PSEB 9th Class Agriculture Solutions Chapter 8 ਮੁਰਗੀ ਪਾਲਣ

Punjab State Board PSEB 9th Class Agriculture Book Solutions Chapter 8 ਮੁਰਗੀ ਪਾਲਣ Textbook Exercise Questions, and Answers.

PSEB Solutions for Class 9 Agriculture Chapter 8 ਮੁਰਗੀ ਪਾਲਣ

Agriculture Guide for Class 9 PSEB ਮੁਰਗੀ ਪਾਲਣ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਅਭਿਆਸ (ਉ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਮੁਰਗੀ ਕਿੰਨੇ ਦਿਨਾਂ ਬਾਅਦ ਅੰਡੇ ਦੇਣਾ ਸ਼ੁਰੂ ਕਰਦੀ ਹੈ ?
ਉੱਤਰ-
ਮੁਰਗੀ 160 ਦਿਨਾਂ ਬਾਅਦ ਅੰਡੇ ਦੇਣਾ ਸ਼ੁਰੂ ਕਰਦੀ ਹੈ ।

ਪ੍ਰਸ਼ਨ 2.
ਮੀਟ ਦੇਣ ਵਾਲੀਆਂ ਮੁਰਗੀਆਂ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਆਈ. ਬੀ. ਐੱਲ.-80 ਬਰਾਇਲਰ ਅਤੇ ਵਾਈਟ ਪਲਾਈਮੋਥ ਰਾਕ ।

ਪ੍ਰਸ਼ਨ 3.
ਮੁਰਗੀ ਦੇ ਇੱਕ ਅੰਡੇ ਦਾ ਔਸਤਨ ਭਾਰ ਕਿੰਨਾ ਹੁੰਦਾ ਹੈ ?
ਉੱਤਰ-
ਇਕ ਅੰਡੇ ਦਾ ਔਸਤਨ ਭਾਰ 55 ਗਰਾਮ ਹੁੰਦਾ ਹੈ ।

ਪ੍ਰਸ਼ਨ 4.
ਚਿੱਟੇ ਰੰਗ ਦੇ ਅੰਡੇ ਕਿਹੜੀ ਮੁਰਗੀ ਦਿੰਦੀ ਹੈ ?
ਉੱਤਰ-
ਵਾਈਟ ਲੈਗ ਹਾਰਨ ।

ਪ੍ਰਸ਼ਨ 5.
ਰੈਂਡ ਆਈਲੈਂਡ ਰੈੱਡ ਮੁਰਗੀ ਸਾਲ ਵਿੱਚ ਕਿੰਨੇ ਅੰਡੇ ਦਿੰਦੀ ਹੈ ?
ਉੱਤਰ-
ਇਹ ਸਾਲ ਵਿੱਚ ਲਗਪਗ 180 ਅੰਡੇ ਦਿੰਦੀ ਹੈ ।

PSEB 9th Class Agriculture Solutions Chapter 8 ਮੁਰਗੀ ਪਾਲਣ

ਪ੍ਰਸ਼ਨ 6.
ਵਿੱਠਾਂ ਤੋਂ ਕਿਹੜੀ ਗੈਸ ਬਣਦੀ ਹੈ ?
ਉੱਤਰ-
ਅਮੋਨੀਆ ।

ਪ੍ਰਸ਼ਨ 7.
ਚੂਚਿਆਂ ਨੂੰ ਗਰਮੀ ਦੇਣ ਵਾਲੇ ਯੰਤਰ ਦਾ ਕੀ ਨਾਂ ਹੈ ?
ਉੱਤਰ-
ਬਰੂਡਰ ।

ਪ੍ਰਸ਼ਨ 8.
ਮੁਰਗੀਆਂ ਦੇ ਬੈਂਡ ਦੀ ਛੱਤ ਕਿੰਨੀ ਉੱਚੀ ਹੋਣੀ ਚਾਹੀਦੀ ਹੈ ?
ਉੱਤਰ-
10 ਫੁੱਟ ।

ਪ੍ਰਸ਼ਨ 9.
ਦੋ ਮੁਰਗੀਆਂ ਲਈ ਪਿੰਜਰੇ ਦਾ ਕੀ ਆਕਾਰ ਹੋਣਾ ਚਾਹੀਦਾ ਹੈ ?
ਉੱਤਰ-
15 ਇੰਚ ਲੰਬਾ ਅਤੇ 12 ਇੰਚ ਚੌੜਾ ।

ਪ੍ਰਸ਼ਨ 10.
ਸਰਦੀਆਂ ਵਿੱਚ ਮੁਰਗੀਆਂ ਖ਼ੁਰਾਕ ਵੱਧ ਖਾਂਦੀਆਂ ਹਨ ਜਾਂ ਘੱਟ ?
ਉੱਤਰ-
ਸਰਦੀਆਂ ਵਿੱਚ ਮੁਰਗੀਆਂ ਖ਼ੁਰਾਕ ਵੱਧ ਖਾਂਦੀਆਂ ਹਨ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪੋਲਟਰੀ ਸ਼ਬਦ ਤੋਂ ਕੀ ਭਾਵ ਹੈ ?
ਉੱਤਰ-
‘ਪੋਲਟਰੀ’ ਸ਼ਬਦ ਦਾ ਅਰਥ ਹੈ ਹਰ ਤਰ੍ਹਾਂ ਦੇ ਪੰਛੀਆਂ ਨੂੰ ਪਾਲਣਾ ਜਿਨ੍ਹਾਂ ਤੋਂ ਮਨੁੱਖ ਦੀਆਂ ਆਰਥਿਕ ਲੋੜਾਂ ਪੂਰੀਆਂ ਹੋ ਸਕਣ । ਇਸ ਵਿੱਚ ਮੁਰਗੀਆਂ, ਬੱਤਖਾਂ, ਬਟੇਰ, ਟਰਕੀ, ਕਬੂਤਰ, ਸ਼ੁਤਰਮੁਰਗ, ਹੰਸ, ਗਿੰਨੀ ਫਾਊਲ ਆਦਿ ਸ਼ਾਮਿਲ ਹਨ ।

ਪ੍ਰਸ਼ਨ 2.
ਦੇਸੀ ਨਸਲ ਦੀਆਂ ਮੁਰਗੀਆਂ ਦਾ ਵੇਰਵਾ ਦਿਓ ।
ਉੱਤਰ-

  1. ਸਤਲੁਜ ਲੇਅਰ-ਇਸ ਦੀਆਂ ਕਿਸਮਾਂ ਹਨ-ਪੰਜਾਬ ਲੇਅਰ-1 ਅਤੇ ਪੰਜਾਬ ਲੇਅਰ-2 । ਇਹ ਸਾਲ ਵਿੱਚ 255-265 ਤੱਕ ਅੰਡੇ ਦਿੰਦੀ ਹੈ । ਇਸ ਦੇ ਆਂਡੇ ਦਾ ਔਸਤਨ ਭਾਰ 55 ਗ੍ਰਾਮ ਹੁੰਦਾ ਹੈ ।
  2. ਆਈ. ਐੱਲ.-80 ਬਰਾਇਲਰ-ਇਸ ਤੋਂ ਮੀਟ ਪ੍ਰਾਪਤ ਕੀਤਾ ਜਾਂਦਾ ਹੈ । ਇਸ ਦਾ ਔਸਤ ਭਾਰ 1350-1450 ਗਾਮ ਲਗਪਗ 6 ਹਫਤਿਆਂ ਵਿੱਚ ਹੋ ਜਾਂਦਾ ਹੈ ।

ਪ੍ਰਸ਼ਨ 3.
ਵਾਈਟ ਲੈਗ ਹਾਰਨ ਅਤੇ ਰੈੱਡ ਆਈਲੈਂਡ ਰੈੱਡ ਮੁਰਗੀਆਂ ਦੀ ਤੁਲਨਾ ਕਰੋ ।
ਉੱਤਰ-

ਵਾਈਟ ਲੈਗ ਹਾਰਨ ਰੈਂਡ ਆਈਲੈਂਡ ਰੈੱਡ ਮੁਰਗੀਆਂ
1. ਇਸ ਦੇ ਅੰਡੇ ਚਿੱਟੇ ਰੰਗ ਦੇ ਹੁੰਦੇ ਹਨ | 1. ਇਸ ਦੇ ਅੰਡੇ ਖਾਕੀ ਰੰਗ ਦੇ ਹੁੰਦੇ ਹਨ ।
2. ਸਾਲ ਵਿਚ 220-250 ਦੇ ਲਗਪਗ ਅੰਡੇ ਦਿੰਦੀ ਹੈ । 2. ਸਾਲ ਵਿਚ 180 ਅੰਡੇ ਦਿੰਦੀ ਹੈ ।
3. ਥੋੜੀ ਖ਼ੁਰਾਕ ਖਾਂਦੀ ਹੈ । 3. ਵੱਧ ਖ਼ੁਰਾਕ ਖਾਂਦੀ ਹੈ ।
4. ਇਸ ਦਾ ਮੀਟ ਸੁਆਦਲਾ ਨਹੀਂ ਹੁੰਦਾ ਇਹ ਅੰਡੇ ਵਾਲੀ ਨਸਲ ਹੈ । 4. ਇਸ ਦੀ ਵਰਤੋਂ ਮੀਟ ਵਾਸਤੇ ਹੁੰਦੀ ਹੈ ।

ਪ੍ਰਸ਼ਨ 4.
ਮੁਰਗੀਆਂ ਦੇ ਵਾਧੇ ਲਈ ਕਿਹੜੇ ਖ਼ੁਰਾਕੀ ਤੱਤਾਂ ਦੀ ਲੋੜ ਹੈ ?
ਉੱਤਰ-
ਮੁਰਗੀਆਂ ਦੇ ਵਾਧੇ ਲਈ ਲਗਪਗ 40 ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ । ਖ਼ੁਰਾਕ ਵਿਚ ਪਾਏ ਜਾਣ ਵਾਲੇ ਪਦਾਰਥਾਂ ਨੂੰ 6 ਭਾਗਾਂ ਵਿੱਚ ਵੰਡ ਸਕਦੇ ਹਾਂ  ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਧਾਤਾਂ, ਵਿਟਾਮਿਨ ਅਤੇ ਪਾਣੀ ।

PSEB 9th Class Agriculture Solutions Chapter 8 ਮੁਰਗੀ ਪਾਲਣ

ਪ੍ਰਸ਼ਨ 5.
ਮੁਰਗੀਆਂ ਦੇ ਬੈਂਡ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮੁਰਗੀਆਂ ਦੀ ਬੈੱਡ ਉੱਚੀ ਜਗਾ ਤੇ ਬਣਾਉਣੀ ਚਾਹੀਦੀ ਹੈ ਅਤੇ ਸੜਕ ਰਾਹੀਂ ਜੁੜੀ ਹੋਣੀ ਚਾਹੀਦੀ ਹੈ, ਤਾਂ ਕਿ ਖ਼ੁਰਾਕ, ਅੰਡੇ ਤੇ ਸੁੱਕ ਆਦਿ ਦੀ ਆਵਾਜਾਈ ਦੀ ਢੋਆ ਢੁਆਈ ਆਸਾਨੀ ਨਾਲ ਹੋ ਸਕੇ । ਬਾਰਸ਼ ਜਾਂ ਹੜ੍ਹ ਦਾ ਪਾਣੀ ਸੈਂਡ ਦੇ ਨੇੜੇ ਖੜ੍ਹਾ ਨਹੀਂ ਹੋਣਾ ਚਾਹੀਦਾ ।

ਪ੍ਰਸ਼ਨ 6.
ਗਰਮੀਆਂ ਵਿੱਚ ਮੁਰਗੀਆਂ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਪੰਛੀਆਂ ਵਿੱਚ ਪਸੀਨੇ ਲਈ ਮੁਸਾਮ ਨਹੀਂ ਹੁੰਦੇ ਅਤੇ ਖੰਭ ਵੱਧ ਹੁੰਦੇ ਹਨ, ਇਸ ਲਈ ਇਹਨਾਂ ਲਈ ਗਰਮੀ ਨੂੰ ਸਹਿਣਾ ਔਖਾ ਹੁੰਦਾ ਹੈ । ਸ਼ੈੱਡ ਦੇ ਆਲੇ-ਦੁਆਲੇ ਘਾਹ ਵਗੈਰਾ, ਸ਼ਹਿਤੂਤ ਦੇ ਦਰੱਖ਼ਤ ਆਦਿ ਲਾਉਣੇ ਚਾਹੀਦੇ ਹਨ । ਛੱਤਾਂ ਉੱਪਰ ਫੁਹਾਰੇ ਲਾਉਣੇ ਚਾਹੀਦੇ ਹਨ, ਇਸ ਨਾਲ 5-6°C ਤਾਪਮਾਨ ਘਟਾਇਆ ਜਾ ਸਕਦਾ ਹੈ | ਪਾਸੇ ਦੀਆਂ ਕੰਧਾਂ ਇਕ-ਡੇਢ ਫੁੱਟ ਤੋਂ ਵੱਧ ਉੱਚੀਆਂ ਨਹੀਂ ਹੋਣੀਆਂ ਚਾਹੀਦੀਆਂ ਤੇ ਬਾਕੀ ਜਗਾ ਤੇ ਜਾਲੀਆਂ ਲਾਉਣੀਆਂ ਚਾਹੀਦੀਆਂ ਹਨ । ਛੱਤ ਉੱਤੇ ਸਰਕੰਡੇ ਦੀ ਤਹਿ ਵਿਛਾ ਦਿਓ ਅਤੇ ਵੱਧ ਗਰਮੀ ਵਿੱਚ ਮੁਰਗੀਆਂ ਉੱਪਰ ਫੁਹਾਰੇ ਨਾਲ ਪਾਣੀ ਛਿੜਕਾ ਦੇਣਾ ਚਾਹੀਦਾ ਹੈ । ਪੀਣ ਵਾਲੇ ਪਾਣੀ ਦਾ ਪ੍ਰਬੰਧ ਠੀਕ ਹੋਣਾ ਚਾਹੀਦਾ ਹੈ | ਪਾਣੀ ਦੇ ਬਰਤਨ ਦੁੱਗਣੇ ਕਰ ਦੇਣੇ ਚਾਹੀਦੇ ਹਨ ਤੇ ਪਾਣੀ ਛੇਤੀ ਬਦਲਦੇ ਰਹਿਣਾ ਚਾਹੀਦਾ ਹੈ ।

ਪ੍ਰਸ਼ਨ 7.
ਮੁਰਗੀਆਂ ਦੇ ਲਿਟਰ ਦੀ ਸੰਭਾਲ ਕਿਉਂ ਜ਼ਰੂਰੀ ਹੈ ?
ਉੱਤਰ-
ਲਿਟਰ ਹਮੇਸ਼ਾ ਸੁੱਕਾ ਹੋਣਾ ਚਾਹੀਦਾ ਹੈ । ਗਿੱਲੇ ਲਿਟਰ ਨਾਲ ਬਿਮਾਰੀਆਂ ਲੱਗ ਸਕਦੀਆਂ ਹਨ । ਇਸ ਨਾਲ ਬੈੱਡ ਵਿਚ ਅਮੋਨੀਆ ਗੈਸ ਬਣਦੀ ਹੈ ਜੋ ਪੰਛੀਆਂ ਤੇ ਕਾਮਿਆਂ ਦੋਵਾਂ ਲਈ ਮੁਸ਼ਕਿਲ ਪੈਦਾ ਕਰਦੀ ਹੈ ।

ਪ੍ਰਸ਼ਨ 8.
ਮੀਟ ਪ੍ਰਾਪਤ ਕਰਨ ਲਈ ਮੁਰਗੀ ਦੀਆਂ ਕਿਹੜੀਆਂ ਨਸਲਾਂ ਪਾਲੀਆਂ ਜਾਂਦੀਆਂ ਹਨ ?
ਉੱਤਰ-
ਮੀਟ ਪ੍ਰਾਪਤ ਕਰਨ ਲਈ ਆਈ. ਬੀ. ਐੱਲ.-80 ਬਰਾਇਲਰ, ਰੈੱਡ ਆਈਲੈਂਡ ਰੈੱਡ ਅਤੇ ਵਾਈਟ ਪਲਾਈਮੋਥ ਰਾਕ ਨਸਲਾਂ ਪਾਲੀਆਂ ਜਾਂਦੀਆਂ ਹਨ ।

ਪ੍ਰਸ਼ਨ 9.
ਆਈ. ਬੀ. ਐੱਲ. 80 ਨਸਲ ਦੀਆਂ ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਇਹ ਮੀਟ ਲਈ ਵਰਤੀ ਜਾਣ ਵਾਲੀ ਨਸਲ ਹੈ । ਇਸ ਦਾ ਔਸਤ ਭਾਰ 13501450 ਗਾਮ ਲਗਪਗ 6 ਹਫ਼ਤਿਆਂ ਵਿੱਚ ਹੋ ਜਾਂਦਾ ਹੈ ।

ਪ੍ਰਸ਼ਨ 10.
ਮੁਰਗੀਆਂ ਦੀ ਖੁਰਾਕ ਬਣਾਉਣ ਵਿਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਵਰਤੋਂ ਹੁੰਦੀ ਹੈ ?
ਉੱਤਰ-
ਮੁਰਗੀਆਂ ਦੀ ਖੁਰਾਕ ਵਿੱਚ ਮੱਕੀ, ਚੌਲਾਂ ਦਾ ਟੋਟਾ, ਮੂੰਗਫਲੀ ਦੀ ਖਲ, ਚੌਲਾਂ ਦੀ ਪਾਲਸ਼, ਕਣਕ, ਮੱਛੀ ਦਾ ਚੂਰਾ, ਸੋਇਆਬੀਨ ਦੀ ਖ਼ਲ, ਪੱਥਰ ਅਤੇ ਸਾਧਾਰਨ ਲੂਣ ਆਦਿ ਤੋਂ ਮੁਰਗੀ ਆਪਣੇ ਖ਼ੁਰਾਕੀ ਤੱਤ ਪੂਰੇ ਕਰਦੀ ਹੈ । ਮੁਰਗੀ ਦੀ ਖ਼ੁਰਾਕ ਵਿਚ ਐਂਟੀਬਾਇਟਿਕ ਦਵਾਈਆਂ ਜ਼ਰੂਰ ਸ਼ਾਮਲ ਕਰਨੀਆਂ ਚਾਹੀਦੀਆਂ ਹਨ ।

PSEB 9th Class Agriculture Solutions Chapter 8 ਮੁਰਗੀ ਪਾਲਣ

(ਈ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਮੁਰਗੀ ਦੀਆਂ ਵਿਦੇਸ਼ੀ ਨਸਲਾਂ ਦਾ ਵੇਰਵਾ ਦਿਓ ।
ਉੱਤਰ-

  1. ਵਾਈਟ ਲੈਗ ਹਾਰਨ-ਇਸ ਦੇ ਅੰਡੇ ਚਿੱਟੇ ਰੰਗ ਦੇ ਹੁੰਦੇ ਹਨ । ਸਾਲ ਵਿਚ 220-250 ਦੇ ਲਗਪਗ ਅੰਡੇ ਦਿੰਦੀ ਹੈ । ਇਸ ਦਾ ਮੀਟ ਸੁਆਦਲਾ ਨਹੀਂ ਹੁੰਦਾ । ਇਹ ਛੋਟੇ ਆਕਾਰ ਦੀ ਹੁੰਦੀ ਹੈ ਅਤੇ ਘੱਟ ਖ਼ੁਰਾਕ ਖਾਂਦੀ ਹੈ ।
  2. ਰੈਂਡ ਆਈਲੈਂਡ ਰੈੱਡ-ਇਸ ਦੇ ਅੰਡੇ ਲਾਲ ਰੰਗ ਦੇ ਹੁੰਦੇ ਹਨ । ਇਹ ਸਾਲ ਵਿੱਚ ਲਗਪਗ 180 ਅੰਡੇ ਦਿੰਦੀ ਹੈ । ਇਹ ਵੱਧ ਖ਼ੁਰਾਕ ਖਾਂਦੀ ਹੈ ਤੇ ਇਸ ਨੂੰ ਮੀਟ ਲਈ ਵਰਤਿਆ। ਜਾਂਦਾ ਹੈ ।
  3. ਵਾਈਟ ਪਲਾਈਮੋਥ ਰਾਕ-ਇਹ ਸਾਲ ਵਿਚ 140 ਦੇ ਕਰੀਬ ਅੰਡੇ ਦਿੰਦੀ ਹੈ । ਅੰਡੇ ਦਾ ਰੰਗ ਖਾਕੀ ਹੁੰਦਾ ਹੈ ਤੇ ਭਾਰ 60 ਗਰਾਮ ਤੋਂ ਵੱਧ ਹੁੰਦਾ ਹੈ । ਇਸ ਦੀ ਵਰਤੋਂ ਮੀਟ ਲਈ ਹੁੰਦੀ ਹੈ । ਇਸ ਦੇ ਚੂਚੇ ਦੋ ਮਹੀਨੇ ਵਿਚ ਇੱਕ ਕਿਲੋ ਤੋਂ ਵਧ ਹੋ ਜਾਂਦੇ ਹਨ । ਇਸ ਦੇ ਮੁਰਗਿਆਂ ਦਾ ਭਾਰ 4 ਕਿਲੋ ਅਤੇ ਮੁਰਗੀਆਂ ਦਾ ਭਾਰ 3 ਕਿਲੋ ਤਕ ਹੁੰਦਾ ਹੈ ।

ਪ੍ਰਸ਼ਨ 2.
ਮੁਰਗੀਆਂ ਲਈ ਲੋੜੀਂਦੇ ਖ਼ੁਰਾਕੀ ਤੱਤਾਂ ਬਾਰੇ ਦੱਸੋ ।
ਉੱਤਰ-
ਮੁਰਗੀਆਂ ਲਈ ਲਗਪਗ 40 ਤੋਂ ਵੱਧ ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ । ਕਿਸੇ ਵੀ ਖ਼ੁਰਾਕੀ ਤੱਤ ਦੀ ਘਾਟ ਦਾ ਮੁਰਗੀਆਂ ਦੀ ਸਿਹਤ ਤੇ ਪੈਦਾਵਾਰ ਤੇ ਬੁਰਾ ਅਸਰ ਹੁੰਦਾ ਹੈ । ਇਨ੍ਹਾਂ ਖ਼ੁਰਾਕੀ ਤੱਤਾਂ ਨੂੰ 6 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ; ਜਿਵੇਂ ਕਿ-ਕਾਰਬੋਹਾਈਡਰੇਟਸ, ਪ੍ਰੋਟੀਨ, ਚਰਬੀ, ਧਾਤਾਂ, ਵਿਟਾਮਿਨ ਅਤੇ ਪਾਣੀ ।

ਪ੍ਰਸ਼ਨ 3.
ਗਰਮੀਆਂ ਅਤੇ ਸਰਦੀਆਂ ਵਿੱਚ ਮੁਰਗੀਆਂ ਦੀ ਸੰਭਾਲ ਵਿਚਲੇ ਅੰਤਰ ਨੂੰ ਸਪੱਸ਼ਟ ਕਰੋ ।
ਉੱਤਰ-
ਗਰਮੀਆਂ ਵਿੱਚ ਸਾਂਭ-ਸੰਭਾਲ-ਪੰਛੀਆਂ ਵਿੱਚ ਪਸੀਨੇ ਦੇ ਮੁਸਾਮ ਨਹੀਂ ਹੁੰਦੇ ਅਤੇ ਖੰਭ ਵੱਧ ਹੁੰਦੇ ਹਨ । ਇਸ ਕਾਰਨ ਉਹ ਸਰਦੀ ਤਾਂ ਸਹਿ ਸਕਦੇ ਹਨ ਪਰ ਗਰਮੀ ਸਹਿਣ ਕਰਨਾ ਉਨ੍ਹਾਂ ਲਈ ਔਖਾ ਹੁੰਦਾ ਹੈ । ਸ਼ੈੱਡ ਦੇ ਪਾਸਿਆਂ ਤੋਂ ਗਰਮੀ ਘਟਾਉਣ ਲਈ ਆਲੇਦੁਆਲੇ ਘਾਹ ਅਤੇ ਸ਼ਹਿਤੂਤ ਵਗੈਰਾ ਦੇ ਦਰੱਖ਼ਤ ਵੀ ਲਗਾਉਣੇ ਚਾਹੀਦੇ ਹਨ । ਛੱਤਾਂ ਉੱਤੇ ਫੁਹਾਰੇ ਲਾ ਕੇ ਗਰਮ ਅਤੇ ਖ਼ੁਸ਼ਕ ਮੌਸਮ ਵਿਚ ਤਾਪਮਾਨ ਨੂੰ 5-6°C ਤਕ ਘਟਾਇਆ ਜਾ ਸਕਦਾ ਹੈ | ਪਾਸੇ ਦੀਆਂ ਕੰਧਾਂ ਇੱਕ-ਡੇਢ ਫੁੱਟ ਤੋਂ ਵੱਧ ਉੱਚੀਆਂ ਨਹੀਂ ਹੋਣੀਆਂ ਚਾਹੀਦੀਆਂ ਅਤੇ ਬਾਕੀ ਜਗਾ ਤੇ ਜਾਲੀ ਲਗਾ ਦੇਣੀ ਚਾਹੀਦੀ ਹੈ । ਛੱਤ ਉੱਤੇ ਸਰਕੰਡੇ ਆਦਿ ਦੀ ਮੋਟੀ ਤਹਿ ਵਿਛਾ ਦੇਣੀ ਚਾਹੀਦੀ ਹੈ । ਵੱਧ ਗਰਮੀ ਵਿੱਚ ਮੁਰਗੀਆਂ ਉੱਤੇ ਸਪਰੇ ਪੰਪ ਨਾਲ ਪਾਣੀ ਛਿੜਕਦੇ ਰਹਿਣਾ ਚਾਹੀਦਾ ਹੈ ।

ਪੀਣ ਵਾਲੇ ਪਾਣੀ ਦਾ ਪ੍ਰਬੰਧ ਠੀਕ ਹੋਣਾ ਚਾਹੀਦਾ ਹੈ ਅਤੇ ਪਾਣੀ ਛੇਤੀ ਬਦਲਦੇ ਰਹਿਣਾ ਚਾਹੀਦਾ ਹੈ । ਖ਼ੁਰਾਕ ਵਿਚ ਪ੍ਰੋਟੀਨ, ਧਾਤਾਂ ਅਤੇ ਵਿਟਾਮਿਨ ਦੀ ਮਾਤਰਾ 20-30% ਵਧਾ ਦੇਣੀ ਚਾਹੀਦੀ ਹੈ । ਸਰਦੀਆਂ ਦੀ ਸੰਭਾਲ-ਸਰਦੀਆਂ ਵਿੱਚ ਕਈ ਵਾਰੀ ਤਾਪਮਾਨ °C ਤੋਂ ਵੀ ਘੱਟ ਜਾਂਦਾ ਹੈ । ਇਸ ਦਾ ਮੁਰਗੀਆਂ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ । ਮੁਰਗੀਖਾਨੇ ਦਾ ਤਾਪਮਾਨ ਠੀਕ ਨਾ ਹੋਣ ਦੀ ਸੂਰਤ ਵਿਚ ਸਰਦੀਆਂ ਦੇ ਮੌਸਮ ਵਿਚ ਮੁਰਗੀ 3 ਤੋਂ 5 ਕਿਲੋਗ੍ਰਾਮ ਦਾਣਾ ਵੱਧ ਖਾ ਜਾਂਦੀ ਹੈ । ਠੰਡ ਤੋਂ ਬਚਾਓ ਲਈ ਬਾਰੀਆਂ ਉੱਤੇ ਪਰਦੇ ਲਗਾਉਣੇ ਚਾਹੀਦੇ ਹਨ | ਸੁੱਕ ਨੂੰ ਹਫਤੇ ਵਿੱਚ ਘੱਟੋ-ਘੱਟ ਦੋ ਵਾਰੀ ਹਿਲਾਓ।

ਪ੍ਰਸ਼ਨ 4.
ਮੁਰਗੀ ਪਾਲਣ ਲਈ ਸਿਖਲਾਈ ਅਦਾਰਿਆਂ ਦਾ ਵੇਰਵਾ ਦਿਓ ।
ਉੱਤਰ-
ਮੁਰਗੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਪਹਿਲਾਂ ਸਿਖਲਾਈ ਲੈ ਲੈਣੀ ਚਾਹੀਦੀ ਹੈ । ਇਸ ਲਈ ਜ਼ਿਲ੍ਹੇ ਦੇ ਡਿਪਟੀ ਡਾਇਰੈਂਕਟਰ ਪਸ਼ੂ-ਪਾਲਣ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ ।

ਪ੍ਰਸ਼ਨ 5.
ਚੂਚਿਆਂ ਦੀ ਸੰਭਾਲ ਤੇ ਨੋਟ ਲਿਖੋ ।
ਉੱਤਰ-
ਚੂਚਿਆਂ ਨੂੰ ਕਿਸੇ ਭਰੋਸੇ ਵਾਲੀ ਮਾਨਤਾ ਪ੍ਰਾਪਤ ਹੈਚਰੀ ਤੋਂ ਖਰੀਦਣਾ ਚਾਹੀਦਾ ਹੈ ਅਤੇ ਬਰੂਡਰ ਵਿੱਚ ਰੱਖਣਾ ਚਾਹੀਦਾ ਹੈ । ਬਰੂਡਰ ਚੂਚਿਆਂ ਨੂੰ ਗਰਮੀ ਦੇਣ ਵਾਲਾ ਯੰਤਰ ਹੈ । ਚੂਚਿਆਂ ਨੂੰ ਪਹਿਲੇ 6-8 ਹਫ਼ਤੇ ਦੀ ਉਮਰ ਤੱਕ 24 ਘੰਟੇ ਰੌਸ਼ਨੀ ਅਤੇ ਵਧੀਆ ਖ਼ੁਰਾਕ ਜੋ ਕਿ ਸੰਤੁਲਿਤ ਵੀ ਹੋਵੇ, ਦੇਣੀ ਪੈਂਦੀ ਹੈ !

PSEB 9th Class Agriculture Solutions Chapter 8 ਮੁਰਗੀ ਪਾਲਣ

PSEB 9th Class Agriculture Guide ਮੁਰਗੀ ਪਾਲਣ Important Questions and Answers

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ
ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੁਰਗੀ ਕਿੰਨੇ ਦਿਨਾਂ ਬਾਅਦ ਅੰਡੇ ਦੇਣਾ ਸ਼ੁਰੂ ਕਰਦੀ ਹੈ ?
(ਉ) 50 ਦਿਨ
(ਅ) 160 ਦਿਨ
(ਇ) 500 ਦਿਨ
(ਸ) 250 ਦਿਨ ।
ਉੱਤਰ-
(ਅ) 160 ਦਿਨ

ਪ੍ਰਸ਼ਨ 2.
ਚੂਚਿਆਂ ਨੂੰ ਗਰਮੀ ਦੇਣ ਵਾਲਾ ਯੰਤਰ ਹੈ :
(ਉ) ਮਾਈਕਰੋਵੇਵ ਓਵਨ
(ਅ) ਬਰੂਡਰ
(ਇ) ਅੰਗੀਠੀ
ਸਤਵਾ ।
ਉੱਤਰ-
(ਅ) ਬਰੂਡਰ

ਪ੍ਰਸ਼ਨ 3.
ਵਿੱਠਾਂ ਵਿਚ ਕਿਹੜੀ ਗੈਸ ਬਣਦੀ ਹੈ ?
(ਉ) ਆਕਸੀਜਨ
(ਅ) ਹਾਈਡਰੋਜਨ
(ਈ) ਅਮੋਨੀਆ
(ਸ) ਹੀਲੀਅਮ ॥
ਉੱਤਰ-
(ਈ) ਅਮੋਨੀਆ

ਪ੍ਰਸ਼ਨ 4.
ਰੈਂਡ ਆਈਲੈਂਡ ਰੈੱਡ ………… ….. ਰੰਗ ਦੇ ਅੰਡੇ ਦਿੰਦੀ ਹੈ :
(ੳ) ਖਾਕੀ
(ਇ) ਕਾਲੇ
(ਸ) ਸੰਤਰੀ ।
ਉੱਤਰ-
(ੳ) ਖਾਕੀ

ਪ੍ਰਸ਼ਨ 5.
ਸਤਲੁਜ ਲੇਅਰ ਦੇ ਅੰਡੇ ਦਾ ਔਸਤ ਭਾਰ ਹੈ :
(ਉ) 10 ਗ੍ਰਾਮ
(ਆ) 20 ਗ੍ਰਾਮ
(ਈ) 100 ਗ੍ਰਾਮ
(ਸ) 55 ਗ੍ਰਾਮ |
ਉੱਤਰ-
(ਸ) 55 ਗ੍ਰਾਮ |

PSEB 9th Class Agriculture Solutions Chapter 8 ਮੁਰਗੀ ਪਾਲਣ

ਠੀਕ/ਗਲਤ ਦੱਸੋ :

ਪ੍ਰਸ਼ਨ 1.
ਪੋਲਟਰੀ ਸ਼ਬਦ ਦਾ ਅਰਥ ਹੈ ਕਿ ਅਜਿਹੇ ਹਰ ਤਰ੍ਹਾਂ ਦੇ ਪੰਛੀ ਪਾਲਣੇ ਜੋ ਆਰਥਿਕ ਲੋੜਾਂ ਨੂੰ ਪੂਰੀਆਂ ਕਰ ਸਕਦੇ ਹੋਣ ।
ਉੱਤਰ-
ਠੀਕ,

ਪ੍ਰਸ਼ਨ 2.
ਸਤਲੁਜ ਲੇਅਰ ਮੁਰਗੀਆਂ ਦੀ ਇੱਕ ਨਸਲ ਹੈ ਜੋ ਇੱਕ ਸਾਲ ਵਿਚ 255-265 ਅੰਡੇ ਦਿੰਦੀ ਹੈ ਤੇ ਅੰਡੇ ਦਾ ਔਸਤਨ ਭਾਰ 55 ਗ੍ਰਾਮ ਹੁੰਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 3.
ਵਾਈਟ ਲੈਗਹਾਰਨ ਵਿਦੇਸ਼ੀ ਨਸਲ ਹੈ, ਜੋ ਸਾਲ ਵਿੱਚ 100-200 ਅੰਡੇ ਦਿੰਦੀ ਹੈ ।
ਉੱਤਰ-
ਗਲਤ,

ਪ੍ਰਸ਼ਨ 4.
ਰੈਂਡ ਆਈਲੈਂਡ ਰੈੱਡ ਖਾਕੀ ਰੰਗ ਦੀ ਲਗਪਗ ਸਾਲਾਨਾ 180 ਅੰਡੇ ਦਿੰਦੀ ਹੈ ।
ਉੱਤਰ-
ਠੀਕ,

PSEB 9th Class Agriculture Solutions Chapter 8 ਮੁਰਗੀ ਪਾਲਣ

ਪ੍ਰਸ਼ਨ 5.
ਆਈ. ਬੀ. ਐੱਲ. 80 ਬਰਾਇਲਰ ਇੱਕ ਮੀਟ ਪੈਦਾ ਕਰਨ ਵਾਲੀ ਮੁਰਗੀਆਂ ਦੀ ਨਸਲ ਹੈ ।
ਉੱਤਰ-
ਠੀਕ ।

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਚੂਚਿਆਂ ਨੂੰ ਗਰਮੀ ਦੇਣ ਵਾਲਾ ਯੰਤਰ …………… ਹੁੰਦਾ ਹੈ ।
ਉੱਤਰ-
ਬਰੂਡਰ,

ਪ੍ਰਸ਼ਨ 2.
ਇੱਕ ਮੁਰਗੀ ਨੂੰ …………….. ਵਰਗ ਫੁੱਟ ਜਗ੍ਹਾ ਦੀ ਲੋੜ ਹੁੰਦੀ ਹੈ ।
ਉੱਤਰ-
2,

ਪ੍ਰਸ਼ਨ 3.
ਪੰਛੀਆਂ ਦੇ ਸਰੀਰ ਵਿੱਚ ਪਸੀਨੇ ਦੇ …………….. ਨਹੀਂ ਹੁੰਦੇ ਹਨ ।
ਉੱਤਰ-
ਮੁਸਾਮ,

ਪ੍ਰਸ਼ਨ 4.
ਵਾਈਟ ਪਲਾਈਮੋਥ ਰਾਕ ਸਾਲਾਨਾ …………….. ਦੇ ਕਰੀਬ ਅੰਡੇ ਦਿੰਦੀ ਹੈ ਤੇ ਇਸ ਦੇ ਚੂਚੇ ਦੋ ਮਹੀਨੇ ਵਿਚ ਇੱਕ ਕਿਲੋ ਭਾਰੇ ਹੋ ਜਾਂਦੇ ਹਨ ।
ਉੱਤਰ-
140,

ਪ੍ਰਸ਼ਨ 5.
ਮੁਰਗੀਆਂ ਨੂੰ ਆਪਣੀ ਖੁਰਾਕ ਵਿੱਚ …………….. ਤੋਂ ਵੱਧ ਤੱਤਾਂ ਦੀ ਲੋੜ ਹੁੰਦੀ ਹੈ ।
ਉੱਤਰ-
40.

PSEB 9th Class Agriculture Solutions Chapter 8 ਮੁਰਗੀ ਪਾਲਣ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਤਲੁਜ ਲੇਅਰ ਤੋਂ ਇੱਕ ਸਾਲ ਵਿੱਚ ਕਿੰਨੇ ਅੰਡੇ ਪ੍ਰਾਪਤ ਹੁੰਦੇ ਹਨ ?
ਉੱਤਰ-
255-265 ਅੰਡੇ ।

ਪ੍ਰਸ਼ਨ 2.
ਆਈ. ਬੀ. ਐੱਲ. 80 ਬਰਾਇਨ, ਦਾ 6 ਹਫਤੇ ਦਾ ਔਸਤਨ ਭਾਰ ਕਿੰਨਾ ਹੈ ?
ਉੱਤਰ-
1350-1450 ਗ੍ਰਾਮ ।

ਪ੍ਰਸ਼ਨ 3.
ਮੁਰਗੀ ਕਿੰਨੇ ਦਿਨਾਂ ਬਾਅਦ ਅੰਡੇ ਦੇਣਾ ਸ਼ੁਰੂ ਕਰਦੀ ਹੈ ?
ਉੱਤਰ-
160 ਦਿਨਾਂ ।

ਪ੍ਰਸ਼ਨ 4.
ਸਤਲੁਜ ਲੇਅਰ ਦੇ ਅੰਡੇ ਦਾ ਭਾਰ ਕਿੰਨਾ ਹੁੰਦਾ ਹੈ ?
ਉੱਤਰ-
55 ਗ੍ਰਾਮ ਲਗਪਗ !

ਪ੍ਰਸ਼ਨ 5.
ਸਤਲੁਜ ਲੇਅਰ ਮੁਰਗੀਆਂ ਦੀਆਂ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਪੰਜਾਬ ਲੇਅਰ-1 ਅਤੇ ਪੰਜਾਬ ਲੇਅਰ-2.

ਪ੍ਰਸ਼ਨ 6.
ਦੁਨੀਆ ਭਰ ਵਿੱਚ ਪਾਈਆਂ ਜਾਣ ਵਾਲੀਆਂ ਮੁਰਗੀਆਂ ਦੀਆਂ ਤਿੰਨ ਨਸਲਾਂ ਦਾ ਨਾਂ ਦੱਸੋ ।
ਉੱਤਰ-
ਵਾਈਟ ਲੈਗ ਹਾਰਨ, ਰੈੱਡ ਆਈਲੈਂਡ ਰੈੱਡ ਅਤੇ ਵਾਈਟ ਪਲਾਈਮੋਥ ਰਾਕ ।

PSEB 9th Class Agriculture Solutions Chapter 8 ਮੁਰਗੀ ਪਾਲਣ

ਪ੍ਰਸ਼ਨ 7.
ਵਾਈਟ ਲੈਗ ਹਾਰਨ ਕਿੰਨੇ ਅੰਡੇ ਦਿੰਦੀ ਹੈ ?
ਉੱਤਰ-
ਇਕ ਸਾਲ ਵਿਚ 220-250 ਦੇ ਕਰੀਬ ਅੰਡੇ ਦਿੰਦੀ ਹੈ ।

ਪ੍ਰਸ਼ਨ 8.
ਰੈਂਡ ਆਈਲੈਂਡ ਰੈੱਡ ਦੇ ਅੰਡਿਆਂ ਦਾ ਰੰਗ ਕੀ ਹੁੰਦਾ ਹੈ ?
ਉੱਤਰ-
ਇਸ ਦੇ ਅੰਡੇ ਖਾਕੀ ਰੰਗ ਦੇ ਹੁੰਦੇ ਹਨ ।

ਪ੍ਰਸ਼ਨ 9.
ਵਾਈਟ ਪਲਾਈਮੋਥ ਰਾਕ ਨਸਲ ਕਿੰਨੇ ਅੰਡੇ ਦਿੰਦੀ ਹੈ ?
ਉੱਤਰ-
ਇਹ ਸਾਲ ਵਿਚ 140 ਦੇ ਲਗਪਗ ਅੰਡੇ ਦਿੰਦੀ ਹੈ ।

ਪ੍ਰਸ਼ਨ 10.
ਮੁਰਗੀਆਂ ਦੇ ਵੱਧਣ-ਫੁੱਲਣ ਲਈ ਲਗਪਗ ਕਿੰਨੇ ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ ?
ਉੱਤਰ-
ਮੁਰਗੀਆਂ ਨੂੰ ਲਗਪਗ 40 ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 11.
ਖ਼ੁਰਾਕ ਵਿੱਚ ਪਾਏ ਜਾਣ ਵਾਲੇ ਪਦਾਰਥਾਂ ਨੂੰ ਕਿਹੜੇ-ਕਿਹੜੇ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ।
ਉੱਤਰ-
ਇਨ੍ਹਾਂ ਨੂੰ 6 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਧਾਤਾਂ, ਵਿਟਾਮਿਨ ਅਤੇ ਪਾਣੀ !

ਪ੍ਰਸ਼ਨ 12.
ਮੁਰਗੀਆਂ ਦੀ ਗਰਮੀਆਂ ਦੀ ਖੁਰਾਕ ਵਿਚ ਪ੍ਰੋਟੀਨ, ਧਾਤਾਂ ਅਤੇ ਵਿਟਾਮਿਨ ਦੀ ਮਾਤਰਾ ਕਿੰਨੀ ਵਧਾਉਣੀ ਚਾਹੀਦੀ ਹੈ ?
ਉੱਤਰ-
20-30% ਤਕ ।

ਪ੍ਰਸ਼ਨ 13.
ਗਿਲੇ ਲਿਟਰ ਨਾਲ ਕਿਹੜੀ ਗੈਸ ਬਣਦੀ ਹੈ ?
ਉੱਤਰ-
ਇਸਦੇ ਨਾਲ ਅਮੋਨੀਆ ਗੈਸ ਬਣਦੀ ਹੈ ।

PSEB 9th Class Agriculture Solutions Chapter 8 ਮੁਰਗੀ ਪਾਲਣ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਨੁੱਖ ਆਪਣੀਆਂ ਆਰਥਿਕ ਲੋੜਾਂ ਪੂਰੀਆਂ ਕਰ ਸਕੇ ਇਸ ਲਈ ਕਿਹੜੇ-ਕਿਹੜੇ ਪੰਛੀ ਪਾਲਦਾ ਹੈ ?
ਉੱਤਰ-
ਮੁਰਗੀਆਂ, ਟਰਕੀ, ਬੱਤਖਾਂ, ਹੰਸ, ਬਟੇਰ, ਗਿੰਨੀ ਫਾਉਲ, ਕਬੂਤਰ ਆਦਿ ਅਜਿਹੇ ਪੰਛੀ ਹਨ ਜੋ ਮਨੁੱਖ ਦੀਆਂ ਆਰਥਿਕ ਲੋੜਾਂ ਨੂੰ ਪੂਰੀਆਂ ਕਰਨ ਲਈ ਪਾਲੇ ਜਾਂਦੇ ਹਨ ।

ਪ੍ਰਸ਼ਨ 2.
ਪੰਛੀਆਂ ਲਈ ਗਰਮੀ ਸਹਿਣਾ ਕਿਉਂ ਔਖਾ ਹੈ ?
ਉੱਤਰ-
ਪੰਛੀਆਂ ਵਿੱਚ ਪਸੀਨੇ ਦੇ ਮੁਸਾਮ ਨਹੀਂ ਹੁੰਦੇ ਅਤੇ ਖੰਭ ਵੱਧ ਹੁੰਦੇ ਹਨ, ਇਸ ਲਈ ਇਹਨਾਂ ਲਈ ਗਰਮੀ ਸਹਿਣਾ ਔਖਾ ਹੈ ।

ਮੁਰਗੀ ਪਾਲਣ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ

  1. ਪੋਲਟਰੀ ਸ਼ਬਦ ਦਾ ਅਰਥ ਹੈ ਕਿ ਅਜਿਹੇ ਹਰ ਤਰ੍ਹਾਂ ਦੇ ਪੰਛੀ ਪਾਲਣੇ ਜੋ : ਆਰਥਿਕ ਲੋੜਾਂ ਨੂੰ ਪੂਰੀਆਂ ਕਰ ਸਕਦੇ ਹੋਣ !
  2. ਸਤਲੁਜ ਲੇਅਰ ਮੁਰਗੀਆਂ ਦੀ ਇੱਕ ਨਸਲ ਹੈ ਜੋ ਇੱਕ ਸਾਲ ਵਿਚ 255-265 ਅੰਡੇ ਦਿੰਦੀ ਹੈ ਤੇ ਅੰਡੇ ਦਾ ਔਸਤਨ ਭਾਰ 55 ਗ੍ਰਾਮ ਹੁੰਦਾ ਹੈ । ਮੁਰਗੀ 160 ਦਿਨਾਂ ਬਾਅਦ ਅੰਡੇ ਦੇਣਾ ਸ਼ੁਰੂ ਕਰਦੀ ਹੈ |
  3. ਆਈ. ਬੀ. ਐੱਲ. 80 ਬਰਾਇਲਰ ਇੱਕ ਮੀਟ ਪੈਦਾ ਕਰਨ ਵਾਲੀ ਮੁਰਗੀਆਂ ਦੀ ਨਸਲ ਹੈ । ਇਸ ਦਾ 6 ਹਫ਼ਤੇ ਦਾ ਔਸਤਨ ਭਾਰ 1350-1450 ਗ੍ਰਾਮ ਹੁੰਦਾ ਹੈ ।
  4. ਵਾਈਟ ਲੈਗਹਾਰਨ ਵਿਦੇਸ਼ੀ ਨਸਲ ਹੈ, ਜੋ ਸਾਲ ਵਿੱਚ 220-250 ਅੰਡੇ ਦਿੰਦੀ ਹੈ ।
  5. ਰੈਂਡ ਆਈਲੈਂਡ ਰੈੱਡ ਖਾਕੀ ਰੰਗ ਦੀ ਲਗਪਗ ਸਾਲਾਨਾ 180 ਅੰਡੇ ਦਿੰਦੀ ਹੈ ।
  6. ਵਾਈਟ ਪਲਾਈਥ ਰਾਕ ਸਾਲਾਨਾ 140 ਦੇ ਕਰੀਬ ਅੰਡੇ ਦਿੰਦੀ ਹੈ ਤੇ ਇਸ ਦੇ ਚੁਚੇ ਦੋ ਮਹੀਨੇ ਵਿਚ ਇੱਕ ਕਿਲੋ ਭਾਰੇ ਹੋ ਜਾਂਦੇ ਹਨ ।
  7. ਮੁਰਗੀਆਂ ਨੂੰ ਆਪਣੀ ਖ਼ੁਰਾਕ ਵਿੱਚ 40 ਤੋਂ ਵੱਧ ਤੱਤਾਂ ਦੀ ਲੋੜ ਹੁੰਦੀ ਹੈ । ਇਨ੍ਹਾਂ ਨੂੰ 6 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ । ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਧਾਤਾਂ, ਵਿਟਾਮਿਨ ਅਤੇ ਪਾਣੀ !
  8. ਚੂਚਿਆਂ ਨੂੰ ਗਰਮੀ ਦੇਣ ਵਾਲਾ ਯੰਤਰ ਬਰੂਡਰ ਹੁੰਦਾ ਹੈ ।
  9. 9. ਇੱਕ ਮੁਰਗੀ ਨੂੰ 2 ਵਰਗ ਫੁੱਟ ਜਗਾ ਦੀ ਲੋੜ ਹੁੰਦੀ ਹੈ ।
  10. 10. ਪੰਛੀਆਂ ਦੇ ਸਰੀਰ ਵਿੱਚ ਪਸੀਨੇ ਦੇ ਮੁਸਾਮ ਨਹੀਂ ਹੁੰਦੇ ਹਨ ।

PSEB 9th Class Agriculture Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

Punjab State Board PSEB 9th Class Agriculture Book Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ Textbook Exercise Questions, and Answers.

PSEB Solutions for Class 9 Agriculture Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

Agriculture Guide for Class 9 PSEB ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
ਅਭਿਆਸ (ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਆਮ ਤੌਰ ‘ਤੇ ਗਾਂ ਦੇ ਦੁੱਧ ਤੋਂ ਕਿੰਨਾ ਖੋਆ ਤਿਆਰ ਹੋ ਸਕਦਾ ਹੈ ?
ਉੱਤਰ-
ਇਕ ਕਿਲੋ ਦੁੱਧ ਤੋਂ ਲਗਪਗ 200 ਗ੍ਰਾਮ ਖੋਆ ਤਿਆਰ ਹੋ ਜਾਂਦਾ ਹੈ ।

ਪ੍ਰਸ਼ਨ 2.
ਮੱਝ ਦੇ ਦੁੱਧ ਤੋਂ ਆਮ ਤੌਰ ‘ਤੇ ਕਿੰਨਾ ਖੋਆ ਤਿਆਰ ਹੋ ਸਕਦਾ ਹੈ ?
ਉੱਤਰ-
ਇਕ ਕਿਲੋ ਦੁੱਧ ਤੋਂ ਲਗਪਗ 250 ਗ੍ਰਾਮ ਖੋਆ ਤਿਆਰ ਹੋ ਜਾਂਦਾ ਹੈ ।

ਪ੍ਰਸ਼ਨ 3.
ਗਾਂ ਦੇ ਇਕ ਕਿਲੋਗ੍ਰਾਮ ਦੁੱਧ ਵਿਚੋਂ ਕਿੰਨਾ ਪਨੀਰ ਤਿਆਰ ਹੋ ਸਕਦਾ ਹੈ ?
ਉੱਤਰ-
180 ਗਰਾਮ ॥

ਪ੍ਰਸ਼ਨ 4.
ਮੱਝ ਦੇ ਇਕ ਕਿਲੋਗ੍ਰਾਮ ਦੁੱਧ ਵਿਚੋਂ ਕਿੰਨਾ ਪਨੀਰ ਤਿਆਰ ਹੋ ਸਕਦਾ ਹੈ ?
ਉੱਤਰ-
250 ਗ੍ਰਾਮ ॥

PSEB 9th Class Agriculture Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

ਪ੍ਰਸ਼ਨ 5.
ਜਾਗ ਲਗਾ ਕੇ ਦੁੱਧ ਤੋਂ ਬਣਾਏ ਜਾਣ ਵਾਲੇ ਪਦਾਰਥ ਲਿਖੋ ।
ਉੱਤਰ-
ਦਹੀਂ, ਲੱਸੀ ।

ਪ੍ਰਸ਼ਨ 6.
ਗਾਂ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਫੈਟ ਹੁੰਦੀ ਹੈ ?
ਉੱਤਰ-
ਘੱਟੋ-ਘੱਟ 4% ਫੈਟ ।

ਪ੍ਰਸ਼ਨ 7.
ਗਾਂ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਐੱਸ. ਐੱਨ. ਐੱਫ. (SNF) ਹੁੰਦੀ ਹੈ ?
ਉੱਤਰ-
8.5% ਐੱਸ. ਐੱਨ. ਐੱਫ. ਹੁੰਦੀ ਹੈ ।

ਪ੍ਰਸ਼ਨ 8.
ਮੱਝ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਫੈਟ ਹੁੰਦੀ ਹੈ ?
ਉੱਤਰ-
6% ਫੈਟ ਹੁੰਦੀ ਹੈ ।

ਪ੍ਰਸ਼ਨ 9.
ਮੱਝ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਤ ਐੱਸ. ਐੱਨ. ਐੱਫ. (SN) ਹੁੰਦੀ ਹੈ ?
ਉੱਤਰ-
9% ਐੱਸ. ਐੱਨ. ਐੱਫ. ।

ਪ੍ਰਸ਼ਨ 10.
ਟੋਨਡ ਦੁੱਧ ਵਿੱਚ ਕਿੰਨੀ ਫੈਟ ਹੁੰਦੀ ਹੈ ?
ਉੱਤਰ-
ਟੋਨਡ ਦੁੱਧ ਵਿੱਚ 3% ਫੈਟ ਹੁੰਦੀ ਹੈ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਮਨੁੱਖੀ ਖ਼ੁਰਾਕ ਵਿਚ ਦੁੱਧ ਦੀ ਕੀ ਮਹੱਤਤਾ ਹੈ ?
ਉੱਤਰ-
ਦੁੱਧ ਵਿਚ ਸੌਖ ਨਾਲ ਹਜ਼ਮ ਹੋਣ ਵਾਲੇ ਖ਼ੁਰਾਕੀ ਤੱਤ ਹੁੰਦੇ ਹਨ । ਦੁੱਧ ਇੱਕ ਸੰਤੁਲਿਤ ਖ਼ੁਰਾਕ ਹੈ ਅਤੇ ਸ਼ਾਕਾਹਾਰੀ ਪ੍ਰਾਣੀਆਂ ਦੀ ਖੁਰਾਕ ਦਾ ਜ਼ਰੂਰੀ ਹਿੱਸਾ ਹੈ|ਮਨੁੱਖ ਦੁੱਧ ਦੀ ਵਰਤੋਂ ਜਨਮ ਤੋਂ ਲੈ ਕੇ ਸਾਰੀ ਜ਼ਿੰਦਗੀ ਦੁੱਧ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਵਿੱਚ ਕਰਦਾ ਰਹਿੰਦਾ ਹੈ । ਦੁੱਧ ਵਿਚ ਫੈਟ, ਪ੍ਰੋਟੀਨ, ਧਾਤਾਂ, ਵਿਟਾਮਿਨ ਆਦਿ ਖ਼ੁਰਾਕੀ ਤੱਤ ਹੁੰਦੇ ਹਨ ।

ਪ੍ਰਸ਼ਨ 2.
ਦੁੱਧ ਵਿੱਚ ਕਿਹੜੇ-ਕਿਹੜੇ ਖ਼ੁਰਾਕੀ ਤੱਤ ਪਾਏ ਜਾਂਦੇ ਹਨ ?
ਉੱਤਰ-
ਦੁੱਧ ਵਿੱਚ ਹੱਡੀਆਂ ਦੀ ਬਣਤਰ ਅਤੇ ਮਜ਼ਬੂਤੀ ਲਈ ਧਾਤਾਂ; ਜਿਵੇਂ-ਕੈਲਸ਼ੀਅਮ ਆਦਿ ਹੁੰਦਾ ਹੈ, ਪ੍ਰੋਟੀਨ, ਫੈਟ, ਵਿਟਾਮਿਨ ਆਦਿ ਲਗਪਗ ਸਾਰੇ ਖ਼ੁਰਾਕੀ ਤੱਤ ਹੁੰਦੇ ਹਨ ।

PSEB 9th Class Agriculture Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

ਪ੍ਰਸ਼ਨ 3.
ਵਪਾਰਕ ਪੱਧਰ ਤੇ ਦੁੱਧ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾਂਦੇ ਹਨ ?
ਉੱਤਰ-
ਖੋਆ, ਪਨੀਰ, ਦਹੀਂ ਆਦਿ ਅਤੇ ਖੋਏ ਦੀ ਅਤੇ ਪਨੀਰ ਦੀ ਵਰਤੋਂ ਕਰਕੇ ਕਈ ਤਰ੍ਹਾਂ ਦੀਆਂ ਮਠਿਆਈਆਂ ਬਣਾਈਆਂ ਜਾਂਦੀਆਂ ਹਨ ।

ਪ੍ਰਸ਼ਨ 4.
ਖੋਏ ਨੂੰ ਕਿੰਨੇ ਡਿਗਰੀ ਤਾਪਮਾਨ ਤੇ ਕਿੰਨੇ ਦਿਨ ਤੱਕ ਰੱਖਿਆ ਜਾ ਸਕਦਾ ਹੈ ?
ਉੱਤਰ-
ਖੋਏ ਨੂੰ ਆਮ ਤਾਪਮਾਨ ਤੇ 13 ਦਿਨਾਂ ਲਈ ਅਤੇ ਕੋਲਡ ਸਟੋਰ ਵਿੱਚ ਢਾਈ ਮਹੀਨੇ ਤੱਕ ਆਸਾਨੀ ਨਾਲ ਸੰਭਾਲ ਕੇ ਰੱਖ ਸਕਦੇ ਹਾਂ ।

ਪ੍ਰਸ਼ਨ 5.
ਘਿਓ ਨੂੰ ਜ਼ਿਆਦਾ ਸਮੇਂ ਲਈ ਕਿਵੇਂ ਸੰਭਾਲ ਕੇ ਰੱਖਿਆ ਜਾ ਸਕਦਾ ਹੈ ?
ਉੱਤਰ-
ਓ ਵਿੱਚ ਪਾਣੀ ਦੀ ਮਾਤਰਾ ਬਹੁਤ ਘੱਟ ਹੋਣੀ ਚਾਹੀਦੀ ਹੈ ਅਤੇ ਟੀਨ ਦੇ ਸੀਲ ਬੰਦ ਡੱਬੇ ਅੰਦਰ ਘਿਓ ਨੂੰ 21°C ਤੇ ਛੇ ਮਹੀਨੇ ਲਈ ਸੰਭਾਲਿਆ ਜਾ ਸਕਦਾ ਹੈ ।

ਪ੍ਰਸ਼ਨ 6.
ਪਨੀਰ ਨੂੰ ਕਿੰਨੇ ਡਿਗਰੀ ਤਾਪਮਾਨ ਤੇ ਕਿੰਨੇ ਦਿਨ ਤੱਕ ਰੱਖਿਆ ਜਾ ਸਕਦਾ ਹੈ ?
ਉੱਤਰ-
ਪਨੀਰ ਨੂੰ ਸਹੀ ਢੰਗ ਨਾਲ ਬਣਾਇਆ ਗਿਆ ਹੋਵੇ ਤਾਂ ਦੋ ਹਫ਼ਤੇ ਲਈ ਫਰਿਜ਼ ਵਿਚ ਸਟੋਰ ਕੀਤਾ ਜਾ ਸਕਦਾ ਹੈ । ਵੱਖ-ਵੱਖ ਪਨੀਰ ਦੇ ਬਣਾਉਣ ਦੇ ਤਰੀਕੇ ਅਨੁਸਾਰ ਪਨੀਰ ਨੂੰ 2-4 ਦਿਨਾਂ ਤੋਂ 5-6 ਮਹੀਨਿਆਂ ਲਈ ਸਟੋਰ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 7.
ਦੁੱਧ ਦੇ ਪਦਾਰਥ ਬਣਾਉਣ ਲਈ ਟਰੇਨਿੰਗ ਕਿੱਥੋਂ ਲਈ ਜਾ ਸਕਦੀ ਹੈ ?
ਉੱਤਰ-
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗਡਵਾਸੂ ਲੁਧਿਆਣਾ ਅਤੇ ਨੈਸ਼ਨਲ ਡੇਅਰੀ ਖੋਜ ਇੰਸਟੀਚਿਉਟ ਕਰਨਾਲ ਤੋਂ ਲਈ ਜਾ ਸਕਦੀ ਹੈ ।

ਪ੍ਰਸ਼ਨ 8.
ਡਬਲ ਟੋਨਡ ਅਤੇ ਸਟੈਂਡਰਡ ਦੁੱਧ ਦੇ ਮਿਆਰ ਲਿਖੋ ।
ਉੱਤਰ

ਦੁੱਧ ਦੀ ਕਿਸਮ ਐੱਸ. ਐੱਨ. ਐੱਫ. ਦੀ % ਮਾਤਰਾ ਫੈਟ ਦੀ % ਮਾਤਰਾ
1. ਡਬਲ ਟੋਨਡ ਦੁੱਧ 9% 1.5%
2. ਸਟੈਂਡਰਡ ਦੁੱਧ 8.5% 4.5%

ਪ੍ਰਸ਼ਨ 9.
ਖੋਏ ਨੂੰ ਸੰਭਾਲਣ ਦਾ ਤਰੀਕਾ ਲਿਖੋ ।
ਉੱਤਰ-
ਖੋਏ ਨੂੰ ਸੰਭਾਲਣ ਲਈ ਮੋਮੀ ਕਾਗਜ਼ ਵਿੱਚ ਲਪੇਟ ਕੇ ਠੰਡੀ ਥਾਂ ਤੇ ਰੱਖਿਆ ਜਾਂਦਾ ਹੈ । ਖੋਏ ਨੂੰ ਆਮ ਤਾਪਮਾਨ ਤੇ 13 ਦਿਨ ਅਤੇ ਕੋਲਡ ਸਟੋਰ ਵਿਚ ਢਾਈ ਮਹੀਨੇ ਲਈ ਰੱਖਿਆ ਜਾ ਸਕਦਾ ਹੈ ।

PSEB 9th Class Agriculture Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

ਪ੍ਰਸ਼ਨ 10.
ਖੋਏ ਤੋਂ ਬਣਨ ਵਾਲੀਆਂ ਮਠਿਆਈਆਂ ਦੇ ਨਾਂ ਲਿਖੋ ।
ਉੱਤਰ-
ਖੋਏ ਤੋਂ ਬਣਨ ਵਾਲੀਆਂ ਮਠਾਈਆਂ ਹਨ-ਬਰ ਪੇੜੇ, ਗੁਲਾਬ ਜਾਮਣ, ਕਲਾਕੰਦ, ਬਰਫ਼ੀ ਆਦਿ ।

(ਇ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਦੁੱਧ ਦੇ ਪਦਾਰਥ ਬਣਾ ਕੇ ਵੇਚਣ ਦੇ ਕੀ ਫਾਇਦੇ ਹਨ ?
ਉੱਤਰ-
ਕੱਚਾ ਦੁੱਧ ਛੇਤੀ ਹੀ ਖ਼ਰਾਬ ਹੋ ਜਾਂਦਾ ਹੈ । ਇਸ ਲਈ ਦੁੱਧ ਤੋਂ ਦੁੱਧ ਦੀਆਂ ਵਸਤਾਂ ਬਣਾਈਆਂ ਜਾਂਦੀਆਂ ਹਨ ਤਾਂ ਕਿ ਦੁੱਧ ਨੂੰ ਲੰਬੇ ਸਮੇਂ ਤੱਕ ਸਾਂਭ ਕੇ ਰੱਖਿਆ ਜਾ ਸਕੇ । ਦੁੱਧ ਨਾਲੋਂ ਦੁੱਧ ਵਾਲੇ ਪਦਾਰਥ ਮਹਿੰਗੇ ਭਾਅ ਵਿਕਦੇ ਹਨ ਤੇ ਦੁੱਧ ਉਤਪਾਦਕ ਨੂੰ ਚੰਗਾ ਲਾਭ ਹੋ ਜਾਂਦਾ ਹੈ । ਦੁੱਧ ਦੇ ਪਦਾਰਥ ਦੁੱਧ ਨਾਲੋਂ ਵਜ਼ਨ ਤੇ ਆਕਾਰ ਵਿਚ ਘੱਟ ਹੋ ਜਾਂਦੇ ਹਨ ਤੇ ਇਹਨਾਂ ਦੀ ਢੋਆ-ਢੁਆਈ ਦਾ ਖ਼ਰਚਾ ਵੀ ਘੱਟਦਾ ਹੈ ਤੇ ਸੌਖਾ ਵੀ ਰਹਿੰਦਾ ਹੈ । ਇਹਨਾਂ ਦੇ ਮੰਡੀਕਰਨ ਵਿਚ ਵਿਚੋਲੀਏ ਨਹੀਂ ਹੁੰਦੇ ਇਸ ਲਈ ਆਮਦਨ ਵੀ ਵੱਧ ਹੁੰਦੀ ਹੈ । ਘਰ ਦੇ ਮੈਂਬਰਾਂ ਨੂੰ ਘਰ ਵਿਚ ਹੀ ਰੁਜ਼ਗਾਰ ਮਿਲ ਜਾਂਦਾ ਹੈ ।

ਪ੍ਰਸ਼ਨ 2.
ਪਨੀਰ ਬਣਾਉਣ ਦੀ ਵਿਧੀ ਲਿਖੋ ।
ਉੱਤਰ-
ਉਬਲਦੇ ਦੁੱਧ ਵਿੱਚ ਤੇਜ਼ਾਬੀ ਘੋਲ, ਸਿਟਰਿਕ ਤੇਜ਼ਾਬ (ਨਿੰਬੂ ਦਾ ਸੱਤ) ਜਾਂ ਲੈਕਟਿਕ ਤੇਜ਼ਾਬ ਪਾ ਕੇ ਇਸ ਨੂੰ ਫਟਾਇਆ ਜਾਂਦਾ ਹੈ । ਫਟੇ ਦੁੱਧ ਪਦਾਰਥ ਨੂੰ ਮਲਮਲ ਦੇ ਕੱਪੜੇ ਵਿਚ ਪਾ ਕੇ ਇਸ ਵਿਚੋਂ ਪਿੱਛ ਨੂੰ ਅਲੱਗ ਕਰ ਦਿੱਤਾ ਜਾਂਦਾ ਹੈ । ਫਿਰ ਠੰਡਾ ਕਰ ਕੇ ਇਸ ਨੂੰ ਪੈਕ ਕਰ ਕੇ ਸੰਭਾਲ ਲਿਆ ਜਾਂਦਾ ਹੈ ਜਾਂ ਵਰਤ ਲਿਆ ਜਾਂਦਾ ਹੈ । ਇਸ ਨੂੰ ਦੋ ਹਫ਼ਤੇ ਤੱਕ ਫਰਿੱਜ਼ ਵਿਚ ਰੱਖਿਆ ਜਾ ਸਕਦਾ ਹੈ ।

ਪ੍ਰਸ਼ਨ 3.
ਖੋਆ ਬਣਾਉਣ ਦੀ ਵਿਧੀ ਲਿਖੋ ।
ਉੱਤਰ-
ਦੁੱਧ ਨੂੰ ਕੜਾਹੀ ਵਿੱਚ ਪਾ ਕੇ ਗਰਮ ਕੀਤਾ ਜਾਂਦਾ ਹੈ ਅਤੇ ਕਾਫ਼ੀ ਸੰਘਣਾ ਹੋਣ ਤੱਕ ਇਸ ਨੂੰ ਖੁਰਚਣੇ ਦੀ ਸਹਾਇਤਾ ਨਾਲ ਹਿਲਾਉਂਦੇ ਰਹਿੰਦੇ ਹਨ ਤੇ ਕੜਾਹੀ ਨੂੰ ਖੁਰਚਦੇ ਰਹਿੰਦੇ ਹਨ । ਇਸ ਤੋਂ ਬਾਅਦ ਕੜਾਹੀ ਨੂੰ ਅੱਗ ਤੋਂ ਉਤਾਰ ਕੇ ਸੰਘਣੇ ਪਦਾਰਥ ਨੂੰ ਠੰਡਾ ਕਰਕੇ ਖੋਏ ਦਾ ਪੇੜਾ ਬਣਾ ਲਿਆ ਜਾਂਦਾ ਹੈ । ਗਾਂ ਦੇ ਇੱਕ ਕਿਲੋਗ੍ਰਾਮ ਦੁੱਧ ਵਿਚੋਂ 200 ਗ੍ਰਾਮ ਅਤੇ ਮੱਝ ਦੇ ਇੰਨੇ ਹੀ ਦੁੱਧ ਵਿਚੋਂ 250 ਗ੍ਰਾਮ ਖੋਇਆ ਤਿਆਰ ਹੋ ਜਾਂਦਾ ਹੈ ।

ਪ੍ਰਸ਼ਨ 4.
ਵੱਖ-ਵੱਖ ਸ਼੍ਰੇਣੀਆਂ ਦੇ ਦੁੱਧ ਦੇ ਕੀ ਕਾਨੂੰਨੀ ਮਿਆਰ ਹਨ ?
ਉੱਤਰ-
ਦੁੱਧ ਦੇ ਪਦਾਰਥਾਂ ਦਾ ਮੰਡੀਕਰਨ ਕਰਨ ਲਈ ਕੁਝ ਕਾਨੂੰਨੀ ਮਿਆਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ । ਇਹ ਮਿਆਰ ਇਸ ਤਰ੍ਹਾਂ ਹਨ –

  1. ਪਦਾਰਥ ਬਣਾਉਂਦੇ ਸਮੇਂ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ।
  2. ਪਦਾਰਥਾਂ ਨੂੰ ਵੇਚਣ ਲਈ ਪੈਕ ਕਰਕੇ ਇਸ ਉੱਪਰ ਲੇਬਲ ਲਗਾ ਕੇ ਪੂਰੀ ਜਾਣਕਾਰੀ ਲਿਖਣੀ ਚਾਹੀਦੀ ਹੈ ।
  3. ਪਦਾਰਥਾਂ ਸੰਬੰਧੀ ਮਸ਼ਹੂਰੀ ਜਾਂ ਇਸ਼ਤਿਹਾਰ ਵਿਚ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ ।
  4. ਪਦਾਰਥਾਂ ਵਿੱਚ ਮਿਆਰੀ ਗੁਣਵੱਤਾ ਬਣਾਈ ਰੱਖਣੀ ਚਾਹੀਦੀ ਹੈ ।

ਪ੍ਰਸ਼ਨ 5.
ਦੁੱਧ ਦੇ ਪਦਾਰਥ ਬਣਾ ਕੇ ਵੇਚਣ ਵੇਲੇ ਮੰਡੀਕਰਨ ਦੇ ਕਿਹੜੇ-ਕਿਹੜੇ ਨੁਕਤਿਆਂ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ ?
ਉੱਤਰ-

  • ਸ਼ਹਿਰੀ ਮੰਡੀ ਅਤੇ ਪੇਂਡੂ ਉਤਪਾਦਕਾਂ ਵਿਚਲੀ ਦੂਰੀ ਨੂੰ ਖ਼ਤਮ ਕਰਨਾ ਚਾਹੀਦਾ ਹੈ ।
  • ਦੁੱਧ ਦੀ ਪ੍ਰੋਸੈਸਿੰਗ ਅਤੇ ਜੀਵਾਣੂ ਰਹਿਤ ਡੱਬਾਬੰਦੀ ਦੀਆਂ ਆਧੁਨਿਕ ਤਕਨੀਕਾਂ ਅਪਨਾਉਣ ਦੀ ਲੋੜ ਹੈ ।
  • ਉਤਪਾਦਕਾਂ ਨੂੰ ਆਪਣੇ ਇਲਾਕੇ ਵਿਚ ਆਮ ਵੇਚੇ ਜਾਣ ਵਾਲੇ ਪਦਾਰਥ ਬਣਾਉਣੇ ਹੈ|
  • ਦੁੱਧ ਉਤਪਾਦਕਾਂ ਨੂੰ ਇਕੱਠੇ ਹੋ ਕੇ ਸਹਿਕਾਰੀ ਸਭਾਵਾਂ ਬਣਾ ਕੇ ਉਤਪਾਦ ਵੇਚਣੇ ਚਾਹੀਦੇ ਹਨ ।
  • ਦੁੱਧ ਉਤਪਾਦਕਾਂ ਨੂੰ ਵਪਾਰਕ ਪੱਧਰ ਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਪਦਾਰਥ ਬਣਾਉਣੇ ਚਾਹੀਦੇ ਹਨ ।
  • ਕਾਨੂੰਨੀ ਮਿਆਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।

PSEB 9th Class Agriculture Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

PSEB 9th Class Agriculture Guide ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ Important Questions and Answers

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ

ਵਸਤੂਨਿਸ਼ਠ ਪ੍ਰਸ਼ਨ ।
ਬਹੁ-ਭਾਂਤੀ ਉੱਤਰਾਂ ਵਾਲੇ

ਪ੍ਰਸ਼ਨ 1.
ਗਾਂ ਦੇ ਇਕ ਕਿਲੋ ਦੁੱਧ ਤੋਂ ਕਿੰਨਾ ਖੋਆ ਤਿਆਰ ਹੋ ਸਕਦਾ ਹੈ ?
(ਉ) 200 ਗ੍ਰਾਮ
(ਅ) 500 ਗ੍ਰਾਮ
(ਈ) 700 ਗ੍ਰਾਮ
(ਸ) 300 ਗ੍ਰਾਮ ॥
ਉੱਤਰ-
(ਉ) 200 ਗ੍ਰਾਮ,

ਪ੍ਰਸ਼ਨ 2.
ਗਾਂ ਦੇ ਦੁੱਧ ਵਿੱਚ ਕਿੰਨੇ ਪ੍ਰਤੀਸ਼ਟ ਫੈਟ ਹੁੰਦੀ ਹੈ ?
(ਉ) 4%
(ਅ) 50%
(ਈ) 2%
(ਸ) 70%.
ਉੱਤਰ-
(ਉ) 4%,

ਪ੍ਰਸ਼ਨ 3.
ਟੋਨਡ ਦੁੱਧ ਵਿਚ ਕਿੰਨੀ ਫੈਟ ਹੁੰਦੀ ਹੈ ?
(ਉ) %
(ਅ) 3%
(ਇ) 10%
(ਸਿ) 25%
ਉੱਤਰ-
(ਅ) 3%

PSEB 9th Class Agriculture Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

ਪ੍ਰਸ਼ਨ 4.
ਮੱਝ ਦੇ ਇੱਕ ਕਿਲੋਗ੍ਰਾਮ ਦੁੱਧ ਵਿਚ ਕਿੰਨਾ ਪਨੀਰ ਤਿਆਰ ਹੋ ਜਾਂਦਾ ਹੈ :
(ਉ) 100 ਗ੍ਰਾਮ
(ਅ) 50 ਗ੍ਰਾਮ
(ਇ) 520 ਗ੍ਰਾਮ
(ਸ) 250 ਗ੍ਰਾਮ ।
ਉੱਤਰ-
(ਸ) 250 ਗ੍ਰਾਮ ।

ਪ੍ਰਸ਼ਨ 5.
ਡਬਲ ਟੋਨਡ ਦੁੱਧ ਵਿਚ SNF ਦੀ ਪ੍ਰਤੀਸ਼ਤ ਮਾਤਰਾ ਹੈ :
(ਉ) 3%
(ਅ) 1%
(ਇ) 9
(ਸ) 2%
ਉੱਤਰ-
(ਇ) 9

ਠੀਕ/ਗਲਤ ਦੱਸੋ :

ਪ੍ਰਸ਼ਨ 1.
ਦੁੱਧ ਤੋਂ ਬਣਾਏ ਜਾਣ ਵਾਲੇ ਵੱਖ-ਵੱਖ ਪਦਾਰਥ ਹਨ-ਖੋਆ, ਪਨੀਰ, ਘਿਓ, ਦਹੀਂ ਆਦਿ ।
ਉੱਤਰ-
ਠੀਕ,

ਪ੍ਰਸ਼ਨ 2.
ਗਾਂ ਦੇ ਇੱਕ ਕਿਲੋਗ੍ਰਾਮ ਦੁੱਧ ਵਿੱਚੋਂ 200 ਗ੍ਰਾਮ ਖੋਆ ਅਤੇ 80 ਗ੍ਰਾਮ ਪਨੀਰ ਮਿਲ ਜਾਂਦਾ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 3.
ਦੁੱਧ ਵਿੱਚ ਕਈ ਖੁਰਾਕੀ ਤੱਤ; ਜਿਵੇਂ-ਪ੍ਰੋਟੀਨ, ਹੱਡੀਆਂ ਲਈ ਕੈਲਸ਼ੀਅਮ, ਹੋਰ ਧਾਤਾਂ ਆਦਿ ਹੁੰਦੇ ਹਨ ।
ਉੱਤਰ-
ਠੀਕ,

ਪ੍ਰਸ਼ਨ 4.
ਦੁੱਧ ਇੱਕ ਵੱਡਮੁਲੀ ਅਤੇ ਬਹੁਤ ਵਧੀਆ ਖ਼ੁਰਾਕੀ ਵਸਤੁ ਨਹੀਂ ਹੈ ।
ਉੱਤਰ-
ਗ਼ਲਤ,

PSEB 9th Class Agriculture Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

ਪ੍ਰਸ਼ਨ 5.
ਮੱਝ ਦੇ ਦੁੱਧ ਵਿੱਚ ਫੈਟ ਦੀ ਮਾਤਰਾ 6% ਅਤੇ ਐੱਸ. ਐੱਨ. ਐੱਫ. ਦੀ ਮਾਤਰਾ 9% ਹੋਣੀ ਚਾਹੀਦੀ ਹੈ ।
ਉੱਤਰ-
ਠੀਕ ॥

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਦੁੱਧ ਦੇ …………….. ਵਿੱਚ ਸਹਿਕਾਰੀ ਸਭਾਵਾਂ ਦਾ ਬਹੁਤ ਯੋਗਦਾਨ ਹੈ ।
ਉੱਤਰ-
ਮੰਡੀਕਰਨ,

ਪ੍ਰਸ਼ਨ 2.
ਦੁੱਧ ਦੀਆਂ ਸ਼੍ਰੇਣੀਆਂ ਹਨ-ਟੋਨਡ ਦੁੱਧ, ਡਬਲ ਟੋਨਡ ਦੁੱਧ, ……….. ਦੁੱਧ ।
ਉੱਤਰ-
ਸਟੈਂਡਰਡ,

ਪ੍ਰਸ਼ਨ 3.
ਦੁੱਧ ਦੇ …………….. ਤੋਂ ਦੁੱਧ ਦੀ ਤੁਲਨਾ ਵਿੱਚ ਵਧੇਰੇ ਕਮਾਈ ਕੀਤੀ ਜਾ ਸਕਦੀ ਹੈ ।
ਉੱਤਰ-
ਪਦਾਰਥਾਂ,

ਪ੍ਰਸ਼ਨ 4.
ਕੱਚਾ ਦੁੱਧ ਜਲਦੀ …………….. ਹੁੰਦਾ ਹੈ ।
ਉੱਤਰ-
ਖ਼ਰਾਬ,

ਪ੍ਰਸ਼ਨ 5.
ਮੱਝ ਦੇ ਇਕ ਕਿਲੋਗ੍ਰਾਮ ਦੁੱਧ ਵਿਚੋਂ 250 ਗ੍ਰਾਮ ਖੋਆ ਅਤੇ ……………………………. ਗ੍ਰਾਮ ਪਨੀਰ ਮਿਲ ਜਾਂਦਾ ਹੈ ।
ਉੱਤਰ-
250.

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੁੱਧ ਪਦਾਰਥਾਂ ਦੀ ਢੋਆ-ਢੁਆਈ ਸੌਖੀ ਕਿਉਂ ਹੋ ਜਾਂਦੀ ਹੈ ?
ਉੱਤਰ-
ਕਿਉਂਕਿ ਦੁੱਧ ਪਦਾਰਥਾਂ ਦਾ ਵਜ਼ਨ ਘੱਟ ਜਾਂਦਾ ਹੈ ।

ਪ੍ਰਸ਼ਨ 2.
ਖੋਏ ਨੂੰ ਆਮ ਤਾਪਮਾਨ ਤੇ ਕਿੰਨੇ ਦਿਨਾਂ ਲਈ ਸੰਭਾਲ ਕੇ ਰੱਖਿਆ ਜਾ ਸਕਦਾ ਹੈ ?
ਉੱਤਰ-
13 ਦਿਨਾਂ ਤਕ ।

ਪ੍ਰਸ਼ਨ 3.
ਦੁੱਧ ਤੋਂ ਪਨੀਰ ਬਣਾਉਣ ਲਈ ਗਰਮ ਦੁੱਧ ਵਿਚ ਕੀ ਮਿਲਾਇਆ ਜਾਂਦਾ ਹੈ ?
ਉੱਤਰ-
ਨਿੰਬੂ ਦਾ ਸਤ (ਸਿਟਰਿਕ ਐਸਿਡ) ।

ਪ੍ਰਸ਼ਨ 4.
ਘਿਓ ਜਲਦੀ ਖ਼ਰਾਬ ਹੋਣ ਦੇ ਕੀ ਕਾਰਨ ਹਨ ?
ਉੱਤਰ-
ਲੋੜੀਂਦੀ ਪੱਧਰ ਤੋਂ ਵੱਧ ਪਾਣੀ ਦੀ ਮਾਤਰਾ, ਹਵਾ ਅਤੇ ਰੋਸ਼ਨੀ ।

ਪ੍ਰਸ਼ਨ 5.
ਪਨੀਰ ਤੋਂ ਤਿਆਰ ਹੋਣ ਵਾਲੀਆਂ ਮਠਿਆਈਆਂ ਕਿਹੜੀਆਂ ਹਨ ?
ਉੱਤਰ-
ਰਸਗੁੱਲਾ, ਛੈਣਾ ਮੁਰਗੀ ।

ਪ੍ਰਸ਼ਨ 6.
ਨੈਸ਼ਨਲ ਡੇਅਰੀ ਖੋਜ ਇੰਸਟੀਚਿਊਟ ਕਿੱਥੇ ਹੈ ?
ਉੱਤਰ-
ਕਰਨਾਲ ਵਿਖੇ ॥

ਪ੍ਰਸ਼ਨ 7.
ਟੋਨਡ ਦੁੱਧ ਵਿਚ ਕਿੰਨੀ ਫੈਟ ਹੁੰਦੀ ਹੈ ?
ਉੱਤਰ-
3.0%

ਪ੍ਰਸ਼ਨ 8.
ਟੋਨਡ ਦੁੱਧ ਵਿਚ ਐੱਸ. ਐੱਨ. ਐੱਫ. ਦੀ ਮਾਤਰਾ ਦੱਸੋ ।
ਉੱਤਰ-
8.5%.

PSEB 9th Class Agriculture Solutions Chapter 7 ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੁੱਧ ਕਿਨ੍ਹਾਂ ਦੀ ਖ਼ੁਰਾਕ ਦਾ ਮਹੱਤਵਪੂਰਨ ਅੰਗ ਹੈ ?
ਉੱਤਰ-
ਗਰਭਵਤੀ ਔਰਤਾਂ, ਬੱਚਿਆਂ, ਨੌਜਵਾਨਾਂ, ਵੱਡੀ ਉਮਰ ਦੇ ਇਨਸਾਨਾਂ ਅਤੇ ਰੋਗੀਆਂ ਦੀ ਖੁਰਾਕ ਦਾ ਮਹੱਤਵਪੂਰਨ ਅੰਗ ਹੈ ?

ਪ੍ਰਸ਼ਨ 2.
ਦੁੱਧ ਦੇ ਪਦਾਰਥ ਬਣਾ ਕੇ ਵੇਚਣ ਦਾ ਇੱਕ ਲਾਭ ਦੱਸੋ ।
ਉੱਤਰ-
ਦੁੱਧ ਦੇ ਪਦਾਰਥ ਬਣਾ ਕੇ ਵੇਚਣ ਨਾਲ ਦੁੱਧ ਨਾਲੋਂ ਵੱਧ ਮੁਨਾਫ਼ਾ ਹੋ ਜਾਂਦਾ ਹੈ ।

ਪ੍ਰਸ਼ਨ 3.
ਦੁੱਧ ਦਾ ਅੱਧਾ ਹਿੱਸਾ ਕਿਸ ਤਰ੍ਹਾਂ ਖਪਤ ਹੋ ਜਾਂਦਾ ਹੈ ?
ਉੱਤਰ-
ਦੁੱਧ ਦੀ ਕੁੱਲ ਪੈਦਾਵਾਰ ਦਾ ਲਗਪਗ ਅੱਧਾ ਹਿੱਸਾ ਆਮ ਪ੍ਰਚਲਤ ਦੁੱਧ ਪਦਾਰਥਾਂ ਨੂੰ ਬਣਾਉਣ ਵਿੱਚ ਖਪਤ ਹੋ ਜਾਂਦਾ ਹੈ ।

ਪ੍ਰਸ਼ਨ 4.
ਦੁੱਧ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾਂਦੇ ਹਨ ?
ਉੱਤਰ-
ਖੋਏ ਦੀ ਮਠਿਆਈ, ਪਨੀਰ ਦੀ ਮਠਿਆਈ, ਖੀਰ, ਰਬੜੀ, ਆਈਸਕ੍ਰੀਮ, ਟੋਨਡ ਦੁੱਧ, ਸਪਰੇਟਾ ਦੁੱਧ, ਦਹੀਂ, ਸੰਘਣਾ ਦੁੱਧ, ਦੁੱਧ ਦਾ ਪਾਊਡਰ, ਮੱਖਣ, ਬੱਚਿਆਂ ਲਈ ਦੁੱਧ ਦਾ ਪਾਊਡਰ ਆਦਿ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਘਿਓ ਬਣਾਉਣ ਦਾ ਤਰੀਕਾ ਦੱਸੋ ।
ਉੱਤਰ-
ਦੁੱਧ ਵਿਚੋਂ ਮੱਖਣ ਜਾਂ ਕਰੀਮ ਕੱਢ ਕੇ ਗਰਮ ਕਰਕੇ ਘਿਓ ਬਣਾਇਆ ਜਾਂਦਾ ਹੈ । ਘਿਓ ਨੂੰ ਸੰਭਾਲਣ ਲਈ ਇਸ ਨੂੰ ਚੰਗੀ ਤਰ੍ਹਾਂ ਬੰਦ ਕਰਕੇ ਰੱਖਿਆ ਜਾਂਦਾ ਹੈ ।
ਰੋਸ਼ਨੀ ਅਤੇ ਹਵਾ ਨਾਲ ਓ ਜਲਦੀ ਖ਼ਰਾਬ ਹੋ ਜਾਂਦਾ ਹੈ । ਇਸ ਲਈ ਇਸ ਨੂੰ ਸੀਲ ਬੰਦ ਡੱਬੇ ਵਿੱਚ ਰੱਖਣਾ ਚਾਹੀਦਾ ਹੈ । ਘਿਓ ਵਿੱਚ ਪਾਣੀ ਦੀ ਵੱਧ ਮਾਤਰਾ ਹੋਣ ਤੇ ਵੀ ਇਹ ਜਲਦੀ ਖ਼ਰਾਬ ਹੋ ਜਾਂਦਾ ਹੈ ।

ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ-

  1. ਮਨੁੱਖਤਾ ਲਈ ਦੁੱਧ ਦਾ ਵਰਦਾਨ ਮਿਲਿਆ ਹੋਇਆ ਹੈ । ਦੁੱਧ ਇੱਕ ਵੱਡਮੁਲੀ ਅਤੇ ਬਹੁਤ ਵਧੀਆ ਖ਼ੁਰਾਕੀ ਵਸਤੂ ਹੈ ।
  2. ਦੁੱਧ ਵਿੱਚ ਕਈ ਖ਼ੁਰਾਕੀ ਤੱਤ; ਜਿਵੇਂ-ਪ੍ਰੋਟੀਨ, ਹੱਡੀਆਂ ਲਈ ਕੈਲਸ਼ੀਅਮ, ਹੋਰ ਧਾਤਾਂ ਆਦਿ ਹੁੰਦੇ ਹਨ ।
  3. ਦੁੱਧ ਦੇ ਮੰਡੀਕਰਨ ਵਿੱਚ ਸਹਿਕਾਰੀ ਸਭਾਵਾਂ ਦਾ ਬਹੁਤ ਯੋਗਦਾਨ ਹੈ ।
  4. ਗਾਂ ਦੇ ਦੁੱਧ ਵਿਚ ਘੱਟ ਤੋਂ ਘੱਟ ਫੈਟ ਦੀ ਮਾਤਰਾ 4% ਹੋਣੀ ਚਾਹੀਦੀ ਹੈ ਅਤੇ ਐੱਸ. ਐੱਨ. ਐੱਫ. Solid not fat (SNF) ਦੀ ਮਾਤਰਾ 8.5% ਹੋਣੀ । ਚਾਹੀਦੀ ਹੈ ।
  5. ਮੱਝ ਦੇ ਦੁੱਧ ਵਿੱਚ ਫੈਟ ਦੀ ਮਾਤਰਾ 6% ਅਤੇ ਐੱਸ. ਐੱਨ. ਐੱਫ. ਦੀ ਮਾਤਰਾ 9% ਹੋਣੀ ਚਾਹੀਦੀ ਹੈ ।
  6. ਦੁੱਧ ਦੀਆਂ ਸ਼੍ਰੇਣੀਆਂ ਹਨ-ਟੋਨਡ ਦੁੱਧ, ਡਬਲ ਟੋਨਡ ਦੁੱਧ, ਸਟੈਂਡਰਡ ਦੁੱਧ ।
  7. ਕੱਚਾ ਦੁੱਧ ਜਲਦੀ ਖ਼ਰਾਬ ਹੁੰਦਾ ਹੈ । ਇਸ ਲਈ ਦੁੱਧ ਦੇ ਪਦਾਰਥ ਬਣਾ ਕੇ ਇਸ ਨੂੰ ਲੰਬੇ ਸਮੇਂ ਤੱਕ ਸੰਭਾਲਿਆ ਜਾ ਸਕਦਾ ਹੈ ।
  8. ਦੁੱਧ ਦੇ ਪਦਾਰਥਾਂ ਤੋਂ ਦੁੱਧ ਦੀ ਤੁਲਨਾ ਵਿੱਚ ਵਧੇਰੇ ਕਮਾਈ ਕੀਤੀ ਜਾ । ਸਕਦੀ ਹੈ ।
  9. ਦੁੱਧ ਤੋਂ ਬਣਾਏ ਜਾਣ ਵਾਲੇ ਵੱਖ-ਵੱਖ ਪਦਾਰਥ ਹਨ-ਖੋਆ, ਪਨੀਰ, ਘਿਓ, ਦਹੀਂ ਆਦਿ ।
  10. ਗਾਂ ਦੇ ਇੱਕ ਕਿਲੋਗ੍ਰਾਮ ਦੁੱਧ ਵਿੱਚੋਂ 200 ਗ੍ਰਾਮ ਖੋਆ ਅਤੇ 180 ਗ੍ਰਾਮ ਪਨੀਰ ਮਿਲ ਜਾਂਦਾ ਹੈ ।
  11. ਮੱਝ ਦੇ ਇਕ ਕਿਲੋਗ੍ਰਾਮ ਦੁੱਧ ਵਿਚੋਂ 250 ਗ੍ਰਾਮ ਖੋਆ ਅਤੇ 250 ਗ੍ਰਾਮ ਪਨੀਰ ਮਿਲ ਜਾਂਦਾ ਹੈ ।
  12. ਆਧੁਨਿਕ ਤਕਨੀਕਾਂ ਨਾਲ ਦੁੱਧ ਦੇ ਪਦਾਰਥ ਬਣਾਉਣ ਦੀ ਜਾਣਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਨੈਸ਼ਨਲ ਡੇਅਰੀ ਖੋਜ ਇੰਸਟੀਚਿਊਟ, ਕਰਨਾਲ ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ।

PSEB 9th Class Agriculture Solutions Chapter 6 ਪਸ਼ੂ ਪਾਲਣ

Punjab State Board PSEB 9th Class Agriculture Book Solutions Chapter 6 ਪਸ਼ੂ ਪਾਲਣ Textbook Exercise Questions, and Answers.

