PSEB 8th Class Punjabi Vyakaran ਕਾਲ (1st Language)

Punjab State Board PSEB 8th Class Punjabi Book Solutions Punjabi Grammar Kala, Vyakarana ਕਾਲ Textbook Exercise Questions and Answers.

PSEB 8th Class Punjabi Grammar ਕਾਲ (1st Language)

ਪ੍ਰਸ਼ਨ 1.
ਕਿਰਿਆ ਦੇ ਕਾਲ ਕਿੰਨੇ ਹੁੰਦੇ ਹਨ? ਉਦਾਹਰਨਾਂ ਸਹਿਤ ਸਪੱਸ਼ਟ ਕਰੋ।
ਉੱਤਰ :
ਕਿਰਿਆ ਕੰਮ ਦੇ ਹੋਣ ਨਾਲ ਕੰਮ ਦਾ ਸਮਾਂ ਵੀ ਦੱਸਦੀ ਹੈ 1 ਸਮੇਂ ਜਾਂ ਕਾਲ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ।

(ਉ) ਵਰਤਮਾਨ ਕਾਲ – ਜਿਹੜੀ ਕਿਰਿਆ ਹੁਣ ਹੋ ਰਹੀ ਹੈ, ਉਸ ਦਾ ਕਾਲ, ਵਰਤਮਾਨ ਕਾਲ ਹੁੰਦਾ ਹੈ , ਜਿਵੇਂ –

  • ਮੈਂ ਪੜ੍ਹਦਾ ਹਾਂ।
  • ‘ਉਹ ਲਿਖਦਾ ਹੈ

(ਅ) ਭੂਤਕਾਲ – ਜੋ ਕਿਰਿਆ ਬੀਤੇ ਸਮੇਂ ਵਿਚ ਹੋ ਚੁੱਕੀ ਹੋਵੇ, ਉਸ ਦਾ ਕਾਲ, ਭੂਤਕਾਲ ਹੁੰਦਾ ਹੈ ; ਜਿਵੇਂ –

  • “ਮੈਂ ਪੜਦਾ ਸੀ।
  • ‘ਉਹ ਖੇਡਦੀ ਸੀ।

(ਈ) ਭਵਿੱਖਤ ਕਾਲ – ਜਿਹੜੀ ਕਿਰਿਆ ਅੱਗੇ ਆਉਣ ਵਾਲੇ ਸਮੇਂ ਵਿਚ ਹੋਣੀ ਹੋਵੇ, ਉਸ ਕਾਲ, ਭਵਿੱਖਤ ਕਾਲ ਹੁੰਦਾ ਹੈ , ਜਿਵੇਂ –

  • “ਮੈਂ ਪੜਾਂਗਾ।
  • ‘ਉਹ ਖੇਡੇਗਾ।

PSEB 8th Class Punjabi Vyakaran ਕਾਲ (1st Language)

ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਰਿਆਵਾਂ ਚੁਣੋ ਹੱਸਣਾ, ਰੱਜਣਾ, ਰੱਜ, ਮੰਨਣਾ, ਮਨ, ਖੇਡਣਾ, ਖੇਡ, ਰੋਂਦ, ਰੋਣਾ, ਰੋਣ, ਜਾਣਾ।
ਉੱਤਰ :
ਹੱਸਣਾ, ਰੱਜਣਾ, ਮੰਨਣਾ, ਖੇਡਣਾ, ਰੋਂਦਾ, ਰੋਣਾ, ਜਾਣਾ।

ਪ੍ਰਸ਼ਨ 3.
ਹੇਠ ਲਿਖੇ ਵਾਕ ਕਿਹੜੇ ਕਾਲ ਨਾਲ ਸੰਬੰਧ ਰੱਖਦੇ ਹਨ?
(ੳ) ਭਾਰਤ ਦੀ ਟੀਮ ਮੈਚ ਖੇਡੇਗੀ।
(ਅ) ਮੁੱਖ ਮੰਤਰੀ ਜੀ ਭਾਸ਼ਣ ਕਰ ਰਹੇ ਹਨ।
(ਈ) ਅਧਿਆਪਕਾ ਪੜ੍ਹਾ ਰਹੀ ਹੈ।
(ਸ) ਰਾਜੁ ਅੱਠਵੀਂ ਜਮਾਤ ਵਿਚੋਂ ਫੇਲ੍ਹ ਹੋ ਗਿਆ ਹੈ।
(ਹ) ਉਨ੍ਹਾਂ ਨੇ ਦਰਿਆ ਪਾਰ ਕਰ ਲਿਆ ਸੀ।
(ਕ) ਸ਼ਰਮਾ ਜੀ ਜੱਜ ਦੀ ਭੂਮਿਕਾ ਨਿਭਾ ਰਹੇ ਸਨ।
(ਖ) ਮੁੱਖ ਮੰਤਰੀ ਜੀ ਨੇ ਪਿੰਡ ਦਾ ਦੌਰਾ ਕੀਤਾ
(ਗ) ਜ਼ਿਲ੍ਹਾ ਸਿੱਖਿਆ ਅਫ਼ਸਰ ਸਕੂਲ ਦੀ ਚੈਕਿੰਗ ਕਰਨਗੇ।
ਉੱਤਰ :
(ੳ) ਭਵਿੱਖਤ ਕਾਲ
(ਅ) ਵਰਤਮਾਨ ਕਾਲ।
(ਈ) ਵਰਤਮਾਨ ਕਾਲ
(ਸ) ਭੂਤ ਕਾਲ
(ਹ) ਭੂਤ ਕਾਲ
(ਕ) ਭੂਤਕਾਲ
(ਖ) ਭੂਤਕਾਲ।
(ਗ) ਭਵਿੱਖਤ ਕਾਲ।

PSEB 8th Class Punjabi Vyakaran ਕਾਲ (1st Language)

ਪ੍ਰਸ਼ਨ 4.
ਹੇਠ ਲਿਖੇ ਵਰਤਮਾਨ ਕਾਲ ਦੇ ਵਾਕਾਂ ਨੂੰ ਭੂਤ ਕਾਲ ਵਿਚ ਬਦਲੋ
(ਉ) ਸਚਿਨ ਕੋਟ ਖੇਡਦਾ ਹੈ।
(ਆ) ਚੋਰ ਚੋਰੀ ਕਰਦਾ ਹੈ।
(ਈ) ਸੂਰਜ ਨਿਕਲ ਰਿਹਾ ਹੈ।
(ਸ) ਪਸ਼ੂ ਘਾਹ ਚਰਦੇ ਹਨ।
(ਹ) ਗੱਡੀ ਚਲੀ ਗਈ ਹੈ।
(ਕ) ਬੱਚਾ ਪਤੰਗ ਉਡਾਉਂਦਾ ਹੈ।
ਉੱਤਰ :
(ੳ) ਸਚਿਨ ਕ੍ਰਿਕੇਟ ਖੇਡਦਾ ਸੀ।
(ਆ) ਚੋਰ ਚੋਰੀ ਕਰਦਾ ਸੀ।
(ਈ) ਸੂਰਜ ਨਿਕਲ ਰਿਹਾ ਸੀ।
(ਸ) ਪਸ਼ੂ ਘਾਹ ਚਰਦੇ ਹਨ।
(ਹ) ਗੱਡੀ ਚਲੀ ਗਈ ਸੀ।
(ਕ) ਬੱਚਾ ਪਤੰਗ ਉਡਾਉਂਦਾ ਸੀ।

PSEB 8th Class Punjabi Vyakaran ਕਾਲ (1st Language)

ਪ੍ਰਸ਼ਨ 5.
ਹੇਠ ਲਿਖੇ ਵਰਤਮਾਨ ਕਾਲ ਦੇ ਵਾਕਾਂ ਨੂੰ ਭਵਿੱਖਤ ਕਾਲ ਵਿਚ ਬਦਲੋ
(ਉ) ਵਰਖਾ ਪੈ ਰਹੀ ਹੈ।
(ਅ) ਘੋੜੇ ਦੌੜਦੇ ਹਨ।
(ਈ) ਮੱਝਾਂ ਚਰ ਰਹੀਆਂ ਹਨ।
(ਸ) ਕੁੜੀਆਂ ਖੇਡ ਰਹੀਆਂ ਹਨ।
(ਹ) ਸੁਰਜੀਤ ਹਾਕੀ ਖੇਡ ਰਿਹਾ ਹੈ।
ਉੱਤਰ :
(ਉ) ਵਰਖਾ ਪੈ ਰਹੀ ਹੋਵੇਗੀ।
(ਅ) ਘੋੜੇ ਦੌੜਨਗੇ?
(ਈ) ਮੱਝਾਂ ਚਰ ਰਹੀਆਂ ਹੋਣਗੀਆਂ।
(ਸ) ਕੁੜੀਆਂ ਖੇਡ ਰਹੀਆਂ ਹੋਣਗੀਆਂ।
(ਹ) ਸੁਰਜੀਤ ਹਾਕੀ ਖੇਡ ਰਿਹਾ ਹੋਵੇਗਾ।

PSEB 8th Class Punjabi Vyakaran ਕਾਲ (1st Language)

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਨੂੰ ਭੂਤ ਕਾਲ ਵਿਚ ਬਦਲੋ
(ਉ) ਜਾਦੂਗਰ ਜਾਦੂ ਦਿਖਾਏਗਾ।
(ਅ) ਰੀਟਾ ਪਾਠ ਪੜ੍ਹੇਗੀ !
(ਈ) ਪੁਜਾਰੀ ਆਰਤੀ ਕਰ ਰਿਹਾ ਹੈ।
(ਸ) ਬੱਚੇ ਗੀਤ ਗਾ ਰਹੇ ਹਨ। ਹ ਮੱਝਾਂ ਚਰ ਰਹੀਆਂ ਹਨ।
(ਕ) ਪੰਛੀ ਆਕਾਸ਼ ਵਿਚ ਉੱਡ ਰਹੇ ਹਨ।
(ਖ) ਕਵੀ ਕਵਿਤਾ ਸੁਣਾਏਗਾ।
(ਗ) ਬੱਚਾ ਪਤੰਗ ਉਡਾਏਗਾ।
ਉੱਤਰ :
(ਉ) ਜਾਦੂਗਰ ਨੇ ਜਾਦੂ ਦਿਖਾਇਆ।
(ਅ) ਰੀਟਾ ਨੇ ਪਾਠ ਪੜਿਆ।
(ਈ) ਪੁਜਾਰੀ ਆਰਤੀ ਕਰ ਰਿਹਾ ਸੀ।
(ਸ) ਬੱਚੇ ਗੀਤ ਗਾ ਰਹੇ ਸਨ।
(ਹ) ਮੱਝਾਂ ਚਰ ਰਹੀਆਂ ਸਨ।
(ਕ) ਪੰਛੀ ਆਕਾਸ਼ ਵਿਚ ਉੱਡ ਰਹੇ ਸਨ।
(ਖਿ) ਕਵੀ ਨੇ ਕਵਿਤਾ ਸੁਣਾਈ।
(ਗ) ਬੱਚਾ ਪਤੰਗ ਉਡਾਉਂਦਾ ਸੀ।

PSEB 8th Class Punjabi Vyakaran ਕਿਰਿਆ (1st Language)

Punjab State Board PSEB 8th Class Punjabi Book Solutions Punjabi Grammar Kiriya, Vyakarana ਕਿਰਿਆ Textbook Exercise Questions and Answers.

PSEB 8th Class Punjabi Grammar ਕਿਰਿਆ (1st Language)

ਪ੍ਰਸ਼ਨ 1.
ਕਿਰਿਆ ਕਿਸ ਨੂੰ ਆਖਦੇ ਹਨ?
ਕਿਰਿਆ ਦੀ ਪਰਿਭਾਸ਼ਾ ਲਿਖੋ।
ਉੱਤਰ :
(ਨੋਟ – ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਇਸ ਗਾਈਡ ਵਿਚ “ਪੰਜਾਬੀ ਪੁਸਤਕ ਵਾਲਾ ਭਾਗ, ਸਫ਼ਾ 117)

PSEB 8th Class Punjabi Vyakaran ਕਿਰਿਆ (1st Language)

ਪ੍ਰਸ਼ਨ 2.
ਕਿਰਿਆ ਸ਼ਬਦਾਂ ਦੇ ਹੇਠਾਂ ਲਕੀਰ ਲਗਾਓ
(ਉ) ਹਰਬੰਸ ਉੱਚੀ – ਉੱਚੀ ਰੋ ਰਿਹਾ ਹੈ।
(ਅ) ਰੇਲ ਗੱਡੀ ਆਏਗੀ।
(ਈ) ਉਹ ਦਰਵਾਜ਼ਾ ਬੰਦ ਕਰ ਰਿਹਾ ਹੈ।
(ਸ) ਧੋਬੀ ਕੱਪੜੇ ਧੋ ਰਿਹਾ ਹੈ।
(ਹ) ਪਕਾ ਜੀ ਜਮਾਤ ਵਿਚ ਪੜ੍ਹਾਉਂਦੀ ਹੈ।
(ਕ) ਕੁੜੀ ਰੱਸੀ ਟੱਪਦੀ ਹੈ।
(ਖ) ਦਰਜ਼ੀ ਕੱਪੜੇ ਸਿਊਂ ਰਿਹਾ ਹੈ।
ਉੱਤਰ :
(ੳ) ਹਰਬੰਸ ਉੱਚੀ – ਉੱਚੀ ਰੋ ਰਿਹਾ ਹੈ।
(ਆ) ਰੇਲ ਗੱਡੀ ਆਏਗੀ।
(ਈ) ਉਹ ਦਰਵਾਜ਼ਾ ਬੰਦ ਕਰ ਰਿਹਾ ਹੈ।
(ਸ) ਧੋਬੀ ਕੱਪੜੇ ਧੋ ਰਿਹਾ ਹੈ।
(ਹ) ਅਧਿਆਪਕਾ ਜੀ ਜਮਾਤ ਵਿਚ ਪੜ੍ਹਾਉਂਦੀ ਹੈ।
(ਕ) ਕੁੜੀ ਰੱਸੀ ਟੱਪਦੀ ਹੈ।
(ਖ) ਦਰਜ਼ੀ ਕੱਪੜੇ ਸਿਊਂ ਰਿਹਾ ਹੈ।

PSEB 8th Class Punjabi Vyakaran ਵਿਸ਼ੇਸ਼ਣ (1st Language)

Punjab State Board PSEB 8th Class Punjabi Book Solutions Punjabi Grammar Visheshan, Vyakarana ਵਿਸ਼ੇਸ਼ਣ Textbook Exercise Questions and Answers.

PSEB 8th Class Punjabi Grammar ਵਿਸ਼ੇਸ਼ਣ (1st Language)

ਪ੍ਰਸ਼ਨ 1.
ਵਿਸ਼ੇਸ਼ਣ ਕੀ ਹੁੰਦਾ ਹੈ? ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਉਦਾਹਰਨਾਂ ਸਹਿਤ ਉੱਤਰ ਦਿਓ !
ਜਾਂ
ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋ ਅਤੇ ਇਸ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿਓ।
ਉੱਤਰ :
(ਨੋਟ – ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਇਸ ਗਾਈਡ ਵਿਚ “ਪੰਜਾਬੀ ਪੁਸਤਕ ਵਾਲਾ ਭਾਗ, ਸਫ਼ਾ 106)

PSEB 8th Class Punjabi Vyakaran ਵਿਸ਼ੇਸ਼ਣ (1st Language)

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚ ਆਏ ਵਿਸ਼ੇਸ਼ਣ ਕਿਸ ਪ੍ਰਕਾਰ ਦੇ ਹਨ? ਵਾਕਾਂ ਦੇ ਸਾਹਮਣੇ ਲਿਖੋ –
ਵਾਕ – ਵਿਸ਼ੇਸ਼ਣ – ਕਿਸਮ
(ਉ) ਰਾਜ ਇਸ ਸਭਾ ਦਾ ਚੌਥਾ ਮੈਂਬਰ ਹੈ। ਚੌਥਾ – ਸੰਖਿਆਵਾਚਕ ਵਿਸ਼ੇਸ਼ਣ
(ਅ) ਇਹ ਕੱਪੜਾ ਦੋ ਮੀਟਰ ਲੰਮਾ ਹੈ। ……………………………………………..
(ਈ) ਅਹੁ ਸਾਡਾ ਘਰ ਹੈ। ……………………………………………..
(ਸ) ਦੁੱਧ ਵਿਚ ਥੋੜ੍ਹਾ ਪਾਣੀ ਮਿਲਾ ਦਿਓ। ……………………………………………..
(ਹ) ਸੁਨੀਤਾ ਬੜੀ ਚਲਾਕ ਕੁੜੀ ਹੈ। ……………………………………………..
(ਕ) ਮੇਰਾ ਕੁੜਤਾ ਨੀਲੇ ਰੰਗ ਦਾ ਹੈ। ……………………………………………..
(ਖ) ਰਾਮ ਕੋਲ ਬਥੇਰੀਆਂ ਕਮੀਜ਼ਾਂ ਹਨ। ……………………………………………..
(ਗ) ਉਸ ਕੋਲ ਪੰਜਾਹ ਰੁਪਏ ਹਨ। ……………………………………………..
ਉੱਤਰ :
(ਉ) ਚੌਥਾ – ਸੰਖਿਆਵਾਚਕ ਵਿਸ਼ੇਸ਼ਣ,
(ਅ) ਦੋ – ਸੰਖਿਆਵਾਚਕ ਵਿਸ਼ੇਸ਼ਣ,
(ਈ) ਅਹੁ – ਨਿਸ਼ਚੇਵਾਚਕ ਵਿਸ਼ੇਸ਼ਣ,
(ਸ) ਥੋੜ੍ਹਾ – ਪਰਿਮਾਣਵਾਚਕ ਵਿਸ਼ੇਸ਼ਣ,
(ਹ) ਬੜੀ ਚਲਾਕ ਗੁਣਵਾਚਕ ਵਿਸ਼ੇਸ਼ਣ,
(ਕ) ਮੇਰਾ – ਪੜਨਾਂਵੀ ਵਿਸ਼ੇਸ਼ਣ, ਨੀਲੇ – ਗੁਣਵਾਚਕ ਵਿਸ਼ੇਸ਼ਣ,
(ਖ) ਬਥੇਰੀਆਂ – ਸੰਖਿਆਵਾਚਕ ਵਿਸ਼ੇਸ਼ਣ,
(ਗ) ਪੰਜਾਹ – ਸੰਖਿਆਵਾਚਕ ਵਿਸ਼ੇਸ਼ਣ।

PSEB 8th Class Punjabi Vyakaran ਵਿਸ਼ੇਸ਼ਣ (1st Language)

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿਚੋਂ ਸੰਖਿਆਵਾਚਕ ਤੇ ਗੁਣਵਾਚਕ ਵਿਸ਼ੇਸ਼ਣ ਚੁਣੋ
(ਉ) ਰਾਜੂ ਸਭ ਨਾਲੋਂ ਹੁਸ਼ਿਆਰ ਵਿਦਿਆਰਥੀ ਹੈ।
(ਅ) ਹੁ ਘਰ ਬੜਾ ਸਾਫ਼ – ਸੁਥਰਾ ਹੈ।
(ਈ) ਵਿਧਾਨ ਸਭਾ ਦਾ ਚੌਥਾ ਇਜਲਾਸ ਕੱਲ ਤੋਂ ਸ਼ੁਰੂ ਹੋ ਰਿਹਾ ਹੈ।
(ਸ) ਪਲਾਟ ਦੀ ਕੀਮਤ ਦਸ ਲੱਖ ਰੁਪਏ ਹੈ।
(ਹ) ਥੋੜ੍ਹਾ ਠਹਿਰ ਜਾਓ, ਮੈਂ ਵੀ ਤੁਹਾਡੇ ਨਾਲ ਚਲਦੀ ਹਾਂ।
(ਕ) ਰੋਹਿਤ ਕਬੱਡੀ ਦੀ ਟੀਮ ਦਾ ਸਭ ਤੋਂ ਵਧੀਆ ਖਿਡਾਰੀ ਹੈ।
ਉੱਤਰ :
(ੳ) ਸਭ ਨਾਲੋਂ ਹੁਸ਼ਿਆਰ – ਗੁਣਵਾਚਕ ਵਿਸ਼ੇਸ਼ਣ।
(ਅ) ਬੜਾ ਸਾਫ਼ – ਸੁਥਰਾ – ਗੁਣਵਾਚਕ ਵਿਸ਼ੇਸ਼ਣ।
(ਇ) ਚੌਥਾ – ਸੰਖਿਆਵਾਚਕ ਵਿਸ਼ੇਸ਼ਣ।
(ਸ) ਦਸ ਲੱਖ – ਸੰਖਿਆਵਾਚਕ ਵਿਸ਼ੇਸ਼ਣ।
(ਹ) ਥੋੜਾ – ਪਰਿਮਾਣਵਾਚਕ ਵਿਸ਼ੇਸ਼ਣ।
(ਕ) ਸਭ ਤੋਂ ਵਧੀਆ – ਗੁਣਵਾਚਕ ਵਿਸ਼ੇਸ਼ਣ !

ਪ੍ਰਸ਼ਨ 4.
ਹੇਠ ਲਿਖਿਆਂ ਵਿਚੋਂ ਗੁਣਵਾਚਕ, ਸੰਖਿਅਕ, ਪਰਿਮਾਣਵਾਚਕ, ਨਿਸਚੇਵਾਚਕ ਅਤੇ ਪੜਨਾਵੀਂ ਵਿਸ਼ੇਸ਼ਣ ਚੁਣੋ
ਅਹਿ, ਦਸ, ਸੋਹਣਾ, ਕੌਣ, ਆਹ, ਪਹਿਲਾ, ਜ਼ਰਾ ਕੁ, ਅੱਧਾ, ਇਹ, ਮੌਕਾ, ਕੀ, ਦੂਜਾ, ਕਈ, ਕਿੰਨਾ, ਸਾਰਾ, ਬਹੁਤ ਸਾਰਾ, ਪਤਲਾ, ਕਿਹੜੀ, ਭੈੜਾ, ਜਿਹੜੀ, ਰੀਣ ਕੁ, ਕਾਲਾ, ਜੋ, ਬਹਾਦਰ, ਥੋੜ੍ਹਾ ਬਹੁਤਾ, ਦੋ – ਦੋ, ਕਿੰਨਾ, ਦੋਵੇਂ, ਥੋੜੇ, ਤੁਹਾਡਾ, ਪੱਕਾ, ਮੇਰਾ, ਛਿੱਕਾ, ਸੇਰ ਕੁ, ਪੰਦਰਾਂ, ਚੰਗਾ, ਬਥੇਰਾ, ਤਿੰਨੇ, ਕਮਜ਼ੋਰ, ਚੱਪਾ ਕੁ, ਗਿੱਠ ਭਰ, ਹਾਂਹ, ਵੀਹਾਂ ਦੇ ਵੀਹ, ਕੁੱਝ, ਔਹ, ਪੌਣਾ, ਉਨ੍ਹਾਂ ਸਾਰੇ।
ਉੱਤਰ :

  1. ਗੁਣਵਾਚਕ ਵਿਸ਼ੇਸ਼ਣ – ਸੋਹਣਾ, ਮੋਟਾ, ਪਤਲਾ, ਭੈੜਾ, ਕਾਲਾ, ਬਹਾਦਰ, ਪੱਕਾ, ਛਿੱਕਾ, ਚੰਗਾ, ਕਮਜ਼ੋਰ।
  2. ਸੰਖਿਅਕ ਵਿਸ਼ੇਸ਼ਣ – ਦਸ, ਪਹਿਲਾ, ਅੱਧਾ, ਦੂਜਾ, ਕਈ, ਦੋ – ਦੋ, ਥੋੜੇ, ਪੰਦਰਾਂ, ਤਿੰਨੇ, ਵੀਹਾਂ ਦੇ ਵੀਹ, ਪੌਣਾ, ਸਾਰੇ।
  3. ਪਰਿਮਾਣਵਾਚਕ ਵਿਸ਼ੇਸ਼ਣ – ਜ਼ਰਾ ਕੁ, ਕਿੰਨਾ, ਸਾਰਾ, ਬਹੁਤ ਸਾਰਾ, ਰੀਣ ਕੁ, ਥੋੜਾ, ਬਹੁਤਾ, ਕਿੰਨਾ, ਸੇਰ ਕੁ, ਬਥੇਰਾ, ਚੱਪਾ ਕੁ, ਗਿੱਠ ਭਰ, ਕੁਝ ਆਦਿ।
  4. ਨਿਸਚੇਵਾਚਕ ਵਿਸ਼ੇਸ਼ਣ – ਅਹਿ, ਆਹ, ਇਹ, ਹਾਹ, ਔਹ, ਉਨ੍ਹਾਂ।
  5. ਪੜਨਾਵੀਂ ਵਿਸ਼ੇਸ਼ਣ – ਕੌਣ, ਕੀ, ਕਿਹੜੀ, ਜਿਹੜੀ, ਜੋ, ਤੁਹਾਡਾ, ਮੇਰਾ।

PSEB 8th Class Punjabi Vyakaran ਵਿਸ਼ੇਸ਼ਣ (1st Language)

ਪ੍ਰਸ਼ਨ 5.
ਹੇਠ ਲਿਖੇ ਪੈਰੇ ਵਿਚੋਂ ਵਿਸ਼ੇਸ਼ਣ ਚੁਣੋ –
ਸਾਰੇ ਵਿਦਿਆਰਥੀ ਇਹ ਸਵਾਲ ਕੱਢ ਸਕਦੇ ਹਨ ਚਾਰ – ਚਾਰ ਮੁੰਡਿਆਂ ਦੀ ਟੋਲੀ ਖੇਡਾਂ ਕਰ ਰਹੀ ਹੈ। ਤੁਸੀਂ ਸਾਰਾ ਸਮਾਂ ਪੜ੍ਹਾਈ ਵਿਚ ਰੁੱਝੇ ਰਹਿੰਦੇ ਹੋ। ਕਦੀ – ਕਦੀ ਸੈਰ ਵੀ ਕਰਿਆ ਕਰੋ। ਦੋ – ਚਾਰ ਘੜੀਆਂ ਕੋਈ ਖੇਡ ਖੇਡ ਲਿਆ ਕਰੋ। ਇਉਂ ਸਿਹਤ ਠੀਕ ਰਹਿੰਦੀ ਹੈ।
ਉੱਤਰ :
ਸਾਰੇ – ਸੰਖਿਅਕ ਵਿਸ਼ੇਸ਼ਣ।ਇਹ – ਨਿਸਚੇਵਾਚਕ ਵਿਸ਼ੇਸ਼ਣ। ਚਾਰ – ਚਾਰ – ਸੰਖਿਅਕ ਵਿਸ਼ੇਸ਼ਣ ਸਾਰਾ – ਪਰਿਮਾਣਵਾਚਕ ਵਿਸ਼ੇਸ਼ਣ ( ਦੋ – ਚਾਰ – ਸੰਖਿਅਕ ਵਿਸ਼ੇਸ਼ਣ। ਕੋਈ – ਪੜਨਾਂਵੀਂ ਵਿਸ਼ੇਸ਼ਦੇ

ਪ੍ਰਸ਼ਨ 6.
ਹੇਠ ਲਿਖੇ ਕਿਸ ਪ੍ਰਕਾਰ ਦੇ ਵਿਸ਼ੇਸ਼ਣ ਹਨ ਲੰਮਾ, ਥੋੜਾ, ਸੁਰੀਲੀ, ਦਸਵਾਂ।
ਉੱਤਰ :
ਲੰਮਾ, ਸੁਰੀਲੀ – ਗੁਣਵਾਚਕ ਵਿਸ਼ੇਸ਼ਣ। ਥੋੜਾ – ਪਰਿਮਾਣਵਾਚਕ ਵਿਸ਼ੇਸ਼ਣ। ਦਸਵਾਂ – ਸੰਖਿਅਕ ਵਿਸ਼ੇਸ਼ਣ।

PSEB 8th Class Punjabi Vyakaran ਵਚਨ (1st Language)

Punjab State Board PSEB 8th Class Punjabi Book Solutions Punjabi Grammar Vachana, Vyakarana ਵਚਨ Textbook Exercise Questions and Answers.

