Punjab State Board PSEB 7th Class Science Book Solutions Chapter 17 ਜੰਗਲ: ਸਾਡੀ ਜੀਵਨ ਰੇਖਾ Textbook Exercise Questions, and Answers.
PSEB Solutions for Class 7 Science Chapter 17 ਜੰਗਲ: ਸਾਡੀ ਜੀਵਨ ਰੇਖਾ
PSEB 7th Class Science Guide ਜੰਗਲ: ਸਾਡੀ ਜੀਵਨ ਰੇਖਾ Textbook Questions and Answers
1. ਖ਼ਾਲੀ ਥਾਂਵਾਂ ਭਰੋ
(i) ਪੌਦਿਆਂ ਦੁਆਰਾ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੌਰਾਨ …………….. ਗੈਸ ਛੱਡੀ ਜਾਂਦੀ ਹੈ ।
ਉੱਤਰ-
ਆਕਸੀਜਨ,
(ii) ………….. ਅਤੇ ………… ਜੰਗਲਾਂ ਲਈ ਮੁੱਖ ਖਤਰੇ ਹਨ ।
ਉੱਤਰ-
ਅੱਗ, ਪ੍ਰਦੂਸ਼ਣ,
(iii) ਵੱਡੇ ਪੱਧਰ ਤੇ ਪੌਦਿਆਂ ਦੀ ਪਨੀਰੀ ਦੇ ਰੋਪਣ ਨੂੰ …………… ਕਹਿੰਦੇ ਹਨ ।
ਉੱਤਰ-
ਜੰਗਲ ਲਗਾਉਣਾ ।
2. ਸਹੀ ਜਾਂ ਗਲਤ ਦੱਸੋ
(i) ਜੰਤੂ, ਪੌਦਿਆਂ ਨੂੰ ਪੋਸ਼ਕ ਤੱਤ ਦਿੰਦੇ ਹਨ ।
ਉੱਤਰ-
ਲਤ,
(ii) ਭਾਰਤ ਦੇ ਕੁੱਲ ਖੇਤਰਫਲ ਦਾ ਕੇਵਲ 15% ਹੀ ਜੰਗਲੀ ਖੇਤਰ ਹੈ ।
ਉੱਤਰ-
ਗ਼ਲਤ,
(iii) ਘਰ ਬਣਾਉਣ ਅਤੇ ਖੇਤੀ ਲਈ ਰੁੱਖ ਕੱਟਣ ਨੂੰ ਜੰਗਲਾਂ ਦੀ ਕਟਾਈ ਕਹਿੰਦੇ ਹਨ ।
ਉੱਤਰ-
ਸਹੀ,
(iv) ਪਸ਼ੂਆਂ ਨੂੰ ਵੱਧ ਚਰਾਉਣ ਨਾਲ ਜੰਗਲਾਂ ਦੀ ਹਾਨੀ ਹੁੰਦੀ ਹੈ ।
ਉੱਤਰ-
ਸਹੀ ।
3. ਕਾਲਮ ‘ਉ’ ਅਤੇ ‘ਅ’ ਦਾ ਮਿਲਾਨ ਕਰੋ
ਕਾਲਮ ‘ਉ’ | ਕਾਲਮ ‘ਅ’ |
(i) ਪੌਦੇ | (ਉ) ਜੰਗਲ |
(ii) ਨਵਿਆਉਣਯੋਗ ਕੁਦਰਤੀ ਸ੍ਰੋਤ | (ਅ) ਵੱਡੇ ਪੱਧਰ ਤੇ ਰੁੱਖ ਲਗਾਉਣ ਦੀ ਪ੍ਰਕਿਰਿਆ |
(iii) ਰੁੱਖ ਜਾਂ ਜੰਗਲ ਉਗਾਉਣਾ । | (ਇ) ਰੁੱਖਾਂ ਦੀ ਕਟਾਈ |
(iv) ਜੰਗਲਾਂ ਦਾ ਸਫ਼ਾਇਆ | (ਸ) ਉਤਪਾਦਕ । |
ਉੱਤਰ-
ਕਾਲਮ ‘ਉ’ | ਕਾਲਮ ‘ਅ’ |
(i) ਪੌਦੇ | (ਸ) ਉਤਪਾਦਕ |
(ii) ਨਵਿਆਉਣਯੋਗ ਕੁਦਰਤੀ ਸੋਤ ॥ | (ਉ) ਜੰਗਲ |
(iii) ਰੁੱਖ ਜਾਂ ਜੰਗਲ ਉਗਾਉਣਾ | (ਅ) ਵੱਡੇ ਪੱਧਰ ਤੇ ਰੁੱਖ ਲਗਾਉਣ ਦੀ ਪ੍ਰਕਿਰਿਆ |
(iv) ਜੰਗਲਾਂ ਦਾ ਸਫ਼ਾਇਆ। | (ੲ) ਰੁੱਖਾਂ ਦੀ ਕਟਾਈ । |
4. ਸਹੀ ਉੱਤਰ ਦੀ ਚੋਣ ਕਰੋ
(i) ਇਨ੍ਹਾਂ ਵਿੱਚੋਂ ਜੰਗਲੀ ਉਤਪਾਦ ਨਹੀਂ ਹੈ
(ਉ) ਪਲਾਈ ਵੁਡ
(ਅ) ਲਾਖ
(ਇ) ਕੈਰੋਸੀਨ (ਮਿੱਟੀ ਦਾ ਤੇਲ)
(ਸ) ਗੂੰਦ ।
ਉੱਤਰ-
(ਇ) ਕੈਰੋਸੀਨ (ਮਿੱਟੀ ਦਾ ਤੇਲ) ।
(ii) ਭੋਜਨ ਲੜੀ ਵਿੱਚ ਹੁੰਦੇ ਹਨ
(ਉ) ਉਤਪਾਦਕ ਅਤੇ ਸ਼ਾਕਾਹਾਰੀ ਹ
(ਅ) ਉਤਪਾਦਕ ਅਤੇ ਮਾਸਾਹਾਰੀ ।
(ਇ) ਉਤਪਾਦਕ ਅਤੇ ਨਿਖੇੜਕ
(ਸ) ਉਤਪਾਦਕ, ਸ਼ਾਕਾਹਾਰੀ ਅਤੇ ਮਾਸਾਹਾਰੀ ।
ਉੱਤਰ-
(ਸ) ਉਤਪਾਦਕ, ਸ਼ਾਕਾਹਾਰੀ ਅਤੇ ਮਾਸਾਹਾਰੀ ।
(iii) ਜੀਵਾਣੂ ਅਤੇ ਉੱਲੀ ਹੁੰਦੇ ਹਨ
(ਉ) ਨਿਖੇੜਕ
(ਅ) ਸ਼ਾਕਾਹਾਰੀ
(ਇ) ਸਰਬਆਹਾਰੀ
(ਸ) ਮਾਸਾਹਾਰੀ ।
ਉੱਤਰ-
(ੳ) ਨਿਖੇੜਕ ॥
(iv) ਸੂਖ਼ਮਜੀਵ ਮ੍ਰਿਤ ਜੀਵਾਂ ਤੇ ਕਿਰਿਆ ਕਰਕੇ ਪੈਦਾ ਕਰਦੇ ਹਨ
(ੳ) ਮੱਲ੍ਹੜ
(ਅ) ਲੱਕੜੀ
(ੲ) ਰੇਤ
(ਸ) ਉਪਰੋਕਤ ਸਾਰੇ ।
ਉੱਤਰ-
(ੳ) ਮੱਲ੍ਹੜ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਧਰਤੀ ‘ਤੇ ਥਲ ਭਾਗ ਦਾ ਲਗਭਗ ਕਿੰਨਾ ਖੇਤਰ ਜੰਗਲਾਂ ਨਾਲ ਢੱਕਿਆ ਹੋਇਆ ਹੈ ?
ਉੱਤਰ-
ਲਗਭਗ 13% ਧਰਤੀ ਦਾ ਥਲ ਭਾਗ ਜੰਗਲਾਂ ਨਾਲ ਢੱਕਿਆ ਹੋਇਆ ਹੈ।
ਪ੍ਰਸ਼ਨ (ii)
ਪਰਿਸਥਿਤਿਕ ਪ੍ਰਬੰਧ ਕੀ ਹੁੰਦਾ ਹੈ ?
ਉੱਤਰ-
ਸਜੀਵ ਅਤੇ ਉਨ੍ਹਾਂ ਦਾ ਵਾਤਾਵਰਨ ਮਿਲ ਕੇ ਪਰਿਸਥਿਤਿਕ ਪ੍ਰਬੰਧ ਬਣਾਉਂਦੇ ਹਨ । ਪੌਦੇ, ਜੰਤੂ ਅਤੇ ਸੂਖਮਜੀਵ ਪਰਿਸਥਿਤਿਕ ਪ੍ਰਬੰਧ ਦੇ ਜੈਵਿਕ ਘਟਕ ਹਨ ।
ਪ੍ਰਸ਼ਨ (iii)
ਰੁੱਖ ਜਾਂ ਜੰਗਲ ਉਗਾਉਣ ਤੋਂ ਕੀ ਭਾਵ ਹੈ ?