PSEB Solutions for Class 9 Agriculture Chapter 6 ਪਸ਼ੂ ਪਾਲਣ

Agriculture Guide for Class 9 PSEB ਪਸ਼ੂ ਪਾਲਣ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ ।
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਪੰਜਾਬ ਵਿੱਚ ਗਾਂਵਾਂ ਅਤੇ ਮੱਝਾਂ ਦੀ ਗਿਣਤੀ ਦੱਸੋ ।
ਉੱਤਰ-
ਪੰਜਾਬ ਵਿੱਚ ਲਗਪਗ 17 ਲੱਖ ਗਾਂਵਾਂ ਅਤੇ 50 ਲੱਖ ਮੱਝਾਂ ਹਨ ।

ਪ੍ਰਸ਼ਨ 2.
ਸਿਹਤਮੰਦ ਵਿਅਕਤੀ ਨੂੰ ਰੋਜ਼ਾਨਾ ਕਿੰਨੇ ਦੁੱਧ ਦੀ ਲੋੜ ਹੁੰਦੀ ਹੈ ?
ਉੱਤਰ-
ਮਨੁੱਖ ਨੂੰ ਸਿਹਤਮੰਦ ਰਹਿਣ ਵਾਸਤੇ ਰੋਜ਼ਾਨਾ 250 ਗਰਾਮ ਦੁੱਧ ਦੀ ਜ਼ਰੂਰਤ ਹੁੰਦੀ ਹੈ ।

ਪ੍ਰਸ਼ਨ 3.
ਦੁੱਧ ਦੇਣ ਵਾਲੀ ਉੱਤਮ ਗਾਂ ਦੀ ਨਸਲ ਦਾ ਨਾਂ ਦੱਸੋ ।
ਉੱਤਰ-
ਦੁੱਧ ਦੇਣ ਵਾਲੀ ਸਭ ਤੋਂ ਵਧੀਆ ਭਾਰਤੀ ਨਸਲ ਦੀ ਗਾਂ ਹੈ ਸਾਹੀਵਾਲ ।

ਪ੍ਰਸ਼ਨ 4.
ਲਾਲ ਸਿੰਧੀ ਗਾਂ ਇੱਕ ਸੂਏ ਵਿੱਚ ਕਿੰਨਾ ਦੁੱਧ ਦਿੰਦੀ ਹੈ ?
ਉੱਤਰ-
ਇਹ ਇਕ ਸੂਏ ਵਿਚ 1800 ਕਿਲੋ ਦੁੱਧ ਦਿੰਦੀ ਹੈ ।

ਪ੍ਰਸ਼ਨ 5.
ਸੂਣ ਵਾਲੀ ਲਵੇਰੀ ਨੂੰ ਕਿੰਨੇ ਦਿਨ ਪਹਿਲਾਂ ਦੁੱਧ ਤੋਂ ਹਟਾ ਲੈਣਾ ਚਾਹੀਦਾ ਹੈ ?
ਉੱਤਰ-
ਸਣ ਵਾਲੀ ਲਵੇਰੀ ਨੂੰ ਸੁਣ ਦੀ ਮਿਤੀ ਤੋਂ ਲਗਪਗ 60 ਦਿਨ ਪਹਿਲਾਂ ਦੱਗੋਂ ਹਟਾ ਲੈਣਾ ਚਾਹੀਦਾ ਹੈ ।

PSEB 9th Class Agriculture Solutions Chapter 6 ਪਸ਼ੂ ਪਾਲਣ

ਪ੍ਰਸ਼ਨ 6.
400 ਕਿਲੋ ਭਾਰੀ ਗਾਂ ਜਾਂ ਮੱਝ ਨੂੰ ਰੋਜ਼ਾਨਾ ਕਿੰਨੇ ਚਾਰੇ ਦੀ ਲੋੜ ਹੁੰਦੀ ਹੈ ?
ਉੱਤਰ-
400 ਕਿਲੋ ਭਾਰ ਵਾਲੀ ਗਾਂ ਲਈ 35 ਕਿਲੋ ਹਰੇ ਚਾਰੇ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 7.
ਵਹਿੜ ਦਾ 300 ਕਿ. ਗ੍ਰਾ. ਭਾਰ ਕਿੰਨੇ ਚਿਰ ਵਿੱਚ ਹੋ ਜਾਂਦਾ ਹੈ ?
ਉੱਤਰ-
ਵਹਿੜ ਦਾ 300 ਕਿ. ਗ੍ਰਾ. ਭਾਰ 18 ਮਹੀਨੇ ਦੀ ਉਮਰ ਵਿੱਚ ਹੋ ਜਾਂਦਾ ਹੈ ।

ਪ੍ਰਸ਼ਨ 8.
ਮੁੱਰਾ ਨਸਲ ਦੀ ਮੱਝ ਦਾ ਇੱਕ ਸੂਏ ਦਾ ਦੁੱਧ ਕਿੰਨਾ ਹੁੰਦਾ ਹੈ ?
ਉੱਤਰ-
ਔਸਤਨ 1700-1800 ਕਿਲੋਗ੍ਰਾਮ ।

ਪ੍ਰਸ਼ਨ 9.
ਡੇਅਰੀ ਫਾਰਮ ਦੀ ਸਿਖਲਾਈ ਲਈ ਕਿੱਥੇ ਸੰਪਰਕ ਕਰਨਾ ਚਾਹੀਦਾ ਹੈ ?
ਉੱਤਰ-
ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਗਡਵਾਸੂ ਲੁਧਿਆਣਾ ਨਾਲ ਸੰਪਰਕ ਕਰਨਾ ਚਾਹੀਦਾ ਹੈ ।

ਪ੍ਰਸ਼ਨ 10.
ਪੰਜਾਬ ਵਿੱਚ ਮੱਝਾਂ ਦੀਆਂ ਕਿਹੜੀਆਂ-ਕਿਹੜੀਆਂ ਨਸਲਾਂ ਹਨ ?
ਉੱਤਰ-
ਮੁੱਰਾ ਅਤੇ ਨੀਲੀ ਰਾਵੀ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਸਾਹੀਵਾਲ ਗਾਂ ਦੀ ਨਸਲ ਦਾ ਵਿਸਥਾਰ ਪੂਰਵਕ ਵਰਣਨ ਕਰੋ ।
ਉੱਤਰ-

ਗੁਣ ਸਾਹੀਵਾਲ
ਮੂਲ ਘਰ ਇਸ ਦਾ ਘਰ ਜ਼ਿਲ੍ਹਾ ਮਿੰਟਗੁਮਰੀ (ਪਾਕਿਸਤਾਨ) ਹੈ ।
ਰੰਗ ਤੇ ਕੱਦ ਰੰਗ ਭੂਰਾ ਲਾਲ, ਚਮੜੀ ਢਿੱਲੀ, ਸਰੀਰ ਦਰਮਿਆਨੇ ਤੋਂ ਭਾਰਾ, ਲੱਤਾਂ ਛੋਟੀਆਂ, ਝਾਲਰ ਵੱਡੀ, ਸਿੰਗ ਛੋਟੇ ਅਤੇ ਭਾਰੇ, ਲੇਵਾ ਵੱਡਾ !
ਬਲਦ ਬਦ ਬਹੁਤ ਸੁਸਤ ਤੇ ਮੱਠੇ ਹੁੰਦੇ ਹਨ ।
ਇਕ ਸੂਏ ਦਾ ਔਸਤਨ ਦੁੱਧ 1800 ਕਿਲੋ
ਦੁੱਧ ਵਿੱਚ ਫੈਟ 5%

ਪ੍ਰਸ਼ਨ 2.
ਹੋਲਸਟੀਨ-ਫਰੀਜੀਅਨ ਗਾਂ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-

ਗੁਣ ਹੋਲਸਟੀਨ-ਫਰੀਜੀਅਨ
ਮੂਲ ਘਰ ਹਾਲੈਂਡ, ਹੁਣ ਹੋਰ ਦੇਸ਼ਾਂ ਵਿੱਚ ਵੀ ਮਿਲਦੀ ਹੈ ।
ਰੰਗ ਕਾਲਾ-ਚਿੱਟਾ ਜਾਂ ਲਾਲ
ਸਰੀਰ ਇਹ ਸਭ ਤੋਂ ਭਾਰੀ ਅਤੇ ਸਭ ਤੋਂ ਵੱਧ ਦੁੱਧ ਦੇਣ ਵਾਲੀ ਨਸਲ ਹੈ । ਇਸ ਦੀ ਵੇਲ ਲੰਮੀ ਅਤੇ ਲੇਵਾ ਵੱਡਾ ਹੁੰਦਾ, ਹੈ|
ਇਕ ਸੂਏ ਦਾ ਔਸਤਨ ਦੁੱਧ 5500-6500 ਕਿਲੋ
ਦੁੱਧ ਵਿਚ ਥੰਧਿਆਈ(ਫੈਟ) 3.5-4.0%

ਪ੍ਰਸ਼ਨ 3.
ਵਧੀਆ ਗਾਂ ਦੀ ਚੋਣ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਵਧੀਆ ਗਾਂ ਦੀ ਚੋਣ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਕੀਤੀ ਜਾਂਦੀ ਹੈ

  1. ਇਕ ਸਾਧਾਰਨ ਦੋਗਲੀ ਵਹਿੜ ਨੂੰ ਪਹਿਲਾ ਸੁਆ 24-30 ਮਹੀਨੇ ਦੀ ਉਮਰ ਵਿੱਚ ਦੇਣਾ ਚਾਹੀਦਾ ਹੈ ।
  2. ਪਹਿਲੀ ਵਾਰ ਸੁਣ ਦੇ ਮੌਕੇ ਭਾਰ 400 ਕਿਲੋ ਹੋਣਾ ਚਾਹੀਦਾ ਹੈ ।
  3. ਗਾਂ ਸੂਣ ਤੋਂ ਬਾਅਦ 60-70 ਦਿਨਾਂ ਵਿਚ ਦੁਬਾਰਾ ਗੱਭਣ ਹੋ ਜਾਵੇ ।
  4. 3000 ਕਿਲੋ ਤੋਂ ਵੱਧ ਦੁੱਧ ਦੇਵੇ ਅਤੇ ਸੋਕੇ ਦਾ ਸਮਾਂ 60 ਦਿਨ ਹੋਵੇ ।
  5. ਗਾਂ ਦੇ ਦੋ ਸੂਇਆਂ ਵਿਚ ਵਿੱਥ 12-14 ਮਹੀਨੇ ਹੋਣੀ ਚਾਹੀਦੀ ਹੈ ।
  6. ਦੁੱਧ ਵਿਚ ਥੰਧਿਆਈ ਦੀ ਮਾਤਰਾ 4.0%-4.5% ਹੋਣੀ ਚਾਹੀਦੀ ਹੈ ।

PSEB 9th Class Agriculture Solutions Chapter 6 ਪਸ਼ੂ ਪਾਲਣ

ਪ੍ਰਸ਼ਨ 4.
ਸੂਣ ਉਪਰੰਤ ਗਾਂ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਸੂਣ ਤੋਂ ਬਾਅਦ ਗਾਂ ਨੂੰ ਇਕ ਬਾਲਟੀ ਕੋਸੇ ਪਾਣੀ ਵਿੱਚ 50 ਗਰਾਮ ਨਮਕ ਪਾ ਕੇ ਪਿਲਾਉਣਾ ਚਾਹੀਦਾ ਹੈ । ਇਸ ਨੂੰ ਹਰ ਰੋਜ਼ ਚਾਰ ਦਿਨਾਂ ਤਕ 2 ਕਿਲੋਗਰਾਮ ਦਲੀ ਕਣਕ ਅਤੇ ਇਕ ਕਿਲੋਗਰਾਮ ਗੁੜ ਦਾ ਦਲੀਆ ਰਿੰਨ ਕੇ ਦੋ ਵਾਰੀ ਦਿਓ | ਸੁਣ ਤੋਂ ਬਾਅਦ ਗਾਂ ਨੂੰ ਦੋ ਘੰਟੇ ਵਿਚ ਚੋ ਲੈਣਾ ਚਾਹੀਦਾ ਹੈ । ਵੱਧ ਦੁੱਧ ਦੇਣ ਵਾਲੀਆਂ ਗਾਂਵਾਂ ਨੂੰ ਪਹਿਲੇ 2-3 ਦਿਨ ਪੂਰੀ ਤਰ੍ਹਾਂ ਨਹੀਂ ਚੋਣਾ ਚਾਹੀਦਾ ।

ਪ੍ਰਸ਼ਨ 5.
ਗਾਂਵਾਂ ਦੇ ਸ਼ੈੱਡ ਦਾ ਫਰਸ਼ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਪਸ਼ੂ ਦੇ ਖਲੋਣ ਲਈ 180-210 ਸੈਂਟੀਮੀਟਰ (6-7 ਫੁੱਟ) ਲੰਬੀ ਜਗਾ ਅਤੇ ਚੌੜਾਈ ਵਾਲੇ ਪਾਸੇ 120 ਸੈਂਟੀਮੀਟਰ (4 ਫੁੱਟ) ਦੀ ਲੋੜ ਹੁੰਦੀ ਹੈ । ਮਲਮੂਤਰ ਦੇ ਸਹੀ ਨਿਕਾਸ ਲਈ ਖੁਰਲੀ ਤੋਂ ਨਾਲੀ ਤਕ ਢਲਾਣ ਹੋਣੀ ਚਾਹੀਦੀ ਹੈ । ਨਾਲੀ ਲਗਪਗ 1 ਫੁੱਟ ਚੌੜੀ ਹੋਣੀ ਚਾਹੀਦੀ ਹੈ ਅਤੇ ਹਰ ਪੰਜ-ਛੇ ਫੁੱਟ ਦੂਰੀ ਤੇ ਇੱਕ ਇੰਚ ਢਲਾਣ ਹੋਣੀ ਚਾਹੀਦੀ ਹੈ । ਫਰਸ਼ ਇੱਟਾਂ ਤੇ ਸੀਮਿੰਟ ਦਾ ਪੱਕਾ ਹੋਵੇ ਤਾਂ ਚੰਗਾ ਰਹਿੰਦਾ ਹੈ । ਫ਼ਰਸ਼ ਤਿਲਕਣਾ ਨਾ ਹੋਵੇ ਇਸ ਲਈ ਉਸ ਉੱਤੇ ਡੂੰਘੀਆਂ ਝਰੀਆਂ ਕੱਢ ਦੇਣੀਆਂ ਚਾਹੀਦੀਆਂ ਹਨ | ਅਣਛੱਤੀ ਜਗਾ ਤੇ ਵੀ ਇੱਟਾਂ ਵਾਲੀ ਫਰਸ਼ ਲਗਾ ਦੇਣੀ ਚਾਹੀਦੀ ਹੈ ।

ਪ੍ਰਸ਼ਨ 6.
ਵੰਡ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਵੰਡ ਇਕ ਮਿਸ਼ਰਨ ਹੁੰਦਾ ਹੈ ਇਹ ਅਨਾਜ, ਤੇਲ ਵਾਲੇ ਬੀਜਾਂ ਦੀ ਖਲ਼ ਅਤੇ ਦੂਜੇ ਖੇਤੀ ਉਦਯੋਗਿਕ ਬਾਈਪੋਡਕਟਾਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ, ਇਸ ਨਾਲ ਜਾਨਵਰਾਂ ਨੂੰ ਲੋੜੀਂਦੀ ਊਰਜਾ ਅਤੇ ਪ੍ਰੋਟੀਨ ਤੱਤਾਂ ਦੀ ਸੰਤੁਲਿਤ ਖੁਰਾਕ ਮਿਲ ਜਾਂਦੀ ਹੈ । ਵੰਡ ਆਮ ਕਰਕੇ ਦੋ ਤਰ੍ਹਾਂ ਦੇ ਬਣਾਏ ਜਾਂਦੇ ਹਨ । ਇਕ ਕਿਸਮ ਵਿਚ ਘੱਟ ਪਚਣਯੋਗ ਕੱਚੇ ਪ੍ਰੋਟੀਨ (13-15%) ਹੁੰਦੇ ਹਨ ਅਤੇ ਇਸ ਨੂੰ ਫਲੀਦਾਰ ਚਾਰਿਆਂ, ਜਿਵੇਂ ਕਿ ਬਰਸੀਮ, ਲੂਸਣ ਅਤੇ ਰਵਾਂਹ ਨਾਲ ਮਿਲਾ ਕੇ ਪਾਇਆ ਜਾਂਦਾ ਹੈ । ਦੂਸਰੀ ਕਿਸਮ ਵਿਚ ਜ਼ਿਆਦਾ ਪਚਣਯੋਗ ਕੱਚੇ ਪ੍ਰੋਟੀਨ (16-18%) ਹੁੰਦੇ ਹਨ ਅਤੇ ਇਸ ਨੂੰ ਗੈਰ ਫਲੀਦਾਰ ਚਾਰਿਆਂ, ਜਿਵੇਂ ਕਿ-ਹਰੀ ਮੱਕੀ, ਬਾਜਰਾ, ਚਰੀ ਆਦਿ ਨਾਲ ਰਲਾ ਕੇ ਪਾਇਆ ਜਾਂਦਾ ਹੈ।

ਪ੍ਰਸ਼ਨ 7.
ਪਸ਼ੂਆਂ ਦੇ ਗੋਹੇ ਦੀ ਸੰਭਾਲ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ-
ਗੋਹਾ ਹਰ ਰੋਜ਼ ਕੱਢ ਕੇ ਸੈਂਡ ਤੋਂ ਦੂਰ ਟੋਏ ਵਿਚ ਸੁੱਟ ਦੇਣਾ ਚਾਹੀਦਾ ਹੈ । ਟੋਏ ਦਾ ਅਕਾਰ 20 x 10 x4 ਫੁੱਟ ਹੋਣਾ ਚਾਹੀਦਾ ਹੈ । ਇਸ ਨੂੰ ਇਕ ਪਾਸਿਓਂ ਭਰਨਾ ਸ਼ੁਰੂ ਕੀਤਾ ਜਾਂਦਾ ਹੈ ਅਤੇ ਭਰੀ ਹੋਈ ਥਾਂ ਨੂੰ ਮਿੱਟੀ ਨਾਲ ਢੱਕ ਦਿੱਤਾ ਜਾਂਦਾ ਹੈ, ਇਸ ਤਰ੍ਹਾਂ ਗੋਹੇ ਦੀ ਸ਼ਕਤੀ ਤੱਤ ਨਸ਼ਟ ਨਹੀਂ ਹੁੰਦੀ । ਪੂਰੀ ਤਰ੍ਹਾਂ ਗਲੀ ਹੋਈ ਰੂੜੀ ਹੀ ਟੋਏ ਵਿਚੋਂ ਕੱਢ ਕੇ ਖੇਤਾਂ ਵਿਚ ਪਾਉਣੀ ਚਾਹੀਦੀ ਹੈ । ਹਾੜੀ ਦੀ ਫ਼ਸਲ ਬੀਜਣ ਸਮੇਂ ਗਰਮੀ ਘੱਟ ਹੁੰਦੀ ਹੈ, ਇਸ ਲਈ ਰੂੜੀ ਦੀ ਖਾਦ ਦੇ ਤੱਤ ਉਡਦੇ ਨਹੀਂ ।

ਪ੍ਰਸ਼ਨ 8.
ਦੁੱਧ ਵਾਲੇ ਬਰਤਨਾਂ ਦੀ ਸਫ਼ਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਬਰਤਨਾਂ ਨੂੰ 2-3 ਵਾਰ ਸਾਫ਼ ਠੰਡੇ ਪਾਣੀ ਨਾਲ ਧੋਣਾ ਚਾਹੀਦਾ ਹੈ । ਬਰਤਨ ਦੀ ਧਾਤ ਅਨੁਸਾਰ ਕੱਪੜੇ ਧੋਣ ਵਾਲੇ ਸੋਡੇ, ਸੋਡੀਅਮ ਹੈਕਸਾਮੈਟਾਫਾਸਫੇਟ,ਟਰਾਈ ਸੋਡੀਅਮ ਫਾਸਫੇਟ ਅਤੇ ਸੋਡੀਅਮ ਮੈਟਾਸਿਲੀਕੇਟ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ । ਸੋਡੇ ਨੂੰ ਕੋਸੇ ਪਾਣੀ ਵਿਚ ਘੋਲ ਕੇ ਬਰਤਨ ਸਾਫ਼ ਕਰਨੇ ਚਾਹੀਦੇ ਹਨ । ਬਰਤਨ ਨੂੰ 2-3 ਵਾਰ ਕੋਸੇ ਪਾਣੀ ਨਾਲ ਧੋ ਕੇ ਸੋਡੇ ਵਿਚੋਂ ਕੱਢ ਦਿਓ ਤੇ ਫਿਰ ਠੰਡੇ ਪਾਣੀ ਨਾਲ ਧੋਵੋ । ਬਰਤਨਾਂ ਨੂੰ ਗਰਮ ਪਾਣੀ, ਭਾਫ਼ ਜਾਂ ਰਸਾਇਣ, ਜਿਵੇਂ ਕੈਲਸ਼ੀਅਮ ਅਤੇ ਸੋਡੀਅਮ ਹਾਈਪੋਕਲੋਰਾਈਡ ਆਦਿ ਦੀ ਵਰਤੋਂ ਨਾਲ ਕਿਰਮ ਰਹਿਤ ਕਰਨਾ ਚਾਹੀਦਾ ਹੈ । ਰਸਾਇਣਾਂ ਨਾਲ ਸਾਫ਼ ਕਰਕੇ ਬਰਤਨ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ ।

PSEB 9th Class Agriculture Solutions Chapter 6 ਪਸ਼ੂ ਪਾਲਣ

ਪ੍ਰਸ਼ਨ 9.
ਕੱਟੜੂ-ਵੱਛੜੂ ਦੀ ਸੰਭਾਲ ਬਾਰੇ ਲਿਖੋ ।
ਉੱਤਰ-
ਨਵਜੰਮੇ ਨਾੜੂਏ ਨੂੰ 10 ਸੈਂ.ਮੀ. ਛੱਡ ਕੇ ਕਿਰਮ ਰਹਿਤ ਕੈਂਚੀ ਨਾਲ ਕੱਟ ਦੇਣਾ ਚਾਹੀਦਾ ਹੈ ਅਤੇ ਵੱਛੜੂ ਨੂੰ ਸੁੱਕੇ ਕੱਪੜੇ ਨਾਲ ਸਾਫ਼ ਕਰਨਾ ਚਾਹੀਦਾ ਹੈ । ਹਰ ਰੋਜ਼ ਨਾੜੂਏ ਨੂੰ ਕਿਰਮ ਰਹਿਤ ਕਰਨ ਲਈ ਟਿੰਕਚਰ ਆਇਓਡੀਨ ਜਾਂ ਡੀਟੋਲ 2-3 ਵਾਰ ਲਾਓ ਜਦ ਤਕ ਉਹ ਸੁੱਕ ਕੇ ਡਿੱਗ ਨਾ ਪਵੇ । ਬੱਚੇ ਨੂੰ ਜਨਮ ਤੋਂ ਦੋ ਘੰਟੇ ਵਿਚ ਬਹੁਲਾ ਦੁੱਧ ਜ਼ਰੂਰ ਪਿਲਾਓ । ਪਸ਼ੂ ਪਾਲਣ ਜੇ ਵੱਛੜੂ ਨੂੰ ਕੋਈ ਸਹਾਇਤਾ ਦੀ ਲੋੜ ਹੋਵੇ ਤਾਂ ਉਸ ਦੇ ਮੂੰਹ ਵਿੱਚ ਚੁੰਘਣ ਲਈ ਥਣ ਪਾ ਦਿਓ । ਜੇ ਮਾਂ ਦੀ ਸੂਣ ਤੋਂ ਬਾਅਦ ਮੌਤ ਹੋ ਜਾਵੇ ਤਾਂ ਵੱਛੜੂ ਨੂੰ ਕਿਸੇ ਹੋਰ ਗਾਂ ਦੇ ਇੱਕ ਲਿਟਰ ਦੁੱਧ ਵਿਚ 5 ਮਿਲੀਮੀਟਰ ਅਰਿੰਡੀ ਦਾ ਤੇਲ, ਪੰਜ ਮਿਲੀਲਿਟਰ ਮੱਛੀ ਦਾ ਤੇਲ ਅਤੇ ਇਕ ਅੰਡਾ ਘੋਲ ਕੇ 4 ਦਿਨਾਂ ਲਈ ਦੇਣਾ ਚਾਹੀਦਾ ਹੈ । ਵੱਛਤੂਆਂ ਨੂੰ ਛੋਟੀ ਉਮਰੇ ਹੀ ਦਾਣਾ ਅਤੇ ਨਰਮ ਚਾਰਾ ਖਾਣ ਦੀ ਆਦਤ ਪਾ ਦੇਣੀ ਚਾਹੀਦੀ ਹੈ । ਪਰ ਉਨ੍ਹਾਂ ਨੂੰ ਲੋੜ ਤੋਂ ਵੱਧ ਨਹੀਂ ਖੁਆਉਣਾ ਚਾਹੀਦਾ | 15 ਦਿਨ ਦੀ ਉਮਰ ਤੋਂ ਵੱਛਤੂਆਂ ਨੂੰ ਵੰਡ ਦੇਣਾ ਸ਼ੁਰੂ ਕਰ ਦਿਓ । ਹਰਾ ਚਾਰਾ ਖਾਣਾ ਸ਼ੁਰੂ ਕਰ ਦੇਣ ਤੇ ਵੰਡ ਨਹੀਂ ਦੇਣੀ ਚਾਹੀਦੀ ।

ਪ੍ਰਸ਼ਨ 10.
ਚੁਆਈ ਵੇਲੇ ਕਿਹੜੇ ਨੁਕਤੇ ਅਪਣਾਉਣੇ ਚਾਹੀਦੇ ਹਨ ?
ਉੱਤਰ-

  1. ਦੁੱਧ ਦੀ ਚੁਆਈ ਅਲੱਗ ਕਮਰੇ ਵਿੱਚ ਕਰਨੀ ਠੀਕ ਰਹਿੰਦੀ ਹੈ ।
  2. ਸ਼ਾਂਤ ਅਤੇ ਸਾਫ਼-ਸੁਥਰੀ ਥਾਂ ਅਤੇ ਸਾਫ ਬਰਤਨਾਂ ਵਿੱਚ ਚੁਆਈ ਕਰਨੀ ਚਾਹੀਦੀ ਹੈ ।
  3. ਦੁੱਧ ਦੀ ਚੁਆਈ ਤੋਂ ਪਹਿਲਾਂ ਥਣਾਂ ਨੂੰ ਡੀਟੋਲ ਜਾਂ ਲਾਲ ਦਵਾਈ ਵਿੱਚ ਭਿੱਜੇ ਕੱਪੜੇ ਨਾਲ ਸਾਫ ਕਰਨਾ ਚਾਹੀਦਾ ਹੈ ।
  4. ਚੁਆਈ ਪੂਰੀ ਮੁੱਠੀ ਨਾਲ ਕਰਨੀ ਚਾਹੀਦੀ ਹੈ ਅਤੇ ਅੰਗੂਠਾ ਭੰਨ ਕੇ ਚੁਆਈ ਨਹੀਂ ਕਰਨੀ ਚਾਹੀਦੀ ।

(ਈ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਦੁਧਾਰੂ ਪਸ਼ੂਆਂ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ? .
ਉੱਤਰ-
ਪੰਜਾਬ ਦੇ ਜਲਵਾਯੂ ਦੇ ਅਨੁਸਾਰ ਪਸ਼ੂਆਂ ਦੀ ਰਿਹਾਇਸ਼ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ । ਰਿਹਾਇਸ਼ ਅਜਿਹੀ ਹੋਣੀ ਚਾਹੀਦੀ ਹੈ, ਜਿਸ ਵਿਚ ਚਾਰਾ ਖਾਣ ਦੇ ਸਮੇਂ ਅਤੇ ਚੁਆਈ ਸਮੇਂ ਪਸ਼ੂਆਂ ਨੂੰ ਬੰਨ੍ਹਿਆ ਜਾ ਸਕੇ ਅਤੇ ਬਾਕੀ ਸਮੇਂ ਦੌਰਾਨ ਖੁੱਲ੍ਹੇ ਰਹਿਣ । ਇਸ ਤਰ੍ਹਾਂ ਸਾਰਾ ਸਮਾਂ ਬੰਨ੍ਹਣ ਅਤੇ ਸਾਰਾ ਸਮਾਂ ਖੁੱਲ੍ਹੇ ਰੱਖਣ ਦੇ ਔਗੁਣਾ ਤੋਂ ਪਸ਼ੂਆਂ ਨੂੰ ਬਚਾਇਆ ਜਾ ਸਕਦਾ ਹੈ ।

ਸ਼ੈਡ ਦਾ ਰੁਖ ਪੁਰਬ-ਪੱਛਮ ਵੱਲ ਹੋਣਾ ਚਾਹੀਦਾ ਹੈ ਅਤੇ ਖੁਰਲੀ ਉੱਤਰ ਵੱਲ ਰੱਖਣੀ ਠੀਕ ਰਹਿੰਦੀ ਹੈ-
1. ਥਾਂ ਦੀ ਲੋੜ-ਵੱਡੇ ਜਾਨਵਰਾਂ ਲਈ 12-14 ਵਰਗ ਮੀਟਰ ਥਾਂ ਕਾਫੀ ਹੈ । ਇਸ ਵਿਚੋਂ 4. 25 ਮੀਟਰ ਥਾਂ ਛੱਤਿਆ ਹੋਣਾ ਚਾਹੀਦਾ ਹੈ ਅਤੇ 8.6 ਵਰਗ ਮੀਟਰ ਥਾਂ ਖੁੱਲਾ ਹੋਣਾ ਚਾਹੀਦਾ ਹੈ ।

2. ਫਰਸ਼-ਪਸ਼ ਦੇ ਖੜੇ ਹੋਣ ਲਈ 180-210 ਸੈਂਟੀਮੀਟਰ ਥਾਂ ਦੀ ਲੰਬਾਈ ਅਤੇ ਚੌੜਾਈ 120 ਸੈਂਟੀਮੀਟਰ ਕਾਫ਼ੀ ਹੁੰਦੀ ਹੈ । ਫ਼ਰਸ਼ ਇੱਟਾਂ ਅਤੇ ਸੀਮੇਂਟ ਦਾ ਨਾ ਫਿਸਲਣ ਯੋਗ ਹੋਣਾ ਚਾਹੀਦਾ ਹੈ । ਫਰਸ਼ ਵਿਚ ਇਸ ਲਈ ਡੂੰਘੀਆਂ ਝਰੀਆਂ ਕੱਢ ਦੇਣੀਆਂ ਚਾਹੀਦੀਆਂ ਹਨ । ਮਲਮੂਤਰ ਦੇ ਨਿਕਾਸ ਲਈ ਖੁਰਲੀ ਤੋਂ ਨਾਲੀ ਤਕ ਢਲਾਣ ਰੱਖਣੀ ਚਾਹੀਦੀ ਹੈ ।

3. ਮਲ ਮੂਤਰ ਦੇ ਨਿਕਾਸ ਦੀ ਨਾਲੀ-ਇਹ ਨਾਲੀ ਜ਼ਰੂਰ ਬਣਾਈ ਜਾਣੀ ਚਾਹੀਦੀ ਹੈ ।

4. ਕੰਧਾਂ-ਸ਼ੈੱਡ ਦੇ ਆਲੇ-ਦੁਆਲੇ ਚਾਰ-ਦੀਵਾਰੀ ਕਰ ਦੇਣੀ ਚਾਹੀਦੀ ਹੈ ।

5. ਛੱਤ-ਰਿਹਾਇਸ਼ ਵਾਲੀ ਥਾਂ ਤੇ ਇੱਟਾਂ-ਬਾਲਿਆਂ ਦੀ ਛੱਤ ਸਸਤੀ ਅਤੇ ਅਰਾਮਦੇਹ ਰਹਿੰਦੀ ਹੈ । ਛੱਤ 3.6 ਮੀਟਰ ਉੱਚੀ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਲਿੱਪ ਦੇਣਾ ਚਾਹੀਦਾ ਹੈ । ਛੱਤ ਦੀ ਮਿੱਟੀ ਥੱਲੇ ਮੋਮੀ ਕਾਗ਼ਜ਼ ਵਿਛਾ ਦੇਣਾ ਚਾਹੀਦਾ ਹੈ ਤਾਂ ਕਿ ਬਰਸਾਤ ਸਮੇਂ ਛੱਤ ਨਾ ਚੋਵੇ । ਸਿਉਂਕ ਤੋਂ ਬਚਾਅ ਲਈ ਬਾਲਿਆਂ ਨੂੰ ਕੀਟਨਾਸ਼ਕ ਦੇ ਘੋਲ ਵਿਚ ਡੁੱਬੋ ਦੇਣਾ ਚਾਹੀਦਾ ਹੈ ਅਤੇ ਸਪਰੇ ਕਰਦੇ ਰਹਿਣਾ ਚਾਹੀਦਾ ਹੈ |

6. ਪਾਣੀ ਦੀ ਖੁਰਲੀ-ਇਹ ਵੱਡੇ ਜਾਨਵਰਾਂ ਲਈ ਲਗਪਗ 75 ਸੈਂਟੀਮੀਟਰ ਉੱਚੀ ਅਤੇ ਛੋਟੇ ਜਾਨਵਰਾਂ ਲਈ 45 ਸੈਂ.ਮੀ. ਉੱਚੀ ਹੋਣੀ ਚਾਹੀਦੀ ਹੈ । ਇਸ ਦੀ ਚੌੜਾਈ ਲਗਪਗ 1-1.25 ਮੀਟਰ ਹੋਣੀ ਚਾਹੀਦੀ ਹੈ ਅਤੇ ਲੰਬਾਈ ਚਾਰੇ ਵਾਲੀ ਖੁਰਲੀ ਦੀ ਲੰਬਾਈ ਦਾ ਦਸਵਾਂ ਹਿੱਸਾ ਹੋਣੀ ਚਾਹੀਦੀ ਹੈ ।

7. ਚਾਰੇ ਦਾ ਆਚਾਰ ਵਾਲਾ ਟੋਆ-ਇਸ ਨੂੰ ਚਾਰਾ ਕੁਤਰਨ ਵਾਲੀ ਮਸ਼ੀਨ ਦੇ ਨੇੜੇ ਬਣਾਉ ।

8. ਗੋਹੇ ਦੀ ਸੰਭਾਲ-ਗੋਹੇ ਦੀ ਸੰਭਾਲ 6 x 3 x 1 ਘਣ ਮੀਟਰ ਦੇ ਟੋਏ ਵਿਚ ਕਰੋ ਅਤੇ ਭਰ ਜਾਣ ਤੇ ਇਸ ਨੂੰ ਮਿੱਟੀ ਨਾਲ ਢੱਕ ਦਿਓ | ਗਲਣ ਤੇ ਇਹ ਰੂੜੀ ਦਾ ਕੰਮ ਦੇਵੇਗਾ |

9. ਸ਼ੈਡ ਨੂੰ ਕਿਰਮ ਰਹਿਤ ਕਰਨਾ-ਪਸ਼ੂਆਂ ਦੇ ਰਹਿਣ ਵਾਲੀ ਸ਼ੈਡ ਨੂੰ ਕਿਰਮ ਰਹਿਤ ਕਰਨ ਲਈ 4% ਫਿਨੋਲ ਦੇ ਘੋਲ ਨਾਲ ਧੋਵੋ ਜਾਂ ਛਿੜਕਾਅ ਕਰੋ । 6 ਘੰਟੇ ਬਾਅਦ ਕੰਧਾਂ, ਫਰਸ਼ ਅਤੇ ਸਮਾਨ ਨੂੰ ਜਿੱਥੇ ਫਿਨੋਲ ਦਾ ਛਿੜਕਾਅ ਕੀਤਾ ਸੀ ਪਾਣੀ ਨਾਲ ਧੋ ਦਿਓ ।

10. ਗਰਮੀਆਂ ਅਤੇ ਸਰਦੀਆਂ ਵਿਚ ਪਸ਼ੂਆਂ ਦੀ ਸੰਭਾਲ-ਸ਼ੈਡ ਦੁਆਲੇ ਛਾਂ ਵਾਸਤੇ ਰੁੱਖ ਲਾਓ ਤੇ 3-4 ਵਾਰ ਗਰਮੀਆਂ ਵਿਚ ਪਸ਼ੂਆਂ ਨੂੰ ਨਹਿਲਾਓ । ਪੱਖੇ ਅਤੇ ਕੂਲਰ ਵੀ ਲਾਏ ਜਾ ਸਕਦੇ ਹਨ । ਸਰਦੀਆਂ ਵਿਚ ਪਸ਼ੂਆਂ ਨੂੰ ਛੱਤ ਹੇਠਾਂ ਰੱਖੋ ਅਤੇ ਵੱਧ ਠੰਢ ਵੇਲੇ ਜ਼ਿਆਦਾ ਤਾਕਤ ਵਾਲਾ ਰਾਸ਼ਨ ਦਿਓ ।

PSEB 9th Class Agriculture Solutions Chapter 6 ਪਸ਼ੂ ਪਾਲਣ

ਪ੍ਰਸ਼ਨ 2.
ਦੁਧਾਰੂ ਪਸ਼ੂਆਂ ਨੂੰ ਖੁਰਾਕ ਖੁਆਉਣ ਲਈ ਕਿਹੜੀਆਂ ਧਿਆਨ ਰੱਖਣ ਯੋਗ ਗੱਲਾਂ ਹਨ ?
ਉੱਤਰ-

  1. ਜਾਨਵਰ ਨੂੰ ਉਸ ਦੀ ਲੋੜ ਅਨੁਸਾਰ ਹੀ ਖੁਆਉਣਾ ਚਾਹੀਦਾ ਹੈ ।
  2. ਜਾਨਵਰ ਨੂੰ ਸਮੇਂ ਸਿਰ ਹੀ ਖੁਆਉਣਾ ਚਾਹੀਦਾ ਹੈ । ਇਹ ਵੰਡ ਜਾਂ ਦੁੱਧ ਚੋਣ ਤੋਂ ਪਹਿਲਾਂ ਜਾਂ ਫਿਰ ਦੁੱਧ ਦੇਣ ਸਮੇਂ ਖੁਆਉਣਾ ਚਾਹੀਦਾ ਹੈ । ਦੋਹਾਂ ਚੁਆਈਆਂ ਤੋਂ ਪਹਿਲਾਂ ਅੱਧਾ-ਅੱਧਾ ਕਰਕੇ ਵੀ ਵੰਡ ਖੁਆਇਆ ਜਾ ਸਕਦਾ ਹੈ ।
  3. ਵੱਧ ਖੁਆਉਣ ਨਾਲ ਜਾਨਵਰ ਖਾਣਾ ਬੰਦ ਕਰ ਦਿੰਦੇ ਹਨ ।
  4. ਵੰਡ ਵਿਚ ਅਚਾਨਕ ਤਬਦੀਲੀ ਨਾ ਲਿਆਓ ।
  5. ਦਾਣਿਆਂ ਦਾ ਹਮੇਸ਼ਾ ਦਲੀਆ ਬਣਾ ਕੇ ਖੁਆਓ ।
  6. ਨੇਪੀਅਰ ਬਾਜਰਾ, ਬਾਜਰਾ, ਮੱਕੀ ਆਦਿ ਨੂੰ ਕੁਤਰ ਕੇ ਖੁਆਉਣਾ ਚਾਹੀਦਾ ਹੈ ।
  7. 5-6 ਕਿਲੋਗ੍ਰਾਮ ਹਰੇ ਚਾਰੇ ਦੀ ਥਾਂ ਇਕ ਕਿਲੋਗ੍ਰਾਮ ਸੁੱਕਾ ਚਾਰਾ ਵਰਤਿਆ ਜਾ ਸਕਦਾ ਹੈ । ਚੰਗੀ ਕਿਸਮ ਦੇ ਚਾਰੇ ਵੰਡ ਦੀ ਬੱਚਤ ਕਰਦੇ ਹਨ ।
  8. ਪਰ ਕੁੱਝ ਪਚਣਯੋਗ ਤੱਤ ਗੈਰ-ਫਲੀਦਾਰ ਚਾਰਿਆਂ ਵਿਚ ਵਧੇਰੇ ਹੁੰਦੇ ਹਨ । ਇਸ ਲਈ ਦੋਹਾਂ ਤਰ੍ਹਾਂ ਦੇ ਚਾਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਵੰਡ ਦੀ ਬੱਚਤ ਕਰਨੀ ਚਾਹੀਦੀ ਹੈ । ਲੋੜ ਤੋਂ ਵੱਧ ਪ੍ਰੋਟੀਨ ਨੂੰ ਜਾਨਵਰ ਊਰਜਾ ਲਈ ਵਰਤ ਲੈਂਦੇ ਹਨ ।
  9. ਜਿਹੜੇ ਚਾਰਿਆਂ ਵਿਚ ਨਮੀ ਵੱਧ ਹੋਵੇ ਉਹਨਾਂ ਨੂੰ ਥੋੜ੍ਹਾ ਜਿਹਾ ਧੁੱਪੇ ਸੁਕਾ ਕੇ ਜਾਂ ਇਸ ਵਿਚ ਤੂੜੀ ਵਗੈਰਾ ਮਿਲਾ ਕੇ ਖੁਆਉਣਾ ਚਾਹੀਦਾ ਹੈ ।
  10. ਅਫ਼ਾਰੇ ਅਤੇ ਬਦਹਜ਼ਮੀ ਤੋਂ ਬਚਾਉਣ ਲਈ ਫਲੀਦਾਰ ਚਾਰੇ ਖੁਆਉਣ ਤੋਂ ਪਹਿਲਾਂ ਉਨ੍ਹਾਂ ਵਿਚ ਤੂੜੀ ਜਾਂ ਹੋਰ ਚਾਰੇ ਰਲਾ ਲੈਣੇ ਚਾਹੀਦੇ ਹਨ ।
  11. ਆਮ ਕਰਕੇ ਪੱਠਿਆਂ ਦਾ ਆਚਾਰ ਚੁਆਈ ਤੋਂ ਬਾਅਦ ਖੁਆਉਣਾ ਚਾਹੀਦਾ ਹੈ, ਨਹੀਂ ਤਾਂ ਇਸ ਦੀ ਦੁੱਧ ਵਿਚੋਂ ਗੰਧ ਆਉਣ ਲੱਗ ਜਾਂਦੀ ਹੈ ।
  12. ਜਾਨਵਰਾਂ ਦੇ ਖਾਣ ਵਾਲੇ ਸਾਰੇ ਪਦਾਰਥ ਨੂੰ ਸੁੱਕੀ ਹਵਾ ਵਾਲੀ ਥਾਂ ਬੜੇ ਸੁਚੱਜੇ ਢੰਗ ਨਾਲ ਰੱਖੋ ।
  13. ਉੱਲੀ ਲੱਗੀ ਜਾਂ ਖ਼ਰਾਬ ਖ਼ੁਰਾਕ ਪਸ਼ੂਆਂ ਨੂੰ ਨਾ ਖੁਆਓ ।

ਪ੍ਰਸ਼ਨ 3.
ਚੁਆਈ ਤੋਂ ਬਾਅਦ ਦੁੱਧ ਦੀ ਸੰਭਾਲ ਤੇ ਨੋਟ ਲਿਖੋ ।
ਉੱਤਰ-
1. ਚੋਏ ਦੁੱਧ ਦੀ ਸੰਭਾਲ-ਦੁੱਧ ਚੋਣ ਤੋਂ ਇਕ ਦਮ ਬਾਅਦ ਸ਼ੈਡ ਵਿਚੋਂ ਬਾਹਰ ਕੱਢ ਲਉ ਕਿਉਂਕਿ ਦੁੱਧ ਵਿਚ ਸੈਂਡ ਦੇ ਵਾਤਾਵਰਣ ਦੀ ਬਦਬੂ ਰਲ ਸਕਦੀ ਹੈ । ਦੁੱਧ ਪੁਣ ਕੇ ਉਸ ਵਿਚੋਂ ਤੂੜੀ ਜਾਂ ਚਾਰੇ ਦੇ ਤਿਣਕੇ, ਵਾਲ, ਧੂੜਾ, ਪਤੰਗੇ ਆਦਿ ਕੱਢੇ ਜਾ ਸਕਦੇ ਹਨ । ਦੁੱਧ ਲੋਹੇ ਜਾਂ ਪਲਾਸਟਿਕ ਦੀ ਪੋਣੀ ਜਾਂ ਮਲਮਲ ਦੇ ਕੱਪੜੇ ਨਾਲ ਪੁਣਿਆ ਜਾ ਸਕਦਾ ਹੈ । ਹਰ ਵਾਰੀ ਪੁਣਨ ਤੋਂ ਬਾਅਦ ਪੋਣੀ ਨੂੰ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ਅਤੇ ਇਸ ਨੂੰ ਹਰ ਵਾਰੀ ਕਿਰਮ ਰਹਿਤ ਕਰਨਾ ਚਾਹੀਦਾ ਹੈ । ਇਸ ਤਰ੍ਹਾਂ ਦੁੱਧ ਵਿਚ ਬੈਕਟੀਰੀਆ ਘੱਟ ਪੈਦਾ ਹੋਣਗੇ ਅਤੇ ਦੁੱਧ ਨੂੰ ਦੇਰ ਤਕ ਸਾਂਭ ਕੇ ਰੱਖਿਆ ਜਾ ਸਕਦਾ ਹੈ ।

2. ਦੁੱਧ ਠੰਢਾ ਕਰਨਾ-ਦੁੱਧ ਠੰਢਾ ਕਰਨ ਨਾਲ ਬੈਕਟੀਰੀਆ ਘੱਟ ਪੈਦਾ ਹੁੰਦੇ ਰਹਿੰਦੇ ਹਨ । ਦੁੱਧ ਨੂੰ 5°C ਤੱਕ ਠੰਢਾ ਕਰਨਾ ਚਾਹੀਦਾ ਹੈ । ਦੁੱਧ ਠੀਕ ਢੰਗ ਨਾਲ ਠੰਡਾ ਨਾ ਕਰਨ ਦੀ ਹਾਲਤ ਵਿਚ ਦੁੱਧ ਫੱਟ ਜਾਂਦਾ ਹੈ । ਠੰਢਾ ਕਰਨ ਦੇ ਕਈ ਤਰੀਕੇ ਹਨ । ਡਰੰਮ ਵਿਚ ਦੁੱਧ ਦੀਆਂ ਕੈਨਾਂ ਨੂੰ ਵੱਡੇ ਟੱਬ ਵਿਚ ਠੰਢੇ ਪਾਣੀ ਵਿਚ ਇਸ ਤਰ੍ਹਾਂ ਡੁਬੋ ਕੇ ਰੱਖੋ ਤਾਂ ਜੋ ਟੱਬ ਵਿਚ ਪਾਣੀ ਦੀ ਸੜਾ ਕੈਨਾਂ ਵਿਚ ਦੁੱਧ ਦੀ ਸੜਾ ਤੋਂ ਉੱਚੀ ਹੋਵੇ । ਦੁੱਧ ਨੂੰ ਗਰਮੀਆਂ ਵਿਚ 2-3 ਘੰਟੇ ਵਿਚ ਇਕੱਤਰ ਕੇਂਦਰ ਜਾਂ ਵੇਚਣ ਦੀ ਥਾਂ ਤੇ ਡਰੰਮ ਵਿਚ ਪਾ ਕੇ ਉਸ ਦੀ ਢੋਆ-ਢੁਆਈ ਕਰੋ | ਸਾਰੇ ਕੈਨ ਪੂਰੀ ਤਰ੍ਹਾਂ ਭਰੇ ਹੋਏ ਹੋਣੇ ਚਾਹੀਦੇ ਹਨ, ਤਾਂ ਕਿ ਉਸ ਵਿਚ ਦੁੱਧ ਹਿੱਲੇ ਨਾ । ਪਿੰਡਾਂ ਵਿਚੋਂ ਸਾਈਕਲ, ਸਕੂਟਰ, ਬੈਲ ਗੱਡੀ, ਟੈਂਪੂ ਆਦਿ ਦੁਆਰਾ ਦੁੱਧ ਚੋ ਕੇ ਸ਼ਹਿਰਾਂ ਵਿਚ ਲਿਜਾਇਆ ਜਾਂਦਾ ਹੈ ।

ਪ੍ਰਸ਼ਨ 4.
ਸਿੰਗ ਦਾਗਣ ਤੇ ਨੋਟ ਲਿਖੋ ।
ਉੱਤਰ-
ਸਿੰਗ ਦਾਗਣ ਨਾਲ ਪਸ਼ੂ ਸੋਹਣੇ ਲੱਗਦੇ ਹਨ । ਉਹ ਆਪਸ ਵਿੱਚ ਇੱਕ-ਦੂਸਰੇ ਨਾਲ ਭਿੜਦੇ ਨਹੀਂ । ਇਹਨਾਂ ਲਈ ਘੱਟ ਥਾਂ ਦੀ ਲੋੜ ਪੈਂਦੀ ਹੈ ਤੇ ਖੁੱਲ੍ਹੇ ਵਿੱਚ ਵੀ ਰੱਖੇ ਜਾ ਸਕਦੇ ਹਨ । ਸਿੰਗ ਦਾਗਣ ਲਈ ਲਾਲ ਸੂਹੀ ਗਰਮ ਲੋਹੇ ਦੀ ਰਾਣੀ ਦੀ ਵਰਤੋਂ ਕੀਤੀ ਜਾਂਦੀ ਹੈ । ਕੱਟੀਆਂ ਦੇ ਸਿੰਗ 7-10 ਦਿਨਾਂ ਵਿਚ ਅਤੇ ਵੱਛੀਆਂ ਦੇ ਸਿੰਗ 15-20 ਦਿਨਾਂ ਦੀ ਉਮਰ ਵਿੱਚ ਦਾਗੇ ਜਾਂਦੇ ਹਨ ।

ਪ੍ਰਸ਼ਨ 5.
ਲਵੇਰੇ ਦੀ ਖ਼ਰੀਦ ਕਰਨ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਇੱਕ ਕਹਾਵਤ ਮਸ਼ਹੂਰ ਹੈ ਕਿ “ਲਵੇਰੀ ਲਓ ਚੋਅ ਕੇ ਹਾਲੀ ਲਓ ਜੋਅ ਕੇ’ ! ਇਸ ਤੋਂ ਸਾਫ਼ ਹੈ ਕਿ ਲਵੇਰਾ ਖ਼ਰੀਦਣ ਲੱਗੇ ਉਸ ਨੂੰ ਚੋ ਕੇ ਖਰੀਦਣਾ ਚਾਹੀਦਾ ਹੈ, ਘੱਟ ਤੋਂ ਘੱਟ ਲਗਾਤਾਰ ਤਿੰਨ ਡੰਗ ਚੋ ਕੇ ਖਰੀਦਣਾ ਚਾਹੀਦਾ ਹੈ । ਜਾਨਵਰ ਅੱਗੋਂ-ਪਿੱਛੋਂ ਅਤੇ ਉੱਪਰੋਂ ਦੇਖਣ ਨੂੰ ਤਿਕੋਣਾ ਲੱਗੇ ਅਤੇ ਉਸ ਦੀ ਚਮੜੀ ਪਤਲੀ ਹੋਣੀ ਚਾਹੀਦੀ ਹੈ । ਚੋਆਈ ਤੋਂ ਬਾਅਦ ਲੇਵਾ ਨਿੰਬੂ ਦੀ ਤਰ੍ਹਾਂ ਨੁੱਚੜ ਜਾਣਾ ਚਾਹੀਦਾ ਹੈ ਅਤੇ ਇਹ ਵੀ ਦੇਖ ਲਵੋ ਕਿ ਲੇਵੇ ਵਿਚ ਕੋਈ ਗਿਲਟੀ ਨਾ ਹੋਵੇ । ਲਵੇਰਾ ਹਮੇਸ਼ਾ ਦੂਜੇ ਜੇ ਸੂਏ ਹੀ ਖਰੀਦਣਾ ਚਾਹੀਦਾ ਹੈ ਤੇ ਜੇ ਮਗਰ ਵੱਛੀ/ਕੱਟੀ ਹੋਵੇ ਤਾਂ ਇਸ ਤੋਂ ਚੰਗੀ ਗੱਲ ਕੋਈ ਨਹੀਂ ।

PSEB 9th Class Agriculture Guide ਪਸ਼ੂ ਪਾਲਣ Important Questions and Answers

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਧੀਆ ਮੱਝ ਦੇ ਦੋ ਸੂਇਆਂ ਵਿਚ ਅੰਤਰ :
(ਉ) 15 – 16 ਮਹੀਨੇ
(ਅ) 24 – 25 ਮਹੀਨੇ
(ਇ) 4 – 5 ਮਹੀਨੇ
(ਸ) 6 – 7 ਮਹੀਨੇ !
ਉੱਤਰ-
(ਉ) 15 – 16 ਮਹੀਨੇ,

ਪ੍ਰਸ਼ਨ 2.
ਜਰਸੀ ਨਸਲ ਦਾ ਮੂਲ ਘਰ ਹੈ :
(ਉ) ਪੰਜਾਬ ,
(ਅ) ਹਰਿਆਣਾ |
(ਇ) ਇੰਗਲੈਂਡ
(ਸ) ਸਿੰਧ ।
ਉੱਤਰ-
(ਇ) ਇੰਗਲੈਂਡ,

ਪ੍ਰਸ਼ਨ 3.
ਗਾਂ ਦੇ ਪਹਿਲੇ ਸੂਏ ਦੀ ਉਮਰ ਦੱਸੋ :
(ਉ) 30 ਮਹੀਨੇ
(ਅ) 10 ਮਹੀਨੇ
(ਇ) 50 ਮਹੀਨੇ
(ਸ) 100 ਮਹੀਨੇ ।
ਉੱਤਰ-
(ਉ) 30 ਮਹੀਨੇ,

PSEB 9th Class Agriculture Solutions Chapter 6 ਪਸ਼ੂ ਪਾਲਣ

ਪ੍ਰਸ਼ਨ 4.
400 ਕਿਲੋ ਤਾਰ ਦੀ ਗਾਂ ਲਈ ਹਰੇ ਚਾਰੇ ਦੀ ਮਾਤਰਾ ਹੈ :
(ਉ) 50 ਕਿਲੋ
(ਅ) 400 ਕਿਲੋ
(ਈ) 35 ਕਿਲੋ
(ਸ) 100 ਕਿਲੋ ।
ਉੱਤਰ-
(ਈ) 35 ਕਿਲੋ

ਪ੍ਰਸ਼ਨ 5.
ਸਿਹਤਮੰਦ ਰਹਿਣ ਲਈ ਰੋਜ਼ਾਨਾ ਕਿੰਨੇ ਦੁੱਧ ਦੀ ਲੋੜ ਹੈ :
(ਉ) 250 ਗ੍ਰਾਮ
(ਅ) 500 ਗ੍ਰਾਮ
(ਇ) 100 ਗ੍ਰਾਮ
(ਸ) 700 ਗ੍ਰਾਮ ॥
ਉੱਤਰ-
(ਉ) 250 ਗ੍ਰਾਮ ।

ਠੀਕ/ਗਲਤ ਦੱਸੋ :

ਪ੍ਰਸ਼ਨ 1.
ਪੰਜਾਬ ਵਿੱਚ ਲਗਪਗ 70% ਵਸੋਂ ਪੇਂਡੂ ਹੈ ।
ਉੱਤਰ-
ਠੀਕ,

ਪ੍ਰਸ਼ਨ 2.
ਥਾਰਪਾਰਕਰ ਤੇ ਹਰਿਆਣਾ ਦੋ ਮੰਤਵੀ ਨਸਲਾਂ ਹਨ ।
ਉੱਤਰ-
ਠੀਕ,

ਪ੍ਰਸ਼ਨ 3.
ਦੇਸੀ ਗਾਂਵਾਂ ਸੂਏ ਵਿੱਚ ਲਗਪਗ 1000 ਤੋਂ 1700 ਕਿਲੋਗ੍ਰਾਮ ਦੁੱਧ ਦਿੰਦੀਆਂ ਹਨ ।
ਉੱਤਰ-
ਗਲਤ,

ਪ੍ਰਸ਼ਨ 4.
ਪੰਜਾਬ ਵਿੱਚ ਕੁੱਲ 17 ਲੱਖ ਗਾਂਵਾਂ ਅਤੇ 10 ਲੱਖ ਮੱਝਾਂ ਹਨ ।
ਉੱਤਰ-
ਗ਼ਲਤ,

ਪ੍ਰਸ਼ਨ 5.
ਹੋਲਸਟੀਅਨ-ਫਰੀਜੀਅਨ ਦੁੱਧ ਦੇਣ ਵਾਲੀ ਸਭ ਤੋਂ ਵਧੀਆ ਵਿਦੇਸ਼ੀ ਨਸਲ ਹੈ ।
ਉੱਤਰ-
ਠੀਕ ।

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਵੱਛਤੂਆਂ ਨੂੰ ਦੁੱਧ ਪਿਲਾਉਣਾ ਚਾਹੀਦਾ ਹੈ ਅਤੇ …………… ਨਹੀਂ ਚਾਹੀਦਾ ।
ਉੱਤਰ-
ਚੁੰਘਾਉਣਾ,

ਪ੍ਰਸ਼ਨ 2.
ਦੁੱਧ ਦੀ ਚੁਆਈ ……………….. ਮਿੰਟਾਂ ਵਿੱਚ ਪੂਰੀ ਮੁੱਠੀ ਨਾਲ ਕਰਨੀ ਚਾਹੀਦੀ ਹੈ ।
ਉੱਤਰ-
6-8,

ਪ੍ਰਸ਼ਨ 3.
ਦੁੱਧ ਨੂੰ 5°C ਤਕ ਠੰਡਾ ਕਰਕੇ ਰੱਖਣ ਤੇ ………………. ਨਹੀਂ ਵਧਦੇ ਫੁੱਲਦੇ ।
ਉੱਤਰ-
ਬੈਕਟੀਰੀਆ,

ਪ੍ਰਸ਼ਨ 4.
ਮੱਝਾਂ ਦਾ ਭਾਰਤ ਵਿਚ ਔਸਤਨ ਇਕ ਸੂਏ ਦਾ ਦੁੱਧ ……….. ਕਿਲੋਗ੍ਰਾਮ ਹੈ ।
ਉੱਤਰ-
500,

ਪ੍ਰਸ਼ਨ 5.
ਦੁੱਧ ਵਾਲੇ ……………. ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ।
ਉੱਤਰ-
ਭਾਂਡਿਆਂ ਨੂੰ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਧੀਆ ਮੱਝ ਦੀ ਪਹਿਲੀ ਵਾਰ ਸੂਣ ਦੀ ਉਮਰ ਕਿੰਨੀ ਹੈ ?
ਉੱਤਰ-
36-40 ਮਹੀਨੇ ।

ਪ੍ਰਸ਼ਨ 2.
ਵਧੀਆ ਮੱਝ ਦੇ ਦੋ ਸੂਇਆਂ ਵਿੱਚ ਅੰਤਰ ਦੱਸੋ ।
ਉੱਤਰ-
15-16 ਮਹੀਨੇ ॥

ਪ੍ਰਸ਼ਨ 3.
ਹਰਿਆਣਾ ਨਸਲ ਦੀ ਗਾਂ ਇਕ ਸੂਏ ਵਿਚ ਕਿੰਨਾ ਦੁੱਧ ਦਿੰਦੀ ਹੈ ?
ਉੱਤਰ-
1000 ਕਿਲੋਗ੍ਰਾਮ ਦੁੱਧ ।

PSEB 9th Class Agriculture Solutions Chapter 6 ਪਸ਼ੂ ਪਾਲਣ

ਪ੍ਰਸ਼ਨ 4.
ਥਾਰਪਾਰਕਰ ਗਾਂ ਇਕ ਸੂਏ ਵਿਚ ਕਿੰਨਾ ਦੁੱਧ ਦਿੰਦੀ ਹੈ ?
ਉੱਤਰ-
1400 ਕਿਲੋਗ੍ਰਾਮ ਦੁੱਧ ।

ਪ੍ਰਸ਼ਨ 5.
ਗਾਂ ਨੂੰ ਸੂਣ ਤੋਂ ਬਾਅਦ ਕਿੰਨੀ ਦੇਰ ਵਿਚ ਚੋ ਲੈਣਾ ਚਾਹੀਦਾ ਹੈ ?
ਉੱਤਰ-
2 ਘੰਟੇ ਵਿਚ ।

ਪ੍ਰਸ਼ਨ 6.
ਪੰਜ ਸਾਲ ਤੋਂ ਘੱਟ ਉਮਰ ਦੇ ਦੁਧਾਰੂ ਜਾਨਵਰ ਨੂੰ ਕਿੰਨਾ ਵੰਡ ਫਾਲਤੂ ਦੇਣਾ ਚਾਹੀਦਾ ਹੈ ?
ਉੱਤਰ-
0.5 ਤੋਂ 1.0 ਕਿਲੋ ।

ਪ੍ਰਸ਼ਨ 7.
ਪਾਣੀ ਵਾਲੀ ਖੁਰਲੀ ਦੀ ਉੱਚਾਈ ਛੋਟੇ ਜਾਨਵਰ ਲਈ ਲਗਪਗ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
1 ਫੁੱਟ ਉੱਚੀ ।

ਪ੍ਰਸ਼ਨ 8.
ਨੀਲੀ ਰਾਵੀ ਦਾ ਮੁਲ ਘਰ ਕਿਹੜਾ ਹੈ ?
ਉੱਤਰ-
ਮਿੰਟਗੁਮਰੀ ਪਾਕਿਸਤਾਨ ।

ਪ੍ਰਸ਼ਨ 9.
ਲਵੇਰਿਆਂ ਦਾ 305 ਦਿਨ ਦੇ ਸੂਏ ਦਾ ਘੱਟੋ-ਘੱਟ ਦੁੱਧ ਕਿੰਨਾ ਹੋਣਾ ਚਾਹੀਦਾ ਹੈ ?
ਉੱਤਰ-
ਮੱਝ ਦਾ 2500 ਕਿਲੋਗ੍ਰਾਮ ਅਤੇ ਗਾਂ ਦਾ 4000 ਕਿਲੋਗ੍ਰਾਮ ॥

ਪ੍ਰਸ਼ਨ 10.
ਮੱਝ ਦੇ ਪਹਿਲੇ ਸੁਏ ਦੀ ਉਮਰ ਦੱਸੋ ।
ਉੱਤਰ-
36 ਮਹੀਨੇ ॥

ਪ੍ਰਸ਼ਨ 11.
ਗਾਂ ਦੇ ਪਹਿਲੇ ਸੂਏ ਦੀ ਉਮਰ ਦੱਸੋ ।
ਉੱਤਰ-
30 ਮਹੀਨੇ ।

ਪ੍ਰਸ਼ਨ 12.
ਗਾਈਆਂ ਦਾ ਦੋਗਲਾ ਨਸਲੀਕਰਨ ਕਿਹੜੀ ਵਿਦੇਸ਼ੀ ਨਸਲ ਨਾਲ ਕੀਤਾ ਜਾਂਦਾ ਹੈ ?
ਉੱਤਰ-
ਜਰਸੀ ਨਾਲ ।

ਪ੍ਰਸ਼ਨ 13.
ਨਸਲਕਸ਼ੀ ਦਾ ਨਫ਼ਾ ਜਾਂ ਨੁਕਸਾਨ ਕਿੰਨੇ ਸਾਲਾਂ ਬਾਅਦ ਸਾਹਮਣੇ ਆਉਂਦਾ ਹੈ ?
ਉੱਤਰ-
5-7 ਸਾਲ ਬਾਅਦ ।

PSEB 9th Class Agriculture Solutions Chapter 6 ਪਸ਼ੂ ਪਾਲਣ

ਪ੍ਰਸ਼ਨ 14.
ਲਵੇਰਾ ਖਰੀਦਣ ਸਮੇਂ ਲਗਾਤਾਰ ਕਿੰਨੇ ਡੰਗ ਚੋਅ ਕੇ ਖਰੀਦਣਾ ਚਾਹੀਦਾ ਹੈ ?
ਉੱਤਰ-
ਤਿੰਨ ਡੰਗ ਚੋਅ ਕੇ ।

ਪ੍ਰਸ਼ਨ 15.
ਦੋ ਮੰਤਵੀ ਨਸਲ ਦੀ ਗਾਂ ਕਿਹੜੀ ਹੈ ?
ਉੱਤਰ-
ਹਰਿਆਣਾ |

ਪ੍ਰਸ਼ਨ 16.
ਸਾਹੀਵਾਲ ਦੇ ਸਿੰਗ ਅਤੇ ਲੇਵੇ ਬਾਰੇ ਦੱਸੋ ।
ਉੱਤਰ-
ਸਿੰਗ ਛੋਟੇ ਅਤੇ ਲੇਵਾ ਵੱਡਾ !

ਪ੍ਰਸ਼ਨ 17.
ਹਰਿਆਣਾ ਨਸਲ ਦੇ ਦੁੱਧ ਅਤੇ ਫੈਟ ਦੀ ਮਾਤਰਾ ਦੱਸੋ |
ਉੱਤਰ-
ਔਸਤਨ ਦੁੱਧ 1000 ਕਿਲੋ (ਇੱਕ ਸੁਏ ਦਾ), ਫੈਟ 4% .

ਪ੍ਰਸ਼ਨ 18.
ਸਾਹੀਵਾਲ ਦੀ ਦੁੱਧ ਦੀ ਮਾਤਰਾ ਤੇ ਫੈਟ ਬਾਰੇ ਦੱਸੋ ।
ਉੱਤਰ-
ਔਸਤਨ ਧ 1800 ਕਿਲੋ (ਇੱਕ ਸੁਏ ਤੋਂ, ਫੈਟ 5%).

ਪ੍ਰਸ਼ਨ 19.
ਲਾਲ ਸਿੰਧੀ ਦਾ ਮੂਲ ਘਰ ਦੱਸੋ ।
ਉੱਤਰ-
(ਸਿੰਧ ਪਾਕਿਸਤਾਨ) ।

ਪ੍ਰਸ਼ਨ 20.
ਕੱਛ (ਗੁਜਰਾਤ) ਕਿਹੜੀ ਗਾਂ ਦਾ ਮੂਲ ਘਰ ਹੈ ?
ਉੱਤਰ-
ਥਾਰਪਾਰਕਾਰ ।

ਪ੍ਰਸ਼ਨ 21.
ਹੋਲਸਟੀਅਨ-ਫਰੀਜੀਅਨ ਦਾ ਔਸਤਨ ਦੁੱਧ ਅਤੇ ਫੈਟ ਦੱਸੋ ।
ਉੱਤਰ-
5500-6500 ਕਿਲੋ ਦੁੱਧ, ਫੈਟ 3.5-4%.

ਪ੍ਰਸ਼ਨ 22.
ਜਰਸੀ ਦਾ ਮੂਲ ਘਰ ਕਿਹੜਾ ਹੈ ?
ਉੱਤਰ-
ਇੰਗਲੈਂਡ ਦਾ ਜਰਸੀ ਟਾਪੂ ।

ਪ੍ਰਸ਼ਨ 23.
ਜਰਸੀ ਦਾ ਦੁੱਧ ਅਤੇ ਫੈਟ ਦੱਸੋ ।
ਉੱਤਰ-
3000-5000 ਕਿਲੋ, ਫੈਟ 5%.

ਪ੍ਰਸ਼ਨ 24.
ਡੇਅਰੀ ਜਾਨਵਰ 80% ਊਰਜਾ ਦੀ ਲੋੜ ਕਿੱਥੋਂ ਪੂਰੀ ਹੁੰਦੀ ਹੈ ?
ਉੱਤਰ-
ਨਿਸ਼ਾਸ਼ਤਾ ।

ਪ੍ਰਸ਼ਨ 25.
ਕੱਟੀਆਂ ਦੇ ਸਿੰਗ ਕਿੰਨੀ ਉਮਰ ਵਿਚ ਦਾਗਣੇ ਚਾਹੀਦੇ ਹਨ ?
ਉੱਤਰ-
7-10 ਦਿਨ ਦੀ ਉਮਰ ਵਿਚ ।

ਪ੍ਰਸ਼ਨ 26.
ਵੱਛੀਆਂ ਦੇ ਸਿੰਗ ਕਿੰਨੀ ਉਮਰ ਵਿਚ ਦਾਗਣੇ ਚਾਹੀਦੇ ਹਨ ?
ਉੱਤਰ-
15-20 ਦਿਨਾਂ ਦੀ ਉਮਰ ।

PSEB 9th Class Agriculture Solutions Chapter 6 ਪਸ਼ੂ ਪਾਲਣ

ਪ੍ਰਸ਼ਨ 27.
ਵੱਛੇ-ਵੱਛੀਆਂ ਨੂੰ ਕਿਹੜੀਆਂ ਬਿਮਾਰੀਆਂ ਤੋਂ ਬਚਾਅ ਲਈ ਟੀਕੇ ਲਗਾਉਣੇ ਚਾਹੀਦੇ ਹਨ ?
ਉੱਤਰ-
ਮੁੰਹ ਖੁਰ, ਗਲਘੋਟੂ ।

ਪ੍ਰਸ਼ਨ 28.
ਦੁੱਧ ਦੀ ਚੁਆਈ ਕਿੰਨੀ ਦੇਰ ਵਿਚ ਪੂਰੀ ਹੋ ਜਾਂਦੀ ਹੈ ?
ਉੱਤਰ-
ਇੱਕ ਪਸ਼ੂ ਨੂੰ 6-8 ਮਿੰਟ ਲਗਦੇ ਹਨ ।

ਪ੍ਰਸ਼ਨ 29.
ਗਾਂਵਾਂ ਦੇ ਸ਼ੈਡ ਦੀ ਦਿਸ਼ਾ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ?
ਉੱਤਰ-
ਪੂਰਬ-ਪੱਛਮ ਵਲ ।

ਪ੍ਰਸ਼ਨ 30.
ਵੱਡੇ ਜਾਨਵਰ ਲਈ ਕਿੰਨੀ ਥਾਂ ਦੀ ਲੋੜ ਹੈ ?
ਉੱਤਰ-
12-14 ਵਰਗ ਫੁੱਟ ।

ਪ੍ਰਸ਼ਨ 31.
150 ਕੁਇੰਟਲ ਹਰੇ ਚਾਰੇ ਦਾ ਆਚਾਰ ਬਣਾਉਣ ਲਈ ਟੋਏ ਦਾ ਆਕਾਰ ਦੱਸੋ ?
ਉੱਤਰ-
20x12x5 ਫੁੱਟ ।

ਪ੍ਰਸ਼ਨ 32.
ਭਾਰਤ ਵਿਚ ਮੱਝਾਂ ਦੇ ਇੱਕ ਸੂਏ ਦਾ ਔਸਤਨ ਦੁੱਧ ਦੱਸੋ ।
ਉੱਤਰ-
500 ਕਿਲੋਗ੍ਰਾਮ ।

ਪ੍ਰਸ਼ਨ 33.
ਪੰਜਾਬ ਵਿਚ ਮੱਝਾਂ ਦੇ ਇੱਕ ਸੂਏ ਦਾ ਔਸਤਨ ਦੁੱਧ ਦੱਸੋ ।
ਉੱਤਰ-
1500 ਕਿਲੋਗ੍ਰਾਮ ।

ਪ੍ਰਸ਼ਨ 34.
ਮੁੱਰਾ ਦਾ ਇੱਕ ਸੂਏ ਦਾ ਔਸਤਨ ਦੁੱਧ ਅਤੇ ਫੈਟ ਦੀ ਮਾਤਰਾ ਦੱਸੋ ।
ਉੱਤਰ-
1700-1800 ਕਿਲੋਗ੍ਰਾਮ, 7% ਫੈਟ ।

ਪ੍ਰਸ਼ਨ 35.
ਪੰਜਾਬ ਵਿਚ ਪੇਂਡੂ ਵਸੋਂ ਕਿੰਨੀ ਹੈ ?
ਉੱਤਰ-
ਪੰਜਾਬ ਵਿਚ ਲਗਪਗ 70% ਵਸੋਂ ਪੇਂਡੂ ਹੈ ।

ਪ੍ਰਸ਼ਨ 36.
ਲਵੇਰਿਆਂ ਤੋਂ ਹਰ ਸਾਲ ਲਗਪਗ ਕਿੰਨਾ ਦੁੱਧ ਪੈਦਾ ਕੀਤਾ ਜਾਂਦਾ ਹੈ ?
ਉੱਤਰ-
ਇਹਨਾਂ ਤੋਂ ਲਗਪਗ 94 ਲੱਖ ਟਨ ਦੁੱਧ ਸਾਲਾਨਾ ਦੀ ਪੈਦਾਵਾਰ ਹੁੰਦੀ ਹੈ ।

ਪ੍ਰਸ਼ਨ 37.
ਪੰਜਾਬ ਵਿਚ ਪਤੀ ਜੀਅ ਔਸਤਨ ਕਿੰਨਾ ਦੁੱਧ ਪੈਦਾ ਹੁੰਦਾ ਹੈ ?
ਉੱਤਰ-
ਇਹ ਔਸਤ 937 ਗ੍ਰਾਮ ਪ੍ਰਤੀ ਜੀਅ ਰੋਜ਼ਾਨਾ ਹੈ ।

PSEB 9th Class Agriculture Solutions Chapter 6 ਪਸ਼ੂ ਪਾਲਣ

ਪ੍ਰਸ਼ਨ 38.
ਕੌਮੀ ਪੱਧਰ ਤੇ ਪਤੀ ਜੀਅ ਰੋਜ਼ਾਨਾ ਔਸਤਨ ਕਿੰਨਾ ਦੁੱਧ ਪੈਦਾ ਹੁੰਦਾ ਹੈ ?
ਉੱਤਰ-
ਕੌਮੀ ਪੱਧਰ ਤੇ ਇਹ ਔਸਤ 291 ਗ੍ਰਾਮ ਪ੍ਰਤੀ ਜੀਅ ਰੋਜ਼ਾਨਾ ਹੈ ।

ਪਸ਼ਨ 39.
ਸੰਸਾਰ ਵਿਚ ਭਾਰਤ ਦਾ ਦੁੱਧ ਦੀ ਪੈਦਾਵਾਰ ਵਿਚ ਕਿਹੜਾ ਨੰਬਰ ਹੈ ?
ਉੱਤਰ-
ਸੰਸਾਰ ਵਿਚ ਭਾਰਤ ਦਾ ਦੁੱਧ ਦੀ ਪੈਦਾਵਾਰ ਵਿਚ ਪਹਿਲਾ ਨੰਬਰ ਹੈ ।

ਪ੍ਰਸ਼ਨ 40.
ਪੰਜਾਬ ਵਿਚ ਦੋਗਲੇ ਨਸਲੀਕਰਨ ਦਾ ਕੰਮ ਵੱਡੇ ਪੱਧਰ ਤੇ ਚਲਾਉਣ ਲਈ ਕੀ ਕੀਤਾ ਗਿਆ ਹੈ ?
ਉੱਤਰ-
ਬਾਹਰਲੇ ਦੇਸ਼ਾਂ ਤੋਂ ਹੋਲਸਟੀਅਨ-ਫਰੀਜੀਅਨ ਅਤੇ ਜਰਸੀ ਨਸਲ ਦੀਆਂ ਗਾਈਆਂ ਅਤੇ ਇਸ ਨਸਲ ਦੇ ਸਾਨਾਂ ਦੇ ਟੀਕੇ ਮੰਗਵਾਉਣ ਦਾ ਕੰਮ ਉਲੀਕਿਆ ਗਿਆ ਹੈ ।

ਪ੍ਰਸ਼ਨ 41.
ਦੇਸੀ ਗਾਂ ਇਕ ਸੂਏ ਵਿਚ ਲਗਪਗ ਕਿੰਨਾ ਦੁੱਧ ਦਿੰਦੀ ਹੈ ?
ਉੱਤਰ-
ਦੇਸੀ ਗਾਂ ਇਕ ਸੂਏ ਵਿਚ ਲਗਪਗ 1000 ਤੋਂ 1800 ਕਿਲੋਗ੍ਰਾਮ ਦੁੱਧ ਦਿੰਦੀ ਹੈ ।

ਪ੍ਰਸ਼ਨ 42.
ਹਰਿਆਣਾ ਨਸਲ ਦੀ ਸਾਹੀਵਾਲ ਅਤੇ ਲਾਲ ਸਿੰਧੀ ਗਾਂਵਾਂ ਦੇ ਦੁੱਧ ਵਿਚ ਥੰਧਿਆਈ ਕਿੰਨੀ ਹੁੰਦੀ ਹੈ ?
ਉੱਤਰ-
ਹਰਿਆਣਾ 4%, ਸਾਹੀਵਾਲ 5% ਅਤੇ ਲਾਲ ਸਿੰਧੀ 5%.

ਪ੍ਰਸ਼ਨ 43.
ਹੋਲਸਟੀਅਨ-ਫਰੀਜੀਅਨ ਨਸਲ ਦੀ ਗਾਂ ਇਕ ਸੂਏ ਵਿਚ ਕਿੰਨਾ ਦੁੱਧ ਦਿੰਦੀ ਹੈ ਅਤੇ ਇਸ ਵਿਚ ਥਿੰਧਿਆਈ ਕਿੰਨੀ ਹੁੰਦੀ ਹੈ ?
ਉੱਤਰ-
ਇਹ 5500-6500 ਕਿਲੋ ਦੁੱਧ ਦਿੰਦੀ ਹੈ । ਇਸ ਵਿਚ ਥੰਧਿਆਈ 3.5-4.0% ਹੈ ।

ਪ੍ਰਸ਼ਨ 4.
ਜਰਸੀ ਨਸਲ ਦੀ ਗਾਂ ਇਕ ਸੂਏ ਵਿਚ ਕਿੰਨਾ ਦੁੱਧ ਦਿੰਦੀ ਹੈ ਤੇ ਇਸ ਵਿਚ ਕਿੰਨੀ ਥੰਧਿਆਈ ਹੁੰਦੀ ਹੈ ?
ਉੱਤਰ-
ਇਹ ਇਕ ਸੂਏ ਵਿਚ ਔਸਤਨ 3000-5000 ਕਿਲੋ ਦੁੱਧ ਦਿੰਦੀ ਹੈ । ਇਸ ਵਿਚ ਥੰਧਿਆਈ 5% ਹੁੰਦੀ ਹੈ ।

ਪ੍ਰਸ਼ਨ 45.
ਬਰਸੀਮ ਤੋਂ ਜਾਨਵਰਾਂ ਨੂੰ ਮੋਕ ਨਾ ਲੱਗੇ ਇਸ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਬਰਸੀਮ ਵਿਚ ਤੁੜੀ ਮਿਲਾ ਕੇ ਪਾਉਣੀ ਚਾਹੀਦੀ ਹੈ ।

ਪ੍ਰਸ਼ਨ 46.
ਬੱਚੇ ਨੂੰ ਬਹੁਲੀ ਕਿਸ ਹਿਸਾਬ ਨਾਲ ਪਿਲਾਉਣੀ ਚਾਹੀਦੀ ਹੈ ?
ਉੱਤਰ-
ਬੱਚੇ ਦੇ ਸਰੀਰ ਦੇ ਭਾਰ ਦੇ 10ਵੇਂ ਹਿੱਸੇ ਦੇ ਹਿਸਾਬ ਨਾਲ ਸਰਦੀਆਂ ਵਿਚ 3-4 ਦਿਨ ਅਤੇ ਗਰਮੀਆਂ ਵਿਚ 3 ਵਾਰ ਪਿਲਾਉਣੀ ਚਾਹੀਦੀ ਹੈ ।

ਪ੍ਰਸ਼ਨ 47.
ਵੱਛੜੂ ਨੂੰ ਵੰਡ ਕਦੋਂ ਤੋਂ ਦੇਣੀ ਸ਼ੁਰੂ ਕਰਨੀ ਚਾਹੀਦੀ ਹੈ ?
ਉੱਤਰ-
ਵੱਛੜੂ ਨੂੰ ਵੰਡ 15 ਦਿਨ ਦੀ ਉਮਰ ਵਿਚ ਦੇਣੀ ਸ਼ੁਰੂ ਕਰ ਦਿਓ ।

ਪ੍ਰਸ਼ਨ 48.
ਕੱਟੀਆਂ ਅਤੇ ਵੱਛੀਆਂ ਦੇ ਸਿੰਗ ਕਿਸ ਉਮਰ ਵਿਚ ਦਾਗਣੇ ਚਾਹੀਦੇ ਹਨ ?
ਉੱਤਰ-
ਕੱਟੀਆਂ ਦੇ ਸਿੰਗ 7-10 ਦਿਨ ਦੀ ਉਮਰ ਵਿਚ ਅਤੇ ਵੱਛੀਆਂ ਦੇ ਸਿੰਗ 15-20 ਦਿਨ ਦੀ ਉਮਰ ਵਿਚ ਲਾਲ ਸੂਹੇ ਗਰਮ ਲੋਹੇ ਦੀ ਦਾਗਣੀ ਨਾਲ ਦਾਗਣੇ ਚਾਹੀਦੇ ਹਨ |

PSEB 9th Class Agriculture Solutions Chapter 6 ਪਸ਼ੂ ਪਾਲਣ

ਪ੍ਰਸ਼ਨ 49.
18 ਮਹੀਨੇ ਵਿਚ ਵਹਿੜੇ ਦਾ ਭਾਰ ਕਿੰਨਾ ਹੋਣਾ ਚਾਹੀਦਾ ਹੈ ?
ਉੱਤਰ-
ਵਹਿੜੇ ਦਾ ਭਾਰ 300 ਕਿ: ਗ੍ਰਾਮ ਹੋ ਜਾਣਾ ਚਾਹੀਦਾ ਹੈ ।

ਪ੍ਰਸ਼ਨ 50.
ਜੇ ਚੁਆਈ ਮਸ਼ੀਨ ਨਾਲ ਕਰਨੀ ਹੋਵੇ ਤਾਂ ਥਣਾਂ ਨੂੰ ਕਿਸ ਘੋਲ ਨਾਲ ਸਾਫ਼ ਕਰਨਾ ਚਾਹੀਦਾ ਹੈ ?
ਉੱਤਰ-
50% ਬੀਟਾਡੇਨ ਅਤੇ 50% ਗਲਿਸਰੀਨ ਦੇ ਘੋਲ ਨਾਲ ।

ਪ੍ਰਸ਼ਨ 51.
ਪਾਣੀ ਦੀ ਖੁਰਲੀ ਕਿੰਨੀ ਉੱਚੀ ਹੋਣੀ ਚਾਹੀਦੀ ਹੈ ?
ਉੱਤਰ-
ਵੱਡੇ ਅਤੇ ਛੋਟੇ ਜਾਨਵਰਾਂ ਲਈ ਕ੍ਰਮਵਾਰ ਉਚਾਈ 2 ਫੁੱਟ ਅਤੇ 1 ਫੁੱਟ ਹੋਣੀ ਚਾਹੀਦੀ ਹੈ ।

ਪ੍ਰਸ਼ਨ 52.
ਗੋਹੇ ਦੀ ਸੰਭਾਲ ਲਈ ਟੋਏ ਦਾ ਆਕਾਰ ਦੱਸੋ ।
ਉੱਤਰ-
ਇਸ ਦਾ ਆਕਾਰ 20 x 10 x 4 ਫੁੱਟ ਹੋਣਾ ਚਾਹੀਦਾ ਹੈ ।

ਪ੍ਰਸ਼ਨ 53.
ਪੰਜਾਬ ਵਿਚ ਅਤੇ ਭਾਰਤ ਵਿਚ ਮੱਝ ਦੇ ਇਕ ਸੂਏ ਦਾ ਔਸਤਨ ਦੁੱਧ ਕਿੰਨਾ ਹੈ ?
ਉੱਤਰ-
ਪੰਜਾਬ ਵਿਚ ਇਹ ਔਸਤ 1500 ਕਿ; ਗ੍ਰਾਮ ਤੇ ਭਾਰਤ ਵਿਚ 500 ਕਿ: ਗ੍ਰਾਮ ਹੈ ।

ਪ੍ਰਸ਼ਨ 54.
ਭਾਰਤ ਵਿਚ ਮੱਝਾਂ ਦੀਆਂ ਕਿੰਨੀਆਂ ਨਸਲਾਂ ਹਨ ?
ਉੱਤਰ-
ਭਾਰਤ ਵਿਚ ਮੱਝਾਂ ਦੀਆਂ ,15 ਨਸਲਾਂ ਹਨ ।

ਪ੍ਰਸ਼ਨ 55.
ਦੁੱਧ ਲਈ ਕਿਸ ਧਾਤ ਦੇ ਬਣੇ ਬਰਤਨ ਸਭ ਤੋਂ ਵਧੀਆ ਰਹਿੰਦੇ ਹਨ ?
ਉੱਤਰ-
ਦੁੱਧ ਲਈ ਸਭ ਤੋਂ ਵਧੀਆ ਬਰਤਨ ਐਲੂਮੀਨੀਅਮ ਦੇ ਰਹਿੰਦੇ ਹਨ ।

PSEB 9th Class Agriculture Solutions Chapter 6 ਪਸ਼ੂ ਪਾਲਣ

ਪ੍ਰਸ਼ਨ 56.
ਬਰਤਨਾਂ ਨੂੰ ਕਿਰਮ ਰਹਿਤ ਕਰਨ ਵਾਲੇ ਰਸਾਇਣ ਦਾ ਨਾਂ ਦੱਸੋ ।
ਉੱਤਰ-
ਸੋਡੀਅਮ ਅਤੇ ਕੈਲਸ਼ੀਅਮ ਹਾਈਪੋਕਲੋਰਾਈਡ ।

ਪ੍ਰਸ਼ਨ 57.
ਸਭ ਤੋਂ ਵਧੀਆ ਦੋ ਮੰਤਵੀ ਗਾਂ ਦੀ ਨਸਲ ਕਿਹੜੀ ਹੈ ?
ਉੱਤਰ-
ਗਾਂ ਦੀ ਹਰਿਆਣਾ ਨਸਲ ਇਸ ਤਰ੍ਹਾਂ ਦੀ ਹੈ ।

ਪ੍ਰਸ਼ਨ 58.
ਨਿਸ਼ਾਸਤੇ ਦੇ ਮੁੱਖ ਸੋਮੇ ਕਿਹੜੇ ਹਨ ?
ਉੱਤਰ-
ਨਿਸ਼ਾਸਤੇ ਦੇ ਮੁੱਖ ਸੋਮੇ ਪੌਦਿਆਂ ਵਿਚਲੀ ਸੈਲੂਲੋਜ਼ ਅਤੇ ਸਟਾਰਚ ਹਨ ।

ਪ੍ਰਸ਼ਨ 59.
ਅਫ਼ਾਰੇ ਅਤੇ ਬਦਹਜ਼ਮੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਫ਼ਲੀਦਾਰ ਚਾਰੇ ਖੁਆਉਣ ਤੋਂ ਪਹਿਲਾਂ ਇਹਨਾਂ ਵਿਚ ਤੁੜੀ ਜਾਂ ਹੋਰ ਚਾਰੇ ਮਿਲਾ ਲੈਣੇ ਚਾਹੀਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੁੱਧ ਦੀ ਵੱਧ ਰਹੀ ਮੰਗ ਨੂੰ ਪੂਰਾ ਕਿਵੇਂ ਕੀਤਾ ਜਾ ਸਕਦਾ ਹੈ ?
ਉੱਤਰ-
ਦੁੱਧ ਦੀ ਵੱਧ ਰਹੀ ਮੰਗ ਨੂੰ ਲਵੇਰਿਆਂ ਦੀ ਗਿਣਤੀ ਵਧਾ ਕੇ ਅਤੇ ਦੂਜਾ ਲਵੇਰਿਆਂ ਦੀ ਦੁੱਧ ਉਤਪਾਦਨ ਸਮਰੱਥਾ ਨੂੰ ਵਧਾ ਕੇ ਕੀਤਾ ਜਾ ਸਕਦਾ ਹੈ । ਦੁੱਧ ਉਤਪਾਦਨ ਸਮਰੱਥਾ ਵਧਾਉਣ ਲਈ ਦੋਗਲੀ ਨਸਲੀਕਰਨ ਕਰਨ ਲਈ ਵਧੀਆ ਕਿਸਮ ਦੇ ਵਿਦੇਸ਼ੀ ਸਾਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 2.
ਲਾਹੇਵੰਦ ਡੇਅਰੀ ਫਾਰਮ ਦੇ ਧੰਦੇ ਲਈ ਆਰਥਿਕ ਪੱਖ ਤੋਂ ਦੁਧਾਰੂ ਪਸ਼ੂਆਂ ਵਿਚ ਕਿਹੜੇ ਮਿਆਰ ਹੋਣੇ ਚਾਹੀਦੇ ਹਨ ?
ਉੱਤਰ-

ਆਰਥਿਕ ਪਹਿਲ ਤੋਂ ਮਿਆਰ ਮੌਤ ਦੀ ਗਾਂ
305 ਦਿਨ ਦੇ ਸੂਏ ਦਾ ਘੱਟੋ-ਘੱਟ ਦੁੱਧ (ਕਿਲੋਗ੍ਰਾਮ) 2500 4000
ਭਰ ਜੋਬਨ ਵਿਚ ਇਕ ਦਿਨ ਦਾ ਦੁੱਧ (ਕਿਲੋਗ੍ਰਾਮ) 12-13 16-17
ਪਹਿਲੇ ਸੂਏ ਦੀ ਉਮਰ ਸਾਲ 3 (36 ਮਹੀਨੇ) 2½ (30 ਮਹੀਨੇ)
ਦੋ ਸੂਇਆਂ ਵਿਚਕਾਰ ਸਮਾਂ (ਮਹੀਨੇ) 15-16 13-14
ਦੁੱਥੋਂ ਭੱਜਣ ਦਾ ਸਮਾਂ (ਮਹੀਨੇ) (ਸੁਣ ਤੋਂ ਪਹਿਲੋਂ) 2 2

ਪ੍ਰਸ਼ਨ 3.
ਗਾਈਆਂ ਦਾ ਦੁੱਧ ਵਧਾਉਣ ਲਈ ਨਸਲ ਸੁਧਾਰ ਕਿਸ ਤਰ੍ਹਾਂ ਕੀਤਾ ਜਾਂਦਾ ਹੈ ?
ਉੱਤਰ-
ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਗਾਈਆਂ ਦਾ ਦੁੱਧ ਵਧਾਉਣ ਲਈ ਨਸਲ ਸੁਧਾਰ ਹੋਲਸਟੀਅਨ-ਫਰੀਜੀਅਨ ਨਸਲ ਦੇ ਸਾਨ੍ਹਾਂ ਨਾਲ ਦੇਸੀ ਅਤੇ ਦੋਗਲੀਆਂ ਗਾਈਆਂ ਨੂੰ ਮਿਲਾ ਕੇ ਕੀਤਾ ਜਾ ਸਕਦਾ ਹੈ । ਨੀਮ ਪਹਾੜੀ ਇਲਾਕਿਆਂ ਵਿਚ ਜਿੱਥੇ ਹਰੇ ਚਾਰੇ ਦੀ ਘਾਟ ਹੈ, ਗਾਈਆਂ ਦਾ ਨਸਲੀਕਰਨ ਜਰਸੀ ਨਸਲ ਦੀ ਵਰਤੋਂ ਨਾਲ ਕੀਤਾ ਜਾਂਦਾ ਹੈ । ਹੋਲਸਟੀਅਨ-ਫਰੀਜੀਅਨ ਨਸਲ ਦਾ ਦੁੱਧ ਵੱਧ ਹੁੰਦਾ ਹੈ ਤੇ ਜਰਸੀ ਦੇ ਦੁੱਧ ਵਿਚ ਚਰਬੀ ਦੀ ਪ੍ਰਤੀਸ਼ਤ ਮਾਤਰਾ ਵੱਧ ਹੈ |

ਪ੍ਰਸ਼ਨ 4.
ਆਸ ਵਾਲੀ ਅਤੇ ਉੱਥੋਂ ਹਟੀ ਗਾਂ ਦੀ ਸੰਭਾਲ ਕਿਵੇਂ ਕਰੋਗੇ ?
ਉੱਤਰ-
ਆਸ ਵਾਲੀ ਲਵੇਰੀ ਨੂੰ ਸੁਣ ਦੀ ਤਰੀਕ ਤੋਂ 60 ਦਿਨ ਪਹਿਲਾਂ ਦੁੱਧੋਂ ਹਟਾ ਲੈਣਾ ਚਾਹੀਦਾ ਹੈ । ਅਜਿਹਾ ਕਰਨ ਲਈ 5-7 ਦਿਨ ਲਈ ਵੰਡ ਬੰਦ ਕਰ ਦਿਓ ਅਤੇ ਹਰਾ ਚਾਰਾ ਵੀ ਘਟਾ ਦੇਣਾ ਚਾਹੀਦਾ ਹੈ | ਥਣਾਂ ਦੀ ਸੋਜ/ਛਿਛੜਾ ਰੋਗ ਤੋਂ ਬਚਾਅ ਲਈ ਕਿਰਮ ਨਾਸ਼ਕ ਦਵਾਈ ਲਗਾ ਦੇਣੀ ਚਾਹੀਦੀ ਹੈ । ਪਹਿਲੇ ਦੋ ਸੂਏ ਇਹਨਾਂ ਵਹਿੜਾਂ ਨੂੰ ਇਕ ਕਿਲੋ ਵੰਡ ਵਾਧੂ ਪਾਉਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਦਾ ਸਰੀਰਕ ਵਾਧਾ ਵੀ ਹੋ ਰਿਹਾ ਹੁੰਦਾ ਹੈ । | ਸੂਣ ਤੋਂ ਦੋ ਹਫ਼ਤੇ ਪਹਿਲਾਂ ਗਾਂ ਨੂੰ ਬਾਕੀ ਵਗ ਤੋਂ ਅਲੱਗ ਕਰ ਦੇਣਾ ਚਾਹੀਦਾ ਹੈ । ਉਸ ਨੂੰ ਸਾਫ਼ ਕਮਰੇ ਵਿੱਚ ਰੱਖੋ ਜਿੱਥੇ ਅਰਾਮ ਲਈ ਸੱਕ ਪਾਈ ਹੋਵੇ । ਆਸ ਵਾਲੀ ਲਵੇਰੀ ਦੀ ਢੋਢੁਆਈ ਨਹੀਂ ਕਰਨੀ ਚਾਹੀਦੀ । ਭੀੜ-ਭੜੱਕੇ ਤੋਂ ਗੁਰੇਜ਼ ਕਰੋ ਅਤੇ ਪਸ਼ੂ ਨਾ ਫਿਸਲੇ ਇਸ ਦਾ ਗਿਆਨ ਰੱਖੋ । ਇਸ ਸਮੇਂ ਲੇਵਾ ਕਾਫੀ ਵੱਡਾ ਹੋ ਜਾਂਦਾ ਹੈ । ਇਸ ਲਈ ਧਿਆਨ ਰੱਖੋ ਕਿ ਲੇਵੇ ਤੇ ਕੋਈ ਸੱਟ ਜਾਂ ਜ਼ਖ਼ਮ ਨਾ ਲੱਗੇ ।

PSEB 9th Class Agriculture Solutions Chapter 6 ਪਸ਼ੂ ਪਾਲਣ

ਪ੍ਰਸ਼ਨ 5.
ਮੱਝਾਂ ਦੀ ਸਾਂਭ-ਸੰਭਾਲ ਬਾਰੇ ਕੀ ਜਾਣਦੇ ਹੋ ?
ਉੱਤਰ-
ਮੱਝਾਂ ਦੀ ਸਾਂਭ ਸੰਭਾਲ ਆਮ ਤੌਰ ‘ਤੇ ਗਾਂਵਾਂ ਵਾਂਗ ਹੀ ਹੁੰਦੀ ਹੈ । ਮੱਝਾਂ ਵਿਚ ਦੋ ਸੂਇਆਂ ਦੀ ਵਿੱਥ ਵੀ ਵਧੇਰੇ ਹੁੰਦੀ ਹੈ ਤੇ ਕੱਟੜਆਂ ਦੀ ਮੌਤ ਘਟਾਉਣ ਲਈ ਉਨ੍ਹਾਂ ਦੀ ਜਨਮ ਤੋਂ ਪਹਿਲਾਂ ਅਤੇ ਬਾਅਦ ਵਿਚ ਚੰਗੇਰੀ ਸੰਭਾਲ ਕਰਨੀ ਚਾਹੀਦੀ ਹੈ | ਮਾੜੀਆਂ ਮੱਝਾਂ ਖ਼ਾਸ ਕਰਕੇ ਘੱਟ ਭਾਰ ਵਾਲੀਆਂ ਝੋਟੀਆਂ ਨੂੰ ਆਸ ਨਹੀਂ ਕਰਾਉਣੀ ਚਾਹੀਦੀ । ਮੱਝ ਦੇ ਸੁਣ ਤੋਂ ਪਹਿਲਾਂ ਵਧੀਆ ਖ਼ੁਰਾਕ ਦੇਣੀ ਚਾਹੀਦੀ ਹੈ । ਗਰਭ ਦੇ ਆਖ਼ਰੀ 3 ਮਹੀਨੇ ਲਵੇਰੀ ਦੀ ਚੰਗੀ ਤਰ੍ਹਾਂ ਦੇਖ-ਭਾਲ ਬਹੁਤ ਹੀ ਜ਼ਰੂਰੀ ਹੈ । ਨਵੇਂ ਜੰਮੇ ਕੱਟੜੂਆਂ ਦੀ ਖੁਰਾਕ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ । ਕੱਟੜੂਆਂ ਨੂੰ ਛੋਟੇ ਗਰੁੱਪਾਂ ਵਿਚ ਵਧੀਆ ਸੁੱਕ ਵਿਛਾਏ ਕਮਰਿਆਂ ਵਿਚ ਰੱਖੋ ਅਤੇ ਜਨਮ ਤੋਂ ਲੈ ਕੇ ਨੇਮਬੱਧ ਤਰੀਕੇ ਨਾਲ ਮਲੱਪ ਰਹਿਤ ਕਰਨ ਵਾਲੀ ਦਵਾਈ ਅਤੇ ਬਿਮਾਰੀਆਂ ਤੋਂ ਬਚਾਅ ਲਈ ਸਮੇਂ ਸਿਰ ਟੀਕੇ ਲਗਵਾਉਣੇ ਚਾਹੀਦੇ ਹਨ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਾਂਵਾਂ ਦੀ ਵਿਦੇਸ਼ੀ ਨਸਲ ਜਰਸੀ ਦਾ ਵਰਣਨ ਕਰੋ ।
ਉੱਤਰ –

ਜਰਸੀ
ਮੁਲ ਘਰ ਇੰਗਲੈਂਡ ਵਿਚ ਜਰਸੀ ਟਾਪੂ
ਰੰਗ ਭੂਸਲਾ ਜਾਂ ਭੂਰੇ ਲਾਲ ਡੱਬ
ਕੱਦ ਇਹ ਸਭ ਤੋਂ ਛੋਟੇ ਕੱਦ ਵਾਲੀ ਨਸਲ ਹੈ ।
ਦੁੱਧ ਦੀ ਮਾਤਰਾ 3000-5000 ਕਿਲੋ
ਫੈਟ 5%

ਪ੍ਰਸ਼ਨ 2.
ਭਾਰਤ ਵਿਚ ਵਧ ਰਹੀ ਦੁੱਧ ਦੀ ਮੰਗ ਕਿਵੇਂ ਪੂਰੀ ਹੋ ਸਕਦੀ ਹੈ ?
ਉੱਤਰ-
ਦੁੱਧ ਦੀ ਵੱਧ ਰਹੀ ਮੰਗ ਪੂਰੀ ਕਰਨ ਲਈ ਦੋ ਕੰਮ ਕੀਤੇ ਜਾ ਸਕਦੇ ਹਨ !