PSEB 8th Class Punjabi Grammar ਵਚਨ (1st Language)

ਪ੍ਰਸ਼ਨ 1.
‘ਵਚਨ ਕਿਸ ਨੂੰ ਆਖਦੇ ਹਨ? ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ? ਉਦਾਹਰਨਾਂ ਸਹਿਤ ਦੱਸੋ?
ਜਾਂ
ਵਚਨ ਦੀ ਪਰਿਭਾਸ਼ਾ ਲਿਖੋ। ਪੰਜਾਬੀ ਵਿਚ ਵਚਨ ਕਿਹੜੇ – ਕਿਹੜੇ ਹਨ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਪਰਿਭਾਸ਼ਾ – ਇਕ ਜਾਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਦਾ ਰੂਪ ਉਸ ਦਾ ਵਚਨ ਹੁੰਦਾ ਹੈ।

ਵਚਨ ਦੋ ਪ੍ਰਕਾਰ ਦਾ ਹੁੰਦਾ ਹੈ – ਇਕ – ਵਚਨ ਤੇ ਬਹੁ – ਵਚਨ।
(ੳ) ਇਕ – ਵਚਨ – ਸ਼ਬਦਾਂ ਦਾ ਜਿਹੜਾ ਰੂਪ ਕਿਸੇ ਚੀਜ਼, ਵਿਸ਼ੇਸ਼ਤਾ ਜਾਂ ਕਿਰਿਆ ਲਈ ਵਰਤਿਆ ਜਾਵੇ, ਉਸ ਨੂੰ ਇਕ – ਵਚਨ ਆਖਦੇ ਹਨ। ਪੰਜਾਬੀ ਵਿਚ ਇਸ ਦੇ ਦੋ ਰੂਪ ਹੁੰਦੇ ਹਨ, ਸਾਧਾਰਨ ਤੇ ਸੰਬੰਧਕੀ। ਇਸ ਦੇ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ
(ਉ) ਤੇਰਾ ਮੁੰਡਾ ਕਿੱਥੇ ਹੈ? (ਮੁੰਡਾ’ ਇਕ – ਵਚਨ ਸਧਾਰਨ ਰੂਪ)
(ਅ ਤੇਰੇ ਮੁੰਡੇ ਨੇ ਸਾਰਾ ਕੰਮ ਵਿਗਾੜ ਦਿੱਤਾ। (ਮੁੰਡੇ ਇਕ – ਵਚਨ ਸੰਬੰਧਕੀ ਰੂਪ

PSEB 8th Class Punjabi Vyakaran ਵਚਨ (1st Language)

(ਅ) ਬਹੁ – ਵਚਨ – ਸ਼ਬਦਾਂ ਦਾ ਜਿਹੜਾ ਰੂਪ ਇਕ ਤੋਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਲਈ ਵਰਤਿਆ ਜਾਵੇ, ਉਸ ਨੂੰ ਬਹੁ – ਵਚਨ ਆਖਦੇ ਹਨ। ਪੰਜਾਬੀ ਵਿਚ ਇਸ ਦੇ ਵੀ ਦੋ ਰੂਪ ਹੁੰਦੇ ਹਨ, ਸਧਾਰਨ ਤੇ ਸੰਬੰਧਕੀ ਨੇ ਇਹ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ
(ੳ) ਉਸ ਦੇ ਦੋ ਮੁੰਡੇ ਹਨ। (‘ਮੁੰਡੇ’ ਬਹੁ – ਵਚਨ, ਸਧਾਰਨ ਰੂਪ)
(ਅ) ਉਸ ਦੇ ਮੁੰਡਿਆਂ ਨੇ ਸਾਰਾ ਕੰਮ ਵਿਗਾੜ ਦਿੱਤਾ। (ਮੁੰਡਿਆਂ ਬਹੁ – ਵਚਨ, ਸੰਬੰਧਕੀ ਰੂਪ)

ਉਪਰੋਕਤ ਵਾਕਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਵਿਚ ਇਕ – ਵਚਨ ਤੇ ਬਹੁ – ਵਚਨ ਦੇ ਦੋ ਦੋ ਰੂਪ ਹੁੰਦੇ ਹਨ। ਦੋਹਾਂ ਦਾ ਇਕ ਸਧਾਰਨ ਰੂਪ ਹੁੰਦਾ ਹੈ ਤੇ ਦੂਜਾ ਸੰਬੰਧਕੀ। ਜਦੋਂ ਇਨ੍ਹਾਂ ਨਾਲ ਸੰਬੰਧਕ ਦਾ, ਦੇ, ਦੀਆਂ, ਨੇ, ਨੂੰ, ਲਈ, ਖ਼ਾਤਰ, ਤੋਂ ਆਦਿ ਦੀ ਵਰਤੋਂ ਹੁੰਦੀ ਹੈ, ਤਾਂ ਉਹ ਸੰਬੰਧਕੀ ਰੂਪ ਕਹਾਉਂਦਾ ਹੈ।

(ਨੋਟ – ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਕ – ਵਚਨ ਤੇ ਬਹੁ – ਵਚਨ ਦੇ ਇਹੋ ਤਰੀਕੇ ਹੀ ਸਿੱਖਣੇ ਤੇ ਸਿਖਾਉਣੇ ਚਾਹੀਦੇ ਹਨ ਤੇ ਪੰਜਾਬੀ ਵਿਚ ਇਕ – ਵਚਨ ਤੇ ਬਹੁ – ਵਚਨ ਦੇ ਦੋ – ਦੋ ਰੂਪ ਹੀ ਲਿਖਣੇ ਚਾਹੀਦੇ ਹਨ !

ਹੇਠਾਂ ਦੇਖੋ ਵਚਨ ਬਦਲੀ ਦੇ ਕੁੱਝ ਨਿਯਮ :

1. ਜੇਕਰ ਪੁਲਿੰਗ ਸ਼ਬਦ ਦੇ ਅੰਤ ਵਿਚ ਕੰਨਾ (τ) ਹੋਵੇ, ਤਾਂ ਉਸ ਸ਼ਬਦ ਦੇ ਇਕ – ਵਚਨ ਤੇ ਬਹੁ – ਵਚਨ ਰੂਪ ਹੇਠ ਲਿਖੇ ਅਨੁਸਾਰ ਹੁੰਦੇ ਹਨ –
PSEB 8th Class Punjabi Vyakaran ਵਚਨ (1st Language) 1
PSEB 8th Class Punjabi Vyakaran ਵਚਨ (1st Language) 2
PSEB 8th Class Punjabi Vyakaran ਵਚਨ (1st Language) 3
PSEB 8th Class Punjabi Vyakaran ਵਚਨ (1st Language) 4

ਉੱਪਰਲੇ ਨੇਮ ਦਾ ਉਲੰਘਣ – ਕਈ ਕੰਨਾ ਅੰਤ ਵਾਲੇ ਪੁਲਿੰਗ ਨਾਂਵ ਅਜਿਹੇ ਹਨ, ਜਿਨ੍ਹਾਂ ਦੇ ਇਕ – ਵਚਨ ਅਤੇ ਬਹੁ – ਵਚਨ ਸ਼ਬਦਾਂ ਦਾ ਰੂਪ ਇੱਕੋ ਹੀ ਹੁੰਦਾ ਹੈ; ਜਿਵੇਂ –
(ੳ) ਸਤਲੁਜ ਪੰਜਾਬ ਦਾ ਇਕ ਦਰਿਆ ਹੈ। (ਇਕ – ਵਚਨ)
ਪੰਜਾਬ ਵਿਚ ਬਹੁਤ ਸਾਰੇ ਦਰਿਆ ਹਨ। (ਬਹੁ – ਵਚਨ)
(ਅ) ਉਸ ਦਾ ਇਕ ਭਰਾ ਹੈ। (ਇਕ – ਵਚਨ)
ਮੇਰੇ ਤਿੰਨ ਭਰਾ ਹਨ। (ਬਹੁ – ਵਚਨ)

PSEB 8th Class Punjabi Vyakaran ਵਚਨ (1st Language)

2. ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਕੰਨਾ (τ) ਨਹੀਂ ਹੁੰਦਾ, ਉਹਨਾਂ ਦੇ ਇਕ – ਵਚਨ ਤੇ ਬਹੁ – ਵਚਨ ਰੂਪ ਹੇਠ ਲਿਖੇ ਅਨੁਸਾਰ ਬਣਦੇ ਹਨ –
PSEB 8th Class Punjabi Vyakaran ਵਚਨ (1st Language) 5
PSEB 8th Class Punjabi Vyakaran ਵਚਨ (1st Language) 6

3. ਕਈ ਪੁਲਿੰਗ ਸ਼ਬਦਾਂ ਦਾ ਇਕ – ਵਚਨ ਰੂਪ ਹੀ ਨਹੀਂ, ਸਗੋਂ ਉਹ ਬਹੁ – ਵਚਨ ਰੂਪ ਵਿਚ , ਹੀ ਹੁੰਦੇ ਹਨ, ਜਿਵੇਂ – ਦਾਦਕੇ, ਨਾਨਕੇ, ਮਾਮੇ।

PSEB 8th Class Punjabi Vyakaran ਵਚਨ (1st Language)

4. ਜੇਕਰ ਇਸਤਰੀ ਲਿੰਗ ਸ਼ਬਦਾਂ ਦੇ ਅੰਤ ਵਿਚ ਬਿਹਾਰੀ (), ਦੁਲੈਂਕੜ () ਹੋੜਾ ( ) ਜਾਂ ਕਨੌੜਾ (*) ਲੱਗਾ ਹੋਵੇ, ਤਾਂ ਉਨ੍ਹਾਂ ਦਾ ਇਕ – ਵਚਨ ਤੇ ਬਹੁ – ਵਚਨ ਰੂਪ ਹੇਠ ਲਿਖੇ ਅਨੁਸਾਰ ਹੁੰਦਾ ਹੈ। ਇਨ੍ਹਾਂ ਵਿਚ ਬਹੁ – ਵਚਨ ਸ਼ਬਦ ਬਣਾਉਣ ਲਈ ‘ਆਂ’ ਦਾ ਵਾਧਾ ਕੀਤਾ ਜਾਂਦਾ ਹੈ :
PSEB 8th Class Punjabi Vyakaran ਵਚਨ (1st Language) 7
PSEB 8th Class Punjabi Vyakaran ਵਚਨ (1st Language) 8
PSEB 8th Class Punjabi Vyakaran ਵਚਨ (1st Language) 9

PSEB 8th Class Punjabi Vyakaran ਵਚਨ (1st Language)

PSEB 8th Class Punjabi Vyakaran ਵਚਨ (1st Language) 10

5. ਜਿਨ੍ਹਾਂ ਇਸਤਰੀ ਲਿੰਗ ਸ਼ਬਦਾਂ ਦੇ ਅੰਤ ਵਿਚ ਮੁਕਤਾ ਹੋਵੇ, ਉਨ੍ਹਾਂ ਦਾ ਬਹੁ – ਵਚਨ ਕੰਨਾ ਤੇ ਬਿੰਦੀ () ਵਧਾਉਣ ਨਾਲ ਬਣਦਾ ਹੈ; ਜਿਵੇਂ –
PSEB 8th Class Punjabi Vyakaran ਵਚਨ (1st Language) 11
PSEB 8th Class Punjabi Vyakaran ਵਚਨ (1st Language) 12

PSEB 8th Class Punjabi Vyakaran ਵਚਨ (1st Language)

6. ਜਿਨ੍ਹਾਂ ਇਸਤਰੀ ਲਿੰਗ ਨਾਂਵਾਂ ਦੇ ਅੰਤ ਵਿਚ ਕੰਨਾ ਬਿੰਦੀ ਹੋਵੇ, ਉਨ੍ਹਾਂ ਦਾ ਬਹੁ – ਵਚਨ ‘ਬੰਦੀ ਹਟਾ ਕੇ ‘ਤੇ “ਵਾਂ ‘ਜਾਂ “ਈਆਂ ਵਧਾਇਆਂ ਬਣਦਾ ਹੈ; ਜਿਵੇਂ –
PSEB 8th Class Punjabi Vyakaran ਵਚਨ (1st Language) 13
PSEB 8th Class Punjabi Vyakaran ਵਚਨ (1st Language) 14

7. ਜਿਨ੍ਹਾਂ ਇਸਤਰੀ ਲਿੰਗ ਨਾਂਵਾਂ ਦੇ ਅੰਤ ਵਿਚ ‘ਕੰਨਾ ਹੋਵੇ, ਉਨ੍ਹਾਂ ਦਾ ਬਹੁ – ਵਚਨ “ਵਾਂ ਵਧਾ ਕੇ ਬਣਾਇਆ ਜਾਂਦਾ ਹੈ , ਜਿਵੇਂ –
PSEB 8th Class Punjabi Vyakaran ਵਚਨ (1st Language) 15
PSEB 8th Class Punjabi Vyakaran ਵਚਨ (1st Language) 16

PSEB 8th Class Punjabi Vyakaran ਵਚਨ (1st Language)

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚਲੇ ਨਾਂਵ ਸ਼ਬਦਾਂ ਦੇ ਵਚਨ ਬਦਲ ਕੇ ਵਾਕ ਨੂੰ ਦੁਬਾਰਾ ਲਿਖੋ –
(ਉ) ਲੜਕਾ ਗੀਤ ਗਾ ਰਿਹਾ ਹੈ।
(ਆਂ) ਪੰਛੀ ਅਕਾਸ਼ ਵਿਚ ਉਡਾਰੀ ਮਾਰ ਰਿਹਾ ਹੈ।
(ਈ) ਚਿੜੀ ਚੀਂ – ਚੀਂ ਕਰਦੀ ਹੈ।
(ਸ) ਪੁਸਤਕ ਅਲਮਾਰੀ ਵਿਚ ਪਈ ਹੈ।
(ਹ) ਕੁੜੀ ਰੌਲਾ ਪਾ ਰਹੀ ਹੈ।
(ਕ) ਸ਼ੇਰਨੀ ਜੰਗਲ ਵਿਚ ਫਿਰਦੀ ਹੈ।
(ਖ) ਅੰਬ ਮਿੱਠਾ ਤੇ ਸੁਆਦੀ ਹੈ।
(ਗ) ਤੇ ਕਿਸਾਨ ਹਲ ਚਲਾ ਰਿਹਾ ਹੈ।
(ਯ) ਮੇਰੇ ਮਿੱਤਰ ਕੋਲ ਬੱਕਰੀ ਹੈ।
(ਝ) ਕੁੜੀ ਟੈਲੀਫੋਨ ‘ਤੇ ਗੱਲ ਕਰ ਰਹੀ ਹੈ।
ਉੱਤਰ :
(ਉ) ਲੜਕੇ ਗੀਤ ਗਾ ਰਹੇ ਹਨ।
(ਅ) ਪੰਛੀ ਅਕਾਸ਼ਾਂ ਵਿਚ ਉਡਾਰੀਆਂ ਮਾਰ ਰਹੇ ਹਨ।
(ਈ) ਚਿੜੀਆਂ ਚੀਂ – ਚੀਂ ਕਰਦੀਆਂ ਹਨ।
(ਸ) ਪੁਸਤਕਾਂ ਅਲਮਾਰੀਆਂ ਵਿਚ ਪਈਆਂ ਹਨ।
(ਹ) ਕੁੜੀਆਂ ਰੌਲਾ ਪਾ ਰਹੀਆਂ ਹਨ।
(ਕ) ਸ਼ੇਰਨੀਆਂ ਜੰਗਲਾਂ ਵਿਚ ਫਿਰਦੀਆਂ ਹਨ।
(ਖ) ਅੰਬ ਮਿੱਠੇ ਤੇ ਸੁਆਦੀ ਹਨ।
(ਗ) ਕਿਸਾਨ ਹਲ ਚਲਾ ਰਹੇ ਹਨ।
(ਯ) ਸਾਡੇ ਮਿੱਤਰਾਂ ਕੋਲ ਬੱਕਰੀਆਂ ਹਨ।
(ਝ) ਕੁੜੀਆਂ ਟੈਲੀਫੋਨਾਂ ‘ਤੇ ਗੱਲਾਂ ਕਰ ਰਹੀਆਂ ਹਨ।

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਨੂੰ ਵਚਨ ਬਦਲ ਕੇ ਲਿਖੋ
(ਉ) ਨਿੱਕਾ ਮੁੰਡਾ ਪਲੇਟ ਵਿਚੋਂ ਚਮਚੇ ਨਾਲ ਆਈਸਕਰੀਮ ਖਾ ਰਿਹਾ ਹੈ !
(ਅ) ਠੰਢੀ ਹਵਾ ਚਲ ਰਹੀ ਹੈ।
(ਈ) ਮੈਂ ਤੇਰੀ ਮੱਦਦ ਨਹੀਂ ਕਰ ਸਕਦਾ।
(ਸ) ਬੱਚਾ ਗੇਂਦ ਨਾਲ ਖੇਡ ਰਿਹਾ ਹੈ।
ਉੱਤਰ :
(ੳ) ਨਿੱਕੇ ਮੁੰਡੇ ਪਲੇਟਾਂ ਵਿਚੋਂ ਚਮਚਿਆਂ ਨਾਲ ਆਈਸਕਰੀਮਾਂ ਖਾ ਰਹੇ ਹਨ।
(ਅ) ਠੰਢੀਆਂ ਹਵਾਵਾਂ ਚਲ ਰਹੀਆਂ ਹਨ।
(ਈ) ਅਸੀਂ ਤੁਹਾਡੀਆਂ ਮੱਦਦਾਂ ਨਹੀਂ ਕਰ ਸਕਦੇ।
(ਸ) ਬੱਚੇ ਗੇਂਦਾਂ ਨਾਲ ਖੇਡ ਰਹੇ ਹਨ।

PSEB 8th Class Punjabi Vyakaran ਵਚਨ (1st Language)

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚੋਂ ਨਾਂਵ ਸ਼ਬਦਾਂ ਦੇ ਵਚਨ ਬਦਲ ਕੇ ਮੁੜ ਲਿਖੋ :
(ਉ) ਉਹ ਆਪਣਾ ਘੋੜਾ, ਬੱਕਰੀ ਤੇ ਬੋਤਾ ਲੈ ਕੇ ਘਰ ਨੂੰ ਚਲਾ ਗਿਆ।
(ਆ) ਉਹ ਆਪਣੀ ਗਾਂ, ਮੱਝ ਤੇ ਕੁੱਤਾ ਲੈ ਕੇ ਘਰ ਨੂੰ ਚਲਾ ਗਿਆ।
(ਈ) ਮਾਂ ਠੰਢੀ ਛਾਂ।
(ਸ) ਅੱਜ ਬਹੁਤ ਠੰਢੀ ਹਵਾ ਚਲ ਰਹੀ ਹੈ।
(ਹ) ਦੁਕਾਨ ਤੇ ਕਾਰੀਗਰ ਮੇਜ਼ ਬਣਾ ਰਿਹਾ ਹੈ।
ਉੱਤਰ :
(ੳ) ਉਹ ਆਪਣੇ ਘੋੜੇ, ਬੱਕਰੀਆਂ ਤੇ ਖੋਤੇ ਲੈ ਕੇ ਘਰਾਂ ਨੂੰ ਚਲੇ ਗਏ।
(ਆ) ਉਹ ਆਪਣੀਆਂ ਗਾਵਾਂ, ਮੱਝਾਂ ਤੇ ਕੁੱਤੇ ਲੈ ਕੇ ਘਰਾਂ ਨੂੰ ਚਲੇ ਗਏ।
(ਈ) ਮਾਂਵਾਂ ਠੰਢੀਆਂ ਛਾਵਾਂ।
(ਸ) ਅੱਜ ਬਹੁਤ ਠੰਢੀਆਂ ਹਵਾਵਾਂ ਚਲ ਰਹੀਆਂ ਹਨ।
(ਹ) ਦੁਕਾਨਾਂ ‘ਤੇ ਕਾਰੀਗਰ ਮੇਜ਼ ਬਣਾ ਰਹੇ ਹਨ।

ਪ੍ਰਸ਼ਨ 5.
ਹੇਠ ਲਿਖੇ ਨਾਂਵ ਸ਼ਬਦਾਂ ਦੇ ਵਚਨ ਬਦਲ ਕੇ ਵਾਰ ਦੁਬਾਰਾ ਲਿਖੋ
(ਉ) ਮਾਂ ਨੇ ਆਪਣੀ ਧੀ ਨੂੰ ਅਸੀਸ ਦਿੱਤੀ।
(ਅ) ਉਹ ਆਪਣਾ ਕੁੱਤਾ, ਘੋੜਾ ਤੇ ਬਲਦ ਲੈ ਕੇ ਖੇਤ ਨੂੰ ਚਲਾ ਗਿਆ।
(ਈ) ਕੁੱਤਾ ਚੱਕੀ ਜ਼ਰੂਰ ਚੱਟੇਗਾ।
(ਸ) ਵਿਹੜੇ ਵਿਚ ਬੈਠੀ ਕੁੜੀ ਕਸੀਦਾ ਕੱਢ ਰਹੀ ਸੀ।
ਉੱਤਰ :
(ੳ) ਮਾਂਵਾਂ ਨੇ ਆਪਣੀਆਂ ਧੀਆਂ ਨੂੰ ਅਸੀਸਾਂ ਦਿੱਤੀਆਂ।
(ਅ) ਉਹ ਆਪਣੇ ਕੁੱਤੇ, ਘੋੜੇ ਤੇ ਬਲ਼ਦ ਲੈ ਕੇ ਖੇਤਾਂ ਨੂੰ ਚਲੇ ਗਏ।
(ਈ) ਕੁੱਤੇ ਚੱਕੀਆਂ ਜ਼ਰੂਰ ਚੱਟਣਗੇ।
(ਸ) ਵਿਹੜਿਆਂ ਵਿਚ ਬੈਠੀਆਂ ਕੁੜੀਆਂ ਕਸੀਦੇ ਕੱਢ ਰਹੀਆਂ ਸਨ।

PSEB 8th Class Punjabi Vyakaran ਵਚਨ (1st Language)

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਵਿਚੋਂ ਨਾਂਵ ਸ਼ਬਦਾਂ ਦੇ ਵਚਨ ਬਦਲ ਕੇ ਵਾਕਾਂ ਨੂੰ ਮੁੜ ਲਿਖੋ
(ਉ) ਮਦਾਰੀ ਦੇ ਥੈਲੇ ਵਿਚ ਘੜੀ ਤੇ ਸੂਈ ਸੀ।
(ਆ) ਚਿੜੀ ਦੇ ਬੱਚੇ ਨੇ ਮੁੰਹ ਬਾਹਰ ਕੱਢਿਆ।
(ਈ) ਕੁੜੀਆਂ ਤਿੰਝਣ ਵਿਚ ਚਰਖਾ ਚਲਾ ਰਹੀਆਂ ਹਨ ਤੇ ਗੀਤ ਗਾ ਰਹੀਆਂ ਹਨ।
(ਸ) ਮੇਰੇ ਕੋਲ ਕੁੱਤਾ, ਬੱਕਰੀ, ਮੱਝ ਤੇ ਘੋੜਾ ਸਨ।
(ਰ) ਕੁੜੀ ਕਸੀਦਾ ਕੱਢ ਰਹੀ ਸੀ !
(ਕ) ਮੇਰੇ ਮਿੱਤਰ ਨੇ ਪੁਰਾਣੀ ਕਾਰ ਖ਼ਰੀਦੀ ਹੈ।
(ਖ) ਸਾਧ ਨੇ ਮਾਈ ਨੂੰ ਪੁੱਤਰ ਦਾ ਵਰ ਦਿੱਤਾ।
ਉੱਤਰ :
(ੳ) ਮਦਾਰੀਆਂ ਦੇ ਥੈਲਿਆਂ ਵਿਚ ਘੜੀਆਂ ਤੇ ਸੂਈਆਂ ਸਨ।
(ਅ) ਚਿੜੀਆਂ ਦੇ ਬੱਚਿਆਂ ਨੇ ਮੂੰਹ ਬਾਹਰ ਕੱਢੇ।
(ਈ) ਕੁੜੀ ਤਿੰਵਣ ਵਿਚ ਚਰਖਾ ਚਲਾ ਰਹੀ ਸੀ ਤੇ ਗੀਤ ਗਾ ਰਹੀ ਸੀ।
(ਸ) ਸਾਡੇ ਕੋਲ ਕੁੱਤੇ, ਬੱਕਰੀਆਂ, ਮੱਝਾਂ ਤੇ ਘੋੜੇ ਸਨ !
(ਕ) ਕੁੜੀਆਂ ਕਸੀਦਾ ਕੱਢ ਰਹੀਆਂ ਸਨ।
(ਰ) ਸਾਡੇ ਮਿੱਤਰਾਂ ਨੇ ਪੁਰਾਣੀਆਂ ਕਾਰਾਂ ਖਰੀਦੀਆਂ ਹਨ।
(ਖ) ਸਾਧਾਂ ਨੇ ਮਾਈਆਂ ਨੂੰ ਪੁੱਤਰਾਂ ਦੇ ਵਰ ਦਿੱਤੇ।

ਪ੍ਰਸ਼ਨ 7.
ਹੇਠ ਲਿਖੇ ਵਾਕਾਂ ਵਿਚ ਆਏ ਨਾਂਵ ਸ਼ਬਦਾਂ ਦੇ ਵਚਨ ਬਦਲ ਕੇ ਵਾਕ ਮੁੜ ਲਿਖੋ
(ਉ) ਕੁੜੀ ਗਿੱਧੇ ਵਿਚ ਨੱਚ ਕੇ ਬੋਲੀ ਪਾ ਰਹੀ ਹੈ !
(ਅ) ਕਿਸਾਨ ਨੇ ਮੱਝ, ਬੱਕਰੀ, ਗਊ ਤੇ ਕੁੱਤੇ ਨੂੰ ਖੇਤ ਵਿਚ ਖੁੱਲ੍ਹਾ ਛੱਡ ਦਿੱਤਾ।
(ਈ) ਸਪੇਰੇ ਨੇ ਬੀਨ ਵਜਾਈ ਤੇ ਕਾਲੇ ਨਾਗ ਨੂੰ ਵੱਸ ਵਿਚ ਕਰ ਲਿਆ।
(ਸ) ਦਰਿਆ ਦੇ ਕਿਨਾਰੇ ਸਾਧੂ ਨੇ ਧੂਣੀ ਲਾ ਲਈ।
(ਹ) ਅੱਜ ਸਵੇਰੇ ਤੋਂ ਹੀ ਠੰਢੀ ਹਵਾ ਚਲ ਰਹੀ ਹੈ।
(ਕ) ਮੈਂ ਉਸਦੀ ਕਿਤਾਬ ਲੈ ਕੇ ਪੜ੍ਹੀ।
(ਖ ਭੰਗੜੇ ਵਿਚ ਨੱਚਦੇ ਗੱਭਰੂ ਨੂੰ ਦੇਖ ਕੇ ਬੁੱਢੇ ਤੇ ਮੁੰਡੇ ਵੀ ਨੱਚਣ ਲੱਗ ਪਏ।
(ਗ) ਮੱਝ, ਗਾਂ ਤੇ ਬੱਕਰੀ ਖੇਤ ਵਿਚ ਚੁਗ ਰਹੀ ਸੀ।
ਉੱਤਰ :
(ੳ) ਕੁੜੀਆਂ ਗਿੱਧੇ (ਗਿੱਧਿਆਂ ਵਿਚ ਨੱਚ ਕੇ ਬੋਲੀਆਂ ਪਾ ਰਹੀਆਂ ਹਨ।
(ਅ) ਕਿਸਾਨਾਂ ਨੇ ਮੱਝਾਂ, ਬੱਕਰੀਆਂ, ਗਊਆਂ ਤੇ ਕੁੱਤਿਆਂ ਨੂੰ ਖੇਤਾਂ ਵਿਚ ਖੁੱਲ੍ਹੇ ਛੱਡ ਦਿੱਤਾ।
(ਈ) ਸਪੇਰਿਆਂ ਨੇ ਬਿਨਾਂ ਵਜਾਈਆਂ ਤੇ ਕਾਲਿਆਂ ਨਾਗਾਂ ਨੂੰ ਵੱਸ ਵਿਚ ਕਰ ਲਿਆ।
(ਸ) ਦਰਿਆਵਾਂ ਦਿਆਂ ਕਿਨਾਰਿਆਂ ‘ਤੇ ਸਾਧੂਆਂ ਨੇ ਧੂਣੀਆਂ ਲਾ ਲਈਆਂ।
(ਹ) ਅੱਜ ਸਵੇਰੇ ਤੋਂ ਹੀ ਠੰਢੀਆਂ ਹਵਾਵਾਂ ਚਲ ਰਹੀਆਂ ਹਨ।
(ਕ) ਅਸੀਂ ਉਨ੍ਹਾਂ ਦੀਆਂ ਕਿਤਾਬਾਂ ਲੈ ਕੇ ਪੜ੍ਹੀਆਂ।
(ਖ) ਭੰਗੜੇ ਵਿਚ ਨੱਚਦੇ ਗੱਭਰੂਆਂ ਨੂੰ ਦੇਖ ਕੇ ਬੁੱਢਾ ਤੇ ਮੁੰਡਾ ਵੀ ਨੱਚਣ ਲੱਗ ਪਏ।
(ਗ) ਮੱਝਾਂ, ਗਾਈਆਂ ਤੇ ਬੱਕਰੀਆਂ ਖੇਤ ਵਿਚ ਚੁਗ ਰਹੀਆਂ ਸਨ।

PSEB 8th Class Punjabi Vyakaran ਵਚਨ (1st Language)

ਪ੍ਰਸ਼ਨ 8.
ਹੇਠ ਲਿਖੇ ਵਾਕਾਂ ਵਿਚ ਨਾਂਵ ਸ਼ਬਦਾਂ ਦੇ ਵਚਨ ਬਦਲ ਕੇ ਵਾਕ ਮੁੜ ਲਿਖੋ
(ੳ) ਰਾਜੇ ਨੇ ਮੰਗਤੇ ਨੂੰ ਤਨ ਦਾ ਕੱਪੜਾ ਦਿੱਤਾ।
(ਅ) ਨਿੱਕਾ ਮੁੰਡਾ ਪਲੇਟ ਵਿਚ ਆਈਸ ਕਰੀਮ ਖਾ ਰਿਹਾ ਹੈ।
(ਈ) ਲਾਲ ਘੋੜਾ ਤੇ ਚਿੱਟਾ ਕੁੱਤਾ ਦੌੜ ਲਾ ਰਹੇ ਹਨ।
ਉੱਤਰ :
(ੳ) ਰਾਜਿਆਂ ਨੇ ਮੰਗਤਿਆਂ ਨੂੰ ਤਨ ਦੇ ਕੱਪੜੇ ਦਿੱਤੇ।
(ਅ) ਨਿੱਕੇ ਮੁੰਡੇ ਪਲੇਟਾਂ ਵਿਚ ਆਈਸ – ਕਰੀਮਾਂ ਖਾ ਰਹੇ ਹਨ।
(ਈ) ਲਾਲ ਘੋੜੇ ਤੇ ਚਿੱਟੇ ਕੁੱਤੇ ਦੌੜਾਂ ਲਾ ਰਹੇ ਹਨ।

PSEB 8th Class Punjabi Vyakaran ਪੜਨਾਂਵ (1st Language)

Punjab State Board PSEB 8th Class Punjabi Book Solutions Punjabi Grammar Pranava, Vyakarana ਪੜਨਾਂਵ Textbook Exercise Questions and Answers.