ਉੱਤਰ-
ਰੁੱਖ ਜਾਂ ਜੰਗਲ ਉਗਾਉਣਾ-ਕੱਟੇ ਗਏ ਰੁੱਖਾਂ ਦੀ ਪ੍ਰਤੀਪੂਰਤੀ ਕਰਨ ਲਈ ਵੱਡੀ ਪੱਧਰ ‘ਤੇ ਰੁੱਖ ਲਗਾਉਣ ਦੀ ਪ੍ਰਕਿਰਿਆ ਨੂੰ ਜੰਗਲ ਲਗਾਉਣਾ ਕਹਿੰਦੇ ਹਨ ।
ਪ੍ਰਸ਼ਨ (iv)
ਵਿਸ਼ਵ ਤਾਪਨ ਕਿਸ ਕਾਰਨ ਹੁੰਦਾ ਹੈ ?
ਉੱਤਰ-
ਵਿਸ਼ਵ ਤਾਪਨ ਦਾ ਕਾਰਨ-ਵਿਸ਼ਵ ਤਾਪਨ ਦਾ ਮੁੱਖ ਕਾਰਨ ਮਨੁੱਖੀ ਗਤੀਵਿਧੀਆਂ ਦੇ ਕਾਰਨ ਵਾਤਾਵਰਨ ਵਿੱਚ ਸ੍ਰੀਨ ਹਾਊਸ ਗੈਸਾਂ ਦਾ ਵੱਧ ਹੋਣਾ ਹੈ | ਸ੍ਰੀਨ ਹਾਊਸ ਗੈਸਾਂ ਵਿੱਚ ਮੁੱਖ ਗੈਸਾਂ-ਕਾਰਬਨ-ਡਾਈਆਕਸਾਈਡ, ਮੀਥੇਨ, ਨਾਈ ਆਕਸਾਈਡ, ਓਜ਼ੋਨ ਅਤੇ ਕਲੋਰੋਫਲੋਰੋ ਕਾਰਬਨ ਆਦਿ ਗੈਸਾਂ ਸ਼ਾਮਿਲ ਹਨ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਭੋਜਨ ਲੜੀ ਦੇ ਪੱਖ ਤੋਂ ਪੌਦਿਆਂ ਅਤੇ ਜੰਤੂਆਂ ਦੀ ਆਪਸੀ ਨਿਰਭਰਤਾ ਦਾ ਵਰਣਨ ਕਰੋ ।
ਉੱਤਰ-
ਪੌਦਿਆਂ ਅਤੇ ਜੰਤੂਆਂ ਦੀ ਆਪਸੀ ਨਿਰਭਰਤਾ-ਪੌਦਿਆਂ ਵਾਂਗ ਮਨੁੱਖ ਅਤੇ ਜੰਤੁ ਆਪਣਾ ਭੋਜਨ ਆਪ ਨਹੀਂ ਤਿਆਰ ਕਰ ਸਕਦੇ । ਪੌਦੇ ਹੀ ਮਨੁੱਖਾਂ ਅਤੇ ਜੰਤੂਆਂ ਲਈ ਭੋਜਨ ਪੈਦਾ ਕਰਦੇ ਹਨ । ਇਸ ਤੋਂ ਛੋਟੇ ਪੌਦੇ ਜੰਗਲੀ ਜੰਤੂਆਂ ਜਿਵੇਂ ਚਮਗਾਦੜ, ਗਿਹਰੀ ਅਤੇ ਕੀੜਿਆਂ ਲਈ ਆਵਾਸ ਅਤੇ ਸੁਰੱਖਿਆ ਵੀ ਪ੍ਰਦਾਨ ਕਰਦੇ ਹਨ । ਉਦਾਹਰਣ ਵਜੋਂ ਗਰਮੀਆਂ ਦੇ ਮੌਸਮ ਵਿੱਚ ਪੌਦੇ ਅਤੇ ਰੁੱਖ ਬਹੁਤ ਸਾਰੇ ਜੰਤੂਆਂ ਨੂੰ ਛਾਂ ਪ੍ਰਦਾਨ ਕਰਦੇ ਹਨ ।
ਪ੍ਰਸ਼ਨ (ii)
ਭੋ-ਸੁਰੱਖਿਅਣ ਵਿੱਚ ਜੰਗਲ ਕਿਵੇਂ ਮਦਦ ਕਰਦੇ ਹਨ ?
ਉੱਤਰ-
ਜੰਗਲਾਂ ਵਿੱਚ ਬਹੁਤ ਸਾਰੇ ਪੌਦੇ, ਝਾੜੀਆਂ ਅਤੇ ਰੁੱਖ ਹਨ ਜੋ ਆਪਣੀਆਂ ਜੜ੍ਹਾਂ ਨਾਲ ਜੰਗਲ ਦੀ ਮਿੱਟੀ ਦੀ ਉੱਪਰਲੀ ਪਰਤ ਨੂੰ ਜਕੜ ਕੇ ਰੱਖਦੇ ਹਨ । ਇਹ ਕੁਦਰਤੀ ਤਾਕਤਾਂ ਜਿਵੇਂ ਪੌਣ ਅਤੇ ਹੜ੍ਹਾਂ ਪਾਣੀ ਨੂੰ ਉੱਪਰਲੀ ਉਪਜਾਊ ਪਰਤ ਨੂੰ ਬਹਾ ਕੇ ਆਪਣੇ ਨਾਲ ਲੈ ਜਾਣ ਨਹੀਂ ਦਿੰਦੀ ਅਤੇ ਮਿੱਟੀ ਦੀ ਪਾਣੀ ਰੋਕਣ ਸਮਰੱਥਾ ਬਣੀ ਰਹਿੰਦੀ ਹੈ । ਇਸ ਲਈ ਜੰਗਲ ਭੌ-ਸੁਰੱਖਿਅਣ ਵਿੱਚ ਮਦਦ ਕਰਦੇ ਹਨ ।
ਪ੍ਰਸ਼ਨ (iii)
ਅਜਿਹੀਆਂ ਦੋ ਉਦਾਹਰਣਾਂ ਦਿਓ ਜਿਸ ਤੋਂ ਪਤਾ ਲੱਗਦਾ ਹੈ ਕਿ ਪੌਦੇ ਜੰਤੂਆਂ ‘ਤੇ ਨਿਰਭਰ ਕਰਦੇ ਹਨ ।
ਉੱਤਰ-
ਪੌਦਿਆਂ ਦੀ ਜੰਤੂਆਂ ਉੱਤੇ ਨਿਰਭਰਤਾ ਦੀਆਂ ਉਦਾਹਰਣਾਂ-
- ਜੰਤੂਆਂ ਦੁਆਰਾ ਸਾਹ ਕਿਰਿਆ ਦੌਰਾਨ ਛੱਡੀ ਹੋਈ ਕਾਰਬਨਡਾਈਆਕਸਾਈਡ ਪੌਦਿਆਂ ਦੁਆਰਾ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਲਈ ਵਰਤੀ ਜਾਂਦੀ ਹੈ । ਇਸ ਪ੍ਰਕਿਰਿਆ ਵਿੱਚ ਪੌਦੇ ਕਾਰਬਨਡਾਈਆਕਸਾਈਡ ਤੋਂ ਸੂਰਜ ਪ੍ਰਕਾਸ਼ ਦੀ ਉਪਸਥਿਤੀ ਵਿੱਚ ਆਪਣਾ ਭੋਜਨ ਤਿਆਰ ਕਰਦੇ ਹਨ ।
- ਇੱਕ ਥਾਂ ਤੇ ਜ਼ਿਆਦਾ ਪੌਦੇ ਉੱਗਣ ਨਾਲ ਪੌਦਿਆਂ ਦਾ ਭੋਜਨ ਲਈ ਆਪਸੀ ਮੁਕਾਬਲਾ ਹੁੰਦਾ ਹੈ । ਜਿਸ ਤੋਂ ਪੌਦਿਆਂ ਦੀ ਵਾਧਾ ਅਤੇ ਜੀਵਨ ਖਤਰੇ ਵਿਚ ਆ ਜਾਂਦਾ ਹੈ । ਇਸ ਲਈ ਇੱਕ ਥਾਂ ‘ਤੇ ਪੈਂਦੇ ਨਾ ਉੱਗ ਆਉਣ ਜੰਤ ਉਨ੍ਹਾਂ ਦੇ ਫ਼ਲ ਅਤੇ ਬੀਜਾਂ ਨੂੰ ਦੂਰ-ਦੂਰ ਤੱਕ ਖਿਡਾਉਣ ਵਿੱਚ ਮਦਦ ਕਰਦੇ ਹਨ ।
