ, ਜਿਸ ਨਾਲ ਆਰਥਿਕ ਸਥਿਰਤਾ ਜਾਂ ਸਾਖ਼ ਨੂੰ ਖ਼ਤਰਾ ਹੈ ਤਾਂ ਰਾਸ਼ਟਰਪਤੀ ਵਿੱਤੀ ਸੰਕਟ ਦਾ ਐਲਾਨ ਕਰ ਸਕਦਾ ਹੈ ।

ਪ੍ਰਸ਼ਨ 26.
ਕੀ ਪ੍ਰਧਾਨ ਮੰਤਰੀ ਤਾਨਾਸ਼ਾਹ ਬਣ ਸਕਦਾ ਹੈ ?
ਉੱਤਰ-
ਪ੍ਰਧਾਨ ਮੰਤਰੀ ਤਾਨਾਸ਼ਾਹ ਨਹੀਂ ਬਣ ਸਕਦਾ ਕਿਉਂਕਿ-

  1. ਪ੍ਰਧਾਨ ਮੰਤਰੀ ਸੰਸਦ ਦੇ ਪ੍ਰਤੀ ਉਤਰਦਾਈ ਹੁੰਦਾ ਹੈ ਅਤੇ ਸੰਸਦ ਹੀ ਉਸਨੂੰ ਨਿਰੰਕੁਸ਼ ਬਣਨ ਤੋਂ ਰੋਕਦੀ ਹੈ ।
  2. ਸੰਸਦ ਲੋਕ ਸਭਾ) ਵਿੱਚ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਉਸਨੂੰ ਉਸਦੇ ਪਦ ਤੋਂ ਹਟਾਇਆ ਵੀ ਜਾ ਸਕਦਾ ਹੈ ।
  3. ਪ੍ਰਧਾਨ ਮੰਤਰੀ ਜਨਮਤ ਦੇ ਵਿਰੁੱਧ ਨਹੀਂ ਜਾ ਸਕਦਾ ।
  4. ਪ੍ਰਧਾਨ ਮੰਤਰੀ ਨੂੰ ਹਮੇਸ਼ਾ ਵਿਰੋਧੀ ਪਾਰਟੀ ਦਾ ਧਿਆਨ ਰੱਖਣਾ ਪੈਂਦਾ ਹੈ ।

ਪ੍ਰਸ਼ਨ 27.
ਪ੍ਰਧਾਨ ਮੰਤਰੀ ਅਤੇ ਮੰਤਰੀ ਪਰਿਸ਼ਦ ਦੇ ਆਪਸੀ ਸੰਬੰਧਾਂ ਦੀ ਚਰਚਾ ਕਰੋ ।
ਉੱਤਰ-
ਪ੍ਰਧਾਨ ਮੰਤਰੀ ਲੋਕ ਸਭਾ ਦੇ ਬਹੁਮਤ ਦਲ ਦਾ ਨੇਤਾ ਹੁੰਦਾ ਹੈ । ਉਹ ਆਪ ਹੀ ਮੰਤਰੀ ਮੰਡਲ ਰਾਸ਼ਟਰਪਤੀ ਤੋਂ ਬਣਵਾਉਂਦਾ ਹੈ ਅਤੇ ਮੰਤਰੀਆਂ ਨੂੰ ਵੱਖ-ਵੱਖ ਵਿਭਾਗਾਂ ਦੀ ਵੰਡ ਵੀ ਕਰਦਾ ਹੈ । ਉਹ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਵੀ ਕਰਦਾ ਹੈ । ਜੇਕਰ ਕੋਈ ਮੰਤਰ ਪ੍ਰਧਾਨ ਮੰਤਰੀ ਦੀ ਨੀਤੀ ਦੇ ਅਨੁਸਾਰ ਕੰਮ ਨਹੀਂ ਕਰਦਾ ਤਾਂ ਉਸ ਤੋਂ ਅਸਤੀਫ਼ਾ ਵੀ ਲੈ ਲਿਆ ਜਾਂਦਾ ਹੈ । ਜੇਕਰ ਕੋਈ ਮੰਤਰੀ ਅਸਤੀਫਾ ਨਾਂ ਦਵੇ ਤਾਂ ਪ੍ਰਧਾਨ ਮੰਤਰੀ ਸਾਰੇ ਮੰਤਰੀ ਮੰਡਲ ਨੂੰ ਭੰਗ ਕਰ ਕੇ ਨਵੇਂ ਮੰਤਰੀ ਮੰਡਲ ਦਾ ਗਠਨ ਵੀ ਕਰ ਸਕਦਾ ਹੈ ਜਿਸ ਵਿਚ ਉਹ ਮੰਤਰੀ ਸ਼ਾਮਲ ਨਾਂ ਹੋਵੇ ।

ਪ੍ਰਸ਼ਨ 28.
ਰਾਸ਼ਟਰਪਤੀ ਦੀਆਂ ਕੋਈ ਤਿੰਨ ਨਿਆਂਕਾਰੀ ਸ਼ਕਤੀਆਂ ਦਾ ਵਰਣਨ ਕਰੋ ।
ਉੱਤਰ –

  • ਰਾਸ਼ਟਰਪਤੀ ਸਰਵਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਜੱਜਾਂ ਦੀ ਨਿਯੁਕਤੀ ਕਰਦਾ ਹੈ ।
  • ਰਾਸ਼ਟਰਪਤੀ ਮੁਸ਼ਕਲ ਕਾਨੂੰਨੀ ਪ੍ਰਸ਼ਨਾਂ ਉੱਤੇ ਸਰਵ ਉੱਚ ਅਦਾਲਤ ਤੋਂ ਸਲਾਹ ਵੀ ਮੰਗ ਸਕਦਾ ਹੈ ।
  • ਰਾਸ਼ਟਰਪਤੀ ਕਿਸੇ ਦੀ ਫਾਂਸੀ ਦੀ ਸਜ਼ਾ ਨੂੰ ਪੂਰੀ ਤਰ੍ਹਾਂ ਮਾਫ਼ ਵੀ ਕਰ ਸਕਦਾ ਹੈ ।
  • ਉਹ ਫਾਂਸੀ ਦੀ ਸਜ਼ਾ ਨੂੰ ਘੱਟ ਕਰਕੇ ਉਮਰ ਕੈਦ ਵਿੱਚ ਵੀ ਬਦਲ ਸਕਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਸਦ ਦੀਆਂ ਸ਼ਕਤੀਆਂ ਅਤੇ ਕੰਮਾਂ ਦਾ ਵਰਣਨ ਕਰੋ|
ਉੱਤਰ-
ਭਾਰਤੀ ਸੰਸਦ ਸੰਘ ਦੀ ਵਿਧਾਨ ਪਾਲਿਕਾ ਹੈ ਅਤੇ ਸੰਘ ਦੀਆਂ ਵਿਧਾਨਿਕ ਸ਼ਕਤੀਆਂ ਉਸ ਨੂੰ ਦਿੱਤੀਆਂ ਗਈਆਂ ਹਨ । ਵਿਧਾਨਿਕ ਸ਼ਕਤੀਆਂ ਤੋਂ ਇਲਾਵਾ ਸੰਸਦ ਨੂੰ ਕਈ ਹੋਰ ਸ਼ਕਤੀਆਂ ਵੀ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-

  1. ਵਿਧਾਨਿਕ ਸ਼ਕਤੀਆਂ-ਸੰਸਦ ਦਾ ਮੁੱਖ ਕੰਮ ਕਾਨੂੰਨ ਬਣਾਉਣਾ ਹੈ । ਸੰਸਦ ਦੀ ਕਾਨੂੰਨ ਬਣਾਉਣ ਦੀ ਸ਼ਕਤੀ ਬਹੁਤ ਵਿਆਪਕ ਹੈ । ਸੰਘੀ ਸੂਚੀ ਵਿੱਚ ਦਿੱਤੇ ਸਾਰੇ ਵਿਸ਼ਿਆਂ ਉੱਤੇ ਇਸ ਨੂੰ ਕਾਨੂੰਨ ਬਨਾਉਣ ਦਾ ਅਧਿਕਾਰ ਹੈ । ਸਮਵਰਤੀ ਸੁਚੀ ਉੱਤੇ ਸੰਸਦ ਅਤੇ ਰਾਜਾਂ ਦੀਆਂ ਵਿਧਾਨਸਭਾਵਾਂ ਦੋਵੇਂ ਕਾਨੂੰਨ ਬਣਾ ਸਕਦੇ ਹਨ | ਪਰ ਜੇਕਰ ਦੋਹਾਂ ਦਾ ਕਾਨੂੰਨ ਇੱਕ ਦੂਜੇ ਦਾ ਵਿਰੋਧੀ ਹੋ ਜਾਵੇ ਤਾਂ ਸੰਸਦ ਦਾ ਕਾਨੂੰਨ ਚਲਦਾ ਹੈ । ਕੁਝ ਹਾਲਾਤਾਂ ਵਿੱਚ ਸੰਸਦ ਰਾਜ ਸੁਚੀ ਵਾਲੇ ਵਿਸ਼ਿਆਂ ਉੱਤੇ ਵੀ ਕਾਨੂੰਨ ਬਣਾ ਸਕਦੀ ਹੈ ।
  2. ਵਿੱਤੀ ਸ਼ਕਤੀਆਂ-ਸੰਸਦ ਦੇਸ਼ ਦੇ ਪੈਸੇ ਉੱਤੇ ਨਿਯੰਤਰਣ ਰੱਖਦੀ ਹੈ । ਵਿੱਤੀ ਸਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਬਜਟ ਸੰਸਦ ਵਿੱਚ ਪੇਸ਼ ਕੀਤਾ ਜਾਂਦਾ ਹੈ । ਸੰਸਦ ਇਸ ਉੱਪਰ ਵਿਚਾਰ ਕਰਕੇ ਆਪਣੀ ਮੰਜੂਰੀ ਦਿੰਦੀ ਹੈ । ਸੰਸਦ ਦੀ ਮੰਜੂਰੀ ਤੋਂ ਬਿਨਾਂ ਸਰਕਾਰ ਨਾਂ ਤਾਂ ਜਨਤਾ ਉੱਤੇ ਕੋਈ ਟੈਕਸ ਲਗਾ ਸਕਦੀ ਹੈ ਅਤੇ ਨਾਂ ਹੀ ਕੋਈ ਪੈਸਾ ਖ਼ਰਚ ਕਰ ਸਕਦੀ ਹੈ ।
  3. ਕਾਰਜਪਾਲਿਕਾ ਉੱਤੇ ਨਿਯੰਤਰਣ-ਸਾਡੇ ਦੇਸ਼ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ । ਰਾਸ਼ਟਰਪਤੀ ਸੰਵਿਧਾਨਿਕ ਮੁਖੀ ਹੋਣ ਦੇ ਕਾਰਨ ਸੰਸਦ ਦੇ ਪ੍ਰਤੀ ਜ਼ਿੰਮੇਵਾਰ ਨਹੀਂ ਹੈ ਪਰ ਮੰਤਰੀ ਮੰਡਲ ਆਪਣੇ ਸਾਰੇ ਕੰਮਾਂ ਦੇ ਲਈ ਸੰਸਦ ਦੇ ਪਤੀ ਜ਼ਿਮੇਵਾਰ ਹੈ । ਮੰਤਰੀ ਮੰਡਲ ਉਸ ਸਮੇਂ ਤੱਕ ਆਪਣੇ ਪਦ ਉੱਤੇ ਰਹਿ ਸਕਦਾ ਹੈ ਜਦੋਂ ਤੱਕ ਉਸ ਨੂੰ ਲੋਕ ਸਭਾ ਵਿੱਚ ਬਹੁਮਤ ਪ੍ਰਾਪਤ ਹੈ ।
  4. ਰਾਸ਼ਟਰੀ ਨੀਤੀਆਂ ਦਾ ਨਿਰਧਾਰਨ-ਭਾਰਤੀ ਸੰਸਦ ਸਿਰਫ ਕਾਨੂੰਨ ਹੀ ਨਹੀਂ ਬਣਾਉਂਦੀ ਬਲਕਿ ਰਾਸ਼ਟਰੀ ਨੀਤੀਆਂ ਵੀ ਨਿਰਧਾਰਿਤ ਕਰਦੀ ਹੈ ।
  5. ਨਿਆਂਕਾਰੀ ਸ਼ਕਤੀਆਂ-ਸੰਸਦ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਨੂੰ ਜੇਕਰ ਉਹ ਦੋਵੇਂ ਆਪਣੇ ਕੰਮਾਂ ਨੂੰ ਠੀਕ ਤਰੀਕੇ ਨਾਲ ਨਾਂ ਕਰਨ ਤਾਂ ਮਹਾਂਦੋਸ਼ ਲਾ ਕੇ ਉਹਨਾਂ ਨੂੰ ਉਨ੍ਹਾਂ ਦੇ ਪਦ ਤੋਂ ਹਟਾ ਵੀ ਸਕਦੀ ਹੈ । ਸੰਸਦ ਦੇ ਦੋਵੇਂ ਸਦਨ ਸਰਵਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਹਟਾਉਣ ਦਾ ਪ੍ਰਸਤਾਵ ਪਾਸ ਕਰਕੇ ਰਾਸ਼ਟਰਪਤੀ ਕੋਲ ਭੇਜ ਸਕਦੇ ਹਨ ।
  6. ਸੰਵਿਧਾਨਿਕ ਸ਼ਕਤੀਆਂ-ਭਾਰਤੀ ਸੰਸਦ ਨੂੰ ਸੰਵਿਧਾਨ ਵਿੱਚ ਪਰਿਵਰਤਨ ਜਾਂ ਸੰਸ਼ੋਧਨ ਕਰਨ ਦਾ ਵੀ ਅਧਿਕਾਰ ਪ੍ਰਾਪਤ ਹੈ ।
  7. ਸਰਵਜਨਿਕ ਮਾਮਲਿਆਂ ਉੱਤੇ ਗੱਲ ਬਾਤ-ਸੰਸਦ ਵਿੱਚ ਜਨਤਾ ਦੇ ਪ੍ਰਤੀਨਿਧੀ ਹੁੰਦੇ ਹਨ ਅਤੇ ਇਸ ਲਈ ਇਹ ਸਰਵਜਨਿਕ ਮਾਮਲਿਆਂ ਉੱਤੇ ਗੱਲਬਾਤ ਕਰਨ ਦਾ ਸਭ ਤੋਂ ਵਧੀਆ ਸਾਧਨ ਹੈ । ਸੰਸਦ ਵਿੱਚ ਹੀ ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਉੱਤੇ ਗੱਲਬਾਤ ਹੁੰਦੀ ਹੈ ਅਤੇ ਉਹਨਾਂ ਦੀ ਆਲੋਚਨਾ ਵੀ ਕੀਤੀ ਜਾਂਦੀ ਹੈ ।
  8. ਚੋਣਾਂ ਸੰਬੰਧੀ ਅਧਿਕਾਰ-ਸੰਸਦ ਰਾਸ਼ਟਰਪਤੀ ਨੂੰ ਚੁਣਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਇਹ ਉਪ-ਰਾਸ਼ਟਰਪਤੀ ਨੂੰ ਚੁਣਦੀ ਹੈ । ਇਹ ਲੋਕ ਸਭਾ ਦੇ ਸਪੀਕਰ, ਡਿਪਟੀ ਸਪੀਕਰ ਅਤੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਨੂੰ ਵੀ ਚੁਣਦੀ ਹੈ ।

PSEB 9th Class SST Solutions Civics Chapter 4 ਭਾਰਤ ਦਾ ਸੰਸਦੀ ਲੋਕਤੰਤਰ

ਪ੍ਰਸ਼ਨ 2.
ਰਾਸ਼ਟਰਪਤੀ ਦੀਆਂ ਮਹੱਤਵਪੂਰਨ ਕਾਰਜਕਾਰੀ ਸ਼ਕਤੀਆਂ ਲਿਖੋ ।
ਉੱਤਰ –

  • ਪ੍ਰਸ਼ਾਸਨਿਕ ਸ਼ਕਤੀਆਂ-ਦੇਸ਼ ਦਾ ਸਾਰਾ ਪ੍ਰਸ਼ਾਸਨ ਉਸਦੇ ਨਾਮ ਉੱਤੇ ਚਲਾਇਆ ਜਾਂਦਾ ਹੈ । ਭਾਰਤ ਸਰਕਾਰ ਦੇ ਸਾਰੇ ਫੈਸਲੇ ਰਸਮੀ ਤੌਰ ਉੱਤੇ ਉਸ ਦੇ ਨਾਮ ਉੱਤੇ ਲਏ ਜਾਂਦੇ ਹਨ । ਦੇਸ਼ ਦਾ ਸਰਵਉੱਚ ਸ਼ਾਸਕ ਹੋਣ ਦੇ ਕਾਰਨ ਉਹ ਨਿਯਮ ਵੀ ਬਣਾਉਂਦਾ ਹੈ ਅਤੇ ਕਾਨੂੰਨ ਵੀ ਬਣਾਉਂਦਾ ਹੈ ।
  • ਮੰਤਰੀ ਮੰਡਲ ਨਾਲ ਸੰਬੰਧਿਤ ਸ਼ਕਤੀਆਂ-ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ ਅਤੇ ਉਸਦੀ ਸਲਾਹ ਨਾਲ ਹੋਰ ਮੰਤਰੀਆਂ ਦੀ ਨਿਯੁਕਤੀ ਕਰਦਾ ਹੈ । ਉਹ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਮੰਤਰੀਆਂ ਨੂੰ ਹਟਾ ਵੀ ਸਕਦਾ ਹੈ ।
  • ਸੈਨਿਕ ਸ਼ਕਤੀਆਂ-ਰਾਸ਼ਟਰਪਤੀ ਦੇਸ਼ ਦੀਆਂ ਸੈਨਾਵਾਂ ਦਾ ਸਰਵਉੱਚ ਸੈਨਾਪਤੀ ਹੈ । ਉਹ ਥਲ ਸੈਨਾ, ਹਵਾਈ ਸੈਨਾ ਅਤੇ ਜਲ ਸੈਨਾ ਦੇ ਮੁਖੀਆਂ ਦੀ ਨਿਯੁਕਤੀ ਕਰਦਾ ਹੈ । ਨਿਯੁਕਤੀਆਂ-ਸੰਘੀ ਸਰਕਾਰ ਦੀਆਂ ਸਾਰੀਆਂ ਮਹੱਤਵਪੂਰਨ ਨਿਯੁਕਤੀਆਂ ਰਾਸ਼ਟਰਪਤੀ ਵਲੋਂ ਹੀ ਕੀਤੀਆਂ ਜਾਂਦੀਆਂ ਹਨ।
  • ਕੇਂਦਰ ਸ਼ਾਸਿਤ ਦੇਸ਼ਾਂ ਦਾ ਪ੍ਰਸ਼ਾਸਨ-ਸਾਰੇ ਕੇਂਦਰ ਸ਼ਾਸਿਤ ਦੇਸ਼ਾਂ ਦਾ ਪ੍ਰਸ਼ਾਸਨ ਰਾਸ਼ਟਰਪਤੀ ਦੇ ਨਾਮ ਉੱਤੇ ਹੀ ਚਲਾਇਆ ਜਾਂਦਾ ਹੈ ।

ਪ੍ਰਸ਼ਨ 3.
ਰਾਸ਼ਟਰਪਤੀ ਦੀਆਂ ਵਿਧਾਨਕ ਸ਼ਕਤੀਆਂ ਲਿਖੋ ।
ਉੱਤਰ-

  1. ਸੰਸਦ ਦਾ ਅਧਿਵੇਸ਼ਨ ਸੱਦਣਾ ਅਤੇ ਖ਼ਤਮ ਕਰਨਾ-ਰਾਸ਼ਟਰਪਤੀ ਸੰਸਦ ਦੇ ਦੋਵਾਂ ਸਦਨਾਂ ਦਾ ਅਧਿਵੇਸ਼ਨ (Session) ਸੱਦ ਸਕਦਾ ਹੈ । ਉਹ ਅਧਿਵਸ਼ਨ ਦਾ ਸਮਾਂ ਵਧਾ ਵੀ ਸਕਦਾ ਹੈ ਅਤੇ ਉਸ ਨੂੰ ਖ਼ਤਮ ਵੀ ਕਰ ਸਕਦਾ ਹੈ । ਨਵੀਂ ਸੰਸਦ ਅਤੇ ਸਾਲ ਦਾ ਪਹਿਲਾ ਅਧਿਵੇਸ਼ਨ (Session) ਰਾਸ਼ਟਰਪਤੀ ਦੇ ਭਾਸ਼ਣ ਨਾਲ ਹੀ ਸ਼ੁਰੂ ਹੁੰਦਾ ਹੈ ।
  2. ਸੰਸਦ ਵਿੱਚ ਭਾਸ਼ਣ-ਰਾਸ਼ਟਰਪਤੀ ਸੰਸਦ ਦੇ ਦੋਹਾਂ ਸਦਨਾਂ ਨੂੰ ਵੱਖ-ਵੱਖ ਜਾਂ ਇਕੱਠੇ ਭਾਸ਼ਣ ਦੇ ਸਕਦਾ ਹੈ । ਨਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਉਸ ਦੀ ਕਾਰਵਾਈ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ ।
  3. ਰਾਜ ਸਭਾ ਅਤੇ ਲੋਕ ਸਭਾ ਵਿੱਚ ਮੈਂਬਰ ਮਨੋਨੀਤ ਕਰਨਾ-ਰਾਸ਼ਟਰਪਤੀ ਰਾਜ ਸਭਾ ਦੇ ਅਜਿਹੇ 12 ਮੈਂਬਰ ਮਨੋਨੀਤ ਕਰ ਸਕਦਾ ਹੈ ਜਿਨ੍ਹਾਂ ਨੂੰ ਕਿਸੇ ਖੇਤਰ ਦਾ ਵਿਸ਼ੇਸ਼ ਗਿਆਨ ਪ੍ਰਾਪਤ ਹੋਵੇ । ਉਹ ਐਂਗਲੋ ਇੰਡੀਅਨ ਸਮੁਦਾਇ ਦੇ 2 ਮੈਂਬਰ ਲੋਕ ਸਭਾ ਵਿੱਚ ਵੀ ਮਨੋਨੀਤ ਕਰ ਸਕਦਾ ਹੈ ।
  4. Ordinance-ਜਦੋਂ ਸੰਸਦ ਦਾ ਅਧਿਵੇਸ਼ਨ ਨਹੀਂ ਚੱਲ ਰਿਹਾ ਤਾਂ ਉਹ ordinance ਵੀ ਜਾਰੀ ਕਰ ਸਕਦਾ ਹੈ ।

ਪ੍ਰਸ਼ਨ 4.
ਮੰਤਰੀ ਮੰਡਲ ਉੱਤੇ ਸੰਸਦ ਦੇ ਨਿਯੰਤਰਣ ਦਾ ਵਰਣਨ ਕਰੋ ।
ਉੱਤਰ-

  • ਸਾਡੇ ਦੇਸ਼ ਵਿੱਚ ਸੰਸਦੀ ਸ਼ਾਸਨ ਵਿਵਸਥਾ ਨੂੰ ਅਪਣਾਇਆ ਗਿਆ ਹੈ । ਸੰਸਦ ਕਈ ਤਰੀਕਿਆਂ ਨਾਲ ਮੰਤਰੀ ਮੰਡਲ ਉੱਤੇ ਪ੍ਰਭਾਵ ਪਾ ਸਕਦੀ ਹੈ ਅਤੇ ਉਸ ਉੱਤੇ ਨਿਯੰਤਰਣ ਰੱਖ ਸਕਦੀ ਹੈ । ਉਹ ਮੰਤਰੀਮੰਡਲ ਨੂੰ ਉਸ ਦੀ ਇੱਛਾ ਅਨੁਸਾਰ ਕੰਮ ਕਰਨ ਲਈ ਮਜ਼ਬੂਰ ਕਰ ਸਕਦੀ ਹੈ ।
  • ਪ੍ਰਸ਼ਨ-ਸੰਸਦ ਦੇ ਮੈਂਬਰ ਮੰਤਰੀਆਂ ਤੋਂ ਉਹਨਾਂ ਦੇ ਵਿਭਾਗਾਂ ਦੇ ਕੰਮਾਂ ਦੇ ਸੰਬੰਧ ਵਿੱਚ ਪ੍ਰਸ਼ਨ ਪੁੱਛ ਸਕਦੇ ਹਨ ਅਤੇ ਮੰਤਰੀਆਂ ਨੂੰ ਉਨ੍ਹਾਂ ਪ੍ਰਸ਼ਨਾਂ ਦਾ ਜਵਾਬ ਦੇਣਾ ਹੀ ਪੈਂਦਾ ਹੈ ।
  • ਬਹਿਸ-ਸੰਸਦ ਰਾਸ਼ਟਰਪਤੀ ਦੇ ਉਦਘਾਟਨ ਭਾਸ਼ਣ ਉੱਤੇ ਬਹਿਸ ਕਰ ਸਕਦੀ ਹੈ ਅਤੇ ਸਰਕਾਰ ਦੀਆਂ ਸਾਰੀਆਂ ਨੀਤੀਆਂ ਦੀ ਆਲੋਚਨਾ ਕਰ ਸਕਦੀ ਹੈ ।
  • ਕੰਮ ਰੋਕੋ ਪ੍ਰਸਤਾਵ-ਕਿਸੇ ਗੰਭੀਰ ਸਮੱਸਿਆ ਉੱਤੇ ਵਿਚਾਰ ਕਰਨ ਦੇ ਲਈ ਸੰਸਦ ਦੇ ਮੈਂਬਰਾਂ ਵੱਲੋਂ ਕੰਮ ਰੋਕੋ ਪ੍ਰਸਤਾਵ (Adjournment Motion) ਵੀ ਪੇਸ਼ ਕੀਤੇ ਜਾਂਦੇ ਹਨ ਜਿਨ੍ਹਾਂ ਦਾ ਦੇਸ਼ ਹੁੰਦਾ ਹੈ ਕਿ ਸਦਨ ਦੇ ਨਿਸ਼ਚਿਤ ਕੰਮ ਨੂੰ ਰੋਕ ਕੇ ਉਸ ਗੰਭੀਰ ਸਮੱਸਿਆ ਉੱਤੇ ਪਹਿਲਾਂ ਵਿਚਾਰ ਕੀਤਾ ਜਾਵੇ । ਇਸ ਵਿੱਚ ਸਰਕਾਰ ਦੀ ਕਾਫੀ ਆਲੋਚਨਾ ਵੀ ਕੀਤੀ ਜਾਂਦੀ ਹੈ ।
  • ਮੰਤਰੀ ਮੰਡਲ ਨੂੰ ਹਟਾਉਣਾ-ਸੰਸਦ ਜੇਕਰ ਮੰਤਰੀ ਮੰਡਲ ਦੀਆਂ ਨੀਤੀਆਂ ਅਤੇ ਕੰਮਾਂ ਤੋਂ ਸੰਤੁਸ਼ਟ ਨਾਂ ਹੋਵੇ ਤਾਂ ਉਹ ਮੰਤਰੀ ਮੰਡਲ ਨੂੰ ਉਸਦੇ ਪਦ ਤੋਂ ਹਟਾ ਸਕਦੀ ਹੈ | ਵਿਸ਼ਵਾਸ ਪ੍ਰਸਤਾਵ ਸਿਰਫ ਲੋਕ ਸਭਾ ਵਿੱਚ ਹੀ ਪਾਸ ਹੁੰਦਾ ਹੈ ।

ਪ੍ਰਸ਼ਨ 5.
ਸੰਸਦੀ ਪ੍ਰਣਾਲੀ ਦੀਆਂ ਕੁੱਝ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਸੰਸਦੀ ਸਰਕਾਰ ਉਹ ਸ਼ਾਸਨ ਵਿਵਸਥਾ ਹੈ ਜਿਸ ਵਿੱਚ ਮੰਤਰੀ ਮੰਡਲ ਵਿਧਾਨ ਪਾਲਿਕਾ ਅਰਥਾਤ ਸੰਸਦ ਦੇ ਲੋਕਪ੍ਰਿਯ ਸਦਨ ਦੇ ਸਾਹਮਣੇ ਆਪਣੀਆਂ ਰਾਜਨੀਤਿਕ ਨੀਤੀਆਂ ਅਤੇ ਕੰਮਾਂ ਦੇ ਲਈ ਜਵਾਬਦੇਹ ਹੁੰਦਾ ਹੈ ਜਦਕਿ ਰਾਜ ਦਾ ਮੁਖੀ ਜੋ ਕਿ ਨਾਮਮਾਤਰ ਦੀ ਕਰਜਪਾਲਿਕਾ ਹੈ, ਜਵਾਬਦੇਹ ਨਹੀਂ ਹੁੰਦਾ ।
ਵਿਸ਼ੇਸ਼ਤਾਵਾਂ –

  1. ਦੇਸ਼ ਦਾ ਮੁਖੀ-ਨਾਮਮਾਤਰ ਕਾਰਜ ਪਾਲਿਕਾ-ਸੰਸਦੀ ਵਿਵਸਥਾ ਵਿੱਚ ਦੇਸ਼ ਦਾ ਮੁਖੀ, ਅਰਥਾਤ ਰਾਸ਼ਟਰਪਤੀ ਨਾਮ ਦਾ ਹੀ ਮੁਖੀ ਹੁੰਦਾ ਹੈ ਕਿਉਂਕਿ ਅਸਲੀ ਸ਼ਕਤੀ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੇ ਕੋਲ ਹੁੰਦੀ ਹੈ ।
  2. ਸਪੱਸ਼ਟ ਬਹੁਮਤ-ਸੰਸਦੀ ਵਿਵਸਥਾ ਵਿੱਚ ਸ਼ਾਸਨ ਉਸ ਰਾਜਨੀਤਿਕ ਦਲ ਵਲੋਂ ਚਲਾਇਆ ਜਾਂਦਾ ਹੈ ਜਿਸਨੂੰ ਚੋਣਾਂ ਵਿੱਚ ਸਪੱਸ਼ਟ ਬਹੁਮਤ ਮਿਲ ਜਾਂਦਾ ਹੈ । ਉਹ ਦਲ ਚੋਣਾਂ ਜਿੱਤਣ ਤੋਂ ਬਾਅਦ ਆਪਣਾ ਇੱਕ ਨੇਤਾ ਚੁਣਦਾ ਹੈ ਜਿਸ ਨੂੰ ਰਾਸ਼ਟਰਪਤੀ ਸਰਕਾਰ ਬਨਾਉਣ ਦਾ ਸੱਦਾ ਦਿੰਦਾ ਹੈ ।
  3. ਸੰਸਦ ਦੀ ਮੈਂਬਰਸ਼ਿਪ ਜ਼ਰੂਰੀ-ਮੰਤਰੀ ਬਣਨ ਲਈ ਇਹ ਜ਼ਰੂਰੀ ਹੈ ਕਿ ਵਿਅਕਤੀ ਕੋਲ ਸੰਸਦ ਦੀ ਮੈਂਬਰਸ਼ਿਪ ਹੋਵੇ । ਜੇਕਰ ਕੋਈ ਸੰਸਦ ਦਾ ਮੈਂਬਰ ਨਹੀਂ ਹੈ ਤਾਂ ਪ੍ਰਧਾਨ ਮੰਤਰੀ ਦੀ ਸਿਫ਼ਾਰਿਸ਼ ਤੇ ਰਾਸ਼ਟਰਪਤੀ ਉਸਨੂੰ ਮੰਤਰੀ ਬਣਾ ਸਕਦਾ ਹੈ ਪਰ ਉਸ ਲਈ 6 ਮਹੀਨੇ ਦੇ ਅੰਦਰ-ਅੰਦਰ ਸੰਸਦ ਦਾ ਮੈਂਬਰ ਬਣਨਾ ਜ਼ਰੂਰੀ ਹੈ ਨਹੀਂ ਤਾਂ ਉਸਨੂੰ ਪਦ ਛੱਡਣਾ ਪੈ ਸਕਦਾ ਹੈ ।
  4. ਸਮੂਹਿਕ ਜ਼ਿੰਮੇਵਾਰੀ-ਮੰਤਰੀ ਮੰਡਲ ਆਪਣੇ ਕੰਮਾਂ ਦੇ ਲਈ ਸਮੂਹਿਕ ਰੂਪ ਨਾਲ ਵਿਧਾਨ ਪਾਲਿਕਾ ਅਰਥਾਤ ਸੰਸਦ ਦੇ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ । ਉਨ੍ਹਾਂ ਤੋਂ ਸੰਸਦ ਵਿੱਚ ਕਿਸੇ ਵੀ ਪ੍ਰਕਾਰ ਦਾ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ । ਜੇਕਰ ਸੰਸਦ (ਲੋਕ ਸਭਾ ਚਾਹੇ ਤਾਂ ਉਸ ਦੇ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਪਾਸ ਕਰਕੇ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਮਜ਼ਬੂਰ ਵੀ ਕਰ ਸਕਦੀ ਹੈ ।
  5. ਪ੍ਰਧਾਨ ਮੰਤਰੀ-ਨੇਤਾ-ਸੰਸਦੀ ਵਿਵਸਥਾ ਵਿੱਚ ਮੰਤਰੀ ਮੰਡਲ ਦਾ ਨੇਤਾ ਹਮੇਸ਼ਾਂ ਪ੍ਰਧਾਨ ਮੰਤਰੀ ਹੁੰਦਾ ਹੈ । ਰਾਸ਼ਟਰਪਤੀ ਵੱਖ-ਵੱਖ ਮੰਤਰੀਆਂ ਦੀ ਨਿਯੁਕਤੀ ਉਸਦੀ ਸਲਾਹ ਦੇ ਅਨੁਸਾਰ ਹੀ ਕਰਦਾ ਹੈ । ਉਹ ਵੱਖ-ਵੱਖ ਮੰਤਰੀਆਂ ਦੇ ਕੰਮਾਂ ਨੂੰ ਦੇਖਦਾ ਹੈ ਅਤੇ ਉਨ੍ਹਾਂ ਵਿੱਚ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਦਾ ਹੈ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

Punjab State Board PSEB 9th Class Social Science Book Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ Textbook Exercise Questions and Answers.

PSEB Solutions for Class 9 Social Science Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

Social Science Guide for Class 9 PSEB ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ Textbook Questions and Answers

ਅਭਿਆਸ ਦੇ ਪ੍ਰਸ਼ਨ ।
(ੳ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਭਾਰਤੀ ਸੰਵਿਧਾਨ ਵਿੱਚ ਨਿਰਦੇਸ਼ਕ ਸਿਧਾਂਤ ………. ਦੇਸ਼ ਦੇ ਸੰਵਿਧਾਨ ਤੋਂ ਲਏ ਗਏ ਹਨ ।
ਉੱਤਰ-
ਆਇਰਲੈਂਡ,

ਪ੍ਰਸ਼ਨ 2.
……….. ਭਾਰਤੀ ਸੰਵਿਧਾਨ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਸਨ ।
ਉੱਤਰ-
ਡਾ: ਬੀ. ਆਰ. ਅੰਬੇਦਕਰ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

(ਅ) ਠੀਕ/ਗਲਤ ਦੱਸੋ

ਪ੍ਰਸ਼ਨ 1.
ਸੰਵਿਧਾਨ ਵਿਚ ਸਮਾਜਵਾਦ, ਧਰਮ ਨਿਰਪੱਖ ਅਤੇ ਅਖੰਡਤਾ ਸ਼ਬਦਾਂ ਨੂੰ 42ਵੀਂ ਸੋਧ ਦੁਆਰਾ ਸ਼ਾਮਿਲ ਕੀਤਾ ਗਿਆ ਹੈ ।
ਉੱਤਰ-

ਪ੍ਰਸ਼ਨ 2.
ਭਾਰਤ ਇੱਕ ਖੁੱਤਾ ਸੰਪੰਨ, ਧਰਮ ਨਿਰਪੱਖ, ਸਮਾਜਵਾਦੀ, ਲੋਕਤੰਤਰਿਕ ਅਤੇ ਗਣਰਾਜ ਦੇਸ਼ ਹੈ ।
ਉੱਤਰ-

(ਇ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਸੰਵਿਧਾਨ ਸਭਾ ਦੇ ਪ੍ਰਧਾਨ ਸਨ –
(1) ਪੰਡਿਤ ਜਵਾਹਰ ਲਾਲ ਨਹਿਰੂ
(2) ਮਹਾਤਮਾ ਗਾਂਧੀ
(3) ਡਾ: ਰਾਜਿੰਦਰ ਪ੍ਰਸਾਦ
(4) ਡਾ: ਬੀ. ਆਰ. ਅੰਬੇਦਕਰ ।
ਉੱਤਰ-
(3) ਡਾ: ਰਾਜਿੰਦਰ ਪ੍ਰਸਾਦ

ਪ੍ਰਸ਼ਨ 2.
ਗਣਤੰਤਰ ਦੇਸ਼ ਉਹ ਹੁੰਦਾ ਹੈ
(1) ਜਿਸਦਾ ਮੁਖੀ ਪਿਤਾ ਪੂਰਥੀ ਹੁੰਦਾ ਹੈ
(2) ਜਿਸਦਾ ਮੁੱਖੀ ਸੈਨਿਕ ਤਾਨਾਸ਼ਾਹ ਹੁੰਦਾ ਹੈ
(3) ਜਿਸਦਾ ਮੁਖੀ ਲੋਕਾਂ ਦੁਆਰਾ ਪ੍ਰਤੱਖ ਜਾਂ ਅਪ੍ਰਤੱਖ ਢੰਗ ਰਾਹੀਂ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ ਹੈ।
(4) ਜਿਸਦਾ ਮੁਖੀ ਮਨੋਨੀਤ ਕੀਤਾ ਜਾਂਦਾ ਹੈ ।
ਉੱਤਰ –
(3) ਜਿਸਦਾ ਮੁਖੀ ਲੋਕਾਂ ਦੁਆਰਾ ਪ੍ਰਤੱਖ ਜਾਂ ਅਪ੍ਰਤੱਖ ਢੰਗ ਰਾਹੀਂ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ ਹੈ।

II. ਬਹੁਤ ਛੋਟੇ ਉੱਤਰਾਂ ਵਾਲੇ

ਪ੍ਰਸ਼ਨ 1.
ਸਾਡਾ ਦੇਸ਼ ਕਦੋਂ ਆਜ਼ਾਦ ਹੋਇਆ ?
ਉੱਤਰ-
ਸਾਡਾ ਦੇਸ਼ 15 ਅਗਸਤ, 1947 ਨੂੰ ਆਜ਼ਾਦ ਹੋਇਆ ।

ਪ੍ਰਸ਼ਨ 2.
‘‘ਸੰਵਿਧਾਨ ਉਹਨਾਂ ਨਿਯਮਾਂ ਦਾ ਸਮੂਹ ਹੈ ਜਿਨ੍ਹਾਂ ਅਨੁਸਾਰ ਸਰਕਾਰ ਦੀਆਂ ਸ਼ਕਤੀਆਂ, ਪਰਜਾ ਦੇ ਅਧਿਕਾਰਾਂ ਅਤੇ ਇਹਨਾਂ ਦੋਨਾਂ ਦੇ ਆਪਸੀ ਸੰਬੰਧਾਂ ਨੂੰ ਨਿਸ਼ਚਿਤ ਕੀਤਾ ਜਾਂਦਾ ਹੈ । ਇਹ ਕਥਨ ਕਿਸਦਾ ਹੈ ?
ਉੱਤਰ-
ਇਹ ਕਥਨ ਟੂਲਜ਼ੇ ਦਾ ਹੈ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 3.
ਭਾਰਤ ਦੇ ਸੰਵਿਧਾਨ ਨੂੰ ਬਣਾਉਣ ਲਈ ਕਿੰਨਾ ਸਮਾਂ ਲੱਗਾ ?
ਉੱਤਰ-
ਭਾਰਤ ਦੇ ਸੰਵਿਧਾਨ ਨੂੰ ਬਣਾਉਣ ਵਿੱਚ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ ।

ਪ੍ਰਸ਼ਨ 4.
ਸੰਵਿਧਾਨ ਬਣਾਉਣ ਵਾਲੀ ਸਭਾ ਦੇ ਕੁੱਲ ਮੈਂਬਰ ਕਿੰਨੇ ਸਨ ?
ਉੱਤਰ-
ਸੰਵਿਧਾਨ ਬਣਾਉਣ ਵਾਲੀ ਸਭਾ ਦੇ 389 ਮੈਂਬਰ ਸਨ ਪਰ ਅਜ਼ਾਦੀ ਤੋਂ ਬਾਅਦ ਇਹ 299 ਰਹਿ ਗਏ ਸਨ ।

ਪ੍ਰਸ਼ਨ 5.
ਭਾਰਤ ਦੀ ਵੰਡ ਦੀ ਘੋਸ਼ਣਾ ਕਦੋਂ ਕੀਤੀ ਗਈ ?
ਉੱਤਰ-
3 ਜੂਨ, 1947 ਨੂੰ ਭਾਰਤ ਦੀ ਵੰਡ ਦੀ ਘੋਸ਼ਣਾ ਕੀਤੀ ਗਈ ।

ਪ੍ਰਸ਼ਨ 6.
ਭਾਰਤ ਦੀ ਵੰਡ ਤੋਂ ਬਾਅਦ ਭਾਰਤ ਲਈ ਸੰਵਿਧਾਨ ਬਣਾਉਣ ਵਾਲੀ ਸਭਾ ਦੇ ਕਿੰਨੇ ਮੈਂਬਰ ਰਹਿ ਗਏ ਸਨ ?
ਉੱਤਰ-
299 ਮੈਂਬਰ ।

ਪ੍ਰਸ਼ਨ 7.
ਭਾਰਤੀ ਸੰਵਿਧਾਨ ਦੀਆਂ ਕੋਈ ਦੋ ਏਕਾਤਮਕ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-

  • ਸਾਰੇ ਨਾਗਰਿਕਾਂ ਨੂੰ ਇੱਕ ਹੀ ਨਾਗਰਿਕਤਾ ਦਿੱਤੀ ਗਈ ਹੈ ।
  • ਕੇਂਦਰ ਅਤੇ ਰਾਜ ਸਰਕਾਰਾਂ ਦੇ ਲਈ ਇੱਕ ਹੀ ਸੰਵਿਧਾਨ ਹੈ ।

ਪ੍ਰਸ਼ਨ 8.
ਭਾਰਤ ਦੇ ਸੰਵਿਧਾਨ ਦੀਆਂ ਕੋਈ ਦੋ ਸੰਘਾਤਮਕ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-

  1. ਸਾਡੇ ਦੇਸ਼ ਦਾ ਇੱਕ ਲਿਖਤ ਸੰਵਿਧਾਨ ਹੈ ।
  2. ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ।

ਪ੍ਰਸ਼ਨ 9.
ਸੰਵਿਧਾਨ ਦੁਆਰਾ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਕੋਈ ਦੋ ਸੁਤੰਤਰਤਾਵਾਂ ਲਿਖੋ ।
ਉੱਤਰ-

  • ਕੋਈ ਵੀ ਪੇਸ਼ਾ ਅਪਨਾਉਣ ਦੀ ਸੁਤੰਤਰਤਾ
  • ਦੇਸ਼ ਵਿੱਚ ਕਿਤੇ ਵੀ ਆਣ-ਜਾਣ ਦੀ ਸੁਤੰਤਰਤਾ ।

ਪ੍ਰਸ਼ਨ 10.
ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਕਿਹੜੇ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ ?
ਉੱਤਰ-
ਅਸੀਂ ਭਾਰਤ ਦੇ ਲੋਕ ।

ਪ੍ਰਸ਼ਨ 11.
1976 ਵਿਚ 42ਵੀਂ ਸੋਧ ਦੁਆਰਾ ਭਾਰਤ ਦੇ ਸੰਵਿਧਾਨ ਵਿੱਚ ਕਿਹੜੇ ਨਵੇਂ ਸ਼ਬਦ ਜੋੜੇ ਗਏ ?
ਉੱਤਰ-
ਸਮਾਜਵਾਦ, ਧਰਮ ਨਿਰਪੱਖ ਅਤੇ ਅਖੰਡਤਾ ।

ਪ੍ਰਸ਼ਨ 12.
ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ ?
ਉੱਤਰ-
ਡਾ: ਰਾਜਿੰਦਰ ਪ੍ਰਸਾਦ ਸੰਵਿਧਾਨ ਸਭਾ ਦੇ ਪ੍ਰਧਾਨ ਸਨ ।

ਪ੍ਰਸ਼ਨ 13.
ਸੰਵਿਧਾਨ ਲਿਖਣ ਵਾਲੀ ਕਮੇਟੀ ਦੇ ਪ੍ਰਧਾਨ ਕੌਣ ਸਨ ?
ਉੱਤਰ-
ਡਾ: ਬੀ. ਆਰ. ਅੰਬੇਦਕਰ ਸੰਵਿਧਾਨ ਲਿਖਣ ਵਾਲੀ ਕਮੇਟੀ ਦੇ ਪ੍ਰਧਾਨ ਸਨ ।

III. ਛੋਟੇ ਉੱਤਰਾਂ ਵਾਲੇ ਪ੍ਰਸ਼

ਪ੍ਰਸ਼ਨ 1.
ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਕਿਹੜੇ-ਕਿਹੜੇ ਮੂਲ ਉਦੇਸ਼ਾਂ ਉੱਤੇ ਚਾਨਣਾ ਪਾਉਂਦੀ ਹੈ ?
ਉੱਤਰ-
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਤੋਂ ਸਾਨੂੰ ਇਸਦੇ ਉਦੇਸ਼ਾਂ ਬਾਰੇ ਪਤਾ ਚਲਦਾ ਹੈ –

  • ਸਾਡੀ ਪ੍ਰਸਤਾਵਨਾ ਦੇ ਅਨੁਸਾਰ ਭਾਰਤ ਵਿੱਚ ਸੰਪੂਰਨ ਪ੍ਰਭੂਤਾ ਸੰਪੰਨ, ਸਮਾਜਵਾਦੀ, ਲੋਕਤੰਤਰੀ, ਧਰਮ ਨਿਰਪੱਖ ਗਣਰਾਜ ਹੈ ।
  • ਇਹ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਦੇਣ ਲਈ ਪ੍ਰਤੀਬੱਧ ਹੈ ।
  • ਇਹ ਮੌਕਿਆਂ ਅਤੇ ਪਦ ਦੀ ਸਮਾਨਤਾ ਪ੍ਰਦਾਨ ਕਰਦੀ ਹੈ ਅਤੇ ਸਾਰੇ ਨਾਗਰਿਕਾਂ ਨੂੰ ਵਿਚਾਰ ਪ੍ਰਗਟ ਕਰਨ, ਵਿਸ਼ਵਾਸ ਅਤੇ ਉਪਾਸਨਾ ਦੀ ਸੁਤੰਤਰਤਾ ਦਿੰਦੀ ਹੈ ।
  • ਇਹ ਵਿਅਕਤੀਗਤ ਗੌਰਵ, ਰਾਸ਼ਟਰੀ ਏਕਤਾ ਅਤੇ ਅਖੰਡਤਾ ਦੇ ਆਦਰਸ਼ ਨੂੰ ਬਣਾਏ ਰੱਖਣ ਦੀ ਘੋਸ਼ਣਾ ਵੀ ਕਰਦੀ ਹੈ ।

ਪ੍ਰਸ਼ਨ 2.
ਗਣਤੰਤਰ ਦੇਸ਼ ਕਿਹੜਾ ਹੁੰਦਾ ਹੈ ?
ਉੱਤਰ-
ਭਾਰਤ ਇੱਕ ਗਣਤੰਤਰ ਦੇਸ਼ ਹੈ । ਗਣਤੰਤਰ ਦਾ ਅਰਥ ਹੁੰਦਾ ਹੈ ਕਿ ਦੇਸ਼ ਦਾ ਮੁਖੀਆ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਜਨਤਾ ਵਲੋਂ ਚੁਣਿਆ ਜਾਂਦਾ ਹੈ ।ਮੁਖੀਆ ਦਾ ਚੁਨਾਵ ਇੱਕ ਨਿਸ਼ਚਿਤ ਸਮੇਂ ਲਈ ਹੁੰਦਾ ਹੈ ਅਤੇ ਇੱਥੇ ਵੰਸ਼ਵਾਦ ਦੀ ਕੋਈ ਥਾਂ ਨਹੀਂ ਹੁੰਦੀ ਹੈ । ਗਣਤੰਤਰ ਹੋਣਾ ਭਾਰਤੀ ਸੰਵਿਧਾਨ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 3.
ਭਾਰਤ ਦੇ ਧਰਮ ਨਿਰਪੱਖ ਦੇਸ਼ ਹੋਣ ਦੇ ਪੱਖ ਵਿੱਚ ਦਲੀਲਾਂ ਦਿਓ ।
ਉੱਤਰ-

  1. ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤ ਨੂੰ ਧਰਮ ਨਿਰਪੱਖ ਰਾਜ ਘੋਸ਼ਿਤ ਕੀਤਾ ਗਿਆ ਹੈ ।
  2. ਸਾਰੇ ਨਾਗਰਿਕਾਂ ਨੂੰ ਆਪਣੇ ਧਰਮ ਦਾ ਪ੍ਰਚਾਰ ਕਰਨ ਜਾਂ ਧਰਮ ਪਰਿਵਰਤਨ ਕਰਨ ਦੀ ਸੁਤੰਤਰਤਾ ਹੈ ।
  3. ਸਮਾਨਤਾ ਦੇ ਅਧਿਕਾਰ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਦੇ ਨਾਲ ਧਰਮ ਦੇ ਅਨੁਸਾਰ ਕੋਈ ਭੇਦਭਾਵ ਨਹੀਂ ਕੀਤਾ ਜਾਵੇਗਾ ।
  4. ਦੇਸ਼ ਵਿੱਚ ਮੌਜੂਦ ਸਾਰੇ ਧਰਮਾਂ ਨੂੰ ਇੱਕ ਸਮਾਨ ਸਮਝਿਆ ਜਾਂਦਾ ਹੈ ਅਤੇ ਰਾਜ ਦਾ ਕੋਈ ਧਰਮ ਨਹੀਂ ਹੈ ।

ਪ੍ਰਸ਼ਨ 4.
ਸੰਘੀ ਢਾਂਚੇ ਜਾਂ ਸੰਘਾਤਮਕ ਸਰਕਾਰ ਦਾ ਅਰਥ ਲਿਖੋ । ਭਾਰਤੀ ਸੰਵਿਧਾਨ ਦੀ ਇਹ ਵਿਸ਼ੇਸ਼ਤਾ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ ?
ਉੱਤਰ-
ਸੰਘਾਤਮਕ ਸਰਕਾਰ ਦਾ ਅਰਥ ਹੈ ਕਿ ਸ਼ਕਤੀਆਂ ਦੀ ਸਰਕਾਰ ਦੇ ਦੋ ਪੱਧਰਾਂ ਵਿੱਚ ਵੰਡ ਅਤੇ ਇਹ ਪੱਧਰ ਕੇਂਦਰ ਅਤੇ ਰਾਜ ਸਰਕਾਰਾਂ ਹੁੰਦੀਆਂ ਹਨ । ਭਾਰਤ ਇੱਕ ਸੰਘਾਤਮਕ ਰਾਜ ਹੈ ਜਿੱਥੇ ਦੋ ਪ੍ਰਕਾਰ ਦੀਆਂ ਸਰਕਾਰਾਂ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਬਣਾਈਆਂ ਗਈਆਂ ਹਨ । ਇਹਨਾਂ ਦੋਹਾਂ ਪ੍ਰਕਾਰ ਦੀਆਂ ਸਰਕਾਰਾਂ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਪਰ ਕੇਂਦਰ ਸਰਕਾਰ ਨੂੰ ਵੱਧ ਸ਼ਕਤੀਆਂ ਦਿੱਤੀਆਂ ਗਈਆਂ ਹਨ । ਭਾਰਤ ਵਿੱਚ ਸੰਘਾਤਮਕ ਸੰਰਚਨਾ ਕੈਨੇਡਾ ਦੇ ਸੰਵਿਧਾਨ ਤੋਂ ਲਈ ਗਈ ਹੈ ।

ਪ੍ਰਸ਼ਨ 5.
ਭਾਰਤ ਦਾ ਸੰਵਿਧਾਨ 26 ਨਵੰਬਰ, 1949 ਨੂੰ ਬਣ ਕੇ ਤਿਆਰ ਹੋ ਗਿਆ ਸੀ । ਪਰ ਭਾਰਤ ਸਰਕਾਰ ਨੇ ਇਸ ਨੂੰ 26 ਜਨਵਰੀ, 1950 ਨੂੰ ਲਾਗੂ ਕੀਤਾ । 26 ਜਨਵਰੀ ਦੀ ਮਿਤੀ ਸੰਵਿਧਾਨ ਲਾਗੂ ਕਰਨ ਦੇ ਲਈ ਕਿਉਂ ਮਿੱਥੀ ਗਈ ? ਵਿਆਖਿਆ ਕਰੋ ।
ਉੱਤਰ-
ਭਾਰਤੀ ਰਾਸ਼ਟਰੀ ਕਾਂਗਰਸ ਦੇ 1929 ਦੇ ਲਾਹੌਰ ਸੈਸ਼ਨ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ 26 ਜਨਵਰੀ, 1930 ਨੂੰ ਦੇਸ਼ ਦਾ ਪਹਿਲਾਂ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ ਚਾਹੇ ਦੇਸ਼ ਸੁੰਤਤਰ ਨਹੀਂ ਸੀ । ਉਸ ਸਮੇਂ ਤੋਂ 1947 ਤੱਕ 26 ਜਨਵਰੀ ਨੂੰ ਸੁਤੰਤਰਤਾ ਦਿਵਸ ਮਨਾਇਆ ਗਿਆ । ਪਰ 1947 ਵਿੱਚ ਦੇਸ਼ ਦਾ ਸੁਤੰਤਰਤਾ ਦਿਵਸ 15 ਅਗਸਤ ਹੋ ਗਿਆ । ਇਸ ਲਈ 26 ਜਨਵਰੀ ਦੇ ਇਤਿਹਾਸਿਕ ਮਹੱਤਵ ਨੂੰ ਬਰਕਰਾਰ ਰੱਖਣ ਲਈ ਸੰਵਿਧਾਨ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਘੋਸ਼ਿਤ ਕੀਤਾ ਗਿਆ ।

ਪ੍ਰਸ਼ਨ 6.
ਸੰਪੂਰਨ ਪ੍ਰਭੂਸੱਤਾ ਸੰਪੰਨ ਰਾਜ ਦਾ ਕੀ ਅਰਥ ਹੈ ?
ਉੱਤਰ-
ਸੰਪੂਰਨ ਪ੍ਰਭੂਸੱਤਾ ਸੰਪੰਨ ਰਾਜ ਦਾ ਅਰਥ ਹੈ ਕਿ ਦੇਸ਼ ਆਪਣੇ ਬਾਹਰੀ ਅਤੇ ਅੰਦਰੂਨੀ ਵਿਸ਼ਿਆਂ ਉੱਤੇ ਅਤੇ ਆਪਣੇ ਫੈਸਲੇ ਲੈਣ ਲਈ ਪੂਰੀ ਤਰ੍ਹਾਂ ਸੁਤੰਤਰ ਹੈ । ਦੇਸ਼ ਜਦੋਂ ਵੀ ਆਪਣੀ ਅੰਦਰੂਨੀ ਅਤੇ ਹੋਰ ਦੇਸ਼ਾਂ ਨਾਲ ਸੰਬੰਧ ਬਣਾਉਣ ਦੇ ਲਈ ਕੋਈ ਵੀ ਨੀਤੀ ਬਣਾਏਗਾ, ਉਹ ਬਿਨਾ ਕਿਸੇ ਦਬਾਅ ਦੇ ਅਤੇ ਪੂਰੀ ਸੁਤੰਤਰਤਾ ਨਾਲ ਬਣਾਏਗਾ । ਦੇਸ਼ ਉੱਤੇ ਕੋਈ ਹੋਰ ਦੇਸ਼ ਕਿਸੇ ਪ੍ਰਕਾਰ ਦਾ ਦਬਾਅ ਨਹੀਂ ਪਾ ਸਕਦਾ ।

ਪ੍ਰਸ਼ਨ 7.
ਸਰਵਵਿਆਪਕ ਬਾਲਗ ਮੱਤ ਅਧਿਕਾਰ ਤੋਂ ਕੀ ਭਾਵ ਹੈ ?
ਉੱਤਰ-
ਭਾਰਤ ਦਾ ਸੰਵਿਧਾਨ ਦੇਸ਼ ਦੇ ਸਾਰੇ ਬਾਲਗ ਨਾਗਰਿਕਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਦਾਨ ਕਰਦਾ ਹੈ ਅਤੇ ਇਸ ਨੂੰ ਹੀ ਸਰਵਵਿਆਪਕ ਬਾਲਗ ਮੱਤ ਅਧਿਕਾਰ ਕਹਿੰਦੇ ਹਨ । ਦੇਸ਼ ਦੇ ਸਾਰੇ ਨਾਗਰਿਕ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਉਪਰ ਹੈ ਉਹਨਾਂ ਨੂੰ ਵੋਟ ਦੇਣ ਦਾ ਅਧਿਕਾਰ ਬਿਨਾਂ ਕਿਸੇ ਭੇਦਭਾਵ ਦੇ ਦਿੱਤਾ ਗਿਆ ਹੈ । ਪਹਿਲਾਂ ਇਹ ਉਮਰ 21 ਸਾਲ ਸੀ ਪਰ 1988 ਵਿਚ 61ਵੇਂ ਸੰਵਿਧਾਨਿਕ ਸ਼ੰਸ਼ੋਧਨ ਨਾਲ ਇਸਨੂੰ ਘਟਾ ਕੇ 18 ਸਾਲ ਕਰ ਦਿੱਤਾ ਗਿਆ ਸੀ ।

ਪ੍ਰਸ਼ਨ 8.
ਭਾਰਤ ਦੇ ਸੰਵਿਧਾਨ ਦੀਆਂ ਕੋਈ ਚਾਰ ਇਕਾਤਮਕ ਵਿਸ਼ੇਸਤਾਵਾਂ ਲਿਖੋ ।
ਉੱਤਰ-

  1. ਭਾਰਤ ਦੇ ਸਾਰੇ ਨਾਗਰਿਕਾਂ ਨੂੰ ਇਕਹਿਰੀ ਨਾਗਰਿਕਤਾ ਦਿੱਤੀ ਗਈ ਹੈ ।
  2. ਜੰਮੂ ਕਸ਼ਮੀਰ ਨੂੰ ਛੱਡ ਕੇ ਬਾਕੀ ਸਾਰੀਆਂ ਸਰਕਾਰਾਂ ਲਈ ਇਕ ਹੀ ਸੰਵਿਧਾਨ ਦਿੱਤਾ ਗਿਆ ਹੈ ।
  3. ਪੂਰੇ ਦੇਸ਼ ਲਈ ਸੰਯੁਕਤ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈ ।
  4. ਭਾਰਤੀ ਸੰਸਦ ਨੂੰ ਇਹ ਸ਼ਕਤੀ ਦਿੱਤੀ ਗਈ ਹੈ ਕਿ ਉਹ ਰਾਜਾਂ ਦੀਆਂ ਸੀਮਾਵਾਂ ਅਤੇ ਨਾਮ ਨੂੰ ਵੀ ਬਦਲ ਸਕਦੀ ਹੈ ।
  5. ਰਾਜਾਂ ਦੇ ਰਾਜਪਾਲ ਕੇਂਦਰ ਸਰਕਾਰ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਕੰਮ ਕਰਦੇ ਹਨ ਅਤੇ ਇਹਨਾਂ ਨੂੰ ਕੇਂਦਰ ਸਰਕਾਰ ਨਿਯੁਕਤ ਕਰਦੀ ਹੈ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਭਿੰਨ-ਭਿੰਨ ਸ਼ਬਦਾਂ ਵਿੱਚ ਲਿਖੋ ।
ਉੱਤਰ –
“ਅਸੀਂ ਭਾਰਤ ਦੇ ਲੋਕ, ਭਾਰਤ ਨੂੰ ਇੱਕ ਸੰਪੂਰਨ ਪ੍ਰਭੂਤਾ ਸੰਪੰਨ ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਬਨਾਉਣ ਦੇ ਲਈ ਅਤੇ ਉਸਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਵਿਚਾਰ, ਅਭਿਵਿਅਕਤੀ, ਵਿਸ਼ਵਾਸ, ਧਰਮ ਅਤੇ ਉਪਾਸਨਾਂ ਦੀ ਸੁਤੰਤਰਤਾ, ਪ੍ਰਤਿਸ਼ਠਾ ਅਤੇ ਅਵਸਰ ਦੀ ਸਮਾਨਤਾ ਪ੍ਰਾਪਤ ਕਰਨ ਦੇ ਲਈ ਅਤੇ ਉਹਨਾਂ ਸਭ ਵਿੱਚ ਵਿਅਕਤੀ ਦੀ ਗਰਿਮਾਂ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਸੁਨਿਸ਼ਚਿਤ ਕਰਨ ਵਾਲੀ ਬੰਧੂਤਾ ਵਧਾਉਣ ਦੇ ਲਈ ਦ੍ਰਿੜ ਸੰਕਲਪ ਹੋ ਕੇ ਆਪਣੀ ਇਸ ਸੰਵਿਧਾਨ ਸਭਾ ਵਿੱਚ ਅੱਜ ਤਰੀਕ 26-11-1949 ਈ: (ਮਿਤੀ ਮਾਰਗਸ਼ੀਰਸ਼ ਸ਼ੁਕਲਾ ਸਪਤਮੀ, ਸੰਵਤ ਦੋ ਹਜ਼ਾਰ ਛੇ ਵਿਕਰਮੀ) ਨੂੰ ਏਤਦ ਵਲੋਂ ਇਸ ਸੰਵਿਧਾਨ ਨੂੰ ਅੰਗੀਕ੍ਰਿਤ ਅਧਿਨਿਯਮਿਤ ਅਤੇ ਆਤਮ ਸਮਰਪਿਤ ਕਰਦੇ ਹਾਂ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 2.
ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ । ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-
ਭਾਰਤ ਇੱਕ ਧਰਮ ਨਿਰਪੱਖ ਰਾਜ ਹੈ । ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਪੱਸ਼ਟ ਰੂਪ ਨਾਲ ਭਾਰਤ ਨੂੰ ਧਰਮ ਨਿਰਪੱਖ ਰਾਜ ਘੋਸ਼ਿਤ ਕੀਤਾ ਗਿਆ ਹੈ | ਭਾਰਤ ਦਾ ਆਪਣਾ ਕੋਈ ਧਰਮ ਨਹੀਂ ਹੈ | ਭਾਰਤ ਦੇ ਸਾਰੇ ਲੋਕਾਂ ਨੂੰ ਧਰਮ ਦੀ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ ਹੈ । ਧਰਮ ਦੇ ਆਧਾਰ ਉੱਤੇ ਨਾਗਰਿਕਾਂ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ । ਸਾਰੇ ਨਾਗਰਿਕਾਂ ਨੂੰ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਅਪਨਾਉਣ ਅਤੇ ਉਪਾਸਨਾ ਕਰਨ ਨੂੰ ਸੁਤੰਤਰ ਹੈ ।

ਪ੍ਰਸ਼ਨ 3.
ਪੂਰਨ ਪ੍ਰਭੂਸੱਤਾ ਰਾਜ ਤੋਂ ਕੀ ਭਾਵ ਹੈ-ਵਿਆਖਿਆ ਕਰੋ ।
ਉੱਤਰ-
ਦੇਖੋ ਪ੍ਰਸ਼ਨ ਨੰ: 6 ਛੋਟੇ ਉੱਤਰਾਂ ਵਾਲੇ ਪ੍ਰਸ਼ਨ ।

ਪ੍ਰਸ਼ਨ 4.
ਭਾਰਤ ਦੇ ਸੰਵਿਧਾਨ ਦੀਆਂ ਇਕਾਤਮਕ ਵਿਸ਼ੇਸ਼ਤਾਵਾਂ ਦੀ ਸੰਖੇਪ ਵਿੱਚ ਵਿਆਖਿਆ ਕਰੋ ।
ਉੱਤਰ –

  • ਭਾਰਤ ਦੇ ਸਾਰੇ ਨਾਗਰਿਕਾਂ ਨੂੰ ਇੱਕ ਹੀ ਨਾਗਰਿਕਤਾ ਦਿੱਤੀ ਗਈ ਹੈ ।
  • ਜੰਮੂ ਕਸ਼ਮੀਰ ਨੂੰ ਛੱਡ ਕੇ ਬਾਕੀ ਸਾਰੀਆਂ ਸਰਕਾਰਾਂ ਦੇ ਲਈ ਇੱਕ ਹੀ ਸੰਵਿਧਾਨ ਦਿੱਤਾ ਗਿਆ ਹੈ ।
  • ਪੂਰੇ ਦੇਸ਼ ਲਈ ਇੱਕ ਹੀ ਸੰਯੁਕਤ ਅਤੇ ਸੁਤੰਤਰ ਨਿਆਂਪਾਲਿਕਾ ਦਾ ਗਠਨ ਕੀਤਾ ਗਿਆ ਹੈ ।
  • ਭਾਰਤੀ ਸੰਸਦ ਨੂੰ ਇਹ ਸ਼ਕਤੀ ਦਿੱਤੀ ਗਈ ਹੈ ਕਿ ਉਹ ਰਾਜਾਂ ਦੀਆਂ ਸੀਮਾਵਾਂ ਅਤੇ ਨਾਮ ਬਦਲ ਸਕਦੀ ਹੈ ।
  • ਰਾਜਾਂ ਦੇ ਰਾਜਪਾਲ ਕੇਂਦਰ ਦੇ ਪ੍ਰਤੀਨਿਧੀ ਦੇ ਰੂਪ ਵਿਚ ਕੰਮ ਕਰਦੇ ਹਨ ਅਤੇ ਇਹਨਾਂ ਦੀ ਨਿਯੁਕਤੀ ਕੇਂਦਰ ਸਰਕਾਰ ਵਲੋਂ ਹੁੰਦੀ ਹੈ ।
  • ਦੇਸ਼ ਦੇ ਲਈ ਕਾਨੂੰਨ ਬਣਾਉਣ ਦੀ ਸ਼ਕਤੀ ਸੰਸਦ ਨੂੰ ਦਿੱਤੀ ਗਈ ਹੈ ।
  • ਸਾਰੇ ਦੇਸ਼ ਦੀਆਂ ਅਖਿਲ ਭਾਰਤੀ ਸੇਵਾਵਾਂ ਦੇ ਅਫ਼ਸਰਾਂ ਦੀ ਨਿਯੁਕਤੀ ਕੇਂਦਰ ਸਰਕਾਰ ਵਲੋਂ ਕੀਤੀ ਗਈ ਹੈ ।
  • ਜੇਕਰ ਰਾਜਾਂ ਦੇ ਵਿੱਚ ਕਿਸੇ ਵਿਸ਼ੇ ਨੂੰ ਲੈ ਕੇ ਝਗੜਾ ਹੋ ਜਾਵੇ ਤਾਂ ਇਸਦਾ ਨਿਪਟਾਰਾ ਸੁਪਰੀਮ ਕੋਰਟ ਜਾਂ ਕੇਂਦਰ ਸਰਕਾਰ ਕਰਦੀ ਹੈ ।
  • ਅਨੁਛੇਦ 356 ਦੇ ਅਨੁਸਾਰ ਕੇਂਦਰ ਸਰਕਾਰ ਰਾਜ ਸਰਕਾਰ ਨੂੰ ਭੰਗ ਕਰਕੇ ਉੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਸਕਦੀ ਹੈ ।
  • ਰਾਸ਼ਟਰਪਤੀ ਨੂੰ ਅਨੁਛੇਦ 352 ਤੋਂ 360 ਦੇ ਨਾਲ ਕੁਝ ਸੰਕਟਕਾਲੀਨ ਸ਼ਕਤੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੇ ਨਾਲ ਉਹ ਦੇਸ਼ ਵਿੱਚ ਸੰਕਟ ਘੋਸ਼ਿਤ ਕਰ ਸਕਦਾ ਹੈ ।

PSEB 9th Class Social Science Guide ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ Important Questions and Answers

ਵਸਤੂਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਸੁਤੰਤਰਤਾ ਤੋਂ ਪਹਿਲਾਂ ਕਿਸ ਨੇਤਾ ਨੇ ਭਾਰਤ ਦੇ ਸੰਵਿਧਾਨ ਦਾ ਮਸੌਦਾ ਤਿਆਰ ਕੀਤਾ ਸੀ ?
(ਉ) ਪੰ. ਮੋਤੀ ਲਾਲ ਨਹਿਰੂ
(ਅ) ਪੰ. ਜਵਾਹਰ ਲਾਲ ਨਹਿਰੂ
(ਈ) ਬਾਲ ਗੰਗਾਧਰ ਤਿਲਕ
(ਸ) ਅਬਦੁਲ ਕਲਾਮ ਅਜ਼ਾਦ ।
ਉੱਤਰ-
(ਉ) ਪੰ. ਮੋਤੀ ਲਾਲ ਨਹਿਰੂ

ਪ੍ਰਸ਼ਨ 2.
ਭਾਰਤ ਵਿੱਚ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਹੋਈ ।
(ਉ) ਜਨਵਰੀ 1947
(ਅ) ਜੁਲਾਈ 1946
(ਈ) ਦਸੰਬਰ 1948
(ਸ) ਸਤੰਬਰ 1946 ॥
ਉੱਤਰ-
(ਅ) ਜੁਲਾਈ 1946

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 3.
ਭਾਰਤੀ ਸੰਵਿਧਾਨ ਨੂੰ ਕਿਸਨੇ ਬਣਾਇਆ ਸੀ ?
(ਉ) ਬ੍ਰਿਟਿਸ਼ ਰਾਜੇ ਵਲੋਂ
(ਅ) ਟਿਸ਼ ਸੰਸਦ ਵਲੋਂ
(ਇ) ਸੰਵਿਧਾਨ ਸਭਾ ਵਲੋਂ
(ਸ) ਭਾਰਤੀ ਸੰਸਦ ਵਲੋਂ ।
ਉੱਤਰ-
(ਇ) ਸੰਵਿਧਾਨ ਸਭਾ ਵਲੋਂ

ਪ੍ਰਸ਼ਨ 4.
ਸੰਵਿਧਾਨ ਸਭਾ ਦੇ ਅਸਥਾਈ ਪ੍ਰਧਾਨ ਸਨ –
(ੳ) ਮਹਾਤਮਾ ਗਾਂਧੀ
(ਅ) ਡਾ. ਸਚਿਦਾਨੰਦ ਸਿਨ੍ਹਾਂ
(ੲ) ਡਾ. ਰਾਜਿੰਦਰ ਪ੍ਰਸਾਦ
(ਸ) ਪੰ. ਜਵਾਹਰ ਲਾਲ ਨਹਿਰੂ !
ਉੱਤਰ-
(ਅ) ਡਾ. ਸਚਿਦਾਨੰਦ ਸਿਨ੍ਹਾਂ

ਪ੍ਰਸ਼ਨ 5.
ਸੰਵਿਧਾਨ ਸਭਾ ਦੇ ਸਥਾਈ ਪ੍ਰਧਾਨ ਸਨ –
(ਉ) ਡਾ. ਰਾਜਿੰਦਰ ਪ੍ਰਸਾਦ
(ਅ) ਡਾ. ਅੰਬੇਦਕਰ
(ਈ) ਡਾ. ਸੱਚਿਦਾਨੰਦ ਸਿਨ੍ਹਾਂ
(ਸ) ਪੰ. ਜਵਾਹਰ ਲਾਲ ਨਹਿਰੂ ।
ਉੱਤਰ-
(ਉ) ਡਾ. ਰਾਜਿੰਦਰ ਪ੍ਰਸਾਦ

ਪ੍ਰਸ਼ਨ 6.
ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ ਹੋਈ –
(ਉ) 24 ਜਨਵਰੀ 1950
(ਅ) 9 ਦਸੰਬਰ 1946
(ਇ) 10 ਦਸੰਬਰ 1947
(ਸ) 26 ਨਵੰਬਰ 1949
ਉੱਤਰ-
(ਅ) 9 ਦਸੰਬਰ 1946

ਪ੍ਰਸ਼ਨ 7.
ਸੰਵਿਧਾਨ ਸਭਾ ਨੇ ਸੰਵਿਧਾਨ ਨੂੰ ਅਪਣਾਇਆ –
(ਉ) 24 ਜਨਵਰੀ 1950
(ਅ) 26 ਨਵੰਬਰ 1949
(ਇ) 26 ਦਸੰਬਰ 1949
(ਸ) 26 ਜਨਵਰੀ 1950.
ਉੱਤਰ-
(ਅ) 26 ਨਵੰਬਰ 1949

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 8.
ਭਾਰਤੀ ਸੰਵਿਧਾਨ ਲਾਗੂ ਹੋਇਆ –
(ਉ) 26 ਨਵੰਬਰ 1949
(ਅ) 15 ਅਗਸਤ 1947
(ਇ) 26 ਜਨਵਰੀ 1950
(ਸ) 24 ਜਨਵਰੀ 1950.
ਉੱਤਰ-
(ਇ) 26 ਜਨਵਰੀ 1950

ਪ੍ਰਸ਼ਨ 9.
ਸੰਵਿਧਾਨ ਸਭਾ ਪ੍ਰਭੂਤਾ ਸੰਪੰਨ ਕਦੋਂ ਬਣੀ ?
(ਉ) 15 ਅਗਸਤ 1947
(ਅ) 26 ਜਨਵਰੀ 1948
(ਈ) 26 ਨਵੰਬਰ 1949
(ਸ) 26 ਦਸੰਬਰ 1946.
ਉੱਤਰ-
(ਉ) 15 ਅਗਸਤ 1947

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਭਾਰਤ ਦਾ ਸੰਵਿਧਾਨ ……… ਨੇ ਬਣਾਇਆ ।
ਉੱਤਰ-
ਸੰਵਿਧਾਨ ਸਭਾ

ਪ੍ਰਸ਼ਨ 2.
ਸੰਵਿਧਾਨ ਸਭਾ ਦੇ ………. ਮੈਂਬਰ ਸਨ ।
ਉੱਤਰ-
389°

ਪ੍ਰਸ਼ਨ 3.
…….. ਸੰਵਿਧਾਨ ਸਭਾ ਦੇ ਸਥਾਈ ਪ੍ਰਧਾਨ ਸਨ । .
ਉੱਤਰ-
ਡਾ. ਰਾਜਿੰਦਰ ਪ੍ਰਸਾਦ

ਪ੍ਰਸ਼ਨ 4.
ਭਾਰਤ ਵਿੱਚ ………. ਸ਼ਾਸਨ ਪ੍ਰਣਾਲੀ ਅਪਣਾਈ ਗਈ ਹੈ ।
ਉੱਤਰ-
ਸੰਸਦੀ

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 5.
ਭਾਰਤੀ ਸੰਸਦ ਪ੍ਰਣਾਲੀ …………. ਤੋਂ ਲਈ ਗਈ ਹੈ ।
ਉੱਤਰ-
ਇੰਗਲੈਂਡ ।

III. ਸਹੀ/ਗਲਤ

ਪ੍ਰਸ਼ਨ 1.
ਭਾਰਤੀ ਸੰਵਿਧਾਨ ਨੂੰ ਸੰਸਦ ਨੇ ਬਣਾਇਆ ਸੀ ।
ਉੱਤਰ-

ਪ੍ਰਸ਼ਨ 2.
ਸੰਵਿਧਾਨ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ 1946 ਨੂੰ ਹੋਈ ।
ਉੱਤਰ-

ਪ੍ਰਸ਼ਨ 3.
ਸੰਵਿਧਾਨ ਸਭਾ ਨੂੰ Objective Resolution ਜਵਾਹਰ ਲਾਲ ਨਹਿਰੂ ਨੇ ਦਿੱਤਾ ਸੀ ।
ਉੱਤਰ-

ਪ੍ਰਸ਼ਨ 4.
15 ਅਗਸਤ 1947 ਤੋਂ ਬਾਅਦ ਸੰਵਿਧਾਨ ਸਭਾ ਦੇ 389 ਮੈਂਬਰ ਸਨ |
ਉੱਤਰ-

ਪ੍ਰਸ਼ਨ 5.
ਭਾਰਤੀ ਸੰਵਿਧਾਨ ਨੂੰ ਬਣਾਉਣ ਵਿੱਚ 4 ਸਾਲ ਲੱਗੇ ਸਨ ।
ਉੱਤਰ-

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬ੍ਰਿਟਿਸ਼ ਭਾਰਤ ਦਾ ਆਖਰੀ ਵਾਇਸਰਾਏ ਅਤੇ ਸੁਤੰਤਰ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ ?
ਉੱਤਰ-
ਲਾਰਡ ਮਾਊਂਟਬੇਟਨ ।

ਪ੍ਰਸ਼ਨ 2.
ਨੈਲਸਨ ਮੰਡੇਲਾ ਕਿਸ ਦੇਸ਼ ਦੇ ਨੇਤਾ ਸਨ ?
ਉੱਤਰ-
ਨੈਲਸਨ ਮੰਡੇਲਾ ਦੱਖਣੀ ਅਫਰੀਕਾ ਦੇ ਨੇਤਾ ਸਨ ।

ਪ੍ਰਸ਼ਨ 3.
ਭਾਰਤ ਦਾ ਸੰਵਿਧਾਨ ਕਿਸਨੇ ਬਣਾਇਆ ?
ਉੱਤਰ-
ਸੰਵਿਧਾਨ ਸਭਾ ਨੇ ॥

ਪ੍ਰਸ਼ਨ 4.
ਸੰਵਿਧਾਨ ਸਭਾ ਦੇ ਮੈਂਬਰਾਂ ਦੀ ਚੋਣ ਕਦੋਂ ਹੋਈ ?
ਉੱਤਰ-
ਜੁਲਾਈ 1946.

ਪ੍ਰਸ਼ਨ 5.
ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ ?
ਉੱਤਰ-
ਡਾ. ਰਾਜਿੰਦਰ ਪ੍ਰਸਾਦ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 6.
ਮਸੌਦਾ ਕਮੇਟੀ (Drafting Committee) ਦੇ ਚੇਅਰਮੈਨ ਕੌਣ ਸਨ ?
ਉੱਤਰ-
ਡਾ. ਬੀ. ਆਰ. ਅੰਬੇਦਕਰ ।

ਪ੍ਰਸ਼ਨ 7.
ਸੰਵਿਧਾਨ ਸਭਾ ਨੇ ਭਾਰਤੀ ਸੰਵਿਧਾਨ ਨੂੰ ਬਣਾਉਣ ਵਿੱਚ ਕਿੰਨਾ ਸਮਾਂ ਲਗਾਇਆ ?
ਉੱਤਰ-
2 ਸਾਲ 11 ਮਹੀਨੇ ਅਤੇ 18 ਦਿਨ ।

ਪ੍ਰਸ਼ਨ 8.
ਕਿਸੇ ਦੋ ਦੇਸ਼ਾਂ ਦੇ ਨਾਮ ਲਿਖੋ ਜਿਨ੍ਹਾਂ ਦੇ ਸੰਵਿਧਾਨ ਲਿਖਿਤ ਹਨ ।
ਉੱਤਰ-
ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ।

ਪ੍ਰਸ਼ਨ 9.
ਕਿਸੇ ਇੱਕ ਦੇਸ਼ ਦਾ ਨਾਮ ਲਿਖੋ ਜਿਸ ਦਾ ਸੰਵਿਧਾਨ ਲਿਖਤੀ ਨਹੀਂ ਹੈ ।
ਉੱਤਰ-
ਇੰਗਲੈਂਡ ।

ਪ੍ਰਸ਼ਨ 10.
ਭਾਰਤ ਦੀ ਸੁੰਤਤਰਤਾ ਤੋਂ ਬਾਅਦ ਸੰਵਿਧਾਨ ਸਭਾ ਦੇ ਕਿੰਨੇ ਮੈਂਬਰ ਸਨ ?
ਉੱਤਰ-
299 ਮੈਂਬਰ ।

ਪ੍ਰਸ਼ਨ 11. ਸੰਵਿਧਾਨ ਸ਼ਬਦ ਦਾ ਅਰਥ ਲਿਖੋ ।
ਉੱਤਰ-
ਸੰਵਿਧਾਨ ਉਹਨਾਂ ਨਿਯਮਾਂ ਅਤੇ ਸਿਧਾਂਤਾਂ ਦਾ ਸਮੂਹ ਹੁੰਦਾ ਹੈ ਜਿਸਦੇ ਅਨੁਸਾਰ ਸ਼ਾਸਨ ਚਲਾਇਆ ਜਾਂਦਾ ਹੈ ।

ਪ੍ਰਸ਼ਨ 12.
ਨੈਲਸਨ ਮੰਡੇਲਾ ਨੇ ਕਿਸ ਸ਼ਾਸਨ ਪ੍ਰਣਾਲੀ ਦਾ ਸਮਰਥਨ ਕੀਤਾ ?
ਉੱਤਰ-
ਲੋਕਤੰਤਰੀ ਸ਼ਾਸਨ ਪ੍ਰਣਾਲੀ ।

ਪ੍ਰਸ਼ਨ 13.
ਸੰਵਿਧਾਨ ਸਭਾ ਦੇ ਚਾਰ ਮੈਂਬਰਾਂ ਦੇ ਨਾਮ ਲਿਖੋ ਜਿਨ੍ਹਾਂ ਨੇ ਸੰਵਿਧਾਨ ਬਣਾਉਣ ਵਿੱਚ ਕਾਫੀ ਮਹੱਤਵਪੂਰਨ ਯੋਗਦਾਨ ਦਿੱਤਾ ।
ਉੱਤਰ-
ਡਾ: ਰਾਜਿੰਦਰ ਪ੍ਰਸਾਦ, ਡਾ: ਬੀ. ਆਰ. ਅੰਬੇਦਕਰ, ਪੰਡਿਤ ਜਵਾਹਰ ਲਾਲ ਨਹਿਰੂ, ਐੱਚ. ਸੀ. ਮੁਖਰਜੀ ।

ਪ੍ਰਸ਼ਨ 14.
ਭਾਰਤੀ ਸੰਸਦੀ ਪ੍ਰਣਾਲੀ ਕਿਸ ਦੇਸ਼ ਤੋਂ ਪ੍ਰਭਾਵਿਤ ਹੋ ਕੇ ਲਈ ਗਈ ਹੈ ?
ਉੱਤਰ-
ਇੰਗਲੈਂਡ ਤੋਂ ।

ਪ੍ਰਸ਼ਨ 15.
ਭਾਰਤ ਦੇ ਮੌਲਿਕ ਅਧਿਕਾਰ ਕਿਸ ਦੇਸ਼ ਤੋਂ ਲਏ ਗਏ ਹਨ ?
ਉੱਤਰ-
ਸੰਯੁਕਤ ਰਾਜ ਅਮਰੀਕਾ ॥

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 16.
ਸੰਵਿਧਾਨ ਸਭਾ ਨੇ ਕੁੱਲ ਕਿੰਨੇ ਦਿਨ ਸੰਵਿਧਾਨ ਦੇ ਮਸੌਦੇ ਉੱਤੇ ਵਿਚਾਰ ਕੀਤਾ ?
ਉੱਤਰ-
114 ਦਿਨ ।

ਪ੍ਰਸ਼ਨ 17.
ਕਿਸੇ ਚਾਰ ਦੇਸ਼ਾਂ ਦੇ ਨਾਮ ਦੱਸੋ ਜਿਨ੍ਹਾਂ ਦੇ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਹੈ ।
ਉੱਤਰ-
ਇੰਗਲੈਂਡ, ਅਮਰੀਕਾ, ਕੈਨੇਡਾ, ਆਇਰਲੈਂਡ ।

ਪ੍ਰਸ਼ਨ 18.
ਭਾਰਤੀ ਸੰਵਿਧਾਨ ਨੂੰ ਸਜੀਵ ਸੰਵਿਧਾਨ (Live Constitution) ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਕਿਉਂਕਿ ਇਸ ਵਿੱਚ ਸਮੇਂ ਅਤੇ ਜ਼ਰੂਰਤ ਅਨੁਸਾਰ ਪਰਿਵਰਤਨ ਹੁੰਦੇ ਰਹਿੰਦੇ ਹਨ ਅਤੇ ਇਸਦਾ ਲਗਾਤਾਰ ਵਿਕਾਸ ਹੋ ਰਿਹਾ ਹੈ ।

ਪ੍ਰਸ਼ਨ 19.
ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤ ਨੂੰ ਕੀ ਘੋਸ਼ਿਤ ਕੀਤਾ ਗਿਆ ਹੈ ?
ਉੱਤਰ-
ਭਾਰਤੀ ਸੰਵਿਧਾਨ ਦੀ ਮੂਲ ਪ੍ਰਸਤਾਵਨਾ ਵਿੱਚ ਭਾਰਤ ਨੂੰ ਇੱਕ ਪ੍ਰਭੂਤਾ ਸੰਪੰਨ, ਲੋਕਤੰਤਰੀ ਰਾਜ ਘੋਸ਼ਿਤ ਕੀਤਾ ਗਿਆ ਹੈ ।

ਪ੍ਰਸ਼ਨ 20.
ਪ੍ਰਸਤਾਵਨਾ ਵਿੱਚ ਸੰਵਿਧਾਨ ਵਿੱਚ ਦਿੱਤੇ ਗਏ ਉਦੇਸ਼ਾਂ ਵਿੱਚੋਂ ਕੋਈ ਇੱਕ ਲਿਖੋ ।
ਉੱਤਰ-
ਸੰਵਿਧਾਨ ਦਾ ਉਦੇਸ਼ ਹੈ ਕਿ ਭਾਰਤ ਦੇ ਸਾਰੇ ਲੋਕਾਂ ਨੂੰ ਨਿਆਂ ਮਿਲੇ ।

ਪ੍ਰਸ਼ਨ 21.
ਭਾਰਤ ਗਣਰਾਜ ਕਿਵੇਂ ਹੈ ?
ਉੱਤਰ-
ਭਾਰਤ ਦਾ ਰਾਸ਼ਟਰਪਤੀ ਅਤੱਖ ਰੂਪ ਨਾਲ ਜਨਤਾ ਵਲੋਂ ਚੁਣਿਆ (Electoral college) ਜਾਂਦਾ ਹੈ । ਇਸ ਲਈ ਭਾਰਤ ਇੱਕ ਗਣਰਾਜ ਹੈ ।

ਪ੍ਰਸ਼ਨ 22.
ਪ੍ਰਸਤਾਵਨਾ ਵਿੱਚ ਦਿੱਤੇ ਗਏ ਸ਼ਬਦ “ਅਸੀਂ ਭਾਰਤ ਦੇ ਲੋਕ’ ਦਾ ਕੀ ਅਰਥ ਹੈ ?
ਉੱਤਰ-
ਅਸੀਂ ਭਾਰਤ ਦੇ ਲੋਕ ਦਾ ਅਰਥ ਹੈ ਕਿ ਭਾਰਤ ਦੀ ਸਰਵਉੱਚ ਸੱਤਾ ਜਨਤਾ ਦੇ ਹੱਥਾਂ ਵਿੱਚ ਹੈ ਅਤੇ ਭਾਰਤੀ ਸੰਵਿਧਾਨ ਦਾ ਹੋਰ ਕੋਈ ਸਰੋਤ ਨਹੀਂ ਬਲਕਿ ਜਨਤਾ ਹੈ ।

ਪ੍ਰਸ਼ਨ 23.
ਦੋ ਤਰਕ ਦੇ ਕੇ ਸਪੱਸ਼ਟ ਕਰੋ ਕਿ ਭਾਰਤ ਇੱਕ ਲੋਕਤੰਤਰੀ ਰਾਜ ਹੈ ।
ਉੱਤਰ-

  1. ਦੇਸ਼ ਦਾ ਸ਼ਾਸਨ ਜਨਤਾ ਦੇ ਚੁਣੇ ਹੋਰ ਪ੍ਰਤੀਨਿਧੀ ਚਲਾਉਂਦੇ ਹਨ ।
  2. ਸਾਰੇ ਨਾਗਰਿਕਾਂ ਨੂੰ ਬਰਾਬਰ ਰਾਜਨੀਤਿਕ ਅਧਿਕਾਰ ਪ੍ਰਾਪਤ ਹਨ ।

ਪ੍ਰਸ਼ਨ 24.
ਕਿਸ ਸੰਵਿਧਾਨਿਕ ਸੰਸ਼ੋਧਨ ਨਾਲ ਸਮਾਜਵਾਦ, ਧਰਮ ਨਿਰਪੱਖਤਾ ਅਤੇ ਰਾਸ਼ਟਰੀ ਏਕਤਾ ਦੇ ਸ਼ਬਦ ਪ੍ਰਸਤਾਵਨਾ ਵਿੱਚ ਜੋੜੇ ਗਏ ਸਨ ?
ਉੱਤਰ-
42ਵਾਂ ਸੰਸ਼ੋਧਨ, 1976 ਵਿੱਚ ।

ਪ੍ਰਸ਼ਨ 25.
ਭਾਰਤ ਵਿੱਚ 26 ਜਨਵਰੀ ਦਾ ਦਿਨ ਕਿਸ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ?
ਉੱਤਰ-
ਭਾਰਤ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ।

ਪ੍ਰਸ਼ਨ 26.
ਸੰਵਿਧਾਨਿਕ ਸੋਧ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸੰਵਿਧਾਨ ਵਿੱਚ ਸਮੇਂ-ਸਮੇਂ ਉੱਤੇ ਜ਼ਰੂਰਤ ਅਨੁਸਾਰ ਹੋਣ ਵਾਲੇ ਪਰਿਵਰਤਨਾਂ ਨੂੰ ਸੰਵਿਧਾਨਿਕ ਸੋਧ ਕਹਿੰਦੇ ਹਨ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਵਿਧਾਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਵਿਧਾਨ ਉਹਨਾਂ ਸਿਧਾਂਤਾਂ ਜਾਂ ਨਿਯਮਾਂ ਦਾ ਸਮੂਹ ਹੁੰਦਾ ਹੈ ਜਿਸਦੇ ਅਨੁਸਾਰ ਸ਼ਾਸਨ ਚਲਾਇਆ ਜਾਂਦਾ ਹੈ । ਹਰੇਕ ਰਾਜ ਵਿੱਚ ਕੁਝ ਅਜਿਹੇ ਸਿਧਾਂਤ ਅਤੇ ਨਿਯਮ ਨਿਸ਼ਚਿਤ ਕਰ ਲਏ ਜਾਂਦੇ ਹਨ ਜਿਨ੍ਹਾਂ ਦੇ ਅਨੁਸਾਰ ਸ਼ਾਸਨ ਦੇ ਵੱਖਵੱਖ ਅੰਗਾਂ ਦਾ ਸੰਗਠਨ ਕੀਤਾ ਜਾਂਦਾ ਹੈ, ਉਹਨਾਂ ਨੂੰ ਸ਼ਕਤੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਉਹਨਾਂ ਦੇ ਆਪਸੀ ਸੰਬੰਧਾਂ ਨੂੰ ਨਿਯਮਿਤ ਕੀਤਾ ਜਾਂਦਾ ਹੈ ਅਤੇ ਨਾਗਰਿਕਾਂ ਤੇ ਰਾਜ ਦੇ ਵਿੱਚ ਸੰਬੰਧ ਸਥਾਪਿਤ ਕੀਤੇ ਜਾਂਦੇ ਹਨ । ਇਹਨਾਂ ਨਿਯਮਾਂ ਦੇ ਸਮੂਹ ਨੂੰ ਹੀ ਸੰਵਿਧਾਨ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਸਾਨੂੰ ਸੰਵਿਧਾਨ ਦੀ ਕੀ ਜ਼ਰੂਰਤ ਹੈ ? ਵਿਆਖਿਆ ਕਰੋ ।
ਉੱਤਰ-
ਸਾਨੂੰ ਸੰਵਿਧਾਨ ਦੀ ਜ਼ਰੂਰਤ ਹੇਠਾਂ ਲਿਖੇ ਕਾਰਨਾਂ ਕਰਕੇ ਹੈ –

  1. ਲੋਕਤੰਤਰੀ ਸ਼ਾਸਨ ਵਿਵਸਥਾ ਵਿੱਚ ਸੰਵਿਧਾਨ ਦਾ ਹੋਣਾ ਜ਼ਰੂਰੀ ਹੈ ।
  2. ਸੰਵਿਧਾਨ ਸਰਕਾਰ ਦੀ ਸ਼ਕਤੀ ਅਤੇ ਸੱਤਾ ਦਾ ਸਰੋਤ ਹੈ ।
  3. ਸੰਵਿਧਾਨ ਸਰਕਾਰ ਦੇ ਢਾਂਚੇ ਅਤੇ ਸਰਕਾਰ ਦੇ ਵੱਖ-ਵੱਖ ਅੰਗਾਂ ਦੀਆਂ ਸ਼ਕਤੀਆਂ ਦੀ ਵਿਵਸਥਾ ਕਰਦਾ ਹੈ ।
  4. ਸੰਵਿਧਾਨ ਸਰਕਾਰ ਦੇ ਵੱਖ-ਵੱਖ ਅੰਗਾਂ ਦੇ ਆਪਸੀ ਸੰਬੰਧ ਨਿਰਧਾਰਿਤ ਕਰਦਾ ਹੈ ।
  5. ਸੰਵਿਧਾਨ ਸਰਕਾਰ ਅਤੇ ਨਾਗਰਿਕਾਂ ਦੇ ਆਪਸੀ ਸੰਬੰਧਾਂ ਨੂੰ ਨਿਰਧਾਰਿਤ ਕਰਦਾ ਹੈ ।
  6. ਸੰਵਿਧਾਨ ਸਰਕਾਰ ਦੀਆਂ ਸ਼ਕਤੀਆਂ ਉੱਤੇ ਨਿਯੰਤਰਣ ਰੱਖਦਾ ਹੈ ।
  7. ਸੰਵਿਧਾਨ ਸਰਵਉੱਚ ਕਾਨੂੰਨ ਹੈ ਜਿਸ ਨਾਲ ਸਮਾਜ ਦੇ ਵੱਖ-ਵੱਖ ਲੋਕਾਂ ਵਿੱਚ ਤਾਲਮੇਲ ਕੀਤਾ ਜਾਂਦਾ ਹੈ ।

ਪ੍ਰਸ਼ਨ 3.
ਸਾਡੇ ਸੰਵਿਧਾਨ ਨੂੰ ਜਨਤਾ ਦਾ ਸੰਵਿਧਾਨ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਭਾਰਤੀ ਸੰਵਿਧਾਨ ਜਨਤਾ ਦਾ ਸੰਵਿਧਾਨ ਹੈ । ਇਹ ਸੱਚ ਹੈ ਕਿ ਸੰਵਿਧਾਨ ਸਭਾ ਦੇ ਮੈਂਬਰ ਬਾਲਗ ਮਤਾਧਿਕਾਰ ਦੇ ਆਧਾਰ ਉੱਤੇ ਹੀ ਚੁਣੇ ਗਏ ਸਨ । ਸੰਵਿਧਾਨ ਸਭਾ ਦੇ ਮੈਂਬਰ ਪ੍ਰਾਂਤਾਂ ਦੇ ਵਿਧਾਨ ਮੰਡਲਾਂ ਵਲੋਂ ਚੁਣੇ ਗਏ ਸਨ | ਅਸਲ ਵਿਚ ਸੰਵਿਧਾਨ ਸਭਾ ਵਿੱਚ ਸਾਰੇ ਮਹੱਤਵਪੂਰਨ ਨੇਤਾ ਸੰਵਿਧਾਨ ਸਭਾ ਦੇ ਮੈਂਬਰ ਸਨ ।
ਸਾਰੇ ਵਰਗਾਂ (ਹਿੰਦੂ, ਮੁਸਲਮਾਨ, ਸਿੱਖ, ਇਸਾਈ, ਔਰਤਾਂ ਦੇ ਪ੍ਰਤੀਨਿਧੀ ਇਸ ਵਿੱਚ ਸ਼ਾਮਲ ਸਨ । ਜੇਕਰ ਬਾਲਗ ਮਤਾਧਿਕਾਰ ਦੇ ਅਨੁਸਾਰ ਚੁਨਾਵ ਹੁੰਦਾ ਤਾਂ ਇਹੀ ਵਿਅਕਤੀ ਹੀ ਚੁਣ ਕੇ ਆਉਂਦੇ ਹਨ । ਇਸ ਤਰ੍ਹਾਂ ਸਾਡਾ ਸੰਵਿਧਾਨ ਜਨਤਾ ਦਾ ਸੰਵਿਧਾਨ ਹੈ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 4.
ਤੁਹਾਡੇ ਵਿਚਾਰ ਵਿੱਚ ਲੋਕਤੰਤਰੀ ਦੇਸ਼ਾਂ ਵਿੱਚ ਸੰਵਿਧਾਨ ਦਾ ਮਹੱਤਵ ਵੱਧ ਕਿਉਂ ਹੁੰਦਾ ਹੈ ?
ਉੱਤਰ-
ਲੋਕਤੰਤਰ ਵਿੱਚ ਦੇਸ਼ ਦੇ ਨਾਗਰਿਕ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਸ਼ਾਸਨ ਕਰਦੇ ਹਨ । ਸੰਵਿਧਾਨ ਵਿੱਚ ਜਿੱਥੇ ਇੱਕ ਪਾਸੇ ਸਰਕਾਰ ਦੇ ਸਾਰੇ ਅੰਗਾਂ ਦੀਆਂ ਸ਼ਕਤੀਆਂ ਦਾ ਵਰਣਨ ਹੁੰਦਾ ਹੈ, ਉੱਥੇ ਉਹਨਾਂ ਉੱਤੇ ਕੁਝ ਪ੍ਰਤੀਬੰਧ ਵੀ ਹੁੰਦੇ ਹਨ । ਨਾਗਰਿਕਾਂ ਦੇ ਅਧਿਕਾਰਾਂ ਦਾ ਵਰਣਨ ਵੀ ਸੰਵਿਧਾਨ ਵਿਚ ਕੀਤਾ ਜਾਂਦਾ ਹੈ । ਕੋਈ ਸਰਕਾਰ ਸੰਵਿਧਾਨ ਦੇ ਵਿਰੁੱਧ ਕੰਮ ਨਹੀਂ ਕਰ ਸਕਦੀ । ਅਦਾਲਤਾਂ ਨਾਗਰਿਕਾਂ ਦੇ ਅਧਿਕਾਰਾਂ ਅਤੇ ਸੰਵਿਧਾਨ ਦੀ ਰੱਖਿਆ ਕਰਦੀਆਂ ਹਨ ਅਤੇ ਸੰਵਿਧਾਨ ਦਾ ਲੋਕਤੰਤਰ ਵਿੱਚ ਵਿਸ਼ੇਸ਼ ਮਹੱਤਵ ਹੈ ।

ਪ੍ਰਸ਼ਨ 5.
ਸੰਵਿਧਾਨ ਸਭਾ ਕਿਵੇਂ ਗਠਿਤ ਹੋਈ ?
ਉੱਤਰ-
ਭਾਰਤੀ ਨੇਤਾ ਕਾਫੀ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਸਨ ਕਿ ਭਾਰਤ ਦਾ ਸੰਵਿਧਾਨ ਬਣਾਉਣ ਲਈ ਸੰਵਿਧਾਨ ਸਭਾ ਦੀ ਸਥਾਪਨਾ ਕੀਤੀ ਜਾਵੇ । 1946 ਵਿੱਚ ਕੈਬਿਨੇਟ ਮਿਸ਼ਨ ਨੇ ਸੰਵਿਧਾਨ ਸਭਾ ਦੀ ਸਥਾਪਨਾ ਦੀ ਸਿਫ਼ਾਰਿਸ਼ ਕੀਤੀ । ਸਾਰੇ ਰਾਜਨੀਤਿਕ ਦਲਾਂ ਨੇ ਸੰਵਿਧਾਨ ਸਭਾ ਦੀ ਸਥਾਪਨਾ ਦਾ ਸਵਾਗਤ ਕੀਤਾ ।ਸੰਵਿਧਾਨ ਸਭਾ ਦੇ 389 ਮੈਂਬਰਾਂ ਦਾ ਜੁਲਾਈ 1946 ਵਿੱਚ ਚੁਨਾਵ ਹੋਇਆ ਅਤੇ ਸੰਵਿਧਾਨ ਸਭਾ ਗਠਿਤ ਕੀਤੀ ਗਈ ।

ਪ੍ਰਸ਼ਨ 6.
ਸੰਵਿਧਾਨ ਦੀ ਪ੍ਰਸਤਾਵਨਾ ਦਾ ਮਹੱਤਵ ਲਿਖੋ ।
ਉੱਤਰ –

  1. ਪ੍ਰਸਤਾਵਨਾ ਸੰਵਿਧਾਨ ਦੀ ਆਤਮਾ ਦਾ ਸ਼ੀਸ਼ਾ ਹੈ ।
  2. ਜਦੋਂ ਸੰਵਿਧਾਨ ਦੀ ਕੋਈ ਧਾਰਾ ਸਪੱਸ਼ਟ ਹੋਵੇ ਜਾਂ ਸਮਝ ਨਾ ਆਵੇ ਤਾਂ ਅਦਾਲਤ ਉਸਦੀ ਵਿਆਖਿਆ ਕਰਦੇ ਸਮੇਂ | ਪ੍ਰਸਤਾਵਨਾ ਦੀ ਮਦਦ ਲੈ ਸਕਦੀ ਹੈ।
  3. ਪ੍ਰਸਤਾਵਨਾ ਸੰਵਿਧਾਨ ਬਣਾਉਣ ਵਾਲਿਆਂ ਦੇ ਦਿਲਾਂ ਦਾ ਵਿਚਾਰ ਹੈ ।
  4. ਪ੍ਰਸਤਾਵਨਾ ਸੰਵਿਧਾਨ ਦਾ ਅਭਿੰਨ ਅੰਗ ਹੈ ਜੋ ਸੰਵਿਧਾਨ ਦੇ ਮੌਲਿਕ ਢਾਂਚੇ ਨੂੰ ਦਰਸਾਉਂਦੀ ਹੈ ।

ਪ੍ਰਸ਼ਨ 7.
ਕਠੋਰ ਅਤੇ ਲਚਕੀਲੇ ਸੰਵਿਧਾਨ ਦਾ ਕੀ ਅਰਥ ਹੈ ?
ਉੱਤਰ-
ਭਾਰਤੀ ਸੰਵਿਧਾਨ ਕਠੋਰ ਵੀ ਹੈ ਅਤੇ ਲਚਕੀਲਾ ਵੀ ਹੈ । ਕਠੋਰ ਸੰਵਿਧਾਨ ਦਾ ਅਰਥ ਹੈ ਕਿ ਇਸ ਵਿੱਚ ਅਸਾਨੀ ਨਾਲ ਪਰਿਵਰਤਨ ਜਾਂ ਸੰਸ਼ੋਧਨ ਨਹੀਂ ਕੀਤਾ ਜਾ ਸਕਦਾ । ਸੰਸ਼ੋਧਨ ਕਰਨ ਦੇ ਲਈ ਬਹੁਤ ਜ਼ਿਆਦਾ ਬਹੁਮਤ ਦੀ ਜ਼ਰੂਰਤ ਹੈ ਜਿਹੜਾ ਸਰਕਾਰ ਕੋਲ ਹੁੰਦਾ ਹੀ ਨਹੀਂ ਹੈ । ਲਚਕੀਲੇ ਸੰਵਿਧਾਨ ਦਾ ਅਰਥ ਹੈ ਕਿ ਜੇਕਰ ਸਰਕਾਰ ਕੋਲ ਜ਼ਰੂਰੀ ਬਹੁਮਤ ਹੋਵੇ ਤਾਂ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ । ਜੇਕਰ ਰਾਜਨੀਤਿਕ ਦਲ ਇਕੱਠੇ ਹੋ ਜਾਣ ਤਾਂ ਇਸਨੂੰ ਬਦਲਿਆ ਵੀ ਜਾ ਸਕਦਾ ਹੈ ।

ਪ੍ਰਸ਼ਨ 8.
ਭਾਰਤੀ ਸੰਵਿਧਾਨ ਸਭ ਤੋਂ ਵੱਡਾ ਅਤੇ ਲੰਬਾ ਸੰਵਿਧਾਨ ਹੈ । ਸਪੱਸ਼ਟ ਕਰੋ ।
ਉੱਤਰ-
ਭਾਰਤੀ ਸੰਵਿਧਾਨ ਸੰਸਾਰ ਦੇ ਸਾਰੇ ਸੰਵਿਧਾਨਾਂ ਵਿੱਚੋਂ ਸਭ ਤੋਂ ਵੱਡਾ ਅਤੇ ਲੰਬਾ ਹੈ | ਮੂਲ ਰੂਪ ਨਾਲ ਇਸ ਵਿੱਚ 395 ਅਨੁਛੇਦ ਅਤੇ 8 ਅਨੁਸੂਚੀਆਂ ਸਨ ।1950 ਤੋਂ ਬਾਅਦ ਇਸ ਵਿੱਚ ਕੁਝ ਨਵੀਆਂ ਚੀਜ਼ਾਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਸ ਕਾਰਨ ਇਸ ਵਿੱਚ ਹੁਣ 450 ਅਨੁਛੇਦ ਅਤੇ 12 ਅਨੁਸੂਚੀਆਂ ਹਨ । ਸਮੇਂ ਦੇ ਨਾਲ-ਨਾਲ ਇਸ ਵਿੱਚ 103 ਸੰਸ਼ੋਧਨ ਵੀ ਕੀਤੇ ਗਏ । ਇਸ ਕਾਰਨ ਇਹ ਹੋਰ ਵੀ ਲੰਬਾ ਹੋ ਗਿਆ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 9.
ਲਿਖਤੀ ਸੰਵਿਧਾਨ ਦਾ ਕੀ ਅਰਥ ਹੈ ?
ਉੱਤਰ-
ਸਾਡਾ ਸੰਵਿਧਾਨ ਲਿਖਤੀ ਹੈ ਜਿਸ ਨੂੰ ਸਾਡੀ ਸੰਵਿਧਾਨ ਸਭਾ ਨੇ 2 ਸਾਲ 11 ਮਹੀਨੇ ਅਤੇ 18 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਬਣਾਇਆ ਸੀ । ਭਾਰਤ ਵਿੱਚ ਸੰਘਾਤਮਕ ਸਰਕਾਰ ਰੱਖੀ ਗਈ ਜਿਸ ਕਾਰਨ ਇਸਨੂੰ ਲਿਖਤੀ ਰੂਪ ਦੇਣਾ ਜ਼ਰੂਰੀ ਸੀ ਤਾਂਕਿ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿੱਚ ਦੇ ਮੁੱਦਿਆਂ ਨੂੰ ਅਸਾਨੀ ਨਾਲ ਹੱਲ ਕੀਤਾ ਜਾ ਸਕੇ । ਇਸ ਤੋਂ ਉਲਟ ਇੰਗਲੈਂਡ ਦਾ ਸੰਵਿਧਾਨ ਅਲਿਖਤੀ ਹੈ ਜਿਹੜਾ ਕਿ ਪਰਿਭਾਸ਼ਾਵਾਂ ਅਤੇ ਮਾਨਤਾਵਾਂ ਉੱਤੇ ਆਧਾਰਿਤ ਹੈ | ਸਾਡਾ ਸੰਵਿਧਾਨ ਲਿਖਤੀ ਹੈ ਜਿਸ ਕਾਰਨ ਇਸ ਵਿੱਚ ਪਾਰਦਰਸ਼ਿਤਾ ਵੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤੀ ਸੰਵਿਧਾਨ ਕਿਸ ਤਰ੍ਹਾਂ ਬਣਿਆ ?
ਉੱਤਰ-
ਭਾਰਤੀ ਸੰਵਿਧਾਨ ਸੰਵਿਧਾਨ ਸਭਾ ਨੇ ਬਣਾਇਆ ਸੀ । ਇਸ ਸਭਾ ਦੇ ਗਠਨ ਅਤੇ ਇਸਦੇ ਵਲੋਂ ਸੰਵਿਧਾਨ ਬਣਾਉਣ ਦਾ ਵੇਰਵਾ ਇਸ ਪ੍ਰਕਾਰ ਹੈ| ਸੰਵਿਧਾਨ ਸਭਾ ਦਾ ਗਠਨ-ਭਾਰਤੀ ਨੇਤਾ ਕਾਫੀ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਸਨ ਕਿ ਭਾਰਤੀ ਸੰਵਿਧਾਨ ਬਣਾਉਣ ਦੇ ਲਈ ਸੰਵਿਧਾਨ ਸਭਾ ਬਣਾਈ ਜਾਵੇ । 1946 ਵਿੱਚ ਉਹਨਾਂ ਦੀ ਇਹ ਮੰਗ ਪੂਰੀ ਹੋਈ ਅਤੇ ਸੰਵਿਧਾਨ ਸਭਾ ਦੀਆਂ 389 ਸੀਟਾਂ ਦੇ ਲਈ ਚੁਨਾਵ ਹੋਏ । ਸੰਵਿਧਾਨ ਸਭਾ ਵਿੱਚ ਪੂਰੇ ਦੇਸ਼ ਦੇ ਉੱਘੇ ਨੇਤਾ ਸ਼ਾਮਿਲ ਸਨ । ਜਵਾਹਰ ਲਾਲ ਨਹਿਰੂ, ਡਾ: ਰਾਜਿੰਦਰ ਪ੍ਰਸਾਦ, ਸਰਦਾਰ ਪਟੇਲ, ਅਬੁਲ ਕਲਾਮ ਆਜ਼ਾਦ ਆਦਿ ਕਾਂਗਰਸ ਦੇ ਮੈਂਬਰ ਸਨ । ਹੋਰ ਦਲਾਂ ਦੇ ਮੈਂਬਰਾਂ ਵਿੱਚ ਡਾ. ਬੀ. ਆਰ. ਅੰਬੇਦਕਰ, ਡਾ: ਸ਼ਾਮਾ ਪ੍ਰਸਾਦ ਮੁਖਰਜੀ, ਫਰੈਂਕ ਐਂਥਨੀ ਆਦਿ ਪ੍ਰਮੁੱਖ ਸਨ |

ਸਰੋਜਿਨੀ ਨਾਯਤ੍ਰੁ ਅਤੇ ਵਿਜੇ ਲਕਸ਼ਮੀ ਪੰਡਿਤ ਵੀ ਇਸ ਦੀ ਮੈਂਬਰ ਸਨ | ਡਾ: ਰਾਜਿੰਦਰ ਪ੍ਰਸਾਦ ਸੰਵਿਧਾਨ ਸਭਾ ਦੇ ਪ੍ਰਧਾਨ ਸਨ । ਮਸੌਦਾ ਕਮੇਟੀ ਦੀ ਨਿਯੁਕਤੀ ਅਤੇ ਸੰਵਿਧਾਨ ਦਾ ਬਣਨਾ-ਸੰਵਿਧਾਨ ਦਾ ਖਰੜਾ ਤਿਆਰ ਕਰਨ ਲਈ ਖਰੜਾ ਸਮਿਤੀ ਜਾਂ ਮਸੌਦਾ ਕਮੇਟੀ ਦਾ ਗਠਨ 29 ਅਗਸਤ 1947 ਨੂੰ ਹੋਇਆ ।
ਇਸਦੇ ਚੇਅਰਮੈਨ ਡਾ: ਬੀ. ਆਰ. ਅੰਬੇਦਕਰ ਸਨ । ਇਸ ਕਮੇਟੀ ਨੇ ਬੜੀ ਮਿਹਨਤ ਨਾਲ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕਰਕੇ ਸੰਵਿਧਾਨ ਦੀ ਰੂਪ ਰੇਖਾ ਤਿਆਰ ਕੀਤੀ ।

ਇਸ ਰੂਪ ਰੇਖਾ ਦੇ ਆਧਾਰ ਉੱਤੇ ਹੀ ਦੇਸ਼ ਦਾ ਵਿਸਤਿਤ ਸੰਵਿਧਾਨ ਤਿਆਰ ਕੀਤਾ ਗਿਆ । ਸੰਵਿਧਾਨ ਨੂੰ ਤਿਆਰ ਕਰਨ ਵਿੱਚ 2 ਸਾਲ 11 ਮਹੀਨੇ ਅਤੇ 18 ਦਿਨਾਂ ਦਾ ਸਮਾਂ ਗਿਆ । ਇਸ ਦੌਰਾਨ ਸੰਵਿਧਾਨ ਸਭਾ ਦੀਆਂ 166 ਬੈਠਕਾਂ ਹੋਈਆਂ | ਅੰਤ 26 ਨਵੰਬਰ 1949 ਨੂੰ ਸੰਵਿਧਾਨ ਪਾਸ ਹੋ ਗਿਆ ਅਤੇ ਇਸ ਨੂੰ 26 ਜਨਵਰੀ, 1950 ਨੂੰ ਲਾਗੂ . ਕੀਤਾ ਗਿਆ । ਇਸ ਤਰ੍ਹਾਂ ਭਾਰਤ ਗਣਤੰਤਰ ਬਣ ਗਿਆ ।
PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ 1

ਪ੍ਰਸ਼ਨ 2.
‘‘ਭਾਰਤ ਝੁੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਹੈ ।” ਵਿਆਖਿਆ ਕਰੋ ।
ਉੱਤਰ-

  • ਡੁੱਤਾ ਸੰਪੰਨ-ਭੁੱਤਾ ਸੰਪੰਨ ਦਾ ਅਰਥ ਇਹ ਹੈ ਕਿ ਰਾਜ ਅੰਦਰੂਨੀ ਅਤੇ ਬਾਹਰੀ ਰੂਪ ਤੋਂ ਸੁਤੰਤਰ ਹੈ ਅਤੇ ਉਹ ਕਿਸੇ ਬਾਹਰੀ ਸੱਤਾ ਦੇ ਅਧੀਨ ਨਹੀਂ ਹੈ !
  • ਧਰਮ ਨਿਰਪੱਖ-ਧਰਮ ਨਿਰਪੱਖ ਰਾਜ ਦਾ ਆਪਣਾ ਕੋਈ ਵਿਸ਼ੇਸ਼ ਧਰਮ ਨਹੀਂ ਹੁੰਦਾ ਧਰਮ ਦੇ ਆਧਾਰ ਉੱਤੇ ਨਾਗਰਿਕਾਂ ਨਾਲ ਕਿਸੇ ਪ੍ਰਕਾਰ ਦਾ ਭੇਦਭਾਵ ਨਹੀਂ ਕੀਤਾ ਜਾਂਦਾ । ਹਰੇਕ ਨਾਗਰਿਕ ਆਪਣੀ ਇੱਛਾ ਨਾਲ ਕੋਈ ਵੀ ਧਰਮ ਅਪਨਾਉਣ ਅਤੇ ਆਪਣੇ ਹੀ ਤਰੀਕੇ ਨਾਲ ਉਸ ਨੂੰ ਮੰਨਣ ਲਈ ਸੁਤੰਤਰ ਹੁੰਦਾ ਹੈ ।
  • ਸਮਾਜਵਾਦੀ-ਸਮਾਜਵਾਦੀ ਰਾਜ ਦਾ ਅਰਥ ਅਜਿਹੇ ਰਾਜ ਤੋਂ ਹੈ ਜਿਸ ਵਿੱਚ ਨਾਗਰਿਕਾਂ ਨੂੰ ਸਮਾਜਿਕ ਅਤੇ ਆਰਥਿਕ ਖੇਤਰ ਵਿੱਚ ਸਮਾਨਤਾ ਪ੍ਰਾਪਤ ਹੋਵੇ । ਇਸ ਵਿੱਚ ਅਮੀਰ ਗਰੀਬ ਦਾ ਕੋਈ ਭੇਦਭਾਵ ਨਹੀਂ ਹੁੰਦਾ ।
  • ਲੋਕਤੰਤਰੀ-ਲੋਕਤੰਤਰੀ ਰਾਜ ਦਾ ਅਰਥ ਹੈ ਕਿ ਸਾਰੇ ਨਾਗਰਿਕ ਇਕੱਠੇ ਮਿਲ ਕੇ ਨਿਸ਼ਚਿਤ ਸਮੇਂ ਤੋਂ ਬਾਅਦ ਸਰਕਾਰ ਚੁਣਦੇ ਹਨ ਅਤੇ ਉਸਦਾ ਸੰਚਾਲਨ ਕਰਦੇ ਹਨ ।
  • ਗਣਤੰਤਰ-ਗਣਤੰਤਰ ਜਾਂ ਗਣਰਾਜ ਦਾ ਅਰਥ ਹੈ ਕਿ ਦੇਸ਼ ਦਾ ਮੁਖੀ ਕੋਈ ਰਾਜਾਂ ਨਹੀਂ ਹੋਵੇਗਾ । ਉਹ ਨਿਸ਼ਚਿਤ ਸਮੇਂ ਤੋਂ ਬਾਅਦ ਅਪ੍ਰਤੱਖ ਰੂਪ ਨਾਲ ਚੁਣਿਆ ਹੋਇਆ ਰਾਸ਼ਟਰਪਤੀ ਹੋਵੇਗਾ ।

ਪ੍ਰਸ਼ਨ 3.
ਲੋਕਤੰਤਰੀ ਦੇਸ਼ਾਂ ਵਿੱਚ ਸੰਵਿਧਾਨ ਦਾ ਮਹੱਤਵ ਵੱਧ ਕਿਉਂ ਹੁੰਦਾ ਹੈ ?
ਉੱਤਰ-
ਹੇਠ ਲਿਖੇ ਕਾਰਨਾਂ ਕਰਕੇ ਲੋਕਤੰਤਰੀ ਦੇਸ਼ਾਂ ਵਿੱਚ ਸੰਵਿਧਾਨ ਦਾ ਮਹੱਤਵ ਵੱਧ ਹੁੰਦਾ ਹੈ –

  1. ਲੋਕਤੰਤਰੀ ਸ਼ਾਸਨ ਵਿਵਸਥਾ ਦੇ ਲਈ ਸੰਵਿਧਾਨ ਦਾ ਹੋਣਾ ਬਹੁਤ ਜ਼ਰੂਰੀ ਹੈ ।
  2. ਸੰਵਿਧਾਨ ਸਰਕਾਰ ਦੀ ਸ਼ਕਤੀ ਅਤੇ ਸੱਤਾ ਦਾ ਸਰੋਤ ਹੁੰਦਾ ਹੈ ।
  3. ਸੰਵਿਧਾਨ ਸਰਕਾਰ ਦੇ ਢਾਂਚੇ ਅਤੇ ਸਰਕਾਰ ਦੇ ਵੱਖ-ਵੱਖ ਅੰਗਾਂ ਦੀਆਂ ਸ਼ਕਤੀਆਂ ਦੀ ਵਿਵਸਥਾ ਕਰਦਾ ਹੈ ।
  4. ਸੰਵਿਧਾਨ ਸਰਕਾਰ ਦੇ ਵੱਖ-ਵੱਖ ਅੰਗਾਂ ਦੇ ਆਪਸੀ ਸੰਬੰਧਾਂ ਨੂੰ ਨਿਰਧਾਰਿਤ ਕਰਦਾ ਹੈ ।
  5. ਸੰਵਿਧਾਨ ਸਰਕਾਰ ਅਤੇ ਨਾਗਰਿਕਾਂ ਦੇ ਸੰਬੰਧਾਂ ਨੂੰ ਨਿਰਧਾਰਿਤ ਕਰਦਾ ਹੈ ।
  6. ਸਰਕਾਰ ਦੀਆਂ ਸ਼ਕਤੀਆਂ ਉੱਤੇ ਰੋਕ ਵੀ ਲਗਾਉਂਦਾ ਹੈ ।
  7. ਸੰਵਿਧਾਨ ਸਰਵਉੱਚ ਕਾਨੂੰਨ ਹੈ ਜਿਸਦੇ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਤਾਲਮੇਲ ਕੀਤਾ ਜਾਂਦਾ ਹੈ ।

ਪ੍ਰਸ਼ਨ 4.
ਭਾਰਤੀ ਸੰਵਿਧਾਨ ਕਈ ਸਰੋਤਾਂ ਤੋਂ ਲਿਆ ਗਿਆ ਸੰਵਿਧਾਨ ਹੈ । ਸਪੱਸ਼ਟ ਕਰੋ ।
ਉੱਤਰ-
ਸੰਵਿਧਾਨ ਸਭਾ ਨੇ ਸੰਵਿਧਾਨ ਬਣਾਉਣ ਤੋਂ ਪਹਿਲਾਂ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਅਤੇ ਬਿਟਿਸ਼ ਸਰਕਾਰ ਵਲੋਂ ਭਾਰਤ ਦੇ ਲਈ 1947 ਤੋਂ ਪਹਿਲਾਂ ਬਣਾਏ ਕਾਨੂੰਨਾਂ ਦਾ ਅਧਿਐਨ ਕੀਤਾ । ਫਿਰ ਉਹਨਾਂ ਨੇ ਇਨ੍ਹਾਂ ਸਭ ਦੇ ਚੰਗੇ ਗੁਣਾਂ ਨੂੰ ਸਾਡੇ ਸੰਵਿਧਾਨ ਵਿੱਚ ਸ਼ਾਮਿਲ ਕੀਤਾ ।

ਇਹ ਸਭ ਹੇਠਾਂ ਲਿਖਿਆ ਹੈ –

  1. ਬ੍ਰਿਟੇਨ-ਸੰਸਦੀ ਪ੍ਰਣਾਲੀ, ਕਾਨੂੰਨ ਪਾਸ ਕਰਨ ਦੀ ਵਿਧੀ, ਸੰਸਦ ਦੇ ਵਿਸ਼ੇਸ਼ ਅਧਿਕਾਰ, ਕਾਨੂੰਨ ਦਾ ਸ਼ਾਸਨ, ਇੱਕ ਨਾਗਰਿਕਤਾ, ਕੈਬਿਨੇਟ ਵਿਵਸਥਾ, ਦੋ ਸਦਨਾਂ ਦੀ ਵਿਵਸਥਾ ।
  2. ਅਮਰੀਕਾ-ਮੌਲਿਕ ਅਧਿਕਾਰ, ਸਰਵਉੱਚ ਅਦਾਲਤ ਦੀ ਸੰਰਚਨਾ ਅਤੇ ਸ਼ਕਤੀਆਂ, Judicial Review, ਉਪ ਰਾਸ਼ਟਰਪਤੀ ਦਾ ਪਦ, ਨਿਆਂਪਾਲਿਕਾ ਦੀ ਸੁਤੰਤਰਤਾ, ਪ੍ਰਸਤਾਵਨਾ ।
  3. ਕੈਨੇਡਾ-ਸੰਘੀ ਸੰਰਚਨਾ, ਬਚੀਆਂ ਹੋਈਆਂ ਸ਼ਕਤੀਆਂ (Residuary Powers), ਰਾਜਪਾਲਾਂ ਦੀ ਕੇਂਦਰ ਵਲੋਂ ਨਿਯੁਕਤੀ ।
  4. ਆਇਰਲੈਂਡ-ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ, ਰਾਸ਼ਟਰਪਤੀ ਦੀ ਚੋਣ ਦੀ ਪ੍ਰਕ੍ਰਿਆ, ਰਾਸ਼ਟਰਪਤੀ ਵਲੋਂ ਰਾਜ ਸਭਾ ਦੇ ਮੈਂਬਰ ਮਨੋਨੀਤ ਕਰਨਾ, ਸਰਵਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਜੱਜਾਂ ਨੂੰ ਹਟਾਉਣ ਦੀ ਪ੍ਰਕਿਰਿਆ ।
  5. ਜਰਮਨੀ-ਰਾਸ਼ਟਰਪਤੀ ਦੀਆਂ ਆਪਾਤਕਾਲੀਨ ਸ਼ਕਤੀਆਂ
  6. ਪੁਰਾਣਾ ਸੋਵੀਅਤ ਸੰਘ-ਮੌਲਿਕ ਕਰਤੱਵ
  7. ਫ਼ਰਾਂਸ-ਗਣਤੰਤਰ, ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ
  8. ਆਸਟ੍ਰੇਲੀਆ-ਸਮਵਰਤੀ ਸੂਚੀ
  9. ਦੱਖਣੀ ਅਫਰੀਕਾ-ਸੰਵਿਧਾਨਿਕ ਸੰਸ਼ੋਧਨ ।

PSEB 9th Class SST Solutions Civics Chapter 3 ਭਾਰਤੀ ਲੋਕਤੰਤਰ ਦੀ ਸਥਾਪਨਾ ਅਤੇ ਸਰੂਪ

ਪ੍ਰਸ਼ਨ 5.
ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-

  • ਭਾਰਤੀ ਸੰਵਿਧਾਨ ਇੱਕ ਲਿਖਤੀ ਸੰਵਿਧਾਨ ਹੈ ਜਿਸ ਵਿੱਚ ਸ਼ਾਸਨ ਪ੍ਰਬੰਧ ਨਾਲ ਸੰਬੰਧਿਤ ਸਾਰੇ ਨਿਯਮ ਲਿਖਤੀ ਰੂਪ ਵਿੱਚ ਮਿਲਦੇ ਹਨ ।
  • ਸੰਵਿਧਾਨ ਸੰਸਾਰ ਦੇ ਸਾਰੇ ਸੰਵਿਧਾਨਾਂ ਵਿੱਚੋਂ ਸਭ ਤੋਂ ਵਿਸਤ੍ਰਿਤ ਅਤੇ ਲੰਬਾ ਹੈ ਜਿਸ ਵਿੱਚ 395 ਅਨੁਛੇਦ (ਮੌਜੂਦਾ 450) ਅਤੇ 12 ਅਨੁਸੂਚੀਆਂ ਹਨ ।
  • ਸੰਵਿਧਾਨ ਦੀ ਸ਼ੁਰੂਆਤ ਪ੍ਰਸਤਾਵਨਾ ਨਾਲ ਹੁੰਦੀ ਹੈ ਜਿਸ ਵਿੱਚ ਸਾਡੇ ਸੰਵਿਧਾਨ ਦੇ ਪ੍ਰਮੁੱਖ ਉਦੇਸ਼ ਲਿਖੇ ਗਏ ਹਨ ।
  • ਸਾਡਾ ਸੰਵਿਧਾਨ ਲਚਕੀਲਾ ਵੀ ਹੈ ਅਤੇ ਕਠੋਰ ਵੀ ਹੈ । ਇਹ ਲਚਕੀਲਾ ਇਸ ਤਰ੍ਹਾਂ ਹੈ ਕਿ ਇਸ ਵਿੱਚ ਬਹੁਮਤ ਨਾਲ ਪਰਿਵਰਤਨ ਕੀਤਾ ਜਾ ਸਕਦਾ ਹੈ । ਕਠੋਰ ਇਸ ਤਰ੍ਹਾਂ ਹੈ ਕਿ ਇਸ ਵਿੱਚ ਅਸਾਨੀ ਨਾਲ ਪਰਿਵਰਤਨ ਨਹੀਂ ਕੀਤਾ ਜਾ ਸਕਦਾ ।
  • ਸਾਡੇ ਸੰਵਿਧਾਨ ਨੇ ਸਾਨੂੰ ਇੱਕ ਸੁਤੰਤਰ ਅਤੇ ਇਕਹਿਰੀ ਨਿਆਂਪਾਲਿਕਾ ਦਿੱਤੀ ਹੈ ਜਿਸਦੇ ਨਿਯਮ ਸਾਰੇ ਦੇਸ਼ ਵਿੱਚ ਚਲਦੇ ਹਨ ।
  • ਸੰਵਿਧਾਨ ਨੇ ਦੇਸ਼ ਨੂੰ ਲੋਕਤੰਤਰੀ ਗਣਰਾਜ ਬਣਾਇਆ ਹੈ ਜਿਸ ਵਿੱਚ ਸਰਕਾਰ ਨੂੰ ਨਿਸ਼ਚਿਤ ਸਮੇਂ ਬਾਅਦ ਸਰਕਾਰ ਨੂੰ ਚੁਣਨ ਦਾ ਅਧਿਕਾਰ ਜਨਤਾ ਨੂੰ ਦਿੱਤਾ ਹੈ । ਨਾਲ ਹੀ ਦੇਸ਼ ਦਾ ਮੁਖੀਆਂ ਜਨਤਾ ਵਲੋਂ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਚੁਣਿਆ ਜਾਂਦਾ ਹੈ ।
  • ਸੰਵਿਧਾਨ ਨੇ ਦੇਸ਼ ਨੂੰ ਇੱਕ ਧਰਮ ਨਿਰਪੱਖ ਰਾਜ ਬਣਾਇਆ ਹੈ ਜਿਸਦੇ ਅਨੁਸਾਰ ਦੇਸ਼ ਦਾ ਆਪਣਾ ਕੋਈ ਧਰਮ ਨਹੀਂ ਹੈ ਅਤੇ ਦੇਸ਼ ਦੇ ਸਾਰੇ ਧਰਮਾਂ ਨੂੰ ਸਮਾਨਤਾ ਦਿੱਤੀ ਗਈ ਹੈ ।
  • ਭਾਰਤ ਨੂੰ ਇੱਕ ਸੰਘਾਤਮਕ ਢਾਂਚਾ ਦਿੱਤਾ ਗਿਆ ਹੈ ਜਿਸ ਵਿੱਚ ਦੋ ਪ੍ਰਕਾਰ ਦੀਆਂ ਸਰਕਾਰਾਂ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਹੁੰਦੀਆਂ ਹਨ । ਇਹਨਾਂ ਦੋਹਾਂ ਪ੍ਰਕਾਰ ਦੀਆਂ ਸਰਕਾਰਾਂ ਦੀਆਂ ਸ਼ਕਤੀਆਂ ਪੂਰੀ ਤਰ੍ਹਾਂ ਵੰਡੀਆਂ ਗਈਆਂ ਹਨ |

ਪ੍ਰਸ਼ਨ 6.
ਸੰਘਵਾਦ ਵਿੱਚ ਕਿਸ ਆਧਾਰ ਉੱਤੇ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ ?
ਜਾਂ
ਭਾਰਤੀ ਸੰਵਿਧਾਨ ਵਿੱਚ ਸ਼ਾਸਨ ਦੀਆਂ ਸ਼ਕਤੀਆਂ ਸੰਬੰਧੀ ਕਿੰਨੀਆਂ ਸੂਚੀਆਂ ਹਨ ? ਵਰਣਨ ਕਰੋ ।
ਉੱਤਰ-
ਸਾਡੇ ਦੇਸ਼ ਵਿੱਚ ਸੰਵਿਧਾਨ ਨੇ ਸਾਫ ਸ਼ਬਦਾਂ ਵਿੱਚ ਹਰੇਕ ਪੱਧਰ ਦੀਆਂ ਸ਼ਕਤੀਆਂ ਨੂੰ ਵੰਡਿਆ ਹੈ । ਹਰੇਕ ਪੱਧਰ ਨੂੰ ਆਪਣੇ ਕਾਰਜ ਖੇਤਰ ਦੇ ਲਈ ਕਾਨੂੰਨ ਬਣਾਉਣ ਦੇ ਲਈ ਕੁਝ ਵਿਸ਼ੇ ਦਿੱਤੇ ਹਨ ਅਤੇ ਇਹਨਾਂ ਨੂੰ ਇੱਕ ਦੂਜੇ ਦੇ ਅਧਿਕਾਰ ਖੇਤਰ ਵਿੱਚ ਦਖ਼ਲ ਦੇਣ ਦਾ ਅਧਿਕਾਰ ਨਹੀਂ ਹੈ | ਅਸਲ ਵਿੱਚ ਇਹ ਵੰਡ ਤਿੰਨ ਪ੍ਰਕਾਰ ਦੀ ਹੈ ।ਸੰਵਿਧਾਨ ਵਿੱਚ ਕਾਨੂੰਨ ਬਣਾਉਣ ਸੰਬੰਧਿਤ ਵਿਸ਼ਿਆਂ ਨੂੰ ਵੰਡਣ ਲਈ ਤਿੰਨ ਸੂਚੀਆਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ –

  1. ਸੰਘੀ ਸੁਚੀ-ਸੰਘੀ ਸੂਚੀ ਵਿਸ਼ਿਆਂ ਦੀ ਸੂਚੀ ਹੈ ਜਿਸ ਉੱਤੇ ਸਿਰਫ਼ ਕੇਂਦਰ ਸਰਕਾਰ ਕਾਨੂੰਨ ਬਣਾ ਸਕਦੀ ਹੈ । ਇਸ ਵਿੱਚ ਰੱਖਿਆ, ਵਿੱਤ, ਵਿਦੇਸ਼ੀ ਮਾਮਲੇ, ਡਾਕ ਅਤੇ ਤਾਰ, ਬੈਂਕਿੰਗ ਵਰਗੇ 97 ਹੁਣ 100 ਵਿਸ਼ੇ ਹਨ ।
  2. ਰਾਜ ਸੂਚੀ-ਰਾਜ ਸੂਚੀ 66 ਹੁਣ 61) ਵਿਸ਼ਿਆਂ ਦੀ ਇੱਕ ਸੂਚੀ ਹੈ ਜਿਨ੍ਹਾਂ ਉੱਤੇ ਰਾਜ ਸਰਕਾਰਾਂ ਕਾਨੂੰਨ ਬਣਾ ਸਕਦੀਆਂ ਹਨ । ਸਥਾਨਕ ਮਹੱਤਵ ਦੇ ਵਿਸ਼ੇ ਜਿਵੇਂ ਕਿ ਪੁਲਿਸ, ਸਿੰਚਾਈ, ਵਪਾਰ ਆਦਿ ਇਸ ਵਿੱਚ ਆਉਂਦੇ ਹਨ ।
  3. ਸਮਵਰਤੀ ਸੂਚੀ-ਇਸ ਵਿੱਚ 47 ਹੁਣ 52) ਵਿਸ਼ੇ ਹਨ ਜਿਨ੍ਹਾਂ ਉੱਤੇ ਦੋਵੇਂ ਕੇਂਦਰ ਅਤੇ ਰਾਜ ਸਰਕਾਰਾਂ ਕਾਨੂੰਨ ਬਣਾ ਸਕਦੀਆਂ ਹਨ ਪਰ ਜੇਕਰ ਕੇਂਦਰ ਅਤੇ ਰਾਜ ਸਰਕਾਰ ਦਾ ਕਾਨੂੰਨ ਆਮਣੇ-ਸਾਮਣੇ ਹੋ ਜਾਣ ਤਾਂ ਕੇਂਦਰ ਵਾਲਾ ਕਾਨੂੰਨ ਚਲੇਗਾ ਅਤੇ ਰਾਜ ਵਾਲਾ ਕਾਨੂੰਨ ਖਤਮ ਹੋ ਜਾਵੇਗਾ ।
  4. ਬਾਕੀ ਬਚੇ ਵਿਸ਼ੇ-ਜੇਕਰ ਕੋਈ ਵਿਸ਼ਾ ਉੱਪਰ ਦਿੱਤੀਆਂ ਤਿੰਨ ਸੂਚੀਆਂ ਵਿੱਚ ਨਹੀਂ ਆਉਂਦਾ ਹੈ ਤਾਂ ਉਹ Residuary powers ਵਿੱਚ ਆਵੇਗਾ ਅਤੇ ਸਿਰਫ ਕੇਂਦਰ ਸਰਕਾਰ ਉਹਨਾਂ ਉੱਪਰ ਕਾਨੂੰਨ ਬਣਾ ਸਕਦੀ ਹੈ ।

ਪ੍ਰਸ਼ਨ 7.
ਸੰਘੀ ਸਰਕਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਸੰਘਵਾਦ ਉਸ ਸਮੇਂ ਬਣਦਾ ਹੈ ਜਦੋਂ ਕੁਝ ਵੱਖ-ਵੱਖ ਹਿੱਸੇ ਅਤੇ ਉਹਨਾਂ ਦੀ ਇੱਕ ਕੇਂਦਰੀ ਸੱਤਾ ਹੋਵੇ । ਇਸ ਵਿੱਚ ਜਾਂ ਤਾਂ ਕੇਂਦਰੀ ਸਰਕਾਰ ਸ਼ਕਤੀਸ਼ਾਲੀ ਹੁੰਦੀ ਹੈ ।
ਜਾਂ ਫਿਰ ਦੋਵੇਂ ਸਰਕਾਰਾਂ ਕੋਲ ਬਰਾਬਰ ਸ਼ਕਤੀਆਂ ਹੁੰਦੀਆਂ ਹਨ । ਭਾਰਤ ਵਿੱਚ ਸੰਘੀ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਹੇਠਾਂ ਲਿਖੀਆਂ ਹਨ-

  • ਲਿਖਤੀ ਅਤੇ ਕਠੋਰ ਸੰਵਿਧਾਨ-ਸੰਘੀ ਸਰਕਾਰ ਵਿੱਚ ਸੰਵਿਧਾਨ ਲਿਖਤੀ ਅਤੇ ਕਠੋਰ ਹੁੰਦਾ ਹੈ ਕਿ ਕੇਂਦਰ ਅਤੇ ਰਾਜ ਸਰਕਾਰਾਂ ਵਿੱਚ ਸ਼ਕਤੀਆਂ ਦੀ ਵੰਡ ਕਰ ਦਿੰਦਾ ਹੈ, ਨਾਲ ਇਹ ਵੀ ਵਿਵਸਥਾ ਰੱਖਦਾ ਹੈ ਕਿ ਕੋਈ ਵੀ ਪੱਧਰ ਆਪਣੇ ਹਿੱਤਾਂ ਦੀ ਪੂਰਤੀ ਦੇ ਲਈ ਇਕੱਲੇ ਹੀ ਸੰਵਿਧਾਨ ਵਿੱਚ ਪਰਿਵਰਤਨ ਨਾ ਕਰ ਸਕੇ ।
  • ਸੰਵਿਧਾਨ ਦੀ ਸਰਵਉੱਚਤਾ-ਸੰਘਵਾਦੀ ਸਰਕਾਰ ਵਿੱਚ ਸੰਵਿਧਾਨ ਸਰਵਉੱਚ ਹੁੰਦਾ ਹੈ । ਜੇਕਰ ਸਰਕਾਰ ਕੋਈ ਕਾਨੂੰਨ ਬਣਾਉਂਦੀ ਹੈ ਜੋ ਕਿ ਸੰਵਿਧਾਨ ਦੇ ਅਨੁਸਾਰ ਨਾਂ ਹੋਵੇ ਤਾਂ ਉਸਨੂੰ ਨਿਆਂਪਾਲਿਕਾ ਗੈਰ-ਕਾਨੂੰਨੀ ਕਰਾਰ ਵੀ ਦੇ ਸਕਦੀ ਹੈ ।
  • ਸੁਤੰਤਰ ਨਿਆਂਪਾਲਿਕਾ-ਸੰਘੀ ਰਾਜਾਂ ਵਿੱਚ ਨਿਆਂਪਾਲਿਕਾ ਸੁਤੰਤਰ ਹੁੰਦੀ ਹੈ । ਨਿਆਂਪਾਲਿਕਾ ਦੇ ਮੁੱਖ ਕੰਮ ਕਾਨੂੰਨਾਂ ਦੀ ਸਹੀ ਵਿਆਖਿਆ ਅਤੇ ਸੰਵਿਧਾਨ ਦੀ ਰੱਖਿਆ ਕਰਨਾ ਹੁੰਦਾ ਹੈ । ਨਿਆਂਪਾਲਿਕਾ ਹੀ ਕੇਂਦਰ ਅਤੇ ਰਾਜ ਸਰਕਾਰਾਂ ਦੇ ਵਿੱਚ ਸਮੱਸਿਆਵਾਂ ਦਾ ਸਮਾਧਾਨ ਕਰਦੀ ਹੈ ।
  • ਦੋ ਪੱਧਰੀ ਵਿਧਾਨਪਾਲਿਕਾ-ਸੰਘੀ ਪ੍ਰਕਾਰ ਦੀ ਸਰਕਾਰ ਵਿੱਚ ਵਿਧਾਨਪਾਲਿਕਾ ਦੋ ਪੱਧਰ ਦੀ ਹੁੰਦੀ ਹੈ । ਇੱਕ ਪੱਧਰ ਰਾਜਾਂ ਦਾ ਪ੍ਰਤੀਨਿਧੀਤੱਵ ਕਰਦਾ ਹੈ ਅਤੇ ਦੂਜਾ ਪੱਧਰ ਜਨਤਾ ਦਾ ਪ੍ਰਤੀਨਿਧੀਤੱਵ ਕਰਦਾ ਹੈ ।
  • ਸ਼ਕਤੀਆਂ ਦੀ ਵੰਡ-ਸੰਘੀ ਪ੍ਰਕਾਰ ਦੀ ਸਰਕਾਰ ਵਿੱਚ ਸਾਰੀਆਂ ਸ਼ਕਤੀਆਂ ਨੂੰ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਵਿੱਚ ਵੰਡਿਆ ਜਾਂਦਾ ਹੈ ਤਾਂਕਿ ਉਹਨਾਂ ਵਿੱਚ ਕੋਈ ਸਮੱਸਿਆ ਪੈਦਾ ਨਾ ਹੋ ਸਕੇ ।

PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ

Punjab State Board PSEB 9th Class Social Science Book Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ Textbook Exercise Questions and Answers.

PSEB Solutions for Class 9 Social Science Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ

Social Science Guide for Class 9 PSEB ਲੋਕਤੰਤਰ ਦਾ ਅਰਥ ਅਤੇ ਮਹੱਤਵ Textbook Questions and Answers

ਅਭਿਆਸ ਦੇ ਪ੍ਰਸ਼ਨ
(ਉ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਲੋਕਤੰਤਰ ਦੀ ਸਫਲਤਾ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਰਤ ਜ਼ਰੂਰੀ ਹੈ-
(1) ਪੜ੍ਹੇ-ਲਿਖੇ ਲੋਕ
(2) ਸੁਚੇਤ ਨਾਗਰਿਕ
(3) ਬਾਲਗ਼ ਮਤਾਧਿਕਾਰ
(4) ਉਕਤ ਸਾਰੀਆਂ
ਉੱਤਰ-
(4) ਉਕਤ ਸਾਰੀਆਂ

ਪ੍ਰਸ਼ਨ 2.
ਲੋਕਤੰਤਰ ਡੈਮੋਕ੍ਰੇਸੀ) ਦਾ ਸ਼ਾਬਦਿਕ ਅਰਥ ਹੈ –
(1) ਇੱਕ ਵਿਅਕਤੀ ਦਾ ਸ਼ਾਸਨ
(2) ਨੌਕਰਸ਼ਾਹਾਂ ਦਾ ਸ਼ਾਸਨ
(3) ਸੈਨਿਕ ਤਾਨਾਸ਼ਾਹੀ
(4) ਲੋਕਾਂ ਦਾ ਸ਼ਾਸਨ |
ਉੱਤਰ-
(4) ਲੋਕਾਂ ਦਾ ਸ਼ਾਸਨ |

(ਅ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
………… ਅਨੁਸਾਰ ਲੋਕਤੰਤਰ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਹਰ ਇੱਕ ਦਾ ਹਿੱਸਾ ਹੁੰਦਾ ਹੈ ।
ਉੱਤਰ-
ਸੀਲੇ,

ਪ੍ਰਸ਼ਨ 2.
ਡੈਮੋਕਰੇਸੀ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ …………… ਅਤੇ ….. ਤੋਂ ਮਿਲ ਕੇ ਬਣਿਆ ਹੈ ।
ਉੱਤਰ-
Demos, Crafia.

PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ

(ਈ) ਸਹੀ/ਗਲਤ

ਪ੍ਰਸ਼ਨ 1.
ਲੋਕਤੰਤਰ ਵਿੱਚ ਵੱਖ-ਵੱਖ ਵਿਚਾਰ ਰੱਖਣ ਦੀ ਖੁੱਲ੍ਹ ਨਹੀਂ ਹੁੰਦੀ ।
ਉੱਤਰ-

ਪ੍ਰਸ਼ਨ 2.
ਲੋਕਤੰਤਰ ਸਪੱਸ਼ਟ ਤੌਰ ਉੱਤੇ ਹਿੰਸਾਤਮਕ ਸਾਧਨਾਂ ਦੇ ਵਿਰੁੱਧ ਹੈ ਭਾਵੇਂ ਇਹ ਸਮਾਜ ਦੀ ਭਲਾਈ ਲਈ ਹੀ ਕਿਉਂ ਨਾ ਵਰਤੇ ਜਾਣ ।
ਉੱਤਰ-

ਪ੍ਰਸ਼ਨ 3.
ਲੋਕਤੰਤਰ ਵਿੱਚ ਵਿਅਕਤੀਆਂ ਨੂੰ ਕਈ ਤਰ੍ਹਾਂ ਦੇ ਅਧਿਕਾਰ ਦਿੱਤੇ ਜਾਂਦੇ ਹਨ ।
ਉੱਤਰ-

ਪ੍ਰਸ਼ਨ 4.
ਨਾਗਰਿਕਾਂ ਦਾ ਚੇਤਨ ਹੋਣਾ ਲੋਕਤੰਤਰ ਲਈ ਜ਼ਰੂਰੀ ਹੈ ।
ਉੱਤਰ-

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਡੈਮੋਕ੍ਰੇਸੀ ਕਿਹੜੇ ਦੋ ਸ਼ਬਦਾਂ ਤੋਂ ਬਣਿਆ ਹੈ ? ਉਹਨਾਂ ਦੋਨੋਂ ਸ਼ਬਦਾਂ ਦੇ ਅਰਥ ਲਿਖੋ ।
ਉੱਤਰ-
ਡੈਮੋਕੇਸੀ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ Demos ਅਤੇ Cratia ਤੋਂ ਮਿਲ ਕੇ ਬਣਿਆ ਹੈ । Demos ਦਾ ਅਰਥ ਹੈ ਜਨਤਾ ਅਤੇ Crafia ਦਾ ਅਰਥ ਹੈ ਸ਼ਾਸਨ |
ਇਸ ਤਰ੍ਹਾਂ ਡੈਮੋਕ੍ਰੇਸੀ ਦਾ ਅਰਥ ਹੈ ਜਨਤਾ ਦਾ ਸ਼ਾਸਨ ।

ਪ੍ਰਸ਼ਨ 2.
ਲੋਕਤੰਤਰ ਸ਼ਾਸਨ ਪ੍ਰਣਾਲੀ ਦੇ ਹਰਮਨ ਪਿਆਰਾ ਹੋਣ ਦੇ ਦੋ ਕਾਰਨ ਲਿਖੋ।
ਉੱਤਰ-

  • ਇਸ ਵਿੱਚ ਜਨਤਾ ਨੂੰ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੁੰਦਾ ਹੈ ।
  • ਇਸ ਵਿੱਚ ਸਰਕਾਰ ਚੁਣਨ ਵਿਚ ਜਨਤਾ ਦੀ ਭਾਗੀਦਾਰੀ ਹੁੰਦੀ ਹੈ ।

ਪ੍ਰਸ਼ਨ 3.
ਲੋਕਤੰਤਰ ਦੀ ਸਫਲਤਾ ਦੇ ਰਾਹ ਵਿੱਚ ਆਉਣ ਵਾਲੀਆਂ ਕੋਈ ਦੋ ਰੁਕਾਵਟਾਂ ਲਿਖੋ ।
ਉੱਤਰ-
ਖੇਤਰਵਾਦ, ਜਾਤੀਵਾਦ ਅਤੇ , ਖੇਤਰਵਾਦ ਲੋਕਤੰਤਰ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਹਨ ।

ਪ੍ਰਸ਼ਨ 4.
ਲੋਕਤੰਤਰ ਦੀ ਕੋਈ ਇੱਕ ਪਰਿਭਾਸ਼ਾ ਲਿਖੋ ।
ਉੱਤਰ-
ਡਾਇਸੀ ਦੇ ਅਨੁਸਾਰ, “ਲੋਕਤੰਤਰ ਸਰਕਾਰ ਦਾ ਇੱਕ ਅਜਿਹਾ ਰੂਪ ਹੈ ਜਿਸ ਵਿੱਚ ਸ਼ਾਸਕ ਦਲ ਸਾਰੇ ਦੇਸ਼ ਦਾ ਤੁਲਨਾਤਮਕ ਰੂਪ ਵਿੱਚ ਇੱਕ ਬਹੁਤ ਵੱਡਾ ਭਾਗ ਹੁੰਦਾ ਹੈ ।

PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ

ਪ੍ਰਸ਼ਨ 5.
ਲੋਕਤੰਤਰ ਲਈ ਕੋਈ ਦੋ ਜ਼ਰੂਰੀ ਸ਼ਰਤਾਂ ਲਿਖੋ ।
ਉੱਤਰ-
ਰਾਜਨੀਤਿਕ ਸੁਤੰਤਰਤਾ ਅਤੇ ਆਰਥਿਕ ਸਮਾਨਤਾ ਲੋਕਤੰਤਰ ਦੀ ਸਫਲਤਾ ਦੇ ਲਈ ਜ਼ਰੂਰੀ ਸ਼ਰਤਾਂ ਹਨ !

ਪ੍ਰਸ਼ਨ 6.
ਲੋਕਤੰਤਰ ਦੇ ਕੋਈ ਦੋ ਸਿਧਾਂਤ ਲਿਖੋ ।
ਉੱਤਰ-

  • ਲੋਕਤੰਤਰ ਸਹਿਨਸ਼ੀਲਤਾ ਦੇ ਸਿਧਾਂਤ ਉੱਤੇ ਆਧਾਰਿਤ ਹੈ ।
  • ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੁੰਦਾ ਹੈ ।

ਪ੍ਰਸ਼ਨ 7.
ਲੋਕਤੰਤਰ ਵਿੱਚ ਸ਼ਾਸਨ ਦੀ ਸ਼ਕਤੀ ਦਾ ਸੋਮਾ ਕੌਣ ਹੁੰਦੇ ਹਨ ?
ਉੱਤਰ-
ਲੋਕਤੰਤਰ ਵਿੱਚ ਸ਼ਾਸਨ ਦੀ ਸ਼ਕਤੀ ਦਾ ਸਰੋਤ ਲੋਕ ਹੁੰਦੇ ਹਨ ।

ਪ੍ਰਸ਼ਨ 8.
ਲੋਕਤੰਤਰ ਦੇ ਦੋ ਰੂਪ ਕਿਹੜੇ ਹਨ ?
ਉੱਤਰ-
ਲੋਕਤੰਤਰ ਦੇ ਦੋ ਰੂਪ ਹਨ-ਪ੍ਰਤੱਖ ਲੋਕਤੰਤਰ ਅਤੇ ਅਪ੍ਰਤੱਖ ਲੋਕਤੰਤਰ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੋਕਤੰਤਰ ਦੀ ਸਫਲਤਾ ਦੇ ਲਈ ਕੋਈ ਦੋ ਜ਼ਰੂਰੀ ਸ਼ਰਤਾਂ ਦਾ ਵਰਣਨ ਕਰੋ ।
ਉੱਤਰ-

  1. ਰਾਜਨੀਤਿਕ ਸੁਤੰਤਰਤਾ-ਲੋਕਤੰਤਰ ਦੀ ਸਫਲਤਾ ਦੇ ਲਈ ਜਨਤਾ ਨੂੰ ਰਾਜਨੀਤਿਕ ਸੁਤੰਤਰਤਾ ਹੋਣੀ ਚਾਹੀਦੀ ਹੈ । ਉਹਨਾਂ ਨੂੰ ਭਾਸ਼ਣ ਦੇਣ, ਸੰਘ ਬਣਾਉਣ, ਵਿਚਾਰ ਪ੍ਰਗਟ ਕਰਨ ਅਤੇ ਸਰਕਾਰ ਦੀਆਂ ਗ਼ਲਤ ਨੀਤੀਆਂ ਦੀ ਆਲੋਚਨਾ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ ।
  2. ਨੈਤਿਕ ਆਚਰਨ-ਲੋਕਤੰਤਰ ਨੂੰ ਸਫਲ ਬਣਾਉਣ ਦੇ ਲਈ ਲੋਕਾਂ ਦਾ ਆਚਰਨ ਵੀ ਉੱਚਾ ਹੋਣਾ ਚਾਹੀਦਾ ਹੈ । ਜੇਕਰ ਲੋਕ ਅਤੇ ਨੇਤਾ ਭ੍ਰਿਸ਼ਟ ਹੋਣਗੇ ਤਾਂ ਲੋਕਤੰਤਰ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਸਕੇਗਾ ।

ਪ੍ਰਸ਼ਨ 2.
ਗਰੀਬੀ ਲੋਕਤੰਤਰ ਦੇ ਰਾਹ ਵਿਚ ਕਿਵੇਂ ਰੁਕਾਵਟ ਬਣਦੀ ਹੈ ?
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗ਼ਰੀਬੀ ਲੋਕਤੰਤਰ ਦੇ ਰਸਤੇ ਵਿੱਚ ਰੁਕਾਵਟ ਹੈ । ਸਭ ਤੋਂ ਪਹਿਲਾਂ ਗਰੀਬ ਵਿਅਕਤੀ ਆਪਣੀ ਵੋਟ ਦਾ ਪ੍ਰਯੋਗ ਹੀ ਨਹੀਂ ਕਰਦਾ ਕਿਉਂਕਿ ਉਸਦੇ ਲਈ ਆਪਣੇ ਵੋਟ ਦਾ ਪ੍ਰਯੋਗ ਕਰਨ ਤੋਂ ਜ਼ਰੂਰੀ ਹੈ। ਆਪਣੇ ਪਰਿਵਾਰ ਦੇ ਲਈ ਪੈਸਾ ਕਮਾਉਣਾ । ਇਸਦੇ ਨਾਲ-ਨਾਲ ਕਈ ਵਾਰੀ ਗ਼ਰੀਬ ਵਿਅਕਤੀ ਆਪਣੀ ਵੋਟ ਵੇਚਣ ਨੂੰ ਵੀ ਮਜ਼ਬੂਰ ਹੋ ਜਾਂਦਾ ਹੈ । ਅਮੀਰ ਲੋਕ ਗ਼ਰੀਬ ਲੋਕਾਂ ਦੇ ਵੋਟ ਖਰੀਦ ਕੇ ਚੁਨਾਵ ਜਿੱਤ ਲੈਂਦੇ ਹਨ । ਗਰੀਬ ਵਿਅਕਤੀ ਆਪਣੇ ਵਿਚਾਰ ਪ੍ਰਗਟ ਵੀ ਨਹੀਂ ਕਰ ਸਕਦਾ ।

PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ

ਪ੍ਰਸ਼ਨ 3.
ਅਨਪੜ੍ਹਤਾ ਲੋਕਤੰਤਰ ਦੇ ਰਾਹ ਵਿਚ ਕਿਵੇਂ ਰੁਕਾਵਟ ਬਣਦੀ ਹੈ ? ਵਰਣਨ ਕਰੋ ।
ਉੱਤਰ-
ਲੋਕਤੰਤਰ ਦਾ ਸਭ ਤੋਂ ਵੱਡਾ ਦੁਸ਼ਮਣ ਤਾਂ ਅਨਪੜ੍ਹਤਾ ਹੀ ਹੈ । ਇੱਕ ਅਨਪੜ੍ਹ ਵਿਅਕਤੀ ਜਿਸ ਨੂੰ ਲੋਕਤੰਤਰ ਦਾ ਅਰਥ ਵੀ ਪਤਾ ਨਹੀਂ ਹੁੰਦਾ, ਲੋਕਤੰਤਰ ਵਿੱਚ ਕੋਈ ਭੂਮਿਕਾ ਨਹੀਂ ਨਿਭਾ ਸਕਦਾ । ਇਸ ਕਾਰਨ ਲੋਕਤੰਤਰਿਕ ਮੁੱਲਾਂ ਦਾ ਪਤਨ ਹੁੰਦਾ ਹੈ ਅਤੇ ਸਾਰੇ ਇਸ ਵਿੱਚ ਭਾਗ ਲੈਂਦੇ ਹਨ । ਅਨਪੜ੍ਹ ਵਿਅਕਤੀ ਨੂੰ ਦੇਸ਼ ਦੀਆਂ ਰਾਜਨੀਤਿਕ, ਆਰਥਿਕ, ਸਮਾਜਿਕ ਸਮੱਸਿਆਵਾਂ ਬਾਰੇ ਵੀ ਪਤਾ ਨਹੀਂ ਹੁੰਦਾ । ਇਸ ਕਾਰਨ ਉਹ ਨੇਤਾਵਾਂ ਦੇ ਝੂਠੇ ਵਾਅਦਿਆਂ ਦਾ ਸ਼ਿਕਾਰ ਹੋ ਜਾਦਾ ਹੈ ਅਤੇ ਆਪਣੀ ਵੋਟ ਦਾ ਠੀਕ ਤਰੀਕੇ ਨਾਲ ਪ੍ਰਯੋਗ ਨਹੀਂ ਕਰ ਸਕਦਾ ।

ਪ੍ਰਸ਼ਨ 4.
ਰਾਜਨੀਤਿਕ ਸਮਾਨਤਾ ਲੋਕਤੰਤਰ ਦੀ ਸਫਲਤਾ ਦੇ ਲਈ ਜ਼ਰੂਰੀ ਹੈ । ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-
ਇਹ ਸੱਚ ਹੈ ਕਿ ਰਾਜਨੀਤਿਕ ਸਮਾਨਤਾ ਲੋਕਤੰਤਰ ਦੀ ਸਫਲਤਾ ਦੇ ਲਈ ਜ਼ਰੂਰੀ ਹੈ । ਲੋਕਤੰਤਰ ਦੀ ਸਫ਼ਲਤਾ ਦੇ ਲਈ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਭਾਸ਼ਣ ਦੇਣ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ, ਉਹਨਾਂ ਨੂੰ ਇਕੱਠੇ ਹੋਣ ਅਤੇ ਸੰਘ ਬਣਾਉਣ ਦੀ ਵੀ ਸੁਤੰਤਰਤਾ ਹੋਣੀ ਚਾਹੀਦੀ ਹੈ । ਇਸਦੇ ਨਾਲ-ਨਾਲ ਉਹਨਾਂ ਨੂੰ ਸਰਕਾਰ ਦੀਆਂ ਗ਼ਲਤ ਨੀਤੀਆਂ ਦੀ ਆਲੋਚਨਾ ਕਰਨ ਅਤੇ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਸੁਤੰਤਰਤਾ ਵੀ ਹੋਣੀ ਚਾਹੀਦੀ ਹੈ । ਇਹ ਸਾਰੀਆਂ ਸੁਤੰਤਰਤਾਵਾਂ ਸਿਰਫ਼ ਲੋਕਤੰਤਰ ਵਿੱਚ ਹੀ ਪ੍ਰਾਪਤ ਹੁੰਦੀਆਂ ਹਨ ਜਿਸ ਕਾਰਨ ਲੋਕਤੰਤਰ ਸਫਲ ਹੁੰਦਾ ਹੈ ।

ਪ੍ਰਸ਼ਨ 5.
ਰਾਜਨੀਤਿਕ ਦਲਾਂ ਦੀ ਹੋਂਦ ਲੋਕਤੰਤਰ ਦੇ ਲਈ ਕਿਉਂ ਜ਼ਰੂਰੀ ਹੈ । ਇਸ ਕਥਨ ਦੀ ਵਿਆਖਿਆ ਕਰੋ ।
ਜਾਂ
ਰਾਜਨੀਤਿਕ ਦਲ ਲੋਕਤੰਤਰ ਦੀ ਗੱਡੀ ਦੇ ਪਹੀਏ ਹੁੰਦੇ ਹਨ । ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-
ਲੋਕਤੰਤਰ ਦੇ ਲਈ ਰਾਜਨੀਤਿਕ ਦਲਾਂ ਦੀ ਮੌਜੂਦਗੀ ਬਹੁਤ ਜ਼ਰੂਰੀ ਹੈ | ਅਸਲ ਵਿਚ ਰਾਜਨੀਤਿਕ ਦਲ ਇੱਕ ਵਿਸ਼ੇਸ਼ ਵਿਚਾਰਧਾਰਾ ਦੇ ਯੰਤਰ ਹੁੰਦੇ ਹਨ ਅਤੇ ਵਿਚਾਰਾਂ ਦੇ ਅੰਤਰਾਂ ਦੇ ਕਾਰਨ ਹੀ ਵੱਖ-ਵੱਖ ਰਾਜਨੀਤਿਕ ਦਲ ਸਾਹਮਣੇ ਆਉਂਦੇ ਹਨ | ਵੱਖ-ਵੱਖ ਵਿਚਾਰਾਂ ਨੂੰ ਰਾਜਨੀਤਿਕ ਦਲਾਂ ਵੱਲੋਂ ਹੀ ਸਾਹਮਣੇ ਲਿਆਇਆ ਜਾਂਦਾ ਹੈ । ਇਹਨਾਂ ਵਿਚਾਰਾਂ ਨੂੰ ਸਰਕਾਰ ਦੇ ਸਾਹਮਣੇ ਰਾਜਨੀਤਿਕ ਦਲ ਹੀ ਰੱਖਦੇ ਹਨ । ਇਸ ਤਰ੍ਹਾਂ ਉਹ ਜਨਤਾ ਅਤੇ ਸਰਕਾਰ ਦੇ ਵਿਚਕਾਰ ਇੱਕ ਪੁੱਲ ਦਾ ਕੰਮ ਕਰਦੇ ਹਨ । ਇਸ ਤੋਂ ਇਲਾਵਾ ਚੋਣਾਂ ਲੜਨ ਲਈ ਵੀ ਰਾਜਨੀਤਿਕ ਦਲਾਂ ਦੀ ਜ਼ਰੂਰਤ ਹੁੰਦੀ ਹੈ ।

ਪ੍ਰਸ਼ਨ 6.
ਸ਼ਕਤੀਆਂ ਦਾ ਵਿਕੇਂਦਰੀਕਰਨ ਲੋਕਤੰਤਰ ਦੇ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਲੋਕਤੰਤਰ ਦਾ ਇੱਕ ਮੁਲ ਸਿਧਾਂਤ ਹੈ ਸ਼ਕਤੀਆਂ ਦੀ ਵੰਡ ਅਤੇ ਵਿਕੇਂਦਰੀਕਰਨ ਦਾ ਅਰਥ ਹੈ ਸ਼ਕਤੀਆਂ ਦੀ ਸਰਕਾਰ ਦੇ ਸਾਰੇ ਪੱਧਰਾਂ ਵਿੱਚ ਵੰਡ । ਜੇਕਰ ਸ਼ਕਤੀਆਂ ਦਾ ਵਿਕੇਂਦਰੀਕਰਨ ਨਹੀਂ ਹੋਵੇਗਾ ਤਾਂ ਸ਼ਕਤੀਆਂ ਕੁੱਝ ਹੱਥਾਂ ਜਾਂ ਕਿਸੇ ਇੱਕ ਸਮੂਹ ਦੇ ਹੱਥਾਂ ਵਿੱਚ ਕੇਂਦਰਿਤ ਹੋ ਕੇ ਰਹਿ ਜਾਣਗੀਆਂ । ਦੇਸ਼ ਵਿੱਚ ਤਾਨਾਸ਼ਾਹੀ ਪੈਦਾ ਹੋਣ ਦਾ ਖਤਰਾ ਪੈਦਾ ਹੋ ਜਾਏਗਾ ਅਤੇ ਲੋਕਤੰਤਰ ਖ਼ਤਮ ਹੋ ਜਾਏਗਾ । ਜੇਕਰ ਸ਼ਕਤੀਆਂ ਦੀ ਵੰਡ ਹੋ ਜਾਏਗੀ ਤਾਂ ਤਾਨਾਸ਼ਾਹੀ ਪੈਦਾ ਨਹੀਂ ਹੋ ਪਾਏਗੀ ਅਤੇ ਵਿਵਸਥਾ ਠੀਕ ਤਰੀਕੇ ਨਾਲ ਕੰਮ ਕਰ ਸਕੇਗੀ । ਇਸ ਲਈ ਸ਼ਕਤੀਆਂ ਦਾ ਵਿਕੇਂਦਰੀਕਰਨ ਲੋਕਤੰਤਰ ਦੇ ਲਈ ਜ਼ਰੂਰੀ ਹੈ ।

PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ

ਪ੍ਰਸ਼ਨ 7.
ਲੋਕਤੰਤਰ ਦੇ ਕੋਈ ਦੋ ਸਿਧਾਂਤਾਂ ਦੀ ਵਿਆਖਿਆ ਕਰੋ ।
ਉੱਤਰ-

  • ਲੋਕਤੰਤਰ ਹਿਨਸ਼ੀਲਤਾ ਦੇ ਸਿਧਾਂਤ ਉੱਤੇ ਆਧਾਰਿਤ ਹੈ । ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੇ ਵਿਚਾਰ ਵਿਅਕਤ ਕਰਨ ਦੀ ਸੁਤੰਤਰਤਾ ਹੁੰਦੀ ਹੈ ।
  • ਲੋਕਤੰਤਰ ਵਿਅਕਤੀ ਦੇ ਵਿਅਕਤੀਤੱਵ ਦੇ ਗੌਰਵ ਨੂੰ ਵਿਸ਼ਵਾਸਯੋਗ ਬਣਾਉਂਦਾ ਹੈ । ਇਸ ਕਾਰਨ ਹੀ ਲਗਭਗ ਸਾਰੇ ਲੋਕਤੰਤਰਿਕ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਸਮਾਨਤਾ ਪ੍ਰਦਾਨ ਕਰਨ ਦੇ ਲਈ ਕਈ ਪ੍ਰਕਾਰ ਦੇ ਅਧਿਕਾਰ ਪ੍ਰਦਾਨ ਕੀਤੇ ਹਨ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੋਕਤੰਤਰ ਦੇ ਮੁਢਲੇ ਸਿਧਾਂਤਾਂ ਦਾ ਸੰਖੇਪ ਵਿੱਚ ਵਰਣਨ ਕਰੋ । ‘
ਉੱਤਰ-

  • ਲੋਕਤੰਤਰ ਵਿੱਚ ਸਾਰੇ ਵਿਅਕਤੀਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ, ਆਲੋਚਨਾ ਕਰਨ ਅਤੇ ਹੋਰ ਲੋਕਾਂ ਨਾਲ ਅਸਹਿਮਤ ਹੋਣ ਦਾ ਅਧਿਕਾਰ ਹੁੰਦਾ ਹੈ ।
  • ਲੋਕਤੰਤਰ ਸਹਿਨਸ਼ੀਲਤਾ ਦੇ ਸਿਧਾਂਤ ਉੱਤੇ ਆਧਾਰਿਤ ਹੈ । ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੁੰਦੀ ਹੈ ।
  • ਲੋਕਤੰਤਰ ਵਿਅਕਤੀ ਦੇ ਵਿਅਕਤੀਤੱਵ ਦੇ ਗੌਰਵ ਨੂੰ ਵਿਸ਼ਵਾਸਯੋਗ ਬਣਾਉਂਦਾ ਹੈ । ਇਸ ਕਾਰਨ ਲਗਪਗ ਸਾਰੇ ਲੋਕਤੰਤਰਿਕ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਸਮਾਨਤਾ ਦੇਣ ਲਈ ਕਈ ਪ੍ਰਕਾਰ ਦੇ ਅਧਿਕਾਰ ਦਿੱਤੇ ਹਨ ।
  • ਕਿਸੇ ਵੀ ਲੋਕਤੰਤਰ ਵਿੱਚ ਅੰਦਰੂਨੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਸੁਲਝਾਉਣ ਲਈ ਸ਼ਾਂਤੀਪੂਰਨ ਤਰੀਕਿਆਂ ਉੱਤੇ ਜ਼ੋਰ ਦਿੱਤਾ ਜਾਂਦਾ ਹੈ ।
  • ਲੋਕਤੰਤਰ ਹਿੰਸਾਤਮਕ ਸਾਧਨਾਂ ਦੇ ਪ੍ਰਯੋਗ ਉੱਤੇ ਜ਼ੋਰ ਨਹੀਂ ਦਿੰਦਾ, ਚਾਹੇ ਉਹ ਸਮਾਜ ਦੇ ਹਿੱਤ ਲਈ ਹੀ ਕਿਉਂ ਨਾਂ ਪ੍ਰਯੋਗ ਕੀਤੇ ਜਾਣ ।
  • ਲੋਕਤੰਤਰ ਇੱਕ ਅਜਿਹੀ ਪ੍ਰਕਾਰ ਦੀ ਸਰਕਾਰ ਹੈ ਜਿਸਦੇ ਕੋਲ ਪ੍ਰਭੂਸੱਤਾ ਅਰਥਾਤ ਆਪ ਫ਼ੈਸਲੇ ਲੈਣ ਦੀ ਸ਼ਕਤੀ ਹੁੰਦੀ ਹੈ ।
  • ਲੋਕਤੰਤਰ ਬਹੁ-ਸੰਖਿਅਕਾਂ ਦਾ ਸ਼ਾਸਨ ਹੁੰਦਾ ਹੈ ਪਰ ਇਸ ਵਿੱਚ ਘੱਟ ਸੰਖਿਆ ਵਾਲੇ ਸਮੂਹਾਂ ਨੂੰ ਵੀ ਬਰਾਬਰ ਅਧਿਕਾਰ ਦਿੱਤੇ ਜਾਂਦੇ ਹਨ ।
  • ਲੋਕਤੰਤਰੀ ਤਰੀਕੇ ਨਾਲ ਚੁਣੀਆਂ ਗਈਆਂ ਸਰਕਾਰਾਂ ਹਮੇਸ਼ਾ ਸੰਵਿਧਾਨਿਕ ਵਿਵਸਥਾਵਾਂ ਦੇ ਅਨੁਸਾਰ ਕੰਮ ਕਰਦੀਆਂ ਹਨ ।
  • ਲੋਕਤੰਤਰ ਵਿੱਚ ਸਰਕਾਰ ਇੱਕ ਜਨਤਾ ਦੀ ਪ੍ਰਤੀਨਿਧੀਤੱਵ ਸਰਕਾਰ ਹੁੰਦੀ ਹੈ ਜਿਸ ਨੂੰ ਜਨਤਾ ਵੱਲੋਂ ਚੁਣਿਆ ਜਾਂਦਾ ਹੈ । ਜਨਤਾ ਨੂੰ ਆਪਣੇ ਪ੍ਰਤੀਨਿਧੀ ਚੁਣਨ ਦਾ ਅਧਿਕਾਰ ਹੁੰਦਾ ਹੈ ।
  • ਲੋਕਤੰਤਰ ਵਿੱਚ ਚੁਣੀ ਗਈ ਸਰਕਾਰ ਨੂੰ ਸੰਵਿਧਾਨਿਕ ਪ੍ਰਕਿਰਿਆ ਨਾਲ ਹੀ ਬਦਲਿਆ ਜਾ ਸਕਦਾ ਹੈ । ਸਰਕਾਰ ਬਦਲਣ ਦੇ ਲਈ ਅਸੀਂ ਹਿੰਸਾ ਦਾ ਪ੍ਰਯੋਗ ਨਹੀਂ ਕਰ ਸਕਦੇ ।

ਪ੍ਰਸ਼ਨ 2.
ਲੋਕਤੰਤਰ ਦੇ ਰਾਹ ਵਿੱਚ ਆਉਣ ਵਾਲੀਆਂ ਮੁੱਖ ਰੁਕਾਵਟਾਂ ਦਾ ਸੰਖੇਪ ਵਿੱਚ ਵਰਣਨ ਕਰੋ ।
ਉੱਤਰ-
ਰੇ ਸੰਸਾਰ ਵਿੱਚ ਲੋਕਤੰਤਰ ਸਭ ਤੋਂ ਵੱਧ ਪ੍ਰਚਲਿਤ ਸ਼ਾਸਨ ਵਿਵਸਥਾ ਹੈ ਪਰ ਇਸਦੇ ਸਫਲਤਾਪੂਰਵਕ ਰੂਪ ਨਾਲ ਚਲਾਉਣ ਦੇ ਰਸਤੇ ਵਿੱਚ ਕੁੱਝ ਰੁਕਾਵਟਾਂ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-

  1. ਜਾਤੀਵਾਦ ਅਤੇ ਸੰਪਰਦਾਇਕਤਾ-ਆਪਣੀ ਜਾਤੀ ਨੂੰ ਪ੍ਰਾਥਮਿਕਤਾ ਦੇਣਾ ਜਾਂ ਆਪਣੇ ਧਰਮ ਨੂੰ ਹੋਰ ਧਰਮ ਤੋਂ ਉੱਚਾ ਸਮਝਣਾ, ਦੇਸ਼ ਨੂੰ ਤੋੜਨ ਦਾ ਕੰਮ ਕਰਦਾ ਹੈ ਜਿਹੜਾ ਲੋਕਤੰਤਰ ਦੇ ਰਸਤੇ ਵਿੱਚ ਰੁਕਾਵਟ ਬਣਦਾ ਹੈ ।
  2. ਖੇਤਰਵਾਦ-ਖੇਤਰਵਾਦ ਦਾ ਅਰਥ ਹੈ ਹੋਰ ਖੇਤਰਾਂ ਦਾ ਜਾਂ ਪੂਰੇ ਦੇਸ਼ ਦੀ ਤੁਲਨਾ ਵਿੱਚ ਆਪਣੇ ਖੇਤਰ ਨੂੰ ਪ੍ਰਾਥਮਿਕਤਾ ਦੇਣਾ । ਇਸ ਨਾਲ ਲੋਕਾਂ ਦੀ ਮਾਨਸਿਕਤਾ ਛੋਟੀ ਹੋ ਜਾਂਦੀ ਹੈ ਅਤੇ ਉਹ ਰਾਸ਼ਟਰੀ ਹਿੱਤਾਂ ਨੂੰ ਮਹੱਤਵ ਨਹੀਂ ਦਿੰਦੇ । ਇਸ ਨਾਲ ਰਾਸ਼ਟਰੀ ਏਕਤਾ ਨੂੰ ਖ਼ਤਰਾ ਪੈਦਾ ਹੋ ਜਾਂਦਾ ਹੈ ।
  3. ਅਨਪੜ੍ਹਤਾ-ਅਨਪੜ੍ਹਤਾ ਵੀ ਲੋਕਤੰਤਰ ਦੇ ਰਸਤੇ ਵਿੱਚ ਰੁਕਾਵਟ ਹੈ । ਇੱਕ ਅਨਪੜ੍ਹ ਵਿਅਕਤੀ ਨੂੰ ਲੋਕਤੰਤਰਿਕ ਮੁੱਲਾਂ ਅਤੇ ਆਪਣੀ ਵੋਟ ਦੇ ਮਹੱਤਵ ਦਾ ਪਤਾ ਨਹੀਂ ਹੁੰਦਾ । ਅਨਪੜ੍ਹ ਵਿਅਕਤੀ ਜਾਂ ਤਾਂ ਵੋਟ ਨਹੀਂ ਦਿੰਦੇ ਜਾਂ ਫਿਰ ਆਪਣਾ ਵੋਟ ਵੇਚ ਦਿੰਦੇ ਹਨ । ਇਸ ਨਾਲ ਲੋਕਤੰਤਰ ਦੀ ਸਫਲਤਾ ਉੱਤੇ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਹੈ ।
  4. ਬਿਮਾਰ ਵਿਅਕਤੀ-ਜੇਕਰ ਦੇਸ਼ ਦੀ ਜਨਤਾ ਸਿਹਤਮੰਦ ਨਹੀਂ ਹੈ ਜਾਂ ਬਿਮਾਰ ਹੈ ਤਾਂ ਉਹ ਦੇਸ਼ ਦੀ ਪ੍ਰਗਤੀ ਦੇ ਵਿੱਚ ਕੋਈ ਯੋਗਦਾਨ ਨਹੀਂ ਦੇ ਸਕਣਗੇ । ਅਜਿਹੇ ਵਿਅਕਤੀ ਸਰਵਜਨਕ ਅਤੇ ਰਾਜਨੀਤਿਕ ਕੰਮਾਂ ਵਿੱਚ ਕੋਈ ਰੁਚੀ ਨਹੀਂ ਰੱਖਦੇ ।
  5. ਉਦਾਸੀਨ ਜਨਤਾ-ਜੇਕਰ ਜਨਤਾ ਉਦਾਸੀਨ ਹੈ ਅਤੇ ਉਹ ਸਮਾਜਿਕ ਅਤੇ ਰਾਜਨੀਤਿਕ ਜ਼ਿੰਮੇਵਾਰੀਆਂ ਦੇ ਪਤੀ ਕੋਈ ਧਿਆਨ ਨਹੀਂ ਦਿੰਦੇ ਤਾਂ ਉਹ ਹੀ ਲੋਕਤੰਤਰ ਦੇ ਰਸਤੇ ਵਿੱਚ ਰੁਕਾਵਟ ਹਨ । ਉਹ ਆਪਣੇ ਵੋਟ ਦੇਣ ਦੇ ਅਧਿਕਾਰ ਨੂੰ ਵੀ ਠੀਕ ਤਰੀਕੇ ਨਾਲ ਪ੍ਰਯੋਗ ਨਹੀਂ ਕਰ ਸਕਦੇ । ਉਹਨਾਂ ਦੀ ਨੇਤਾਵਾਂ ਦੇ ਭਾਸ਼ਣ ਸੁਣਨ ਵਿੱਚ ਕੋਈ ਦਿਲਚਸਪੀ ਨਹੀਂ ਹੁੰਦੀ ਅਤੇ ਇਹ ਗੱਲ ਹੀ ਲੋਕਤੰਤਰ ਦੇ ਵਿਰੋਧ ਵਿੱਚ ਜਾਂਦੀ ਹੈ ।

ਪ੍ਰਸ਼ਨ 3.
ਲੋਕਤੰਤਰ ਦੀ ਸਫਲਤਾ ਲਈ ਕੋਈ ਪੰਜ ਜ਼ਰੂਰੀ ਸ਼ਰਤਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਲੋਕਤੰਤਰ ਦੇ ਸਫਲ ਤਰੀਕੇ ਨਾਲ ਕੰਮ ਕਰਨ ਹੇਠ ਲਿਖੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ –

  • ਜਾਗਰੂਕ ਨਾਗਰਿਕ-ਜਾਗਰੂਕ ਨਾਗਰਿਕ ਲੋਕਤੰਤਰ ਦੀ ਸਫਲਤਾ ਦੀ ਪਹਿਲੀ ਸ਼ਰਤ ਹੈ । ਲਗਾਤਾਰ ਦੇਖ-ਰੇਖ ਹੀ ਸੁਤੰਤਰਤਾ ਦੀ ਕੀਮਤ ਹੈ ।
    ਨਾਗਰਿਕ ਆਪਣੇ ਅਧਿਕਾਰਾਂ ਅਤੇ ਕਰੱਤਵਾਂ ਦੇ ਪ੍ਰਤੀ ਜਾਗਰੂਕ ਹੋਣੇ ਚਾਹੀਦੇ ਹਨ | ਸਰਵਜਨਕ ਮਾਮਲਿਆਂ ਵਿੱਚ ਹਰੇਕ ਵਿਅਕਤੀ ਨੂੰ ਭਾਗ ਲੈਣਾ ਚਾਹੀਦਾ ਹੈ । ਰਾਜਨੀਤਿਕ ਘਟਨਾਵਾਂ ਦੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ । ਰਾਜਨੀਤਿਕ ਚੁਨਾਵ ਵਿੱਚ ਵੀ ਵਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ ।
  • ਲੋਕਤੰਤਰ ਨਾਲ ਪਿਆਰ-ਲੋਕਤੰਤਰ ਦੀ ਸਫ਼ਲਤਾ ਦੇ ਲਈ ਇਹ ਜ਼ਰੂਰੀ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਲੋਕਤੰਤਰ ਦੇ ਲਈ ਪਿਆਰ ਹੋਣਾ ਚਾਹੀਦਾ ਹੈ । ਬਿਨਾਂ ਲੋਕਤੰਤਰ ਨਾਲ ਪਿਆਰ ਦੇ ਲੋਕਤੰਤਰ ਕਦੇ ਵੀ ਸਫਲ ਨਹੀਂ ਹੋ ਸਕਦਾ |
  • ਸਿੱਖਿਅਕ ਨਾਗਰਿਕ-ਲੋਕਤੰਤਰ ਦੀ ਸਫਲਤਾ ਦੇ ਲਈ ਪੜੇ ਲਿਖੇ ਨਾਗਰਿਕਾਂ ਦਾ ਹੋਣਾ ਜ਼ਰੂਰੀ ਹੈ । ਸਿੱਖਿਅਕ ਨਾਗਰਿਕ ਲੋਕਤੰਤਰਿਕ ਸ਼ਾਸਨ ਦਾ ਆਧਾਰ ਹਨ । ਸਿੱਖਿਆ ਨਾਲ ਹੀ ਨਾਗਰਿਕਾਂ ਨੂੰ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਦਾ ਪਤਾ ਚਲਦਾ ਹੈ । ਸਿੱਖਿਅਕ ਨਾਗਰਿਕ ਸ਼ਾਸਨ ਦੀਆਂ ਜਟਿਲ ਮੁਸ਼ਕਿਲਾਂ ਨੂੰ ਸਮਝ ਸਕਦੇ ਹਨ ਅਤੇ ਉਹਨਾਂ ਨੂੰ ਸੁਲਝਾਉਣ ਲਈ ਸੁਝਾਅ ਦੇ ਸਕਦੇ ਹਨ ।
  • ਪ੍ਰੈੱਸ ਦੀ ਸੁਤੰਤਰਤਾ-ਲੋਕਤੰਤਰ ਦੀ ਸਫਲਤਾ ਦੇ ਲਈ ਪ੍ਰੈੱਸ ਦੀ ਸੁਤੰਤਰਤਾ ਹੋਣਾ ਵੀ ਬਹੁਤ ਜ਼ਰੂਰੀ ਹੈ ।
  • ਸਮਾਜਿਕ ਸਮਾਨਤਾ-ਲੋਕਤੰਤਰ ਨੂੰ ਸਫਲ ਬਣਾਉਣ ਦੇ ਲਈ ਸਮਾਜਿਕ ਸਮਾਨਤਾ ਦੀ ਭਾਵਨਾ ਦਾ ਹੋਣਾ ਬਹੁਤ ਜ਼ਰੂਰੀ ਹੈ ।

PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ

ਪ੍ਰਸ਼ਨ 4.
ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਕੋਈ ਇੱਕ ਪਰਿਭਾਸ਼ਾ ਦਿਓ ਅਤੇ ਲੋਕਤੰਤਰ ਦੇ ਮਹੱਤਵ ਦਾ ਸੰਖੇਪ ਵਿੱਚ ਵਰਣਨ ਕਰੋ ।
ਉੱਤਰ-
ਸਾਧਾਰਨ ਸ਼ਬਦਾਂ ਵਿੱਚ ਲੋਕਤੰਤਰ ਅਜਿਹੀ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਸ਼ਾਸਕਾਂ ਦੀ ਚੋਣ ਜਨਤਾ ਵਲੋਂ ਕੀਤੀ ਜਾਂਦੀ ਹੈ ।

  • ਡਾਯੂਸੀ ਦੇ ਅਨੁਸਾਰ, “ਲੋਕਤੰਤਰ ਅਜਿਹੀ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਸ਼ਾਸਕ ਵਰਗ ਸਮਾਜ ਦਾ | ਜ਼ਿਆਦਾਤਰ ਭਾਗ ਹੋਵੇ ।”
  • ਲੋਕਤੰਤਰ ਦੀ ਸਭ ਤੋਂ ਪ੍ਰਸਿੱਧ ਪਰਿਭਾਸ਼ਾ ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬਾਹਰਮ ਲਿੰਕਨ ਨੇ ਦਿੱਤੀ ਸੀ । ਉਹਨਾਂ ਦੇ ਅਨੁਸਾਰ, “ਲੋਕਤੰਤਰ ਜਨਤਾ ਦੀ, ਜਨਤਾ ਦੇ ਲਈ ਅਤੇ ਜਨਤਾ ਵਲੋਂ ਸਰਕਾਰ ਹੈ।” ਲੋਕਤੰਤਰ ਦਾ ਮਹੱਤਵ-ਅੱਜ-ਕੱਲ੍ਹ ਦੇ ਸਮੇਂ ਵਿੱਚ ਲਗਪਗ ਸਾਰੇ ਦੇਸ਼ਾਂ ਵਿੱਚ ਲੋਕਤੰਤਰਿਕ ਸਰਕਾਰ ਹੈ ਅਤੇ ਇਸ ਕਾਰਨ ਹੀ ਲੋਕਤੰਤਰ ਦਾ ਮਹੱਤਵ ਕਾਫ਼ੀ ਵੱਧ ਜਾਂਦਾ ਹੈ ।

ਲੋਕਤੰਤਰ ਦਾ ਮਹੱਤਵ ਇਸ ਪ੍ਰਕਾਰ ਹੈ-

  1. ਸਮਾਨਤਾ-ਲੋਕਤੰਤਰ ਵਿੱਚ ਕਿਸੇ ਪ੍ਰਕਾਰ ਦਾ ਭੇਦਭਾਵ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਸਮਾਨਤਾ ਉੱਤੇ ਆਧਾਰਿਤ ਹੁੰਦਾ ਹੈ । ਇਸ ਵਿੱਚ ਅਮੀਰ, ਗ਼ਰੀਬ ਸਾਰਿਆਂ ਨੂੰ ਬਰਾਬਰ ਅਧਿਕਾਰ ਦਿੱਤੇ ਜਾਂਦੇ ਹਨ ਅਤੇ ਸਾਰਿਆਂ ਦੇ ਵੋਟ ਦਾ ਮੁੱਲ ਬਰਾਬਰ ਹੁੰਦਾ ਹੈ ।
  2. ਜਨਮਤ ਦਾ ਪ੍ਰਤੀਨਿਧੀਤੱਵ-ਲੋਕਤੰਤਰ ਅਸਲ ਵਿੱਚ ਪੂਰੀ ਜਨਤਾ ਦਾ ਪ੍ਰਤੀਨਿਧੀਤੱਵ ਕਰਦਾ ਹੈ, ਲੋਕਤੰਤਰੀ | ਸਰਕਾਰ ਜਨਤਾ ਵੱਲੋਂ ਚੁਣੀ ਜਾਂਦੀ ਹੈ ਅਤੇ ਸਰਕਾਰ ਜਨਤਾ ਦੀ ਇੱਛਾ ਦੇ ਅਨੁਸਾਰ ਹੀ ਕਾਨੂੰਨ ਬਣਾਉਂਦੀ ਹੈ । ਜੇਕਰ ਸਰਕਾਰ ਜਨਮਤ ਦੇ ਅਨੁਸਾਰ ਕੰਮ ਨਹੀਂ ਕਰਦੀ ਤਾਂ ਜਨਤਾ ਉਸ ਨੂੰ ਬਦਲ ਵੀ ਸਕਦੀ ਹੈ ।
  3. ਵਿਅਕਤੀਗਤ ਸੁਤੰਤਰਤਾ ਦਾ ਰੱਖਿਅਕ-ਸਿਰਫ਼ ਲੋਕਤੰਤਰ ਹੀ ਅਜਿਹੀ ਸਰਕਾਰ ਹੈ । ਜਿਸ ਵਿੱਚ ਜਨਤਾ ਦੀ ਵਿਅਕਤੀਗਤ ਸੁਤੰਤਰਤਾ ਦੀ ਰੱਖਿਆ ਕੀਤੀ ਜਾਂਦੀ ਹੈ । ਲੋਕਤੰਤਰ ਵਿੱਚ ਸਾਰਿਆਂ ਨੂੰ ਆਪਣੇ ਵਿਚਾਰ ਵਿਅਕਤ ਕਰਨ, ਆਲੋਚਨਾ ਕਰਨ ਅਤੇ ਸੰਘ ਬਣਾਉਣ ਦੀ ਸੁਤੰਤਰਤਾ ਹੁੰਦੀ ਹੈ । ਲੋਕਤੰਤਰ ਵਿੱਚ ਤਾਂ ਪੈਂਸ ਦੀ ਸੁਤੰਤਰਤਾ ਨੂੰ ਵੀ ਸਾਂਭ ਕੇ ਰੱਖਿਆ ਜਾਂਦਾ ਹੈ ਜਿਸ ਨੂੰ ਲੋਕਤੰਤਰ ਦਾ ਰਖਵਾਲਾ ਮੰਨਿਆ ਜਾਂਦਾ ਹੈ ।
  4. ਰਾਜਨੀਤਿਕ ਸਿੱਖਿਆ-ਲੋਕਤੰਤਰ ਵਿੱਚ ਲਗਾਤਾਰ ਚੁਨਾਵ ਹੁੰਦੇ ਰਹਿੰਦੇ ਹਨ ਜਿਸ ਨਾਲ ਜਨਤਾ ਨੂੰ ਸਮੇਂ-ਸਮੇਂ ਉੱਤੇ ਰਾਜਨੀਤਿਕ ਸਿੱਖਿਆ ਮਿਲਦੀ ਰਹਿੰਦੀ ਹੈ । ਵੱਖ-ਵੱਖ ਰਾਜਨੀਤਿਕ ਦਲ ਜਨਮਤ ਬਣਾਉਂਦੇ ਹਨ ਅਤੇ ਸਰਕਾਰ ਦਾ ਮੁਲਾਂਕਣ ਕਰਦੇ ਰਹਿੰਦੇ ਹਨ । ਇਸ ਨਾਲ ਜਨਤਾ ਵਿੱਚ ਰਾਜਨੀਤਿਕ ਚੇਤਨਾ ਦਾ ਵੀ ਵਿਕਾਸ ਹੁੰਦਾ ਹੈ ।
  5. ਨੈਤਿਕ ਗੁਣਾਂ ਦਾ ਵਿਕਾਸ-ਸ਼ਾਸਨ ਦੀਆਂ ਸਾਰੀਆਂ ਵਿਵਸਥਾਵਾਂ ਵਿੱਚੋਂ ਸਿਰਫ਼ ਲੋਕਤੰਤਰ ਹੀ ਹੈ ਜਿਹੜਾ ਜਨਤਾ ਵਿੱਚ ਨੈਤਿਕ ਗੁਣਾਂ ਦਾ ਵਿਕਾਸ ਕਰਦਾ ਹੈ ਅਤੇ ਉਹਨਾਂ ਦਾ ਆਚਰਨ ਸਹੀ ਕਰਨ ਵਿੱਚ ਮਦਦ ਕਰਦਾ ਹੈ । ਇਹ ਵਿਵਸਥਾ ਹੀ ਜਨਤਾ ਵਿੱਚ ਸਹਿਯੋਗ, ਸਹਿਨਸ਼ੀਲਤਾ ਵਰਗੇ ਗੁਣਾਂ ਦਾ ਵਿਕਾਸ ਕਰਦੀ ਹੈ ।

PSEB 9th Class Social Science Guide ਲੋਕਤੰਤਰ ਦਾ ਅਰਥ ਅਤੇ ਮਹੱਤਵ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠਾਂ ਲਿਖਿਆਂ ਵਿੱਚੋਂ ਕਿਹੜੇ ਦੇਸ਼ ਵਿੱਚ ਤਾਨਾਸ਼ਾਹੀ ਪਾਈ ਜਾਂਦੀ ਹੈ ?
(ੳ) ਉੱਤਰੀ ਕੋਰੀਆ
(ਅ) ਭਾਰਤ
(ਇ) ਰੂਸ
(ਸ) ਨੇਪਾਲ ॥
ਉੱਤਰ-
(ੳ) ਉੱਤਰੀ ਕੋਰੀਆ

ਪ੍ਰਸ਼ਨ 2.
ਲੋਕਤੰਤਰ ਵਿੱਚ ਨਿਰਣੇ ਲਏ ਜਾਂਦੇ ਹਨ –
(ਉ) ਸਰਵਸੰਮਤੀ ਨਾਲ
(ਅ) ਦੋ-ਤਿਹਾਈ ਬਹੁਮਤ ਨਾਲ
(ਇ) ਗੁਣਾਂ ਦੇ ਆਧਾਰ ਉੱਤੇ
(ਸ) ਬਹੁਮਤ ਨਾਲ ।
ਉੱਤਰ-
(ਸ) ਬਹੁਮਤ ਨਾਲ ।

ਪ੍ਰਸ਼ਨ 3.
ਇਹ ਕਿਸਨੇ ਕਿਹਾ ਹੈ ਕਿ, “ਲੋਕਤੰਤਰ ਅਜਿਹਾ ਸ਼ਾਸਨ ਹੈ ਜਿਸ ਵਿੱਚ ਹਰੇਕ ਵਿਅਕਤੀ ਭਾਗ ਲੈਦਾ ਹੈ ।”
(ਉ) ਬਾਈਸ .
(ਅ) ਡਾ. ਗਾਰਵਰ
(ਈ) ਪ੍ਰੋ: ਸੀਲੇ
(ਸ) ਪ੍ਰੋ: ਲਾਂਸਕੀ ।
ਉੱਤਰ-
(ਈ) ਪ੍ਰੋ: ਸੀਲੇ

PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ

ਪ੍ਰਸ਼ਨ 4.
ਇਹ ਕਿਸਨੇ ਕਿਹਾ ਹੈ ਕਿ, ““ਲੋਕਤੰਤਰ ਜਨਤਾ ਦੀ, ਜਨਤਾ ਦੇ ਲਈ ਅਤੇ ਜਨਤਾ ਵਲੋਂ ਸਰਕਾਰ ਹੈ :
(ੳ) ਲਿੰਕਨ
(ਅ) ਵਾਸ਼ਿੰਗਟਨ
(ਈ) ਜੈਫਰਸਨ
(ਸ) ਡਾਇਸੀ ।
ਉੱਤਰ-
(ੳ) ਲਿੰਕਨ

ਪ੍ਰਸ਼ਨ 5.
ਜਿਸ ਸ਼ਾਸਨ ਪ੍ਰਣਾਲੀ ਵਿੱਚ ਸ਼ਾਸਕਾਂ ਦਾ ਚੁਨਾਵ ਜਨਤਾ ਵਲੋਂ ਕੀਤਾ ਜਾਂਦਾ ਹੈ ? ਉਸ ਨੂੰ ਕੀ ਕਹਿੰਦੇ ਹਨ ?
(ਉ) ਤਾਨਾਸ਼ਾਹੀ
(ਅ) ਰਾਜਤੰਤਰ
(ਇ) ਲੋਕਤੰਤਰ
(ਸ) ਕੁਲੀਨਤੰਤਰ ।
ਉੱਤਰ-
(ਇ) ਲੋਕਤੰਤਰ

ਪ੍ਰਸ਼ਨ 6.
ਇਹਨਾਂ ਵਿੱਚੋਂ ਕਿਹੜੀ ਲੋਕਤੰਤਰ ਦੀ ਵਿਸ਼ੇਸ਼ਤਾ ਨਹੀਂ ਹੈ ?
(ਉ) ਲੋਕਤੰਤਰ ਜਨਤਾ ਦਾ ਰਾਜ ਹੈ ।
(ਅ) ਸੰਸਦ ਸੈਨਾ ਦੇ ਅਧੀਨ ਹੁੰਦੀ ਹੈ ।
(ਈ) ਲੋਕਤੰਤਰ ਵਿੱਚ ਸ਼ਾਸਕ ਜਨਤਾ ਵਲੋਂ ਚੁਣੇ ਜਾਂਦੇ ਹਨ ।
(ਸ) ਲੋਕਤੰਤਰ ਵਿੱਚ ਚੁਨਾਵ ਸੁਤੰਤਰ ਅਤੇ ਨਿਰਪੱਖ ਹੁੰਦੇ ਹਨ ।
ਉੱਤਰ-
(ਅ) ਸੰਸਦ ਸੈਨਾ ਦੇ ਅਧੀਨ ਹੁੰਦੀ ਹੈ ।

ਪ੍ਰਸ਼ਨ 7.
ਕਿਹੜੇ ਦੇਸ਼ ਵਿੱਚ ਲੋਕਤੰਤਰ ਹੈ ?
(ੳ) ਉੱਤਰੀ ਕੋਰੀਆ
(ਅ) ਚੀਨ
(ਈ) ਸਾਊਦੀ ਅਰਬ
(ਸ) ਸਵਿਟਜ਼ਰਲੈਂਡ ।
ਉੱਤਰ-
(ਸ) ਸਵਿਟਜ਼ਰਲੈਂਡ ।

ਪ੍ਰਸ਼ਨ 8.
ਲੋਕਤੰਤਰ ਵਿੱਚ ਕਿਸੇ ਤੱਤ ਦਾ ਹੋਣਾ ਜ਼ਰੂਰੀ ਹੈ ?
(ੳ) ਇੱਕ ਦਲ ਵਿਵਸਥਾ
(ਅ) ਸੁਤੰਤਰ ਅਤੇ ਨਿਰਪੱਖ ਚੋਣਾਂ
(ਈ) ਅਨਿਯਮਤੇ ਚੁਨਾਵ
(ਸ) ਐੱਸ ਉੱਤੇ ਸਰਕਾਰੀ ਨਿਯੰਤਰਣ ।
ਉੱਤਰ-
(ਅ) ਸੁਤੰਤਰ ਅਤੇ ਨਿਰਪੱਖ ਚੋਣਾਂ

PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
Demos ਅਤੇ Cratia……………..ਭਾਸ਼ਾ ਦੇ ਸ਼ਬਦ ਹਨ ।
ਉੱਤਰ-
ਯੂਨਾਨੀ,

ਪ੍ਰਸ਼ਨ 2.
………… ਵਿੱਚ ਸ਼ਾਸਕ ਜਨਤਾ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਸ਼ਾਸਨ ਚਲਾਉਂਦੇ ਹਨ ।
ਉੱਤਰ-
ਲੋਕਤੰਤਰ,

ਪ੍ਰਸ਼ਨ 3.
ਰਾਜਨੀਤਿਕ ਦਲ………… ਦੇ ਯੰਤਰ ਹਨ ।
ਉੱਤਰ-
ਵਿਚਾਰਧਾਰਾ,

ਪ੍ਰਸ਼ਨ 4.
ਵਿਵਹਾਰਿਕ ਰੂਪ ਨਾਲ ਲੋਕਤੰਤਰ…………….ਦਾ ਸ਼ਾਸਨ ਹੁੰਦਾ ਹੈ ।
ਉੱਤਰ-
ਬਹੁ-ਸੰਖਿਅਕ,

ਪ੍ਰਸ਼ਨ 5.
ਸੰਨ……….ਵਿੱਚ ਭਾਰਤ ਵਿੱਚ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਅਧਿਕਾਰ ਪ੍ਰਾਪਤ ਹੋ ਗਏ ਸਨ ।
ਉੱਤਰ-
1950,

PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ

ਪ੍ਰਸ਼ਨ 6.
ਚੀਨ ਵਿੱਚ ਹਰੇਕ……………..ਸਾਲ ਬਾਅਦ ਚੁਨਾਵ ਹੁੰਦੇ ਹਨ ।
ਉੱਤਰ-
ਪੰਜ,

ਪ੍ਰਸ਼ਨ 7.
ਮੈਕਸੀਕੋ………ਵਿੱਚ ਸੁਤੰਤਰ ਹੋਇਆ ਸੀ ।
ਉੱਤਰ-
1930.

III. ਸਹੀ/ਗਲਤ

ਪ੍ਰਸ਼ਨ 1.
ਤਾਨਾਸ਼ਾਹੀ ਵਿੱਚ ਸ਼ਾਸਕ ਜਨਤਾ ਵੱਲੋਂ ਚੁਣੇ ਜਾਂਦੇ ਹਨ ।
ਉੱਤਰ-

ਪ੍ਰਸ਼ਨ 2.
ਚੁਨਾਵ ਦੀ ਸੁਤੰਤਰਤਾ ਹੀ ਲੋਕਤੰਤਰ ਦਾ ਮੂਲ ਆਧਾਰ ਹੈ ।
ਉੱਤਰ-

ਪ੍ਰਸ਼ਨ 3.
ਲੋਕਤੰਤਰੀ ਸਰਕਾਰ ਸੰਵਿਧਾਨ ਦੇ ਅਨੁਸਾਰ ਕੰਮ ਨਹੀਂ ਕਰਦੀ ਹੈ ।
ਉੱਤਰ-

ਪ੍ਰਸ਼ਨ 4.
ਤਾਨਾਸ਼ਾਹੀ ਵਿੱਚ ਵਿਅਕਤੀਗਤ ਸੁਤੰਤਰਤਾ ਦੀ ਰੱਖਿਆ ਕੀਤੀ ਜਾਂਦੀ ਹੈ ।
ਉੱਤਰ-

ਪ੍ਰਸ਼ਨ 5.
ਪਰਵੇਜ਼ ਮੁਸ਼ਰਫ ਨੇ 1999 ਵਿੱਚ ਪਾਕਿਸਤਾਨ ਦੀ ਸੱਤਾ ਸੰਭਾਲ ਲਈ ਸੀ !
ਉੱਤਰ-

ਪ੍ਰਸ਼ਨ 6.
ਚੀਨ ਵਿੱਚ ਸਿਰਫ ਇੱਕ ਦਲ ਸਾਮਵਾਦੀ ਦਲ ਹੈ ।
ਉੱਤਰ-

PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ

ਪ੍ਰਸ਼ਨ 7.
PRI ਚੀਨ ਦਾ ਰਾਜਨੀਤਿਕ ਦਲ ਹੈ ।
ਉੱਤਰ-

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਡੈਮੋਕਰੇਸੀ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ?
ਉੱਤਰ-
ਯੂਨਾਨੀ ਭਾਸ਼ਾ ਤੋਂ ।

ਪ੍ਰਸ਼ਨ 2.
Demos ਦਾ ਕੀ ਅਰਥ ਹੈ ?
ਉੱਤਰ-
Demos ਦਾ ਅਰਥ ਹੈ ਲੋਕ ਜਾਂ ਜਨਤਾ ।

ਪ੍ਰਸ਼ਨ 3.
ਯੂਨਾਨੀ ਭਾਸ਼ਾ ਦੇ ਸ਼ਬਦ Cratia ਦਾ ਅਰਥ ਲਿਖੋ ।
ਉੱਤਰ-
Cratia ਦਾ ਅਰਥ ਹੈ ਜਨਤਾ ਦਾ ਸ਼ਾਸਨ |

ਪ੍ਰਸ਼ਨ 4.
ਡੈਮੋਕਰੇਸੀ ਦਾ ਸ਼ਾਬਦਿਕ ਅਰਥ ਲਿਖੋ ।
ਉੱਤਰ-
ਜਨਤਾ ਦਾ ਸ਼ਾਸਨ |

ਪ੍ਰਸ਼ਨ 5.
ਲੋਕਤੰਤਰ ਦੀ ਇੱਕ ਸਾਧਾਰਨ ਪਰਿਭਾਸ਼ਾ ਲਿਖੋ ।
ਉੱਤਰ-
ਲੋਕਤੰਤਰ ਇੱਕ ਅਜਿਹੀ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਸ਼ਾਸਕਾਂ ਦੀ ਚੋਣ ਜਨਤਾ ਵੱਲੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 6.
ਕੀ ਨੇਪਾਲ ਵਿੱਚ ਲੋਕਤੰਤਰ ਹੈ ? ਆਪਣੇ ਉੱਤਰ ਦੇ ਪੱਖ ਵਿੱਚ ਇੱਕ ਤਰਕ ਦੇਵੋ ।
ਉੱਤਰ-
ਨੇਪਾਲ ਵਿੱਚ ਲੋਕਤੰਤਰ ਹੈ ਕਿਉਂਕਿ ਲੋਕਾਂ ਨੂੰ ਆਪਣੀ ਸਰਕਾਰ ਚੁਣਨ ਦਾ ਅਧਿਕਾਰ ਹੈ :

PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ

ਪ੍ਰਸ਼ਨ 7.
ਲੋਕਤੰਤਰ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਲਿਖੋ ।
ਉੱਤਰ-
ਲੋਕਤੰਤਰ ਸੁਤੰਤਰ ਅਤੇ ਨਿਰਪੱਖ ਚੁਨਾਵ ਉੱਤੇ ਆਧਾਰਿਤ ਹੁੰਦਾ ਹੈ ।

ਪ੍ਰਸ਼ਨ 8.
ਸਾਊਦੀ ਅਰਬ ਵਿੱਚ ਲੋਕਤੰਤਰ ਨਾਂ ਹੋਣ ਦਾ ਕੀ ਕਾਰਨ ਹੈ ?
ਉੱਤਰ-
ਸਾਊਦੀ ਅਰਬ ਦਾ ਰਾਜਾ ਜਨਤਾ ਵਲੋਂ ਚੁਣਿਆ ਨਹੀਂ ਜਾਂਦਾ ।

ਪ੍ਰਸ਼ਨ 9.
ਲੋਕਤੰਤਰਿਕ ਸ਼ਾਸਨ ਪ੍ਰਣਾਲੀ ਦਾ ਇੱਕ ਗੁਣ ਲਿਖੋ ।
ਉੱਤਰ-
ਲੋਕਤੰਤਰ ਵਿੱਚ ਨਾਗਰਿਕਾਂ ਨੂੰ ਅਧਿਕਾਰ ਅਤੇ ਸੁਤੰਤਰਤਾਵਾਂ ਪ੍ਰਾਪਤ ਹੁੰਦੀਆਂ ਹਨ ।

ਪ੍ਰਸ਼ਨ 10.
ਲੋਕਤੰਤਰ ਦਾ ਇੱਕ ਦੋਸ਼ ਲਿਖੋ ।
ਉੱਤਰ-
ਲੋਕਤੰਤਰ ਵਿੱਚ ਗੁਣਾਂ ਦੀ ਥਾਂ ਸੰਖਿਆ ਨੂੰ ਵੱਧ ਮਹੱਤਵ ਦਿੱਤਾ ਜਾਂਦਾ ਹੈ ।

ਪ੍ਰਸ਼ਨ 11.
ਲੋਕਤੰਤਰ ਦੀ ਇੱਕ ਪਰਿਭਾਸ਼ਾ ਦਿਓ ।
ਉੱਤਰ-
ਪ੍ਰੋ: ਸੀਲੇ ਦੇ ਅਨੁਸਾਰ, ““ਲੋਕਤੰਤਰ ਅਜਿਹਾ ਸ਼ਾਸਨ ਹੈ ਜਿਸ ਵਿੱਚ ਹਰੇਕ ਵਿਅਕਤੀ ਭਾਗ ਲੈਂਦਾ ਹੈ ।

ਪ੍ਰਸ਼ਨ 12.
ਲੋਕਤੰਤਰ ਦੀ ਸਫਲਤਾ ਲਈ ਦੋ ਜ਼ਰੂਰੀ ਸ਼ਰਤਾਂ ਲਿਖੋ ।.
ਉੱਤਰ-

  1. ਜਨਤਾ ਜਾਗਰੂਕ ਹੋਣੀ ਚਾਹੀਦੀ ਹੈ ।
  2. ਜਨਤਾ ਦੇ ਦਿਲਾਂ ਵਿੱਚ ਲੋਕਤੰਤਰ ਲਈ ਪਿਆਰ ਹੋਣਾ ਚਾਹੀਦਾ ਹੈ ।

ਪ੍ਰਸ਼ਨ 13.
ਜਦੋਂ ਸ਼ਾਸਨ ਦੀਆਂ ਸ਼ਕਤੀਆਂ ਇੱਕ ਵਿਅਕਤੀ ਦੇ ਹੱਥਾਂ ਵਿੱਚ ਕੇਂਦਰਿਤ ਹੋਣ ਤਾਂ ਉਸ ਸ਼ਾਸਨ ਪ੍ਰਣਾਲੀ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਤਾਨਾਸ਼ਾਹੀ ।

ਪ੍ਰਸ਼ਨ 14.
ਵਰਤਮਾਨ ਯੁੱਗ ਵਿੱਚ ਲੋਕਤੰਤਰ ਦਾ ਕਿਹੜਾ ਰੂਪ ਪ੍ਰਚਲਿਤ ਹੈ ?
ਉੱਤਰ-
ਪ੍ਰਤਿਨਿਧਤੱਵ ਲੋਕਤੰਤਰ ਜਾਂ ਅਪ੍ਰਤੱਖ ਲੋਕਤੰਤਰ ।

ਪ੍ਰਸ਼ਨ 15.
ਤਿਨਿਧਤੱਵ ਲੋਕਤੰਤਰ ਦੀ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
ਇਸ ਲੋਕਤੰਤਰ ਵਿੱਚ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਸ਼ਾਸਨ ਚਲਾਉਂਦੇ ਹਨ ।

PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ

ਪ੍ਰਸ਼ਨ 16.
ਤਾਨਾਸ਼ਾਹੀ ਦੀ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
ਤਾਨਾਸ਼ਾਹੀ ਵਿੱਚ ਇੱਕ ਵਿਅਕਤੀ ਜਾਂ ਪਾਰਟੀ ਦਾ ਸ਼ਾਸਨ ਹੁੰਦਾ ਹੈ ਅਤੇ ਸਾਰੇ ਨਾਗਰਿਕਾਂ ਨੂੰ ਸ਼ਾਸਨ ਵਿੱਚ ਭਾਗ ਲੈਣ ਦਾ ਅਧਿਕਾਰ ਪ੍ਰਾਪਤ ਨਹੀਂ ਹੁੰਦਾ ।

ਪ੍ਰਸ਼ਨ 17.
ਲੋਕਤੰਤਰ ਹੋਰ ਸ਼ਾਸਨ ਪ੍ਰਣਾਲੀਆਂ ਤੋਂ ਵਧੀਆ ਹੈ । ਕਿਉਂ ?
ਉੱਤਰ-
ਕਿਉਂਕਿ ਇਹ ਇੱਕ ਜ਼ਿੰਮੇਵਾਰ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਅਤੇ ਹਿੱਤਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ।

ਪ੍ਰਸ਼ਨ 18.
ਕੀ ਮੈਕਸੀਕੋ ਵਿੱਚ ਲੋਕਤੰਤਰ ਹੈ ? ਆਪਣੇ ਉੱਤਰ ਦੇ ਪੱਖ ਵਿੱਚ ਇੱਕ ਤਰਕ ਲਿਖੋ ।
ਉੱਤਰ-
ਮੈਕਸੀਕੋ ਵਿੱਚ ਲੋਕਤੰਤਰ ਨਹੀਂ ਹੈ ਕਿਉਂਕਿ ਉੱਥੇ ਚੋਣਾਂ ਸੁਤੰਤਰ ਅਤੇ ਨਿਰਪੱਖ ਨਹੀਂ ਹੁੰਦੀਆਂ ।

ਪ੍ਰਸ਼ਨ 19.
ਦੋ ਦੇਸ਼ਾਂ ਦੇ ਨਾਂ ਲਿਖੋ ਜਿੱਥੇ ਲੋਕਤੰਤਰ ਨਹੀਂ ਹੈ ।
ਉੱਤਰ-

  • ਚੀਨ
  • ਉੱਤਰੀ ਕੋਰੀਆ ।

ਪ੍ਰਸ਼ਨ 20.
ਚੀਨ ਵਿਚ ਹਮੇਸ਼ਾ ਕਿਸ ਪਾਰਟੀ ਦੀ ਸਰਕਾਰ ਬਣਦੀ ਹੈ ?
ਉੱਤਰ-
ਚੀਨ ਵਿਚ ਹਮੇਸ਼ਾ ਸਾਮਵਾਦੀ ਪਾਰਟੀ ਦੀ ਸਰਕਾਰ ਬਣਦੀ ਹੈ ।

ਪ੍ਰਸ਼ਨ 21.
ਮੈਕਸੀਕੋ ਵਿੱਚ 1930 ਤੋਂ 2000 ਈ: ਤੱਕ ਕਿਹੜੀ ਪਾਰਟੀ ਜਿੱਤਦੀ ਰਹੀ ਹੈ ?
ਉੱਤਰ-
ਪੀ. ਆਰ. ਆਈ. (Institutional Revolutionary Party)

ਪ੍ਰਸ਼ਨ 22.
ਫਿਜੀ ਦੇ ਲੋਕਤੰਤਰ ਵਿੱਚ ਕੀ ਕਮੀ ਹੈ ?
ਉੱਤਰ-
ਫਿਜੀ ਵਿੱਚ ਫਿਜੀਅਨ ਲੋਕਾਂ ਦੇ ਵੋਟ ਦੀ ਕੀਮਤ ਭਾਰਤੀ ਲੋਕਾਂ ਦੇ ਵੋਟ ਦੀ ਕੀਮਤ ਤੋਂ ਵੱਧ ਹੁੰਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੋਕਤੰਤਰ ਦਾ ਅਰਥ ਦੱਸੋ ।
ਉੱਤਰ-
ਲੋਕਤੰਤਰ (Democracy) ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ ਡੈਮੋਸ (Demos) ਅਤੇ ਕਮੇਟੀਆ (Cratia) ਤੋਂ ਮਿਲ ਕੇ ਬਣਿਆ ਹੈ । (Demos) ਦਾ ਅਰਥ ਹੈ ਲੋਕ ਅਤੇ ਕਰੇਟੀਆ ਦਾ ਅਰਥ ਹੈ ਸ਼ਾਸਨ ਜਾਂ ਸੱਤਾ । ਇਸ ਤਰ੍ਹਾਂ ਡੈਮੋਕਰੇਸੀ ਦਾ ਸ਼ਾਬਦਿਕ ਅਰਥ ਹੈ ਉਹ ਸ਼ਾਸਨ ਜਿਸ ਵਿੱਚ ਸੱਤਾ ਜਨਤਾ ਦੇ ਹੱਥਾਂ ਵਿੱਚ ਹੋਵੇ । ਦੂਜੇ ਸ਼ਬਦਾਂ ਵਿੱਚ ਲੋਕਤੰਤਰ ਦਾ ਅਰਥ ਹੈ ਜਨਤਾ ਦਾ ਸ਼ਾਸਨ ।

ਪ੍ਰਸ਼ਨ 2.
ਪ੍ਰਤੱਖ ਪ੍ਰਜਾਤੰਤਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪ੍ਰਤੱਖ ਪ੍ਰਜਾਤੰਤਰ ਹੀ ਲੋਕਤੰਤਰ ਦਾ ਅਸਲੀ ਰੂਪ ਹੈ । ਜਦੋਂ ਜਨਤਾ ਆਪ ਕਾਨੂੰਨ ਬਣਾਏ, ਰਾਜਨੀਤੀ ਨੂੰ ਨਿਸਚਿਤ ਕਰੇ ਅਤੇ ਸਰਕਾਰੀ ਕਰਮਚਾਰੀਆਂ ਉੱਤੇ
ਨਿਯੰਤਰਨ ਰੱਖੇ, ਉਸ ਵਿਵਸਥਾ ਨੂੰ ਪ੍ਰਤੱਖ ਲੋਕਤੰਤਰ ਕਿਹਾ ਜਾਂਦਾ ਹੈ । ਸਮੇਂ-ਸਮੇਂ ਉੱਤੇ ਸਾਰੇ ਨਾਗਰਿਕਾਂ ਦੀ ਇੱਕ ਸਭਾ ਇੱਕ ਜਗ੍ਹਾ ਉੱਤੇ ਬੁਲਾਈ ਜਾਂਦੀ ਹੈ
ਅਤੇ ਉਸ ਵਿੱਚ ਸਰਵਜਨਕ ਮਾਮਲਿਆਂ ਉੱਤੇ ਵਿਚਾਰ ਹੁੰਦਾ ਹੈ । ਪਿੰਡਾਂ ਦੀ ਗਰਾਮ ਸਭਾ ਪ੍ਰਤੱਖ ਲੋਕਤੰਤਰ ਦੀ ਉਦਾਹਰਨ ਹੈ ।

PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ

ਪ੍ਰਸ਼ਨ 3.
ਤਾਨਾਸ਼ਾਹੀ ਦਾ ਅਰਥ ਅਤੇ ਪਰਿਭਾਸ਼ਾ ਲਿਖੋ ।
ਉੱਤਰ-
ਤਾਨਾਸ਼ਾਹੀ ਵਿੱਚ ਸ਼ਾਸਨ ਦੀ ਸੱਤਾ ਇੱਕ ਵਿਅਕਤੀ ਦੇ ਹੱਥਾਂ ਵਿੱਚ ਮੌਜੂਦ ਹੁੰਦੀ ਹੈ । ਤਾਨਾਸ਼ਾਹ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਆਪਣੀ ਇੱਛਾ ਅਨੁਸਾਰ ਕਰਦਾ ਹੈ ਅਤੇ ਉਹ ਕਿਸੇ ਪ੍ਰਤੀ ਉੱਤਰਦਾਈ ਨਹੀਂ ਹੁੰਦਾ । ਉਹ ਆਪਣੇ ਪਦ ਉੱਤੇ ਉਸ ਸਮੇਂ ਤੱਕ ਬਣਿਆ ਰਹਿੰਦਾ ਹੈ ਜਦੋਂ ਤੱਕ ਸ਼ਾਸਨ ਦੀ ਸ਼ਕਤੀ ਉਸਦੇ ਹੱਥਾਂ ਵਿੱਚ ਰਹਿੰਦੀ ਹੈ । ਫੋਰਡ ਨੇ ਤਾਨਾਸ਼ਾਹੀ ਦੀ ਪਰਿਭਾਸ਼ਾ ਦਿੱਤੀ ਹੈ ਅਤੇ ਕਿਹਾ ਹੈ ਕਿ, ‘ਤਾਨਾਸ਼ਾਹੀ ਰਾਜ ਪ੍ਰਮੁੱਖ ਵੱਲੋਂ ਗ਼ੈਰ-ਕਾਨੂੰਨੀ ਸ਼ਕਤੀ ਪ੍ਰਾਪਤ ਕਰਨਾ ਹੈ ।

ਪ੍ਰਸ਼ਨ 4.
ਤਾਨਾਸ਼ਾਹੀ ਦੀਆਂ ਚਾਰ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-

  • ਰਾਜ ਦੀ ਨਿਰੰਕੁਸ਼ਤਾ-ਰਾਜ ਨਿਰੰਕੁਸ਼ ਹੁੰਦਾ ਹੈ ਅਤੇ ਤਾਨਾਸ਼ਾਹ ਕੋਲ ਅਸੀਮਿਤ ਸ਼ਕਤੀਆਂ ਹੁੰਦੀਆਂ ਹਨ ।
  • ਇੱਕ ਨੇਤਾ ਦਾ ਬੋਲ ਬਾਲਾ-ਤਾਨਾਸ਼ਾਹੀ ਵਿੱਚ ਇੱਕ ਨੇਤਾ ਦਾ ਬੋਲ ਬਾਲਾ ਹੁੰਦਾ ਹੈ । ਨੇਤਾ ਵਿੱਚ ਪੂਰਾ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਉਸਨੂੰ ਰਾਸ਼ਟਰੀ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ।
  • ਇੱਕ ਦਲ ਦੀ ਵਿਵਸਥਾ-ਤਾਨਾਸ਼ਾਹੀ ਸ਼ਾਸਨ ਵਿਵਸਥਾ ਵਿੱਚ ਜਾਂ ਤਾਂ ਕੋਈ ਰਾਜਨੀਤਿਕ ਦਲ ਨਹੀਂ ਹੁੰਦਾ ਜਾਂ ਫਿਰ ਇੱਕ ਹੀ ਦਲ ਹੁੰਦਾ ਹੈ ।
  • ਅਧਿਕਾਰਾਂ ਅਤੇ ਸੁਤੰਤਰਤਾਵਾਂ ਦਾ ਨਾ ਹੋਣਾ-ਤਾਨਾਸ਼ਾਹੀ ਵਿੱਚ ਨਾਗਰਿਕਾਂ ਨੂੰ ਅਧਿਕਾਰਾਂ ਅਤੇ ਸੁਤੰਤਰਤਾਵਾਂ ਨਹੀਂ ਦਿੱਤੀਆਂ ਜਾਂਦੀਆਂ ।

ਪ੍ਰਸ਼ਨ 5.
ਲੋਕਤੰਤਰੀ ਅਤੇ ਅਲੋਕਤੰਤਰੀ ਸ਼ਾਸਨ ਪ੍ਰਣਾਲੀ ਵਿੱਚ ਦੋ ਅੰਤਰ ਲਿਖੋ ।
ਉੱਤਰ-

  • ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿੱਚ ਸ਼ਾਸਨ ਜਨਤਾ ਦੇ ਚੁਣੇ ਹੋਏ ਪ੍ਰਤੀਨਿਧੀਆਂ ਵਲੋਂ ਚਲਾਇਆ ਜਾਂਦਾ ਹੈ ਜਦਕਿ ਅਲੋਕਤੰਤਰੀ ਸ਼ਾਸਨ ਵਿੱਚ ਸ਼ਾਸਨ ਇੱਕ ਵਿਅਕਤੀ ਜਾਂ ਇੱਕ ਪਾਰਟੀ ਵਲੋਂ ਚਲਾਇਆ ਜਾਂਦਾ ਹੈ ।
  • ਲੋਕਤੰਤਰੀ ਸ਼ਾਸਨ ਵਿਵਸਥਾ ਵਿੱਚ ਚੁਨਾਵ ਨਿਯਮਿਤ, ਸੁਤੰਤਰ ਅਤੇ ਨਿਰਪੱਖ ਹੋਣਾ ਜ਼ਰੂਰੀ ਹੈ । ਪਰ ਅਲੋਕਤੰਤਰੀ ਸ਼ਾਸਨ ਵਿੱਚ ਚੁਨਾਵ ਹੋਣਾ ਜ਼ਰੂਰੀ ਨਹੀਂ ਹੈ । ਜੇਕਰ ਚੁਨਾਵ ਹੁੰਦੇ ਵੀ ਹਨ ਤਾਂ ਉਹ ਸੁਤੰਤਰ ਅਤੇ ਨਿਰਪੱਖ ਨਹੀਂ ਹੁੰਦੇ ।

ਪ੍ਰਸ਼ਨ 6.
ਲੋਕਤੰਤਰ ਦੇ ਰਸਤੇ ਵਿੱਚ ਆਉਣ ਵਾਲੀਆਂ ਦੋ ਰੁਕਾਵਟਾਂ ਦਾ ਵਰਣਨ ਕਰੋ ।
ਉੱਤਰ-

  1. ਅਨਪੜ੍ਹਾ-ਲੋਕਤੰਤਰ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਅਨਪੜ੍ਹਤਾ ਹੈ । ਅਨਪੜ੍ਹਤਾ ਦੇ ਕਾਰਨ ਸਹੀ ਜਨਮਤ ਨਹੀਂ ਬਣ ਸਕਦਾ । ਅਨਪੜ੍ਹ ਵਿਅਕਤੀ ਨੂੰ ਨਾਂ ਤਾਂ ਆਪਣੇ ਅਧਿਕਾਰਾਂ ਦਾ ਪਤਾ ਹੁੰਦਾ ਹੈ ਅਤੇ ਨਾਂ ਹੀ ਕਰਤੱਵਾਂ ਦਾ । ਉਹ ਆਪਣੇ ਵੋਟ ਦੇ ਅਧਿਕਾਰ ਦਾ ਮਹੱਤਵ ਹੀ ਸਮਝ ਨਹੀਂ ਸਕਦਾ ।
  2. ਸਮਾਜਿਕ ਅਸਮਾਨਤਾ-ਲੋਕਤੰਤਰ ਦੀ ਦੂਜੀ ਵੱਡੀ ਰੁਕਾਵਟ ਸਮਾਜਿਕ ਅਸਮਾਨਤਾ ਹੈ । ਸਮਾਜਿਕ ਅਸਮਾਨਤਾ ਨੇ ਲੋਕਾਂ ਵਿੱਚ ਨਿਰਾਸ਼ਾ ਅਤੇ ਬੇਸਬਰੀ ਨੂੰ ਵਧਾਇਆ ਹੈ । ਰਾਜਨੀਤਿਕ ਦਲ ਸਮਾਜਿਕ ਅਸਮਾਨਤਾ ਦਾ ਲਾਭ ਚੁੱਕਣ ਦੀ ਕੋਸ਼ਿਸ਼ ਕਰਦੇ ਹਨ ।

ਪ੍ਰਸ਼ਨ 7.
ਇੱਕ ਵਿਅਕਤੀ ਇੱਕ ਵੋਟ ਤੋਂ ਤੁਸੀਂ ਵੀਂ ਸਮਝਦੇ ਹੋ ?
ਉੱਤਰ-
ਇੱਕ ਵਿਅਕਤੀ ਇੱਕ ਵੋਟ ਦਾ ਅਰਥ ਜਾਤੀ, ਧਰਮ, ਵਰਗ, ਲਿੰਗ ਜਨਮ ਦੇ ਭੇਦਭਾਵ ਤੋਂ ਬਿਨਾਂ ਸਾਰਿਆਂ ਨੂੰ ਵੋਟ ਦੇਣ ਦਾ ਅਧਿਕਾਰ ਬਰਾਬਰੀ ਨਾਲ ਦੇਣਾ | ਅਸਲ ਵਿੱਚ ਇੱਕ ਵਿਅਕਤੀ ਇੱਕ ਫੌਂਟ ਰਾਜਨੀਤਿਕ ਸਮਾਨਤਾ ਦਾ ਦੂਜਾ ਹੀ ਨਾਮ ਹੈ । ਦੇਸ਼ ਦੀ ਪ੍ਰਗਤੀ ਅਤੇ ਦੇਸ਼ ਦੀ ਏਕਤਾ ਦੇ ਲਈ ਇੱਕ ਵਿਅਕਤੀ ਨੂੰ ਇੱਕ ਵੋਟ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ ਅਤੇ ਸਾਰਿਆਂ ਦੇ ਵੋਟ ਦੀ ਕੀਮਤ ਵੀ ਇੱਕ ਸਮਾਨ ਅਰਥਾਤ ਬਰਾਬਰ ਹੋਵੇਗੀ ।

ਪ੍ਰਸ਼ਨ 8
ਪਾਕਿਸਤਾਨ ਵਿੱਚ ਲੋਕਤੰਤਰ ਨੂੰ ਕਿਵੇਂ ਖ਼ਤਮ ਕੀਤਾ ਗਿਆ ?
ਉੱਤਰ-
1999 ਵਿੱਚ ਪਾਕਿਸਤਾਨ ਦੇ ਸੈਨਾ ਪ੍ਰਮੁੱਖ ਜਨਰਲ ਪਰਵੇਜ਼ ਮੁਸ਼ੱਰਫ ਨੇ ਸੈਨਿਕ ਚਾਲ ਖੇਡ ਕੇ ਲੋਕਤੰਤਰੀ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ ਅਤੇ ਸੱਤਾ ਉੱਤੇ ਆਪਣਾ ਕਬਜ਼ਾ ਕਰ ਲਿਆ । ਸੰਸਦ ਦੀ ਮਦਦ ਨਾਲ ਅਸੈਂਬਲੀਆਂ ਦੀਆਂ ਸ਼ਕਤੀਆਂ ਵੀ ਘੱਟ ਕਰ ਦਿੱਤੀਆਂ ਗਈਆਂ । ਇੱਕ ਕਾਨੂੰਨ ਪਾਸ ਕਰਕੇ ਉਸਨੇ ਆਪਣੇ ਆਪ ਨੂੰ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ ਅਤੇ ਇਹ ਵਿਵਸਥਾ ਕੀਤੀ ਕਿ ਰਾਸ਼ਟਰਪਤੀ ਜਦੋਂ ਚਾਹੇ ਸੰਸਦ ਨੂੰ ਭੰਗ ਕਰ ਸਕਦਾ ਹੈ । ਇਸ ਤਰ੍ਹਾਂ ਮੁਸ਼ੱਰਫ ਨੇ ਪਾਕਿਸਤਾਨ ਵਿੱਚ ਲੋਕਤੰਤਰ ਨੂੰ ਖਤਮ ਕਰ ਦਿੱਤਾ ।

ਪ੍ਰਸ਼ਨ 9.
ਚੀਨ ਵਿੱਚ ਲੋਕਤੰਤਰ ਕਿਉਂ ਨਹੀਂ ਹੈ ?
ਉੱਤਰ-
ਚਾਹੇ ਚੀਨ ਵਿੱਚ ਹਰੇਕ ਪੰਜ ਸਾਲ ਤੋਂ ਬਾਅਦ ਚੁਨਾਵ ਹੁੰਦੇ ਹਨ ਪਰ ਉੱਥੇ ਸਿਰਫ ਇੱਕ ਰਾਜਨੀਤਿਕ ਦਲਸਾਮਵਾਦੀ ਦਲ ਹੈ । ਲੋਕਾਂ ਨੂੰ ਸਿਰਫ ਉਸ ਦਲ ਨੂੰ ਹੀ ਵੋਟ ਦੇਣੀ ਪੈਂਦੀ ਹੈ । ਸਾਮਵਾਦੀ ਦਲ ਵਲੋਂ ਮੰਜੂਰੀ ਪ੍ਰਾਪਤ ਕੀਤੇ ਉਮੀਦਵਾਰ ਹੀ ਚੁਨਾਵ ਲੜ ਸਕਦੇ ਹਨ । ਸੰਸਦ ਦੇ ਕੁਝ ਮੈਂਬਰ ਸੈਨਾ ਤੋਂ ਵੀ ਲਏ ਜਾਂਦੇ ਹਨ ।
ਜਿਸ ਦੇਸ਼ ਵਿੱਚ ਕੋਈ ਵਿਰੋਧੀ ਦਲ ਜਾਂ ਚੁਨਾਵ ਲੜਨ ਵਾਸਤੇ ਦੂਜਾ ਦਲ ਨਾ ਹੋਵੇ ਉੱਥੇ ਲੋਕਤੰਤਰ ਹੋ ਹੀ ਨਹੀਂ ਸਕਦਾ ਹੈ ।

PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੋਕਤੰਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਲੋਕਤੰਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  1. ਜਨਤਾ ਦੀ ਪ੍ਰਭੂਸੱਤਾ-ਲੋਕਤੰਤਰ ਵਿੱਚ ਪ੍ਰਭੂਸੱਤਾ ਜਨਤਾ ਦੇ ਕੋਲ ਹੁੰਦੀ ਹੈ ਅਤੇ ਜਨਤਾ ਦੀ ਸ਼ਕਤੀ ਦਾ ਸਰੋਤ ਹੁੰਦੀ ਹੈ ।
  2. ਜਨਤਾ ਦਾ ਸ਼ਾਸਨ-ਲੋਕਤੰਤਰ ਵਿੱਚ ਸ਼ਾਸਨ ਜਨਤਾ ਵਲੋਂ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਚਲਾਇਆ ਜਾਂਦਾ ਹੈ । ਲੋਕਤੰਤਰ ਵਿੱਚ ਫੈਸਲੇ ਬਹੁਮਤ ਨਾਲ ਲਏ ਜਾਂਦੇ ਹਨ ।
  3. ਜਨਤਾ ਦਾ ਹਿੱਤ-ਲੋਕਤੰਤਰ ਵਿੱਚ ਸ਼ਾਸਨ ਜਨਤਾ ਦੇ ਹਿੱਤ ਵਿੱਚ ਚਲਾਇਆ ਜਾਂਦਾ ਹੈ ।
  4. ਸਮਾਨਤਾ-ਸਮਾਨਤਾ ਲੋਕਤੰਤਰ ਦਾ ਮੂਲ ਆਧਾਰ ਹੈ । ਲੋਕਤੰਤਰ ਵਿੱਚ ਹਰੇਕ ਮਨੁੱਖ ਨੂੰ ਬਰਾਬਰ ਸਮਝਿਆ ਜਾਂਦਾ ਹੈ । ਜਨਮ, ਜਾਤੀ, ਸਿੱਖਿਆ, ਪੈਸਾ ਆਦਿ ਦੇ ਆਧਾਰ ਉੱਤੇ ਮਨੁੱਖਾਂ ਵਿੱਚ ਭੇਦਭਾਵ ਨਹੀਂ ਕੀਤਾ ਜਾਂਦਾ । ਸਾਰੇ ਮਨੁੱਖਾਂ ਨੂੰ ਬਰਾਬਰ ਰਾਜਨੀਤਿਕ ਅਧਿਕਾਰ ਪ੍ਰਾਪਤ ਹੁੰਦੇ ਹਨ ।
    ਕਾਨੂੰਨ ਦੇ ਸਾਹਮਣੇ ਸਾਰੇ ਬਰਾਬਰ ਹੁੰਦੇ ਹਨ ।
  5. ਬਾਲਗ਼ ਮਤਾਧਿਕਾਰ-ਹਰੇਕ ਬਾਲਗ਼ ਨਾਗਰਿਕ ਨੂੰ ਇੱਕ ਵੋਟ ਦੇਣ ਦਾ ਅਧਿਕਾਰ ਹੁੰਦਾ ਹੈ । ਹਰੇਕ ਵੋਟ ਦਾ ਮੁੱਲ ਵੀ ਇੱਕ ਹੀ ਹੁੰਦਾ ਹੈ ।
  6. ਫ਼ੈਸਲੇ ਲੈਣ ਦੀ ਸ਼ਕਤੀ–ਲੋਕਤੰਤਰ ਵਿੱਚ ਫ਼ੈਸਲੇ ਲੈਣ ਦੀ ਸ਼ਕਤੀ ਜਨਤਾ ਵਲੋਂ ਚੁਣੇ ਗਏ ਪ੍ਰਤੀਨਿਧੀਆਂ ਕੋਲ ਹੁੰਦੀ ਹੈ ।
  7. ਸੁਤੰਤਰ ਅਤੇ ਨਿਰਪੱਖ ਚੁਨਾਵ-ਲੋਕਤੰਤਰ ਵਿੱਚ ਸੁਤੰਤਰ ਅਤੇ ਨਿਰਪੱਖ ਚੁਨਾਵ ਹੁੰਦੇ ਹਨ ਅਤੇ ਸੱਤਾ ਵਿੱਚ ਬੈਠੇ ਲੋਕ ਵੀ ਹਾਰ ਜਾਂਦੇ ਹਨ ।
  8. ਕਾਨੂੰਨ ਦਾ ਸ਼ਾਸਨ-ਲੋਕਤੰਤਰ ਵਿੱਚ ਕਾਨੂੰਨ ਦਾ ਸ਼ਾਸਨ ਹੁੰਦਾ ਹੈ । ਸਾਰੇ ਕਾਨੂੰਨ ਦੇ ਸਾਹਮਣੇ ਬਰਾਬਰ ਹੁੰਦੇ ਹਨ । ਕਾਨੂੰਨ ਸਭ ਤੋਂ ਉੱਪਰ ਹੁੰਦਾ ਹੈ ।

ਪ੍ਰਸ਼ਨ 2.
ਲੋਕਤੰਤਰ ਦੇ ਗੁਣ ਲਿਖੋ ।
ਉੱਤਰ-
ਲੋਕਤੰਤਰ ਦੇ ਗੁਣ ਹੇਠਾਂ ਲਿਖੇ ਹਨ-

  1. ਇਹ ਜਨਤਾ ਦੇ ਹਿੱਤਾਂ ਦੀ ਰੱਖਿਆ ਕਰਦਾ ਹੈ-ਲੋਕਤੰਤਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਰਾਜ ਦੇ ਕਿਸੇ ਵਿਸ਼ੇਸ਼ ਵਰਗ ਦੇ ਹਿੱਤਾਂ ਦੀ ਰੱਖਿਆ ਨਾਂ ਕਰਕੇ ਸਾਰੀ ਜਨਤਾ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਂਦੀ ਹੈ । ਲੋਕਤੰਤਰ ਵਿੱਚ ਸ਼ਾਸਕ ਸੱਤਾ ਨੂੰ ਅਮਾਨਤ ਮੰਨਦੇ ਹਨ ਅਤੇ ਇਸਦਾ ਪ੍ਰਯੋਗ ਸਰਵਜਨਕ ਕਲਿਆਣ ਲਈ ਕੀਤਾ ਜਾਂਦਾ ਹੈ ।
  2. ਇਹ ਜਨਮਤ ਉੱਤੇ ਆਧਾਰਿਤ ਹੈ-ਲੋਕਤੰਤਰੀ ਸ਼ਾਸਨ ਜਨਮਤ ਉੱਤੇ ਆਧਾਰਿਤ ਹੈ ਅਰਥਾਤ ਸ਼ਾਸਨ ਜਨਤਾ ਦੀ | ਇੱਛਾ ਦੇ ਅਨੁਸਾਰ ਚਲਾਇਆ ਜਾਂਦਾ ਹੈ । ਜਨਤਾ ਆਪਣੇ ਪਤੀਨਿਧੀਆਂ ਨੂੰ ਨਿਸ਼ਚਿਤ ਸਮੇਂ ਲਈ ਚੁਣ ਕੇ ਭੇਜਦੀ ਹੈ । ਜੇ ਪ੍ਰਤੀਨਿਧੀ ਜਨਤਾ ਦੀ ਇੱਛਾ ਦੇ ਅਨੁਸਾਰ ਕੰਮ ਨਹੀਂ ਕਰਦੇ ਤਾਂ ਉਹਨਾਂ ਨੂੰ ਦੁਬਾਰਾ ਨਹੀਂ ਚੁਣਿਆ ਜਾਂਦਾ । ਇਸ ਸ਼ਾਸਨ ਪ੍ਰਣਾਲੀ ਵਿੱਚ ਸਰਕਾਰ ਜਨਤਾ ਦੀਆਂ ਇੱਛਾਵਾਂ ਵੱਲ ਵਿਸ਼ੇਸ਼ ਧਿਆਨ ਦਿੰਦੀ ਹੈ ।
  3. ਇਹ ਸਮਾਨਤਾ ਦੇ ਸਿਧਾਂਤ ਉੱਤੇ ਆਧਾਰਿਤ ਹੈ-ਲੋਕਤੰਤਰ ਵਿੱਚ ਸਾਰੇ ਨਾਗਰਿਕਾਂ ਨੂੰ ਇਕ ਸਮਾਨ ਸਮਝਿਆ। ਜਾਂਦਾ ਹੈ । ਕਿਸੇ ਨੂੰ ਜਾਤੀ, ਧਰਮ, ਲਿੰਗ ਦੇ ਆਧਾਰ ਉੱਤੇ ਕੋਈ ਵਿਸ਼ੇਸ਼ ਅਧਿਕਾਰ ਨਹੀਂ ਦਿੱਤੇ ਜਾਂਦੇ । ਹਰੇਕ ਬਾਲਗ ਨੂੰ ਬਿਨਾਂ ਕਿਸੇ ਭੇਦਭਾਵ ਦੇ ਵੋਟ ਪਾਉਣ, ਚੁਨਾਵ ਲੜਨ ਅਤੇ ਸਰਵਜਨਕ ਪਦ ਪ੍ਰਾਪਤ ਕਰਨ ਦਾ ਸਮਾਨ ਅਧਿਕਾਰ ਪ੍ਰਾਪਤ ਹੈ । ਸਾਰੇ ਮਨੁੱਖਾਂ ਨੂੰ ਕਾਨੂੰਨ ਦੇ ਸਾਹਮਣੇ ਬਰਾਬਰ ਮੰਨਿਆ ਜਾਂਦਾ ਹੈ ।
  4. ਰਾਜਨੀਤਿਕ ਸਿੱਖਿਆ-ਲੋਕਤੰਤਰ ਵਿੱਚ ਨਾਗਰਿਕਾਂ ਨੂੰ ਹੋਰ ਸ਼ਾਸਨ ਪ੍ਰਣਾਲੀਆਂ ਦੀ ਥਾਂ ਵੱਧ ਰਾਜਨੀਤਿਕ ਸਿੱਖਿਆ ਮਿਲਦੀ ਹੈ ।
  5. ਕ੍ਰਾਂਤੀ ਦਾ ਡਰ ਨਹੀਂ-ਲੋਕਤੰਤਰ ਵਿੱਚ ਕ੍ਰਾਂਤੀ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ।
  6. ਨਾਗਰਿਕਾਂ ਦੀ ਇੱਜ਼ਤ ਵਿੱਚ ਵਾਧਾ-ਲੋਕਤੰਤਰ ਵਿੱਚ ਨਾਗਰਿਕਾਂ ਦੀ ਇੱਜ਼ਤ ਵਿੱਚ ਵਾਧਾ ਹੁੰਦਾ ਹੈ ।

ਪ੍ਰਸ਼ਨ 3.
ਲੋਕਤੰਤਰ ਦੀਆਂ ਮੁੱਖ ਹਾਨੀਆਂ ਦਾ ਵਰਣਨ ਕਰੋ ।
ਉੱਤਰ-
ਲੋਕਤੰਤਰ ਦੀਆਂ ਮੁੱਖ ਹਾਨੀਆਂ ਦਾ ਵਰਣਨ ਇਸ ਤਰ੍ਹਾਂ ਹਨ-

  • ਇਹ ਅਯੋਗ ਅਤੇ ਮੂਰਖਾਂ ਦਾ ਸ਼ਾਸਨ ਹੈ-ਲੋਕਤੰਤਰ ਵਿੱਚ ਅਯੋਗ ਵਿਅਕਤੀ ਵੀ ਸ਼ਾਸਨ ਵਿੱਚ ਆ ਜਾਂਦੇ ਹਨ । ਇਸਦਾ ਕਾਰਨ ਇਹ ਹੈ ਕਿ ਜਨਤਾ ਵਿੱਚ ਜ਼ਿਆਦਾਤਰ ਵਿਅਕਤੀ ਅਯੋਗ, ਮੂਰਖ ਅਤੇ ਅਨਪੜ੍ਹ ਹੁੰਦੇ ਹਨ ।
  • ਇਹ ਗੁਣਾਂ ਦੀ ਥਾਂ ਸੰਖਿਆ ਨੂੰ ਵੱਧ ਮਹੱਤਵ ਦਿੰਦਾ ਹੈ-ਲੋਕਤੰਤਰ ਵਿੱਚ ਗੁਣਾਂ ਦੀ ਥਾਂ ਸੰਖਿਆ ਨੂੰ ਵੱਧ ਮਹੱਤਵ ਦਿੱਤਾ ਜਾਂਦਾ ਹੈ । ਜੇਕਰ ਕਿਸੇ ਵਿਸ਼ੇ ਨੂੰ 60 ਮੂਰਖ ਠੀਕ ਕਹਿਣ ਅਤੇ 59 ਸਿਆਣੇ ਗ਼ਲਤ ਕਹਿਣ ਤਾਂ ਮੂਰਖਾਂ ਦੀ ਗੱਲ ਹੀ ਮੰਨੀ ਜਾਏਗੀ । ਇਸ ਤਰ੍ਹਾਂ ਇਸ ਨੂੰ ਮੁਰਖਾਂ ਦਾ ਸ਼ਾਸਨ ਕਹਿੰਦੇ ਹਨ ।
  • ਇਹ ਜ਼ਿੰਮੇਵਾਰ ਸ਼ਾਸਨ ਨਹੀਂ ਹੈ-ਅਸਲ ਵਿੱਚ ਲੋਕਤੰਤਰ ਗ਼ੈਰ-ਜ਼ਿੰਮੇਵਾਰ ਸ਼ਾਸਨ ਹੈ । ਇਸ ਵਿੱਚ ਨਾਗਰਿਕ ਸਿਰਫ ਚੋਣਾਂ ਵਾਲੇ ਦਿਨਾਂ ਵਿੱਚ ਹੀ ਤਾਕਤਵਰ ਹੁੰਦੇ ਹਨ । ਚੋਣਾਂ ਤੋਂ ਬਾਅਦ ਨੇਤਾਵਾਂ ਨੂੰ ਪਤਾ ਹੁੰਦਾ ਹੈ ਕਿ ਜਨਤਾ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ । ਇਸ ਲਈ ਉਹ ਆਪਣੀ ਮਨਮਾਨੀ ਕਰਦੇ ਹਨ ।
  • ਇਹ ਬਹੁਤ ਖਰਚੀਲਾ ਹੈ-ਲੋਕਤੰਤਰ ਵਿੱਚ ਆਮ ਚੁਨਾਵਾਂ ਦਾ ਪ੍ਰਬੰਧ ਕਰਨ ਵਿੱਚ ਬਹੁਤ ਵੱਧ ਖ਼ਰਚ ਹੁੰਦਾ ਹੈ ।
  • ਅਮੀਰਾਂ ਦਾ ਸ਼ਾਸਨ-ਲੋਕਤੰਤਰ ਕਹਿਣ ਨੂੰ ਜਨਤਾ ਦਾ ਸ਼ਾਸਨ ਹੈ ਪਰ ਅਸਲ ਵਿੱਚ ਇਹ ਅਮੀਰਾਂ ਦਾ ਸ਼ਾਸਨ ਹੈ ।
  • ਅਸਥਾਈ ਅਤੇ ਕਮਜ਼ੋਰ ਸ਼ਾਸਨ-ਲੋਕਤੰਤਰ ਵਿੱਚ ਨੇਤਾਵਾਂ ਦੇ ਜਲਦੀ-ਜਲਦੀ ਬਦਲਣ ਕਾਰਨ ਸਰਕਾਰ ਅਸਥਾਈ ਅਤੇ ਕਮਜ਼ੋਰ ਹੁੰਦੀ ਹੈ । ਬਹੁਦਲੀ ਵਿਵਸਥਾ ਵਿੱਚ ਕਿਸੇ ਦਲ ਨੂੰ ਸਪੱਸ਼ਟ ਬਹੁਮਤ ਨਾਂ ਮਿਲਣ ਦੀ ਸਥਿਤੀ ਵਿੱਚ ਮਿਲੀ-ਜੁਲੀ ਸਰਕਾਰ ਬਣ ਜਾਂਦੀ ਹੈ ਜਿਹੜੀ ਅਸਥਾਈ ਅਤੇ ਕਮਜ਼ੋਰ ਹੁੰਦੀ ਹੈ ।

PSEB 9th Class SST Solutions Civics Chapter 2 ਲੋਕਤੰਤਰ ਦਾ ਅਰਥ ਅਤੇ ਮਹੱਤਵ

ਪ੍ਰਸ਼ਨ 4.
ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ ਕਿ ਲੋਕਤੰਤਰ ਸਭ ਤੋਂ ਵਧੀਆ ਸ਼ਾਸਨ ਪ੍ਰਣਾਲੀ ਹੈ ? ਆਪਣੇ ਉੱਤਰ ਦੇ ਪੱਖ ਵਿੱਚ ਤਰਕ ਦੇਵੋ ।
ਉੱਤਰ-
ਵਰਤਮਾਨ ਸਮੇਂ ਵਿੱਚ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਲੋਕਤੰਤਰ ਮਿਲਦਾ ਹੈ । ਲੋਕਤੰਤਰ ਨੂੰ ਕੁਲੀਨਤੰਤਰ, ਤਾਨਾਸ਼ਾਹੀ, ਰਾਜਸ਼ਾਹੀ ਆਦਿ ਸ਼ਾਸਨ ਪ੍ਰਣਾਲੀਆਂ ਤੋਂ ਵਧੀਆ ਸਮਝਣ ਦੇ ਕਾਰਨ ਹੇਠ ਲਿਖੇ ਹਨ

  • ਲੋਕਾਂ ਦੇ ਹਿੱਤਾਂ ਦੀ ਰੱਖਿਆ-ਲੋਕਤੰਤਰ ਹੋਰ ਸ਼ਾਸਨ ਪ੍ਰਣਾਲੀਆਂ ਨਾਲੋਂ ਵਧੀਆਂ ਹੈ ਕਿਉਂਕਿ ਇਸ ਵਿੱਚ ਜਨਤਾ ਦੀਆਂ ਜ਼ਰੂਰਤਾਂ ਦੀ ਪੂਰਤੀ ਕੀਤੀ ਜਾਂਦੀ ਹੈ । ਲੋਕਤੰਤਰ ਵਿੱਚ ਕਿਸੇ ਵਿਸ਼ੇਸ਼ ਵਰਗ ਦੇ ਹਿੱਤਾਂ ਦੀ ਰੱਖਿਆ ਨਾਂ ਕਰਕੇ ਸਾਰੀ ਜਨਤਾ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਂਦੀ ਹੈ ।
  • ਜਨਮਤ ਉੱਤੇ ਆਧਾਰਿਤ-ਲੋਕਤੰਤਰ ਹੀ ਇੱਕ ਅਜਿਹੀ ਸ਼ਾਸਨ ਪ੍ਰਣਾਲੀ ਹੈ ਜਿਹੜੀ ਜਨਮਤ ਉੱਤੇ ਆਧਾਰਿਤ ਹੈ । ਸ਼ਾਸਨ ਜਨਤਾ ਦੀ ਇੱਛਾ ਅਨੁਸਾਰ ਚਲਾਇਆ ਜਾਂਦਾ ਹੈ :
  • ਜ਼ਿੰਮੇਵਾਰ ਸ਼ਾਸਨ-ਲੋਕਤੰਤਰ ਸਭ ਤੋਂ ਵਧੀਆ ਹੈ ਕਿਉਂਕਿ ਇਸ ਵਿੱਚ ਸਰਕਾਰ ਆਪਣੇ ਸਾਰੇ ਕੰਮਾਂ ਲਈ ਜਨਤਾ ਪ੍ਰਤੀ ਜ਼ਿੰਮੇਵਾਰ ਹੁੰਦੀ ਹੈ ਤੇ ਜਿਹੜੀ ਸਰਕਾਰ ਜਨਤਾ ਦੇ ਹਿੱਤਾਂ ਦੀ ਰੱਖਿਆ ਨਹੀਂ ਕਰਦੀ ਉਸਨੂੰ ਬਦਲ ਦਿੱਤਾ ਜਾਂਦਾ ਹੈ ।
  • ਨਾਗਰਿਕਾਂ ਦੀ ਇੱਜ਼ਤ ਵਿੱਚ ਵਾਧਾ-ਲੋਕਤੰਤਰ ਹੀ ਇੱਕ ਅਜਿਹੀ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਨਾਗਰਿਕਾਂ ਦੀ ਇੱਜ਼ਤ ਵਿਚ ਵਾਧਾ ਹੁੰਦਾ ਹੈ । ਸਾਰੇ ਨਾਗਰਿਕਾਂ ਨੂੰ ਸਮਾਨ ਅਧਿਕਾਰ ਪ੍ਰਾਪਤ ਹੁੰਦੇ ਹਨ । ਜਦੋਂ ਇੱਕ ਆਮ ਆਦਮੀ ਦੇ ਘਰ ਵੱਡੇ-ਵੱਡੇ ਨੇਤਾ ਵੋਟ ਮੰਗਣ ਜਾਂਦੇ ਹਨ ਤਾਂ ਉਸਦੀ ਇੱਜ਼ਤ ਵਿੱਚ ਵਾਧਾ ਹੁੰਦਾ ਹੈ ।
  • ਸਮਾਨਤਾ ਉੱਤੇ ਆਧਾਰਿਤ-ਸਾਰੇ ਨਾਗਰਿਕਾਂ ਨੂੰ ਸ਼ਾਸਨ ਵਿੱਚ ਭਾਗ ਲੈਣ ਦਾ ਸਮਾਨ ਅਧਿਕਾਰ ਪ੍ਰਾਪਤ ਹੁੰਦਾ ਹੈ ਅਤੇ ਕਾਨੂੰਨ ਦੇ ਸਾਹਮਣੇ ਸਾਰਿਆਂ ਨੂੰ ਸਮਾਨ ਮੰਨਿਆ ਜਾਂਦਾ ਹੈ ।
  • ਵਿਚਾਰ ਵਟਾਂਦਰਾ-ਲੋਕਤੰਤਰ ਵਿੱਚ ਵਧੀਆ ਫ਼ੈਸਲੇ ਲਏ ਜਾਂਦੇ ਹਨ ਕਿਉਂਕਿ ਸਾਰੇ ਫ਼ੈਸਲੇ ਪੂਰੇ ਵਿਚਾਰ ਵਟਾਂਦਰੇ ਤੋਂ ਬਾਅਦ ਹੁੰਦੇ ਹਨ ।
  • ਫ਼ੈਸਲਿਆਂ ਉੱਤੇ ਦੁਬਾਰਾ ਵਿਚਾਰ ਕਰਨਾ-ਲੋਕਤੰਤਰ ਹੋਰ ਸ਼ਾਸਨ ਪ੍ਰਣਾਲੀਆਂ ਤੋਂ ਵਧੀਆ ਹੈ ਕਿਉਂਕਿ ਇਸ ਵਿੱਚ ਗ਼ਲਤ ਫ਼ੈਸਲਿਆਂ ਨੂੰ ਬਦਲਣਾ ਅਸਾਨ ਹੈ । ਇਸ ਵਿੱਚ ਫ਼ੈਸਲੇ ਗ਼ਲਤ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਵਿਚਾਰ ਵਟਾਂਦਰੇ ਤੋਂ ਬਾਅਦ ਬਦਲਿਆ ਜਾ ਸਕਦਾ ਹੈ ।

ਪ੍ਰਸ਼ਨ 5.
ਮੈਕਸੀਕੋ ਵਿੱਚ ਕਿਵੇਂ ਲੋਕਤੰਤਰ ਨੂੰ ਦਬਾਇਆ ਜਾਂਦਾ ਰਿਹਾ ਹੈ ?
ਉੱਤਰ-ਮੈਕਸੀਕੋ ਨੂੰ 1930 ਵਿੱਚ ਸੁਤੰਤਰਤਾ ਪ੍ਰਾਪਤ ਹੋਈ ਅਤੇ ਉੱਥੇ ਹਰੇਕ 6 ਸਾਲ ਬਾਅਦ ਰਾਸ਼ਟਰਪਤੀ ਦੀਆਂ ਚੋਣਾਂ ਹੁੰਦੀਆਂ ਸਨ । ਪਰ ਸੰਨ 2000 ਤੱਕ ਉੱਥੇ ਸਿਰਫ PRI (ਸੰਸਥਾਗਤ ਕ੍ਰਾਂਤੀਕਾਰੀ ਦਲ) ਹੀ ਚੋਣਾਂ ਜਿੱਤਦੀ ਆਈ ਹੈ ।

ਇਸਦੇ ਕੁੱਝ ਕਾਰਨ ਹਨ ਜਿਵੇਂ ਕਿ –

  1. PRI ਸ਼ਾਸਕ ਦਲ ਹੋਣ ਦੇ ਕਾਰਨ ਕੁਝ ਗਲਤ ਸਾਧਨਾਂ ਦਾ ਪ੍ਰਯੋਗ ਕਰਦੀ ਸੀ ਤਾਂ ਕਿ ਚੁਨਾਵ ਨੂੰ ਜਿੱਤਿਆ ਜਾ ਸਕੇ ।
  2. ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਾਰਟੀ ਦੀਆਂ ਸਭਾਵਾਂ ਵਿੱਚ ਮੌਜੂਦ ਰਹਿਣ ਲਈ ਮਜ਼ਬੂਰ ਕੀਤਾ ਜਾਂਦਾ ਸੀ ।
  3. ਸਰਕਾਰੀ ਟੀਚਰਾਂ ਨੂੰ ਆਪਣੇ ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ PRI ਦੇ ਪੱਖ ਵਿੱਚ ਵੋਟ ਦੇਣ ਲਈ ਕਿਹਾ ਜਾਂਦਾ ਸੀ ।
  4. ਆਖਰੀ ਮੌਕੇ ਉੱਤੇ ਚੋਣਾਂ ਵਾਲੇ ਦਿਨ ਚੋਣ ਦਾ ਕੇਂਦਰ ਬਦਲ ਦਿੱਤਾ ਜਾਂਦਾ ਸੀ ਤਾਂਕਿ ਲੋਕ ਵੋਟ ਹੀ ਨਾਂ ਦੇ ਸਕਣ । ਇਸ ਤਰ੍ਹਾਂ ਉੱਥੇ ਨਿਰਪੱਖ ਵੋਟਾਂ ਨਹੀਂ ਹੁੰਦੀਆਂ ਸਨ ਅਤੇ ਲੋਕਤੰਤਰ ਨੂੰ ਦਬਾਇਆ ਜਾਂਦਾ ਸੀ ।

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

Punjab State Board PSEB 9th Class Social Science Book Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ Textbook Exercise Questions and Answers.

PSEB Solutions for Class 9 Social Science Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

Social Science Guide for Class 9 PSEB ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ Textbook Questions and Answers

I. ਵਸਤੂਨਿਸ਼ਠ ਪ੍ਰਸ਼ਨ
(ੳ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਚੋਲ ਰਾਜਿਆਂ ਦੇ ਸਮੇਂ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ …………. ਸੀ ।
ਉੱਤਰ-
ਉੱਰ,

ਪ੍ਰਸ਼ਨ 2.
ਚਿੱਲੀ ਵਿਚ ਸੋਸ਼ਲਿਸਟ ਪਾਰਟੀ ਦੀ ਅਗਵਾਈ …………… ਨੇ ਕੀਤੀ ।
ਉੱਤਰ-
ਸਾਲਵਾਡੋਰ ਐਲਾਂਡੇ ।

(ਅ) ਠੀਕ/ਗਲਤ ਦੱਸੋ

ਪ੍ਰਸ਼ਨ 1.
ਭਾਰਤ ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ ।
ਉੱਤਰ-
✗,

ਪ੍ਰਸ਼ਨ 2.
ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਲੋਕਤੰਤਰ ਲਗਾਤਾਰ ਚਲ ਰਿਹਾ ਹੈ ।
ਉੱਤਰ-
✗,

(ਈ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਨੇ ਦੁਨੀਆਂ ਦੇ ਦੇਸ਼ਾਂ ਨੂੰ ਸੰਸਦੀ ਲੋਕਤੰਤਰ ਪ੍ਰਣਾਲੀ ਅਪਣਾਉਣ ਦੀ ਪ੍ਰੇਰਨਾ ਦਿੱਤੀ
(1) ਜਰਮਨੀ
(2) ਫ਼ਰਾਂਸ
(3) ਇੰਗਲੈਂਡ
(4) ਚੀਨ ।
ਉੱਤਰ –
(3) ਇੰਗਲੈਂਡ

ਪ੍ਰਸ਼ਨ 2.
ਹੇਠ ਲਿਖੇ ਦੇਸ਼ਾਂ ਵਿਚੋਂ ਵੀਟੋ ਸ਼ਕਤੀ ਕਿਹੜੇ ਦੇਸ਼ ਕੋਲ ਨਹੀਂ ਹੈ ?
(1) ਭਾਰਤ
(2) ਅਮਰੀਕਾ
(3) ਫਰਾਂਸ
(4) ਚੀਨ ॥
ਉੱਤਰ –
(1) ਭਾਰਤ

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੱਜ-ਕੱਲ੍ਹ ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿਚ ਕਿਹੜੀ ਸ਼ਾਸਨ ਪ੍ਰਣਾਲੀ ਅਪਣਾਈ ਜਾ ਰਹੀ ਹੈ ?
ਉੱਤਰ-
ਅੱਜ-ਕੱਲ੍ਹ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿਚ ਲੋਕਤੰਤਰ ਨੂੰ ਅਪਣਾਇਆ ਜਾ ਰਿਹਾ ਹੈ ।

ਪ੍ਰਸ਼ਨ 2.
ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਇਟਲੀ ਅਤੇ ਜਰਮਨੀ ਵਿਚ ਪ੍ਰਚਲਿਤ ਵਿਚਾਰਧਾਰਾਵਾਂ ਦੇ ਨਾਂ ਲਿਖੋ ਜਿਨ੍ਹਾਂ ਕਾਰਨ ਲੋਕਤੰਤਰ ਨੂੰ ਇੱਕ ਵੱਡਾ ਧੱਕਾ ਲੱਗਿਆ ।
ਉੱਤਰ-
ਇਟਲੀ ਵਿਚ ਫ਼ਾਸੀਵਾਦ ਅਤੇ ਜਰਮਨੀ ਵਿਚ ਨਾਜ਼ੀਵਾਦ ।

ਪ੍ਰਸ਼ਨ 3.
ਅਲੈੱਡੇ ਚਿੱਲੀ ਦਾ ਰਾਸ਼ਟਰਪਤੀ ਕਦੋਂ ਚੁਣਿਆ ਗਿਆ ?
ਉੱਤਰ-
ਆਲੈਂਡੇ ਚਿੱਲੀ ਦਾ ਰਾਸ਼ਟਰਪਤੀ 1970 ਵਿਚ ਚੁਣਿਆ ਗਿਆ ।

ਪ੍ਰਸ਼ਨ 4.
ਚਿੱਲੀ ਵਿਚ ਲੋਕਤੰਤਰ ਦੀ ਮੁੜ ਬਹਾਲੀ ਕਦੋਂ ਹੋਈ ?
ਉੱਤਰ-
ਚਿੱਲੀ ਵਿਚ ਲੋਕਤੰਤਰ ਦੀ ਮੁੜ ਬਹਾਲੀ 1988 ਵਿਚ ਹੋਈ ਸੀ ।

ਪ੍ਰਸ਼ਨ 5.
ਪੋਲੈਂਡ ਵਿਚ ਲੋਕਤੰਤਰੀ ਅਧਿਕਾਰਾਂ ਦੀ ਮੰਗ ਦੇ ਲਈ ਹੜਤਾਲ ਦੀ ਅਗਵਾਈ ਕਿਸਨੇ ਕੀਤੀ ?
ਉੱਤਰ-
ਲੈਕ ਵਾਲੇਸ਼ਾ (Lek Walesha) ਨੇ ਅਤੇ ਸੈਲੀਡੈਰਟੀ (Solidarity) ਨੇ ਪੋਲੈਂਡ ਵਿੱਚ ਹੜਤਾਲ ਦੀ ਅਗਵਾਈ ਕੀਤੀ ।

ਪ੍ਰਸ਼ਨ 6.
ਪੋਲੈਂਡ ਵਿਚ ਰਾਸ਼ਟਰਪਤੀ ਦੀ ਪਦਵੀ ਲਈ ਪਹਿਲੀ ਵਾਰੀ ਚੋਣਾਂ ਕਦੋਂ ਹੋਈਆਂ ਅਤੇ ਕੌਣ ਰਾਸ਼ਟਰਪਤੀ ਚੁਣਿਆ ਗਿਆ ?
ਉੱਤਰ-
ਪੋਲੈਂਡ ਵਿਚ ਰਾਸ਼ਟਰਪਤੀ ਪਦ ਦੇ ਲਈ ਪਹਿਲੀ ਵਾਰੀ ਚੁਨਾਵ 1990 ਵਿਚ ਹੋਏ ਅਤੇ ਲੈਕ ਵਾਲੇਸ਼ਾ ਪੌਲੈਂਡ ਦੇ ਰਾਸ਼ਟਰਪਤੀ ਬਣੇ ।

ਪ੍ਰਸ਼ਨ 7.
ਭਾਰਤ ਵਿਚ ਸਰਵ ਵਿਆਪਕ ਬਾਲਗ ਮੱਤ ਅਧਿਕਾਰ ਕਦੋਂ ਦਿੱਤਾ ਗਿਆ ?
ਉੱਤਰ-
ਭਾਰਤ ਵਿਚ ਸਰਵਵਿਆਪਕ ਬਾਲਗ ਮਤਾਧਿਕਾਰ 1950 ਵਿਚ ਸੰਵਿਧਾਨ ਦੇ ਲਾਗੂ ਹੋਣ ਨਾਲ ਦੇ ਦਿੱਤਾ ਗਿਆ ਸੀ ।

ਪ੍ਰਸ਼ਨ 8.
ਕਿਹੜੇ ਦੋ ਵੱਡੇ ਮਹਾਂਦੀਪ ਬਸਤੀਵਾਦ ਦਾ ਸ਼ਿਕਾਰ ਰਹੇ ?
ਉੱਤਰ-
ਏਸ਼ੀਆ ਅਤੇ ਅਫ਼ਰੀਕਾ ਬਸਤੀਵਾਦ ਦਾ ਸ਼ਿਕਾਰ ਰਹੇ ਹਨ ।

ਪ੍ਰਸ਼ਨ 9.
ਦੱਖਣੀ ਅਫ਼ਰੀਕਾ ਮਹਾਂਦੀਪ ਦੇ ਦੇਸ਼ ਘਾਨਾ ਨੂੰ ਕਦੋਂ ਆਜ਼ਾਦੀ ਪ੍ਰਾਪਤ ਹੋਈ ?
ਉੱਤਰ-
ਘਾਨਾ ਨੂੰ 1957 ਵਿਚ ਆਜ਼ਾਦੀ ਪ੍ਰਾਪਤ ਹੋਈ ।

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 10.
ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਕਿਸ ਫ਼ੌਜੀ ਕਮਾਂਡਰ ਨੇ 1999 ਵਿਚ ਚੁਣੀ ਹੋਈ ਸਰਕਾਰ ਦੀ ਸੱਤਾ ਤੇ ਕਬਜ਼ਾ ਕਰ ਲਿਆ ?
ਉੱਤਰ-
ਜਨਰਲ ਪਰਵੇਜ਼ ਮੁਸ਼ੱਰਫ ਨੇ ।

ਪ੍ਰਸ਼ਨ 11.
ਦੋ ਅੰਤਰਰਾਸ਼ਟਰੀ ਸੰਸਥਾਵਾਂ ਦੇ ਨਾਮ ਦੱਸੋ ।
ਉੱਤਰ-
ਸੰਯੁਕਤ ਰਾਸ਼ਟਰ ਸੰਘ, ਅੰਤਰਰਾਸ਼ਟਰੀ ਮੁਦਰਾ ਕੋਸ਼ ।

ਪ੍ਰਸ਼ਨ 12.
ਅੰਤਰਰਾਸ਼ਟਰੀ ਮੁਦਰਾ ਕੋਸ਼ ਸੰਸਥਾ ਕੀ ਕੰਮ ਕਰਦੀ ਹੈ ?
ਉੱਤਰ-
ਅੰਤਰਰਾਸ਼ਟਰੀ ਮੁਦਰਾ ਕੋਸ਼ ਵੱਖ-ਵੱਖ ਦੇਸ਼ਾਂ ਨੂੰ ਵਿਕਾਸ ਦੇ ਲਈ ਪੈਸਾ ਕਰਜ਼ੇ ਦੇ ਰੂਪ ਵਿਚ ਦਿੰਦੀ ਹੈ ।

ਪ੍ਰਸ਼ਨ 13.
ਸੰਯੁਕਤ ਰਾਸ਼ਟਰ ਸੰਘ ਵਿਚ ਕਿੰਨੇ ਦੇਸ਼ ਮੈਂਬਰ ਹਨ ?
ਉੱਤਰ-
ਸੰਯੁਕਤ ਰਾਸ਼ਟਰ ਸੰਘ ਦੇ 193 ਦੇਸ਼ ਮੈਂਬਰ ਹਨ ।

ਪ੍ਰਸ਼ਨ 14.
ਦੁਨੀਆਂ ਭਰ ਵਿਚ ਪ੍ਰਚਲਿਤ ਸ਼ਾਸਨ ਪ੍ਰਣਾਲੀਆਂ ਦੇ ਨਾਮ ਦੱਸੋ ।
ਉੱਤਰ-
ਰਾਜਤੰਤਰ, ਸੱਤਾਵਾਦੀ, ਸਰਵਸੱਤਾਵਾਦੀ, ਤਾਨਾਸ਼ਾਹੀ, ਸੈਨਿਕ ਤਾਨਾਸ਼ਾਹੀ ਅਤੇ ਲੋਕਤੰਤਰ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਰਵਵਿਆਪਕ ਬਾਲਗ ਮੱਤ ਅਧਿਕਾਰ ਤੋਂ ਕੀ ਭਾਵ ਹੈ ?
ਉੱਤਰ-
ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਜਾਤੀ, ਲਿੰਗ, ਜਨਮ, ਵਰਣ, ਪ੍ਰਜਾਤੀ ਦੇ ਭੇਦਭਾਵ ਤੋਂ ਬਿਨਾਂ ਇੱਕ ਨਿਸਚਿਤ ਉਮਰ ਪ੍ਰਾਪਤ ਕਰਨ ਤੋਂ ਬਾਅਦ ਚੋਣਾਂ ਵਿਚ ਵੋਟ ਦੇਣ ਦਾ ਅਧਿਕਾਰ ਦਿੱਤਾ ਜਾਂਦਾ ਹੈ । ਇਸਨੂੰ ਸਰਵਵਿਆਪਕ ਬਾਲਗ ਮਤਾਧਿਕਾਰ ਕਹਿੰਦੇ ਹਨ । ਭਾਰਤ ਵਿਚ 18 ਸਾਲ ਦੀ ਉਮਰ ਪ੍ਰਾਪਤ ਕਰਨ ਤੋਂ ਬਾਅਦ ਸਾਰਿਆਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਵੋਟ ਦੇਣ ਦਾ ਅਧਿਕਾਰ ਦਿੱਤਾ ਗਿਆ ਹੈ ।

ਪ੍ਰਸ਼ਨ 2.
ਚੋਲ ਵੰਸ਼ ਦੇ ਰਾਜਿਆਂ ਦੇ ਸਮੇਂ ਸਥਾਨਕ ਪੱਧਰ ਦੇ ਲੋਕਤੰਤਰ ‘ਤੇ ਨੋਟ ਲਿਖੋ ।
ਉੱਤਰ-
ਚੋਲ ਸ਼ਾਸਕਾਂ ਨੇ ਸ਼ਾਸਨ ਨੂੰ ਠੀਕ ਢੰਗ ਨਾਲ ਚਲਾਉਣ ਲਈ ਰਾਜ ਨੂੰ ਕਈ ਇਕਾਈਆਂ ਵਿਚ ਵੰਡਿਆ ਸੀ ਅਤੇ ਇਹਨਾਂ ਪ੍ਰਸ਼ਾਸਨਿਕ ਇਕਾਈਆਂ ਨੂੰ ਸੁਤੰਤਰ ਅਧਿਕਾਰ ਪ੍ਰਾਪਤ ਸਨ । ਉਹਨਾਂ ਨੇ ਸਥਾਨਕ ਵਿਵਸਥਾ ਨੂੰ ਚਲਾਉਣ ਲਈ ਸਮਿਤੀ ਵਿਵਸਥਾ ਸ਼ੁਰੂ ਕੀਤੀ ਜਿਸਨੂੰ ਵਰਿਆਮ ਪ੍ਰਣਾਲੀ ਕਹਿੰਦੇ ਸਨ ।
ਵੱਖ-ਵੱਖ ਕੰਮਾਂ ਦੇ ਲਈ ਵੱਖ-ਵੱਖ ਸਮਿਤੀਆਂ ਬਣਾਈਆਂ ਜਾਂਦੀਆਂ ਸਨ । ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ (ਉਰ) ਦਾ ਪ੍ਰਬੰਧ ਚਲਾਉਣ ਦੇ ਲਈ 30 ਮੈਂਬਰਾਂ ਦੀ ਸਮਿਤੀ ਨੂੰ ਉਰ ਦੇ ਬਾਲਗਾਂ ਵਲੋਂ ਇੱਕ ਸਾਲ ਲਈ ਚੁਣਿਆ ਜਾਂਦਾ ਸੀ । ਹਰੇਕ ਉਰ ਨੂੰ ਖੰਡਾਂ ਵਿਚ ਵੰਡਿਆ ਜਾਂਦਾ ਸੀ। ਜਿਨ੍ਹਾਂ ਦੇ ਉਮੀਦਵਾਰਾਂ ਦੀ ਚੋਣ ਜਨਤਾ ਵਲੋਂ ਕੀਤੀ ਜਾਂਦੀ ਸੀ ।

ਪ੍ਰਸ਼ਨ 3.
ਵੀਟੋ ਸ਼ਕਤੀ ਤੋਂ ਕੀ ਭਾਵ ਹੈ ? ਸੰਯੁਕਤ ਰਾਸ਼ਟਰ ਸੰਘ ਵਿਚ ਵੀਟੋ ਸ਼ਕਤੀ ਕਿਹੜੇ-ਕਿਹੜੇ ਦੇਸ਼ਾਂ ਕੋਲ ਹੈ ?
ਉੱਤਰ-
ਵੀਟੋ ਸ਼ਕਤੀ ਦਾ ਅਰਥ ਹੈ ਨਾਂ ਕਹਿਣ ਦੀ ਸ਼ਕਤੀ, ਇਸਦਾ ਅਰਥ ਹੈ ਕਿ ਜਿਸ ਨੂੰ ਵੀਟੋ ਸ਼ਕਤੀ ਪ੍ਰਯੋਗ ਕਰਨ ਦਾ ਅਧਿਕਾਰ ਹੋਵੇ, ਉਸਦੀ ਮਰਜ਼ੀ ਤੋਂ ਬਿਨਾਂ ਕੋਈ ਪ੍ਰਸਤਾਵ ਪਾਸ ਨਹੀਂ ਹੋ ਸਕਦਾ । ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਦੇ ਪੰਜ ਸਥਾਈ ਮੈਂਬਰਾਂ ਨੂੰ ਵੀਟੋ ਸ਼ਕਤੀ ਦਾ ਅਧਿਕਾਰ ਪ੍ਰਾਪਤ ਹੈ । ਜੇਕਰ ਇਹਨਾਂ ਪੰਜ ਮੈਂਬਰਾਂ ਵਿਚੋਂ ਕੋਈ ਵੀ ਮੈਂਬਰ ਵੀਟੋ ਦੇ ਅਧਿਕਾਰ ਦਾ ਪ੍ਰਯੋਗ ਕਰਦਾ ਹੈ ਤਾਂ ਉਹ ਪ੍ਰਸਤਾਵ ਪਰਿਸ਼ਦ ਵਿਚ ਪਾਸ ਨਹੀਂ ਹੋ ਸਕਦਾ ।ਉਹ ਦੇਸ਼ ਜਿਨ੍ਹਾਂ ਨੂੰ ਵੀਟੋ ਅਧਿਕਾਰ ਪ੍ਰਾਪਤ ਹੈ-ਸੰਯੁਕਤ ਰਾਜ ਅਮਰੀਕਾ, ਰੂਸ, ਇੰਗਲੈਂਡ, ਫ਼ਰਾਂਸ ਅਤੇ ਚੀਨ ।

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 4.
ਅੰਤਰ-ਰਾਸ਼ਟਰੀ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਲੋਕਤੰਤਰੀ ਸਿਧਾਂਤਾਂ ਤੇ ਖਰੀ ਨਹੀਂ ਉਤਰਦੀ । ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੰਤਰਰਾਸ਼ਟਰੀ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਲੋਕਤੰਤਰੀ ਸਿਧਾਂਤਾਂ ਤੇ ਖਰੀ ਨਹੀਂ ਉੱਤਰਦੀ । ਸੰਯੁਕਤ ਰਾਸ਼ਟਰ ਸੰਘ ਲੋਕਤੰਤਰੀ ਸਿਧਾਂਤਾਂ ਅਨੁਸਾਰ ਹੈ, ਪਰ ਉਸ ਵਿੱਚ ਆਪ ਹੀ ਲੋਕਤੰਤਰ ਨਹੀਂ ਹੈ ਕਿਉਂਕਿ ਸੁਰੱਖਿਆ ਪਰਿਸ਼ਦ ਵਿਚ ਸਿਰਫ਼ ਪੰਜ ਦੇਸ਼ਾਂ ਨੂੰ ਹੀ ਵੀਟੋ ਦਾ ਅਧਿਕਾਰ ਪ੍ਰਾਪਤ ਹੈ । ਇਸੇ ਤਰ੍ਹਾਂ I.M.F. ਵਿੱਚ ਵੀ 52% ਵੋਟਿੰਗ ਅਧਿਕਾਰ ਸਿਰਫ਼ 10 ਦੇਸ਼ਾਂ ਕੋਲ ਹਨ ਜੋ ਕਿ ਗਲਤ ਹੈ ।

ਪ੍ਰਸ਼ਨ 5.
ਚਿੱਲੀ ਦੇ ਲੋਕਤੰਤਰ ਦੇ ਇਤਿਹਾਸ ਉੱਤੇ ਨੋਟ ਲਿਖੋ ।
ਉੱਤਰ-
ਚਿੱਲੀ ਦੱਖਣੀ ਅਮਰੀਕਾ ਦਾ ਦੇਸ਼ ਹੈ ਜਿੱਥੇ ਸਾਲਵਾਡੋਰ ਅਲੈਂਡੇ ਦੀ ਸਮਾਜਵਾਦੀ ਪਾਰਟੀ ਨੂੰ 1970 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਜਿੱਤ ਪ੍ਰਾਪਤ ਹੋਈ । ਇਸ ਤੋਂ ਬਾਅਦ ਅਲੈਂਡੇ ਨੇ ਗਰੀਬ ਲੋਕਾਂ ਦੇ ਕਲਿਆਣ, ਸਿੱਖਿਆ ਵਿਚ ਸੁਧਾਰ ਅਤੇ ਕਈ ਹੋਰ ਕੰਮ ਕੀਤੇ, ਜਿਸਦਾ ਵਿਦੇਸ਼ੀ ਕੰਪਨੀਆਂ ਨੇ ਵਿਰੋਧ ਕੀਤਾ 11 ਸਤੰਬਰ, 1973 ਨੂੰ ਸੈਨਿਕ ਜਨਰਲ ਪਿਨੋਸ਼ੇ ਨੇ ਤਖਤਾ ਪਲਟ ਕਰ ਦਿੱਤਾ ਜਿਸ ਵਿਚ ਅਲੈਂਡੇ ਦੀ ਮੌਤ ਹੋ ਗਈ । ਸੱਤਾ ਪਿਨੋਸ਼ੇ ਦੇ ਹੱਥਾਂ ਵਿਚ ਆ ਗਈ । 17 ਸਾਲਾਂ ਤੱਕ ਰਾਜ ਕਰਨ ਤੋਂ ਬਾਅਦ ਪਿਨੋਸ਼ੇ ਨੇ ਜਨਮਤ ਸਰਵੇਖਣ ਕਰਵਾਇਆ ਜਿਹੜਾ ਉਸਦੇ ਵਿਰੋਧ ਵਿਚ ਗਿਆ । 1990 ਵਿਚ ਉੱਥੇ ਚੁਨਾਵ ਹੋਏ ਅਤੇ ਦੁਬਾਰਾ ਲੋਕਤੰਤਰ ਸਥਾਪਿਤ ਹੋਇਆ ।

ਪ੍ਰਸ਼ਨ 6.
ਅਫ਼ਰੀਕਾ ਮਹਾਂਦੀਪ ਦੇ ਦੇਸ਼ ਘਾਨਾ ਨੂੰ ਆਜ਼ਾਦ ਕਰਵਾਉਣ ਵਿੱਚ ਕਿਸ ਵਿਅਕਤੀ ਨੇ ਭੂਮਿਕਾ ਨਿਭਾਈ ? ਘਾਨਾ ਦੀ ਆਜ਼ਾਦੀ ਦਾ ਅਫ਼ਰੀਕਾ ਦੇ ਹੋਰ ਦੇਸ਼ਾਂ ਉੱਤੇ ਕੀ ਪ੍ਰਭਾਵ ਪਿਆ ?
ਉੱਤਰ-
ਘਾਨਾ ਨੂੰ 1957 ਵਿਚ ਅੰਗਰੇਜ਼ਾਂ ਤੋਂ ਸੁਤੰਤਰਤਾ ਪ੍ਰਾਪਤ ਹੋਈ । ਉਸਦੀ ਸੁਤੰਤਰਤਾ ਪ੍ਰਾਪਤੀ ਵਿਚ ਕਵਾਮੇ ਨਕਰੂਮਾਹ (Kwame Nkrumah) ਨਾਮ ਦੇ ਵਿਅਕਤੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ । ਉਸਨੇ ਸੁਤੰਤਰਤਾ ਦੇ ਸੰਘਰਸ਼ ਦੌਰਾਨ ਜਨਤਾ ਦਾ ਸਾਥ ਦਿੱਤਾ ਅਤੇ ਦੇਸ਼ ਨੂੰ ਸੁਤੰਤਰ ਕਰਵਾਇਆ । ਉਹ ਘਾਨਾ ਦਾ ਪਹਿਲਾ ਪ੍ਰਧਾਨ ਮੰਤਰੀ ਅਤੇ ਬਾਅਦ ਵਿਚ ਰਾਸ਼ਟਰਪਤੀ ਬਣ ਗਿਆ | ਘਾਨਾ ਦੀ ਸੁਤੰਤਰਤਾ ਦਾ ਅਫ਼ਰੀਕਾ ਦੇ ਹੋਰ ਦੇਸ਼ਾਂ ਉੱਤੇ ਕਾਫ਼ੀ ਪ੍ਰਭਾਵ ਪਿਆ ਅਤੇ ਉਹ ਵੀ ਸੁਤੰਤਰਤਾ ਪ੍ਰਾਪਤੀ ਲਈ ਪ੍ਰੇਰਿਤ ਹੋਏ । ਉਹਨਾਂ ਨੇ ਵੀ ਸਮੇਂ ਦੇ ਨਾਲ-ਨਾਲ ਸੁਤੰਤਰਤਾ ਪ੍ਰਾਪਤ ਕੀਤੀ ।

ਪ੍ਰਸ਼ਨ 7.
ਚੋਲ ਵੰਸ਼ ਦੇ ਰਾਜਿਆਂ ਸਮੇਂ ਸਥਾਨਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੀ ਚੋਣ ਕਰਨ ਲਈ ਅਪਣਾਏ ਗਏ ਚੋਣ ਢੰਗਾਂ ਦੀ ਵਿਆਖਿਆ ਕਰੋ ।
ਉੱਤਰ-
ਚੋਲ ਵੰਸ਼ ਦੇ ਸ਼ਾਸਕਾਂ ਦੇ ਸ਼ਾਸਨ ਵਿਚ ਸਭ ਤੋਂ ਛੋਟੀ ਇਕਾਈ ਉਰ ਸੀ ਜਿਹੜੀ ਅੱਜ ਕੱਲ੍ਹ ਦੇ ਪਿੰਡਾ ਵਰਗੀ ਸੀ । ਉਰ ਦਾ ਪ੍ਰਬੰਧ ਚਲਾਉਣ ਦੇ ਲਈ 30 ਮੈਂਬਰਾਂ ਦੀ ਇੱਕ ਸਮਿਤੀ ਬਣਾਈ ਜਾਂਦੀ ਸੀ ਜਿਸਨੂੰ ਇੱਕ ਸਾਲ ਦੇ ਲਈ ਉਰ ਦੇ ਬਾਲਗਾਂ ਵਲੋਂ ਚੁਣਿਆ ਜਾਂਦਾ ਸੀ । ਹਰੇਕ ਉਰ 30 ਭਾਗਾਂ ਵਿਚ ਵੰਡਿਆ ਹੁੰਦਾ ਸੀ ਅਤੇ ਹਰੇਕ ਭਾਗ ਵਿਚੋਂ ਇੱਕ ਤੋਂ ਵੱਧ ਉਮੀਦਵਾਰ ਦੀ ਸਿਫਾਰਿਸ਼ ਜਨਤਾ ਵਲੋਂ ਕੀਤੀ ਜਾਂਦੀ ਸੀ । ਇਹਨਾਂ ਉਮੀਦਵਾਰਾਂ ਦੇ ਨਾਮ ਤਾੜ ਦੇ ਪੱਤਿਆਂ ਉੱਤੇ ਲਿਖ ਕੇ ਇੱਕ ਡੱਬੇ ਵਿਚ ਪਾ ਦਿੱਤੇ ਜਾਂਦੇ ਸਨ । ਜਿਨ੍ਹਾਂ ਦੇ ਨਾਮ ਬਾਲਗਾਂ ਵਲੋਂ ਡੱਬੇ ਵਿਚੋਂ ਬਾਹਰ ਕੱਢੇ ਜਾਂਦੇ ਸਨ, ਉਹਨਾਂ ਨੂੰ ਮੈਂਬਰ ਮੰਨ ਲਿਆ ਜਾਂਦਾ ਸੀ । ਇਸ ਚੋਣ ਦੇ ਢੰਗ ਨੂੰ ਕੁਦੁਬਲਾਇ ਦਾ ਨਾਮ ਦਿੱਤਾ ਜਾਂਦਾ ਸੀ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅੰਤਰਰਾਸ਼ਟਰੀ ਮੁਦਰਾ ਕੋਸ਼ ’ਤੇ ਨੋਟ ਲਿਖੋ ।
ਉੱਤਰ-
ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਵਰਲਡ ਬੈਂਕ ਨੂੰ ਬਰੈਂਟਨ ਵੁਡ ਸੰਸਥਾਵਾਂ ਵੀ ਕਿਹਾ ਜਾਂਦਾ ਹੈ । ਅੰਤਰਰਾਸ਼ਟਰੀ ਮੁਦਰਾ ਕੋਸ਼ (International Monetary Fund) ਨੇ 1947 ਵਿਚ ਆਪਣੇ ਆਰਥਿਕ ਕੰਮ ਕਰਨੇ ਸ਼ੁਰੂ ਕੀਤੇ । ਇਹਨਾਂ ਸੰਸਥਾਵਾਂ ਵਿਚ ਫ਼ੈਸਲੇ ਲੈਣ ਦੀ ਪ੍ਰਕ੍ਰਿਆ ਉੱਤੇ ਪੱਛਮੀ ਦੇਸ਼ਾਂ ਦਾ ਅਧਿਕਾਰ ਹੁੰਦਾ ਹੈ । ਅਮਰੀਕਾ ਦੇ ਕੋਲ IMF ਅਤੇ World Bank ਵਿਚ ਵੋਟ ਕਰਨ ਦਾ ਮੁੱਖ ਅਧਿਕਾਰ ਹੈ । ਇਹ ਸੰਸਥਾ ਦੁਨੀਆਂ ਦੇ ਦੇਸ਼ਾਂ ਨੂੰ ਕਰਜ਼ਾ ਦਿੰਦੀ ਹੈ । ਇਸ ਸੰਸਥਾ ਦੇ 188 ਦੇਸ਼ ਮੈਂਬਰ ਹਨ ਅਤੇ ਹਰੇਕ ਦੇਸ਼ ਦੇ ਕੋਲ ਵੋਟ ਦੇਣ ਦਾ ਅਧਿਕਾਰ ਹੈ । ਹਰੇਕ ਦੇਸ਼ ਦੇ ਵੋਟ ਦੇਣ ਦੀ ਸ਼ਕਤੀ ਉਸ ਦੇਸ਼ ਵਲੋਂ ਸੰਸਥਾ ਨੂੰ ਦਿੱਤੀ ਗਈ ਰਾਸ਼ੀ ਦੇ ਅਨੁਸਾਰ ਨਿਸ਼ਚਿਤ ਕੀਤੀ ਜਾਂਦੀ ਹੈ । IMF ਵਿਚ 52% ਵੋਟ ਸ਼ਕਤੀ ਸਿਰਫ 10 ਦੇਸ਼ਾਂ-ਅਮਰੀਕਾ, ਜਾਪਾਨ, ਜਰਮਨੀ, ਫ਼ਰਾਂਸ, ਇੰਗਲੈਂਡ, ਚੀਨ, ਇਟਲੀ, ਸਾਉਦੀ ਅਰਬ, ਕੈਨੇਡਾ ਅਤੇ ਰੁਸ ਕੋਲ ਹੈ । ਇਸ ਤਰ੍ਹਾਂ 178 ਦੇਸ਼ਾਂ ਦੇ ਕੋਲ ਸੰਸਥਾ ਵਿਚ ਫ਼ੈਸਲੇ ਲੈਣ ਦਾ ਅਧਿਕਾਰ ਕਾਫ਼ੀ ਘੱਟ ਹੁੰਦਾ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦੇਸ਼ਾਂ ਵਿਚ ਫ਼ੈਸਲੇ ਲੈਣ ਦੀ ਪ੍ਰਕ੍ਰਿਆ ਲੋਕਤੰਤਰੀ ਨਹੀਂ ਬਲਕਿ ਅਲੋਕਤੰਤਰਿਕ ਹੈ ।

ਪ੍ਰਸ਼ਨ 2.
ਸੰਯੁਕਤ ਰਾਸ਼ਟਰ ‘ਤੇ ਨੋਟ ਲਿਖੋ ।
ਉੱਤਰ-
ਸੰਯੁਕਤ ਰਾਸ਼ਟਰ ਇੱਕ ਅੰਤਰਰਾਸ਼ਟਰੀ ਸੰਸਥਾ ਹੈ ਜਿਸਨੂੰ 24 ਅਕਤੂਬਰ, 1945 ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਣਾਇਆ ਗਿਆ ਸੀ । ਇਸਦੇ ਪ੍ਰਾਥਮਿਕ ਮੈਂਬਰਾਂ ਦੀ ਸੰਖਿਆ 51 ਸੀ ਅਤੇ ਭਾਰਤ ਵੀ ਉਹਨਾਂ 51 ਦੇਸ਼ਾਂ ਵਿਚੋਂ ਇੱਕ ਸੀ । ਸੰਯੁਕਤ ਰਾਸ਼ਟਰ ਉਹਨਾਂ ਕੋਸ਼ਿਸ਼ਾਂ ਦਾ ਨਤੀਜਾ ਸੀ ਜਿਸ ਵਿਚ ਵਿਸ਼ਵ ਸ਼ਾਂਤੀ ਨੂੰ ਸਾਹਮਣੇ ਰੱਖ ਕੇ ਲੜਾਈਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ । ਇਸ ਸਮੇਂ ਇਸਦੇ 193 ਮੈਂਬਰ ਹਨ । ਸੰਯੁਕਤ ਰਾਸ਼ਟਰ ਇੱਕ ਸੰਸਦ ਹੈ ਅਤੇ ਇਸਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਕਹਿੰਦੇ ਹਨ । ਇੱਥੇ ਹਰੇਕ ਦੇਸ਼ ਨੂੰ ਇੱਕ ਵੋਟ ਅਤੇ ਬਰਾਬਰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੈ ਅਤੇ ਮਹਾਂਸਭਾ ਵਿਚ ਸਾਰੀ ਦੁਨੀਆਂ ਦੇ ਦੇਸ਼ ਦੁਨੀਆਂ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਗੱਲਬਾਤ ਕਰਦੇ ਹਨ | ਮਹਾਂਸਭਾ ਦਾ ਇੱਕ ਪ੍ਰਧਾਨ ਹੁੰਦਾ ਹੈ ਜਿਸਨੂੰ ਚੇਅਰਮੈਨ ਕਿਹਾ ਜਾਂਦਾ ਹੈ । ਸੰਯੁਕਤ ਰਾਸ਼ਟਰ ਦਾ ਇੱਕ ਸਕੱਤਰੇਤ ਹੁੰਦਾ ਹੈ ਜਿਸਦੇ ਪ੍ਰਮੁੱਖ ਨੂੰ ਮਹਾਂ ਸਕੱਤਰ ਕਹਿੰਦੇ ਹਨ | ਸਾਰੇ ਫੈਸਲੇ ਵੱਖ-ਵੱਖ ਦੇਸ਼ਾਂ ਨਾਲ ਸਲਾਹ ਕਰਕੇ ਲਏ ਜਾਂਦੇ ਹਨ । ਇਸਦੇ ਕੁਝ ਅੰਗ ਹਨ ਜਿਵੇਂ ਕਿ ਮਹਾਂਸਭਾ, ਸੁਰੱਖਿਆ ਪਰਿਸ਼ਦ, ਆਰਥਿਕ ਅਤੇ ਸਮਾਜਿਕ ਕੌਂਸਿਲ, ਟਰੱਸਟੀਸ਼ਿਪ ਕੌਂਸਿਲ, ਅੰਤਰਰਾਸ਼ਟਰੀ ਅਦਾਲਤ ਅਤੇ ਸਕੱਤਰੇਤ ।

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 3.
ਯੂਨਾਨ ਅਤੇ ਰੋਮ ਦੇ ਪ੍ਰਾਚੀਨ ਕਾਲ ਵਿਚ ਲੋਕਤੰਤਰ ਦੇ ਵਿਕਾਸ ਦਾ ਸੰਖੇਪ ਵਰਣਨ ਕਰੋ ।
ਉੱਤਰ-
ਜੇਕਰ ਅਸੀ ਪੂਰੀ ਦੁਨੀਆਂ ਦੇ ਵਿਚ ਲੋਕਤੰਤਰ ਦੀ ਸ਼ੁਰੂਆਤ ਨੂੰ ਦੇਖੀਏ ਤਾਂ ਇਹ ਯੂਨਾਨ ਅਤੇ ਰੋਮ ਗਣਰਾਜਾ ਵਿਚ ਹੋਇਆ ਸੀ | ਪ੍ਰਾਚੀਨ ਸਮੇਂ ਵਿਚ ਯੂਨਾਨ ਵਿਚ ਨਗਰ ਰਾਜਾਂ ਵਿਚ ਸਿੱਧਾ ਅਤੇ ਪ੍ਰਤੱਖ ਲੋਕਤੰਤਰ ਲਾਗੁ ਸੀ । ਇਹਨਾਂ ਰਾਜਾਂ ਦੀ ਜਨਸੰਖਿਆ ਕਾਫ਼ੀ ਘੱਟ ਸੀ । ਰਾਜ ਦੇ ਪ੍ਰਸ਼ਾਸਨਿਕ ਫੈਸਲੇ ਨਾਗਰਿਕ ਪ੍ਰਤੱਖ ਰੂਪ ਵਿਚ ਲੈਂਦੇ ਸਨ | ਰਾਜ ਦੇ ਸਾਰੇ ਨਾਗਰਿਕ ਆਪਣੇ ਰਾਜ ਦੀਆਂ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਕਾਨੂੰਨ ਬਣਾਉਣ, ਰਾਜ ਦੇ ਸਲਾਨਾ ਬਜਟ ਨੂੰ ਪਾਸ ਕਰਨ ਅਤੇ ਸਰਵਜਨਿਕ ਨੀਤੀਆਂ ਬਣਾਉਣ ਦੀ ਪ੍ਰਕ੍ਰਿਆ ਵਿਚ ਭਾਗ ਲੈਂਦੇ ਸਨ |

ਪਰ ਇਹ ਲੋਕਤੰਤਰ ਇੱਕ ਸੀਮਿਤ, ਲੋਕਤੰਤਰ ਸੀ ਕਿਉਂਕਿ ਇਹਨਾਂ ਨਗਰ ਰਾਜਾਂ ਦੀ ਜਨਸੰਖਿਆ ਦਾ ਬਹੁਤ ਵੱਡਾ ਹਿੱਸਾ ਗੁਲਾਮਾਂ ਦਾ ਹੁੰਦਾ ਸੀ । ਗੁਲਾਮਾਂ ਨੂੰ ਪ੍ਰਸ਼ਾਸਨਿਕ ਕੰਮਾਂ ਵਿਚ ਭਾਗ ਲੈਣ ਦੀ ਮਨਾਹੀ ਸੀ । ਰੋਮਨ ਰਾਜਾਂ ਵਿਚ ਰਾਜੇ ਨੂੰ ਚਾਹੇ ਜਨਤਾ ਵੱਲੋਂ ਚੁਣਿਆ ਜਾਂਦਾ ਸੀ ਪਰ ਇੱਥੇ ਰਾਜਾ ਆਪਣੀ ਮਰਜ਼ੀ ਨਾਲ ਰਾਜ ਦਾ ਪ੍ਰਸ਼ਾਸਨ ਚਲਾਉਂਦਾ ਸੀ । ਸਿਧਾਂਤਕ ਰੂਪ ਨਾਲ ਰਾਜਾ ਪੂਰੀ ਜਨਤਾ ਦਾ ਪ੍ਰਤੀਨਿਧੀ ਹੁੰਦਾ ਸੀ ਪਰ ਅਸਲੀਅਤ ਵਿਚ ਉਹ ਆਪਣੀ ਇੱਛਾ ਨਾਲ ਸ਼ਾਸਨ ਪ੍ਰਬੰਧ ਚਲਾਉਂਦਾ ਸੀ ।

ਪ੍ਰਸ਼ਨ 4.
ਅੱਜ ਦੇ ਯੁਗ ਵਿਚ ਬਹੁਕੌਮੀ ਕੰਪਨੀਆਂ ਲੋਕਤੰਤਰ ਦੇ ਵਿਕਾਸ ਲਈ ਖ਼ਤਰਾ ਹਨ । ਇਸ ਕਥਨ ਦੀ ਵਿਆਖਿਆ ਕਰੋ ।
ਉੱਤਰ-
ਅੱਜ ਕੱਲ੍ਹ ਦਾ ਸਮਾਂ ਵਿਸ਼ਵੀਕਰਣ ਦਾ ਹੈ ਜਿੱਥੇ ਵੱਖ-ਵੱਖ ਦੇਸ਼ਾਂ ਦੀ ਇੱਕ ਦੂਜੇ ਉੱਤੇ ਨਿਰਭਰਤਾ ਵੱਧ ਗਈ ਹੈ । ਬਹੁਤ ਸਾਰੀਆਂ ਬਹੁਰਾਸ਼ਟਰੀ ਕੰਪਨੀਆਂ ਵੀ ਸਾਹਮਣੇ ਆਈਆਂ ਹਨ ਜਿਹੜੀਆਂ ਬਹੁਤ ਸਾਰੇ ਦੇਸ਼ਾਂ ਵਿਚ ਆਪਣਾ ਵਪਾਰ ਕਰਦੀਆਂ ਹਨ | ਪਰ ਪ੍ਰਸ਼ਨ ਇਹ ਉਠਦਾ ਹੈ ਕਿ ਕੀ ਇਹ ਕੰਪਨੀਆਂ ਲੋਕਤੰਤਰ ਲਈ ਖਤਰਾ ਹਨ ? ਅੱਜ ਕੱਲ ਲਗਭਗ ਸਾਰੇ ਵਿਕਾਸਸ਼ੀਲ ਅਤੇ ਪਿਛੜੇ ਦੇਸ਼ਾਂ ਨੇ ਵਿਸ਼ਵੀਕਰਣ ਅਤੇ ਖੁੱਲੀ ਪਤੀਯੋਗਿਤਾ ਦੀ ਨੀਤੀ ਨੂੰ ਅਪਣਾ ਲਿਆ ਹੈ । ਇਸ ਨੀਤੀ ਦੇ ਅਨੁਸਾਰ ਹੀ ਬਹੁਰਾਸ਼ਟਰੀ ਕੰਪਨੀਆਂ ਆਪਣਾ ਵਪਾਰ ਕਰ ਰਹੀਆਂ ਹਨ । ਇਹਨਾਂ ਕੰਪਨੀਆਂ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਲਾਭ ਕਮਾਉਣਾ ਹੁੰਦਾ ਹੈ ਜਿਸ ਕਾਰਨ ਉਹ ਆਪਣੀਆਂ ਚੀਜ਼ਾਂ ਦੀਆਂ ਕੀਮਤਾਂ ਲਗਾਤਾਰ ਵਧਾਉਂਦੇ ਰਹਿੰਦੇ ਹਨ ।

ਇਹ ਕੰਪਨੀਆਂ ਕਿਸੇ ਨਾ ਕਿਸੇ ਤਰੀਕੇ ਨਾਲ ਜਨਤਾ ਦਾ ਸ਼ੋਸ਼ਣ ਕਰਦੀਆਂ ਹਨ ਜੋਕਿ ਲੋਕਤੰਤਰ ਦੀ ਆਤਮਾ ਦੇ ਵਿਰੁੱਧ ਹੈ । ਸਾਡੀਆਂ ਸਰਕਾਰਾਂ ਚਾਹੇ ਆਪਣੇ ਆਪ ਨੂੰ ਲੋਕਤੰਤਰਿਕ ਕਹਿਣ, ਪਰ ਇਹਨਾਂ ਨੂੰ ਦੇਸ਼ ਦੇ ਵਪਾਰਕ ਪਰਿਵਾਰ ਹੀ ਚਲਾ ਰਹੇ ਹਨ । ਇਹਨਾਂ ਵਪਾਰਕ ਪਰਿਵਾਰਾਂ ਦਾ ਇਹਨਾਂ ਕੰਪਨੀਆਂ ਉੱਤੇ ਏਕਾਧਿਕਾਰ ਹੁੰਦਾ ਹੈ ਅਤੇ ਇਹ ਸਰਕਾਰ ਤੋਂ ਆਪਣੇ ਪੱਖ ਵਿਚ ਨੀਤੀਆਂ ਬਣਵਾ ਲੈਂਦੇ ਹਨ । ਇਸ ਕਾਰਨ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ । ਪਰ ਇਹ ਸੱਚੇ ਲੋਕਤੰਤਰ ਦੀ ਆਤਮਾ ਦੇ ਵਿਰੁੱਧ ਹੈ । ਇਸ ਤਰ੍ਹਾਂ ਬਹੁ-ਰਾਸ਼ਟਰੀ ਕੰਪਨੀਆਂ ਲੋਕਤੰਤਰ ਦੇ ਲਈ ਖਤਰਾ ਹਨ !

PSEB 9th Class Social Science Guide ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਚਿੱਲੀ ਵਿੱਚ 11 ਸਤੰਬਰ, 1973 ਨੂੰ ਸੈਨਾ ਨੇ ਸਰਕਾਰ ਦਾ ਤਖ਼ਤਾ ਪਲਟ ਦਿੱਤਾ, ਉਸ ਸਮੇਂ ਚਿਲੀ ਦਾ ਰਾਸ਼ਟਰਪਤੀ ਕੌਣ ਸੀ ?
(ਉ) ਗੋਰਬਾਚੋਵ
(ਅ) ਅਗਸਟੇ ਪਿਨੋਸ਼ੇ
(ਈ) ਸਟਾਲਿਨ
(ਸ) ਸਾਲਵਾਡੋਰ ਅਲੈਂਡੇ ॥
ਉੱਤਰ-
(ਸ) ਸਾਲਵਾਡੋਰ ਅਲੈਂਡੇ ॥

ਪ੍ਰਸ਼ਨ 2.
ਚਿੱਲੀ ਵਿੱਚ ਸੈਨਿਕ ਤਾਨਾਸ਼ਾਹੀ ਕਦੋਂ ਖ਼ਤਮ ਹੋਈ ?
(ਉ) 1973
(ਅ) 1989
(ਈ) 1990
(ਸ) 1998.
ਉੱਤਰ-
(ਈ) 1990

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 3.
1980 ਵਿੱਚ ਪੋਲੈਂਡ ਵਿੱਚ ਕਿਸ ਪਾਰਟੀ ਦਾ ਸ਼ਾਸਨ ਸੀ ?
(ਉ) ਸਾਮਵਾਦੀ ਪਾਰਟੀ
(ਅ) ਪੋਲਿਸ਼ ਸੰਯੁਕਤ ਕਿਰਤ ਪਾਰਟੀ
(ਈ) ਪੋਲਿਸ਼ ਕਿਰਤ ਪਾਰਟੀ
(ਸ) ਕੋਈ ਨਹੀਂ ।
ਉੱਤਰ-
(ਅ) ਪੋਲਿਸ਼ ਸੰਯੁਕਤ ਕਿਰਤ ਪਾਰਟੀ

ਪ੍ਰਸ਼ਨ 4.
ਲੈਨਿਨ ਸ਼ਿਪਯਾਰਡ ਦੇ ਮਜ਼ਦੂਰਾਂ ਨੇ ਹੜਤਾਲ ਕਦੋਂ ਕੀਤੀ ?
(ਉ) 14 ਅਗਸਤ
(ਅ) 14 ਅਗਸਤ 1980
(ਇ) 14 ਅਗਸਤ 1998
(ਸ) 14 ਅਗਸਤ 1988.
ਉੱਤਰ-
(ਅ) 14 ਅਗਸਤ 1980

ਪ੍ਰਸ਼ਨ 5.
ਪੋਲੈਂਡ ਵਿੱਚ ਪਹਿਲੀਆਂ ਰਾਸ਼ਟਰਪਤੀ ਚੋਣਾਂ ਕਦੋਂ ਹੋਈਆਂ ਜਿਸ ਵਿੱਚ ਇੱਕ ਤੋਂ ਵੱਧ ਰਾਜਨੀਤਿਕ ਦਲਾਂ ਨੇ ਹਿੱਸਾ ਲਿਆ ?
(ਉ) ਅਕਤੂਬਰ 1990
(ਅ) ਅਕਤੂਬਰ 1992
(ਇ) ਜਨਵਰੀ 1998
(ਸ) ਅਕਤੂਬਰ 1988.
ਉੱਤਰ-
(ਉ) ਅਕਤੂਬਰ 1990

ਪ੍ਰਸ਼ਨ 6.
ਸੋਲੀਡੈਰਟੀ ਟਰੇਡ ਯੂਨੀਅਨ ਦੀ ਸਥਾਪਨਾ ਕਿਸ ਦੇਸ਼ ਵਿੱਚ ਕੀਤੀ ਗਈ ਸੀ ?
(ਉ) ਪੋਲੈਂਡ
(ਅ ਚਿਲੀ
(ਇ) ਨੇਪਾਲ
(ਸ) ਰੁਮਾਨੀਆਂ ।
ਉੱਤਰ-
(ਉ) ਪੋਲੈਂਡ

ਪ੍ਰਸ਼ਨ 7.
ਪੋਲੈਂਡ ਵਿੱਚ ਲੈਕ ਵਾਲੇਸ਼ਾ ਦੀ ਸਰਕਾਰ ਦੀ ਮਹੱਤਵਪੂਰਨ ਵਿਸ਼ੇਸ਼ਤਾ ਸੀ –
(ਉ) ਰਾਜਨੀਤਿਕ ਸੱਤਾ ਸੈਨਾ ਕੋਲ ਸੀ ।
(ਅ) ਲੋਕਾਂ ਨੂੰ ਕੁਝ ਮੁੱਢਲੀਆਂ ਸੁਤੰਤਰਤਾਵਾਂ ਪ੍ਰਾਪਤ ਸਨ
(ਬ) ਸਰਕਾਰ ਦੀ ਆਲੋਚਨਾ ਕਰਨਾ ਮਨ੍ਹਾ ਸੀ
(ਸ) ਸ਼ਾਸਕ ਜਨਤਾ ਵਲੋਂ ਨਹੀਂ ਚੁਣੇ ਜਾਂਦੇ ਸਨ ।
ਉੱਤਰ-
(ਅ) ਲੋਕਾਂ ਨੂੰ ਕੁਝ ਮੁੱਢਲੀਆਂ ਸੁਤੰਤਰਤਾਵਾਂ ਪ੍ਰਾਪਤ ਸਨ

II. ਖ਼ਾਲੀ ਥਾਂਵਾਂ ਭਰੋ –

ਪ੍ਰਸ਼ਨ 1.
ਲੋਕਤੰਤਰ ਦੀ ਸ਼ੁਰੂਆਤ …………………… ਅਤੇ ………………. ਗਣਰਾਜਾਂ ਵਿੱਚ ਹੋਈ ।
ਉੱਤਰ-
ਯੂਨਾਨੀ, ਰੋਮਨ,

ਪ੍ਰਸ਼ਨ 2.
ਚੋਲ ਸ਼ਾਸਕਾਂ ਦੇ ਸਮੇਂ ਸਥਾਨਕ ਪ੍ਰਬੰਧ ਚਲਾਉਣ ਵਾਲੀ ਪ੍ਰਣਾਲੀ ਨੂੰ ……………… ਪ੍ਰਣਾਲੀ ਕਹਿੰਦੇ ਹਨ ।
ਉੱਤਰ-
ਵਰਿਆਮ,

ਪ੍ਰਸ਼ਨ 3.
……………… ਨੇ ਕਿਹਾ ਸੀ ਕਿ ਲੋਕਤੰਤਰਿਕ ਸਰਕਾਰ ਲੋਕਾਂ ਵਲੋਂ, ਲੋਕਾਂ ਲਈ ਅਤੇ ਲੋਕਾਂ ਵਲੋਂ ਚੁਣੀ ਜਾਂਦੀ ਹੈ ।
ਉੱਤਰ-
ਅਬਰਾਹਮ ਲਿੰਕਨ,

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 4.
ਭਾਰਤ ਤੋਂ ਇੱਕ ਨਵਾਂ ਦੇਸ਼ …………………… 1947 ਵਿੱਚ ਬਣਿਆ ਸੀ ।
ਉੱਤਰ-
ਪਾਕਿਸਤਾਨ,

ਪ੍ਰਸ਼ਨ 5.
ਪੋਲੈਂਡ ਵਿੱਚ ……………………… ਨੂੰ 1976 ਵਿੱਚ ਵੱਧ ਤਨਖਾਹ ਦੀ ਮੰਗ ਕਰਨ ਉੱਤੇ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ।
ਉੱਤਰ-
ਲੇਕ ਵਾਲੇਸ਼ਾ,

ਪ੍ਰਸ਼ਨ 6.
………………….. ਵਿੱਚ ਅਲੈਂਡੇ ਚਿਲੀ ਦੇ ਰਾਸ਼ਟਰਪਤੀ ਚੁਣੇ ਗਏ । .
ਉੱਤਰ-
1970,

ਪ੍ਰਸ਼ਨ 7.
………………… ਨੇ ਸੰਵਿਧਾਨ ਲਾਗੂ ਹੁੰਦੇ ਹੀ ਜਨਤਾ ਨੂੰ ਸਰਵਵਿਆਪਕ ਬਾਲਗ ਮਤਾਧਿਕਾਰ ਲਾਗੂ ਕਰ ਦਿੱਤਾ ਸੀ ।
ਉੱਤਰ-
ਭਾਰਤ ।

III. ਸਹੀ/ਗਲਤ-

ਪ੍ਰਸ਼ਨ 1.
ਇਰਾਕ 1932 ਵਿੱਚ ਅਮਰੀਕੀ ਉਪਨਿਵੇਸ਼ਵਾਦ ਤੋਂ ਸੁਤੰਤਰ ਹੋਇਆ ਸੀ ।
ਉੱਤਰ-

ਪ੍ਰਸ਼ਨ 2.
ਅੰਤਰਰਾਸ਼ਟਰੀ ਮੁਦਰਾ ਕੋਸ਼ ਦੀ 52% ਵੋਟ ਸ਼ਕਤੀ ਸਿਰਫ 10 ਦੇਸ਼ਾਂ ਦੇ ਕੋਲ ਹੈ ।
ਉੱਤਰ-

ਪ੍ਰਸ਼ਨ 3.
1991 ਵਿੱਚ ਸੋਵੀਅਤ ਸੰਘ ਦੇ ਵਿਘਟਨ ਦੇ ਕਾਰਨ ਅਮਰੀਕਾ ਮਹਾਂਸ਼ਕਤੀ ਬਣ ਗਿਆ ।
ਉੱਤਰ-

ਪ੍ਰਸ਼ਨ 4.
ਸੁਰੱਖਿਆ ਪਰਿਸ਼ਦ ਦੇ 15 ਮੈਂਬਰਾਂ ਕੋਲ ਵੀਟੋ ਸ਼ਕਤੀ ਹੈ ।
ਉੱਤਰ-

ਪ੍ਰਸ਼ਨ 5.
ਸੰਯੁਕਤ ਰਾਸ਼ਟਰ ਦੇ 100 ਪ੍ਰਾਥਮਿਕ ਮੈਂਬਰ ਸਨ ।
ਉੱਤਰ-

ਪ੍ਰਸ਼ਨ 6.
ਸੰਯੁਕਤ ਰਾਸ਼ਟਰ ਸੰਘ ਦੇ 193 ਮੈਂਬਰ ਹਨ ।
ਉੱਤਰ-

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚਿੱਲੀ ਵਿੱਚ ਰਾਸ਼ਟਰਪਤੀ ਸਾਲਵਾਡੋਰ ਅਲੈਂਡੇ ਦਾ ਤਖ਼ਤਾ ਕਦੋਂ ਪਲਟਿਆ ਗਿਆ ਅਤੇ ਸੈਨਿਕ ਕ੍ਰਾਂਤੀ ਦਾ ਨੇਤਾ ਕੌਣ ਸੀ ?
ਉੱਤਰ-
11 ਸਤੰਬਰ, 1973 ਨੂੰ ਸੈਨਿਕ ਸ਼ਾਂਤੀ ਹੋਈ ਅਤੇ ਇਸਦਾ ਨੇਤਾ ਜਨਰਲ ਪਿਨੋਸ਼ੇ ਸੀ ।

ਪ੍ਰਸ਼ਨ 2.
ਕੀ ਸੈਨਾ ਨੂੰ ਕਿਸੇ ਨਾਗਰਿਕ ਨੂੰ ਕੈਦ ਕਰਨ ਦਾ ਅਧਿਕਾਰ ਹੈ ?
ਉੱਤਰ-
ਸੈਨਾ ਨੂੰ ਕਿਸੇ ਨੂੰ ਕੈਦ ਕਰਨ ਦਾ ਅਧਿਕਾਰ ਨਹੀਂ ਹੈ ।

ਪ੍ਰਸ਼ਨ 3.
ਚਿੱਲੀ ਵਿੱਚ ਜਨਰਲ ਪਿਨੋਸ਼ੇ ਨੇ ਜਨਮਤ ਸੰਗ੍ਰਹਿ ਕਿਸ ਸੰਨ ਵਿੱਚ ਕਰਵਾਇਆ ਸੀ ?
ਉੱਤਰ-
ਚਿੱਲੀ ਵਿੱਚ ਜਨਰਲ ਪਿਨੋਸ਼ੇ ਨੇ ਜਨਮਤ ਸੰਗ੍ਰਹਿ 1988 ਵਿੱਚ ਕਰਵਾਇਆ ਸੀ ।

ਪ੍ਰਸ਼ਨ 4.
ਦਿੱਲੀ ਵਿਚ ਰਾਜਨੀਤਿਕ ਸੁਤੰਤਰਤਾ ਕਦੋਂ ਦੁਬਾਰਾ ਸਥਾਪਿਤ ਹੋਈ ਸੀ ?
ਉੱਤਰ-
1988 ਵਿੱਚ ।

ਪ੍ਰਸ਼ਨ 5.
1980 ਵਿੱਚ ਪੋਲੈਂਡ ਵਿੱਚ ਕਿਸ ਪਾਰਟੀ ਦਾ ਸ਼ਾਸਨ ਸੀ ?
ਉੱਤਰ-
1980 ਵਿੱਚ ਪੋਲੈਂਡ ਵਿੱਚ ਪੋਲਿਸ਼ ਸੰਯੁਕਤ ਕਿਰਤੀ ਪਾਰਟੀ ਦਾ ਸ਼ਾਸਨ ਸੀ ।

ਪ੍ਰਸ਼ਨ 6.
ਪੋਲੈਂਡ ਵਿੱਚ ਸੰਯੁਕਤ ਕਿਰਤੀ ਪਾਰਟੀ ਤੋਂ ਇਲਾਵਾ ਕੀ ਕੋਈ ਹੋਰ ਰਾਜਨੀਤਿਕ ਦਲ ਸੀ ?
ਉੱਤਰ-
ਜੀ ਨਹੀਂ । ਉੱਥੇ ਕਿਸੇ ਹੋਰ ਦਲ ਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਸੀ ।

ਪ੍ਰਸ਼ਨ 7.
ਜਨਵਰੀ 2006 ਵਿਚ ਚਿਲੀ ਦਾ ਰਾਸ਼ਟਰਪਤੀ ਕੌਣ ਚੁਣਿਆ ਗਿਆ ਸੀ ?
ਉੱਤਰ-
ਮਿਸ਼ੇਲ ਬੈਬਲੇਟ (Michelle Bachelet).

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 8.
1988 ਵਿਚ ਪੋਲੈਂਡ ਵਿੱਚ ਕਿਸ ਟਰੇਡ ਯੂਨੀਅਨ ਨੇ ਹੜਤਾਲ ਕਰਵਾਈ ?
ਉੱਤਰ-
ਸੋਲੀਡੈਰਟੀ ਨੇ 1988 ਵਿੱਚ ਪੋਲੈਂਡ ਵਿੱਚ ਹੜਤਾਲ ਕਰਵਾਈ ।

ਪ੍ਰਸ਼ਨ 9.
ਗੈਰ-ਲੋਕਤੰਤਰੀ ਸਰਕਾਰ ਦੀ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
ਇੱਥੇ ਸਰਕਾਰ ਜਨਤਾ ਵਲੋਂ ਚੁਣੀ ਨਹੀਂ ਜਾਂਦੀ ।

ਪ੍ਰਸ਼ਨ 10.
19ਵੀਂ ਸਦੀ ਵਿੱਚ ਕਿਸ ਦੇਸ਼ ਵਿੱਚ ਲੋਕਤੰਤਰ ਨੂੰ ਵਾਰੀ-ਵਾਰੀ ਬਦਲਿਆ ਗਿਆ ਅਤੇ ਦੁਬਾਰਾ ਸਥਾਪਿਤ ਕੀਤਾ ਗਿਆ ?
ਉੱਤਰ-
19ਵੀਂ ਸਦੀ ਵਿੱਚ ਫ਼ਰਾਂਸ ਵਿੱਚ ਉੱਥਲ ਪੁੱਥਲ ਹੁੰਦੀ ਰਹੀ ।

ਪ੍ਰਸ਼ਨ 11.
ਦੋ ਦੇਸ਼ਾਂ ਦੇ ਨਾਮ ਲਿਖੋ ਜਿੱਥੇ ਗੈਰ-ਲੋਕਤੰਤਰੀ ਸ਼ਾਸਨ ਪ੍ਰਣਾਲੀ ਮੌਜੂਦ ਹੈ ।
ਉੱਤਰ-

  • ਉੱਤਰੀ ਕੋਰੀਆ
  • ਸਾਮਵਾਦੀ ਚੀਨ ।

ਪ੍ਰਸ਼ਨ 12.
ਸਮਕਾਲੀਨ ਸੰਸਾਰ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਮਿਲਦੀ ਹੈ ?
ਉੱਤਰ-
ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਲੋਕਤੰਤਰਿਕ ਸ਼ਾਸਨ ਪ੍ਰਣਾਲੀ ਪਾਈ ਜਾਂਦੀ ਹੈ ।

ਪ੍ਰਸ਼ਨ 13.
1991 ਵਿੱਚ ਸੰਸਾਰ ਦੇ ਕਿਹੜੇ ਮਹਾਨ ਦੇਸ਼ ਦਾ ਵਿਘਟਨ ਹੋਇਆ ਅਤੇ ਸਾਰੇ ਪ੍ਰਾਂਤ ਸੁਤੰਤਰ ਦੇਸ਼ ਬਣ ਗਏ ?
ਉੱਤਰ-
1991 ਵਿੱਚ ਸੋਵੀਅਤ ਸੰਘ ਦਾ ਵਿਘਟਨ ਹੋਇਆ ਅਤੇ 15 ਸੁਤੰਤਰ ਦੇਸ਼ ਬਣ ਗਏ ।

ਪ੍ਰਸ਼ਨ 14.
ਏਸ਼ੀਆ ਦੇ ਕਿਸ ਦੇਸ਼ ਵਿੱਚ 2005 ਵਿੱਚ ਚੁਣੀ ਗਈ ਸਰਕਾਰ ਨੂੰ ਭੰਗ ਕਰ ਦਿੱਤਾ ਗਿਆ ਸੀ ?
ਉੱਤਰ-
2005 ਵਿੱਚ ਨੇਪਾਲ ਵਿੱਚ ਨਵੇਂ ਰਾਜੇ ਨੇ ਚੁਣੀ ਗਈ ਸਰਕਾਰ ਨੂੰ ਭੰਗ ਕਰ ਦਿੱਤਾ ਸੀ ।

ਪ੍ਰਸ਼ਨ 15.
ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕਦੋਂ ਕੀਤੀ ਗਈ ਸੀ ?
ਉੱਤਰ-
24 ਅਕਤੂਬਰ, 1945 ਨੂੰ ।

ਪ੍ਰਸ਼ਨ 16.
ਸੰਯੁਕਤ ਰਾਸ਼ਟਰ ਦੇ ਅੰਗਾਂ ਦੇ ਨਾਮ ਲਿਖੋ ।
ਉੱਤਰ-
ਮਹਾਂਸਭਾ, ਸੁਰੱਖਿਆ ਪਰਿਸ਼ਦ, ਆਰਥਿਕ ਅਤੇ ਸਮਾਜਿਕ ਪਰਿਸ਼ਦ, ਟਰੱਸਟੀਸ਼ਿਪ ਕੌਂਸਿਲ, ਅੰਤਰਰਾਸ਼ਟਰੀ ਅਦਾਲਤ ਅਤੇ ਸਕੱਤਰੇਤ ।

ਪ੍ਰਸ਼ਨ 17.
ਸੰਯੁਕਤ ਰਾਸ਼ਟਰ ਦਾ ਇੱਕ ਮੂਲ ਸਿਧਾਂਤ ਲਿਖੋ ।
ਉੱਤਰ-
ਸੰਯੁਕਤ ਰਾਸ਼ਟਰ ਦੀ ਸਥਾਪਨਾ ਦੇਸ਼ਾਂ ਦੀ ਸਮਾਨਤਾ ਦੇ ਆਧਾਰ ਉੱਤੇ ਕੀਤੀ ਗਈ ਹੈ ।

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 18.
ਸੰਯੁਕਤ ਰਾਸ਼ਟਰ ਦੇ ਸਥਾਈ ਮੈਂਬਰਾਂ ਦੇ ਨਾਂ ਲਿਖੋ ।
ਉੱਤਰ-
ਅਮਰੀਕਾ, ਇੰਗਲੈਂਡ, ਰੂਸ, ਫ਼ਰਾਂਸ ਅਤੇ ਚੀਨ ।

ਪ੍ਰਸ਼ਨ 19.
ਸੰਯੁਕਤ ਰਾਸ਼ਟਰ ਦੇ ਕਿੰਨੇ ਮੈਂਬਰ ਹਨ ?
ਉੱਤਰ-
ਸੰਯੁਕਤ ਰਾਸ਼ਟਰ ਦੇ 193 ਮੈਂਬਰ ਹਨ ।

ਪ੍ਰਸ਼ਨ 20.
ਸੰਯੁਕਤ ਰਾਸ਼ਟਰ ਦੇ ਮੈਂਬਰਾਂ ਨੂੰ ਕਰਜ਼ਾ ਕੌਣ ਦਿੰਦਾ ਹੈ ਜਦੋਂ ਉਹਨਾਂ ਨੂੰ ਪੈਸੇ ਦੀ ਲੋੜ ਪੈਂਦੀ ਹੈ ?
ਉੱਤਰ-

  1. ਅੰਤਰਰਾਸ਼ਟਰੀ ਮੁਦਰਾ ਕੋਸ਼ (International Monetary Fund)
  2. ਵਰਲਡ ਬੈਂਕ (World Bank) ।

ਪ੍ਰਸ਼ਨ 21.
ਸੰਯੁਕਤ ਰਾਸ਼ਟਰ ਦੀ ਅਸਲੀ ਸ਼ਕਤੀ ਕਿਸ ਅੰਗ ਦੇ ਕੋਲ ਹੈ ?
ਉੱਤਰ-
ਸੰਯੁਕਤ ਰਾਸ਼ਟਰ ਦੀ ਅਸਲੀ ਸ਼ਕਤੀ ਸੁਰੱਖਿਆ ਪਰਿਸ਼ਦ ਕੋਲ ਹੈ ।

ਪ੍ਰਸ਼ਨ 22.
ਜਨਮਤ ਸੰਗ੍ਰਹਿ ਕੀ ਹੁੰਦਾ ਹੈ ?
ਉੱਤਰ-
ਜਨਮਤ ਸੰਗ੍ਰਹਿ ਨਾਲ ਸੰਸਦ ਵਲੋਂ ਬਣਾਏ ਕਾਨੂੰਨਾਂ ਨੂੰ ਜਨਤਾ ਦੀ ਰਾਏ ਪਤਾ ਕਰਨ ਲਈ ਜਨਤਾ ਦੇ ਸਾਹਮਣੇ ਜਾਂਦੇ ਹਨ । ਉਹ ਤਾਂ ਹੀ ਕਾਨੂੰਨ ਬਣਦੇ ਹਨ ਜੇਕਰ ਲੋਕਾਂ ਦਾ ਬਹੁਮਤ ਉਸਦੇ ਪੱਖ ਵਿੱਚ ਹੋਵੇਗਾ ਨਹੀਂ ਤਾਂ ਉਹ ਰੱਦ ਹੋ ਜਾਵੇਗਾ ।

ਪ੍ਰਸ਼ਨ 23.
ਮਿਲੀ-ਜੁਲੀ ਸਰਕਾਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਬਹੁਤ ਸਾਰੇ ਰਾਜਨੀਤਿਕ ਦਲ ਮਿਲ ਕੇ ਇੱਕ ਸਮਝੌਤਾ ਕਰਕੇ ਸਰਕਾਰ ਬਨਾਉਣ ਤਾਂ ਉਸ ਨੂੰ ਮਿਲੀਜੁਲੀ ਸਰਕਾਰ ਕਹਿੰਦੇ ਹਨ ।

ਪ੍ਰਸ਼ਨ 24.
ਕੂਪ (Coup) ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਕਿਸੇ ਸਰਕਾਰ ਨੂੰ ਅਚਾਨਕ ਇੱਕਦਮ ਗ਼ੈਰ ਕਾਨੂੰਨੀ ਤਰੀਕੇ ਨਾਲ ਹਟਾ ਦਿੱਤਾ ਜਾਵੇ ਤਾਂ ਉਸਨੂੰ ਭੂਪ (Coup) ਕਹਿੰਦੇ ਹਨ ।

ਪ੍ਰਸ਼ਨ 25.
ਹੜਤਾਲ ਦਾ ਕੀ ਅਰਥ ਹੈ ?
ਉੱਤਰ-
ਜਦੋਂ ਕਰਮਚਾਰੀ ਆਪਣੀਆਂ ਮੰਗਾਂ ਮੰਨਵਾਉਣ ਲਈ ਕੰਮ ਬੰਦ ਕਰ ਦੇਣ ਤਾਂ ਉਸਨੂੰ ਹੱੜਤਾਲ ਕਹਿੰਦੇ ਹਨ ।

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 26.
ਟਰੇਡ ਯੂਨੀਅਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਮਜ਼ਦੂਰਾਂ ਦੇ ਸੰਘ ਨੂੰ ਟਰੇਡ ਯੂਨੀਅਨ ਕਹਿੰਦੇ ਹਨ । ਇਹ ਮਜ਼ਦੂਰਾਂ ਦੇ ਹਿੱਤਾਂ ਦੀ ਰੱਖਿਆ ਲਈ ਕੰਮ ਕਰਦੀ ਹੈ ।

ਪ੍ਰਸ਼ਨ 27.
ਪੋਲੈਂਡ ਵਿੱਚ ਲੈਨਿਨ ਜਹਾਜ਼ ਕਾਰਖ਼ਾਨੇ ਦੇ ਮਜ਼ਦੂਰਾਂ ਨੇ ਕਦੋਂ ਹੜਤਾਲ ਕੀਤੀ ?
ਉੱਤਰ-
ਉਹਨਾਂ ਨੇ 14 ਅਗਸਤ 1980 ਨੂੰ ਹੜਤਾਲ ਕੀਤੀ ।

ਪ੍ਰਸ਼ਨ 28.
ਲੈਨਿਨ ਜਹਾਜ਼ ਕਾਰਖ਼ਾਨੇ ਦੇ ਮਜ਼ਦੂਰਾਂ ਨੇ ਹੜਤਾਲ ਕਿਉਂ ਕੀਤੀ ?
ਉੱਤਰ-
ਮਜਦੂਰਾਂ ਨੇ ਇੱਕ ਕਰੇਨ ਚਲਾਉਣ ਵਾਲੀ ਔਰਤ ਨੂੰ ਗਲਤ ਤਰੀਕੇ ਨਾਲ ਨੌਕਰੀ ਤੋਂ ਕੱਢੇ ਜਾਣ ਦੇ ਵਿਰੁੱਧ ਹੜਤਾਲ ਕੀਤੀ ।

ਪ੍ਰਸ਼ਨ 29.
ਵਰਤਮਾਨ ਸਮੇਂ ਵਿੱਚ ਨੇਪਾਲ ਅਤੇ ਪਾਕਿਸਤਾਨ ਵਿੱਚ ਕਿਸ ਪ੍ਰਕਾਰ ਦੀ ਸਰਕਾਰ ਹੈ ?
ਉੱਤਰ-
ਵਰਤਮਾਨ ਸਮੇਂ ਵਿੱਚ ਨੇਪਾਲ ਅਤੇ ਪਾਕਿਸਤਾਨ ਵਿੱਚ ਲੋਕਤੰਤਰਿਕ ਸਰਕਾਰ ਪਾਈ ਜਾਂਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
1980 ਵਿੱਚ ਪੋਲੈਂਡ ਵਿੱਚ ਪੋਲਿਸ਼ ਸੰਯੁਕਤ ਕਿਰਤੀ ਪਾਰਟੀ ਦੇ ਸ਼ਾਸਨ ਕਾਲ ਵਿਚ ਤੁਸੀਂ ਕਿਹੜੇ ਰਾਜਨੀਤਿਕ ਕੰਮ ਪੋਲੈਂਡ ਵਿੱਚ ਨਹੀਂ ਕਰ ਸਕਦੇ, ਪਰ ਆਪਣੇ ਦੇਸ਼ ਵਿੱਚ ਕਰ ਸਕਦੇ ਹੋ ?
ਉੱਤਰ-
1980 ਵਿੱਚ ਪੋਲੈਂਡ ਵਿੱਚ ਹੇਠਾਂ ਲਿਖੇ ਰਾਜਨੀਤਿਕ ਕੰਮ ਮਨ੍ਹਾ ਸੀ ।

  • ਪੋਲੈਂਡ ਵਿੱਚ ਕਿਸੇ ਰਾਜਨੀਤਿਕ ਦਲ ਦਾ ਸੰਗਠਨ ਨਹੀਂ ਕੀਤਾ ਜਾ ਸਕਦਾ ਸੀ । ਇੱਕ ਹੀ ਦਲ ਦਾ ਸ਼ਾਸਨ ਸੀ ।
  • ਲੋਕਾਂ ਨੂੰ ਆਪਣੀ ਇੱਛਾ ਨਾਲ ਸਾਮਵਾਦੀ ਪਾਰਟੀ ਦਾ ਨੇਤਾ ਚੁਣਨ ਦਾ ਅਧਿਕਾਰ ਨਹੀਂ ਸੀ ।
  • ਲੋਕਾਂ ਨੂੰ ਸੁਤੰਤਰਤਾ ਨਾਲ ਸਰਕਾਰ ਚੁਣਨ ਅਤੇ ਸਰਕਾਰ ਦੀ ਆਲੋਚਨਾ ਕਰਨ ਦਾ ਅਧਿਕਾਰ ਨਹੀਂ ਸੀ ।
  • ਲੋਕਾਂ ਨੂੰ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਨਹੀਂ ਸੀ ।

ਪ੍ਰਸ਼ਨ 2.
ਤੁਹਾਡੇ ਵਿਚਾਰ ਵਿੱਚ ਕਿਸੇ ਨੂੰ ਪੂਰੇ ਜੀਵਨ ਲਈ ਰਾਸ਼ਟਰਪਤੀ ਚੁਣਨਾ ਠੀਕ ਹੈ ਜਾਂ ਕੁਝ ਸਾਲਾਂ ਬਾਅਦ ਲਗਾਤਾਰ ਚੋਣਾਂ ਕਰਵਾਉਣਾ ?
ਉੱਤਰ-
ਕਿਸੇ ਵੀ ਵਿਅਕਤੀ ਨੂੰ ਸਾਰੇ ਜੀਵਨ ਕਾਲ ਲਈ ਰਾਸ਼ਟਰਪਤੀ ਚੁਣਨਾ ਠੀਕ ਨਹੀਂ ਹੈ । ਇਹ ਲੋਕਤੰਤਰਿਕ ਨਹੀਂ ਹੈ । ਪੂਰੇ ਜੀਵਨ ਕਾਲ ਲਈ ਚੁਣਿਆ ਗਿਆ ਰਾਸ਼ਟਰਪਤੀ ਜਲਦੀ ਹੀ ਤਾਨਾਸ਼ਾਹ ਬਣ ਜਾਂਦਾ ਹੈ ਅਤੇ ਭ੍ਰਿਸ਼ਟ ਹੋ ਜਾਂਦਾ ਹੈ । ਜਿਵੇਂ ਕਿ ਘਾਨਾ ਦੇ ਰਾਸ਼ਟਰਪਤੀ ਨਕਰੁਮਾਹ (Nkrumah) ਨੇ ਕੀਤਾ ਸੀ । ਰਾਸ਼ਟਰਪਤੀ ਦੀ ਚੋਣ ਕੁਝ ਸਾਲਾਂ (4 ਜਾਂ 5 ਸਾਲ) ਤੋਂ ਬਾਅਦ ਲਗਾਤਾਰ ਹੋਣੀ ਚਾਹੀਦੀ ਹੈ ਤਾਂਕਿ ਲੋਕ ਆਪਣੇ ਸ਼ਾਸਕ ਦੀ ਚੋਣ ਸੁਤੰਤਰ ਰੂਪ ਨਾਲ ਕਰ ਸਕਣ ।

ਪ੍ਰਸ਼ਨ 3.
ਤੁਹਾਡੇ ਵਿਚਾਰ ਵਿਚ ਅਮਰੀਕਾ ਦਾ ਇਰਾਕ ਉੱਤੇ ਹਮਲਾ ਕੀ ਲੋਕਤੰਤਰ ਨੂੰ ਵਧਾਵਾ ਦਿੰਦਾ ਹੈ ? ਆਪਣੇ ਉੱਤਰ ਦੇ ਪੱਖ ਵਿੱਚ ਤਰਕ ਦਿਉ ।
ਉੱਤਰ-

  1. ਅਮਰੀਕਾ ਦਾ ਇਰਾਕ ਉੱਤੇ ਹਮਲਾ ਲੋਕਤੰਤਰ ਨੂੰ ਵਧਾਵਾ ਨਹੀਂ ਦਿੰਦਾ ।
  2. ਕਿਸੇ ਦੇਸ਼ ਨੂੰ ਦੂਜੇ ਦੇਸ਼ ਦੇ ਆਂਤਰਿਕ ਮਾਮਲਿਆਂ ਵਿਚ ਦਖ਼ਲ ਦੇਣ ਦਾ ਅਧਿਕਾਰ ਨਹੀਂ ਹੈ । ਹਮਲਾ ਕਰਕੇ ਲੋਕਤੰਤਰ ਦੀ ਸਥਾਪਨਾ ਨਹੀਂ ਹੁੰਦੀ ।
  3. ਕੋਈ ਬਾਹਰੀ ਸ਼ਕਤੀ ਕਿਸੇ ਦੂਜੇ ਰਾਜ ਵਿੱਚ ਲੋਕਤੰਤਰ ਦੀ ਸਥਾਪਨਾ ਵੱਧ ਸਮੇਂ ਤੱਕ ਨਹੀਂ ਕਰ ਸਕਦੀ । ਲੋਕਤੰਤਰ ਦੀ ਸਥਾਪਨਾ ਦੇ ਲਈ ਦੇਸ਼ ਦੇ ਲੋਕਾਂ ਨੂੰ ਆਪ ਹੀ ਸੰਘਰਸ਼ ਕਰਨਾ ਪੈਂਦਾ ਹੈ ।

ਪ੍ਰਸ਼ਨ 4.
ਲੋਕਤੰਤਰ ਦੀਆਂ ਚਾਰ ਮਹੱਤਵਪੂਰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  • ਲੋਕਤੰਤਰ ਵਿਚ ਜਨਤਾ ਆਪਣੇ ਸ਼ਾਸਕਾਂ ਨੂੰ ਆਪ ਚੁਣਦੀ ਹੈ ।
  • ਸ਼ਾਸਕਾਂ ਨੂੰ ਚੁਣਨ ਲਈ ਲਗਾਤਾਰ ਇੱਕ ਨਿਸ਼ਚਿਤ ਸਮੇਂ ਬਾਅਦ ਚੋਣਾਂ ਹੁੰਦੀਆਂ ਰਹਿੰਦੀਆਂ ਹਨ ।
  • ਲੋਕਤੰਤਰ ਲੋਕਾਂ ਨੂੰ ਆਪਣੀਆਂ ਗਲਤੀਆਂ ਨੂੰ ਸੁਧਾਰਨ ਦਾ ਮੌਕਾ ਦਿੰਦਾ ਹੈ ।
  • ਲੋਕਾਂ ਨੂੰ ਭਾਸ਼ਣ ਦੇਣ, ਵਿਚਾਰ ਪ੍ਰਗਟ ਕਰਨ, ਸੰਗਠਨ ਬਨਾਉਣ ਆਦਿ ਦੀ ਸੁਤੰਤਰਤਾ ਹੁੰਦੀ ਹੈ ।

ਪ੍ਰਸ਼ਨ 5.
ਆਂਗ ਸਾਨ ਸੂ ਕੀ ਦੇ ਜੀਵਨ ਉੱਤੇ ਸੰਖੇਪ ਨੋਟ ਲਿਖੋ ।
ਉੱਤਰ-
ਆਂਗ ਸਾਨ ਸੂ ਕੀ ਪਿਛਲੇ ਕਈ ਸਾਲਾਂ ਤੋਂ ਮਯਾਂਮਾਰ (Myanmar) ਵਿਚ ਲੋਕਤੰਤਰ ਦੇ ਅੰਦੋਲਨ ਦੀ ਨੇਤਾ ਬਣੀ ਹੋਈ ਹੈ । ਉਸਦਾ ਜਨਮ 19 ਫਰਵਰੀ, 1945 ਨੂੰ ਰੰਗੂਨ ਸ਼ਹਿਰ ਵਿਚ ਹੋਇਆ । ਉਹਨਾਂ ਨੇ ਦਿੱਲੀ ਯੂਨਿਵਰਸਿਟੀ ਤੋਂ ਰਾਜਨੀਤੀ ਵਿਗਿਆਨ ਦਾ ਅਧਿਐਨ ਕੀਤਾ ਅਤੇ ਬਾਅਦ ਵਿੱਚ ਆਕਸਫੋਰਡ ਯੂਨਿਵਰਸਿਟੀ ਵਿੱਚ ਵੀ ਆਪਣੀ ਸਿੱਖਿਆ ਜਾਰੀ ਰੱਖੀ । ਉਹ ਆਪਣੇ ਦੇਸ਼ ਦੇ ਸੈਨਿਕ ਸ਼ਾਸਨ ਦੀ ਵਿਰੋਧੀ ਸੀ । ਇਸ ਲਈ ਉਹਨਾਂ ਨੇ ਉੱਥੇ ਦੇ ਲੋਕਤੰਤਰ ਦੇ ਅੰਦੋਲਨ ਨਾਲ ਆਪਣੇ ਆਪ ਨੂੰ ਪੂਰੀ ਤਰ੍ਹਾਂ ਜੋੜ ਲਿਆ ਮਯਾਂਮਾਰ ਦੀ ਸੈਨਿਕ ਸਰਕਾਰ ਨੇ ਕਈ ਵਾਰੀ ਉਹਨਾਂ ਉੱਤੇ ਦੇਸ਼ ਛੱਡਣ ਲਈ ਦਬਾਅ ਬਣਾਇਆ ਪਰ ਉਹ ਦੇਸ਼ ਵਿੱਚੋਂ ਬਾਹਰ ਨਹੀਂ ਗਈ । 13 ਦਸੰਬਰ, 2010 ਨੂੰ ਉਹਨਾਂ ਨੂੰ ਮਯਾਂਮਾਰ ਦੀ ਸੈਨਿਕ ਸਰਕਾਰ ਨੇ 15 ਸਾਲ ਦੀ ਨਜ਼ਰਬੰਦੀ ਤੋਂ ਬਾਅਦ ਰਿਹਾ ਕੀਤਾ । ਮਯਾਂਮਾਰ ਦੀ ਜ਼ਿਆਦਾਤਰ ਜਨਤਾ ਉਨ੍ਹਾਂ ਦੇ ਨਾਲ ਹੈ ਅਤੇ ਅੰਦੋਲਨ ਵਿੱਚ ਉਹਨਾਂ ਦੀ ਭਾਗੀਦਾਰ ਹੈ ।

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 6.
19ਵੀਂ ਸਦੀ ਅਤੇ 20ਵੀਂ ਸਦੀ ਦੀ ਸ਼ੁਰੂਆਤ ਵਿਚ ਕੁਝ ਦੇਸ਼ ਪੂਰੀ ਤਰ੍ਹਾਂ ਲੋਕਤੰਤਰਿਕ ਨਹੀਂ ਸਨ । ਇਸਦੇ ਪੱਖ ਵਿੱਚ ਕੋਈ ਦੋ ਤਰਕ ਦੇਵੋ ।
ਉੱਤਰ-
ਹੇਠਾਂ ਲਿਖੇ ਤਰਕਾਂ ਦੇ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ 19ਵੀਂ ਸਦੀ ਅਤੇ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਕੁਝ ਦੇਸ਼ ਪੂਰੀ ਤਰ੍ਹਾਂ ਲੋਕਤੰਤਰਿਕ ਨਹੀਂ ਸਨ ।

  1. ਸਵਿਟਜ਼ਰਲੈਂਡ, ਇੰਗਲੈਂਡ ਅਤੇ ਫ਼ਰਾਂਸ ਵਰਗੇ ਦੇਸ਼ਾਂ ਵਿੱਚ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਸੀ ।
  2. ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ ਵਿੱਚ ਵੀ ਕਾਲੇ ਲੋਕਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਨਹੀਂ ਸੀ ।

ਪ੍ਰਸ਼ਨ 7.
ਚਿੱਲੀ ਵਿੱਚ ਲੋਕਤੰਤਰ ਕਿਸ ਤਰ੍ਹਾਂ ਦੁਬਾਰਾ ਸਥਾਪਿਤ ਕੀਤਾ ਗਿਆ ?
ਉੱਤਰ-

  • ਚਿੱਲੀ ਦੇ ਸੈਨਿਕ ਤਾਨਾਸ਼ਾਹ ਨੇ ਸੰਨ 1988 ਵਿੱਚ ਆਪਣੀ ਸੱਤਾ ਨੂੰ ਬਣਾ ਕੇ ਰੱਖਣ ਲਈ ਜਨਮਤ ਸੰਗ੍ਰਹਿ ਕਰਵਾਇਆ ।
  • ਲੋਕ ਹਾਲੇ ਆਪਣੇ ਲੋਕਤੰਤਰ ਅਤੇ ਅਲੈਂਡੇ ਦੇ ਕੰਮਾਂ ਨੂੰ ਭੁੱਲੇ ਨਹੀਂ ਸਨ । ਇਸ ਲਈ ਜਨਮਤ ਸੰਗ੍ਰਹਿ ਵਿੱਚ ਪਿਨੋਸ਼ੇ ਹਾਰ ਗਿਆ |
  • ਚਿੱਲੀ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ 17 ਸਾਲਾਂ ਬਾਅਦ ਹੋਈਆਂ ਅਤੇ ਉੱਥੇ ਇੱਕ ਚੁਣਿਆ ਹੋਇਆ ਰਾਸ਼ਟਰਪਤੀ ਬਣਿਆ ।
  • ਉਸ ਤੋਂ ਬਾਅਦ ਹੁਣ ਤੱਕ ਉੱਥੇ ਕਈ ਵਾਰੀ ਚੋਣਾਂ ਹੋ ਚੁੱਕੀਆਂ ਹਨ ।

ਪ੍ਰਸ਼ਨ 8.
ਪੋਲੈਂਡ ਵਿੱਚ ਲੋਕਤੰਤਰ ਸਥਾਪਿਤ ਕਰਨ ਦੀ ਪ੍ਰਕਿਰਿਆ ਦਾ ਵਰਣਨ ਕਰੋ ।
ਉੱਤਰ-

  1. 1980 ਵਿਚ ਲੈਨਿਨ ਸ਼ਿਪਯਾਰਡ ਵਿੱਚ ਮਜ਼ਦੂਰਾਂ ਦੀ ਹੜਤਾਲ ਹੋ ਗਈ ਅਤੇ ਸਰਕਾਰ ਨੇ ਮਜ਼ਬੂਰ ਹੋ ਕੇ ਮਜ਼ਦੂਰਾਂ ਨੂੰ ਹੜਤਾਲ ਕਰਨ ਦੀ ਮੰਜੂਰੀ ਦੇ ਦਿੱਤੀ ।
  2. ਮਜ਼ਦੂਰਾਂ ਨੇ ਸੋਲੀਡੈਰਟੀ ਨਾਮ ਦਾ ਇੱਕ ਸੰਗਠਨ ਬਣਾਇਆ ।
  3. ਮਜ਼ਦੂਰਾਂ ਵਲੋਂ 1988 ਵਿੱਚ ਕੀਤੀ ਗਈ ਹੜਤਾਲ ਦਾ ਸਰਕਾਰ ਉੱਤੇ ਬਹੁਤ ਦਬਾਅ ਪਿਆ ।
  4. ਅੰਤ ਸਰਕਾਰ ਨੇ ਮਜ਼ਬੂਰ ਹੋ ਕੇ ਚੋਣਾਂ ਕਰਵਾਉਣ ਦਾ ਫ਼ੈਸਲਾ ਕੀਤਾ ਜਿਸ ਵਿੱਚ ਸਾਮਵਾਦੀ ਸਰਕਾਰ ਦੀ ਬੁਰੀ ਤਰ੍ਹਾਂ ਹਾਰ ਹੋਈ ।

ਪ੍ਰਸ਼ਨ 9.
ਸੋਲੀਡੈਰਟੀ ਦੇ ਬਾਰੇ ਵਿੱਚ ਤੁਸੀਂ ਕੀ ਜਾਣਦੇ ਹੋ ?
ਉੱਤਰ-

  • ਸੋਲੀਡੈਰਟੀ ਪੋਲੈਂਡ ਦੇ ਮਜ਼ਦੂਰਾਂ ਵੱਲੋਂ ਬਣਾਇਆ ਗਿਆ ਇੱਕ ਮਜ਼ਦੂਰ ਸੰਗਠਨ ਸੀ ।
  • ਇਸ ਸੰਗਠਨ ਨੂੰ ਮਜ਼ਦੂਰਾਂ ਅਤੇ ਸਰਕਾਰ ਦੇ ਵਿੱਚ ਹੋਏ ਇਕ ਰਾਜੀਨਾਮੇਂ (Treaty) ਤੋਂ ਬਾਅਦ ਬਣਾਇਆ ਗਿਆ ਸੀ ।
  • ਇਸਦੇ ਬਣਨ ਦੇ ਇੱਕ ਸਾਲ ਦੇ ਅੰਦਰ ਹੀ ਇਸਦੇ ਮੈਂਬਰਾਂ ਦੀ ਸੰਖਿਆ ਇੱਕ ਕਰੋੜ ਪਹੁੰਚ ਗਈ ।
  • ਪੋਲੈਂਡ ਵਿੱਚ 1989 ਵਿੱਚ ਚੋਣਾਂ ਹੋਈਆਂ ਅਤੇ ਇਸ ਸੰਗਠਨ ਨੂੰ 100 ਵਿਚੋਂ 99 ਸੀਟਾਂ ਪ੍ਰਾਪਤ ਹੋਈਆਂ ਅਤੇ ਇਸਦੇ ਨੇਤਾ ਲੇਕ ਵਾਲੇਸ਼ਾ ਨੇ ਉੱਥੇ ਸਰਕਾਰ ਬਣਾਈ ।

ਪ੍ਰਸ਼ਨ 10.
ਸ਼ੀਤ ਯੁੱਧ (Cold War) ਤੋਂ ਬਾਅਦ ਜ਼ਿਆਦਾਤਰ ਨਵੇਂ ਸੁਤੰਤਰਤਾ ਪ੍ਰਾਪਤ ਦੇਸ਼ਾਂ ਉੱਤੇ ਉਪਨਿਵੇਸ਼ਵਾਦ ਦੇ ਅੰਤ ਦਾ ਕੀ ਪ੍ਰਭਾਵ ਪਿਆ ?
ਉੱਤਰ-

  1. ਨਵੇਂ ਸੁਤੰਤਰਤਾ ਪ੍ਰਾਪਤ ਦੇਸ਼ਾਂ ਨੂੰ ਆਪਣੀ ਸਰਕਾਰ ਅਤੇ ਰਾਜਨੀਤਿਕ ਸੰਸਥਾਵਾਂ ਸਥਾਪਿਤ ਕਰਨ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ।
  2. ਜ਼ਿਆਦਾਤਰ ਨਵੇਂ ਸੁਤੰਤਰਤਾ ਪ੍ਰਾਪਤ ਦੇਸ਼ਾਂ ਨੇ ਲੋਕਤੰਤਰ ਨੂੰ ਅਪਣਾਇਆ, ਪਰ ਇਹਨਾਂ ਦੇਸ਼ਾਂ ਵਿੱਚ ਲੋਕਤੰਤਰ ਸਫਲ ਨਾ ਹੋ ਸਕਿਆ ।
  3. ਜ਼ਿਆਦਾਤਰ ਦੇਸ਼ਾਂ ਵਿੱਚ ਸੈਨਿਕ ਸ਼ਾਸਨ ਸਥਾਪਿਤ ਹੋ ਗਿਆ ਅਤੇ ਲੋਕਤੰਤਰ ਦਾ ਖ਼ਾਤਮਾ ਹੋ ਗਿਆ ।

ਪ੍ਰਸ਼ਨ 11.
ਸੋਵੀਅਤ ਸੰਘ ਦੇ ਖ਼ਾਤਮੇ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-

  • ਸੋਵੀਅਤ ਸੰਘ ਵਿੱਚ 1917 ਤੋਂ ਬਾਅਦ ਸਾਮਵਾਦੀ ਸਰਕਾਰ ਸੀ । ਇਸ ਦੀਆਂ ਬਹੁਤ ਸਾਰੀਆਂ ਨੀਤੀਆਂ ਕਾਰਨ 1991 ਵਿੱਚ ਦੇਸ਼ 15 ਸੁਤੰਤਰ ਗਣਰਾਜਾਂ ਵਿੱਚ ਵੰਡਿਆ ਗਿਆ ।
  • ਇਹਨਾਂ ਗਣਰਾਜਾਂ ਨੇ ਸਾਮਵਾਦੀ ਸ਼ਾਸਨ ਨੂੰ ਖ਼ਤਮ ਕਰਨ ਲਈ ਲੋਕਤੰਤਰਿਕ ਸ਼ਾਸਨ ਵਿਵਸਥਾ ਨੂੰ ਅਪਣਾਇਆ ।
  • ਜ਼ਿਆਦਾਤਰ ਗਣਰਾਜਾਂ ਵਿੱਚ ਬਹੁ-ਦਲੀ ਸ਼ਾਸਨ ਵਿਵਸਥਾ ਨੂੰ ਮਾਨਤਾ ਦਿੱਤੀ ਗਈ ਅਤੇ ਇਸ ਨੂੰ ਅਪਣਾਇਆ ਗਿਆ ।
  • ਪੂਰਬੀ ਯੂਰਪ ਤੋਂ ਸੋਵੀਅਤ ਸੰਘ ਦਾ ਨਿਯੰਤਰਣ ਖ਼ਤਮ ਹੋ ਗਿਆ ।

ਪ੍ਰਸ਼ਨ 12.
ਸੰਸਾਰ ਦੇ ਪੱਧਰ ਉੱਤੇ ਲੋਕਤੰਤਰਿਕ ਸ਼ਾਸਨ ਦੀ ਸਥਾਪਨਾ ਦੇ ਸੰਬੰਧ ਵਿੱਚ ਕੁਝ ਤਰੀਕੇ ਦੱਸੋ ।
ਉੱਤਰ-

  1. ਸੰਸਾਰ ਦੇ ਪੱਧਰ ਉੱਤੇ ਲੋਕਤੰਤਰਿਕ ਸ਼ਾਸਨ ਦੀ ਸਥਾਪਨਾ ਦੇ ਲਈ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਵੱਧ ਲੋਕਤੰਤਰਿਕ ਬਣਾਉਣ ਦੀ ਜ਼ਰੂਰਤ ਹੈ ।
  2. ਲੋਕਾਂ ਨੂੰ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ ਤਾਂਕਿ ਉਹ ਵੀ ਚੰਗਾ ਜੀਵਨ ਜੀ ਸਕਣ ।
  3. ਸਮੇਂ-ਸਮੇਂ ਉੱਤੇ ਸੁਤੰਤਰ ਅਤੇ ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਹਨ ।
  4. ਲੋਕਾਂ ਨੂੰ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੋਣੀ ਚਾਹੀਦੀ ਹੈ ।

ਪ੍ਰਸ਼ਨ 13.
ਰਾਸ਼ਟਰਪਤੀ ਅਲੈਂਡੇ ਵਾਰ-ਵਾਰ ਮਜ਼ਦੂਰਾਂ ਦੀ ਗੱਲ ਕਿਉਂ ਕਰਦੇ ਸੀ ? ਅਮੀਰ ਲੋਕ ਉਹਨਾਂ ਤੋਂ ਕਿਉਂ ਖੁਸ਼ ਨਹੀਂ ਸਨ ?
ਉੱਤਰ-
ਰਾਸ਼ਟਰਪਤੀ ਆਲੈਂਡੇ ਮਜ਼ਦੂਰਾਂ ਦੇ ਹਿੱਤਾਂ ਦੀ ਗੱਲ ਕਰਦੇ ਸਨ । ਉਹਨਾਂ ਨੇ ਬਹੁਤ ਸਾਰੇ ਅਜਿਹੇ ਕਾਨੂੰਨ ਬਣਾਏ ਜਿਹੜੇ ਮਜ਼ਦੂਰਾਂ ਦੇ ਹਿੱਤਾਂ ਵਿੱਚ ਸਨ ਜਿਵੇਂ ਕਿ ਸਿੱਖਿਆ ਵਿਵਸਥਾ ਵਿੱਚ ਪਰਿਵਰਤਨ, ਕਿਸਾਨਾਂ ਵਿੱਚ ਜ਼ਮੀਨਾਂ ਨੂੰ ਵੰਡਣਾ ਅਤੇ ਬੱਚਿਆਂ ਲਈ ਮੁਫ਼ਤ ਦੁੱਧ ਦੀ ਵਿਵਸਥਾ ਕਰਨਾ ਆਦਿ । ਮਜ਼ਦੂਰਾਂ ਦੇ ਵੱਧ ਤੋਂ ਵੱਧ ਕਲਿਆਣ ਦੇ ਲਈ ਹੀ ਉਹਨਾਂ ਨੇ ਕਈ ਵਾਰੀ ਮਜ਼ਦੂਰਾਂ ਨਾਲ ਗੱਲ ਕੀਤੀ । ਅਮੀਰ ਲੋਕ ਰਾਸ਼ਟਰਪਤੀ ਅਲੈਂਡੇ ਤੋਂ ਇਸ ਲਈ ਖੁਸ਼ ਨਹੀਂ ਸਨ ਕਿਉਂਕਿ ਉਹਨਾਂ ਨੂੰ ਰਾਸ਼ਟਰਪਤੀ ਦੀਆਂ ਗਰੀਬਾਂ ਦੀ ਭਲਾਈ ਦੀਆਂ ਨੀਤੀਆਂ ਪਸੰਦ ਨਹੀਂ ਸਨ ।

ਪ੍ਰਸ਼ਨ 14.
ਜ਼ਿਆਦਾਤਰ ਦੇਸ਼ਾਂ ਵਿੱਚ ਔਰਤਾਂ ਨੂੰ ਆਦਮੀਆਂ ਦੀ ਤੁਲਨਾ ਵਿੱਚ ਕਾਫੀ ਦੇਰ ਬਾਅਦ ਵੋਟ ਦੇਣ ਦਾ ਅਧਿਕਾਰ ਕਿਉਂ ਮਿਲਿਆ ? ਭਾਰਤ ਵਿੱਚ ਅਜਿਹਾ ਕਿਉਂ ਨਹੀਂ ਹੋਇਆ ?
ਉੱਤਰ-
ਜ਼ਿਆਦਾਤਰ ਦੇਸ਼ਾਂ ਵਿੱਚ ਔਰਤਾਂ ਨੂੰ ਆਦਮੀਆਂ ਦੀ ਤੁਲਨਾ ਵਿੱਚ ਕਾਫੀ ਦੇਰ ਬਾਅਦ ਵੋਟ ਦੇਣ ਦਾ ਅਧਿਕਾਰ ਇਸ ਲਈ ਮਿਲਿਆ ਕਿਉਂਕਿ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਨਹੀਂ ਮੰਨਿਆ ਜਾਂਦਾ ਸੀ । ਭਾਰਤ ਵਿਚ ਅਜ਼ਾਦੀ ਦੇ ਅੰਦੋਲਨ ਵਿੱਚ ਔਰਤਾਂ ਨੇ ਵੱਧ ਚੜ੍ਹ ਕੇ ਭਾਗ ਲਿਆ ਸੀ । ਇਸ ਦੋਰਾਨ ਭਾਰਤ ਵਿੱਚ ਸਕਾਰਾਤਮਕ ਲੋਕਤੰਤਰਿਕ ਮੁੱਲਾਂ ਨੇ ਜਨਮ ਲਿਆ ਸੀ । ਇਹਨਾਂ ਮੁੱਲਾਂ ਵਿੱਚ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਹੀ ਸਮਝਿਆ ਜਾਂਦਾ ਸੀ । ਇਸ ਲਈ ਭਾਰਤ ਵਿੱਚ ਆਦਮੀਆਂ ਦੇ ਨਾਲ ਹੀ ਔਰਤਾਂ ਨੂੰ ਵੀ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੋਇਆ ।

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 15.
ਪੋਲੈਂਡ ਵਿੱਚ ਇੱਕ ਸੁਤੰਤਰ ਮਜ਼ਦੂਰ ਸੰਘ ਕਿਉਂ ਇੰਨਾ ਮਹੱਤਵਪੂਰਨ ਸੀ ? ਮਜ਼ਦੂਰ ਸੰਘਾਂ ਦੀ ਜ਼ਰੂਰਤ ਕਿਉਂ ਸੀ ?
ਉੱਤਰ-
ਪੋਲੈਂਡ ਵਿੱਚ ਇੱਕ ਸੁਤੰਤਰ ਮਜ਼ਦੂਰ ਸੰਘ ਇਸ ਲਈ ਮਹੱਤਵਪੂਰਨ ਸੀ ਕਿਉਂਕਿ ਕਿਸੇ ਸਾਮਵਾਦੀ ਸ਼ਾਸਨ ਵਾਲੇ ਦੇਸ਼ ਵਿਚ ਪਹਿਲੀ ਵਾਰ ਕਿਸੇ ਸੁਤੰਤਰ ਮਜ਼ਦੂਰ ਸੰਘ ਦਾ ਨਿਰਮਾਣ ਹੋਇਆ ਸੀ । ਮਜ਼ਦੂਰ ਸੰਘਾਂ ਦੀ ਜ਼ਰੂਰਤ ਇਸ ਲਈ ਹੁੰਦੀ ਸੀ ਤਾਂਕਿ ਮਾਲਕਾਂ ਦੇ ਅਸੰਵਿਧਾਨਿਕ ਅਤੇ ਅਨੁਚਿਤ ਵਿਵਹਾਰ ਨੂੰ ਰੋਕਿਆ ਜਾ ਸਕੇ ਅਤੇ ਮਜ਼ਦੂਰਾਂ ਦੇ ਸ਼ੋਸ਼ਣ ਨੂੰ ਰੋਕਿਆ ਜਾ ਸਕੇ ।

ਪ੍ਰਸ਼ਨ 16.
ਆਧੁਨਿਕ ਯੁੱਗ ਵਿੱਚ ਪ੍ਰਤੱਖ ਲੋਕਤੰਤਰ ਕਿਉਂ ਸੰਭਵ ਨਹੀਂ ਹੈ ?
ਉੱਤਰ-
ਆਧੁਨਿਕ ਯੁੱਗ ਵਿੱਚ ਪ੍ਰਤੱਖ ਲੋਕਤੰਤਰ ਸੰਭਵ ਨਹੀਂ ਹੈ । ਇਸਦਾ ਕਾਰਨ ਇਹ ਹੈ ਕਿ ਆਧੁਨਿਕ ਰਾਜ ਆਕਾਰ ਅਤੇ ਜਨਸੰਖਿਆ ਦੀ ਨਜ਼ਰ ਤੋਂ ਕਾਫੀ ਵੱਡੇ ਹਨ । ਭਾਰਤ, ਚੀਨ, ਅਮਰੀਕਾ ਆਦਿ ਵਰਗੇ ਦੇਸ਼ਾਂ ਦੀ ਜਨਸੰਖਿਆ ਕਰੋੜਾਂ ਵਿੱਚ ਹੈ । ਇਹਨਾਂ ਦੇਸ਼ਾਂ ਵਿੱਚ ਪ੍ਰਤੱਖ ਲੋਕਤੰਤਰ ਨੂੰ ਅਪਨਾਉਣਾ ਸੰਭਵ ਨਹੀਂ ਹੈ | ਭਾਰਤ ਵਿੱਚ ਜਨਮਤ ਸੰਮ੍ਹਾਂ ਕਰਵਾਉਣਾ ਅਸਾਨ ਕੰਮ ਨਹੀਂ ਹੈ ਅਤੇ ਨਾ ਹੀ ਜਨਤਾ ਨੂੰ ਪੁੱਛ ਕੇ ਕਾਨੂੰਨ ਬਣਾਏ ਜਾ ਸਕਦੇ ਹਨ | ਭਾਰਤ ਵਿੱਚ ਸਾਧਾਰਣ ਚੋਣਾਂ ਕਰਵਾਉਣ ਉੱਤੇ ਹੀ ਕਰੋੜਾਂ ਰੁਪਏ ਖਰਚ ਹੋ ਜਾਂਦੇ ਹਨ ਅਤੇ ਚੁਨਾਵੀ ਵਿਵਸਥਾ ਉੱਤੇ ਬਹੁਤ ਸਮਾਂ ਲਗਦਾ ਹੈ । ਇਸ ਕਰਕੇ ਲੋਕਤੰਤਰ ਦੀਆਂ ਸੰਸਥਾਵਾਂ ਨੂੰ ਲਾਗੂ ਕਰਨਾ ਸੰਭਵ ਨਹੀਂ ਹੈ । ਆਧੁਨਿਕ ਯੁੱਗ ਵਿੱਚ ਲੋਕਤੰਤਰ ਦਾ ਅਰਥ ਲੋਕਾਂ ਵਲੋਂ ਅਪ੍ਰਤੱਖ ਸ਼ਾਸਨ ਹੀ ਹੈ|

ਪ੍ਰਸ਼ਨ 17.
ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਲੋਕਤੰਤਰ ਦੇ ਇਤਿਹਾਸ ਉੱਤੇ ਨੋਟ ਲਿਖੋ ।
ਉੱਤਰ-
ਪਾਕਿਸਤਾਨ 1947 ਵਿਚ ਭਾਰਤ ਦੀ ਵੰਡ ਕਰਕੇ ਬਣਾਇਆ ਗਿਆ ਅਤੇ ਲੋਕਤੰਤਰ ਦਾ ਇਤਿਹਾਸ ਕੋਈ ਬਹੁਤ ਵਧੀਆ ਨਹੀਂ ਹੈ । ਪਾਕਿਸਤਾਨ ਵਿਚ ਸੈਨਾ ਬਹੁਤ ਸ਼ਕਤੀਸ਼ਾਲੀ ਹੈ ਅਤੇ ਰਾਜਨੀਤੀ ਵਿੱਚ ਉਸਦਾ ਕਾਫੀ ਪ੍ਰਭਾਵ ਹੈ । 1958 ਵਿਚ ਪ੍ਰਧਾਨ ਮੰਤਰੀ ਫਿਰੋਜ਼ ਖਾਨ ਨੂੰ ਹਟਾ ਕੇ ਸੈਨਾ ਪ੍ਰਮੁੱਖ ਜਨਰਲ ਅਯੂਬ ਖਾਨ ਦੇਸ਼ ਦਾ ਪ੍ਰਮੁੱਖ ਬਣ ਗਏ ਸਨ । ਇਸ ਤੋਂ ਬਾਅਦ 1977 ਵਿਚ ਜਨਤਾ ਵਲੋਂ ਚੁਣੇ ਗਏ ਪ੍ਰਧਾਨ ਮੰਤਰੀ ਜ਼ੁਲਿਫਕਰ ਅਲੀ ਭੁੱਟੋ ਨੂੰ ਸੈਨਾ ਪ੍ਰਮੁੱਖ ਜਨਰਲ ਜ਼ਿਆ ਉੱਲ ਹੱਕ ਨੇ ਹਟਾ ਦਿੱਤਾ ਅਤੇ ਆਪ ਦੇਸ਼ ਦਾ ਰਾਸ਼ਟਰਪਤੀ ਬਣ ਗਿਆ ।

1999 ਵਿਚ ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਸੈਨਾ ਪ੍ਰਮੁੱਖ ਜਨਰਲ ਪਰਵੇਜ਼ ਮੁਸ਼ਰੱਫ ਨੇ ਹਟਾ ਦਿੱਤਾ ਅਤੇ 2002 ਵਿਚ ਆਪਣੇ ਆਪ ਨੂੰ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ | ਇਸ ਤਰ੍ਹਾਂ ਉੱਥੇ ਸਮੇਂ-ਸਮੇਂ ਉੱਤੇ ਲੋਕਤੰਤਰ ਦਾ ਗਲਾ ਘੁੱਟਿਆ ਗਿਆ ਹੈ ।

ਪ੍ਰਸ਼ਨ 18.
ਬਾਲਕ ਮਤਾਧਿਕਾਰ ਤੋਂ ਤੁਹਾਡਾ ਕੀ ਅਰਥ ਹੈ ?
ਉੱਤਰ-
ਸਰਵਵਿਆਪਕ ਬਾਲਗ ਮਤਾਧਿਕਾਰ ਦਾ ਅਰਥ ਹੈ ਕਿ ਇੱਕ ਨਿਸ਼ਚਿਤ ਉਮਰ ਦੇ ਬਾਲਗ ਨਾਗਰਿਕਾਂ ਨੂੰ ਬਿਨਾਂ ਕਿਸੇ ਭੇਦਭਾਵ ਅਤੇ ਸੁਤੰਤਰਤਾ ਨਾਲ ਵੋਟ ਦੇਣ ਦਾ ਅਧਿਕਾਰ ਹੈ । ਬਾਲਗ ਹੋਣ ਦੀ ਉਮਰ ਰਾਜ ਵਲੋਂ ਨਿਸ਼ਚਿਤ ਕੀਤੀ ਜਾਂਦੀ ਹੈ । ਇੰਗਲੈਂਡ ਵਿੱਚ ਪਹਿਲਾਂ 21 ਸਾਲ ਦੇ ਨਾਗਰਿਕਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਸੀ, ਪਰ ਹੁਣ ਇਹ 18 ਸਾਲ ਹੈ । ਰੂਸ ਅਤੇ ਅਮਰੀਕਾ ਵਿੱਚ ਵੀ ਇਹ ਉਮਰ 18 ਸਾਲ ਹੈ । ਭਾਰਤ ਵਿੱਚ ਵੋਟ ਦੇਣ ਦੀ ਉਮਰ ਪਹਿਲਾਂ 21 ਸਾਲ ਸੀ ਪਰ 61ਵੀਂ ਸੰਵਿਧਾਨਿਕ ਸੰਸ਼ੋਧਨ ਕਾਨੂੰਨ ਨਾਲ ਇਹ 18 ਸਾਲ ਕਰ ਦਿੱਤੀ ਗਈ ਸੀ ।

ਪ੍ਰਸ਼ਨ 19.
ਸਰਵਵਿਆਪਕ ਬਾਲਗ ਮਤਾਧਿਕਾਰ ਦੇ ਪੱਖ ਵਿੱਚ ਦੋ ਤਰਕ ਦਿਓ ।
ਉੱਤਰ-

  1. ਪ੍ਰਭੂਸੱਤਾ ਜਨਤਾ ਦੇ ਕੋਲ ਹੈ-ਲੋਕਤੰਤਰ ਵਿੱਚ ਪ੍ਰਭੂਸੱਤਾ ਜਨਤਾ ਦੇ ਕੋਲ ਹੁੰਦੀ ਹੈ ਅਤੇ ਜਨਤਾ ਦੀ ਇੱਛਾ ਅਤੇ ਕਲਿਆਣ ਲਈ ਹੀ ਸ਼ਾਸਨ ਚਲਾਇਆ ਜਾਂਦਾ ਹੈ । ਇਸ ਲਈ ਵੋਟ ਪਾਉਣ ਦਾ ਅਧਿਕਾਰ ਸਾਰਿਆਂ ਨੂੰ ਮਿਲਣਾ ਚਾਹੀਦਾ ਹੈ ।
  2. ਕਾਨੂੰਨ ਦਾ ਪ੍ਰਭਾਵ ਸਭ ਉੱਤੇ ਪੈਂਦਾ ਹੈ-ਰਾਜ ਵਿੱਚ ਜਿਹੜੇ ਵੀ ਕਾਨੂੰਨ ਬਣਦੇ ਹਨ ਉਸ ਦਾ ਪ੍ਰਭਾਵ ਰਾਜ ਵਿੱਚ ਰਹਿਣ ਵਾਲੇ ਸਾਰੇ ਨਾਗਰਿਕਾਂ ਉੱਤੇ ਪੈਂਦਾ ਹੈ । ਇਸ ਲਈ ਉਹਨਾਂ ਕਾਨੂੰਨਾਂ ਨੂੰ ਬਨਾਉਣ ਦਾ ਅਧਿਕਾਰ ਸਾਰਿਆਂ ਨੂੰ ਬਰਾਬਰ ਮਿਲਣਾ ਚਾਹੀਦਾ ਹੈ ।

ਪ੍ਰਸ਼ਨ 20.
ਸਰਵਵਿਆਪਕ ਬਾਲਗ ਮਤਾਧਿਕਾਰ ਦੇ ਵਿਰੋਧ ਵਿੱਚ ਦੋ ਤਰਕ ਦਿਓ ।
ਉੱਤਰ-

  • ਸਿੱਖਿਅਕ ਵਿਅਕਤੀਆਂ ਨੂੰ ਹੀ ਵੋਟ ਦੇਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ-ਇਸ ਦਾ ਕਾਰਨ ਇਹ ਹੈ ਕਿ ਇੱਕ ਸਿੱਖਿਅਤ ਵਿਅਕਤੀ ਆਪਣੀ ਵੋਟ ਦਾ ਸਹੀ ਪ੍ਰਯੋਗ ਕਰ ਸਕਦਾ ਹੈ । ਕਈ ਵਿਦਵਾਨਾਂ ਦਾ ਕਹਿਣਾ ਹੈ ਕਿ ਅਨਪੜ੍ਹ ਵਿਅਕਤੀ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਦੇਣਾ ਚਾਹੀਦਾ ।
  • ਮੂਰਖਾਂ ਦਾ ਸ਼ਾਸਨ-ਸਰਵਵਿਆਪਕ ਬਾਲਗ ਮਤਾਧਿਕਾਰ ਨਾਲ ਮੁਰਖਾਂ ਦਾ ਸ਼ਾਸਨ ਸਥਾਪਿਤ ਹੋ ਜਾਂਦਾ ਹੈ ਕਿਉਂਕਿ ਸਮਾਜ ਵਿੱਚ ਅਨਪੜ੍ਹ ਲੋਕਾਂ ਅਤੇ ਮੂਰਖਾਂ ਦੀ ਸੰਖਿਆ ਵੱਧ ਹੁੰਦੀ ਹੈ ।

ਪ੍ਰਸ਼ਨ 21.
20ਵੀਂ ਸਦੀ ਵਿੱਚ ਲੋਕਤੰਤਰ ਦਾ ਲਗਾਤਾਰ ਵਿਕਾਸ ਹੋਇਆ ਹੈ । ਵਿਆਖਿਆ ਕਰੋ ।
ਉੱਤਰ-
ਵਰਤਮਾਨ ਯੁੱਗ ਲੋਕਤੰਤਰ ਦਾ ਯੁੱਗ ਹੈ । ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਲੋਕਤੰਤਰ 20ਵੀਂ ਸਦੀ ਵਿੱਚ ਵਿਕਸਿਤ ਹੋਇਆ ਹੈ । ਦੁਨੀਆ ਦਾ ਅਜਿਹਾ ਕੋਈ ਹਿੱਸਾ ਨਹੀਂ ਹੈ ਜਿੱਥੇ ਲੋਕਤੰਤਰ ਦਾ ਪ੍ਰਸਾਰ ਨਾਂ ਹੋਇਆ ਹੋਵੇ । ਯੂਰਪ, ਏਸ਼ੀਆ, ਅਫਰੀਕਾ, ਦੱਖਣੀ ਅਮਰੀਕਾ ਆਦਿ ਸਾਰੇ ਪਾਸੇ ਇੱਕ-ਇੱਕ ਕਰਕੇ ਲੋਕਤੰਤਰ ਦੀ ਸਥਾਪਨਾ ਹੋਈ ਹੈ ।

  1. ਬ੍ਰਿਟੇਨ ਵਿੱਚ ਕਹਿਣ ਨੂੰ ਤਾਂ ਲੋਕਤੰਤਰ 1688 ਦੀ ਸ਼ਾਨਦਾਰ ਕ੍ਰਾਂਤੀ ਤੋਂ ਬਾਅਦ ਹੀ ਸਥਾਪਿਤ ਹੋ ਗਿਆ ਸੀ, ਪਰ ਅਸਲ ਵਿੱਚ ਲੋਕਤੰਤਰ 20ਵੀਂ ਸਦੀ ਵਿੱਚ ਸਥਾਪਿਤ ਹੋਇਆ । ਇੰਗਲੈਂਡ ਵਿੱਚ ਬਾਲਗ ਮਤਾਧਿਕਾਰ 1978 ਵਿੱਚ ਲਾਗੂ ਕੀਤਾ ਗਿਆ ।
  2. ਫ਼ਰਾਂਸ ਵਿੱਚ ਕ੍ਰਾਂਤੀ 1789 ਈ: ਵਿੱਚ ਹੋਈ, ਪਰ ਲੋਕਤੰਤਰ ਦੀ ਸਥਾਪਨਾ ਹੌਲੀ-ਹੌਲੀ ਹੋਈ । 18ਵੀਂ ਅਤੇ 19ਵੀਂ ਸਦੀ ਵਿੱਚ ਫ਼ਰਾਂਸ ਵਿੱਚ ਹੌਲੀ-ਹੌਲੀ ਰਾਜਿਆਂ ਅਤੇ ਜ਼ਮੀਂਦਾਰਾਂ ਦੀਆਂ ਸ਼ਕਤੀਆਂ ਘੱਟ ਹੋਈਆਂ । ਵੋਟ ਦਾ ਅਧਿਕਾਰ ਵੱਧ ਤੋਂ ਵੱਧ ਲੋਕਾਂ ਨੂੰ ਦਿੱਤਾ ਗਿਆ | ਪਰ ਬਾਲਗ ਮਤਾਧਿਕਾਰ 1944 ਵਿੱਚ ਲਾਗੂ ਹੋਣ ਨਾਲ ਹੀ ਅਸਲੀ ਲੋਕਤੰਤਰੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਹੋਈ ।
  3. ਸੰਯੁਕਤ ਰਾਜ ਅਮਰੀਕਾ-ਅਮਰੀਕਾ ਨੇ 1776 ਵਿੱਚ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕੀਤਾ । ਹੋਰ ਰਾਜ ਦੇ ਸੁਤੰਤਰ ਹੋਣ ਉੱਤੇ ਸੰਯੁਕਤ ਰਾਜ ਅਮਰੀਕਾ ਦੀ ਸਥਾਪਨਾ ਹੋਈ । ਸੰਯੁਕਤ ਰਾਜ ਅਮਰੀਕਾ ਦਾ ਸੰਵਿਧਾਨ 1787 ਵਿੱਚ ਲਾਗੂ ਕੀਤਾ ਗਿਆ ਅਤੇ ਲੋਕਤੰਤਰ ਦੀ ਸਥਾਪਨਾ ਹੋਈ । ਉੱਥੇ ਬਾਲਗ ਮਤਾਧਿਕਾਰ 1965 ਵਿੱਚ ਲਾਗੂ ਕੀਤਾ ਗਿਆ ।
  4. ਨਿਊਜ਼ੀਲੈਂਡ-ਨਿਊਜ਼ੀਲੈਂਡ ਵਿੱਚ ਬਾਲਗ ਮਤਾਧਿਕਾਰ 1893 ਵਿੱਚ ਲਾਗੂ ਕੀਤਾ ਗਿਆ ।
  5. ਉਪਨਿਵੇਸ਼ਵਾਦ ਦਾ ਖਾਤਮਾ-ਦੂਜੇ ਵਿਸ਼ਵ ਯੁੱਧ ਤੋਂ ਬਾਅਦ ਏਸ਼ੀਆ ਅਤੇ ਅਫਰੀਕਾ ਦੇ ਬਹੁਤ ਸਾਰੇ ਦੇਸ਼ਾਂ ਨੂੰ ਬ੍ਰਿਟਿਸ਼ ਸਾਮਰਾਜਵਾਦ ਤੋਂ ਮੁਕਤੀ ਮਿਲੀ । ਭਾਰਤ 15 ਅਗਸਤ 1947 ਨੂੰ ਸੁਤੰਤਰ ਹੋਇਆ ਅਤੇ ਲੋਕਤੰਤਰ ਦੀ ਸਥਾਪਨਾ ਕੀਤੀ ਗਈ | ਪਾਕਿਸਤਾਨ, ਸ੍ਰੀਲੰਕਾ, ਘਾਨਾ ਆਦਿ ਦੇਸ਼ਾਂ ਵਿੱਚ ਵੀ ਲੋਕਤੰਤਰ ਦੀ ਸਥਾਪਨਾ ਹੋਈ ।
  6. ਸੋਵੀਅਤ ਸੰਘ ਦਾ ਵਿਘਟਨ-1991 ਵਿੱਚ ਸੋਵੀਅਤ ਸੰਘ ਦਾ ਵਿਘਟਨ ਹੋ ਗਿਆ ਸੋਵੀਅਤ ਸੰਘ ਦੇ 15 ਰਾਜ ਸੁਤੰਤਰ ਰਾਜ ਬਣ ਗਏ ਅਤੇ ਇਹਨਾਂ ਵਿੱਚ ਲੋਕਤੰਤਰ ਦੀ ਸਥਾਪਨਾ ਕੀਤੀ ਗਈ । ਵਰਤਮਾਨ ਸਮੇਂ ਵਿੱਚ ਲਗਪਗ 140 ਦੇਸ਼ਾਂ ਵਿੱਚ ਲੋਕਤੰਤਰਿਕ ਸ਼ਾਸਨ ਪ੍ਰਣਾਲੀ ਸਥਾਪਿਤ ਕੀਤੀ ਗਈ, ਪਰ ਅੱਜ ਵੀ ਕਈ ਦੇਸ਼ਾਂ ਵਿੱਚ ਇੱਕ ਦਲ ਜਾਂ ਸੈਨਿਕ ਤਾਨਾਸ਼ਾਹੀ ਮਿਲਦੀ ਹੈ ।

PSEB 9th Class SST Solutions Civics Chapter 1 ਵਰਤਮਾਨ ਲੋਕਤੰਤਰ ਦਾ ਇਤਿਹਾਸ-ਵਿਕਾਸ ਅਤੇ ਵਿਸਥਾਰ

ਪ੍ਰਸ਼ਨ 22.
ਅਗਸਤੇ ਪਿਨੋਸ਼ੇ ਨੇ ਚਿਲੀ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਕਿਸ ਪ੍ਰਕਾਰ ਦੇ ਕੰਮ ਕੀਤੇ ?
ਉੱਤਰ-
ਅਗਸਤੇ ਪਿਨੋਸ਼ੇ ਨੇ ਚਿਲੀ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਬਹੁਤ ਸਾਰੇ ਗੈਰ-ਲੋਕਤੰਤਰਿਕ ਕੰਮ ਕੀਤੇ –

  • ਪਿਨੋਸ਼ੇ ਨੇ ਚਿਲੀ ਵਿੱਚ ਆਪਣੀ ਤਾਨਾਸ਼ਾਹੀ ਸਥਾਪਿਤ ਕਰ ਦਿੱਤੀ ।
  • ਪਿਨੋਸ਼ੇ ਨੇ ਆਲੈਂਡੇ ਦੇ ਬਹੁਤ ਸਾਰੇ ਸਮਰਥਕਾਂ ਨੂੰ ਮਰਵਾ ਦਿੱਤਾ |
  • ਪਿਨੋਸ਼ੇ ਨੇ ਜਨਰਲ ਬੈਸ਼ਲੇਟ ਦੀ ਪਤਨੀ ਅਤੇ ਬੇਟੀ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ।
  • ਪਿਨੋਸ਼ੇ ਨੇ ਹਵਾਈ ਸੈਨਾ ਦੇ ਪ੍ਰਮੁੱਖ ਜਨਰਲ ਬੈਸ਼ਲੇਟ ਅਤੇ ਹੋਰ ਅਧਿਕਾਰੀਆਂ ਨੂੰ ਮਰਵਾ ਦਿੱਤਾ ।
  • ਪਿਨੋਸ਼ੇ ਨੇ ਲਗਪਗ 3000 ਬੇਕਸੂਰ ਲੋਕਾਂ ਨੂੰ ਵੀ ਮਰਵਾ ਦਿੱਤਾ ।

PSEB 9th Class SST Solutions History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

Punjab State Board PSEB 9th Class Social Science Book Solutions History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ Textbook Exercise Questions and Answers.

PSEB Solutions for Class 9 Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

Social Science Guide for Class 9 PSEB ਪਹਿਰਾਵੇ ਦਾ ਸਮਾਜਿਕ ਇਤਿਹਾਸ Textbook Questions and Answers

ਅਭਿਆਸ ਦੇ ਪ੍ਰਸ਼ਨ
I. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਸੂਤੀ ਕੱਪੜਾ ਕਿਸ ਤੋਂ ਬਣਦਾ ਹੈ ?
(ਉ) ਕਪਾਹ
(ਅ) ਜਾਨਵਰਾਂ ਦੀ ਖੱਲ
(ਈ) ਰੇਸ਼ਮ ਦੇ ਕੀੜੇ
(ਸ) ਉੱਨ ।
ਉੱਤਰ-
(ਉ) ਕਪਾਹ

ਪ੍ਰਸ਼ਨ 2.
ਬਣਾਉਟੀ ਰੇਸ਼ੇ ਦਾ ਵਿਚਾਰ ਸਭ ਤੋਂ ਪਹਿਲਾਂ ਕਿਹੜੇ ਵਿਗਿਆਨੀ ਨੂੰ ਆਇਆ ?
(ੳ) ਮੇਰੀ ਕਿਊਰੀ
(ਅ) ਰਾਬਰਟ ਹੁੱਕ
(ਈ) ਲੂਈਸ ਸੁਬਾਬ
(ਸ) ਲਾਰਡ ਕਰਜ਼ਨ ।
ਉੱਤਰ-
(ਅ) ਰਾਬਰਟ ਹੁੱਕ

ਪ੍ਰਸ਼ਨ 3.
ਕਿਹੜੀ ਸਦੀ ਵਿਚ ਯੂਰਪ ਦੇ ਲੋਕ ਆਪਣੇ ਸਮਾਜਿਕ ਰੁਤਬੇ, ਵਰਗ ਜਾਂ ਲਿੰਗ ਦੇ ਅਨੁਸਾਰ ਕੱਪੜੇ ਪਹਿਨਦੇ ਸਨ ?
(ਉ) 15ਵੀਂ
(ਅ) 16ਵੀਂ
(ਏ) 17ਵੀਂ
(ਸ) 18ਵੀਂ ।
ਉੱਤਰ-
(ਸ) 18ਵੀਂ ।

ਪ੍ਰਸ਼ਨ 4.
ਕਿਹੜੇ ਦੇਸ਼ ਦੇ ਵਪਾਰੀਆਂ ਨੇ ਭਾਰਤ ਦੀ ਛਾਂਟ ਦਾ ਆਯਾਤ ਸ਼ੁਰੂ ਕੀਤਾ ?
(ਉ) ਚੀਨ
(ਅ) ਇੰਗਲੈਂਡ
(ਏ) ਅਮੇਰਿਕਨ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਇੰਗਲੈਂਡ

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

(ਅ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਪੁਰਾਤੱਤਵ ਵਿਗਿਆਨੀਆਂ ਨੂੰ …… ਦੇ ਨਜ਼ਦੀਕ ਹਾਥੀ ਦੰਦ ਦੀਆਂ ਬਣੀਆਂ ਹੋਈਆਂ ਸੂਈਆਂ ਪ੍ਰਾਪਤ ਹੋਈਆਂ ।
ਉੱਤਰ-
ਕੋਸਤੋਨਕੀ (ਰੂਸ),

ਪ੍ਰਸ਼ਨ 2.
ਰੇਸ਼ਮ ਦਾ ਕੀੜਾ ਆਮ ਤੌਰ ‘ਤੇ ………. ਦੇ ਦਰੱਖਤਾਂ ਉੱਤੇ ਪਾਲਿਆ ਜਾਂਦਾ ਹੈ ।
ਉੱਤਰ-
ਸ਼ਹਿਤੂਤ,

ਪ੍ਰਸ਼ਨ 3.
…………… ਕੱਪੜਿਆਂ ਦੇ ਅਵਸ਼ੇਸ਼ ਮਿਸਰ, ਬੇਬੀਲੋਨ, ਸਿੰਧੂ ਘਾਟੀ ਦੀ ਸੱਭਿਅਤਾ ਤੋਂ ਮਿਲੇ ਹਨ ।
ਉੱਤਰ-
ਊਨੀ,

ਪ੍ਰਸ਼ਨ 4.
ਉਦਯੋਗਿਕ ਕ੍ਰਾਂਤੀ ਦਾ ਆਰੰਭ …………… ਮਹਾਂਦੀਪ ਵਿਚ ਹੋਇਆ ਸੀ ।
ਉੱਤਰ-
ਯੂਰਪ,

ਪ੍ਰਸ਼ਨ 5.
ਸਵਦੇਸ਼ੀ ਅੰਦੋਲਨ …………. ਈ: ਵਿਚ ਆਰੰਭ ਹੋਇਆ ।
ਉੱਤਰ-
1905 ॥

(ਈ) ਸਹੀ ਮਿਲਾਨ ਕਰੋ

(ਉ) (ਅ)
1. ਬੰਗਾਲ ਦੀ ਵੰਡ (i) ਰਵਿੰਦਰਨਾਥ ਟੈਗੋਰ
2. ਰੇਸ਼ਮੀ ਕੱਪੜਾ (ii) ਚੀਨ
3. ਰਾਸ਼ਟਰੀ ਗਾਣ (iii) 1789 ਈ:
4. ਫ਼ਰਾਂਸੀਸੀ ਕ੍ਰਾਂਤੀ (iv) ਮਹਾਤਮਾ ਗਾਂਧੀ
5. ਸਵਦੇਸ਼ੀ ਲਹਿਰ (v) ਲਾਰਡ ਕਰਜ਼ਨ ।

ਉੱਤਰ-

1. ਬੰਗਾਲ ਦੀ ਵੰਡ (v)  ਲਾਰਡ ਕਰਜ਼ਨ
2. ਰੇਸ਼ਮੀ ਕੱਪੜਾ (ii) ਚੀਨ
3. ਰਾਸ਼ਟਰੀ ਗਾਣ (i) ਰਵਿੰਦਰਨਾਥ ਟੈਗੋਰ
4. ਫ਼ਰਾਂਸੀਸੀ ਕ੍ਰਾਂਤੀ (iii) 1789 ਈ:
5. ਸਵਦੇਸ਼ੀ ਲਹਿਰ (iv) ਮਹਾਤਮਾ ਗਾਂਧੀ ।

(ਸ) ਅੰਤਰ ਦੱਸੋ –

1. ਊਨੀ ਕੱਪੜਾ ਅਤੇ ਰੇਸ਼ਮੀ ਕੱਪੜਾ
2. ਸੂਤੀ ਕੱਪੜਾ ਅਤੇ ਬਣਾਉਟੀ ਰੇਸ਼ਿਆਂ ਤੋਂ ਬਣਿਆ ਕੱਪੜਾ ।
ਉੱਤਰ-
1. ਊਨੀ ਕੱਪੜਾ ਅਤੇ ਰੇਸ਼ਮੀ ਕੱਪੜਾ
(i) ਉਨੀ ਕੱਪੜਾ-ਉੱਨ ਅਸਲ ਵਿਚ ਇਕ ਰੇਸ਼ੇਦਾਰ ਪੋਟੀਨ ਹੈ, ਜੋ ਵਿਸ਼ੇਸ਼ ਕਿਸਮ ਦੀ ਚਮੜੀ ਦੀਆਂ ਕੋਸ਼ਿਕਾਵਾਂ ਤੋਂ ਬਣਦੀ ਹੈ । ਉੱਨ ਭੇਡ, ਬੱਕਰੀ, ਤੋਂ ਬਣਦਾ ਹੈ ਅਤੇ ਯਾਕ, ਖਰਗੋਸ਼ ਆਦਿ ਜਾਨਵਰਾਂ ਤੋਂ ਵੀ ਪ੍ਰਾਪਤ ਕੀਤੀ ਜਾਂਦੀ ਹੈ । ਮੈਰੀਨੋ ਨਾਂ ਦੀਆਂ ਭੇਡਾਂ ਦੀ ਉੱਨ ਸਭ ਤੋਂ ਉੱਤਮ ਮੰਨੀ ਜਾਂਦੀ ਹੈ । ਮਿਸਰ, ਬੇਬੀਲੋਨ, ਸਿੰਧੂ ਘਾਟੀ ਦੀ ਸੱਭਿਅਤਾ ਤੋਂ ਉਨੀ ਕੱਪੜੇ ਦੇ ਅਵਸ਼ੇਸ਼ ਮਿਲੇ ਹਨ ।

(ii) ਰੇਸ਼ਮੀ ਕੱਪੜਾ-ਰੇਸ਼ਮੀ ਕੱਪੜਾ ਰੇਸ਼ਮ ਦੇ ਕੀੜਿਆਂ ਤੋਂ ਪ੍ਰਾਪਤ ਰੇਸ਼ਿਆਂ ਤੋਂ ਬਣਦਾ ਹੈ । ਰੇਸ਼ਮ ਦਾ ਕੀੜਾ ਆਪਣੀ ਸੁਰੱਖਿਆ ਲਈ ਆਪਣੇ ਆਲੇ-ਦੁਆਲੇ ਇਕ ਕਵਚ ਤਿਆਰ ਕਰਦਾ ਹੈ । ਇਹ ਕਵਚ ਉਸਦੀ ਲਾਰ ਦਾ ਬਣਿਆ ਹੁੰਦਾ ਹੈ । ਇਸ ਕਵਚ ਤੋਂ ਹੀ ਰੇਸ਼ਮੀ ਧਾਗਾ ਤਿਆਰ ਕੀਤਾ ਜਾਂਦਾ ਹੈ । ਰੇਸ਼ਮ ਦਾ ਕੀੜਾ ਆਮਤੌਰ ‘ਤੇ ਸ਼ਹਿਤੂਤ ਦੇ ਰੁੱਖਾਂ ‘ਤੇ ਪਾਲਿਆ ਜਾਂਦਾ ਹੈ । ਰੇਸ਼ਮੀ ਕੱਪੜਿਆਂ ਦੀ ਤਕਨੀਕ ਸਭ ਤੋਂ ਪਹਿਲਾਂ ਚੀਨ ਵਿਚ ਵਿਕਸਿਤ ਹੋਈ । ਭਾਰਤ ਵਿਚ ਵੀ ਹਜ਼ਾਰਾਂ ਸਾਲਾਂ ਤੋਂ ਰੇਸ਼ਮੀ ਕੱਪੜੇ ਦੀ ਵਰਤੋਂ ਕੀਤੀ ਜਾ ਰਹੀ ਹੈ ।

2. ਸੂਤੀ ਕੱਪੜਾ ਅਤੇ ਬਣਾਉਟੀ ਰੇਸ਼ਿਆਂ ਤੋਂ ਬਣਿਆ ਕੱਪੜਾ –
(i) ਸੂਤੀ ਕੱਪੜਾ-ਸੂਤੀ ਕੱਪੜਾ ਕਪਾਹ ਤੋਂ ਬਣਾਇਆ ਜਾਂਦਾ ਹੈ । ਭਾਰਤ ਵਿਚ ਲੋਕ ਸਦੀਆਂ ਤੋਂ ਸੂਤੀ ਕੱਪੜਾ | ਪਹਿਨਦੇ ਆ ਰਹੇ ਹਨ ਕਪਾਹ ਅਤੇ ਸੂਤੀ ਕੱਪੜਿਆਂ ਦੀ ਵਰਤੋਂ ਦੇ ਇਤਿਹਾਸਕ ਪ੍ਰਮਾਣ ਪ੍ਰਾਚੀਨ ਸੱਭਿਅਤਾਵਾਂ ਵਿਚ ਮਿਲਦੇ ਹਨ । ਸਿੰਧੂ ਘਾਟੀ ਦੀ ਸੱਭਿਅਤਾ ਵਿਚੋਂ ਕਪਾਹ ਅਤੇ ਸੂਤੀ ਕੱਪੜੇ ਦੀ ਵਰਤੋਂ ਬਾਰੇ ਪ੍ਰਮਾਣ ਮਿਲੇ ਹਨ । ਰਿਗਵੇਦ ਦੇ ਮੰਤਰਾਂ ਵਿਚ ਵੀ ਕਪਾਹ ਦੇ ਵਿਸ਼ੇ ਵਿਚ ਚਰਚਾ ਕੀਤੀ ਗਈ ਹੈ ।

(ii) ਬਣਾਉਟੀ ਰੇਸ਼ੇ ਤੋਂ ਬਣੇ ਕੱਪੜੇ-ਬਣਾਉਟੀ ਰੇਸ਼ੇ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਇਕ ਅੰਗਰੇਜ਼ ਵਿਗਿਆਨੀ ਰਾਬਰਟ ਹੁੱਕ ਦੇ ਮਨ ਵਿਚ ਆਇਆ ।
ਇਸਦੇ ਬਾਰੇ ਇਕ ਫ਼ਰਾਂਸੀਸੀ ਵਿਗਿਆਨੀ ਨੇ ਵੀ ਲਿਖਿਆ | ਪਰ 1842 ਈ: ਵਿਚ ਅੰਗਰੇਜ਼ੀ ਵਿਗਿਆਨੀ ਲੁਇਸ ਸੁਬਾਬ ਨੇ ਬਣਾਉਟੀ ਰੇਸ਼ਿਆਂ ਤੋਂ ਕੱਪੜੇ ਤਿਆਰ ਕਰਨ ਦੀ ਇਕ ਮਸ਼ੀਨ ਤਿਆਰ ਕੀਤੀ । ਬਣਾਉਟੀ ਰੇਸ਼ਿਆਂ ਨੂੰ ਤਿਆਰ ਕਰਨ ਲਈ ਸ਼ਹਿਤੂਤ, ਅਲਕੋਹਲ, ਰਬੜ, ਮਨੱਕਾ, ਚਰਬੀ ਅਤੇ ਕੁੱਝ ਹੋਰ ਬਨਸਪਤੀ ਵਰਤੋਂ ਵਿਚ ਲਿਆਂਦੀ ਜਾਂਦੀ ਹੈ । ਨਾਇਲੋਨ, ਪੋਲਿਸਟਰ ਅਤੇ ਰੇਯਾਨ ਮੁੱਖ ਬਨਾਉਂਟੀ ਰੇਸ਼ੇ ਹਨ | ਪੋਲਿਸਟਰ ਅਤੇ ਸੁਤ ਤੋਂ ਬਣਿਆ ਕੱਪੜਾ ਟੈਰੀਕਾਟ ਭਾਰਤ ਵਿਚ ਬਹੁਤ ਵਰਤਿਆ ਜਾਂਦਾ ਹੈ | ਅੱਜ-ਕਲ੍ਹ ਜ਼ਿਆਦਾਤਰ ਲੋਕ ਬਣਾਉਟੀ ਰੇਸ਼ਿਆਂ ਤੋਂ ਬਣੇ ਕੱਪੜਿਆਂ ਦੀ ਵੀ ਵਰਤੋਂ ਕਰਦੇ ਹਨ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਦਿਕਾਲ ਵਿਚ ਮਨੁੱਖ ਸਰੀਰ ਢੱਕਣ ਲਈ ਕਿਸਦੀ ਵਰਤੋਂ ਕਰਦਾ ਸੀ ?
ਉੱਤਰ-
ਆਦਿਕਾਲ ਵਿਚ ਮਨੁੱਖ ਸਰੀਰ ਢੱਕਣ ਲਈ ਪੱਤਿਆਂ, ਰੁੱਖਾਂ ਦੀ ਛਾਲ ਅਤੇ ਜਾਨਵਰਾਂ ਦੀ ਖੱਲ ਦੀ ਵਰਤੋਂ , ਕਰਦਾ ਸੀ ।

ਪ੍ਰਸ਼ਨ 2.
ਕੱਪੜੇ ਕਿੰਨੇ ਤਰ੍ਹਾਂ ਦੇ ਰੇਸ਼ਿਆਂ ਤੋਂ ਬਣਦੇ ਹਨ ?
ਉੱਤਰ-
ਕੱਪੜੇ ਚਾਰ ਕਿਸਮ ਦੇ ਰੇਸ਼ਿਆਂ ਤੋਂ ਬਣਦੇ ਹਨ-ਸਤੀ, ਉਨੀ, ਰੇਸ਼ਮੀ ਅਤੇ ਬਣਾਉਟੀ ।

ਪ੍ਰਸ਼ਨ 3.
ਕਿਸ ਕਿਸਮ ਦੀਆਂ ਭੇਡਾਂ ਦੀ ਉੱਨ ਸਭ ਤੋਂ ਵਧੀਆ ਹੁੰਦੀ ਹੈ ?
ਉੱਤਰ-
ਮੈਰੀਨੋ ।

ਪ੍ਰਸ਼ਨ 4.
ਕਿਸ ਦੇਸ਼ ਦੀਆਂ ਇਸਤਰੀਆਂ ਨੇ ਸਭ ਤੋਂ ਪਹਿਲਾਂ ਪਹਿਰਾਵੇ ਦੀ ਆਜ਼ਾਦੀ ਸੰਬੰਧੀ ਅਵਾਜ਼ ਉਠਾਈ ?
ਉੱਤਰ-
ਫ਼ਰਾਂਸ ।

ਪ੍ਰਸ਼ਨ 5.
ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਇੰਗਲੈਂਡ ਕਿਸ ਦੇਸ਼ ਤੋਂ ਸੂਤੀ ਕੱਪੜੇ ਦਾ ਆਯਾਤ ਕਰਦਾ ਸੀ ?
ਉੱਤਰ-
ਭਾਰਤ ਤੋਂ ।

ਪ੍ਰਸ਼ਨ 6.
ਖਾਦੀ ਲਹਿਰ ਚਲਾਉਣ ਵਾਲੇ ਪ੍ਰਮੁੱਖ ਭਾਰਤੀ ਨੇਤਾ ਦਾ ਨਾਂ ਲਿਖੋ ।
ਉੱਤਰ-
ਮਹਾਤਮਾ ਗਾਂਧੀ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 7.
ਨਾਮਧਾਰੀ ਸੰਪਰਦਾਇ ਦੇ ਲੋਕ ਕਿਸ ਰੰਗ ਦੇ ਕੱਪੜੇ ਪਹਿਨਦੇ ਹਨ ?
ਉੱਤਰ-
ਸਫ਼ੈਦ ਰੰਗ ਦੇ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਨੁੱਖ ਨੂੰ ਪਹਿਰਾਵੇ ਦੀ ਜ਼ਰੂਰਤ ਕਿਉਂ ਪਈ ?
ਉੱਤਰ-
ਪਹਿਰਾਵਾ ਵਿਅਕਤੀ ਦੀ ਬੌਧਿਕ, ਮਾਨਸਿਕ ਅਤੇ ਆਰਥਿਕ ਹਾਲਤ ਦਾ ਪ੍ਰਤੀਕ ਹੈ | ਪਹਿਰਾਵੇ ਦੀ ਵਰਤੋਂ ਸਿਰਫ ਤਨ ਢੱਕਣ ਲਈ ਹੀ ਨਹੀਂ ਕੀਤੀ ਜਾਂਦੀ ਬਲਕਿ ਇਸਦੇ ਦੁਆਰਾ ਮਨੁੱਖ ਦੀ ਸੱਭਿਅਤਾ, ਸਮਾਜਿਕ ਪੱਧਰ ਆਦਿ ਦਾ ਪਤਾ ਚਲਦਾ ਹੈ । ਇਸ ਲਈ ਮਨੁੱਖ ਨੂੰ ਪਹਿਰਾਵੇ ਦੀ ਜ਼ਰੂਰਤ ਪਈ ।

ਪ੍ਰਸ਼ਨ 2.
ਰੇਸ਼ਮੀ ਕੱਪੜਾ ਕਿਵੇਂ ਤਿਆਰ ਹੁੰਦਾ ਹੈ ?
ਉੱਤਰ-
ਰੇਸ਼ਮੀ ਕੱਪੜਾ ਰੇਸ਼ਮ ਦੇ ਕੀੜਿਆਂ ਤੋਂ ਪ੍ਰਾਪਤ ਰੇਸ਼ਿਆਂ ਤੋਂ ਬਣਦਾ ਹੈ । ਰੇਸ਼ਮ ਦਾ ਕੀੜਾ ਆਮ ਤੌਰ ‘ਤੇ ਸ਼ਹਿਤੂਤ ਦੇ ਰੁੱਖਾਂ ‘ਤੇ ਪਾਲਿਆ ਜਾਂਦਾ ਹੈ । ਇਹ ਕੀੜਾ ਆਪਣੀ ਸੁਰੱਖਿਆ ਲਈ ਆਪਣੇ ਆਲੇ-ਦੁਆਲੇ ਇਕ ਕਵਚ ਬਣਾ ਲੈਂਦਾ ਹੈ । ਇਹ ਕਵਚ ਉਸਦੀ ਲਾਰ ਦਾ ਬਣਿਆ ਹੁੰਦਾ ਹੈ । ਇਸ ਕਵਚ ਤੋਂ ਹੀ ਰੇਸ਼ਮੀ ਧਾਗਾ ਤਿਆਰ ਕੀਤਾ ਜਾਂਦਾ ਹੈ । ਰੇਸ਼ਮੀ ਕੱਪੜਿਆਂ ਦੀ ਤਕਨੀਕ ਸਭ ਤੋਂ ਪਹਿਲਾਂ ਚੀਨ ਵਿਚ ਵਿਕਸਿਤ ਹੋਈ ।

ਪ੍ਰਸ਼ਨ 3.
ਉਦਯੋਗਿਕ ਕ੍ਰਾਂਤੀ ਦਾ ਮਨੁੱਖ ਦੇ ਪਹਿਰਾਵੇ ਉੱਤੇ ਕੀ ਪ੍ਰਭਾਵ ਪਿਆ ?
ਉੱਤਰ-
18ਵੀਂ-19ਵੀਂ ਸਦੀ ਵਿਚ ਉਦਯੋਗਿਕ ਕ੍ਰਾਂਤੀ ਦੇ ਮਨੁੱਖ ਦੇ ਪਹਿਰਾਵੇ ‘ਤੇ ਹੇਠ ਲਿਖੇ ਪ੍ਰਭਾਵ ਪਏ –

  • ਸੂਤੀ ਕੱਪੜੇ ਦਾ ਉਤਪਾਦਨ ਬਹੁਤ ਅਧਿਕ ਵੱਧ ਗਿਆ । ਇਸ ਲਈ ਲੋਕ ਮਸ਼ੀਨਾਂ ਤੋਂ ਬਣੇ ਸੂਤੀ ਕੱਪੜੇ ਪਹਿਨਣ ਲੱਗੇ ।
  • ਬਨਾਵਟੀ ਰੇਸ਼ਿਆਂ ਤੋਂ ਕੱਪੜੇ ਬਣਾਉਣ ਦੀ ਤਕਨੀਕ ਵਿਕਸਿਤ ਹੋਣ ਦੇ ਬਾਅਦ ਵੱਡੀ ਸੰਖਿਆ ਵਿਚ ਲੋਕ ਬਨਾਵਟੀ ਰੇਸ਼ਿਆਂ ਤੋਂ ਬਣਾਏ ਗਏ ਕੱਪੜੇ ਪਹਿਨਣ ਲੱਗੇ । ਇਸ ਦਾ ਕਾਰਨ ਇਹ ਸੀ ਕਿ ਇਹ ਕੱਪੜੇ ਬਹੁਤ ਹਲਕੇ ਹੁੰਦੇ ਸਨ ਅਤੇ ਇਨ੍ਹਾਂ ਨੂੰ ਧੋਣਾ ਵੀ ਅਸਾਨ ਸੀ 1 ਪਰਿਣਾਮ-ਸਵਰੂਪ ਭਾਰੀ-ਭਰਕਮ ਕੱਪੜੇ ਹੌਲੀ-ਹੌਲੀ ਅਲੋਪ ਹੋਣ ਲੱਗੇ ।
  • ਕੱਪੜੇ ਸਸਤੇ ਹੋ ਗਏ । ਫਲਸਵਰੂਪ ਘੱਟ ਕੱਪੜੇ ਪਹਿਨਣ ਵਾਲੇ ਲੋਕ ਵੀ ਜ਼ਿਆਦਾ ਤੋਂ ਜ਼ਿਆਦਾ ਕੱਪੜਿਆਂ ਦੀ ਵਰਤੋਂ ਕਰਨ ਲੱਗੇ ।

ਪ੍ਰਸ਼ਨ 4.
ਇਸਤਰੀਆਂ ਦੇ ਪਹਿਰਾਵੇ `ਤੇ ਮਹਾਂਯੁੱਧ ਦਾ ਕੀ ਅਸਰ ਪਿਆ ?
ਉੱਤਰ-
ਮਹਾਂਯੁੱਧਾਂ ਦੇ ਪਰਿਣਾਮਸਵਰੂਪ ਇਸਤਰੀਆਂ ਦੇ ਪਹਿਰਾਵੇ ਵਿਚ ਹੇਠ ਲਿਖੇ ਪਰਿਵਰਤਨ ਆਏ –
1. ਗਹਿਣਿਆਂ ਅਤੇ ਵਿਲਾਸਮਈ ਕੱਪੜਿਆਂ ਦਾ ਤਿਆਗ-ਅਨੇਕ ਇਸਤਰੀਆਂ ਨੇ ਗਹਿਣਿਆਂ ਅਤੇ ਵਿਲਾਸਮਈ ਕੱਪੜਿਆਂ ਦਾ ਤਿਆਗ ਕਰ ਦਿੱਤਾ । ਸਿੱਟੇ ਵਜੋਂ ਸਮਾਜਿਕ ਬੰਧਨ ਟੁੱਟ ਗਏ ਅਤੇ ਉੱਚ ਵਰਗ ਦੀਆਂ ਇਸਤਰੀਆਂ | ਹੋਰਨਾਂ ਵਰਗਾਂ ਦੀਆਂ ਇਸਤਰੀਆਂ ਵਾਂਗ ਦਿਖਾਈ ਦੇਣ ਲੱਗੀਆਂ ।

2. ਛੋਟੇ ਕੱਪੜੇ-ਪਹਿਲੇ ਵਿਸ਼ਵ ਯੁੱਧ (1914-1918 ਈ:) ਦੌਰਾਨ ਵਿਹਾਰਿਕ ਲੋੜਾਂ ਕਾਰਨ ਕੱਪੜੇ ਛੋਟੇ ਹੋ ਗਏ । 1917 ਈ: ਤਕ ਬ੍ਰਿਟੇਨ ਵਿਚ ਸੱਤਰ ਹਜ਼ਾਰ ਇਸਤਰੀਆਂ ਗੋਲਾ-ਬਰੂਦ ਦੇ ਕਾਰਖ਼ਾਨਿਆਂ ਵਿਚ ਕੰਮ ਕਰਨ ਲੱਗੀਆਂ ਸਨ । ਕੰਮ ਕਰਨ ਵਾਲੀਆਂ ਇਸਤਰੀਆਂ ਬਲਾਊਜ਼, ਪਤਲੂਨ ਦੇ ਇਲਾਵਾ ਸਕਾਰਫ ਪਹਿਨਦੀਆਂ ਸਨ, ਜਿਸਨੂੰ ਬਾਅਦ ਵਿਚ ਖਾਕੀ ਓਵਰਆਲ ਅਤੇ ਟੋਪੀ ਵਿਚ ਬਦਲ ਦਿੱਤਾ ਗਿਆ | ਸਕਰਟ ਦੀ ਲੰਬਾਈ ਘੱਟ ਹੋ ਗਈ । ਛੇਤੀ ਹੀ ਪੈਂਟ ਪੱਛਮੀ ਇਸਤਰੀਆਂ ਦੀ ਪੋਸ਼ਾਕ ਦਾ ਜ਼ਰੂਰੀ ਅੰਗ ਬਣ ਗਈ, ਜਿਸ ਨਾਲ ਉਨ੍ਹਾਂ ਨੂੰ ਚੱਲਣ ਫਿਰਨ ਵਿਚ ਜ਼ਿਆਦਾ ਅਸਾਨੀ ਹੋ ਗਈ ।

3. ਕੱਪੜਿਆਂ ਦਾ ਰੰਗ ਅਤੇ ਵਾਲਾਂ ਦੇ ਆਕਾਰ ਵਿਚ ਪਰਿਵਰਤਨ-ਭੜਕੀਲੇ ਰੰਗਾਂ ਦੀ ਥਾਂ ਸਾਦਾ ਰੰਗਾਂ ਨੇ ਲੈ ਲਈ । ਅਨੇਕ ਇਸਤਰੀਆਂ ਨੇ ਸਹੂਲਤ ਲਈ ਆਪਣੇ ਵਾਲ ਕਟਵਾ ਲਏ ।

4. ਸਾਦੇ ਕੱਪੜੇ ਅਤੇ ਖੇਡਕੁੱਦ-20ਵੀਂ ਸਦੀ ਦੇ ਆਰੰਭ ਵਿਚ ਬੱਚੇ ਨਵੇਂ ਸਕੂਲਾਂ ਵਿਚ ਸਾਦੇ ਕੱਪੜਿਆਂ ‘ਤੇ ਜ਼ੋਰ ਦੇਣ ਅਤੇ ਹਾਰ-ਸ਼ਿੰਗਾਰ ਨੂੰ ਨਿਰਉਤਸ਼ਾਹਿਤ ਕਰਨ ਲੱਗੇ | ਕਸਰਤ ਅਤੇ ਖੇਡਕੁੱਦ ਲੜਕੀਆਂ ਦੇ ਪਾਠਕ੍ਰਮ ਦਾ ਅੰਗ ਬਣ ਗਏ । ਖੇਡ ਦੇ ਸਮੇਂ ਲੜਕੀਆਂ ਨੂੰ ਅਜਿਹੇ ਕੱਪੜਿਆਂ ਦੀ ਲੋੜ ਸੀ ਜਿਸ ਨਾਲ ਉਨ੍ਹਾਂ ਦੀ ਗਤੀ ਵਿਚ ਰੁਕਾਵਟ ਨਾ ਪਏ । ਜਦੋਂ ਉਹ ਕੰਮ ਤੇ ਜਾਂਦੀਆਂ ਸਨ ਤਾਂ ਉਹ ਆਰਾਮਦੇਹ ਅਤੇ ਸੁਵਿਧਾਜਨਕ ਕੱਪੜੇ ਪਹਿਨਦੀਆਂ ਸਨ ।

ਪ੍ਰਸ਼ਨ 5.
ਸਵਦੇਸ਼ੀ ਅੰਦੋਲਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਸਦੇ ਲਈ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਦਾ ਪ੍ਰਸ਼ਨ ਨੰ: 3 ਦੇਖੋ ।

ਪ੍ਰਸ਼ਨ 6.
ਰਾਸ਼ਟਰੀ ਪੁਸ਼ਾਕ ਤਿਆਰ ਕਰਨ ਸੰਬੰਧੀ ਕੀਤੇ ਗਏ ਯਤਨਾਂ ਦਾ ਵਰਣਨ ਕਰੋ ।
ਉੱਤਰ-
19ਵੀਂ ਸਦੀ ਦੇ ਅੰਤ ਵਿਚ ਰਾਸ਼ਟਰੀਅਤਾ ਦੀ ਭਾਵਨਾ ਜਾਗ੍ਰਿਤ ਹੋਈ । ਰਾਸ਼ਟਰ ਦੀ ਸੰਕੇਤਿਕ ਪਛਾਣ ਲਈ ਰਾਸ਼ਟਰੀ ਪੁਸ਼ਾਕ ‘ਤੇ ਵਿਚਾਰ ਕੀਤਾ ਜਾਣ ਲੱਗਾ | ਭਾਰਤ ਦੇ ਵੱਖ-ਵੱਖ ਵਰਗਾਂ ਵਿਚ ਉੱਚ ਵਰਗ ਵਿਚ ਇਸਤਰੀ-ਪੁਰਸ਼ਾਂ ਨੇ ਆਪ ਹੀ ਕੱਪੜਿਆਂ ਦੇ ਨਵੇਂ-ਨਵੇਂ ਪ੍ਰਯੋਗ ਕਰਨੇ ਆਰੰਭ ਕਰ ਦਿੱਤੇ । 1870 ਈ: ਦੇ ਦਹਾਕੇ ਵਿਚ ਬੰਗਾਲ ਦੇ ਟੈਗੋਰ ਪਰਿਵਾਰ ਨੇ ਭਾਰਤ ਦੇ ਇਸਤਰੀ ਅਤੇ ਪੁਰਸ਼ਾਂ ਦੀ ਰਾਸ਼ਟਰੀ ਪੋਸ਼ਾਕ ਦੇ ਡਿਜ਼ਾਈਨ ਦੀ ਵਰਤੋਂ ਆਰੰਭ ਕੀਤੀ । ਰਵਿੰਦਰਨਾਥ ਟੈਗੋਰ ਨੇ ਸੁਝਾਅ ਦਿੱਤਾ ਕਿ ਭਾਰਤੀ ਅਤੇ ਯੂਰਪੀ ਕੱਪੜਿਆਂ ਨੂੰ ਮਿਲਾਉਣ ਦੀ ਥਾਂ ‘ਤੇ ਹਿੰਦੂ ਅਤੇ ਮੁਸਲਿਮ ਕੱਪੜਿਆਂ ਦੇ ਡਿਜ਼ਾਇਨਾਂ ਨੂੰ ਆਪਸ ਵਿਚ ਮਿਲਾਇਆ ਜਾਏ । ਇਸ ਤਰ੍ਹਾਂ ਬਟਨਾਂ ਵਾਲੇ ਇਕ ਲੰਬੇ ਕੋਟ (ਅਚਕਨ) ਨੂੰ ਭਾਰਤੀ ਪੁਰਸ਼ਾਂ ਲਈ ਆਦਰਸ਼ ਪੋਸ਼ਾਕ ਮੰਨਿਆ ਗਿਆ ।

ਵੱਖ-ਵੱਖ ਖੇਤਰਾਂ ਦੀਆਂ ਪਰੰਪਰਾਵਾਂ ਨੂੰ ਧਿਆਨ ਵਿਚ ਰੱਖ ਕੇ ਵੀ ਇਕ ਵੇਸ਼ਭੂਸ਼ਾ ਤਿਆਰ ਕਰਨ ਦਾ ਯਤਨ ਕੀਤਾ ਗਿਆ । 1870 ਈ: ਦੇ ਦਹਾਕੇ ਦੇ ਅੰਤ ਵਿਚ ਸਤਿੰਦਰ ਨਾਥ ਟੈਗੋਰ ਦੀ ਪਤਨੀ ਗਿਆਨਦਾਨੰਦਿਨੀ ਟੈਗੋਰ ਨੇ ਰਾਸ਼ਟਰੀ ਪੋਸ਼ਾਕ ਤਿਆਰ ਕਰਨ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ । ਉਨ੍ਹਾਂ ਨੇ ਸਾੜ੍ਹੀ ਪਹਿਣਨ ਲਈ ਪਾਰਸੀ ਸਟਾਈਲ ਨੂੰ ਅਪਣਾਇਆ । ਇਸ ਵਿਚ ਸਾੜੀ ਨੂੰ ਖੱਬੇ ਮੋਢੇ ‘ਤੇ ਬੁਚ ਨਾਲ ਪਿਨ ਕੀਤਾ ਜਾਂਦਾ ਸੀ । ਸਾੜੀ ਦੇ ਨਾਲ ਮਿਲਦੇ-ਜੁਲਦੇ ਬਲਾਉਜ਼ ਅਤੇ ਜੁੱਤੇ ਪਹਿਨੇ ਜਾਂਦੇ ਸਨ । ਜਲਦੀ ਹੀ ਇਸਨੂੰ ਬਹਮ ਸਮਾਜ ਦੀਆਂ ਇਸਤਰੀਆਂ ਨੇ ਅਪਣਾ ਲਿਆ ।

ਇਸ ਲਈ ਇਸ ਨੂੰ ਬਾਹਮਿਕਾ ਸਾੜੀ ਦੇ ਨਾਂ ਨਾਲ ਜਾਣਿਆ ਜਾਣ ਲੱਗਾ । ਛੇਤੀ ਹੀ ਇਹ ਸ਼ੈਲੀ ਮਹਾਂਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੇ ਬ੍ਰਹਮ ਸਮਾਜੀਆਂ ਅਤੇ ਗੈਰ-ਬ੍ਰਹਮ ਸਮਾਜੀਆਂ ਵਿਚ ਪ੍ਰਚਲਿਤ ਹੋ ਗਈ । ਪਰ ਅਖਿਲ ਭਾਰਤੀ ਸ਼ੈਲੀ ਵਿਕਸਿਤ ਕਰਨ ਦੇ ਇਹ ਯਤਨ ਪੂਰੀ ਤਰ੍ਹਾਂ ਸਫਲ ਨਹੀਂ ਹੋਏ । ਅੱਜ ਵੀ ਗੁਜਰਾਤ, ਕੇਰਲਾ ਅਤੇ ਅਸਾਮ ਦੀਆਂ ਇਸਤਰੀਆਂ ਅਲੱਗ-ਅਲੱਗ ਤਰ੍ਹਾਂ ਨਾਲ ਸਾੜ੍ਹੀਆਂ ਪਹਿਨਦੀਆਂ ਹਨ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 7.
ਪੰਜਾਬ ਵਿਚ ਇਸਤਰੀਆਂ ਦੇ ਪਹਿਰਾਵੇ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਪੰਜਾਬ ਅੰਗਰੇਜ਼ੀ ਸ਼ਾਸਨ ਦੇ ਅਧੀਨ (1849 ਈ:) ਸਭ ਤੋਂ ਬਾਅਦ ਵਿਚ ਆਇਆ । ਇਸ ਲਈ ਪੰਜਾਬ ਦੇ ਲੋਕਾਂ ਵਿਸ਼ੇਸ਼ ਕਰ ਇਸਤਰੀਆਂ ਦੇ ਕੱਪੜਿਆਂ ਤੇ ਵਿਦੇਸ਼ੀ ਸੱਭਿਆਚਾਰ ਦਾ ਪ੍ਰਭਾਵ ਬਹੁਤ ਹੀ ਘੱਟ ਦਿਖਾਈ ਦਿੱਤਾ | ਪੰਜਾਬ ਮੁੱਖ ਤੌਰ ‘ਤੇ ਆਪਣੇ ਰਵਾਇਤੀ ਪੇਂਡੂ ਸੱਭਿਆਚਾਰ ਨਾਲ ਜੁੜਿਆ ਰਿਹਾ ਅਤੇ ਇੱਥੋਂ ਦੀਆਂ ਇਸਤਰੀਆਂ ਰਵਾਇਤੀ ਪਹਿਰਾਵੇ ਹੀ ਅਪਣਾਉਂਦੀਆਂ ਰਹੀਆਂ | ਸਲਵਾਰ, ਕੁੜਤਾ ਅਤੇ ਦੁਪੱਟਾ ਹੀ ਪੰਜਾਬੀ ਇਸਤਰੀਆਂ ਦੀ ਪਛਾਣ ਬਣੀ ਰਹੀ ।
ਜ਼ਿਆਦਾਤਰ ਵਿਆਹ ਦੇ ਮੌਕੇ ਤੇ ਉਹ ਰੰਗ-ਬਿਰੰਗੇ ਕੱਪੜੇ ਅਤੇ ਭਾਰੀ ਗਹਿਣੇ ਪਹਿਨਦੀਆਂ ਸਨ । ਲੜਕੀਆਂ ਵਿਆਹ ਦੇ ਮੌਕੇ ‘ਤੇ ਫੁਲਕਾਰੀ ਕੱਢਦੀਆਂ ਸਨ । ਦੁਪੱਟਿਆਂ ਨੂੰ ਗੋਟਾ ਲਾ ਕੇ ਆਕਰਸ਼ਕ ਬਣਾਇਆ ਜਾਂਦਾ ਸੀ । ਸੁਟਾਂ ‘ਤੇ ਕਢਾਈ ਵੀ ਕੀਤੀ ਜਾਂਦੀ ਸੀ । ਸ਼ਹਿਰੀ ਇਸਤਰੀਆਂ ਸਾੜ੍ਹੀ ਅਤੇ ਬਲਾਊਜ਼ ਵੀ ਪਹਿਨਦੀਆਂ ਸਨ | ਸਰਦੀਆਂ ਵਿਚ ਸਵੈਟਰ, ਕੋਟੀ ਅਤੇ ਕੀਵੀ ਪਹਿਣਨ ਦਾ ਰਿਵਾਜ ਸੀ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੱਪੜਿਆਂ ਵਿਚ ਵਰਤੇ ਜਾਣ ਵਾਲੇ ਅਲੱਗ-ਅਲੱਗ ਰੇਸ਼ਿਆਂ ਦਾ ਵਰਣਨ ਕਰੋ ।
ਉੱਤਰ-
ਨਵੇਂ-ਨਵੇਂ ਰੇਸ਼ਿਆਂ ਦੀ ਖੋਜ ਕਾਰਨ ਲੋਕ ਵੱਖ-ਵੱਖ ਕਿਸਮ ਦੇ ਰੇਸ਼ਿਆਂ ਤੋਂ ਬਣੇ ਕੱਪੜੇ ਪਹਿਣਨ ਲੱਗੇ । ਮੌਸਮ, ਸਮਾਜਿਕ, ਸੱਭਿਆਚਾਰਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਪ੍ਰਭਾਵਾਂ ਕਾਰਨ ਲੋਕਾਂ ਦੇ ਪਹਿਰਾਵੇ ਵਿਚ ਨਿਰੰਤਰ ਪਰਿਵਰਤਨ ਆਉਂਦਾ ਰਿਹਾ ਹੈ, ਜੋ ਕਿ ਅੱਜ ਵੀ ਜਾਰੀ ਹੈ । ਪਹਿਰਾਵੇ ਦੇ ਇਤਿਹਾਸ ਲਈ ਅਲੱਗ-ਅਲੱਗ ਤਰ੍ਹਾਂ ਦੇ ਰੇਸ਼ਿਆਂ ਬਾਰੇ ਜਾਣਨਾ ਜ਼ਰੂਰੀ ਹੈ । ਇਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ –
1. ਸੂਤੀ ਕੱਪੜਾ-ਸੂਤੀ ਕੱਪੜਾ ਕਪਾਹ ਤੋਂ ਬਣਾਇਆ ਜਾਂਦਾ ਹੈ । ਭਾਰਤ ਵਿਚ ਸਦੀਆਂ ਤੋਂ ਸੂਤੀ ਕੱਪੜਾ ਪਹਿਨਦੇ ਆ ਰਹੇ ਹਨ | ਕਪਾਹ ਅਤੇ ਸੂਤੀ ਕੱਪੜਿਆਂ ਦੀ ਵਰਤੋਂ ਦੇ ਇਤਿਹਾਸਕ ਪ੍ਰਮਾਣ ਪ੍ਰਾਚੀਨ ਸੱਭਿਅਤਾਵਾਂ ਵਿਚ ਵੀ ਮਿਲਦੇ ਹਨ । ਸਿੰਧੂ ਘਾਟੀ ਦੀ ਸੱਭਿਅਤਾ ਵਿਚੋਂ ਵੀ ਕਪਾਹ ਅਤੇ ਸੂਤੀ ਕੱਪੜੇ ਦੀ ਵਰਤੋਂ ਬਾਰੇ ਪ੍ਰਮਾਣ ਮਿਲੇ ਹਨ । ਰਿਗਵੇਦ ਦੇ ਮੰਤਰਾਂ ਵਿਚ ਵੀ ਕਪਾਹ ਦੇ ਵਿਸ਼ੇ ਵਿਚ ਚਰਚਾ ਕੀਤੀ ਗਈ ਹੈ ।

2. ਊਨੀ ਕੱਪੜਾ-ਉੱਨ ਅਸਲ ਵਿਚ ਇਕ ਰੇਸ਼ੇਦਾਰ ਪ੍ਰੋਟੀਨ ਹੈ, ਜੋ ਵਿਸ਼ੇਸ਼ ਤਰ੍ਹਾਂ ਦੀ ਚਮੜੀ ਦੀਆਂ ਕੋਸ਼ਿਕਾਵਾਂ ਤੋਂ ਬਣਦੀ ਹੈ ।ਉੱਨ ਭੇਡ, ਬੱਕਰੀ, ਯਾਕ, ਖਰਗੋਸ਼ ਆਦਿ ਜਾਨਵਰਾਂ ਤੋਂ ਵੀ ਪ੍ਰਾਪਤ ਕੀਤੀ ਜਾਂਦੀ ਹੈ । ਮੈਰੀਨੋ ਨਾਂ ਦੀਆਂ ਭੇਡਾਂ ਦੀ ਉੱਨ ਸਭ ਤੋਂ ਉੱਤਮ ਮੰਨੀ ਜਾਂਦੀ ਹੈ । ਮਿਸਰ, ਬੇਬੀਲੋਨ, ਸਿੰਧੂ ਘਾਟੀ ਦੀ ਸੱਭਿਅਤਾ ਤੋਂ ਊਨੀ ਕੱਪੜੇ ਦੇ ਅਵਸ਼ੇਸ਼ ਮਿਲੇ ਹਨ । ਇਸ ਤੋਂ ਮਾਲੂਮ ਹੁੰਦਾ ਹੈ ਕਿ ਉਸ ਸਮੇਂ ਦੇ ਲੋਕ ਵੀ ਊਨੀ ਕੱਪੜੇ ਪਹਿਨਦੇ ਸਨ ।

3. ਰੇਸ਼ਮੀ ਕੱਪੜਾ-ਰੇਸ਼ਮੀ ਕੱਪੜਾ ਰੇਸ਼ਮ ਦੇ ਕੀੜਿਆਂ ਤੋਂ ਪ੍ਰਾਪਤ ਰੇਸ਼ਿਆਂ ਤੋਂ ਬਣਦਾ ਹੈ । ਸੱਚ ਤਾਂ ਇਹ ਹੈ ਕਿ ਰੇਸ਼ਮ ਦਾ ਕੀੜਾ ਆਪਣੀ ਸੁਰੱਖਿਆ ਲਈ ਆਪਣੇ ਆਲੇ-ਦੁਆਲੇ ਇਕ ਕਵਚ ਤਿਆਰ ਕਰਦਾ ਹੈ । ਇਹ ਕਵਚ ਉਸਦੀ ਲਾਰ ਦਾ ਬਣਿਆ ਹੁੰਦਾ ਹੈ । ਇਸ ਕਵਚ ਤੋਂ ਹੀ ਰੇਸ਼ਮੀ ਧਾਗਾ ਤਿਆਰ ਕੀਤਾ ਜਾਂਦਾ ਹੈ । ਰੇਸ਼ਮ ਦਾ ਕੀੜਾ ਆਮਤੌਰ ‘ਤੇ ਸ਼ਹਿਤੂਤ ਦੇ ਰੁੱਖਾਂ ‘ਤੇ ਪਾਲਿਆ ਜਾਂਦਾ ਹੈ । ਰੇਸ਼ਮੀ ਕੱਪੜਿਆਂ ਦੀ ਤਕਨੀਕ ਸਭ ਤੋਂ ਪਹਿਲਾਂ ਚੀਨ ਵਿਚ ਵਿਕਸਿਤ ਹੋਈ । ਰੇਸ਼ਮੀ ਕੱਪੜੇ ਦੀ ਵਰਤੋਂ ਭਾਰਤ ਵਿਚ ਵੀ ਹਜ਼ਾਰਾਂ ਸਾਲਾਂ ਤੋਂ ਕੀਤੀ ਜਾ ਰਹੀ ਹੈ ।

4. ਬਣਾਉਟੀ ਰੇਸ਼ੇ ਤੋਂ ਬਣਿਆ ਕੱਪੜਾ-ਬਣਾਉਟੀ ਰੇਸ਼ੇ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਇਕ ਅੰਗਰੇਜ਼ ਵਿਗਿਆਨੀ ਰਾਬਰਟ ਹੁੱਕ ਦੇ ਮਨ ਵਿਚ ਆਇਆ । ਇਸਦੇ ਬਾਰੇ ਵਿਚ ਇਕ ਫ਼ਰਾਂਸੀਸੀਂ ਵਿਗਿਆਨੀ ਨੇ ਵੀ ਪਰ 1842 ਈ: ਵਿਚ ਅੰਗਰੇਜ਼ੀ ਵਿਗਿਆਨੀ ਲੁਇਸ ਸੁਬਾਬ ਨੇ ਬਣਾਉਟੀ ਰੇਸ਼ਿਆਂ ਤੋਂ ਕੱਪੜੇ ਤਿਆਰ ਕਰਨ ਦੀ ਇਕ ਮਸ਼ੀਨ ਤਿਆਰ ਕੀਤੀ । ਬਣਾਉਟੀ ਰੇਸ਼ਿਆਂ ਨੂੰ ਤਿਆਰ ਕਰਨ ਲਈ ਸ਼ਹਿਤੂਤ, ਅਲਕੋਹਲ, ਰਬੜ, ਮਨੱਕਾ, ਚਰਬੀ ਅਤੇ ਕੁੱਝ ਹੋਰ ਬਨਸਪਤੀ ਵਰਤੋਂ ਵਿਚ ਲਿਆਈ ਜਾਂਦੀ ਹੈ । ਨਾਇਲੋਨ, ਪੋਲਿਸਟਰ ਅਤੇ ਰੇਯਾਨ ਮੁੱਖ ਬਨਾਉਟੀ ਰੇਸ਼ੇ ਹਨ | ਪੋਲਿਸਟਰ ਅਤੇ ਸੁਤ ਤੋਂ ਬਣਿਆ ਕੱਪੜਾ ‘ਟੈਰੀਕਾਟ’ ਭਾਰਤ ਵਿਚ ਬਹੁਤ ਵਰਤਿਆਂ ਜਾਂਦਾ ਹੈ | ਅੱਜਕਲ੍ਹ ਜ਼ਿਆਦਾਤਰ ਲੋਕ ਬਣਾਉਟੀ ਰੇਸ਼ਿਆਂ ਤੋਂ ਬਣੇ ਕੱਪੜਿਆਂ ਦੀ ਵਰਤੋਂ ਕਰਦੇ ਹਨ ।

ਪ੍ਰਸ਼ਨ 2.
ਉਦਯੋਗਿਕ ਕ੍ਰਾਂਤੀ ਦਾ ਆਮ ਲੋਕਾਂ ਅਤੇ ਇਸਤਰੀਆਂ ਦੇ ਪਹਿਰਾਵੇ ਉੱਤੇ ਕੀ ਅਸਰ ਪਿਆ ?
ਉੱਤਰ-
18ਵੀਂ-19ਵੀਂ ਸਦੀ ਵਿਚ ਉਦਯੋਗਿਕ ਕ੍ਰਾਂਤੀ ਨੇ ਸਮੁੱਚੇ ਵਿਸ਼ਵ ਦੇ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਢਾਂਚੇ ‘ਤੇ ਆਪਣਾ ਪ੍ਰਭਾਵ ਪਾਇਆ | ਇਸ ਨਾਲ ਲੋਕਾਂ ਦੇ ਵਿਚਾਰਾਂ ਅਤੇ ਜੀਵਨ ਸ਼ੈਲੀ ਵਿਚ ਬਦਲਾਅ ਆਇਆ, ਸਿੱਟੇ ਵਜੋਂ ਲੋਕਾਂ ਦੇ ਪਹਿਰਾਵੇ ਵਿਚ ਵੀ ਪਰਿਵਰਤਨ ਆਇਆ । ਕੱਪੜੇ ਦਾ ਉਤਪਾਦਨ ਮਸ਼ੀਨਾਂ ਨਾਲ ਹੋਣ ਦੇ ਕਾਰਨ ਕੱਪੜਾ ਸਸਤਾ ਹੋ ਗਿਆ ਅਤੇ ਉਹ ਬਾਜ਼ਾਰ ਵਿਚ ਵਧੇਰੇ ਮਾਤਰਾ ਵਿਚ ਆ ਗਿਆ | ਇਹ ਮਸ਼ੀਨੀ ਕੱਪੜਾ ਹੋਣ ਦੇ ਕਾਰਨ ਅਲੱਗ-ਅਲੱਗ ਡਿਜ਼ਾਈਨਾਂ ਵਿਚ ਆ ਗਿਆ । ਇਸ ਲਈ ਲੋਕਾਂ ਦੇ ਕੋਲ ਪੋਸ਼ਾਕਾਂ ਦੀ ਗਿਣਤੀ ਵਿਚ ਵਾਧਾ ਹੋ ਗਿਆ । ਸੰਖੇਪ ਵਿਚ ਆਮ ਲੋਕਾਂ ਦੇ ਪਹਿਰਾਵੇ ‘ਤੇ ਉਦਯੋਗਿਕ ਕ੍ਰਾਂਤੀ ਦੇ ਨਿਮਨਲਿਖਿਤ ਪ੍ਰਭਾਵ ਪਏ| ਰੰਗ-ਬਿਰੰਗੇ ਕੱਪੜਿਆਂ ਦਾ ਪ੍ਰਚਲਣ-18ਵੀਂ ਸਦੀ ਵਿਚ ਯੂਰਪ ਦੇ ਲੋਕ ਆਪਣੇ ਸਮਾਜਿਕ ਪੱਧਰ, ਵਰਗ ਜਾਂ ਲਿੰਗ ਦੇ ਮੁਤਾਬਕ ਕੱਪੜੇ ਪਹਿਨਦੇ ਸਨ |

ਪੁਰਸ਼ਾਂ ਅਤੇ ਇਸਤਰੀਆਂ ਦੇ ਪਹਿਰਾਵੇ ਵਿਚ ਬਹੁਤ ਅੰਤਰ ਸੀ । ਇਸਤਰੀਆਂ ਪਹਿਰਾਵੇ ਵਿਚ ਸਕਰਟ ਅਤੇ ਉੱਚੀ ਅੱਡੀ ਵਾਲੇ ਜੁੱਤੇ ਪਹਿਨਦੀਆਂ ਸਨ | ਪੁਰਸ਼ ਪਹਿਰਾਵੇ ਵਿਚ ਨੈਕਟਾਈ ਦੀ ਵਰਤੋਂ ਕਰਦੇ ਸਨ। ਸਮਾਜ ਦੇ ਉੱਚ ਵਰਗ ਦਾ ਪਹਿਰਾਵਾ ਆਮ ਲੋਕਾਂ ਤੋਂ ਅਲੱਗ ਹੁੰਦਾ ਸੀ ਪਰ 1789 ਈ: ਦੀ ਫ਼ਰਾਂਸੀਸੀ ਕ੍ਰਾਂਤੀ ਨੇ ਕੁਲੀਨ ਵਰਗ ਦੇ ਲੋਕਾਂ ਦੇ ਵਿਸ਼ੇਸ਼ ਅਧਿਕਾਰਾਂ ਨੂੰ ਖ਼ਤਮ ਕਰ ਦਿੱਤਾ । ਇਸਦੇ ਸਿੱਟੇ ਵਜੋਂ ਸਾਰੇ ਵਰਗਾਂ ਦੇ ਲੋਕ ਵੀ ਆਪਣੀ ਇੱਛਾ ਦੇ ਅਨੁਸਾਰ ਰੰਗ-ਬਿਰੰਗੇ ਕੱਪੜੇ ਪਹਿਣਨ ਲੱਗੇ । ਫ਼ਰਾਂਸ ਦੇ ਲੋਕ ਸੁਤੰਤਰਤਾ ਦੇ ਪ੍ਰਤੀਕ ਦੇ ਰੂਪ ਵਿਚ ਲਾਲ ਟੋਪੀ ਪਹਿਨਦੇ ਸਨ ।ਇਸ ਤਰ੍ਹਾਂ ਆਮ ਲੋਕਾਂ ਦੁਆਰਾ ਰੰਗ-ਬਿਰੰਗੇ ਕੱਪੜੇ

ਪਹਿਣਨ ਦਾ ਪ੍ਰਚਲਨ ਪੂਰੇ ਵਿਸ਼ਵ ਵਿਚ ਪ੍ਰਸਿੱਧ ਹੋ ਗਿਆ । ਇਸਤਰੀਆਂ ਦੇ ਪਹਿਰਾਵੇ ਵਿਚ ਪਰਿਵਰਤਨ –

  • ਵਿਕਟੋਰੀਆ ਦੇ ਸ਼ਾਸਨ ਕਾਲ ਵਿਚ ਪ੍ਰਚਲਿਤ ਪਹਿਰਾਵੇ ਨੇ ਇਸਤਰੀਆਂ ਦੇ ਦਬਾਅ ਵਾਲੀ ਦਿੱਖ ਦਿਖਾਈ ।
  • ਫ਼ਰਾਂਸੀਸੀ ਕ੍ਰਾਂਤੀ ਅਤੇ ਫਜ਼ੂਲ ਖ਼ਰਚੀ ਰੋਕਣ ਸੰਬੰਧੀ ਕਾਨੂੰਨਾਂ ਨਾਲ ਪਹਿਰਾਵੇ ਵਿਚ ਕੀਤੇ ਸੁਧਾਰਾਂ ਨੂੰ ਇਸਤਰੀਆਂ ਨੇ ਸਵੀਕਾਰ ਨਹੀਂ ਕੀਤਾ ।
    ਸਿੱਟੇ ਵਜੋਂ ਕੁੱਝ ਮਹਿਲਾ ਸੰਗਠਨਾਂ ਨੇ ਪਹਿਰਾਵੇ ਨਾਲ ਸੰਬੰਧੀ ਸੁਧਾਰਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ । 1830 ਈ: ਵਿਚ ਇੰਗਲੈਂਡ ਵਿਚ ਕੁੱਝ ਮਹਿਲਾ ਸੰਸਥਾਵਾਂ ਨੇ ਔਰਤਾਂ ਲਈ ਲੋਕਤੰਤਰੀ ਅਧਿਕਾਰਾਂ ਦੀ ਮੰਗ ਸ਼ੁਰੂ ਕਰ ਦਿੱਤੀ । ਜਿਉਂ ਹੀ ਸਫਰੋਜ਼ ਅੰਦੋਲਨ ਦਾ ਪ੍ਰਸਾਰ ਹੋਇਆ ਤਾਂ ਅਮਰੀਕਾ ਦੀ 13 ਬ੍ਰਿਟਿਸ਼ ਬਸਤੀਆਂ ਵਿਚ ਪਹਿਰਾਵਾ ਸੁਧਾਰ ਅੰਦੋਲਨ ਸ਼ੁਰੂ ਹੋਇਆ ।
  • ਸ ਅਤੇ ਸਾਹਿਤ ਨੇ ਤੰਗ ਕੱਪੜੇ ਪਹਿਣਨ ਕਾਰਨ ਮੁਟਿਆਰਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਬਾਰੇ ਦੱਸਿਆ। ਉਨ੍ਹਾਂ ਦਾ ਮੰਨਣਾ ਸੀ ਕਿ ਤੰਗ ਪਹਿਰਾਵੇ ਨਾਲ ਸਰੀਰ ਦਾ ਵਿਕਾਸ : ਰੀੜ੍ਹ ਦੀ ਹੱਡੀ ਵਿਚ ਵਿਕਾਰ ਅਤੇ ਲਹੁ ਸੰਚਾਰ ਪ੍ਰਭਾਵਿਤ ਹੁੰਦਾ ਹੈ । ਇਸ ਲਈ ਬਹੁਤ ਸਾਰੇ ਮਹਿਲਾ ਸੰਗਠਨਾਂ ਨੇ ਸਰਕਾਰ ਤੋਂ ਲੜਕੀਆਂ ਦੀ ਸਰੀਰਿਕ, ਸਮਾਜਿਕ ਅਤੇ ਆਰਥਿਕ ਹਾਲਤ ਨੂੰ ਬਿਹਤਰ ਬਣਾਉਣ ਲਈ ਪੋਸ਼ਾਕਾਂ ਵਿਚ ਸੁਧਾਰ ਦੀ ਮੰਗ ਕੀਤੀ ।
  • ਅਮਰੀਕਾ ਵਿਚ ਵੀ ਕਈ ਮਹਿਲਾ ਸੰਗਠਨਾਂ ਨੇ ਇਸਤਰੀਆਂ ਲਈ ਪਰੰਪਰਿਕ ਪੋਸ਼ਾਕ ਦੀ ਨਿੰਦਾ ਕੀਤੀ । ਕਈ ਮਹਿਲਾ ਸੰਸਥਾਵਾਂ ਨੇ ਲੰਬੇ ਗਾਉਨ ਨਾਲੋਂ ਇਸਤਰੀਆਂ ਲਈ ਸੁਵਿਧਾਜਨਕ ਪਹਿਰਾਵਾ ਪਹਿਣਨ ਦੀ ਮੰਗ ਕੀਤੀ ਕਿਉਂਕਿ ਜੇਕਰ ਇਸਤਰੀਆਂ ਦੀ ਪੋਸ਼ਾਕ ਅਰਾਮਦਾਇਕ ਹੋਵੇਗੀ, ਤਦ ਹੀ ਉਹ ਆਸਾਨੀ ਨਾਲ ਕੰਮ ਕਰ ਸਕਣਗੀਆਂ ।
  • 1870 ਈ: ਵਿਚ ਦੋ ਸੰਸਥਾਵਾਂ ‘ਨੈਸ਼ਨਲ ਵੁਮੈਨ ਸਫਰੇਜ਼ ਐਸੋਸੀਏਸ਼ਨ’ ਅਤੇ ‘ਅਮੇਰਿਕਨ ਵੁਮੈਨ ਸਫਰੇਜ਼ ਐਸੋਸੀਏਸ਼ਨ ਨੇ ਮਿਲ ਕੇ ਇਸਤਰੀਆਂ ਦੇ ਪਹਿਰਾਵੇ ਵਿਚ ਸੁਧਾਰ ਕਰਨ ਲਈ ਅੰਦੋਲਨ ਆਰੰਭ ਕੀਤਾ | ਰੂੜੀਵਾਦੀ ਵਿਚਾਰਧਾਰਾ ਦੇ ਲੋਕਾਂ ਕਾਰਨ ਇਹ ਅੰਦੋਲਨ ਅਸਫਲ ਰਿਹਾ 19ਵੀਂ ਸਦੀ ਵਿਚ ਇਸਤਰੀਆਂ ਦੀ ਸੁੰਦਰਤਾ ਅਤੇ ਪਹਿਰਾਵੇ ਸੰਬੰਧੀ ਵਿਚਾਰਾਂ ਦਾ ਪ੍ਰਸਾਰ ਹੋਣਾ ਸ਼ੁਰੂ ਹੋਇਆ, ਸਿੱਟੇ ਵਜੋਂ ਫਿਰ ਵੀ ਇਸਤਰੀਆਂ ਦੀ ਸੁੰਦਰਤਾ, ਅਤੇ ਪਹਿਰਾਵੇ ਦੇ ਨਮੂਨਿਆਂ ਵਿਚ ਪਰਿਵਰਤਨ ਹੋਣਾ ਸ਼ੁਰੂ ਹੋ ਗਿਆ ।

ਏਨਾ ਹੋਣ ਦੇ ਬਾਵਜੂਦ ਪੇਂਡੂ ਸਮਾਜ ਵਿਚ ਪੁਰਸ਼ਾਂ ਅਤੇ ਇਸਤਰੀਆਂ ਦੇ ਪਹਿਰਾਵੇ ਵਿਚ ਕੋਈ ਵਿਸ਼ੇਸ਼ ਅੰਤਰ ਨਹੀਂ ਆਇਆ । ਸਿਰਫ਼ ਮਸ਼ੀਨਾਂ ਤੋਂ ਬਣੇ ਕੱਪੜੇ ਸੁੰਦਰ ਅਤੇ ਸਸਤੇ ਹੋਣ ਦੇ ਕਾਰਨ ਅਧਿਕ ਪ੍ਰਯੋਗ ਕੀਤੇ ਜਾਣ ਲੱਗੇ । ਇਸਦੇ ਇਲਾਵਾ ਭਾਰਤੀ ਪਹਿਰਾਵੇ ਅਤੇ ਪੱਛਮੀ ਪਹਿਰਾਵੇ ਦੇ ਵਿਚ ਟਕਰਾਓ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ | ਪਰੰਤੂ ਜਾਤੀਗਤ ਨਿਯਮਾਂ ਵਿੱਚ ਬੰਣ ਕਰਕੇ ਭਾਰਤੀ ਪੇਂਡੂ ਸਮੁਦਾਇ ਪੱਛਮੀ ਪੁਸ਼ਾਕ-ਸ਼ੈਲੀ ਤੋਂ ਦੂਰ ਰਿਹਾ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 3.
ਭਾਰਤ ਵਿਚ ਬਸਤੀਵਾਦੀ ਸ਼ਾਸਨ ਦੌਰਾਨ ਪਹਿਰਾਵੇ ਵਿਚ ਹੋਏ ਪਰਿਵਰਤਨ ਦਾ ਵਰਣਨ ਕਰੋ ।
ਉੱਤਰ-
ਬਸਤੀਵਾਦੀ ਸ਼ਾਸਨ ਦੌਰਾਨ ਜਦੋਂ ਪੱਛਮੀ ਵਸਤਰ ਸ਼ੈਲੀ ਭਾਰਤ ਵਿਚ ਆਈ ਤਾਂ ਅਨੇਕ ਪੁਰਸ਼ਾਂ ਨੇ ਇਨ੍ਹਾਂ ਵਸਤਰਾਂ ਨੂੰ ਅਪਣਾ ਲਿਆ ।
ਇਸਦੇ ਉਲਟ ਇਸਤਰੀਆਂ ਪਰੰਪਰਾਗਤ ਕੱਪੜੇ ਹੀ ਪਹਿਨਦੀਆਂ ਰਹੀਆਂ ਕਾਰਨ –

  1. ਭਾਰਤ ਦਾ ਪਾਰਸੀ ਸਮੁਦਾਇ ਕਾਫੀ ਅਮੀਰ ਸੀ । ਉਹ ਲੋਕ ਪੱਛਮੀ ਸੱਭਿਆਚਾਰ ਤੋਂ ਵੀ ਪ੍ਰਭਾਵਿਤ ਸਨ । ਇਸ ਲਈ ਸਭ ਤੋਂ ਪਹਿਲਾਂ ਪਾਰਸੀ ਲੋਕਾਂ ਨੇ ਹੀ ਪੱਛਮੀ ਕੱਪੜਿਆਂ ਨੂੰ ਅਪਣਾਇਆ | ਭਲੇਮਾਨਸ ਦਿਖਾਈ ਦੇਣ ਲਈ | ਉਨ੍ਹਾਂ ਨੇ ਬਿਨਾਂ ਕਾਲਰ ਦੇ ਲੰਬੇ ਕੋਟ, ਬੂਟ ਅਤੇ ਛੜੀ ਨੂੰ ਆਪਣੀ ਪੋਸ਼ਾਕ ਦਾ ਅੰਗ ਬਣਾ ਲਿਆ ।
  2. ਕੁੱਝ ਪੁਰਸ਼ਾਂ ਨੇ ਪੱਛਮੀ ਕੱਪੜਿਆਂ ਨੂੰ ਆਧੁਨਿਕਤਾ ਦਾ ਪ੍ਰਤੀਕ ਸਮਝ ਕੇ ਅਪਣਾਇਆ ।
  3. ਭਾਰਤ ਦੇ ਜਿਹੜੇ ਲੋਕ ਮਿਸ਼ਨਰੀਆਂ ਦੇ ਪ੍ਰਭਾਵ ਵਿਚ ਆ ਕੇ ਇਸਾਈ ਬਣ ਗਏ ਸਨ, ਉਨ੍ਹਾਂ ਨੇ ਵੀ ਪੱਛਮੀ ਕੱਪੜੇ ਪਹਿਣਨੇ ਸ਼ੁਰੂ ਕਰ ਦਿੱਤੇ ।
  4. ਕੁੱਝ ਬੰਗਾਲੀ ਬਾਬੂ ਦਫ਼ਤਰਾਂ ਵਿਚ ਪੱਛਮੀ ਕੱਪੜੇ ਪਹਿਨਦੇ ਸਨ ਜਦਕਿ ਘਰ ਵਿਚ ਆ ਕੇ ਆਪਣੀ ਪਰੰਪਰਾਗਤ

ਪੋਸ਼ਾਕ ਧਾਰਨ ਕਰ ਲੈਂਦੇ ਸਨ । ਸਮਾਜ ਵਿਚ ਇਸਤਰੀਆਂ ਦੀ ਹਾਲਤ-ਇਸ ਤੋਂ ਪਤਾ ਚੱਲਦਾ ਹੈ ਕਿ ਸਮਾਜ ਪੁਰਸ਼-ਪ੍ਰਧਾਨ ਸੀ ਜਿਸ ਵਿਚ ਨਾਰੀ ਸੁਤੰਤਰ ਨਹੀਂ ਸੀ । ਉਸਦਾ ਕੰਮ ਘਰ ਦੀ ਚਾਰਦੀਵਾਰੀ ਤਕ ਹੀ ਸੀਮਿਤ ਸੀ । ਉਹ ਨੌਕਰੀ ਪੇਸ਼ਾ ਨਹੀਂ ਸੀ ।

ਪ੍ਰਸ਼ਨ 4.
ਭਾਰਤੀ ਲੋਕਾਂ ਦੇ ਪਹਿਰਾਵੇ ਵਿਚ ਸਵਦੇਸ਼ੀ ਅੰਦੋਲਨ ਦਾ ਕੀ ਪ੍ਰਭਾਵ ਪਿਆ ?
ਉੱਤਰ-
1905 ਈ: ਵਿਚ ਅੰਗਰੇਜ਼ੀ ਸਰਕਾਰ ਨੇ ਬੰਗਾਲ ਦੀ ਵੰਡ ਕਰ ਦਿੱਤੀ । ਇਸਨੂੰ ਬੰਗ-ਭੰਗ ਵੀ ਕਿਹਾ ਜਾਂਦਾ ਹੈ । ਸਵਦੇਸ਼ੀ ਅੰਦੋਲਨ ਬੰਗ-ਭੰਗ ਦੇ ਵਿਰੋਧ ਵਿਚ ਚਲਿਆ | ਬਾਈਕਾਟ ਵੀ ਸਵਦੇਸ਼ੀ ਅੰਦੋਲਨ ਦਾ ਇਕ ਅੰਗ ਸੀ । ਇਹ ਰਾਜਨੀਤਿਕ ਵਿਰੋਧ ਘੱਟ ਪਰ ਕੱਪੜਿਆਂ ਨਾਲ ਜੁੜਿਆ ਵਿਰੋਧ ਜ਼ਿਆਦਾ ਸੀ। ਲੋਕਾਂ ਨੇ ਇੰਗਲੈਂਡ ਤੋਂ ਆਉਣ ਵਾਲੇ ਕੱਪੜੇ ਨੂੰ ਪਹਿਣਨ ਤੋਂ ਇਨਕਾਰ ਕਰ ਦਿੱਤਾ ਅਤੇ ਦੇਸ਼ ਵਿਚ ਬਣੇ ਕੱਪੜੇ ਨੂੰ ਪਹਿਲ ਦਿੱਤੀ । ਗਾਂਧੀ ਜੀ ਦੁਆਰਾ ਪ੍ਰਚਲਿਤ ਖਾਦੀ ਸਵਦੇਸ਼ੀ ਪੁਸ਼ਾਕ ਦੀ ਪਛਾਣ ਬਣ ਗਈ । ਵਿਦੇਸ਼ੀ ਕੱਪੜੇ ਦੀ ਥਾਂ-ਥਾਂ ਹੋਲੀ ਜਲਾਈ ਗਈ ਅਤੇ ਵਿਦੇਸ਼ੀ ਕੱਪੜੇ ਦੀਆਂ ਦੁਕਾਨਾਂ ‘ਤੇ ਧਰਨੇ ਦਿੱਤੇ |

ਅਸਲ ਵਿਚ ਵਿਦੇਸ਼ੀ ਸੱਭਿਆਚਾਰ ਨਾਲ ਜੁੜੀ ਹਰੇਕ ਚੀਜ਼ ਦਾ ਤਿਆਗ ਕਰਕੇ ਸਵਦੇਂਸ਼ੀ ਮਾਲ ਅਪਣਾਇਆ ਗਿਆ । ਇਸ ਅੰਦੋਲਨ ਨੇ ਗਾਮੀਣਾਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਅਤੇ ਉੱਥੋਂ ਦੇ ਕੱਪੜਾ ਉਦਯੋਗ ਵਿਚ ਨਵੀਂ ਜਾਨ ਪਾਈ ॥ ਇਸ ਲਈ ਪੇਂਡੂ ਸਮੁਦਾਇ ਆਪਣੇ ਪਰੰਪਰਾਗਤ ਕੱਪੜੇ-ਸ਼ੈਲੀ ਤੋਂ ਵੀ ਜੁੜਿਆ ਰਿਹਾ | ਬਹੁਤ ਸਾਰੇ ਲੋਕਾਂ ਨੇ ਖਾਦੀ ਨੂੰ ਵੀ ਅਪਣਾਇਆ । ਪਰੰਤੂ ਖਾਦੀ ਬਹੁਤ ਅਧਿਕ ਮਹਿੰਗੀ ਹੋਣ ਦੇ ਕਾਰਨ ਬਹੁਤ ਘੱਟ ਇਸਤਰੀਆਂ ਨੇ ਇਸਨੂੰ ਅਪਣਾਇਆ । ਗ਼ਰੀਬੀ ਦੇ ਕਾਰਨ ਕਈ ਲੰਬੀ ਸਾੜੀ ਦੇ ਲਈ ਮਹਿੰਗੀ ਖਾਦੀ ਨਹੀਂ ਖ਼ਰੀਦ ਪਾਉਂਦੀਆਂ ਸਨ ।

ਪ੍ਰਸ਼ਨ 5.
ਪੰਜਾਬੀ ਲੋਕਾਂ ਦੇ ਪਹਿਰਾਵੇ ਸੰਬੰਧੀ ਆਪਣੇ ਵਿਚਾਰ ਲਿਖੋ ।
ਉੱਤਰ-
ਪੰਜਾਬੀ ਇਸਤਰੀਆਂ ਦਾ ਪਹਿਰਾਵਾ-ਇਸਦੇ ਲਈ ਛੋਟੇ ਉੱਤਰਾਂ ਵਾਲਾ ਪ੍ਰਸ਼ਨ ਨੰ. 7 ਪੜ੍ਹੋ ਮਰਦਾਂ ਦਾ ਪਹਿਰਾਵਾ-ਪੰਜਾਬੀ ਮਰਦਾਂ ਦਾ ਪਹਿਰਾਵਾ ਕੋਈ ਅਪਵਾਦ ਨਹੀਂ ਸੀ । ਉਹ ਵੀ ਵਿਦੇਸ਼ੀ ਪਹਿਰਾਵੇ ਦੇ ਪ੍ਰਭਾਵ ਤੋਂ ਲਗਪਗ ਅਛੂਤੇ ਹੀ ਰਹੇ । ਕਿਉਂਕਿ ਪੰਜਾਬ ਖੇਤੀਬਾੜੀ ਪ੍ਰਧਾਨ ਦੇਸ਼ ਰਿਹਾ ਹੈ ਇਸ ਲਈ ਇੱਥੋਂ ਦੇ ਮਰਦਾਂ ਦਾ ਪਹਿਰਾਵਾ ਪਰੰਪਰਾਗਤ ਕਿਸਾਨਾਂ ਵਰਗਾ ਰਿਹਾ । ਉਹ ਚਾਦਰਾ, ਕੁੜਤਾ ਪਹਿਨਦੇ ਸਨ ਅਤੇ ਸਿਰ ਤੇ ਪੱਗ ਬੰਨ੍ਹਦੇ ਸਨ । ਹੌਲੀਹੌਲੀ ਕੁੜਤੇ-ਚਾਦਰੇ ਦੀ ਥਾਂ ਕੁੜਤੇ-ਪਜ਼ਾਮੇ ਨੇ ਲੈ ਲਈ ।

ਕੁੱਝ ਪੰਜਾਬੀ ਕਿਸਾਨ ਸਿਰ ਤੇ ਪੱਗ ਦੀ ਥਾਂ ਤੇ ਪਰਨਾ (ਸਾਫਾ) ਵੀ ਲਪੇਟ ਲੈਂਦੇ ਸਨ | ਮਰਦ ਮਾਵਾ ਲੱਗੀ ਤੱਰੇਦਾਰ ਪਗੜੀ ਬਹੁਤ ਮਾਣ ਨਾਲ ਬੰਨ੍ਹਦੇ ਸਨ ਅੱਜ ਕੁੱਝ ਮਰਦ ਪਗੜੀ ਦੇ ਹੇਠਾਂ ਫਿਫਟੀ ਵੀ ਬੰਦੇ ਹਨ । ਇਹ ਲੰਬਾਈ ਵਿਚ ਇਕ ਛੋਟੀ ਪਗੜੀ ਹੁੰਦੀ ਹੈ । ਵਿਆਹ-ਸ਼ਾਦੀ ਦੇ ਮੌਕੇ ‘ਤੇ ਲਾਲ, ਗੁਲਾਬੀ ਜਾਂ ਸੰਦੂਰੀ ਰੰਗ ਦੀ ਪਗੜੀ ਬੰਨ੍ਹੀ ਜਾਂਦੀ ਸੀ । ਸੋਗ ਦੇ ਸਮੇਂ ਉਹ ਚਿੱਟੇ ਜਾਂ ਹਲਕੇ ਰੰਗ ਦੀ ਪਗੜੀ ਬੰਦੇ ਸਨ । ਨਿਹੰਗ ਸਿੰਘਾਂ ਅਤੇ ਨਾਮਧਾਰੀ ਸੰਪ੍ਰਦਾਇ ਦੇ ਲੋਕਾਂ ਦਾ ਆਪਣਾ ਅਲੱਗ ਪਹਿਰਾਵਾ ਹੈ । ਉਦਾਹਰਨ ਲਈ ਨਾਮਧਾਰੀ ਸੰਪ੍ਰਦਾਇ ਦੇ ਲੋਕ ਚਿੱਟੇ ਰੰਗ ਦੇ ਕੱਪੜੇ ਪਹਿਨਦੇ ਹਨ । ਹੁਣ ਪੰਜਾਬੀ ਪਹਿਰਾਵੇ ਦਾ ਰੂਪ ਹੋਰ ਵੀ ਬਦਲ ਰਿਹਾ ਹੈ | ਅੱਜ ਪੜੇ-ਲਿਖੇ ਅਤੇ ਨੌਕਰੀ ਪੇਸ਼ਾ ਲੋਕ ਕਮੀਜ਼ ਅਤੇ ਪੈਂਟ ਦੀ ਵਰਤੋਂ ਕਰਨ ਲੱਗੇ ਹਨ | ਮਰਦਾਂ ਦੇ ਸੁੱਤਿਆਂ ਵਿਚ ਵੀ ਵਿਭਿੰਨਤਾ ਆ ਰਹੀ ਹੈ । ਉਹ ਮੁੱਖ ਤੌਰ ‘ਤੇ ਪੰਜਾਬੀ ਜੁੱਤੀ ਅਤੇ ਬੂਟ ਆਦਿ ਪਹਿਨਦੇ ਹਨ ।

PSEB 9th Class Social Science Guide ਪਹਿਰਾਵੇ ਦਾ ਸਮਾਜਿਕ ਇਤਿਹਾਸ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਮੱਧਕਾਲੀ ਫ਼ਰਾਂਸ ਵਿਚ ਵਸਤਰਾਂ ਦੀ ਵਰਤੋਂ ਦਾ ਆਧਾਰ ਸੀ –
(ਉ) ਲੋਕਾਂ ਦੀ ਆਮਦਨ
(ਆ) ਲੋਕਾਂ ਦੀ ਸਿਹਤ
(ਇ) ਸਮਾਜਿਕ ਪੱਧਰ ।
(ਸ) ਉਪਰੋਕਤ ਸਾਰੇ ।
ਉੱਤਰ –
(ਇ) ਸਮਾਜਿਕ ਪੱਧਰ ।

ਪ੍ਰਸ਼ਨ 2.
ਮੱਧਕਾਲੀ ਫ਼ਰਾਂਸ ਵਿਚ ਨਿਮਨ ਵਰਗ ਲਈ ਜਿਹੜੀ ਚੀਜ਼ ਦੀ ਵਰਤੋਂ ਦੀ ਮਨਾਹੀ ਸੀ –
(ਉ) ਵਿਸ਼ੇਸ਼ ਕੱਪੜੇ
(ਅ) ਨਸ਼ੀਲੇ ਪਦਾਰਥ (ਸ਼ਰਾਬ)
(ਇ) ਵਿਸ਼ੇਸ਼ ਭੋਜਨ
(ਸ) ਉਪਰੋਕਤ ਸਾਰੇ ।
ਉੱਤਰ –
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਫ਼ਰਾਂਸ ਵਿਚ ਵਸਤਰਾਂ ਦਾ ਜੋ ਰੰਗ ਦੇਸ਼ਭਗਤ ਨਾਗਰਿਕ ਦਾ ਪ੍ਰਤੀਕ ਨਹੀਂ ਸੀ –
(ਉ) ਨੀਲਾ
(ਅ) ਪੀਲਾ
(ੲ) ਸਫ਼ੈਦ
(ਸ) ਲਾਲ ।
ਉੱਤਰ –
(ਅ) ਪੀਲਾ

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 4.
ਫ਼ਰਾਂਸ ਵਿਚ ਸੁਤੰਤਰਤਾ ਨੂੰ ਦਰਸਾਉਂਦੀ ਸੀ –
(ਉ) ਲਾਲ ਟੋਪੀ
(ਅ) ਕਾਲੀ ਟੋਪੀ
(ਈ) ਸਫ਼ੈਦ ਪੈਂਟ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ –
(ਉ) ਲਾਲ ਟੋਪੀ

ਪ੍ਰਸ਼ਨ 5.
ਕੱਪੜਿਆਂ ਦੀ ਸਾਦਗੀ ਕਿਹੜੀ ਭਾਵਨਾ ਦੀ ਪ੍ਰਤੀਕ ਸੀ ?
(ੳ) ਸੁਤੰਤਰਤਾ
(ਅ) ਸਮਾਨਤਾ,
(ਈ) ਭਾਈਚਾਰਾ
(ਸ) ਉਪਰੋਕਤ ਸਾਰੇ ।
ਉੱਤਰ –
(ਅ) ਸਮਾਨਤਾ,

ਪ੍ਰਸ਼ਨ 6.
ਫ਼ਰਾਂਸ ਵਿਚ ਸੰਪਚੂਅਰੀ ਕਾਨੂੰਨ ਖ਼ਤਮ ਕੀਤੇ –
(ੳ) ਫ਼ਰਾਂਸੀਸੀ ਕ੍ਰਾਂਤੀ ਨੇ
(ਆ) ਰਾਜਤੰਤਰ ਨੇ
(ਈ) ਸਾਮੰਤਾਂ ਨੇ
(ਸ) ਉਪਰੋਕਤ ਸਾਰੇ ।
ਉੱਤਰ –
(ੳ) ਫ਼ਰਾਂਸੀਸੀ ਕ੍ਰਾਂਤੀ ਨੇ

ਪ੍ਰਸ਼ਨ 7.
ਵਿਕਟੋਰੀਅਨ ਇੰਗਲੈਂਡ ਵਿਚ ਉਸ ਇਸਤਰੀ ਨੂੰ ਆਦਰਸ਼ ਮੰਨਿਆ ਜਾਂਦਾ ਸੀ, ਜੋ –
(ਉ) ਲੰਬੀ ਅਤੇ ਮੋਟੀ ਹੋਵੇ
ਅ) ਛੋਟੇ ਕੱਦ ਦੀ ਅਤੇ ਭਾਰੀ ਹੋਵੇ
(ਈ) ਪੀੜ ਅਤੇ ਕਸ਼ਟ ਸਹਿਣ ਕਰ ਸਕੇ
(ਸ) ਪੂਰੀ ਤਰ੍ਹਾਂ ਕੱਪੜਿਆਂ ਨਾਲ ਢੱਕੀ ਹੋਵੇ ।
ਉੱਤਰ –
(ਈ) ਪੀੜ ਅਤੇ ਕਸ਼ਟ ਸਹਿਣ ਕਰ ਸਕੇ

ਪ੍ਰਸ਼ਨ 8.
ਇੰਗਲੈਂਡ ਵਿਚ ਮਹਿਲਾਵਾਂ ਦੇ ਲੋਕਤੰਤਰਿਕ ਅਧਿਕਾਰਾਂ ਲਈ (ਸਫਰੇਜ਼) ਅੰਦੋਲਨ ਚਲਿਆ –
(ਉ) 1800 ਈ: ਦੇ ਦਹਾਕੇ ਵਿਚ
(ਅ) 1810 ਈ: ਦੇ ਦਹਾਕੇ ਵਿਚ
(ਈ) 1820 ਈ: ਦੇ ਦਹਾਕੇ ਵਿਚ
(ਸ) 1830 ਈ: ਦੇ ਦਹਾਕੇ ਵਿਚ ।
ਉੱਤਰ –
(ਸ) 1830 ਈ: ਦੇ ਦਹਾਕੇ ਵਿਚ ।

ਪ੍ਰਸ਼ਨ 9.
ਇੰਗਲੈਂਡ ਵਿਚ ਵੂਲਨ ਟੋਪੀ ਪਹਿਣਨਾ ਕਾਨੂੰਨਨ ਜ਼ਰੂਰੀ ਕਿਉਂ ਸੀ ?
(ਉ) ਪਵਿੱਤਰ ਦਿਨ੍ਹਾਂ ਦੇ ਮਹੱਤਵ ਲਈ
(ਅ) ਉੱਚ ਵਰਗ ਦੀ ਸ਼ਾਨ ਲਈ
(ਇ) ਫੂਲਨ ਉਦਯੋਗ ਦੀ ਸੁਰੱਖਿਆ ਲਈ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ –
(ਇ) ਫੂਲਨ ਉਦਯੋਗ ਦੀ ਸੁਰੱਖਿਆ ਲਈ

ਪ੍ਰਸ਼ਨ 10.
ਵਿਕਟੋਰੀਆ ਇੰਗਲੈਂਡ ਦੀਆਂ ਇਸਤਰੀਆਂ ਵਿਚ ਜਿਹੜੇ ਗੁਣ ਦਾ ਵਿਕਾਸ ਬਚਪਨ ਤੋਂ ਹੀ ਕਰ ਦਿੱਤਾ ਜਾਂਦਾ ਸੀ
(ਉ) ਨਿਮਰਤਾ
(ਅ) ਕਰਤੱਵ ਦੀ ਪਾਲਣਾ
(ਈ) ਆਗਿਆਕਾਰੀ ਹੋਣਾ
(ਸ) ਉਪਰੋਕਤ ਸਾਰੇ ।
ਉੱਤਰ –
(ਸ) ਉਪਰੋਕਤ ਸਾਰੇ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 11.
ਵਿਕਟੋਰੀਅਨ ਇੰਗਲੈਂਡ ਦੇ ਪੁਰਸ਼ਾਂ ਵਿਚ ਹੇਠ ਲਿਖੇ ਗੁਣ ਦੀ ਉਪੇਖਿਆ ਕੀਤੀ ਜਾਂਦੀ ਸੀ –
(ਉ) ਨਿਡਰਤਾ
(ਅ) ਸੁਤੰਤਰਤਾ
(ਇ) ਗੰਭੀਰਤਾ
(ਸ) ਉਪਰੋਕਤ ਸਾਰੇ ।
ਉੱਤਰ –
(ਸ) ਉਪਰੋਕਤ ਸਾਰੇ ।

ਪ੍ਰਸ਼ਨ 12.
ਕੱਪੜਿਆਂ ਨੂੰ ਦਿੱਲੇ-ਢਾਲੇ ਡਿਜ਼ਾਈਨ ਵਿਚ ਬਦਲਣ ਵਾਲੀ ਪਹਿਲੀ ਮਹਿਲਾ ਸ੍ਰੀਮਤੀ ਅਮੇਲੀਆ ਬਲੂਮਰ (Mrs. Amellia Bloomer) ਦਾ ਸੰਬੰਧ ਸੀ –
(ਉ) ਅਮਰੀਕਾ
(ਅ) ਜਾਪਾਨ
(ਈ) ਭਾਰਤ
(ਸ) ਰੂਸ ॥
ਉੱਤਰ –
(ਉ) ਅਮਰੀਕਾ

ਪ੍ਰਸ਼ਨ 13.
1600 ਈ: ਦੇ ਬਾਅਦ ਇੰਗਲੈਂਡ ਦੀਆਂ ਇਸਤਰੀਆਂ ਨੂੰ ਜੋ ਸਸਤਾ ਅਤੇ ਚੰਗਾ ਕੱਪੜਾ ਮਿਲਿਆ ਉਹ ਸੀ –
(ੳ) ਇੰਗਲੈਂਡ ਦੀ ਮਲਮਲ
(ਅ) ਭਾਰਤ ਦੀ ਛਾਂਟ
(ਇ) ਭਾਰਤ ਦੀ ਮਲਮਲ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ –
(ਅ) ਭਾਰਤ ਦੀ ਛਾਂਟ

ਪ੍ਰਸ਼ਨ 14.
ਇੰਗਲੈਂਡ ਤੋਂ ਸੂਤੀ ਕੱਪੜੇ ਦਾ ਨਿਰਯਾਤ ਆਰੰਭ ਹੋਇਆ –
(ਉ) ਉਦਯੋਗਿਕ ਕ੍ਰਾਂਤੀ ਦੇ ਬਾਅਦ
(ਅ) ਦੂਜੇ ਵਿਸ਼ਵ ਯੁੱਧ ਦੇ ਬਾਅਦ
(ਇ) 18ਵੀਂ ਸਦੀ ਵਿਚ .
(ਸ) 17ਵੀਂ ਸਦੀ ਦੇ ਅੰਤ ਵਿਚ ।
ਉੱਤਰ –
(ਉ) ਉਦਯੋਗਿਕ ਕ੍ਰਾਂਤੀ ਦੇ ਬਾਅਦ

ਪ੍ਰਸ਼ਨ 15.
ਸਕਰਟ ਦੇ ਆਕਾਰ ਵਿਚ ਪਰਿਵਰਤਨ ਆਇਆ –
(ਉ) 1915 ਈ: ਵਿਚ
(ਅ) 1947 ਈ: ਵਿਚ
(ਇ) 1917 ਈ: ਵਿਚ
(ਸ) 1942 ਈ: ਵਿਚ ।
ਉੱਤਰ –
(ਉ) 1915 ਈ: ਵਿਚ

ਪ੍ਰਸ਼ਨ 16.
ਭਾਰਤ ਵਿਚ ਪੱਛਮੀ ਕੱਪੜਿਆਂ ਨੂੰ ਅਪਣਾਇਆ ਗਿਆ –
(ਉ) 20ਵੀਂ ਸਦੀ ਵਿਚ
(ਅ) 16ਵੀਂ ਸਦੀ ਵਿਚ
(ਈ) 19ਵੀਂ ਸਦੀ ਵਿਚ
(ਸ) 17ਵੀਂ ਸਦੀ ਵਿਚ ।
ਉੱਤਰ –
(ਈ) 19ਵੀਂ ਸਦੀ ਵਿਚ

ਪ੍ਰਸ਼ਨ 17.
ਭਾਰਤ ਵਿਚ ਪੱਛਮੀ ਵਸਤਰ ਸ਼ੈਲੀ ਨੂੰ ਸਭ ਤੋਂ ਪਹਿਲਾਂ ਆਇਆ
(ਉ) ਮੁਸਲਮਾਨਾਂ ਨੇ
(ਅ) ਪਾਰਸੀਆਂ ਨੇ ।
(ਇ) ਹਿੰਦੂਆਂ ਨੇ
(ਸ) ਈਸਾਈਆਂ ਨੇ ।
ਉੱਤਰ –
(ਅ) ਪਾਰਸੀਆਂ ਨੇ ।

ਪ੍ਰਸ਼ਨ 18.
ਵਿਕਟੋਰੀਅਨ ਇੰਗਲੈਂਡ ਵਿਚ ਲੜਕੀਆਂ ਨੂੰ ਬਚਪਨ ਤੋਂ ਹੀ ਸਖਤ ਫੀਤਿਆਂ ਵਿਚ ਬੰਨ੍ਹੇ ਕੱਪੜਿਆਂ ਅਰਥਾਤ ਸਟੇਜ ਵਿਚ ਕੱਸ ਕੇ ਕਿਉਂ ਬੰਨਿਆ ਜਾਂਦਾ ਸੀ ?
(ੳ) ਕਿਉਂਕਿ ਇਨ੍ਹਾਂ ਕੱਪੜਿਆਂ ਵਿਚ ਲੜਕੀਆਂ ਸੁੰਦਰ ਲਗਦੀਆਂ ਸਨ
(ਅ) ਕਿਉਂਕਿ ਅਜਿਹੇ ਵਸਤਰ ਪਹਿਣਨ ਵਾਲੀਆਂ ਲੜਕੀਆਂ ਫੈਸ਼ਨੇਬਲ ਮੰਨੀਆਂ ਜਾਂਦੀਆਂ ਸਨ ।
(ਇ) ਕਿਉਂਕਿ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇੱਕ ਆਦਰਸ਼ ਨਾਰੀ ਨੂੰ ਪੀੜਾ ਦੇ ਕਸ਼ਟ ਸਹਿਣ ਕਰਨੇ ਚਾਹੀਦੇ ਹਨ ।
(ਸ) ਕਿਉਂਕਿ ਨਾਰੀ ਆਜ਼ਾਦੀ ਨਾਲ ਘੁੰਮ-ਫਿਰ ਨਾ ਸਕੇ ਅਤੇ ਘਰ ‘ਤੇ ਹੀ ਰਹੇ ।
ਉੱਤਰ –
(ਇ) ਕਿਉਂਕਿ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇੱਕ ਆਦਰਸ਼ ਨਾਰੀ ਨੂੰ ਪੀੜਾ ਦੇ ਕਸ਼ਟ ਸਹਿਣ ਕਰਨੇ ਚਾਹੀਦੇ ਹਨ ।

ਪ੍ਰਸ਼ਨ 19.
ਖਾਦੀ ਦਾ ਸੰਬੰਧ ਹੇਠ ਲਿਖਿਆਂ ਵਿਚੋਂ ਕਿਸ ਨਾਲ ਹੈ ?
(ੳ) ਭਾਰਤ ਵਿਚ ਬਣਨ ਵਾਲਾ ਸੁਤੀ ਵਸਤਰ
(ਅ) ਭਾਰਤ ਵਿਚ ਬਣੀ ਛਾਂਟ
(ਇ) ਹੱਥ ਨਾਲ ਕੱਤੇ ਸੂਤ ਤੋਂ ਬਣਿਆ ਮੋਟਾ ਕੱਪੜਾ
(ਸ) ਭਾਰਤ ਵਿਚ ਬਣਿਆ ਮਸ਼ੀਨੀ ਕੱਪੜਾ ।
ਉੱਤਰ –
(ਇ) ਹੱਥ ਨਾਲ ਕੱਤੇ ਸੂਤ ਤੋਂ ਬਣਿਆ ਮੋਟਾ ਕੱਪੜਾ

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 20.
ਮਹਾਤਮਾ ਗਾਂਧੀ ਨੇ ਹੱਥ ਨਾਲ ਕੱਤੀ ਹੋਈ ਖਾਦੀ ਪਹਿਣਨ ਨੂੰ ਉਤਸ਼ਾਹ ਦਿੱਤਾ, ਕਿਉਂਕਿ- .
(ੳ) ਇਹ ਆਯਾਤ ਕੀਤੇ ਵਸਤਰਾਂ ਤੋਂ ਸਸਤੀ ਸੀ ।
(ਆ) ਇਸ ਨਾਲ ਭਾਰਤੀ ਮਿਲ-ਮਾਲਕਾਂ ਨੂੰ ਲਾਭ ਹੁੰਦਾ ਸੀ ।
(ਇ) ਇਹ ਆਤਮ-ਨਿਰਭਰਤਾ ਦਾ ਲੱਛਣ ਸੀ ।
(ਸ) ਇਹ ਰੇਸ਼ਮ ਦੇ ਕੀੜੇ ਮਾਰਨ ਦੇ ਵਿਰੁੱਧ ਸਨ ।
ਉੱਤਰ –
(ਇ) ਇਹ ਆਤਮ-ਨਿਰਭਰਤਾ ਦਾ ਲੱਛਣ ਸੀ ।

ਪ੍ਰਸ਼ਨ 21.
ਗੋਲਾਬਾਰੂਦ ਦੀਆਂ ਫੈਕਟਰੀਆਂ ਵਿਚ ਕੰਮ ਕਰਨ ਵਾਲੀਆਂ ਇਸਤਰੀਆਂ ਲਈ ਕਿਹੋ ਜਿਹਾ ਕੱਪੜਾ ਪਹਿਨਾ ਵਿਹਾਰਕ ਨਹੀਂ ਸੀ ?
(ੳ) ਓਵਰ ਆਲ ਅਤੇ ਟੋਪੀਆਂ
(ਅ) ਪੈਂਟ ਅਤੇ ਬਲਾਊਜ਼
(ਇ) ਛੋਟੇ ਸਕਰਟ ਅਤੇ ਸਕਾਰਫ਼
(ਸ) ਲਹਿਰਾਉਂਦੇ ਗਾਊਨ ਅਤੇ ਕਾਰਜੈਂਟਸ ।
ਉੱਤਰ –
(ਸ) ਲਹਿਰਾਉਂਦੇ ਗਾਊਨ ਅਤੇ ਕਾਰਜੈਂਟਸ ।

ਪ੍ਰਸ਼ਨ 22.
“ਪਾਦੁਕਾ ਸਨਮਾਨ’ ਨਿਯਮ ਕਿਹੜੇ ਗਵਰਨਰ ਜਨਰਲ ਦੇ ਸਮੇਂ ਵਧੇਰੇ ਸਖ਼ਤ ਹੋਇਆ ?
(ਉ) ਲਾਰਡ ਵੈਲਜ਼ਲੀ
(ਅ) ਲਾਰਡ ਵਿਲੀਅਮ ਬੈਂਟਿੰਕ
(ਇ) ਲਾਰਡ ਡਲਹੌਜੀ
(ਸ) ਲਾਰਡ ਲਿਟਨ
ਉੱਤਰ –
(ਇ) ਲਾਰਡ ਡਲਹੌਜੀ

ਪ੍ਰਸ਼ਨ 23.
ਹਿੰਦੁਸਤਾਨੀਆਂ ਨੂੰ ਮਿਲਣ ‘ਤੇ ਬ੍ਰਿਟਿਸ ਅਫ਼ਸਰ ਕਦੋਂ ਅਪਮਾਨਿਤ ਮਹਿਸੂਸ ਕਰਦੇ ਸਨ ?
(ਉ) ਜਦੋਂ ਹਿੰਦੁਸਤਾਨੀ ਆਪਣਾ ਜੁੱਤਾ ਨਹੀਂ ਉਤਾਰਦੇ ਸਨ ।
(ਅ) ਜਦੋਂ ਹਿੰਦੁਸਤਾਨੀ ਆਪਣੀ ਪੱਗੜੀ ਨਹੀਂ ਉਤਾਰਦੇ ਸਨ
(ਈ) ਜਦੋਂ ਹਿੰਦੁਸਤਾਨੀ ਹੈਟ ਪਹਿਨੇ ਹੁੰਦੇ ਸਨ
(ਸ) ਜਦੋਂ ਹਿੰਦੁਸਤਾਨੀ ਉਨ੍ਹਾਂ ਨੂੰ ਆਪਣਾ ਹੈਟ ਉਤਾਰਨ ਨੂੰ ਕਹਿੰਦੇ ਸਨ ।
ਉੱਤਰ –
(ਅ) ਜਦੋਂ ਹਿੰਦੁਸਤਾਨੀ ਆਪਣੀ ਪੱਗੜੀ ਨਹੀਂ ਉਤਾਰਦੇ ਸਨ

I. ਖ਼ਾਲੀ ਥਾਂਵਾਂ ਭਰੋ

1. ਫ਼ਰਾਂਸ ਵਿਚ ………… ਸੁਤੰਤਰਤਾ ਨੂੰ ਦਰਸਾਉਂਦੀ ਸੀ ।
ਉੱਤਰ-
ਲਾਲ ਟੋਪੀ,

2. ਫ਼ਰਾਂਸ ਵਿਚ ਸੰਪਚੂਅਰੀ ਕਾਨੂੰਨ ਦਾ ਸੰਬੰਧ ………… ਨਾਲ ਹੈ ।
ਉੱਤਰ-
ਪਹਿਰਾਵੇ,

3. ………… ਦੇ ਦਹਾਕੇ ਵਿਚ ਇੰਗਲੈਂਡ ਵਿਚ ਮਹਿਲਾਵਾਂ ਦੇ ਲੋਕਤੰਤਰਿਕ ਅਧਿਕਾਰਾਂ ਲਈ ਸਫਰੇਜ਼ ਅੰਦੋਲਨ ਚੱਲਿਆ ॥
ਉੱਤਰ-
1830,

4. ………… ਕੱਪੜਿਆਂ ਨੂੰ ਢਿੱਲੇ-ਢਾਲੇ ਡਿਜ਼ਾਈਨ ਵਿਚ ਬਦਲਣ ਵਾਲੀ ਪਹਿਲੀ ਅਮਰੀਕੀ ਮਹਿਲਾ ਸੀ ।
ਉੱਤਰ-
ਸ੍ਰੀਮਤੀ ਅਮੇਲੀਆ,

5. ਭਾਰਤ ਵਿਚ ਪੱਛਮੀ ਕੱਪੜਿਆਂ ਨੂੰ ਸਭ ਤੋਂ ਪਹਿਲਾਂ ………… ਸਮੁਦਾਇ ਨੇ ਅਪਣਾਇਆ ।
ਉੱਤਰ-
ਬਲੂਮਰ ।

III. ਸਹੀ ਮਿਲਾਨ ਕਰੋ

(ਉ) (ਅ)
1. ਮਹਿਲਾਵਾਂ ਦੇ ਲੋਕਤੰਤਰੀ ਅਧਿਕਾਰ (i) ਗੋਡਿਆਂ ਤੋਂ ਉੱਪਰ ਪਤੂਲਨ ਪਹਿਣਨ ਵਾਲੇ ਲੋਕ
2. ਫੂਲਨ ਟੋਪੀ (ii) ਹੱਥ ਨਾਲ ਕੱਤੇ ਸੂਤ ਤੋਂ ਬਣਿਆ ਮੋਟਾ ਕੱਪੜਾ
3. ਭਾਰਤ ਦੀ ਛਾਂਟ (iii) ਸਫਰੇਜ਼ ਅੰਦੋਲਨ
4. ਖਾਦੀ (iv) ਇੰਗਲੈਂਡ ਵਿਚ ਵੂਲਨ ਉਦਯੋਗ ਸੁਰੱਖਿਅਣ
5. ਸੈਨਸ ਕਲੋਟੀਜ਼ (v) ਸਸਤਾ ਅਤੇ ਚੰਗਾ ਕੱਪੜਾ ।

ਉੱਤਰ –

1. ਮਹਿਲਾਵਾਂ ਦੇ ਲੋਕਤੰਤਰੀ ਅਧਿਕਾਰ (iii) ਸਫਰੇਜ਼ ਅੰਦੋਲਨ
2. ਫੂਲਨ ਟੋਪੀ (iv) ਇੰਗਲੈਂਡ ਵਿਚ ਵੂਲਨ ਉਦਯੋਗ ਸੁਰੱਖਿਅਤ
3. ਭਾਰਤ ਦੀ ਛਾਂਟ (v) ਸਸਤਾ ਅਤੇ ਚੰਗਾ ਕੱਪੜਾ ।
4. ਖਾਦੀ (ii) ਹੱਥ ਨਾਲ ਕੱਤੇ ਸੂਤ ਤੋਂ ਬਣਿਆ ਮੋਟਾ ਕੱਪੜਾ
5. ਸੈਨਸ ਕਲੋਟੀਜ਼ (i) ਗੋਡਿਆਂ ਤੋਂ ਉੱਪਰ ਪਤੂਲਨ ਪਹਿਣਨ ਵਾਲੇ ਲੋਕ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇੰਗਲੈਂਡ ਵਿਚ ਕੁੱਝ ਵਿਸ਼ੇਸ਼ ਦਿਨਾਂ ਵਿੱਚ ਊਨੀ ਟੋਪੀ ਪਹਿਣਨਾ ਜ਼ਰੂਰੀ ਕਿਉਂ ਕਰ ਦਿੱਤਾ ਗਿਆ ?
ਉੱਤਰ-
ਆਪਣੇ ਉਨੀ ਉਦਯੋਗ ਦੀ ਸੁਰੱਖਿਆ ਲਈ ।

ਪ੍ਰਸ਼ਨ 2.
ਕੱਪੜਿਆਂ ਸੰਬੰਧੀ ਨਿਯਮ ਦੇ ਖ਼ਤਮ ਹੋਣ ਦੇ ਬਾਅਦ ਵੀ ਯੂਰਪ ਦੇ ਵੱਖ-ਵੱਖ ਵਰਗਾਂ ਵਿਚ ਪਹਿਰਾਵੇ ਸੰਬੰਧੀ ਅੰਤਰ ਖ਼ਤਮ ਕਿਉਂ ਨਹੀਂ ਹੋ ਸਕਿਆ ?
ਉੱਤਰ-
ਗ਼ਰੀਬ ਲੋਕ ਅਮੀਰਾਂ ਵਰਗੇ ਕੱਪੜੇ ਨਹੀਂ ਪਹਿਨ ਸਕਦੇ ਸਨ ।

ਪ੍ਰਸ਼ਨ 3.
ਸੈਨਸ ਕਲੋਟੀਜ਼ ਦਾ ਸ਼ਬਦੀ ਅਰਥ ਕੀ ਹੈ ?
ਉੱਤਰ-
ਗੋਡਿਆਂ ਤੋਂ ਉਪਰ ਰਹਿਣ ਵਾਲੀ ਪਤਲੂਨ ਵਾਲੇ ਲੋਕ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 4.
ਵਿਕਟੋਰੀਅਨ ਕਾਲ ਦੀਆਂ ਔਰਤਾਂ ਨੂੰ ਸੁੰਦਰ ਬਣਾਉਣ ਵਿਚ ਕਿਹੜੀ ਗੱਲ ਦੀ ਭੂਮਿਕਾ ਰਹੀ ?
ਉੱਤਰ-
ਉਨ੍ਹਾਂ ਦੇ ਤੰਗ ਪਹਿਰਾਵੇ ਦੀ ।

ਪ੍ਰਸ਼ਨ 5.
ਇੰਗਲੈਂਡ ਵਿਚ ‘ਰੇਸਨਲ ਡੈੱਸ ਸੋਸਾਇਟੀ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1881 ਈ: ਵਿਚ ।

ਪ੍ਰਸ਼ਨ 6.
ਇੱਕ ਅਮਰੀਕੀ ‘ਵਸਤਰ ਸੁਧਾਰਕ ਦਾ ਨਾਂ ਦੱਸੋ ।
ਉੱਤਰ-
ਮਤੀ ਅਮੇਲੀਆ ਬਲੂਮਰ (Mrs. Amellia Bloomer) ।

ਪ੍ਰਸ਼ਨ 7.
ਕਿਹੜੀ ਵਿਸ਼ਵ ਪ੍ਰਸਿੱਧ ਘਟਨਾ ਨੇ ਇਸਤਰੀਆਂ ਦੇ ਕੱਪੜਿਆਂ ਵਿਚ ਮੂਲ ਪਰਿਵਰਤਨ ਲਿਆ ਦਿੱਤਾ ?
ਉੱਤਰ-
ਪਹਿਲੇ ਵਿਸ਼ਵ ਯੁੱਧ ਨੇ ।

ਪ੍ਰਸ਼ਨ 8.
ਭਾਰਤ ਦੇ ਨਾਲ ਵਪਾਰ ਦੇ ਸਿੱਟੇ ਵਜੋਂ ਕਿਹੜਾ ਭਾਰਤੀ ਕੱਪੜਾ ਇੰਗਲੈਂਡ ਦੀਆਂ ਇਸਤਰੀਆਂ ਵਿਚ ਪ੍ਰਸਿੱਧ ਹੋਇਆ ?
ਉੱਤਰ-
ਛਾਂਟ ।

ਪ੍ਰਸ਼ਨ 9.
ਬਨਾਉਟੀ ਧਾਗਿਆਂ ਤੋਂ ਬਣੇ ਕੱਪੜਿਆਂ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
(1) ਧੋਣ ਵਿਚ ਅਸਾਨੀ,
(2) ਸੰਭਾਲ ਕਰਨੀ ਸੌਖੀ ।

ਪ੍ਰਸ਼ਨ 10.
ਭਾਰਤ ਵਿਚ ਪੱਛਮੀ ਕੱਪੜਿਆਂ ਨੂੰ ਸਭ ਤੋਂ ਪਹਿਲਾਂ ਕਿਹੜੇ ਸਮੁਦਾਇ ਨੇ ਅਪਣਾਇਆ ?
ਉੱਤਰ-
ਪਾਰਸੀ ।

ਪ੍ਰਸ਼ਨ 11.
ਵਨਕੋਰ ਵਿਚ ਦਾਸਤਾ ਦਾ ਅੰਤ ਕਦੋਂ ਹੋਇਆ ?
ਉੱਤਰ-
1855 ਈ: ਵਿਚ ।

ਪ੍ਰਸ਼ਨ 12.
ਭਾਰਤ ਵਿਚ ਪਗੜੀ ਕਿਹੜੀ ਗੱਲ ਦੀ ਪ੍ਰਤੀਕ ਮੰਨੀ ਜਾਂਦੀ ਸੀ ?
ਉੱਤਰ-
ਸਨਮਾਨ ਦੀ ।

ਪ੍ਰਸ਼ਨ 13.
ਭਾਰਤ ਵਿਚ ਰਾਸ਼ਟਰੀ ਵਸਤਰ ਦੇ ਰੂਪ ਵਿਚ ਕਿਹੜੇ ਵਸਤਰ ਨੂੰ ਸਭ ਤੋਂ ਚੰਗਾ ਮੰਨਿਆ ਗਿਆ ?
ਉੱਤਰ-
ਅਚਕਨ (ਬਟਨਾਂ ਵਾਲਾ ਇੱਕ ਲੰਬਾ ਕੋਟ)

ਪ੍ਰਸ਼ਨ 14.
ਸਵਦੇਸ਼ੀ ਅੰਦੋਲਨ ਕਿਹੜੀ ਗੱਲ ਦੇ ਵਿਰੋਧ ਵਿਚ ਚਲਿਆ ?
ਉੱਤਰ-
1905 ਈ: ਦੀ ਬੰਗਾਲ-ਵੰਡ ਦੇ ਵਿਰੋਧ ਵਿਚ ।

ਪ੍ਰਸ਼ਨ 15.
ਬੰਗਾਲ ਦੀ ਵੰਡ ਕਿਸਨੇ ਕੀਤੀ ?
ਉੱਤਰ-
ਲਾਰਡ ਕਰਜ਼ਨ ਨੇ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 16.
ਸਵਦੇਸ਼ੀ ਅੰਦੋਲਨ ਵਿਚ ਕਿਹੜੀ ਗੱਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ?
ਉੱਤਰ-
ਆਪਣੇ ਦੇਸ਼ ਵਿਚ ਬਣੇ ਮਾਲ ਦੀ ਵਰਤੋਂ ‘ਤੇ ।

ਪ੍ਰਸ਼ਨ 17.
ਮਹਾਤਮਾ ਗਾਂਧੀ ਨੇ ਕਿਹੜੀ ਕਿਸਮ ਦੇ ਕੱਪੜੇ ਦੀ ਵਰਤੋਂ ‘ਤੇ ਜ਼ੋਰ ਦਿੱਤਾ ?
ਉੱਤਰ-
ਖਾਦੀ ’ਤੇ ।

ਪ੍ਰਸ਼ਨ 1.
ਫ਼ਰਾਂਸ ਦੇ ਸੰਪਚੂਅਰੀ (Sumptuary) ਕਾਨੂੰਨ ਕੀ ਸਨ ?
ਉੱਤਰ-
ਲਗਭਗ 1294 ਈ: ਤੋਂ ਲੈ ਕੇ 1789 ਈ: ਫ਼ਰਾਂਸੀਸੀ ਕ੍ਰਾਂਤੀ ਤੱਕ ਫ਼ਰਾਂਸ ਦੇ ਲੋਕਾਂ ਨੂੰ ਸੰਪਚੁਅਰੀ ਕਾਨੂੰਨਾਂ ਦਾ ਪਾਲਨ ਕਰਨਾ ਪੈਂਦਾ ਸੀ ।
ਇਨ੍ਹਾਂ ਕਾਨੂੰਨਾਂ ਦੁਆਰਾ ਸਾਧਨ ਦੇ ਨਿਮਨ ਵਰਗ ਦੇ ਵਿਹਾਰ ਨੂੰ ਨਿਯੰਤਰਿਤ ਕਰਨ ਦਾ ਯਤਨ ਕੀਤਾ ਗਿਆ ।
ਇਨ੍ਹਾਂ ਦੇ ਅਨੁਸਾਰ –

  1. ਨਿਮਨ ਵਰਗ ਦੇ ਲੋਕ ਕੁੱਝ ਵਿਸ਼ੇਸ਼ ਕਿਸਮ ਦੇ ਕੱਪੜਿਆਂ ਅਤੇ ਵਿਸ਼ੇਸ਼ ਕਿਸਮ ਦੇ ਭੋਜਨ ਦੀ ਵਰਤੋਂ ਨਹੀਂ ਕਰ ਸਕਦੇ ਹਨ ।
  2. ਉਨ੍ਹਾਂ ਲਈ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਮਨਾਹੀ ਸੀ ।
  3. ਉਨ੍ਹਾਂ ਲਈ ਕੁੱਝ ਵਿਸ਼ੇਸ਼ ਖੇਤਰਾਂ ਵਿਚ ਸ਼ਿਕਾਰ ਕਰਨਾ ਵੀ ਵਰਜਿਤ ਸੀ । ਅਸਲ ਵਿਚ ਇਹ ਕਾਨੂੰਨ ਲੋਕਾਂ ਦੇ ਸਮਾਜਿਕ ਪੱਧਰ ਨੂੰ ਦਰਸਾਉਣ ਲਈ ਬਣਾਏ ਗਏ ਸਨ ।

ਉਦਾਹਰਨ ਲਈ ਅਰਮਾਈਨ (ermine) ਫਰ, ਰੇਸ਼ਮ, ਮਖਮਲ, ਜਰੀ ਵਰਗੀਆਂ ਕੀਮਤੀ ਵਸਤਾਂ ਦੀ ਵਰਤੋਂ ਸਿਰਫ਼ ਰਾਜਵੰਸ਼ ਦੇ ਲੋਕ ਹੀ ਕਰ ਸਕਦੇ ਸਨ | ਹਰ ਵਰਗਾਂ ਦੇ ਲੋਕ ਇਸ ਸਮੱਗਰੀ ਦੀ ਵਰਤੋਂ ਨਹੀਂ ਕਰ ਸਕਦੇ ਹਨ ।

ਪ੍ਰਸ਼ਨ 2.
ਯੂਰਪੀ ਪੋਸ਼ਾਕ ਸੰਹਿਤਾ ਅਤੇ ਭਾਰਤੀ ਪੋਸ਼ਾਕ ਨਿਯਮਾਵਲੀ ਵਿਚਕਾਰ ਕੋਈ ਦੋ ਅੰਤਰ ਦੱਸੋ ।
ਉੱਤਰ –

  • ਯੂਰਪੀ ਪ੍ਰੈੱਸ ਕੋਡ (ਪੋਸ਼ਾਕ ਨਿਯਮਾਵਲੀ ਵਿਚ ਤੰਗ ਕੱਪੜਿਆਂ ਨੂੰ ਮਹੱਤਵ ਦਿੱਤਾ ਜਾਂਦਾ ਸੀ ਤਾਂਕਿ ਚੁਸਤੀ ਬਣੀ ਰਹੇ । ਇਸਦੇ ਉਲਟ ਭਾਰਤੀ ਪ੍ਰੈੱਸ ਕੋਡ ਵਿਚ ਢਿੱਲੇ-ਢਾਲੇ ਕੱਪੜਿਆਂ ਦਾ ਵਧੇਰੇ ਮਹੱਤਵ ਸੀ । ਉਦਾਹਰਨ ਲਈ ਯੂਰਪੀ ਲੋਕਾ ਕੱਸੀ ਹੋਈ ਪਤਲੂਨ ਪਹਿਨਦੇ ਸਨ | ਪਰ ਭਾਰਤੀ ਧੋਤੀ ਜਾਂ ਪਜਾਮਾ ਪਹਿਨਦੇ ਸਨ ।
  • ਯੂਰਪੀ ਪ੍ਰੈੱਸ ਕੋਡ ਵਿਚ ਇਸਤਰੀਆਂ ਦੇ ਕੱਪੜੇ ਅਜਿਹੇ ਹੁੰਦੇ ਸਨ ਜੋ ਉਨ੍ਹਾਂ ਦੀ ਸਰੀਰਕ ਬਨਾਵਟ ਨੂੰ ਆਕਰਸ਼ਕ ਬਣਾਉਣ। ਉਦਾਹਰਨ ਲਈ ਇੰਗਲੈਂਡ ਦੀਆਂ ਇਸਤਰੀਆਂ ਆਪਣੀ ਕਮਰ ਨੂੰ ਸਿੱਧਾ ਰੱਖਣ ਅਤੇ ਪਤਲਾ ਬਣਾਉਣ ਲਈ ਕਮਰ ’ਤੇ ਇੱਕ ਤੰਗ ਪੇਟੀ ਪਹਿਨਦੀਆਂ ਸਨ । ਇਸਦੇ ਉਲਟ ਭਾਰਤੀ ਇਸਤਰੀਆਂ ਰੰਗ-ਬਿਰੰਗੇ ਕੱਪੜੇ ਪਹਿਨ ਕੇ ਆਪਣੀ ਸੁੰਦਰਤਾ ਨੂੰ ਵਧਾਉਂਦੀਆਂ ਸਨ । ਉਹ ਆਮ ਤੌਰ ‘ਤੇ ਰੰਗਦਾਰ ਸਾੜ੍ਹੀਆਂ ਦੀ ਵਰਤੋਂ ਕਰਦੀਆਂ ਸਨ ।

ਪ੍ਰਸ਼ਨ 3.
1805 ਈ: ਵਿਚ ਅੰਗਰੇਜ਼ ਅਧਿਕਾਰੀ ਬੈਂਜਾਮਿਨ ਹਾਇਨ ਨੇ ਬੰਗਲੌਰ ਵਿਚ ਬਣਨ ਵਾਲੀਆਂ ਚੀਜ਼ਾਂ ਦੀ ਇੱਕ ਸੂਚੀ ਬਣਾਈ ਸੀ, ਜਿਸ ਵਿਚ ਹੇਠ ਲਿਖੇ ਉਤਪਾਦ ਵੀ ਸ਼ਾਮਲ ਸਨ ।
– ਅਲੱਗ-ਅਲੱਗ ਕਿਸਮ ਅਤੇ ਨਾਂ ਵਾਲੇ ਜ਼ਨਾਨਾ ਕੱਪੜੇ
– ਮੋਟੀ ਛਾਂਟ
– ਮਖਮਲੇ
– ਰੇਸ਼ਮੀ ਕੱਪੜੇ
ਦੱਸੋ ਕਿ ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਇਨ੍ਹਾਂ ਵਿਚੋਂ ਕਿਹੜੀ-ਕਿਹੜੀ ਕਿਸਮ ਦੇ ਕੱਪੜੇ ਵਰਤੋਂ ਤੋਂ ਬਾਹਰ ਚਲੇ ਗਏ ਹੋਣਗੇ ਅਤੇ ਕਿਉਂ ?
ਉੱਤਰ-
20ਵੀਂ ਸਦੀ ਦੇ ਆਰੰਭ ਵਿਚ ਮਲਮਲ ਦੀ ਵਰਤੋਂ ਬੰਦ ਹੋ ਗਈ ਹੋਵੇਗੀ । ਇਸਦਾ ਕਾਰਨ ਇਹ ਹੈ ਕਿ ਇਸ ਸਮੇਂ ਤੱਕ ਇੰਗਲੈਂਡ ਦੇ ਕਾਰਖਾਨਿਆਂ ਵਿਚ ਬਣਿਆ ਸੂਤੀ ਕੱਪੜਾ ਭਾਰਤ ਦੇ ਬਾਜ਼ਾਰਾਂ ਵਿਚ ਵਿਕਣ ਲੱਗਾ ਸੀ । ਇਹ ਕੱਪੜਾ ਵੇਖਣ ਵਿਚ ਸੁੰਦਰ ਹਲਕਾ ਅਤੇ ਸਸਤਾ ਸੀ । ਇਸ ਲਈ ਭਾਰਤੀਆਂ ਨੇ ਮਲਮਲ ਦੀ ਥਾਂ ‘ਤੇ ਇਸ ਕੱਪੜੇ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ ।

ਪ੍ਰਸ਼ਨ 4.
ਵਿੰਸਟਨ ਚਰਚਿਲ ਨੇ ਕਿਹਾ ਸੀ ਕਿ ਮਹਾਤਮਾ ਗਾਂਧੀ ‘ਰਾਜਦੋਹੀ ਮਿਡਿਲ ਟੈਂਪਲ ਵਕੀਲ ਤੋਂ ਜ਼ਿਆਦਾ ਕੁਝ ਨਹੀਂ ਹਨ ਅਤੇ ਅੱਧਨੰਗੇ ਫ਼ਕੀਰ ਦਾ ਦਿਖਾਵਾ ਕਰ ਰਹੇ ਹਨ । ਚਰਚਿਲ ਨੇ ਇਹ ਕਥਨ ਕਿਉਂ ਆਖਿਆ ਅਤੇ ਇਸ ਨਾਲ ਮਹਾਤਮਾ ਗਾਂਧੀ ਦੀ ਪੋਸ਼ਾਕ ਦੀ ਪ੍ਰਤੀਕਾਤਮਕ ਸ਼ਕਤੀ ਬਾਰੇ ਕੀ ਪਤਾ ਚਲਦਾ ਹੈ ?
ਉੱਤਰ-
ਗਾਂਧੀ ਜੀ ਦੀ ਦਿੱਖ ਇੱਕ ਮਹਾਤਮਾ ਦੇ ਰੂਪ ਵਿਚ ਉੱਭਰ ਰਹੀ ਸੀ । ਉਹ ਭਾਰਤੀਆਂ ਵਿਚ ਵੱਧ ਤੋਂ ਵੱਧ ਪ੍ਰਸਿੱਧ ਹੁੰਦੇ ਜਾ ਰਹੇ ਸਨ । ਸਿੱਟੇ ਵਜੋਂ ਰਾਸ਼ਟਰੀ ਅੰਦੋਲਨ ਦਿਨ ਪ੍ਰਤੀ ਦਿਨ ਜ਼ੋਰ ਫੜਦਾ ਜਾ ਰਿਹਾ ਸੀ । ਵਿੰਸਟਨ ਚਰਚਿਲ ਇਹ ਗੱਲ ਸਹਿਣ ਨਹੀਂ ਕਰ ਪਾ ਰਹੇ ਸਨ ਇਸ ਲਈ ਉਨ੍ਹਾਂ ਨੇ ਉਪਰੋਕਤ ਟਿੱਪਣੀ ਕੀਤੀ । ਪਰੋਕਤ ਚ ਫੜਦਾ ਜਾ ਰਿਹਾ ਸਮਾਂ ਵਿਚ ਵੱਧ ਤੋਂ ਵੱਧ ਮਹਾਤਮਾ ਗਾਂਧੀ ਦੀ ਪੋਸ਼ਾਕ ਪਵਿੱਤਰਤਾ, ਸਾਦਗੀ ਅਤੇ ਗਰੀਬੀ ਦੀ ਪ੍ਰਤੀਕ ਸੀ । ਜ਼ਿਆਦਾਤਰ ਭਾਰਤੀ ਜਨਤਾ ਦੇ ਵੀ ਇਹੀ ਲੱਛਣ ਸਨ । ਇਸ ਲਈ ਅਜਿਹਾ ਲੱਗਦਾ ਸੀ ਜਿਵੇਂ ਮਹਾਤਮਾ ਗਾਂਧੀ ਦੇ ਰੂਪ ਵਿਚ ਪੂਰਾ ਰਾਸ਼ਟਰ ਬ੍ਰਿਟਿਸ਼ ਸਾਮਰਾਜਵਾਦ ਨੂੰ ਚੁਣੌਤੀ ਦੇ ਰਿਹਾ ਹੈ ।

ਪ੍ਰਸ਼ਨ 5.
ਸੰਪਚੂਅਰੀ ਕਾਨੂੰਨਾਂ (Sumptuary Laws) ਦੁਆਰਾ ਪੈਦਾ ਅਸਮਾਨਤਾਵਾਂ ਤੋਂ ਫ਼ਰਾਂਸੀਸੀ ਕ੍ਰਾਂਤੀ ਦਾ ਕੀ ਪ੍ਰਭਾਵ ਪਿਆ ?
ਉੱਤਰ-
ਫ਼ਰਾਂਸੀਸੀ ਕ੍ਰਾਂਤੀ ਨੇ ਸੰਪਚੁਅਰੀ ਕਾਨੂੰਨਾਂ (Sumptuary Laws) ਦੁਆਰਾ ਸਾਰੀਆਂ ਅਸਮਾਨਤਾਵਾਂ ਨੂੰ ਖ਼ਤਮ ਕਰ ਦਿੱਤਾ । ਇਸਦੇ ਬਾਅਦ ਪੁਰਸ਼ ਅਤੇ ਇਸਤਰੀਆਂ ਦੋਨੋਂ ਹੀ ਖੁੱਲੇ ਅਤੇ ਆਰਾਮਦੇਹ ਕੱਪੜੇ ਪਹਿਣਨ ਲੱਗੇ । ਫਰਾਂਸ ਦੇ ਰੰਗ-ਨੀਲਾ, ਸਫ਼ੈਦ ਅਤੇ ਲਾਲ ਪ੍ਰਸਿੱਧ ਹੋ ਗਏ ਕਿਉਂਕਿ ਇਹ ਦੇਸ਼ਭਗਤ ਨਾਗਰਿਕ ਦੇ ਪ੍ਰਤੀਕ ਚਿੰਨ ਸਨ । ਹੋਰ ਰਾਜਨੀਤਿਕ ਪ੍ਰਤੀਕ ਵੀ ਆਪਣੇ ਪਹਿਰਾਵੇ ਦੇ ਅੰਗ ਬਣ ਗਏ । ਇਸ ਵਿਚ ਸੁਤੰਤਰਤਾ ਦੀ ਲਾਲ ਟੋਪੀ, ਲੰਬੀ ਪਤਲੂਨ ਅਤੇ ਟੋਪੀ ‘ਤੇ ਲੱਗਣ ਵਾਲਾ ਕ੍ਰਾਂਤੀ ਦਾ ਬੈਜ (Cocbade) ਸ਼ਾਮਲ ਸਨ | ਕੱਪੜਿਆਂ ਦੀ ਸਾਦਗੀ ਸਮਾਨਤਾ ਦੀ ਭਾਵਨਾ ਨੂੰ ਪ੍ਰਗਟ ਕਰਦੀ ਸੀ ।

ਪ੍ਰਸ਼ਨ 6.
ਵਸਤਰਾਂ ਦੀ ਸ਼ੈਲੀ ਪੁਰਸ਼ਾਂ ਅਤੇ ਇਸਤਰੀਆਂ ਦੇ ਵਿਚਕਾਰ ਅੰਤਰ ‘ਤੇ ਜ਼ੋਰ ਦਿੰਦੀ ਸੀ । ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ-
ਪੁਰਸ਼ਾਂ ਅਤੇ ਇਸਤਰੀਆਂ ਦੇ ਕੱਪੜਿਆਂ ਦੇ ਫੈਸ਼ਨ ਵਿਚ ਅੰਤਰ ਸੀ । ਵਿਕਟੋਰੀਆ ਕਾਲੀਨ ਇਸਤਰੀਆਂ ਨੂੰ ਬਚਪਨ ਤੋਂ ਹੀ ਨਿਮਰ, ਆਗਿਆਕਾਰੀ ਅਤੇ ਕਰਤੱਵ ਪਾਲਕ ਬਣਾਉਣ ਲਈ ਤਿਆਰ ਕੀਤਾ ਜਾਂਦਾ ਸੀ । ਉਸੇ ਨੂੰ ਆਦਰਸ਼ ਮਹਿਲਾ ਮੰਨਿਆ ਜਾਂਦਾ ਸੀ ਜੋ ਕਸ਼ਟ ਅਤੇ ਪੀੜ ਸਹਿਣ ਕਰਨ ਦੀ ਯੋਗਤਾ ਰੱਖਦੀ ਹੋਵੇ । ਪੁਰਸ਼ਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਗੰਭੀਰ, ਸ਼ਕਤੀਸ਼ਾਲੀ, ਸੁਤੰਤਰ ਅਤੇ ਆਕ੍ਰਮਕ ਹੋਣ ਜਦਕਿ ਇਸਤਰੀਆਂ, ਨਿਮਰ, ਚੰਚਲ, ਨਾਜ਼ੁਕ ਅਤੇ ਆਗਿਆਕਾਰੀ ਹੋਣ |

ਵਸਤਰਾਂ ਦੇ ਮਾਨਕਾਂ ਵਿਚ ਇਨ੍ਹਾਂ ਆਦਰਸ਼ਾਂ ਦੀ ਝਲਕ ਮਿਲਦੀ ਸੀ । ਬਚਪਨ ਤੋਂ ਹੀ ਲੜਕੀਆਂ ਨੂੰ ਤੰਗ ਕੱਪੜੇ ਪਹਿਨਾਏ ਜਾਂਦੇ ਸਨ । ਇਸ ਦਾ ਉਦੇਸ਼ ਉਨ੍ਹਾਂ ਦੇ ਸਰੀਰਕ ਵਿਕਾਸ ਨੂੰ ਨਿਯੰਤਰਿਤ ਕਰਨਾ ਸੀ । ਜਦੋਂ ਲੜਕੀਆਂ ਥੋੜੀਆਂ ਵੱਡੀਆਂ ਹੁੰਦੀਆਂ ਤਾਂ ਉਨ੍ਹਾਂ ਨੂੰ ਤੰਗ ਕਾਰਸੈਂਟਸ (Corsets) ਪਹਿਣਨੇ ਪੈਂਦੇ ਸਨ ।
ਤੰਗ ਕੱਪੜੇ ਪਹਿਨੇ ਪਤਲੀ ਕਮਰ ਵਾਲੀਆਂ ਵਾਲੀਆਂ ਇਸਤਰੀਆਂ ਨੂੰ ਆਕਰਸ਼ਕ ਅਤੇ ਨਿਮਰ ਮੰਨਿਆ ਜਾਂਦਾ ਸੀ । ਇਸ ਤਰ੍ਹਾਂ ਵਿਕਟੋਰੀਆ ਕਾਲੀਨ ਪਹਿਰਾਵੇ ਨੇ ਚੰਚਲ ਅਤੇ ਆਗਿਆਕਾਰੀ ਮਹਿਲਾ ਦੀ ਦਿੱਖ ਉਭਾਰਨ ਵਿਚ ਭੂਮਿਕਾ ਨਿਭਾਈ ।

ਪ੍ਰਸ਼ਨ 7.
ਯੂਰਪ ਦੀਆਂ ਬਹੁਤ ਸਾਰੀਆਂ ਇਸਤਰੀਆਂ ਨਾਰੀਤੱਵ ਦੇ ਆਦਰਸ਼ਾਂ ਵਿਚ ਵਿਸ਼ਵਾਸ ਰੱਖਦੀਆਂ ਸਨ । ਉਦਾਹਰਣ ਦੇ ਕੇ ਸਮਝਾਓ ।
ਉੱਤਰ-
ਇਸ ਵਿਚ ਕੋਈ ਸੰਦੇਹ ਨਹੀਂ ਕਿ ਬਹੁਤ ਸਾਰੀਆਂ ਇਸਤਰੀਆਂ ਨਾਰੀਤੱਵ ਦੇ ਆਦਰਸ਼ਾਂ ਵਿਚ ਵਿਸ਼ਵਾਸ ਰੱਖਦੀਆਂ ਸਨ । ਇਹ ਆਦਰਸ਼ ਉਸ ਹਵਾ ਵਿਚ ਸਨ ਜਿਸ ਵਿਚ ਉਹ ਸਾਹ ਲੈਂਦੀਆਂ ਸਨ, ਉਸ ਸਾਹਿਤ ਵਿਚ ਸਨ ਜੋ ਉਹ ਪੜ੍ਹਦੀਆਂ ਸਨ ਅਤੇ ਉਸ ਸਿੱਖਿਆ ਵਿਚ ਸਨ ਜੋ ਉਹ ਸਕੂਲ ਅਤੇ ਘਰ ਵਿਚ ਹਿਣ ਕਰਦੀਆਂ ਸਨ | ਬਚਪਨ ਤੋਂ ਹੀ ਉਹ ਇਹ ਵਿਸ਼ਵਾਸ ਲੈ ਕੇ ਵੱਡੀਆਂ ਹੁੰਦੀਆਂ ਸਨ ਕਿ ਪਤਲੀ ਕਮਰ ਹੋਣਾ ਨਾਰੀ ਧਰਮ ਹੈ ।ਮਹਿਲਾ ਲਈ ਪੀੜਾ ਸਹਿਣ ਕਰਨਾ ਜ਼ਰੂਰੀ ਸੀ | ਆਕਰਸ਼ਕ ਅਤੇ ਨਾਰੀ ਸੁਲਭ ਲੱਗਣ ਲਈ ਉਹ ਕੋਰਸੈਂਟ (Corset) ਪਹਿਨਦੀਆਂ ਸਨ | ਕੋਰਸੈਂਟ ਉਨ੍ਹਾਂ ਦੇ ਸਰੀਰ ਨੂੰ ਜੋ ਕਸ਼ਟ ਅਤੇ ਪੀੜਾ ਪਹੁੰਚਾਉਂਦਾ ਸੀ, ਉਸਨੂੰ ਉਹ ਸੁਭਾਵਕ ਤੌਰ ਤੇ ਸਹਿਣ ਕਰਦੀਆਂ ਸਨ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 8.
ਮਹਿਲਾ ਮੈਗਜ਼ੀਨਾਂ ਦੇ ਅਨੁਸਾਰ ਤੰਗ ਕੱਪੜੇ ਅਤੇ ਬੀਫ (Corsets) ਮਹਿਲਾਵਾਂ ਨੂੰ ਕੀ ਹਾਨੀ ਪਹੁੰਚਾਉਂਦੇ ਸਨ ? ਇਸ ਸੰਬੰਧ ਵਿਚ ਡਾਕਟਰਾਂ ਦਾ ਕੀ ਕਹਿਣਾ ਸੀ ?
ਉੱਤਰ-
ਕਈ ਮਹਿਲਾ ਮੈਗਜ਼ੀਨਾਂ ਨੇ ਮਹਿਲਾਵਾਂ ਨੂੰ ਤੰਗ ਕੱਪੜਿਆਂ ਅਤੇ ਬੀਫ਼ (Corsets) ਤੋਂ ਹੋਣ ਵਾਲੀਆਂ ਹਾਨੀਆਂ ਬਾਰੇ ਲਿਖਿਆ । ਇਹ ਹਾਨੀਆਂ ਹੇਠ ਲਿਖੀਆਂ ਸਨ

  • ਤੰਗ ਪੁਸ਼ਾਕ ਅਤੇ ਕੋਰਸੈਂਟਸ (Corsets) ਛੋਟੀਆਂ ਲੜਕੀਆਂ ਨੂੰ ਬੇਢੰਗਾ ਅਤੇ ਰੋਗੀ ਬਣਾਉਂਦੇ ਹਨ ।
  • ਅਜਿਹੇ ਵਸਤਰ ਸਰੀਰਕ ਵਿਕਾਸ ਅਤੇ ਲਹੁ ਸੰਚਾਰ ਵਿਚ ਰੁਕਾਵਟ ਪਾਉਂਦੇ ਹਨ ।
  • ਅਜਿਹੇ ਕੱਪੜਿਆਂ ਤੋਂ ਮਾਸਪੇਸ਼ੀਆਂ (muscles) ਅਵਿਕਸਿਤ ਰਹਿ ਜਾਂਦੀਆਂ ਹਨ, ਅਤੇ ਰੀੜ੍ਹ ਦੀ ਹੱਡੀ ਵਿਚ ‘ ਝੁਕਾਓ ਆ ਜਾਂਦਾ ਹੈ ।

ਡਾਕਟਰਾਂ ਦਾ ਕਹਿਣਾ ਸੀ ਕਿ ਮਹਿਲਾਵਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਅਤੇ ਆਮ ਤੌਰ ‘ਤੇ ਮੂਰਛਿਤ ਹੋ ਜਾਣ ਦੀ ਸ਼ਿਕਾਇਤ ਰਹਿੰਦੀ ਹੈ । ਉਨ੍ਹਾਂ ਦਾ ਸਰੀਰ ਨਿਢਾਲ ਰਹਿੰਦਾ ਹੈ ।

ਪ੍ਰਸ਼ਨ 9.
ਅਮਰੀਕਾ ਦੇ ਪੂਰਬੀ ਤੱਟ ਤੇ ਵਸੇ ਗੋਰਿਆਂ ਨੇ ਮਹਿਲਾਵਾਂ ਦੀ ਪਰੰਪਰਿਕ ਪੁਸ਼ਾਕ ਦੀ ਕਿਹੜੀਆਂ ਗੱਲਾਂ ਕਾਰਨ ਆਲੋਚਨਾ ਕੀਤੀ ?
ਉੱਤਰ-
ਅਮਰੀਕਾ ਦੇ ਪੂਰਬੀ ਤੱਟ ‘ਤੇ ਵਸੇ ਗੋਰਿਆਂ ਨੇ ਮਹਿਲਾਵਾਂ ਦੀ ਪਰੰਪਰਿਕ ਪੁਸ਼ਾਕ ਦੀ ਕਈ ਗੱਲਾਂ ਕਾਰਨ ਆਲੋਚਨਾ ਕੀਤੀ । ਉਨ੍ਹਾਂ ਦਾ ਕਹਿਣਾ ਸੀ ਕਿ –

  • ਲੰਬੀ ਸਕਰਟ ਝਾਤੂ ਦਾ ਕੰਮ ਕਰਦੀ ਹੈ ਅਤੇ ਇਸ ਵਿਚ ਧੂੜ ਅਤੇ ਗੰਦਗੀ ਇਕੱਠੀ ਹੋ ਜਾਂਦੀ ਹੈ, ਇਸ ਨਾਲ ਬਿਮਾਰੀ ਪੈਦਾ ਹੁੰਦੀ ਹੈ ।
  • ਇਹ ਸਕਰਟ ਭਾਰੀ ਅਤੇ ਵਿਸ਼ਾਲ ਹੈ । ਇਸਨੂੰ ਸੰਭਾਲਨਾ ਔਖਾ ਹੈ ।
  • ਇਹ ਚੱਲਣ ਫਿਰਨ ਵਿਚ ਰੁਕਾਵਟ ਪੈਦਾ ਕਰਦੀ ਹੈ । ਇਸ ਲਈ ਇਹ ਮਹਿਲਾਵਾਂ ਲਈ ਕੰਮ ਕਰਕੇ ਰੋਜ਼ੀ |

ਕਮਾਉਣ ਵਿਚ ਰੁਕਾਵਟ ਹੈ । ਉਨ੍ਹਾਂ ਦਾ ਕਹਿਣਾ ਸੀ ਕਿ ਪਹਿਰਾਵੇ ਵਿਚ ਸੁਧਾਰ ਮਹਿਲਾਵਾਂ ਦੀ ਹਾਲਤ ਵਿਚ ਬਦਲਾਓ ਲਿਆਏਗਾ । ਜੇਕਰ ਕੱਪੜਾ ਆਰਾਮਦੇਹ ਅਤੇ ਸਹੂਲਤ ਵਾਲਾ ਹੋਵੇ ਤਾਂ ਮਹਿਲਾਵਾਂ ਕੰਮ ਕਰ ਸਕਦੀਆਂ ਹਨ, ਆਪਣੀ ਰੋਜ਼ੀ ਕਮਾ ਸਕਦੀਆਂ ਹਨ ਅਤੇ ਸੁਤੰਤਰ ਵੀ ਹੋ ਸਕਦੀਆਂ ਹਨ ।

ਪ੍ਰਸ਼ਨ 10.
ਬਿਟੇਨ ਵਿਚ ਹੋਈ ਉਦਯੋਗਿਕ ਕ੍ਰਾਂਤੀ ਭਾਰਤ ਦੇ ਕੱਪੜਾ ਉਦਯੋਗ ਦੇ ਪਤਨ ਦਾ ਕਾਰਨ ਕਿਵੇਂ ਬਣੀ ?
ਉੱਤਰ-

  • ਬ੍ਰਿਟੇਨ ਦੀ ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਭਾਰਤ ਦੇ ਹੱਥ ਨਾਲ ਬਣੇ ਸੂਤੀ ਕੱਪੜੇ ਦੀ ਸੰਸਾਰ ਭਰ ਵਿਚ ਜ਼ਬਰਦਸਤ ਮੰਗ ਸੀ ।
  • 17ਵੀਂ ਸਦੀ ਵਿਚ ਪੂਰੇ ਵਿਸ਼ਵ ਦੇ ਸੂਤੀ ਕੱਪੜੇ ਦਾ ਇੱਕ ਚੌਥਾਈ ਭਾਗ ਭਾਰਤ ਵਿਚ ਹੀ ਬਣਦਾ ਸੀ ।
  • 18ਵੀਂ ਸਦੀ ਵਿਚ ਇਕੱਲੇ ਬੰਗਾਲ ਵਿਚ ਦਸ ਲੱਖ ਬੁਣਕਰ ਸਨ | ਪਰ ਬ੍ਰਿਟੇਨ ਦੀ ਉਦਯੋਗਿਕ ਕ੍ਰਾਂਤੀ ਨੇ ਕਤਾਈ ਅਤੇ ਬੁਣਾਈ ਦਾ ਮਸ਼ੀਨੀਕਰਨ ਕਰ ਦਿੱਤਾ ।
  • ਇਸ ਲਈ ਭਾਰਤ ਦੀ ਕਪਾਹ ਕੱਚੇ ਮਾਲ ਦੇ ਰੂਪ ਵਿਚ ਬ੍ਰਿਟੇਨ ਵਿਚ ਜਾਣ ਲੱਗੀ ਅਤੇ ਉੱਥੇ ਬਣਿਆ ਮਸ਼ੀਨੀ ਮਾਲ ਭਾਰਤ ਆਉਣ ਲੱਗਾ |
  • ਭਾਰਤ ਵਿਚ ਬਣਿਆ ਕੱਪੜਾ ਇਸਦਾ ਮੁਕਾਬਲਾ ਨਾ ਕਰ · ਸਕਿਆ ਜਿਸ ਨਾਲ ਉਸਦੀ ਮੰਗ ਘਟਣ ਲੱਗੀ ।
  • ਸਿੱਟੇ ਵਜੋਂ ਭਾਰਤ ਦੇ ਬੁਣਕਰ ਵੱਡੀ ਗਿਣਤੀ ਵਿਚ ਬੇਰੁਜ਼ਗਾਰ ਹੋ ਗਏ ਅਤੇ ਮੁਰਸ਼ਿਦਾਬਾਦ, ਮੱਛਲੀਪਟਨਮ ਅਤੇ ਸੁਰਤ ਵਰਗੇ ਸੂਤੀ ਕੱਪੜਾ ਕੇਂਦਰਾਂ ਦਾ ਪਤਨ ਹੋ ਗਿਆ ।

ਤੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਮੁੱਚੇ ਰਾਸ਼ਟਰ ਨੂੰ ਖਾਦੀ ਪਹਿਨਾਉਣ ਦਾ ਗਾਂਧੀ ਜੀ ਦਾ ਸੁਪਨਾ ਭਾਰਤੀ ਜਨਤਾ ਦੇ ਸਿਰਫ ਕੁੱਝ ਹਿੱਸਿਆਂ ਤਕ ਹੀ ਸੀਮਿਤ ਕਿਉਂ ਰਿਹਾ ?
ਉੱਤਰ-
ਗਾਂਧੀ ਜੀ ਪੂਰੇ ਦੇਸ਼ ਨੂੰ ਖਾਦੀ ਪਹਿਨਾਉਣਾ ਚਾਹੁੰਦੇ ਸਨ । ਪਰ ਉਨ੍ਹਾਂ ਦਾ ਇਹ ਵਿਚਾਰ ਕੁੱਝ ਹੀ ਵਰਗਾਂ ਤੱਕ ਸੀਮਿਤ ਰਿਹਾ |
ਹੋਰ ਵਰਗਾਂ ਨੂੰ ਖਾਦੀ ਨਾਲ ਕੋਈ ਲਗਾਓ ਨਹੀਂ ਸੀ । ਇਸਦੇ ਮੁੱਖ ਕਾਰਨ ਹੇਠ ਲਿਖੇ ਸਨ –

  • ਕਈ ਲੋਕਾਂ ਨੂੰ ਗਾਂਧੀ ਜੀ ਦੇ ਵਾਂਗ ਅਰਧ ਨੰਗੇ ਰਹਿਣਾ ਪਸੰਦ ਨਹੀਂ ਸੀ । ਉਹ ਇਕ ਮਾਤਰ ਲੰਗੋਟ ਪਹਿਣਨਾ ਸੱਭਿਅਤਾ ਦੇ ਵਿਰੁੱਧ ਸਮਝਦੇ ਸਨ । ਉਨ੍ਹਾਂ ਨੂੰ ਇਸ ਵਿਚ ਸ਼ਰਮ ਵੀ ਆਉਂਦੀ ਸੀ ।
  • ਖਾਦੀ ਮਹਿੰਗੀ ਸੀ ਅਤੇ ਦੇਸ਼ ਦੇ ਜ਼ਿਆਦਾਤਰ ਲੋਕ ਗ਼ਰੀਬ ਸਨ । ਕੁੱਝ ਇਸਤਰੀਆਂ ਨੌ-ਨੌਂ ਗਜ਼ ਦੀਆਂ ਸਾੜੀਆਂ ਪਹਿਨਦੀਆਂ ਸਨ ।ਉਨ੍ਹਾਂ ਲਈ ਖਾਦੀ ਦੀਆਂ ਸਾੜੀਆਂ ਪਹਿਨ ਸਕਣਾ ਸੰਭਵ ਨਹੀਂ ਸੀ ।
  • ਜਿਹੜੇ ਲੋਕ ਪੱਛਮੀ ਕੱਪੜਿਆਂ ਦੇ ਪ੍ਰਤੀ ਆਕਰਸ਼ਿਤ ਹੋਏ ਸਨ, ਉਨ੍ਹਾਂ ਨੇ ਵੀ ਖਾਦੀ ਪਹਿਨਣ ਤੋਂ ਇਨਕਾਰ ਕਰ ਦਿੱਤਾ ।
  • ਦੇਸ਼ ਦਾ ਮੁਸਲਿਮ ਸਮੁਦਾਇ ਆਪਣਾ ਪਰੰਪਰਾਗਤ ਪਹਿਰਾਵਾ ਬਦਲਣ ਨੂੰ ਤਿਆਰ ਨਹੀਂ ਸੀ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ 1

ਪ੍ਰਸ਼ਨ 2.
18ਵੀਂ ਸਦੀ ਵਿਚ ਪੁਸ਼ਾਕ ਸ਼ੈਲੀਆਂ ਅਤੇ ਸਮੱਗਰੀ ਵਿਚ ਆਏ ਬਦਲਾਵਾਂ ਦੇ ਕੀ ਕਾਰਨ ਸਨ ?
ਉੱਤਰ-
18ਵੀਂ ਸਦੀ ਵਿਚ ਪੁਸ਼ਾਕ ਸ਼ੈਲੀਆਂ ਅਤੇ ਉਨ੍ਹਾਂ ਵਿਚ ਵਰਤੀ ਜਾਣ ਵਾਲੀ ਸਮੱਗਰੀ ਵਿਚ ਹੇਠ ਲਿਖੇ ਕਾਰਨਾਂ ਕਰਕੇ ਪਰਿਵਰਤਨ ਆਏ

  1. ਫ਼ਰਾਂਸੀਸੀ ਕ੍ਰਾਂਤੀ ਨੇ ਸੰਪਚੂਅਰੀ ਕਾਨੂੰਨਾਂ ਨੂੰ ਖ਼ਤਮ ਕਰ ਦਿੱਤਾ ।
  2. ਰਾਜਤੰਤਰ ਅਤੇ ਸ਼ਾਸਕ ਵਰਗ ਦੇ ਵਿਸ਼ੇਸ਼ ਅਧਿਕਾਰ ਖ਼ਤਮ ਹੋ ਗਏ ।
  3. ਫ਼ਰਾਂਸ ਦੇ ਰੰਗ-ਲਾਲ, ਨੀਲਾ ਅਤੇ ਚਿੱਟਾ-ਦੇਸ਼ ਭਗਤੀ ਦੇ ਪ੍ਰਤੀਕ ਬਣ ਗਏ ਅਰਥਾਤ ਇਨ੍ਹਾਂ ਰੰਗਾਂ ਦੇ ਕੱਪੜੇ ਪ੍ਰਸਿੱਧ ਹੋਣ ਲੱਗੇ ।
  4. ਸਮਾਨਤਾ ਨੂੰ ਮਹੱਤਵ ਦੇਣ ਲਈ ਲੋਕ ਸਾਧਾਰਨ ਕੱਪੜੇ ਪਹਿਣਨ ਲੱਗੇ ।
  5. ਲੋਕਾਂ ਦੀਆਂ ਕੱਪੜਿਆਂ ਪ੍ਰਤੀ ਰੁਚੀਆਂ ਵੱਖ-ਵੱਖ ਸਨ ।
  6. ਇਸਤਰੀਆਂ ਵਿਚ ਸੁੰਦਰਤਾ ਦੀ ਭਾਵਨਾ ਨੇ ਬਦਲਾਅ ਲਿਆ ਦਿੱਤਾ ।
  7. ਲੋਕਾਂ ਦੀ ਆਰਥਿਕ ਹਾਲਤ ਨੇ ਵੀ ਕੱਪੜਿਆਂ ਵਿਚ ਅੰਤਰ ਲਿਆ ਦਿੱਤਾ ।

ਪ੍ਰਸ਼ਨ 3.
ਅਮਰੀਕਾ ਵਿਚ 1870 ਈ: ਦੇ ਦਹਾਕੇ ਵਿਚ ਮਹਿਲਾ ਪਹਿਰਾਵੇ ਵਿਚ ਸੁਧਾਰ ਲਈ ਚਲਾਈਆਂ ਗਈਆਂ ਮੁਹਿੰਮਾਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
1870 ਈ: ਦੇ ਦਹਾਕੇ ਵਿਚ ਨੈਸ਼ਨਲ ਵੁਮਨ ਸਫ਼ਰੇਜ਼ ਐਸੋਸੀਏਸ਼ਨ (National Women Suffrage Association) ਅਤੇ ਅਮੇਰਿਕਨ ਵੁਮਨ ਸਫ਼ਰੇਜ ਐਸੋਸੀਏਸ਼ਨ (American Suffrage Association) ਨੇ ਮਹਿਲਾ ਪਹਿਰਾਵੇ ਵਿਚ ਸੁਧਾਰ ਦੀ ਮੁਹਿੰਮ ਚਲਾਈ । ਪਹਿਲੇ ਸੰਗਠਨ ਦੀ ਮੁਖੀ ਸਟੇਟਨ (Stanton) ਅਤੇ ਦੂਜੇ ਸੰਗਠਨ ਦੀ ਮੁਖੀ ਲੂਸੀ ਸਟੋਨ (Lucy Stone) ਸਨ । ਉਨ੍ਹਾਂ ਨੇ ਨਾਅਰਾ ਲਾਇਆ ਕਿ ਪਹਿਰਾਵੇ ਨੂੰ ਸੌਖਾ ਅਤੇ ਸਾਦਾ ਬਣਾਓ, ਸਕਰਟ ਦਾ ਆਕਾਰ ਛੋਟਾ ਕਰੋ ਅਤੇ ਕਾਰਜੈਂਟਸ (Corsets) ਦੀ ਵਰਤੋਂ ਬੰਦ ਕਰੋ ।

ਇਸ ਤਰ੍ਹਾਂ ਐਟਲਾਂਟਿਕ ਦੇ ਦੋਨੋਂ ਪਾਸੇ ਪਹਿਰਾਵੇ ਵਿਚ ਵਿਵੇਕਪੂਰਨ ਸੁਧਾਰ ਦੀ ਮੁਹਿੰਮ ਚਲ ਪਈ | ਪਰ ਸੁਧਾਰਕ ਸਮਾਜਿਕ ਮੁੱਲਾਂ ਨੂੰ ਛੇਤੀ ਹੀ ਬਦਲਣ ਵਿਚ ਸਫ਼ਲ ਨਾ ਹੋ ਪਾਏ । ਉਨ੍ਹਾਂ ਨੂੰ ਮਜ਼ਾਕ ਅਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ | ਰੂੜੀਵਾਦੀਆਂ ਨੇ ਹਰ ਸਥਾਨ ‘ਤੇ ਪਰਿਵਰਤਨ ਦਾ ਵਿਰੋਧ ਕੀਤਾ । ਉਨ੍ਹਾਂ ਨੂੰ ਸ਼ਿਕਾਇਤ ਸੀ ਕਿ ਜਿਹੜੀਆਂ ਮਹਿਲਾਵਾਂ ਨੇ ਪਰੰਪਰਿਕ ਪਹਿਰਾਵਾ ਤਿਆਗ ਦਿੱਤਾ ਹੈ, ਉਹ ਸੁੰਦਰ ਨਹੀਂ ਲੱਗਦੀਆਂ | ਉਨ੍ਹਾਂ ਦਾ ਨਾਰੀਤੱਵ ਅਤੇ ਚਿਹਰੇ ਦੀ ਚਮਕ ਖਤਮ ਹੋ ਗਈ ਹੈ । ਨਿਰੰਤਰ ਵਿਅੰਗਪੁਰਨ ਦੋਸ਼ਾਂ ਦਾ ਸਾਹਮਣਾ ਹੋਣ ਦੇ ਕਾਰਨ ਬਹੁਤ ਸਾਰੀਆਂ ਮਹਿਲਾ ਸੁਧਾਰਕਾਂ ਨੇ ਮੁੜ ਪਰੰਪਰਿਕ ਪਹਿਰਾਵੇ ਨੂੰ ਅਪਣਾ ਲਿਆ । | ਕੁੱਝ ਵੀ ਹੋਵੇ 19ਵੀਂ ਸਦੀ ਦੇ ਅੰਤ ਤੱਕ ਬਦਲਾਅ ਸਪੱਸ਼ਟ ਦਿਖਾਈ ਦੇਣ ਲੱਗੇ । ਵੱਖ-ਵੱਖ ਦਬਾਵਾਂ ਦੇ ਕਾਰਨ ਸੁੰਦਰਤਾ ਦੇ ਆਦਰਸ਼ਾਂ ਅਤੇ ਪਹਿਰਾਵੇ ਦੀ ਸ਼ੈਲੀ ਦੋਨਾਂ ਵਿਚ ਬਦਲਾਅ ਆ ਗਿਆ । ਲੋਕ ਉਨ੍ਹਾਂ ਸੁਧਾਰਕਾਂ ਦੇ ਵਿਚਾਰਾਂ ਨੂੰ ਸਵੀਕਾਰ ਕਰਨ ਲੱਗੇ ਜਿਨ੍ਹਾਂ ਦਾ ਉਨ੍ਹਾਂ ਨੇ ਪਹਿਲਾਂ ਮਜ਼ਾਕ ਉਡਾਇਆ ਸੀ । ਨਵੇਂ ਯੁੱਗ ਦੇ ਨਾਲ ਨਵੀਆਂ ਮਾਨਤਾਵਾਂ ਦਾ ਆਰੰਭ ਹੋਇਆ ।

ਪ੍ਰਸ਼ਨ 4.
17ਵੀਂ ਸਦੀ ਤੋਂ 20ਵੀਂ ਸਦੀ ਦੇ ਮੁੱਢਲੇ ਸਾਲਾਂ ਤੱਕ ਬ੍ਰਿਟੇਨ ਵਿਚ ਕੱਪੜਿਆਂ ਵਿਚ ਹੋਣ ਵਾਲੇ ਬਦਲਾਵਾਂ ਦੀ ਜਾਣਕਾਰੀ ਦਿਓ ।
ਉੱਤਰ-
17ਵੀਂ ਸਦੀ ਤੋਂ ਪਹਿਲਾਂ ਬ੍ਰਿਟੇਨ ਦੀਆਂ ਅਤਿ ਸਾਧਾਰਨ ਮਹਿਲਾਵਾਂ ਕੋਲ ਫਲੈਕਸ, ਲਿਲਿਨ ਅਤੇ ਉੱਨ ਦੇ ਬਣੇ ਬਹੁਤ ਹੀ ਘੱਟ ਕੱਪੜੇ ਹੁੰਦੇ ਸਨ । ਇਨ੍ਹਾਂ ਦੀ ਧੁਆਈ ਵੀ ਔਖੀ ਸੀ । ਭਾਰਤੀ ਛਾਂਟ-1600 ਈ: ਦੇ ਬਾਅਦ ਭਾਰਤ ਦੇ ਨਾਲ ਵਪਾਰ ਦੇ ਕਾਰਨ ਭਾਰਤ ਦੀ ਸਸਤੀ, ਸੁੰਦਰ ਅਤੇ ਆਸਾਨ ਰੱਖਰਖਾਓ ਵਾਲੀ ਭਾਰਤੀ ਛਾਂਟ ਇੰਗਲੈਂਡ (ਬ੍ਰਿਟੇਨ) ਪਹੁੰਚਣ ਲੱਗੀ । ਅਨੇਕ ਯੂਰਪੀ ਮਹਿਲਾਵਾਂ ਇਸਨੂੰ ਆਸਾਨੀ ਨਾਲ ਖਰੀਦ ਸਕਦੀਆਂ ਸਨ ਤੇ ਪਹਿਲਾਂ ਤੋਂ ਜ਼ਿਆਦਾ ਕੱਪੜਾ ਜੁਟਾ ਸਕਦੀਆਂ ਸਨ ।

ਉਦਯੋਗਿਕ ਸ਼ਾਂਤੀ ਅਤੇ ਸੂਤੀ ਕੱਪੜਾ-19ਵੀਂ ਸਦੀ ਵਿਚ ਉਦਯੋਗਿਕ ਕ੍ਰਾਂਤੀ ਦੇ ਸਮੇਂ ਵੱਡੇ ਪੱਧਰ ‘ਤੇ ਸੂਤੀ ਕੱਪੜਿਆਂ ਦਾ ਉਤਪਾਦਨ ਹੋਣ ਲੱਗਾ । ਉਹ ਭਾਰਤ ਸਹਿਤ ਵਿਸ਼ਵ ਦੇ ਅਨੇਕ ਭਾਗਾਂ ਨੂੰ ਸੂਤੀ ਕੱਪੜਿਆਂ ਦਾ ਨਿਰਯਾਤ ਵੀ ਕਰਨ ਲੱਗਾ । ਇਸ ਤਰ੍ਹਾਂ ਸੂਤੀ ਕੱਪੜਾ ਬਹੁਤ ਵੱਡੇ ਵਰਗ ਨੂੰ ਆਸਾਨੀ ਨਾਲ ਮੁਹੱਈਆ ਹੋਣ ਲੱਗਾ । 20ਵੀਂ ਸਦੀ ਦੇ ਆਰੰਭ ਤਕ ਬਨਾਉਟੀ ਰੇਸ਼ਿਆਂ ਤੋਂ ਬਣੇ ਕੱਪੜਿਆਂ ਨੇ ਕੱਪੜਿਆਂ ਨੂੰ ਹੋਰ ਜ਼ਿਆਦਾ ਸਸਤਾ ਕਰ ਦਿੱਤਾ । ਇਨ੍ਹਾਂ ਦੀ ਧੁਆਈ ਅਤੇ ਸੰਭਾਲ ਵੀ ਬਹੁਤ ਆਸਾਨ ਸੀ । ਕੱਪੜਿਆਂ ਦੇ ਭਾਰ ਅਤੇ ਲੰਬਾਈ ਵਿਚ ਬਦਲਾਓ-1870 ਈ: ਦੇ ਦਹਾਕੇ ਦੇ ਆਖਰੀ ਸਾਲਾਂ ਵਿਚ ਭਾਰੀ ਕੱਪੜਿਆਂ ਦਾ ਹੌਲੀ-ਹੌਲੀ ਤਿਆਗ ਕਰ ਦਿੱਤਾ ਗਿਆ । ਹੁਣ ਕੱਪੜੇ ਪਹਿਲੇ ਨਾਲੋਂ ਜ਼ਿਆਦਾ ਹਲਕੇ, ਜ਼ਿਆਦਾ ਛੋਟੇ ਅਤੇ ਵਧੇਰੇ ਸਾਦੇ ਹੋ ਗਏ। ਫਿਰ ਵੀ 1914 ਈ: ਤਕ ਕੱਪੜਿਆਂ ਦੀ ਲੰਬਾਈ ਵਿਚ ਕਮੀ ਨਹੀਂ ਆਈ । ਪਰ 1915 ਈ: ਤਕ ਸਕਰਟ ਦੀ ਲੰਬਾਈ ਘੱਟ ਹੋ ਗਈ । ਹੁਣ ਇਹ ਗੋਡਿਆਂ ਤਕ ਪਹੁੰਚ ਗਈ ।

PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ

ਪ੍ਰਸ਼ਨ 5.
ਅੰਗਰੇਜ਼ਾਂ ਦੀ ਭਾਰਤੀ ਪਗੜੀ ਅਤੇ ਭਾਰਤੀਆਂ ਦੀ ਅੰਗਰੇਜ਼ਾਂ ਦੇ ਟੋਪ ਪ੍ਰਤੀ ਕੀ ਪ੍ਰਤਿਕਿਰਿਆ ਸੀ ਅਤੇ ਕਿਉਂ ?
ਉੱਤਰ-
ਵੱਖ-ਵੱਖ ਸੱਭਿਆਚਾਰਾਂ ਵਿਚ ਕੁੱਝ ਵਿਸ਼ੇਸ਼ ਵਸਤਰ ਵਿਰੋਧਾਭਾਸ਼ੀ ਸੰਦੇਸ਼ ਦਿੰਦੇ ਹਨ । ਇਸ ਤਰ੍ਹਾਂ ਦੀਆਂ ਘਟਨਾਵਾਂ ਭਰਮ ਅਤੇ ਵਿਰੋਧ ਪੈਦਾ ਕਰਦੀਆਂ ਹਨ । ਬ੍ਰਿਟਿਸ਼ ਭਾਰਤ ਵਿਚ ਵੀ ਵਸਤਰਾਂ ਦਾ ਬਦਲਾਓ ਇਨ੍ਹਾਂ ਵਿਰੋਧਾਂ ਤੋਂ ਹੋ ਕੇ ਨਿਕਲਿਆਂ । ਉਦਾਹਰਨ ਲਈ ਅਸੀਂ ਪਗੜੀ ਅਤੇ ਟੋਪ ਨੂੰ ਲੈਂਦੇ ਹਨ । ਜਦੋਂ ਯੂਰਪੀ ਵਪਾਰੀਆਂ ਨੇ ਭਾਰਤ ਆਉਣਾ ਆਰੰਭ ਕੀਤਾ ਤਾਂ ਉਨ੍ਹਾਂ ਦੀ ਪਛਾਣ ਉਨ੍ਹਾਂ ਦੇ ਟੋਪ ਤੋਂ ਕੀਤੀ ਜਾਣ ਲੱਗੀ ਦੂਜੇ ਪਾਸੇ ਭਾਰਤੀਆਂ ਦੀ ਪਛਾਣ ਉਨ੍ਹਾਂ ਦੀ ਪਗੜੀ ਸੀ । ਇਹ ਦੋਨੋਂ ਪਹਿਰਾਵੇ ਨਾ ਸਿਰਫ਼ ਦੇਖਣ ਵਿਚ ਵੱਖ-ਵੱਖ ਸਨ ਬਲਕਿ ਇਹ ਅਲੱਗ-ਅਲੱਗ ਗੱਲਾਂ ਦੇ ਸੂਚਕ ਵੀ ਸਨ । ਭਾਰਤੀਆਂ ਦੀ ਪਗੜੀ ਸਿਰ ਨੂੰ ਸਿਰਫ ਧੁੱਪ ਤੋਂ ਹੀ ਨਹੀਂ ਬਚਾਉਂਦੀ ਸੀ ਬਲਕਿ ਇਹ ਉਨ੍ਹਾਂ ਦੇ ਆਦਰ-ਸਨਮਾਨ ਦਾ ਚਿੰਨ੍ਹ ਵੀ ਸੀ ।

ਬਹੁਤ ਸਾਰੇ ਭਾਰਤੀ ਆਪਣੀ ਖੇਤਰੀ ਜਾਂ ਰਾਸ਼ਟਰੀ ਪਛਾਣ ਦਰਸਾਉਣ ਲਈ ਜਾਣ-ਬੁੱਝ ਕੇ ਵੀ ਪਗੜੀ ਪਹਿਨਦੇ ਸਨ । ਇਸਦੇ ਉਲਟ ਪੱਛਮੀ ਪਰੰਪਰਾ ਵਿਚ ਟੋਪ ਨੂੰ ਸਮਾਜਿਕ ਦ੍ਰਿਸ਼ਟੀ ਤੋਂ ਉੱਚ ਵਿਅਕਤੀ ਦੇ ਪ੍ਰਤੀ ਸਨਮਾਨ ਦਰਸਾਉਣ ਲਈ ਉਤਾਰਿਆ ਜਾਦਾ ਸੀ । ਇਸ ਪਰੰਪਰਾਵਾਦੀ ਵਿਭਿੰਨਤਾਵਾਂ ਨੇ ਭਰਮ ਦੀ ਹਾਲਤ ਪੈਦਾ ਕਰ ਦਿੱਤੀ । ਜਦੋਂ ਕੋਈ ਭਾਰਤੀ ਕਿਸੇ ਅੰਗਰੇਜ਼ ਅਧਿਕਾਰੀ ਨੂੰ ਮਿਲਣ ਜਾਂਦਾ ਸੀ ਅਤੇ ਆਪਣੀ ਪਗੜੀ ਨਹੀਂ ਉਤਾਰਦਾ ਸੀ ਤਾਂ ਉਹ ਅਧਿਕਾਰੀ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰਦਾ ਸੀ ।

ਪ੍ਰਸ਼ਨ 6.
1862 ਈ: ਵਿਚ ‘ਜੁੱਤਾ ਸੱਭਿਆਚਾਰ ਪਾਦੁਕਾ ਸਨਮਾਨ) ਸੰਬੰਧੀ ਮਾਮਲੇ ਦਾ ਵਰਣਨ ਕਰੋ ।
ਉੱਤਰ-
ਭਾਰਤੀਆਂ ਨੂੰ ਅੰਗਰੇਜ਼ੀ ਅਦਾਲਤਾਂ ਵਿਚ ਜੁੱਤਾ ਪਹਿਨ ਕੇ ਜਾਣ ਦੀ ਇਜਾਜ਼ਤ ਨਹੀਂ ਸੀ । 1862 ਈ: ਵਿਚ ਸੂਰਤ ਦੀ ਅਦਾਲਤ ਵਿਚ ਜੁੱਤਾ ਸੱਭਿਆਚਾਰ ਸੰਬੰਧੀ ਇੱਕ ਪ੍ਰਮੁੱਖ ਮਾਮਲਾ ਆਇਆ | ਸੂਰਤ ਦੀ ਫੌਜ਼ਦਾਰੀ ਅਦਾਲਤ ਵਿਚ ਮਨੋਕਜੀ ਕੋਵਾਸਜੀ ਐਂਟੀ (Manockjee Cowasjee Entee) ਨਾਂ ਦੇ ਵਿਅਕਤੀ ਨੇ ਜ਼ਿਲ੍ਹਾ ਜੱਜ ਦੇ ਸਾਹਮਣੇ ਜੁੱਤਾ ਉਤਾਰ ਕਰ ਜਾਣ ਤੋਂ ਮਨ੍ਹਾਂ ਕਰ ਦਿੱਤਾ ਸੀ । ਜੱਜ ਨੇ ਉਨ੍ਹਾਂ ਨੂੰ ਜੁੱਤਾ ਉਤਾਰਨ ਲਈ ਮਜ਼ਬੂਰ ਕੀਤਾ, ਕਿਉਂਕਿ ਵੱਡਿਆਂ ਦਾ ਸਨਮਾਨ ਕਰਨਾ ਭਾਰਤੀਆਂ ਦੀ ਪਰੰਪਰਾ ਸੀ | ਪਰ ਮਨੋਕਜੀ ਆਪਣੀ ਗੱਲ ਤੇ ਡਟੇ ਰਹੇ ।

ਉਨ੍ਹਾਂ ਨੂੰ ਅਦਾਲਤ ਵਿਚ ਜਾਣ ਤੋਂ ਰੋਕ ਦਿੱਤਾ ਗਿਆ ਇਸ ਲਈ ਉਨ੍ਹਾਂ ਨੇ ਵਿਰੋਧ ਵਜੋਂ ਇੱਕ ਪੱਤਰ ਮੁੰਬਈ (ਬੰਬਈ) ਦੇ ਗਵਰਨਰ ਨੂੰ ਲਿਖਿਆ । ਅੰਗਰੇਜ਼ਾਂ ਨੇ ਦਬਾਅ ਦੇ ਕੇ ਕਿਹਾ ਕਿ ਕਿਉਂਕਿ ਭਾਰਤ ਕਿਸੇ ਪਵਿੱਤਰ ਸਥਾਨ ਜਾਂ ਘਰ ਵਿਚ ਸੁੱਤਾ ਉਤਾਰ ਕੇ ਪ੍ਰਵੇਸ਼ ਕਰਦੇ ਹਨ । ਇਸ ਲਈ ਉਹ ਅਦਾਲਤ ਵਿਚ ਵੀ ਜੁੱਤਾ ਉਤਾਰ ਕੇ ਪ੍ਰਵੇਸ਼ ਕਰਨ ।ਇਸਦੇ ਵਿਰੋਧ ਵਿਚ ਭਾਰਤੀਆਂ ਨੇ ਉੱਤਰ ਵਿਚ ਕਿਹਾ ਕਿ ਪਵਿੱਤਰ ਸਥਾਨ ਅਤੇ ਘਰ ਵਿਚ ਜੁੱਤਾ ਉਤਾਰ ਕੇ ਜਾਣ ਕੇ ਪਿੱਛੇ ਦੋ ਵਿਭਿੰਨ ਧਾਰਨਾਵਾਂ ਹਨ । ਪਹਿਲਾਂ ਇਸ ਨਾਲ ਮਿੱਟੀ ਅਤੇ ਗੰਦਗੀ ਦੀ ਸਮੱਸਿਆ ਜੁੜੀ ਹੈ । ਸੜਕ ‘ਤੇ ਚਲਦੇ ਸਮੇਂ ਜੁੱਤਿਆਂ ਨੂੰ ਮਿੱਟੀ ਲੱਗ ਜਾਂਦੀ ਹੈ । ਇਸ ਮਿੱਟੀ ਨੂੰ ਸਫ਼ਾਈ ਵਾਲੇ ਸਥਾਨਾਂ ‘ਤੇ ਨਹੀਂ ਜਾਣ ਦਿੱਤਾ ਜਾ ਸਕਦਾ ਸੀ ।

ਦੂਜੇ, ਉਹ ਚਮੜੇ ਦੇ ਜੁੱਤੇ ਨੂੰ ਅਸ਼ੁੱਧ ਅਤੇ ਉਸਦੇ ਹੇਠਾਂ ਦੀ ਗੰਦਗੀ ਨੂੰ ਪ੍ਰਦੂਸ਼ਣ ਫੈਲਾਉਣ ਵਾਲਾ ਮੰਨਦੇ ਹਨ । ਇਸਦੇ ਇਲਾਵਾ ਅਦਾਲਤ ਵਰਗਾ ਸਰਵਜਨਿਕ ਸਥਾਨ ਆਖਿਰ ਘਰ ਤਾਂ ਨਹੀਂ ਹੈ । ਪਰ ਇਸ ਵਿਵਾਦ ਦਾ ਕੋਈ ਹੱਲ ਨਾ ਨਿਕਲਿਆ | ਅਦਾਲਤ ਵਿਚ ਸੁੱਤਾ ਪਹਿਣਨ ਦੀ ਇਜਾਜ਼ਤ ਮਿਲਣ ਵਿਚ ਬਹੁਤ ਸਾਰੇ ਸਾਲ ਲੱਗ ਗਏ ।

ਪ੍ਰਸ਼ਨ 7.
ਭਾਰਤ ਵਿਚ ਸਵਦੇਸ਼ੀ ਅੰਦੋਲਨ ‘ਤੇ ਇੱਕ ਟਿੱਪਣੀ ਲਿਖੋ ।
ਉੱਤਰ-
ਸਵਦੇਸ਼ੀ ਅੰਦੋਲਨ 1905 ਈ: ਦੇ ਬੰਗ-ਭੰਗ ਦੇ ਵਿਰੋਧ ਵਿਚ ਚਲਿਆ । ਭਲੇ ਹੀ ਇਸਦੇ ਪਿੱਛੇ ਰਾਸ਼ਟਰੀ ਭਾਵਨਾ ਕੰਮ ਕਰ ਰਹੀ ਸੀ ਤਾਂ ਵੀ ਇਸਦੇ ਪਿੱਛੇ ਮੁੱਖ ਤੌਰ ‘ਤੇ ਪਹਿਰਾਵੇ ਦੀ ਹੀ ਰਾਜਨੀਤੀ ਸੀ । ਪਹਿਲਾਂ ਤਾਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਾਕੇ ਤਰ੍ਹਾਂ ਦੇ ਵਿਦੇਸ਼ੀ ਉਤਪਾਦਾਂ ਦਾ ਬਾਈਕਾਟ ਕਰਨ ਅਤੇ ਮਾਚਿਸ ਅਤੇ ਸਿਗਰੇਟ ਵਰਗੀਆਂ ਚੀਜ਼ਾਂ ਨੂੰ ਬਣਾਉਣ ਲਈ ਆਪਣੇ ਉਦਯੋਗ ਲਗਾਉਣ । ਜਨ ਅੰਦੋਲਨ ਵਿਚ ਸ਼ਾਮਿਲ ਲੋਕਾਂ ਨੇ ਸਹੁੰ ਚੁੱਕੀ ਕਿ ਉਹ ਬਸਤੀਵਾਦੀ ਰਾਜ ਦਾ ਅੰਤ ਕਰਕੇ ਹੀ ਸਾਹ ਲੈਣਗੇ । ਖਾਦੀ ਦੀ ਵਰਤੋਂ ਦੇਸ਼ ਭਗਤੀ ਦਾ ਪ੍ਰਤੀਕ ਬਣ ਗਈ ।

ਮਹਿਲਾਵਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਰੇਸ਼ਮੀ ਕੱਪੜੇ ਅਤੇ ਕੱਚ ਦੀਆਂ ਚੂੜੀਆਂ ਸੱਟ ਦੇਣ ਅਤੇ ਸੰਖ ਦੀਆ ਚੂੜੀਆਂ ਪਹਿਣਨ । ਖੱਡੀ ਤੇ ਬਣੇ ਮੋਟੇ ਕੱਪੜੇ ਨੂੰ ਪ੍ਰਸਿੱਧ ਕਰਨ ਲਈ ਗੀਤ ਗਾਏ ਗਏ ਅਤੇ ਕਵਿਤਾਵਾਂ ਰਚੀਆਂ ਗਈਆਂ । ਪਹਿਰਾਵੇ ਵਿਚ ਬਦਲਾਓ ਦੀ ਗੱਲ ਉੱਚ ਵਰਗ ਦੇ ਲੋਕਾਂ ਨੂੰ ਬਹੁਤ ਚੰਗੀ ਲੱਗੀ ਕਿਉਂਕਿ ਸਾਧਨਹੀਣ ਗ਼ਰੀਬਾਂ ਲਈ ਨਵੀਂ ਚੀਜ਼ ਖਰੀਦ ਪਾਉਣਾ ਮੁਸ਼ਕਲ ਸੀ । ਲਗਭਗ ਪੰਦਰਾਂ ਸਾਲ ਦੇ ਬਾਅਦ ਉੱਚ ਵਰਗ ਦੇ ਲੋਕ ਫੇਰ ਤੋਂ ਯੂਰਪੀ ਪੋਸ਼ਾਕ ਪਹਿਣਨ ਲੱਗੇ ਇਸਦਾ ਕਾਰਨ ਇਹ ਸੀ ਕਿ ਭਾਰਤੀ ਬਾਜ਼ਾਰਾਂ ਵਿਚ ਭਰੀਆਂ ਪਈਆਂ ਸਸਤੀਆਂ ਬ੍ਰਿਟਿਸ਼ ਵਸਤਾਂ ਨੂੰ ਚੁਣੌਤੀ ਦੇਣਾ ਲਗਭਗ ਅਸੰਭਵ ਸੀ ।
ਇਨ੍ਹਾਂ ਸੀਮਾਵਾਂ ਦੇ ਬਾਵਜੂਦ ਸਵਦੇਸ਼ੀ ਦੀ ਵਰਤੋਂ ਨੇ ਮਹਾਤਮਾ ਗਾਂਧੀ ਨੂੰ ਇਹ ਸਿੱਖਿਆ ਜ਼ਰੂਰ ਦਿੱਤੀ ਕਿ ਬ੍ਰਿਟਿਸ਼ ਰਾਜ ਦੇ ਵਿਰੁੱਧ ਪ੍ਰਤੀਕਾਤਮਕ ਲੜਾਈ ਵਿਚ ਕੱਪੜੇ ਦੀ, ਕਿੰਨੀ ਮਹੱਤਵਪੂਰਨ ਭੂਮਿਕਾ ਹੋ ਸਕਦੀ ਹੈ ।

ਪ੍ਰਸ਼ਨ 8.
ਵਸਤਰਾਂ ਦੇ ਨਾਲ ਗਾਂਧੀ ਜੀ ਦੇ ਪ੍ਰਯੋਗਾਂ ਦੇ ਬਾਰੇ ਦੱਸੋ ।
ਉੱਤਰ-
ਗਾਂਧੀ ਜੀ ਨੇ ਸਮੇਂ ਦੇ ਨਾਲ-ਨਾਲ ਆਪਣੇ ਪਹਿਰਾਵੇ ਨੂੰ ਵੀ ਬਦਲਿਆ ! ਇੱਕ ਗੁਜਰਾਤੀ ਪਰਿਵਾਰ ਵਿਚ ਜਨਮ ਲੈਣ ਦੇ ਕਾਰਨ ਬਚਪਨ ਵਿਚ ਉਹ ਕਮੀਜ ਦੇ ਨਾਲ ਧੋਤੀ ਜਾਂ ਪਜਾਮਾ ਪਹਿਨਦੇ ਸਨ ਅਤੇ ਕਦੇ-ਕਦੇ ਕੋਰਟ ਵੀ । ਲੰਦਨ ਵਿਚ ਉਨ੍ਹਾਂ ਨੇ ਪੱਛਮੀ ਸੂਟ ਅਪਣਾਇਆ । ਭਾਰਤ ਵਿਚ ਵਾਪਸ ਆਉਣ ਤੇ ਉਨ੍ਹਾਂ ਨੇ ਪੱਛਮੀ ਸੁਟ ਦੇ ਨਾਲ ਪਗੜੀ ਪਹਿਨੀ । ਛੇਤੀ ਹੀ ਗਾਂਧੀ ਜੀ ਨੇ ਸੋਚਿਆ ਕਿ ਸਖ਼ਤ ਰਾਜਨੀਤਿਕ ਦਬਾਅ ਲਈ ਪਹਿਰਾਵੇ ਨੂੰ ਅਨੋਖੇ ਢੰਗ ਨਾਲ ਅਪਣਾਉਣਾ ਉੱਚਿਤ ਹੋਵੇਗਾ ।

1913 ਈ: ਵਿਚ ਡਰਬਨ ਵਿਚ ਗਾਂਧੀ ਜੀ ਨੇ ਸਿਰ ਦੇ ਵਾਲ ਕਟਵਾ ਲਏ ਅਤੇ ਧੋਤੀ ਕੁੜਤਾ ਪਹਿਨ ਕੇ ਭਾਰਤੀ ਕੋਲਾ ਮਜ਼ਦੂਰਾਂ ਦੇ ਨਾਲ ਵਿਰੋਧ ਕਰਨ ਲਈ ਖੜ੍ਹੇ ਹੋ ਗਏ । 1915 ਈ: ਵਿਚ ਭਾਗ ਵਾਪਸੀ ਤੇ ਉਨ੍ਹਾਂ ਨੇ ਕਾਠੀਆਵਾੜੀ ਕਿਸਾਨ ਦਾ ਰੂਪ ਧਾਰਨ ਕਰ ਲਿਆ | ਅਖੀਰ 1921 ਈ: ਵਿਚ ਉਨ੍ਹਾਂ ਨੇ ਆਪਣੇ ਸਰੀਰ ‘ਤੇ ਸਿਰਫ਼ ਇੱਕ ਛੋਟੀ ਜਿਹੀ ਧੋਤੀ ਧਾਰਨ ਕਰ ਲਈ । ਗਾਂਧੀ ਜੀ ਇਨ੍ਹਾਂ ਪਹਿਰਾਵਿਆਂ ਨੂੰ ਜੀਵਨ ਭਰ ਨਹੀਂ ਅਪਣਾਉਣਾ ਚਾਹੁੰਦੇ ਸਨ । ਉਹ ਤਾਂ ਸਿਰਫ ਇੱਕ ਜਾਂ ਦੋ ਮਹੀਨੇ ਲਈ ਹੀ ਕਿਸੇ ਪਹਿਰਾਵੇ ਨੂੰ ਪ੍ਰਯੋਗ ਵਜੋਂ ਅਪਣਾਉਂਦੇ ਸਨ । ਪਰ ਛੇਤੀ ਹੀ ਉਨ੍ਹਾਂ ਨੇ ਆਪਣੇ ਪਹਿਰਾਵੇ ਨੂੰ ਗਰੀਬਾਂ ਦੇ ਪਹਿਰਾਵੇ ਦਾ ਰੂਪ ਦੇ ਦਿੱਤਾ । ਇਸਦੇ ਬਾਅਦ ਉਨ੍ਹਾਂ ਨੇ ਹੋਰ ਪਹਿਰਾਵਿਆਂ ਦਾ ਤਿਆਗ ਕਰ ਦਿੱਤਾ ਅਤੇ ਜੀਵਨ ਭਰ ਇੱਕ ਛੋਟੀ ਜਿਹੀ ਧੋਤੀ ਪਹਿਨੀ ਰੱਖੀ । ਇਸ ਵਸਤਰ ਦੁਆਰਾ ਉਹ ਭਾਰਤ ਦੇ ਸਾਧਾਰਨ ਵਿਅਕਤੀ ਦੀ ਦਿੱਖ ਪੂਰੇ ਵਿਸ਼ਵ ਵਿਚ ਵਿਖਾਉਣ ਵਿਚ ਸਫ਼ਲ ਰਹੇ ਅਤੇ ਭਾਰਤ-ਰਾਸ਼ਟਰ ਦਾ ਪ੍ਰਤੀਕ ਬਣ ਗਏ ।
PSEB 9th Class Social Science History Chapter 8 ਪਹਿਰਾਵੇ ਦਾ ਸਮਾਜਿਕ ਇਤਿਹਾਸ 2

PSEB 9th Class SST Solutions History Chapter 7 ਵਣ ਸਮਾਜ ਅਤੇ ਬਸਤੀਵਾਦ

Punjab State Board PSEB 9th Class Social Science Book Solutions History Chapter 7 ਵਣ ਸਮਾਜ ਅਤੇ ਬਸਤੀਵਾਦ Textbook Exercise Questions and Answers.

PSEB Solutions for Class 9 Social Science History Chapter 7 ਵਣ ਸਮਾਜ ਅਤੇ ਬਸਤੀਵਾਦ

Social Science Guide for Class 9 PSEB ਵਣ ਸਮਾਜ ਅਤੇ ਬਸਤੀਵਾਦ Textbook Questions and Answers

(ੳ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਉਦਯੋਗਿਕ ਕ੍ਰਾਂਤੀ ਕਿਸ ਮਹਾਂਦੀਪ ਵਿਚ ਸ਼ੁਰੂ ਹੋਈ ?
(ਉ) ਏਸ਼ੀਆ
(ਆ) ਯੂਰਪ
(ਈ) ਆਸਟਰੇਲੀਆ
(ਸ) ਉੱਤਰੀ ਅਮਰੀਕਾ ।
ਉੱਤਰ-
(ਆ) ਯੂਰਪ

ਪ੍ਰਸ਼ਨ 2.
ਇੰਪੀਰੀਅਲ ਵਣ ਖੋਜ ਸੰਸਥਾ ਕਿੱਥੇ ਹੈ ?
(ਉ) ਦਿੱਲੀ
(ਅ) ਮੁੰਬਈ
(ਈ) ਦੇਹਰਾਦੂਨ
(ਸ) ਅਬੋਹਰ ।
ਉੱਤਰ-
(ਈ) ਦੇਹਰਾਦੂਨ

ਪ੍ਰਸ਼ਨ 3.
ਭਾਰਤ ਦੀ ਆਧੁਨਿਕ ਬਾਗਬਾਨੀ ਦਾ ਮੋਢੀ ਕੌਣ ਮੰਨਿਆ ਜਾਂਦਾ ਹੈ ?
(ੳ) ਲਾਰਡ ਡਲਹੌਜੀ
(ਅ) ਡਾਈਟਿਚ ਬੈਡਿਸ
(ਈ) ਕੈਪਟਨ ਵਾਟਸਨ
(ਸ) ਲਾਰਡ ਹਾਰਡਿੰਗ ।
ਉੱਤਰ-
(ਅ) ਡਾਈਟਿਚ ਬੈਡਿਸ

ਪ੍ਰਸ਼ਨ 4.
ਭਾਰਤ ਵਿੱਚ ਸਮੁੰਦਰੀ ਜਹਾਜ਼ਾਂ ਲਈ ਕਿਹੜੇ ਰੁੱਖ ਦੀ ਲੱਕੜੀ ਸਭ ਤੋਂ ਵਧੀਆ ਮੰਨੀ ਜਾਂਦੀ ਸੀ ?
(ਉ) ਬਬੂਲ (ਕਿੱਕਰ
(ਅ) ਓਕ
(ਈ) ਨਿੰਮ
(ਸ) ਸਾਗਵਾਨ ।
ਉੱਤਰ-
(ਸ) ਸਾਗਵਾਨ ।

ਪ੍ਰਸ਼ਨ 5.
ਮੁੰਡਾ ਅੰਦੋਲਨ ਕਿਹੜੇ ਇਲਾਕੇ ਵਿੱਚ ਹੋਇਆ ?
(ੳ) ਰਾਜਸਥਾਨ
(ਅ) ਛੋਟਾ ਨਾਗਪੁਰ
(ਈ) ਮਦਰਾਸ
(ਸ) ਪੰਜਾਬ ।
ਉੱਤਰ-
(ਅ) ਛੋਟਾ ਨਾਗਪੁਰ

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

(ਅ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
………….ਅਤੇ………….. ਮਨੁੱਖ ਲਈ ਮਹੱਤਵਪੂਰਨ ਸਾਧਨ ਹੈ ।
ਉੱਤਰ-
ਵਣ, ਜਲ,

ਪ੍ਰਸ਼ਨ 2.
ਕਲੋਨੀਅਲਇਜ਼ਮ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ……………ਤੋਂ ਬਣਿਆ ਹੈ ।
ਉੱਤਰ-
ਕਾਲੋਨੀਆ,

ਪ੍ਰਸ਼ਨ 3.
ਯੂਰਪ ਵਿਚ…………..ਦੇ ਦਰੱਖਤ ਦੀ ਲੱਕੜੀ ਤੋਂ ਸਮੁੰਦਰੀ ਜਹਾਜ਼ ਬਣਾਏ ਜਾਂਦੇ ਸਨ ।
ਉੱਤਰ-
ਓਕ,

ਪ੍ਰਸ਼ਨ 4.
ਬਿਰਸਾ ਮੁੰਡਾ ਨੂੰ 8 ਅਗਸਤ, 1895 ਈ: ਨੂੰ, …………… ਨਾਂ ਦੇ ਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ।
ਉੱਤਰ-
ਚਲਕਟ,

ਪ੍ਰਸ਼ਨ 5.
……………… ਨੂੰ ਖੇਤੀਬਾੜੀ ਦਾ ਰਵਾਇਤੀ ਢੰਗ ਮੰਨਿਆ ਗਿਆ ।
ਉੱਤਰ-
ਝੂਮ (ਬਦਲਵੀਂ) ।

(ਇ) ਸਹੀ ਮਿਲਾਨ ਕਰੋ

(ਉ) (ਆ)
1. ਬਿਰਸਾ ਮੁੰਡਾ (i) 2006
2. ਸਮੁੰਦਰੀ ਜਹਾਜ਼ (ii) ਬਬੂਲ (ਕਿੱਕਰ)
3. ਜੰਡ (iii) ਧਰਤੀ ਬਾਬਾ
4. ਵਣ ਅਧਿਕਾਰ ਕਾਨੂੰਨ (iv) ਖੇਜੜੀ
5. ਨੀਲਗਿਰੀ ਦੀਆਂ ਪਹਾੜੀਆਂ (v) ਸਾਗਵਾਨ

ਉੱਤਰ-

1. ਬਿਰਸਾ ਮੁੰਡਾ (iii) ਧਰਤੀ ਬਾਬਾ
2. ਸਮੁੰਦਰੀ ਜਹਾਜ਼ (v) ਸਾਗਵਾਨ
3. ਜੰਡ (iv) ਖੇਜੜੀ
4. ਵਣ ਅਧਿਕਾਰ ਕਾਨੂੰਨ (i) 2006
5. ਨੀਲਗਿਰੀ ਦੀਆਂ ਪਹਾੜੀਆਂ (ii) ਬਬੂਲ ਕਿੱਕਰ) ।

(ਸ) ਅੰਤਰ ਦੱਸੋ

ਪ੍ਰਸ਼ਨ  1.
ਸੁਰੱਖਿਅਤ ਵਣ ਅਤੇ ਰਾਖਵੇਂ ਵਣ
ਉੱਤਰ-
ਸੁਰੱਖਿਅਤ ਵਣ ਅਤੇ ਰਾਖਵੇਂ ਵਣ –

  • ਰੱਖਿਅਤ ਵਣ-ਸੁਰੱਖਿਅਤ ਵਣਾਂ ਵਿੱਚ ਵੀ ਪਸ਼ੂ ਚਰਾਉਣ ਤੇ ਖੇਤੀ ਕਰਨ ‘ਤੇ ਰੋਕ ਸੀ ਪਰ ਇਨ੍ਹਾਂ ਜੰਗਲਾਂ ਦੀ | ਵਰਤੋਂ ਕਰਨ ਤੇ ਸਰਕਾਰ ਨੂੰ ਕਰ ਦੇਣਾ ਪੈਂਦਾ ਸੀ ।
  • ਰਾਖਵੇਂ ਵਣ-ਰਾਖਵੇਂ ਵਣ ਲੱਕੜੀ ਦੇ ਵਪਾਰਕ ਉਤਪਾਦਨ ਲਈ ਹੁੰਦੇ ਸਨ । ਇਨ੍ਹਾਂ ਵਣਾਂ ਵਿਚ ਪਸ਼ੂ ਚਰਾਉਣਾ ਅਤੇ ਖੇਤੀ ਕਰਨਾ ਸਖ਼ਤ ਮਨਾ ਸੀ ।

ਪ੍ਰਸ਼ਨ 2.
ਆਧੁਨਿਕ ਬਾਗਬਾਨੀ ਅਤੇ ਕੁਦਰਤੀ ਵਣ ।
ਉੱਤਰ-
ਆਧੁਨਿਕ ਬਾਗਬਾਨੀ ਅਤੇ ਕੁਦਰਤੀ ਵਣ –

  • ਆਧੁਨਿਕ ਬਾਗਬਾਨੀ-ਵਣ ਵਿਭਾਗ ਦੇ ਨਿਯੰਤਰਨ ਵਿਚ ਰੁੱਖ ਕੱਟਣ ਦੀ ਉਹ ਪ੍ਰਣਾਲੀ ਜਿਸ ਵਿਚ ਪੁਰਾਣੇ ਰੁੱਖ ਕੱਟੇ ਜਾਂਦੇ ਹਨ ਅਤੇ ਨਵੇਂ ਰੁੱਖ ਉਗਾਏ ਜਾਂਦੇ ਹਨ ।
  • ਕੁਦਰਤੀ ਵਣ-ਕਈ ਰੁੱਖ-ਪੌਦੇ ਜਲਵਾਯੂ ਅਤੇ ਮਿੱਟੀ ਦੇ ਉਪਜਾਊਪਣ ਦੇ ਕਾਰਨ ਆਪਣੇ ਆਪ ਉੱਗ ਆਉਂਦੇ ਹਨ । ਫੁੱਲ-ਫੁੱਲ ਕੇ ਇਹ ਵੱਡੇ ਹੋ ਜਾਂਦੇ ਹਨ । ਇਨ੍ਹਾਂ ਨੂੰ ਕੁਦਰਤੀ ਵਣ ਕਹਿੰਦੇ ਹਨ । ਇਨ੍ਹਾਂ ਦੇ ਉੱਗਣ ਵਿਚ ਮਨੁੱਖ ਦਾ ਕੋਈ ਯੋਗਦਾਨ ਨਹੀਂ ਹੁੰਦਾ ।

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਣ ਸਮਾਜ ਤੋਂ ਕੀ ਭਾਵ ਹੈ ?
ਉੱਤਰ-
ਵਣ ਸਮਾਜ ਤੋਂ ਭਾਵ ਲੋਕਾਂ ਦੇ ਉਸ ਸਮੂਹ ਤੋਂ ਜਿਸਦੀ ਆਜੀਵਿਕਾ ਵਣਾਂ ਤੇ ਨਿਰਭਰ ਹੈ ਅਤੇ ਉਹ ਵਣਾਂ ਦੇ ਨੇੜੇ-ਤੇੜੇ ਰਹਿੰਦੇ ਹਨ ।

ਪ੍ਰਸ਼ਨ 2.
ਬਸਤੀਵਾਦ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-ਇਕ ਰਾਸ਼ਟਰ ਜਾਂ ਰਾਜ ਦੁਆਰਾ ਕਿਸੇ ਕਮਜ਼ੋਰ ਦੇਸ਼ ਦੀ ਕੁਦਰਤੀ ਤੇ ਮਨੁੱਖੀ ਸੰਪੱਤੀ ਪ੍ਰਤੱਖ ਜਾਂ ਅਪ੍ਰਤੱਖ ਨਿਯੰਤਰਨ ਅਤੇ ਉਸਦਾ ਆਪਣੇ ਹਿੱਤਾਂ ਲਈ ਵਰਤੋਂ ਬਸਤੀਵਾਦ ਅਖਵਾਉਂਦਾ ਹੈ ।

ਪ੍ਰਸ਼ਨ 3.
ਜੰਗਲਾਂ ਦੀ ਕਟਾਈ ਦੇ ਕੋਈ ਦੋ ਕਾਰਨ ਲਿਖੋ ।
ਉੱਤਰ-

  1. ਖੇਤੀਬਾੜੀ ਦਾ ਵਿਸਤਾਰ
  2. ਵਪਾਰਕ ਫ਼ਸਲਾਂ ਦੀ ਖੇਤੀ ॥

ਪ੍ਰਸ਼ਨ 4.
ਭਾਰਤੀ ਸਮੁੰਦਰੀ ਜਹਾਜ਼ ਕਿਸ ਦਰੱਖਤ ਦੀ ਲੱਕੜੀ ਤੋਂ ਬਣਾਏ ਜਾਂਦੇ ਸਨ ?
ਉੱਤਰ-
ਸਾਗਵਾਨ ।

ਪ੍ਰਸ਼ਨ 5.
ਕਿਸ ਪ੍ਰਾਚੀਨ ਭਾਰਤੀ ਰਾਜੇ ਨੇ ਜੀਵ ਹੱਤਿਆ ਤੇ ਪਾਬੰਦੀ ਲਗਾਈ ਸੀ ?
ਉੱਤਰ-
ਸਮਰਾਟ ਅਸ਼ੋਕ ।

ਪ੍ਰਸ਼ਨ 6.
ਨੀਲਗਿਰੀ ਦੀਆਂ ਪਹਾੜੀਆਂ ‘ਤੇ ਕਿਹੜੇ ਰੁੱਖ ਲਾਏ ਗਏ ?
ਉੱਤਰ-
ਬਬੂਲ ।

ਪ੍ਰਸ਼ਨ 7.
ਚਾਰ ਵਪਾਰਕ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਕਪਾਹ, ਪਟਸਨ, ਚਾਹ, ਕਾਫੀ, ਰਬੜ ਆਦਿ ।

ਪ੍ਰਸ਼ਨ 8.
ਬਿਰਸਾ ਮੁੰਡਾ ਨੇ ਕਿਹੜਾ ਨਾਅਰਾ ਦਿੱਤਾ ?
ਉੱਤਰ-
ਅਬੂਆ ਦੇਸ਼ ਵਿਚ ਅਬੂਆ ਰਾਜ ।

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

ਪ੍ਰਸ਼ਨ 9.
ਜੋਧਪੁਰ ਦੇ ਰਾਜੇ ਨੂੰ ਕਿਸ ਭਾਈਚਾਰੇ ਦੇ ਲੋਕਾਂ ਨੇ ਕੁਰਬਾਨੀ ਦੇ ਕੇ ਰੁੱਖਾਂ ਦੀ ਕਟਾਈ ਤੋਂ ਰੋਕਿਆ ?
ਉੱਤਰ-
ਬਿਸ਼ਨੋਈ ਭਾਈਚਾਰਾ ॥

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਪਨਿਵੇਸ਼ ਕਿਸਨੂੰ ਕਿਹਾ ਜਾਂਦਾ ਹੈ ? ਉਦਾਹਰਨ ਵੀ ਦਿਓ ।
ਉੱਤਰ-
ਇਕ ਰਾਸ਼ਟਰ ਜਾਂ ਰਾਜ ਦੁਆਰਾ ਕਿਸੇ ਕਮਜ਼ੋਰ ਦੇਸ਼ ਦੀ ਕੁਦਰਤੀ ਅਤੇ ਮਨੁੱਖੀ ਸੰਪੱਤੀ ਤੇ ਪ੍ਰਤੱਖ ਜਾਂ ਅਪ੍ਰਤੱਖ ਨਿਯੰਤਰਨ ਅਤੇ ਉਸਦਾ ਆਪਣੇ ਹਿੱਤਾਂ ਲਈ ਵਰਤੋਂ ਉਪਨਿਵੇਸ਼ ਅਖਵਾਉਂਦਾ ਹੈ । ਸੁਤੰਤਰਤਾ ਤੋਂ ਪਹਿਲਾਂ ਭਾਰਤ ‘ਤੇ ਬ੍ਰਿਟਿਸ਼ ਸਰਕਾਰ ਦਾ ਨਿਯੰਤਰਨ ਇਸਦਾ ਉਦਾਹਰਨ ਹੈ ।

ਪ੍ਰਸ਼ਨ 2.
ਵਣ ਤੇ ਜੀਵਿਕਾ ਵਿਚ ਕੀ ਸੰਬੰਧ ਹੈ ?
ਉੱਤਰ-
ਵਣ ਸਾਡੇ ਜੀਵਨ ਦਾ ਆਧਾਰ ਹਨ । ਵਣਾਂ ਤੋਂ ਸਾਨੂੰ ਫਲ, ਫੁੱਲ, ਜੜੀਆਂ-ਬੂਟੀਆਂ, ਰਬੜ, ਇਮਾਰਤੀ ਲੱਕੜੀ ਅਤੇ ਬਾਲਣ ਦੀ ਲੱਕੜੀ ਆਦਿ ਮਿਲਦੀ ਹੈ ।
ਵਣ ਜੰਗਲੀ ਜੀਵਾਂ ਦਾ ਆਸਰਾ ਸਥਾਨ ਹੈ । ਪਸ਼ੂ ਪਾਲਨ ਤੇ ਨਿਰਵਾਹ ਕਰਨ ਵਾਲੇ ਜ਼ਿਆਦਾਤਰ ਲੋਕ ਵਣਾਂ ਤੇ ਨਿਰਭਰ ਹਨ । ਇਸਦੇ ਇਲਾਵਾ ਵਣ ਵਾਤਾਵਰਨ ਨੂੰ ਸ਼ੁੱਧਤਾ ਪ੍ਰਦਾਨ ਕਰਦੇ ਹਨ | ਵਣ ਵਰਖਾ ਲਿਆਉਣ ਵਿਚ ਵੀ ਸਹਾਇਕ ਹਨ | ਵਰਖਾ ਦੀ ਪੁਨਰਾਵਿਤੀ ਜੰਗਲਾਂ ਵਿਚ ਰਹਿਣ ਵਾਲੇ ਲੋਕਾਂ ਦੀ ਖੇਤੀਬਾੜੀ ਪਸ਼ੂ-ਪਾਲਨ ਆਦਿ ਕੰਮਾਂ ਵਿੱਚ ਸਹਾਇਕ ਹੁੰਦੀ ਹੈ ।

ਪ੍ਰਸ਼ਨ 3.
ਰੇਲਵੇ ਦੇ ਵਿਸਥਾਰ ਲਈ ਜੰਗਲਾਂ ਨੂੰ ਕਿਵੇਂ ਵਰਤਿਆ ਗਿਆ ?
ਉੱਤਰ-
ਬਸਤੀਵਾਦੀ ਸ਼ਾਸਕਾਂ ਨੂੰ ਰੇਲਵੇ ਦੇ ਵਿਸਤਾਰ ਲਈ ਸਲੀਪਰਾਂ ਦੀ ਲੋੜ ਸੀ ਜੋ ਸਖ਼ਤ ਲੱਕੜੀ ਨਾਲ ਬਣਾਏ ਜਾਂਦੇ ਸਨ । ਇਸਦੇ ਇਲਾਵਾ ਭਾਫ਼ ਇੰਜਣਾਂ ਨੂੰ ਚਲਾਉਣ ਲਈ ਈਂਧਨ ਵੀ ਚਾਹੀਦਾ ਸੀ । ਇਸਦੇ ਲਈ ਵੀ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਸੀ । ਇਸ ਲਈ ਵੱਡੇ ਪੱਧਰ ‘ਤੇ ਜੰਗਲਾਂ ਨੂੰ ਕੱਟਿਆ ਜਾਣ ਲੱਗਾ | 1850 ਈ: ਦੇ ਦਹਾਕੇ ਤੱਕ ਸਿਰਫ ਮਦਰਾਸ ਪੈਜ਼ੀਡੈਂਸੀ ਵਿਚ ਸਲੀਪਰਾਂ ਲਈ ਹਰ ਸਾਲ 35000 ਰੁੱਖ ਕੱਟੇ ਜਾਣ ਲੱਗੇ ਸਨ । ਇਸਦੇ ਲਈ ਲੋਕਾਂ ਨੂੰ ਠੇਕੇ ਦਿੱਤੇ ਜਾਂਦੇ ਸਨ । ਠੇਕੇਦਾਰ ਸਲੀਪਰਾਂ ਦੀ ਸਪਲਾਈ ਲਈ ਰੁੱਖਾਂ ਦੀ ਅੰਨੇਵਾਹ ਕਟਾਈ ਕਰਦੇ ਸਨ । ਸਿੱਟੇ ਵਜੋਂ ਰੇਲ ਮਾਰਗਾਂ ਦੇ ਚਾਰੇ ਪਾਸੇ ਦੇ ਜੰਗਲ ਤੇਜ਼ੀ ਨਾਲ ਖ਼ਤਮ ਹੋਣ ਲੱਗੇ । 1882 ਈ: ਵਿੱਚ ਜਾਵਾਂ ਤੋਂ ਵੀ 2 ਲੱਖ 80 ਹਜ਼ਾਰ ਸਲੀਪਰਾਂ ਦਾ ਆਯਾਤ ਕੀਤਾ ਗਿਆ ।

ਪ੍ਰਸ਼ਨ 4.
1878 ਈ: ਦੇ ਵਣ ਕਾਨੂੰਨ ਦੇ ਅਨੁਸਾਰ ਜੰਗਲਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਬਾਰੇ ਦੱਸੋ ।
ਉੱਤਰ-
1878 ਈ: ਵਿਚ 1865 ਈ: ਦੇ ਵਣ ਕਾਨੂੰਨ ਵਿਚ ਸੋਧ ਕੀਤੀ ਗਈ । ਨਵੀਆਂ ਵਿਵਸਥਾਵਾਂ ਦੇ ਅਨੁਸਾਰ –

  • ਵਣਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਰਾਖਵੇਂ, ਸੁਰੱਖਿਅਤ ਅਤੇ ਗ੍ਰਾਮੀਣ ।
  • ਸਭ ਤੋਂ ਚੰਗੇ ਵਣਾਂ ਨੂੰ ਰਾਖਵੇਂ ਵਣਾਂ ਕਿਹਾ ਗਿਆ ਪਿੰਡ ਵਾਲੇ ਇਨ੍ਹਾਂ ਵਣਾਂ ਤੋਂ ਆਪਣੇ ਉਪਯੋਗ ਲਈ ਕੁੱਝ ਵੀ ਨਹੀਂ ਲੈ ਸਕਦੇ ਸਨ ।
  • ਘਰ ਬਣਾਉਣ ਜਾਂ ਈਂਧਨ ਲਈ ਪਿੰਡ ਵਾਸੀ ਸਿਰਫ ਸੁਰੱਖਿਅਤੇ ਜਾਂ ਗਾਮੀਣ ਵਣਾਂ ਤੋਂ ਹੀ ਲੱਕੜੀ ਲੈ ਸਕਦੇ ਸਨ ।

ਪ੍ਰਸ਼ਨ 5.
ਸਮਕਾਲੀ ਭਾਰਤ ਵਿਚ ਵਣਾਂ ਦੀ ਕੀ ਸਥਿਤੀ ਹੈ ?
ਉੱਤਰ-
ਭਾਰਤ ਰਾਸ਼ਟਰ ਰਿਸ਼ੀਆਂ-ਮੁਨੀਆਂ ਅਤੇ ਭਗਤਾਂ ਦੀ ਧਰਤੀ ਹੈ । ਇਨ੍ਹਾਂ ਦਾ ਵਣਾਂ ਨਾਲ ਡੂੰਘਾ ਸੰਬੰਧ ਰਿਹਾ ਹੈ । ਇਸੇ ਕਾਰਨ ਭਾਰਤ ਵਿਚ ਵਣ ਅਤੇ ਵਣ ਜੀਵਾਂ ਦੀ ਸੁਰੱਖਿਆ ਕਰਨ ਦੀ ਪਰੰਪਰਾ ਰਹੀ ਹੈ । ਪ੍ਰਾਚੀਨ ਭਾਰਤੀ ਸਮਰਾਟ ਅਸ਼ੋਕ ਨੇ ਇਕ ਸ਼ਿਲਾਲੇਖ ਤੇ ਲਿਖਵਾਇਆ ਸੀ । ਉਸਦੇ ਅਨੁਸਾਰ ਜੀਵ-ਜੰਤੂਆਂ ਨੂੰ ਮਾਰਿਆ ਨਹੀਂ ਜਾਏਗਾ । ਤੋਤਾ, ਮੈਨਾ, ਅਰੁਣਾ, ਕਲਹੰਸ, ਨਦੀਮੁਖ, ਸਾਰਸ, ਬਿਨਾਂ ਕੰਡੇ ਵਾਲੀਆਂ ਮੱਛੀਆਂ ਆਦਿ ਜਾਨਵਰ ਜੋ ਉਪਯੋਗੀ ਅਤੇ ਖਾਣ ਯੋਗ ਨਹੀਂ ਸਨ । ਇਸਦੇ ਇਲਾਵਾ ਵਣਾਂ ਨੂੰ ਜਲਾਇਆ ਨਹੀਂ ਜਾਏਗਾ ।

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

ਪ੍ਰਸ਼ਨ 6.
ਝੂਮ ਪ੍ਰਥਾ (ਝੂਮ ਖੇਤੀਬਾੜੀ ‘ਤੇ ਨੋਟ ਲਿਖੋ ।
ਉੱਤਰ-
ਬਸਤੀਵਾਦ ਤੋਂ ਪਹਿਲਾਂ ਜੰਗਲਾਂ ਵਿਚ ਪਰੰਪਰਿਕ ਖੇਤੀ ਕੀਤੀ ਜਾਂਦੀ ਸੀ । ਇਸਨੂੰ ਝੂਮ ਪ੍ਰਥਾ ਜਾਂ ਝੂਮ ਖੇਤੀ (ਸਥਾਨਾਂਤਰਿਤ ਖੇਤੀ ਕਿਹਾ ਜਾਂਦਾ ਸੀ । ਖੇਤੀਬਾੜੀ ਦੀ ਇਸ ਪ੍ਰਥਾ ਦੇ ਅਨੁਸਾਰ ਜੰਗਲ ਦੇ ਕੁੱਝ ਭਾਗਾਂ ਦੇ ਰੁੱਖਾਂ ਨੂੰ ਕੱਟ ਕੇ ਅੱਗ ਲਾ ਦਿੱਤੀ ਜਾਂਦੀ ਸੀ । ਮਾਨਸੂਨ ਦੇ ਬਾਅਦ ਉਸ ਖੇਤਰ ਵਿੱਚ ਫ਼ਸਲ ਬੀਜੀ ਜਾਂਦੀ ਸੀ, ਜਿਸਨੂੰ ਅਕਤੂਬਰ-ਨਵੰਬਰ ਵਿਚ ਕੱਟ ਲਿਆ ਜਾਂਦਾ ਸੀ । ਦੋ-ਤਿੰਨ ਸਾਲ ਲਗਾਤਾਰ ਇਸੇ ਖੇਤਰ ਵਿਚ ਫ਼ਸਲ ਪੈਦਾ ਕੀਤੀ ਜਾਂਦੀ ਸੀ । ਜਦੋਂ ਇਸਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਸੀ, ਤਾਂ ਇਸ ਖੇਤਰ ਵਿੱਚ ਰੁੱਖ ਲਾ ਦਿੱਤੇ ਜਾਂਦੇ ਸਨ ਤਾਂਕਿ ਫਿਰ ਤੋਂ ਜੰਗਲ ਤਿਆਰ ਹੋ ਸਕੇ । ਅਜਿਹੇ ਜੰਗਲ 17-18 ਸਾਲਾਂ ਵਿਚ ਮੁੜ ਤਿਆਰ ਹੋ ਜਾਂਦੇ ਸਨ । ਜੰਗਲ ਵਾਸੀ ਖੇਤੀਬਾੜੀ ਲਈ ਕਿਸੇ ਹੋਰ ਸਥਾਨ ਨੂੰ ਚੁਣ ਲੈਂਦੇ ਸਨ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੰਗਲਾਂ ਦੀ ਕਟਾਈ ਦੇ ਕੀ ਕਾਰਨ ਸਨ ? ਵਰਣਨ ਕਰੋ ।
ਉੱਤਰ-
ਉਦਯੋਗਿਕ ਕ੍ਰਾਂਤੀ ਨਾਲ ਕੱਚੇ ਮਾਲ ਅਤੇ ਖਾਧ ਪਦਾਰਥਾਂ ਦੀ ਮੰਗ ਵੱਧ ਗਈ । ਇਸ ਦੇ ਨਾਲ ਹੀ ਵਿਸ਼ਵ ਵਿਚ ਲੱਕੜੀ ਦੀ ਮੰਗ ਵੀ ਵੱਧ ਗਈ, ਜੰਗਲਾਂ ਦੀ ਕਟਾਈ ਹੋਣ ਲੱਗੀ ਅਤੇ ਹੌਲੀ-ਹੌਲੀ ਲੱਕੜੀ ਘੱਟ ਮਿਲਣ ਲੱਗੀ । ਇਸ ਨਾਲ ਜੰਗਲ ਨਿਵਾਸੀਆਂ ਦਾ ਜੀਵਨ ਅਤੇ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ । ਯੂਰਪੀ ਦੇਸ਼ਾਂ ਦੀ ਅੱਖ ਭਾਰਤ ਸਹਿਤ ਉਨ੍ਹਾਂ ਦੇਸ਼ਾਂ ਤੇ ਟਿਕ ਗਈ ਜੋ ਵਣ-ਸੰਪੱਤੀ ਅਤੇ ਹੋਰ ਕੁਦਰਤੀ ਸਾਧਨਾਂ ਨਾਲ ਸੰਪੰਨ ਸਨ । ਇਸੇ ਉਦੇਸ਼ ਦੀ ਪੂਰਤੀ ਲਈ ਡੱਚਾ, ਪੁਰਤਗਾਲੀਆਂ, ਫ਼ਰਾਂਸੀਸੀਆਂ ਅਤੇ ਅੰਗਰੇਜ਼ਾਂ ਆਦਿ ਨੇ ਜੰਗਲਾਂ ਦੀ ਕਟਾਓ ਆਰੰਭ ਕਰ ਦਿੱਤਾ ।

ਸੰਖੇਪ ਵਿਚ ਬਸਤੀਵਾਦ ਦੇ ਅਧੀਨ ਜੰਗਲਾਂ ਦੀ ਕਟਾਈ ਦੇ ਹੇਠ ਲਿਖੇ ਕਾਰਨ ਸਨ –
1. ਰੇਲਵੇ-ਬਸਤੀਵਾਦੀ ਸ਼ਾਸਕਾਂ ਨੂੰ ਰੇਲਵੇ ਦੇ ਵਿਸਤਾਰ ਲਈ ਸਲੀਪਰਾਂ ਦੀ ਲੋੜ ਸੀ ਜੋ ਸਖ਼ਤ ਲੱਕੜੀ ਨਾਲ ਬਣਾਏ ਜਾਂਦੇ ਸਨ । ਇਸਦੇ ਇਲਾਵਾ ਭਾਫ਼ ਇੰਜਣਾਂ ਨੂੰ ਚਲਾਉਣ ਲਈ ਈਂਧਨ ਵੀ ਚਾਹੀਦਾ ਸੀ । ਇਸਦੇ ਲਈ ਵੀ ਲੱਕੜੀ ਦੀ ਵਰਤੋਂ ਕੀਤੀ ਜਾਂਦੀ ਸੀ । ਇਸ ਲਈ ਵੱਡੇ ਪੱਧਰ ‘ਤੇ ਜੰਗਲਾਂ ਨੂੰ ਕੱਟਿਆ ਜਾਣ ਲੱਗਾ ।

1850 ਈ: ਦੇ ਦਹਾਕੇ ਤਕ ਸਿਰਫ ਮਦਰਾਸ ਪ੍ਰੈਜ਼ੀਡੈਂਸੀ ਵਿਚ ਸਲੀਪਰਾਂ ਲਈ ਹਰ ਸਾਲ 35,000 ਰੁੱਖ ਕੱਟੇ ਜਾਣ ਲੱਗੇ ਸਨ । ਇਸਦੇ ਲਈ ਲੋਕਾਂ ਨੂੰ ਠੇਕੇ ਦਿੱਤੇ ਜਾਂਦੇ ਸਨ । ਠੇਕੇਦਾਰ ਸਲੀਪਰਾਂ ਦੀ ਸਪਲਾਈ ਲਈ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰਦੇ ਸਨ । ਸਿੱਟੇ ਵਜੋਂ ਰੇਲ ਮਾਰਗਾਂ ਦੇ ਚਾਰੋਂ ਪਾਸੇ ਦੇ ਜੰਗਲ ਤੇਜ਼ੀ ਨਾਲ ਖ਼ਤਮ ਹੋਣ ਲੱਗੇ । 1882 ਈ: ਵਿਚ ਜਾਵਾ ਤੋਂ ਵੀ 2 ਲੱਖ 80 ਹਜ਼ਾਰ ਸਲੀਪਰਾਂ ਦਾ ਆਯਾਤ ਕੀਤਾ ਗਿਆ ।

2. ਜਹਾਜ਼ ਨਿਰਮਾਣ-ਬਸਤੀਵਾਦੀ ਸ਼ਾਸਕਾਂ ਨੂੰ ਆਪਣੀ ਨੌ ਸ਼ਕਤੀ ਵਧਾਉਣ ਲਈ ਜਹਾਜ਼ਾਂ ਦੀ ਲੋੜ ਸੀ । ਇਸਦੇ ਲਈ ਭਾਰੀ ਮਾਤਰਾ ਵਿਚ ਲੱਕੜੀ ਚਾਹੀਦੀ ਸੀ । ਇਸ ਲਈ ਮਜ਼ਬੂਤ ਲੱਕੜੀ ਪ੍ਰਾਪਤ ਕਰਨ ਲਈ ਟੀਕ ਅਤੇ ਸਾਲ ਦੇ ਰੁੱਖ ਲਗਾਏ ਜਾਣ ਲੱਗੇ । ਹੋਰ ਸਾਰੇ ਤਰ੍ਹਾਂ ਦੇ ਰੁੱਖਾਂ ਨੂੰ ਸਾਫ਼ ਕਰ ਦਿੱਤਾ ਗਿਆ । ਛੇਤੀ ਹੀ ਭਾਰਤ ਤੋਂ ਵੱਡੇ ਪੱਧਰ ‘ਤੇ ਲੱਕੜੀ ਇੰਗਲੈਂਡ ਭੇਜੀ ਜਾਣ ਲੱਗੀ ।

3. ਖੇਤੀਬਾੜੀ ਦਾ ਵਿਸਤਾਰ-1600 ਈ: ਵਿੱਚ ਭਾਰਤ ਦਾ ਲਗਪਗ 6 ਭੂ-ਭਾਗ ਖੇਤੀਬਾੜੀ ਦੇ ਅਧੀਨ ਸੀ । ਪਰ ਜਨਸੰਖਿਆ ਵਸਣ ਦੇ ਨਾਲ-ਨਾਲ ਖਾਧ-ਅਨਾਜ ਦੀ ਮੰਗ ਵਧਣ ਲੱਗੀ । ਇਸ ਲਈ ਕਿਸਾਨ ਖੇਤੀਬਾੜੀ ਖੇਤਰ ਦਾ ਵਿਸਤਾਰ ਕਰਨ ਲੱਗੇ । ਇਸਦੇ ਲਈ ਜੰਗਲਾਂ ਨੂੰ ਸਾਫ਼ ਕਰਕੇ ਨਵੇਂ ਖੇਤ ਬਣਾਏ ਜਾਣ ਲੱਗੇ । ਇਸਦੇ ਇਲਾਵਾ ਬ੍ਰਿਟਿਸ਼ ਅਧਿਕਾਰੀ ਆਰੰਭ ਵਿਚ ਇਹ ਸੋਚਦੇ ਸਨ ਕਿ ਜੰਗਲ ਧਰਤੀ ਦੀ ਸ਼ੋਭਾ ਵਿਗਾੜਦੇ ਹਨ । ਇਸ ਲਈ ਇਨ੍ਹਾਂ ਨੂੰ ਕੱਟ ਕੇ ਖੇਤੀਬਾੜੀ ਭੂਮੀ ਦਾ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ, ਤਾਂਕਿ ਯੂਰਪ ਦੀ ਸ਼ਹਿਰੀ ਜਨਸੰਖਿਆ ਲਈ ਭੋਜਨ ਅਤੇ ਕਾਰਖ਼ਾਨਿਆਂ ਲਈ ਕੱਚਾ ਮਾਲ ਪ੍ਰਾਪਤ ਕੀਤਾ ਜਾ ਸਕੇ । ਖੇਤੀਬਾੜੀ ਦੇ ਵਿਸਤਾਰ ਨਾਲ ਸਰਕਾਰ ਦੀ ਆਮਦਨ ਵੀ ਵਧ ਸਕਦੀ ਸੀ । ਸਿੱਟੇ ਵਜੋਂ 1880 ਈ:-1920 ਈ: ਦੇ ਵਿਚਾਰ 6.7 ਲੱਖ
ਹੈਕਟੇਅਰ ਖੇਤੀ ਖੇਤਰ ਦਾ ਵਿਸਤਾਰ ਹੋਇਆ । ਇਸਦਾ ਸਭ ਤੋਂ ਬੁਰਾ ਪ੍ਰਭਾਵ ਜੰਗਲਾਂ ਤੇ ਹੀ ਪਿਆ ।

4. ਵਪਾਰਕ ਖੇਤੀ-ਵਪਾਰਕ ਖੇਤੀ ਤੋਂ ਭਾਵ ਨਕਦੀ ਫ਼ਸਲਾਂ ਉਗਾਉਣ ਤੋਂ ਹੈ । ਇਨ੍ਹਾਂ ਫ਼ਸਲਾਂ ਵਿੱਚ ਜੁਟ ਪਟਸਨ, ਰੀਨਾ, ਕਣਕ ਅਤੇ ਕਪਾਹ ਆਦਿ ਫ਼ਸਲਾਂ ਸ਼ਾਮਲ ਹਨ । ਇਨ੍ਹਾਂ ਫ਼ਸਲਾਂ ਦੀ ਮੰਗ 19ਵੀਂ ਸਦੀ ਵਿਚ ਵਧੀ । ਇਹ ਫ਼ਸਲਾਂ ਉਗਾਉਣ ਲਈ ਵੀ ਜੰਗਲਾਂ ਦਾ ਵਿਨਾਸ਼ ਕਰਕੇ ਨਵੀਆਂ ਭੂਮੀਆਂ ਪ੍ਰਾਪਤ ਕੀਤੀਆਂ ਗਈਆਂ ।

5. ਚਾਹ-ਕਾਫੀ ਦੇ ਬਾਗਾਨ-ਯੂਰਪ ਵਿਚ ਚਾਹ ਅਤੇ ਕਾਫੀ ਦੀ ਮੰਗ ਵਧਦੀ ਜਾ ਰਹੀ ਸੀ । ਇਸ ਲਈ ਬਸਤੀਵਾਦੀ ਸ਼ਾਸਕਾਂ ਨੇ ਜੰਗਲਾਂ ‘ਤੇ ਨਿਯੰਤਰਨ ਕਾਇਮ ਕਰ ਲਿਆ ਅਤੇ ਜੰਗਲਾਂ ਨੂੰ ਕੱਟ ਕੇ ਵਿਸ਼ਾਲ ਭੂ-ਭਾਗ ਬਾਗਾਨ ਮਾਲਕਾਂ ਨੂੰ ਸਸਤੇ ਮੁੱਲਾਂ ਤੇ ਵੇਚ ਦਿੱਤਾ । ਇਨ੍ਹਾਂ ਭੂ-ਭਾਗਾਂ ਤੇ ਚਾਹ ਅਤੇ ਕਾਫੀ ਦੇ ਬਾਗਾਨ ਲਾਏ ਗਏ ।

6. ਆਦਿਵਾਸੀ ਅਤੇ ਕਿਸਾਨ-ਆਦਿਵਾਸੀ ਅਤੇ ਹੋਰ ਛੋਟੇ-ਛੋਟੇ ਕਿਸਾਨ ਆਪਣੀਆਂ ਝੌਪੜੀਆਂ ਬਣਾਉਣ ਅਤੇ ਈਂਧਨ ਲਈ ਰੁੱਖਾਂ ਨੂੰ ਕੱਟਦੇ ਸਨ । ਉਹ ਕੁੱਝ ਰੁੱਖਾਂ ਦੀਆਂ ਜੜ੍ਹਾਂ ਅਤੇ ਕੰਦਮੂਲ ਆਦਿ ਦੀ ਵਰਤੋਂ ਭੋਜਨ ਦੇ ਤੌਰ ‘ਤੇ ਵੀ ਕਰਦੇ ਸਨ । ਇਸ ਨਾਲ ਵੀ ਜੰਗਲਾਂ ਦਾ ਬਹੁਤ ਜ਼ਿਆਦਾ ਵਿਨਾਸ਼ ਹੋਇਆ ।

ਪ੍ਰਸ਼ਨ 2.
ਬਸਤੀਵਾਦ ਅਧੀਨ ਬਣੇ ਵਣ ਕਾਨੂੰਨਾਂ ਦਾ ਵਣ ਸਮਾਜ ਤੇ ਕੀ ਅਸਰ ਪਿਆ ? ਵਰਣਨ ਕਰੋ ।
ਉੱਤਰ –
1. ਝੂਮ ਖੇਤੀ ਕਰਨ ਵਾਲਿਆਂ ਨੂੰ–ਬਸਤੀਵਾਦੀ ਸ਼ਾਸਕਾਂ ਨੇ ਝੂਮ ਖੇਤੀ ‘ਤੇ ਰੋਕ ਲਾ ਦਿੱਤੀ ਅਤੇ ਇਸ ਤਰ੍ਹਾਂ ਦੀ ਖੇਤੀ ਕਰਨ ਵਾਲੇ ਜਨ-ਸਮੁਦਾਵਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਜ਼ਬਰਦਸਤੀ ਵਿਸਥਾਪਿਤ ਕਰ ਦਿੱਤਾ । ਸਿੱਟੇ ਵਜੋਂ ਕੁੱਝ ਕਿਸਾਨਾਂ ਨੂੰ ਆਪਣਾ ਵਿਵਸਾਇ ਬਦਲਣਾ ਪਿਆ ਅਤੇ ਕੁੱਝ ਨੇ ਇਸਦੇ ਵਿਰੋਧ ਵਿੱਚ ਵਿਦਰੋਹ ਕਰ ਦਿੱਤਾ ।
2. ਘੁਮੱਕੜ ਅਤੇ ਚਰਵਾਹਾ ਸਮੁਦਾਵਾਂ ਨੂੰ-ਵਣ ਪ੍ਰਬੰਧਨ ਦੇ ਨਵੇਂ ਕਾਨੂੰਨ ਬਣਨ ਨਾਲ ਸਥਾਨਕ ਲੋਕਾਂ ਦੁਆਰਾ ਵਣਾਂ ਵਿੱਚ ਪਸ਼ੂ ਚਰਾਉਣ ਅਤੇ ਸ਼ਿਕਾਰ ਕਰਨ ‘ਤੇ ਰੋਕ ਲਾ ਦਿੱਤੀ ਗਈ । ਸਿੱਟੇ ਵਜੋਂ ਕਈ ਘੁਮੱਕੜ ਅਤੇ ਚਰਵਾਹਾ ਸਮੁਦਾਵਾਂ ਦੀ ਰੋਜ਼ੀ ਖੁੱਸ ਗਈ । ਅਜਿਹਾ ਮੁੱਖ ਤੌਰ ‘ਤੇ ਮਦਰਾਸ ਪ੍ਰੈਜ਼ੀਡੈਂਸੀ ਦੇ ਕੋਰਾਵਾ, ਕਰਾਚਾ ਅਤੇ ਯੇਰੂਕੁਲਾ ਸਮੁਦਾਵਾਂ ਨਾਲ ਵਾਪਰਿਆ | ਮਜ਼ਬੂਰ ਹੋ ਕੇ ਉਨ੍ਹਾਂ ਨੂੰ ਕਾਰਖ਼ਾਨਿਆਂ, ਖਾਣਾਂ ਅਤੇ ਬਾਗਾਨਾਂ ਵਿਚ ਕੰਮ ਕਰਨਾ ਪਿਆ | ਅਜਿਹੇ ਕੁੱਝ ਸਮੁਦਾਵਾਂ ਨੂੰ “ਅਪਰਾਧੀ ਕਬੀਲੇ’ ਵੀ ਕਿਹਾ ਜਾਣ ਲੱਗਾ ।

3. ਲੱਕੜੀ ਅਤੇ ਵਣ ਉਤਪਾਦਾਂ ਦਾ ਵਪਾਰ ਕਰਨ ਵਾਲੀਆਂ ਕੰਪਨੀਆਂ ਨੂੰ-ਵਟਾਂ ‘ਤੇ ਵਣ-ਵਿਭਾਗ ਦਾ ਨਿਯੰਤਰਨ ਕਾਇਮ ਹੋ ਜਾਣ ਦੇ ਬਾਅਦ ਵਣ ਉਤਪਾਦਾਂ (ਸਖ਼ਤ ਲੱਕੜੀ, ਰਬੜ ਆਦਿ) ਦੇ ਵਪਾਰ ‘ਤੇ ਜ਼ੋਰ ਮਿਲਿਆ | ਇਸ ਕੰਮ ਲਈ ਕਈ ਵਪਾਰਕ ਕੰਪਨੀਆਂ ਕਾਇਮ ਹੋ ਗਈਆਂ । ਇਹ ਸਥਾਨਕ ਲੋਕਾਂ ਤੋਂ ਮਹੱਤਵਪੂਰਨ ਵਣ ਉਤਪਾਦ ਖਰੀਦ ਕੇ ਉਨ੍ਹਾਂ ਦਾ ਨਿਰਯਾਤ ਕਰਨ ਲੱਗੀਆਂ ਅਤੇ ਭਾਰੀ ਮੁਨਾਫ਼ਾ ਕਮਾਉਣ ਲੱਗੀਆ । ਭਾਰਤ ਵਿਚ ਬ੍ਰਿਟਿਸ਼ ਸਰਕਾਰ ਨੇ ਕੁੱਝ ਵਿਸ਼ੇਸ਼ ਖੇਤਰਾਂ ਵਿਚ ਇਸ ਵਪਾਰ ਦੇ ਅਧਿਕਾਰ ਵੱਡੀਆਂ-ਵੱਡੀਆਂ ਯੂਰਪੀ ਕੰਪਨੀਆਂ ਨੂੰ ਦੇ ਦਿੱਤੇ । ਇਸ ਤਰ੍ਹਾਂ ਵਣ ਉਤਪਾਦਾਂ ਦੇ ਵਪਾਰ ‘ਤੇ ਅੰਗਰੇਜ਼ੀ ਸਰਕਾਰ ਦਾ ਨਿਯੰਤਰਨ ਕਾਇਮ ਹੋ ਗਿਆ ।

4. ਬਾਗਾਨ ਮਾਲਕਾਂ ਨੂੰ-ਟੇਨ ਵਿਚ ਚਾਹ, ਕਾਹਵਾ, ਰਬੜ ਆਦਿ ਦੀ ਬਹੁਤ ਮੰਗ ਸੀ । ਇਸ ਲਈ ਭਾਰਤ ਵਿਚ ਇਨ੍ਹਾਂ ਉਤਪਾਦਾਂ ਦੇ ਵੱਡੇ-ਵੱਡੇ ਬਾਗਾਨ ਲਾਏ ਗਏ । ਇਨ੍ਹਾਂ ਬਾਗਾਨਾਂ ਦੇ ਮਾਲਕ ਮੁੱਖ ਤੌਰ ‘ਤੇ ਅੰਗਰੇਜ਼ ਸਨ । ਉਹ ਮਜ਼ਦੂਰਾਂ ਦਾ ਖੂਬ ਸੋਸ਼ਣ ਕਰਦੇ ਸਨ ਅਤੇ ਇਨ੍ਹਾਂ ਉਤਪਾਦਾਂ ਦੇ ਨਿਰਯਾਤ ਤੋਂ ਖੂਬ ਪੈਸਾ ਕਮਾਉਂਦੇ ਸਨ ।
PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ 1
5. ਸ਼ਿਕਾਰ ਖੇਡਣ ਵਾਲੇ ਰਾਜਿਆਂ ਅਤੇ ਅੰਗਰੇਜ਼ ਅਫ਼ਸਰਾਂ ਨੂੰ-ਨਵੇਂ ਵਣ ਕਾਨੂੰਨਾਂ ਦੁਆਰਾ ਵਣਾਂ ਵਿੱਚ ਸ਼ਿਕਾਰ ਕਰਨ ਤੇ ਰੋਕ ਲਾ ਦਿੱਤੀ ਗਈ ।
ਜੋ ਕੋਈ ਵੀ ਸ਼ਿਕਾਰ ਕਰਦੇ ਫੜਿਆ ਜਾਂਦਾ ਸੀ, ਉਸਨੂੰ ਸਜ਼ਾ ਦਿੱਤੀ ਜਾਂਦੀ ਸੀ । ਹੁਣ ਹਿੰਸਕ ਜਾਨਵਰਾਂ ਦਾ ਸ਼ਿਕਾਰ ਕਰਨਾ ਰਾਜਿਆਂ ਅਤੇ ਰਾਜਕੁਮਾਰਾਂ ਲਈ ਇਕ ਖੇਡ ਬਣ ਗਈ । ਮੁਗ਼ਲਕਾਲ ਦੇ ਕਈ ਚਿੱਤਰਾਂ ਵਿਚ ਸਮਰਾਟਾਂ ਅਤੇ ਰਾਜਕੁਮਾਰਾਂ ਨੂੰ ਸ਼ਿਕਾਰ ਕਰਦੇ ਦਿਖਾਇਆ ਗਿਆ ਹੈ ।
PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ 2
ਬ੍ਰਿਟਿਸ਼ ਕਾਲ ਵਿਚ ਹਿੰਸਕ ਜਾਨਵਰਾਂ ਦਾ ਸ਼ਿਕਾਰ ਵੱਡੇ ਪੱਧਰ ‘ਤੇ ਹੋਣ ਲੱਗਾ । ਇਸਦਾ ਕਾਰਨ ਇਹ ਸੀ ਕਿ ਅੰਗਰੇਜ਼ ਅਫ਼ਸਰ ਹਿੰਸਕ ਜਾਨਵਰਾਂ ਨੂੰ ਮਾਰਨਾ ਸਮਾਜ ਦੇ ਹਿੱਤ ਵਿਚ ਸਮਝਦੇ ਸਨ । ਉਨ੍ਹਾਂ ਦਾ ਮੰਨਣਾ ਸੀ ਕਿ ਇਹ ਜਾਨਵਰ ਖੇਤੀ ਕਰਨ ਵਾਲਿਆਂ ਲਈ ਖ਼ਤਰਾ ਪੈਦਾ ਕਰਦੇ ਹਨ । ਇਸ ਲਈ ਉਹ ਵੱਧ ਤੋਂ ਵੱਧ ਬਾਘਾਂ, ਚੀਤਿਆਂ ਅਤੇ ਬਘਿਆੜਾਂ ਨੂੰ ਮਾਰਨ ਲਈ ਇਨਾਮ ਦਿੰਦੇ ਸਨ ।

ਸਿੱਟੇ 1875-1925 ਈ: ਦੇ ਵਿਚਕਾਰ ਇਨਾਮ ਪਾਉਣ ਲਈ 80 ਹਜ਼ਾਰ ਬਾਘਾਂ, 1 ਲੱਖ 50 ਹਜ਼ਾਰ ਚੀਤਿਆਂ ਅਤੇ 2 ਲੱਖ ਬਘਿਆੜਾਂ ਨੂੰ ਮਾਰ ਦਿੱਤਾ ਗਿਆ ।
ਮਹਾਰਾਜਾ ਸਰਗੁਜਾ ਨੇ ਇਕੱਲੇ 1157 ਬਾਘਾਂ ਅਤੇ 2000 ਚੀਤਿਆਂ ਨੂੰ ਸ਼ਿਕਾਰ ਬਣਾਇਆ । ਜਾਰਜ ਯੂਲ ਨਾਂ ਦੇ ਇਕ ਬ੍ਰਿਟਿਸ਼ ਸ਼ਾਸਕ ਨੇ 400 ਬਾਘਾਂ ਨੂੰ ਮਾਰਿਆ ।

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

ਪ੍ਰਸ਼ਨ 3.
ਮੁੰਡਾ ਅੰਦੋਲਨ ’ਤੇ ਵਿਸਤ੍ਰਿਤ ਨੋਟ ਲਿਖੋ ।
ਉੱਤਰ-
ਭੂਮੀ, ਜਲ ਅਤੇ ਵਣ ਦੀ ਰੱਖਿਆ ਲਈ ਕੀਤੇ ਗਏ ਅੰਦੋਲਨਾਂ ਵਿਚ ਮੁੰਡਾ ਅੰਦੋਲਨ ਦਾ ਪ੍ਰਮੁੱਖ ਸਥਾਨ ਹੈ । ਇਹ ਅੰਦੋਲਨ ਆਦਿਵਾਸੀ ਨੇਤਾ ਬਿਰਸਾ ਮੁੰਡਾ ਦੀ ਅਗਵਾਈ ਵਿਚ ਚਲਾਇਆ ਗਿਆ |
ਕਾਰਨ-

  • ਆਦਿਵਾਸੀ ਜੰਗਲਾਂ ਨੂੰ ਪਿਤਾ ਅਤੇ ਜ਼ਮੀਨ ਨੂੰ ਮਾਤਾ ਦੀ ਤਰ੍ਹਾਂ ਪੂਜਦੇ ਸਨ । ਜੰਗਲਾਂ ਨਾਲ ਸੰਬੰਧਤ ਬਣਾਏ ਗਏ ਕਾਨੂੰਨਾਂ ਨੇ ਉਨ੍ਹਾਂ ਨੂੰ ਇਨ੍ਹਾਂ ਤੋਂ ਦੂਰ ਕਰ ਦਿੱਤਾ ।
  • ਡਾ: ਨੋਟਰੇਟ ਨਾਂ ਦੇ ਇਸਾਈ ਪਾਦਰੀ ਨੇ ਮੁੰਡਾ/ਕਬੀਲੇ ਦੇ ਲੋਕਾਂ ਅਤੇ ਨੇਤਾਵਾਂ ਨੂੰ ਇਸਾਈ ਧਰਮ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਲਾਲਚ ਦਿੱਤਾ ਕਿ ਉਨ੍ਹਾਂ ਦੀਆਂ ਜ਼ਮੀਨਾਂ ਉਨ੍ਹਾਂ ਨੂੰ ਵਾਪਸ ਕਰਵਾ ਦਿੱਤੀਆਂ ਜਾਣਗੀਆਂ | ਪਰ ਬਾਅਦ ਵਿਚ ਸਰਕਾਰ ਨੇ ਸਾਫ ਇਨਕਾਰ ਕਰ ਦਿੱਤਾ ।
  • ਬਿਰਸਾ ਮੁੰਡਾ ਨੇ ਆਪਣੇ ਵਿਚਾਰਾਂ ਦੁਆਰਾ ਆਦਿਵਾਸੀਆਂ ਨੂੰ ਸੰਗਠਿਤ ਕੀਤਾ । ਸਭ ਤੋਂ ਪਹਿਲਾਂ ਉਸਨੇ ਆਪਣੇ ਅੰਦੋਲਨ ਵਿਚ ਸਮਾਜਿਕ, ਆਰਥਿਕ ਅਤੇ ਸੱਭਿਆਚਾਰ ਪੱਖਾਂ ਨੂੰ ਮਜ਼ਬੂਤ ਬਣਾਇਆ । ਉਸਨੇ ਲੋਕਾਂ ਨੂੰ ਅੰਧ-ਵਿਸ਼ਵਾਸਾਂ ਤੋਂ ਕੱਢ ਕੇ ਸਿੱਖਿਆ ਦੇ ਨਾਲ ਜੁੜਨ ਦਾ ਯਤਨ ਕੀਤਾ ।
    ਜਲ-ਜੰਗਲ-ਜ਼ਮੀਨ ਦੀ ਰੱਖਿਆ ਅਤੇ ਉਨ੍ਹਾਂ ਤੇ ਆਦਿਵਾਸੀਆਂ ਦੇ ਅਧਿਕਾਰਾਂ ਦੀ ਗੱਲ ਕਰਕੇ ਉਸਨੇ ਆਰਥਿਕ ਪੱਖ ਤੋਂ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ ।

ਇਸਦੇ ਇਲਾਵਾ ਉਸਨੇ ਆਪਣੇ ਧਰਮ ਅਤੇ ਸੱਭਿਆਚਾਰ ਦੀ ਰੱਖਿਆ ਦਾ ਨਾਅਰਾ ਦੇ ਕੇ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਗੱਲ ਆਖੀ । ਅੰਦੋਲਨ ਦਾ ਆਰੰਭ ਅਤੇ ਪ੍ਰਗਤੀ-1895 ਈ: ਵਿਚ ਵਣ ਸੰਬੰਧੀ ਬਕਾਏ ਦੀ ਮਾਫੀ ਲਈ ਅੰਦੋਲਨ ਚਲਿਆ ਪਰ ਸਰਕਾਰ ਨੇ ਅੰਦੋਲਨਕਾਰੀਆਂ ਦੀਆਂ ਮੰਗਾਂ ਨੂੰ ਠੁਕਰਾ ਦਿੱਤਾ । ਬਿਰਸਾ ਮੁੰਡਾ ਨੇ “ਅਬੂਆ ਦੇਸ਼ ਵਿਚ ਅਬੂਆ ਰਾਜ’ ਦਾ ਨਾਅਰਾ ਦੇ ਕੇ ਅੰਗਰੇਜ਼ਾਂ ਦੇ ਵਿਰੁੱਧ ਸੰਘਰਸ਼ ਦਾ ਬਿਗਲ ਵਜਾ ਦਿੱਤਾ । 8 ਅਗਸਤ, 1895 ਈ: ਨੂੰ ‘ਚਲਕਟ ਦੇ ਸਥਾਨ ਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਦੋ ਸਾਲ ਲਈ ਜੇਲ ਭੇਜ ਦਿੱਤਾ ।

1897 ਈ: ਵਿਚ ਉਸਦੀ ਰਿਹਾਈ ਦੇ ਬਾਅਦ ਖੇਤਰ ਵਿਚ ਅਕਾਲ ਪਿਆ । ਬਿਰਸਾ ਮੁੰਡਾ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਲੋਕਾਂ ਦੀ ਸੇਵਾ ਕੀਤੀ ਅਤੇ ਆਪਣੇ ਵਿਚਾਰਾਂ ਨਾਲ ਲੋਕਾਂ ਨੂੰ ਜਾਗ੍ਰਿਤ ਕੀਤਾ । ਲੋਕ ਉਸਨੂੰ ਧਰਤੀ ਬਾਬਾ ਦੇ ਤੌਰ ਤੇ ਪੂਜਣ ਲੱਗੇ । ਪਰ ਸਰਕਾਰ ਉਸਦੇ ਵਿਰੁੱਧ ਹੁੰਦੀ ਗਈ । 1897 ਈ: ਵਿਚ ਤਾਂਗਾ ਨਦੀ ਦੇ ਇਲਾਕੇ ਵਿਚ ਵਿਦਰੋਹੀਆਂ ਨੇ ਅੰਗਰੇਜ਼ੀ ਸੈਨਾ ਨੂੰ ਪਿੱਛੇ ਵਲ ਧੱਕ ਦਿੱਤਾ, ਪਰ ਬਾਅਦ ਵਿਚ ਅੰਗਰੇਜ਼ੀ ਸੈਨਾ ਨੇ ਸੈਂਕੜੇ ਆਦਿਵਾਸੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।

ਬਿਰਸਾ ਮੁੰਡਾ ਦੀ ਗ੍ਰਿਫਤਾਰੀ, ਮੌਤ ਅਤੇ ਅੰਦੋਲਨ ਦਾ ਅੰਤ- 14 ਦਸੰਬਰ, 1899 ਈ: ਨੂੰ ਬਿਰਸਾ ਮੁੰਡਾ ਨੇ ਅੰਗਰੇਜ਼ਾਂ ਦੇ ਵਿਰੁੱਧ ਯੁੱਧ ਦਾ ਐਲਾਨ ਕਰ ਦਿੱਤਾ ਜੋ ਕਿ ਜਨਵਰੀ, 1900 ਈ: ਵਿਚ ਸਾਰੇ ਖੇਤਰ ਵਿਚ ਫੈਲ ਗਿਆ | ਅੰਗਰੇਜ਼ਾਂ ਨੇ ਬਿਰਸਾ ਮੁੰਡਾ ਦੀ ਗ੍ਰਿਫ਼ਤਾਰੀ ਲਈ ਇਨਾਮ ਦਾ ਐਲਾਨ ਕਰ ਦਿੱਤਾ । ਕੁੱਝ ਸਥਾਨਕ ਲੋਕਾਂ ਨੇ ਲਾਲਚ ਵਸ 3 ਫ਼ਰਵਰੀ, 1900 ਈ: ਨੂੰ ਬਿਰਸਾ ਮੁੰਡਾ ਨੂੰ ਧੋਖੇ ਨਾਲ ਫੜਵਾ ਦਿੱਤਾ । ਉਸਨੂੰ ਰਾਂਚੀ ਜੇਲ ਭੇਜ ਦਿੱਤਾ ਗਿਆ । ਉਸਨੂੰ ਹੌਲੀ-ਹੌਲੀ ਅਸਰ ਕਰਨ ਵਾਲਾ ਜ਼ਹਿਰ ਦਿੱਤਾ, ਜਿਸ ਦੇ ਕਾਰਨ 9 ਜੂਨ, 1900 ਈ: ਨੂੰ ਉਸਦੀ ਮੌਤ ਹੋ ਗਈ । ਪਰ ਉਸਦੀ ਮੌਤ ਦਾ ਕਾਰਨ ਹੈਜ਼ਾ ਦੱਸਿਆ ਗਿਆ ਤਾਂਕਿ ਮੁੰਡਾ ਸਮੁਦਾਇ ਦੇ ਲੋਕ ਭੜਕ ਨਾ ਜਾਣ ।

ਉਸਦੀ ਪਤਨੀ, ਬੱਚਿਆਂ ਅਤੇ ਸਾਥੀਆਂ ਤੇ ਮੁਕੱਦਮੇ ਚਲਾ ਕੇ ਵੱਖ-ਵੱਖ ਤਰ੍ਹਾਂ ਦੇ ਤਸੀਹੇ ਦਿੱਤੇ ਗਏ । ਸੱਚ ਤਾਂ ਇਹ ਹੈ ਕਿ ਬਿਰਸਾ ਮੁੰਡਾ ਨੇ ਆਪਣੇ ਕਬੀਲੇ ਦੇ ਪ੍ਰਤੀ ਆਪਣੀਆਂ ਸੇਵਾਵਾਂ ਦੇ ਕਾਰਨ ਛੋਟੀ ਉਮਰ ਵਿਚ ਹੀ ਆਪਣਾ ਨਾਂ ਅਮਰ ਕਰ ਲਿਆ । ਲੋਕਾਂ ਨੂੰ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗ੍ਰਿਤ ਕਰਕੇ ਅਤੇ ਆਪਣੇ ਧਰਮ ਅਤੇ ਸੱਭਿਆਚਾਰ ਦੀ ਰੱਖਿਆ ਦੇ ਲਈ ਤਿਆਰ ਕਰਨ ਦੇ ਕਾਰਨ ਅੱਜ ਵੀ ਲੋਕ ਬਿਰਸਾ ਮੁੰਡਾ ਨੂੰ ਯਾਦ ਕਰਦੇ ਹਨ ।

PSEB 9th Class Social Science Guide ਵਣ ਸਮਾਜ ਅਤੇ ਬਸਤੀਵਾਦ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਤੇਂਦੂ ਦੇ ਪੱਤਿਆਂ ਦੀ ਵਰਤੋਂ ਕਿਹੜੇ ਕੰਮ ਵਿਚ ਕੀਤੀ ਜਾਂਦੀ ਹੈ ?
(ਉ) ਬੀੜੀ ਬਣਾਉਣ ਵਿਚ
(ਅ) ਚਮੜਾ ਰੰਗਣ ਵਿਚ
(ਈ) ਚਾਕਲੇਟ ਬਣਾਉਣ ਵਿਚ
(ਸ) ਉਪਰੋਕਤ ਸਾਰੇ ।
ਉੱਤਰ-
(ਉ) ਬੀੜੀ ਬਣਾਉਣ ਵਿਚ

ਪ੍ਰਸ਼ਨ 2.
ਚਾਕਲੇਟ ਵਿਚ ਵਰਤੋਂ ਹੋਣ ਵਾਲਾ ਤੇਲ ਪ੍ਰਾਪਤ ਹੁੰਦਾ ਹੈ –
(ਉ) ਟੀਕ ਦੇ ਬੀਜਾਂ ਤੋਂ
(ਅ) ਟਾਹਲੀ ਦੇ ਬੀਜਾਂ ਤੋਂ
(ਈ) ਸਾਲ ਦੇ ਬੀਜਾਂ ਤੋਂ
(ਸ) ਕਪਾਹ ਦੇ ਬੀਜਾਂ ਤੋਂ |
ਉੱਤਰ-
(ਈ) ਸਾਲ ਦੇ ਬੀਜਾਂ ਤੋਂ

ਪ੍ਰਸ਼ਨ 3.
ਅੱਜ ਭਾਰਤ ਦੀ ਕੁਲ ਭੂਮੀ ਦਾ ਲਗਪਗ ਕਿੰਨਾ ਭਾਗ ਖੇਤੀਬਾੜੀ ਦੇ ਅਧੀਨ ਹੈ ?
(ਉ) ਚੌਥਾ
(ਅ) ਅੱਧਾ
(ਈ) ਇਕ ਤਿਹਾਈ
(ਸ) ਦੋ ਤਿਹਾਈ ॥
ਉੱਤਰ-
(ਅ) ਅੱਧਾ

ਪ੍ਰਸ਼ਨ 4.
ਇਨ੍ਹਾਂ ਵਿਚੋਂ ਵਪਾਰਕ ਜਾਂ ਨਕਦੀ ਫ਼ਸਲ ਕਿਹੜੀ ਹੈ ?
(ਉ) ਜੂਟ
(ਅ) ਕਪਾਹ
(ਈ) ਗੰਨਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

ਪ੍ਰਸ਼ਨ 5.
ਖੇਤੀਬਾੜੀ ਭੂਮੀ ਦੇ ਵਿਸਤਾਰ ਦਾ ਕੀ ਬੁਰਾ ਸਿੱਟਾ ਹੈ ?
(ਉ) ਜੰਗਲਾਂ ਦਾ ਵਿਨਾਸ਼
(ਅ) ਉਦਯੋਗਾਂ ਨੂੰ ਬੰਦ ਕਰਨਾ
(ਈ) ਕੱਚੇ ਮਾਲ ਦਾ ਵਿਨਾਸ਼
(ਸ) ਉਤਪਾਦਨ ਵਿਚ ਕਮੀ ।
ਉੱਤਰ-
(ਉ) ਜੰਗਲਾਂ ਦਾ ਵਿਨਾਸ਼

ਪ੍ਰਸ਼ਨ 6.
19ਵੀਂ ਸਦੀ ਵਿਚ ਇੰਗਲੈਂਡ ਦੀ ਰਾਇਲ ਨੇਵੀ ਲਈ ਸਮੁੰਦਰੀ ਜਹਾਜ਼ ਨਿਰਮਾਣ ਦੀ ਸਮੱਸਿਆ ਪੈਦਾ ਹੋਣ ਦਾ ਕਾਰਨ ਸੀ –
(ਉ) ਟਾਹਲੀ ਦੇ ਜੰਗਲਾਂ ਵਿਚ ਕਮੀ
(ਅ) ਅਨੇਕ ਜੰਗਲਾਂ ਦੀ ਕਮੀ
(ਈ) ਕਿੱਕਰ ਦੇ ਜੰਗਲਾਂ ਵਿਚ ਕਮੀ
(ਸ) ਉਪਰੋਕਤ ਸਾਰੇ ।
ਉੱਤਰ-
(ਅ) ਅਨੇਕ ਜੰਗਲਾਂ ਦੀ ਕਮੀ

ਪ੍ਰਸ਼ਨ 7.
1850 ਈ: ਦੇ ਦਹਾਕੇ ਵਿਚ ਰੇਲਵੇ ਦੇ ਸਲੀਪਰ ਬਣਾਏ ਜਾਂਦੇ ਸਨ –
(ਉ) ਸੀਮੇਂਟ ਨਾਲ
(ਅ) ਲੋਹੇ ਨਾਲ
(ਈ) ਲੱਕੜੀ ਨਾਲ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਈ) ਲੱਕੜੀ ਨਾਲ

ਪ੍ਰਸ਼ਨ 8.
ਚਾਹ ਅਤੇ ਕਾਫੀ ਦੇ ਬਾਗਾਨ ਲਾਏ ਗਏ –
(ਉ) ਜੰਗਲਾਂ ਨੂੰ ਸਾਫ ਕਰਕੇ
(ਅ) ਵਣ ਲਗਾ ਕੇ
(ਈ) ਕਾਰਖ਼ਾਨੇ ਹਟਾ ਕੇ
(ਸ) ਖਣਨ ਨੂੰ ਬੰਦ ਕਰਕੇ ।
ਉੱਤਰ-
(ਉ) ਜੰਗਲਾਂ ਨੂੰ ਸਾਫ ਕਰਕੇ

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

ਪ੍ਰਸ਼ਨ 9.
ਅੰਗਰੇਜ਼ਾਂ ਲਈ ਭਾਰਤ ਵਿਚ ਰੇਲਵੇ ਦਾ ਵਿਸਤਾਰ ਕਰਨਾ ਜ਼ਰੂਰੀ ਸੀ
(ੳ) ਆਪਣੇ ਬਸਤੀਵਾਦ ਵਪਾਰ ਲਈ
(ਅ) ਭਾਰਤੀਆਂ ਦੀਆਂ ਸਹੂਲਤਾਂ ਲਈ
(ਈ) ਅੰਗਰੇਜ਼ਾਂ ਦੇ ਉੱਚ-ਅਧਿਕਾਰੀਆਂ ਦੀ ਸਹੂਲਤ ਲਈ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ੳ) ਆਪਣੇ ਬਸਤੀਵਾਦ ਵਪਾਰ ਲਈ

ਪ੍ਰਸ਼ਨ 10.
ਭਾਰਤ ਵਿਚ ਜੰਗਲਾਂ ਦਾ ਪਹਿਲਾ ਇੰਸਪੈਕਟਰ-ਜਨਰਲ ਸੀ –
(ਉ) ਫਰਾਂਸ ਦਾ ਕੈਲਵਿਨ
(ਅ) ਜਰਮਨੀ ਦਾ ਡਾਇਚ ਬੈਂਡਿਸ
(ਈ) ਇੰਗਲੈਂਡ ਦਾ ਕ੍ਰਿਸਫੋਰਟ
(ਸ) ਰੂਸ ਦਾ ਨਿਕੋਲਸ ।
ਉੱਤਰ-
(ਅ) ਜਰਮਨੀ ਦਾ ਡਾਇਚ ਬੈਂਡਿਸ

ਪ੍ਰਸ਼ਨ 11.
ਭਾਰਤੀ ਵਣ ਸੇਵਾ (Indian forest Service) ਦੀ ਸਥਾਪਨਾ ਕਦੋਂ ਹੋਈ ?
(ਉ) 1850 ਈ: ਵਿਚ
(ਅ) 1853 ਈ: ਵਿਚ
(ਈ) 1860 ਈ: ਵਿਚ
(ਸ) 1864 ਈ: ਵਿਚ ।
ਉੱਤਰ-
(ਸ) 1864 ਈ: ਵਿਚ ।

ਪ੍ਰਸ਼ਨ 12.
ਹੇਠ ਲਿਖਿਆਂ ਵਿਚੋਂ ਕਿਹੜੇ ਸਾਲ ਭਾਰਤੀ ਵਣ ਕਾਨੂੰਨ ਬਣਿਆ –
(ਉ) 1860 ਈ: ਵਿਚ
(ਅ) 1864 ਈ: ਵਿਚ
(ਇ) 1865 ਈ: ਵਿਚ
(ਸ) 1868 ਈ: ਵਿਚ
ਉੱਤਰ-
(ਅ) 1864 ਈ: ਵਿਚ

ਪ੍ਰਸ਼ਨ 13.
1906 ਈ: ਵਿਚ ਇੰਪੀਰੀਅਲ ਫਾਰੈਸਟ ਰਿਸਰਚ ਇੰਸਟੀਚਿਊਟ (Imperial Forest Research Institute) ਦੀ ਸਥਾਪਨਾ ਹੋਈ –
(ਉ) ਦੇਹਰਾਦੂਨ ਵਿਚ
(ਅ) ਕੋਲਕਾਤਾ ਵਿਚ
(ਇ) ਦਿੱਲੀ ਵਿਚ
(ਸ) ਮੁੰਬਈ ਵਿਚ ।
ਉੱਤਰ-
(ਉ) ਦੇਹਰਾਦੂਨ ਵਿਚ

ਪ੍ਰਸ਼ਨ 14.
ਦੇਹਰਾਦੂਨ ਦੇ ਇੰਪੀਰੀਅਲ ਫਾਰੈਸਟ ਇੰਸਟੀਚਿਊਟ (ਸਕੂਲ ਵਿਚ ਜਿਹੜੀ ਵਣ ਪ੍ਰਣਾਲੀ ਦਾ ਅਧਿਐਨ ਕਰਾਇਆ ਜਾਂਦਾ ਸੀ, ਉਹ ਸੀ –
(ੳ) ਮੂਲਭੂਤ ਵਣ ਪ੍ਰਣਾਲੀ
(ਅ) ਵਿਗਿਆਨਕ ਵਣ ਪ੍ਰਣਾਲੀ
(ਈ) ਬਾਗਾਨ ਵਣ ਪ੍ਰਣਾਲੀ
(ਸ) ਰਾਖਵੀਂ ਵਣ ਪ੍ਰਣਾਲੀ ।
ਉੱਤਰ-
(ਈ) ਬਾਗਾਨ ਵਣ ਪ੍ਰਣਾਲੀ

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

ਪ੍ਰਸ਼ਨ 15.
1865 ਈ: ਦੇ ਵਣ ਐਕਟ ਵਿਚ ਸੋਧ ਹੋਈ ?
(ਉ) 1878 ਈ:
(ਅ) 1927 ਈ:
(ਈ) 1878 ਈ: ਅਤੇ 1927 ਈ: . ਦੋਨੋਂ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਈ) 1878 ਈ: ਅਤੇ 1927 ਈ: . ਦੋਨੋਂ

ਪ੍ਰਸ਼ਨ 16.
1878 ਈ: ਦੇ ਵਣ ਐਕਟ ਅਨੁਸਾਰ ਗ੍ਰਾਮੀਣ ਮਕਾਨ ਬਣਾਉਣ ਅਤੇ ਈਂਧਨ ਲਈ ਜਿਹੜੇ ਵਰਗ ਦੇ ਵਣਾਂ ਤੋਂ ਲੱਕੜੀ ਨਹੀਂ ਲੈ ਸਕਦੇ ਸਨ –
(ੳ) ਰਾਖਵੇਂ ਵਣ
(ਅ) ਸੁਰੱਖਿਅਤ ਵਣ
(ਈ) ਗਾਮੀਣ ਵਣ
(ਸ) ਸੁਰੱਖਿਆ ਅਤੇ ਗ੍ਰਾਮੀਣ ਵਣ ।
ਉੱਤਰ-
(ੳ) ਰਾਖਵੇਂ ਵਣ

ਪ੍ਰਸ਼ਨ 17.
ਸਭ ਤੋਂ ਚੰਗੇ ਵਣ ਕੀ ਅਖਵਾਉਂਦੇ ਸਨ ?
(ੳ) ਗ੍ਰਾਮੀਣ ਵਣ
(ਅ) ਰਾਖਵੇਂ ਵਣ
(ਇ) ਦੁਰਗਮ ਵਣ
(ਸ) ਸੁਰੱਖਿਅਤ ਵਣ ।
ਉੱਤਰ-
(ਅ) ਰਾਖਵੇਂ ਵਣ

ਪ੍ਰਸ਼ਨ 18.
ਕੰਡੇਦਾਰ ਛਾਲ ਵਾਲਾ ਰੁੱਖ ਹੈ –
(ੳ) ਸਾਲ
(ਅ) ਟੀਕ
(ਈ) ਸੇਮੂਰ
(ਸ) ਉਪਰੋਕਤ ਸਾਰੇ ।
ਉੱਤਰ-
(ਈ) ਸੇਮੂਰ

ਪ੍ਰਸ਼ਨ 19.
ਬਦਲਵੀਂ ਖੇਤੀ ਦਾ ਇਕ ਹੋਰ ਨਾਂ ਹੈ –
(ਉ) ਝੂਮ ਖੇਤੀ
(ਅ) ਰੋਪਣ ਖੇਤੀ
(ਈ) ਡੂੰਘੀ ਖੇਤੀ
(ਸ) ਮਿਸ਼ਰਿਤ ਖੇਤੀ ।
ਉੱਤਰ-
(ਉ) ਝੂਮ ਖੇਤੀ

ਪ੍ਰਸ਼ਨ 20.
ਬਦਲਵੀਂ ਖੇਤੀ ਵਿਚ ਕਿਸੇ ਖੇਤ ‘ ਤੇ ਵੱਧ ਤੋਂ ਵੱਧ ਕਿੰਨੇ ਸਮੇਂ ਲਈ ਖੇਤੀ ਹੁੰਦੀ ਹੈ ?
(ਉ) 5 ਸਾਲ ਤਕ
(ਆ) 4 ਸਾਲ ਤਕ
(ਈ) 6 ਸਾਲ ਤਕ
(ਸ) 2 ਸਾਲ ਤਕ |
ਉੱਤਰ-
(ਸ) 2 ਸਾਲ ਤਕ |

ਪ੍ਰਸ਼ਨ 21.
ਚਾਹ ਦੇ ਬਾਗਾਨਾਂ ‘ਤੇ ਕੰਮ ਕਰਨ ਵਾਲਾ ਭਾਈਚਾਰਾ ਸੀ –
(ੳ) ਮੇਰੁਕੁਲਾ
(ਅ) ਕੋਰਵਾ
(ਇ) ਸੰਥਾਲ
(ਸ) ਉਪਰੋਕਤ ਸਾਰੇ ।
ਉੱਤਰ-
(ਇ) ਸੰਥਾਲ

ਪ੍ਰਸ਼ਨ 22.
ਸੰਥਾਲ ਪਰਗਨਿਆਂ ਵਿਚ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਵਿਦਰੋਹ ਕਰਨ ਵਾਲੇ ਵਣ ਭਾਈਚਾਰੇ ਦਾ ਨੇਤਾ ਸੀ –
(ਉ) ਬਿਰਸਾ ਮੁੰਡਾ
(ਅ) ਸਿੱਧੂ
(ਇ) ਅਲੂਰੀ ਸੀਤਾ ਰਾਮ ਰਾਜੂ
(ਸ) ਗੁੰਡਾ ਧਰੁਵ ।
ਉੱਤਰ-
(ਅ) ਸਿੱਧੂ

ਪ੍ਰਸ਼ਨ 23.
ਬਿਰਸਾ ਮੁੰਡਾ ਨੇ ਜਿਹੜੇ ਖੇਤਰ ਵਿਚ ਵਣੇ ਭਾਈਚਾਰੇ ਦੇ ਵਿਦਰੋਹ ਦੀ ਅਗਵਾਈ ਕੀਤੀ –
(ਉ) ਤਤਕਾਲੀ ਆਂਧਰਾ ਪ੍ਰਦੇਸ਼
(ਅ) ਕੇਰਲਾ
(ਈ) ਸੰਥਾਲ ਪਰਗਨਾ
(ਸ) ਛੋਟਾ ਨਾਗਪੁਰ ।
ਉੱਤਰ-
(ਸ) ਛੋਟਾ ਨਾਗਪੁਰ ।

ਪ੍ਰਸ਼ਨ 24.
ਬਸਤਰ ਵਿਚ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਵਿਦਰੋਹ ਦਾ ਨੇਤਾ ਕੌਣ ਸੀ ?
(ਉ) ਗੁੰਡਾ ਧਰੁਵ
(ਅ) ਬਿਰਸਾ ਮੁੰਡਾ
(ਇ) ਕਨੂੰ
(ਸ) ਸਿੱਧੂ ।
ਉੱਤਰ-
(ਉ) ਗੁੰਡਾ ਧਰੁਵ

ਪ੍ਰਸ਼ਨ 25.
ਜਾਵਾ ਦਾ ਕਿਹੜਾ ਭਾਈਚਾਰਾ ਜੰਗਲ ਕੱਟਣ ਵਿਚ ਮਾਹਿਰ ਸੀ ?
(ਉ) ਸੰਥਾਲ
(ਅੰ ਡੱਚ
(ਏ) ਕਲਾਂਗ
(ਸ) ਸਾਮਿਨ ।
ਉੱਤਰ-
(ਏ) ਕਲਾਂਗ

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
1850 ਈ: ਦੇ ਦਹਾਕੇ ਵਿਚ ਰੇਲਵੇ ………… ਦੇ ਸਲੀਪਰ ਬਣਾਏ ਜਾਂਦੇ ਸਨ ।
ਉੱਤਰ-
ਲੱਕੜੀ,

ਪ੍ਰਸ਼ਨ 2.
ਜਰਮਨੀ ਦਾ ………… ਭਾਰਤ ਵਿਚ ਪਹਿਲਾ ਇੰਸਪੈਕਟਰ ਜਨਰਲ ਸੀ ।
ਉੱਤਰ-
ਡਾਇਣਿਚ ਬੈਡਿਸ,

ਪ੍ਰਸ਼ਨ 3.
ਭਾਰਤੀ ਵਣ ਐਕਟ ………… ਈ: ਵਿਚ ਬਣਿਆ ।
ਉੱਤਰ-
1865 ਈ:,

ਪ੍ਰਸ਼ਨ 4.
1906 ਈ: ਵਿਚ ………… ਵਿਚ ਇੰਪੀਰੀਅਲ ਫਾਰੈਸਟ ਰਿਸਰਚ ਇੰਸਟੀਚਿਊਟ ਦੀ ਸਥਾਪਨਾ ਹੋਈ ।
ਉੱਤਰ-
ਦੇਹਰਾਦੂਨ,

ਪ੍ਰਸ਼ਨ 5.
………… ਵਣ ਸਭ ਤੋਂ ਚੰਗੇ ਵਣ ਅਖਵਾਉਂਦੇ ਹਨ ।
ਉੱਤਰ-
ਰਾਖਵੇਂ ।

III. ਸਹੀ ਮਿਲਾਨ ਕਰੋ –

(ਉ) (ਅ)
1. ਤੇਂਦੂ ਦੇ ਪੱਤੇ (i) ਛੋਟਾ ਨਾਗਪੁਰ
2. ਭਾਰਤੀ ਵਣ ਐਕਟ (ii) ਬੀੜੀ ਬਣਾਉਣ
3. ਇੰਪੀਰੀਅਲ ਫਾਰਸੈਟ ਰਿਸਰਚ ਇੰਸਟੀਚਿਊਟ (iii) ਸਾਲ ਦੇ ਬੀਜ਼
4. ਚਾਕਲੇਟ (iv) 1865 ਈ:
5. ਬਿਰਸਾ ਮੁੰਡਾ (v) 1906 ਈ:

ਉੱਤਰ-

(ੳ) (ਅ)
1. ਤੇਂਦੂ ਦੇ ਪੱਤੇ (ii) ਬੀੜੀ ਬਣਾਉਣ
2. ਭਾਰਤੀ ਵਣ ਐਕਟ (iv) 1865 ਈ:
3. ਇੰਪੀਰੀਅਲ ਫਾਰਸੈਟ ਰਿਸਰਚ ਇੰਸਟੀਚਿਊਟ (v) 1906 ਈ:
4. ਚਾਕਲੇਟ (iii) ਸਾਲ ਦੇ ਬੀਜ਼
5. ਬਿਰਸਾ ਮੁੰਡਾ (i) ਛੋਟਾ ਨਾਗਪੁਰ

ਬਹੁਤ ਬਹੁਤ ਟ ਉਤਰਾ ਵਾਲ ਪ੍ਰਸ਼ਨ

ਪ੍ਰਸ਼ਨ 1.
ਵਣ-ਉਮੂਲਨ (Deforestation) ਤੋਂ ਕੀ ਭਾਵ ਹੈ ?
ਉੱਤਰ-
ਵਣਾਂ ਦਾ ਕਟਾਓ ਅਤੇ ਸਫ਼ਾਈ ।

ਪ੍ਰਸ਼ਨ 2.
ਖੇਤੀਬਾੜੀ ਦੇ ਵਿਸਥਾਰ ਦਾ ਮੁੱਖ ਕਾਰਨ ਕੀ ਸੀ ?
ਉੱਤਰ-
ਵਧਦੀ ਹੋਈ ਜਨਸੰਖਿਆ ਦੇ ਲਈ ਭੋਜਨ ਦੀ ਵੱਧਦੀ ਹੋਈ ਮੰਗ ਨੂੰ ਪੂਰਾ ਕਰਨਾ ।

ਪ੍ਰਸ਼ਨ 3.
ਵਣਾਂ ਦੇ ਵਿਨਾਸ਼ ਦਾ ਕੋਈ ਇਕ ਕਾਰਨ ਦੱਸੋ ।
ਉੱਤਰ-
ਖੇਤੀਬਾੜੀ ਦਾ ਵਿਸਤਾਰ ।

ਪ੍ਰਸ਼ਨ 4. ਦੋ ਨਕਦੀ ਫ਼ਸਲਾਂ ਦੇ ਨਾਂ ਦੱਸੋ ।
ਉੱਤਰ-
ਜੂਟ ਅਤੇ ਕਪਾਹ ।

ਪ੍ਰਸ਼ਨ 5.
19ਵੀਂ ਸਦੀ ਦੇ ਆਰੰਭ ਵਿਚ ਬਸਤੀਵਾਦੀ ਸ਼ਾਸਕ ਜੰਗਲਾਂ ਦੀ ਸਫ਼ਾਈ ਕਿਉਂ ਚਾਹੁੰਦੇ ਸਨ ? ਕੋਈ ਇਕ ਕਾਰਨ ਦੱਸੋ ।
ਉੱਤਰ-
ਉਹ ਜੰਗਲਾਂ ਨੂੰ ਬੰਜਰ ਅਤੇ ਬਿਖਮ ਸਥਾਨ ਸਮਝਦੇ ਸਨ ।

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

ਪ੍ਰਸ਼ਨ 6.
ਖੇਤੀਬਾੜੀ ਵਿਚ ਵਿਸਤਾਰ ਕਿਹੜੀ ਗੱਲ ਦਾ ਪ੍ਰਤੀਕ ਮੰਨਿਆ ਜਾਂਦਾ ਹੈ ?
ਉੱਤਰ-
ਪ੍ਰਗਤੀ ਦਾ |

ਪ੍ਰਸ਼ਨ 7.
ਆਰੰਭ ਵਿਚ ਅੰਗਰੇਜ਼ ਸ਼ਾਸਕ ਜੰਗਲਾਂ ਨੂੰ ਸਾਫ਼ ਕਰਕੇ ਖੇਤੀ ਦਾ ਵਿਸਤਾਰ ਕਿਉਂ ਕਰਨਾ ਚਾਹੁੰਦੇ ਸਨ ? ਕੋਈ ਇਕ ਕਾਰਨ ਲਿਖੋ ।
ਉੱਤਰ-
ਰਾਜ ਦੀ ਆਮਦਨ ਵਧਾਉਣ ਲਈ ।

ਪ੍ਰਸ਼ਨ 8.
ਇੰਗਲੈਂਡ ਦੀ ਸਰਕਾਰ ਨੇ ਭਾਰਤ ਵਿਚ ਵਣ ਸੰਸਾਧਨਾਂ ਦਾ ਪਤਾ ਲਾਉਣ ਲਈ ਖੋਜੀ ਦਲ ਕਦੋਂ ਭੇਜੇ ?
ਉੱਤਰ-
1820 ਈ: ਦੇ ਦਹਾਕੇ ਵਿਚ ।

ਪ੍ਰਸ਼ਨ 9.
ਬਸਤੀਵਾਦੀ ਸ਼ਾਸਕਾਂ ਨੂੰ ਕਿਹੜੇ ਦੋ ਉਦੇਸ਼ਾਂ ਦੀ ਪੂਰਤੀ ਲਈ ਵੱਡੇ ਪੱਧਰ ‘ਤੇ ਮਜ਼ਬੂਤ ਲੱਕੜੀ ਦੀ ਜ਼ਰੂਰਤ ਸੀ ?
ਉੱਤਰ-
ਰੇਲਵੇ ਦੇ ਵਿਸਤਾਰ ਅਤੇ ਨੌ-ਸੈਨਾ ਲਈ ਸਮੁੰਦਰੀ ਜਹਾਜ਼ ਬਣਾਉਣ ਲਈ ।

ਪ੍ਰਸ਼ਨ 10.
ਰੇਲਵੇ ਦੇ ਵਿਸਤਾਰ ਦਾ ਜੰਗਲਾਂ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-
ਵੱਡੇ ਪੱਧਰ ‘ਤੇ ਜੰਗਲਾਂ ਦਾ ਕਟਾਓ ।

ਪ੍ਰਸ਼ਨ 11.
1864 ਈ: ਵਿੱਚ ‘ਭਾਰਤੀ ਵਣ ਸੇਵਾ ਦੀ ਸਥਾਪਨਾ ਕਿਸਨੇ ਕੀਤੀ ?
ਉੱਤਰ-
ਡਾਇਚ ਬੈਂਡਿਸ (Dietrich Brandis) ਨੇ ।

ਪ੍ਰਸ਼ਨ 12.
ਵਿਗਿਆਨਕ ਬਾਗਬਾਨੀ ਤੋਂ ਕੀ ਭਾਵ ਹੈ ?
ਉੱਤਰ-
ਵਣ ਵਿਭਾਗ ਦੇ ਨਿਯੰਤਰਨ ਵਿਚ ਰੁੱਖ (ਵਣ ਕੱਟਣ ਦੀ ਉਹ ਪ੍ਰਣਾਲੀ ਜਿਸ ਵਿਚ ਪੁਰਾਣੇ ਰੁੱਖ ਕੱਟੇ ਜਾਂਦੇ ਹਨ ਅਤੇ ਨਵੇਂ ਰੁੱਖ ਲਾਏ ਜਾਂਦੇ ਹਨ ।

ਪ੍ਰਸ਼ਨ 13.
ਬਾਗਾਨ ਦਾ ਕੀ ਅਰਥ ਹੈ ?
ਉੱਤਰ-
ਸਿੱਧੀਆਂ ਕਤਾਰਾਂ ਵਿਚ ਇਕ ਹੀ ਪ੍ਰਜਾਤੀ ਦੇ ਰੁੱਖ ਉਗਾਉਣਾ ।

ਪ੍ਰਸ਼ਨ 14.
1878 ਈ: ਦੇ ਵਣ ਐਕਟ ਦੁਆਰਾ ਵਣਾਂ ਨੂੰ ਕਿਹੜੇ-ਕਿਹੜੇ ਤਿੰਨ ਵਰਗਾਂ ਵਿਚ ਵੰਡਿਆ ਗਿਆ ?
ਉੱਤਰ-

  1. ਰਾਖਵੇਂ ਵਣ
  2. ਸੁਰੱਖਿਅਤ ਵਣ
  3. ਗ੍ਰਾਮੀਣ ਵਣ ।

ਪ੍ਰਸ਼ਨ 15.
ਕਿਹੜੇ ਵਰਗ ਦੇ ਵਣਾਂ ਤੋਂ ਗਾਮੀਣ ਕੋਈ ਵੀ ਵਣ ਉਤਪਾਦ ਨਹੀਂ ਲੈ ਸਕਦੇ ਸਨ ?
ਉੱਤਰ-
ਰਾਖਵੇਂ ਵਣ ।

ਪ੍ਰਸ਼ਨ 16.
ਮਜ਼ਬੂਤ ਲੱਕੜੀ ਦੇ ਦੋ ਰੁੱਖਾਂ ਦੇ ਨਾਂ ਦੱਸੋ ।
ਉੱਤਰ-
ਟੀਕ ਅਤੇ ਸਾਲ ॥

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

ਪ੍ਰਸ਼ਨ 17.
ਦੋ ਵਣ ਉਤਪਾਦਾਂ ਦੇ ਨਾਂ ਦੱਸੋ, ਜਿਹੜੇ ਪੋਸ਼ਣ ਗੁਣਾਂ ਨਾਲ ਭਰਪੂਰ ਹੁੰਦੇ ਹਨ । ‘
ਉੱਤਰ-
ਫਲ ਅਤੇ ਕੰਦਮੂਲ ।

ਪ੍ਰਸ਼ਨ 18.
ਜੜੀਆਂ-ਬੂਟੀਆਂ ਕਿਹੜੇ ਕੰਮ ਆਉਂਦੀਆਂ ਹਨ ?
ਉੱਤਰ-
ਔਸ਼ਧੀਆਂ ਬਣਾਉਣ ਦੇ ।

ਪ੍ਰਸ਼ਨ 19.
ਮਹੂਆ ਦੇ ਫਲ ਤੋਂ ਕੀ ਪ੍ਰਾਪਤ ਹੁੰਦਾ ਹੈ ?
ਉੱਤਰ-
ਖਾਣਾ ਪਕਾਉਣ ਅਤੇ ਜਲਾਉਣ ਲਈ ਤੇਲ ।

ਪ੍ਰਸ਼ਨ 20.
ਵਿਸ਼ਵ ਦੇ ਕਿਹੜੇ ਭਾਗਾਂ ਵਿਚ ਬਦਲਵੀਂ ਝੂਮ ਖੇਤੀ ਕੀਤੀ ਜਾਂਦੀ ਹੈ ?
ਉੱਤਰ-
ਏਸ਼ੀਆ ਦੇ ਕੁੱਝ ਭਾਗਾਂ, ਅਫ਼ਰੀਕਾ ਅਤੇ ਦੱਖਣੀ ਅਮਰੀਕਾ ਵਿਚ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬਸਤੀਵਾਦੀ ਕਾਲ ਵਿਚ ਖੇਤੀਬਾੜੀ ਦੇ ਤੇਜ਼ ਵਿਸਥਾਰੀਕਰਨ ਦੇ ਮੁੱਖ ਕਾਰਨ ਕੀ ਸਨ ?
ਉੱਤਰ-
ਬਸਤੀਵਾਦੀ ਕਾਲ ਵਿਚ ਖੇਤੀਬਾੜੀ ਦੇ ਤੇਜ਼ ਵਿਸਥਾਰੀਕਰਨ ਦੇ ਮੁੱਖ ਕਾਰਨ ਹੇਠ ਲਿਖੇ ਸਨ –
1. 19ਵੀਂ ਸਦੀ ਵਿਚ ਯੂਰਪ ਵਿਚ ਜੂਟ ਪਟਸਨ), ਗੰਨਾ, ਕਪਾਹ, ਕਣਕ ਆਦਿ । ਵਪਾਰਕ ਫ਼ਸਲਾਂ ਦੀ ਮੰਗ ਵੱਧ ਗਈ । ਅਨਾਜ ਸ਼ਹਿਰੀ ਜਨਸੰਖਿਆ ਨੂੰ ਭੋਜਨ ਜੁਟਾਉਣ ਲਈ ਚਾਹੀਦਾ ਸੀ ਅਤੇ ਹੋਰ ਫ਼ਸਲਾਂ ਦੀ ਉਦਯੋਗਾਂ ਵਿਚ ਕੱਚੇ ਮਾਲ ਦੇ ਰੂਪ ਵਿਚ ਵਰਤੋਂ ਕੀਤੀ ਜਾਂਦੀ ਸੀ । ਇਸ ਲਈ ਅੰਗਰੇਜ਼ੀ ਸ਼ਾਸਕਾਂ ਨੇ ਇਹ ਫ਼ਸਲਾਂ ਉਗਾਉਣ | ਲਈ ਖੇਤੀ ਖੇਤਰ ਦਾ ਤੇਜ਼ੀ ਨਾਲ ਵਿਸਥਾਰ ਕੀਤਾ ।

2. 19ਵੀਂ ਸਦੀ ਦੇ ਆਰੰਭਿਕ ਸਾਲਾਂ ਵਿਚ ਅੰਗਰੇਜ਼ ਸ਼ਾਸਕ ਵਣ ਭੂਮੀ ਨੂੰ ਬੰਜਰ ਅਤੇ ਬਿਖਮ ਮੰਨਦੇ ਸਨ । ਉਹ ਇਸਨੂੰ ਉਪਜਾਊ ਬਣਾਉਣ ਲਈ ਵਣ ਸਾਫ਼ ਕਰਕੇ ਭੂਮੀ ਨੂੰ ਖੇਤੀ ਦੇ ਅਧੀਨ ਲਿਆਉਣਾ ਚਾਹੁੰਦੇ ਸਨ ।

3. ਅੰਗਰੇਜ਼ ਸ਼ਾਸਨ ਇਹ ਵੀ ਸੋਚਦੇ ਸਨ ਕਿ ਖੇਤੀ ਦੇ ਵਿਸਥਾਰ ਨਾਲ ਖੇਤੀ ਉਤਪਾਦਨ ਵਿਚ ਵਾਧਾ ਹੋਵੇਗਾ । ਸਿੱਟੇ ਵਜੋਂ ਰਾਜ ਨੂੰ ਵਧੇਰੇ ਲਗਾਨ ਪ੍ਰਾਪਤ ਹੋਵੇਗਾ ਅਤੇ ਰਾਜ ਦੀ ਆਮਦਨ ਵਿਚ ਵਾਧਾ ਹੋਵੇਗਾ । ਇਸ ਲਈ 1880-1920 ਈ: ਦੇ ਵਿਚਕਾਰ ਖੇਤੀ ਖੇਤਰ ਵਿਚ 67 ਲੱਖ ਹੈਕਟੇਅਰ ਦਾ ਵਾਧਾ ਹੋਇਆ ।

ਪ੍ਰਸ਼ਨ 2.
1820 ਈ: ਦੇ ਬਾਅਦ ਭਾਰਤ ਵਿਚ ਜੰਗਲਾਂ ਨੂੰ ਵੱਡੇ ਪੱਧਰ ‘ ਤੇ ਕੱਟਿਆ ਜਾਣ ਲੱਗਾ । ਇਸਦੇ ਲਈ ਕਿਹੜੇ-ਕਿਹੜੇ ਕਾਰਕ ਜ਼ਿੰਮੇਵਾਰ ਸਨ ?
ਉੱਤਰ-
1820 ਈ: ਦੇ ਦਹਾਕੇ ਵਿਚ ਬ੍ਰਿਟਿਸ਼ ਸਰਕਾਰ ਨੂੰ ਮਜ਼ਬੂਤ ਲੱਕੜੀ ਦੀ ਬਹੁਤ ਲੋੜ ਪਈ । ਇਸ ਨੂੰ ਪੂਰਾ ਕਰਨ ਲਈ ਜੰਗਲਾਂ ਨੂੰ ਵੱਡੇ ਪੱਧਰ ‘ਤੇ ਕੱਟਿਆ ਜਾਣ ਲੱਗਾ | ਲੱਕੜੀ ਦੀ ਵੱਧਦੀ ਹੋਈ ਜ਼ਰੂਰਤ ਅਤੇ ਜੰਗਲਾਂ ਦੇ ਕਟਾਓ ਲਈ ਹੇਠ ਲਿਖੇ ਕਾਰਕ ਜ਼ਿੰਮੇਵਾਰ ਸਨ –
1. ਇੰਗਲੈਂਡ ਦੀ ਗਾਇਲ ਨੇਵੀ (ਸ਼ਾਹੀ ਨੌ-ਸੈਨਾ) ਲਈ ਜਹਾਜ਼ ਓਕ ਦੇ ਰੁੱਖਾਂ ਨਾਲ ਬਣਾਏ ਜਾਂਦੇ ਸਨ | ਪਰ ਇੰਗਲੈਂਡ ਦੇ ਓਕ ਜੰਗਲ ਖ਼ਤਮ ਹੁੰਦੇ ਜਾ ਰਹੇ ਹਨ ਅਤੇ ਸਮੁੰਦਰੀ ਜਹਾਜ਼ ਨਿਰਮਾਣ ਵਿਚ ਰੁਕਾਵਟ ਪੈ ਰਹੀ ਸੀ । ਇਸ ਲਈ ਭਾਰਤ ਦੇ ਵਣ ਸੰਸਾਧਨਾਂ ਦਾ ਪਤਾ ਲਗਾਇਆ ਗਿਆ ਅਤੇ ਇੱਥੋਂ ਦੇ ਰੁੱਖ ਕੱਟ ਕੇ ਲੱਕੜੀ ਇੰਗਲੈਂਡ ਭੇਜੀ ਜਾਣ ਲੱਗੀ ।

2. 1850 ਈ: ਦੇ ਦਹਾਕੇ ਵਿਚ ਰੇਲਵੇ ਦਾ ਵਿਸਥਾਰ ਆਰੰਭ ਹੋਇਆ ਇਸ ਨਾਲ ਲੱਕੜੀ ਦੀ ਲੋੜ ਹੋਰ ਜ਼ਿਆਦਾ ਵੱਧ ਗਈ । ਇਸਦਾ ਕਾਰਨ ਇਹ ਸੀ ਕਿ ਰੇਲ ਪਟੜੀਆਂ ਨੂੰ ਸਿੱਧਾ ਰੱਖਣ ਲਈ ਸਿੱਧੇ ਅਤੇ ਮਜ਼ਬਾ ਸਲੀਪਰ ਚਾਹੀਦੇ ਸਨ ਜੋ ਲੱਕੜੀ ਨਾਲ ਬਣਾਏ ਜਾਂਦੇ ਸਨ । ਸਿੱਟੇ ਵਜੋਂ ਜੰਗਲਾਂ ‘ਤੇ ਹੋਰ ਜ਼ਿਆਦਾ ਬੋਝ ਵੱਧ ਗਿਆ । 1850 ਈ: ਦੇ ਦਹਾਕੇ ਤਕ ਸਿਰਫ ਮਦਰਾਸ ਪ੍ਰੈਜ਼ੀਡੈਂਸੀ ਵਿਚ ਸਲੀਪਰਾਂ ਲਈ ਹਰ ਸਾਲ 35,000 ਰੁੱਖ ਕੱਟੇ ਜਾਂਦੇ ਸਨ ।

3. ਅੰਗਰੇਜ਼ੀ ਸਰਕਾਰ ਨੇ ਲੱਕੜੀ ਦੀ ਸਪਲਾਈ ਬਣਾਏ ਰੱਖਣ ਲਈ ਨਿੱਜੀ ਕੰਪਨੀਆਂ ਨੂੰ ਵਣ ਕੱਟਣ ਦੇ ਠੇਕੇ ਦਿੱਤੇ । ਇਨ੍ਹਾਂ ਕੰਪਨੀਆਂ ਨੇ ਰੁੱਖਾਂ ਨੂੰ ਅੰਨ੍ਹੇਵਾਹ ਕੱਟ ਸੁੱਟਿਆ ।

ਪ੍ਰਸ਼ਨ 3.
ਵਿਗਿਆਨਕ ਬਾਗਬਾਨੀ ਦੇ ਤਹਿਤ ਵਣ ਪ੍ਰਬੰਧਨ ਲਈ ਕੀ-ਕੀ ਕਦਮ ਚੁੱਕੇ ਗਏ ?
ਉੱਤਰ-
ਵਿਗਿਆਨਕ ਬਾਗਬਾਨੀ ਦੇ ਤਹਿਤ ਵਣ ਪ੍ਰਬੰਧਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਗਏ –

  • ਉਨ੍ਹਾਂ ਕੁਦਰਤੀ ਜੰਗਲਾਂ ਨੂੰ ਕੱਟ ਦਿੱਤਾ ਗਿਆ ਜਿਨ੍ਹਾਂ ਵਿਚ ਕਈ ਤਰ੍ਹਾਂ ਦੀਆਂ ਪ੍ਰਜਾਤੀਆਂ ਦੇ ਰੁੱਖ ਪਾਏ ਜਾਂਦੇ ਸਨ ।
  • ਕੱਟੇ ਗਏ ਜੰਗਲਾਂ ਦੀ ਥਾਂ ਬਾਗਾਨ ਵਿਵਸਥਾ ਕੀਤੀ ਗਈ । ਇਸਦੇ ਤਹਿਤ ਸਿੱਧੀਆਂ ਕਤਾਰਾਂ ਵਿਚ ਇਕ ਹੀ ਪ੍ਰਜਾਤੀ ਦੇ ਰੁੱਖ ਲਾਏ ਗਏ ।
  • ਜੰਗਲਾਤ ਅਧਿਕਾਰੀਆਂ ਨੇ ਜੰਗਲਾਂ ਦਾ ਸਰਵੇਖਣ ਕੀਤਾ ਅਤੇ ਵੱਖ-ਵੱਖ ਤਰ੍ਹਾਂ ਦੇ ਰੁੱਖਾਂ ਦੇ ਅਧੀਨ ਖੇਤਰ ਦਾ ਅਨੁਮਾਨ ਲਾਇਆ । ਉਨ੍ਹਾਂ ਨੇ ਜੰਗਲਾਂ ਦੇ ਉੱਚਿਤ ਪ੍ਰਬੰਧ ਲਈ ਕਾਰਜ ਯੋਜਨਾਵਾਂ ਵੀ ਤਿਆਰ ਕੀਤੀਆਂ ।
  • ਯੋਜਨਾ ਦੇ ਅਨੁਸਾਰ ਇਹ ਨਿਸਚਿਤ ਕੀਤਾ ਗਿਆ ਕਿ ਹਰ ਸਾਲ ਕਿੰਨਾ ਵਣ ਖੇਤਰ ਕੱਟਿਆ ਜਾਏ ।ਉਸਦੀ ਥਾਂ ਤੇ ਨਵੇਂ ਰੁੱਖ ਲਾਉਣ ਦੀ ਯੋਜਨਾ ਵੀ ਬਣਾਈ ਗਈ ਤਾਂਕਿ ਕੁੱਝ ਸਾਲਾਂ ਵਿਚ ਨਵੇਂ ਰੁੱਖ ਉੱਗ ਜਾਣ ।

ਪ੍ਰਸ਼ਨ 4.
ਜੰਗਲਾਂ ਦੇ ਬਾਰੇ ਬਸਤੀਵਾਦੀ ਜੰਗਲ ਅਧਿਕਾਰੀਆਂ ਅਤੇ ਗ੍ਰਾਮੀਣਾਂ ਦੇ ਹਿੱਤ ਆਪਸ ਵਿਚ ਟਕਰਾਉਂਦੇ ਸਨ । ਸਪੱਸ਼ਟ ਕਰੋ ।
ਉੱਤਰ-
ਜੰਗਲਾਂ ਦੇ ਸੰਬੰਧ ਵਿਚ ਜੰਗਲਾਤ ਅਧਿਕਾਰੀਆਂ ਅਤੇ ਗ੍ਰਾਮੀਣਾਂ ਦੇ ਹਿੱਤ ਆਪਸ ਵਿਚ ਟਕਰਾਉਂਦੇ ਸਨ । ਗ੍ਰਾਮੀਣਾਂ ਨੂੰ ਜਲਾਊ ਲੱਕੜੀ, ਚਾਰਾ ਅਤੇ ਪੱਤੀਆਂ ਆਦਿ ਦੀ ਲੋੜ ਸੀ । ਇਸ ਲਈ ਉਹ ਅਜਿਹੇ ਜੰਗਲ ਚਾਹੁੰਦੇ ਸਨ ਜਿਨ੍ਹਾਂ ਵਿਚ ਵੱਖ-ਵੱਖ ਪ੍ਰਜਾਤੀਆਂ ਦੀ ਮਿਸ਼ਰਿਤ ਬਨਸਪਤੀ ਹੋਵੇ । ਇਸਦੇ ਉਲਟ ਜੰਗਲਾਤ ਅਧਿਕਾਰੀ ਅਜਿਹੇ ਜੰਗਲਾਂ ਦੇ ਪੱਖ ਵਿਚ ਸਨ ਜਿਹੜੇ ਉਨ੍ਹਾਂ ਦੀ ਸਮੁੰਦਰੀ ਜਹਾਜ਼ ਨਿਰਮਾਣ ਅਤੇ ਰੇਲਵੇ ਦੇ ਪ੍ਰਸਾਰ ਦੀਆਂ ਲੋੜਾਂ ਨੂੰ ਪੂਰਾ ਕਰ ਸਕਣ । ਇਸ ਲਈ ਉਹ ਸਖ਼ਤ ਲੱਕੜੀ ਦੇ ਰੁੱਖ ਲਾਉਣਾ ਚਾਹੁੰਦੇ ਸਨ ਜਿਹੜੇ ਸਿੱਧੇ ਅਤੇ ਉੱਚੇ ਹੋਣ । ਇਸ ਲਈ ਮਿਸ਼ਰਿਤ ਜੰਗਲਾਂ ਦਾ ਸਫ਼ਾਇਆ ਕਰਕੇ ਟੀਕ ਅਤੇ ਸਾਲ ਦੇ ਰੁੱਖ ਲਾਏ ਗਏ ।

ਪ੍ਰਸ਼ਨ 5.
ਜੰਗਲ (ਵਣ ਐਕਟ ਨੇ ਗ੍ਰਾਮੀਣਾਂ ਅਤੇ ਸਥਾਨਕ ਸਮੁਦਾਵਾਂ ਲਈ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਪੈਦਾ ਕੀਤੀਆਂ ?
ਉੱਤਰ-
ਜੰਗਲ ਐਕਟ ਨਾਲ ਗਾਮੀਣਾਂ ਨੂੰ ਰੋਜ਼ੀ-ਰੋਟੀ ਦਾ ਸਾਧਨ ਜੰਗਲ ਜਾਂ ਜੰਗਲ ਉਤਪਾਦ ਹੀ ਸਨ | ਪਰ ਜੰਗਲ ਐਕਟ ਦੇ ਬਾਅਦ ਉਨ੍ਹਾਂ ਦੁਆਰਾ ਜੰਗਲਾਂ ਤੋਂ ਲੱਕੜੀ ਕੱਟਣ, ਫਲ ਅਤੇ ਜੋੜਾਂ ਇਕੱਠੀਆਂ ਕਰਨ ਅਤੇ ਜੰਗਲਾਂ ਵਿਚ ਪਸ਼ੂ ਚਰਾਉਣ, ਸ਼ਿਕਾਰ ਅਤੇ ਮੱਛੀ ਫੜਨ ‘ਤੇ ਰੋਕ ਲਾ ਦਿੱਤੀ ਗਈ । ਇਸ ਲਈ ਲੋਕ ਜੰਗਲਾਂ ਤੋਂ ਲੱਕੜਾਂ ਚੋਰੀ ਕਰਨ ਤੇ ਮਜ਼ਬੂਰ ਹੋ ਗਏ । ਜੇਕਰ ਉਹ ਫੜੇ ਜਾਂਦੇ ਸਨ ਤਾਂ ਮੁਕਤ ਹੋਣ ‘ਤੇ ਉਨ੍ਹਾਂ ਨੂੰ ਵਣ-ਰੱਖਿਅਕਾਂ ਨੂੰ ਰਿਸ਼ਵਤ ਦੇਣੀ ਪੈਂਦੀ ਸੀ । ਗ੍ਰਾਮੀਣ ਮਹਿਲਾਵਾਂ ਦੀ ਚਿੰਤਾ ਤਾਂ ਹੋਰ ਵੱਧ ਗਈ । ਆਮ ਤੌਰ ‘ਤੇ ਪੁਲਿਸ ਵਾਲੇ ਅਤੇ ਵਣ ਰੱਖਿਅਕ ਉਨ੍ਹਾਂ ਤੋਂ ਮੁਫ਼ਤ ਭੋਜਨ ਦੀ ਮੰਗ ਕਰਦੇ ਰਹਿੰਦੇ ਸਨ ਅਤੇ ਉਨ੍ਹਾਂ ਨੂੰ ਡਰਾਉਂਦੇ-ਧਮਕਾਉਂਦੇ ਰਹਿੰਦੇ ਸਨ ।

PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ

ਪ੍ਰਸ਼ਨ 6.
ਬਦਲਵੀਂ ਖੇਤੀ ਤੇ ਰੋਕ ਕਿਉਂ ਲਾਈ ਗਈ ? ਇਸਦਾ ਸਥਾਨਕ ਸਮੁਦਾਵਾਂ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-
ਬਦਲਵੀਂ ਖੇਤੀ ਤੇ ਮੁੱਖ ਤੌਰ ਤੇ ਤਿੰਨ ਕਾਰਨਾਂ ਕਰਕੇ ਰੋਕ ਲਾਈ ਗਈ –

  1. ਯੂਰਪ ਦੇ ਵਣ ਅਧਿਕਾਰੀਆਂ ਦਾ ਵਿਚਾਰ ਸੀ ਕਿ ਇਸ ਤਰ੍ਹਾਂ ਦੀ ਖੇਤੀ ਵਣਾਂ ਲਈ ਹਾਨੀਕਾਰਕ ਹੈ । ਉਨ੍ਹਾਂ ਦਾ ਵਿਚਾਰ ਸੀ ਕਿ ਜਿਹੜੀ ਭੂਮੀ ’ਤੇ ਛੱਡ-ਛੱਡ ਕੇ ਖੇਤੀ ਹੁੰਦੀ ਰਹਿੰਦੀ ਹੈ, ਉੱਥੇ ਇਮਾਰਤੀ ਲੱਕੜੀ ਦੇਣ ਵਾਲੇ ਵਣ ਨਹੀਂ ਉੱਗ ਸਕਦੇ ।
  2. ਜਦੋਂ ਭੂਮੀ ਨੂੰ ਸਾਫ ਕਰਨ ਲਈ ਕਿਸੇ ਵਣ ਨੂੰ ਜਲਾਇਆ ਜਾਂਦਾ ਸੀ, ਤਾਂ ਨੇੜੇ-ਤੇੜੇ ਹੋਰ ਕੀਮਤੀ ਰੁੱਖਾਂ ਨੂੰ ਅੱਗ ਲੱਗ ਜਾਣ ਦਾ ਡਰ ਬਣਿਆ ਰਹਿੰਦਾ ਸੀ ।
  3. ਬਦਲਵੀਂ ਖੇਤੀ ਨਾਲ ਸਰਕਾਰ ਲਈ ਕਰਾਂ ਦੀ ਗਿਣਤੀ ਕਰਨਾ ਔਖਾ ਹੋ ਰਿਹਾ ਸੀ । ਪ੍ਰਭਾਵ-ਬਦਲਵੀਂ ਖੇਤੀ ‘ਤੇ ਰੋਕ ਲੱਗਣ ਨਾਲ ਸਥਾਨਕ ਸਮੁਦਾਵਾਂ ਨੂੰ ਜੰਗਲਾਂ ਤੋਂ ਜ਼ਬਰਦਸਤੀ ਬਾਹਰ ਕੱਢ ਦਿੱਤਾ ਗਿਆ । ਕੁੱਝ ਲੋਕਾਂ ਨੂੰ ਆਪਣਾ ਵਿਵਸਾਇ ਬਦਲਣਾ ਪਿਆ ਅਤੇ ਕੁੱਝ ਨੇ ਵਿਦਰੋਹ ਕਰ ਦਿੱਤਾ ।

ਪ੍ਰਸ਼ਨ 7.
1980 ਈ: ਦੇ ਦਹਾਕੇ ਤੋਂ ਵਣ ਵਿਗਿਆਨ ਵਿਚ ਕੀ ਨਵੇਂ ਪਰਿਵਰਤਨ ਆਏ ਹਨ ?
ਉੱਤਰ-
1980 ਈ: ਦੇ ਦਹਾਕੇ ਤੋਂ ਵਣ ਵਿਗਿਆਨ ਦਾ ਰੂਪ ਬਦਲ ਗਿਆ ਹੈ । ਹੁਣ ਸਥਾਨਕ ਲੋਕਾਂ ਨੇ ਜੰਗਲਾਂ ਤੋਂ ਲੱਕੜੀ ਇਕੱਠੀ ਕਰਨ ਦੀ ਥਾਂ ਤੇ ਵਣ ਸੁਰੱਖਿਆ ਨੂੰ ਆਪਣਾ ਟੀਚਾ ਬਣਾ ਲਿਆ ਹੈ । ਸਰਕਾਰ ਵੀ ਜਾਣ ਗਈ ਹੈ ਕਿ ਵਣ ਸੁਰੱਖਿਆ ਲਈ ਇਨ੍ਹਾਂ ਲੋਕਾਂ ਦੀ ਭਾਗੀਦਾਰੀ ਜ਼ਰੂਰੀ ਹੈ । ਭਾਰਤ ਵਿਚ ਮਿਜ਼ੋਰਮ ਤੋਂ ਲੈ ਕੇ ਕੇਰਲ ਤਕ ਦੇ ਸੰਘਣੇ ਜੰਗਲ ਇਸ ਲਈ ਸੁਰੱਖਿਅਤ ਹਨ ਕਿ ਸਥਾਨਕ ਲੋਕ ਇਨ੍ਹਾਂ ਦੀ ਰੱਖਿਆ ਕਰਨਾ ਆਪਣਾ ਪਵਿੱਤਰ ਕਰਤੱਵ ਸਮਝਦੇ ਹਨ | ਕੁੱਝ ਪਿੰਡ ਆਪਣੇ ਜੰਗਲਾਂ ਦੀ ਨਿਗਰਾਨੀ ਆਪ ਕਰਦੇ ਹਨ । ਇਸਦੇ ਲਈ ਹਰੇਕ ਪਰਿਵਾਰ ਵਾਰੀ-ਵਾਰੀ ਨਾਲ ਪਹਿਰਾ ਦਿੰਦਾ ਹੈ । ਇਸ ਲਈ ਇਨ੍ਹਾਂ ਜੰਗਲਾਂ ਵਿੱਚ ਵਣ ਰੱਖਿਅਕਾਂ ਦੀ ਕੋਈ ਭੂਮਿਕਾ ਨਹੀਂ ਰਹੀ । ਹੁਣ ਸਥਾਨਕ ਭਾਈਚਾਰਾ ਅਤੇ ਵਾਤਾਵਰਨ ਵਿਗਿਆਨੀ ਵਣ ਪ੍ਰਬੰਧਨ ਨੂੰ ਕੋਈ ਵੱਖਰਾ ਰੂਪ ਦੇਣ ਬਾਰੇ ਸੋਚ ਰਹੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਜੰਗਲਾਂ ਦਾ ਪਹਿਲਾ ਇੰਸਪੈਕਟਰ ਜਨਰਲ (ਮਹਾਂਨਿਰਦੇਸ਼ਕ ਡਾਇਰੈਕਟਰ ਜਨਰਲ) ਕੌਣ ਸੀ ? ਜੰਗਲ ਪ੍ਰਬੰਧਨ ਦੇ ਵਿਸ਼ੇ ਵਿਚ ਉਸਦੇ ਕੀ ਵਿਚਾਰ ਸਨ ? ਇਸਦੇ ਲਈ ਉਸਨੇ ਕੀ ਕੀਤਾ ?
ਉੱਤਰ-
ਭਾਰਤ ਵਿਚ ਜੰਗਲਾਂ ਦਾ ਪਹਿਲਾ ਇੰਸਪੈਕਟਰ ਜਨਰਲ ਡਾਇਟਿਚ ਬੈਂਡਿਸ (Dietrich Brandis) ਸੀ ।ਉਹ ਇਕ ਜਰਮਨ ਮਾਹਿਰ ਸੀ ।
ਵਣ ਪ੍ਰਬੰਧਨ ਦੇ ਸੰਬੰਧ ਵਿਚ ਉਸਦੇ ਹੇਠ ਲਿਖੇ ਵਿਚਾਰ ਸਨ
PSEB 9th Class Social Science History Chapter 7 ਵਣ ਸਮਾਜ ਅਤੇ ਬਸਤੀਵਾਦ 3

  1. ਜੰਗਲਾਂ ਦੇ ਪ੍ਰਬੰਧ ਲਈ ਇਕ ਉੱਚਿਤ ਪ੍ਰਣਾਲੀ ਅਪਣਾਉਣੀ ਹੋਵੇਗੀ ਅਤੇ ਲੋਕਾਂ ਨੂੰ ਵਣ-ਸੁਰੱਖਿਆ ਵਿਚ ਸਿੱਖਿਅਤ ਕਰਨਾ ਹੋਵੇਗਾ ।
  2. ਇਸ ਪ੍ਰਣਾਲੀ ਦੇ ਤਹਿਤ ਕਾਨੂੰਨੀ ਰੋਕਾਂ ਲਗਾਉਣੀਆਂ ਹੋਣਗੀਆਂ ।
  3. ਵਣ ਸੰਸਾਧਨਾਂ ਦੇ ਸੰਬੰਧ ਵਿਚ ਨਿਯਮ ਬਣਾਉਣੇ ਹੋਣਗੇ ।
  4. ਜੰਗਲਾਂ ਨੂੰ ਇਮਾਰਤੀ ਲੱਕੜੀ ਦੇ ਉਤਪਾਦਨ ਲਈ ਸੁਰੱਖਿਅਤ ਕਰਨਾ ਹੋਵੇਗਾ । ਇਸ ਉਦੇਸ਼ ਤੋਂ ਜੰਗਲਾਂ ਵਿੱਚ ਰੁੱਖ ਕੱਟਣ ਅਤੇ ਪਸ਼ੂ ਚਰਾਉਣ ਨੂੰ ਸੀਮਿਤ ਕਰਨਾ ਹੋਵੇਗਾ ।
  5. ਜਿਹੜੇ ਵਿਅਕਤੀ ਨਵੀਂ ਪ੍ਰਣਾਲੀ ਦੀ ਪਰਵਾਹ ਨਾ ਕਰਦੇ ਹੋਏ ਬੈਂਡਿਜ਼ ਨੇ 1864 ਈ: ਵਿਚ ‘ਭਾਰਤੀ ਵਣ ਸੇਵਾ ਦੀ ਸਥਾਪਨਾ ਕੀਤੀ ਅਤੇ 1865 ਈ: ਦੇ ‘ਭਾਰਤੀ ਵਣ ਐਕਟ’ ਪਾਸ ਹੋਣ ਵਿਚ ਸਹਾਇਤਾ ਪੁਚਾਈ 1906 ਈ: ਵਿੱਚ ਦੇਹਰਾਦੂਨ ਵਿਚ “ਦ ਇੰਪੀਰੀਅਲ ਫਾਰੈਸਟ ਇੰਸਟੀਚਿਊਟ’ ਦੀ ਸਥਾਪਨਾ ਕੀਤੀ ਗਈ । ਇੱਥੇ ਵਿਗਿਆਨਕ ਵਣ ਵਿਗਿਆਨ ਦਾ ਅਧਿਐਨ ਕਰਾਇਆ ਜਾਂਦਾ ਸੀ । ਪਰ ਬਾਅਦ ਵਿਚ ਪਤਾ ਚਲਿਆ ਕਿ ਇਸ ਅਧਿਐਨ ਵਿਚ ਵਿਗਿਆਨ ਵਰਗੀ ਕੋਈ ਗੱਲ ਨਹੀਂ ਸੀ ।

ਪ੍ਰਸ਼ਨ 2.
ਵਣ ਦੇਸ਼ਾਂ ਜਾਂ ਵਣਾਂ ਵਿਚ ਰਹਿਣ ਵਾਲੇ ਲੋਕ ਵਣ ਉਤਪਾਦਾਂ ਦੀ ਵੱਖ-ਵੱਖ ਤਰ੍ਹਾਂ ਨਾਲ ਵਰਤੋਂ ਕਿਵੇਂ ਕਰਦੇ ਹਨ ?
ਉੱਤਰ-
ਵਣ ਦੇਸ਼ਾਂ ਵਿਚ ਰਹਿਣ ਵਾਲੇ ਲੋਕ ਕੰਦਮੂਲ, ਫਲ, ਪੱਤੇ ਆਦਿ ਵਣ ਉਤਪਾਦਾਂ ਦੀ ਵੱਖ-ਵੱਖ ਜ਼ਰੂਰਤਾਂ ਲਈ ਵਰਤੋਂ ਕਰਦੇ ਹਨ ।

  • ਫਲ ਅਤੇ ਕੰਦ ਬਹੁਤ ਪੋਸ਼ਕ ਖਾਧ ਪਦਾਰਥ ਹਨ, ਵਿਸ਼ੇਸ਼ ਕਰਕੇ ਮਾਨਸੂਨ ਦੌਰਾਨ ਜਦੋਂ ਫ਼ਸਲ ਕੱਟ ਕੇ ਘਰ ਨਾ ·ਆਈ ਹੋਵੇ ।
  • ਜੜੀਆਂ-ਬੂਟੀਆਂ ਦੀ ਦਵਾਈਆਂ ਲਈ ਵਰਤੋਂ ਹੁੰਦੀ ਹੈ ।
  • ਲੱਕੜੀ ਦੀ ਵਰਤੋਂ ਹਲ ਵਰਗੇ ਖੇਤੀ ਦੇ ਔਜ਼ਾਰ ਬਣਾਉਣ ਵਿਚ ਕੀਤੀ ਜਾਂਦੀ ਹੈ ।
  • ਬਾਂਸ ਦੀ ਵਰਤੋਂ ਛੱਤਰੀਆਂ ਅਤੇ ਟੋਕਰੀਆਂ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ ।
  • ਸੁੱਕੇ ਹੋਏ ਕੱਦੂ ਦੇ ਖੋਲ ਦੀ ਵਰਤੋਂ ਪਾਣੀ ਦੀ ਬੋਤਲ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ ।
  • ਜੰਗਲਾਂ ਵਿਚ ਲਗਪਗ ਸਭ ਕੁੱਝ ਮੁਹੱਈਆ ਹੈ
  1. ਪੱਤਿਆਂ ਨੂੰ ਆਪਸ ਵਿਚ ਜੋੜ ਕੇ ‘ਖਾਓ-ਸੁੱਟੋ’ ਕਿਸਮ ਦੇ ਪੱਤਲ ਅਤੇ ਨੇ ਬਣਾਏ ਜਾ ਸਕਦੇ ਹਨ ।
  2. ਸਿਆਦੀ (Bauhiria Vahili) ਦੀਆਂ ਵੇਲਾਂ ਤੋਂ ਰੱਸੀ ਬਣਾਈ ਜਾ ਸਕਦੀ ਹੈ ।
  3. ਸੇਮੂਰ (ਸੂਤੀ ਰੇਸ਼ਮ) ਦੀ ਕੰਡੇਦਾਰ ਛਾਲ ’ਤੇ ਸਬਜ਼ੀਆਂ ਛੱਲੀਆਂ ਜਾ ਸਕਦੀਆਂ ਹਨ ।
  4. ਮਹੂਏ ਦੇ ਰੁੱਖ ਤੋਂ ਖਾਣਾ ਪਕਾਉਣ ਅਤੇ ਰੌਸ਼ਨੀ ਲਈ ਤੇਲ ਕੱਢਿਆ ਜਾ ਸਕਦਾ ਹੈ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

Punjab State Board PSEB 9th Class Social Science Book Solutions History Chapter 6 ਰੂਸ ਦੀ ਕ੍ਰਾਂਤੀ Textbook Exercise Questions and Answers.

PSEB Solutions for Class 9 Social Science History Chapter 6 ਰੂਸ ਦੀ ਕ੍ਰਾਂਤੀ

Social Science Guide for Class 9 PSEB ਰੂਸ ਦੀ ਕ੍ਰਾਂਤੀ Textbook Questions and Answers

ਅਭਿਆਸ ਦੇ ਪ੍ਰਸ਼ਨ
I. ਵਸਤੂਨਿਸ਼ਠ ਪ੍ਰਸ਼ਨ

(ੳ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਰੂਸ ਦੀ ਕ੍ਰਾਂਤੀ ਦੌਰਾਨ ਬੋਲਸ਼ਵਿਕਾਂ ਦੀ ਅਗਵਾਈ ਕਿਸਨੇ ਕੀਤੀ ?
(ਉ) ਕਾਰਲ ਮਾਰਕਸ
(ਅ) ਫਰੈਡਰਿਕ
(ਏਂ) ਜਲਸ ਇ ਲੈਨਿਨ
(ਸ) ਟਰੋਸਟਕੀ ।
ਉੱਤਰ-
(ਏਂ) ਜਲਸ ਇ ਲੈਨਿਨ

ਪ੍ਰਸ਼ਨ 2.
ਰੂਸ ਦੀ ਕ੍ਰਾਂਤੀ ਦੁਆਰਾ ਸਮਾਜ ਦੇ ਪੁਨਰਗਠਨ ਲਈ ਕਿਹੜਾ ਵਿਚਾਰ ਸਭ ਤੋਂ ਮਹੱਤਵਪੂਰਨ ਹੈ ?
(ਉ) ਸਮਾਜਵਾਦ
(ਅ) ਰਾਸ਼ਟਰਵਾਦ ,
(ਇ) ਉਦਾਰਵਾਦ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਸਮਾਜਵਾਦ

ਪ੍ਰਸ਼ਨ 3.
ਮੈਨਸ਼ਵਿਕ ਸਮੂਹ ਦਾ ਨੇਤਾ ਕੌਣ ਸੀ ?
(ਉ) ਟਰੋਸਟਕੀ
(ਅ) ਕਾਰਲ ਮਾਰਕਸ
(ਈ) ਜ਼ਾਰ ਨਿਕੋਲਸ-II
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਟਰੋਸਟਕੀ

ਪ੍ਰਸ਼ਨ 4.
ਕਿਹੜੇ ਦੇਸ਼ ਨੇ ਆਪਣੇ ਆਪ ਨੂੰ ਪਹਿਲੇ ਵਿਸ਼ਵ ਯੁੱਧ ਤੋਂ ਬਾਹਰ ਕੱਢ ਲਿਆ ਅਤੇ ਜਰਮਨੀ ਨਾਲ ਸੰਧੀ ਕਰ ਲਈ ?
(ਉ) ਅਮਰੀਕਾ
(ਅ) ਰੁਸ
(ਈ) ਫਰਾਂਸ
(ਸ) ਇੰਗਲੈਂਡ ।
ਉੱਤਰ-
(ਅ) ਰੁਸ

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

(ਅ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
…………… ਨੇ ਰੂਸੀ ਕ੍ਰਾਂਤੀ ਦੇ ਸਮੇਂ ਰੂਸ ਦੇ ਬੋਲਸ਼ਵਿਕ ਸੰਗਠਨ ਦੀ ਅਗਵਾਈ ਕੀਤੀ ।
ਉੱਤਰ-
ਲੈਨਿਨ,

ਪ੍ਰਸ਼ਨ 2.
………… ਦਾ ਅਰਥ ਹੈ-ਪਰਿਸ਼ਦ ਜਾਂ ਸਥਾਨਿਕ ਸਰਕਾਰ ।
ਉੱਤਰ-
ਸੋਵੀਅਤ,

ਪ੍ਰਸ਼ਨ 3.
ਰੂਸ ਵਿੱਚ ਚੁਣੀ ਗਈ ਸਲਾਹਕਾਰ ਸੰਸਦ ਨੂੰ …………. ਕਿਹਾ ਜਾਂਦਾ ਹੈ ।
ਉੱਤਰ-
ਡਿਊਮਾ,

ਪ੍ਰਸ਼ਨ 4.
ਜ਼ਾਰ ਦਾ ਸ਼ਬਦਿਕ ਅਰਥ ਹੈ ………..।
ਉੱਤਰ-
ਸਰਵਉੱਚ ਸ਼ਾਸਨ ।

(ਈ) ਸਹੀ ਮਿਲਾਨ ਕਰੋ

(ਉ) (ਅ)
1. ਲੈਨਿਨ (i) ਮੇਨਸ਼ਵਿਕ
2. ਟਰੋਸਟਕੀ (ii) ਅਖ਼ਬਾਰ
3. ਮਾਰਚ ਦੀ ਰੁਸ ਦੀ ਕ੍ਰਾਂਤੀ (iii) ਰੂਸੀ ਸੰਸਦ
4. ਡੂੰਮਾਂ (iv) ਬੋਲਸ਼ਵਿਕ
5. ਪਾਵਧਾ । (v) 1917 ਈ:

ਉੱਤਰ –

1. ਲੈਨਿਨ (iv) ਬੋਲਸ਼ਵਿਕ
2. ਟਰੋਸਕੀ (i) ਮੇਨਸ਼ਵਿਕ
3. ਮਾਰਚ ਦੀ ਰੂਸ ਦੀ ਕ੍ਰਾਂਤੀ (v) 1917 ਈ:
4. ਡੂੰਮਾਂ (iii) ਰੂਸੀ ਸੰਸਦ
5. ਪ੍ਰਾਵਧਾ (ii) ਅਖ਼ਬਾਰ ।

(ਸ) ਅੰਤਰ ਦੱਸੋ
1. ਬੋਲਸ਼ਵਿਕ ਅਤੇ ਮਾਨਸ਼ਵਿਕ 2. ਉਦਾਰਵਾਦੀ ਅਤੇ ਰੂੜੀਵਾਦੀ ।.
ਉੱਤਰ-
1. ਬੋਲਸ਼ਵਿਕ ਅਤੇ ਮੇਂਨਸ਼ਵਿਕ-ਬੋਲਸ਼ਵਿਕ ਅਤੇ ਮੇਨਸ਼ਵਿਕ ਰੂਸ ਦੇ ਦੋ ਰਾਜਨੀਤਿਕ ਦਲ ਸਨ । ਇਹ ਦਲ ਉਦਯੋਗਿਕ ਮਜ਼ਦੂਰਾਂ ਦੇ ਪ੍ਰਤੀਨਿਧੀ ਸਨ । ਇਨ੍ਹਾਂ ਦੋਨਾਂ ਵਿਚਾਲੇ ਮੁੱਖ ਅੰਤਰ ਇਹ ਸੀ ਕਿ ਮੇਨਸ਼ਵਿਕ ਸੰਸਦੀ ਪ੍ਰਣਾਲੀ ਦੇ ਪੱਖ ਵਿੱਚ ਸਨ ਜਦਕਿ ਬੋਲਸ਼ਵਿਕ ਸੰਸਦੀ ਪ੍ਰਣਾਲੀ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ । ਉਹ ਅਜਿਹੀ ਪਾਰਟੀ ਚਾਹੁੰਦੇ ਸਨ ਜੋ ਅਨੁਸ਼ਾਸਨ ਵਿੱਚ ਬੱਝ ਕੇ ਕ੍ਰਾਂਤੀ ਲਈ ਕੰਮ ਕਰੇ ।

2. ਉਦਾਰਵਾਦੀ ਅਤੇ ਰੂੜੀਵਾਦੀ
(i) ਉਦਾਰਵਾਦੀ-ਰੂਸ ਦੇ ਉਦਾਰਵਾਦੀ ਅਜਿਹਾ ਰਾਸ਼ਟਰ ਚਾਹੁੰਦੇ ਸਨ ਜਿਸ ਵਿਚ ਸਾਰੇ ਧਰਮਾਂ ਨੂੰ ਬਰਾਬਰ ਦਾ ਦਰਜਾ ਮਿਲੇ ਅਤੇ ਸਾਰਿਆਂ ਦਾ ਸਮਾਨ ਰੂਪ ਨਾਲ ਉੱਧਾਰ ਹੋਵੇ । ਉਸ ਸਮੇਂ ਦੇ ਯੂਰਪ ਵਿਚ ਆਮ ਤੌਰ ‘ਤੇ ਕਿਸੇ ਇਕ ਧਰਮ ਨੂੰ ਹੀ ਵਧੇਰੇ ਮਹੱਤਵ ਦਿੱਤਾ ਜਾਂਦਾ ਸੀ । ਉਦਾਰਵਾਦੀ ਵੰਸ਼ ਅਧਾਰਿਤ ਸ਼ਾਸਕਾਂ ਦੀ ਅਨਿਯੰਤਰਿਤ ਸੱਤਾ ਦੇ ਵੀ ਵਿਰੋਧੀ ਸਨ । ਉਹ ਵਿਅਕਤੀ ਮਾਤਰ ਦੇ ਅਧਿਕਾਰਾਂ ਦੀ ਰੱਖਿਆ ਦੇ ਸਮਰਥਕ ਸਨ । ਉਨ੍ਹਾਂ ਦਾ ਮੰਨਣਾ ਸੀ ਕਿ ਸਰਕਾਰ ਨੂੰ ਕਿਸੇ ਦੇ ਅਧਿਕਾਰਾਂ ਨੂੰ ਮਾਰਨ ਜਾਂ ਉਨ੍ਹਾਂ ਨੂੰ ਖੋਹਣ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ । ਇਹ ਸਮੂਹ ਪ੍ਰਤੀਨਿਧਤਾ ‘ਤੇ ਅਧਾਰਿਤ ਇਕ ਅਜਿਹੀ ਚੁਣੀ ਹੋਈ ਸਰਕਾਰ ਚਾਹੁੰਦਾ ਸੀ ਜੋ ਸ਼ਾਸਕਾਂ ਅਤੇ ਅਫ਼ਸਰਾਂ ਦੇ ਪ੍ਰਭਾਵ ਤੋਂ ਮੁਕਤ ਹੋਵੇ | ਸ਼ਾਸਨ-ਕੰਮ ਨਿਆਂਪਾਲਿਕਾ ਦੁਆਰਾ ਸਥਾਪਿਤ ਕੀਤੇ ਗਏ ਕਾਨੂੰਨਾਂ ਅਨੁਸਾਰ ਚਲਾਇਆ ਜਾਣਾ ਚਾਹੀਦਾ ਹੈ । ਇੰਨਾ ਹੋਣ ਤੇ ਵੀ ਇਹ ਸਮੂਹ ਲੋਕਤੰਤਰਵਾਦੀ ਨਹੀਂ ਸੀ । ਉਹ ਲੋਕ ਸਰਵਭੌਮਿਕ ਬਾਲਗ ਮਤ ਅਧਿਕਾਰ ਅਰਥਾਤ ਸਾਰੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦੇਣ ਦੇ ਪੱਖ ਵਿਚ ਨਹੀਂ ਸਨ ।

(ii) ਰੂੜੀਵਾਦੀ-ਰੈਡੀਕਲ ਅਤੇ ਉਦਾਰਵਾਦੀ ਦੋਨਾਂ ਦੇ ਵਿਰੁੱਧ ਸਨ | ਪਰ ਫ਼ਰਾਂਸੀਸੀ ਕ੍ਰਾਂਤੀ ਦੇ ਬਾਅਦ ਉਹ ਵੀ ਪਰਿਵਰਤਨ ਦੀ ਜ਼ਰੂਰਤ ਨੂੰ ਸਵੀਕਾਰ ਕਰਨ ਲੱਗੇ ਸਨ । ਇਸ ਤੋਂ ਪਹਿਲਾਂ ਅਠਾਰਵੀਂ ਸਦੀ ਤਕ ਉਹ ਆਮ ਤੌਰ ‘ਤੇ ਪਰਿਵਰਤਨ ਦੇ ਵਿਚਾਰਾਂ ਦਾ ਵਿਰੋਧ ਕਰਦੇ ਸਨ । ਫਿਰ ਵੀ ਉਹ ਚਾਹੁੰਦੇ ਸਨ ਕਿ ਅਤੀਤ ਨੂੰ ਪੂਰੀ ਤਰ੍ਹਾਂ ਭੁਲਾਇਆ ਜਾਏ ਅਤੇ ਪਰਿਵਰਤਨ ਦੀ ਪ੍ਰਕਿਰਿਆ ਹੌਲੀ ਹੋਵੇ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
20ਵੀਂ ਸਦੀ ਵਿੱਚ ਸਮਾਜ ਦੇ ਪੁਨਰਗਠਨ ਲਈ ਕਿਹੜਾ ਵਿਚਾਰ ਮਹੱਤਵਪੂਰਨ ਮੰਨਿਆ ਗਿਆ ?
ਉੱਤਰ-
20ਵੀਂ ਸਦੀ ਵਿੱਚ ਸਮਾਜ ਦੇ ਪੁਨਰਗਠਨ ਲਈ ਸਭ ਤੋਂ ਮਹੱਤਵਪੂਰਨ ਵਿਚਾਰ ‘ਸਮਾਜਵਾਦ ਨੂੰ ਮੰਨਿਆ ਗਿਆ |

ਪ੍ਰਸ਼ਨ 2.
ਡੂੰਮਾਂ ਕੀ ਸੀ ?
ਉੱਤਰ-
ਡੈਮਾਂ ਰੁਸ ਦੀ ਰਾਸ਼ਟਰੀ ਸਭਾ ਜਾਂ ਸੰਸਦ ਸੀ ।

ਪ੍ਰਸ਼ਨ 3.
ਮਾਰਚ 1917 ਈ: ਦੀ ਰੂਸੀ ਕ੍ਰਾਂਤੀ ਦੇ ਸਮੇਂ ਰੂਸ ਦਾ ਸ਼ਾਸਕ ਕੌਣ ਸੀ ?
ਉੱਤਰ-
ਜ਼ਾਰ ਨਿਕੋਲਸ ।

ਪ੍ਰਸ਼ਨ 4.
1905 ਈ: ਵਿੱਚ ਹੋਣ ਵਾਲੀ ਰੁਸ ਦੀ ਕ੍ਰਾਂਤੀ ਦਾ ਮੁੱਖ ਕਾਰਨ ਕੀ ਸੀ ?
ਉੱਤਰ-
1905 ਈ: ਵਿੱਚ ਰੂਸ ਦੀ ਕ੍ਰਾਂਤੀ ਦਾ ਮੁੱਖ ਕਾਰਨ ਸੀ-ਜ਼ਾਰ ਨੂੰ ਆਪਣੀਆਂ ਮੰਗਾਂ ਦਾ ਚਾਰਟਰ ਦੇਣ ਲਈ ਜਾਂਦੇ ਹੋਏ ਮਜ਼ਦੂਰਾਂ ਤੇ ਗੋਲੀ ਚਲਾਈ ਜਾਣਾ ।

ਪ੍ਰਸ਼ਨ 5.
ਰੂਸ ਦੀ ਹਾਰ ਕਿਸ ਦੇਸ਼ ਦੇ ਹੱਥੋਂ ਹੋਈ ?
ਉੱਤਰ-
ਜਾਪਾਨ ਤੋਂ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਕਤੂਬਰ 1917 ਈ: ਦੀ ਰੂਸੀ ਕ੍ਰਾਂਤੀ ਦੇ ਤੱਤਕਾਲੀ ਨਤੀਜਿਆਂ ਦਾ ਵਰਣਨ ਕਰੋ ।
ਉੱਤਰ-
ਰੂਸ ਵਿਚ 1917 ਈ: ਦੀ ਕ੍ਰਾਂਤੀ ਦੇ ਬਾਅਦ ਜਿਹੜੀ ਅਰਥਵਿਵਸਥਾ ਦਾ ਨਿਰਮਾਣ ਹੋਇਆ ਉਸਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ

  1. ਮਜ਼ਦੂਰਾਂ ਨੂੰ ਸਿੱਖਿਆ ਸੰਬੰਧੀ ਸਹੁਲਤਾਂ ਦਿੱਤੀਆਂ ਗਈਆਂ ।
  2. ਜਗੀਰਦਾਰਾਂ ਤੋਂ ਜਗੀਰਾਂ ਖੋਹ ਲਈਆਂ ਗਈਆਂ ਅਤੇ ਸਾਰੀ ਭੂਮੀ ਕਿਸਾਨਾਂ ਦੀਆਂ ਸਮਿਤੀਆਂ ਨੂੰ ਸੌਂਪ ਦਿੱਤੀ ਗਈ ।
  3. ਵਪਾਰ ਅਤੇ ਉਪਜ ਦੇ ਸਾਧਨਾਂ ‘ਤੇ ਸਰਕਾਰੀ ਨਿਯੰਤਰਨ ਹੋ ਗਿਆ ।
  4. ਕੰਮ ਦਾ ਅਧਿਕਾਰ ਸੰਵਿਧਾਨਿਕ ਅਧਿਕਾਰ ਬਣ ਗਿਆ ਅਤੇ ਰੋਜ਼ਗਾਰ ਦੁਆਉਣਾ ਰਾਜ ਦਾ ਕਰਤੱਵ ਬਣ ਗਿਆ ।
  5. ਸ਼ਾਸਨ ਦੀ ਸਾਰੀ ਸ਼ਕਤੀ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਸਮਿਤੀਆਂ (ਸੋਵੀਅਤ) ਦੇ ਹੱਥਾਂ ਵਿੱਚ ਆ ਗਈ ।
  6. ਅਰਥ-ਵਿਵਸਥਾ ਦੇ ਵਿਕਾਸ ਲਈ ਆਰਥਿਕ ਨਿਯੋਜਨ ਦਾ ਮਾਰਗ ਅਪਣਾਇਆ ਗਿਆ ।

ਪ੍ਰਸ਼ਨ 2.
ਬੋਲਸ਼ਵਿਕ ਅਤੇ ਮੈਨਸ਼ਵਿਕ ’ਤੇ ਨੋਟ ਲਿਖੋ ।
ਉੱਤਰ –
1. ਬੋਲਸ਼ਵਿਕ-1898 ਈ: ਵਿੱਚ ਰੂਸ ਵਿੱਚ ‘ਰੂਸੀ ਸਮਾਜਿਕ ਲੋਕਤੰਤਰੀ ਮਜ਼ਦੂਰ ਪਾਰਟੀ ਦਾ ਗਠਨ ਹੋਇਆ ਸੀ ਪਰ ਸੰਗਠਨ ਅਤੇ ਨੀਤੀਆਂ ਦੇ ਪ੍ਰਸ਼ਨ ਤੇ ਇਹ ਪਾਰਟੀ ਦੋ ਭਾਗਾਂ ਵਿੱਚ ਵੰਡੀ ਗਈ । ਇਨ੍ਹਾਂ ਵਿੱਚੋਂ ਬਹੁਮਤ ਵਾਲਾ ਭਾਗ-“ਬੋਲਸ਼ਵਿਕ’ ਦੇ ਨਾਂ ਨਾਲ ਪ੍ਰਸਿੱਧ ਹੋਇਆ । ਇਸ ਦਲ ਦਾ ਵਿਚਾਰ ਸੀ ਕਿ ਸੰਸਦ ਅਤੇ ਲੋਕਤੰਤਰ ਦੀ ਘਾਟ ਵਿੱਚ ਕੋਈ ਵੀ ਦਲ ਸੰਸਦੀ ਸਿਧਾਂਤਾਂ ਦੁਆਰਾ ਬਦਲਾਓ ਨਹੀਂ ਲਿਆ ਸਕਦਾ ਹੈ । ਇਹ ਦਲ ਅਨੁਸ਼ਾਸਨ ਵਿੱਚ ਬੱਝ ਕੇ ਕ੍ਰਾਂਤੀ ਲਈ ਕੰਮ ਕਰਨ ਦੇ ਪੱਖ ਵਿੱਚ ਸੀ । ਇਸ ਦਲ ਦਾ ਨੇਤਾ ਲੈਨਿਨ ਸੀ ।

2. ਮੈਨਸ਼ਵਿਕ-ਮੈਨਸ਼ਵਿਕ ਰੂਸੀ ਸਮਾਜਿਕ ਲੋਕਤੰਤਰੀ ਮਜ਼ਦੂਰ ਪਾਰਟੀ ਦਾ ਘੱਟ ਮਤ ਵਾਲਾ ਭਾਗ ਸੀ । ਇਹ ਦਲ | ਅਜਿਹੀ ਪਾਰਟੀ ਦੇ ਪੱਖ ਵਿੱਚ ਸੀ ਕਿ ਜਿਸ ਤਰ੍ਹਾਂ ਦੀ ਫਰਾਂਸ ਅਤੇ ਜਰਮਨੀ ਵਿੱਚ ਸੀ । ਇਨ੍ਹਾਂ ਦੇਸ਼ਾਂ ਦੀਆਂ ਪਾਰਟੀਆਂ ਦੀ ਤਰ੍ਹਾਂ ਮੇਨਸ਼ਵਿਕ ਵੀ ਦੇਸ਼ ਵਿੱਚ ਚੁਣੀ ਹੋਈ ਸੰਸਦ ਦੀ ਸਥਾਪਨਾ ਕਰਨਾ ਚਾਹੁੰਦੇ ਸਨ ।

ਪ੍ਰਸ਼ਨ 3.
ਰੂਸ ਵਿੱਚ ਅਸਥਾਈ ਸਰਕਾਰ ਦੀ ਅਸਫਲਤਾ ਦੇ ਕੀ ਕਾਰਨ ਸਨ ?
ਉੱਤਰ-
ਰੂਸ ਵਿਚ ਅਸਥਾਈ ਸਰਕਾਰ ਦੀ ਅਸਫਲਤਾ ਦੇ ਹੇਠ ਲਿਖੇ ਕਾਰਨ ਹਨ –

  1. ਯੁੱਧ ਤੋਂ ਅਲੱਗ ਨਾ ਕਰਨਾ-ਰੂਸ ਦੀ ਅਸਥਾਈ ਸਰਕਾਰ ਦੇਸ਼ ਨੂੰ ਯੁੱਧ ਤੋਂ ਅਲੱਗ ਨਾ ਕਰ ਸਕੀ, ਜਿਸਦੇ ਕਾਰਨ | ਰੂਸ ਦੀ ਆਰਥਿਕ ਵਿਵਸਥਾ ਭਿੰਨ-ਭਿੰਨ ਹੋ ਗਈ ਸੀ ।
  2. ਲੋਕਾਂ ਵਿਚ ਅਸ਼ਾਂਤੀ-ਰੂਸ ਵਿਚ ਮਜ਼ਦੂਰ ਅਤੇ ਕਿਸਾਨ ਬੜਾ ਕਠੋਰ ਜੀਵਨ ਬਤੀਤ ਕਰ ਰਹੇ ਸਨ । ਦੋ ਸਮੇਂ ਦੀ ਰੋਟੀ ਕਮਾਉਣਾ ਵੀ ਉਨ੍ਹਾਂ ਦੇ ਲਈ ਇਕ ਬਹੁਤ ਔਖਾ ਕੰਮ ਸੀ । ਇਸ ਲਈ ਉਨ੍ਹਾਂ ਵਿਚ ਦਿਨ-ਪ੍ਰਤੀਦਿਨ ਅਸ਼ਾਂਤੀ ਵੱਧਦੀ ਜਾ ਰਹੀ ਸੀ ।
  3. ਖਾਧ-ਸਮੱਗਰੀ ਦੀ ਕਮੀ-ਰੁਸ ਵਿਚ ਖਾਧ-ਸਮੱਗਰੀ ਦੀ ਵੱਡੀ ਕਮੀ ਹੋ ਗਈ ਸੀ । ਦੇਸ਼ ਵਿਚ ਭੁੱਖਮਰੀ ਵਰਗੀ ਦਸ਼ਾ ਉਤਪੰਨ ਹੋ ਗਈ ਸੀ । ਲੋਕਾਂ ਨੂੰ ਰੋਟੀ ਖਰੀਦਣ ਦੇ ਲਈ ਲੰਬੀਆਂ-ਲੰਬੀਆਂ ਲਾਈਨਾਂ ਵਿਚ ਖੜ੍ਹਾ ਰਹਿਣਾ ਪੈਂਦਾ ਸੀ ।
  4. ਦੇਸ਼ ਵਿਆਪੀ ਹੜਤਾਲਾਂ-ਰੂਸ ਵਿਚ ਮਜ਼ਦੂਰਾਂ ਦੀ ਹਾਲਤ ਬਹੁਤ ਖ਼ਰਾਬ ਸੀ । ਉਨ੍ਹਾਂ ਨੂੰ ਕਠੋਰ ਮਿਹਨਤ ਕਰਨ ਤੇ ਵੀ ਬਹੁਤ ਘੱਟ ਮਜ਼ਦੂਰੀ ਮਿਲਦੀ ਸੀ । ਉਹ ਆਪਣੀ ਦਸ਼ਾ ਸੁਧਾਰਨਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ ਹੜਤਾਲ ਕਰਨੀ ਆਰੰਭ ਕਰ ਦਿੱਤੀ । ਇਸਦੇ ਪਰਿਣਾਮਸਵਰੂਪ ਦੇਸ਼ ਵਿਚ ਹੜਤਾਲਾਂ ਦਾ ਜ਼ਬਰ ਜਿਹਾ ਆ ਗਿਆ ।

ਪ੍ਰਸ਼ਨ 4.
ਲੈਨਿਨ ਦਾ “ਅਪੈਲ ਮਤਾ ਕੀ ਸੀ ?
ਉੱਤਰ-
ਲੈਨਿਨ ਬੋਲਸ਼ਵਿਕਾਂ ਦੇ ਨੇਤਾ ਸਨ ਜੋ ਨਿਰਵਾਸਿਤ ਜੀਵਨ ਬਤੀਤ ਕਰ ਰਹੇ ਸਨ । ਅਪ੍ਰੈਲ, 1917 ਈ: ਵਿੱਚ ਉਹ ਰੂਸ ਪਰਤ ਆਏ । ਉਨ੍ਹਾਂ ਦੀ ਅਗਵਾਈ ਵਿੱਚ ਬੋਲਸ਼ਵਿਕ 1914 ਈ: ਤੋਂ ਹੀ ਪਹਿਲੇ ਵਿਸ਼ਵ ਯੁੱਧ ਦਾ ਵਿਰੋਧ ਕਰ ਰਹੇ ਸਨ । ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਸੋਵੀਅਤਾਂ ਨੂੰ ਸੱਤਾ ਆਪਣੇ ਹੱਥਾਂ ਵਿੱਚ ਲੈ ਲੈਣਾ ਚਾਹੀਦਾ ਹੈ । ਅਜਿਹੇ ਵਿੱਚ ਲੈਨਿਨ ਨੇ ਸਰਕਾਰ ਦੇ ਸਾਹਮਣੇ ਤਿੰਨ ਮੰਗਾਂ ਰੱਖੀਆਂ-

  • ਯੁੱਧ ਖਤਮ ਕੀਤਾ ਜਾਏ ।
  • ਸਾਰੀ ਜ਼ਮੀਨ ਕਿਸਾਨਾਂ ਨੂੰ ਸੌਂਪ ਦਿੱਤੀ ਜਾਏ
  • ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਜਾਏ ।

ਇਨ੍ਹਾਂ ਤਿੰਨਾਂ ਮੰਗਾਂ ਨੂੰ ਲੈਨਿਨ ਦੀ ‘ਅਪ੍ਰੈਲ ਥੀਸਿਸ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਕੇਰੈੱਸ ਰੂਸ ਵਿੱਚ ਫਰਵਰੀ ਕ੍ਰਾਂਤੀ ਦੇ ਬਾਅਦ ਬਣੀ ਅੰਤਰਿਮ ਸਰਕਾਰ ਦਾ ਨੇਤਾ ਸੀ । ਦੁਰਭਾਗ ਨਾਲ ਉਹ ਜਨਤਾ ਦੇ ਕਿਸੇ ਵੀ ਮੰਗ ਨੂੰ ਪੂਰਾ ਨਾ ਕਰ ਸਕਿਆ । ਇਸ ਲਈ ਉਸਦੀ ਸਰਕਾਰ ਅਪ੍ਰਸਿੱਧ ਹੋ ਗਈ ਅਤੇ 7 ਨਵੰਬਰ, 1917 ਨੂੰ ਉਸਦਾ ਪਤਨ ਹੋ ਗਿਆ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 5.
ਬੋਲਸ਼ਵਿਕ ਕ੍ਰਾਂਤੀ ਤੋਂ ਬਾਅਦ ਰੂਸ ਵਿੱਚ ਖੇਤੀਬਾੜੀ ਦੇ ਖੇਤਰ ਵਿੱਚ ਕੀ ਪਰਿਵਰਤਨ ਆਏ ?
ਨੋਟ-ਇਸਦੇ ਲਈ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦਾ ਪ੍ਰਸ਼ਨ ਨੰਬਰ 1 ਪੜ੍ਹੋ । ਸਿਰਫ਼ ਖੇਤੀਬਾੜੀ ਸੰਬੰਧੀ ਬਿੰਦੂ ਹੀ ਪੜ੍ਹੋ !

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
1905 ਈ: ਦੀ ਕ੍ਰਾਂਤੀ ਤੋਂ ਪਹਿਲਾਂ ਰੂਸ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹਾਲਾਤਾਂ ਬਾਰੇ ਵਰਣਨ ਕਰੋ ।
ਉੱਤਰ-
19ਵੀਂ ਸਦੀ ਵਿੱਚ ਲਗਪਗ ਸਾਰੇ ਯੂਰਪ ਵਿੱਚ ਮਹੱਤਵਪੂਰਨ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਪਰਿਵਰਤਨ ਹੋਏ ਸਨ | ਕਈ ਦੇਸ਼ ਗਣਰਾਜ ਸਨ ਤਾਂ ਕਈ ਸੰਵਿਧਾਨਿਕ ਰਾਜਤੰਤਰ । ਸਾਮੰਤੀ ਵਿਵਸਥਾ ਖ਼ਤਮ ਹੋ ਚੁੱਕੀ ਸੀ ਅਤੇ ਸਾਮੰਤਾਂ ਦੀ ਥਾਂ ਨਵੇਂ ਮੱਧ ਵਰਗਾਂ ਨੇ ਲੈ ਲਈ ਸੀ । ਪਰ ਰੂਸ ਅਜੇ ਵੀ. ‘ਪੁਰਾਣੀ ਦੁਨੀਆਂ ਵਿੱਚ ਜੀ ਰਿਹਾ ਸੀ । ਇਹ ਗੱਲ ਰੂਸ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹਾਲਾਤਾਂ ਤੋਂ ਸਪੱਸ਼ਟ ਹੋ ਜਾਏਗੀਸਮਾਜਿਕ ਅਤੇ ਰਾਜਨੀਤਿਕ ਹਾਲਾਤ –
1. ਰੂਸੀ ਕਿਸਾਨਾਂ ਦੀ ਹਾਲਤ ਬਹੁਤ ਤਰਸਯੋਗ ਸੀ । ਉੱਥੇ ਖੇਤੀਬਾੜੀ ਦਾਸ ਪ੍ਰਥਾ ਜ਼ਰੂਰ ਖ਼ਤਮ ਹੋ ਚੁੱਕੀ ਸੀ, ਫਿਰ ‘ ਵੀ ਕਿਸਾਨਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ ਸੀ ।ਉਨ੍ਹਾਂ ਦੀਆਂ ਜੋਤਾਂ ਬਹੁਤ ਹੀ ਛੋਟੀਆਂ ਸਨ ਅਤੇ ਉਨ੍ਹਾਂ ਨੂੰ ਵਿਕਸਿਤ ਕਰਨ ਲਈ ਉਨ੍ਹਾਂ ਕੋਲ ਪੂੰਜੀ ਵੀ ਨਹੀਂ ਸੀ । ਇਨ੍ਹਾਂ ਛੋਟੀਆਂ-ਛੋਟੀਆਂ ਜੋਤਾਂ ਨੂੰ ਪਾਉਣ ਲਈ ਵੀ ਉਨ੍ਹਾਂ ਨੂੰ ਅਨੇਕ ਦਹਾਕਿਆਂ ਤਕ ਮੁਕਤੀ ਕਰ ਦੇ ਰੂਪ ਵਿੱਚ ਭਾਰੀ ਧਨ ਚੁਕਾਉਣਾ ਪਿਆ ।

2. ਕਿਸਾਨਾਂ ਦੇ ਵਾਂਗ ਮਜ਼ਦੂਰਾਂ ਦੀ ਹਾਲਤ ਵੀ ਖਰਾਬ ਸੀ । ਦੇਸ਼ ਵਿੱਚ ਜ਼ਿਆਦਾਤਰ ਕਾਰਖਾਨੇ ਵਿਦੇਸ਼ੀ ਪੂੰਜੀਪਤੀਆਂ ਦੇ ਸਨ । ਉਨ੍ਹਾਂ ਨੂੰ ਮਜ਼ਦੂਰਾਂ ਦੀ ਹਾਲਤ ਸੁਧਾਰਨ ਦੀ ਕੋਈ ਚਿੰਤਾ ਨਹੀਂ ਸੀ । ਉਨ੍ਹਾਂ ਦਾ ਇੱਕੋ-ਇਕ ਉਦੇਸ਼ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਸੀ । ਰੂਸੀ ਪੁੰਜੀਪਤੀਆਂ ਨੇ ਵੀ ਮਜ਼ਦੂਰਾਂ ਦਾ ਆਰਥਿਕ ਸ਼ੋਸ਼ਣ ਕੀਤਾ ।ਇਸਦਾ ਕਾਰਨ ਇਹ ਸੀ ਕਿ ਉਨ੍ਹਾਂ ਦੇ ਕੋਲ ਲੋੜੀਂਦੀ ਜੀ ਨਹੀਂ ਸੀ । ਉਹ ਮਜ਼ਦੂਰਾਂ ਨੂੰ ਘੱਟ ਤਨਖਾਹ ਦੇ ਕੇ ਪੈਸਾ ਬਚਾਉਣਾ ਚਾਹੁੰਦੇ ਸਨ ਅਤੇ ਇਸ ਤਰ੍ਹਾਂ ਵਿਦੇਸ਼ੀ ਪੂੰਜੀਪਤੀਆਂ ਦਾ ਮੁਕਾਬਲਾ ਕਰਨਾ ਚਾਹੁੰਦੇ ਸਨ । ਮਜ਼ਦੂਰਾਂ ਨੂੰ ਕੋਈ ਰਾਜਨੀਤਿਕ ਅਧਿਕਾਰ ਵੀ ਪ੍ਰਾਪਤ ਨਹੀਂ ਸਨ । ਉਨ੍ਹਾਂ ਕੋਲ ਇੰਨੇ ਸਾਧਨ ਵੀ ਨਹੀਂ ਸਨ ਕਿ ਉਹ ਕੋਈ ਮਾਮੂਲੀ ਸੁਧਾਰ ਲਾਗੂ ਕਰਵਾ ਸਕਣ|

ਰਾਜਨੀਤਿਕ ਹਾਲਾਤ –

  1. ਰੂਸ ਦਾ ਜ਼ਾਰ ਨਿਕੋਲਸ ਦੂਜਾ ਰਾਜਾ ਦੇ ਦੈਵੀ ਅਧਿਕਾਰਾਂ ਵਿੱਚ ਵਿਸ਼ਵਾਸ ਰੱਖਦਾ ਸੀ । ਉਹ ਨਿਰੰਕੁਸ਼ ਤੰਤਰ ਦੀ ਰੱਖਿਆ ਕਰਨਾ ਆਪਣਾ ਪਰਮ ਕਰਤੱਵ ਸਮਝਦਾ ਸੀ । ਉਸਦੇ ਸਮਰਥਕ ਸਿਰਫ ਕੁਲੀਨ ਵਰਗ ਅਤੇ ਹੋਰ ਉੱਚ ਵਰਗਾਂ ਨਾਲ ਸੰਬੰਧ ਰੱਖਦੇ ਸਨ । ਜਨਸੰਖਿਆ ਦਾ ਬਾਕੀ ਸਾਰਾ ਭਾਗ ਉਸਦਾ ਵਿਰੋਧੀ ਸੀ । ਰਾਜ ਦੇ ਸਾਰੇ ਅਧਿਕਾਰ ਉੱਚ ਵਰਗ ਦੇ ਲੋਕਾਂ ਦੇ ਹੱਥਾਂ ਵਿੱਚ ਸਨ । ਉਨ੍ਹਾਂ ਦੀ ਨਿਯੁਕਤੀ ਵੀ ਕਿਸੇ ਯੋਗਤਾ ਦੇ ਅਧਾਰ ‘ਤੇ ਨਹੀਂ ਕੀਤੀ ਜਾਂਦੀ ਸੀ ।
  2. ਰੁਸੀ ਸਾਮਰਾਜ ਵਿੱਚ ਜ਼ਾਰ ਦੁਆਰਾ ਜਿੱਤੇ ਕਈ ਗੈਰ-ਰੂਸੀ ਰਾਸ਼ਟਰ ਵੀ ਸ਼ਾਮਲ ਸਨ । ਜ਼ਾਰ ਨੇ ਇਨ੍ਹਾਂ ਲੋਕਾਂ ‘ਤੇ ਰੂਸੀ ਭਾਸ਼ਾ ਲਈ ਅਤੇ ਉਨ੍ਹਾਂ ਦੇ ਸੱਭਿਆਚਾਰਾਂ ਦਾ ਮਹੱਤਵ ਘੱਟ ਕਰਨ ਦਾ ਪੂਰਾ ਯਤਨ ਕੀਤਾ । ਇਸ ਤਰ੍ਹਾਂ ਰੂਸ ਵਿੱਚ ਟਕਰਾਓ ਦੀ ਸਥਿਤੀ ਬਣੀ ਹੋਈ ਸੀ ।
  3. ਰਾਜ ਪਰਿਵਾਰ ਵਿੱਚ ਨੈਤਿਕ ਪਤਨ ਸਿਖਰ ‘ਤੇ ਸੀ । ਨਿਕੋਲਸ ਦੂਜਾ ਪੂਰੀ ਤਰ੍ਹਾਂ ਆਪਣੀ ਪਤਨੀ ਦੇ ਦਬਾਅ ਵਿੱਚ ਸੀ ਜੋ ਆਪ ਇਕ ਢੋਂਗੀ ਸਾਧੂ ਰਾਸਪੁਤਿਨ ਦੇ ਕਹਿਣ ‘ਤੇ ਚਲਦੀ ਸੀ । ਅਜਿਹੇ ਭ੍ਰਿਸ਼ਟਾਚਾਰੀ ਸ਼ਾਸਨ ਤੋਂ ਜਨਤਾ ਬਹੁਤ ਦੁਖੀ ਸੀ । ਇਸ ਤਰ੍ਹਾਂ ਰੂਸ ਵਿੱਚ ਕ੍ਰਾਂਤੀ ਲਈ ਹਾਲਾਤ ਪਰਿਪੱਕ ਸਨ ।

ਪ੍ਰਸ਼ਨ 2.
ਉਦਯੋਗੀਕਰਨ ਨਾਲ ਰੁਸ ਦੇ ਆਮ ਲੋਕਾਂ ‘ਤੇ ਕੀ ਪ੍ਰਭਾਵ ਪਏ ?
ਉੱਤਰ-
ਉਦਯੋਗਿਕ ਕ੍ਰਾਂਤੀ ਰੂਸ ਵਿੱਚ ਸਭ ਤੋਂ ਬਾਅਦ ਆਈ । ਉੱਥੇ ਖਣਿਜ ਪਦਾਰਥਾਂ ਦੀ ਕੋਈ ਕਮੀ ਨਹੀਂ ਸੀ, ਪਰ ਪੂੰਜੀ ਅਤੇ ਸੁਤੰਤਰ ਮਜ਼ਦੂਰਾਂ ਦੀ ਘਾਟ ਦੇ ਕਾਰਨ ਉੱਥੇ ਕਾਫੀ ਸਮੇਂ ਤੱਕ ਉਦਯੋਗਿਕ ਵਿਕਾਸ ਸੰਭਵ ਨਾ ਹੋ ਸਕਿਆ । 1867 ਈ: ਰੂਸ ਵਿੱਚ ਖੇਤੀਬਾੜੀ ਦਾਸਾਂ ਨੂੰ ਸੁਤੰਤਰ ਕਰ ਦਿੱਤਾ । ਉਸਨੂੰ ਵਿਦੇਸ਼ਾਂ ਤੋਂ ਪੂੰਜੀ ਵੀ ਮਿਲ ਗਈ । ਸਿੱਟੇ ਵਜੋਂ ਰੂਸ ਨੇ ਆਪਣੇ ਉਦਯੋਗਿਕ ਵਿਕਾਸ ਵਲ ਧਿਆਨ ਦਿੱਤਾ ।

ਉੱਥੇ ਉਦਯੋਗਾਂ ਦਾ ਵਿਕਾਸ ਆਰੰਭ ਹੋ ਗਿਆ ਪਰ ਇਨ੍ਹਾਂ ਦਾ ਪੂਰਨ ਵਿਕਾਸ 1917 ਈ: ਦੀ ਕ੍ਰਾਂਤੀ ਦੇ ਬਾਅਦ ਹੀ ਸੰਭਵ ਹੋ ਸਕਿਆ । | ਪ੍ਰਭਾਵ-ਉਦਯੋਗਿਕ ਕ੍ਰਾਂਤੀ ਦਾ ਰੂਸ ਦੇ ਆਮ ਲੋਕਾਂ ਦੇ ਜੀਵਨ ਦੇ ਹਰ ਪਹਿਲੂ ‘ਤੇ ਡੂੰਘਾ ਪ੍ਰਭਾਵ ਪਿਆ ।

ਉਦਯੋਗਿਕ ਕ੍ਰਾਂਤੀ ਦੇ ਪ੍ਰਭਾਵ ਹੇਠ ਲਿਖੇ ਸਨ –
1. ਭੂਮੀਹੀਣ ਮਜ਼ਦੂਰਾਂ ਦੀ ਗਿਣਤੀ ਵਿੱਚ ਵਾਧਾ-ਉਦਯੋਗਿਕ ਕ੍ਰਾਂਤੀ ਨੇ ਛੋਟੇ-ਛੋਟੇ ਕਿਸਾਨਾਂ ਨੂੰ ਆਪਣੀ ਭੂਮੀ ਵੇਚ ਕੇ | ਕਾਰਖਾਨਿਆਂ ਵਿੱਚ ਕੰਮ ਕਰਨ ‘ਤੇ ਮਜ਼ਬੂਰ ਕਰ ਦਿੱਤਾ । ਇਸ ਲਈ ਭੂਮੀਹੀਣ ਮਜ਼ਦੂਰਾਂ ਦੀ ਗਿਣਤੀ ਵਿੱਚ ਵਾਧਾ ਹੋਣ ਲੱਗਾ ।

2. ਛੋਟੇ ਕਾਰੀਗਰਾਂ ਦਾ ਮਜ਼ਦੂਰ ਬਣਨਾ-ਉਦਯੋਗਿਕ ਕ੍ਰਾਂਤੀ ਕਾਰਨ ਹੁਣ ਮਸ਼ੀਨਾਂ ਦੁਆਰਾ ਮਜ਼ਬੂਤ ਅਤੇ ਪੱਕਾ ਮਾਲ | ਬਹੁਤ ਛੇਤੀ ਨਾਲ ਬਣਾਇਆ ਜਾਣ ਲੱਗਾ । ਇਸ ਤਰ੍ਹਾਂ ਹੱਥ ਨਾਲ ਬਣੇ ਜਾਂ ਕੱਤੇ ਹੋਏ ਕੱਪੜੇ ਦੀ ਮੰਗ ਘੱਟ ਹੁੰਦੀ ਚਲੀ ਗਈ । ਇਸ ਲਈ ਛੋਟੇ ਕਾਰੀਗਰਾਂ ਨੇ ਆਪਣਾ ਕੰਮ ਛੱਡ ਕੇ ਕਾਰਖਾਨੇ ਵਿੱਚ ਮਜ਼ਦੂਰਾਂ ਦੇ ਤੌਰ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ।

3. ਔਰਤਾਂ ਅਤੇ ਛੋਟੇ ਬੱਚਿਆਂ ਦਾ ਸੋਸ਼ਣ-ਕਾਰਖ਼ਾਨਿਆਂ ਵਿੱਚ ਔਰਤਾਂ ਅਤੇ ਘੱਟ ਉਮਰ ਵਾਲੇ ਬੱਚਿਆਂ ਤੋਂ ਵੀ ਕੰਮ ਲਿਆ ਜਾਣ ਲੱਗਾ | ਉਨ੍ਹਾਂ ਤੋਂ ਵਗਾਰ ਵੀ ਲਈ ਜਾਣ ਲੱਗੀ । ਇਸਦਾ ਉਨ੍ਹਾਂ ਦੀ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ , ਪਿਆ ।

4. ਮਜ਼ਦੂਰਾਂ ਦੀ ਸਿਹਤ ‘ਤੇ ਬੁਰਾ ਪ੍ਰਭਾਵ-ਮਜ਼ਦੂਰਾਂ ਦੀ ਸਿਹਤ ਤੇ ਖੁੱਲ੍ਹੇ ਵਾਤਾਵਰਨ ਦੀ ਘਾਟ ਕਾਰਨ ਬਹੁਤ ਬੁਰਾ ਪ੍ਰਭਾਵ ਪਿਆ । ਹੁਣ ਉਹ ਸ਼ੁੱਧ ਹਵਾ ਦੀ ਬਜਾਏ ਕਾਰਖ਼ਾਨਿਆਂ ਦੀ ਦੁਸ਼ਿਤ ਹਵਾ ਵਿੱਚ ਕੰਮ ਕਰਦੇ ਸਨ । ”

5. ਬੇਰੁਜ਼ਗਾਰੀ ਵਿੱਚ ਵਾਧਾ-ਉਦਯੋਗਿਕ ਕ੍ਰਾਂਤੀ ਦਾ ਸਭ ਤੋਂ ਬੁਰਾ ਪ੍ਰਭਾਵ ਇਹ ਹੋਇਆ ਕਿ ਇਸਨੇ ਘਰੇਲੂ ਦਸਤਕਾਰੀਆਂ ਦਾ ਅੰਤ ਕਰ ਦਿੱਤਾ । ਇਕ ਇਕੱਲੀ ਮਸ਼ੀਨ ਹੁਣ ਕਈ ਆਦਮੀਆਂ ਦਾ ਕੰਮ ਕਰਨ ਲੱਗੀ । ਸਿੱਟੇ ਵਜੋਂ ਹੱਥ ਨਾਲ ਕੰਮ ਕਰਨ ਵਾਲੇ ਕਾਰੀਗਰ ਬੇਕਾਰ ਹੋ ਗਏ ।

ਨਵੇਂ ਵਰਗਾਂ ਦਾ ਜਨਮ-ਉਦਯੋਗਿਕ ਸ਼ਾਂਤੀ ਨਾਲ ਮਜ਼ਦੂਰ ਅਤੇ ਪੂੰਜੀਪਤੀ ਨਾਂ ਦੇ ਦੋ ਨਵੇਂ ਵਰਗਾਂ ਦਾ ਜਨਮ ਹੋਇਆ । ਪੂੰਜੀਪਤੀਆਂ ਨੇ ਮਜ਼ਦੂਰਾਂ ਤੋਂ ਬਹੁਤ ਘੱਟ ਤਨਖਾਹ ਤੇ ਕੰਮ ਲੈਣਾ ਸ਼ੁਰੂ ਕਰ ਦਿੱਤਾ । ਸਿੱਟੇ ਵਜੋਂ ਗਰੀਬ ਲੋਕ ਹੋਰ ਗਰੀਬ ਹੋ ਗਏ ਅਤੇ ਦੇਸ਼ ਦੀ ਸਾਰੀ ਪੂੰਜੀ ਕੁੱਝ ਇਕ ਪੂੰਜੀਪਤੀਆਂ ਦੀਆਂ ਤਿਜੋਰੀਆਂ ਵਿੱਚ ਭਰੀ ਜਾਣ ਲੱਗੀ । ਇਸ ਵਿਸ਼ੇ ਵਿੱਚ ਕਿਸੇ ਨੇ ਕਿਹਾ ਹੈ, “ਉਦਯੋਗਿਕ ਕ੍ਰਾਂਤੀ ਨੇ ਅਮੀਰਾਂ ਨੂੰ ਹੋਰ ਵੀ ਜ਼ਿਆਦਾ ਅਮੀਰ ਅਤੇ ਗਰੀਬਾਂ ਨੂੰ ਹੋਰ ਵੀ ਜ਼ਿਆਦਾ ਗਰੀਬ ਕਰ ਦਿੱਤਾ |

ਪ੍ਰਸ਼ਨ 3.
ਸਮਾਜਵਾਦ ’ਤੇ ਵਿਸਥਾਰ ਸਹਿਤ ਨੋਟ ਲਿਖੋ ।
ਉੱਤਰ-
ਸਮਾਜਵਾਦ ਦੀ ਦਿਸ਼ਾ ਵਿੱਚ ਕਾਰਲ ਮਾਰਕਸ (1818 ਈ:-1882 ਈ:) ਅਤੇ ਫਰੈਡਰਿਕ ਏਂਜਲਸ (1820 ਈ:1895 ਈ:) ਨੇ ਕਈ ਨਵੇਂ ਤਰਕ ਪੇਸ਼ ਕੀਤੇ । ਮਾਰਕਸ ਦਾ ਵਿਚਾਰ ਸੀ ਕਿ ਉਦਯੋਗਿਕ ਸਮਾਜ ਪੂੰਜੀਵਾਦ ਸਮਾਜ ਹੈ । ਕਾਰਖਾਨਿਆਂ ਵਿੱਚ ਲੱਗੀ ਪੁੰਜੀ ਤੇ ਪੂੰਜੀਪਤੀਆਂ ਦਾ ਅਧਿਕਾਰ ਹੈ ਅਤੇ ਪੂੰਜੀਪਤੀਆਂ ਦਾ ਮੁਨਾਫਾ ਮਜ਼ਦੂਰਾਂ ਦੀ ਮਿਹਨਤ ਤੋਂ ਪੈਦਾ ਹੁੰਦਾ ਹੈ ।

ਮਾਰਕਸ ਦਾ ਕਹਿਣਾ ਸੀ ਕਿ ਜਦੋਂ ਤਕ ਨਿੱਜੀ ਪੂੰਜੀਪਤੀ ਇਸ ਤਰ੍ਹਾਂ ਮੁਨਾਫ਼ਾ ਕਮਾਉਂਦੇ ਰਹਿਣਗੇ ਉਦੋਂ ਤੱਕ ਮਜ਼ਦੂਰਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਸਕਦਾ | ਆਪਣੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਮਜ਼ਦੂਰਾਂ ਨੂੰ ਪੂੰਜੀਵਾਦ ਅਤੇ ਨਿੱਜੀ ਸੰਪੱਤੀ ‘ਤੇ ਆਧਾਰਿਤ ਸ਼ਾਸਨ ਨੂੰ ਪੁੱਟ ਸੁੱਟਣਾ ਹੋਵੇਗਾ | ਮਾਰਕਸ ਦਾ ਕਹਿਣਾ ਸੀ ਕਿ ਪੂੰਜੀਵਾਦ ਸ਼ੋਸ਼ਣ ਤੋਂ ਮੁਕਤੀ ਪਾਉਣ ਲਈ ਮਜ਼ਦੂਰਾਂ ਨੂੰ ਇਕ ਬਿਲਕੁਲ ਅਲੱਗ ਤਰ੍ਹਾਂ ਦਾ ਸਮਾਜ ਬਨਾਉਣਾ ਹੋਵੇਗਾ ਜਿਸ ਵਿੱਚ ਸਾਰੀ ਸੰਪੱਤੀ ‘ਤੇ ਪੂਰੇ ਸਮਾਜ ਦਾ ਨਿਯੰਤਰਨ ਅਤੇ ਮਾਲਕੀ ਹੋਵੇ । ਉਨ੍ਹਾਂ ਨੇ ਭਵਿੱਖ ਦੇ ਇਸ ਸਮਾਜ ਨੂੰ ਸਾਮਵਾਦੀ ਕਮਿਉਨਿਸਟ) ਸਮਾਜ ਦਾ ਨਾਂ ਦਿੱਤਾ | ਮਾਰਕਸ ਨੂੰ ਵਿਸ਼ਵਾਸ ਸੀ ਕਿ ਪੂੰਜੀਪਤੀਆਂ ਦੇ ਨਾਲ ਹੋਣ ਵਾਲੇ ਸੰਘਰਸ਼ ਵਿੱਚ ਅੰਤਿਮ ਜਿੱਤ ਮਜ਼ਦੂਰਾਂ ਦੀ ਹੀ ਹੋਵੇਗੀ ।

ਸਮਾਜਵਾਦ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ –
(ੳ) ਸਮਾਜਵਾਦ ਵਿੱਚ ਸਮਾਜ ਵਰਗਹੀਣ ਹੁੰਦਾ ਹੈ । ਇਸ ਵਿੱਚ ਅਮੀਰ-ਗ਼ਰੀਬ ਵਿੱਚ ਘੱਟ ਤੋਂ ਘੱਟ ਅੰਤਰ ਹੁੰਦਾ ਹੈ । ਇਸ ਕਾਰਨ ਸਮਾਜਵਾਦ ਨਿਜੀ ਸੰਪੱਤੀ ਦਾ ਵਿਰੋਧੀ ਹੈ ।
(ਅ) ਇਸ ਵਿੱਚ ਮਜ਼ਦੂਰਾਂ ਦਾ ਸ਼ੋਸ਼ਣ ਨਹੀਂ ਹੁੰਦਾ । ਸਮਾਜਵਾਦ ਦੇ ਅਨੁਸਾਰ ਸਾਰਿਆਂ ਨੂੰ ਕੰਮ ਪਾਉਣ ਦਾ ਅਧਿਕਾਰ ਹੈ ।
(ਈ) ਉਤਪਾਦਨ ਅਤੇ ਵੰਡ ਦੇ ਸਾਧਨਾਂ ਤੇ ਪੂਰੇ ਸਮਾਜ ਦਾ ਅਧਿਕਾਰ ਹੁੰਦਾ ਹੈ ਕਿਉਂਕਿ ਇਸਦਾ ਉਦੇਸ਼ ਮੁਨਾਫਾ ਕਮਾਉਣਾ ਨਹੀਂ ਬਲਕਿ ਸਮਾਜ ਦਾ ਕਲਿਆਣ ਹੁੰਦਾ ਹੈ ।

ਪ੍ਰਸ਼ਨ 4.
ਕਿਨ੍ਹਾਂ ਕਾਰਨਾਂ ਕਰਕੇ ਆਮ ਜਨਤਾ ਨੇ ਬੋਲਸ਼ਵਿਕਾਂ ਦਾ ਸਮਰਥਨ ਕੀਤਾ ?
ਉੱਤਰ-
19ਵੀਂ ਸਦੀ ਦੇ ਅੰਤਿਮ ਦਹਾਕੇ ਤੋਂ ਰੂਸ ਵਿੱਚ ਸਮਾਜਵਾਦੀ ਵਿਚਾਰਾਂ ਦਾ ਪ੍ਰਸਾਰ ਹੋ ਗਿਆ ਸੀ ਅਤੇ ਕਈ ਇਕ ਸਮਾਜਵਾਦੀ ਸੰਗਠਨਾਂ ਦੀ ਸਥਾਪਨਾ ਕੀਤੀ ਜਾ ਚੁੱਕੀ ਸੀ । 1898 ਈ: ਵਿੱਚ ਵੱਖ-ਵੱਖ ਸਮਾਜਵਾਦੀ ਦਲ ਮਿਲ ਕੇ ਇਕ ਹੋ ਗਏ ਅਤੇ ਉਨ੍ਹਾਂ ਨੇ “ਰੂਸੀ ਸਮਾਜਵਾਦੀ ਲੋਕਤੰਤਰੀ ਮਜ਼ਦੂਰ ਦਲ’’ ਦਾ ਗਠਨ ਕੀਤਾ । ਇਸ ਪਾਰਟੀ ਵਿੱਚ ਖੱਬੇ-ਪੱਖੀ ਦਲ ਦਾ ਨੇਤਾ ਬਲਾਦੀਮੀਰ ਈਲਿਚ ਉਲਯਾਨੋਵ ਸੀ ਜਿਸਨੂੰ ਲੋਕ ਲੈਨਿਨ ਦੇ ਨਾਂ ਨਾਲ ਜਾਣਦੇ ਸਨ । 1903 ਈ: ਵਿੱਚ ਇਸ ਗੁੱਟ ਦਾ ਦਲ ਵਿੱਚ ਬਹੁਮਤ ਹੋ ਗਿਆ ਅਤੇ ਇਨ੍ਹਾਂ ਨੂੰ ਬੋਲਸ਼ਵਿਕ ਕਿਹਾ ਜਾਣ ਲੱਗਾ । ਜਿਹੜੇ ਲੋਕ ਘੱਟ ਗਿਣਤੀ ਮਤ ਵਿੱਚ ਸਨ ਉਨ੍ਹਾਂ ਨੂੰ ਮੇਨਸ਼ਵਿਕ ਦੇ ਨਾਂ ਨਾਲ ਪੁਕਾਰਿਆ ਗਿਆ । ਬੋਲਸ਼ਵਿਕ ਪੱਕੇ ਰਾਸ਼ਟਰਵਾਦੀ ਸਨ । ਉਹ ਰੂਸ ਦੇ ਲੋਕਾਂ ਦੀ ਦਸ਼ਾ ਵਿੱਚ ਸੁਧਾਰ ਕਰਨਾ ਚਾਹੁੰਦੇ ਸਨ । ਉਹ ਰੂਸ ਨੂੰ ਇਕ ਸ਼ਕਤੀਸ਼ਾਲੀ ਰਾਸ਼ਟਰ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਸਨ । ਆਪਣੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੇ ਜੋ ਉਦੇਸ਼ ਆਪਣੇ ਸਾਹਮਣੇ ਰੱਖੇ, ਉਹ ਜਨਤਾ ਦੇ ਦਿਲ ਨੂੰ ਛੂਹ ਗਏ । ਇਸ ਲਈ ਆਮ ਜਨਤਾ ਵੀ ਬੋਲਸ਼ੇਵਿਕ ਦੇ ਨਾਲ ਹੋ ਗਈ ।

ਬੋਲਸ਼ਵਿਕਾਂ ਦੇ ਉਦੇਸ਼ –

  1. ਸਮਾਜਵਾਦ ਦੀ ਸਥਾਪਨਾ-ਬੋਲਸ਼ੇਵਿਕ ਲੋਕਾਂ ਦਾ ਅੰਤਿਮ ਉਦੇਸ਼ ਰੂਸ ਵਿੱਚ ਸਮਾਜਵਾਦੀ ਵਿਵਸਥਾ ਕਾਇਮ ਕਰਨਾ ਸੀ । ਇਸਦੇ ਇਲਾਵਾ ਉਨ੍ਹਾਂ ਦੇ ਕੁੱਝ ਤੱਤਕਾਲੀ ਉਦੇਸ਼ ਵੀ ਸਨ ।
  2. ਜ਼ਾਰ ਦੇ ਕੁਲੀਨ ਤੰਤਰ ਦਾ ਅੰਤ ਕਰਨਾ-ਬੋਲਸ਼ਵਿਕ ਇਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਜ਼ਾਰ ਦੇ ਸ਼ਾਸਨ ਦੇ ਤਹਿਤ ਰੂਸ ਦੇ ਲੋਕਾਂ ਦੀ ਹਾਲਤ ਨੂੰ ਕਦੇ ਵੀ ਸੁਧਾਰਿਆ ਨਹੀਂ ਜਾ ਸਕਦਾ । ਇਸ ਲਈ ਉਹ ਜ਼ਾਰ ਦੇ ਸ਼ਾਸਨ ਦਾ ਅੰਤ ਕਰਕੇ ਰੂਸ ਵਿੱਚ ਗਣਤੰਤਰ ਦੀ ਸਥਾਪਨਾ ਕਰਨਾ ਚਾਹੁੰਦੇ ਸਨ ।
  3. ਗੈਰ-ਰੂਸੀ ਜਾਤੀਆਂ ਦੇ ਦਮਨ ਦਾ ਖ਼ਾਤਮਾ-ਬੋਲਸ਼ਵਿਕ ਰੂਸੀ ਸਾਮਰਾਜ ਦੇ ਗ਼ੈਰ-ਰੂਸੀ ਜਾਤੀਆਂ ਦੇ ਦਮਨ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਆਤਮ-ਨਿਰਣੇ ਦਾ ਅਧਿਕਾਰ ਦੇਣਾ ਚਾਹੁੰਦੇ ਸਨ ।
  4. ਕਿਸਾਨਾਂ ਦੇ ਦਮਨ ਦਾ ਅੰਤ-ਉਹ ਭੂ-ਮਾਲਕੀ ਦੀ ਅਸਮਾਨਤਾ ਦਾ ਖਾਤਮਾ ਅਤੇ ਸਾਮੰਤਾਂ ਦੁਆਰਾ ਕਿਸਾਨਾਂ ਦੇ ਦਮਨ ਦਾ ਅੰਤ ਕਰਨਾ ਚਾਹੁੰਦੇ ਸਨ ।

ਪ੍ਰਸ਼ਨ 5.
ਅਕਤੂਬਰ ਦੀ ਸ਼ਾਂਤੀ ਤੋਂ ਬਾਅਦ ਬੋਲਸ਼ਵਿਕ ਸਰਕਾਰ ਵਲੋਂ ਕਿਹੜੀਆਂ ਤਬਦੀਲੀਆਂ ਲਿਆਂਦੀਆਂ ਗਈਆਂ ? ਵਿਸਥਾਰ ਸਹਿਤ ਦੱਸੋ ।
ਉੱਤਰ-
ਅਕਤੂਬਰ ਕ੍ਰਾਂਤੀ ਦੇ ਬਾਅਦ ਬੋਲਸ਼ਵਿਕਾਂ ਦੁਆਰਾ ਰੂਸ ਵਿੱਚ ਮੁੱਖ ਤੌਰ ਤੇ ਹੇਠ ਲਿਖੇ ਪਰਿਵਰਤਨ ਕੀਤੇ ਗਏ –

  • ਨਵੰਬਰ 1917 ਈ: ਵਿੱਚ ਜ਼ਿਆਦਾਤਰ ਉਦਯੋਗਾਂ ਅਤੇ ਬੈਂਕਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ । ਸਿੱਟੇ ਵਜੋਂ | ਇਨ੍ਹਾਂ ਦੀ ਮਾਲਕੀ ਅਤੇ ਪ੍ਰਬੰਧਨ ਸਰਕਾਰ ਦੇ ਹੱਥਾਂ ਵਿੱਚ ਆ ਗਿਆ ।
  • ਭੂਮੀ ਨੂੰ ਸਮਾਜਿਕ ਸੰਪੱਤੀ ਘੋਸ਼ਿਤ ਕਰ ਦਿੱਤਾ ਗਿਆ । ਕਿਸਾਨਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਕਿ ਉਹ ਸਰਦਾਰਾਂ ਅਤੇ ਜਗੀਰਦਾਰਾਂ ਦੀ ਭੂਮੀ ‘ਤੇ ਕਬਜ਼ਾ ਕਰ ਲੈਣ ।
  • ਸ਼ਹਿਰਾਂ ਵਿੱਚ ਵੱਡੇ ਮਕਾਨਾਂ ਵਿੱਚ ਮਕਾਨ ਮਾਲਕਾਂ ਲਈ ਲੋੜੀਦਾ ਹਿੱਸਾ ਛੱਡ ਕੇ ਬਾਕੀ ਮਕਾਨ ਦੇ ਛੋਟੇ-ਛੋਟੇ ਹਿੱਸੇ ਕਰ ਦਿੱਤੇ ਗਏ ਤਾਂਕਿ ਬੇਘਰ ਲੋਕਾਂ ਨੂੰ ਰਹਿਣ ਦੀ ਜਗਾ ਦਿੱਤੀ ਜਾ ਸਕੇ ।
  • ਨਿਰੰਕੁਸ਼ ਤੰਤਰ ਦੁਆਰਾ ਦਿੱਤੀਆਂ ਗਈਆਂ ਪੁਰਾਣੀਆਂ ਉਪਾਧੀਆਂ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਗਈ । ਸੈਨਾ ਅਤੇ ਸੈਨਿਕ ਅਧਿਕਾਰੀਆਂ ਲਈ ਨਵੀਂ ਵਰਦੀ ਨਿਸ਼ਚਿਤ ਕਰ ਦਿੱਤੀ ਗਈ ।
  • ਬੋਲਸ਼ਵਿਕ ਪਾਰਟੀ ਦਾ ਨਾਂ ਬਦਲ ਕੇ ਰਸ਼ੀਅਨ ਕਮਿਊਨਿਸਟ ਪਾਰਟੀ (ਬੋਲਸ਼ਵਿਕ) ਰੱਖ ਦਿੱਤਾ ਗਿਆ ।
  • ਵਪਾਰ ਸੰਘਾਂ ‘ਤੇ ਨਵੀਂ ਪਾਰਟੀ ਦਾ ਨਿਯੰਤਰਨ ਕਾਇਮ ਕਰ ਦਿੱਤਾ ਗਿਆ ।
  • ਗੁਪਤਚਰ ਪੁਲਿਸ ਚੈਕਾਂ (Cheka) ਨੂੰ ਓਗਪੂ (OGPU) ਅਤੇ ਨਕਵਿਡ, (NKVD) ਦੇ ਨਾਂ ਦਿੱਤੇ ਗਏ । ਇਨ੍ਹਾਂ ਨੇ ਬੋਲਸ਼ੇਵਿਕਾਂ ਦੀ ਆਲੋਚਨਾ ਕਰਨ ਵਾਲੇ ਲੋਕਾਂ ਨੂੰ ਸਜ਼ਾ ਦੇਣ ਦਾ ਅਧਿਕਾਰ ਦਿੱਤਾ ਗਿਆ ।
  • ਮਾਰਚ, 1918 ਈ: ਵਿਚ ਆਪਣੀ ਹੀ ਪਾਰਟੀ ਦੇ ਵਿਰੋਧ ਦੇ ਬਾਵਜੂਦ ਬੋਲਸ਼ਵਿਕਾਂ ਨੇ ਬ੍ਰੇਸਟ ਲਿਟੋਵਸਕ (Brest Litovsk) ਦੀ ਥਾਂ ‘ਤੇ ਜਰਮਨੀ ਨਾਲ ਸ਼ਾਂਤੀ ਸੰਧੀ ਕਰ ਲਈ ।

PSEB 9th Class Social Science Guide ਰੂਸ ਦੀ ਕ੍ਰਾਂਤੀ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਯੂਰਪ ਦੇ ਅਤਿਵਾਦੀ (radicals) ਕਿਸਦੇ ਵਿਰੋਧੀ ਸਨ ?
(ਉ) ਨਿੱਜੀ ਸੰਪਤੀ ਦੇ
(ਅ) ਨਿੱਜੀ ਸੰਪਤੀ ਦੇ ਕੇਂਦਰੀਕਰਨ ਦੇ
(ਈ) ਮਹਿਲਾਵਾਂ ਨੂੰ ਵੋਟ ਦਾ ਅਧਿਕਾਰ ਦੇ ਕੇ
(ਸ) ਬਹੁਮਤ ਜਨਸੰਖਿਆ ਦੀ ਸਰਕਾਰ ਦੇ ।
ਉੱਤਰ-
(ਅ) ਨਿੱਜੀ ਸੰਪਤੀ ਦੇ ਕੇਂਦਰੀਕਰਨ ਦੇ

ਪ੍ਰਸ਼ਨ 2.
19ਵੀਂ ਸਦੀ ਵਿਚ ਯੂਰਪ ਦੇ ਰੂੜੀਵਾਦੀਆਂ (Conservative) ਦੇ ਵਿਚਾਰਾਂ ਵਿਚ ਕੀ ਪਰਿਵਰਤਨ ਆਇਆ ?
(ੳ) ਕ੍ਰਾਂਤੀਆਂ ਲਿਆਂਦੀਆਂ ਜਾਣ
(ਅ) ਸੰਪੱਤੀ ਦੀ ਵੰਡ ਬਰਾਬਰ ਹੋਵੇ
(ਈ) ਮਹਿਲਾਵਾਂ ਨੂੰ ਸੰਪੱਤੀ ਦਾ ਅਧਿਕਾਰ ਨਾ ਦਿੱਤਾ ਜਾਏ
(ਸ) ਸਮਾਜ ਵਿਵਸਥਾ ਵਿਚ ਹੌਲੀ-ਹੌਲੀ ਪਰਿਵਰਤਨ ਲਿਆਇਆ ਜਾਏ ।
ਉੱਤਰ-
(ਸ) ਸਮਾਜ ਵਿਵਸਥਾ ਵਿਚ ਹੌਲੀ-ਹੌਲੀ ਪਰਿਵਰਤਨ ਲਿਆਇਆ ਜਾਏ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 3.
ਉਦਯੋਗੀਕਰਨ ਨਾਲ ਕਿਹੜੀ ਸਮੱਸਿਆ ਪੈਦਾ ਹੋਈ ?
(ਉ) ਅਵਾਸ
(ਅ) ਬੇਰੁਜ਼ਗਾਰੀ
(ਈ) ਸਫ਼ਾਈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਮੇਨੀ ਰਾਸ਼ਟਰਵਾਦੀ ਸੀ –
(ਉ) ਇਟਲੀ ਦਾ
(ਆ) ਫ਼ਰਾਂਸ ਦਾ
(ਈ) ਰੂਸ ਦਾ
(ਸ) ਜਰਮਨੀ ਦਾ ।
ਉੱਤਰ-
(ਉ) ਇਟਲੀ ਦਾ

ਪ੍ਰਸ਼ਨ 5.
ਸਮਾਜਵਾਦੀ ਸਾਰੀਆਂ ਬੁਰਾਈਆਂ ਦੀ ਜੜ੍ਹ ਕਿਸਨੂੰ ਮੰਨਦੇ ਸਨ ?
(ਉ) ਧਨ ਦੀ ਸਮਾਨ ਵੰਡ ਨੂੰ
(ਅ) ਉਤਪਾਦਨ ਦੇ ਸਾਧਨਾਂ ਤੇ ਸਮਾਜ ਦੇ ਅਧਿਕਾਰ ਨੂੰ
(ਇ) ਨਿਜੀ ਸੰਪੱਤੀ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਇ) ਨਿਜੀ ਸੰਪੱਤੀ

ਪ੍ਰਸ਼ਨ 6.
ਰਾਬਰਟ ਓਵਨ ਕੌਣ ਸੀ ?
(ਉ) ਰੂਸੀ ਦਾਰਸ਼ਨਿਕ
(ਅ) ਫ਼ਰਾਂਸੀਸੀ ਕ੍ਰਾਂਤੀਕਾਰੀ
(ਇ) ਅੰਗਰੇਜ਼ ਸਮਾਜਵਾਦੀ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਇ) ਅੰਗਰੇਜ਼ ਸਮਾਜਵਾਦੀ

ਪ੍ਰਸ਼ਨ 7.
ਫ਼ਰਾਂਸੀਸੀ ਸਮਾਜਵਾਦੀ ਕੌਣ ਸੀ ?
(ਉ) ਕਾਰਲ ਮਾਰਕਸ
(ਅ) ਫਰੈਡਰਿਕ ਏਂਜਲਸ
(ਈ) ਰਾਬਰਟ ਓਵਨ
(ਸ) ਲੂਈ ਬਲਾਂਕ।
ਉੱਤਰ-
(ਸ) ਲੂਈ ਬਲਾਂਕ।

ਪ੍ਰਸ਼ਨ 8.
ਕਾਰਲ ਮਾਰਕਸ ਅਤੇ ਫਰੈਡਰਿਕ ਏਂਜਲਸ ਕੌਣ ਸਨ ?
(ਉ) ਸਮਾਜਵਾਦੀ
(ਅ) ਪੂੰਜੀਵਾਦੀ
(ਇ) ਸਾਮੰਤਵਾਦੀ
(ਸ) ਵਣਿਜਵਾਦੀ ।
ਉੱਤਰ-
(ਉ) ਸਮਾਜਵਾਦੀ

ਪ੍ਰਸ਼ਨ 9.
ਸਮਾਜਵਾਦ ਦਾ ਮੰਨਣਾ ਹੈ –
(ਉ) ਸਾਰੀ ਸੰਪੱਤੀ ਤੇ ਪੂੰਜੀਪਤੀਆਂ ਦਾ ਅਧਿਕਾਰ ਹੋਣਾ ਚਾਹੀਦਾ ਹੈ ।
(ਅ) ਸਾਰੀ ਸੰਪੱਤੀ ਤੇ ਸਮਾਜ (ਰਾਜ) ਦਾ ਨਿਯੰਤਰਨ ਹੋਣਾ ਚਾਹੀਦਾ ਹੈ
(ਈ) ਸਾਰਾ ਮੁਨਾਫ਼ਾ ਉਦਯੋਗਪਤੀਆਂ ਨੂੰ ਮਿਲਣਾ ਚਾਹੀਦਾ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਅ) ਸਾਰੀ ਸੰਪੱਤੀ ਤੇ ਸਮਾਜ (ਰਾਜ) ਦਾ ਨਿਯੰਤਰਨ ਹੋਣਾ ਚਾਹੀਦਾ ਹੈ

ਪ੍ਰਸ਼ਨ 10.
ਦੂਜੇ ਇੰਟਰਨੈਸ਼ਨਲ ਦਾ ਸੰਬੰਧ ਸੀ –
(ਉ) ਸਾਮਰਾਜਵਾਦ ਨਾਲ
(ਅ) ਪੂੰਜੀਵਾਦ ਨਾਲ ,
(ਇ) ਸਮਾਜਵਾਦ ਨਾਲ
(ਸ) ਸਾਮੰਤਵਾਦ ਨਾਲ ।
ਉੱਤਰ-
(ਇ) ਸਮਾਜਵਾਦ ਨਾਲ

ਪ੍ਰਸ਼ਨ 11.
ਬ੍ਰਿਟੇਨ ਵਿਚ ਮਜ਼ਦੂਰ ਦਲ ਦੀ ਸਥਾਪਨਾ ਹੋਈ –
(ਉ) 1900 ਈ:
(ਅ) 1905 ਈ:
(ਈ) 1914 ਈ:
(ਸ) 1919 ਈ:
ਉੱਤਰ-
(ਅ) 1905 ਈ:

ਪ੍ਰਸ਼ਨ 12.
ਰੂਸੀ ਸਾਮਰਾਜ ਦਾ ਪ੍ਰਮੁੱਖ ਧਰਮ ਸੀ –
(ਉ) ਰੁਸੀ ਆਰਥੋਡਾਕਸ ਚਰਚ
(ਅ) ਕੈਥੋਲਿਕ
(ਈ) ਟੈਸਟੈਂਟ
(ਸ) ਇਸਲਾਮ |
ਉੱਤਰ-
(ਉ) ਰੁਸੀ ਆਰਥੋਡਾਕਸ ਚਰਚ

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 13.
ਕ੍ਰਾਂਤੀ ਤੋਂ ਪਹਿਲਾਂ ਰੂਸ ਦੀ ਜ਼ਿਆਦਾਤਰ ਜਨਤਾ ਦਾ ਕਿੱਤਾ ਸੀ –
(ਉ) ਵਪਾਰ
(ਅ) ਖਣਨ
(ਈ) ਕਾਰਖਾਨਿਆਂ ਵਿਚ ਕੰਮ ਕਰਨਾ
(ਸ) ਖੇਤੀਬਾੜੀ ।
ਉੱਤਰ-
(ਸ) ਖੇਤੀਬਾੜੀ ।

ਪ੍ਰਸ਼ਨ 14.
ਕ੍ਰਾਂਤੀ ਤੋਂ ਪਹਿਲਾਂ ਰੂਸ ਦੇ ਸੂਤੀ ਕੱਪੜਾ ਉਦਯੋਗ ਵਿਚ ਹੜਤਾਲ ਹੋਈ –
(ਉ) 1914 ਈ:
(ਅ) 1896-97 ਈ:
(ਇ) 1916 ਈ:
(ਸ) 1904 ਈ:
ਉੱਤਰ-
(ਅ) 1896-97 ਈ:

ਪ੍ਰਸ਼ਨ 15.
1914 ਤੋਂ ਰੂਸ ਵਿਚ ਹੇਠ ਲਿਖਿਆ ਦਲ ਅਵੈਧ ਸੀ –
(ੳ) ਰੂਸੀ ਸਮਾਜਵਾਦੀ ਵਰਕਸ ਪਾਰਟੀ
(ਅ) ਬੋਲਸ਼ਵਿਕ ਦਲ
(ਇ) ਮੇਨਸ਼ਵਿਕ ਦਲ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 16.
ਰੂਸੀ ਸਾਮਰਾਜ ਵਿਚ ਮੁਸਲਿਮ ਧਰਮ ਸੁਧਾਰਕ ਕੀ ਅਖਵਾਉਂਦੇ ਹਨ ?
(ਉ) ਡੂੰਮਾ
(ਅ) ਉਲਮਾ
(ਈ) ਜਾਂਦੀਵਿਸਟ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਈ) ਜਾਂਦੀਵਿਸਟ

ਪ੍ਰਸ਼ਨ 17.
ਹੇਠ ਲਿਖਿਆ ਭਿਕਸ਼ੂ ਰੂਸ ਦੀ ਜਾਰੀਨਾ (ਜ਼ਾਰ ਦੀ ਪਤਨੀ) ਦਾ ਸਲਾਹਕਾਰ ਸੀ ਜਿਸਨੇ ਰਾਜਤੰਤਰ ਨੂੰ ਬਦਨਾਮ ਕੀਤਾ –
(ੳ) ਰਾਸਪੁਤਿਨ
(ਅ) ਵਲਾਦੀਮੀਰ ਪੁਤਿਨ
(ਈ) ਕੇਸਕੀ ।
(ਸ) ਲੈਨਿਨ ।
ਉੱਤਰ-
(ੳ) ਰਾਸਪੁਤਿਨ

ਪ੍ਰਸ਼ਨ 18.
ਪੂੰਜੀਪਤੀ ਲਈ ਮਜੂਦਰ ਹੀ ਮੁਨਾਫ਼ਾ ਕਮਾਉਂਦਾ ਹੈ, ਇਹ ਵਿਚਾਰ ਦਿੱਤਾ ਸੀ –
(ੳ) ਕਾਰਲ ਮਾਰਕਸ ਨੇ
(ਅ) ਲੈਨਿਨ ਨੇ
(ਈ) ਕੇਰੈਂਸਕੀ ਨੇ
(ਸ) ਸ਼ ਲਿਓਵ ਨੇ |
ਉੱਤਰ-
(ੳ) ਕਾਰਲ ਮਾਰਕਸ ਨੇ

ਪ੍ਰਸ਼ਨ 19.
ਹੇਠ ਲਿਖਿਆਂ ਵਿਚੋਂ ਕਿਸਦੀ ਵਿਚਾਰਧਾਰਾ ਰੂਸੀ ਕ੍ਰਾਂਤੀ ਲਿਆਉਣ ਵਿਚ ਸਹਾਇਕ ਸਿੱਧ ਹੋਈ ?
(ੳ) ਮੁਸੋਲਿਨੀ
(ਅ) ਹਿਟਲਰ
(ਈ) ਸਟਾਇਨ
(ਸ) ਕਾਰਲ ਮਾਰਕਸ ।
ਉੱਤਰ-
(ਸ) ਕਾਰਲ ਮਾਰਕਸ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 20.
1917 ਈ: ਦੀ ਰੂਸੀ ਕ੍ਰਾਂਤੀ ਦਾ ਆਰੰਭ ਕਿੱਥੇ ਹੋਇਆ ?
(ਉ) ਬਲਾਡੀਬਾਸਟਕ ।
(ਅ) ਲੈਨਿਨਗ੍ਰਡ
(ਈ) ਪੈਟਰੋਡ
(ਸ) ਪੈਰਿਸ ।
ਉੱਤਰ-
(ਈ) ਪੈਟਰੋਡ

ਪ੍ਰਸ਼ਨ 21.
1917 ਈ: ਦੀ ਰੂਸੀ ਕ੍ਰਾਂਤੀ ਦਾ ਤੱਤਕਾਲੀ ਕਾਰਨ ਸੀ –
(ਉ) ਜ਼ਾਰ ਦਾ ਨਿਰੰਕੁਸ਼ ਸ਼ਾਸਨ
(ਅ) ਜਨਤਾ ਦੀ ਦੁਰਦਸ਼ਾ
(ਈ) 1905 ਈ: ਦੀ ਰੂਸੀ ਕ੍ਰਾਂਤੀ
(ਸ) ਪਹਿਲੇ ਮਹਾਂਯੁੱਧ ਵਿਚ ਰੂਸ ਦੀ ਹਾਰ।
ਉੱਤਰ-
(ਸ) ਪਹਿਲੇ ਮਹਾਂਯੁੱਧ ਵਿਚ ਰੂਸ ਦੀ ਹਾਰ।

ਪ੍ਰਸ਼ਨ 22.
1917 ਈ: ਦੀ ਰੂਸੀ ਕ੍ਰਾਂਤੀ ਨੂੰ ਜਿਸ ਹੋਰ ਨਾਂ ਨਾਲ ਪੁਕਾਰਿਆ ਜਾਂਦਾ ਹੈ –
(ਉ) ਫ਼ਰਾਂਸੀਸੀ ਕ੍ਰਾਂਤੀ ।
(ਅ) ਮਾਰਕਸ ਕ੍ਰਾਂਤੀ ।
(ੲ) ਜ਼ਾਰ ਕ੍ਰਾਂਤੀ
(ਸ) ਬੋਲਸ਼ਵਿਕ ਕ੍ਰਾਂਤੀ ।
ਉੱਤਰ-
(ਸ) ਬੋਲਸ਼ਵਿਕ ਕ੍ਰਾਂਤੀ ।

ਪ੍ਰਸ਼ਨ 23.
ਰੁਸ ਵਿਚ ਲੈਨਿਨ ਨੇ ਕਿਸ ਤਰ੍ਹਾਂ ਦੇ ਸ਼ਾਸਨ ਦੀ ਘੋਸ਼ਣਾ ਕੀਤੀ ?
(ੳ) ਮੱਧਵਰਗੀ ਲੋਕਤੰਤਰ
(ਆ) ਇਕਤੰਤਰ
(ਇ) ਮਜ਼ਦੂਰਾਂ, ਸਿਪਾਹੀਆਂ ਅਤੇ ਕਿਸਾਨਾਂ ਦੇ ਪ੍ਰਤੀਨਿਧਾਂ ਦੀ ਸਰਕਾਰ
(ਸ) ਸੰਸਦ ਗਣਤੰਤਰ ।
ਉੱਤਰ-
(ਇ) ਮਜ਼ਦੂਰਾਂ, ਸਿਪਾਹੀਆਂ ਅਤੇ ਕਿਸਾਨਾਂ ਦੇ ਪ੍ਰਤੀਨਿਧਾਂ ਦੀ ਸਰਕਾਰ

ਪ੍ਰਸ਼ਨ 24.
ਇਨ੍ਹਾਂ ਵਿਚੋਂ ਰੂਸ ਦੇ ਜ਼ਾਰ ਨਿਕੋਲਿਸ ਨੇ ਕਿਸ ਤਰ੍ਹਾਂ ਦੀ ਸਰਕਾਰ ਨੂੰ ਅਪਣਾਇਆ ?
(ੳ) ਨਿਰੰਕੁਸ਼
(ਅ) ਸਮਾਜਵਾਦੀ
(ਈ) ਸਾਮਵਾਦੀ
(ਸ) ਲੋਕਤੰਤਰ ।
ਉੱਤਰ-
(ੳ) ਨਿਰੰਕੁਸ਼

ਪ੍ਰਸ਼ਨ 25.
ਮੇਨਸ਼ਵਿਕਾਂ ਦਾ ਨੇਤਾ ਸੀ –
(ਉ) ਅਲੈਗਜ਼ੈਂਡਰ ਕੇਨੈਂਸਕੀ
(ਅ) ਵਾਟਸਕੀ
(ਈ) ਲੈਨਿਨ
(ਸ) ਨਿਕੋਲਸ ਦੂਜਾ ।
ਉੱਤਰ-
(ਉ) ਅਲੈਗਜ਼ੈਂਡਰ ਕੇਨੈਂਸਕੀ

ਪ੍ਰਸ਼ਨ 26.
ਰੂਸ ਦੀ ਅਸਥਾਈ ਸਰਕਾਰ ਦਾ ਤਖਤਾ ਕਦੋਂ ਪਲਟ ਗਿਆ ?
(ਉ) ਅਗਸਤ, 1917 ਈ:
(ਅ) ਸਤੰਬਰ, 1917 ਈ:
(ਇ) ਨਵੰਬਰ, 1917 ਈ:
(ਸ) ਦਸੰਬਰ, 1917 ਈ: ।
ਉੱਤਰ-
(ਇ) ਨਵੰਬਰ, 1917 ਈ:

ਪ੍ਰਸ਼ਨ 27.
ਨਵੰਬਰ 1917 ਈ: ਦੀ ਕ੍ਰਾਂਤੀ ਦੀ ਅਗਵਾਈ ਕੀਤੀ ਸੀ –
(ੳ) ਨਿਕੋਲਸ ਦੂਜਾ
(ਅ) ਲੈਨਿਨ
(ਈ) ਅਲੈਗਜ਼ੈਂਡਰ ਕੇਰੈਂਸ
(ਸ) ਟਸਕੀ ।
ਉੱਤਰ-
(ਅ) ਲੈਨਿਨ

ਪ੍ਰਸ਼ਨ 28.
ਰੂਸੀ ਕ੍ਰਾਂਤੀ ਦਾ ਕਿਹੜਾ ਸਿੱਟਾ ਨਹੀਂ ਸੀ ?
(ਉ) ਨਿਰੰਕੁਸ਼ ਸ਼ਾਸਨ ਦਾ ਅੰਤ
(ਅ) ਮਜ਼ਦੂਰ ਸਰਕਾਰ
(ਈ) ਪੂੰਜੀਪਤੀਆਂ ਦਾ ਅੰਤ
(ਸ) ਮੇਨਸ਼ਵਿਕਾਂ ਦੇ ਪ੍ਰਭਾਵ ਵਿਚ ਵਾਧਾ ।
ਉੱਤਰ-
(ਸ) ਮੇਨਸ਼ਵਿਕਾਂ ਦੇ ਪ੍ਰਭਾਵ ਵਿਚ ਵਾਧਾ ।

II. ਖ਼ਾਲੀ ਥਾਂਵਾਂ ਭਰੋ –

1. ਸਮਾਜਵਾਦੀ……………ਨੂੰ ਸਾਰੀਆਂ ਬੁਰਾਈਆਂ ਦੀ ਜੜ੍ਹ ਮੰਨਦੇ ਸਨ ।
ਉੱਤਰ-
ਨਿਜੀ ਸੰਪੱਤੀ,

2. ……….. ਫ਼ਰਾਂਸੀਸੀ ਸਮਾਜਵਾਦੀ ਸਨ ।
ਉੱਤਰ-
ਲੂਈ ਬਲਾਂਕ,

3. 1917 ਈ: ਵਿਚ ਰੂਸੀ ਕ੍ਰਾਂਤੀ ਦਾ ਆਰੰਭ…………ਨਾਲ ਹੋਇਆ ।
ਉੱਤਰ-
ਪੈਟਰੋਡ,

4. 1917 ਈ: ਰੂਸੀ ਕ੍ਰਾਂਤੀ ਨੂੰ…………. ਕ੍ਰਾਂਤੀ ਦੇ ਨਾਂ ਨਾਲ ਸੱਦਿਆ ਗਿਆ ।
ਉੱਤਰ-
ਬੋਲਸ਼ਵਿਕ,

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

5. …………ਮੇਨਸ਼ਵਿਕਾਂ ਦਾ ਨੇਤਾ ਸੀ ।
ਉੱਤਰ-
ਅਲੈਗਜ਼ੈਂਡਰ ਕੈਰੇਂਸਕੀ,

6. ਰੂਸੀ ਕ੍ਰਾਂਤੀ………. ਦੇ ਸ਼ਾਸਨ ਕਾਲ ਵਿਚ ਹੋਈ ।
ਉੱਤਰ-
ਜ਼ਾਰ ਨਿਕੋਲਸ ਦੂਜਾ ।

III. ਸਹੀ ਮਿਲਾਨ ਕਰੋ

(ਉ) (ਅ)
1. ਮੈਜਿਨੀ (i) ਨਿਰੰਕੁਸ਼
2. ਰਾਬਰਟ ਓਵਨ (ii) ਬੋਲਸ਼ਵਿਕ ਕ੍ਰਾਂਤੀ
3. ਜਾਰ ਨਿਕੋਲਸ (iii) ਇਟਲੀ
4. ਰੂਸੀ ਕ੍ਰਾਂਤੀ (iv) ਫ਼ਰਾਂਸੀਸੀ ਸਮਾਜਵਾਦੀ
5. ਲੂਈ ਬਲਾਂਕ (v) ਅੰਗਰੇਜ਼ ਸਮਾਜਵਾਦੀ

ਉੱਤਰ-

1. ਮੈਜਿਨੀ (iii) ਇਟਲੀ
2. ਰਾਬਰਟ ਓਵਨ (v) ਅੰਗਰੇਜ਼ ਸਮਾਜਵਾਦੀ
3. ਜਾਰ ਨਿਕੋਲਸ (i) ਨਿਰੰਕੁਸ਼
4. ਰੂਸੀ ਕ੍ਰਾਂਤੀ । (ii) ਬੋਲਸ਼ਵਿਕ ਕ੍ਰਾਂਤੀ
5. ਲੂਈ ਬਲਾਂਕ (iv) ਫ਼ਰਾਂਸੀਸੀ ਸਮਾਜਵਾਦੀ ।

ਬਹੁਤ ਛੋਟੋ ਉੱਤਰਾਂ ਵਾਲੇ ਪ੍ਰਸ਼ਨ

ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ

ਪ੍ਰਸ਼ਨ 1.
ਰੂਸ ਵਿਚ ਬੋਲਸ਼ਵਿਕ ਜਾਂ ਵਿਸ਼ਵ ਦੀ ਪਹਿਲੀ ਸਮਾਜਵਾਦੀ ਕ੍ਰਾਂਤੀ ਕਦੋਂ ਹੋਈ ?
ਉੱਤਰ-
1917 ਈ: ਵਿਚ ।

ਪ੍ਰਸ਼ਨ 2.
ਰੂਸੀ ਕ੍ਰਾਂਤੀ ਕਿਹੜੇ ਜ਼ੋਰ ਦੇ ਸ਼ਾਸਨ ਕਾਲ ਵਿਚ ਹੋਈ ?
ਉੱਤਰ-
ਜ਼ਾਰ ਨਿਕੋਲਸ ਦੂਜੇ ਦੇ ।

ਪ੍ਰਸ਼ਨ 3.
ਰੂਸੀ ਕ੍ਰਾਂਤੀ ਤੋਂ ਪਹਿਲਾਂ ਕਿਹੜੇ ਦੋ ਸਿੱਧ ਦਲ ਸਨ ?
ਉੱਤਰ-
ਮੇਸ਼ਵਿਕ ਅਤੇ ਬੋਲਸ਼ਵਿਕ |

ਪ੍ਰਸ਼ਨ 4.
ਰੂਸ ਵਿਚ ਅਸਥਾਈ ਸਰਕਾਰ ਕਿਸਦੀ ਅਗਵਾਈ ਵਿਚ ਬਣੀ ਸੀ ?
ਉੱਤਰ-
ਕੋਰੈਂਸਕੀ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 5.
ਰੂਸੀ ਕ੍ਰਾਂਤੀ ਦਾ ਕੋਈ ਇੱਕ ਕਾਰਨ ਦੱਸੋ ।
ਉੱਤਰ-
ਜ਼ਾਰ ਦਾ ਨਿਰੰਕੁਸ਼ ਸ਼ਾਸਨ |

ਪ੍ਰਸ਼ਨ 6.
ਰੂਸੀ ਕ੍ਰਾਂਤੀ ਦੀ ਪਹਿਲੀ ਪ੍ਰਾਪਤੀ ਕਿਹੜੀ ਸੀ ?
ਉੱਤਰ-
ਨਿਰੰਕੁਸ਼ ਸ਼ਾਸਨ ਦਾ ਖ਼ਾਤਮਾ ਅਤੇ ਚਰਚ ਦੀ ਸ਼ਕਤੀ ਦਾ ਵਿਨਾਸ਼ ।

ਪ੍ਰਸ਼ਨ 7.
1917 ਈ: ਤੋਂ ਪਹਿਲਾਂ ਰੂਸ ਵਿਚ ਕਿਹੜੇ ਸੰਨ ਵਿਚ ਕ੍ਰਾਂਤੀ ਹੋਈ ਸੀ ?
ਉੱਤਰ-
1905 ਈ: ਵਿਚ ।

ਪ੍ਰਸ਼ਨ 8.
ਰੂਸ ਵਿਚ ਵਰਮੈਂਸ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਕਦੋਂ ਕਾਇਮ ਹੋਈ ?
ਉੱਤਰ-
1895 ਈ: ਵਿਚ ।

ਪ੍ਰਸ਼ਨ 9.
ਰੂਸੀ ਕ੍ਰਾਂਤੀ ਦਾ ਤੱਤਕਾਲੀ ਕਾਰਨ ਕੀ ਸੀ ?
ਉੱਤਰ-
ਪਹਿਲਾ ਮਹਾਂਯੁੱਧ ।

ਪ੍ਰਸ਼ਨ 10.
ਪਹਿਲੇ ਮਹਾਂਯੁੱਧ ਵਿਚ ਰੂਸ ਜਰਮਨੀ ਤੋਂ ਕਿਹੜੇ ਸਾਲ ਹਾਰਿਆ ?
ਉੱਤਰ-
1915 ਵਿਚ ।

ਪ੍ਰਸ਼ਨ 11.
ਰੂਸੀ ਕ੍ਰਾਂਤੀ ਦਾ ਝੰਡਾ ਸਭ ਤੋਂ ਪਹਿਲਾਂ ਕਿੱਥੇ ਬੁਲੰਦ ਕੀਤਾ ਗਿਆ ?
ਉੱਤਰ-
ਪੈਟਰੋਡ ।

ਪ੍ਰਸ਼ਨ 12.
ਰੂਸ ਵਿਚ ਜ਼ਾਰ ਨੂੰ ਸਿੰਘਾਸਨ ਤਿਆਗਣ ਲਈ ਕਿਸਨੇ ਮਜ਼ਬੂਰ ਕੀਤਾ ?
ਉੱਤਰ-
ਡੁਮਾ ।

ਪ੍ਰਸ਼ਨ 13.
ਰੂਸ ਵਿਚ ਜ਼ਾਰ ਦੇ ਸ਼ਾਸਨ ਤਿਆਗਣ ਦੇ ਬਾਅਦ ਜੋ ਅੰਤਰਿਮ ਸਰਕਾਰ ਬਣੀ ਸੀ, ਉਸ ਵਿਚ ਕਿਹੜੇ ਵਰਗ ਦਾ ਪ੍ਰਭੂਤਵ ਸੀ ?
ਉੱਤਰ-
ਮੱਧ ਵਰਗ ਦਾ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 14.
ਬੋਲਸ਼ਵਿਕਾਂ ਦੀ ਅਗਵਾਈ ਕੌਣ ਕਰ ਰਿਹਾ ਸੀ ?
ਉੱਤਰ-
ਲੈਨਿਨ ।

ਪ੍ਰਸ਼ਨ 15.
ਰੂਸ ਵਿਚ ਕ੍ਰਾਂਤੀ ਦੇ ਸਿੱਟੇ ਵਜੋਂ ਸਮਾਜ ਦੇ ਕਿਹੜੇ ਵਰਗ ਦਾ ਪ੍ਰਭੁਤੱਵ ਕਾਇਮ ਹੋਇਆ ?
ਉੱਤਰ-
ਕਿਸਾਨ ਅਤੇ ਮਜ਼ਦੂਰ ਵਰਗ ।

ਪ੍ਰਸ਼ਨ 16.
ਰੂਸ ਦੀ ਕ੍ਰਾਂਤੀ ਨੂੰ ਵਿਸ਼ਵ ਇਤਿਹਾਸ ਦੀ ਪ੍ਰਮੁੱਖ ਘਟਨਾ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਸਮਾਜਵਾਦ ਦੀ ਸਥਾਪਨਾ ਦੇ ਕਾਰਨ ।

ਪ੍ਰਸ਼ਨ 17.
ਰੂਸੀ ਕ੍ਰਾਂਤੀ ਦੇ ਸਿੱਟੇ ਵਜੋਂ ਰੂਸ ਦਾ ਕੀ ਨਾਂ ਰੱਖਿਆ ਗਿਆ ?
ਉੱਤਰ-
ਸੋਵੀਅਤ ਸਮਾਜਵਾਦੀ ਰੂਸੀ ਸੰਘ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੂਸੀ ਮਜ਼ਦੂਰਾਂ ਲਈ 1904 ਈ: ਦਾ ਸਾਲ ਬਹੁਤ ਬੁਰਾ ਰਿਹਾ । ਉਚਿਤ ਉਦਾਹਰਨ ਦੇ ਕੇ ਇਸ ਕਥਨ ਦੀ ਪੁਸ਼ਟੀ ਕਰੋ ।
ਉੱਤਰ-
ਰੂਸੀ ਮਜ਼ਦੂਰਾਂ ਲਈ 1904 ਈ: ਦਾ ਸਾਲ ਬਹੁਤ ਬੁਰਾ ਰਿਹਾ । ਇਸ ਸੰਬੰਧ ਵਿਚ ਹੇਠ ਲਿਖੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ

  • ਜ਼ਰੂਰੀ ਚੀਜ਼ਾਂ ਦੇ ਮੁੱਲ ਇੰਨੀ ਤੇਜ਼ੀ ਨਾਲ ਵਧੇ ਕਿ ਅਸਲ ਵੇਤਨ ਵਿਚ 20 ਪ੍ਰਤੀਸ਼ਤ ਤਕ ਦੀ ਗਿਰਾਵਟ ਆ ਗਈ ।
  • ਉਸ ਸਮੇਂ ਮਜ਼ਦੂਰ ਸੰਗਠਨਾਂ ਦੀ ਮੈਂਬਰੀ ਵਿਚ ਵੀ ਤੇਜ਼ੀ ਨਾਲ ਵਾਧਾ ਹੋਇਆ । 1904 ਵਿਚ ਹੀ ਗਠਿਤ ਕੀਤੀ ਗਈ ਅਸੈਂਬਲੀ ਆਫ਼ ਰਸ਼ੀਅਨ ਵਰਕਸਜ਼ (ਰੂਸੀ ਮਜ਼ਦੂਰ ਸਭਾ ਦੇ ਚਾਰ ਮੈਂਬਰਾਂ ਨੂੰ ਪਯੁਤਿਲੋਵ ਆਇਰਨ ਵਰਕਸ ਵਿਚ ਉਨ੍ਹਾਂ ਦੀ ਨੌਕਰੀ ਤੋਂ ਹਟਾ ਦਿੱਤਾ ਗਿਆ ਤਾਂ ਮਜ਼ਦੂਰਾਂ ਨੇ ਅੰਦੋਲਨ ਛੇੜਨ ਦੀ | ਘੋਸ਼ਣਾ ਕਰ ਦਿੱਤੀ ।
  • ਅਗਲੇ ਕੁੱਝ ਦਿਨਾਂ ਦੇ ਅੰਦਰ ਸੇਂਟ ਪੀਟਰਸਬਰਗ ਦੇ 110,000 ਤੋਂ ਵੱਧ ਮਜ਼ਦੂਰ ਕੰਮ ਦੇ ਘੰਟੇ ਘਟਾ ਕੇ ਅੱਠ ਘੰਟੇ ਕੀਤੇ ਜਾਣ, ਵੇਤਨ ਵਿਚ ਵਾਧਾ ਅਤੇ ਕਾਰਜ-ਸਥਿਤੀਆਂ ਵਿਚ ਸੁਧਾਰ ਦੀ ਮੰਗ ਕਰਦੇ ਹੋਏ ਹੜਤਾਲ ‘ਤੇ ਚਲੇ ਗਏ ।

ਪ੍ਰਸ਼ਨ 2.
‘‘ਰੂਸੀ ਜਨਤਾ ਦੀਆਂ ਸਮੁੱਚੀਆਂ ਸਮੱਸਿਆਵਾਂ ਦਾ ਹੱਲ ਰੂਸੀ ਕ੍ਰਾਂਤੀ ਵਿਚ ਹੀ ਨਿਹਿਤ ਸੀ ।” ਸਿੱਧ ਕਰੋ ।
ਜਾਂ
ਰੂਸੀ ਕ੍ਰਾਂਤੀ ਦੇ ਕਿਸੇ ਚਾਰ ਕਾਰਨਾਂ ਨੂੰ ਸਪੱਸ਼ਟ ਕਰੋ ।
ਉੱਤਰ-
ਰੂਸ ਦੀ ਕ੍ਰਾਂਤੀ ਦੇ ਮੁੱਖ ਕਾਰਨ ਇਸ ਤਰ੍ਹਾਂ ਸਨ- .

  1. ਰੂਸ ਦਾ ਜ਼ਾਰ ਨਿਕੋਲਸ ਦੂਸਰਾ ਨਿਰੰਕੁਸ਼ ਅਤੇ ਆਪ-ਹੁਦਰਾ ਸੀ । ਉਸ ਦੇ ਅਧੀਨ ਸਾਧਾਰਨ ਜਨਤਾ ਦਾ ਜੀਵਨ ਬਹੁਤ ਹੀ ਖ਼ਰਾਬ ਸੀ । ਇਸ ਲਈ ਲੋਕ ਜ਼ਾਰ ਦੇ ਸ਼ਾਸਨ ਤੋਂ ਮੁਕਤੀ ਚਾਹੁੰਦੇ ਸਨ ।
  2. ਰੂਸ ਵਿਚ ਉਦਯੋਗਿਕ ਕ੍ਰਾਂਤੀ ਹੋਣ ਨਾਲ ਵਰਗ ਸੰਘਰਸ਼ ਆਰੰਭ ਹੋ ਗਿਆ ਸੀ । ਸੋ, ਮਜ਼ਦੂਰਾਂ ਦਾ ਝੁਕਾਅ | ਮਾਰਕਸਵਾਦ ਵੱਲ ਵੱਧਣ ਲੱਗਾ ਸੀ । ਉਹ ਸਮਝਣ ਲੱਗੇ ਸਨ ਕਿ ਮਾਰਕਸਵਾਦੀ ਸਿਧਾਂਤਾਂ ਨੂੰ ਅਪਣਾ ਕੇ ਹੀ ਦੇਸ਼ ਵਿਚ ਕ੍ਰਾਂਤੀ ਲਿਆਂਦੀ ਜਾ ਸਕਦੀ ਹੈ ।
  3. 1904-05 ਈ: ਵਿਚ ਜਾਪਾਨ ਹੱਥੋਂ ਰੂਸ ਦੀ ਹਾਰ ਦੇ ਕਾਰਨ ਸਾਰੀ ਜਨਤਾ ਜ਼ਾਰ ਦੇ ਸ਼ਾਸਨ ਦੀ ਵਿਰੋਧੀ ਹੋ ਗਈ ਸੀ ।
  4. 1905 ਈ: ਵਿਚ ਕ੍ਰਾਂਤੀ ਦੇ ਪਿੱਛੋਂ ਜ਼ਾਰ ਨੇ ਰਾਸ਼ਟਰੀ ਸਭਾ ਜਾਂ ਡੂੰਮਾ (Duma) ਬੁਲਾਉਣ ਦਾ ਐਲਾਨ ਕੀਤਾ ਸੀ । ਮਗਰੋਂ ਉਸ ਨੇ ਡੂੰਮਾ ਨੂੰ ਸਲਾਹਕਾਰ ਕਮੇਟੀ ਹੀ ਬਣਾ ਦਿੱਤਾ । ਜ਼ਾਰ ਦੇ ਇਸ ਕੰਮ ਨਾਲ ਜਨਤਾ ਹੋਰ ਵੀ ਅਸੰਤੁਸ਼ਟ ਹੋ ਗਈ ।

ਪ੍ਰਸ਼ਨ 3.
ਰੂਸ ਨੂੰ ਫ਼ਰਵਰੀ 1917 ਈ: ਦੀ ਕ੍ਰਾਂਤੀ ਵਲ ਲੈ ਜਾਣ ਵਾਲੀਆਂ ਕਿਸੇ ਤਿੰਨ ਘਟਨਾਵਾਂ ਦਾ ਵਰਣਨ ਕਰੋ ।
ਉੱਤਰ-
1. 22 ਫ਼ਰਵਰੀ ਨੂੰ ਸੱਜੇ ਤੱਟ ‘ਤੇ ਸਥਿਤ ਇੱਕ ਫੈਕਟਰੀ ਵਿਚ ਤਾਲਾਬੰਦੀ ਕਰ ਦਿੱਤੀ ਗਈ | ਅਗਲੇ ਦਿਨ ਇਸ ਫ਼ੈਕਟਰੀ ਦੇ ਮਜ਼ਦੂਰਾਂ ਦੇ ਸਮਰਥਨ ਵਿਚ ਪੰਜਾਹ ਫੈਕਟਰੀਆਂ ਦੇ ਮਜੂਦਰਾਂ ਨੇ ਵੀ ਹੜਤਾਲ ਕਰ ਦਿੱਤੀ । ਬਹੁਤ ਸਾਰੇ ਕਾਰਖਾਨਿਆਂ ਵਿਚ ਹੜਤਾਲ ਦੀ ਅਗਵਾਈ ਔਰਤਾਂ ਕਰ ਰਹੀਆਂ ਸਨ ।

2. ਮਜ਼ਦੂਰਾਂ ਨੇ ਸਰਕਾਰੀ ਇਮਾਰਤਾਂ ਨੂੰ ਘੇਰ ਲਿਆ ਤਾਂ ਸਰਕਾਰ ਨੇ ਕਰਫਿਊ ਲਗਾ ਦਿੱਤਾ । ਸ਼ਾਮ ਤੱਕ ਪ੍ਰਦਰਸ਼ਨਕਾਰੀ ਖੰਡਰ ਗਏ । ਪਰ 24 ਅਤੇ 25 ਤਾਰੀਖ ਨੂੰ ਉਹ ਫਿਰ ਇਕੱਠੇ ਹੋਣ ਲੱਗੇ । ਸਰਕਾਰ ਨੇ ਉਨ੍ਹਾਂ ‘ਤੇ ਨਜ਼ਰ ਰੱਖਣ ਲਈ ਘੋੜਸਵਾਰ ਸੈਨਿਕਾਂ ਅਤੇ ਪੁਲਿਸ ਨੂੰ ਤਾਇਨਾਤ ਕਰ ਦਿੱਤਾ ।

3. ਐਤਵਾਰ, 25 ਫ਼ਰਵਰੀ ਨੂੰ ਸਰਕਾਰ ਨੇ ਡੂੰਮਾ ਨੂੰ ਭੰਗ ਕਰ ਦਿੱਤਾ । 26 ਫ਼ਰਵਰੀ ਨੂੰ ਬਹੁਤ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਖੱਬੇ ਤੱਟ ਦੇ ਇਲਾਕੇ ਵਿਚ ਇਕੱਠੇ ਹੋ ਗਏ। 27 ਫ਼ਰਵਰੀ ਨੂੰ ਉਨ੍ਹਾਂ ਨੇ ਪੁਲਿਸ ਮੁੱਖ ਦਫ਼ਤਰਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ । ਰੋਟੀ, ਤਨਖਾਹ, ਕੰਮ ਦੇ ਘੰਟਿਆਂ ਵਿਚ ਕਮੀ ਅਤੇ ਲੋਕਤੰਤਰੀ ਅਧਿਕਾਰਾਂ ਦੇ ਪੱਖ ਵਿਚ ਨਾਅਰੇ ਲਗਾਉਂਦੇ ਅਣਗਿਣਤ ਲੋਕ ਸੜਕਾਂ ਤੇ ਜਮਾਂ ਹੋ ਗਏ । ਸਿਪਾਹੀ ਵੀ ਉਨ੍ਹਾਂ ਦੇ ਨਾਲ ਮਿਲ ਗਏ । ਉਨ੍ਹਾਂ ਨੇ ਮਿਲ ਕੇ ਪੈਟਰੋਗ੍ਰਡ ‘ਸੋਵੀਅਤ’ ਪਰਿਸ਼ਦ ਦਾ ਗਠਨ ਕੀਤਾ ।

4. ਅਗਲੇ ਦਿਨ ਇੱਕ ਪ੍ਰਤੀਨਿਧੀ ਮੰਡਲ ਜ਼ਾਰ ਨੂੰ ਮਿਲਣ ਗਿਆ | ਸੈਨਿਕ ਕਮਾਂਡਰਾਂ ਨੇ ਜ਼ਾਰ ਨੂੰ ਰਾਜਗੱਦੀ ਛੱਡ ਦੇਣ ਦੀ ਸਲਾਹ ਦਿੱਤੀ । ਉਸਨੇ ਕਮਾਂਡਰਾਂ ਦੀ ਗੱਲ ਮੰਨ ਲਈ ਅਤੇ 2 ਮਾਰਚ ਨੂੰ ਉਸਨੇ ਗੱਦੀ ਛੱਡ ਦਿੱਤੀ । ਸੋਵੀਅਤ ਅਤੇ ਡੂੰਮਾ ਦੇ ਨੇਤਾਵਾਂ ਨੇ ਦੇਸ਼ ਦਾ ਸ਼ਾਸਨ ਚਲਾਉਣ ਲਈ ਇੱਕ ਅੰਤਰਿਮ ਸਰਕਾਰ ਬਣਾ ਲਈ । ਇਸਨੂੰ 1977 ਈ: ਦੀ ਫ਼ਰਵਰੀ ਕ੍ਰਾਂਤੀ ਦਾ ਨਾਂ ਦਿੱਤਾ ਜਾਂਦਾ ਹੈ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 4.
ਅਕਤੂਬਰ 1917 ਦੀ ਰੂਸੀ ਕ੍ਰਾਂਤੀ ਵਿਚ ਲੈਨਿਨ ਦੇ ਯੋਗਦਾਨ ਦਾ ਕਿਸੇ ਤਿੰਨ ਬਿੰਦੂਆਂ ਦੇ ਆਧਾਰ ‘ਤੇ ਵਰਣਨ ਕਰੋ ।
ਜਾਂ
ਰੂਸ ਦੀ ਕ੍ਰਾਂਤੀ ਲੈਨਿਨ ਦੇ ਨਾਂ ਨਾਲ ਕਿਉਂ ਜੁੜੀ ਹੋਈ ਹੈ ?
ਉੱਤਰ-
1. ਲੈਨਿਨ ਨੇ ਕ੍ਰਾਂਤੀ ਵਿਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ । ਇਹ ਸੱਚ ਹੈ ਕਿ ਜ਼ਾਰ ਦਾ ਪਤਨ ਲੈਨਿਨ ਵੱਲੋਂ ਸ਼ਾਂਤੀ ਦੀ ਵਾਗਡੋਰ ਤੋਂ ਪਹਿਲਾਂ ਹੀ ਹੋ ਚੁੱਕਿਆ ਸੀ ਪਰ ਅਸਲ ਵਿਚ ਇਹ ਕ੍ਰਾਂਤੀ ਦਾ ਆਰੰਭ ਸੀ ।

2. ਰੂਸ ਵਿਚ ਕਰੈਂਸਕੀ ਦੀ ਅਗਵਾਈ ਵਿਚ ਜੋ ਅਸਥਾਈ ਸਰਕਾਰ ਬਣੀ ਸੀ ਉਹ ਜਨਤਾ ਦੀਆਂ ਮੰਗਾਂ ਪੂਰੀਆਂ ਕਰਨ ਵਿਚ ਬੁਰੀ ਤਰ੍ਹਾਂ ਅਸਫ਼ਲ ਰਹੀ । ਅਜਿਹੇ ਸਮੇਂ ‘ਤੇ ਲੈਨਿਨ ਦੀ ਅਗਵਾਈ ਵਿਚ ਬੋਲਸ਼ਵਿਕ ਪਾਰਟੀ ਨੇ ਯੁੱਧ ਖ਼ਤਮ ਕਰਨ ਅਤੇ ‘ਸਾਰੀ ਸੱਤਾ ਸੋਵੀਅਤਾਂ ਨੂੰ’ ਦਾ ਨਾਅਰਾ ਦੇਣ ਦੀ ਸਪੱਸ਼ਟ ਨੀਤੀ ਜਨਤਾ ਅੱਗੇ ਰੱਖੀ ।

3. ਲੈਨਿਨ ਨੇ ਰੂਸੀ ਸਾਮਰਾਜ ਨੂੰ ‘ਰਾਸ਼ਟਰਾਂ ਦੀ ਜੇਲ੍ਹ ਦੀ ਉਪਾਧੀ ਦਿੱਤੀ ਅਤੇ ਐਲਾਨ ਕੀਤਾ ਕਿ ਗ਼ੈਰ-ਰੂਸੀ ਰਿਪਬਲਿਕਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਬਿਨਾਂ ਸੱਚਾ ਲੋਕਤੰਤਰ ਸਥਾਪਿਤ ਨਹੀਂ ਹੋ ਸਕਦਾ । ਇਹੀ ਰੂਸੀ ਕ੍ਰਾਂਤੀ ਦੇ ਅਸਲੀ ਉਦੇਸ਼ ਸਨ ਅਤੇ ਲੈਨਿਨ ਨੇ ਉਨ੍ਹਾਂ ਨੂੰ ਪੂਰਾ ਕਰ ਦਿਖਾਇਆ । ਇਸ ਕਰਕੇ ਰੂਸੀ
ਕ੍ਰਾਂਤੀ ਲੈਨਿਨ ਦੇ ਨਾਂ ਨਾਲ ਜੁੜੀ ਹੋਈ ਹੈ ।

ਪ੍ਰਸ਼ਨ 5.
ਰੂਸੀ ਕ੍ਰਾਂਤੀ ਦੀਆਂ ਤੱਤਕਾਲੀ ਪ੍ਰਾਪਤੀਆਂ ਕਿਹੜੀਆਂ ਸਨ ?
ਜਾਂ
1917 ਈ: ਦੀ ਰੂਸੀ ਕ੍ਰਾਂਤੀ ਦੇ ਮਹੱਤਵ ਦਾ ਵਰਣਨ ਕਰੋ ।
ਉੱਤਰ-
1917 ਈ: ਦੀ ਰੂਸੀ ਕ੍ਰਾਂਤੀ ਵਿਸ਼ਵ ਇਤਿਹਾਸ ਦੀ ਇੱਕ ਅਤਿ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ । ਇਸਨੇ ਨਾ ਸਿਰਫ਼ ਰੂਸ ਵਿਚ ਨਿਰੰਕੁਸ਼ ਸ਼ਾਸਨ ਨੂੰ ਖ਼ਤਮ ਕੀਤਾ ਬਲਕਿ ਪੂਰੇ ਵਿਸ਼ਵ ਦੀ ਸਮਾਜਿਕ ਅਤੇ ਆਰਥਿਕ ਅਰਥਵਿਵਸਥਾ ਨੂੰ ਪ੍ਰਭਾਵਿਤ ਕੀਤਾ । ਇਸ ਕ੍ਰਾਂਤੀ ਦੇ ਸਿੱਟੇ ਵਜੋਂ ਰੂਸ ਵਿਚ ਜ਼ਾਰ ਦੀ ਥਾਂ ਸੋਵੀਅਤ ਸਮਾਜਵਾਦੀ ਗਣਤੰਤਰ ਦਾ ਸੰਘ ਨਾਂ ਦੀ ਨਵੀਂ ਰਾਜਸੱਤਾ ਨੇ ਲੈ ਲਈ । ਇਸ ਨਵੇਂ ਸੰਘ ਦਾ ਉਦੇਸ਼ ਪ੍ਰਾਚੀਨ ਸਮਾਜਵਾਦੀ ਆਦਰਸ਼ਾਂ ਨੂੰ ਪ੍ਰਾਪਤ ਕਰਨਾ ਸੀ । ਇਸਦਾ ਅਰਥ ਸੀ-ਹਰੇਕ ਵਿਅਕਤੀ ਤੋਂ ਉਸਦੀ ਸਮਰੱਥਾ ਅਨੁਸਾਰ ਕੰਮ ਲਿਆ ਜਾਏ ਅਤੇ ਕੰਮ ਦੇ ਅਨੁਸਾਰ ਉਸਨੂੰ ਮਜ਼ਦੂਰੀ (ਮਿਹਨਤਾਨਾ) ਦਿੱਤਾ ਜਾਏ ।

ਪ੍ਰਸ਼ਨ 6.
ਸਮਾਜਵਾਦ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਸਮਾਜਵਾਦ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ –

  • ਸਮਾਜਵਾਦ ਵਿਚ ਸਮਾਜ ਵਰਗ ਹੀਣ ਹੁੰਦਾ ਹੈ । ਇਸ ਵਿਚ ਅਮੀਰ-ਗਰੀਬ ਵਿਚ ਘੱਟ ਤੋਂ ਘੱਟ ਅੰਤਰ ਹੁੰਦਾ ਹੈ । ਇਸੇ ਕਾਰਨ ਸਮਾਜਵਾਦ ਨਿਜੀ ਸੰਪੱਤੀ ਦਾ ਵਿਰੋਧੀ ਹੈ ।
  • ਇਸ ਵਿਚ ਮਜ਼ਦੂਰਾਂ ਦਾ ਸ਼ੋਸ਼ਣ ਨਹੀਂ ਹੁੰਦਾ | ਸਮਾਜਵਾਦ ਦੇ ਅਨੁਸਾਰ ਸਾਰਿਆਂ ਨੂੰ ਕੰਮ ਪਾਉਣ ਦਾ ਅਧਿਕਾਰ ਹੈ ।
  • ਉਤਪਾਦਨ ਅਤੇ ਵੰਡ ਦੇ ਸਾਧਨਾਂ ਤੇ ਪੂਰੇ ਸਮਾਜ ਦਾ ਅਧਿਕਾਰ ਹੁੰਦਾ ਹੈ, ਕਿਉਂਕਿ ਇਸਦਾ ਉਦੇਸ਼ ਮੁਨਾਫ਼ਾ ਕਮਾਉਣਾ ਨਹੀਂ ਬਲਕਿ ਸਮਾਜ ਦਾ ਕਲਿਆਣ ਹੁੰਦਾ ਹੈ ।

ਪ੍ਰਸ਼ਨ 7.
1914 ਈ: ਵਿਚ ਰੂਸੀ ਸਾਮਰਾਜ ਦੇ ਵਿਸਤਾਰ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
1914 ਈ: ਵਿਚ ਰੂਸ ਅਤੇ ਉਸਦੇ ਪੂਰੇ ਸਾਮਰਾਜ ਤੇ ਜ਼ਾਰ ਨਿਕੋਲਸ ਦਾ ਸ਼ਾਸਨ ਸੀ । ਮਾਸਕੋ ਦੇ ਨੇੜੇ-ਨੇੜੇ ਦੇ ਭੂ-ਖੇਤਰ ਦੇ ਇਲਾਵਾ ਅੱਜ ਦਾ ਫਿਨਲੈਂਡ, ਲਾਤਵੀਆਂ, ਲਿਥੁਆਨੀਆ, ਐਸਤੋਨੀਆ ਅਤੇ ਪੋਲੈਂਡ, ਯੂਕੂਨ ਅਤੇ ਬੇਲਾਰੂਸ ਦੇ ਕੁੱਝ ਭਾਗ ਰੂਸੀ ਸਾਮਰਾਜ ਦਾ ਅੰਗ ਸਨ ।ਇਹ ਸਾਮਰਾਜ ਪ੍ਰਸ਼ਾਂਤ ਮਹਾਂਸਾਗਰ ਤਕ ਫੈਲਿਆ ਹੋਇਆ ਸੀ ।

ਅੱਜ ਦੇ ਮੱਧ ਏਸ਼ਿਆਈ ਰਾਜਾਂ ਦੇ ਨਾਲ-ਨਾਲ ਜਾਰਜੀਆਂ; ਆਰਮੋਨੀਆਂ ਅਤੇ ਅਜ਼ਰਬੈਜਾਨ ਵੀ ਇਸੇ ਸਾਮਰਾਜ ਵਿਚ ਸ਼ਾਮਲ ਸਨ । ਰੂਸ ਵਿਚ ਸ੍ਰੀਕ ਅਰਥੋਡਾਕਸ ਚਰਚ ਤੋਂ ਪੈਦਾ ਸਾਖਾ ਰੂਸੀ ਆਰਥੋਡਾਕਸ ਕ੍ਰਿਸ਼ੀਥੈਨਿਟੀ ਨੂੰ ਮੰਨਣ ਵਾਲੇ ਲੋਕ ਬਹੁਮਤ ਵਿਚ ਸਨ ਪਰ ਇਸਨੂੰ ਸਾਮਰਾਜ ਦੇ ਤਹਿਤ ਰਹਿਣ ਵਾਲਿਆਂ ਵਿਚ ਕੈਥੋਲਕ, ਟੈਸਟੈਂਟ, ਮੁਸਲਿਮ ਅਤੇ ਬੌਧ ਵੀ ਸ਼ਾਮਲ ਸਨ ।

ਪ੍ਰਸ਼ਨ 8.
1905 ਈ: ਦੀ ਕ੍ਰਾਂਤੀ ਦੇ ਬਾਅਦ ਜ਼ਾਰ ਨੇ ਆਪਣਾ ਨਿਰੰਕੁਸ਼ ਸ਼ਾਸਨ ਕਾਇਮ ਕਰਨ ਲਈ ਕੀ-ਕੀ ਕਦਮ ਚੁੱਕੇ ? ਕੋਈ ਤਿੰਨ ਲਿਖੋ ।
ਉੱਤਰ-
1905 ਈ: ਦੀ ਕ੍ਰਾਂਤੀ ਦੌਰਾਨ ਜ਼ਾਰ ਨੇ ਇੱਕ ਚੁਣੀ ਹੋਈ ਸਲਾਹਕਾਰੀ ਸੰਸਦ ਜਾਂ ਡਿਊਮਾ ਦੇ ਗਠਨ ਤੇ ਆਪਣੀ ਸਹਿਮਤੀ ਦੇ ਦਿੱਤੀ । ਪਰ ਕ੍ਰਾਂਤੀ ਦੇ ਤੁਰੰਤ ਬਾਅਦ ਉਸਨੇ ਬਹੁਤ ਸਾਰੇ ਨਿਰਕੁੰਸ਼ ਕਦਮ ਚੁੱਕੇ –

  • ਕ੍ਰਾਂਤੀ ਦੇ ਸਮੇਂ ਕੁੱਝ ਦਿਨ ਤਕ ਫੈਕਟਰੀ ਮਜ਼ਦੂਰਾਂ ਦੀਆਂ ਬਹੁਤ ਸਾਰੀਆਂ ਟਰੇਡ ਯੂਨੀਅਨਾ ਅਤੇ ਫੈਕਟਰੀ ਕਮੇਟੀਆਂ ਹੋਂਦ ਵਿਚ ਰਹੀਆਂ ਸਨ । ਪਰ 1905 ਈ: ਦੇ ਬਾਅਦ ਅਜਿਹੀਆਂ ਜ਼ਿਆਦਾਤਰ ਕਮੇਟੀਆਂ ਅਤੇ ਯੂਨੀਅਨਾਂ ਅਣ-ਅਧਿਕਾਰਿਕ ਤੌਰ ‘ਤੇ ਕੰਮ ਕਰਨ ਲੱਗੀਆਂ ਕਿਉਂਕਿ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਸੀ । ਰਾਜਨੀਤਿਕ ਗਤੀਵਿਧੀਆਂ ‘ਤੇ ਭਾਰੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ।
  • ਜ਼ਾਰ ਨੇ ਪਹਿਲੀ ਡੂੰਮਾ ਨੂੰ ਮਾਤਰ 75 ਦਿਨ ਦੇ ਅੰਦਰ ਅਤੇ ਫਿਰ ਤੋਂ ਚੁਣੀ ਹੋਈ ਦੂਜੀ ਡੂੰਮਾ ਨੂੰ 3 ਮਹੀਨੇ ਦੇ ਅੰਦਰ ਬਰਖ਼ਾਸਤ ਕਰ ਦਿੱਤਾ ।
  • ਜ਼ਾਰ ਆਪਣੀ ਸੱਤਾ ‘ਤੇ ਕਿਸੇ ਤਰ੍ਹਾਂ ਦੀ ਰੋਕ ਨਹੀਂ ਚਾਹੁੰਦਾ ਸੀ । ਇਸ ਲਈ ਉਸਨੇ ਮਤਦਾਨ ਕਾਨੂੰਨਾਂ ਵਿਚ ਹੇਰ ਫੇਰ ਕਰਕੇ ਤੀਜੀ ਡੂੰਮਾ ਵਿਚ ਰੂੜੀਵਾਦੀ ਰਾਜਨੇਤਾਵਾਂ ਨੂੰ ਭਰ ਦਿੱਤਾ । ਉਦਾਰਵਾਦੀਆਂ ਅਤੇ ਕ੍ਰਾਂਤੀਕਾਰੀਆਂ ਨੂੰ ਪੂਰੀ ਤਰ੍ਹਾਂ ਬਾਹਰ ਰੱਖਿਆ ਗਿਆ ।

ਪ੍ਰਸ਼ਨ 9.
ਪਹਿਲਾ ਵਿਸ਼ਵ ਯੁੱਧ ਕੀ ਸੀ ? ਰੂਸੀਆਂ ਦੀ ਇਸ ਯੁੱਧ ਪ੍ਰਤੀ ਕੀ ਪ੍ਰਤੀਕਿਰਿਆ ਸੀ ?
ਉੱਤਰ-
1914 ਈ: ਵਿਚ ਯੂਰਪ ਦੇ ਦੋ ਗਠਬੰਧਨਾਂ ਧੜਿਆਂ ਦੇ ਵਿਚਕਾਰ ਯੁੱਧ ਛਿੜ ਗਿਆ । ਇੱਕ ਧੜੇ ਵਿਚ ਆਸਟਰੀਆ ਅਤੇ ਤੁਰਕੀ (ਕੇਂਦਰੀ ਸ਼ਕਤੀਆਂ ਸਨ ਅਤੇ ਦੂਜੇ ਧੜੇ ਵਿਚ ਫਰਾਂਸ, ਬ੍ਰਿਟੇਨ ਅਤੇ ਰੁਸ ਸਨ ! ਬਾਅਦ ਵਿਚ ਇਟਲੀ ਅਤੇ ਰੁਮਾਨੀਆ ਵੀ ਇਸ ਧੜੇ ਵਿਚ ਸ਼ਾਮਲ ਹੋ ਗਏ । ਇਨ੍ਹਾਂ ਸਾਰੇ ਦੇਸ਼ਾਂ ਦੇ ਕੋਲ ਸੰਸਾਰ ਭਰ ਵਿਚ ਵਿਸ਼ਾਲ ਸਾਮਰਾਜ ਸਨ, ਇਸ ਲਈ ਯੂਰਪ ਦੇ ਨਾਲ ਨਾਲ ਇਹ ਯੁੱਧ ਯੂਰਪ ਦੇ ਬਾਹਰ ਵੀ ਰੈੱਲ ਗਿਆ ਸੀ । ਇਸੇ ਯੁੱਧ ਨੂੰ ਪਹਿਲਾ ਵਿਸ਼ਵ ਯੁੱਧ ਕਿਹਾ ਜਾਂਦਾ ਹੈ ।

ਆਰੰਭ ਵਿਚ ਇਸ ਯੁੱਧ ਨੂੰ ਰੁਸੀਆਂ ਦਾ ਕਾਫੀ ਸਮਰਥਨ ਮਿਲਿਆ । ਜਨਤਾ ਨੇ ਪੂਰੀ ਤਰ੍ਹਾਂ ਜ਼ਾਰ ਦਾ ਸਾਥ ਦਿੱਤਾ । ਪਰ ਜਿਵੇਂ-ਜਿਵੇਂ ਯੁੱਧ ਲੰਬਾ ਖਿੱਚਦਾ ਗਿਆ, ਜ਼ਾਰ ਨੇ ਡੂੰਮਾ ਦੀਆਂ ਮੁੱਖ ਪਾਰਟੀਆਂ ਤੋਂ ਸਲਾਹ ਲੈਣਾ ਛੱਡ ਦਿੱਤਾ । ਇਸ ਲਈ ਉਸਦੇ ਪ੍ਰਤੀ ਜਨ ਸਮਰਥਨ ਘੱਟ ਹੋਣ ਲੱਗਾ | ਜਰਮਨ ਵਿਰੋਧੀ ਭਾਵਨਾਵਾਂ ਵੀ ਦਿਨ ਪ੍ਰਤੀ ਦਿਨ ਉੱਗਰ ਹੋਣ ਲੱਗੀਆਂ । ਇਸ ਕਾਰਨ ਹੀ ਲੋਕਾਂ ਨੇ ਸੇਂਟ ਪੀਟਰਸਬਰਗ ਦਾ ਨਾਂ ਬਦਲ ਕੇ ਪੈਟਰੋਗਾਡ ਰੱਖ ਦਿੱਤਾ ਕਿਉਂਕਿ ਸੇਂਟ ਪੀਟਰਸਬਰਗ ਜਰਮਨ ਨਾਂ ਸੀ । ਜ਼ਾਰੀਨਾ ਅਰਥਾਤ ਜ਼ਾਰ ਦੀ ਪਤਨੀ ਅਲੈਕਸਾਂਢਾਂ ਦੇ ਜਰਮਨ ਮੂਲ ਹੋਣ ਅਤੇ ਰਾਸਪੁਤਿਨ ਵਰਗੇ ਉਸਦੇ ਘਟੀਆ ਸਲਾਹਕਾਰਾਂ ਨੇ ਰਾਜਸ਼ਾਹੀ ਨੂੰ ਹੋਰ ਜ਼ਿਆਦਾ ਪ੍ਰਸਿੱਧ ਬਣਾ ਦਿੱਤਾ ।

ਪ੍ਰਸ਼ਨ 10.
1918 ਈ: ਦੇ ਬਾਅਦ ਲੈਨਿਨ ਨੇ ਅਜਿਹੇ ਕਿਹੜੇ ਕਦਮ ਚੁੱਕੇ ਜੋ ਰੂਸ ਵਿਚ ਅਧਿਨਾਇਕਵਾਦ ਸਹਿਜ ਦਿਖਾਈ ਦਿੰਦੇ ਸਨ ? ਕਲਾਕਾਰਾਂ ਅਤੇ ਲੇਖਕਾਂ ਨੇ ਬੋਲਸ਼ਵਿਕ ਦਲ ਦਾ ਸਮਰਥਨ ਕਿਉਂ ਕੀਤਾ ?
ਉੱਤਰ-

  • ਜਨਵਰੀ 1918 ਈ: ਵਿਚ ਅਸੈਂਬਲੀ ਨੇ ਬੋਲਸ਼ਵਿਕਾਂ ਦੇ ਪ੍ਰਸਤਾਵਾਂ ਨੂੰ ਰੱਦ ਕਰ ਦਿੱਤਾ । ਇਸ ਲਈ ਲੈਨਿਨ ਨੇ ਅਸੈਂਬਲੀ ਭੰਗ ਕਰ ਦਿੱਤੀ ।
  • ਮਾਰਚ 1918 ਈ: ਵਿਚ ਹੋਰ ਰਾਜਨੀਤਿਕ ਸਹਿਯੋਗੀਆਂ ਦੀ ਅਸਹਿਮਤੀ ਦੇ ਬਾਵਜੂਦ ਬੋਲਸ਼ਵਿਕਾਂ ਨੇ ਬੈਸਟ ਲਿਟੋਵਸਕ ਵਿਚ ਜਰਮਨੀ ਨਾਲ ਸੰਧੀ ਕਰ ਲਈ ।
  • ਆਉਣ ਵਾਲੇ ਸਾਲਾਂ ਵਿਚ ਬੋਲਸ਼ਵਿਕ ਪਾਰਟੀ ਅਖਿਲ ਰੂਸੀ ਸੋਵੀਅਤ ਕਾਂਗਰਸ ਲਈ ਹੋਣ ਵਾਲੀਆਂ ਚੋਣਾਂ ਵਿਚ | ਹਿੱਸਾ ਲੈਣ ਵਾਲੀ ਇੱਕੋ-ਇੱਕ ਪਾਰਟੀ ਰਹਿ ਗਈ । ਅਖਿਲ ਰੂਸੀ ਸੋਵੀਅਤ ਕਾਂਗਰਸ ਨੂੰ ਹੁਣ ਦੇਸ਼ ਦੀ ਸੰਸਦ ਦਾ । ਦਰਜਾ ਦੇ ਦਿੱਤਾ ਗਿਆ ਸੀ । ਇਸ ਤਰ੍ਹਾਂ ਰੂਸ ਇੱਕ-ਦਲੀ ਰਾਜਨੀਤਿਕ ਵਿਵਸਥਾ ਵਾਲਾ ਦੇਸ਼ ਬਣ ਗਿਆ ।
  • ਟਰੇਡ ਯੂਨੀਅਨਾਂ ‘ਤੇ ਪਾਰਟੀ ਦਾ ਨਿਯੰਤਰਨ ਰਹਿੰਦਾ ਸੀ ।
  • ਗੁਪਤਚਰ ਪੁਲਿਸ ਬੋਲਸ਼ਵਿਕਾਂ ਦੀ ਆਲੋਚਨਾ ਕਰਨ ਵਾਲੇ ਨੂੰ ਸਜ਼ਾ ਦਿੰਦੀ ਸੀ । ਫਿਰ ਵੀ ਬਹੁਤ ਸਾਰੇ ਨੌਜਵਾਨ ਲੇਖਕਾਂ ਅਤੇ ਕਲਾਕਾਰਾਂ ਨੇ ਬੋਲਸ਼ਵਿਕ ਦਲ ਦਾ ਸਮਰਥਨ ਕੀਤਾ ਕਿਉਂਕਿ ਇਹ ਦਲ ਸਮਾਜਵਾਦ ਅਤੇ ਪਰਿਵਰਤਨ ਪ੍ਰਤੀ ਸਮਰਪਿਤ ਸੀ ।

ਪ੍ਰਸ਼ਨ 11.
ਰੂਸ ਦੇ ਲੋਕਾਂ ਦੀਆਂ ਉਹ ਤਿੰਨ ਮੰਗਾਂ ਦੱਸੋ ਜਿਨ੍ਹਾਂ ਨੇ ਜ਼ਾਰ ਦਾ ਪਤਨ ਕੀਤਾ |
ਉੱਤਰ-
ਰੁਸ ਦੇ ਲੋਕਾਂ ਦੀਆਂ ਹੇਠ ਲਿਖੀਆਂ ਤਿੰਨ ਮੰਗਾਂ ਨੇ ਜ਼ਾਰ ਦਾ ਪਤਨ ਕੀਤਾ –

  1. ਦੇਸ਼ ਵਿਚ ਸ਼ਾਂਤੀ ਦੀ ਸਥਾਪਨਾ ਕੀਤੀ ਜਾਏ ਅਤੇ ਹਰੇਕ ਕਿਸਾਨ ਨੂੰ ਆਪਣੀ ਭੂਮੀ ਦਿੱਤੀ ਜਾਏ ।
  2. ਉਦਯੋਗਾਂ ‘ਤੇ ਮਜ਼ਦੂਰੀ ਦਾ ਨਿਯੰਤਰਨ ਹੋਵੇ ।
  3. ਗੈਰ-ਰੁਸੀ ਜਾਤੀਆਂ ਨੂੰ ਸਮਾਨ ਦਰਜਾ ਮਿਲੇ ਅਤੇ ਸੋਵੀਅਤ ਨੂੰ ਪੂਰੀ ਸ਼ਕਤੀ ਦਿੱਤੀ ਜਾਵੇ ।

ਪ੍ਰਸ਼ਨ 12.
ਪਹਿਲੇ ਵਿਸ਼ਵ ਯੁੱਧ ਨੇ ਰੂਸ ਦੀ ਫਰਵਰੀ ਕ੍ਰਾਂਤੀ (1917 ਈ:) ਲਈ ਸਥਿਤੀਆਂ ਕਿਵੇਂ ਪੈਦਾ ਕੀਤੀਆਂ ? ਤਿੰਨ ਕਾਰਨਾਂ ਦਾ ਵਰਣਨ ਕਰੋ ।
ਉੱਤਰ –

  • ਪਹਿਲੇ ਵਿਸ਼ਵ ਯੁੱਧ ਵਿਚ 1917 ਈ: ਤਕ ਰੂਸ ਦੇ 70 ਲੱਖ ਲੋਕ ਮਾਰੇ ਜਾ ਚੁੱਕੇ ਸਨ ।
  • ਯੁੱਧ ਤੋਂ ਉਦਯੋਗਾਂ ‘ਤੇ ਵੀ ਬੁਰਾ ਪ੍ਰਭਾਵ ਪਿਆ । ਰੂਸ ਦੇ ਆਪਣੇ ਉਦਯੋਗ ਤਾਂ ਉਂਝ ਵੀ ਬਹੁਤ ਘੱਟ ਸਨ । ਹੁਣ ਬਾਹਰ ਤੋਂ ਮਿਲਣ ਵਾਲੀ ਸਪਲਾਈ ਵੀ ਬੰਦ ਹੋ ਗਈ; ਕਿਉਂਕਿ ਬਾਲਟਿਕ ਸਾਗਰ ਵਿਚ ਜਿਸ ਮਾਰਗ ਤੋਂ ਵਿਦੇਸ਼ੀ ਉਦਯੋਗਿਕ ਸਾਮਾਨ ਆਉਂਦੇ ਸਨ ਉਸ ‘ਤੇ ਜਰਮਨੀ ਦਾ ਅਧਿਕਾਰ ਹੋ ਚੁੱਕਾ ਸੀ ।
  • ਪਿੱਛੇ ਹੱਟਦੀਆਂ ਰੂਸੀ ਸੈਨਾਵਾਂ ਨੇ ਰਸਤੇ ਵਿਚ ਪੈਣ ਵਾਲੀਆਂ ਫ਼ਸਲਾਂ ਅਤੇ ਇਮਾਰਤਾਂ ਨੂੰ ਵੀ ਨਸ਼ਟ ਕਰ ਸੁੱਟਿਆ ਤਾਕਿ ਦੁਸ਼ਮਣ ਸੈਨਾ ਉੱਥੇ ਟਿਕ ਨਾ ਸਕੇ । ਫ਼ਸਲਾਂ ਅਤੇ ਇਮਾਰਤਾਂ ਦੇ ਵਿਨਾਸ਼ ਨਾਲ ਰੂਸ ਵਿਚ 30 ਲੱਖ ਤੋਂ ਵੀ ਵੱਧ ਲੋਕ ਸ਼ਰਨਾਰਥੀ ਹੋ ਗਏ । ਇਨ੍ਹਾਂ ਹਾਲਤਾਂ ਨੇ ਸਰਕਾਰ ਅਤੇ ਜ਼ਾਰ ਦੋਨਾਂ ਨੂੰ ਅਲੋਕਪ੍ਰਿਆ ਬਣਾ ਦਿੱਤਾ | ਸਿਪਾਹੀ ਵੀ ਯੁੱਧ ਤੋਂ ਤੰਗ ਆ ਚੁੱਕੇ ਸਨ । ਹੁਣ ਉਹ ਲੜਨਾ ਨਹੀਂ ਚਾਹੁੰਦੇ ਸਨ । ਇਸ ਤਰ੍ਹਾਂ ਕ੍ਰਾਂਤੀ ਦਾ ਮਾਹੌਲ ਤਿਆਰ ਹੋਇਆ ।

ਪ੍ਰਸ਼ਨ 13.
ਵਿਸ਼ਵ ’ਤੇ ਰੂਸੀ ਕ੍ਰਾਂਤੀ ਦੇ ਪ੍ਰਭਾਵ ਦੀ ਚਰਚਾ ਕਰੋ । ‘ .
ਰੂਸੀ ਕ੍ਰਾਂਤੀ ਦੇ ਅੰਤਰ-ਰਾਸ਼ਟਰੀ ਸਿੱਟਿਆਂ ਦੀ ਵਿਵੇਚਨਾ ਕਰੋ ।
ਉੱਤਰ-
ਰੂਸੀ ਕ੍ਰਾਂਤੀ ਦੇ ਅੰਤਰ-ਰਾਸ਼ਟਰੀ ਸਿੱਟਿਆਂ ਦਾ ਵਰਣਨ ਇਸ ਤਰ੍ਹਾਂ ਹੈ –

  • ਰੂਸੀ ਕ੍ਰਾਂਤੀ ਦੇ ਸਿੱਟੇ ਵਜੋਂ ਵਿਸ਼ਵ ਵਿਚ ਸਮਾਜਵਾਦ ਇੱਕ ਵਿਆਪਕ ਵਿਚਾਰਧਾਰਾ ਬਣ ਕੇ ਉੱਭਰਿਆ | ਰਸ ਦੇ | ਬਾਅਦ ਅਨੇਕ ਦੇਸ਼ਾਂ ਵਿਚ ਸਾਮਵਾਦੀ ਸਰਕਾਰਾ ਕਾਇਮ ਹੋਈਆਂ ।
  • ਜਨਤਾ ਦੀ ਦਸ਼ਾ ਸੁਧਾਰਨ ਲਈ ਰਾਜ ਦੁਆਰਾ ਆਰਥਿਕ ਨਿਯੋਜਨ ਦੇ ਵਿਚਾਰ ਨੂੰ ਬਲ ਮਿਲਿਆ ।
  • ਵਿਸ਼ਵ ਵਿਚ ਕਿਰਤ ਦਾ ਮਾਣ ਵਧਿਆ ਹੁਣ ਬਾਈਬਲ ਦਾ ਇਹ ਵਿਚਾਰ ਫਿਰ ਤੋਂ ਸੁਰਜੀਤ ਹੋ ਉਠਿਆ ਕਿ ‘ਜੋ ਕੰਮ ਨਹੀਂ ਕਰਦਾ, ਉਹ ਖਾਏਗਾ ਵੀ ਨਹੀਂ |”
  • ਰੂਸੀ ਕ੍ਰਾਂਤੀ ਨੇ ਸਾਮਰਾਜਵਾਦ ਦੇ ਵਿਨਾਸ਼ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਪੂਰੇ ਵਿਸ਼ਵ ਵਿਚ ਸਾਮਰਾਜਵਾਦ ਦੇ ਵਿਨਾਸ਼ ਲਈ ਇੱਕ ਮੁਹਿੰਮ ਚਲ ਪਈ ।

ਪ੍ਰਸ਼ਨ 14.
1917 ਈ: ਦੀ ਕ੍ਰਾਂਤੀ ਦੇ ਬਾਅਦ ਰੂਸ ਵਿਸ਼ਵ-ਯੁੱਧ ਤੋਂ ਕਿਉਂ ਅਲੱਗ ਹੋ ਗਿਆ ?
ਉੱਤਰ-
1917 ਈ: ਦੇ ਬਾਅਦ ਰੂਸ ਹੇਠ ਲਿਖੇ ਕਾਰਨਾਂ ਕਰਕੇ ਯੁੱਧ ਤੋਂ ਅਲੱਗ ਹੋ ਗਿਆ –

  1. ਰਸੀ ਕ੍ਰਾਂਤੀਕਾਰੀ ਆਰੰਭ ਤੋਂ ਹੀ ਲੜਾਈ ਦਾ ਵਿਰੋਧ ਕਰਦੇ ਆ ਰਹੇ ਸਨ । ਇਸ ਲਈ ਕ੍ਰਾਂਤੀ ਦੇ ਬਾਅਦ ਰੂਸ ‘ ਯੁੱਧ ਤੋਂ ਹਟ ਗਿਆ ।
  2. ਲੈਨਿਨ ਦੀ ਅਗਵਾਈ ਵਿਚ ਰੂਸੀਆਂ ਨੇ ਯੁੱਧ ਨੂੰ ਕ੍ਰਾਂਤੀਕਾਰੀ ਯੁੱਧ ਵਿਚ ਬਦਲਣ ਦਾ ਨਿਸਚਾ ਕਰ ਲਿਆ ਸੀ ।
  3. ਰੂਸੀ ਸਾਮਰਾਜ ਨੂੰ ਯੁੱਧ ਵਿਚ ਕਈ ਵਾਰ ਮੂੰਹ ਦੀ ਖਾਣੀ ਪਈ ਸੀ, ਜਿਸ ਨਾਲ ਇਸਦੇ ਸਨਮਾਨ ਨੂੰ ਚੋਟ ਪੁੱਜੀ ਸੀ ।
  4. ਯੁੱਧ ਵਿਚ 6 ਲੱਖ ਤੋਂ ਵੀ ਜ਼ਿਆਦਾ ਰੂਸੀ ਸੈਨਿਕ ਮਾਰੇ ਜਾ ਚੁੱਕੇ ਸਨ ।
  5. ਰੂਸ ਦੇ ਲੋਕ ਕਿਸੇ ਦੂਜੇ ਦੇ ਭੂ-ਭਾਗ ‘ਤੇ ਅਧਿਕਾਰ ਨਹੀਂ ਕਰਨਾ ਚਾਹੁੰਦੇ ਸਨ ।
  6. ਰੁਸ ਦੇ ਲੋਕ ਪਹਿਲਾਂ ਆਪਣੀਆਂ ਅੰਦਰੂਨੀ ਸਮੱਸਿਆਵਾਂ ਦਾ ਹੱਲ ਕਰਨਾ ਚਾਹੁੰਦੇ ਸਨ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 15.
ਰੂਸ ਦੁਆਰਾ ਪਹਿਲੇ ਵਿਸ਼ਵ ਯੁੱਧ ਤੋਂ ਹਟਣ ਦਾ ਕੀ ਸਿੱਟਾ ਹੋਇਆ ?
ਉੱਤਰ-
1917 ਈ: ਵਿਚ ਰੂਸ ਪਹਿਲੇ ਵਿਸ਼ਵ ਯੁੱਧ ਤੋਂ ਹਟ ਗਿਆ । ਰੂਸੀ ਕ੍ਰਾਂਤੀ ਦੇ ਅਗਲੇ ਹੀ ਦਿਨ ਬੋਲਸ਼ਵਿਕ ਸਰਕਾਰ ਨੇ ਸ਼ਾਂਤੀ ਸੰਬੰਧੀ ਅਗਿਆਪਤੀ (Decree on Peace) ਜਾਰੀ ਕੀਤੀ | ਮਾਰਚ, 1918 ਈ: ਵਿਚ ਰੁਸ ਨੇ ਜਰਮਨੀ ਨਾਲ ਸ਼ਾਂਤੀ ਸੰਧੀ ‘ਤੇ ਹਸਤਾਖਰ ਕੀਤੇ । ਜਰਮਨੀ ਦੀ ਸਰਕਾਰ ਨੂੰ ਲੱਗਾ ਕਿ ਰੂਸੀ ਸਰਕਾਰ ਯੁੱਧ ਨੂੰ ਜਾਰੀ ਰੱਖਣ ਦੀ ਸਥਿਤੀ ਵਿਚ ਨਹੀਂ ਹੈ । ਇਸ ਲਈ ਜਰਮਨੀ ਨੇ ਰੁਸ ’ਤੇ ਸਖ਼ਤ ਸ਼ਰਤਾਂ ਲੱਦ ਦਿੱਤੀਆਂ | ਪਰ ਰੂਸ ਨੇ ਉਨ੍ਹਾਂ ਨੂੰ ਸਵੀਕਾਰ ਕਰ ਲਿਆ | ਦੇਸ਼ੀ ਸੰਧੀ ਵਿਚ ਸ਼ਾਮਲ ਸ਼ਕਤੀਆਂ ਰੂਸੀ ਕ੍ਰਾਂਤੀ ਅਤੇ ਰੂਸ ਦੇ ਯੁੱਧ ਤੋਂ ਅਲੱਗ ਹੋਣ ਦੇ ਫ਼ੈਸਲੇ ਦੇ ਵਿਰੁੱਧ ਸਨ ।ਉਹ ਰੂਸੀ ਕ੍ਰਾਂਤੀ ਦੇ ਵਿਰੋਧੀ ਤੱਤਾਂ ਨੂੰ ਮੁੜ ਉਭਾਰਨ ਦਾ ਯਤਨ ਕਰਨ ਲੱਗੀਆਂ । ਸਿੱਟੇ ਵਜੋਂ ਰੂਸ ਵਿਚ ਗ੍ਰਹਿ ਯੁੱਧ ਛਿੜ ਗਿਆ ਜੋ ਤਿੰਨ ਸਾਲਾਂ ਤਕ ਚਲਦਾ ਰਿਹਾ | ਪਰ ਅੰਤ ਵਿਚ ਵਿਦੇਸ਼ੀ ਸ਼ਕਤੀਆਂ ਅਤੇ ਕ੍ਰਾਂਤੀਕਾਰੀ ਸਰਕਾਰ ਦੇ ਵਿਰੁੱਧ ਹਥਿਆਰ ਚੁੱਕਣ ਵਾਲੇ ਰੂਸੀਆਂ ਦੀ ਹਾਰ ਹੋਈ ਅਤੇ ਹਿ ਯੁੱਧ ਖ਼ਤਮ ਹੋ ਗਿਆ ।

ਪ੍ਰਸ਼ਨ 16.
ਸਮਾਜਵਾਦੀਆਂ ਦੇ ਅਨੁਸਾਰ “ਕੋਆਪਰੇਟਿਵ ਕੀ ਸਨ ? ਕੋਆਪਰੇਟਿਵ ਨਿਰਮਾਣ ਦੇ ਵਿਸ਼ੇ ਵਿਚ ਰਾਬਰਟ ਓਵਨ ਅਤੇ ਲੁਇਸ ਬਲਾਕ ਦੇ ਕੀ ਵਿਚਾਰ ਸਨ ?
ਉੱਤਰ-
ਸਮਾਜਵਾਦੀਆਂ ਦੇ ਅਨੁਸਾਰ ਕੋਆਪਰੇਟਿਵ ਸਮੁਹਿਕ ਉੱਦਮ ਸਨ । ਇਹ ਅਜਿਹੇ ਲੋਕਾਂ ਦੇ ਸਮੂਹ ਸਨ ਜੋ ਮਿਲ ਕੇ ਚੀਜ਼ਾਂ ਬਣਾਉਂਦੇ ਸਨ ਅਤੇ ਮੁਨਾਫੇ ਨੂੰ ਹਰੇਕ ਮੈਂਬਰ ਦੁਆਰਾ ਕੀਤੇ ਗਏ ਕੰਮ ਦੇ ਹਿਸਾਬ ਨਾਲ ਆਪਸ ਵਿਚ ਵੰਡ ਲੈਂਦੇ ਸਨ । ਕੁੱਝ ਸਮਾਜਵਾਦੀਆਂ ਦੀ ਕੋਆਪਰੇਟਿਵ ਦੇ ਨਿਰਮਾਣ ਵਿਚ ਵਿਸ਼ੇਸ਼ ਰੂਚੀ ਸੀ ।

ਇੰਗਲੈਂਡ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ‘ਰਾਬਰਟ ਓਵਨ’ (1771-1858 ਈ:) ਨੇ ਇੰਡੀਆਨਾ (ਅਮਰੀਕਾ) ਵਿਚ ਨਵਾਂ ਤਾਲਮੇਲ (New Harmony) ਦੇ ਨਾਂ ਨਾਲ ਇਕ ਨਵੀਂ ਕਿਸਮ ਦੇ ਸਮੁਦਾਇ ਦੀ ਰਚਨਾ ਦਾ ਯਤਨ ਕੀਤਾ । ਕੁੱਝ ਸਮਾਜਵਾਦੀ ਮੰਨਦੇ ਸਨ ਕਿ ਸਿਰਫ ਵਿਅਕਤੀਗਤ ਯਤਨਾਂ ਨਾਲ ਬਹੁਤ ਵੱਡੇ ਸਹਿਕ ਖੇਤ ਨਹੀਂ ਬਣਾਏ ਜਾ ਸਕਦੇ। ਉਹ ਚਾਹੁੰਦੇ ਸਨ ਕਿ ਸਰਕਾਰ ਆਪਣੇ ਵਲੋਂ ਸਮੂਹਿਕ ਖੇਤੀ ਨੂੰ ਉਤਸ਼ਾਹ ਦੇਵੇ । ਉਦਾਹਰਣ ਲਈ ਫਰਾਂਸ ਵਿਚ ਲੂਈਸ ਬਲਾਕ (1813 – 1882) ਚਾਹੁੰਦੇ ਸਨ ਕਿ ਸਰਕਾਰ ਪੂੰਜੀਵਾਦੀ ਉੱਦਮਾਂ ਦੀ ਥਾਂ ਸਮੂਹਿਕ ਉੱਦਮਾਂ ਨੂੰ ਪ੍ਰੋਤਸਾਹਿਤ ਕਰਨ ।

ਪ੍ਰਸ਼ਨ 17.
ਸਤਾਲਿਨ ਕੌਣ ਸੀ ? ਉਸਨੇ ਖੇਤਾਂ ਦੇ ਸਮੂਹੀਕਰਨ ਦਾ ਫ਼ੈਸਲਾ ਕਿਉਂ ਲਿਆ ?
ਉੱਤਰ-
ਸਤਾਲਿਨ ਰੂਸ ਦੀ ਕਮਿਊਨਿਸਟ ਪਾਰਟੀ ਦਾ ਨੇਤਾ ਸੀ । ਉਸਨੇ ਲੈਨਿਨ ਦੇ ਬਾਅਦ ਪਾਰਟੀ ਦੀ ਕਮਾਨ ਸੰਭਾਲੀ ਸੀ 1927-1928 ਈ: ਦੇ ਨੇੜੇ-ਤੇੜੇ ਰੂਸ ਦੇ ਸ਼ਹਿਰਾਂ ਵਿਚ ਅਨਾਜ ਦਾ ਭਾਰੀ ਸੰਕਟ ਪੈਦਾ ਹੋ ਗਿਆ ਸੀ | ਸਰਕਾਰ ਨੇ ਅਨਾਜ ਦੀ ਕੀਮਤ ਨਿਸ਼ਚਿਤ ਕਰ ਦਿੱਤੀ ਸੀ । ਕੋਈ ਵੀ ਉਸ ਤੋਂ ਜ਼ਿਆਦਾ ਕੀਮਤ ‘ਤੇ ਅਨਾਜ ਨਹੀਂ ਵੇਚ ਸਕਦਾ ਸੀ ।

ਪਰ ਕਿਸਾਨ ਉਸ ਕੀਮਤ ਤੇ ਸਰਕਾਰ ਨੂੰ ਅਨਾਜ ਵੇਚਣ ਲਈ ਤਿਆਰ ਨਹੀਂ ਸਨ | ਹਾਲਾਤ ਨਾਲ ਨਜਿੱਠਣ ਲਈ ਸਤਾਲਿਨ ਨੇ ਸਖ਼ਤ ਕਦਮ ਚੁੱਕੇ ਉਸਨੂੰ ਲੱਗਦਾ ਸੀ ਕਿ ਅਮੀਰ ਕਿਸਾਨ ਅਤੇ ਵਪਾਰੀ ਕੀਮਤ ਵਧਾਉਣ ਦੀ ਆਸ ਵਿਚ ਅਨਾਜ ਨਹੀਂ ਵੇਚ ਰਹੇ ਹਨ | ਹਾਲਾਤ ਨਾਲ ਨਜਿੱਠਣ ਲਈ ਸੱਟੇਬਾਜ਼ੀ ‘ਤੇ ਰੋਕ ਲਗਾਉਣਾ ਅਤੇ ਵਪਾਰੀਆਂ ਦੇ ਕੋਲ ਜਮਾਂ ਅਨਾਜ ਨੂੰ ਜ਼ਬਤ ਕਰਨਾ ਜ਼ਰੂਰੀ ਸੀ ।

ਇਸ ਲਈ 1928 ਈ: ਵਿਚ ਪਾਰਟੀ ਦੇ ਮੈਂਬਰਾਂ ਨੇ ਅਨਾਜ ਉਤਪਾਦਕ ਇਲਾਕਿਆਂ ਦਾ ਦੌਰਾ ਕੀਤਾ । ਉਨ੍ਹਾਂ ਨੇ ਕਿਸਾਨਾਂ ਤੋਂ ਜ਼ਬਰਦਸਤੀ ਅਨਾਜ ਖਰੀਦਿਆ ਅਤੇ ‘ਕੁਲਕਾਂ’ (ਸੰਪੰਨ ਕਿਸਾਨਾਂ ਦੇ ਟਿਕਾਣਿਆਂ ਤੇ ਛਾਪੇ ਮਾਰੇ । ਜਦੋਂ ਇਸਦੇ ਬਾਅਦ ਵੀ ਅਨਾਜ ਦੀ ਕਮੀ ਬਣੀ ਰਹੀ ਤਾਂ ਸਤਾਲਿਨ ਨੇ ਖੇਤਾਂ ਦੇ ਸਮੂਹੀਕਰਨ ਦਾ ਫ਼ੈਸਲਾ ਲਿਆ । ਇਸਦੇ ਲਈ ਇਹ ਤਰਕ ਦਿੱਤਾ ਗਿਆ ਕਿ ਅਨਾਜ ਦੀ ਕਮੀ ਇਸ ਲਈ ਹੈ, ਕਿਉਂਕਿ ਖੇਤ ਬਹੁਤ ਛੋਟੇ ਹਨ ।

ਪ੍ਰਸ਼ਨ 18.
ਕ੍ਰਾਂਤੀ ਤੋਂ ਪਹਿਲਾਂ ਰੂਸ ਵਿਚ ਉਦਯੋਗਿਕ ਮਜ਼ਦੂਰਾਂ ਦੀ ਤਰਸਯੋਗ ਦਸ਼ਾ ਦੇ ਕੋਈ ਦੋ ਕਾਰਨ ਲਿਖੋ ।
ਉੱਤਰ-

  • ਵਿਦੇਸ਼ੀ ਪੂੰਜੀਪਤੀ ਮਜ਼ਦੂਰਾਂ ਦਾ ਖੂਬ ਸ਼ੋਸ਼ਣ ਕਰਦੇ ਸਨ । ਇੱਥੋਂ ਤਕ ਕਿ ਰੂਸੀ ਪੂੰਜੀਪਤੀ ਵੀ ਉਨ੍ਹਾਂ ਨੂੰ ਬਹੁਤ ਘੱਟ ਤਨਖਾਹ ਦਿੰਦੇ ਸਨ ।
  • ਮਜ਼ਦੂਰਾਂ ਨੂੰ ਕੋਈ ਰਾਜਨੀਤਿਕ ਅਧਿਕਾਰ ਪ੍ਰਾਪਤ ਨਹੀਂ ਸਨ । ਉਨ੍ਹਾਂ ਕੋਲ ਮਾਮੂਲੀ ਸੁਧਾਰ ਲਾਗੂ ਕਰਵਾਉਣ ਲਈ ਵੀ ਸਾਧਨ ਨਹੀਂ ਸਨ ।

ਪ੍ਰਸ਼ਨ 19.
ਰੂਸੀ ਕ੍ਰਾਂਤੀ ਦੇ ਸਮੇਂ ਰੂਸ ਦਾ ਸ਼ਾਸਕ ਕੌਣ ਸੀ ? ਉਸਦੀ ਸ਼ਾਸਨ ਪ੍ਰਣਾਲੀ ਦੇ ਕੋਈ ਦੋ ਦੋਸ਼ ਦੱਸੋ ।
ਜਾਂ
ਰੂਸੀ ਕ੍ਰਾਂਤੀ ਦੇ ਕਿਸੇ ਦੋ ਰਾਜਨੀਤਿਕ ਕਾਰਨਾਂ ਦਾ ਉਲੇਖ ਕਰੋ ।
ਉੱਤਰ-
ਰੂਸੀ ਕ੍ਰਾਂਤੀ ਦੇ ਸਮੇਂ ਰੂਸ ਦਾ ਸ਼ਾਸਕ ਜ਼ਾਰ ਨਿਕੋਲਸ ਦੂਜਾ ਸੀ । ਉਸਦੀ ਸ਼ਾਸਨ ਪ੍ਰਣਾਲੀ ਵਿਚ ਹੇਠ ਲਿਖੇ ਦੋਸ਼ ਸਨ ਜੋ ਰੂਸੀ ਕ੍ਰਾਂਤੀ ਦਾ ਕਾਰਨ ਬਣੇ ।

  • ਉਹ ਰਾਜਾ ਦੇ ਦੈਵੀ ਅਧਿਕਾਰਾਂ ਵਿਚ ਵਿਸ਼ਵਾਸ ਰੱਖਦਾ ਸੀ ਅਤੇ ਨਿਰੰਕੁਸ਼ ਤੰਤਰ ਦੀ ਰੱਖਿਆ ਕਰਨਾ ਆਪਣਾ ਕਰਤੱਵ ਸਮਝਦਾ ਸੀ ।
  • ਨੌਕਰਸ਼ਾਹੀ ਦੇ ਮੈਂਬਰ ਕਿਸੇ ਯੋਗਤਾ ਦੇ ਆਧਾਰ ‘ਤੇ ਨਹੀਂ ਬਲਕਿ ਵਿਸ਼ੇਸ਼ ਅਧਿਕਾਰ ਪ੍ਰਾਪਤ ਵਰਗਾਂ ਤੋਂ ਚੁਣੇ ਜਾਂਦੇ ਸਨ ।

ਪ੍ਰਸ਼ਨ 20.
ਰੂਸ ਵਿਚ ਜ਼ਾਰ ਨਿਕੋਲਸ ਦੂਜਾ ਕਿਉਂ ਅਪ੍ਰਸਿੱਧ ਸੀ ? ਦੋ ਕਾਰਨ ਦਿਓ ।
ਉੱਤਰ-
ਰੂਸ ਵਿਚ ਜ਼ਾਰ ਨਿਕੋਲਸ ਦੂਜੇ ਦੇ ਅਪ੍ਰਸਿੱਧ ਹੋਣ ਦੇ ਹੇਠ ਲਿਖੇ ਕਾਰਨ ਸਨ –

  • ਜ਼ਾਰ ਨਿਕੋਲਸ ਇਕ ਨਿਰੰਕੁਸ਼ ਸ਼ਾਸਕ ਸੀ ।
  • ਜ਼ਾਰ ਦੇ ਸ਼ਾਸਨ ਕਾਲ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਸੈਨਿਕਾਂ ਦੀ ਹਾਲਤ ਬਹੁਤ ਖ਼ਰਾਬ ਸੀ ।

ਪ੍ਰਸ਼ਨ 21.
ਲੈਨਿਨ ਕੌਣ ਸਨ ? ਉਸਨੇ ਰੂਸ ਵਿਚ ਕ੍ਰਾਂਤੀ ਲਿਆਉਣ ਵਿਚ ਕੀ ਯੋਗਦਾਨ ਦਿੱਤਾ ?
ਉੱਤਰ-
ਲੈਨਿਨ ਬੋਲਸ਼ਵਿਕ ਦਲ ਦਾ ਨੇਤਾ ਸੀ | ਮਾਰਕਸ ਅਤੇ ਐਂਗਲਜ਼ ਦੇ ਬਾਅਦ ਉਸਨੂੰ ਸਮਾਜਵਾਦੀ ਅੰਦੋਲਨ ਦਾ ਸਭ ਤੋਂ ਵੱਡਾ ਨੇਤਾ ਮੰਨਿਆ ਜਾਂਦਾ ਹੈ ।
ਉਸਨੇ ਬੋਲਸ਼ਵਿਕ ਪਾਰਟੀ ਦੁਆਰਾ ਰੁਸ ਵਿਚ ਕ੍ਰਾਂਤੀ ਲਿਆਉਣ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ ।

ਪ੍ਰਸ਼ਨ 22.
“1905 ਈ: ਦੀ ਰੂਸੀ ਕ੍ਰਾਂਤੀ 1917 ਈ: ਦੀ ਕ੍ਰਾਂਤੀ ਦਾ ਪੂਰਵ ਅਭਿਆਸ ਸੀ ।’ ਇਸ ਕਥਨ ਦੇ ਪੱਖ ਵਿਚ ਕੋਈ ਦੋ ਤਰਕ ਦਿਓ ।
ਉੱਤਰ –

  • 1905 ਈ: ਦੀ ਕ੍ਰਾਂਤੀ ਨੇ ਰੂਸੀ ਜਨਤਾ ਵਿਚ ਜਾਗ੍ਰਿਤੀ ਪੈਦਾ ਕੀਤੀ ਅਤੇ ਉਸਨੂੰ ਸ਼ਾਂਤੀ ਲਈ ਤਿਆਰ ਕੀਤਾ ।
  • ਇਸ ਕ੍ਰਾਂਤੀ ਕਾਰਨ ਰੂਸੀ ਸੈਨਿਕ ਅਤੇ ਗੈਰ-ਰੂਸੀ ਜਾਤੀਆਂ ਦੇ ਲੋਕ ਕ੍ਰਾਂਤੀਕਾਰੀਆਂ ਦੇ ਡੂੰਘੇ ਸੰਪਰਕ ਵਿਚ ਆ ਗਏ ।

ਪ੍ਰਸ਼ਨ 23.
ਲੈਨਿਨ ਨੇ ਇੱਕ ਸਫ਼ਲ ਕ੍ਰਾਂਤੀ ਲਿਆਉਣ ਲਈ ਕਿਹੜੀਆਂ ਦੋ ਮੁੱਢਲੀਆਂ ਸ਼ਰਤਾਂ ਦੱਸੀਆਂ ? ਕੀ ਇਹ ਸ਼ਰਤਾਂ ਰੂਸ ਵਿਚ ਮੌਜੂਦ ਸਨ ?
ਉੱਤਰ-
ਲੈਨਿਨ ਦੁਆਰਾ ਦੱਸੀਆਂ ਗਈਆਂ ਦੋ ਸ਼ਰਤਾਂ ਸਨ

  1. ਜਨਤਾ ਪੂਰੀ ਤਰ੍ਹਾਂ ਸਮਝੇ ਕਿ ਕ੍ਰਾਂਤੀ ਜ਼ਰੂਰੀ ਹੈ ਅਤੇ ਉਹ ਉਸਦੇ ਲਈ ਬਲੀਦਾਨ ਦੇਣ ਨੂੰ ਤਿਆਰ ਹੋਵੇ ।
  2. ਵਰਤਮਾਨ ਸਰਕਾਰ ਸੰਕਟ ਨਾਲ ਗ੍ਰਸਤ ਹੋਵੇ ਤਾਂਕਿ ਉਸਨੂੰ ਬਲਪੂਰਵਕ ਹਟਾਇਆ ਜਾ ਸਕੇ ਰੂਸ ਵਿਚ ਇਹ ਹਾਲਾਤ ਨਿਸ਼ਚਿਤ ਤੌਰ ‘ਤੇ ਆ ਚੁੱਕੇ ਸਨ ।

ਪ੍ਰਸ਼ਨ 24.
ਜ਼ਾਰ ਦਾ ਪਤਨ ਕਿਹੜੀ ਕ੍ਰਾਂਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਕਿਉਂ ? ਰੂਸ ਦੀ ਜਨਤਾ ਦੀਆਂ ਚਾਰ ਮੁੱਖ ਮੰਗਾਂ ਕਿਹੜੀਆਂ ਸਨ ?
ਉੱਤਰ-
ਜ਼ਾਰ ਦੇ ਪਤਨ ਨੂੰ ਫ਼ਰਵਰੀ ਕ੍ਰਾਂਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਪੁਰਾਣੇ ਰੂਸੀ ਕੈਲੰਡਰ ਅਨੁਸਾਰ ਇਹ ਕ੍ਰਾਂਤੀ 27 ਫ਼ਰਵਰੀ 1917 ਈ: ਨੂੰ ਹੋਈ ਸੀ । ਰੂਸ ਦੀ ਜਨਤਾ ਦੀਆਂ ਚਾਰ ਮੰਗਾਂ ਸਨ-ਸ਼ਾਂਤੀ, ਜੋਤਣ ਵਾਲਿਆਂ ਨੂੰ ਜ਼ਮੀਨ; ਉਦਯੋਗਾਂ ‘ਤੇ ਮਜ਼ਦੂਰਾਂ ਦਾ ਨਿਯੰਤਨ ਅਤੇ ਗੈਰ-ਰੂਸੀ ਰਾਸ਼ਟਰਾਂ ਨੂੰ ਬਰਾਬਰੀ ਦਾ ਦਰਜਾ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 25.
ਬੋਲਸ਼ਵਿਕ ਪਾਰਟੀ ਦਾ ਮੁੱਖ ਨੇਤਾ ਕੌਣ ਸੀ ? ਇਸ ਦੀਆਂ ਦੋ ਨੀਤੀਆਂ ਕਿਹੜੀਆਂ-ਕਿਹੜੀਆਂ ਸਨ ?
ਜਾਂ
1917 ਈ: ਦੀ ਰੂਸੀ ਕ੍ਰਾਂਤੀ ਵਿਚ ਲੈਨਿਨ ਦੇ ਦੋ ਉਦੇਸ਼ਾਂ ਦਾ ਉਲੇਖ ਕਰੋ ।
ਉੱਤਰ-
ਬੋਲਸ਼ਵਿਕ ਪਾਰਟੀ ਦਾ ਨੇਤਾ ਲੈਨਿਨ ਸੀ । ਲੈਨਿਨ ਦੀ ਅਗਵਾਈ ਵਿਚ ਬੋਲਸ਼ਵਿਕ ਪਾਰਟੀ ਦੀਆਂ ਨੀਤੀਆਂ (ਉਦੇਸ਼) ਸਨ

  1. ਸਾਰੀ ਸੱਤਾ ਸੋਵੀਅਤਾਂ ਨੂੰ ਸੌਂਪੀ ਜਾਵੇ ।
  2. ਸਾਰੀ ਭੂਮੀ ਕਿਸਾਨਾਂ ਨੂੰ ਦੇ ਦਿੱਤੀ ਜਾਵੇ ।

ਪ੍ਰਸ਼ਨ 26.
ਰੂਸੀ ਕ੍ਰਾਂਤੀ ਕਦੋਂ ਹੋਈ ? ਸੋਵੀਅਤਾਂ ਦੀ ਅਖਿਲ ਰੂਸੀ ਕਾਂਗਰਸ ਕਦੋਂ ਹੋਈ ? ਇਸਨੇ ਸਭ ਤੋਂ ਪਹਿਲਾਂ ਕੰਮ ਕਿਹੜਾ ਕੀਤਾ ?
ਉੱਤਰ-
ਰੁਸੀ ਕ੍ਰਾਂਤੀ 7 ਨਵੰਬਰ, 1917 ਈ: ਨੂੰ ਹੋਈ । ਇਸ ਦਿਨ ਸੋਵੀਅਤਾਂ ਦੀ ਇਕ ਅਖਿਲ ਰੁਸੀ ਕਾਂਗਰਸ ਹੋਈ । ਇਸ ਨੇ ਸਭ ਤੋਂ ਪਹਿਲਾਂ ਕੰਮ ਇਹ ਕੀਤਾ ਕਿ ਪੂਰੀ ਰਾਜਨੀਤਿਕ ਸੱਤਾ ਆਪਣੇ ਹੱਥਾਂ ਵਿੱਚ ਲੈ ਲਈ ॥

ਪ੍ਰਸ਼ਨ 27.
ਸਮਾਜਵਾਦ ਦੀਆਂ ਦੋ ਵਿਸ਼ੇਸ਼ਤਾਵਾਂ ਦਾ ਉਲੇਖ ਕਰੋ ।
ਉੱਤਰ-

  1. ਸਮਾਜਵਾਦ ਅਨੁਸਾਰ ਸਮਾਜ ਦੇ ਹਿੱਤ ਪਮੁੱਖ ਹਨ । ਸਮਾਜ ਤੋਂ ਅਲੱਗ ਨਿਜੀ ਹਿੱਤ ਰੱਖਣ ਵਾਲਾ ਵਿਅਕਤੀ ਸਮਾਜ ਦਾ ਸਭ ਤੋਂ ਵੱਡਾ ਦੁਸ਼ਮਣ ਹੈ ।
  2. ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਖੇਤਰਾਂ ਵਿਚ ਸਾਰੇ ਵਿਅਕਤੀਆਂ ਨੂੰ ਉੱਨਤੀ ਦੇ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ ।

ਪ੍ਰਸ਼ਨ 28.
ਸਾਮਵਾਦ ਦੀਆਂ ਦੋ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  • ਸਾਮਵਾਦ ਸਮਾਜਵਾਦ ਦਾ ਉੱਗਰ ਰੂਪ ਹੈ ।
  • ਇਸਦਾ ਉਦੇਸ਼ ਉਤਪਾਦਨ ਅਤੇ ਵੰਡ ਦੇ ਸਾਰੇ ਸਾਧਨਾਂ ਤੇ ਮਜ਼ਦੂਰਾਂ ਦਾ ਸਖ਼ਤ ਨਿਯੰਤਰਨ ਕਾਇਮ ਕਰਨਾ ਹੈ ।

ਪ੍ਰਸ਼ਨ 29.
ਰੂਸੀ ਕ੍ਰਾਂਤੀ ਦੇ ਦੋ ਅੰਤਰ-ਰਾਸ਼ਟਰੀ ਸਿੱਟਿਆਂ ਦੀ ਵਿਵੇਚਨਾ ਕਰੋ ।
ਉੱਤਰ-

  • ਰੂਸ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਰਕਾਰ ਕਾਇਮ ਹੋਣ ਨਾਲ ਵਿਸ਼ਵ ਦੇ ਸਾਰੇ ਦੇਸ਼ਾਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਨਮਾਨ ਵਿਚ ਵਾਧਾ ਹੋਇਆ ।
  • ਕ੍ਰਾਂਤੀ ਦੇ ਬਾਅਦ ਰੂਸ ਵਿਚ ਸਾਮਵਾਦੀ ਸਰਕਾਰ ਦੀ ਸਥਾਪਨਾ ਕੀਤੀ ਗਈ । ਇਸਦਾ ਸਿੱਟਾ ਇਹ ਹੋਇਆ ਕਿ ਸੰਸਾਰ ਦੇ ਹੋਰ ਦੇਸ਼ਾਂ ਵਿਚ ਵੀ ਸਾਮਵਾਦੀ ਸਰਕਾਰਾਂ ਕਾਇਮ ਹੋਣ ਲੱਗੀਆਂ ।

ਪ੍ਰਸ਼ਨ 30.
ਰੂਸੀ ਕ੍ਰਾਂਤੀ ਦਾ ਸਾਮਰਾਜਵਾਦ ’ਤੇ ਕੀ ਪ੍ਰਭਾਵ ਪਿਆ ? .
ਉੱਤਰ-
ਰੂਸੀ ਕ੍ਰਾਂਤੀਕਾਰੀ ਸਾਮਰਾਜਵਾਦ ਦੇ ਵਿਰੋਧੀ ਨੇਤਾ ਸਨ । ਇਸ ਲਈ ਰੂਸੀ ਕ੍ਰਾਂਤੀ ਨੇ ਸਾਮਰਾਜਵਾਦ ਦੇ ਵਿਨਾਸ਼ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ । ਰੂਸ ਦੇ ਸਮਾਜਵਾਦੀਆਂ ਨੇ ਸਾਮਰਾਜਵਾਦ ਦੇ ਵਿਨਾਸ ਲਈ ਪੂਰੇ ਵਿਸ਼ਵ ਵਿਚ ਮੁਹਿੰਮ ਚਲਾਈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
1917 ਈ: ਤੋਂ ਪਹਿਲਾਂ ਰੂਸ ਦੀ ਕੰਮਕਾਜੀ ਆਬਾਦੀ ਯੂਰਪ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਕਿਹੜੇ-ਕਿਹੜੇ ਪੱਧਰਾਂ ਤੇ ਵੱਖ ਸੀ ?
1917 ਈ: ਤੋਂ ਪਹਿਲਾਂ ਰੂਸ ਦੀ ਮਜ਼ਦੂਰ ਜਨਸੰਖਿਆ ਯੂਰਪ ਦੇ ਹੋਰਨਾਂ ਦੇਸ਼ਾਂ ਦੀ ਮਜ਼ਦੂਰ ਜਨਸੰਖਿਆ ਤੋਂ ਕਿਵੇਂ ਵੱਖ ਸੀ ?
ਉੱਤਰ-
1917 ਈ: ਤੋਂ ਪਹਿਲਾਂ ਰੂਸ ਦੀ ਮਜ਼ਦੂਰ ਜਨਸੰਖਿਆ ਯੂਰਪ ਦੇ ਹੋਰਨਾਂ ਦੇਸ਼ਾਂ ਦੀ ਮਜ਼ਦੂਰ ਜਨਸੰਖਿਆ ਤੋਂ ਹੇਠ ਲਿਖੀਆਂ ਗੱਲਾਂ ਵਿਚ ਵੱਖ ਸੀ –
1. ਰੁਸ ਦੀ ਜ਼ਿਆਦਾਤਰ ਜਨਤਾ ਖੇਤੀਬਾੜੀ ਕਰਦੀ ਸੀ ਉੱਥੋਂ ਦੇ ਲਗਪਗ 85 ਪ੍ਰਤੀਸ਼ਤ ਲੋਕ ਖੇਤੀਬਾੜੀ ਦੁਆਰਾ ਹੀ ਆਪਣੀ ਰੋਜ਼ੀ ਕਮਾਉਂਦੇ ਸਨ । ਉਹ ਯੂਰਪ ਦੇ ਹੋਰਨਾਂ ਦੇਸ਼ਾਂ ਦੀ ਤੁਲਨਾ ਵਿਚ ਕਿੱਤੇ ਵੱਧ ਸੀ । ਉਦਾਹਰਨ | ਲਈ ਫਰਾਂਸ ਅਤੇ ਜਰਮਨੀ ਵਿਚ ਇਹ ਅਨੁਪਾਤ ਕੁਮਵਾਰ 40 ਪ੍ਰਤੀਸ਼ਤ ਅਤੇ 50 ਪ੍ਰਤੀਸ਼ਤ ਹੀ ਸੀ ।

2. ਯੂਰਪ ਦੇ ਕਈ ਹੋਰ ਦੇਸ਼ਾਂ ਵਿਚ ਉਦਯੋਗਿਕ ਕ੍ਰਾਂਤੀ ਆਈ ਸੀ । ਉੱਥੇ ਕਾਰਖਾਨੇ ਸਥਾਨਕ ਲੋਕਾਂ ਦੇ ਹੱਥ ਵਿਚ ਸਨ । ਉੱਥੇ ਮਜ਼ਦੂਰਾਂ ਦਾ ਬਹੁਤ ਜ਼ਿਆਦਾ ਸ਼ੋਸ਼ਣ ਨਹੀਂ ਹੁੰਦਾ ਸੀ । ਪਰ ਰੂਸ ਵਿਚ ਜ਼ਿਆਦਾਤਰ ਕਾਰਖਾਨੇ ਵਿਦੇਸ਼ੀ ਪੂੰਜੀ ਨਾਲ ਕਾਇਮ ਹੋਏ । ਵਿਦੇਸ਼ੀ ਪੂੰਜੀਪਤੀ ਰੂਸੀ ਮਜ਼ਦੂਰਾਂ ਦਾ ਖੂਬ ਸ਼ੋਸ਼ਣ ਕਰਦੇ ਸਨ । ਜਿਹੜੇ ਕਾਰਖ਼ਾਨੇ ਰੂਸੀ ਪੂੰਜੀਪਤੀਆਂ ਦੇ ਹੱਥਾਂ ਵਿਚ ਸਨ, ਉੱਥੇ ਵੀ ਮਜ਼ਦੂਰਾਂ ਦੀ ਹਾਲਤ ਤਰਸਯੋਗ ਸੀ। ਇਹ ਪੂੰਜੀਪਤੀ ਵਿਦੇਸ਼ੀ ਪੂੰਜੀਪਤੀਆਂ ਨਾਲ ਪ੍ਰਤੀਯੋਗਤਾ ਕਰਨ ਲਈ ਮਜ਼ਦੂਰਾਂ ਦਾ ਖੂਨ ਚੂਸਦੇ ਸਨ ।

3. ਰੂਸ ਵਿਚ ਮਹਿਲਾ ਮਜ਼ਦੂਰਾਂ ਨੂੰ ਪੁਰਸ਼ ਮਜ਼ਦੂਰਾਂ ਨਾਲੋਂ ਬਹੁਤ ਹੀ ਘੱਟ ਤਨਖਾਹ ਦਿੱਤੀ ਜਾਂਦੀ ਸੀ । ਬੱਚਿਆਂ ਤੋਂ ਵੀ 10 ਤੋਂ 15 ਘੰਟਿਆਂ ਤਕ ਕੰਮ ਲਿਆ ਜਾਂਦਾ ਸੀ । ਯੂਰਪ ਦੇ ਹੋਰਨਾਂ ਦੇਸ਼ਾਂ ਵਿਚ ਮਜ਼ਦੂਰ-ਕਾਨੂੰਨਾਂ ਦੇ ਕਾਰਨ ਹਾਲਾਤ ਵਿਚ ਸੁਧਾਰ ਆ ਚੁੱਕਾ ਸੀ ।

4. ਰੁਸੀ ਕਿਸਾਨਾਂ ਦੀਆਂ ਜੋਤਾਂ ਯੂਰਪ ਦੇ ਹੋਰਨਾਂ ਦੇਸ਼ਾਂ ਦੇ ਕਿਸਾਨਾਂ ਨਾਲੋਂ ਛੋਟੀਆਂ ਸਨ ।

5. ਰੁਸੀ ਕਿਸਾਨ ਜ਼ਿਮੀਂਦਾਰਾਂ ਅਤੇ ਜਾਗੀਰਦਾਰਾਂ ਦਾ ਕੋਈ ਸਨਮਾਨ ਨਹੀਂ ਕਰਦੇ ਸਨ । ਉਹ ਉਨ੍ਹਾਂ ਦੇ ਅੱਤਿਆਚਾਰੀ ਸੁਭਾਅ ਦੇ ਕਾਰਨ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ । ਇੱਥੋਂ ਤਕ ਕਿ ਉਹ ਆਮ ਤੌਰ ‘ਤੇ ਲਗਾਨ ਦੇਣ ਤੋਂ ਇਨਕਾਰ ਕਰ ਦਿੰਦੇ ਸਨ ਅਤੇ ਜ਼ਿਮੀਂਦਾਰਾਂ ਦੀ ਹੱਤਿਆ ਕਰ ਦਿੰਦੇ ਸਨ । ਇਸਦੇ ਉਲਟ ਫ਼ਰਾਂਸ ਵਿਚ ਕਿਸਾਨ ਆਪਣੇ ਸਾਮੰਤਾਂ ਪ੍ਰਤੀ ਵਫਾਦਾਰ ਸਨ । ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਉਹ ਆਪਣੇ ਸਾਮੰਤਾਂ ਲਈ ਲੜੇ ਸਨ ।

6. ਰੁਸ ਦਾ ਕਿਸਾਨ ਵਰਗ ਇਕ ਹੋਰ ਨਜ਼ਰੀਏ ਤੋਂ ਯੂਰਪ ਦੇ ਕਿਸਾਨ ਵਰਗ ਤੋਂ ਵੱਖ ਸੀ । ਉਹ ਇਕ ਸਮਾਂ-ਅਵਧੀ ਲਈ ਆਪਣੀਆਂ ਜੋਤਾਂ ਨੂੰ ਇਕੱਠਾ ਕਰ ਲੈਂਦੇ ਸਨ । ਉਨ੍ਹਾਂ ਦੀ ਕਮਿਯੂਨ (ਮੀਰ) ਉਨ੍ਹਾਂ ਦੇ ਪਰਿਵਾਰਾਂ ਦੀਆਂ ਜ਼ਰੂਰਤਾਂ ਅਨੁਸਾਰ ਇਸਦੀ ਵੰਡ ਕਰਦੀ ਸੀ ।

ਪ੍ਰਸ਼ਨ 2.
1917 ਈ: ਵਿਚ ਜ਼ਾਰ ਦਾ ਸ਼ਾਸਨ ਕਿਉਂ ਖ਼ਤਮ ਹੋ ਗਿਆ ?
ਜਾਂ
ਰੂਸ ਵਿਚ ਫ਼ਰਵਰੀ 1917 ਈ: ਦੀ ਕ੍ਰਾਂਤੀ ਲਈ ਜ਼ਿੰਮੇਵਾਰ ਹਾਲਾਤ ।
ਉੱਤਰ-
ਰੂਸ ਤੋਂ ਜ਼ਾਰ ਸ਼ਾਹੀ ਨੂੰ ਖ਼ਤਮ ਕਰਨ ਲਈ ਹੇਠ ਲਿਖੇ ਹਾਲਾਤ ਜ਼ਿੰਮੇਵਾਰ ਸਨ –
1. ਰੂਸ ਦਾ ਜ਼ਾਰ ਨਿਕੋਲਸ ਦੂਜਾ ਰਾਜਾ ਦੇ ਦੈਵੀ ਅਧਿਕਾਰਾਂ ਵਿਚ ਵਿਸ਼ਵਾਸ ਰੱਖਦਾ ਸੀ । ਨਿਰੰਕੁਸ਼ ਤੰਤਰ ਦੀ ਰੱਖਿਆ ਕਰਨਾ ਉਹ ਆਪਣਾ ਪਰਮ ਕਰਤੱਵ ਸਮਝਦਾ ਸੀ । ਉਸਦੇ ਸਮਰਥਨ ਸਿਰਫ ਕੁਲੀਨ ਵਰਗ ਅਤੇ ਹੋਰਨਾਂ ਉੱਚ ਵਰਗਾਂ ਨਾਲ ਸੰਬੰਧ ਰੱਖਣ ਵਾਲੇ ਲੋਕ ਹੀ ਸਨ | ਜਨਸੰਖਿਆ ਦਾ ਬਾਕੀ ਸਾਰਾ ਭਾਗ ਉਸਦਾ ਵਿਰੋਧੀ ਸੀ । ਰਾਜ ਦੇ ਸਾਰੇ ਅਧਿਕਾਰ ਉੱਚ ਵਰਗ ਦੇ ਲੋਕਾਂ ਦੇ ਹੱਥਾਂ ਵਿਚ ਸਨ ।ਉਨ੍ਹਾਂ ਦੀ ਨਿਯੁਕਤੀ ਵੀ ਕਿਸੇ ਯੋਗਤਾ ਦੇ ਆਧਾਰ ‘ਤੇ ਨਹੀਂ ਕੀਤੀ ਜਾਂਦੀ ਸੀ ।

2. ਰੁਸੀ ਸਾਮਰਾਜ ਵਿਚ ਜ਼ਾਰ ਦੁਆਰਾ ਦਿੱਤੇ ਕਈ ਗੈਰ-ਰੁਸੀ ਰਾਸ਼ਟਰ ਵੀ ਸ਼ਾਮਲ ਸਨ । ਜ਼ਾਰ ਨੇ ਇਨ੍ਹਾਂ ਲੋਕਾਂ ‘ਤੇ ਰੂਸੀ ਭਾਸ਼ਾ ਲੱਦੀ ਅਤੇ ਉਨ੍ਹਾਂ ਦੇ ਸੱਭਿਆਚਾਰਾਂ ਦਾ ਮਹੱਤਵ ਘੱਟ ਕਰਨ ਦਾ ਪੂਰਾ ਯਤਨ ਕੀਤਾ । ਇਸ ਤਰ੍ਹਾਂ ਦੇਸ਼ ਵਿਚ ਟਕਰਾਓ ਦੇ ਹਾਲਾਤ ਬਣ ਗਏ ਸਨ ।

3. ਰਾਜ ਪਰਿਵਾਰ ਵਿਚ ਨੈਤਿਕ ਪਤਨ ਸਿਖ਼ਰ ‘ਤੇ ਸੀ । ਨਿਕੋਲਸ ਦੂਜਾ ਪੂਰੀ ਤਰ੍ਹਾਂ ਆਪਣੀ ਪਤਨੀ ਦੇ ਦਬਾਅ ਵਿਚ ਸੀ ਜੋ ਆਪ ਇਕ ਢੋਂਗੀ ਸਾਧੂ ਰਾਸਪੁਤਿਨ ਦੇ ਕਹਿਣ ‘ਤੇ ਚਲਦੀ ਸੀ । ਅਜਿਹੇ ਭ੍ਰਿਸ਼ਟਾਚਾਰੀ ਸ਼ਾਸਨ ਤੋਂ ਜਨਤਾ ਬਹੁਤ ਦੁਖੀ ਸੀ ।

4. ਜ਼ਾਰ ਨੇ ਆਪਣੀਆਂ ਸਾਮਰਾਜਵਾਦੀ ਇਛਾਵਾਂ ਦੀ ਪੂਰਤੀ ਲਈ ਦੇਸ਼ ਨੂੰ ਪਹਿਲੇ ਵਿਸ਼ਵ ਯੁੱਧ ਵਿਚ ਧੱਕ ਦਿੱਤਾ । ਪਰ ਉਹ ਰਾਜ ਦੇ ਅੰਦਰੂਨੀ ਖੋਖਲੇਪਣ ਕਾਰਨ ਮੋਰਚੇ ਤੇ ਲੜ ਰਹੇ ਸੈਨਿਕਾਂ ਵਲ ਪੂਰਾ ਧਿਆਨ ਨਾ ਦੇ ਸਕਿਆ । ਸਿੱਟੇ ਵਜੋਂ ਰੂਸੀ ਸੈਨਾ ਬੁਰੀ ਤਰ੍ਹਾਂ ਹਾਰ ਗਈ ਅਤੇ ਫ਼ਰਵਰੀ, 1917 ਈ: ਤਕ ਉਸਦੇ 6 ਲੱਖ ਸੈਨਿਕ ਮਾਰੇ ਗਏ । ਇਸ ਨਾਲ ਲੋਕਾਂ ਦੇ ਨਾਲ-ਨਾਲ ਸੈਨਾ ਵਿਚ ਅਸੰਤੋਖ ਫੈਲ ਗਿਆ । ਇਸ ਲਈ ਕ੍ਰਾਂਤੀ ਦੁਆਰਾ ਜ਼ਾਰ ਨੂੰ ਸ਼ਾਸਨ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ । ਇਸਨੂੰ ਫਰਵਰੀ ਕ੍ਰਾਂਤੀ ਦਾ ਨਾਂ ਦਿੱਤਾ ਜਾਂਦਾ ਹੈ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 3.
ਦੋ ਸੂਚੀਆਂ ਬਣਾਓ-ਇਕ ਸੂਚੀ ਵਿਚ ਫ਼ਰਵਰੀ ਕ੍ਰਾਂਤੀ ਦੀਆਂ ਮੁੱਖ ਘਟਨਾਵਾਂ ਅਤੇ ਪ੍ਰਭਾਵਾਂ ਨੂੰ ਲਿਖੋ ਅਤੇ ਦੂਜੀ ਸੂਚੀ ਵਿਚ ਅਕਤੂਬਰ ਕ੍ਰਾਂਤੀ ਦੀਆਂ ਪ੍ਰਮੁੱਖ ਘਟਨਾਵਾਂ ਅਤੇ ਪ੍ਰਭਾਵਾਂ ਨੂੰ ਦਰਜ ਕਰੋ ।
ਜਾਂ
1917 ਈ: ਦੀ ਰੂਸੀ ਕ੍ਰਾਂਤੀ ਦੀਆਂ ਮਹੱਤਵਪੂਰਨ ਘਟਨਾਵਾਂ ਅਤੇ ਪ੍ਰਭਾਵਾਂ ਦਾ ਵਰਣਨ ਕਰੋ ।
ਉੱਤਰ-
ਜ਼ਾਰ ਦੀਆਂ ਗਲਤ ਨੀਤੀਆਂ, ਰਾਜਨੀਤਿਕ ਭ੍ਰਿਸ਼ਟਾਚਾਰ ਅਤੇ ਆਮ ਜਨਤਾ ਅਤੇ ਸੈਨਿਕਾਂ ਦੀ ਦੁਰਦਸ਼ਾ ਦੇ ਕਾਰਨ ਰੂਸ ਵਿਚ ਕ੍ਰਾਂਤੀ ਦਾ ਵਾਤਾਵਰਨ ਤਿਆਰ ਹੋ ਚੁੱਕਿਆ ਸੀ । ਇਕ ਛੋਟੀ ਜਿਹੀ ਘਟਨਾ ਨੇ ਇਸ ਕ੍ਰਾਂਤੀ ਦਾ ਗਣੇਸ਼ ਕੀਤਾ ਅਤੇ ਇਹ ਦੋ ਪੜਾਵਾਂ ਵਿਚ ਪੂਰੀ ਹੋਈ । ਇਹ ਦੋ ਪੜਾਅ ਸਨ-ਫ਼ਰਵਰੀ ਕ੍ਰਾਂਤੀ ਅਤੇ ਅਕਤੂਬਰ ਕ੍ਰਾਂਤੀ । ਸੰਖੇਪ ਵਿਚ ਕ੍ਰਾਂਤੀ ਦੇ ਪੁਰੇ ਘਟਨਾਕ੍ਰਮ ਦਾ ਵਰਣਨ ਹੇਠ ਲਿਖਿਆ ਹੈ ਫ਼ਰਵਰੀ ਕ੍ਰਾਂਤੀ-7 ਮਾਰਚ, 1917 ਈ: ਨੂੰ ਰੂਸ ਵਿਚ ਸ਼ਾਂਤੀ ਦਾ ਪਹਿਲਾ ਵਿਸਫ਼ੋਟ ਹੋਇਆ ।

ਉਸ ਦਿਨ ਗ਼ਰੀਬ ਕਿਸਾਨ ਮਜ਼ਦੂਰਾਂ ਨੇ ਪੈਟਰੋਡ ਦੀਆਂ ਸੜਕਾਂ ‘ਤੇ ਜਲੂਸ ਕੱਢਿਆ । ਉਹ ਪੈਟਰੋਡ ਦੇ ਹੋਟਲਾਂ ਅਤੇ ਦੁਕਾਨਾਂ ਨੂੰ ਲੁੱਟਣ ਲੱਗੇ ਅਤੇ ਸਥਿਤੀ ਕਾਬੂ ਤੋਂ ਬਾਹਰ ਹੋਣ ਲੱਗੀ । ਸਰਕਾਰ ਨੇ ਹੁਕਮ ਦਿੱਤਾ ਕਿ ਭੀੜ ’ਤੇ ‘ਗੋਲੀ ਚਲਾ ਕੇ ਉਸ ਨੂੰ ਹਟਾ ਦਿੱਤਾ ਜਾਵੇ । ਪਰੰਤ ਸਿਪਾਹੀਆਂ ਦੀ ਹਮਦਰਦੀ ਮਜ਼ਦੂਰਾਂ ਦੇ ਨਾਲ ਸੀ ।ਉਨ੍ਹਾਂ ਨੇ ਗੋਲੀ ਚਲਾਉਣ ਤੋਂ ਨਾਂਹ ਕਰ ਦਿੱਤੀ । ਕਾਂਤੀ ਦੀ ਭਾਵਨਾ ਉਨ੍ਹਾਂ ਵਿਚ ਵੀ ਪ੍ਰਵੇਸ਼ ਕਰ ਚੁੱਕੀ ਸੀ । ਇਸ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਗਈ । ਹੁਣ ਰੂਸ ਦੇ ਕੋਨੇਕੋਨੇ ਵਿਚ ਸ਼ਾਂਤੀ ਦੀ ਲਹਿਰ ਫੈਲ ਗਈ ।

ਚਾਰੇ ਪਾਸੇ ਹੜਤਾਲਾਂ ਹੋਣ ਲੱਗੀਆਂ | ਅਗਲੇ ਦਿਨ 8 ਮਾਰਚ ਨੂੰ ਕੱਪੜਾ ਮਿੱਲਾਂ ਦੀਆਂ ਮਜ਼ਦੂਰ ਇਸਤਰੀਆਂ ਨੇ ਰੋਟੀ ਦੀ ਮੰਗ ਕਰਦੇ ਹੋਏ ਹੜਤਾਲ ਕਰ ਦਿੱਤੀ । ਦੂਸਰੇ ਦਿਨ ਉਨ੍ਹਾਂ ਦੇ ਨਾਲ ਹੋਰ ਮਜ਼ਦੂਰ ਸ਼ਾਮਲ ਹੋ ਗਏ । ਰੋਟੀ ਦੇ ਨਾਅਰਿਆਂ ਦੇ ਨਾਲ ਉਨ੍ਹਾਂ ਨੇ “ਯੁੱਧ ਬੰਦ ਕਰੋ’ ਅਤੇ ‘ਅੱਤਿਆਚਾਰੀ ਸ਼ਾਸਨ ਦਾ ਨਾਸ਼ ਹੋਵੇ ਆਦਿ ਦੇ ਨਾਅਰੇ ਲਗਾਉਣੇ ਸ਼ੁਰੂ ਕੀਤੇ 11 ਮਾਰਚ ਨੂੰ ਜ਼ਾਰ ਨੇ ਮਜ਼ਦੂਰਾਂ ਨੂੰ ਕੰਮ ‘ਤੇ ਵਾਪਸ ਜਾਣ ਦਾ ਹੁਕਮ ਦਿੱਤਾ ਪਰ ਉਨ੍ਹਾਂ ਨੇ ਨਹੀਂ ਮੰਨਿਆ ।
ਉਸੇ ਦਿਨ ਜ਼ਾਰ ਨੇ ਡੂੰਮਾ ਨੂੰ ਭੰਗ ਕਰਨ ਦਾ ਹੁਕਮ ਵੀ ਦੇ ਦਿੱਤਾ ਪਰੰਤੂ ਡੂੰਮਾ ਨੇ ਭੰਗ ਹੋਣ ਤੋਂ ਮਨ੍ਹਾਂ ਕਰ ਦਿੱਤਾ 12 ਮਾਰਚ ਨੂੰ 25 ਹਜ਼ਾਰ ਸੈਨਿਕ ਹੜਤਾਲੀਆਂ ਦੇ ਪੱਖ ਵਿਚ ਮਿਲ ਗਏ ।
PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ 1
ਹੁਣ ਸਥਿਤੀ ਇਕਦਮ ਕਾਬੂ ਤੋਂ ਬਾਹਰ ਹੋ ਗਈ ਸੀ । ਕ੍ਰਾਂਤੀਕਾਰੀਆਂ ਨੇ ਜਲਦੀ ਹੀ ਪੈਟਰੋਗਾਡ ਅਤੇ ਮਾਸਕੋ ‘ਤੇ ਕਬਜ਼ਾ ਕਰ ਲਿਆ । ਇਨ੍ਹਾਂ ਪਰਿਸਥਿਤੀਆਂ ਵਿਚ ਜ਼ਾਰ ਦੇ ਲਈ ਸ਼ਾਸਨ ਕਰਨਾ ਬਹੁਤ ਕਠਿਨ ਹੋ ਗਿਆ । ਇਸ ਲਈ ਮਜਬੂਰ ਹੋ ਕੇ 15 ਮਾਰਚ, 1917 ਈ: ਨੂੰ ਉਸ ਨੇ ਗੱਦੀ ਛੱਡ ਦਿੱਤੀ । ਜ਼ਾਰ ਦੇ ਪਤਨ ਦੀ ਇਸ ਘਟਨਾ ਨੂੰ ਫ਼ਰਵਰੀ ਦੀ ਸ਼ਾਂਤੀ’ ਕਿਹਾ ਜਾਂਦਾ ਹੈ, ਕਿਉਂਕਿ ਪੁਰਾਣੇ ਰੂਸੀ ਕੈਲੰਡਰ ਦੇ ਅਨੁਸਾਰ ਇਹ 27 ਫ਼ਰਵਰੀ, 1917 ਈ: ਨੂੰ ਵਾਪਰੀ ਸੀ । ਸੱਚ ਤਾਂ ਇਹ ਹੈ ਕਿ ਬਿਰਸਾ ਮੁੰਡਾ ਨੇ ਆਪਣੇ ਕਬੀਲੇ ਦੇ ਪ੍ਰਤਿ ਆਪਣੀਣਾਂ ਸੇਵਾਵਾਂ ਦੇ ਕਾਰਨ ਛੋਟੀ ਉਮਰ ਵਿਚ ਹੀ ਆਪਣਾ ਨਾਂ ਅਮਰ ਕਰ ਲਿਆ |

ਲੋਕਾਂ ਨੂੰ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਿਤ ਕਰਕੇ ਅਤੇ ਆਪਣੇ ਧਰਮ ਅਤੇ ਸੱਭਿਆਚਾਰਕ ਦੀ ਰੱਖਿਆ ਦੇ ਲਈ ਤਿਆਰ ਕਰਨ ਦੇ ਕਾਰਨ ਅੱਜ ਵੀ ਲੋਕ ਬਿਰਸਾ ਮੁੰਡਾ ਨੂੰ ਯਾਦ ਕਰਦੇ ਹਨ । ਅਕਤੂਬਰ ਕ੍ਰਾਂਤੀ-ਜਨਤਾ ਦੀਆਂ ਸਭ ਤੋਂ ਮਹੱਤਵਪੂਰਨ ਚਾਰ ਮੰਗਾਂ ਸਨ-ਸ਼ਾਂਤੀ, ਭੂਮੀ ਦੀ ਮਾਲਕੀ ਭੁਮੀ ਵਾਹੁਣ ਵਾਲਿਆਂ ਨੂੰ, ਕਾਰਖ਼ਾਨਿਆਂ ਉੱਤੇ ਮਜ਼ਦੂਰਾਂ ਦਾ ਨਿਯੰਤਰਨ ਅਤੇ ਗ਼ੈਰ-ਰੂਸੀ ਜਾਤੀਆਂ ਨੂੰ ਸਮਾਨਤਾ ਦਾ ਦਰਜਾ | ਆਰਜ਼ੀ ਸਰਕਾਰ ਦਾ ਮੁਖੀ ਕਰੈਂਸਕੀ ਇਨ੍ਹਾਂ ਵਿਚੋਂ ਕਿਸੇ ਇਕ ਮੰਗ ਨੂੰ ਵੀ ਪੂਰਾ ਨਾ ਕਰ ਸਕਿਆ ਅਤੇ ਸਰਕਾਰ ਜਨਤਾ ਦਾ ਸਮਰਥਨ ਗੁਆ ਬੈਠੀ । ਲੈਨਿਨ ਫ਼ਰਵਰੀ ਦੀ ਸ਼ਾਂਤੀ ਸਮੇਂ ਸਵਿਟਜ਼ਰਲੈਂਡ ਵਿਚ ਜਲਾਵਤਨੀ ਦਾ ਜੀਵਨ ਬਤੀਤ ਕਰ ਰਿਹਾ ਸੀ ਉਹ ਅਪਰੈਲ ਵਿਚ ਰੂਸ ਪਰਤ ਆਇਆ। ਉਸ ਦੀ ਅਗਵਾਈ ਵਿਚ ਬੋਲਸ਼ਵਿਕ ਪਾਰਟੀ ਨੇ ਯੁੱਧ ਖ਼ਤਮ ਕਰਨ, ਕਿਸਾਨਾਂ ਨੂੰ ਜ਼ਮੀਨ ਦੇਣ ਅਤੇ ਸਾਰੇ ਅਧਿਕਾਰ ਸੋਵੀਅਤਾਂ ਨੂੰ ਦੇਣ ਦੀਆਂ ਸਪੱਸ਼ਟ ਨੀਤੀਆਂ ਸਾਹਮਣੇ ਰੱਖੀਆਂ ।

ਗੈਰ-ਰੂਸੀ ਜਾਤੀਆਂ ਦੇ ਪ੍ਰਸ਼ਨ ਉੱਤੇ ਵੀ ਸਿਰਫ ਲੈਨਿਨ ਦੀ ਬੋਲਸ਼ਵਿਕ ਪਾਰਟੀ ਦੇ ਕੋਲ ਹੀ ਇਕ ਸਪੱਸ਼ਟ ਨੀਤੀ ਸੀ | ਕਰੈਂਸਕੀ ਸਰਕਾਰ ਦੀ ਲੋਕਪ੍ਰਿਯਤਾ ਖ਼ਤਮ ਹੋ ਜਾਣ ਕਾਰਨ 7 ਨਵੰਬਰ, 1917 ਈ: ਨੂੰ ਇਸ ਦਾ ਪਤਨ ਹੋ ਗਿਆ । ਇਸ ਦਿਨ ਉਸ ਦੇ ਹੈੱਡਕੁਆਰਟਰ ‘ਵਿੰਟਰ ਪੈਲਸ` ਉੱਤੇ ਨਾਵਿਕਾਂ ਦੇ ਇਕ ਦਲ ਨੇ ਅਧਿਕਾਰ ਕਰ ਲਿਆ । ਉਸੇ ਦਿਨ ਸੋਵੀਅਤਾਂ ਦੀ ਅਖਿਲ ਰੁਸੀ ਕਾਂਗਰਸ ਦੀ ਬੈਠਕ ਹੋਈ ਅਤੇ ਉਸ ਨੇ ਰਾਜਨੀਤਿਕ ਸੱਤਾ ਆਪਣੇ ਹੱਥਾਂ ਵਿਚ ਲੈ ਲਈ । 7 ਨਵੰਬਰ ਨੂੰ ਹੋਣ ਵਾਲੀ ਇਸ ਘਟਨਾ ਨੂੰ ਅਕਤੂਬਰ ਕ੍ਰਾਂਤੀ ਆਖਿਆ ਜਾਂਦਾ ਹੈ, ਕਿਉਂਕਿ ਉਸ ਦਿਨ ਪੁਰਾਣੇ ਰੁਸੀ ਕੈਲੰਡਰ ਦੇ ਅਨੁਸਾਰ 25 ਅਕਤੂਬਰ ਦਾ ਦਿਨ ਸੀ । ਇਸ ਕ੍ਰਾਂਤੀ ਦੇ ਬਾਅਦ ਦੇਸ਼ ਵਿੱਚ ਲੈਨਿਨ ਦੀ ਅਗਵਾਈ ਵਿਚ ਨਵੀਂ ਸਰਕਾਰ ਦਾ ਗਠਨ ਹੋਇਆ, ਜਿਸਨੇ ਸਮਾਜਵਾਦ ਦੀ ਦਿਸ਼ਾ ਵਿਚ ਅਨੇਕ ਮਹੱਤਵਪੂਰਨ ਕਦਮ ਚੁੱਕੇ । ਇਸ ਤਰ੍ਹਾਂ 1917 ਈ: ਦੀ ਰੂਸੀ ਕ੍ਰਾਂਤੀ ਵਿਸ਼ਵ ਦੀ ਪਹਿਲੀ ਸਫ਼ਲ ਸਮਾਜਵਾਦੀ ਕ੍ਰਾਂਤੀ ਸੀ ।

ਪ੍ਰਸ਼ਨ 4.
ਹੇਠ ਲਿਖਿਆਂ ਬਾਰੇ ਸੰਖੇਪ ਵਿਚ ਲਿਖੋ
– ਕੁਲਕ (Kulaks)
– ਡੂੰਮਾ
– 1900 ਈ: ਤੋਂ 1930 ਈ: ਦੇ ਵਿਚਕਾਰ ਮਹਿਲਾ ਮਜ਼ਦੂਰ
– ਉਦਾਰਵਾਦੀ
– ਸਤਾਲਿਨ ਦਾ ਸਮੂਹੀਕਰਨ ਕਾਰਜਕ੍ਰਮ ।
ਉੱਤਰ –
1. ਕੁਲਕ-ਕੁਲਕ ਸੋਵੀਅਤ ਰੂਸ ਦੇ ਅਮੀਰ ਕਿਸਾਨ ਸਨ, ਖੇਤੀਬਾੜੀ ਦੇ ਸਮੂਹੀਕਰਨ ਕਾਰਜਕ੍ਰਮ ਦੇ ਤਹਿਤ | ਸਤਾਲਿਨ ਨੇ ਇਨ੍ਹਾਂ ਦਾ ਅੰਤ ਕਰ ਦਿੱਤਾ ਸੀ ।

2. ਡੂੰਮਾ-ਡੂੰਮਾ ਰੂਸ ਦੀ ਰਾਸ਼ਟਰੀ ਸਭਾ ਅਤੇ ਸੰਸਦ ਸੀ । ਰੂਸ ਦੇ ਜ਼ਾਰ ਨਿਕੋਲਸ ਦੂਜੇ ਨੇ ਇਸਨੂੰ ਮਾਤਰ ਇਕ | ਸਲਾਹਕਾਰ ਸਥਿਤੀ ਵਿਚ ਬਦਲ ਦਿੱਤਾ ਸੀ । ਇਸ ਵਿਚ ਸਿਰਫ ਅਨੁਦਾਰਵਾਦੀ ਰਾਜਨੀਤੀਵਾਨਾਂ ਨੂੰ ਹੀ ਸਥਾਨ ਦਿੱਤਾ ਗਿਆ । ਉਦਾਰਵਾਦੀਆਂ ਅਤੇ ਕ੍ਰਾਂਤੀਕਾਰੀਆਂ ਨੂੰ ਇਸ ਤੋਂ ਦੂਰ ਰੱਖਿਆ ਗਿਆ ।

3. 1900 ਈ: ਤੋਂ 1930 ਈ: ਦੇ ਵਿਚਕਾਰ ਮਹਿਲਾ ਮਜ਼ਦੂਰ-ਰੂਸ ਦੇ ਕਾਰਖ਼ਾਨਿਆਂ ਵਿਚ ਮਹਿਲਾ ਮਜ਼ਦੂਰਾਂ ਦੀ ਗਿਣਤੀ ਵੀ ਕਾਫ਼ੀ ਸੀ । 1914 ਈ: ਵਿਚ ਇਹ ਕੁੱਲ ਮਜ਼ਦੂਰਾਂ ਦਾ 31 ਪ੍ਰਤੀਸ਼ਤ ਸੀ । ਪਰ ਉਨ੍ਹਾਂ ਨੂੰ ਪੁਰਸ਼ ਮਜ਼ਦੂਰਾਂ ਨਾਲੋਂ ਘੱਟ ਮਜ਼ਦੂਰੀ ਦਿੱਤੀ ਜਾਂਦੀ ਸੀ । ਇਹ ਪੁਰਸ਼ ਮਜ਼ਦੂਰ ਦੀ ਮਜ਼ਦੂਰੀ ਦਾ ਅੱਧਾ ਜਾਂ ਤਿੰਨ ਚੌਥਾਈ । ਭਾਗ ਹੁੰਦੀ ਸੀ । ਮਹਿਲਾ ਮਜ਼ਦੂਰ ਆਪਣੇ ਸਾਥੀ ਪੁਰਸ਼ਾਂ ਮਜ਼ਦੂਰਾਂ ਲਈ ਪ੍ਰੇਰਨਾ ਸ੍ਰੋਤ ਬਣੀਆਂ ਰਹਿੰਦੀਆਂ ਸਨ ।
PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ 2
4. ਉਦਾਰਵਾਦੀ-ਉਦਾਰਵਾਦੀ ਯੂਰਪੀ ਸਮਾਜ ਦੇ ਉਹ ਲੋਕ ਸਨ ਜੋ ਸਮਾਜ ਨੂੰ ਬਦਲਣਾ ਚਾਹੁੰਦੇ ਸਨ । ਉਹ ਇਕ ਅਜਿਹੇ ਰਾਸ਼ਟਰ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਜੋ ਧਾਰਮਿਕ ਨਜ਼ਰੀਏ ਤੋਂ ਸਹਿਣਸ਼ੀਲ ਹੋਵੇ ਉਹ ਵੰਸ਼ਾਨੁਗਤ ਸ਼ਾਸਕਾਂ ਦੀਆਂ ਨਿਰੰਕੁਸ਼ ਸ਼ਕਤੀਆਂ ਦੇ ਵਿਰੁੱਧ ਸਨ । ਉਹ ਚਾਹੁੰਦੇ ਸਨ ਕਿ ਸਰਕਾਰ ਵਿਅਕਤੀ ਦੇ ਅਧਿਕਾਰਾਂ ਨੂੰ ਨਾ ਮਾਰੇ । ਉਹ ਚੁਣੀ ਹੋਈ ਸੰਸਦੀ ਸਰਕਾਰ ਅਤੇ ਸੁਤੰਤਰ ਨਿਆਂਪਾਲਿਕਾ ਦੇ ਪੱਖ ਵਿਚ ਸਨ । ਇੰਨਾਂ ਹੋਣ ‘ਤੇ ਵੀ ਉਹ ਲੋਕਤੰਤਰਵਾਦੀ ਨਹੀਂ ਸਨ । ਉਨ੍ਹਾਂ ਦਾ ਸਰਵਭੌਮਿਕ ਬਾਲਗ ਮਤ ਅਧਿਕਾਰ ਵਿਚ ਕੋਈ ਵਿਸ਼ਵਾਸ ਨਹੀਂ ਸੀ । ਉਹ ਮਹਿਲਾਵਾਂ ਨੂੰ ਮਤ ਅਧਿਕਾਰ ਦੇਣ ਦੇ ਵੀ ਵਿਰੁੱਧ ਸਨ ।

5. ਸਤਾਲਿਨ ਦਾ ਸਹੀਕਰਨ ਕਾਰਜਕੁਮ-1929 ਈ: ਵਿਚ ਸਤਾਲਿਨ ਦੀ ਸਾਮਵਾਦੀ ਪਾਰਟੀ ਨੇ ਸਾਰੇ ਕਿਸਾਨਾਂ ਨੂੰ ਸਮੂਹਿਕ ਖੇਤਾਂ (ਕੋਲਖੋਜ) ਵਿਚ ਕੰਮ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ । ਜ਼ਿਆਦਾਤਰ ਜ਼ਮੀਨ ਅਤੇ ਸਾਜੋਸਮਾਨ ਨੂੰ ਸਮੂਹਿਕ ਖੇਤਾਂ ਵਿਚ ਬਦਲ ਦਿੱਤਾ ਗਿਆ | ਸਾਰੇ ਕਿਸਾਨ ਸਹਿਕ ਖੇਤਾਂ ‘ਤੇ ਮਿਲ-ਜੁਲ ਕੇ ਕੰਮ ਕਰਦੇ ਸਨ । ਕੋਲਖੋਜ ਦੇ ਲਾਭ ਨੂੰ ਸਾਰੇ ਕਿਸਾਨਾਂ ਵਿਚਕਾਰ ਵੰਡ ਦਿੱਤਾ ਜਾਂਦਾ ਸੀ । ਇਸ ਫ਼ੈਸਲੇ ਤੋਂ ਨਾਰਾਜ਼ ਕਿਸਾਨਾਂ ਨੇ ਸਰਕਾਰ ਦਾ ਵਿਰੋਧ ਕੀਤਾ । ਵਿਰੋਧ ਜਤਾਉਣ ਲਈ ਉਹ ਆਪਣੇ ਜਾਨਵਰਾਂ ਨੂੰ ਮਾਰਨ ਲੱਗੇ । ਸਿੱਟੋਂ ਵਜੋਂ 1929 ਈ: ਤੋਂ 1931 ਈ: ਵਿਚਕਾਰ ਜਾਨਵਰਾਂ ਦੀ ਗਿਣਤੀ ਵਿਚ ਇਕ-ਤਿਹਾਈ ਕਮੀ ਆ ਗਈ |

ਸਰਕਾਰ ਵਲੋਂ ਸਮੂਹੀਕਰਨ ਦਾ ਵਿਰੋਧ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ | ਬਹੁਤ ਸਾਰੇ ਲੋਕਾਂ ਨੂੰ ਦੇਸ਼ਨਿਕਾਲਾ ਦੇ ਦਿੱਤਾ ਗਿਆ ਸੀ | ਸਮੂਹੀਕਰਨ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦਾ ਕਹਿਣਾ ਸੀ ਕਿ ਉਹ ਨਾਂ ਤਾਂ ਅਮੀਰ ਹਨ ਨਾ ਹੀ ਸਮਾਜਵਾਦ ਦੇ ਵਿਰੋਧੀ ਹਨ । ਉਹ ਬਸ ਵੱਖ-ਵੱਖ ਕਾਰਨਾਂ ਕਰਕੇ ਸਮੁਹਿਕ ਖੇਤੀ ‘ਤੇ ਕੰਮ ਨਹੀਂ ਕਰਨਾ ਚਾਹੁੰਦੇ । ਸਮੂਹੀਕਰਨ ਦੇ ਬਾਵਜੂਦ ਉਤਪਾਦਨ ਵਿਚ ਕੋਈ ਵਿਸ਼ੇਸ਼ ਵਾਧਾ ਨਹੀਂ ਹੋਇਆ | ਇਸਦੇ ਉਲਟ 1930-1933 ਈ: ਦੀ ਖ਼ਰਾਬ ਫ਼ਸਲ ਦੇ ਬਾਅਦ ਸੋਵੀਅਤ ਇਤਿਹਾਸ ਦਾ ਸਭ ਤੋਂ ਵੱਡਾ ਅਕਾਲ ਪਿਆ । ਇਸ ਵਿਚ 40 ਲੱਖ ਤੋਂ ਵੀ ਜ਼ਿਆਦਾ ਲੋਕ ਮਾਰੇ ਗਏ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 5.
ਕ੍ਰਾਂਤੀ ਤੋਂ ਪਹਿਲਾਂ ਰੂਸ ਵਿਚ ਸਮਾਜ ਪਰਿਵਰਤਨ ਦੇ ਸਮਰਥਕਾਂ ਦੇ ਕਿਹੜੇ-ਕਿਹੜੇ ਤਿੰਨ ਸਮੂਹ (ਵਰਗ ਸਨ ? ਉਨ੍ਹਾਂ ਦੇ ਵਿਚਾਰਾਂ ਵਿਚ ਕੀ ਭਿੰਨਤਾ ਸੀ ?
ਰੂਸ ਦੇ ਉਦਾਰਵਾਦੀਆਂ, ਰੈਡੀਕਲਾਂ ਅਤੇ ਰੂੜੀਵਾਦੀਆਂ ਦੇ ਵਿਚਾਰਾਂ ਦੀ ਜਾਣਕਾਰੀ ਦਿਓ ।
ਉੱਤਰ-
ਕ੍ਰਾਂਤੀ ਤੋਂ ਪਹਿਲਾਂ ਰੂਸ ਵਿਚ ਸਮਾਜ ਪਰਿਵਰਤਨ ਦੇ ਸਮਰਥਕਾਂ ਦੇ ਤਿੰਨ ਸਮੂਹ ਜਾਂ ਵਰਗ ਸਨ-ਉਦਾਰਵਾਦੀ, ਰੈਡੀਕਲ ਅਤੇ ਰੂੜੀਵਾਦੀ । ਉਦਾਰਵਾਦੀ-ਰੁਸ ਦੇ ਉਦਾਰਵਾਦੀ ਅਜਿਹਾ ਰਾਸ਼ਟਰ ਚਾਹੁੰਦੇ ਸਨ ਜਿਸ ਵਿਚ ਸਾਰੇ ਧਰਮਾਂ ਨੂੰ ਬਰਾਬਰ ਦਾ ਦਰਜਾ ਮਿਲੇ ਅਤੇ ਸਾਰਿਆਂ ਦਾ ਸਮਾਨ ਰੂਪ ਨਲ ਉੱਧਾਰ ਹੋਵੇ ।

ਉਸ ਸਮੇਂ ਦੇ ਯੂਰਪ ਵਿਚ ਆਮ ਤੌਰ ‘ਤੇ ਕਿਸੇ ਇਕ ਧਰਮ ਨੂੰ ਹੀ ਵਧੇਰੇ ਮਹੱਤਵ ਦਿੱਤਾ ਜਾਂਦਾ ਸੀ । ਉਦਾਰਵਾਦੀ ਵੰਸ਼ ਅਧਾਰਿਤ ਸ਼ਾਸਕਾਂ ਦੀ ਅਨਿਯੰਤਰਿਤ ਸੱਤਾ ਦੇ ਵੀ ਵਿਰੋਧੀ ਸਨ । ਉਹ ਵਿਅਕਤੀ ਮਾਤਰ ਦੇ ਅਧਿਕਾਰਾਂ ਦੀ ਰੱਖਿਆ ਦੇ ਸਮਰਥਕ ਸਨ । ਉਨ੍ਹਾਂ ਦਾ ਮੰਨਣਾ ਸੀ ਕਿ ਸਰਕਾਰ ਨੂੰ ਕਿਸੇ ਦੇ ਅਧਿਕਾਰਾਂ ਨੂੰ ਮਾਰਨ ਜਾਂ ਉਨ੍ਹਾਂ ਨੂੰ ਖੋਹਣ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ ।

ਇਹ ਸਮੂਹ ਪ੍ਰਤੀਨਿਧਤਾ ‘ਤੇ ਅਧਾਰਿਤ ਇਕ ਅਜਿਹੀ ਚੁਣੀ ਹੋਈ ਸਰਕਾਰ ਚਾਹੁੰਦਾ ਸੀ ਜੋ ਸ਼ਾਸਕਾਂ ਅਤੇ ਅਫ਼ਸਰਾਂ ਦੇ ਪ੍ਰਭਾਵ ਤੋਂ ਮੁਕਤ ਹੋਵੇ । ਸ਼ਾਸਨ-ਕੰਮ ਨਿਆਂਪਾਲਿਕਾ ਦੁਆਰਾ ਸਥਾਪਿਤ ਕੀਤੇ ਗਏ ਕਾਨੂੰਨਾਂ ਅਨੁਸਾਰ ਚਲਾਇਆ ਜਾਣਾ ਚਾਹੀਦਾ ਹੈ । ਇੰਨਾ ਹੋਣ ਤੇ ਵੀ ਇਹ ਸਮੂਹ ਲੋਕਤੰਤਰਵਾਦੀ ਨਹੀਂ ਸੀ । ਉਹ ਲੋਕ ਸਰਵਭੌਮਿਕ ਬਾਲਗ ਮਤ ਅਧਿਕਾਰ ਅਰਥਾਤ ਸਾਰੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦੇਣ ਦੇ ਪੱਖ ਵਿਚ ਨਹੀਂ ਸਨ ।

ਰੈਡੀਕਲ-ਇਸ ਵਰਗ ਦੇ ਲੋਕ ਅਜਿਹੀ ਸਰਕਾਰ ਦੇ ਪੱਖ ਵਿਚ ਸਨ ਜੋ ਦੇਸ਼ ਦੀ ਜਨਸੰਖਿਆ ਦੇ ਬਹੁਮਤ ਦੇ ਸਮਰਥਨ ‘ਤੇ ਅਧਾਰਿਤ ਹੋਵੇ । ਇਨ੍ਹਾਂ ਵਿਚ ਬਹੁਤ ਸਾਰੇ ਮਹਿਲਾ ਮਤ ਅਧਿਕਾਰ ਅੰਦੋਲਨ ਦੇ ਵੀ ਸਮਰਥਕ ਸਨ । ਉਦਾਰਵਾਦੀਆਂ ਦੇ ਉਲਟ ਇਹ ਲੋਕ ਵੱਡੇ ਜ਼ਿਮੀਂਦਾਰਾਂ ਅਤੇ ਉਦਯੋਗਪਤੀਆਂ ਦੇ ਵਿਸ਼ੇਸ਼ ਅਧਿਕਾਰਾਂ ਦੇ ਵਿਰੁੱਧ ਸਨ | ਪਰ ਉਹ ਨਿੱਜੀ ਸੰਪੱਤੀ ਦੇ ਵਿਰੋਧੀ ਨਹੀਂ ਸਨ ਉਹ ਸਿਰਫ ਕੁੱਝ ਲੋਕਾਂ ਦੇ ਹੱਥਾਂ ਵਿੱਚ ਸੰਪੱਤੀ ਦਾ ਸੰਕੇਂਦਨ ਦਾ ਵਿਰੋਧ ਕਰਦੇ ਸਨ ।

ਰੂੜੀਵਾਦੀ-ਰੈਡੀਕਲ ਅਤੇ ਉਦਾਰਵਾਦੀ ਦੋਨਾਂ ਦੇ ਵਿਰੁੱਧ ਸਨ । ਪਰ ਫ਼ਰਾਂਸੀਸੀ ਕ੍ਰਾਂਤੀ ਦੇ ਬਾਅਦ ਉਹ ਵੀ ਪਰਿਵਰਤਨ ਦੀ ਜ਼ਰੂਰਤ ਨੂੰ ਸਵੀਕਾਰ ਕਰਨ ਲੱਗੇ ਸਨ । ਇਸ ਤੋਂ ਪਹਿਲਾਂ ਅਠਾਰਵੀਂ ਸਦੀ ਤਕ ਉਹ ਆਮ ਤੌਰ ‘ਤੇ ਪਰਿਵਰਤਨ ਦੇ ਵਿਚਾਰਾਂ ਦਾ ਵਿਰੋਧ ਕਰਦੇ ਸਨ । ਫਿਰ ਵੀ ਉਹ ਚਾਹੁੰਦੇ ਸਨ ਕਿ ਅਤੀਤ ਨੂੰ ਪੂਰੀ ਤਰ੍ਹਾਂ ਭੁਲਾਇਆ ਜਾਏ ਅਤੇ ਪਰਿਵਰਤਨ ਦੀ ਪ੍ਰਕਿਰਿਆ ਹੌਲੀ ਹੋਵੇ ।

ਪ੍ਰਸ਼ਨ 6.
ਰੂਸੀ ਕ੍ਰਾਂਤੀ ਦੇ ਕਾਰਨਾਂ ਦੀ ਵਿਵੇਚਨਾ ਕਰੋ । ਰੂਸ ਦੁਆਰਾ ਪਹਿਲੇ ਵਿਸ਼ਵ ਯੁੱਧ ਵਿਚ ਭਾਗ ਲੈਣ ਦਾ ਰੂਸੀ ਕ੍ਰਾਂਤੀ ਦੀ ਸਫਲਤਾ ਵਿਚ ਕੀ ਯੋਗਦਾਨ ਹੈ ?
ਉੱਤਰ-
1917 ਈ: ਦੀ ਰੂਸੀ ਕ੍ਰਾਂਤੀ ਨੂੰ ਵਿਸ਼ਵ ਦੀਆਂ ਬਹੁਤ ਮਹੱਤਵਪੂਰਨ ਘਟਨਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ । ਇਸ ਕ੍ਰਾਂਤੀ ਦੇ ਵਿਸਫ਼ੋਟ ਨਾਲ ਨਾ ਕੇਵਲ ਰੂਸ ਬਲਕਿ ਵਿਸ਼ਵ ਵਿਚ ਇਕ ਨਵੇਂ ਯੁੱਗ ਦਾ ਆਰੰਭ ਹੋਇਆ । 1917 ਈ: ਦੀ ਇਸ ਕ੍ਰਾਂਤੀ ਨੂੰ ਬੋਲਸ਼ਵਿਕ ਕ੍ਰਾਂਤੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਇਸ ਕ੍ਰਾਂਤੀ ਦੇ ਕਾਰਨਾਂ ਦਾ ਵਰਣਨ ਹੇਠ ਦਿੱਤਾ ਗਿਆ ਹੈ –
1. ਜ਼ਾਰਾਂ ਦਾ ਨਿਰੰਕੁਸ਼ ਸ਼ਾਸਨ-ਰੂਸ ਦੀ ਕ੍ਰਾਂਤੀ ਦਾ ਸਭ ਤੋਂ ਵੱਧ ਮਹੱਤਵਪੂਰਨ ਕਾਰਨ ਰੁਸ ਦੇ ਜ਼ਾਰਾਂ ਸ਼ਾਸਕਾਂ) ਦੁਆਰਾ ਨਿਰੰਕੁਸ਼ ਸ਼ਾਸਨ ਦੀ ਸਥਾਪਨਾ ਸੀ ਅਲੈਗਜ਼ੈਂਡਰ ਦੂਜਾ (1858–1881 ਈ:) ਅਲੈਗਜ਼ੈਂਡਰ ਤੀਜਾ (1881-1894 ਈ:) ਅਤੇ ਨਿਕੋਲਸ ਦੁਜਾ (1894-1917 ਈ:) ਨਾਂ ਦੇ ਜ਼ਾਰ ਰਾਜਾ ਦੇ ਦੈਵੀ ਅਧਿਕਾਰਾਂ ਦੇ ਸਿਧਾਂਤ ਵਿਚ ਵਿਸ਼ਵਾਸ ਰੱਖਦੇ ਸਨ । ਉਹ ਬਹੁਤ ਸ਼ਕਤੀਆਂ ਦੇ ਮਾਲਕ ਸਨ । ਉਨ੍ਹਾਂ ਦੇ ਮੂੰਹ ਤੋਂ ਨਿਕਲਿਆ ਹੋਇਆ ਹਰੇਕ ਸ਼ਬਦ ਕਾਨੂੰਨ ਸਮਝਿਆ ਜਾਂਦਾ ਸੀ । ਉਨ੍ਹਾਂ ਨੇ ਉਨ੍ਹਾਂ ਸਾਰੇ ਉਦਾਰਵਾਦੀ ਅਤੇ ਪ੍ਰਗਤੀਸ਼ੀਲ ਤੱਤਾਂ ਦਾ ਸਖ਼ਤੀ ਨਾਲ ਦੁਮਨ ਕੀਤਾ ਜੋ ਕਿਸੇ ਵੀ ਤਰ੍ਹਾਂ ਉਨ੍ਹਾਂ ਦੇ ਨਿਰੰਕੁਸ਼ ਸ਼ਾਸਨ ਨੂੰ ਚੁਣੌਤੀ ਦੇ ਸਕਦੇ ਸਨ ।

ਉਨ੍ਹਾਂ ਨੇ ਸਭ ਤੋਂ ਪਹਿਲਾਂ ਸਮਾਚਾਰ ਪੱਤਰਾਂ ਨੂੰ ਜੋ ਉਨ੍ਹਾਂ ਦੀ ਦ੍ਰਿਸ਼ਟੀ ਵਿਚ ਪੱਛਮੀ ਵਿਚਾਰਾਂ ਦੇ ਪ੍ਰਸਾਰ ਦਾ ਮੁੱਖ ਸਾਧਨ ਸਨ, ਆਪਣੀ ਦਮਨ ਨੀਤੀ ਦਾ ਨਿਸ਼ਾਨਾ ਬਣਾਇਆ । ਯੂਨੀਵਰਸਿਟੀਆਂ ‘ਤੇ ਸਰਕਾਰੀ ਕੰਟਰੋਲ ਵਧਾ ਦਿੱਤਾ ਗਿਆ । ਵਿਦਿਆਰਥੀਆਂ ਨੂੰ ਸੰਘ ਬਣਾਉਣ ਦੀ ਮਨਾਹੀ ਕਰ ਦਿੱਤੀ ਗਈ । ਅਨੇਕਾਂ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਵਿਚੋਂ ਕੱਢ ਦਿੱਤਾ ਗਿਆ ਅਤੇ ਸੈਂਕੜਿਆਂ ਨੂੰ ਦੇਸ਼ ਤੋਂ ਜਲਾਵਤਨ ਹੋਣਾ ਪਿਆ । ਉਨ੍ਹਾਂ ਦੀਆਂ ਗਤੀਵਿਧੀਆਂ ਦਾ ਦਮਨ ਕਰਨ ਦੇ ਲਈ ਪੁਲਿਸ ਨੂੰ ਵਿਸ਼ੇਸ਼ ਅਧਿਕਾਰ ਦਿੱਤੇ ਗਏ । ਸਥਾਨਿਕ ਸੰਸਥਾਵਾਂ ਦੇ ਅਧਿਕਾਰ ਘੱਟ ਕਰ ਦਿੱਤੇ ਗਏ ਅਤੇ ਉਨ੍ਹਾਂ ‘ਤੇ ਸਰਕਾਰੀ ਕੰਟਰੋਲ

ਸਖ਼ਤ ਕਰ ਦਿੱਤਾ ਗਿਆ । ਰਾਜਨੀਤਿਕ ਅਪਰਾਧੀਆਂ ਦੇ ਮੁਕੱਦਮਿਆਂ ਨੂੰ ਵਿਸ਼ੇਸ਼ ਸੈਨਿਕ ਅਦਾਲਤਾਂ ਵਿਚ ਸੁਣਿਆ ਜਾਣ ਲੱਗਾ । ਸੰਖੇਪ ਵਿਚ ਰੂਸੀ ਜ਼ਾਰਾਂ ਦੀ ਨਿਰੰਕੁਸ਼ ਨੀਤੀ ਦੇ ਕਾਰਨ ਲੋਕਾਂ ਵਿਚ ਅਸੰਤੋਖ ਵਧਣ ਲੱਗਾ ਅਤੇ ਉਹ ਉਸ ਅੱਤਿਆਚਾਰੀ ਸ਼ਾਸਨ ਦਾ ਅੰਤ ਕਰਨ ਦੇ ਬਾਰੇ ਵਿਚ ਸੋਚਣ ਲੱਗੇ ।

2. ਅਯੋਗ ਸ਼ਾਸਨ-ਰੂਸੀ ਜ਼ਾਰਾਂ ਦੁਆਰਾ ਸਥਾਪਿਤ ਸ਼ਾਸਨ-ਪ੍ਰਬੰਧ ਵੀ ਪੂਰੀ ਤਰ੍ਹਾਂ ਅਯੋਗ ਅਤੇ ਭ੍ਰਿਸ਼ਟ ਸੀ । ਜ਼ਿਆਦਾਤਰ ਕਰਮਚਾਰੀ ਰਿਸ਼ਵਤਖੋਰ ਸਨ । ਉਨ੍ਹਾਂ ਨੇ ਆਪਣੇ ਕਰਤੱਵ ਪਾਲਣ ਦੀ ਬਜਾਏ ਆਪਣੀਆਂ ਜ਼ੇਬਾਂ ਗਰਮ ਕਰਨ ਵੱਲ ਜ਼ਿਆਦਾ ਧਿਆਨ ਦਿੱਤਾ । ਸ਼ਾਸਨ-ਪ੍ਰਬੰਧ ਦੇ ਮਹੱਤਵਪੂਰਨ ਪਦਾਂ ‘ਤੇ ਕੇਵਲ ਉੱਚ ਵਰਗ ਦੇ ਲੋਕਾਂ ਨੂੰ ਹੀ ਨਿਯੁਕਤ ਕੀਤਾ ਜਾਂਦਾ ਸੀ । ਅਜਿਹੀਆਂ ਨਿਯੁਕਤੀਆਂ ਕਰਦੇ ਸਮੇਂ ਉਸ ਦੀ ਯੋਗਤਾ ਦੀ ਬਜਾਏ ਉਸ ਦੇ ਵਰਗ ਨੂੰ ਧਿਆਨ ਵਿਚ ਰੱਖਿਆ ਜਾਂਦਾ ਸੀ । ਇਸ ਲਈ ਸ਼ਾਸਨ-ਪ੍ਰਬੰਧ ਵਿਚ ਕੁਸ਼ਲਤਾ ਦੀ ਕਮੀ ਸੀ ! ਉਸ ਦੇ ਇਲਾਵਾ ਜਨ-ਸਾਧਾਰਨ ਨੂੰ ਸ਼ਾਸਨ-ਪ੍ਰਬੰਧ ਵਿਚ ਸਾਰੇ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ ਸੀ । ਇਸ ਲਈ ਅਜਿਹੇ ਲੋਕ ਜਨ-ਵਿਰੋਧੀ ਸ਼ਾਸਨ ਦਾ ਅੰਤ ਕਰਨਾ ਚਾਹੁੰਦੇ ਸਨ |

3. ਜਨ-ਸਾਧਾਰਨ ਦੀ ਤਰਸਯੋਗ ਹਾਲਤ-ਸਮਾਜ ਵਿਚ ਜਨ-ਸਾਧਾਰਨ ਦੀ ਹਾਲਤ ਬਹੁਤ ਹੀ ਖਰਾਬ ਸੀ 19ਵੀਂ ਸਦੀ ਦੇ ਵਿਚਕਾਰ ਤਕ ਰੂਸ ਦੇ ਸਮਾਜ ਵਿਚ ਦੋ ਵਰਗ ਸਨ-ਉੱਚ ਵਰਗ ਅਤੇ ਦਾਸ ਕਿਸਾਨ । ਉੱਚ ਵਰਗ ਦੇ ਜ਼ਿਆਦਾਤਰ ਲੋਕ ਭੂਮੀ ਦੇ ਮਾਲਕ ਸਨ । ਰਾਜ ਦੇ ਸਾਰੇ ਉੱਚ ਅਹੁਦਿਆਂ ‘ਤੇ ਉਹ ਹੀ ਬੈਠੇ ਸਨ । ਇਸਦੇ ਉਲਟ ਦਾ ਕਿਸਾਨ (Serfs) ਲੱਕੜੀ ਕੱਟਣ ਵਾਲੇ ਅਤੇ ਪਾਣੀ ਭਰਨ ਵਾਲੇ ਹੀ ਬਣ ਕੇ ਰਹਿ ਗਏ ਸਨ । ਇਸ ਲਈ ਉਹ ਹੁਣ ਇਸ ਦੁਖੀ ਜੀਵਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ ।

4. ਪੱਛਮੀ ਵਿਚਾਰਾਂ ਦਾ ਪ੍ਰਭਾਵ-ਰੁਸ ਦੇ ਜ਼ਾਰ ਨਿਕੋਲਸ ਦੂਜੇ ਨੇ ਆਪਣੇ ਦੇਸ਼ ਨੂੰ ਪੱਛਮੀ ਵਿਚਾਰਾਂ ਦੇ ਪ੍ਰਭਾਵ ਤੋਂ ਮੁਕਤ ਰੱਖਣ ਦਾ ਹਰ ਸੰਭਵ ਯਤਨ ਕੀਤਾ । ਉਸ ਨੇ ਪੈਸ ‘ਤੇ ਸੈਂਸਰ ਲਗਾ ਦਿੱਤਾ ਸੀ ।ਵਿਦੇਸ਼ਾਂ ਤੋਂ ਆਉਣ ਵਾਲੇ ਸਾਹਿਤ ‘ਤੇ ਵੀ ਸਰਕਾਰ ਬੜੀ ਸਖ਼ਤ ਨਜ਼ਰ ਰੱਖਦੀ ਸੀ । ਸਰਕਾਰ ਦੀ ਆਗਿਆ ਦਾ ਉਲੰਘਣ ਕਰਨ ਵਾਲਿਆਂ ਨੂੰ ਸਖ਼ਤ ਦੰਡ ਦਿੱਤੇ ਜਾਂਦੇ ਸਨ ।

ਇਸ ਦੇ ਬਾਵਜੂਦ ਰੂਸ ਦੇ ਮਹਾਨ ਲੇਖਕਾਂ ਜਿਵੇਂ ਟਾਲਸਟਾਏ, ਦੋਸਤੋਵਸਕੀ, ਤੁਰਗਨੇਵ ਅਤੇ ਗੋਰਕੀ ਆਦਿ ਨੇ ਜੋ ਪੱਛਮੀ ਵਿਚਾਰਧਾਰਾ ਤੋਂ ਪ੍ਰਭਾਵਿਤ ਸਨ, ਨੇ ਆਪਣੇ ਨਾਵਲਾਂ ਦੁਆਰਾ ਰੂਸੀ ਨੌਜਵਾਨਾਂ ਵਿਚ ਇਕ ਨਵਾਂ ਉਤਸ਼ਾਹ ਭਰਿਆ । ਰੂਸੀ ਜ਼ਾਰ ਦੇ ਲਈ ਇਸ ਵੱਧਦੇ ਹੋਏ ਉਤਸ਼ਾਹ ਦੇ ਹੜ੍ਹ ਨੂੰ ਰੋਕ ਸਕਣਾ ਕਠਿਨ ਹੋ ਗਿਆ । ਬਿਨਾਂ ਸ਼ੱਕ ਰੂਸੀ ਲੇਖਕਾਂ ਨੇ ਜ਼ਾਰ ਦਾ ਤਖ਼ਤਾ ਪਲਟਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ।

5. ਰੂਸ-ਜਾਪਾਨ ਯੁੱਧ-1904-05 ਈ: ਵਿਚ ਰੂਸ ਅਤੇ ਜਾਪਾਨ ਵਿਚ ਯੁੱਧ ਹੋਇਆ । ਰੂਸ ਦਾ ਖਿਆਲ ਸੀ ਕਿ ਉਹ ਜਾਪਾਨ ਦੇ ਨਾਲ ਇਕ ਛੋਟਾ-ਮੋਟਾ ਯੁੱਧ ਕਰਕੇ ਉਸ ਵਿਚ ਜਿੱਤ ਪ੍ਰਾਪਤ ਕਰ ਲਵੇਗਾ । ਇਸ ਤਰ੍ਹਾਂ ਰੂਸ ਦਾ ਜ਼ਾਰ ਲੋਕਾਂ ਦੀ ਹਮਦਰਦੀ ਪ੍ਰਾਪਤ ਕਰਨ ਵਿਚ ਸਫਲ ਹੋਵੇਗਾ । ਪਰੰਤੂ ਇਹ ਹੈਰਾਨੀ ਵਾਲੀ ਗੱਲ ਸੀ ਕਿ ਇਸ ਯੁੱਧ ਵਿਚ ਰੁਸ ਦੀ ਹਾਰ ਹੋ ਗਈ । ਇਸ ਅਪਮਾਨਜਨਕ ਹਾਰ ਦੇ ਕਾਰਨ ਜ਼ਾਰ ਸਰਕਾਰ ਦੀ ਕਮਜ਼ੋਰੀ ਅਤੇ ਖੋਖਲੇਪਨ ਦੇ ਬਾਰੇ ਵਿਚ ਲੋਕਾਂ ਨੂੰ ਪਤਾ ਚਲ ਗਿਆ । ਇਸ ਲਈ ਉਨ੍ਹਾਂ ਨੇ ਅਜਿਹੀ ਅਯੋਗ ਸਰਕਾਰ ਨੂੰ ਬਦਲਣ ਦਾ ਫੈਸਲਾ ਲਿਆ ।

6. 1905 ਈ: ਦੀ ਰੂਸੀ ਕ੍ਰਾਂਤੀ-ਰੂਸ ਵਿਚ ਮਜ਼ਦੂਰਾਂ ਵਿਚ ਅਸੰਤੋਸ਼ ਬਹੁਤ ਤੇਜ਼ੀ ਨਾਲ ਵਧਦਾ ਜਾ ਰਿਹਾ ਸੀ । ਉਨ੍ਹਾਂ ਨੇ 22 ਜਨਵਰੀ, 1905 ਈ: ਨੂੰ ਐਤਵਾਰ ਦੇ ਦਿਨ ਆਪਣੀਆਂ 11 ਮੰਗਾਂ ਦਾ ਚਾਰਟਰ ਜ਼ਾਰ ਨੂੰ ਪੇਸ਼ ਕਰਨ ਦਾ ਫੈਸਲਾ ਲਿਆ । ਉਨ੍ਹਾਂ ਦੀਆਂ ਮੁੱਖ ਮੰਗਾਂ ਸਨ-ਅੱਠ ਘੱਟੇ ਰੋਜ਼ ਕੰਮ ਕਰਨਾ, ਜ਼ਿਆਦਾ ਮਜ਼ਦੂਰੀ, ਕੰਮ ਕਰਨ ਦੀਆਂ ਚੰਗੀਆਂ ਸਹੂਲਤਾਂ ਅਤੇ ਪ੍ਰਤੀਨਿਧੀ ਸਰਕਾਰ ਆਦਿ । ਨਿਰਧਾਰਿਤ ਕੀਤੇ ਗਏ ਦਿਨ ਲਗਪਗ 1 ਲੱਖ ਮਜ਼ਦੂਰ ਨੌਜਵਾਨ ਪਾਦਰੀ ਗੈਖੋਂ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਲਈ ਸੇਂਟ ਪੀਟਰਸਬਰਗ ਵਿਚ ਸਥਿਤ ਸ਼ਾਹੀ ਮਹੱਲ ਵੱਲ ਚਲ ਪਏ ।ਇਸ ਨਿਹੱਥੇ ਅਤੇ ਸ਼ਾਂਤੀਪੂਰਨ ਢੰਗ ਨਾਲ ਜਾ ਰਹੇ ਮਜ਼ਦੂਰਾਂ `ਤੇ ਜ਼ਾਰ ਨਿਕੋਲਸ ਦੂਜੇ ਦੇ ਸੈਨਿਕਾਂ ਨੇ ਗੋਲੀਆਂ ਚਲਾ ਦਿੱਤੀਆਂ | ਇਸ ਕਾਰਨ ਇਕ ਹਜ਼ਾਰ ਤੋਂ ਵੱਧ ਮਜ਼ਦੂਰ ਮਾਰੇ ਗਏ ਅਤੇ ਹਜ਼ਾਰਾਂ ਹੋਰ ਜ਼ਖ਼ਮੀ ਹੋ ਗਏ ।

ਇਸ ਭਿਅੰਕਰ ਖੂਨ-ਖਰਾਬੇ ਦੇ ਕਾਰਨ ਇਸ ਐਤਵਾਰ ਨੂੰ ਖੁਨੀ ਐਤਵਾਰ ਕਿਹਾ ਜਾਂਦਾ ਹੈ । ਜਿਵੇਂ ਹੀ ਇਸ ਘਟਨਾ ਦਾ ਸਮਾਚਾਰ ਫੈਲਿਆ ਉਵੇਂ ਹੀ ਸਾਰੇ ਰੁਸ ਵਿਚ ਹਲ-ਚਲ ਮਚ ਗਈ । ਦੇਸ਼-ਭਰ ਵਿਚ ਹੜਤਾਲਾਂ ਆਰੰਭ ਹੋ ਗਈਆਂ । ਸਿੱਟੇ ਵਜੋਂ ਪ੍ਰਸ਼ਾਸਨ ਦਾ ਸਾਰਾ ਕੰਮਕਾਜ ਠੱਪ ਪੈ ਗਿਆ । ਸੈਨਾ ਅਤੇ ਨੌਸੈਨਾ ਦੇ ਕੁੱਝ ਭਾਗਾਂ ਨੇ ਵੀ ਵਿਦਰੋਹ ਕਰ ਦਿੱਤਾ | ਸਥਿਤੀ ਨੂੰ ਕੰਟਰੋਲ ਤੋਂ ਬਾਹਰ ਜਾਂਦਾ ਦੇਖ ਕੇ 30 ਅਕਤੂਬਰ, 1905 ਈ: ਨੂੰ ਜ਼ਾਰ ਨੇ ਇਕ ਘੋਸ਼ਣਾ-ਪੱਤਰ ਜਾਰੀ ਕੀਤਾ ਜਿਸ ਦੇ ਅਨੁਸਾਰ ਲੋਕਾਂ ਨੂੰ ਭਾਸ਼ਣ ਦੇਣ ਅਤੇ ਸੰਗਠਨ ਬਨਾਉਣ ਦੀ ਆਗਿਆ ਦਿੱਤੀ ਗਈ । ਉਸ ਨੇ ਸੰਸਦ ਡੂੰਮਾ) ਦੀ ਵਿਵਸਥਾ ਕਰਕੇ ਅਤੇ ਉਸ ਨੂੰ ਦੇਸ਼ ਦੇ ਲਈ ਕਾਨੂੰਨ ਬਨਾਉਣ ਦਾ ਅਧਿਕਾਰ ਦੇਣ ਦਾ ਵਾਅਦਾ ਵੀ ਕੀਤਾ | ਪਰ ਜਿਵੇਂ ਹੀ ਸਥਿਤੀ ਕੁਝ ਸ਼ਾਂਤ ਹੋਈ, ਜ਼ਾਰ ਨੇ ਦੁਬਾਰਾ ਨਿਰੰਕੁਸ਼ ਸ਼ਾਸਨ ਸਥਾਪਿਤ ਕਰ ਲਿਆ । ਇਸ ਤਰ੍ਹਾਂ 1905 ਈ: ਦੀ ਕ੍ਰਾਂਤੀ ਚਾਹੇ ਸਫਲ ਨਾ ਹੋਈ, ਪਰੰਤੂ ਫਿਰ ਵੀ ਇਸਦੇ ਸਿੱਟੇ ਦੁਰਗਾਮੀ ਸਿੱਧ ਹੋਏ ।
PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ 3
7. ਪਹਿਲੇ ਵਿਸ਼ਵ ਯੁੱਧ ਵਿਚ ਰੂਸ ਦੀ ਹਾਰ-ਪਹਿਲੇ ਵਿਸ਼ਵ ਯੁੱਧ ਵਿਚ ਰੂਸ ਦੀ ਹਾਰ 1917 ਈ: ਦੀ ਰੂਸੀ ਕ੍ਰਾਂਤੀ ਦਾ ਤਤਕਾਲੀਨ ਕਾਰਨ ਬਣੀ । ਇਸ ਯੁੱਧ ਵਿਚ ਲੜਨ ਦੀ ਰੁਸ ਦੇ ਕੋਲ ਸਮਰੱਥਾ ਨਹੀਂ ਸੀ । ਇਸ ਦੇ ਬਾਵਜੂਦ ਜ਼ਾਰ ਨੇ ਆਪਣੇ ਸਵਾਰਥੀ ਹਿੱਤਾਂ ਦੇ ਲਈ ਉਸ ਨੂੰ ਯੁੱਧ ਦੀ ਅੱਗ ਵਿਚ ਧੱਕ ਦਿੱਤਾ |
ਸੈਨਿਕਾਂ ਦੇ ਕੋਲ ਚੰਗੇ ਹਥਿਆਰਾਂ ਦੀ ਕਮੀ ਸੀ । ਇਸ ਕਾਰਨ ਰੁਸ ਨੂੰ ਭਾਰੀ ਵਿਨਾਸ਼ ਅਤੇ ਨਿਰਾਸ਼ਾ ਦਾ ਮੂੰਹ ਦੇਖਣਾ ਪਿਆ । 1915 ਈ: ਤਕ ਉਸ ਦੇ ਲੱਖਾਂ ਸੈਨਿਕ ਮਾਰੇ ਗਏ ਸਨ | ਅਜਿਹੀ ਸਥਿਤੀ ਵਿਚ ਸਰਕਾਰ ਨੇ ਬਹੁਤ ਜ਼ਿਆਦਾ ਸੰਖਿਆ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜ਼ਬਰਦਸਤੀ ਸੈਨਾ ਵਿਚ ਭਰਤੀ ਕਰਕੇ ਉਨ੍ਹਾਂ ਨੂੰ ਵੱਖ-ਵੱਖ ਯੁੱਧ ਮੋਰਚਿਆਂ ‘ਤੇ ਭੇਜ ਦਿੱਤਾ ।

ਯੁੱਧਾਂ ਦਾ ਕੋਈ ਅਭਿਆਸ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਵੱਡੀ ਸੰਖਿਆ ਵਿਚ ਮਾਰੇ ਜਾ ਰਹੇ ਰੁਸੀ ਸੈਨਿਕਾਂ ਦੇ ਕਾਰਨ ਉਨ੍ਹਾਂ ਦਾ ਹੌਸਲਾ ਟੁੱਟ ਗਿਆ | ਦੂਸਰੇ ਪਾਸੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਕਮੀ ਹੋ ਜਾਣ ਦੇ ਕਾਰਨ ਉਤਪਾਦਨ ਵਿਚ ਬਹੁਤ ਗਿਰਾਵਟ ਆ ਗਈ ਜਿਸ ਕਾਰਨ ਲੋਕਾਂ ਨੂੰ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ | ਵਸਤੂਆਂ ਦੀ ਕਮੀ ਦੇ ਕਾਰਨ ਕੀਮਤਾਂ ਬਹੁਤ ਵੱਧ ਗਈਆਂ । ਇਨ੍ਹਾਂ ਕਾਰਨਾਂ ਕਰਕੇ ਲੋਕਾਂ ਵਿਚ ਭਾਰੀ ਅਸੰਤੋਸ਼ ਫੈਲਿਆ । ਕ੍ਰਾਂਤੀ ਆਰੰਭ ਹੋ ਗਈ ।

PSEB 9th Class SST Solutions History Chapter 6 ਰੂਸ ਦੀ ਕ੍ਰਾਂਤੀ

ਪ੍ਰਸ਼ਨ 7.
ਰੂਸ ਵਿਚ ਅਕਤੂਬਰ ਕ੍ਰਾਂਤੀ (ਦੂਜੀ ਕ੍ਰਾਂਤੀ ਦੇ ਕਾਰਨਾਂ ਅਤੇ ਘਟਨਾਵਾਂ ਦਾ ਸੰਖੇਪ ਵਰਣਨ ਕਰੋ । ਇਸਦਾ ਰੂਸ ‘ ਤੇ ਕੀ ਪ੍ਰਭਾਵ ਪਿਆ ?
ਉੱਤਰ-
ਅਕਤੂਬਰ ਕ੍ਰਾਂਤੀ ਦੇ ਕਾਰਨਾਂ ਅਤੇ ਘਟਨਾਵਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ –

  1. ਅਸਥਾਈ ਸਰਕਾਰ ਦੀ ਅਸਫਲਤਾ-ਰੁਸ ਦੀ ਅਸਥਾਈ ਸਰਕਾਰ ਦੇਸ਼ ਨੂੰ “ਯੁੱਧ ਤੋਂ ਅਲੱਗ ਨਾ ਕਰ ਸਕੀ, ਜਿਸਦੇ ਕਾਰਨ ਰੁਸ ਦੀ ਆਰਥਿਕ ਵਿਵਸਥਾ ਖਿੰਡ ਗਈ ਸੀ ।
  2. ਲੋਕਾਂ ਵਿਚ ਅਸ਼ਾਂਤੀ-ਰੁਸ ਵਿਚ ਮਜ਼ਦੂਰ ਅਤੇ ਕਿਸਾਨ ਬਹੁਤ ਸਖ਼ਤ ਜੀਵਨ ਬਤੀਤ ਕਰ ਰਹੇ ਸਨ । ਦੋ ਸਮੇਂ ਦੀ | ਰੋਟੀ ਜੁਟਾਉਣਾ ਵੀ ਉਨ੍ਹਾਂ ਦੇ ਲਈ ਇਕ ਔਖਾ ਕੰਮ ਸੀ । ਇਸ ਲਈ ਉਨ੍ਹਾਂ ਵਿਚ ਦਿਨ-ਪ੍ਰਤੀ-ਦਿਨ ਅਸ਼ਾਂਤੀ ਵੱਧਦੀ ਜਾ ਰਹੀ ਸੀ ।
  3. ਖਾਧ ਸਮੱਗਰੀ ਦੀ ਘਾਟ-ਰੂਸ ਵਿਚ ਖਾਧ ਸਮੱਗਰੀ ਦੀ ਬਹੁਤ ਘਾਟ ਹੋ ਗਈ ਸੀ । ਦੇਸ਼ ਵਿਚ ਭੁੱਖਮਰੀ ਵਰਗੇ ‘ ਹਾਲਾਤ ਪੈਦਾ ਹੋ ਗਏ ਸਨ । ਲੋਕਾਂ ਨੂੰ ਰੋਟੀ ਖਰੀਦਣ ਲਈ ਲੰਬੀਆਂ-ਲੰਬੀਆਂ ਕਤਾਰਾਂ ਵਿਚ ਖੜ੍ਹਾ ਰਹਿਣਾ ਪੈਂਦਾ ਸੀ ।
  4. ਦੇਸ਼ ਵਿਆਪੀ ਹੜਤਾਲਾਂ-ਰੁਸ ਵਿਚ ਮਜ਼ਦੂਰਾਂ ਦੀ ਹਾਲਤ ਬਹੁਤ ਖ਼ਰਾਬ ਸੀ । ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਤੇ ਵੀ ਬਹੁਤ ਘੱਟ ਮਜ਼ਦੂਰੀ ਮਿਲਦੀ ਸੀ । ਉਹ ਆਪਣੀ ਹਾਲਤ ਸੁਧਾਰਨਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ ਹੜਤਾਲ ਕਰਨੀ ਸ਼ੁਰੂ ਕਰ ਦਿੱਤੀ । ਇਸਦੇ ਸਿੱਟੇ ਵਜੋਂ ਦੇਸ਼ ਵਿਚ ਹੜਤਾਲਾਂ ਦਾ ਜਵਾਰ ਜਿਹਾ ਆ ਗਿਆ ।

ਘਟਨਾਵਾਂ-ਸਭ ਤੋਂ ਪਹਿਲਾਂ 1917 ਈ: ਵਿਚ ਰੂਸ ਦੇ ਪ੍ਰਸਿੱਧ ਨਗਰ ਪੈਟਰੋਡ (Petrograd) ਤੋਂ ਕ੍ਰਾਂਤੀ ਦਾ ਆਰੰਭ ਹੋਇਆ । ਇੱਥੇ ਮਜ਼ਦੂਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਆਮ ਜਨਤਾ ਨੇ ਰੋਟੀ ਲਈ ਵਿਦਰੋਹ ਕਰ ਦਿੱਤਾ । ਸਰਕਾਰ ਨੇ ਸੈਨਾ ਦੀ ਸਹਾਇਤਾ ਨਾਲ ਵਿਦਰੋਹ ਨੂੰ ਕੁਚਲਣਾ ਚਾਹਿਆ । ਪਰ ਸੈਨਿਕ ਲੋਕ ਮਜ਼ਦੂਰਾਂ ਦੇ ਨਾਲ ਮਿਲ ਗਏ ਅਤੇ ਉਨ੍ਹਾਂ ਨੇ ਮਜ਼ਦੂਰਾਂ ‘ਤੇ ਗੋਲੀ ਚਲਾਉਣ ਤੋਂ ਇਨਕਾਰ ਕਰ ਦਿੱਤਾ ।

ਮਜ਼ਦੂਰਾਂ ਅਤੇ ਸੈਨਿਕਾਂ ਦੀ ਇਕ ਸਾਂਝੀ ਸਭਾ ਬਣਾਈ ਗਈ, ਜਿਸਨੂੰ ਸੋਵੀਅਤ (Soviet) ਦਾ ਨਾਂ ਦਿੱਤਾ ਗਿਆ | ਮਜਬੂਰ ਹੋ ਕੇ ਜ਼ਾਰ ਨਿਕਲਸ ਦੂਜੇ ਨੇ 25 ਮਾਰਚ, 1917 ਈ: ਨੂੰ ਰਾਜਗੱਦੀ ਛੱਡ ਦਿੱਤੀ । ਦੇਸ਼ ਦਾ ਸ਼ਾਸਨ ਚਲਾਉਣ ਲਈ ਮਿਲਯੂਕੋਫ ਦੀ ਸਹਾਇਤਾ ਨਾਲ ਇਕ ਮੱਧਿਅਮ ਵਰਗੀ ਅੰਤਰਿਮ ਸਰਕਾਰ ਬਣਾਈ ਗਈ । ਨਵੀਂ ਸਰਕਾਰ ਨੇ ਸੈਨਿਕ ਸੁਧਾਰ ਕੀਤੇ ।

ਧਰਮ, ਵਿਚਾਰ ਅਤੇ ਪ੍ਰੈਸ ਨੂੰ ਸੁਤੰਤਰ ਕਰ ਦਿੱਤਾ ਗਿਆ ਅਤੇ ਸੰਵਿਧਾਨ ਸਭਾ ਬੁਲਾਉਣ ਦਾ ਫ਼ੈਸਲਾ ਲਿਆ ਗਿਆ | ਪਰ ਜਨਤਾ ਰੋਟੀ, ਮਕਾਨ ਅਤੇ ਸ਼ਾਂਤੀ ਦੀ ਮੰਗ ਕਰ ਰਹੀ ਸੀ । ਸਿੱਟਾ ਇਹ ਹੋਇਆ ਕਿ ਇਹ ਮੰਤਰੀ ਮੰਡਲ ਵੀ ਨਾ ਚਲ ਸਕਿਆ ਅਤੇ ਇਸਦੀ ਥਾਂ ‘ਤੇ ਨਰਮ ਵਿਚਾਰਾਂ ਦੇ ਦਲ ਮੇਨਸ਼ਵਿਕਾਂ (Mansheviks) ਨੇ ਸੱਤਾ ਸੰਭਾਲ ਲਈ, ਜਿਸਦਾ ਨੇਤਾ ਕੈਰੈਂਸਕੀ (Kerensky) ਸੀ ।

ਨਵੰਬਰ, 1917 ਈ: ਵਿਚ ਮੇਨਸ਼ਵਿਕਾ ਨੂੰ ਵੀ ਸੱਤਾ ਛੱਡਣੀ ਪਈ । ਹੁਣ ਲੈਨਿਨ ਦੀ ਅਗਵਾਈ ਵਿਚ ਗਰਮ ਵਿਚਾਰਾਂ ਵਾਲੇ ਦਲ ਬੋਲਸ਼ਵਿਕ ਨੇ ਸੱਤਾ ਸੰਭਾਲੀ । ਲੈਨਿਨ ਨੇ ਰੂਸ ਵਿਚ ਇਕ ਅਜਿਹੇ ਸਮਾਜ ਦੀ ਨੀਂਹ ਰੱਖੀ, ਜਿਸ ਵਿਚ ਸਾਰੀ ਸ਼ਕਤੀ ਮਜ਼ਦੂਰਾਂ ਦੇ ਹੱਥਾਂ ਵਿਚ ਸੀ ।

ਇਸ ਤਰ੍ਹਾਂ ਰੂਸੀ ਕ੍ਰਾਂਤੀ ਦਾ ਉਦੇਸ਼ ਪੂਰਾ ਹੋਇਆ –

  • ਮਜ਼ਦੂਰਾਂ ਨੂੰ ਸਿੱਖਿਆ ਸੰਬੰਧੀ ਸਹੂਲਤਾਂ ਦਿੱਤੀਆਂ ਗਈਆਂ। ਉਨ੍ਹਾਂ ਦੇ ਲਈ ਸੈਨਿਕ ਸਿੱਖਿਆ ਵੀ ਜ਼ਰੂਰੀ ਕਰ ਦਿੱਤੀ ਗਈ ।
  • ਜਗੀਰਦਾਰਾਂ ਤੋਂ ਜਗੀਰਾਂ ਖੋਹ ਲਈਆਂ ਗਈਆਂ ।
  • ਵਪਾਰ ਅਤੇ ਉਪਜ ਦੇ ਸਾਧਨਾਂ ਤੇ ਸਰਕਾਰੀ ਨਿਯੰਤਰਨ ਹੋ ਗਿਆ ।
  • ਦੇਸ਼ ਦੇ ਸਾਰੇ ਕਾਰਖ਼ਾਨੇ ਮਜ਼ਦੂਰਾਂ ਦੀ ਦੇਖ-ਰੇਖ ਵਿਚ ਚੱਲਣ ਲੱਗੇ ।
  • ਸ਼ਾਸਨ ਦੀ ਸਾਰੀ ਸ਼ਕਤੀ ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਸਭਾਵਾਂ (ਸੋਵੀਅਤ) ਦੇ ਹੱਥਾਂ ਵਿਚ ਆ ਗਈ ।

ਪ੍ਰਸ਼ਨ 8.
ਪਹਿਲੇ ਵਿਸ਼ਵ ਯੁੱਧ ਤੋਂ ਜਨਤਾ ਜ਼ਾਰ (ਰੂਸ) ਨੂੰ ਕਿਉਂ ਹਟਾਉਣਾ ਚਾਹੁੰਦੀ ਸੀ ? ਕੋਈ ਚਾਰ ਕਾਰਨ ਲਿਖੋ ।
ਉੱਤਰ-
ਪਹਿਲਾ ਵਿਸ਼ਵ ਯੁੱਧ ਰੁਸੀਆਂ ਲਈ ਕਈ ਮੁਸੀਬਤਾਂ ਲੈ ਕੇ ਆਇਆ । ਇਸ ਲਈ ਜਨਤਾ ਜ਼ਾਰ ਨੂੰ ਪਹਿਲੇ ਵਿਸ਼ਵ ਯੁੱਧ ਤੋਂ ਹਟਾਉਣਾ ਚਾਹੁੰਦੀ ਸੀ । ਇਸ ਗੱਲ ਦੀ ਪੁਸ਼ਟੀ ਲਈ ਹੇਠ ਲਿਖੇ ਉਦਾਹਰਨ ਦਿੱਤੇ ਜਾ ਸਕਦੇ ਹਨ –

ਪਹਿਲੇ ਵਿਸ਼ਵ ਯੁੱਧ ਵਿਚ “ਪੂਰਬੀ ਮੋਰਚੇ’ (ਰੂਸੀ ਮੋਰਚੇ ਤੇ ਚਲ ਰਹੀ ਲੜਾਈ, ਪੱਛਮੀ ਮੋਰਚੇ ਦੀ ਲੜਾਈ ਤੋਂ ਵੱਖ ਸੀ । ਪੱਛਮ ਵਿਚ ਸੈਨਿਕ ਜੋ ਫਰਾਂਸ ਦੀ ਸੀਮਾ ‘ਤੇ ਬਣੀਆਂ ਖਾਈਆਂ ਤੋਂ ਹੀ ਲੜਾਈ ਲੜ ਰਹੇ ਸਨ ਉੱਥੇ ਪੂਰਬੀ ਮੋਰਚੇ ‘ਤੇ ਸੈਨਾ ਨੇ ਕਾਫੀ ਦੂਰੀ ਤੈਅ ਕਰ ਲਈ ਸੀ । ਇਸ ਮੋਰਚੇ ‘ਤੇ ਬਹੁਤ ਸਾਰੇ ਸੈਨਿਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਸਨ । ਸੈਨਾ ਦੀ ਹਾਰ ਨੇ ਰੁਸੀਆਂ ਦਾ ਮਨੋਬਲ ਤੋੜ ਦਿੱਤਾ ਸੀ ।

1914 ਈ: ਤੋਂ 1916 ਈ: ਦੇ ਵਿਚਾਲੇ ਜਰਮਨੀ ਅਤੇ ਆਸਟ੍ਰੀਆ ਵਿਚ ਰੂਸੀ ਸੈਨਾਵਾਂ ਨੂੰ ਭਾਰੀ ਹਾਰ ਦਾ ਮੂੰਹ ਦੇਖਣਾ ਪਿਆ । 1917 ਈ: ਤਕ ਲਗਪਗ 70 ਲੱਖ ਲੋਕ ਮਾਰੇ ਜਾ ਚੁੱਕੇ ਸਨ ।

ਪਿੱਛੇ ਹੱਟਦੀਆਂ ਰੂਸੀ ਸੈਨਾਵਾਂ ਨੇ ਰਸਤੇ ਵਿਚ ਪੈਣ ਵਾਲੀਆਂ ਫ਼ਸਲਾਂ ਅਤੇ ਇਮਾਰਤਾਂ ਨੂੰ ਵੀ ਨਸ਼ਟ ਕਰ ਦਿੱਤਾ ਤਾਕਿ ਦੁਸ਼ਮਣ ਦੀ ਸੈਨਾ ਉੱਥੇ ਟਿਕ ਹੀ ਨਾ ਸਕੇ । ਫ਼ਸਲਾਂ ਅਤੇ ਇਮਾਰਤਾਂ ਦੇ ਵਿਨਾਸ਼ ਕਾਰਨ ਰੂਸ ਵਿਚ 30 ਲੱਖ ਤੋਂ ਜ਼ਿਆਦਾ ਲੋਕ ਸ਼ਰਨਾਰਥੀ ਹੋ ਗਏ। ਇਸ ਹਾਲਾਤ ਨੇ ਸਰਕਾਰ ਅਤੇ ਜ਼ਾਰ, ਦੋਨਾਂ ਨੂੰ ਅਪ੍ਰਸਿੱਧ ਬਣਾ ਦਿੱਤਾ । ਸਿਪਾਹੀ ਵੀ ਯੁੱਧ ਤੋਂ ਤੰਗ ਆ ਚੁੱਕੇ ਸਨ । ਹੁਣ ਉਹ ਲੜਨਾ ਨਹੀਂ ਚਾਹੁੰਦੇ ਸਨ ।

ਯੁੱਧ ਨਾਲ ਉਦਯੋਗਾਂ ‘ਤੇ ਵੀ ਬੁਰਾ ਪ੍ਰਭਾਵ ਪਿਆ । ਰੂਸ ਦੇ ਆਪਣੇ ਉਦਯੋਗ ਤਾਂ ਪਹਿਲਾ ਹੀ ਬਹੁਤ ਘੱਟ ਸਨ, | ਹੁਣ ਬਾਹਰ ਤੋਂ ਮਿਲਣ ਵਾਲੀ ਸਪਲਾਈ ਵੀ ਬੰਦ ਹੋ ਗਈ । ਕਿਉਂਕਿ ਬਾਲਟਿਕ ਸਾਗਰ ਵਿਚ ਜਿਹੜੇ ਮਾਰਗ ਤੋਂ ਵਿਦੇਸ਼ੀ ਸਮਾਨ ਆਉਂਦਾ ਸੀ, ਉਸ ’ਤੇ ਜਰਮਨੀ ਦਾ ਨਿਯੰਤਰਨ ਹੋ ਚੁੱਕਾ ਸੀ ।

ਯੂਰਪ ਦੇ ਬਾਕੀ ਦੇਸ਼ਾਂ ਨਾਲੋਂ ਰੂਸ ਦੇ ਉਦਯੋਗਿਕ ਉਪਕਰਨ ਵੀ ਜ਼ਿਆਦਾ ਤੇਜ਼ੀ ਨਾਲ ਬੇਕਾਰ ਹੋਣ ਲੱਗੇ । 1916 ਈ: ਤਕ ਰੇਲਵੇ ਲਾਈਨਾਂ ਟੁੱਟਣ ਲੱਗੀਆਂ ।

ਸਿਹਤਮੰਦ ਪੁਰਸ਼ਾਂ ਨੂੰ ਯੁੱਧ ਵਿਚ ਧੱਕ ਦਿੱਤਾ ਗਿਆ ਸੀ । ਇਸ ਲਈ ਦੇਸ਼ ਭਰ ਵਿਚ ਮਜ਼ਦੂਰਾਂ ਦੀ ਕਮੀ ਪੈਣ ਲੱਗੀ ਅਤੇ ਲੋੜੀਂਦਾ ਸਮਾਨ ਬਨਾਉਣ ਵਾਲੀਆਂ ਛੋਟੀਆਂ-ਛੋਟੀਆਂ ਵਰਕਸ਼ਾਪਾਂ ਬੰਦ ਹੋਣ ਲੱਗੀਆਂ । ਜ਼ਿਆਦਾਤਰ ਅਨਾਜ ਸੈਨਿਕਾਂ ਦਾ ਪੇਟ ਭਰਨ ਲਈ ਮੋਰਚੇ ‘ਤੇ ਭੇਜਿਆ ਜਾਣ ਲੱਗਾ |
ਇਸ ਲਈ ਸ਼ਹਿਰਾਂ ਵਿਚ ਰਹਿਣ ਵਾਲਿਆਂ ਲਈ ਰੋਟੀ ਅਤੇ ਆਟੇ ਦੀ ਘਾਟ ਪੈਦਾ ਹੋ ਗਈ । 1916 ਈ: ਦੀਆਂ ਸਰਦੀਆਂ ਵਿਚ ਰੋਟੀ ਦੀਆਂ ਦੁਕਾਨਾਂ ਤੇ ਵਾਰ-ਵਾਰ ਦੰਗੇ ਹੋਣ ਲੱਗੇ ।

ਪ੍ਰਸ਼ਨ 9.
1870 ਈ: ਤੋਂ 1914 ਈ: ਤਕ ਯੂਰਪ ਵਿਚ ਸਮਾਜਵਾਦੀ ਵਿਚਾਰਾਂ ਦੇ ਪ੍ਰਸਾਰ ਦਾ ਵਰਣਨ ਕਰੋ ।
ਉੱਤਰ-
1870 ਈ: ਦੇ ਦਹਾਕੇ ਦੇ ਆਰੰਭ ਤਕ ਸਮਾਜਵਾਦੀ ਵਿਚਾਰ ਪੂਰੇ ਯੂਰਪ ਵਿਚ ਫੈਲ ਚੁੱਕੇ ਸਨ ।
1. ਆਪਣੇ ਯਤਨਾਂ ਵਿਚ ਤਾਲਮੇਲ ਲਿਆਉਣ ਲਈ ਸਮਾਜਵਾਦੀਆਂ ਨੇ ਦੂਜੀ ਇੰਟਰਨੈਸ਼ਨਲ ਨਾਂ ਦੀ ਇਕ ਅੰਤਰ ਰਾਸ਼ਟਰੀ ਸੰਸਥਾ ਵੀ ਬਣਾ ਲਈ ਸੀ ।

2. ਇੰਗਲੈਂਡ ਅਤੇ ਜਰਮਨੀ ਦੇ ਮਜ਼ਦੂਰਾਂ ਨੇ ਆਪਣੇ ਜੀਵਨ ਅਤੇ ਕਾਰਜ-ਸਥਿਤੀਆਂ ਵਿਚ ਸੁਧਾਰ ਲਿਆਉਣ ਲਈ ਸੰਗਠਨ ਬਨਾਉਣਾ ਸ਼ੁਰੂ ਕਰ ਦਿੱਤਾ ਸੀ ।
ਇਨ੍ਹਾਂ ਸੰਗਠਨਾਂ ਨੇ ਸੰਕਟ ਦੇ ਸਮੇਂ ਆਪਣੇ ਮੈਂਬਰਾਂ ਨੂੰ ਸਹਾਇਤਾ ਪੁਚਾਉਣ ਲਈ ਕੋਸ਼ ਕਾਇਮ ਕੀਤੇ ਅਤੇ ਕੰਮ ਦੇ ਘੰਟਿਆਂ ਵਿਚ ਕਮੀ ਅਤੇ ਮਤ ਅਧਿਕਾਰ ਲਈ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ | ਜਰਮਨੀ ਵਿਚ ਸੋਸ਼ਲ ਡੈਮੋਕ੍ਰੇਟਿਕ ਪਾਰਟੀ (ਐੱਸ. ਪੀ. ਡੀ.) ਦੇ ਨਾਲ ਇਨ੍ਹਾਂ ਸੰਗਠਨਾਂ ਦੇ ਕਾਫ਼ੀ ਡੂੰਘੇ ਸੰਬੰਧ ਸਨ । ਉਹ ਸੰਸਦੀ ਚੋਣਾਂ ਵਿਚ ਪਾਰਟੀ ਦੀ ਸਹਾਇਤਾ ਵੀ ਕਰਦੇ ਸਨ ।

3. 1905 ਈ: ਤੱਕ ਬ੍ਰਿਟੇਨ ਦੇ ਸਮਾਜਵਾਦੀਆਂ ਅਤੇ ਟਰੇਡ ਯੂਨੀਅਨ ਅੰਦੋਲਨਕਾਰੀਆਂ ਨੇ ਲੇਬਰ ਪਾਰਟੀ ਦੇ ਨਾਂ ਨਾਲ | ਆਪਣੀ ਇਕ ਅਲੱਗ ਪਾਰਟੀ ਬਣਾ ਲਈ ਸੀ ।

4. ਫ਼ਰਾਂਸ ਵਿਚ ਵੀ ਸੋਸ਼ਲਿਸਟ ਪਾਰਟੀ ਦੇ ਨਾਂ ਨਾਲ ਅਜਿਹੀ ਹੀ ਇਕ ਪਾਰਟੀ ਦਾ ਗਠਨ ਕੀਤਾ ਗਿਆ । ਪਰ 1914 ਈ: ਤੱਕ ਯੂਰਪ ਵਿਚ ਸਮਾਜਵਾਦੀ ਕਿਤੇ ਵੀ ਆਪਣੀ ਸਰਕਾਰ ਬਨਾਉਣ ਵਿਚ ਸਫਲ ਨਹੀਂ ਹੋ ਪਾਏ ॥ ਜੇਕਰ ਸੰਸਦੀ ਚੋਣਾਂ ਵਿਚ ਉਨ੍ਹਾਂ ਦੇ ਪ੍ਰਤੀਨਿਧ ਵੱਡੀ ਗਿਣਤੀ ਵਿਚ ਜਿੱਤਦੇ ਰਹੇ ਅਤੇ ਉਨ੍ਹਾਂ ਨੇ ਕਾਨੂੰਨ ਬਨਾਉਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ, ਤਾਂ ਵੀ ਸਰਕਾਰਾਂ ਵਿਚ ਰੂੜੀਵਾਦੀਆਂ, ਉਦਾਰਵਾਦੀਆਂ ਅਤੇ ਰੈਡੀਕਲਾਂ ਦਾ ਹੀ ਦਬਦਬਾ ਬਣਿਆ ਰਿਹਾ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

Punjab State Board PSEB 9th Class Social Science Book Solutions History Chapter 5 ਫ਼ਰਾਂਸ ਦੀ ਕ੍ਰਾਂਤੀ Textbook Exercise Questions and Answers.

PSEB Solutions for Class 9 Social Science History Chapter 5 ਫ਼ਰਾਂਸ ਦੀ ਕ੍ਰਾਂਤੀ

Social Science Guide for Class 9 PSEB ਫ਼ਰਾਂਸ ਦੀ ਕ੍ਰਾਂਤੀ Textbook Questions and Answers

I. ਵਸਤੁਨਿਸ਼ਠ ਪ੍ਰਸ਼ਨ

(ੳ) ਬਹੁ-ਵਿਕਲਪੀ ਪ੍ਰਸ਼ਨ –

ਪ੍ਰਸ਼ਨ 1.
ਪੁਰਾਣੇ ਰਾਜ ਦੌਰਾਨ ਆਰਥਿਕ ਗਤੀਵਿਧੀਆਂ ਦਾ ਭਾਰ ਕਿਸ ਦੁਆਰਾ ਚੁਕਾਇਆ ਜਾਂਦਾ ਸੀ ?
(ਉ) ਚਰਚ
(ਅ) ਕੇਵਲ ਅਮੀਰ ।
(ਈ) ਤੀਸਰਾ ਵਰਗ
(ਸ) ਕੇਵਲ ਰਾਜਾ ।
ਉੱਤਰ-
(ਈ) ਤੀਸਰਾ ਵਰਗ

ਪ੍ਰਸ਼ਨ 2.
ਆਸਟੀਅਨ ਰਾਜਕੁਮਾਰੀ ਮੇਰੀ ਐਂਟੋਨਿਟੀ ਫ਼ਰਾਂਸ ਦੇ ਕਿਸ ਰਾਜੇ ਦੀ ਰਾਣੀ ਸੀ ?
(ਉ) ਲੂਈਸ ਤੀਜਾ
(ਅ) ਲੂਈਸ 14ਵਾਂ
(ਈ) ਲੁਈਸ 15ਵਾਂ
(ਸ) ਲੂਈਸ 16ਵਾਂ ।
ਉੱਤਰ-
(ਸ) ਲੂਈਸ 16ਵਾਂ ।

ਪ੍ਰਸ਼ਨ 3.
ਨੈਪੋਲੀਅਨ ਨੇ ਆਪਣੇ ਆਪ ਨੂੰ ਫ਼ਰਾਂਸ ਦਾ ਰਾਜਾ ਕਦੋਂ ਬਣਾਇਆ ?
(ਉ) 1803 ਈ:
(ਅ) 1804 ਈ:
(ਈ) 1805 ਈ:
(ਸ) 1806 ਈ: |
ਉੱਤਰ-
(ਅ) 1804 ਈ:

ਪ੍ਰਸ਼ਨ 4.
ਫ਼ਰਾਂਸ ਵਿਚ ਟੈਨਿਸ ਕੋਰਟ ਨੂੰ ਕਦੋਂ ਚੁੱਕੀ ਗਈ ?
(ਉ) 4 ਜੁਲਾਈ, 1789 ਈ:
(ਅ) 20 ਜੂਨ, 1789 ਈ:
(ਈ) 4 ਅਗਸਤ, 1789 ਈ:
(ਸ) 5 ਮਈ, 1789 ਈ: ।
ਉੱਤਰ-
(ਅ) 20 ਜੂਨ, 1789 ਈ:

ਪ੍ਰਸ਼ਨ 5.
ਫ਼ਰਾਂਸ ਦੇ ਵਿਸ਼ੇ ਵਿਚ ਸਭਾ (ਕਨਵੈਨਸ਼ਨ) ਕੀ ਸੀ ?
(ੳ) ਇਕ ਫ਼ਰਾਂਸੀਸੀ ਸਕੂਲ
(ਅ) ਨਵੀਂ ਚੁਣੀ ਪਰਿਸ਼ਦ
(ਈ) ਕਲੱਬ
(ਸ) ਇਕ ਔਰਤ ਸਭਾ ॥
ਉੱਤਰ-
(ਅ) ਨਵੀਂ ਚੁਣੀ ਪਰਿਸ਼ਦ

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 6.
ਮਾਨਟੈਸਕਿਊ ਨੇ ਕਿਹੜੇ ਵਿਚਾਰ ਦਾ ਪ੍ਰਚਾਰ ਕੀਤਾ ?
(ਉ) ਦੈਵੀ ਅਧਿਕਾਰ
(ਅ) ਸਮਾਜਿਕ ਸਮਝੌਤਾ
(ਈ) ਸ਼ਕਤੀਆਂ ਦੀ ਵੰਡ
(ਸ) ਸ਼ਕਤੀ ਦਾ ਸੰਤੁਲਨ ।
ਉੱਤਰ-
(ਈ) ਸ਼ਕਤੀਆਂ ਦੀ ਵੰਡ

ਪ੍ਰਸ਼ਨ 7.
ਫ਼ਰਾਂਸੀਸੀ ਇਤਿਹਾਸ ਵਿਚ ਕਿਸ ਸਮੇਂ ਨੂੰ ਆਤੰਕ ਦੇ ਦੌਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ ?
(ਉ) 1792 ਈ: – 1793 ਈ:
(ਅ) 1774 ਈ: – 1776 ਈ:
(ਈ) 1793 ਈ: – 1794 ਈ:
(ਸ) 1804 ਈ: – 1815 ਈ: ।
ਉੱਤਰ-
(ਈ) 1793 ਈ: – 1794 ਈ:

(ਅ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਇਕ ਸਿਰ ਕੱਟਣ ਵਾਲਾ ਯੰਤਰ ਸੀ, ਜਿਸਦੀ ਵਰਤੋਂ ਫ਼ਰਾਂਸੀਸੀਆਂ ਨੇ ਕੀਤੀ ਸੀ.
ਉੱਤਰ-
ਗੁਲੂਟਾਈਨ,

ਪ੍ਰਸ਼ਨ 2.
ਬਿਸਟਾਈਲ ਦਾ ਹਮਲਾ ….. ਵਿਚ ਹੋਇਆ ਸੀ ।
ਉੱਤਰ-
14 ਜੁਲਾਈ 1789 ਈ:,

ਪ੍ਰਸ਼ਨ 3.
1815 ਈ: ਵਿਚ ਵਾਟਰਲੂ ਦੀ ਜੰਗ ਵਿਚ .. ………………… ਦੀ ਹਾਰ ਹੋਈ ।
ਉੱਤਰ-
ਨੈਪੋਲੀਅਨ ਬੋਨਾਪਾਰਟ,

ਪ੍ਰਸ਼ਨ 4.
ਜੈਕੋਬਿਨ ਕਲੱਬ ਦਾ ਆਗੂ ……….. ……. ਸੀ ।
ਉੱਤਰ-
ਮੈਕਸੀਮਿਲਾਨ ਰੋਬਸਪਾਇਰੀ (Maximilian Robespierie),

ਪ੍ਰਸ਼ਨ 5.
ਸੋਸ਼ਲ ਕਾਨਟੈਕਟ ਪੁਸਤਕ ਦਾ ਲੇਖਕ ………………….. ਹੈ ।
ਉੱਤਰ-
ਰੂਸੋ,

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 6.
ਮਾਰਸੀਲਿਸ (Marseillaise) ਦੀ ਰਚਨਾ . ………………… ਨੇ ਕੀਤੀ ।
ਉੱਤਰ-
ਰੋਜ਼ਰ ਡੀ ਲਾਈਸਲੇ (Roger De Lisle) ।

(ਈ) ਸਹੀ ਮਿਲਾਨ ਕਰੋ –

(ਉ) (ਅ)
1. ਕਿਸ਼੍ਰੇਨੁਮਾ ਜੇਲ (i) ਗੁਲੂਟਾਈਨ
2. ਚਰਚ ਦੁਆਰਾ ਪ੍ਰਾਪਤ ਕਰ (ii) ਜੈਕੋਬਿਨ
3. ਬੰਦੇ ਦਾ ਸਿਰ ਕੱਟਣਾ (iii) ਰੂਸੋ
4. ਫ਼ਰਾਂਸ ਦੀ ਮੱਧ ਸ਼੍ਰੇਣੀ ਦਾ ਕਲੱਬ (iv) ਬਿਸਟਾਈਲ
5. ਦਾ ਸੋਸ਼ਲ ਕਾਨਟ੍ਰੈਕਟ (v) ਟਿੱਥੇ ।

ਉੱਤਰ –

1. ਕਿਸ਼੍ਰੇਨੁਮਾ ਜੇਲ (iv) ਬਿਸਟਾਈਲ
2. ਚਰਚ ਦੁਆਰਾ ਪ੍ਰਾਪਤ ਕਰ (v) ਟਿੱਥੇ
3. ਬੰਦੇ ਦਾ ਸਿਰ ਕੱਟਣਾ (i) ਗੁਲੂਟਾਈਨ
4. ਫ਼ਰਾਂਸ ਦੀ ਮੱਧ ਸ਼੍ਰੇਣੀ ਦਾ ਕਲੱਬ (ii) ਜੈਕੋਬਿਨ
5. ਦਾ ਸੋਸ਼ਲ ਕਾਨਟੈਕਟ (iii) ਰੂਸੋ ।

(ਸ) ਅੰਤਰ ਦੱਸੋ

1. ਪਹਿਲਾ ਵਰਗ ਅਤੇ ਤੀਸਰਾ ਵਰਗ
2. ਟਿੱਥੇ ਅਤੇ ਟਾਇਲੇ ।
ਉੱਤਰ-
1. ਪਹਿਲਾ ਵਰਗ ਅਤੇ ਤੀਸਰਾ ਵਰਗ –

  • ਪਹਿਲਾ ਵਰਗ-ਫਰਾਂਸੀਸੀ ਸਮਾਜ ਦੇ ਪਹਿਲੇ ਵਰਗ ਵਿਚ ਪਾਦਰੀ ਸ਼ਾਮਲ ਸਨ । ਪਾਦਰੀ ਵਰਗ ਦੋ ਹਿੱਸਿਆਂ ਵਿਚ ਵੰਡਿਆ ਸੀ-ਉੱਚ ਪਾਦਰੀ, ਸਾਧਾਰਨ ਪਾਦਰੀ । ਉੱਚ ਪਾਦਰੀਆਂ ਵਿਚ ਪ੍ਰਧਾਨ ਪਾਦਰੀ, ਧਰਮ ਅਧਿਅਕਸ਼ ਅਤੇ ਮਹੰਤ ਸ਼ਾਮਲ ਸਨ । ਉਹ ਗਿਰਜਾਘਰਾਂ ਦਾ ਪ੍ਰਬੰਧ ਚਲਾਉਂਦੇ ਸਨ ਅਤੇ ਉਨ੍ਹਾਂ ਨੂੰ ਲੋਕਾਂ ਤੋਂ ਕਰ (Tithe) ਇਕੱਠਾ ਕਰਨ ਦਾ ਅਧਿਕਾਰ ਪ੍ਰਾਪਤ ਸੀ ।
  • ਤੀਸਰਾ ਵਰਗੇ-ਸਮਾਜ ਦੇ ਤੀਸਰੇ ਵਰਗ ਵਿਚ ਕੁੱਲ ਜਨਸੰਖਿਆ ਦੇ 97 ਪ੍ਰਤੀਸ਼ਤ ਲੋਕ ਆਉਂਦੇ ਸਨ । ਇਹ ਵਰਗ ਅਸਮਾਨਤਾ ਅਤੇ ਸਮਾਜਿਕ ਤੇ ਆਰਥਿਕ ਪਿੱਛੜੇਪਣ ਦਾ ਸ਼ਿਕਾਰ ਸੀ । ਇਸ ਸ਼੍ਰੇਣੀ ਵਿਚ ਅਮੀਰ ਵਪਾਰੀ, ਅਦਾਲਤੀ ਅਤੇ ਕਾਨੂੰਨੀ ਅਧਿਕਾਰੀ, ਸਾਹੂਕਾਰ, ਕਿਸਾਨ, ਕਾਰੀਗਰ, ਛੋਟੇ ਕਾਸ਼ਤਕਾਰ ਆਦਿ ਆਉਂਦੇ ਸਨ । ਤੀਸਰੇ ਵਰਗ ਦੇ ਲੋਕ ਹੀ ਸਭ ਤੋਂ ਜ਼ਿਆਦਾ ਕਰ ਦਿੰਦੇ ਸਨ ।

2. ਟਿੱਥੇ ਅਤੇ ਟਾਇਲੇ –

  • ਟਿੱਥੇ (Tithe)-ਇਹ ਗਿਰਜਾਘਰਾਂ ਨੂੰ ਦਿੱਤਾ ਜਾਣ ਵਾਲਾ ਕਰ ਸੀ । ਕਿਸਾਨਾਂ ਨੂੰ ਆਪਣੀ ਸਾਲਾਨਾ ਆਮਦਨ ਦਾ ਦਸਵਾਂ ਹਿੱਸਾ ਭੂਮੀ ਕਰ ਦੇ ਰੂਪ ਵਿਚ ਦੇਣਾ ਪੈਂਦਾ ਸੀ । ਇਹ ਭੂਮੀ ‘ਤੇ ਲਾਇਆ ਜਾਣ ਵਾਲਾ ਕਰ ਸੀ ਜੋ ਪਹਿਲਾਂ ਕਿਸਾਨ ਆਪਣੀ ਇੱਛਾ ਨਾਲ ਦਿੰਦੇ ਸਨ, ਪਰ ਬਾਅਦ ਵਿਚ ਇਸਨੂੰ ਲਾਜ਼ਮੀ ਕਰ ਦਿੱਤਾ ਗਿਆ ।
  • ਟਾਇਲੇ (Taille)-ਇਹ ਰਾਜ ਨੂੰ ਦਿੱਤਾ ਜਾਣ ਵਾਲਾ ਕਰ ਸੀ, ਜੋ ਕਿ ਸਾਧਾਰਨ ਲੋਕਾਂ ਤੇ ਲਾਇਆ ਜਾਂਦਾ ਸੀ । ਆਮਤੌਰ ‘ਤੇ ਰਾਜਾ ਆਪਣੀ ਪ੍ਰਜਾ ਦੀ ਭੂਮੀ ਅਤੇ ਸੰਪੱਤੀ ‘ਤੇ ਇਹ ਕਰ ਲਾਉਂਦਾ ਸੀ । ਇਹ ਕਰ ਰੋਜ਼ ਦੀਆਂ ਲੋੜਾਂ ਜਿਵੇਂ ਕਿ ਨਮਕ ਅਤੇ ਤੰਬਾਕੂ ‘ਤੇ ਲਾਇਆ ਜਾਂਦਾ ਸੀ ।
    ਇਸਦਾ ਪ੍ਰਤੀਸ਼ਤ ਹਰ ਸਾਲ ਰਾਜਾ ਦੀ ਮਰਜ਼ੀ ਨਾਲ ਨਿਸ਼ਚਿਤ ਕੀਤਾ ਜਾਂਦਾ ਸੀ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫ਼ਰਾਂਸ ਦੀ ਕ੍ਰਾਂਤੀ ਕਦੋਂ ਹੋਈ ?
ਉੱਤਰ-
1789 ਈ: ਵਿਚ ।

ਪ੍ਰਸ਼ਨ 2.
ਜੈਕੋਬਿਨ ਕਲੱਬ ਦਾ ਆਗੂ ਕੌਣ ਸੀ ?
ਉੱਤਰ-
ਮੈਕਸੀਮਿਲਾਨ ਰੋਬਸਪਾਇਰੀ ।

ਪ੍ਰਸ਼ਨ 3.
ਡਾਇਰੈਕਟਰੀ ਕੀ ਸੀ ?
ਉੱਤਰ-
ਪੰਜ ਮੈਂਬਰਾਂ ਦੀ ਕੌਂਸਿਲ ।

ਪ੍ਰਸ਼ਨ 4.
ਫ਼ਰਾਂਸ ਦੇ ਸਮਾਜ ਵਿਚ ਕੌਣ ਕਰ ਦਿੰਦਾ ਸੀ ?
ਉੱਤਰ-
ਤੀਸਰਾ ਵਰਗੇ ।

ਪ੍ਰਸ਼ਨ 5.
ਰਾਜ ਨੂੰ ਦਿੱਤੇ ਜਾਣ ਵਾਲੇ ਕਰ ਨੂੰ ਕੀ ਕਹਿੰਦੇ ਸਨ ?
ਉੱਤਰ-
ਟਾਇਲੇ (Taille) ।

ਪ੍ਰਸ਼ਨ 6.
ਕਿਹੜੇ ਵਰਗਾਂ ਨੂੰ ਟੈਕਸ ਤੋਂ ਛੋਟ ਸੀ ?
ਉੱਤਰ-
ਪਹਿਲਾ ਵਰਗ ਜਾਂ ਪਾਦਰੀ ਵਰਗ ਅਤੇ ਦੂਜਾ ਵਰਗ ਜਾਂ ਕੁਲੀਨ ਵਰਗ ॥

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 7.
ਕਿਸਾਨਾਂ ਨੂੰ ਕਿੰਨੇ ਤਰ੍ਹਾਂ ਦੇ ਕਰ ਦੇਣੇ ਪੈਂਦੇ ਸਨ ?
ਉੱਤਰ-
ਕਿਸਾਨਾਂ ਨੂੰ ਦੋ ਤਰ੍ਹਾਂ ਦੇ ਕਰ ਦੇਣੇ ਪੈਂਦੇ ਸਨ-ਟਿੱਥੇ (Tithe) ਅਤੇ ਟਾਇਲੇ (Taille) ।

ਪ੍ਰਸ਼ਨ 8.
ਫ਼ਰਾਂਸ ਦੇ ਰਾਸ਼ਟਰੀ ਗੀਤ ਦਾ ਨਾਂ ਕੀ ਸੀ ?
ਉੱਤਰ-
ਮਾਰਸੇਇਸ (Marseillaise) ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਸਮਾਜ ਕਿਸ ਤਰ੍ਹਾਂ ਵੰਡਿਆ ਹੋਇਆ ਸੀ ?
ਉੱਤਰ-
ਫ਼ਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਸਮਾਜ ਤਿੰਨ ਵਰਗਾਂ (ਅਸਟੇਟ) ਵਿਚ ਵੰਡਿਆ ਸੀ-ਪਹਿਲਾ ਵਰਗ ਜਾਂ ਪਾਦਰੀ ਵਰਗ, ਦੂਜਾ ਵਰਗ ਜਾਂ ਕੁਲੀਨ ਵਰਗ, ਤੀਜਾ, ਵਰਗ ਜਾਂ ਸਾਧਾਰਨ ਵਰਗ ।

  1. ਪਹਿਲਾ ਵਰਗ ਜਾਂ ਪਾਦਰੀ ਵਰਗ-ਪਹਿਲੇ ਵਰਗ ਵਿਚ ਅਧਿਕਾਰ ਪ੍ਰਾਪਤ ਵੱਡੇ-ਵੱਡੇ ਸਾਮੰਤ, ਪਾਦਰੀ ਆਦਿ ਸ਼ਾਮਲ ਸਨ । ਇਨ੍ਹਾਂ ਲੋਕਾਂ ਨੂੰ ਕੋਈ ਕਰ ਨਹੀਂ ਦੇਣਾ ਪੈਂਦਾ ਸੀ । ਯੋਗ ਨਾ ਹੋਣ ਤੇ ਵੀ ਉਹ ਰਾਜ ਦੇ ਵੱਡੇ-ਵੱਡੇ ਅਹੁਦਿਆਂ ‘ਤੇ ਬੈਠੇ ਸਨ ।
  2. ਦੂਜਾ ਵਰਗ ਜਾਂ ਕੁਲੀਨ ਵਰਗ-ਦੂਜੇ ਵਰਗ ਵਿਚ ਕੁਲੀਨ ਵਰਗ ਦੇ ਲੋਕ ਸ਼ਾਮਲ ਸਨ ।
  3. ਤੀਜਾ ਵਰਗ ਜਾਂ ਸਾਧਾਰਨ ਵਰਗ-ਤੀਜੇ ਵਰਗ ਵਿਚ ਵਕੀਲ, ਡਾਕਟਰ ਅਤੇ ਸਿੱਖਿਅਕ ਵਰਗ ਦੇ ਲੋਕ ਸ਼ਾਮਲ ਸਨ ।

ਯੋਗਤਾ ਹੋਣ ‘ਤੇ ਵੀ ਉਹ ਰਾਜ ਦੇ ਉੱਚੇ ਅਹੁਦਿਆਂ ਤੋਂ ਵਾਂਝੇ ਸਨ । ਜਨ ਸਾਧਾਰਨ ਵੀ ਇਸੇ ਵਰਗ ਵਿਚ ਸ਼ਾਮਲ ਸੀ । ਉਨ੍ਹਾਂ ਨੂੰ ਰਾਜ ਨੂੰ ਵੀ ਕਰ ਦੇਣਾ ਪੈਂਦਾ ਸੀ ਅਤੇ ਚਰਚ ਨੂੰ ਵੀ । ਇਨ੍ਹਾਂ ਤੋਂ ਵਗਾਰ ਲਈ ਜਾਂਦੀ ਸੀ ਅਤੇ ਸਾਲਾਂ ਤੋਂ ਇਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਸੀ ।

ਪ੍ਰਸ਼ਨ 2.
ਫ਼ਰਾਂਸੀਸੀ ਕ੍ਰਾਂਤੀ ਵਿਚ ਔਰਤਾਂ ਦੇ ਯੋਗਦਾਨ ਬਾਰੇ ਲਿਖੋ ।
ਉੱਤਰ-
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਕਿਸੇ ਵੀ ਸਰਕਾਰ ਨੇ ਔਰਤਾਂ ਨੂੰ ਸਰਗਰਮ ਨਾਗਰਿਕ ਨਹੀਂ ਮੰਨਿਆ ਪਰ ਕ੍ਰਾਂਤੀ ਦੇ ਸਮੇਂ ਉਨ੍ਹਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਸੀ । ਤੀਜੇ ਅਸਟੇਟ ਦੀਆਂ ਜ਼ਿਆਦਾਤਰ ਔਰਤਾਂ ਜੀਵਨ ਨਿਰਵਾਹ ਲਈ ਕੰਮ ਕਰਦੀਆਂ ਸਨ । ਉਹ ਸਿਲਾਈ, ਬੁਣਾਈ ਅਤੇ ਕੱਪੜੇ ਦੀ ਧੁਆਈ ਕਰਦੀਆਂ ਸਨ ਅਤੇ ਬਜ਼ਾਰਾਂ ਵਿਚ ਫਲ-ਫੁੱਲ ਅਤੇ ਸਬਜ਼ੀਆਂ ਵੇਚਦੀਆਂ ਸਨ । ਕੁੱਝ ਔਰਤਾਂ ਸੰਪੰਨ ਘਰਾਂ ਵਿਚ ਘਰੇਲੂ ਕੰਮ ਕਰਦੀਆਂ ਸਨ । ਬਹੁਤ ਸਾਰੀਆਂ ਔਰਤਾਂ ਵੇਸ਼ਵਾਤੀ ਵੀ ਕਰਦੀਆਂ ਸਨ । ਜ਼ਿਆਦਾਤਰ ਔਰਤਾਂ ਕੋਲ ਪੜ੍ਹਾਈ-ਲਿਖਾਈ ਅਤੇ ਵਿਵਸਾਇਕ ਸਿਖਲਾਈ ਦੇ ਮੌਕੇ ਨਹੀਂ ਸਨ | ਔਰਤਾਂ ਨੇ ਆਪਣੇ ਅਧਿਕਾਰਾਂ ਲਈ ਨਿਰੰਤਰ ਅੰਦੋਲਨ ਚਲਾਇਆ ।

ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਉਲੰਪੇ ਦੇ ਗਾਜਸ ਇਕ ਸਰਗਰਮ ਰਾਜਨੀਤਿਕ ਮਹਿਲਾ ਪ੍ਰਤੀਨਿਧੀ ਸੀ । ਉਸਨੇ ਸੰਵਿਧਾਨ ਦੇ ਮਨੁੱਖੀ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੇ ਘੋਸ਼ਣਾ-ਪੱਤਰ ਦਾ ਵਿਰੋਧ ਕੀਤਾ । ਇਸ ਲਈ ਉਸਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ | ਅਜਿਹੀਆਂ ਹੋਰ ਕਈ ਮਹਿਲਾ ਪਤੀਨਿਧਾਂ ਨੂੰ ਆਤੰਕ ਦੇ ਦੌਰ ਵਿਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਲਗਪਗ 150 ਸਾਲਾਂ ਦੇ ਬਾਅਦ 1946 ਈ: ਵਿਚ ਔਰਤਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਵਾਲੇ ਕੁੱਝ ਕਾਨੂੰਨ ਲਾਗੂ ਕੀਤੇ । ਇਕ ਕਾਨੂੰਨ ਦੇ ਅਨੁਸਾਰ ਸਰਕਾਰੀ ਸਕੂਲਾਂ ਦੀ ਸਥਾਪਨਾ ਕੀਤੀ ਗਈ ਅਤੇ ਸਾਰੀਆਂ ਲੜਕੀਆਂ ਲਈ ਸਕੂਲੀ ਸਿੱਖਿਆ ਨੂੰ ਲਾਜ਼ਮੀ ਬਣਾ ਦਿੱਤਾ ਗਿਆ ।

ਪ੍ਰਸ਼ਨ 3.
ਫ਼ਰਾਂਸੀਸੀ ਕ੍ਰਾਂਤੀ ਨੂੰ ਪ੍ਰਭਾਵਿਤ ਕਰਨ ਵਾਲੇ ਤਿੰਨ ਪ੍ਰਮੁੱਖ ਲੇਖਕਾਂ/ਦਾਰਸ਼ਨਿਕਾਂ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-

  1. ਜਾਨ ਲਾਕ ਨੇ ਆਪਣੀ ਕ੍ਰਿਤੀ “ਟੂ ਵੀਟਾਈਜ਼ੇਜ਼ ਆਫ ਗਵਰਨਮੈਂਟ’ ਵਿਚ ਰਾਜਾ ਦੇ ਦੈਵੀ ਅਤੇ ਨਿਰੰਕੁਸ਼ ਅਧਿਕਾਰਾਂ ਦੇ ਸਿਧਾਂਤ ਦਾ ਖੰਡਨ ਕੀਤਾ |
  2. ਰੂਸੋ ਨੇ ਇਸੇ ਵਿਚਾਰ ਨੂੰ ਅੱਗੇ ਵਧਾਇਆ । ਉਸਨੇ ਜਨਤਾ ਅਤੇ ਉਸਦੇ ਪ੍ਰਤੀਨਿਧਾਂ ਵਿਚਾਲੇ ਇਕ ਸਮਾਜਿਕ ਸਮਝੌਤੇ ‘ਤੇ ਅਧਾਰਿਤ ਸਰਕਾਰ ਦਾ ਪ੍ਰਸਤਾਵ ਰੱਖਿਆ ।
  3. ਮਾਨਟੈਸਕਿਊ ਨੇ ਆਪਣੀ ਰਚਨਾ ‘ਦ ਸਪਿਰਿਟ ਆਫ ਦ ਲਾਜ਼’ ਵਿਚ ਸਰਕਾਰ ਦੇ ਅੰਦਰ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾਂ ਵਿਚਾਲੇ ਸੱਤਾ ਵੰਡ ਦੀ ਗੱਲ ਆਖੀ । ਦਾਰਸ਼ਨਿਕਾਂ ਦੇ ਇਨ੍ਹਾਂ ਵਿਚਾਰਾਂ ਨਾਲ ਫ਼ਰਾਂਸ ਵਿਚ ਕ੍ਰਾਂਤੀ ਦੇ ਵਿਚਾਰਾਂ ਨੂੰ ਹੋਰ ਜ਼ਿਆਦਾ ਬਲ ਮਿਲਿਆ ।

ਪ੍ਰਸ਼ਨ 4.
ਰਾਜਤੰਤਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਰਾਜਤੰਤਰ ਅਜਿਹੀ ਸ਼ਾਸਨ ਪ੍ਰਣਾਲੀ ਹੁੰਦੀ ਹੈ, ਜਿਸ ਵਿਚ ਰਾਜਾ ਹੀ ਸਭ ਤੋਂ ਵੱਡਾ ਅਧਿਕਾਰੀ ਹੁੰਦਾ ਹੈ । ਉਹ ਆਮ ਤੌਰ ‘ਤੇ ਤਾਨਾਸ਼ਾਹ ਹੁੰਦਾ ਹੈ ਅਤੇ ਰਾਜਾ ਦੇ ਦੈਵੀ ਅਧਿਕਾਰਾਂ ਵਿਚ ਵਿਸ਼ਵਾਸ ਰੱਖਦਾ ਹੈ । ਫ਼ਰਾਂਸ ਵਿਚ ਵੀ ਰਾਜਤੰਤਰ ਸੀ ਅਤੇ ਉੱਥੋਂ ਦਾ ਸ਼ਾਸਕ ਲੂਈਸ 16ਵਾਂ ਸਾਰੇ ਅਧਿਕਾਰਾਂ ਦਾ ਮਾਲਕ ਸੀ । ਉਸਦੇ ਅਧਿਕਾਰਾਂ ਨੂੰ ਕੋਈ ਵੀ ਚੁਣੌਤੀ ਨਹੀਂ ਦੇ ਸਕਦਾ ਸੀ । ਉਸਨੂੰ ਨਾਂ ਤਾਂ ਦੇਸ਼ ਦੇ ਸੰਵਿਧਾਨ ਦੀ ਚਿੰਤਾ ਸੀ ਅਤੇ ਨਾ ਹੀ ਜਨਤਾ ਦੇ ਹਿੱਤਾਂ ਦਾ ਧਿਆਨ ਸੀ । ਸਾਲਾਂ ਤਕ ਉਸਨੇ ਦੇਸ਼ ਦੀ ਸੰਸਦ ਵੀ ਨਹੀਂ ਬੁਲਾਈ ਸੀ । ਜਦੋਂ ਉਸ ਨੇ ਸੰਸਦ ਬੁਲਾਈ ਤਾਂ ਉਸ ਦਾ ਸੰਦੇਸ਼ ਵੀ ਕਰ ਲਗਾਉਣਾ ਸੀ । ਇਹੀ ਘਟਨਾ ਕ੍ਰਾਂਤੀ ਦੇ ਵਿਸਫੋਟ ਦਾ ਕਾਰਨ ਬਣੀ ।

ਪ੍ਰਸ਼ਨ 5.
ਰਾਸ਼ਟਰੀ ਸੰਵਿਧਾਨ ਸਭਾ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਫ਼ਰਾਂਸ ਦਾ ਰਾਜਾ ਲੂਈ (XVI) ਆਪਣੀ ਵਿਦਰੋਹੀ ਪ੍ਰਜਾ ਦੀ ਸ਼ਕਤੀ ਨੂੰ ਦੇਖ ਕੇ ਸਹਿਮ ਗਿਆ ਸੀ । ਇਸ ਲਈ ਉਸਨੇ ਨੈਸ਼ਨਲ ਅਸੈਂਬਲੀ ਨੂੰ ਮਾਨਤਾ ਦੇ ਦਿੱਤੀ ਅਤੇ ਇਹ ਵੀ ਮੰਨ ਲਿਆ ਕਿ ਹੁਣ ਤੋਂ ਉਸਦੀ ਸੱਤਾ ਦਾ ਸੰਵਿਧਾਨ ਦਾ ਅੰਕੁਸ਼ ਹੋਵੇਗਾ । 1791 ਈ: ਵਿਚ ਨੈਸ਼ਨਲ ਅਸੈਂਬਲੀ ਨੇ ਸੰਵਿਧਾਨ ਦਾ ਖਰੜਾ ਤਿਆਰ ਕਰ ਲਿਆ । ਇਸਦਾ ਮੁੱਖ ਉਦੇਸ਼ ਰਾਜੇ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਨਾ ਸੀ । ਹੁਣ ਸ਼ਕਤੀਆਂ ਨੂੰ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚ ਵੰਡ ਦਿੱਤਾ ਗਿਆ । ਇਸ ਤਰ੍ਹਾਂ ਸ਼ਕਤੀਆਂ ਇਕ ਹੱਥ ਵਿਚ ਕੇਂਦਰਿਤ ਨਾ ਰਹਿ ਕੇ ਤਿੰਨ ਵੱਖ-ਵੱਖ ਸੰਸਥਾਵਾਂ ਨੂੰ ਤਬਦੀਲ ਕਰ ਦਿੱਤੀਆਂ ਗਈਆਂ । ਇਸਦੇ ਫਲਸਰੂਪ ਫ਼ਰਾਂਸ ਵਿਚ ਸੰਵਿਧਾਨਕ ਰਾਜਤੰਤਰ ਦੀ ਸਥਾਪਨਾ ਹੋਈ. ।

IV. ਵੇਰੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਨ੍ਹਾਂ ਹਾਲਤਾਂ ਦਾ ਵਰਣਨ ਕਰੋ ਜਿਨ੍ਹਾਂ ਦੇ ਕਾਰਨ ਫ਼ਰਾਂਸੀਸੀ ਕ੍ਰਾਂਤੀ ਹੋਈ ?
ਉੱਤਰ-
ਫ਼ਰਾਂਸੀਸੀ ਕ੍ਰਾਂਤੀ ਆਧੁਨਿਕ ਯੂਰਪ ਦੇ ਇਤਿਹਾਸ ਦੀ ਮਹਾਨ ਘਟਨਾ ਸੀ । ਇਸਦਾ ਆਰੰਭ ਭਲੇ ਹੀ 1789 ਈ: ਵਿਚ ਹੋਇਆ ਹੋਵੇ, ਪਰ ਇਸਦਾ ਪਿਛੋਕੜ ਬਹੁਤ ਪਹਿਲਾਂ ਹੀ ਤਿਆਰ ਹੋ ਰਿਹਾ ਸੀ । ਫ਼ਰਾਂਸ ਦਾ ਰਾਜਾ; ਉਸਦੇ ਦਰਬਾਰੀ, ਸੈਨਾ ਦੇ ਅਧਿਕਾਰੀ ਅਤੇ ਚਰਚ ਦੇ ਪਾਦਰੀ ਜਨ-ਸਾਧਾਰਨ ਦਾ ਖੂਨ ਚੂਸ ਰਹੇ ਸਨ । ਇਨ੍ਹਾਂ ਨੂੰ ਕੋਈ ਕਰ ਨਹੀਂ ਦੇਣਾ ਪੈਂਦਾ ਸੀ । ਕਰਾਂ ਦਾ ਸਾਰਾ ਬੋਝ ਜਨਤਾ ਉੱਤੇ ਸੀ । ਆਮ ਆਦਮੀ ਰਾਜ ਦੀ ਸੇਵਾ ਕਰਦਾ ਸੀ ਪਰ ਯੋਗਤਾ ਹੋਣ ‘ਤੇ ਵੀ ਉਹ ਉੱਚਾ ਅਹੁਦਾ ਪ੍ਰਾਪਤ ਨਹੀਂ ਕਰ ਸਕਦਾ ਸੀ । ਕਿਸਾਨ ਤਾਂ ਗੁਲਾਮੀ ਵਿਚ ਪੈਦਾ ਹੁੰਦਾ ਸੀ ਅਤੇ ਗੁਲਾਮੀ ਵਿਚ ਹੀ ਮਰ ਜਾਂਦਾ ਸੀ । 1789 ਈ: ਵਿਚ ਸਥਿਤੀ ਹੋਰ ਵੀ ਗੰਭੀਰ ਹੋ ਗਈ ਅਤੇ ਕ੍ਰਾਂਤੀ ਦੀ ਅੱਗ ਭੜਕ ਉੱਠੀ ।

ਸੰਖੇਪ ਵਿਚ, ਫ਼ਰਾਂਸ ਵਿਚ ਕ੍ਰਾਂਤੀ ਦੀ ਸ਼ੁਰੂਆਤ ਅੱਗੇ ਲਿਖੀਆਂ ਅਵਸਥਾਵਾਂ ਵਿਚ ਹੋਈ –
1. ਰਾਜਨੀਤਿਕ ਅਵਸਥਾਵਾਂ

  • ਫ਼ਰਾਂਸ ਦੇ ਰਾਜਾ ਸਵੈਇੱਛਾਚਾਰੀ ਸਨ ਅਤੇ ਉਹ ਰਾਜਾ ਦੇ ਦੈਵੀ ਅਧਿਕਾਰਾਂ ਵਿਚ ਵਿਸ਼ਵਾਸ ਰੱਖਦੇ ਸਨ । ਰਾਜਾ ਦੀ ਇੱਛਾ ਹੀ ਕਾਨੂੰਨ ਸੀ । ਉਹ ਆਪਣੀ ਇੱਛਾ ਨਾਲ ਯੁੱਧ ਜਾਂ ਸੰਧੀ ਕਰਦਾ ਸੀ । ਰਾਜਾਂ ਲੂਈ 14ਵਾਂ ਇੱਥੇ ਤਕ ਕਹਿੰਦਾ ਸੀ-‘ਮੈਂ ਹੀ ਰਾਜ ਹਾਂ ।”
  • ਕਰ ਬਹੁਤ ਜ਼ਿਆਦਾ ਸਨ ਜਿਹੜੇ ਮੁੱਖ ਤੌਰ ‘ਤੇ ਜਨ-ਸਧਾਰਨ ਨੂੰ ਹੀ ਦੇਣੇ ਪੈਂਦੇ ਸਨ । ਦਰਬਾਰੀ ਅਤੇ ਸਾਮੰਤ ਕਰਾਂ ਤੋਂ ਮੁਕਤ ਸਨ ।
  • ਰਾਜ ਵਿਚ ਸੈਨਿਕ ਅਤੇ ਹੋਰ ਅਹੁਦੇ ਜੱਦੀ ਸਨ ਅਤੇ ਉਨ੍ਹਾਂ ਨੂੰ ਵੇਚਿਆ ਵੀ ਜਾ ਸਕਦਾ ਹੈ ।
  • ਸੈਨਾ ਵਿਚ ਅਸੰਤੋਖ ਸੀ ।
  • ਸ਼ਾਸਨ ਵਿਚ ਵਿਆਪਕ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ ।

2. ਸਮਾਜਿਕ ਅਵਸਥਾਵਾਂ

  • ਫ਼ਰਾਂਸ ਵਿਚ ਤਿੰਨ ਸ਼੍ਰੇਣੀਆਂ (ਅਸਟੇਟਸ) ਸਨ-ਉੱਚ, ਮੱਧਿਅਮ ਅਤੇ ਨਿਮਨ (ਉੱਚ ਸ਼੍ਰੇਣੀ ਵਿਚ ਅਧਿਕਾਰ ਪ੍ਰਾਪਤ ਵੱਡੇ-ਵੱਡੇ ਸਾਮੰਤ, ਪਾਦਰੀ ਆਦਿ ਸ਼ਾਮਲ ਸਨ । ਇਨ੍ਹਾਂ ਲੋਕਾਂ ਨੂੰ ਕੋਈ ਕਰ ਨਹੀਂ ਦੇਣਾ ਪੈਂਦਾ ਸੀ ਯੋਗ ਨਾ ਹੋਣ ‘ਤੇ ਉਹ ਰਾਜ ਦੇ ਵੱਡੇ-ਵੱਡੇ ਅਹੁਦਿਆਂ ‘ਤੇ ਬੈਠੇ ਸਨ ।
  • ਦੂਜੇ ਅਸਟੇਟ ਵਿਚ ਕੁਲੀਨ ਵਰਗ ਦੇ ਲੋਕ ਸ਼ਾਮਲ ਸਨ ।

3. ਆਰਥਿਕ ਅਵਸਥਾਵਾਂ –

  • ਫ਼ਰਾਂਸ ਦੇ ਰਾਜਾ ਧਨ ਦੀ ਦੁਰਵਰਤੋਂ ਕਰਦੇ ਸਨ ਅਤੇ ਉਨ੍ਹਾਂ ਨੇ ਵਿਅਕਤੀਗਤ ਐਸ਼-ਪ੍ਰਸਤੀ ਲਈ ਖ਼ਜ਼ਾਨਾ ਖਾਲੀ ਕਰ ਦਿੱਤਾ ।
  • ਕਰਾਂ ਦੀ ਵੰਡ ਦੋਸ਼ ਪੁਰਨ ਸੀ । ਅਮੀਰ ਲੋਕ ਕਰ ਤੋਂ ਮੁਕਤ ਸਨ ਜਦਕਿ ਜਨ-ਸਾਧਾਰਨ ਨੂੰ ਕਰ ਚੁਕਾਉਣੇ ਪੈਂਦੇ ਸਨ ਕਰ ਇਕੱਠੇ ਕਰਨ ਦੀ ਵਿਧੀ ਵੀ ਦੋਸ਼ਪੂਰਨ ਸੀ ।
  • ਫ਼ਰਾਂਸ ਵਿਚ ਉਦਯੋਗਿਕ ਕ੍ਰਾਂਤੀ ਕਾਰਨ ਅਨੇਕ ਕਾਰੀਗਰ ਬੇਕਾਰ ਹੋ ਗਏ ਅਤੇ ਉਨ੍ਹਾਂ ਵਿਚ ਅਸੰਤੋਖ ਫੈਲ ਗਿਆ ।
  • ਫ਼ਰਾਂਸ ਕਰਜ਼ੇ ਦੇ ਬੋਝ ਨਾਲ ਦੱਬਿਆ ਹੋਇਆ ਸੀ ।
  • ਦੋਸ਼ਪੂਰਨ ਕਰ ਪ੍ਰਣਾਲੀ ਕਾਰਨ ਵਪਾਰ ਗਿਰਾਵਟ ਵਲ ਵੱਧ ਰਿਹਾ ਸੀ ।
  • ਫ਼ਰਾਂਸ ਨੇ ਅਮਰੀਕਾ ਦੇ ਲੋਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਿਸ ਨਾਲ ਰਾਜ ਦੇ ਖ਼ਜ਼ਾਨੇ ਤੇ ਕਰਜ਼ ਦਾ ਬੋਝ ਵੱਧ ਗਿਆ ।

4. ਦਾਰਸ਼ਨਿਕਾਂ ਦਾ ਯੋਗਦਾਨ-ਫ਼ਰਾਂਸ ਦੀ ਸਥਿਤੀ ਬਹੁਤ ਹੀ ਖਰਾਬ ਸੀ, ਜਿਸ ਨੂੰ ਦਰਸਾਉਣ ਵਿਚ ਦਾਰਸ਼ਨਿਕਾਂ ਨੇ ਬਹੁਤ ਯੋਗਦਾਨ ਦਿੱਤਾ । ਉਨ੍ਹਾਂ ਨੇ ਜਨਤਾ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਉਨ੍ਹਾਂ ਦੇ ਦੁੱਖਾਂ ਦਾ ਅਸਲ ਕਾਰਨ ਰਾਜਤੰਤਰ ਹੈ ।

  • ਰੂਸੋ ਨੇ ਆਪਣੀ ਪੁਸਤਕ ‘ਸਮਾਜਿਕ ਸਮਝੌਤਾ’ ਵਿਚ ਰਾਜਾ ਦੇ ਦੈਵੀ ਅਧਿਕਾਰਾਂ ‘ਤੇ ਹਮਲਾ ਕੀਤਾ ।
  • ਵਾਲਪੇਅਰ ਨੇ ਚਰਚ ਦੇ ਆਡੰਬਰਾਂ ਅਤੇ ਪਾਦਰੀਆਂ ਦੇ ਭ੍ਰਿਸ਼ਟਾਚਾਰ ਨੂੰ ਆਪਣਾ ਨਿਸ਼ਾਨਾ ਬਣਾਇਆ ।
  • ਮਾਂਤੇਸਕਿਉ ਨੇ ਆਪਣੀ ਪੁਸਤਕ “The Spirit of the Laws’ ਵਿਚ ਰਾਜਾਂ ਦੇ ਦੈਵੀ ਅਧਿਕਾਰਾਂ ਅਤੇ ਉਸਦੀ ਨਿਰੰਕੁਸ਼ਤਾ ਦੀ ਸਖ਼ਤ ਆਲੋਚਨਾ ਕੀਤੀ । ਇਸ ਤਰ੍ਹਾਂ ਦਾਰਸ਼ਨਿਕਾਂ ਦੇ ਯਤਨਾਂ ਨਾਲ ਨਵੀਂ ਵਿਚਾਰਧਾਰਾ ਦਾ ਜਨਮ ਹੋਇਆ । ਇਸ ਨਵੀਂ ਵਿਚਾਰਧਾਰਾ ਕਾਰਨ ਫ਼ਰਾਂਸ ਵਿਚ ਕ੍ਰਾਂਤੀ ਹੋਈ ।

5. ਸਟੇਟਸ ਜਨਰਲ ਦਾ ਇਜਲਾਸ ਸੱਦਿਆ ਜਾਣਾ ਅਤੇ ਕ੍ਰਾਂਤੀ ਦੀ ਸ਼ੁਰੂਆਤ-ਫ਼ਰਾਂਸੀਸੀ ਕ੍ਰਾਂਤੀ ਦਾ ਤੱਤਕਾਲੀ ਕਾਰਨ ਸਟੇਟਸ ਜਨਰਲ ਦਾ ਇਜਲਾਸ ਸੱਦਿਆ ਜਾਣਾ ਸੀ । ਇਜਲਾਸ ਸੱਦੇ ਜਾਣ ਦੇ ਬਾਅਦ ਜਨ-ਸਾਧਾਰਨ ਦੇ ਪ੍ਰਤੀਨਿਧਾਂ ਨੇ ਰਾਜਾਂ ਦੇ ਸਾਹਮਣੇ ਇਹ ਮੰਗ ਰੱਖੀ ਕਿ ਸਟੇਟਸ ਜਨਰਲ ਦੇ ਤਿੰਨੋਂ ਸਦਨਾਂ ਦੀ ਸਾਂਝੀ ਬੈਠਕ ਸੱਦੀ ਜਾਏ । ਰਾਜਾ ਦੇ ਇਨਕਾਰ ਕਰਨ ਤੇ ਜਨ-ਸਾਧਾਰਨ ਦੇ ਪ੍ਰਤੀਨਿਧੀ ਟੈਨਿਸ ਕੋਰਟ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਨਵਾਂ ਸੰਵਿਧਾਨ ਬਨਾਉਣ ਦਾ ਐਲਾਨ ਕੀਤਾ । ਇਸੇ ਵਿਚਕਾਰ ਰਾਜਾ ਨੇ ਜਨਤਾ ਦੇ ਪ੍ਰਤੀਨਿਧਾਂ ਦੀ ਮੰਗ ਸਵੀਕਾਰ ਕਰ ਲਈ ਜਿਨ੍ਹਾਂ ਨੇ ਸਟੇਟਸ ਜਨਰਲ ਦੇ ਪਹਿਲੇ ਇਜਲਾਸ ਵਿਚ ਹੀ ਸ਼ਾਂਤੀ ਦਾ ਬਿਗਲ ਵਜਾ ਦਿੱਤਾ |
PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ 1

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 2.
ਫ਼ਰਾਂਸ ਦੀ ਕ੍ਰਾਂਤੀ ਦੇ ਪੜਾਵਾਂ ਬਾਰੇ ਵਿਸਥਾਰ ਨਾਲ ਲਿਖੋ ।
ਉੱਤਰ-
ਫ਼ਰਾਂਸੀਸੀ ਕ੍ਰਾਂਤੀ ਆਧੁਨਿਕ ਕਾਲ ਦੀ ਸਭ ਤੋਂ ਮਹਾਨ ਘਟਨਾ ਸੀ । ਇਹ ਸਿਰਫ ਫ਼ਰਾਂਸ ਦੀ ਹੀ ਅੰਦਰੂਨੀ ਘਟਨਾ ਨਹੀਂ ਸੀ ਬਲਕਿ ਇਹ ਵਿਸ਼ਵ ਕ੍ਰਾਂਤੀ ਸੀ ।
ਇਸਨੇ ਸਿਰਫ ਫ਼ਰਾਂਸੀਸੀ ਸਮਾਜ ਨੂੰ ਹੀ ਨਹੀਂ ਬਲਕਿ ਪੂਰੀ ਮਨੁੱਖ ਜਾਤੀ ਨੂੰ ਪ੍ਰਭਾਵਿਤ ਕੀਤਾ |
ਸਦੀਆਂ ਦੇ ਬਾਅਦ ਮਨੁੱਖੀ ਮੁੱਲਾਂ ਦਾ ਆਦਰ ਕੀਤਾ ਜਾਣ ਲੱਗਾ; ਮੱਧਕਾਲੀ ਸਾਮੰਤੀ ਢਾਂਚਾ ਜੜ੍ਹ ਤੋਂ ਹਿਲ ਗਿਆ ਅਤੇ ਰਾਜਤੰਤਰ ਦਾ ਸਥਾਨ ਲੋਕਤੰਤਰ ਨੇ ਲੈਣਾ ਸ਼ੁਰੂ ਕੀਤਾ ।
ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਦੇ ਸਿਧਾਂਤਾਂ ਦੀ ਗੂੰਜ ਵਿਸ਼ਵ ਦੇ ਅਨੇਕ ਦੇਸ਼ਾਂ ਵਿਚ ਸੁਣੀ ਗਈ । ਫ਼ਰਾਂਸ ਦੀ ਕ੍ਰਾਂਤੀ ਦੇ 1789 ਈ: ਤੋਂ ਆਰੰਭ ਹੋ ਕੇ ਨੈਪੋਲੀਅਨ ਦੇ ਪਤਨ ਤਕ ਚੱਲੀ ।
ਇਸਦੇ ਵੱਖ-ਵੱਖ ਪੜਾਵਾਂ ਦਾ ਵਰਣਨ ਇਸ ਤਰ੍ਹਾਂ ਹੈ –
1. ਟੈਨੀਸ ਕੋਰਟ ਅਤੇ ਬੈਸਟੀਲ ਦਾ ਪਤਨ-ਮਈ, 1789 ਈ: ਵਿਚ ਫ਼ਰਾਂਸ ਦੇ ਆਰਥਿਕ ਸੰਕਟ ਦਾ ਹੱਲ ਲੱਭਣ ਲਈ ਸਟੇਟਸ ਜਨਰਲ ਦਾ ਇਜਲਾਸ ਬੁਲਾਇਆ ਗਿਆ ਪਰ ਇਜਲਾਸ ਵਿਚ ਵੋਟ ਦੇਣ ਦੇ ਪ੍ਰਸ਼ਨ ‘ਤੇ ਸਾਧਾਰਨ ਵਰਗ ਅਤੇ ਉੱਚ ਵਰਗ ਵਿਚ ਝਗੜਾ ਪੈਦਾ ਹੋ ਗਿਆ । ਇਸ ਤੋਂ ਬਾਅਦ ਕੁਝ ਬਾਹਰੀ ਪ੍ਰਤੀਨਿਧਾਂ ਨੇ ਰਾਸ਼ਟਰੀ ਸਭਾ ਦਾ ਗਠਨ ਕੀਤਾ । ਇਸ ਰਾਸ਼ਟਰੀ ਸਭਾ ਨੇ ਸਾਮੰਤੀ ਵਿਵਸਥਾ ਦੇ ਵਿਰੁੱਧ ਕਾਨੂੰਨ ਪਾਸ ਕਰਨੇ ਸ਼ੁਰੂ ਕਰ ਦਿੱਤੇ ਸਨ, ਪਰੰਤੂ ਰਾਜੇ ਨੇ ਇਨ੍ਹਾਂ ਕਾਨੂੰਨਾਂ ਨੂੰ ਮਾਨਤਾ ਨਾ ਦਿੱਤੀ ਤੇ ਰਾਸ਼ਟਰੀ ਸਭਾ ਨੂੰ ਡਰਾਉਣ ਲਈ ਸੈਨਾ ਬੁਲਾ ਲਈ । ਇਸ ਨਾਲ ਲੋਕਾਂ ਵਿਚ ਰੋਹ ਫੈਲ ਗਿਆ । ਇਸ ਲਈ ਪੈਰਿਸ ਦੀ ਭੀੜ ਨੇ ਹਥਿਆਰ ਚੁੱਕ ਲਏ ਤੇ ਬੈਸਟੀਲ ਦੇ ਕਿਲ੍ਹੇ ਵੱਲ ਚੱਲ ਪਏ । ਬੈਸਟੀਲ ਦਾ ਕਿਲ੍ਹਾ ਰਾਜਤੰਤਰ ਦੇ ਅੱਤਿਆਚਾਰਾਂ ਦਾ ਪ੍ਰਤੀਕ ਸਮਝਿਆ ਜਾਂਦਾ ਸੀ ।

14 ਜੁਲਾਈ ਨੂੰ ਭੀੜ ਨੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਪੰਜ ਘੰਟੇ ਦੀ ਲੜਾਈ ਤੋਂ ਬਾਅਦ ਕਿਲ੍ਹਾ-ਰੱਖਿਅਕਾਂ ਨੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹ ਦਿੱਤਾ । ਜਨਤਾ ਦੀ ਅਣਗਿਣਤ ਭੀੜ ਖੁਸ਼ੀ ਨਾਲ ਕਿਲ੍ਹੇ ਵਿਚ ਦਾਖ਼ਲ ਹੋਈ ਤੇ ਸਭ ਕੈਦੀਆਂ ਨੂੰ ਸੁਤੰਤਰ ਕਰ ਦਿੱਤਾ । ਇਸ ਤਰ੍ਹਾਂ ਰਾਜੇ ਦੀ ਨਿਰੰਕੁਸ਼ਤਾ ਦਾ ਪ੍ਰਤੀਕ ਤਬਾਹ ਹੋ ਗਿਆ ਤੇ ਜਨਤਾ ਪੁਰੀ ਤਰ੍ਹਾਂ ਜਿੱਤੀ । ਫ਼ਰਾਂਸ ਦੇ ਇਤਿਹਾਸ ਵਿਚ ਇਹ ਘਟਨਾ ‘ਬੈਸਟੀਲ ਦਾ ਪਤਨ’ ਦੇ ਨਾਂ ਨਾਲ ਪ੍ਰਸਿੱਧ ਹੈ । ਫ਼ਰਾਂਸ ਦੀ ਇਹ ਇਤਿਹਾਸਿਕ ਘਟਨਾ ਫ਼ਰਾਂਸ ਦੀ ਪ੍ਰਾਚੀਨ ਵਿਵਸਥਾ ‘ਤੇ ਪਹਿਲਾ ਹਮਲਾ ਸਮਝੀ ਜਾਂਦੀ ਹੈ ।

2. ਫ਼ਰਾਂਸ ਵਿਚ ਸੰਵਿਧਾਨਿਕ ਰਾਜਤੰਤਰ ਰਾਸ਼ਟਰੀ ਮਹਾਂਸਭਾ)-ਫ਼ਰਾਂਸ ਦਾ ਰਾਜਾ ਲੁਈ (XVI) ਆਪਣੀ ਵਿਦਰੋਹੀ ਪ੍ਰਜਾ ਦੀ ਸ਼ਕਤੀ ਨੂੰ ਦੇਖ ਕੇ ਸਹਿਮ ਗਿਆ ਸੀ । ਇਸ ਲਈ ਉਸਨੇ ਨੈਸ਼ਨਲ ਅਸੈਂਬਲੀ ਨੂੰ ਮਾਨਤਾ ਦੇ ਦਿੱਤੀ ਅਤੇ ਇਹ ਵੀ ਮੰਨ ਲਿਆ ਕਿ ਹੁਣ ਤੋਂ ਉਸਦੀ ਸੱਤਾ ਦਾ ਸੰਵਿਧਾਨ ਦਾ ਅੰਕੁਸ਼ ਹੋਵੇਗਾ । 1791 ਈ: ਵਿਚ ਨੈਸ਼ਨਲ ਅਸੈਂਬਲੀ ਨੇ ਸੰਵਿਧਾਨ ਦਾ ਖਰੜਾ ਤਿਆਰ ਕਰ ਲਿਆ । ਇਸਦਾ ਮੁੱਖ ਉਦੇਸ਼ ਰਾਜਾ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਨਾ ਸੀ । ਹੁਣ ਸ਼ਕਤੀਆਂ ਨੂੰ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚ ਵੰਡ ਦਿੱਤਾ ਗਿਆ । ਇਸ ਤਰ੍ਹਾਂ ਸ਼ਕਤੀਆਂ ਇਕ ਹੱਥ ਵਿਚ ਕੇਂਦਰਿਤ ਨਾ ਰਹਿ ਕੇ ਤਿੰਨ ਵੱਖ-ਵੱਖ ਸੰਸਥਾਵਾਂ ਨੂੰ ਤਬਦੀਲ ਕਰ ਦਿੱਤੀਆਂ ਗਈਆਂ । ਇਸਦੇ ਫਲਸਰੂਪ ਫ਼ਰਾਂਸ ਵਿਚ ਸੰਵਿਧਾਨਿਕ ਰਾਜਤੰਤਰ ਦੀ ਸਥਾਪਨਾ ਹੋਈ ।

3. ਆਤੰਕ ਦਾ ਰਾਜ ਜੈਕੋਬਿਨ ਕਲੱਬ-ਜੈਕੋਬਿਲ ਕਲੱਬ ਦੇ ਮੈਂਬਰ ਮੁੱਖ ਤੌਰ ‘ਤੇ ਸਮਾਜ ਦੇ ਘੱਟ ਖੁਸ਼ਹਾਲ ਵਰਗਾਂ ਨਾਲ ਸੰਬੰਧਿਤ ਸਨ । ਇਨ੍ਹਾਂ ਵਿਚ ਛੋਟੇ ਦੁਕਾਨਦਾਰ ਅਤੇ ਕਾਰੀਗਰ ਜਿਵੇਂ ਜੁੱਤਾ ਬਨਾਉਣ ਵਾਲੇ, ਪੇਸਟ੍ਰੀ ਬਨਾਉਣ ਵਾਲੇ, ਘੜੀਸਾਜ਼, ਛਪਾਈ ਕਰਨ ਵਾਲੇ ਅਤੇ ਨੌਕਰ ਤੇ ਰੋਜ਼ਾਨਾ ਮਜ਼ਦੂਰ ਸ਼ਾਮਿਲ ਸਨ । ਉਨ੍ਹਾਂ ਦਾ ਨੇਤਾ ਮੈਕਸਮਿਲੀਅਨ ਰੋਬੇਸਪੇਅਰ ਸੀ । ਰੋਬੇਸਪੇਅਰ ਨੇ 1793 ਈ: ਤੋਂ 1794 ਈ: ਤਕ ਫ਼ਰਾਂਸ ‘ਤੇ ਸ਼ਾਸਨ ਕੀਤਾ | ਉਸਨੇ ਬਹੁਤ ਹੀ ਸਖਤ ਅਤੇ ਜ਼ਾਲਮ ਨੀਤੀਆਂ ਅਪਣਾਈਆਂ ।

ਉਹ ਜਿਨ੍ਹਾਂ ਨੂੰ ਗਣਤੰਤਰ ਦਾ ਦੁਸ਼ਮਣ ਮੰਨਦਾ ਸੀ ਜਾਂ ਉਸਦੀ ਪਾਰਟੀ ਦਾ ਜੇ ਕੋਈ ਮੈਂਬਰ ਉਸ ਨਾਲ ਅਸਹਿਮਤੀ ਜਤਾਉਂਦਾ ਸੀ, ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੰਦਾ ਸੀ । ਉਨ੍ਹਾਂ ‘ਤੇ ਇਕ ਕ੍ਰਾਂਤੀਕਾਰੀ ਅਦਾਲਤ ਦੁਆਰਾ ਮੁਕੱਦਮਾ ਚਲਾਇਆ ਜਾਂਦਾ ਸੀ । ਜੋ ਕੋਈ ਵੀ ਦੋਸ਼ੀ ਪਾਇਆ ਜਾਂਦਾ ਸੀ, ਉਸਨੂੰ ਗਿਲੋਟਿਨ ਤੇ ਚੜ੍ਹਾ ਕੇ ਉਸਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਸੀ । ਰੋਬੇਸਪੇਅਰ ਨੇ ਆਪਣੀਆਂ ਨੀਤੀਆਂ ਨੂੰ ਇੰਨੀ ਸਖਤੀ ਤੇ ਕਰੂਰਤਾ ਨਾਲ ਲਾਗੂ ਕੀਤਾ ਕਿ ਉਸਦੇ ਸਮਰਥਕ ਵੀ ‘ ਇਸੇ ਕਾਰਨ ਉਸਦੇ ਰਾਜ ਨੂੰ “ਆਤੰਕ ਦਾ ਰਾਜ’ ਕਿਹਾ ਜਾਂਦਾ ਹੈ ।

4. ਡਾਇਰੈਕਟਰੀ ਦਾ ਸ਼ਾਸਨ-ਜੈਕੋਬਿਨ ਸਰਕਾਰ ਦੇ ਪਤਨ ਦੇ ਬਾਅਦ ਰਾਸ਼ਟਰੀ ਸੰਮੇਲਨ ਨੇ 1795 ਈ: ਵਿਚ ਫ਼ਰਾਂਸ ਦੇ ਲਈ ਨਵਾਂ ਸੰਵਿਧਾਨ ਤਿਆਰ ਕੀਤਾ ਸੀ । ਇਸ ਸੰਵਿਧਾਨ ਦੇ ਅਨੁਸਾਰ ਦੇਸ਼ ਦੇ ਸ਼ਾਸਨ ਦੀ ਵਾਗਡੋਰ ਇਕ ਡਾਇਰੈਕਟਰੀ ਦੇ ਹੱਥ ਵਿਚ ਸੌਂਪ ਦਿੱਤੀ ਗਈ । 27 ਅਕਤੂਬਰ, 1795 ਈ: ਨੂੰ ਡਾਇਰੈਕਟਰੀ ਦਾ ਪਹਿਲਾ ਅਧਿਵੇਸ਼ਨ ਬੁਲਾਇਆ ਗਿਆ ਅਤੇ ਇਸਦੇ ਨਾਲ ਹੀ ਰਾਸ਼ਟਰੀ ਸੰਮੇਲਨ ਭੰਗ ਹੋ ਗਿਆ । ਡਾਇਰੈਕਟਰੀ ਨੇ ਚਾਰ ਸਾਲ (1795-1799 ਈ:) ਤਕ ਫ਼ਰਾਂਸ ਤੇ ਸ਼ਾਸਨ ਕੀਤਾ । ਇਨ੍ਹਾਂ ਚਾਰ ਸਾਲਾਂ ਵਿਚ ਇਸਨੂੰ ਅਨੇਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਡਾਇਰੈਕਟਰੀ ਦੀ ਰਾਜਨੀਤਿਕ ਅਸਫਲਤਾ ਨੇ ਸੈਨਿਕ ਤਾਨਾਸ਼ਾਹ ਨੈਪੋਲੀਅਨ ਬੋਨਾਪਾਰਟ ਦੇ ਉਦੈ ਦਾ ਰਾਹ ਤਿਆਰ ਕੀਤਾ ।

5. ਨੈਪੋਲੀਅਨ ਦਾ ਕਾਲ-10 ਨਵੰਬਰ, 1799 ਈ: ਵਿਚ ਨੈਪੋਲੀਅਨ ਨੇ ਆਪਣੇ ਬਲ ਪ੍ਰਯੋਗ ਨਾਲ ਡਾਇਰੈਕਟਰੀ ਦੇ ਸ਼ਾਸਨ ਨੂੰ ਪਲਟ ਦਿੱਤਾ । ਇਸ ਚਾਲ ਵਿਚ ਐਬੇ ਸੀਏ ਨੇ ਉਸ ਦੀ ਬਹੁਤ ਸਹਾਇਤਾ ਕੀਤੀ । ਵਿਧਾਨ ਸੰਮਤੀ ਨੇ ਐਬੇ ਸੀਏ, ਡਿਊਕੋ ਅਤੇ ਨੈਪੋਲੀਅਨ ਬੋਨਾਪਾਰਟ ਨੂੰ ਕਾਂਸਲ ਚੁਣ ਕੇ ਇਕ ਕਾਂਸਲੇਟ ਬਣਾ ਦਿੱਤਾ । ਇਸ ਦਾ ਕੰਮ ਦੇਸ਼ ਦਾ ਰਾਜ ਸੰਭਾਲਣਾ ਅਤੇ ਨਵਾਂ ਸੰਵਿਧਾਨ ਬਨਾਉਣਾ ਸੀ । ਕਾਂਸਲੇਟ (ਐਬੇ ਸੀਏ, ਡਿਊਕੋ ਅਤੇ ਨੈਪੋਲੀਅਨ) ਦੁਆਰਾ ਬਣਾਏ ਗਏ ਸੰਵਿਧਾਨ ਦੇ ਅਨੁਸਾਰ ਜਿਹੜਾ 15 ਦਸੰਬਰ, 1799 ਈ: ਨੂੰ ਲਾਗੂ ਕੀਤਾ ਗਿਆ ਸੀ, ਨੈਪੋਲੀਅਨ ਬੋਨਾਪਾਰਟ ਨੂੰ ਮੁੱਖ ਕਾਂਸਲ ਨਿਯੁਕਤ ਕੀਤਾ ਗਿਆ |
ਕਾਰਜਕਾਰਨੀ ਦੀਆਂ ਸਾਰੀਆਂ ਸ਼ਕਤੀਆਂ ਉਸ ਦੇ ਹੱਥ ਵਿਚ ਆ ਗਈਆਂ ।

ਬਾਕੀ ਦੋਨਾਂ ਕਾਂਸਲਾਂ ਦਾ ਕੰਮ ਕੇਵਲ ਸਲਾਹ ਦੇਣਾ ਸੀ । ਵਿਧਾਨਮੰਡਲ ਵੀ ਪਹਿਲੀ ਕਾਂਸਲ ਦੇ ਹੱਥਾਂ ਵਿਚ ਕਠਪੁਤਲੀ ਦੀ ਤਰ੍ਹਾਂ ਸੀ । ਉਹ ਉਸ ਦੇ ਕੰਮਾਂ ਤਕ ਨੀਤੀ ਦਾ ਸਮਰਥਨ ਹੀ ਕਰਦਾ ਸੀ ਅਤੇ ਉਸ ਵਿਚ ਕੋਈ ਰੁਕਾਵਟ ਨਹੀਂ ਪਾ ਸਕਦਾ ਸੀ । ਇਸ ਤਰ੍ਹਾਂ ਦੇਸ਼ ਦੀ ਅਸਲੀ ਸ਼ਕਤੀ ਨੈਪੋਲੀਅਨ ਦੇ ਹੱਥਾਂ ਵਿਚ ਆ ਗਈ ਸੀ । ਹੁਣ ਉਹ ਇਕ ਤਾਨਾਸ਼ਾਹ ਦੀ ਤਰ੍ਹਾਂ ਮਨਮਾਨੀ ਕਰ ਸਕਦਾ ਸੀ । ਪਹਿਲੇ ਕਾਂਸਲ ਦੇ ਰੂਪ ਵਿਚ ਨੈਪੋਲੀਅਨ ਬੋਨਾਪਾਰਟ ਨੇ 1804 ਈ: ਤਕ ਸ਼ਾਸਨ ਕੀਤਾ ।
PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ 2
ਨੈਪੋਲੀਅਨ ਦੇ ਸੁਧਾਰ-ਪਹਿਲੇ ਕਾਂਸਲ ਦੇ ਰੂਪ ਵਿਚ ਨੈਪੋਲੀਅਨ ਬੋਨਾਪਾਰਟ ਨੇ ਫ਼ਰਾਂਸ ਵਿਚ ਬੜੇ ਮਹੱਤਵਪੂਰਨ ਸੁਧਾਰ ਕੀਤੇ । ਉਸਨੇ ਫ਼ਰਾਂਸ ਦੇ ਕਾਨੂੰਨਾਂ ਨੂੰ ਲਿਖਿਤ ਰੂਪ ਦਿੱਤਾ ਅਤੇ ਸ਼ਾਸਨ ਦੀਆਂ ਬਹੁਤ ਸਾਰੀਆਂ ਕਮੀਆਂ ਨੂੰ ਸਮਾਪਤ ਕੀਤਾ । ਉਸਨੇ ਵਿਸ਼ੇਸ਼ ਅਧਿਕਾਰ ਅਤੇ ਵਰਗ-ਭੇਦ ਦਾ ਅੰਤ ਕਰਕੇ ਸਾਰਿਆਂ ਨੂੰ ਸਮਾਨ ਨਿਆਂ ਪ੍ਰਦਾਨ ਕਰਨ ਦਾ ਯਤਨ ਕੀਤਾ । ਜਨਮ, ਲਿੰਗ ਅਤੇ ਧਰਮ ਦੇ ਵਿਚਾਰ ਨੂੰ ਛੱਡ ਕੇ ਯੋਗਤਾ ਦੇ ਅਨੁਸਾਰ ਪਦਵੀਆਂ ਦੇਣ ਦੀ ਵਿਵਸਥਾ ਕਰਕੇ ਉਸਨੇ ਸਮਾਜਿਕ ਸਮਾਨਤਾ ਦੀ ਸਥਾਪਨਾ ਕੀਤੀ । ਉਸਨੇ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਅਪਣਾਈ । ਵਪਾਰ, ਉਦਯੋਗ ਅਤੇ ਖੇਤੀ ਨੂੰ ਉਤਸ਼ਾਹ ਦਿੱਤਾ ਗਿਆ | ਬਹੁਤ ਸਾਰੀਆਂ ਸੜਕਾਂ, ਪੁਲ ਅਤੇ ਸਰਵਜਨਿਕ ਭਵਨ ਬਣਵਾਏ ਗਏ ।

ਸਿੱਖਿਆ ਨੂੰ ਰਾਸ਼ਟਰੀ ਪੱਧਤੀ ਦੇ ਅਨੁਸਾਰ ਚਲਾਇਆ ਗਿਆ । ਇਸ ਦੇ ਇਲਾਵਾ ਸਾਹਿਤ ਅਤੇ ਕਲਾ ਨੂੰ ਉਤਸ਼ਾਹ ਦਿੱਤਾ ਗਿਆ । ਨੈਪੋਲੀਅਨ ਸਮਰਾਟ ਬਣਿਆ-ਪਹਿਲੇ ਕਾਂਸਲ ਦੇ ਰੂਪ ਵਿਚ ਨੈਪੋਲੀਅਨ ਬੋਨਾਪਾਰਟ ਦੇ ਹੱਥ ਵਿਚ ਕਾਰਜਕਾਰਨੀ ਦੀਆਂ ਸਾਰੀਆਂ ਸ਼ਕਤੀਆਂ ਸਨ । ਉਸਨੂੰ ਜੀਵਨ ਭਰ ਦੇ ਲਈ ਪਹਿਲਾ ਕਾਂਸਲ ਚੁਣਿਆ ਗਿਆ ਸੀ । 1802 ਈ: ਵਿਚ ਉਸਨੂੰ ਆਪਣਾ ਉੱਤਰਾਧਿਕਾਰੀ ਚੁਣਨ ਦਾ ਅਧਿਕਾਰ ਵੀ ਦੇ ਦਿੱਤਾ ਗਿਆ ਸੀ । ਫਲਸਰੂਪ ਉਹ ਇਕ ਤਾਨਾਸ਼ਾਹ ਦੀ ਤਰ੍ਹਾਂ ਰਾਜ ਕਰਨ ਲੱਗਾ | ਪਰੰਤੂ ਉਹ ਲੋਕਾਂ ਦੇ ਹਿੱਤ ਨੂੰ ਕਦੀ ਨਾ ਭੁੱਲਿਆ ਅਤੇ ਫ਼ਰਾਂਸ ਦੇ ਨਵ ਨਿਰਮਾਣ ਦੇ ਲਈ ਸਦਾ ਯਤਨ ਕਰਦਾ ਰਿਹਾ । 1804 ਈ: ਦੇ ਜਨਮਤ ਦੁਆਰਾ ਉਸਨੂੰ ਫ਼ਰਾਂਸ ਦਾ ਸਮਰਾਟ ਮੰਨ ਲਿਆ ਗਿਆ ।

ਪ੍ਰਸ਼ਨ 3.
ਫ਼ਰਾਂਸ ਦੀ ਕ੍ਰਾਂਤੀ ਦੇ ਕੀ ਪ੍ਰਭਾਵ ਪਏ ?
ਉੱਤਰ-
ਫ਼ਰਾਂਸੀਸੀ ਕ੍ਰਾਂਤੀ (1789 ਈ:) ਤੋਂ ਨਾ ਸਿਰਫ ਫ਼ਰਾਂਸ, ਬਲਕਿ ਸੰਸਾਰ ਦੇ ਸਾਰੇ ਦੇਸ਼ ਸਥਾਈ ਤੌਰ ‘ਤੇ ਪ੍ਰਭਾਵਿਤ ਹੋਏ | ਅਸਲ ਵਿਚ ਇਸ ਕ੍ਰਾਂਤੀ ਕਾਰਨ ਇਕ ਨਵੇਂ ਯੁੱਗ ਦਾ ਉਦੈ ਹੋਇਆ । ਇਸਦੇ ਤਿੰਨ ਪ੍ਰਮੁੱਖ ਸਿਧਾਂਤ-ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਦੀ ਭਾਵਨਾ ਪੂਰੇ ਵਿਸ਼ਵ ਲਈ ਅਮਰ ਵਰਦਾਨ ਸਿੱਧ ਹੋਏ । ਇਨ੍ਹਾਂ ਦੇ ਅਧਾਰ ‘ਤੇ ਸੰਸਾਰ ਦੇ ਅਨੇਕ ਦੇਸ਼ਾਂ ਵਿਚ ਇਕ ਨਵੇਂ ਸਮਾਜ ਦੀ ਸਥਾਪਨਾ ਦਾ ਯਤਨ ਕੀਤਾ ਗਿਆ ।

ਇਸ ਕ੍ਰਾਂਤੀ ਦੀ ਵਿਰਾਸਤ ਦਾ ਵਰਣਨ ਇਸ ਤਰ੍ਹਾਂ ਹੈ –
1. ਸੁਤੰਤਰਤਾ-ਸੁਤੰਤਰਤਾ ਫ਼ਰਾਂਸੀਸੀ ਕ੍ਰਾਂਤੀ ਦਾ ਇੱਕ ਮੂਲ ਸਿਧਾਂਤ ਸੀ । ਇਸ ਸਿਧਾਂਤ ਤੋਂ ਯੂਰਪ ਦੇ ਲਗਪਗ ਸਾਰੇ ਦੇਸ਼ ਪ੍ਰਭਾਵਿਤ ਹੋਏ । ਫ਼ਰਾਂਸ ਵਿਚ ਮਨੁੱਖੀ ਅਧਿਕਾਰਾਂ ਦੇ ਘੋਸ਼ਣਾ-ਪੱਤਰ (Declaration of the Right of Man) ਦੁਆਰਾ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਜਾਣੂ ਕਰਾਇਆ ਗਿਆ । ਦੇਸ਼ ਵਿਚ ਅਰਧਦਾਸ ਪ੍ਰਥਾ (Serfdom) ਦਾ ਅੰਤ ਕਰ ਦਿੱਤਾ ਗਿਆ ਅਤੇ ਗਰੀਬ ਕਿਸਾਨਾਂ ਨੂੰ ਸਾਮੰਤਾਂ ਦੇ ਚੁੰਗਲ ਤੋਂ ਛੁਟਕਾਰਾ ਦੁਆਇਆ ਗਿਆ । ਫ਼ਰਾਂਸੀਸੀ ਕ੍ਰਾਂਤੀ ਦੇ ਸਿੱਟੇ ਵਜੋਂ ਅਨੇਕ ਦੇਸ਼ਾਂ ਵਿਚ ਨਿਰੰਕੁਸ਼ ਸ਼ਾਸਨ ਦੇ ਵਿਰੁੱਧ ਅੰਦੋਲਨ ਸ਼ੁਰੂ ਹੋ ਗਏ । ਲੋਕਾਂ ਨੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੁਤੰਤਰਤਾ ਲਈ ਸੰਘਰਸ਼ ਕਰਨਾ ਆਰੰਭ ਕਰ ਦਿੱਤਾ ।

2. ਸਮਾਨਤਾ-ਕ੍ਰਾਂਤੀ ਦੇ ਕਾਰਨ ਨਿਰੰਕੁਸ਼ ਸ਼ਾਸਨ ਦਾ ਅੰਤ ਹੋਇਆ ਅਤੇ ਇਸਦੇ ਨਾਲ ਹੀ ਸਮਾਜ ਵਿਚ ਫੈਲੀ ਅਸਮਾਨਤਾ ਦਾ ਵੀ ਅੰਤ ਹੋ ਗਿਆ | ਸਮਾਨਤਾ ਕ੍ਰਾਂਤੀ ਦਾ ਇਕ ਮਹੱਤਵਪੂਰਨ ਸਿਧਾਂਤ ਸੀ । ਇਸਦਾ ਪ੍ਰਚਾਰ ਲਗਪਗ ਸਾਰੇ ਦੇਸ਼ਾਂ ਵਿਚ ਹੋਇਆ । ਇਸਦੇ ਸਿੱਟੇ ਵਜੋਂ ਸਾਰੇ ਲੋਕ ਕਾਨੂੰਨ ਦੇ ਨਜ਼ਰੀਏ ਤੋਂ ਇਕ ਸਮਾਨ ਸਮਝੇ ਜਾਣ ਲੱਗੇ । ਸਾਰੇ ਲੋਕਾਂ ਨੂੰ ਤਰੱਕੀ ਦੇ ਸਮਾਨ ਮੌਕੇ ਪ੍ਰਾਪਤ ਹੋਣ ਲੱਗੇ । ਸਰਕਾਰ ਹੁਣ ਸਾਰੇ ਲੋਕਾਂ ਨਾਲ ਇੱਕੋ ਜਿਹਾ ਵਿਵਹਾਰ ਕਰਨ ਲੱਗੀ । ਵਰਗ ਭੇਦ ਹਮੇਸ਼ਾ ਲਈ ਖ਼ਤਮ ਹੋ ਗਿਆ ।

3. ਲੋਕਤੰਤਰ-ਫ਼ਰਾਂਸ ਦੇ ਕ੍ਰਾਂਤੀਕਾਰੀਆਂ ਨੇ ਰਾਸ਼ਟਰੀ ਸੰਮੇਲਨ ਦੁਆਰਾ ਨਿਰੰਕੁਸ਼ ਅਤੇ ਸਵੈ-ਇੱਛਾਕਾਰੀ ਸ਼ਾਸਨ ਦਾ ਅੰਤ ਕਰ ਦਿੱਤਾ ਅਤੇ ਇਸਦੀ ਥਾਂ ‘ਤੇ ਲੋਕਤੰਤਰ ਦੀ ਸਥਾਪਨਾ ਕੀਤੀ । ਲੋਕਾਂ ਨੂੰ ਦੱਸਿਆ ਗਿਆ ਕਿ ਰਾਜ ਦੀ ਸਾਰੀ ਸ਼ਕਤੀ ਜਨਤਾ ਵਿਚ ਨਿਹਿਤ ਹੈ ਅਤੇ ਰਾਜਾ ਦੇ ਦੈਵੀ ਅਧਿਕਾਰਾਂ ਦਾ ਸਿਧਾਂਤ ਬਿਲਕੁਲ ਗ਼ਲਤ ਹੈ । ਲੋਕਾਂ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੇ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਸਰਕਾਰ ਚਲਾਉਣ । ਫ਼ਰਾਂਸ ਦੀ ਕ੍ਰਾਂਤੀ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਸਰਕਾਰ ਸਿਰਫ ਜਨਤਾ ਲਈ ਹੀ ਨਹੀਂ ਬਲਕਿ ਜਨਤਾ ਦੁਆਰਾ ਬਣਾਈ ਜਾਏ । ਆਰੰਭ ਵਿਚ ਲੋਕਤੰਤਰ ਦੇ ਸਿਧਾਂਤ ਦੇ ਵਿਰੁੱਧ ਯੂਰਪ ਵਿਚ ਪ੍ਰਤੀਕਿਰਿਆ ਹੋਈ, ਪਰ ਕੁੱਝ ਸਮੇਂ ਬਾਅਦ ਯੂਰਪ ਅਤੇ ਸੰਸਾਰ ਦੇ ਹੋਰ ਦੇਸ਼ਾਂ ਨੇ ਇਸ ਸਿਧਾਂਤ ਦੇ ਮਹੱਤਵ ਨੂੰ ਸਮਝਿਆ ਅਤੇ ਉਨ੍ਹਾਂ ਦੇਸ਼ਾਂ ਵਿਚ ਲੋਕਤੰਤਰ ਦਾ ਜਨਮ ਹੋਇਆ ।

4. ਰਾਸ਼ਟਰੀਅਤਾ ਦੀ ਭਾਵਨਾ-ਫ਼ਰਾਂਸੀਸੀ ਕ੍ਰਾਂਤੀ ਦੇ ਕਾਰਨ ਫ਼ਰਾਂਸ ਅਤੇ ਯੂਰਪ ਦੇ ਹੋਰ ਦੇਸ਼ਾਂ ਵਿਚ ਰਾਸ਼ਟਰੀਅਤਾ ਦੀ ਭਾਵਨਾ ਦਾ ਜਨਮ ਹੋਇਆ । ਕ੍ਰਾਂਤੀ ਦੇ ਸਮੇਂ ਜਦੋਂ ਆਸਟਰੀਆ ਅਤੇ ਪ੍ਰਸ਼ੀਆ ਨੇ ਫ਼ਰਾਂਸ ‘ਤੇ ਹਮਲਾ ਕੀਤਾ ਸੀ ਤਾਂ ਫ਼ਰਾਂਸ ਦੇ ਸਾਰੇ ਲੋਕ, ਮੋਢੇ ਨਾਲ ਮੋਢਾ ਜੋੜ ਕੇ ਉਨ੍ਹਾਂ ਦੇ ਵਿਰੁੱਧ ਲੜੇ ਸਨ । ਇਹ ਉਨ੍ਹਾਂ ਦੀ ਰਾਸ਼ਟਰੀ ਭਾਵਨਾ ਦਾ ਹੀ ਸਿੱਟਾ ਸੀ । ਫ਼ਰਾਂਸੀਸੀ ਹੋਣ ਦੇ ਨਾਤੇ ਉਹ ਇਕ-ਦੂਜੇ ਨਾਲ ਜੁੜੇ ਹੋਏ ਸਨ ਅਤੇ ਦੇਸ਼ ਦੇ ਦੁਸ਼ਮਣ ਨੂੰ ਆਪਣਾ ਸਾਂਝਾ ਦੁਸ਼ਮਣ ਮੰਨਦੇ ਸਨ । ਰਾਸ਼ਟਰੀਅਤਾ ਦੀ ਇਸੇ ਭਾਵਨਾ ਤੋਂ ਪ੍ਰੇਰਿਤ ਹੋ ਕੇ ਨੈਪੋਲੀਅਨ ਦੇ ਸੈਨਿਕਾਂ ਨੇ ਅਨੇਕ ਦੇਸ਼ਾਂ ‘ਤੇ ਜਿੱਤ ਪ੍ਰਾਪਤ ਕੀਤੀ । ਇਹ ਭਾਵਨਾ ਸਿਰਫ਼ ਫ਼ਰਾਂਸ ਤਕ ਹੀ ਸੀਮਿਤ ਨਾ ਰਹਿ ਕੇ ਜਰਮਨੀ, ਸਪੇਨ, ਪੁਰਤਗਾਲ ਆਦਿ ਦੇਸ਼ਾਂ ਵਿਚ ਵੀ ਪੁੱਜੀ ।

5. ਸਾਮੰਤਵਾਦ ਤੋਂ ਲੋਕਤੰਤਰ ਵੱਲ-ਫ਼ਰਾਂਸੀਸੀ ਕ੍ਰਾਂਤੀ ਨੇ ਸਾਮੰਤਵਾਦ ਦਾ ਅੰਤ ਕਰ ਦਿੱਤਾ | ਸਾਮੰਤਾਂ ਨੂੰ ਉਨ੍ਹਾਂ ਦੇ ਵਿਸ਼ੇਸ਼ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਗਿਆ । ਹੁਣ ਉਨ੍ਹਾਂ ਨੂੰ ਵੀ ਹੋਰ ਲੋਕਾਂ ਦੇ ਵਾਂਗ ਕਰ ਦੇਣੇ ਪੈਂਦੇ ਸਨ । ਅਰਦਾਸ ਪ੍ਰਥਾ (Serfdom) ਦਾ ਅੰਤ ਕਰ ਦਿੱਤਾ ਗਿਆ ਅਤੇ ਵਰਗ-ਭੇਦ ਮਿਟਾ ਦਿੱਤੇ ਗਏ । ਸਮਾਜ ਦਾ ਗਠਨ ਸਮਾਨਤਾ ਦੇ ਅਧਾਰ ‘ਤੇ ਕੀਤਾ ਗਿਆ | ਹੌਲੀ-ਹੌਲੀ ਇਹ ਪਰਿਵਰਤਨ ਯੂਰਪ ਅਤੇ ਸੰਸਾਰ ਦੇ ਹੋਰ ਦੇਸ਼ਾਂ ਵਿਚ ਵੀ ਕੀਤੇ ਗਏ । ਇਸ ਤਰ੍ਹਾਂ ਸਾਮੰਤਵਾਦ ਦੀ ਥਾਂ ਲੋਕਤੰਤਰ ਨੇ ਲੈਣੀ ਸ਼ੁਰੂ ਕਰ ਦਿੱਤੀ ।

6. ਸਰਵਜਨਿਕ ਕਲਿਆਣ-ਫ਼ਰਾਂਸ ਦੀ ਰਾਜ-ਭਾਂਤੀ ਨੇ ਸਰਵਜਨਿਕ ਕਲਿਆਣ ਦੀ ਭਾਵਨਾ ਨੂੰ ਵਿਕਸਿਤ ਕੀਤਾ । ਇਸ ਭਾਵਨਾ ਤੋਂ ਪ੍ਰੇਰਿਤ ਹੋ ਕੇ ਦਿਆਲੂ ਲੋਕਾਂ ਅਤੇ ਉੱਨਤ ਸਰਕਾਰਾਂ ਨੇ ਧਨ ਅਤੇ ਕਾਨੂੰਨਾਂ ਦੁਆਰਾ ਲੋਕਾਂ ਦੇ ਸਮਾਜਿਕ ਜੀਵਨ ਨੂੰ ਸੁਧਾਰਨ ਦੇ ਯਤਨ ਕੀਤੇ । ਜੇਲ੍ਹਾਂ ਦੀ ਵਿਵਸਥਾ ਨੂੰ ਸੁਧਾਰਿਆ ਗਿਆ ਅਤੇ ਦੋਸਤਾ ਦਾ ਅੰਤ ਕਰ ਦਿੱਤਾ ਗਿਆ । ਕਾਰਖਾਨਿਆਂ, ਖਾਣਾਂ ਅਤੇ ਖੇਤਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਅਵਸਥਾ ਵਿਚ ਵੀ ਕਾਫੀ ਸੁਧਾਰ ਕੀਤੇ ਗਏ । ਅਨਪੜ੍ਹਾਂ ਦੀ ਸਿੱਖਿਆ ਲਈ ਸਕੂਲਾਂ ਦੀ ਸਥਾਪਨਾ ਕੀਤੀ ਗਈ ਅਤੇ ਰੋਗੀਆਂ ਲਈ ਹਸਪਤਾਲ ਖੋਲ੍ਹੇ ਗਏ । ਪਿੱਛੜੇ ਹੋਏ ਲੋਕਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ । ਇਸ ਤਰ੍ਹਾਂ ਸ਼ਾਂਤੀ ‘ ਕਾਰਨ ਸਰਵਜਨਿਕ ਕਲਿਆਣ ਦੀ ਭਾਵਨਾ ਦਾ ਕਾਫੀ ਵਿਕਾਸ ਹੋਇਆ ।

ਸੱਚ ਤਾਂ ਇਹ ਹੈ ਕਿ ਕ੍ਰਾਂਤੀ ਨੇ ਪ੍ਰਚਲਿਤ ਕਾਨੂੰਨਾਂ ਦਾ ਰੂਪ ਬਦਲ ਦਿੱਤਾ, ਸਮਾਜਿਕ ਮਾਨਤਾਵਾਂ ਬਦਲ ਦਿੱਤੀਆਂ ਅਤੇ ਆਰਥਿਕ ਢਾਂਚੇ ਵਿੱਚ ਹੈਰਾਨੀਜਨਕ ਪਰਿਵਰਤਨ ਕੀਤੇ । ਰਾਜਨੀਤਿਕ ਦਲ ਨਵੇਂ ਆਦਰਸ਼ਾਂ ਤੋਂ ਪ੍ਰੇਰਿਤ ਹੋਏ । ਸੁਧਾਰ ਅੰਦੋਲਨ ਤੇਜ਼ ਗਤੀ ਨਾਲ ਚੱਲਣ ਲੱਗੇ । ਸਾਹਿਤਕਾਰਾਂ ਨੇ ਨਵੀਂ ਬਾਣੀ ਪਾਈ । ਫ਼ਰਾਂਸੀਸੀ ਕ੍ਰਾਂਤੀ ਦੇ ਤਿੰਨ ਸਤੰਭਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਹਰੇਕ ਦੇਸ਼ ਲਈ ਪੱਥ ਪ੍ਰਦਰਸ਼ਨ ਬਣੇ । ਮਨੁੱਖਤਾ ਲਈ ਅੰਧਕਾਰ ਦਾ ਯੁੱਗ ਖ਼ਤਮ ਹੋਇਆ ਅਤੇ ਇਕ ਆਸ ਭਰੀ ਸਵੇਰ ਦਾ ਉਦੈ ਹੋਇਆ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 4.
ਫ਼ਰਾਂਸੀਸੀ ਕ੍ਰਾਂਤੀ ਦੇ ਕਾਰਨਾਂ ਦੀ ਵਿਸਥਾਰ ‘ਚ ਚਰਚਾ ਕਰੋ ।
ਉੱਤਰ-
ਨੋਟ-ਇਸਦੇ ਲਈ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਦਾ ਪ੍ਰਸ਼ਨ ਨੰ. 1 ਪੜ੍ਹੋ |

ਪ੍ਰਸ਼ਨ 5.
1789 ਈ: ਤੋਂ ਪਹਿਲਾਂ ਤੀਜੇ ਵਰਗ ਦੀਆਂ ਔਰਤਾਂ ਦੀ ਕੀ ਸਥਿਤੀ ਸੀ ?
ਉੱਤਰ-
ਫ਼ਰਾਂਸ ਵਿਚ ਤੀਜੇ ਵਰਗ ਦੀਆਂ ਜ਼ਿਆਦਾਤਰ ਔਰਤਾਂ ਜੀਵਨ ਨਿਰਵਾਹ ਲਈ ਕੰਮ ਕਰਦੀਆਂ ਸਨ । ਉਹ ਸਿਲਾਈ-ਬੁਣਾਈ ਅਤੇ ਕੱਪੜਿਆਂ ਦੀ ਧੁਆਈ ਕਰਦੀਆਂ ਸਨ ਅਤੇ ਬਜ਼ਾਰਾਂ ਵਿਚ ਫਲ-ਫੁੱਲ ਅਤੇ ਸਬਜ਼ੀਆਂ ਵੇਚਦੀਆਂ ਸਨ । ਕੁੱਝ ਔਰਤਾਂ ਸੰਪੰਨ ਘਰਾਂ ਵਿਚ ਘਰੇਲੂ ਕੰਮ ਕਰਦੀਆਂ ਸਨ । ਬਹੁਤ ਸਾਰੀਆਂ ਔਰਤਾਂ ਵੇਸਵਾਤੀ ਵੀ ਕਰਦੀਆਂ ਸਨ । ਜ਼ਿਆਦਾਤਰ ਔਰਤਾਂ ਦੇ ਕੋਲ ਪੜਾਈ-ਲਿਖਾਈ ਅਤੇ ਵਿਵਸਾਇਕ ਸਿਖਲਾਈ ਦੇ ਮੌਕੇ ਨਹੀਂ ਸਨ । ਸਿਰਫ ਕੁਲੀਨਾਂ ਦੀਆਂ ਲੜਕੀਆਂ ਜਾਂ ਤੀਜੇ ਵਰਗ ਦੇ ਅਮੀਰ ਪਰਿਵਾਰਾਂ ਦੀਆਂ ਲੜਕੀਆਂ ਹੀ ਕਾਨਵੈਂਟ ਵਿਚ ਪੜ੍ਹ ਪਾਉਂਦੀਆਂ ਸਨ ।

ਇਸਦੇ ਬਾਅਦ ਉਨ੍ਹਾਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ । ਕੰਮ-ਕਾਜੀ ਔਰਤਾਂ ਨੂੰ ਆਪਣੇ ਪਰਿਵਾਰ ਦੀ ਦੇਖ-ਭਾਲ ਵੀ ਕਰਨੀ ਪੈਂਦੀ ਸੀ । ਮੁੱਢਲੇ ਸਾਲਾਂ ਵਿਚ ਕ੍ਰਾਂਤੀਕਾਰੀ ਸਰਕਾਰ ਨੇ ਔਰਤਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਵਾਲੇ ਕੁੱਝ ਕਾਨੂੰਨ ਲਾਗੂ ਕੀਤੇ । ਇਕ ਕਾਨੂੰਨ ਦੇ ਅਨੁਸਾਰ ਸਰਕਾਰੀ ਸਕੂਲਾਂ ਦੀ ਸਥਾਪਨਾ ਕੀਤੀ ਗਈ ਅਤੇ ਸਾਰੀਆਂ ਲੜਕੀਆਂ ਲਈ ਸਕੂਲੀ ਸਿੱਖਿਆ ਨੂੰ ਲਾਜ਼ਮੀ ਬਣਾ ਦਿੱਤਾ ਗਿਆ ।

PSEB 9th Class Social Science Guide ਫ਼ਰਾਂਸ ਦੀ ਕ੍ਰਾਂਤੀ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਫ਼ਰਾਂਸ ਦੀ ਰਾਜ ਕਾਂਤੀ ਕਦੋਂ ਹੋਈ ?
(ਉ) 1917 ਈ: ਵਿੱਚ
(ਅ) 1905 ਈ: ਵਿੱਚ
(ਈ) 1789 ਈ: ਵਿੱਚ
(ਸ) 1688 ਈ: ਵਿੱਚ ।
ਉੱਤਰ-
(ਈ) 1789 ਈ: ਵਿੱਚ

ਪ੍ਰਸ਼ਨ 2.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਤੇ ਕਿਸਦਾ ਸ਼ਾਸਨ ਸੀ ?
(ਉ) ਲੁਈ ਫਿਲਿਪ ਦਾ
(ਅ) ਲੂਈ 16ਵੇਂ ਦਾ
(ਈ) ਲੂਈ 14ਵੇਂ ਦਾ
(ਸ) ਲੂਈ 18ਵੇਂ ਦਾ ।
ਉੱਤਰ-
(ਅ) ਲੂਈ 16ਵੇਂ ਦਾ

ਪ੍ਰਸ਼ਨ 3.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਕਿਸਾਨਾਂ ਦੀ ਗਿਣਤੀ ਕਿਹੜੇ ਵਰਗ ਵਿਚ ਕੀਤੀ ਜਾਂਦੀ ਸੀ ?
(ਉ) ਕੁਲੀਨ ਵਰਗ ਵਿਚ
(ਅ) ਮੱਧ ਵਰਗ ਵਿਚ
(ਈ) ਨਿਮਨ ਵਰਗ ਵਿਚ
(ਸ) ਉਪਰੋਕਤ ਕੋਈ ਨਹੀਂ ।
ਉੱਤਰ-
(ਈ) ਨਿਮਨ ਵਰਗ ਵਿਚ

ਪ੍ਰਸ਼ਨ 4.
ਰੋਮਨ ਕੈਥੋਲਿਕ ਚਰਚ ਦਾ ਸਭ ਤੋਂ ਵੱਡਾ ਅਧਿਕਰੀ ਸੀ –
(ਉ) ਰੋਮਨ ਸਮਰਾਟ
(ਅ) ਰੋਮਨ ਪ੍ਰਧਾਨ ਮੰਤਰੀ
(ਈ) ਪੋਪ
(ਸ) ਮੈਟਰਨਿਖ ।
ਉੱਤਰ-
(ਈ) ਪੋਪ

ਪ੍ਰਸ਼ਨ 5.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਯੂਰਪ ਵਿਚ ਭੂਮੀ ਦੇ ਮਾਲਕ ਸਨ –
(ਉ) ਜਗੀਰਦਾਰ
(ਅ) ਕਿਸਾਨ
(ਈ) ਦਾਸ-ਕਿਸਾਨ
(ਸ) ਉਪਰੋਕਤ ਸਾਰੇ ।
ਉੱਤਰ-
(ਉ) ਜਗੀਰਦਾਰ

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 6.
ਇਨ੍ਹਾਂ ਵਿਚੋਂ ਕਿਸਦਾ ਸੰਦਰਭ ਰਾਜਕੀ ਸ਼ਕਤੀ ਦੇ ਪ੍ਰਤੀਕ ਵਜੋਂ ਹੈ ?
(ਉ) ਰਾਜਦੰਡ
(ਅ) ਕਾਨੂੰਨੀ ਟੇਬਲ
(ਇ) ਲਿਬਰ (ਲਿਬਰੇ)
(ਸ) ਰਾਜਸਵ ॥
ਉੱਤਰ-
(ਉ) ਰਾਜਦੰਡ

ਪ੍ਰਸ਼ਨ 7.
ਇਨ੍ਹਾਂ ਵਿੱਚੋਂ ਕਿਹੜਾ ਦਾਸਾਂ ਦੀ ਆਜ਼ਾਦੀ ਦਾ ਪ੍ਰਤੀਕ ਹੈ ?
(ੳ) ਰਾਜਦੰਡ
(ਆ) ਛੜੀਆਂ ਦਾ ਬਰਛੀਦਾਰ ਗੱਠਾ।
(ਇ) ਆਪਣੀ ਪੂਛ ਮੂੰਹ ਵਿਚ ਲਏ ਸੱਪ
(ਸ) ਟੁੱਟੀ ਹੋਈ ਜ਼ੰਜ਼ੀਰ/ਹੱਥਕੜੀ ।
ਉੱਤਰ-
(ਸ) ਟੁੱਟੀ ਹੋਈ ਜ਼ੰਜ਼ੀਰ/ਹੱਥਕੜੀ ।

ਪ੍ਰਸ਼ਨ 8.
ਵਿਧੀ ਪਟ ਕਿਹੜੀ ਗੱਲ ਦਾ ਪ੍ਰਤੀਕ ਹੈ ?
(ਉ) ਕਾਨੂੰਨ ਦੀ ਨਜ਼ਰ ਵਿਚ ਸਾਰੇ ਬਰਾਬਰ ਹਨ
(ਅ) ਕਾਨੂੰਨ ਸਾਰਿਆਂ ਲਈ ਸਮਾਨ ਹੈ
(ਇ) ਸਾਮੰਤ ਵਿਸ਼ੇਸ਼ ਸਹੂਲਤਾਂ ਦੇ ਅਧਿਕਾਰੀ ਹਨ
(ਸ) ਉ ਅਤੇ (ਅ) ।
ਉੱਤਰ-
(ਸ) ਉ ਅਤੇ (ਅ) ।

ਪ੍ਰਸ਼ਨ 9.
ਫ਼ਰਾਂਸ ਦੇ ਰਾਸ਼ਟਰੀ ਰੰਗਾਂ ਦਾ ਸਮੂਹ ਹੇਠਾਂ ਵਿਚੋਂ ਕਿਹੜਾ ਹੈ ?
(ਉ) ਨੀਲਾ-ਪੀਲਾ-ਲਾਲ
(ਅ) ਪੀਲਾ-ਸਫੈਦ-ਨੀਲਾ
(ਈ) ਨੀਲਾ-ਸਫੈਦ-ਲਾਲ
(ਸ) ਕੇਸਰੀ-ਸਫੈਦ-ਹਰਾ ।
ਉੱਤਰ-
(ਈ) ਨੀਲਾ-ਸਫੈਦ-ਲਾਲ

ਪ੍ਰਸ਼ਨ 10.
ਹੇਠਾਂ ਵਿਚੋਂ ਕਿਸਦਾ ਸੰਦਰਭ ‘ਏਕਤਾ ਵਿਚ ਹੀ ਬਲ ਹੈਂ ਦੇ ਪ੍ਰਤੀਕ ਨਾਲ ਹੈ ?
(ਉ) ਤ੍ਰਿਭੁਜ ਦੇ ਅੰਦਰ ਰੌਸ਼ਨੀ ਬਿਖੇਰਦੀ ਅੱਖ
(ਅ) ਛੜੀਆਂ ਦਾ ਬਰਛੀਦਾਰ ਗੱਠਾ
(ਇ) ਲਾਲ ਢਾਈਜੀਅਨ ਟੋਪੀ
(ਸ) ਟਿਥੇ ।
ਉੱਤਰ-
(ਅ) ਛੜੀਆਂ ਦਾ ਬਰਛੀਦਾਰ ਗੱਠਾ

ਪ੍ਰਸ਼ਨ 11.
ਲਾਲ ਢਾਈਜੀਅਨ ਟੋਪੀ ਦਾ ਸੰਬੰਧ ਹੇਠਾਂ ਵਿਚੋਂ ਕਿਸ ਨਾਲ ਹੈ ?
(ਉ) ਸੁਤੰਤਰ ਦਾਸਾਂ ਨਾਲ
(ਅ) ਸਮਾਨਤਾ ਨਾਲ
(ਇ) ਕਾਨੂੰਨ ਦੇ ਮਨੁੱਖੀ ਰੂਪ ਨਾਲ
(ਸ) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਸੁਤੰਤਰ ਦਾਸਾਂ ਨਾਲ

ਪ੍ਰਸ਼ਨ 12.
ਹੇਠ ਲਿਖਿਆਂ ਵਿਚੋਂ ਕਾਨੂੰਨ ਦੇ ਮਨੁੱਖੀ ਰੂਪ ਦਾ ਪ੍ਰਤੀਕ ਕਿਹੜਾ ਹੈ ?
(ਉ) ਵਿਧੀ ਪਟ
(ਅ) ਲਾਲ-ਢਾਈਜੀਅਨ ਟੋਪੀ
(ਈ) ਡੈਨਾਂ ਵਾਲੀ ਇਸਤਰੀ
(ਸ) ਆਪਣੀ ਪੂਛ ਮੂੰਹ ਵਿਚ ਲਏ ਸੱਪ ।
ਉੱਤਰ-
(ਈ) ਡੈਨਾਂ ਵਾਲੀ ਇਸਤਰੀ

ਪ੍ਰਸ਼ਨ 13.
ਹੇਠ ਲਿਖਿਆਂ ਵਿਚੋਂ ਗਿਆਤ ਦਾ ਪ੍ਰਤੀਕ ਕਿਹੜਾ ਹੈ ?
(ਉ) ਰਾਜ ਦੰਡ
(ਅ) ਟੁੱਟੀ ਹੋਈ ਜ਼ੰਜ਼ੀਰ
(ਈ) ਡੈਨਾਂ ਵਾਲੀ ਇਸਤਰੀ
(ਸ) ਤ੍ਰਿਭੁਜ ਦੇ ਅੰਦਰ ਰੌਸ਼ਨੀ ਬਿਖੇਰਦੀ ਅੱਖ ।
ਉੱਤਰ-
(ਸ) ਤ੍ਰਿਭੁਜ ਦੇ ਅੰਦਰ ਰੌਸ਼ਨੀ ਬਿਖੇਰਦੀ ਅੱਖ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 14.
ਤੀਜੇ ਵਰਗ (ਫਰਾਂਸ) ਦੁਆਰਾ ਰਾਜ ਨੂੰ ਦਿੱਤੇ ਜਾਣ ਵਾਲੇ ਪ੍ਰਤੱਖ ਕਰ ਦਾ ਨਾਂ ਇਨ੍ਹਾਂ ਵਿਚੋਂ ਕੀ ਸੀ ?
(ਉ) ਟਾਈਦ
(ਅ) ਟਾਇਲੇ
(ਇ) ਲਿਬਰ ਲਿਬਰੇ
(ਸ) ਰਾਜਸਵ ।
ਉੱਤਰ-
(ਅ) ਟਾਇਲੇ

ਪ੍ਰਸ਼ਨ 15.
ਚਰਚ ਦੁਆਰਾ ਕਿਸਾਨਾਂ (ਫ਼ਰਾਂਸ) ਤੋਂ ਵਸੂਲਿਆ ਜਾਣ ਵਾਲਾ ਧਾਰਮਿਕ ਕਰ ਹੇਠਾਂ ਲਿਖੇ ਵਿਚੋਂ ਕਿਹੜਾ ਸੀ ?
(ੳ) ਲਿਬਰੇ
(ਆ) ਟਾਈਦ
(ਈ) ਟਿਲੇ
(ਸ) ਉਪਰੋਕਤ ਸਾਰੇ ।
ਉੱਤਰ-
(ਆ) ਟਾਈਦ

ਪ੍ਰਸ਼ਨ 16.
ਫ਼ਰਾਂਸ ਦੇ ਸੰਦਰਭ ਵਿਚ ਲਿਵਰੇ ਕੀ ਸੀ ?
(ੳ) ਫ਼ਰਾਂਸ ਦੀ ਮੁਦਰਾ
(ਅ) ਕਾਰਗਾਰ (ਜੇਲ੍ਹ
(ਇ) ਕਿਸਮ ਦਾ ਕਰ
(ਸ) ਉੱਚ ਅਹੁਦਾ ।
ਉੱਤਰ-
(ੳ) ਫ਼ਰਾਂਸ ਦੀ ਮੁਦਰਾ

ਪ੍ਰਸ਼ਨ 17.
ਲੂਈ 16ਵਾਂ ਫ਼ਰਾਂਸ ਦਾ ਸਮਰਾਟ ਕਦੋਂ ਬਣਿਆ ਸੀ ?
(ਉ) 1747 ਈ: ਵਿਚ
(ਅ) 1789 ਈ: ਵਿਚ
(ਈ) 1774 ਈ: ਵਿਚ
(ਸ) 1791 ਈ: ਵਿਚ ।
ਉੱਤਰ-
(ਈ) 1774 ਈ: ਵਿਚ

ਪ੍ਰਸ਼ਨ 18.
ਫ਼ਰਾਂਸ ਦੇ ਸ਼ਾਸਕ ਲੂਈ 16ਵੇਂ ਨੇ ਕਿਸ ਤਰ੍ਹਾਂ ਦੀ ਸਰਕਾਰ ਨੂੰ ਅਪਣਾਇਆ ?
(ੳ) ਨਿਰੰਕੁਸ਼
(ਅ) ਸਾਮਵਾਦੀ
ਇ) ਸਮਾਜਵਾਦੀ
(ਸ) ਉਦਾਰਵਾਦੀ ।
ਉੱਤਰ-
(ੳ) ਨਿਰੰਕੁਸ਼

ਪ੍ਰਸ਼ਨ 19.
ਕਿਹੜਾ ਕਾਰਕ ਫ਼ਰਾਂਸੀਸੀ ਕ੍ਰਾਂਤੀ ਲਈ ਉੱਤਰਦਾਈ ਸੀ ?
(ਉ) ਲੋਕਤੰਤਰੀ ਸ਼ਾਸਨ ਪ੍ਰਣਾਲੀ
(ਅ) ਸਾਮੰਤਾਂ ਦੀ ਤਰਸਯੋਗ ਹਾਲਤ
(ਇ) ਭ੍ਰਿਸ਼ਟ ਸ਼ਾਸਨ
(ਸ) ਉਪਰੋਕਤ ਸਾਰੇ ।
ਉੱਤਰ-
(ਇ) ਭ੍ਰਿਸ਼ਟ ਸ਼ਾਸਨ

ਪ੍ਰਸ਼ਨ 20.
ਲੂਈ 16ਵੇਂ ਦਾ ਸੰਬੰਧ ਕਿਹੜੇ ਰਾਜਵੰਸ਼ ਨਾਲ ਸੀ ?
(ਉ) : ਹੈਪਸਬਰਗ
(ਅ) ਹਿੰਡੇਨਬਰਗ
(ਈ) ਨਾਰਡਿਕ
(ਸ) ਬੂਰਬੋਂ ।
ਉੱਤਰ-
(ਸ) ਬੂਰਬੋਂ ।

ਪ੍ਰਸ਼ਨ 21.
ਰੂਸੋ ਨੇ ਗੰਥ ਲਿਖਿਆ –
(ੳ) ਟ੍ਰੇਟਾਈਡ ਆਨ ਟਾਲਰੈਂਸ
(ਅ) ਦ ਸੋਸ਼ਲ ਕਾਨਟੈਕਟ/ਸਮਾਜਿਕ ਸਮਝੌਤਾ
(ਈ) ਵਿਸ਼ਵ ਕੋਸ਼ ,
(ਸ) ਫਿਲੀਸਿਟੀਕਲ ਡਿਕਸ਼ਨਰੀ ।
ਉੱਤਰ-
(ਅ) ਦ ਸੋਸ਼ਲ ਕਾਨਟੈਕਟ/ਸਮਾਜਿਕ ਸਮਝੌਤਾ

ਪ੍ਰਸ਼ਨ 22.
ਸਟੇਟਸ ਜਨਰਲ ਦਾ ਇਜਲਾਸ ਹੋਇਆ –
(ਉ) ਪੈਰਿਸ ਵਿਚ
(ਅ) ਵਰਸਾਇ ਵਿਚ ।
(ਇ) ਵੀਆਨਾ ਵਿਚ
(ਸ) ਬਰਲਿਨ ਵਿਚ |
ਉੱਤਰ-
(ਅ) ਵਰਸਾਇ ਵਿਚ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 23.
ਮੇਰੀ ਐਂਟੋਨਿਟੀ ਕੌਣ ਸੀ ?
(ੳ) ਲੂਈ 14ਵੇਂ ਦੀ ਪਤਨੀ
(ਅ) ਲੂਈ 15ਵੇਂ ਦੀ ਪਤਨੀ
(ਈ) ਲੂਈ 16ਵੇਂ ਦੀ ਪਤਨੀ
(ਸ) ਲੂਈ 16ਵੇਂ ਦੀ ਪੁੱਤਰੀ !
ਉੱਤਰ-
(ਈ) ਲੂਈ 16ਵੇਂ ਦੀ ਪਤਨੀ

24. ਮੇਰੀ ਐਂਟੋਨਿਟੀ ਕਿੱਥੋਂ ਦੀ ਰਾਜਕੁਮਾਰੀ ਸੀ ?
(ਉ) ਜਰਮਨੀ
(ਅ) ਫ਼ਰਾਂਸ
(ਇ) ਇੰਗਲੈਂਡ
(ਸ) ਆਸਟਰੀਆਂ ।
ਉੱਤਰ-
(ਸ) ਆਸਟਰੀਆਂ ।

ਪ੍ਰਸ਼ਨ 25.
ਕ੍ਰਾਂਤੀ (1789) ਦੇ ਸਮੇਂ ਫ਼ਰਾਂਸ ਤੇ ਕਿੰਨਾ ਵਿਦੇਸ਼ੀ ਕਰਜ਼ ਸੀ ?
(ਉ) 2 ਅਰਬ ਲਿਬਰੇ
(ਅ) 12 ਅਰਬ ਲਿਬਰੇ
(ਈ) 10 ਅਰਬ ਲਿਬਰੇ
(ਸ) 2.8 ਅਰਬ ਲਿਬਰੇ ।
ਉੱਤਰ-
(ਅ) 12 ਅਰਬ ਲਿਬਰੇ

ਪ੍ਰਸ਼ਨ 26.
ਫ਼ਰਾਂਸ ਵਿਚ ਸਟੇਟਸ ਜਨਰਲ ਦਾ ਇਜਲਾਸ ਹੋਇਆ ਸੀ –
(ਉ) 1788 ਈ: ਵਿਚ
(ਅ) 1801 ਈ: ਵਿਚ
(ਈ) 1791 ਈ: ਵਿਚ
(ਸ) 1789 ਈ: ਵਿਚ ।
ਉੱਤਰ-
(ਸ) 1789 ਈ: ਵਿਚ ।

ਪ੍ਰਸ਼ਨ 27.
ਕਿਹੜੀ ਪੁਸਤਕ ਨੂੰ “ਕ੍ਰਾਂਤੀ ਦਾ ਬਾਈਬਲ ਕਿਹਾ ਜਾਂਦਾ ਹੈ ?
(ਉ) ਦੇ ਪ੍ਰਿੰਸੀਪਲ ਆਫ ਪੋਲੀਟੀਕਲ ਰਾਈਟਸ
(ਅ) ਐਡਿਸਕੋਰਸ ਆਨ ਐਂਡ ਸਾਈਂਸਿਸ
(ਈ) ਲਾ ਨੌਵੇਲ ।
(ਸ) ਦ ਸੋਸ਼ਲ ਕਾਨਟੈਕਟ/ਸਮਾਜਿਕ ਸਮਝੌਤਾ ।
ਉੱਤਰ-
(ਸ) ਦ ਸੋਸ਼ਲ ਕਾਨਟੈਕਟ/ਸਮਾਜਿਕ ਸਮਝੌਤਾ ।

ਪ੍ਰਸ਼ਨ 28.
ਕਿਹੜਾ ਸਿਧਾਂਤ ਫ਼ਰਾਂਸੀਸੀ ਕ੍ਰਾਂਤੀ ਦਾ ਨਹੀਂ ਹੈ ?
(ੳ) ਸਮਾਨਤਾ
(ਅ) ਸੁੰਤਤਰਤਾ
(ਈ) ਭਾਈਚਾਰਾ
(ਸ) ਸਾਮਰਾਜਵਾਦ ।
ਉੱਤਰ-
(ਸ) ਸਾਮਰਾਜਵਾਦ ।

ਪ੍ਰਸ਼ਨ 29.
“ਮੈਂ ਫ਼ਰਾਂਸ ਹਾਂ । ਮੇਰੀ ਇੱਛਾ ਹੀ ਕਾਨੂੰਨ ਹੈ । ਇਹ ਸ਼ਬਦ ਕਿਸਦੇ ਹਨ ?
(ਉ) ਬਿਸਮਾਰਕ
(ਅ) ਮਾਂਤੇਸਕਿਉ
(ਈ) ਲੂਈ 16ਵੇਂ
(ਸ) ਨੈਪੋਲੀਅਨ ।
ਉੱਤਰ-
(ਈ) ਲੂਈ 16ਵੇਂ

ਪ੍ਰਸ਼ਨ 30.
ਰਾਸ਼ਟਰੀ ਸਭਾ ਬੁਲਾਉਣ ਦਾ ਉਦੇਸ਼ ਕੀ ਸੀ ?
(ਉ) ਰਾਜਾ ਨੂੰ ਸਜ਼ਾ ਦੇਣਾ
(ਅ) ਕਰ ਲਗਾਉਣਾ
(ਈ) ਕਰ ਹਟਾਉਣਾ
(ਸ) ਦਾਰਸ਼ਨਿਕਾਂ ਨੂੰ ਸਨਮਾਨਿਤ ਕਰਨਾ ।..(ਅ)
ਉੱਤਰ-
(ਅ) ਕਰ ਲਗਾਉਣਾ

ਪ੍ਰਸ਼ਨ 31.
ਰਾਜੇ ਨਾਲ ਝਗੜੇ ਦੇ ਬਾਅਦ ਰਾਸ਼ਟਰੀ ਸਭਾ ਕਿਹੜੇ ਸਥਾਨ ‘ਤੇ ਇਕੱਠੀ ਹੋਈ ?
(ੳ) ਰਾਜੇ ਦੇ ਮਹੱਲ ਵਿਚ
(ਅ) ਰਾਜਮਹਿਲ ਦੇ ਸਾਹਮਣੇ
(ਇ) ਟੈਨਿਸ ਕੋਰਟ ਵਿਚ
(ਸ) ਬਰਲਿਨ ਉੱਚ ।
ਉੱਤਰ-
(ਇ) ਟੈਨਿਸ ਕੋਰਟ ਵਿਚ

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 32.
ਟੈਨਿਸ ਕੋਰਟ ਵਿੱਚ ਜਨ ਸਾਧਾਰਨ ਦੇ ਪ੍ਰਤੀਨਿਧਾਂ ਨੇ ਕੀ ਸਹੁੰ ਚੁੱਕੀ ?
(ਉ) ਸੰਵਿਧਾਨ ਬਣਾਉਣ ਦੀ ,
(ਅ) ਰਾਜਾ ਨੂੰ ਹਟਾਉਣ
(ਈ) ਚਰਚ ਦੀ ਸੰਪੱਤੀ ਲੁੱਟਣ ਦੀ
(ਸ) ਸਾਮੰਤ ਵਰਗ ਦਾ ਵਿਨਾਸ਼ ਕਰਨ ਦੀ । (ਉ)
ਉੱਤਰ-
(ਉ) ਸੰਵਿਧਾਨ ਬਣਾਉਣ ਦੀ ,

ਪ੍ਰਸ਼ਨ 33.
ਰਾਸ਼ਟਰੀ ਮਹਾਂਸਭਾ ਦਾ ਇਜਲਾਸ ਕਦੋਂ ਆਰੰਭ ਹੋਇਆ ?
(ਉ) 15 ਅਗਸਤ, 1789 ਈ: ਨੂੰ
(ਅ) 9 ਜੁਲਾਈ, 1789 ਈ: ਨੂੰ
(ਇ) 14 ਅਗਸਤ, 1789 ਈ: ਨੂੰ
(ਸ) 4 ਅਗਸਤ, 1789 ਈ: ਨੂੰ ।
ਉੱਤਰ-
(ਸ) 4 ਅਗਸਤ, 1789 ਈ: ਨੂੰ ।

ਪ੍ਰਸ਼ਨ 34.
ਰਾਸ਼ਟਰੀ ਸਭਾ ਨੇ ਮਨੁੱਖੀ ਅਧਿਕਾਰਾਂ ਦੀ ਘੋਸ਼ਣਾ ਕਦੋਂ ਕੀਤੀ ?
(ਉ) 1790 ਈ: ਨੂੰ
(ਅ) 1791 ਈ: ਨੂੰ ,
(ਈ) 27 ਅਗਸਤ, 1789 ਈ: ਨੂੰ
(ਸ) 1792 ਈ: ਨੂੰ ।
ਉੱਤਰ-
(ਈ) 27 ਅਗਸਤ, 1789 ਈ: ਨੂੰ

ਪ੍ਰਸ਼ਨ 35.
ਫ਼ਰਾਂਸ ਵਿਚ ਮਨੁੱਖ ਅਤੇ ਨਾਗਰਿਕ ਅਧਿਕਾਰਾਂ ਦੀ ਘੋਸ਼ਣਾ ਕਿਸਨੇ ਕੀਤੀ ?
(ੳ) ਵਿਧਾਨ ਸਭਾ ਨੇ
(ਅ) ਰਾਸ਼ਟਰੀ ਮਹਾਂਸਭਾ ਨੇ
(ਇ) ਰਾਸ਼ਟਰੀ ਸੰਮੇਲਨ
(ਸ) ਕਿਸੇ ਨੇ ਵੀ ਨਹੀਂ ।
ਉੱਤਰ-
(ਅ) ਰਾਸ਼ਟਰੀ ਮਹਾਂਸਭਾ ਨੇ

ਪ੍ਰਸ਼ਨ 36.
ਬੈਸਟੀਲ ਦਾ ਪਤਨ ਕਦੋਂ ਹੋਇਆ ?
(ਉ) 12 ਜੁਲਾਈ, 1789 ਈ: ਨੂੰ
(ਅ) 10 ਜੁਲਾਈ, 1789 ਈ: ਨੂੰ
(ਇ) 11 ਜੁਲਾਈ, 1789 ਈ: ਨੂੰ
(ਸ) 14 ਜੁਲਾਈ, 1789 ਈ: ਨੂੰ ।
ਉੱਤਰ-
(ਸ) 14 ਜੁਲਾਈ, 1789 ਈ: ਨੂੰ ।

ਪ੍ਰਸ਼ਨ 37.
ਬੈਸਟੀਲ ਦਾ ਕਿਲ੍ਹਾ ਕਿਸ ਗੱਲ ਦਾ ਪ੍ਰਤੀਕ ਸੀ ?
(ੳ) ਸੁਤੰਤਰਤਾ ਦਾ
(ਆ) ਸਮਾਨਤਾ ਦਾ |
(ਈ) ਭਾਈਚਾਰੇ ਦਾ
(ਸ) ਨਿਰੰਕੁਸ਼ ਸ਼ਕਤੀਆਂ ਦਾ ।
ਉੱਤਰ-
(ਸ) ਨਿਰੰਕੁਸ਼ ਸ਼ਕਤੀਆਂ ਦਾ ।

ਪ੍ਰਸ਼ਨ 38.
ਫ਼ਰਾਂਸੀਸੀ ਕ੍ਰਾਂਤੀ ਦਾ ਆਰੰਭ ਕਿਹੜੀ ਇਤਿਹਾਸਕ ਘਟਨਾ ਨਾਲ ਮੰਨਿਆ ਜਾਂਦਾ ਹੈ ?
(ੳ) ਸਟੇਟਸ ਜਨਰਲ ਦਾ ਭੰਗ ਹੋਣਾ
(ਅ) ਬਾਸਤੀਲ ਦਾ ਪਤਨ
(ਈ) ਰਾਜਾ ਦਾ ਫ਼ਰਾਂਸ ਤੋਂ ਦੌੜਨਾ
(ਸ) ਰਾਣੀ ਦਾ ਜਿੱਦੀ ਸੁਭਾਅ ।
ਉੱਤਰ-
(ਅ) ਬਾਸਤੀਲ ਦਾ ਪਤਨ

ਪ੍ਰਸ਼ਨ 39.
‘ਰਾਸ਼ਟਰੀ ਸਵੈ ਸੇਵਕ ਸੈਨਾ ਦੇ ਗਠਨ ਦਾ ਕੀ ਉਦੇਸ਼ ਸੀ ?
(ੳ) ਰਾਜਾ ‘ਤੇ ਨਿਯੰਤਰਨ ਰੱਖਣਾ
(ਅ) ਰਾਸ਼ਟਰੀ ਸਭਾ ਤੇ ਨਿਯੰਤਰਨ ਰੱਖਣਾ
(ਈ) ਫ਼ਰਾਂਸ ਦੀ ਅਗਵਾਈ ਕਰਨਾ ।
(ਸ) ਅਰਾਜਕਤਾ ਨੂੰ ਰੋਕਣਾ ।
ਉੱਤਰ-
(ਸ) ਅਰਾਜਕਤਾ ਨੂੰ ਰੋਕਣਾ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 40.
ਰਾਸ਼ਟਰੀ ਸਭਾ ਨੇ ਸੰਵਿਧਾਨ ਤਿਆਰ ਕੀਤਾ –
(ਉ) 1789 ਈ: ਵਿਚ
(ਅ) 1799 ਈ: ਵਿਚ
(ਈ) 1791 ਈ: ਵਿਚ
(ਸ) 1792 ਈ: ਵਿਚ ।
ਉੱਤਰ-
(ਈ) 1791 ਈ: ਵਿਚ

ਪ੍ਰਸ਼ਨ 41.
1791 ਈ: ਦੇ ਫ਼ਰਾਂਸੀਸੀ ਸੰਵਿਧਾਨ ਦੇ ਅਨੁਸਾਰ ਫ਼ਰਾਂਸ ਦੀ ਸਰਕਾਰ ਦਾ ਸਰੂਪ ਕਿਹੋ ਜਿਹਾ ਸੀ ?
(ਉ) ਗਣਤੰਤਰੀ
(ਅ) ਰਾਜਤੰਤਰੀ
(ਈ) ਅਲਪਤੰਤਰੀ
(ਸ) ਸਾਮੰਤਸ਼ਾਹੀ ।
ਉੱਤਰ-
(ਉ) ਗਣਤੰਤਰੀ

ਪ੍ਰਸ਼ਨ 42.
10 ਅਗਸਤ, 1792 ਈ: ਤੋਂ ਲੈ ਕੇ 20 ਸਤੰਬਰ, 1792 ਈ: ਤਕ ਫ਼ਰਾਂਸ ਦਾ ਸ਼ਾਸਨ ਕਿਸਦੇ ਹੱਥ ਵਿਚ ਰਿਹਾ ?
(ਉ) ਲੂਈ, 16ਵਾਂ
(ਅ) ਲਫਾਏਤ
(ਈ) ਫ਼ਰਾਂਸੀਸੀ ਸੈਨਾ
(ਸ) ਪੈਰਿਸ ਕੰਯੂਨ।
ਉੱਤਰ-
(ਸ) ਪੈਰਿਸ ਕੰਯੂਨ।

ਪ੍ਰਸ਼ਨ 43.
ਰਾਸ਼ਟਰੀ ਸੰਮੇਲਨ ਵਿਚ ਲੂਈ 16ਵੇਂ ਲਈ ਕੀ ਸਜ਼ਾ ਨਿਸ਼ਚਿਤ ਕੀਤੀ ਗਈ ?
(ਉ) ਮੌਤ ਦੀ ਸਜ਼ਾ ।
(ਅ) ਦੇਸ਼-ਨਿਕਾਲਾ ।
(ਇ) ਉਮਰ ਕੈਦ .
(ਸ) ਮੁਆਫੀ ।
ਉੱਤਰ-
(ਉ) ਮੌਤ ਦੀ ਸਜ਼ਾ ।

ਪ੍ਰਸ਼ਨ 44.
ਲੂਈ 16ਵੇਂ ਨੂੰ ਮੌਤ ਦੀ ਸਜ਼ਾ ਕਦੋਂ ਦਿੱਤੀ ਗਈ ?
(ਉ) 1791 ਈ: ਵਿੱਚ
(ਅ) 1792 ਈ: ਵਿਚ
(ਇ) 1789 ਈ: ਵਿਚ
(ਸ) 1793 ਈ: ਵਿਚ ।
ਉੱਤਰ-
(ਸ) 1793 ਈ: ਵਿਚ ।

ਪ੍ਰਸ਼ਨ 45.
ਰਾਸ਼ਟਰੀ ਸੰਮੇਲਨ ਨੇ ਕਿਹੜੀ ਅਣਮਨੁੱਖੀ ਪ੍ਰਥਾ ਦਾ ਅੰਤ ਕੀਤਾ ?
(ਉ) ਸਤੀ ਪ੍ਰਥਾ
(ਅ) ਵਗਾਰ ਪ੍ਰਥਾ
(ਇ) ਦਾਸ ਪ੍ਰਥਾ
(ਸ) ਸਾਮੰਤ ਪ੍ਰਥਾ ।
ਉੱਤਰ-
(ਇ) ਦਾਸ ਪ੍ਰਥਾ

46. ਰੋਬੇਸਪਐਰ ਨੂੰ ਗਿਲੋਟਿਨ ਤੇ ਕਦੋਂ ਚੜ੍ਹਾਇਆ ਗਿਆ ?
(ਉ) ਜੁਲਾਈ, 1794 ਈ: ਵਿਚ
(ਅ) ਜੁਲਾਈ, 1791 ਈ: ਵਿਚ
(ਇ) ਜੁਲਾਈ, 1789 ਈ: ਵਿਚ ‘
(ਸ) ਜੁਲਾਈ, 1795 ਈ: ਵਿਚ ।
ਉੱਤਰ-
(ਉ) ਜੁਲਾਈ, 1794 ਈ: ਵਿਚ

ਪ੍ਰਸ਼ਨ 47.
ਫ਼ਰਾਂਸ ਵਿਚ “ਆਤੰਕ ਦਾ ਰਾਜ ਹੇਠ ਲਿਖੇ ਰਾਜਨੀਤਿਕ ਦਲ ਨੇ ਕਾਇਮ ਕੀਤਾ –
(ਉ) ਜਿਰੋਂਦਿਸਤ ਦਲ
(ਅ) ਰਾਜਤੰਤਰਵਾਦੀ ਦਲ
(ਇ) ਜੈਕੋਬਿਨ ਦਲ
(ਸ) ਉਪਰੋਕਤ ਸਾਰਿਆਂ ਨੇ ਸਮੂਹਿਕ ਤੌਰ ‘ਤੇ ।
ਉੱਤਰ-
(ਇ) ਜੈਕੋਬਿਨ ਦਲ|

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 48.
ਆਤੰਕ ਦੇ ਸ਼ਾਸਨ ਵਿਚ ਮੌਤ ਦੀ ਸਜ਼ਾ ਪ੍ਰਾਪਤ ਵਿਅਕਤੀ ਨੂੰ ਮਾਰਿਆ ਜਾਂਦਾ ਸੀ –
(ਉ) ਫਾਂਸੀ ਦੇ ਕੇ
(ਅ) ਗਿਲੋਟਿਨ ਦੁਆਰਾ
(ਇ) ਬਿਜਲੀ ਦਾ ਝਟਕਾ ਦੇ ਕੇ :
(ਸ) ਜ਼ਹਿਰ ਦੇ ਕੇ ।
ਉੱਤਰ-
(ਅ) ਗਿਲੋਟਿਨ ਦੁਆਰਾ

ਪ੍ਰਸ਼ਨ 49.
ਜਿਰੋਂਦਿਸਤ ਦਲ ਨੇ ਦੇਸ਼ ਦੀ ਆਰਥਿਕ ਦਸ਼ਾ ਸੁਧਾਰਨ ਲਈ ਕਿਹੜੀ ਨਵੀਂ ਮੁਦਰਾ ਚਲਾਈ ?
(ਉ) ਚਾਂਦੀ ਦੇ ਸਿੱਕੇ
(ਅ) ਸੋਨੇ ਦੇ ਸਿੱਕੇ
(ਈ) ਤਾਂਬੇ ਦੇ ਸਿੱਕੇ ।
(ਸ) ਕਾਗਜ਼ ਦੇ ਨੋਟ ।
ਉੱਤਰ-
(ਸ) ਕਾਗਜ਼ ਦੇ ਨੋਟ ।

ਪ੍ਰਸ਼ਨ 50.
“ਪੈਰੀਆ ਨਾਂ ਦੇ ਪੱਤਰ ਦੇ ਪ੍ਰਕਾਸ਼ਨ ਦਾ ਕੰਮ ਫ਼ਰਾਂਸੀਸੀ ਕ੍ਰਾਂਤੀ ਦੇ ਕਿਸ ਨੇਤਾ ਨੇ ਆਰੰਭ ਕੀਤਾ ?
(ੳ) ਰੂਸੋ .
(ਅ) ਰੋਬੇਸਪੁਐਰ ।
(ਈ) ਦਾਂਤੇ
(ਸ) ਸੋ ।
ਉੱਤਰ-
(ਸ) ਸੋ ।

ਪ੍ਰਸ਼ਨ 51.
ਡਾਇਰੈਕਟਰੀ ਦੀ ਰਾਜਨੀਤਿਕ ਅਸਥਿਰਤਾ ਜਿਸ ਸੈਨਿਕ ਤਾਨਾਸ਼ਾਹ ਦੇ ਉਦੈ ਦਾ ਆਧਾਰ ਬਣੀ –
(ਉ) ਨੈਪੋਲੀਅਨ ਬੋਨਾਪਾਰਟ
(ਅ) ਲੁਈ 16ਵਾਂ
(ਈ) ਰੋਬੇਸਪਐਰ,
(ਸ) ਰੂਸੋ ।
ਉੱਤਰ-
(ਉ) ਨੈਪੋਲੀਅਨ ਬੋਨਾਪਾਰਟ

ਪ੍ਰਸ਼ਨ 52.
ਫ਼ਰਾਂਸ ਵਿਚ ਮਹਿਲਾਵਾਂ ਨੂੰ ਮਤ ਦੇਣ ਦਾ ਅਧਿਕਾਰ ਮਿਲਿਆ –
(ਉ) 1792 ਈ:
(ਅ) 1794 ਈ:
(ਈ) 1904 ਈ:
(ਸ) 1946 ਈ: |
ਉੱਤਰ-
(ਸ) 1946 ਈ: |

ਪ੍ਰਸ਼ਨ 53.
ਕ੍ਰਾਂਤੀਕਾਰੀ ਫ਼ਰਾਂਸ ਤੋਂ ਆਉਣ ਵਾਲੇ ਵਿਚਾਰਾਂ ਦਾ ਸਮਰਥਨ ਕੀਤਾ
(ਉ) ਟੀਪੂ ਸੁਲਤਾਨ ਅਤੇ ਰਾਜਾ ਰਾਮਮੋਹਨ ਰਾਏ
(ਅ) ਹੈਦਰਅਲੀ ਅਤੇ ਸਵਾਮੀ ਦਇਆਨੰਦ ।
(ਈ) ਬਹਾਦਰਸ਼ਾਹ ਜ਼ਫਰ ਅਤੇ ਸੁਆਮੀ ਵਿਵੇਕਾਨੰਦ
(ਸ) ਉਪਰੋਕਤ ਸਾਰੇ ।
ਉੱਤਰ-
(ਉ) ਟੀਪੂ ਸੁਲਤਾਨ ਅਤੇ ਰਾਜਾ ਰਾਮਮੋਹਨ ਰਾਏ

II. ਖ਼ਾਲੀ ਥਾਂਵਾਂ ਭਰੋ

1. ਫਰਾਂਸੀਸੀ ਕ੍ਰਾਂਤੀ ਦੇ ਸਮੇਂ ………… ਯੂਰਪ ਵਿਚ ਭੂਮੀ ਦੇ ਮਾਲਕ ਸਨ ।
ਉੱਤਰ-
ਜ਼ਿਮੀਂਦਾਰ,

2. ਫਰਾਂਸ ਦੇ ਰਾਸ਼ਟਰੀ ਰੰਗਾਂ ਦਾ ਸਮੂਹ ………… ਹੈ ।
ਉੱਤਰ-
ਨੀਲਾ ਚਿੱਟਾ ਲਾਲ,

3. ………… ਤੀਜੇ ਵਰਗ ਦੁਆਰਾ ਫ਼ਰਾਂਸ ਰਾਜ ਨੂੰ ਦਿੱਤਾ ਜਾਣ ਵਾਲਾ ਪ੍ਰਤੱਖ ਕਰ ਸੀ ।
ਉੱਤਰ-
ਟਾਇਲੇ,

4. ਫਰਾਂਸ ਵਿਚ ਸਟੇਟਸ ਜਨਰਲ ਦਾ ਇਜਲਾਸ ………… ਈ: ਵਿਚ ਹੋਇਆ ।
ਉੱਤਰ-
1789 ਈ:

5. ਬਾਸਤੀਲ ਦਾ ਕਿਲਾ …………ਦਾ ਪ੍ਰਤੀਕ ਸੀ ।
ਉੱਤਰ-
ਨਿਰੰਕੁਸ਼ ਸ਼ਕਤੀਆਂ,

6. ਫਰਾਂਸ ਵਿਚ “ਆਤੰਕ ਦਾ ਰਾਜ’……….ਨੇ ਸਥਾਪਿਤ ਕੀਤਾ ।
ਉੱਤਰ-
ਜੈਕੋਬਿਨ ਦਲ ।

III. ਸਹੀ ਮਿਲਾਨ ਕਰੋ

(ਓ) (ਅ)
1. ਫ਼ਰਾਂਸੀਸੀ ਕ੍ਰਾਂਤੀ (i) ਸੁਤੰਤਰ ਦਾਸ
2. ਕਿਸਾਨ (ii) ਲੂਈ 16ਵਾਂ ।
3. ਲਾਲ-ਢਾਈਰਜੀਅਨ ਟੋਪੀ (iii) ਜੈਕੋਬਿਨ ਦਲ
4. ਕ੍ਰਾਂਤੀ ਦਾ ਬਾਈਬਲ (iv) ਦ ਸੋਸ਼ਲ ਕਾਨਟੈਕਟ
5. ਆਤੰਕ ਦਾ ਰਾਜ (v) ਨਿਮਨ ਵਰਗ

ਉੱਤਰ-

1. ਫ਼ਰਾਂਸੀਸੀ ਕ੍ਰਾਂਤੀ (ii) ਲੂਈ 16ਵਾਂ
2. ਕਿਸਾਨ (v) ਨਿਮਨ ਵਰਗ
3. ਲਾਲ-ਈਰਜੀਅਨ ਟੋਪੀ (i) ਸੁਤੰਤਰ ਦਾਸ
4. ਕ੍ਰਾਂਤੀ ਦਾ ਬਾਈਬਲ (iv) ਦ ਸੋਸ਼ਲ ਕਾਨਟ੍ਰੈਕਟ
5. ਆਤੰਕ ਦਾ ਰਾਜ (iii) ਜੈਕੋਬਿਨ ਦਲ ॥

ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ

ਪ੍ਰਸ਼ਨ 1.
ਫ਼ਰਾਂਸ ਦੀ ਰਾਜ ਕ੍ਰਾਂਤੀ ਕਦੋਂ ਹੋਈ ?
ਉੱਤਰ-
1789 ਈ: ਵਿਚ ।

ਪ੍ਰਸ਼ਨ 2.
ਫ਼ਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਫ਼ਰਾਂਸ ਵਿਚ ਕਿਹੜੇ ਵਰਗ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ ?
ਉੱਤਰ-
ਸਾਮੰਤ ਵਰਗ ਨੂੰ ।

ਪ੍ਰਸ਼ਨ 3.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਦਾ ਸ਼ਾਸਕ ਕੌਣ ਸੀ ? ਉਸਦਾ ਸੰਬੰਧ ਕਿਹੜੇ ਰਾਜਵੰਸ਼ ਨਾਲ ਸੀ ?
ਉੱਤਰ-
ਲੂਈ ਸੌਲ੍ਹਵਾਂ, ਬੂਰਥੋਂ ਰਾਜਵੰਸ਼ |

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 4.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਦੇ ਸਮਾਜ ਵਿਚ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਸਨ ?
ਉੱਤਰ-
ਸਾਮੰਤ, ਚਰਚ ।

ਪ੍ਰਸ਼ਨ 5.
ਰੋਮਨ ਕੈਥੋਲਿਕ ਚਰਚ ਦਾ ਸਭ ਤੋਂ ਵੱਡਾ ਅਧਿਕਾਰੀ ਕੌਣ ਸੀ ?
ਉੱਤਰ-
ਪੋਪ ।

ਪ੍ਰਸ਼ਨ 6.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਦੀ ਸੰਸਦ ਕਿਹੜੇ ਨਾਂ ਨਾਲ ਪ੍ਰਸਿੱਧ ਸੀ ?
ਉੱਤਰ-
ਸਟੇਟਸ ਜਨਰਲ ਨੂੰ

ਪ੍ਰਸ਼ਨ 7.
ਲੂਈ ਸੋਲ੍ਹਵੇਂ ਦਾ ਨਿਵਾਸ ਸਥਾਨ ਕਿੱਥੇ ਸੀ ?
ਉੱਤਰ-
ਵਰਸਾਇ ਵਿਚ ।

ਪ੍ਰਸ਼ਨ 8.
ਫ਼ਰਾਂਸੀਸੀ ਕ੍ਰਾਂਤੀ ਦੇ ਸਮੇਂ ਫ਼ਰਾਂਸ ਵਿਚ ਕਿਸ ਤਰ੍ਹਾਂ ਦੀ ਸ਼ਾਸਨ ਪ੍ਰਣਾਲੀ ਸੀ ?
ਉੱਤਰ-
ਨਿਰੰਕੁਸ਼, ਰਾਜਤੰਤਰ ।

ਪ੍ਰਸ਼ਨ 9.
ਫ਼ਰਾਂਸੀਸੀ ਕ੍ਰਾਂਤੀ ਨੂੰ ਜਨਮ ਦੇਣ ਵਾਲੇ ਦੋ ਪ੍ਰਮੁੱਖ ਦਾਰਸ਼ਨਿਕਾਂ ਦੇ ਨਾਂ ਦੱਸੋ ।
ਉੱਤਰ-
ਮਾਨਟੈਸਕਿਊ ਰੂਸੋ 1

ਪ੍ਰਸ਼ਨ 10.
ਰੂਸੋ ਨੇ ਕਿਹੜੀ ਗੱਲ ਤੇ ਵਧੇਰੇ ਜ਼ੋਰ ਦਿੱਤਾ ?
ਉੱਤਰ-
ਮਨੁੱਖਾਂ ਦੀ ਸਮਾਨਤਾ ‘ਤੇ ।

ਪ੍ਰਸ਼ਨ 11.
ਰੂਸੋ ਦੁਆਰਾ ਲਿਖਿਤ ਗ੍ਰੰਥ ਦਾ ਨਾਂ ਲਿਖੋ ।
ਉੱਤਰ-
ਦ ਸੋਸ਼ਲ ਕਾਨਟ੍ਰੈਕਟ (ਸਮਾਜਿਕ ਸਮਝੌਤਾ) ।

ਪ੍ਰਸ਼ਨ 12.
ਮਾਨਟੈਸਕਿਊ ਨੇ ਕਿਹੜੇ ਗ੍ਰੰਥ ਦੀ ਰਚਨਾ ਕੀਤੀ ਸੀ ?
ਉੱਤਰ-
“The Spirit of Laws’ (ਕਾਨੂੰਨ ਦੀ ਆਤਮਾ) ।

ਪ੍ਰਸ਼ਨ 13.
ਮੇਰੀ ਐਂਟੋਨਿਟੀ ਕੌਣ ਸੀ ?
ਉੱਤਰ-
ਲੂਈ 16ਵੇਂ ਦੀ ਪਤਨੀ ।

ਪ੍ਰਸ਼ਨ 14
ਫ਼ਰਾਂਸ ਦੀ ਭੂਮੀ ਤੇ ਕਿੰਨਾ ਭਾਗ ਚਰਚ ਦੀ ਸੰਪੱਤੀ ਸੀ ?
ਉੱਤਰ-
1/5 ਭਾਗ ।

ਪ੍ਰਸ਼ਨ 15.
ਫ਼ਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਫ਼ਰਾਂਸ ਵਿਚ ਰਾਜ ਅਤੇ ਸੈਨਾ ਦੇ ਮਹੱਤਵਪੂਰਨ ਅਹੁਦਿਆਂ ਤੇ ਕਿਸਦਾ ਅਧਿਕਾਰ ਸੀ ?
ਉੱਤਰ-
ਸਾਮੰਤਾਂ ਦਾ ।

ਪ੍ਰਸ਼ਨ 16
ਫ਼ਰਾਂਸ ਦੇ ਕਿਸ ਦਾਰਸ਼ਨਿਕ ਨੂੰ ਦਾਰਸ਼ਨਿਕਾਂ ਦਾ ਸਮਰਾਟ ਕਿਹਾ ਜਾਂਦਾ ਹੈ ?
ਉੱਤਰ-
ਵਾਲਟੇਅਰ ਨੂੰ ।

ਪ੍ਰਸ਼ਨ 17.
ਫ਼ਰਾਂਸੀਸੀ ਕ੍ਰਾਂਤੀ ਦਾ ਫ਼ਰਾਂਸ ‘ਤੇ ਕੋਈ ਇਕ ਪ੍ਰਭਾਵ ਦੱਸੋ ।
ਉੱਤਰ-
ਨਿਰੰਕੁਸ਼ ਰਾਜਤੰਤਰ ਦਾ ਪਤਨ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 18.
ਫ਼ਰਾਂਸੀਸੀ ਕ੍ਰਾਂਤੀ ਦੇ ਤਿੰਨ ਪ੍ਰਮੁੱਖ ਸਿਧਾਂਤ ਕਿਹੜੇ-ਕਿਹੜੇ ਸਨ ?
ਉੱਤਰ-
ਸਮਾਨਤਾ, ਸੁਤੰਤਰਤਾ, ਭਾਈਚਾਰਾ ।

ਪ੍ਰਸ਼ਨ 19.
ਰਾਸ਼ਟਰੀ ਸਭਾ ਦਾ ਨਾਂ ਸੰਵਿਧਾਨ ਸਭਾ ਕਦੋਂ ਰੱਖਿਆ ਗਿਆ ?
ਉੱਤਰ-
9 ਜੁਲਾਈ, 1789 ਈ: ।

ਪ੍ਰਸ਼ਨ 20.
ਰਾਸ਼ਟਰੀ ਸਭਾ ਬੁਲਾਉਣ ਦਾ ਕੀ ਉਦੇਸ਼ ਸੀ ?
ਉੱਤਰ-
ਕਰ ਲਗਾਉਣਾ ।

ਪ੍ਰਸ਼ਨ 21.
ਤੁਰਗਾਂ ਦੁਆਰਾ ਕੀਤਾ ਗਿਆ ਇਕ ਵਿੱਤੀ ਸੁਧਾਰ ਲਿਖੋ ।
ਉੱਤਰ-
ਕਰਮਚਾਰੀਆਂ ਦੀ ਗਿਣਤੀ ਵਿਚ ਕਮੀ ।

ਪ੍ਰਸ਼ਨ 22.
ਸਟੇਟਸ ਜਨਰਲ ਦਾ ਇਜਲਾਸ ਬੁਲਾਉਣ ਤੋਂ ਪਹਿਲਾਂ ਲੂਈ 16ਵੇਂ ਨੇ ਕਿਹੜੀ ਸਭਾ ਬੁਲਾਈ ?
ਉੱਤਰ-
ਪੈਰਿਸ ਦੀ ਪਾਰਲੀਮੈਂਟ ॥

ਪ੍ਰਸ਼ਨ 23.
ਪੈਰਿਸ ਦੀ ਪਾਰਲੀਮੈਂਟ ਕਿਉਂ ਬੁਲਾਈ ਗਈ ?
ਉੱਤਰ-
ਕਰ ਲਗਾਉਣ ਲਈ ।

ਪ੍ਰਸ਼ਨ 24.
ਸਟੇਟਸ ਜਨਰਲ ਦਾ ਇਜਲਾਸ ਕਦੋਂ ਹੋਇਆ ?
ਉੱਤਰ-
17 ਜੁਲਾਈ, 1789 ਈ ।

ਪ੍ਰਸ਼ਨ 25.
ਟੈਨਿਸ ਕੋਰਟ (ਫਰਾਂਸ) ਵਿਚ ਜਨ ਸਾਧਾਰਨ ਦੇ ਪ੍ਰਤੀਨਿਧਾਂ ਨੇ ਕਿਹੜੇ ਵਿਸ਼ੇ ਵਿਚ ਸਹੁੰ ਚੁੱਕੀ ?
ਉੱਤਰ-
ਸੰਵਿਧਾਨ ਬਣਾਉਣ ਦੀ ॥

ਪ੍ਰਸ਼ਨ 26.
ਫ਼ਰਾਂਸ ਵਿਚ ਮਨੁੱਖੀ ਅਤੇ ਨਾਗਰਿਕ ਅਧਿਕਾਰਾਂ ਦੀ ਘੋਸ਼ਣਾ ਕਿਸਨੇ ਕੀਤੀ ?
ਉੱਤਰ-
ਰਾਸ਼ਟਰੀ ਮਹਾਂਸਭਾ ਨੇ ॥

ਪ੍ਰਸ਼ਨ 27.
ਬੈਸਟੀਲ ਦਾ ਪਤਨ ਕਦੋਂ ਹੋਇਆ ?
ਉੱਤਰ-
14 ਜੁਲਾਈ, 1789 ਈ: 1

ਪ੍ਰਸ਼ਨ 28.
ਫ਼ਰਾਂਸੀਸੀ ਕ੍ਰਾਂਤੀ ਦਾ ਆਰੰਭ ਕਿਹੜੀ ਘਟਨਾ ਤੋਂ ਮੰਨਿਆਂ ਜਾਂਦਾ ਹੈ ?
ਉੱਤਰ-
ਬੈਸਟੀਲ ਦੇ ਪਤਨ ਤੋਂ ।

ਪ੍ਰਸ਼ਨ 29.
ਫ਼ਰਾਂਸ ਦੀ ਰਾਸ਼ਟਰੀ ਸਵੈ ਸੇਵਕ ਸੈਨਾ ਦਾ ਮੁਖੀ ਕੌਣ ਸੀ ?
ਉੱਤਰ-
ਲਫਾਏਤ ।

ਪ੍ਰਸ਼ਨ 30.
ਰਾਜਾ ਨੂੰ ਵਰਸਾਇ ਤੋਂ ਪੈਰਿਸ ਕੌਣ ਲਿਆਇਆ ?
ਉੱਤਰ-
ਇਸਤਰੀਆਂ ਦਾ ਜਲੂਸ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 31.
ਰਾਸ਼ਟਰੀ ਸੰਵਿਧਾਨ ਸਭਾ ਨੇ ਸੰਵਿਧਾਨ ਕਦੋਂ ਤਿਆਰ ਕੀਤਾ ?
ਉੱਤਰ-
1791 ਈ: ਵਿਚ ।

ਪ੍ਰਸ਼ਨ 32.
ਰੋਂਦਿਸਤ ਕਲੱਬ ਦੇ ਮੈਂਬਰ ਕਿਹੜੀ ਵਿਚਾਰਧਾਰਾ ਦੇ ਪੱਖਪਾਤੀ ਸਨ ?
ਉੱਤਰ-
ਗਣਤੰਤਰਵਾਦੀ ਵਿਚਾਰਧਾਰਾ ।

ਪ੍ਰਸ਼ਨ 33.
ਪਹਿਲੀ ਵਾਰ ਫ਼ਰਾਂਸ ਦੀ ਜਨਤਾ ਨੇ ਕਿਹੜੇ ਦਿਨ ਰਾਜਮਹਿਲ ਨੂੰ ਘੇਰਿਆ ?
ਉੱਤਰ-
20 ਜੂਨ, 1792 ਈ:

ਪ੍ਰਸ਼ਨ 34.
ਪੈਰਿਸ ਦੀ ਭੀੜ ਨੇ ਦੂਜੀ ਵਾਰ ਰਾਜਾ ਦੇ ਮਹਿਲ ਨੂੰ ਕਦੋਂ ਘੇਰਿਆ ?
ਉੱਤਰ-
10 ਅਗਸਤ, 1792 ਈ: ।

ਪ੍ਰਸ਼ਨ 35.
ਫ਼ਰਾਂਸ ਦੇ ਰਾਜਾ ਨੂੰ ਕਿਸਦੇ ਸ਼ਾਸਨ ਦੁਆਰਾ ਬੰਦੀ ਬਣਾਇਆ ਗਿਆ ?
ਉੱਤਰ-
ਵਿਧਾਨ ਸਭਾ ਦੇ ਸ਼ਾਸਨ ਦੁਆਰਾ ।

ਪ੍ਰਸ਼ਨ 36.
ਫ਼ਰਾਂਸੀਸੀ ਵਿਧਾਨ ਸਭਾ ਦਾ ਸਭ ਤੋਂ ਪ੍ਰਮੁੱਖ ਕੰਮ ਕੀ ਸੀ ?
ਉੱਤਰ-
ਰਾਜਤੰਤਰ ਦਾ ਖਾਤਮਾ ।

ਪ੍ਰਸ਼ਨ 37.
ਵਿਧਾਨ ਸਭਾ ਦੁਆਰਾ ਰਾਜਤੰਤਰਵਾਦੀਆਂ ਦੀ ਹੱਤਿਆ ਦੀ ਘਟਨਾ ਨੂੰ ਕਿਸ ਨਾਂ ਨਾਲ ਪੁਕਾਰਿਆ ਜਾਂਦਾ ਹੈ ?
ਉੱਤਰ-
ਸਤੰਬਰ ਹੱਤਿਆਕਾਂਡ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 38.
ਰਾਸ਼ਟਰੀ ਸੰਮੇਲਨ ਨੇ ਫ਼ਰਾਂਸ ਵਿਚ ਕਿਹੋ ਜਿਹੀ ਸ਼ਾਸਨ ਪ੍ਰਣਾਲੀ ਕਾਇਮ ਕੀਤੀ ?
ਉੱਤਰ-
ਗਣਤੰਤਰੀ ।

ਪ੍ਰਸ਼ਨ 39.
ਰਾਸ਼ਟਰੀ ਸੰਮੇਲਨ ਦੁਆਰਾ ਜਾਰੀ ਨਵੇਂ ਕੈਲੰਡਰ ਦੀ ਪਹਿਲੀ ਮਿਤੀ ਕਦੋਂ ਤੋਂ ਆਰੰਭ ਹੋਈ ?
ਉੱਤਰ-
22 ਸਤੰਬਰ, 1979 ਈ: ਤੋਂ ।

ਪ੍ਰਸ਼ਨ 40.
ਰਾਸ਼ਟਰੀ ਸੰਮੇਲਨ ਨੇ ਲੂਈ 16ਵੇਂ ਲਈ ਕੀ ਸਜ਼ਾ ਨਿਸ਼ਚਿਤ ਕੀਤੀ ?
ਉੱਤਰ-
ਮੌਤ ਦੀ ਸਜ਼ਾ ।

ਪ੍ਰਸ਼ਨ 41.
ਲੂਈ 16ਵੇਂ ਨੂੰ ਮੌਤ ਦੀ ਸਜ਼ਾ ਕਦੋਂ ਦਿੱਤੀ ਗਈ ?
ਉੱਤਰ-
1793 ਈ: ਵਿਚ ।

ਪ੍ਰਸ਼ਨ 42.
ਰਾਸ਼ਟਰੀ ਸੰਮੇਲਨ ਦੇ ਸ਼ਾਸਨ ਕਾਲ ਵਿਚ ਫ਼ਰਾਂਸ ਦੇ ਦੋ ਪ੍ਰਮੁੱਖ ਰਾਜਨੀਤਿਕ ਦਲ ਕਿਹੜੇ-ਕਿਹੜੇ ਸਨ ?
ਉੱਤਰ-
ਜਿਰੋਂਦਿਸਤ ਅਤੇ ਜੈਕੋਬਿਨ ।

ਪ੍ਰਸ਼ਨ 43.
ਫ਼ਰਾਂਸ ਦੇ ਰਾਸ਼ਟਰੀ ਸੰਮੇਲਨ ਨੇ ਅੰਦਰੂਨੀ ਦੁਸ਼ਮਣਾਂ ਦਾ ਸਾਹਮਣਾ ਕਰਨ ਲਈ ਕਿਹੜੀ ਸਮਿਤੀ ਦੀ ਸਥਾਪਨਾ ਕੀਤੀ ?
ਉੱਤਰ-
ਸਰਵਜਨਿਕ ਰੱਖਿਆ ਸਮਿਤੀ ।

ਪ੍ਰਸ਼ਨ 44.
ਰਾਸ਼ਟਰੀ ਸੰਮੇਲਨ ਨੇ ਨਾਪ-ਤੋਲ ਦੀ ਕਿਹੜੀ ਨਵੀਂ ਵਿਧੀ ਅਪਣਾਈ ?
ਉੱਤਰ-
ਦਸ਼ਮਲਵ ਵਿਧੀ ।

ਪ੍ਰਸ਼ਨ 45.
ਫ਼ਰਾਂਸ ਵਿਚ “ਆਤੰਕ ਦਾ ਰਾਜ ਲਗਪਗ ਕਿੰਨੇ ਸਾਲ ਚੱਲਿਆ ?
ਉੱਤਰ-
ਇਕ ਸਾਲ |

ਪ੍ਰਸ਼ਨ 46.
ਫ਼ਰਾਂਸ ਵਿਚ “ਆਤੰਕ ਦਾ ਰਾਜ’ ਕਿਹੜੇ ਰਾਜਨੀਤਿਕ ਦਲ ਨੇ ਕਾਇਮ ਕੀਤਾ ?
ਉੱਤਰ-
ਜੈਕੋਬਿਨ ਦਲ ।

ਪ੍ਰਸ਼ਨ 47.
ਸਾਧਾਰਨ ਸੁਰੱਖਿਆ ਸਮਿਤੀ (ਆਤੰਕ ਦਾ ਰਾਜ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1792 ਈ: ਵਿੱਚ ।

ਪ੍ਰਸ਼ਨ 48.
ਕ੍ਰਾਂਤੀਕਾਰੀ ਨਿਆਂਲਿਆ ਆਤੰਕ ਦਾ ਰਾਜ ਦੀ ਸਥਾਪਨਾ ਕਦੋਂ ਹੋਈ ?
ਉੱਤਰ-
1793 ਈ: ਵਿੱਚ ।

ਪ੍ਰਸ਼ਨ 49.
ਉਹ ਚੌਂਕ ਕਿਸ ਨਾਂ ਨਾਲ ਪ੍ਰਸਿੱਧ ਸੀ ਜਿੱਥੇ ਆਤੰਕ ਦੇ ਰਾਜ ਵਿਚ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ ?
ਉੱਤਰ-
ਕ੍ਰਾਂਤੀ ਚੌਂਕ ।

ਪ੍ਰਸ਼ਨ 50.
ਰਾਸ਼ਟਰੀ ਸੰਮੇਲਨ ਨੇ ਪੈਰਿਸ ਵਿਚ ਕ੍ਰਾਂਤੀ ਦੇ ਵਿਰੋਧੀਆਂ ਦਾ ਅੰਤ ਕਰਨ ਲਈ ਕਿਹੜਾ ਮਹੱਤਵਪੂਰਨ ਐਕਟ ਬਣਾਇਆ ?
ਉੱਤਰ-
ਲਾ ਆਫ ਸਸਪੈਕਟ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 51.
ਦਾਂਤੇ ਨੂੰ ਮੌਤ ਦੀ ਸਜ਼ਾ ਕਦੋਂ ਦਿੱਤੀ ਗਈ ?
ਉੱਤਰ-
ਅਪਰੈਲ, 1774 ਈ ।

ਪ੍ਰਸ਼ਨ 52.
ਕਿਹੜਾ ਯੁੱਧ ਜਿਰੋਂਦਿਸਤ ਦਲ ਦੇ ਪਤਨ ਦਾ ਕਾਰਨ ਬਣਿਆ ?
ਉੱਤਰ-
ਆਸਟਰੀਆ-ਫਰਾਂਸ ਯੁੱਧ ।

ਪ੍ਰਸ਼ਨ 53.
ਪੈਰਿਸ ਕੰਯੂਨ ਤੇ ਕਿਹੜੇ ਰਾਜਨੀਤਿਕ ਦਲ ਦਾ ਪ੍ਰਭਾਵ ਸੀ ?
ਉੱਤਰ-
ਜੈਕੋਬਿਨ ਦਲ ॥

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫ਼ਰਾਂਸੀ ਸਮਾਜ ਦੇ ਕਿਹੜੇ ਤਬਕਿਆਂ (ਵਰਗਾਂ ਨੂੰ ਸ਼ਾਂਤੀ ਦਾ ਫਾਇਦਾ ਲਾਭ ਮਿਲਿਆ ? ਕਿਹੜੇ ਸਮੂਹ ਸੱਤਾ ਛੱਡਣ ਲਈ ਮਜ਼ਬੂਰ ਹੋ ਗਏ ? ਸ਼ਾਂਤੀ ਦੇ ਨਤੀਜਿਆਂ ਨਾਲ ਕਿਹੜੇ ਸਮੂਹਾਂ ਨੂੰ ਨਿਰਾਸ਼ਾ ਹੋਈ ਹੋਵੇਗੀ ?
ਉੱਤਰ-

  • ਫ਼ਰਾਂਸੀਸੀ ਕ੍ਰਾਂਤੀ ਨਾਲ ਮਜ਼ਦੂਰ ਵਰਗ ਅਤੇ ਕਿਸਾਨ ਵਰਗ ਨੂੰ ਲਾਭ ਪਹੁੰਚਿਆ । ਇਸਦਾ ਕਾਰਨ ਇਹ ਸੀ ਕਿ ਇਹ ਸਮਾਜ ਦੇ ਸਭ ਤੋਂ ਸ਼ੋਸ਼ਿਤ ਵਰਗ ਸਨ | ਕਰਾਂ ਦੇ ਬੋਝ ਨਾਲ ਦੱਬੀ ਆਮ ਜਨਤਾ ਨੂੰ ਵੀ ਰਾਹਤ ਮਿਲੀ ! ਸੁਤੰਤਰਤਾ ਅਤੇ ਸਮਾਨਤਾ ਦੀ ਕਾਮਨਾ ਕਰਨ ਵਾਲੇ ਲੋਕ ਵੀ ਖੁਸ਼ ਸਨ ।
  • ਕ੍ਰਾਂਤੀ ਨਾਲ ਅਭਿਜਾਤ ਵਰਗ ਨੂੰ ਸੱਤਾ ਛੱਡਣੀ ਪਈ । ਰਾਜਤੰਤਰ ਦਾ ਅੰਤ ਹੋ ਗਿਆ । ਜਗੀਰਦਾਰਾਂ, ‘ਸਾਮੰਤਾਂ ਅਤੇ ਚਰਚ ਨੂੰ ਆਪਣੇ ਵਿਸ਼ੇਸ਼ ਅਧਿਕਾਰਾਂ ਤੋਂ ਹੱਥ ਧੋਣਾ ਪਿਆ ।
  • ਕ੍ਰਾਂਤੀ ਨਾਲ ਅਭਿਜਾਤ ਵਰਗ ਨੂੰ ਹੀ ਨਿਰਾਸ਼ਾ ਹੋਈ ਹੋਵੇਗੀ । ਇਸਦੇ ਇਲਾਵਾ ਰਾਜਤੰਤਰ ਦੇ ਸਮਰਥਕਾਂ ਨੂੰ ਵੀ ਕ੍ਰਾਂਤੀ ਨੇ ਨਿਰਾਸ਼ ਹੀ ਕੀਤਾ ਹੋਵੇਗਾ ।

ਪ੍ਰਸ਼ਨ 2.
ਲੂਈ 16ਵਾਂ (XVI) ਫ਼ਰਾਂਸ ਦਾ ਸਮਰਾਟ ਕਦੋਂ ਬਣਿਆ ? ਉਸ ਸਮੇਂ ਫ਼ਰਾਂਸ ਦੀ ਆਰਥਿਕ ਦਸ਼ਾ ਕਿਹੋ ਜਿਹੀ ਸੀ ?
ਲੂਈ 16ਵੇਂ ਦੇ ਰਾਜਗੱਦੀ ਤੇ ਬੈਠਦੇ ਸਮੇਂ ਫ਼ਰਾਂਸ ਆਰਥਿਕ ਸੰਕਟ ਵਿਚ ਫਸਿਆ ਹੋਇਆ ਸੀ । ਇਸਨੂੰ ਸਪੱਸ਼ਟ ਕਰਨ ਲਈ ਕੋਈ ਤਿੰਨ ਬਿੰਦੂ ਲਿਖੋ ।
ਉੱਤਰ-
ਲੂਈ XVI 1774 ਈ: ਵਿਚ ਫ਼ਰਾਂਸ ਦਾ ਸਮਰਾਟ ਬਣਿਆ । ਉਸ ਸਮੇਂ ਉਸਦੀ ਉਮਰ ਸਿਰਫ 20 ਸਾਲ ਸੀ । ਉਸਦੇ ਰਾਜਗੱਦੀ ਤੇ ਬੈਠਣ ਸਮੇਂ ਫ਼ਰਾਂਸ ਦਾ ਖਜ਼ਾਨਾ ਖਾਲੀ ਸੀ । ਜਿਸਦੇ ਕਾਰਨ ਫਰਾਂਸ ਆਰਥਿਕ ਸੰਕਟ ਵਿਚ ਫਸਿਆ ਹੋਇਆ ਸੀ । ਇਸ ਆਰਥਿਕ ਸੰਕਟ ਲਈ ਮੁੱਖ ਤੌਰ ਤੇ ਹੇਠ ਲਿਖੇ ਕਾਰਜ ਉੱਤਰਦਾਈ ਸਨ –

  • ਲੰਬੇ ਸਮੇਂ ਤਕ ਚੱਲੇ ਯੁੱਧਾਂ ਕਾਰਨ ਫ਼ਰਾਂਸ ਦੇ ਵਿੱਤੀ ਸੰਸਾਧਨ ਨਸ਼ਟ ਹੋ ਚੁੱਕੇ ਸਨ ।
  • ਵਰਸਾਇ ਦੇ ਵਿਸ਼ਾਲ ਮਹਿਲ ਅਤੇ ਰਾਜ ਦਰਬਾਰ ਦੀ ਸ਼ਾਨੋ-ਸ਼ੌਕਤ ਬਣਾਏ ਰੱਖਣ ਲਈ ਧਨ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਸੀ ।
  • ਫ਼ਰਾਂਸ ਨੇ ਅਮਰੀਕਾ ਦੇ 13 ਉਪਨਿਵੇਸ਼ਾਂ ਨੂੰ ਆਪਣੇ ਸਾਂਝੇ ਦੁਸ਼ਮਣ ਬ੍ਰਿਟੇਨ ਤੋਂ ਸੁਤੰਤਰ ਕਰਾਉਣ ਵਿਚ ਸਹਾਇਤਾ ਦਿੱਤੀ ਸੀ ।

ਇਸ ਯੁੱਧ ਦੇ ਚਲਦੇ ਫ਼ਰਾਂਸ ‘ਤੇ ਦਸ ਅਰਬ ਲਿਬਰੇ ਤੋਂ ਵੱਧ ਦਾ ਕਰਜ਼ ਹੋਰ ਵੱਧ ਗਿਆ ਜਦਕਿ ਉਸ ‘ਤੇ ਪਹਿਲਾਂ ਤੋਂ ਹੀ ਦੋ ਅਰਬ ਲਿਬਰੇ ਦਾ ਕਰਜ਼ ਦਾ ਬੋਝ ਸੀ । ਸਰਕਾਰ ਤੋਂ ਕਰਜ਼ਦਾਤਾ ਹੁਣ 10 ਪ੍ਰਤੀਸ਼ਤ ਵਿਆਜ ਦੀ ਮੰਗ ਕਰਨ ਲੱਗੇ ਸਨ । ਸਿੱਟੇ ਵਜੋਂ ਫ਼ਰਾਂਸੀਸੀ ਸਰਕਾਰ ਆਪਣੇ ਬਜਟ ਦਾ ਬਹੁਤ ਵੱਡਾ ਭਾਗ ਲਗਾਤਾਰ ਵਧਦੇ ਜਾ ਰਹੇ ਕਰਜ਼ ਨੂੰ ਚੁਕਾਉਣ ਤੇ ਮਜ਼ਬੂਰ ਸੀ ।

ਪ੍ਰਸ਼ਨ 3.
1789 ਈ: ਤੋਂ ਪਹਿਲਾਂ ਫ਼ਰਾਂਸੀਸੀ ਸਮਾਜ ਕਿਸ ਤਰ੍ਹਾਂ ਵਿਵਸਥਿਤ ਸੀ ? ਤੀਜੇ ਅਸਟੇਟਸ ਦੀ ਭੂਮਿਕਾ ਦਾ ਵਰਣਨ ਕਰੋ ।
ਉੱਤਰ-
1789 ਈ: ਤੋਂ ਪਹਿਲਾਂ ਫ਼ਰਾਂਸੀਸੀ ਸਮਾਜ ਤਿੰਨ ਵਰਗਾਂ ਵਿਚ ਵੰਡਿਆ ਸੀ, ਜਿਨ੍ਹਾਂ ਨੂੰ ਅਸਟੇਟਸ ਕਹਿੰਦੇ ਸਨ । ਤਿੰਨ ਅਸਟੇਟਸ ਸਨ-ਪਹਿਲਾ ਅਸਟੇਟ, ਦੂਜਾ ਅਸਟੇਟ ਅਤੇ ਤੀਜਾ ਅਸਟੇਟ । ਪਹਿਲੇ ਅਸਟੇਟ ਉਚ ਕੁਲੀਨ ਵਰਗ ਪਾਦਰੀ ਆਦਿ ਦੇ ਲੋਕ ਅਤੇ ਦੂਜੇ ਵਰਗ ਵਿਚ ਸਾਮੰਤ ਸ਼ਾਮਿਲ ਸਨ । ਤੀਜੇ ਅਸਟੇਟ ਵਿਚ ਵੱਡੇ-ਵੱਡੇ ਵਿਵਸਾਈ, ਵਪਾਰੀ, ਸੌਦਾਗਰ, ਵਕੀਲ, ਕਿਸਾਨ, ਸ਼ਿਲਪਕਾਰ, ਮਜ਼ਦੂਰ ਆਦਿ ਆਉਂਦੇ ਸਨ ।

ਪਹਿਲੇ ਦੋ ਅਸਟੇਟ ਦੇ ਲੋਕਾਂ ਨੂੰ ਕਈ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ ਜਿਨ੍ਹਾਂ ਵਿਚੋਂ ਕਰਾਂ ਦਾ ਮੁਕਤੀ ਦਾ ਅਧਿਕਾਰ ਸਭ ਤੋਂ ਮਹੱਤਵਪੂਰਨ ਸੀ । ਕਰਾਂ ਦਾ ਸਾਰਾ ਬੋਝ ਤੀਜੇ ਅਸਟੇਟ ’ਤੇ ਸੀ, ਜਦਕਿ ਸਾਰੇ ਆਰਥਿਕ ਕੰਮ ਇਨ੍ਹਾਂ ਲੋਕਾਂ ਦੁਆਰਾ ਹੀ ਕੀਤੇ ਜਾਂਦੇ ਸਨ । ਕਿਸਾਨ ਅਤੇ ਖੇਤੀਹਰ ਅਨਾਜ ਉਗਾਉਂਦੇ ਸਨ, ਮਜ਼ਦੂਰ ਵਸਤਾਂ ਦਾ ਉਤਪਾਦਨ ਕਰਦੇ ਸਨ ਅਤੇ ਸੌਦਾਗਰ ਵਪਾਰ ਦਾ ਸੰਚਾਲਨ ਕਰਦੇ ਸਨ ਪਰ ਉਹ ਆਪਣੀ ਸਥਿਤੀ ਵਿਚ ਸੁਧਾਰ ਨਹੀਂ ਲਿਆ ਸਕਦੇ ਸਨ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 4.
ਰੋਬੇਸਪਐਰ ਕੌਣ ਸੀ ? ਉਸਦੇ ਰਾਜ ਨੂੰ “ਆਤੰਕ ਦਾ ਰਾਜ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਰੋਬੇਸਪਖੇਰ ਨੇ 1793 ਈ: ਤੋਂ 1794 ਈ: ਤਕ ਫ਼ਰਾਂਸ ਤੇ ਸ਼ਾਸਨ ਕੀਤਾ । ਉਸਨੇ ਬਹੁਤ ਹੀ ਸਖਤ ਅਤੇ ਜ਼ਾਲਮ ਨੀਤੀਆਂ ਅਪਣਾਈਆਂ ।ਉਹ ਜਿਨ੍ਹਾਂ ਨੂੰ ਗਣਤੰਤਰ ਦਾ ਦੁਸ਼ਮਣ ਮੰਨਦਾ ਸੀ ਜਾਂ ਉਸਦੀ ਪਾਰਟੀ ਦਾ ਜੋ ਕੋਈ ਮੈਂਬਰ ਉਸ ਨਾਲ ਅਸਹਿਮਤੀ ਜਤਾਉਂਦਾ ਸੀ, ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਦਿੰਦਾ ਸੀ ।
ਉਨ੍ਹਾਂ ਤੇ ਇਕ ਕ੍ਰਾਂਤੀਕਾਰੀ ਅਦਾਲਤ ਦੁਆਰਾ ਮੁਕੱਦਮਾ ਚਲਾਇਆ ਜਾਂਦਾ ਸੀ, ਜੋ ਕੋਈ ਵੀ ਦੋਸ਼ੀ ਪਾਇਆ ਜਾਂਦਾ ਸੀ, ਉਸਨੂੰ ਗਿਲੋਟਿਨ ਤੇ ਚੜ੍ਹਾ ਕੇ ਉਸਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਸੀ । ਰੋਬੇਸਪਖੇਰ ਨੇ ਆਪਣੀਆਂ ਨੀਤੀਆਂ ਨੂੰ ਇੰਨੀ ਸਖਤੀ ਤੇ ਕਰੂਰਤਾ ਨਾਲ ਲਾਗੂ ਕੀਤਾ ਕਿ ਉਸਦੇ ਸਮਰਥਕ ਵੀ ਇਸੇ ਕਾਰਨ ਉਸਦੇ ਰਾਜ ਨੂੰ ਆਤੰਕ ਦਾ ਰਾਜ” ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਫ਼ਰਾਂਸੀਸੀ ਕ੍ਰਾਂਤੀ ਦੇ ਰਾਜਨੀਤਿਕ ਕਾਰਨ ਕੀ ਸਨ ?
ਉੱਤਰ-
ਫ਼ਰਾਂਸੀਸੀ ਕ੍ਰਾਂਤੀ ਦੇ ਰਾਜਨੀਤਿਕ ਕਾਰਨ ਹੇਠ ਲਿਖੇ ਸਨ1. ਫ਼ਰਾਂਸ ਦਾ ਰਾਜਾ ਸਵੈ-ਇੱਛਾਚਾਰੀ ਸੀ ਅਤੇ ਉਹ ਰਾਜਾ ਦੇ ਦੈਵੀ ਅਧਿਕਾਰਾਂ ਵਿਚ ਵਿਸ਼ਵਾਸ ਕਰਦੇ ਸਨ ਉਹ |
ਜਨਤਾ ਦੇ ਪਤੀ ਆਪਣਾ ਕੋਈ ਕਰਤੱਵ ਨਹੀਂ ਸਮਝਦੇ ਸਨ –

  1. ਸਾਰੇ ਦੇਸ਼ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ ।
  2. ਕਰ ਬਹੁਤ ਜ਼ਿਆਦਾ ਸਨ ਅਤੇ ਉਹ ਮੁੱਖ ਤੌਰ ‘ਤੇ ਜਨ ਸਾਧਾਰਨ ਨੂੰ ਹੀ ਦੇਣੇ ਪੈਂਦੇ ਸਨ । ਦਰਬਾਰੀ ਅਤੇ ਸਾਮੰਤ ਕਰਾਂ ਤੋਂ ਮੁਕਤ ਸਨ ।
  3. ਸ਼ਾਸਨ ਵਿਚ ਏਕਰੂਪਤਾ ਦੀ ਘਾਟ ਸੀ । ਸਾਰੇ ਦੇਸ਼ ਵਿਚ ਇਕੋ ਜਿਹੇ ਕਾਨੂੰਨ ਨਹੀਂ ਸਨ । ਜੇਕਰ ਦੇਸ਼ ਦੇ ਇਕ ਭਾਗ ਵਿਚ ਰੋਮਨ ਕਾਨੂੰਨ ਲਾਗੂ ਸਨ ਤਾਂ ਦੂਜੇ ਭਾਗ ਵਿਚ ਜਰਮਨ ਕਾਨੂੰਨ ਪ੍ਰਚਲਿਤ ਸਨ !
  4. ਰਾਜ ਵਿਚ ਸੈਨਿਕ ਅਤੇ ਹੋਰ ਅਹੁਦੇ ਜੱਦੀ ਸਨ ਅਤੇ ਉਨ੍ਹਾਂ ਨੂੰ ਵੇਚਿਆ ਵੀ ਜਾ ਸਕਦਾ ਸੀ । ਜਨ-ਸਾਧਾਰਨ ਲਈ ਉੱਨਤੀ ਦਾ ਕੋਈ ਮਾਰਗ ਨਹੀਂ ਸੀ ।
  5. ਰਾਜ ਦਾ ਧਨ ਫ਼ਰਾਂਸ ਦੀ ਰਾਣੀ ਮੇਰੀ ਐੱਤੋਇਨੇਤ ‘ਤੇ ਪਾਣੀ ਦੀ ਤਰ੍ਹਾਂ ਵਹਾਇਆ ਜਾ ਰਿਹਾ ਸੀ | ਜਨਤਾ ਤੇ ਬਹੁਤ ਅੱਤਿਆਚਾਰ ਹੋ ਰਹੇ ਸਨ । ਕਿਸੇ ਵੀ ਵਿਅਕਤੀ ਨੂੰ ਬਿਨਾਂ ਦੋਸ਼ ਬੰਦੀ ਬਣਾ ਲਿਆ ਜਾਂਦਾ ਸੀ ।
  6. ਸੈਨਾ ਵਿਚ ਅਸੰਤੋਖ ਸੀ । ਸੈਨਿਕਾਂ ਦੀਆਂ ਤਨਖਾਹਾਂ ਬਹੁਤ ਘੱਟ ਸਨ ਅਤੇ ਉਨ੍ਹਾਂ ਨੂੰ ਬਹੁਤ ਸੁਖ-ਸਹੂਲਤ ਮੁਹੱਈਆ ਨਹੀਂ ਸੀ ।

ਪ੍ਰਸ਼ਨ 6.
14 ਜੁਲਾਈ, 1789 ਨੂੰ ਗੁੱਸਾਏ ਲੋਕਾਂ ਨੇ ਪੈਰਿਸ ਦੇ ਕਿਹੜੇ ਭਵਨ ‘ਤੇ ਹਮਲਾ ਬੋਲਿਆ ? ਇਹ ਭਵਨ ਜਨਤਾ ਦਾ ਨਿਸ਼ਾਨਾ ਕਿਉਂ ਬਣਿਆ ?
ਜਾਂ
ਬੈਸਟੀਲ ਦਾ ਪਤਨ ਕਿਹੜੇ ਕਾਰਨਾਂ ਕਰਕੇ ਹੋਇਆ ਅਤੇ ਇਸਦੇ ਕੀ ਸਿੱਟੇ ਨਿਕਲੇ ?
ਉੱਤਰ-
ਮਈ, 1789 ਈ: ਵਿਚ ਫ਼ਰਾਂਸ ਦੇ ਆਰਥਿਕ ਸੰਕਟ ਦਾ ਹੱਲ ਲੱਭਣ ਲਈ ਸਟੇਟਸ ਜਨਰਲ ਦਾ ਇਜਲਾਸ ਬੁਲਾਇਆ ਗਿਆ ਪਰ ਇਜਲਾਸ ਵਿਚ ਵੋਟ ਦੇਣ ਦੇ ਪ੍ਰਸ਼ਨ ‘ਤੇ ਸਾਧਾਰਨ ਵਰਗ ਅਤੇ ਉੱਚ ਵਰਗ ਵਿਚ ਝਗੜਾ ਪੈਦਾ ਹੋ ਗਿਆ । ਇਸ ਤੋਂ ਬਾਅਦ ਕੁਝ ਬਾਹਰੀ ਪ੍ਰਤੀਨਿਧਾਂ ਨੇ ਰਾਸ਼ਟਰੀ ਸਭਾ ਦਾ ਗਠਨ ਕੀਤਾ । ਇਸ ਰਾਸ਼ਟਰੀ ਸਭਾ ਨੇ ਸਾਮੰਤੀ ਵਿਵਸਥਾ ਦੇ ਵਿਰੁੱਧ ਕਾਨੂੰਨ ਪਾਸ ਕਰਨੇ ਸ਼ੁਰੂ ਕਰ ਦਿੱਤੇ ਸਨ, ਪਰੰਤੂ ਰਾਜੇ ਨੇ ਇਨ੍ਹਾਂ ਕਾਨੂੰਨਾਂ ਨੂੰ ਮਾਨਤਾ ਨਾ ਦਿੱਤੀ ਤੇ ਰਾਸ਼ਟਰੀ ਸਭਾ ਨੂੰ ਡਰਾਉਣ ਲਈ ਸੈਨਾ ਬੁਲਾ ਲਈ । ਇਸ ਨਾਲ ਲੋਕਾਂ ਵਿਚ ਰੋਹ ਫੈਲ ਗਿਆ । ਇਸ ਲਈ ਪੈਰਿਸ ਦੀ ਭੀੜ ਨੇ ਹਥਿਆਰ ਚੁੱਕ ਲਏ ਤੇ ਬੈਸਟੀਲ ਦੇ ਕਿਲ੍ਹੇ ਵੱਲ ਚੱਲ ਪਏ । ਬੈਸਟੀਲ ਦਾ ਕਿਲ੍ਹਾ ਰਾਜਤੰਤਰ ਦੇ ਅੱਤਿਆਚਾਰਾਂ ਦਾ ਪ੍ਰਤੀਕ ਸਮਝਿਆ ਜਾਂਦਾ ਸੀ ।

14 ਜੁਲਾਈ ਨੂੰ ਭੀੜ ਨੇ ਕਿਲ੍ਹੇ ‘ਤੇ ਹਮਲਾ ਕਰ ਦਿੱਤਾ । ਪੰਜ ਘੰਟੇ ਦੀ ਲੜਾਈ ਤੋਂ ਬਾਅਦ ਕਿਲਾ-ਰੱਖਿਅਕਾਂ ਨੇ ਕਿਲ੍ਹੇ ਦਾ ਦਰਵਾਜ਼ਾ ਖੋਲ੍ਹ ਦਿੱਤਾ | ਜਨਤਾ ਦੀ ਅਣਗਿਣਤ ਭੀੜ ਖੁਸ਼ੀ ਨਾਲ ਕਿਲ੍ਹੇ ਵਿਚ ਦਾਖ਼ਲ ਹੋਈ ਤੇ ਸਭ ਕੈਦੀਆਂ ਨੂੰ ਸੁਤੰਤਰ ਕਰ ਦਿੱਤਾ । ਇਸ ਤਰ੍ਹਾਂ ਰਾਜੇ ਦੀ ਨਿਰੰਕੁਸ਼ਤਾ ਦਾ ਪ੍ਰਤੀਕ ਤਬਾਹ ਹੋ ਗਿਆ ਤੇ ਜਨਤਾ ਪੂਰੀ ਤਰ੍ਹਾਂ ਜਿੱਤੀ । ਫ਼ਰਾਂਸ ਦੇ ਇਤਿਹਾਸ ਵਿਚ ਇਹ ਘਟਨਾ ‘ਬੈਸਟੀਲ ਦਾ ਪਤਨ ਦੇ ਨਾਂ ਨਾਲ ਪ੍ਰਸਿੱਧ ਹੈ । ਫ਼ਰਾਂਸ ਦੀ ਇਹ ਇਤਿਹਾਸਿਕ ਘਟਨਾ ਫ਼ਰਾਂਸ ਦੀ ਪ੍ਰਾਚੀਨ ਵਿਵਸਥਾ ‘ਤੇ ਪਹਿਲਾ ਹਮਲਾ ਸਮਝੀ ਜਾਂਦੀ ਸੀ ।

ਪ੍ਰਸ਼ਨ 7.
ਨੈਸ਼ਨਲ ਅਸੈਂਬਲੀ ਦੇ ਹੋਂਦ ਵਿਚ ਆਉਣ ਦੇ ਤੁਰੰਤ ਬਾਅਦ ਕ੍ਰਾਂਤੀ ਦੀ ਅੱਗ ਕਿਸ ਤਰ੍ਹਾਂ ਪੂਰੇ ਫ਼ਰਾਂਸ ਵਿਚ ਫੈਲ ਗਈ ?
ਉੱਤਰ-
ਜਿਸ ਸਮੇਂ ਨੈਸ਼ਨਲ ਅਸੈਂਬਲੀ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿਚ ਰੁੱਝੀ ਸੀ, ਪੁਰਾ ਫਰਾਂਸ ਅੰਦੋਲਿਤ ਹੋ ਰਿਹਾ ਸੀ । ਕੜਾਕੇ ਦੀ ਠੰਢ ਕਾਰਨ ਫ਼ਸਲ ਨਸ਼ਟ ਹੋ ਗਈ ਸੀ ਅਤੇ ਪਾਵਰੋਟੀ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਸਨ । ਬੇਕਰੀ ਮਾਲਕ ਸਥਿਤੀ ਦਾ ਲਾਭ ਉਠਾ ਕੇ ਜਮਾਖੋਰੀ ਵਿਚ ਜੁਟੇ ਸਨ ।
ਬੇਕਰੀ ਦੀਆਂ ਦੁਕਾਨਾਂ ‘ਤੇ ਘੰਟਿਆਂ ਦੇ ਇੰਤਜ਼ਾਰ ਦੇ ਬਾਅਦ ਗੁੱਸਾਈਆਂ ਔਰਤਾਂ ਦੀ ਭੀੜ ਨੇ ਦੁਕਾਨ ਤੇ ਧਾਵਾ ਬੋਲ ਦਿੱਤਾ | ਦੂਜੇ ਪਾਸੇ ਸਮਰਾਟ ਨੇ ਸੈਨਾ ਨੂੰ ਪੈਰਿਸ ਵਿਚ ਪ੍ਰਵੇਸ਼ ਕਰਨ ਦਾ ਆਦੇਸ਼ ਦੇ ਦਿੱਤਾ ਸੀ ।

ਇਸ ਲਈ ਗੁੱਸਸਾਈ ਭੀੜ ਨੇ 14 ਜੁਲਾਈ ਨੂੰ ਬੈਸਟੀਲ ਤੇ ਧਾਵਾ ਬੋਲ ਕੇ ਉਸਨੂੰ ਨਸ਼ਟ ਕਰ ਦਿੱਤਾ । ਛੇਤੀ ਹੀ ਪਿੰਡ-ਪਿੰਡ ਇਹ ਅਫਵਾਹ ਫੈਲ ਗਈ ਕਿ ਜਗੀਰਾਂ ਦੇ ਮਾਲਕਾਂ ਨੇ ਭਾੜੇ ਤੇ ਲੁਟੇਰਿਆਂ ਦੇ ਦਲ ਬੁਲਾ ਲਏ ਹਨ ਜੋ ਪੱਕੀਆਂ ਫਸਲਾਂ ਨੂੰ ਨਸ਼ਟ ਕਰ ਰਹੇ ਹਨ, ਕਈ ਜ਼ਿਲਿਆਂ ਵਿਚ ਭੈਭੀਤ ਕਿਸਾਨਾਂ ਨੇ ਕੁਦਾਲਿਆ ਤੇ ਬੋਲਚਿਆਂ ਨਾਲ ਪੇਂਡੂ ਕਿਲਿਆਂ ਤੇ ਹਮਲਾ ਕਰ ਦਿੱਤੇ । ਉਨ੍ਹਾਂ ਨੇ ਅੰਨ ਭੰਡਾਰ ਲੁੱਟ ਲਏ ਅਤੇ ਲਗਾਨ ਸੰਬੰਧੀ ਦਸਤਾਵੇਜਾਂ ਨੂੰ ਜਲਾ ਕੇ ਰਾਖ ਕਰ ਦਿੱਤਾ । ਕੁਲੀਨ ਵੱਡੀ ਗਿਣਤੀ ਵਿਚ ਆਪਣੀਆਂ ਜਗੀਰਾਂ ਛੱਡ ਕੇ ਦੌੜ ਗਏ । ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਗੁਆਂਢੀ ਦੇਸ਼ਾਂ ਵਿਚ ਜਾ ਕੇ ਸ਼ਰਨ ਲਈ । ਇਸ ਤਰ੍ਹਾਂ ਸ਼ਾਂਤੀ ਦੀ ਅੱਗ ਚਾਰੇ ਪਾਸੇ ਫੈਲ ਗਈ ।

ਪ੍ਰਸ਼ਨ 8.
4 ਅਗਸਤ, 1789 ਈ: ਦੀ ਰਾਤ ਨੂੰ ਫ਼ਰਾਂਸ ਦੀ ਨੈਸ਼ਨਲ ਅਸੈਂਬਲੀ ਦੁਆਰਾ ਕੀਤੇ ਗਏ ਕਿਸੇ ਤਿੰਨ ਪ੍ਰਸ਼ਾਸਨਿਕ ਪਰਿਵਰਤਨਾਂ ਦਾ ਵਰਣਨ ਕਰੋ |
ਉੱਤਰ-
ਲੁਈ XVI ਤੋਂ ਮਾਨਤਾ ਮਿਲਣ ਦੇ ਬਾਅਦ ਨੈਸ਼ਨਲ ਅਸੈਂਬਲੀ ਨੇ 4 ਅਗਸਤ, 1789 ਈ: ਦੀ ਰਾਤ ਨੂੰ ਹੇਠ ਲਿਖੇ ਪ੍ਰਸ਼ਾਸਨਿਕ ਪਰਿਵਰਤਨ ਕੀਤੇ

  1. ਕਰਾਂ, ਕਰਤੱਵਾਂ ਅਤੇ ਬੰਧਨਾਂ ਵਾਲੀ ਸਾਮੰਤੀ ਵਿਵਸਥਾ ਦੇ ਖਾਤਮੇ ਦਾ ਆਦੇਸ਼ ਪਾਸ ਕਰ ਦਿੱਤਾ ਗਿਆ ।
  2. ਪਾਦਰੀ ਵਰਗ ਦੇ ਲੋਕਾਂ ਨੂੰ ਆਪਣੇ ਵਿਸ਼ੇਸ਼ ਅਧਿਕਾਰਾਂ ਨੂੰ ਛੱਡ ਦੇਣ ਲਈ ਮਜ਼ਬੂਰ ਕੀਤਾ ਗਿਆ ।
  3. ਧਾਰਮਿਕ ਕਰ ਖਤਮ ਕਰ ਦਿੱਤਾ ਗਿਆ ਅਤੇ ਚਰਚ ਦੀ ਮਾਲਕੀ ਵਾਲੀ ਭੂਮੀ ਜਬਤ ਕਰ ਲਈ ਗਈ । ਇਸ ਤਰ੍ਹਾਂ ਲਗਪਗ 20 ਅਰਬ ਲਿਬਰੇ ਦੀ ਸੰਪੱਤੀ ਸਰਕਾਰ ਦੇ ਹੱਥ ਵਿਚ ਆ ਗਈ ।

ਪ੍ਰਸ਼ਨ 9.
ਫ਼ਰਾਂਸ ਵਿਚ ਦਾਸ ਵਪਾਰ ਦੇ ਆਰੰਭ ਅਤੇ ਮਹੱਤਵ ਦਾ ਸੰਖੇਪ ਵਰਣਨ ਕਰੋ ।
ਉੱਤਰ-
ਫ਼ਰਾਂਸ ਵਿਚ ਦਾਸ ਵਪਾਰ ਸਤਾਰਵੀਂ ਸਦੀ ਵਿਚ ਆਰੰਭ ਹੋਇਆ । ਫ਼ਰਾਂਸੀਸੀ ਸੌਦਾਗਰ ਬੋਰਦੇ ਜਾਂ ਨਾਤੇ ਬੰਦਰਗਾਹ ਤੋਂ ਅਫਰੀਕਾ ਤੱਟ ਤੇ ਜਹਾਜ਼ ਲੈ ਜਾਂਦੇ ਸਨ । ਉੱਥੇ ਉਹ ਸਥਾਨਿਕ ਸਰਦਾਰਾਂ ਤੋਂ ਦਾਸ ਖਰੀਦਦੇ ਸਨ | ਦਾਸਾਂ ਨੂੰ ਦਾਗ ਕੇ ਅਤੇ ਹੱਥਕੜੀਆਂ ਪਾ ਕੇ ਅਟਲਾਂਟਿਕ ਮਹਾਂਸਾਗਰ ਦੇ ਪਾਰ ਕੈਰੀਬਿਆਈ ਦੇਸ਼ਾਂ ਤਕ ਲੈ ਜਾਣ ਲਈ ਜਹਾਜ਼ਾਂ ਵਿਚ ਭੁੰਨ ਦਿੱਤਾ ਜਾਂਦਾ ਸੀ ।

ਉੱਥੇ ਉਨ੍ਹਾਂ ਨੂੰ ਬਾਗਾਨ-ਮਾਲਿਕਾਂ ਨੂੰ ਵੇਚ ਦਿੱਤਾ ਜਾਂਦਾ ਸੀ । ਮਹੱਤਵ –

  • ਦਾਸ-ਮਿਹਨਤ ਦੇ ਜ਼ੋਰ ‘ਤੇ ਯੂਰਪੀ ਬਾਜ਼ਾਰਾਂ ਵਿਚ ਚੀਨੀ, ਕਾਫੀ ਅਤੇ ਨੀਲ ਦੀ ਵੱਧਦੀ ਮੰਗ ਨੂੰ ਪੂਰਾ ਕਰਨਾ ਸੰਭਵ ਹੋ ਸਕਿਆ ।
  • ਬੋਰਦੇ ਅਤੇ ਨਾਤੇ ਵਰਗੀ ਬੰਦਰਗਾਹ ਫਲਦੇ-ਫੁਲਦੇ ਦਾਸ ਵਪਾਰ ਕਾਰਨ ਖੁਸ਼ਹਾਲ ਨਗਰ ਬਣ ਗਈ ।

ਪ੍ਰਸ਼ਨ 10.
18ਵੀਂ ਅਤੇ 19ਵੀਂ ਸਦੀ ਵਿਚ ਫ਼ਰਾਂਸ ਦੀ ਦਾਸਤਾ ਦੇ ਵਿਸ਼ੇ ਵਿਚ ਕੀ ਸਥਿਤੀ ਸੀ ? ਕਿਸੇ ਤਿੰਨ ਸਥਿਤੀਆਂ ਨੂੰ ਸਪੱਸ਼ਟ ਕਰੋ ।
ਉੱਤਰ-

  • 18ਵੀਂ ਸਦੀ ਵਿਚ ਫ਼ਰਾਂਸ ਵਿਚ ਦਾਸ ਪ੍ਰਥਾ ਦੀ ਵਧੇਰੇ ਨਿੰਦਾ ਨਹੀਂ ਹੋਈ । ਨੈਸ਼ਨਲ ਅਸੈਂਬਲੀ ਵਿਚ ਲੰਬੀ ਬਹਿਸ ਹੋਈ ਕਿ ਵਿਅਕਤੀ ਦੇ ਮੁੱਢਲੇ ਅਧਿਕਾਰ ਉਪਨਿਵੇਸ਼ਾਂ ਬਸਤੀਆਂ) ਵਿੱਚ ਰਹਿਣ ਵਾਲੀ ਪ੍ਰਜਾ ਸਹਿਤ ਸਮੁੱਚੀ ਫ਼ਰਾਂਸੀਸੀ ਪ੍ਰਜਾ ਨੂੰ ਦਿੱਤੇ ਜਾਣ ਦਾ ਨਹੀਂ । ਪਰ ਦਾਸ ਵਪਾਰ ਤੇ ਨਿਰਭਰ ਵਪਾਰੀਆਂ ਦੇ ਵਿਰੋਧ ਦੇ ਡਰ ਕਾਰਨ ਨੈਸ਼ਨਲ ਅਸੈਂਬਲੀ ਵਿਚ ਕੋਈ ਕਾਨੂੰਨ ਪਾਸ ਨਹੀਂ ਕੀਤਾ ਗਿਆ ।
  • ਅੰਤ ਸੰਨ 1794 ਈ: ਦੇ ਕਨਵੈਨਸ਼ਨ ਨੇ ਫ਼ਰਾਂਸੀਸੀ ਉਪਨਿਵੇਸ਼ਾਂ ਵਿਚ ਸਾਰੇ ਦਾਸਾਂ ਦੀ ਮੁਕਤੀ ਦਾ ਕਾਨੂੰਨ ਪਾਸ ਕਰ ਦਿੱਤਾ | ਪਰ ਇਹ ਕਾਨੂੰਨ ਇਕ ਛੋਟੀ ਜਿਹੀ ਅਵਧੀ ਤਕ ਹੀ ਲਾਗੂ ਰਿਹਾ ਦਸ ਸਾਲ ਦੇ ਬਾਅਦ ਨੈਪੋਲੀਅਨ ਨੇ ਦਾਸ ਪ੍ਰਥਾ ਫਿਰ ਤੋਂ ਸ਼ੁਰੂ ਕਰ ਦਿੱਤੀ | ਬਾਗਾਨ-ਮਾਲਿਕਾਂ ਨੂੰ ਆਪਣੇ ਆਰਥਿਕ ਹਿੱਤ ਲਈ ਅਫਰੀਕੀ ਨੀਗਰੋ ਲੋਕਾਂ ਨੂੰ ਦਾਸ ਬਣਾਉਣ ਦੀ ਸੁਤੰਤਰਤਾ ਦੇ ਦਿੱਤੀ ਗਈ ।
  • ਫ਼ਰਾਂਸੀਸੀ ਉਪਨਿਵੇਸ਼ਾਂ ਬਸਤੀਆਂ ਤੋਂ ਅੰਤਿਮ ਰੂਪ ਨਾਲ ਦਾਸ ਪ੍ਰਥਾ ਦਾ ਖਾਤਮਾ 1848 ਵਿਚ ਕੀਤਾ ਗਿਆ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 11.
ਨੈਪੋਲੀਅਨ ਬੋਨਾਪਾਰਟ ਕੌਣ ਸੀ ? ਉਸਨੇ ਕਿਹੜੇ ਸੁਧਾਰਾਂ ਨੂੰ ਲਾਗੂ ਕੀਤਾ ?
ਉੱਤਰ-
ਨੈਪੋਲੀਅਨ ਬੋਨਾਪਾਰਟ ਫਰਾਂਸ ਦਾ ਸਮਰਾਟ ਸੀ । ਉਸਨੇ 1804 ਈ: ਵਿਚ ਆਪਣੇ ਆਪ ਨੂੰ ਫ਼ਰਾਂਸ ਦਾ ਸਮਰਾਟ ਘੋਸ਼ਿਤ ਕੀਤਾ ਸੀ ।
ਇਸ ਤੋਂ ਪਹਿਲਾਂ ਉਹ ਡਾਇਰੈਕਟਰੀ ਦਾ ਪਹਿਲਾਂ ਡਾਇਰੈਕਟਰ ਸੀ । ਸੁਧਾਰ-ਨੈਪੋਲੀਅਨ ਆਪਣੇ ਆਪ ਨੂੰ ਯੂਰਪ ਦੇ ਆਧੁਨਿਕੀਕਰਨ ਦਾ ਮੋਹਰੀ ਮੰਨਦਾ ਸੀ । ਉਸਨੇ ਹੇਠ ਲਿਖੇ ਸੁਧਾਰ ਲਾਗੂ ਕੀਤੇ –

  • ਉਸਨੇ ਨਿਜੀ ਸੰਪੱਤੀ ਦੀ ਸੁਰੱਖਿਆ ਲਈ ਕਾਨੂੰਨ ਬਣਾਏ ।
  • ਉਸਨੇ ਦਸ਼ਮਲਵ ਪ੍ਰਣਾਲੀ ਤੇ ਆਧਾਰਿਤ ਨਾਪ-ਤੋਲ ਦੀ ਇਕ ਸਮਾਨ ਪ੍ਰਣਾਲੀ ਚਲਾਈ ।

ਪ੍ਰਸ਼ਨ 12
ਫ਼ਰਾਂਸ ਦੇ 1791 ਈ: ਦੇ ਸੰਵਿਧਾਨ ਤੋਂ ਮਹਿਲਾਵਾਂ ਕਿਉਂ ਨਿਰਾਸ਼ ਸਨ ? ਮਹਿਲਾਵਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਲਈ ਕ੍ਰਾਂਤੀਕਾਰੀ ਸਰਕਾਰ ਨੇ ਕਿਹੜੇ ਕਾਨੂੰਨ ਲਾਗੂ ਕੀਤੇ ?
ਉੱਤਰ-
ਫ਼ਰਾਂਸ ਵਿਚ ਮਹਿਲਾਵਾਂ 1791 ਈ: ਦੇ ਸੰਵਿਧਾਨ ਤੋਂ ਇਸ ਲਈ ਨਿਰਾਸ਼ ਸਨ ਕਿਉਂਕਿ ਇਸ ਵਿਚ ਉਨ੍ਹਾਂ ਨੂੰ ਨਿਸ਼ਕਿਰਿਆ ਨਾਗਰਿਕ ਦਾ ਦਰਜਾ ਦਿੱਤਾ ਗਿਆ ਸੀ । ਪਰ ਔਰਤਾਂ ਨੇ ਮਤ ਅਧਿਕਾਰ, ਅਸੈਂਬਲੀ ਲਈ ਚੁਣੇ ਜਾਣ ਅਤੇ ਰਾਜਨੀਤਿਕ ਅਹੁਦਿਆਂ ਦੀ ਮੰਗ ਰੱਖੀ । ਉਨ੍ਹਾਂ ਦਾ ਮੰਨਣਾ ਸੀ ਕਿ ਤਦ ਹੀ ਨਵੀਂ ਸਰਕਾਰ ਵਿਚ ਉਨ੍ਹਾਂ ਦੀ ਪ੍ਰਤੀਨਿਧਤਾ ਹੋ ਪਾਏਗੀ । ਕ੍ਰਾਂਤੀਕਾਰੀ ਸਰਕਾਰ ਦੇ ਕਾਨੂੰਨ-ਮਹਿਲਾਵਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਲਈ ਕ੍ਰਾਂਤੀਕਾਰੀ ਸਰਕਾਰ ਨੇ ਹੇਠ ਲਿਖੇ ਕਾਨੂੰਨ ਲਾਗੂ ਕੀਤੇ

  • ਸਾਰੀਆਂ ਲੜਕੀਆਂ ਲਈ ਸਕੂਲੀ ਸਿੱਖਿਆ ਲਾਜ਼ਮੀ ਕਰ ਦਿੱਤੀ ਗਈ ।
  • ਹੁਣ ਪਿਤਾ ਉਨ੍ਹਾਂ ਨੂੰ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਵਿਆਹ ਲਈ ਮਜ਼ਬੂਰ ਨਹੀਂ ਕਰ ਸਕਦਾ ਸੀ । ਵਿਆਹ ਨੂੰ ਸਵੈ-ਇੱਛੁਕ ਸਮਝੌਤਾ ਮੰਨਿਆ ਗਿਆ ਅਤੇ ਨਾਗਰਿਕ ਕਾਨੂੰਨਾਂ ਦੇ ਅਨੁਸਾਰ ਉਨ੍ਹਾਂ ਦਾ ਰਜਿਸਟ੍ਰੇਸ਼ਨ ਕੀਤਾ ਜਾਣ ਲੱਗਾ |
  • ਤਲਾਕ ਨੂੰ ਕਾਨੂੰਨੀ ਰੂਪ ਦੇ ਦਿੱਤਾ ਗਿਆ ਅਤੇ ਇਸਤਰੀ-ਪੁਰਸ਼ ਦੋਨਾਂ ਨੂੰ ਹੀ ਇਸਦੀ ਅਰਜ਼ੀ ਦੇਣ ਦਾ ਅਧਿਕਾਰ ਦਿੱਤਾ ਗਿਆ ।
  • ਹੁਣ ਮਹਿਲਾਵਾਂ ਵਿਵਸਾਇਕ ਸਿਖਲਾਈ ਲੈ ਸਕਦੀਆਂ ਸਨ, ਕਲਾਕਾਰ ਬਣ ਸਕਦੀਆਂ ਸਨ ਅਤੇ ਛੋਟੇ-ਮੋਟੇ ਵਿਵਸਾਇ ਚਲਾ ਸਕਦੀਆਂ ਸਨ ।

ਪ੍ਰਸ਼ਨ 13.
ਜੈਕੋਬਿਨ ਕੌਣ ਸੀ ? ਉਨ੍ਹਾਂ ਨੂੰ ‘ਸੌ ਕੁਲਾਤ ਦੇ ਨਾਂ ਨਾਲ ਕਿਉਂ ਜਾਣਿਆ ਗਿਆ ?
ਉੱਤਰ-
ਜੈਕੋਬਿਨ ਕਲੱਬ ਦੇ ਮੈਂਬਰ ਮੁੱਖ ਤੌਰ ‘ਤੇ ਸਮਾਜ ਦੇ ਘੱਟ ਖੁਸ਼ਹਾਲ ਵਰਗਾਂ ਨਾਲ ਸੰਬੰਧਿਤ ਸਨ । ਇਨ੍ਹਾਂ ਵਿਚ ਛੋਟੇ ਦੁਕਾਨਦਾਰ ਅਤੇ ਕਾਰੀਗਰ-ਜਿਵੇਂ ਜੁੱਤੇ ਬਣਾਉਣ ਵਾਲੇ, ਪੇਸਟੀ ਬਣਾਉਣ ਵਾਲੇ, ਘੜੀਸਾਜ਼, ਛਪਾਈ ਕਰਨ ਵਾਲੇ ਅਤੇ ਨੌਕਰ ਅਤੇ ਰੋਜ਼ਾਨਾ ਮਜ਼ਦੂਰ ਸ਼ਾਮਲ ਸਨ । ਇਸਦਾ ਨੇਤਾ ਮੈਕਸਮਿਲੀਅਨ ਰੋਬੇਸਪਆਰ ਸੀ । ਜੈਕੋਬਿਨ ਦੇ ਇਕ ਵੱਡੇ ਵਰਗ ਨੇ ਗੋਦੀ ਕਾਮਗਾਰਾਂ ਦੀ ਤਰ੍ਹਾਂ ਲੰਬੀ ਧਾਰੀਦਾਰ ਪੈਂਟ ਪਹਿਣਨ ਦਾ ਫ਼ੈਸਲਾ ਕੀਤਾ | ਅਜਿਹਾ ਉਨ੍ਹਾਂ ਨੇ ਸਮਾਜ ਦੇ ਫੈਸ਼ਨਪ੍ਰਸਤ ਵਰਗ, ਵਿਸ਼ੇਸ਼ ਕਰ ਆਪਣੇ ਆਪ ਨੂੰ ਗੋਡਿਆਂ ਤਕ ਪਹਿਨੇ ਜਾਣ ਵਾਲੇ ਚੇਸ ਪਹਿਣਨ ਵਾਲੇ ਕੁਲੀਨਾਂ ਤੋਂ ਅਲੱਗ ਕਰਨ ਲਈ ਕੀਤਾ ।
ਇਹ ਉਨ੍ਹਾਂ ਦਾ ਬੀਚੇਸ ਪਹਿਣਨ ਵਾਲੇ ਕੁਲੀਨਾਂ ਦੀ ਸੱਤਾ ਦੇ ਖਾਤਮੇ ਨੂੰ ਦਰਸਾਉਣ ਦਾ ਤਰੀਕਾ ਸੀ । ਇਸ ਲਈ ਜੈਕੋਬਿਨਾ ਨੂੰ ‘ਸੌ ਕੁਲਾਤ’ ਦੇ ਨਾਂ ਨਾਲ ਜਾਣਿਆ ਗਿਆ ਜਿਸਦਾ ਸ਼ਬਦੀ ਅਰਥ ਹੈ-ਬਿਨਾਂ ਬੀਚੇਸ ਵਾਲੇ । ਸੌ ਕੁਲਾਤ ਪੁਰਸ਼ ਲਾਲ ਰੰਗ ਦੀ ਟੋਪੀ ਵੀ ਪਹਿਨਦੇ ਸਨ ਜੋ ਸੁਤੰਤਰਤਾ ਦੀ ਪ੍ਰਤੀਕ ਸੀ ।
ਮਹਿਲਾਵਾਂ ਨੂੰ ਇਹ ਟੋਪੀ ਪਹਿਣਨ ਦੀ ਇਜਾਜ਼ਤ ਨਹੀਂ ਸੀ ।

ਪ੍ਰਸ਼ਨ 14.
ਫ਼ਰਾਂਸ ਵਿਚ ਸੰਵਿਧਾਨਕ ਰਾਜਤੰਤਰ ਦੀ ਥਾਂ ‘ਤੇ ਗਣਤੰਤਰ ਦੀ ਸਥਾਪਨਾ ਕਿਵੇਂ ਹੋਈ ?
ਉੱਤਰ-
1792 ਈ: ਦੀਆਂ ਗਰਮੀਆਂ ਵਿਚ ਜੈਕੋਬਿਨਾਂ ਨੇ ਖਾਧ ਪਦਾਰਥਾਂ ਦੀ ਮਹਿੰਗਾਈ ਅਤੇ ਘਾਟ ਤੋਂ ਨਰਾਜ਼ ਪੈਰਿਸ ਵਾਸੀਆਂ ਨੂੰ ਲੈ ਕੇ ਇਕ ਵਿਸ਼ਾਲ ਹਿੰਸਕ ਵਿਦਰੋਹ ਦੀ ਯੋਜਨਾ ਬਣਾਈ । 10 ਅਗਸਤ ਦੀ ਸਵੇਰ ਉਨ੍ਹਾਂ ਨੇ ਟਿਉਲੇਰੀਏ ਦੇ ਮਹਿਲ ਤੇ ਧਾਵਾ ਬੋਲ ਦਿੱਤਾ । ਉਨ੍ਹਾਂ ਨੇ ਰਾਜਾ ਦੇ ਰੱਖਿਅਕਾਂ ਨੂੰ ਮਾਰ ਦਿੱਤਾ ਅਤੇ ਰਾਜਾ ਨੂੰ ਕਈ ਘੰਟਿਆਂ ਤਕ ਬੰਧਕ ਬਣਾਏ ਰੱਖਿਆ |

ਬਾਅਦ ਵਿਚ ਨੈਸ਼ਨਲ ਅਸੈਂਬਲੀ ਨੇ ਸ਼ਾਹੀ ਪਰਿਵਾਰ ਨੂੰ ਜੇਲ੍ਹ ਵਿਚ ਸੁੱਟ ਦੇਣ ਦਾ ਪ੍ਰਸਤਾਵ ਪਾਸ ਕੀਤਾ । ਨਵੀਆਂ ਚੋਣਾਂ ਕਰਵਾਈਆਂ ਗਈਆਂ । 21 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਪ੍ਰਸ਼ ਚਾਹੇ ਉਨ੍ਹਾਂ ਕੋਲ ਸੰਪੱਤੀ ਸੀ ਜਾਂ ਨਹੀਂ – ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ । ਨਵੀਂ ਚੁਣੀ ਗਈ ਅਸੈਂਬਲੀ ਨੂੰ ਕਨਵੈਨਸ਼ਨ ਦਾ ਨਾਂ ਦਿੱਤਾ ਗਿਆ । 21 ਸਤੰਬਰ, 1792 ਈ: ਨੂੰ ਕਨਵੈਨਸ਼ਨ ਨੇ ਰਾਜਤੰਤਰ ਦਾ ਅੰਤ ਕਰਕੇ ਫਰਾਂਸ ਨੂੰ ਇਕ ਗਣਤੰਤਰ ਘੋਸ਼ਿਤ ਕਰ ਦਿੱਤਾ ।

ਪ੍ਰਸ਼ਨ 15.
ਫ਼ਰਾਂਸ ਦੇ ਇਤਿਹਾਸ ‘ਤੇ ਫ਼ਰਾਂਸੀਸੀ ਕ੍ਰਾਂਤੀ ਦੇ ਪ੍ਰਭਾਵ ਦਾ ਵਰਣਨ ਕਰੋ ।
ਉੱਤਰ-

  • 1789 ਈ: ਤੋਂ ਬਾਅਦ ਦੇ ਸਾਲਾਂ ਵਿਚ ਫ਼ਰਾਂਸ ਦੇ ਲੋਕਾਂ ਦੇ ਪਹਿਰਾਵੇ, ਬੋਲਚਾਲ ਅਤੇ ਪੁਸਤਕਾਂ ਆਦਿ ਵਿਚ ਅਨੇਕ ਮਹੱਤਵਪੂਰਨ ਪਰਿਵਰਤਨ ਆਏ ।
  • ਕ੍ਰਾਂਤੀਕਾਰੀ ਸਰਕਾਰਾਂ ਨੇ ਕਾਨੂੰਨ ਬਣਾ ਕੇ ਸੁਤੰਤਰਤਾ ਅਤੇ ਸਮਾਨਤਾ ਦੇ ਆਦਰਸ਼ਾਂ ਨੂੰ ਰੋਜ਼ਾਨਾਂ ਜੀਵਨ ਵਿਚ ਉਤਾਰਨ ਦਾ ਯਤਨ ਕੀਤਾ ।
  • ਸੈਂਸਰਸ਼ਿਪ ਨੂੰ ਖਤਮ ਕਰ ਦਿੱਤਾ । ਅਧਿਕਾਰਾਂ ਦੇ ਘੋਸ਼ਣਾ-ਪੱਤਰ ਨੇ ਭਾਸ਼ਣ ਅਤੇ ਪ੍ਰਗਟਾਵੇ ਦੀ ਸੁਤੰਤਰਤਾ ਨੂੰ ਕੁਦਰਤੀ ਅਧਿਕਾਰ ਘੋਸ਼ਿਤ ਕਰ ਦਿੱਤਾ ।

ਪ੍ਰਸ਼ਨ 16.
1791 ਈ: ਦਾ ਫ਼ਰਾਂਸੀਸੀ ਸੰਵਿਧਾਨ ਕਿਹੜੇ ਮਹੱਤਵਪੂਰਨ ਪ੍ਰਾਵਧਾਨ (ਵਿਵਸਥਾ) ਤੋਂ ਸ਼ੁਰੂ ਹੁੰਦਾ ਸੀ ? ਇਸ ਵਿਚ ਕੀ ਕਿਹਾ ਗਿਆ ਸੀ ?
ਉੱਤਰ-
1791 ਈ: ਦਾ ਫ਼ਰਾਂਸੀਸੀ ਸੰਵਿਧਾਨ ‘ਪੁਰਸ਼ ਅਤੇ ਨਾਗਰਿਕ ਅਧਿਕਾਰ ਘੋਸ਼ਣਾ-ਪੱਤਰ’ ਦੇ ਨਾਲ ਸ਼ੁਰੂ ਹੋਇਆ ਸੀ । ਇਸਦੇ ਅਨੁਸਾਰ ਜੀਵਨ ਦੇ ਅਧਿਕਾਰ, ਪ੍ਰਗਟਾਵੇ ਦੀ ਸੁਤੰਤਰਤਾ ਦੇ ਅਧਿਕਾਰ ਅਤੇ ਕਾਨੂੰਨੀ ਸਮਾਨਤਾ ਦੇ ਅਧਿਕਾਰ ਨੂੰ ਕੁਦਰਤੀ ਤੇ ਅਹਰਲੀ ਅਧਿਕਾਰ ਦੇ ਰੂਪ ਵਿਚ ਕਾਇਮ ਕੀਤਾ ਗਿਆ । ਹਰੇਕ ਵਿਅਕਤੀ ਨੂੰ ਇਹ ਅਧਿਕਾਰ ਜਨਮ ਤੋਂ ਪ੍ਰਾਪਤ ਸਨ । ਇਸ ਲਈ ਇਨ੍ਹਾਂ ਅਧਿਕਾਰਾਂ ਨੂੰ ਖੋਹਿਆ ਨਹੀਂ ਜਾ ਸਕਦਾ ਸੀ । ਰਾਜ ਦਾ ਇਹ ਕਰਤੱਵ ਮੰਨਿਆ ਗਿਆ ਕਿ ਉਹ ਹਰੇਕ ਨਾਗਰਿਕ ਦੇ ਕੁਦਰਤੀ ਅਧਿਕਾਰਾਂ ਦੀ ਰੱਖਿਆ ਕਰੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਨ੍ਹਾਂ ਜਨਵਾਦੀ ਅਧਿਕਾਰਾਂ ਦੀ ਸੂਚੀ ਬਣਾਓ ਜੋ ਅੱਜ ਮਿਲੇ ਹੋਏ ਹਨ ਅਤੇ ਜਿਨ੍ਹਾਂ ਦਾ ਉਦਗਮ ਫ਼ਰਾਂਸੀਸੀ ਕ੍ਰਾਂਤੀ ਵਿਚ ਹੈ ? ਉਨ੍ਹਾਂ ਲੋਕਤੰਤਰੀ ਅਧਿਕਾਰਾਂ ਦੀ ਸੂਚੀ ਬਣਾਓ ਜਿਨ੍ਹਾਂ ਦਾ ਅੱਜ ਅਸੀਂ ਉਪਭੋਗ ਕਰਦੇ ਹਾਂ ਅਤੇ ਜੋ ਫ਼ਰਾਂਸੀਸੀ ਕ੍ਰਾਂਤੀ ਦੀ ਉਪਜ ਹੋਣਗੇ ?
ਉੱਤਰ-
ਅੱਜ ਦੇ ਮਨੁੱਖ ਨੂੰ ਹੇਠ ਲਿਖੇ ਲੋਕਤੰਤਰੀ (ਜਨਵਾਦੀ ਅਧਿਕਾਰ ਫ਼ਰਾਂਸੀਸੀ ਕ੍ਰਾਂਤੀ ਦੀ ਦੇਣ ਹਨ । ਇਨ੍ਹਾਂ ਦੀ ਘੋਸ਼ਣਾ 27 ਅਗਸਤ, 1789 ਈ: ਨੂੰ ਰਾਸ਼ਟਰੀ ਮਹਾਂਸਭਾ ਵਿਚ ਕੀਤੀ ਗਈ ਸੀ ।

  • ਮਨੁੱਖ ਸੁਤੰਤਰ ਪੈਦਾ ਹੋਇਆ ਹੈ ਅਤੇ ਉਸਦੇ ਅਧਿਕਾਰ ਹੋਰਨਾਂ ਮਨੁੱਖਾਂ ਦੇ ਸਮਾਨ ਹੋਣਗੇ ।
  • ਹਰੇਕ ਰਾਜਨੀਤਿਕ ਸੰਗਠਨ ਦਾ ਉਦੇਸ਼ ਮਨੁੱਖ ਦੇ ਸਾਰੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ ।
  • ਹਰੇਕ ਮਨੁੱਖ ਨੂੰ ਪੂਰੀ ਸੁਤੰਤਰਤਾ ਦਾ ਅਧਿਕਾਰ ਹੈ ਪਰ ਉਹ ਦੂਜਿਆਂ ਦੀ ਸੁਤੰਤਰਤਾ ਨੂੰ ਨੁਕਸਾਨ ਨਾ ਪਹੁੰਚਾਏ ।
  • ਰਾਜ ਦੀ ਸ਼ਕਤੀ ਦਾ ਮੁੱਖ ਸੋਮਾ ਰਾਜ ਦੇ ਨਾਗਰਿਕ ਹਨ । ਇਸ ਲਈ ਕੋਈ ਵੀ ਵਿਅਕਤੀ ਜਾਂ ਕੋਈ ਵੀ ਸੰਗਠਨ ਅਜਿਹਾ ਫੈਸਲਾ ਲਾਗੂ ਨਹੀਂ ਕਰ ਸਕਦਾ ਜੋ ਦੇਸ਼ ਦੇ ਲੋਕਾਂ ਦੀ ਇੱਛਾ ਦੇ ਵਿਰੁੱਧ ਹੋਵੇ ।
  • ਕਾਨੂੰਨ ਸਿਰਫ਼ ਉਨ੍ਹਾਂ ਕੰਮਾਂ ਨੂੰ ਰੋਕਦਾ ਹੈ ਜਿਨ੍ਹਾਂ ਨਾਲ ਸਮਾਜ ਨੂੰ ਹਾਨੀ ਪਹੁੰਚਦੀ ਹੋਵੇ ।
  • ਨਿਆਂ ਦੇ ਨਜ਼ਰੀਏ ਤੋਂ ਸਾਰੇ ਨਾਗਰਿਕ ਬਰਾਬਰ ਹਨ । ਕਾਨੂੰਨੀ ਕਾਰਵਾਈ ਦੇ ਬਿਨਾਂ ਕਿਸੇ ਵੀ ਵਿਅਕਤੀ ਨੂੰ ਬੰਦੀ ਨਹੀਂ ਬਣਾਇਆ ਜਾ ਸਕਦਾ । ਦੋਸ਼ ਸਿੱਧ ਹੋਣ ‘ਤੇ ਹੀ ਕਿਸੇ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ।
  • ਕਾਨੂੰਨ ਦੇਸ਼ ਦੇ ਸਾਰੇ ਲੋਕਾਂ ਦੀ ਇੱਛਾ ਦਾ ਪ੍ਰਗਟਾਵਾ ਹੈ । ਇਸ ਲਈ ਸਾਰੇ ਨਾਗਰਿਕਾਂ ਨੂੰ ਵਿਅਕਤੀਗਤ ਤੌਰ | ’ਤੇ ਜਾਂ ਆਪਣੇ ਪ੍ਰਤੀਨਿਧਾਂ ਦੁਆਰਾ ਕਾਨੂੰਨ ਦੇ ਨਿਰਮਾਣ ਵਿਚ ਹਿੱਸਾ ਲੈਣ ਦਾ ਅਧਿਕਾਰ ਹੈ ।
  • ਸਾਰੇ ਵਿਅਕਤੀਆਂ ਨੂੰ ਧਾਰਮਿਕ ਸੁਤੰਤਰਤਾ ਪ੍ਰਾਪਤ ਹੈ ।
  • ਹਰੇਕ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ ਹੈ ਪਰ ਉਸ ਨਾਲ ਸਮਾਜ ਜਾਂ ਦੇਸ਼ ਨੂੰ ਨੁਕਸਾਨ ਨਾ ਪੁੱਜੇ ।
  • ਬਿਨਾਂ ਹਾਨੀ-ਪੂਰਤੀ (compensation) ਦੇ ਕਿਸੇ ਵੀ ਵਿਅਕਤੀ ਦੀ ਸੰਪਤੀ ਨਹੀਂ ਲਈ ਜਾ ਸਕਦੀ ।
  • ਕੋਈ ਵੀ ਵਿਅਕਤੀ ਕਿਸੇ ਦੂਸਰੇ ਵਿਅਕਤੀ ਦਾ ਸੋਸ਼ਣ ਨਹੀਂ ਕਰ ਸਕਦਾ ।

ਪ੍ਰਸ਼ਨ 2.
ਕੀ ਤੁਸੀਂ ਇਸ ਤਰਕ ਨਾਲ ਸਹਿਮਤ ਹੋ ਕਿ ਸਰਵਭੌਮਿਕ ਅਧਿਕਾਰਾਂ ਦੇ ਸੰਦੇਸ਼ ਵਿਚ ਕਈ ਅੰਤਰ ਵਿਰੋਧ ਸਨ ?
ਉੱਤਰ-
ਸਰਵਭੌਮਿਕ ਅਧਿਕਾਰਾਂ ਦੇ ਸੰਦੇਸ਼ ਨਿਸਚਿਤ ਤੌਰ ‘ਤੇ ਵਿਰੋਧਾਂ ਨਾਲ ਗ੍ਰਸਤ ਸਨ । ਇਨ੍ਹਾਂ ਵਿਚ ਹੇਠ ਲਿਖੇ ਕਈ ਦੋਸ਼ ਸਨ –

  1. ਇਸ ਵਿਚ ਸਭਾ ਆਯੋਜਿਤ ਕਰਨ ਅਤੇ ਸੰਘ ਆਦਿ ਬਣਾਉਣ ਦੀ ਸੁਤੰਤਰਤਾ ਦੇ ਵਿਸ਼ੇ ਵਿਚ ਕੁੱਝ ਨਹੀਂ ਕਿਹਾ ਗਿਆ ਸੀ ।
  2. ਇਸ ਵਿਚ ਸਰਵਜਨਿਕ ਸਿੱਖਿਆ ਦੇ ਵਿਸ਼ੇ ਵਿਚ ਕੁੱਝ ਨਹੀਂ ਕਿਹਾ ਗਿਆ ਸੀ ।
  3. ਇਸ ਵਿਚ ਵਪਾਰ ਅਤੇ ਵਿਵਸਾਇ ਦੀ ਸੁਤੰਤਰਤਾ ਦਾ ਅਧਿਕਾਰ ਨਹੀਂ ਦਿੱਤਾ ਗਿਆ ਸੀ ।
  4. ਇਸ ਵਿਚ ਨਾਗਰਿਕਾਂ ਨੂੰ ਸੰਪਤੀ ਰੱਖਣ ਦਾ ਸੀਮਿਤ ਅਧਿਕਾਰ ਪ੍ਰਦਾਨ ਕੀਤਾ ਗਿਆ ਸੀ । ਇਸ ਲਈ ਰਾਜ ਸਰਵਜਨਿਕ ਹਿੱਤ ਦਾ ਬਹਾਨਾ ਬਣਾ ਕੇ ਕਿਸੇ ਦੀ ਵੀ ਸੰਪੱਤੀ ਖੋਹ ਸਕਦਾ ਸੀ ।
  5. ਫ਼ਰਾਂਸ ਦੇ ਉਪਨਿਵੇਸ਼ਾਂ ਬਸਤੀਆਂ ਵਿਚ ਕੰਮ ਕਰਨ ਵਾਲੇ ਹਬਸ਼ੀ ਦਾਸਾਂ ਦੇ ਵਿਸ਼ੇ ਵਿਚ ਇਸ ਵਿਚ ਕੋਈ ਉਲੇਖ ਨਹੀਂ ਸੀ ।
  6. ਇਨ੍ਹਾਂ ਅਧਿਕਾਰਾਂ ਦਾ ਸਭ ਤੋਂ ਵੱਡਾ ਦੋਸ਼ ਇਹ ਸੀ ਕਿ ਇਨ੍ਹਾਂ ਦੇ ਨਾਲ ਮਨੁੱਖ ਦੇ ਕਰਤੱਵ ਨਿਸਚਿਤ ਨਹੀਂ ਕੀਤੇ ਗਏ ਸਨ ।

ਕਰਤੱਵਾਂ ਦੇ ਬਿਨਾਂ ਅਧਿਕਾਰ ਆਮ ਤੌਰ ‘ਤੇ ਮਹੱਤਵਹੀਣ ਹੀ ਸਮਝੇ ਜਾਂਦੇ ਹਨ । ਇਸ ਵਿਸ਼ੇ ਵਿਚ ਮਿਰਾਬਓ ਨੇ ਵੀ ਲਿਖਿਆ ਹੈ ਕਿ ਨਾਗਰਿਕਾਂ ਨੂੰ ਅਧਿਕਾਰ ਦੇਣ ਦੀ ਉਨੀ ਲੋੜ ਨਹੀਂ ਸੀ ਕਿ ਜਿੰਨੀ ਕਿ ਉਨ੍ਹਾਂ ਨੂੰ ਆਪਣੇ ਕਰਤੱਵਾਂ ਤੋਂ ਜਾਣੂ ਕਰਾਉਣ ਦੀ ਸੀ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 3.
ਫ਼ਰਾਂਸ ਵਿਚ ਨੈਸ਼ਨਲ ਅਸੈਂਬਲੀ ਕਿਸ ਤਰਾਂ ਹੋਂਦ ਵਿਚ ਆਈ ?
ਉੱਤਰ-
ਫ਼ਰਾਂਸ ਵਿਚ ਨੈਸ਼ਨਲ ਟੈਨਿਸ ਕੋਰਟ ਦੀ ਸਹੁੰ ਦੇ ਸਿੱਟੇ ਵਜੋਂ ਹੋਂਦ ਵਿਚ ਆਈ । ਤੀਜੇ ਅਸਟੇਟ ਦੇ ਪ੍ਰਤੀਨਿਧੀ ਆਪਣੇ ਆਪ ਨੂੰ ਪੂਰੇ ਫ਼ਰਾਂਸੀਸੀ ਰਾਸ਼ਟਰ ਦਾ ਪ੍ਰਵਕਤਾ ਮੰਨਦੇ ਸਨ । 20 ਜੂਨ ਨੂੰ ਇਹ ਪ੍ਰਤੀਨਿਧੀ ਵਰਸਾਇ ਦੇ ਇੰਡੋਰ ਟੈਨਿਸ ਕੋਰਟ ਵਿਚ ਇਕੱਠੇ ਹੋਏ । ਉਨ੍ਹਾਂ ਨੇ ਆਪਣੇ ਆਪ ਨੂੰ ਨੈਸ਼ਨਲ ਅਸੈਂਬਲੀ ਘੋਸ਼ਿਤ ਕੀਤੀ ਅਤੇ ਸਹੁੰ ਚੁੱਕੀ ਕਿ ਜਦੋਂ ਤਕ ਸਮਰਾਟ ਦੀਆਂ ਸ਼ਕਤੀਆਂ ਨੂੰ ਘੱਟ ਕਰਨ ਵਾਲਾ ਸੰਵਿਧਾਨ ਤਿਆਰ ਨਹੀਂ ਹੋ ਜਾਂਦਾ ਉਦੋ ਤਕ ਅਸੈਂਬਲੀ ਭੰਗ ਨਹੀਂ ਹੋਵੇਗੀ ।

ਉਨ੍ਹਾਂ ਦੀ ਅਗਵਾਈ ਮਿਰਾਬਓ ਅਤੇ ਆਬੇ ਸੀਏ ਨੇ ਕੀਤਾ । ਮਿਰਾਬਓ ਦਾ ਜਨਮ ਕੁਲੀਨ ਪਰਿਵਾਰ ਵਿਚ ਹੋਇਆ ਸੀ, ਪਰ ਉਹ ਸਾਮੰਤੀ ਵਿਸ਼ੇਸ਼ ਅਧਿਕਾਰਾਂ ਵਾਲੇ ਸਮਾਜ ਨੂੰ ਖ਼ਤਮ ਕਰਨ ਦੇ ਪੱਖ ਵਿਚ ਸੀ । ਉਸਨੇ ਇਕ ਤਿਕਾ ਕੱਢੀ ਅਤੇ ਵਰਸਾਇ ਵਿਚ ਜਮਾਂ ਭੀੜ ਦੇ ਸਾਹਮਣੇ ਜ਼ੋਰਦਾਰ ਭਾਸ਼ਣ ਵੀ ਦਿੱਤੇ । ਆਬੇ ਸੀਏ ਮੂਲ ਤੌਰ ‘ਤੇ ਪਾਦਰੀ ਸੀ ਅਤੇ ਉਸਨੇ ‘ਤੀਜੇ ਅਸਟੇਟ ਕੀ ਹੈ ?’ ਸਿਰਲੇਖ ਤੋਂ ਇਕ ਅਤਿਅੰਤ ਪ੍ਰਭਾਵਸ਼ਾਲੀ ਪ੍ਰਚਾਰ ਪੁਸਤਿਕਾ (ਪੈਂਫਲੈਟ) ਲਿਖੀ । ਆਪਣੀ ਵਿਦਰੋਹੀ ਪ੍ਰਜਾ ਦਾ ਰੰਗ-ਢੰਗ ਦੇਖ ਕੇ ਲੂਈ XVI ਨੇ ਅਖੀਰ ਨੈਸ਼ਨਲ ਅਸੈਂਬਲੀ ਨੂੰ ਮਾਨਤਾ ਦੇ ਦਿੱਤੀ ਅਤੇ ਇਹ ਵੀ ਮੰਨ ਲਿਆ ਗਿਆ ਕਿ ਉਸਦੀ ਸੱਤਾ ਹੁਣ ਤੋਂ ਸੰਵਿਧਾਨ ਦਾ ਅੰਕੁਸ਼ ਹੋਵੇਗਾ ।

ਪ੍ਰਸ਼ਨ 4.
ਰੋਬੇਸਪਐਰ ਨੇ ਕਿਸ ਤਰ੍ਹਾਂ ਫ਼ਰਾਂਸੀਸੀ ਸਮਾਜ ਵਿਚ ਸਮਾਨਤਾ ਲਿਆਉਣ ਦੇ ਯਤਨ ਕੀਤੇ ?
ਉੱਤਰ-
ਰੋਬੇਸਪਐਰ ਨੇ ਅੱਗੇ ਲਿਖੇ ਸੁਧਾਰਾਂ ਦੁਆਰਾ ਫ਼ਰਾਂਸੀਸੀ ਸਮਾਜ ਵਿਚ ਸਮਾਨਤਾ ਲਿਆਉਣ ਦਾ ਯਤਨ ਕੀਤਾ –

  • ਰੋਬੇਸਪਖੇਰ ਨੇ ਕਾਨੂੰਨ ਦੁਆਰਾ ਮਜ਼ਦੂਰੀ ਅਤੇ ਕੀਮਤਾਂ ਦੀ ਵੱਧ ਤੋਂ ਵੱਧ ਸੀਮਾ ਨਿਸ਼ਚਿਤ ਕਰ ਦਿੱਤੀ ।
  • ਗੋਸ਼ਤ ਅਤੇ ਪਾਵਰੋਟੀ ਦੀ ਰਾਸ਼ਨਿੰਗ ਕਰ ਦਿੱਤੀ ਗਈ ।
  • ਕਿਸਾਨਾਂ ਨੂੰ ਆਪਣਾ ਅਨਾਜ ਸ਼ਹਿਰਾਂ ਵਿੱਚ ਜਾ ਕੇ ਸਰਕਾਰ ਦੁਆਰਾ ਨਿਸ਼ਚਿਤ ਮੁੱਲਾਂ ‘ਤੇ ਵੇਚਣ ਲਈ ਮਜ਼ਬੂਰ ਕਰ ਦਿੱਤਾ ਗਿਆ |
  • ਮਹਿੰਗੇ ਸਫੈਦ ਆਟੇ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਗਈ । ਹੁਣ ਸਾਰੇ ਨਾਗਰਿਕਾਂ ਲਈ ਸਾਬੁਤ, ਕਣਕ ਤੋਂ ਬਣੀ ਅਤੇ ਸਮਾਨਤਾ ਦਾ ਪ੍ਰਤੀਕ ਮੰਨੀ ਜਾਣ ਵਾਲੀ, “ਸਮਤਾ ਰੋਟੀ ਖਾਣਾ ਲਾਜ਼ਮੀ ਕਰ ਦਿੱਤਾ ਗਿਆ ।
  • ਬੋਲਚਾਲ ਅਤੇ ਸੰਬੋਧਨ ਵਿਚ ਵੀ ਸਮਾਨਤਾ ਦਾ ਆਚਾਰ-ਵਿਹਾਰ ਲਾਗੂ ਕਰਨ ਦਾ ਯਤਨ ਕੀਤਾ ਗਿਆ । ਪਰੰਪਰਾਗਤ ਮਾਨਸਯੂਰ (ਸ੍ਰੀਮਾਨ ਅਤੇ ਮਦਾਨ (ਸ੍ਰੀਮਤੀ) ਦੀ ਥਾਂ ‘ਤੇ ਹੁਣ ਸਾਰੇ ਫ਼ਰਾਂਸੀਸੀ ਪੁਰਸ਼ਾਂ ਅਤੇ ਇਸਤਰੀਆਂ ਨੂੰ ਸਿਤੋਯੇਨ (ਨਾਗਰਿਕ) ਅਤੇ ਸਿਤੋਧੀਨ ਨਾਗਰਿਕਾਂ ਦੇ ਨਾਂ ਨਾਲ ਸੰਬੋਧਨ ਕੀਤਾ ਜਾਣ ਲੱਗਾ |
  • ਚਰਚਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਭਵਨਾਂ ਨੂੰ ਬੈਰਕ ਜਾਂ ਦਫ਼ਤਰ ਬਣਾ ਦਿੱਤਾ ਗਿਆ ।

ਪ੍ਰਸ਼ਨ 5.
ਫ਼ਰਾਂਸੀਸੀ ਕ੍ਰਾਂਤੀ ਦੇ ਇਤਿਹਾਸ ਵਿਚ 1791 ਈ: ਦੇ ਸੰਵਿਧਾਨ ਦਾ ਕੀ ਮਹੱਤਵ ਹੈ ?
ਉੱਤਰ-
1791 ਈ: ਦੇ ਸੰਵਿਧਾਨ ਵਿਚ ਸਮਰਾਟ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਕੇ ਫ਼ਰਾਂਸ ਵਿਚ ਸੰਵਿਧਾਨਕ ਰਾਜਤੰਤਰ ਦੀ ਸਥਾਪਨਾ ਕੀਤੀ ਗਈ । ਇਸ ਸੰਵਿਧਾਨ ਦੇ ਮੁੱਖ ਪ੍ਰਾਵਧਾਨ ਵਿਵਸਥਾਵਾਂ) ਹੇਠ ਲਿਖੀਆਂ ਸਨ –

  1. ਸ਼ਾਸਨ ਦੀਆਂ ਸ਼ਕਤੀਆਂ ਨੂੰ ਵੱਖ-ਵੱਖ ਸੰਸਥਾਵਾਂ ਅਰਥਾਤ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਵਿਚ ਵੰਡਿਆ ਅਤੇ ਤਬਦੀਲ ਕਰ ਦਿੱਤਾ ਗਿਆ ।
  2. ਕਾਨੂੰਨ ਬਣਾਉਣ ਦਾ ਅਧਿਕਾਰ ਨੈਸ਼ਨਲ ਅਸੈਂਬਲੀ ਨੂੰ ਸੌਂਪ ਦਿੱਤਾ ਗਿਆ ।
  3. ਨੈਸ਼ਨਲ ਅਸੈਂਬਲੀ ਦੀ ਅਖ ਤੌਰ ‘ਤੇ ਚੋਣ ਹੁੰਦੀ ਸੀ । ਪਹਿਲਾਂ ਨਾਗਰਿਕ ਅਤੇ ਚੋਣ ਸਮੂਹ ਚੋਣ ਕਰਦੇ ਸਨ, ਜੋ ਅਸੈਂਬਲੀ ਦੇ ਮੈਂਬਰਾਂ ਨੂੰ ਚੁਣਦੇ ਸਨ ।
  4. ਵੋਟ ਦੇਣ ਦਾ ਅਧਿਕਾਰ ਸਿਰਫ਼ 25 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਅਜਿਹੇ ਪੁਰਸ਼ਾਂ ਨੂੰ ਪ੍ਰਾਪਤ ਸੀ ਜੋ ਘੱਟ ਤੋਂ ਘੱਟ ਤਿੰਨ ਦਿਨ ਦੀ ਮਜ਼ਦੂਰੀ ਦੇ ਬਰਾਬਰ ਕਰ ਚੁਕਾਉਂਦੇ ਸਨ ।

ਇਨ੍ਹਾਂ ਨੂੰ ਸਰਗਰਮ ਨਾਗਰਿਕ ਦਾ ਦਰਜਾ ਦਿੱਤਾ ਗਿਆ ਸੀ । ਬਾਕੀ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਗੈਰ-ਸਰਗਰਮ ਨਾਗਰਿਕ ਦੇ ਰੂਪ ਵਿਚ ਵਰਗੀਕ੍ਰਿਤ ਕੀਤਾ ਗਿਆ ਸੀ । ਚੋਣ ਦੀ ਯੋਗਤਾ ਪ੍ਰਾਪਤ ਕਰਨ ਅਤੇ ਅਸੈਂਬਲੀ ਦਾ ਮੈਂਬਰ ਬਣਨ ਲਈ ਲੋਕਾਂ ਦਾ ਕਰਦਾਤਿਆਂ ਦੀ ਸਰਵਉੱਚ ਸ਼੍ਰੇਣੀ ਵਿਚ ਹੋਣਾ ਜ਼ਰੂਰੀ ਸੀ ।

ਪ੍ਰਸ਼ਨ 6.
ਨੈਪੋਲੀਅਨ ਦਾ ਸਮਰਾਟ ਦੇ ਰੂਪ ਵਿਚ ਉਦੈ ਕਿਸ ਤਰ੍ਹਾਂ ਹੋਇਆ ਸੀ ? ਉਸ ਦੇ ਸ਼ਾਸਨ ਕਾਲ ਦੀਆਂ ਮੁੱਖ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਜੈਕੋਬਿਨ ਸਰਕਾਰ ਦੇ ਪਤਨ ਦੇ ਬਾਅਦ ਫਰਾਂਸ ਦੀ ਸੱਤਾ ਮੱਧ ਵਰਗ ਦੇ ਸੰਪੰਨ ਵਰਗ ਦੇ ਲੋਕਾਂ ਦੇ ਹੱਥ ਆ ਗਈ । ਨਵੇਂ ਸੰਵਿਧਾਨ ਦੇ ਅਨੁਸਾਰ ਸੰਪਤੀਹੀਣ ਵਰਗ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ । ਇਸ ਸੰਵਿਧਾਨ ਵਿਚ ਚੁਣੀਆਂ ਗਈਆਂ ਦੋ ਵਿਧਾਨ ਪਰਿਸ਼ਦਾਂ ਦੀ ਵਿਵਸਥਾ ਸੀ । ਇਨ੍ਹਾਂ ਪਰਿਸ਼ਦਾਂ ਨੇ ਪੰਜ ਮੈਂਬਰਾਂ ਵਾਲੀ ਇਕ ਕਾਰਜਪਾਲਿਕਾ -ਡਾਇਰੈਕਟਰੀ ਨੂੰ ਨਿਯੁਕਤ ਕੀਤਾ ।

ਨਵੀਂ ਵਿਵਸਥਾ ਵਿਚ ਜੈਕੋਬਿਨਾ ਦੇ ਸ਼ਾਸਨ ਕਾਲ ਵਾਲੀ ਇਕ ਵਿਅਕਤੀ-ਕੇਂਦਰਿਤ ਕਾਰਜਪਾਲਿਕਾ ਤੋਂ ਬਚਣ ਦਾ ਯਤਨ ਕੀਤਾ ਗਿਆ, ਪਰ ਵਿਧਾਨ ਪਰਿਸ਼ਦਾਂ ਵਿਚ ਡਾਇਰੈਕਟਰਾਂ ਦਾ ਝਗੜਾ ਹੁੰਦਾ ਰਹਿੰਦਾ ਸੀ । ਤਦ ਪਰਿਸ਼ਦ ਉਨ੍ਹਾਂ ਨੂੰ ਬਚਾਉਣ ਦਾ ਯਤਨ ਕਰਦੀ ਸੀ । ਡਾਇਰੈਕਟਰੀ ਦੀ ਰਾਜਨੀਤਿਕ ਅਸਥਿਰਤਾ ਨੇ ਸੈਨਿਕ ਤਾਨਾਸ਼ਾਹ-ਨੈਪੋਲੀਅਨ ਬੋਨਾਪਾਰਟ ਦੇ ਉਦੈ ਦਾ ਮਾਰਗ ਸੌਖਾ ਕਰ ਦਿੱਤਾ । 1804 ਈ: ਵਿਚ ਨੈਪੋਲੀਅਨ ਨੇ ਆਪਣੇ ਆਪ ਨੂੰ ਫਰਾਂਸ ਦਾ ਸਮਰਾਟ ਘੋਸ਼ਿਤ ਕਰ ਦਿੱਤਾ ।

ਸ਼ਾਸਨ ਕਾਲ –

  • ਨੈਪੋਲੀਅਨ ਨੇ ਯੂਰਪੀ ਦੇਸ਼ਾਂ ਦੀ ਜਿੱਤ ਯਾਤਰਾ ਆਰੰਭ ਕੀਤੀ ।
    ਪੁਰਾਣੇ ‘ਰਾਜਵੰਸ਼ਾ ਨੂੰ ਹਟਾ ਕੇ ਉਸਨੇ ਨਵੇਂ | ਸਾਮਰਾਜ ਬਣਾਏ ਅਤੇ ਉਨ੍ਹਾਂ ਦੀ ਵਾਗਡੋਰ ਆਪਣੇ ਖਾਨਦਾਨ ਦੇ ਲੋਕਾਂ ਦੇ ਹੱਥ ਵਿਚ ਦੇ ਦਿੱਤੀ ।
  • ਨੈਪੋਲੀਅਨ ਆਪਣੇ ਆਪ ਨੂੰ ਆਧੁਨਿਕੀਕਰਨ ਦਾ ਦੂਤ ਮੰਨਦਾ ਸੀ । ਉਸਨੇ ਨਿੱਜੀ ਸੰਪੱਤੀ ਦੀ ਸੁਰੱਖਿਆ ਲਈ ਕਾਨੂੰਨ ਬਣਾਏ ਅਤੇ ਦਸ਼ਮਲਵ ਪ੍ਰਣਾਲੀ ‘ਤੇ ਆਧਾਰਿਤ ਨਾਪ-ਤੋਲ ਦੀ ਇਕ ਸਮਾਨ ਪ੍ਰਣਾਲੀ ਆਰੰਭ ਕੀਤੀ ।
  • ਆਰੰਭ ਵਿਚ ਬਹੁਤ ਸਾਰੇ ਲੋਕਾਂ ਨੂੰ ਨੈਪੋਲੀਅਨ ਮੁਕਤੀਦਾਤਾ ਲੱਗਦਾ ਸੀ ਅਤੇ ਉਸ ਤੋਂ ਜਨਤਾ ਨੂੰ ਸੁਤੰਤਰਤਾ ਦੁਆਉਣ ਦੀ ਉਮੀਦ ਸੀ । ਪਰ ਜਲਦੀ ਹੀ ਉਸਦੀਆਂ ਸੈਨਾਵਾਂ ਨੂੰ ਲੋਕ ਹਮਲਾਵਾਰੀ ਮੰਨਣ ਲੱਗੇ । ਆਖ਼ਰਕਾਰ 1815 ਈ: ਵਿਚ ਵਾਟਰਲੂ ਵਿਚ ਉਸਦੀ ਜਿੱਤ ਹੋਈ । ਯੂਰਪ ਦੇ ਹੋਰਨਾਂ ਭਾਗਾਂ ਵਿਚ ਉਸਦੇ ਮੁਕਤੀ ਅਤੇ ਆਧੁਨਿਕ ਕਾਨੂੰਨਾਂ ਨੂੰ ਫੈਲਾਉਣ ਵਾਲੇ ਕ੍ਰਾਂਤੀਕਾਰੀ ਉਪਾਵਾਂ ਦਾ ਪ੍ਰਭਾਵ ਉਸਦੀ ਮੌਤ ਦੇ ਕਾਫ਼ੀ ਸਮੇਂ ਬਾਅਦ ਸਾਹਮਣੇ ਆਇਆ ।

ਪ੍ਰਸ਼ਨ 7.
ਬੈਸਟੀਲ ਦੇ ਪਤਨ ਦੇ ਬਾਅਦ ਫ਼ਰਾਂਸ ਵਿਚ ਪਾਸ ਸਭ ਤੋਂ ਮਹੱਤਵਪੂਰਨ ਕਾਨੂੰਨ ਕਿਹੜਾ ਸੀ ? ਇਸਦਾ ਕੀ ਮਹੱਤਵ ਸੀ ?
ਫ਼ਰਾਂਸ ਵਿਚ ‘ਭਾਸ਼ਣ ਅਤੇ ਪ੍ਰਗਟਾਵੇ ਦੀ ਸੁਤੰਤਰਤਾਂ ਨੂੰ ਕੁਦਰਤੀ ਅਧਿਕਾਰ ਘੋਸ਼ਿਤ ਕੀਤੇ ਜਾਣ ਦਾ ਫ਼ਰਾਂਸੀਸੀ ਜਨਤਾ ਲਈ ਕੀ ਮਹੱਤਵ ਸੀ ?
ਉੱਤਰ-
ਬੈਸਟੀਲ ਦੇ ਪਤਨ ਦੇ ਬਾਅਦ 1789 ਦੀਆਂ ਸਰਗਰਮੀਆਂ ਵਿਚ ਜੋ ਸਭ ਤੋਂ ਮਹੱਤਵਪੂਰਨ ਕਾਨੂੰਨ ਹੋਂਦ ਵਿਚ ਆਇਆ, ਉਹ ਸੀ ਸੈਂਸਰਸ਼ਿਪ ਦਾ ਖ਼ਾਤਮਾ |
ਪ੍ਰਾਚੀਨ ਰਾਜਤੰਤਰ ਦੇ ਤਹਿਤ ਸਮੁੱਚੀ ਲਿਖਤੀ ਸਮੱਗਰੀ ਅਤੇ ਸੱਭਿਆਚਾਰਕ ਗਤੀਵਿਧੀਆਂ-ਪੁਸਤਕਾਂ, ਅਖ਼ਬਾਰਾਂ, ਨਾਟਕ ਆਦਿ ਨੂੰ ਰਾਜਾ ਦੇ ਸੈਂਸਰ ਅਧਿਕਾਰੀਆਂ ਦੁਆਰਾ ਪਾਸ ਕੀਤੇ ਜਾਣ ਦੇ ਬਾਅਦ ਹੀ ਪ੍ਰਕਾਸ਼ਿਤ ਜਾਂ ਮੰਚਿਤ ਕੀਤਾ ਜਾ ਸਕਦਾ ਸੀ ।

ਪਰ ਹੁਣ ਅਧਿਕਾਰਾਂ ਦੇ ਘੋਸ਼ਣਾ-ਪੱਤਰ ਦੇ ਅਨੁਸਾਰ ਭਾਸ਼ਣ ਅਤੇ ਪ੍ਰਗਟਾਵੇ ਦੀ ਸੁਤੰਤਰਤਾ ਨੂੰ ਕੁਦਰਤੀ ਅਧਿਕਾਰ ਘੋਸ਼ਿਤ ਕਰ ਦਿੱਤਾ । ਸਿੱਟੇ ਵਜੋਂ ਫ਼ਰਾਂਸ ਦੇ ਨਗਰਾਂ ਵਿਚ ਅਖ਼ਬਾਰਾਂ, ਪਰਚੇ, ਪੁਸਤਕਾਂ ਅਤੇ ਚਿੱਤਰਾਂ ਦਾ ਹੜ੍ਹ ਜਿਹਾ ਆ ਗਿਆ, ਜੋ ਤੇਜ਼ੀ ਨਾਲ ਪਿੰਡ-ਪਿੰਡ ਤਕ ਜਾ ਪੁੱਜੀ । ਉਨ੍ਹਾਂ ਵਿਚ ਫਰਾਂਸ ਵਿਚ ਹੋ ਰਹੀਆਂ ਘਟਨਾਵਾਂ ਅਤੇ ਪਰਿਵਰਤਨਾਂ ਦਾ ਬਿਉਰਾ ਅਤੇ ਉਨ੍ਹਾਂ ਤੇ ਟਿੱਪਣੀ ਸੀ । ਪੈਸ ਦੀ ਸੁਤੰਤਰਤਾ ਦਾ ਅਰਥ ਇਹ ਸੀ ਕਿ ਕਿਸੇ ਵੀ ਘਟਨਾ ਤੇ ਆਪਸੀ ਵਿਰੋਧੀ ਵਿਚਾਰ ਵੀ ਪ੍ਰਗਟ ਕੀਤੇ ਜਾ ਸਕਦੇ ਸਨ ।

ਪ੍ਰਿੰਟ ਮਾਧਿਅਮ ਦੀ ਵਰਤੋਂ ਕਰਕੇ ਇਕ ਪੱਖ ਨੇ ਦੂਜੇ ਪੱਖ ਨੂੰ ਆਪਣੇ ਦ੍ਰਿਸ਼ਟੀਕੋਣ ਨਾਲ ਸਹਿਮਤ ਕਰਾਉਣ ਦੇ ਯਤਨ ਕੀਤੇ । ਹੁਣ ਨਾਟਕ, ਸੰਗੀਤ ਅਤੇ ਉਤਸਵੀ ਜਲੂਸਾਂ ਵਿਚ ਅਣਗਿਣਤ ਲੋਕ ਜਾਣ ਲੱਗੇ । ਸੁਤੰਤਰਤਾ ਅਤੇ ਨਿਆਂ ਦੇ ਬਾਰੇ ਵਿਚ ਰਾਜਨੀਤੀ ਮਾਹਿਰਾਂ ਅਤੇ ਦਾਰਸ਼ਨਿਕਾਂ ਦੇ ਵਿਦਵਤਾ ਭਰੇ ਲੇਖਨ ਨੂੰ ਸਮਝਣ ਅਤੇ ਉਸ ਨਾਲ ਜੁੜਨ ਦਾ ਇਹ ਸਿੱਧ ਤਰੀਕਾ ਸੀ ਕਿਉਂਕਿ ਕਿਤਾਬਾਂ ਨੂੰ ਸਿਰਫ਼ ਮੁੱਠੀ ਭਰ ਪੜ੍ਹੇ-ਲਿਖੇ ਲੋਕ ਹੀ ਪੜ੍ਹ ਸਕਦੇ ਸਨ ।

ਪ੍ਰਸ਼ਨ 8.
ਫ਼ਰਾਂਸੀਸੀ ਸਮਰਾਟ ਲੁਈ xvI ਨੇ ਸਟੇਟਸ ਜਨਰਲ ਦੀ ਮੀਟਿੰਗ ਕਿਉਂ ਬੁਲਾਈ ? ਇਸ ਵਿਚ ਵੱਖ-ਵੱਖ ਸਟੇਟਸ ਦੀ ਕੀ ਸਥਿਤੀ ਸੀ ?
ਉੱਤਰ-
ਫ਼ਰਾਂਸ ਤੇ ਕਰਜ਼ ਦੇ ਵਧਦੇ ਬੋਝ ਕਾਰਨ ਫਰਾਂਸ ਦੇ ਸਮਰਾਟ ਨੂੰ ਧਨ ਦੀ ਲੋੜ ਸੀ । ਇਸਦੇ ਲਈ ਉਸਨੇ ਨਵੇਂ ਕਰ ਲਗਾਉਣ ਦਾ ਫ਼ੈਸਲਾ ਕੀਤਾ | ਪ੍ਰਾਚੀਨ ਰਾਜਤੰਤਰ ਦੇ ਤਹਿਤ ਫ਼ਰਾਂਸੀਸੀ ਸਮਰਾਟ ਆਪਣੀ ਮਰਜ਼ੀ ਨਾਲ ਕਰ ਨਹੀਂ ਲਗਾ ਸਕਦਾ ਸੀ । ਇਸਦੇ ਲਈ ਉਸਨੂੰ ਸਟੇਟਸ ਜਨਰਲ ਦੀ ਮੀਟਿੰਗ ਬੁਲਾ ਕੇ ਨਵੇਂ ਕਰਾਂ ਦੇ ਆਪਣੇ ਪ੍ਰਸਤਾਵਾਂ ਤੇ ਮਨਜ਼ੂਰੀ ਲੈਣੀ ਪੈਂਦੀ ਸੀ । ਸਟੇਟਸ ਜਨਰਲ ਇਕ ਰਾਜਨੀਤਿਕ ਸੰਸਥਾ ਸੀ, ਜਿਸ ਵਿਚ ਤਿੰਨੋਂ ਸਟੇਟਸ (ਸਮਾਜਿਕ ਵਰਗ) ਆਪਣੇਆਪਣੇ ਪ੍ਰਤੀਨਿਧੀ ਭੇਜਦੇ ਸਨ ।

ਪਰ ਸਮਰਾਟ ਹੀ ਇਹ ਫ਼ੈਸਲਾ ਕਰਦਾ ਸੀ ਕਿ ਇਸ ਸੰਸਥਾ ਦੀ ਮੀਟਿੰਗ ਕਦੋਂ ਬੁਲਾਈ ਜਾਏ । ਇਸਦੀ ਆਖ਼ਰੀ ਮੀਟਿੰਗ 1614 ਈ: ਵਿਚ ਬੁਲਾਈ ਗਈ ਸੀ ।
ਇਸਦੇ ਬਾਅਦ ਲੁਈ XVI ਨੇ 5 ਮਈ, 1789 ਈ: ਨੂੰ ਨਵੇਂ ਕਰਾਂ ਦੇ ਪ੍ਰਸਤਾਵ ਤੇ ਮਨਜ਼ੂਰੀ ਲਈ ਸਟੇਟਸ ਜਨਰਲ ਦੀ ਮੀਟਿੰਗ ਬੁਲਾਈ । ਪ੍ਰਤੀਨਿਧਾਂ ਦੀ ਮੇਜ਼ਬਾਨੀ ਲਈ ਵਰਸਾਇ ਦੇ ਇਕ ਵਿਸ਼ਾਲ ਭਵਨ ਨੂੰ ਸਜਾਇਆ ਗਿਆ ਪਹਿਲੇ ਅਤੇ ਦੂਸਰੇ ਸਟੇਟ ਨੇ ਇਸ ਮੀਟਿੰਗ ਵਿਚ ਆਪਣੇ 300-300 ਪ੍ਰਤੀਨਿਧੀ ਭੇਜੇ, ਜਿਨ੍ਹਾਂ ਨੂੰ ਆਮਣੇ-ਸਾਮਣੇ ਦੀਆਂ ਕਤਾਰਾਂ ਵਿਚ ਬਿਠਾਇਆ ਗਿਆ ।

ਤੀਜੇ ਸਟੇਟ ਨੇ 600 ਪ੍ਰਤੀਨਿਧਾਂ ਨੂੰ ਉਨ੍ਹਾਂ ਦੇ ਪਿੱਛੇ ਖੜ੍ਹਾ ਕੀਤਾ ਗਿਆ । ਤੀਜੇ ਸਟੇਟ ਦੀ ਪ੍ਰਤੀਨਿਧਤਾ ਇਸਦੇ ਖ਼ੁਸ਼ਹਾਲ ਅਤੇ ਪੜ੍ਹੇ-ਲਿਖੇ ਵਰਗ ਦੇ ਲੋਕ ਕਰ ਰਹੇ ਸਨ । ਕਿਸਾਨਾਂ, ਔਰਤਾਂ ਅਤੇ ਕਾਰੀਗਰਾਂ ਨੂੰ ਸਭਾ ਵਿਚ ਪ੍ਰਵੇਸ਼ ਦੀ ਇਜਾਜ਼ਤ ਨਹੀਂ ਸੀ । ਫਿਰ ਵੀ ਲਗਪਗ 40,000 ਪੱਤਰਾਂ ਦੇ ਮਾਧਿਅਮ ਨਾਲ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਮੰਗਾਂ ਦੀ ਸੂਚੀ ਬਣਾਈ ਗਈ ਸੀ, ਜਿਸਨੂੰ ਪ੍ਰਤੀਨਿਧੀ ਆਪਣੇ ਨਾਲ ਲੈ ਕੇ ਆਏ ਸਨ ।

ਪ੍ਰਸ਼ਨ 9.
ਫ਼ਰਾਂਸ ਵਿਚ ਜਨਰਲ ਨੈਸ਼ਨਲ ਅਸੈਂਬਲੀ ਕਿਸ ਤਰ੍ਹਾਂ ਹੋਂਦ ਵਿਚ ਆਈ ? ਇਸ ਵਿਚ ਮਿਰਾਬਓ ਅਤੇ ਆਬੇ ਸਿਏ ਦੀ ਕੀ ਭੂਮਿਕਾ ਰਹੀ ?
ਉੱਤਰ-
ਸਟੇਟਸ ਜਨਰਲ ਦੇ ਨਿਯਮਾਂ ਦੇ ਅਨੁਸਾਰ ਹਰੇਕ ਸਟੇਟ (ਸਮਾਜਿਕ ਵਰਗ) ਨੂੰ ਇਕ ਵੋਟ ਦੇਣ ਦਾ ਅਧਿਕਾਰ ਸੀ । ਇਸ ਵਾਰ ਵੀ ਲੂਈ XVI ਦਾ ਇਸੇ ਪ੍ਰਥਾ ਦਾ ਪਾਲਨ ਕਰਨ ਲਈ ਦ੍ਰਿੜ੍ਹ ਸੰਕਲਪ ਸੀ । ਪਰ ਤੀਜੇ ਸਟੇਟ ਦੇ ਪ੍ਰਤੀਨਿਧਾਂ ਨੇ ਮੰਗ ਰੱਖੀ ਕਿ ਹੁਣ ਦੀ ਵਾਰ ਪੁਰੀ ਸਭਾ ਦੁਆਰਾ ਮਤਦਾਨ ਕਰਾਇਆ ਜਾਣਾ ਚਾਹੀਦਾ ਹੈ, ਜਿਸ ਵਿਚ ਹਰੇਕ ਮੈਂਬਰ ਨੂੰ ਇਕ ਵੋਟ ਦੇਣ ਦਾ ਅਧਿਕਾਰ ਹੋਵੇ ।

ਇਹ ਨਿਰਸੰਦੇਹ ਇਕ ਲੋਕਤੰਤਰੀ ਸਿਧਾਂਤ ਸੀ, ਜਿਸਨੂੰ ਆਪਣੀ ਪੁਸਤਕ “ਦ ਸ਼ੋਸ਼ਲ ਕਾਨਟੈਕਟ’ ਵਿਚ ਰੂਸੋ ਨੇ ਵੀ ਪੇਸ਼ ਕੀਤਾ ਸੀ । ਪਰ ਸਮਰਾਟ ਨੇ ਇਸ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ । ਇਸ ਵਿਰੋਧ ਵਿਚ ਤੀਜੇ ਸਟੇਟ ਦੇ ਪ੍ਰਤੀਨਿਧੀ ਸਭਾ ਤੋਂ ਬਾਹਰ ਚਲੇ ਗਏ । ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਰਾਂਸੀਸੀ ਘੋਸ਼ਿਤ ਕਰ ਦਿੱਤਾ ਅਤੇ ਸਹੁੰ ਚੁੱਕੀ ਕਿ ਜਦੋਂ ਤਕ ਸਮਰਾਟ ਦੀਆਂ ਸ਼ਕਤੀਆਂ ਨੂੰ ਘੱਟ ਕਰਨ ਵਾਲਾ ਸੰਵਿਧਾਨ ਤਿਆਰ ਨਹੀਂ ਹੋ ਜਾਂਦਾ ਤਦ ਤਕ ਅਸੈਂਬਲੀ ਭੰਗ ਨਹੀਂ ਹੋਵੇਗੀ ।

ਉਨ੍ਹਾਂ ਦੀ ਅਗਵਾਈ ਮਿਰਾਬਓ ਅਤੇ ਆਬੇ ਸੀਏ ਨੇ ਕੀਤਾ । ਮਿਰਾਬਓ ਦਾ ਜਨਮ ਕੁਲੀਨ ਪਰਿਵਾਰ ਵਿਚ ਹੋਇਆ ਸੀ, ਪਰ ਉਹ ਸਾਮੰਤੀ ਵਿਸ਼ੇਸ਼ ਅਧਿਕਾਰਾਂ ਵਾਲੇ ਸਮਾਜ ਨੂੰ ਖ਼ਤਮ ਕਰਨ ਦੀ ਜ਼ਰੂਰਤ ਨਾਲ ਸਹਿਮਤ ਸੀ । ਉਸਨੇ ਇਕ ਪੱਤ੍ਰਿਕਾ ਕੱਢੀ ਅਤੇ ਵਰਸਾਇ ਵਿਚ ਜੁਟੀ ਭੀੜ ਦੇ ਸਾਹਮਣੇ ਜ਼ੋਰਦਾਰ ਭਾਸ਼ਣ ਵੀ ਦਿੱਤੇ । ਆਬੇ ਸਿਟੇ ਮੂਲ ਤੌਰ ‘ਤੇ ਪਾਦਰੀ ਸੀ ਅਤੇ ਉਸਨੇ ‘ਤੀਜਾ ਸਟੇਟ’ ਕੀ ਹੈ ? ਸਿਰਲੇਖ ਨਾਲ ਇਕ ਅਤਿਅੰਤ ਪ੍ਰਭਾਵਸ਼ਾਲੀ ਪ੍ਰਚਾਰ-ਪੁਸਤਿਕਾ (ਪੈਂਫਲੇਟ) ਲਿਖੀ ।

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ

ਪ੍ਰਸ਼ਨ 10.
ਫ਼ਰਾਂਸੀਸੀ ਨੈਸ਼ਨਲ ਅਸੈਂਬਲੀ ਦੇ ਅਧੀਨ ਕ੍ਰਾਂਤੀਕਾਰੀ ਯੁੱਧਾਂ ਦਾ ਸੰਖੇਪ ਵਰਣਨ ਕਰੋ । ਇਨ੍ਹਾਂ ਦੇ ਕੀ ਸਿੱਟੇ ਨਿਕਲੇ ?
ਉੱਤਰ-
ਲੁਈxVIਨੇ 1791 ਈ: ਦੇ ਸੰਵਿਧਾਨ ਤੇ ਹਸਤਾਖ਼ਰ ਕਰ ਦਿੱਤੇ ਸਨ ਪਰ ਪ੍ਰਜਾ ਦੀ ਰਾਜਾ ਨਾਲ ਉਸਦੀ ਗੁਪਤ ਵਾਰਤਾ ਵੀ ਚਲ ਰਹੀ ਸੀ । ਫ਼ਰਾਂਸ ਦੀਆਂ ਘਟਨਾਵਾਂ ਨਾਲ ਹੋਰਨਾਂ ਗੁਆਂਢੀ ਦੇਸ਼ਾਂ ਦੇ ਸ਼ਾਸਕ ਵੀ ਚਿੰਤਿਤ ਸਨ । ਇਨ੍ਹਾਂ ਸ਼ਾਸਕਾਂ ਨੇ ਫਰਾਂਸ ਦੀ ਨੈਸ਼ਨਲ ਅਸੈਂਬਲੀ ਦੀ ਸਰਕਾਰ ਦੇ ਵਿਰੁੱਧ ਸੈਨਾ ਭੇਜਣ ਦੀ ਯੋਜਨਾ ਬਣਾ ਲਈ ਸੀ । ਪਰ ਹਮਲਾ ਹੋਣ ਦੇ ਪਹਿਲਾਂ ਹੀ ਅਪਰੈਲ 1792 ਈ: ਵਿਚ ਨੈਸ਼ਨਲ ਅਸੈਂਬਲੀ ਨੇ ਸ਼ਿਆ ਅਤੇ ਆਸਟ੍ਰੀਆ ਦੇ ਵਿਰੁੱਧ ਯੁੱਧ ਦੀ ਘੋਸ਼ਣਾ ਦਾ ਪ੍ਰਸਤਾਵ ਪਾਸ ਕਰ ਦਿੱਤਾ |

ਤਾਂ ਤੋਂ ਹਜ਼ਾਰਾਂ ਸਵੈ-ਸੇਵੀ ਸੈਨਾ ਵਿਚ ਭਰਤੀ ਹੋਣ ਲਈ ਆਉਣ ਲੱਗੇ । ਉਨ੍ਹਾਂ ਨੇ ਇਸ ਯੁੱਧ ਨੂੰ ਯੂਰਪੀ ਰਾਜਿਆਂ ਅਤੇ ਕੁਲੀਨਾਂ ਦੇ ਵਿਰੁੱਧ ਜਨਤਾ ਦੇ ਯੁੱਧ ਦੇ ਰੂਪ ਵਿਚ ਲਿਆ । ਉਨ੍ਹਾਂ ਦੇ ਬੁੱਲਾਂ ‘ਤੇ ਦੇਸ਼ ਭਗਤੀ ਦੇ ਜੋ ਗੀਤ ਸਨ ਉਨ੍ਹਾਂ ਵਿਚ ਕਵੀ ਰਾਜੇਟ ਦਿ.ਲਾਇਲ ਦੁਆਰਾ ਰਚਿਤ ਮਾਰਸਿਲੇ ਵੀ ਸੀ । ਇਹ ਗੀਤ ਪਹਿਲੀ ਵਾਰ ਮਾਰਸਿਲੇਸ ਦੇ ਸਵੈ-ਸੈਵੀਆਂ ਨੇ ਪੈਰਿਸ ਵਲ਼ ਕੂਚ ਕਰਦੇ ਹੋਏ ਗਾਇਆ ਸੀ । ਇਸ ਲਈ ਇਸ ਗੀਤ ਦਾ ਨਾਂ ਮਾਰਸਿਲੇ ਹੋ ਗਿਆ ਜੋ ਹੁਣ ਫਰਾਂਸ ਦਾ ਰਾਸ਼ਟਰਗਾਣ ਹੈ ।

ਕ੍ਰਾਂਤੀਕਾਰੀ ਯੁੱਧਾਂ ਦੇ ਸਿੱਟੇ –

  • ਕ੍ਰਾਂਤੀਕਾਰੀ ਯੁੱਧਾਂ ਨੇ ਜਨਤਾ ਨੂੰ ਭਾਰੀ ਹਾਨੀ ਪਹੁੰਚਾਈ : ਲੋਕਾਂ ਨੂੰ ਅਨੇਕ ਆਰਥਿਕ ਮੁਸ਼ਕਲਾਂ ਸਹਿਣ ਕਰਨੀਆਂ ਪਈਆਂ । ਪੁਰਸ਼ਾਂ ਦੇ ਮੋਰਚੇ ਤੇ ਚਲੇ ਜਾਣ ਦੇ ਬਾਅਦ ਘਰ ਪਰਿਵਾਰ ਅਤੇ ਰੋਜ਼ੀ-ਰੋਟੀ ਦੀ ਜ਼ਿੰਮੇਵਾਰੀ ਔਰਤਾਂ ‘ਤੇ ਆ ਗਈ ।
  • ਦੇਸ਼ ਦੀ ਆਬਾਦੀ ਦੇ ਇਕ ਵੱਡੇ ਭਾਗ ਨੂੰ ਅਜਿਹਾ ਲੱਗਦਾ ਸੀ ਕਿ ਕ੍ਰਾਂਤੀ ਦੇ ਘਟਨਾਕ੍ਰਮ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ ਕਿਉਂਕਿ 1791 ਈ: ਦੇ ਸੰਵਿਧਾਨ ਤੋਂ ਸਿਰਫ਼ ਅਮੀਰ ਲੋਕਾਂ ਨੂੰ ਹੀ ਰਾਜਨੀਤਿਕ ਅਧਿਕਾਰ ਪ੍ਰਾਪਤ ਹੋਏ ਸਨ । ਲੋਕ ਰਾਜਨੀਤਿਕ ਕਲੱਬਾਂ ਵਿਚ ਅੱਡੇ ਜਮਾ ਕੇ ਸਰਕਾਰੀ ਨੀਤੀਆਂ ਅਤੇ ਆਪਣੀ ਕਾਰਜਯੋਜਨਾ ‘ਤੇ ਬਹਿਸ ਕਰਦੇ ਸਨ । ਇਨ੍ਹਾਂ ਵਿਚੋਂ ਜੈਕੋਬਿਨ ਕਲੱਬ ਸਭ ਤੋਂ ਅੱਗੇ ਸੀ, ਜਿਸਦਾ ਨਾਂ ਪੈਰਿਸ ਦੇ ਸਾਬਕਾ ਕਾਨਵੈਂਟ ਆਫ਼ ਸੇਂਟ ਜੈਕਬ ਦੇ ਨਾਂ ‘ਤੇ ਪਿਆ ।

ਪ੍ਰਸ਼ਨ 11.
ਜੈਕੋਬਿਨ ਸਰਕਾਰ ਦੇ ਪਤਨ ਦੇ ਬਾਅਦ ਫ਼ਰਾਂਸ ਵਿਚ ਹੋਏ ਕਿਸੇ ਚਾਰ ਪਰਿਵਰਤਨਾਂ ਦਾ ਵਰਣਨ ਕਰੋ ।
ਜਾਂ
ਡਾਇਰੈਕਟਰੀ ਸ਼ਾਸਿਤ ਫ਼ਰਾਂਸ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਜੈਕੋਬਿਨ ਸਰਕਾਰ ਦੇ ਪਤਨ ਦੇ ਬਾਅਦ ਉੱਥੋਂ ਦੀ ਸੱਤਾ ਮੱਧ ਵਰਗ ਦੇ ਸੰਪੰਨ ਲੋਕਾਂ ਦੇ ਹੱਥਾਂ ਵਿਚ ਆ ਗਈ ।
  2. ਨਵੇਂ ਸੰਵਿਧਾਨ ਦੇ ਅਨੁਸਾਰ ਸੰਪੱਤੀਹੀਣ ਵਰਗ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ ।
  3. ਇਸ ਸੰਵਿਧਾਨ ਵਿਚ ਦੋ ਚੁਣੇ ਹੋਏ ਵਿਧਾਨ ਪਰਿਸ਼ਦਾਂ ਦੀ ਵਿਵਸਥਾ ਕੀਤੀ ਗਈ ਸੀ । ਇਨ੍ਹਾਂ ਪਰਿਸ਼ਦਾਂ ਨੇ ਪੰਜ ਮੈਂਬਰਾਂ ਵਾਲੀ ਇਕ ਕਾਰਜਪਾਲਿਕਾ ਨੂੰ ਨਿਯੁਕਤ ਕੀਤਾ । ਇਸਨੂੰ ਡਾਇਰੈਕਟਰੀ ਕਿਹਾ ਜਾਂਦਾ ਸੀ । ਇਸ ਵਿਵਸਥਾ ਦੇ ਮਾਧਿਅਮ ਨਾਲ ਜੈਕੋਬਿਨਾਂ ਦੇ ਸ਼ਾਸਨ ਕਾਲ ਵਾਲੀ ਇਕ ਵਿਅਕਤੀ ਕੇਂਦਰਿਤ ਕਾਰਜਪਾਲਿਕਾ ਤੋਂ ਬਚਣ ਦਾ ਯਤਨ ਕੀਤਾ ਗਿਆ, ਪਰ ਡਾਇਰੈਕਟਰਾਂ ਦਾ ਆਮ ਤੌਰ ਤੇ ਵਿਧਾਨ ਪਰਿਸ਼ਦਾਂ ਨਾਲ ਝਗੜਾ ਹੁੰਦਾ ਰਹਿੰਦਾ ਸੀ । ਅਜਿਹੇ ਮੌਕਿਆਂ ਤੇ ਪਰਿਸ਼ਦ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕਰਦੀ ਸੀ ।
  4. ਡਾਇਰੈਕਟਰੀ ਦੀ ਰਾਜਨੀਤਿਕ ਅਸਥਿਰਤਾ ਨੇ ਸੈਨਿਕ ਤਾਨਾਸ਼ਾਹ ਨੈਪੋਲੀਅਨ ਬੋਨਾਪਾਰਟ ਦੇ ਉਦੈ ਦਾ ਰਾਹ ਸੌਖਾ ਕੀਤਾ !

PSEB 9th Class SST Solutions History Chapter 5 ਫ਼ਰਾਂਸ ਦੀ ਕ੍ਰਾਂਤੀ 3

ਨੋਟ-ਦਿੱਤੇ ਗਏ ਨਕਸ਼ੇ ਵਿਚ ਦਿਖਾਏ ਗਏ ਤੱਥਾਂ ਦਾ ਅਧਿਐਨ ਕਰੋ ਅਤੇ ਉਨ੍ਹਾਂ ਨੂੰ ਖ਼ਾਲੀ ਨਕਸ਼ੇ ਵਿਚ ਭਰਨ ਦਾ ਅਭਿਆਸ ਕਰੋ ।

PSEB 9th Class SST Solutions History Chapter 4 ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ

Punjab State Board PSEB 9th Class Social Science Book Solutions History Chapter 4 ਸ੍ਰੀ ਗੁਰੂ ਅਰਜਨ ਦੇਵ ਜੀ: ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ Textbook Exercise Questions and Answers.

PSEB Solutions for Class 9 Social Science History Chapter 4 ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ

Social Science Guide for Class 9 PSEB ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ Textbook Questions and Answers

ਅਭਿਆਸ ਦੇ ਪ੍ਰਸ਼ਨ
I. ਵਸਤੁਨਿਸ਼ਠ ਪ੍ਰਸ਼ਨ
(ੳ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਜੀ ਦਾ ਨਾਂ –
(ਉ) ਬੀਬੀ ਭਾਨੀ
(ਅ) ਸਭਰਾਈ ਦੇਵੀ
(ਈ) ਬੀਬੀ ਅਮਰੋ
(ਸ) ਬੀਬੀ ਅਨੋਖੀ ।
ਉੱਤਰ-
(ਉ) ਬੀਬੀ ਭਾਨੀ

ਪ੍ਰਸ਼ਨ 2.
ਸ੍ਰੀ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਦਾ ਨਾਂ –
(ੳ) ਮਹਾਂਦੇਵ
(ਅ) ਸ੍ਰੀ ਅਰਜਨ ਦੇਵ
(ਈ) ਪ੍ਰਿਥੀ ਚੰਦ
(ਸ) ਸ੍ਰੀ ਹਰਿਗੋਬਿੰਦ ।
ਉੱਤਰ-
(ਈ) ਪ੍ਰਿਥੀ ਚੰਦ

ਪ੍ਰਸ਼ਨ 3.
ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਜਹਾਂਗੀਰ ਨੇ ਕਿਹੜੇ ਕਿਲ੍ਹੇ ਵਿਚ ਕੈਦ ਕੀਤਾ ਸੀ ?
(ਉ) ਗਵਾਲੀਅਰ
(ਅ) ਲਾਹੌਰ
(ਇ) ਦਿੱਲੀ
(ਸ) ਜੈਪੁਰ ।
ਉੱਤਰ-
(ਉ) ਗਵਾਲੀਅਰ

ਪ੍ਰਸ਼ਨ 4.
ਖੁਸਰੋ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿੱਥੇ ਮਿਲਿਆ ?
(ਉ) ਗੋਇੰਦਵਾਲ
(ਅ) ਸ੍ਰੀ ਹਰਿਗੋਬਿੰਦਪੁਰ
(ਇ) ਕਰਤਾਰਪੁਰ
(ਸ) ਸੰਤੋਖਸਰ ।
ਉੱਤਰ-
(ਉ) ਗੋਇੰਦਵਾਲ|

PSEB 9th Class SST Solutions History Chapter 4 ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ

ਪ੍ਰਸ਼ਨ 5.
ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਦੁਆਰਾ ਕਦੋਂ ਸ਼ਹੀਦ ਕੀਤਾ ਗਿਆ ?
(ਉ) 24 ਮਈ, 1606 ਈ:
(ਅ) 30 ਮਈ, 1606 ਈ:
(ਈ) 30 ਮਈ, 1581 ਈ:
(ਸ) 24 ਮਈ, 1675 ਈ: |
ਉੱਤਰ-
(ਅ) 30 ਮਈ, 1606 ਈ:

(ਅ) ਖ਼ਾਲੀ ਥਾਂਵਾਂ ਭਰੋ –

ਪ੍ਰਸ਼ਨ 1.
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰੂਕਾਲ ………….. ਤੋਂ ………… ਤਕ ਸੀ ।
ਉੱਤਰ-
1581 ਈ:, 1606 ਈ:,

ਪ੍ਰਸ਼ਨ 2.
1590 ਈ: ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ …………… ਨਾਂ ਦਾ ਸਰੋਵਰ ਬਣਵਾਇਆ ।
ਉੱਤਰ-
ਤਰਨਤਾਰਨ ।

(ਈ) ਸਹੀ ਮਿਲਾਨ ਕਰੋ

(ਉ) (ਅ)
1. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ (i) ਜਹਾਂਗੀਰ
2. ਮੀਰੀ ਪੀਰੀ (ii) 30 ਮਈ, 1606 ਈ:
3. ਸਾਈਂ ਮੀਆਂ ਮੀਰ (iii) ਸ੍ਰੀ ਗੁਰੂ ਹਰਿਗੋਬਿੰਦ ਜੀ
4. ਖੁਸਰੋ (iv) ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣਾ ।

ਉੱਤਰ-

1. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ । (ii) 30 ਮਈ, 1606 ਈ:
2. ਮੀਰੀ ਪੀਰੀ (iii) ਸ੍ਰੀ ਗੁਰੂ ਹਰਿਗੋਬਿੰਦ ਜੀ
3. ਸਾਈਂ ਮੀਆਂ ਮੀਰ (iv) ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣਾ
4. ਖੁਸਰੋ (i) ਜਹਾਂਗੀਰ ।

(ਸ) ਅੰਤਰ ਦੱਸੋ

ਮੀਰੀ ਅਤੇ ਪੀਰੀ ਉੱਤਰ-‘ਮੀਰੀ” ਅਤੇ “ਪੀਰੀ ਨਾਂ ਦੀਆਂ ਦੋ ਤਲਵਾਰਾਂ ਸੀ ਜੋ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਧਾਰਨ ਕੀਤੀਆਂ ਸੀ ! ਇਨ੍ਹਾਂ ਵਿਚ ‘ਮੀਰੀ ਤਲਵਾਰ ਸੰਸਾਰਕ ਵਿਸ਼ਿਆਂ ਵਿਚ ਅਗਵਾਈ ਦੀ ਪ੍ਰਤੀਕ ਸੀ, ਜਦੋਂਕਿ “ਪੀਰੀ ਤਲਵਾਰ ਅਧਿਆਤਮਕ ਵਿਸ਼ਿਆਂ ਵਿਚ ਅਗਵਾਈ ਦੀ ਪ੍ਰਤੀਕ ਦਰਸਾਉਂਦੀ ਸੀ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਿੱਖਾਂ ਦੇ ਪੰਜਵੇਂ ਗੁਰੂ ਕੌਣ ਸਨ ?
ਉੱਤਰ-
ਸ੍ਰੀ ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 2.
ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਦੋਂ ਅਤੇ ਕਿਸਨੇ ਰੱਖੀ ?
ਉੱਤਰ-
ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ 1588 ਈ: ਵਿਚ ਪ੍ਰਸਿੱਧ ਸੂਫ਼ੀ ਫ਼ਕੀਰ ਮੀਆਂ ਮੀਰ ਜੀ ਨੇ ਰੱਖੀ ।’

ਪ੍ਰਸ਼ਨ 3.
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਜੀ ਨੂੰ ਕਿਸ ਤੋਂ ਲਿਖਵਾਇਆ ?
ਉੱਤਰ-
ਭਾਈ ਗੁਰਦਾਸ ਜੀ ਤੋਂ ।

ਪ੍ਰਸ਼ਨ 4.
ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਕਦੋਂ ਸੰਪੂਰਨ ਹੋਇਆ ?
ਉੱਤਰ-
1604 ਈ: ਵਿਚ ।

PSEB 9th Class SST Solutions History Chapter 4 ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ

ਪ੍ਰਸ਼ਨ 5.
ਨਕਸ਼ਬੰਦੀ ਲਹਿਰ ਦਾ ਨੇਤਾ ਕੌਣ ਸੀ ?
ਉੱਤਰ-
ਸ਼ੇਖ ਅਹਿਮਦ ਸਰਹੰਦੀ ।

ਪ੍ਰਸ਼ਨ 6.
ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸਨ ?
ਉੱਤਰ-
ਬਾਬਾ ਬੁੱਢਾ ਜੀ .!

ਪ੍ਰਸ਼ਨ 7.
‘ਦਸਵੰਧ ਤੋਂ ਕੀ ਭਾਵ ਹੈ ?
ਉੱਤਰ-
ਦਸਵੰਧ ਤੋਂ ਭਾਵ ਇਹ ਹੈ ਕਿ ਹਰੇਕ ਸਿੱਖ ਆਪਣੀ ਆਮਦਨ ਦਾ ਦਸਵਾਂ ਹਿੱਸਾ ਗੁਰੂ ਜੀ ਦੇ ਨਾਂ ਭੇਂਟ ਕਰੇ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਕਿਸਨੂੰ ਅਤੇ ਕਦੋਂ ਸੌਂਪੀ ?
ਉੱਤਰ-
ਸ੍ਰੀ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ ! ਸਭ ਤੋਂ ਵੱਡਾ ਪੁੱਤਰ ਪ੍ਰਿਥੀ ਚੰਦ ਬੜਾ ਬੇਈਮਾਨ ਤੇ ਸੁਆਰਥੀ ਸੀ । ਦੂਜਾ ਪੁੱਤਰ ਮਹਾਂਦੇਵ ਬੈਰਾਗੀ ਸੁਭਾਅ ਦਾ ਸੀ। ਉਸ ਦੀ ਸੰਸਾਰਿਕ ਕੰਮਾਂ ਵਿਚ ਕੋਈ ਰੁਚੀ ਨਹੀਂ ਸੀ । ਤੀਜੇ ਅਤੇ ਸਭ ਤੋਂ ਛੋਟੇ ਪੁੱਤਰ ਅਰਜਨ ਦੇਵ ਜੀ ਸਨ । ਉਨ੍ਹਾਂ ਵਿਚ ਗੁਰੂ ਭਗਤੀ, ਸੇਵਾ ਅਤੇ ਨਿਮਰਤਾ, ਆਦਿ ਗੁਣ ਪ੍ਰਮੁੱਖ ਸਨ । ਇਸੇ ਕਾਰਨ ਗੁਰੂ ਰਾਮਦਾਸ ਜੀ ਨੇ ਅਰਜਨ ਦੇਵ ਜੀ ਨੂੰ 1581 ਈ: ਵਿਚ ਗੁਰਗੱਦੀ ਸੌਂਪੀ । ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਬਣੇ ।

ਪ੍ਰਸ਼ਨ 2.
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਸੰਖੇਪ ਵਿਚ ਵਰਣਨ ਕਰੋ ।
ਉੱਤਰ-
ਮੁਗ਼ਲ ਸਮਰਾਟ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਉਸ ਦੇ ਵਿਰੁੱਧ ਬਗ਼ਾਵਤ ਕਰ ਦਿੱਤੀ ਸੀ । ਖੁਸਰੋ ਹਾਰ ਕੇ ਗੁਰੂ ਅਰਜਨ ਦੇਵ ਜੀ ਕੋਲ ਆਇਆ । ਗੁਰੂ ਜੀ ਨੇ ਉਸ ਨੂੰ ਅਸ਼ੀਰਵਾਦ ਦਿੱਤਾ । ਇਸ ਦੋਸ਼ ਕਾਰਨ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਉੱਤੇ ਦੋ ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ | ਪਰੰਤੂ ਗੁਰੂ ਜੀ ਨੇ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿੱਤਾ । ਇਸ ਲਈ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ ਅਤੇ 30 ਮਈ 1606 ਈ: ਨੂੰ ਕਈ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ । ਸਿੱਖ ਪਰੰਪਰਾ ਵਿਚ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਿਰਤਾਜ’ ਕਿਹਾ ਜਾਂਦਾ ਹੈ ।

ਪ੍ਰਸ਼ਨ 3.
“ਜਹਾਂਗੀਰ ਦੀ ਧਾਰਮਿਕ ਅਸਹਿਣਸ਼ੀਲਤਾਂ ਤੋਂ ਕੀ ਭਾਵ ਹੈ ?
ਉੱਤਰ-
ਮੁਗ਼ਲ ਬਾਦਸ਼ਾਹ ਅਕਬਰ ਦੇ ਉਲਟ ਬਾਦਸ਼ਾਹ ਜਹਾਂਗੀਰ ਇਕ ਕੱਟੜ ਮੁਸਲਮਾਨ ਸੀ । ਉਹ ਆਪਣੇ ਧਰਮ ਨੂੰ ਵਧਾਉਣਾ ਚਾਹੁੰਦਾ ਸੀ ਪਰ ਉਸ ਸਮੇਂ ਹਰ ਜਾਤੀ ਅਤੇ ਧਰਮ ਦੇ ਲੋਕ ਸਿੱਖ ਧਰਮ ਦੀ ਉਦਾਰਤਾ ਅਤੇ ਸਰਲ ਸਿੱਖਿਆਵਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਨੂੰ ਅਪਣਾ ਰਹੇ ਸਨ । ਜਹਾਂਗੀਰ ਸਿੱਖ ਧਰਮ ਦੀ ਵੱਧਦੀ ਸਿੱਧੀ ਨੂੰ ਸਹਿਣ ਨਹੀਂ ਕਰ ਸਕਿਆ ਅਤੇ ਉਹ ਗੁਰੂ ਅਰਜਨ ਦੇਵ ਜੀ ਨਾਲ ਈਰਖਾ ਕਰਨ ਲੱਗਾ | ਅਖ਼ੀਰ ਇਸੇ ਕਾਰਨ ਗੁਰੂ ਜੀ ਦੀ ਸ਼ਹਾਦਤ ਹੋਈ ।

ਪ੍ਰਸ਼ਨ 4.
ਚੰਦੂਸ਼ਾਹ ਕੌਣ ਸੀ ਅਤੇ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਕਿਉਂ ਹੋ ਗਿਆ ?
ਉੱਤਰ-
ਚੰਦੂਸ਼ਾਹ ਲਾਹੌਰ ਦਰਬਾਰ (ਮੁਗ਼ਲ ਰਾਜ ਦਾ ਪ੍ਰਭਾਵਸ਼ਾਲੀ ਅਧਿਕਾਰੀ ਸੀ । ਉਸਦੀ ਪੁੱਤਰੀ ਦਾ ਵਿਆਹ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਹਰਗੋਬਿੰਦ ਜੀ ਦੇ ਨਾਲ ਹੋਣਾ ਨਿਸ਼ਚਿਤ ਹੋਇਆ ਸੀ, ਪਰ ਚੰਦੂ ਸ਼ਾਹ ਹੰਕਾਰੀ ਸੀ । ਗੁਰੂ ਜੀ ਨੇ ਸੰਗਤ ਦੀ ਸਲਾਹ ਮੰਨਦੇ ਹੋਏ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ । ਚੰਦੂਸ਼ਾਹ ਨੇ ਇਸਨੂੰ ਆਪਣਾ ਅਪਮਾਨ ਸਮਝਿਆ ਅਤੇ ਗੁਰੂ ਜੀ ਦਾ ਵਿਰੋਧੀ ਬਣ ਬੈਠਾ । ਉਸਨੇ ਬਾਦਸ਼ਾਹ ਅਕਬਰ ਨੂੰ ਗੁਰੂ ਜੀ ਦੇ ਵਿਰੁੱਧ ਭੜਕਾਇਆ, ਪਰ ਉਹ ਅਸਫਲ ਰਿਹਾ | ਬਾਅਦ ਵਿਚ ਉਸਨੇ ਮੁਗ਼ਲ ਬਾਦਸ਼ਾਹ ਜਹਾਂਗੀਰ ਨੂੰ ਗੁਰੂ ਜੀ ਦੇ ਵਿਰੁੱਧ ਕਾਰਵਾਈ ਕਰਨ ਲਈ ਉਕਸਾਇਆ, ਜੋ ਕਿ ਅਖ਼ੀਰ ਗੁਰੂ ਜੀ ਦੀ ਸ਼ਹਾਦਤ ਦਾ ਕਾਰਨ ਬਣਿਆ ।

ਪ੍ਰਸ਼ਨ 5.
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਤੱਤਕਾਲੀ ਕਾਰਨ ਕੀ ਸੀ ?
ਉੱਤਰ-
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਸਮੇਂ ਮਈ, 1606 ਈ: ਵਿਚ ਹੋਈ । ਇਸ ਸ਼ਹੀਦੀ ਦੇ ਪਿੱਛੇ ਮੁੱਖ ਤੌਰ ‘ਤੇ ਜਹਾਂਗੀਰ ਦੀ ਕੱਟੜ ਧਾਰਮਿਕ ਨੀਤੀ ਦਾ ਹੱਥ ਸੀ । ਉਹ ਸਿੱਖ ਧਰਮ ਦੀ ਵਧਦੀ ਹੋਈ ਲੋਕਪ੍ਰਿਅਤਾ ‘ਤੇ ਰੋਕ ਲਗਾਉਣਾ ਚਾਹੁੰਦਾ ਸੀ । | ਗੁਰੂ ਜੀ ਨੇ ਜਹਾਂਗੀਰ ਦੇ ਵਿਦਰੋਹੀ ਪੁੱਤਰ ਖੁਸਰੋ ਨੂੰ ਅਸ਼ੀਰਵਾਦ ਦਿੱਤਾ ਸੀ । ਉਨ੍ਹਾਂ ਨੇ ਗੁਰੂ ਘਰ ਵਿਚ ਆਉਣ ‘ਤੇ ਉਸ ਦਾ ਆਦਰ ਸਨਮਾਨ ਕੀਤਾ ਅਤੇ ਲੰਗਰ ਵੀ ਛਕਾਇਆ । ਉਨ੍ਹਾਂ ਦਾ ਇਹ ਕਾਰਜ ਰਾਜਨੀਤਿਕ ਅਪਰਾਧ ਮੰਨਿਆ ਗਿਆ ।

ਗੁਰੂ ਜੀ ਦੁਆਰਾ ਆਦਿ ਗ੍ਰੰਥ ਸਾਹਿਬ ਦੀ ਰਚਨਾ ਨੇ ਜਹਾਂਗੀਰ ਦਾ ਸੰਦੇਹ ਹੋਰ ਵੀ ਵਧਾ ਦਿੱਤਾ । ਗੁਰੂ ਜੀ ਦੇ ਦੁਸ਼ਮਣਾਂ ਨੇ ਜਹਾਂਗੀਰ ਨੂੰ ਦੱਸਿਆ ਕਿ ਆਦਿ ਗ੍ਰੰਥ ਸਾਹਿਬ ਵਿਚ ਇਸਲਾਮ ਧਰਮ ਦੇ ਵਿਰੁੱਧ ਕਾਫ਼ੀ ਕੁਝ ਲਿਖਿਆ ਗਿਆ ਹੈ । ਇਸ ਲਈ ਜਹਾਂਗੀਰ ਨੇ ਗੁਰੂ ਜੀ ਨੂੰ ਦਰਬਾਰ ਵਿਚ ਸੱਦਾ ਭੇਜਿਆ । ਉਸਨੇ ਗੁਰੂ ਜੀ ਨੂੰ ਹੁਕਮ ਦਿੱਤਾ ਕਿ ਉਹ ਇਸਲਾਮ ਧਰਮ ਦੇ ਮੋਢੀ ਹਜ਼ਰਤ ਮੁਹੰਮਦ ਸਾਹਿਬ ਦੇ ਵਿਸ਼ੇ ਵਿਚ ਵੀ ਕੁੱਝ ਲਿਖਣ । ਪਰ ਗੁਰੂ ਜੀ ਨੇ ਇਸ ਸੰਬੰਧ ਵਿਚ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਕਿਸੇ ਹੋਰ ਦੇ ਹੁਕਮ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ । ਇਹ ਉੱਤਰ ਸੁਣ ਕੇ ਮੁਗ਼ਲ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ ਕਠੋਰ ਸਰੀਰਕ ਕਸ਼ਟ ਦੇ ਕੇ ਮਾਰ ਦੇਣ ਦਾ ਆਦੇਸ਼ ਜਾਰੀ ਕਰ ਦਿੱਤਾ ।

PSEB 9th Class SST Solutions History Chapter 4 ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ

ਪ੍ਰਸ਼ਨ 6.
ਮਸੰਦ ਪ੍ਰਥਾ ਦਾ ਸਿੱਖ ਧਰਮ ਦੇ ਵਿਕਾਸ ਵਿਚ ਕੀ ਯੋਗਦਾਨ ਸੀ ?
ਉੱਤਰ-
ਸਿੱਖ ਧਰਮ ਦੇ ਸੰਗਠਨ ਅਤੇ ਵਿਕਾਸ ਵਿਚ ਮਸੰਦ ਪ੍ਰਥਾ ਦਾ ਵਿਸ਼ੇਸ਼ ਯੋਗਦਾਨ ਰਿਹਾ । ਇਸ ਦੇ ਯੋਗਦਾਨ ਨੂੰ ਹੇਠ ਲਿਖੀਆਂ ਗੱਲਾਂ ਤੋਂ ਜਾਣਿਆ ਜਾ ਸਕਦਾ ਹੈ-
1. ਗੁਰੂ ਜੀ ਦੀ ਆਮਦਨ ਹੁਣ ਨਿਰੰਤਰ ਅਤੇ ਲਗਪਗ ਨਿਸ਼ਚਿਤ ਹੋ ਗਈ । ਆਮਦਨ ਦੇ ਸਥਾਈ ਹੋ ਜਾਣ ਨਾਲ ਗੁਰੂ ਜੀ ਨੂੰ ਆਪਣੇ ਰਚਨਾਤਮਕ ਕੰਮਾਂ ਨੂੰ ਪੂਰਾ ਕਰਨ ਵਿਚ ਬਹੁਤ ਸਹਾਇਤਾ ਮਿਲੀ । ਉਨ੍ਹਾਂ ਨੇ ਇਸ ਧਨ ਰਾਸ਼ੀ ਨਾਲ ਨਾ ਸਿਰਫ਼ ਅੰਮ੍ਰਿਤਸਰ ਅਤੇ ਸੰਤੋਖਸਰ ਦੇ ਸਰੋਵਰਾਂ ਦਾ ਨਿਰਮਾਣ ਕੰਮ ਪੂਰਾ ਕੀਤਾ ਸਗੋਂ ਹੋਰ ਕਈ ਸ਼ਹਿਰਾਂ, ਤਲਾਬਾਂ, ਖੂਹਾਂ ਆਦਿ ਦਾ ਵੀ ਨਿਰਮਾਣ ਕੀਤਾ ।

2. ਮਸੰਦ ਪ੍ਰਥਾ ਦੇ ਕਾਰਨ ਜਿੱਥੇ ਗੁਰੂ ਜੀ ਦੀ ਆਮਦਨ ਨਿਸ਼ਚਿਤ ਹੋਈ ਉੱਥੇ ਸਿੱਖ ਧਰਮ ਦਾ ਪ੍ਰਚਾਰ ਵੀ ਜ਼ੋਰਾਂ ਨਾਲ ਹੋਇਆ | ਪਹਿਲਾਂ ਧਰਮ ਪ੍ਰਚਾਰ ਦਾ ਕੰਮ ਮੰਜੀਆਂ ਦੁਆਰਾ ਹੁੰਦਾ ਸੀ ਜੋ ਪੰਜਾਬ ਤਕ ਹੀ ਸੀਮਿਤ ਸੀ ਪਰੰਤੂ ਗੁਰੂ ਅਰਜਨ ਦੇਵ ਜੀ ਨੇ ਪੰਜਾਬ ਤੋਂ ਬਾਹਰ ਵੀ ਮਸੰਦਾਂ ਦੀ ਨਿਯੁਕਤੀ ਕੀਤੀ । ਇਸ ਨਾਲ ਸਿੱਖ ਧਰਮ ਦਾ ਪ੍ਰਚਾਰ ਖੇਤਰ ਵਧ ਗਿਆ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗੁਰੂ ਅਰਜਨ ਦੇਵ ਜੀ ਦਾ ਸਿੱਖ ਧਰਮ ਦੇ ਵਿਕਾਸ ਲਈ ਕੀ ਯੋਗਦਾਨ ਹੈ ? ਵਿਸਥਾਰ ਸਹਿਤ ਲਿਖੋ ।
ਉੱਤਰ-
ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਸੰਭਾਲਦੇ ਹੀ ਸਿੱਖ ਧਰਮ ਦੇ ਇਤਿਹਾਸ ਨੇ ਨਵੇਂ ਦੌਰ ਵਿਚ ਪ੍ਰਵੇਸ਼ ਕੀਤਾ । ਉਨ੍ਹਾਂ ਦੇ ਯਤਨ ਨਾਲ ਹਰਿਮੰਦਰ ਸਾਹਿਬ ਬਣਿਆ ਅਤੇ ਸਿੱਖਾਂ ਨੂੰ ਅਨੇਕ ਤੀਰਥ ਸਥਾਨ ਮਿਲੇ । ਇਹੋ ਨਹੀਂ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਜਿਸ ਨੂੰ ਅੱਜ ਸਿੱਖ ਧਰਮ ਵਿਚ ਉਹੀ ਸਥਾਨ ਪ੍ਰਾਪਤ ਹੈ ਜੋ ਹਿੰਦੂਆਂ ਵਿਚ ਰਾਮਾਇਣ, ਮੁਸਲਮਾਨਾਂ ਵਿਚ ਕੁਰਾਨ ਸ਼ਰੀਫ਼ ਅਤੇ ਈਸਾਈਆਂ ਵਿਚ ਬਾਈਬਲ ਨੂੰ ਪ੍ਰਾਪਤ ਹੈ ।

ਸੰਖੇਪ ਵਿਚ ਗੁਰੂ ਅਰਜਨ ਦੇਵ ਜੀ ਦੇ ਕੰਮਾਂ ਤੇ ਸਫਲਤਾਵਾਂ ਦਾ ਵਰਣਨ ਇਸ ਤਰ੍ਹਾਂ ਹੈ –
1. ਹਰਿਮੰਦਰ ਸਾਹਿਬ ਦਾ ਨਿਰਮਾਣ-ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਤੇ ਸੰਤੋਖਸਰ ਨਾਮੀ ਸਰੋਵਰਾਂ ਦਾ ਨਿਰਮਾਣ ਕੰਮ ਪੂਰਾ ਕੀਤਾ । ਉਨ੍ਹਾਂ ਨੇ “ਅੰਮ੍ਰਿਤਸਰ’ ਸਰੋਵਰ ਦੇ ਵਿਚ ਹਰਿਮੰਦਰ ਦਾ ਨਿਰਮਾਣ ਕਰਵਾਇਆ । ਹਰਿਮੰਦਰ ਸਾਹਿਬ ਦੀ ਨੀਂਹ 1588 ਈ: ਵਿਚ ਸੂਫ਼ੀ ਫ਼ਕੀਰ ਮੀਆਂ ਮੀਰ ਜੀ ਨੇ ਰੱਖੀ । 1604 ਈ: ਵਿਚ ਹਰਿਮੰਦਰ ਸਾਹਿਬ ਵਿਚ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ । ਬਾਬਾ ਬੁੱਢਾ ਜੀ ਇੱਥੇ ਦੇ ਪਹਿਲੇ ਗ੍ਰੰਥੀ ਬਣੇ । ਗੁਰੂ ਸਾਹਿਬ ਨੇ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਇਕ-ਇਕ ਦੁਆਰ ਰਖਵਾਇਆ । ਇਹ ਦੁਆਰ ਇਸ ਗੱਲ ਦਾ ਪ੍ਰਤੀਕ ਹੈ ਕਿ ਇਹ ਸਥਾਨ ਸਾਰੀਆਂ ਜਾਤੀਆਂ ਅਤੇ ਧਰਮਾਂ ਦੇ ਲੋਕਾਂ ਲਈ ਖੁੱਲ੍ਹਿਆ ਹੈ ।

2. ਤਰਨਤਾਰਨ ਦੀ ਸਥਾਪਨਾ-ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਤੋਂ ਇਲਾਵਾ ਹੋਰ ਵੀ ਅਨੇਕ ਸ਼ਹਿਰਾਂ, ਸਰੋਵਰਾਂ ਅਤੇ ਸਮਾਰਕਾਂ ਦਾ ਨਿਰਮਾਣ ਕਰਵਾਇਆ | ਤਰਨਤਾਰਨ ਵੀ ਇਨ੍ਹਾਂ ਵਿਚੋਂ ਇਕ ਸੀ । ਇਸ ਦਾ ਨਿਰਮਾਣ ਉਨ੍ਹਾਂ ਨੇ ਮਾਝਾ ਪ੍ਰਦੇਸ਼ ਦੇ ਠੀਕ ਵਿਚਕਾਰ ਕਰਵਾਇਆ | ਅੰਮ੍ਰਿਤਸਰ ਦੀ ਤਰ੍ਹਾਂ ਤਰਨਤਾਰਨ ਵੀ ਸਿੱਖਾਂ ਦਾ ਪ੍ਰਸਿੱਧ ਤੀਰਥ ਸਥਾਨ ਬਣ ਗਿਆ |’

3. ਲਾਹੌਰ ਵਿਚ ਬਾਉਲੀ ਦਾ ਨਿਰਮਾਣ-ਗੁਰੂ ਅਰਜਨ ਦੇਵ ਜੀ ਨੇ ਆਪਣੀ ਲਾਹੌਰ ਯਾਤਰਾ ਦੌਰਾਨ ਡੱਬੀ ਬਾਜ਼ਾਰ ਵਿਚ ਇਕ ਬਾਉਲੀ ਦਾ ਨਿਰਮਾਣ ਕਰਵਾਇਆ | ਇਸ ਬਾਉਲੀ ਦੇ ਨਿਰਮਾਣ ਨਾਲ ਨੇੜੇ ਦੇ ਦੇਸ਼ਾਂ ਦੇ ਸਿੱਖਾਂ ਨੂੰ ਇਕ ਤੀਰਥ ਸਥਾਨ ਦੀ ਪ੍ਰਾਪਤੀ ਹੋਈ ।.

4. ਹਰਿਗੋਬਿੰਦਪੁਰ ਅਤੇ ਛੇਹਰਟਾ ਦੀ ਸਥਾਪਨਾ-ਗੁਰੂ ਜੀ ਨੇ ਆਪਣੇ ਪੁੱਤਰ ਹਰਿਗੋਬਿੰਦ ਦੇ ਜਨਮ ਦੀ ਖ਼ੁਸ਼ੀ ਵਿਚ ਬਿਆਸ ਨਦੀ ਦੇ ਕਿਨਾਰੇ ਹਰਿਗੋਬਿੰਦਪੁਰ ਨਾਂ ਦੇ ਸ਼ਹਿਰ ਦੀ ਸਥਾਪਨਾ ਕੀਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਅੰਮ੍ਰਿਤਸਰ ਦੇ ਨਜ਼ਦੀਕ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਇਕ ਖੂਹ ਦਾ ਨਿਰਮਾਣ ਕਰਵਾਇਆ ਕਿਉਂਕਿ ਇਸ ਖੂਹ ’ਤੇ ਛੇ ਹਰਟ ਚਲਦੇ ਸਨ, ਇਸ ਲਈ ਇਸ ਨੂੰ ਛੇਹਰਟਾ ਦੇ ਨਾਂ ਨਾਲ ਬੁਲਾਇਆ ਜਾਣ ਲੱਗਾ ।

5. ਕਰਤਾਰਪੁਰ ਦੀ ਨੀਂਹ ਰੱਖਣਾ-ਗੁਰੂ ਜੀ ਨੇ 1593 ਈ: ਵਿਚ ਜਲੰਧਰ ਦੁਆਬ ਵਿਚ ਇਕ ਸ਼ਹਿਰ ਦੀ ਸਥਾਪਨਾ ਕੀਤੀ ਜਿਸ ਦਾ ਨਾਂ ਉਨ੍ਹਾਂ ਨੇ ਕਰਤਾਰਪੁਰ ਰੱਖਿਆ । ਇੱਥੇ ਉਨ੍ਹਾਂ ਨੇ ਇਕ ਸਰੋਵਰ ਦਾ ਨਿਰਮਾਣ ਕਰਵਾਇਆ ਜੋ ਗੰਗਸਰ ਦੇ ਨਾਂ ਨਾਲ ਪ੍ਰਸਿੱਧ ਹੈ ।

6. ਮਸੰਦ ਪ੍ਰਥਾ ਦਾ ਵਿਕਾਸ-ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਉਹ ਆਪਣੀ ਆਮਦਨ ਦਾ 1/10 ਭਾਗ (ਦਸਵੰਧ) ਜ਼ਰੂਰੀ ਤੌਰ ਤੇ ਮਸੰਦਾਂ ਨੂੰ ਜਮਾਂ ਕਰਾਉਣ । ਮਸੰਦ ਵਿਸਾਖੀ ਤੇ ਇਸ ਰਕਮ ਨੂੰ ਅੰਮ੍ਰਿਤਸਰ ਦੇ ਕੇਂਦਰੀ ਖ਼ਜ਼ਾਨੇ ਵਿਚ ਜਮਾਂ ਕਰਾ ਦਿੰਦੇ ਸਨ । ਰਾਸ਼ੀ ਨੂੰ ਇਕੱਠਾ ਕਰਨ ਲਈ ਉਹ ਆਪਣੇ ਪ੍ਰਤੀਨਿਧੀ ਨਿਯੁਕਤ ਕਰਨ ਲੱਗੇ । ਇਨ੍ਹਾਂ ਨੂੰ ‘ਸੰਗਤੀਆ’ ਕਹਿੰਦੇ ਸਨ ।

7. ਆਦਿ ਗ੍ਰੰਥ ਸਾਹਿਬ ਦਾ ਸੰਕਲਨ-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਕ ਸਿੱਖ ਧਰਮ ਕਾਫ਼ੀ ਲੋਕ ਪ੍ਰਿਯ ਹੋ ਚੁੱਕਾ ਸੀ । ਸਿੱਖ ਗੁਰੂਆਂ ਨੇ ਵੱਡੀ ਮਾਤਰਾ ਵਿਚ ਬਾਣੀ ਦੀ ਰਚਨਾ ਕਰ ਲਈ ਸੀ । ਖ਼ੁਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ 30 ਰਾਗਾਂ ਵਿਚ 2218 ਸ਼ਬਦਾਂ ਦੀ ਰਚਨਾ ਕੀਤੀ ਸੀ । ਗੁਰੂਆਂ ਦੇ ਨਾਮ ਕੁਝ ਲੋਕਾਂ ਨੇ ਵੀ ਬਾਣੀ ਦੀ ਰਚਨਾ ਸ਼ੁਰੂ ਕੀਤੀ ਸੀ । ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਗੁਰੂ ਸਾਹਿਬਾਨ ਦੀ ਸ਼ੁਧ ਗੁਰਬਾਣੀ ਦਾ ਗਿਆਨ ਕਰਵਾਉਣ ਅਤੇ ਗੁਰੂਆਂ ਦੀ ਬਾਣੀ ਦੀ ਸੰਭਾਲ ਕਰਨ ਦੇ ਲਈ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕੀਤਾ । ਗੰਥ ਦੇ ਸੰਕਲਨ ਦਾ ਕੰਮ ਅੰਮ੍ਰਿਤਸਰ ਵਿਚ ਰਾਮਸਰ ਸਰੋਵਰ ਦੇ ਕਿਨਾਰੇ ਇਕਾਂਤ ਸਥਾਨ ‘ਤੇ ਸ਼ੁਰੂ ਕੀਤਾ ਗਿਆ ।

ਸ੍ਰੀ ਗੁਰੂ ਅਰਜਨ ਦੇਵ ਜੀ ਖ਼ੁਦ ਬੋਲਦੇ ਗਏ ਅਤੇ ਭਾਈ ਗੁਰਦਾਸ ਜੀ ਲਿਖਦੇ ਗਏ । ਆਦਿ ਗ੍ਰੰਥ ਸਾਹਿਬ ਵਿਚ ਸਿੱਖ ਗੁਰੂਆਂ ਦੀ ਬਾਣੀ ਦੇ ਇਲਾਵਾ ਕਈ ਹਿੰਦੂ ਭਗਤਾਂ ਨੂੰ , ਸੂਫ਼ੀ-ਸੰਤਾਂ, ਭੱਟਾਂ ਅਤੇ ਗੁਰਸਿੱਖਾਂ ਦੇ ਸ਼ਬਦਾਂ ਨੂੰ ਸ਼ਾਮਿਲ ਕੀਤਾ ਗਿਆ | 1604 ਈ: ਵਿਚ ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਦਾ ਕੰਮ ਸੰਪੂਰਨ ਹੋਇਆ ਅਤੇ ਇਸਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਤਾ ਗਿਆ। ਬਾਬਾ ਬੁੱਢਾ ਜੀ ਨੂੰ ਇਸਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ ।

8. ਘੋੜਿਆਂ ਦਾ ਵਪਾਰ-ਗੁਰੂ ਜੀ ਨੇ ਸਿੱਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਲਈ ਪ੍ਰੇਰਿਤ ਕੀਤਾ । ਇਸ ਨਾਲ ਸਿੱਖਾਂ ਨੂੰ ਹੇਠ ਲਿਖੇ ਲਾਭ ਪ੍ਰਾਪਤ ਹੋਏ –

  • ਉਸ ਸਮੇਂ ਘੋੜਿਆਂ ਦੇ ਵਪਾਰ ਨਾਲ ਬਹੁਤ ਲਾਭ ਹੁੰਦਾ ਸੀ । ਸਿੱਟੇ ਵਜੋਂ ਸਿੱਖ ਲੋਕ ਅਮੀਰ ਹੋ ਗਏ । | ਹੁਣ ਉਨ੍ਹਾਂ ਲਈ ਦਸਵੰਧ (1/10) ਦੇਣਾ ਔਖਾ ਨਾ ਰਿਹਾ ।
  • ਇਸ ਵਪਾਰ ਨਾਲ ਸਿੱਖਾਂ ਨੂੰ ਘੋੜਿਆਂ ਦੀ ਚੰਗੀ ਪਰਖ ਹੋ ਗਈ । ਇਹ ਗੱਲ ਉਨ੍ਹਾਂ ਲਈ ਸੈਨਾ ਸੰਗਠਨ ਦੇ ਕੰਮਾਂ ਵਿਚ ਬੜੀ ਕੰਮ ਆਈ ।

9. ਧਰਮ ਪ੍ਰਚਾਰਕ ਕੰਮ-ਗੁਰੂ ਅਰਜਨ ਦੇਵ ਜੀ ਨੇ ਧਰਮ ਪ੍ਰਚਾਰ ਰਾਹੀਂ ਵੀ ਅਨੇਕ ਲੋਕਾਂ ਨੂੰ ਆਪਣਾ ਸਿੱਖ ਬਣਾ ਲਿਆ । ਉਨ੍ਹਾਂ ਨੇ ਆਪਣੀਆਂ ਆਦਰਸ਼ ਸਿੱਖਿਆਵਾਂ, ਚੰਗੇ ਵਿਹਾਰ, ਨਿਮਰ ਸੁਭਾਅ ਅਤੇ ਸਹਿਣਸ਼ੀਲਤਾ ਨਾਲ ਅਨੇਕ ਲੋਕਾਂ ਨੂੰ ਪ੍ਰਭਾਵਿਤ ਕੀਤਾ । ਸੰਖੇਪ ਵਿਚ ਇੰਨਾ ਕਹਿਣਾ ਹੀ ਕਾਫ਼ੀ ਹੈ ਕਿ ਗੁਰੂ ਅਰਜਨ ਦੇਵ ਜੀ ਦੇ ਕਾਲ ਵਿਚ ਸਿੱਖ ਧਰਮ ਨੇ ਬਹੁਤ ਉੱਨਤੀ ਕੀਤੀ । ਆਦਿ ਗ੍ਰੰਥ ਸਾਹਿਬ ਦੀ ਰਚਨਾ ਹੋਈ, ਤਰਨਤਾਰਨ, ਕਰਤਾਰਪੁਰ ਅਤੇ ਛੇਹਰਟਾ ਹੋਂਦ ਵਿਚ ਆਏ ਅਤੇ ਹਰਿਮੰਦਰ ਸਾਹਿਬ ਸਿੱਖ ਧਰਮ ਦੀ ਸ਼ੋਭਾ ਬਣ ਗਿਆ ।

ਪ੍ਰਸ਼ਨ 2.
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ ? ਵਰਣਨ ਕਰੋ ।
ਉੱਤਰ-
ਗੁਰੂ ਅਰਜਨ ਦੇਵ ਜੀ ਵੀ ਉਨ੍ਹਾਂ ਮਹਾਂਪੁਰਖਾਂ ਵਿਚੋਂ ਸਨ ਜਿਨ੍ਹਾਂ ਨੇ ਧਰਮ ਦੀ ਖ਼ਾਤਰ ਆਪਣੇ ਪ੍ਰਾਣਾਂ ਦਾ ਬਲੀਦਾਨ ਦੇ ਦਿੱਤਾ । ਉਨ੍ਹਾਂ ਦੀ ਸ਼ਹੀਦੀ ਦੇ ਮੁੱਖ ਕਾਰਨ ਹੇਠ ਲਿਖੇ ਹਨ –
1. ਸਿੱਖ ਧਰਮ ਦਾ ਵਿਸਥਾਰ-ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਧਰਮ ਦਾ ਤੇਜ਼ੀ ਨਾਲ ਵਿਸਥਾਰ ਹੋ ਰਿਹਾ ਸੀ । ਕਈ ਨਗਰਾਂ ਦੀ ਸਥਾਪਨਾ, ਸ੍ਰੀ ਹਰਿਮੰਦਰ ਸਾਹਿਬ ਦੇ ਨਿਰਮਾਣ ਅਤੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਕਾਰਨ’ ਲੋਕਾਂ ਦਾ ਸਿੱਖ ਧਰਮ ਵਿਚ ਵਿਸ਼ਵਾਸ ਵੱਧਦਾ ਜਾ ਰਿਹਾ ਸੀ । ਦਸਵੰਧ ਪ੍ਰਥਾ ਦੇ ਕਾਰਨ ਗੁਰੂ ਸਾਹਿਬ ਦੀ ਆਮਦਨ ਵਿਚ ਵਾਧਾ ਹੋ ਰਿਹਾ ਸੀ । ਇਸ ਲਈ ਲੋਕ ਗੁਰੂ ਅਰਜਨ ਦੇਵ ਜੀ ਨੂੰ “ਸੱਚੇ ਪਾਤਸ਼ਾਹ’ ਕਹਿ ਕੇ ਬੁਲਾਉਣ ਲੱਗੇ ਸਨ। ਮੁਗ਼ਲ ਸਮਰਾਟ ਜਹਾਂਗੀਰ ਇਸ ਸਥਿਤੀ ਨੂੰ ਰਾਜਨੀਤਿਕ ਸੰਕਟ ਦੇ ਰੂਪ ਵਿਚ ਦੇਖ ਰਿਹਾ ਸੀ ।

2. ਜਹਾਂਗੀਰ ਦੀ ਧਾਰਮਿਕ ਕੱਟੜਤਾ-1605 ਈ: ਵਿਚ ਜਹਾਂਗੀਰ ਮੁਗ਼ਲ ਸਮਰਾਟ ਬਣਿਆ । ਉਹ ਗੁਰੂ ਜੀ ਨਾਲ ਘਿਣਾ ਕਰਦਾ ਸੀ ਜਾਂ ਫਿਰ ਉਨ੍ਹਾਂ ਨੂੰ ਮੁਸਲਮਾਨ ਬਣਨ ਲਈ ਮਜਬੂਰ ਕਰਨਾ ਚਾਹੁੰਦਾ ਸੀ । ਇਸ ਲਈ ਇਹ ਮੰਨਣਾ ਹੀ ਪਵੇਗਾ ਕਿ ਗੁਰੂ ਜੀ ਦੀ ਸ਼ਹੀਦੀ ਵਿਚ ਜਹਾਂਗੀਰ ਦਾ ਪੂਰਾ ਹੱਥ ਸੀ ।

3. ਪ੍ਰਿਥੀਆ (ਪ੍ਰਿਥੀ ਚੰਦ ਦੀ ਦੁਸ਼ਮਣੀ-ਗੁਰੁ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਬੁੱਧੀਮਤਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਵਾਰਸ ਨਿਯੁਕਤ ਕੀਤਾ ਸੀ, ਪਰ ਇਹ ਗੱਲ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥੀਆ ਸਹਿਣ ਨਾ ਕਰ ਸਕਿਆ । ਉਸ ਨੇ ਮੁਗ਼ਲ ਸਮਰਾਟ ਨੂੰ ਇਹ ਸ਼ਿਕਾਇਤ ਕੀਤੀ ਕਿ ਗੁਰੂ ਅਰਜਨ ਦੇਵ ਜੀ ਇਕ ਅਜਿਹੇ ਧਾਰਮਿਕ ਗ੍ਰੰਥ (ਆਦਿ ਗ੍ਰੰਥ ਸਾਹਿਬ ਦੀ ਰਚਨਾ ਕਰ ਰਹੇ ਹਨ, ਜੋ ਇਸਲਾਮ ਧਰਮ ਦੇ ਸਿਧਾਂਤਾਂ ਦੇ ਵਿਰੁੱਧ ਹੈ, ਪਰ ਸਹਿਣਸ਼ੀਲ ਅਕਬਰ ਨੇ ਗੁਰੂ ਜੀ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ । ਇਸ ਤੋਂ ਬਾਅਦ ਪ੍ਰਿਥੀਆ ਲਾਹੌਰ ਦੇ ਗਵਰਨਰ ਸੁਲਹੀ ਖਾਂ ਨਾਲ ਅਤੇ ਉੱਥੋਂ ਦੇ ਵਿੱਤ ਮੰਤਰੀ ਚੰਦੂ ਸ਼ਾਹ ਨਾਲ ਮਿਲ ਕੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਸਾਜ਼ਿਸ਼ ਰਚਣ ਲੱਗਾ ! ਮਰਨ ਤੋਂ ਪਹਿਲਾਂ ਉਹ ਮੁਗ਼ਲਾਂ ਦੇ ਮਨ ਵਿਚ ਗੁਰੂ ਜੀ ਦੇ ਵਿਰੁੱਧ ਨਫ਼ਰਤ ਦੇ ਬੀਜ ਜ਼ਰੂਰ ਬੀਜ ਗਿਆ ।

4. ਨਕਸ਼ਬੰਦੀਆਂ ਦਾ ਵਿਰੋਧ-ਨਕਸ਼ਬੰਦੀ ਲਹਿਰ ਇਕ ਮੁਸਲਿਮ ਲਹਿਰ ਸੀ ਜੋ ਗ਼ੈਰ-ਮੁਸਲਮਾਨਾਂ ਨੂੰ ਕਿਸੇ ਵੀ ਸੁਵਿਧਾ ਦਿੱਤੇ ਜਾਣ ਦੇ ਵਿਰੁੱਧ ਸੀ । ਇਸ ਲਹਿਰ ਦੇ ਇਕ ਨੇਤਾ ਸ਼ੇਖ ਅਹਿਮਦ ਸਰਹਿੰਦੀ ਦੀ ਅਗਵਾਈ ਵਿਚ ਮੁਸਲਮਾਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਸਮਰਾਟ ਅਕਬਰ ਨੂੰ ਸ਼ਿਕਾਇਤ ਕੀਤੀ ਪਰੰਤੁ ਇਕ ਉਦਾਰਵਾਦੀ ਸ਼ਾਸਕ ਹੋਣ ਦੇ ਕਾਰਨ, ਅਕਬਰ ਨੇ ਨਕਸ਼ਬੰਦੀਆਂ ਦੀਆਂ ਸ਼ਿਕਾਇਤਾਂ ਦੇ ਵੱਲ ਕੋਈ ਧਿਆਨ ਨਾ ਦਿੱਤਾ । ਇਸ ਲਈ ਅਕਬਰ ਦੀ ਮੌਤ ਦੇ ਬਾਅਦ ਨਕਸ਼ਬੰਦੀਆਂ ਨੇ ਜਹਾਂਗੀਰ ਨੂੰ ਗੁਰੂ ਸਾਹਿਬ ਦੇ ਵਿਰੁੱਧ ਭੜਕਾਉਣਾ ਸ਼ੁਰੂ ਕਰ ਦਿੱਤਾ।

5. ਚੰਦੂ ਸ਼ਾਹ ਦੀ ਦੁਸ਼ਮਣੀ-ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ । ਗੁਰੂ ਅਰਜਨ ਦੇਵ ਜੀ ਨੇ ਉਸ ਦੀ ਧੀ ਨਾਲ ਆਪਣੇ ਪੁੱਤਰ ਦਾ ਵਿਆਹ ਕਰਨ ਤੋਂ ਨਾਂਹ ਕਰ ਦਿੱਤੀ ਸੀ । ਇਸ ਲਈ ਉਸ ਨੇ ਪਹਿਲਾਂ ਬਾਦਸ਼ਾਹ ਅਕਬਰ ਨੂੰ ਅਤੇ ਬਾਅਦ ਵਿਚ ਜਹਾਂਗੀਰ ਨੂੰ ਇਹ ਕਹਿ ਕੇ ਭੜਕਾਇਆ ਕਿ ਉਨ੍ਹਾਂ ਨੇ ਵਿਦਰੋਹ ਦੌਰਾਨ ਰਾਜਕੁਮਾਰ ਦੀ ਸਹਾਇਤਾ ਕੀਤੀ ਹੈ । ਜਹਾਂਗੀਰ ਪਹਿਲਾਂ ਹੀ ਗੁਰੂ ਜੀ ਦੇ ਵਧਦੇ ਹੋਏ ਪ੍ਰਭਾਵ ਨੂੰ ਰੋਕਣਾ ਚਾਹੁੰਦਾ ਸੀ । ਸੋ, ਉਹ ਜਲਦੀ ਹੀ ਗੁਰੂ ਜੀ ਦੇ ਵਿਰੁੱਧ ਸਖ਼ਤ ਕਦਮ ਚੁੱਕਣ ਲਈ ਤਿਆਰ ਹੋ ਗਿਆ ।

6. ਆਦਿ ਗ੍ਰੰਥ ਸਾਹਿਬ ਦਾ ਸੰਕਲਨ-ਗੁਰੁ ਜੀ ਨੇ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ ਸੀ । ਗੁਰੂ ਜੀ ਦੇ ਦੁਸ਼ਮਣਾਂ ਨੇ ਜਹਾਂਗੀਰ ਨੂੰ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਵਿਚ ਕਈ ਗੱਲਾਂ ਇਸਲਾਮ ਦੇ ਵਿਰੁੱਧ ਲਿਖੀਆਂ ਹਨ । ਸੋ, ਜਹਾਂਗੀਰ ਨੇ ਗੁਰੂ ਜੀ ਨੂੰ ਆਦੇਸ਼ ਦਿੱਤਾ ਕਿ ਆਦਿ ਗ੍ਰੰਥ ਸਾਹਿਬ ਵਿਚੋਂ ਅਜਿਹੀਆਂ ਸਭ ਗੱਲਾਂ ਕੱਢ ਦਿੱਤੀਆਂ ਜਾਣ ਜੋ ਇਸਲਾਮ ਧਰਮ ਦੇ ਵਿਰੁੱਧ ਹੋਣ । ਇਸ ‘ਤੇ ਗੁਰੂ ਜੀ ਨੇ ਉੱਤਰ ਦਿੱਤਾ, “ਆਦਿ ਗ੍ਰੰਥ ਸਾਹਿਬ ਵਿਚੋਂ ਅਸੀਂ ਇਕ ਵੀ ਅੱਖਰ ਕੱਢਣ ਲਈ ਤਿਆਰ ਨਹੀਂ ਹਾਂ ਕਿਉਂਕਿ ਇਸ ਵਿਚ ਅਸੀਂ ਕੋਈ ਵੀ ਅਜਿਹੀ ਗੱਲ ਨਹੀਂ ਲਿਖੀ ਜੋ ਕਿ ਕਿਸੇ ਧਰਮ ਦੇ ਵਿਰੁੱਧ ਹੋਵੇ ਜਾਂ ਜਿਸ ਨਾਲ ਕਿਸੇ ਵੀ ਵਿਅਕਤੀ ਦਾ ਦਿਲ ਦੁਖੇ ।”

ਕਹਿੰਦੇ ਹਨ ਕਿ ਇਹ ਉੱਤਰ ਸੁਣ ਕੇ ਜਹਾਂਗੀਰ ਨੇ ਗੁਰੂ ਜੀ ਨੂੰ ਕਿਹਾ ਕਿ ਉਹ ਇਸ ਵਿਚ ਇਸਲਾਮ ਧਰਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਬਾਰੇ ਵੀ ਕੁੱਝ ਲਿਖ ਦੇਣ, ਪਰ ਗੁਰੂ ਜੀ ਨੇ ਜਹਾਂਗੀਰ ਦੀ ਇਹ ਗੱਲ ਸਵੀਕਾਰ ਨਾ ਕੀਤੀ ਅਤੇ ਕਿਹਾ ਕਿ “ਇਸ ਸੰਬੰਧ ਵਿਚ ਪਰਮਾਤਮਾ ਦੇ ਆਦੇਸ਼ ਤੋਂ ਬਿਨਾਂ ਕਿਸੇ ਹੋਰ ਦੇ ਆਦੇਸ਼ ਦਾ ਪਾਲਣ ਨਹੀਂ ਕੀਤਾ ਜਾ ਸਕਦਾ ।

7. ਰਾਜਕੁਮਾਰ ਖੁਸਰੋ ਦਾ ਮਾਮਲਾ (ਤਤਕਾਲੀ ਕਾਰਨ)-ਖੁਸਰੋ ਜਹਾਂਗੀਰ ਦਾ ਸਭ ਤੋਂ ਵੱਡਾ ਪੁੱਤਰ ਸੀ । ਉਸ ਨੇ ਆਪਣੇ ਪਿਤਾ ਵਿਰੁੱਧ ਵਿਦਰੋਹ ਕਰ ਦਿੱਤਾ । ਜਹਾਂਗੀਰ ਦੀਆਂ ਸੈਨਾਵਾਂ ਨੇ ਉਸ ਦਾ ਪਿੱਛਾ ਕੀਤਾ । ਉਹ ਦੌੜ ਕੇ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿਚ ਪਹੁੰਚਿਆ । ਕਹਿੰਦੇ ਹਨ ਕਿ ਗੁਰੂ ਜੀ ਨੇ ਉਸ ਨੂੰ ਅਸ਼ੀਰਵਾਦ ਦਿੱਤਾ ਅਤੇ ਉਸਨੂੰ ਲੰਗਰ ਵੀ ਛਕਾਇਆ । ਪਰੰਤੁ ਗੁਰੁ ਸਾਹਿਬ ਦੇ ਵਿਰੋਧੀਆਂ ਨੇ ਜਹਾਂਗੀਰ ਦੇ ਕੰਨ ਭਰੇ ਕਿ ਗੁਰੂ ਸਾਹਿਬ ਨੇ ਖੁਸਰੋ ਦੀ ਧਨ ਨਾਲ ਸਹਾਇਤਾ ਕੀਤੀ ਹੈ । ਇਸ ਨੂੰ ਗੁਰੂ ਜੀ ਦਾ ਰਾਜਨੀਤਿਕ ਅਪਰਾਧ ਮੰਨਿਆ ਗਿਆ ਅਤੇ ਉਨ੍ਹਾਂ ਨੂੰ ਬੰਦੀ ਬਣਾਉਣ ਦਾ ਆਦੇਸ਼ ਦਿੱਤਾ ਗਿਆ ।

8. ਸ਼ਹੀਦੀ- ਉੱਪਰ ਲਿਖੀਆਂ ਅਨੇਕਾਂ ਗੱਲਾਂ ਦੇ ਕਾਰਨ ਜਹਾਂਗੀਰ ਦੀ ਕੱਟੜਤਾ ਸਿਖਰ ‘ਤੇ ਪਹੁੰਚ ਗਈ ਸੀ । ਸੋ, ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ । ਗੁਰੂ ਸਾਹਿਬ ਨੂੰ 24 ਮਈ, 1606 ਈ: ਨੂੰ ਬੰਦੀ ਦੇ ਰੂਪ ਵਿਚ ਲਾਹੌਰ ਲਿਆਂਦਾ ਗਿਆ | ਸ਼ਹੀਦੀ ਤੋਂ ਪਹਿਲਾਂ ਗੁਰੂ ਸਾਹਿਬ ਨੂੰ ਘੋਰ ਤਸੀਹੇ ਦਿੱਤੇ ਗਏ । ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਤੱਤੀਆਂ ਤਵੀਆਂ ‘ਤੇ ਬਿਠਾਇਆ ਗਿਆ ਅਤੇ ਉਨ੍ਹਾਂ ਦੇ ਸਰੀਰ ‘ਤੇ ਤਪਦੀ ਹੋਈ ਰੇਤ ਪਾਈ ਗਈ । 30 ਮਈ, 1606 ਈ: ਨੂੰ ਗੁਰੂ ਜੀ ਸ਼ਹੀਦੀ ਨੂੰ ਪ੍ਰਾਪਤ ਹੋਏ । ਉਨ੍ਹਾਂ ਨੂੰ ‘ਸ਼ਹੀਦਾਂ ਦੇ ਸਿਰਤਾਜ’ ਕਿਹਾ ਜਾਂਦਾ ਹੈ ।

ਸ਼ਹੀਦੀ ਦਾ ਮਹੱਤਵ

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਿੱਖ ਇਤਿਹਾਸ ਵਿਚ ਬਹੁਤ ਮਹੱਤਵਪੂਰਨ ਸਥਾਨ ਪ੍ਰਾਪਤ ਹੈ ।
1. ਗੁਰੂ ਜੀ ਦੀ ਸ਼ਹੀਦੀ ਨੇ ਸਿੱਖਾਂ ਵਿਚ ਸੈਨਿਕ ਭਾਵਨਾ ਜਾਗਿਤ ਕੀਤੀ । ਇਸ ਲਈ ਸ਼ਾਂਤੀਪਿਆ ਸਿੱਖ ਜਾਤੀ ਨੇ ਲੜਾਕੂ ਜਾਤੀ ਦਾ ਰੂਪ ਧਾਰਨ ਕਰ ਲਿਆ |
ਅਸਲ ਵਿਚ ਉਹ ‘ਸੰਤ ਸਿਪਾਹੀ ਬਣ ਗਏ ।

2. ਗੁਰੂ ਜੀ ਦੀ ਸ਼ਹੀਦੀ ਤੋਂ ਪਹਿਲਾਂ ਸਿੱਖਾਂ ਤੇ ਮੁਗ਼ਲਾਂ ਦੇ ਆਪਸੀ ਸੰਬੰਧ ਚੰਗੇ ਸਨ ਪਰ ਇਸ ਸ਼ਹੀਦੀ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਦਿੱਤਾ ਅਤੇ ਸਿੱਖਾਂ ਦੇ ਮਨ ਵਿਚ ਮੁਗ਼ਲ ਰਾਜ ਦੇ ਪ੍ਰਤੀ ਨਫ਼ਰਤ ਪੈਦਾ ਹੋ ਗਈ ।

3. ਇਸ ਸ਼ਹੀਦੀ ਨਾਲ ਸਿੱਖ ਧਰਮ ਨੂੰ ਪ੍ਰਸਿੱਧੀ ਮਿਲੀ । ਸਿੱਖ ਹੁਣ ਆਪਣੇ ਧਰਮ ਦੇ ਲਈ ਆਪਣਾ ਸਭ ਕੁਝ ਬਲੀਦਾਨ ਕਰਨ ਲਈ ਤਿਆਰ ਹੋ ਗਏ । ਬਿਨਾਂ ਸ਼ੱਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਵਿਚ ਇਕ ਨਵਾਂ ਮੋੜ ਸਿੱਧ ਹੋਈ । ਇਸ ਨੇ ਸ਼ਾਂਤੀਪਿਆ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ | ਉਨ੍ਹਾਂ ਨੇ ਸਮਝ ਲਿਆ ਕਿ ਜੇ ਉਨ੍ਹਾਂ ਨੇ ਆਪਣੇ ਧਰਮ ਦੀ ਰੱਖਿਆ ਕਰਨੀ ਹੈ ਤਾਂ ਉਨ੍ਹਾਂ ਨੂੰ ਹਥਿਆਰ ਚੁੱਕਣੇ ਹੀ ਪੈਣਗੇ ।

PSEB 9th Class SST Solutions History Chapter 4 ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ

ਪ੍ਰਸ਼ਨ 3.
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਸਿੱਖ ਧਰਮ ‘ਤੇ ਕੀ ਪ੍ਰਭਾਵ ਪਿਆ ? ਵਰਣਨ ਕਰੋ ।
ਉੱਤਰ-
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਦੀ ਇਕ ਬੜੀ ਮਹੱਤਵਪੂਰਨ ਘਟਨਾ ਹੈ । ਇਸ ਸ਼ਹੀਦੀ ਤੋਂ ਉਂਝ ਤਾਂ ਸਾਰੀ ਹਿੰਦੂ ਜਾਤੀ ਪ੍ਰਭਾਵਿਤ ਹੋਈ, ਪਰੰਤੂ ਸਿੱਖਾਂ ‘ਤੇ ਇਸਦਾ ਵਿਸ਼ੇਸ਼ ਰੂਪ ਨਾਲ ਪ੍ਰਭਾਵ ਪਿਆ ।

ਇਸ ਵਿਸ਼ੇ ਵਿਚ ਡਾ: ਟੰਪ ਨੇ ਲਿਖਿਆ ਹੈ-
“ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਸੰਪ੍ਰਦਾਇ ਦੇ ਵਿਕਾਸ ਦੇ ਲਈ ਇਕ ਪਵਰਤਕ ਸੀ । ਗੁਰੂ ਅਰਜਨ ਦੇਵ ਜੀ ਅਨਿਆਏ ਨੂੰ ਸਹਿਣ ਨਾ ਕਰ ਸਕੇ ਅਤੇ ਉਨ੍ਹਾਂ ਨੇ ਮੁਗ਼ਲ ਸਰਕਾਰ ਦੁਆਰਾ ਕੀਤੇ ਜਾ ਰਹੇ ਅੱਤਿਆਚਾਰਾਂ ਦਾ ਬੜੀ ਹਿੰਮਤ ਅਤੇ ਨਿਡਰਤਾ ਨਾਲ ਵਿਰੋਧ ਕੀਤਾ ਅਤੇ ਅੰਤ ਵਿਚ ਆਪਣੇ ਪ੍ਰਾਣਾਂ ਤਕ ਦੀ ਬਲੀ ਦੇ ਦਿੱਤੀ ।

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮਹੱਤਵ ਹੇਠ ਲਿਖੀਆਂ ਗੱਲਾਂ ਤੋਂ ਸਪੱਸ਼ਟ ਹੋ ਜਾਂਦਾ ਹੈ –
1. ਸਿੱਖ ਸੰਪ੍ਰਦਾਇ ਵਿਚ ਮਹਾਨ ਪਰਿਵਰਤਨ : ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਨਵੀਂ ਨੀਤੀ-ਗੁਰੂ ਹਰਗੋਬਿੰਦ ਸਾਹਿਬ ਦੀ ਨਵੀਂ ਨੀਤੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ ਸਿੱਖ ਸੰਪ੍ਰਦਾਇ ਵਿਚ ਇਕ ਬਹੁਤ ਵੱਡਾ ਪਰਿਵਰਤਨ ਆਇਆ | ਸ਼ਹੀਦੀ ਦੇ ਦੌਰਾਨ ਸਿੱਖਾਂ ਨੇ ਮਹਿਸੂਸ ਕੀਤਾ ਕਿ ਬਿਨਾਂ ਹਥਿਆਰ ਚੁੱਕੇ ਧਰਮ ਦੀ ਰੱਖਿਆ ਨਹੀਂ ਕਰ ਸਕਦੇ । ਕਹਿੰਦੇ ਹਨ ਕਿ ਆਪਣੀ ਸ਼ਹੀਦੀ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਪੁੱਤਰ ਨੂੰ ਇਕ ਸੰਦੇਸ਼ ਭੇਜਿਆ ਸੀ, ਜੋ ਇਸ ਤਰ੍ਹਾਂ ਸੀ, “ਉਸਨੂੰ ਪੂਰੀ ਤਰ੍ਹਾਂ ਸੁਸੱਜਿਤ ਹੋ ਕੇ ਗੱਦੀ ‘ਤੇ ਬੈਠਣਾ ਚਾਹੀਦਾ ਹੈ ਅਤੇ ਆਪਣੀ ਯੋਗਤਾ ਅਨੁਸਾਰ ਸੈਨਾ ਰੱਖਣੀ ਚਾਹੀਦੀ ਹੈ” ਅਤੇ ਆਪਣੇ ਪਿਤਾ ਜੀ ਦੇ ਉਪਦੇਸ਼ ਦੇ ਅਨੁਸਾਰ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਜੀ ਨੇ ਗੁਰਗੱਦੀ ‘ਤੇ ਬੈਠਣ ਦੇ ਬਾਅਦ ਨਵੀਂ ਨੀਤੀ ਅਪਣਾਈ ।

ਉਨ੍ਹਾਂ ਨੇ ‘ਮੀਰੀ ਅਤੇ ਪੀਰੀ ਨਾਮਕ ਦੋ ਤਲਵਾਰਾਂ ਧਾਰਨ ਕੀਤੀਆਂ । ਕੁੱਝ ਸਮੇਂ ਬਾਅਦ ਉਨ੍ਹਾਂ ਨੇ ਸਿੱਖਾਂ ਨੂੰ ਰਾਜਨੀਤਿਕ ਅਤੇ ਸੈਨਿਕ ਕੰਮਾਂ ਦੇ ਲਈ ਸੰਗਠਿਤ ਕੀਤਾ ਅਤੇ ਇਕ ਭਵਨ ਦਾ ਨਿਰਮਾਣ ਕਰਵਾਇਆ ਜਿਹੜਾ ਅੱਜ “ਅਕਾਲ ਤਖ਼ਤ’ ਦੇ ਨਾਂ ਨਾਲ ਪ੍ਰਸਿੱਧ ਹੈ । ਸਿਰਫ਼ ਏਨਾ ਹੀ ਨਹੀਂ, ਉਨ੍ਹਾਂ ਨੇ ਅੰਮ੍ਰਿਤਸਰ ਨਗਰ ਦੀ ਰੱਖਿਆ ਦੇ ਲਈ ਕਿਲੋਬੰਦੀ ਵੀ ਕਰਵਾਈ, ਪਰੰਤੁ ਸੈਨਾ ਦੇ ਲਈ ਅਜੇ ਹਥਿਆਰਾਂ (ਸ਼ਸਤਰਾਂ ਅਤੇ ਘੋੜਿਆਂ ਦੀ ਬੜੀ ਜ਼ਰੂਰਤ ਸੀ । ਇਸ ਲਈ ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਘੋੜੇ ਅਤੇ ਸ਼ਸਤਰ (ਹਥਿਆਰ) ਭੇਂਟ ਵਿਚ ਦੇਣ ਦਾ ਆਦੇਸ਼ ਦਿੱਤਾ । ਛੇਤੀ ਹੀ ਸਿੱਖਾਂ ਨੂੰ ਸੈਨਿਕ ਸਿੱਖਿਆ ਦੇਣੀ ਆਰੰਭ ਕਰ ਦਿੱਤੀ । ਇਸ ਤਰ੍ਹਾਂ ਸਿੱਖ ਭਗਤਾਂ ਨੇ ਸੰਤ ਸੈਨਿਕਾਂ ਦਾ ਰੂਪ ਧਾਰਨ ਕਰ ਲਿਆ ।

2. ਸਿੱਖਾਂ ਅਤੇ ਮੁਗ਼ਲਾਂ ਦੇ ਸੰਬੰਧਾਂ ਵਿਚ ਟਕਰਾਅ-ਮੁਗ਼ਲ ਸਮਰਾਟ ਅਕਬਰ ਬੜਾ ਉਦਾਰ ਦਿਲ ਸੀ ਅਤੇ ਉਸਦੇ ਵਿਚਾਰ ਧਾਰਮਿਕ ਸਨ । ਉਹ ਸਿੱਖ ਗੁਰੂ-ਸਾਹਿਬਾਨ ਦਾ ਬੜਾ ਆਦਰ ਕਰਦਾ ਸੀ । ਇਸ ਲਈ ਉਸ ਦੇ ਸਮੇਂ ਵਿਚ ਮੁਗ਼ਲਾਂ ਅਤੇ ਸਿੱਖਾਂ ਦੇ ਸੰਬੰਧ ਮਿੱਤਰਤਾਪੂਰਨ ਰਹੇ, ਪਰੰਤੁ ਜਹਾਂਗੀਰ ਇਕ ਕੱਟੜ ਮੁਸਲਮਾਨ ਸੀ । ਇਸ ਲਈ ਉਹ ਗੁਰੂ ਅਰਜਨ ਦੇਵ ਜੀ ਦੇ ਵਿਰੁੱਧ ਹੋ ਗਿਆ । ਉਸਨੇ ਗੁਰੂ ਜੀ ਨੂੰ ਅਨੇਕ ਸਰੀਰਿਕ ਤਸੀਹੇ ਦਿੱਤੇ ਅਤੇ ਬੜੀ ਬੇਰਹਿਮੀ ਨਾਲ ਉਨ੍ਹਾਂ ਨੂੰ ਸ਼ਹੀਦ ਕਰਵਾ ਦਿੱਤਾ । ਇਸ ਦੇ ਨਾਲ ਸਿੱਖਾਂ ਵਿਚ ਕ੍ਰੋਧ ਦੀ ਲਹਿਰ ਫੈਲ ਗਈ ਅਤੇ ਉਨ੍ਹਾਂ ਦੇ ਮੁਗਲਾਂ ਦੇ ਨਾਲ ਮਿੱਤਰਤਾਪੂਰਨ ਸੰਬੰਧ ਦੁਸ਼ਮਣੀ ਵਿਚ ਬਦਲ ਗਏ ।

ਇਸ ਸੰਬੰਧ ਵਿਚ ਇਤਿਹਾਸਕਾਰ ਲਤੀਫ ਨੇ ਲਿਖਿਆ ਹੈ, “ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕ ਉੱਠੀਆਂ ਸਨ ਅਤੇ ਇਸ ਸਭ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਸੱਚੇ ਪੈਰੋਕਾਰਾਂ ਦੇ ਦਿਲ ਵਿਚ ਮੁਸਲਮਾਨ ਸ਼ਕਤੀ ਦੇ ਪ੍ਰਤੀ ਨਫ਼ਰਤ ਦੇ ਇਸ ਤਰ੍ਹਾਂ ਦੇ ਬੀਜ ਬੀਜੇ ਗਏ । ਜਿਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਸਨ ।
” ਸਿੱਖ ਹੁਣ ਇਹ ਭਲੀ-ਭਾਂਤੀ ਸਮਝ ਗਏ ਸਨ ਕਿ ਧਰਮ ਦੀ ਰੱਖਿਆ ਦੇ ਲਈ ਉਨ੍ਹਾਂ ਨੂੰ ਮੁਗਲਾਂ ਦਾ ਮੁਕਾਬਲਾ ਕਰਨਾ ਪਏਗਾ | ਇਸੇ ਉਦੇਸ਼ ਦੀ ਪੂਰਤੀ ਦੇ ਲਈ ਗੁਰੂ ਹਰਿਗੋਬਿੰਦ ਜੀ ਨੇ ਸੈਨਿਕ ਤਿਆਰੀਆਂ ਆਰੰਭ ਕਰ ਦਿੱਤੀਆਂ |

ਇਸ ਤਰ੍ਹਾਂ ਮੁਗ਼ਲਾਂ ਅਤੇ ਸਿੱਖਾਂ ਵਿਚ ਸੰਘਰਸ਼ ਬਿਲਕੁਲ ਜ਼ਰੂਰੀ ਹੋ ਗਿਆ ਅਤੇ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਵਿਚ ਖੁੱਲ੍ਹੇ ਰੂਪ ਵਿਚ ਯੁੱਧ ਛਿੜ ਗਿਆ ।
1. “The Death of Guru Arjun is, therefore, the great turning point in the development of the Sikh community”. -Dr. E. Trumpp

2. “A struggle was thus becoming, more or less inevitable and it openly broke out under Guru Arjun’s son and successor, Guru Hargobind.” -Dr. Indu Bhushan Banerjee

3. ਸਿੱਖਾਂ ‘ਤੇ ਅੱਤਿਆਚਾਰ-ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਬਾਅਦ ਮੁਗਲ ਸ਼ਾਸਕਾਂ ਨੇ ਸਿੱਖਾਂ ‘ਤੇ ਬੜੇ ਅੱਤਿਆਚਾਰ ਕੀਤੇ । ਸ਼ਾਹਜਹਾਂ ਦੇ ਸਮੇਂ ਵਿਚ ਸਿੱਖਾਂ ਅਤੇ ਮੁਗ਼ਲਾਂ ਦੇ ਸੰਬੰਧ ਹੋਰ ਵੀ ਖ਼ਰਾਬ ਹੋ ਗਏ । ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਬੰਦੀ ਬਣਾ ਲਿਆ ਗਿਆ । ਛੇਵੇਂ ਗੁਰੂ ਜੀ ਦੇ ਕਾਲ ਵਿਚ ਮੁਗ਼ਲਾਂ । ਅਤੇ ਸਿੱਖਾਂ ਦੇ ਵਿਚ ਕਈ ਯੁੱਧ ਲੜੇ ਗਏ । 1675 ਈ: ਵਿਚ ਗੁਰੁ ਤੇਗ ਬਹਾਦਰ ਜੀ ਨੂੰ ਇਸਲਾਮ ਧਰਮ ਸਵੀਕਾਰ ਕਰਨ ਦੇ ਲਈ ਕਿਹਾ ਗਿਆ । ਜਦੋਂ ਉਨ੍ਹਾਂ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਮੁਗਲ ਸਮਰਾਟ ਔਰੰਗਜ਼ੇਬ ਨੇ ਉਨਾਂ ਨੂੰ ਸ਼ਹੀਦ ਕਰਾ ਦਿੱਤਾ ।

ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੀ ਸਿੱਖਾਂ ‘ਤੇ ਮੁਗਲਾਂ ਦੇ ਅੱਤਿਆਚਾਰ ਜ਼ਾਰੀ ਰਹੇ । ਮੁਗ਼ਲ ਸਮਰਾਟ ਨੇ ਸਿੱਖਾਂ ਦਾ ਨਾਸ਼ ਕਰਨ ਦੇ ਲਈ ਵਿਸ਼ਾਲ ਸੈਨਾ ਭੇਜੀ । ਸਿੱਖਾਂ ਅਤੇ ਮੁਗ਼ਲ ਸੈਨਾਵਾਂ ਵਿਚ ਭਿਅੰਕਰ ਯੁੱਧ ਹੋਇਆ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦੇ ਲੜਦੇ ਹੋਏ ਸ਼ਹੀਦ ਹੋ ਗਏ । ਉਨ੍ਹਾਂ ਦੇ ਦੋ ਸਾਹਿਬਜਾਦਿਆਂ ਨੂੰ ਜਿਉਂਦੇ ਹੀ ਦੀਵਾਰ ਵਿਚ ਚਿਨਵਾ ਦਿੱਤਾ ਗਿਆ । ਬੰਦਾ ਬਹਾਦਰ ਦੀ ਹਾਰ ਦੇ ਦੌਰਾਨ 740 ਸਿੱਖਾਂ ਨੂੰ ਫੜ ਕੇ ਇਸਲਾਮ ਧਰਮ ਸਵੀਕਾਰ ਕਰਨ ਦੇ ਲਈ ਮਜ਼ਬੂਰ ਕੀਤਾ ਗਿਆ । ਜਦੋਂ ਉਨ੍ਹਾਂ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ ਮਾਰ ਦਿੱਤਾ ਗਿਆ । 1716 ਈ: ਤੋਂ 1746 ਈ: ਤਕ ਭਾਈ ਮਨੀ ਸਿੰਘ, ਭਾਈ ਤਾਰਾ ਸਿੰਘ, ਭਾਈ ਬੂਟਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਆਦਿ ਅਨੇਕ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ।

4. ਸਿੱਖਾਂ ਵਿਚ ਏਕਤਾ-ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ ਸਿੱਖਾਂ ਵਿਚ ਏਕਤਾ ਦੀ ਭਾਵਨਾ ਪੈਦਾ ਹੋ ਗਈ । ਗੁਰੂ ਜੀ ਦੀ ਸ਼ਹੀਦੀ ਬੇਕਾਰ ਨਹੀਂ ਗਈ ਬਲਕਿ ਇਸ ਨਾਲ ਸਿੱਖਾਂ ਨੂੰ ਇਕ ਨਵਾਂ ਉਤਸ਼ਾਹ ਅਤੇ ਇਕ ਨਵੀਂ ਸ਼ਕਤੀ ਮਿਲੀ । ਉਹ ਅੱਤਿਆਚਾਰਾਂ ਦਾ ਵਿਰੋਧ ਕਰਨ ਦੇ ਲਈ ਇਕੱਠੇ ਹੋ ਗਏ । ਸ੍ਰੀ ਖੁਸ਼ਵੰਤ ਸਿੰਘ ਨੇ ਲਿਖਿਆ ਹੈ, “ਗੁਰੂ ਅਰਜਨ ਦੇਵ ਜੀ ਦਾ ਖੂਨ ਸਿੱਖ ਸੰਪ੍ਰਦਾਇ ਅਤੇ ਪੰਜਾਬੀ ਰਾਜ ਦਾ ਬੀਜ ਸਿੱਧ ਹੋਇਆ ।”

5. ਭਾਵੀ ਸਿੱਖ ਇਤਿਹਾਸ ‘ਤੇ ਪ੍ਰਭਾਵ-ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਆਉਣ ਵਾਲੇ ਸਿੱਖ ਇਤਿਹਾਸ ‘ਤੇ ਡੂੰਘਾ ਪ੍ਰਭਾਵ ਪਿਆ । ਉਨ੍ਹਾਂ ਦੀ ਸ਼ਹੀਦੀ ਦੇ ਪਰਿਣਾਮਸਰੂਪ ਹੀ ਸਿੱਖਾਂ ਨੇ ਅੱਤਿਆਚਾਰ ਦਾ ਵਿਰੋਧ ਕਰਨ ਦੇ ਲਈ ਹਥਿਆਰ ਸ਼ਸ਼ਤਰ ਚੁੱਕਣ ਦਾ ਨਿਸ਼ਚੇ ਕੀਤਾ । ਉਨ੍ਹਾਂ ਨੇ ਸ਼ਕਤੀਸ਼ਾਲੀ ਮੁਗ਼ਲ ਸ਼ਾਸਕਾਂ ਨਾਲ ਟੱਕਰ ਲਈ ਅਤੇ ਯੁੱਧਾਂ ਵਿਚ ਆਪਣੀ ਹਿੰਮਤ, ਨਿਡਰਤਾ ਅਤੇ ਵੀਰਤਾ ਦਾ ਪਰਿਚੈ ਦਿੱਤਾ । ਗੁਰੂ ਗੋਬਿੰਦ ਸਿੰਘ ਜੀ ਦੇ ਬਾਅਦ ਸਿੱਖਾਂ ਨੇ ਹਿੰਮਤ ਨਾ ਛੱਡੀ ਅਤੇ ਬੰਦਾ ਬਹਾਦਰ ਦੀ ਅਗਵਾਈ ਵਿਚ ਉਨ੍ਹਾਂ ਨੇ ਪੰਜਾਬ ਦੇ ਜ਼ਿਆਦਾਤਰ ਭਾਗਾਂ ‘ਤੇ ਅਧਿਕਾਰ ਕਰ ਲਿਆ ।

ਸਿੱਖਾਂ ਦੀ ਸ਼ਕਤੀ ਲਗਾਤਾਰ ਵੱਧਦੀ ਗਈ ਅਤੇ 18ਵੀਂ ਸ਼ਤਾਬਦੀ ਦੇ ਬਾਅਦ ਉਨ੍ਹਾਂ ਨੇ ਬਾਰ੍ਹਾਂ ਸੁਤੰਤਰ ਰਾਜ ਸਥਾਪਿਤ ਕਰ ਲਏ ਜੋ ‘ਮਿਸਲਾਂ ਦੇ ਨਾਂ ਨਾਲ ਪ੍ਰਸਿੱਧ ਹੋਏ | ਕੁਝ ਸਮੇਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਾਂ ਅਤੇ ਮਿਸਲ ਸਰਦਾਰਾਂ ਨੂੰ ਹਰਾ ਕੇ ਪੰਜਾਬ ਵਿਚ ਇਕ ਸ਼ਕਤੀਸ਼ਾਲੀ ਰਾਜ ਦੀ ਸਥਾਪਨਾ ਕੀਤੀ । ਇਨ੍ਹਾਂ ਸਾਰੀਆਂ ਗੱਲਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਆਉਣ ਵਾਲੇ ਸਿੱਖ ਇਤਿਹਾਸ ਨੂੰ ਨਿਰਧਾਰਿਤ ਕਰਨ ਦਾ ਇਕ ਬਹੁਤ ਵੱਡਾ ਕਾਰਨ ਸਿੱਧ ਹੋਈ ।

PSEB 9th Class Social Science Guide ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ
(ਉ) ਗੁਰੂ ਅਮਰਦਾਸ ਜੀ ਨੇ
(ਅ) ਗੁਰੁ ਅਰਜਨ ਦੇਵ ਜੀ ਨੇ
(ਇ) ਗੁਰੂ ਰਾਮਦਾਸ ਜੀ ਨੇ .
(ਸ) ਗੁਰੂ ਤੇਗ਼ ਬਹਾਦਰ ਜੀ ਨੇ ।
ਉੱਤਰ-
(ਅ) ਗੁਰੁ ਅਰਜਨ ਦੇਵ ਜੀ ਨੇ
“Arjun’s blood became the seed of the Sikh Church as will as of the Punjabi Nation.” -Khuswant Singh

ਪ੍ਰਸ਼ਨ 2.
ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ –
(ੳ) ਭਾਈ ਪ੍ਰਿਥੀਆ ਨੂੰ
(ਅ) ਮਹਾਂਦੇਵ ਨੂੰ
(ਇ) ਬਾਬਾ ਬੁੱਢਾ ਜੀ ਨੂੰ
(ਸ) ਨੱਥਾ ਮੱਲ ਨੂੰ ।
ਉੱਤਰ-
(ਇ) ਬਾਬਾ ਬੁੱਢਾ ਜੀ ਨੂੰ

ਪ੍ਰਸ਼ਨ 3.
ਛੇਹਰਟਾ ਦਾ ਨਿਰਮਾਣ ਕਰਵਾਇਆ –
(ੳ) ਗੁਰੂ ਤੇਗ ਬਹਾਦਰ ਜੀ ਨੇ
(ਅ) ਗੁਰੂ ਹਰਿਗੋਬਿੰਦ ਜੀ ਨੇ
(ਇ) ਗੁਰੂ ਅਰਜਨ ਦੇਵ ਜੀ ਨੇ
(ਸ) ਗੁਰੂ ਰਾਮਦਾਸ ਜੀ ਨੇ ।
ਉੱਤਰ-
(ਇ) ਗੁਰੂ ਅਰਜਨ ਦੇਵ ਜੀ ਨੇ

ਪ੍ਰਸ਼ਨ 4.
ਮੀਰੀ ਅਤੇ ਪੀਰੀ ਨਾਂ ਦੀਆਂ ਤਲਵਾਰਾਂ ਧਾਰਨ ਕੀਤੀਆਂ –
(ਉ) ਗੁਰੂ ਅਰਜਨ ਦੇਵ ਜੀ ਨੇ
(ਅ) ਗੁਰੂ ਹਰਿਗੋਬਿੰਦ ਜੀ ਨੇ
(ਈ) ਗੁਰੂ ਤੇਗ਼ ਬਹਾਦਰ ਜੀ ਨੇ
(ਸ) ਗੁਰੂ ਰਾਮਦਾਸ ਜੀ ਨੇ ॥
ਉੱਤਰ-
(ਅ) ਗੁਰੂ ਹਰਿਗੋਬਿੰਦ ਜੀ ਨੇ

PSEB 9th Class SST Solutions History Chapter 4 ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ

ਪ੍ਰਸ਼ਨ 5.
ਜਹਾਂਗੀਰ ਦੇ ਕਾਲ ਵਿਚ ਸ਼ਹੀਦ ਹੋਣ ਵਾਲੇ ਸਿੱਖ ਗੁਰੂ ਸਨ –
(ਉ) ਗੁਰੂ ਅੰਗਦ ਦੇਵ ਜੀ
(ਅ) ਗੁਰੂ ਅਮਰਦਾਸ ਜੀ
(ਈ) ਗੁਰੂ ਅਰਜਨ ਦੇਵ ਜੀ
(ਸ) ਗੁਰੂ ਤੇਗ਼ ਬਹਾਦਰ ਜੀ ।
ਉੱਤਰ-
(ਈ) ਗੁਰੂ ਅਰਜਨ ਦੇਵ ਜੀ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਅਰਜਨ ਦੇਵ ਜੀ ਨੂੰ ਆਪਣੇ ਸਭ ਤੋਂ ਵੱਡੇ ਭਰਾ ………… ਦੀ ਦੁਸ਼ਮਣੀ ਦਾ ਸਾਹਮਣਾ ਕਰਨਾ ਪਿਆ ।
ਉੱਤਰ-
ਪ੍ਰਾਰਥਨਾ ਜਾਂ ਥੀਆ,

ਪ੍ਰਸ਼ਨ 2.
ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, 1563 ਈ: ਨੂੰ ………… ਵਿਚ ਹੋਇਆ ।
ਉੱਤਰ-
ਗੋਇੰਦਵਾਲ ਸਾਹਿਬ,

ਪ੍ਰਸ਼ਨ 3.
………… ਸ਼ਹੀਦੀ ਦੇਣ ਵਾਲੇ ਪਹਿਲੇ ਸਿੱਖ ਗੁਰੂ ਸਨ ।
ਉੱਤਰ-
ਗੁਰੂ ਅਰਜਨ ਸਾਹਿਬ,

ਪ੍ਰਸ਼ਨ 4.
ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ ………… ਈ: ਵਿਚ ਸੰਪੂਰਨ ਹੋਇਆ ।
ਉੱਤਰ-
1601,

ਪ੍ਰਸ਼ਨ 5.
………… ਸਿੱਖਾਂ ਦੇ ਛੇਵੇਂ ਗੁਰੂ ਸਨ ।
ਉੱਤਰ-
ਗੁਰੂ ਹਰਿਗੋਬਿੰਦ ਜੀ ।

PSEB 9th Class SST Solutions History Chapter 4 ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ

III. ਸਹੀ ਮਿਲਾਨ ਕਰੋ

(ੳ) (ਅ)
1. ਹਰਿਮੰਦਰ ਸਾਹਿਬ (i) ਅਧਿਆਤਮਕ ਵਿਸ਼ਿਆਂ ਵਿਚ ਅਗਵਾਈ ਦੀ ਪ੍ਰਤੀਕ
2. ਮੀਰੀ (ii) ਤਰਨਤਾਰਨ
3. ਸ੍ਰੀ ਗੁਰੂ ਅਰਜਨ ਦੇਵ ਜੀ (iii) ਸੰਸਾਰਕ ਵਿਸ਼ਿਆਂ ਵਿਚ ਅਗਵਾਈ ਦੀ ਪ੍ਰਤੀਕ
4. ਪੀਰੀ (iv) ਮਸੰਦ ਪ੍ਰਥਾ
5. ਦਸਵੰਧ (v) ਪ੍ਰਸਿੱਧ ਸੂਫ਼ੀ ਸੰਤ ਮੀਆਂ ਮੀਰ ਜੀ

ਉੱਤਰ-

1. ਹਰਿਮੰਦਰ ਸਾਹਿਬ (v) ਪ੍ਰਸਿੱਧ ਸੂਫ਼ੀ ਸੰਤ ਮੀਆਂ ਮੀਰ ਜੀ
2. ਮੀਰੀ (iii) ਸੰਸਾਰਕ ਵਿਸ਼ਿਆਂ ਵਿਚ ਅਗਵਾਈ ਦੀ ਪ੍ਰਤੀਕ
3. ਸ੍ਰੀ ਗੁਰੂ ਅਰਜਨ ਦੇਵ ਜੀ (ii) ਤਰਨਤਾਰਨ
4. ਪੀਰੀ (i) ਅਧਿਆਤਮਕ ਵਿਸ਼ਿਆਂ ਵਿਚ ਅਗਵਾਈ ਦੀ ਪ੍ਰਤੀਕ
5. ਦਸਵੰਧ (iv) ਮਸੰਦ ਪ੍ਰਥਾ ।

ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ

ਪ੍ਰਸ਼ਨ 1.
ਸਿੱਖਾਂ ਦੇ ਪੰਜਵੇਂ ਗੁਰੂ ਕੌਣ ਸਨ ?
ਉੱਤਰ-
ਗੁਰੂ ਅਰਜਨ ਦੇਵ ਜੀ ॥

ਪ੍ਰਸ਼ਨ 2.
ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
ਉੱਤਰ-
ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, 1563 ਈ: ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ ।

ਪ੍ਰਸ਼ਨ 3.
ਗੁਰੂ ਅਰਜਨ ਦੇਵ ਜੀ ਦੇ ਮਾਤਾ-ਪਿਤਾ ਦਾ ਨਾਂ ਲਿਖੋ ।
ਉੱਤਰ-
ਗੁਰੂ ਅਰਜਨ ਦੇਵ ਜੀ ਦੇ ਪਿਤਾ ਦਾ ਨਾਂ ਗੁਰੁ ਰਾਮਦਾਸ ਜੀ ਤੇ ਮਾਤਾ ਦਾ ਨਾਂ ਬੀਬੀ ਭਾਨੀ ਸੀ ।

ਪ੍ਰਸ਼ਨ 4.
ਗੁਰਗੱਦੀ ਦੀ ਪ੍ਰਾਪਤੀ ਵਿਚ ਗੁਰੂ ਅਰਜਨ ਦੇਵ ਜੀ ਦੀ ਕੋਈ ਇਕ ਮੁਸ਼ਕਲ ਦੱਸੋ ।
ਉੱਤਰ-
ਗੁਰੂ ਅਰਜਨ ਦੇਵ ਜੀ ਨੂੰ ਆਪਣੇ ਭਰਾ ਪ੍ਰਿਥੀਆ ਦੀ ਦੁਸ਼ਮਣੀ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ | ਜਾਂ ਗੁਰੂ ਅਰਜਨ ਦੇਵ ਜੀ ਦਾ ਬ੍ਰਾਹਮਣਾਂ ਅਤੇ ਕੱਟੜ ਮੁਸਲਮਾਨਾਂ ਨੇ ਵਿਰੋਧ ਕੀਤਾ ।

ਪ੍ਰਸ਼ਨ 5.
ਸ਼ਹੀਦੀ ਦੇਣ ਵਾਲੇ ਪਹਿਲੇ ਸਿੱਖ ਗੁਰੂ ਦਾ ਨਾਂ ਦੱਸੋ ।
ਉੱਤਰ-
ਸ਼ਹੀਦੀ ਦੇਣ ਵਾਲੇ ਪਹਿਲੇ ਸਿੱਖ ਗੁਰੂ ਦਾ ਨਾਂ ਗੁਰੂ ਅਰਜਨ ਸਾਹਿਬ ਸੀ ।

PSEB 9th Class SST Solutions History Chapter 4 ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ

ਪ੍ਰਸ਼ਨ 6.
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਇਕ ਪ੍ਰਭਾਵ ਲਿਖੋ ।
ਉੱਤਰ-
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਧਰਮ ਦੀ ਰੱਖਿਆ ਦੇ ਲਈ ਹਥਿਆਰ ਚੁੱਕਣ ਦੇ ਲਈ ਪ੍ਰੇਰਿਤ ਕੀਤਾ । ਜਾਂ ਗੁਰੂ ਜੀ ਦੀ ਸ਼ਹੀਦੀ ਦੇ ਸਿੱਟੇ ਵਜੋਂ ਸਿੱਖਾਂ ਤੇ ਮੁਗਲਾਂ ਦੇ ਸੰਬੰਧ ਵਿਗੜ ਗਏ ।

ਪ੍ਰਸ਼ਨ 7.
ਜਹਾਂਗੀਰ ਦੇ ਕਾਲ ਵਿਚ ਕਿਹੜੇ ਸਿੱਖ ਗੁਰੂ ਸ਼ਹੀਦ ਹੋਏ ਸਨ ?
ਉੱਤਰ-
ਗੁਰੂ ਅਰਜਨ ਦੇਵ ਜੀ ।

ਪ੍ਰਸ਼ਨ 8.
ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਦਾ ਨਿਰਮਾਣ ਕਿਸ ਨੇ ਕਰਵਾਇਆ ?
ਉੱਤਰ-
ਗੁਰੂ ਅਰਜਨ ਦੇਵ ਜੀ ਨੇ ।

ਪ੍ਰਸ਼ਨ 9.
ਗੁਰੂ ਅਰਜਨ ਦੇਵ ਜੀ ਨੇ ਕਿਹੜੇ-ਕਿਹੜੇ ਸ਼ਹਿਰ ਵਸਾਏ ?
ਉੱਤਰ-
ਤਰਨਤਾਰਨ, ਕਰਤਾਰਪੁਰ ਅਤੇ ਹਰਿਗੋਬਿੰਦਪੁਰ ।

ਪ੍ਰਸ਼ਨ 10.
“ਦਸਵੰਧ ਆਮਦਨ ਦਾ ਦਸਵਾਂ ਹਿੱਸਾ) ਦਾ ਸੰਬੰਧ ਕਿਹੜੀ ਪ੍ਰਥਾ ਨਾਲ ਹੈ ?
ਉੱਤਰ-
ਮਸੰਦ ਪ੍ਰਥਾ ਨਾਲ ।

ਪ੍ਰਸ਼ਨ 11.
“ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਾਰਜ ਕਦੋਂ ਪੂਰਾ ਹੋਇਆ ?
ਉੱਤਰ-
1604 ਈ: ਵਿਚ ।

ਪ੍ਰਸ਼ਨ 12.
ਲਾਹੌਰ ਦੀ ਬਾਉਲੀ ਬਾਰੇ ਜਾਣਕਾਰੀ ਦਿਓ ।
ਉੱਤਰ-
ਲਾਹੌਰ ਦੇ ਡੱਬੀ ਬਾਜ਼ਾਰ ਵਿਚ ਬਾਉਲੀ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ ।

ਪ੍ਰਸ਼ਨ 13.
ਗੁਰੂ ਅਰਜਨ ਦੇਵ ਜੀ ਨੂੰ ਆਦਿ ਗ੍ਰੰਥ ਦੀ ਸਥਾਪਨਾ ਦੀ ਕਿਉਂ ਲੋੜ ਪਈ ?
ਉੱਤਰ-
ਗੁਰੂ ਅਰਜਨ ਦੇਵ ਜੀ ਸਿੱਖਾਂ ਨੂੰ ਇਕ ਪਵਿੱਤਰ ਧਾਰਮਿਕ ਗ੍ਰੰਥ ਦੇਣਾ ਚਾਹੁੰਦੇ ਸਨ ਤਾਂ ਜੋ ਉਹ ਗੁਰੂ ਸਾਹਿਬਾਨ ਦੀ ਸ਼ੁੱਧ ਬਾਣੀ ਨੂੰ ਪੜ੍ਹ ਅਤੇ ਸੁਣ ਸਕਣ ।

ਪ੍ਰਸ਼ਨ 14.
ਗੁਰੂ ਅਰਜਨ ਦੇਵ ਜੀ ਵੇਲੇ ਘੋੜਿਆਂ ਦੇ ਵਪਾਰ ਦੇ ਕੋਈ ਦੋ ਲਾਭ ਦੱਸੋ ।
ਉੱਤਰ-
ਗੁਰੂ ਅਰਜਨ ਦੇਵ ਜੀ ਵੇਲੇ ਘੋੜਿਆਂ ਦੇ ਵਪਾਰ ਦੇ ਦੋ ਲਾਭ ਸਨ –

  1. ਇਸ ਵਪਾਰ ਨਾਲ ਸਿੱਖ ਅਮੀਰ ਬਣੇ ਅਤੇ ਗੁਰੂ ਸਾਹਿਬ ਦੇ ਖ਼ਜ਼ਾਨੇ ਵਿਚ ਵੀ ਧਨ ਦਾ ਵਾਧਾ ਹੋਇਆ ।
  2. ਇਸ ਨਾਲ ਜਾਤ-ਪ੍ਰਥਾ ਨੂੰ ਕਰਾਰੀ ਚੋਟ ਲੱਗੀ ।

ਪ੍ਰਸ਼ਨ 15.
ਗੁਰੂ ਅਰਜਨ ਦੇਵ ਜੀ ਦੇ ਸਮਾਜ ਸੁਧਾਰ ਸੰਬੰਧੀ ਕੋਈ ਦੋ ਕੰਮ ਲਿਖੋ ।
ਉੱਤਰ-
ਗੁਰੂ ਅਰਜਨ ਦੇਵ ਜੀ ਨੇ ਵਿਧਵਾ ਵਿਆਹ ਦੇ ਪੱਖ ਵਿਚ ਪ੍ਰਚਾਰ ਕੀਤਾ ਅਤੇ ਸਿੱਖਾਂ ਨੂੰ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤੂਆਂ ਦਾ ਸੇਵਨ ਕਰਨ ਦੀ ਮਨਾਹੀ ਕੀਤੀ ।

ਪ੍ਰਸ਼ਨ 16.
ਗੁਰੂ ਅਰਜਨ ਦੇਵ ਜੀ ਅਤੇ ਅਕਬਰ ਦੇ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
ਗੁਰੂ ਅਰਜਨ ਦੇਵ ਜੀ ਦੇ ਬਾਦਸ਼ਾਹ ਅਕਬਰ ਨਾਲ ਦੋਸਤੀ ਭਰੇ ਸੰਬੰਧ ਸਨ ।

PSEB 9th Class SST Solutions History Chapter 4 ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ

ਪ੍ਰਸ਼ਨ 17.
ਜਹਾਂਗੀਰ ਗੁਰੂ ਅਰਜਨ ਸਾਹਿਬ ਨੂੰ ਕਿਉਂ ਸ਼ਹੀਦ ਕਰਨਾ ਚਾਹੁੰਦਾ ਸੀ ?
ਉੱਤਰ-
ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੀ ਵਧਦੀ ਹੋਈ ਪ੍ਰਸਿੱਧੀ ਨਾਲ ਈਰਖਾ ਸੀ । ਜਾਂ ਜਹਾਂਗੀਰ ਨੂੰ ਇਸ ਗੱਲ ਦਾ ਦੁੱਖ ਸੀ ਕਿ ਹਿੰਦੂਆਂ ਦੇ ਨਾਲ-ਨਾਲ ਮੁਸਲਮਾਨ ਵੀ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋ ਰਹੇ ਸਨ ।

ਪ੍ਰਸ਼ਨ 18.
“ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਾਰਜ ਕਿਸ ਨੇ ਕੀਤਾ ?
ਉੱਤਰ-
ਗੁਰੂ ਅਰਜਨ ਦੇਵ ਜੀ ਨੇ ।

ਪ੍ਰਸ਼ਨ 19.
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਦੋਂ ਹੋਈ ?
ਉੱਤਰ-
1606 ਈ: ਵਿਚ ।

ਪ੍ਰਸ਼ਨ 20.
ਹਰਿਮੰਦਰ ਸਾਹਿਬ ਦੀ ਯੋਜਨਾ ਨੂੰ ਕਾਰਜ ਰੂਪ ਦੇਣ ਵਿਚ ਕਿਨ੍ਹਾਂ ਦੋ ਵਿਅਕਤੀਆਂ ਨੇ ਗੁਰੂ ਅਰਜਨ ਸਾਹਿਬ ਦੀ ਸਹਾਇਤਾ ਕੀਤੀ ? .
ਉੱਤਰ-
ਹਰਿਮੰਦਰ ਸਾਹਿਬ ਦੀ ਯੋਜਨਾ ਨੂੰ ਕਾਰਜ ਰੂਪ ਦੇਣ ਵਿਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਦੀ ਸਹਾਇਤਾ ਕੀਤੀ ।

ਪ੍ਰਸ਼ਨ 21.
ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ ਕਦੋਂ ਪੂਰਾ ਹੋਇਆ ?
ਉੱਤਰ-
ਹਰਿਮੰਦਰ ਸਾਹਿਬ ਦਾ ਨਿਰਮਾਣ ਕਾਰਜ 1601 ਈ: ਵਿਚ ਪੂਰਾ ਹੋਇਆ ।

ਪ੍ਰਸ਼ਨ 22.
ਮਸੰਦ ਕੌਣ ਸਨ ਅਤੇ ਇਹ ਸੰਗਤਾਂ ਤੋਂ ਉਨ੍ਹਾਂ ਦੀ ਆਮਦਨ ਦਾ ਕਿੰਨਵਾਂ ਹਿੱਸਾ ਇਕੱਠਾ ਕਰਦੇ ਸਨ ?
ਉੱਤਰ-
ਗੁਰੂ ਜੀ ਦੇ ਪ੍ਰਤੀਨਿਧਾਂ ਨੂੰ ਮਸੰਦ ਕਿਹਾ ਜਾਂਦਾ ਸੀ ਅਤੇ ਇਹ ਸੰਗਤਾਂ ਤੋਂ ਉਨ੍ਹਾਂ ਦੀ ਆਮਦਨ ਦਾ ਦਸਵਾਂ ਹਿੱਸਾ ਇਕੱਠਾ ਕਰਦੇ ਸਨ ।

ਪ੍ਰਸ਼ਨ 23.
ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਾਰਜ ਕਿਸ ਨੇ ਕੀਤਾ ?
ਉੱਤਰ-
ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਾਰਜ ਗੁਰੂ ਅਰਜਨ ਦੇਵ ਜੀ ਨੇ ਕੀਤਾ ।

ਪ੍ਰਸ਼ਨ 24.
ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ (ਸੰਪਾਦਨ) ਕਦੋਂ ਸੰਪੂਰਨ ਹੋਇਆ?
ਉੱਤਰ-
ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਾਰਜ 1604 ਈ: ਵਿਚ ਸੰਪੂਰਨ ਹੋਇਆ ।

ਪ੍ਰਸ਼ਨ 25.
“ਆਦਿ ਰੀਥ ਸਾਹਿਬ ਨੂੰ ਕਿੱਥੇ ਸਥਾਪਿਤ ਕੀਤਾ ਗਿਆ ?
ਉੱਤਰ-
ਸੰਕਲਨ ਮਗਰੋਂ ਆਦਿ ਗ੍ਰੰਥ ਸਾਹਿਬ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਚ ਸਥਾਪਿਤ ਕੀਤਾ ਗਿਆ ।

ਪ੍ਰਸ਼ਨ 26.
ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਕਿਸ ਵਿਅਕਤੀ ਨੂੰ ਨਿਯੁਕਤ ਕੀਤਾ ਗਿਆ ?
ਉੱਤਰ-
ਹਰਿਮੰਦਰ ਸਾਹਿਬ ਦਾ ਪਹਿਲਾ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਨਿਯੁਕਤ ਕੀਤਾ ਗਿਆ ।

PSEB 9th Class SST Solutions History Chapter 4 ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ

II.

ਪ੍ਰਸ਼ਨ 1.
“ਆਦਿ ਗ੍ਰੰਥ ਸਾਹਿਬ ਵਿਚ ਕੁਮਵਾਰ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਕਿੰਨੇ ਸ਼ਬਦ ਹਨ ?
ਉੱਤਰ-
“ਆਦਿ ਗ੍ਰੰਥ ਸਾਹਿਬ” ਵਿਚ ਗੁਰੂ ਨਾਨਕ ਦੇਵ ਜੀ ਦੇ 974, ਗੁਰੂ ਅੰਗਦ ਦੇਵ ਜੀ ਦੇ 62, ਗੁਰੂ ਅਮਰਦਾਸ ਜੀ ਦੇ 907 ਤੇ ਗੁਰੂ ਰਾਮਦਾਸ ਜੀ ਦੇ 679 ਸ਼ਬਦ ਹਨ ।

ਪ੍ਰਸ਼ਨ 2.
ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਕਿਸ ਨੇ ਧਾਰਨ ਕੀਤੀਆਂ ?
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ।

ਪ੍ਰਸ਼ਨ 3.
ਗੁਰੂ ਹਰਿਗੋਬਿੰਦ ਜੀ ਦਾ ਪਠਾਣ ਸੈਨਾਨਾਇਕ ਕੌਣ ਸੀ ?
ਉੱਤਰ-
ਪੈਂਦਾ ਖਾਂ ।

ਪ੍ਰਸ਼ਨ 4.
ਅਕਾਲ ਤਖ਼ਤ ਦਾ ਨਿਰਮਾਣ, ਲੋਹਗੜ੍ਹ ਦਾ ਨਿਰਮਾਣ ਅਤੇ ਸਿੱਖ ਸੈਨਾ ਦਾ ਸੰਗਠਨ ਸਿੱਖਾਂ ਦੇ ਕਿਹੜੇ ਗੁਰੂ ਜੀ ਨੇ ਕੀਤਾ ?
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ।

ਪ੍ਰਸ਼ਨ 5.
ਅੰਮ੍ਰਿਤਸਰ ਦੀ ਕਿਲ੍ਹੇਬੰਦੀ ਕਿਸ ਨੇ ਕਰਵਾਈ ?
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ।

ਪ੍ਰਸ਼ਨ 6.
ਕੀਰਤਪੁਰ ਸ਼ਹਿਰ ਲਈ ਜ਼ਮੀਨ ਕਿਸ ਨੇ ਭੇਂਟ ਕੀਤੀ ਸੀ ?
ਉੱਤਰ-
ਰਾਜਾ ਕਲਿਆਣ ਚੰਦ ਨੇ ।

ਪ੍ਰਸ਼ਨ 7.
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਧਾਰਮਿਕ ਅਤੇ ਹਥਿਆਰ ਚਲਾਉਣ ਦੀ ਸਿੱਖਿਆ ਕਿਸ ਤੋਂ ਪ੍ਰਾਪਤ ਕੀਤੀ ?
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ਧਾਰਮਿਕ ਅਤੇ ਹਥਿਆਰ ਚਲਾਉਣ ਦੀ ਸਿੱਖਿਆ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ ।

PSEB 9th Class SST Solutions History Chapter 4 ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ

ਪ੍ਰਸ਼ਨ 8.
ਗੁਰੂ ਹਰਿਗੋਬਿੰਦ ਜੀ ਦੀ ਗੁਰਗੱਦੀ ‘ਤੇ ਬੈਠਣ ਸਮੇਂ ਉਮਰ ਕਿੰਨੀ ਸੀ ?
ਉੱਤਰ-
ਗੁਰਗੱਦੀ ਉੱਤੇ ਬੈਠਣ ਸਮੇਂ ਗੁਰੂ ਸਾਹਿਬ ਦੀ ਉਮਰ ਸਿਰਫ਼ ਗਿਆਰਾਂ ਸਾਲਾਂ ਦੀ ਸੀ ।

ਪ੍ਰਸ਼ਨ 9.
ਗੁਰੂ ਹਰਿਗੋਬਿੰਦ ਜੀ ਦੁਆਰਾ ਨਵੀਂ ਨੀਤੀ (ਸੈਨਿਕ ਨੀਤੀ ਅਪਣਾਉਣ ਦਾ ਕੋਈ ਇਕ ਕਾਰਨ ਦੱਸੋ ।
ਉੱਤਰ-
ਇਸ ਲਈ ਆਤਮ ਰੱਖਿਆ ਅਤੇ ਧਰਮ ਲਈ ਗੁਰੂ ਜੀ ਨੇ ਨਵੀਂ ਨੀਤੀ ਦਾ ਸਹਾਰਾ ਲਿਆ ।

ਪ੍ਰਸ਼ਨ 10.
ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤਕ ਕਿਹੜੀਆਂ-ਕਿਹੜੀਆਂ ਚਾਰ ਥਾਂਵਾਂ ਸਿੱਖਾਂ ਦੇ ਤੀਰਥ-ਸਥਾਨ ਬਣ ਚੁੱਕੀਆਂ ਸਨ ?
ਉੱਤਰ-
ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤਕ ਗੋਇੰਦਵਾਲ ਸਾਹਿਬ, ਅੰਮ੍ਰਿਤਸਰ, ਤਰਨਤਾਰਨ ਅਤੇ ਕਰਤਾਰਪੁਰ ਸਿੱਖਾਂ ਦੇ ਤੀਰਥ-ਸਥਾਨ ਬਣ ਚੁੱਕੇ ਸਨ ।

ਪ੍ਰਸ਼ਨ 11.
ਸਿੱਖ ਧਰਮ ਦੇ ਸੰਗਠਨ ਤੇ ਵਿਕਾਸ ਵਿਚ ਕਿਨ੍ਹਾਂ ਚਾਰ ਸੰਸਥਾਵਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ?
ਉੱਤਰ-
ਸਿੱਖ ਧਰਮ ਦੇ ਸੰਗਠਨ ਅਤੇ ਵਿਕਾਸ ਵਿਚ ‘ਸੰਗਤ’, ‘ਪੰਗਤ’, ‘ਮੰਜੀ’ ਅਤੇ ‘ਮਸੰਦ’ ਸੰਸਥਾਵਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ।

ਪ੍ਰਸ਼ਨ 12.
ਗੁਰੂ ਹਰਿਗੋਬਿੰਦ ਸਾਹਿਬ ਦੇ ਕੋਈ ਚਾਰ ਸੈਨਾਪਤੀਆਂ ਦੇ ਨਾਂ ਦੱਸੋ ।
ਉੱਤਰ-
ਗੁਰੂ ਹਰਿਗੋਬਿੰਦ ਸਾਹਿਬ ਦੇ ਚਾਰ ਸੈਨਾਪਤੀਆਂ ਦੇ ਨਾਂ ਬਿਧੀ ਚੰਦ, ਪੀਰਾਨਾ, ਜੇਠਾ ਤੇ ਪੈਂਦਾ ਮਾਂ ਸਨ ।

III.

ਪ੍ਰਸ਼ਨ 1.
ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਦਰਬਾਰ ਵਿਚ ਕਿਨ੍ਹਾਂ ਦੋ ਸੰਗੀਤਕਾਰਾਂ ਨੂੰ ਵੀਰ-ਰਸ ਦੀਆਂ ਵਾਰਾਂ ਗਾਉਣ ਲਈ ਨਿਯੁਕਤ ਕੀਤਾ ?
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ਆਪਣੇ ਦਰਬਾਰ ਵਿਚ ਅਬਦੁੱਲ ਅਤੇ ਨੱਥਾ ਮੱਲ ਨਾਂ ਦੇ ਦੋ ਸੰਗੀਤਕਾਰਾਂ ਨੂੰ ਵੀਰਰਸ ਦੀਆਂ ਵਾਰਾਂ ਗਾਉਣ ਦੇ ਲਈ ਨਿਯੁਕਤ ਕੀਤਾ ।

ਪ੍ਰਸ਼ਨ 2.
ਕਿਹੜੇ ਮੁਗਲ ਸ਼ਾਸਕ ਨੇ ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਬੰਦੀ ਬਣਾਇਆ ?
ਉੱਤਰ-
ਜਹਾਂਗੀਰ ਨੇ ।

ਪ੍ਰਸ਼ਨ 3.
ਗੁਰੂ ਹਰਿਗੋਬਿੰਦ ਜੀ ਨੂੰ ਬੰਦੀ ਬਣਾਏ ਜਾਣ ਦਾ ਇਕ ਕਾਰਨ ਦੱਸੋ ।
ਉੱਤਰ-
ਜਹਾਂਗੀਰ ਨੂੰ ਗੁਰੂ ਸਾਹਿਬ ਦੀ ਨੀਤੀ ਪਸੰਦ ਨਾ ਆਈ ।
ਜਾਂ
ਚੰਦੂ ਸ਼ਾਹ ਨੇ ਜਹਾਂਗੀਰ ਨੂੰ ਗੁਰੂ ਜੀ ਵਿਰੁੱਧ ਭੜਕਾਇਆ ਜਿਸ ਨਾਲ ਉਹ ਗੁਰੂ ਜੀ ਦਾ ਵਿਰੋਧੀ ਹੋ ਗਿਆ ।

ਪ੍ਰਸ਼ਨ 4.
ਗੁਰੂ ਹਰਿਗੋਬਿੰਦ ਜੀ ਨੂੰ “ਬੰਦੀ ਛੋੜ ਬਾਬਾ’ ਦੀ ਉਪਾਧੀ ਕਿਉਂ ਪ੍ਰਾਪਤ ਹੋਈ ?
ਉੱਤਰ-
52 ਕੈਦ ਰਾਜਿਆਂ ਨੂੰ ਛੁਡਾਉਣ ਕਾਰਨ ।

ਪ੍ਰਸ਼ਨ 5.
ਗੁਰੂ ਹਰਿਗੋਬਿੰਦ ਜੀ ਦੇ ਸਮੇਂ ਮੁਗ਼ਲਾਂ ਅਤੇ ਸਿੱਖਾਂ ਵਿਚ ਕਿਹੜੇ ਯੁੱਧ ਹੋਏ ? ਇਹ ਯੁੱਧ ਕਦੋਂ ਅਤੇ ਕਿੱਥੇ ਹੋਏ ?
ਉੱਤਰ-
ਗੁਰੂ ਹਰਿਗੋਬਿੰਦ ਜੀ ਦੇ ਸਮੇਂ ਮੁਗਲਾਂ ਅਤੇ ਸਿੱਖਾਂ ਵਿਚ ਤਿੰਨ ਯੁੱਧ ਹੋਏ । ਲਹਿਰਾ (1631), ਅੰਮ੍ਰਿਤਸਰ (1634) ਅਤੇ ਕਰਤਾਰਪੁਰ (1635) ।

PSEB 9th Class SST Solutions History Chapter 4 ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ

ਪ੍ਰਸ਼ਨ 6.
ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਦੇ ਚਾਰ ਪ੍ਰਮੁੱਖ ਪ੍ਰਚਾਰਕਾਂ (ਉਦਾਸੀਆਂ) ਦੇ ਨਾਂ ਲਿਖੋ ।
ਉੱਤਰ-
ਗੁਰੂ ਹਰਿਗੋਬਿੰਦ ਜੀ ਦੇ ਸਮੇਂ ਦੇ ਚਾਰ ਪ੍ਰਮੁੱਖ ਪ੍ਰਚਾਰਕਾਂ (ਉਦਾਸੀਆਂ) ਦੇ ਨਾਂ-ਅਲਮਸਤ, ਫੂਲ, ਗੋਂਦਾ ਅਤੇ ਬਲੂ ਹਸਨਾ ਸਨ ।

ਪ੍ਰਸ਼ਨ 7.
‘ਮੀਰੀ ਅਤੇ “ਪੀਰੀ ਦੀਆਂ ਤਲਵਾਰਾਂ ਦੀ ਵਿਸ਼ੇਸ਼ਤਾ ਦੱਸੋ !
ਉੱਤਰ-
“ਮੀਰੀ ਤਲਵਾਰ ਦੁਨਿਆਵੀ ਵਿਸ਼ਿਆਂ ਵਿਚ ਅਗਵਾਈ ਦੀ ਪ੍ਰਤੀਕ ਸੀ, ਜਦਕਿ “ਪੀਰੀ ਤਲਵਾਰ ਅਧਿਆਤਮਿਕ ਵਿਸ਼ਿਆਂ ਵਿਚ ਅਗਵਾਈ ਦੀ ਪ੍ਰਤੀਕ ਸੀ ।

ਪ੍ਰਸ਼ਨ 8.
ਗੁਰੂ ਹਰਿਗੋਬਿੰਦ ਜੀ ਦੇ ਰਾਜਸੀ ਚਿੰਨ੍ਹਾਂ ਦਾ ਵਰਣਨ ਕਰੋ ।
ਉੱਤਰ-
ਗੁਰੂ ਹਰਿਗੋਬਿੰਦ ਸਾਹਿਬ ਨੇ ਕਲਗੀ, ਛਤਰ, ਤਖ਼ਤ ਅਤੇ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ “ਸੱਚੇ ਪਾਤਸ਼ਾਹ’ ਦੀ ਉਪਾਧੀ ਧਾਰਨ ਕੀਤੀ ।

ਪ੍ਰਸ਼ਨ 9.
ਅੰਮ੍ਰਿਤਸਰ ਦੀ ਕਿਲੂਬੰਦੀ ਬਾਰੇ ਗੁਰੂ ਹਰਿਗੋਬਿੰਦ ਜੀ ਨੇ ਕੀ ਕੀਤਾ ?
ਉੱਤਰ-
ਗੁਰੂ ਹਰਿਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਦੀ ਰੱਖਿਆ ਲਈ ਉਸ ਦੇ ਚਾਰੇ ਪਾਸੇ ਇਕ ਕੰਧ ਬਣਵਾਈ ਅਤੇ ਸ਼ਹਿਰ ਵਿਚ ਲੋਹਗੜ` ਨਾਂ ਦੇ ਇਕ ਕਿਲ੍ਹੇ ਦਾ ਨਿਰਮਾਣ ਕਰਵਾਇਆ ।

ਪ੍ਰਸ਼ਨ 10.
ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਅੰਤਲੇ ਦਸ ਸਾਲ ਕਿੱਥੇ ਅਤੇ ਕਿਵੇਂ ਬਤੀਤ ਕੀਤੇ ?
ਉੱਤਰ-
ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਜੀਵਨ ਦੇ ਅੰਤਲੇ ਦਸ ਸਾਲ ਕੀਰਤਪੁਰ ਵਿਚ ਧਰਮ ਪ੍ਰਚਾਰ ਵਿਚ ਬਤੀਤ ਕੀਤੇ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਰਿਮੰਦਰ ਸਾਹਿਬ ਬਾਰੇ ਜਾਣਕਾਰੀ ਦਿਓ ।
ਉੱਤਰ-
ਗੁਰੁ ਰਾਮਦਾਸ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਵਾਇਆ । ਇਸ ਦਾ ਨੀਂਹ-ਪੱਥਰ 1589 ਈ: ਵਿਚ ਸੂਫ਼ੀ ਫ਼ਕੀਰ ਮੀਆਂ ਮੀਰ ਜੀ ਨੇ ਰੱਖਿਆ । ਗੁਰੂ ਜੀ ਨੇ ਇਸ ਦੇ ਚਾਰੇ ਪਾਸੇ ਇਕ-ਇਕ ਦਰਵਾਜ਼ਾ ਰਖਵਾਇਆ । ਇਹ ਦਰਵਾਜ਼ੇ ਇਸ ਗੱਲ ਦੇ ਪ੍ਰਤੀਕ ਹਨ ਕਿ ਇਹ ਮੰਦਰ ਸਾਰੀਆਂ ਜਾਤਾਂ ਅਤੇ ਧਰਮਾਂ ਦੇ ਲੋਕਾਂ ਲਈ ਬਰਾਬਰ ਰੂਪ ਵਿਚ ਖੁੱਲਾ ਹੈ | ਹਰਿਮੰਦਰ ਸਾਹਿਬ ਦਾ ਨਿਰਮਾਣ ਕੰਮ ਭਾਈ ਬੁੱਢਾ ਜੀ ਦੀ ਨਿਗਰਾਨੀ ਵਿਚ 1601 ਈ: ਵਿਚ ਪੂਰਾ ਹੋਇਆ । 1604 ਈ: ਵਿਚ ਹਰਿਮੰਦਰ ਸਾਹਿਬ ਵਿਚ ਆਦਿ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਗਈ ਅਤੇ ਭਾਈ ਬੁੱਢਾ ਜੀ ਉੱਥੋਂ ਦੇ ਪਹਿਲੇ ਗ੍ਰੰਥੀ ਬਣੇ । ਹਰਿਮੰਦਰ ਸਾਹਿਬ ਜਲਦੀ ਹੀ ਸਿੱਖਾਂ ਲਈ ‘ਮੱਕਾ’ ਅਤੇ ‘ਗੰਗਾ-ਬਨਾਰਸ’ ਭਾਵ ਇਕ ਬਹੁਤ ਵੱਡਾ ਤੀਰਥ ਸਥਾਨ ਬਣ ਗਿਆ ।

ਪ੍ਰਸ਼ਨ 2.
ਤਰਨਤਾਰਨ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਤਰਨਤਾਰਨ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ । ਇਸ ਦੇ ਨਿਰਮਾਣ ਦਾ ਸਿੱਖ ਇਤਿਹਾਸ ਵਿਚ ਬੜਾ ਮਹੱਤਵ ਹੈ । ਅੰਮ੍ਰਿਤਸਰ ਦੀ ਤਰ੍ਹਾਂ ਤਰਨਤਾਰਨ ਵੀ ਸਿੱਖਾਂ ਦਾ ਪ੍ਰਸਿੱਧ ਤੀਰਥ ਅਸਥਾਨ ਬਣ ਗਿਆ । ਹਜ਼ਾਰਾਂ ਦੀ ਗਿਣਤੀ ਵਿਚ ਇੱਥੇ ਸਿੱਖ ਯਾਤਰੀ ਇਸ਼ਨਾਨ ਕਰਨ ਦੇ ਲਈ ਆਉਣ ਲੱਗੇ ।
ਉਨ੍ਹਾਂ ਦੇ ਪ੍ਰਭਾਵ ਵਿਚ ਆ ਕੇ ਮਾਝਾ ਦੇਸ਼ ਦੇ ਅਨੇਕਾਂ ਜੱਟ ਸਿੱਖ ਧਰਮ ਦੇ ਪੈਰੋਕਾਰ ਬਣ ਗਏ । ਇਨ੍ਹਾਂ ਹੀ ਜੱਟਾਂ ਨੇ ਅੱਗੇ ਚਲ ਕੇ ਮੁਗ਼ਲਾਂ ਦੇ ਵਿਰੁੱਧ ਯੁੱਧਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਅਸਾਧਾਰਨ ਬਹਾਦਰੀ ਦਾ ਵਿਖਾਵਾ ਕੀਤਾ । ਡਾ: ਇੰਦੂ ਭੂਸ਼ਣ ਬੈਨਰਜੀ ਠੀਕ ਹੀ ਲਿਖਦੇ ਹਨ, “ਜੱਟਾਂ ਦੇ ਧਰਮ ਵਿਚ ਪ੍ਰਵੇਸ਼ ਨਾਲ ਸਿੱਖਾਂ ਦੇ ਇਤਿਹਾਸ ਨੂੰ ਇਕ ਨਵਾਂ ਮੋੜ ਮਿਲਿਆ ।

PSEB 9th Class SST Solutions History Chapter 4 ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ

ਪ੍ਰਸ਼ਨ 3.
ਆਦਿ ਗ੍ਰੰਥ ਸਾਹਿਬ ਦੇ ਸੰਕਲਨ ਜਾਂ ਸੰਪਾਦਨਾ ‘ਤੇ ਇਕ ਨੋਟ ਲਿਖੋ ।
ਉੱਤਰ-
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਕ ਸਿੱਖ ਧਰਮ ਕਾਫ਼ੀ ਲੋਕਪ੍ਰਿਯ ਹੋ ਚੁੱਕਾ ਸੀ । ਸਿੱਖ ਗੁਰੂਆਂ ਨੇ ਵੱਡੀ ਮਾਤਰਾਂ ਵਿਚ ਬਾਣੀ ਦੀ ਰਚਨਾ ਕਰ ਲਈ ਸੀ ।
ਖ਼ੁਦ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ 30 ਰਾਗਾਂ ਵਿਚ 2218 ਸ਼ਬਦਾਂ ਦੀ ਰਚਨਾ ਕੀਤੀ ਸੀ । ਗੁਰੂਆਂ ਨੇ ਨਾਮ ਕੁਝ ਲੋਕਾਂ ਨੇ ਵੀ ਬਾਣੀ ਦੀ ਰਚਨਾ ਸ਼ੁਰੂ ਕਰ ਦਿੱਤੀ ਸੀ । ਇਸ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਗੁਰੁ ਸਾਹਿਬਾਨ ਦੀ ਸ਼ੁੱਧ ਗੁਰਬਾਣੀ ਦਾ ਗਿਆਨ ਕਰਵਾਉਣ ਅਤੇ ਗੁਰੂਆਂ ਦੀ ਬਾਣੀ ਦੀ ਸੰਭਾਲ ਕਰਨ ਦੇ ਲਈ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕੀਤਾ ।

ਗੰਥ ਦੇ ਸੰਕਲਨ ਦਾ ਕੰਮ ਅੰਮ੍ਰਿਤਸਰ ਵਿਚ ਰਾਮਸਰ ਸਰੋਵਰ ਦੇ ਕਿਨਾਰੇ ਇਕਾਂਤ ਸਥਾਨ ‘ਤੇ ਸ਼ੁਰੂ ਕੀਤਾ ਗਿਆ | ਸ੍ਰੀ ਗੁਰੂ ਅਰਜਨ ਦੇਵ ਜੀ ਖ਼ੁਦ ਬੋਲਦੇ ਗਏ ਅਤੇ ਭਾਈ ਗੁਰਦਾਸ ਜੀ ਲਿਖਦੇ ਗਏ । ਆਦਿ ਗ੍ਰੰਥ ਸਾਹਿਬ ਵਿਚ ਸਿੱਖ ਗੁਰੂਆਂ ਦੀ ਬਾਣੀ ਦੇ ਇਲਾਵਾ ਕਈ ਹਿੰਦੂ ਭਗਤਾਂ ਨੂੰ ਸੂਫ਼ੀ ਸੰਤਾਂ, ਭੱਟਾਂ ਅਤੇ ਗੁਰਸਿੱਖਾਂ ਦੇ ਸ਼ਬਦਾਂ ਨੂੰ ਸ਼ਾਮਿਲ ਕੀਤਾ ਗਿਆ | 1604 ਈ: ਵਿਚ ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਦਾ ਕੰਮ ਸੰਪੂਰਨ ਹੋਇਆ ਅਤੇ ਇਸਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਤਾ ਗਿਆ | ਬਾਬਾ ਬੁੱਢਾ ਜੀ ਨੂੰ ਇਸਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ । ਇਸ ਤਰ੍ਹਾਂ ਸਿੱਖਾਂ ਨੂੰ ਇਕ ਅਲੱਗ ਧਾਰਮਿਕ ਗ੍ਰੰਥ ਮਿਲ ਗਿਆ ।

ਪ੍ਰਸ਼ਨ 4.
ਮਸੰਦ-ਪ੍ਰਥਾ ਤੋਂ ਸਿੱਖ ਧਰਮ ਨੂੰ ਕੀ-ਕੀ ਲਾਭ ਹੋਏ ?
ਉੱਤਰ-
ਸਿੱਖ ਧਰਮ ਦੇ ਸੰਗਠਨ ਅਤੇ ਵਿਕਾਸ ਵਿਚ ਮਸੰਦ-ਪ੍ਰਥਾ ਦਾ ਵਿਸ਼ੇਸ਼ ਮਹੱਤਵ ਰਿਹਾ । ਇਸ ਦੇ ਮਹੱਤਵ ਨੂੰ ਹੇਠ ਲਿਖੀਆਂ ਗੱਲਾਂ ਤੋਂ ਜਾਣਿਆ ਜਾ ਸਕਦਾ ਹੈ
1. ਗੁਰੂ ਜੀ ਦੀ ਆਮਦਨ ਹੁਣ ਨਿਰੰਤਰ ਅਤੇ ਲਗਪਗ ਨਿਸ਼ਚਿਤ ਹੋ ਗਈ | ਆਮਦਨ ਦੇ ਸਥਾਈ ਹੋ ਜਾਣ ਨਾਲ ਗੁਰੂ ਜੀ ਨੂੰ ਆਪਣੇ ਰਚਨਾਤਮਕ ਕੰਮਾਂ ਨੂੰ ਪੂਰਾ ਕਰਨ ਵਿਚ ਬਹੁਤ ਸਹਾਇਤਾ ਮਿਲੀ । ਉਨ੍ਹਾਂ ਨੇ ਇਸ ਧਨ ਰਾਸ਼ੀ ਨਾਲ ਨਾ ਸਿਰਫ਼ ਅੰਮ੍ਰਿਤੈਸਰ ਅਤੇ ਸੰਤੋਖਸਰ ਦੇ ਸਰੋਵਰਾਂ ਦਾ ਨਿਰਮਾਣ ਕੰਮ ਪੂਰਾ ਕੀਤਾ ਸਗੋਂ ਹੋਰ ਕਈ ਸ਼ਹਿਰਾਂ, ਤਲਾਬਾਂ, ਖੂਹਾਂ ਆਦਿ ਦਾ ਵੀ ਨਿਰਮਾਣ ਕੀਤਾ ।

2. ਮਸੰਦ-ਪ੍ਰਥਾ ਦੇ ਕਾਰਨ ਜਿੱਥੇ ਗੁਰੂ ਜੀ ਦੀ ਆਮਦਨ ਨਿਸ਼ਚਿਤ ਹੋਈ ਉੱਥੇ ਸਿੱਖ ਧਰਮ ਦਾ ਪ੍ਰਚਾਰ ਵੀ ਜ਼ੋਰਾਂ ਨਾਲ ਹੋਇਆ | ਪਹਿਲਾਂ ਧਰਮ ਪ੍ਰਚਾਰ ਦਾ ਕੰਮ ਮੰਜੀਆਂ ਦੁਆਰਾ ਹੁੰਦਾ ਸੀ ਜੋ ਪੰਜਾਬ ਤਕ ਹੀ ਸੀਮਿਤ ਸੀ ਪਰੰਤੁ ਗੁਰੁ ਅਰਜਨ ਦੇਵ ਜੀ ਨੇ ਪੰਜਾਬ ਤੋਂ ਬਾਹਰ ਵੀ ਮਸੰਦਾਂ ਦੀ ਨਿਯੁਕਤੀ ਕੀਤੀ । ਇਸ ਨਾਲ ਸਿੱਖ ਧਰਮ ਦਾ ਪ੍ਰਚਾਰ ਖੇਤਰ ਵਧ ਗਿਆ ।

3. ਮਸੰਦ-ਪ੍ਰਥਾ ਤੋਂ ਪ੍ਰਾਪਤ ਹੋਣ ਵਾਲੀ ਸਥਾਈ ਆਮਦਨ ਨਾਲ ਗੁਰੂ ਜੀ ਆਪਣਾ ਦਰਬਾਰ ਲਗਾਉਣ ਲੱਗੇ । ਵਿਸਾਖੀ ਵਾਲੇ ਦਿਨ ਜਦੋਂ ਦੂਰ-ਦੂਰ ਤੋਂ ਆਏ ਮਸੰਦ ਅਤੇ ਸ਼ਰਧਾਲੂ ਭਗਤ ਗੁਰੂ ਜੀ ਨਾਲ ਭੇਂਟ ਕਰਨ ਆਉਂਦੇ ਤਾਂ ਉਹ ਬੜੀ ਨਿਮਰਤਾ ਨਾਲ ਗੁਰੂ ਜੀ ਸਾਹਮਣੇ ਸਿਰ ਝੁਕਾਉਂਦੇ ਸਨ । ਉਨ੍ਹਾਂ ਦੇ ਅਜਿਹਾ ਕਰਨ ਨਾਲ ਗੁਰੂ ਜੀ ਦਾ ਦਰਬਾਰ ਅਸਲ ਵਿਚ ਸ਼ਾਹੀ ਦਰਬਾਰ ਜਿਹਾ ਬਣ ਗਿਆ ਅਤੇ ਗੁਰੂ ਜੀ ਨੇ ‘ਸੱਚਾ ਪਾਤਸ਼ਾਹ’ ਦੀ ਉਪਾਧੀ ਧਾਰਨ ਕਰ ਲਈ ।

ਪ੍ਰਸ਼ਨ 5.
ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਦੇ ਸੰਗਠਨ ਦਾ ਵਰਣਨ ਕਰੋ ।
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ਆਤਮ-ਰੱਖਿਆ ਲਈ ਇਕ ਸੈਨਾ ਦਾ ਸੰਗਠਨ ਕੀਤਾ । ਇਸ ਸੈਨਾ ਵਿਚ ਅਨੇਕ ਸ਼ਸਤਰਧਾਰੀ ਸੈਨਿਕ ਅਤੇ ਵਲੰਟੀਅਰ ਸ਼ਾਮਲ ਸਨ । ਮਾਝੇ ਦੇ ਅਨੇਕਾਂ ਯੁੱਧ ਪ੍ਰੇਮੀ ਜਵਾਨ ਗੁਰੂ ਜੀ ਦੀ ਸੈਨਾ ਵਿਚ ਭਰਤੀ ਹੋ ਗਏ । ਮੋਹਸਿਨ ਫਾਨੀ ਦੇ ਮਤ ਅਨੁਸਾਰ ਗੁਰੂ ਜੀ ਦੀ ਸੈਨਾ ਵਿਚ 800 ਘੋੜੇ, 300 ਘੋੜਸਵਾਰ ਅਤੇ 60 ਬੰਦੂਕਚੀ ਸਨ । ਉਨ੍ਹਾਂ ਕੋਲ 500 ਅਜਿਹੇ ਵਲੰਟੀਅਰ ਵੀ ਸਨ ਜੋ ਵੇਤਨ ਨਹੀਂ ਲੈਂਦੇ ਸਨ । ਇਹ ਸਿੱਖ ਸੈਨਾ ਪੰਜ ਜੱਥਿਆਂ ਵਿਚ ਵੰਡੀ ਹੋਈ ਸੀ । ਇਨ੍ਹਾਂ ਦੇ ਜਥੇਦਾਰ ਸਨ-ਬਿਧੀ ਚੰਦ,, ਪੀਰਾਨਾ, ਜੇਠਾ, ਪੈਰਾ ਅਤੇ ਲੰਗਾਹ । ਇਸ ਤੋਂ ਇਲਾਵਾ ਪੈਂਦਾ ਖਾਂ ਦੀ ਅਗਵਾਈ ਵਿਚ ਇਕ ਅਲੱਗ ਪਠਾਣ ਸੈਨਾ ਵੀ ਸੀ ।

ਪ੍ਰਸ਼ਨ 6.
ਗੁਰੂ ਹਰਿਗੋਬਿੰਦ ਜੀ ਦੇ ਰੋਜ਼ਾਨਾ ਜੀਵਨ ਬਾਰੇ ਦੱਸੇ ।
ਉੱਤਰ-
ਗੁਰੂ ਹਰਿਗੋਬਿੰਦ ਜੀ ਦੀ ਨਵੀਨ ਨੀਤੀ ਅਨੁਸਾਰ ਉਨ੍ਹਾਂ ਦੇ ਦਿਨ ਦੇ ਕੰਮਾਂ ਵਿਚ ਕੁਝ ਪਰਿਵਰਤਨ ਆਏ । ਨਵੇਂ ਨਿਤ-ਨੇਮ ਦੇ ਅਨੁਸਾਰ ਉਹ ਸੁਬਾ-ਸਵੇਰੇ ਇਸ਼ਨਾਨ ਆਦਿ ਕਰਕੇ ਹਰਿਮੰਦਰ ਸਾਹਿਬ ਵਿਚ ਧਾਰਮਿਕ ਉਪਦੇਸ਼ ਦੇਣ ਲਈ ਜਾਂਦੇ ਸਨ ਅਤੇ ਫਿਰ ਆਪਣੇ ਸਿੱਖਾਂ ਅਤੇ ਸੈਨਿਕਾਂ ਵਿਚ ਸਵੇਰ ਦਾ ਲੰਗਰ ਕਰਾਉਂਦੇ ਸਨ । ਇਸ ਮਗਰੋਂ ਉਹ ਕੁਝ ਸਮੇਂ ਲਈ ਆਰਾਮ ਕਰਕੇ ਸ਼ਿਕਾਰ ਲਈ ਜਾਂਦੇ ਸਨ । ਗੁਰੂ ਜੀ ਨੇ ਅਬਦੁਲੇ ਅਤੇ ਨੱਥਾ ਮੱਲ ਨੂੰ ਉੱਚੇ ਸੁਰ ਵਿਚ ਵੀਰ ਰਸੀ ਵਾਰਾਂ ਗਾਉਣ ਲਈ ਨਿਯੁਕਤ ਕੀਤਾ । ਉਨ੍ਹਾਂ ਨੇ ਕਮਜ਼ੋਰ ਮਨ ਨੂੰ ਮਜ਼ਬੂਤ ਕਰਨ ਲਈ ਹੋਰ ਵੀ ਕੀਰਤਨ ਮੰਡਲੀਆਂ ਬਣਵਾਈਆਂ । ਇਸ ਤਰ੍ਹਾਂ ਗੁਰੂ ਜੀ ਨੇ ਸਿੱਖਾਂ ਵਿਚ ਨਵੀਂ ਚੇਤਨਾ ਅਤੇ ਨਵਾਂ ਉਤਸ਼ਾਹ ਭਰਿਆ ।

ਪ੍ਰਸ਼ਨ 7.
ਅਕਾਲ ਤਖ਼ਤ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਗੁਰੂ ਹਰਿਗੋਬਿੰਦ ਸਾਹਿਬ ਜੀ ਹਰਿਮੰਦਰ ਸਾਹਿਬ ਵਿਚ ਸਿੱਖਾਂ ਨੂੰ ਧਾਰਮਿਕ ਸਿੱਖਿਆ ਦਿੰਦੇ ਸਨ | ਪਰ ਸੰਸਾਰਿਕ ਵਿਸ਼ਿਆਂ ਦੇ ਨਾਲ ਗੁਰੂ ਸਾਹਿਬ ਨੇ ਰਾਜਨੀਤੀ ਦੀ ਸਿੱਖਿਆ ਦੇਣ ਲਈ ਹਰਿਮੰਦਰ ਸਾਹਿਬ ਦੇ ਸਾਹਮਣੇ ਪੱਛਮ ਵਲ ਇਕ ਨਵਾਂ ਭਵਨ ਬਣਾਇਆ ਜਿਸ ਦਾ ਨਾਂ ਅਕਾਲ ਤਖ਼ਤ ਈਸ਼ਵਰ ਦੀ ਗੱਦੀ ਰੱਖਿਆ ਗਿਆ । ਇਸ ਨਵੇਂ ਭਵਨ ਵਿਚ 12 ਫੁੱਟ ਉੱਚਾ ਇਕ ਚਬੂਤਰਾ ਵੀ ਬਣਵਾਇਆ ਗਿਆ । ਇਸ ਚਬੂਤਰੇ ‘ਤੇ ਬੈਠ ਕੇ ਉਹ ਸਿੱਖਾਂ ਦੀਆਂ ਰਾਜਨੀਤਿਕ ਅਤੇ ਸੈਨਿਕ ਸਮੱਸਿਆਵਾਂ ਦਾ ਹੱਲ ਕਰਨ ਲੱਗੇ । ਇਸੇ ਥਾਂ ਤੇ ਉਹ ਆਪਣੇ ਸੈਨਿਕਾਂ ਨੂੰ ਵੀਰਾਂ ਦੀਆਂ ਕਹਾਣੀਆਂ ਵੀ ਸੁਣਾਉਂਦੇ ਸਨ । ਅਕਾਲ ਤਖ਼ਤ ਦੇ ਨੇੜੇ ਉਹ ਸਿੱਖਾਂ ਨੂੰ ਕਸਰਤ ਕਰਨ ਲਈ ਪ੍ਰੇਰਿਤ ਕਰਦੇ ਸਨ ।

PSEB 9th Class SST Solutions History Chapter 4 ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ

ਪ੍ਰਸ਼ਨ 8.
ਮਸੰਦ ਪ੍ਰਥਾ ਤੋਂ ਕੀ ਭਾਵ ਹੈ ਅਤੇ ਇਸਦਾ ਕੀ ਉਦੇਸ਼ ਸੀ ?
ਉੱਤਰ-
ਮਸੰਦ ਪ੍ਰਥਾ ਤੋਂ ਸਾਡਾ ਭਾਵ ਉਸ ਪ੍ਰਥਾ ਤੋਂ ਹੈ ਜਿਸਦਾ ਆਰੰਭ ਗੁਰੂ ਰਾਮਦਾਸ ਜੀ ਨੇ ਸਿੱਖਾਂ ਤੋਂ ਨਿਯਮਿਤ ਤੌਰ ‘ਤੇ ਭੇਂਟਾਂ ਇਕੱਠੀਆਂ ਕਰਨ ਅਤੇ ਉਸ ਨੂੰ ਸਮੇਂ ਤੇ ਗੁਰੂ ਜੀ ਤਕ ਪਹੁੰਚਾਉਣ ਲਈ ਕੀਤਾ ਸੀ । ਗੁਰੂ ਜੀ ਨੂੰ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਸਰੋਵਰਾਂ ਦੀ ਖੁਦਾਈ ਲਈ ਲੰਗਰ ਚਲਾਉਣ ਅਤੇ ਧਰਮ ਪ੍ਰਚਾਰ ਲਈ ਵੀ ਕਾਫ਼ੀ ਧਨ ਚਾਹੀਦਾ ਸੀ । ਪਰ ਸਿੱਖ ਸੰਗਤਾਂ ਤੋਂ ਚੜਾਵੇ ਦੇ ਤੌਰ ‘ਤੇ ਲੋੜੀਂਦੀ ਅਤੇ ਨਿਸ਼ਚਿਤ ਧਨ ਰਾਸ਼ੀ ਪ੍ਰਾਪਤ ਨਹੀਂ ਹੁੰਦੀ ਸੀ । ਇਸ ਲਈ ਉਨ੍ਹਾਂ ਨੇ ਆਪਣੇ ਕੁੱਝ ਪੈਰੋਕਾਰਾਂ ਨੂੰ ਵੱਖ-ਵੱਖ ਦੇਸ਼ਾਂ ਵਿਚ ਧਨ ਇਕੱਠਾ ਕਰਨ ਲਈ ਭੇਜਿਆ | ਗੁਰੂ ਜੀ ਦੁਆਰਾ ਭੇਜੇ ਗਏ ਇਨ੍ਹਾਂ ਪੈਰੋਕਾਰਾਂ ਨੂੰ “ਮਸੰਦ’ ਕਿਹਾ ਜਾਂਦਾ ਸੀ । ਇਸ ਤਰ੍ਹਾਂ ਮਸੰਦ ਪ੍ਰਣਾਲੀ ਦਾ ਆਰੰਭ ਹੋਇਆ ।

ਪ੍ਰਸ਼ਨ 9.
ਸਿੱਖ ਪੰਥ ਦੇ ਵਿਕਾਸ ਵਿਚ ਗੁਰੂ ਅਰਜਨ ਦੇਵ ਜੀ ਦੇ ਯੋਗਦਾਨ ਦੀ ਚਰਚਾ ਕਰੋ ।
ਉੱਤਰ-
ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ । ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਲਈ ਅਨੇਕਾਂ ਕੰਮ ਕੀਤੇ –

  • ਉਨ੍ਹਾਂ ਨੇ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਪੂਰਾ ਕਰਵਾਇਆ ।
  • ਉਨ੍ਹਾਂ ਨੇ ਤਰਨਤਾਰਨ ਅਤੇ ਕਰਤਾਰਪੁਰ ਨਗਰਾਂ ਦੀ ਨੀਂਹ ਰੱਖੀ ।
  • ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਤੇ ਉਸ ਨੂੰ ਹਰਿਮੰਦਰ ਸਾਹਿਬ ਵਿਚ ਸਥਾਪਤ ਕੀਤਾ ਉਨ੍ਹਾਂ ਨੇ ਬਾਬਾ ਬੁੱਢਾ ਜੀ ਨੂੰ ਉੱਥੋਂ ਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ |
  • ਸਿੱਖ ਪਹਿਲਾਂ ਆਪਣੀ ਇੱਛਾ ਨਾਲ ਗੁਰੂ ਜੀ ਨੂੰ ਭੇਂਟ ਦਿੰਦੇ ਸਨ, ਪਰੰਤੂ ਹੁਣ ਗੁਰੂ ਜੀ ਨੇ ਸਿੱਖਾਂ ਤੋਂ ਆਮਦਨ ਦਾ ਦਸਵਾਂ ਹਿੱਸਾ ਇਕੱਠਾ ਕਰਨ ਦੇ ਲਈ ਥਾਂ-ਥਾਂ ‘ਤੇ ਸੇਵਕ ਰੱਖੇ । ਇਨ੍ਹਾਂ ਸੇਵਕਾਂ ਨੂੰ ਮਸੰਦ ਕਹਿੰਦੇ ਸਨ ।

ਪ੍ਰਸ਼ਨ 10.
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ‘ ਤੇ ਇਕ ਸੰਖੇਪ ਨੋਟ ਲਿਖੋ । ਸਿੱਖ ਇਤਿਹਾਸ ਵਿਚ ਇਸ ਦਾ ਕੀ ਮਹੱਤਵ ਹੈ ?
ਉੱਤਰ-
ਮੁਗ਼ਲ ਬਾਦਸ਼ਾਹ ਅਕਬਰ ਦੇ ਗੁਰੂ ਅਰਜਨ ਦੇਵ ਜੀ ਨਾਲ ਬਹੁਤ ਚੰਗੇ ਸੰਬੰਧ ਸਨ ਪਰੰਤੂ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਨੇ ਸਹਿਣਸ਼ੀਲਤਾ ਦੀ ਨੀਤੀ ਨੂੰ ਛੱਡ ਦਿੱਤਾ । ਉਹ ਉਸ ਮੌਕੇ ਦੀ ਖੋਜ ਵਿਚ ਰਹਿਣ ਲੱਗਾ ਜਦੋਂ ਉਹ ਸਿੱਖ ਧਰਮ ਉੱਤੇ ਕਰਾਰੀ ਸੱਟ ਮਾਰ ਸਕੇ । ਇਸੇ ਦੌਰਾਨ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਉਸ ਦੇ ਵਿਰੁੱਧ ਬਗਾਵਤ ਕਰ ਦਿੱਤੀ ।

ਖੁਸਰੋ ਹਾਰ ਕੇ ਗੁਰੂ ਅਰਜਨ ਦੇਵ ਜੀ ਕੋਲ ਆਇਆ । ਗੁਰੂ ਜੀ ਨੇ ਉਸ ਨੂੰ ਅਸ਼ੀਰਵਾਦ ਦਿੱਤਾ । ਇਸ ਦੋਸ਼ ਵਿਚ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਦੋ ਲੱਖ ਰੁਪਏ ਦਾ ਜੁਰਮਾਨਾ ਕੀਤਾ | ਪਰੰਤੂ ਗੁਰੂ ਜੀ ਨੇ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿੱਤਾ । ਇਸ ਲਈ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ ਅਤੇ ਕਈ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ । ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਿੱਖ ਭੜਕ ਉੱਠੇ । ਉਹ ਸਮਝ ਗਏ ਕਿ ਉਨ੍ਹਾਂ ਨੂੰ ਹੁਣ ਆਪਣੇ ਧਰਮ ਦੀ ਰੱਖਿਆ ਲਈ ਹਥਿਆਰ ਧਾਰਨ ਕਰਨੇ ਪੈਣਗੇ ।

ਪ੍ਰਸ਼ਨ 11.
ਆਦਿ ਗ੍ਰੰਥ ਸਾਹਿਬ ਦਾ ਸਿੱਖ ਇਤਿਹਾਸ ਵਿਚ ਕੀ ਮਹੱਤਵ ਹੈ ? ‘
ਉੱਤਰ-
ਆਦਿ ਗ੍ਰੰਥ ਸਾਹਿਬ ਦੇ ਸੰਕਲਨ ਨਾਲ ਸਿੱਖ ਇਤਿਹਾਸ ਨੂੰ ਇਕ ਠੋਸ ਨੀਂਹ ਮਿਲੀ ।ਉਹ ਸਿੱਖਾਂ ਲਈ ਪਵਿੱਤਰ ਅਤੇ ਪ੍ਰਮਾਣਿਕ ਬਣ ਗਿਆ । ਉਨ੍ਹਾਂ ਦੇ ਜਨਮ, ਨਾਮਕਰਨ, ਵਿਆਹ, ਮੌਤ ਆਦਿ ਸਭ ਸੰਸਕਾਰ ਇਸੇ ਗ੍ਰੰਥ ਨੂੰ ਗਵਾਹ ਮੰਨ ਕੇ ਸੰਪੰਨ ਹੋਣ ਲੱਗੇ । ਇਸ ਤੋਂ ਇਲਾਵਾ ਆਦਿ ਗ੍ਰੰਥ ਸਾਹਿਬ ਦੇ ਪ੍ਰਤੀ ਸ਼ਰਧਾ ਰੱਖਣ ਵਾਲੇ ਸਾਰੇ ਸਿੱਖਾਂ ਵਿਚ ਜਾਤੀ ਪ੍ਰੇਮ ਦੀ ਭਾਵਨਾ ਜਾਗਿਤ ਹੋਈ ਅਤੇ ਉਹ ਅਲੱਗ ਪੰਥ ਦੇ ਰੂਪ ਵਿਚ ਉਭਰਨ ਲੱਗੇ ।

ਅੱਗੇ ਚੱਲ ਕੇ ਇਸ ਗ੍ਰੰਥ ਨੂੰ “ਗੁਰੁ ਪਦ’ ਪ੍ਰਦਾਨ ਕੀਤਾ ਗਿਆ ਅਤੇ ਸਭ ਸਿੱਖ ਇਸ ਨੂੰ ਗੁਰੂ ਮੰਨ ਕੇ ਪੂਜਣ ਲੱਗੇ । ਅੱਜ ਸਭ ਸਿੱਖ ਗੁਰੂ ਗ੍ਰੰਥ ਸਾਹਿਬ ਵਿਚ ਸੰਹਿਤ ਗੁਰੁ ਬਾਣੀ ਨੂੰ ਅਲੌਕਿਕ ਗਿਆਨ ਦਾ ਭੰਡਾਰ ਮੰਨਦੇ ਹਨ । ਉਨ੍ਹਾਂ ਦਾ ਵਿਸ਼ਵਾਸ ਹੈ ਕਿ ਇਸ ਦਾ ਸ਼ਰਧਾਪੂਰਵਕ ਅਧਿਐਨ ਕਰਨ ਨਾਲ ਸੱਚਾ ਆਨੰਦ ਪ੍ਰਾਪਤ ਹੁੰਦਾ ਹੈ ।

ਪ੍ਰਸ਼ਨ 12.
ਆਦਿ ਗ੍ਰੰਥ ਸਾਹਿਬ ਦੇ ਇਤਿਹਾਸਿਕ ਮਹੱਤਵ ‘ਤੇ ਰੌਸ਼ਨੀ ਪਾਓ ।
ਉੱਤਰ-
ਆਦਿ ਗ੍ਰੰਥ ਸਾਹਿਬ ਸਿੱਖਾਂ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ । ਭਾਵੇਂ ਇਸ ਨੂੰ ਇਤਿਹਾਸਿਕ ਨਜ਼ਰੀਏ ਨਾਲ ਨਹੀਂ ਲਿਖਿਆ ਗਿਆ ਤਾਂ ਵੀ ਇਸ ਦੀ ਅਤਿਅੰਤ ਇਤਿਹਾਸਿਕ ਮਹੱਤਤਾ ਹੈ । ਇਸ ਦੇ ਅਧਿਐਨ ਤੋਂ ਸਾਨੂੰ 16ਵੀਂ ਅਤੇ 17ਵੀਂ ਸਦੀ ਦੇ ਪੰਜਾਬ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ, ਆਰਥਿਕ ਅਤੇ ਸੱਭਿਆਚਾਰਕ ਜੀਵਨ ਦੀਆਂ ਅਨੇਕ ਗੱਲਾਂ ਦਾ ਪਤਾ ਲੱਗਦਾ ਹੈ ।

ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਲੋਧੀ ਸ਼ਾਸਨ ਅਤੇ ਪੰਜਾਬ ਦੇ ਲੋਕਾਂ ‘ਤੇ ਬਾਬਰ ਦੁਆਰਾ ਕੀਤੇ ਅੱਤਿਆਚਾਰਾਂ ਦੀ ਕਰੜੀ ਨਿੰਦਿਆ ਕੀਤੀ । ਉਸ ਸਮੇਂ ਦੀ ਸਮਾਜਿਕ ਅਵਸਥਾ ਦੇ ਬਾਰੇ ਵਿਚ ਪਤਾ ਲੱਗਦਾ ਹੈ ਕਿ ਦੇਸ਼ ਵਿਚ ਜਾਤੀ ਪ੍ਰਥਾ ਜ਼ੋਰਾਂ ‘ਤੇ ਸੀ । ਔਰਤ ਦਾ ਕੋਈ ਆਦਰ ਨਹੀਂ ਸੀ ਅਤੇ ਸਮਾਜ ਵਿਚ ਕਈ ਵਿਅਰਥ ਦੇ ਰੀਤੀ-ਰਿਵਾਜ ਪ੍ਰਚਲਿਤ ਸਨ । ਇਸ ਤੋਂ ਇਲਾਵਾ ਧਰਮ ਨਾਂ ਦੀ ਕੋਈ ਚੀਜ਼ ਨਹੀਂ ਰਹੀ ਸੀ । ਗੁਰੂ ਨਾਨਕ ਦੇਵ ਜੀ ਨੇ ਆਪ ਲਿਖਿਆ ਹੈ “ਨਾ ਕੋਈ ਹਿੰਦੂ ਹੈ, ਨਾ ਕੋਈ ਮੁਸਲਮਾਨ” ਭਾਵ ਦੋਹਾਂ ਹੀ ਧਰਮਾਂ ਦੇ ਲੋਕ ਰਾਹ ਤੋਂ ਭਟਕ ਗਏ ਸਨ ।

ਪ੍ਰਸ਼ਨ 13.
ਕੋਈ ਚਾਰ ਹਾਲਤਾਂ ਦਾ ਵਰਣਨ ਕਰੋ ਜੋ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਜ਼ਿੰਮੇਵਾਰ ਸਨ ।
ਉੱਤਰ-
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੁੱਖ ਕਾਰਨ ਹੇਠ ਲਿਖੇ ਸਨ –
1. ਜਹਾਂਗੀਰ ਦੀ ਧਾਰਮਿਕ ਕੱਟੜਤਾ-ਮੁਗ਼ਲ ਬਾਦਸ਼ਾਹ ਜਹਾਂਗੀਰ ਗੁਰੂ ਜੀ ਨਾਲ ਨਫ਼ਰਤ ਕਰਦਾ ਸੀ । ਉਹ ਜਾਂ ਤਾਂ ਉਨ੍ਹਾਂ ਨੂੰ ਮਾਰਨਾ ਚਾਹੁੰਦਾ ਸੀ ਜਾਂ ਫਿਰ ਉਨ੍ਹਾਂ ਨੂੰ ਮੁਸਲਮਾਨ ਬਣਾਉਣ ਲਈ ਮਜਬੂਰ ਕਰਨਾ ਚਾਹੁੰਦਾ ਸੀ ।

2. ਪ੍ਰਿਥੀਆ ਦੀ ਦੁਸ਼ਮਣੀ-ਗੁਰੂ ਰਾਮ ਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਅਕਲਮੰਦੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਸੀ, ਪਰ ਇਹ ਗੱਲ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥੀਆ ਸਹਿਣ ਨਾ ਕਰ ਸਕਿਆ । ਇਸ ਲਈ ਉਹ ਗੁਰੂ ਸਾਹਿਬ ਦੇ ਵਿਰੁੱਧ ਸਾਜ਼ਿਸ਼ ਰਚਣ ਲੱਗਾ ।

3. ਰਾਜਕੁਮਾਰ ਖੁਸਰੋ ਦਾ ਮਾਮਲਾ-ਖੁਸਰੋ ਜਹਾਂਗੀਰ ਦਾ ਸਭ ਤੋਂ ਵੱਡਾ ਪੁੱਤਰ ਸੀ । ਉਸ ਨੇ ਆਪਣੇ ਪਿਤਾ ਵਿਰੁੱਧ ਵਿਦਰੋਹ ਕਰ ਦਿੱਤਾ । ਜਹਾਂਗੀਰ ਦੀਆਂ ਸੈਨਾਵਾਂ ਨੇ ਉਸ ਦਾ ਪਿੱਛਾ ਕੀਤਾ । ਉਹ ਦੌੜ ਕੇ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿਚ ਪਹੁੰਚਿਆ । ਕਹਿੰਦੇ ਹਨ ਕਿ ਗੁਰੂ ਜੀ ਨੇ ਉਸ ਨੂੰ ਅਸ਼ੀਰਵਾਦ ਦਿੱਤਾ । ਇਹ ਗੁਰੂ ਜੀ ਦਾ ਰਾਜਨੀਤਿਕ ਅਪਰਾਧ ਮੰਨਿਆ ਗਿਆ ਅਤੇ ਇਸ ਦੇ ਲਈ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ |

4. ਗੁਰੂ ਅਰਜਨ ਦੇਵ ਜੀ ਨੂੰ ਜੁਰਮਾਨਾ-ਹੌਲੀ-ਹੌਲੀ ਜਹਾਂਗੀਰ ਦੀ ਧਾਰਮਿਕ ਕੱਟੜਤਾ ਸਿਖਰ ਹੱਦ ਤਕ ਪਹੁੰਚ ਗਈ । ਉਸਨੇ ਰਾਜ ਦੇ ਬਾਗੀ ਖੁਸਰੋ ਦੀ ਸਹਾਇਤਾ ਦੇ ਅਪਰਾਧ ਵਿਚ ਗੁਰੂ ਸਾਹਿਬ ‘ਤੇ 2 ਲੱਖ ਰੁਪਏ ਜੁਰਮਾਨਾ ਕਰ ਦਿੱਤਾ | ਗੁਰੂ ਜੀ ਦੇ ਜੁਰਮਾਨਾ ਦੇਣ ਤੋਂ ਇਨਕਾਰ ਕਰਨ ਤੇ ਉਸ ਨੇ ਗੁਰੂ ਜੀ ਨੂੰ ਸਖ਼ਤ ਸਰੀਰਕ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ।

PSEB 9th Class SST Solutions History Chapter 4 ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ

ਪ੍ਰਸ਼ਨ 14.
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਕੀ ਪ੍ਰਤੀਕਿਰਿਆ ਹੋਈ ?
ਉੱਤਰ-
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਸਿੱਖਾਂ ਤੇ ਮਹੱਤਵਪੂਰਨ ਪ੍ਰਤੀਕਿਰਿਆ ਹੋਈ –
1. ਗੁਰੂ ਅਰਜਨ ਦੇਵ ਜੀ ਨੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਆਪਣੇ ਪੁੱਤਰ ਹਰਿਗੋਬਿੰਦ ਦੇ ਨਾਂ ਇਹ ਸੰਦੇਸ਼ ਛੱਡਿਆ, ਉਹ ਸਮਾਂ ਬੜੀ ਤੇਜ਼ੀ ਨਾਲ ਆ ਰਿਹਾ ਹੈ ਜਦੋਂ ਭਲਾਈ ਤੇ ਬੁਰਾਈ ਦੀਆਂ ਸ਼ਕਤੀਆਂ ਦੀ ਟੱਕਰ ਹੋਵੇਗੀ । ਇਸ ਲਈ ਮੇਰੇ ਪੁੱਤਰ ਤਿਆਰ ਹੋ ਜਾਹ | ਆਪ ਸ਼ਸਤਰ ਧਾਰਨ ਕਰ ਤੇ ਆਪਣੇ ਪੈਰੋਕਾਰਾਂ ਨੂੰ ਸ਼ਸਤਰ ਧਾਰਨ ਕਰਵਾ ।” ਗੁਰੂ ਜੀ ਦੇ ਇਨ੍ਹਾਂ ਅੰਤਮ ਸ਼ਬਦਾਂ ਨੇ ਸਿੱਖਾਂ ਵਿਚ ਸੈਨਿਕ ਭਾਵਨਾ ਨੂੰ ਜਾਗ੍ਰਿਤ ਕਰ ਦਿੱਤਾ । ਹੁਣ ਸਿੱਖ ‘ਸੰਤ ਸਿਪਾਹੀ ਬਣ ਗਏ ਜਿਨ੍ਹਾਂ ਦੇ ਇਕ ਹੱਥ ਵਿਚ ਮਾਲਾ ਸੀ ਤੇ ਦੂਸਰੇ ਹੱਥ ਵਿਚ ਤਲਵਾਰ ॥

2. ਗੁਰੂ ਜੀ ਦੀ ਸ਼ਹੀਦੀ ਤੋਂ ਪਹਿਲਾਂ ਸਿੱਖਾਂ ਤੇ ਮੁਗ਼ਲਾਂ ਦੇ ਆਪਸੀ ਸੰਬੰਧ ਚੰਗੇ ਸਨ, ਇਸ ਸ਼ਹੀਦੀ ਨੇ ਸਿੱਖਾਂ ਦੀਆਂ | ਧਾਰਮਿਕ ਭਾਵਨਾਵਾਂ ਨੂੰ ਭੜਕਾ ਦਿੱਤਾ ਜਿਸ ਨਾਲ ਮੁਗ਼ਲ ਸਿੱਖ ਸੰਬੰਧਾਂ ਵਿਚ ਟਕਰਾਓ ਪੈਦਾ ਹੋ ਗਿਆ ।

3. ਇਸ ਸ਼ਹੀਦੀ ਨਾਲ ਸਿੱਖ ਧਰਮ ਨੂੰ ਲੋਕ-ਪ੍ਰਿਅਤਾ ਮਿਲੀ ਨੇ ਸਿੱਖ ਹੁਣ ਆਪਣੇ ਧਰਮ ਦੇ ਲਈ ਆਪਣਾ ਸਭ ਕੁੱਝ ਨਿਛਾਵਰ ਕਰਨ ਲਈ ਤਿਆਰ ਹੋ ਗਏ । ਬਿਨਾਂ ਸ਼ੱਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਵਿਚ ਇਕ ਨਵਾਂ ਮੋੜ ਸਿੱਧ ਹੋਈ ॥

ਪ੍ਰਸ਼ਨ 15.
ਗੁਰੂ ਅਰਜਨ ਦੇਵ ਜੀ ਦੇ ਚਰਿੱਤਰ ਅਤੇ ਸ਼ਖ਼ਸੀਅਤ ਦੇ ਕੋਈ ਚਾਰ ਮਹੱਤਵਪੂਰਨ ਪਹਿਲੂਆਂ ਨੂੰ ਸਪੱਸ਼ਟ ਕਰੋ ।
ਉੱਤਰ-
ਪੰਜਵੇਂ ਸਿੱਖ ਗੁਰੂ ਅਰਜਨ ਦੇਵ ਜੀ ਉੱਚ-ਕੋਟੀ ਦੇ ਚਰਿੱਤਰ ਅਤੇ ਸ਼ਖ਼ਸੀਅਤ ਦੇ ਮਾਲਕ ਸਨ । ਉਨ੍ਹਾਂ ਦੇ ਚਰਿੱਤਰ ਦੇ ਚਾਰ ਵੱਖ-ਵੱਖ ਪਹਿਲੂਆਂ ਦਾ ਵਰਣਨ ਇਸ ਤਰ੍ਹਾਂ ਹੈ –

  1. ਗੁਰੁ ਜੀ ਇਕ ਬਹੁਤ ਵੱਡੇ ਧਾਰਮਿਕ ਨੇਤਾ ਅਤੇ ਸੰਗਠਨ-ਕਰਤਾ ਸਨ । ਉਨ੍ਹਾਂ ਨੇ ਸਿੱਖ ਧਰਮ ਦਾ ਉਤਸ਼ਾਹ-ਪੂਰਵਕ ( ਪ੍ਰਚਾਰ ਕੀਤਾ ਅਤੇ ਮਸੰਦ ਪ੍ਰਥਾ ਵਿਚ ਜ਼ਰੂਰੀ ਸੁਧਾਰ ਕਰਕੇ ਸਿੱਖ ਸਮਾਜ ਨੂੰ ਇਕ ਸੰਗਠਿਤ ਰੂਪ ਪ੍ਰਦਾਨ ਕੀਤਾ ।
  2. ਗੁਰੂ ਸਾਹਿਬ ਇਕ ਮਹਾਨ ਨਿਰਮਾਤਾ ਵੀ ਸਨ । ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਦਾ ਨਿਰਮਾਣ ਕੰਮ ਪੂਰਾ ਕੀਤਾ, ਉੱਥੋਂ ਦੇ ਸਰੋਵਰ ਵਿਚ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਅਤੇ ਤਰਨਤਾਰਨ, ਹਰਿਗੋਬਿੰਦਪੁਰ ਆਦਿ ਸ਼ਹਿਰ ਵਸਾਏ । ਲਾਹੌਰ ਵਿਚ ਉਨ੍ਹਾਂ ਨੇ ਇਕ ਬਾਉਲੀ ਬਣਵਾਈ ॥
  3. ਉਨ੍ਹਾਂ ਨੇ “ਆਦਿ ਗ੍ਰੰਥ ਸਾਹਿਬ’ ਦਾ ਸੰਕਲਨ ਕਰਕੇ ਇਕ ਮਹਾਨ ਸੰਪਾਦਕ ਹੋਣ ਦਾ ਪਰਿਚੈ ਦਿੱਤਾ ।
  4. ਉਨ੍ਹਾਂ ਵਿਚ ਇਕ ਸਮਾਜ ਸੁਧਾਰਕ ਦੇ ਸਾਰੇ ਗੁਣ ਵੀ ਮੌਜੂਦ ਸਨ । ਉਨ੍ਹਾਂ ਨੇ ਵਿਧਵਾ ਵਿਆਹ ਦਾ ਪ੍ਰਚਾਰ ਕੀਤਾ ਅਤੇ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨੂੰ ਬੁਰਾ ਦੱਸਿਆ । ਉਨ੍ਹਾਂ ਨੇ ਇਕ ਬਸਤੀ ਦੀ ਸਥਾਪਨਾ ਕਰਵਾਈ ਜਿੱਥੇ ਰੋਗੀਆਂ ਨੂੰ ਦਵਾਈਆਂ ਦੇ ਨਾਲ-ਨਾਲ ਮੁਫ਼ਤ ਭੋਜਨ ਤੇ ਕੱਪੜੇ ਵੀ ਦਿੱਤੇ ਜਾਂਦੇ ਸਨ ।

ਪ੍ਰਸ਼ਨ 16.
ਕੋਈ ਚਾਰ ਹਾਲਤਾਂ ਦਾ ਵਰਣਨ ਕਰੋ ਜਿਨ੍ਹਾਂ ਦੇ ਕਾਰਨ ਗੁਰੂ ਹਰਿਗੋਬਿੰਦ ਜੀ ਨੂੰ ਨਵੀਂ ਨੀਤੀ ਅਪਣਾਉਣੀ ਪਈ ।
ਉੱਤਰ-
ਗੁਰੂ ਹਰਿਗੋਬਿੰਦ ਜੀ ਨੇ ਹੇਠ ਲਿਖੇ ਕਾਰਨਾਂ ਕਰਕੇ ਨਵੀਂ ਨੀਤੀ ਨੂੰ ਅਪਣਾਇਆ –

  • ਮੁਗਲਾਂ ਦੀ ਦੁਸ਼ਮਣੀ ਅਤੇ ਦਖ਼ਲ-ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਵੀ ਸਿੱਖਾਂ ਲਈ ਜਬਰ ਦੀ ਨੀਤੀ ਜਾਰੀ ਰੱਖੀ । ਸਿੱਟੇ ਵਜੋਂ ਨਵੇਂ ਗੁਰੂ ਹਰਿਗੋਬਿੰਦ ਜੀ ਲਈ ਸਿੱਖਾਂ ਦੀ ਰੱਖਿਆ ਕਰਨਾ ਜ਼ਰੂਰੀ ਹੋ ਗਿਆ ਅਤੇ ਉਨ੍ਹਾਂ ਨੂੰ ਨਵੀਂ ਨੀਤੀ ਦਾ ਆਸਰਾ ਲੈਣਾ ਪਿਆ ।
  • ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ-ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਇਹ ਸਪੱਸ਼ਟ ਹੋ ਗਿਆ ਸੀ ਕਿ ਜੇ ਸਿੱਖ ਧਰਮ ਨੂੰ ਬਚਾਉਣਾ ਹੈ ਤਾਂ ਸਿੱਖਾਂ ਨੂੰ ਮਾਲਾ ਦੇ ਨਾਲ-ਨਾਲ ਹਥਿਆਰ ਵੀ ਧਾਰਨ ਕਰਨੇ ਪੈਣਗੇ । ਇਸ ਉਦੇਸ਼ | ਨਾਲੇ ਗੁਰੂ ਜੀ ਨੇ “ਨਵੀਂ ਨੀਤੀ ਅਪਣਾਈ ।
  • ਗੁਰੂ ਅਰਜਨ ਦੇਵ ਜੀ ਦੇ ਆਖ਼ਰੀ ਸ਼ਬਦ-ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਤੋਂ ਪਹਿਲਾਂ ਆਪਣੇ ਸੁਨੇਹੇ ਵਿਚ ਸਿੱਖਾਂ ਨੂੰ ਹਥਿਆਰ ਧਾਰਨ ਕਰਨ ਲਈ ਕਿਹਾ ਸੀ । ਇਸ ਲਈ ਗੁਰੂ ਹਰਿਗੋਬਿੰਦ ਜੀ ਨੇ ਸਿੱਖਾਂ ਨੂੰ ਅਧਿਆਤਮਕ ਸਿੱਖਿਆ ਦੇ ਨਾਲ-ਨਾਲ ਸੈਨਿਕ ਸਿੱਖਿਆ ਵੀ ਦੇਣੀ ਸ਼ੁਰੂ ਕਰ ਦਿੱਤੀ ।
  • ਜੱਟਾਂ ਦਾ ਸਿੱਖ ਧਰਮ ਵਿਚ ਦਾਖ਼ਲਾ-ਜੱਟਾਂ ਦੇ ਸਿੱਖ ਧਰਮ ਵਿਚ ਦਾਖ਼ਲੇ ਦੇ ਕਾਰਨ ਵੀ ਗੁਰੂ ਹਰਿਗੋਬਿੰਦ ਜੀ ਨੂੰ ਨਵੀਂ ਨੀਤੀ ਅਪਣਾਉਣ ਲਈ ਮਜਬੂਰ ਹੋਣਾ ਪਿਆ । ਇਹ ਲੋਕ ਸੁਭਾਅ ਤੋਂ ਹੀ ਸੁਤੰਤਰਤਾ ਪ੍ਰੇਮੀ ਸਨ ਅਤੇ ਯੁੱਧ ਵਿਚ ਉਨ੍ਹਾਂ ਦੀ ਖ਼ਾਸ ਰੁਚੀ ਸੀ ।

ਪ੍ਰਸ਼ਨ 17.
ਗੁਰੂ ਹਰਿਗੋਬਿੰਦ ਜੀ ਦੇ ਜੀਵਨ ਅਤੇ ਕੰਮਾਂ ‘ਤੇ ਪ੍ਰਕਾਸ਼ ਪਾਓ ।
ਉੱਤਰ-
ਗੁਰੂ ਹਰਿਗੋਬਿੰਦ ਜੀ ਸਿੱਖਾਂ ਦੇ ਛੇਵੇਂ ਗੁਰੂ ਸਨ । ਉਨ੍ਹਾਂ ਨੇ ਸਿੱਖ ਪੰਥ ਨੂੰ ਇਕ ਨਵਾਂ ਮੋੜ ਦਿੱਤਾ ।

  1. ਉਨ੍ਹਾਂ ਨੇ ਗੁਰਗੱਦੀ ‘ਤੇ ਬੈਠਦੇ ਹੀ ਦੋ ਤਲਵਾਰਾਂ ਧਾਰਨ ਕੀਤੀਆਂ । ਇਕ ਤਲਵਾਰ ਮੀਰੀ ਦੀ ਸੀ ਅਤੇ ਦੂਸਰੀ ਪੀਰੀ ਦੀ । ਇਸ ਤਰ੍ਹਾਂ ਸਿੱਖ ਗੁਰੂ ਧਾਰਮਿਕ ਨੇਤਾ ਹੋਣ ਦੇ ਨਾਲ-ਨਾਲ ਰਾਜਨੀਤਿਕ ਨੇਤਾ ਵੀ ਬਣ ਗਏ । ਉਨ੍ਹਾਂ ਨੇ ਸਿੱਖਾਂ ਨੂੰ ਸੈਨਿਕ ਰੂਪ ਦੇਣ ਦਾ ਯਤਨ ਕੀਤਾ ।
  2. ਉਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਇਕ ਨਵਾਂ ਭਵਨ ਬਣਵਾਇਆ । ਇਹ ਭਵਨ ਅਕਾਲ ਤਖ਼ਤ ਦੇ ਨਾਂ ਨਾਲ ਪ੍ਰਸਿੱਧ ਹੈ । ਗੁਰੂ ਹਰਿਗੋਬਿੰਦ ਜੀ ਨੇ ਸਿੱਖਾਂ ਨੂੰ ਹਥਿਆਰਾਂ ਦੀ ਵਰਤੋਂ ਕਰਨੀ ਵੀ ਸਿਖਾਈ ।
  3. ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦੀ ਬਣਾ ਲਿਆ | ਕੁਝ ਸਮੇਂ ਦੇ ਬਾਅਦ ਜਹਾਂਗੀਰ ਨੂੰ ਪਤਾ ਲੱਗ ਗਿਆ ਕਿ ਗੁਰੂ ਜੀ ਬੇਕਸੂਰ ਹਨ । ਇਸ ਲਈ ਉਨ੍ਹਾਂ ਨੂੰ ਛੱਡ ਦਿੱਤਾ ਗਿਆ । ਪਰ ਗੁਰੂ ਜੀ ਦੇ ਕਹਿਣ ‘ਤੇ ਜਹਾਂਗੀਰ ਨੂੰ ਉਨ੍ਹਾਂ ਦੇ ਨਾਲ ਵਾਲੇ ਕੈਦੀ ਰਾਜਿਆਂ ਨੂੰ ਵੀ ਛੱਡਣਾ ਪਿਆ |
  4. ਗੁਰੂ ਜੀ ਨੇ ਮੁਗਲਾਂ ਨਾਲ ਯੁੱਧ ਵੀ ਕੀਤੇ । ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੇ ਤਿੰਨ ਵਾਰੀ ਗੁਰੂ ਜੀ ਦੇ ਵਿਰੁੱਧ ਫ਼ੌਜ ਭੇਜੀ । ਗੁਰੂ ਜੀ ਨੇ ਬੜੀ ਬਹਾਦਰੀ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ । ਸਿੱਟੇ ਵਜੋਂ ਮੁਗਲ ਜਿੱਤ ਪ੍ਰਾਪਤ ਕਰਨ ਵਿਚ ਸਫਲ ਨਾ ਹੋ ਸਕੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਸੰਦ ਪ੍ਰਥਾ ਦਾ ਮੁੱਢ, ਵਿਕਾਸ ਅਤੇ ਫਾਇਦਿਆਂ ਬਾਰੇ ਦੱਸੋ ।
ਉੱਤਰ-
ਆਰੰਭ-ਮਸੰਦ ਪ੍ਰਥਾ ਨੂੰ ਚੌਥੇ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤਾ । ਜਦੋਂ ਗੁਰੂ ਜੀ ਨੇ ਸੰਤੋਖਸਰ ਅਤੇ ਅੰਮ੍ਰਿਤਸਰ ਨਾਮਕ ਸਰੋਵਰਾਂ ਦੀ ਖੁਦਾਈ ਆਰੰਭ ਕਰਵਾਈ ਤਾਂ ਉਨ੍ਹਾਂ ਨੂੰ ਬਹੁਤ ਸਾਰੇ ਧਨ ਦੀ ਲੋੜ ਮਹਿਸੂਸ ਹੋਈ । ਇਸ ਲਈ ਉਨ੍ਹਾਂ ਨੇ ਆਪਣੇ ਸੱਚੇ ਚੇਲਿਆਂ ਨੂੰ ਆਪਣੇ ਪੈਰੋਕਾਰਾਂ ਤੋਂ ਚੰਦਾ ਇਕੱਠਾ ਕਰਨ ਲਈ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਭੇਜਿਆ । ਗੁਰੂ ਜੀ ਦੁਆਰਾ ਭੇਜੇ ਗਏ ਇਹ ਲੋਕ ਮਸੰਦ ਅਖਵਾਉਂਦੇ ਸਨ । ਵਿਕਾਸ-ਗੁਰੂ ਅਰਜਨ ਦੇਵ ਜੀ ਨੇ ਮਸੰਦ ਪ੍ਰਥਾ ਨੂੰ ਨਵਾਂ ਰੂਪ ਪ੍ਰਦਾਨ ਕੀਤਾ ਤਾਂਕਿ ਉਨ੍ਹਾਂ ਨੂੰ ਆਪਣੇ ਉਸਾਰੀ ਦੇ ਕੰਮ ਨੂੰ ਪੂਰਾ ਕਰਨ ਲਈ ਲਗਾਤਾਰ ਅਤੇ ਲਗਪਗ ਨਿਸਚਿਤ ਧਨ ਰਾਸ਼ੀ ਪ੍ਰਾਪਤ ਹੁੰਦੀ ਰਹੇ ।

ਉਨ੍ਹਾਂ ਨੇ ਹੇਠ ਤਰੀਕਿਆਂ ਦੁਆਰਾ ਮਸੰਦ ਪ੍ਰਥਾ ਦਾ ਰੂਪ ਨਿਖਾਰਿਆ –

  1. ਗੁਰੂ ਜੀ ਨੇ ਆਪਣੇ ਪੈਰੋਕਾਰਾਂ ਤੋਂ ਭੇਟ ਵਿਚ ਲਈ ਜਾਣ ਵਾਲੀ ਧਨ ਰਾਸ਼ੀ ਨਿਸਚਿਤ ਕਰ ਦਿੱਤੀ । ਹਰੇਕ ਸਿੱਖ ਲਈ ਆਪਣੀ ਆਮਦਨ ਦਾ ਦਸਵਾਂ ਹਿੱਸਾ (ਦਸਵੰਧ ਹਰ ਸਾਲ ਗੁਰੂ ਦੇ ਲੰਗਰ ਵਿਚ ਦੇਣਾ ਲਾਜ਼ਮੀ ਕਰ ਦਿੱਤਾ ਗਿਆ ।
  2. ਗੁਰੂ ਅਰਜਨ ਦੇਵ ਜੀ ਨੇ ਦਸਵੰਧ ਰਾਸ਼ੀ ਇਕੱਠੀ ਕਰਨ ਲਈ ਆਪਣੇ ਪ੍ਰਤੀਨਿਧ ਨਿਯੁਕਤ ਕੀਤੇ ਜਿਨ੍ਹਾਂ ਨੂੰ ਮਸੰਦ ਕਿਹਾ ਜਾਂਦਾ ਸੀ । ਇਹ ਮਸੰਦ ਇਕੱਠੀ ਕੀਤੀ ਗਈ ਧਨ ਰਾਸ਼ੀ ਨੂੰ ਹਰ ਸਾਲ ਵਿਸਾਖੀ ਦੇ ਦਿਨ ਅੰਮ੍ਰਿਤਸਰ ਵਿਚ ਸਥਿਤ ਗੁਰੂ ਜੀ ਦੇ ਖ਼ਜ਼ਾਨੇ ਵਿਚ ਜਮ੍ਹਾਂ ਕਰਾਉਂਦੇ ਸਨ । ਜਮਾਂ ਕੀਤੀ ਗਈ ਧਨ ਰਾਸ਼ੀ ਦੇ ਬਦਲੇ ਮਸੰਦਾਂ ਨੂੰ ਰਸੀਦ ਦਿੱਤੀ ਜਾਂਦੀ ਸੀ ।
  3. ਇਨ੍ਹਾਂ ਮਸੰਦਾਂ ਨੇ ਦਸਵੰਧ ਇਕੱਠਾ ਕਰਨ ਲਈ ਅੱਗੇ ਆਪਣੇ ਪਤੀਨਿਧ ਨਿਯੁਕਤ ਕੀਤੇ ਹੋਏ ਸਨ ਜਿਨ੍ਹਾਂ ਨੂੰ ਸੰਗਤੀਆ ਆਖਦੇ ਸਨ । ਸੰਗਤੀਏ ਦੁਰ-ਦੁਰ ਦੇ ਖੇਤਰਾਂ ਤੋਂ ਦਸਵੰਧ ਇਕੱਠਾ ਕਰ ਕੇ ਮਸੰਦਾਂ ਨੂੰ ਦਿੰਦੇ ਸਨ ਜਿਹੜੇ ਉਨ੍ਹਾਂ ਨੂੰ ਗੁਰੂ ਦੇ ਖ਼ਜ਼ਾਨੇ ਵਿਚ ਜਮਾਂ ਕਰਾ ਦਿੰਦੇ ਸਨ ।
  4. ਮਸੰਦ ਜਾਂ ਸੰਗਤੀਏ ਦਸਵੰਧ ਦੀ ਰਕਮ ਵਿਚੋਂ ਇਕ ਪੈਸਾ ਵੀ ਆਪਣੇ ਕੋਲ ਰੱਖਣਾ ਪਾਪ ਸਮਝਦੇ ਸਨ । ਇਸ ਗੱਲ ਨੂੰ ਸਪੱਸ਼ਟ ਕਰਦੇ ਹੋਏ ਗੁਰੂ ਜੀ ਨੇ ਆਖਿਆ ਸੀ ਕਿ ਜੋ ਕੋਈ ਵੀ ਦਸਵੰਧ ਦੀ ਰਕਮ ਖਾਵੇਗਾ ਉਸ ਨੂੰ ਸਰੀਰਕ ਕਸ਼ਟ ਭੋਗਣਾ ਪਵੇਗਾ ।
  5. ਇਹ ਮਸੰਦ ਨਾ ਕੇਵਲ ਆਪਣੇ ਖੇਤਰ ਤੋਂ ਦਸਵੰਧ ਇਕੱਠਾ ਕਰਦੇ ਸਨ ਸਗੋਂ ਧਰਮ ਪ੍ਰਚਾਰ ਦਾ ਕੰਮ ਵੀ ਕਰਦੇ ਸਨ । ਮਸੰਦਾਂ ਦੀ ਨਿਯੁਕਤੀ ਕਰਦੇ ਸਮੇਂ ਗੁਰੂ ਜੀ ਇਸ ਗੱਲ ਦਾ ਪੂਰਾ ਧਿਆਨ ਰੱਖਦੇ ਸਨ ਕਿ ਉਹ ਉੱਚ |

ਚਰਿੱਤਰ ਦੇ ਮਾਲਕ ਹੋਣ ਅਤੇ ਸਿੱਖ ਧਰਮ ਵਿਚ ਉਨ੍ਹਾਂ ਨੂੰ ਅਟੁੱਟ ਸ਼ਰਧਾ ਹੋਵੇ । ਮਹੱਤਵ-ਸਿੱਖ ਧਰਮ ਦੇ ਸੰਗਠਨ ਅਤੇ ਵਿਕਾਸ ਵਿਚ ਮਸੰਦ ਪ੍ਰਥਾ ਦਾ ਖ਼ਾਸ ਯੋਗਦਾਨ ਰਿਹਾ ।

ਸਿੱਖ ਧਰਮ ਦੇ ਸੰਗਠਨ ਵਿਚ ਇਸ ਪ੍ਰਥਾ ਦੇ ਮਹੱਤਵ ਨੂੰ ਹੇਠ ਲਿਖੀਆਂ ਗੱਲਾਂ ਤੋਂ ਜਾਣਿਆ ਜਾ ਸਕਦਾ ਹੈ –
1. ਗੁਰੂ ਜੀ ਦੀ ਆਮਦਨ ਹੁਣ ਨਿਸਚਿਤ ਅਤੇ ਲਗਪਗ ਸਥਿਰ ਹੋ ਗਈ । ਆਮਦਨ ਦੇ ਸਥਾਈ ਹੋ ਜਾਣ ਨਾਲ ਗੁਰੂ ਜੀ ਨੂੰ ਆਪਣੇ ਰਚਨਾਤਮਕ ਕੰਮਾਂ ਨੂੰ ਪੂਰਾ ਕਰਨ ਵਿਚ ਬਹੁਤ ਸਹਾਇਤਾ ਮਿਲੀ । ਉਨ੍ਹਾਂ ਦੇ ਇਨ੍ਹਾਂ ਕੰਮਾਂ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਕਾਫ਼ੀ ਸਹਾਇਤਾ ਕੀਤੀ ।

2. ਪਹਿਲਾਂ ਧਰਮ ਪ੍ਰਚਾਰ ਦਾ ਕੰਮ ਮੰਜੀਆਂ ਦੁਆਰਾ ਹੁੰਦਾ ਸੀ । ਇਹ ਮੰਜੀਆਂ ਪੰਜਾਬ ਤਕ ਹੀ ਸੀਮਿਤ ਸਨ | ਪਰ ਗੁਰੂ ਅਰਜਨ ਦੇਵ ਜੀ ਨੇ ਪੰਜਾਬ ਦੇ ਬਾਹਰ ਵੀ ਮਸੰਦਾਂ ਦੀ ਨਿਯੁਕਤੀ ਕੀਤੀ । ਇਸ ਨਾਲ ਸਿੱਖ ਧਰਮ ਦਾ ਪ੍ਰਚਾਰ ਖੇਤਰ ਵੱਧ ਗਿਆ ।

3. ਮਸੰਦ ਪ੍ਰਥਾ ਤੋਂ ਪ੍ਰਾਪਤ ਹੋਣ ਵਾਲੀ ਸਥਾਈ ਆਮਦਨ ਨੇ ਗੁਰੂ ਜੀ ਨੂੰ ਆਪਣਾ ਦਰਬਾਰ ਲਾਉਣ ਦੇ ਯੋਗ ਬਣਾ ਦਿੱਤਾ । ਵਿਸਾਖੀ ਦੇ ਦਿਨ ਜਦੋਂ ਦੂਰ-ਦੂਰ ਤੋਂ ਆਉਂਦੇ ਮਸੰਦ ਅਤੇ ਸ਼ਰਧਾਲੂ ਭਗਤ ਗੁਰੂ ਜੀ ਨਾਲ ਭੇਟ ਦੇਣ ਆਉਂਦੇ ਤਾਂ ਉਹ ਬੜੀ ਨਿਮਰਤਾ ਨਾਲ ਗੁਰੂ ਜੀ ਦੇ ਸਨਮੁੱਖ ਸੀਸ ਨਿਵਾਉਂਦੇ ਸਨ । ਉਨ੍ਹਾਂ ਦੇ ਅਜਿਹਾ ਕਰਨ ਨਾਲ ਗੁਰੂ ਜੀ ਦਾ ਦਰਬਾਰ ਅਸਲ ਵਿਚ ਸ਼ਾਹੀ ਦਰਬਾਰ ਵਰਗਾ ਬਣ ਗਿਆ ਅਤੇ ਗੁਰੂ ਜੀ ਨੇ ਸੱਚੇ ਪਾਤਸ਼ਾਹ ਦੀ ਉਪਾਧੀ ਧਾਰਨ ਕਰ ਲਈ । ਸੱਚ ਤਾਂ ਇਹ ਹੈ ਕਿ ਇਕ ਵਿਸ਼ੇਸ਼ ਅਵਧੀ ਤਕ ਮਸੰਦ ਪ੍ਰਥਾ ਨੇ ਸਿੱਖ ਧਰਮ ਦੇ ਪ੍ਰਸਾਰ ਵਿਚ ਸ਼ਲਾਘਾਯੋਗ ਯੋਗਦਾਨ ਦਿੱਤਾ ।

ਪ੍ਰਸ਼ਨ 2.
ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਦਾ ਵਰਣਨ ਕਰੋ ।
ਉੱਤਰ-
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਹਰਿਗੋਬਿੰਦ ਜੀ ਸਿੱਖਾਂ ਦੇ ਛੇਵੇਂ ਗੁਰੂ ਬਣੇ । ਉਨ੍ਹਾਂ ਨੇ ਇਕ ਨਵੀਂ ਨੀਤੀ ਨੂੰ ਜਨਮ ਦਿੱਤਾ । ਇਹ ਨੀਤੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਪਰਿਣਾਮ ਸੀ । ਇਸ ਨੀਤੀ ਦਾ ਮੁੱਖ ਉਦੇਸ਼ ਸਿੱਖਾਂ ਨੂੰ ਸ਼ਾਂਤੀਪਿਆ ਹੋਣ ਦੇ ਨਾਲ-ਨਾਲ ਨਿਡਰ ਅਤੇ ਹੌਸਲੇ ਵਾਲੇ ਬਣਾਉਣਾ ਸੀ ।

ਗੁਰੂ ਸਾਹਿਬ ਦੁਆਰਾ ਅਪਣਾਈ ਗਈ ਨਵੀਂ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਸਨ –
1. ਰਾਜਸੀ ਚਿੰਨ੍ਹ ਅਤੇ ਸੱਚੇ ਪਾਤਸ਼ਾਹ ਦੀ ਉਪਾਧੀ ਧਾਰਨ ਕਰਨਾ-ਨਵੀਂ ਨੀਤੀ ਤੇ ਚਲਦੇ ਹੋਏ ਗੁਰੂ ਹਰਿਗੋਬਿੰਦ ਜੀ ਨੇ “ਸੱਚੇ ਪਾਤਸ਼ਾਹ’ ਦੀ ਉਪਾਧੀ ਧਾਰਨ ਕੀਤੀ ਅਤੇ ਹੋਰ ਅਨੇਕ ਸ਼ਾਹੀ ਚਿੰਨ੍ਹ ਹਿਣ ਕਰਨੇ ਸ਼ੁਰੂ ਕੀਤੇ । ਉਨ੍ਹਾਂ ਨੇ ਹੁਣ ਸ਼ਾਹੀ ਬਸਤਰ ਪਹਿਨਣੇ ਵੀ ਆਰੰਭ ਕਰ ਦਿੱਤੇ ਤੇ ਦੋ ਤਲਵਾਰਾਂ, ਛਤਰ ਅਤੇ ਕਲਗੀ ਵੀ ਧਾਰਨ ਕਰ ਲਈ । ਗੁਰੂ ਜੀ ਹੁਣ ਬਾਦਸ਼ਾਹਾਂ ਵਾਂਗ ਅੰਗ ਰੱਖਿਅਕ ਵੀ ਰੱਖਣ ਲੱਗੇ ।

2. ਮੀਰੀ ਅਤੇ ਪੀਰੀ-ਗੁਰੂ ਹਰਿਗੋਬਿੰਦ ਜੀ ਹੁਣ ਸਿੱਖਾਂ ਦੇ ਅਧਿਆਤਮਕ ਨੇਤਾ ਦੇ ਨਾਲ-ਨਾਲ ਉਨ੍ਹਾਂ ਦੇ ਸੈਨਿਕ ਨੇਤਾ ਵੀ ਬਣ ਗਏ । ਉਹ ਸਿੱਖਾਂ ਦੇ ਪੀਰ ਵੀ ਸਨ ਅਤੇ ਮੀਰ ਵੀ । ਇਨ੍ਹਾਂ ਦੋਹਾਂ ਗੱਲਾਂ ਨੂੰ ਸਪੱਸ਼ਟ ਕਰਨ ਦੇ ਲਈ | ਉਨ੍ਹਾਂ ਨੇ ਪੀਰੀ ਅਤੇ ਮੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ | ਉਨ੍ਹਾਂ ਨੇ ਸਿੱਖਾਂ ਨੂੰ ਕਸਰਤ ਕਰਨ, ਕੁਸ਼ਤੀਆਂ ਲੜਨ, ਸ਼ਿਕਾਰ ਖੇਡਣ ਅਤੇ ਘੋੜਸਵਾਰੀ ਕਰਨ ਦੀ ਪ੍ਰੇਰਨਾ ਦਿੱਤੀ । ਇਸ ਤਰ੍ਹਾਂ ਉਨ੍ਹਾਂ ਨੇ ਸੰਤ ਸਿੱਖਾਂ ਨੂੰ “ਸੰਤ ਸਿਪਾਹੀਆਂ ਦਾ ਰੂਪ ਵੀ ਦੇ ਦਿੱਤਾ ।

3. ਅਕਾਲ ਤਖ਼ਤ ਦੀ ਉਸਾਰੀ-ਗੁਰੁ ਜੀ ਸਿੱਖਾਂ ਨੂੰ ਅਧਿਆਤਮਕ ਸਿੱਖਿਆ ਦੇਣ ਤੋਂ ਬਿਨਾਂ ਸੰਸਾਰਿਕ ਵਿਸ਼ਿਆਂ ਵਿਚ ਵੀ ਉਨ੍ਹਾਂ ਦੀ ਅਗਵਾਈ ਕਰਨਾ ਚਾਹੁੰਦੇ ਸਨ। ਉਹ ਹਰਿਮੰਦਰ ਸਾਹਿਬ ਵਿਚ ਸਿੱਖਾਂ ਨੂੰ ਧਾਰਮਿਕ ਸਿੱਖਿਆ ਦੇਣ ਲੱਗੇ । ਪਰ ਸੰਸਾਰਿਕ ਵਿਸ਼ਿਆਂ ਵਿਚ ਸਿੱਖਾਂ ਦੀ ਅਗਵਾਈ ਕਰਨ ਲਈ ਉਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਇਕ ਨਵਾਂ ਭਵਨ ਬਣਵਾਇਆ ਜਿਸ ਦਾ ਨਾਂ ਅਕਾਲ ਤਖ਼ਤ (ਈਸ਼ਵਰ ਦੀ ਗੱਦੀ ਰੱਖਿਆ ਗਿਆ ।

4. ਸੈਨਾ ਦਾ ਸੰਗਠਨ-ਗੁਰੂ ਹਰਿਗੋਬਿੰਦ ਜੀ ਨੇ ਆਤਮ-ਰੱਖਿਆ ਲਈ ਇਕ ਸੈਨਾ ਦਾ ਸੰਗਠਨ ਕੀਤਾ । ਇਸ ਸੈਨਾ ਵਿਚ ਅਨੇਕਾਂ ਸ਼ਸਤਰਧਾਰੀ ਸੈਨਿਕ ਅਤੇ ਵਲੰਟੀਅਰ ਸ਼ਾਮਲ ਸਨ । ਮਾਝਾ, ਮਾਲਵਾ ਅਤੇ ਦੁਆਬਾ ਦੇ ਅਨੇਕਾਂ , ਯੁੱਧਪਿਆ ਜਵਾਨ ਗੁਰੂ ਜੀ ਦੀ ਸੈਨਾ ਵਿਚ ਭਰਤੀ ਹੋ ਗਏ । ਉਨ੍ਹਾਂ ਕੋਲ 500 ਅਜਿਹੇ ਵਲੰਟੀਅਰ ਵੀ ਸਨ ਜੋ ਵੇਤਨ ਵੀ ਨਹੀਂ ਲੈਂਦੇ ਸਨ । ਇਹ ਪੰਜ ਜੱਥਿਆਂ ਵਿਚ ਵੰਡੇ ਹੋਏ ਸਨ । ਇਸ ਤੋਂ ਇਲਾਵਾ ਪੈਂਦਾ ਖਾਂ ਨਾਂ ਦੇ ਪਠਾਣ ਦੇ ਅਧੀਨ ਪਠਾਣਾਂ ਦੀ ਇੱਕ ਅਲੱਗ ਸੈਨਿਕ ਟੁਕੜੀ ਸੀ ।

5. ਘੋੜਿਆਂ ਅਤੇ ਸ਼ਸਤਰਾਂ ਦੀ ਭੇਟ-ਗੁਰੂ ਹਰਿਗੋਬਿੰਦ ਜੀ ਨੇ ਆਪਣੀ ਨਵੀਂ ਨੀਤੀ ਨੂੰ ਵਧੇਰੇ ਸਫਲ ਕਰਨ ਲਈ ਇਕ ਹੋਰ ਵਿਸ਼ੇਸ਼ ਕਦਮ ਚੁੱਕਿਆ । ਉਨ੍ਹਾਂ ਨੇ ਸਿੱਖਾਂ ਨੂੰ ਵੀ ਕਿਹਾ ਕਿ ਉਹ ਜਿੱਥੋਂ ਤੀਕ ਸੰਭਵ ਹੋਵੇ ਸ਼ਸਤਰ ਅਤੇ ਘੋੜੇ ਉਪਹਾਰ ਵਿਚ ਭੇਟ ਕਰਨ । ਨਤੀਜੇ ਵਜੋਂ ਗੁਰੂ ਜੀ ਕੋਲ ਕਾਫ਼ੀ ਮਾਤਰਾ ਵਿਚ ਸਮੱਗਰੀ ਇਕੱਠੀ ਹੋ ਗਈ ।

6. ਅੰਮ੍ਰਿਤਸਰ ਦੀ ਕਿਲੇਬੰਦੀ-ਗੁਰੂ ਜੀ ਨੇ ਸਿੱਖਾਂ ਦੀ ਸੁਰੱਖਿਆ ਲਈ ਰਾਮਦਾਸਪੁਰ (ਅੰਮ੍ਰਿਤਸਰ) ਦੇ ਚਾਰੇ ਪਾਸੇ ਦੀਵਾਰ ਬਣਵਾਈ । ਇਸ ਨਗਰ ਵਿਚ ਇਕ ਕਿਲ੍ਹਾ ਵੀ ਬਣਾਇਆ ਗਿਆ ਸੀ ਜਿਸ ਦਾ ਨਾਂ ਲੋਹਗੜ੍ਹ ਰੱਖਿਆ ਗਿਆ । ਇਸ ਕਿਲ੍ਹੇ ਵਿਚ ਕਾਫ਼ੀ ਮਾਤਰਾ ਵਿਚ ਸੈਨਿਕ ਸਮੱਗਰੀ ਵੀ ਇਕੱਤਰ ਕੀਤੀ ਗਈ ।

7. ਗੁਰੂ ਜੀ ਦੇ ਨਿੱਤ-ਕਰਮ ਵਿਚ ਪਰਿਵਰਤਨ-ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਅਨੁਸਾਰ ਉਨ੍ਹਾਂ ਦੇ ਦਿਨ ਦੇ ਕੰਮਾਂ ਵਿਚ ਕੁਝ ਪਰਿਵਰਤਨ ਆਏ । ਨਵੇਂ ਨਿਤ-ਨੇਮ ਅਨੁਸਾਰ ਉਹ ਸੂਬਾ-ਸਵੇਰੇ ਨਹਾ ਧੋ ਕੇ ਹਰਿਮੰਦਰ ਸਾਹਿਬ ਵਿਚ ਧਾਰਮਿਕ ਉਪਦੇਸ਼ ਦੇਣ ਲਈ ਜਾਂਦੇ ਸਨ ਅਤੇ ਫਿਰ ਆਪਣੇ ਸੈਨਿਕਾਂ ਵਿਚ ਸਵੇਰ ਦਾ ਭੋਜਨ ਵੰਡਦੇ ਸਨ । ਇਸ ਮਗਰੋਂ ਉਹ ਕੁੱਝ ਸਮੇਂ ਲਈ ਆਰਾਮ ਕਰ ਕੇ ਸ਼ਿਕਾਰ ਲਈ ਜਾਂਦੇ ਸਨ | ਅਬਦੁੱਲ ਅਤੇ ਨੱਥਾ ਮੱਲ ਨੂੰ ਉੱਚੇ ਸੁਰ ਵਿਚ ਵੀਰ ਰਸੀ ਵਾਰਾਂ ਗਾਉਣ ਲਈ ਨਿਯੁਕਤ ਕੀਤਾ | ਇਸ ਤਰ੍ਹਾਂ ਗੁਰੂ ਜੀ ਨੇ ਸਿੱਖਾਂ ਵਿਚ ਨਵੀਂ ਚੇਤਨਾ ਅਤੇ ਨਵਾਂ ਉਤਸ਼ਾਹ ਭਰਿਆ ।

8. ਆਤਮ-ਰੱਖਿਆ ਦੀ ਭਾਵਨਾ-ਗੁਰੂ ਹਰਿਗੋਬਿੰਦ ਜੀ ਦੀ ਨਵੀਂ ਨੀਤੀ ਆਤਮ-ਰੱਖਿਆ ਦੀ ਭਾਵਨਾ ‘ਤੇ ਆਧਾਰਿਤ ਸੀ । ਉਹ ਸੈਨਿਕ ਸ਼ਕਤੀ ਦੁਆਰਾ ਨਾ ਤਾਂ ਕਿਸੇ ਇਲਾਕੇ ‘ਤੇ ਕਬਜ਼ਾ ਕਰਨ ਦੇ ਪੱਖ ਵਿਚ ਸਨ ਅਤੇ ਨਾ ਹੀ ਉਹ ਕਿਸੇ ‘ਤੇ ਜ਼ਬਰਦਸਤੀ ਹਮਲਾ ਕਰਨ ਦੇ ਹੱਕ ਵਿਚ ਸਨ । ਉਨ੍ਹਾਂ ਨੇ ਮੁਗ਼ਲਾਂ ਦੇ ਵਿਰੁੱਧ ਅਨੇਕਾਂ ਯੁੱਧ ਕੀਤੇ ਪਰ | ਇਨ੍ਹਾਂ ਯੁੱਧਾਂ ਦਾ ਉਦੇਸ਼ ਮੁਗਲਾਂ ਤੋਂ ਦੇਸ਼ ਖੋਹਣਾ ਨਹੀਂ ਸੀ, ਸਗੋਂ ਉਨ੍ਹਾਂ ਤੋਂ ਆਪਣੀ ਰੱਖਿਆ ਕਰਨਾ ਸੀ ।

PSEB 9th Class SST Solutions History Chapter 4 ਸ੍ਰੀ ਗੁਰੂ ਅਰਜਨ ਦੇਵ ਜੀ : ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ

ਪ੍ਰਸ਼ਨ 3.
ਨਵੀਂ ਨੀਤੀ ਤੋਂ ਬਿਨਾਂ ਗੁਰੂ ਹਰਿਗੋਬਿੰਦ ਜੀ ਨੇ ਸਿੱਖ ਧਰਮ ਦੇ ਵਿਕਾਸ ਲਈ ਹੋਰ ਕੀ-ਕੀ ਕੰਮ ਕੀਤੇ ?
ਉੱਤਰ-
ਗੁਰੂ ਹਰਿਗੋਬਿੰਦ ਜੀ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਸਪੁੱਤਰ ਸਨ । ਉਨ੍ਹਾਂ ਦਾ ਜਨਮ ਜੂਨ, 1595 ਈ: ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਇਕ ਪਿੰਡ ਵਡਾਲੀ ਵਿਚ ਹੋਇਆ ਸੀ । ਆਪਣੇ ਪਿਤਾ ਜੀ ਦੀ ਸ਼ਹੀਦੀ ’ਤੇ 1606 ਈ: ਵਿਚ ਉਹ ਗੁਰਗੱਦੀ ‘ਤੇ ਬੈਠੇ ਅਤੇ 1645 ਈ: ਤਕ ਸਿੱਖ ਧਰਮ ਦੀ ਸਫਲਤਾ-ਪੂਰਵਕ ਅਗਵਾਈ ਕੀਤੀ ।

ਇਸ ਸੰਬੰਧ ਵਿਚ ਗੁਰੂ ਸਾਹਿਬ ਦੁਆਰਾ ਕੀਤੇ ਗਏ ਕੰਮਾਂ ਦਾ ਵਰਣਨ ਇਸ ਤਰ੍ਹਾਂ ਹੈ –
1. ਗੁਰੂ ਹਰਿਗੋਬਿੰਦ ਜੀ ਦਾ ਕੀਰਤਪੁਰ ਵਿਚ ਨਿਵਾਸ-ਕਹਿਲੂਰ ਦਾ ਰਾਜਾ ਕਲਿਆਣ ਚੰਦ, ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਭਗਤ ਸੀ, ਨੇ ਗੁਰੂ ਜੀ ਨੂੰ ਕੁੱਝ ਜ਼ਮੀਨ ਭੇਟਾ ਕੀਤੀ । ਉਸੇ ਧਰਤੀ ‘ਤੇ ਗੁਰੂ ਸਾਹਿਬ ਨੇ ਕੀਰਤਪੁਰ ਸ਼ਹਿਰ ਦੀ ਉਸਾਰੀ ਕਰਵਾਈ । 1635 ਈ: ਵਿਚ ਗੁਰੂ ਜੀ ਨੇ ਇਸ ਸ਼ਹਿਰ ਵਿਚ ਨਿਵਾਸ ਕਰ ਲਿਆ । ਉਨ੍ਹਾਂ ਨੇ ਆਪਣੇ ਜੀਵਨ ਦੇ ਅੰਤਿਮ ਦਸ ਸਾਲ ਧਰਮ ਦਾ ਪ੍ਰਚਾਰ ਕਰਦਿਆਂ ਇੱਥੇ ਹੀ ਬਤੀਤ ਕੀਤੇ ।

2. ਗੁਰੂ ਹਰਿਗੋਬਿੰਦ ਜੀ ਦੇ ਧਾਰਮਿਕ ਦੌਰੇ-ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋਣ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਦੇ ਮੁਗ਼ਲ ਸਮਰਾਟ ਜਹਾਂਗੀਰ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਹੋ ਗਏ ਸਨ । ਇਸ ਸ਼ਾਂਤੀ ਕਾਲ ਸਮੇਂ ਗੁਰੂ ਜੀ ਨੇ ਧਰਮ ਪ੍ਰਚਾਰ ਲਈ ਯਾਤਰਾਵਾਂ ਕੀਤੀਆਂ | ਸਭ ਤੋਂ ਪਹਿਲਾਂ ਉਹ ਅੰਮ੍ਰਿਤਸਰ ਤੋਂ ਚੱਲ ਕੇ ਲਾਹੌਰ ਗਏ ।ਉੱਥੇ ਆਪ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਡੇਰਾ ਸਾਹਿਬ ਬਣਵਾਇਆ ।

ਲਾਹੌਰ ਤੋਂ ਗੁਰੂ ਜੀ ਗੁੱਜਰਾਂਵਾਲਾ ਅਤੇ ਭਿੰਬਰ (ਗੁਜਰਾਤ ਤੋਂ ਹੁੰਦੇ ਹੋਏ ਕਸ਼ਮੀਰ ਪੁੱਜੇ । ਇੱਥੇ ਆਪ ਨੇ ਸੰਗਤ ਦੀ ਸਥਾਪਨਾ ਕੀਤੀ ਅਤੇ ਭਾਈ ਸੇਵਾ ਦਾਸ ਨੂੰ ਉਸ ਸੰਗਤ ਦਾ ਮੁਖੀ ਨਿਯੁਕਤ ਕੀਤਾ । ਗੁਰੂ ਹਰਿਗੋਬਿੰਦ ਜੀ ਨਨਕਾਣਾ ਸਾਹਿਬ ਵੀ ਗਏ । ਉੱਥੋਂ ਪਰਤ ਕੇ ਉਨ੍ਹਾਂ ਨੇ ਕੁੱਝ ਸਮਾਂ ਅੰਮ੍ਰਿਤਸਰ ਬਿਤਾਇਆ । ਉਹ ਉੱਤਰ ਪ੍ਰਦੇਸ਼ ਵਿਚ ਨਾਨਕਮੱਤੇ (ਗੋਰਖਮੱਤਾ) ਵੀ ਗਏ । ਗੁਰੂ ਜੀ ਦੀ ਰਾਜਸੀ ਸ਼ਾਨ ਦੇਖ ਕੇ ਉੱਥੋਂ ਦੇ ਯੋਗੀ ਨਾਨਕਮੱਤਾ ਛੱਡ ਕੇ ਦੌੜ ਗਏ । ਉੱਥੋਂ ਮੁੜਦੀ ਵਾਰੀ ਗੁਰੂ ਜੀ ਪੰਜਾਬ ਦੇ ਮਾਲਵਾ ਖੇਤਰ ਵਿਚ ਵੀ ਗਏ । ਤਖਤੂਪੁਰਾ, ਡਰੌਲੀ ਭਾਈ (ਫਿਰੋਜ਼ਪੁਰ ਵਿਖੇ ਕੁਝ ਸਮਾਂ ਠਹਿਰ ਕੇ ਗੁਰੂ ਜੀ ਮੁੜ ਅੰਮ੍ਰਿਤਸਰ ਚਲੇ ਗਏ ।

3. ਵੱਖ-ਵੱਖ ਥਾਂਵਾਂ ਤੇ ਧਰਮ ਪ੍ਰਚਾਰਕ ਭੇਜਣੇ-ਗੁਰੂ ਹਰਿਗੋਬਿੰਦ ਜੀ 1635 ਈ: ਤਕ ਯੁੱਧਾਂ ਵਿਚ ਰੁੱਝੇ ਰਹੇ । ਇਸ ਲਈ ਉਨ੍ਹਾਂ ਨੇ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਸਿੱਖ ਧਰਮ ਦੇ ਪ੍ਰਚਾਰ ਦੀ ਦੇਖ-ਭਾਲ ਲਈ ਨਿਯੁਕਤ ਕਰ ਦਿੱਤਾ ਸੀ । ਬਾਬਾ ਗੁਰਦਿੱਤਾ ਜੀ ਨੇ ਅੱਗੇ ਸਿੱਖ ਧਰਮ ਦੇ ਪ੍ਰਚਾਰ ਲਈ ਚਾਰ ਮੁੱਖ ਪ੍ਰਚਾਰਕ ਅਲਮਸਤ, ਫੂਲ, ਗੈਂਡਾ ਅਤੇ ਬਲੂ ਹਸਨਾ ਨਿਯੁਕਤ ਕੀਤੇ । ਇਨ੍ਹਾਂ ਪ੍ਰਚਾਰਕਾਂ ਤੋਂ ਇਲਾਵਾ ਗੁਰੂ ਹਰਿਗੋਬਿੰਦ ਜੀ ਨੇ ਭਾਈ ਬਿਧੀ ਚੰਦ ਨੂੰ ਬੰਗਾਲ ਵਿਚ ਅਤੇ ਭਾਈ ਗੁਰਦਾਸ ਨੂੰ ਕਾਬਲ ਅਤੇ ਉਸ ਤੋਂ ਪਿੱਛੋਂ ਬਨਾਰਸ ਵਿਚ ਧਰਮ-ਪ੍ਰਚਾਰ ਲਈ ਭੇਜਿਆ ।

4. ਹਰਿਰਾਇ ਨੂੰ ਉੱਤਰਾਧਿਕਾਰੀ ਬਣਾਉਣਾ-ਜਦੋਂ ਹਰਿਗੋਬਿੰਦ ਜੀ ਨੇ ਦੇਖਿਆ ਕਿ ਉਨ੍ਹਾਂ ਦਾ ਅੰਤ ਸਮਾਂ ਨੇੜੇ ਆ ਰਿਹਾ ਹੈ ਤਾਂ ਉਨ੍ਹਾਂ ਨੇ ਆਪਣੇ ਪੋਤਰੇ ਹਰਿਰਾਇ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ ਨੂੰ ਆਪਣਾ ਉੱਤਰਾਧਿਕਾਰੀ ਥਾਪ ਦਿੱਤਾ । ਯਾਦ ਰੱਖੋ ਸਿੱਖ ਗੁਰੂ ਜਨਮ ਮਿਤੀ |
PSEB 9th Class SST Solutions History Chapter 4 ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ ਵਿਕਾਸ ਵਿੱਚ ਯੋਗਦਾਨ ਅਤੇ ਉਹਨਾਂ ਦੀ ਸ਼ਹੀਦੀ 1

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

Punjab State Board PSEB 9th Class Social Science Book Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)Textbook Exercise Questions and Answers.

PSEB Solutions for Class 9 Social Science History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

Social Science Guide for Class 9 PSEB ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:) Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਕਿਹੜੇ ਗੁਰੂ ਜੀ ਨੇ ਗੋਇੰਦਵਾਲ ਵਿਚ ਬਾਉਲੀ ਦਾ ਨਿਰਮਾਣ ਸ਼ੁਰੂ ਕਰਵਾਇਆ ?
(ੳ) ਸ੍ਰੀ ਗੁਰੂ ਅੰਗਦ ਦੇਵ ਜੀ
(ਅ) ਸ੍ਰੀ ਗੁਰੂ ਅਮਰਦਾਸ ਜੀ
(ਇ) ਸ੍ਰੀ ਗੁਰੂ ਰਾਮਦਾਸ ਜੀ
(ਸ) ਸ੍ਰੀ ਗੁਰੂ ਨਾਨਕ ਦੇਵ ਜੀ ।
ਉੱਤਰ-
(ੳ) ਸ੍ਰੀ ਗੁਰੂ ਅੰਗਦ ਦੇਵ ਜੀ

ਪ੍ਰਸ਼ਨ 2.
ਮੰਜੀਦਾਰਾਂ ਦੀ ਕੁੱਲ ਸੰਖਿਆ ਕਿੰਨੀ ਸੀ ?
(ਉ) 20
(ਅ) 21
(ਈ) 22
(ਸ) 23.
ਉੱਤਰ-
(ਈ) 22

ਪ੍ਰਸ਼ਨ 3.
ਮੁਗ਼ਲ ਬਾਦਸ਼ਾਹ ਅਕਬਰ ਕਿਹੜੇ ਗੁਰੂ ਸਾਹਿਬ ਨੂੰ ਮਿਲਣ ਲਈ ਗੋਇੰਦਵਾਲ ਆਇਆ ?
(ੳ) ਸ੍ਰੀ ਗੁਰੁ ਨਾਨਕ ਦੇਵ ਜੀ
(ਅ) ਸ੍ਰੀ ਗੁਰੂ ਅੰਗਦ ਦੇਵ ਜੀ
(ਇ) ਸ੍ਰੀ ਗੁਰੂ ਅਮਰਦਾਸ ਜੀ
(ਸ) ਸ੍ਰੀ ਗੁਰੂ ਰਾਮਦਾਸ ਜੀ ।
ਉੱਤਰ-
(ਇ) ਸ੍ਰੀ ਗੁਰੂ ਅਮਰਦਾਸ ਜੀ

ਪ੍ਰਸ਼ਨ 4.
ਭਾਈ ਲਹਿਣਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਲਈ ਕਿੱਥੇ ਗਏ ?
(ਉ) ਸ੍ਰੀ ਅੰਮ੍ਰਿਤਸਰ ਸਾਹਿਬ
(ਅ) ਕਰਤਾਰਪੁਰ
(ਇ) ਗੋਇੰਦਵਾਲ
(ਸ) ਲਾਹੌਰ ।
ਉੱਤਰ-
(ਅ) ਕਰਤਾਰਪੁਰ

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 5.
ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਕਿਹੜੇ ਪੁੱਤਰ ਨੂੰ ਗੁਰੂਗੱਦੀ ਦਿੱਤੀ ?
(ਉ) ਪ੍ਰਿਥੀਚੰਦ
(ਅ) ਮਹਾਂਦੇਵ
(ਈ) ਅਰਜਨ ਦੇਵ ਜੀ
(ਸ) ਕਿਸੇ ਨੂੰ ਨਹੀਂ ।
ਉੱਤਰ-
(ਈ) ਅਰਜਨ ਦੇਵ ਜੀ

(ਅ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਵਿਚ ………….. ਲਿਖਿਆ ।
ਉੱਤਰ-
ਬਾਲ ਬੋਧ,

ਪ੍ਰਸ਼ਨ 2.
………….. ਜੀ ਹਰ ਸਾਲ ਹਰਿਦੁਆਰ ਵਿਚ ਗੰਗਾ ਇਸ਼ਨਾਨ ਲਈ ਜਾਂਦੇ ਸਨ ।
ਉੱਤਰ-
ਅਮਰਦਾਸ,

ਪ੍ਰਸ਼ਨ 3.
………….. ਨੇ ਗੋਇੰਦਵਾਲ ਵਿਚ ਬਾਉਲੀ ਦਾ ਨਿਰਮਾਣ ਪੂਰਾ ਕਰਵਾਇਆ ।
ਉੱਤਰ-
ਗੁਰੂ ਅਮਰਦਾਸ ਜੀ,

ਪ੍ਰਸ਼ਨ 4.
ਸ੍ਰੀ ਗੁਰੂ ਰਾਮਦਾਸ ਜੀ ਨੇ ………….. ਨਗਰ ਦੀ ਸਥਾਪਨਾ ਕੀਤੀ ।
ਉੱਤਰ-
ਰਾਮਦਾਸਪੁਰ (ਅੰਮ੍ਰਿਤਸਰ)

ਪ੍ਰਸ਼ਨ 5.
“ਲਾਵਾਂ’ ਬਾਣੀ ………….. ਜੀ ਦੀ ਪ੍ਰਸਿੱਧ ਰਚਨਾ ਹੈ ।
ਉੱਤਰ-
ਗੁਰੂ ਰਾਮਦਾਸ ਜੀ ।

(ਈ) ਸਹੀ ਮਿਲਾਨ ਕਰੋ

(ਉ) (ਅ)
1. ਬਾਬਾ ਬੁੱਢਾ ਜੀ (i) ਅੰਮ੍ਰਿਤ ਸਰੋਵਰ
2. ਮਸੰਦ ਪ੍ਰਥਾ (ii) ਸ੍ਰੀ ਗੁਰੂ ਰਾਮਦਾਸ ਜੀ
3. ਭਾਈ ਲਹਿਣਾ (iii) ਸ੍ਰੀ ਗੁਰੂ ਅੰਗਦ ਦੇਵ ਜੀ
4. ਮੰਜੀ ਪ੍ਰਥਾ (iv) ਸ੍ਰੀ ਗੁਰੂ ਅਮਰਦਾਸ ਜੀ ।

ਉੱਤਰ-

1. ਬਾਬਾ ਬੁੱਢਾ ਜੀ (i) ਅੰਮ੍ਰਿਤ ਸਰੋਵਰ
2. ਮਸੰਦ ਪ੍ਰਥਾ (ii) ਸ੍ਰੀ ਗੁਰੂ ਰਾਮਦਾਸ ਜੀ
3. ਭਾਈ ਲਹਿਣਾ (iii) ਸ੍ਰੀ ਗੁਰੂ ਅੰਗਦ ਦੇਵ ਜੀ
4. ਮੰਜੀ ਪ੍ਰਥਾ (iv) ਸ੍ਰੀ ਗੁਰੂ ਅਮਰਦਾਸ ਜੀ ॥

(ਸ) ਅੰਤਰ ਦੱਸੋ

ਸੰਗਤ ਅਤੇ ਪੰਗਤ ।
ਉੱਤਰ-
ਸੰਗਤ-ਸੰਗਤ ਤੋਂ ਭਾਵ ਗੁਰੂ ਸ਼ਿਸ਼ਾਂ ਦੇ ਉਸ ਸਮੂਹ ਤੋਂ ਹੈ ਜੋ ਇਕੱਠੇ ਬੈਠ ਕੇ ਗੁਰੂ ਜੀ ਦੇ ਉਪਦੇਸ਼ਾਂ ‘ਤੇ ਅਮਲ ਕਰਦੇ ਸਨ । ਪੰਗਤ-ਪੰਗਤ ਦੇ ਅਨੁਸਾਰ ਗੁਰੂ ਦੇ ਸ਼ਿਸ਼ ਇਕੱਠੇ ਮਿਲ-ਬੈਠ ਕੇ ਇਕ ਹੀ ਰਸੋਈ ਵਿਚ ਪਕਾ ਕੇ ਖਾਣਾ ਖਾਂਦੇ ਸਨ ।

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਕੀ ਸੀ ?
ਉੱਤਰ-
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਭਾਈ ਲਹਿਣਾ ਸੀ ।

ਪ੍ਰਸ਼ਨ 2.
“ਗੁਰਮੁਖੀ ਲਿਪੀ ਤੋਂ ਕੀ ਭਾਵ ਹੈ ?
ਉੱਤਰ-
ਗੁਰਮੁਖੀ ਲਿਪੀ ਦਾ ਅਰਥ ਹੈ ਗੁਰੂ ਸਾਹਿਬਾਨਾਂ ਦੇ ਮੁੱਖ ਤੋਂ ਨਿਕਲਣ ਵਾਲੀ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 3.
ਮੰਜੀਦਾਰ ਕਿਸਨੂੰ ਕਿਹਾ ਜਾਂਦਾ ਸੀ ?
ਉੱਤਰ-
ਮੰਜੀਆਂ ਦੇ ਪ੍ਰਮੁੱਖ ਨੂੰ ਮੰਜੀਦਾਰ ਕਿਹਾ ਜਾਂਦਾ ਸੀ । ਜੋ ਗੁਰੂ ਸਾਹਿਬ ਅਤੇ ਸੰਗਤ ਦੇ ਵਿਚਕਾਰ ਇਕ ਕੜੀ ਦਾ ਕੰਮ ਕਰਦੇ ਸਨ ।

ਪ੍ਰਸ਼ਨ 4.
ਅੰਮ੍ਰਿਤਸਰ ਦਾ ਪੁਰਾਣਾ ਨਾਂ ਕੀ ਸੀ ?
ਉੱਤਰ-
ਅੰਮ੍ਰਿਤਸਰ ਦਾ ਪੁਰਾਣਾ ਨਾਂ ਰਾਮਦਾਸਪੁਰ ਸੀ ।

ਪ੍ਰਸ਼ਨ 5.
ਸ੍ਰੀ ਗੁਰੂ ਰਾਮਦਾਸ ਜੀ ਦਾ ਮੁੱਢਲਾ ਨਾਂ ਕੀ ਸੀ ?
ਉੱਤਰ-
ਭਾਈ ਜੇਠਾ ਜੀ ।

ਪ੍ਰਸ਼ਨ 6.
ਮਸੰਦ ਪ੍ਰਥਾ ਤੋਂ ਕੀ ਭਾਵ ਹੈ ?
ਉੱਤਰ-
ਮਸੰਦ ਪ੍ਰਥਾ ਦੇ ਅਨੁਸਾਰ ਗੁਰੂ ਦੇ ਮਸੰਦ ਸਥਾਨਿਕ ਸਿੱਖ ਸੰਗਤ ਦੇ ਲਈ ਗੁਰੂ ਦੇ ਪ੍ਰਤੀਨਿਧੀ ਹੁੰਦੇ ਸਨ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੰਜੀ ਪ੍ਰਥਾ ‘ਤੇ ਨੋਟ ਲਿਖੋ ।
ਉੱਤਰ-
ਮੰਜੀ-ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ । ਉਨ੍ਹਾਂ ਦੇ ਸਮੇਂ ਵਿਚ ਸਿੱਖਾਂ ਦੀ ਗਿਣਤੀ ਕਾਫ਼ੀ ਵਧ ਚੁੱਕੀ ਸੀ । ਪਰੰਤੂ ਗੁਰੂ ਜੀ ਦੀ ਉਮਰ ਵਧੇਰੇ ਹੋਣ ਦੇ ਕਾਰਨ ਉਨ੍ਹਾਂ ਲਈ ਇਕ ਥਾਂ ਤੋਂ ਦੂਜੀ ਥਾਂ ਜਾ ਕੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਔਖਾ ਹੋ ਗਿਆ ਸੀ । ਇਸ ਲਈ ਉਨ੍ਹਾਂ ਨੇ ਆਪਣੇ ਸਾਰੇ ਅਧਿਆਤਮਿਕ ਪ੍ਰਦੇਸ਼ਾਂ ਨੂੰ 22 ਹਿੱਸਿਆਂ ਵਿਚ ਵੰਡ ਦਿੱਤਾ । ਇਨ੍ਹਾਂ ਵਿਚੋਂ ਹਰੇਕ ਹਿੱਸੇ ਨੂੰ “ਮੰਜੀ” ਇਸ ਦੇ ਪ੍ਰਮੁੱਖ ਨੂੰ ਮੰਜੀਦਾਰ ਕਿਹਾ ਜਾਂਦਾ ਸੀ । ਹਰੇਕ ਮੰਜੀ ਛੋਟੇ-ਛੋਟੇ ਸਥਾਨਕ ਕੇਂਦਰਾਂ ਵਿਚ ਵੰਡੀ ਹੋਈ ਸੀ ਜਿਨ੍ਹਾਂ ਨੂੰ ਪੀੜ੍ਹੀਆਂ (Piris) ਕਹਿੰਦੇ ਸਨ । ਸਿੱਖ ਸੰਗਤ ਇਸਦੇ ਦੁਆਰਾ ਆਪਣੀ ਭੇਂਟ ਗੁਰੂ ਸਾਹਿਬ ਤਕ ਪਹੁੰਚਾਉਂਦੀ ਸੀ । ਮੰਜੀ ਪ੍ਰਣਾਲੀ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ । ਡਾ: ਗੋਕੁਲ ਚੰਦ ਨਾਰੰਗ ਦੇ ਸ਼ਬਦਾਂ ਵਿਚ, ‘‘ਗੁਰੂ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਪ੍ਰਚਾਰ ਕੰਮ ਨੂੰ ਵਧਾਉਣ ਵਿਚ ਵਿਸ਼ੇਸ਼ ਯੋਗਦਾਨ ਦਿੱਤਾ ।

ਪ੍ਰਸ਼ਨ 2.
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਮੁਖੀ ਲਿਪੀ ਦੇ ਵਿਕਾਸ ਵਿਚ ਕੀ ਯੋਗਦਾਨ ਹੈ ?
ਉੱਤਰ-
ਗੁਰਮੁਖੀ ਲਿਪੀ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਪਹਿਲਾਂ ਪ੍ਰਚਲਿਤ ਸੀ । ਕਹਿੰਦੇ ਹਨ ਕਿ ਗੁਰੂ ਅੰਗਦ ਦੇਵ ਜੀ ਨੇ ਇਸ ਨੂੰ ਗੁਰਮੁਖੀ ਨਾਮ ਦੇ ਕੇ ਇਸਦਾ ਮਾਨਵੀਕਰਨ ਕੀਤਾ । ਗੁਰਮੁਖੀ ਦੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿਚ ਬੱਚਿਆਂ ਲਈ ‘ਬਾਲ ਬੋਧ’ ਦੀ ਰਚਨਾ ਕੀਤੀ । ਆਮ ਲੋਕਾਂ ਦੀ ਭਾਸ਼ਾ ਹੋਣ ਕਾਰਨ ਸਿੱਖ ਧਰਮ ਦੇ ਪ੍ਰਚਾਰ ਦੇ ਕਾਰਜ ਨੂੰ ਉਤਸ਼ਾਹ ਮਿਲਿਆ ਅੱਜ ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥ ਇਸੇ ਭਾਸ਼ਾ ਵਿਚ ਹਨ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 3.
ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਗਏ ਸਮਾਜ ਸੁਧਾਰ ਦੇ ਕੰਮਾਂ ‘ਤੇ ਨੋਟ ਲਿਖੋ ।
ਉੱਤਰ-
ਸ੍ਰੀ ਗੁਰੂ ਅਮਰਦਾਸ ਜੀ ਨੇ ਹੇਠ ਲਿਖੇ ਮਹੱਤਵਪੂਰਨ ਸਮਾਜਿਕ ਸੁਧਾਰ ਕੀਤੇ –

  • ਗੁਰੂ ਅਮਰਦਾਸ ਜੀ ਨੇ ਜਾਤੀ ਮਤਭੇਦ ਦਾ ਖੰਡਨ ਕੀਤਾ | ਗੁਰੂ ਜੀ ਦਾ ਵਿਸ਼ਵਾਸ ਸੀ ਕਿ ਜਾਤੀ ਮਤਭੇਦ | ਪਰਮਾਤਮਾ ਦੀ ਇੱਛਾ ਦੇ ਵਿਰੁੱਧ ਹੈ । ਇਸ ਲਈ ਗੁਰੂ ਜੀ ਦੇ ਲੰਗਰ ਵਿਚ ਜਾਤ-ਪਾਤ ਅਤੇ ਛੂਤ-ਛਾਤ ਦਾ ਕੋਈ ਸਥਾਨ ਨਹੀਂ ਦਿੱਤਾ ਜਾਂਦਾ ਸੀ ।
  • ਉਸ ਸਮੇਂ ਸਤੀ ਪ੍ਰਥਾ ਜ਼ੋਰਾਂ ਨਾਲ ਪ੍ਰਚਲਿਤ ਸੀ । ਗੁਰੂ ਜੀ ਨੇ ਇਸ ਪ੍ਰਥਾ ਦੇ ਵਿਰੁੱਧ ਜ਼ੋਰਦਾਰ ਅਵਾਜ਼ ਚੁੱਕੀ ।
  • ਗੁਰੂ ਜੀ ਨੇ ਇਸਤਰੀਆਂ ਵਿਚ ਪ੍ਰਚਲਿਤ ਪਰਦੇ ਦੀ ਪ੍ਰਥਾ ਦੀ ਵੀ ਘੋਰ ਨਿੰਦਾ ਕੀਤੀ । ਉਹ ਪਰਦੇ ਦੀ ਪ੍ਰਥਾ ਨੂੰ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਸਮਝਦੇ ਸਨ ।
  • ਗੁਰੂ ਅਮਰਦਾਸ ਜੀ ਨਸ਼ੀਲੀਆਂ ਵਸਤਾਂ ਦੇ ਸੇਵਨ ਦੇ ਵੀ ਘੋਰ ਵਿਰੋਧੀ ਸਨ । ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਹਮੇਸ਼ਾ ਨਸ਼ੀਲੀਆਂ ਵਸਤਾਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ । ਇਨ੍ਹਾਂ ਸਾਰੇ ਕਾਰਜਾਂ ਤੋਂ ਸਪੱਸ਼ਟ ਹੈ ਕਿ ਗੁਰੂ ਅਮਰਦਾਸ ਜੀ ਨਿਰਸੰਦੇਹ ਇਕ ਮਹਾਨ ਸੁਧਾਰਕ ਸਨ ।

ਪ੍ਰਸ਼ਨ 4.
ਅੰਮ੍ਰਿਤਸਰ ਦੀ ਸਥਾਪਨਾ ‘ਤੇ ਨੋਟ ਲਿਖੋ ।
ਉੱਤਰ-
ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਨੀਂਹ ਰੱਖੀ । ਅੱਜ-ਕਲ੍ਹ ਇਸ ਨਗਰ ਨੂੰ ਅੰਮ੍ਰਿਤਸਰ ਕਹਿੰਦੇ ਹਨ । 1577 ਈ: ਵਿਚ ਗੁਰੂ ਜੀ ਨੇ ਇੱਥੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਾਈ ਸ਼ੁਰੂ ਕੀਤੀ । ਕੁਝ ਹੀ ਸਮੇਂ ਵਿਚ ਸਰੋਵਰ ਦੇ ਚਾਰੇ ਪਾਸੇ ਇਕ ਛੋਟਾ ਜਿਹਾ ਨਗਰ ਵਸ ਗਿਆ । ਇਸ ਨੂੰ ਰਾਮਦਾਸਪੁਰ ਦਾ ਨਾਂ ਦਿੱਤਾ ਗਿਆ । ਗੁਰੂ ਜੀ ਇਸ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ । ਉਨ੍ਹਾਂ ਨੇ ਇਕ ਬਾਜ਼ਾਰ ਦੀ ਸਥਾਪਨਾ ਕੀਤੀ ਜਿਸ ਨੂੰ ਅੱਜ-ਕਲ੍ਹ ‘ਗੁਰੂ ਕਾ ਬਾਜ਼ਾਰ’ ਕਹਿੰਦੇ ਹਨ । ਇਸ ਨਗਰ ਦੇ ਨਿਰਮਾਣ ਨਾਲ ਸਿੱਖਾਂ ਨੂੰ ਇਕ ਮਹੱਤਵਪੂਰਨ ਤੀਰਥ ਸਥਾਨ ਮਿਲ ਗਿਆ, ਜਿਸ ਨਾਲ ਸਿੱਖ ਧਰਮ ਦੇ ਵਿਕਾਸ ਵਿਚ ਸਹਾਇਤਾ ਮਿਲੀ ।

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਪੰਥ ਦੇ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਕਾਰਜ ਕੀਤੇ । ਵਰਣਨ ਕਰੋ |
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ (1538 ਈ:) ਗੁਰਗੱਦੀ ਉੱਪਰ ਬੈਠੇ । ਉਨ੍ਹਾਂ ਦੀ ਅਗਵਾਈ ਸਿੱਖ ਧਰਮ ਲਈ ਵਰਦਾਨ ਸਿੱਧ ਹੋਈ|

ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਵਿਚ ਹੇਠ ਲਿਖੇ ਮਹੱਤਵਪੂਰਨ ਕਾਰਜ ਕੀਤੇ –
1. ਗੁਰਮੁਖੀ ਲਿਪੀ ਵਿਚ ਸੁਧਾਰ-ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਮਾਨਕ ਰੂਪ ਦਿੱਤਾ । ਉਨ੍ਹਾਂ ਨੇ | ਗੁਰਮੁਖੀ ਦੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿਚ ਬਾਲ ਬੋਧ’ ਦੀ ਰਚਨਾ ਕੀਤੀ । ਉਨ੍ਹਾਂ ਨੇ ਆਪਣੀ ਬਾਣੀ ਦੀ ਰਚਨਾ ਵੀ ਇਸੇ ਲਿਪੀ ਵਿਚ ਕੀਤੀ ਆਮ ਲੋਕਾਂ ਦੀ ਭਾਸ਼ਾ (ਲਿਪੀ) ਹੋਣ ਦੇ ਕਾਰਨ ਇਸ ਨਾਲ ਸਿੱਖ ਧਰਮ ਦੇ ਪ੍ਰਚਾਰ ਦੇ ਕੰਮ ਨੂੰ ਉਤਸ਼ਾਹ ਮਿਲਿਆ | ਅੱਜ ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥ ਇਸੇ ਭਾਸ਼ਾ ਵਿਚ ਹਨ ।

2. ਗੁਰੂ ਨਾਨਕ ਦੇਵ ਜੀ ਦੀ ਜਨਮ-ਸਾਖੀ-ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਇਕੱਠੀ ਕਰਕੇ ਭਾਈ ਬਾਲਾ ਜੀ ਤੋਂ ਗੁਰੂ ਜੀ ਦੀ ਜਨਮ-ਸਾਖੀ (ਜੀਵਨ ਚਰਿੱਤਰ) ਲਿਖਵਾਈ । ਇਸ ਨਾਲ ਸਿੱਖ ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਲੱਗੇ ।

3. ਲੰਗਰ ਪ੍ਰਥਾ-ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੰਗਰ ਪ੍ਰਥਾ ਜਾਰੀ ਰੱਖੀ । ਉਨ੍ਹਾਂ ਨੇ ਇਹ ਹੁਕਮ ਦਿੱਤਾ ਕਿ ਜੋ ਕੋਈ ਉਨ੍ਹਾਂ ਦੇ ਦਰਸ਼ਨ ਕਰਨ ਆਵੇ ਉਸ ਨੂੰ ਪਹਿਲਾਂ ਲੰਗਰ ਛਕਾਇਆ ਜਾਵੇ । ਇੱਥੇ ਹਰ ਵਿਅਕਤੀ ਬਿਨਾਂ ਕਿਸੇ ਭੇਦ-ਭਾਵ ਦੇ ਭੋਜਨ ਕਰਦਾ ਸੀ । ਇਸ ਨਾਲ ਜਾਤ-ਪਾਤ ਦੀਆਂ ਭਾਵਨਾਵਾਂ ਨੂੰ ਧੱਕਾ ਲੱਗਾ ਅਤੇ ਸਿੱਖ ਧਰਮ ਦੇ ਪ੍ਰਸਾਰ ਵਿਚ ਸਹਾਇਤਾ ਮਿਲੀ ।

4. ਉਦਾਸੀ ਸੰਪਰਦਾਇ ਦਾ ਖੰਡਨ-ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਨੇ ਉਦਾਸੀ ਸੰਪਰਦਾਇ ਦੀ ਸਥਾਪਨਾ ਕੀਤੀ ਅਤੇ ਸੰਨਿਆਸ ਦਾ ਪ੍ਰਚਾਰ ਕੀਤਾ । ਇਹ ਗੱਲ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ । ਇਸ ਲਈ ਗੁਰੂ ਅੰਗਦ ਦੇਵ ਜੀ ਨੇ ਉਦਾਸੀਆਂ ਨਾਲੋਂ ਰਿਸ਼ਤਾ ਤੋੜ ਲਿਆ !

5. ਗੋਇੰਦਵਾਲ ਸਾਹਿਬ ਦਾ ਨਿਰਮਾਣ-ਗੁਰੂ ਅੰਗਦ ਦੇਵ ਜੀ ਨੇ 1569 ਈ: ਵਿਚ ਗੋਇੰਦਵਾਲ ਸਾਹਿਬ ਦੀ ਸਥਾਪਨਾ ਕੀਤੀ । ਗੁਰੂ ਅਮਰਦਾਸ ਜੀ ਦੇ ਸਮੇਂ ਵਿਚ ਇਹ ਨਗਰ ਸਿੱਖਾਂ ਦਾ ਇਕ ਪ੍ਰਸਿੱਧ ਧਾਰਮਿਕ ਕੇਂਦਰ ਬਣ ਗਿਆ । ਅੱਜ ਵੀ ਇਹ ਸਿੱਖਾਂ ਦਾ ਪਵਿੱਤਰ ਧਾਰਮਿਕ ਸਥਾਨ ਹੈ ।

6. ਅਨੁਸ਼ਾਸਨ ਨੂੰ ਉਤਸ਼ਾਹ-ਗੁਰੂ ਜੀ ਬੜੇ ਹੀ ਅਨੁਸ਼ਾਸਨ ਪਸੰਦ ਸਨ । ਉਨ੍ਹਾਂ ਨੇ ਸੱਤਾ ਤੇ ਬਲਵੰਡ ਨਾਮੀ ਦੋ ਪ੍ਰਸਿੱਧ | ਰਬਾਬੀਆਂ ਨੂੰ ਅਨੁਸ਼ਾਸਨ ਭੰਗ ਕਰਨ ਦੇ ਕਾਰਨ ਦਰਬਾਰ ਵਿਚੋਂ ਕੱਢ ਦਿੱਤਾ | ਕਈ ਸਿੱਖਾਂ ਨੇ ਉਨ੍ਹਾਂ ਨੂੰ ਮੁਆਫ਼ ਕਰ ਦੇਣ ਲਈ ਗੁਰੂ ਜੀ ਕੋਲ ਬੇਨਤੀ ਕੀਤੀ, ਪਰ ਉਹ ਨਾ ਮੰਨੇ ਪਰ ਬਾਅਦ ਵਿਚ ਭਾਈ ਲੱਧਾ ਜੀ ਦੀ ਬੇਨਤੀ | ਤੇ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ।

7. ਉਤਰਾਧਿਕਾਰੀ ਦੀ ਨਿਯੁਕਤੀ-ਗੁਰੂ ਅੰਗਦ ਦੇਵ ਜੀ ਨੇ 13 ਸਾਲ ਤਕ ਨਿਰ-ਸਵਾਰਥ ਭਾਵ ਨਾਲ ਸਿੱਖ ਧਰਮ ਦੀ ਸੇਵਾ ਕੀਤੀ । 1552 ਈ: ਵਿਚ ਜੋਤੀ-ਜੋਤ ਸਮਾਉਣ ਨਾਲ ਪੂਰਵ ਉਨ੍ਹਾਂ ਨੇ ਆਪਣੇ ਪੁੱਤਰਾਂ ਦੀ ਬਜਾਏ ਭਾਈ ਅਮਰਦਾਸ ਜੀ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ । ਉਨ੍ਹਾਂ ਦਾ ਇਹ ਕੰਮ ਸਿੱਖ ਇਤਿਹਾਸ ਵਿਚ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਨਾਲ ਸਿੱਖ ਧਰਮ ਦਾ ਪ੍ਰਚਾਰ ਕਾਰਜ ਜਾਰੀ ਰਿਹਾ ।

ਪ੍ਰਸ਼ਨ 2.
ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਧਰਮ ਦੇ ਵਿਕਾਸ ਵਿਚ ਯੋਗਦਾਨ ਦਾ ਵਰਣਨ ਕਰੋ ।
ਉੱਤਰ-
ਗੁਰੂ ਅਮਰਦਾਸ ਜੀ ਨੂੰ ਸਿੱਖ ਧਰਮ ਵਿਚ ਵਿਸ਼ੇਸ਼ ਸਥਾਨ ਪ੍ਰਾਪਤ ਹੈ । ਗੁਰੂ ਨਾਨਕ ਦੇਵ ਜੀ ਨੇ ਧਰਮ ਦਾ ਜੋ ਬੀਜ ਬੀਜਿਆ ਸੀ, ਉਹ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿਚ ਉੱਗ ਪਿਆ । ਗੁਰੂ ਅਮਰਦਾਸ ਜੀ ਨੇ ਆਪਣੇ ਕੰਮਾਂ ਨਾਲ ਇਸ ਨਵੇਂ ਪੌਦੇ ਦੀ ਰੱਖਿਆ ਕੀਤੀ ।

ਸੰਖੇਪ ਵਿਚ, ਗੁਰੂ ਅਮਰਦਾਸ ਜੀ ਦੇ ਕਾਰਜਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਗੋਇੰਦਵਾਲ ਸਾਹਿਬ ਦੀ ਬਾਉਲੀ ਦਾ ਨਿਰਮਾਣ-ਗੁਰੂ ਅਮਰਦਾਸ ਜੀ ਨੇ ਸਭ ਤੋਂ ਪਹਿਲਾਂ ਗੋਇੰਦਵਾਲ ਸਾਹਿਬ ਦੇ ਸਥਾਨ ਤੇ ਇਕ ਬਾਉਲੀ ਜਲ ਸਰੋਤ) ਦਾ ਨਿਰਮਾਣ ਕਾਰਜ ਪੂਰਾ ਕੀਤਾ ਜਿਸ ਦਾ ਨੀਂਹ ਪੱਥਰ ਗੁਰੂ ਅੰਗਦ ਦੇਵ ਜੀ ਦੇ ਸਮੇਂ ਰੱਖਿਆ ਗਿਆ ਸੀ । ਗੁਰੂ ਅਮਰਦਾਸ ਜੀ ਨੇ ਇਸ ਬਾਉਲੀ ਦੀ ਤਹਿ ਤਕ ਪਹੁੰਚਣ ਲਈ 84 ਪੌੜੀਆਂ ਬਣਵਾਈਆਂ | ਗੁਰੂ ਜੀ ਅਨੁਸਾਰ ਹਰੇਕ ਪੌੜੀ ਉੱਪਰ ਜਪੁਜੀ ਸਾਹਿਬ ਦਾ ਪਾਠ ਕਰਨ ਨਾਲ ਜਨਮ-ਮਰਨ ਦੀਆਂ ਚੌਰਾਸੀ ਲੱਖ ਜੂਨਾਂ ਦੇ ਚੱਕਰ ਤੋਂ ਮੁਕਤੀ ਮਿਲੇਗੀ । ਗੋਇੰਦਵਾਲ ਸਾਹਿਬ ਦੀ ਬਾਉਲੀ ਸਿੱਖ ਧਰਮ ਦਾ ਇਕ ਪ੍ਰਸਿੱਧ ਤੀਰਥ ਸਥਾਨ ਬਣ ਗਈ ।

2. ਲੰਗਰ ਪ੍ਰਥਾ-ਗੁਰੂ ਅਮਰਦਾਸ ਜੀ ਨੇ ਲੰਗਰ ਪ੍ਰਥਾ ਦਾ ਵਿਸਤਾਰ ਕਰਕੇ ਸਿੱਖ ਧਰਮ ਦੇ ਵਿਕਾਸ ਵਲ ਇਕ ਹੋਰ ਮਹੱਤਵਪੂਰਨ ਕਦਮ ਪੁੱਟਿਆ । ਉਨ੍ਹਾਂ ਨੇ ਲੰਗਰ ਲਈ ਕੁੱਝ ਵਿਸ਼ੇਸ਼ ਨਿਯਮ ਬਣਾਏ । ਹੁਣ ਕੋਈ ਵੀ ਵਿਅਕਤੀ ਲੰਗਰ ਛਕੇ ਬਿਨਾਂ ਗੁਰੂ ਜੀ ਨੂੰ ਨਹੀਂ ਮਿਲ ਸਕਦਾ ਸੀ । ਲੰਗਰ ਪ੍ਰਥਾ ਨਾਲ ਜਾਤ-ਪਾਤ ਅਤੇ ਰੰਗ-ਰੁਪ ਦੇ ਭੇਦ-ਭਾਵਾਂ ਨੂੰ ਬੜਾ ਧੱਕਾ ਲੱਗਾ ਅਤੇ ਲੋਕਾਂ ਵਿਚ ਬਰਾਬਰੀ ਦੀ ਭਾਵਨਾ ਦਾ ਵਿਕਾਸ ਹੋਇਆ । ਸਿੱਟੇ ਵਜੋਂ ਸਿੱਖ ਏਕਤਾ ਦੇ ਸੂਤਰ ਵਿਚ ਬੱਝਣ ਲੱਗੇ ।

3. ਸਿੱਖ ਗੁਰੂ ਸਾਹਿਬਾਨ ਦੇ ਸ਼ਬਦਾਂ ਨੂੰ ਇਕੱਠਾ ਕਰਨਾ-ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਅਤੇ ਸਲੋਕਾਂ ਨੂੰ ਗੁਰੂ ਅੰਗਦ ਦੇਵ ਜੀ ਨੇ ਇਕੱਠੇ ਕਰਕੇ ਉਨ੍ਹਾਂ ਨਾਲ ਆਪਣੇ ਰਚੇ ਹੋਏ ਸ਼ਬਦ ਵੀ ਜੋੜ ਦਿੱਤੇ ਸਨ । ਇਹ ਸਾਰੀ ਸਮੱਗਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਸੌਂਪ ਦਿੱਤੀ ਸੀ । ਗੁਰੂ ਅਮਰਦਾਸ ਜੀ ਨੇ ਵੀ ਕੁੱਝ ਇਕ ਨਵੇਂ ਸ਼ਬਦਾਂ ਦੀ ਰਚਨਾ ਕੀਤੀ ਅਤੇ ਉਨ੍ਹਾਂ ਨੂੰ ਪਹਿਲਾਂ ਵਾਲੇ ਸੰਕਲਨ (Collection) ਨਾਲ ਮਿਲਾ ਦਿੱਤਾ । ਇਸ ਤਰ੍ਹਾਂ ਗੁਰੂ ਸਾਹਿਬ ਦੇ ਸਲੋਕਾਂ ਅਤੇ ਉਪਦੇਸ਼ਾਂ ਦੇ ਇਕੱਠਾ ਹੋ ਜਾਣ ਨਾਲ ਇਕ ਅਜਿਹੀ ਸਮੱਗਰੀ ਤਿਆਰ ਹੋ ਗਈ ਜੋ ਆਦਿ ਗੰਥ ਸਾਹਿਬ ਦੇ ਸੰਕਲਨ ਦਾ ਆਧਾਰ ਬਣੀ ।

4. ਮੰਜੀ ਪ੍ਰਥਾ-ਬਿਰਧ ਅਵਸਥਾ ਦੇ ਕਾਰਨ ਗੁਰੂ ਸਾਹਿਬ ਜੀ ਦੇ ਲਈ ਹਰ ਇਕ ਸਥਾਨ ਤੇ ਜਾ ਕੇ ਆਪਣੀ ਸਿੱਖਿਆ ਦਾ ਪ੍ਰਚਾਰ ਕਰਨਾ ਔਖਾ ਹੋ ਗਿਆ ਸੀ, ਇਸ ਲਈ ਉਨ੍ਹਾਂ ਨੇ ਆਪਣੇ ਪੂਰੇ ਅਧਿਆਤਮਕ ਸਾਮਰਾਜ ਨੂੰ 22 ਪ੍ਰਾਂਤਾਂ ਵਿਚ ਵੰਡ ਦਿੱਤਾ । ਇਨ੍ਹਾਂ ਵਿਚੋਂ ਹਰ ਇਕ ਪ੍ਰਾਂਤ ਨੂੰ ਮੰਜੀ ਕਿਹਾ ਜਾਂਦਾ ਸੀ । ਹਰ ਇਕ ਮੰਜੀ ਸਿੱਖ ਧਰਮ ਦੇ ਪ੍ਰਚਾਰ ਦਾ ਇਕ ਕੇਂਦਰ ਸੀ । ਗੁਰੂ ਅਮਰਦਾਸ ਜੀ ਦੁਆਰਾ ਸਥਾਪਤ ਮੰਜੀ ਪ੍ਰਣਾਲੀ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ । ਡਾ: ਗੋਕੁਲ ਚੰਦ ਨਾਰੰਗ ਦੇ ਸ਼ਬਦਾਂ ਵਿਚ, ‘‘ਗੁਰੂ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਪ੍ਰਚਾਰ ਦਾ ਕੰਮ ਤੇਜ਼ ਕਰਨ ਵਿਚ ਵਿਸ਼ੇਸ਼ ਹਿੱਸਾ ਪਾਇਆ ਹੋਵੇਗਾ |

5. ਉਦਾਸੀਆਂ ਨਾਲੋਂ ਸਿੱਖਾਂ ਨੂੰ ਅਲੱਗ ਕਰਨਾ-ਗੁਰੂ ਸਾਹਿਬਾਨ ਨੇ ਉਦਾਸੀ ਸੰਪਰਦਾਇ ਦੇ ਸਿਧਾਂਤਾਂ ਦਾ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ । ਉਨ੍ਹਾਂ ਨੇ ਆਪਣੇ ਸੇਵਕਾਂ ਨੂੰ ਸਮਝਾਇਆ ਕਿ ਕੋਈ ਵੀ ਵਿਅਕਤੀ ਜੋ ਉਦਾਸੀ ਨਿਯਮਾਂ ਦੀ ਪਾਲਣਾ ਕਰਦਾ ਹੈ, ਸੱਚਾ ਸਿੱਖ ਨਹੀਂ ਹੋ ਸਕਦਾ । ਗੁਰੂ ਜੀ ਦੇ ਇਨ੍ਹਾਂ ਯਤਨਾਂ ਨਾਲ ਸਿੱਖ ਉਦਾਸੀਆਂ ਨਾਲੋਂ ਵੱਖ ਹੋ ਗਏ ਅਤੇ ਸਿੱਖ ਧਰਮ ਦੀ ਹੋਂਦ ਮਿਟਣ ਤੋਂ ਬਚ ਗਈ ।

6. ਮੁਗਲ ਸਮਰਾਟ ਅਕਬਰ ਦਾ ਗੋਇੰਦਵਾਲ ਆਉਣਾ-ਗੁਰੂ ਅਮਰਦਾਸ ਜੀ ਦੇ ਵਿਅਕਤੀਤਵ ਤੋਂ ਪ੍ਰਭਾਵਿਤ ਹੋ ਕੇ ਮੁਗ਼ਲ ਸਮਰਾਟ ਅਕਬਰ ਗੋਇੰਦਵਾਲ ਆਇਆ । ਗੁਰੂ ਜੀ ਦੇ ਦਰਸ਼ਨ ਤੋਂ ਪਹਿਲਾਂ ਉਸਨੇ ਪੰਗਤੀ ਵਿਚ ਬੈਠ ਕੇ ਲੰਗਰ ਕੀਤਾ । ਲੰਗਰ ਦੀ ਵਿਵਸਥਾ ਤੋਂ ਅਕਬਰ ਬਹੁਤ ਪ੍ਰਭਾਵਿਤ ਹੋਇਆ । ਕਹਿੰਦੇ ਹਨ ਉਸੇ ਸਾਲ ਪੰਜਾਬ ਵਿਚ ਅਕਾਲ ਪੈ ਗਿਆ ਸੀ । ਗੁਰੂ ਜੀ ਦੇ ਕਹਿਣ ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦਾ ਲਗਾਨ ਮਾਫ਼ ਕਰ ਦਿੱਤਾ ਸੀ ।

7. ਨਵੇਂ ਰੀਤੀ-ਰਿਵਾਜ-ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਵਿਅਰਥ ਦੇ ਰੀਤੀ-ਰਿਵਾਜਾਂ ਦਾ ਤਿਆਗ ਕਰਨ ਦਾ ਉਪਦੇਸ਼ ਦਿੱਤਾ । ਉਨ੍ਹਾਂ ਨੇ ਮੌਤ ਹੋਣ ਤੇ ਸਿੱਖਾਂ ਨੂੰ ਰੋਣ-ਪਿੱਟਣ ਦੀ ਥਾਂ ਪਰਮਾਤਮਾ ਦਾ ਨਾਮ ਜਪਣ ਦਾ ਉਪਦੇਸ਼ ਦਿੱਤਾ । ਉਨ੍ਹਾਂ ਨੇ ਵਿਆਹ ਦੀ ਨਵੀਂ ਰੀਤੀ ਸ਼ੁਰੂ ਕੀਤੀ ਜਿਸ ਨੂੰ ਆਨੰਦ ਕਾਰਜ ਕਹਿੰਦੇ ਹਨ ।

8. ਅਨੰਦੁ ਸਾਹਿਬ ਦੀ ਰਚਨਾ-ਗੁਰੂ ਅਮਰਦਾਸ ਜੀ ਨੇ ਇਕ ਨਵੇਂ ਰਾਗ ਦੀ ਰਚਨਾ ਕੀਤੀ ਜਿਸ ਨੂੰ ਅਨੰਦੁ ਸਾਹਿਬ ਕਿਹਾ ਜਾਂਦਾ ਹੈ । ਸੱਚ ਤਾਂ ਇਹ ਹੈ ਕਿ ਗੁਰੂ ਅਮਰਦਾਸ ਜੀ ਦਾ ਗੁਰੂ ਕਾਲ (1552 ਈ:-1574 ਈ:) ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ । ਗੁਰੂ ਜੀ ਦੁਆਰਾ ਬਾਉਲੀ ਦਾ ਨਿਰਮਾਣ, ਮੰਜੀ ਪ੍ਰਥਾ ਦਾ ਆਰੰਭ, ਲੰਗਰ ਪ੍ਰਥਾ ਦਾ ਵਿਸਥਾਰ ਅਤੇ ਨਵੇਂ ਰੀਤੀ-ਰਿਵਾਜਾਂ ਨੇ ਸਿੱਖ ਧਰਮ ਦੇ ਸੰਗਠਨ ਵਿਚ ਬਹੁਤ ਸਹਾਇਤਾ ਕੀਤੀ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 3.
ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਪੰਥ ਦੇ ਵਿਕਾਸ ਲਈ ਕਿਹੜੇ ਮਹੱਤਵਪੂਰਨ ਕਾਰਜ ਕੀਤੇ ? ਵਰਣਨ ਕਰੋ ।
ਉੱਤਰ-
ਸ੍ਰੀ ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ । ਇਨ੍ਹਾਂ ਦੇ ਬਚਪਨ ਦਾ ਨਾਮ ਭਾਈ ਜੇਠਾ ਸੀ । ਉਨ੍ਹਾਂ ਦੇ ਸੇਵਾ ਭਾਵ ਤੋਂ ਪ੍ਰਸੰਨ ਹੋ ਕੇ ਗੁਰੂ ਅਮਰਦਾਸ ਜੀ ਨੇ ਉਨ੍ਹਾਂ ਨੇ ਗੁਰਗੱਦੀ ਸੌਂਪੀ ਸੀ । ਉਨ੍ਹਾਂ ਨੇ 1574 ਈ: ਤੋਂ 1581 ਈ: ਤਕ ਗੁਰਗੱਦੀ ਦਾ ਸੰਚਾਲਨ ਕੀਤਾ ਅਤੇ ਆਪਣੇ ਨਿਮਨਲਿਖਿਤ ਕੰਮਾਂ ਦੁਆਰਾ ਸਿੱਖ ਧਰਮ ਦੀ ਮਰਿਆਦਾ ਨੂੰ ਵਧਾਇਆ ।

1. ਅੰਮ੍ਰਿਤਸਰ ਦਾ ਨੀਂਹ-ਪੱਥਰ-ਗੁਰੁ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਨੀਂਹ ਰੱਖੀ | ਅੱਜ-ਕਲ ਇਸ ਨਗਰ ਨੂੰ ਅੰਮ੍ਰਿਤਸਰ ਕਹਿੰਦੇ ਹਨ । 1577 ਈ: ਵਿਚ ਗੁਰੂ ਜੀ ਨੇ ਇੱਥੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਾਈ ਸ਼ੁਰੂ ਕੀਤੀ । ਕੁੱਝ ਹੀ ਸਮੇਂ ਵਿਚ ਸਰੋਵਰਾਂ ਦੇ ਚਾਰੇ ਪਾਸੇ ਇਕ ਛੋਟਾ ਜਿਹਾ ਨਗਰ ਵਸ ਗਿਆ । ਇਸ ਨੂੰ ਰਾਮਦਾਸਪੁਰ ਦਾ ਨਾਂ ਦਿੱਤਾ ਗਿਆ | ਗੁਰੂ ਜੀ ਇਸ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ । ਉਨ੍ਹਾਂ ਨੇ ਇਕ ਬਾਜ਼ਾਰ ਦੀ ਸਥਾਪਨਾ ਕੀਤੀ ਜਿਸ ਨੂੰ ਅੱਜ-ਕਲ੍ਹ ਗੁਰੂ ਕਾ ਬਾਜ਼ਾਰ ਕਹਿੰਦੇ ਹਨ ।

2. ਮਸੰਦ ਪ੍ਰਥਾ ਦਾ ਆਰੰਭ-ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਸਰੋਵਰਾਂ ਦੀ ਖੁਦਾਈ ਲਈ ਕਾਫ਼ੀ ਧਨ ਦੀ ਜ਼ਰੂਰਤ ਸੀ । ਇਸ ਲਈ ਉਨ੍ਹਾਂ ਨੇ ਮਸੰਦ ਪ੍ਰਥਾ ਦਾ ਆਰੰਭ ਕੀਤਾ। ਇਨ੍ਹਾਂ ਮਸੰਦਾਂ ਨੇ ਵੱਖ-ਵੱਖ ਪ੍ਰਦੇਸ਼ਾਂ ਦੇ ਸਿੱਖ ਧਰਮ ਦਾ ਖੂਬ ਪ੍ਰਚਾਰ ਕੀਤਾ ਅਤੇ ਕਾਫ਼ੀ ਧਨ ਰਾਸ਼ੀ ਇਕੱਠੀ ਕੀਤੀ ।

3. ਉਦਾਸੀਆਂ ਨਾਲ ਮਤ-ਭੇਦ ਦੀ ਸਮਾਪਤੀ-ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ | ਸੰਪਰਦਾਇ ਤੋਂ ਅਲੱਗ ਕਰ ਦਿੱਤਾ ਸੀ, ਪਰ ਗੁਰੂ ਰਾਮਦਾਸ ਜੀ ਨਾਲ ਉਦਾਸੀਆਂ ਨੇ ਬੜਾ ਨਿਮਰਤਾ-ਪੂਰਨ ਵਿਹਾਰ ਕੀਤਾ । ਉਦਾਸੀ ਸੰਪਰਦਾਇ ਦੇ ਨੇਤਾ ਬਾਬਾ ਸ੍ਰੀ ਚੰਦ ਜੀ ਇਕ ਵਾਰ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ । ਉਨ੍ਹਾਂ ਵਿਚਕਾਰ ਮਹੱਤਵਪੂਰਨ ਵਾਰਤਾਲਾਪ ਵੀ ਹੋਈ । ਸ੍ਰੀ ਚੰਦ ਜੀ ਗੁਰੂ ਸਾਹਿਬ ਦੀ ਨਿਮਰਤਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਗੁਰੂ ਜੀ ਦੀ ਸ਼੍ਰੇਸ਼ਟਤਾ ਨੂੰ ਸਵੀਕਾਰ ਕਰ ਲਿਆ ।

4. ਸਮਾਜਿਕ ਸੁਧਾਰ-ਗੁਰੁ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੁਆਰਾ ਸ਼ੁਰੂ ਕੀਤੇ ਗਏ ਨਵੇਂ ਰੀਤੀ-ਰਿਵਾਜਾਂ ਨੂੰ ਜਾਰੀ ਰੱਖਿਆ। ਉਨ੍ਹਾਂ ਨੇ ਸਤੀ ਪ੍ਰਥਾ ਦੀ ਸਖ਼ਤ ਨਿੰਦਿਆ ਕੀਤੀ, ਵਿਧਵਾ ਮੁੜ ਵਿਆਹ ਦੀ ਮਨਜ਼ੂਰੀ ਦਿੱਤੀ ਅਤੇ ਵਿਆਹ ਤੇ ਮੌਤ ਸੰਬੰਧੀ ਕੁਝ ਨਵੇਂ ਨਿਯਮ ਜਾਰੀ ਕੀਤੇ । ਅਕਬਰ ਨਾਲ ਮਿੱਤਰਤਾ ਭਰੇ ਸੰਬੰਧ-ਮੁਗ਼ਲ ਬਾਦਸ਼ਾਹ ਅਕਬਰ ਸਾਰੇ ਧਰਮਾਂ ਲਈ ਸਹਿਣਸ਼ੀਲ ਸੀ । ਉਹ ਗੁਰੂ ਰਾਮਦਾਸ ਜੀ ਦੀ ਬਹੁਤ ਇੱਜ਼ਤ ਕਰਦਾ ਸੀ । ਕਿਹਾ ਜਾਂਦਾ ਹੈ ਕਿ ਗੁਰੂ ਰਾਮਦਾਸ ਜੀ ਦੇ ਸਮੇਂ ਵਿਚ ਇਕ ਵਾਰੀ ਪੰਜਾਬ ਬੁਰੀ ਤਰ੍ਹਾਂ ਅਕਾਲ ਦੀ ਲਪੇਟ ਵਿਚ ਆ ਗਿਆ, ਜਿਸ ਨਾਲ ਕਿਸਾਨਾਂ ਦੀ ਦਸ਼ਾ ਬਹੁਤ ਖ਼ਰਾਬ ਹੋ ਗਈ ।
ਗੁਰੂ ਜੀ ਦੇ ਕਹਿਣ ਤੇ ਅਕਬਰ ਨੇ ਪੰਜਾਬ ਦੇ ਕਿਸਾਨਾਂ ਦਾ ਪੂਰੇ ਸਾਲ ਦਾ ਲਗਾਨ ਮੁਆਫ਼ ਕਰ ਦਿੱਤਾ । ਗੁਰਗੱਦੀ ਦਾ ਜੱਦੀ ਸਿਧਾਂਤ-ਗੁਰੂ ਰਾਮਦਾਸ ਜੀ ਨੇ ਗੁਰਗੱਦੀ ਨੂੰ ਜੱਦੀ ਰੂਪ ਪ੍ਰਦਾਨ ਕੀਤਾ ।

ਉਨ੍ਹਾਂ ਨੇ ਜੋਤੀ-ਜੋਤ ਸਮਾਉਣ ਤੋਂ ਕੁਝ ਸਮਾਂ ਪਹਿਲਾਂ ਜੱਦੀ ਸਿਧਾਂਤ ਦਾ ਪਾਲਣ ਕਰਦੇ ਹੋਏ ਆਪਣੇ ਛੋਟੇ ਪੁੱਤਰ ਅਰਜਨ ਦੇਵ ਨੂੰ ਗੁਰਗੱਦੀ ਸੌਂਪ ਦਿੱਤੀ । ਗੁਰੂ ਰਾਮਦਾਸ ਜੀ ਨੇ ਗੁਰਗੱਦੀ ਨੂੰ ਜੱਦੀ ਬਣਾ ਕੇ ਸਿੱਖ ਇਤਿਹਾਸ ਵਿਚ ਇਕ ਨਵੇਂ ਅਧਿਆਇ ਦੀ ਸ਼ੁਰੂਆਤ ਕੀਤੀ । ਲਤੀਫ਼ ਦੇ ਸ਼ਬਦਾਂ ਵਿਚ, “ਇਸ ਨੇ ਗੁਰੂ ਦੇ ਸਰੂਪ ਨੂੰ ਹੀ ਬਦਲ ਦਿੱਤਾ । ਇਸ ਤੋਂ ਬਾਅਦ ਸਿੱਖਾਂ ਨੇ ਗੁਰੂ ਨੂੰ ਆਪਣਾ ਧਾਰਮਿਕ ਨੇਤਾ ਹੀ ਨਹੀਂ, ਸਗੋਂ ਆਪਣਾ ਸ਼ਾਸਕ ਵੀ ਮੰਨ ਲਿਆ । ਪਰੰਤੂ ਇਕ ਗੱਲ ਧਿਆਨ ਦੇਣ ਯੋਗ ਹੈ ਕਿ ਗੁਰੂ ਪਦ ਦਾ ਆਧਾਰ ਗੁਣ ਅਤੇ ਯੋਗਤਾ ਹੀ ਰਿਹਾ । ਸੱਚ ਤਾਂ ਇਹ ਹੈ ਕਿ ਗੁਰੂ ਰਾਮਦਾਸ ਜੀ ਨੇ ਬਹੁਤ ਹੀ ਘੱਟ ਸਮੇਂ ਤਕ ਸਿੱਖ ਮੱਤ ਦੀ ਅਗਵਾਈ ਕੀਤੀ ਪਰੰਤੂ ਇਸ ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਸਿੱਖ ਧਰਮ ਦੇ ਰੂਪ ਵਿਚ ਵਿਸ਼ੇਸ਼ ਨਿਖਾਰ ਆਇਆ ।

ਪ੍ਰਸ਼ਨ 4.
ਗੁਰੂਆਂ ਗੁਰੂ ਸਾਹਿਬਾਨਾਂ ਦੁਆਰਾ ਨਵੇਂ ਨਗਰਾਂ ਦੀ ਸਥਾਪਨਾ ਅਤੇ ਨਵੀਆਂ ਪਰੰਪਰਾਵਾਂ ਦੀ ਸ਼ੁਰੂਆਤ ਨੇ ਸਿੱਖ ਧਰਮ ਦੇ ਵਿਕਾਸ ਵਿਚ ਕੀ ਯੋਗਦਾਨ ਪਾਇਆ ?
ਉੱਤਰ-
ਗੁਰੂ ਸਾਹਿਬਾਨ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖਾਂ ਦੀ ਖੁਸ਼ਹਾਲੀ ਲਈ ਕਈ ਨਗਰ ਵਸਾਏ । ਨਵੇਂ ਨਗਰ ਵਸਾਉਣ ਦਾ ਇਕ ਮਕਸਦ ਇਹ ਵੀ ਸੀ ਕਿ ਸਿੱਖਾਂ ਨੂੰ ਆਪਣੇ ਅਲੱਗ ਤੀਰਥ ਸਥਾਨ ਦਿੱਤੇ ਜਾਣ ਤਾਂ ਜੋ ਉਨ੍ਹਾਂ ਵਿਚ ਏਕਤਾ ਅਤੇ ਸੰਗਠਨ ਦੀ ਭਾਵਨਾ ਮਜ਼ਬੂਤ ਹੋਵੇ । ਗੁਰੂ ਸਾਹਿਬਾਨ ਨੇ ਸਮਾਜ ਵਿਚ ਪ੍ਰਚਲਿਤ ਪਰੰਪਰਾਵਾਂ ਤੋਂ ਹਟ ਕੇ ਕੁਝ ਨਵੀਆਂ ਪਰੰਪਰਾਵਾਂ ਵੀ ਆਰੰਭ ਕੀਤੀਆਂ । ਸਿੱਖ ਸਮਾਜ ਵਿਚ ਸਰਲਤਾ ਆਈ ਅਤੇ ਸਿੱਖ ਧਰਮ ਦਾ ਵਿਕਾਸ ਤੇਜ਼ੀ ਨਾਲ ਹੋਇਆ ।
I. ਨਵੇਂ ਨਗਰਾਂ ਦਾ ਯੋਗਦਾਨ –
1. ਗੋਇੰਦਵਾਲ ਸਾਹਿਬ ਦੀ ਉਸਾਰੀ-ਗੋਇੰਦਵਾਲ ਸਾਹਿਬ ਨਾਂ ਦੇ ਸ਼ਹਿਰ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ । ਇਸ ਸ਼ਹਿਰ ਦਾ ਨਿਰਮਾਣ 1546 ਈ: ਵਿਚ ਸ਼ੁਰੂ ਹੋਇਆ ਸੀ । ਇਸ ਦੀ ਉਸਾਰੀ ਦਾ ਕੰਮ ਉਨ੍ਹਾਂ ਨੇ ਆਪਣੇ ਚੇਲੇ ਅਮਰਦਾਸ ਜੀ ਨੂੰ ਸੌਂਪ ਦਿੱਤਾ । ਗੁਰੂ ਅਮਰਦਾਸ ਜੀ ਨੇ ਆਪਣੇ ਗੁਰੂ ਕਾਲ ਵਿਚ ਇੱਥੇ ਬਾਉਲੀ ਸਾਹਿਬ ਦਾ ਨਿਰਮਾਣ ਕਰਵਾਇਆ । ਇਸ ਤਰ੍ਹਾਂ ਗੋਇੰਦਵਾਲ ਸਾਹਿਬ ਸਿੱਖਾਂ ਦਾ ਇਕ ਪ੍ਰਸਿੱਧ ਧਾਰਮਿਕ ਕੇਂਦਰ ਬਣ ਗਿਆ ।

2. ਰਾਮਦਾਸਪੁਰ (ਅੰਮ੍ਰਿਤਸਰ)-ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਨੀਂਹ ਰੱਖੀ । ਅੱਜ-ਕਲ੍ਹ ਇਸ ਨਗਰ ਨੂੰ ਅੰਮ੍ਰਿਤਸਰ ਕਹਿੰਦੇ ਹਨ । 1577 ਈ: ਵਿਚ ਗੁਰੂ ਜੀ ਨੇ ਇੱਥੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਾਈ ਸ਼ੁਰੂ ਕੀਤੀ । ਕੁਝ ਹੀ ਸਮੇਂ ਵਿਚ ਸਰੋਵਰ ਦੇ ਚਾਰੇ ਪਾਸੇ ਇਕ ਛੋਟਾ ਜਿਹਾ ਨਗਰ ਵਸ ਗਿਆ । ਇਸ ਨੂੰ ਰਾਮਦਾਸਪੁਰ ਦਾ ਨਾਂ ਦਿੱਤਾ ਗਿਆ । ਗੁਰੂ ਜੀ ਇਸ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ । ਉਨ੍ਹਾਂ ਨੇ ਇਕ ਬਾਜ਼ਾਰ ਦੀ ਸਥਾਪਨਾ ਕੀਤੀ ਜਿਸ ਨੂੰ ਅੱਜ-ਕਲ੍ਹ ‘ਗੁਰੂ ਕਾ ਬਾਜ਼ਾਰ’ ਕਹਿੰਦੇ ਹਨ । ਇਸ ਨਗਰ ਦੇ ਨਿਰਮਾਣ ਨਾਲ ਸਿੱਖਾਂ ਨੂੰ ਇਕ ਮਹੱਤਵਪੂਰਨ ਤੀਰਥ ਸਥਾਨ ਮਿਲ ਗਿਆ ।

3. ਤਰਨਤਾਰਨ-ਤਰਨਤਾਰਨ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਬਿਆਸ ਦਰਿਆ ਅਤੇ ਰਾਵੀ ਦਰਿਆ ਦੇ ਵਿਚਕਾਰ ਕਰਵਾਇਆ । ਇਸ ਦੀ ਉਸਾਰੀ 1590 ਈ: ਵਿਚ ਹੋਈ । ਅੰਮ੍ਰਿਤਸਰ ਦੀ ਤਰ੍ਹਾਂ ਤਰਨਤਾਰਨ ਵੀ ਸਿੱਖਾਂ ਦਾ ਪ੍ਰਸਿੱਧ ਤੀਰਥ-ਸਥਾਨ ਬਣ ਗਿਆ । ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਯਾਤਰੀ ਇਸ਼ਨਾਨ ਕਰਨ ਲਈ ਆਉਣ ਲੱਗੇ ।

4. ਕਰਤਾਰਪੁਰ-ਗੁਰੁ ਅਰਜਨ ਦੇਵ ਜੀ ਨੇ 1593 ਈ: ਵਿਚ ਜਲੰਧਰ ਦੁਆਬ ਵਿਚ ਇਕ ਸ਼ਹਿਰ ਦੀ ਸਥਾਪਨਾ ਕੀਤੀ ਜਿਸ ਦਾ ਨਾਂ ਉਨ੍ਹਾਂ ਨੇ ਕਰਤਾਰਪੁਰ ਭਾਵ ਪਰਮਾਤਮਾ ਦਾ ਸ਼ਹਿਰ ਰੱਖਿਆ । ਇੱਥੇ ਉਨ੍ਹਾਂ ਨੇ ਇਕ ਖੁਹ ਵੀ ਖੁਦਵਾਇਆ ਜੋ ਗੰਗਸਰ ਦੇ ਨਾਂ ਨਾਲ ਪ੍ਰਸਿੱਧ ਹੈ । ਇਹ ਸ਼ਹਿਰ ਜਲੰਧਰ ਦੁਆਬ ਵਿਚ ਸਿੱਖ ਧਰਮ ਦੇ ਪ੍ਰਚਾਰ ਦਾ ਕੇਂਦਰ ਬਣ ਗਿਆ ।

5. ਹਰਿਗੋਬਿੰਦਪੁਰ ਅਤੇ ਛੇਹਰਟਾ ਦੀ ਸਥਾਪਨਾ-ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਹਰਿਗੋਬਿੰਦ ਦੇ ਜਨਮ ਦੀ ਖ਼ੁਸ਼ੀ ਵਿਚ ਬਿਆਸ ਨਦੀ ਦੇ ਕਿਨਾਰੇ ਹਰਿਗੋਬਿੰਦਪੁਰ ਨਾਂ ਦੇ ਸ਼ਹਿਰ ਦੀ ਸਥਾਪਨਾ ਕੀਤੀ । ਇਸ ਤੋਂ ਇਲਾਵਾ ਉਨ੍ਹਾਂ ਨੇ ਅੰਮ੍ਰਿਤਸਰ ਦੇ ਨਜ਼ਦੀਕ ਪਾਣੀ ਦੀ ਕਮੀ ਨੂੰ ਦੂਰ ਕਰਨ ਦੇ ਲਈ ਇਕ ਖੂਹ ਦਾ ਨਿਰਮਾਣ ਕਰਵਾਇਆ ਕਿਉਂਕਿ ਇਸ ਖੂਹ ਤੇ ਛੇ ਹਰਟ ਚੱਲਦੇ ਸਨ, ਇਸ ਲਈ ਇਸ ਨੂੰ ਛੇਹਰਟਾ ਦੇ ਨਾਂ ਨਾਲ ਬੁਲਾਇਆ ਜਾਣ ਲੱਗਾ । ਹੌਲੀ-ਹੌਲੀ ਇੱਥੇ ਇਕ ਸ਼ਹਿਰ ਵਸ ਗਿਆ ਜੋ ਅੱਜ ਵੀ ਮੌਜੂਦ ਹੈ ।

6. ਚੱਕ ਨਾਨਕੀ-ਚੱਕ ਨਾਨਕੀ ਦੀ ਨੀਂਹ ਕੀਰਤਪੁਰ ਦੇ ਨੇੜੇ ਗੁਰੂ ਤੇਗ਼ ਬਹਾਦਰ ਸਾਹਿਬ ਨੇ ਰੱਖੀ । ਇਸ ਸ਼ਹਿਰ ਦੀ ਜ਼ਮੀਨ ਗੁਰੂ ਸਾਹਿਬ ਨੇ 19 ਜੂਨ, 1665 ਈ: ਨੂੰ 500 ਰੁਪਏ ਵਿਚ ਖ਼ਰੀਦੀ ਸੀ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

II. ਨਵੀਆਂ ਪਰੰਪਰਾਵਾਂ ਦਾ ਯੋਗਦਾਨ –

  • ਗੁਰੂ ਨਾਨਕ ਦੇਵ ਜੀ ਨੇ ‘ਸੰਗਤ’ ਅਤੇ ‘ਪੰਗਤ’ ਦੀ ਪ੍ਰਥਾ ਦੀ ਪਰੰਪਰਾ ਚਲਾਈ । ਇਸ ਨਾਲ ਸਿੱਖਾਂ ਵਿਚ ਇਕ ਸਾਥ ਬੈਠ ਕੇ ਨਾਮ ਸਿਮਰਨ ਕਰਨ ਦੀ ਭਾਵਨਾ ਦਾ ਵਿਕਾਸ ਹੋਇਆ । ਪਰਿਣਾਮਸਵਰੂਪ ਸਿੱਖ ਭਾਈਚਾਰਾ ਮਜ਼ਬੂਤ ਹੋਇਆ ।
  • ਆਨੰਦ ਕਾਰਜ ਨਾਲ ਵਿਆਹ ਦੀਆਂ ਫ਼ਜੂਲ ਰਸਮਾਂ ਤੋਂ ਸਿੱਖਾਂ ਨੂੰ ਛੁਟਕਾਰਾ ਮਿਲਿਆ ਅਤੇ ਵਿਆਹ ਸਰਲ ਰੀਤੀ ਨਾਲ ਹੋਣ ਲੱਗੇ । ਇਸ ਪਰੰਪਰਾ ਦੇ ਕਾਰਨ ਹੋਰ ਵੀ ਬਹੁਤ ਸਾਰੇ ਲੋਕ ਸਿੱਖ ਧਰਮ ਨਾਲ ਜੁੜ ਗਏ ।
  • ਮੌਤ ਦੇ ਮੌਕੇ ‘ਤੇ ਰੋਣ-ਪਿੱਟਣ ਦੀ ਪਰੰਪਰਾ ਨੂੰ ਛੱਡ ਕੇ ਪ੍ਰਭੂ ਸਿਮਰਨ ‘ਤੇ ਬਲ ਦੇਣ ਨਾਲ ਸਿੱਖਾਂ ਵਿਚ ਗੁਰੂ-ਭਗਤੀ ਦੀ ਭਾਵਨਾ ਮਜ਼ਬੂਤ ਹੋਈ ।

PSEB 9th Class Social Science Guide ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:) Important Questions and Answers

ਵਸਤੁਨਿਸ਼ਠ ਪ੍ਰਸ਼ਨ
I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਗੋਇੰਦਵਾਲ ਵਿਚ ਬਾਉਲੀ ਦੀ ਨੀਂਹ ਰੱਖੀ –
(ੳ) ਗੁਰੂ ਅਰਜਨ ਦੇਵ ਜੀ ਨੇ
(ਅ) ਗੁਰੂ ਨਾਨਕ ਦੇਵ ਜੀ ਨੇ
(ਈ) ਗੁਰੂ ਅੰਗਦ ਦੇਵ ਜੀ ਨੇ
(ਸ) ਗੁਰੂ ਤੇਗ਼ ਬਹਾਦਰ ਜੀ ਨੇ ।
ਉੱਤਰ-
(ਈ) ਗੁਰੂ ਅੰਗਦ ਦੇਵ ਜੀ ਨੇ

ਪ੍ਰਸ਼ਨ 2.
ਗੁਰੂ ਰਾਮਦਾਸ ਜੀ ਨੇ ਨਗਰ ਵਸਾਇਆ –
(ਉ) ਅੰਮ੍ਰਿਤਸਰ
(ਅ) ਜਲੰਧਰ
(ਈ) ਕੀਰਤਪੁਰ
(ਸ) ਗੋਇੰਦਵਾਲ ।
ਉੱਤਰ-
(ਉ) ਅੰਮ੍ਰਿਤਸਰ

ਪ੍ਰਸ਼ਨ 3.
ਗੁਰੁ ਅਰਜਨ ਦੇਵ ਜੀ ਨੇ ਰਾਵੀ ਅਤੇ ਬਿਆਸ ਵਿਚਕਾਰ ਕਿਸ ਨਗਰ ਦੀ ਨੀਂਹ ਰੱਖੀ ?
(ਉ) ਜਲੰਧਰ
(ਅ) ਗੋਇੰਦਵਾਲ
(ਇ) ਅੰਮ੍ਰਿਤਸਰ
(ਸ) ਤਰਨਤਾਰਨ ।
ਉੱਤਰ-
(ਸ) ਤਰਨਤਾਰਨ ।

ਪ੍ਰਸ਼ਨ 4.
ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਮਿਲੀ –
(ਉ) 1479 ਈ: ਵਿਚ
(ਅ) 1539 ਈ: ਵਿਚ
(ਇ) 1546 ਈ: ਵਿਚ
(ਸ) 1670 ਈ: ਵਿਚ ।
ਉੱਤਰ-
(ਅ) 1539 ਈ: ਵਿਚ

ਪ੍ਰਸ਼ਨ 5.
ਗੁਰੂ ਅੰਗਦ ਦੇਵ ਜੀ ਜੋਤੀ-ਜੋਤ ਸਮਾਏ
(ਉ) 1552 ਈ: ਵਿਚ
(ਅ) 1538 ਈ: ਵਿਚ
(ਇ) 1546 ਈ: ਵਿਚ
(ਸ) 1469 ਈ: ਵਿਚ ।
ਉੱਤਰ-
(ਉ) 1552 ਈ: ਵਿਚ

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 6.
‘ਬਾਬਾ ਬਕਾਲਾ ਅਸਲ ਵਿਚ ਸਨ –
(ੳ) ਗੁਰੂ ਤੇਗ਼ ਬਹਾਦਰ ਜੀ
(ਅ) ਗੁਰੂ ਹਰਕ੍ਰਿਸ਼ਨ ਜੀ
(ਈ) ਗੁਰੂ ਗੋਬਿੰਦ ਸਿੰਘ ਜੀ
(ਸ) ਗੁਰੂ ਅਮਰਦਾਸ ਜੀ ।
ਉੱਤਰ-
(ੳ) ਗੁਰੂ ਤੇਗ਼ ਬਹਾਦਰ ਜੀ

ਪ੍ਰਸ਼ਨ 7.
ਗੁਰੂ ਅਮਰਦਾਸ ਜੀ ਜੋਤੀ-ਜੋਤ ਸਮਾਏ
(ਉ) 1564 ਈ: ਵਿਚ
(ਅ) 1538 ਈ: ਵਿਚ
(ਇ) 1546 ਈ: ਵਿਚ
(ਸ) 1574 ਈ: ਵਿਚ ।
ਉੱਤਰ-
(ਸ) 1574 ਈ: ਵਿਚ ।

ਪ੍ਰਸ਼ਨ 8.
ਗੁਰਗੱਦੀ ਨੂੰ ਜੱਦੀ ਰੂਪ ਦਿੱਤਾ
(ੳ) ਗੁਰੂ ਅਮਰਦਾਸ ਜੀ ਨੇ
(ਅ) ਗੁਰੂ ਰਾਮ ਦਾਸ ਜੀ ਨੇ
(ਇ) ਗੁਰੂ ਗੋਬਿੰਦ ਸਿੰਘ ਜੀ ਨੇ
(ਸ) ਗੁਰੂ ਤੇਗ਼ ਬਹਾਦਰ ਜੀ ਨੇ ।
ਉੱਤਰ-
(ੳ) ਗੁਰੂ ਅਮਰਦਾਸ ਜੀ ਨੇ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਗੁਰੂ ………… ਦਾ ਪਹਿਲਾ ਨਾਂ ਭਾਈ ਲਹਿਣਾ ਸੀ ।
ਉੱਤਰ-
ਅੰਗਦ ਸਾਹਿਬ,

ਪ੍ਰਸ਼ਨ 2.
……….. ਸਿੱਖਾਂ ਦੇ ਚੌਥੇ ਗੁਰੂ ਸਨ ।
ਉੱਤਰ-
ਸ੍ਰੀ ਗੁਰੂ ਰਾਮਦਾਸ ਜੀ,

ਪ੍ਰਸ਼ਨ 3.
……… ਨਾਂ ਦੇ ਨਗਰ ਦੀ ਸਥਾਪਨਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤੀ ।
ਉੱਤਰ-
ਗੋਇੰਦਵਾਲ,

ਪ੍ਰਸ਼ਨ 4.
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਜੀਵਨ ਦੇ ਆਖਰੀ ਦਸ ਸਾਲ ……… ਵਿਚ ਧਰਮ ਪ੍ਰਚਾਰ ਵਿਚ ਗੁਜ਼ਾਰੇ ।
ਉੱਤਰ-
ਕੀਰਤਪੁਰ,

ਪ੍ਰਸ਼ਨ 5.
ਸ੍ਰੀ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਂ ਸ੍ਰੀ …….. ਅਤੇ ਮਾਂ ਦਾ ਨਾਂ ਮਾਤਾ …….. ਸੀ ।
ਉੱਤਰ-
ਫੇਰੂਮਲ ਅਤੇ ਸਭਰਾਈ ਦੇਵੀ,

ਪ੍ਰਸ਼ਨ 6.
“ਉਦਾਸੀ ਮਤ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ …….. ਜੀ ਨੇ ਸਥਾਪਿਤ ਕੀਤਾ ।
ਉੱਤਰ-
ਬਾਬਾ ਸ੍ਰੀ ਚੰਦ,

ਪ੍ਰਸ਼ਨ 7.
ਮੰਜੀਆਂ ਦੀ ਸਥਾਪਨਾ ਸ੍ਰੀ ਗੁਰੂ ……… ਨੇ ਕੀਤੀ ।
ਉੱਤਰ-
ਅਮਰ ਦਾਸ ਜੀ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

III. ਸਹੀ ਮਿਲਾਨ ਕਰੋ

(ਉ) (ਅ)
1. ਭਾਈ ਲਹਿਣਾ (i) ਸ੍ਰੀ ਗੁਰੂ ਨਾਨਕ ਦੇਵ ਜੀ
2. ਅਕਬਰ (ii) ਬਾਬਾ ਸ੍ਰੀ ਚੰਦ
3. ਲੰਗਰ ਪ੍ਰਥਾ (iii) ਅੰਮ੍ਰਿਤਸਰ
4. ਉਦਾਸੀ ਮਤ (iv) ਸ੍ਰੀ ਗੁਰੂ ਅੰਗਦ ਦੇਵ ਜੀ
5. ‘ਰਾਮਦਾਸਪੁਰ (v) ਸ੍ਰੀ ਗੁਰੂ ਅਮਰਦਾਸ ਜੀ

ਉੱਤਰ-

1. ਭਾਈ ਲਹਿਣਾ (iv) ਸ੍ਰੀ ਗੁਰੂ ਅੰਗਦ ਦੇਵ ਜੀ
2. ਅਕਬਰ (v) ਸ੍ਰੀ ਗੁਰੂ ਅਮਰਦਾਸ ਜੀ
3. ਲੰਗਰ ਪ੍ਰਥਾ (i) ਸ੍ਰੀ ਗੁਰੂ ਨਾਨਕ ਦੇਵ ਜੀ
4. ਉਦਾਸੀ ਮਤ (ii) ਬਾਬਾ ਸ੍ਰੀ ਚੰਦ
5. ਰਾਮਦਾਸਪੁਰ (iii) ਅੰਮ੍ਰਿਤਸਰ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਉੱਤਰ ਇਕ ਲਾਈਨ ਜਾਂ ਇਕ ਸ਼ਬਦ ਵਿਚ

ਪ੍ਰਸ਼ਨ 1.
ਭਾਈ ਲਹਿਣਾ ਕਿਸ ਗੁਰੂ ਸਾਹਿਬ ਦਾ ਪਹਿਲਾ ਨਾਮ ਸੀ ?
ਉੱਤਰ-
ਗੁਰੂ ਅੰਗਦ ਸਾਹਿਬ ।

ਪ੍ਰਸ਼ਨ 2.
ਭਾਈ ਲਹਿਣਾ (ਗੁਰੂ ਅੰਗਦ ਸਾਹਿਬ ਦੇ ਮਾਤਾ-ਪਿਤਾ ਦਾ ਨਾਂ ਕੀ ਸੀ ?
ਉੱਤਰ-
ਭਾਈ ਲਹਿਣਾ (ਗੁਰੂ ਅੰਗਦ ਸਾਹਿਬ) ਦੇ ਪਿਤਾ ਦਾ ਨਾਂ ਫੇਰੂਮਲ ਤੇ ਮਾਤਾ ਦਾ ਨਾਂ ਸਭਰਾਈ ਦੇਵੀ ਸੀ ।

ਪ੍ਰਸ਼ਨ 3.
ਸ੍ਰੀ ਗੁਰੂ ਅੰਗਦ ਸਾਹਿਬ ਦਾ ਬਚਪਨ ਕਿਹੜੀਆਂ ਦੋ ਥਾਂਵਾਂ ‘ਤੇ ਬੀਤਿਆ ?
ਉੱਤਰ-
ਗੁਰੂ ਅੰਗਦ ਸਾਹਿਬ ਦਾ ਬਚਪਨ ਹਰੀਕੇ ਤੇ ਖਡੂਰ ਸਾਹਿਬ ਵਿਚ ਬੀਤਿਆ ।

ਪ੍ਰਸ਼ਨ 4.
ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਾਂ ਅੰਗਦ ਦੇਵ ਕਿਵੇਂ ਪਿਆ ?
ਉੱਤਰ-
ਸ੍ਰੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਲਈ ਸਰਦੀ ਦੀ ਰਾਤ ਵਿਚ ਕੰਧ ਬਣਾ ਸਕਦੇ ਤੇ ਚਿੱਕੜ ਨਾਲ ਭਰੀ ਘਾਹ ਦੀ ਗਠਰੀ ਚੁੱਕ ਸਕਦੇ ਸਨ ।
ਇਸ ਲਈ ਗੁਰੂ ਜੀ ਨੇ ਉਨ੍ਹਾਂ ਦਾ ਨਾਂ ਅੰਗਦ ਭਾਵ ਸਰੀਰ ਦਾ ਅੰਗ ਰੱਖ ਦਿੱਤਾ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 5.
ਲੰਗਰ ਪ੍ਰਥਾ ਤੋਂ ਕੀ ਭਾਵ ਹੈ ?
ਉੱਤਰ-
ਲੰਗਰ ਪ੍ਰਥਾ ਜਾਂ ਪੰਗਤ ਤੋਂ ਭਾਵ ਉਸ ਪ੍ਰਥਾ ਤੋਂ ਹੈ ਜਿਸ ਅਨੁਸਾਰ ਸਾਰੀਆਂ ਜਾਤਾਂ ਦੇ ਲੋਕ ਬਿਨਾਂ ਕਿਸੇ ਭੇਦ-ਭਾਵ ਦੇ ਇਕ ਹੀ ਪੰਗਤ ਵਿਚ ਇਕੱਠੇ ਬੈਠ ਕੇ ਲੰਗਰ ਛਕਦੇ ਸਨ ।
ਗੁਰੂ ਜੀ ਦੇ ਹੁਕਮ ਅਨੁਸਾਰ ਲੰਗਰ ਛਕੇ ਬਿਨਾਂ ਉਨ੍ਹਾਂ ਨੂੰ ਕੋਈ ਨਹੀਂ ਮਿਲ ਸਕਦਾ ਸੀ ।

ਪ੍ਰਸ਼ਨ 6.
ਗੋਇੰਦਵਾਲ ਸਾਹਿਬ ਵਿਚ ਬਾਉਲੀ ਦੀ ਨੀਂਹ ਕਿਸ ਗੁਰੂ ਨੇ ਰੱਖੀ ਸੀ ?
ਉੱਤਰ-
ਗੋਇੰਦਵਾਲ ਸਾਹਿਬ ਵਿਚ ਬਾਉਲੀ ਦੀ ਨੀਂਹ ਗੁਰੂ ਅੰਗਦ ਦੇਵ ਜੀ ਨੇ ਰੱਖੀ ਸੀ ।

ਪ੍ਰਸ਼ਨ 7.
ਸਿੱਖਾਂ ਦੇ ਦੂਸਰੇ ਗੁਰੂ ਕੌਣ ਸਨ ?
ਉੱਤਰ-
ਗੁਰੂ ਅੰਗਦ ਦੇਵ ਜੀ ।

ਪ੍ਰਸ਼ਨ 8.
ਗੁਰੂ ਅੰਗਦ ਦੇਵ ਜੀ ਦਾ ਵਿਆਹ ਕਦੋਂ ਤੇ ਕਿਸ ਨਾਲ ਹੋਇਆ ? .
ਉੱਤਰ-
ਗੁਰੂ ਅੰਗਦ ਦੇਵ ਜੀ ਦਾ ਵਿਆਹ 15 ਸਾਲ ਦੀ ਉਮਰ ਵਿਚ ਮੱਤੇ ਦੀ ਸਰਾਂ ਦੇ ਨਿਵਾਸੀ ਸ੍ਰੀ ਦੇਵੀ ਚੰਦ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ ।

ਪ੍ਰਸ਼ਨ 9.
ਗੁਰੂ ਅੰਗਦ ਦੇਵ ਜੀ ਦੇ ਕਿੰਨੇ ਪੁੱਤਰ-ਪੁੱਤਰੀਆਂ ਸਨ ? ਉਨਾਂ ਦੇ ਨਾਂ ਵੀ ਦੱਸੋ ।
ਉੱਤਰ-
ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰ ਦਾਤੂ ਤੇ ਦਾਸੂ ਤੇ ਦੋ ਪੁੱਤਰੀਆਂ ਬੀਬੀ ਅਮਰੋ ਤੇ ਬੀਬੀ ਅਨੋਖੀ ਸਨ ।

ਪ੍ਰਸ਼ਨ 10.
ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਕਦੋਂ ਸੌਂਪੀ ਗਈ ?
ਉੱਤਰ-
1539 ਈ: ਵਿਚ ।

ਪ੍ਰਸ਼ਨ 11.
ਲੰਗਰ ਪ੍ਰਥਾ ਕਿਸ ਨੇ ਚਲਾਈ ?
ਉੱਤਰ-
ਲੰਗਰ ਪ੍ਰਥਾ ਗੁਰੂ ਨਾਨਕ ਦੇਵ ਜੀ ਨੇ ਚਲਾਈ ।

ਪ੍ਰਸ਼ਨ 12.
ਉਦਾਸੀ ਮੱਤ ਕਿਸ ਨੇ ਸਥਾਪਿਤ ਕੀਤਾ ?
ਉੱਤਰ-
ਉਦਾਸੀ ਮੱਤ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਸਥਾਪਿਤ ਕੀਤਾ ।

ਪ੍ਰਸ਼ਨ 13.
ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮੱਤ ਪ੍ਰਤੀ ਕੀ ਰਵੱਈਆ ਅਪਣਾਇਆ ?
ਉੱਤਰ-
ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮੱਤ ਨੂੰ ਗੁਰੂ ਨਾਨਕ ਦੇਵ ਜੀ ਦੇ ਆਦਰਸ਼ਾਂ ਦੇ ਉਲਟ ਦੱਸਿਆ ਤੇ ਇਸ ਦਾ ਵਿਰੋਧ ਕੀਤਾ ।

ਪ੍ਰਸ਼ਨ 14.
ਗੁਰੂ ਅੰਗਦ ਦੇਵ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਕਿਹੜਾ ਸਥਾਨ ਸੀ ?
ਉੱਤਰ-
ਗੁਰੂ ਅੰਗਦ ਦੇਵ ਜੀ ਦੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਖਡੂਰ ਸਾਹਿਬ ਸੀ ।

ਪ੍ਰਸ਼ਨ 15.
ਗੋਇੰਦਵਾਲ ਸਾਹਿਬ ਦੀ ਸਥਾਪਨਾ (1546 ਈ:) ਵਿਚ ਕਿਸ ਨੇ ਕੀਤੀ ?
ਉੱਤਰ-
ਗੁਰੂ ਅੰਗਦ ਦੇਵ ਜੀ ਨੇ ॥

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 16.
ਗੁਰੂ ਅੰਗਦ ਦੇਵ ਜੀ ਨੇ ਅਖਾੜੇ ਦਾ ਨਿਰਮਾਣ ਕਿੱਥੇ ਕਰਵਾਇਆ ?
ਉੱਤਰ-
ਖਡੂਰ ਸਾਹਿਬ ਵਿਚ ।

ਪ੍ਰਸ਼ਨ 17.
ਗੁਰੂ ਅੰਗਦ ਦੇਵ ਜੀ ਦੀ ਪੰਗਤ ਪ੍ਰਥਾ ਬਾਰੇ ਜਾਣਕਾਰੀ ਦਿਓ ।
ਉੱਤਰ-
ਗੁਰੂ ਨਾਨਕ ਸਾਹਿਬ ਵਲੋਂ ਚਲਾਈ ਗਈ ਪੰਗਤ ਪ੍ਰਥਾ ਨੂੰ ਗੁਰੂ ਅੰਗਦ ਦੇਵ ਜੀ ਨੇ ਅੱਗੇ ਵਧਾਇਆ । ਇਸ ਦਾ ਖ਼ਰਚ ਸਿੱਖਾਂ ਦੀ ਕਾਰ ਸੇਵਾ ਤੋਂ ਚਲਦਾ ਸੀ । ‘

ਪ੍ਰਸ਼ਨ 18.
ਗੁਰੂ ਅੰਗਦ ਦੇਵ ਜੀ ਰਾਹੀਂ ਅਖਾੜੇ ਦੀ ਸਥਾਪਨਾ ਬਾਰੇ ਲਿਖੋ ।
ਉੱਤਰ-
ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਸਰੀਰਕ ਤੌਰ ਤੇ ਸਿਹਤਮੰਦ ਰੱਖਣ ਲਈ ਖਡੂਰ ਸਾਹਿਬ ਦੇ ਸਥਾਨ ‘ਤੇ ਇਕ ਅਖਾੜਾ ਬਣਵਾਇਆ ।

ਪ੍ਰਸ਼ਨ 19.
ਗੋਇੰਦਵਾਲ ਸਾਹਿਬ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਗੋਇੰਦਵਾਲ ਸਾਹਿਬ ਨਾਂ ਦੇ ਸ਼ਹਿਰ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ ਜੋ ਸਿੱਖਾਂ ਦਾ ਇਕ ਪ੍ਰਸਿੱਧ ਧਾਰਮਿਕ ਕੇਂਦਰ ਬਣ ਗਿਆ ।

ਪ੍ਰਸ਼ਨ 20.
ਗੁਰੂ ਅੰਗਦ ਦੇਵ ਜੀ ਜੋਤੀ-ਜੋਤ ਕਦੋਂ ਸਮਾਏ ?
ਉੱਤਰ-
1552 ਈ: ਵਿਚ ।

ਪ੍ਰਸ਼ਨ 21.
ਲੰਗਰ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਲੰਗਰ ਪ੍ਰਥਾ ਦਾ ਆਰੰਭ ਗੁਰੂ ਨਾਨਕ ਸਾਹਿਬ ਨੇ ਸਮਾਜਿਕ ਭਾਈਚਾਰੇ ਲਈ ਕੀਤਾ ।

ਪ੍ਰਸ਼ਨ 22.
ਗੁਰੂ ਅੰਗਦ ਦੇਵ ਜੀ ਸੰਗਤ ਪ੍ਰਥਾ ਰਾਹੀਂ ਸਿੱਖਾਂ ਨੂੰ ਕੀ ਉਪਦੇਸ਼ ਦਿੰਦੇ ਸਨ ?
ਉੱਤਰ-
ਗੁਰੂ ਅੰਗਦ ਦੇਵ ਜੀ ਸੰਗਤ ਪ੍ਰਥਾ ਰਾਹੀਂ ਸਿੱਖਾਂ ਨੂੰ ਊਚ-ਨੀਚ ਦੇ ਭੇਦ-ਭਾਵ ਨੂੰ ਭੁੱਲ ਕੇ ਪ੍ਰੇਮ ਨਾਲ ਰਹਿਣ ਦੀ ਸਿੱਖਿਆ ਦਿੰਦੇ ਸਨ ।

II.

ਪ੍ਰਸ਼ਨ 1.
ਗੁਰੂ ਅਮਰਦਾਸ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ ?
ਉੱਤਰ-
ਗੁਰੂ ਅਮਰਦਾਸ ਜੀ ਦਾ ਜਨਮ 1479 ਈ: ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਬਾਸਰਕੇ ਪਿੰਡ ਵਿਚ ਹੋਇਆ ਸੀ ।

ਪ੍ਰਸ਼ਨ 2.
ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਸੰਭਾਲਦੇ ਸਮੇਂ ਕਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ?
ਉੱਤਰ-
ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਸੂ ਤੇ ਦਾਤੂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਗੁਰੂ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ।

ਪ੍ਰਸ਼ਨ 3.
ਗੋਇੰਦਵਾਲ ਸਾਹਿਬ ਵਿਚ ਬਾਉਲੀ ਦਾ ਨਿਰਮਾਣ ਕਾਰਜ ਕਿਸ ਨੇ ਪੂਰਾ ਕਰਵਾਇਆ ?
ਉੱਤਰ-
ਗੁਰੂ ਅਮਰਦਾਸ ਜੀ ਨੇ ।

ਪ੍ਰਸ਼ਨ 4.
ਮੰਜੀ ਪ੍ਰਥਾ ਕਿਹੜੇ ਗੁਰੂ ਜੀ ਨੇ ਆਰੰਭ ਕਰਵਾਈ ?
ਉੱਤਰ-
ਗੁਰੂ ਅਮਰਦਾਸ ਜੀ ਨੇ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 5.
“ਆਨੰਦ ਨਾਂ ਦੀ ਬਾਣੀ ਦੀ ਰਚਨਾ ਕਿਸ ਨੇ ਕੀਤੀ ?
ਉੱਤਰ-
ਗੁਰੂ ਅਮਰਦਾਸ ਜੀ ਨੇ ।

ਪ੍ਰਸ਼ਨ 6.
ਗੁਰੂ ਅਮਰਦਾਸ ਜੀ ਦੇ ਕਿੰਨੇ ਪੁੱਤਰ ਤੇ ਕਿੰਨੀਆਂ ਪੁੱਤਰੀਆਂ ਸਨ ? ਉਨ੍ਹਾਂ ਦੇ ਨਾਂ ਦੱਸੋ ।
ਉੱਤਰ-
ਗੁਰੂ ਅਮਰਦਾਸ ਜੀ ਦੇ ਦੋ ਪੁੱਤਰ ਮੋਹਨ ਤੇ ਮੋਹਰੀ ਤੇ ਦੋ ਪੁੱਤਰੀਆਂ ਬੀਬੀ ਦਾਨੀ ਤੇ ਬੀਬੀ ਭਾਨੀ ਸਨ ।

ਪਸ਼ਨ 7.
ਗੋਇੰਦਵਾਲ ਸਾਹਿਬ ਦੀ ਬਾਉਲੀ ਵਿਚ ਕਿੰਨੀਆਂ ਪੌੜੀਆਂ ਬਣਾਈਆਂ ਗਈਆਂ ਤੇ ਕਿਉਂ ?
ਉੱਤਰ-
ਇਸ ਬਾਉਲੀ ਵਿਚ 84 ਪੌੜੀਆਂ ਬਣਾਈਆਂ ਗਈਆਂ । ਉਦੋਂ ਗੁਰੂ ਸਾਹਿਬ ਨੇ ਐਲਾਨ ਕੀਤਾ ਸੀ ਕਿ ਹਰੇਕ ਪੌੜੀ ‘ਤੇ ਜਪੁਜੀ ਸਾਹਿਬ ਦਾ ਪਾਠ ਕਰਨ ਵਾਲੇ ਨੂੰ 84 ਲੱਖ ਜੂਨਾਂ ਦੇ ਚੱਕਰ ਤੋਂ ਮੁਕਤੀ ਮਿਲ ਜਾਵੇਗੀ ।

ਪ੍ਰਸ਼ਨ 8.
ਗੁਰੂ ਅਮਰਦਾਸ ਜੀ ਨੇ ਕਿਨ੍ਹਾਂ ਦੋ ਮੌਕਿਆਂ ਲਈ ਸਿੱਖਾਂ ਵਾਸਤੇ ਵਿਸ਼ੇਸ਼ ਰੀਤਾਂ ਚਾਲੂ ਕੀਤੀਆਂ ?
ਉੱਤਰ-
ਗੁਰੂ ਅਮਰਦਾਸ ਜੀ ਨੇ ਆਨੰਦ ਕਾਰਜ ਦੀ ਰੀਤ ਆਰੰਭ ਕੀਤੀ । ਉਨ੍ਹਾਂ ਨੇ ਜਨਮ ਤੇ ਮੌਤ ਦੇ ਮੌਕਿਆਂ ‘ਤੇ ਸਿੱਖਾਂ ਲਈ ਵਿਸ਼ੇਸ਼ ਰੀਤਾਂ ਚਾਲੂ ਕੀਤੀਆਂ ।

ਪ੍ਰਸ਼ਨ 9.
ਗੁਰੂ ਅਮਰਦਾਸ ਜੀ ਦੁਆਰਾ ਸਿੱਖ ਮੱਤ ਦੇ ਫੈਲਾਅ ਲਈ ਕੀਤਾ ਗਿਆ ਕੋਈ ਇਕ ਕੰਮ ਲਿਖੋ ।
ਉੱਤਰ-
ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਚ ਬਾਉਲੀ ਦਾ ਨਿਰਮਾਣ ਕਰਵਾਇਆ । ਜਾਂ ਉਨ੍ਹਾਂ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਤੇ ਲੰਗਰ ਪ੍ਰਥਾ ਦਾ ਵਿਸਥਾਰ ਕੀਤਾ ।

ਪ੍ਰਸ਼ਨ 10.
ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਕਿਹੜੇ-ਕਿਹੜੇ ਤਿੰਨ ਤਿਉਹਾਰ ਮਨਾਉਣ ਦਾ ਹੁਕਮ ਦਿੱਤਾ ?
ਉੱਤਰ-
ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਵਿਸਾਖੀ, ਮਾਘੀ ਅਤੇ ਦੀਵਾਲੀ ਦੇ ਤਿਉਹਾਰ ਮਨਾਉਣ ਦਾ ਹੁਕਮ ਦਿੱਤਾ ।

ਪ੍ਰਸ਼ਨ 11.
ਗੁਰੂ ਅਮਰਦਾਸ ਜੀ ਦੇ ਕਾਲ ਵਿਚ ਸਿੱਖ ਆਪਣੇ ਤਿਉਹਾਰ ਲਈ ਜਿੱਥੇ ਇਕੱਠੇ ਹੁੰਦੇ ਸਨ ?
ਉੱਤਰ-
ਸਿੱਖ ਆਪਣੇ ਤਿਉਹਾਰ ਮਨਾਉਣ ਦੇ ਲਈ ਗੁਰੂ ਅਮਰਦਾਸ ਜੀ ਦੇ ਕੋਲ ਗੋਇੰਦਵਾਲ ਸਾਹਿਬ ਵਿਚ ਇਕੱਠੇ ਹੁੰਦੇ ਸਨ ।

ਪ੍ਰਸ਼ਨ 12.
ਗੁਰੂ ਅਮਰਦਾਸ ਜੀ ਦੇ ਜਾਤ-ਪਾਤ ਬਾਰੇ ਵਿਚਾਰ ਦੱਸੋ ।
ਉੱਤਰ-
ਗੁਰੂ ਅਮਰਦਾਸ ਜੀ ਜਾਤੀ ਭੇਦ-ਭਾਵ ਅਤੇ ਛੂਤ-ਛਾਤ ਦੇ ਵਿਰੋਧੀ ਸਨ ।

ਪ੍ਰਸ਼ਨ 13.
ਸਤੀ ਪ੍ਰਥਾ ਬਾਰੇ ਗੁਰੂ ਅਮਰਦਾਸ ਜੀ ਦੇ ਕੀ ਵਿਚਾਰ ਸਨ ?
ਉੱਤਰ-
ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਖੰਡਨ ਕੀਤਾ ।

ਪ੍ਰਸ਼ਨ 14.
ਗੁਰੂ ਅਮਰਦਾਸ ਜੀ ਵਲੋਂ ਨਿਰਮਾਣ ਕੀਤਾ ਗੋਇੰਦਵਾਲ ਸਾਹਿਬ ਦੂਜੇ ਧਾਰਮਿਕ ਸਥਾਨਾਂ ਨਾਲੋਂ ਕਿਵੇਂ ਵੱਖ ਸੀ ?
ਉੱਤਰ-
ਗੋਇੰਦਵਾਲ ਸਾਹਿਬ ਸਿੱਖਾਂ ਦੀ ਸਮੂਹਿਕ ਮਿਹਨਤ ਨਾਲ ਬਣਿਆ ਸੀ ਜਿਸ ਵਿਚ ਨਾ ਤਾਂ ਕਿਸੇ ਦੇਵੀ-ਦੇਵਤਾ ਦੀ ਪੂਜਾ ਕੀਤੀ ਜਾਂਦੀ ਸੀ ਅਤੇ ਨਾ ਹੀ ਇਸ ਵਿਚ ਕੋਈ ਪੁਜਾਰੀ ਸੀ ।

ਪ੍ਰਸ਼ਨ 15.
ਗੁਰੂ ਅਮਰਦਾਸ ਨੇ ਜਨਮ, ਵਿਆਹ ਅਤੇ ਮੌਤ ਸੰਬੰਧੀ ਕੀ ਸੁਧਾਰ ਕੀਤੇ ?
ਉੱਤਰ-
ਗੁਰੂ ਅਮਰਦਾਸ ਜੀ ਨੇ ਜਨਮ ਅਤੇ ਵਿਆਹ ਦੇ ਮੌਕੇ ‘ਤੇ “ਆਨੰਦ ਬਾਣੀ ਦਾ ਪਾਠ ਕਰਨ ਦੀ ਪ੍ਰਥਾ ਚਲਾਈ ਅਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਮੌਤ ਦੇ ਅਵਸਰ ‘ਤੇ ਈਸ਼ਵਰ ਦੀ ਉਸਤਤ ਅਤੇ ਭਗਤੀ ਦੇ ਸ਼ਬਦ ਗਾਉਣ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 16.
ਗੁਰੂ ਅਮਰਦਾਸ ਜੀ ਕਦੋਂ ਜੋਤੀ-ਜੋਤ ਸਮਾਏ ਸਨ ?
ਉੱਤਰ-
ਗੁਰੂ ਅਮਰਦਾਸ ਜੀ 1574 ਈ: ਵਿਚ ਜੋਤੀ-ਜੋਤ ਸਮਾਏ ਸਨ ।

ਪ੍ਰਸ਼ਨ 17.
ਅਕਬਰ ਕਿਹੜੇ ਗੁਰੂ ਸਾਹਿਬ ਨੂੰ ਮਿਲਣ ਗੋਇੰਦਵਾਲ ਆਇਆ ਸੀ ?
ਉੱਤਰ-
ਅਕਬਰ ਗੁਰੂ ਅਮਰਦਾਸ ਜੀ ਨੂੰ ਮਿਲਣ ਗੋਇੰਦਵਾਲ ਆਇਆ ਸੀ ।

ਪ੍ਰਸ਼ਨ 18.
ਲੰਗਰ ਪ੍ਰਥਾ ਦਾ ਵਿਸਤਾਰ ਕਿਸਨੇ ਕੀਤਾ ?
ਉੱਤਰ-
ਗੁਰੂ ਅਮਰਦਾਸ ਜੀ ਨੇ ।

ਪ੍ਰਸ਼ਨ 19.
ਗੁਰਗੱਦੀ ਨੂੰ ਪਿਤਾ-ਪੁਰਖੀ ਰੂਪ ਕਿਸ ਨੇ ਦਿੱਤਾ ?
ਉੱਤਰ-
ਗੁਰਗੱਦੀ ਨੂੰ ਪਿਤਾ-ਪੁਰਖੀ ਰੂਪ ਗੁਰੂ ਅਮਰਦਾਸ ਜੀ ਨੇ ਦਿੱਤਾ !

ਪ੍ਰਸ਼ਨ 20.
ਗੁਰੂ ਅਮਰਦਾਸ ਜੀ ਨੇ ਗੁਰਗੱਦੀ ਕਿਸ ਵੰਸ਼ ਨੂੰ ਸੌਂਪੀ ?
ਉੱਤਰ-
ਗੁਰੂ ਅਮਰਦਾਸ ਜੀ ਨੇ ਇਹ ਗੱਦੀ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਦੇ ਸੋਢੀ ਵੰਸ਼ ਨੂੰ ਸੌਂਪੀ ।

III.

ਪ੍ਰਸ਼ਨ 1.
ਸਿੱਖਾਂ ਦੇ ਚੌਥੇ ਗੁਰੂ ਕੌਣ ਸਨ ?
ਉੱਤਰ-
ਗੁਰੂ ਰਾਮਦਾਸ ਜੀ ।

ਪ੍ਰਸ਼ਨ 2.
ਮਸੰਦ ਪ੍ਰਥਾ ਦਾ ਆਰੰਭ ਸਿੱਖਾਂ ਦੇ ਕਿਹੜੇ ਗੁਰੂ ਨੇ ਆਰੰਭ ਕੀਤਾ ?
ਉੱਤਰ-
ਗੁਰੂ ਰਾਮਦਾਸ ਜੀ ਨੇ ॥

ਪ੍ਰਸ਼ਨ 3.
ਮਸੰਦ ਪ੍ਰਥਾ ਦੇ ਦੋ ਉਦੇਸ਼ ਲਿਖੋ ।
ਉੱਤਰ-
ਮਸੰਦ ਪ੍ਰਥਾ ਦੇ ਦੋ ਮੁੱਖ ਉਦੇਸ਼ ਸਨ-ਸਿੱਖ ਧਰਮ ਦੇ ਵਿਕਾਸ ਕੰਮਾਂ ਲਈ ਧਨ ਇਕੱਠਾ ਕਰਨਾ ਅਤੇ ਸਿੱਖਾਂ ਨੂੰ ਸੰਗਠਿਤ ਕਰਨਾ ।

ਪ੍ਰਸ਼ਨ 4.
ਗੁਰੂ ਰਾਮਦਾਸ ਜੀ ਦੀ ਪਤਨੀ ਦਾ ਕੀ ਨਾਂ ਸੀ ?
ਉੱਤਰ-
ਗੁਰੂ ਰਾਮਦਾਸ ਜੀ ਦੀ ਪਤਨੀ ਦਾ ਨਾਂ ਬੀਬੀ ਭਾਨੀ ਸੀ ।

ਪ੍ਰਸ਼ਨ 5.
ਗੁਰੂ ਰਾਮਦਾਸ ਜੀ ਦੇ ਕਿੰਨੇ ਪੁੱਤਰ ਸਨ ? ਪੁੱਤਰਾਂ ਦੇ ਨਾਂ ਵੀ ਦੱਸੋ ।
ਉੱਤਰ-
ਗੁਰੁ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ-ਪ੍ਰਿਥਵੀ ਚੰਦ, ਮਹਾਂਦੇਵ ਅਤੇ ਅਰਜਨ ਦੇਵ |

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 6.
ਗੁਰੂ ਰਾਮਦਾਸ ਜੀ ਦੁਆਰਾ ਸਿੱਖ ਧਰਮ ਦੇ ਵਿਸਥਾਰ ਲਈ ਕੀਤਾ ਗਿਆ ਕੋਈ ਇਕ ਕੰਮ ਦੱਸੋ !
ਉੱਤਰ-
ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਨਗਰ ਵਸਾਇਆ । ਇਸ ਨਗਰ ਦੇ ਨਿਰਮਾਣ ਨਾਲ ਸਿੱਖਾਂ ਨੂੰ ਇਕ ਮਹੱਤਵਪੂਰਨ ਤੀਰਥ ਸਥਾਨ ਮਿਲ ਗਿਆ । ਜਾਂ ਉਨ੍ਹਾਂ ਨੇ ਮਸੰਦ ਪ੍ਰਥਾ ਦਾ ਆਰੰਭ ਕੀਤਾ । ਮਸੰਦਾਂ ਨੇ ਸਿੱਖ ਧਰਮ ਦਾ ਬਹੁਤ ਪ੍ਰਚਾਰ ਕੀਤਾ ।

ਪ੍ਰਸ਼ਨ 7.
ਸਿੱਖਾਂ ਦੇ ਚੌਥੇ ਗੁਰੂ ਕਿਹੜੇ ਸਨ ਤੇ ਉਨ੍ਹਾਂ ਨੇ ਕਿਹੜਾ ਸ਼ਹਿਰ ਵਸਾਇਆ ?
ਉੱਤਰ-
ਗੁਰੂ ਰਾਮਦਾਸ ਜੀ ਸਿੱਖਾਂ ਦੇ ਚੌਥੇ ਗੁਰੂ ਸਨ ਅਤੇ ਉਨ੍ਹਾਂ ਨੇ ਰਾਮਦਾਸਪੁਰ (ਅੰਮ੍ਰਿਤਸਰ) ਨਾਂ ਦਾ ਸ਼ਹਿਰ ਵਸਾਇਆ ।

ਪ੍ਰਸ਼ਨ 8.
ਅੰਮ੍ਰਿਤਸਰ ਨਗਰ ਦਾ ਮੁੱਢਲਾ ਨਾਂ ਕੀ ਸੀ ?
ਉੱਤਰ-
ਅੰਮ੍ਰਿਤਸਰ ਨਗਰ ਦਾ ਮੁੱਢਲਾ ਨਾਂ ਰਾਮਦਾਸਪੁਰ ਸੀ ।

ਪ੍ਰਸ਼ਨ 9.
ਗੁਰੂ ਰਾਮਦਾਸ ਜੀ ਦੁਆਰਾ ਖੁਦਵਾਏ ਗਏ ਦੋ ਸਰੋਵਰਾਂ ਦੇ ਨਾਂ ਲਿਖੋ ।
ਉੱਤਰ-
ਗੁਰੂ ਰਾਮਦਾਸ ਜੀ ਦੁਆਰਾ ਖੁਦਵਾਏ ਗਏ ਦੋ ਸਰੋਵਰ ਸੰਤੋਖਸਰ ਤੇ ਅੰਮ੍ਰਿਤਸਰ ਹਨ ।

ਪ੍ਰਸ਼ਨ 10.
ਰਾਮਦਾਸਪੁਰ ਜਾਂ ਅੰਮ੍ਰਿਤਸਰ ਦੀ ਸਥਾਪਨਾ ਦੀ ਮਹੱਤਤਾ ਦੱਸੋ ।
ਉੱਤਰ-
ਰਾਮਦਾਸਪੁਰ ਦੀ ਸਥਾਪਨਾ ਨਾਲ ਸਿੱਖਾਂ ਨੂੰ ਇਕ ਅਲੱਗ ਤੀਰਥ-ਸਥਾਨ ਅਤੇ ਮਹੱਤਵਪੂਰਨ ਵਪਾਰਕ ਕੇਂਦਰ ਮਿਲ ਗਿਆ !

ਪ੍ਰਸ਼ਨ 11.
ਗੁਰੂ ਰਾਮਦਾਸ ਜੀ ਅਤੇ ਅਕਬਰ ਬਾਦਸ਼ਾਹ ਦੀ ਮੁਲਾਕਾਤ ਦਾ, ਮਹੱਤਵ ਦੱਸੋ। ”
ਉੱਤਰ-
ਗੁਰੂ ਰਾਮਦਾਸ ਜੀ ਦੀ ਅਕਬਰ ਨਾਲ ਮੁਲਾਕਾਤ ਨਾਲ ਦੋਹਾਂ ਵਿਚ ਦੋਸਤੀ ਭਰੇ ਸੰਬੰਧ ਕਾਇਮ ਹੋਏ ।

ਪ੍ਰਸ਼ਨ 12.
ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਚਾਰੇ ਪਾਸੇ ਜੋ ਬਾਜ਼ਾਰ ਵਸਾਇਆ ਉਹ ਕਿਸ ਨਾਂ ਨਾਲ ਪ੍ਰਸਿੱਧ ਹੋਇਆ ?
ਉੱਤਰ-
“ਗੁਰੂ ਕਾ ਬਾਜ਼ਾਰ’

ਪ੍ਰਸ਼ਨ 13.
ਗੁਰੂ ਰਾਮਦਾਸ ਜੀ ਨੇ “ਗੁਰੂ ਕਾ ਬਾਜ਼ਾਰ ਦੀ ਸਥਾਪਨਾ ਕਿਸ ਉਦੇਸ਼ ਨਾਲ ਕੀਤੀ ?
ਉੱਤਰ-
ਗੁਰੂ ਰਾਮਦਾਸ ਜੀ ਅੰਮ੍ਰਿਤਸਰ ਨਗਰ ਨੂੰ ਹਰ ਤਰ੍ਹਾਂ ਨਾਲ ਆਤਮ-ਨਿਰਭਰ ਬਣਾਉਣਾ ਚਾਹੁੰਦੇ ਸਨ । ਇਸ ਕਾਰਨ ਉਨ੍ਹਾਂ ਨੇ 52 ਵੱਖ-ਵੱਖ ਤਰ੍ਹਾਂ ਦੇ ਵਪਾਰੀਆਂ ਨੂੰ ਸੱਦਾ ਦਿੱਤਾ ਤੇ ਗੁਰੂ ਕਾ ਬਾਜ਼ਾਰ ਦੀ ਸਥਾਪਨਾ ਕੀਤੀ ।

ਪ੍ਰਸ਼ਨ 14.
ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਸ ਨੇ ਰੱਖੀ ?
ਉੱਤਰ-
ਗੁਰੂ ਰਾਮਦਾਸ ਜੀ ਨੇ ।

ਪ੍ਰਸ਼ਨ 15.
ਗੁਰੂ ਰਾਮਦਾਸ ਜੀ ਨੇ ਮਹਾਂਦੇਵ ਨੂੰ ਗੁਰਗੱਦੀ ਦੇ ਅਯੋਗ ਕਿਉਂ ਸਮਝਿਆ ?
ਉੱਤਰ-
ਕਿਉਂਕਿ ਮਹਾਂਦੇਵ ਫ਼ਕੀਰ ਸੁਭਾਅ ਦਾ ਸੀ ਅਤੇ ਉਸ ਨੂੰ ਦੁਨਿਆਵੀ ਵਿਸ਼ਿਆਂ ਨਾਲ ਕੋਈ ਲਗਾਓ ਨਹੀਂ ਸੀ ।

ਪ੍ਰਸ਼ਨ 16.
ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਨੂੰ ਗੁਰਗੱਦੀ ਦੇ ਅਯੋਗ ਕਿਉਂ ਸਮਝਿਆ ?
ਉੱਤਰ-
ਗੁਰੂ ਰਾਮਦਾਸ ਜੀ ਨੇ ਪ੍ਰਿਥੀ ਚੰਦ ਨੂੰ ਗੁਰਗੱਦੀ ਦੇ ਅਯੋਗ ਇਸ ਲਈ ਸਮਝਿਆ ਕਿਉਂਕਿ ਉਹ ਧੋਖੇਬਾਜ਼ ਅਤੇ ਸਾਜ਼ਿਸ਼ ਕਰਨ ਵਾਲਾ ਸੀ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ੍ਰੀ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ ਮੱਤ ਨਾਲੋਂ ਕਿਵੇਂ ਨਿਖੇੜਿਆ ?
ਉੱਤਰ-
ਉਦਾਸੀ ਸੰਪਰਦਾਇ ਦੀ ਸਥਾਪਨਾ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸੀ ਚੰਦ ਜੀ ਨੇ ਕੀਤੀ ਸੀ । ਉਸ ਨੇ ਸੰਨਿਆਸ ਦਾ ਪ੍ਰਚਾਰ ਕੀਤਾ । ਇਹ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ । ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਸਪੱਸ਼ਟ ਕੀਤਾ ਕਿ ਸਿੱਖ ਧਰਮ ਹਿਸਥੀਆਂ ਦਾ ਧਰਮ ਹੈ । ਇਸ ਵਿਚ ਸੰਨਿਆਸ ਦੀ ਕੋਈ ਥਾਂ ਨਹੀਂ ਹੈ । ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਉਹ ਸਿੱਖ ਜੋ ਸੰਨਿਆਸ ਵਿਚ ਵਿਸ਼ਵਾਸ ਰੱਖਦਾ ਹੈ, ਸੱਚਾ ਸਿੱਖ ਨਹੀਂ ਹੈ । ਇਸ ਤਰ੍ਹਾਂ ਉਦਾਸੀਆਂ ਨੂੰ ਸਿੱਖ ਸੰਪਰਦਾਇ ਤੋਂ ਅਲੱਗ ਕਰਕੇ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਠੇਸ ਆਧਾਰ ਪ੍ਰਦਾਨ ਕੀਤਾ ।

ਪ੍ਰਸ਼ਨ 2.
ਸ੍ਰੀ ਗੁਰੂ ਅਮਰਦਾਸ ਜੀ ਨੇ ਵਿਆਹ ਦੀਆਂ ਰੀਤਾਂ ਵਿਚ ਕੀ-ਕੀ ਸੁਧਾਰ ਕੀਤੇ ?
ਉੱਤਰ-
ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਵਿਚ ਜਾਤੀ ਮਤਭੇਦ ਦਾ ਰੋਗ ਇੰਨਾ ਵਧ ਚੁੱਕਾ ਸੀ ਕਿ ਲੋਕ ਆਪਣੀ ਜਾਤ ਤੋਂ ਬਾਹਰ ਵਿਆਹ ਕਰਨਾ ਧਰਮ ਦੇ ਵਿਰੁੱਧ ਮੰਨਣ ਲੱਗੇ ਸਨ । ਗੁਰੂ ਜੀ ਦਾ ਵਿਸ਼ਵਾਸ ਸੀ ਕਿ ਅਜਿਹੇ ਰੀਤੀ-ਰਿਵਾਜ ਲੋਕਾਂ ਵਿਚ ਫੁੱਟ ਪਾਉਂਦੇ ਹਨ । ਇਸ ਲਈ ਉਨ੍ਹਾਂ ਨੇ ਸਿੱਖਾਂ ਨੂੰ ਜਾਤੀ ਮਤਭੇਦ ਭੁਲਾ ਕੇ ਅੰਤਰਜਾਤੀ ਵਿਆਹ ਕਰਨ ਦਾ ਹੁਕਮ ਦਿੱਤਾ । ਉਨ੍ਹਾਂ ਨੇ ਵਿਆਹ ਦੀਆਂ ਰਸਮਾਂ ਵਿਚ ਵੀ ਸੁਧਾਰ ਕੀਤਾ । ਉਨ੍ਹਾਂ ਨੇ ਵਿਆਹ ਦੇ ਸਮੇਂ ਫੇਰਿਆਂ ਦੀਆਂ ਰਸਮਾਂ ਦੀ ਥਾਂ “ਲਾਵਾਂ ਦੀ ਪ੍ਰਥਾ ਸ਼ੁਰੂ ਕੀਤੀ ।

ਪ੍ਰਸ਼ਨ 3.
ਗੋਇੰਦਵਾਲ ਵਿਚਲੀ ਬਾਉਲੀ ਦਾ ਵਰਣਨ ਕਰੋ ।
ਉੱਤਰ-
ਗੋਇੰਦਵਾਲ ਸਾਹਿਬ ਨਾਂ ਦੇ ਸਥਾਨ ‘ਤੇ ਬਾਉਲੀ (ਜਲ ਸੋਤ) ਦੀ ਨੀਂਹ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿਚ ਕੀਤਾ ਗਿਆ ਸੀ । ਇਸਦਾ ਨਿਰਮਾਣ ਕੰਮ ਤੀਜੇ ਸਿੱਖ ਗੁਰੂ ਅਮਰਦਾਸ ਜੀ ਨੇ ਕੀਤਾ । ਉਨ੍ਹਾਂ ਨੇ ਇਸ ਬਾਉਲੀ ਵਿਚ 84 ਪੌੜੀਆਂ ਬਣਵਾਈਆਂ । ਉਹਨਾਂ ਨੇ ਬਚਨ ਕੀਤਾ ਕਿ ਜੋ ਸਿੱਖ ਹਰੇਕ ਪੌੜੀ ਉੱਤੇ ਸ਼ਰਧਾ ਅਤੇ ਸੱਚੇ ਮਨ ਨਾਲ ‘ਜਪੁਜੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕਰੇਗਾ ਉਹ ਜਨਮ-ਮਰਨ ਦੇ ਚੱਕਰ ਤੋਂ ਮੁਕਤ ਹੋ ਜਾਵੇਗਾ ਅਤੇ ਮੁਕਤੀ ਪ੍ਰਾਪਤ ਕਰੇਗਾ ।
ਡਾ: ਇੰਦੂ ਭੂਸ਼ਨ ਬੈਨਰਜੀ ਲਿਖਦੇ ਹਨ, “ਇਸ ਬਾਉਲੀ ਦੀ ਸਥਾਪਨਾ ਸਿੱਖ ਧਰਮ ਦੇ ਇਤਿਹਾਸ ਵਿਚ ਇਕ ਮਹੱਤਵਪੂਰਨ ਕੰਮ ਸੀ । ਗੋਇੰਦਵਾਲ ਸਾਹਿਬ ਦੀ ਬਾਉਲੀ ਸਿੱਖ ਧਰਮ ਦਾ ਪ੍ਰਸਿੱਧ ਤੀਰਥ ਸਥਾਨ ਬਣ ਗਈ । ਇਸ ਬਾਉਲੀ ਉੱਤੇ ਇਕੱਠੇ ਹੋਣ ਨਾਲ ਸਿੱਖਾਂ ਵਿਚ ਆਪਸੀ ਮੇਲ-ਜੋਲ ਦੀ ਭਾਵਨਾ ਵੀ ਵਧੀ ਅਤੇ ਉਹ ਆਪਸ ਵਿਚ ਸੰਗਠਿਤ ਹੋਣ ਲੱਗੇ ।

ਪ੍ਰਸ਼ਨ 4.
ਆਨੰਦ ਸਾਹਿਬ ਬਾਰੇ ਲਿਖੋ ।
ਉੱਤਰ-
ਗੁਰੂ ਅਮਰਦਾਸ ਜੀ ਨੇ ਇਕ ਨਵੀਂ ਬਾਣੀ ਦੀ ਰਚਨਾ ਕੀਤੀ ਜਿਸ ਨੂੰ “ਆਨੰਦ ਸਾਹਿਬ’ ਕਿਹਾ ਜਾਂਦਾ ਹੈ । ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਜਨਮ, ਵਿਆਹ ਅਤੇ ਖ਼ੁਸ਼ੀ ਦੇ ਹੋਰ ਮੌਕਿਆਂ ‘ਤੇ ‘ਆਨੰਦ ਸਾਹਿਬ ਦਾ ਪਾਠ ਕਰਨ । ਇਸ ਰਾਗ ਦੇ ਪ੍ਰਵਚਨ ਨਾਲ ਸਿੱਖਾਂ ਵਿਚ ਵੇਦ-ਮੰਤਰਾਂ ਦੇ ਉਚਾਰਨ ਦਾ ਮਹੱਤਵ ਬਿਲਕੁਲ ਖ਼ਤਮ ਹੋ ਗਿਆ | ਅੱਜ ਵੀ ਸਾਰੇ ਸਿੱਖ ਜਨਮ, ਵਿਆਹ ਅਤੇ ਖ਼ੁਸ਼ੀ ਦੇ ਹੋਰ ਮੌਕਿਆਂ ‘ਤੇ ਇਸੇ ਰਾਗ ਨੂੰ ਗਾਉਂਦੇ ਹਨ।

ਪ੍ਰਸ਼ਨ 5.
ਸਿੱਖਾਂ ਅਤੇ ਉਦਾਸੀਆਂ ਦੇ ਸਮਝੌਤੇ ਬਾਰੇ ਜਾਣਕਾਰੀ ਦਿਓ ।
ਉੱਤਰ-
ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਉਦਾਸੀ ਸੰਪਰਦਾਇ ਤੋਂ ਵੱਖ ਕਰ ਦਿੱਤਾ ਸੀ, ਪਰੰਤੂ ਗੁਰੂ ਰਾਮਦਾਸ ਜੀ ਨੇ ਉਦਾਸੀਆਂ ਨਾਲ ਬੜਾ ਨਿਮਰਤਾ-ਪੂਰਵਕ ਵਿਵਹਾਰ ਕੀਤਾ । ਉਦਾਸੀ ਸੰਪਰਦਾਇ ਦੇ ਨੇਤਾ ਬਾਬਾ ਸ੍ਰੀ ਚੰਦ ਜੀ ਇਕ ਵਾਰ ਗੁਰੂ ਰਾਮਦਾਸ ਜੀ ਨੂੰ ਮਿਲਣ ਆਏ । ਉਨ੍ਹਾਂ ਵਿਚਕਾਰ ਮਹੱਤਵਪੂਰਨ ਵਾਰਤਾਲਾਪ ਵੀ ਹੋਈ । ਸੀ ਚੰਦ ਜੀ ਗੁਰੂ ਸਾਹਿਬ ਦੀ ਨਿਮਰਤਾ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਗੁਰੂ ਜੀ ਦੀ ਸ਼੍ਰੇਸ਼ਟਤਾ ਨੂੰ ਸਵੀਕਾਰ ਕਰ ਲਿਆ । ਇਸ ਤਰ੍ਹਾਂ ਉਦਾਸੀਆਂ ਨੇ ਸਿੱਖ ਗੁਰੂ ਸਾਹਿਬਾਨ ਦਾ ਵਿਰੋਧ ਕਰਨਾ ਛੱਡ ਦਿੱਤਾ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 6.
ਗੁਰੂ ਸਾਹਿਬਾਨ ਵੇਲੇ ਬਣੀਆਂ ਬਾਉਲੀਆਂ ਦਾ ਵਰਣਨ ਕਰੋ ।
ਉੱਤਰ-
ਗੁਰੁ ਸਾਹਿਬਾਨ ਦੇ ਸਮੇਂ ਵਿਚ ਹੇਠ ਲਿਖੀਆਂ ਬਾਉਲੀਆਂ ਦਾ ਨਿਰਮਾਣ ਹੋਇਆ –
1. ਗੋਇੰਦਵਾਲ ਸਾਹਿਬ ਦੀ ਬਾਉਲੀ-ਗੋਇੰਦਵਾਲ ਸਾਹਿਬ ਦੀ ਬਾਉਲੀ ਦਾ ਨੀਂਹ-ਪੱਥਰ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿਚ ਹੋਇਆ ਸੀ । ਗੁਰੂ ਅਮਰਦਾਸ ਜੀ ਨੇ ਇਸ ਬਾਉਲੀ ਨੂੰ ਪੂਰਨ ਕਰਵਾਇਆ । ਉਨ੍ਹਾਂ ਨੇ ਇਸ ਦੇ ਪਾਣੀ ਤਕ ਪਹੁੰਚਣ ਲਈ 84 ਪੌੜੀਆਂ ਬਣਵਾਈਆਂ । ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਦੱਸਿਆ ਕਿ ਜੋ ਸਿੱਖ ਹਰੇਕ ਪੌੜੀ ਉੱਪਰ ਸ਼ਰਧਾ ਅਤੇ ਸੱਚੇ ਮਨ ਨਾਲ ਜਪੁਜੀ ਸਾਹਿਬ (Japuji Sahib) ਦਾ ਪਾਠ ਕਰੇਗਾ ਉਹ ਜਨਮ-ਮਰਨ ਦੀਆਂ ਚੌਰਾਸੀ ਲੱਖ ਜੂਨਾਂ ਦੇ ਚੱਕਰ ਤੋਂ ਮੁਕਤ ਹੋ ਜਾਵੇਗਾ ।

2. ਲਾਹੌਰ ਦੀ ਬਾਉਲੀ-ਲਾਹੌਰ ਦੇ ਡੱਬੀ ਬਾਜ਼ਾਰ ਵਿਚ ਸਥਿਤ ਇਸ ਬਾਉਲੀ ਦਾ ਨਿਰਮਾਣ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ । ਇਹ ਬਾਉਲੀ ਸਿੱਖਾਂ ਦਾ ਇਕ ਪ੍ਰਸਿੱਧ ਤੀਰਥ ਸਥਾਨ ਬਣ ਗਈ ।

ਪ੍ਰਸ਼ਨ 7.
ਸ੍ਰੀ ਗੁਰੂ ਅੰਗਦ ਦੇਵ ਜੀ ਰਾਹੀਂ ਸਿੱਖ ਸੰਸਥਾ ਦੇ ਵਿਕਾਸ ਲਈ ਕੀਤੇ ਕੋਈ ਚਾਰ ਕਾਰਜਾਂ ਬਾਰੇ ਲਿਖੋ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ (1539 ਈ:) ਦੇ ਮਗਰੋਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰ-ਗੱਦੀ ‘ਤੇ ਬੈਠੇ । ਉਨ੍ਹਾਂ ਦੀ ਅਗਵਾਈ ਸਿੱਖ ਧਰਮ ਲਈ ਵਰਦਾਨ ਸਿੱਧ ਹੋਈ । ਹੇਠ ਲਿਖੇ ਢੰਗ ਨਾਲ ਸਿੱਖ ਧਰਮ ਦੇ ਵਿਕਾਸ ਵਿਚ ਗੁਰੂ ਜੀ ਨੇ ਯੋਗਦਾਨ ਦਿੱਤਾ –
1. ਗੁਰਮੁਖੀ ਲਿਪੀ ਦਾ ਮਾਨਵੀਕਰਨ-ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਨੂੰ ਮਾਨਕ ਰੂਪ ਦਿੱਤਾ । ਉਨ੍ਹਾਂ ਨੇ ਗੁਰਮੁਖੀ ਦੇ ਪ੍ਰਚਾਰ ਲਈ ਗੁਰਮੁਖੀ ਵਰਣਮਾਲਾ ਵਿਚ ‘ਬਾਲ-ਬੋਧ’ ਦੀ ਰਚਨਾ ਕੀਤੀ । ਅੱਜ ਸਿੱਖਾਂ ਦੇ ਸਾਰੇ ਧਾਰਮਿਕ ਗ੍ਰੰਥ ਇਸੇ ਭਾਸ਼ਾ ਵਿਚ ਹਨ | ਜਨ-ਸਾਧਾਰਨ ਭਾਸ਼ਾ ਹੋਣ ਦੇ ਕਾਰਨ ਇਸ ਨਾਲ ਸਿੱਖ ਧਰਮ ਦੇ ਪ੍ਰਚਾਰ ਕੰਮ ਨੂੰ ਉਤਸ਼ਾਹ ਮਿਲਿਆ ।

2. ਗੁਰੂ ਨਾਨਕ ਦੇਵ ਜੀ ਦੀ ਜਨਮ-ਸਾਖੀ-ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸਾਰੀ ਬਾਣੀ ਨੂੰ ਇਕੱਤਰ ਕਰ ਕੇ ਭਾਈ ਬਾਲਾ ਜੀ ਤੋਂ ਗੁਰੂ ਜੀ ਦੀ ਸਾਰੀ ਜਨਮ-ਸਾਖੀ (ਜੀਵਨ ਚਰਿੱਤਰ) ਲਿਖਵਾਈ । ਇਸ ਨਾਲ ਸਿੱਖ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪਾਲਣ ਕਰਨ ਲੱਗੇ ।

3. ਲੰਗਰ ਪ੍ਰਥਾ-ਗੁਰੂ ਅੰਗਦ ਦੇਵ ਜੀ ਨੇ ਲੰਗਰ ਪ੍ਰਥਾ ਜਾਰੀ ਰੱਖੀ । ਇਸ ਪ੍ਰਥਾ ਨਾਲ ਜਾਤ-ਪਾਤ ਦੀਆਂ ਭਾਵਨਾਵਾਂ ਨੂੰ ਧੱਕਾ ਲੱਗਾ ਅਤੇ ਸਿੱਖ ਧਰਮ ਦੇ ਪ੍ਰਸਾਰ ਵਿਚ ਸਹਾਇਤਾ ਮਿਲੀ ।

4. ਉਦਾਸੀਆਂ ਨੂੰ ਸਿੱਖ ਧਰਮ ਵਿਚੋਂ ਕੱਢਣਾ-ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਸ੍ਰੀ ਚੰਦ ਜੀ ਨੇ ਉਦਾਸੀ ਸੰਪਰਦਾਇ ਦੀ ਸਥਾਪਨਾ ਕੀਤੀ ਅਤੇ ਸੰਨਿਆਸ ਦਾ ਪ੍ਰਚਾਰ ਕੀਤਾ | ਇਹ ਗੱਲ ਗੁਰੂ ਜੀ ਦੀਆਂ ਸਿੱਖਿਆਵਾਂ ਦੇ ਵਿਰੁੱਧ ਸੀ । ਗੁਰੂ ਅੰਗਦ ਦੇਵ ਜੀ ਨੇ ਸਪੱਸ਼ਟ ਕੀਤਾ ਕਿ ਸਿੱਖ ਧਰਮ ਹਿਸਥੀਆਂ ਦਾ ਧਰਮ ਹੈ ਜਿਸ ਵਿਚ ਸੰਨਿਆਸ ਦੀ ਕੋਈ ਥਾਂ ਨਹੀਂ ਹੈ । ਉਨ੍ਹਾਂ ਨੇ ਇਹ ਵੀ ਘੋਸ਼ਣਾ ਕੀਤੀ ਕਿ ਉਹ ਸਿੱਖ ਜੋ ਸੰਨਿਆਸ ਵਿਚ ਵਿਸ਼ਵਾਸ ਰੱਖਦਾ ਹੈ, ਸੱਚਾ ਸਿੱਖ ਨਹੀਂ ਹੈ । ਇਸ ਤਰ੍ਹਾਂ ਉਦਾਸੀਆਂ ਨੂੰ ਸਿੱਖ ਸੰਪਰਦਾਇ ਤੋਂ ਵੱਖ ਕਰ ਕੇ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਠੋਸ ਆਧਾਰ ਪ੍ਰਦਾਨ ਕੀਤਾ ।

ਪ੍ਰਸ਼ਨ 8.
ਸਿੱਖ ਪੰਥ ਵਿਚ ਗੁਰੂ ਤੇ ਸਿੱਖ (ਚੇਲਾ ਦੀ ਪਰੰਪਰਾ ਕਿਵੇਂ ਸਥਾਪਿਤ ਹੋਈ ?
ਉੱਤਰ-
1539 ਈ: ਵਿਚ ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਇਕ ਵਿਸ਼ੇਸ਼ ਧਾਰਮਿਕ ਭਾਈਚਾਰਾ ਹੋਂਦ ਵਿਚ ਆ ਚੁੱਕਿਆ ਸੀ । ਗੁਰੂ ਨਾਨਕ ਦੇਵ ਜੀ ਉਸ ਨੂੰ ਜਾਰੀ ਰੱਖਣਾ ਚਾਹੁੰਦੇ ਸਨ । ਇਸ ਲਈ ਉਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ਹੀ ਆਪਣੇ ਇਕ ਪੈਰੋਕਾਰ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਕੀਤਾ | ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤ ਸਮਾਉਣ ਮਗਰੋਂ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਗੁਰਗੱਦੀ ਸੰਭਾਲੀ । ਇਸ ਤਰ੍ਹਾਂ ਗੁਰੂ ਤੇ ਸਿੱਖ (ਚੇਲਾ) ਦੀ ਪਰੰਪਰਾ ਸਥਾਪਿਤ ਹੋਈ ਅਤੇ ‘ਸਿੱਖ` ਇਤਿਹਾਸ ਦੇ ਬਾਅਦ ਦੇ ਸਮੇਂ ਵਿਚ ਇਹ ਵਿਚਾਰ ਗੁਰੂ ਪੰਥ ਦੇ ਸਿਧਾਂਤ ਦੇ ਰੂਪ ਵਿਚ ਵਿਕਸਿਤ ਹੋਇਆ ।

ਪ੍ਰਸ਼ਨ 9.
ਗੁਰੂ ਨਾਨਕ ਸਾਹਿਬ ਨੇ ਆਪਣੇ ਪੁੱਤਰਾਂ ਦੇ ਹੁੰਦਿਆਂ ਹੋਇਆਂ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਕਿਉਂ ਬਣਾਇਆ ?
ਉੱਤਰ-
ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋ ਪੁੱਤਰਾਂ ਸ੍ਰੀ ਚੰਦ ਜੀ ਤੇ ਲਖਮੀ ਦਾਸ ਜੀ ਦੇ ਹੁੰਦੇ ਹੋਏ ਵੀ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ ਸੀ ।
ਇਸ ਪਿੱਛੇ ਕੁੱਝ ਖ਼ਾਸ ਕਾਰਨ ਸਨ-

  • ਆਦਰਸ਼ ਗ੍ਰਹਿਸਥ ਜੀਵਨ ਦੀ ਪਾਲਣਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੁੱਖ ਸਿਧਾਂਤ ਸੀ, ਪਰ ਉਨ੍ਹਾਂ ਦੇ ਦੋਵੇਂ ਪੁੱਤਰ ਗੁਰੂ ਜੀ ਦੇ ਇਸ ਸਿਧਾਂਤ ਦੀ ਪਾਲਣਾ ਨਹੀਂ ਕਰ ਰਹੇ ਸਨ । ਇਸ ਤੋਂ ਉਲਟ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਇਸ ਸਿਧਾਂਤ ਦੀ ਸੱਚੇ ਦਿਲੋਂ ਪਾਲਣਾ ਕਰ ਰਹੇ ਸਨ ।
  • ਨਿਮਰਤਾ ਤੇ ਸੇਵਾ-ਭਾਵ ਵੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਮੂਲ ਮੰਤਰ ਸੀ, ਪਰ ਬਾਬਾ ਸ੍ਰੀ ਚੰਦ ਨਿਮਰਤਾ ਤੇ ਸੇਵਾ ਭਾਵ ਦੋਵੇਂ ਗੁਣਾਂ ਤੋਂ ਕੋਰੇ ਸਨ । ਦੂਜੇ ਪਾਸੇ ਭਾਈ ਲਹਿਣਾ ਜੀ ਨਿਮਰਤਾ ਤੇ ਸੇਵਾ-ਭਾਵ ਦੀ ਪਤੱਖ ਮੂਰਤੀ ਸਨ ।
  • ਗੁਰੂ ਨਾਨਕ ਦੇਵ ਜੀ ਨੂੰ ਵੇਦਾਂ, ਸ਼ਾਸਤਰਾਂ ਤੇ ਬਾਹਮਣ ਵਰਗ ਦੀ ਸਰਵ-ਉੱਚਤਾ ਵਿਚ ਭਰੋਸਾ ਨਹੀਂ ਸੀ । ਉਹ ਸੰਸਕ੍ਰਿਤ ਨੂੰ ਵੀ ਪਵਿੱਤਰ ਭਾਸ਼ਾ ਨਹੀਂ ਮੰਨਦੇ ਸਨ, ਪਰ ਉਨ੍ਹਾਂ ਦੇ ਪੁੱਤਰ ਸ੍ਰੀ ਚੰਦ ਜੀ ਨੂੰ ਸੰਸਕ੍ਰਿਤ ਭਾਸ਼ਾ ਦੇ ਵੇਦ ਮੰਤਰਾਂ ਵਿਚ ਡੂੰਘਾ ਵਿਸ਼ਵਾਸ ਸੀ ।

ਪ੍ਰਸ਼ਨ 10.
ਗੁਰੂ ਅੰਗਦ ਦੇਵ ਜੀ ਦੇ ਸਮੇਂ ਲੰਗਰ ਪ੍ਰਥਾ ਅਤੇ ਉਸ ਦੇ ਮਹੱਤਵ ਦਾ ਵਰਣਨ ਕਰੋ ।
ਉੱਤਰ-
ਲੰਗਰ ਵਿਚ ਸਾਰੇ ਸਿੱਖ ਇਕ ਸਾਬ ਬੈਠ ਕੇ ਭੋਜਨ ਛੱਕਦੇ ਸਨ । ਗੁਰੂ ਅੰਗਦ ਦੇਵ ਜੀ ਨੇ ਇਸ ਪ੍ਰਥਾ ਨੂੰ ਕਾਫ਼ੀ ਉਤਸ਼ਾਹ ਦਿੱਤਾ। ਲੰਗਰ ਪ੍ਰਥਾ ਦੇ ਵਿਸਥਾਰ ਤੇ ਉਤਸ਼ਾਹ ਦੇ ਕਈ ਮਹੱਤਵਪੂਰਨ ਸਿੱਟੇ ਨਿਕਲੇ । ਇਹ ਪ੍ਰਥਾ ਧਰਮ ਪ੍ਰਚਾਰ ਦੇ ਕੰਮ ਦਾ ਇਕ ਸ਼ਕਤੀਸ਼ਾਲੀ ਸਾਧਨ ਬਣ ਗਈ । ਗ਼ਰੀਬਾਂ ਦੇ ਲਈ ਇਕ ਸਹਾਰਾ ਬਣਨ ਤੋਂ ਇਲਾਵਾ ਇਹ ਪ੍ਰਚਾਰ ਅਤੇ ਵਿਸਥਾਰ ਦਾ ਇਕ ਮਹੱਤਵਪੂਰਨ ਸਾਧਨ ਬਣੀ । ਗੁਰੂ ਜੀ ਦੇ ਪੈਰੋਕਾਰਾਂ ਵਲੋਂ ਦਿੱਤੇ ਗਏ ਦਾਨ, ਚੜ੍ਹਾਵੇ ਆਦਿ ਨੂੰ ਇਸ ਨੇ ਨਿਸ਼ਚਿਤ ਰੂਪ ਦਿੱਤਾ ।

ਹਿੰਦੂਆਂ ਵਲੋਂ ਸਥਾਪਤ ਕੀਤੀਆਂ ਗਈਆਂ ਦਾਨ ਸੰਸਥਾਵਾਂ ਅਨੇਕਾਂ ਸਨ ਪਰ ਗੁਰੂ ਜੀ ਦਾ ਲੰਗਰ ਸ਼ਾਇਦ ਪਹਿਲੀ ਸੰਸਥਾ ਸੀ ਜਿਸ ਦਾ ਖ਼ਰਚ ਸਾਰੇ ਸਿੱਖਾਂ ਦੇ ਸਾਂਝੇ ਦਾਨ ਅਤੇ ਚੜਾਵੇ ਨਾਲ ਚਲਾਇਆ ਜਾਂਦਾ ਸੀ । ਇਸ ਗੱਲ ਨੇ ਸਿੱਖਾਂ ਵਿਚ ਊਚ-ਨੀਚ ਦੀ ਭਾਵਨਾ ਖ਼ਤਮ ਕਰਕੇ ਏਕਤਾ ਦੀ ਭਾਵਨਾ ਪੈਦਾ ਕੀਤੀ ।

ਪ੍ਰਸ਼ਨ 11.
ਗੁਰੂ ਅੰਗਦ ਦੇਵ ਜੀ ਦੇ ਜੀਵਨ ਦੀ ਕਿਸੇ ਘਟਨਾ ਤੋਂ ਉਨ੍ਹਾਂ ਦੇ ਅਨੁਸ਼ਾਸਨ ਪਸੰਦ ਹੋਣ ਦਾ ਸਬੂਤ ਮਿਲਦਾ ਹੈ ?
ਉੱਤਰ-
ਗੁਰੂ ਅੰਗਦ ਦੇਵ ਜੀ ਨੇ ਆਪਣੇ ਸਿੱਖਾਂ ਦੇ ਸਾਹਮਣੇ ਅਨੁਸ਼ਾਸਨ ਦੀ ਇਕ ਬਹੁਤ ਵੱਡੀ ਮਿਸਾਲ ਪੇਸ਼ ਕੀਤੀ । ਕਿਹਾ ਜਾਂਦਾ ਹੈ ਕਿ ਸੱਤਾ ਤੇ ਬਲਵੰਡ ਨਾਂ ਦੇ ਦੋ ਪ੍ਰਸਿੱਧ ਰਬਾਬੀ ਉਨਾਂ ਦੇ ਦਰਬਾਰ ਵਿਚ ਰਹਿੰਦੇ ਸਨ ।ਉਨ੍ਹਾਂ ਨੂੰ ਆਪਣੀ ਕਲਾ ਉੱਤੇ ਇੰਨਾ ਹੰਕਾਰ ਹੋ ਗਿਆ ਕਿ ਉਹ ਗੁਰੂ ਜੀ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਲੱਗੇ ।

ਉਹ ਇਸ ਗੱਲ ਦਾ ਪ੍ਰਚਾਰ ਕਰਨ ਲੱਗੇ ਕਿ ਗੁਰੂ ਜੀ ਦੀ ਸਿੱਧੀ ਸਿਰਫ਼ ਸਾਡੇ ਹੀ ਮਿੱਠੇ ਰਾਗਾਂ ਤੇ ਸ਼ਬਦਾਂ ਦੇ ਕਾਰਨ ਹੈ । ਇੰਨਾ ਹੀ ਨਹੀਂ ਉਨ੍ਹਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਦੇ ਮਹੱਤਵ ਦਾ ਕਾਰਨ ਵੀ ਮਰਦਾਨੇ ਦਾ ਮਧੁਰ ਸੰਗੀਤ ਦੱਸਿਆ । ਗੁਰੂ ਜੀ ਨੇ ਇਸੇ ਅਨੁਸ਼ਾਸਨਹੀਣਤਾ ਦੇ ਕਾਰਨ ਸੱਤਾ ਤੇ ਬਲਵੰਡ ਨੂੰ ਦਰਬਾਰ ਵਿਚੋਂ ਕੱਢ ਦਿੱਤਾ | ਅੰਤ ਵਿਚ ਸ਼ਰਧਾਲੂ ਸਿੱਖ ਭਾਈ ਲੱਧਾ ਜੀ ਦੀ ਬੇਨਤੀ ‘ਤੇ ਉਨ੍ਹਾਂ ਨੂੰ ਮਾਫ਼ ਕਰ ਦਿੱਤਾ ਗਿਆ । ਇਸ ਘਟਨਾ ਦਾ ਸਿੱਖਾਂ ‘ਤੇ ਡੂੰਘਾ ਪ੍ਰਭਾਵ ਪਿਆ । ਸਿੱਟੇ ਵਜੋਂ ਸਿੱਖ ਧਰਮ ਵਿਚ ਅਨੁਸ਼ਾਸਨ ਦਾ ਮਹੱਤਵ ਵਧ ਗਿਆ ।

PSEB 9th Class SST Solutions History Chapter 3 ਸਿੱਖ ਧਰਮ ਦਾ ਵਿਕਾਸ (1539 ਈ:- 1581 ਈ:)

ਪ੍ਰਸ਼ਨ 12.
ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਪੈਰੋਕਾਰ ਕਿਵੇਂ ਬਣੇ ? ਉਨ੍ਹਾਂ ਨੂੰ ਗੁਰਗੱਦੀ ਕਿਵੇਂ ਮਿਲੀ ?
ਉੱਤਰ-
ਗੁਰੂ ਅਮਰਦਾਸ ਜੀ ਨੇ ਇਕ ਦਿਨ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਕੋਲੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ । ਉਹ ਇਸ ਬਾਣੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਤੁਰੰਤ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੇ ਅਤੇ ਉਨ੍ਹਾਂ ਦੇ ਸ਼ਿਸ਼ ਬਣ ਗਏ | ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ 1541 ਈ: ਤੋਂ 1552 ਈ: ਤਕ (ਗੁਰਗੱਦੀ ਮਿਲਣ ਤਕ) ਖਡੂਰ ਸਾਹਿਬ ਵਿਚ ਹੀ ਰਹਿ ਕੇ ਗੁਰੂ ਅੰਗਦ ਦੇਵ ਜੀ ਦੀ ਬਹੁਤ ਸੇਵਾ ਕੀਤੀ ਇਕ ਦਿਨ ਕੜਾਕੇ ਦੀ ਠੰਢ ਵਿਚ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਇਸ਼ਨਾਨ ਲਈ ਪਾਣੀ ਦਾ ਘੜਾ ਲੈ ਕੇ ਆ ਰਹੇ ਸਨ |

ਰਸਤੇ ਵਿਚ ਉਨ੍ਹਾਂ ਦੇ ਪੈਰ ਨੂੰ ਠੋਕਰ ਲੱਗੀ, ਉਹ ਡਿਗ ਪਏ ਇਹ ਦੇਖ ਕੇ ਇਕ ਜੁਲਾਹੇ ਦੀ ਪਤਨੀ ਨੇ ਕਿਹਾ ਕਿ ਇਹ ਜ਼ਰੂਰ ਨਿਥਾਵਾਂ ਅਮਰੁ ਹੀ ਹੋਵੇਗਾ । ਇਸ ਘਟਨਾ ਦੀ ਸੂਚਨਾ ਜਦੋਂ ਗੁਰੂ ਅੰਗਦ ਦੇਵ ਜੀ ਕੋਲ ਪਹੁੰਚੀ ਤਾਂ ਉਨ੍ਹਾਂ ਨੇ ਅਮਰਦਾਸ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਅੱਜ ਤੋਂ ਅਮਰਦਾਸ ਨਿਥਾਵਾਂ ਨਹੀਂ ਹੋਵੇਗਾ ਬਲਕਿ ਨਿਥਾਵਿਆਂ ਦਾ ਥਾਂ ਬਣੇਗਾ | ਮਾਰਚ, 1552 ਈ: ਵਿਚ ਗੁਰੂ ਅੰਗਦ ਦੇਵ ਜੀ ਨੇ ਅਮਰਦਾਸ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰ ਦਿੱਤਾ । ਇਸ ਤਰ੍ਹਾਂ ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਬਣੇ ।

ਪ੍ਰਸ਼ਨ 13.
ਗੁਰੂ ਅਮਰਦਾਸ ਜੀ ਦੇ ਸਮੇਂ ਲੰਗਰ ਪ੍ਰਥਾ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ-
ਗੁਰੂ ਅਮਰਦਾਸ ਜੀ ਨੇ ਲੰਗਰ ਦੇ ਲਈ ਕੁਝ ਵਿਸ਼ੇਸ਼ ਨਿਯਮ ਬਣਾਏ । ਹੁਣ ਕੋਈ ਵੀ ਵਿਅਕਤੀ ਲੰਗਰ ਛਕੇ ਬਿਨਾਂ ਗੁਰੂ ਜੀ ਨੂੰ ਮਿਲ ਨਹੀਂ ਸਕਦਾ ਸੀ ।
ਕਿਹਾ ਜਾਂਦਾ ਹੈ ਕਿ ਬਾਦਸ਼ਾਹ ਅਕਬਰ ਨੂੰ ਗੁਰੂ ਜੀ ਦੇ ਦਰਸ਼ਨ ਕਰਨ ਤੋਂ ਪਹਿਲਾਂ ਲੰਗਰ ਛਕਣਾ ਪਿਆ ਸੀ । ਗੁਰੂ ਜੀ ਦਾ ਲੰਗਰ ਹਰੇਕ ਧਰਮ, ਜਾਤ ਅਤੇ ਵਰਗ ਦੇ ਲੋਕਾਂ ਦੇ ਲਈ ਖੁੱਲ੍ਹਾ ਸੀ । ਲੰਗਰ ਵਿਚ ਬਾਹਮਣ, ਖੱਤਰੀ, ਵੈਸ਼ ਤੇ ਸ਼ੂਦਰ ਸਭ ਜਾਤਾਂ ਦੇ ਲੋਕ ਇਕ ਹੀ ਕਤਾਰ ਵਿਚ ਬੈਠ ਕੇ ਭੋਜਨ ਕਰਦੇ ਸਨ । ਇਸ ਨਾਲ ਜਾਤ-ਪਾਤ ਤੇ ਰੰਗ-ਰੂਪ ਦੇ ਵਿਤਕਰਿਆਂ ਵਿਚ ਬਹੁਤ ਸੁਧਾਰ ਹੋਇਆ ਤੇ ਲੋਕਾਂ ਵਿਚ ਸਮਾਨਤਾ ਦੀ ਭਾਵਨਾ ਦਾ ਵਿਕਾਸ ਹੋਇਆ । ਸਿੱਟੇ ਵਜੋਂ ਸਿੱਖ ਏਕਤਾ ਦੀ ਲੜੀ ਵਿਚ ਬੰਨ੍ਹੇ ਜਾਣ ਲੱਗੇ ।

ਪ੍ਰਸ਼ਨ 14.
ਗੁਰੂ ਅਮਰਦਾਸ ਜੀ ਦੇ ਸਮੇਂ ਮੰਜੀ ਪ੍ਰਥਾ ਦੇ ਵਿਕਾਸ ‘ਤੇ ਰੌਸ਼ਨੀ ਪਾਓ ।
ਉੱਤਰ-
ਮੰਜੀ ਪ੍ਰਥਾ ਦੀ ਸਥਾਪਨਾ ਗੁਰੂ ਅਮਰਦਾਸ ਜੀ ਨੇ ਕੀਤੀ ਸੀ । ਉਨ੍ਹਾਂ ਦੇ ਸਮੇਂ ਵਿਚ ਸਿੱਖਾਂ ਦੀ ਸੰਖਿਆ ਕਾਫ਼ੀ ਵੱਧ ਚੁੱਕੀ ਸੀ ਪਰੰਤੂ ਗੁਰੂ ਜੀ ਦੀ ਉਮਰ ਵਧੇਰੇ ਹੋਣ ਦੇ ਕਾਰਨ ਉਨ੍ਹਾਂ ਲਈ ਮੁਸ਼ਕਿਲ ਹੋ ਗਿਆ ਕਿ ਉਹ ਹਰ ਇਕ ਸਥਾਨ ‘ਤੇ ਜਾ ਕੇ ਆਪਣੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨ ।
ਇਸ ਲਈ ਉਨ੍ਹਾਂ ਨੇ ਆਪਣੇ ਸਾਰੇ ਅਧਿਆਤਮਿਕ ਸਾਮਰਾਜ ਨੂੰ 22 ਪ੍ਰਾਂਤਾਂ ਵਿਚ ਵੰਡ ਦਿੱਤਾ । ਇਨ੍ਹਾਂ ਵਿਚੋਂ ਹਰ ਇਕ ਪੁੱਤ ਨੂੰ ‘ਮੰਜੀ ਅਤੇ ਉਸਦੇ ਮੁਖੀਆਂ ਨੂੰ ‘ਮੰਜੀਦਾਰ” ਕਿਹਾ ਜਾਂਦਾ ਸੀ ।

ਹਰ ਇਕ ਮੰਜੀ ਛੋਟੇ-ਛੋਟੇ ਸਥਾਨਿਕ ਕੇਂਦਰਾਂ ਵਿਚ ਵੰਡੀ ਹੋਈ ਸੀ ਜਿਨ੍ਹਾਂ ਨੂੰ ਪੀੜ੍ਹੀਆਂ (Piris) ਕਹਿੰਦੇ ਸਨ । ਗੁਰੂ ਅਮਰਦਾਸ ਜੀ ਦੁਆਰਾ ਸਥਾਪਤ ਮੰਜੀ ਪ੍ਰਥਾ ਦਾ ਸਿੱਖ ਧਰਮ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਵ ਹੈ । ਡਾ: ਗੋਕੁਲ ਚੰਦ ਨਾਰੰਗ ਦੇ ਸ਼ਬਦਾਂ ਵਿਚ, “ਗੁਰੁ ਜੀ ਦੇ ਇਸ ਕੰਮ ਨੇ ਸਿੱਖ ਧਰਮ ਦੀ ਨੀਂਹ ਮਜ਼ਬੂਤ ਕਰਨ ਅਤੇ ਦੇਸ਼ ਦੇ ਸਾਰੇ ਭਾਗਾਂ ਵਿਚ ਪ੍ਰਚਾਰ ਤੇਜ਼ ਕਰਨ ਵਿਚ ਵਿਸ਼ੇਸ਼ ਹਿੱਸਾ ਪਾਇਆ ਹੋਵੇਗਾ ।”

ਪ੍ਰਸ਼ਨ 15.
‘‘ਸ੍ਰੀ ਗੁਰੂ ਅਮਰਦਾਸ ਜੀ ਇਕ ਸਮਾਜ-ਸੁਧਾਰਕ ਸਨ ।’ ਇਸ ਦੇ ਪੱਖ ਵਿਚ ਕੋਈ ਚਾਰ ਦਲੀਲਾਂ ਦਿਓ ।
ਉੱਤਰ-
ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਕਈ ਬੁਰਾਈਆਂ ਦਾ ਸ਼ਿਕਾਰ ਹੋ ਚੁੱਕਾ ਸੀ । ਗੁਰੂ ਜੀ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸਨ । ਇਸ ਲਈ ਉਨ੍ਹਾਂ ਨੇ ਕਈ ਮਹੱਤਵਪੂਰਨ ਸਮਾਜਿਕ ਸੁਧਾਰ ਕੀਤੇ-
1. ਗੁਰੂ ਅਮਰਦਾਸ ਜੀ ਨੇ ਜਾਤੀ ਭੇਦ-ਭਾਵ ਦਾ ਖੰਡਨ ਕੀਤਾ ਗੁਰੂ ਜੀ ਦਾ ਵਿਸ਼ਵਾਸ ਸੀ ਕਿ ਜਾਤੀ ਭੇਦ-ਭਾਵ ਪਰਮਾਤਮਾ ਦੀ ਇੱਛਾ ਦੇ ਵਿਰੁੱਧ ਹੈ ਤੇ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਹੈ । ਇਸ ਲਈ ਗੁਰੂ ਜੀ ਦੇ ਲੰਗਰ ਵਿਚ ਜਾਤਪਾਤ ਦਾ ਕੋਈ ਭੇਦ-ਭਾਵ ਨਹੀਂ ਰੱਖਿਆ ਜਾਂਦਾ ਸੀ ।
2. ਉਸ ਸਮੇਂ ਸਤੀ ਪ੍ਰਥਾ ਜ਼ੋਰਾਂ ‘ਤੇ ਸੀ । ਗੁਰੂ ਜੀ ਨੇ ਇਸ ਪ੍ਰਥਾ ਦੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ।
3. ਗੁਰੂ ਜੀ ਨੇ ਇਸਤਰੀਆਂ ਵਿਚ ਪ੍ਰਚਲਿਤ ਪਰਦੇ ਦੀ ਪ੍ਰਥਾ ਦੀ ਵੀ ਘੋਰ ਨਿੰਦਿਆ ਕੀਤੀ । ਉਹ ਪਰਦੇ ਦੀ ਪ੍ਰਥਾ ਨੂੰ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਮੰਨਦੇ ਸਨ |
4. ਗੁਰੂ ਅਮਰਦਾਸ ਜੀ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਦੇ ਵੀ ਘੋਰ ਵਿਰੋਧੀ ਸਨ । ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਸਾਰੀਆਂ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਤੋਂ ਦੂਰ ਰਹਿਣ ਦਾ ਨਿਰਦੇਸ਼ ਦਿੱਤਾ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਗਏ ਸੁਧਾਰਾਂ ਦਾ ਵਰਣਨ ਕਰੋ ।
ਉੱਤਰ-
ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਅਨੇਕ ਬੁਰਾਈਆਂ ਦਾ ਸ਼ਿਕਾਰ ਹੋ ਚੁੱਕਾ ਸੀ । ਗੁਰੂ ਜੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸਨ, ਇਸ ਲਈ ਉਨ੍ਹਾਂ ਨੇ ਕਈ ਮਹੱਤਵਪੂਰਨ ਸਮਾਜਿਕ ਸੁਧਾਰ ਕੀਤੇ ਸਮਾਜ ਸੁਧਾਰ ਦੇ ਖੇਤਰ ਵਿਚ ਗੁਰੂ ਜੀ ਦੇ ਕੰਮਾਂ ਦਾ ਵਰਣਨ ਇਸ ਤਰ੍ਹਾਂ ਹੈ –
1. ਜਾਤ-ਪਾਤ ਦਾ ਵਿਰੋਧ-ਸ੍ਰੀ ਗੁਰੂ ਅਮਰਦਾਸ ਜੀ ਨੇ ਜਾਤ-ਪਾਤ ਦੇ ਮਤਭੇਦ ਦਾ ਖੰਡਨ ਕੀਤਾ { ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜਾਤੀ ਮਤਭੇਦ ਪਰਮਾਤਮਾ ਦੀ ਮਰਜ਼ੀ ਦੇ ਵਿਰੁੱਧ ਹੈ ।

2. ਛੂਤ-ਛਾਤ ਦੀ ਨਿੰਦਾ-ਸ੍ਰੀ ਗੁਰੂ ਅਮਰਦਾਸ ਜੀ ਨੇ ਛੂਤ-ਛਾਤ ਨੂੰ ਸਮਾਪਤ ਕਰਨ ਲਈ ਮਹੱਤਵਪੂਰਨ ਕੰਮ ਕੀਤਾ । ਉਨ੍ਹਾਂ ਦੇ ਲੰਗਰ ਵਿਚ ਜਾਤ-ਪਾਤ ਦਾ ਕੋਈ ਭੇਦ-ਭਾਵ ਨਹੀਂ ਸੀ । ਉੱਥੇ ਸਾਰੇ ਲੋਕ ਇਕੱਠੇ ਬੈਠ ਕੇ ਭੋਜਨ ਕਰਦੇ ਸਨ ।

3. ਵਿਧਵਾ ਵਿਆਹ-ਸ੍ਰੀ ਗੁਰੂ ਅਮਰਦਾਸ ਦੇ ਸਮੇਂ ਵਿਚ ਵਿਧਵਾ ਵਿਆਹ ਦੀ ਮਨਾਹੀ ਸੀ । ਕਿਸੇ ਇਸਤਰੀ ਨੂੰ ਪਤੀ ਦੀ ਮੌਤ ਦੇ ਬਾਅਦ ਸਾਰਾ ਜੀਵਨ ਵਿਧਵਾ ਦੇ ਰੂਪ ਵਿਚ ਬਤੀਤ ਕਰਨਾ ਪੈਂਦਾ ਸੀ । ਗੁਰੂ ਜੀ ਨੇ ਵਿਧਵਾ ਵਿਆਹ ਨੂੰ ਉੱਚਿਤ ਦੱਸਿਆ ਅਤੇ ਇਸ ਤਰ੍ਹਾਂ ਇਸਤਰੀ ਜਾਤੀ ਨੂੰ ਸਮਾਜ ਵਿਚ ਯੋਗ ਥਾਂ ਦਿਵਾਉਣ ਦਾ ਯਤਨ ਕੀਤਾ ।

4. ਸਤੀ ਪ੍ਰਥਾ ਦੀ ਨਿਖੇਧੀ-ਉਸ ਸਮੇਂ ਸਮਾਜ ਵਿਚ ਇਕ ਹੋਰ ਵੱਡੀ ਬੁਰਾਈ ਸਤੀ ਪ੍ਰਥਾ ਵੀ ਸੀ । ਜੀ. ਵੀ. ਸਟਾਕ ਅਨੁਸਾਰ ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦੀ ਸਭ ਤੋਂ ਪਹਿਲਾਂ ਨਿੰਦਾ ਕੀਤੀ । ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸਤਰੀ ਸਤੀ ਨਹੀਂ ਕਹੀ ਜਾਂਦੀ ਜੋ ਆਪਣੇ ਪਤੀ ਦੇ ਮਰੇ ਸਰੀਰ ਦੇ ਨਾਲ ਸੜ ਜਾਂਦੀ ਹੈ | ਅਸਲ ਵਿਚ ਉਹ ਇਸਤਰੀ ਸਤੀ ਹੈ, ਜੋ ਪਤੀ ਦੇ ਵਿਛੋੜੇ ਦੇ ਦੁੱਖ ਨੂੰ ਸਹਿਣ ਕਰੇ ।

5. ਪਰਦੇ ਦੀ ਰਸਮ ਦਾ ਵਿਰੋਧ–ਗੁਰੂ ਜੀ ਨੇ ਇਸਤਰੀਆਂ ਵਿਚ ਪ੍ਰਚਲਿਤ ਪਰਦੇ ਦੀ ਰਸਮ ਦੀ ਘੋਰ ਨਿੰਦਾ ਕੀਤੀ । ਉਹ ਪਰਦੇ ਦੀ ਪ੍ਰਥਾ ਨੂੰ ਸਮਾਜ ਦੀ ਉੱਨਤੀ ਦੇ ਰਾਹ ਵਿਚ ਇਕ ਬਹੁਤ ਵੱਡੀ ਰੁਕਾਵਟ ਮੰਨਦੇ ਸਨ । ਇਸ ਲਈ ਉਨ੍ਹਾਂ ਨੇ ਇਸਤਰੀਆਂ ਦਾ ਬਿਨਾਂ ਪਰਦਾ ਕੀਤੇ ਲੰਗਰ ਦੀ ਸੇਵਾ ਕਰਨ ਅਤੇ ਸੰਗਤ ਵਿਚ ਬੈਠਣ ਦਾ ਹੁਕਮ ਦਿੱਤਾ ।

6. ਨਸ਼ੀਲੀਆਂ ਵਸਤਾਂ ਦੀ ਨਿੰਦਾ-ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਸਾਰੇ ਪੈਰੋਕਾਰਾਂ ਨੂੰ ਸਾਰੀਆਂ ਨਸ਼ੇ ਵਾਲੀਆਂ ਵਸਤੂਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ । ਉਨ੍ਹਾਂ ਨੇ ਆਪਣੇ ਇਕ ਸ਼ਬਦ ਵਿਚ ਸ਼ਰਾਬ ਪੀਣ ਦੀ ਖ਼ਬ ਨਿੰਦਾ ਕੀਤੀ ਹੈ । ਗੁਰੂ ਜੀ ਗੁਰੂ ਨਾਨਕ ਦੇਵ ਜੀ ਵਾਂਗ ਅਜਿਹੀ ਸ਼ਰਾਬ ਦੀ ਵਰਤੋਂ ਕਰਨਾ ਚਾਹੁੰਦੇ ਸਨ, ਜਿਸ ਦਾ ਨਸ਼ਾ ਕਦੀ ਨਾ ਉੱਤਰੇ । ਉਹ ਨਸ਼ਾ ਬੇਹੋਸ਼ ਕਰਨ ਵਾਲਾ ਨਾ ਹੋਵੇ, ਸਗੋਂ ਸਮਾਜ ਸੇਵਾ ਦੇ ਲਈ ਮ੍ਰਿਤ ਕਰਨ ਵਾਲਾ
ਹੋਣਾ ਚਾਹੀਦਾ ਹੈ ।

7. ਸਿੱਖਾਂ ਵਿਚ ਭਾਈਚਾਰੇ ਦੀ ਭਾਵਨਾ-ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਮਾਘੀ, ਦੀਵਾਲੀ ਅਤੇ ਵਿਸਾਖੀ ਵਰਗੇ ਤਿਉਹਾਰਾਂ ਨੂੰ ਇਕੱਠੇ ਮਿਲ ਕੇ ਨਵੀਂ ਪਰੰਪਰਾ ਅਨੁਸਾਰ ਮਨਾਇਆ ਕਰਨ । ਇਸ ਤਰ੍ਹਾਂ ਉਨ੍ਹਾਂ ਨੇ ਸਿੱਖਾਂ ਵਿਚ ਭਾਈਚਾਰੇ ਦੀ ਭਾਵਨਾ ਜਾਗ੍ਰਿਤ ਕਰਨ ਦਾ ਯਤਨ ਕੀਤਾ ।

8. ਜਨਮ ਅਤੇ ਮੌਤ ਸੰਬੰਧੀ ਨਵੇਂ ਰਿਵਾਜ-ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਮੌਤ, ਜਨਮ ਅਤੇ ਵਿਆਹ ਦੇ ਮੌਕਿਆਂ ‘ਤੇ ਨਵੇਂ ਰਿਵਾਜਾਂ ਦਾ ਪਾਲਣ ਕਰਨ ਨੂੰ ਕਿਹਾ । ਇਹ ਰਿਵਾਜ ਹਿੰਦੁਆਂ ਦੇ ਰੀਤੀ-ਰਿਵਾਜਾਂ ਤੋਂ ਬਿਲਕੁਲ ਵੱਖ ਸਨ । ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਸਿੱਖ ਧਰਮ ਨੂੰ ਅਲੱਗ ਪਹਿਚਾਣ ਪ੍ਰਦਾਨ ਕੀਤੀ । ਸੱਚ ਤਾਂ ਇਹ ਹੈ ਕਿ ਗੁਰੂ ਅਮਰਦਾਸ ਜੀ ਦੇ ਆਪਣੇ ਕੰਮਾਂ ਨਾਲ ਸਿੱਖ ਧਰਮ ਨੂੰ ਇਕ ਨਵਾਂ ਬਲ ਮਿਲਿਆ ।