PSEB 8th Class Punjabi Grammar ਪੜਨਾਂਵ (1st Language)

ਪ੍ਰਸ਼ਨ 1.
ਪੜਨਾਂਵ ਕਿਸ ਨੂੰ ਆਖਦੇ ਹਨ? ਇਸ ਦੇ ਕਿੰਨੇ ਭੇਦ ਹਨ? ਉਦਾਹਰਨਾਂ ਦੇ ਕੇ ਸਮਝਾਓ।
ਜਾਂ
ਪੜਨਾਂਵ ਦੀ ਪਰਿਭਾਸ਼ਾ ਲਿਖੋ।ਇਸਦੀਆਂ ਕਿਸਮਾਂ ਕਿਹੜੀਆਂ – ਕਿਹੜੀਆਂ ਹਨ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਨੋਟ – ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਇਸ ਗਾਈਡ ਵਿਚ “ਪੰਜਾਬੀ ਪੁਸਤਕ’ ਵਾਲਾ ਭਾਗ, ਸਫ਼ਾ 73 ਅਤੇ 90)

PSEB 8th Class Punjabi Vyakaran ਪੜਨਾਂਵ (1st Language)

ਪ੍ਰਸ਼ਨ 2.
ਹੇਠ ਲਿਖੇ ਪੜਨਾਂਵਾਂ ਦੇ ਸਾਹਮਣੇ ਉਨ੍ਹਾਂ ਦੀ ਕਿਸਮ ਲਿਖੋ
(ਉ) ਮੈਂ, ਅਸੀਂ
(ਅ) ਕਿਸ ਨੇ, ਕਿਹੜਾ
(ਈ) ਉਹ, ਇਹ
(ਸ) ਤੁਹਾਡਾ, ਤੁਹਾਨੂੰ
(ਗ) ਜਿਹੜੇ
(ਕ) ਆਪ, ਆਪਸ
(ਖ) ਜੋ, ਸੋ
(ਹ) ਕੌਣ, ਕਿਹੜਾ
(ਘ) ਕਈ, ਬਹੁਤ ਸਾਰੇ
(ਝ) ਅਹੁ, ਆਹ
ਉੱਤਰ :
(ਉ) ਪੁਰਖਵਾਚਕ ਪੜਨਾਂਵ,
(ਅ) ਪ੍ਰਸ਼ਨਵਾਚਕ ਪੜਨਾਂਵ,
(ਇ) ਪੁਰਖਵਾਚਕ ਪੜਨਾਂਵ,
(ਸ) ਪੁਰਖਵਾਚਕ ਪੜਨਾਂਵ,
(ਹ) ਪ੍ਰਸ਼ਨਵਾਚਕ ਪੜਨਾਂਵ,
(ਕ) ਨਿੱਜਵਾਚਕ ਪੜਨਾਂਵ,
(ਖ) ਸੰਬੰਧਵਾਚਕ ਪੜਨਾਂਵ,
(ਗ) ਸੰਬੰਧਵਾਚਕ ਪੜਨਾਂਵ,
(ਘ) ਅਨਿਸ਼ਚੇਵਾਚਕ ਪੜਨਾਂਵ,
(ਝ) ਨਿਸ਼ਚੇਵਾਚਕ ਪੜਨਾਂਵ

ਪ੍ਰਸ਼ਨ 3.
ਹੇਠ ਲਿਖਿਆਂ ਵਿੱਚੋਂ ਪੜਨਾਂਵ ਚੁਣੋ ਤੇ ਸਾਹਮਣੇ ਲਿਖੋ
(ਉ) ਮਿਰਚ, ਫੁੱਲ, ਦਿੱਲੀ, ਆਪ
(ਅ) ਕੌਣ, ਲੜਕੀ, ਕੱਪੜਾ, ਸਾਡੇ
(ਏ) ਜਲੰਧਰ, ਜਿਹੜਾ, ਮੈਂ, ਅਸੀਂ
(ਸ) ਕਿਸ ਨੇ, ਗੀਤ, ਵਿਸ਼ਾਲ, ਹੈ
(ਹ) ਘਰ, ਮੇਰਾ, ਉਹ, ਗਿਆ।
ਉੱਤਰ :
(ੳ) ਆਪ,
(ਅ) ਕੌਣ, ਸਾਡੇ,
(ਏ) ਮੈਂ, ਅਸੀਂ,
(ਸ) ਕਿਸਨੇ,
(ਹ) ਮੇਰਾ।

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚੋਂ ਪੜਨਾਂਵ ਚੁਣੋ ਤੇ ਸਾਹਮਣੇ ਲਿਖੋ
(ਉ) ਉਸ ਦਾ ਭਰਾ ਬੜਾ ਬੇਈਮਾਨ ਹੈ।
(ਅ) ਤੁਹਾਨੂੰ ਆਪ ਇਹ ਕੰਮ ਕਰਨਾ ਚਾਹੀਦਾ ਸੀ।
(ਈ) ਕੌਣ – ਕੌਣ ਜਮਾਤ ਵਿਚ ਹਾਜ਼ਰ ਨਹੀਂ ਸਨ।
(ਸ) ਕਈ ਲੋਕ ਘਰ ਨੂੰ ਜਾ ਰਹੇ ਸਨ।
(ਹ) ਜੋ ਕਰੇਗਾ ਸੋ ਭਰੇਗਾ।
(ਕ) ਤੁਹਾਡੇ ਪਿਤਾ ਜੀ ਕੀ ਕਰਦੇ ਸਨ?
(ਖ) ਆਹ ਕਿਸ ਦਾ ਪੈਂਨ ਹੈ?
(ਗ) ਗ਼ਰੀਬ ਨਾਲ ਕੋਈ – ਕੋਈ ਹਮਦਰਦੀ ਕਰਦਾ ਹੈ।
ਉੱਤਰ :
(ੳ) ਉਸ,
(ਅ) ਤੁਹਾਨੂੰ, ਆਪ,
(ਈ) ਕੌਣ – ਕੌਣ,
(ਸ) ਕਈ ਨੋਟ – ਇਹ ਪੜਨਾਂਵ ਨਹੀਂ, ਸਗੋਂ ਪੜਨਾਂਵੀਂ ਵਿਸ਼ੇਸ਼ਣ ਹੈ,
(ਹ) ਜੋ, ਸੋ,
(ਕ) ਕੀ,
(ਖ) ਆਹ, ਕਿਸ,
(ਗ) ਕੋਈ ਕੋਈ

ਪ੍ਰਸ਼ਨ 5.
ਖਾਲੀ ਥਾਂਵਾਂ ਭਰੋ
(ਉ) ਜਿਹੜੇ ਪੁਰਖ ਨਾਲ ਗੱਲ ਕੀਤੀ ਜਾਵੇ ……………………………….. ਪੁਰਖ ਹੁੰਦਾ ਹੈ।
(ਅ) ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ ……………………………….. ਪੁਰਖ ਹੁੰਦਾ ਹੈ।
(ਈ) ਨਾਂਵ ਦੀ ਥਾਂ ਵਰਤੇ ਜਾਣ ਵਾਲੇ ਸ਼ਬਦ ……………………………….. ਕਹਾਉਂਦੇ ਹਨ।
(ਸ) ਜਿਹੜੇ ਸ਼ਬਦ ਯੋਜਕਾਂ ਵਾਂਗ ਦੋ ਵਾਕਾਂ ਨੂੰ ਜੋੜਨ ……………………………….. ਪੜਨਾਂਵ ਹੁੰਦੇ ਹਨ।
ਉੱਤਰ :
(ੳ) ਮੱਧਮ,
(ਅ) ਅਨਯ,
(ਇ) ਪੜਨਾਂਵ,
(ਸ) ਸੰਬੰਧਵਾਚਕ।

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਵਿਚੋਂ ਠੀਕ ਵਾਕਾਂ ਦੇ ਸਾਹਮਣੇ ਤੋਂ ਗ਼ਲਤ ਵਾਕਾਂ ਦੇ ਸਾਹਮਣੇ ਦਾ ਨਿਸ਼ਾਨ ਲਗਾਓ
(ਉ) ਗੱਲ ਕਰਨ ਵਾਲਾ ਪੁਰਖ ਉੱਤਮ ਪੁਰਖ ਹੁੰਦਾ ਹੈ।
(ਅ) ਜੋ ਸ਼ਬਦ ਕਿਸੇ ਵਿਅਕਤੀ, ਵਸਤੂ, ਜਗ੍ਹਾ ਦਾ ਨਾਂ ਦੱਸਣ, ਪੜਨਾਂਵ ਕਹਾਉਂਦੇ ਹਨ।
(ਈ) ਜਿਹੜੇ ਸ਼ਬਦ ਨਾਂਵ ਦੀ ਥਾਂ ਆ ਕੇ ਕੋਈ ਪ੍ਰਸ਼ਨ ਪੁੱਛਣ, ਉਨ੍ਹਾਂ ਨੂੰ ਪ੍ਰਸ਼ਨਵਾਚਕ ਪੜਨਾਂਵ ਕਹਿੰਦੇ ਹਨ।
(ਸ) ਪੜਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ।
(ਹ) ਜਿਹੜੇ ਸ਼ਬਦ ਯੋਜਕ ਵਾਂਗ ਵਾਕਾਂ ਨੂੰ ਜੋੜਨ ਉਹ ਪ੍ਰਸ਼ਨਵਾਚਕ ਪੜਨਾਂਵ ਹੁੰਦੇ ਹਨ।
ਉੱਤਰ :
(ੳ) (✓)
(ਅ) (✗)
(ਇ) (✓)
(ਸ) (✗)
(ਹ) (✗)

ਪ੍ਰਸ਼ਨ 7.
ਹੇਠ ਲਿਖਿਆਂ ਵਿਚੋਂ ਪੁਰਖਵਾਚਕ, ਨਿੱਜਵਾਚਕ, ਸੰਬੰਧਵਾਚਕ, ਪ੍ਰਸ਼ਨਵਾਚਕ, ਨਿਸਚੇਵਾਚਕ ਅਤੇ ਨਿਸਚਿਤ ਪੜਨਾਂਵ ਚੁਣੋ :
ਮੈਂ, ਆਪ, ਜੋ, ਮੈਥੋਂ, ਜਿਹੜਾ, ਕੋਈ, ਮੇਰਾ, ਕਿਸ, ਅਸੀਂ, ਕੌਣ, ਸਾਨੂੰ, ਬਾਜ਼ੇ, ਸਾਡਾ, ਕਿਸੇ, ਸਾਥੋਂ, ਜਿਹੜੇ, ਔਹ, ਸਾਡੀਆਂ, ਆਪਸ, ਆਹ, ਤੁਹਾਥੋਂ, ਸਰਬੱਤ, ਆਪੇ, ਤੁਸੀਂ, ਕਿਨ੍ਹਾਂ, ਤੂੰ, ਸਾਰੇ, ਤੁਹਾਡਾ, ਕੀ, ਇਹ, ਕਈ, ਤੈਨੂੰ, ਹਾਹ, ਉਸ, ਤੇਰਾ, ਕਿਹੜਾ, ਇਹੋ, ਆਪਣਾ, ਉਨ੍ਹਾਂ।
ਉੱਤਰ :

  1. ਪੁਰਖਵਾਚਕ ਪੜਨਾਂਵ – ਮੈਂ, ਮੈਥੋਂ, ਮੇਰਾ, ਅਸੀਂ, ਸਾਨੂੰ, ਸਾਡਾ, ਸਾਥੋਂ, ਸਾਡੀਆਂ, ਤੁਹਾਥੋਂ, ਤੁਸੀਂ, ਤੂੰ, ਤੁਹਾਡਾ, ਇਹ, ਤੈਨੂੰ, ਉਸ, ਤੇਰਾ, ਉਨ੍ਹਾਂ।
  2. ਨਿੱਜਵਾਚਕ ਪੜਨਾਂਵ – ਆਪ, ਆਪਸ, ਆਪੇ, ਆਪਣਾ :
  3. ਸੰਬੰਧਵਾਚਕ ਪੜਨਾਂਵ – ਜੋ, ਜਿਹੜਾ, ਜਿਹੜੇ।
  4. ਪ੍ਰਸ਼ਨਵਾਚਕ ਪੜਨਾਂਵ – ਕਿਸ, ਕੌਣ, ਕਿਨਾਂ, ਕੀ, ਕਿਹੜਾ
  5. ਨਿਸਚੇਵਾਚਕ ਪੜਨਾਂਵ – ਔਹ, ਆਹ, ਹਾਹ, ਇਹੋ।
  6. ਅਨਿਸਚਿਤ ਪੜਨਾਂਵ – ਕੋਈ, ਬਾਜ਼ੇ, ਕਿਸੇ, ਸਰਬੱਤ, ਸਾਰੇ।

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਵਿਚੋਂ ਨਿੱਜਵਾਚਕ ਪੜਨਾਂਵ ਦੇ ਇਕ – ਵਚਨ, ਸਾਧਾਰਨ ਰੂਪ ਅਤੇ ਪ੍ਰਸ਼ਨਵਾਚਕ ਪੜਨਾਂਵ ਦੇ ਬਹੁ – ਵਚਨ ਸੰਬੰਧਕੀ ਪੁਲਿੰਗ ਰੂਪ ਚੁਣੋ –
ਆਪਣਿਆਂ, ਉਨ੍ਹਾਂ, ਸਾਡੇ, ਆਪ, ਕਿਹੜਾ, ਕਿਨ੍ਹਾਂ, ਜਿਨ੍ਹਾਂ, ਕਿਹੜੇ, ਕਿਹੜਾ, ਤਿਨ੍ਹਾਂ, ਕਿਹੜੀਆਂ।
ਉੱਤਰ :
ਨਿੱਜਵਾਚਕ ਪੜਨਾਂਵ ਇਕ – ਵਚਨ ਸਾਧਾਰਨ ਰੂਪ – ਆਪ।
ਪ੍ਰਸ਼ਨਵਾਚਕ ਪੜਨਾਂਵ, ਬਹੁ – ਵਚਨ, ਪੁਲਿੰਗ, ਸੰਬੰਧਕੀ ਰੂਪ – ਕਿਨ੍ਹਾਂ, ਕਿਹੜੇ, ਕਿਹੜੀਆਂ।

PSEB 8th Class Punjabi Vyakaran ਲਿੰਗ (1st Language)

Punjab State Board PSEB 8th Class Punjabi Book Solutions Punjabi Grammar Ling, Vyakarana ਲਿੰਗ Textbook Exercise Questions and Answers.

PSEB 8th Class Punjabi Grammar ਲਿੰਗ (1st Language)

ਪ੍ਰਸ਼ਨ 1.
ਲਿੰਗ ਕੀ ਹੈ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
ਜਾਂ
ਲਿੰਗ ਦੀ ਪਰਿਭਾਸ਼ਾ ਲਿਖੋ। ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
ਉੱਤਰ :
ਪਰਿਭਾਸ਼ਾ – ਸ਼ਬਦ ਦਾ ਪੁਰਖਵਾਚਕ ਤੇ ਇਸਤਰੀਵਾਚਕ ਭਾਵ ਉਸ ਦਾ ਲਿੰਗ ਹੁੰਦਾ ਹੈ, ਜੋ ਕਿ ਜਾਨਦਾਰ ਚੀਜ਼ਾਂ ਵਿਚ ਨਰ – ਮਦੀਨ, ਨਿਰਜੀਵ ਜਾਂ ਸਥੂਲ ਚੀਜ਼ਾਂ ਦੇ ਵੱਡੇ – ਛੋਟੇ ਆਕਾਰ ਜਾਂ ਸ਼ਕਲ ਨੂੰ ਨਿਸਚਿਤ ਕਰਨ ਤੋਂ ਬਿਨਾਂ ਆਪ – ਮੁਹਾਰੇ ਰੂਪ ਵਿਚ ਵੀ ਵਿਚਰਦਾ ਹੈ ਤੇ ਵਾਕ ਦੇ ਹੋਰਨਾਂ ਸ਼ਬਦਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਲਿੰਗ ਦੋ ਪ੍ਰਕਾਰ ਦਾ ਹੁੰਦਾ ਹੈ – ਪੁਲਿੰਗ ਅਤੇ ਇਸਤਰੀ ਲਿੰਗ :

(ਉ) ਪੁਲਿੰਗ – ਪੁਰਖਵਾਚਕ ਭਾਵ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਪੁਲਿੰਗ ਹੁੰਦਾ ਹੈ, ਜੋ ਜਾਨਦਾਰ ਚੀਜ਼ਾਂ ਵਿਚ ਨਰ ਭਾਵ ਨੂੰ ਅਤੇ ਨਿਰਜੀਵ ਚੀਜ਼ਾਂ ਦੇ ਵੱਡੇ ਆਕਾਰ ਜਾਂ ਸ਼ਕਲ ਨੂੰ ਪ੍ਰਗਟ ਕਰਨ ਤੋਂ ਬਿਨਾਂ ਆਪ – ਮੁਹਾਰੇ ਰੂਪ ਵਿਚ ਵੀ ਵਿਚਰਦਾ ਹੈ ਤੇ ਵਾਕ ਦੇ ਹੋਰਨਾਂ ਸ਼ਬਦਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ; ਜਿਵੇਂ – ਮੰਡਾ, ਬਲਦ, ਪਹਾੜ ਆਦਿ।

(ਅ) ਇਸਤਰੀ ਲਿੰਗ – ਇਸਤਰੀਵਾਚਕ ਭਾਵ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਇਸਤਰੀ ਲਿੰਗ ਹੁੰਦਾ ਹੈ, ਜੋ ਜਾਨਦਾਰ ਚੀਜ਼ਾਂ ਵਿਚ ਮਦੀਨ ਭਾਵ ਨੂੰ ਅਤੇ ਨਿਰਜੀਵ ਤੇ ਸਭੁਲ ਚੀਜ਼ਾਂ ਦੇ ਛੋਟੇ ਆਕਾਰ ਜਾਂ ਸ਼ਕਲ ਨੂੰ ਪ੍ਰਗਟ ਕਰਨ ਤੋਂ ਬਿਨਾਂ ਆਪ – ਮੁਹਾਰੇ ਵਿਚ ਵੀ ਵਿਚਰਦਾ ਹੈ ਤੇ ਵਾਕ ਦੇ ਹੋਰਨਾਂ ਸ਼ਬਦਾਂ ਨੂੰ ਪ੍ਰਭਾਵਿਤ ਕਰਦਾ ਹੈ; ਜਿਵੇਂ – ਕੁੜੀ, ਗਾਂ, ਪਹਾੜੀ ਆਦਿ।

PSEB 8th Class Punjabi Vyakaran ਲਿੰਗ (1st Language)

ਪ੍ਰਸ਼ਨ 2.
ਪੁਲਿੰਗ ਨਾਂਵਾਂ ਤੋਂ ਇਸਤਰੀ ਲਿੰਗ ਬਣਾਉਣ ਦੇ ਨੇਮ ਦੱਸੋ। ਉਦਾਹਰਨਾਂ ਵੀ ਦਿਓ।
ਉੱਤਰ :
ਲਿੰਗ ਬਦਲੀ ਦੇ ਬਹੁਤ ਸਾਰੇ ਨਿਯਮ ਹਨ। ਅੱਗੇ ਇਹਨਾਂ ਨਿਯਮਾਂ ਨੂੰ ਉਦਾਹਰਨਾਂ ਸਹਿਤ ਪੇਸ਼ ਕੀਤਾ ਜਾਂਦਾ ਹੈ

1. ਜੇਕਰ ਪੁਲਿੰਗ ਨਾਂਵ ਦੇ ਅਖੀਰ ਵਿਚ ਮੁਕਤਾ ਅੱਖਰ ਹੋਵੇ, ਤਾਂ ਉਹਨਾਂ ਦੇ ਅੱਗੇ ਬਿਹਾਰੀ ‘ਨੀ’, ‘ਣੀ, ਕੰਨਾ, “ਕੰਨਾ + ਈਂ”, “ਕੀ ਜਾਂ ‘ੜੀ ਨੂੰ ਵਧਾ ਕੇ ਇਸਤਰੀ ਲਿੰਗ ਬਣਾਇਆ ਜਾਂਦਾ ਹੈ; ਜਿਵੇਂ

(ਉ) ਬਿਹਾਰੀ ਵਧਾ ਕੇ
PSEB 8th Class Punjabi Vyakaran ਲਿੰਗ (1st Language) 1
PSEB 8th Class Punjabi Vyakaran ਲਿੰਗ (1st Language) 2
PSEB 8th Class Punjabi Vyakaran ਲਿੰਗ (1st Language) 3

(ਅ) ‘ਨੀਂ’ ਵਧਾ ਕੇ
PSEB 8th Class Punjabi Vyakaran ਲਿੰਗ (1st Language) 4
PSEB 8th Class Punjabi Vyakaran ਲਿੰਗ (1st Language) 5
PSEB 8th Class Punjabi Vyakaran ਲਿੰਗ (1st Language) 6

PSEB 8th Class Punjabi Vyakaran ਲਿੰਗ (1st Language)

(ਇ) ‘ਈਂ ਵਧਾ ਕੇ
PSEB 8th Class Punjabi Vyakaran ਲਿੰਗ (1st Language) 7
PSEB 8th Class Punjabi Vyakaran ਲਿੰਗ (1st Language) 8
PSEB 8th Class Punjabi Vyakaran ਲਿੰਗ (1st Language) 9

(ਸ) ਕੰਨਾ ‘τ’ ਵਧਾ ਕੇ
PSEB 8th Class Punjabi Vyakaran ਲਿੰਗ (1st Language) 10
PSEB 8th Class Punjabi Vyakaran ਲਿੰਗ (1st Language) 11
PSEB 8th Class Punjabi Vyakaran ਲਿੰਗ (1st Language) 12

PSEB 8th Class Punjabi Vyakaran ਲਿੰਗ (1st Language)

(ਹ) ‘ਕੰਨਾ + ਈਂ ਵਧਾ ਕੇ
PSEB 8th Class Punjabi Vyakaran ਲਿੰਗ (1st Language) 13
PSEB 8th Class Punjabi Vyakaran ਲਿੰਗ (1st Language) 14
PSEB 8th Class Punjabi Vyakaran ਲਿੰਗ (1st Language) 15

(ਕ) ‘ਕੀ ਜਾਂ ‘ੜੀ ਵਧਾ ਕੇ
PSEB 8th Class Punjabi Vyakaran ਲਿੰਗ (1st Language) 29
PSEB 8th Class Punjabi Vyakaran ਲਿੰਗ (1st Language) 30
PSEB 8th Class Punjabi Vyakaran ਲਿੰਗ (1st Language) 31

PSEB 8th Class Punjabi Vyakaran ਲਿੰਗ (1st Language)

2. ਜੇਕਰ ਪੁਲਿੰਗ ਸ਼ਬਦਾਂ ਦੇ ਅਖ਼ੀਰ ਵਿਚ ਕੰਨਾ (τ) ਲੱਗਾ ਹੋਵੇ, ਤਾਂ ‘ਕੰਨੇ ਦੀ ਜਗ੍ਹਾ ਬਿਹਾਰੀ ( ੀ), ਜਾਂ ‘ਨ’ ਲਾ ਕੇ ਜਾਂ ਕੰਨਾ ਹਟਾ ਕੇ ਇਸਤਰੀ ਲਿੰਗ ਬਣਾਇਆ ਜਾਂਦਾ ਹੈ; ਜਿਵੇਂ –

(ਉ) ਕੰਨੇ ਦੀ ਥਾਂ “ਬਿਹਾਰੀ (ੀ) ਲਾ ਕੇ
PSEB 8th Class Punjabi Vyakaran ਲਿੰਗ (1st Language) 16
PSEB 8th Class Punjabi Vyakaran ਲਿੰਗ (1st Language) 17
PSEB 8th Class Punjabi Vyakaran ਲਿੰਗ (1st Language) 18
PSEB 8th Class Punjabi Vyakaran ਲਿੰਗ (1st Language) 19
PSEB 8th Class Punjabi Vyakaran ਲਿੰਗ (1st Language) 20
PSEB 8th Class Punjabi Vyakaran ਲਿੰਗ (1st Language) 21

PSEB 8th Class Punjabi Vyakaran ਲਿੰਗ (1st Language)

(ਆ) ਕੰਨੇ ਦੀ ਥਾਂ ‘ਨ ਲਾ ਕੇ
PSEB 8th Class Punjabi Vyakaran ਲਿੰਗ (1st Language) 22
PSEB 8th Class Punjabi Vyakaran ਲਿੰਗ (1st Language) 23
PSEB 8th Class Punjabi Vyakaran ਲਿੰਗ (1st Language) 24

(ਈ) ‘ਕੰਨਾ (τ)’ ਹਟਾ ਕੇ
PSEB 8th Class Punjabi Vyakaran ਲਿੰਗ (1st Language) 25

3. ਜੇਕਰ ਪੁਲਿੰਗ ਨਾਂਵ ਦੇ ਅਖ਼ੀਰ ਵਿਚ ਬਿਹਾਰੀ + ਆ ਹੋਵੇ, ਤਾਂ ਇਨ੍ਹਾਂ ਦੋਹਾਂ ਨੂੰ ਹਟਾ ਕੇ “ਨ’ ਜਾਂ ‘ਣ ਲਾ ਦਿੱਤਾ ਜਾਂਦਾ ਹੈ , ਜਿਵੇਂ –

ਪੁਲਿੰਗ – ਇ: ਲਿੰਗ
ਪੋਠੋਹਾਰੀਆ – ਪੋਠੋਹਾਰਨ
ਪੂਰਬੀਆ – ਪੂਰਬਣ
ਹਟਵਾਣੀਆ – ਹਟਵਾਣਨ
ਦੁਆਬੀਆ – ਦੁਆਬਣ
ਪਹਾੜੀਆ – ਪਹਾੜਨ
ਪਸ਼ੌਰੀਆ – ਪਸ਼ੌਰਨ
ਕਸ਼ਮੀਰੀਆ – ਕਸ਼ਮੀਰ