ਪ੍ਰਸ਼ਨ (iv)
ਜੰਗਲ, ਹੜਾਂ ਨੂੰ ਕਿਵੇਂ ਰੋਕਦੇ ਹਨ ? ਵਿਆਖਿਆ ਕਰੋ ।
ਉੱਤਰ-
ਜੰਗਲ, ਵਰਖਾ ਜਲ ਦੇ ਪ੍ਰਕਿਰਤਿਕ ਸੋਖਣ ਦਾ ਕਾਰਜ ਕਰਦੇ ਹਨ । ਇਹ ਵਰਖਾ ਦੇ ਪਾਣੀ ਨੂੰ ਸਿੱਧਾ ਧਰਤੀ ‘ਤੇ ਨਹੀਂ ਡਿੱਗਣ ਦਿੰਦੇ ਜਿਸ ਨਾਲ ਪਾਣੀ ਧਰਤੀ ਵਿੱਚ ਭਰਦਾ ਨਹੀਂ, ਪਰੰਤੂ ਹੌਲੀ-ਹੌਲੀ ਰਿਸਾਵ ਹੁੰਦਾ ਰਹਿੰਦਾ ਹੈ ਜਿਸ ਕਾਰਣ ਨਦੀਆਂ ਵਿੱਚ ਪਾਣੀ ਦਾ ਵਹਾਉ ਨਿਯੰਤ੍ਰਿਤ ਰਹਿੰਦਾ ਹੈ । ਇਸ ਪ੍ਰਕਾਰ ਵਣ ਦੇ ਨੇੜੇ-ਤੇੜੇ ਦੇ ਖੇਤਰਾਂ ਵਿੱਚ ਰੁੱਖ ਵਰਖਾ ਦਾ ਢੁੱਕਵਾਂ ਸਤਰ ਬਣਾ ਕੇ ਰੱਖਦੇ ਹਨ ਜਿਸ ਕਾਰਣ ਹੜਾਂ ‘ਤੇ ਰੋਕ ਲਗਦੀ ਹੈ ।
ਪ੍ਰਸ਼ਨ (v)
ਅਜਿਹੇ ਪੰਜ ਉਤਪਾਦਾਂ ਦੇ ਨਾਂ ਲਿਖੋ ਜਿਹੜੇ ਜੰਗਲਾਂ ਤੋਂ ਪ੍ਰਾਪਤ ਹੁੰਦੇ ਹਨ ।
ਉੱਤਰ-
ਜੰਗਲਾਂ ਤੋਂ ਪ੍ਰਾਪਤ ਹੋਣ ਵਾਲੇ ਉਤਪਾਦ-
- ਜੰਗਲਾਂ ਵਿੱਚ ਉੱਗਣ ਵਾਲੇ ਪੌਦਿਆਂ ਤੋਂ ਸਾਨੂੰ ਕਈ ਤਰ੍ਹਾਂ ਦੇ ਸੁੱਕੇ ਮੇਵੇ ਅਤੇ ਮਸਾਲੇ ਮਿਲਦੇ ਹਨ ।
- ਅਸੀਂ ਜੰਗਲਾਂ ਤੋਂ ਸਾਲ, ਟੀਕ, ਰੋਜ਼ਵੁੱਡ ਆਦਿ ਰੁੱਖਾਂ ਤੋਂ ਇਮਾਰਤੀ ਲੱਕੜੀ ਪ੍ਰਾਪਤ ਕਰਦੇ ਹਾਂ ।
- ਅਸੀਂ ਰੁੱਖਾਂ ਤੋਂ ਬਾਲਣ ਪ੍ਰਾਪਤ ਕਰਦੇ ਹਾਂ ਅਤੇ ਗੱਤਾ ਅਤੇ ਕਾਗਜ਼ ਉਦਯੋਗ ਲਈ ਜੰਗਲਾਂ ‘ਤੇ ਨਿਰਭਰ ਹਾਂ ।
- ਜੰਗਲਾਂ ਤੋਂ ਅਸੀ ਵਾਰਨਿਸ਼ ਪੇਂਟ ਬਣਾਉਣ ਲਈ ਰੋਜ਼ਾ, ਰਬੜ ਬਣਾਉਣ ਲਈ ਲੇਟੇਕਸ ਪ੍ਰਾਪਤ ਕਰਦੇ ਹਾਂ ।
- ਜੰਗਲਾਂ ਤੋਂ ਘਾਹ ਦੀਆਂ ਕਈ ਪ੍ਰਜਾਤੀਆਂ ਜਿਵੇਂ ਲੈਮਨ ਘਾਹ, ਵਨੀਲਾ, ਕੇਵੜਾ, ਖਸ ਅਤੇ ਚੰਦਨ ਆਦਿ ਪ੍ਰਾਪਤ ਹੁੰਦੇ ਹਨ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਜੰਗਲ ਨਸ਼ਟ ਕਰਨਾ ਕੀ ਹੈ ? ਜੰਗਲ ਨਸ਼ਟ ਹੋਣ ਦੇ ਵੱਖ-ਵੱਖ ਕਾਰਨਾਂ ਦੀ ਵਿਆਖਿਆ ਕਰੋ ।
ਉੱਤਰ-
ਮਨੁੱਖੀ ਆਬਾਦੀ ਦੀਆਂ ਜ਼ਰੂਰਤਾਂ; ਜਿਵੇਂ-ਰੋਟੀ, ਕੱਪੜਾ, ਮਕਾਨ, ਸੜਕਾਂ, ਰੇਲਵੇ ਲਾਈਨਾਂ ਬਣਾਉਣ ਲਈ ਵੱਡੇ ਪੱਧਰ ਤੇ ਰੁੱਖਾਂ ਨੂੰ ਕੱਟਣ ਨੂੰ ਜੰਗਲਾਂ ਨੂੰ ਸਥਾਈ ਤੌਰ ‘ਤੇ ਨਸ਼ਟ ਕਰਨਾ ਹੈ ।
ਜੰਗਲ ਨਸ਼ਟ ਹੋਣ ਦੇ ਕਾਰਨ-
- ਵੱਧਦੀ ਮਨੁੱਖੀ ਆਬਾਦੀ ਲਈ ਭੋਜਨ ਦੀ ਮੰਗ ਪੂਰੀ ਕਰਨ ਲਈ ਖੇਤੀ ਯੋਗ ਭੂਮੀ ਦਾ ਵੱਡੇ ਖੇਤਰਫਲ ਦੀ ਜ਼ਰੂਰਤ ਹੁੰਦੀ ਹੈ ਜਿਸ ਲਈ ਵੱਡੀ ਪੱਧਰ ਤੇ ਰੁੱਖਾਂ ਜਾਂ ਜੰਗਲਾਂ ਨੂੰ ਕੱਟਿਆ ਜਾਂਦਾ ਹੈ ।
- ਪਾਲਤੂ ਪਸ਼ੂਆਂ ਦੀ ਵੱਧ ਚਰਾਈ ਕਰਾਉਣਾ
- ਖਾਨਾਂ ਦੀ ਵੱਧ ਖੁਦਾਈ ਕਰਨਾ ।
- ਜਲ ਭਰਾ ਅਤੇ ਵੱਧ ਸਿੰਚਾਈ ਕਰਨ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣ ਨਾਲ ਰੁੱਖ ਮੁਰਝਾ ਜਾਂਦੇ ਹਨ ਅਤੇ ਅੰਤ ਵਿੱਚ ਮਰ ਮੁੱਕ ਜਾਂਦੇ ਹਨ ।
- ਬਾਲਣ ਲਈ ਲੱਕੜੀ, ਕਾਜ਼ ਨਿਰਮਾਣ ਲਈ ਰੁੱਖਾਂ ਨੂੰ ਕੱਟਣ ਨਾਲ ।
ਪ੍ਰਸ਼ਨ (ii)
ਜੰਗਲਾਂ ਦੇ ਕੀ ਲਾਭ ਹਨ ?