  1. ਦੁੱਧ ਦੇਣ ਵਾਲੀਆਂ ਗਾਂਵਾਂ-ਮੱਝਾਂ ਦੀ ਗਿਣਤੀ ਵਿੱਚ ਵਾਧਾ ਕਰਨਾ ਚਾਹੀਦਾ ਹੈ ।
  2. ਦੁੱਧ ਦੇਣ ਵਾਲੀਆਂ ਗਾਂਵਾਂ-ਮੱਝਾਂ ਦੀ ਨਸਲ ਵਿਚ ਸੁਧਾਰ ਕਰਕੇ ਵੀ ਦੁੱਧ ਵਧਾਇਆ ਜਾ ਸਕਦਾ ਹੈ ।

ਲਵੇਰਿਆਂ ਦੀ ਗਿਣਤੀ ਤਾਂ ਪਹਿਲਾਂ ਹੀ ਸਾਡੇ ਕੋਲ ਵੱਧ ਹੈ ਅਤੇ ਦੂਸਰੇ ਢੰਗ ਲਈ ਵਿਦੇਸ਼ੀ ਨਸਲ ਦੀਆਂ ਵਧੀਆ ਗਉਆਂ ਮੰਗਵਾਈਆਂ ਜਾ ਸਕਦੀਆਂ ਪਰ ਇਹਨਾਂ ਵਿਚ ਸਾਡੇ ਵਾਤਾਵਰਣ ਨੂੰ ਸਹਾਰਨ ਦੀ ਸ਼ਕਤੀ ਘੱਟ ਹੈ ਅਤੇ ਇਹ ਜਲਦੀ ਬਿਮਾਰ ਹੋ ਜਾਂਦੀਆਂ ਹਨ । ਇਸ ਲਈ ਮੌਜੂਦਾ ਲਵੇਰਿਆਂ ਦੇ ਦੁੱਧ ਦੀ ਸਮਰੱਥਾ ਨੂੰ ਵਧਾਉਣਾ ਹੀ ਇਸ ਦਾ ਸਹੀ ਢੰਗ ਹੈ । ਇਸ ਲਈ ਲਵੇਰਿਆਂ ਦੀ ਨਸਲ ਸੁਧਾਰਨ ਅਤੇ ਚੰਗੀ ਸੰਭਾਲ ਦੀ ਲੋੜ ਹੈ । ਨਸਲ ਸੁਧਾਰਨ ਲਈ ਵਧੀਆ ਕਿਸਮ ਦੇ ਹੋਲਸਟੀਅਨ-ਫਰੀਜੀਅਨ ਤੇ ਜਰਸੀ ਨਸਲ ਦੇ ਸਾਨਾਂ ਦੀ ਵਰਤੋਂ ਕੀਤੀ ਜਾਂਦੀ ਹੈ । ਪਰ ਮੱਝਾਂ ਤਾਂ ਭਾਰਤ ਵਿਚ ਪਹਿਲਾਂ ਹੀ ਦੁਨੀਆ ਦੀਆਂ ਸਭ ਤੋਂ ਵਧੀਆਂ ਕਿਸਮ ਦੀਆਂ ਹਨ । ਇਸ ਲਈ ਇਹਨਾਂ ਵਿਚ ਦੋਗਲੀ ਨਸਲਕਸ਼ੀ ਲਈ ਕੋਈ ਗੁੰਜਾਇਸ਼ ਨਹੀਂ ਹੈ । ਇਸ ਲਈ ਜੋ ਨਸਲਾਂ ਭਾਰਤ ਵਿਚ ਮੌਜੂਦ ਹਨ, ਉਹਨਾਂ ਦੀ ਚੋਣ ਕਰਕੇ ਹੀ ਸੁਧਾਰ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 3.
ਜਾਨਵਰਾਂ ਦੇ ਸਰੀਰ ਦੇ ਸੰਚਾਲਨ ਲਈ ਖੁਰਾਕ ਦਾ ਵੇਰਵਾ ਦਿਓ ।
ਉੱਤਰ-
ਵੱਧ ਦੁੱਧ ਦੀ ਪੈਦਾਵਾਰ ਲਈ ਜਾਨਵਰਾਂ ਦੀ ਖ਼ੁਰਾਕ ਤੇ ਸਰੀਰ ਦਾ ਸੰਚਾਲਨ ਠੀਕ ਢੰਗ ਨਾਲ ਹੋਣਾ ਚਾਹੀਦਾ ਹੈ । ਜਾਨਵਰਾਂ ਲਈ ਜ਼ਰੂਰੀ ਖ਼ੁਰਾਕੀ ਤੱਤਾਂ ਨੂੰ 4 ਭਾਗਾਂ ਵਿਚ ਵੰਡਿਆ ਜਾ ਸਕਦਾ ਹੈ –

  • ਉਰਜਾ ਦੇਣ ਵਾਲੇ ਪਦਾਰਥ
  • ਪ੍ਰੋਟੀਨ
  • ਖਣਿਜ ਪਦਾਰਥ
  • ਵਿਟਾਮਿਨ |

ਸਾਰੇ ਜਾਨਵਰ ਆਪਣੀ ਉਰਜਾ ਦੀ ਲੋੜ ਖ਼ੁਰਾਕੀ ਤੱਤਾਂ ਨਿਸ਼ਾਸਤਾ, ਪ੍ਰੋਟੀਨ ਅਤੇ ਚਿਕਨਾਈ ਤੋਂ ਪ੍ਰਾਪਤ ਕਰਦੇ ਹਨ । ਡੇਅਰੀ ਜਾਨਵਰ 80% ਊਰਜਾ ਲੋੜ ਸ਼ਾਸਤੇ ਤੋਂ ਪੂਰੀ ਕਰਦੇ ਹਨ । 400 ਕਿਲੋ ਭਾਰ ਦੀ ਗਾਂ ਜਾਂ ਮੱਝ ਦੇ ਸਰੀਰ ਸੰਚਾਲਨ ਦੀ ਲੋੜ 35 ਕਿਲੋ ਹਰੇ ਚਾਰੇ ਬਰਸੀਮ, ਲੂਸਣ, ਮੱਕੀ, ਜਵਾਰ ਜਾਂ ਬਾਜਰਾ) ਨਾਲ ਪੂਰੀ ਹੋ ਸਕਦੀ ਹੈ । ਭਾਰੇ ਜਾਨਵਰਾਂ ਲਈ ਜਿਵੇਂ ਕਿ 500 ਕਿਲੋ ਭਾਰ ਵਾਲੀ ਗਾਂ ਲਈ 45 ਕਿਲੋ ਹਰਾ ਚਾਰਾ ਕਾਫ਼ੀ ਹੈ । ਇਸ ਵਿਚ 10% ਤਕ ਤੂੜੀ ਮਿਲਾਉਣੀ ਠੀਕ ਰਹਿੰਦੀ ਹੈ ਕਿਉਂਕਿ ਹਰੇ ਬਰਸੀਮ ਜਾਂ ਲੂਸਣ ਵਿਚ ਪ੍ਰੋਟੀਨ ਜ਼ਿਆਦਾ ਹੁੰਦੀ ਹੈ ਅਤੇ ਸੁੱਕਾ ਮਾਦਾ ਘੱਟ ਹੁੰਦਾ ਹੈ । ਦੁੱਧ ਦੀ ਪੈਦਾਵਾਰ ਲਈ ਜਾਂ ਵਧ ਰਹੇ ਵੱਛੇ ਤੇ ਵੱਛੀਆਂ ਦੀ ਜ਼ਰੂਰਤ ਹਰੇ ਚਾਰੇ ਅਤੇ ਸੰਤੁਲਿਤ ਵੰਡ ਮਿਸ਼ਰਨ ਨਾਲ ਪੂਰੀ ਕੀਤੀ ਜਾ ਸਕਦੀ ਹੈ । ਜੋ ਮੱਝਾਂ 5 ਕਿਲੋ ਅਤੇ ਗਾਂਵਾਂ 7 ਕਿਲੋ ਦੁੱਧ ਪੈਦਾ ਕਰ ਸਕਦੀਆਂ ਹਨ ਉਹਨਾਂ ਨੂੰ 40-60 ਕਿਲੋ ਫਲੀਦਾਰ ਹਰਾ ਚਾਰਾ ਕਾਫ਼ੀ ਰਹਿੰਦਾ ਹੈ । ਬਰਸੀਮ ਦੀਆਂ ਪਹਿਲੀਆਂ ਕਟਾਈਆਂ ਵਿਚ ਤੁੜੀ ਮਿਲਾਉਣੀ ਚਾਹੀਦੀ ਹੈ ਤਾਂ ਕਿ ਜਾਨਵਰਾਂ ਨੂੰ ਮੋਕ ਨਾ ਲੱਗੇ । ਵਧੇਰੇ ਦੁੱਧ ਵਾਲੀਆਂ ਗਾਂਵਾਂ ਨੂੰ ਜ਼ਿਆਦਾ ਹਰਾ ਚਾਰਾ ਨਹੀਂ ਪਾਉਣਾ ਚਾਹੀਦਾ ਨਹੀਂ ਤਾਂ ਉਹ ਵੰਡ ਨਹੀਂ ਖਾ ਸਕਣਗੀਆਂ ।

ਪ੍ਰਸ਼ਨ 4.
ਵੱਛਤੂਆਂ ਦੇ ਦੁੱਧ ਛੁਡਾਉਣ ਬਾਰੇ ਦੱਸੋ ।
ਉੱਤਰ –
ਦੁੱਧ ਛੁਡਾਉਣਾ-ਵੱਛਤੂਆਂ ਨੂੰ ਦੁੱਧ ਚੁੰਘਾਉਣ ਦੀ ਥਾਂ ਪਿਲਾਉਣਾ ਚਾਹੀਦਾ ਹੈ । ਇਸ ਲਈ ਵੱਛੜੂ ਨੂੰ ਜਨਮ ਤੋਂ ਹੀ ਮਾਂ ਤੋਂ ਵੱਖ ਕਰ ਦਿਓ । ਇਸ ਤਰ੍ਹਾਂ ਦੁੱਧ ਦੀ ਪੈਦਾਵਾਰ ਦਾ ਸਹੀ ਅੰਦਾਜ਼ਾ ਵੀ ਲੱਗ ਜਾਂਦਾ ਹੈ ਅਤੇ ਵੱਛੜੂ ਨੂੰ ਲੋੜ ਮੁਤਾਬਕ ਦੁੱਧ ਵੀ ਪਿਲਾਇਆ ਜਾ ਸਕਦਾ ਹੈ। ਦੁੱਧ ਹਮੇਸ਼ਾ ਤਾਜ਼ਾ ਅਤੇ ਸਰੀਰਕ ਤਾਪਮਾਨ (30°-40°C) ਤੇ ਪਿਲਾਉਣਾ ਚਾਹੀਦਾ ਹੈ । ਇਸ ਤਰ੍ਹਾਂ ਥਣ ਜ਼ਖ਼ਮੀ ਨਹੀਂ ਹੁੰਦੇ ਅਤੇ ਛੂਤ ਦੀਆਂ ਬਿਮਾਰੀਆਂ ਵੀ ਨਹੀਂ ਲਗਦੀਆਂ । ਇਸ ਦੇ ਨਾਲ-ਨਾਲ ਜੇ ਬੱਚਾ ਮਰ ਵੀ ਜਾਵੇ, ਤਾਂ ਵੀ ਲਵੇਰੇ ਦੁੱਧ ਆਸਾਨੀ ਨਾਲ ਦਿੰਦੇ ਰਹਿੰਦੇ ਹਨ ।

ਪ੍ਰਸ਼ਨ 5.
ਵੱਛੇ-ਵੱਛੀਆਂ ਦੀ ਪਹਿਚਾਣ ਅਤੇ ਵਹਿੜਾਂ ਦੀ ਸੰਭਾਲ ਅਤੇ ਦੁੱਧ ਦੇਣ ਵਾਲੇ ਪਸ਼ੂਆਂ ਦੀ ਸੰਭਾਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਵੱਛੇ-ਵੱਛੀਆਂ ਦੀ ਪਹਿਚਾਣ-ਜਾਨਵਰਾਂ ਦੀ ਗਿਣਤੀ ਵੱਧ ਹੋਣ ਦੀ ਸੂਰਤ ਵਿਚ ਉਨ੍ਹਾਂ ਦੀ ਠੀਕ-ਠਾਕ ਪਹਿਚਾਣ ਲਈ ਪ੍ਰਬੰਧ ਹੋਣਾ ਜ਼ਰੂਰੀ ਹੈ । ਛੋਟੇ ਜਾਨਵਰਾਂ ਦੇ ਕੰਨਾਂ ਵਿਚ ਨੰਬਰ ਲਗਾ ਕੇ ਜਾਂ ਗਲ ਵਿਚ ਰੱਸੀ ਜਾਂ ਸੰਗਲੀ ਵਿਚ ਨੰਬਰ ਲਟਕਾ ਕੇ ਇਹਨਾਂ ਦੀ ਪਹਿਚਾਣ ਆਸਾਨੀ ਨਾਲ ਕੀਤੀ ਜਾ ਸਕਦੀ ਹੈ । ਵਹਿੜਾਂ ਅਤੇ ਵੱਡੇ ਜਾਨਵਰਾਂ ਵਿਚ ਪਹਿਚਾਣ ਲਈ ਕੰਨਾਂ ਵਿਚ ਨੰਬਰ ਵਾਲੀਆਂ ਮੁਰਕੀਆਂ ਪਾਈਆਂ ਜਾ ਸਕਦੀਆਂ ਹਨ ਜਾਂ ਗਰਮ ਲੋਹੇ ਨਾਲ ਪੱਟ ਤੇ ਨੰਬਰ ਲਗਾਏ ਜਾ ਸਕਦੇ ਹਨ । ਵਹਿੜਾਂ ਦੀ ਸੰਭਾਲ-ਜੇ ਵਹਿੜਾਂ ਨੂੰ ਵਧੀਆ ਰਾਸ਼ਨ ਮਿਲੇ ਤਾਂ ਉਨ੍ਹਾਂ ਵਿਚ ਹਰ ਰੋਜ਼ 500-700 ਗਾਮ ਸਰੀਰਕ ਵਾਧਾ ਹੋ ਸਕਦਾ ਹੈ ।

ਆਮ ਕਰਕੇ ਵਹਿੜ ਦੇ ਸਰੀਰ ਦਾ ਭਾਰ 15 ਮਹੀਨੇ ਦੀ ਉਮਰ ਵਿਚ 200-250 ਕਿਲੋਗ੍ਰਾਮ ਅਤੇ 18 ਮਹੀਨੇ ਵਿਚ ਭਾਰ 300 ਕਿਲੋਗ੍ਰਾਮ ਹੋ ਜਾਂਦਾ ਹੈ । ਇਕ ਸਾਲ ਦੀ ਉਮਰ ਤੋਂ ਵਹਿੜਾਂ ਨੂੰ ਹੇਹੇ ਦੀਆਂ ਨਿਸ਼ਾਨੀਆਂ ਲਈ ਧਿਆਨ ਨਾਲ ਵੇਖੋ । ਦੁੱਧ ਦੇਣ ਵਾਲੇ ਪਸ਼ੂਆਂ ਦੀ ਸਾਂਭ-ਸੰਭਾਲ-ਸੂਏ ਤੋਂ 5 ਦਿਨਾਂ ਬਾਅਦ ਲਵੇਰੀਆਂ ਨੂੰ ਆਮ ਵੰਡ ਪਾਉਣੀ ਚਾਹੀਦੀ ਹੈ । ਦੁੱਧ ਦੀ ਪੈਦਾਵਾਰ ਅਤੇ ਹਰੇ ਚਾਰੇ ਦੀ ਮਾਤਰਾ ਅਤੇ ਕੁਆਲਿਟੀ ਅਨੁਸਾਰ ਵੰਡ ਦੀ ਮਾਤਰਾ ਵਧਾ ਲੈਣੀ ਚਾਹੀਦੀ ਹੈ । ਲਵੇਰਿਆਂ ਦਾ (ਖ਼ਾਸ ਕਰਕੇ ਦੁੱਧ ਦੇਣ ਵਾਲੇ ਸੂਏ ਦੇ ਪਹਿਲੇ ਤਿੰਨ ਮਹੀਨੇ ਆਮ ਕਰਕੇ ਭਾਰ ਘੱਟਦਾ ਹੈ ਜੋ ਕਿ ਫ਼ਿਕਰ ਯੋਗ ਗੱਲ ਨਹੀਂ ।

ਪ੍ਰਸ਼ਨ 6.
ਪੰਜਾਬ ਵਿਚ ਮੱਝਾਂ ਦੀਆਂ ਦੋ ਨਸਲਾਂ ਬਾਰੇ ਜਾਣਕਾਰੀ ਦਿਓ ।
ਉੱਤਰ-
1. ਮੁੱਰਾ ਨਸਲ-ਇਸ ਦਾ ਮੂਲ ਘਰ ਰੋਹਤਕ (ਹਰਿਆਣਾ) ਵਿਚ ਹੈ । ਮੁੱਰਾ ਦਾ ਮਤਲਬ ਹੈ ਮੁੜਿਆ ਹੋਇਆ | ਇਸ ਨਸਲ ਦਾ ਨਾਂ ਇਸ ਦੇ ਮੁੜੇ ਹੋਏ ਸਿੰਗਾਂ ਕਰਕੇ ਪਿਆ ਹੈ । ਇਸ ਨਸਲ ਦਾ ਰੰਗ ਕਾਲਾ ਸ਼ਾਹ ਹੁੰਦਾ ਹੈ । ਇਸ ਦੀ ਪੂਛ ਦੀ ਚੁੰਬ ਚਿੱਟੀ, ਸਿੰਗ ਛੋਟੇ ਕੁੰਢੇ, ਧੌਣ ਤੇ ਸਿਰ ਪਤਲਾ, ਭਾਰਾ ਲੇਵਾ ਅਤੇ ਥਣ ਲੰਮੇ ਹੁੰਦੇ ਹਨ । ਮੱਝਾਂ ਦੇ ਸਰੀਰ ਦਾ ਭਾਰ 430 ਕਿਲੋਗ੍ਰਾਮ ਅਤੇ ਝੋਟਿਆਂ ਦਾ 575 ਕਿਲੋਗ੍ਰਾਮ ਹੁੰਦਾ ਹੈ । ਇਹ ਨਸਲ ਔਸਤਨ ਇਕ ਸੂਏ ਵਿਚ 1700-1800 ਕਿਲੋਗ੍ਰਾਮ ਦੁੱਧ ਦਿੰਦੀ ਹੈ । ਇਸ ਦੇ ਦੁੱਧ ਵਿਚ ਥੰਧਿਆਈ 7% ਹੁੰਦੀ ਹੈ ।

2. ਨੀਲੀ ਰਾਵੀ-ਇਸ ਦਾ ਮਲ ਘਰ ਮਿੰਟਗੁਮਰੀ (ਪਾਕਿਸਤਾਨ) ਵਿਚ ਹੈ । ਇਸ ਦਾ ਰੰਗ ਕਾਲਾ, ਮੱਥਾ ਚਿੱਟਾ (ਫੁੱਲ), ਗੋਡਿਆਂ ਤੱਕ ਲੱਤਾਂ ਚਿੱਟੀਆਂ ਅਤੇ ਪੂਛ ਦੀ ਚੁੰਬ ਚਿੱਟੀ ਹੁੰਦੀ ਹੈ । ਇਸ ਦਾ ਇਕ ਹੋਰ ਨਾਂ ਪੰਜ ਕਲਿਆਣੀ ਵੀ ਹੈ । ਇਸ ਦਾ ਕੱਦ ਦਰਮਿਆਨਾ, ਸਿੰਗ ਛੋਟੇ ਅਤੇ ਕੁੰਢੇ, ਅੱਖਾਂ ਬਿੱਲੀਆਂ ਹੁੰਦੀਆਂ ਹਨ ।
ਮੱਝਾਂ ਦਾ ਭਾਰ 450 ਕਿਲੋਗ੍ਰਾਮ ਅਤੇ ਝੋਟਿਆਂ ਦਾ 600 ਕਿਲੋਗ੍ਰਾਮ ਹੁੰਦਾ ਹੈ । ਇਕ ਸੂਏ ਵਿਚ ਔਸਤਨ ਦੁੱਧ 1600-1800 ਕਿਲੋਗ੍ਰਾਮ ਪ੍ਰਾਪਤ ਹੋ ਜਾਂਦਾ ਹੈ ।

ਪ੍ਰਸ਼ਨ 7.
ਦੁੱਧ ਵਾਲੇ ਭਾਂਡੇ ਅਤੇ ਬਰਤਨਾਂ ਦੀ ਸਫ਼ਾਈ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
1. ਦੁੱਧ ਵਾਲੇ ਭਾਂਡੇ-ਦੁੱਧ ਵਾਲੇ ਭਾਂਡੇ ਕਈ ਤਰ੍ਹਾਂ ਦੀਆਂ ਧਾਤਾਂ ਤੋਂ ਬਣਾਏ ਜਾਂਦੇ ਹਨ । ਪਰ ਲੋਹੇ ਜਾਂ ਤਾਂਬੇ ਆਦਿ ਦੀਆਂ ਧਾਤਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਕੁੱਝ ਮਾਤਰਾ ਵਿਚ ਦੁੱਧ ਵਿਚ ਘੁਲ ਜਾਂਦੀਆਂ ਹਨ ਅਤੇ ਅਣਚਾਹੀ ਰਸਾਇਣਿਕ ਕਿਰਿਆ ਨਾਲ ਦੁੱਧ ਵਿਚ ਮਿਲ ਕੇ ਘਟੀਆ ਸਵਾਦ ਅਤੇ ਬਦਬੂ ਪੈਦਾ ਕਰਦੀਆਂ ਹਨ । ਚੰਗੀ ਤਰ੍ਹਾਂ ਲਈ ਕੀਤੇ ਤਾਂਬੇ, ਗੈਲਵੇਨਾਈਜ਼ਡ ਲੋਹੇ ਅਤੇ ਕਰੋਮ ਨਿੱਕਲ ਦੇ ਬਰਤਨ ਦੁੱਧ ਦੇ ਭਾਂਡਿਆਂ ਵਜੋਂ ਬਹੁਤ ਤਸੱਲੀ ਬਖ਼ਸ਼ ਰਹਿੰਦੇ ਹਨ, ਪਰ ਇਹ ਬਹੁਤ ਮਹਿੰਗੇ ਪੈਂਦੇ ਹਨ । ਜਦ ਕਿ ਐਲੂਮੀਨੀਅਮ ਦੇ ਬਰਤਨ ਸਭ ਤੋਂ ਵਧੀਆ, ਸਸਤੇ ਅਤੇ ਜ਼ਿਆਦਾ ਦੇਰ ਚੱਲਣ ਵਾਲੇ ਹੁੰਦੇ ਹਨ । ਇਹ ਦੁੱਧ ‘ਤੇ ਮਾੜਾ ਅਸਰ ਵੀ ਨਹੀਂ ਪਾਉਂਦੇ । ਇਨ੍ਹਾਂ ਨੂੰ ਆਸਾਨੀ ਨਾਲ ਸਾਫ਼ ਅਤੇ ਕਿਰਮ ਰਹਿਤ ਕੀਤਾ ਜਾ ਸਕਦਾ ਹੈ ।

2. ਬਰਤਨਾਂ ਦੀ ਸਫ਼ਾਈ-ਵਧੀਆ ਦੁੱਧ ਪੈਦਾ ਕਰਨ ਲਈ ਬਰਤਨਾਂ ਨੂੰ ਸਾਫ਼-ਸੁਥਰਾ ਅਤੇ ਕਿਰਮ ਰਹਿਤ ਕਰਨਾ ਬਹੁਤ ਜ਼ਰੂਰੀ ਹੈ । ਦੁੱਧ ਵਾਲੇ ਬਰਤਨਾਂ ਨੂੰ ਵਰਤੋਂ ਤੋਂ ਤੁਰੰਤ ਬਾਅਦ ਧੋ ਕੇ ਸਾਫ਼ ਕਰਕੇ ਸੁਕਾ ਲੈਣਾ ਚਾਹੀਦਾ ਹੈ । | ਬਰਤਨਾਂ ਨੂੰ ਓਨੀ ਦੇਰ ਧੋਂਦੇ ਰਹੋ, ਜਦੋਂ ਤਕ ਧੋਣ ਵਾਲਾ ਪਾਣੀ ਸਾਫ਼ ਆਉਣਾ ਸ਼ੁਰੂ ਨਾ ਹੋ ਜਾਵੇ । ਧੋਣ ਲਈ ਸੋਡੇ ਦੀ ਵਰਤੋਂ ਕੀਤੀ ਜਾ ਸਕਦੀ ਹੈ । ਘੋਲ ਵਿਚ ਸੋਡਾ ਇੰਨਾ ਕੁ ਹੀ ਪਾਓ ਕਿ ਉਹ ਹੱਥਾਂ ‘ਤੇ ਮਾੜਾ ਪ੍ਰਭਾਵ ਨਾ ਪਾਵੇ | ਬਰਤਨ ਦੀ ਧਾਤ ਅਨੁਸਾਰ ਸਫ਼ਾਈ ਲਈ ਕੱਪੜੇ ਧੋਣ ਵਾਲਾ ਸੋਡਾ, ਸੋਡੀਅਮ ਹੈਕਸਾਟਾਫਾਸਫੇਟ, ਟਰਾਈ ਸੋਡੀਅਮ ਫਾਸਫੇਟ, ਸੋਡੀਅਮ ਮੈਟਾਸਿਲੀਕੇਟ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ । ਸੋਡੇ ਨੂੰ ਕੋਸੇ ਪਾਣੀ (45°C) ਵਿਚ ਘੋਲ ਕੇ ਬਰਤਨ ਵਿਚ ਪਾ ਕੇ ਬੁਰਸ਼ ਜਾਂ ਹੱਥ ਨਾਲ ਅੰਦਰੋਂ-ਬਾਹਰੋਂ ਚੰਗੀ ਤਰ੍ਹਾਂ ਰਗੜ ਕੇ ਸਾਫ਼ ਕਰੋ । ਮਗਰੋਂ ਬਰਤਨ ਨੂੰ 2-3 ਵਾਰ ਕੋਸੇ ਪਾਣੀ ਨਾਲ ਧੋ ਕੇ ਸੋਡਾ ਕੱਢ ਦਿਓ ਅਤੇ ਆਖਿਰ ਵਿਚ ਠੰਡੇ ਪਾਣੀ ਨਾਲ ਧੋ ਦਿਓ | ਸਾਫ਼ ਕੀਤੇ ਬਰਤਨਾਂ ਨੂੰ ਪੁੱਠੇ ਕਰ ਕੇ ਸੁਕਾ ਲੈਣਾ ਚਾਹੀਦਾ ਹੈ ।

ਕਿਰਮ ਰਹਿਤ ਕਰਨ ਨਾਲ ਬਿਮਾਰੀਆਂ ਫੈਲਾਉਣ ਵਾਲੇ ਕੀਟਾਣੂਆਂ ਦਾ ਨਾਸ਼ ਹੋ ਜਾਂਦਾ ਹੈ । ਕਿਰਮ ਰਹਿਤ ਕਰਨ ਲਈ ਉਬਲਦਾ ਪਾਣੀ, ਭਾਫ਼ ਅਤੇ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ | ਬਰਤਨਾਂ ਨੂੰ 2-3 ਮਿੰਟ ਭਾਫ਼ ਦੀ ਫੁਹਾਰ ਤੇ ਰੱਖ ਕੇ ਕਿਰਮ ਰਹਿਤ ਕੀਤਾ ਜਾ ਸਕਦਾ ਹੈ । ਦੁੱਧ ਦੇ ਬਰਤਨਾਂ ਵਿਚ ਉਬਲਦਾ ਪਾਣੀ ਪਾ ਕੇ ਅੱਧੇ ਘੰਟੇ ਲਈ ਬੰਦ ਕਰ ਦਿਓ ਅਤੇ ਬਰਤਨ ਦਾ ਤਾਪਮਾਨ ਲਗਪਗ 85°C ਹੋਣਾ ਚਾਹੀਦਾ ਹੈ | ਸੋਡੀਅਮ ਅਤੇ ਕੈਲਸ਼ੀਅਮ ਹਾਈਪੋਕਲੋਰਾਈਡ ਵਰਗੇ ਰਸਾਇਣ ਪਦਾਰਥ ਵੀ ਬਰਤਨਾਂ ਨੂੰ ਕਿਰਮ ਰਹਿਤ ਕਰਨ ਲਈ ਵਰਤੇ ਜਾ ਸਕਦੇ ਹਨ । ਇਨ੍ਹਾਂ ਰਸਾਇਣਾਂ ਦੀ 200 ਗ੍ਰਾਮ ਮਾਤਰਾ 1000 ਲਿਟਰ ਪਾਣੀ ਵਿਚ ਘੋਲ ਕੇ ਬਰਤਨ ਵਿਚ 2 ਮਿੰਟ ਲਈ ਪਾਉਣਾ ਕਾਫ਼ੀ ਹੈ, ਜੇ ਕੁਆਰਟਰੀਨੈਰੀ ਅਮੋਨੀਅਮ ਵਰਤਣਾ ਹੋਵੇ ਤਾਂ ਇਹ 50 ਗ੍ਰਾਮ ਪ੍ਰਤੀ 1000 ਲਿਟਰ ਪਾਣੀ ਵਿਚ ਘੋਲ ਕੇ ਵਰਤਿਆ ਜਾ ਸਕਦਾ ਹੈ । ਰਸਾਇਣਾਂ ਨਾਲ ਸਾਫ਼ ਕਰਨ ਤੋਂ ਬਾਅਦ ਬਰਤਨ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋਣੇ ਚਾਹੀਦੇ ਹਨ, ਨਹੀਂ ਤਾਂ ਇਨ੍ਹਾਂ ਦੀ ਰਹਿੰਦ-ਖੂੰਹਦ ਦੁੱਧ ਜਾਂ ਇਸ ਦੇ ਪਦਾਰਥਾਂ ਨੂੰ ਖ਼ਰਾਬ ਕਰ ਸਕਦੀ ਹੈ ।

PSEB 9th Class Agriculture Solutions Chapter 6 ਪਸ਼ੂ ਪਾਲਣ

ਪ੍ਰਸ਼ਨ 8.
ਦੇਸੀ ਗਾਂਵਾਂ ਦੀਆਂ ਨਸਲਾਂ ਦਾ ਵਿਸਥਾਰ-ਪੂਰਵਕ ਵਰਣਨ ਕਰੋ ।
ਉੱਤਰ-
PSEB 9th Class Agriculture Solutions Chapter 6 ਪਸ਼ੂ ਪਾਲਣ 1

ਪਸ਼ੂ ਪਾਲਣ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ

  1. ਪੰਜਾਬ ਵਿੱਚ ਲਗਪਗ 70% ਵਸੋਂ ਪੇਂਡੂ ਹੈ ।
  2. ਪੰਜਾਬ ਵਿੱਚ ਕੁੱਲ 17 ਲੱਖ ਗਾਂਵਾਂ ਅਤੇ 50 ਲੱਖ ਮੱਝਾਂ ਹਨ ।
  3. ਪੰਜਾਬ ਵਿੱਚ ਪ੍ਰਤੀ ਜੀਅ ਔਸਤਨ 937 ਗ੍ਰਾਮ ਦੁੱਧ ਰੋਜ਼ਾਨਾ ਪੈਦਾ ਕੀਤਾ ਜਾਂਦਾ ਹੈ ! ਜਦਕਿ ਕੌਮੀ ਪੱਧਰ ਤੇ ਇਹ 291 ਗ੍ਰਾਮ ਹੈ ।
  4. ਹੋਲਸਟੀਅਨ-ਫਰੀਜੀਅਨ ਦੁੱਧ ਦੇਣ ਵਾਲੀ ਸਭ ਤੋਂ ਵਧੀਆ ਵਿਦੇਸ਼ੀ ਨਸਲ ਹੈ ।
  5. ਦੇਸੀ ਗਾਂਵਾਂ ਸੂਏ ਵਿੱਚ ਲਗਪਗ 1000 ਤੋਂ 1800 ਕਿਲੋਗ੍ਰਾਮ ਦੁੱਧ ਦਿੰਦੀਆਂ ਹਨ ।
  6. ਗਾਂਵਾਂ ਦੀਆਂ ਦੇਸੀ ਨਸਲਾਂ ਹਨ-ਹਰਿਆਣਾ, ਸਾਹੀਵਾਲ, ਲਾਲ ਸਿੰਧੀ ਤੇ ਥਾਰਪਾਰਕਰ ।
  7. ਥਾਰਪਾਰਕਰ ਤੇ ਹਰਿਆਣਾ ਦੋ ਮੰਤਵੀ ਨਸਲਾਂ ਹਨ ।
  8. ਗਾਂਵਾਂ ਦੀਆਂ ਵਿਦੇਸ਼ੀ ਨਸਲਾਂ ਹਨ-ਹੋਲਸਟੀਅਨ-ਫਰੀਜੀਅਨ, ਜਰਸੀ ਹਨ । ਕੁਮਵਾਰ ਇਨ੍ਹਾਂ ਦੇ ਇੱਕ ਸੂਏ ਤੋਂ ਔਸਤਨ 5500-6500, 3000-5000 ਕਿਲੋ ਦੁੱਧ ਮਿਲ ਜਾਂਦਾ ਹੈ ।
  9. ਲਗਪਗ 35 ਕਿਲੋ ਹਰਾ ਚਾਰਾ 400 ਕਿਲੋ ਭਾਰ ਦੀ ਗਾਂ ਜਾਂ ਮੱਝ ਦੇ ਸਰੀਰ ਨੂੰ ਸੰਚਾਲਨ ਦੀ ਲੋੜ ਨੂੰ ਪੂਰਾ ਕਰਦਾ ਹੈ ।
  10. ਜਾਨਵਰਾਂ ਲਈ ਲੋੜੀਂਦੇ ਖ਼ੁਰਾਕੀ ਤੱਤਾਂ ਨੂੰ ਮੋਟੇ ਤੌਰ ਤੇ 4 ਭਾਗਾਂ ਵਿਚ ਵੰਡ ਸਕਦੇ ਹਾਂ, ਜਿਵੇਂ ਕਿ ਊਰਜਾ ਦੇਣ ਵਾਲੇ ਪਦਾਰਥ, ਪ੍ਰੋਟੀਨ, ਖਣਿਜ ਪਦਾਰਥ ਅਤੇ ਵਿਟਾਮਿਨ |
  11. ਜਾਨਵਰਾਂ ਨੂੰ ਖ਼ੁਰਾਕੀ ਤੱਤ ਪੂਰੇ ਮਿਲਣ ਇਸ ਲਈ ਵੰਡ, ਜੋ ਕਿ ਅਨਾਜ, ਤੇਲ ਵਾਲੇ ਬੀਜਾਂ ਦੀ ਖਲ ਆਦਿ ਦਾ ਮਿਸ਼ਰਣ ਹੈ, ਦਿੱਤਾ ਜਾਂਦਾ ਹੈ ।
  12. ਜੇ ਚੁਆਈ ਦੁੱਧ ਚੋਣ ਵਾਲੀ ਮਸ਼ੀਨ ਨਾਲ ਕਰਨੀ ਹੋਵੇ ਤਾਂ ਥਣਾਂ ਨੂੰ 50% ਬੀਟਾਡੇਨ + 50% ਗਲੀਸਰੀਨ ਦੇ ਘੋਲ ਵਿੱਚ ਡੁਬੋ ਦਿਓ ।
  13. ਦੁੱਧੋਂ ਹਟੀ ਆਸ ਵਾਲੀ ਗਾਂ ਨੂੰ ਇੱਧਰ-ਉੱਧਰ ਨਹੀਂ ਲਿਜਾਣਾ ਚਾਹੀਦਾ ਅਤੇ ਤਿਲਕਣ ਤੋਂ ਵੀ ਬਚਾਉਣਾ ਚਾਹੀਦਾ ਹੈ ।
  14. ਗਾਂ ਨੂੰ ਸੂਣ ਤੋਂ ਬਾਅਦ 2 ਘੰਟੇ ਵਿਚ ਚੋ ਲੈਣਾ ਚਾਹੀਦਾ ਹੈ ।
  15. ਨਵ ਜੰਮੇ ਵੱਛੜੂ ਦੇ ਨਾਡੂ ਨੂੰ ਹਰ ਰੋਜ਼ 2-3 ਵਾਰ ਟਿੱਚਰ ਆਇਓਡੀਨ ਜਾਂ ਡੀਟੋਲ ! ਲਾ ਦੇਣੀ ਚਾਹੀਦੀ ਹੈ ।
  16. ਵੱਛੜਆਂ ਨੂੰ ਦੁੱਧ ਪਿਲਾਉਣਾ ਚਾਹੀਦਾ ਹੈ ਅਤੇ ਚੁੰਘਾਉਣਾ ਨਹੀਂ ਚਾਹੀਦਾ ।
  17. ਕੱਟੀਆਂ ਅਤੇ ਵੱਛੀਆਂ ਦੇ ਕੁਮਵਾਰ 7-10 ਦਿਨ ਅਤੇ 15-20 ਦਿਨਾਂ ਦੀ ਉਮਰ ਵਿੱਚ ਸਿੰਗ ਦਾਗ ਦੇਣੇ ਚਾਹੀਦੇ ਹਨ ।
  18. ਵਹਿੜਾਂ ਨੂੰ ਵਧੀਆ ਰਾਸ਼ਨ ਮਿਲੇ ਤਾਂ ਭਾਰ 18 ਮਹੀਨਿਆਂ ਵਿੱਚ 300 ਕਿਲੋਗ੍ਰਾਮ । ਹੋ ਜਾਂਦਾ ਹੈ ।
  19. ਦੁੱਧ ਦੀ ਚੁਆਈ 6-8 ਮਿੰਟਾਂ ਵਿੱਚ ਪੂਰੀ ਮੁੱਠੀ ਨਾਲ ਕਰਨੀ ਚਾਹੀਦੀ ਹੈ ।
  20. ਵੱਡੇ ਪਸ਼ੂ ਨੂੰ ਲਗਪਗ 12-14 ਵਰਗ ਫੁੱਟ ਥਾਂ ਦੀ ਲੋੜ ਹੁੰਦੀ ਹੈ ।
  21. ਫਾਲਤੂ ਫਲੀਦਾਰ ਚਾਰੇ ਨੂੰ ਸੁਕਾ ਕੇ ਹੋਅ ਅਤੇ ਗੈਰ ਫਲੀਦਾਰ ਦਾ ਆਚਾਰ ਬਣਾ ਕੇ ਸੰਭਾਲਿਆ ਜਾ ਸਕਦਾ ਹੈ ।
  22. ਮੱਝਾਂ ਦਾ ਭਾਰਤ ਵਿਚ ਔਸਤਨ ਇਕ ਸੂਏ ਦਾ ਦੁੱਧ 500 ਕਿਲੋਗ੍ਰਾਮ ਹੈ । ਪੰਜਾਬ ਵਿਚ ਇਹ 1500 ਕਿਲੋਗ੍ਰਾਮ ਹੈ ।
  23. ਭਾਰਤ ਵਿਚ ਮੱਝਾਂ ਦੀਆਂ 15 ਨਸਲਾਂ ਹਨ, ਪੰਜਾਬ ਵਿਚ ਆਮ ਦੋ ਹੀ ਨਸਲਾਂ ਮਿਲਦੀਆਂ ਹਨ ਮੁੱਰਾ ਅਤੇ ਨੀਲੀ ਰਾਵੀ ।
  24. ਵਧੀਆ ਮੱਝ ਨੂੰ ਪਹਿਲੇ ਸੂਏ 2000 ਅਤੇ ਦੂਜੇ ਸੂਏ 2500 ਕਿਲੋਗਰਾਮ ਦੁੱਧ ਦੇਣਾ ਚਾਹੀਦਾ ਹੈ ।
  25. ਦੁੱਧ ਨੂੰ 5°C ਤਕ ਠੰਡਾ ਕਰਕੇ ਰੱਖੋ ਇਸ ਤਰ੍ਹਾਂ ਬੈਕਟੀਰੀਆ ਨਹੀਂ ਵਧਦੇ-ਫੁੱਲਦੇ ।
  26. ਦੁੱਧ ਵਾਲੇ ਭਾਂਡਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

Punjab State Board PSEB 9th Class Agriculture Book Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ Textbook Exercise Questions, and Answers.

PSEB Solutions for Class 9 Agriculture Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

Agriculture Guide for Class 9 PSEB ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ ।
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਬੀਜਾਂ ਦੇ ਕੁਆਲਟੀ ਕੰਟਰੋਲ ਲਈ ਲਾਗੂ ਕਾਨੂੰਨ ਦਾ ਨਾਂ ਦੱਸੋ ।
ਉੱਤਰ-
ਸੀਡ ਕੰਟਰੋਲ ਆਰਡਰ 1983.

ਪ੍ਰਸ਼ਨ 2.
ਖਾਦਾਂ ਦੇ ਕੁਆਲਟੀ ਕੰਟਰੋਲ ਲਈ ਕਾਨੂੰਨ ਦਾ ਨਾਂ ਦੱਸੋ ।
ਉੱਤਰ-
ਖਾਦ ਕੰਟਰੋਲ ਆਰਡਰ 1985.

ਪ੍ਰਸ਼ਨ 3.
ਖਾਦਾਂ ਦੀ ਪਰਖ ਲਈ ਪ੍ਰਯੋਗਸ਼ਾਲਾਵਾਂ ਕਿੱਥੇ-ਕਿੱਥੇ ਹਨ ?
ਉੱਤਰ-
ਲੁਧਿਆਣਾ ਅਤੇ ਫ਼ਰੀਦਕੋਟ ।

ਪ੍ਰਸ਼ਨ 4.
ਕੀੜੇਮਾਰ ਦਵਾਈਆਂ ਦੇ ਕੁਆਲਟੀ ਕੰਟਰੋਲ ਲਈ ਲਾਗੂ ਕਾਨੂੰਨ ਦਾ ਨਾਂ ਦੱਸੋ ।
ਉੱਤਰ-
ਇਨਸੈਕਟੀਸਾਈਡ ਐਕਟ-1968.

ਪ੍ਰਸ਼ਨ 5.
ਭਾਰਤ ਸਰਕਾਰ ਨੂੰ ਕੀਟਨਾਸ਼ਕ ਐਕਟ ਲਾਗੂ ਕਰਨ ਲਈ ਸਲਾਹ-ਮਸ਼ਵਰਾ ਕੌਣ ਦਿੰਦਾ ਹੈ ?
ਉੱਤਰ-
ਕੇਂਦਰੀ ਕੀਟਨਾਸ਼ਕ (ਸੈਂਟਰਲ ਇਨਸੈਕਟੀਸਾਈਡ ਬੋਰਡ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 6.
ਕੀੜੇਮਾਰ ਦਵਾਈਆਂ ਦੀ ਜਾਂਚ ਲਈ ਪ੍ਰਯੋਗਸ਼ਾਲਾਂ ਕਿੱਥੇ ਹਨ ?
ਉੱਤਰ-
ਲੁਧਿਆਣਾ, ਬਠਿੰਡਾ, ਅੰਮ੍ਰਿਤਸਰ ।

ਪ੍ਰਸ਼ਨ 7.
ਵਿਦੇਸ਼ਾਂ ਤੋਂ ਕੀੜੇਮਾਰ ਦਵਾਈਆਂ ਦੀ ਨਿਰਯਾਤ ਦੀ ਆਗਿਆ ਕੌਣ ਦਿੰਦਾ ਹੈ ?
ਉੱਤਰ-
ਸੈਂਟਰਲ ਰਜਿਸਟਰੇਸ਼ਨ ਕਮੇਟੀ ।

ਪ੍ਰਸ਼ਨ 8.
ਕੀਟਨਾਸ਼ਕ ਐਕਟ ਅਧੀਨ ਕੀਟਨਾਸ਼ਕ ਇੰਸਪੈਕਟਰ ਕਿਸ ਨੂੰ ਘੋਸ਼ਿਤ ਕੀਤਾ ਗਿਆ ਹੈ ?
ਉੱਤਰ-
ਖੇਤੀਬਾੜੀ ਵਿਕਾਸ ਅਫ਼ਸਰਾਂ ਨੂੰ ਇਸ ਐਕਟ ਅਧੀਨ ਇਨਸੈਕਟੀਸਾਈਡ ਇੰਸਪੈਕਟਰ ਘੋਸ਼ਿਤ ਕੀਤਾ ਗਿਆ ਹੈ ।

ਪ੍ਰਸ਼ਨ 9.
ਘਟੀਆ ਖਾਦ ਵੇਚਣ ਵਾਲੇ ਵਿਰੁੱਧ ਸ਼ਿਕਾਇਤ ਕਿਸ ਨੂੰ ਕਰੋਗੇ ?
ਉੱਤਰ-
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 10.
ਟੀ. ਐੱਲ. ਕਿਸ ਵਸਤੂ ਦਾ ਲੇਬਲ ਹੈ ?
ਉੱਤਰ-
ਪ੍ਰਮਾਣਿਤ ਬੀਜ ਦਾ ਵਿਸ਼ਵਾਸਯੋਗ ਕੁਆਲਿਟੀ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਖਾਦਾਂ ਦਾ ਕੁਆਲਟੀ ਕੰਟਰੋਲ ਕਿਉਂ ਜ਼ਰੂਰੀ ਹੈ ?
ਉੱਤਰ-
ਖੇਤੀ ਵਿੱਚ ਖਾਦ ਦੀ ਬੜੀ ਮਹੱਤਤਾ ਹੈ ਇਹ ਪੌਦਿਆਂ ਨੂੰ ਵੱਧਣ-ਫੁਲਣ ਲਈ ਲੋੜੀਂਦੇ ਤੱਤ ਦੇਣ ਵਿੱਚ ਸਹਾਈ ਹੁੰਦੀਆਂ ਹਨ | ਜੇ ਖਾਦਾਂ ਦੀ ਕੁਆਲਟੀ ਘਟੀਆ ਹੋਵੇਗੀ ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ ਤਾਂ ਫ਼ਸਲਾਂ ਨੂੰ ਇਸ ਦਾ ਬਹੁਤ ਨੁਕਸਾਨ ਪਹੁੰਚੇਗਾ । ਸਾਰੀ ਕੀਤੀ ਮਿਹਨਤ ਤੇ ਪਾਣੀ ਫਿਰ ਜਾਵੇਗਾ । ਇਸ ਲਈ ਖਾਦਾਂ ਦਾ ਕੁਆਲਟੀ ਕੰਟਰੋਲ ਬਹੁਤ ਜ਼ਰੂਰੀ ਹੈ ।

ਪ੍ਰਸ਼ਨ 2.
ਬੀਜਾਂ ਦਾ ਕੁਆਲਟੀ ਕੰਟਰੋਲ ਕਿਉਂ ਜ਼ਰੂਰੀ ਹੈ ?
ਉੱਤਰ-
ਜੇਕਰ ਬੀਜ ਉੱਚ ਕੁਆਲਟੀ ਦੇ ਨਹੀਂ ਹੋਣਗੇ ਤਾਂ ਫ਼ਸਲ ਮਾੜੀ ਕਿਸਮ ਦੀ ਪੈਦਾ ਹੋਵੇਗੀ, ਝਾੜ ਘੱਟ ਜਾਵੇਗਾ ਤੇ ਸਾਰੀ ਕੀਤੀ ਮਿਹਨਤ ਬੇਕਾਰ ਹੋ ਜਾਵੇਗੀ |ਇਸ ਲਈ ਬੀਜ ਮਿਆਰੀ ਹੋਣਾ ਚਾਹੀਦਾ ਹੈ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 3.
ਜ਼ਰੂਰੀ ਵਸਤਾਂ ਦੇ ਕਾਨੂੰਨ ਅਧੀਨ ਕਿਹੜੀਆਂ ਖੇਤੀਬਾੜੀ ਸੰਬੰਧਿਤ ਵਸਤੂਆਂ ਸ਼ਾਮਲ ਹਨ ?
ਉੱਤਰ-
ਭਾਰਤ ਸਰਕਾਰ ਨੇ ਜ਼ਰੂਰੀ ਵਸਤਾਂ ਦੇ ਕਾਨੂੰਨ ਅਧੀਨ ਖੇਤੀਬਾੜੀ ਵਿਚ ਕੰਮ ਆਉਣ ਵਾਲੀਆਂ ਤਿੰਨ ਵਸਤਾਂ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਨੂੰ ਸ਼ਾਮਲ ਕੀਤਾ ਹੈ ।

ਪ੍ਰਸ਼ਨ 4,
ਬੀਜ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੇ ਕੁਆਲਟੀ ਕੰਟਰੋਲ ਲਈ ਕਿਹੜੇਕਿਹੜੇ ਕਾਨੂੰਨ ਲਾਗੂ ਕੀਤੇ ਗਏ ਹਨ ?
ਉੱਤਰ-
ਬੀਜਾਂ ਲਈ ਸੀਡ ਕੰਟਰੋਲ ਆਰਡਰ 1983, ਖਾਦਾਂ ਲਈ ਫਰਟੀਲਾਈਜ਼ਰ ਕੰਟਰੋਲ ਆਰਡਰ 1985, ਕੀਟਨਾਸ਼ਕ ਦਵਾਈਆਂ ਲਈ ਇਨਸੈਕਟੀਸਾਈਡ ਐਕਟ 1968 ਕਾਨੂੰਨ ਲਾਗੂ ਕੀਤੇ ਗਏ ਹਨ ।

ਪ੍ਰਸ਼ਨ 5.
ਬੀਜਾਂ ਦੇ ਕੁਆਲਟੀ ਕੰਟਰੋਲ ਲਈ ਬੀਜ ਇੰਸਪੈਕਟਰ ਦੇ ਕੀ ਅਧਿਕਾਰ ਹਨ ?
ਉੱਤਰ-
ਬੀਜ ਇੰਸਪੈਕਟਰ ਕਿਸੇ ਵੀ ਡੀਲਰ ਪਾਸੋਂ ਬੀਜ ਦੇ ਸਟਾਕ ਬਾਰੇ, ਵਿਕਰੀ ਬਾਰੇ, ਖ਼ਰੀਦ ਬਾਰੇ ਅਤੇ ਸਟੋਰ ਵਿਚ ਪਏ ਬੀਜ ਬਾਰੇ ਕੋਈ ਵੀ ਸੂਚਨਾ ਮੰਗ ਸਕਦਾ ਹੈ । ਬੀਜ ਵਾਲੇ ਸਟੋਰ ਜਾਂ ਦੁਕਾਨ ਦੀ ਤਲਾਸ਼ੀ ਲੈ ਸਕਦਾ ਹੈ ਅਤੇ ਉਪਲੱਬਧ ਬੀਜਾਂ ਦੇ ਸੈਂਪਲ ਭਰ ਕੇ ਉਹਨਾਂ ਦੀ ਜਾਂਚ ਬੀਜ ਪਰਖ ਪ੍ਰਯੋਗਸ਼ਾਲਾ ਤੋਂ ਕਰਵਾ ਸਕਦਾ ਹੈ, ਕੋਈ ਨੁਕਸ ਹੋਣ ਤੇ ਵਿਕਰੀ ਤੇ ਪਾਬੰਦੀ ਲਗਾ ਸਕਦਾ ਹੈ । ਇੰਸਪੈਕਟਰ ਬੀਜਾਂ ਨਾਲ ਸੰਬੰਧਿਤ ਕਾਗਜ਼ਾਤ ਆਪਣੇ ਕਬਜ਼ੇ ਵਿਚ ਲੈ ਸਕਦਾ ਹੈ ਅਤੇ ਚੈੱਕ ਕਰ ਸਕਦਾ ਹੈ । ਇਸ ਤੋਂ ਇਲਾਵਾ ਦੋਸ਼ੀ ਦਾ ਲਾਈਸੈਂਸ ਰੱਦ ਕਰਨ ਲਈ ਲਾਈਸੈਂਸ ਅਧਿਕਾਰੀ ਨੂੰ ਲਿਖ ਸਕਦਾ ਹੈ ।

ਪ੍ਰਸ਼ਨ 6.
ਬੀਜ ਕੰਟਰੋਲ ਆਰਡਰ ਅਧੀਨ ਕਿਸਾਨ ਨੂੰ ਕੀ ਹੱਕ ਪ੍ਰਾਪਤ ਹਨ ?
ਉੱਤਰ-
ਬੀਜ ਕੰਟਰੋਲ ਕਾਨੂੰਨ ਅਧੀਨ ਬੀਜ ਖ਼ਰੀਦਣ ਵਾਲੇ ਕਿਸਾਨਾਂ ਦੇ ਹੱਕ ਸੁਰੱਖਿਅਤ ਰੱਖੇ ਗਏ ਹਨ, ਤਾਂ ਕਿ ਬੀਜਾਂ ਵਿਚ ਕੋਈ ਨੁਕਸ ਹੋਣ ਤੇ ਉਸ ਵਲੋਂ ਬੀਜ ਤੇ ਕੀਤੇ ਗਏ ਖ਼ਰਚੇ ਦਾ ਮੁਆਵਜ਼ਾ ਉਸ ਨੂੰ ਮਿਲ ਸਕੇ । ਜੇਕਰ ਕਿਸਾਨ ਇਹ ਸਮਝਦਾ ਹੋਵੇ ਕਿ ਉਸ ਦੀ ਫ਼ਸਲ ਇਸ ਲਈ ਫੇਲ ਹੋਈ ਹੈ ਅਤੇ ਇਸਦਾ ਮੁੱਖ ਕਾਰਨ ਬੀਜ ਡੀਲਰ ਵਲੋਂ ਦਿੱਤਾ ਗਿਆ ਮਾੜਾ ਬੀਜ ਹੈ ਤਾਂ ਉਹ ਇਸ ਸੰਬੰਧ ਵਿਚ ਬੀਜ ਇੰਸਪੈਕਟਰ ਕੋਲ ਆਪਣੀ ਲਿਖਤੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 7.
ਖ਼ਰਾਬ ਬੀਜ ਪ੍ਰਾਪਤ ਹੋਣ ਤੇ ਸ਼ਿਕਾਇਤ ਦਰਜ ਕਰਵਾਉਣ ਲਈ ਸਬੂਤ ਵਜੋਂ ਕਿਹੜੀਆਂ-ਕਿਹੜੀਆਂ ਵਸਤੂਆਂ ਦੀ ਲੋੜ ਪੈਂਦੀ ਹੈ ?
ਉੱਤਰ-
ਸ਼ਿਕਾਇਤ ਦਰਜ ਕਰਾਉਣ ਸਮੇਂ ਕਿਸਾਨ ਨੂੰ ਅੱਗੇ ਲਿਖੀਆਂ ਵਸਤੂਆਂ ਦੀ ਲੋੜ ਪੈਂਦੀ ਹੈ

  1. ਬੀਜ ਖ਼ਰੀਦਦੇ ਸਮੇਂ ਦੁਕਾਨਦਾਰ ਵਲੋਂ ਦਿੱਤਾ ਗਿਆ ਪੱਕਾ ਬਿੱਲ ਜਾਂ ਰਸੀਦ ।
  2. ਬੀਜ ਦੇ ਥੈਲੇ ਨੂੰ ਲੱਗਾ ਹੋਇਆ ਲੇਬਲ ।
  3. ਬੀਜ ਵਾਲਾ ਖ਼ਾਲੀ ਪੈਕਟ ਜਾਂ ਥੈਲਾ ਜਾਂ ਡੱਬਾ ।
  4. ਖ਼ਰੀਦੇ ਹੋਏ ਬੀਜ ਵਿਚੋਂ ਬਚਾ ਕੇ ਰੱਖਿਆ ਹੋਇਆ ਬੀਜ ਦਾ ਨਮੂਨਾ ।

ਪ੍ਰਸ਼ਨ 8.
ਖਾਦਾਂ ਦੇ ਕੁਆਲਟੀ ਕੰਟਰੋਲ ਸੰਬੰਧੀ ਕਾਨੂੰਨ ਦਾ ਕੀ ਨਾਂ ਹੈ ? ਇਸ ਨੂੰ ਖੇਤੀਬਾੜੀ ਵਿਭਾਗ ਦੇ ਕਿਹੜੇ ਅਧਿਕਾਰੀਆਂ ਦੇ ਸਹਿਯੋਗ ਨਾਲ ਲਾਗੂ ਕੀਤਾ ਜਾਂਦਾ ਹੈ?
ਉੱਤਰ-
ਖਾਦਾਂ ਦੇ ਕੁਆਲਟੀ ਕੰਟਰੋਲ ਸੰਬੰਧੀ ਕਾਨੂੰਨ ਦਾ ਨਾਂ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਹੈ । ਇਹ ਕਾਨੂੰਨ ਪੰਜਾਬ ਰਾਜ ਵਿਚ ਖੇਤੀਬਾੜੀ ਮਹਿਕਮੇ ਦੇ ਰਾਜ ਪੱਧਰੀ ਅਧਿਕਾਰੀ (ਡਾਇਰੈਕਟਰ ਖੇਤੀਬਾੜੀ ਪੰਜਾਬ ਚੰਡੀਗੜ੍ਹ) ਦੀ ਦੇਖ-ਰੇਖ ਹੇਠ ਜ਼ਿਲ੍ਹੇ ਦੇ ਚੀਫ਼ ਐਗਰੀਕਲਚਰ ਅਫ਼ਸਰਾਂ ਅਤੇ ਉਨ੍ਹਾਂ ਦੇ ਸਹਿਯੋਗੀ ਅਧਿਕਾਰੀਆਂ, ਜਿਨ੍ਹਾਂ ਵਿਚ ਐਗਰੀਕਲਚਰ ਅਫ਼ਸਰ (A.O.) ਅਤੇ ਉਨ੍ਹਾਂ ਅਧੀਨ ਕੰਮ ਕਰ ਰਹੇ ਐਗਰੀਕਲਚਰਲ ਡਿਵੈਲਪਮੈਂਟ ਅਫ਼ਸਰ (A.D.O.) ਦੇ ਸਹਿਯੋਗ ਨਾਲ ਲਾਗੂ ਕੀਤਾ ਜਾਂਦਾ ਹੈ ।

ਪ੍ਰਸ਼ਨ 9.
ਕੀਟਨਾਸ਼ਕ ਇੰਸਪੈਕਟਰ ਕੀੜੇਮਾਰ ਦਵਾਈਆਂ ਦੇ ਕੁਆਲਿਟੀ ਕੰਟਰੋਲ ਲਈ ਕੀ ਕਾਰਵਾਈ ਕਰਦਾ ਹੈ ?
ਉੱਤਰ-
ਕੀਟਨਾਸ਼ਕ ਇਨਸੈਕਟੀਸਾਈਡ ਇੰਸਪੈਕਟਰ ਆਪੋ-ਆਪਣੇ ਅਧਿਕਾਰ ਖੇਤਰ ਵਿਚ ਇਨਸੈਕਟੀਸਾਈਡ ਵੇਚਣ ਵਾਲੀਆਂ ਦੁਕਾਨਾਂ, ਗੁਦਾਮਾਂ, ਸੇਲ ਸੈਂਟਰਾਂ ਅਤੇ ਹੋਰ ਸੰਬੰਧਿਤ ਥਾਂਵਾਂ ਤੇ ਨਿਰੀਖਣ ਕਰਦੇ ਹਨ । ਉਹ ਇਨ੍ਹਾਂ ਦੁਕਾਨਾਂ ਤੋਂ ਸੈਂਪਲ ਲੈ ਕੇ ਉਸ ਦੀ ਪੜਤਾਲ ਕਰਨ ਲਈ ਲੁਧਿਆਣਾ, ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ਪ੍ਰਯੋਗਸ਼ਾਲਾਵਾਂ ਵਿਚ ਭੇਜਦਾ ਹੈ । ਸਟਾਕ ਚੈੱਕ ਕਰਕੇ ਪਤਾ ਲਗਾਉਂਦਾ ਹੈ ਕਿ ਕੀੜੇਮਾਰ ਦਵਾਈਆਂ ਮਿੱਥੇ ਸਮੇਂ ਦੀ ਹੱਦ ਤਾਂ ਪਾਰ ਨਹੀਂ ਕਰ ਗਈਆਂ |

ਇਸ ਤੋਂ ਇਲਾਵਾ ਸਟਾਕ ਵਿਚ ਪਈਆਂ ਦਵਾਈਆਂ ਦਾ ਵਜ਼ਨ ਅਤੇ ਹੋਰ ਤੱਥਾਂ ਦੀ ਪੜਤਾਲ ਕੀਤੀ ਜਾਂਦੀ ਹੈ ਅਤੇ ਦੇਖਿਆ ਜਾਂਦਾ ਹੈ ਕਿ ਕੋਈ ਕਾਨੂੰਨੀ ਉਲੰਘਣਾ ਨਾ ਹੋ ਰਹੀ ਹੋਵੇ । ਐਕਟ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਲਾਈਸੈਂਸ ਰੱਦ ਕਰ ਦਿੱਤੇ ਜਾਂਦੇ ਹਨ ਅਤੇ ਉਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਂਦੀ ਹੈ ।

ਪ੍ਰਸ਼ਨ 10.
ਬੀਜ ਕਾਨੂੰਨ ਦੀ ਧਾਰਾ-7 ਕੀ ਹੈ ?
ਉੱਤਰ-
ਇਸ ਧਾਰਾ ਦੇ ਅੰਤਰਗਤ ਸਿਰਫ਼ ਨੋਟੀਫਾਈਡ ਸੂਚਿਤ ਕਿਸਮਾਂ ਦੇ ਬੀਜਾਂ ਦੀ ਹੀ ਵਿਕਰੀ ਕੀਤੀ ਜਾ ਸਕਦੀ ਹੈ ।

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਬੀਜ, ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦਾ ਕੁਆਲਟੀ ਕੰਟਰੋਲ ਕਿਉਂ ਜ਼ਰੂਰੀ ਹੈ ?
ਉੱਤਰ-
ਫ਼ਸਲਾਂ ਦੀ ਵਧੀਆ ਉਪਜ ਲਈ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਮੁੱਖ ਤਿੰਨ ਵਸਤੁਆਂ ਹਨ । ਖੇਤੀ ਵਿਚ ਇਹ ਤਿੰਨੇ ਵਸਤੁਆਂ ਬਹੁਤ ਹੀ ਮਹੱਤਵਪੂਰਨ ਹਨ । ਇਸ ਲਈ ਇਨ੍ਹਾਂ ਦੀ ਕੁਆਲਟੀ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ । ਜੇਕਰ ਬੀਜ ਉੱਚ ਮਿਆਰੇ ਅਤੇ ਚੈੱਕ ਕਰ ਸਕਦਾ ਹੈ । ਇਸ ਤੋਂ ਇਲਾਵਾ ਦੋਸ਼ੀ ਦਾ ਲਾਈਸੈਂਸ ਰੱਦ ਕਰਨ ਲਈ ਲਾਈਸੈਂਸ ਅਧਿਕਾਰੀ ਨੂੰ ਲਿਖ ਸਕਦਾ ਹੈ ।

ਕਿਸਾਨਾਂ ਦੇ ਹੱਕ-ਸੀਡ ਕੰਟਰੋਲ ਕਾਨੂੰਨ ਅਧੀਨ ਬੀਜ ਖ਼ਰੀਦਣ ਵਾਲੇ ਕਿਸਾਨਾਂ ਦੇ ਹੱਕ ਸੁਰੱਖਿਅਤ ਰੱਖੇ ਗਏ ਹਨ, ਤਾਂ ਕਿ ਬੀਜਾਂ ਵਿਚ ਕੋਈ ਨੁਕਸ ਹੋਣ ਤੇ ਉਸ ਵਲੋਂ ਬੀਜ ਤੇ ਕੀਤੇ ਗਏ ਖ਼ਰਚੇ ਦਾ ਮੁਆਵਜ਼ਾ ਉਸਨੂੰ ਮਿਲ ਸਕੇ । ਜੇਕਰ ਕਿਸਾਨ ਸਮਝਦਾ ਹੋਵੇ ਕਿ ਉਸ ਦੀ ਫ਼ਸਲ ਦੇ ਫੇਲ੍ਹ ਹੋਣ ਦਾ ਮੁੱਖ ਕਾਰਨ ਮਾੜਾ ਬੀਜ ਹੈ ਜੋ ਉਸ ਨੂੰ ਬੀਜ ਡੀਲਰ ਵਲੋਂ ਦਿੱਤਾ ਗਿਆ ਹੈ । ਉਹ ਇਸ ਸੰਬੰਧ ਵਿਚ ਬੀਜ ਇੰਸਪੈਕਟਰ ਕੋਲ ਆਪਣੀ ਲਿਖਤੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਸ਼ਿਕਾਇਤ ਦਰਜ ਕਰਵਾਉਣ ਸਮੇਂ ਕਿਸਾਨਾਂ ਨੂੰ ਹੇਠ ਲਿਖੀਆਂ ਵਸਤੂਆਂ ਦੀ ਲੋੜ ਪੈਂਦੀ ਹੈ-

  1. ਬੀਜ ਖ਼ਰੀਦਦੇ ਸਮੇਂ ਦੁਕਾਨਦਾਰ ਵਲੋਂ ਦਿੱਤਾ ਗਿਆ ਪੱਕਾ ਬਿਲ ਜਾਂ ਰਸੀਦ ।
  2. ਬੀਜ ਦੇ ਥੈਲੇ ਨੂੰ ਲੱਗਾ ਹੋਇਆ ਲੇਬਲ ।
  3. ਬੀਜ ਵਾਲਾ ਖਾਲੀ ਪੈਕਟ ਜਾਂ ਥੈਲਾ ਜਾਂ ਡੱਬਾ ।
  4. ਖ਼ਰੀਦੇ ਹੋਏ ਬੀਜ ਵਿਚੋਂ ਬਚਾ ਕੇ ਰੱਖਿਆ ਹੋਇਆ ਬੀਜ ਦਾ ਨਮੂਨਾ |

ਬੀਜ ਇੰਸਪੈਕਟਰ ਇਹ ਸ਼ਿਕਾਇਤ ਪ੍ਰਾਪਤ ਹੋਣ ਤੇ ਇਸ ਦੀ ਪੂਰੀ ਜਾਂਚ-ਪੜਤਾਲ ਕਰੇਗਾ ਅਤੇ ਜੇਕਰ ਇਸ ਨਤੀਜੇ ਤੇ ਪਹੁੰਚਦਾ ਹੈ ਕਿ ਫ਼ਸਲ ਦਾ ਫੇਲ ਹੋਣ ਦਾ ਕਾਰਨ, ਬੀਜ ਦੀ ਖ਼ਰਾਬੀ ਹੈ ਤਾਂ ਉਹ ਬੀਜ ਦੇ ਡੀਲਰ/ਵਿਕਰੇਤਾ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰੇਗਾ ਅਤੇ ਬੀਜ ਕਾਨੂੰਨ ਦੇ ਤਹਿਤ ਉਸ ਨੂੰ ਦੰਡ ਮਿਲ ਸਕਦਾ ਹੈ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 2.
ਬੀਜ ਕੰਟਰੋਲ ਆਰਡਰ ਅਧੀਨ ਕਿਸਾਨਾਂ ਨੂੰ ਕੀ-ਕੀ ਅਧਿਕਾਰ ਪ੍ਰਾਪਤ ਹਨ ?
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 3.
ਖੇਤੀਬਾੜੀ ਦੇ ਵਿਕਾਸ ਲਈ ਤਿੰਨ ਪ੍ਰਮੁੱਖ ਵਸਤੂਆਂ ਦਾ ਨਾਂ ਦੱਸੋ ਅਤੇ ਉਹਨਾਂ ਦੇ ਕੁਆਲਟੀ ਕੰਟਰੋਲ ਬਾਰੇ ਚਾਨਣਾ ਪਾਓ ?
ਉੱਤਰ-
ਆਪਣੇ ਆਪ ਉੱਤਰ ਦਿਓ ।

PSEB 9th Class Agriculture Guide ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ Important Questions and Answers

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ

ਵਸਤੁਨਿਸ਼ਠ ਪ੍ਰਸ਼ਨ
ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖਾਦਾਂ ਦੀ ਪ੍ਰਯੋਗਸ਼ਾਲਾ ਕਿੱਥੇ ਹੈ ?
(ਉ) ਲੁਧਿਆਣਾ
(ਅ) ਕਪੂਰਥਲਾ
(ਇ) ਜਲੰਧਰ
(ਸ) ਨਹੀਂ ਹੈ ।
ਉੱਤਰ-
(ਉ) ਲੁਧਿਆਣਾ,

ਪ੍ਰਸ਼ਨ 2.
ਕੀੜੇ-ਮਾਰ ਦਵਾਈਆਂ ਲਈ ਪ੍ਰਯੋਗਸ਼ਾਲਾ ਕਿੱਥੇ ਹੈ ?
(ੳ) ਲੁਧਿਆਣਾ
(ਅ) ਬਠਿੰਡਾ
(ਈ) ਅੰਮ੍ਰਿਤਸਰ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 3.
ਬੀਜ ਕੰਟਰੋਲ ਹੁਕਮ ਕਦੋਂ ਬਣਿਆ ?
(ਉ) 1980
(ਅ) 1983
( 1950
(ਸ) 1995.
ਉੱਤਰ-
(ਅ) 1983,

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 4.
ਕੀਟਨਾਸ਼ਕ ਦਵਾਈਆਂ ਲਈ ਇਨਸੈਕਟੀਸਾਈਡ ਐਕਟ ਕਦੋਂ ਲਾਗੂ ਕੀਤਾ ਗਿਆ ?
(ਉ) 1950
(ਅ) 1968
(ਇ) 1990 .
(ਸ) 2000.
ਉੱਤਰ-
(ਅ) 1968,

ਪ੍ਰਸ਼ਨ 5.
ਖਾਦ ਕੰਟਰੋਲ ਆਰਡਰ ਕਦੋਂ ਬਣਿਆ ?
(ਉ) 1985
(ਅ) 1968
(ਇ) 1995
(ਸ) 1989.
ਉੱਤਰ-
(ਉ) 1985 ।

ਠੀਕ/ਗ਼ਲਤ ਦੱਸੋ :

ਪ੍ਰਸ਼ਨ 1.
ਫ਼ਸਲਾਂ ਦੀ ਲਾਹੇਵੰਦ ਉਪਜ ਲਈ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਮੁੱਖ ਤਿੰਨ ਵਸਤੂਆਂ ਹਨ ।
ਉੱਤਰ-
ਠੀਕ,

ਪ੍ਰਸ਼ਨ 2.
ਇਨਸੈਕਟੀਸਾਈਡ ਐਕਟ, 1968 ਵਿਚ ਨਹੀਂ ਬਣਾਇਆ ਗਿਆ ।
ਉੱਤਰ-
ਗ਼ਲਤ,

ਪ੍ਰਸ਼ਨ 3.
ਭਾਰਤ ਸਰਕਾਰ ਨੇ ਜ਼ਰੂਰੀ ਵਸਤਾਂ ਦੇ ਕਾਨੂੰਨ ਅਧੀਨ ਖੇਤੀਬਾੜੀ ਵਿੱਚ ਕੰਮ ਆਉਣ ਵਾਲੀਆਂ ਇਨ੍ਹਾਂ ਤਿੰਨਾਂ ਵਸਤੂਆਂ ਲਈ ਵੱਖ-ਵੱਖ ਕਾਨੂੰਨ ਬਣਾਏ ਹਨ ।
ਉੱਤਰ-
ਠੀਕ,

ਪ੍ਰਸ਼ਨ 4.
ਇਹ ਕਾਨੂੰਨ ਹਨ ਬੀਜ ਕੰਟਰੋਲ ਆਰਡਰ, ਖਾਦ (ਫਰਟੀਲਾਈਜ਼ਰ) ਕੰਟਰੋਲ ਆਰਡਰ, ਇਨਸੈਕਟੀਸਾਈਡ ਐਕਟ ॥
ਉੱਤਰ-
ਠੀਕ,

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 5.
ਬੀਜ ਕਾਨੂੰਨ ਦੀ ਧਾਰਾ-7 ਦੇ ਤਹਿਤ ਸਿਰਫ਼ ਨੋਟੀਫਾਈਡ ਸੂਚਿਤ ਕਿਸਮਾਂ ਦੇ ਬੀਜਾਂ ਦੀ ਹੀ ਵਿਕਰੀ ਨਹੀਂ ਕੀਤੀ ਜਾ ਸਕਦੀ ਹੈ ।
ਉੱਤਰ-
ਗ਼ਲਤ ॥

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਖਾਦ ਪਰਖ ਲੈਬਾਰਟਰੀ, …………….. ਅਤੇ …………. ਵਿਖੇ ਹਨ ।
ਉੱਤਰ-
ਲੁਧਿਆਣਾ, ਫ਼ਰੀਦਕੋਟ,

ਪ੍ਰਸ਼ਨ 2.
ਖਾਦ ਕੰਟਰੋਲ ਆਰਡਰ ………….., ਬਣਾਇਆ ਗਿਆ ਹੈ ਜੋ ਕਿ ਖਾਦਾਂ ਦੀ ਕੁਆਲਿਟੀ ਅਤੇ ਵਜ਼ਨ ਨੂੰ ਠੀਕ ਰੱਖਣ ਅਤੇ ਮਿਲਾਵਟ, ਘਟੀਆ ਅਤੇ ਪ੍ਰਮਾਣਿਤ ਖਾਦਾਂ ਵੇਚਣ ਨੂੰ ਰੋਕਣ ਲਈ ਸਹਾਇਕ ਹੈ ।
ਉੱਤਰ-
1985,

ਪ੍ਰਸ਼ਨ 3.
ਦਵਾਈਆਂ ਚੈੱਕ ਕਰਨ ਲਈ ਪ੍ਰਯੋਗਸ਼ਾਲਾ ਲੁਧਿਆਣਾ, ਬਠਿੰਡਾ ਅਤੇ ……………………. ਵਿਖੇ ਹਨ ।
ਉੱਤਰ-
ਅੰਮ੍ਰਿਤਸਰ,

ਪ੍ਰਸ਼ਨ 4.
ਕੇਂਦਰੀ ਕੀਟਨਾਸ਼ਕ ਬੋਰਡ …………….. ਨੂੰ ਇਹ ਐਕਟ ਲਾਗੂ ਕਰਨ ਲਈ ਸਲਾਹ ਮਸ਼ਵਰਾ ਦਿੰਦਾ ਹੈ ।
ਉੱਤਰ-
ਸਰਕਾਰ,

ਪ੍ਰਸ਼ਨ 5.
ਸੈਂਟਰਲ ਰਜਿਸਟਰੇਸ਼ਨ ਕਮੇਟੀ ਖੇਤੀ ਰਸਾਇਣਾਂ ਦੀ ਰਜਿਸਟਰੇਸ਼ਨ ਕਰਕੇ ਇਹਨਾਂ ਨੂੰ …………….. ਅਤੇ ਆਯਾਤ-ਨਿਰਯਾਤ ਲਈ ਆਗਿਆ ਦਿੰਦਾ ਹੈ ।
ਉੱਤਰ-
ਬਣਾਉਣ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬੀਜ ਕੰਟਰੋਲ ਹੁਕਮ ਕਦੋਂ ਬਣਿਆ ?
ਉੱਤਰ-
1983.

ਪ੍ਰਸ਼ਨ 2.
ਖਾਦ ਕੰਟਰੋਲ ਆਰਡਰ ਕਦੋਂ ਬਣਿਆ ?
ਉੱਤਰ-
1985.

ਪ੍ਰਸ਼ਨ 3.
ਪੰਜਾਬ ਵਿਚ ਬੀਜ, ਖਾਦ, ਕੀਟਨਾਸ਼ਕ ਨਾਲ ਸੰਬੰਧਿਤ ਕਾਨੂੰਨਾਂ ਨੂੰ ਕਿਸ ਦੁਆਰਾ ਲਾਗੂ ਕੀਤੇ ਜਾਂਦੇ ਹਨ ?
ਉੱਤਰ-
ਖੇਤੀਬਾੜੀ ਵਿਭਾਗ ਪੰਜਾਬ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਪ੍ਰਸ਼ਨ 4.
ਬੀਜਾਂ ਦੇ ਬੰਦ ਪੈਕਟਾਂ, ਡੱਬਿਆਂ ਜਾਂ ਥੈਲਿਆਂ ਉੱਪਰ ਕਿਹੜਾ ਕੁਆਲਟੀ ਦਾ ਲੇਬਲ ਲੱਗਿਆ ਹੁੰਦਾ ਹੈ ?
ਉੱਤਰ-
ਟੀ. ਐੱਲ. ।

ਪ੍ਰਸ਼ਨ 5.
ਕਿਹੜੇ ਬੀਜਾਂ ਦਾ ਪ੍ਰਮਾਣੀਕਰਨ ਕੀਤਾ ਜਾ ਸਕਦਾ ਹੈ ?
ਉੱਤਰ-
ਉਨ੍ਹਾਂ ਕਿਸਮਾਂ ਦਾ ਹੀ ਪ੍ਰਮਾਣੀਕਰਨ ਕੀਤਾ ਜਾ ਸਕੇਗਾ ਜੋ ਕਿ ਘੋਸ਼ਣਾ-ਪੱਤਰ ਵਿਚ ਦਰਜ ਹਨ ।

ਪ੍ਰਸ਼ਨ 6.
ਪੰਜਾਬ ਸਰਕਾਰ ਨੇ ਇਨਸੈਕਟੀਸਾਈਡ ਦਵਾਈਆਂ ਵੇਚਣ ਸੰਬੰਧੀ ਲਾਈਸੈਂਸ ਦੇਣ ਦਾ ਅਧਿਕਾਰ ਕਿਸ ਨੂੰ ਦਿੱਤਾ ਹੈ ?
ਉੱਤਰ-
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਇਹ ਅਧਿਕਾਰ ਮਿਲਿਆ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇਨਸੈਕਟੀਸਾਈਡ ਐਕਟ ਕਦੋਂ ਪਾਸ ਹੋਇਆ ?
ਉੱਤਰ-
ਇਹ ਐਕਟ ਭਾਰਤੀ ਪਾਰਲੀਮੈਂਟ ਦੁਆਰਾ 1968 ਵਿਚ ਪਾਸ ਕੀਤਾ ਗਿਆ ਸੀ ਤੇ ਸਾਰੇ ਦੇਸ਼ ਵਿਚ ਲਾਗੂ ਕਰ ਦਿੱਤਾ ਗਿਆ ।

ਪ੍ਰਸ਼ਨ 2.
ਕੀੜੇਮਾਰ ਦਵਾਈਆਂ ਖ਼ਰੀਦਣ ਸਮੇਂ ਕਿਹੜੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ?
ਉੱਤਰ-
ਕਿਸਾਨਾਂ ਨੂੰ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਪਾਸੋਂ ਖ਼ਰੀਦ ਦੀ ਰਸੀਦ ਜ਼ਰੂਰ ਲੈਣੀ ਚਾਹੀਦੀ ਹੈ । ਡੱਬਿਆਂ ਅਤੇ ਸ਼ੀਸ਼ੀਆਂ ਦਾ ਸੀਲਬੰਦ ਹੋਣਾ ਬੜਾ ਜ਼ਰੂਰੀ ਹੈ । ਖ਼ਰੀਦ ਕਰਦੇ ਸਮੇਂ ਇਹ ਵੀ ਦੇਖਣਾ ਬੜਾ ਜ਼ਰੂਰੀ ਹੈ ਕਿ ਦਵਾਈ ਆਊਟਡੇਟਿਡ ਨਾ ਹੋਈ ਹੋਵੇ । ਕਿਸੇ ਕਿਸਮ ਦਾ ਸ਼ੱਕ ਪੈਣ ਤੇ ਖੇਤੀਬਾੜੀ ਵਿਕਾਸ ਅਫ਼ਸਰ ਜਾਂ ਚੀਫ ਖੇਤੀਬਾੜੀ ਅਫ਼ਸਰ ਨੂੰ ਇਸ ਬਾਰੇ ਤੁਰੰਤ ਸੂਚਿਤ ਕਰੋ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਖਾਦ ਕੰਟਰੋਲ ਆਰਡਰ-1985 ਤੋਂ ਕੀ ਭਾਵ ਹੈ ? ਇਹ ਖਾਦਾਂ ਦੇ ਕੁਆਲਟੀ ਕੰਟਰੋਲ ਵਿਚ ਕਿਵੇਂ ਸਹਾਈ ਹੁੰਦਾ ਹੈ ?
ਉੱਤਰ-
ਖਾਦ ਕੰਟਰੋਲ ਆਰਡਰ- 1985 ਖਾਦਾਂ ਦੀ ਕੁਆਲਟੀ ਮਿਲਾਵਟ, ਪੂਰੇ ਵਜ਼ਨ, ਘਟੀਆ ਅਤੇ ਅਪ੍ਰਮਾਣਿਤ ਖਾਦਾਂ ਵੇਚਣ ਅਤੇ ਹੋਰ ਉਲੰਘਣਾ ਨੂੰ ਰੋਕਣ ਲਈ ਬਣਾਇਆ ਗਿਆ ਹੈ ! ਕਿਸੇ ਵੀ ਜਗਾ ਖਾਦਾਂ ਵੇਚਣ ਤੋਂ ਪਹਿਲਾਂ ਡੀਲਰਾਂ ਨੂੰ ਜ਼ਿਲ੍ਹੇ ਦੇ ਸੰਬੰਧਿਤ ਚੀਫ ਐਗਰੀਕਲਚਰਲ ਅਫ਼ਸਰ ਪਾਸੋਂ ਖਾਦਾਂ ਵੇਚਣ ਦਾ ਲਾਈਸੈਂਸ ਲੈਣਾ ਜ਼ਰੂਰੀ ਹੈ । ਲਾਈਸੈਂਸ ਤਾਂ ਹੀ ਮਿਲ ਸਕਦਾ ਹੈ, ਜੇ ਕਿਸੇ ਖਾਦ ਬਣਾਉਣ ਵਾਲੀ ਕੰਪਨੀ ਨੇ ਉਸ ਡੀਲਰ ਨੂੰ ਖਾਦ ਵੇਚਣ ਲਈ ਅਥਾਰਟੀ ਲੈਟਰ ਦਿੱਤਾ ਹੋਵੇ । ਖਾਦਾਂ ਦੀ ਕੁਆਲਟੀ ਚੈੱਕ ਕਰਨ ਲਈ ਖਾਦ ਕੰਟਰੋਲ ਆਰਡਰ ਦੇ ਨਿਯਮਾਂ ਅਨੁਸਾਰ ਵੱਖ-ਵੱਖ ਪੱਧਰ ਤੇ ਕਾਰਵਾਈ ਕੀਤੀ ਜਾਂਦੀ ਹੈ । ਕੋਈ ਵੀ ਵਿਅਕਤੀ ਮਿੱਥੇ ਮਿਆਰ ਤੋਂ ਘਟੀਆ ਖਾਦ ਨਹੀਂ ਵੇਚ ਸਕਦਾ । ਕਿਸਾਨਾਂ ਨੂੰ ਸਪਲਾਈ ਕੀਤੀਆਂ ਜਾਣ ਵਾਲੀਆਂ/ਵੇਚਣ ਵਾਲੀਆਂ ਖਾਦਾਂ ਦੀ ਕੁਆਲਟੀ ਤੇ ਨਿਗਰਾਨੀ ਰੱਖਣ ਲਈ ਖਾਦ ਕੰਟਰੋਲ ਆਰਡਰ-1985 ਆਪਣੇ ਸੰਬੰਧਿਤ ਅਧਿਕਾਰੀਆਂ ਨੂੰ ਯੋਗ ਅਧਿਕਾਰ ਦਿੱਤੇ ਗਏ ਹਨ ।

ਉਨ੍ਹਾਂ ਵਲੋਂ ਆਪਣੇਆਪਣੇ ਅਧਿਕਾਰ ਖੇਤਰ ਵਿਚ ਖਾਦਾਂ ਦੇ ਕਾਰੋਬਾਰੀ ਅਦਾਰਿਆਂ ਦਾ ਨਿਰੀਖਣ ਕੀਤਾ ਜਾਂਦਾ ਹੈ । ਲੋੜ ਅਨੁਸਾਰ ਖਾਦਾਂ ਦੇ ਸੈਂਪਲ ਭਰੇ ਜਾਂਦੇ ਹਨ । ਇਹਨਾਂ ਸੈਂਪਲਾਂ ਨੂੰ ਖੇਤੀਬਾੜੀ ਵਿਭਾਗ ਦੀਆਂ ਖਾਦ ਪਰਖ ਲੈਬਾਰਟਰੀ, ਲੁਧਿਆਣਾ ਅਤੇ ਫਰੀਦਕੋਟ ਵਿਖੇ ਪਰਖ ਕਰਨ ਲਈ ਭੇਜਿਆ ਜਾਂਦਾ ਹੈ ।ਜਿਹੜੇ ਸੈਂਪਲ ਮਿਆਰ ਤੋਂ ਹੇਠਾਂ ਪਾਏ ਜਾਂਦੇ ਹਨ, ਉਨ੍ਹਾਂ ਦੇ ਕਾਰੋਬਾਰੀ ਅਦਾਰਿਆਂ ਵਿਰੁੱਧ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ । ਅਦਾਲਤ ਵਲੋਂ ਦੋਸ਼ੀਆਂ ਨੂੰ ਜੇਲ੍ਹ ਵੀ ਹੋ ਸਕਦੀ ਹੈ ।

PSEB 9th Class Agriculture Solutions Chapter 5 ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ

ਬੀਜ, ਖਾਦ ਅਤੇ ਕੀੜੇਮਾਰ ਜ਼ਹਿਰਾਂ ਦਾ ਕੁਆਲਟੀ ਕੰਟਰੋਲ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ-

  1. ਫ਼ਸਲਾਂ ਦੀ ਲਾਹੇਵੰਦ ਉਪਜ ਲਈ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ! ਮੁੱਖ ਤਿੰਨ ਵਸਤੂਆਂ ਹਨ ।
  2. ਭਾਰਤ ਸਰਕਾਰ ਨੇ ਜ਼ਰੂਰੀ ਵਸਤਾਂ ਦੇ ਕਾਨੂੰਨ ਅਧੀਨ ਖੇਤੀਬਾੜੀ ਵਿੱਚ ਕੰਮ ਆਉਣ ਵਾਲੀਆਂ ਇਨ੍ਹਾਂ ਤਿੰਨਾਂ ਵਸਤੂਆਂ ਲਈ ਵੱਖ-ਵੱਖ ਕਾਨੂੰਨ ਬਣਾਏ ਹਨ ।
  3. ਇਹ ਕਾਨੂੰਨ ਹਨ ਬੀਜ ਕੰਟਰੋਲ ਆਰਡਰ, ਖਾਦ (ਫਰਟੀਲਾਈਜ਼ਰ) ਕੰਟਰੋਲ ਆਰਡਰ, ਇਨਸੈਕਟੀਸਾਈਡ ਐਕਟ ।
  4. ਸੀਡ ਕੰਟਰੋਲ ਆਰਡਰ ਅਨੁਸਾਰ ਪੰਜਾਬ ਵਿਚ ਲਾਇਸੈਂਸ ਅਧਿਕਾਰੀ ਨਿਯੁਕਤ । ਕੀਤੇ ਗਏ ਹਨ ਪੰਜਾਬ ਵਿਚ ਇਹ ਅਧਿਕਾਰ ਖੇਤੀਬਾੜੀ ਵਿਭਾਗ, ਪੰਜਾਬ ਨੂੰ ਦਿੱਤੇ ਗਏ ਹਨ ।
  5. ਜੇ ਬੀਜ ਡੀਲਰ ਵਲੋਂ ਕਿਸਾਨ ਨੂੰ ਮਾੜਾ ਬੀਜ ਦੇਣ ਨਾਲ ਫ਼ਸਲ ਖ਼ਰਾਬ ਹੋ ਗਈ। ਹੋਵੇ ਤਾਂ ਕਿਸਾਨ ਆਪਣੀ ਸ਼ਿਕਾਇਤ ਬੀਜ ਇੰਸਪੈਕਟਰ ਨੂੰ ਕਰ ਸਕਦਾ ਹੈ ।
  6. ਬੀਜ ਇੰਸਪੈਕਟਰ ਨੂੰ ਫ਼ਸਲ ਦੇ ਫੇਲ ਹੋਣ ਦਾ ਕਾਰਨ, ਬੀਜ ਦੀ ਖ਼ਰਾਬੀ ਦਾ ਪਤਾ ਲਗਦਾ ਹੈ ਤਾਂ ਬੀਜ ਡੀਲਰ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰਦਾ ਹੈ ।
  7. ਬੀਜ ਕਾਨੂੰਨ ਦੀ ਧਾਰਾ 7 ਦੇ ਤਹਿਤ ਸਿਰਫ਼ ਨੋਟੀਫਾਈਡ ਸੂਚਿਤ ਕਿਸਮਾਂ ਦੇ ਬੀਜਾਂ ਦੀ ਹੀ ਵਿਕਰੀ ਕੀਤੀ ਜਾ ਸਕਦੀ ਹੈ ।
  8. ਖਾਦ ਪਰਖ ਲੈਬਾਰਟਰੀ, ਲੁਧਿਆਣਾ ਅਤੇ ਫ਼ਰੀਦਕੋਟ ਵਿਖੇ ਹਨ ।
  9. ਖਾਦ ਕੰਟਰੋਲ ਆਰਡਰ 1985, ਬਣਾਇਆ ਗਿਆ ਹੈ ਜੋ ਕਿ ਖਾਦਾਂ ਦੀ ਕੁਆਲਿਟੀ ,ਅਤੇ ਵਜ਼ਨ ਨੂੰ ਠੀਕ ਰੱਖਣ ਅਤੇ ਮਿਲਾਵਟ, ਘਟੀਆ ਅਤੇ ਅਪ੍ਰਮਾਣਿਤ ਖਾਦਾਂ । ਵੇਚਣ ਨੂੰ ਰੋਕਣ ਲਈ ਸਹਾਇਕ ਹੈ ।
  10. ਇਨਸੈਕਟੀਸਾਈਡ ਐਕਟ 1968, ਵਿਚ ਬਣਾਇਆ ਗਿਆ ।
  11. ਕੇਂਦਰੀ ਕੀਟਨਾਸ਼ਕ ਬੋਰਡ ਸਰਕਾਰ ਨੂੰ ਇਹ ਐਕਟ ਲਾਗੂ ਕਰਨ ਲਈ ਸਲਾਹ ਮਸ਼ਵਰਾ ਦਿੰਦਾ ਹੈ ।
  12. ਸੈਂਟਰਲ ਰਜਿਸਟਰੇਸ਼ਨ ਕਮੇਟੀ ਖੇਤੀ ਰਸਾਇਣਾਂ ਦੀ ਰਜਿਸਟਰੇਸ਼ਨ ਕਰਕੇ ਇਹਨਾਂ । ਨੂੰ ਬਣਾਉਣ ਅਤੇ ਆਯਾਤ-ਨਿਰਯਾਤ ਲਈ ਆਗਿਆ ਦਿੰਦਾ ਹੈ।
  13. ਦਵਾਈਆਂ ਚੈੱਕ ਕਰਨ ਲਈ ਪ੍ਰੋਯਗਸ਼ਾਲਾ ਲੁਧਿਆਣਾ, ਬਠਿੰਡਾ ਅਤੇ ਅੰਮ੍ਰਿਤਸਰ ਵਿਖੇ ਹਨ |

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

Punjab State Board PSEB 9th Class Agriculture Book Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ Textbook Exercise Questions and Answers.

PSEB Solutions for Class 9 Agriculture Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

Agriculture Guide for Class 9 PSEB ਖੇਤੀ ਉਤਪਾਦਾਂ ਦਾ ਮੰਡੀਕਰਨ Textbook Questions and Answers

(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਸੁਚੱਜਾ ਮੰਡੀਕਰਨ ਫ਼ਸਲ ਕੱਟਣ ਤੋਂ ਬਾਅਦ ਸ਼ੁਰੂ ਹੁੰਦਾ ਹੈ ਜਾਂ ਪਹਿਲਾਂ ?
ਉੱਤਰ-
ਪਹਿਲਾਂ ।

ਪ੍ਰਸ਼ਨ 2.
ਜੇਕਰ ਕਿਸਾਨ ਸਮਝਣ ਕਿ ਉਹਨਾਂ ਦੀ ਜਿਣਸ ਦਾ ਮੰਡੀ ਵਿੱਚ ਠੀਕ ਭਾਅ ਨਹੀਂ ਦਿੱਤਾ ਜਾ ਰਿਹਾ, ਤਾਂ ਉਹਨਾਂ ਨੂੰ ਕਿਸ ਨਾਲ ਸੰਪਰਕ ਕਰਨਾ ਚਾਹੀਦਾ ਹੈ ?
ਉੱਤਰ-
ਮਾਰਕੀਟਿੰਗ ਇੰਸਪੈਕਟਰ, ਮਾਰਕੀਟ ਕਮੇਟੀ ਦੇ ਉੱਚ ਅਧਿਕਾਰੀਆਂ ਨੂੰ ।

ਪ੍ਰਸ਼ਨ 3.
ਜੇਕਰ ਬੋਰੀ ਵਿੱਚ ਮਿੱਥੇ ਵਜ਼ਨ ਤੋਂ ਵੱਧ ਜਿਣਸ ਤੋਲੀ ਗਈ ਹੋਵੇ ਤਾਂ ਇਸ ਦੀ ਸ਼ਿਕਾਇਤ ਕਿਸ ਨੂੰ ਕਰਨੀ ਚਾਹੀਦੀ ਹੈ ?
ਉੱਤਰ-
ਮੰਡੀਕਰਨ ਦੇ ਉੱਚ-ਅਧਿਕਾਰੀ ਨੂੰ ।

ਪ੍ਰਸ਼ਨ 4.
ਜਿਣਸ ਨੂੰ ਮੰਡੀ ਵਿੱਚ ਲਿਜਾਣ ਤੋਂ ਪਹਿਲਾਂ ਕਿਹੜੀਆਂ ਦੋ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ ?
ਉੱਤਰ-

  • ਦਾਣਿਆਂ ਵਿੱਚ ਨਮੀ ਦੀ ਮਾਤਰਾ ਨਿਰਧਾਰਿਤ ਮਾਪ-ਦੰਡਾਂ ਅਨੁਸਾਰ ਠੀਕ ਹੋਵੇ ।
  • ਜਿਣਸ ਦੀ ਸਫ਼ਾਈ ।

ਪ੍ਰਸ਼ਨ 5.
ਮੰਡੀ ਗੋਬਿੰਦਗੜ੍ਹ, ਮੋਗਾ ਅਤੇ ਜਗਰਾਉਂ ਵਿਖੇ ਕਣਕ ਨੂੰ ਸੰਭਾਲਣ ਲਈ ਬਲਕ ਹੈਂਡਲਿੰਗ ਇਕਾਈਆਂ ਕਿਸ ਨੇ ਸਥਾਪਿਤ ਕੀਤੀਆਂ ਹਨ ?
ਉੱਤਰ-
ਭਾਰਤੀ ਖੁਰਾਕ ਨਿਗਮ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 6.
ਕਿਸਾਨਾਂ ਨੂੰ ਫ਼ਸਲ ਦੀ ਤੁਲਾਈ ਤੋਂ ਬਾਅਦ ਆੜਤੀਏ ਕੋਲੋਂ ਕਿਹੜਾ ਫਾਰਮ ਲੈਣਾ ਜ਼ਰੂਰੀ ਹੈ ?
ਉੱਤਰ-
ਜੇ (J) ਫਾਰਮ

ਪ੍ਰਸ਼ਨ 7.
ਵੱਖਰੀਆਂ-ਵੱਖਰੀਆਂ ਮੰਡੀਆਂ ਵਿੱਚ ਜਿਣਸਾਂ ਦੇ ਭਾਅ ਦੀ ਜਾਣਕਾਰੀ ਕਿਹੜੇ ਸਾਧਨਾਂ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ ?
ਉੱਤਰ-
ਟੀ.ਵੀ., ਰੇਡਿਓ, ਅਖ਼ਬਾਰ ਆਦਿ ਰਾਹੀਂ ।

ਪ੍ਰਸ਼ਨ 8.
ਸਰਕਾਰੀ ਖ਼ਰੀਦ ਏਜੰਸੀਆਂ ਜਿਣਸ ਦਾ ਭਾਅ ਕਿਸ ਆਧਾਰ ਤੇ ਲਾਉਂਦੀਆਂ ਹਨ ?
ਉੱਤਰ-
ਨਮੀ ਦੀ ਮਾਤਰਾ ਦੇਖ ਕੇ ।

ਪ੍ਰਸ਼ਨ 9.
ਸ਼ੱਕ ਦੇ ਆਧਾਰ ਤੇ ਮੰਡੀਕਰਨ ਐਕਟ ਦੇ ਮੁਤਾਬਿਕ ਕਿੰਨੇ ਪ੍ਰਤੀਸ਼ਤ ਤੱਕ ਜਿਣਸ ਦੀ ਤੁਲਾਈ ਬਿਨਾਂ ਪੈਸੇ ਦਿੱਤਿਆਂ ਕਰਵਾਈ ਜਾ ਸਕਦੀ ਹੈ ?
ਉੱਤਰ-
10% ਜਿਣਸ ਦੀ । .

ਪ੍ਰਸ਼ਨ 10.
ਕਿਹੜਾ ਐਕਟ ਕਿਸਾਨਾਂ ਨੂੰ ਤੁਲਾਈ ਪੜਚੋਲਣ ਦਾ ਹੱਕ ਦਿੰਦਾ ਹੈ ?
ਉੱਤਰ-
ਮੰਡੀਕਰਨ ਐਕਟ 1961.

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਖੇਤੀ ਸੰਬੰਧੀ ਕਿਹੜੇ-ਕਿਹੜੇ ਕੰਮ ਕਰਦੇ ਸਮੇਂ ਮਾਹਿਰਾਂ ਦੀ ਰਾਇ ਲੈਣੀ ਚਾਹੀਦੀ ਹੈ ?
ਉੱਤਰ-
ਗੋਡੀ, ਦਵਾਈਆਂ ਦੀ ਵਰਤੋਂ, ਪਾਣੀ, ਖਾਦ, ਕਟਾਈ, ਗਹਾਈ ਆਦਿ ਕਾਰਜ ਕਰਦੇ ਸਮੇਂ ਮਾਹਿਰਾਂ ਦੀ ਸਲਾਹ ਲੈਣੀ ਚਾਹੀਦੀ ਹੈ ।

ਪ੍ਰਸ਼ਨ 2.
ਕਾਸ਼ਤ ਲਈ ਫ਼ਸਲਾਂ ਦੀ ਚੋਣ ਕਰਦੇ ਸਮੇਂ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਕਾਸ਼ਤ ਲਈ ਫ਼ਸਲ ਦੀ ਚੋਣ ਕਰੋ ਜਿਸ ਤੋਂ ਵਧੇਰੇ ਮੁਨਾਫ਼ਾ ਮਿਲ ਸਕਦਾ ਹੋਵੇ ਤੇ ਇਸ ਫ਼ਸਲ ਦੀ ਵੀ ਵਧੀਆ ਕਿਸਮ ਦੀ ਬਿਜਾਈ ਕਰੋ |

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 3.
ਜਿਣਸ ਵੇਚਣ ਲਈ ਮੰਡੀ ਵਿੱਚ ਲੈ ਜਾਣ ਤੋਂ ਪਹਿਲਾਂ ਕਿਸ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ ?
ਉੱਤਰ-
ਮੰਡੀ ਵਿਚ ਲੈ ਜਾਣ ਤੋਂ ਪਹਿਲਾਂ ਦਾਣਿਆਂ ਵਿਚਲੀ ਨਮੀ ਦੀ ਮਾਤਰਾ ਨਿਰਧਾਰਿਤ ਮਾਪ-ਦੰਡਾਂ ਅਨੁਸਾਰ ਹੈ ਜਾਂ ਨਹੀਂ । ਇਸ ਦੀ ਪੜਤਾਲ ਕਰ ਲੈਣੀ ਚਾਹੀਦੀ ਹੈ ਅਤੇ ਜਿਣਸ ਤੋਲ ਕੇ ਅਤੇ ਦਰਜਾਬੰਦੀ ਕਰਕੇ ਮੰਡੀ ਵਿੱਚ ਲੈ ਜਾਣ ਨਾਲ ਵਧੇਰੇ ਮੁਨਾਫ਼ਾ ਲਿਆ ਜਾ ਸਕਦਾ ਹੈ । ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਣਸ ਮਿੱਟੀ, ਘਾਹ, ਫੂਸ ਆਦਿ ਤੋਂ ਰਹਿਤ ਹੋਵੇ ।

ਪ੍ਰਸ਼ਨ 4.
ਮੰਡੀ ਵਿੱਚ ਜਿਣਸ ਦੀ ਵਿਕਰੀ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਸਫਾਈ, ਤੋਲਾਈ ਅਤੇ ਬੋਲੀ ਸਮੇਂ ਕਿਸਾਨ ਆਪਣੀ ਢੇਰੀ ਕੋਲ ਹੀ ਖੜ੍ਹਾ ਰਹੇ ਤੇ ਦੇਖੇ ਕਿ ਉਸ ਦੀ ਜਿਣਸ ਦਾ ਠੀਕ ਭਾਅ ਹੈ ਕਿ ਨਹੀਂ । ਜੇ ਭਾਅ ਠੀਕ ਨਾ ਲੱਗੇ ਤਾਂ ਮਾਰਕਿਟਿੰਗ ਇੰਸਪੈਕਟਰ ਦੀ ਸਹਾਇਤਾ ਲਈ ਜਾ ਸਕਦੀ ਹੈ । ਤੁਲਾਈ ਵਾਲੇ ਵੱਟਿਆਂ ਤੇ ਸਰਕਾਰੀ ਮੋਹਰ ਲੱਗੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 5.
ਬਲਕ ਹੈਂਡਲਿੰਗ ਇਕਾਈਆਂ ਵਿੱਚ ਸਿੱਧੀ ਜਿਣਸ ਵੇਚਣ ਨਾਲ ਕੀ ਲਾਭ ਹੁੰਦੇ ਹਨ ?
ਉੱਤਰ-
ਬਲਕ ਹੈਂਡਲਿੰਗ ਇਕਾਈਆਂ ਵਿੱਚ ਸਿੱਧੀ ਜਿਣਸ ਵੇਚਣ ਨਾਲ ਕਈ ਲਾਭ ਹੁੰਦੇ ਹਨ ; ਜਿਵੇਂ-ਪੈਸੇ ਦਾ ਭੁਗਤਾਨ ਉਸੇ ਦਿਨ ਹੋ ਜਾਂਦਾ ਹੈ, ਮੰਡੀ ਦਾ ਖ਼ਰਚਾ ਨਹੀਂ ਦੇਣਾ ਪੈਂਦਾ, ਮਜ਼ਦੂਰਾਂ ਦਾ ਖ਼ਰਚਾ ਬਚਦਾ ਹੈ, ਕੁਦਰਤੀ ਆਫਤਾਂ ; ਜਿਵੇਂ-ਮੀਂਹ, ਹਨੇਰੀ ਆਦਿ ਤੋਂ ਜਿਣਸ ਬਚ ਜਾਂਦੀ ਹੈ ।

ਪ੍ਰਸ਼ਨ 6.
ਮੰਡੀ ਵਿੱਚ ਜਿਣਸ ਦੀ ਨਿਗਰਾਨੀ ਕਿਉਂ ਜ਼ਰੂਰੀ ਹੈ ?
ਉੱਤਰ-
ਕਈ ਵਾਰ ਮੰਡੀ ਦੇ ਕਾਮੇ ਜਾਣ ਬੁਝ ਕੇ ਜਿਣਸ ਨੂੰ ਕਿਸੇ ਹੋਰ ਢੇਰੀ ਵਿੱਚ ਮਿਲਾ ਦਿੰਦੇ ਹਨ ਜਾਂ ਕਈ ਵਾਰ ਜਿਣਸ ਨੂੰ ਬਚੇ ਹੋਏ ਛਾਣ ਵਿਚ ਮਿਲਾ ਦਿੰਦੇ ਹਨ ਜਿਸ ਨਾਲ ਕਿਸਾਨ ਨੂੰ ਬਹੁਤ ਨੁਕਸਾਨ ਹੋ ਜਾਂਦਾ ਹੈ । ਇਸ ਲਈ ਜਿਣਸ ਦੀ ਨਿਗਰਾਨੀ ਜ਼ਰੂਰੀ ਹੈ ।

ਪ੍ਰਸ਼ਨ 7.
ਵੱਖ-ਵੱਖ ਮੰਡੀਆਂ ਵਿੱਚ ਜਿਣਸਾਂ ਦੇ ਭਾਅ ਦੀ ਜਾਣਕਾਰੀ ਦੇ ਕੀ ਫ਼ਾਇਦੇ ਹਨ ?
ਉੱਤਰ-
ਫ਼ਸਲ ਦੀ ਮੰਡੀ ਵਿਚ ਆਮਦ ਵੱਧ ਹੋ ਜਾਣ ਜਾਂ ਘੱਟ ਜਾਣ ਤੇ ਜਿਣਸਾਂ ਦੇ ਭਾਅ ਵੱਧ ਅਤੇ ਘੱਟ ਜਾਂਦੇ ਹਨ । ਇਸ ਲਈ ਮੰਡੀਆਂ ਦੇ ਭਾਅ ਦੀ ਲਗਾਤਾਰ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਵੱਧ ਮੁੱਲ ਤੇ ਜਿਣਸ ਵੇਚੀ ਜਾ ਸਕੇ ।

ਪ੍ਰਸ਼ਨ 8.
ਮਾਰਕੀਟ ਕਮੇਟੀ ਦੇ ਦੋ ਮੁੱਖ ਕਾਰਜ ਕੀ ਹਨ ?
ਉੱਤਰ-
ਮਾਰਕੀਟ ਕਮੇਟੀ ਦਾ ਮੁੱਖ ਕੰਮ ਮੰਡੀ ਵਿਚ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਨਾ ਹੈ । ਇਹ ਜਿਣਸ ਦੀ ਬੋਲੀ ਕਰਵਾਉਣ ਵਿਚ ਪੂਰਾ-ਪੂਰਾ ਤਾਲਮੇਲ ਕਾਇਮ ਰੱਖਦੀ ਹੈ । ਇਸ ਤੋਂ ਇਲਾਵਾ ਜਿਣਸ ਦੀ ਤੁਲਾਈ ਵੀ ਠੀਕ ਢੰਗ ਨਾਲ ਹੋਈ ਹੈ ਇਸ ਦਾ ਵੀ ਧਿਆਨ ਰੱਖਦੀ ਹੈ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 9.
ਦਰਜਾਬੰਦੀ ਤੋਂ ਕੀ ਭਾਵ ਹੈ ?
ਉੱਤਰ-
ਫ਼ਸਲ ਨੂੰ ਉਸ ਦੇ ਮਿਆਰ ਦੇ ਅਨੁਸਾਰ ਵੱਖ-ਵੱਖ ਹਿੱਸਿਆਂ ਵਿਚ ਵੰਡਣ ਨੂੰ ਦਰਜ਼ਾ-ਬੰਦੀ ਕਿਹਾ ਜਾਂਦਾ ਹੈ ।

ਪ੍ਰਸ਼ਨ 10.
ਜੇ (J)-ਫਾਰਮ ਲੈਣ ਦੇ ਕੀ ਲਾਭ ਹਨ ?
ਉੱਤਰ-
ਜੇ (J)-ਫਾਰਮ ਵਿੱਚ ਵਿਕੀ ਹੋਈ ਜਿਣਸ ਦੇ ਬਾਰੇ ਸਾਰੀ ਜਾਣਕਾਰੀ ਹੁੰਦੀ ਹੈ ; ਜਿਵੇਂ-ਜਿਣਸ ਦੀ ਮਾਤਰਾ, ਵਿਕਰੀ ਕੀਮਤ ਅਤੇ ਵਸੂਲ ਕੀਤੇ ਖ਼ਰਚੇ । ਇਹ ਫਾਰਮ ਲੈਣ ਦੇ ਹੋਰ ਫਾਇਦੇ ਹਨ ਕਿ ਬਾਅਦ ਵਿਚ ਜੇ ਕੋਈ ਬੋਨਸ ਮਿਲਦਾ ਹੈ ਤਾਂ ਉਹ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਮੰਡੀ ਫੀਸ ਚੋਰੀ ਨੂੰ ਵੀ ਰੋਕਿਆ ਜਾ ਸਕਦਾ ਹੈ ।

(ਅ)  ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਮੰਡੀਕਰਨ ਵਿਚ ਸਰਕਾਰੀ ਦਖ਼ਲ ਤੇ ਨੋਟ ਲਿਖੋ ।
ਉੱਤਰ-
ਇਕ ਸਮਾਂ ਸੀ ਜਦੋਂ ਕਿਸਾਨ ਆਪਣੀ ਜਿਣਸ ਦੇ ਲਈ ਵਪਾਰੀਆਂ ਤੇ ਨਿਰਭਰ ਸੀ । ਵਪਾਰੀ ਆਮ ਕਰਕੇ ਕਿਸਾਨਾਂ ਨੂੰ ਵੱਧ ਉਤਪਾਦ ਲੈ ਕੇ ਘੱਟ ਮੁੱਲ ਹੀ ਦਿੰਦੇ ਸਨ । ਹੁਣ ਸਰਕਾਰ ਦੁਆਰਾ ਕਈ ਕਾਨੂੰਨ ਤੇ ਨਿਯਮ ਬਣਾ ਦਿੱਤੇ ਗਏ ਹਨ ਅਤੇ ਮਾਰਕੀਟ ਕਮੇਟੀਆਂ, ਸਹਿਕਾਰੀ ਸਭਾਵਾਂ ਆਦਿ ਬਣ ਗਈਆਂ ਹਨ |ਨਿਯਮਾਂ ਅਤੇ ਕਾਨੂੰਨਾਂ ਦੇ ਅਨੁਸਾਰ ਕਿਸਾਨਾਂ ਨੂੰ ਠੀਕ ਮੁੱਲ ਤਾਂ ਮਿਲਦੇ ਹੀ ਹਨ ਕਿਉਂਕਿ ਸਰਕਾਰ ਦੁਆਰਾ ਘੱਟ ਤੋਂ ਘੱਟ ਨਿਰਧਾਰਿਤ ਮੁੱਲ ਤੈਅ ਕਰ ਦਿੱਤਾ ਜਾਂਦਾ ਹੈ । ਕਿਸਾਨ ਨੂੰ ਜੇਕਰ ਕਿਸੇ ਤਰ੍ਹਾਂ ਦਾ ਸ਼ੱਕ ਹੋਵੇ ਤਾਂ ਉਹ ਆਪਣੇ ਉਤਪਾਦ ਦੀ ਤੁਲਾਈ ਕਰਵਾ ਸਕਦਾ ਹੈ ਅਤੇ ਪੈਸੇ ਨਹੀਂ ਲਗਦੇ । ਸਰਕਾਰ ਦੁਆਰਾ ਮਕੈਨੀਕਲ ਹੈਂਡਲਿੰਗ ਇਕਾਈਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ । ਕਿਸਾਨ ਆਪਣੇ ਉਤਪਾਦ ਨੂੰ ਵੇਚ ਕੇ ਆੜਤੀ ਕੋਲੋਂ ਫਾਰਮ-J ਲੈ ਸਕਦਾ ਹੈ । ਜਿਸ ਨਾਲ ਬਾਅਦ ਵਿਚ ਸਰਕਾਰ ਵਲੋਂ ਬੋਨਸ ਮਿਲਣ ਤੇ ਕਿਸਾਨ ਨੂੰ ਸਹੁਲਤ ਰਹਿੰਦੀ ਹੈ । ਇਸ ਤਰ੍ਹਾਂ ਸਰਕਾਰ ਦੇ ਦਖ਼ਲ ਨਾਲ ਕਿਸਾਨਾਂ ਦੇ ਅਧਿਕਾਰ ਵੱਧ ਸੁਰੱਖਿਅਤ ਹਨ ।

ਪ੍ਰਸ਼ਨ 2.
ਸਹਿਕਾਰੀ ਮੰਡੀਕਰਨ ਦਾ ਸੰਖੇਪ ਵਿੱਚ ਵਿਵਰਣ ਦਿਓ ।
ਉੱਤਰ-
ਸਹਿਕਾਰੀ ਮੰਡੀਕਰਨ ਰਾਹੀਂ ਕਿਸਾਨਾਂ ਨੂੰ ਆਪਣੀ ਜਿਣਸ ਵੇਚ ਕੇ ਵਧੀਆ ਭਾਅ ਮਿਲ ਜਾਂਦਾ ਹੈ । ਇਹ ਸਭਾਵਾਂ ਆਮ ਕਰਕੇ ਕਮਿਸ਼ਨ ਏਜੰਸੀਆਂ ਦਾ ਕੰਮ ਕਰਦੀਆਂ ਹਨ । ਇਹ ਸਭਾਵਾਂ ਕਿਸਾਨਾਂ ਦੁਆਰਾ ਹੀ ਬਣਾਈਆਂ ਜਾਂਦੀਆਂ ਹਨ । ਇਸ ਲਈ ਇਹ ਕਿਸਾਨਾਂ ਨੂੰ ਵਧੇਰੇ ਭਾਅ ਪ੍ਰਾਪਤ ਕਰਨ ਵਿਚ ਸਹਾਇਕ ਹੁੰਦੀਆਂ ਹਨ । ਇਹਨਾਂ ਦੁਆਰਾ ਕਿਸਾਨਾਂ ਨੂੰ ਆੜਤੀਆਂ ਨਾਲੋਂ ਜਲਦੀ ਭੁਗਤਾਨ ਹੋ ਜਾਂਦਾ ਹੈ । ਇਹਨਾਂ ਸਭਾਵਾਂ ਦੁਆਰਾ ਕਿਸਾਨਾਂ ਨੂੰ ਹੋਰ ਸਹੁਲਤਾਂ ਵੀ ਮਿਲਦੀਆਂ ਹਨ , ਜਿਵੇਂ-ਫ਼ਸਲਾਂ ਲਈ ਕਰਜ਼ਾ ਅਤੇ ਸਸਤੇ ਭਾਅ ਤੇ ਖਾਦਾਂ, ਕੀੜੇਮਾਰ ਦਵਾਈਆਂ ਮਿਲਣਾ ਆਦਿ ।

ਪ੍ਰਸ਼ਨ 3.
ਖੇਤੀ ਉਤਪਾਦਾਂ ਦੀ ਦਰਜਾਬੰਦੀ ਕਰਨ ਦੇ ਕੀ ਲਾਭ ਹਨ ?
ਉੱਤਰ-
ਦਰਜਾਬੰਦੀ ਕੀਤੀ ਫ਼ਸਲ ਦਾ ਮੁੱਲ ਵਧੀਆ ਮਿਲ ਜਾਂਦਾ ਹੈ । ਚੰਗੀ ਉਪਜ ਇਕ ਪਾਸੇ ਕਰਕੇ ਵੱਖਰੇ ਦਰਜੇ ਵਿਚ ਮੰਡੀ ਵਿਚ ਲੈ ਕੇ ਜਾਓ । ਮਾੜੀ ਉਪਜ ਨੂੰ ਦੂਜੇ ਦਰਜੇ ਵਿਚ ਰੱਖੋ । ਇਸ ਤਰ੍ਹਾਂ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ । ਜੇ ਦਰਜਾਬੰਦੀ ਕੀਤੇ ਬਗੈਰ ਮਾੜੀ ਚੀਜ਼ ਹੇਠਾਂ ਤੇ ਉੱਪਰ ਚੰਗੀ ਚੀਜ਼ ਰੱਖ ਕੇ ਵੇਚੀ ਜਾਵੇਗੀ ਤਾਂ ਕੁੱਝ ਦਿਨ ਤਾਂ ਚੰਗੇ ਪੈਸੇ ਵੱਟ ਲਵੋਗੇ ਪਰ ਛੇਤੀ ਹੀ ਲੋਕਾਂ ਨੂੰ ਇਸ ਗੱਲ ਦਾ ਪਤਾ ਚੱਲ ਜਾਵੇਗਾ ਤੇ ਕਾਸ਼ਤਕਾਰ ਗਾਹਕਾਂ ਵਿਚ ਆਪਣਾ ਵਿਸ਼ਵਾਸ ਗੁਆ ਬੈਠੇਗਾ ਤੇ ਮੁੜ ਲੋਕ ਅਜਿਹੇ ਕਾਸ਼ਤਕਾਰ ਤੋਂ ਚੀਜ਼ ਖ਼ਰੀਦਣ ਵਿਚ ਗੁਰੇਜ ਕਰਨਗੇ | ਪਰ ਜੇ ਕਾਸ਼ਤਕਾਰ ਮੰਡੀ ਵਿਚ ਦਿਆਨਤਦਾਰੀ ਨਾਲ ਆਪਣਾ ਮਾਲ ਵੇਚੇਗਾ ਤਾਂ ਲੋਕ ਵੀ ਉਸ ਦਾ ਮਾਲ ਖਰੀਦਣ ਨੂੰ ਕਾਹਲੇ ਪੈਣਗੇ ਤੇ ਕਾਸ਼ਤਕਾਰ ਹੁਣ ਲੰਮੇ ਸਮੇਂ ਤੱਕ ਮੁਨਾਫ਼ਾ ਕਮਾਉਂਦਾ ਰਹੇਗਾ | ਅਜਿਹਾ ਤਾਂ ਹੀ ਹੋ ਸਕਦਾ ਹੈ ਜੇ ਕਾਸ਼ਤਕਾਰ ਆਪਣੀ ਉਪਜ ਦੀ ਦਰਜਾਬੰਦੀ ਕਰੇ ।