PSEB 8th Class Punjabi Vyakaran ਲਿੰਗ (1st Language)

4. ਜੇਕਰ ਪੁਲਿੰਗ ਨਾਂਵ ਦੇ ਅੰਤ ਵਿਚ ਬਿਹਾਰੀ ਹੋਵੇ, ਤਾਂ ਬਿਹਾਰੀ ਹਟਾ ਕੇ ‘ਣ , “ਇਣ’ ਜਾਂ “ਆਣੀ’ ਲਾ ਕੇ ਇਸਤਰੀ ਲਿੰਗ ਬਣਾਇਆ ਜਾਂਦਾ ਹੈ; ਜਿਵੇਂ

(ਉ) ਬਿਹਾਰੀ ਦੀ ਥਾਂ ‘ਣ ਲਾ ਕੇ

ਪੁਲਿੰਗ – ਇ: ਲਿੰਗ
ਮਾਲ – ਮਾਲਣ
ਧੋਬੀ – ਧੋਬਣ
ਗੁਆਂਢੀ – ਗੁਆਂਢਣ
ਪੰਜਾਬੀ – ਪੰਜਾਬਣ
ਸਾਥੀ – ਸਾਥਣ
ਮੋਚੀ – ਮੋਚਣ
ਗਿਆਨੀ – ਗਿਆਨਣ

(ਅ) ਬਿਹਾਰੀ ‘ਈਂ ਦੀ ਥਾਂ “ਇਣ ਲਾ ਕੇ

ਪੁਲਿੰਗ – ਇ: ਲਿੰਗ
ਨਾਈ – ਨਾਇਣ
ਅਰਾਈਂ – ਅਰਾਇਣ
ਈਸਾਈ – ਈਸਾਇਣ
ਕਸਾਈ – ਕਸਾਇਣ
ਸੁਦਾਈ – ਸੁਦਾਇਣ
ਹਲਵਾਈ – ਹਲਵਾਇਣ

(ਇ) ਬਿਹਾਰੀ ਦੀ ਥਾਂ ਆਣੀ ਲਾ ਕੇ

ਪੁਲਿੰਗ – ਇ: ਲਿੰਗ
ਖੱਤਰੀ – ਖੱਤਰਾਣੀ
ਚੌਧਰੀ – ਚੌਧਰਾਣੀ
ਸਾਂਸੀ – ਸਾਂਸੀਆਣੀ
ਪਾਦਰੀ – ਪਾਦਰਆਣੀ
ਭਾਈ – ਭਾਈਆਣੀ
ਮਾਂਦਰੀ – ਮਾਂਦਰਆਣੀ

PSEB 8th Class Punjabi Vyakaran ਲਿੰਗ (1st Language)

5. ਜੇਕਰ ਪੁਲਿੰਗ ਨਾਂਵ ਦੇ ਅਖੀਰ ਵਿਚ ‘ਦੁਲੈਂਕੜ ਹੋਵੇ ਤਾਂ ‘ਣੀ , ਜਾਂ ‘ਆਣੀ ਦਾ ਵਾਧਾ ਕਰ ਕੇ ਇਸਤਰੀ ਲਿੰਗ ਬਣਾਇਆ ਜਾਂਦਾ ਹੈ; ਜਿਵੇਂ –

ਪੁਲਿੰਗ – ਇ: ਲਿੰਗ
ਪੇਂਡੂ – ਪੇਂਡੂਆਣੀ
ਹਿੰਦੂ – ਹਿੰਦੂਆਣੀ
ਸਾਊ – ਸਾਊਆਣੀ

6. ਕਈ ਵਾਰੀ ਬਿਨਾਂ ਕਿਸੇ ਨੇਮ ਤੋਂ ਵੀ ਲਿੰਗ ਬਦਲੀ ਹੋ ਜਾਂਦੀ ਹੈ ਅਜਿਹੀ ਹਾਲਤ ਵਿਚ ਪੁਲਿੰਗ ਅਤੇ ਇਸਤਰੀ ਲਿੰਗ ਸ਼ਬਦ ਇਕ ਦੂਜੇ ਤੋਂ ਬਿਲਕੁਲ ਭਿੰਨ ਹੁੰਦੇ ਹਨ, ਜਿਵੇਂ –
PSEB 8th Class Punjabi Vyakaran ਲਿੰਗ (1st Language) 26
PSEB 8th Class Punjabi Vyakaran ਲਿੰਗ (1st Language) 27
PSEB 8th Class Punjabi Vyakaran ਲਿੰਗ (1st Language) 28

7. ਕਈ ਪੁਲਿੰਗਾਂ ਦੇ ਦੋ – ਦੋ ਇਸਤਰੀ ਲਿੰਗ ਹੁੰਦੇ ਹਨ ਅਤੇ ਕਈ ਇਸਤਰੀ ਲਿੰਗਾਂ ਦੇ ਦੋ – ਦੋ ਪੁਲਿੰਗ ਹੁੰਦੇ ਹਨ, ਜਿਵੇਂ –

ਪੁਲਿੰਗ – ਇ: ਲਿੰਗ
ਭਰਾ ਭੈਣ, – ਭਰਜਾਈ
ਸਾਲਾ – ਸਾਲੀ, ਸਾਲੇਹਾਰ
ਪੁੱਤ – ਧੀ, ਨੂੰਹ
ਸਾਲਾ, ਸਾਂਦੂ – ਸਾਲੀ
ਜਵਾਈ, ਪੁੱਤਰ – ਧੀ
ਭਰਾ, ਭਣਵੱਈਆ – ਭੈਣ

PSEB 8th Class Punjabi Vyakaran ਲਿੰਗ (1st Language)

8. ਕਈ ਪੁਲਿੰਗ ਇਸਤਰੀ ਲਿੰਗ ਤੋਂ ਬਣਦੇ ਹਨ, ਜਿਵੇਂ –

ਇ: ਲਿੰਗ – ਪੁਲਿੰਗ
ਭੈਣ – ਭਣਵੱਈਆ
ਭੂਆ, ਫੁੱਫੀ – ਫੁੱਫੜ
ਮਾਸੀ – ਮਾਸੜ
ਨਿਨਾਣ – ਨਿਨਾਣਵਈਆ
ਨਣਦ – ਨਣਦੋਈਆ
ਰੇਤ – ਰੇਤ

9. ਕਈ ਵਾਰ ਪੁਲਿੰਗ ਸ਼ਬਦ ਦੁਆਰਾ ਕਿਸੇ ਚੀਜ਼ ਦੇ ਵੱਡੇ ਅਕਾਰ ਨੂੰ ਪ੍ਰਗਟ ਕੀਤਾ ਜਾਂਦਾ ਹੈ ਤੇ ਇਸਤਰੀ ਲਿੰਗ ਦੁਆਰਾ ਛੋਟੇ ਅਕਾਰ ਨੂੰ; ਜਿਵੇਂ –

ਇ: ਲਿੰਗ – ਪੁਲਿੰਗ
ਮੱਖੀ – ਮੁੱਖ
ਤੱਕੜੀ – ਤੱਕੜ
ਪਗੜੀ – ਪੱਗੜ
ਛਤਰੀ – ਛਤਰ
ਟੋਕਰੀ – ਟੋਕਰਾ
ਆਰੀ – ਆਰਾ
ਰੰਬਾ – ਰੰਬੀ
ਘੜਾ – ਘੜੀ
ਡੱਬਾ – ਡੱਬੀ

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿਚੋਂ ਮੋਟੇ ਸ਼ਬਦਾਂ ਦੇ ਲਿੰਗ ਬਦਲ ਕੇ ਦੁਬਾਰਾ ਲਿਖੋ –
(ੳ) ਉਹ ਇਕ ਕਮਜ਼ੋਰ ਆਦਮੀ ਹੈ।
(ਅ) ਵੀਰ ਜੀ ਘਰ ਪਹੁੰਚ ਗਏ ਹਨ।
(ਈ) ਵਿਦਿਆਰਥੀ ਪੜ੍ਹ ਰਿਹਾ ਹੈ।
(ਸ) ਹਾਥੀ ਨਦੀ ਵਿਚ ਪਾਣੀ ਪੀ ਰਿਹਾ ਹੈ।
ਉੱਤਰ :
(ੳ) ਉਹ ਇਕ ਕਮਜ਼ੋਰ ਤੀਵੀਂ ਹੈ।
(ਅ) ਭੈਣ ਜੀ ਘਰ ਪਹੁੰਚ ਗਏ ਹਨ !
(ਇ) ਵਿਦਿਆਰਥਣ ਪੜ੍ਹ ਰਹੀ ਹੈ।
(ਸ) ਹਥਨੀ ਨਦੀ ਵਿਚ ਪਾਣੀ ਪੀ ਰਹੀ ਹੈ।

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋ
(ਉ) ਸੱਪ, ਬੱਕਰਾ, ਹਾਥੀ, ਚਾਚਾ, ਵੱਛਾ, ਨਾਨੀ।
(ਆ) ਮਾਮੀ, ਧੋਬਣ, ਸੋਹਣੀ, ਤੇਲਣਾ।
(ਇ) ਪੁੱਤਰੀ, ਮੋਰਨੀ, ਨੌਕਰਾਣੀ, ਪੰਜਾਬੀ, ਰਾਗ।
ਉੱਤਰ :
(ੳ) ਸੱਪਣੀ, ਬੱਕਰੀ, ਹਾਥਣ, ਚਾਚੀ, ਵੱਛੀ, ਨਾਨਾ।
(ਅ) ਮਾਮਾ, ਧੋਬੀ, ਸੋਹਣਾ, ਤੇਲੀ।
(ਇ) ਪੁੱਤਰ, ਮੋਰ, ਨੌਕਰ, ਪੰਜਾਬਣ, ਰਾਗਣੀ।

PSEB 8th Class Punjabi Vyakaran ਲਿੰਗ (1st Language)

ਪ੍ਰਸ਼ਨ 5.
ਹੁੰਠ ਲਿਖੇ ਵਾਕਾਂ ਨੂੰ ਲਿੰਗ ਬਦਲ ਕੇ ਦੁਬਾਰਾ ਲਿਖੋ
(ਉ) ਸ਼ੇਰ ਨੇ ਹਿਰਨ ਨੂੰ ਮਾਰ ਦਿੱਤਾ।
(ਆਂ) ਚਿੜੀਆ – ਘਰ ਵਿਚ ਅਸੀਂ ਬਾਂਦਰ, ਹਿਰਨ, ਸ਼ੇਰ ਤੇ ਹਾਥੀ ਦੇਖੇ।
(ਈ) ਕਾਲਾ ਬੱਦਲ ਵਰ ਕੇ ਚਲਾ ਗਿਆ।
(ਸ) ਉਹ ਖੂਹ ਵਿਚੋਂ ਡੋਲ ਨਾਲ ਪਾਣੀ ਕੱਢ ਰਿਹਾ ਸੀ।
ਉੱਤਰ :
(ੳ) ਸ਼ੇਰਨੀ ਨੇ ਹਿਰਨੀ ਨੂੰ ਮਾਰ ਦਿੱਤਾ।
(ਅ) ਚਿੜੀਆ – ਘਰ ਵਿਚ ਅਸੀਂ ਬਾਂਦਰੀਆਂ, ਹਿਰਨੀਆਂ, ਸ਼ੇਰਨੀਆਂ ਤੇ ਹਥਨੀਆਂ ਦੇਖੀਆਂ।
(ਈ) ਕਾਲੀ ਬੱਦਲੀ ਵਰੁ ਕੇ ਚਲੀ ਗਈ।
(ਸ) ਉਹ ਖੂਹੀ ਵਿਚੋਂ ਡੋਲਕੀ ਨਾਲ ਪਾਣੀ ਕੱਢ ਰਹੀ ਸੀ।

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਵਿਚੋਂ ਨਾਂਵ ਸ਼ਬਦਾਂ ਦੇ ਲਿੰਗ ਬਦਲ ਕੇ ਵਾਕ ਦੁਬਾਰਾ ਲਿਖੋ :
(ਉ) ਮਦਾਰੀ ਨੇ ਬਾਂਦਰ ਨਾਲ ਲੜਕਿਆਂ ਨੂੰ ਤਮਾਸ਼ਾ ਵਿਆਖਿਆ।
(ਅ) ਨਵੀਂ ਬਣੀ ਸਰਪੰਚਣੀ ਨੇ ਔਰਤਾਂ ਨੂੰ ਸੰਬੋਧਨ ਕੀਤਾ।
(ਈ) ਉਸ ਦਾ ਪਿਤਾ ਪਹਿਲਾਂ ਦਿੱਲੀ ਵਿਚ ਰਹਿੰਦਾ ਸੀ।
(ਸ) ਸ਼ੇਰ ਨੇ ਹਿਰਨ ਤੇ ਬਾਂਦਰ ਨੂੰ ਮਾਰ ਦਿੱਤਾ।
(ਹ) ਮੁੰਡੇ ਨੇ ਆਪਣੀ ਤਾਈ ਨਾਲ ਜਾ ਕੇ ਹਥਨੀ ਦੇਖੀ।
(ਕ) ਮੇਰੇ ਪਿਤਾ ਜੀ ਇਕ ਪ੍ਰਸਿੱਧ ਲੇਖਕ ਹਨ।
(ਖ ਮਾਲਕਣ ਆਪਣੇ ਕੁੱਤੇ ਨੂੰ ਕੰਘੀ ਵਾਹ ਰਹੀ ਸੀ।
ਉੱਤਰ :
(ੳ) ਮਦਾਨ ਨੇ ਬਾਂਦਰੀ ਨਾਲ ਲੜਕੀਆਂ ਨੂੰ ਤਮਾਸ਼ਾ ਵਿਆਖਿਆ।
(ਅ) ਨਵੇਂ ਬਣੇ ਸਰਪੰਚ ਨੇ ਮਰਦਾਂ ਨੂੰ ਸੰਬੋਧਨ ਕੀਤਾ।
(ਈ) ਉਸ ਦੀ ਮਾਤਾ ਪਹਿਲਾਂ ਦਿੱਲੀ ਵਿਚ ਰਹਿੰਦੀ ਸੀ।
(ਸ) ਸ਼ੇਰਨੀ ਨੇ ਹਿਰਨੀ ਤੇ ਬਾਂਦਰੀ ਨੂੰ ਮਾਰ ਦਿੱਤਾ।
(ਹ) ਕੁੜੀ ਨੇ ਆਪਣੇ ਤਾਏ ਨਾਲ ਜਾ ਕੇ ਹਾਥੀ ਦੇਖਿਆ।
(ਕ) ਮੇਰੇ ਮਾਤਾ ਜੀ ਇਕ ਪ੍ਰਸਿੱਧ ਲੇਖਿਕਾ ਹਨ।
(ਖ) ਮਾਲਕ ਆਪਣੀ ਕੁੱਤੀ ਨੂੰ ਕੰਘਾ ਵਾਹ ਰਿਹਾ ਸੀ।

PSEB 8th Class Punjabi Vyakaran ਲਿੰਗ (1st Language)

ਪ੍ਰਸ਼ਨ 7.
ਹੇਠ ਲਿਖੇ ਵਾਕਾਂ ਵਿਚ ਆਏ ਨਾਂਵ ਸ਼ਬਦਾਂ ਦੇ ਲਿੰਗ ਬਦਲ ਕੇ ਵਾਕ ਮੁੜ ਲਿਖੋ
(ਉ) ਸਾਧੂ ਨੇ ਭਗਤ ਦੇ ਮੱਥੇ ਤੇ ਤਿਲਕ ਲਾ ਦਿੱਤਾ
(ਅ) ਤੁਹਾਡੇ ਮਾਸੜ ਜੀ ਇਕ ਪ੍ਰਸਿੱਧ ਕਵੀ ਹਨ !
(ਈ) ਰਾਜਾ ਤਰਖਾਣ, ਲੁਹਾਰ ਤੇ ਦਰਜ਼ੀ ਨੂੰ ਨਾਲ ਲੈ ਕੇ ਜੰਗਲ ਵਲ ਚੱਲ ਪਿਆ।
(ਸ) ਨਵੇਂ ਸਰਪੰਚ ਨੇ ਪਿੰਡ ਦੇ ਨੌਜੁਆਨ ਮੁੰਡਿਆਂ ਤੇ ਬੁੱਢਿਆਂ ਨੂੰ ਮਿਲ ਕੇ ਕੰਮ ਕਰਨ ਲਈ ਕਿਹਾ।
(ਹ) ਦਾਦੇ ਨੇ ਰੋਂਦੇ ਪੋਤਰੇ ਨੂੰ ਚੁੱਕ ਕੇ ਛਾਤੀ ਨਾਲ ਲਾ ਲਿਆ
ਉੱਤਰ :
(ੳ) ਸਾਧਣੀ ਨੇ ਭਗਤਣੀ ਦੇ ਮੱਥੇ ਤੇ ਤਿਲਕ ਲਾ ਦਿੱਤਾ।
(ਅ) ਤੁਹਾਡੇ ਮਾਸੀ ਜੀ ਇਕ ਪ੍ਰਸਿੱਧ ਕਵਿਤੀ ਹਨ।
(ਈ) ਰਾਣੀ ਤਰਖਾਣੀ, ਲੁਹਾਰੀ ਤੇ ਦਰਜ਼ਿਆਣੀ ਨੂੰ ਨਾਲ ਲੈ ਕੇ ਜੰਗਲ ਵਲ ਚਲ ਪਈ।
(ਸ) ਨਵੀਂ ਸਰਪੰਚਣੀ ਨੇ ਪਿੰਡ ਦੀਆਂ ਨੌਜੁਆਨ ਕੁੜੀਆਂ ਤੇ ਬੁੱਢੀਆਂ ਨੂੰ ਮਿਲ ਕੇ ਕੰਮ ਕਰਨ ਲਈ ਕਿਹਾ
(ਹ) ਦਾਦੀ ਨੇ ਰੋਂਦੀ ਪੋਤਰੀ ਨੂੰ ਚੁੱਕ ਕੇ ਛਾਤੀ ਨਾਲ ਲਾ ਲਿਆ।

ਪ੍ਰਸ਼ਨ 8.
ਹੇਠ ਲਿਖੇ ਵਾਕਾਂ ਵਿਚ ਆਏ ਨਾਂਵ ਸ਼ਬਦਾਂ ਦੇ ਲਿੰਗ ਬਦਲ ਕੇ ਵਾਕਾਂ ਵਿਚ ਵਰਤੋ
(ਉ) ਮਾਤਾ ਜੀ ਨੇ ਭਿਖਾਰੀ ਨੂੰ ਤਨ ਦਾ ਕੱਪੜਾ ਦਿੱਤਾ ਤੇ ਉਸਨੇ ਅਸੀਸ ਦਿੱਤੀ।
(ਅ) ਕਵੀ ਦੀ ਕਵਿਤਾ ਤੋਂ ਪ੍ਰਸੰਨ ਹੋ ਕੇ ਬਾਬਾ ਜੀ ਨੇ ਪੰਜਾਹ ਰੁਪਏ ਇਨਾਮ ਦਿੱਤਾ।
(ਈ) ਘੁਮਿਆਰ, ਨਾਈ, ਮੋਚੀ, ਤਰਖਾਣ ਤੇ ਲੁਹਾਰ ਸਭ ਇੱਕੋ ਮੁਹੱਲੇ ਵਿਚ ਰਹਿੰਦੇ ਹਨ।
(ਸ਼) ਵਕੀਲ, ਡਾਕਟਰ ਤੇ ਮਾਸਟਰ ਮਿਲ ਕੇ ਸਲਾਹਾਂ ਕਰ ਰਹੇ ਹਨ।
(ਹ) ਮੇਰੇ ਭੂਆ ਜੀ ਨੇ ਦੋ ਬੱਕਰੀਆਂ ਰੱਖੀਆਂ ਹੋਈਆਂ ਹਨ।
(ਕ) ਰਾਜੇ ਕੋਲ ਦੋ ਨੌਕਰ, ਚਾਰ ਹਾਥੀ, ਤਿੰਨ ਘੋੜੇ ਤੇ ਇਕ ਕੁੱਤਾ ਸੀ।
(ਖ) ਰੁੱਖ ਉੱਤੇ ਉੱਲੂ, ਕਾਂ, ਕਬੂਤਰ ਅਤੇ ਚਿੜੀ ਬੈਠੇ ਸਨ।
ਉੱਤਰ :
(ੳ) ਪਿਤਾ ਜੀ ਨੇ ਭਿਖਾਰਨ ਨੂੰ ਤਨ ਦਾ ਕੱਪੜਾ ਦਿੱਤਾ ਤੇ ਉਸਨੇ ਅਸੀਸ ਦਿੱਤੀ।
(ਅ) ਕਵਿਤੀ ਦੀ ਕਵਿਤਾ ਤੋਂ ਪ੍ਰਸੰਨ ਹੋ ਕੇ ਦਾਦੀ ਜੀ ਨੇ ਪੰਜਾਹ ਰੁਪਏ ਇਨਾਮ ਦਿੱਤਾ।
(ਇ) ਘੁਮਿਆਰੀਆਂ, ਨਾਇਣਾਂ, ਮੋਚਣਾਂ, ਤਰਖਾਣੀਆਂ ਤੇ ਲੁਹਾਰੀਆਂ ਸਭ ਇੱਕੋ ਮੁਹੱਲੇ
(ਸ਼) ਵਿਚ ਰਹਿੰਦੀਆਂ ਹਨ। ਸ ਵਕੀਲਣੀਆਂ, ਡਾਕਟਰਾਣੀਆਂ ਤੇ ਮਾਸਟਰਾਣੀਆਂ ਮਿਲ ਕੇ ਸਲਾਹਾਂ ਕਰ ਰਹੀਆਂ ਹਨ।
(ਹ) ਮੇਰੇ ਫੁੱਫੜ ਜੀ ਨੇ ਦੋ ਬੱਕਰੇ ਰੱਖੇ ਹੋਏ ਹਨ।
(ਕ) ਰਾਜੇ ਕੋਲ ਦੋ ਨੌਕਰਾਣੀਆਂ, ਚਾਰ ਹਥਣੀਆਂ, ਤਿੰਨ ਘੋੜੀਆਂ ਤੇ ਇਕ ਕੁੱਤੀ ਸੀ।
(ਖ) ਰੁੱਖ ਉੱਤੇ ਬਤੌਰੀ, ਕਾਉਣੀ ਤੇ ਚਿੜਾ ਬੈਠੇ ਸਨ।

PSEB 8th Class Punjabi Vyakaran ਲਿੰਗ (1st Language)

ਪ੍ਰਸ਼ਨ 9.
ਹੇਠ ਲਿਖੇ ਵਾਕਾਂ ਵਿਚ ਆਏ ਨਾਂਵ ਸ਼ਬਦਾਂ ਦੇ ਲਿੰਗ ਬਦਲ ਕੇ ਵਾਕ ਮੁੜ ਲਿਖੋ \
(ਉ) ਗੱਭਰੂ ਖ਼ੁਸ਼ੀ ਵਿਚ ਭੰਗੜਾ ਪਾ ਰਹੇ ਹਨ।
(ਅ) ਬਿੱਲੀ ਨੇ ਪਤੀਲੇ ਵਿਚਲਾ ਦੁੱਧ ਪੀ ਲਿਆ।
(ਇ) ਬਘਿਆੜ ਨੇ ਭੇਡ ਨੂੰ ਪਾੜ ਕੇ ਖਾ ਲਿਆ।
ਉੱਤਰ :
(ੳ) ਮੁਟਿਆਰਾਂ ਖੁਸ਼ੀ ਵਿਚ ਭੰਗੜਾ (ਗਿੱਧਾ) ਪਾ ਰਹੀਆਂ ਹਨ।
(ਅ) ਬਿੱਲੇ ਨੇ ਪਤੀਲੀ ਵਿਚਲਾ ਦੁੱਧ ਪੀ ਲਿਆ।
(ਈ) ਬਘਿਆੜੀ ਨੇ ਭੇਡੂ ਨੂੰ ਪਾੜ ਕੇ ਖਾ ਲਿਆ।

ਪ੍ਰਸ਼ਨ 10.
ਹੇਠ ਲਿਖੇ ਵਾਕਾਂ ਵਿਚ ਆਏ ਨਾਂਵ ਸ਼ਬਦਾਂ ਦੇ ਲਿੰਗ ਬਦਲ ਕੇ ਵਾਕ ਨੂੰ ਮੁੜ ਲਿਖੋ
(ਉ) ਬੇਗ਼ਮ ਆਪਣੀਆਂ ਗੋਲੀਆਂ ਅਤੇ ਸਹੇਲੀਆਂ ਨਾਲ ਜਾ ਰਹੀ ਸੀ।
(ਅ) ਪਿੰਡਾਂ ਵਿਚ ਜੱਟ, ਬ੍ਰਾਹਮਣ, ਨਾਈ, ਸਿੱਖ ਤੇ ਹਿੰਦੂ ਰਹਿੰਦੇ ਹਨ।
(ਇ) ਲੇਖਾਂ ਮਾਂਵਾਂ – ਧੀਆਂ ਦਾ।
ਉੱਤਰ :
(ਉ) ਬਾਦਸ਼ਾਹ ਆਪਣੇ ਗੋਲਿਆਂ ਅਤੇ ਮਿੱਤਰਾਂ ਨਾਲ ਜਾ ਰਿਹਾ ਸੀ।
(ਅ) ਪਿੰਡਾਂ ਵਿਚ ਜੱਟੀਆਂ, ਬਾਹਮਣੀਆਂ, ਨਾਇਣਾਂ, ਸਿੱਖਣੀਆਂ ਤੇ ਹਿੰਦਣੀਆਂ ਰਹਿੰਦੀਆਂ ਹਨ।
(ਈ) ਲੇਖਾ ਪਿਓਆਂ – ਪੁੱਤਰਾਂ ਦਾ।

PSEB 8th Class Punjabi Vyakaran ਲਿੰਗ (1st Language)

ਪ੍ਰਸ਼ਨ 11.
ਹੇਠ ਲਿਖੇ ਵਾਕਾਂ ਵਿਚ ਆਏ ਨਾਂਵ ਸ਼ਬਦਾਂ ਦੇ ਲਿੰਗ ਬਦਲ ਕੇ ਵਾਕ ਮੁੜ ਲਿਖੋ
(ਉ) ਮੁੰਡੇ ਨੇ ਬਲੂੰਗੜੇ ਨੂੰ ਫੜ ਲਿਆ।
(ਅ) ਬਾਗ਼ ਵਿਚ ਮੋਰ, ਤਿੱਤਰ, ਕਬੂਤਰ ਤੇ ਚਿੜੀਆਂ ਰਹਿੰਦੀਆਂ ਹਨ।
(ਈ) ਕੁੜਮ ਆਪਣੇ ਕੁੜਮ ਨੂੰ ਖ਼ੁਸ਼ ਹੋ ਕੇ ਮਿਲਿਆ
ਉੱਤਰ :
(ਉ) ਕੁੜੀ ਨੇ ਬਲੂੰਗੜੀ ਨੂੰ ਫੜ ਲਿਆ।
(ਅ) ਬਾਗ਼ ਵਿਚ ਮੋਰਨੀਆਂ, ਤਿੱਤਰੀਆਂ, ਕਬੂਤਰੀਆਂ ਤੇ ਚਿੜੇ ਰਹਿੰਦੇ ਹਨ।
(ਈ) ਕੁੜਮਣੀ ਆਪਣੀ ਕੁੜਮਣੀ ਨੂੰ ਖ਼ੁਸ਼ ਹੋ ਕੇ ਮਿਲੀ !

PSEB 8th Class Punjabi Vyakaran ਨਾਂਵ (1st Language)

Punjab State Board PSEB 8th Class Punjabi Book Solutions Punjabi Grammar Nanva, Vyakarana ਨਾਂਵ Textbook Exercise Questions and Answers.

PSEB 8th Class Punjabi Grammar ਨਾਂਵ (1st Language)

ਪ੍ਰਸ਼ਨ 1.
ਨਾਂਵ ਦੇ ਲੱਛਣ ਤੇ ਇਸ ਦੇ ਭੇਦ (ਕਿਸਮਾਂ ਉਦਾਹਰਨਾਂ ਸਹਿਤ ਦੱਸੋ।
ਨਾਂਵ ਦੀ ਪਰਿਭਾਸ਼ਾ ਲਿਖੋ। ਇਹ ਕਿੰਨੀ ਪ੍ਰਕਾਰ ਦਾ ਹੁੰਦਾ ਹੈ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਨੋਟ – ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਇਸ ਗਾਈਡ ਵਿਚ ‘ਪੰਜਾਬੀ ਪੁਸਤਕ ਵਾਲਾ ਭਾਗ, ਸਫ਼ਾ 13).

PSEB 8th Class Punjabi Vyakaran ਨਾਂਵ (1st Language)

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚੋਂ ਨਾਂਵ ਚੁਣੋ। ਉਨ੍ਹਾਂ ਦੀ ਕਿਸਮ ਵੀ ਦੱਸੋ –
(ਉ) ਸ਼ੇਰ ਜੰਗਲ ਦਾ ਰਾਜਾ ਮੰਨਿਆ ਗਿਆ ਹੈ।
(ਅ) ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ।
(ਇ) ਨੇਕੀ ਦਾ ਫਲ ਮਿੱਠਾ ਹੁੰਦਾ ਹੈ।
(ਸ) ਜਮਾਤ ਵਿਚ ਤੀਹ ਵਿਦਿਆਰਥੀ ਬੈਠੇ ਹਨ।
(ਹ) ਬਜ਼ਾਰੋਂ ਸਰੋਂ ਦਾ ਤੇਲ ਲਿਆਓ।
(ਕ) ਮੋਹਣ ਸਿੰਘ ਨੇ ਮੁੰਡੇ ਦਾ ਵਿਆਹ ਬੜੀ ਧੂਮ – ਧਾਮ ਨਾਲ ਕੀਤਾ।
(ਖ) ਬਿੱਲੀ ਨੇ ਚੂਹਿਆਂ ਨੂੰ ਮਾਰ ਮੁਕਾਇਆ।
(ਗ) ਜਵਾਨੀ ਦੀਵਾਨੀ ਹੁੰਦੀ ਹੈ।
(ਘ) ਅੱਜ ਬਹੁਤ ਗਰਮੀ ਹੈ।
(ਝ) ਮੋਰ ਪੈਲ ਪਾ ਕੇ ਥੱਕ ਗਿਆ ਹੈ।
ਉੱਤਰ :
(ਉ) ਸ਼ੇਰ, ਜੰਗਲ, ਰਾਜਾ – ਆਮ ਨਾਂਵ।
(ਅ) ਚੀਜ਼ – ਆਮ ਨਾਂਵ, ਸੋਨਾ – ਵਸਤੂਵਾਚਕ ਨਾਂਵ।
(ਇ) ਨੇਕੀ – ਭਾਵਵਾਚਕ ਨਾਂਵ, ਫਲ – ਆਮ ਨਾਂਵ।
(ਸ) ਜਮਾਤ – ਇਕੱਠਵਾਚਕ ਨਾਂਵ : ਵਿਦਿਆਰਥੀ – ਆਮ ਨਾਂਵ।
(ਹੇ) ਬਜ਼ਾਰੋਂ – ਆਮ ਨਾਂਵ; ਸਗੋਂ, ਤੇਲ – ਵਸਤੂਵਾਚਕ ਨਾਂਵ
(ਕ) ਮੋਹਣ ਸਿੰਘ – ਖ਼ਾਸ ਨਾਂਵ, ਮੁੰਡੇ – ਆਮ ਨਾਂਵ ਵਿਆਹ – ਭਾਵਵਾਚਕ ਨਾਂਵ।
(ਖੀ) ਬਿੱਲੀ, ਚੂਹਿਆਂ – ਆਮ ਨਾਂਵ।
(ਗ) ਜਵਾਨੀ – ਭਾਵਵਾਚਕ ਨਾਂਵ !
(ਘ) ਗਰਮੀ – ਭਾਵਵਾਚਕ ਨਾਂਵੇ !
(ਝ) ਮੋਰ, ਪੈਲ – ਆਮ ਨਾਂਵ !

PSEB 8th Class Punjabi Vyakaran ਨਾਂਵ (1st Language)

ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਦੇ ਸਾਹਮਣੇ ਨਾਂਵ ਦੀ ਕਿਸਮ ਲਿਖੋ
(ੳ) ਸੁਹੱਪਣ –
(ਅ) ਫੁੱਲ –
(ਇ) ਇਸਤਰੀ –
(ਸ) ਲੋਹਾ –
(ਹ) ਖੁਸ਼ੀ –
(ਕਿ) ਤੇਲ –
(ਖ) ਸੁਗੰਧ –
(ਗ) ਮਨੁੱਖਤਾ –
(ਘ) ਗੰਗਾ –
(5) ਜਮਾਤ –
ਉੱਤਰ :
(ੳ) ਸੁਹੱਪਣ – ਭਾਵਵਾਚਕ ਨਾਂਵ,
(ਅ) ਫੁੱਲ – ਆਮ ਨਾਂਵ,
(ਇ) ਇਸਤਰੀ – ਆਮ ਨਾਂਵ,
(ਸ) ਲੋਹਾ – ਵਸਤੂਵਾਚਕ ਨਾਂਵ,
(ਹ) ਖੁਸ਼ੀ – ਭਾਵਵਾਚਕ ਨਾਂਵ,
(ਕਿ) ਤੇਲ – ਵਸਤਵਾਚਕ ਨਾਂਵ,
(ਖ) ਸੁਗੰਧ – ਭਾਵਵਾਚਕ ਨਾਂਵ
(ਗ) ਮਨੁੱਖਤਾ – ਭਾਵਵਾਚਕ ਨਾਂਵ,
(ਘ) ਗੰਗਾ – ਖ਼ਾਸ ਨਾਂਵ
(5) ਜਮਾਤ – ਇਕੱਠਵਾਚਕ ਨਾਂਵ।

PSEB 8th Class Punjabi Vyakaran ਨਾਂਵ (1st Language)

ਪ੍ਰਸ਼ਨ 4.
ਖ਼ਾਲੀ ਥਾਂਵਾਂ ਭਰੋ
(ਉ) ਨਾਂਵ ……………………………. ਪ੍ਰਕਾਰ ਦੇ ਹੁੰਦੇ ਹਨ।
(ਅ) ਜਿਨ੍ਹਾਂ ਸ਼ਬਦਾਂ ਤੋਂ ਕਿਸੇ ਮਨੁੱਖ, ਵਸਤੂ, ਥਾਂ ਆਦਿ ਦਾ ਨਾਂ ਪਤਾ ਲੱਗੇ, ਉਨ੍ਹਾਂ ਨੂੰ ……………………………. ਕਹਿੰਦੇ ਹਨ।
(ਈ) ਆਮ ਨਾਂਵ ਦਾ ਦੂਸਰਾ ਨਾਂਵ ……………………………. ਨਾਂਵ ਹੈ।
(ਸ) ਨਿੱਜ – ਵਾਚਕ ਨਾਂਵ ਨੂੰ ……………………………. ਵੀ ਕਹਿੰਦੇ ਹਨ।
(ਹ) ਸ਼ੀਲਾ, ਮੀਨਾ ਤੇ ਸੁਨੀਤਾ ……………………………. ਨਾਂਵ ਅਖਵਾਉਂਦੇ ਹਨ।
(ਕ) ਸੈਨਾ, ਜਮਾਤ, ਇੱਜੜ ……………………………. ਨਾਂਵ ਅਖਵਾਉਂਦੇ ਹਨ।
(ਖ) ਸ਼ਹਿਰ, ਪਿੰਡ, ਪਹਾੜ ……………………………. ਨਾਂਵ ਅਖਵਾਉਂਦੇ ਹਨ।
(ਗ) ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਬੰਦਾ ਬਹਾਦਰ ……………………………. ਨਾਂਵ ਅਖਵਾਉਂਦੇ ਹਨ।
(ਘ) ਖੰਡ, ਗੁੜ, ਕਣਕ, ……………………………. ਨਾਂਵ ਹਨ। ਝ ਗਰਮੀ, ਸਰਦੀ, ਜਵਾਨੀ ……………………………. ਨਾਂਵ ਹਨ।
ਉੱਤਰ :
(ੳ) ਪੰਜ, (ਅ ਆਮ ਨਾਂਵ, ਇ ਜਾਤੀਵਾਚਕ,
(ਸ) ਖ਼ਾਸ ਨਾਂਵ,
(ਹ) ਖ਼ਾਸ ਨਾਂਵ,
(ਕ) ਇਕੱਠਵਾਚਕ,
(ਖ) ਆਮ,
(ਗ) ਖ਼ਾਸ,
(ਘ) ਵਸਤਵਾਚਕ,
(੩) ਭਾਵਵਾਚਕ।

PSEB 8th Class Punjabi Vyakaran ਨਾਂਵ (1st Language)

ਪ੍ਰਸ਼ਨ 5.
ਠੀਕ ਵਾਕਾਂ ਦੇ ਸਾਹਮਣੇ ਅਤੇ ਗ਼ਲਤ ਵਾਕਾਂ ਦੇ ਸਾਹਮਣੇ ਲਗਾਓ
(ੳ) ਖ਼ਾਸ ਸਥਾਨ, ਵਸਤੂ, ਵਿਅਕਤੀ ਦਾ ਗਿਆਨ ਦੇਣ ਵਾਲਾ ਸ਼ਬਦ ਆਮ ਨਾਂਵ ਹੁੰਦਾ ਹੈ।
(ਅ) ਸੈਨਾ, ਦਲ, ਸਭਾ, ਇੱਜੜ, ਡਾਰ, ਇਕੱਠਵਾਚਕ ਨਾਂਵ ਹਨ।
(ਈ) ਖ਼ੁਸ਼ੀ, ਉਦਾਸੀ, ਗ਼ਮੀ ਵਸਤੂਵਾਚਕ ਨਾਂਵ ਹਨ।
(ਸ) ਪੁਸਤਕ, ਮਨੁੱਖ, ਸ਼ਹਿਰ, ਪਿੰਡ ਆਮ ਨਾਂਵ ਹਨ।
(ਹ) ਨਾਂਵ ਅੱਠ ਪ੍ਰਕਾਰ ਦੇ ਹੁੰਦੇ ਹਨ।
(ਕ) ਦਿੱਲੀ, ਹਿਮਾਲਾ, ਖ਼ਾਸ ਨਾਂਵ ਹਨ।
ਉੱਤਰ :
(ੳ) (✗)
(ਅ) (✓)
(ਇ) (✗)
(ਸ) (✓)
(ਹ) (✗)
(ਕ) (✓)

PSEB 8th Class Punjabi Vyakaran ਨਾਂਵ (1st Language)

ਪ੍ਰਸ਼ਨ 6.
ਹੇਠ ਲਿਖੇ ਨਾਂਵ ਸ਼ਬਦਾਂ ਵਿਚੋਂ ਖ਼ਾਸ ਨਾਂਵ ਤੇ ਆਮ ਨਾਂਵ ਚੁਣੋ
ਸੈਨਾ, ਜਮਾਤ, ਇੱਜੜ, ਸ੍ਰੀ ਗੁਰੂ ਨਾਨਕ ਦੇਵ ਜੀ, ਦਿੱਲੀ, ਹਿਮਾਲਾ, ਸਰਦੀ, ਗਰਮੀ, ਜਵਾਨੀ, ਡਾਰ, ਖੰਡ, ਗੁੜ, ਕਣਕ, ਸ਼ਹਿਰ, ਪਿੰਡ, ਪਹਾੜ।
ਉੱਤਰ :
ਆਮ ਨਾਂਵ – ਸ਼ਹਿਰ, ਪਿੰਡ, ਪਹਾੜ।
ਖ਼ਾਸ ਨਾਂਵ – ਸ੍ਰੀ ਗੁਰੁ ਨਾਨਕ ਦੇਵ ਜੀ, ਦਿੱਲੀ, ਹਿਮਾਲਾ

PSEB 8th Class Punjabi Vyakaran ਸ਼ਬਦ-ਜੋੜ (1st Language)

Punjab State Board PSEB 8th Class Punjabi Book Solutions Punjabi Grammar Sabada Jora, Vyakarana ਸ਼ਬਦ-ਜੋੜ Textbook Exercise Questions and Answers.

PSEB 8th Class Punjabi Grammar ਸ਼ਬਦ-ਜੋੜ (1st Language)

PSEB 8th Class Punjabi Vyakaran ਸ਼ਬਦ-ਜੋੜ (1st Language) 1
PSEB 8th Class Punjabi Vyakaran ਸ਼ਬਦ-ਜੋੜ (1st Language) 2
PSEB 8th Class Punjabi Vyakaran ਸ਼ਬਦ-ਜੋੜ (1st Language) 3

PSEB 8th Class Punjabi Vyakaran ਸ਼ਬਦ-ਜੋੜ (1st Language)

PSEB 8th Class Punjabi Vyakaran ਸ਼ਬਦ-ਜੋੜ (1st Language) 4
PSEB 8th Class Punjabi Vyakaran ਸ਼ਬਦ-ਜੋੜ (1st Language) 5
PSEB 8th Class Punjabi Vyakaran ਸ਼ਬਦ-ਜੋੜ (1st Language) 6

PSEB 8th Class Punjabi Vyakaran ਸ਼ਬਦ-ਜੋੜ (1st Language)

PSEB 8th Class Punjabi Vyakaran ਸ਼ਬਦ-ਜੋੜ (1st Language) 7
PSEB 8th Class Punjabi Vyakaran ਸ਼ਬਦ-ਜੋੜ (1st Language) 8
PSEB 8th Class Punjabi Vyakaran ਸ਼ਬਦ-ਜੋੜ (1st Language) 9

PSEB 8th Class Punjabi Vyakaran ਸ਼ਬਦ-ਜੋੜ (1st Language)

PSEB 8th Class Punjabi Vyakaran ਸ਼ਬਦ-ਜੋੜ (1st Language) 10
PSEB 8th Class Punjabi Vyakaran ਸ਼ਬਦ-ਜੋੜ (1st Language) 11
PSEB 8th Class Punjabi Vyakaran ਸ਼ਬਦ-ਜੋੜ (1st Language) 12

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਜੋੜ ਸ਼ੁੱਧ ਕਰ ਕੇ ਲਿਖੋ –
ਅਲੈਹਦਾ, ਲਫਾਫਾ, ਫਰਮੈਂਸ਼, ਦਰਿਸ਼ਟਾਂਤ, ਅਨਪੜ, ਪ੍ਰਮੇਸਰ, ਸਪਰਿੰਗ, ਸਰੋ, ਪਰੇਮਕਾ, ਹਾਜਰ, ਫਰਸ਼, ਛੈਹਬਰ, ਵਿਗਯਾਨ।
ਉੱਤਰ :
ਅਲਹਿਦਾ, ਲਿਫ਼ਾਫਾ, ਫ਼ਰਮਾਇਸ਼, ਦ੍ਰਿਸ਼ਟਾਂਤ, ਅਨਪੜ੍ਹ, ਪਰਮੇਸ਼ਰ, ਸਪ੍ਰਿੰਗ, ਸਰੋਂ, ਪ੍ਰੇਮਿਕਾ, ਹਾਜ਼ਰ, ਫ਼ਰਸ਼, ਛਹਿਬਰ, ਵਿਗਿਆਨ

PSEB 8th Class Punjabi Vyakaran ਸ਼ਬਦ-ਜੋੜ (1st Language)

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦੇ ਜੋੜ ਸ਼ੁੱਧ ਕਰੋ
ਦੇਹਲਾ, ਪੌਪੰਚ, ਗਿਨਣਾ, ਵਾਰਿਸ, ਪ੍ਰਤੀਯੋਗਤਾ, ਪ੍ਰਵਾਰ, ਘੁਮਾਰ, ਜ਼, ਰਜਾਮਦ, ਸੀਉਂਕ, ਉਨਿੰਜਾ, ਸੋਹਨਾ, ਖੰਗੂਰਾ।
ਉੱਤਰ :
ਦਹਿਲਾ, ਪਹੁੰਚ, ਗਿਣਨਾ, ਵਾਰਸ, ਪ੍ਰਤੀਯੋਗਤਾ, ਪਰਵਾਰ, ਘੁਮਿਆਰ, ਪਰਹੇਜ਼, ਰਜ਼ਾਮੰਦ, ਸਿਉਂਕ, ‘ਉਵੰਜਾ, ਸੋਹਣਾ, ਖੰਘੂਰਾ।

ਪ੍ਰਸ਼ਨ 3.
ਸ਼ਬਦਾਂ ਦੇ ਸ਼ਬਦ-ਜੋੜ ਸ਼ੁੱਧ ਕਰੋ
ਪ੍ਰਲੋਕ, ਤਿਰਸੂਲ, ਬੋਹਰ, ਐਹਮ, ਰੇਛਮ, ਸਵਿਕਾਰ, ਚੌਰਾਹਾ, ਵੈਨਕ, ਗਿਨਣ, ਅੰਨਾ, ਸਫ਼ੈਦ, ਜਰਿਰ !
ਉੱਤਰ :
ਪਰਲੋਕ, ਤਿਸ਼ੂਲ, ਬਹੁਕਰ, ਅਹਿਮ, ਰੇਸ਼ਮ, ਸਵੀਕਾਰ, ਚੁਰਾਹਾ, ਦੈਨਿਕ, ਗਿਣਨ, ਅੰਨ੍ਹ, ਸਫ਼ੈਦ, ਜ਼ਹਿਰ। :

ਪ੍ਰਸ਼ਨ 4.
ਹੇਠ ਲਿਖੇ ਸ਼ਬਦਾਂ ਦੇ ਜੋੜ ਸ਼ੁੱਧ ਕਰ ਕੇ ਲਿਖੋ
ਪ੍ਰਮੇਸ਼ਰ, ਚੱਮ, ਸ਼ਸ਼ਤਰ, ਦੋਪੈਹਰ, ਪਰਵੇਸ਼, ਪਰੀਖਿਆ, ਬਰਾਹਮਣ, ਸਥਿਤੀ, ਦੁਵਾਰਾ, ਸਯਾਪਾ, ਯੁਰਮਾਨਾ, ਖਾਣ, ਬਹਿੜਕਾ, ਦੇਸੀ, ਕਹਾਨੀ।
ਉੱਤਰ :
ਪਰਮੇਸ਼ਰ, ਚੰਮ, ਸ਼ਸਤਰ, ਦੁਪਹਿਰ, ਸ਼, ਪ੍ਰੀਖਿਆ, ਬ੍ਰਾਹਮਣ, ਸਥਿਤੀ, ਦੁਆਰਾ, ਸਿਆਪਾ, ਜੁਰਮਾਨਾ, ਤਰਖਾਣ, ਵਹਿੜਕਾ, ਪਰਦੇਸੀ, ਕਹਾਣੀ।

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਦੇ ਜੋੜ ਸ਼ੁੱਧ ਕਰੋ ਸੁਰਤਿ, ਕਿਆ, ਨੌਹ, ਸ਼ੈਹਰ, ਮੰਘਿਆਈ, ਅਉਖਾ, ਸੁਤੰਤਰਤਾ, ਤੀਮੀਂ, ਯੰਤਰ, ਭਾਗਯ।
ਉੱਤਰ :
ਸੁਰਤੀ, ਕਿਰਿਆ, ਨਹੁੰ, ਜ਼ਹਿਰ, ਮਹਿੰਗਾਈ, ਔਖਾ, ਸੁਤੰਤਰਤਾ, ਤੀਵੀਂ, ਜੰਤਰ, ਭਾਗ।

PSEB 8th Class Punjabi Vyakaran ਸ਼ਬਦ-ਜੋੜ (1st Language)

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਦੇ ਜੋੜ ਸ਼ੁੱਧ ਕਰ ਕੇ ਲਿਖੋ
(ੳ) ਭਉਂਕਣਾ, ਸ਼ੈਹਰ, ਚੁੰਗ, ਉਠਨਾ, ਮਾਯਾ।
(ਅ) ਰੈਹਮ, ਪੈਹਰਾਵਾ, ਹਿਰਣ, ਕੱਨ, ਪਯਾਰ, ਤੀਮੀਂ, ਮਾਯਾ, ਦੁਸੈਹਰਾ, ਭੈਨ।
(ਈ) ਵਯਾਕਰਨ, ਠੰਡ, ਕੈਹਰ, ਆਸਾ, ਟੇਡਾ, ਦੁਪਹੈਰ, ਪਰਭੂ, ਵੱਢਾ, ਸ਼ੈਹਰ, ਹਿਮਾਲਯ, ਬਿਆਹ !
ਉੱਤਰ :
(ੳ) ਭੌਕਣਾ, ਸ਼ਹਿਰ, ਚੁੰਘ, ਉੱਠਣਾ, ਮਾਇਆ।
(ਅ) ਰਹਿਮ, ਪਹਿਰਾਵਾ, ਹਿਰਨ, ਕੰਨ, ਪਿਆਰ, ਤੀਵੀਂ, ਮਾਇਆ, ਦੁਸਹਿਰਾ, ਭੈਣ।
(ੲ) ਵਿਆਕਰਨ, ਠੰਢ, ਕਹਿਰ, ਪਿਆਸਾ, ਟੇਢਾ, ਦੁਪਹਿਰ, ਪ੍ਰਭੂ, ਵੱਡਾ, ਜ਼ਹਿਰ, ਹਿਮਾਲਿਆ, ਵਿਆਹ।

ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਦੇ ਜੋੜ ਸੁੱਧ ਕਰੋ
(ਉ) ਸੇਹਤ, ਮੇਹਨਤ, ਜੇਹੜਾ, ਕੇਹੜਾ, ਵੇਹੜਾ, ਮੇਹਰ।
(ਅ) ਸ਼ੈਹਰ, ਪੈਹਰ, ਗੈਹਣਾ, ਸੁਨੈਹਰੀ, ਰੈਹਣਾ, ਦੁਪੈਹਰ।
(ੲ) ਬੋਹਤ, ਵੌਹਟੀ, ਨੌਂਹ, ਸੌਹਰਾ, ਬੌਹਵਚਨ, ਸੁਪਾਹੀ, ਸ਼ੀਤਲ, ਸ਼ਿਖਰ, ਸੜਕ, ਕੇਸ਼।
(ਸ) ਔਰਤ, ਚੋਲ, ਭਿਖਾਰਣ, ਆਯਾ, ਅਬਿਆਸ, ਦੁਦ।
(ਹ) ਰੈਂਹਦਾ, ਨੇਹਰ, ਕਚੈਹਰੀ, ਪੀਂਗ, ਗੋਬੀ, ਸੌਂਹ।
ਉੱਤਰ :
(ੳ) ਸਿਹਤ, ਮਿਹਨਤ, ਜਿਹੜਾ, ਕਿਹੜਾ, ਵਿਹੜਾ, ਮਿਹਰ।
(ਅ) ਸ਼ਹਿਰ, ਪਹਿਰ, ਗਹਿਣਾ, ਸੁਨਹਿਰੀ, ਰਹਿਣਾ, ਦੁਪਹਿਰ।
(ਈ) ਬਹੁਤ, ਵਹੁਟੀ, ਨਹੁੰ, ਸਹੁਰਾ, ਬਹੁਵਚਨ, ਸਿਪਾਹੀ, ਸੀਤਲ, ਸਿਖਰ, ਸੜਕ, ਕੇਸ।
(ਸ) ਔਰਤ, ਚੌਲ, ਭਿਖਾਰਨ, ਆਇਆ, ਅਭਿਆਸ, ਦੁੱਧ।
(ਹ) ਰਹਿੰਦਾ, ਨਹਿਰ, ਕਚਹਿਰੀ, ਪੀਂਘ, ਗੋਭੀ, ਸਹੁੰ।

PSEB 8th Class Punjabi Vyakaran ਬੋਲੀ, ਭਾਵਾਂਸ਼, ਸ਼ਬਦ, ਵਿਆਕਰਨ ਤੇ ਵਰਨ (1st Language)

Punjab State Board PSEB 8th Class Punjabi Book Solutions Punjabi Grammar Boli, Vyakarana ਬੋਲੀ, ਭਾਵਾਂਸ਼, ਸ਼ਬਦ, ਵਿਆਕਰਨ ਤੇ ਵਰਨ Textbook Exercise Questions and Answers.

PSEB 8th Class Punjabi Grammar ਬੋਲੀ, ਭਾਵਾਂਸ਼, ਸ਼ਬਦ, ਵਿਆਕਰਨ ਤੇ ਵਰਨ (1st Language)

ਬੋਲੀ

ਪ੍ਰਸ਼ਨ 1.
ਬੋਲੀ ਜਾਂ ਭਾਸ਼ਾ ਕਿਸ ਨੂੰ ਆਖਦੇ ਹਨ ?
ਜਾਂ
ਬੋਲੀ ਦੀ ਪਰਿਭਾਸ਼ਾ ਲਿਖੋ।
ਉੱਤਰ :
ਮਨੁੱਖ ਜਿਨ੍ਹਾਂ ਸਾਰਥਕ ਅਵਾਜ਼ਾਂ ਧੁਨੀਆਂ ਰਾਹੀਂ ਆਪਣੇ ਮਨੋਭਾਵਾਂ ਤੇ ਵਿਚਾਰਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਹੈ, ਉਨ੍ਹਾਂ ਦੇ ਸਮੂਹਾਂ ਨੂੰ “ਬੋਲੀ” ਜਾਂ “ਭਾਸ਼ਾਆਖਿਆ ਜਾਂਦਾ ਹੈ।

ਪ੍ਰਸ਼ਨ 2.
ਬੋਲੀ ਜਾਂ ਭਾਸ਼ਾ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ :
ਮਨੁੱਖ ਆਪਣੇ ਮਨੋਭਾਵਾਂ ਨੂੰ ਦੋ ਤਰ੍ਹਾਂ ਲਿਖ ਕੇ ਜਾਂ ਬੋਲ ਕੇ ਪ੍ਰਗਟ ਕਰਦਾ ਹੈ। ਇਸ ਕਰਕੇ ਬੋਲੀ ਵੀ ਦੋ ਪ੍ਰਕਾਰ ਦੀ ਮੰਨੀ ਜਾਂਦੀ ਹੈ
(ਉ) ਬੋਲ-ਚਾਲ ਦੀ ਬੋਲੀ ਅਤੇ
(ਅ) ਸਾਹਿਤਕ ਜਾਂ ਟਕਸਾਲੀ ਬੋਲੀ।

PSEB 8th Class Punjabi Vyakaran ਬੋਲੀ, ਭਾਵਾਂਸ਼, ਸ਼ਬਦ, ਵਿਆਕਰਨ ਤੇ ਵਰਨ (1st Language)

ਵਿਆਕਰਨ

ਪ੍ਰਸ਼ਨ 3.
ਵਿਆਕਰਨ ਕਿਸ ਨੂੰ ਆਖਦੇ ਹਨ ? ਇਸ ਦੇ ਕਿੰਨੇ ਭਾਗ ਹੁੰਦੇ ਹਨ ? ਸੰਖੇਪ ਉੱਤਰ ਦਿਓ।
ਉੱਤਰ :
ਬੋਲੀ ਦੇ ਸ਼ਬਦ-ਰੂਪਾਂ ਤੇ ਵਾਕ-ਬਣਤਰ ਦੇ ਨੇਮਾਂ ਨੂੰ ਵਿਆਕਰਨ’ ਕਹਿੰਦੇ ਹਨ। ਬੋਲੀ ਦੀ ਠੀਕ ਵਰਤੋਂ ਕਰਨ ਲਈ ਵਿਆਕਰਨ ਦੇ ਨਿਯਮਾਂ ਤੋਂ ਜਾਣੂ ਹੋਣਾ ਜ਼ਰੂਰੀ ਹੈ। ਇਹ ਗੱਲ ਵੀ ਜਾਣ ਲੈਣੀ ਜ਼ਰੂਰੀ ਹੈ ਕਿ ਬੋਲੀ ਅਤੇ ਵਿਆਕਰਨ ਇਕੱਠੀਆਂ ਹੀ ਜਨਮ ਲੈਂਦੀਆਂ ਹਨ। ਵਿਆਕਰਨਿਕ ਨਿਯਮਾਂ ਵਿਚ ਬੱਝ ਕੇ ਬੋਲੀ ਸਾਹਿਤਕ ਰੂਪ ਧਾਰਨ ਕਰਦੀ ਹੈ।

ਪ੍ਰਸ਼ਨ 4.
ਵਿਆਕਰਨ ਦੇ ਕਿੰਨੇ ਭੇਦ ਹਨ ? ਵਿਸਥਾਰ ਸਹਿਤ ਲਿਖੋ।
ਉੱਤਰ :
ਵਿਦਵਾਨਾਂ ਨੇ ਵਿਆਕਰਨ ਨੂੰ ਹੇਠ ਲਿਖੇ ਤਿੰਨ ਭਾਗਾਂ ਵਿਚ ਵੰਡਿਆ ਹੈ

  • ਵਰਨ-ਬੋਧ-ਇਸ ਦੁਆਰਾ ਸਾਨੂੰ ਵਰਨਾਂ ਅਤੇ ਲਗਾਂ-ਮਾਤਰਾਂ ਦੇ ਉਚਾਰਨ ਤੇ ਸਹੀ ਵਰਤੋਂ ਦੇ ਨਿਯਮਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ।
  • ਸ਼ਬਦ ਬੋਧ-ਇਸ ਦੁਆਰਾ ਸ਼ਬਦ ਦੇ ਭਿੰਨ-ਭਿੰਨ ਰੂਪਾਂ, ਸ਼ਬਦ-ਰਚਨਾ ਤੇ ਸ਼ਬਦ-ਵੰਡ ਦੇ ਨਿਯਮਾਂ ਦਾ ਗਿਆਨ ਪ੍ਰਾਪਤ ਹੁੰਦਾ ਹੈ।
  • ਵਾਕ-ਬੋਧ-ਇਸ ਦੁਆਰਾ ਅਸੀਂ ਵਾਕ-ਰਚਨਾ, ਵਾਰ-ਵਟਾਂਦਰਾ, ਵਾਕ-ਵੰਡ ਤੇ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਦੇ ਨੇਮਾਂ ਬਾਰੇ ਗਿਆਨ ਪ੍ਰਾਪਤ ਕਰਦੇ ਹਾਂ।

ਪ੍ਰਸ਼ਨ 5.
ਸ਼ਬਦ ਕੀ ਹੁੰਦਾ ਹੈ ? ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ? ਉਦਾਹਰਨਾਂ ਸਹਿਤ ਉੱਤਰ ਦਿਓ।
ਉੱਤਰ :
ਸ਼ਬਦ ਬੋਲੀ ਦੀ ਇਕ ਸਭ ਤੋਂ ਛੋਟੀ ਸੁਤੰਤਰ ਇਕਾਈ ਹੁੰਦਾ ਹੈ। ਇਸ ਦਾ ਅਰਥ ਸਪੱਸ਼ਟ ਹੁੰਦਾ ਹੈ, ਜੋ ਕਿ ਛੋਟੇ ਤੋਂ ਛੋਟਾ ਹੁੰਦਾ ਹੈ। ਇਕ ਸ਼ਬਦ ਵਿਚ ਅਵਾਜ਼ਾਂ , ਧੁਨੀਆਂ ਦੀ ਗਿਣਤੀ ਇਕ ਵੀ ਹੋ ਸਕਦੀ ਹੈ ਤੇ ਇਕ ਤੋਂ ਵੱਧ ਵੀ ; ਜਿਵੇਂ-‘ਮੈਂ ਫੁੱਟਬਾਲ ਖੇਡਾਂਗਾ ਇਸ ਵਾਕ ਵਿਚ ਤਿੰਨ ਸ਼ਬਦ ਹਨ, ਜੋ ਆਪਣੇ ਆਪ ਵਿਚ ਬੋਲੀ ਦੀਆਂ ਸੁਤੰਤਰ ਇਕਾਈਆਂ ਹਨ ਇਨ੍ਹਾਂ ਦੇ ਅਰਥ ਸਪੱਸ਼ਟ ਅਤੇ ਆਪਣੇ-ਆਪ ਵਿਚ ਛੋਟੇ ਤੋਂ ਛੋਟੇ ਹਨ। ਇਨ੍ਹਾਂ ਸ਼ਬਦਾਂ ਵਿਚ ਅਵਾਜ਼ਾਂ (ਧੁਨੀਆਂ ਦੀ ਗਿਣਤੀ ਨਿਸਚਿਤ ਨਹੀਂ।

ਪਰੰਪਰਾਗਤ ਵਿਆਕਰਨਾਂ ਵਿਚ ਸ਼ਬਦਾਂ ਦੇ ਦੋ ਭੇਦ ਦੱਸੇ ਗਏ ਹਨ-ਸਾਰਥਕ ਤੇ ਨਿਰਾਰਥਕ ! ਪਰ ਇਹ ਠੀਕ ਨਹੀਂ! ਅਸਲ ਵਿਚ ਭਾਸ਼ਾ ਦਾ ਕੋਈ ਵੀ ਸ਼ਬਦ ਨਿਰਾਰਥਕ ਨਹੀਂ ਹੁੰਦਾ। ਜੇਕਰ ਅਸੀਂ ਕਹਿੰਦੇ ਹਾਂ ਕਿ “ਪਾਣੀ ਪੀਓ ਤਾਂ ‘ਪਾਣੀ ਦਾ ਅਰਥ ਕੇਵਲ ਪਾਣੀ ਹੀ ਹੈ, ਪਰ ਜੇਕਰ ਅਸੀਂ “ਪਾਣੀ-ਧਾਣੀ ਪੀਓ’ ਕਹਿੰਦੇ ਹਾਂ, ਤਾਂ ਪਾਣੀ-ਧਾਣੀ ਦਾ ਅਰਥ ਸ਼ਰਬਤ, ਸਕੰਜਵੀ, ਲੱਸੀ ਜਾਂ ਸ਼ਰਾਬ ਵੀ ਹੋ ਸਕਦਾ ਹੈ।

ਰੁਪ ਅਨੁਸਾਰ ਸ਼ਬਦਾਂ ਦੇ ਦੋ ਮੁੱਖ ਭੇਦ ਹਨ –

  1. ਵਿਕਾਰੀ
  2. ਅਵਿਕਾਰੀ।

PSEB 8th Class Punjabi Vyakaran ਬੋਲੀ, ਭਾਵਾਂਸ਼, ਸ਼ਬਦ, ਵਿਆਕਰਨ ਤੇ ਵਰਨ (1st Language)

1. ਵਿਕਾਰੀ-ਉਨ੍ਹਾਂ ਸ਼ਬਦਾਂ ਨੂੰ ਜਿਨ੍ਹਾਂ ਦਾ ਰੂਪ, ਲਿੰਗ, ਵਚਨ ਤੇ ਕਾਲ ਕਰਕੇ ਬਦਲ ਜਾਵੇ, ਵਿਕਾਰੀ ਸ਼ਬਦ ਕਹਿੰਦੇ ਹਨ। ਨਾਂਵ, ਪੜਨਾਂਵ, ਵਿਸ਼ੇਸ਼ਣ ਤੇ ਕਿਰਿਆ ਵਿਕਾਰੀ ਸ਼ਬਦ ਹਨ।

2. ਅਵਿਕਾਰੀ-ਉਹ ਸ਼ਬਦ ਅਵਿਕਾਰੀ ਹੁੰਦੇ ਹਨ, ਜਿਨ੍ਹਾਂ ਦੇ ਰੁਪ ਲਿੰਗ, ਵਚਨ ਤੇ ਕਾਲ ਕਰਕੇ ਨਾ ਬਦਲਣ। ਕਿਰਿਆ ਵਿਸ਼ੇਸ਼ਣ, ਯੋਜਕ, ਸੰਬੰਧਕ, ਵਿਸਮਿਕ, ਅਵਿਕਾਰੀ ਸ਼ਬਦ ਹਨ।

ਯੋਗ ਅਨੁਸਾਰ ਸ਼ਬਦ ਅੱਠ ਪ੍ਰਕਾਰ ਦੇ ਹੁੰਦੇ ਹਨ-ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਤੇ ਯੋਜਕ।

ਵਰਨਮਾਲਾ

ਪ੍ਰਸ਼ਨ 6.
ਲਿਪੀ ਕਿਸ ਨੂੰ ਆਖਦੇ ਹਨ ? ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਲਿਖੋ।
ਜਾਂ
ਲਿਪੀ ਦੀ ਪਰਿਭਾਸ਼ਾ ਲਿਖੋ।
ਉੱਤਰ :
ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਵਿਚ ਅੰਕਿਤ ਕਰਨ ਲਈ ਕੁੱਝ ਚਿੰਨ੍ਹ ਵਰਤੇ ਜਾਂਦੇ ਹਨ। ਇਨ੍ਹਾਂ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ’ ਕਿਹਾ ਜਾਂਦਾ ਹੈ। ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਗੁਰਮੁਖੀ ਹੈ।

ਪ੍ਰਸ਼ਨ 7.
ਵਰਨ ਕਿਸ ਨੂੰ ਆਖਦੇ ਹਨ ? ਇਨ੍ਹਾਂ ਦੇ ਕਿੰਨੇ ਭੇਦ ਹਨ ? ਸੰਖੇਪ ਰੂਪ ਵਿਚ ਉੱਤਰ ਦਿਓ।
ਉੱਤਰ :
ਮਨੁੱਖ ਜਦੋਂ ਬੋਲਦਾ ਹੈ, ਤਾਂ ਉਸ ਦੇ ਮੂੰਹੋਂ ਭਿੰਨ-ਭਿੰਨ ਪ੍ਰਕਾਰ ਦੀਆਂ ਅਵਾਜ਼ਾਂ ਧੁਨੀਆਂ) ਨਿਕਲਦੀਆਂ ਹਨ। ਇਨ੍ਹਾਂ ਅਵਾਜ਼ਾਂ ਨੂੰ ਪ੍ਰਗਟ ਕਰਨ ਲਈ, ਜੋ ਚਿੰਨ੍ਹ ਮਿੱਥੇ ਗਏ ਹਨ, ਉਨ੍ਹਾਂ ਨੂੰ ਵਰਨ ਜਾਂ ਅੱਖਰ ਆਖਿਆ ਜਾਂਦਾ ਹੈ ; ਜਿਵੇਂ-ਕ, ਚ, ਟ, ਤ, ੫।

ਇਨ੍ਹਾਂ ਅਵਾਜ਼ਾਂ ਨੂੰ ਪ੍ਰਗਟ ਕਰਨ ਲਈ ਮੂੰਹ ਦੇ ਸਾਰੇ ਅੰਗ ਬੁਲ਼, ਜੀਭ, ਦੰਦ, ਤਾਲੂ ਤੇ ਸੰਘ ਆਦਿ ਰਲ ਕੇ ਹਿੱਸਾ ਪਾਉਂਦੇ ਹਨ। ਮਨੁੱਖੀ ਸਾਹ ਜਦੋਂ ਬਾਹਰ ਨਿਕਲਦਾ ਹੈ, ਤਾਂ ਉਹ ਮੂੰਹ ਦੇ ਇਨ੍ਹਾਂ ਅੰਗਾਂ ਨਾਲ ਟਕਰਾਉਂਦਾ ਹੈ, ਤਦ ਮੂੰਹ ਵਿਚੋਂ ਭਿੰਨ-ਭਿੰਨ ਅਵਾਜ਼ਾਂ (ਧੁਨੀਆਂ) ਨਿਕਲਦੀਆਂ ਹਨ। ਇਨ੍ਹਾਂ ਅਵਾਜ਼ਾਂ ਨੂੰ ਲਿਖਣ ਲਈ, ਜੋ ਚਿੰਨ੍ਹ ਵਰਤੇ ਜਾਂਦੇ ਹਨ ਉਨ੍ਹਾਂ ਨੂੰ ਹੀ ਵਰਨ ਜਾਂ ਅੱਖਰ ਆਖਿਆ ਜਾਂਦਾ ਹੈ। ਇਹ ਅੱਖਰ ਮਿਲ ਕੇ ਸ਼ਬਦ ਬਣਦੇ ਹਨ।

ਪ੍ਰਸ਼ਨ 8.
ਗੁਰਮੁਖੀ ਲਿਪੀ ਦੇ ਕਿੰਨੇ ਵਰਨ (ਅੱਖਰ) ਹਨ ? ਇਨ੍ਹਾਂ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾਂਦਾ ਹੈ ?
ਉੱਤਰ :
ਗੁਰਮੁਖੀ ਲਿਪੀ ਦੇ 35 ਅੱਖਰ ਹਨ। ਇਨ੍ਹਾਂ ਵਿਚ ਫ਼ਾਰਸੀ ਦੀਆਂ ਪੰਜ ਧੁਨੀਆਂ ਸ਼, ਖ਼, ਗ਼, ਜ਼, ਫ਼-ਦੇ ਸ਼ਾਮਲ ਹੋਣ ਨਾਲ ਇਨ੍ਹਾਂ ਦੀ ਗਿਣਤੀ 40 ਹੋ ਜਾਂਦੀ ਹੈ। ਇਨ੍ਹਾਂ ਤੋਂ ਬਿਨਾਂ ਪੰਜਾਬੀ ਦੀ ਇਕ ਮੌਲਿਕ ਅਵਾਜ਼ ਨੂੰ ਪ੍ਰਗਟ ਕਰਨ ਲਈ ‘ੴ’ ਦੇ ਪੈਰ ਵਿਚ ਬਿੰਦੀ (ਲ ਲਾਉਣ ਦਾ ਰਿਵਾਜ ਵੀ ਪ੍ਰਚੱਲਤ ਹੋ ਗਿਆ ਹੈ। ਇਸ ਦੀ ਲੋੜ ਹੇਠਾਂ ਲਿਖੇ ਅੱਖਰਾਂ ਦਾ ਅਰਥ-ਭੇਦ ਦੱਸਣ ਨਾਲ ਸਪੱਸ਼ਟ ਹੋ ਜਾਂਦੀ ਹੈ।

  1. ਪਲ-ਉਹ ਇੱਥੇ ਘੜੀ-ਪਲ ਹੀ ਟਿਕੇਗਾ।
    ਪਲ-ਉਹ ਮਾੜਾ-ਮੋਟਾ ਖਾ ਕੇ ਪਲ ਗਿਆ।
  2. ਤਲ-ਪਾਣੀ ਦੇ ਤਲ ਉੱਤੇ ਲਹਿਰਾਂ ਨੱਚ ਰਹੀਆਂ ਹਨ।
    ਤਲ-ਹਲਵਾਈ ਪਕੌੜੇ ਤਲ ਰਿਹਾ ਹੈ।

PSEB 8th Class Punjabi Vyakaran ਬੋਲੀ, ਭਾਵਾਂਸ਼, ਸ਼ਬਦ, ਵਿਆਕਰਨ ਤੇ ਵਰਨ (1st Language)

ਗੁਰਮੁਖੀ ਵਰਨਮਾਲਾ ਦੇ ਵਰਨਾਂ ਨੂੰ ਹੇਠ ਲਿਖੇ ਅੱਠ ਵਰਨਾਂ ਵਿਚ ਵੰਡਿਆਂ ਗਿਆ ਹੈ।
PSEB 8th Class Punjabi Vyakaran ਬੋਲੀ, ਭਾਵਾਂਸ਼, ਸ਼ਬਦ, ਵਿਆਕਰਨ ਤੇ ਵਰਨ (1st Language) 1

ਪ੍ਰਸ਼ਨ 9.
ਪੰਜਾਬੀ ਵਰਨ (ਅੱਖਰ) ਕਿੰਨੀ ਪ੍ਰਕਾਰ ਦੇ ਹਨ ?
ਜਾਂ
ਪੰਜਾਬੀ ਦੇ ਕਿੰਨੇ ਵਰਨ ਸੂਰ, ਵਿਅੰਜਨ, ਅਨੁਨਾਸਿਕ ਤੇ ਦੁੱਤ ਹਨ ? ਉਦਾਹਰਨਾਂ ਸਹਿਤ ਦੱਸੋ।
ਉੱਤਰ :
ਰੂਪ ਅਤੇ ਉਚਾਰਨ ਦੇ ਫ਼ਰਕ ਕਰ ਕੇ ਪੰਜਾਬੀ ਵਰਨਾਂ ਅੱਖਰਾਂ ਦੇ ਚਾਰ ਭੇਦ ਹਨ –
(ਉ) ਸੂਰ
(ਅ) ਵਿਅੰਜਨ
(ਈ) ਅਨੁਨਾਸਿਕ
(ਸ) ਦੁੱਤ।

(ਉ) ਸੂਰ-ਉਨ੍ਹਾਂ ਵਰਨਾਂ ਨੂੰ ਸੂਰ ਆਖਿਆ ਜਾਂਦਾ ਹੈ, ਜਿਨ੍ਹਾਂ ਦਾ ਉਚਾਰਨ ਕਿਸੇ ਹੋਰ ਅਵਾਜ਼ ਦੀ ਸਹਾਇਤਾ ਤੋਂ ਬਿਨਾਂ ਹੀ ਹੋ ਸਕੇ ਪੰਜਾਬੀ ਵਿਚ ਕੇਵਲ ਤਿੰਨ ਵਰਨ ਹੀ ਸੁਰ ਹਨ-ਉ, ਅ, ੲ

(ਅ) ਵਿਅੰਜਨ-ਵਿਅੰਜਨ ਉਨ੍ਹਾਂ ਵਰਨਾਂ ਨੂੰ ਆਖਿਆ ਜਾਂਦਾ ਹੈ, ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਸਾਹ ਮੁੰਹ ਵਿਚੋਂ ਬੇਰੋਕ ਬਾਹਰ ਨਿਕਲਦਾ ਹੈ। ਪੰਜਾਬੀ ਵਿਚ ਸ ਤੋਂ ੜ ਤਕ ਸਾਰੇ ਵਰਨ ਤੇ ਨਵੇਂ ਅੱਖਰ ਸਾਰੇ ਹੀ ਵਿਅੰਜਨ ਹੀ ਹਨ !

(ਇ) ਅਨੁਨਾਸਿਕ-ਜਿਨ੍ਹਾਂ ਵਰਨਾਂ ਦੀਆਂ ਅਵਾਜ਼ਾਂ ਨੱਕ ਵਿਚੋਂ ਨਿਕਲਦੀਆਂ ਹਨ, ਉਹ ਅਨੁਨਾਸਿਕ ਹਨ ਪੰਜਾਬੀ ਦੇ ਇਹ ਵਰਨ ਅਨੁਨਾਸਿਕ ਹਨ-੩, , ਣ, ਨ, ਮ।

PSEB 8th Class Punjabi Vyakaran ਬੋਲੀ, ਭਾਵਾਂਸ਼, ਸ਼ਬਦ, ਵਿਆਕਰਨ ਤੇ ਵਰਨ (1st Language)

(ਸ) ਦੁੱਖ-ਦੁੱਤ ਵਰਨਾਂ ਦੀ ਪੰਜਾਬੀ ਵਿਚ ਬਹੁਤ ਘੱਟ ਵਰਤੋਂ ਹੁੰਦੀ ਹੈ। ਇਨ੍ਹਾਂ ਦੀ ਬਹੁਤੀ ਵਰਤੋਂ ਹਿੰਦੀ ਤੇ ਸੰਸਕ੍ਰਿਤ ਵਿਚ ਹੁੰਦੀ ਹੈ ਪੰਜਾਬੀ ਵਿਚ ਜੋ ਅੱਖਰ ਵਿਅੰਜਨਾਂ ਦੇ ਪੈਰਾਂ ਵਿਚ ਜੋੜ ਕੇ ਵਰਤੇ ਜਾਂਦੇ ਹਨ, ਉਹ ‘ਦੁੱਤ ਵਰਨ’ ਅਖਵਾਉਂਦੇ ਹਨ ਪੰਜਾਬੀ ਵਿਚ ਕੇਵਲ ਤਿੰਨਾਂ ਅੱਖਰਾਂ ਹ, ਰ, ਵ ਦੀ ਹੀ ਅਜਿਹੀ ਵਰਤੋਂ ਕੀਤੀ ਜਾਂਦੀ ਹੈ। ਇਨ੍ਹਾਂ ਵਿਚੋਂ ਵ ਦੀ ਵਰਤੋਂ ਬਹੁਤ ਘੱਟ ਹੈ ਪਰ ਹ ਤੇ ਰ ਦੀ ਵਰਤੋਂ ਆਮ ਹੈ, ਜਿਵੇਂ ਪੜ੍ਹਨਾ, ਉਨ੍ਹਾਂ, ਇਨ੍ਹਾਂ, ਜਿਨ੍ਹਾਂ, ਪ੍ਰੇਮ, ਪ੍ਰੀਤਮ, ਸ਼੍ਰੀਮਾਨ, ਸ਼ੈ-ਮਾਨ, ਥੈ-ਜੀਵਨੀ ਆਦਿ।

ਪ੍ਰਸ਼ਨ 10.
ਲਗਾਂ-ਮਾਤਰਾਂ ਕੀ ਹੁੰਦੀਆਂ ਹਨ ? ਪੰਜਾਬੀ ਵਿਚ ਕਿੰਨੀਆਂ ਲਗਾਂ-ਮਾਤਰਾਂ ਦੀ ਵਰਤੋਂ ਹੁੰਦੀ ਹੈ ?
ਉੱਤਰ :
ਪੰਜਾਬੀ ਵਿਚ ਤਿੰਨ ਸ਼ਰ ਹਨ-ਉ, ਅ ਤੇ ੲ, ਪਰੰਤੂ ਵਰਤੋਂ ਵਿਚ ਇਨ੍ਹਾਂ ਦੀ ਗਿਣਤੀ 10 ਹੈ, ਜੋ ਕਿ ਹੇਠ ਲਿਖੇ ਅਨੁਸਾਰ ਹੈ ਅ ਆ ਇ ਈ ਏ ਐ ਉ ਊ ਓ ਔ।

ਬੋਲੀ ਨੂੰ ਲਿਖਦੇ ਸਮੇਂ ਵਿਅੰਜਨਾਂ ਨਾਲ ਇਨ੍ਹਾਂ ਦੇ ਕੇਵਲ ਚਿੰਨ੍ਹ ਹੀ ਵਰਤੇ ਜਾਂਦੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ –

ਇਨ੍ਹਾਂ ਲਗਾਂ-ਮਾਤਰਾਂ ਦੀ ਵਰਤੋਂ ਲਈ ਕੁੱਝ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਉੱਪਰ ਲਿਖੀਆਂ ਸਾਰੀਆਂ ਲਗਾਂ ਸਾਰੇ ਵਿਅੰਜਨਾਂ ਨਾਲ ਲਗਦੀਆਂ ਹਨ। ਪਰੰਤੂ ਰਾਂ-ਉ, ਅ ਅਤੇ ੲ-ਨਾਲ ਇਹ ਸਾਰੀਆਂ ਨਹੀਂ ਲੱਗ ਸਕਦੀਆਂ !

ਓ, ਅ, ੲ ਨਾਲ ਲਗਾਂ ਉੱਪਰ ਲਿਖੇ ਅਨੁਸਾਰ ਹੀ ਲਗਦੀਆਂ ਹਨ ਅਰਥਾਤ ਉ ਨੂੰ ਔਂਕੜ (ਉ, ਦੁਲੈਂਕੜ (ਊ ਤੇ ਹੋੜਾ (ਓ ਲਗਦੀਆਂ ਹਨ। “ਅ’ ਨੂੰ ਮੁਕਤਾ (ਅ ਕੰਨਾ ਆ) ਤੇ ਦੁਲਾਵਾਂ ਐ ਲਗਾਂ ਲਗਦੀਆਂ ਹਨ। ‘ਬ ਨੂੰ ਸਿਹਾਰੀ (ਇ, ਬਿਹਾਰੀ ਤੇ ਲਾਂ (ਏ ਲਗਾਂ ਲਗਦੀਆਂ ਹਨ।

ਪ੍ਰਸ਼ਨ 11.
ਲਗਾਖਰ ਕਿਸ ਨੂੰ ਆਖਦੇ ਹਨ ? ਉਨ੍ਹਾਂ ਦੇ ਨਾਂ ਲਿਖੋ।
ਉੱਤਰ :
ਇਨ੍ਹਾਂ ਤੋਂ ਬਿਨਾਂ ਗੁਰਮੁਖੀ ਵਿਚ ਲਗਾਂ ਦੇ ਨਾਲ ਕੁੱਝ ਚਿੰਨ੍ਹਾਂ ਦੀ ਵਰਤੋਂ ਵੀ ਹੁੰਦੀ ਹੈ, ਉਨ੍ਹਾਂ ਨੂੰ ਲਗਾਖਰ ਆਖਿਆ ਜਾਂਦਾ ਹੈ। ਪੰਜਾਬੀ ਵਿਚ ਇਹ ਚਿੰਨ੍ਹ ਤਿੰਨ ਹਨ

ਪ੍ਰਸ਼ਨ 12.
ਪੰਜਾਬੀ ਲਗਾਖਰਾਂ ਦੀ ਕਿਨ੍ਹਾਂ-ਕਿਨ੍ਹਾਂ ਲਗਾਂ ਨਾਲ ਤੇ ਕਿਉਂ ਵਰਤੋਂ ਹੁੰਦੀ ਹੈ ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਦਸਾਂ ਲਗਾਂ ਵਿਚੋਂ ਜਦੋਂ ਕਿਸੇ ਦਾ ਉਚਾਰਨ ਨੱਕ ਵਿਚੋਂ ਹੁੰਦਾ ਹੈ, ਤਾਂ ਉਸ ਦੇ ਨਾਲ ਬਿੰਦੀ ਅਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਦਸਾਂ ਲਗਾਂ ਵਿਚੋਂ ਛੇਆਂ ਨਾਲ ਬਿੰਦੀ ਲਗਦੀ ਹੈ ਅਤੇ ਚਹੁੰ ਨਾਲ ਟਿੱਪੀ। ਕੰਨਾ, ਬਿਹਾਰੀ, ਲਾਂ, ਦੁਲਾਂ, ਹੋੜਾ ਅਤੇ ਕਨੌੜਾ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ :

ਜਿਵੇਂ-ਗਾਂ, ਨਹੀਂ, ਗੇਂਦ, ਕੈਂਚੀ, ਜਦੋਂ, ਸੌਂ ! ਮੁਕਤਾ, ਸਿਹਾਰੀ, ਔਂਕੜ ਅਤੇ ਦੁਲੈਂਕੜ ਨਾਲ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ; ਜਿਵੇਂ-ਚੰਦ, ਸਿੰਘ, ਚੁੰਝ, ਗੂੰਜ। ਇਸ ਤੋਂ ਬਿਨਾਂ ੳ, ਅ, ੲ ਨਾਲ ਲਗਾਖਰਾਂ ਦੀ ਵਰਤੋਂ ਦੇ ਨਿਯਮ ਕੁੱਝ ਭਿੰਨ ਹਨ, ਜਿਵੇਂ-ੳ, ਅ, ੲ ਨਾਲ ਲੱਗਣ ਵਾਲੀਆਂ ਅੱਠ ਲਗਾਂ-ਕੰਨਾ, ਬਿਹਾਰੀ, ਲਾਂ, ਦੁਲਾਂ, ਹੋੜਾ ਅਤੇ ਕਨੌੜਾ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ , ਜਿਵੇਂ-ਆਂਦਰ, ਸਾਈਂ, ਕਿਉਂ, ਖਾਊਂ, ਜਾਏਂ, ਐੱਠ, ਐੱਤਰਾ। ਜਦੋਂ “ਅ’ ਮੁਕਤਾ ਹੁੰਦਾ ਹੈ ਅਤੇ ‘ਇ’ ਨੂੰ ਸਿਹਾਰੀ ਲੱਗੀ ਹੁੰਦੀ ਹੈ, ਤਾਂ ਇਨ੍ਹਾਂ ਨਾਲ ਟਿੱਪੀ ( ) ਦੀ ਵਰਤੋਂ ਹੁੰਦੀ ਹੈ , ਜਿਵੇਂ-ਅੰਗ, ਇੰਦਰ।

PSEB 8th Class Punjabi Vyakaran ਬੋਲੀ, ਭਾਵਾਂਸ਼, ਸ਼ਬਦ, ਵਿਆਕਰਨ ਤੇ ਵਰਨ (1st Language)

ਅੱਧਕ-ਹਿੰਦੀ ਅਤੇ ਸੰਸਕ੍ਰਿਤ ਵਿਚ ਕਈ ਅੱਖਰਾਂ ਦੀ ਦੋਹਰੀ ਅਵਾਜ਼ ਪ੍ਰਗਟ ਕਰਨ ਲੱਗਿਆਂ, ਉਸੇ ਅੱਖਰ ਨੂੰ ਅੱਧਾ ਅਤੇ ਨਾਲ ਹੀ ਪਰਾ ਪਾ ਦਿੱਤਾ ਜਾਂਦਾ ਹੈ : ਜਿਵੇਂ-ਥਾ, ਸਥੀ, ਚਾ ਆਦਿ। ਪਰੰਤੂ ਪੰਜਾਬੀ ਵਿਚ ਦੋਹਰੀ ਅਵਾਜ਼ ਪ੍ਰਗਟ ਕਰਨ ਲਈ ਅੱਧੇ ਅੱਖਰ ਨਹੀਂ ਪਾਏ ਜਾਂਦੇ, ਸਗੋਂ ਜਿਸ ਅੱਖਰ ਦੀ ਅਵਾਜ਼ ਦੋਹਰੀ ਕਰਨੀ ਹੋਵੇ, ਉਸ ਤੋਂ ਪਹਿਲੇ ਅੱਖਰ ਉੱਪਰ ਅੱਧਕ ਪਾ ਕੇ ਹੀ ਕੰਮ ਸਾਰ ਲਿਆ ਜਾਂਦਾ ਹੈ। ਇਸ ਲਈ ਉਪਰੋਕਤ ਸ਼ਬਦ ਪੰਜਾਬੀ ਵਿਚ ਇਸ ਤਰ੍ਹਾਂ ਲਿਖੇ ਜਾਣਗੇ-ਬੱਚਾ, ਸੱਚਾ, ਅੱਛਾ ਆਦਿ।

ਪੰਜਾਬੀ ਵਿਚ ਅੱਧਕ ਦੀ ਵਰਤੋਂ ਉੱਥੇ ਹੀ ਹੁੰਦੀ ਹੈ, ਜਿੱਥੇ ਮੁਕਤਾ, ਸਿਹਾਰੀ ਤੇ ਔਂਕੜ ਲਗਾਂ ਲੱਗੀਆਂ ਹੋਣ ; ਜਿਵੇਂ–ਸੱਚ, ਹਿੱਕ, ਭੁੱਖਾ ਆਦਿ। ਅੰਗਰੇਜ਼ੀ ਦੇ ਕੁੱਝ ਅੱਖਰਾਂ ਨੂੰ ਪੰਜਾਬੀ ਵਿਚ ਲਿਖਣ ਸਮੇਂ ਦੁਲਾਵਾਂ (ਦੈ) ਨਾਲ ਵੀ ਇਸ ਦੀ ਵਰਤੋਂ ਹੁੰਦੀ ਹੈ; ਜਿਵੇਂ ਰੈੱਸ, ਪੈਂਨ ਆਦਿ।

ਪ੍ਰਸ਼ਨ 13.
ਖ਼ਾਲੀ ਸਥਾਨ ਭਰੋ
(ਓ) ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ………… ਹੈ।
(ਅ) ਗੁਰਮੁਖੀ ਲਿਪੀ ਵਿਚ ………… ਸੂਰ ਤੇ ………… ਵਿਅੰਜਨ ਹਨ।
(ਈ) ਹ, ਰ, ਵ ਗੁਰਮੁਖੀ ਵਿਚ ………… ਅੱਖਰ ਹਨ !
(ਸ) ਗੁਰਮੁਖੀ ਲਿਪੀ ਵਿਚ ……….. ਲਗਾਖਰ ਹਨ।
(ਹ) ਅੱਧਕ, ਬਿੰਦੀ ਤੇ ਟਿੱਪੀ ਨੂੰ ………… ਆਖਿਆ ਜਾਂਦਾ ਹੈ :
ਉੱਤਰ :
(ਉ) ਪੰਜਾਬੀ ਬੋਲੀ ਦੀ ਲਿਪੀ ਦਾ ਨਾਂ ਗੁਰਮੁਖੀ ਹੈ।
(ਅ) ਗੁਰਮੁਖੀ ਲਿਪੀ ਵਿਚ ਤਿੰਨ ਰ ਤੇ 38 ਵਿਅੰਜਨ ਹਨ !
(ਈ) ਹ, ਰ, ਵ ਗੁਰਮੁਖੀ ਵਿਚ ਦੁੱਤ ਅੱਖਰ ਹਨ।
(ਸ) ਗੁਰਮੁਖੀ ਲਿਪੀ ਵਿਚ ਤਿੰਨ ਲਗਾਖਰ ਹਨ !
(ਹ) ਅੱਧਕ, ਬਿੰਦੀ ਤੇ ਟਿੱਪੀ ਨੂੰ ਲਗਾਖਰ ਆਖਿਆ ਜਾਂਦਾ ਹੈ।

ਪ੍ਰਸ਼ਨ 14.
ਹੇਠ ਲਿਖੇ ਵਾਕਾਂ ਵਿਚੋਂ ਠੀਕ ਵਾਕ ਦੇ ਸਾਹਮਣੇ ਡੱਬੀ ਵਿਚ ਸਹੀ ਅਤੇ ਗਲਤ ਵਾਕ ਦੇ ਸਾਹਮਣੇ (✗) ਨਿਸ਼ਾਨ ਲਗਾਓ –
(ਉ) ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ।
(ਅ) ਬੋਲੀ ਜਾਂ ਭਾਸ਼ਾ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਦੁਜਿਆਂ ਨਾਲ ਸਾਂਝੇ ਕਰ ਸਕਦੇ ਹਾਂ।
(ਈ) ਵਿਆਕਰਨ ਦੇ ਦੋ ਭਾਗ ਹੁੰਦੇ ਹਨ।
(ਸ) ਆਮ ਬੋਲ-ਚਾਲ ਦੀ ਭਾਸ਼ਾ ਵਿਚ ਸਾਹਿਤ ਦੀ ਰਚਨਾ ਕੀਤੀ ਜਾਂਦੀ ਹੈ।
(ਹ) ਪੰਜਾਬੀ ਬੋਲੀ ਦੀ ਲਿਪੀ ਗੁਰਮੁਖੀ ਹੈ !
ਉੱਤਰ :
(ਉ) (✓)
(ਅ) (✓)
(ਇ) (✗)
(ਸ) (✗)
(ਹ) (✓)

PSEB 8th Class Punjabi Solutions Chapter 27 ਵੱਡੇ ਭੈਣ ਜੀ

Punjab State Board PSEB 8th Class Punjabi Book Solutions Chapter 27 ਵੱਡੇ ਭੈਣ ਜੀ Textbook Exercise Questions and Answers.

PSEB Solutions for Class 8 Punjabi Chapter 27 ਵੱਡੇ ਭੈਣ ਜੀ (1st Language)

Punjabi Guide for Class 8 PSEB ਵੱਡੇ ਭੈਣ ਜੀ Textbook Questions and Answers

ਵੱਡੇ ਭੈਣ ਜੀ ਪਾਠ-ਅਭਿਆਸ

1. ਦੱਸੋ :

(ਉ) ਲਤਾ ਕਿੱਥੇ ਗਈ ਸੀ ਅਤੇ ਕਿਉਂ ?
ਉੱਤਰ :
ਲਤਾ ਗੁਆਂਢੀਆਂ ਦੇ ਘਰ ਗਈ ਸੀ। ਉਹ ਉੱਥੇ ਸਵਾਲ ਕੱਢਣ ਲਈ ਗਈ ਸੀ ਤੇ ਉਹ ਉੱਥੇ ਹੀ ਬੈਠ ਗਈ ਸੀ।

(ਅ) ਸੋਨੂੰ ਅਨੁਸਾਰ ਲਤਾ ਗੁਆਂਢੀਆਂ ਦੇ ਘਰ ਕੀ ਕਰ ਰਹੀ ਸੀ ?
ਉੱਤਰ :
ਸੋਨੂੰ ਅਨੁਸਾਰ ਲਤਾ ਗੁਆਂਢੀਆਂ ਦੇ ਘਰ ਸਵਾਲ ਨਹੀਂ ਸੀ ਕੱਢ ਰਹੀ, ਸਗੋਂ ਬੁੱਲਾਂ ਨੂੰ ਲਾਲ ਸਿਆਹੀ ਲਾ ਕੇ, ਪਿੱਛੇ ਜੂੜਾ ਕਰ ਕੇ ਤੇ ਦੋ ਚੁੰਨੀਆਂ ਜੋੜ ਕੇ ਸਾੜੀ ਲਾ ਕੇ ਭੈਣ ਜੀ ਬਣ ਕੇ ਕੁਰਸੀ ਉੱਤੇ ਬੈਠੀ ਹੋਈ ਸੀ।

PSEB 8th Class Punjabi Solutions Chapter 27 ਵੱਡੇ ਭੈਣ ਜੀ

(ੲ) ਵਿੱਦਿਆ ਆਪਣੀ ਧੀ ਦੇ ਭਵਿਖ ਬਾਰੇ ਕੀ ਸੋਚਦੀ ਹੈ ਅਤੇ ਕਿਉਂ ?
ਉੱਤਰ :
ਵਿੱਦਿਆ ਆਪਣੀ ਧੀ ਦੇ ਭਵਿੱਖ ਬਾਰੇ ਇਹ ਸੋਚਦੀ ਸੀ ਕਿ ਉਹ ਉਸ ਨੂੰ ਪੜ੍ਹਾ ਲਿਖਾ ਕੇ ਇਕ ਅਜਿਹੀ ਚੰਗੀ ਭੈਣ ਜੀ ਬਣਾਏਗੀ, ਜਿਹੋ ਜਿਹੇ ਉਸ ਦੇ ਵੱਡੇ ਭੈਣ ਜੀ ਹੁੰਦੇ ਸਨ ਅਸਲ ਵਿਚ ਉਹ ਆਪ ਆਪਣੇ ਵੱਡੇ ਭੈਣ ਜੀ ਵਰਗੀ ਅਧਿਆਪਕਾ ਬਣਨਾ ਚਾਹੁੰਦੀ ਸੀ ਪਰੰਤੂ ਉਹ ਆਪ ਤਾਂ ਨਾ ਬਣ ਸਕੀ, ਪਰੰਤੂ ਉਹ ਆਪਣੀ ਧੀ ਨੂੰ ਪੜ੍ਹਾ – ਲਿਖਾ ਕੇ ਉਨ੍ਹਾਂ ਵਰਗੀ ਅਧਿਆਪਕਾ ਬਣਾਉਣ ਦੇ ਸੁਪਨੇ ਦੇਖਦੀ ਸੀ।

(ਸ) ਵਿੱਦਿਆ ਆਪਣੇ ‘ਵੱਡੇ ਭੈਣ ਜੀ ਨੂੰ ਇੱਕ ਆਦਰਸ਼ ਅਧਿਆਪਕਾ ਕਿਉਂ ਮੰਨਦੀ ਹੈ ?
ਉੱਤਰ :
ਵਿੱਦਿਆ ਆਪਣੇ ਵੱਡੇ ਭੈਣ ਜੀ ਨੂੰ ਇਕ ਆਦਰਸ਼ ਅਧਿਆਪਕਾ ਇਸ ਕਰਕੇ ਮੰਨਦੀ ਹੈ, ਕਿਉਂਕਿ ਉਨ੍ਹਾਂ ਵਿਚ ਇਕ ਆਦਰਸ਼ ਅਧਿਆਪਕਾ ਵਾਲੇ ਸਾਰੇ ਗੁਣ ਸਨ। ਉਹ ਨਾ ਤਾਂ ਬੱਚਿਆਂ ਨੂੰ ਪੜ੍ਹਾਉਂਦੇ ਹੋਏ ਥੱਕਦੇ ਸਨ, ਤੇ ਨਾ ਹੀ ਬੱਚੇ ਉਨ੍ਹਾਂ ਕੋਲ ਪੜ੍ਹਦੇ ਹੋਏ ਥੱਕਦੇ ਸਨ। ਉਹ ਜੇਕਰ ਕਦੇ ਬੱਚਿਆਂ ਨੂੰ ਮਾਰਦੇ ਵੀ ਸਨ, ਤਾਂ ਉਹ ਪਿਆਰ ਵੀ ਕਰਦੇ ਸਨ। ਉਹ ਬੱਚਿਆਂ ਨੂੰ ਕਹਿੰਦੇ ਸਨ ਕਿ ਜਿਵੇਂ ਘਰ ਵਿਚ ਉਨ੍ਹਾਂ ਦੀ ਮੰਮੀ ਹੈ, ਉਸੇ ਤਰ੍ਹਾਂ ਸਕੂਲ ਵਿਚ ਉਹ ਹੈ।

ਜੇਕਰ ਬੱਚੇ ਉਨ੍ਹਾਂ ਦਾ ਕੰਮ ਨਾ ਕਰਦੇ, ਤਾਂ ਉਹ ਉਨ੍ਹਾਂ ਨਾਲ ਗੁੱਸੇ ਹੋ ਜਾਂਦੇ ਤੇ ਜਦੋਂ ਬੱਚੇ ਮੁਆਫ਼ੀ ਮੰਗ ਲੈਂਦੇ, ਤਾਂ ਉਹ ਹੱਸ ਪੈਂਦੇ। ਉਹ ਪਹਿਲਾਂ ਬੱਚਿਆਂ ਨੂੰ ਸਵਾਲ ਕਢਵਾਉਂਦੇ ਤੇ ਫਿਰ ਚੰਗੀਆਂ – ਚੰਗੀਆਂ ਗੱਲਾਂ ਦੱਸਦੇ। ਸਨਿਚਰਵਾਰ ਨੂੰ ਬਾਲ ਸਭਾ ਵਿਚ ਬਹੁਤ ਚੰਗੀਆਂ ਗੱਲਾਂ ਦੱਸਦੇ ਤੇ ਕਹਿੰਦੇ ਕਿ ਜਿਸ ਤਰ੍ਹਾਂ ਸਕੂਲ ਵਿਚ ਉਹ ਉਸ ਦੇ ਕਹੇ ਲਗਦੇ ਹਨ, ਉਸੇ ਤਰ੍ਹਾਂ ਘਰ ਵਿਚ ਆਪਣੇ ਮਾਪਿਆਂ ਦੇ ਆਖੇ ਲੱਗਿਆ ਕਰਨ। ਉਹ ਬਾਪੂ ਦੇ ਤਿੰਨ ਬਾਂਦਰਾਂ ਦੀ ਮਿਸਾਲ ਦੇ ਕੇ ਭੈੜਾ ਬੋਲਣ, ਭੈੜਾ ਵੇਖਣ ਤੇ ਭੈੜਾ ਸੁਣਨ ਤੋਂ ਵਰਜਦੇ ਤੇ ਇਸ ਤਰ੍ਹਾਂ ਚੰਗੇ ਆਚਰਨ ਦੀ ਸਿੱਖਿਆ ਦਿੰਦੇ। ਇਸ ਪ੍ਰਕਾਰ ਉਨ੍ਹਾਂ ਵਿਚ ਇਕ ਆਦਰਸ਼ ਅਧਿਆਪਕਾ ਵਾਲੇ ਸਾਰੇ ਗੁਣ ਸਨ।

2. ਔਖੇ ਸ਼ਬਦਾਂ ਦੇ ਅਰਥ :

  • ਸੁਘੜ : ਸਿਆਣਾ, ਹੁਸ਼ਿਆਰ, ਸੁਸਿੱਖਿਅਤ
  • ਸ਼ਾਹੀ : ਸਿਆਹੀ, ਕਾਲਖ, ਦਵਾਤ ਵਿੱਚ ਪਾਉਣ ਵਾਲਾ ਰੰਗ
  • ਪਹਾੜਾ : ਕਿਸੇ ਅੰਕ ਦੇ ਗੁਣਨਫਲਾਂ ਦੀ ਸਿਲਸਿਲੇਵਾਰ ਸੂਚੀ, ਗੁਣਨ-ਸੂਚੀ
  • ਅਫ਼ਸੋਸ : ਸ਼ੋਕ, ਰੰਜ, ਗ਼ਮ
  • ਚਾਅ : ਤੀਬਰ ਇੱਛਾ, ਲਾਲਸਾ, ਸੱਧਰ
  • ਆਚਰਨ : ਚਾਲ-ਚਲਣ, ਆਚਾਰ, ਵਤੀਰਾ।

3. ਵਾਕਾਂ ਵਿੱਚ ਵਰਤੋ :

ਸਵਾਲ, ਸੁਘੜ, ਆਚਰਨ, ਬਾਲ-ਸਭਾ, ਚਾਅ
ਉੱਤਰ :

  • ਸੁਘੜ ਸਿਆਣਾ, ਹੁਸ਼ਿਆਰ) – ਪੜ੍ਹ ਲਿਖ ਕੇ ਬੱਚੇ ਸੁਘੜ ਸਿਆਣੇ ਬਣਦੇ ਹਨ।
  • ਚਾਅ (ਸ਼ੌਕ, ਸੱਧਰ – ਮੇਰੇ ਮਨ ਵਿਚ ਨਾਨਕਿਆਂ ਦੇ ਜਾਣ ਦਾ ਬਹੁਤ ਚਾਅ ਰਹਿੰਦਾ ਹੈ।
  • ਆਚਰਨ (ਚਾਲ – ਚਲਣ, ਵਰਤੋਂ ਵਿਹਾਰ – ਬੰਦੇ ਨੂੰ ਆਪਣਾ ਆਚਰਨ ਉੱਚਾ ਰੱਖਣਾ ਚਾਹੀਦਾ ਹੈ।
  • ਸਵਾਲ ਪ੍ਰਸ਼ਨ – ਉਹ ਮੇਰੇ ਕਿਸੇ ਵੀ ਸਵਾਲ ਦਾ ਜਵਾਬ ਨਾ ਦੇ ਸਕਿਆ।
  • ਬਾਲ – ਸਭਾ ਬੱਚਿਆਂ ਦੀ ਸਭਾ – ਸਕੂਲ ਵਿਚ ਬਹੁਤ ਸਾਰੀਆਂ ਬਾਲ – ਸਭਾਵਾਂ ਬਣੀਆਂ ਹੋਈਆਂ ਹਨ।

ਵਿਆਕਰਨ : ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ : ਤੁਸੀਂ ਵੇਖਿਆ ਹੋਣਾ ਹੈ ਕਿ ਕਈ ਵਾਰੀ ਜੋ ਗੱਲ ਇੱਕ ਵਾਕ ਜਾਂ ਬਹੁਤੇ ਸ਼ਬਦਾਂ ਰਾਹੀਂ ਆਖੀ ਜਾਂਦੀ ਹੈ, ਉਹ ਇੱਕ ਸ਼ਬਦ ਜਾਂ ਥੋੜੇ ਸ਼ਬਦਾਂ ਵਿੱਚ ਵੀ ਕਹੀ ਜਾ ਸਕਦੀ ਹੈ, ਜਿਵੇਂ : ਮਨੁੱਖ ਤੋਂ ਭੁੱਲਾਂ ਜਾਂ ਗ਼ਲਤੀਆਂ ਹੋ ਹੀ ਜਾਂਦੀਆਂ ਹਨ-ਮਨੁੱਖ ਭੁੱਲਣਹਾਰ ਹੈ।

ਬਹੁਤ ਬੋਲਣ ਵਾਲਾ-ਬੜਬੋਲਾ
ਰੱਬ ਨੂੰ ਨਾ ਮੰਨਣ ਵਾਲਾ-ਨਾਸਤਿਕ

ਹੁਣ ਤੱਕ ਪੜੇ ਪਿਛਲੇ ਪਾਠਾਂ ਵਿੱਚੋਂ ਅਜਿਹੇ ਸ਼ਬਦ ਚੁਣੋ ਜੋ ਬਹੁਤੇ ਸ਼ਬਦਾਂ ਦੀ ਥਾਂ ਵਰਤੇ ਗਏ ਹੋਣ।

PSEB 8th Class Punjabi Solutions Chapter 27 ਵੱਡੇ ਭੈਣ ਜੀ

ਬਹੁਅਰਥਕ ਸ਼ਬਦ :

ਕਈ ਸ਼ਬਦ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਵੱਖ-ਵੱਖ ਪ੍ਰਸੰਗ ਵਿੱਚ ਵੱਖ-ਵੱਖ ਅਰਥ ਹੁੰਦੇ ਹਨ : ਜਿਵੇਂ : ਲਾਲ, ਜੋੜ, ਸਹੀ ਆਦਿ। ਹੇਠਾਂ ਦਿੱਤੇ ਵਾਕਾਂ ਵਿੱਚੋਂ ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਕਿਰਿਆ ਸ਼ਬਦ ਚੁਣੋ ਅਤੇ ਉਹਨਾਂ ਦੀਆਂ ਕਿਸਮਾਂ ਅਨੁਸਾਰ ਵੱਖ-ਵੱਖ ਕਰ ਕੇ ਲਿਖੋ :

(ਉ) “ਸਾਰਾ ਦਿਨ ਖੇਡਿਆ ਨਾ ਕਰ, ਕੁਝ ਪੜ੍ਹ ਲੈ।”
(ਅ) “ਕਿਉਂ ਲਤਾ, ਏਨੀ ਦੇਰ ਲੱਗੀ ਏ, ਅੱਜ ਸਵਾਲ ਕੱਢਣ ਨੂੰ ??
(ੲ) “ਮੰਮੀ, ਇਹ ਸਵਾਲ ਨਹੀਂ ਸੀ ਕੱਢਦੀ, ਕੁਰਸੀ ਤੇ ਬੈਠੀ ਸੀ। ਬੁੱਲਾਂ ਨੂੰ ਲਾਲ ਸ਼ਾਹੀ, ਪਿੱਛੇ ਜੂੜਾ ਅਤੇ ਦੋ ਚੁੰਨੀਆਂ ਜੋੜ ਕੇ ਸਾੜ੍ਹੀ ਬੰਨ੍ਹੀ ਹੋਈ ਸੀ।
(ਸ) “ਉਹ ਆਉਣ ਵਾਲੇ ਹਨ, ਉਹ ਤੈਨੂੰ ਗੁਆਂਢੀਆਂ ਦੇ ਘਰ ਜਾਣ ਤੋਂ ਮਨ੍ਹਾਂ ਕਰਦੇ ਹਨ।
(ਹ) “ਤੁਸੀਂ ਕਿਉਂ ਝੂਠ ਬੋਲਿਆ ? ਡੈਡੀ ਤਾਂ ਆਏ ਨਹੀਂ।
(ਕ) “ਸਾਡੇ ਭੈਣ ਜੀ ਦੀ ਸਾੜ੍ਹੀ ਤੇਰੇ ਭੈਣ ਜੀ ਦੀ ਸਾੜ੍ਹੀ ਨਾਲੋਂ ਕਿੰਨੀ ਸੋਹਣੀ ਹੁੰਦੀ ਹੈ।
(ਖ) “ਹੁਣ ਮੈਂ ਸਾਰਾ ਚਾਅ ਤੈਨੂੰ ਉਹੋ-ਜਿਹੀ ਭੈਣ ਜੀ ਬਣਾ ਕੇ ਪੂਰਾ ਕਰਾਂਗੀ।”
ਉੱਤਰ :
(ੳ)

  • ਸਾਰਾ – ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ।
  • ਦਿਨ – ਨਾਂਵ, ਭਾਵਵਾਚਕ।
  • ਖੇਡਿਆ ਕਰ – ਕਿਰਿਆ, ਅਕਰਮਕ ਕਿਰਿਆ।
  • ਨਾ – ਕਿਰਿਆ ਵਿਸ਼ੇਸ਼ਣ, ਨਿਰਨਾਵਾਚਕ ਕਿਰਿਆ ਵਿਸ਼ੇਸ਼ਣ।
  • ਕੁੱਝ – ਪੜਨਾਂਵ, ਪਰਿਮਾਣਵਾਚਕ ਪੜਨਾਂਵ।
  • ਪੜ੍ਹ ਲੈ – ਕਿਰਿਆ, ਸਕਰਮਕ ਕਿਰਿਆ।

(ਆ) ਕਿਉਂਕਿਰਿਆ ਵਿਸ਼ੇਸ਼ਣ, ਕਾਰਨਵਾਚਕ ਕਿਰਿਆ ਵਿਸ਼ੇਸ਼ਣ।

  • ਲਤਾ – ਨਾਂਵ, ਖ਼ਾਸ ਨਾਂਵ।
  • ਏਨੀ – ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ।
  • ਦੇਰ – ਨਾਂਵ, ਭਾਵਵਾਚਕ ਨਾਂਵ। ਲੱਗੀ
  • ਏ – ਕਿਰਿਆ, ਅਕਰਮਕ ਕਿਰਿਆ
  • ਅੱਜ – ਕਿਰਿਆ ਵਿਸ਼ੇਸ਼ਣ, ਕਾਲਵਾਚਕ ਕਿਰਿਆ ਵਿਸ਼ੇਸ਼ਣ।
  • ਸਵਾਲ – ਨਾਂਵ, ਭਾਵਵਾਚਕ ਨਾਂਵ।
  • ਕੱਢਣ – ਕਿਰਿਆ, ਸਕਰਮਕ ਕਿਰਿਆ।

PSEB 8th Class Punjabi Solutions Chapter 27 ਵੱਡੇ ਭੈਣ ਜੀ

(ਇ)

  • ਮੰਮੀ – ਨਾਂਵ, ਆਮ ਨਾਂਵ।
  • ਇਹ – ਵਿਸ਼ੇਸ਼ਣ, ਪੜਨਾਂਵੀ ਵਿਸ਼ੇਸ਼ਣ।
  • ਸਵਾਲ – ਨਾਂਵ, ਭਾਵਵਾਚਕ ਨਾਂਵ।
  • ਨਹੀਂ – ਕਿਰਿਆ ਵਿਸ਼ੇਸ਼ਣ, ਨਿਸਚੇਵਾਚਕ ਕਿਰਿਆ ਵਿਸ਼ੇਸ਼ਣ।
  • ਸੀ ਕੱਢਦੀ – ਕਿਰਿਆ, ਸਕਰਮਕ ਕਿਰਿਆ !
  • ਕੁਰਸੀ – ਨਾਂਵ, ਆਮ ਨਾਂਵ।
  • ਬੈਠੀ ਸੀ – ਕਿਰਿਆ, ਅਕਰਮਕ ਕਿਰਿਆ।
  • ਬੁਲ੍ਹਾ – ਨਾਂਵ, ਆਮ ਨਾਂਵ ਲਾਲ – ਵਿਸ਼ੇਸ਼ਣ, ਗੁਣਵਾਚਕ ਵਿਸ਼ੇਸ਼ਣ।
  • ਸ਼ਾਹੀ – ਨਾਂਵ, ਵਸਤੂਵਾਚਕ ਨਾਂਵ।
  • ਪਿੱਛੇ – ਕਿਰਿਆ ਵਿਸ਼ੇਸ਼ਣ, ਸਥਾਨਵਾਚਕ ਕਿਰਿਆ ਵਿਸ਼ੇਸ਼ਣ।
  • ਜੁੜਾ – ਨਾਂਵ, ਆਮ ਨਾਂਵ
  • ਦੋ – ਵਿਸ਼ੇਸ਼ਣ, ਸੰਖਿਆਵਾਚਕ ਵਿਸ਼ੇਸ਼ਣ।
  • ਚੁੰਨੀਆਂ – ਨਾਂਵ, ਵਸਤੂਵਾਚਕ ਨਾਂਵ
  • ਜੋੜ – ਕਿਰਿਆ।
  • ਸਾੜ੍ਹੀ – ਨਾਂਵ, ਵਸਤੂਵਾਚਕ ਨਾਂਵ।
  • ਬੰਨੀ ਹੋਈ ਸੀ – ਕਿਰਿਆ, ਸਕਰਮਕ ਕਿਰਿਆ, ਸੰਯੁਕਤ।

(ਸ)

  • ਉਹ – ਪੜਨਾਂਵ, ਪੁਰਖਵਾਚਕ ਪੜਨਾਂਵ, ਅਨਯ ਪੁਰਖ।
  • ਆਉਣ – ਕਿਰਿਆ
  • ਹਨ – ਕਿਰਿਆ, ਸੰਸਰਗੀ।
  • ਉਹ – ਪੜਨਾਂਵ, ਪੁਰਖਵਾਚਕ, ਅਨਯ ਪੁਰਖ।
  • ਤੁਹਾਨੂੰ – ਪੜਨਾਂਵ, ਪੁਰਖਵਾਚਕ, ਮੱਧਮ ਪੁਰਖ।
  • ਗੁਆਂਢੀਆਂ – ਨਾਂਵ, ਆਮ ਨਾਂਵ।
  • ਜਾਣ – ਕਿਰਿਆ।
  • ਮਨਾ – ਕਿਰਿਆ ਵਿਸ਼ੇਸ਼ਣ, ਨਿਸਚੇਵਾਚਕ !
  • ਕਰਦੇ ਹਨ – ਕਿਰਿਆ, ਸਕਰਮਕ ਕਿਰਿਆ।
  • ਜੇ ਤੁਸੀਂ – ਪੜਨਾਂਵ, ਪੁਰਖਵਾਚਕ, ਮੱਧਮ ਪੁਰਖ।
  • ਝੂਠ – ਨਾਂਵ, ਭਾਵਵਾਚਕ ਨਾਂਵ।
  • ਕਿਉਂ – ਕਿਰਿਆ ਵਿਸ਼ੇਸ਼ਣ, ਕਾਰਨਵਾਚਕ ਕਿਰਿਆ ਵਿਸ਼ੇਸ਼ਣ।
  • ਬੋਲਿਆ – ਕਿਰਿਆ, ਸਕਰਮਕ ਕਿਰਿਆ।
  • ਡੈਡੀ – ਨਾਂਵ, ਆਮ ਨਾਂਵ।
  • ਆਏ – ਕਿਰਿਆ, ਅਕਰਮਕ ਕਿਰਿਆ।
  • ਨਹੀਂ – ਕਿਰਿਆ ਵਿਸ਼ੇਸ਼ਣ, ਨਿਰਨਾਵਾਚਕ ਕਿਰਿਆ ਵਿਸ਼ੇਸ਼ਣ।

(ਕ)

  • ਸਾਡੇ – ਵਿਸ਼ੇਸ਼ਣ, ਪੜਨਾਵੀਂ ਵਿਸ਼ੇਸ਼ਣ।
  • ਭੈਣ ਜੀ – ਨਾਂਵ, ਆਮ ਨਾਂਵ
  • ਸਾੜ੍ਹੀ – ਨਾਂਵ, ਵਸਤੂਵਾਚਕ ਨਾਂਵ।
  • ਤੇਰੇ – ਵਿਸ਼ੇਸ਼ਣ, ਪੜਨਾਂਵੀਂ ਵਿਸ਼ੇਸ਼ਣ।
  • ਕਿੰਨੀ – ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ !
  • ਸੋਹਣੀ – ਵਿਸ਼ੇਸ਼ਣ, ਗੁਣਵਾਚਕ

PSEB 8th Class Punjabi Solutions Chapter 27 ਵੱਡੇ ਭੈਣ ਜੀ

(ਖ)

  • ਮੈਂ – ਪੜਨਾਂਵ, ਪੁਰਖਵਾਚਕ, ਉੱਤਮ ਪੁਰਖ।
  • ਸਾਰਾ – ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ।
  • ਚਾਅ – ਨਾਂਵ, ਭਾਵਵਾਚਕ ਨਾਂਵ।
  • ਤੈਨੂੰ – ਪੜਨਾਂਵ, ਪੁਰਖਵਾਚਕ, ਮੱਧਮ ਪੁਰਖ।
  • ਭੈਣ ਜੀ – ਨਾਂਵ, ਆਮ ਨਾਂਵ।
  • ਬਣਾ – ਕਿਰਿਆ।
  • ਕਰਾਂਗੀ – ਕਿਰਿਆ, ਸਧਾਰਨ।

ਤੁਹਾਨੂੰ ਆਪਣੇ ਸਕੂਲ ਦੇ ਜਿਹੜੇ ਅਧਿਆਪਕ ਜਾਂ ਅਧਿਆਪਕਾ ਚੰਗੇ ਲੱਗਦੇ ਹਨ , ਉਹਨਾਂ ਬਾਰੇ ਕੁਝ ਸਤਰਾਂ ਆਪਣੀਆਂ ਕਾਪੀਆਂ ਵਿੱਚ ਲਿਖੋ।
ਉੱਤਰ :
(ਨੋਟ – ਇਸ ਪ੍ਰਸ਼ਨ ਦਾ ਉੱਤਰ ਵਿਦਿਆਰਥੀ ਆਪੇ ਹੀ ਲਿਖਣ ਤੇ ਇਸ ਲਈ ‘ਲੇਖ – ਰਚਨਾਂ ਵਾਲੇ ਭਾਗ ਵਿਚੋਂ ‘ਮੇਰਾ ਮਨ – ਭਾਉਂਦਾ ਅਧਿਆਪਕ’ ਦੀ ਸਹਾਇਤਾ ਲਵੋ।

PSEB 8th Class Punjabi Guide ਵੱਡੇ ਭੈਣ ਜੀ Important Questions and Answers

ਪ੍ਰਸ਼ਨ –
“ਵੱਡੇ ਭੈਣ ਜੀ ਇਕਾਂਗੀ ਦੀ ਕਹਾਣੀ ਸੰਖੇਪ ਰੂਪ ਵਿਚ ਲਿਖੋ।
ਉੱਤਰ :
ਇਕ ਕਮਰੇ ਵਿਚ ਵਿੱਦਿਆ ਫ਼ਰਸ਼ ਉੱਤੇ ਕੱਪੜਾ ਵਿਛਾ ਕੇ ਮਸ਼ੀਨ ਚਲਾ ਰਹੀ ਹੈ। ਉਸ ਦਾ ਪੁੱਤਰ ਸੋਨੂੰ ਉਸ ਦੇ ਕੋਲ ਬੈਠਾ ਖੇਡਦਾ ਹੈ। ਵਿੱਦਿਆ ਉਸ ਨੂੰ ਕਹਿੰਦੀ ਹੈ ਕਿ ਸਾਰਾ ਦਿਨ ਖੇਡਿਆ ਨਾ ਕਰੇ, ਸਗੋਂ ਕੁੱਝ ਕਰਿਆ ਕਰੋ। ਉਹ ਉਸ ਨੂੰ ਆਪਣੀ ਭੈਣ ਜੀ ਦਾ ਦਿੱਤਾ ਹੋਮ ਵਰਕ ਪੂਰਾ ਕਰਨ ਲਈ ਕਹਿੰਦੀ ਹੈ। ਸੋਨੂੰ ਕਹਿੰਦਾ ਹੈ ਕਿ ਉਸ ਨੇ ਕੰਮ ਪੂਰਾ ਕਰ ਲਿਆ ਹੈ।ਉਹ ਉਸ ਨੂੰ ਅੱਠ ਦਾ ਪਹਾੜਾ ਯਾਦ ਕਰਵਾ ਦੇਣ।

ਮੰਮੀ ਸੱਤ ਦਾ ਪਹਾੜਾ ਸੁਣਾਉਣ ਲਈ ਕਹਿੰਦੀ ਹੈ। ਉਹ ਜਦੋਂ ਪਹਾੜਾ ਸੁਣਾਉਂਦਾ ਹੋਇਆ ਚਾਰ ਸਾਤੇ ਬੱਤੀ ਕਹਿੰਦਾ ਹੈ, ਤਾਂ ਵਿੱਦਿਆ ਉਸ ਦੀ ਗ਼ਲਤੀ ਠੀਕ ਕਰਦੀ ਹੋਈ ਕਹਿੰਦੀ ਹੈ ਕਿ ਉਸ ਦੀ ਭੈਣ ਉਸ ਨੂੰ ਪਹਾੜਾ ਯਾਦ ਕਰਾਏਗੀ, ਜੋ ਕਿ ਗੁਆਂਢੀਆਂ ਦੇ ਸਵਾਲ ਕੱਢਣ ਗਈ ਹੈ, ਪਰ ਉੱਥੇ ਹੀ ਬੈਠ ਗਈ ਹੈ।

ਸੋਨੂੰ ਉਸ ਨੂੰ ਬੁਲਾਉਣ ਲਈ ਜਾਂਦਾ ਹੈ, ਪਰ ਉਹ ਵੀ ਉੱਥੇ ਹੀ ਰਹਿ ਜਾਂਦਾ ਹੈ। ਵਿੱਦਿਆ ਉਨ੍ਹਾਂ ਨੂੰ ਅਵਾਜ਼ਾਂ ਮਾਰਦੀ ਕਹਿੰਦੀ ਹੈ ਕਿ ਉਨ੍ਹਾਂ ਦੇ ਡੈਡੀ ਆ ਗਏ ਹਨ। ਇਹ ਸੁਣ ਕੇ ਦੋਵੇਂ ਬੱਚੇ ਆ ਜਾਂਦੇ ਹਨ ਤੇ ਪੁੱਛਦੇ ਹਨ ਕਿ ਡੈਡੀ ਕਿੱਥੇ ਹਨ, ਤਾਂ ਵਿੱਦਿਆ ਦੱਸਦੀ ਹੈ ਕਿ ਉਹ ਨਹੀਂ ਆਏ ਪਰ ਉਸ ਨੇ ਉਨ੍ਹਾਂ ਦਾ ਨਾਂ ਲਿਆ ਹੈ, ਤਾਂ ਹੀ ਉਹ ਗੁਆਢੀਆਂ ਦੇ ਘਰੋਂ ਆਏ ਹਨ।

ਸੋਨੂੰ ਦੱਸਦਾ ਹੈ ਕਿ ਲਤਾ ਉੱਥੇ ਸਵਾਲ ਨਹੀਂ ਸੀ ਕੱਢ ਰਹੀ, ਸਗੋਂ ਉਨ੍ਹਾਂ ਨੂੰ ਲਾਲ ਸਿਆਹੀ, ਪਿੱਛੇ ਜੂੜਾ ਤੇ ਚੁੰਨੀਆਂ ਦੀ ਸਾੜੀ ਲਾ ਕੇ ਕੁਰਸੀ ਉੱਤੇ ਭੈਣ ਜੀ ਬਣ ਕੇ ਬੈਠੀ ਸੀ। ਵਿੱਦਿਆ ਉਸ ਨੂੰ ਕਹਿੰਦੀ ਹੈ ਕਿ ਅੱਗੋਂ ਉਸ ਨੇ ਗੁਆਂਢੀਆਂ ਦੇ ਘਰ ਸਵਾਲ ਕੱਢਣ ਲਈ ਨਹੀਂ ਜਾਣਾ। ਲਤਾ ਕਹਿੰਦੀ ਹੈ ਕਿ ਉਹ ਪੜ੍ਹ ਕੇ ਖੇਡਣ ਲੱਗੀ ਸੀ ਤੇ ਉਸ ਨੇ ਕੋਈ ਭੈੜੀ ਖੇਡ ਨਹੀਂ ਸੀ ਖੇਡੀ, ਸਗੋਂ ਉਹ ਭੈਣ ਜੀ ਹੀ ਬਣੀ ਸੀ।

ਵਿੱਦਿਆ ਲਤਾ ਨੂੰ ਕਹਿੰਦੀ ਹੈ ਕਿ ਉਹ ਪੜ੍ਹ ਲਵੇ, ਉਹ ਉਸ ਨੂੰ ਸੱਚਮੁੱਚ ਭੈਣ ਜੀ ਬਣਾ ਦੇਵੇਗੀ, ਜੋ ਕਿ ਆਪਣੇ ਬੁੱਲ ਲਾਲ ਕਰਨ ਦੀ ਥਾਂ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਚੰਗੇ ਬੱਚੇ ਬਣਾਏ, ਜਿਸ ਨਾਲ ਉਹ ਨਾ ਝੂਠ ਬੋਲਣ ਤੇ ਨਾ ਹੀ ਚੋਰੀ ਕਰਨ।

PSEB 8th Class Punjabi Solutions Chapter 27 ਵੱਡੇ ਭੈਣ ਜੀ

ਸੋਨੂੰ ਪੁੱਛਦਾ ਹੈ ਕਿ ਉਨ੍ਹਾਂ ਨੇ ਡੈਡੀ ਦੇ ਆਉਣ ਬਾਰੇ ਝੂਠ ਕਿਉਂ ਬੋਲਿਆ ਹੈ ? ਵਿੱਦਿਆ ਦੱਸਦੀ ਹੈ ਕਿ ਉਨ੍ਹਾਂ ਦੇ ਡੈਡੀ ਆਉਣ ਵਾਲੇ ਹੀ ਹਨ।ਉਹ ਉਸ ਨੂੰ ਗੁਆਂਢੀਆਂ ਦੇ ਘਰ ਜਾਣ ਤੋਂ ਰੋਕਦੇ ਹਨ। ਇਸ ਕਰਕੇ ਉਸ ਨੂੰ ਝੂਠ ਬੋਲਣਾ ਪਿਆ। ਵਿੱਦਿਆ ਦੱਸਦੀ ਹੈ ਕਿ ਉਸ ਨੂੰ ਇਕ ਭੈਣ ਜੀ ਨੇ ਪੜ੍ਹਾਇਆ ਸੀ। ਪਰੰਤੂ ਉਸ ਨੂੰ ਅਫ਼ਸੋਸ ਹੈ ਕਿ ਉਹ ਆਪ ਚਾਹੁੰਦੀ ਹੋਈ ਵੀ ਉਸ ਵਰਗੀ ਭੈਣ ਜੀ ਨਹੀਂ ਬਣ ਸਕੀ। ਹੁਣ ਉਹ ਆਪਣਾ ਸਾਰਾ ਚਾਅ ਉਸ ਨੂੰ ਭੈਣ ਜੀ ਬਣਾ ਕੇ ਲਾਹੇਗੀ। ਸੋਨੂੰ ਲੜਾ ਨੂੰ ਕਹਿੰਦਾ ਹੈ ਕਿ ਉਸ ਦੀ ਭੈਣ ਜੀ ਦਾ ਜੂੜਾ ਬਹੁਤ ਵੱਡਾ ਹੁੰਦਾ ਹੈ। ਉਹ ਉਸ ਵਰਗੀ ਭੈਣ ਜੀ ਨਹੀਂ ਬਣ

ਸਕੇਗੀ। ਲਤਾ ਕਹਿੰਦੀ ਹੈ ਕਿ ਉਸ ਦੀ ਭੈਣ ਜੀ ਦੀ ਸਾੜ੍ਹੀ ਉਸ ਦੀ ਭੈਣ ਜੀ ਨਾਲ ਵਧੇਰੇ ਸੋਹਣੀ ਹੁੰਦੀ ਹੈ। ਇਹ ਸੁਣ ਕੇ ਵਿੱਦਿਆ ਉਸ ਨੂੰ ਪੁੱਛਦੀ ਹੈ ਕਿ ਉਹ ਇਹ ਦੱਸੇ ਕਿ ਪੜਾਉਂਦੀ ਕੌਣ ਸੋਹਣਾ ਹੈ ? ਉਨ੍ਹਾਂ ਨਾਲ ਚੰਗੀਆਂ ਗੱਲਾਂ ਕੌਣ ਕਰਦੀ ਹੈ ? ਸੋਨੂੰ ਦੱਸਦਾ ਹੈ ਕਿ ਉਨ੍ਹਾਂ ਨੂੰ ਆਪਣੀ ਭੈਣ ਜੀ ਤੋਂ ਬਹੁਤ ਡਰ ਲਗਦਾ ਹੈ। ਵਿੱਦਿਆ ਕਹਿੰਦੀ ਹੈ ਕਿ ਉਸ ਨੇ ਆਪਣੀ ਲਤਾ ਨੂੰ ਡਰਾਉਣ ਵਾਲੀ ਭੈਣ ਜੀ ਨਹੀਂ ਬਣਾਉਣਾ।

ਉਹ ਦੱਸਦੀ ਹੈ ਕਿ ਉਸ ਨੇ ਪਹਿਲੀਆਂ ਤਿੰਨ ਸ਼੍ਰੇਣੀਆਂ ਤਾਂ ਡਰਾਉਣ ਵਾਲੀ ਭੈਣ ਜੀ ਕੋਲੋਂ ਪੜ੍ਹੀਆਂ ਸਨ। ਉਹ ਮੇਜ਼ ਉੱਤੇ ਡੰਡਾ ਮਾਰ ਕੇ ਡਰਾਉਂਦੀ ਰਹਿੰਦੀ ਸੀ। ਪਰ ਪੜ੍ਹਾਉਂਦੀ ਘੱਟ ਸੀ। ਚੌਥੀ ਤੇ ਪੰਜਵੀਂ ਉਸ ਨੇ ਵੱਡੇ ਭੈਣ ਜੀ ਕੋਲ ਪੜੀ, ਜੋ ਪੜ੍ਹਾਉਂਦੇ ਥੱਕਦੇ ਸਨ ਤੇ ਨਾ ਉਨ੍ਹਾਂ ਕੋਲੋਂ ਪੜ੍ਹਨ ਵਾਲੇ ਥੱਕਦੇ ਸਨ। ਉਹ ਕਦੇ – ਕਦੇ ਮਾਰਦੇ ਵੀ ਸਨ, ਪਰ ਪਿੱਛੋਂ ਪਿਆਰ ਵੀ ਕਰਦੇ ਸਨ, ਇਸ ਕਰਕੇ ਉਨ੍ਹਾਂ ਦੀ ਮਾਰ ਇਕ ਦਮ ਭੁੱਲ ਜਾਂਦੀ ਸੀ।

ਉਹ ਕਹਿੰਦੇ ਸਨ ਕਿ ਜਿਵੇਂ ਘਰ ਵਿਚ ਮੰਮੀ ਹੈ, ਉਸੇ ਤਰ੍ਹਾਂ ਸਕੂਲ ਵਿਚ ਉਹ ਉਨ੍ਹਾਂ ਦੀ ਮੰਮੀ ਹੈ। ਜਿਸ ਦਿਨ ਉਹ ਨਾ ਆਉਂਦੇ, ਉਸ ਦਿਨ ਸਕੂਲ ਵਿਚ ਉਨ੍ਹਾਂ ਦਾ ਦਿਲ ਨਾ ਲਗਦਾ। ਜਦੋਂ ਉਹ ਉਨ੍ਹਾਂ ਦਾ ਦਿੱਤਾ ਹੋਇਆਂ ਕੰਮ ਨਾ ਕਰਦੇ, ਉਹ ਉਨ੍ਹਾਂ ਨਾਲ ਗੁੱਸੇ ਹੋ ਜਾਂਦੇ। ਫਿਰ ਬੱਚਿਆਂ ਦੇ ਮਾਫ਼ੀ ਮੰਗਣ ‘ਤੇ ਉਹ ਹੱਸ ਪੈਂਦੇ।

ਉਹ ਪਹਿਲਾਂ ਉਨ੍ਹਾਂ ਤੋਂ ਸਵਾਲ ਕਢਵਾਉਂਦੇ ਤੇ ਫਿਰ ਚੰਗੀਆਂ ਗੱਲਾਂ ਦੱਸਦੇ। ਉਹ ਕਹਿੰਦੇ ਸਨ ਕਿ ਜਿਸ ਤਰ੍ਹਾਂ ਸਕੂਲ ਵਿਚ ਤੁਸੀਂ ਮੇਰੇ ਆਖੇ ਲਗਦੇ ਹੋ, ਉਸੇ ਤਰ੍ਹਾਂ ਤੁਸੀਂ ਘਰ ਵਿਚ ਮਾਪਿਆਂ ਦੇ ਆਖੇ ਲੱਗਿਆ ਕਰੋ। ਉਹ ਬਾਪੂ ਦੇ ਤਿੰਨ ਬਾਂਦਰਾਂ ਬਾਰੇ ਤੇ ਚੰਗੇ ਆਚਰਨ ਬਾਰੇ ਵੀ ਦੱਸਦੇ। ਸੋਨੂੰ ਦੇ ਪੁੱਛਣ ਤੇ ਵਿੱਦਿਆ ਨੇ ਦੱਸਿਆ ਕਿ ਚੰਗੇ ਆਚਰਨ ਤੋਂ ਹੀ ਚੰਗੇ ਬੱਚੇ, ਚੰਗੇ ਨੌਜਵਾਨ ਤੇ ਚੰਗੇ ਮਨੁੱਖ ਬਣਦੇ ਹਨ।

ਵਿੱਦਿਆ ਨੇ ਦੱਸਿਆ ਕਿ ਚੰਗੇ ਬੱਚੇ ਅੱਜ – ਕਲ੍ਹ ਦੇ ਬੱਚਿਆਂ ਵਾਂਗ ਨਾ ਮਾਪਿਆਂ ਨੂੰ ਧੋਖਾ ਦੇ ਕੇ ਫ਼ਿਲਮਾਂ ਵੇਖਣ ਜਾਂਦੇ ਹਨ, ਨਾ ਲੜਦੇ ਹਨ, ਨਾ ਸੈਰਾਂ ਕਰਨ ਜਾਂਦੇ ਹਨ ਤੇ ਨਾ ਨਸ਼ਾ ਕਰਦੇ ਹਨ। ਵਿੱਦਿਆ ਨੇ ਕਿਹਾ ਕਿ ਉਸ ਦੀ ਬੇਟੀ ਵੱਡੀ ਹੋ ਕੇ ਭੈਣ ਜੀ ਬਣੇਗੀ ਤੇ ਬੱਚਿਆਂ ਦਾ ਸੁਧਾਰ ਕਰੇਗੀ। ਸੋਨੂੰ ਦੇ ਪੁੱਛਣ ਤੇ ਵਿੱਦਿਆ ਨੇ ਬਾਪੂ ਦੇ ਤਿੰਨ ਬਾਂਦਰਾਂ ਬਾਰੇ ਦੱਸਿਆ ਕਿ ਇਕ ਨੇ ਮੂੰਹ ਉੱਤੇ ਹੱਥ ਰੱਖਿਆ ਹੋਇਆ ਹੈ, ਇਕ ਨੇ ਕੰਨਾਂ ਉੱਤੇ ਅਤੇ ਇਕ ਨੇ ਅੱਖਾਂ ਉੱਤੇ, ਜੋ ਸੰਦੇਸ਼ ਦਿੰਦੇ ਹਨ ਕਿ ਨਾ ਭੈੜਾ ਬੋਲੋ, ਨਾ ਭੈੜਾ ਵੇਖੋ ਅਤੇ ਨਾ ਹੀ ਭੈੜਾ ਸੁਣੋ। ਸੋਨੂੰ ਕਹਿੰਦਾ ਹੈ ਕਿ ਉਹ ਵੀ ਪੜ੍ਹ ਕੇ ਅਧਿਆਪਕ ਬਣੇਗਾ। ਇੰਨੇ ਨੂੰ ਲਤਾ ਤੇ ਸੋਨੂੰ ਦਾ ਡੈਡੀ ਦੀਨ – ਦਿਆਲ ਆ ਜਾਂਦਾ ਹੈ।

ਲਤਾ ਉਸ ਨੂੰ ਕਹਿੰਦੀ ਹੈ ਕਿ ਉਹ ਚੰਗੇ ਬੱਚੇ ਬਣਨਗੇ। ਉਹ ਰੱਜ ਕੇ ਪੜੇਗੀ ਅਤੇ ਬੱਚਿਆਂ ਨੂੰ ਪੜ੍ਹਾਵੇਗੀ। ਸੋਨੂੰ ਕਹਿੰਦਾ ਹੈ ਕਿ ਉਹ ਵੀ ਪੜ੍ਹ ਕੇ ਮਾਸਟਰ ਬਣੇਗਾ ਤੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਵੇਗਾ ਕਿ ਉਹ ਨਾ ਚੋਰੀ ਕਰਨ, ਨਾ ਝੂਠ ਬੋਲਣ ਤੇ ਨਾ ਹੀ ਨਸ਼ਾ ਕਰਨ। ਉਹ ਲਤਾ ਨੂੰ ਕਹਿੰਦਾ ਹੈ ਕਿ ਉਹ ਉਸ ਨੂੰ ਅੱਠ ਦਾ ਪਹਾੜਾ ਯਾਦ ਕਰਾਵੇ। ਵਿੱਦਿਆ ਦੇ ਪੁੱਛਣ ਉੱਤੇ ਦੀਨ ਦਿਆਲ ਦੱਸਦਾ ਹੈ ਕਿ ਉਸ ਦੇ ਘਰ ਲੇਟ ਪਰਤਣ ਦਾ ਕਾਰਨ ਇਹ ਹੈ ਕਿ ਜਦੋਂ ਉਹ ਚੰਗੀ ਕੋਲ ਪਹੁੰਚਿਆ, ਤਾਂ ਉੱਥੇ ਪਲੱਸ ਟੂ ਦੇ ਬੱਚਿਆਂ ਵਿਚ ਲੜਾਈ ਹੋ ਰਹੀ ਸੀ, ਜਿਸ ਵਿਚ ਉਸ ਦੇ ਦੋਸਤ ਦੇ ਮੁੰਡੇ ਦੇ ਬਹੁਤ ਸੱਟਾਂ ਲੱਗੀਆਂ ਹਨ ਤੇ ਉਹ ਉਸ ਨੂੰ ਹਸਪਤਾਲ ਛੱਡ ਕੇ ਆਇਆ ਹੈ।

PSEB 8th Class Punjabi Solutions Chapter 27 ਵੱਡੇ ਭੈਣ ਜੀ

ਹੁਣ ਉਹ ਉਨ੍ਹਾਂ ਦੇ ਘਰੋਂ ਆਇਆ ਹੈ। ਉਸ ਨੂੰ ਦੇਖ ਕੇ ਉਸ ਨੂੰ ਆਪਣੇ ਬੱਚਿਆਂ ਦੀ ਚਿੰਤਾ ਹੋ ਰਹੀ ਸੀ। ਵਿੱਦਿਆ ਕਹਿੰਦੀ ਹੈ ਕਿ ਉਹ ਆਪਣੇ ਬੱਚਿਆਂ ਦਾ ਫ਼ਿਕਰ ਨਾ ਕਰਨ, ਸਗੋਂ ਹੱਥ – ਮੂੰਹ ਧੋ ਕੇ ਰੋਟੀ ਖਾ ਲੈਣ। ਸੋਨੂੰ ਡੈਡੀ ਨੂੰ ਅੱਠ ਦਾ ਪਹਾੜਾ ਸੁਣਾਉਂਦਾ ਹੋਇਆ ਗ਼ਲਤੀ ਕਰਦਾ ਹੈ। ਜਦੋਂ ਉਹ ਕਹਿੰਦਾ ਹੈ ਕਿ ਉਸ ਨੂੰ ਮੰਮੀ ਨੇ ਹੀ ਤਿੰਨ ਆਠੇ ਬੱਤੀ ਦੱਸਿਆ ਸੀ, ਤਾਂ ਵਿੱਦਿਆ ਉਸ ਨੂੰ ਝੂਠ ਬੋਲਣ ਤੋਂ ਰੋਕਦੀ ਹੈ ਤੇ ਉਹ ਸੌਰੀ ਕਹਿੰਦਾ ਹੈ।

1. ਵਿਆਕਰਨ ਤੇ ਰਚਨਾਤਮਕ ਕਾਰਜ

ਪ੍ਰਸ਼ਨ 1.
ਹੇਠ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਇਕ – ਸ਼ਬਦ ਲਿਖੋ
(ਉ) ਬਹੁਤੇ ਬੋਲਣ ਵਾਲਾ
(ਆ) ਰੱਬ ਨੂੰ ਨਾ ਮੰਨਣ ਵਾਲਾ।
ਉੱਤਰ :
(ੳ) ਬੜਬੋਲਾ (ਅ ਨਾਸਤਿਕ।

ਪ੍ਰਸ਼ਨ 2.
ਹੇਠ ਲਿਖੇ ਬਹੁ – ਅਰਥਕ ਸ਼ਬਦਾਂ ਦੇ ਵੱਖ – ਵੱਖ ਅਰਥ ਦਰਸਾਉਣ ਲਈ ਦੋ – ਦੋ ਵਾਕ ਬਣਾਓ : ਲਾਲ, ਜੋੜ, ਸਹੀ।
ਉੱਤਰ :
1. ਲਾਲ : – (ੳ) ਇਸ ਕੱਪੜੇ ਦਾ ਰੰਗ ਲਾਲ ਹੈ
(ਅ) ਮਾਂ ਨੇ ਕਿਹਾ, “ਆ ਮੇਰਾ ਲਾਲ ! ਮੇਰੇ ਕੋਲ ਆ
2. ਜੋੜ – (ੳ) ਇਹ ਟਿਉਬ ਜੋੜ ਤੋਂ ਪੈਂਚਰ ਹੋਈ ਹੈ।
(ਅ) 2 + 4 ਦਾ ਜੋੜ 6 ਹੁੰਦਾ ਹੈ।
3. ਸਹੀ – (ੳ) ਮੇਰਾ ਉੱਤਰ ਸਹੀ ਹੈ।
(ਅ) ਇਹ ਅਰਜ਼ੀ ਲਿਖ ਕੇ ਹੇਠਾਂ ਆਪਣੀ ਸਹੀ ਪਾ ਦਿਓ।

ਔਖੇ ਸ਼ਬਦਾਂ ਦੇ ਅਰਥ :

  • ਸੁਘੜ – ਸਿਆਣਾ
  • ਸ਼ਾਹੀ – ਸਿਆਹੀ।
  • ਪਹਾੜਾ – ਕਿਸੇ ਅੰਕ ਦੀ ਹੋਰਨਾਂ ਅੰਕਾਂ ਨਾਲ ਤਰਤੀਬਵਾਰ ਗੁਣਾ
  • ਅਫ਼ਸੋਸ – ਗ਼ਮ, ਦੁਖ
  • ਆਚਰਨ – ਚਾਲ – ਚਲਣ, ਵਤੀਰਾ