ਉੱਤਰ-
ਜੰਗਲਾਂ ਦੇ ਲਾਭ-ਮਨੁੱਖ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਿੱਧੇ ਜਾਂ ਅਸਿੱਧੇ ਤੌਰ ‘ਤੇ ਨਿਰਭਰ ਹਨ । ਇਸ ਲਈ ਜੰਗਲ ਸਾਡੇ ਜੀਵਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ।
- ਪੌਦੇ ਅਤੇ ਰੁੱਖਾਂ ਦੀਆਂ ਜੜਾਂ ਮਿੱਟੀ ਦੇ ਕਣਾਂ ਨੂੰ ਬੰਨ੍ਹ ਕੇ ਰੱਖਦੀਆਂ ਹਨ ਅਤੇ ਮਿੱਟੀ ਨੂੰ ਰੁੜ੍ਹਨ ਜਾਂ ਉੱਡਣ ਤੋਂ ਬਚਾਉਂਦੀਆਂ ਹਨ । ਇਸ ਦੇ ਸਿੱਟੇ ਵਜੋਂ ਜੰਗਲ ਚੌਂ-ਖੋਰ ਅਤੇ ਹੜ੍ਹਾਂ ਨੂੰ ਰੋਕਦੇ ਹਨ ।
- ਜੰਗਲਾਂ ਵਿੱਚ ਉੱਗਣ ਵਾਲੇ ਪੌਦਿਆਂ ਤੋਂ ਸਾਨੂੰ ਕਈ ਤਰ੍ਹਾਂ ਦੇ ਸੁੱਕੇ ਮੇਵੇ ਅਤੇ ਮਸਾਲੇ ਪ੍ਰਾਪਤ ਹੁੰਦੇ ਹਨ ।
- ਜੰਗਲੀ ਰੁੱਖਾਂ ਅਤੇ ਪੌਦਿਆਂ ਦੁਆਰਾ ਵਾਸ਼ਪ ਉਤਸਰਜਨ ਹੋਣ ਕਾਰਨ ਹਵਾ ਵਿੱਚ ਜਲ ਵਾਸ਼ਪਾਂ ਦੀ ਮਾਤਰਾ ਨੂੰ ਵਧਾਉਂਦੇ ਹਨ, ਜਿਸ ਤੋਂ ਆਲੇ-ਦੁਆਲੇ ਦੀ ਹਵਾ ਠੰਡੀ ਰਹਿੰਦੀ ਹੈ । ਇਹ ਵਰਖਾ ਲਿਆਉਣ ਵਿੱਚ ਵੀ ਸਹਾਇਕ ਹੁੰਦੇ ਹਨ ।
- ਜੰਗਲਾਂ ਤੋਂ ਸਾਨੂੰ ਰੋਜ਼ਾ, ਰਬੜ ਬਣਾਉਣ ਲਈ ਲੇਟੈਕਸ, ਪਸ਼ੂਆਂ ਲਈ ਚਾਰਾ, ਟੋਕਰੀ ਉਦਯੋਗ ਲਈ ਬਾਂਸ ਅਤੇ ਕਾਗ਼ਜ਼ ਉਦਯੋਗ ਅਤੇ ਪਸ਼ੂਆਂ ਦੇ ਚਾਰੇ ਲਈ ਘਾਹ ਪ੍ਰਾਪਤ ਹੁੰਦਾ ਹੈ ।
- ਜੰਗਲ ਸਾਨੂੰ ਆਯੂਰਵੈਦਿਕ ਦਵਾਈਆਂ ਤਿਆਰ ਕਰਨ ਲਈ ਨਿੰਮ, ਸਫ਼ੈਦਾ, ਔਲੇ ਅਤੇ ਸਿਨਕੋਨਾ ਪ੍ਰਦਾਨ ਕਰਦੇ ਹਨ ।
- ਜੰਗਲਾਂ ਦੇ ਪੌਦੇ ਅਤੇ ਰੁੱਖ ਪਕਾਸ ਸੰਸ਼ਲੇਸ਼ਣ ਪ੍ਰਕਿਰਿਆ ਦੌਰਾਨ ਹਵਾ ਵਿੱਚ ਉਪਸਥਿਤ ਕਾਰਬਨ-ਡਾਈਆਕਸਾਈਡ ਦੀ ਮਾਤਰਾ ਘਟਾ ਕੇ ਹਰਾ-ਹਿ ਪ੍ਰਭਾਵ ਘਟਾਉਂਦੇ ਹਨ ਜਿਸ ਦੇ ਪਰਿਣਾਮਸਰੂਪ ਵਿਸ਼ਵ-ਤਾਪਨ ਵੀ ਘੱਟ ਹੁੰਦਾ ਹੈ ।
- ਜੰਗਲਾਂ ਤੋਂ ਸਾਨੂੰ ਫ਼ਰਨੀਚਰ ਅਤੇ ਘਰ ਦੀਆਂ ਖਿੜਕੀਆਂ ਦਰਵਾਜੇ ਬਣਾਉਣ ਲਈ ਲੱਕੜੀ ਉਪਲੱਬਧ ਹੁੰਦੀ ਹੈ ।
ਪ੍ਰਸ਼ਨ (iii)
ਜੰਤੂ, ਪੌਦਿਆਂ ਤੇ ਕਿਵੇਂ ਨਿਰਭਰ ਕਰਦੇ ਹਨ ? ਵਿਆਖਿਆ ਕਰੋ ।
ਉੱਤਰ-
ਜੰਤੂਆਂ ਦੀ ਪੌਦਿਆਂ ਉੱਤੇ ਨਿਰਭਰਤਾ-ਜੰਤੁ ਹੇਠ ਲਿਖੇ ਅਨੁਸਾਰ ਪੌਦਿਆਂ ਉੱਤੇ ਨਿਰਭਰ ਹਨ-
- ਭੋਜਨ, ਜੋ ਉਰਜਾ ਦਾ ਸ੍ਰੋਤ ਹੈ, ਪੌਦਿਆਂ ਦੇ ਪੱਤਿਆਂ, ਫਲਾਂ ਅਤੇ ਹੋਰ ਪੌਦਾ ਉਤਪਾਦਾਂ ਤੋਂ ਪ੍ਰਾਪਤ ਹੁੰਦਾ ਹੈ ।
- ਜੰਤੂਆਂ ਨੂੰ ਸਾਹ ਕਿਰਿਆ ਲਈ ਲੋੜੀਂਦੀ ਆਕਸੀਜਨ ਪੌਦਿਆਂ ਤੋਂ ਪ੍ਰਾਪਤ ਹੁੰਦੀ ਹੈ ਜੋ ਪੌਦੇ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੌਰਾਨ ਛੱਡਦੇ ਹਨ ।
- ਜੰਤੁ ਧੁੱਪ ਅਤੇ ਮੀਂਹ ਤੋਂ ਬਚਾਓ ਲਈ ਵੱਡੇ ਰੁੱਖਾਂ ਤੋਂ ਨਿਵਾਸ ਸਥਾਨ ਪ੍ਰਾਪਤ ਕਰਦੇ ਹਨ ।
- ਪੰਛੀ, ਰੁੱਖਾਂ ਉੱਤੇ ਆਪਣੇ ਨਿਵਾਸ ਲਈ ਆਣੇ ਬਣਾਉਂਦੇ ਹਨ ਅਤੇ ਛੋਟੇ ਪੰਛੀਆਂ ਨੂੰ ਆਸਰਾ ਪ੍ਰਦਾਨ ਕਰਦੇ ਹਨ |
- ਜੰਗਲੀ ਜੀਵ ਸੰਘਣੀਆਂ ਝਾੜੀਆਂ ਅਤੇ ਸੰਘਣੀ ਘਾਹ ਵਿੱਚ ਛੱਪ ਕੇ ਆਪਣੇ ਆਪ ਨੂੰ ਸ਼ਿਕਾਰੀਆਂ ਤੋਂ ਬਚਾਉਂਦੇ ਹਨ ।
ਪ੍ਰਸ਼ਨ (iv)
ਜੰਗਲਾਂ ਦੀ ਸੰਭਾਲ ਲਈ ਕਿਹੜੇ-ਕਿਹੜੇ ਕਦਮ ਚੁੱਕੇ ਜਾ ਸਕਦੇ ਹਨ ?