ਪ੍ਰਸ਼ਨ 4.
ਮਕੈਨੀਕਲ ਹੈਂਡਲਿੰਗ ਇਕਾਈਆਂ ਤੇ ਸੰਖੇਪ ਨੋਟ ਲਿਖੋ ।
ਉੱਤਰ-
ਪੰਜਾਬ ਰਾਜ ਮੰਡੀ ਬੋਰਡ ਵਲੋਂ ਪੰਜਾਬ ਵਿੱਚ ਕੁੱਝ ਮੰਡੀਆਂ ਵਿਚ ਮਕੈਨੀਕਲ ਹੈਂਡਲਿੰਗ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ । ਇਹਨਾਂ ਇਕਾਈਆਂ ਦੀ ਸਹਾਇਤਾ ਨਾਲ ਕਿਸਾਨ ਦੀ ਜਿਣਸ ਦੀ ਸਫਾਈ, ਭਰਾਈ ਅਤੇ ਤੁਲਾਈ ਮਸ਼ੀਨਾਂ ਦੁਆਰਾ ਮਿੰਟਾਂ ਵਿਚ ਹੋ ਜਾਂਦੀ ਹੈ । ਜੇ ਇਸੇ ਕੰਮ ਨੂੰ ਮਜ਼ਦੂਰਾਂ ਨੇ ਕਰਨਾ ਹੋਵੇ ਤਾਂ ਕਈ ਘੰਟੇ ਲੱਗ ਜਾਂਦੇ ਹਨ । ਇਹਨਾਂ ਇਕਾਈਆਂ ਦੀ ਵਰਤੋਂ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਘੱਟ ਖ਼ਰਚ ਕਰਨਾ ਪੈਂਦਾ ਹੈ ਤੇ ਜਿਣਸ ਦੀ ਕੀਮਤ ਵੀ ਵੱਧ ਮਿਲ ਜਾਂਦੀ ਹੈ । ਰਕਮ ਦਾ ਨਕਦ ਭੁਗਤਾਨ ਵੀ ਉਸੇ ਸਮੇਂ ਹੋ ਜਾਂਦਾ ਹੈ । ਭਾਰਤੀ ਖ਼ੁਰਾਕ ਨਿਗਮ ਵਲੋਂ ਮੋਗਾ, ਮੰਡੀ ਗੋਬਿੰਦਗੜ੍ਹ ਅਤੇ ਜਗਰਾਉਂ ਵਿਖੇ ਕਣਕ ਨੂੰ ਸੰਭਾਲਣ ਲਈ ਇਸੇ ਤਰ੍ਹਾਂ ਦੀਆਂ ਵੱਡੇ ਪੱਧਰ ਦੀਆਂ ਇਕਾਈਆਂ ਦੀ ਸਥਾਪਨਾ ਕੀਤੀ ਗਈ ਹੈ । ਇੱਥੇ ਕਿਸਾਨ ਸਿੱਧੀ ਕਣਕ ਵੇਚ ਸਕਦਾ ਹੈ । ਉਸ ਨੂੰ ਉਸੇ ਦਿਨ ਭੁਗਤਾਨ ਹੋ ਜਾਂਦਾ ਹੈ । ਮੰਡੀ ਦਾ ਖ਼ਰਚਾ ਨਹੀਂ ਪੈਂਦਾ, ਕੁਦਰਤੀ ਆਫ਼ਤਾਂ ਤੋਂ ਵੀ ਜਿਣਸ ਦਾ ਬਚਾਅ ਹੋ ਜਾਂਦਾ ਹੈ । ਕਿਸਾਨਾਂ ਨੂੰ ਇਹਨਾਂ ਇਕਾਈਆਂ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 5.
ਖੇਤੀ ਉਤਪਾਦਾਂ ਦੇ ਸੁਚੱਜੇ ਮੰਡੀਕਰਨ ਦੇ ਕੀ ਲਾਭ ਹਨ ?
ਉੱਤਰ-
ਫ਼ਸਲ ਉਗਾਉਣ ਤੇ ਬੜੀ ਮਿਹਨਤ ਲਗਦੀ ਹੈ ਤੇ ਇਸਦਾ ਉੱਚਿਤ ਮੁੱਲ ਵੀ ਮਿਲਣਾ ਚਾਹੀਦਾ ਹੈ । ਇਸ ਲਈ ਮੰਡੀਕਰਨ ਦਾ ਕਾਫੀ ਮਹੱਤਵ ਹੋ ਜਾਂਦਾ ਹੈ ।
ਮੰਡੀਕਰਨ ਵਲ ਬਿਜਾਈ ਵੇਲੇ ਤੋਂ ਹੀ ਧਿਆਨ ਦੇਣਾ ਚਾਹੀਦਾ ਹੈ | ਅਜਿਹੀ ਫ਼ਸਲ ਦੀ ਕਾਸ਼ਤ ਕਰੋ ਜਿਸ ਤੋਂ ਵਧੇਰੇ ਮੁਨਾਫ਼ਾ ਮਿਲ ਸਕੇ । ਅਜਿਹੀ ਫ਼ਸਲ ਦੀ ਉੱਤਮ ਕਿਸਮ ਦੀ ਬਿਜਾਈ ਕਰੋ । ਫ਼ਸਲ ਦੀ ਸਾਂਭ-ਸੰਭਾਲ ਠੀਕ ਢੰਗ ਨਾਲ ਕਰੋ । ਖਾਦਾਂ, ਖੇਤੀ ਜ਼ਹਿਰਾਂ, ਗੋਡੀ, ਸਿੰਚਾਈ ਆਦਿ ਲਈ ਖੇਤੀ ਮਾਹਿਰਾਂ ਦੀ ਰਾਏ ਲਓ । ਫ਼ਸਲ ਨੂੰ ਮਿੱਟੀ-ਘੱਟੇ ਅਤੇ ਕੱਖ ਕਾਣ ਤੋਂ ਬਚਾਓ, ਇਸ ਨੂੰ ਨਾਪ ਤੋਲ ਲਓ ਤੇ ਇਸ ਦੀ ਦਰਜਾਬੰਦੀ ਕਰਕੇ ਹੀ ਮੰਡੀ ਵਿਚ ਲੈ ਕੇ ਜਾਓ । ਮੰਡੀ ਵਿਚ ਜਲਦੀ ਪੁੱਜੋ ਤੇ ਕੋਸ਼ਿਸ਼ ਕਰੋ ਕਿ ਉਸੇ ਦਿਨ ਜਿਸ ਵਿਕ ਜਾਵੇ ।

PSEB 9th Class Agriculture Guide ਖੇਤੀ ਉਤਪਾਦਾਂ ਦਾ ਮੰਡੀਕਰਨ Important Questions and Answers

ਵਸਤੂਨਿਸ਼ਠ ਪ੍ਰਸ਼ਨ ।
ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੰਡੀ ਵਿਚ ਜਿਣਸ ਲੈ ਕੇ ਜਾਣ ਦਾ ਸਮਾਂ ਹੈ :
(ਓ) ਰਾਤ ਨੂੰ
(ਅ) ਸਵੇਰ ਨੂੰ
(ਈ) ਸ਼ਾਮ ਨੂੰ
(ਸ) ਮੀਂਹ ਵਿਚ ।
ਉੱਤਰ-
(ਅ) ਸਵੇਰ ਨੂੰ

ਪ੍ਰਸ਼ਨ 2.
ਫ਼ਸਲ ਦੀ ਕਟਾਈ ਦੇਰ ਨਾਲ ਕਰਨ ਤੇ :
(ਉ) ਦਾਣੇ ਝੜਨ ਦਾ ਡਰ ਰਹਿੰਦਾ ਹੈ।
(ਅ) ਕੁਝ ਨਹੀਂ ਹੁੰਦਾ।
(ਇ) ਵਧ ਮੁਨਾਫਾ ਹੁੰਦਾ ਹੈ
(ਸ) ਸਾਰੇ ਗ਼ਲਤ ॥
ਉੱਤਰ-
(ਉ) ਦਾਣੇ ਝੜਨ ਦਾ ਡਰ ਰਹਿੰਦਾ ਹੈ।

ਪ੍ਰਸ਼ਨ 3.
ਠੀਕ ਤੱਥ ਹੈ :
(ਉ) ਜਿਣਸ ਦੀ ਦਰਜਾਬੰਦੀ ਕਰਕੇ ਮੰਡੀ ਵਿਚ ਲੈ ਕੇ ਜਾਓ ।
(ਅ) ਮੰਡੀਕਰਨ ਐਕਟ 1961 ਕਿਸਾਨਾਂ ਨੂੰ ਤੁਲਾ ਪੜਚੋਲਨ ਦਾ ਹੱਕ ਦਿੰਦਾ ਹੈ ।
(ਈ) ਕਿਸਾਨਾਂ ਨੂੰ J ਫਾਰਮ ਲੈਣਾ ਚਾਹੀਦਾ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 4.
ਦਰਜਾਬੰਦੀ ਕਾਰਨ ਉਪਜ ਵੇਚਣ ਨਾਲ ਵਧ ਕੀਮਤ ਮਿਲਦੀ ਹੈ :
(ਉ) 10-20%
(ਅ) 50%
(ਈ 1%
(ਸ) 40%.
ਉੱਤਰ-
(ਉ) 10-20% ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਠੀਕ/ਗਲਤ ਦੱਸੋ :

ਪ੍ਰਸ਼ਨ 1.
ਖੇਤੀ ਉਪਜ ਦਾ ਮੰਡੀਕਰਨ ਵਧੀਆ ਢੰਗ ਨਾਲ ਕੀਤਾ ਜਾਵੇ ਤਾਂ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 2.
ਗੋਡੀ, ਦਵਾਈਆਂ ਦੀ ਵਰਤੋਂ, ਪਾਣੀ, ਖਾਦ, ਕਟਾਈ, ਗਹਾਈ ਆਦਿ ਮਾਹਿਰਾਂ ਦੀ ਸਲਾਹ ਮੁਤਾਬਿਕ ਕਰੋ ।
ਉੱਤਰ-
ਠੀਕ,

ਪ੍ਰਸ਼ਨ 3.
ਚੰਗੇ ਮੰਡੀਕਰਨ ਲਈ ਬਿਜਾਈ ਵੇਲੇ ਤੋਂ ਹੀ ਧਿਆਨ ਰੱਖਣਾ ਪੈਂਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 4.
ਜਿਣਸ ਵੇਚਣ ਮਗਰੋਂ ਆੜਤੀ ਕੋਲੋਂ ਫਾਰਮ ਤੇ ਰਸੀਦ ਲੈਣੀ ਚਾਹੀਦੀ ਹੈ ।
ਉੱਤਰ-
ਠੀਕ,

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 5.
ਕਿਸਾਨਾਂ ਨੂੰ ਆਪਣੇ ਆਲੇ-ਦੁਆਲੇ ਦੀਆਂ ਮੰਡੀਆਂ ਦੇ ਭਾਅ ਦੀ ਜਾਣਕਾਰੀ ਲੈਣ ਦੀ ਲੋੜ ਨਹੀਂ ਹੁੰਦੀ ।
ਉੱਤਰ-
ਗਲਤ ॥

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਜਿਣਸ ਕੱਢਣ ਤੋਂ ਬਾਅਦ ਇਸ ਨੂੰ …………….. ਚਾਹੀਦਾ ਹੈ ।
ਉੱਤਰ-
ਤੋਲ ਲੈਣਾ,

ਪ੍ਰਸ਼ਨ 2.
ਕਿਸਾਨਾਂ ਨੂੰ ਆਪਣੀ ਜਿਣਸ ਦਾ ਮੰਡੀਕਰਨ …………….. ਸਭਾਵਾਂ ਦੁਆਰਾ ਕਰਨਾ ਚਾਹੀਦਾ ਹੈ ।
ਉੱਤਰ-
ਸਾਂਝੀਆਂ ਤੇ ਸਹਿਕਾਰੀ,

ਪ੍ਰਸ਼ਨ 3.
ਪੰਜਾਬ ਰਾਜ ਮੰਡੀ ਬੋਰਡ ਵਲੋਂ ਕੁੱਝ ਮੰਡੀਆਂ ਵਿਚ ……………. ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ ।
ਉੱਤਰ-
ਮਕੈਨੀਕਲ ਹੈਂਡਲਿੰਗ,

ਪ੍ਰਸ਼ਨ 4.
…………….. ਵਲੋਂ ਮੰਡੀ ਗੋਬਿੰਦਗੜ੍ਹ, ਮੋਗਾ ਅਤੇ ਜਗਰਾਉਂ ਵਿਖੇ ਕਣਕ ਨੂੰ ਸੰਭਾਲਣ ਲਈ ਵੱਡੇ ਪੱਧਰ ਦੀਆਂ ਪ੍ਰਬੰਧ ਇਕਾਈਆਂ ਦੀ ਸਥਾਪਨਾ ਕੀਤੀ ਗਈ ਹੈ ।
ਉੱਤਰ-
ਭਾਰਤੀ ਖ਼ੁਰਾਕ ਨਿਗਮ,

ਪ੍ਰਸ਼ਨ 5.
ਵੱਖ-ਵੱਖ .. …………… ਭਾਅ ਰੇਡੀਓ, ਟੀ.ਵੀ. ਅਤੇ ਅਖ਼ਬਾਰਾਂ ਆਦਿ ਤੋਂ ਵੀ ਪਤਾ ਲਗਦੇ ਰਹਿੰਦੇ ਹਨ ।
ਉੱਤਰ-
ਮੰਡੀਆਂ ਦੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਸੀਂ ਆਪਣੀ ਖੇਤੀ ਉਪਜ ਦੇ ਚੰਗੇ ਪੈਸੇ ਕਿਸ ਤਰ੍ਹਾਂ ਵੱਟ ਸਕਦੇ ਹਾਂ ?
ਉੱਤਰ-
ਉਪਜ ਦੇ ਮੰਡੀਕਰਨ ਵਲ ਖ਼ਾਸ ਧਿਆਨ ਦੇ ਕੇ ।

ਪ੍ਰਸ਼ਨ 2.
ਸੁਚੱਜਾ ਮੰਡੀਕਰਨ ਕਦੋਂ ਸ਼ੁਰੂ ਹੁੰਦਾ ਹੈ ?
ਉੱਤਰ-
ਬਿਜਾਈ ਵੇਲੇ ਤੋਂ ਹੀ ।

ਪ੍ਰਸ਼ਨ 3.
ਉਪਜ ਦਾ ਪੂਰਾ ਮੁੱਲ ਲੈਣ ਲਈ ਇਸ ਵਿਚ ਨਮੀ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
ਨਮੀ ਦੀ ਮਾਤਰਾ ਨਿਰਧਾਰਿਤ ਮਾਪ-ਦੰਡਾਂ ਅਨੁਸਾਰ ਹੋਣੀ ਚਾਹੀਦੀ ਹੈ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 4.
ਸਫ਼ਾਈ, ਤੋਲਾਈ ਅਤੇ ਬੋਲੀ ਵੇਲੇ ਕਿਸਾਨ ਨੂੰ ਕਿੱਥੇ ਹੋਣਾ ਚਾਹੀਦਾ ਹੈ ?
ਉੱਤਰ-
ਆਪਣੀ ਢੇਰੀ ਦੇ ਕੋਲ ।

ਪ੍ਰਸ਼ਨ 5.
ਕਿਸ ਤਰ੍ਹਾਂ ਦੀ ਫ਼ਸਲ ਦੀ ਕਾਸ਼ਤ ਬਾਰੇ ਸੋਚਣਾ ਚਾਹੀਦਾ ਹੈ ?
ਉੱਤਰ-
ਜਿਸ ਤੋਂ ਵਧੇਰੇ ਮੁਨਾਫ਼ਾ ਲਿਆ ਜਾ ਸਕੇ ।

ਪ੍ਰਸ਼ਨ 6.
ਅਕਾਰ ਅਨੁਸਾਰ ਸਬਜ਼ੀਆਂ ਅਤੇ ਫਲਾਂ ਦੇ ਵਰਗੀਕਰਨ ਨੂੰ ਕੀ ਆਖਦੇ ਹਨ ?
ਉੱਤਰ-
ਦਰਜਾਬੰਦੀ ।

ਪ੍ਰਸ਼ਨ 7.
ਕੀ ਆਪਣੀ ਜਿਣਸ ਨੂੰ ਮੰਡੀ ਵਿਚ ਵੇਚਣ ਲਈ ਜਾਣ ਤੋਂ ਪਹਿਲਾਂ ਮੰਡੀ ਦੀ ਸਥਿਤੀ ਬਾਰੇ ਜਾਣ ਲੈਣਾ ਚਾਹੀਦਾ ਹੈ ਜਾਂ ਨਹੀਂ ।
ਉੱਤਰ-
ਮੰਡੀ ਦੀ ਸਥਿਤੀ ਬਾਰੇ ਜਾਣਕਾਰੀ ਹਾਸਿਲ ਕਰ ਲੈਣੀ ਚਾਹੀਦੀ ਹੈ ।

ਪ੍ਰਸ਼ਨ 8.
ਸੁਚੱਜੇ ਮੰਡੀਕਰਨ ਵੱਲ ਧਿਆਨ ਦੇਣ ਦੀ ਲੋੜ ਹੈ ਜਾਂ ਨਹੀਂ ?
ਉੱਤਰ-
ਸੁਚੱਜੇ ਮੰਡੀਕਰਨ ਵਲ ਧਿਆਨ ਦੇਣ ਦੀ ਬਹੁਤ ਲੋੜ ਹੈ ।

ਪ੍ਰਸ਼ਨ 9.
ਜਿਣਸ ਕੱਢਣ ਤੋਂ ਬਾਅਦ ਇਸ ਨੂੰ ਤੋਲਣਾ ਕਿਉਂ ਚਾਹੀਦਾ ਹੈ ?
ਉੱਤਰ-
ਅਜਿਹਾ ਕਰਨ ਨਾਲ ਮੰਡੀ ਵਿਚ ਵੇਚੀ ਜਾਣ ਵਾਲੀ ਜਿਣਸ ਦਾ ਅੰਦਾਜ਼ਾ ਰਹਿੰਦਾ ਹੈ ।

ਪ੍ਰਸ਼ਨ 10.
ਆਤੀ ਕੋਲੋਂ ਫਾਰਮ ਤੇ ਰਸੀਦ ਲੈਣ ਦਾ ਕੀ ਮਹੱਤਵ ਹੈ ?
ਉੱਤਰ-
ਇਸ ਤਰ੍ਹਾਂ ਕੀ ਵੱਟਿਆ ਹੈ ਤੇ ਕਿੰਨਾ ਖਰਚ ਕੀਤਾ ਇਸ ਦੀ ਪੜਤਾਲ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 11.
ਜੇਕਰ ਕਿਸਾਨ ਨੂੰ ਜਿਣਸ ਦਾ ਠੀਕ ਭਾਅ ਨਾ ਮਿਲੇ, ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-
ਜੇ ਜਿਣਸ ਦਾ ਠੀਕ ਭਾਅ ਨਾ ਮਿਲੇ ਤਾਂ ਮਾਰਕੀਟਿੰਗ ਇੰਸਪੈਕਟਰ ਦੀ ਸਹਾਇਤਾ ਲੈਣੀ ਚਾਹੀਦੀ ਹੈ ।

ਪ੍ਰਸ਼ਨ 12.
ਸਬਜ਼ੀਆਂ ਅਤੇ ਫ਼ਲਾਂ ਦੀ ਦਰਜਾਬੰਦੀ ਕਰਨ ਦਾ ਕੀ ਲਾਭ ਹੈ ?
ਉੱਤਰ-
ਦਰਜਾਬੰਦੀ ਕੀਤੇ ਹੋਏ ਫ਼ਲਾਂ ਅਤੇ ਸਬਜ਼ੀਆਂ ਦਾ ਵਧੇਰੇ ਮੁੱਲ ਪ੍ਰਾਪਤ ਹੋ ਜਾਂਦਾ ਹੈ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 13.
ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਕਿਸਾਨ ਨੂੰ ਕੀ ਕਰਨਾ ਚਾਹੀਦਾ ਹੈ ?
ਉੱਤਰ-
ਕਿਸਾਨ ਨੂੰ ਦਰਜਾਬੰਦੀ ਕਰਕੇ ਆਪਣੀ ਜਿਣਸ ਦਿਆਨਤਦਾਰੀ ਨਾਲ ਵੇਚਣੀ ਚਾਹੀਦੀ ਹੈ, ਤਾਂ ਜੋ ਗਾਹਕਾਂ ਦਾ ਵਿਸ਼ਵਾਸ ਬਣਾਇਆ ਜਾ ਸਕੇ ।

ਪ੍ਰਸ਼ਨ 14.
ਖੇਤੀ ਉਤਪਾਦਾਂ ਦੇ ਮੰਡੀਕਰਨ ਤੋਂ ਕੀ ਭਾਵ ਹੈ ?
ਉੱਤਰ-
ਫ਼ਸਲਾਂ ਦੀ ਮੰਡੀ ਵਿਚ ਸੁਚੱਜੀ ਵਿਕਰੀ ।

ਪ੍ਰਸ਼ਨ 15.
ਉੱਤਮ ਕੁਆਲਟੀ ਦੀ ਜਿਣਸ ਤਿਆਰ ਕਰਨ ਲਈ ਜ਼ਿਮੀਂਦਾਰਾਂ ਨੂੰ ਕਿਸ ਦੀ ਲੋੜ ਹੈ ?
ਉੱਤਰ-
ਸੁਧਰੇ ਪ੍ਰਮਾਣਿਤ ਬੀਜ ਅਤੇ ਚੰਗੀ ਯੋਜਨਾਬੰਦੀ ।

ਪ੍ਰਸ਼ਨ 16.
ਦਰਜਾਬੰਦੀ ਕਰਕੇ ਉਪਜ ਵੇਚਣ ਨਾਲ ਕਿੰਨੀ ਵੱਧ ਕੀਮਤ ਮਿਲ ਜਾਂਦੀ ਹੈ ?
ਉੱਤਰ-
10 ਤੋਂ 20.

ਪ੍ਰਸ਼ਨ 17.
ਮੰਡੀ ਵਿਚ ਜਿਣਸ ਕਦੋਂ ਲੈ ਕੇ ਜਾਣੀ ਚਾਹੀਦੀ ਹੈ ?
ਉੱਤਰ-
ਸਵੇਰੇ ਹੀ ।

ਪ੍ਰਸ਼ਨ 18.
ਫ਼ਸਲ ਦੀ ਕਟਾਈ ਪੂਰੀ ਤਰ੍ਹਾਂ ਪੱਕਣ ਤੋਂ ਪਹਿਲਾਂ ਕਰਨ ਨਾਲ ਕੀ ਹੁੰਦਾ ਹੈ ?
ਉੱਤਰ-
ਦਾਣੇ ਸੁੰਗੜ ਜਾਂਦੇ ਹਨ ।

ਪ੍ਰਸ਼ਨ 19.
ਦੇਰ ਨਾਲ ਕਟਾਈ ਕਰਨ ਦਾ ਕੀ ਨੁਕਸਾਨ ਹੈ ?
ਉੱਤਰ-
ਦਾਣੇ ਝੜਨ ਦਾ ਡਰ ਰਹਿੰਦਾ ਹੈ ।

ਪ੍ਰਸ਼ਨ 20.
ਦਰਜਾਬੰਦੀ ਸਹਾਇਕ ਕਿੱਥੇ ਹੁੰਦਾ ਹੈ ?
ਉੱਤਰ-
ਦਾਣਾ ਮੰਡੀ ਵਿਚ ਨਿਯੁਕਤ ਹੁੰਦਾ ਹੈ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫ਼ਸਲ ਦੀ ਸਾਂਭ-ਸੰਭਾਲ ਸੁਚੱਜੇ ਢੰਗ ਨਾਲ ਕਰਨ ਤੋਂ ਕੀ ਭਾਵ ਹੈ ?
ਉੱਤਰ-
ਫ਼ਸਲ ਦੀ ਸਾਂਭ-ਸੰਭਾਲ ਸੁਚੱਜੇ ਢੰਗ ਨਾਲ ਕਰਨ ਤੋਂ ਭਾਵ ਹੈ ਕਿ ਗੋਡੀ, ਖਾਦ, ਪਾਣੀ, ਦਵਾਈ ਦੀ ਵਰਤੋਂ ਕਟਾਈ ਅਤੇ ਗਹਾਈ ਦੇ ਕੰਮ ਮਾਹਿਰਾਂ ਦੀ ਰਾਇ ਲੈ ਕੇ ਕਰਨੀ ਚਾਹੀਦੀ ਹੈ ।

ਪ੍ਰਸ਼ਨ 2.
ਕਿਸਾਨ ਨੂੰ ਚੰਗਾ ਮੁੱਲ ਲੈਣ ਲਈ ਕੀ ਕੁੱਝ ਕਰਨਾ ਚਾਹੀਦਾ ਹੈ ?
ਉੱਤਰ-

  1. ਕਿਸਾਨ ਨੂੰ ਆਪਣੀ ਫ਼ਸਲ ਤੋਲ ਕੇ ਮੰਡੀ ਵਿਚ ਲੈ ਜਾਣੀ ਚਾਹੀਦੀ ਹੈ ।
  2. ਕਿਸਾਨ ਨੂੰ ਉਪਜ ਦੀ ਦਰਜਾਬੰਦੀ ਕਰਕੇ ਮੰਡੀ ਵਿਚ ਲੈ ਕੇ ਜਾਣਾ ਚਾਹੀਦਾ ਹੈ ।
  3. ਉਪਜ ਵਿਚ ਨਮੀ ਦੀ ਮਾਤਰਾ ਨਿਰਧਾਰਿਤ ਮਾਪ-ਦੰਡ ਅਨੁਸਾਰ ਹੋਣੀ ਚਾਹੀਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਤੀ ਉਤਪਾਦਾਂ ਦੀ ਵਿਕਰੀ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-

  • ਸਫ਼ਾਈ, ਤੁਲਾਈ ਅਤੇ ਬੋਲੀ ਸਮੇਂ ਕਿਸਾਨ ਆਪਣੀ ਢੇਰੀ ਕੋਲ ਹੀ ਖੜ੍ਹਾ ਰਹੇ ।
  • ਤੁਲਾਈ ਸਮੇਂ ਤੱਕੜੀ ਅਤੇ ਵੱਟੇ ਚੈੱਕ ਕਰੋ । ਵੱਟਿਆਂ ਤੇ ਸਰਕਾਰੀ ਮੋਹਰ ਲੱਗੀ ਹੋਣੀ ਚਾਹੀਦੀ ਹੈ ।
  • ਜੇ ਲੱਗੇ ਕਿ ਜਿਣਸ ਦਾ ਠੀਕ ਮੁੱਲ ਨਹੀਂ ਮਿਲ ਰਿਹਾ ਤਾਂ ਮਾਰਕੀਟਿੰਗ ਇੰਸਪੈਕਟਰ ਅਤੇ ਮਾਰਕੀਟਿੰਗ ਅਮਲੇ ਦੀ ਸਹਾਇਤਾ ਲਵੋ ।
  • ਜਿਣਸ ਵੇਚ ਕੇ ਆੜ੍ਹਤੀ ਤੋਂ ਫਾਰਮ ਉੱਪਰ ਰਸੀਦ ਲੈ ਲਓ ਇਸ ਤਰ੍ਹਾਂ ਵੱਟਤ ਅਤੇ ਖ਼ਰਚਿਆਂ ਦੀ ਪੜਤਾਲ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 2.
ਖੇਤੀ ਉਤਪਾਦਾਂ ਦੀ ਵਿਕਰੀ ਲਈ ਕਿਸਾਨ ਨੂੰ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-

  1. ਸਫ਼ਾਈ, ਤੋਲਾਈ ਅਤੇ ਬੋਲੀ ਵੇਲੇ ਕਿਸਾਨ ਨੂੰ ਆਪਣੀ ਢੇਰੀ ਕੋਲ ਖੜ੍ਹੇ ਹੋਣਾ ਚਾਹੀਦਾ ਹੈ ।
  2. ਜੇਕਰ ਉਪਜ ਦੀ ਘੱਟ ਕੀਮਤ ਮਿਲੇ ਤਾਂ ਉਸਨੂੰ ਮਾਰਕੀਟਿੰਗ ਇੰਸਪੈਕਟਰ ਅਤੇ ਮਾਰਕੀਟ ਕਮੇਟੀ ਦੇ ਅਮਲੇ ਦੀ ਸਹਾਇਤਾ ਲੈਣੀ ਚਾਹੀਦੀ ਹੈ ।
  3. ਤੋਲਾਈ ਵੇਲੇ ਕੰਡੇ ਅਤੇ ਵੱਟੇ ਚੈੱਕ ਕਰ ਲੈਣੇ ਚਾਹੀਦੇ ਹਨ, ਇਨ੍ਹਾਂ ਤੇ ਸਰਕਾਰੀ ਮੋਹਰਾਂ ਲੱਗੀਆਂ ਹੋਣੀਆਂ ਚਾਹੀਦੀਆਂ ਹਨ ।
  4. ਜਿਣਸ ਵੇਚਣ ਦੀ ਆੜਤੀ ਕੋਲੋਂ ਫ਼ਾਰਮ ਤੇ ਰਸੀਦ ਲੈ ਲੈਣੀ ਚਾਹੀਦੀ ਹੈ ।

PSEB 9th Class Agriculture Solutions Chapter 4 ਖੇਤੀ ਉਤਪਾਦਾਂ ਦਾ ਮੰਡੀਕਰਨ

ਪ੍ਰਸ਼ਨ 3.
ਵਧੇਰੇ ਮੁਨਾਫ਼ਾ ਕਮਾਉਣ ਲਈ ਕਿਸਾਨ ਨੂੰ ਕੀ ਕੁੱਝ ਧਿਆਨ ਵਿਚ ਰੱਖਣਾ ਚਾਹੀਦਾ ਹੈ ?
ਉੱਤਰ-

  • ਅਜਿਹੀ ਫ਼ਸਲ ਦੀ ਕਾਸ਼ਤ ਕਰਨੀ ਚਾਹੀਦੀ ਹੈ, ਜਿਸ ਤੋਂ ਵਧੀਆ ਕਮਾਈ ਹੋ ਸਕੇ ।
  • ਵਧੀਆ ਕਿਸਮ ਬਾਰੇ ਪਤਾ ਕਰਨਾ ਚਾਹੀਦਾ ਹੈ ।
  • ਫ਼ਸਲ ਦੀ ਸਾਂਭ-ਸੰਭਾਲ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ ।
  • ਗੋਡੀ, ਦਵਾਈਆਂ ਦੀ ਵਰਤੋਂ, ਖਾਦ, ਪਾਣੀ, ਕਟਾਈ, ਗਹਾਈ ਮਾਹਿਰਾਂ ਦੀ ਰਾਇ ਅਨੁਸਾਰ ਕਰੋ |

ਖੇਤੀ ਉਤਪਾਦਾਂ ਦਾ ਮੰਡੀਕਰਨ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ

  1. ਖੇਤੀ ਉਪਜ ਦਾ ਮੰਡੀਕਰਨ ਵਧੀਆ ਢੰਗ ਨਾਲ ਕੀਤਾ ਜਾਵੇ ਤਾਂ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ ।
  2. ਚੰਗੇ ਮੰਡੀਕਰਨ ਲਈ ਬਿਜਾਈ ਵੇਲੇ ਤੋਂ ਹੀ ਧਿਆਨ ਰੱਖਣਾ ਪੈਂਦਾ ਹੈ ।
  3. ਵਧੇਰੇ ਪੈਸਾ ਵਟਾ ਸਕਣ ਵਾਲੀ ਫ਼ਸਲ ਦੀ ਵਧੀਆ ਕਿਸਮ ਦੀ ਬਿਜਾਈ ਕਰੋ ।
  4. ਗੋਡੀ, ਦਵਾਈਆਂ ਦੀ ਵਰਤੋਂ, ਪਾਣੀ, ਖਾਦ, ਕਟਾਈ, ਗਹਾਈ ਆਦਿ ਮਾਹਿਰਾਂ ਦੀ ਸਲਾਹ ਮੁਤਾਬਿਕ ਕਰੋ ।
  5. ਜਿਣਸ ਕੱਢਣ ਤੋਂ ਬਾਅਦ ਇਸ ਨੂੰ ਤੋਲ ਲੈਣਾ ਚਾਹੀਦਾ ਹੈ । ਇਹ ਬਹੁਤ ਜ਼ਰੂਰੀ ਹੈ ।
  6. ਜਿਣਸ ਦੀ ਦਰਜਾਬੰਦੀ ਕਰਕੇ ਜਿਣਸ ਨੂੰ ਮੰਡੀ ਵਿਚ ਲੈ ਕੇ ਜਾਓ ।
  7. ਜਿਣਸ ਵੇਚਣ ਮਗਰੋਂ ਆੜ੍ਹਤੀ ਕੋਲੋਂ ਫਾਰਮ ਤੇ ਰਸੀਦ ਲੈ ਲਓ, ਤਾਂ ਜੋ ਵਟਤ ਅਤੇ ਖਰਚਿਆਂ ਦੀ ਪੜਤਾਲ ਕੀਤੀ ਜਾ ਸਕੇ ।
  8. ਕਿਸਾਨਾਂ ਨੂੰ ਆਪਣੀ ਜਿਣਸ ਦਾ ਮੰਡੀਕਰਨ ਸਾਂਝੀਆਂ ਤੇ ਸਹਿਕਾਰੀ ਸਭਾਵਾਂ ਦੁਆਰਾ ਕਰਨਾ ਚਾਹੀਦਾ ਹੈ ।
  9. ਪੰਜਾਬ ਰਾਜ ਮੰਡੀ ਬੋਰਡ ਵਲੋਂ ਕੁੱਝ ਮੰਡੀਆਂ ਵਿਚ ਮਕੈਨੀਕਲ ਹੈਂਡਲਿੰਗ ਇਕਾਈਆਂ ਸਥਾਪਿਤ ਕੀਤੀਆਂ ਗਈਆਂ ਹਨ ।
  10. ਭਾਰਤੀ ਖੁਰਾਕ ਨਿਗਮ ਵਲੋਂ ਮੰਡੀ ਗੋਬਿੰਦਗੜ੍ਹ, ਮੋਗਾ ਅਤੇ ਜਗਰਾਉਂ ਵਿਖੇ ਕਣਕ ਨੂੰ ਸੰਭਾਲਣ ਲਈ ਵੱਡੇ ਪੱਧਰ ਦੀਆਂ ਪ੍ਰਬੰਧ ਇਕਾਈਆਂ ਦੀ ਸਥਾਪਨਾ ਕੀਤੀ ਗਈ ਹੈ ।
  11. ਕਿਸਾਨਾਂ ਨੂੰ ਆਪਣੇ ਆਲੇ-ਦੁਆਲੇ ਦੀਆਂ ਮੰਡੀਆਂ ਦੇ ਭਾਅ ਦੀ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਹੈ ।
  12. ਵੱਖ-ਵੱਖ ਮੰਡੀਆਂ ਦੇ ਭਾਅ ਰੇਡੀਓ, ਟੀ.ਵੀ. ਅਤੇ ਅਖ਼ਬਾਰਾਂ ਆਦਿ ਤੋਂ ਵੀ ਪਤਾ ਲਗਦੇ ਰਹਿੰਦੇ ਹਨ ।
  13. ਕਿਸਾਨ ਨੂੰ ਜਿਣਸ ਵੇਚਣ ਵਿੱਚ ਕੋਈ ਔਕੜ ਆਉਂਦੀ ਹੋਵੇ ਤਾਂ ਮਾਰਕੀਟ ਕਮੇਟੀ ਦੇ ਉੱਚ-ਅਧਿਕਾਰੀਆਂ ਨਾਲ ਸੰਪਰਕ ਕਰਨਾ ਚਾਹੀਦਾ ਹੈ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

Punjab State Board PSEB 9th Class Agriculture Book Solutions Chapter 3 ਫੁੱਲਾਂ ਦੀ ਕਾਸ਼ਤ Textbook Exercise Questions and Answers.

PSEB Solutions for Class 9 Agriculture Chapter 3 ਫੁੱਲਾਂ ਦੀ ਕਾਸ਼ਤ

Agriculture Guide for Class 9 PSEB ਫੁੱਲਾਂ ਦੀ ਕਾਸ਼ਤ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਡੰਡੀ ਵਾਲੇ ਫੁੱਲ ਵਜੋਂ ਉਗਾਈ ਜਾਣ ਵਾਲੀ ਮੁੱਖ ਫ਼ਸਲ ਕਿਹੜੀ ਹੈ ?
ਉੱਤਰ-
ਗਲੈਡੀਓਲਸ ।

ਪ੍ਰਸ਼ਨ 2.
ਝੰਡੀ ਰਹਿਤ ਫੁੱਲ ਵਾਲੀ ਮੁੱਖ ਫ਼ਸਲ ਦਾ ਨਾਂ ਲਿਖੋ ।
ਉੱਤਰ-
ਗੇਂਦਾ ।

ਪ੍ਰਸ਼ਨ 3.
ਪੰਜਾਬ ਵਿੱਚ ਕੁੱਲ ਕਿੰਨੇ ਰਕਬੇ ਉੱਤੇ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਹੈ ?
ਉੱਤਰ-
2160 ਹੈਕਟੇਅਰ ਰਕਬੇ ਹੇਠ ਜਿਸ ਵਿੱਚ 1300 ਹੈਕਟੇਅਰ ਰਕਬੇ ਉੱਪਰ ਤਾਜ਼ੇ ਤੋੜਨ ਵਾਲੇ ਫੁੱਲਾਂ ਦੀ ਕਾਸ਼ਤ ਹੋ ਰਹੀ ਹੈ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਪ੍ਰਸ਼ਨ 4.
ਪੰਜਾਬ ਵਿੱਚ ਉਗਾਈਆਂ ਜਾਣ ਵਾਲੀਆਂ ਫੁੱਲਾਂ ਦੀਆਂ ਫ਼ਸਲਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਦੋ ਭਾਗਾਂ ਵਿਚ

  • ਡੰਡੀ ਰਹਿਤ ਫੁੱਲ,
  • ਡੰਡੀ ਵਾਲੇ ਫੁੱਲ ॥

ਪ੍ਰਸ਼ਨ 5.
ਗਲੈਡੀਓਲਸ ਦੇ ਗੰਢਿਆਂ ਦੀ ਬੀਜਾਈ ਕਦੋਂ ਕੀਤੀ ਜਾਂਦੀ ਹੈ ?
ਉੱਤਰ-
ਸਤੰਬਰ ਤੋਂ ਅੱਧ ਨਵੰਬਰ ।

ਪ੍ਰਸ਼ਨ 6.
ਗੁਲਦਾਉਦੀ ਦੀਆਂ ਕਲਮਾਂ ਕਿਹੜੇ ਮਹੀਨੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ ?
ਉੱਤਰ-
ਜੂਨ ਦੇ ਅੰਤ ਤੋਂ ਅੱਧ ਜੁਲਾਈ ਤੱਕ ।

ਪ੍ਰਸ਼ਨ 7.
ਜਰਬਰਾ ਦੇ ਬੂਟੇ ਕਿਵੇਂ ਤਿਆਰ ਕੀਤੇ ਜਾਂਦੇ ਹਨ ?
ਉੱਤਰ-
ਟਿਸ਼ੂ ਕਲਚਰ ਦੁਆਰਾ ।

ਪ੍ਰਸ਼ਨ 8.
ਪੰਜਾਬ ਵਿੱਚ ਡੰਡੀ ਰਹਿਤ ਫੁੱਲਾਂ ਲਈ ਕਿਹੜੇ ਰੰਗ ਦਾ ਗੁਲਾਬ ਲਗਾਇਆ ਜਾਂਦਾ ਹੈ ?
ਉੱਤਰ-
ਲਾਲ ਗੁਲਾਬ ।

ਪ੍ਰਸ਼ਨ 9.
ਤੇਲ ਕੱਢਣ ਲਈ ਕਿਹੜੇ-ਕਿਹੜੇ ਫੁੱਲ ਵਰਤੇ ਜਾਂਦੇ ਹਨ ?
ਉੱਤਰ-
ਰਜਨੀਗੰਧਾ, ਮੋਤੀਆ ਦੇ ਫੁੱਲ ।

ਪ੍ਰਸ਼ਨ 10.
ਸੁਰੱਖਿਅਤ ਢਾਂਚਿਆਂ ਵਿੱਚ ਕਿਹੜੇ ਫੁੱਲ ਦੀ ਖੇਤੀ ਕੀਤੀ ਜਾਂਦੀ ਹੈ ?
ਉੱਤਰ-
ਜਰਬਰਾ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਡੰਡੀ ਵਾਲੇ ਫੁੱਲਾਂ ਦੀ ਪਰਿਭਾਸ਼ਾ ਦਿਓ ਅਤੇ ਡੰਡੀ ਵਾਲੇ ਮੁੱਖ ਫੁੱਲਾਂ ਦੇ ਨਾਂ ਦੱਸੋ ।
ਉੱਤਰ-
ਡੰਡੀ ਵਾਲੇ ਫੁੱਲ ਉਹ ਹੁੰਦੇ ਹਨ ਜਿਨ੍ਹਾਂ ਨੂੰ ਲੰਬੀ ਡੰਡੀ ਸਮੇਤ ਤੋੜਿਆ ਜਾਂਦਾ ਹੈ । ਇਸ ਦੇ ਮੁੱਖ ਫੁੱਲ ਹਨ-ਗਲੈਡੀਓਲਸ, ਗੁਲਦਾਉਦੀ, ਜਰਬਰਾ, ਗੁਲਾਬ, ਲਿਲੀ ਆਦਿ ।

ਪ੍ਰਸ਼ਨ 2.
ਗਲੈਡੀਓਲਸ ਫੁੱਲ ਡੰਡੀਆਂ ਦੀ ਕਟਾਈ ਅਤੇ ਸਟੋਰ ਕਰਨ ਬਾਰੇ ਜਾਣਕਾਰੀ ਦਿਓ ।
ਉੱਤਰ-
ਕਟਾਈ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਪਹਿਲਾ ਫੁੱਲ ਅੱਧਾ ਜਾਂ ਪੂਰਾ ਖੁੱਲ੍ਹ ਜਾਂਦਾ ਹੈ । ਗਲੈਡੀਓਲਸ ਦੀਆਂ ਫੁੱਲ ਡੰਡੀਆਂ ਨੂੰ ਪਾਣੀ ਵਿਚ ਰੱਖ ਕੇ ਨੌਂ ਦਿਨਾਂ ਲਈ ਕੋਲਡ ਸਟੋਰ ਵਿਚ ਭੰਡਾਰਨ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 3.
ਗੁਲਾਬ ਦੇ ਬੂਟੇ ਕਿਵੇਂ ਤਿਆਰ ਕੀਤੇ ਜਾਂਦੇ ਹਨ ?
ਉੱਤਰ-
ਡੰਡੀ ਵਾਲੇ ਫੁੱਲਾਂ ਦੀਆਂ ਕਿਸਮਾਂ ਨੂੰ ਟੀ (IT)-ਵਿਧੀ ਦੁਆਰਾ ਪਿਉਂਦ ਕਰਕੇ ਤਿਆਰ ਕੀਤਾ ਜਾਂਦਾ ਹੈ । ਡੰਡੀ ਰਹਿਤ ਫੁੱਲਾਂ ਵਾਲੇ ਲਾਲ ਗੁਲਾਬ ਨੂੰ ਕਲਮਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ ।

ਪ੍ਰਸ਼ਨ 4.
ਗੇਂਦੇ ਦੀ ਨਰਸਰੀ ਕਿਹੜੇ ਮਹੀਨਿਆਂ ਵਿੱਚ ਤਿਆਰ ਕੀਤੀ ਜਾਂਦੀ ਹੈ ?
ਉੱਤਰ-
ਗੇਂਦੇ ਦੀ ਨਰਸਰੀ ਬਰਸਾਤਾਂ ਲਈ ਜੂਨ ਦੇ ਆਖਰੀ ਹਫਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਸਰਦੀਆਂ ਲਈ ਅੱਧ ਸਤੰਬਰ ਅਤੇ ਗਰਮੀਆਂ ਲਈ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਲਗਾਈ ਜਾਂਦੀ ਹੈ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਪ੍ਰਸ਼ਨ 5.
ਮੌਸਮੀ ਫੁੱਲਾਂ ਦੀ ਬੀਜਾਈ ਦਾ ਸਮਾਂ ਦੱਸੋ !
ਉੱਤਰ-
ਮੌਸਮੀ ਫੁੱਲ ਇਕ ਸਾਲ ਜਾਂ ਇਕ ਮੌਸਮ ਵਿੱਚ ਆਪਣਾ ਜੀਵਨ ਚੱਕਰ ਪੂਰਾ ਕਰ ਲੈਂਦੇ ਹਨ । ਇਹਨਾਂ ਦੀ ਬਿਜਾਈ ਦਾ ਸਮਾਂ ਗਰਮੀ ਰੁੱਤ ਦੇ ਫੁੱਲ-ਫ਼ਰਵਰੀ-ਮਾਰਚ, ਵਿਚ ਪਨੀਰੀ ਤੇ ਖੇਤਾਂ ਵਿਚ ਜਦੋਂ ਪਨੀਰੀ ਚਾਰ ਹਫਤੇ ਦੀ ਹੋ ਜਾਵੇ । ਬਰਸਾਤ ਰੁੱਤ ਦੇ ਫੁੱਲ-ਜੂਨ ਦੇ ਪਹਿਲੇ ਹਫ਼ਤੇ ਪਨੀਰੀ ਅਤੇ ਖੇਤਾਂ ਵਿਚ ਜੁਲਾਈ ਦੇ ਪਹਿਲੇ ਹਫ਼ਤੇ ॥ ਸਰਦੀ ਰੁੱਤ ਦੇ ਫੁੱਲ-ਸਤੰਬਰ ਦੇ ਅੱਧ ਵਿਚ ਪਨੀਰੀ ਤੇ ਖੇਤਾਂ ਵਿਚ ਅਕਤੂਬਰ ਦੇ ਅੱਧ ਵਿਚ ।

ਪ੍ਰਸ਼ਨ 6.
ਹੇਠ ਲਿਖੇ ਫੁੱਲਾਂ ਨੂੰ ਕਦੋਂ ਤੋੜਿਆ ਜਾਂਦਾ ਹੈ ?
(ਉ) ਗਲੈਡੀਓਲਸ
(ਅ) ਡੰਡੀ ਵਾਲਾ ਗੁਲਾਬ
(ਬ) ਮੋਤੀਆ ।
ਉੱਤਰ-
(ੳ) ਗਲੈਡੀਓਲਸ-ਕਟਾਈ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਪਹਿਲਾ ਫੁੱਲ ਅੱਧਾ ਜਾਂ ਪੂਰਾ ਖੁੱਲ੍ਹ ਜਾਂਦਾ ਹੈ ।
(ਅ) ਡੰਡੀ ਵਾਲਾ ਗੁਲਾਬ-ਡੰਡੀ ਵਾਲੇ ਫੁੱਲਾਂ ਨੂੰ ਬੰਦ ਫੁੱਲ ਅਵਸਥਾ ਵਿੱਚ ਤੋੜਿਆ ਜਾਂਦਾ ਹੈ ।
(ਇ) ਮੋਤੀਆ-ਮੋਤੀਏ ਦੇ ਫੁੱਲ ਨੂੰ ਜਦੋਂ ਕਲੀਆਂ ਪੂਰੀਆਂ ਨਹੀਂ ਖੁੱਲੀਆਂ ਹੁੰਦੀਆਂ, ਤੋੜ ਕੇ ਵੇਚਿਆ ਜਾਂਦਾ ਹੈ ।

ਪ੍ਰਸ਼ਨ 7.
ਅਫ਼ਰੀਕਨ ਅਤੇ ਫਰਾਂਸੀਸੀ ਗੇਂਦੇ ਦੇ ਬੂਟਿਆਂ ਵਿੱਚ ਕਿੰਨਾ ਫ਼ਾਸਲਾ ਰੱਖਿਆ ਜਾਂਦਾ ਹੈ ?
ਉੱਤਰ-
ਅਫਰੀਕਨ ਕਿਸਮਾਂ ਲਈ ਫਾਸਲਾ 40 x 30 ਸੈਂ.ਮੀ. ਅਤੇ ਫਰਾਂਸੀਸੀ ਕਿਸਮਾਂ ਲਈ 60 x 60 ਸੈਂ.ਮੀ. ਰੱਖਿਆ ਜਾਂਦਾ ਹੈ ।

ਪ੍ਰਸ਼ਨ 8.
ਜਰਬਰਾ ਦੇ ਬੂਟੇ ਕਿਹੜੇ ਮਹੀਨੇ ਲਗਾਏ ਜਾਂਦੇ ਹਨ ? ਇਹ ਫ਼ਸਲ ਕਿੰਨੀ ਦੇਰ ਤੱਕ ਫੁੱਲ ਦਿੰਦੀ ਹੈ ?
ਉੱਤਰ-
ਜਰਬਰਾ ਦੇ ਬੂਟੇ ਸਤੰਬਰ ਤੋਂ ਅਕਤੂਬਰ ਮਹੀਨੇ ਵਿੱਚ ਲਗਾਏ ਜਾਂਦੇ ਹਨ । ਤਿੰਨ ਸਾਲ ਤਕ ਇਹ ਫ਼ਸਲ ਖੇਤ ਵਿਚ ਰਹਿੰਦੀ ਹੈ ।
PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ 1

ਪ੍ਰਸ਼ਨ 9.
ਡੰਡੀ ਰਹਿਤ ਫੁੱਲਾਂ ਦੇ ਨਾਂ ਅਤੇ ਇਹਨਾਂ ਦੀ ਵਰਤੋਂ ਬਾਰੇ ਲਿਖੋ ।
ਉੱਤਰ-
ਡੰਡੀ ਰਹਿਤ ਫੁੱਲ ਹਨ-ਗੇਂਦਾ, ਗੁਲਾਬ, ਮੋਤੀਆ, ਗੁਲਦਾਉਦੀ ਆਦਿ । ਇਹਨਾਂ ਸਾਰੇ ਫੁੱਲਾਂ ਨੂੰ ਹਾਰ ਬਣਾਉਣ ਲਈ, ਪੁਜਾ ਦੇ ਕੰਮਾਂ ਜਾਂ ਹੋਰ ਸਜਾਵਟੀ ਕੰਮਾਂ ਲਈ ਵਰਤਿਆ ਜਾਂਦਾ ਹੈ ।

ਪ੍ਰਸ਼ਨ 10.
ਮੋਤੀਆ ਦੀ ਫ਼ਸਲ ਲਈ ਢੁੱਕਵੀਂ ਜ਼ਮੀਨ ਕਿਹੜੀ ਹੈ ?
ਉੱਤਰ-
ਮੋਤੀਆਂ ਦੀ ਖੇਤੀ ਲਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ, ਜਿਨ੍ਹਾਂ ਵਿਚ ਪਾਣੀ ਨਾ ਖੜਦਾ ਹੋਵੇ, ਵਧੀਆ ਰਹਿੰਦੀਆਂ ਹਨ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

(ਇ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਮਨੁੱਖੀ ਜੀਵਨ ਵਿੱਚ ਫੁੱਲਾਂ ਦੇ ਮਹੱਤਵ ਬਾਰੇ ਵਿਸਤਾਰ ਨਾਲ ਦੱਸੋ ।
ਉੱਤਰ-
ਫੁੱਲਾਂ ਦਾ ਮਨੁੱਖੀ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ । ਸਾਡੇ ਆਲੇ-ਦੁਆਲੇ ਦੀ ਦੁਨੀਆ ਨੂੰ ਰੰਗੀਨ ਅਤੇ ਸੁਹਜ ਸੁਆਦ ਪ੍ਰਦਾਨ ਕਰਨ ਵਿਚ ਇਹਨਾਂ ਦਾ ਬਹੁਤ ਯੋਗਦਾਨ ਹੈ । ਸਾਡੇ ਰੀਤੀ-ਰਿਵਾਜਾਂ ਨਾਲ ਵੀ ਫੁੱਲਾਂ ਦਾ ਗੂੜ੍ਹਾ ਸੰਬੰਧ ਹੈ । ਵਿਆਹਾਂ, ਜਨਮ ਦਿਹਾੜਿਆਂ ਆਦਿ ਮੌਕਿਆਂ ਤੇ ਫੁੱਲ ਆਮ ਵਰਤੇ ਜਾਂਦੇ ਹਨ| ਧਾਰਮਿਕ ਸਥਾਨਾਂ, ਮੰਦਰਾਂ ਆਦਿ ਵਿਚ ਅਸੀਂ ਫੁੱਲਾਂ ਨਾਲ ਰੱਬ ਪਤੀ ਆਪਣੀ ਸ਼ਰਧਾ ਪ੍ਰਗਟ ਕਰਦੇ ਹਾਂ । ਹੋਰ ਸਮਾਗਮਾਂ ਵਿਚ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਲਈ ਅਸੀਂ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਪੇਸ਼ ਕਰਦੇ ਹਾਂ ।

ਫੁੱਲਾਂ ਨੂੰ ਔਰਤਾਂ ਵਲੋਂ ਸ਼ਿੰਗਾਰ ਲਈ ਵਰਤਿਆ ਜਾਂਦਾ ਹੈ । ਫੁੱਲਾਂ ਦੀ ਖੇਤੀ ਆਰਥਿਕ ਪੱਖ ਤੋਂ ਇੱਕ ਲਾਹੇਵੰਦ ਧੰਦਾ ਬਣ ਗਈ ਹੈ । ਇਸ ਤਰ੍ਹਾਂ ਫੁੱਲਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵ ਹੈ ।

ਪ੍ਰਸ਼ਨ 2.
ਝੰਡੀ ਰਹਿਤ ਅਤੇ ਡੰਡੀ ਵਾਲੇ ਫੁੱਲਾਂ ਵਿੱਚ ਕੀ ਅੰਤਰ ਹੈ ? ਉਦਾਹਰਨ ਸਹਿਤ ਦੱਸੋ ।
ਉੱਤਰ-
ਡੰਡੀ ਰਹਿਤ ਫੁੱਲ-ਇਹ ਉਹ ਫੁੱਲ ਹੁੰਦੇ ਹਨ ਜਿਨ੍ਹਾਂ ਨੂੰ ਡੰਡੀ ਤੋਂ ਬਿਨਾਂ ਤੋੜਿਆ ਜਾਂਦਾ ਹੈ । ਇਹ ਫੁੱਲ ਹਨ-ਗੇਂਦਾ, ਗੁਲਾਬ, ਮੋਤੀਆ, ਗੁਲਦਾਉਦੀ ਆਦਿ|ਇਹਨਾਂ ਦੀ ਵਰਤੋਂ ਹਾਰ ਬਣਾਉਣ ਲਈ, ਪੂਜਾ ਲਈ ਜਾਂ ਹੋਰ ਸਜਾਵਟੀ ਕੰਮਾਂ ਲਈ ਕੀਤੀ ਜਾਂਦੀ ਹੈ । ਡੰਡੀ ਵਾਲੇ ਫੁੱਲ-ਡੰਡੀ ਵਾਲੇ ਫੁੱਲ ਉਹ ਹੁੰਦੇ ਹਨ ਜਿਨ੍ਹਾਂ ਨੂੰ ਲੰਬੀ ਡੰਡੀ ਸਮੇਤ ਤੋੜਿਆ ਜਾਂਦਾ ਹੈ । ਇਹਨਾਂ ਨੂੰ ਡੰਡੀ ਸਮੇਤ ਹੀ ਵੇਚਿਆ ਜਾਂਦਾ ਹੈ । ਇਹਨਾਂ ਫੁੱਲਾਂ ਦੀ ਵਰਤੋਂ ਆਮ ਕਰਕੇ ਗੁਲਦਸਤੇ ਬਣਾਉਣ ਲਈ ਹੁੰਦੀ ਹੈ । ਇਹਨਾਂ ਨੂੰ ਤੋਹਫ਼ੇ ਵਜੋਂ ਦੇਣ ਲਈ ਵੀ ਵਰਤਿਆ ਜਾਂਦਾ ਹੈ । ਉਦਾਹਰਨ-ਗਲੈਡੀਓਲਸ, ਗੁਲਦਾਉਦੀ, ਜਰਬਰਾ, ਗੁਲਾਬ ਅਤੇ ਲਿਲੀ ਆਦਿ ।

ਪ੍ਰਸ਼ਨ 3.
ਮੋਤੀਆ ਦੇ ਫੁੱਲ ਦੀ ਮਹੱਤਤਾ ਬਾਰੇ ਦੱਸਦੇ ਹੋਏ, ਇਸ ਦੀ ਖੇਤੀ ਉੱਪਰ ਨੋਟ ਲਿਖੋ ।
ਉੱਤਰ-
ਮੋਤੀਆ ਖੁਸ਼ਬੂਦਾਰ ਫੁੱਲਾਂ ਵਿਚੋਂ ਇੱਕ ਮਹੱਤਵਪੂਰਨ ਫੁੱਲ ਹੈ । ਇਸ ਦੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ । ਇਹਨਾਂ ਫੁੱਲਾਂ ਵਿਚੋਂ ਖੁਸ਼ਬੂਦਾਰ ਤੇਲ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਇਹਨਾਂ ਨੂੰ ਪੂਜਾ ਪਾਠ ਲਈ ਵੀ ਵਰਤਿਆ ਜਾਂਦਾ ਹੈ ।

ਜਲਵਾਯੂ-ਵਧੇਰੇ ਤਾਪਮਾਨ ਅਤੇ ਖ਼ੁਸ਼ਕ ਮੌਸਮ ਮੋਤੀਆ ਵੀ ਪੈਦਾਵਾਰ ਲਈ ਢੁੱਕਵਾਂ ਰਹਿੰਦਾ ਹੈ । ਜ਼ਮੀਨ-ਮੋਤੀਆ ਦੀ ਖੇਤੀ ਲਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ, ਜਿਨ੍ਹਾਂ ਵਿਚ ਪਾਣੀ ਨਾ ਖੜਾ ਹੁੰਦਾ ਹੋਵੇ, ਵਧੀਆ ਰਹਿੰਦੀਆਂ ਹਨ ।
PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ 2

ਚਿੱਤਰ-ਮੋਤੀਆ ਕਟਾਈ-ਬੂਟਿਆਂ ਨੂੰ ਦੂਸਰੇ ਸਾਲ ਤੋਂ ਬਾਅਦ ਕਟਾਈ ਕਰਕੇ 45 ਤੋਂ 60 ਸੈਂ.ਮੀ. ਦੀ ਉਚਾਈ ਤੇ ਹੀ ਰੱਖਣਾ ਚਾਹੀਦਾ ਹੈ । ਫੁੱਲਾਂ ਦਾ ਸਮਾਂ-ਫੁੱਲ ਅਪਰੈਲ ਤੋਂ ਜੁਲਾਈ-ਅਗਸਤ ਮਹੀਨੇ ਤੱਕ ਮਿਲਦੇ ਹਨ । ਤੁੜਾਈ-ਮੋਤੀਏ ਦੇ ਫੁੱਲ ਦੀਆਂ ਕਲੀਆਂ, ਜਿਹੜੀਆਂ ਅਜੇ ਪੂਰੀਆਂ ਨਹੀਂ ਖੁੱਲੀਆਂ ਹੁੰਦੀਆਂ, ਨੂੰ ਤੋੜ ਕੇ ਵੇਚ ਸਕਦੇ ਹਾਂ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਪ੍ਰਸ਼ਨ 4.
ਗੇਂਦੇ ਦੀ ਬੀਜਾਈ, ਤੁੜਾਈ ਅਤੇ ਝਾੜ ਉੱਤੇ ਨੋਟ ਲਿਖੋ ।
ਉੱਤਰ-
ਗੱਦਾ ਇੱਕ ਡੰਡੀ ਰਹਿਤ ਫੁੱਲ ਹੈ । ਪੰਜਾਬ ਵਿੱਚ ਇਸਦੀ ਖੇਤੀ ਸਾਰਾ ਸਾਲ ਕੀਤੀ ਜਾ ਸਕਦੀ ਹੈ । ਗੇਂਦੇ ਦੀ ਫ਼ਸਲ ਲਈ ਪੰਜਾਬ ਦੀਆਂ ਮਿੱਟੀਆਂ ਬਹੁਤ ਢੁੱਕਵੀਆਂ ਹਨ । ਨਰਸਰੀ ਬੀਜਣਾ-ਗੇਂਦੇ ਦੀ ਨਰਸਰੀ ਬਰਸਾਤਾਂ ਲਈ ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ, ਸਰਦੀਆਂ ਲਈ ਅੱਧ ਸਤੰਬਰ ਅਤੇ ਗਰਮੀਆਂ ਲਈ ਜਨਵਰੀ ਦੇ ਪਹਿਲੇ ਹਫ਼ਤੇ ਵਿਚ ਲਗਾਈ ਜਾਂਦੀ ਹੈ । ਇਹ ਪਨੀਰੀ ਲਗਪਗ ਇੱਕ ਮਹੀਨੇ ਵਿਚ ਖੇਤਾਂ ਵਿਚ ਲਾਉਣ ਲਈ ਤਿਆਰ ਹੋ ਜਾਂਦੀ ਹੈ ।
PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ 3

ਕਿਸਮਾਂ-ਗੇਂਦੇ ਦੀਆਂ ਦੋ ਕਿਸਮਾਂ ਹਨ-ਅਫ਼ਰੀਕਨ ਅਤੇ ਫਰਾਂਸੀਸੀ । ਚਿੱਤਰ-ਗੇਂਦਾ ਫਾਸਲਾ-ਅਫ਼ਰੀਕਨ ਕਿਸਮਾਂ ਲਈ ਫਾਸਲਾ 40 x 30 ਸੈਂ.ਮੀ. ਅਤੇ ਫਰਾਂਸੀਸੀ ਕਿਸਮਾਂ ਲਈ 60 x 60 ਸੈਂ.ਮੀ. ।

ਫੁੱਲਾਂ ਦੀ ਪ੍ਰਾਪਤੀ-50 ਤੋਂ 60 ਦਿਨਾਂ ਬਾਅਦ ਫੁੱਲਾਂ ਦੀ ਪ੍ਰਾਪਤੀ ਹੋਣ ਲਗਦੀ ਹੈ । ਤੁੜਾਈ ਤੇ ਮੰਡੀਕਰਨ-ਫੁੱਲ ਪੂਰੇ ਖੁੱਲ੍ਹ ਜਾਣ ਤੇ ਤੋੜ ਕੇ ਮੰਡੀਕਰਨ ਕੀਤਾ ਜਾਂਦਾ ਹੈ । ਝਾੜ-ਬਰਸਾਤਾਂ ਵਿਚ ਔਸਤਨ ਝਾੜ 200 ਕੁਇੰਟਲ ਪ੍ਰਤੀ ਹੈਕਟੇਅਰ ਅਤੇ ਸਰਦੀਆਂ ਵਿਚ 150 ਤੋਂ 170 ਕੁਇੰਟਲ ਪ੍ਰਤੀ ਹੈਕਟੇਅਰ ।

ਪ੍ਰਸ਼ਨ 5.
ਹੇਠ ਲਿਖੇ ਫੁੱਲਾਂ ਦੀਆਂ ਫ਼ਸਲਾਂ ਦਾ ਪੌਦ ਵਾਧਾ ਕਿਵੇਂ ਕੀਤਾ ਜਾਂਦਾ ਹੈ ?
(ਉ) ਗਲੈਡੀਓਲਸ
(ਅ) ਰਜਨੀਗੰਧਾ
(ਇ) ਗੁਲਦਾਉਦੀ
(ਸ) ਜਰਬਰਾ ।
ਉੱਤਰ-
(ੳ) ਗਲੈਡੀਓਲਸ-ਗਲੈਡੀਓਲਸ ਦੀ ਬੀਜਾਈ ਗੰਢੀਆਂ ਤੋਂ ਕੀਤੀ ਜਾਂਦੀ ਹੈ ।
(ਅ) ਰਜਨੀਰੀਧਾ-ਰਜਨੀਗੰਧਾ ਦੇ ਗੰਢੇ ਲਗਾਏ ਜਾਂਦੇ ਹਨ ।
(ਇ) ਗੁਲਦਾਉਦੀ-ਗੁਲਦਾਉਦੀ ਦੀਆਂ ਕਲਮਾਂ ਪੁਰਾਣੇ ਬੂਟਿਆਂ ਦੇ ਟੂਸਿਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ।
(ਸ) ਜਰਬਰਾ-ਟਿਸ਼ੂ ਕਲਚਰ ਦੁਆਰਾ ਤਿਆਰ ਕੀਤੇ ਜਾਂਦੇ ਹਨ ।

PSEB 9th Class Agriculture Guide ਫੁੱਲਾਂ ਦੀ ਕਾਸ਼ਤ Important Questions and Answers

ਹੀ ਕੁਝ ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੁਨਿਸ਼ਠ ਪ੍ਰਸ਼ਨ । ਬਹੁ-ਭਾਂਤੀ ਉੱਤਰਾਂ ਵਾਲੇ

ਪ੍ਰਸ਼ਨ 1.
ਡੰਡੀ ਵਾਲੇ ਫੁੱਲ ਵਜੋਂ ਉਗਾਈ ਜਾਣ ਵਾਲੀ ਮੁੱਖ ਫ਼ਸਲ ਹੈ :
(ਉ) ਗੇਂਦਾ
(ਅ) ਗੁਲਾਬ
(ਇ) ਗਲੈਡੀਓਲਸ
(ਸ) ਕੋਈ ਨਹੀਂ ॥
ਉੱਤਰ-
(ਇ) ਗਲੈਡੀਓਲਸ

ਪ੍ਰਸ਼ਨ 2.
ਰਜਨੀਗੰਧਾ ਫੁੱਲਾਂ ਦਾ ਡੰਡੀ ਰਹਿਤ ਪ੍ਰਤੀ ਏਕੜ ਝਾੜ ਹੈ : ‘
(ਉ) 2-2.5 ਟਨ
(ਅ) 5 ਟਨ
(ਬ) 20 ਟਨ
(ਸ) ਟਨ ।
ਉੱਤਰ-
(ਉ) 2-2.5 ਟਨ

ਪ੍ਰਸ਼ਨ 3.
ਗਲੈਡੀਓਲਸ ਦੀ ਖੇਤੀ ……………………. ਤੋਂ ਕੀਤੀ ਜਾਂਦੀ ਹੈ :
(ਉ) ਗੰਢਿਆਂ
(ਅ) ਕਲਮਾਂ
(ੲ) ਪੱਤੇ
(ਸ) ਕੁੱਝ ਵੀ ।
ਉੱਤਰ-
(ਉ) ਗੰਢਿਆਂ

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਪ੍ਰਸ਼ਨ 4.
ਝੰਡੀ ਰਹਿਤ ਫੁੱਲ ਹੈ :
(ਉ) ਗੇਂਦਾ
(ਅ) ਗੁਲਾਬ
(ਇ) ਮੋਤੀਆ।
(ਸ) ਸਾਰੇ ਠੀਕ ॥
ਉੱਤਰ-
(ਸ) ਸਾਰੇ ਠੀਕ ॥

ਪ੍ਰਸ਼ਨ 5.
ਫਰਾਂਸੀਸੀ ਫੁੱਲ …………………………… ਦੀ ਕਿਸਮ ਹੈ :
(ਉ) ਗੇਂਦਾ
(ਅ) ਗੁਲਾਬ
(ਇ) ਮੋਤੀਆ
(ਸਿ) ਜਰਬਰਾ ।
ਉੱਤਰ-
(ਉ) ਗੇਂਦਾ।

ਠੀਕ/ਗ਼ਲਤ ਦੱਸੋ :

ਪ੍ਰਸ਼ਨ 1.
ਪੰਜਾਬ ਵਿੱਚ 5000 ਹੈਕਟੇਅਰ ਰਕਬਾ ਫੁੱਲਾਂ ਦੀ ਕਾਸ਼ਤ ਹੇਠ ਹੈ ।
ਉੱਤਰ-
ਗਲਤ,

ਪ੍ਰਸ਼ਨ 2.
ਪੰਜਾਬ ਵਿੱਚ 13000 ਹੈਕਟੇਅਰ ਰਕਬੇ ਉੱਪਰ ਤਾਜ਼ੇ ਤੋੜਨ ਵਾਲੇ ਫੁੱਲਾਂ ਦੀ ਖੇਤੀ ਹੁੰਦੀ ਹੈ ।
ਉੱਤਰ-
ਗਲਤ,

ਪ੍ਰਸ਼ਨ 3.
ਗਲੈਡੀਓਲਸ ਦੀ ਖੇਤੀ ਢਿਆਂ ਤੋਂ ਕੀਤੀ ਜਾਂਦੀ ਹੈ ।
ਉੱਤਰ-
ਠੀਕ,

ਪ੍ਰਸ਼ਨ 4.
ਗੇਂਦੇ ਦੀ ਕਾਸ਼ਤ ਲਈ ਇੱਕ ਏਕੜ ਦੀ ਨਰਸਰੀ ਲਈ 600 ਗਰਾਮ ਬੀਜ ਦੀ ਲੋੜ ਹੈ ।
ਉੱਤਰ-
ਠੀਕ,

ਪ੍ਰਸ਼ਨ 5.
ਗੁਲਦਾਉਦੀ ਡੰਡੀ ਵਾਲਾ ਤੇ ਡੰਡੀ ਰਹਿਤ ਫੁੱਲ ਦੋਵੇਂ ਤਰ੍ਹਾਂ ਵਰਤੇ ਜਾਂਦੇ ਹਨ ।
ਉੱਤਰ-
ਠੀਕ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਪੰਜਾਬ ਵਿਚ ਮੁੱਖ ਫੁੱਲਾਂ ਵਾਲੀਆਂ ਫ਼ਸਲਾਂ ਨੂੰ ………………………… ਭਾਗਾਂ ਵਿਚ ਵੰਡਿਆ ਜਾਂਦਾ ਹੈ-ਡੰਡੀ ਰਹਿਤ ਫੁੱਲ, ਡੰਡੀ ਵਾਲੇ ਫੁੱਲ ।
ਉੱਤਰ-
ਦੋ,

ਪ੍ਰਸ਼ਨ 2.
ਡੰਡੀ ਵਾਲੇ ਫੁੱਲਾਂ ਨੂੰ …………….. ਸਮੇਤ ਤੋੜਿਆ ਜਾਂਦਾ ਹੈ, ਜਿਵੇਂ ਗਲੈਡੀਓਲਸ ।
ਉੱਤਰ-
ਲੰਬੀ ਡੰਡੀ,

ਪ੍ਰਸ਼ਨ 3.
ਗੇਂਦਾ ਪੰਜਾਬ ਦਾ …………….. ਫੁੱਲਾਂ ਵਿਚੋਂ ਮੁੱਖ ਫੁੱਲ ਹੈ ।
ਉੱਤਰ-
ਡੰਡੀ ਰਹਿਤ,

ਪ੍ਰਸ਼ਨ 4.
ਰਜਨੀਰੀਧਾ ਦੇ ਗੰਢੇ …………… .. ਵਿਚ ਲਗਾਏ ਜਾਂਦੇ ਹਨ ।
ਉੱਤਰ-
ਫ਼ਰਵਰੀ-ਮਾਰਚ,

ਪ੍ਰਸ਼ਨ 5.
ਮੋਤੀਆ ਦੇ ਫੁੱਲ …………….. ਦੇ ਅਤੇ ਖ਼ੁਸ਼ਬੂਦਾਰ ਹੁੰਦੇ ਹਨ ।
ਉੱਤਰ-
ਚਿੱਟੇ ਰੰਗ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਵਿਚ ਤਾਜ਼ੇ ਤੋੜਨ ਵਾਲੇ ਫੁੱਲਾਂ ਦੀ ਕਾਸ਼ਤ ਹੇਠ ਰਕਬਾ ਦੱਸੋ ।
ਉੱਤਰ-
1300 ਹੈਕਟੇਅਰ ॥

ਪ੍ਰਸ਼ਨ 2.
ਗਲੈਡੀਓਲਸ, ਗੁਲਦਾਉਦੀ, ਜਰਬਰਾ ਕਿਸ ਤਰ੍ਹਾਂ ਦੇ ਫੁੱਲ ਹਨ ?
ਉੱਤਰ-
ਡੰਡੀ ਵਾਲੇ ।

ਪ੍ਰਸ਼ਨ 3.
ਗੁਲਾਬ, ਮੋਤੀਆ ਕਿਸ ਤਰ੍ਹਾਂ ਦੇ ਫੁੱਲ ਹਨ ?
ਉੱਤਰ-
ਡੰਡੀ ਰਹਿਤ ਫੁੱਲ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਪ੍ਰਸ਼ਨ 4.
ਗਲੈਡੀਓਲਸ ਦੀ ਖੇਤੀ ਕਿਸ ਤੋਂ ਕੀਤੀ ਜਾਂਦੀ ਹੈ ?
ਉੱਤਰ-
ਗੰਢੀਆਂ ਤੋਂ ।

ਪ੍ਰਸ਼ਨ 5.
ਗਲੈਡੀਓਲਸ ਦੇ ਗੰਢੇ ਕਦੋਂ ਬੀਜੇ ਜਾਂਦੇ ਹਨ ?
ਉੱਤਰ-
ਸਤੰਬਰ ਤੋਂ ਅੱਧ ਨਵੰਬਰ ।

ਪ੍ਰਸ਼ਨ 6.
ਪੰਜਾਬ ਵਿਚ ਗੇਂਦੇ ਦੀ ਕਾਸ਼ਤ ਕਦੋਂ ਕੀਤੀ ਜਾ ਸਕਦੀ ਹੈ ?
ਉੱਤਰ-
ਪੰਜਾਬ ਵਿਚ ਗੇਂਦੇ ਦੀ ਕਾਸ਼ਤ ਸਾਰਾ ਸਾਲ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 7.
ਗੇਂਦੇ ਦੀ ਫ਼ਸਲ ਲਈ ਕਿਹੜੀ ਮਿੱਟੀ ਢੁੱਕਵੀਂ ਹੈ ?
ਉੱਤਰ-
ਗੇਂਦੇ ਦੀ ਫ਼ਸਲ ਲਈ ਪੰਜਾਬ ਦੀਆਂ ਸਾਰੀਆਂ ਜ਼ਮੀਨਾਂ ਠੀਕ ਹਨ ।

ਪ੍ਰਸ਼ਨ 8.
ਗੇਂਦੇ ਦੀਆਂ ਕਿਸਮਾਂ ਦੱਸੋ ।
ਉੱਤਰ-
ਅਫਰੀਕਨ ਅਤੇ ਫਰਾਂਸੀਸੀ ।

ਪ੍ਰਸ਼ਨ 9.
ਇੱਕ ਏਕੜ ਨਰਸਰੀ ਲਈ ਗੇਂਦੇ ਦੇ ਬੀਜ ਦੀ ਮਾਤਰਾ ਦੱਸੋ ।
ਉੱਤਰ-
600 ਗਰਾਮ ॥

ਪ੍ਰਸ਼ਨ 10.
ਬਰਸਾਤ ਲਈ ਗੇਂਦੇ ਦੀ ਪਨੀਰੀ ਕਦੋਂ ਲਾਈ ਜਾਂਦੀ ਹੈ ?
ਉੱਤਰ-
ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ !

ਪ੍ਰਸ਼ਨ 11.
ਗੇਂਦੇ ਦੇ ਫੁੱਲ ਕਿੰਨੇ ਦਿਨਾਂ ਬਾਅਦ ਮਿਲਣ ਲਗਦੇ ਹਨ ?
ਉੱਤਰ-
50 ਤੋਂ 60 ਦਿਨਾਂ ਬਾਅਦ ।

ਪ੍ਰਸ਼ਨ 12.
ਗੇਂਦੇ ਦਾ ਬਰਸਾਤਾਂ ਦੇ ਮੌਸਮ ਵਿਚ ਝਾੜ ਦੱਸੋ ।
ਉੱਤਰ-
ਲਗਪਗ 200 ਕੁਇੰਟਲ ਪ੍ਰਤੀ ਹੈਕਟੇਅਰ ।

ਪ੍ਰਸ਼ਨ 13.
ਗੇਂਦੇ ਦੇ ਫੁੱਲਾਂ ਦਾ ਸਰਦੀਆਂ ਵਿਚ ਝਾੜ ਦੱਸੋ ।
ਉੱਤਰ-
150-170 ਕੁਇੰਟਲ ਪ੍ਰਤੀ ਹੈਕਟੇਅਰ ।

ਪ੍ਰਸ਼ਨ 14.
ਗੁਲਦਾਉਦੀ ਦੀਆਂ ਕਲਮਾਂ ਕਿੱਥੋਂ ਲਈਆਂ ਜਾਂਦੀਆਂ ਹਨ ?
ਉੱਤਰ-
ਪੁਰਾਣੇ ਬੂਟਿਆਂ ਦੇ ਟੂਸਿਆਂ ਤੋਂ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਪ੍ਰਸ਼ਨ 15.
ਗੁਲਦਾਉਦੀ ਦੀਆਂ ਕਲਮਾਂ ਕਦੋਂ ਤਿਆਰ ਕੀਤੀਆਂ ਜਾਂਦੀਆਂ ਹਨ ?
ਉੱਤਰ-
ਜੂਨ ਦੇ ਅੰਤ ਤੋਂ ਅੱਧ ਜੁਲਾਈ ਤੱਕ ॥

ਪ੍ਰਸ਼ਨ 16.
ਗੁਲਦਾਉਦੀ ਦੀਆਂ ਕਲਮਾਂ ਖੇਤਾਂ ਵਿਚ ਕਦੋਂ ਲਾਈਆਂ ਜਾਂਦੀਆਂ ਹਨ ?
ਉੱਤਰ-
ਅੱਧ ਜੁਲਾਈ ਤੋਂ ਅੱਧ ਸਤੰਬਰ ਤੱਕ ।

ਪ੍ਰਸ਼ਨ 17.
ਗੁਲਦਾਉਦੀ ਦੇ ਬੂਟਿਆਂ ਦਾ ਫਾਸਲਾ ਦੱਸੋ ।
ਉੱਤਰ-
30 x 30 ਸੈਂ.ਮੀ. ।

ਪ੍ਰਸ਼ਨ 18.
ਗੁਲਦਾਉਦੀ ਦੇ ਫੁੱਲ ਕਦੋਂ ਆਉਂਦੇ ਹਨ ?
ਉੱਤਰ-
ਨਵੰਬਰ-ਦਸੰਬਰ ।

ਪ੍ਰਸ਼ਨ 19.
ਗੁਲਦਾਉਦੀ ਦੇ ਫੁੱਲਾਂ ਨੂੰ ਜ਼ਮੀਨ ਤੋਂ ਕਿੰਨੀ ਦੂਰ ਕੱਟਿਆ ਜਾਂਦਾ ਹੈ ?
ਉੱਤਰ-
ਜ਼ਮੀਨ ਤੋਂ ਪੰਜ ਸੈਂ.ਮੀ. ਛੱਡ ਕੇ !

ਪ੍ਰਸ਼ਨ 20.
ਪੰਜਾਬ ਵਿਚ ਗੁਲਾਬ ਦੇ ਫੁੱਲ ਕਦੋਂ ਪ੍ਰਾਪਤ ਹੁੰਦੇ ਹਨ ?
ਉੱਤਰ-
ਨਵੰਬਰ ਤੋਂ ਫ਼ਰਵਰੀ-ਮਾਰਚ ਤੱਕ ।

ਪ੍ਰਸ਼ਨ 21.
ਜਰਬਰੇ ਦੇ ਫੁੱਲਾਂ ਦਾ ਰੰਗ ਦੱਸੋ ।
ਉੱਤਰ-
ਲਾਲ, ਸੰਤਰੀ, ਚਿੱਟੇ, ਗੁਲਾਬੀ, ਪੀਲੇ ।

ਪ੍ਰਸ਼ਨ 22.
ਜਰਬਰਾ ਦੇ ਬੂਟੇ ਕਦੋਂ ਲਗਾਏ ਜਾਂਦੇ ਹਨ ?
ਉੱਤਰ-
ਸਤੰਬਰ-ਅਕਤੂਬਰ !

ਪ੍ਰਸ਼ਨ 23.
ਰਜਨੀਗੰਧਾ ਕਿੰਨੀਆਂ ਕਿਸਮਾਂ ਵਿਚ ਆਉਂਦੇ ਹਨ ?
ਉੱਤਰ-
ਸਿੰਗਲ ਅਤੇ ਡਬਲ ਕਿਸਮਾਂ ਵਿਚ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਪ੍ਰਸ਼ਨ 24.
ਰਜਨੀਰੀਧਾ ਦੀ ਕਿਹੜੀ ਕਿਸਮ ਖੁਸ਼ਬੂਦਾਰ ਹੈ ?
ਉੱਤਰ-
ਸਿੰਗਲ ਕਿਸਮਾਂ ।

ਪ੍ਰਸ਼ਨ 25.
ਰਜਨੀਗੰਧਾ ਦੇ ਗੰਦੇ ਕਦੋਂ ਲਾਏ ਜਾਂਦੇ ਹਨ ?
ਉੱਤਰ-
ਫ਼ਰਵਰੀ-ਮਾਰਚ !

ਪ੍ਰਸ਼ਨ 26.
ਰਜਨੀਰੀਧਾ ਦੇ ਫੁੱਲ ਕਦੋਂ ਆਉਂਦੇ ਹਨ ?
ਉੱਤਰ-
ਜੁਲਾਈ-ਅਗਸਤ ॥

ਪ੍ਰਸ਼ਨ 27.
ਰਜਨੀਗੰਧਾ ਦਾ ਝਾੜ ਦੱਸੋ ।
ਉੱਤਰ-
80,000 ਫੁੱਲ ਡੰਡੀਆਂ ਜਾਂ 2-2.5 ਟਨ ਪ੍ਰਤੀ ਏਕੜ ਝੰਡੀ ਰਹਿਤ ਫੁੱਲਾਂ ਦਾ ਝਾੜ ਮਿਲਦਾ ਹੈ ।

ਪ੍ਰਸ਼ਨ 28.
ਇੱਕ ਖੁਸ਼ਬੂਦਾਰ ਫੁੱਲ ਦਾ ਨਾਂ ਦੱਸੋ ।
ਉੱਤਰ-
ਮੋਤੀਆ ।

ਪ੍ਰਸ਼ਨ 29.
ਮੋਤੀਆ ਦੇ ਫੁੱਲਾਂ ਦਾ ਰੰਗ ਦੱਸੋ ।
ਉੱਤਰ-
ਚਿੱਟਾ ।

ਪ੍ਰਸ਼ਨ 30.
ਮੋਤੀਆ ਦੇ ਫੁੱਲ ਕਦੋਂ ਆਉਂਦੇ ਹਨ ?
ਉੱਤਰ-
ਅਪਰੈਲ ਤੋਂ ਜੁਲਾਈ-ਅਗਸਤ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਲੈਡੀਓਲਸ ਦੀਆਂ ਗੰਢੀਆਂ ਨੂੰ ਅਗਲੇ ਸਾਲ ਲਈ ਕਿਵੇਂ ਤਿਆਰ ਕੀਤਾ ਜਾਂਦਾ ਹੈ ?
ਉੱਤਰ-
ਫੁੱਲ ਡੰਡੀਆਂ ਕੱਟਣ ਤੋਂ 6-8 ਹਫ਼ਤੇ ਬਾਅਦ ਜ਼ਮੀਨ ਵਿਚੋਂ ਗੰਢੀਆਂ ਪੱਟ ਕੇ ਛਾਂਵੇਂ ਸੁਕਾ ਕੇ ਅਗਲੇ ਸਾਲ ਦੀ ਬੀਜਾਈ ਲਈ ਕੋਲਡ ਸਟੋਰ ਵਿਚ ਰੱਖ ਲਈਆਂ ਜਾਂਦੀਆਂ ਹਨ ।

ਪ੍ਰਸ਼ਨ 2.
ਗੱਦੇ ਦੀ ਨਰਸਰੀ ਕਦੋਂ ਲਗਾਈ ਜਾਂਦੀ ਹੈ ?
ਉੱਤਰ-
ਬਰਸਾਤਾਂ ਲਈ ਜੂਨ ਦੇ ਆਖ਼ਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ, ਸਰਦੀਆਂ ਲਈ ਅੱਧ ਸਤੰਬਰ ਅਤੇ ਗਰਮੀਆਂ ਲਈ ਜਨਵਰੀ ਦੇ ਪਹਿਲੇ ਹਫ਼ਤੇ ਲਗਾਈ ਜਾਂਦੀ ਹੈ ।

ਪ੍ਰਸ਼ਨ 3.
ਗੁਲਦਾਉਦੀ ਦੀਆਂ ਕਲਮਾਂ ਨੂੰ ਕਦੋਂ ਤਿਆਰ ਕੀਤਾ ਤੇ ਲਾਇਆ ਜਾਂਦਾ ਹੈ ?
ਉੱਤਰ-
ਕਲਮਾਂ ਨੂੰ ਜੂਨ ਦੇ ਅੰਤ ਤੋਂ ਅੱਧ ਜੁਲਾਈ ਤੱਕ ਪੁਰਾਣੇ ਬੂਟਿਆਂ ਦੇ ਟੂਸਿਆਂ ਤੋਂ ਤਿਆਰ ਕੀਤਾ ਜਾਂਦਾ ਹੈ । ਖੇਤਾਂ ਵਿਚ ਅੱਧ ਜੁਲਾਈ ਤੋਂ ਅੱਧ ਸਤੰਬਰ ਤਕ ਖੇਤਾਂ ਵਿਚ ਲਾਇਆ ਜਾਂਦਾ ਹੈ ।
PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ 4

ਪ੍ਰਸ਼ਨ 4.
ਗੁਲਦਾਉਦੀ ਦੇ ਫੁੱਲ ਕਦੋਂ ਆਉਂਦੇ ਹਨ ਤੇ ਇਹਨਾਂ ਦੀ ਤੁੜਾਈ ਬਾਰੇ ਦੱਸੋ !
ਉੱਤਰ-
ਗੁਲਦਾਉਦੀ ਦੇ ਫੁੱਲ ਨਵੰਬਰ-ਦਸੰਬਰ ਵਿਚ ਲਗਦੇ ਹਨ ਤੇ ਡੰਡੀ ਵਾਲੇ ਫੁੱਲਾਂ ਨੂੰ ਜ਼ਮੀਨ ਤੋਂ ਪੰਜ ਸੈਂ.ਮੀ. ਛੱਡ ਕੇ ਕੱਟਿਆ ਜਾਂਦਾ ਹੈ ਜਦੋਂ ਕਿ ਡੰਡੀ ਤੋਂ ਬਿਨਾਂ ਫੁੱਲਾਂ ਨੂੰ ਪੂਰਾ ਖੁੱਲ੍ਹਣ ਤੇ ਤੋੜਿਆ ਜਾਂਦਾ ਹੈ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਪ੍ਰਸ਼ਨ 5.
ਗੁਲਾਬ ਦੇ ਫੁੱਲ ਕਦੋਂ ਆਉਂਦੇ ਹਨ ਤੇ ਇਹਨਾਂ ਦੀ ਤੁੜਾਈ ਬਾਰੇ ਦੱਸੋ ।
ਉੱਤਰ-
ਗੁਲਾਬ ਦੇ ਫੁੱਲ ਪੰਜਾਬ ਵਿਚ ਨਵੰਬਰ ਤੋਂ ਫ਼ਰਵਰੀ-ਮਾਰਚ ਤੱਕ ਆਉਂਦੇ ਹਨ । ਗੁਲਾਬ ਦੀ ਡੰਡੀ ਵਾਲੇ ਫੁੱਲਾਂ ਨੂੰ ਬੰਦ ਫੁੱਲ ਅਵਸਥਾ ਵਿਚ ਅਤੇ ਡੰਡੀ ਰਹਿਤ ਫੁੱਲਾਂ ਨੂੰ ਪੂਰੇ ਖੁੱਲ੍ਹਣ ਤੇ ਤੋੜਿਆ ਜਾਂਦਾ ਹੈ ।
PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ 5

ਪ੍ਰਸ਼ਨ 6.
ਰਜਨੀਗੰਧਾ ਦੀਆਂ ਕਿਸਮਾਂ ਬਾਰੇ ਦੱਸੋ ।
ਉੱਤਰ-
ਰਜਨੀਗੰਧਾ ਦੀਆਂ ਦੋ ਕਿਸਮਾਂ ਹਨ-ਸਿੰਗਲ ਅਤੇ ਡਬਲ । ਸਿੰਗਲ ਕਿਸਮਾਂ ਵਧੇਰੇ ਖੁਸ਼ਬੂਦਾਰ ਹਨ ਅਤੇ ਇਹਨਾਂ ਵਿਚੋਂ ਤੇਲ ਵੀ ਕੱਢਿਆ ਜਾਂਦਾ ਹੈ ।
PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ 6

ਪ੍ਰਸ਼ਨ 7.
ਰਜਨੀਗੰਧਾ ਦੇ, ਗੰਢੇ ਕਦੋਂ ਲਗਾਏ ਜਾਂਦੇ ਹਨ ਤੇ ਫੁੱਲ ਕਦੋਂ ਆਉਂਦੇ ਹਨ ?
ਉੱਤਰ-
ਗੰਢੇ ਫ਼ਰਵਰੀ-ਮਾਰਚ ਵਿਚ ਲਗਾਏ ਜਾਂਦੇ ਹਨ ਤੇ ਫੁੱਲ ਜੁਲਾਈ-ਅਗਸਤ ਵਿਚ ਆਉਂਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਲੈਡੀਓਲਸ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਗਲੈਡੀਓਲਸ ਪੰਜਾਬ ਵਿਚ ਡੰਡੀ ਵਾਲੇ ਫੁੱਲਾਂ ਵਿਚੋਂ ਮੁੱਖ ਫੁੱਲ ਹੈ । ਬੀਜ-ਗਲੈਡੀਓਲਸ ਦੀ ਬੀਜਾਈ ਲਈ ਗੰਢਿਆਂ ਦੀ ਵਰਤੋਂ ਕੀਤੀ ਜਾਂਦੀ ਹੈ ।
PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ 7
ਚਿੱਤਰ-ਗਲੈਡੀਓਲਸ ਬੀਜਾਈ ਦਾ ਸਮਾਂ-ਸਤੰਬਰ ਤੋਂ ਅੱਧ ਨਵੰਬਰ । ਫਾਸਲਾ-30 x 20 ਸੈਂ.ਮੀ. 1 ਕਟਾਈ-ਡੰਡੀਆਂ ਦੀ ਕਟਾਈ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਪਹਿਲਾ ਫੁੱਲ ਅੱਧਾ ਜਾਂ ਪੂਰਾ ਖੁੱਲ੍ਹ ਜਾਵੇ । ਸਟੋਰ ਕਰਨਾ-ਫੁੱਲ ਡੰਡੀਆਂ ਨੂੰ ਪਾਣੀ ਵਿੱਚ ਰੱਖ ਕੇ ਨੌਂ ਦਿਨਾਂ ਲਈ ਕੋਲਡ ਸਟੋਰ ਵਿਚ ਸਟੋਰ ਕੀਤਾ ਜਾ ਸਕਦਾ ਹੈ । ਅਗਲੇ ਸਾਲ ਦਾ ਬੀਜ-ਜਦੋਂ ਫੁੱਲ ਡੰਡੀਆਂ ਕੱਟ ਲਈਆਂ ਜਾਣ ਤਾਂ 6-8 ਹਫ਼ਤੇ ਬਾਅਦ ਜ਼ਮੀਨ ਵਿਚੋਂ ਗੰਢੀਆਂ ਪੁੱਟ ਕੇ ਛਾਂ ਵਿਚ ਸੁਕਾ ਲਾਈਆਂ ਜਾਂਦੀਆਂ ਹਨ । ਇਹਨਾਂ ਨੂੰ ਅਗਲੇ ਸਾਲ ਦੀ ਬੀਜਾਈ ਲਈ ਕੋਲਡ ਸਟੋਰ ਵਿਚ ਸਟੋਰ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਗੁਲਦਾਉਦੀ ਦੀ ਕਾਸ਼ਤ ਬਾਰੇ ਕੀ ਜਾਣਦੇ ਹੋ ?
ਉੱਤਰ-
ਗੁਲਦਾਉਦੀ ਦੇ ਫੁੱਲ ਡੰਡੀ ਵਾਲੇ ਅਤੇ ਬਿਨਾਂ ਡੰਡੀ ਵਾਲੇ ਵੀ ਹੋ ਸਕਦੇ ਹਨ । ਇਹਨਾਂ ਨੂੰ ਗਮਲਿਆਂ ਵਿਚ ਵੀ ਲਗਾਇਆ ਜਾਂਦਾ ਹੈ । ਕਲਮਾਂ ਤਿਆਰ ਕਰਨਾ-ਕਲਮਾਂ ਨੂੰ ਜੂਨ ਦੇ ਅੰਤ ਤੋਂ ਅੱਧ ਜੁਲਾਈ ਤੱਕ ਪੁਰਾਣੇ ਬੁਟਿਆਂ ਦੇ ਟੂਸਿਆਂ ਤੋਂ ਤਿਆਰ ਕੀਤਾ ਜਾਂਦਾ ਹੈ । ਬੀਜਾਈ ਦਾ ਸਮਾਂ-ਕਲਮਾਂ ਨੂੰ ਅੱਧ ਜੁਲਾਈ ਤੋਂ ਅੱਧ ਸਤੰਬਰ ਤੱਕ ਖੇਤਾਂ ਵਿਚ ਲਾਇਆ ਜਾਂਦਾ ਹੈ । ਫ਼ਾਸਲਾ-30 x 30 ਸੈਂ.ਮੀ. । ਫੁੱਲ ਆਉਣ ਦਾ ਸਮਾਂ-ਨਵੰਬਰ-ਦਸੰਬਰ ਵਿਚ । ਕਟਾਈ-ਡੰਡੀ ਵਾਲੇ ਫੁੱਲਾਂ ਨੂੰ ਜ਼ਮੀਨ ਤੋਂ ਪੰਜ ਸੈਂ.ਮੀ. ਛੱਡ ਕੇ ਕੱਟਿਆ ਜਾਂਦਾ ਹੈ । ਪਰ ਡੰਡੀ ਰਹਿਤ ਫੁੱਲਾਂ ਨੂੰ ਪੂਰਾ ਖੁੱਲ੍ਹਣ ਤੇ ਤੋੜਿਆ ਜਾਂਦਾ ਹੈ ।

PSEB 9th Class Agriculture Solutions Chapter 3 ਫੁੱਲਾਂ ਦੀ ਕਾਸ਼ਤ

ਫੁੱਲਾਂ ਦੀ ਕਾਸ਼ਤ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ

  1. ਭਾਰਤੀ ਸਮਾਜ ਵਿੱਚ ਫੁੱਲਾਂ ਦੀ ਮਹੱਤਤਾ ਪੁਰਾਣੇ ਸਮੇਂ ਤੋਂ ਹੀ ਬਣੀ ਹੋਈ ਹੈ ।
  2. ਫੁੱਲਾਂ ਦੀ ਵਰਤੋਂ ਪੂਜਾ ਲਈ, ਵਿਆਹ ਸ਼ਾਦੀਆਂ ਲਈ ਅਤੇ ਹੋਰ ਸਮਾਜਿਕ ਸਮਾਰੋਹਾਂ ਲਈ ਵੱਡੀ ਮਾਤਰਾ ਵਿਚ ਕੀਤੀ ਜਾਂਦੀ ਹੈ ।
  3. ਪੰਜਾਬ ਵਿੱਚ 2160 ਹੈਕਟੇਅਰ ਰਕਬਾ ਫੁੱਲਾਂ ਦੀ ਕਾਸ਼ਤ ਹੇਠ ਹੈ ।
  4. ਪੰਜਾਬ ਵਿੱਚ 1300 ਹੈਕਟੇਅਰ ਰਕਬੇ ਉੱਪਰ ਤਾਜ਼ੇ ਤੋੜਨ ਵਾਲੇ ਫੁੱਲਾਂ ਦੀ ਖੇਤੀ ਹੁੰਦੀ ਹੈ ।
  5. ਪੰਜਾਬ ਵਿਚ ਮੁੱਖ ਫੁੱਲਾਂ ਵਾਲੀਆਂ ਫ਼ਸਲਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ । ਹੈ-ਡੰਡੀ ਰਹਿਤ ਫੁੱਲ, ਡੰਡੀ ਵਾਲੇ ਫੁੱਲ । “
  6. ਡੰਡੀ ਰਹਿਤ ਫੁੱਲਾਂ ਨੂੰ ਲੰਬੀ ਡੰਡੀ ਤੋਂ ਬਿਨਾਂ ਤੋੜਿਆ ਜਾਂਦਾ ਹੈ । ਉਦਾਹਰਨ | ਗੇਂਦਾ, ਗੁਲਾਬ, ਮੋਤੀਆ ਆਦਿ ।
  7. ਡੰਡੀ ਵਾਲੇ ਫੁੱਲਾਂ ਨੂੰ ਲੰਬੀ ਡੰਡੀ ਸਮੇਤ ਤੋੜਿਆ ਜਾਂਦਾ ਹੈ, ਜਿਵੇਂ| ਗਲੈਡੀਓਲਸ, ਜਰਬਰਾ, ਲਿਲੀ ਆਦਿ ।
  8. ਗਲੈਡੀਓਲਸ ਪੰਜਾਬ ਦੀ ਡੰਡੀ ਵਾਲੇ ਫੁੱਲਾਂ ਵਜੋਂ ਕਾਸ਼ਤ ਕੀਤੇ ਜਾਣ ਵਾਲੀ ਮੁੱਖ ਫ਼ਸਲ ਹੈ ।
  9. ਗਲੈਡੀਓਲਸ ਦੀ ਖੇਤੀ ਗੰਢਿਆਂ ਤੋਂ ਕੀਤੀ ਜਾਂਦੀ ਹੈ ।
  10. ਗੇਂਦਾ ਪੰਜਾਬ ਦਾ ਡੰਡੀ ਰਹਿਤ ਫੁੱਲਾਂ ਵਿਚੋਂ ਮੁੱਖ ਫੁੱਲ ਹੈ ।
  11. ਗੋਂਦਾ ਦੋ ਪ੍ਰਕਾਰ ਦਾ ਹੈ-ਅਫਰੀਕਨ, ਫਰਾਂਸੀਸੀ ।
  12. ਗੇਂਦੇ ਦੀ ਕਾਸ਼ਤ ਲਈ ਇੱਕ ਏਕੜ ਦੀ ਨਰਸਰੀ ਲਈ 600 ਗ੍ਰਾਮ ਬੀਜ ਦੀ ਲੋੜ ਹੈ ।
  13. ਗੁਲਦਾਉਦੀ ਡੰਡੀ ਵਾਲਾ ਤੇ ਡੰਡੀ ਰਹਿਤ ਫੁੱਲ ਦੋਵੇਂ ਤਰ੍ਹਾਂ ਵਰਤੇ ਜਾਂਦੇ ਹਨ ।
  14. ਗੁਲਦਾਉਦੀ ਦੀਆਂ ਕਲਮਾਂ ਜੂਨ ਦੇ ਅੰਤ ਤੋਂ ਅੱਧ ਜੁਲਾਈ ਤੱਕ ਪੁਰਾਣੇ ਬੁਟਿਆਂ ਦੇ ਸਿਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ।
  15. ਗੁਲਾਬ ਦੀ ਖੇਤੀ ਵੀ ਡੰਡੀ ਵਾਲੇ ਤੇ ਡੰਡੀ ਰਹਿਤ ਫੁੱਲਾਂ ਵਜੋਂ ਕੀਤੀ ਜਾਂਦੀ ਹੈ ।
  16. ਗੁਲਾਬ ਦੇ ਡੰਡੀ ਵਾਲੇ ਫੁੱਲਾਂ ਨੂੰ ਬੰਦ ਫੁੱਲ ਅਵਸਥਾ ਅਤੇ ਡੰਡੀ ਰਹਿਤ ਫੁੱਲਾਂ ਨੂੰ ਪੂਰੀ ਤਰ੍ਹਾਂ ਖੁੱਲ੍ਹਣ ਤੇ ਤੋੜਿਆ ਜਾਂਦਾ ਹੈ ।
  17. ਜਰਬਰੇ ਦੇ ਲਾਲ, ਸੰਤਰੀ, ਚਿੱਟੇ, ਗੁਲਾਬੀ ਅਤੇ ਪੀਲੇ ਰੰਗ ਦੇ ਫੁੱਲਾਂ ਦੀ ਵਧੇਰੇ ਮੰਗ ਹੈ ।
  18. ਰਜਨੀਰੀਧਾ ਦੇ ਫੁੱਲ ਡੰਡੀ ਰਹਿਤ, ਡੰਡੀ ਸਹਿਤ ਅਤੇ ਤੇਲ ਕੱਢਣ ਲਈ । ਵਰਤੇ ਜਾਂਦੇ ਹਨ ।
  19. ਰਜਨੀ ਗੰਧਾ ਦੇ ਗੰਢੇ ਫ਼ਰਵਰੀ-ਮਾਰਚ ਵਿਚ ਲਗਾਏ ਜਾਂਦੇ ਹਨ ।
  20. ਰਜਨੀ ਗੰਧਾ ਤੋਂ 80,000 ਫੁੱਲ ਡੰਡੀਆਂ ਜਾਂ 2-25 ਟਨ ਪ੍ਰਤੀ ਏਕੜ ਡੰਡੀ ਰਹਿਤ ਫੁੱਲਾਂ ਦਾ ਝਾੜ ਮਿਲ ਜਾਂਦਾ ਹੈ ।
  21. ਮੋਤੀਆ ਦੇ ਫੁੱਲ ਚਿੱਟੇ ਰੰਗ ਦੇ ਅਤੇ ਖੁਸ਼ਬੂਦਾਰ ਹੁੰਦੇ ਹਨ ।
  22. ਮੋਤੀਆ ਦੀ ਖੇਤੀ ਲਈ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ, ਜਿਨ੍ਹਾਂ ਵਿੱਚ ਪਾਣੀ ਨਾ ਖੜ੍ਹਦਾ ਹੋਵੇ, ਵਧੀਆ ਰਹਿੰਦੀਆਂ ਹਨ ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

Punjab State Board PSEB 9th Class Agriculture Book Solutions Chapter 2 ਸਾਉਣੀ ਦੀਆਂ ਸਬਜ਼ੀਆਂ Textbook Exercise Questions and Answers.

PSEB Solutions for Class 9 Agriculture Chapter 2 ਸਾਉਣੀ ਦੀਆਂ ਸਬਜ਼ੀਆਂ

Agriculture Guide for Class 9 PSEB ਸਾਉਣੀ ਦੀਆਂ ਸਬਜ਼ੀਆਂ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ ਹੈ
(ਉ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਮਿਰਚ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪੰਜਾਬ ਗੁੱਛੇਦਾਰ, ਚਿਲੀ ਹਾਈਬ੍ਰਿਡ-1.

ਪ੍ਰਸ਼ਨ 2.
ਚੰਗੀ ਸਿਹਤ ਬਰਕਰਾਰ ਰੱਖਣ ਲਈ ਹਰ ਰੋਜ਼ ਕਿੰਨੀ ਸਬਜ਼ੀ ਖਾਣੀ ਚਾਹੀਦੀ ਹੈ ?
ਉੱਤਰ-
284 ਗਰਾਮ ॥

ਪ੍ਰਸ਼ਨ 3.
ਟਮਾਟਰ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ-2.

ਪ੍ਰਸ਼ਨ 4.
ਫ਼ਰਵਰੀ ਵਿੱਚ ਭਿੰਡੀ ਦੀ ਬੀਜਾਈ ਲਈ ਕਿੰਨੇ ਬੀਜ ਦੀ ਲੋੜ ਪੈਂਦੀ ਹੈ ?
ਉੱਤਰ-
15 ਕਿਲੋ ਪ੍ਰਤੀ ਏਕੜ ॥

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 5.
ਬੈਂਗਣ ਦੀ ਫ਼ਸਲ ਵਿੱਚ ਵੱਟਾਂ ਦੀ ਆਪਸੀ ਦੂਰੀ ਕਿੰਨੀ ਹੁੰਦੀ ਹੈ ?
ਉੱਤਰ-
60 ਸੈਂ.ਮੀ. ।

ਪ੍ਰਸ਼ਨ 6.
ਕਰੇਲੇ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪੰਜਾਬ-14, ਪੰਜਾਬ ਕਰੇਲੀ-1.

ਪ੍ਰਸ਼ਨ 7.
ਘੀਆ ਕੱਦੂ ਦੀ ਬੀਜਾਈ ਕਦੋਂ ਕਰਨੀ ਚਾਹੀਦੀ ਹੈ ?
ਉੱਤਰ-
ਫ਼ਰਵਰੀ-ਮਾਰਚ, ਜੂਨ-ਜੁਲਾਈ, ਨਵੰਬਰ-ਦਸੰਬਰ ।

ਪ੍ਰਸ਼ਨ 8.
ਖੀਰੇ ਦਾ ਪ੍ਰਤੀ ਏਕੜ ਕਿੰਨਾ ਬੀਜ ਵਰਤਣਾ ਚਾਹੀਦਾ ਹੈ ?
ਉੱਤਰ-
ਇੱਕ ਕਿਲੋ ਪ੍ਰਤੀ ਏਕੜ ।

ਪ੍ਰਸ਼ਨ 9.
ਖਰਬੂਜੇ ਦਾ ਪ੍ਰਤੀ ਏਕੜ ਬੀਜ ਕਿੰਨਾ ਵਰਤਣਾ ਚਾਹੀਦਾ ਹੈ ?
ਉੱਤਰ-
400 ਗਰਾਮ ॥

ਪ੍ਰਸ਼ਨ 10.
ਘੀਆ ਤੋਰੀ ਦੀ ਬੀਜਾਈ ਕਦੋਂ ਕਰਨੀ ਚਾਹੀਦੀ ਹੈ ?
ਉੱਤਰ-
ਅੱਧ ਮਈ ਤੋਂ ਜੁਲਾਈ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਸਬਜ਼ੀ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਸਬਜ਼ੀ ਪੌਦੇ ਦਾ ਉਹ ਨਰਮ ਭਾਗ ਹੈ ਜਿਸ ਨੂੰ ਕੱਚਾ, ਸਲਾਦ ਦੇ ਰੂਪ ਵਿਚ ਜਾਂ ਰਿਲ੍ਹ ਕੇ ਪਕਾ ਕੇ ਖਾਦਾ ਜਾਂਦਾ ਹੈ ; ਜਿਵੇਂ-ਜੜ੍ਹ, ਤਣਾ, ਪੱਤੇ, ਫੁੱਲ, ਫ਼ਲ ਆਦਿ ।

ਪ੍ਰਸ਼ਨ 2.
ਟਮਾਟਰ ਦੀ ਇੱਕ ਏਕੜ ਲਈ ਪਨੀਰੀ ਤਿਆਰ ਕਰਨ ਲਈ ਬੀਜ ਕਿੰਨਾ ਅਤੇ ਕਿੰਨੇ ਕੁ ਥਾਂ ਤੇ ਬੀਜਣਾ ਚਾਹੀਦਾ ਹੈ ?
ਉੱਤਰ-
ਇੱਕ ਏਕੜ ਦੀ ਪਨੀਰੀ ਲਈ 100 ਗਰਾਮ ਬੀਜ ਦੀ ਲੋੜ ਹੈ । ਇਸ ਨੂੰ 2 ਮਰਲੇ ਦੀਆਂ ਕਿਆਰੀਆਂ ਵਿਚ ਬੀਜਿਆ ਜਾਂਦਾ ਹੈ ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 3.
ਮਿਰਚ ਦੀ ਫ਼ਸਲ ਲਈ ਕਿਹੜੀ-ਕਿਹੜੀ ਖਾਦ ਵਰਤਣੀ ਚਾਹੀਦੀ ਹੈ ?
ਉੱਤਰ-
10-15 ਟਨ ਗਲੀ ਸੜੀ ਰੂੜੀ, 25 ਕਿਲੋ ਨਾਈਟਰੋਜਨ, 12 ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਮਾਤਰਾ ਇੱਕ ਏਕੜ ਲਈ ਹੈ ।

ਪ੍ਰਸ਼ਨ 4.
ਬੈਂਗਣ ਦੀਆਂ ਸਾਲ ਵਿੱਚ ਚਾਰ ਫ਼ਸਲਾਂ ਕਿਵੇਂ ਲਈਆਂ ਜਾ ਸਕਦੀਆਂ ਹਨ ?
ਉੱਤਰ-
ਬੈਂਗਣ ਦੀਆਂ ਚਾਰ ਫਸਲਾਂ ਅਕਤੂਬਰ, ਨਵੰਬਰ, ਫ਼ਰਵਰੀ-ਮਾਰਚ ਅਤੇ ਜੁਲਾਈ ਵਿਚ ਪਨੀਰੀ ਲਾ ਕੇ ਲਈਆਂ ਜਾ ਸਕਦੀਆਂ ਹਨ !

ਪ੍ਰਸ਼ਨ 5.
ਭਿੰਡੀ ਦੀ ਬੀਜਾਈ ਦਾ ਸਮਾਂ ਅਤੇ ਬੀਜ ਦੀ ਮਾਤਰਾ ਬਾਰੇ ਦੱਸੋ ।
ਉੱਤਰ-
ਭਿੰਡੀ ਦੀ ਬੀਜਾਈ ਬਹਾਰ ਰੁੱਤ ਵਿਚ ਫ਼ਰਵਰੀ-ਮਾਰਚ ਅਤੇ ਬਰਸਾਤ ਵਿਚ ਜੂਨਜੁਲਾਈ ਵਿਚ ਕੀਤੀ ਜਾਂਦੀ ਹੈ ।
ਬੀਜ ਦੀ ਮਾਤਰਾ ਪ੍ਰਤੀ ਏਕੜ ਦੇ ਹਿਸਾਬ ਨਾਲ 15 ਕਿਲੋ (ਫ਼ਰਵਰੀ), 8-10 ਕਿਲੋ (ਮਾਰਚ), 5-6 ਕਿਲੋ (ਜੂਨ-ਜੁਲਾਈ ਦੀ ਲੋੜ ਹੈ

ਪ੍ਰਸ਼ਨ 6.
ਸਾਡੇ ਦੇਸ਼ ਵਿੱਚ ਪ੍ਰਤੀ ਵਿਅਕਤੀ ਘੱਟ ਸਬਜ਼ੀ ਮਿਲਣ ਦੇ ਕੀ ਕਾਰਨ ਹਨ ?
ਉੱਤਰ-

  1. ਸਾਡੇ ਦੇਸ਼ ਵਿੱਚ ਆਬਾਦੀ ਦਾ ਤੇਜ਼ੀ ਨਾਲ ਵਧਣਾ ।
  2. ਤੁੜਾਈ ਤੋਂ ਬਾਅਦ ਲਗਪਗ ਤੀਜਾ ਹਿੱਸਾ ਸਬਜ਼ੀਆਂ ਦਾ ਖ਼ਰਾਬ ਹੋ ਜਾਣਾ ।

ਪ੍ਰਸ਼ਨ 7.
ਟਮਾਟਰ ਦੀ ਫ਼ਸਲ ਦੀ ਬਿਜਾਈ ਲਈ ਪਨੀਰੀ ਕਦੋਂ ਬੀਜਣੀ ਅਤੇ ਪੁੱਟ ਕੇ ਖੇਤ ਵਿੱਚ ਲਾਉਣੀ ਚਾਹੀਦੀ ਹੈ ?
ਉੱਤਰ-
ਟਮਾਟਰ ਦੀ ਬੀਜਾਈ ਜੁਲਾਈ ਦੇ ਦੂਸਰੇ ਪੰਦਰਵਾੜੇ ਵਿਚ ਕੀਤੀ ਜਾਣੀ ਚਾਹੀਦੀ ਹੈ ਅਤੇ ਖੇਤਾਂ ਵਿੱਚ ਲੁਆਈ ਅਗਸਤ ਦੇ ਦੂਜੇ ਪੰਦਰਵਾੜੇ ਵਿਚ ਕੀਤੀ ਜਾਣੀ ਚਾਹੀਦੀ ਹੈ ।

ਪ੍ਰਸ਼ਨ 8.
ਕਰੇਲੇ ਦੀ ਤੁੜਾਈ ਬੀਜਾਈ ਤੋਂ ਕਿੰਨੇ ਕੁ ਦਿਨਾਂ ਬਾਅਦ ਕੀਤੀ ਜਾਂਦੀ ਹੈ ?
ਉੱਤਰ-
ਬੀਜਾਈ ਤੋਂ ਲਗਪਗ 55-60 ਦਿਨਾਂ ਬਾਅਦ ਕਰੇਲੇ ਦੀ ਤੁੜਾਈ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 9.
ਖਰਬੂਜੇ ਦੀਆਂ 2 ਉੱਨਤ ਕਿਸਮਾਂ ਅਤੇ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਪੰਜਾਬ ਹਾਈਬ੍ਰਿਡ, ਹਰਾ ਮਧੂ, ਪੰਜਾਬ ਸੁਨਹਿਰੀ ਉੱਨਤ ਕਿਸਮਾਂ ਹਨ ਅਤੇ ਇਸਦੀ ਬੀਜਾਈ ਫ਼ਰਵਰੀ-ਮਾਰਚ ਵਿਚ ਕੀਤੀ ਜਾਂਦੀ ਹੈ ।

ਪ੍ਰਸ਼ਨ 10.
ਖੀਰੇ ਦੀ ਅਗੇਤੀ ਅਤੇ ਜ਼ਿਆਦਾ ਪੈਦਾਵਾਰ ਕਿਵੇਂ ਲਈ ਜਾ ਸਕਦੀ ਹੈ ?
ਉੱਤਰ-
ਖੀਰੇ ਦੀ ਅਗੇਤੀ ਅਤੇ ਜ਼ਿਆਦਾ ਪੈਦਾਵਾਰ ਲੈਣ ਲਈ ਇਸ ਦੀ ਖੇਤੀ ਛੋਟੀਆਂ ਸੁਰੰਗਾਂ ਵਿਚ ਕੀਤੀ ਜਾਂਦੀ ਹੈ ।

(ਈ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ

ਪ੍ਰਸ਼ਨ 1.
ਗਰਮੀਆਂ ਦੀਆਂ ਸਬਜ਼ੀਆਂ ਕਿਹੜੀਆਂ-ਕਿਹੜੀਆਂ ਹਨ ਅਤੇ ਕਿਸੇ ਇੱਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਉ ।
ਉੱਤਰ-
ਗਰਮੀਆਂ ਦੀਆਂ ਸਬਜ਼ੀਆਂ ਹਨ-ਟਮਾਟਰ, ਬੈਂਗਣ, ਘੀਆ-ਕੱਦੂ, ਤੋਰੀ, ਕਰੇਲਾ, ਮਿਰਚ, ਭਿੰਡੀ, ਚੱਪਣ ਕੱਦੂ, ਖੀਰਾ, ਤਰ, ਟਾਂਡਾ ਆਦਿ । ਟਮਾਟਰ ਦੀ ਕਾਸ਼ਤ ਕਿਸਮਾਂ-ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ- 2. ਬੀਜ ਦੀ ਮਾਤਰਾ-ਇੱਕ ਏਕੜ ਦੀ ਪਨੀਰੀ ਤਿਆਰ ਕਰਨ ਲਈ 100 ਗਰਾਮ ਬੀਜ 2 ਮਰਲੇ ਦੀਆਂ ਕਿਆਰੀਆਂ ਵਿਚ ਬੀਜੋ ।

ਪਨੀਰੀ ਬੀਜਾਈ ਦਾ ਸਮਾਂ-ਪਨੀਰੀ ਦੀ ਬੀਜਾਈ ਜੁਲਾਈ ਦੇ ਦੂਸਰੇ ਪੰਦਰਵਾੜੇ ਵਿਚ ਕਰਨੀ ਚਾਹੀਦੀ ਹੈ । ਪਨੀਰੀ ਲੁਆਈ ਦਾ ਸਮਾਂ-ਅਗਸਤ ਦਾ ਦੂਜਾ ਪੰਦਰਵਾੜਾ | ਕਤਾਰਾਂ ਵਿਚ ਫਾਸਲਾ-120-150 ਸੈਂ.ਮੀ. ॥ ਬੂਟਿਆਂ ਵਿਚ ਫਾਸਲਾ-30 ਸੈਂ.ਮੀ । ਨਦੀਨਾਂ ਦੀ ਰੋਕਥਾਮ-ਸਟੌਪ ਜਾਂ ਸੈਨਕੋਰ ਦਾ ਛਿੜਕਾਅ ਕਰੋ । ਸਿੰਚਾਈ-ਪਹਿਲਾ ਪਾਣੀ ਪਨੀਰੀ ਖੇਤਾਂ ਵਿਚ ਲਾਉਣ ਤੋਂ ਇਕਦਮ ਬਾਅਦ ਅਤੇ ਫਿਰ 6-7 ਦਿਨਾਂ ਬਾਅਦ ਪਾਣੀ ਲਾਇਆ ਜਾਂਦਾ ਹੈ ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 2.
ਭਿੰਡੀ ਦੀਆਂ ਉੱਨਤ ਕਿਸਮਾਂ ਦੇ ਨਾਂ, ਬੀਜਾਈ ਦਾ ਸਮਾਂ, ਪ੍ਰਤੀ ਏਕੜ ਬੀਜ ਦੀ ਮਾਤਰਾ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਭਿੰਡੀ ਦੀ ਕਾਸ਼ਤ ਉੱਨਤ ਕਿਸਮਾਂ-ਪੰਜਾਬ-7, ਪੰਜਾਬ-8, ਪੰਜਾਬ ਪਦਮਨੀ । ਬੀਜਾਈ ਦਾ ਸਮਾਂ-ਭਿੰਡੀ ਦੀ ਬੀਜਾਈ ਬਹਾਰ ਰੁੱਤ ਵਿਚ ਫ਼ਰਵਰੀ-ਮਾਰਚ ਅਤੇ ਬਰਸਾਤ ਵਿਚ ਜੂਨ-ਜੁਲਾਈ ਵਿਚ ਕੀਤੀ ਜਾਂਦੀ ਹੈ । ਬੀਜ ਦੀ ਮਾਤਰਾ-ਬੀਜ ਦੀ ਮਾਤਰਾ ਪ੍ਰਤੀ ਏਕੜ ਦੇ ਹਿਸਾਬ ਨਾਲ 15 ਕਿਲੋ (ਫ਼ਰਵਰੀ), 8-10 ਕਿਲੋ ਮਾਰਚ), 5-6 ਕਿਲੋ (ਜੂਨ-ਜੁਲਾਈ) ਦੀ ਲੋੜ ਹੈ । ਨਦੀਨਾਂ ਦੀ ਰੋਕਥਾਮ-ਇਸ ਲਈ 3-4 ਗੋਡੀਆਂ ਕੀਤੀਆਂ ਜਾਂਦੀਆਂ ਹੈ ਜਾਂ ਸਟੌਪ ਦਾ ਛਿੜਕਾਅ ਕੀਤਾ ਜਾਂਦਾ ਹੈ ।

ਪ੍ਰਸ਼ਨ 3.
ਸਬਜ਼ੀਆਂ ਦਾ ਮਨੁੱਖੀ ਖ਼ੁਰਾਕ ਵਿੱਚ ਕੀ ਮਹੱਤਵ ਹੈ ?
ਉੱਤਰ-
ਸਬਜ਼ੀਆਂ ਦਾ ਮਨੁੱਖੀ ਖ਼ੁਰਾਕ ਵਿੱਚ ਬਹੁਤ ਮਹੱਤਵ ਹੈ । ਸਬਜ਼ੀਆਂ ਵਿਚ ਕਈ ਖ਼ੁਰਾਕੀ ਤੱਤ ਹਨ, ਜਿਵੇਂ-ਕਾਰਬੋਹਾਈਡਰੇਟਸ, ਧਾਤਾਂ, ਪ੍ਰੋਟੀਨ, ਵਿਟਾਮਿਨ ਆਦਿ ਹੁੰਦੇ ਹਨ । ਇਹਨਾਂ ਤੱਤਾਂ ਦੀ ਮਨੁੱਖੀ ਸਰੀਰ ਨੂੰ ਬਹੁਤ ਲੋੜ ਹੁੰਦੀ ਹੈ । ਸਾਡੇ ਦੇਸ਼ ਵਿਚ ਵਧੇਰੇ ਆਬਾਦੀ ਸ਼ਾਕਾਹਾਰੀ ਹੈ । ਇਸ ਲਈ ਸਬਜ਼ੀਆਂ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ ।

ਇੱਕ ਖੋਜ ਅਨੁਸਾਰ ਹਰ ਵਿਅਕਤੀ ਨੂੰ ਰੋਜ਼ 284 ਗਰਾਮ ਸਬਜ਼ੀ ਖਾਣੀ ਚਾਹੀਦੀ ਹੈ ਅਤੇ ਇਸ ਵਿਚ ਪੱਤੇ ਵਾਲੀਆਂ ਸਬਜ਼ੀਆਂ (ਪਾਲਕ, ਮੇਥੀ, ਸਲਾਦ, ਸਾਗ ਆਦਿ), ਫੁੱਲ ਗੋਭੀ, ਫਲ (ਟਮਾਟਰ, ਬੈਂਗਣ, ਹੋਰ ਆਲੂ ਅਤੇ ਜੜ੍ਹਾਂ ਵਾਲੀਆਂ ਸਬਜ਼ੀਆਂ (ਗਾਜਰ, ਮੂਲੀ, ਸ਼ਲਗਮ ਆਦਿ ਦਾ ਸ਼ਾਮਿਲ ਹੋਣਾ ਜ਼ਰੂਰੀ ਹੈ ।

ਪ੍ਰਸ਼ਨ 4.
ਘੀਆ-ਕੱਦੂ ਦੀ ਕਾਸ਼ਤ ਬਾਰੇ ਜਾਣਕਾਰੀ ਦਿਓ ।
ਉੱਤਰ-
ਘੀਆ-ਕੱਦੂ ਦੀ ਕਾਸ਼ਤ-

  1. ਉੱਨਤ ਕਿਸਮਾਂ-ਪੰਜਾਬ ਬਰਕਤ, ਪੰਜਾਬ ਕੋਮਲ ॥
  2. ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ, ਜੂਨ-ਜੁਲਾਈ, ਨਵੰਬਰ-ਦਸੰਬਰ ।
  3. ਤੁੜਾਈ-ਬੀਜਾਈ ਤੋਂ 60-70 ਦਿਨਾਂ ਬਾਅਦ ਕੱਦੂ ਉੱਤਰਨੇ ਸ਼ੁਰੂ ਹੋ ਜਾਂਦੇ ਹਨ ।

ਪ੍ਰਸ਼ਨ 5.
ਪੇਠੇ ਦੀ ਸਫ਼ਲ ਕਾਸ਼ਤ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਕਿਸਮ-ਪੀ.ਏ.ਜੀ.-3 ! ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ, ਜੂਨ-ਜੁਲਾਈ । ਬੀਜ ਦੀ ਮਾਤਰਾ-2 ਕਿਲੋ ਪ੍ਰਤੀ ਏਕੜ ਬੀਜਾਈ ਦਾ ਢੰਗ-3 ਮੀਟਰ ਚੌੜੀਆਂ ਖੇਲਾਂ ਬਣਾ ਕੇ 70-90 ਸੈਂ.ਮੀ. ਤੇ ਖਾਲ ਦੇ ਇੱਕ ਪਾਸੇ ਘੱਟੋ-ਘੱਟ ਦੋ ਬੀਜ ਬੀਜਣੇ ਚਾਹੀਦੇ ਹਨ !

PSEB 9th Class Agriculture Guide ਸਾਉਣੀ ਦੀਆਂ ਸਬਜ਼ੀਆਂ Important Questions and Answers

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ
ਵਸਤੂਨਿਸ਼ਠ ਪ੍ਰਸ਼ਨ । ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਟਮਾਟਰ ਲਈ ਬੀਜ ਦੀ ਮਾਤਰਾ ਹੈ :
(ਉ) 1000 ਗ੍ਰਾਮ ਪ੍ਰਤੀ ਏਕੜ
(ਅ) 500 ਗ੍ਰਾਮ ਪ੍ਰਤੀ ਏਕੜ
(ਈ) 100 ਗ੍ਰਾਮ ਪ੍ਰਤੀ ਏਕੜ
(ਸ) ਕੋਈ ਨਹੀਂ ।
ਉੱਤਰ-
(ਈ) 100 ਗ੍ਰਾਮ ਪ੍ਰਤੀ ਏਕੜ

ਪ੍ਰਸ਼ਨ 2.
ਪੰਜਾਬ ਬਰਕਤ …………………… ਦੀ ਕਿਸਮ ਹੈ ।
(ਉ) ਘੀਆ ।
(ਅ) ਕਰੇਲਾ
(ਈ) ਟਮਾਟਰ
(ਸ) ਮਿਰਚ ।
ਉੱਤਰ-
(ਉ) ਘੀਆ ।

ਪ੍ਰਸ਼ਨ 3.
ਕਰੇਲੇ ਦੀ ਕਿਸਮ ਹੈ :
(ਉ) ਪੰਜਾਬ ਕਰੇਲੀ-1
(ਅ) ਪੰਜਾਬ ਚੱਪਣ ਕੱਦੂ
(ਈ) ਪੰਜਾਬ ਨੀਲਮ
(ਸ) ਪੀ.ਏ.ਜੀ.-3.
ਉੱਤਰ-
(ਉ) ਪੰਜਾਬ ਕਰੇਲੀ-1

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 4.
ਖ਼ਰਬੂਜੇ ਲਈ ਬੀਜ ਦੀ ਮਾਤਰਾ ਹੈ ਪ੍ਰਤੀ ਏਕੜ ।
(ਉ) 200 ਗ੍ਰਾਮ
(ਅ) 700 ਗ੍ਰਾਮ
(ਈ) 100 ਗ੍ਰਾਮ
(ਸ) 400 ਗ੍ਰਾਮ ॥
ਉੱਤਰ-
(ਸ) 400 ਗ੍ਰਾਮ ॥

ਪ੍ਰਸ਼ਨ 5.
ਪੰਜਾਬ ਨਵੀਨ ……………. ਦੀ ਕਿਸਮ ਹੈ :
(ਉ) ਪੇਠਾ
(ਅ) ਘੀਆ
(ਈ ) ਟਮਾਟਰ ‘
(ਸ) ਖੀਰਾ ।
ਉੱਤਰ-
(ਸ) ਖੀਰਾ ।

ਠੀਕ/ਗ਼ਲਤ ਦੱਸੋ :

ਪ੍ਰਸ਼ਨ 1.
ਸਬਜ਼ੀਆਂ ਵਿਚ ਕਾਰਬੋਹਾਈਡਰੇਟਸ, ਪ੍ਰੋਟੀਨ, ਧਾਤਾਂ, ਵਿਟਾਮਿਨ, ਆਦਿ ਤੱਤ ਹੁੰਦੇ ਹਨ ।
ਉੱਤਰ-
ਠੀਕ,

ਪ੍ਰਸ਼ਨ 2.
ਚੰਗੀ ਸਿਹਤ ਲਈ ਹਰ ਵਿਅਕਤੀ ਨੂੰ ਹਰ ਰੋਜ਼ 50 ਗ੍ਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ।
ਉੱਤਰ-
ਗ਼ਲਤ,

ਪ੍ਰਸ਼ਨ 3.
ਪੱਤਿਆਂ ਵਾਲੀਆਂ ਸਬਜ਼ੀਆਂ ਹਨ-ਪਾਲਕ, ਮੇਥੀ, ਸਲਾਦ ਅਤੇ ਸਾਗ ॥
ਉੱਤਰ-
ਠੀਕ,

ਪ੍ਰਸ਼ਨ 4.
ਜੜ੍ਹਾਂ ਵਾਲੀਆਂ ਸਬਜ਼ੀਆਂ ਹਨ-ਗਾਜਰ, ਮੂਲੀ, ਸ਼ਲਗਮ ।
ਉੱਤਰ-
ਠੀਕ,

ਪ੍ਰਸ਼ਨ 5.
ਪੌਦੇ ਦੇ ਨਰਮ ਭਾਗ ਜਿਹਨਾਂ ਨੂੰ ਸਲਾਦ ਦੇ ਰੂਪ ਵਿੱਚ ਕੱਚਾ ਜਾਂ ਰਿੰਨ੍ਹ ਕੇ ਖਾਦਾ ਜਾਂਦਾ ਹੈ ; ਜਿਵੇਂ ਕਿ-ਫ਼ਲ, ਫੁੱਲ, ਪੱਤੇ, ਜੜ੍ਹਾਂ, ਤਣਾ ਆਦਿ ਨੂੰ ਸਬਜ਼ੀ ਕਹਿੰਦੇ ਹਨ।
ਉੱਤਰ-
ਠੀਕ ।

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
…………… ਦੀਆਂ ਸਬਜ਼ੀਆਂ ਹਨ-ਮਿਰਚ, ਬੈਂਗਣ, ਭਿੰਡੀ, ਕਰੇਲਾ, ਚੱਪਣ ਕੱਦ, ਟਮਾਟਰ, ਤੋਰੀ, ਘੀਆ-ਕੱਦ, ਰੀਂਡਾ, ਤਰ, ਖੀਰਾ ਆਦਿ ।
ਉੱਤਰ-
ਸਾਉਣੀ,

ਪ੍ਰਸ਼ਨ 2.
ਮਿਰਚ ਲਈ ਇਕ ਮਰਲੇ ਲਈ …………….. ਬੀਜ ਦੀ ਲੋੜ ਹੈ ।
ਉੱਤਰ-
200 ਗ੍ਰਾਮ,

ਪ੍ਰਸ਼ਨ 3.
ਬੈਂਗਣ ਦੀ ਪਨੀਰੀ ਲਈ ………… ਬੀਜ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ।
ਉੱਤਰ-
300-400 ਗ੍ਰਾਮ,

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 4.
ਪੰਜਾਬ ਗੁੱਛੇਦਾਰ …………….. ਦੀ ਕਿਸਮ ਹੈ ।
ਉੱਤਰ-
ਮਿਰਚ,

ਪ੍ਰਸ਼ਨ 5.
ਪੰਜਾਬ-7, ਪੰਜਾਬ-8 ਅਤੇ ਪੰਜਾਬ ਪਦਮਨੀ ………………. ਦੀਆਂ ਕਿਸਮਾਂ ਹਨ ।
ਉੱਤਰ-
ਭਿੰਡੀ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਿਰਚ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਇੱਕ ਏਕੜ ਦੀ ਬੀਜਾਈ ਲਈ 200 ਗ੍ਰਾਮ ।

ਪ੍ਰਸ਼ਨ 2.
ਮਿਰਚ ਦੀ ਪਨੀਰੀ ਬੀਜਣ ਦਾ ਸਮਾਂ ਦੱਸੋ ।
ਉੱਤਰ-
ਅਖ਼ੀਰ ਅਕਤੂਬਰ ਤੋਂ ਅੱਧ ਨਵੰਬਰ ।

ਪ੍ਰਸ਼ਨ 3.
ਮਿਰਚ ਦੀ ਪਨੀਰੀ ਖੇਤ ਵਿਚ ਲਾਉਣ ਦਾ ਸਮਾਂ ਦੱਸੋ !
ਉੱਤਰ-
ਫ਼ਰਵਰੀ-ਮਾਰਚ |

ਪ੍ਰਸ਼ਨ 4.
ਮਿਰਚ ਲਈ ਵੱਟਾਂ ਵਿਚਕਾਰ ਫਾਸਲਾ ਦੱਸੋ ।
ਉੱਤਰ-
75 ਸੈਂ.ਮੀ. ।

ਪ੍ਰਸ਼ਨ 5.
ਮਿਰਚ ਲਈ ਬੂਟਿਆਂ ਵਿਚਕਾਰ ਫਾਸਲਾ ਦੱਸੋ ।
ਉੱਤਰ-
45 ਸੈਂ.ਮੀ. ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 6.
ਟਮਾਟਰ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ-2.

ਪ੍ਰਸ਼ਨ 7.
ਟਮਾਟਰ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
100 ਗ੍ਰਾਮ ਪ੍ਰਤੀ ਏਕੜ 1

ਪ੍ਰਸ਼ਨ 8.
ਟਮਾਟਰ ਦੀ ਪਨੀਰੀ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਜੁਲਾਈ ਦਾ ਦੂਸਰਾ ਪੰਦਰਵਾੜਾ ।

ਪ੍ਰਸ਼ਨ 9.
ਟਮਾਟਰ ਦੀ ਤਿਆਰ ਪਨੀਰੀ ਦੀ ਲੁਆਈ ਦਾ ਸਮਾਂ ਦੱਸੋ (ਖੇਤ ਵਿਚ) ।
ਉੱਤਰ-
ਅਗਸਤ ਦਾ ਦੂਜਾ ਪੰਦਰਵਾੜਾ ।

ਪ੍ਰਸ਼ਨ 10.
ਟਮਾਟਰ ਲਈ ਕਤਾਰਾਂ ਵਿਚ ਫਾਸਲਾ ਦੱਸੋ ।
ਉੱਤਰ-
120-150 ਸੈਂ.ਮੀ. ।

ਪ੍ਰਸ਼ਨ 11.
ਟਮਾਟਰ ਲਈ ਬੂਟਿਆਂ ਵਿਚਕਾਰ ਫਾਸਲਾ ਦੱਸੋ ।
ਉੱਤਰ-
30 ਸੈਂ.ਮੀ. ॥

ਪ੍ਰਸ਼ਨ 12.
ਟਮਾਟਰ ਵਿਚ ਨਦੀਨਾਂ ਦੀ ਰੋਕਥਾਮ ਲਈ ਦਵਾਈ ਦੱਸੋ ।
ਉੱਤਰ-
ਸਟੌਪ, ਸੈਨਕੋਰ ।

ਪ੍ਰਸ਼ਨ 13.
ਬੈਂਗਣ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ ਨੀਲਮ (ਗੋਲ, ਬੀ. ਐੱਚ. 2 (ਲੰਬੂਤਰੇ), ਪੀ. ਬੀ. ਐੱਚ. 3 (ਛੋਟੇ) ।

ਪ੍ਰਸ਼ਨ 14.
ਬੈਂਗਣ ਦੇ ਬੀਜ ਦੀ ਮਾਤਰਾ ਦੱਸੋ ?
ਉੱਤਰ-
ਇੱਕ ਏਕੜ ਲਈ 300-400 ਗਰਾਮ ॥

ਪ੍ਰਸ਼ਨ 15.
ਬੈਂਗਣ ਲਈ ਕਤਾਰਾਂ ਵਿਚ ਫਾਸਲਾ ਦੱਸੋ ।
ਉੱਤਰ-
60 ਸੈਂ.ਮੀ. ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 16.
ਬੈਂਗਣ ਲਈ ਬੁਟਿਆਂ ਵਿੱਚ ਫਾਸਲਾ ਦੱਸੋ ।
ਉੱਤਰ-
30-40 ਸੈਂ.ਮੀ. ।

ਪ੍ਰਸ਼ਨ 17.
ਭਿੰਡੀ ਦੀ ਬੀਜਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਸਿੱਧੀ ਬੀਜੀ ਜਾਂਦੀ ਹੈ ।

ਪ੍ਰਸ਼ਨ 18.
ਭਿੰਡੀ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ-7, ਪੰਜਾਬ-8, ਪੰਜਾਬ ਪਦਮਨੀ ।

ਪ੍ਰਸ਼ਨ 19.
ਭਿੰਡੀ ਦੀ ਫ਼ਰਵਰੀ-ਮਾਰਚ ਲਈ ਫ਼ਸਲ ਕਿੱਥੇ ਬੀਜੀ ਜਾਂਦੀ ਹੈ ?
ਉੱਤਰ-
ਵੱਟਾਂ ਉੱਪਰ |

ਪ੍ਰਸ਼ਨ 20.
ਭਿੰਡੀ ਦੀ ਜੂਨ-ਜੁਲਾਈ ਵਾਲੀ ਫ਼ਸਲ ਕਿਸ ਤਰ੍ਹਾਂ ਬੀਜੀ ਜਾਂਦੀ ਹੈ ?
ਉੱਤਰ-
ਪੱਧਰੀ ।

ਪ੍ਰਸ਼ਨ 21.
ਭਿੰਡੀ ਦੀ ਫ਼ਸਲ ਲਈ ਕਤਾਰਾਂ ਵਿਚ ਫਾਸਲਾ ਦੱਸੋ ।
ਉੱਤਰ-
45 ਸੈਂ.ਮੀ. ।

ਪ੍ਰਸ਼ਨ 22. ]
ਭਿੰਡੀ ਦੀ ਕਾਸ਼ਤ ਲਈ ਬੂਟਿਆਂ ਵਿਚ ਆਪਸੀ ਫਾਸਲਾ ਦੱਸੋ ।
ਉੱਤਰ-
15 ਸੈਂ.ਮੀ. ।

ਪ੍ਰਸ਼ਨ 23.
ਭਿੰਡੀ ਦੀ ਤੁੜਾਈ ਕਦੋਂ ਕੀਤੀ ਜਾਂਦੀ ਹੈ ?
ਉੱਤਰ-
ਬੀਜਾਈ ਤੋਂ 45-50 ਦਿਨਾਂ ਵਿਚ ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 24.
ਚੱਪਣ ਕੱਦੂ ਦੀਆਂ ਉੱਨਤ ਕਿਸਮਾਂ ਦੱਸੋ ।
ਉੱਤਰ-
ਪੰਜਾਬ ਚੱਪਣ ਕੱਦੂ ॥

ਪ੍ਰਸ਼ਨ 25.
ਚੱਪਣ ਕੱਦੂ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਅੱਧ ਜਨਵਰੀ ਤੋਂ ਮਾਰਚ ਅਤੇ ਅਕਤੂਬਰ-ਨਵੰਬਰ ।

ਪ੍ਰਸ਼ਨ 26.
ਚੱਪਣ ਕੱਦੂ ਦੇ ਬੀਜ ਦੀ ਮਾਤਰਾ ਦੱਸੋ |
ਉੱਤਰ-
2 ਕਿਲੋ ਪ੍ਰਤੀ ਏਕੜੇ ।

ਪ੍ਰਸ਼ਨ 27.
ਚੱਪਣ ਕੱਦੂ ਦੇ ਇੱਕ ਥਾਂ ਤੇ ਕਿੰਨੇ ਬੀਜ ਬੀਜੇ ਜਾਂਦੇ ਹਨ ?
ਉੱਤਰ-
ਇੱਕ ਥਾਂ ਤੇ ਦੋ ਬੀਜ ਬੀਜੋ ।

ਪ੍ਰਸ਼ਨ 28.
ਚੱਪਣ ਕੱਦੂ ਕਦੋਂ ਤੁੜਾਈ ਲਈ ਤਿਆਰ ਹੋ ਜਾਂਦੇ ਹਨ ?
ਉੱਤਰ-
60 ਦਿਨਾਂ ਵਿਚ ।

ਪ੍ਰਸ਼ਨ 29.
ਘੀਆ ਕੱਦੂ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ ਬਰਕਤ, ਪੰਜਾਬ ਕੋਮਲ !

ਪ੍ਰਸ਼ਨ 30.
ਘੀਆ ਕੱਦੂ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਫ਼ਰਵਰੀ-ਮਾਰਚ, ਜੂਨ-ਜੁਲਾਈ, ਨਵੰਬਰ-ਦਸੰਬਰ ।

ਪ੍ਰਸ਼ਨ 31.
ਘੀਆ ਕੱਦੂ ਕਿੰਨੇ ਦਿਨਾਂ ਬਾਅਦ ਉਤਰਣੇ ਸ਼ੁਰੂ ਹੋ ਜਾਂਦੇ ਹਨ ?
ਉੱਤਰ-
ਬੀਜਾਈ ਤੋਂ 60-70 ਦਿਨਾਂ ਵਿਚ ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 32.
ਕਰੇਲੇ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ-14, ਪੰਜਾਬ ਕਰੇਲੀ-1.

ਪ੍ਰਸ਼ਨ 33.
ਕਰੇਲੇ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਫ਼ਰਵਰੀ-ਮਾਰਚ, ਜੂਨ-ਜੁਲਾਈ ॥

ਪ੍ਰਸ਼ਨ 34.
ਕਰੇਲੇ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
2 ਕਿਲੋ ਪ੍ਰਤੀ ਏਕੜ ।

ਪ੍ਰਸ਼ਨ 35.
ਕਰੇਲੇ ਲਈ ਬੂਟੇ ਤੋਂ ਬੂਟੇ ਦਾ ਫਾਸਲਾ ਦੱਸੋ ।
ਉੱਤਰ-
45 ਸੈਂ.ਮੀ. ॥

ਪ੍ਰਸ਼ਨ 36.
ਕਰੇਲੇ ਲਈ ਕਿਆਰੀਆਂ ਵਿਚ ਬੀਜਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਕਿਆਰੀਆਂ ਦੇ ਦੋਵੇਂ ਪਾਸੇ ।

ਪ੍ਰਸ਼ਨ 37.
ਘੀਆ ਤੋਰੀ ਦੀਆਂ ਕਿਸਮਾਂ ਦੱਸੋ ।
ਉੱਤਰ-
ਪੂਸਾ ਚਿਕਨੀ, ਪੰਜਾਬ ਕਾਲੀ ਤੋਰੀ-9.

ਪ੍ਰਸ਼ਨ 38.
ਘੀਆ ਤੋਰੀ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਅੱਧ ਫ਼ਰਵਰੀ ਤੋਂ ਮਾਰਚ ।

ਪ੍ਰਸ਼ਨ 39.
ਘੀਆ ਤੋਰੀ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
2 ਕਿਲੋ ਬੀਜ ਪ੍ਰਤੀ ਏਕੜ|

ਪ੍ਰਸ਼ਨ 40.
ਘੀਆ ਤੋਰੀ ਦੀ ਤੁੜਾਈ ਕਿੰਨੇ ਦਿਨਾਂ ਬਾਅਦ ਕੀਤੀ ਜਾਂਦੀ ਹੈ ?
ਉੱਤਰ-
ਬੀਜਾਈ ਤੋਂ 70-80 ਦਿਨਾਂ ਬਾਅਦ ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 41.
ਪੇਠੇ ਦੀ ਕਿਸਮ ਦੱਸੋ ।
ਉੱਤਰ-
ਪੀ. ਏ. ਜੀ.-3.

ਪਸ਼ਨ 42.
ਪੇਠੇ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਫ਼ਰਵਰੀ-ਮਾਰਚ, ਜੂਨ-ਜੁਲਾਈ ।

ਪ੍ਰਸ਼ਨ 43.
ਪੇਠੇ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
2 ਕਿਲੋ ਪ੍ਰਤੀ ਏਕੜ ।

ਪਸ਼ਨ 44.
ਖੀਰੇ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ ਨਵੀਨ ।

ਪ੍ਰਸ਼ਨ 45.
ਖੀਰੇ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਇੱਕ ਕਿਲੋ ਪ੍ਰਤੀ ਏਕੜ ।

ਪ੍ਰਸ਼ਨ 46.
ਤਰ ਦੀ ਕਿਸਮ ਦੱਸੋ ।
ਉੱਤਰ-
ਪੰਜਾਬ ਲੌਂਗ ਮੈਲਨ ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 47.
ਤਰ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਫ਼ਰਵਰੀ-ਮਾਰਚ !

ਪ੍ਰਸ਼ਨ 48.
ਤਰ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਇੱਕ ਕਿਲੋ ਬੀਜ ਪ੍ਰਤੀ ਏਕੜ ।

ਪ੍ਰਸ਼ਨ 49.
ਤਰ ਦੀ ਤੁੜਾਈ ਬਾਰੇ ਦੱਸੋ ।
ਉੱਤਰ-
ਬੀਜਾਈ ਤੋਂ 60-70 ਦਿਨਾਂ ਬਾਅਦ ।

ਪ੍ਰਸ਼ਨ 50.
ਟੀਡੇ ਦੀ ਕਿਸਮ ਦੱਸੋ ।
ਉੱਤਰ-
ਟੰਡਾ-48.

ਪ੍ਰਸ਼ਨ 51.
ਟੀਡੇ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਫ਼ਰਵਰੀ-ਮਾਰਚ, ਜੂਨ-ਜੁਲਾਈ ।

ਪ੍ਰਸ਼ਨ 52.
ਟੀਡੇ ਦੀ ਬੀਜਾਈ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
1.5 ਕਿਲੋ ਬੀਜ ਪ੍ਰਤੀ ਏਕੜ ।

ਪ੍ਰਸ਼ਨ 53.
ਟੀਡੇ ਕਿੰਨੇ ਦਿਨਾਂ ਬਾਅਦ ਤੁੜਾਈ ਯੋਗ ਹੋ ਜਾਂਦੇ ਹਨ ?
ਉੱਤਰ-
60 ਦਿਨਾਂ ਬਾਅਦ ।

ਪ੍ਰਸ਼ਨ 54.
ਖਰਬੂਜਾ ਫਲ ਹੈ ਕਿ ਸਬਜ਼ੀ ?
ਉੱਤਰ-
ਖਰਬੂਜਾ ਸਬਜ਼ੀ ਹੈ |

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 55.
ਖਰਬੂਜੇ ਦੀ ਬੀਜਾਈ ਦਾ ਸਮਾਂ ਦੱਸੋ ?
ਉੱਤਰ-
ਫ਼ਰਵਰੀ-ਮਾਰਚ ।

ਪ੍ਰਸ਼ਨ 56.
ਖਰਬੂਜੇ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
400 ਗ੍ਰਾਮ ਪ੍ਰਤੀ ਏਕੜ ॥

ਪ੍ਰਸ਼ਨ 57.
ਖਰਬੂਜੇ ਦੀ ਬੀਜਾਈ ਲਈ ਬੂਟੇ ਤੋਂ ਬੂਟੇ ਦਾ ਫਾਸਲਾ ਦੱਸੋ ।
ਉੱਤਰ-
60 ਸੈਂ.ਮੀ. ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਬਜ਼ੀਆਂ ਵਿੱਚ ਤੱਤਾਂ ਦੀ ਜਾਣਕਾਰੀ ਦਿਓ ।
ਉੱਤਰ-
ਸਬਜ਼ੀਆਂ ਵਿੱਚ ਕਾਰਬੋਹਾਈਡਰੇਟਸ, ਪ੍ਰੋਟੀਨ, ਧਾਤਾਂ, ਵਿਟਾਮਿਨ ਆਦਿ ਖ਼ੁਰਾਕੀ ਤੱਤ ਹੁੰਦੇ ਹਨ ।

ਪ੍ਰਸ਼ਨ 2.
ਮਿਰਚ ਲਈ ਖਾਦਾਂ ਦਾ ਵੇਰਵਾ ਦਿਓ ।
ਉੱਤਰ-
ਇੱਕ ਏਕੜ ਦੇ ਹਿਸਾਬ ਨਾਲ 10-15 ਟਨ ਗਲੀ ਸੜੀ ਰੂੜੀ ਦੀ ਖਾਦ, 25 ਕਿਲੋ ਨਾਈਟਰੋਜਨ, 12 ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਪਾਉਣੀ ਚਾਹੀਦੀ ਹੈ ।

ਪ੍ਰਸ਼ਨ 3.
ਮਿਰਚ ਲਈ ਸਿੰਚਾਈ ਬਾਰੇ ਦੱਸੋ ।
ਉੱਤਰ-
ਪਹਿਲਾ ਪਾਣੀ ਪਨੀਰੀ ਅਤੇ ਖੇਤ ਵਿਚ ਲਾਉਣ ਤੋਂ ਤੁਰੰਤ ਬਾਅਦ ਲਾਇਆ ਜਾਂਦਾ ਹੈ । ਗਰਮੀਆਂ ਵਿਚ ਪਾਣੀ 7-10 ਦਿਨਾਂ ਦੇ ਅੰਦਰ ਲਾਇਆ ਜਾਂਦਾ ਹੈ ।

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 4.
ਟਮਾਟਰ ਲਈ ਸਿੰਚਾਈ ਬਾਰੇ ਦੱਸੋ ।
ਉੱਤਰ-
ਪਹਿਲਾ ਪਾਣੀ ਪਨੀਰੀ ਅਤੇ ਖੇਤ ਵਿਚ ਲਾਉਣ ਤੋਂ ਤੁਰੰਤ ਬਾਅਦ ਲਾਇਆ। ਜਾਂਦਾ ਹੈ । ਗਰਮੀਆਂ ਵਿਚ ਪਾਣੀ 6-7 ਦਿਨਾਂ ਦੇ ਅੰਦਰ ਲਾਇਆ ਜਾਂਦਾ ਹੈ ।

ਪ੍ਰਸ਼ਨ 5.
ਬੈਂਗਣ ਦੀ ਬੀਜਾਈ ਦੇ ਤਰੀਕੇ ਬਾਰੇ ਦੱਸੋ ।
ਉੱਤਰ-
ਬੈਂਗਣ ਦੀ ਬੀਜਾਈ ਲਈ 10-15 ਸੈਂ.ਮੀ. ਉੱਚੀਆਂ ਇੱਕ ਮਰਲੇ ਦੀਆਂ ਕਿਆਰੀਆਂ ਵਿਚ ਬੀਜਿਆ ਜਾਂਦਾ ਹੈ ।

ਪ੍ਰਸ਼ਨ 6.
ਚੱਪਣ ਕੱਦੂ ਦੀ ਬੀਜਾਈ ਦਾ ਤਰੀਕਾ ਦੱਸੋ ।
ਉੱਤਰ-
1.25 ਮੀਟਰ ਚੌੜੀਆਂ ਖੇਲਾਂ ਵਿਚ ਬੁਟਿਆਂ ਦਾ ਆਪਸੀ ਫਾਸਲਾ 45 ਸੈਂ.ਮੀ. ਰੱਖ ਕੇ ਇਕੋ ਥਾਂ ਤੇ 2-2 ਬੀਜ ਬੀਜੇ ਜਾਂਦੇ ਹਨ ।

ਪ੍ਰਸ਼ਨ 7.
ਖੀਰੇ ਦੀ ਕਾਸ਼ਤ ਬਾਰੇ ਦੱਸੋ । ਉੱਨਤ ਕਿਸਮ, ਬੀਜਾਈ ਦਾ ਸਮਾਂ, ਬੀਜ ਦੀ ਮਾਤਰਾ । ‘
ਉੱਤਰ-
ਉੱਨਤ ਕਿਸਮ-ਪੰਜਾਬ ਨਵੀਨ । ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ । ਬੀਜ ਦੀ ਮਾਤਰਾ–ਇੱਕ ਕਿਲੋ ਪ੍ਰਤੀ ਏਕੜ ।

ਪ੍ਰਸ਼ਨ 8.
ਤਰ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਉੱਨਤ ਕਿਸਮ-ਪੰਜਾਬ ਲੌਂਗ ਮੈਲਨ । ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ । ਬੀਜ ਦੀ ਮਾਤਰਾ-ਇੱਕ ਕਿਲੋ ਬੀਜ ਪ੍ਰਤੀ ਏਕੜ । ਤੁੜਾਈ-ਬੀਜਾਈ ਤੋਂ 60-70 ਦਿਨਾਂ ਬਾਅਦ ।

ਪ੍ਰਸ਼ਨ 9.
ਟੀਡੇ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਕਿਸਮਾਂ-ਰੀਂਡਾ-48. ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ, ਜੂਨ-ਜੁਲਾਈ ।
ਬੀਜ ਦੀ ਮਾਤਰਾ-1.5 ਕਿਲੋ ਪ੍ਰਤੀ ਏਕੜ ॥
ਬੀਜਾਈ ਦਾ ਢੰਗ-1.5 ਮੀਟਰ ਚੌੜੀਆਂ ਖੇਲਾਂ ਬਣਾ ਕੇ ਦੋਵੇਂ ਪਾਸੇ 45 ਸੈਂ.ਮੀ. ਦੇ ਫਾਸਲੇ ਤੇ ਬੀਜ ਬੀਜਣੇ ਚਾਹੀਦੇ ਹਨ ।
ਤੁੜਾਈ-ਬੀਜਾਈ ਤੋਂ 60 ਦਿਨਾਂ ਬਾਅਦ ਤੁੜਾਈ ਯੋਗ ।

ਪ੍ਰਸ਼ਨ 10.
ਘੀਆ ਤੋਰੀ ਦੀ ਕਾਸ਼ਤ ਬਾਰੇ ਦੱਸੋ ।
ਉੱਤਰ-
ਕਿਸਮ-ਪੂਸਾ ਚਿਕਨੀ, ਪੰਜਾਬ ਕਾਲੀ ਤੋਰੀ-9. ਬੀਜਾਈ ਦਾ ਸਮਾਂ-ਅੱਧ ਫਰਵਰੀ ਤੋਂ ਮਾਰਚ, ਅੱਧ ਮਈ ਤੋਂ ਜੁਲਾਈ । ਬੀਜਾਈ ਦਾ ਢੰਗ-ਤਿੰਨ ਮੀਟਰ ਚੌੜੀਆਂ ਖੇਲਾਂ ਵਿਚ 75 ਤੋਂ 90 ਸੈਂ. ਮੀ. ਦੂਰੀ ਤੇ ਬੀਜੋ । ਬੀਜ ਦੀ ਮਾਤਰਾ-2 ਕਿਲੋ ਪ੍ਰਤੀ ਏਕੜ ॥ ਤੁੜਾਈ-ਬੀਜਾਈ ਤੋਂ 70-80 ਦਿਨਾਂ ਬਾਅਦ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖਰਬੂਜੇ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਖਰਬੂਜਾ ਵਿਗਿਆਨਿਕ ਤੌਰ ਤੇ ਸਬਜ਼ੀ ਹੈ ਪਰ ਅਸੀਂ ਇਸ ਨੂੰ ਫ਼ਲ ਵਜੋਂ ਖਾਂਦੇ ਹਾਂ । ਕਿਸਮਾਂ-ਪੰਜਾਬ ਹਾਈਬ੍ਰਿਡ, ਹਰਾ ਮਧੂ, ਪੰਜਾਬ ਸੁਨਹਿਰੀ । ਬੀਜਾਈ ਦਾ ਸਮਾਂ-ਫ਼ਰਵਰੀ-ਮਾਰਚ 1 ਬੀਜ ਦੀ ਮਾਤਰਾ-400 ਗਰਾਮ ਪ੍ਰਤੀ ਏਕੜ ॥ ਬੀਜਾਈ ਦਾ ਤਰੀਕਾ-ਬੀਜਾਈ 3-4 ਮੀਟਰ ਚੌੜੀਆਂ ਖੇਲਾਂ ਵਿਚ ਕੀਤੀ ਜਾਂਦੀ ਹੈ, ਬੂਟੇ ਤੋਂ ਬੂਟੇ ਦਾ ਫਾਸਲਾ 60 ਸੈਂ.ਮੀ. ਹੈ । ਸਿੰਚਾਈ-ਗਰਮੀਆਂ ਵਿਚ ਹਰ ਹਫਤੇ, ਫ਼ਲ ਪੱਕਣ ਵੇਲੇ ਹਲਕਾ ਪਾਣੀ ਦਿਓ, ਪਾਣੀ ਫ਼ਲ ਨੂੰ ਨਹੀਂ ਲੱਗਣਾ ਚਾਹੀਦਾ, ਨਹੀਂ ਤਾਂ ਫ਼ਲ ਗਲਣਾ ਸ਼ੁਰੂ ਹੋ ਜਾਵੇਗਾ |

PSEB 9th Class Agriculture Solutions Chapter 2 ਸਾਉਣੀ ਦੀਆਂ ਸਬਜ਼ੀਆਂ

ਪ੍ਰਸ਼ਨ 2.
ਮਿਰਚ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਕਿਸਮਾਂ-ਪੰਜਾਬ ਸਰੁਖ, ਪੰਜਾਬ ਗੁੱਛੇਦਾਰ, ਚਿਲੀ ਹਾਈਬ੍ਰਿਡ-1. ਬੀਜ ਦੀ ਮਾਤਰਾ-ਇੱਕ ਏਕੜ ਲਈ 200 ਗਰਾਮ । ਪਨੀਰੀ ਬੀਜਣਾ-ਇੱਕ ਏਕੜ ਲਈ ਇੱਕ ਮਰਲੇ ਵਿਚ ਪਨੀਰੀ ਬੀਜੀ ਜਾਂਦੀ ਹੈ । ਅਖੀਰ ਅਕਤੂਬਰ ਤੋਂ ਅੱਧ ਨਵੰਬਰ ਤੱਕ ਪਨੀਰੀ ਬੀਜੀ ਜਾਂਦੀ ਹੈ । ਪਨੀਰੀ ਲਾਉਣਾ-ਫ਼ਰਵਰੀ-ਮਾਰਚ ਵਿਚ ਖੇਤਾਂ ਵਿਚ ਲਾਓ । ਫਾਸਲਾ-ਵੱਟਾਂ ਵਿਚਕਾਰ 75 ਸੈਂ.ਮੀ. ਅਤੇ ਬੂਟਿਆਂ ਵਿਚਕਾਰ 45 ਸੈਂ.ਮੀ. । ਖਾਦ-10-15 ਟਨ ਗਲੀ ਸੜੀ ਰੂੜੀ, 25 ਕਿਲੋ ਨਾਈਟਰੋਜਨ, 12 ਕਿਲੋ ਫਾਸਫੋਰਸ, 12 ਕਿਲੋ ਪੋਟਾਸ਼ ਦੀ ਲੋੜ ਹੈ । ਸਿੰਚਾਈ-ਪਹਿਲਾ ਪਾਣੀ ਪਨੀਰੀ ਨੂੰ ਖੇਤ ਵਿਚ ਲਾਉਣ ਤੋਂ ਇਕਦਮ ਬਾਅਦ ਲਾਓ । ਗਰਮੀਆਂ ਵਿਚ 7-10 ਦਿਨਾਂ ਦੇ ਅੰਤਰ ਤੇ ਪਾਣੀ ਲਾਓ ।

ਪ੍ਰਸ਼ਨ 3.
ਬੈਂਗਣ ਦੀ ਕਾਸ਼ਤ ਬਾਰੇ ਦੱਸੋ ।
ਉੱਤਰ-

  1. ਕਿਸਮਾਂ-ਪੰਜਾਬ ਨੀਲਮ (ਗੋਲ, ਬੀ. ਐੱਚ.-2 (ਲੰਬੂਤਰਾ), ਪੀ. ਬੀ. ਐੱਚ.-3 ਛੋਟੇ) ।
  2. ਬੀਜ ਦੀ ਮਾਤਰਾ-ਇੱਕ ਏਕੜ ਲਈ 300-400 ਗਰਾਮ ॥
  3. ਬੀਜਾਈ ਦਾ ਢੰਗ-10-15 ਸੈਂ.ਮੀ. ਉੱਚੀਆਂ ਇੱਕ ਮਰਲੇ ਦੀਆਂ ਕਿਆਰੀਆਂ ਵਿਚ ਬੀਜੋ ।
  4. ਬੈਂਗਣ ਦੀਆਂ ਫ਼ਸਲਾਂ-ਬੈਂਗਣ ਦੀਆਂ ਸਾਲ ਵਿਚ ਚਾਰ ਫ਼ਸਲਾਂ ਅਕਤੂਬਰ, ਨਵੰਬਰ, ਫ਼ਰਵਰੀ-ਮਾਰਚ ਅਤੇ ਜੁਲਾਈ ਵਿਚ ਪਨੀਰੀ ਬੀਜ ਕੇ ਲਈਆਂ ਜਾ ਸਕਦੀਆਂ ਹਨ ।
  5. ਫ਼ਾਸਲਾ-ਕਤਾਰਾਂ ਵਿਚ 60 ਸੈਂ.ਮੀ., ਬੂਟਿਆਂ ਵਿਚ 30-45 ਸੈਂ.ਮੀ. ।
  6. ਸਿੰਚਾਈ-ਪਹਿਲਾ ਪਾਣੀ ਪਨੀਰੀ ਖੇਤ ਵਿਚ ਲਾਉਂਦੇ ਸਾਰ ਤੇ ਫਿਰ 6-7 ਦਿਨਾਂ ਦੇ ਅੰਤਰ ਤੇ ।

ਸਾਉਣੀ ਦੀਆਂ ਸਬਜ਼ੀਆਂ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ

  1. ਪੌਦੇ ਦਾ ਨਰਮ ਭਾਗ ਜਿਵੇਂ ਕਿ-ਫ਼ਲ, ਫੁੱਲ, ਪੱਤੇ, ਜੜ੍ਹਾਂ, ਤਣਾ ਆਦਿ ਨੂੰ । | ਸਲਾਦ ਦੇ ਰੂਪ ਵਿਚ ਕੱਚਾ ਜਾਂ ਰਿੰਨ੍ਹ ਕੇ ਖਾਦਾ ਜਾਂਦਾ ਹੈ, ਸਬਜ਼ੀ ਹੁੰਦੀ ਹੈ ।
  2. ਸਬਜ਼ੀਆਂ ਵਿਚ ਕਾਰਬੋਹਾਈਡਰੇਟਸ, ਪ੍ਰੋਟੀਨ, ਧਾਤਾਂ, ਵਿਟਾਮਿਨ, ਆਦਿ ਤੱਤ ਹੁੰਦੇ ਹਨ ।
  3. ਖ਼ੁਰਾਕੀ ਮਾਹਰਾਂ ਅਨੁਸਾਰ ਚੰਗੀ ਸਿਹਤ ਲਈ ਹਰ ਵਿਅਕਤੀ ਨੂੰ ਹਰ ਰੋਜ਼ 284 ਗਰਾਮ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ।
  4. ਪੱਤਿਆਂ ਵਾਲੀਆਂ ਸਬਜ਼ੀਆਂ ਹਨ-ਪਾਲਕ, ਮੇਥੀ, ਸਲਾਦ ਅਤੇ ਸਾਰਾ ।
  5. ਜੜ੍ਹਾਂ ਵਾਲੀਆਂ ਸਬਜ਼ੀਆਂ ਹਨ-ਗਾਜਰ, ਮੂਲੀ, ਸ਼ਲਗਮ ।
  6. ਸਾਡੇ ਦੇਸ਼ ਵਿਚ ਪ੍ਰਤੀ ਵਿਅਕਤੀ ਘੱਟ ਸਬਜ਼ੀ ਮਿਲਣ ਦੇ ਮੁੱਖ ਕਾਰਨ ਹਨ ਵੱਧ ਆਬਾਦੀ ਅਤੇ ਤੁੜਾਈ ਤੋਂ ਬਾਅਦ ਸਬਜ਼ੀਆਂ ਦੇ ਤੀਜੇ ਹਿੱਸੇ ਦਾ ਖ਼ਰਾਬ ਹੋ ਜਾਣਾ ।
  7. ਸਾਉਣੀ ਦੀਆਂ ਸਬਜ਼ੀਆਂ ਹਨ-ਮਿਰਚ, ਬੈਂਗਣ, ਭਿੰਡੀ, ਕਰੇਲਾ, ਚੱਪਣ ਕੱਦੂ, ਟਮਾਟਰ, ਤੋਰੀ, ਘੀਆ-ਕੱਦੂ, ਟਿੰਡਾ, ਤਰ, ਖੀਰਾ ਆਦਿ ।
  8. ਮਿਰਚ ਦੀਆਂ ਕਿਸਮਾਂ ਹਨ-ਪੰਜਾਬ ਸਰੁਖ, ਪੰਜਾਬ ਗੁੱਛੇਦਾਰ, ਚਿਲੀ ਹਾਈਬ੍ਰਿਡ-1.
  9. ਮਿਰਚ ਲਈ ਇਕ ਮਰਲੇ ਲਈ 200 ਗਰਾਮ ਬੀਜ ਦੀ ਲੋੜ ਹੈ ।
  10. ਟਮਾਟਰ ਦੀਆਂ ਕਿਸਮਾਂ ਹਨ-ਵਰਖਾ ਬਹਾਰ-1, ਪੰਜਾਬ ਵਰਖਾ ਬਹਾਰ-2.
  11. ਟਮਾਟਰ ਦੀ ਇੱਕ ਏਕੜ ਪਨੀਰੀ ਲਈ 100 ਗਰਾਮ ਬੀਜ 2 ਮਰਲੇ ਦੀਆਂ ਕਿਆਰੀਆਂ ਵਿਚ ਬੀਜੋ ।
  12. ਬੈਂਗਣ ਦੀਆਂ ਕਿਸਮਾਂ ਹਨ-ਪੰਜਾਬ ਨੀਲਮ (ਗੋਲ), ਬੀ.ਐੱਚ.-2 ਲੰਬੂਤਰੇ), ਪੀ.ਬੀ. ਐੱਚ.-3 (ਛੋਟੇ) ।
  13. ਬੈਂਗਣ ਦੀ ਪਨੀਰੀ ਲਈ 300-400 ਗਰਾਮ ਬੀਜ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ।
  14. ਪੰਜਾਬ-7, ਪੰਜਾਬ-8 ਅਤੇ ਪੰਜਾਬ ਪਦਮਨੀ ਭਿੰਡੀ ਦੀਆਂ ਕਿਸਮਾਂ ਹਨ ।
  15. ਭਿੰਡੀ ਲਈ ਬੀਜ ਦੀ ਮਾਤਰਾ ਪ੍ਰਤੀ ਏਕੜ ਇਸ ਤਰ੍ਹਾਂ ਹੈ-15 ਕਿਲੋ (ਫ਼ਰਵਰੀ), 8-10 ਕਿਲੋ (ਮਾਰਚ), 5-6 ਕਿਲੋ (ਜੂਨ-ਜੁਲਾਈ) ।
  16. ਕੱਦੂ ਜਾਤੀ ਦੀਆਂ ਸਬਜ਼ੀਆਂ ਹਨ-ਚੱਪਣ ਕੱਦੂ, ਘੀਆ ਕੱਦੂ, ਕਰੇਲਾ, ਘੀਆ । ਤੋਰੀ, ਪੇਠਾ, ਖੀਰਾ, ਤਰ, ਟਾਂਡਾ, ਖਰਬੂਜਾ ਆਦਿ ।
  17. ਚੱਪਣ ਕੱਦੂ ਦੀਆਂ ਕਿਸਮਾਂ ਹਨ-ਪੰਜਾਬ ਚੱਪਣ ਕੱਦੂ ॥
  18. ਘੀਆ ਕੱਦੂ ਦੀਆਂ ਕਿਸਮਾਂ ਹਨ-ਪੰਜਾਬ ਬਰਕਤ, ਪੰਜਾਬ ਕੋਮਲ ।
  19. ਕਰੇਲੇ ਦੀਆਂ ਉੱਨਤ ਕਿਸਮਾਂ ਹਨ-ਪੰਜਾਬ-14, ਪੰਜਾਬ ਟ੍ਰੇਲੀ-1.
  20. ਕਰੇਲੇ ਲਈ ਬੀਜ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਹੈ ।
  21. ਘੀਆ ਤੋਰੀ ਦੀਆਂ ਕਿਸਮਾਂ ਹਨ-ਪੁਸਾ ਚਿਕਨੀ, ਪੰਜਾਬ ਕਾਲੀ ਤੋਰੀ-9.
  22. ਪੇਠੇ ਦੀਆਂ ਕਿਸਮਾਂ ਹਨ-ਪੀ.ਏ. ਜੀ.-3.
  23. ਚੱਪਣ ਕੱਦੂ, ਕਰੇਲਾ, ਘੀਆ ਤੋਰੀ, ਪੇਠਾ ਸਭ ਲਈ ਬੀਜ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਦੀ ਲੋੜ ਹੈ ।
  24. ਖੀਰੇ ਦੀ ਕਿਸਮ ਹੈ-ਪੰਜਾਬ ਨਵੀਨ ਖੀਰਾ ।
  25. ਬੀਜ ਦੀ ਮਾਤਰਾ ਖੀਰੇ ਲਈ ਇੱਕ ਕਿਲੋ ਪ੍ਰਤੀ ਏਕੜ ਹੈ ।
  26. ਤਰ ਦੀ ਕਿਸਮ ਹੈ-ਪੰਜਾਬ ਲੌਂਗ ਮੈਲਨ
  27. ਤਰ ਲਈ ਬੀਜ ਦੀ ਮਾਤਰਾ ਹੈ-ਇੱਕ ਕਿਲੋ ਪ੍ਰਤੀ ਏਕੜ ।
  28. ਟੰਡਾ ਦੀ ਕਿਸਮ ਹੈ-ਟਿੰਡਾ-48.
  29. ਟੀਡੇ ਲਈ ਬੀਜ ਦੀ ਮਾਤਰਾ ਹੈ-1.5 ਕਿਲੋ ਪ੍ਰਤੀ ਏਕੜ ।
  30. ਖਰਬੂਜਾ ਵਿਗਿਆਨਿਕ ਤੌਰ ਤੇ ਸਬਜ਼ੀ ਹੈ ।
  31. ਖਰਬੂਜੇ ਦੀਆਂ ਕਿਸਮਾਂ ਹਨ-ਪੰਜਾਬ ਹਾਈਬ੍ਰਿਡ, ਹਰਾ ਮਧੁ, ਪੰਜਾਬ ਸੁਨਹਿਰੀ ।
  32. ਖਰਬੂਜੇ ਲਈ ਬੀਜ ਦੀ ਮਾਤਰਾ 400 ਗਰਾਮ ਦੀ ਲੋੜ ਹੈ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

Punjab State Board PSEB 9th Class Agriculture Book Solutions Chapter 1 ਸਾਉਣੀ ਦੀਆਂ ਫ਼ਸਲਾਂ Textbook Exercise Questions and Answers.

PSEB Solutions for Class 9 Agriculture Chapter 1 ਸਾਉਣੀ ਦੀਆਂ ਫ਼ਸਲਾਂ

Agriculture Guide for Class 9 PSEB ਸਾਉਣੀ ਦੀਆਂ ਫ਼ਸਲਾਂ Textbook Questions and Answers

ਪਾਠ-ਪੁਸਤਕ ਦੇ ਪ੍ਰਸ਼ਨ ਉੱਤਰ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਸਾਉਣੀ ਦੀਆਂ ਅਨਾਜ ਵਾਲੀਆਂ ਦੋ ਫ਼ਸਲਾਂ ਦੇ ਨਾਂ ਲਿਖੋ।
ਉੱਤਰ-
ਝੋਨਾ, ਮੱਕੀ, ਜਵਾਰ ।

ਪ੍ਰਸ਼ਨ 2.
ਝੋਨੇ ਦੀਆਂ ਦੋ ਉੱਨਤ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਪੀ.ਆਰ. 123, ਪੀ. ਆਰ. 122.

ਪ੍ਰਸ਼ਨ 3.
ਦੇਸੀ ਕਪਾਹ ਦੀ ਦੋਗਲੀ ਕਿਸਮ ਦੀ ਇੱਕ ਏਕੜ ਕਾਸ਼ਤ ਲਈ ਕਿੰਨਾ ਬੀਜ ਚਾਹੀਦਾ ਹੈ ?
ਉੱਤਰ-
1.5 ਕਿਲੋ ਬੀਜ ਪ੍ਰਤੀ ਏਕੜ ।

ਪ੍ਰਸ਼ਨ 4.
ਮੱਕੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੁੱਖ ਕੀੜੇ ਦਾ ਨਾਂ ਦੱਸੋ ।
ਉੱਤਰ-
ਮੱਕੀ ਦਾ ਗੜੁਆਂ ।

ਪ੍ਰਸ਼ਨ 5.
ਕਮਾਦ ਦੀਆਂ ਦੋ ਬੀਮਾਰੀਆਂ ਦੇ ਨਾਂ ਦੱਸੋ ।
ਉੱਤਰ-
ਰੱਤਾ ਰੋਗ, ਲਾਲ ਧਾਰੀਆਂ ਦਾ ਰੋਗ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 6.
ਹਰੀ ਖਾਦ ਦੇ ਤੌਰ ਤੇ ਬੀਜੀਆਂ ਜਾਣ ਵਾਲੀਆਂ ਦੋ ਫ਼ਸਲਾਂ ਦੇ ਨਾਂ ਦੱਸੋ !
ਉੱਤਰ-
ਸਣ ਤੇ ਚੈੱਚਾ ।

ਪ੍ਰਸ਼ਨ 7.
ਮੱਕੀ ਦੇ ਇੱਕ ਏਕੜ ਬੀਜਾਈ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਪਰਲ ਪੌਪਕੌਰਨ ਲਈ 7 ਕਿਲੋ ਅਤੇ ਹੋਰ ਕਿਸਮਾਂ ਲਈ 8 ਕਿਲੋ ਪ੍ਰਤੀ ਏਕੜ, ਚਾਰੇ ਵਾਲੀ ਮੱਕੀ ਲਈ 30 ਕਿਲੋ ਬੀਜ ਪ੍ਰਤੀ ਏਕੜ ।

ਪ੍ਰਸ਼ਨ 8.
ਕਪਾਹ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
1 ਅਪਰੈਲ ਤੋਂ 15 ਮਈ ।

ਪ੍ਰਸ਼ਨ 9.
ਕਮਾਦ ਵਿਚ ਬੀਜੀ ਜਾਣ ਵਾਲੀ ਇੱਕ ਅੰਤਰ ਫ਼ਸਲ ਦਾ ਨਾਂ ਦੱਸੋ ।
ਉੱਤਰ-
ਗਰਮ ਰੁੱਤ ਦੀ ਮੂੰਗੀ ਜਾਂ ਮਾਂਹ |

ਪ੍ਰਸ਼ਨ 10.
ਸਾਉਣੀ ਦੇ ਚਾਰੇ ਦੀਆਂ ਦੋ ਫ਼ਸਲਾਂ ਦੇ ਨਾਂ ਲਿਖੋ ।
ਉੱਤਰ-
ਮੱਕੀ, ਬਾਜਰਾ, ਗੁਆਰਾ ਆਦਿ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਓ –

ਪ੍ਰਸ਼ਨ 1.
ਫ਼ਸਲ ਚੱਕਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੂਰੇ ਸਾਲ ਵਿੱਚ ਖੇਤ ਵਿਚ ਜਿਹੜੀਆਂ ਫ਼ਸਲਾਂ ਉਗਾਉਂਦੇ ਹਾਂ, ਉਸਨੂੰ ਫ਼ਸਲ ਚੱਕਰ ਕਿਹਾ ਜਾਂਦਾ ਹੈ; ਜਿਵੇਂ-ਝੋਨਾ-ਕਣਕ, ਝੋਨਾ-ਆਲੂ-ਸੂਰਜਮੁਖੀ ਆਦਿ ।

ਪ੍ਰਸ਼ਨ 2.
ਝੋਨੇ ਅਧਾਰਤ ਦੋ ਫ਼ਸਲਾ ਚੱਕਰਾਂ ਦੇ ਨਾਂ ਲਿਖੋ ।
ਉੱਤਰ-
ਝੋਨਾ-ਕਣਕ/ਬਰਸੀਮ, ਝੋਨਾ-ਕਣਕ-ਸੱਠੀ ਮੱਕੀ, ਝੋਨਾ-ਆਲੂ-ਸੱਠੀ ਮੂੰਗੀ/ ਸੂਰਜਮੁਖੀ ।

ਪ੍ਰਸ਼ਨ 3.
ਹਰੀ ਖਾਦ ਕਿਉਂ ਦਿੱਤੀ ਜਾਂਦੀ ਹੈ ?
ਉੱਤਰ-
ਹਰੀ ਖਾਦ ਵਿੱਚ ਫਲੀ ਵਾਲੀਆਂ ਫ਼ਸਲਾਂ ਹੁੰਦੀਆਂ ਹਨ, ਜਿਵੇਂ-ਦਾਲਾਂ ਵਾਲੀਆਂ ਫ਼ਸਲਾਂ, ਸਣ, ਢੱਚਾ ਆਦਿ । ਇਹਨਾਂ ਫ਼ਸਲਾਂ ਦੇ ਕਾਰਨ ਜ਼ਮੀਨ ਵਿਚ ਨਾਈਟਰੋਜਨ ਤੱਤ ਦਾ ਵਾਧਾ ਹੁੰਦਾ ਹੈ ਤੇ ਹਰੀ ਖਾਦ ਨੂੰ ਜ਼ਮੀਨ ਵਿਚ ਵਾਹ ਦਿੱਤਾ ਜਾਂਦਾ ਹੈ । ਇਸ ਨਾਲ ਜ਼ਮੀਨ ਵਿਚ ਮਲ੍ਹੜ ਵੀ ਵੱਧਦਾ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 4.
ਮੱਕੀ ਦੀ ਬੀਜਾਈ ਦਾ ਢੰਗ ਦੱਸੋ ।
ਉੱਤਰ-
ਮੱਕੀ ਦੀ ਬਿਜਾਈ ਦਾ ਸਮਾਂ ਮਈ ਦੇ ਆਖ਼ਰੀ ਹਫ਼ਤੇ ਤੋਂ ਅਖੀਰ ਜੂਨ ਤੱਕ ਦਾ ਹੈ । ਬੀਜਾਈ ਸਮੇਂ ਕਤਾਰਾਂ ਵਿਚ ਫਾਸਲਾ 60 ਸੈਂ.ਮੀ. ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 22 ਸੈਂ.ਮੀ. ਰੱਖਣਾ ਚਾਹੀਦਾ ਹੈ ।

ਪ੍ਰਸ਼ਨ 5.
ਮੱਕੀ ਵਿੱਚ ਇਟਸਿਟ ਦੀ ਰੋਕਥਾਮ ਦੱਸੋ ।
ਉੱਤਰ-
ਮੱਕੀ ਵਿੱਚ ਇਟਸਿਟ ਦੀ ਰੋਕਥਾਮ ਲਈ ਐਟਰਾਟਾਫ਼ ਨਦੀਨਨਾਸ਼ਕ ਦੀ ਵਰਤੋਂ ਬੀਜਾਈ ਤੋਂ 10 ਦਿਨਾਂ ਦੇ ਅੰਦਰ-ਅੰਦਰ ਕਰਨੀ ਚਾਹੀਦੀ ਹੈ ।

ਪ੍ਰਸ਼ਨ 6.
ਝੋਨੇ ਵਿੱਚ ਕੱਦੂ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਝੋਨੇ ਦੀ ਫ਼ਸਲ ਲਈ ਪਾਣੀ ਦੀ ਵੱਧ ਲੋੜ ਪੈਂਦੀ ਹੈ । ਕੱਦੂ ਕਰਨ ਨਾਲ ਜ਼ਮੀਨ ਦੀ ਪਾਣੀ ਰੋਕਣ ਦੀ ਸ਼ਕਤੀ ਵੱਧ ਜਾਂਦੀ ਹੈ, ਪਾਣੀ ਦਾ ਵਾਸ਼ਪੀਕਰਨ ਘੱਟ ਹੁੰਦਾ ਹੈ, ਨਦੀਨਾਂ ਦੀ ਸਮੱਸਿਆ ਘੱਟ ਜਾਂਦੀ ਹੈ । ਝੋਨੇ ਦੀ ਪਨੀਰੀ ਲਾਉਣੀ ਸੌਖੀ ਹੋ ਜਾਂਦੀ ਹੈ ।

ਪ੍ਰਸ਼ਨ 7.
ਕਮਾਦ ਬੀਜਣ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਇੱਕ ਏਕੜ ਕਮਾਦ ਲਈ ਤਿੰਨ ਅੱਖਾਂ ਵਾਲੀਆਂ 20 ਹਜ਼ਾਰ ਗੁੱਲੀਆਂ ਜਾਂ ਚਾਰ ਅੱਖਾਂ ਵਾਲੀਆਂ 15 ਹਜ਼ਾਰ ਗੁੱਲੀਆਂ ਜਾਂ 5 ਅੱਖਾਂ ਵਾਲੀਆਂ 12 ਹਜ਼ਾਰ ਗੁੱਲੀਆਂ ਦੀ ਲੋੜ ਹੈ ।

ਪ੍ਰਸ਼ਨ 8.
ਪੱਤਝੜ ਰੁੱਤੇ ਕਮਾਦ ਦਾ ਬੀਜਾਈ ਦਾ ਸਮਾਂ ਅਤੇ ਢੰਗ ਦੱਸੋ ।
ਉੱਤਰ-
ਪੱਤਝੜ ਰੁੱਤ ਦੇ ਕਮਾਦ ਦੀ ਬੀਜਾਈ ਦਾ ਸਮਾਂ 20 ਸਤੰਬਰ ਤੋਂ 20 ਅਕਤੂਬਰ ਦਾ ਹੈ । ਬੀਜਾਈ 90 ਸੈਂ.ਮੀ. ਫਾਸਲੇ ਦੀਆਂ ਕਤਾਰਾਂ ਵਿਚ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਮੂੰਗੀ ਦੇ ਪੱਤੇ ਸੁਕਾਉਣ ਲਈ ਸਪਰੇ ਦਾ ਸਮਾਂ ਤੇ ਮਾਤਰਾ ਦੱਸੋ ।
ਉੱਤਰ-
ਜਦੋਂ ਕੰਬਾਈਨ ਨਾਲ ਮੂੰਗੀ ਵੱਢਣੀ ਹੋਵੇ ਤਾਂ ਜਦੋਂ ਲਗਪਗ 80 ਪ੍ਰਤੀਸ਼ਤ ਫ਼ਲੀਆਂ ਪੱਕ ਜਾਂਦੀਆਂ ਹਨ ਤਾਂ ਗਰੈਮਕਸੌਨ ਦਾ ਛਿੜਕਾਅ ਕਰਕੇ ਪੱਤੇ ਅਤੇ ਤਣੇ ਸੁਕਾ ਦਿੱਤੇ ਜਾਂਦੇ ਹਨ ।

ਪ੍ਰਸ਼ਨ 10.
ਝੋਨੇ ਵਿੱਚ ਨਦੀਨਾਂ ਦੀ ਰੋਕਥਾਮ ਦਾ ਤਰੀਕਾ ਦੱਸੋ ।
ਉੱਤਰ-
ਝੋਨੇ ਵਿੱਚ ਸਵਾਂਕ ਅਤੇ ਮੋਥਾ ਨਦੀਨ ਹੁੰਦੇ ਹਨ । ਪਨੀਰੀ ਲਾਉਣ ਤੋਂ 15 ਅਤੇ 30 ਦਿਨਾਂ ਬਾਅਦ ਪੈਡੀਵੀਡਰ ਨਾਲ ਦੋ ਗੋਡੀਆਂ ਕਰੋ ਜਾਂ ਨਦੀਨਾਂ ਨੂੰ ਹੱਥ ਨਾਲ ਪੁੱਟ ਦੇਣਾ ਚਾਹੀਦਾ ਹੈ । ਢੁੱਕਵੀਆਂ ਦਵਾਈਆਂ ਦੀ ਸਹੀ ਮਾਤਰਾ ਵਿਚ ਸਹੀ ਸਮੇਂ ਤੇ ਵਰਤੋਂ ਵੀ ਕੀਤੀ ਜਾਂਦੀ ਹੈ ।

(ਈ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਝੋਨੇ ਵਿੱਚ ਹਰੀ ਖਾਦ ਦੀ ਵਰਤੋਂ ਬਾਰੇ ਲਿਖੋ ।
ਉੱਤਰ-
ਕਣਕ ਦੀ ਵਾਢੀ ਤੋਂ ਇਕ ਦਮ ਬਾਅਦ ਢੱਚਾ ਜੰਤਰ) ਦੀ ਹਰੀ ਖਾਦ ਬੀਜ ਦੇਣੀ ਚਾਹੀਦੀ ਹੈ ਅਤੇ ਇਸ ਨੂੰ ਦਬਾਉਣ ਤੋਂ ਬਾਅਦ ਝੋਨਾ ਬੀਜ ਦੇਣਾ ਚਾਹੀਦਾ ਹੈ ।
ਮੱਠੀ ਮੂੰਗੀ ਨੂੰ ਵੀ ਕਣਕ ਵੱਢਣ ਸਾਰ ਬੀਜ ਕੇ ਫਲੀਆਂ ਤੋੜ ਕੇ ਮੂੰਗੀ ਦੀ ਫ਼ਸਲ ਨੂੰ ਖੇਤਾਂ ਵਿਚ ਹਰੀ ਖਾਦ ਵਜੋਂ ਦਬਾ ਕੇ ਇਕ ਦਮ ਬਾਅਦ ਝੋਨਾ ਲਾ ਦੇਣਾ ਚਾਹੀਦਾ ਹੈ ।

ਹਰੀ ਖਾਦ ਵਿਚ ਰੂੜੀ ਵਾਲੀ ਖਾਦ ਦੇ ਸਾਰੇ ਗੁਣ ਹੁੰਦੇ ਹਨ । ਇਸ ਨਾਲ ਕਿਸਾਨ ਰਸਾਇਣਿਕ ਖਾਦਾਂ ਪਾਉਣ ਤੋਂ ਬਚ ਜਾਂਦਾ ਹੈ ਕਿਉਂਕਿ ਫਲੀਦਾਰ ਫ਼ਸਲਾਂ ਦੀਆਂ ਫਲੀਆਂ ਵਿਚ ਫਾਸਫੋਰਸ, ਰੇਸ਼ੇ ਵਿਚ ਪੋਟਾਸ਼ੀਅਮ ਅਤੇ ਜੜਾਂ ਵਿਚ ਨਾਈਟਰੋਜਨ ਮਿਲਦੀ ਹੈ ।

ਪ੍ਰਸ਼ਨ 2.
ਝੋਨੇ ਦੀ ਸਿੱਧੀ ਬੀਜਾਈ ਬਾਰੇ ਜਾਣਕਾਰੀ ਦਿਓ ।
ਉੱਤਰ-
ਝੋਨੇ ਦੀ ਸਿੱਧੀ ਬੀਜਾਈ ਸਿਰਫ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿਚ ਹੀ ਕਰਨੀ ਚਾਹੀਦੀ ਹੈ । ਹਲਕੀਆਂ ਰੇਤਲੀਆਂ ਜ਼ਮੀਨਾਂ ਵਿਚ ਫ਼ਸਲ ਵਿਚ ਲੋਹਾ ਤੱਤ ਦੀ ਘਾਟ ਹੋ ਜਾਂਦੀ ਹੈ ਅਤੇ ਫ਼ਸਲ ਦਾ ਝਾੜ ਘੱਟ ਜਾਂਦਾ ਹੈ । ਬੀਜਾਈ ਦਾ ਸਮਾਂ-ਸਿੱਧੀ ਬਿਜਾਈ ਲਈ ਢੁੱਕਵਾਂ ਸਮਾਂ ਜੂਨ ਦਾ ਪਹਿਲਾ ਪੰਦਰਵਾੜਾ ਹੈ ।
ਬੀਜ ਦੀ ਮਾਤਰਾ-ਇਸ ਲਈ ਬੀਜ ਦੀ ਮਾਤਰਾ 8-10 ਕਿਲੋ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ।

ਡੂੰਘਾਈ ਤੇ ਕਤਾਰਾਂ ਵਿਚ ਫਾਸਲਾ-ਬੀਜ ਨੂੰ 2-3 ਸੈਂ.ਮੀ. ਡੂੰਘਾਈ ਤੇ ਝੋਨੇ ਵਾਲੀ ਡਰਿੱਲ ਨਾਲ 20 ਸੈਂ.ਮੀ. ਚੌੜੀਆਂ ਕਤਾਰਾਂ ਵਿਚ ਬੀਜਣਾ ਚਾਹੀਦਾ ਹੈ । ਝੋਨੇ ਦੀ ਸਿੱਧੀ ਬੀਜਾਈ ਲਈ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਹੀ ਲੈਣੀਆਂ ਚਾਹੀਦੀਆਂ ਹਨ । ਨਦੀਨਾਂ ਦੀ ਰੋਕਥਾਮ-ਬੀਜਾਈ ਤੋਂ 2 ਦਿਨਾਂ ਦੇ ਅੰਦਰ-ਅੰਦਰ ਸਟੌਪ ਦੀ ਵਰਤੋਂ ਕਰਨੀ ਚਾਹੀਦੀ ਹੈ । ਫ਼ਸਲ ਦੀ ਬੀਜਾਈ ਤੋਂ 30 ਦਿਨਾਂ ਬਾਅਦ ਜੇ ਫ਼ਸਲ ਵਿਚ ਸਵਾਂਕ ਅਤੇ ਮੋਥਾ ਨਦੀਨ ਹੋਣ ਤਾਂ ਨੌਮਨੀਗੋਲਡ ਦੀ ਵਰਤੋਂ ਕੀਤੀ ਜਾਂਦੀ ਹੈ । ਚੌੜੇ ਪੱਤੇ ਵਾਲੇ ਨਦੀਨਾਂ ਲਈ ਸੈਗਮੈਂਟ ਨਦੀਨਨਾਸ਼ਕ ਦੀ ਵਰਤੋਂ ਕਰਨੀ ਚਾਹੀਦੀ ਹੈ । ਖਾਦ-60 ਕਿਲੋ ਨਾਈਟਰੋਜਨ ਪ੍ਰਤੀ ਏਕੜ ਦੇ ਹਿਸਾਬ ਨਾਲ ਤਿੰਨ ਬਰਾਬਰ ਹਿੱਸਿਆਂ ਵਿਚ ਵੰਡ ਕੇ ਬਿਜਾਈ ਤੋਂ ਦੋ, ਪੰਜ ਅਤੇ ਨੌ ਹਫ਼ਤਿਆਂ ਬਾਅਦ ਛੱਟੇ ਨਾਲ ਪਾਉਣੀ ਚਾਹੀਦੀ ਹੈ । ਸਿੰਚਾਈ-ਫ਼ਸਲ ਨੂੰ ਤਿੰਨ ਤੋਂ ਪੰਜ ਦਿਨਾਂ ਦੇ ਅੰਤਰ ਤੇ ਪਾਣੀ ਦਿੰਦੇ ਰਹੋ ।

ਪ੍ਰਸ਼ਨ 3.
ਮਕੀ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਬਾਰੇ ਦੱਸੋ ।
ਉੱਤਰ-
ਮੱਕੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ 50 ਕਿਲੋ ਨਾਈਟਰੋਜਨ, 24 ਕਿਲੋ ਫਾਸਫੋਰਸ ਅਤੇ 12 ਕਿਲੋ ਪੋਟਾਸ਼ ਦੀ ਲੋੜ ਹੁੰਦੀ ਹੈ | ਪੋਟਾਸ਼ ਤੱਤ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ਤੇ ਹੀ ਕਰਨੀ ਚਾਹੀਦੀ ਹੈ | ਸਾਰੀ ਫਾਸਫੋਰਸ, ਸਾਰੀ ਪੋਟਾਸ਼ ਅਤੇ ਇੱਕ ਤਿਆਹੀ ਨਾਈਟਰੋਜਨ ਖਾਦ ਬਿਜਾਈ ਕਰਨ ਸਮੇਂ ਹੀ ਦੇਣੀ ਚਾਹੀਦੀ ਹੈ ।

ਨਾਈਟਰੋਜਨ ਦਾ ਇੱਕ ਹਿੱਸਾ ਜਦੋਂ ਫ਼ਸਲ ਗੋਡੇ-ਗੋਡੇ ਹੋ ਜਾਵੇ ਪਾਓ ਅਤੇ ਦੂਸਰਾ ਹਿੱਸਾ ਬੂਰ ਪੈਣ ਤੋਂ ਪਹਿਲਾਂ ਪਾ ਦੇਣਾ ਚਾਹੀਦਾ ਹੈ । ਜੇਕਰ ਕਣਕ ਨੂੰ ਫਾਸਫੋਰਸ ਦੀ ਖਾਦ ਸਿਫਾਰਿਸ਼ ਮਾਤਰਾ ਵਿਚ ਪਾਈ ਹੋਵੇ ਤਾਂ ਮੱਕੀ ਲਈ ਇਸ ਦੀ ਲੋੜ ਨਹੀਂ ਰਹਿੰਦੀ।

ਪ੍ਰਸ਼ਨ 4.
ਕਪਾਹ ਦੇ ਬੀਜ ਦੀ ਮਾਤਰਾ ਅਤੇ ਸੋਧ ਦਾ ਵੇਰਵਾ ਦਿਓ ।
ਉੱਤਰ-
ਬੀ.ਟੀ. ਨਰਮੇ ਦੀਆਂ ਕਿਸਮਾਂ ਲਈ 750 ਗ੍ਰਾਮ, ਬੀ.ਟੀ. ਰਹਿਤ ਦੋਗਲੀਆਂ ਕਿਸਮਾਂ ਲਈ 1 ਕਿਲੋ, ਸਧਾਰਨ ਕਿਸਮਾਂ ਲਈ 3 ਕਿਲੋ, ਦੇਸੀ ਕਪਾਹ ਦੀਆਂ ਦੋਗਲੀਆਂ ਕਿਸਮਾਂ ਲਈ 1.5 ਕਿਲੋ ਅਤੇ ਸਾਧਾਰਨ ਕਿਸਮਾਂ ਲਈ 3 ਕਿਲੋ ਪ੍ਰਤੀ ਏਕੜ ਬੀਜ ਦੀ ਲੋੜ ਹੁੰਦੀ ਹੈ । ਸਿਫ਼ਾਰਿਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ ਨਾਲ ਬੀਜ ਦੀ ਸੋਧ ਕਰੋ । ਫ਼ਸਲ ਨੂੰ ਤੇਲੇ ਤੋਂ ਬਚਾਉਣ ਲਈ ਬੀਜ ਨੂੰ ਗਾਚੋ ਜਾਂ ਕਰੂਜ਼ਰ ਦਵਾਈ ਲਗਾਉਣੀ ਚਾਹੀਦੀ ਹੈ ।

ਪ੍ਰਸ਼ਨ 5.
ਕਮਾਦ ਨੂੰ ਡਿੱਗਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ?
ਉੱਤਰ-
ਕਮਾਦ ਦੀ ਫ਼ਸਲ ਨੂੰ ਡਿੱਗਣ ਤੋਂ ਬਚਾਉਣਾ ਚਾਹੀਦਾ ਹੈ ਕਿਉਂਕਿ ਡਿੱਗੀ ਫ਼ਸਲ ਤੇ ਕੋਰੇ ਦਾ ਵੱਧ ਅਸਰ ਹੁੰਦਾ ਹੈ । ਫ਼ਸਲ ਨੂੰ ਡਿੱਗਣ ਤੋਂ ਬਚਾਉਣ ਲਈ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਜੂਨ ਦੇ ਅਖ਼ੀਰ ਵਿਚ ਮਿੱਟੀ ਚੜਾਉਣੀ ਚਾਹੀਦੀ ਹੈ । ਅਗਸਤ ਦੇ ਅਖ਼ੀਰ ਵਿਚ ਜਾਂ ਸਤੰਬਰ ਦੇ ਸ਼ੁਰੂ ਵਿਚ ਫ਼ਸਲ ਦੇ ਮੂੰਏਂ (ਪੂਲੇ) ਬੰਨ੍ਹ ਦੇਣੇ ਚਾਹੀਦੇ ਹਨ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

PSEB 9th Class Agriculture Guide ਸਾਉਣੀ ਦੀਆਂ ਫ਼ਸਲਾਂ Important Questions and Answers

ਕੁਝ ਹੋਰ ਮਹੱਤਵਪੂਰਨ ਪ੍ਰਸ਼ਨ

ਵਸਤੂਨਿਸ਼ਠ ਪ੍ਰਸ਼ਨ ।
ਬਹੁ-ਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਉਣੀ ਦੀਆਂ ਅਨਾਜ ਵਾਲੀਆਂ ਫ਼ਸਲਾਂ ਹਨ-
(ੳ) ਮੱਕੀ
(ਅ) ਝੋਨਾ
(ਈ) ਜਵਾਰ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਕਪਾਹ ਦੀ ਬੀਜਾਈ ਦਾ ਸਮਾਂ ਹੈ :
(ਉ) 1 ਅਪ੍ਰੈਲ ਤੋਂ 15 ਮਈ
(ਅ) 1 ਜਨਵਰੀ ਤੋਂ 15 ਜਨਵਰੀ
(ਇ) ਦਸੰਬਰ
(ਸਿ) ਜੂਨ ।
ਉੱਤਰ-
(ਉ) 1 ਅਪ੍ਰੈਲ ਤੋਂ 15 ਮਈ,

ਪ੍ਰਸ਼ਨ 3.
ਮੱਕੀ ਦੀ ਪਰਲ ਪੌਪਕੌਰਨ ਲਈ ਬੀਜ ਦੀ ਮਾਤਰਾ ਹੈ
(ਉ) 7 ਕਿਲੋ ਪ੍ਰਤੀ ਏਕੜ
(ਅ) 20 ਕਿਲੋ ਪ੍ਰਤੀ ਏਕੜ
(ਇ) 25 ਕਿਲੋ ਪਤੀ ਏਕੜ
(ਸ) ਕੋਈ ਨਹੀਂ ।
ਉੱਤਰ-
(ਉ) 7 ਕਿਲੋ ਪ੍ਰਤੀ ਏਕੜ,

ਪ੍ਰਸ਼ਨ 4.
ਸਾਉਣੀ ਦੀ ਫ਼ਸਲ ਕਦੋਂ ਕੱਟੀ ਜਾਂਦੀ ਹੈ ?
(ੳ) ਜਨਵਰੀ-ਫ਼ਰਵਰੀ
(ਅ) ਅਕਤੂਬਰ-ਨਵੰਬਰ
(ਈ) ਅਪ੍ਰੈਲ-ਮਈ
(ਸ) ਜਦੋਂ ਮਰਜ਼ੀ ।
ਉੱਤਰ-
(ਅ) ਅਕਤੂਬਰ-ਨਵੰਬਰ ,

ਪ੍ਰਸ਼ਨ 5.
ਭਾਰਤ ਵਿਚ ਸਭ ਤੋਂ ਵੱਧ ਦਾਲਾਂ ਦੀ ਪੈਦਾਵਾਰ ਵਿਖੇ ਹੁੰਦੀ ਹੈ :
(ਉ) ਹਿਮਾਚਲ ਪ੍ਰਦੇਸ਼
(ਅ) ਤੇ ਰਾਜਸਥਾਨ
(ਈ) ਪੰਜਾਬ
(ਸ) ਗੁਜਰਾਤ ।
ਉੱਤਰ-
(ਅ) ਤੇ ਰਾਜਸਥਾਨ

ਠੀਕ/ਗਲਤ ਦੱਸੋ :

ਪ੍ਰਸ਼ਨ 1.
ਬਾਸਮਤੀ ਦੀਆਂ ਕਿਸਮਾਂ ਹਨ- ਪੰਜਾਬ ਬਾਸਮਤੀ-3, ਪੂਸਾ ਪੰਜਾਬ ਬਾਸਮਤੀ 1509, ਪੂਸਾ ਬਾਸਮਤੀ 1121.
ਉੱਤਰ-
ਠੀਕ,

ਪ੍ਰਸ਼ਨ 2.
ਮੱਕੀ ਦੀ ਪੈਦਾਵਾਰ ਵਿਚ ਸੰਯੁਕਤ ਰਾਜ ਅਮਰੀਕਾ ਦੁਨੀਆ ਵਿੱਚ ਅਤੇ ਭਾਰਤ ਵਿਚ ਆਂਧਰਾ ਪ੍ਰਦੇਸ਼ ਸਭ ਤੋਂ ਅੱਗੇ ਹੈ ।
ਉੱਤਰ-
ਠੀਕ,

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 3.
ਮੂੰਗੀ ਲਈ ਠੰਢੀ ਜਲਵਾਯੂ ਦੀ ਲੋੜ ਹੈ ।
ਉੱਤਰ-
ਗ਼ਲਤ,

ਪ੍ਰਸ਼ਨ 4.
ਸੋਇਆਬੀਨ ਦਾਲ ਅਤੇ ਤੇਲ ਬੀਜ ਫ਼ਸਲ ਦੋਵੇਂ ਹਨ ।
ਉੱਤਰ-
ਠੀਕ,

ਪ੍ਰਸ਼ਨ 5.
ਸੋਇਆਬੀਨ ਨੂੰ ਚਿਤਕਬਰਾ ਰੋਗ ਲੱਗ ਜਾਂਦਾ ਹੈ ।
ਉੱਤਰ-
ਠੀਕ ।

ਖ਼ਾਲੀ ਥਾਂ ਭਰੋ :

ਪ੍ਰਸ਼ਨ 1.
ਮੂੰਗੀ ਦੀਆਂ ਲਗਭਗ …………… ਪੱਕ ਜਾਣ ਤੇ ਦਾਤਰੀ ਨਾਲ ਵੱਢ ਲਓ ।
ਉੱਤਰ-
80% ਫ਼ਲੀਆਂ,

ਪ੍ਰਸ਼ਨ 2.
ਮੱਕੀ ਨੂੰ ਉੱਗਣ ਤੋਂ ਲੈ ਕੇ ਨਿਸਰਨ ਤੱਕ ………. ਜਲਵਾਯੂ ਦੀ | ਲੋੜ ਹੈ ।
ਉੱਤਰ-
ਸਿੱਲ੍ਹੇ ਤੇ ਗਰਮ,

ਪ੍ਰਸ਼ਨ 3.
ਸੋਇਆਬੀਨ ਨੂੰ …………….. ਜਲਵਾਯੂ ਦੀ ਲੋੜ ਹੁੰਦੀ ਹੈ ।
ਉੱਤਰ-
ਗਰਮ,

ਪ੍ਰਸ਼ਨ 4.
ਬਾਸਮਤੀ ਨੂੰ …………… ਤੱਤ ਵਾਲੀ ਖਾਦ ਵਧੇਰੇ ਮਾਤਰਾ ਵਿੱਚ ਨਹੀਂ ਪਾਉਣੀ ਚਾਹੀਦੀ ।
ਉੱਤਰ-
ਨਾਈਟਰੋਜਨ,

ਪ੍ਰਸ਼ਨ 5.
ਸੋਇਆਬੀਨ ਦੇ …………… ਬੀਜ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ।
ਉੱਤਰ-
25-30 ਕਿਲੋ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਉਣੀ ਦੀਆਂ ਫ਼ਸਲਾਂ ਕਦੋਂ ਬੀਜੀਆਂ ਜਾਂਦੀਆਂ ਹਨ ?
ਉੱਤਰ-
ਜੂਨ-ਜੁਲਾਈ ਜਾਂ ਮਾਨਸੂਨ ਦੇ ਆਉਣ ਤੇ ।

ਪ੍ਰਸ਼ਨ 2.
ਸਾਉਣੀ ਦੀ ਫ਼ਸਲ ਕਦੋਂ ਕੱਟੀ ਜਾਂਦੀ ਹੈ ?
ਉੱਤਰ-
ਅਕਤੂਬਰ-ਨਵੰਬਰ ਵਿਚ ।

ਪ੍ਰਸ਼ਨ 3.
ਸਾਉਣੀ ਦੀਆਂ ਫ਼ਸਲਾਂ ਨੂੰ ਕਿੰਨੀਆਂ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ ?
ਉੱਤਰ-
ਤਿੰਨ-

  1. ਅਨਾਜ
  2. ਦਾਲਾਂ ਅਤੇ ਤੇਲ ਬੀਜ
  3. ਕਪਾਹ, ਕਮਾਦ ਅਤੇ ਸਾਉਣੀ ਦੇ ਚਾਰੇ ।

ਪ੍ਰਸ਼ਨ 4.
ਸਾਉਣੀ ਦੀਆਂ ਅਨਾਜ ਵਾਲੀਆਂ ਫ਼ਸਲਾਂ ਦੱਸੋ ।
ਉੱਤਰ-
ਝੋਨਾ, ਬਾਸਮਤੀ, ਜਵਾਰ, ਮੱਕੀ, ਬਾਜਰਾ ।

ਪ੍ਰਸ਼ਨ 5.
ਝੋਨੇ ਦੀ ਪੈਦਾਵਾਰ ਵਿਚ ਕਿਹੜਾ ਦੇਸ਼ ਸਭ ਤੋਂ ਮੋਹਰੀ ਹੈ ?
ਉੱਤਰ-
ਚੀਨ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 6.
ਭਾਰਤ ਵਿਚ ਝੋਨੇ ਦੀ ਪੈਦਾਵਾਰ ਸਭ ਤੋਂ ਵੱਧ ਕਿੱਥੇ ਹੁੰਦੀ ਹੈ ?
ਉੱਤਰ-
ਪੱਛਮੀ ਬੰਗਾਲ ।

ਪ੍ਰਸ਼ਨ 7.
ਝੋਨੇ ਨੂੰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਧਾਨ ਅਤੇ ਜ਼ੀਰੀ ।

ਪ੍ਰਸ਼ਨ 8.
ਪੰਜਾਬ ਵਿਚ ਝੋਨੇ ਦੀ ਕਾਸ਼ਤ ਹੇਠ ਕਿੰਨਾ ਰਕਬਾ ਹੈ ?
ਉੱਤਰ-
28 ਲੱਖ ਹੈਕਟੇਅਰ ।

ਪ੍ਰਸ਼ਨ 9.
ਪੰਜਾਬ ਵਿਚ ਝੋਨੇ ਦਾ ਔਸਤ ਝਾੜ ਕਿੰਨਾ ਹੈ ?
ਉੱਤਰ-
60 ਕੁਇੰਟਲ ਪ੍ਰਤੀ ਹੈਕਟੇਅਰ ।

ਪ੍ਰਸ਼ਨ 10.
ਝੋਨੇ ਦੀ ਕਾਸ਼ਤ ਲਈ ਕੱਦੂ ਕਰਨ ਤੋਂ ਪਹਿਲਾਂ ਕਿਸ ਕਰਾਹੇ ਨਾਲ ਪੱਧਰਾ ਕਰਨਾ ਚਾਹੀਦਾ ਹੈ ?
ਉੱਤਰ-
ਲੇਜ਼ਰ ਕਰਾਹੇ ਨਾਲ !

ਪ੍ਰਸ਼ਨ 11.
ਝੋਨੇ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
ਪ੍ਰਤੀ ਏਕੜ ਅੱਠ ਕਿਲੋ ਬੀਜ ।

ਪ੍ਰਸ਼ਨ 12.
ਚੌੜੀ ਪੱਤੀ ਵਾਲੇ ਝੋਨੇ ਦੇ ਨਦੀਨ ਜਿਵੇਂ ਘਰਿੱਲਾ ਆਦਿ ਲਈ ਕਿਹੜੀ ਦਵਾਈ ਵਰਤੀ ਜਾਂਦੀ ਹੈ ?
ਉੱਤਰ-
ਐਲਗਰਿਪ ਜਾਂ ਸੈਗਮੈਂਟ ।

ਪ੍ਰਸ਼ਨ 13.
ਝੋਨੇ ਦੀ ਸਿੰਚਾਈ ਵਿਚ ਪਾਣੀ ਦੀ ਬੱਚਤ ਲਈ ਕਿਸ ਯੰਤਰ ਦੀ ਸਹਾਇਤਾ ਲਈ ਜਾਂਦੀ ਹੈ ?
ਉੱਤਰ-
ਟੈਂਸ਼ੀਓਮੀਟਰ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 14.
ਝੋਨੇ ਦੀ ਸਿੱਧੀ ਬੀਜਾਈ ਲਈ ਕਿਸ ਤਰ੍ਹਾਂ ਦੀ ਜ਼ਮੀਨ ਠੀਕ ਰਹਿੰਦੀ ਹੈ ?
ਉੱਤਰ-
ਦਰਮਿਆਨੀ ਤੋਂ ਭਾਰੀ ਜ਼ਮੀਨ ਨੂੰ|

ਪ੍ਰਸ਼ਨ 15.
ਝੋਨੇ ਦੀ ਫ਼ਸਲ ਵਿਚ ਜ਼ਿੰਕ ਦੀ ਘਾਟ ਲਈ ਕੀ ਵਰਤਿਆ ਜਾਂਦਾ ਹੈ ਤੇ ਕਿੰਨੀ ਮਾਤਰਾ ਵਿਚ ?
ਉੱਤਰ-
ਜ਼ਿੰਕ ਸਲਫੇਟ, 25 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ।

ਪ੍ਰਸ਼ਨ 16.
ਝੋਨੇ ਦੇ ਦਾਣਿਆਂ ਨੂੰ ਗੁਦਾਮ ਵਿਚ ਰੁੱਮਣ ਸਮੇਂ ਨਮੀ ਦੀ ਮਾਤਰਾ ਦੱਸੋ ।
ਉੱਤਰ-
12%.