ਉੱਤਰ-
ਜੰਗਲਾਂ ਦੀ ਸੰਭਾਲ ਲਈ ਚੁੱਕੇ ਜਾ ਸਕਣ ਵਾਲੇ ਕਦਮ
- ਬਾਲਣ ਦੇ ਰੂਪ ਵਿੱਚ ਲੱਕੜੀ ਦੀ ਵਰਤੋਂ ਘਟਾਉਣੀ ਚਾਹੀਦੀ ਹੈ ਅਤੇ ਖਾਣਾ ਬਣਾਉਣ ਲਈ ਐੱਲ.ਪੀ.ਜੀ. ਜਾਂ ਬਾਇਓਗੈਸ ਦੀ ਵਰਤੋਂ ਕਰਨੀ ਚਾਹੀਦੀ ਹੈ।
- ਫਰਨੀਚਰ ਜਾਂ ਇਮਾਰਤ ਬਣਾਉਣ ਲਈ ਕੱਟੇ ਗਏ ਰੁੱਖਾਂ ਦੀ ਪ੍ਰਤੀਪੂਰਤੀ ਲਈ ਵੱਧ ਤੋਂ ਵੱਧ ਨਵੇਂ ਰੁੱਖ ਲਗਾਉਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਜੰਗਲਾਂ ਦੀ ਘਾਟ ਦਾ ਅਨੁਭਵ ਨਾ ਹੋਵੇ ।
- ਜੰਗਲਾਂ ਵਿੱਚ ਲੱਗਣ ਵਾਲੀ ਅੱਗ ਤੋਂ ਬਚਣ ਲਈ ਵਧੀਆ ਅੱਗ ਬੁਝਾਓ ਉਪਕਰਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
- ਸਰਕਾਰ ਨੂੰ ਹਰ ਸਾਲ ਵੱਡੀ ਪੱਧਰ ‘ਤੇ ਰੁੱਖ ਲਗਾਉਣ ਦਾ ਉਪਰਾਲਾ ਕਰਨਾ ਚਾਹੀਦਾ ਹੈ ।
PSEB Solutions for Class 7 Science ਜੰਗਲ: ਸਾਡੀ ਜੀਵਨ ਰੇਖਾ Important Questions and Answers
1. ਖ਼ਾਲੀ ਥਾਂਵਾਂ ਭਰੋ
(i) ਕੀਟ, ਤਿਤਲੀਆਂ, ਸ਼ਹਿਦ ਦੀਆਂ ਮੱਖੀਆਂ ਅਤੇ ਪੰਛੀ ਫੁੱਲਾਂ ਵਾਲੇ ਪੌਦਿਆਂ ਦੀ …… ਵਿੱਚ ਸਹਾਇਤਾ ਕਰਦੇ ਹਨ ।
ਉੱਤਰ-
ਪਰਾਗਣ,
(ii) ਜੰਗਲ ਸ਼ੁੱਧ ਕਰਦੇ ਹਨ ……… ਅਤੇ ………. ਨੂੰ ।
ਉੱਤਰ-
ਹਵਾ, ਪਾਣੀ,
(iii) ਜੜੀ-ਬੂਟੀਆਂ ਜੰਗਲ ਵਿੱਚ ……… ਪਰਤ ਬਣਾਉਂਦੀਆਂ ਹਨ ।
ਉੱਤਰ-
ਹੇਠਲੀ,
(iv) ਜੰਗਲ ਵਿੱਚ ਗਲੇ-ਸੜੇ ਪੱਤਿਆਂ ਅਤੇ ਜੰਤੂਆਂ ਦੀ ਲਿੱਦ ………. ਨੂੰ ਭਰਪੂਰ ਕਰਦੇ ਹਨ ।
ਉੱਤਰ-
ਮਿੱਟੀ,
(v) ਰੁੱਖ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਸਮੇਂ ਹਵਾ ਵਿੱਚੋਂ ………… ਦੀ ਮਾਤਰਾ ਘਟਾ ਕੇ ਹਰਾ-ਹਿ ਪ੍ਰਭਾਵ ਘਟਾਉਂਦੇ ਹਨ ।
ਉੱਤਰ-
ਕਾਰਬਨ ਡਾਈਆਕਸਾਈਡ ।
2. ਕਾਲਮ ‘ਉ’ ਦਾ ਕਾਲਮ “ਅ’ ਨਾਲ ਹੀ ਮਿਲਾਨ ਕਰੋ –
ਕਾਲਮ ‘ਉ’ | ਕਾਲਮ ‘ਅ’ |
(i) ਰੁੱਖ ਨਿਯੰਤ੍ਰਿਤ ਕਰਦੇ ਹਨ । | (ਉ) ਭੋਜਨ ਲੜੀਆਂ |
(ii) ਜੰਤੁ | (ਅ) ਭੋਂ-ਖੋਰ ਅਤੇ ਹੜ੍ਹ ਰੋਕਦੇ ਹਨ। |
(iii) ਰੁੱਖ | (ਈ) ਪ੍ਰਕਾਸ਼ ਸੰਸ਼ਲੇਸ਼ਣ |
(iv) ਜੰਤੂਆਂ ਦੁਆਰਾ ਸਾਹ ਕਿਰਿਆ ਦੌਰਾਨ ਛੱਡੀ ਗਈ ਕਾਰਬਨ-ਡਾਈਆਕਸਾਈਡ | (ਸ) ਜਲਵਾਯੂ |
(v) ਭੋਜਨ ਜਾਲ | (ਹ) ਫੁੱਲਾਂ ਦਾ ਪਰਾਗਣ । |
ਉੱਤਰ-
ਕਾਲਮ ‘ੳ’ | ਕਾਲਮ ‘ਅ’ |
(i) ਰੁੱਖ ਨਿਯੰਤ੍ਰਿਤ ਕਰਦੇ ਹਨ । | (ਸ) ਜਲਵਾਯੂ |
(ii) ਜੰਤੂ | (ਹ) ਫੁੱਲਾਂ ਦਾ ਪਰਾਗਣ |
(iii) ਰੁੱਖ | (ਅ) ਖੋਰ ਅਤੇ ਹੜ੍ਹ ਰੋਕਦੇ ਹਨ |
(iv) ਜੰਤੂਆਂ ਦੁਆਰਾ ਸਾਹ ਕਿਰਿਆ ਦੌਰਾਨ ਵੱਡੀ ਗਈ ਕਾਰਬਨ-ਡਾਈਆਕਸਾਈਡ | (ਈ) ਪ੍ਰਕਾਸ਼ ਸੰਸ਼ਲੇਸ਼ਣ |
(v) ਭੋਜਨ ਜਾਲ | (ੳ) ਭੋਜਨ ਲੜੀਆਂ । |
3. ਸਹੀ ਵਿਕਲਪ ਚੁਣੋ
(i) ਜੰਗਲ ਵਿਚ ਪਾਏ ਜਾਣ ਵਾਲੇ ਜੰਤੂ ਸਹਾਇਕ ਹੁੰਦੇ ਹਨ :
(ਉ) ਜੰਗਲਾਂ ਦੀ ਵਿਧੀ ਲਈ .
(ਅ) ਹੜਾਂ ਤੋਂ ਬਚਾਓ ਲਈ ।
(ੲ) ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ
(ਸ) ਇਹਨਾਂ ਵਿੱਚੋਂ ਕੋਈ ਨਹੀਂ ਦਾ ਸੰਤੁਲਨ ਬਣਾਉਣ ਲਈ
ਉੱਤਰ-
(ਉ) ਜੰਗਲਾਂ ਦੀ ਧੀ ਲਈ ।
(ii) ਵਾਤਾਵਰਣ ਵਿੱਚ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਬਣਾਉਂਦੇ ਹਨ
(ਉ) ਜੰਤੁ
(ਅ) ਪੌਦੇ ਅਤੇ ਰੁੱਖ
(ਈ) ਨਿਖੇੜਕ
(ਸ) ਕੇਵਲ ਮਾਸਾਹਾਰੀ ।
ਉੱਤਰ-
(ਅ) ਪੌਦੇ ਅਤੇ ਰੁੱਖ ।
(iii) ਜੰਗਲਾਂ ਦੀ ਤਬਾਹੀ ਵਧਾਏਗੀ
(ੳ) ਆਕਸੀਜਨ ਦੀ ਮਾਤਰਾ
(ਅ) ਕਾਰਬਨਡਾਈਆਕਸਾਈਡ ਦੀ ਮਾਤਰਾ
(ਇ) ਨਾਈਟਰੋਜਨ ਦੀ ਮਾਤਰਾ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਕਾਰਬਨ ਡਾਈਆਕਸਾਈਡ ਦੀ ਮਾਤਰਾ |
(iv) ਜੰਗਲ ਸਫ਼ਾਈ ਅਤੇ ਸ਼ੁੱਧੀਕਰਨ ਕਰਦੇ ਹਨ
(ਉ) ਪਾਣੀ ਦਾ
(ਅ) ਹਵਾ ਦਾ
(ੲ) ਪਾਣੀ ਅਤੇ ਹਵਾ ਦੋਨਾਂ ਦੀ
(ਸ) ਪਾਣੀ, ਹਵਾ ਅਤੇ ਮਿੱਟੀ ਦੀ ।
ਉੱਤਰ-
(ੲ) ਪਾਣੀ ਅਤੇ ਹਵਾ ਦੋਨਾਂ ਦੀ ।
(v) ਹੇਠ ਲਿਖਿਆਂ ਵਿੱਚੋਂ ਕਿਹੜੀ ਜੰਗਲ ਉਪਜ ਨਹੀਂ ਹੈ :
(ਉ) ਗੂੰਦ
(ਅ) ਪਲਾਈਵੁੱਡ
(ੲ) ਸੀਲ ਕਰਨ ਵਾਲੀ ਲਾਖ
(ਸ) ਕੈਰੋਸੀਨ ।
ਉੱਤਰ-
(ਸ) ਕੈਰੋਸੀਨ ।
(vi) ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ?
(ਉ) ਜੰਗਲ ਮਿੱਟੀ ਨੂੰ ਖੁਰਨ ਤੋਂ ਬਚਾਉਂਦੇ ਹਨ ।
(ਅ) ਜੰਗਲ ਵਿੱਚ ਪੌਦੇ ਅਤੇ ਜੰਤੂ ਇੱਕ-ਦੂਜੇ ‘ਤੇ ਨਿਰਭਰ ਨਹੀਂ ਕਰਦੇ ਹਨ ।
(ਈ) ਜੰਗਲ ਜਲਵਾਯੂ ਅਤੇ ਜਲ-ਚੱਕਰ ਨੂੰ ਪ੍ਰਭਾਵਿਤ ਕਰਦੇ ਹਨ ।
(ਸ) ਮਿੱਟੀ, ਜੰਗਲਾਂ ਦੇ ਵਾਧੇ ਅਤੇ ਪੁਨਰ-ਉਤਪੱਤੀ ਵਿੱਚ ਸਹਾਇਕ ਹੁੰਦੀ ਹੈ । ‘
ਉੱਤਰ-
(ਅ) ਜੰਗਲ ਵਿੱਚ ਪੌਦੇ ਅਤੇ ਜੰਤੂ ਇੱਕ-ਦੂਜੇ ‘ਤੇ ਨਿਰਭਰ ਨਹੀਂ ਕਰਦੇ ਹਨ ।
4. ਹੇਠ ਲਿਖੇ ਕਥਨਾਂ ਵਿੱਚ ਕਿਹੜਾ ਕਥਨ ਸਹੀ ਹੈ ਅਤੇ ਕਿਹੜਾ ਗ਼ਲਤ ਹੈ-
(i) ਜੰਗਲ ਅਜਿਹੇ ਖੇਤਰ ਹਨ ਜਿੱਥੇ ਜੀਵ-ਜੰਤੂ ਅਤੇ ਸੰਘਣੇ ਪੌਦੇ ਅਤੇ ਦਰੱਖ਼ਤ ਹੁੰਦੇ ਹਨ ।
ਉੱਤਰ-
ਸਹੀ,
(ii) ਭਾਰਤ ਦਾ 11% ਖੇਤਰ ਜੰਗਲਾਂ ਹੇਠ ਹੈ ॥
ਉੱਤਰ-
ਗ਼ਲਤ,
(iii) ਪੌਦੇ, ਜੰਤੂ ਅਤੇ ਸੂਖਮ ਜੀਵ ਪਰਿਸਥਿਤਿਕ ਪ੍ਰਬੰਧ ਦੇ ਜੈਵਿਕ ਘਟਕ ਹਨ ।
ਉੱਤਰ-
ਸਹੀ,
(iv) ਉਤਪਾਦਕ → ਸ਼ਾਕਾਹਾਰੀ → ਮਾਸਾਹਾਰੀ ਇੱਕ ਭੋਜਨ ਲੜੀ ਹੈ ।
ਉੱਤਰ-
ਸਹੀ,
(v) ਰੁੱਖ ਕਿਸੇ ਥਾਂ ਦੀ ਜਲਵਾਯੂ ਨੂੰ ਨਿਯੰਤਿਤ ਨਹੀਂ ਕਰਦੇ ਹਨ ।
ਉੱਤਰ-
ਗ਼ਲਤ,
(vi) ਜੰਗਲ ਭੂ-ਖੋਰ ਅਤੇ ਹੜ੍ਹਾਂ ਨੂੰ ਰੋਕਣ ਵਿੱਚ ਮਦਦ ਕਰਦੇ ਹਨ ।
ਉੱਤਰ-
ਸਹੀ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵਣ ਦਾ ਵਿਆਪਕ ਦ੍ਰਿਸ਼ ਕੀ ਹੈ ?
ਉੱਤਰ-
ਅਜਿਹਾ ਖੇਤਰ ਜਿਸ ਵਿੱਚ ਧਰਤੀ ਨਾ ਦਿਖਾਈ ਦੇਵੇ ਅਤੇ ਰੁੱਖਾਂ ਦੇ ਸ਼ਿਖਰ ਨਾਲ ਢੱਕਿਆ ਹੋਇਆ ਹਰਾ ਖੇਤਰ ਦਿਖਾਈ ਦੇਵੇ ।
ਪ੍ਰਸ਼ਨ 2.
ਵਣਾਂ ਵਿੱਚ ਕਿਹੋ ਜਿਹੀਆਂ ਪਰਿਸਥਿਤੀਆਂ ਹੁੰਦੀਆਂ ਹਨ ?
ਉੱਤਰ-
ਸ਼ਾਂਤ ਅਤੇ ਠੰਡੀ ਹਵਾ ਨਾਲ ਭਰੀਆਂ ਹੋਈਆਂ ।
ਪ੍ਰਸ਼ਨ 3.
ਕਿਹੜੀਆਂ ਗਤੀਵਿਧੀਆਂ ਜੰਤੂਆਂ ਨੂੰ ਪਰੇਸ਼ਾਨ ਕਰਦੀਆਂ ਹਨ ?
ਉੱਤਰ-
ਸ਼ੋਰ (ਉੱਚੀ ਆਵਾਜ਼) ।
ਪ੍ਰਸ਼ਨ 4.
ਵਣ ਅੰਦਰ ਮਨੁੱਖ ਦੇ ਪ੍ਰਵੇਸ਼ ਕਰਨ ‘ਤੇ ਜੰਤੂਆਂ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਜੰਤੁ ਪਰੇਸ਼ਾਨ ਹੋ ਜਾਂਦੇ ਹਨ ।
ਪ੍ਰਸ਼ਨ 5.
ਵਣਾਂ ਵਿੱਚ ਕਿਹੜੇ ਜੰਤੁ ਪਾਏ ਜਾਂਦੇ ਹਨ ?
ਉੱਤਰ-
ਕੀਟ, ਮੱਕੜੀਆਂ, ਤਿੱਤਲੀਆਂ, ਗਲਿਹਰੀਆਂ, ਕੀੜੀਆਂ, ਸੂਖ਼ਮ ਜੀਵ ॥
ਪ੍ਰਸ਼ਨ 6.
ਪ੍ਰੋ: ਅਹਿਮਦ ਕੌਣ ਸੀ ?
ਉੱਤਰ-
ਯੂਨੀਵਰਸਿਟੀ ਦੇ ਵਿਗਿਆਨਿਕ ॥
ਪ੍ਰਸ਼ਨ 7.
ਵਣ ਵਿੱਚ ਮਿਲਣ ਵਾਲੇ ਕੋਈ ਚਾਰ ਜੰਤੂਆਂ ਦੇ ਨਾਂ ਲਿਖੋ ।
ਉੱਤਰ-
ਬਾਂਦਰ, ਗਿੱਦੜ, ਭਾਲੂ, ਚੀਲ ॥
ਪ੍ਰਸ਼ਨ 8.
ਵਣ ਵਿੱਚ ਮਿਲਣ ਵਾਲੇ ਵਿਭਿੰਨ ਰੁੱਖਾਂ ਦੇ ਨਾਂ ਲਿਖੋ ।
ਉੱਤਰ-
ਸਾਲ, ਟੀਕ, ਸੇਮਲ, ਸ਼ੀਸ਼ਮ, ਨਿੰਮ, ਅੰਜੀਰ, ਆਂਵਲਾ, ਬਾਂਸ, ਕਚਨਾਰ ।
ਪ੍ਰਸ਼ਨ 9.
ਵਣ ਵਿੱਚ ਮਿਲਣ ਵਾਲੇ ਪੌਦਿਆਂ ਨੂੰ ਕਿਵੇਂ ਵਰਗੀਕ੍ਰਿਤ ਕੀਤਾ ਜਾਂਦਾ ਹੈ ?
ਉੱਤਰ-
ਰੁੱਖ, ਝਾੜੀਆਂ, ਵਿਸਰਘੀ ਵੇਲਾਂ, ਅਰੋਹੀ ਵੇਲਾਂ, ਘਾਹ ਆਦਿ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਵਣਾਂ ਵਿੱਚ ਪਾਣੀ ਕਿਉਂ ਨਹੀਂ ਭਰ ਜਾਂਦਾ ?
ਉੱਤਰ-
ਵਣ ਮੀਂਹ (ਵਰਖਾ ਦੇ ਪਾਣੀ ਲਈ ਸੋਖਕ ਦਾ ਕੰਮ ਕਰਦਾ ਹੈ ਅਤੇ ਪਾਣੀ ਨੂੰ ਵਾਸ਼ਪਾਂ ਵਿੱਚ ਨਹੀਂ ਬਦਲਣ ਦਿੰਦਾ । ਇਹ ਪੂਰਾ ਸਾਲ ਭਰ ਭੁਮੀ ਜਲ ਸਤਰ ਨੂੰ ਬਣਾਏ ਰੱਖਣ ਵਿੱਚ ਸਹਾਇਕ ਹੁੰਦਾ ਹੈ ਅਤੇ ਨਦੀਆਂ ਦੇ ਜਲ ਵਹਾਉ ਨੂੰ ਬਣਾਈ ਰੱਖਦਾ ਹੈ । ਇਸ ਤਰ੍ਹਾਂ ਇਹ ਪਾਣੀ ਦੀ ਸਪਲਾਈ ਨੂੰ ਬਣਾਈ ਰੱਖਦੇ ਹਨ | ਅਜਿਹਾ ਹੋਣ ਕਾਰਨ ਵਣਾਂ ਵਿੱਚ ਪਾਣੀ ਇਕੱਠਾ ਨਹੀਂ ਹੁੰਦਾ |
ਪ੍ਰਸ਼ਨ 2.
ਵਣਾਂ ਦੀ ਮਿੱਟੀ ਪੋਸ਼ਕ ਤੱਤਾਂ ਨਾਲ ਕਿਉਂ ਭਰਪੂਰ ਹੁੰਦੀ ਹੈ ?
ਉੱਤਰ-
ਵਣਾਂ ਦੀ ਮਿੱਟੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਕਿਉਂਕਿ ਮਰੇ ਅਤੇ ਗਲੇ-ਸੜੇ ਹੋਏ ਜੀਵ-ਜੰਤੂਆਂ ਅਤੇ ਪੌਦਿਆਂ ਦੇ ਅਪਘਟਨ ਦੁਆਰਾ ਭੂਮੀ ਸਤਹਿ ਪੋਸ਼ਕਾਂ ਨਾਲ ਭਰਪੂਰ ਹੁੰਦੀ ਹੈ ।
ਪ੍ਰਸ਼ਨ 3.
ਸਮਝਾਉ ਕਿ ਜੰਗਲਾਂ ਵਿੱਚ ਕੁੱਝ ਵੀ ਵਿਅਰਥ ਕਿਉਂ ਨਹੀਂ ਹੁੰਦਾ ਹੈ ?
ਉੱਤਰ-
ਜੰਗਲ ਕਈ ਪ੍ਰਕਾਰ ਦੇ ਜੀਵ-ਜੰਤੂਆਂ ਅਤੇ ਪੌਦਿਆਂ ਨੂੰ ਆਵਾਸ ਜਾਂ ਆਸਰਾ ਪ੍ਰਦਾਨ ਕਰਦੇ ਹਨ । ਉਹ ਮਲਮੂਤਰ ਵਿਸਰਜਿਤ ਕਰਦੇ ਹਨ ਅਤੇ ਫਿਰ ਮਰ ਜਾਂਦੇ ਹਨ । ਇਸ ਸਾਰਿਆਂ ਦੇ ਬਾਵਜੂਦ ਕੁੱਝ ਵੀ ਵਿਅਰਥ ਨਹੀਂ ਹੁੰਦਾ ਹੈ। ਕਿਉਂਕਿ ਜੰਤੂਆਂ ਦੇ ਮ੍ਰਿਤ ਸਰੀਰ, ਬਾਜ ਅਤੇ ਚੀਲ ਦਾ ਭੋਜਨ ਬਣ ਜਾਂਦੇ ਹਨ ਜਦ ਕਿ ਹੋਰ ਵਿਅਰਥ ਪਦਾਰਥ ਮਲ-ਮੂਤਰ ਅਤੇ ਮ੍ਰਿਤ ਸਰੀਰ ਦੇ ਅਪਸ਼ਿਸ਼ਟ ਸੂਖ਼ਮ ਜੀਵ ਅਤੇ ਉੱਲੀ ਕਵਕ) ਦੁਆਰਾ ਸਰਲ ਪੋਸ਼ਕ ਤੱਤਾਂ ਵਿੱਚ ਪਰਿਵਰਤਿਤ ਹੋ ਜਾਂਦੇ ਹਨ ਜਿਨ੍ਹਾਂ ਦੀ ਮਿੱਟੀ ਨੂੰ ਬਹੁਤ ਲੋੜ ਹੁੰਦੀ ਹੈ । ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਵਣਾਂ ਵਿੱਚ ਕੁੱਝ ਵੀ ਵਿਅਰਥ ਨਹੀਂ ਹੁੰਦਾ ਹੈ ।
ਪ੍ਰਸ਼ਨ 4.
ਅਜਿਹੀਆਂ ਪੰਜ ਉਪਜਾਂ ਦੇ ਨਾਂ ਦੱਸੋ, ਜਿਨ੍ਹਾਂ ਨੂੰ ਅਸੀਂ ਜੰਗਲਾਂ ਤੋਂ ਪ੍ਰਾਪਤ ਕਰਦੇ ਹਾਂ ?
ਉੱਤਰ-
ਜੰਗਲਾਂ ਉਪਯੋਗੀ ਉਪਜਾਂ ਦਾ ਸਰੋਤ : –
- ਲੱਕੜੀ
- ਆਕਸੀਜਨ
- ਦਵਾਈਆਂ ਵਾਲੇ ਪੌਦੇ (ਜੜੀ-ਬੂਟੀਆਂ
- ਵਰਖਾ
- ਗੁੰਦ, ਰੇਜ਼ਿਨ ਅਤੇ ਲਾਖ ਆਦਿ ।
ਪ੍ਰਸ਼ਨ 5.
ਸਮਝਾਉ ਕਿ ਜੰਗਲ ਵਿੱਚ ਰਹਿਣ ਵਾਲੇ ਜੰਤੂ ਕਿਸ ਤਰ੍ਹਾਂ ਜੰਗਲ ਦੇ ਵਾਧੇ ਅਤੇ ਪੁਨਰ-ਉਤਪੱਤੀ ਵਿੱਚ ਸਹਾਇਕ ਹੁੰਦੇ ਹਨ ?
ਉੱਤਰ-
ਜੰਤੂਆਂ ਦਾ ਜੰਗਲ ਪੁਨਰ-ਉਤਪੱਤੀ ਲਈ ਸਹਾਈ ਹੋਣਾ-ਜੰਤੁ ਜੰਗਲਾਂ ਵਿੱਚ ਰਹਿੰਦੇ ਹਨ ਅਤੇ ਉਹ ਸਿੱਧੇ ਸ਼ਾਕਾਹਾਰੀ ਅਤੇ ਅਸਿੱਧੇ (ਮਾਸਾਹਾਰੀ ਤੌਰ ‘ਤੇ ਇਨ੍ਹਾਂ ਉੱਪਰ ਨਿਰਭਰ ਕਰਦੇ ਹਨ | ਦੋਨਾਂ ਤਰ੍ਹਾਂ ਉਹ ਪੌਦਿਆਂ ਦਾ ਉਪਯੋਗ ਕਰਦੇ ਹਨ ਅਤੇ ਉਨ੍ਹਾਂ ਦੇ ਸਰੀਰ ਤੋਂ ਕੱਢਿਆ ਗਿਆ ਅਪਸ਼ਿਸ਼ਟ ਮਲ-ਮੂਤਰ ਅਪਘਟਕਾਂ ਦੁਆਰਾ ਅਪਘਟਿਤ ਹੋ ਕੇ ਸਰਲ ਪਦਾਰਥਾਂ ਵਿੱਚ ਪਰਿਵਰਤਿਤ ਹੋ ਜਾਂਦਾ ਹੈ । ਇਹ ਸਰਲ ਪੋਸ਼ਕ ਤੱਤ ਮਿੱਟੀ ਦੁਆਰਾ ਦੋਬਾਰਾ ਸੋਖ ਲਏ ਜਾਂਦੇ ਹਨ ਜੋ ਪੌਦਿਆਂ ਦੇ ਵਾਧੇ ਅਤੇ ਪੁਨਰ-ਉਤਪੱਤੀ ਵਿੱਚ ਸਹਾਇਕ ਹੁੰਦਾ ਹੈ । ਜੰਤੁ ਪੌਦਿਆਂ ਦੇ ਕੁੱਝ ਬੀਜਾਂ ਅਤੇ ਪਰਾਗਕਣਾਂ ਨੂੰ ਵਣ ਦੇ ਵਿਭਿੰਨ ਭਾਗਾਂ ਵਿੱਚ ਵਿਸਰਜਿਤ ਕਰਦੇ ਹਨ । ਇਸ ਤਰ੍ਹਾਂ ਜੰਤੁ ਵਣਾਂ ਦੇ ਵੱਖ-ਵੱਖ ਖੇਤਰਾਂ ਵਿੱਚ ਵਿਭਿੰਨ ਕਿਸਮ ਦੇ ਪੌਦਿਆਂ ਨੂੰ ਵਧਾਉਣ ਅਤੇ ਉਨ੍ਹਾਂ ਦੀ ਪੁਨਰ-ਉਤਪੱਤੀ ਵਿੱਚ ਸਹਾਇਕ ਹੁੰਦੇ ਹਨ ।
ਪ੍ਰਸ਼ਨ 6.
ਅਪਘਟਕ ਕਿਸਨੂੰ ਆਖਦੇ ਹਨ ? ਇਨ੍ਹਾਂ ਦੇ ਕਿਸੇ ਦੋ ਦੇ ਨਾਂ ਦੱਸੋ । ਇਹ ਜੰਗਲ ਵਿੱਚ ਕੀ ਕਰਦੇ ਹਨ ?
ਉੱਤਰ-
ਅਪਘਟਕ (Decomposers)-ਉਹ ਸੂਖ਼ਮ ਜੀਵ ਜੋ ਪੌਦਿਆਂ ਅਤੇ ਜੰਤੂਆਂ ਦੇ ਮਰੇ ਸਰੀਰ ਨੂੰ ਸਰਲ ਪਦਾਰਥਾਂ (ਘਟਕਾਂ) ਵਿੱਚ ਪਰਿਵਰਤਿਤ ਕਰਦੇ ਹਨ, ਨੂੰ ਵਿਘਨਕਾਰੀ ਜਾਂ ਅਪਘਟਕ ਅਖਵਾਉਂਦੇ ਹਨ । ਜੀਵਾਣੁ ਕਵਕ (ਉੱਲੀ) ਅਪਘਟਕ ਦਾ ਮੁੱਖ ਕਾਰਜ ਕਰਕੇ ਪੌਦਿਆਂ ਨੂੰ ਪੋਸ਼ਕ ਤੱਤ ਉਪਲੱਬਧ ਕਰਾਉਣਾ ਅਤੇ ਵਣ ਦੀ ਵਿਧੀ ਕਰਦੇ ਹਨ ।
ਪ੍ਰਸ਼ਨ 7.
ਵਾਯੂਮੰਡਲ ਵਿੱਚ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਵਿੱਚ ਸੰਤੁਲਨ ਬਣਾ ਕੇ ਰੱਖਣ ਵਿੱਚ ਜੰਗਲਾਂ ਦੀ ਭੂਮਿਕਾ ਨੂੰ ਸਮਝਾਉ ।
ਉੱਤਰ-
ਜੰਗਲ ਇੱਕ ਵੱਡਾ ਖੇਤਰ ਹੈ ਜੋ ਆਕਸੀਜਨ ਵਿਭਿੰਨ ਪ੍ਰਕਾਰ ਦੇ ਰੁੱਖਾਂ ਨਾਲ ਢੱਕਿਆ ਹੋਇਆ ਹੈ । ਰੁੱਖ ਹਰੇ ਰੰਗ ਦੇ ਹੁੰਦੇ ਹਨ । ਇਨ੍ਹਾਂ ਦੀਆਂ ਹਰੀਆਂ ਪੱਤੀਆਂ ਸੂਰਜ ਦੀਆਂ ਕਿਰਨਾਂ ਦੀ ਉਪਸਥਿਤੀ ਵਿੱਚ, ਵਾਯੂ-ਮੰਡਲੀ ਕਾਰਬਨਡਾਈਆਕਸਾਈਡ ਅਤੇ ਆਕਸੀਜਨ ਤੋਂ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੁਆਰਾਆਕਸੀਜਨ ਨਿਰਮੁਕਤ ਕਰਦਾ ਹੈ । ਇਸ ਆਕਸੀਜਨ ਨੂੰ ਜੀਵ-ਜੰਤੂ ਉਪਯੋਗ ਕਰਦੇ ਹਨ । ਜੀਵ-ਜੰਤੂ ਸਾਹ ਕਿਰਿਆ ਦੁਆਰਾ ਕਾਰਬਨਡਾਈਆਕਸਾਈਡ ਕਾਰਬਨ ਡਾਈਆਕਸਾਈਡ ਨਿਰਮੁਕਤ ਕਰ ਕੇ ਵਾਯੂਮੰਡਲ ਵਿੱਚ ਛੱਡਦੇ । ਹਨ । ਇਸ ਤਰ੍ਹਾਂ ਵਾਯੂਮੰਡਲ ਵਿੱਚ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਇਕ ਸੰਤੁਲਨ ਬਣਾ ਕੇ ਰੱਖਦੇ ਹਨ ।
ਪ੍ਰਸ਼ਨ 8.
ਸਾਨੂੰ ਆਪਣੇ ਤੋਂ ਦੂਰ ਸਥਿਤ ਜੰਗਲਾਂ ਨਾਲ ਸੰਬੰਧਿਤ ਹਾਲਤਾਂ ਅਤੇ ਮੁੱਦਿਆਂ ਦੇ ਵਿਸ਼ੇ ਵਿੱਚ ਚਿੰਤਤ ਹੋਣ ਦੀ ਕਿਉਂ ਜ਼ਰੂਰਤ ਹੈ ?
ਉੱਤਰ-
ਜੰਗਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ । ਇਹ ਹੜਾਂ ਨੂੰ ਰੋਕਦੇ ਹਨ ਅਤੇ ਵਰਖਾ ਲਿਆਉਣ ਵਿੱਚ ਸਹਾਇਕ ਹੁੰਦੇ ਹਨ । ਇਹ ਵਾਯੂਮੰਡਲ ਵਿੱਚ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਦਾ ਸੰਤੁਲਨ ਬਣਾਈ ਰੱਖਦੇ ਹਨ । ਇਹ ਜੀਵਨ ਲਈ ਕਈ ਮਹੱਤਵਪੂਰਨ ਉਪਜਾਂ ਪ੍ਰਦਾਨ ਕਰਦੇ ਹਨ । ਵਣ ਕਈ ਜੀਵ-ਜੰਤੂਆਂ ਨੂੰ ਆਵਾਸ ਭੋਜਨ ਅਤੇ ਸੁਰੱਖਿਆ ਪ੍ਰਦਾਨ ਕਰਦੇ ਹਨ | ਵਣ ਭੋਜਨ ਲੜੀ ਦਾ ਇੱਕ ਭਾਗ ਹਨ । ਇਸ ਲਈ ਸਾਨੂੰ ਦੂਰ ਸਥਿਤ ਵਣਾਂ ਨਾਲ ਸੰਬੰਧਿਤ ਪਰਿਸਥਿਤੀਆਂ ਅਤੇ ਮੁੱਦਿਆਂ ਦੇ ਬਾਰੇ ਚਿੰਤਿਤ ਹੋਣ ਦੀ ਜ਼ਰੂਰਤ ਹੈ ।
ਪ੍ਰਸ਼ਨ 9.
ਸਮਝਾਉ ਕਿ ਜੰਗਲਾਂ ਵਿੱਚ ਵੱਖ-ਵੱਖ ਕਿਸਮ ਦੇ ਜੰਤੂਆਂ ਅਤੇ ਪੌਦਿਆਂ ਦੇ ਹੋਣ ਦੀ ਕੀ ਜ਼ਰੂਰਤ ਹੈ ?
ਉੱਤਰ-
ਵਣਾਂ ਵਿੱਚ ਵਿਭਿੰਨ ਪ੍ਰਕਾਰ ਦੇ ਪੌਦੇ ਸ਼ਾਕਾਹਾਰੀ ਜੀਵਾਂ ਨੂੰ ਭੋਜਨ ਅਤੇ ਆਵਾਸ ਦੇ ਮੌਕੇ ਪ੍ਰਦਾਨ ਕਰਦੇ ਹਨ | ਸ਼ਾਕਾਹਾਰੀਆਂ ਦੀ ਅਧਿਕ ਸੰਖਿਆ ਦਾ ਅਰਥ ਹੈ ਕਿ ਵਿਭਿੰਨ ਪ੍ਰਕਾਰ ਦੇ ਮਾਸਾਹਾਰੀਆਂ ਦੇ ਲਈ ਭੋਜਨ ਦੀ ਵਧੇਰੀ ਉਪਲੱਬਧਤਾ | ਜੰਤੂਆਂ ਦੀਆਂ ਵੱਖ-ਵੱਖ ਕਿਸਮਾਂ ਵਣਾਂ ਦੀ ਪੁਨਰ-ਉਤਪੱਤੀ ਅਤੇ ਵਿਧੀ ਵਿੱਚ ਸਹਾਇਕ ਹੁੰਦੀਆਂ ਹਨ | ਅਪਘਟਕ ਵਣ ਵਿੱਚ ਉੱਗਣ ਵਾਲੇ ਪੌਦਿਆਂ ਲਈ ਪੋਸ਼ਕ ਤੱਤਾਂ ਦੀ ਸਪਲਾਈ ਨੂੰ ਬਣਾਈ ਰੱਖਦੇ ਹਨ । ਇਸ ਲਈ ਵਣ ਇਕ ਗਤਿਕ ਸਜੀਵ ਇਕਾਈ ਹੈ ਜੋ ਜੀਵਨ ਅਤੇ ਜੀਵਨ ਸਮਰੱਥਾ ਨਾਲ ਭਰਪੂਰ ਹੈ ।
7. ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-
ਵਣਾਂ ਦੀ ਮਹੱਤਤਾ ਦਾ ਵਰਣਨ ਕਰੋ ਅਤੇ ਵਣ ਕਟਾਉ ਦੇ ਬੁਰੇ ਪ੍ਰਭਾਵ ਵੀ ਲਿਖੋ ।
ਉੱਤਰ-
ਵਣ ਇੱਕ ਪ੍ਰਕਿਰਤਿਕ ਤੰਤਰ ਹੈ । ਵਣ ਧਰਤੀ ‘ਤੇ ਜੀਵਨ ਬਣਾਈ ਰੱਖਣ ਲਈ ਜ਼ਰੂਰੀ ਹਨ ! ਵਣਾਂ ਦੇ ਲਾਭ-
- ਪੌਦਿਆਂ ਅਤੇ ਜੰਤੂਆਂ ਦਾ ਆਵਾਸ ।
- ਸੂਖ਼ਮ ਜੀਵਾਂ ਅਤੇ ਜੰਤੂਆਂ ਨੂੰ ਭੋਜਨ ਪ੍ਰਦਾਨ ਕਰਦੇ ਹਨ ।
- ਜਲ-ਚੱਕਰ ਕੰਟਰੋਲ ਰੱਖਦੇ ਹਨ ।
- ਧਰਤੀ ਦੇ ਤਾਪਮਾਨ ਨੂੰ ਨਿਯੰਤ੍ਰਿਤ ਕਰਦੇ ਹਨ ।
- ਭੋਂ-ਖੁਰਨ ਨੂੰ ਰੋਕਦੇ ਹਨ ।
- ਵਾਯੂਮੰਡਲ ਦੀ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਵਿੱਚ ਸੰਤੁਲਨ ਬਣਾਈ ਰੱਖਦੇ ਹਨ ।
ਵਣ ਕਟਾਉ ਦੇ ਬੁਰੇ ਪ੍ਰਭਾਵ-
- ਅਨਿਯਮਿਤ ਵਰਖਾ,
- ਭੂਮੀ ਸਪੰਦਨ,
- ਜੰਗਲੀ ਜੀਵਨ ਦਾ ਲੁਪਤ ਹੋਣਾ,
- ਮਿੱਟੀ ਦੀ ਕੁਆਲਟੀ ਅਤੇ ਕਿਸਮ ਦੀ ਘਾਟ ਹੋਣਾ,
- ਸ੍ਰੀਨ ਹਾਊਸ ਪ੍ਰਭਾਵ ਅਤੇ ਗਲੋਬਲ ਵਾਰਮਿੰਗ ਵਿੱਚ ਵਾਧਾ ਹੋਣਾ |