ਪ੍ਰਸ਼ਨ 17.
ਬਾਸਮਤੀ ਦੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ ਬਾਸਮਤੀ-3, ਪੂਸਾ ਪੰਜਾਬ ਬਾਸਮਤੀ 1509, ਪੂਸਾ ਪੰਜਾਬ ਬਾਸਮਤੀ 1121.

ਪ੍ਰਸ਼ਨ 18.
ਬਾਸਮਤੀ ਦੀ ਪਨੀਰੀ ਬੀਜਣ ਦਾ ਸਮਾਂ ਦੱਸੋ ।
ਉੱਤਰ-
ਪੂਸਾ ਪੰਜਾਬ ਬਾਸਮਤੀ 1509 ਲਈ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਅਤੇ ਹੋਰ ਕਿਸਮਾਂ ਲਈ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਬੀਜੀ ਜਾਂਦੀ ਹੈ ।

ਪ੍ਰਸ਼ਨ 19.
ਬਾਸਮਤੀ ਨੂੰ ਵਧੇਰੇ ਨਾਈਟਰੋਜਨ ਤੱਤ ਪਾਉਣ ਨਾਲ ਕੀ ਹੁੰਦਾ ਹੈ ?
ਉੱਤਰ-
ਫ਼ਸਲ ਜ਼ਿਆਦਾ ਵੱਧ ਕੇ ਡਿੱਗ ਜਾਂਦੀ ਹੈ ਤੇ ਝਾੜ ਘੱਟ ਜਾਂਦਾ ਹੈ ।

ਪ੍ਰਸ਼ਨ 20.
ਮੱਕੀ ਦੀ ਪੈਦਾਵਾਰ ਵਿਚ ਕਿਹੜਾ ਦੇਸ਼ ਅੱਗੇ ਹੈ ?
ਉੱਤਰ-
ਸੰਯੁਕਤ ਰਾਜ ਅਮਰੀਕਾ ਨੂੰ

ਪ੍ਰਸ਼ਨ 21.
ਮੱਕੀ ਦੀ ਪੈਦਾਵਾਰ ਵਿਚ ਭਾਰਤ ਵਿਚ ਕਿਹੜਾ ਰਾਜ ਅੱਗੇ ਹੈ ?
ਉੱਤਰ-
ਆਂਧਰਾ ਪ੍ਰਦੇਸ਼ ।

ਪ੍ਰਸ਼ਨ 22.
ਪੰਜਾਬ ਵਿਚ ਮੱਕੀ ਦੀ ਕਾਸ਼ਤ ਹੇਠ ਕਿੰਨਾ ਰਕਬਾ ਹੈ ?
ਉੱਤਰ-
1 ਲੱਖ 25 ਹਜ਼ਾਰ ਹੈਕਟੇਅਰ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 23.
ਮੱਕੀ ਦਾ ਪੰਜਾਬ ਵਿਚ ਔਸਤ ਝਾੜ ਦੱਸੋ ।
ਉੱਤਰ-
15 ਕੁਇੰਟਲ ਪ੍ਰਤੀ ਏਕੜ !

ਪ੍ਰਸ਼ਨ 24.
ਮੱਕੀ ਲਈ ਕਿੰਨੀ ਵਰਖਾ ਠੀਕ ਰਹਿੰਦੀ ਹੈ ?
ਉੱਤਰ-
50 ਤੋਂ 75 ਸੈਂ.ਮੀ. .

ਪ੍ਰਸ਼ਨ 25.
ਮੱਕੀ ਲਈ ਕਿਹੋ ਜਿਹੀ ਜ਼ਮੀਨ ਠੀਕ ਰਹਿੰਦੀ ਹੈ ?
ਉੱਤਰ-
ਚੰਗੇ ਜਲ ਨਿਕਾਸ ਵਾਲੀ ਦਰਮਿਆਨੀ ਤੋਂ ਭਾਰੀ ।

ਪ੍ਰਸ਼ਨ 26.
ਮੱਕੀ ਦੀ ਪਰਲ ਪੌਪਕੌਰਨ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
7 ਕਿਲੋ ਪ੍ਰਤੀ ਏਕੜ ।

ਪ੍ਰਸ਼ਨ 27.
ਮੱਕੀ ਦੀ ਆਮ ਵਰਤੋਂ ਵਾਲੀਆਂ ਕਿਸਮਾਂ ਦੱਸੋ ।
ਉੱਤਰ-
ਪੀ. ਐੱਮ. ਐੱਚ. 1, ਪੀ. ਐੱਮ. ਐੱਚ.

ਪ੍ਰਸ਼ਨ 28.
ਮੱਕੀ ਦੀਆਂ ਖ਼ਾਸ ਵਰਤੋਂ ਵਾਲੀਆਂ ਕਿਸਮਾਂ ਦੱਸੋ ।
ਉੱਤਰ-
ਪੰਜਾਬ ਸਵੀਟ ਕੌਰਨ-
1 ਅਤੇ ਪਰਲ ਪੌਪਕੌਰਨ ।

ਪ੍ਰਸ਼ਨ 29.
ਮੱਕੀ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਮਈ ਦੇ ਆਖ਼ਰੀ ਹਫ਼ਤੇ ਤੋਂ ਅਖ਼ੀਰ ਜੂਨ ਤੱਕ ਅਤੇ ਅਗਸਤ ਦੇ ਦੂਸਰੇ ਪੰਦਰਵਾੜੇ ਵਿਚ ਵੀ ਬੀਜਿਆ ਜਾ ਸਕਦਾ ਹੈ ।

ਪ੍ਰਸ਼ਨ 30.
ਮੱਕੀ ਦੀ ਬਿਜਾਈ ਲਈ ਕਤਾਰਾਂ ਦਾ ਅਤੇ ਬੂਟਿਆਂ ਦਾ ਆਪਸੀ ਫ਼ਾਸਲਾ ਦੱਸੋ ।
ਉੱਤਰ-
60 ਸੈਂ. ਮੀ., 22 ਸੈਂ.ਮੀ. ।

ਪ੍ਰਸ਼ਨ 31.
ਮੱਕੀ ਵਿਚ ਇਟਸਿਟ ਲਈ ਕਿਹੜਾ ਨਦੀਨਨਾਸ਼ਕ ਅਸਰਦਾਰ ਹੈ ?
ਉੱਤਰ-
ਐਟਰਾਟਾਫ਼ ।

ਪ੍ਰਸ਼ਨ 32.
ਮੱਕੀ ਵਿਚ ਕਾਸ਼ਤਕਾਰੀ ਢੰਗ ਨਾਲ ਨਦੀਨਾਂ ਦੀ ਰੋਕਥਾਮ ਲਈ ਕੀ ਬੀਜਿਆ ਜਾਂਦਾ ਹੈ ?
ਉੱਤਰ-
ਰਵਾਂਹ ਛੋਲੇ ।

ਪ੍ਰਸ਼ਨ 33.
ਡੀਲੇ/ਮੋਥੇ ਦੀ ਰੋਕਥਾਮ ਲਈ ਕਿਹੜੀ ਦਵਾਈ ਵਰਤੀ ਜਾਂਦੀ ਹੈ ?
ਉੱਤਰ-
2,4-ਡੀ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 34.
ਆਮ ਤੌਰ ਤੇ ਮੱਕੀ ਨੂੰ ਕਿੰਨੇ ਪਾਣੀਆਂ ਦੀ ਲੋੜ ਹੈ ?
ਉੱਤਰ-
4-6 ਪਾਣੀਆਂ ਦੀ ।

ਪ੍ਰਸ਼ਨ 35.
ਭਾਰਤ ਵਿਚ ਸਭ ਤੋਂ ਵੱਧ ਦਾਲਾਂ ਦੀ ਪੈਦਾਵਾਰ ਕਿੱਥੇ ਹੁੰਦੀ ਹੈ ?
ਉੱਤਰ-
ਰਾਜਸਥਾਨ ।

ਪ੍ਰਸ਼ਨ 36.
ਪੰਜਾਬ ਵਿਚ ਮੂੰਗੀ ਦੀ ਕਾਸ਼ਤ ਹੇਠ ਰਕਬਾ ਦੱਸੋ ।
ਉੱਤਰ-
5 ਹਜ਼ਾਰ ਹੈਕਟੇਅਰ ਰਕਬਾ ।

ਪ੍ਰਸ਼ਨ 37.
ਪੰਜਾਬ ਵਿਚ ਮੂੰਗੀ ਦਾ ਝਾੜ ਦੱਸੋ ।
ਉੱਤਰ-
350 ਕਿਲੋ ਪ੍ਰਤੀ ਏਕੜ ।

ਪ੍ਰਸ਼ਨ 38.
ਮੂੰਗੀ ਦੀ ਕਾਸ਼ਤ ਲਈ ਕਿਹੜੀ ਜ਼ਮੀਨ ਢੁੱਕਵੀਂ ਨਹੀਂ ਹੈ ?
ਉੱਤਰ-
ਕਲਰਾਠੀ ਜਾਂ ਸੇਮ ਵਾਲੀ ਜ਼ਮੀਨ ।

ਪ੍ਰਸ਼ਨ 39.
ਮੂੰਗੀ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
8 ਕਿਲੋ ਬੀਜ ਪ੍ਰਤੀ ਏਕੜ ।

ਪ੍ਰਸ਼ਨ 40.
ਮੂੰਗੀ ਲਈ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਜੁਲਾਈ ਦਾ ਪਹਿਲਾ ਪੰਦਰਵਾੜਾ

ਪ੍ਰਸ਼ਨ 41.
ਮੂੰਗੀ ਲਈ ਸਿਆੜਾਂ ਦਾ ਫ਼ਾਸਲਾ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ ਦੱਸੋ ।
ਉੱਤਰ-
ਸਿਆੜਾਂ ਦਾ ਫ਼ਾਸਲਾ 30 ਸੈਂ.ਮੀ. ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 10 ਸੈਂ. ਮੀ. ।

ਪ੍ਰਸ਼ਨ 42.
ਮੂੰਗੀ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਹੜਾ ਨਦੀਨਨਾਸ਼ਕ ਹੈ ?
ਉੱਤਰ-
ਟਰੈਫਲਿਨ ਜਾਂ ਬਾਸਾਲੀਨ ।

ਪ੍ਰਸ਼ਨ 43.
ਪੰਜਾਬ ਵਿਚ ਮਾਂਹ ਦੀ ਕਾਸ਼ਤ ਹੇਠ ਰਕਬਾ ਦੱਸੋ ।
ਉੱਤਰ-
2 ਹਜ਼ਾਰ ਹੈਕਟੇਅਰ ।

ਪ੍ਰਸ਼ਨ 44.
ਪੰਜਾਬ ਵਿਚ ਮਾਂਹ ਦਾ ਔਸਤ ਝਾੜ ਦੱਸੋ ।
ਉੱਤਰ-
180 ਕਿਲੋ ਪ੍ਰਤੀ ਏਕੜ ।

ਪ੍ਰਸ਼ਨ 45.
ਮਾਂਹ ਦੀ ਕਾਸ਼ਤ ਲਈ ਕਿਹੜੀਆਂ ਜ਼ਮੀਨਾਂ ਠੀਕ ਨਹੀਂ ।
ਉੱਤਰ-
ਲੂਣੀਆਂ-ਖਾਰੀਆਂ, ਕਲਰਾਠੀਆਂ ਜਾਂ ਸੇਮ ਵਾਲੀਆਂ !

ਪ੍ਰਸ਼ਨ 46.
ਮਾਂਹ ਲਈ ਬੀਜ ਦੀ ਮਾਤਰਾ ਦੱਸੋ !
ਉੱਤਰ-
6-8 ਕਿਲੋ ਪ੍ਰਤੀ ਏਕੜ ।

ਪ੍ਰਸ਼ਨ 47.
ਮਾਂਹ ਦੀ ਬੀਜਾਈ ਦਾ ਸਮਾਂ ਨੀਮ ਪਹਾੜੀ ਇਲਾਕਿਆਂ ਵਿਚ ਦੱਸੋ ।
ਉੱਤਰ-
15 ਤੋਂ 25 ਜੁਲਾਈ ਤੱਕ ।

ਪ੍ਰਸ਼ਨ 48.
ਮਾਂਹ ਦੀ ਬੀਜਾਈ ਦਾ ਸਮਾਂ ਨੀਮ ਪਹਾੜੀ ਇਲਾਕੇ ਤੋਂ ਇਲਾਵਾ ਕੀ ਹੈ ?
ਉੱਤਰ-
ਜੂਨ ਦੇ ਆਖ਼ਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ।

ਪ੍ਰਸ਼ਨ 49.
ਮਾਂਹ ਦੀ ਬੀਜਾਈ ਲਈ ਕਤਾਰਾਂ ਵਿਚ ਫ਼ਾਸਲਾ ਦੱਸੋ !
ਉੱਤਰ-
30 ਸੈਂ.ਮੀ. ।

ਪ੍ਰਸ਼ਨ 50.
ਮਾਂਹ ਵਿਚ ਕਿਹੜਾ ਨਦੀਨਨਾਸ਼ਕ ਵਰਤਿਆ ਜਾਂਦਾ ਹੈ ?
ਉੱਤਰ-
ਸਟੌਪ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 51.
ਸੋਇਆਬੀਨ ਦੀ ਪੈਦਾਵਾਰ ਕਿਸ ਦੇਸ਼ ਵਿਚ ਸਭ ਤੋਂ ਵੱਧ ਹੁੰਦੀ ਹੈ ?
ਉੱਤਰ-
ਸੰਯੁਕਤ ਰਾਜ ਅਮਰੀਕਾ ਵਿਚ ।

ਪ੍ਰਸ਼ਨ 52.
ਭਾਰਤ ਵਿਚ ਸੋਇਆਬੀਨ ਕਿਸ ਰਾਜ ਵਿਚ ਵੱਧ ਹੁੰਦੀ ਹੈ ?
ਉੱਤਰ-
ਮੱਧ ਪ੍ਰਦੇਸ਼ ।

ਪ੍ਰਸ਼ਨ 53.
ਸੋਇਆਬੀਨ ਅਧਾਰਿਤ ਫ਼ਸਲ ਚੱਕਰ ਦੱਸੋ ।
ਉੱਤਰ-
ਸੋਇਆਬੀਨ-ਕਣਕ/ਜੌ।

ਪ੍ਰਸ਼ਨ 54.
ਸੋਇਆਬੀਨ ਦੀਆਂ ਕਿਸਮਾਂ ਦੱਸੋ !
ਉੱਤਰ-
ਐੱਸ. ਐੱਲ. 958, ਐੱਸ. ਐੱਲ. 744.

ਪ੍ਰਸ਼ਨ 55.
ਸੋਇਆਬੀਨ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਜੂਨ ਦਾ ਪਹਿਲਾ ਪੰਦਰਵਾੜਾ ।

ਪ੍ਰਸ਼ਨ 56.
ਸੋਇਆਬੀਨ ਦੀ ਬੀਜਾਈ ਲਈ ਕਤਾਰਾਂ ਵਿਚ ਫ਼ਾਸਲਾ ਦੱਸੋ ।
ਉੱਤਰ-
45 ਸੈਂ.ਮੀ. ।

ਪ੍ਰਸ਼ਨ 57.
ਸੋਇਆਬੀਨ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਹੜੀਆਂ ਦਵਾਈਆਂ ਵਰਤੀਆਂ ਜਾਂਦੀਆਂ ਹਨ ?
ਉੱਤਰ-
ਸਟੌਪ, ਰੀਮੇਜ਼

ਪ੍ਰਸ਼ਨ 58.
ਸੋਇਆਬੀਨ ਦੇ ਮੁੱਖ ਕੀੜੇ ਦੱਸੋ ।
ਉੱਤਰ-
ਵਾਲਾਂ ਵਾਲੀ ਸੁੰਡੀ ਅਤੇ ਸਫ਼ੈਦ ਮੱਖੀ ।

ਪ੍ਰਸ਼ਨ 59.
ਅਜਿਹੀ ਫ਼ਸਲ ਦੱਸੋ ਜੋ ਦਾਲ ਵੀ ਹੈ ਤੇ ਤੇਲ ਬੀਜ ਫ਼ਸਲ ਵੀ ?
ਉੱਤਰ-
ਸੋਇਆਬੀਨ ।

ਪ੍ਰਸ਼ਨ 60.
ਸਭ ਤੋਂ ਵੱਧ ਤੇਲ ਬੀਜ ਪੈਦਾ ਕਰਨ ਵਾਲਾ ਦੇਸ਼ ਦੱਸੋ ।
ਉੱਤਰ-
ਸੰਯੁਕਤ ਰਾਜ ਅਮਰੀਕਾ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 61.
ਭਾਰਤ ਵਿਚ ਤੇਲ ਬੀਜ ਪੈਦਾ ਕਰਨ ਵਾਲਾ ਦੇਸ਼ ਦੱਸੋ ।
ਉੱਤਰ-
ਰਾਜਸਥਾਨ ।

ਪ੍ਰਸ਼ਨ 62.
ਮੂੰਗਫਲੀ ਦੀ ਪੈਦਾਵਾਰ ਸਭ ਤੋਂ ਵੱਧ ਕਿਹੜੇ ਦੇਸ਼ ਵਿਚ ਹੈ ?
ਉੱਤਰ-
ਚੀਨ ।

ਪ੍ਰਸ਼ਨ 63.
ਮੂੰਗਫ਼ਲੀ ਦੀ ਪੈਦਾਵਾਰ ਭਾਰਤ ਵਿਚ ਕਿੱਥੇ ਵੱਧ ਹੁੰਦੀ ਹੈ ?
ਉੱਤਰ-
ਗੁਜਰਾਤ ਵਿਚ ।

ਪ੍ਰਸ਼ਨ 64.
ਪੰਜਾਬ ਵਿਚ ਮੂੰਗਫ਼ਲੀ ਦੀ ਕਾਸ਼ਤ ਹੇਠ ਰਕਬਾ ਦੱਸੋ ।
ਉੱਤਰ-
15 ਹਜ਼ਾਰ ਹੈਕਟੇਅਰ ।

ਪ੍ਰਸ਼ਨ 65.
ਪੰਜਾਬ ਵਿਚ ਮੂੰਗਫ਼ਲੀ ਦਾ ਔਸਤ ਝਾੜ ਦੱਸੋ ।
ਉੱਤਰ-
7 ਕੁਇੰਟਲ ਪ੍ਰਤੀ ਏਕੜ ।

ਪ੍ਰਸ਼ਨ 66.
ਮੂੰਗਫ਼ਲੀ ਦਾ ਇੱਕ ਫ਼ਸਲੀ ਚੱਕਰ ਦੱਸੋ ।
ਉੱਤਰ-
ਮੁੰਗਫ਼ਲੀ-ਹਾੜ੍ਹੀ ਦੀਆਂ ਫ਼ਸਲਾਂ ।

ਪ੍ਰਸ਼ਨ 67.
ਮੂੰਗਫ਼ਲੀ ਦੀਆਂ ਕਿਸਮਾਂ ਦੱਸੋ ।
ਉੱਤਰ-
ਐੱਸ. ਜੀ. 99, ਐੱਸ. ਜੀ. 84.

ਪ੍ਰਸ਼ਨ 68.
ਮੂੰਗਫ਼ਲੀ ਦੇ ਬੀਜ ਦੀ ਮਾਤਰਾ ਦੱਸੋ ।
ਉੱਤਰ-
38-40 ਕਿਲੋ ਬੀਜ (ਗਿਰੀਆਂ) ਪ੍ਰਤੀ ਏਕੜ ।

ਪ੍ਰਸ਼ਨ 69.
ਮੂੰਗਫ਼ਲੀ ਲਈ ਬਰਾਨੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਮੌਨਸੂਨ ਸ਼ੁਰੂ ਹੋਣ ਤੇ ।

ਪ੍ਰਸ਼ਨ 70.
ਸੇਂਜੂ ਫ਼ਸਲ ਵਾਲੀ ਮੂੰਗਫ਼ਲੀ ਲਈ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਅਮੀਰ ਅਪਰੈਲ ਤੋਂ ਅਖੀਰ ਮਈ ਤੱਕ ।

ਪ੍ਰਸ਼ਨ 71.
ਮੂੰਗਫ਼ਲੀ ਵਿਚ ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕਾਂ ਦੇ ਨਾਂ ਦੱਸੋ ।
ਉੱਤਰ-
ਟਰੈਫ਼ਲਾਨ, ਸਟੌਪ ।

ਪ੍ਰਸ਼ਨ 72.
ਸਾਉਣੀ ਵਿਚ ਪਸ਼ੂਆਂ ਦੇ ਚਾਰੇ ਦੀਆਂ ਫ਼ਸਲਾਂ ਦੱਸੋ ।
ਉੱਤਰ-
ਮੱਕੀ, ਜੁਆਰ (ਚ), ਬਾਜਰਾ ।

ਪ੍ਰਸ਼ਨ 73.
ਕਪਾਹ ਦੀ ਪੈਦਾਵਾਰ ਵਿਚ ਕਿਹੜਾ ਦੇਸ਼ ਅੱਗੇ ਹੈ ?
ਉੱਤਰ-
ਚੀਨ ।

ਪ੍ਰਸ਼ਨ 74.
ਕਪਾਹ ਭਾਰਤ ਵਿਚ ਕਿੱਥੇ ਵੱਧ ਹੁੰਦੀ ਹੈ ?
ਉੱਤਰ-
ਗੁਜਰਾਤ ਵਿਚ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 75.
ਪੰਜਾਬ ਵਿਚ ਕਪਾਹ ਹੇਠ ਕਾਸ਼ਤ ਦਾ ਰਕਬਾ ਦੱਸੋ ।
ਉੱਤਰ-
5 ਲੱਖ ਹੈਕਟੇਅਰ ।

ਪ੍ਰਸ਼ਨ 76.
ਕਪਾਹ ਦਾ ਪੰਜਾਬ ਵਿਚ ਔਸਤ ਝਾੜ ਦੱਸੋ ।
ਉੱਤਰ-
230 ਕਿਲੋ ਨੂੰ ਪ੍ਰਤੀ ਏਕੜ ।

ਪ੍ਰਸ਼ਨ 77.
ਕਪਾਹ ਲਈ ਕਿਹੜੀਆਂ ਜ਼ਮੀਨਾਂ ਠੀਕ ਨਹੀਂ ਹਨ ?
ਉੱਤਰ-
ਕਲਰਾਠੀਆਂ ਅਤੇ ਸੇਮ ਵਾਲੀਆਂ ।

ਪ੍ਰਸ਼ਨ 78.
ਨਰਮੇ ਦੀ ਸਾਧਾਰਨ ਕਿਸਮ ਦੱਸੋ ।
ਉੱਤਰ-
ਐੱਲ. ਐੱਚ. 2108.

ਪ੍ਰਸ਼ਨ 79.
ਕਪਾਹ ਲਈ ਬੀ.ਟੀ. ਨਰਮੇ ਦਾ ਬੀਜ ਦੱਸੋ ।
ਉੱਤਰ-
750 ਗ੍ਰਾਮ ਪ੍ਰਤੀ ਏਕੜ ।

ਪ੍ਰਸ਼ਨ 80.
ਦੇਸੀ ਕਪਾਹ ਦੀਆਂ ਦੋਗਲੀਆਂ ਕਿਸਮਾਂ ਦੱਸੋ ।
ਉੱਤਰ-
ਪੀ.ਏ.ਯੂ. 626 ਐੱਚ. !

ਪ੍ਰਸ਼ਨ 81.
ਕਪਾਹ ਦੀ ਬੀਜਾਈ ਲਈ ਸਮਾਂ ਦੱਸੋ ।
ਉੱਤਰ-
1 ਅਪ੍ਰੈਲ ਤੋਂ 15 ਮਈ ।

ਪ੍ਰਸ਼ਨ 82.
ਕਪਾਹ ਦੇ ਸਿਆੜਾਂ ਵਿਚ ਫ਼ਾਸਲਾ ਦੱਸੋ ।
ਉੱਤਰ-
67 ਸੈਂ.ਮੀ. ।

ਪ੍ਰਸ਼ਨ 83.
ਕਪਾਹ ਵਿਚ ਵਰਤੇ ਜਾਂਦੇ ਨਦੀਨਨਾਸ਼ਕਾਂ ਦੇ ਨਾਂ ਦੱਸੋ ।
ਉੱਤਰ-
ਟਰੈਵਲਿਨ, ਸਟੌਪ, ਗਰੈਮਕਸੋਨ ਅਤੇ ਰਾਉਂਡਅਪ ।

ਪ੍ਰਸ਼ਨ 84.
ਕਮਾਦ ਦੀ ਪੈਦਾਵਾਰ ਕਿਸ ਦੇਸ਼ ਵਿਚ ਵੱਧ ਹੈ ?
ਉੱਤਰ-
ਬਰਾਜ਼ੀਲ ।

ਪ੍ਰਸ਼ਨ 85.
ਭਾਰਤ ਵਿਚ ਕਮਾਦ ਦੀ ਪੈਦਾਵਾਰ ਕਿੱਥੇ ਵੱਧ ਹੈ ?
ਉੱਤਰ-
ਉੱਤਰ ਪ੍ਰਦੇਸ਼ ।

ਪ੍ਰਸ਼ਨ 86.
ਪੰਜਾਬ ਵਿਚ ਕਮਾਦ ਦੀ ਕਾਸ਼ਤ ਹੇਠ ਰਕਬਾ ਦੱਸੋ ।
ਉੱਤਰ-
80 ਹਜ਼ਾਰ ਹੈਕਟੇਅਰ ਰਕਬਾ ।

ਪ੍ਰਸ਼ਨ 87.
ਪੰਜਾਬ ਵਿਚ ਕਮਾਦ ਦੀ ਔਸਤ ਪੈਦਾਵਾਰ ਕਿੰਨੀ ਹੈ ?
ਉੱਤਰ-
280 ਕੁਇੰਟਲ ਪ੍ਰਤੀ ਏਕੜ ।

ਪ੍ਰਸ਼ਨ 88.
ਕਮਾਦ ਵਿਚੋਂ ਖੰਡ ਦੀ ਪ੍ਰਾਪਤੀ ਕਿੰਨੀ ਹੁੰਦੀ ਹੈ ?
ਉੱਤਰ-
9 ਪ੍ਰਤੀਸ਼ਤ |

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 89.
ਕਮਾਦ ਲਈ ਕਿਹੋ ਜਿਹੀ ਜ਼ਮੀਨ ਠੀਕ ਰਹਿੰਦੀ ਹੈ ?
ਉੱਤਰ-
ਦਰਮਿਆਨੀ ਤੋਂ ਭਾਰੀ ਜ਼ਮੀਨ ।

ਪ੍ਰਸ਼ਨ 90.
ਬਸੰਤ ਰੁੱਤ ਦੀਆਂ ਕਮਾਦ ਦੀਆਂ ਅਗੇਤੀਆਂ ਕਿਸਮਾਂ ਦੱਸੋ ।
ਉੱਤਰ-
ਸੀ.ਓ.ਜੇ. 85, ਸੀ.ਓ.ਜੇ. 83

ਪ੍ਰਸ਼ਨ 91.
ਕਮਾਦ ਦੇ ਬੀਜ ਲਈ ਚਾਰ ਅੱਖਾਂ ਵਾਲੀਆਂ ਕਿੰਨੀਆਂ ਗੁੱਲੀਆਂ ਦੀ ਲੋੜ ਹੈ ?
ਉੱਤਰ-
15 ਹਜ਼ਾਰ ਗੁੱਲੀਆਂ ਇੱਕ ਏਕੜ ਲਈ ।

ਪ੍ਰਸ਼ਨ 92.
ਭਾਰ ਅਨੁਸਾਰ ਕਮਾਦ ਦੇ ਬੀਜ ਦੀ ਮਾਤਰਾ ਦੱਸੋ ।
ਉੱਤਰ-
30 ਤੋਂ 35 ਕੁਇੰਟਲ ਪ੍ਰਤੀ ਏਕੜ ।

ਪ੍ਰਸ਼ਨ 93.
ਕਮਾਦ ਦੀ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਅੱਧ ਫ਼ਰਵਰੀ ਤੋਂ ਅਖੀਰ ਮਾਰਚ ਤੱਕ ।

ਪ੍ਰਸ਼ਨ 94.
ਕਮਾਦ ਵਿਚ ਨਦੀਨਾਂ ਦੀ ਰੋਕਥਾਮ ਲਈ ਵਰਤੀਆਂ ਜਾਂਦੀਆਂ ਦਵਾਈਆਂ ਦੱਸੋ ।
ਉੱਤਰ-
ਐਟਰਾਟਾਫ, ਸੈਨਕੌਰ, 2, 4-ਡੀ ।

ਪ੍ਰਸ਼ਨ 95.
ਪੱਤਝੜ ਰੁੱਤ ਦੀ ਕਮਾਦ ਦੀਆਂ ਕਿਸਮਾਂ ਦੱਸੋ ।
ਉੱਤਰ-
ਸੀ.ਓ.ਜੇ. 85, ਸੀ.ਓ.ਜੇ. 83.

ਪ੍ਰਸ਼ਨ 96.
ਪੱਤਝੜ ਰੁੱਤ ਦੇ ਕਮਾਦ ਲਈ ਬੀਜਾਈ ਦਾ ਸਮਾਂ ਦੱਸੋ ।
ਉੱਤਰ-
20 ਸਤੰਬਰ ਤੋਂ 20 ਅਕਤੂਬਰ |

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 97.
ਕਮਾਦ ਵਿਚ ਜੇ ਕਣਕ ਜਾਂ ਰਾਇਆ ਬੀਜਿਆ ਹੋਵੇ ਕਿਹੜਾ ਨਦੀਨਨਾਸ਼ਕ ਵਰਤਿਆ ਜਾਣਾ ਚਾਹੀਦਾ ਹੈ ?
ਉੱਤਰ-
ਆਈਸੋਪ੍ਰੋਟਯੂਰਾਨ ॥

ਪ੍ਰਸ਼ਨ 98.
ਕਮਾਦ ਵਿਚ ਜੇ ਲਸਣ ਬੀਜਿਆ ਹੋਵੇ ਤਾਂ ਕਿਹੜਾ ਨਦੀਨਨਾਸ਼ਕ ਵਰਤਣਾ ਚਾਹੀਦਾ ਹੈ ?
ਉੱਤਰ-
ਸਟੌਪ ।

ਪ੍ਰਸ਼ਨ 99.
ਇੱਕ ਵੱਡੇ ਪਸ਼ੂ ਨੂੰ ਲਗਪਗ ਕਿੰਨਾ ਚਾਰਾ ਪ੍ਰਤੀ-ਦਿਨ ਚਾਹੀਦਾ ਹੈ ?
ਉੱਤਰ-
40 ਕਿਲੋ ਹਰਾ ਚਾਰਾ ।

ਪ੍ਰਸ਼ਨ 100.
ਸਾਉਣੀ ਦੇ ਚਾਰੇ ਕਿਹੜੇ ਹਨ ?
ਉੱਤਰ-
ਬਾਜਰਾ, ਮੱਕੀ, ਜੁਆਰ (ਚਰੀ), ਨੇਪੀਅਰ ਬਾਜਰਾ, ਗਿੰਨੀ ਘਾਹ, ਗੁਆਰਾ ਅਤੇ ਰਵਾਂਹ ਆਦਿ ।

ਪ੍ਰਸ਼ਨ 101.
ਮੱਕੀ ਦਾ ਚਾਰਾ ਕਿੰਨੇ ਦਿਨਾਂ ਵਿਚ ਤਿਆਰ ਹੋ ਜਾਂਦਾ ਹੈ ?
ਉੱਤਰ-
50-60 ਦਿਨਾਂ ਵਿਚ ।

ਪ੍ਰਸ਼ਨ 102.
ਮੱਕੀ ਦੀ ਚਾਰੇ ਵਾਲੀ ਕਿਸਮ ਦੱਸੋ ।
ਉੱਤਰ-
ਜੇ 1006.

ਪ੍ਰਸ਼ਨ 103.
ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਦੱਸੋ ।
ਉੱਤਰ-
ਮਾਰਚ ਦੇ ਪਹਿਲੇ ਹਫ਼ਤੇ ਤੋਂ ਅੱਧ ਸਤੰਬਰ ਤੱਕ ।

ਪ੍ਰਸ਼ਨ 104.
ਚਾਰੇ ਵਾਲੀ ਮੱਕੀ ਨੂੰ ਕਿਹੜਾ ਕੀੜਾ ਲਗਦਾ ਹੈ ?
ਉੱਤਰ-
ਮੱਕੀ ਦਾ ਗੜੁਆਂ ।

ਪ੍ਰਸ਼ਨ 105.
ਕਿਹੜੇ ਚਾਰੇ ਨੂੰ ਪਸ਼ੂ ਵਧੇਰੇ ਖ਼ੁਸ਼ ਹੋ ਕੇ ਖਾਂਦੇ ਹਨ ?
ਉੱਤਰ-
ਜੁਆਰ (ਚਰੀ) ।

ਪ੍ਰਸ਼ਨ 106.
ਜੁਆਰ ਦੀ ਕਿਸਮ ਦੱਸੋ ।
ਉੱਤਰ-
ਐੱਸ. ਐੱਲ. 44.

ਪ੍ਰਸ਼ਨ 107.
ਜੁਆਰ ਲਈ ਬੀਜ ਦੀ ਮਾਤਰਾ ਦੱਸੋ ।
ਉੱਤਰ-
20-25 ਕਿਲੋ ਪ੍ਰਤੀ ਏਕੜ ।

ਪ੍ਰਸ਼ਨ 108.
ਅਗੇਤੀ ਜੁਆਰ ਲਈ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਅਗੇਤੇ ਚਾਰੇ ਲਈ ਬੀਜਾਈ ਅੱਧ ਮਾਰਚ ਤੋਂ ਸ਼ੁਰੂ ਕਰ ਦਿਓ ।

ਪ੍ਰਸ਼ਨ 109.
ਜੁਆਰ ਲਈ ਬੀਜਾਈ ਦਾ ਠੀਕ ਸਮਾਂ ਦੱਸੋ ।
ਉੱਤਰ-
ਅੱਧ ਜੂਨ ਤੋਂ ਅੱਧ ਜੁਲਾਈ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 110.
ਜੁਆਰ ਦੀਆਂ ਕਤਾਰਾਂ ਵਿਚ ਫਾਸਲਾ ਦੱਸੋ ।
ਉੱਤਰ-
22 ਸੈਂ.ਮੀ.

ਪ੍ਰਸ਼ਨ 111.
ਜੇਕਰ ਗੁਆਰਾ ਅਤੇ ਚਰੀ ਰਲਾ ਕੇ ਬੀਜੇ ਗਏ ਹੋਣ ਤਾਂ ਕਿਹੜਾ ਨਦੀਨ ਨਾਸ਼ਕ ਵਰਤਿਆ ਜਾਂਦਾ ਹੈ ?
ਉੱਤਰ-
ਸਟੌਪ ।

ਪ੍ਰਸ਼ਨ 112.
ਜੁਆਰ ਲਈ ਕਟਾਈ ਦਾ ਸਮਾਂ ਦੱਸੋ ।
ਉੱਤਰ-
ਗੋਭੇ ਤੋਂ ਦੋਧੇ ਦੀ ਅਵਸਥਾ 65-80 ਦਿਨ) ਤੇ ।

ਪ੍ਰਸ਼ਨ 113.
ਬਾਜਰੇ ਵਾਲਾ ਫ਼ਸਲੀ ਚੱਕਰ ਦੱਸੋ ।
ਉੱਤਰ-
ਬਾਜਰਾ-ਮੱਕੀ-ਬਰਸੀਮ ।

ਪ੍ਰਸ਼ਨ 114.
ਬਾਜਰੇ ਦੀਆਂ ਕਿਸਮਾਂ ਦੱਸੋ ।
ਉੱਤਰ-
ਪੀ.ਐੱਚ.ਬੀ.ਐਫ.), ਐੱਫ. ਬੀ.ਸੀ.-16.

ਪ੍ਰਸ਼ਨ 115.
ਬਾਜਰੇ ਲਈ ਬੀਜ ਦੀ ਮਾਤਰਾ ਦੱਸੋ !
ਉੱਤਰ-
6-8 ਕਿਲੋ ਬੀਜ ਪ੍ਰਤੀ ਏਕੜ ।

ਪ੍ਰਸ਼ਨ 116.
ਬਾਜਰੇ ਲਈ ਬੀਜਾਈ ਦਾ ਸਮਾਂ ਦੱਸੋ ।
ਉੱਤਰ-
ਮਾਰਚ ਤੋਂ ਅਗਸਤ ।

ਪ੍ਰਸ਼ਨ 117.
ਬਾਜਰੇ ਦੀ ਬੀਜਾਈ ਦਾ ਢੰਗ ਦੱਸੋ ।
ਉੱਤਰ-
ਛੱਟੇ ਨਾਲ ਬੀਜਾਈ ਕੀਤੀ ਜਾਂਦੀ ਹੈ ।

ਪ੍ਰਸ਼ਨ 118.
ਬਾਜਰੇ ਵਿਚ ਨਦੀਨਾਂ ਦੀ ਰੋਕਥਾਮ ਲਈ ਦਵਾਈ ਦੱਸੋ ।
ਉੱਤਰ-
ਐਟਰਾਟਾਫ਼ ।

ਪ੍ਰਸ਼ਨ 119.
ਬਾਜਰੇ ਦੀ ਸਿੰਚਾਈ ਦੱਸੋ ।
ਉੱਤਰ-
ਆਮ ਕਰਕੇ 2-3 ਪਾਣੀ ਕਾਫੀ ਹਨ ।

ਪ੍ਰਸ਼ਨ 120.
ਬਾਜਰੇ ਦੀ ਕਟਾਈ ਕਿੰਨੇ ਦਿਨਾਂ ਬਾਅਦ ਕੀਤੀ ਜਾਂਦੀ ਹੈ ?
ਉੱਤਰ-
45-55 ਦਿਨਾਂ ਬਾਅਦ ।

ਪ੍ਰਸ਼ਨ 121.
ਬਾਜਰੇ ਦੀਆਂ ਬੀਮਾਰੀਆਂ ਦੱਸੋ ।
ਉੱਤਰ-
ਸਿੱਟਿਆਂ ਦਾ ਰੋਗ, ਗੁੰਦੀਆਂ ਰੋਗ ।

ਪ੍ਰਸ਼ਨ 122.
ਬਾਜਰੇ ਨੂੰ ਲੱਗਣ ਵਾਲੇ ਕੀੜੇ ਕਿਹੜੇ ਹਨ ?
ਉੱਤਰ-
ਜੜ੍ਹ ਦਾ ਕੀੜਾ, ਸਲੇਟੀ ਭੰਡੀ ਅਤੇ ਘੋੜਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਝੋਨੇ ਦੀ ਬੀਜਾਈ ਲਈ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਝੋਨੇ ਲਈ ਵਧੇਰੇ ਗਰਮੀ, ਵਧੇਰੇ ਸਿੱਲ਼ ਅਤੇ ਵਧੇਰੇ ਪਾਣੀ ਦੀ ਲੋੜ ਹੁੰਦੀ ਹੈ । ਇਸ ਲਈ ਦਰਮਿਆਨੀ ਤੋਂ ਭਾਰੀ ਜ਼ਮੀਨ ਢੁੱਕਵੀਂ ਹੁੰਦੀ ਹੈ । ਇਸ ਲਈ ਤੇਜ਼ਾਬੀ ਤੋਂ ਖਾਰੀਆਂ ਜ਼ਮੀਨਾਂ ਵੀ ਠੀਕ ਹੀ ਹਨ ।

ਪ੍ਰਸ਼ਨ 2.
ਝੋਨੇ ਦੀ ਬੀਜਾਈ ਲਈ ਬੀਜ ਦੀ ਮਾਤਰਾ ਅਤੇ ਸੋਧ ਬਾਰੇ ਦੱਸੋ ।
ਉੱਤਰ-
ਇੱਕ ਏਕੜ ਦੀ ਬੀਜਾਈ ਲਈ 8 ਕਿਲੋ ਬੀਜ ਦੀ ਪਨੀਰੀ ਦੀ ਲੋੜ ਹੁੰਦੀ ਹੈ । ਫ਼ਸਲ ਨੂੰ ਰੋਗਾਂ ਤੋਂ ਬਚਾਉਣ ਲਈ ਬੀਜ ਨੂੰ ਸਿਫਾਰਿਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ ਦੇ ਘੋਲ ਵਿਚ 8-10 ਘੰਟੇ ਭਿਉਂ ਕੇ ਸੋਧ ਲੈਣਾ ਚਾਹੀਦਾ ਹੈ !

ਪ੍ਰਸ਼ਨ 3.
ਝੋਨੇ ਵਿਚ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਝੋਨੇ ਵਿਚ ਚੌੜੀ ਪੱਤੀ ਵਾਲੇ ਨਦੀਨ, ਜਿਵੇਂ ਘਰਿੱਲਾ, ਸਣੀ ਆਦਿ ਹੋ ਜਾਂਦੇ ਹਨ ਇਹਨਾਂ ਦੀ ਰੋਕਥਾਮ ਲਈ ਐਲਗਰਿਪ ਜਾਂ ਸੈਗਮੈਂਟ ਵਿਚੋਂ ਕਿਸੇ ਇੱਕ ਨਦੀਨਨਾਸ਼ਕ ਦੀ ਵਰਤੋਂ ਪਨੀਰੀ ਲਾਉਣ ਤੋਂ 15-20 ਦਿਨਾਂ ਬਾਅਦ ਕਰੋ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 4.
ਝੋਨੇ ਵਿਚ ਜ਼ਿੰਕ ਦੀ ਘਾਟ ਦੇ ਸੰਬੰਧ ਵਿਚ ਕੀ ਜਾਣਦੇ ਹੋ ?
ਉੱਤਰ-
ਜ਼ਿੰਕ ਦੀ ਘਾਟ ਕਾਰਨ ਬੂਟੇ ਗਿੱਠੇ ਰਹਿ ਜਾਂਦੇ ਹਨ ਅਤੇ ਬੂਝਾ ਘੱਟ ਮਾਰਦੇ ਹਨ ! ਬੂਟਿਆਂ ਦੇ ਪੱਤੇ ਜੰਗਾਲੇ ਜਿਹੇ, ਭੂਰੇ ਹੋ ਜਾਂਦੇ ਹਨ | ਪੱਤੇ ਦੇ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿਚ ਪੱਤੇ ਸੁੱਕ ਜਾਂਦੇ ਹਨ । ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਦੇ ਸਮੇਂ 25 ਕਿਲੋ ਜ਼ਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦਿਓ ।

ਪ੍ਰਸ਼ਨ 5.
ਝੋਨੇ ਦੀ ਕਟਾਈ ਅਤੇ ਸੰਭਾਲ ਬਾਰੇ ਦੱਸੋ ।
ਉੱਤਰ-
ਜਦੋਂ ਫ਼ਸਲ ਦੀਆਂ ਮੁੰਜਰਾਂ ਪੱਕ ਜਾਣ ਅਤੇ ਨਾੜ ਪੀਲੀ ਹੋ ਜਾਵੇ ਤਾਂ ਫ਼ਸਲ ਦੀ ਕਟਾਈ ਕੀਤੀ ਜਾਂਦੀ ਹੈ । ਦਾਣਿਆਂ ਨੂੰ ਗੁਦਾਮ ਵਿਚ ਰੱਖਣ ਸਮੇਂ ਧਿਆਨ ਰੱਖੋ ਕਿ ਇਹਨਾਂ ਵਿਚ ਨਮੀ ਦੀ ਮਾਤਰਾ 12% ਤੋਂ ਵੱਧ ਨਹੀਂ ਹੋਣੀ ਚਾਹੀਦੀ |

ਪ੍ਰਸ਼ਨ 6.
ਬਾਸਮਤੀ ਦੀ ਪਨੀਰੀ ਬੀਜਣ ਦਾ ਸਮਾਂ ਦੱਸੋ !
ਉੱਤਰ-
ਪੂਸਾ ਪੰਜਾਬ ਬਾਸਮਤੀ 1509 ਦੀ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਅਤੇ ਪੰਜਾਬ ਬਾਸਮਤੀ 3 ਅਤੇ ਪੂਸਾ ਬਾਸਮਤੀ 1121 ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਬੀਜੀ ਜਾਂਦੀ ਹੈ ।

ਪ੍ਰਸ਼ਨ 7.
ਬਾਸਮਤੀ ਦੀ ਪਨੀਰੀ ਨੂੰ ਖੇਤਾਂ ਵਿਚ ਲਾਉਣ ਦਾ ਸਮਾਂ ਦੱਸੋ ।
ਉੱਤਰ-
ਪੁਸਾ ਪੰਜਾਬ ਬਾਸਮਤੀ 1509 ਦੀ ਪਨੀਰੀ ਨੂੰ ਜੁਲਾਈ ਦੇ ਦੂਜੇ ਪੰਦਰਵਾੜੇ ਅਤੇ ਪੰਜਾਬ ਬਾਸਮਤੀ 3 ਅਤੇ ਪੂਸਾ ਬਾਸਮਤੀ 1121 ਦੀ ਪਨੀਰੀ ਨੂੰ ਜੁਲਾਈ ਦੇ ਪਹਿਲੇ ਪੰਦਰਵਾੜੇ । ਵਿਚ ਕੱਦੂ ਕੀਤੇ ਖੇਤ ਵਿਚ ਲਾਉਣੀ ਚਾਹੀਦੀ ਹੈ । ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ 33. ਬੂਟੇ ਲਗਾਓ ।

ਪ੍ਰਸ਼ਨ 8.
ਮੱਕੀ ਲਈ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਮੱਕੀ ਨੂੰ ਉੱਗਣ ਤੋਂ ਲੈ ਕੇ ਨਿਸਰਨ ਤੱਕ ਸਿੱਲੇ ਤੇ ਗਰਮ ਜਲਵਾਯੂ ਦੀ ਜ਼ਰੂਰਤ ਰਹਿੰਦੀ ਹੈ । ਫ਼ਸਲ ਨਿਸਰਣ ਸਮੇਂ ਘੱਟ ਸਿੱਲ਼ ਅਤੇ ਬਹੁਤ ਜ਼ਿਆਦਾ ਤਾਪਮਾਨ ਪੱਤਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਸ ਨਾਲ ਪਰਾਗ ਕਣ ਸੁੱਕ ਜਾਂਦੇ ਹਨ ਅਤੇ ਪਰਾਗਣ ਕਿਰਿਆ ਠੀਕ ਨਹੀਂ ਹੁੰਦੀ ਅਤੇ ਦਾਣੇ ਵੀ ਘੱਟ ਬਣਦੇ ਹਨ ।
50 ਸੈਂ.ਮੀ. ਤੋਂ 75 ਸੈਂ.ਮੀ. ਵਰਖਾ ਮੱਕੀ ਲਈ ਠੀਕ ਰਹਿੰਦੀ ਹੈ । ਚੰਗੇ ਜਲ ਨਿਕਾਸ ਵਾਲੀ ਦਰਮਿਆਨੀ ਤੋਂ ਭਾਰੀ ਜ਼ਮੀਨ ਚੰਗੀ ਰਹਿੰਦੀ ਹੈ ।

ਪ੍ਰਸ਼ਨ 9.
ਮੱਕੀ ਲਈ ਸਿੰਚਾਈ ਬਾਰੇ ਦੱਸੋ ।
ਉੱਤਰ-
ਮੱਕੀ ਨੂੰ 4-6 ਪਾਣੀਆਂ ਦੀ ਲੋੜ ਹੁੰਦੀ ਹੈ । ਪਰ ਇਹ ਲੋੜ ਵਰਖਾ ’ਤੇ ਨਿਰਭਰ ਹੈ । ਮੱਕੀ ਦੇ ਨਿਸਰਣ ਅਤੇ ਸੂਤ ਕੱਤਣ ਸਮੇਂ ਪਾਣੀ ਦੇਣ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ।

ਪ੍ਰਸ਼ਨ 10.
ਮੱਕੀ ਦੀ ਕਟਾਈ ਬਾਰੇ ਦੱਸੋ ।
ਉੱਤਰ-
ਜਦੋਂ ਛੱਲੀਆਂ ਦੇ ਅੱਗੇ (ਪਰਦੇ) ਸੁੱਕ ਕੇ ਭੂਰੇ ਹੋ ਜਾਣ ਪਰ ਟਾਂਡੇ ਅਤੇ ਪੱਤੇ ਬੇਸ਼ਕ ਹਰੇ ਹੀ ਹੋਣ । ਦਾਣਿਆਂ ਵਿਚ ਨਮੀ ਦੀ ਮਾਤਰਾ 15 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ ।

ਪ੍ਰਸ਼ਨ 11.
ਮੂੰਗੀ ਲਈ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਮੰਗੀ ਲਈ ਗਰਮ ਜਲਵਾਯੂ ਠੀਕ ਰਹਿੰਦੀ ਹੈ । ਇਹ ਫ਼ਸਲ ਹੋਰ ਦਾਲ ਫ਼ਸਲਾਂ ਨਾਲੋਂ ਵਧੇਰੇ ਗਰਮੀ ਅਤੇ ਖੁਸ਼ਕੀ ਸਹਾਰ ਸਕਦੀ ਹੈ । ਇਸ ਫ਼ਸਲ ਲਈ ਕਲਰਾਠੀ ਅਤੇ ਸੇਮ ਵਾਲੀ ਜ਼ਮੀਨ ਠੀਕ ਨਹੀਂ ਹੈ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 12.
ਮੂੰਗੀ ਲਈ ਜ਼ਮੀਨ ਦੀ ਤਿਆਰੀ ਅਤੇ ਖਾਦਾਂ ਬਾਰੇ ਦੱਸੋ ।
ਉੱਤਰ-
ਜ਼ਮੀਨ ਦੀ ਤਿਆਰੀ ਲਈ ਖੇਤ ਨੂੰ 2-3 ਵਾਰ ਵਾਹੋ ਅਤੇ ਹਰ ਵਾਰ ਸੁਹਾਗਾ ਫੇਰੋ । ਇਸ ਵਿਚ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜਾਈ ਸਮੇਂ 5 ਕਿਲੋ ਨਾਈਟਰੋਜਨ ਅਤੇ 16 ਕਿਲੋ ਫਾਸਫੋਰਸ ਡਰਿਲ ਕੀਤੀ ਜਾਂਦੀ ਹੈ ।

ਪ੍ਰਸ਼ਨੇ 13.
ਮੁੰਗੀ ਲਈ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਨਦੀਨਾਂ ਦੀ ਰੋਕਥਾਮ ਲਈ ਇੱਕ ਜਾਂ ਦੋ ਗੋਡੀਆਂ ਕਰਨੀਆਂ ਚਾਹੀਦੀਆਂ ਹਨ । ਨਦੀਨਾਂ ਦੀ ਰੋਕਥਾਮ ਲਈ ਟਰੈਫ਼ਲਿਨ ਜਾਂ ਬਾਸਾਲਿਨ ਨਦੀਨ-ਨਾਸ਼ਕ ਨੂੰ ਬੀਜਾਈ ਤੋਂ ਪਹਿਲਾਂ ਵਰਤਿਆ ਜਾਣਾ ਚਾਹੀਦਾ ਹੈ ਜਾਂ ਸਟੌਪ ਨੂੰ ਬੀਜਾਈ ਤੋਂ 2 ਦਿਨਾਂ ਦੇ ਅੰਦਰ-ਅੰਦਰ ਵਰਤਣਾ ਚਾਹੀਦਾ ਹੈ ।

ਪ੍ਰਸ਼ਨ 14.
ਮੂੰਗੀ ਦੀ ਵਾਢੀ ਬਾਰੇ ਦੱਸੋ ।
ਉੱਤਰ-
ਮੂੰਗੀ ਦੀਆਂ ਜਦੋਂ 80% ਦੇ ਲਗਭਗ ਫ਼ਲੀਆਂ ਪੱਕ ਜਾਣ ਤਾਂ ਇਸਨੂੰ ਦਾਤਰੀ ਨਾਲ ਵੱਢਿਆ ਜਾ ਸਕਦਾ ਹੈ । ਗਹਾਈ ਲਈ ਥਰੈਸ਼ਰ ਦੀ ਵਰਤੋਂ ਵੀ ਕੀਤੀ ਜਾਂਦੀ ਹੈ । ਜੇਕਰ ਕੰਬਾਈਨ ਨਾਲ ਮੂੰਗੀ ਵੱਢਣੀ ਹੋਵੇ ਤਾਂ ਜਦੋਂ ਲਗਪਗ 80% ਫਲੀਆਂ ਪੱਕੀਆਂ ਹੋਣ ਤਾਂ ਗਰੈਮਕਸੋਨ ਦਾ ਛਿੜਕਾਅ ਕਰਕੇ ਪੱਤੇ ਅਤੇ ਤਣੇ ਸੁਕਾ ਦਿੱਤੇ ਜਾਂਦੇ ਹਨ ।

ਪ੍ਰਸ਼ਨ 15.
ਮਾਂਹ ਲਈ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਇਸ ਫ਼ਸਲ ਲਈ ਗਰਮ ਅਤੇ ਸਿੱਲ੍ਹੀ ਜਲਵਾਯੂ ਢੁੱਕਵੀਂ ਰਹਿੰਦੀ ਹੈ । ਇਸ ਲਈ ਲਗਪਗ ਹਰ ਤਰ੍ਹਾਂ ਦੀਆਂ ਜ਼ਮੀਨਾਂ ਠੀਕ ਰਹਿੰਦੀਆਂ ਹਨ ਪਰ ਲੁਣੀਆਂ-ਖਾਰੀਆਂ, ਕਲਰਾਠੀਆਂ ਜਾਂ ਸੇਮ ਵਾਲੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਢੁੱਕਵੀਆਂ ਨਹੀਂ ਹਨ ।

ਪ੍ਰਸ਼ਨ 16.
ਮਾਂਹ ਦੀਆਂ ਉੱਨਤ ਕਿਸਮਾਂ, ਜ਼ਮੀਨ ਦੀ ਤਿਆਰੀ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-

  • ਉੱਨਤ ਕਿਸਮਾਂ-ਮਾਂਹ 114, ਮਾਂਹ 338.
  • ਜ਼ਮੀਨ ਦੀ ਤਿਆਰੀ-ਦੋ ਜਾਂ ਤਿੰਨ ਵਾਰ ਵਾਹੁਣ ਤੋਂ ਬਾਅਦ ਸੁਹਾਗਾ ਮਾਰੋ ।
  • ਨਦੀਨਾਂ ਦੀ ਰੋਕਥਾਮ-ਬੀਜਾਈ ਤੋਂ ਇੱਕ ਮਹੀਨਾ ਬਾਅਦ ਇੱਕ ਗੋਡੀ ਕਰਨੀ ਚਾਹੀਦੀ ਹੈ ਜਾਂ ਬੀਜਾਈ ਤੋਂ 2 ਦਿਨਾਂ ਦੇ ਅੰਦਰ-ਅੰਦਰ ਸਟੌਪ ਦਾ ਛਿੜਕਾਅ ਕੀਤਾ ਜਾਂਦਾ ਹੈ ।

ਪ੍ਰਸ਼ਨ 17.
ਮਾਂਹ ਲਈ ਬੀਜਾਈ ਦਾ ਸਮਾਂ ਅਤੇ ਢੰਗ ਦੱਸੋ ।
ਉੱਤਰ-
ਮਾਂਹ ਦੀ ਨੀਮ ਪਹਾੜੀ ਇਲਾਕਿਆਂ ਵਿਚ ਬੀਜਾਈ 15 ਤੋਂ 25 ਜੁਲਾਈ ਤੱਕ ਅਤੇ ਦੂਜੇ ਖੇਤਰਾਂ ਵਿਚ ਜੁਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਕਰਨੀ ਚਾਹੀਦੀ ਹੈ । ਬਰਾਨੀ ਹਾਲਤਾਂ ਵਿਚ ਬੀਜਾਈ ਮੌਨਸੂਨ ਸ਼ੁਰੂ ਹੋਣ ਤੇ ਕੀਤੀ ਜਾਂਦੀ ਹੈ । ਬੀਜਾਈ 30 ਸੈਂ.ਮੀ. ਦੂਰੀ ਦੀਆਂ ਕਤਾਰਾਂ ਵਿਚ ਕੀਤੀ ਜਾਂਦੀ ਹੈ ।

ਪ੍ਰਸ਼ਨ 18.
ਮਾਂਹ ਦੀ ਫ਼ਸਲ ਲਈ ਸਿੰਚਾਈ ਅਤੇ ਵਾਢੀ ਬਾਰੇ ਦੱਸੋ ।
ਉੱਤਰ-

  1. ਸਿੰਚਾਈ-ਆਮ ਕਰਕੇ ਸਿੰਚਾਈ ਦੀ ਲੋੜ ਨਹੀਂ ਹੁੰਦੀ ਪਰ ਔੜ ਲੱਗ ਜਾਵੇ ਤਾਂ ਇੱਕ ਪਾਣੀ ਦੀ ਲੋੜ ਪੈਂਦੀ ਹੈ ।
  2. ਵਾਢੀ-ਜਦੋਂ ਪੱਤੇ ਝੜ ਜਾਂਦੇ ਹਨ ਅਤੇ ਫਲੀਆਂ ਸਲੇਟੀ-ਕਾਲੀਆਂ ਹੋ ਜਾਂਦੀਆਂ ਹਨ। ਤਾਂ ਫ਼ਸਲ ਕਟਾਈ ਲਈ ਤਿਆਰ ਹੁੰਦੀ ਹੈ ।

ਪ੍ਰਸ਼ਨ 19.
ਸੋਇਆਬੀਨ ਲਈ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਇਸ ਫ਼ਸਲ ਲਈ ਗਰਮ ਜਲਵਾਯੂ ਦੀ ਲੋੜ ਹੈ ਤੇ ਇਸ ਨੂੰ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿਚ ਬੀਜਿਆ ਜਾ ਸਕਦਾ ਹੈ । ਪਰ ਚੰਗੇ ਜਲ ਨਿਕਾਸ ਵਾਲੀਆਂ, ਲੂਣ ਤੇ ਖਾਰ ਤੋਂ ਰਹਿਤ ਉਪਜਾਊ ਜ਼ਮੀਨਾਂ ਇਸ ਦੀ ਕਾਸ਼ਤ ਲਈ ਵਧੇਰੇ ਢੁੱਕਵੀਆਂ ਹਨ ।

ਪ੍ਰਸ਼ਨ 20.
ਸੋਇਆਬੀਨ ਵਾਲਾ ਫ਼ਸਲ ਚੱਕਰ, ਇਸ ਦੀਆਂ ਉੱਨਤ ਕਿਸਮਾਂ ਅਤੇ ਜ਼ਮੀਨ ਦੀ ਤਿਆਰੀ ਬਾਰੇ ਦੱਸੋ ।
ਉੱਤਰ-

  1. ਫ਼ਸਲ ਚੱਕਰ-ਸੋਇਆਬੀਨ-ਕਣਕ/
  2. ਉੱਨਤ ਕਿਸਮਾਂ-ਐੱਸ. ਐੱਲ. 958, ਐੱਸ. ਐੱਲ. 744.
  3. ਜ਼ਮੀਨ ਦੀ ਤਿਆਰੀ-ਜ਼ਮੀਨ ਨੂੰ ਦੋ ਵਾਰੀਂ ਵਾਹ ਕੇ ਤੇ ਹਰ ਵਾਰ ਸੁਹਾਗਾ ਫੇਰੋ ।

ਪ੍ਰਸ਼ਨ 21.
ਸੋਇਆਬੀਨ ਲਈ ਬੀਜ ਦੀ ਮਾਤਰਾ ਤੇ ਸੋਧ ਬਾਰੇ ਦੱਸੋ ਅਤੇ ਬੀਜਾਈ ਦਾ ਢੰਗ ਵੀ ਦੱਸੋ ।
ਉੱਤਰ-
ਬੀਜ ਦੀ ਮਾਤਰਾ 25-30 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਲੋੜ ਹੈ । ਸੁਧਾਈ ਸਿਫਾਰਿਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ ਨਾਲ ਕਰਨੀ ਚਾਹੀਦੀ ਹੈ । ਜੇ ਪਹਿਲੀ ਵਾਰ ਖੇਤ ਵਿਚ ਬੀਜਾਈ ਕਰਨੀ ਹੋਵੇ ਤਾਂ ਬੀਜ ਨੂੰ ਜੀਵਾਣੂ ਖਾਦ ਕਲਚਰ ਜ਼ਰੂਰ ਲਾਓ । ਬੀਜਾਈ 45 ਸੈਂ. ਮੀ. ਦੀਆਂ ਕਤਾਰਾਂ ਵਿਚ ਕੀਤੀ ਜਾਂਦੀ ਹੈ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 22.
ਸੋਇਆਬੀਨ ਵਿਚ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਦੋ ਵਾਰ ਗੋਡੀ ਕਰੋ । ਗੋਡੀਆਂ ਬੀਜਾਈ ਤੋਂ 20 ਅਤੇ 40 ਦਿਨਾਂ ਬਾਅਦ ਕਰਨੀ ਚਾਹੀਦੀ ਹੈ । ਬੀਜਾਈ ਤੋਂ 1-2 ਦਿਨਾਂ ਅੰਦਰ ਸਟੌਪ ਜਾਂ ਬੀਜਾਈ ਤੋਂ 15-20 ਦਿਨਾਂ ਬਾਅਦ ਪਰੀਮੇਜ਼ ਦੀ ਸਪਰੇਅ ਕਰਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 23.
ਸੋਇਆਬੀਨ ਲਈ ਖਾਦਾਂ ਬਾਰੇ ਦੱਸੋ ।
ਉੱਤਰ-
ਸੋਇਆਬੀਨ ਦੀ ਬੀਜਾਈ ਤੋਂ ਪਹਿਲਾਂ 4 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਰੁੜੀ ਖਾਦ ਵਰਤੀ ਜਾਂਦੀ ਹੈ । ਬਿਜਾਈ ਸਮੇਂ ਫ਼ਸਲ ਨੂੰ 13 ਕਿਲੋ ਨਾਈਟਰੋਜਨ ਅਤੇ 32 ਕਿਲੋ ਫਾਸਫੋਰਸ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ ।

ਪ੍ਰਸ਼ਨ 24.
ਸੋਇਆਬੀਨ ਦੀ ਸਿੰਚਾਈ ਬਾਰੇ ਦੱਸੋ ।
ਉੱਤਰ-
ਸੋਇਆਬੀਨ ਨੂੰ ਆਮ ਕਰਕੇ 3-4 ਪਾਣੀਆਂ ਦੀ ਲੋੜ ਹੁੰਦੀ ਹੈ । ਜਦੋਂ ਫ਼ਲੀਆਂ ਵਿਚ ਦਾਣੇ ਪੈ ਜਾਣ ਤਾਂ ਪਾਣੀ ਜ਼ਰੂਰ ਲਾਓ । ਪਰ ਵਰਖਾ ਠੀਕ ਮਾਤਰਾ ਵਿਚ ਹੋ ਜਾਵੇ ਤਾਂ ਪਾਣੀ ਦੀ ਲੋੜ ਨਹੀਂ ਪੈਂਦੀ ।

ਪ੍ਰਸ਼ਨ 25.
ਸੋਇਆਬੀਨ ਦੀ ਕਟਾਈ ਬਾਰੇ ਦੱਸੋ ।
ਉੱਤਰ-
ਜਦੋਂ ਬਹੁਤ ਸਾਰੇ ਪੱਤੇ ਝੜ ਜਾਣ ਅਤੇ ਫ਼ਲੀਆਂ ਦਾ ਰੰਗ ਬਦਲ ਜਾਵੇ ਤਾਂ ਫਸਲ ਦੀ ਕਟਾਈ ਕਰ ਦੇਣੀ ਚਾਹੀਦੀ ਹੈ । ਜਦੋਂ ਦਾਣੇ ਸਟੋਰ ਕਰਨੇ ਹੋਣ ਤਾਂ ਦਾਣਿਆਂ ਵਿਚ ਨਮੀ 7% ਤੋਂ ਵੱਧ ਨਹੀਂ ਹੋਣੀ ਚਾਹੀਦੀ ।

ਪ੍ਰਸ਼ਨ 26.
ਸੋਇਆਬੀਨ ਦੇ ਕੀੜੇ ਅਤੇ ਬੀਮਾਰੀਆਂ ਬਾਰੇ ਦੱਸੋ ।
ਉੱਤਰ-
ਵਾਲਾਂ ਵਾਲੀ ਸੁੰਡੀ ਅਤੇ ਸਫੈਦ ਮੱਖੀ ਇਸ ਦੇ ਮੁੱਖ ਕੀੜੇ ਹਨ ਅਤੇ ਚਿਤਕਬਰਾ ਰੋਗ ਇਸ ਦੀ ਮੁੱਖ ਬੀਮਾਰੀ ਹੈ ।

ਪ੍ਰਸ਼ਨ 27.
ਮੂੰਗਫ਼ਲੀ ਲਈ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਬਰਾਨੀ ਫ਼ਸਲ ਲਈ ਜੁਲਾਈ, ਅਗਸਤ ਅਤੇ ਸਤੰਬਰ ਵਿਚ ਲਗਪਗ 50 ਸੈਂ.ਮੀ. ਇਕ ਸਾਰ ਵਰਖਾ ਬਹੁਤ ਜ਼ਰੂਰੀ ਹੁੰਦੀ ਹੈ । ਹਲਕੀ ਅਤੇ ਦਰਮਿਆਨੀ ਜ਼ਮੀਨ ਇਸ ਲਈ ਢੁਕਵੀਂ ਹੁੰਦੀ ਹੈ ।

ਪ੍ਰਸ਼ਨ 28.
ਮੂੰਗਫ਼ਲੀ ਲਈ ਉੱਨਤ ਕਿਸਮਾਂ, ਜ਼ਮੀਨ ਦੀ ਤਿਆਰੀ ਅਤੇ ਫਸਲੀ ਚੱਕਰ ਦੱਸੋ ।
ਉੱਤਰ-
ਉੱਨਤ ਕਿਸਮਾਂਐੱਸ.ਜੀ.99, ਐੱਸ. ਜੀ.-84. ਜ਼ਮੀਨ ਦੀ ਤਿਆਰੀ-ਦੋ ਵਾਰ ਵਾਹੀ ਕਰਕੇ ਖੇਤ ਤਿਆਰ ਹੋ ਜਾਂਦਾ ਹੈ । ਫ਼ਸਲ ਚੱਕਰ-ਮੁੰਗਫ਼ਲੀ-ਹਾੜ੍ਹੀ ਦੀਆਂ ਫ਼ਸਲਾਂ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 29.
ਮੂੰਗਫ਼ਲੀ ਲਈ ਬੀਜ ਦੀ ਮਾਤਰਾ ਅਤੇ ਸੋਧ, ਬੀਜਾਈ ਦਾ ਢੰਗ ਦੱਸੋ ।
ਉੱਤਰ-
ਸਿਫਾਰਿਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ ਨਾਲ ਬੀਜ ਦੀ ਸੋਧ ਕੀਤੀ ਜਾਂਦੀ ਹੈ । ਬੀਜ ਦੀ ਮਾਤਰਾ 38-40 ਕਿਲੋ ਬੀਜ (ਗਿਰੀਆਂ) ਪ੍ਰਤੀ ਏਕੜ ਵਰਤਿਆ ਜਾਂਦਾ ਹੈ । ਫ਼ਸਲ ਨੂੰ ਬੀਜਣ ਲਈ ਰੌਣੀ ਕਰਕੇ 30 × 15 ਸੈਂ.ਮੀ. ਦੀ ਦੂਰੀ ਤੇ ਬੀਜੋ ।

ਪ੍ਰਸ਼ਨ 30.
ਮੂੰਗਫ਼ਲੀ ਲਈ ਖਾਦਾਂ ਬਾਰੇ ਦੱਸੋ ।
ਉੱਤਰ-
ਮੁੰਗਫ਼ਲੀ ਨੂੰ 6 ਕਿਲੋ ਨਾਈਟਰੋਜਨ, 8 ਕਿਲੋ ਫਾਸਫੋਰਸ ਅਤੇ 10 ਕਿਲੋ ਪੋਟਾਸ਼ ਦੀ ਇੱਕ ਏਕੜ ਦੇ ਹਿਸਾਬ ਨਾਲ ਲੋੜ ਹੁੰਦੀ ਹੈ । ਪੋਟਾਸ਼ ਦੀ ਵਰਤੋਂ ਮਿੱਟੀ ਦੀ ਪਰਖ ਕਰਵਾ ਕੇ ਹੀ ਕਰਨੀ ਚਾਹੀਦੀ ਹੈ । ਫਾਸਫੋਰਸ ਤੱਤ ਲਈ ਸੁਪਰਫਾਸਫੇਟ ਦੀ ਵਰਤੋਂ ਕਰਨੀ ਚਾਹੀਦੀ ਹੈ । ਇਸ ਵਿਚ ਸਲਫਰ ਤੱਤ ਹੁੰਦਾ ਹੈ ਜੋ ਕਿ ਤੇਲ ਬੀਜ ਫ਼ਸਲਾਂ ਲਈ ਜ਼ਰੂਰੀ ਹੈ । ਜੇ ਫਾਸਫੋਰਸ ਦੀ ਲੋੜ ਨਾ ਹੋਵੇ ਤਾਂ 50 ਕਿਲੋ ਜਿਪਮਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 31.
ਮੂੰਗਫ਼ਲੀ ਵਿਚ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਇਸ ਲਈ 3 ਅਤੇ 6 ਹਫ਼ਤਿਆਂ ਤੋਂ ਬਾਅਦ ਦੋ ਗੋਡੀਆਂ ਕੀਤੀਆਂ ਜਾਂਦੀਆਂ ਹਨ । ਨਦੀਨਾਂ ਦੀ ਰੋਕਥਾਮ ਲਈ ਬੀਜਾਈ ਦੇ ਦੋ ਦਿਨਾਂ ਦੇ ਅੰਦਰ ਸਟੌਪ ਦਾ ਛਿੜਕਾਅ ਕੀਤਾ ਜਾਂਦਾ ਹੈ ਜਾਂ ਟਰੈਫਲਾਨ ਦੇ ਛਿੜਕਾਅ ਤੋਂ ਬਾਅਦ ਉਸੇ ਦਿਨ ਮੂੰਗਫ਼ਲੀ ਬੀਜ ਦਿਓ ।

ਪ੍ਰਸ਼ਨ 32.
ਮੂੰਗਫ਼ਲੀ ਦੀ ਸਿੰਚਾਈ ਬਾਰੇ ਦੱਸੋ ।
ਉੱਤਰ-
ਮੂੰਗਫ਼ਲੀ ਨੂੰ ਵਰਖਾ ਤੇ ਨਿਰਭਰ ਕਰਦੇ ਹੋਏ 2 ਜਾਂ 3 ਪਾਣੀਆਂ ਦੀ ਲੋੜ ਹੁੰਦੀ ਹੈ । ਜੇ ਵਰਖਾ ਨਾ ਹੋਵੇ ਤਾਂ ਫੁੱਲ ਪੈਣ ਸਮੇਂ ਪਹਿਲਾਂ ਪਾਣੀ ਲਾਇਆ ਜਾਂਦਾ ਹੈ ।
ਗੱਠੀਆਂ ਬਣਨ ਸਮੇਂ ਵਰਖਾ ਅਨੁਸਾਰ ਇੱਕ ਜਾਂ ਦੋ ਪਾਣੀ ਲਾਏ ਜਾਂਦੇ ਹਨ ।

ਪ੍ਰਸ਼ਨ 33.
ਮੂੰਗਫ਼ਲੀ ਦੀ ਪੁਟਾਈ, ਕੀੜੇ ਅਤੇ ਬੀਮਾਰੀਆਂ ਬਾਰੇ ਦੱਸੋ ।
ਉੱਤਰ-
ਪੁਟਾਈ-ਸਾਰੀ ਫਸਲ ਜਦੋਂ ਇਕ ਸਾਰ ਪੀਲੀ ਹੋ ਜਾਵੇ ਅਤੇ ਪੁਰਾਣੇ ਪੱਤੇ ਝੜਨ ਲੱਗਣ ਤਾਂ ਪੁਟਾਈ ਕੀਤੀ ਜਾਂਦੀ ਹੈ । ਕੀੜੇ ਅਤੇ ਬੀਮਾਰੀਆਂ-ਭੱਬੂ ਕੁੱਤਾ, ਚਿੱਟਾ ਸੁੰਡ, ਚੇਪਾ ਇਸ ਦੇ ਮੁੱਖ ਕੀੜੇ ਹਨ ਅਤੇ ਬੀਜ ਦਾ ਗਲਣਾ, ਗਿੱਚੀ ਦਾ ਗਲਣਾ ਅਤੇ ਟਿੱਕਾ ਬੀਮਾਰੀ ਇਸ ਦੀਆਂ ਮੁੱਖ ਬੀਮਾਰੀਆਂ ਹਨ ।

ਪ੍ਰਸ਼ਨ 34.
ਕਪਾਹ ਦੀ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਕਪਾਹ ਲਈ ਗਰਮ ਅਤੇ ਖ਼ੁਸ਼ਕ ਜਲਵਾਯੂ ਦੀ ਫ਼ਸਲ ਹੈ । ਇਸ ਦੀ ਕਾਸ਼ਤ ਲਈ ਕਲਰਾਠੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਜ਼ਮੀਨਾਂ ਠੀਕ ਰਹਿੰਦੀਆਂ ਹਨ ।

ਪ੍ਰਸ਼ਨ 35.
ਨਰਮੇ ਦੀਆਂ ਕਿਸਮਾਂ ਅਤੇ ਫ਼ਸਲ ਚੱਕਰ ਬਾਰੇ ਦੱਸੋ ।
ਉੱਤਰ-
ਫ਼ਸਲ ਚੱਕਰ-ਕਪਾਹ-ਕਣਕ/ਜੌਂ, ਕਪਾਹ-ਸੂਰਜਮੁਖੀ, ਕਪਾਹ-ਰਾਇਆ, ਕਪਾਹਸੇਂਜੀ/ਬਰਸੀਮ/ਜਵੀ ਉੱਨਤ ਕਿਸਮਾਂ-ਬੀ.ਟੀ.ਕਿਸਮਾਂ-ਐੱਨ.ਐੱਸ.ਸੀ. 855, ਅੰਕੁਰ 3028, ਐੱਮ.ਆਰ: ਸੀ. 7017, ਆਰ.ਸੀ.ਐੱਚ. 650 ਬੀ.ਟੀ.ਰਹਿਤ ਦੋਗਲੀਆਂ ਕਿਸਮਾਂ-ਐੱਲ.ਐੱਚ. 144 ਸਾਧਾਰਨ ਕਿਸਮਾਂ-ਐੱਲ. ਐੱਚ. 2108 ਦੇਸੀ ਦੋਗਲੀਆਂ ਕਿਸਮਾਂ-ਪੀ.ਏ.ਯੂ. 626 ਐੱਚ. ਦੇਸੀ ਸਾਧਾਰਨ ਕਿਸਮਾਂ-ਐੱਫ. ਡੀ.ਕੇ. 124, ਐੱਲ. ਡੀ.694.

ਪ੍ਰਸ਼ਨ 36.
ਨਰਮੇ ਲਈ ਬੀਜ ਦੀ ਮਾਤਰਾ ਅਤੇ ਸੋਧ ਬਾਰੇ ਦੱਸੋ ।
ਉੱਤਰ-
ਬੀਜ ਦੀ ਮਾਤਰਾ-ਪ੍ਰਤੀ ਏਕੜ ਦੇ ਹਿਸਾਬ ਨਾਲ ਹੇਠ ਲਿਖੇ ਅਨੁਸਾਰ ਹਨਬੀ.ਟੀ.ਨਰਮਾ-700 ਗ੍ਰਾਮ ਬੀ.ਟੀ.ਰਹਿਤ ਦੋਗਲੀਆਂ ਕਿਸਮਾਂ-1 ਕਿਲੋ ਸਾਧਾਰਨ ਕਿਸਮਾਂ-3 ਕਿਲੋ ਦੇਸੀ ਕਪਾਹ ਦੋਗਲੀਆਂ ਕਿਸਮਾਂ-1.5 ਕਿਲੋ ਦੇਸੀ ਸਾਧਾਰਨ ਕਿਸਮਾਂ-3 ਕਿਲੋ । ਬੀਜ ਦੀ ਸੋਧ ਸਿਫਾਰਿਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ ਨਾਲ ਕੀਤੀ ਜਾਂਦੀ ਹੈ । ਫ਼ਸਲ ਨੂੰ ਤੇਲੇ ਤੋਂ ਬਚਾਉਣ ਲਈ ਬੀਜ ਨੂੰ ਗਾਚੋ ਜਾਂ ਕਰੁਜ਼ਰ ਦਵਾਈ ਲਾਓ ।

ਪ੍ਰਸ਼ਨ 37.
ਨਰਮੇ ਦੀ ਬੀਜਾਈ ਦਾ ਸਮਾਂ ਅਤੇ ਢੰਗ ਬਾਰੇ ਦੱਸੋ ।
ਉੱਤਰ-
ਸਮਾਂ-1 ਅਪਰੈਲ ਤੋਂ 15 ਮਈ ॥ ਸਿਆੜਾਂ ਦੀ ਦੂਰੀ-67 ਸੈਂ.ਮੀ. । ਬੂਟੇ ਤੋਂ ਬੂਟੇ ਦਾ ਫਾਸਲਾ-ਸਾਧਾਰਨ ਕਿਸਮਾਂ ਲਈ 60 ਸੈਂ.ਮੀ., ਬੀ.ਟੀ. ਅਤੇ ਬੀ.ਟੀ. ਰਹਿਤ ਦੋਗਲੀਆਂ ਕਿਸਮਾਂ ਲਈ 75 ਸੈਂ.ਮੀ. ਦੇਸੀ ਕਪਾਹ ਦੀਆਂ ਕਿਸਮਾਂ ਲਈ 45 ਸੈਂ.ਮੀ. ਦੇਸੀ ਕਪਾਹ ਦੀਆਂ ਦੋਗਲੀਆਂ ਕਿਸਮਾਂ ਲਈ 60 ਸੈਂ.ਮੀ. ।

ਪ੍ਰਸ਼ਨ 38.
ਨਰਮੇ ਵਿਚ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਨਦੀਨਾਂ ਦੀ ਰੋਕਥਾਮ ਲਈ ਗੋਡੀ ਕੀਤੀ ਜਾਂਦੀ ਹੈ । ਕੁੱਲ 2 ਤੋਂ 3 ਗੋਡੀਆਂ ਦੀ ਲੋੜ ਹੈ । ਪਹਿਲੀ ਗੋਡੀ, ਪਹਿਲੀ ਸਿੰਚਾਈ ਤੋਂ ਪਹਿਲਾਂ ਕੀਤੀ ਜਾਂਦੀ ਹੈ । ਗੋਡੀ ਕਰਨ ਲਈ ਟਰੈਕਟਰ ਨਾਲ ਚਲਣ ਵਾਲੇ ਟਿੱਲਰ ਜਾਂ ਬਲਦਾਂ ਨਾਲ ਚਲਣ ਵਾਲੀ ਕ੍ਰਿਫਾਲੀ ਨਾਲ ਵੀ ਕੀਤੀ ਜਾ ਸਕਦੀ ਹੈ । ਇਟਸਿਟ/ਚੁਪੱਤੀ ਅਤੇਮਧਾਣਾ/ਮਕੜਾ ਨੂੰ ਕਾਬੂ ਕਰਨ ਲਈ ਟਰੈਫਲਿਨ ਦੀ ਵਰਤੋਂ ਬੀਜਾਈ ਤੋਂ ਪਹਿਲਾਂ ਕੀਤੀ ਜਾਂਦੀ ਹੈ ਜਾਂ ਸਟੌਪ ਬੀਜਾਈ ਦੇ 24 ਘੰਟੇ ਅੰਦਰ-ਅੰਦਰ ਛਿੜਕੋ ਅਤੇ ਇਸ ਤੋਂ 45 ਦਿਨ ਬਾਅਦ ਇਕ ਗੋਡੀ ਕਰੋ ਜਾਂ ਗਰੈਮਕਸੋਨ ਅਤੇ ਰਾਉਂਡਅਪ ਵਿਚੋਂ ਇਕ ਦਵਾਈ ਨੂੰ ਸੁਰੱਖਿਅਤ ਹੁੱਡ ਲਗਾ ਕੇ ਫ਼ਸਲ ਦੀਆਂ ਕਤਾਰਾਂ ਵਿਚਕਾਰ ਨਦੀਨਾਂ ਉੱਪਰ ਸਿੱਧਾ ਛਿੜਕਣਾ ਚਾਹੀਦਾ ਹੈ ।

ਪ੍ਰਸ਼ਨ 39.
ਨਰਮੇ ਲਈ ਖਾਦਾਂ ਦੀ ਵਰਤੋਂ ਬਾਰੇ ਦੱਸੋ ?
ਉੱਤਰ-
ਸਾਧਾਰਨ ਕਿਸਮਾਂ ਲਈ-30 ਕਿਲੋ ਨਾਈਟਰੋਜਨ ਅਤੇ 12 ਕਿਲੋ ਫਾਸਫੋਰਸ ਪ੍ਰਤੀ ਏਕੜ ! ਬੀ.ਟੀ. ਅਤੇ ਬੀ.ਟੀ. ਰਹਿਤ ਦੋਗਲੀਆਂ ਕਿਸਮਾਂ ਲਈ-60 ਕਿਲੋ ਨਾਈਟਰੋਜਨ ਅਤੇ 12 ਕਿਲੋ ਫਾਸਫੋਰਸ ਪ੍ਰਤੀ ਏਕੜ ਲਈ ਪੋਟਾਸ਼ ਤੱਤ ਵਾਲੀ ਖਾਦ ਮਿੱਟੀ ਦੀ ਪਰਖ ਕਰਵਾ ਕੇ ਹੀ ਪਾਓ । ਸਾਰੀ ਫਾਸਫੋਰਸ ਬੀਜਾਈ ਸਮੇਂ ਹੀ ਅਤੇ ਅੱਧੀ ਨਾਈਟ੍ਰੋਜਨ ਬੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ ਨਾਈਟਰੋਜਨ ਫੁੱਲ ਨਿਕਲਣ ਸਮੇਂ ਪਾਓ |

ਪ੍ਰਸ਼ਨ 40.
ਨਰਮੇ ਲਈ ਸਿੰਚਾਈ ਬਾਰੇ ਦੱਸੋ । ਚੁਗਾਈ ਬਾਰੇ ਵੀ ਦੱਸੋ ।
ਉੱਤਰ-
ਵਰਖਾ ਤੇ ਨਿਰਭਰ ਕਰਦੇ ਹੋਏ 4 ਤੋਂ 6 ਸਿੰਚਾਈਆਂ ਦੀ ਲੋੜ ਹੁੰਦੀ ਹੈ । ਪਹਿਲੀ ਸਿੰਚਾਈ ਬੀਜਾਈ ਤੋਂ 4 ਤੋਂ 6 ਹਫ਼ਤੇ ਬਾਅਦ ਅਤੇ ਮਗਰੋਂ ਸਿੰਚਾਈ ਦੋ ਜਾਂ ਤਿੰਨ ਹਫ਼ਤਿਆਂ ਦੇ ਅੰਤਰ ਨਾਲ ਕਰਨੀ ਚਾਹੀਦੀ ਹੈ । ਚੁਗਾਈ-ਮੰਡੀ ਵਿਚ ਚੰਗਾ ਮੁੱਲ ਲੈਣ ਲਈ 15-20 ਦਿਨਾਂ ਦੇ ਅੰਤਰ ਤੇ ਸਾਫ਼ ਅਤੇ ਸੁੱਕੇ ਨਰਮੇ ਨੂੰ ਚੁਣ ਲੈਣਾ ਚਾਹੀਦਾ ਹੈ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 41.
ਨਰਮੇ ਦੇ ਕੀੜਿਆਂ ਬਾਰੇ ਦੱਸੋ ।
ਉੱਤਰ-
ਨਰਮੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਹਨ-ਤੇਲਾ, ਚੇਪਾ, ਮੀਲੀ ਬਰਾ, ਗੁਲਾਬੀ ਸੁੰਡੀ, ਅਮਰੀਕਨ ਸੁੰਡੀ, ਤੰਬਾਕੂ ਦੀ ਸੁੰਡੀ, ਚਿੱਟੀ ਮੱਖੀ ਆਦਿ ।

ਪ੍ਰਸ਼ਨ 42.
ਬੀ.ਟੀ. ਕਪਾਹ ਤੇ ਕਿਹੜਾ ਕੀੜਾ ਹਮਲਾ ਨਹੀਂ ਕਰਦਾ ਤੇ ਕਿਹੜੇ ਕਰਦੇ ਹਨ ?
ਉੱਤਰ-
ਬੀ.ਟੀ. ਕਪਾਹ ਤੇ ਅਮਰੀਕਨ ਸੁੰਡੀ ਹਮਲਾ ਨਹੀਂ ਕਰਦੀ ਕਿਉਂਕਿ ਇਸ ਵਿਚ ਇੱਕ ਬੈਕਟੀਰੀਆ ਦਾ ਜੀਨ ਪਾਇਆ ਜਾਂਦਾ ਹੈ ਜੋ ਇਕ ਪ੍ਰੋਟੀਨ ਪੈਦਾ ਕਰਦਾ ਹੈ ਜਿਸਨੂੰ ਖਾਣ ਨਾਲ ਸੁੰਡੀਆਂ ਮਰ ਜਾਂਦੀਆਂ ਹਨ । ਰਸ ਚੂਸਣ ਵਾਲੇ ਕੀੜੇ ਅਤੇ ਤੰਬਾਕੂ ਦੀ ਸੁੰਡੀ ਦਾ ਇਸ ‘ਤੇ ਹਮਲਾ ਹੋ ਸਕਦਾ ਹੈ ।

ਪ੍ਰਸ਼ਨ 43.
ਕਮਾਦ ਲਈ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਗਰਮ ਜਲਵਾਯੂ ਕਮਾਦ ਲਈ ਠੀਕ ਰਹਿੰਦੀ ਹੈ । ਇਸ ਲਈ ਦਰਮਿਆਨੀ ਤੋਂ ਭਾਰੀ ਜ਼ਮੀਨ ਠੀਕ ਰਹਿੰਦੀ ਹੈ । ਇਹ ਫਸਲ ਖਾਰੇ ਅਤੇ ਲੂਣੇਪਣ ਪ੍ਰਤੀ ਕੁੱਝ ਹੱਦ ਤੱਕ ਸਹਿਣਸ਼ੀਲ ਹੈ ।

ਪ੍ਰਸ਼ਨ 44.
ਬਸੰਤ ਰੁੱਤ ਦੀ ਕਮਾਦ ਲਈ ਉੱਨਤ ਕਿਸਮਾਂ ਅਤੇ ਫ਼ਸਲ ਚੱਕਰ ਬਾਰੇ ਦੱਸੋ ।
ਉੱਤਰ-
ਫਸਲ ਚੱਕਰ-ਝੋਨਾ/ਮੱਕੀ/ਕਪਾਹ-ਰਾਇਆ-ਕਮਾਦ-ਪਹਿਲੇ ਸਾਲ ਦਾ ਢਾ-ਦੂਜੇ ਸਾਲ ਦਾ ਮੂਢਾ-ਕਣਕੇ । ਉੱਨਤ ਕਿਸਮਾਂ-ਅਗੇਤੀਆਂ ਕਿਸਮਾਂ-ਸੀ.ਓ.ਜੇ. 85, ਸੀ.ਓ.ਜੇ. 83. ਦਰਮਿਆਨੀਆਂ ਕਿਸਮਾਂ-ਸੀ.ਓ.ਪੀ.ਬੀ.91 ਅਤੇ ਸੀ.ਓ.ਜੇ. 88. ਪਛੇਤੀ ਕਿਸਮ-ਸੀ.ਓ.ਜੇ. 89.

ਪ੍ਰਸ਼ਨ 45.
ਕਮਾਦ ਲਈ ਜ਼ਮੀਨ ਦੀ ਤਿਆਰੀ ਬਾਰੇ ਦੱਸੋ ।
ਉੱਤਰ-
ਖੇਤ ਨੂੰ ਚਾਰ ਤੋਂ ਛੇ ਵਾਰ ਵਾਹੁਣ ਦੀ ਲੋੜ ਹੈ । ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਫੇਰਨਾ ਚਾਹੀਦਾ ਹੈ । ਇਸ ਫਸਲ ਲਈ 45-50 ਸੈਂ.ਮੀ. ਡੂੰਘੀ ਵਹਾਈ ਦੀ ਲੋੜ ਹੁੰਦੀ ਹੈ ਅਤੇ ਇਹ ਫ਼ਸਲ ਲਈ ਲਾਭਦਾਇਕ ਹੈ ਕਿਉਂਕਿ ਇਸ ਤਰ੍ਹਾਂ ਜ਼ਮੀਨ ਹੇਠਾਂ ਬਣੀ ਸਖ਼ਤ ਤਹਿ ਟੁੱਟ ਜਾਂਦੀ ਹੈ, ਪਾਣੀ ਦੀ ਜੀਵਨ ਸ਼ਕਤੀ ਵੱਧਦੀ ਹੈ ਅਤੇ ਗੰਨੇ ਦੀਆਂ ਜੜ੍ਹਾਂ ਨੂੰ ਡੂੰਘਾ ਜਾਣ ਵਿਚ ਮਦਦਗਾਰ ਸਿੱਧ ਹੁੰਦੀ ਹੈ ।

ਪ੍ਰਸ਼ਨ 46.
ਕਮਾਦ ਲਈ ਬੀਜ ਦੀ ਚੋਣ ਅਤੇ ਭਾਰ ਅਨੁਸਾਰ ਬੀਜ ਦੀ ਮਾਤਰਾ ਦੱਸੋ ?
ਉੱਤਰ-
ਬੀਜਾਈ ਲਈ ਗੰਨੇ ਦਾ ਉੱਪਰਲਾ ਦੋ ਤਿਹਾਈ ਨਰੋਆ ਹਿੱਸਾ ਹੀ ਵਰਤਣਾ ਲਾਹੇਵੰਦ ਹੈ । ਭਾਰ ਅਨੁਸਾਰ ਕਮਾਦ ਦਾ ਬੀਜ 30 ਤੋਂ 35 ਕੁਇੰਟਲ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਲੋੜ ਪੈਂਦੀ ਹੈ ।

ਪ੍ਰਸ਼ਨ 47.
ਕਮਾਦ ਲਈ ਬੀਜਾਈ ਦਾ ਸਮਾਂ ਅਤੇ ਢੰਗ ਦੱਸੋ ।
ਉੱਤਰ-
ਬੀਜਾਈ ਦਾ ਸਮਾਂ-ਅੱਧ ਫ਼ਰਵਰੀ ਤੋਂ ਅਖੀਰ ਮਾਰਚ 1 ਬੀਜਾਈ ਦਾ ਢੰਗ-75 ਸੈਂ.ਮੀ. ਵਾਲੀਆਂ ਖਾਲੀਆਂ ਵਿਚ ਗੁੱਲੀਆਂ ਰੱਖ ਕੇ ਸੁਹਾਗਾ ਫੇਰਿਆ ਜਾਂਦਾ ਹੈ ਅਤੇ ਫਿਰ ਪਾਣੀ ਲਾ ਦਿੱਤਾ ਜਾਂਦਾ ਹੈ । ਇੱਕ ਹੋਰ ਪਾਣੀ 4-5 ਦਿਨਾਂ ਪਿੱਛੋਂ ਲਾਇਆ ਜਾਂਦਾ ਹੈ ।

ਪ੍ਰਸ਼ਨ 48.
ਗੰਨੇ ਦੀ ਫ਼ਸਲ ਵਿਚ ਅੰਤਰ ਫ਼ਸਲਾਂ ਬਾਰੇ ਕੀ ਜਾਣਦੇ ਹੋ ?
ਉੱਤਰ-
ਗੰਨੇ ਦੀਆਂ ਦੋ ਕਤਾਰਾਂ ਵਿਚਕਾਰ ਗਰਮੀ ਰੁੱਤ ਦੀ ਮੂੰਗੀ ਜਾਂ ਮਾਂਹ ਦੀ ਇੱਕ ਕਤਾਰ ਬੀਜ ਕੇ ਇਹਨਾਂ ਫ਼ਸਲਾਂ ਦਾ 1 ਤੋਂ 2 ਕੁਇੰਟਲ ਪ੍ਰਤੀ ਏਕੜ ਵਾਧੂ ਝਾੜ ਲਿਆ ਜਾ ਸਕਦਾ ਹੈ । ਇਹਨਾਂ ਫ਼ਸਲਾਂ ਦੀ ਬੀਜਾਈ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਗੰਨੇ ਦੀ ਪੈਦਾਵਾਰ ਤੇ ਵੀ ਕੋਈ ਮਾੜਾ ਅਸਰ ਨਹੀਂ ਹੁੰਦਾ ।

ਪ੍ਰਸ਼ਨ 49.
ਗੰਨੇ ਦੀ ਫ਼ਸਲ ਲਈ ਖਾਦਾਂ ਬਾਰੇ ਦੱਸੋ ।
ਉੱਤਰ-
ਰੂੜੀ-ਗੰਨੇ ਦੀ ਫਸਲ ਲਈ ਬੀਜਾਈ ਤੋਂ 15 ਦਿਨ ਪਹਿਲਾਂ 8 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਂਦੀ ਹੈ । ਨਾਈਟਰੋਜਨ ਖਾਦ-ਬੀਜੜ (ਨਵੀਂ ਫ਼ਸਲ ਲਈ 60 ਕਿਲੋ ਨਾਈਟਰੋਜਨ ਅਤੇ ਮੂਢੀ ਫਸਲ ਲਈ 90 ਕਿਲੋ ਨਾਈਟਰੋਜਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਂਦੀ ਹੈ । ਫਾਸਫੋਰਸ ਤੱਤ-ਮਿੱਟੀ ਪਰਖ ਦੇ ਆਧਾਰ ਤੇ ਜੇ ਫਾਸਫੋਰਸ ਦੀ ਘਾਟ ਹੋਵੇ ਤਾਂ 12 ਕਿਲੋ ਫਾਸਫੋਰਸ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਂਦੀ ਹੈ । ਪੰਜਾਬ ਵਿਚ ਆਮ ਕਰਕੇ ਪੋਟਾਸ਼ ਤੱਤ ਦੀ ਲੋੜ ਨਹੀਂ ਪੈਂਦੀ ਹੈ ।

ਪ੍ਰਸ਼ਨ 50.
ਕਮਾਦ ਲਈ ਖਾਦਾਂ ਪਾਉਣ ਦੇ ਢੰਗ ਬਾਰੇ ਦੱਸੋ ।
ਉੱਤਰ-

ਖਾਦ ਪਾਉਣ ਦਾ ਢੰਗ
ਨਾਈਟਰੋਜਨ ਖਾਦ 1. ਬੀਜੜ ਫ਼ਸਲ ਨੂੰ ਨਾਈਟਰੋਜਨ ਦਾ ਅੱਧਾ ਹਿੱਸਾ ਕਮਾਦ ਜੰਮਣ ਤੋਂ ਬਾਅਦ ਪਹਿਲੇ ਪਾਣੀ ਨਾਲ ਪਾਈ ਜਾਂਦੀ ਹੈ ।
2. ਬਾਕੀ ਅੱਧੀ ਖਾਦ ਮਈ-ਜੂਨ ਵਿਚ ਪਾਈ ਜਾਂਦੀ ਹੈ ।
3. ਮੁਢੀ ਫ਼ਸਲ ਲਈ ਨਾਈਟਰੋਜਨ ਨੂੰ ਫ਼ਰਵਰੀ, ਅਪਰੈਲ ਅਤੇ ਮਈ ਵਿਚ ਪਾਈ ਜਾਂਦੀ ਹੈ ।
ਫਾਸਫੋਰਸ ਖਾਦ 1. ਸਿਆੜਾਂ ਵਿਚ ਗੁੱਲੀਆਂ ਦੇ ਹੇਠਾਂ ਪਾਈ ਜਾਂਦੀ ਹੈ ।
2. ਮੂਢੀ ਫ਼ਸਲ ਵਿਚ ਫ਼ਰਵਰੀ ਵਿਚ ਵਾਹੀ ਸਮੇਂ ਕਮਾਦ ਦੀਆਂ ਕਤਾਰਾਂ ਦੇ ਨੇੜੇ ਡਰਿੱਲ ਕੀਤੀ ਜਾਂਦੀ ਹੈ ।

ਪ੍ਰਸ਼ਨ 51.
ਗੰਨੇ ਵਿਚ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ |
ਉੱਤਰ-
ਨਦੀਨਾਂ ਦੀ ਰੋਕਥਾਮ ਲਈ ਦੋ ਤੋਂ ਤਿੰਨ ਗੋਡੀਆਂ ਕੀਤੀਆਂ ਜਾਂਦੀਆਂ ਹਨ । ਨਦੀਨਾਂ ਦੀ ਰੋਕਥਾਮ ਕਤਾਰਾਂ ਵਿਚ ਪਰਾਲੀ ਵਿਛਾ ਕੇ ਵੀ ਕੀਤੀ ਜਾਂਦੀ ਹੈ । ਜੇ ਦਵਾਈ ਵਰਤਣੀ ਹੋਵੇ ਤਾਂ ਐਟਰਾਟਾਫ ਜਾਂ ਸੈਨਕੋਰ ਦੀ ਸਪਰੇਅ ਬੀਜਾਈ ਤੋਂ ਦੋ ਤਿੰਨ ਦਿਨਾਂ ਦੇ ਅੰਦਰ-ਅੰਦਰ ਕੀਤੀ ਜਾਂਦੀ ਹੈ । ਲਪੇਟਾ ਵੇਲ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਲਈ 2,4-ਡੀ ਦੀ ਵਰਤੋਂ ਕੀਤੀ ਜਾਂਦੀ ਹੈ । ਜੇ ਗੰਨੇ ਵਿਚ ਮੂੰਗੀ ਜਾਂ ਮਾਂਹ ਬੀਜੇ ਹੋਣ ਤਾਂ ਪਹਿਲਾਂ ਦੱਸੇ ਨਦੀਨ ਨਾਸ਼ਕਾਂ ਦੀ ਥਾਂ ਤੇ ਬੀਜਾਈ ਤੋਂ ਦੋ ਦਿਨ ਦੇ ਅੰਦਰ ਸਟੌਪ ਦਾ ਛਿੜਕਾਅ ਕਰਨਾ ਚਾਹੀਦਾ ਹੈ ।

ਪ੍ਰਸ਼ਨ 52.
ਗੰਨੇ ਨੂੰ ਸਿੰਚਾਈ ਦੀ ਲੋੜ ਬਾਰੇ ਦੱਸੋ |
ਉੱਤਰ-
ਅਪਰੈਲ ਤੋਂ ਜੂਨ ਵਿਚ ਗਰਮ ਅਤੇ ਖ਼ੁਸ਼ਕ ਮੌਸਮ ਹੁੰਦਾ ਹੈ ਇਸ ਲਈ ਇਹਨਾਂ ਦਿਨਾਂ ਵਿਚ 7 ਤੋਂ 12 ਦਿਨਾਂ ਦੇ ਅੰਤਰ ਤੇ ਪਾਣੀ ਲਾਉਂਦੇ ਰਹਿਣਾ ਚਾਹੀਦਾ ਹੈ |
ਸਰਦੀਆਂ ਵਿਚ ਪਾਣੀ ਇੱਕ ਮਹੀਨੇ ਦੇ ਅੰਤਰ ਤੇ ਲਾਇਆ ਜਾਂਦਾ ਹੈ ।

ਪ੍ਰਸ਼ਨ 53.
ਗੰਨੇ ਦੀ ਫ਼ਸਲ ਨੂੰ ਕੋਰੇ ਤੋਂ ਬਚਾਉਣ ਬਾਰੇ ਦੱਸੋ ।
ਉੱਤਰ-
ਗੰਨੇ ਦੀ ਫ਼ਸਲ ਨੂੰ ਡਿੱਗਣ ਨਹੀਂ ਦੇਣਾ ਚਾਹੀਦਾ । ਡਿੱਗੀ ਫ਼ਸਲ ਤੇ ਕੋਰੇ ਦਾ ਵੱਧ ਅਸਰ ਹੁੰਦਾ ਹੈ । ਸਰਦੀਆਂ ਵਿਚ ਫ਼ਸਲ ਨੂੰ ਪਾਣੀ ਲਾਉਣ ਨਾਲ ਜ਼ਮੀਨ ਗਰਮ ਰਹਿੰਦੀ ਹੈ ਤੇ ਫ਼ਸਲ ਤੇ ਕੋਰੇ ਦਾ ਬਹੁਤਾ ਅਸਰ ਨਹੀਂ ਹੁੰਦਾ । ਜੇਕਰ ਫ਼ਸਲ ਮੁਢੀ ਰੱਖਣ ਲਈ ਕੱਟੀ ਹੋਵੇ ਤਾਂ ਖੇਤ ਨੂੰ ਪਾਣੀ ਲਾ ਦੇਣਾ ਚਾਹੀਦਾ ਹੈ ਅਤੇ ਖੇਤ ਨੂੰ ਕਤਾਰਾਂ ਵਿਚਕਾਰੋਂ ਵਾਹ ਦੇਣਾ ਚਾਹੀਦਾ ਹੈ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 54.
ਪੱਤਝੜ ਰੁੱਤ ਦੇ ਕਮਾਦ ਦੀਆਂ ਉੱਨਤ ਕਿਸਮਾਂ ਅਤੇ ਬੀਜਾਈ ਦਾ ਸਮਾਂ ਅਤੇ ਢੰਗ ਵੀ ਦੱਸੋ ।
ਉੱਤਰ-
ਉੱਨਤ ਕਿਸਮਾਂ-ਸੀ.ਓ.ਜੇ. -85, ਸੀ.ਓ.ਜੇ.-83. ਬੀਜਾਈ ਦਾ ਸਮਾਂ-20 ਸਤੰਬਰ ਤੋਂ 20 ਅਕਤੂਬਰ । ਕਤਾਰਾਂ ਵਿਚ ਫ਼ਾਸਲਾ-90 ਸੈਂ.ਮੀ. ਅੰਤਰ ਵਾਲੀਆਂ ।

ਪ੍ਰਸ਼ਨ 55.
ਪੱਤਝੜ ਰੁੱਤ ਵਾਲੀ ਕਮਾਦ ਲਈ ਅੰਤਰ ਫ਼ਸਲਾਂ ਅਤੇ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਅੰਤਰ ਫ਼ਸਲਾਂ-ਪੱਤਝੜ ਰੁੱਤ ਵਾਲੀ ਕਮਾਦ ਲਈ ਅੰਤਰ ਫ਼ਸਲਾਂ ਹਨ-ਆਲੂ, ਕਣਕ, ਤੋਰੀਆ, ਬੰਦ-ਗੋਭੀ, ਰਾਇਆ, ਗੋਭੀ, ਸਰੋਂ, ਛੋਲੇ, ਮਟਰ, ਮੂਲੀ, ਲਸਣ ਆਦਿ । ਨਦੀਨਾਂ ਦੀ ਰੋਕਥਾਮ-ਗੰਨੇ ਦੀ ਫ਼ਸਲ ਵਿਚ ਜੇ ਕਣਕ ਜਾਂ ਰਾਇਆ ਬੀਜਿਆ ਹੋਵੇ ਤਾਂ ਆਈਸੋਪ੍ਰੋਟਯੂਰਾਨ ਅਤੇ ਜੇ ਲਸਣ ਬੀਜਿਆ ਹੋਵੇ ਤਾਂ ਸਟੌਪ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 56.
ਪੱਤਝੜ ਦੀ ਕਮਾਦ ਲਈ ਖਾਦਾਂ ਬਾਰੇ ਦੱਸੋ ।
ਉੱਤਰ-
ਪੱਤਝੜ ਦੀ ਕਮਾਦ ਲਈ 90 ਕਿਲੋ ਨਾਈਟਰੋਜਨ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ । ਨਾਈਟਰੋਜਨ ਖਾਦ ਦੇ ਤਿੰਨ ਬਰਾਬਰ ਹਿੱਸੇ ਕੀਤੇ ਜਾਂਦੇ ਹਨ ਅਤੇ ਇੱਕ ਹਿੱਸਾ ਬੀਜਾਈ ਵੇਲੇ, ਇਕ ਹਿੱਸਾ ਮਾਰਚ ਦੇ ਅਖੀਰ ਵਿਚ ਅਤੇ ਰਹਿੰਦਾ ਤੀਜਾ ਹਿੱਸਾ ਅਪਰੈਲ ਦੇ ਅਖੀਰ ਵਿਚ ਪਾਇਆ ਜਾਂਦਾ ਹੈ । ਮਿੱਟੀ ਪਰਖ ਦੇ ਆਧਾਰ ਤੇ ਫਾਸਫੋਰਸ ਅਤੇ ਪੋਟਾਸ਼ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 57.
ਚਾਰੇ ਵਾਲੀ ਮੱਕੀ ਦੀ ਬੀਜਾਈ ਦਾ ਸਮਾਂ ਅਤੇ ਢੰਗ ਦੱਸੋ ।
ਉੱਤਰ-
ਬੀਜਾਈ ਦਾ ਸਮਾਂ-ਮਾਰਚ ਦੇ ਪਹਿਲੇ ਹਫਤੇ ਤੋਂ ਲੈ ਕੇ ਅੱਧ ਸਤੰਬਰ ਤੱਕ । ਕਤਾਰਾਂ ਵਿਚ ਫਾਸਲਾ-30 ਸੈਂ.ਮੀ. ।

ਪ੍ਰਸ਼ਨ 58.
ਚਾਰੇ ਵਾਲੀ ਮੱਕੀ ਲਈ ਖਾਦਾਂ ਦਾ ਵੇਰਵਾ ਦਿਓ ।
ਉੱਤਰ-
ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਰੂੜੀ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ । ਬੀਜਾਈ ਸਮੇਂ 23 ਕਿਲੋ ਨਾਈਟਰੋਜਨ ਅਤੇ 12 ਕਿਲੋ ਫਾਸਫੋਰਸ ਖਾਦ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 59.
ਚਾਰੇ ਵਾਲੀ ਮੱਕੀ ਲਈ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਨਦੀਨਾਂ ਦੀ ਰੋਕਥਾਮ ਲਈ ਐਟਰਾਟਾਫ਼ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਨੂੰ ਬੀਜਾਈ ਤੋਂ ਦੋ ਦਿਨਾਂ ਦੇ ਅੰਦਰ-ਅੰਦਰ ਵਰਤੋ । ਛਿੜਕਾਅ ਨਦੀਨਾਂ ਦੇ 2 ਤੋਂ 3 ਪੱਤੇ ਆ ਜਾਣ ਤੇ ਵੀ ਕੀਤਾ ਜਾ ਸਕਦਾ ਹੈ । ਜਦੋਂ ਮੱਕੀ ਦੇ ਚਾਰੇ ਵਿਚ ਰਵਾਂਹ ਰਲਾ ਕੇ ਬੀਜੇ ਹੋਣ ਤਾਂ ਸਟੌਪ ਦੀ ਬੀਜਾਈ ਤੋਂ 2 ਦਿਨਾਂ ਦੇ ਅੰਦਰ ਛਿੜਕਾਅ ਕਰਨਾ ਚਾਹੀਦਾ ਹੈ ।

ਪ੍ਰਸ਼ਨ 60.
ਚਾਰੇ ਦੀ ਮੱਕੀ ਲਈ ਕਟਾਈ ਅਤੇ ਕੀੜੇ ਬਾਰੇ ਦੱਸੋ ।
ਉੱਤਰ-
ਕਟਾਈ-ਮੱਕੀ ਦੀ ਫ਼ਸਲ ਦੋਧੇ ਤੇ ਹੋਵੇ ਅਤੇ ਦਾਣੇ ਨਰਮ ਹੋਣ ਤੇ ਫ਼ਸਲ ਕਟਾਈ ਲਈ ਤਿਆਰ ਹੁੰਦੀ ਹੈ । ਇਸ ਨੂੰ ਲਗਪਗ 50-60 ਦਿਨ ਲਗਦੇ ਹਨ ।
ਮੱਕੀ ਦਾ ਗੜੁਆਂ ਇਸ ਦਾ ਮੁੱਖ ਕੀੜਾ ਹੈ ।

ਪ੍ਰਸ਼ਨ 61.
ਜੁਆਰ (ਚਰੀ) ਲਈ ਜਲਵਾਯੂ ਅਤੇ ਜ਼ਮੀਨ ਬਾਰੇ ਦੱਸੋ ।
ਉੱਤਰ-
ਜੁਆਰ ਦੀ ਫ਼ਸਲ ਲਈ ਗਰਮ ਅਤੇ ਖੁਸ਼ਕ ਜਲਵਾਯੂ ਠੀਕ ਰਹਿੰਦੀ ਹੈ । ਇਹ ਹਰ ਤਰ੍ਹਾਂ ਦੀ ਜ਼ਮੀਨ ਵਿਚ ਹੋ ਸਕਦੀ ਹੈ ਪਰ ਭਾਰੀਆਂ ਜ਼ਮੀਨਾਂ ਇਸ ਲਈ ਢੁੱਕਵੀਆਂ ਰਹਿੰਦੀਆਂ ਹਨ ।

ਪ੍ਰਸ਼ਨ 62.
ਜੁਆਰ ਦੀਆਂ ਉੱਨਤ ਕਿਸਮਾਂ, ਜ਼ਮੀਨ ਦੀ ਤਿਆਰੀ, ਬੀਜ ਦੀ ਮਾਤਰਾ ਅਤੇ ਸੋਧ ਬਾਰੇ ਦੱਸੋ ।
ਉੱਤਰ-
ਉੱਨਤ ਕਿਸਮਾਂ-ਐੱਸ. ਐੱਲ.-44. ਜ਼ਮੀਨ ਦੀ ਤਿਆਰੀ-ਖੇਤ ਦੀ ਤਿਆਰੀ ਲਈ ਇੱਕ ਵਾਰ ਤਵੀਆਂ ਅਤੇ ਦੋ ਵਾਰ ਕਲਟੀਵੇਟਰ ਨਾਲ ਵਾਹਿਆ ਜਾਂਦਾ ਹੈ ।
ਬੀਜ ਦੀ ਮਾਤਰਾ ਅਤੇ ਸੋਧ-20-25 ਕਿਲੋ ਬੀਜ ਪ੍ਰਤੀ ਏਕੜ ਦੀ ਲੋੜ ਹੈ । ਇਸ ਨੂੰ ਸਿਫਾਰਿਸ਼ ਕੀਤੀਆਂ ਉੱਲੀਨਾਸ਼ਕ ਦਵਾਈਆਂ ਨਾਲ ਸੋਧਿਆ ਜਾਂਦਾ ਹੈ ।

ਪ੍ਰਸ਼ਨ 63.
ਜੁਆਰ ਲਈ ਨਦੀਨਾਂ ਦੀ ਰੋਕਥਾਮ ਬਾਰੇ ਦੱਸੋ ।
ਉੱਤਰ-
ਜੁਆਰ ਦੀ ਬੀਜਾਈ ਤੋਂ ਦੋ ਦਿਨਾਂ ਅੰਦਰ ਐਟਰਾਟਾਫ ਦਾ ਛਿੜਕਾਅ ਕੀਤਾ ਜਾਂਦਾ ਹੈ । ਇਸ ਨਾਲ ਇਟਸਿਟ/ਚੁਪੱਤੀ ਦੀ ਚੰਗੀ ਤਰ੍ਹਾਂ ਰੋਕਥਾਮ ਹੋ ਜਾਂਦੀ ਹੈ ।
ਜਦੋਂ ਗੁਆਰਾ ਅਤੇ ਚਰੀ ਨੂੰ ਰਲਾ ਕੇ ਬੀਜਿਆ ਜਾਂਦਾ ਹੈ ਤਾਂ ਸਟੌਪ ਦਾ ਛਿੜਕਾਅ ਬੀਜਾਈ ਤੋਂ ਦੋ ਦਿਨਾਂ ਦੇ ਅੰਦਰ-ਅੰਦਰ ਕਰਨਾ ਚਾਹੀਦਾ ਹੈ ।

ਪ੍ਰਸ਼ਨ 64.
ਜੁਆਰ ਲਈ ਖਾਦਾਂ ਅਤੇ ਸਿੰਚਾਈ ਬਾਰੇ ਦੱਸੋ ।
ਉੱਤਰ-
ਇਸ ਨੂੰ ਬੀਜਾਈ ਸਮੇਂ 8 ਕਿਲੋ ਫਾਸਫੋਰਸ ਦੀ ਲੋੜ ਹੈ ਅਤੇ ਨਾਈਟਰੋਜਨ ਦੀ 20 ਕਿਲੋ ਮਾਤਰਾ ਵੀ ਬੀਜਾਈ ਸਮੇਂ ਅਤੇ ਮਹੀਨੇ ਬਾਅਦ ਹੋਰ 20 ਕਿਲੋ ਨਾਈਟਰੋਜਨ ਦੀ ਲੋੜ ਹੁੰਦੀ ਹੈ । ਇਹ ਸਾਰੀਆਂ ਖਾਦਾਂ ਇੱਕ ਏਕੜ ਲਈ ਹਨ । ਸਿੰਚਾਈ-ਅਗੇਤੇ ਮੌਸਮ ਦੇ ਚਾਰੇ, ਮਾਰਚ-ਜੂਨ ਵਾਲੇ ਨੂੰ 5 ਪਾਣੀਆਂ ਦੀ ਲੋੜ ਹੈ । ਬਰਸਾਤ ਵਾਲੀ ਫ਼ਸਲ ਨੂੰ ਵਰਖਾ ਅਨੁਸਾਰ 1-2 ਪਾਣੀਆਂ ਦੀ ਲੋੜ ਹੈ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 65.
ਜੁਆਰ ਦੀ ਕਟਾਈ, ਕੀੜੇ ਅਤੇ ਬੀਮਾਰੀਆਂ ਬਾਰੇ ਦੱਸੋ ।
ਉੱਤਰ-
ਕਟਾਈ-ਜਦੋਂ ਲਗਪਗ 65-80 ਦਿਨਾਂ ਦੀ ਫ਼ਸਲ ਗੋਭੇ ਤੋਂ ਦੋਧੇ ਦੀ ਅਵਸਥਾ ਵਿਚ ਹੁੰਦੀ ਹੈ ਤਾਂ ਇਸ ਦੀ ਕਟਾਈ ਕਰ ਲੈਣੀ ਚਾਹੀਦੀ ਹੈ । ਇਸ ਹਾਲਤ ਵਿਚ ਵਧੇਰੇ ਖ਼ੁਰਾਕੀ ਤੱਤ ਪ੍ਰਾਪਤ ਹੋ ਜਾਂਦੇ ਹਨ । | ਕੀੜੇ ਅਤੇ ਬੀਮਾਰੀਆਂ-ਸ਼ਾਖ ਦੀ ਮੱਖੀ, ਘੋੜਾ ਅਤੇ ਗੁੜੀਆ ਇਸ ਦੇ ਮੁੱਖ ਕੀੜੇ ਹਨ । ਬੀਜ ਸੜਨਾ ਤੇ ਛੋਟੇ ਬੂਟਿਆਂ ਦਾ ਮਰਨਾ ਇਸ ਦੀਆਂ ਮੁੱਖ ਬੀਮਾਰੀਆਂ ਹਨ ।

ਪ੍ਰਸ਼ਨ 66.
ਬਾਜਰੇ ਲਈ ਫ਼ਸਲ ਚੱਕਰ, ਉੱਨਤ ਕਿਸਮਾਂ, ਜ਼ਮੀਨ ਦੀ ਤਿਆਰੀ ਬਾਰੇ ਦੱਸੋ ।
ਉੱਤਰ-
ਫ਼ਸਲ ਚੱਕਰ-ਬਾਜਰਾ-ਮੱਕੀ-ਬਰਸੀਮ ॥ ਉੱਨਤ ਕਿਸਮਾਂ-ਪੀ. ਐੱਚ. ਬੀ-ਐੱਫ. 1, ਐੱਫ.ਬੀ.ਸੀ.-16 । ਜ਼ਮੀਨ ਦੀ ਤਿਆਰੀ-ਜ਼ਮੀਨ 2-3 ਵਾਰ ਵਾਹੁਣੀ ਚਾਹੀਦੀ ਹੈ ।

ਪ੍ਰਸ਼ਨ 67.
ਬੀਜ ਦੀ ਮਾਤਰਾ ਅਤੇ ਸੋਧ, ਬੀਜਾਈ ਦਾ ਸਮਾਂ ਅਤੇ ਢੰਗ, ਬਾਜਰੇ ਬਾਰੇ ਦੱਸੋ ।
ਉੱਤਰ-
ਬੀਜ ਦੀ ਮਾਤਰਾ ਤੇ ਸੋਧ-6-8 ਕਿਲੋ ਬੀਜ ਪ੍ਰਤੀ ਏਕੜ ਦੀ ਲੋੜ ਹੈ । ਸੋਧ ਲਈ ਸਿਫਾਰਿਸ਼ ਕੀਤੀ ਉੱਲੀਨਾਸ਼ਕ ਦਵਾਈ ਦੀ ਵਰਤੋਂ ਕਰੋ । ਬੀਜਾਈ ਦਾ ਢੰਗ, ਸਮਾਂ-ਮਾਰਚ ਤੋਂ ਅਗਸਤ ਵਿਚ ਬੀਜਾਈ ਕਰਨੀ ਚਾਹੀਦੀ ਹੈ । ਬੀਜਾਈ ਛੱਟੇ ਢੰਗ ਨਾਲ ਕੀਤੀ ਜਾਂਦੀ ਹੈ ।

ਪ੍ਰਸ਼ਨ 68.
ਬਾਜਰੇ ਲਈ ਨਦੀਨਾਂ ਦੀ ਰੋਕਥਾਮ, ਸਿੰਚਾਈ, ਕਟਾਈ ਬਾਰੇ ਦੱਸੋ ।
ਉੱਤਰ-
ਨਦੀਨਾਂ ਦੀ ਰੋਕਥਾਮ-ਐਟਰਾਟਾਫ ਦੀ ਛਿੜਕਾਅ ਬੀਜਾਈ ਤੋਂ 2 ਦਿਨਾਂ ਦੇ ਅੰਦਰ ਕਰੋ । ਸਿੰਚਾਈ-ਇਸ ਨੂੰ 2-3 ਪਾਣੀਆਂ ਦੀ ਲੋੜ ਹੁੰਦੀ ਹੈ । ਕਟਾਈ-ਬੀਜਾਈ ਤੋਂ 45-55 ਦਿਨਾਂ ਬਾਅਦ ਜਦੋਂ ਸਿੱਟੇ ਨਿਕਲਣੇ ਸ਼ੁਰੂ ਹੋਣ ਵਾਲੇ ਹੁੰਦੇ ਹਨ, ਫ਼ਸਲ ਕਟਾਈ ਲਈ ਤਿਆਰ ਹੁੰਦੀ ਹੈ ।

ਪ੍ਰਸ਼ਨ 69.
ਬਾਜਰੇ ਲਈ ਖਾਦਾਂ ਦਾ ਵੇਰਵਾ ਦਿਓ , }
ਉੱਤਰ-
ਬਾਜਰੇ ਵਿਚ ਖੇਤ ਦੀ ਤਿਆਰੀ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾਂਦੀ ਹੈ । ਬੀਜਾਈ ਸਮੇਂ 10 ਕਿਲੋ ਨਾਈਟਰੋਜਨ ਪ੍ਰਤੀ ਏਕੜ ਅਤੇ 10 ਕਿਲੋ ਬੀਜਾਈ ਤੋਂ 3 ਹਫ਼ਤੇ ਬਾਅਦ ਪਾਈ ਜਾਂਦੀ ਹੈ ।

ਪ੍ਰਸ਼ਨ 70.
ਬਾਜਰੇ ਦੇ ਕੀੜੇ ਅਤੇ ਬੀਮਾਰੀਆਂ ਬਾਰੇ ਦੱਸੋ ।
ਉੱਤਰ-
ਬਾਜਰੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਹਨ-ਸਲੇਟੀ ਕੁੰਡੀ, ਜੜ੍ਹ ਦਾ ਕੀੜਾ, ਘੋੜਾ, ਇਸ ਦੇ ਮੁੱਖ ਕੀੜੇ ਹਨ ਅਤੇ ਸਿੱਟਿਆਂ ਦਾ ਰੋਗ ਅਤੇ ਗੁੰਦੀਆ ਰੋਗ ਇਸ ਦੀਆਂ ਮੁੱਖ ਬੀਮਾਰੀਆਂ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬਾਜਰੇ ਦੀ ਕਾਸ਼ਤ ਦਾ ਵੇਰਵਾ ਦਿਓ
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 2.
ਝੋਨੇ ਦੀ ਪਨੀਰੀ ਦੀ ਬੀਜਾਈ ਬਾਰੇ ਦੱਸੋ ।
ਉੱਤਰ-
ਝੋਨੇ ਦੀ ਪਨੀਰੀ ਦੀ ਬੀਜਾਈ ਲਈ ਸਹੀ ਸਮਾਂ 15 ਤੋਂ 30 ਮਈ ਦਾ ਹੈ । ਜ਼ਮੀਨ ਦੀ ਤਿਆਰੀ ਵੇਲੇ 12-15 ਟਨ ਗਲੀ-ਸੜੀ ਰੂੜੀ ਪ੍ਰਤੀ ਏਕੜ ਵਰਤੋਂ ਕਰਨੀ ਚਾਹੀਦੀ ਹੈ ! ਪਨੀਰੀ ਬੀਜਣ ਸਮੇਂ ਲੋੜੀਂਦੀਆਂ ਖਾਦਾਂ, ਜਿਵੇਂ 12 ਕਿਲੋ ਨਾਈਟਰੋਜਨ, 10 ਕਿਲੋ ਫਾਸਫੋਰਸ ਅਤੇ 13 ਕਿਲੋ ਜ਼ਿੰਕ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀਆਂ ਚਾਹੀਦੀਆਂ ਹਨ ।

ਬੀਜਾਂ ਨੂੰ ਸੋਧ ਕੇ ਗਿੱਲੀਆਂ ਬੋਰੀਆਂ ਉੱਪਰ 7-8 ਸੈਂ.ਮੀ. ਮੋਟੀ ਤਹਿ ਵਿਚ ਖਿਲਾਰ ਦਿੱਤਾ ਜਾਂਦਾ ਹੈ ਤੇ ਉੱਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿੱਤਾ ਜਾਂਦਾ ਹੈ ।
ਇਹਨਾਂ ਢੱਕੇ ਬੀਜਾਂ ਉੱਪਰ ਸਮੇਂਸਮੇਂ ਸਿਰ ਪਾਣੀ ਛਿੜਕਦੇ ਰਹਿਣਾ ਚਾਹੀਦਾ ਹੈ । ਬੀਜ 24 ਤੋਂ 36 ਘੰਟਿਆਂ ਅੰਦਰ ਪੁੰਗਰ ਜਾਣਗੇ । ਇਹਨਾਂ ਨੂੰ ਛੱਟੇ ਨਾਲ ਬੀਜ ਦੇਣਾ ਚਾਹੀਦਾ ਹੈ ।

ਸਾਢੇ ਛੇ ਮਰਲੇ ਵਿਚ 8 ਕਿਲੋ ਬੀਜ ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਰਹਿੰਦੀ ਹੈ | ਪਨੀਰੀ ਵਿਚ ਨਦੀਨਾਂ ਦੀ ਰੋਕਥਾਮ ਲਈ ਬੂਟਾਕਲੋਰ ਜਾਂ ਸੋਫਿਟ ਦੀ ਵਰਤੋਂ ਕੀਤੀ ਜਾਂਦੀ ਹੈ | ਪਨੀਰੀ ਬੀਜਣ ਤੋਂ 15 ਦਿਨ ਬਾਅਦ 12 ਕਿਲੋ ਨਾਈਟਰੋਜਨ ਪ੍ਰਤੀ ਏਕੜ ਹੋਰ ਪਾਉਣੀ ਚਾਹੀਦੀ ਹੈ । 25-30 ਦਿਨਾਂ ਵਿਚ ਪਨੀਰੀ ਲਾਉਣ ਲਈ ਤਿਆਰ ਹੋ ਜਾਂਦੀ ਹੈ ।

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 3.
ਮਕੈਨੀਕਲ ਟਰਾਂਸਪਲਾਂਟਰ ਦੁਆਰਾ ਝੋਨੇ ਦੀ ਪਨੀਰੀ ਲਾਉਣ ਬਾਰੇ ਦੱਸੋ ।
ਉੱਤਰ-
ਮਸ਼ੀਨ ਨਾਲ ਝੋਨਾ ਲਾਉਣ ਲਈ ਪਨੀਰੀ ਨੂੰ ਖਾਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ । ਇਕ ਪਲਾਸਟਿਕ ਸ਼ੀਟ ਨੂੰ ਸੁਰਾਖ ਕਰਕੇ ਵਿਛਾਇਆ ਜਾਂਦਾ ਹੈ ।
ਇਸ ਉਪਰ ਮਸ਼ੀਨ ਦੇ ਆਕਾਰ ਦੇ ਖਾਨਿਆਂ ਵਾਲੇ , ਫਰੇਮ ਰੱਖ ਕੇ ਮਿੱਟੀ ਪਾਈ ਜਾਂਦੀ ਹੈ । ਇਸ ਮਿੱਟੀ ਉੱਪਰ ਪੁੰਗਰਿਆ ਬੀਜ ਪਾਇਆ ਜਾਂਦਾ ਹੈ । ਬੀਜ ਨੂੰ ਮਿੱਟੀ ਦੀ ਪਤਲੀ ਪਰਤ ਨਾਲ ਢੱਕ ਦਿੱਤਾ ਜਾਂਦਾ ਹੈ । ਇਸ ਉਪਰ ਹੱਥ ਵਾਲੇ ਫੁਆਰੇ ਨਾਲ ਪਾਣੀ ਛਿੜਕਿਆ ਜਾਂਦਾ ਹੈ । ਫਰੇਮ ਨੂੰ ਧਿਆਨ ਨਾਲ ਹੌਲੀ ਜਿਹੇ ਚੁੱਕ ਲਿਆ ਜਾਂਦਾ ਹੈ । ਹਰ ਰੋਜ਼ ਪਾਣੀ ਛਿੜਕ ਕੇ ਮੈਟ ਨੂੰ ਗਿੱਲਾ ਰੱਖਿਆ ਜਾਂਦਾ ਹੈ । ਇੱਕ ਏਕੜ ਦੇ ਹਿਸਾਬ ਨਾਲ 10-12 ਕਿਲੋ ਬੀਜ ਤੋਂ ਤਿਆਰ 200 ਮੈਟਾਂ ਦੀ ਲੋੜ ਪੈਂਦੀ ਹੈ ।

ਪ੍ਰਸ਼ਨ 4.
ਬਾਸਮਤੀ ਦੀ ਕਾਸ਼ਤ ਬਾਰੇ ਦੱਸੋ ।
ਉੱਤਰ-
ਆਪਣੇ ਆਪ ਕਰੋ ।

ਪ੍ਰਸ਼ਨ 5.
ਮੱਕੀ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 6.
ਮੂੰਗੀ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 7.
ਮਾਂਹ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 8.
ਮੂੰਗਫਲੀ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 9.
ਕਪਾਹ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਆਪਣੇ ਆਪ ਉੱਤਰ ਦਿਓ |

PSEB 9th Class Agriculture Solutions Chapter 1 ਸਾਉਣੀ ਦੀਆਂ ਫ਼ਸਲਾਂ

ਪ੍ਰਸ਼ਨ 10.
ਕਮਾਦ ਦੀ ਕਾਸ਼ਤ ਦਾ ਵੇਰਵਾ ਦਿਓ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 11.
ਬਾਜਰਾ ਦੀ ਕਾਸ਼ਤ ਹੇਠ ਲਿਖੇ ਬਿੰਦੂਆਂ ਅਨੁਸਾਰ ਦੱਸੋ ।
(ੳ) ਉੱਨਤ ਕਿਸਮਾਂ,
(ਅ) ਜ਼ਮੀਨ ਦੀ ਤਿਆਰੀ ।
(ਈ) ਨਦੀਨਾਂ ਦੀ ਰੋਕਥਾਮ
(ਸ) ਖਾਦਾਂ (ਹ) ਕਟਾਈ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਪ੍ਰਸ਼ਨ 12.
ਮੱਕੀ ਦੀ ਕਾਸ਼ਤ ਦਾ ਵੇਰਵਾ ਹੇਠ ਲਿਖੇ ਅਨੁਸਾਰ ਦਿਉ ।
(ੳ) ਉੱਨਤ ਕਿਸਮਾਂ
(ਅ) ਬੀਜ ਦੀ ਮਾਤਰਾ
(ਬੀ) ਜਾਈ ਦਾ ਸਮਾਂ
(ਸ) ਖਾਦਾਂ
(ਹ) ਨਦੀਨਾਂ ਦੀ ਰੋਕਥਾਮ ।
ਉੱਤਰ-
ਆਪਣੇ ਆਪ ਉੱਤਰ ਦਿਓ ।

ਸਾਉਣੀ ਦੀਆਂ ਫ਼ਸਲਾਂ PSEB 9th Class Agriculture Notes

ਪਾਠ ਇੱਕ ਨਜ਼ਰ ਵਿੱਚ

  1. ਸਾਉਣੀ ਦੀਆਂ ਫ਼ਸਲਾਂ ਜੂਨ-ਜੁਲਾਈ ਜਾਂ ਮਾਨਸੂਨ ਦੇ ਆਉਣ ਤੇ ਬੀਜੀਆਂ ਜਾਂਦੀਆਂ ਹਨ ।
  2. ਸਾਉਣੀ ਦੀਆਂ ਫ਼ਸਲਾਂ ਦੀ ਕਟਾਈ ਅਕਤੂਬਰ-ਨਵੰਬਰ ਵਿਚ ਕੀਤੀ ਜਾਂਦੀ ਹੈ ।
  3. ਸਾਉਣੀ ਦੀਆਂ ਫ਼ਸਲਾਂ ਹਨ-ਅਨਾਜ ਵਾਲੀਆਂ, ਦਾਲਾਂ ਅਤੇ ਤੇਲ ਬੀਜ ਅਤੇ ਕਪਾਹ, ਕਮਾਦੇ ਅਤੇ ਸਾਉਣੀ ਦੇ ਚਾਰੇ ।
  4. ਕੁੱਝ ਸਾਉਣੀ ਦੀਆਂ ਫ਼ਸਲਾਂ ਹਨ- ਝੋਨਾ, ਬਾਸਮਤੀ, ਮੱਕੀ, ਮਾਂਹ, ਮੂੰਗਫਲੀ, ਕਪਾਹ, ਕਮਾਦ, ਜਵਾਰ ਅਤੇ ਬਾਜਰਾ ॥
  5. ਝੋਨੇ ਨੂੰ ਧਾਨ ਅਤੇ ਜੀਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ।
  6. ਝੋਨੇ ਦੀ ਪੈਦਾਵਾਰ ਵਿਚ ਚੀਨ ਦੁਨੀਆ ਵਿਚ ਅਤੇ ਪੱਛਮੀ ਬੰਗਾਲ ਭਾਰਤ ਵਿੱਚ ਸਭ ਤੋਂ ਅੱਗੇ ਹੈ ।
  7. ਪੰਜਾਬ ਵਿਚ ਝੋਨੇ ਦੀ ਕਾਸ਼ਤ ਹੇਠ ਰਕਬਾ 28 ਲੱਖ ਹੈਕਟੇਅਰ ਹੈ । ਇਸ ਤੋਂ ਔਸਤ ਝਾੜ 60 ਕੁਇੰਟਲ ਪ੍ਰਤੀ ਹੈਕਟੇਅਰ ਮਿਲ ਜਾਂਦਾ ਹੈ ।
  8. ਝੋਨੇ ਨੂੰ ਵਧੇਰੇ ਗਰਮੀ, ਵਧੇਰੇ ਸਿੱਲ੍ਹ, ਵਧੇਰੇ ਪਾਣੀ ਦੀ ਲੋੜ ਹੁੰਦੀ ਹੈ ।
  9. ਝੋਨੇ ਲਈ ਦਰਮਿਆਨੀ ਤੋਂ ਭਾਰੀ ਜ਼ਮੀਨ ਵਧੀਆ ਹੈ ।
  10. ਝੋਨੇ ਦੀਆਂ ਉੱਨਤ ਕਿਸਮਾਂ ਹਨ-ਪੀ.ਆਰ. 123, ਪੀ.ਆਰ. 122, ਪੀ. ਆਰ. 121, ਪੀ. ਆਰ. 118, ਪੀ.ਆਰ. 116.
  11. ਝੋਨੇ ਲਈ ਇੱਕ ਏਕੜ ਲਈ 8 ਕਿਲੋ ਬੀਜ ਦੀ ਲੋੜ ਹੁੰਦੀ ਹੈ ।
  12. ਝੋਨੇ ਦੀ ਪਨੀਰੀ 15 ਤੋਂ 30 ਮਈ ਤਕ ਬੀਜੋ ।
  13. ਮਕੈਨੀਕਲ ਟਰਾਂਸਪਲਾਂਟਰ ਨਾਲ ਝੋਨਾ ਲਾਉਣ ਲਈ ਪਨੀਰੀ ਨੂੰ ਖ਼ਾਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ।
  14. ਝੋਨੇ ਦੀ ਪਨੀਰੀ ਖੇਤਾਂ ਵਿਚ 25-30 ਦਿਨਾਂ ਦੀ ਹੋਣ ਤੇ ਜੂਨ ਦੇ ਦੂਜੇ ਪੰਦਰਵਾੜੇ ਵਿੱਚ ਬੀਜੋ ।
  15. ਝੋਨੇ ਵਿੱਚ ਸਵਾਂਕ ਅਤੇ ਮੋਥਾ ਨਦੀਨ ਹੁੰਦੇ ਹਨ ।
  16. ਝੋਨੇ ਦੀ ਸਿੱਧੀ ਬੀਜਾਈ ਸਿਰਫ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕਰਨੀ ਚਾਹੀਦੀ ਹੈ ।
  17. ਫ਼ਸਲ ਦੀਆਂ ਮੁੰਜਰਾਂ ਪੱਕਣ ਅਤੇ ਨਾੜ ਦੇ ਪੀਲੇ ਹੋਣ ਤੇ ਝੋਨੇ ਦੀ ਕਟਾਈ ਕਰ ਲੈਣੀ ਚਾਹੀਦੀ ਹੈ ।
  18. ਤਣੇ ਦਾ ਗੜੂਆਂ, ਪੱਤਾ ਲਪੇਟ ਸੁੰਡੀ, ਚਿੱਟੀ ਪਿੱਠ ਵਾਲੇ ਟਿੱਡੇ ਅਤੇ ਭੂਰੇ ਟਿੱਡੇ ! ਝੋਨੇ ਦੇ ਕੀੜੇ ਹਨ ।
  19. ਬਾਸਮਤੀ ਦੀਆਂ ਕਿਸਮਾਂ ਹਨ-ਪੰਜਾਬ ਬਾਸਮਤੀ-3, ਪੂਸਾ ਪੰਜਾਬ ਬਾਸਮਤੀ 1509, ਪੂਸਾ ਬਾਸਮਤੀ 1121.
  20. ਪੂਸਾ ਪੰਜਾਬ ਬਾਸਮਤੀ 1509 ਦੀ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਅਤੇ ਪੰਜਾਬ ਬਾਸਮਤੀ 3 ਅਤੇ ਪੂਸਾ ਬਾਸਮਤੀ 1121 ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਬੀਜੀ ਜਾਂਦੀ ਹੈ ।
  21. ਬਾਸਮਤੀ ਨੂੰ ਨਾਈਟਰੋਜਨ ਤੱਤ ਵਾਲੀ ਖਾਦ ਵਧੇਰੇ ਮਾਤਰਾ ਵਿੱਚ ਨਹੀਂ ਪਾਉਣੀ ਚਾਹੀਦੀ ।
  22. ਮੱਕੀ ਦੀ ਪੈਦਾਵਾਰ ਵਿਚ ਸੰਯੁਕਤ ਰਾਜ ਅਮਰੀਕਾ ਦੁਨੀਆ ਵਿੱਚ ਅਤੇ ਭਾਰਤ ਵਿਚ ਆਂਧਰਾ ਪ੍ਰਦੇਸ਼ ਸਭ ਤੋਂ ਅੱਗੇ ਹੈ ।
  23. ਪੰਜਾਬ ਵਿਚ ਮੱਕੀ ਦੀ ਕਾਸ਼ਤ ਹੇਠ ਰਕਬਾ 1 ਲੱਖ 25, ਹਜ਼ਾਰ ਹੈਕਟੇਅਰ ਹੈ । ਮੱਕੀ ਦਾ ਔਸਤ ਝਾੜ 15 ਕੁਇੰਟਲ ਪ੍ਰਤੀ ਏਕੜ ਹੈ ।
  24. ਮੱਕੀ ਨੂੰ ਉੱਗਣ ਤੋਂ ਲੈ ਕੇ ਨਿਸਰਨ ਤੱਕ ਸਿੱਲ੍ਹੇ ਤੇ ਗਰਮ ਜਲਵਾਯੂ ਦੀ ਲੋੜ ਹੈ ।
  25. ਮੱਕੀ ਦੀਆਂ ਕਿਸਮਾਂ ਹਨ-ਪੀ. ਐੱਮ. ਐੱਚ. 1, ਪੀ. ਐੱਮ. ਐੱਚ. 2 ਮੱਕੀ ਦੀਆਂ ਆਮ ਵਰਤੋਂ ਵਾਲੀਆਂ ਅਤੇ ਖ਼ਾਸ ਵਰਤੋਂ ਵਾਲੀਆਂ ਕਿਸਮਾਂ ਹਨ ਪੰਜਾਬ ਸਵੀਟ ਕਾਰਨ- 1 ਅਤੇ ਪਰਲ ਪੌਪਕੌਰਨ।
  26. ਮੱਕੀ ਦੀ ਪਰਲ ਪੌਪਕੌਰਨ ਕਿਸਮ ਲਈ 7 ਕਿਲੋ ਅਤੇ ਹੋਰ ਕਿਸਮਾਂ ਲਈ 8 ਕਿਲੋ ਬੀਜ ਪ੍ਰਤੀ ਏਕੜ ਦੀ ਲੋੜ ਹੈ ।
  27. ਮੱਕੀ ਦੀ ਬੀਜਾਈ ਮਈ ਦੇ ਆਖ਼ਰੀ ਹਫ਼ਤੇ ਤੋਂ ਅਖੀਰ ਜੂਨ ਤੱਕ ਕੀਤੀ ਜਾਂਦੀ ਹੈ ।
  28. ਮੱਕੀ ਨੂੰ 6 ਪਾਣੀਆਂ ਦੀ ਲੋੜ ਹੈ ।
  29. ਮੱਕੀ ਦਾ ਗਤੂੰਆਂ ਮੱਕੀ ਵਿਚ ਮੁੱਖ ਕੀੜਾ ਹੈ ।
  30. ਮੱਕੀ ਵਿੱਚ ਬੀਜ ਦਾ ਸੜਨਾ, ਪੌਦੇ ਦਾ ਝੁਲਸਣਾ, ਟਾਂਡੇ ਦਾ ਗਲਣਾ ਆਦਿ ਬੀਮਾਰੀਆਂ ਲੱਗ ਸਕਦੀਆਂ ਹਨ ।
  31. ਦਾਲ ਵਾਲੀਆਂ ਫ਼ਸਲਾਂ ਮੂੰਗੀ, ਮਾਂਹ ਅਤੇ ਅਰਹਰ ਅਤੇ ਤੇਲ ਬੀਜ ਫ਼ਸਲਾਂ ਵਿਚ ਮੂੰਗਫ਼ਲੀ ਅਤੇ ਤਿੱਲ ਬੀਜ ਹਨ ।
  32. ਸੋਇਆਬੀਨ ਦਾਲ ਅਤੇ ਤੇਲ ਬੀਜ ਫ਼ਸਲ ਦੋਵੇਂ ਹਨ ।
  33. ਦਾਲਾਂ ਦੀ ਪੈਦਾਵਾਰ ਵਿਚ ਭਾਰਤ ਦੁਨੀਆ ਵਿਚ ਮੋਹਰੀ ਦੇਸ਼ ਹੈ ਪਰ ਦਾਲਾਂ ਦੀ ਖਪਤ ਵੀ ਭਾਰਤ ਵਿਚ ਬਹੁਤ ਹੈ । ਇਸ ਲਈ ਦਾਲਾਂ ਨੂੰ ਆਯਾਤ ਕਰਨਾ ਪੈਂਦਾ ਹੈ ।
  34. ਪੰਜਾਬ ਵਿਚ ਮੂੰਗੀ ਦੀ ਕਾਸ਼ਤ 5 ਹਜ਼ਾਰ ਹੈਕਟੇਅਰ ਰਕਬੇ ਵਿਚ ਕੀਤੀ ਜਾਂਦੀ । ਹੈ । ਇਸ ਦਾ ਔਸਤ ਝਾੜ 350 ਕਿਲੋ ਪ੍ਰਤੀ ਏਕੜ ਹੈ ।
  35. ਮੂੰਗੀ ਲਈ ਗਰਮ ਜਲਵਾਯੂ ਦੀ ਲੋੜ ਹੈ ।
  36. ਮੂੰਗੀ ਲਈ ਕਲਰਾਠੀ ਜਾਂ ਸੇਮ ਵਾਲੀਆਂ ਜ਼ਮੀਨਾਂ ਠੀਕ ਨਹੀਂ ਹਨ ।
  37. ਮੂੰਗੀ ਦੀਆਂ ਉੱਨਤ ਕਿਸਮਾਂ ਹਨ-ਪੀ.ਏ.ਯੂ 911, ਐੱਮ. ਐੱਲ. 818.
  38. ਮੂੰਗੀ ਦੀ ਬੀਜਾਈ ਜੁਲਾਈ ਦੇ ਪਹਿਲੇ ਪੰਦਰਵਾੜੇ ਵਿੱਚ ਕੀਤੀ ਜਾਂਦੀ ਹੈ ।
  39. ਮੂੰਗੀ ਵਿੱਚ ਨਦੀਨਾਂ ਦੀ ਰੋਕਥਾਮ ਲਈ ਟਰੈਫਲਿਨ ਅਤੇ ਬਾਸਾਲਿਨ ਦੀ ਵਰਤੋਂ ਕੀਤੀ ਜਾਂਦੀ ਹੈ ।
  40. ਮੂੰਗੀ ਨੂੰ ਲਗਭਗ 80% ਫ਼ਲੀਆਂ ਪੱਕ ਜਾਣ ਤੇ ਦਾਤਰੀ ਨਾਲ ਵੱਢ ਲਓ ।
  41. ਮੂੰਗੀ ਨੂੰ ਹਰਾ ਤੇਲਾ, ਚਿੱਟੀ ਮੱਖੀ, ਵਾਲਾਂ ਵਾਲੀ ਸੁੰਡੀ (ਭੱਬੂ ਕੁੱਤਾ), ਫ਼ਲੀ ਛੇਦਕ ਸੁੰਡੀ ਅਤੇ ਜੂ ਆਦਿ ਮੁੱਖ ਕੀੜੇ ਹਨ ।
  42. ਪੰਜਾਬ ਵਿੱਚ ਮਾਂਹ ਦੀ ਕਾਸ਼ਤ ਲਗਪਗ 2 ਹਜ਼ਾਰ ਹੈਕਟੇਅਰ ਰਕਬੇ ਵਿੱਚ ਹੁੰਦੀ ਹੈ ਅਤੇ ਇਸ ਦਾ ਔਸਤ ਝਾੜ ਲਗਭਗ 180 ਕਿਲੋ ਪ੍ਰਤੀ ਏਕੜ
    ਹੁੰਦਾ ਹੈ ।
  43. ਮਾਂਹ ਦੀਆਂ ਉੱਨਤ ਕਿਸਮਾਂ ਹਨ- ਮਾਂਹ 114, ਮਾਂਹ 118.
  44. ਜਦੋਂ ਪੱਤੇ ਝੜ ਜਾਣ ਅਤੇ ਫ਼ਲੀਆਂ ਸਲੇਟੀ-ਕਾਲੀਆਂ ਹੋਣ ਤਾਂ ਫ਼ਸਲ ਕਟਾਈ ਲਈ ਤਿਆਰ ਹੈ ।
  45. ਸੋਇਆਬੀਨ ਦੀ ਪੈਦਾਵਾਰ ਵਿੱਚ ਸੰਯੁਕਤ ਰਾਜ ਅਮਰੀਕਾ ਦੁਨੀਆ ਵਿਚ ਅਤੇ ਮੱਧ ਪ੍ਰਦੇਸ਼ ਭਾਰਤ ਵਿੱਚ ਸਭ ਤੋਂ ਅੱਗੇ ਹਨ ।
  46. ਸੋਇਆਬੀਨ ਤੋਂ ਖਾਣ ਵਾਲੇ ਤੇਲ, ਸੋਇਆ ਦੁੱਧ ਅਤੇ ਇਸ ਤੋਂ ਬਣਨ ਵਾਲੀਆਂ ਚੀਜ਼ਾਂ, ਬੇਕਰੀ ਦੀਆਂ ਚੀਜ਼ਾਂ ਅਤੇ ਦਵਾਈਆਂ ਆਦਿ ਬਣਾਈਆਂ ਜਾਂਦੀਆਂ ਹਨ ।
  47. ਸੋਇਆਬੀਨ ਨੂੰ ਗਰਮ ਜਲਵਾਯੂ ਦੀ ਲੋੜ ਹੁੰਦੀ ਹੈ ।
  48. ਸੋਇਆਬੀਨ ਦੀਆਂ ਉੱਨਤ ਕਿਸਮਾਂ ਹਨ- ਐੱਸ. ਐੱਲ. 958, ਐੱਸ. ਐੱਲ. 744.
  49. ਸੋਇਆਬੀਨ ਦੇ 25-30 ਕਿਲੋ ਬੀਜ ਪ੍ਰਤੀ ਏਕੜ ਦੀ ਲੋੜ ਹੁੰਦੀ ਹੈ ।
  50. ਸੋਇਆਬੀਨ ਬੀਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਕੀਤੀ ਜਾਂਦੀ ਹੈ ।
  51. ਸੋਇਆਬੀਨ ਦੀ ਕਟਾਈ ਉਦੋਂ ਕਰੋ ਜਦੋਂ ਸਾਰੇ ਪੱਤੇ ਝੜ ਜਾਣ ਅਤੇ ਫ਼ਲੀਆਂ ਦਾ ਰੰਗ ਬਦਲ ਜਾਵੇ ।
  52. ਸੋਇਆਬੀਨ ਨੂੰ ਵਾਲਾਂ ਵਾਲੀ ਸੁੰਡੀ ਅਤੇ ਸਫ਼ੈਦ ਮੱਖੀ ਕੀੜੇ ਲਗਦੇ ਹਨ ।
  53. ਸੋਇਆਬੀਨ ਨੂੰ ਚਿਤਕਬਰਾ ਰੋਗ ਲੱਗ ਜਾਂਦਾ ਹੈ ।
  54. ਸੰਯੁਕਤ ਰਾਜ ਅਮਰੀਕਾ ਦੁਨੀਆ ਵਿਚ ਸਭ ਤੋਂ ਵੱਧ ਤੇਲ ਬੀਜ ਪੈਦਾ ਕਰਦਾ ਹੈ ਅਤੇ ਭਾਰਤ ਵਿਚ ਰਾਜਸਥਾਨ ।
  55. ਮੂੰਗਫ਼ਲੀ ਦੀ ਪੈਦਾਵਾਰ ਵਿੱਚ ਚੀਨ ਦੁਨੀਆ ਵਿਚ ਅਤੇ ਗੁਜਰਾਤ ਭਾਰਤ ਵਿੱਚ ਸਭ ਤੋਂ ਅੱਗੇ ਹਨ ।
  56. ਪੰਜਾਬ ਵਿੱਚ ਮੂੰਗਫ਼ਲੀ ਦੀ ਕਾਸ਼ਤ 15 ਹਜ਼ਾਰ ਹੈਕਟੇਅਰ ਰਕਬੇ ਵਿੱਚ ਹੁੰਦੀ | ਹੈ ।
  57. ਪੰਜਾਬ ਵਿੱਚ ਮੂੰਗਫ਼ਲੀ ਦਾ ਔਸਤ ਝਾੜ ਲਗਪਗ 7 ਕੁਇੰਟਲ ਪ੍ਰਤੀ ਏਕੜ ਹੈ ।
  58. ਮੁੰਗਫ਼ਲੀ ਦੀਆਂ ਕਿਸਮਾਂ ਹਨ-ਐੱਸ. ਜੀ. 99, ਐੱਸ. ਜੀ. 84.
  59. ਮੂੰਗਫ਼ਲੀ ਦੇ ਬੀਜ (ਗਿਰੀਆਂ) 38-40 ਕਿਲੋ ਪ੍ਰਤੀ ਏਕੜ ਵਰਤੋ ।
  60. ਮੂੰਗਫ਼ਲੀ ਦੀ ਸਾਰੀ ਫ਼ਸਲ ਦੇ ਇਕਸਾਰ ਪੀਲਾ ਹੋਣ ਅਤੇ ਪੁਰਾਣੇ ਪੱਤਿਆਂ ਦੇ ਝੜਨ ਤੇ ਫ਼ਸਲ ਦੀ ਪੁਟਾਈ ਕੀਤੀ ਜਾਂਦੀ ਹੈ ।
  61. ਮੂੰਗਫ਼ਲੀ ਦੀ ਫ਼ਸਲ ਨੂੰ ਚੇਪਾ, ਚਿੱਟਾ ਸੁੰਡ ਅਤੇ ਭੱਬੂ ਕੁੱਤਾ ਕੀੜੇ ਲਗਦੇ ਹਨ ।
  62. ਮੂੰਗਫ਼ਲੀ ਦੀਆਂ ਬੀਮਾਰੀਆਂ ਹਨ-ਬੀਜ ਦਾ ਗਲਣਾ, ਗਿਰੀ ਦਾ ਗਲਣਾ ਅਤੇ ਟਿੱਕਾ ।
  63. ਕਪਾਹ ਰੇਸ਼ੇ ਲਈ ਅਤੇ ਰੀਨਾ ਖੰਡ ਲਈ ਬੀਜਿਆ ਜਾਂਦਾ ਹੈ ।
  64. ਪਸ਼ੂਆਂ ਦੇ ਚਾਰੇ ਲਈ ਮੱਕੀ, ਜੁਆਰ (ਚਰੀ) ਅਤੇ ਬਾਜਰਾ ਸਾਉਣੀ ਦੀਆਂ ਫ਼ਸਲਾਂ ਹਨ ।
  65. ਕਪਾਹ ਦੀ ਪੈਦਾਵਾਰ ਦੁਨੀਆ ਵਿੱਚ ਚੀਨ ਸਭ ਤੋਂ ਅੱਗੇ ਹੈ ਅਤੇ ਭਾਰਤ ਵਿੱਚ ਗੁਜਰਾਤ ।
  66. ਪੰਜਾਬ ਵਿੱਚ ਕਪਾਹ ਦੀ ਕਾਸ਼ਤ ਲਗਪਗ 5 ਲੱਖ ਹੈਕਟੇਅਰ ਰਕਬੇ ਵਿੱਚ ਹੁੰਦੀ ਹੈ ।
  67. ਪੰਜਾਬ ਵਿਚ ਕਪਾਹ ਦਾ ਔਸਤ ਝਾੜ 230 ਕਿਲੋ ਨੂੰ ਪ੍ਰਤੀ ਏਕੜ ਹੈ ।
  68. ਕਪਾਹ ਗਰਮ ਅਤੇ ਖੁਸ਼ਕ ਜਲਵਾਯੂ ਦੀ ਫ਼ਸਲ ਹੈ ।
  69. ਨਰਮੇ ਦੀਆਂ ਕਿਸਮਾਂ ਹਨ-ਬੀ.ਟੀ. ਕਿਸਮਾਂ-ਆਰ. ਸੀ. ਐੱਚ. 650. , ਐੱਨ. ਸੀ. ਐੱਸ. 855, ਅੰਕੁਰ 3028, ਐੱਮ. ਆਰ. ਸੀ.
  70. 17, ਬੀ.ਟੀ. ਰਹਿਤ ਦੋਗਲੀਆਂ ਕਿਸਮਾਂ ਹਨ-ਐੱਲ. ਐੱਚ.ਐੱਚ. 144, ਸਧਾਰਨ ਕਿਸਮਾਂ ਐੱਲ. ਐੱਚ. 2108. ਦੇਸੀ ਕਪਾਹ ਦੀਆਂ ਕਿਸਮਾਂ ਹਨ-ਦੋਗਲੀਆਂ ਕਿਸਮਾਂ ਹਨ-ਪੀ.ਏ.ਯੂ. 626, ਸਾਧਾਰਨ ਕਿਸਮਾਂ ਹਨ-ਐੱਫ਼. ਡੀ.ਕੇ. 124, ਐੱਲ. ਡੀ. 694.
  71. ਕਪਾਹ ਦੀ ਬੀਜਾਈ ਦਾ ਸਮਾਂ ਇੱਕ ਅਪਰੈਲ ਤੋਂ 15 ਮਈ ਹੈ ।
  72. ਕਪਾਹ ਵਿਚ ਇਟਸਿਟ/ਚੁਪੱਤੀ, ਮਧਾਲਾ/ਮਕੜਾ ਆਦਿ ਨਦੀਨ ਹੁੰਦੇ ਹਨ ।
  73. ਕਪਾਹ ਦੇ ਕੀੜੇ ਹਨ-ਰਸ ਚੂਸਣ ਵਾਲੇ ਕੀੜੇ; ਜਿਵੇਂ-ਤੇਲਾ, ਚੇਪਾ, ਚਿੱਟੀ ਮੱਖੀ ਅਤੇ ਮੀਲੀ ਬੱਗ । ਤੰਬਾਕੂ ਦੀ ਸੁੰਡੀ, ਗੁਲਾਬੀ ਸੁੰਡੀ, ਚਿਤਕਬਰੀ ਸੁੰਡੀ ਅਤੇ ਅਮਰੀਕਨ ਸੁੰਡੀ ।
  74. ਕਪਾਹ ਦੀਆਂ ਬੀਮਾਰੀਆਂ ਹਨ-ਪੱਤਾ ਮਰੋੜ, ਬੈਕਟੀਰੀਅਲ ਬਲਾਈਟ, ਪੱਤੇ । ਕੁਮਲਾਉਣਾ, ਪੈਰਾ ਵਿਲਟ ਅਤੇ ਪੱਤੇ ਝੜਨਾ ।
  75. ਕਮਾਦ ਦੀ ਪੈਦਾਵਾਰ ਵਿੱਚ ਬਰਾਜ਼ੀਲ ਦੁਨੀਆ ਵਿੱਚ ਸਭ ਤੋਂ ਅੱਗੇ ਹੈ ਤੇ ! ਉੱਤਰ ਪ੍ਰਦੇਸ਼ ਭਾਰਤ ਵਿੱਚ ਸਭ ਤੋਂ ਅੱਗੇ ਹੈ ।
  76. ਪੰਜਾਬ ਵਿਚ ਕਮਾਦ ਦੀ ਕਾਸ਼ਤ ਹੇਠ ਰਕਬਾ 80 ਹਜ਼ਾਰ ਹੈਕਟੇਅਰ ਹੈ ।
  77. ਕਮਾਦ ਦਾ ਪੰਜਾਬ ਵਿਚ ਔਸਤ ਝਾੜ ਲਗਪਗ 280 ਕੁਇੰਟਲ ਪ੍ਰਤੀ ਏਕੜ ਹੈ । ਇਸ ਵਿਚੋਂ 9% ਖੰਡ ਦੀ ਪ੍ਰਾਪਤੀ ਹੁੰਦੀ ਹੈ ।
  78. ਕਮਾਦ ਲਈ ਗਰਮ ਜਲਵਾਯੂ ਅਤੇ ਦਰਮਿਆਨੀ ਤੋਂ ਭਾਰੀ ਜ਼ਮੀਨ ਢੁੱਕਵੀਂ ਰਹਿੰਦੀ ਹੈ ।
  79. ਬਸੰਤ ਰੁੱਤ ਦੇ ਕਮਾਦ ਦੀਆਂ ਕਿਸਮਾਂ ਹਨ- ਸੀ.ਓ.ਜੇ. 85, ਸੀ.ਓ.ਜੇ. 83 ਅਗੇਤੀਆਂ, ਸੀ.ਓ.ਪੀ.ਬੀ. 91, ਸੀ.ਓ.ਜੇ. 88 ਦਰਮਿਆਨੀਆਂ ਅਤੇ ਸੀ.ਓ.ਜੇ. 89 ਪਛੇਤੀ ਪੱਕਣ ਵਾਲੀ ਕਿਸਮ ਹੈ ।
  80. ਇੱਕ ਏਕੜ ਕਮਾਦ ਲਈ ਤਿੰਨ ਅੱਖਾਂ ਵਾਲੀਆਂ 20 ਹਜ਼ਾਰ ਗੁੱਲੀਆਂ ਜਾਂ ਚਾਰ ਅੱਖਾਂ ਵਾਲੀਆਂ 15 ਹਜ਼ਾਰ ਗੁੱਲੀਆਂ ਜਾਂ 5 ਅੱਖਾਂ ਵਾਲੀਆਂ 12 ਹਜ਼ਾਰ ਗੁੱਲੀਆਂ ਦੀ ਲੋੜ ਹੈ ।
  81. ਕਮਾਦ ਦੀ ਬੀਜਾਈ ਦਾ ਸਮਾਂ ਅੱਧ ਫ਼ਰਵਰੀ ਤੋਂ ਅਖੀਰ ਮਾਰਚ ਤੱਕ ਦਾ ਹੈ ।
  82. ਪਤਝੜ ਰੁੱਤ ਦੇ ਕਮਾਦ ਦੀਆਂ ਕਿਸਮਾਂ ਹਨ-ਸੀ.ਓ. ਜੇ. 85 ਅਤੇ ਸੀ.ਓ.ਜੇ.
  83. ਪਤਝੜ ਵਿਚ ਕਮਾਦ ਦੀ ਬੀਜਾਈ ਦਾ ਸਮਾਂ 20 ਸਤੰਬਰ ਤੋਂ 20 ਅਕਤੂਬਰ ਦਾ ਹੈ ।
  84. ਕਮਾਦ ਦੇ ਕੀੜੇ ਹਨ-ਕਮਾਦ ਦਾ ਘੋੜਾ, ਚਿੱਟੀ ਮੱਖੀ, ਸਿਉਂਕ ਅਤੇ ਵੱਖ-ਵੱਖ ਤਰ੍ਹਾਂ ਦੇ ਗੜੂਏ ।
  85. ਕਮਾਦ ਦੀਆਂ ਬੀਮਾਰੀਆਂ ਹਨ-ਰੱਤਾ ਰੋਗ, ਮੁਰਝਾਉਣਾ (ਸੋਕਾ), ਲਾਲ ਧਾਰੀਆਂ ਦਾ ਰੋਗ ਅਤੇ ਆਗ ਦਾ ਸਾੜਾ ।
  86. ਇੱਕ ਵੱਡੇ ਪਸ਼ੂ ਨੂੰ ਲਗਪਗ 40 ਕਿਲੋ ਹਰਾ ਚਾਰਾ ਪ੍ਰਤੀਦਿਨ ਚਾਹੀਦਾ ਹੈ ।
  87. ਮੱਕੀ ਸਾਉਣੀ ਰੁੱਤ ਦਾ ਮੁੱਖ ਚਾਰਾ ਹੈ, ਇਹ 50-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ।
  88. ਚਾਰੇ ਲਈ ਮੱਕੀ ਦੀ ਕਿਸਮ ਹੈ-ਜੇ 1006,
  89. ਚਾਰੇ ਲਈ ਮੱਕੀ ਦੇ ਬੀਜ ਦੀ ਮਾਤਰਾ 30 ਕਿਲੋ ਪ੍ਰਤੀ ਏਕੜ ਹੈ ।
  90. ਜੁਆਰ (ਚਰੀ) ਨੂੰ ਪਸ਼ੂ ਵਧੇਰੇ ਖੁਸ਼ ਹੋ ਕੇ ਖਾਂਦੇ ਹਨ ।
  91. ਜੁਆਰ ਨੂੰ ਗਰਮ ਅਤੇ ਖ਼ੁਸ਼ਕ ਜਲਵਾਯੂ ਦੀ ਲੋੜ ਹੈ ।
  92. ਜੁਆਰ ਦੀ ਕਿਸਮ ਹੈ-ਐੱਸ.ਐੱਲ. 44.
  93. ਜੁਆਰ ਲਈ 20-25 ਕਿਲੋ ਬੀਜ ਪ੍ਰਤੀ ਏਕੜ ਦੀ ਲੋੜ ਹੈ ।
  94. ਜੁਆਰ ਦੇ ਅਗੇਤੇ ਚਾਰੇ ਲਈ ਬੀਜਾਈ ਅੱਧ ਮਾਰਚ ਤੋਂ ਸ਼ੁਰੂ ਕੀਤੀ ਜਾਂਦੀ ਹੈ ।
  95. ਜੁਆਰ ਦੀ ਬੀਜਾਈ ਦਾ ਠੀਕ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਹੈ ।
  96. ਜੁਆਰ ਦੀ ਕਟਾਈ ਗੋਭੇ ਤੋਂ ਦੋਧੇ ਦੀ ਅਵਸਥਾ ਤੇ ਕਰਨ ਨਾਲ ਵਧੇਰੇ ਖ਼ੁਰਾਕੀ ਤੱਤ । ਪ੍ਰਾਪਤ ਹੋ ਜਾਂਦੇ ਹਨ ।
  97. ਬਾਜਰੇ ਦੀ ਕਿਸਮ ਹੈ ਪੀ.ਐੱਚ.ਬੀ. ਐੱਫ. 1, ਐੱਫ.ਬੀ.ਸੀ. 16.
  98. ਬਾਜਰੇ ਲਈ ਬੀਜ ਦੀ ਮਾਤਰਾ 6-8 ਕਿਲੋ ਪ੍ਰਤੀ ਏਕੜ ਹੈ ।
  99. ਬਾਜਰੇ ਦੇ ਕੀੜੇ ਹਨ-ਜੜ੍ਹ ਦਾ ਕੀੜਾ, ਸਲੇਟੀ ਭੂੰਡੀ ਅਤੇ ਘੋੜਾ ।
  100. ਬਾਜਰੇ ਦੇ ਰੋਗ ਹਨ-ਹਰੇ ਸਿੱਟਿਆਂ ਦਾ ਰੋਗ, ਗੁੰਦੀਆ ਰੋਗ ।

PSEB 9th Class SST Solutions Civics Chapter 6 ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ

Punjab State Board PSEB 9th Class Social Science Book Solutions Civics Chapter 6 ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ Textbook Exercise Questions and Answers.

PSEB Solutions for Class 9 Social Science Civics Chapter 6 ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ

Social Science Guide for Class 9 PSEB ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਭਾਰਤੀ ਸੰਵਿਧਾਨ ਦੁਆਰਾ ਸਾਨੂੰ ………… ਮੌਲਿਕ ਅਧਿਕਾਰ ਦਿੱਤੇ ਗਏ ਹਨ ।
ਉੱਤਰ-
ਛੇ,

ਪ੍ਰਸ਼ਨ 2.
ਮੁਫਤ ਅਤੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਸੰਵਿਧਾਨ ਦੇ ਅਨੁਛੇਦ …………. ਰਾਹੀਂ …………. ਸੋਧ ਰਾਹੀਂ ਦਿੱਤਾ ਗਿਆ ਹੈ ।
ਉੱਤਰ-
21A, 86ਵੇਂ ।

(ਅ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਬਾਲ ਮਜ਼ਦੂਰੀ ਕਿਸ ਅਧਿਕਾਰ ਦੁਆਰਾ ਬੰਦ ਕੀਤੀ ਗਈ ਹੈ ।
(1) ਸੁਤੰਤਰਤਾ ਦਾ ਅਧਿਕਾਰ
(2) ਸਮਾਨਤਾ ਦਾ ਅਧਿਕਾਰ
(3) ਸ਼ੋਸ਼ਣ ਵਿਰੁੱਧ ਅਧਿਕਾਰ
(4) ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ ।
ਉੱਤਰ-
(3) ਸ਼ੋਸ਼ਣ ਵਿਰੁੱਧ ਅਧਿਕਾਰ

ਪ੍ਰਸ਼ਨ 2.
ਧਰਮ ਨਿਰਪੱਖ ਰਾਜ ਦਾ ਅਰਥ ਹੈ ।
(1) ਉਹ ਰਾਜ ਜਿਸ ਵਿਚ ਸਿਰਫ ਇੱਕ ਹੀ ਧਰਮ ਹੋਵੇ ।
(2) ਉਹ ਰਾਜ ਜਿਸ ਵਿੱਚ ਕੋਈ ਧਰਮ ਨਹੀਂ ।
(3) ਉਹ ਰਾਜ ਜਿੱਥੇ ਬਹੁਤ ਸਾਰੇ ਧਰਮ ਹੋਣ ।
(4) ਉਹ ਰਾਜ ਜਿਸਦਾ ਕੋਈ ਰਾਜਕੀ ਧਰਮ ਨਹੀਂ ।
ਉੱਤਰ-
(4) ਉਹ ਰਾਜ ਜਿਸਦਾ ਕੋਈ ਰਾਜਕੀ ਧਰਮ ਨਹੀਂ ।

PSEB 9th Class SST Solutions Civics Chapter 6 ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ

(ਈ) ਠੀਕ/ਗਲਤ ਦੱਸੋ

ਪ੍ਰਸ਼ਨ 1.
ਅਧਿਕਾਰ ਜੀਵਨ ਦੀਆਂ ਉਹ ਜ਼ਰੂਰੀ ਹਾਲਤਾਂ ਹਨ ਜਿਨ੍ਹਾਂ ਤੋਂ ਬਿਨਾਂ ਕੋਈ ਵੀ ਖੁਸ਼ਹਾਲ ਜ਼ਿੰਦਗੀ ਨਹੀਂ ਜੀ ਸਕਦਾ |
ਉੱਤਰ-
(✓)

ਪ੍ਰਸ਼ਨ 2.
ਧਰਮ ਨਿਰਪੱਖ ਦਾ ਅਰਥ ਹੈ ਕਿ ਲੋਕ ਕਿਸੇ ਵੀ ਧਰਮ ਨੂੰ ਅਪਨਾਉਣ ਦੇ ਲਈ ਸੁਤੰਤਰ ਹਨ ।
ਉੱਤਰ-
(✓)

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੌਲਿਕ ਅਧਿਕਾਰ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਅੰਕਿਤ ਹਨ ?
ਉੱਤਰ-
ਮੌਲਿਕ ਅਧਿਕਾਰ ਸੰਵਿਧਾਨ ਦੇ ਤੀਜੇ ਭਾਗ ਵਿੱਚ ਅੰਕਿਤ ਹਨ ।

ਪ੍ਰਸ਼ਨ 2.
ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਭਾਰਤ ਦੀ ਨਿਆਂਪਾਲਿਕਾ ਨੂੰ ਕਿਹੜੀ ਸ਼ਕਤੀ ਮਿਲੀ ਹੋਈ ਹੈ ?
ਉੱਤਰ-
ਮੌਲਿਕ ਅਧਿਕਾਰਾਂ ਦੀ ਰੱਖਿਆ ਲਈ ਭਾਰਤ ਦੀ ਨਿਆਂਪਾਲਿਕਾ ਨੂੰ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਦੀ ਸ਼ਕਤੀ ਪ੍ਰਾਪਤ ਹੈ ।

ਪ੍ਰਸ਼ਨ 3.
ਉਸ ਬਿਲ ਦਾ ਨਾਂ ਦੱਸੋ ਜਿਸ ਵਿੱਚ ਬਾਲ ਗੰਗਾਧਰ ਤਿਲਕ ਨੇ ਭਾਰਤੀਆਂ ਲਈ ਅੰਗਰੇਜ਼ਾਂ ਕੋਲੋਂ ਕੁਝ ਅਧਿਕਾਰਾਂ ਦੀ ਮੰਗ ਕੀਤੀ ਸੀ ?
ਉੱਤਰ-
ਬਾਲ ਗੰਗਾਧਰ ਤਿਲਕ ਨੇ ਸਵਰਾਜ ਬਿੱਲ ਦੀ ਮੰਗ ਕੀਤੀ ਸੀ ।

ਪ੍ਰਸ਼ਨ 4.
ਅੰਗਰੇਜ਼ਾਂ ਕੋਲੋਂ ਔਰਤਾਂ ਤੇ ਮਰਦਾਂ ਲਈ ਸਮਾਨ ਅਧਿਕਾਰਾਂ ਦੀ ਮੰਗ ਕਿਹੜੀ ਰਿਪੋਰਟ ਵਿੱਚ ਕੀਤੀ ਗਈ ਸੀ ?
ਉੱਤਰ-
ਨਹਿਰੂ ਰਿਪੋਰਟ ।

ਪ੍ਰਸ਼ਨ 5.
ਵਿਅਕਤੀ ਦੁਆਰਾ ਕੀਤਾ ਗਿਆ ਉਚਿਤ ਦਾਅਵਾ ਜਿਸ ਨੂੰ ਸਮਾਜ ਪ੍ਰਵਾਨ ਕਰਦਾ ਹੈ ਅਤੇ ਰਾਜ ਕਾਨੂੰਨ ਰਾਹੀਂ ਲਾਗੂ ਕਰਦਾ ਹੈ, ਨੂੰ ਕੀ ਕਹਿੰਦੇ ਹਨ ?
ਉੱਤਰ-
ਮੌਲਿਕ ਅਧਿਕਾਰ ॥

PSEB 9th Class SST Solutions Civics Chapter 6 ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ

ਪ੍ਰਸ਼ਨ 6.
ਸੰਪੱਤੀ ਦਾ ਮੌਲਿਕ ਅਧਿਕਾਰ; ਮੌਲਿਕ ਅਧਿਕਾਰਾਂ ਦੀ ਸੂਚੀ ਵਿਚੋਂ ਕਦੋਂ ਅਤੇ ਕਿਸ ਸੋਧ ਦੁਆਰਾ ਖਾਰਜ ਕੀਤਾ ਗਿਆ ?
ਉੱਤਰ-
1978 ਵਿਚ 4ਵੀਂ ਸੰਵਿਧਾਨਿਕ ਸੋਧ ਨਾਲ ਸੰਪਤੀ ਦੇ ਅਧਿਕਾਰ ਨੂੰ ਕਾਨੂੰਨੀ ਅਧਿਕਾਰ ਬਣਾ ਦਿੱਤਾ ਗਿਆ ਸੀ ।

ਪ੍ਰਸ਼ਨ 7.
ਕੋਈ ਦੋ ਮੌਲਿਕ ਅਧਿਕਾਰ ਦੱਸੋ ਜਿਹੜੇ ਵਿਦੇਸ਼ੀਆਂ ਨੂੰ ਵੀ ਪ੍ਰਾਪਤ ਹਨ ?
ਉੱਤਰ-
ਸੁਤੰਤਰਤਾ ਦਾ ਅਧਿਕਾਰ, ਕਾਨੂੰਨ ਦੇ ਸਾਹਮਣੇ ਸਮਾਨਤਾ ਦਾ ਅਧਿਕਾਰ, ਧਾਰਮਿਕ ਸੁਤੰਤਰਤਾ ਦਾ ਅਧਿਕਾਰ !

ਪ੍ਰਸ਼ਨ 8.
ਬੱਚਿਆਂ ਦੇ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਕਿਹੜੇ ਅਨੁਛੇਦ ਅਧੀਨ ਦਰਜ ਕੀਤਾ ਗਿਆ ਹੈ ?
ਉੱਤਰ-
ਅਨੁਛੇਦ 21-A.

ਪ੍ਰਸ਼ਨ 9.
ਮੌਲਿਕ ਅਧਿਕਾਰ ਕਿਹੜੇ ਅਨੁਛੇਦ ਤੋਂ ਕਿਹੜੇ ਅਨੁਛੇਦ ਤੱਕ ਦਰਜ ਹਨ ?
ਉੱਤਰ-
ਅਨੁਛੇਦ 14-32 ਤੱਕ ।

ਪ੍ਰਸ਼ਨ 10.
ਛੂਤਛਾਤ ਦੇ ਖ਼ਾਤਮੇ ਲਈ ਭਾਰਤ ਦੇ ਸੰਵਿਧਾਨ ਦੇ ਕਿਹੜੇ ਅਨੁਛੇਦ ਅਧੀਨ ਵਿਵਸਥਾ ਕੀਤੀ ਗਈ ਹੈ ?
ਉੱਤਰ-
ਅਨੁਛੇਦ 17 ਅਧੀਨ ਛੂਤਛਾਤ ਦੇ ਖ਼ਾਤਮੇ ਦੀ ਵਿਵਸਥਾ ਕੀਤੀ ਗਈ ਹੈ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਮਾਨਤਾ ਦੇ ਅਧਿਕਾਰ ਦੀ ਸੰਖੇਪ ਵਿੱਚ ਵਿਆਖਿਆ ਕਰੋ ।
ਉੱਤਰ-
ਸਮਾਨਤਾ ਦਾ ਅਧਿਕਾਰ ਲੋਕਤੰਤਰ ਦਾ ਆਧਾਰ ਹੈ ਜਿਸਦਾ ਵਰਣਨ ਸੰਵਿਧਾਨ ਦੇ ਅਨੁਛੇਦ 14 ਤੋਂ 18 ਤੱਕ ਕੀਤਾ ਗਿਆ ਹੈ ।

  1. ਸੰਵਿਧਾਨ ਦੇ ਅਨੁਛੇਦ 14 ਦੇ ਅਨੁਸਾਰ ਕਾਨੂੰਨ ਦੇ ਸਾਹਮਣੇ ਸਾਰੇ ਸਮਾਨ ਜਾਂ ਬਰਾਬਰ ਹਨ ।
  2. ਅਨੁਛੇਦ 15 ਦੇ ਅਨੁਸਾਰ ਰਾਜ ਕਿਸੇ ਨਾਗਰਿਕ ਦੇ ਵਿਰੁੱਧ ਧਰਮ, ਵੰਸ਼, ਜਾਤੀ, ਲਿੰਗ ਜਾਂ ਇਨ੍ਹਾਂ ਵਿੱਚੋਂ ਕਿਸੇ ਦੇ ਵੀ ਆਧਾਰ ਉੱਤੇ ਭੇਦਭਾਵ ਨਹੀਂ ਕਰੇਗਾ ।
  3. ਅਨੁਛੇਦ 16 ਰਾਜ ਵਿੱਚ ਸਰਕਾਰੀ ਨੌਕਰੀਆਂ ਜਾਂ ਪਦਾਂ ਉੱਤੇ ਨਿਯੁਕਤੀ ਦੇ ਸੰਬੰਧ ਵਿੱਚ ਸਾਰੇ ਨਾਗਰਿਕਾਂ ਨੂੰ ਸਮਾਨ ਮੌਕੇ ਪ੍ਰਦਾਨ ਕਰਦਾ ਹੈ ।
  4. ਅਨੁਛੇਦ 17 ਨਾਲ ਛੂਤਛਾਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ ।
  5. ਅਨੁਛੇਦ 18 ਦੇ ਅਨੁਸਾਰ ਇਹ ਵਿਵਸਥਾ ਕੀਤੀ ਗਈ ਹੈ ਕਿ ਸੈਨਾ ਜਾਂ ਸਿੱਖਿਆ ਸੰਬੰਧੀ ਉਪਾਧੀ ਤੋਂ ਇਲਾਵਾ ਰਾਜ ਕੋਈ ਹੋਰ ਉਪਾਧੀ ਨਹੀਂ ਦੇਵੇਗਾ ।

ਪ੍ਰਸ਼ਨ 2.
ਨਿਆਂਪਾਲਿਕਾ ਦੀ ਨਿਆਂਇਕ ਪੁਨਰ ਨਿਰੀਖਣ ਦੀ ਸ਼ਕਤੀ ਤੇ ਨੋਟ ਲਿਖੋ ।
ਉੱਤਰ-
ਨਿਆਂਇਕ ਪੁਨਰ ਨਿਰੀਖਣ ਨਿਆਪਾਲਿਕਾ ਦੀ ਉਹ ਸ਼ਕਤੀ ਹੈ ਜਿਸ ਦੇ ਨਾਲ ਉਹ ਵਿਧਾਨ ਸਭਾ ਜਾਂ ਸੰਸਦ ਦੇ ਕਾਨੂੰਨਾਂ ਅਤੇ ਕਾਰਜਪਾਲਿਕਾ ਦੇ ਕੰਮਾਂ ਦੀ ਜਾਂਚ ਦੇ ਆਦੇਸ਼ ਦੇ ਸਕਦਾ ਹੈ । ਜੇਕਰ ਉਹ ਕਾਨੂੰਨ ਜਾਂ ਆਦੇਸ਼ ਸੰਵਿਧਾਨ ਦੇ ਵਿਰੁੱਧ ਹੋਣ ਤਾਂ ਉਹਨਾਂ ਨੂੰ ਅਸੰਵਿਧਾਨਿਕ ਅਤੇ ਗੈਰ-ਕਾਨੂੰਨੀ ਘੋਸ਼ਿਤ ਕੀਤਾ ਜਾ ਸਕਦਾ ਹੈ । ਅਦਾਲਤਾਂ ਕਾਨੂੰਨ ਦੀਆਂ ਉਨ੍ਹਾਂ ਧਾਰਾਵਾਂ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰਦੇ ਹਨ ਜਿਹੜੀਆਂ ਸੰਵਿਧਾਨ ਦੇ ਵਿਰੁੱਧ ਹੁੰਦੀਆਂ ਹਨ ਨਾਂ ਕਿ ਪੂਰੇ ਕਾਨੂੰਨ ਨੂੰ । ਅਦਾਲਤਾਂ ਉਨ੍ਹਾਂ ਕਾਨੂੰਨਾਂ ਨੂੰ ਗ਼ੈਰ-ਕਾਨੂੰਨੀ ਘੋਸ਼ਿਤ ਕਰ ਸਕਦੀਆਂ ਹਨ ਜਿਹੜੇ ਉਸ ਦੇ ਸਾਹਮਣੇ ਮੁਕੱਦਮੇ ਦੇ ਰੂਪ ਵਿੱਚ ਆਉਂਦੇ ਹਨ ।

PSEB 9th Class SST Solutions Civics Chapter 6 ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ

ਪ੍ਰਸ਼ਨ 3.
ਨਿਆਂਪਾਲਿਕਾ ਨੂੰ ਸੁਤੰਤਰ ਬਨਾਉਣ ਦੇ ਲਈ ਭਾਰਤ ਦੇ ਸੰਵਿਧਾਨ ਵਿੱਚ ਕੀ ਵਿਵਸਥਾਵਾਂ ਕੀਤੀਆਂ ਗਈਆਂ ਹਨ ?
ਉੱਤਰ –

  • ਸਰਵਉੱਚ ਅਦਾਲਤ ਅਤੇ ਉੱਚ ਅਦਾਲਤਾਂ ਦੇ ਜੱਜਾਂ ਦੀ ਨਿਯੁਕਤੀ ਰਾਸ਼ਟਰਪਤੀ ਵਲੋਂ ਹੁੰਦੀ ਹੈ ਜਿਸ ਵਿੱਚ ਕਾਰਜਪਾਲਿਕਾ ਦਾ ਕੋਈ ਦਖ਼ਲ ਨਹੀਂ ਹੁੰਦਾ ।
  • ਜੱਜਾਂ ਨੂੰ ਸੰਸਦ ਵਿੱਚ ਮਹਾਂਦੋਸ਼ ਲਗਾ ਕੇ ਹੀ ਹਟਾਇਆ ਜਾ ਸਕਦਾ ਹੈ ਜੋ ਆਪਣੇ ਆਪ ਵਿੱਚ ਬਹੁਤ ਮੁਸ਼ਕਿਲ ਹੈ ।
  • ਵਿੱਤੀ ਸੰਕਟ ਤੋਂ ਇਲਾਵਾ ਜੱਜਾਂ ਦੀ ਤਨਖ਼ਾਹ ਨੂੰ ਨਾਂ ਤਾਂ ਘਟਾਇਆ ਜਾ ਸਕਦਾ ਹੈ ਅਤੇ ਨਾਂ ਹੀ ਰੋਕਿਆ ਜਾ ਸਕਦਾ ਹੈ ।
  • ਜੱਜਾਂ ਨੂੰ ਰਿਟਾਇਰ ਹੋਣ ਤੋਂ ਬਾਅਦ ਚੰਗੀ ਪੈਨਸ਼ਨ ਦਿੱਤੀ ਜਾਂਦੀ ਹੈ ।

ਪ੍ਰਸ਼ਨ 4.
ਧਾਰਮਿਕ ਅਜ਼ਾਦੀ ਦੇ ਮੌਲਿਕ ਅਧਿਕਾਰ ਦੀ ਵਿਆਖਿਆ ਕਰੋ ।
ਉੱਤਰ-
ਅਨੁਛੇਦ 25 ਤੋਂ 28 ਤੱਕ ਵਿੱਚ ਨਾਗਰਿਕਾਂ ਦੇ ਧਰਮ ਦੀ ਸੁਤੰਤਰਤਾ ਦੇ ਅਧਿਕਾਰ ਦਾ ਵਰਣਨ ਕੀਤਾ ਗਿਆ ਹੈ । ਹਰੇਕ ਵਿਅਕਤੀ ਨੂੰ ਆਪਣੀ ਇੱਛਾ ਨੂੰ ਮੰਨਣ ਅਤੇ ਆਪਣੇ ਰੱਬ ਦੀ ਪੂਜਾ ਕਰਨ ਦਾ ਅਧਿਕਾਰ ਹੈ । ਲੋਕਾਂ ਨੂੰ ਧਾਰਮਿਕ ਸੰਸਥਾਵਾਂ ਸਥਾਪਿਤ ਕਰਨ ਦਾ, ਉਨ੍ਹਾਂ ਦਾ ਪ੍ਰਬੰਧ ਕਰਨ ਦਾ ਅਤੇ ਧਾਰਮਿਕ ਸੰਸਥਾਵਾਂ ਨੂੰ ਸੰਪਤੀ ਆਦਿ ਰੱਖਣ ਦਾ ਅਧਿਕਾਰ ਦਿੱਤਾ ਗਿਆ ਹੈ । ਕਿਸੇ ਵੀ ਵਿਅਕਤੀ ਨੂੰ ਅਜਿਹਾ ਟੈਕਸ ਦੇਣ ਦੇ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ ਜਿਸ ਨੂੰ ਕਿਸੇ ਵਿਸ਼ੇਸ਼ ਧਰਮ ਦੇ ਲਈ ਪ੍ਰਯੋਗ ਕੀਤਾ ਜਾਣਾ ਹੋਵੇ ।

ਪ੍ਰਸ਼ਨ 5.
ਭਾਰਤ ਦੇ ਨਾਗਰਿਕਾਂ ਨੂੰ ਅਨੁਛੇਦ 19 ਅਧੀਨ ਕਿਹੜੀਆਂ-ਕਿਹੜੀਆਂ ਸੁਤੰਤਰਤਾਵਾਂ ਪ੍ਰਾਪਤ ਹਨ ?
ਉੱਤਰ-
ਭਾਰਤੀ ਨਾਗਰਿਕਾਂ ਨੂੰ ਸੁਤੰਤਰਤਾ ਦੇ ਅਧਿਕਾਰ ਵਿੱਚ ਅਨੁਛੇਦ 19 ਤੋਂ 22 ਤੱਕ ਕੁਝ ਸੁਤੰਤਰਤਾਵਾਂ ਦਿੱਤੀਆਂ ਗਈਆਂ ਹਨ | ਅਨੁਛੇਦ 19 ਦੇ ਅਨੁਸਾਰ ਨਾਗਰਿਕਾਂ ਨੂੰ ਭਾਸ਼ਣ ਦੇਣ ਅਤੇ ਵਿਚਾਰ ਪ੍ਰਗਟ ਕਰਨ, ਸ਼ਾਂਤੀਪੂਰਨ ਅਤੇ ਬਿਨਾਂ ਹਥਿਆਰਾਂ ਦੇ ਇਕੱਠੇ ਹੋਣ, ਸੰਘ ਜਾਂ ਸਮੁਦਾਇ ਬਣਾਉਣ, ਘੁੰਮਣ ਫਿਰਨ, ਕਿਸੇ ਵੀ ਥਾਂ ਉੱਤੇ ਰਹਿਣ ਜਾਂ ਕੋਈ ਵੀ ਪੇਸ਼ਾ ਅਪਨਾਉਣ ਦੀ ਸੁਤੰਤਰਤਾ ਪ੍ਰਾਪਤ ਹੈ । ਪਰ ਇਨ੍ਹਾਂ ਸੁਤੰਤਰਤਾਵਾਂ ਉੱਤੇ ਇੱਕ ਰੁਕਾਵਟ ਵੀ ਹੈ । ਅਨੁਛੇਦ 20 ਤੋਂ 22 ਤੱਕ ਨਾਗਰਿਕਾਂ ਨੂੰ ਵਿਅਕਤੀਗਤ ਸੁਤੰਤਰਤਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ ।

ਪ੍ਰਸ਼ਨ 6.
ਸ਼ੋਸ਼ਣ ਵਿਰੁੱਧ ਅਧਿਕਾਰ ਦੀ ਵਿਆਖਿਆ ਕਰੋ ।
ਉੱਤਰ-
ਅਨੁਛੇਦ 23 ਅਤੇ 24 ਦੇ ਅਨੁਸਾਰ ਨਾਗਰਿਕਾਂ ਨੂੰ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦਿੱਤੇ ਗਏ ਹਨ ।

  • ਅਨੁਛੇਦ 23 ਦੇ ਅਨੁਸਾਰ ਵਿਅਕਤੀਆਂ ਨੂੰ ਖ਼ਰੀਦਿਆਂ ਜਾਂ ਵੇਚਿਆ ਨਹੀਂ ਜਾ ਸਕਦਾ ਅਤੇ ਨਾਂ ਹੀ ਕਿਸੇ ਵਿਅਕਤੀ ਤੋਂ ਬੇਗਾਰ ਕਰਵਾਈ ਜਾ ਸਕਦੀ ਹੈ ।
  • ਅਨੁਛੇਦ 24 ਦੇ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਅਜਿਹੇ ਕਾਰਖ਼ਾਨੇ ਜਾਂ ਖਾਨ ਵਿੱਚ ਨੌਕਰੀ ਉੱਤੇ ਨਹੀਂ ਰੱਖਿਆ ਜਾ ਸਕਦਾ, ਜਿੱਥੇ ਉਸਦੀ ਸਿਹਤ ਉੱਤੇ ਬੁਰਾ ਪ੍ਰਭਾਵ ਪੈਣ ਦੀ ਸੰਭਾਵਨਾ ਹੋਵੇ ।

ਪ੍ਰਸ਼ਨ 7.
ਮੌਲਿਕ ਅਧਿਕਾਰ ਮੌਲਿਕ ਕਿਵੇਂ ਹਨ ? ਆਪਣੇ ਉੱਤਰ ਦੀ ਪ੍ਰੋੜਤਾ ਲਈ ਦਲੀਲਾਂ ਦਿਓ ।
ਉੱਤਰ-
ਮੌਲਿਕ ਅਧਿਕਾਰਾਂ ਨੂੰ ਹੇਠਾਂ ਲਿਖੇ ਕਾਰਨਾਂ ਕਰਕੇ ਮੌਲਿਕ ਕਿਹਾ ਜਾਂਦਾ ਹੈ

  1. ਮੌਲਿਕ ਅਧਿਕਾਰ ਮੂਲ ਰੂਪ ਨਾਲ ਮਨੁੱਖੀ ਅਧਿਕਾਰ ਹਨ । ਮਨੁੱਖ ਹੋਣ ਦੇ ਨਾਤੇ ਇਨ੍ਹਾਂ ਅਧਿਕਾਰਾਂ ਦਾ ਪ੍ਰਯੋਗ ਕਰਨਾ ਹੀ ਚਾਹੀਦਾ ਹੈ ।
  2. ਮੌਲਿਕ ਅਧਿਕਾਰ ਸਾਨੂੰ ਸੰਵਿਧਾਨ ਨੇ ਦਿੱਤੇ ਹਨ ਅਤੇ ਸੰਵਿਧਾਨ ਦੇਸ਼ ਦਾ ਮੌਲਿਕ ਕਾਨੂੰਨ ਹੈ । ਜੇਕਰ ਨਾਗਰਿਕ ਨੇ ਸੁਖੀ ਅਤੇ ਲੋਕਤੰਤਰੀ ਜੀਵਨ ਬਤੀਤ ਕਰਨਾ ਹੈ, ਤਾਂ ਉਸ ਨੂੰ ਇਹ ਅਧਿਕਾਰ ਜ਼ਰੂਰ ਮਿਲਣੇ ਚਾਹੀਦੇ ਹਨ ।
  3. ਸੰਵਿਧਾਨ ਨੇ ਇਨ੍ਹਾਂ ਅਧਿਕਾਰਾਂ ਨੂੰ ਲਾਗੂ ਕਰਨ ਦੇ ਲਈ ਪ੍ਰਭਾਵਸ਼ਾਲੀ ਵਿਧੀ ਨੂੰ ਅਪਣਾਇਆ ਹੈ । ਅਧਿਕਾਰਾਂ ਦੇ ਹਨਨ ਹੋਣ ਦੀ ਸਥਿਤੀ ਵਿੱਚ ਕੋਈ ਵੀ ਨਾਗਰਿਕ ਅਦਾਲਤਾਂ ਦੀ ਮਦਦ ਨਾਲ ਆਪਣੇ ਅਧਿਕਾਰਾਂ ਦੀ ਰੱਖਿਆ ਕਰ ਸਕਦਾ ਹੈ ।

PSEB 9th Class SST Solutions Civics Chapter 6 ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ

IV. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੌਲਿਕ ਅਧਿਕਾਰਾਂ ਦਾ ਸਰੂਪ ਕਿਹੋ ਜਿਹਾ ਹੈ ? ਸੰਖੇਪ ਵਿਆਖਿਆ ਕਰੋ ।
ਉੱਤਰ-ਮੌਲਿਕ ਅਧਿਕਾਰਾਂ ਦਾ ਸਰੂਪ ਹੇਠਾਂ ਲਿਖਿਆ ਹੈ

  1. ਵਿਆਪਕ ਅਤੇ ਵਿਸਤ੍ਰਿਤ-ਭਾਰਤੀ ਸੰਵਿਧਾਨ ਵਿੱਚ ਦਿੱਤੇ ਗਏ ਮੌਲਿਕ ਅਧਿਕਾਰ ਬਹੁਤ ਹੀ ਵਿਆਪਕ ਅਤੇ ਵਿਸਤ੍ਰਿਤ ਹਨ । ਇਨ੍ਹਾਂ ਦਾ ਵਰਣਨ ਸੰਵਿਧਾਨ ਦੇ ਤੀਜੇ ਭਾਗ ਦੀਆਂ 24 ਧਾਰਾਵਾਂ ਵਿੱਚ ਕੀਤਾ ਗਿਆ ਹੈ । ਨਾਗਰਿਕਾਂ ਨੂੰ 6 ਪ੍ਰਕਾਰ ਦੇ ਮੌਲਿਕ ਅਧਿਕਾਰ ਦਿੱਤੇ ਗਏ ਹਨ ਅਤੇ ਹਰੇਕ ਅਧਿਕਾਰ ਦੀ ਵਿਸਤ੍ਰਿਤ ਵਿਆਖਿਆ ਦਿੱਤੀ ਗਈ ਹੈ ।
  2. ਮੌਲਿਕ ਅਧਿਕਾਰ ਸਾਰੇ ਨਾਗਰਿਕਾਂ ਦੇ ਲਈ ਹੈ-ਸੰਵਿਧਾਨ ਵਿੱਚ ਦਿੱਤੇ ਗਏ ਮੌਲਿਕ ਅਧਿਕਾਰਾਂ ਦੀ ਇੱਕ ਵਿਸ਼ੇਸ਼ਤਾ | ਇਹ ਹੈ ਕਿ ਇਹ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਬਰਾਬਰੀ ਦੇ ਆਧਾਰ ਉੱਤੇ ਪ੍ਰਾਪਤ ਹਨ । ਇਹ ਅਧਿਕਾਰ ਸਾਰਿਆਂ ਨੂੰ ਜਾਤੀ, ਧਰਮ, ਲਿੰਗ, ਰੰਗ ਆਦਿ ਦੇ ਭੇਦਭਾਵ ਦੇ ਬਿਨਾਂ ਦਿੱਤੇ ਗਏ ਹਨ ।
  3. ਮੌਲਿਕ ਅਧਿਕਾਰ ਅਸੀਮਿਤ ਨਹੀਂ ਹਨ-ਕੋਈ ਵੀ ਅਧਿਕਾਰ ਪੁਰਨ ਅਤੇ ਅਸੀਮਿਤ ਨਹੀਂ ਹੋ ਸਕਦਾ । ਭਾਰਤੀ ਸੰਵਿਧਾਨ ਵਿੱਚ ਦਿੱਤੇ ਗਏ ਮੌਲਿਕ ਅਧਿਕਾਰ ਵੀ ਅਸੀਮਿਤ ਨਹੀਂ ਹਨ । ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਉੱਤੇ ਕੁਝ ਰੁਕਾਵਟਾਂ ਵੀ ਲਗਾਈਆਂ ਗਈਆਂ ਹਨ ।
  4. ਮੌਲਿਕ ਅਧਿਕਾਰ ਨਿਆਂ ਯੋਗ ਹਨ-ਜੇਕਰ ਕਿਸੇ ਨਾਗਰਿਕ ਦੇ ਮੌਲਿਕ ਅਧਿਕਾਰਾਂ ਦਾ ਉਲੰਘਣ ਕੀਤਾ ਜਾਂਦਾ ਹੈ | ਤਾਂ ਉਹ ਨਾਗਰਿਕ ਅਦਾਲਤਾਂ ਦੇ ਕੋਲ ਜਾ ਸਕਦਾ ਹੈ । ਇਸਦੇ ਪਿੱਛੇ ਕਾਨੂੰਨੀ ਸ਼ਕਤੀ ਹੈ ।
  5. ਸਕਾਰਾਤਮਕ ਅਤੇ ਨਕਾਰਾਤਮਕ-ਮੌਲਿਕ ਅਧਿਕਾਰ ਸਕਾਰਾਤਮਕ ਵੀ ਹਨ ਅਤੇ ਨਕਾਰਾਤਮਕ ਵੀ । ਜਿੱਥੇ ਇੱਕ | ਪਾਸੇ ਇਹ ਸਰਕਾਰ ਦੇ ਕੁਝ ਕੰਮਾਂ ਉੱਤੇ ਪ੍ਰਤੀਬੰਧ ਲਗਾਉਂਦੇ ਹਨ ਅਤੇ ਦੂਜੇ ਪਾਸੇ ਇਹ ਸਰਕਾਰ ਨੂੰ ਕੁਝ ਸਕਾਰਾਤਮਕ ਆਦੇਸ਼ ਵੀ ਦਿੰਦੇ ਹਨ ।
  6. ਨਾਗਰਿਕ ਅਤੇ ਰਾਜਨੀਤਿਕ ਸਰੂਪ-ਸਾਡੇ ਅਧਿਕਾਰਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ । ਨਾਗਰਿਕ ਅਤੇ ਰਾਜਨੀਤਿਕ/ਸੰਘ ਬਨਾਉਣ, ਵਿਚਾਰ ਪ੍ਰਗਟ ਕਰਨ, ਬਿਨਾਂ ਹਥਿਆਰ ਇਕੱਠੇ ਹੋਣ ਵਰਗੇ ਅਧਿਕਾਰ ਰਾਜਨੀਤਿਕ ਹੁੰਦੇ ਹਨ । ਇਸਦੇ ਨਾਲ ਸਮਾਨਤਾ ਦਾ ਅਧਿਕਾਰ, ਸੰਸਕ੍ਰਿਤਕ ਅਤੇ ਸਿੱਖਿਆ ਸੰਬੰਧੀ ਅਧਿਕਾਰ ਨਾਗਰਿਕ ਅਧਿਕਾਰ ਹਨ ।
  7. ਇਨ੍ਹਾਂ ਦੀ ਉਲੰਘਣਾ ਨਹੀਂ ਹੋ ਸਕਦੀ-ਸੰਸਦ ਵਿੱਚ ਕਾਨੂੰਨ ਪਾਸ ਕਰਦੇ ਜਾਂ ਕਾਰਜਪਾਲਿਕਾ ਦੇ ਕਿਸੇ ਹੁਕਮ ਨੂੰ ਪਾਸ ਕਰਕੇ ਅਧਿਕਾਰਾਂ ਨੂੰ ਨਾਂ ਤਾਂ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਨਾਂ ਹੀ ਉਨ੍ਹਾਂ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ । ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਨਿਆਂਪਾਲਿਕਾ ਉਸ ਹੁਕਮ ਨੂੰ ਰੱਦ ਵੀ ਕਰ ਸਕਦੀ ਹੈ ।

ਪ੍ਰਸ਼ਨ 2.
ਅਨੁਛੇਦ 20 ਤੋਂ 22 ਤੱਕ ਮੌਲਿਕ ਅਧਿਕਾਰਾਂ ਸੰਬੰਧੀ ਕੀਤੀਆਂ ਗਈਆਂ ਵਿਵਸਥਾਵਾਂ ਦੀ ਵਿਆਖਿਆ ਕਰੋ ।
ਉੱਤਰ-
ਜੀਵਨ ਅਤੇ ਵਿਅਕਤੀਗਤ ਸੁਤੰਤਰਤਾ ਦਾ ਅਧਿਕਾਰ (Art. 20-22) ਅਨੁਛੇਦ 20, ਵਿਅਕਤੀ ਅਤੇ ਉਸਦੀ ਵਿਅਕਤੀਗਤ ਸੁਤੰਤਰਤਾ ਦੀ ਰੱਖਿਆ ਕਰਦਾ ਹੈ ਜਿਵੇਂ ਕਿ

  • ਕਿਸੇ ਵਿਅਕਤੀ ਨੂੰ ਕਿਸੇ ਅਜਿਹੇ ਕਾਨੂੰਨ ਦੇ ਤੋੜਨ ਉੱਤੇ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਿਹੜਾ ਕਾਨੂੰਨ ਉਸਦੇ ਅਪਰਾਧ ਕਰਦੇ ਸਮੇਂ ਲਾਗੂ ਨਹੀਂ ਸੀ ।
  • ਕਿਸੇ ਵਿਅਕਤੀ ਨੂੰ ਉਸ ਤੋਂ ਵੱਧ ਸਜ਼ਾ ਨਹੀਂ ਦਿੱਤੀ ਜਾ ਸਕਦੀ ਜਿੰਨੀ ਅਪਰਾਧ ਕਰਦੇ ਸਮੇਂ ਪ੍ਰਚਲਿਤ ਕਾਨੂੰਨ ਦੇ ਅਧੀਨ ਦਿੱਤੀ ਜਾ ਸਕਦੀ ਹੈ ।
  • ਕਿਸੇ ਵੀ ਵਿਅਕਤੀ ਦੇ ਵਿਰੁੱਧ ਉਸ ਅਪਰਾਧ ਦੇ ਲਈ ਇੱਕ ਵਾਰ ਤੋਂ ਵੱਧ ਮੁਕੱਦਮਾ ਨਹੀਂ ਚਲਾਇਆ ਜਾਵੇਗਾ ਅਤੇ ਨਾਂ ਹੀ ਸਜ਼ਾ ਦਿੱਤੀ ਜਾਵੇਗੀ ।
  • ਕਿਸੇ ਮੁਜਰਿਮ ਨੂੰ ਆਪਣੇ ਵਿਰੁੱਧ ਗਵਾਹੀ ਦੇਣ ਲਈ ਮਜ਼ਬੂਰ ਨਹੀਂ ਕੀਤਾ ਜਾਵੇਗਾ | ਅਨੁਛੇਦ 21 ਵਿੱਚ ਲਿਖਿਆ ਹੈ ਕਿ ਕਾਨੂੰਨ ਵਲੋਂ ਸਥਾਪਿਤ ਪੱਧਤੀ ਦੇ ਬਿਨਾਂ ਕਿਸੇ ਵਿਅਕਤੀ ਨੂੰ ਉਸਦੀ ਵਿਅਕਤੀਗਤ ਸੁਤੰਤਰਤਾ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ । ਗ੍ਰਿਫ਼ਤਾਰੀ ਅਤੇ ਨਜ਼ਰਬੰਦੀ ਦੇ ਵਿਰੁੱਧ ਰੱਖਿਆ-ਅਨੁਛੇਦ 22 ਗ੍ਰਿਫ਼ਤਾਰ ਅਤੇ ਨਜ਼ਰਬੰਦ ਨਾਗਰਿਕਾਂ ਦੇ ਅਧਿਕਾਰਾਂ ਦੀ ਘੋਸ਼ਣਾ ਕਰਦਾ ਹੈ ।

ਇਸਦੇ ਅਨੁਸਾਰ

  1. ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੂੰ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਉਸਦੀ ਗ੍ਰਿਫ਼ਤਾਰੀ ਦੇ ਕਾਰਨਾਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ ।
  2. ਉਸਨੂੰ ਆਪਣੀ ਪਸੰਦ ਦੇ ਵਕੀਲ ਤੋਂ ਸਲਾਹ ਲੈਣ ਅਤੇ ਉਸਦੀ ਤਰਫ਼ ਤੋਂ ਸਫ਼ਾਈ ਪੇਸ਼ ਕਰਨ ਦਾ ਅਧਿਕਾਰ ਹੋਵੇਗਾ ।
  3. ਜੇਲ ਵਿੱਚ ਬੰਦ ਕਿਸੇ ਵਿਅਕਤੀ ਨੂੰ ਜੇਲ ਤੋਂ ਜੱਜ ਦੀ ਅਦਾਲਤ ਤੱਕ ਦੀ ਯਾਤਰਾ ਦੇ ਲਈ ਜ਼ਰੂਰੀ ਸਮਾਂ ਕੱਢ ਕੇ 24 ਘੰਟੇ ਦੇ ਅੰਦਰ ਨੇੜੇ ਦੇ ਜਿਸਟਰੇਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ।
  4. ਬਿਨਾਂ ਮਜਿਸਟੇਰਟ ਦੀ ਆਗਿਆ ਦੇ 24 ਘੰਟੇ ਤੋਂ ਵੱਧ ਦੇ ਲਈ ਕਿਸੇ ਵਿਅਕਤੀ ਨੂੰ ਥਾਣੇ ਵਿੱਚ ਨਹੀਂ ਰੱਖਿਆ ਜਾਵੇਗਾ |

ਪ੍ਰਸ਼ਨ 3.
ਧਾਰਮਿਕ ਆਜ਼ਾਦੀ ਦੇ ਅਧਿਕਾਰ ਵਿੱਚ ਅਨੁਛੇਦ 25 ਤੋਂ 28 ਤੱਕ ਕੀਤੀਆਂ ਵਿਵਸਥਾਵਾਂ ਦੀ ਵਿਆਖਿਆ ਕਰੋ ।
ਉੱਤਰ –

  • ਸੰਵਿਧਾਨ ਦੇ ਅਨੁਛੇਦ 25 ਤੋਂ 28 ਤੱਕ ਵਿੱਚ ਨਾਗਰਿਕਾਂ ਨੂੰ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਦਿੱਤਾ ਗਿਆ ਹੈ । ਸਾਰੇ ਵਿਅਕਤੀਆਂ ਨੂੰ ਧਰਮ ਦੀ ਸੁਤੰਤਰਤਾ ਦਾ ਅਧਿਕਾਰ ਹੈ ਅਤੇ ਬਿਨਾਂ ਕੋਈ ਰੋਕ ਟੋਕ ਦੇ ਧਰਮ ਵਿੱਚ ਵਿਸ਼ਵਾਸ ਰੱਖਣ, ਧਾਰਮਿਕ ਕੰਮ ਕਰਨ ਅਤੇ ਪ੍ਰਚਾਰ ਕਰਨ ਦਾ ਅਧਿਕਾਰ ਹੈ ।
  • ਸਾਰੇ ਵਿਅਕਤੀਆਂ ਨੂੰ ਧਾਰਮਿਕ ਮਾਮਲਿਆਂ ਦਾ ਪ੍ਰਬੰਧ ਕਰਨ ਦੀ ਸੁਤੰਤਰਤਾ ਦਿੱਤੀ ਗਈ ਹੈ । ਕਿਸੇ ਵੀ ਵਿਅਕਤੀ ਨੂੰ ਅਜਿਹਾ ਕਰਨ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ ਜਿਸਨੂੰ ਇਕੱਠਾ ਕਰਕੇ ਕਿਸੇ ਵਿਸ਼ੇਸ਼ ਧਰਮ ਜਾਂ ਧਾਰਮਿਕ ਸਮੁਦਾਇ ਦੇ ਵਿਕਾਸ ਨੂੰ ਬਣਾਏ ਰੱਖਣ ਦੇ ਲਈ ਖ਼ਰਚ ਕੀਤਾ ਜਾਣਾ ਹੋਵੇ ।
  • ਕਿਸੇ ਵੀ ਸਰਕਾਰੀ ਸੰਸਥਾ ਵਿੱਚ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾ ਸਕਦੀ । ਗੈਰ-ਸਰਕਾਰੀ ਸਿੱਖਿਅਕ ਸੰਸਥਾਵਾਂ ਵਿੱਚ ਜਿਨ੍ਹਾਂ ਨੂੰ ਰਾਜ ਵਲੋਂ ਮਾਨਤਾ ਪ੍ਰਾਪਤ ਹੈ ਜਾਂ ਜਿਨ੍ਹਾਂ ਨੂੰ ਸਰਕਾਰੀ ਮਦਦ ਮਿਲਦੀ ਹੈ, ਵਿੱਚ ਕਿਸੇ ਵਿਦਿਆਰਥੀ ਨੂੰ ਉਸਦੀ ਇੱਛਾ ਦੇ ਵਿਰੁੱਧ ਧਾਰਮਿਕ ਸਿੱਖਿਆ ਗ੍ਰਹਿਣ ਕਰਨ ਜਾਂ ਪੂਜਾ ਪਾਠ ਵਿੱਚ ਸ਼ਾਮਿਲ ਹੋਣ ਦੇ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 4.
ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਦੀ ਸੰਖੇਪ ਵਿੱਚ ਵਿਆਖਿਆ ਕਰੋ ।
ਉੱਤਰ-
ਭਾਰਤੀ ਸੰਵਿਧਾਨ ਬਨਾਉਣ ਵਾਲਿਆਂ ਨੂੰ ਡਰ ਸੀ ਕਿ ਕਿਤੇ ਸਰਕਾਰਾਂ ਨਿਰੰਕੁਸ਼ ਹੋ ਕੇ ਜਨਤਾ ਦੇ ਅਧਿਕਾਰ ਹੀ ਨਾਂ ਖ਼ਤਮ ਕਰ ਦੇਣ । ਇਸ ਲਈ ਉਨ੍ਹਾਂ ਨੇ ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਵਿੱਚ ਸ਼ਾਮਿਲ ਕਰਨ ਦੇ ਨਾਲ-ਨਾਲ ਇਨ੍ਹਾਂ ਅਧਿਕਾਰਾਂ ਨੂੰ ਲਾਗੂ ਕਰਨ ਦੀ ਵਿਵਸਥਾ ਵੀ ਕੀਤੀ ।
ਜੇਕਰ ਭਾਰਤ ਦੇ ਕਿਸੇ ਵੀ ਨਾਗਰਿਕ ਦੇ ਅਧਿਕਾਰਾਂ ਦਾ ਕਿਸੇ ਵਿਅਕਤੀ ਸਮੂਹ ਜਾਂ ਸਰਕਾਰ ਦੀ ਤਰਫ਼ ਤੋਂ ਉਲੰਘਣਾ ਹੁੰਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਨਾਗਰਿਕ ਰਾਜ ਦੀ ਉੱਚ ਅਦਾਲਤ ਜਾਂ ਸਰਵਉੱਚ ਅਦਾਲਤ ਵਿੱਚ ਜਾ ਕੇ ਆਪਣੇ ਅਧਿਕਾਰਾਂ ਨੂੰ ਮੰਗ ਸਕਦਾ ਹੈ | ਅਜਿਹੀ ਸਥਿਤੀ ਵਿੱਚ ਅਦਾਲਤ ਉਨ੍ਹਾਂ ਨੂੰ ਅਧਿਕਾਰ ਵਾਪਸ ਦਿਵਾਏਗੀ । ਇਨ੍ਹਾਂ ਨੂੰ ਲਾਗੂ ਕਰਨ ਦੇ ਲਈ ਉੱਚ ਅਦਾਲਤ ਜਾਂ ਸਰਵਉੱਚ ਅਦਾਲਤ ਪੰਜ ਤਰ੍ਹਾਂ ਦੀਆਂ ਰਿੱਟਾਂ (Writs) ਜਾਰੀ ਕਰ ਸਕਦੀ ਹੈ ।

ਇਹ ਹਨ –

  • ਬੰਦੀ ਪ੍ਰਤੱਖੀਕਰਨ (Habeas corpus)
  • ਫਰਮਾਨ ਲੇਖ (Mandamus)
  • ਮਨਾਹੀ ਲੇਖ (Certioreri)
  • ਅਧਿਕਾਰ ਪ੍ਰਛਾ ਲੇਖ (Prohibition)
  • ਉਤਪ੍ਰੇਖਣ ਲੇਖ (Quo-warranto)

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

Punjab State Board PSEB 9th Class Social Science Book Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ Textbook Exercise Questions and Answers.

PSEB Solutions for Class 9 Social Science Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

Social Science Guide for Class 9 PSEB ਲੋਕਤੰਤਰ ਅਤੇ ਚੋਣ ਰਾਜਨੀਤੀ Textbook Questions and Answers

(ੳ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਭਾਰਤ ਵਿਚ ਕੇਂਦਰੀ ਸੰਸਦ ਦੇ ਚੁਣੇ ਹੋਏ ਪ੍ਰਤੀਨਿਧੀ ਨੂੰ ………. ਕਿਹਾ ਜਾਂਦਾ ਹੈ ।
ਉੱਤਰ-
ਐੱਮ.ਪੀ.,

ਪ੍ਰਸ਼ਨ 2.
ਮੁੱਖ ਚੋਣ ਕਮਿਸ਼ਨਰ ਅਤੇ ਉਪ ਚੋਣ ਕਮਿਸ਼ਨਰਾਂ ਦੀ ਨਿਯੁਕਤੀ ……….. ਦੁਆਰਾ ਕੀਤੀ ਜਾਂਦੀ ਹੈ ।
ਉੱਤਰ-
ਰਾਸ਼ਟਰਪਤੀ,

ਪ੍ਰਸ਼ਨ 3.
ਪਹਿਲੀਆਂ ਲੋਕ ਸਭਾ ਚੋਣਾਂ …………. ਨੂੰ ਹੋਈਆਂ ।
ਉੱਤਰ-
1952.

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

(ਅ) ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਲੋਕਾਂ ਦੇ ਪ੍ਰਤੀਨਿਧੀ ..
(1) ਨਿਯੁਕਤ ਕੀਤੇ ਜਾਂਦੇ ਹਨ ।
(2) ਲੋਕਾਂ ਦੁਆਰਾ ਨਿਸਚਿਤ ਸਮੇਂ ਲਈ ਚੁਣੇ ਜਾਂਦੇ ਹਨ ।
(3) ਲੋਕਾਂ ਦੁਆਰਾ ਪੱਕੇ ਤੌਰ ਉੱਤੇ ਚੁਣੇ ਜਾਂਦੇ ਹਨ ।
(4) ਰਾਸ਼ਟਰਪਤੀ ਦੁਆਰਾ ਚੁਣੇ ਜਾਂਦੇ ਹਨ ।
ਉੱਤਰ-

ਪ੍ਰਸ਼ਨ 2.
ਹੇਠਾਂ ਲਿਖਿਆਂ ਵਿਚੋਂ ਕਿਹੜਾ ਲੋਕਤੰਤਰ ਦਾ ਥੰਮ ਨਹੀਂ ਹੈ ?
(1) ਰਾਜਨੀਤਿਕ ਦਲ
(2) ਨਿਰਪੱਖ ਅਤੇ ਸੁਤੰਤਰ ਚੋਣਾਂ
(3) ਗ਼ਰੀਬੀ
(4) ਬਾਲਗ ਮਤਾਧਿਕਾਰ ।
ਉੱਤਰ-

(ਈ) ਠੀਕ/ਗਲਤ ਦੱਸੋ

ਪ੍ਰਸ਼ਨ 1.
ਭਾਰਤ ਵਿਚ ਬਹੁਦਲੀ ਪ੍ਰਣਾਲੀ ਹੈ ।
ਉੱਤਰ-
(✓)

ਪ੍ਰਸ਼ਨ 2.
ਚੋਣ ਕਮਿਸ਼ਨ ਦਾ ਮੁੱਖ ਕੰਮ ਚੋਣਾਂ ਦਾ ਨਿਰਦੇਸ਼ਨ, ਪ੍ਰਬੰਧ ਅਤੇ ਨਿਰੀਖਣ ਕਰਨਾ ਹੈ ।
ਉੱਤਰ-
(✓)

II. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਰਾਮ ਪੰਚਾਇਤ ਲਈ ਚੁਣੇ ਗਏ ਪ੍ਰਤੀਨਿਧੀ ਨੂੰ ਕੀ ਕਹਿੰਦੇ ਹਨ ?
ਉੱਤਰ-
ਗਰਾਮ ਪੰਚਾਇਤ ਲਈ ਚੁਣੇ ਗਏ ਪ੍ਰਤੀਨਿਧੀ ਨੂੰ ਪੰਚ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਵਿਧਾਨ ਸਭਾ ਦੇ ਲਈ ਚੁਣੇ ਗਏ ਪ੍ਰਤੀਨਿਧੀ ਨੂੰ ਕੀ ਕਹਿੰਦੇ ਹਨ ?
ਉੱਤਰ-
ਵਿਧਾਨ ਸਭਾ ਦੇ ਲਈ ਚੁਣੇ ਗਏ ਪ੍ਰਤੀਨਿਧੀ ਨੂੰ ਐੱਮ. ਐੱਲ. ਏ. (M.L.A.) ਕਹਿੰਦੇ ਹਨ ।

ਪ੍ਰਸ਼ਨ 3.
ਚੋਣ ਵਿਧੀਆਂ ਦੇ ਨਾਂ ਲਿਖੋ ।
ਉੱਤਰ-
ਪ੍ਰਤੱਖ ਚੋਣਾਂ ਅਤੇ ਅਪ੍ਰਤੱਖ ਚੋਣਾਂ ।

ਪ੍ਰਸ਼ਨ 4.
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਕਿਹੜੀ ਵਿਧੀ ਰਾਹੀਂ ਕੀਤੀ ਜਾਂਦੀ ਹੈ ?
ਉੱਤਰ-
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੀ ਚੋਣ ਅਤੁੱਖ ਵਿਧੀ ਨਾਲ ਕੀਤੀ ਜਾਂਦੀ ਹੈ । ਉਹਨਾਂ ਨੂੰ ਜਨਤਾ ਦੇ ਚੁਣੇ ਗਏ ਪ੍ਰਤੀਨਿਧੀਆਂ ਵਲੋਂ ਚੁਣਿਆ ਜਾਂਦਾ ਹੈ |

ਪ੍ਰਸ਼ਨ 5.
ਭਾਰਤ ਵਿਚ ਚੋਣਾਂ ਕਰਵਾਉਣ ਵਾਲੀ ਸੰਸਥਾ ਦਾ ਕੀ ਨਾਂ ਹੈ ?
ਉੱਤਰ-
ਭਾਰਤ ਵਿਚ ਚੋਣਾਂ ਕਰਵਾਉਣ ਵਾਲੀ ਸੰਸਥਾ ਦਾ ਨਾਮ ਚੋਣ ਕਮਿਸ਼ਨ ਹੈ ।

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਪ੍ਰਸ਼ਨ 6.
ਭਾਰਤ ਵਿਚ ਚੋਣ ਪ੍ਰਣਾਲੀ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  • ਭਾਰਤ ਵਿਚ ਚੋਣਾਂ ਬਾਲਗ ਮਤਾਧਿਕਾਰ ਦੇ ਆਧਾਰ ਉੱਤੇ ਕਰਵਾਈਆਂ ਜਾਂਦੀਆਂ ਹਨ ।
  • ਇੱਕ ਚੋਣ ਖੇਤਰ ਤੋਂ ਇੱਕ ਹੀ ਉਮੀਦਵਾਰ ਚੁਣਿਆ ਜਾਂਦਾ ਹੈ ।

ਪ੍ਰਸ਼ਨ 7.
ਚੋਣਾਂ ਦੇ ਝਗੜਿਆਂ ਸੰਬੰਧੀ ਉਜਰਦਾਰੀ ਜਾਂ ਯਾਚਿਕਾ ਕਿੱਥੇ ਕੀਤੀ ਜਾ ਸਕਦੀ ਹੈ ?
ਉੱਤਰ-
ਚੋਣਾਂ ਦੇ ਝਗੜਿਆਂ ਦੇ ਸੰਬੰਧ ਵਿਚ ਯਾਚਿਕਾ ਉੱਚ ਅਦਾਲਤ ਵਿਚ ਦਾਇਰ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 8.
ਚੋਣ ਕਮਿਸ਼ਨ ਦੇ ਕੋਈ ਦੋ ਕੰਮ ਦੱਸੋ ।
ਉੱਤਰ-

  • ਚੋਣ ਕਮਿਸ਼ਨ ਵੋਟਰ ਸੂਚੀ ਤਿਆਰ ਕਰਵਾਉਂਦਾ ਹੈ ਅਤੇ ਉਸ ਵਿਚ ਸੰਸ਼ੋਧਨ ਕਰਵਾਉਂਦਾ ਹੈ ।
  • ਚੋਣ ਕਮਿਸ਼ਨ ਵੱਖ-ਵੱਖ ਰਾਜਨੀਤਿਕ ਦਲਾਂ ਨੂੰ ਮਾਨਤਾ ਦਿੰਦਾ ਹੈ ।

ਪ੍ਰਸ਼ਨ 9.
ਪੰਜਾਬ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਹਨ ?
ਜਾਂ
ਪੰਜਾਬ ਵਿਧਾਨ ਸਭਾ ਲਈ ਕਿੰਨੇ ਚੋਣ ਖੇਤਰ ਹਨ ?
ਉੱਤਰ-
ਪੰਜਾਬ ਵਿਧਾਨ ਸਭਾ ਦੇ 117 ਚੋਣ ਖੇਤਰ ਜਾਂ ਸੀਟਾਂ ਹਨ ।

ਪ੍ਰਸ਼ਨ 10.
ਭਾਰਤ ਵਿਚ ਚੋਣ ਪ੍ਰਕ੍ਰਿਆ ਦਾ ਸੰਚਾਲਨ ਕੌਣ ਕਰਦਾ ਹੈ ?
ਉੱਤਰ-
ਭਾਰਤ ਵਿਚ ਚੋਣ ਪ੍ਰਕ੍ਰਿਆ ਦਾ ਸੰਚਾਲਨ ਚੋਣ ਕਮਿਸ਼ਨ ਕਰਦਾ ਹੈ ।

ਪ੍ਰਸ਼ਨ 11.
ਮੁੱਖ ਚੋਣ ਕਮਿਸ਼ਨਰ ਅਤੇ ਡਿਪਟੀ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਇਹਨਾਂ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ।

ਪ੍ਰਸ਼ਨ 12.
ਮੁੱਖ ਚੋਣ ਕਮਿਸ਼ਨਰ ਅਤੇ ਡਿਪਟੀ ਚੋਣ ਕਮਿਸ਼ਨਰਾਂ ਦੇ ਅਹੁਦੇ ਦੀ ਮਿਆਦ ਕਿੰਨੀ ਹੈ ?
ਉੱਤਰ-
6 ਸਾਲ ਜਾਂ 65 ਸਾਲ ਤੱਕ ਦੀ ਉਮਰ ਤੱਕ ਉਹ ਆਪਣੇ ਪਦ ਉੱਤੇ ਬਣੇ ਰਹਿ ਸਕਦੇ ਹਨ ।

III. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੋਣਾਂ ਦਾ ਲੋਕਤੰਤਰੀ ਦੇਸ਼ਾਂ ਵਿਚ ਕੀ ਮਹੱਤਵ ਹੈ ?
ਉੱਤਰ-
ਲੋਕਤੰਤਰ ਵਿਚ ਚੋਣਾਂ ਦਾ ਬਹੁਤ ਮਹੱਤਵ ਹੈ । ਚੋਣਾਂ ਦੇ ਨਾਲ ਹੀ ਜਨਤਾਂ ਆਪਣੇ ਪ੍ਰਤੀਨਿਧੀ ਚੁਣਦੀ ਹੈ ਅਤੇ ਉਸ ਦੀ ਮਦਦ ਨਾਲ ਸ਼ਾਸਨ ਵਿਚ ਭਾਗ ਲੈਂਦੀ ਹੈ ਅਤੇ ਸ਼ਾਸਨ ਉੱਤੇ ਆਪਣਾ ਨਿਯੰਤਰਣ ਰੱਖਦੀ ਹੈ । ਚੋਣਾਂ ਦੇ ਕਾਰਨ ਹੀ ਜਨਤਾ ਅਰਥਾਤ ਵੋਟਰਾਂ ਦਾ ਮਹੱਤਵ ਬਣਿਆ ਰਹਿੰਦਾ ਹੈ ਅਤੇ ਜੇਕਰ ਕੋਈ ਮੰਤਰੀ ਜਾਂ
ਪ੍ਰਤੀਨਿਧੀ ਆਪਣਾ ਕੰਮ ਠੀਕ ਤਰੀਕੇ ਨਾਲ ਨਾ ਕਰੇ ਤਾਂ ਵੋਟਰ ਉਸਨੂੰ ਅਗਲੀਆਂ ਚੋਣਾਂ ਵਿਚ ਵੋਟ ਨਾ ਦੇ ਕੇ ਅਸਫਲ ਵੀ ਕਰ ਸਕਦੇ ਹਨ । ਚੋਣਾਂ ਦੇ ਸਮੇਂ ਜਨਤਾ ਨੂੰ ਸਰਕਾਰ ਦੀ ਆਲੋਚਨਾ ਕਰਨ ਦਾ ਵੀ ਮੌਕਾ ਮਿਲਦਾ ਹੈ ਅਤੇ ਉਹ ਆਪਣੀ ਇੱਛਾ ਨਾਲ ਸਰਕਾਰ ਨੂੰ ਬਦਲ ਸਕਦੇ ਹਨ । ਚੋਣਾਂ ਤੋਂ ਹੀ ਜਨਤਾ ਨੂੰ ਰਾਜਨੀਤਿਕ ਸਿੱਖਿਆ ਵੀ ਮਿਲਦੀ ਹੈ ਕਿਉਂਕਿ ਰਾਜਨੀਤਿਕ ਦਲ ਆਪਣੇ ਕੰਮਾਂ ਦਾ ਵੀ ਪ੍ਰਚਾਰ ਕਰਦੇ ਹਨ ।

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਪ੍ਰਸ਼ਨ 2.
ਚੋਣ ਪ੍ਰਕ੍ਰਿਆ ਦੇ ਪੜਾਵਾਂ ਦਾ ਫਲੋ ਚਾਰਟ ਬਣਾਉ ।
ਉੱਤਰ-

  • ਚੋਣ ਖੇਤਰਾਂ ਦਾ ਪਰੀਸੀਮਨ (Delimitation)
  • ਚੋਣ ਦੀਆਂ ਮਿਤੀਆਂ ਦੀ ਘੋਸ਼ਣਾ
  • ਨਾਮਜ਼ਦਗੀ ਪੱਤਰ ਭਰਨਾ ।
  • ਨਾਮਜ਼ਦਗੀ ਪੱਤਰ ਵਾਪਸ ਲੈਣਾ ।
  • ਚੋਣ ਅਭਿਆਨ (Campaign) ਚਲਾਉਣਾ ।
  • ਚੋਣ ਪ੍ਰਚਾਰ ਬੰਦ ਕਰਨਾ ।
  • ਚੋਣ ਕਰਵਾਉਣਾਂ ।
  • ਵੋਟਾਂ ਦੀ ਗਿਣਤੀ ।
  • ਨਤੀਜੇ ਘੋਸ਼ਿਤ ਕਰਨਾ :

ਪ੍ਰਸ਼ਨ 3.
ਚੋਣ ਮੁਹਿੰਮ ਤੋਂ ਕੀ ਭਾਵ ਹੈ ?
ਉੱਤਰ-
ਜਦੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਤੀ ਖ਼ਤਮ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਾਰੇ ਉਮੀਦਵਾਰਾਂ ਨੂੰ ਘੱਟ ਤੋਂ ਘੱਟ 20 ਦਿਨ ਚੋਣ ਪ੍ਰਚਾਰ ਦੇ ਲਈ ਦਿੱਤੇ ਜਾਂਦੇ ਹਨ ।ਇਸ ਚੋਣ ਪ੍ਰਚਾਰ ਨੂੰ ਹੀ ਚੋਣ ਮੁਹਿੰਮ ਦਾ ਨਾਮ ਦਿੱਤਾ ਜਾਂਦਾ ਹੈ । ਇਸ ਸਮੇਂ ਦੇ ਦੌਰਾਨ ਚੋਣ ਲੜ ਰਹੇ ਸਾਰੇ ਉਮੀਦਵਾਰ ਆਪਣੇ ਪੱਖ ਵਿਚ ਪ੍ਰਚਾਰ ਕਰਦੇ ਹਨ ਤਾਂਕਿ ਵੱਧ ਤੋਂ ਵੱਧ ਵੋਟਾਂ ਉਹਨਾਂ ਨੂੰ ਮਿਲ ਸਕਣ | ਰਾਜਨੀਤਿਕ ਦਲ ਅਤੇ ਉਮੀਦਵਾਰ ਜਨਤਾ ਨੂੰ ਆਪਣੇ ਪੱਖ ਵਿਚ ਕਰਨ ਲਈ ਘੋਸ਼ਣਾ ਪੱਤਰ ਸਾਹਮਣੇ ਲਿਆਉਂਦੇ ਹਨ ਅਤੇ ਜਨਤਾ ਦੇ ਨਾਲ ਬਹੁਤ ਸਾਰੇ ਵਾਅਦੇ ਵੀ ਕੀਤੇ ਜਾਂਦੇ ਹਨ । ਚੋਣ ਤੋਂ 48 ਘੰਟੇ ਪਹਿਲਾਂ ਇਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ।

ਪ੍ਰਸ਼ਨ 4.
ਪੋਲਿੰਗ ਬੂਥ ‘ਤੇ ਕਬਜ਼ੇ ਤੋਂ ਕੀ ਭਾਵ ਹੈ ?
ਉੱਤਰ-
ਮਤਦਾਨ ਵਾਲੀ ਥਾਂ ਜਾਂ ਕੇਂਦਰ ਨੂੰ ਇੱਕ ਜਾਂ ਇੱਕ ਤੋਂ ਵੱਧ ਵਿਅਕਤੀਆਂ ਵਲੋਂ ਘੇਰਨਾ, ਵੋਟਾਂ ਗਿਣਨ ਵਾਲੇ ਕਰਮਚਾਰੀਆਂ ਤੋਂ ਮਤਪੇਟੀ ਜਾਂ ਮਸ਼ੀਨਾਂ ਖੋਹ ਲੈਣਾ ਜਾਂ ਕੋਈ ਅਜਿਹਾ ਕੰਮ ਜਿਸ ਨਾਲ ਚੋਣਾਂ ਵਿਚ ਕੋਈ ਰੁਕਾਵਟ ਪੈਦਾ ਹੋਵੇ, ਬੂਥ ਕੈਪਚਰਿੰਗ ਜਾਂ ਪੋਲਿੰਗ ਬੂਥ ਉੱਤੇ ਜ਼ਬਰਦਸਤੀ ਅਧਿਕਾਰ ਕਹਾਉਂਦਾ ਹੈ | ਕਾਨੂੰਨ ਦੇ ਅਨੁਸਾਰ ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸ ਨੂੰ ਘੱਟ ਤੋਂ ਘੱਟ 6 ਮਹੀਨੇ ਦੀ ਸਜ਼ਾ ਅਤੇ ਜੁਰਮਾਨੇ ਦਾ ਪ੍ਰਾਵਧਾਨ ਹੈ ਅਤੇ ਸਜ਼ਾ ਨੂੰ 2 ਸਾਲ ਤੱਕ ਵਧਾਇਆ ਵੀ ਜਾ ਸਕਦਾ ਹੈ । ਪਰ ਜੇਕਰ ਕੋਈ ਸਰਕਾਰੀ ਕਰਮਚਾਰੀ ਅਜਿਹਾ ਕਰਦਾ ਹੈ ਤਾਂ ਉਸ ਨੂੰ ਇੱਕ ਸਾਲ ਦੀ ਕੈਦ ਅਤੇ ਜ਼ੁਰਮਾਨਾ ਹੋਵੇਗਾ ਅਤੇ ਸਜ਼ਾ ਨੂੰ 3 ਸਾਲ ਤੱਕ ਵਧਾਇਆ ਜਾ ਸਕਦਾ ਹੈ ।

ਪ੍ਰਸ਼ਨ 5.
ਰਾਜਨੀਤਿਕ ਦਲਾਂ ਦੀ ਚੋਣਾਂ ਵਿਚ ਕੀ ਭੂਮਿਕਾ ਹੈ ?
ਉੱਤਰ-
ਲੋਕਤੰਤਰ ਨਾਮ ਦੀ ਗੱਡੀ ਵਿਚ ਰਾਜਨੀਤਿਕ ਦਲ ਪਹੀਏ ਦਾ ਕੰਮ ਕਰਦੇ ਹਨ ਜਿਨ੍ਹਾਂ ਦੇ ਬਿਨਾਂ ਚੋਣ ਕਰਵਾਉਣਾ ਮੁਮਕਿਨ ਹੀ ਨਹੀਂ ਹੈ । ਅਸੀ ਰਾਜਨੀਤਿਕ ਦਲਾਂ ਤੋਂ ਬਿਨਾਂ ਲੋਕਤੰਤਰ ਬਾਰੇ ਸੋਚ ਵੀ ਨਹੀਂ ਸਕਦੇ । ਸਾਰੀ ਦੁਨੀਆ ਵਿਚ ਸਰਕਾਰ ਜਿਸ ਮਰਜ਼ੀ ਪ੍ਰਕਾਰ ਦੀ ਹੋਵੇ, ਰਾਜਨੀਤਿਕ ਦਲ ਤਾਂ ਹੁੰਦੇ ਹੀ ਹਨ |
ਚਾਹੇ ਉੱਤਰੀ ਕੋਰੀਆ ਵਰਗੀ ਤਾਨਾਸ਼ਾਹੀ ਹੋਵੇ ਜਾਂ ਭਾਰਤ ਵਰਗਾ ਲੋਕਤੰਤਰ, ਰਾਜਨੀਤਿਕ ਦਲ ਤਾਂ ਹੁੰਦੇ ਹੀ ਹਨ | ਭਾਰਤ ਵਿਚ ਬਹੁਦਲੀ ਵਿਵਸਥਾ ਹੈ । ਭਾਰਤ ਵਿਚ 8 ਰਾਸ਼ਟਰੀ ਦਲ ਅਤੇ 58 ਖੇਤਰੀ ਰਾਜਨੀਤਿਕ ਦਲ ਹਨ । ਜੇਕਰ ਅਸੀਂ ਉਹਨਾਂ ਸਾਰੇ ਰਾਜਨੀਤਿਕ ਦਲਾਂ ਨੂੰ ਮਿਲਾ ਲਈਏ ਜਿਹੜੇ ਚੋਣ ਆਯੋਗ ਕੋਲ ਦਰਜ ਹਨ ਤਾਂ ਇਹ ਸੰਖਿਆ 1700 ਦੇ ਨੇੜੇ ਹੈ ।

ਪ੍ਰਸ਼ਨ 6.
ਭਾਰਤ ਦੇ ਕੋਈ ਚਾਰ ਰਾਸ਼ਟਰੀ ਦਲਾਂ ਦੇ ਨਾਮ ਦੱਸੋ ।
ਉੱਤਰ-

  1. ਭਾਰਤੀ ਰਾਸ਼ਟਰੀ ਕਾਂਗਰਸ ।
  2. ਭਾਰਤੀ ਜਨਤਾ ਪਾਰਟੀ !
  3. ਬਹੁਜਨ ਸਮਾਜ ਪਾਰਟੀ ।
  4. ਕਮਿਊਨਿਸਟ ਪਾਰਟੀ ਆਫ਼ ਇੰਡੀਆ ।

ਪ੍ਰਸ਼ਨ 7.
ਭਾਰਤ ਦੇ ਕੋਈ ਚਾਰ ਖੇਤਰੀ ਦਲਾਂ ਦੇ ਨਾਮ ਲਿਖੋ ।
ਉੱਤਰ-

  • ਸ਼੍ਰੋਮਣੀ ਅਕਾਲੀ ਦਲ (ਪੰਜਾਬ)
  • ਸ਼ਿਵ ਸੈਨਾ (ਮਹਾਂਰਾਸ਼ਟਰ)
  • ਆਮ ਆਦਮੀ ਪਾਰਟੀ ਦਿੱਲੀ ਅਤੇ ਪੰਜਾਬ
  • ਤੇਲਗੂ ਦੇਸ਼ਮ ਪਾਰਟੀ (ਆਂਧਰਾ ਪ੍ਰਦੇਸ਼) ।

ਪ੍ਰਸ਼ਨ 8.
ਮੁੱਖ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਕਿਵੇਂ ਹਟਾਇਆ ਜਾ ਸਕਦਾ ਹੈ ?
ਉੱਤਰ-
ਵੈਸੇ ਤਾਂ ਮੁੱਖ ਚੋਣ ਕਮਿਸ਼ਨਰ ਦਾ ਕਾਰਜਕਾਲ 6 ਸਾਲ ਜਾਂ 65 ਸਾਲ ਦੀ ਉਮਰ, ਜੋ ਵੀ ਪਹਿਲਾ ਹੋ ਜਾਵੇ, ਹੁੰਦਾ ਹੈ ਪਰ ਉਸ ਨੂੰ ਉਸਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਵੀ ਹਟਾਇਆ ਜਾ ਸਕਦਾ ਹੈ । ਜੇਕਰ ਸੰਸਦ ਦੇ ਦੋਵੇਂ ਸਦਨ ਉਸਦੇ ਵਿਰੁੱਧ ਦੋ ਤਿਹਾਈ ਬਹੁਮਤ ਨਾਲ ਦੋਸ਼ ਪ੍ਰਸਤਾਵ ਪਾਸ ਕਰਕੇ ਰਾਸ਼ਟਰਪਤੀ ਦੇ ਕੋਲ ਭੇਜ ਦੇਣ ਤਾਂ ਉਸ ਨੂੰ ਰਾਸ਼ਟਰਪਤੀ ਹਟਾ ਵੀ ਸਕਦਾ ਹੈ ।

IV.ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤੀ ਚੋਣ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਭਾਰਤੀ ਚੋਣ ਪ੍ਰਣਾਲੀ ਦੀਆਂ ਹੇਠ ਲਿਖੀਆਂ ਮੁੱਖ ਵਿਸ਼ੇਸ਼ਤਾਵਾਂ ਹਨ-

  • ਬਾਲਗ ਮਤਾਧਿਕਾਰ-ਭਾਰਤੀ ਚੋਣ ਪ੍ਰਣਾਲੀ ਦੀ ਪਹਿਲੀ ਵਿਸ਼ੇਸ਼ਤਾ ਬਾਲਗ ਮਤਾਧਿਕਾਰ ਹੈ | ਭਾਰਤ ਦੇ ਹਰੇਕ ਨਾਗਰਿਕ ਨੂੰ ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ, ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੈ ।
  • ਸੰਯੁਕਤ ਚੋਣ ਪ੍ਰਣਾਲੀ-ਭਾਰਤੀ ਚੋਣ ਪ੍ਰਣਾਲੀ ਦੀ ਮੁੱਖ ਵਿਸ਼ੇਸ਼ਤਾ ਸੰਯੁਕਤ ਚੋਣ ਪ੍ਰਣਾਲੀ ਹੈ । ਇਸ ਵਿਚ ਹਰੇਕ ਚੋਣ ਖੇਤਰ ਵਿਚ ਇੱਕ ਵੋਟਰ ਸੂਚੀ ਹੈ ਜਿਸ ਵਿਚ ਉਸ ਖੇਤਰ ਦੇ ਸਾਰੇ ਵੋਟਰ ਦਾ ਨਾਮ ਹੁੰਦਾ ਹੈ ਜਿਹੜੇ ਆਪਣਾ ਇੱਕ ਪ੍ਰਤੀਨਿਧੀ ਚੁਣਦੇ ਹਨ ।
  • ਅਨੁਸੂਚਿਤ ਜਾਤੀਆਂ ਅਤੇ ਪਿਛੜੇ ਵਰਗਾਂ ਲਈ ਰਾਖਵਾਂਕਰਨ-ਸੰਯੁਕਤ ਚੋਣ ਪ੍ਰਣਾਲੀ ਹੋਣ ਦੇ ਬਾਵਜੂਦ ਵੀ ਸੰਵਿਧਾਨ ਬਣਾਉਣ ਵਾਲਿਆਂ ਨੇ ਅਨੁਸੂਚਿਤ ਜਾਤਾਂ ਅਤੇ ਪਿਛੜੇ ਵਰਗਾਂ ਦੇ ਲਈ ਕੁਝ ਸੀਟਾਂ ਰਾਖਵੀਆਂ ਰੱਖ ਦਿੱਤੀਆਂ ਹਨ । ਸੰਵਿਧਾਨ ਦੇ ਅਨੁਸਾਰ ਅਨੁਸੂਚਿਤ ਜਾਤਾਂ ਅਤੇ ਪਿਛੜੇ ਵਰਗਾਂ ਦੇ ਲਈ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿਚ ਸੀਟਾਂ ਸੁਰੱਖਿਅਤ ਹਨ ।
  • ਗੁਪਤ ਵੋਟ-ਭਾਰਤ ਵਿੱਚ ਵੋਟਾਂ ਗੁਪਤ ਤਰੀਕੇ ਨਾਲ ਪੈਂਦੀਆਂ ਹਨ ।
  • ਖ ਚੋਣਾਂ-ਭਾਰਤ ਵਿਚ ਲੋਕ ਸਭਾ, ਰਾਜਾਂ ਦੀਆਂ ਵਿਧਾਨ ਸਭਾਵਾਂ, ਨਗਰਪਾਲਿਕਾਵਾਂ, ਪੰਚਾਇਤਾਂ ਆਦਿ ਦੀਆਂ ਚੋਣਾਂ ਜਨਤਾ ਵੱਲੋਂ ਪ੍ਰਤੱਖ ਰੂਪ ਨਾਲ ਹੁੰਦੀਆਂ ਹਨ ।

ਪ੍ਰਸ਼ਨ 2.
ਚੋਣ ਕਮਿਸ਼ਨ ਦੇ ਕੰਮਾਂ ਦਾ ਸੰਖੇਪ ਵਿਚ ਵਰਣਨ ਕਰੋ ।
ਉੱਤਰ-
ਚੋਣ ਆਯੋਗ ਦੇ ਕੰਮਾਂ ਦਾ ਵਰਣਨ ਇਸ ਪ੍ਰਕਾਰ ਹੈ-

  1. ਇਸ ਦਾ ਸਭ ਤੋਂ ਪਹਿਲਾ ਕੰਮ ਹਰੇਕ ਪ੍ਰਕਾਰ ਦੀਆਂ ਚੋਣਾਂ ਦੇ ਲਈ ਵੋਟਰ ਸੂਚੀ ਤਿਆਰ ਕਰਵਾਉਣਾ ਅਤੇ ਜੇਕਰ | ਜ਼ਰੂਰਤ ਹੋਵੇ ਤਾਂ ਉਸ ਵਿਚ ਪਰਿਵਰਤਨ ਕਰਵਾਉਣਾ ਹੁੰਦਾ ਹੈ ।
  2. ਚੋਣਾਂ ਦਾ ਨਿਰਦੇਸ਼ਨ, ਨਿਯੰਤਰਣ ਅਤੇ ਨਿਰੀਖਣ ਵੀ ਇਸਦਾ ਹੀ ਕੰਮ ਹੈ ।
  3. ਚੋਣਾਂ ਦੇ ਲਈ ਸਮਾਂ ਸੂਚੀ ਤਿਆਰ ਕਰਨਾ ਅਤੇ ਚੋਣਾਂ ਕਰਵਾਉਣ ਲਈ ਮਿਤੀਆਂ ਦੀ ਘੋਸ਼ਣਾ ਕਰਨਾ ਵੀ ਇਸਦਾ ਹੀ ਕੰਮ ਹੈ ।
  4. ਚੋਣਾਂ ਨਾਲ ਸੰਬੰਧਿਤ ਨਿਯਮ ਬਣਾਉਣਾ ਅਤੇ ਮਨੋਨੀਤ ਪੱਤਰਾਂ ਦੀ ਸੁਰੱਖਿਆ ਵੀ ਇਸ ਦਾ ਹੀ ਕੰਮ ਹੈ ।
  5. ਰਾਜਨੀਤਿਕ ਦਲਾਂ ਲਈ Code of Conduct (ਚੋਣ ਰਾਬਤਾ) ਵੀ ਇਹ ਹੀ ਲਾਗੂ ਕਰਵਾਉਂਦੇ ਹਨ ।
  6. ਚੋਣ ਨਿਸ਼ਾਨ ਦੇਣਾ ਅਤੇ ਰਾਜਨੀਤਿਕ ਦਲਾਂ ਨੂੰ ਮਾਨਤਾ ਦੇਣਾ ਵੀ ਇਸ ਦਾ ਹੀ ਕੰਮ ਹੈ ।
  7. ਚੋਣਾਂ ਰੱਦ ਕਰਨੀਆਂ, ਕਿਸੇ ਥਾਂ ਉੱਤੇ ਦੁਬਾਰਾ ਚੋਣਾਂ ਕਰਵਾਉਣੀਆਂ ਅਤੇ ਪੋਲਿੰਗ ਬੂਥ ਉੱਤੇ ਕਬਜ਼ੇ ਵਰਗੀਆਂ ਘਟਨਾਵਾਂ ਰੋਕਣ ਦਾ ਕੰਮ ਵੀ ਚੋਣ ਆਯੋਗ ਹੀ ਕਰਦਾ ਹੈ ।
  8. ਨਿਆਪਾਲਿਕਾ ਵਲੋਂ ਚੋਣ ਲੜਨ ਦੇ ਲਈ ਅਯੋਗ ਘੋਸ਼ਿਤ ਵਿਅਕਤੀਆਂ ਦੇ ਲਈ ਕੁਝ ਛੂਟ ਦੇਣਾ ਵੀ ਚੋਣ ਆਯੋਗ ਦਾ ਹੀ ਕੰਮ ਹੈ ।

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਪ੍ਰਸ਼ਨ 3.
ਚੋਣ ਪ੍ਰਕ੍ਰਿਆ ਦੇ ਮੁੱਖ ਪੜਾਵਾਂ ਦਾ ਸੰਖੇਪ ਵਿਚ ਵਰਣਨ ਕਰੋ ।
ਉੱਤਰ-
ਭਾਰਤ ਵਿਚ ਚੋਣ ਪ੍ਰਕ੍ਰਿਆ ਦੇ ਹੇਠ ਲਿਖੇ ਪੱਧਰ ਹਨ-

  1. ਚੋਣ ਖੇਤਰ ਨਿਸਚਿਤ ਕਰਨਾ-ਚੋਣ ਪ੍ਰਕ੍ਰਿਆ ਦਾ ਸਭ ਤੋਂ ਪਹਿਲਾ ਕੰਮ ਚੋਣ ਖੇਤਰ ਨਿਸਚਿਤ ਕਰਨਾ ਹੈ । ਲੋਕ ਸਭਾ ਵਿਚ ਜਿੰਨੇ ਮੈਂਬਰ ਚੁਣੇ ਜਾਂਦੇ ਹਨ, ਲਗਭਗ ਬਰਾਬਰ ਜਨਸੰਖਿਆ ਵਾਲੇ ਓਨੇ ਹੀ ਖੇਤਰਾਂ ਵਿਚ ਸਾਰੇ ਭਾਰਤ ਨੂੰ ਵੰਡ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਰਾਜ ਨੂੰ ਬਰਾਬਰ ਜਨਸੰਖਿਆ ਵਾਲੇ ਚੋਣ ਖੇਤਰਾਂ ਵਿਚ ਵੰਡ ਦਿੱਤਾ ਜਾਂਦਾ ਹੈ ਅਤੇ ਹਰੇਕ ਖੇਤਰ ਤੋਂ ਇੱਕ ਮੈਂਬਰ ਚੁਣਿਆ ਜਾਂਦਾ ਹੈ ।
  2. ਵੋਟਰ ਸੂਚੀ-ਵੋਟਰ ਸੂਚੀ ਤਿਆਰ ਕਰਵਾਉਣਾ ਚੋਣ ਪ੍ਰਕ੍ਰਿਆ ਦਾ ਦੂਜਾ ਪੜਾਵ ਹੈ । ਸਭ ਤੋਂ ਪਹਿਲਾਂ ਵੋਟਰਾਂ ਦੀ ਅਸਥਾਈ ਸੂਚੀ ਤਿਆਰ ਕੀਤੀ ਜਾਂਦੀ ਹੈ । ਇਹਨਾਂ ਸੂਚੀਆਂ ਨੂੰ ਕੁਝ ਵਿਸ਼ੇਸ਼ ਥਾਵਾਂ ਉੱਤੇ ਜਨਤਾ ਦੇ ਦੇਖਣ ਲਈ ਰੱਖ ਦਿੱਤਾ ਜਾਂਦਾ ਹੈ । ਜੇਕਰ ਕਿਸੇ ਦਾ ਨਾਮ ਨਹੀਂ ਆਇਆ ਹੈ ਜਾਂ ਗ਼ਲਤ ਲਿਖਿਆ ਗਿਆ ਹੈ ਤਾਂ ਇੱਕ ਨਿਸ਼ਚਿਤ ਮਿਤੀ ਤੱਕ ਉਸ ਵਿਚ ਬਦਲਾਵ ਕੀਤਾ ਜਾ ਸਕਦਾ ਹੈ । ਫਿਰ ਅਸਲੀ ਸੂਚੀ ਤਿਆਰ ਕੀਤੀ ਜਾਂਦੀ ਹੈ ।
  3. ਚੋਣ ਮਿਤੀ ਦੀ ਘੋਸ਼ਣਾ-ਚੋਣ ਕਮਿਸ਼ਨ ਚੋਣ ਦੀ ਮਿਤੀ ਦੀ ਘੋਸ਼ਣਾ ਕਰਦਾ ਹੈ । ਉਹ ਨਾਮਾਂਕਨ ਪੱਤਰ ਭਰਨ ਦੀ ਮਿਤੀ, ਨਾਮ ਵਾਪਸ ਲੈਣ ਦੀ ਮਿਤੀ, ਨਾਮਾਂਕਨ ਪੱਤਰ ਦੀ ਪੜਤਾਲ ਕਰਨ ਦੀ ਮਿਤੀ ਸ਼ਾਮਲ ਹੈ ।
  4. ਉਮੀਦਵਾਰਾਂ ਦਾ ਨਾਮਾਂਕਨ-ਚੋਣ ਕਮਿਸ਼ਨ ਵਲੋਂ ਕੀਤੀ ਗਈ ਚੋਣ ਘੋਸ਼ਣਾ ਤੋਂ ਬਾਅਦ ਰਾਜਨੀਤਿਕ ਦਲਾਂ ਦੇ ਉਮੀਦਵਾਰ ਆਪਣੇ ਨਾਮਾਂਕਨ ਦਾਖਿਲ ਕਰਦੇ ਹਨ । ਇਹਨਾਂ ਤੋਂ ਇਲਾਵਾ ਸੁਤੰਤਰ ਉਮੀਦਵਾਰ ਵੀ ਆਪਣੇ ਨਾਮਾਂਕਨ ਪੇਸ਼ ਕਰਦੇ ਹਨ ।
  5. ਵੋਟਾਂ-ਚੋਣ ਪ੍ਰਚਾਰ ਲਗਭਗ 20 ਦਿਨ ਚਲਦਾ ਹੈ ਉਸ ਤੋਂ ਬਾਅਦ ਨਿਸਚਿਤ ਮਿਤੀ ਨੂੰ ਵੋਟਾਂ ਪੈਂਦੀਆਂ ਹਨ । ਇਸ ਲਈ ਵੋਟ ਕੇਂਦਰ ਬਣਾਏ ਜਾਂਦੇ ਹਨ । ਹਰੇਕ ਕੇਂਦਰ ਵਿਚ ਇੱਕ ਮੁੱਖ ਅਧਿਕਾਰੀ ਅਤੇ ਕੁੱਝ ਹੋਰ ਕਰਮਚਾਰੀ ਹੁੰਦੇ ਹਨ । ਹਰੇਕ ਵੋਟਰ ਮਸ਼ੀਨ ਦੇ ਉੱਪਰ ਲੱਗੇ ਬਟਨ ਦੱਬ ਕੇ ਵੋਟ ਦੇ ਦਿੰਦਾ ਹੈ ।
  6. ਨਤੀਜੇ ਦੀ ਘੋਸ਼ਣਾ-ਵੋਟਾਂ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਹੁੰਦੀ ਹੈ । ਗਿਣਤੀ ਦੇ ਸਮੇਂ ਉਮੀਦਵਾਰ ਅਤੇ ਉਹਨਾਂ ਦੇ ਪ੍ਰਤੀਨਿਧੀ ਅੰਦਰ ਬੈਠੇ ਹੁੰਦੇ ਹਨ । ਜਿਸ ਉਮੀਦਵਾਰ ਨੂੰ ਸਭ ਤੋਂ ਵੱਧ ਵੋਟਾਂ ਮਿਲਦੀਆਂ ਹਨ ਉਸਨੂੰ ਜੇਤੂ ਘੋਸ਼ਿਤ ਕਰ ਦਿੱਤਾ ਜਾਂਦਾ ਹੈ ।

ਪ੍ਰਸ਼ਨ 4.
ਚੋਣਾਂ ਦੇ ਮਹੱਤਵ ਉੱਤੇ ਸੰਖੇਪ ਨੋਟ ਲਿਖੋ ।
ਉੱਤਰ-
ਦੇਖੋ ਪ੍ਰਸ਼ਨ 1 ਛੋਟੇ ਉੱਤਰਾਂ ਵਾਲੇ ਪ੍ਰਸ਼ਨ ।

PSEB 9th Class Social Science Guide ਲੋਕਤੰਤਰ ਅਤੇ ਚੋਣ ਰਾਜਨੀਤੀ Important Questions and Answers

I. ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਕਿਸ ਤਰ੍ਹਾਂ ਦਾ ਲੋਕਤੰਤਰ ਮਿਲਦਾ ਹੈ ?
(ਉ) ਪ੍ਰਤੀਨਿਧੀ ਲੋਕਤੰਤਰ
(ਅ) ਪ੍ਰਤੱਖ ਲੋਕਤੰਤਰ
(ਈ) ਰਾਜਤੰਤਰੀ ਲੋਕਤੰਤਰ
(ਸ) ਕੋਈ ਨਹੀਂ ।
ਉੱਤਰ-
(ਉ) ਪ੍ਰਤੀਨਿਧੀ ਲੋਕਤੰਤਰ

ਪ੍ਰਸ਼ਨ 2.
ਭਾਰਤ ਵਿਚ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੇ ਲਈ ਚੋਣਾਂ ਕਿੰਨੇ ਸਾਲਾਂ ਬਾਅਦ ਹੁੰਦੀਆਂ –
(ਉ) 2 ਸਾਲ
(ਅ) 4 ਸਾਲ
(ਈ) 5 ਸਾਲ
(ਸ) 7 ਸਾਲ ।
ਉੱਤਰ-
(ਈ) 5 ਸਾਲ

ਪ੍ਰਸ਼ਨ 3.
ਭਾਰਤ ਵਿਚ ਵੋਟ ਪਾਉਣ ਦੀ ਉਮਰ ਕਿੰਨੀ ਹੈ ?
(ਉ) 15 ਸਾਲ
(ਅ) 18 ਸਾਲ
(ਈ) 20 ਸਾਲ
(ਸ) 25 ਸਾਲ |
ਉੱਤਰ-
(ਅ) 18 ਸਾਲ

ਪ੍ਰਸ਼ਨ 4.
ਚੋਣ ਕਮਿਸ਼ਨ ਦੇ ਕਿੰਨੇ ਮੈਂਬਰ ਹੁੰਦੇ ਹਨ ?
(ਉ) 1
(ਅ) 2
(ਈ) 3
(ਸ). 4.
ਉੱਤਰ-
(ਈ) 3

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਪ੍ਰਸ਼ਨ 5.
ਮੁੱਖ ਚੋਣ ਕਮਿਸ਼ਨ ਦੀ ਨਿਯੁਕਤੀ ਕੌਣ ਕਰਦਾ ਹੈ ?
(ੳ) ਰਾਸ਼ਟਰਪਤੀ
(ਅ) ਪ੍ਰਧਾਨ ਮੰਤਰੀ
(ਇ) ਸਪੀਕਰ
(ਸ) ਉਪ-ਰਾਸ਼ਟਰਪਤੀ ॥
ਉੱਤਰ-
(ੳ) ਰਾਸ਼ਟਰਪਤੀ

ਪ੍ਰਸ਼ਨ 6.
ਭਾਰਤ ਵਿਚ ਲੋਕ ਸਭਾ ਦੀਆਂ ਹੁਣ ਤਕ ਕਿੰਨੀਆਂ ਚੋਣਾਂ ਹੋ ਚੁੱਕੀਆਂ ਹਨ ?
(ਉ) 12
(ਅ) 13
(ਇ) 14
(ਸ) 16.
ਉੱਤਰ-
(ਸ) 16.

ਪ੍ਰਸ਼ਨ 7.
ਭਾਰਤ ਵਿਚ ਲੋਕ ਸਭਾ ਦੀਆਂ ਪਹਿਲੀਆਂ ਆਮ ਚੋਣਾਂ ਕਦੋਂ ਹੋਈ ?
(ਉ) 1950
(ਅ) 1951
(ਇ) 1952
(ਸ) 1955
ਉੱਤਰ-
(ਇ) 1952

ਪ੍ਰਸ਼ਨ 8.
ਭਾਰਤ ਵਿਚ ਲੋਕ ਸਭਾ ਦੀਆਂ 16ਵੀ ਚੋਣਾਂ ਕਦੋਂ ਹੋਈਆਂ ?
(ਉ) 2006
(ਅ) 2008
(ਇ) 2007
(ਸ) 2014
ਉੱਤਰ-
(ਸ) 2014

ਪ੍ਰਸ਼ਨ 9.
ਸਭ ਤੋਂ ਪਹਿਲਾਂ ਕਿਸ ਰਾਜ ਨੇ ਵੋਟ ਦੇਣ ਲਈ ਵੋਟਰ ਕਾਰਡ ਦਾ ਪ੍ਰਯੋਗ ਕੀਤਾ ਸੀ ?
(ਉ) ਹਰਿਆਣਾ
(ਅ) ਪੰਜਾਬ
(ਈ) ਉੱਤਰ ਪ੍ਰਦੇਸ਼
(ਸ) ਤਮਿਲਨਾਡੂ ।
ਉੱਤਰ-
(ਉ) ਹਰਿਆਣਾ

II. ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਲੋਕਤੰਤਰੀ ਦੇਸ਼ ਵਿਚ ………. ਦਾ ਬਹੁਤ ਮਹੱਤਵ ਹੁੰਦਾ ਹੈ ।
ਉੱਤਰ-
ਚੋਣਾਂ,

ਪ੍ਰਸ਼ਨ 2.
ਮੁੱਖ ਚੋਣ ਕਮਿਸ਼ਨਰ ………. ਸਾਲਾਂ ਦੇ ਲਈ ਨਿਯੁਕਤ ਕੀਤੇ ਜਾਂਦੇ ਹਨ ।
ਉੱਤਰ-
ਛੇ,

ਪ੍ਰਸ਼ਨ 3.
ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ …….. ਸਾਲਾਂ ਤੋਂ ਬਾਅਦ ਹੁੰਦੀਆਂ ਹਨ ।
ਉੱਤਰ-
ਪੰਜ,

ਪ੍ਰਸ਼ਨ 4.
ਦੇਸ਼ ਵਿਚ ………. ਰਾਸ਼ਟਰੀ ਦਲ ਹਨ ।
ਉੱਤਰ-
ਅੱਠ,

ਪ੍ਰਸ਼ਨ 5.
ਨਗਰਪਾਲਿਕਾ ਦੇ ਚੁਣੇ ਹੋਏ ਪ੍ਰਤੀਨਿਧੀ ਨੂੰ ………… ਕਹਿੰਦੇ ਹਨ ।
ਉੱਤਰ-
ਪਾਰਸ਼ਦ (ਐਮ.ਸੀ.),

ਪ੍ਰਸ਼ਨ 6.
ਚੋਣ ਕਮਿਸ਼ਨਰ ਨੂੰ ………… ਨਿਯੁਕਤ ਕਰਦਾ ਹੈ ।
ਉੱਤਰ-
ਰਾਸ਼ਟਰਪਤੀ ।

III. ਸਹੀ/ਗਲਤ

1. ਮੁੱਖ ਚੋਣ ਕਮਿਸ਼ਨਰ ਨੂੰ ਪ੍ਰਧਾਨ ਮੰਤਰੀ ਹਟਾ ਸਕਦੇ ਹਨ ।
ਉੱਤਰ-

2. ਚੋਣ ਕਰਵਾਉਣ ਦਾ ਕੰਮ ਸਰਕਾਰ ਕਰਦੀ ਹੈ ।
ਉੱਤਰ-

3. ਲੋਕ ਸਭਾ ਦੇ ਚੁਣੇ ਹੋਏ ਮੈਂਬਰ ਨੂੰ ਐੱਮ.ਐੱਲ.ਏ. ਕਹਿੰਦੇ ਹਨ ।
ਉੱਤਰ-

4. ਵੋਟਰ ਸੂਚੀ ਵਿਚ ਪਰਿਵਰਤਨ ਦਾ ਕੰਮ ਚੋਣ ਕਮਿਸ਼ਨ ਦਾ ਹੁੰਦਾ ਹੈ ।
ਉੱਤਰ-

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

5. ਚੋਣ ਕਮਿਸ਼ਨ ਰਾਜਨੀਤਿਕ ਦਲਾਂ ਨੂੰ ਮਾਨਤਾ ਦਿੰਦਾ ਹੈ ।
ਉੱਤਰ-

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਕਿਹੜੀ ਸ਼ਾਸਨ ਪ੍ਰਣਾਲੀ 1950 ਵਿਚ ਅਪਣਾਈ ਗਈ ਸੀ ?
ਉੱਤਰ-
ਲੋਕਤੰਤਰੀ ਸ਼ਾਸਨ ਪ੍ਰਣਾਲੀ ।

ਪ੍ਰਸ਼ਨ 2.
ਭਾਰਤ ਵਿਚ ਕਿਹੜੀ ਪ੍ਰਤੀਨਿਧਤੱਵ ਪ੍ਰਣਾਲੀ ਮਿਲਦੀ ਹੈ ?
ਉੱਤਰ-
ਪ੍ਰਦੇਸ਼ਿਕ ਪ੍ਰਤੀਨਿਧਾਂਤਵ ਪ੍ਰਣਾਲੀ ।

ਪ੍ਰਸ਼ਨ 3.
ਭਾਰਤ ਵਿਚ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਕਿੰਨੇ ਸਾਲਾਂ ਬਾਅਦ ਹੁੰਦੀਆਂ ਹਨ ?
ਉੱਤਰ-
ਪੰਜ ਸਾਲ ।

ਪ੍ਰਸ਼ਨ 4.
ਲੋਕ ਸਭਾ ਦੇ ਕਿੰਨੇ ਮੈਂਬਰ ਚੁਣ ਕੇ ਆਉਂਦੇ ਹਨ ?
ਉੱਤਰ-543.

ਪ੍ਰਸ਼ਨ 5.
ਲੋਕਤੰਤਰੀ ਚੋਣਾਂ ਦੀ ਇੱਕ ਸ਼ਰਤ ਲਿਖੋ ।
ਉੱਤਰ-
ਹਰੇਕ ਨਾਗਰਿਕ ਨੂੰ ਇੱਕ ਵੋਟ ਦਾ ਅਧਿਕਾਰ ਪ੍ਰਾਪਤ ਹੈ ਅਤੇ ਹਰੇਕ ਵੋਟ ਦੀ ਕੀਮਤ ਬਰਾਬਰ ਹੈ ।

ਪ੍ਰਸ਼ਨ 6.
ਚੋਣ ਪ੍ਰਤੀਯੋਗਿਤਾ ਦਾ ਇੱਕ ਮਹੱਤਵਪੂਰਨ ਦੋਸ਼ ਲਿਖੋ ।
ਉੱਤਰ-
ਚੋਣ ਖੇਤਰ ਦੇ ਲੋਕਾਂ ਵਿਚ ਗੁੱਟਬੰਦੀ ਦੀ ਭਾਵਨਾ ਪੈਦਾ ਹੋ ਜਾਂਦੀ ਹੈ ।

ਪ੍ਰਸ਼ਨ 7.
ਆਮ ਚੋਣਾਂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਲੋਕ ਸਭਾ ਦੇ ਨਿਰਧਾਰਿਤ ਸਮੇਂ ਤੋਂ ਬਾਅਦ ਹੋਣ ਵਾਲੀਆਂ ਚੋਣਾਂ ਨੂੰ ਆਮ ਚੋਣਾਂ ਕਹਿੰਦੇ ਹਨ ।

ਪ੍ਰਸ਼ਨ 8.
ਮੱਧਵਰਤੀ ਚੋਣਾਂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਮੱਧਵਰਤੀ ਚੋਣਾਂ ਉਸ ਚੋਣ ਨੂੰ ਕਹਿੰਦੇ ਹਨ ਜੋ ਚੋਣ ਵਿਧਾਨ ਮੰਡਲ ਦੇ ਨਿਸਚਿਤ ਕਾਰਜਕਾਲ ਦੇ ਖ਼ਤਮ ਹੋਣ ਤੋਂ ਪਹਿਲਾਂ ਕਰਵਾਏ ਜਾਂਦੇ ਹਨ ।

ਪ੍ਰਸ਼ਨ 9.
ਭਾਰਤੀ ਚੋਣ ਪ੍ਰਣਾਲੀ ਦੀ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
ਭਾਰਤ ਵਿਚ ਸੰਯੁਕਤ ਚੋਣ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ ।

ਪ੍ਰਸ਼ਨ 10.
ਭਾਰਤ ਵਿਚ ਵੋਟਰ ਕੌਣ ਹੈ ?
ਉੱਤਰ-
ਭਾਰਤ ਵਿਚ ਵੋਟਰ ਉਹ ਹੈ ਜਿਸ ਦੀ ਉਮਰ 18 ਸਾਲ ਤੋਂ ਉੱਪਰ ਹੈ ਅਤੇ ਉਸਦਾ ਨਾਮ ਵੋਟਰ ਸੂਚੀ ਵਿਚ ਦਰਜ ਹੈ ।

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਪ੍ਰਸ਼ਨ 11.
ਵੋਟਰ ਸੂਚੀ ਦਾ ਕੀ ਅਰਥ ਹੈ ?
ਉੱਤਰ-
ਜਿਹੜੀ ਸੂਚੀ ਵਿਚ ਵੋਟਰਾਂ ਦੇ ਨਾਮ ਲਿਖੇ ਹੁੰਦੇ ਹਨ ਉਸ ਨੂੰ ਵੋਟਰ ਸੂਚੀ ਕਹਿੰਦੇ ਹਨ ।

ਪ੍ਰਸ਼ਨ 12.
ਕੀ ਚੋਣ ਕਮਿਸ਼ਨ ਕਿਸੇ ਰਾਜਨੀਤਿਕ ਦਲ ਦੀ ਮਾਨਤਾ ਖ਼ਤਮ ਕਰ ਸਕਦਾ ਹੈ ?
ਉੱਤਰ-
ਚੋਣ ਕਮਿਸ਼ਨ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਜੇ ਕੋਈ ਰਾਸ਼ਟਰੀ ਜਾਂ ਖੇਤਰੀ ਦਲ ਨਿਰਧਾਰਿਤ ਨਿਯਮਾਂ ਨੂੰ ਪੂਰਾ ਨਹੀਂ ਕਰ ਸਕਦਾ ਤਾਂ ਚੋਣ ਕਮਿਸ਼ਨ ਉਸ ਦੀ ਮਾਨਤਾ ਖ਼ਤਮ ਕਰ ਸਕਦਾ ਹੈ ।

ਪ੍ਰਸ਼ਨ 13.
ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਅਤੇ ਕਿਹੜੇ ਅਨੁਛੇਦ ਵਿਚ ਚੋਣ ਵਿਵਸਥਾ ਦਾ ਵਰਣਨ ਕੀਤਾ ਗਿਆ ਹੈ ?
ਉੱਤਰ-
15ਵੇਂ ਭਾਗ ਅਤੇ 324 ਤੋਂ 329(A) ਅਨੁਛੇਦਾਂ ਵਿਚ ।

ਪ੍ਰਸ਼ਨ 14.
ਚੋਣ ਕਮਿਸ਼ਨ ਦੇ ਕਿੰਨੇ ਮੈਂਬਰ ਹੁੰਦੇ ਹਨ ?
ਉੱਤਰ-
ਤਿੰਨ-ਮੁੱਖ ਚੋਣ ਕਮਿਸ਼ਨਰ ਅਤੇ ਦੋ ਚੋਣ ਕਮਿਸ਼ਨਰ ।

ਪ੍ਰਸ਼ਨ 15.
ਚੋਣ ਕਮਿਸ਼ਨ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਚੋਣ ਕਮਿਸ਼ਨ ਦੀ ਨਿਯੁਕਤੀ ਸੰਵਿਧਾਨ ਅਨੁਸਾਰ ਰਾਸ਼ਟਰਪਤੀ ਕਰਦਾ ਹੈ ।

ਪ੍ਰਸ਼ਨ 16.
ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ ?
ਉੱਤਰ-
ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ।

ਪ੍ਰਸ਼ਨ 17.
ਚੋਣ ਕਮਿਸ਼ਨ ਦੇ ਮੈਂਬਰਾਂ ਦਾ ਕਾਰਜਕਾਲ ਦੱਸੋ ।
ਉੱਤਰ-
ਇਸ ਦੇ ਮੈਂਬਰ 6 ਸਾਲ ਲਈ ਚੁਣੇ ਜਾਂਦੇ ਹਨ ।

ਪ੍ਰਸ਼ਨ 18.
ਭਾਰਤੀ ਚੋਣ ਕਮਿਸ਼ਨ ਦਾ ਇੱਕ ਕੰਮ ਲਿਖੋ ।
ਉੱਤਰ-
ਚੋਣ ਕਮਿਸ਼ਨ ਦਾ ਮੁੱਖ ਕੰਮ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ ਕਰਵਾਉਣਾ ਅਤੇ ਉਹਨਾਂ ਦੀ ਵੋਟਰ ਲਿਸਟ ਤਿਆਰ ਕਰਵਾਉਣਾ ਹੈ ।

ਪ੍ਰਸ਼ਨ 19.
ਚੋਣ ਨਿਸ਼ਾਨ ਦਾ ਕੀ ਮਹੱਤਵ ਹੈ ?
ਉੱਤਰ-
ਭਾਰਤ ਦੇ ਜ਼ਿਆਦਾਤਰ ਵੋਟਰ ਅਨਪੜ੍ਹ ਹਨ ਜਿਸ ਕਾਰਨ ਉਹ ਚੋਣ ਨਿਸ਼ਾਨ ਦੇਖ ਕੇ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਦਿੰਦੇ ਹਨ ।

ਪ੍ਰਸ਼ਨ 20.
ਚੋਣ ਯਾਚਿਕਾ ਦਾ ਕੀ ਅਰਥ ਹੈ ?
ਉੱਤਰ-
ਜੇਕਰ ਕੋਈ ਉਮੀਦਵਾਰ ਚੋਣਾਂ ਵਿਚ ਗ਼ਲਤ ਤਰੀਕੇ ਪ੍ਰਯੋਗ ਕਰਦਾ ਹੈ ਤਾਂ ਵਿਰੋਧੀ ਉਮੀਦਵਾਰ ਉੱਚ ਅਦਾਲਤ ਜਾਂ ਸਰਵਉੱਚ ਅਦਾਲਤ ਵਿਚ ਕੇਸ ਕਰਦੇ ਹਨ,
ਜਿਸ ਨੂੰ ਚੋਣ ਯਾਚਿਕਾ ਕਹਿੰਦੇ ਹਨ ।

ਪ੍ਰਸ਼ਨ 21.
ਭਾਰਤ ਵਿਚ ਚੋਣ ਯਾਚਿਕਾ ਦੀ ਸੁਣਵਾਈ ਕੌਣ ਕਰਦਾ ਹੈ ?
ਉੱਤਰ-
ਭਾਰਤ ਵਿਚ ਚੋਣ ਯਾਚਿਕਾ ਦੀ ਸੁਣਵਾਈ ਉੱਚ ਅਦਾਲਤ ਜਾਂ ਸਰਵਉੱਚ ਅਦਾਲਤ ਵਿਚ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 22.
ਭਾਰਤੀ ਚੋਣ ਪ੍ਰਣਾਲੀ ਦਾ ਇੱਕ ਦੋਸ਼ ਲਿਖੋ ।
ਉੱਤਰ-
ਭਾਰਤੀ ਚੋਣਾਂ ਵਿਚ ਸੰਪ੍ਰਦਾਇਕਤਾ ਦਾ ਪ੍ਰਭਾਵ ਹੈ ਇਸ ਨਾਲ ਸਾਡੀ ਪ੍ਰਗਤੀ ਦੇ ਰਸਤੇ ਵਿਚ ਰੁਕਾਵਟ ਆ ਜਾਂਦੀ ਹੈ ।

ਪ੍ਰਸ਼ਨ 23.
ਚੋਣ ਪ੍ਰਣਾਲੀ ਵਿਚ ਸੁਧਾਰ ਦਾ ਇੱਕ ਤਰੀਕਾ ਦੱਸੋ ।
ਉੱਤਰ-
ਚੋਣ ਬੂਥਾਂ ਉੱਤੇ ਕਬਜ਼ਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ।

ਪ੍ਰਸ਼ਨ 24.
ਭਾਰਤ ਵਿਚ ਪਹਿਲੀ ਵਾਰ ਲੋਕ ਸਭਾ ਚੋਣਾਂ ਕਦੋਂ ਹੋਈਆਂ ਸਨ ?
ਉੱਤਰ-
1952 ਵਿਚ ।

ਪ੍ਰਸ਼ਨ 25.
ਭਾਰਤ ਸਰਕਾਰ ਵਲੋਂ ਕੀਤਾ ਇੱਕ ਚੋਣ ਸੁਧਾਰ ਦੱਸੋ ।
ਉੱਤਰ-
61ਵੇਂ ਸੰਵਿਧਾਨਿਕ ਸੰਸ਼ੋਧਨ ਨਾਲ ਵੋਟ ਦੇਣ ਦੀ ਉਮਰ 21 ਸਾਲ ਤੋਂ 18 ਸਾਲ ਕਰ ਦਿੱਤੀ ਗਈ ਸੀ ।

ਪ੍ਰਸ਼ਨ 26.
ਚੋਣ ਪ੍ਰਚਾਰ ਲਈ ਕੀ-ਕੀ ਤਰੀਕੇ ਅਪਣਾਏ ਜਾਂਦੇ ਹਨ ?
ਉੱਤਰ-
ਚੋਣ ਘੋਸ਼ਣਾ ਪੱਤਰ, ਚੋਣ ਸਭਾਵਾਂ, ਜਲੂਸ, ਜਲਸੇ, ਘਰ-ਘਰ ਜਾ ਕੇ ਵੋਟ ਮੰਗਣਾ ਆਦਿ ।

ਪ੍ਰਸ਼ਨ 27.
ਚੋਣਾਂ ਤੋਂ ਕਿੰਨਾ ਸਮਾਂ ਪਹਿਲਾਂ ਚੋਣ ਪ੍ਰਚਾਰ ਬੰਦ ਕਰ ਦਿੱਤਾ ਜਾਂਦਾ ਹੈ ?
ਉੱਤਰ-
48 ਘੰਟੇ ਪਹਿਲਾਂ ।

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਪ੍ਰਸ਼ਨ 28.
ਭਾਰਤ ਵਿਚ ਵੋਟ ਪਾਉਣ ਦਾ ਆਧਾਰ ਕੀ ਹੈ ?
ਉੱਤਰ-
ਭਾਰਤ ਵਿਚ ਵੋਟ ਪਾਉਣ ਦਾ ਆਧਾਰ ਉਮਰ ਹੈ ।

ਪ੍ਰਸ਼ਨ 29.
ਭਾਰਤ ਵਿਚ ਚੋਣ ਕਰਵਾਉਣ ਦੀ ਜ਼ਿੰਮੇਵਾਰੀ ਕਿਸ ਦੀ ਹੈ ?
ਉੱਤਰ-
ਇਹ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਹੈ ।

ਪ੍ਰਸ਼ਨ 30.
ਰਾਜਨੀਤਿਕ ਦਲਾਂ ਦੇ ਚੋਣ ਨਿਸ਼ਾਨ ਕੌਣ ਨਿਰਧਾਰਿਤ ਕਰਦਾ ਹੈ ?
ਉੱਤਰ-
ਇਹ ਕੰਮ ਚੋਣ ਕਮਿਸ਼ਨ ਦਾ ਹੈ ।

ਪ੍ਰਸ਼ਨ 31.
ਇੱਕ ਨਾਗਰਿਕ ਇੱਕ ਵੋਟ ਕਿਸ ਦਾ ਪ੍ਰਤੀਕ ਹੈ ?
ਉੱਤਰ-
ਇਹ ਰਾਜਨੀਤਿਕ ਏਕਤਾ ਅਤੇ ਸਮਾਨਤਾ ਦਾ ਪ੍ਰਤੀਕ ਹੈ ।

ਪ੍ਰਸ਼ਨ 32.
ਉਪ ਚੋਣ ਕਿਸ ਨੂੰ ਕਹਿੰਦੇ ਹਨ ?
ਉੱਤਰ-
ਕਿਸੇ ਮੈਂਬਰ ਦੀ ਮੌਤ ਜਾਂ ਅਸਤੀਫ਼ੇ ਤੋਂ ਬਾਅਦ ਖ਼ਾਲੀ ਸੀਟ ਉੱਤੇ ਚੋਣ ਕਰਵਾਉਣ ਨੂੰ ਉਪ ਚੋਣ ਕਹਿੰਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤੀ ਮਤਦਾਤਾ ਦੀਆਂ ਕੋਈ ਤਿੰਨ ਯੋਗਤਾਵਾਂ ਦੱਸੋ ।
ਉੱਤਰ-

  1. ਉਹ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ ।
  2. ਉਸ ਦੀ ਉਮਰ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ ।
  3. ਉਸ ਦਾ ਨਾਮ ਵੋਟਰ ਲਿਸਟ ਵਿਚ ਹੋਣਾ ਚਾਹੀਦਾ ਹੈ ।

ਪ੍ਰਸ਼ਨ 2.
ਭਾਰਤ ਵਿਚ ਚੋਣ ਪ੍ਰਵਿਤੀ ਬਾਰੇ ਦੱਸੋ ।
ਉੱਤਰ-

  • ਭਾਰਤ ਵਿਚ 16 ਆਮ ਚੋਣਾਂ ਦੇ ਕਾਰਨ ਜਨਤਾ ਵਿਚ ਚੁਨਾਵੀ ਚੇਤਨਾ ਦਾ ਵਿਕਾਸ ਹੋਇਆ ਹੈ ।
  • ਚੋਣਾਂ ਵਿਚ ਵੋਟਰਾਂ ਦੀ ਰੁਚੀ ਵੱਧ ਗਈ ਹੈ ।
  • ਵੋਟਰਾਂ ਨੂੰ ਰਾਜਨੀਤਿਕ ਦਲਾਂ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਪਤਾ ਚਲਿਆ ਹੈ ।

ਪ੍ਰਸ਼ਨ 3.
ਚੋਣ ਨਿਸ਼ਾਨ ਉੱਤੇ ਇੱਕ ਟਿੱਪਣੀ ਲਿਖੋ ।
ਉੱਤਰ-
ਜਿਹੜੇ ਰਾਜਨੀਤਿਕ ਦਲ ਚੋਣਾਂ ਵਿਚ ਭਾਗ ਲੈਂਦੇ ਹਨ ਉਹਨਾਂ ਨੂੰ ਚੋਣ ਕਮਿਸ਼ਨ ਚੋਣ ਨਿਸ਼ਾਨ ਦਿੰਦਾ ਹੈ । ਚੋਣ ਨਿਸ਼ਾਨ ਰਾਜਨੀਤਿਕ ਦਲ ਦੀ ਪਛਾਣ ਹੁੰਦੀ ਹੈ । ਭਾਰਤ ਦੇ ਜ਼ਿਆਦਾਤਰ ਵੋਟਰ ਪੜ੍ਹੇ ਲਿਖੇ ਨਹੀਂ ਹਨ । ਅਨਪੜ੍ਹ ਵੋਟਰ ਚੋਣ ਨਿਸ਼ਾਨ ਨੂੰ ਪਛਾਣ ਕੇ ਹੀ ਆਪਣੀ ਪਸੰਦ ਦੇ ਰਾਜਨੀਤਿਕ ਦਲ ਜਾਂ ਉਮੀਦਵਾਰਾਂ ਨੂੰ ਵੋਟ ਦਿੰਦੇ ਹਨ ।

ਪ੍ਰਸ਼ਨ 4.
ਚੋਣ ਕਮਿਸ਼ਨ ਦੀ ਸੁਤੰਤਰਤਾ ਭਾਰਤੀ ਪ੍ਰਜਾਤੰਤਰ ਦੀ ਕਾਰਜਸ਼ੀਲਤਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਭਾਰਤੀ ਸੰਵਿਧਾਨ ਦੇ ਵਿਚ ਚੋਣਾਂ ਕਰਵਾਉਣ ਦੇ ਲਈ ਇੱਕ ਸੁਤੰਤਰ ਚੋਣ ਕਮਿਸ਼ਨ ਦੀ ਵਿਵਸਥਾ ਕੀਤੀ ਗਈ ਹੈ । ਚੋਣ ਕਮਿਸ਼ਨ ਦੀ ਸੁਤੰਤਰਤਾ ਨੇ ਭਾਰਤੀ ਲੋਕਤੰਤਰ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕੀਤਾ ਹੈ । ਚੋਣ ਕਮਿਸ਼ਨ ਦੀ ਸੁਤੰਤਰਤਾ ਨੇ ਭਾਰਤੀ ਲੋਕਤੰਤਰ ਨੂੰ ਮਜ਼ਬੂਤ ਅਤੇ ਸਫ਼ਲ ਬਣਾਉਣ ਵਿਚਮਹੱਤਵਪੂਰਨ ਯੋਗਦਾਨ ਦਿੱਤਾ ਹੈ । ਬਿਨਾਂ ਸੁਤੰਤਰਤਾ ਦੇ ਚੋਣ ਕਮਿਸ਼ਨ ਸੁਤੰਤਰ ਅਤੇ ਨਿਰਪੱਖ ਚੋਣਾਂ ਨਹੀਂ ਕਰਵਾ ਸਕਦਾ ਸੀ । ਚੋਣ ਕਮਿਸ਼ਨ ਦੀ ਸੁਤੰਤਰਤਾ ਦੇ ਕਾਰਨ ਹੀ ਲੋਕ ਸਭਾ ਦੀਆਂ 17 ਆਮ ਚੋਣਾਂ ਸੁਤੰਤਰ ਅਤੇ ਨਿਰਪੱਖ ਤਰੀਕੇ ਨਾਲ ਹੋ ਚੁੱਕੀਆਂ ਹਨ । ਸੁਤੰਤਰ ਅਤੇ ਨਿਰਪੱਖ ਚੋਣਾਂ ਦੇ ਕਾਰਨ ਹੀ ਜਨਤਾ ਦੀ ਲੋਕਤੰਤਰ ਦੇ ਪ੍ਰਤੀ ਸ਼ਰਧਾ ਵੱਧੀ ਹੈ ।

ਪ੍ਰਸ਼ਨ 5.
ਭਾਰਤ ਵਿਚ ਚੋਣ ਪ੍ਰਕ੍ਰਿਆ ਵਿਚ ਸੁਧਾਰ ਦੇ ਲਈ ਕਿਸੇ ਦੋ ਸੁਧਾਰਾਂ ਦਾ ਵਰਣਨ ਕਰੋ ।
ਉੱਤਰ-
ਭਾਰਤੀ ਚੋਣ ਪ੍ਰਕ੍ਰਿਆ ਵਿਚ ਹੇਠਾਂ ਲਿਖੇ ਦੋ ਸੁਧਾਰ ਬਹੁਤ ਜ਼ਰੂਰੀ ਹਨ

  1. ਨਿਰਪੱਖਤਾ-ਚੋਣਾਂ ਨਿਰਪੱਖ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਹਨ । ਸੱਤਾ ਵਿਚ ਮੌਜੂਦ ਦਲ ਨੂੰ ਚੋਣਾਂ ਵਿਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੀਦਾ ਹੈ ਅਤੇ ਨਾ ਹੀ ਆਪਣੇ ਦਲ ਦੇ ਹਿੱਤ ਵਿਚ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਕੀਤਾ ਜਾਣਾ ਚਾਹੀਦਾ ਹੈ ।
  2. ਚੋਣ ਖ਼ਰਚ-ਸਾਡੇ ਦੇਸ਼ ਵਿਚ ਚੋਣਾਂ ਵਿਚ ਨਿਸ਼ਚਿਤ ਸੀਮਾਂ ਤੋਂ ਵੱਧ ਬਹੁਤ ਜ਼ਿਆਦਾ ਪੈਸਾ ਖ਼ਰਚ ਕੀਤਾ ਜਾਂਦਾ ਹੈ। ਜਿਸਨੂੰ ਕਿਸੇ ਨਾਂ ਕਿਸੇ ਤਰੀਕੇ ਨਾਲ ਰੋਕਿਆ ਜਾਣਾ ਚਾਹੀਦਾ ਹੈ ।

ਪ੍ਰਸ਼ਨ 6.
ਚੋਣ ਦੇ ਰੱਦ ਹੋਣ ਦਾ ਕੀ ਅਰਥ ਹੈ ?
ਉੱਤਰ-
ਚੋਣ ਦੇ ਰੱਦ ਹੋਣ ਦਾ ਅਰਥ ਹੈ ਕਿ ਜੇਕਰ ਚੋਣ ਪ੍ਰਚਾਰ ਦੇ ਦੌਰਾਨ ਕਿਸੇ ਉਮੀਦਵਾਰ ਦੀ ਮੌਤ ਹੋ ਜਾਵੇ ਤਾਂ ਉਸ ਚੋਣ ਖੇਤਰ ਦੀ ਚੋਣ ਨੂੰ ਕੁਝ ਸਮੇਂ ਦੇ ਲਈ ਚੋਣ ਕਮਿਸ਼ਨ ਵਲੋਂ ਰੱਦ ਕਰ ਦਿੱਤਾ ਜਾਂਦਾ ਹੈ । 1992 ਵਿਚ ਜਨ ਪ੍ਰਤੀਨਿਧੀ ਕਾਨੂੰਨ ਵਿਚ ਪਰਿਵਰਤਨ ਕਰਕੇ ਇਹ ਵਿਵਸਥਾ ਕੀਤੀ ਗਈ ਕਿ ਜੇਕਰ ਕਿਸੇ ਸੁਤੰਤਰ ਉਮੀਦਵਾਰ ਦੀ ਮੌਤ ਹੋ ਜਾਵੇ ਤਾਂ ਉਸ ਖੇਤਰ ਦੀ ਚੋਣ ਰੱਦ ਨਹੀਂ ਕੀਤੀ ਜਾਵੇਗੀ ।

ਪ੍ਰਸ਼ਨ 7.
ਭਾਰਤੀ ਚੋਣ ਪ੍ਰਕ੍ਰਿਆ ਦੇ ਕਿਸੇ ਦੋ ਪੱਧਰਾਂ ਦਾ ਵਰਣਨ ਕਰੋ ।
ਉੱਤਰ-
ਭਾਰਤੀ ਚੋਣ ਪ੍ਰਕ੍ਰਿਆ ਦੇ ਦੋ ਹੋਠਾਂ ਲਿਖੇ ਪੱਧਰ ਹਨ-

  • ਚੋਣ ਖੇਤਰ ਨਿਸ਼ਚਿਤ ਕਰਨਾ-ਚੋਣ ਪ੍ਰਬੰਧ ਵਿਚ ਸਭ ਤੋਂ ਪਹਿਲਾ ਕੰਮ ਚੋਣ ਖੇਤਰ ਨੂੰ ਨਿਸਚਿਤ ਕਰਨਾ ਹੈ । ਲੋਕ ਸਭਾ ਵਿਚ ਜਿੰਨੇ ਮੈਂਬਰ ਚੁਣੇ ਜਾਣੇ ਹੋਣ, ਲਗਪਗ ਬਰਾਬਰ ਜਨਸੰਖਿਆ ਵਾਲੇ ਓਨੇ ਹੀ ਖੇਤਰਾਂ ਵਿਚ ਸਾਰੇ ਭਾਰਤ ਨੂੰ ਵੰਡ ਦਿੱਤਾ ਜਾਂਦਾ ਹੈ । ਇਸੇ ਤਰ੍ਹਾਂ ਵਿਧਾਨਸਭਾਵਾਂ ਦੀਆਂ ਚੋਣਾਂ ਵਿਚ ਰਾਜ ਨੂੰ ਬਰਾਬਰ ਜਨਸੰਖਿਆ ਵਾਲੇ ਚੋਣ ਖੇਤਰਾਂ ਵਿਚ ਵੰਡ ਦਿੱਤਾ ਜਾਂਦਾ ਹੈ ਅਤੇ ਹਰੇਕ ਖੇਤਰ ਤੋਂ ਇੱਕ ਉਮੀਦਵਾਰ ਚੁਣਿਆ ਜਾਂਦਾ ਹੈ ।
  • ਚੋਣ ਮਿਤੀ ਦੀ ਘੋਸ਼ਣਾ-ਚੋਣ ਕਮਿਸ਼ਨ ਚੋਣ ਮਿਤੀ ਦੀ ਘੋਸ਼ਣਾ ਕਰਦਾ ਹੈ । ਚੋਣ ਕਮਿਸ਼ਨ ਨਾਮਾਂਕਨ ਪੱਤਰ ਭਰਨ ਦੀ ਮਿਤੀ, ਨਾਮ ਵਾਪਸ ਲੈਣ ਦੀ ਮਿਤੀ, ਉਹਨਾਂ ਦੀ ਜਾਂਚ ਪੜਤਾਲ ਦੀ ਮਿਤੀ ਘੋਸ਼ਿਤ ਕਰਦਾ ਹੈ ।

PSEB 9th Class SST Solutions Civics Chapter 5 ਲੋਕਤੰਤਰ ਅਤੇ ਚੋਣ ਰਾਜਨੀਤੀ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭਾਰਤ ਵਿਚ ਬਾਲਗ ਮਤਾਧਿਕਾਰ ਦੇ ਪੱਖ ਵਿਚ ਕੋਈ ਪੰਜ ਤਰਕ ਦੇਵੋ ।
ਉੱਤਰ –

  1. ਲੋਕਤੰਤਰ ਵਿਚ ਪ੍ਰਭੂਸੱਤਾ ਜਨਤਾ ਦੇ ਕੋਲ ਹੁੰਦੀ ਹੈ । ਇਸ ਲਈ ਸਮਾਨਤਾ ਦੇ ਆਧਾਰ ਉੱਤੇ ਸਾਰਿਆਂ ਨੂੰ ਵੋਟ ਦੇਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ ।
  2. ਕਾਨੂੰਨਾਂ ਦਾ ਪ੍ਰਭਾਵ ਦੇਸ਼ ਦੇ ਸਾਰੇ ਨਾਗਰਿਕਾਂ ਉੱਤੇ ਬਰਾਬਰ ਪੈਂਦਾ ਹੈ । ਇਸ ਲਈ ਵੋਟ ਦੇਣ ਦਾ ਅਧਿਕਾਰ ਸਾਰੇ ਨਾਗਰਿਕਾਂ ਨੂੰ ਹੋਣਾ ਚਾਹੀਦਾ ਹੈ ।
  3. ਵਿਅਕਤੀ ਦੇ ਵਿਕਾਸ ਲਈ ਵੋਟ ਦੇਣ ਦਾ ਅਧਿਕਾਰ ਬਹੁਤ ਜ਼ਰੂਰੀ ਹੈ ।
  4. ਬਾਲਗ ਮਤਾਧਿਕਾਰ ਨਾਲ ਚੁਣੀ ਗਈ ਸਰਕਾਰ ਵੱਧ ਸ਼ਕਤੀਸ਼ਾਲੀ ਹੁੰਦੀ ਹੈ ਕਿਉਂਕਿ ਇਹ ਇੱਕ ਅਜਿਹੀ ਸਰਕਾਰ ਹੁੰਦੀ ਹੈ ਜਿਸ ਨੂੰ ਸੰਵਿਧਾਨ ਵਿਚ ਦਿੱਤੇ ਤਰੀਕੇ ਨਾਲ ਚੁਣਿਆ ਜਾਂਦਾ ਹੈ ।
  5. ਬਾਲਗ ਮਤਾਧਿਕਾਰ ਨਾਲ ਲੋਕਾਂ ਵਿਚ ਰਾਜਨੀਤਿਕ ਚੇਤਨਾ ਪੈਦਾ ਹੁੰਦੀ ਹੈ ਅਤੇ ਉਹਨਾਂ ਨੂੰ ਰਾਜਨੀਤਿਕ ਸਿੱਖਿਆ ਵੀ ਮਿਲਦੀ ਹੈ ।

ਪ੍ਰਸ਼ਨ 2.
ਚੋਣ ਅਭਿਆਨ (Election Campaign) ਦੇ ਤਰੀਕਿਆਂ ਦੀ ਸੰਖੇਪ ਵਿਆਖਿਆ ਕਰੋ ।
ਉੱਤਰ-
ਚੋਣਾਂ ਤੋਂ ਪਹਿਲਾਂ ਰਾਜਨੀਤਿਕ ਦਲ, ਉਮੀਦਵਾਰ, ਮੈਂਬਰ ਚੋਣਾਂ ਦੇ ਕੰਮ ਦੇ ਲਈ ਕਈ ਤਰੀਕੇ ਅਪਣਾਉਂਦੇ ਹਨ ਜਿਨ੍ਹਾਂ ਵਿਚੋਂ ਮਹੱਤਵਪੂਰਨ ਤਰੀਕੇ ਹੇਠਾਂ ਲਿਖੇ ਹਨ –

  • ਚੋਣ ਘੋਸ਼ਣਾ ਪੱਤਰ-ਹਰੇਕ ਪ੍ਰਮੁੱਖ ਦਲ ਅਤੇ ਕਦੇ-ਕਦੇ ਸੁਤੰਤਰ ਉਮੀਦਵਾਰ ਚੋਣਾਂ ਤੋਂ ਪਹਿਲਾਂ ਆਪਣਾ-ਆਪਣਾ ਘੋਸ਼ਣਾ ਪੱਤਰ ਜਾਰੀ ਕਰਦੇ ਹਨ ।
  • ਚੋਣ ਸਭਾ ਅਤੇ ਜਲੁਸ-ਪਾਰਟੀ ਦੇ ਮੈਂਬਰ ਅਤੇ ਉਮੀਦਵਾਰ ਚੋਣ ਅਭਿਆਨ ਦੇ ਵਿਚ ਸਭਾਵਾਂ ਕਰਦੇ ਹਨ ਅਤੇ ਜਲੂਸ ਕੱਢਦੇ ਹਨ ਤੇ ਉਹ ਆਮ ਜਨਤਾ ਨਾਲ ਸਿੱਧਾ ਸੰਪਰਕ ਸਥਾਪਿਤ ਕਰਕੇ ਆਪਣੇ ਉਦੇਸ਼ ਅਤੇ ਨੀਤੀਆਂ ਨੂੰ ਸਪੱਸ਼ਟ ਕਰਦੇ ਹਨ ।
  • ਪੋਸਟਰ-ਚੋਣ ਅਭਿਆਨ ਦੇ ਵਿਚ ਵੱਖ-ਵੱਖ ਆਪਣੇ ਹੱਕ ਵਿਚ ਵੋਟ ਕਰਵਾਉਣ ਲਈ ਪੋਸਟਰ ਛਪਵਾਉਂਦੇ ਹਨ ਅਤੇ ਉਹਨਾਂ ਨੂੰ ਪੂਰੇ ਖੇਤਰ ਵਿਚ ਚਿਪਕਾ ਦਿੰਦੇ ਹਨ ਤਾਂਕਿ ਜਨਤਾ ਨੂੰ ਉਹਨਾਂ ਬਾਰੇ ਪਤਾ ਚਲ ਸਕੇ ।
  • ਝੰਡੇ-ਵੱਖ-ਵੱਖ ਦਲਾਂ ਦੇ ਝੰਡਿਆਂ ਨੂੰ ਘਰਾਂ, ਗੈਰ-ਸਰਕਾਰੀ ਦਫ਼ਤਰਾਂ, ਦੁਕਾਨਾਂ, ਰਿਕਸ਼ਿਆਂ, ਸਕੂਟਰਾਂ, ਟਰੱਕਾਂ ਅਤੇ ਕਾਰਾਂ ਉੱਤੇ ਲਟਕਾ ਕੇ ਚੋਣ ਪ੍ਰਚਾਰ ਕੀਤਾ ਜਾਂਦਾ ਹੈ ।
  • ਲਾਊਡ ਸਪੀਕਰ-ਕਈ ਤਰ੍ਹਾਂ ਦੇ ਵਾਹਨਾਂ ਦੇ ਉੱਪਰ ਲਾਊਡ ਸਪੀਕਰ ਲਾ ਕੇ ਲਗਾਤਾਰ ਸੜਕਾਂ ਅਤੇ ਮੁਹੱਲਿਆਂ ਵਿਚ ਚੁਨਾਵ ਪ੍ਰਚਾਰ ਕੀਤਾ ਜਾਂਦਾ ਹੈ ।

ਪ੍ਰਸ਼ਨ 3.
ਭਾਰਤ ਦੀ ਚੋਣਾਂ ਵਿਚ ਘੱਟ ਪੱਧਰ ਦੇ ਜਨ-ਸਹਿਭਾਗਤਾ ਦੇ ਲਈ ਪੰਜ ਕਾਰਨ ਲਿਖੋ ।
ਉੱਤਰ-
ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ । 2019 ਦੀ 17ਵੀਂ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਉੱਤੇ ਵੋਟਰਾਂ ਦੀ ਸੰਖਿਆ 84 ਕਰੋੜ ਤੋਂ ਵੀ ਵੱਧ ਸੀ ।
ਭਾਰਤ ਵਿਚ ਬਹੁਤ ਸਾਰੇ ਵੋਟਰ ਵੋਟ ਦੇਣ ਹੀ ਨਹੀਂ ਜਾਂਦੇ । ਭਾਰਤ ਵਿਚ ਘੱਟ ਜਨ-ਸਹਿਭਾਗ ਦੇ ਮੁੱਖ ਕਾਰਨ ਹੇਠਾਂ ਲਿਖੇ ਹਨ-

  1. ਅਨਪੜ੍ਹਤਾ-ਭਾਰਤ ਦੀ ਕਾਫ਼ੀ ਸਾਰੀ ਜਨਸੰਖਿਆ ਅਨਪੜ੍ਹ ਹੈ ਅਨਪੜ੍ਹ ਵਿਅਕਤੀ ਵੋਟ ਦੇਣ ਦੇ ਅਧਿਕਾਰ ਦੇ ਮਹੱਤਵ ਨੂੰ ਨਹੀਂ ਸਮਝ ਸਕਦਾ ਅਤੇ ਨਾਂ ਹੀ ਇਹਨਾਂ ਨੂੰ ਵੋਟ ਦੇਣ ਦੇ ਅਧਿਕਾਰ ਨੂੰ ਪ੍ਰਯੋਗ ਕਰਨਾ ਆਉਂਦਾ ਹੈ ।
  2. ਗ਼ਰੀਬੀ-ਗਰੀਬ ਵਿਅਕਤੀ ਚੋਣ ਲੜਨਾ ਤਾਂ ਦੂਰ ਦੀ ਗੱਲ ਹੈ । ਇਸ ਦੇ ਬਾਰੇ ਸੋਚ ਵੀ ਨਹੀਂ ਸਕਦਾ ਹੈ । ਗ਼ਰੀਬ ਵਿਅਕਤੀ ਆਪਣੇ ਵੋਟ ਦੇ ਮਹੱਤਵ ਨੂੰ ਨਹੀਂ ਸਮਝਦਾ ਅਤੇ ਉਹ ਆਪਣੇ ਵੋਟ ਨੂੰ ਵੇਚਣ ਲਈ ਵੀ ਤਿਆਰ ਹੋ ਜਾਂਦਾ ਹੈ ।
  3. ਬੇਕਾਰੀ-ਇਸ ਦਾ ਇੱਕ ਹੋਰ ਕਾਰਨ ਬੇਕਾਰੀ ਜਾਂ ਵਿਅਕਤੀ ਕੋਲ ਕਿਸੇ ਕੰਮ ਦਾ ਨਾ ਹੋਣਾ ਵੀ ਹੈ । ਭਾਰਤ ਵਿਚ | ਕਰੋੜਾਂ ਲੋਕ ਬੇਕਾਰ ਹਨ ਅਤੇ ਅਜਿਹੇ ਵਿਅਕਤੀ ਵੀ ਵੋਟ ਦੇ ਅਧਿਕਾਰ ਦੇ ਮਹੱਤਵ ਨੂੰ ਨਾ ਸਮਝ ਕੇ ਪੈਸੇ ਲਈ ਵੋਟ ਵੇਚ ਵੀ ਦਿੰਦੇ ਹਨ ।
  4. ਪੜ੍ਹੇ ਲਿਖੇ ਲੋਕਾਂ ਦੀ ਰਾਜਨੀਤਿਕ ਉਦਾਸੀਨਤਾ-ਚੋਣਾਂ ਵਿਚ ਜ਼ਿਆਦਾਤਰ ਪੜੇ ਲਿਖੇ ਲੋਕ ਵੀ ਵੋਟ ਦੇਣ ਨਹੀਂ ਜਾਂਦੇ ।
  5. ਚੋਣ ਕੇਂਦਰਾਂ ਦਾ ਦੂਰ ਹੋਣਾ-ਚੋਣ ਕੇਂਦਰ ਕਈ ਵਾਰੀ ਦੂਰ ਹੁੰਦੇ ਹਨ ਜਿਸ ਕਰਕੇ ਵੋਟਰ ਵੋਟ ਦੇਣ ਨਹੀਂ ਜਾਂਦੇ ।

ਪ੍ਰਸ਼ਨ 4.
ਭਾਰਤੀ ਚੋਣ ਕਮਿਸ਼ਨ ਦੀ ਰਚਨਾ ਦਾ ਵਰਣਨ ਕਰੋ ।
ਉੱਤਰ-
ਚੋਣ ਕਮਿਸ਼ਨ ਵਿਚ ਮੁੱਖ ਚੋਣ ਕਮਿਸ਼ਨਰ ਅਤੇ ਕੁਝ ਹੋਰ ਮੈਂਬਰ ਹੋ ਸਕਦੇ ਹਨ । ਇਹਨਾਂ ਦੀ ਸੰਖਿਆ ਰਾਸ਼ਟਰਪਤੀ ਵਲੋਂ ਨਿਸ਼ਚਿਤ ਕੀਤੀ ਜਾਂਦੀ ਹੈ । 1989 ਤੋਂ ਪਹਿਲਾਂ ਚੋਣ ਕਮਿਸ਼ਨ ਦਾ ਇੱਕ ਮੈਂਬਰ ਹੀ ਹੁੰਦਾ ਸੀ । 1989 ਵਿਚ ਕਾਂਗਰਸ ਸਰਕਾਰ ਨੇ ਦੋ ਹੋਰ ਚੋਣ ਕਮਿਸ਼ਨਰ ਨਿਯੁਕਤ ਕੀਤੇ ਪਰ ਰਾਸ਼ਟਰੀ ਮੋਰਚੇ ਦੀ
ਸਰਕਾਰ ਨੇ ਇਸ ਨੂੰ ਬਦਲ ਦਿੱਤਾ । 3 ਅਕਤੂਬਰ 1993 ਨੂੰ ਦੋ ਨਵੇਂ ਚੋਣ ਕਮਿਸ਼ਨਰਾਂ ਐੱਸ.ਐੱਸ.ਗਿੱਲ ਅਤੇ ਜੀ.ਵੀ.ਜੀ, ਕ੍ਰਿਸ਼ਨਾ ਮੂਰਤੀ ਨੂੰ ਨਿਯੁਕਤ
ਕਰਕੇ ਚੋਣ ਕਮਿਸ਼ਨ ਨੂੰ ਤਿੰਨ ਮੈਂਬਰੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ ਦਸੰਬਰ 1993 ਵਿਚ ਸੰਸਦ ਨੇ ਚੋਣ ਕਮਿਸ਼ਨ ਨੂੰ ਬਹੁ-ਮੈਂਬਰੀ ਬਣਾਉਣ ਸੰਬੰਧੀ ਬਿਲ ਪਾਸ ਕੀਤਾ ਮੁੱਖ ਚੋਣ ਕਮਿਸ਼ਨਰ ਅਤੇ ਦੋ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਰਾਸ਼ਟਰਪਤੀ ਕਰਦਾ ਹੈ ।

ਪ੍ਰਸ਼ਨ 5.
ਭਾਰਤੀ ਚੋਣ ਪ੍ਰਕ੍ਰਿਆ ਦੀਆਂ ਪੰਜ ਕਮਜ਼ੋਰੀਆਂ ਲਿਖੋ ।
ਉੱਤਰ –

  • ਇੱਕ ਮੈਂਬਰੀ ਚੋਣ ਖੇਤਰ-ਭਾਰਤ ਵਿਚ ਇੱਕ ਮੈਂਬਰੀ ਚੋਣ ਖੇਤਰ ਹੈ ਅਤੇ ਇਕ ਥਾਂ ਲਈ ਬਹੁਤ ਸਾਰੇ ਉਮੀਦਵਾਰ ਖੜ੍ਹੇ ਹੋ ਜਾਂਦੇ ਹਨ । ਕਈ ਵਾਰੀ ਬਹੁਤ ਘੱਟ ਵੋਟਾਂ ਲੈ ਕੇ ਵੀ ਉਮੀਦਵਾਰ ਜਿੱਤ ਜਾਂਦਾ ਹੈ ।
  • ਜਾਤ ਅਤੇ ਧਰਮ ਦੇ ਨਾਮ ਉੱਤੇ ਵੋਟ-ਜਾਤੀ ਅਤੇ ਧਰਮ ਦੇ ਨਾਮ ਉੱਤੇ ਖੁੱਲ੍ਹੇ ਰੂਪ ਨਾਲ ਵੋਟ ਮੰਗੇ ਜਾਂਦੇ ਹਨ ਜੋ ਗ਼ਲਤ ਹੈ ।
  • ਵੱਧ ਖ਼ਰਚਾ-ਭਾਰਤ ਵਿਚ ਚੋਣ ਲੜਨ ਦੇ ਲਈ ਬਹੁਤ ਜ਼ਿਆਦਾ ਪੈਸੇ ਖ਼ਰਚ ਹੁੰਦੇ ਹਨ ਜਿਸ ਨੂੰ ਸਾਧਾਰਣ ਵਿਅਕਤੀ ਤਾਂ ਚੋਣ ਲੜਨ ਵਾਸਤੇ ਸੋਚ ਵੀ ਨਹੀਂ ਸਕਦਾ |
  • ਸਰਕਾਰੀ ਮਸ਼ੀਨਰੀ ਦਾ ਗ਼ਲਤ ਇਸਤੇਮਾਲ-ਸੱਤਾ ਵਿਚ ਜਿਹੜਾ ਵੀ ਦਲ ਹੁੰਦਾ ਹੈ ਉਹ ਸਰਕਾਰੀ ਮਸ਼ੀਨਰੀ ਦਾ ਗਲਤ ਇਸਤੇਮਾਲ ਕਰਦਾ ਹੈ । ਇਸ ਨਾਲ ਚੋਣਾਂ ਨਿਰਪੱਖ ਨਹੀਂ ਹੋ ਸਕਦੀਆਂ ।
  • ਜਾਲੀ ਵੋਟਾਂ-ਚੋਣ ਜਿੱਤਣ ਵਾਸਤੇ ਜਾਲੀ ਵੋਟਾਂ ਵੀ ਪਾਈਆਂ ਜਾਂਦੀਆਂ ਹਨ ।

ਪ੍ਰਸ਼ਨ 6.
ਭਾਰਤੀ ਚੋਣ ਵਿਵਸਥਾ ਵਿਚ ਕੋਈ ਪੰਜ ਸੁਧਾਰ ਦੱਸੋ ।
ਉੱਤਰ –

  1. ਨਿਰਪੱਖਤਾ-ਚੋਣਾਂ ਨਿਰਪੱਖ ਤਰੀਕੇ ਨਾਲ ਹੋਣੀਆਂ ਚਾਹੀਦੀਆਂ ਹਨ । ਸੱਤਾਂ ਵਾਲੇ ਦਲ ਨੂੰ ਚੋਣਾਂ ਵਿਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਨਾਂ ਹੀ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
  2. ਪੈਸੇ ਦੇ ਪ੍ਰਭਾਵ ਨੂੰ ਘੱਟ ਕਰਨਾ-ਚੋਣਾਂ ਵਾਸਤੇ ਇੱਕ ਪਬਲਿਕ ਫੰਡ ਬਣਾਇਆ ਜਾਣਾ ਚਾਹੀਦਾ ਹੈ ਅਤੇ ‘ ਉਮੀਦਵਾਰਾਂ ਨੂੰ ਪੈਸੇ ਦੀ ਮਦਦ ਦਿੱਤੀ ਜਾਣੀ ਚਾਹੀਦੀ ਹੈ ।
  3. ਅਨੁਪਾਤਿਕ ਚੋਣ ਪ੍ਰਣਾਲੀ-ਆਮ ਤੌਰ ਉੱਤੇ ਸਾਰੇ ਵਿਰੋਧੀ ਦਲ ਵਰਤਮਾਨ ਇੱਕ ਮੈਂਬਰੀ ਚੋਣ ਪ੍ਰਣਾਲੀ ਤੋਂ ਸੰਤੁਸ਼ਟ ਨਹੀਂ ਹਨ ਜਿਸ ਨੂੰ ਬਦਲਿਆ ਜਾਣਾ ਚਾਹੀਦਾ ਹੈ ।
  4. ਵੋਟਰ ਕਾਰਡ-ਸਾਰੀਆਂ ਚੋਣਾਂ ਵਿੱਚ ਜਾਲੀ ਵੋਟਾਂ ਦੇ ਪ੍ਰਭਾਵ ਨੂੰ ਰੋਕਣ ਲਈ ਵੋਟਰ ਕਾਰਡ ਜਾਂ ਪਛਾਣ ਪੱਤਰ ਜਰੂਰੀ ਕੀਤਾ ਜਾਣਾ ਚਾਹੀਦਾ ਹੈ ।
  5. ਸਖ਼ਤ ਸਜ਼ਾ-ਚੋਣ ਕੇਂਦਰ ਉੱਤੇ ਕਬਜ਼ਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ।