PSEB 10th Class Science Solutions Chapter 7 ਕਾਬੂ ਅਤੇ ਤਾਲਮੇਲ

Punjab State Board PSEB 10th Class Science Book Solutions Chapter 7 ਕਾਬੂ ਅਤੇ ਤਾਲਮੇਲ Textbook Exercise Questions and Answers.

PSEB Solutions for Class 10 Science Chapter 7 ਕਾਬੂ ਅਤੇ ਤਾਲਮੇਲ

PSEB 10th Class Science Guide ਕਾਬੂ ਅਤੇ ਤਾਲਮੇਲ Textbook Questions and Answers

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜਾ ਪੌਦਾ ਹਾਰਮੋਨ ਹੈ ?
(a) ਇੰਸੂਲਿਨ
(b) ਥਾਇਰਾਕਸਿਨ
(c) ਈਸਟਰੋਜਨ
(d) ਸਾਈਟੋਕਾਇਨਿਨ ।
ਉੱਤਰ-
(d) ਸਾਈਟੋਕਾਇਨਿਨ ।

ਪ੍ਰਸ਼ਨ 2.
ਦੋ ਨਾੜੀ ਸੈੱਲਾਂ ਵਿਚਕਾਰਲੀ ਖਾਲੀ ਥਾਂ ਨੂੰ ਕਹਿੰਦੇ ਹਨ :
(a) ਡੈਂਡਰਾਈਟ
(b) ਸਾਈਨੈਪਸ
(c) ਐਕਸਾਨ
(d) ਆਵੇ ।
ਉੱਤਰ-
(b) ਸਾਈਨੈਪਸ ।

ਪ੍ਰਸ਼ਨ 3.
ਦਿਮਾਗ਼ ਉੱਤਰਦਾਈ ਹੈ :
(a) ਸੋਚਣ ਲਈ
(b) ਦਿਲ ਦੀ ਧੜਕਨ ਨੂੰ ਇਕਸਾਰ ਰੱਖਣ ਲਈ
(c) ਸਰੀਰ ਦਾ ਸੰਤੁਲਨ ਕਾਇਮ ਰੱਖਣ ਲਈ
(d) ਉਕਤ ਸਾਰੇ ।
ਉੱਤਰ-
(d) ਉਕਤ ਸਾਰੇ ।

PSEB 10th Class Science Solutions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 4.
ਸਾਡੇ ਸਰੀਰ ਵਿੱਚ ਗਾਹੀ ਦਾ ਕੀ ਕੰਮ ਹੈ ? ਅਜਿਹੀ ਸਥਿਤੀ ਤੇ ਵਿਚਾਰ ਕਰੋ ਜਿੱਥੇ ਗਾਹੀ ਉੱਚਿਤ ਪ੍ਰਕਾਰ ਨਾਲ ਕਾਰਜ ਨਹੀਂ ਕਰਦੀ । ਇਸ ਨਾਲ ਕੀ ਸਮੱਸਿਆਵਾਂ ਉਤਪੰਨ ਹੋ ਸਕਦੀਆਂ ਹਨ ?
ਉੱਤਰ-
ਵਾਤਾਵਰਨ ਵਿਚ ਹਰ ਪਰਿਵਰਤਨ ਦੀ ਅਨੁਕਿਰਿਆ ਤੋਂ ਇਕ ਗਤੀ ਪੈਦਾ ਹੁੰਦੀ ਹੈ ਜੋ ਸਾਡੇ ਆਸਪਾਸ ਹੋਣ ਦੀ ਸਥਿਤੀ ਵਿਚ ਸਾਨੂੰ ਪ੍ਰਭਾਵਿਤ ਕਰਦੀ ਹੈ । ਸਾਡੇ ਸਰੀਰ ਦੇ ਹੀ ਉਨ੍ਹਾਂ ਸੂਚਨਾਵਾਂ ਨੂੰ ਇਕੱਠਾ ਕਰਦੇ ਹਨ ਅਤੇ ਉਨ੍ਹਾਂ ਨੂੰ ਕੇਂਦਰੀ ਨਾੜੀ-ਪ੍ਰਣਾਲੀ ਤੱਕ ਭੇਜ ਦਿੰਦੇ ਹਨ । ਨਾੜੀ-ਪ੍ਰਣਾਲੀ ਵਿਚ ਦਿਮਾਗ ਅਤੇ ਸੁਸ਼ਮਨਾ ਠੀਕ ਸੁਨੇਹਾ ਸਰੀਰ ਦੇ ਵੱਖਵੱਖ ਅੰਗਾਂ ਅਤੇ ਗ੍ਰੰਥੀਆਂ ਨੂੰ ਪ੍ਰਦਾਨ ਕਰ ਦਿੰਦੇ ਹਨ । ਜੇ ਗ੍ਰਾਹੀ ਠੀਕ ਢੰਗ ਨਾਲ ਕੰਮ ਨਾ ਕਰਨ ਤਾਂ ਅਸੀਂ ਵਾਤਾਵਰਨ ਵਿਚ ਹੋਣ ਵਾਲੇ ਪਰਿਵਰਤਨਾਂ ਨੂੰ ਨਾ ਤਾਂ ਸਮਝਾ ਸਕਾਂਗੇ ਅਤੇ ਨਾ ਹੀ ਉਨ੍ਹਾਂ ਦੇ ਪਤੀ ਠੀਕ ਢੰਗ ਨਾਲ ਕੋਈ ਪ੍ਰਤੀਕਿਰਿਆ ਕਰ ਸਕਾਂਗੇ ।

ਪ੍ਰਸ਼ਨ 5.
ਇੱਕ ਨਿਊਰਾਨ ਦੀ ਰਚਨਾ ਦਰਸਾਓ ਅਤੇ ਉਸ ਦੇ ਕਾਰਜ ਦਾ ਵਰਣਨ ਕਰੋ ।
ਉੱਤਰ-
ਨਿਊਰਾਨ (Neuron) ਸੰਦੇਸ਼ਾਂ ਦਾ ਸੰਵਹਿਨ ਕਰਨ ਵਾਲੀ ਮੂਲ ਇਕਾਈ ਹੈ । ਇਹ ਵਿਸ਼ੇਸ਼ ਰੂਪ ਵਿਚ ਲੰਬੀ ਹੁੰਦੀ ਹੈ । ਇਸ ਵਿਚ ਜੀਵ ਪੁੰਜ ਜਾਂ ਸੈੱਲ ਬਾਡੀ ਤੋਂ ਘਿਰਿਆ ਹੋਇਆ ਕੇਂਦਰਕ ਹੁੰਦਾ ਹੈ । ਸੈੱਲ ਬਾਡੀ ਤੋਂ ਡੈਂਡਰਾਈਟਸ ਨਾਮਕ ਕਈ ਛੋਟੀਆਂ-ਛੋਟੀਆਂ ਸ਼ਾਖਾਵਾਂ ਨਿਕਲਦੀਆਂ ਹਨ । ਇਨ੍ਹਾਂ ਸ਼ਾਖਾਵਾਂ ਵਿਚੋਂ ਇਕ ਸ਼ਾਖਾ ਵੱਧ ਲੰਬੀ ਹੁੰਦੀ ਹੈ । ਇਸ ਨੂੰ ਐਕਸਾਨ ਕਹਿੰਦੇ ਹਨ । ਇਹ ਸੰਦੇਸ਼ਾਂ ਨੂੰ ਸੈੱਲ ਤੋਂ ਦੂਰ ਲੈ ਜਾਂਦਾ ਹੈ । ਕੋਈ ਵੀ ਨਿਊਰਾਨ ਸਿੱਧੀ ਹੀ ਦੂਸਰੀ ਨਿਊਰਾਨ
PSEB 10th Class Science Solutions Chapter 7 ਕਾਬੂ ਅਤੇ ਤਾਲਮੇਲ 1

ਨਾੜੀ ਪੇਸ਼ੀ ਜੋੜ ਨਾਲ ਜੁੜੀ ਨਹੀਂ ਹੁੰਦੀ । ਇਨ੍ਹਾਂ ਦੇ ਅੰਦਰ ਖ਼ਾਲੀ ਥਾਂ ਹੁੰਦੀ ਹੈ ਜਿਸ ਵਿਚ ਨੇੜੇ ਦਾ ਸੰਵਹਿਨ ਹੁੰਦਾ ਹੈ ਇਸ ਨੂੰ ਸਿਨੈਪਸ ਕਹਿੰਦੇ ਹਨ । ਜੇ ਸਾਡੇ ਪੈਰਾਂ ਵਿਚ ਦਰਦ ਹੈ ਤਾਂ ਇਸਦੀ ਸੂਚਨਾ ਪੈਰ ਵਿਚ ਮੌਜੂਦ ਸੰਵੇਦੀ ਨਿਊਰਾਨ ਦੇ ਡੈਂਡਰਾਈਟ ਹਿਣ ਕਰਦੇ ਹਨ । ਨਿਉਰਾਨ ਉਸ ਨੂੰ ਬਿਜਲੀ ਸੰਕੇਤ ਵਿਚ ਬਦਲ ਦਿੰਦੀ ਹੈ । ਇਹ ਬਿਜਲੀ ਸੰਕੇਤ ਸੈਂਲ ਬਾਡੀ ਦੁਆਰਾ ਪ੍ਰਵਾਹਿਤ ਹੁੰਦਾ ਹੈ । ਸਿਨੈਪਸ ਵਿਚ ਹੁੰਦਾ ਹੋਇਆ ਇਹ ਦਿਮਾਗ਼ ਤੱਕ ਪੁੱਜਦਾ ਹੈ । ਦਿਮਾਗ਼ ਸੰਦੇਸ਼ ਹਿਣ ਕਰ ਉਸ ਤੇ ਅਨੁਕਿਰਿਆ ਕਰਦਾ ਹੈ । ਪ੍ਰੇਰਤ ਨਾੜੀ ਇਸ ਅਨੁਕਿਰਿਆ ਨੂੰ ਪੈਰ ਦੀਆਂ ਪੇਸ਼ੀਆਂ ਤੱਕ ਪਹੁੰਚਾਉਂਦੀ ਹੈ ਅਤੇ ਪੈਰ ਦੀਆਂ ਪੇਸ਼ੀਆਂ ਉੱਚਿਤ ਅਕਿਰਿਆ ਕਰਦੀਆਂ ਹਨ ।

ਨਿਉਰਾਨ (Neuron) ਤਿੰਨ ਪ੍ਰਕਾਰ ਦੇ ਹਨ-

  1. ਸੰਵੇਦੀ ਨਿਊਰਾਨ-ਸਰੀਰ ਦੇ ਵੱਖ-ਵੱਖ ਭਾਗਾਂ ਵਿਚੋਂ ਇਹ ਸੰਵੇਦਨਾਵਾਂ ਨੂੰ ਦਿਮਾਗ਼ ਵਲ ਲੈ ਜਾਂਦੀ ਹੈ ।
  2. ਪ੍ਰੇਰਕ ਨਿਊਰਾਨ-ਇਹ ਦਿਮਾਗ਼ ਤੋਂ ਆਦੇਸ਼ਾਂ ਨੂੰ ਪੇਸ਼ੀਆਂ ਤੱਕ ਪਹੁੰਚਾਉਂਦੀ ਹੈ ।
  3. ਬਹੁ-ਧਰੁਵੀ ਨਿਊਰਾਨ-ਇਹ ਸੰਵੇਦਨਾਵਾਂ ਨੂੰ ਦਿਮਾਗ਼ ਵੱਲ ਅਤੇ ਦਿਮਾਗ਼ ਤੋਂ ਪੇਸ਼ੀਆਂ ਵਲ ਲੈ ਜਾਣ ਦਾ ਕਾਰਜ ਕਰਦੀ ਹੈ ।

ਪ੍ਰਸ਼ਨ 6.
ਪੌਦਿਆਂ ਵਿੱਚ ਪ੍ਰਕਾਸ਼ ਅਨੁਵਰਤਨ ਕਿਸ ਪ੍ਰਕਾਰ ਹੁੰਦਾ ਹੈ ?
ਉੱਤਰ-
ਪੌਦਿਆਂ ਦੇ ਕਰੂੰਬਲਾਂ ਦੁਆਰਾ ਪ੍ਰਕਾਸ਼ ਸਰੋਤ ਦੀ ਦਿਸ਼ਾ ਵੱਲ ਗਤੀ ਕਰਨ ਨੂੰ ਪ੍ਰਕਾਸ਼ ਅਨੁਵਰਤਨ ਕਹਾਉਂਦਾ ਹੈ । ਕਰੂੰਬਲਾਂ ਦਾ ਪ੍ਰਕਾਸ਼ ਦੇ ਪ੍ਰਤੀ ਧਨਾਤਮਕ ਅਨੁਵਰਤਨ ਹੁੰਦਾ ਹੈ ।
PSEB 10th Class Science Solutions Chapter 7 ਕਾਬੂ ਅਤੇ ਤਾਲਮੇਲ 2
ਜੇ ਕਿਸੇ ਪੌਦੇ ਨੂੰ ਗਮਲੇ ਵਿਚ ਲਗਾ ਕੇ ਕਿਸੇ ਹਨੇਰੇ ਕਮਰੇ ਵਿਚ ਰੱਖ ਦਿੱਤਾ ਜਾਵੇ ਤਾਂ ਪ੍ਰਕਾਸ਼ ਕਿਸੇ ਖਿੜਕੀ ਜਾਂ ਦਰਵਾਜ਼ੇ ਵੱਲੋਂ ਅੰਦਰ ਆਉਂਦਾ ਹੋਵੇ ਤਾਂ ਕੁਝ ਦਿਨਾਂ ਦੇ ਬਾਅਦ ਹੀ ਤਣੇ ਦਾ ਅਗਲਾ ਭਾਗ ਖੁਦ ਉਸੀ ਦਿਸ਼ਾ ਵਿਚ ਮੁੜ ਜਾਂਦਾ ਹੈ ਜਿਸ ਪਾਸੇ ਤੋਂ ਪ੍ਰਕਾਸ਼ ਕਮਰੇ ਵਿਚ ਪਾ ਰਿਹਾ ਸੀ ।

ਅਜਿਹਾ ਇਸ ਲਈ ਹੁੰਦਾ ਹੈ ਕਿ ਤਣੇ ਦਾ ਸਿਰਾ ਸਿਰਫ ਉਸੀ ਦਿਸ਼ਾ ਵਿਚ ਰਿਸਾਓ ਹੋਣ ਵਾਲੇ ਵਧੇਰੇ ਆਕਸਿਨ ਦੇ ਪ੍ਰਭਾਵ ਨਾਲ ਨਸ਼ਟ ਹੋ ਜਾਂਦਾ ਹੈ । ਜਦੋਂ ਕਿ ਉਲਟ ਦਿਸ਼ਾ ਵੱਲ ਹਾਰਮੋਨ ਮੌਜੂਦ ਰਹਿੰਦਾ ਹੈ । ਇਸ ਕਾਰਨ ਤਣੇ ਦੀ ਦਿਸ਼ਾ ਵਿਚ ਮੁੜ ਜਾਂਦਾ ਹੈ ।

ਪ੍ਰਸ਼ਨ 7.
ਸੁਖਮਨਾ ਨਾੜੀ ਤੇ ਸੱਟ ਲੱਗਣ ਨਾਲ ਕਿਹੜੇ ਸੰਕੇਤਾਂ ਵਿੱਚ ਰੁਕਾਵਟ ਆਵੇਗੀ ?
ਉੱਤਰ-
ਸੁਖਮਨਾ ਨਾੜੀ ਜਾਂ ਮੇਰੁਰਜੁ ਨੂੰ ਸੱਟ ਲੱਗਣ ਨਾਲ ਪ੍ਰਤਿਵਰਤੀ ਕਿਰਿਆਵਾਂ ਅਤੇ ਅਣਇੱਛਤ ਕਿਰਿਆਵਾਂ ਲਈ ਆਉਣ ਵਾਲੇ ਸੰਕੇਤਾਂ ਵਿਚ ਰੁਕਾਵਟ ਹੋਵੇਗੀ । ਵਾਤਾਵਰਨ ਦੀ ਕੋਈ ਵੀ ਸੂਚਨਾ ਆਉਣ ਜਾਣ ਵਾਲੀਆਂ ਨਾੜੀਆਂ ਦੇ ਬੰਡਲ ਵਿਚ ਹੁੰਦੀ ਹੋਈ ਦਿਮਾਗ਼ ਵਿਚ ਪਹੁੰਚ ਜਾਵੇਗੀ । ਇਹ ਤੁਰੰਤ ਪ੍ਰਭਾਵਿਤ ਅੰਗਾਂ ਵਿਚ ਨਾ ਪੁੱਜ ਕੇ ਦਿਮਾਗ ਦੁਆਰਾ ਉਸ ਅੰਗ ਤਕ ਪੁੱਜ ਜਾਵੇਗੀ । ਅਜਿਹਾ ਹੋਣ ਨਾਲ ਵਧੇਰੇ ਦੇਰ ਲਗੇਗੀ ਅਤੇ ਉਦੋਂ ਤੱਕ ਅੰਗ ਤੇ ਬੁਰਾ ਅਸਰ ਹੋ ਚੁੱਕਾ ਹੋਵੇਗਾ ।

ਪ੍ਰਸ਼ਨ 8.
ਪੌਦਿਆਂ ਵਿੱਚ ਰਸਾਇਣਿਕ ਤਾਲਮੇਲ ਕਿਸ ਤਰ੍ਹਾਂ ਹੁੰਦਾ ਹੈ ?
ਉੱਤਰ-
ਪੌਦਿਆਂ ਵਿਚ ਰਸਾਇਣਿਕ ਤਾਲਮੇਲ-ਪੌਦਿਆਂ ਵਿਚ ਰਸਾਇਣਿਕ ਤਾਲਮੇਲ ਪੌਦਿਆਂ ਦੇ ਹਾਰਮੋਨਾਂ ਦੇ ਕਾਰਨ ਹੁੰਦਾ ਹੈ । ਪੌਦੇ ਖ਼ਾਸ ਹਾਰਮੋਨਾਂ ਨੂੰ ਪੈਦਾ ਕਰਦੇ ਹਨ ਜੋ ਉਸ ਦੇ ਖ਼ਾਸ ਭਾਗਾਂ ਨੂੰ ਪ੍ਰਭਾਵਿਤ ਕਰਦੇ ਹਨ । ਪੌਦਿਆਂ ਵਿਚ ਤਣੇ ਦਾ ਸਿਰਾ ਪ੍ਰਕਾਸ਼ ਦੇ ਆਉਣ ਵਾਲੀ ਦਿਸ਼ਾ ਵੱਲ ਵਧਦਾ ਹੈ । ਗੁਰੂਤਵਾਨੁਵਰਤਨ ਜੜਾਂ ਨੂੰ ਹੇਠਾਂ ਵੱਲ ਮੋੜ ਕੇ ਅਨੁਕਰਿਆ ਕਰਦਾ ਹੈ । ਇਸ ਤਰ੍ਹਾਂ ਜਲਾ ਅਨੁਵਰਤਨ ਅਤੇ ਰਸਾਇਣ ਅਨੁਵਰਤਨ ਹੁੰਦਾ ਹੈ । ਪਰਾਗ ਨਲਿਕਾ ਦਾ ਬੀਜ ਅੰਡ ਵਲ ਵਾਧਾ ਕਰਨਾ ਰਸਾਇਣ ਅਨੁਵਰਤਨ ਦਾ ਉਦਾਹਰਨ ਹੈ । ਵੱਖ ਵੱਖ ਪੋਦੇ ਹਾਰਮੋਨ ਸੈੱਲਾਂ ਦੁਆਰਾ ਸੰਸ਼ਲੇਸ਼ਣ ਦੇ ਬਾਅਦ ਪੌਦਿਆਂ ਦੇ ਹੋਰ ਭਾਗਾਂ ਵਿਚ ਵਿਸਰਿਤ ਹੋ ਕੇ ਉਸ ਨੂੰ ਪ੍ਰਭਾਵਿਤ ਕਰਦੇ ਹਨ | ਸਾਈਟੋਕਾਈਨਿਨ ਹਾਰਮੋਨ ਪੌਦਿਆਂ ਦੀ ਜੀਰਣਤਾ ਨੂੰ ਰੋਕਦੇ ਹਨ | ਆਕਸਿਨ ਹਾਰਮੋਨ ਵਾਧਾ, ਅਨੁਵਰਤਨ ਗਤੀਆਂ, ਜੜ੍ਹ ਵਿਭੇਦਨ ਆਦਿ ਨੂੰ ਨਿਯੰਤਰਿਤ ਕਰਦੇ ਹਨ । ਐਬਸੈਸਿਕ ਤੇਜ਼ਾਬ ਵਾਧਾ ਰੋਕਣ ਵਾਲਾ ਪੌਦਾ ਹਾਰਮੋਨ ਹੈ । ਪੱਤਿਆਂ ਦਾ ਮੁਰਝਾਉਣਾ ਵੀ ਇਸ ਦੇ ਪ੍ਰਭਾਵਾਂ ਵਿੱਚ ਸ਼ਾਮਿਲ ਹੈ ।

PSEB 10th Class Science Solutions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 9.
ਇੱਕ ਜੀਵ ਵਿੱਚ ਕੰਟਰੋਲ ਅਤੇ ਤਾਲਮੇਲ ਦੇ ਸਿਸਟਮ ਦੀ ਕਿਉਂ ਲੋੜ ਹੈ ? ਉੱਤਰ-ਬਹੁਕੋਸ਼ੀ ਜੀਵਾਂ ਦੀ ਰਚਨਾ ਬਹੁਤ ਗੁੰਝਲਦਾਰ ਹੁੰਦੀ ਹੈ । ਉਨ੍ਹਾਂ ਦੇ ਸਰੀਰ ਦੇ ਬਾਹਰੀ ਅਤੇ ਅੰਦਰਲੇ ਅੰਗਾਂ ਦੀ ਖ਼ਾਸ ਕਾਰਜ-ਪ੍ਰਣਾਲੀ ਅਤੇ ਗਤੀਵਿਧੀਆਂ ਵਿਚ ਤਾਲਮੇਲ ਦੀ ਬਹੁਤ ਹੀ ਲੋੜ ਹੁੰਦੀ ਹੈ । ਅੰਗਾਂ ਵਿਚ ਨਿਯੰਤਰਨ ਜਾਂ ਕੰਟਰੋਲ ਅਤੇ ਤਾਲਮੇਲ ਦੁਆਰਾ ਹੀ ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਸੰਭਵ ਹੋ ਸਕਦੀ ਹੈ । ਜੀਵਾਂ ਦੀ ਗੁੰਝਲਦਾਰ ਪ੍ਰਕਿਰਤੀ ਕਾਰਨ ਹੀ ਉਹ ਉਨ੍ਹਾਂ ਨਾੜੀਆਂ ਦੀ ਵਰਤੋਂ ਕਰਦੇ ਹਨ ਜੋ ਨਿਯੰਤਰਨ ਅਤੇ ਤਾਲਮੇਲ ਕਾਰਜ ਕਰਦੇ ਹਨ । ਖ਼ਾਸ ਕੰਮਾਂ ਲਈ ਟਿਸ਼ੂਆਂ ਦੀ ਵਰਤੋਂ ਨਿਯੰਤਰਨ ਅਤੇ ਤਾਲਮੇਲ ਵਿਚ ਸਹਾਇਕ ਸਿੱਧ ਹੁੰਦੀ ਹੈ ।

ਪ੍ਰਸ਼ਨ 10.
ਅਣਇੱਛਤ ਕਿਰਿਆਵਾਂ ਅਤੇ ਪ੍ਰਤਿਵਰਤੀ ਕਿਰਿਆਵਾਂ ਇੱਕ ਦੂਜੇ ਤੋਂ ਕਿਸ ਪ੍ਰਕਾਰ ਭਿੰਨ ਹਨ ?
ਉੱਤਰ-
ਪ੍ਰਤਿਵਰਤੀ ਕਿਰਿਆਵਾਂ ਉਹ ਕਿਰਿਆਵਾਂ ਹਨ ਜੋ ਬਾਹਰੀ ਸੰਵੇਦਨਾਂ ਦੇ ਉੱਤਰ ਵਿਚ ਤੁਰੰਤ ਅਤੇ ਆਪਣੇ ਆਪ ਹੋ ਜਾਂਦੀਆਂ ਹਨ । ਇਸ ਤੇ ਦਿਮਾਗ ਦਾ ਕੋਈ ਨਿਯੰਤਰਨ ਨਹੀਂ ਹੁੰਦਾ । ਇਹ ਮੇਰੂਰਜੂ ਜਾਂ ਸੁਖਮਨਾ ਦੁਆਰਾ ਨਿਯੰਤਰਿਤ ਜਾਂ ਕੰਟਰੋਲ ਹੋ ਜਾਂਦੀ ਹੈ । ਪ੍ਰਤਿਵਰਤੀ ਕਿਰਿਆਵਾਂ ਆਪਣੇ ਆਪ ਪ੍ਰੇਰਕ ਦੇ ਪ੍ਰਤੀਉੱਤਰ ਵਿਚ ਹੁੰਦੀਆਂ ਹਨ । ਉਦਾਹਰਨ ਲਹੂ ਦਬਾਅ, ਦਿਲ ਦੇ ਧੜਕਨ ਦੀ ਦਰ, ਸਾਹ ਦਰ ਆਦਿ ।

ਅਣਇੱਛਤ ਕਿਰਿਆਵਾਂ ਵੀ ਪ੍ਰਾਣੀਆਂ ਦੀ ਇੱਛਾ ਦੁਆਰਾ ਚਾਲਿਤ ਨਹੀਂ ਹੁੰਦੀਆਂ ਪਰ ਇਨ੍ਹਾਂ ਦਾ ਚਾਲਨ ਮੱਧ ਦਿਮਾਗ਼ ਅਤੇ ਪਿਛਲੇ ਦਿਮਾਗ਼ ਦੁਆਰਾ ਕੀਤਾ ਜਾਂਦਾ ਹੈ । ਉਦਾਹਰਨ-ਗਰਮ ਧਾਤੁ ਤੇ ਹੱਥ ਲਗਾਉਣ ਤੇ ਹੱਥ ਪਰੇ ਹਟਣਾ, ਪਲਕ ਝਪਕਨਾ ਅਤੇ ਖਾਂਸੀ ਕਰਨਾ ਆਦਿ ।

ਪ੍ਰਸ਼ਨ 11.
ਜੰਤੂਆਂ ਵਿਚ ਕੰਟਰੋਲ ਅਤੇ ਤਾਲਮੇਲ ਦੇ ਲਈ ਨਾੜੀ ਅਤੇ ਹਾਰਮੋਨ ਕਿਰਿਆ ਵਿਧੀਆਂ ਦੀ ਤੁਲਨਾ ਅਤੇ ਟਾਕਰਾ ਕਰੋ ।
ਉੱਤਰ-

ਨਾੜੀ ਕਿਰਿਆ ਵਿਧੀ ਹਾਰਮੋਨ ਕਿਰਿਆ ਵਿਧੀ
(1) ਇਹ ਐਕਸਾਨ ਦੇ ਅੰਤ ਵਿਚ ਬਿਜਲੀ ਆਵੇਗ ਦਾ ਨਤੀਜਾ ਹੈ । (1) ਇਹ ਲਹੂ ਦੁਆਰਾ ਭੇਜਿਆ ਗਿਆ ਰਸਾਇਣਿਕ ਸੰਦੇਸ਼ ਹੈ ।
(2) ਸੂਚਨਾ ਬਹੁਤ ਤੇਜ਼ ਗਤੀ ਨਾਲ ਅੱਗੇ ਵੱਧਦੀ ਹੈ । (2) ਸੂਚਨਾ ਹੌਲੀ-ਹੌਲੀ ਗਤੀ ਕਰਦੀ ਹੈ ।
(3) ਸੂਚਨਾ ਵਿਸ਼ਿਸ਼ਟ ਇਕ ਜਾਂ ਅਨੇਕ ਨਾੜੀ, ਸੈੱਲਾਂ, ਨਿਊਰਾਨਾਂ ਆਦਿ ਨੂੰ ਪ੍ਰਾਪਤ ਹੁੰਦੀ ਹੈ । (3) ਸੂਚਨਾ ਸਾਰੇ ਸਰੀਰ ਨੂੰ ਲਹੂ ਦੁਆਰਾ ਪ੍ਰਾਪਤ ਹੋ ਜਾਂਦੀ ਹੈ ਜਿਸ ਨੂੰ ਕੋਈ ਖ਼ਾਸ ਸੈੱਲ ਜਾਂ ਨਾੜੀ ਖੁਦ ਪ੍ਰਾਪਤ ਕਰ ਲੈਂਦਾ ਹੈ ।
(4) ਇਸ ਨੂੰ ਉੱਤਰ ਜਲਦੀ ਪ੍ਰਾਪਤ ਹੋ ਜਾਂਦਾ ਹੈ । (4) ਇਸ ਨੂੰ ਉੱਤਰ ਹੌਲੀ-ਹੌਲੀ ਪ੍ਰਾਪਤ ਹੁੰਦਾ ਹੈ ।
(5) ਇਸਦਾ ਪ੍ਰਭਾਵ ਘੱਟ ਸਮੇਂ ਤਕ ਰਹਿੰਦਾ ਹੈ । (5) ਇਸਦਾ ਪ੍ਰਭਾਵ ਅਕਸਰ ਦੇਰ ਤਕ ਰਹਿੰਦਾ ਹੈ ।

ਪ੍ਰਸ਼ਨ 12.
ਛੂਈ-ਮੂਈ ਪੌਦੇ ਵਿੱਚ ਗਤੀ ਅਤੇ ਸਾਡੀ ਲੱਤ ਦੀ ਗਤੀ ਦੇ ਤਰੀਕਿਆਂ ਵਿੱਚ ਕੀ ਅੰਤਰ ਹੈ ?
ਉੱਤਰ-
ਛੂਈ-ਮੂਈ ਪੌਦਾ ਸਪਰਸ਼ ਕਰਦੇ ਹੀ ਪੱਤਿਆਂ ਨੂੰ ਝੁਕਾ ਕੇ ਜਾਂ ਬੰਦ ਕਰ ਕੇ ਸੰਵੇਦਨਸ਼ੀਲਤਾ ਦੀ ਜਾਣਕਾਰੀ ਦਿੰਦਾ ਹੈ । ਪੌਦੇ ਹਾਰਮੋਨ ਦੇ ਅਸਰ ਕਾਰਨ ਦਾ ਸੈੱਲਾਂ ਵਿਚ ਇਹ ਪਰਿਵਰਤਿਤ ਕਰ ਦਿੰਦੀਆਂ ਹਨ । ਜਦੋਂ ਕਿ ਸਾਡੀਆਂ ਲੱਤਾਂ ਵਿਚ ਹੋਣ ਵਾਲੀ ਇੱਛਤ ਕਿਰਿਆ ਦਾ ਪਰਿਣਾਮ ਹੈ ਜੋ ਮੱਧ ਦਿਮਾਗ਼ ਦੁਆਰਾ ਸੰਚਾਲਿਤ ਹੁੰਦੀ ਹੈ । ਇਸ ਵਿਚ ਨਾੜੀ ਕੰਟਰੋਲ ਦਾ ਸਹਿਯੋਗ ਪ੍ਰਾਪਤ ਕੀਤਾ ਜਾਂਦਾ ਹੈ ।

Science Guide for Class 10 PSEB ਕਾਬੂ ਅਤੇ ਤਾਲਮੇਲ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1.
ਪ੍ਰਤਿਵਰਤੀ ਕਿਰਿਆ ਅਤੇ ਚੱਲਣ ਵਿੱਚ ਕੀ ਅੰਤਰ ਹੈ ?
ਉੱਤਰ-
ਪ੍ਰਤਿਵਰਤੀ ਕਿਰਿਆ ਦਿਮਾਗ਼ ਦੀ ਇੱਛਾ ਦੇ ਬਿਨਾਂ ਹੋਣ ਵਾਲੀ ਅਣਇੱਛਕ ਕਿਰਿਆ ਹੈ । ਇਹ ਸਵਾਇਤ ਪ੍ਰੇਰਕ ਦੀ ਪ੍ਰਤੀਉੱਤਰ ਹੈ । ਇਹ ਬਹੁਤ ਸਪੱਸ਼ਟ ਅਤੇ ਯਾਂਤਰਿਕ ਪ੍ਰਕਾਰ ਦੀ ਹੈ । ਇਹ ਸੁਖਮਨਾ ਦੁਆਰਾ ਨਿਯੰਤਰਿਤ ਪੇਸ਼ੀਆਂ ਦੁਆਰਾ ਕਰਾਈ ਜਾਂਦੀ ਹੈ ।

‘ਚੱਲਣ’ ਇਕ ਇੱਛਤ ਕਿਰਿਆ ਹੈ ਜੋ ਮਨੁੱਖ ਸੋਚ-ਵਿਚਾਰ ਕਰ ਕੇ ਹੀ ਕਰਦਾ ਹੈ ਅਤੇ ਇਸਦਾ ਨਿਯੰਤਰਨ ਦਿਮਾਗ਼ ਦੁਆਰਾ ਹੁੰਦਾ ਹੈ । ਪ੍ਰਤਿਵਰਤੀ ਕਿਰਿਆ ਵਿਚ ਸਰੀਰ ਦਾ ਸਿਰਫ ਇਕ ਭਾਗ ਪ੍ਰਤੀਕਿਰਿਆ ਕਰਦਾ ਹੈ ਜਦੋਂ ਕਿ ਚਲਣ ਵਿਚ ਪੂਰਾ ਸਰੀਰ ਇਕ ਸਥਾਨ ਤੋਂ ਦੂਸਰੇ ਸਥਾਨ ਤੇ ਜਾਂਦਾ ਹੈ ।

PSEB 10th Class Science Solutions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 2.
ਦੋ ਨਿਉਰਾਨਾਂ ਵਿਚਕਾਰ ਡੈਂਡਰਾਈਟ ਤੇ ਕੀ ਹੁੰਦਾ ਹੈ ?
ਉੱਤਰ-
ਪ੍ਰਾਣੀਆਂ ਦੇ ਸਰੀਰ ਵਿਚ ਦੋ ਨਿਊਰਾਨ ਇਕ ਦੂਸਰੇ ਨਾਲ ਜੁੜ ਕੇ ਲੜੀ ਬਣਾਉਂਦੇ ਹਨ ਅਤੇ ਸੂਚਨਾ ਅੱਗੇ ਭੇਜਦੇ ਹਨ । ਸੂਚਨਾ ਇਕ ਨਿਊਰਾਨ ਦੇ ਡੈਂਡਰਾਈਟ (Dendite) ਸਿਰੇ ਦੀ ਨੋਕ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ ਅਤੇ ਇਕ ਰਸਾਇਣਿਕ ਕਿਰਿਆ ਦੁਆਰਾ ਇਕ ਬਿਜਲੀ ਆਵੇਗ ਪੈਦਾ ਕਰਦੀ ਹੈ । ਇਹ ਆਵੇਗ ਡੈਂਡਰਾਈਟ ਤੋਂ ਸੈੱਲਾਂ ਤਕ ਪੁੱਜਦਾ ਹੈ ਅਤੇ ਸੈੱਲ ਬਾਡੀ ਵਿਚ ਹੁੰਦਾ ਹੋਇਆ ਇਸਦੇ ਅੰਤਿਮ ਸਿਰੇ ਤੱਕ ਪੁੱਜ ਜਾਂਦਾ ਹੈ । ਸੈੱਲ ਬਾਡੀ ਦੇ ਅੰਤ ਵਿਚ ਬਿਜਲੀ ਆਵੇਗ ਦੁਆਰਾ ਕੁਝ ਰਸਾਇਣਾਂ ਨੂੰ ਪੈਦਾ ਕਰਵਾਇਆ ਜਾਂਦਾ ਹੈ ਜੋ ਖਾਲੀ ਥਾਂਵਾਂ ਨੂੰ ਪਾਰ ਕਰ ਆਪਣੇ ਤੋਂ ਅਗਲੀ ਨਾੜੀ ਸੈੱਲ ਜਾਂ ਨਿਊਰਾਨ ਦੀ ਡੈਂਡਰਾਈਟ ਵਿਚ ਇਸ ਪ੍ਰਕਾਰ ਬਿਜਲੀ ਆਵੇਸ਼ ਨੂੰ ਸ਼ੁਰੂ ਕਰਵਾਉਂਦੇ ਹਨ । ਇਹ ਸਰੀਰ ਵਿੱਚ ਨਾੜੀ ਆਵੇਗ ਦੀ ਯਾਤਰਾ ਦਾ ਸਾਧਾਰਨ ਪ੍ਰਬੰਧ ਹੈ ।

ਪ੍ਰਸ਼ਨ 3.
ਦਿਮਾਗ਼ ਦਾ ਕਿਹੜਾ ਭਾਗ ਸਰੀਰ ਦੀ ਸਥਿਤੀ ਅਤੇ ਸੰਤੁਲਨ ਨੂੰ ਬਣਾਈ ਰੱਖਦਾ ਹੈ ?
ਉੱਤਰ-
ਪਿਛਲੇ ਦਿਮਾਗ਼ ਵਿਚ ਸਥਿਤ ਸੈਰੀਬੈਲਮ (Cerebellum) ਇੱਛੁਕ ਕਿਰਿਆਵਾਂ ਦੇ ਸਹੀ ਹੋਣ ਅਤੇ ਸਰੀਰ ਦੇ ਆਸਣ ਤੇ ਸੰਤੁਲਨ ਲਈ ਉੱਤਰਦਾਈ ਹੈ । ਸਰੀਰ ਦੀ ਸਥਿਤੀ ਅਤੇ ਸੰਤੁਲਨ ਦਾ ਅਨੁਰੱਖਿਅਣ ਕਰਦਾ ਹੈ । ਇਹ ਪਿਛਲੇ ਦਿਮਾਗ਼ ਵਿਚ ਹੇਠਾਂ ਵੱਲ ਸਥਿਤ ਹੁੰਦਾ ਹੈ । ਇਹ ਇੱਛਤ ਪੇਸ਼ੀਆਂ ਦੀ ਗਤੀ ਨੂੰ ਨਿਯੰਤਰਿਤ ਕਰਦਾ ਹੈ ।

ਪ੍ਰਸ਼ਨ 4.
ਅਸੀਂ ਅਗਰਬੱਤੀ ਦੀ ਗੰਧ ਦਾ ਪਤਾ ਕਿਵੇਂ ਕਰਦੇ ਹਾਂ ?
ਉੱਤਰ-
ਸਾਡੀ ਨੱਕ ਵਿਚ ਗੰਧ ਹੀ ਹੁੰਦੇ ਹਨ । ਇਨ੍ਹਾਂ ਦੇ ਸੰਵੇਦੀ ਨਿਊਰਾਨ ਅਗਰਬੱਤੀ ਦੀ ਗੰਧ ਨੂੰ ਪ੍ਰਾਪਤ ਕਰਦੇ ਹਨ ਅਤੇ ਅਨੁਕਿਰਿਆ ਨੂੰ ਪ੍ਰੇਰਕ ਖੇਤਰ ਤਕ ਪਹੁੰਚਾਉਂਦੇ ਹਨ । ਅਗਲੇ ਦਿਮਾਗ਼ (Cerebrun) ਵਿਚ ਹੀ ਨਾਲ ਸੰਵੇਦੀ ਆਵੇਗ ਪ੍ਰਾਪਤ ਕਰਨ ਦਾ ਖੇਤਰ ਹੁੰਦਾ ਹੈ ਜੋ ਸੁੰਘਣ ਦੇ ਲਈ ਹੀ ਖ਼ਾਸ ਬਣੇ ਹੁੰਦੇ ਹਨ । ਇਹੀ ਗੰਧ ਦੇ ਪ੍ਰਤੀ ਫੈਸਲਾ ਲੈ ਕੇ ਅਗਰਬੱਤੀ ਦੀ ਸੁਗੰਧ ਦਾ ਸਾਨੂੰ ਅਨੁਭਵ ਕਰਵਾਉਂਦੇ ਹਨ ।

ਪ੍ਰਸ਼ਨ 5.
ਪ੍ਰਤਿਵਰਤੀ ਕਿਰਿਆ ਵਿੱਚ ਦਿਮਾਗ਼ ਦੀ ਕੀ ਭੂਮਿਕਾ ਹੈ ?
ਉੱਤਰ-
ਪ੍ਰਤਿਵਰਤੀ ਕਿਰਿਆਵਾਂ ਦਿਮਾਗ਼ ਦੁਆਰਾ ਪਰਿਚਲਿਤ ਨਹੀਂ ਹੁੰਦੀਆਂ । ਇਹ ਸੁਖਮਨਾ ਦੁਆਰਾ ਨਿਯੰਤਰਿਤ ਪੇਸ਼ੀਆਂ ਦੀ ਅਣਇੱਛਤ ਕਿਰਿਆਵਾਂ ਹੁੰਦੀਆਂ ਹਨ ਜੋ ਪ੍ਰੇਰਤ ਦੀ ਪ੍ਰਤੀਕਿਰਿਆ ਵਿਚ ਹੁੰਦੀ ਹੈ । ਇਹ ਕਿਰਿਆਵਾਂ ਚਾਹੇ ਦਿਮਾਗ਼ ਦੀ ਇੱਛਾ ਦੇ ਬਿਨਾਂ ਹੁੰਦੀਆਂ ਹਨ ਪਰ ਦਿਮਾਗ਼ ਤਕ ਇਸਦੀ ਸੂਚਨਾ ਪਹੁੰਚਦੀ ਹੈ ਜਿੱਥੇ ਸੋਚਣ ਵਿਚਾਰਨ ਦੀ ਪ੍ਰਕਿਰਿਆ ਹੁੰਦੀ ਹੈ ।

ਪ੍ਰਸ਼ਨ 6.
ਪੌਦਾ ਹਾਰਮੋਨ ਕੀ ਹੈ ?
ਉੱਤਰ-
ਪੌਦਾ ਹਾਰਮੋਨ (Plant Harmones) – ਇਹ ਵੱਖ-ਵੱਖ ਪ੍ਰਕਾਰ ਦੇ ਰਸਾਇਣਿਕ ਪਦਾਰਥ ਹਨ ਜੋ ਪੌਦਿਆਂ ਦੇ ਵਾਧੇ ਅਤੇ ਵਿਭੇਦਨ ਸੰਬੰਧੀ ਕਿਰਿਆਵਾਂ ਤੇ ਨਿਯੰਤਰਨ ਕਰਦੇ ਹਨ ਉਨ੍ਹਾਂ ਨੂੰ ਪੌਦਾ ਹਾਰਮੋਨ ਕਹਿੰਦੇ ਹਨ । ਪੌਦਾ ਹਾਰਮੋਨ ਕਈ ਪ੍ਰਕਾਰ ਦੇ ਹੁੰਦੇ ਹਨ । ਆਂਕਸਿਨ (Auxin), ਜਿੱਥੇਰੇਲਿਨ (Gibberllins), ਸਾਈਟੋਕਾਈਨਿਨ (Cytokinins), ਐਬਸਿਲਿਕ ਐਸਿਡ (Abscisic acid) ਆਦਿ ਪੌਦਾ ਹਾਰਮੋਨ ਹਨ ।

PSEB 10th Class Science Solutions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 7.
ਛੂਈ-ਮੂਈ ਪੌਦੇ ਦੀਆਂ ਪੱਤੀਆਂ ਦੀ ਗਤੀ, ਪ੍ਰਕਾਸ਼ ਵਲ ਕਰੂੰਬਲਾਂ ਦੀ ਗਤੀ ਤੋਂ ਕਿਵੇਂ ਭਿੰਨ ਹੈ ?
ਉੱਤਰ-
ਛੂਈ-ਮੂਈ ਪੌਦਿਆਂ ਤੇ ਪ੍ਰਕਾਸ਼ ਅਨੁਵਰਤਨੀ ਗਤੀ ਦਾ ਅਸਰ ਪੈਂਦਾ ਹੈ । ਪੌਦੇ ਦਾ ਕਰੂੰਬਲ ਬਹੁਤ ਧੀਮੀ ਗਤੀ ਨਾਲ ਪ੍ਰਕਾਸ਼ ਆਉਣ ਵਾਲੀ ਦਿਸ਼ਾ ਵਿਚ ਵਾਧਾ ਕਰਦਾ ਹੈ ਪਰ ਇਸਦੇ ਪੱਤੇ ਛੂ ਲੈਣ ਦੀ ਅਨੁਕਿਰਿਆ ਦੇ ਪ੍ਰਤੀ ਬਹੁਤ ਹੀ ਸੰਵੇਦਨਸ਼ੀਲ ਹਨ । ਛੂਹਣ ਦੀ ਸੂਚਨਾ ਇਸਦੇ ਵੱਖ-ਵੱਖ ਭਾਗਾਂ ਨੂੰ ਬਹੁਤ ਤੇਜ਼ੀ ਨਾਲ ਪ੍ਰਾਪਤ ਹੋ ਜਾਂਦੀ ਹੈ । ਪੋਦੇ ਇਸ ਸੂਚਨਾ ਨੂੰ ਇਕ ਸੈੱਲ ਤੋਂ ਦੂਸਰੇ ਸੈੱਲ ਤਕ ਸੰਚਾਰਿਤ ਕਰਨ ਲਈ ਬਿਜਲੀ ਰਸਾਇਣ ਸਾਧਨ ਦੀ ਵਰਤੋਂ ਕਰਦੇ ਹਨ । ਇਸ ਵਿਚ ਸੂਚਨਾਵਾਂ ਦੇ ਚਲਣ ਦੇ ਲਈ ਕੋਈ ਖ਼ਾਸ ਕਿਸਮ ਦੇ ਟਿਸ਼ ਨਹੀਂ ਹੁੰਦੇ । ਇਸ ਲਈ ਇਹ ਪਾਣੀ ਦੀ ਮਾਤਰਾ ਵਿਚ ਪਰਿਵਰਤਨ ਕਰਕੇ ਆਪਣੇ ਪੱਤਿਆਂ ਨੂੰ ਸੁੰਗੜ ਕੇ ਆਕਾਰ ਬਦਲ ਲੈਂਦੇ ਹਨ ।
PSEB 10th Class Science Solutions Chapter 7 ਕਾਬੂ ਅਤੇ ਤਾਲਮੇਲ 3

ਪ੍ਰਸ਼ਨ 8.
ਇਕ ਪੌਦਾ ਹਾਰਮੋਨ ਦਾ ਉਦਾਹਰਨ ਦਿਓ ਜੋ ਵਾਧੇ ਲਈ ਉਤੇਜਿਤ ਕਰਦਾ ਹੈ ।
ਉੱਤਰ-
ਆਕਸਿਨ (Auxin)-ਇਕ ਪੌਦਾ ਹਾਰਮੋਨ ਹੈ ਜੋ ਪੌਦਿਆਂ ਵਿੱਚ ਵਾਧੇ ਨੂੰ ਉਤੇਜਿਤ ਕਰਦਾ ਹੈ ।

ਪ੍ਰਸ਼ਨ 9.
ਕਿਸੇ ਸਹਾਰੇ ਦੇ ਚੌਹਾਂ ਪਾਸੇ ਵੱਲ ਤੰਦੜਿਆਂ ਦੇ ਵਾਧੇ ਵਿੱਚ ਆਕਸਿਨ ਕਿਵੇਂ ਸਹਾਇਤਾ ਕਰਦਾ ਹੈ ?
ਉੱਤਰ-
ਜਦੋਂ ਵਾਧਾ ਕਰਦਾ ਪੌਦਾ ਪ੍ਰਕਾਸ਼ ਵੱਲ ਜਾਂਦਾ ਹੈ ਤਾਂ ਆਂਕਸਿਨ ਨਾਮ ਦਾ ਪੌਦਾ ਹਾਰਮੋਨ ਤਣੇ ਦੇ ਅਗਲੇ ਭਾਗ ਵਿਚ ਸੰਸਲੇਸ਼ਿਤ ਹੁੰਦਾ ਹੈ ਅਤੇ ਸੈੱਲਾਂ ਦੀ ਲੰਬਾਈ ਵਿਚ ਵਾਧਾ ਕਰਦਾ ਹੈ । ਜਦੋਂ ਪੌਦੇ ਤੇ ਇਕ ਪਾਸੇ ਪ੍ਰਕਾਸ਼ ਆ ਰਿਹਾ ਹੋਵੇ ਤਾਂ ਆਕਸਿਨ ਵਿਸਰਿਤ ਹੋ ਕੇ ਤਣੇ ਤੋਂ ਦੂਰ ਵਾਲੀ ਦਿਸ਼ਾ ਵਿਚ
ਸਹਾਰਾ ਆਕਸਿਨ ਦਾ ਸਾਂਦਰਨ ਸੈੱਲਾਂ ਨੂੰ ਲੰਬਾਈ ਵਿਚ ਵੱਧਣ ਲਈ ਉਦੈਪਤ ਕਰਦਾ ਹੈ ਅਤੇ ਉਹ ਤੰਦੜੇ ਦੀ ਸਹਾਇਤਾ ਨਾਲ ਕਿਸੇ ਦੂਸਰੇ ਪੌਦੇ ਜਾਂ ਬਾੜ ਦੇ ਉੱਪਰ ਚੜਦਾ ਹੈ । ਇਹ ਤੰਦੜਾ ਸਪਰਸ਼ ਦੇ ਲਈ ਸੰਵੇਦਨਸ਼ੀਲ ਹੈ । ਜਦੋਂ ਇਹ ਕਿਸੇ ਆਧਾਰ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਤੰਦੜੇ ਦਾ ਉਹ ਭਾਗ ਤੇਜ਼ੀ ਨਾਲ ਵਾਧਾ ਕਰਦਾ ਹੈ ਜੋ ਵਸਤੂ ਤੋਂ ਦੂਰ ਰਹਿੰਦਾ ਹੈ ਅਤੇ ਉਹ ਵਸਤੂ ਨੂੰ ਚਾਰੋਂ ਪਾਸੇ ਤੋਂ ਜਕੜ ਲੈਂਦਾ ਹੈ ।
PSEB 10th Class Science Solutions Chapter 7 ਕਾਬੂ ਅਤੇ ਤਾਲਮੇਲ 4

ਪ੍ਰਸ਼ਨ 10.
ਜਲ ਅਨੁਵਰਤਨ ਦਰਸਾਉਣ ਲਈ ਇੱਕ ਪ੍ਰਯੋਗ ਸੈੱਟ ਕਰੋ ।
ਉੱਤਰ-
ਲੱਕੜੀ ਦਾ ਬਣਿਆ ਇਕ ਲੰਬਾ ਡੱਬਾ ਲਓ । ਇਸ ਵਿਚ ਮਿੱਟੀ ਅਤੇ ਖਾਦ ਦਾ ਮਿਸ਼ਰਨ ਭਰੋ । ਇਸਦੇ ਇਕ ਸਿਰੇ ਤੇ ਇਕ
ਪੌਦਾ ਲਗਾਓ । ਡੱਬੇ ਵਿਚ ਪੌਦੇ ਦੇ ਉਲਟ ਦਿਸ਼ਾ ਵਿਚ ਇਕ ਕੀਪ ਮਿੱਟੀ ਵਿਚ ਗੱਡ ਦਿਓ । ਪੌਦੇ ਨੂੰ ਉਸੇ ਕੀਪ ਦੇ ਦੁਆਰਾ ਰੋਜ਼ ਪਾਣੀ ਦਿਓ । ਲਗਭਗ ਇਕ ਹਫਤੇ ਬਾਅਦ ਪੌਦੇ ਦੇ ਨੇੜੇ ਦੀ ਮਿੱਟੀ ਹਟਾ ਕੇ ਧਿਆਨ ਨਾਲ ਦੇਖੋ । ਪੌਦੇ ਦੀਆਂ ਜੜਾਂ ਦਾ ਵਾਧਾ ਉਸੇ ਦਿਸ਼ਾ ਵਿਚ ਦਿਖਾਈ ਦੇਵੇਗੀ ਜਿਸ ਦਿਸ਼ਾ ਵਿਚ ਕੀਪ
ਚਿੱਤਰ-ਜਲ ਅਨੁਵਰਤਨ ਦਰਸਾਉਣ ਦਾ ਪ੍ਰਯੋਗ ਦੁਆਰਾ ਪੌਦੇ ਦੀ ਸਿੰਚਾਈ ਕੀਤੀ ਸੀ ।
PSEB 10th Class Science Solutions Chapter 7 ਕਾਬੂ ਅਤੇ ਤਾਲਮੇਲ 5

ਪ੍ਰਸ਼ਨ 11.
ਜੰਤੂਆਂ ਵਿੱਚ ਰਸਾਇਣਿਕ ਤਾਲਮੇਲ ਕਿਵੇਂ ਹੁੰਦਾ ਹੈ ?
ਉੱਤਰ-
ਜੰਤੂਆਂ ਵਿਚ ਅੰਦਰ-ਰਿਸਾਵੀ ਗੰਥੀਆਂ ਖ਼ਾਸ ਰਸਾਇਣਾਂ ਨੂੰ ਪੈਦਾ ਕਰਦੀਆਂ ਹਨ । ਇਹ ਰਸਾਇਣ ਜਾਂ ਹਾਰਮੋਨ ਜੰਤੂਆਂ ਨੂੰ ਸੂਚਨਾਵਾਂ ਸੰਚਰਿਤ ਕਰਨ ਦੇ ਸਾਧਨ ਦੇ ਰੂਪ ਵਿਚ ਵਰਤੇ ਜਾਂਦੇ ਹਨ । ਐਨਲ ਰੰਥੀ ਤੋਂ ਨਿਕਲੇ ਐਡਰੀਨਲਿਨ ਹਾਰਮੋਨ ਸਿੱਧਾ ਲਹੂ ਵਿਚ ਮਿਲ ਜਾਂਦਾ ਹੈ ਅਤੇ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚ ਜਾਂਦਾ ਹੈ । ਟਿਸ਼ੂਆਂ ਵਿਚ ਖ਼ਾਸ ਗੁਣ ਹੁੰਦੇ ਹਨ ਜੋ ਆਪਣੇ ਲਈ ਜ਼ਰੂਰੀ ਹਾਰਮੋਨਾਂ ਨੂੰ ਪਹਿਚਾਣ ਕੇ ਉਨ੍ਹਾਂ ਦੀ ਵਰਤੋਂ ਬਾਹਰੀ ਜਾਂ ਅੰਦਰਲੀ ਪੱਧਰ ‘ਤੇ ਕਰਦੇ ਹਨ । ਖ਼ਾਸ ਤਰ੍ਹਾਂ ਦੇ ਕੰਮਾਂ ਨੂੰ ਕਰਨ ਵਾਲੇ ਅੰਗਾਂ ਨਾਲ ਤਾਲਮੇਲ ਕਰ ਕੇ ਹਾਰਮੋਨ ਆਪਣਾ ਖ਼ਾਸ ਅਸਰ ਦਿਖਾ ਦਿੰਦੇ ਹਨ ।

PSEB 10th Class Science Solutions Chapter 7 ਕਾਬੂ ਅਤੇ ਤਾਲਮੇਲ

ਪ੍ਰਸ਼ਨ 12.
ਆਇਓਡੀਨ ਯੁਕਤ ਲੂਣ ਦੇ ਉਪਯੋਗ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ ?
ਉੱਤਰ-
ਥਾਇਰਾਇਡ ਗ੍ਰੰਥੀ (Thyroid Gland) – ਥਾਇਰਾਈਡ ਗ੍ਰੰਥੀ ਨੂੰ ਹਾਰਮੋਨ ਬਣਾਉਣ ਲਈ ਆਇਓਡੀਨ ਦੀ ਲੋੜ ਹੁੰਦੀ ਹੈ | ਸਾਡੇ ਸਰੀਰ ਵਿਚ ਪ੍ਰੋਟੀਨ ਅਤੇ ਵਸਾ ਦੇ ਢਾਹ-ਉਸਾਰੂ ਨੂੰ ਥਾਇਰਾਕਸਿਨ ਹਾਰਮੋਨ ਨਿਯੰਤਰਿਤ ਕਰਦਾ ਹੈ । ਇਹ ਵਾਧੇ ਦੇ ਸੰਤੁਲਨ ਲਈ ਜ਼ਰੂਰੀ ਹੁੰਦਾ ਹੈ । ਜੋ ਸਾਡੇ ਭੋਜਨ ਵਿਚ ਆਇਓਡੀਨ ਦੀ ਕਮੀ ਰਹੇਗੀ ਤਾਂ ਸਾਨੂੰ ਗਿੱਲੜ ਰੋਗ (Goitre) ਹੋ ਜਾਵੇਗਾ । ਇਸ ਬਿਮਾਰੀ ਦੇ ਲੱਛਣ ਫੁੱਲੀ ਹੋਈ ਗਰਦਨ ਜਾਂ ਬਾਹਰ ਵਲ ਉੱਭਰੇ ਹੋਏ ਨੇਤਰ ਗੋਲਕ ਨਮਕ ਦੀ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਹੈ ।

ਪ੍ਰਸ਼ਨ 13.
ਜਦੋਂ ਐਡਰੀਨਾਲਿਨ ਦਾ ਲਹੂ ਵਿੱਚ ਰਿਸਾਓ ਹੁੰਦਾ ਹੈ ਤਾਂ ਸਾਡੇ ਸਰੀਰ ਵਿੱਚ ਕੀ ਪ੍ਰਤੀਕਿਰਿਆ ਹੁੰਦੀ ਹੈ ? ਉੱਤਰ-ਐਡਰੀਨਾਲਿਨ ਨੂੰ ਆਪਾਤਕਾਲ ਹਾਰਮੋਨ ਵੀ ਕਹਿੰਦੇ ਹਨ । ਜਦੋਂ ਕੋਈ ਵਿਅਕਤੀ ਡਰ ਜਾਂ ਤਣਾਅ ਦੀ ਸਥਿਤੀ ਵਿਚ ਹੁੰਦਾ ਹੈ ਤਾਂ ਸਰੀਰ ਖੁਦ ਹੀ ਐਡਰੀਨਾਲਿਨ ਹਾਰਮੋਨ ਨੂੰ ਵੱਡੀ ਮਾਤਰਾ ਵਿਚ ਰਿਸਾਓ ਕਰ ਦਿੰਦਾ ਹੈ ਤਾਂਕਿ ਵਿਅਕਤੀ ਆਪਾਤਕਾਲ ਦਾ ਸਾਹਮਣਾ ਕਰ ਸਕੇ । ਇਸ ਨਾਲ ਦਿਲ ਦੀ ਧੜਕਨ ਵਧ ਜਾਂਦੀ ਹੈ ਤਾਂਕਿ ਸਾਡੀਆਂ ਪੇਸ਼ੀਆਂ ਨੂੰ ਵੱਧ ਆਕਸੀਜਨ ਦੀ ਆਪੂਰਤੀ ਹੋ ਸਕੇ । ਪਾਚਨ ਪ੍ਰਣਾਲੀ ਅਤੇ ਚਮੜੀ ਵਿਚ ਲਹੂ ਦੀ ਆਪੂਰਤੀ ਘੱਟ ਹੋ ਜਾਂਦੀ ਹੈ । ਇਨ੍ਹਾਂ ਅੰਗਾਂ ਦੇ ਸਿਰੇ ਦੀਆਂ ਧਮਣੀਆਂ ਦੇ ਆਸ-ਪਾਸ ਦੀ ਪੇਸ਼ੀ ਸੁੰਗੜ ਜਾਂਦੀ ਹੈ । ਇਹ ਲਹੁ ਦੀ ਦਿਸ਼ਾ ਨੂੰ ਸਾਡੀਆਂ ਕੰਕਾਲ ਪੇਸ਼ੀਆਂ ਵੱਲ ਕਰ ਦਿੰਦੀ ਹੈ । ਡਾਇਆਫਰਾਮ ਅਤੇ ਪਸਲੀਆਂ ਦੀ ਪੇਸ਼ੀਆਂ ਦੇ ਸੁੰਗੜਨ ਨਾਲ ਸਾਹ ਤੇਜ਼ ਚਲਣ ਲਗਦੀ ਹੈ । ਇਹ ਸਾਰੀਆਂ ਕਿਰਿਆਵਾਂ ਮਿਲ ਕੇ ਜੰਤੁ ਸਰੀਰ ਨੂੰ ਸਥਿਤੀ ਨਾਲ ਨਿਪਟਨ ਲਈ ਤਿਆਰ ਕਰਦੀਆਂ ਹਨ ।

ਪ੍ਰਸ਼ਨ 14.
ਸ਼ੱਕਰ ਰੋਗ ਦੇ ਕੁਝ ਰੋਗੀਆਂ ਦਾ ਇਲਾਜ ਇੰਸੁਲਿਨ ਦਾ ਇੰਜੈਕਸ਼ਨ ਲਗਾ ਕੇ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਇੰਸੁਲਿਨ (Insulin)-ਉਹ ਹਾਰਮੋਨ ਹੈ ਜੋ ਪੈਨਕਰੀਆਜ਼ ਵਿਚ ਪੈਦਾ ਹੁੰਦਾ ਹੈ । ਇਹ ਲਹੂ ਵਿਚ ਸ਼ਕਰ ਦੇ ਪੱਧਰ ਨੂੰ ਨਿਯੰਤਰਿਤ ਕਰਨ ਵਿਚ ਸਹਾਇਤਾ ਦਿੰਦਾ ਹੈ । ਜੇ ਇਹ ਠੀਕ ਮਾਤਰਾ ਵਿਚ ਪੈਦਾ ਨਾ ਹੋਵੇ ਤਾਂ ਲਹੂ ਵਿਚ ਸ਼ੱਕਰ ਦਾ ਪੱਧਰ ਵੱਧ ਜਾਂਦਾ ਹੈ ਜਿਸ ਕਾਰਨ ਸਰੀਰ ਤੇ ਕਈ ਹਾਨੀਕਾਰਕ ਪ੍ਰਭਾਵ ਪੈਂਦੇ ਹਨ । ਇਸ ਲਈ ਸ਼ਕਰ ਰੋਗ ਨਾਲ ਪੀੜਤ ਰੋਗੀਆਂ ਦਾ ਇਲਾਜ ਇੰਸੁਲਿਨ ਦਾ ਇੰਜੈਕਸ਼ਨ ਲਾ ਕੇ ਕੀਤਾ ਜਾਂਦਾ ਹੈ । ਇਸ ਨਾਲ ਉਨ੍ਹਾਂ ਦੇ ਲਹੂ ਵਿਚ ਸ਼ਕਰ ਦਾ ਪੱਧਰ ਕਾਬੂ ਵਿਚ ਰਹਿੰਦਾ ਹੈ ।

PSEB 10th Class Science Important Questions Chapter 14 ਊਰਜਾ ਦੇ ਸੋਮੇ

Punjab State Board PSEB 10th Class Science Important Questions Chapter 14 ਊਰਜਾ ਦੇ ਸੋਮੇ Important Questions and Answers.

PSEB 10th Class Science Important Questions Chapter 14 ਊਰਜਾ ਦੇ ਸੋਮੇ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਚਿੱਤਰ ਸਹਾਇਤਾ ਨਾਲ ਬਾਕਸਨੁਮਾ ਸੂਰਜੀ ਕੁੱਕਰ ਦੀ ਬਨਾਵਟ ਅਤੇ ਕਾਰਜ ਵਿਧੀ ਦਾ ਵਰਣਨ ਕਰੋ ।
ਜਾਂ
ਸੁਰਜੀ ਕੁੱਕਰ ਦਾ ਸਿਧਾਂਤ, ਰਚਨਾ ਅਤੇ ਕਾਰਜ ਵਿਧੀ ਅੰਕਿਤ ਚਿੱਤਰ ਦੀ ਸਹਾਇਤਾ ਨਾਲ ਵਰਣਨ ਕਰੋ ।
ਜਾਂ
ਬਾਕਸਨੁਮਾ ਸੂਰਜੀ ਕੁੱਕਰ ਦੀ ਬਨਾਵਟ ਅਤੇ ਕਾਰਜ ਵਿਧੀ ਦਾ ਇੱਕ ਸਾਫ਼ ਅਤੇ ਲੇਬਲ ਕੀਤਾ ਹੋਇਆ ਚਿੱਤਰ ਦੀ ਸਹਾਇਤਾ ਨਾਲ ਵਰਣਨ ਕਰੋ ।
ਜਾਂ
ਸੂਰਜੀ ਪਰਾਵਰਤਕ ਅਤੇ ਸੂਰਜੀ ਸੰਕੇਂਦਰਿਕ ਕੀ ਹਨ ? ਇਨ੍ਹਾਂ ਦਾ ਉਪਯੋਗ ਕਿੱਥੇ ਕੀਤਾ ਜਾਂਦਾ ਹੈ ? ਇੱਕ ਬਾਕਸਨੁਮਾ ਸੂਰਜੀ ਕੁੱਕਰ ਦੀ ਕਾਰਜ ਵਿਧੀ ਦੀ ਵਿਆਖਿਆ ਕਰੋ ।
ਉੱਤਰ-
ਸੂਰਜੀ ਪਰਾਵਰਤਕ – ਇਹ ਸਮਤਲ ਦਰਪਣ ਹਨ ਜਿਨ੍ਹਾਂ ਦਾ ਪ੍ਰਯੋਗ ਸੂਰਜੀ ਵਿਕਿਰਨਾਂ ਨੂੰ ਪਰਾਵਰਤਕ ਕਰਨ ਲਈ ਕੀਤਾ ਜਾਂਦਾ ਹੈ । ਸੂਰਜੀ ਪਰਾਵਰਤਕਾਂ ਦਾ ਪ੍ਰਯੋਗ ਉਨ੍ਹਾਂ ਯੰਤਰਾਂ ਵਿੱਚ ਕੀਤਾ ਜਾਂਦਾ ਹੈ ਜਿੱਥੇ ਮੱਧਮ ਤਾਪਮਾਨ ਦੀ ਲੋੜ ਹੁੰਦੀ ਹੈ । ਇੱਥੇ ਸੂਰਜੀ ਵਿਕਿਰਨਾਂ ਦਾ ਪਰਾਵਰਤਨ ਸਮਤਲ ਦਰਪਣਾਂ ਦੁਆਰਾ ਕੀਤਾ ਜਾਂਦਾ ਹੈ ਅਤੇ ਇਹ ਵਿਕਿਰਨਾਂ ਕਾਲੇ ਰੰਗ ਦੇ ਬਰਤਨ ਦੇ ਪੈਂਦੀਆਂ ਹਨ । ਕਾਲੀ ਸਤਹਿ ਵਾਲੇ ਬਰਤਨ ਵਿਕਿਰਨਾਂ ਨੂੰ ਸੋਖ ਕੇ ਗਰਮ ਕਰ ਦਿੰਦੇ ਹਨ । ਇਹ ਅਯੋਜਨ ਸੂਰਜੀ ਕੁੱਕਰਾਂ ਅਤੇ ਸੂਰਜੀ ਹੀਟਰਾਂ ਵਿੱਚ ਉਪਯੋਗ ਕੀਤਾ ਜਾਂਦਾ ਹੈ ।

ਸਰਜੀ ਸੰਕੇਂਦਰਿਕ – ਇਹ ਆਮ ਤੌਰ ‘ਤੇ ਅਭਿਸਾਰੀ ਲੈਂਨਜ਼ ਜਾਂ ਦਰਪਣ ਹੈ ਜਿਸ ਦੁਆਰਾ ਸਰਜੀ ਵਿਕਿਰਨਾਂ ਨੂੰ ਕੇਂਦਰਿਤ ਕਰਕੇ ਉੱਚ ਤਾਪ ਪ੍ਰਾਪਤ ਕੀਤਾ ਜਾਂਦਾ ਹੈ ।

ਇਨ੍ਹਾਂ ਦਾ ਪ੍ਰਯੋਗ ਆਮ ਤੌਰ ‘ਤੇ ਸੂਰਜੀ ਸੰਕੇਂਦਰ ਕੁੱਕਰਾਂ ਵਿੱਚ ਜਿੱਥੇ ਬੇਕ ਕਰਨਾ ਜਾਂ ਤਲਣ ਦੀ ਜ਼ਰੂਰਤ ਹੋਵੇ ਵਿੱਚ ਕੀਤਾ ਜਾਂਦਾ ਹੈ । ਇਨ੍ਹਾਂ ਵਿੱਚ ਪੈਰਾਬੋਲਿਕ ਪਰਾਵਰਤਕ ਸਤਹਿ ਹੁੰਦੀ ਹੈ ਜਿਸ ਨਾਲ ਊਰਜਾ ਇਕ ਵੱਡੇ ਖੇਤਰ ਤੋਂ ਛੋਟੇ ਖੇਤਰ ਵਿੱਚ ਸੰਕੇਂਦਰਿਤ ਕੀਤੀ ਜਾਂਦੀ ਹੈ । ਇਨ੍ਹਾਂ ਨਾਲ 1000 ਜਾਂ ਇਸ ਤੋਂ ਵੱਧ ਲੋਕਾਂ ਲਈ ਰਸੋਈ ਘਰਾਂ ਵਿੱਚ ਭਾਫ਼ ਉਤਪਾਦਨ ਕਰਨ ਲਈ ਕੀਤਾ ਜਾਂਦਾ ਹੈ ।

ਸਿਧਾਂਤ – ਕਾਲੀ ਸਤਹਿ ਵਧੇਰੇ ਤਾਪ ਦਾ ਸੋਖਣ ਕਰਦੀ ਹੈ ਪਰ ਕੁੱਝ ਸਮੇਂ ਪਿੱਛੋਂ ਕਾਲੀ ਸਤਹਿ ਇਸ ਸੋਖਿਤ ਤਾਪ ਦਾ ਵਿਕਿਰਨ ਸ਼ੁਰੂ ਕਰ ਦਿੰਦੀ ਹੈ। ਤਾਪ ਦੀ ਇਸ ਹਾਨੀ ਨੂੰ ਰੋਕਣ ਲਈ ਕਾਲੀ ਪੱਟੀ ਨੂੰ ਕਿਸੇ ਤਾਪ ਦੇ ਕੁਚਾਲਕ ਬਕਸੇ ਵਿੱਚ ਰੱਖ ਕੇ ਉਸ ਨੂੰ ਕੱਚ ਦੀ ਪੱਟੀ ਨਾਲ ਢੱਕ ਦਿੱਤਾ ਜਾਂਦਾ ਹੈ । ਬਕਸੇ ਦੇ ਅੰਦਰ ਦੀਆਂ ਦੀਵਾਰਾਂ ਨੂੰ ਕਾਲੇ ਰੰਗ ਨਾਲ ਪੇਂਟ ਕਰ ਦਿੱਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਤਾਪ ਦਾ ਸੋਖਣ ਹੋ ਸਕੇ ਅਤੇ ਪਰਾਵਰਤਨ ਦੁਆਰਾ ਤਾਪ ਦੀ ਹਾਨੀ ਘੱਟ ਤੋਂ ਘੱਟ ਹੋ ਸਕੇ ।

ਬਨਾਵਟ – ਆਮਤੌਰ ਤੇ ਇਹ ਇੱਕ ਲੱਕੜ ਦਾ ਬਕਸਾ ਹੁੰਦਾ ਹੈ ਜਿਸ ਨੂੰ ਬਾਹਰੀ ਬਕਸਾ ਵੀ ਆਖਦੇ ਹਨ । ਇਸ ਬਕਸੇ ਅੰਦਰ ਐਲੂਮੀਨੀਅਮ ਜਾਂ ਲੋਹੇ ਦਾ ਬਣਿਆ ਇੱਕ ਹੋਰ ਬਕਸਾ ਹੁੰਦਾ ਹੈ ਜਿਸਨੂੰ ਅੰਦਰਲਾ ਬਕਸਾ ਕਹਿੰਦੇ ਹਨ । ਅੰਦਰਲੇ ਬਕਸੇ ਦੀਆਂ ਦੀਵਾਰਾਂ ਅਤੇ ਹੇਠਾਂ ਵਾਲੀ ਸਤਹਿ ਕਾਲੀ ਪੇਂਟ ਕਰ ਦਿੱਤੀ ਜਾਂਦੀ ਹੈ ਤਾਂ ਜੋ ਸੂਰਜੀ ਉਰਜਾ ਦਾ ਵੱਧ ਤੋਂ ਵੱਧ ਸੋਖਣ ਹੋ ਸਕੇ ਅਤੇ ਪਰਾਵਰਤਨ ਦੁਆਰਾ ਘੱਟ ਤੋਂ ਘੱਟ ਹਾਨੀ ਹੋਵੇ ।

ਅੰਦਰਲੇ ਅਤੇ ਬਾਹਰਲੇ ਬਕਸੇ ਦੇ ਵਿੱਚ ਖ਼ਾਲੀ ਥਾਂ ਨੂੰ ਥਰਮੋਕੋਲ ਜਾਂ ਕੱਚ ਦੀ ਰੂੰ ਨਾਲ ਭਰ ਦਿੱਤਾ ਜਾਂਦਾ ਹੈ ਜਿਸ ਤੋਂ ਸੂਰਜੀ ਕੁੱਕਰ ਦੀ ਊਸ਼ਮਾ ਬਾਹਰ ਨਾ ਜਾ ਸਕੇ । ਸੂਰਜੀ ਕੁੱਕਰ ਦੇ ਬਕਸੇ ਉੱਪਰ ਇੱਕ ਮੋਟੇ ਕੱਚ ਦੀ ਸ਼ੀਟ ਦਾ ਢੱਕਣ ਲੱਗਿਆ ਹੁੰਦਾ ਹੈ ਜਿਹੜਾ ਸ੍ਰੀਨ ਹਾਊਸ ਪ੍ਰਭਾਵ ਪੈਦਾ ਕਰਦਾ ਹੈ । ਸੂਰਜੀ ਕੁੱਕਰ ਵਿੱਚ ਇੱਕ ਸਮਤਲ
ਚਿੱਤਰ-ਬਾਕਸਨੁਮਾ ਸੋਲਰ ਕੁੱਕਰ ਦਰਪਣ ਵੀ ਲਗਾਇਆ ਜਾਂਦਾ ਹੈ ਜਿਹੜਾ ਪਰਾਵਰਤਕ ਤਲ ਵਜੋਂ ਕਾਰਜ ਕਰਦਾ ਹੈ ।
PSEB 10th Class Science Important Questions Chapter 14 ਊਰਜਾ ਦੇ ਸੋਮੇ 1

ਕਾਰਜ ਵਿਧੀ – ਪਕਾਉਣ ਵਾਲੇ ਭੋਜਨ ਪਦਾਰਥ ਨੂੰ ਸਟੀਲ ਜਾਂ ਐਲੂਮੀਨੀਅਮ ਦੇ ਬਰਤਨ ਜਿਸ ਦੀ ਬਾਹਰਲੀ ਸਤਹਿ ਨੂੰ ਕਾਲੀ ਪੇਂਟ ਕੀਤੀ ਹੁੰਦੀ ਹੈ ਪਾ ਕੇ ਬਕਸੇ ਅੰਦਰ ਰੱਖ ਦਿੰਦੇ ਹਾਂ । ਹੁਣ ਇਸ ਨੂੰ ਕੱਚ ਦੇ ਢੱਕਣ ਨਾਲ ਬੰਦ ਕਰ ਦਿੱਤਾ ਜਾਂਦਾ ਹੈ । ਪਰਾਵਰਤਕ ਸਤਹਿ M ਅਰਥਾਤ ਸਮਤਲ ਦਰਪਣ ਨੂੰ ਚਿੱਤਰ ਵਿੱਚ ਦਰਸਾਏ ਅਨੁਸਾਰ ਖੜ੍ਹਾ ਕਰਕੇ ਕੁੱਕਰ ਨੂੰ ਧੁੱਪ ਵਿੱਚ ਰੱਖ ਦਿੱਤਾ ਜਾਂਦਾ ਹੈ । ਜਦੋਂ ਸੂਰਜ ਪ੍ਰਕਾਸ਼ ਦੀਆਂ ਕਿਰਨਾਂ ਪਰਾਵਰਤਕ ਤਲ ਤੇ ਆਪਾਤੀ ਹੁੰਦੀਆਂ ਹਨ ਤਾਂ ਪਰਾਵਰਤਕ ਤਲ ਉਨ੍ਹਾਂ ਨੂੰ ਤੀਬਰ ਪ੍ਰਕਾਸ਼ ਪੁੰਜ ਦੇ ਰੂਪ ਵਿੱਚ ਕੁੱਕਰ ਦੇ ਕੱਚ ਦੀ ਸ਼ੀਟ ਵਿੱਚੋਂ ਲੰਘਦੀਆਂ ਹੋਈਆਂ ਬਰਤਨ ਉੱਪਰ ਪੈਂਦੀਆਂ ਹਨ ਅਤੇ ਕਾਲੀ ਸੜ੍ਹਾਵਾਂ ਸੂਰਜੀ ਤਾਪ ਨੂੰ ਸੋਖਿਤ ਕਰ ਲੈਂਦੀਆਂ ਹਨ । ਹੁਣ ਇਹ ਸੜਾਵਾਂ ਤਾਪ ਦੀਆਂ ਪਰਾ-ਵੈਂਗਣੀ ਵਿਕਿਰਨਾਂ ਦੇ ਰੂਪ ਵਿੱਚ ਨਿਕਾਸ ਕਰਨ ਲਗਦੀਆਂ ਹਨ, ਪਰ ਉੱਪਰਲੀ ਸਤਹਿ ਉੱਤੇ ਸਥਾਪਿਤ ਕੱਚ ਦੀ ਪੱਟੀ ਇਨ੍ਹਾਂ ਵਿਕਿਰਨਾਂ ਨੂੰ ਬਾਹਰ ਨਹੀਂ ਜਾਣ ਦਿੰਦੀ । ਇਸ ਲਈ ਬਕਸੇ ਦੇ ਅੰਦਰ ਦਾ ਤਾਪ ਅੰਦਰ ਹੀ ਰਹਿ ਜਾਂਦਾ ਹੈ ।

ਇਸ ਕੁੱਕਰ ਦਾ ਅੰਦਰਲਾ ਤਾਪਮਾਨ 2-3 ਘੰਟੇ ਦੇ ਸਮੇਂ ਵਿੱਚ 100°C ਤੋਂ 140°C ਹੋ ਜਾਂਦਾ ਹੈ । ਉਨ੍ਹਾਂ ਭੋਜਨ ਪਦਾਰਥਾਂ ਨੂੰ ਜਿਨ੍ਹਾਂ ਨੂੰ ਗਰਮੀ ਦੀ ਲੋੜ ਹੁੰਦੀ ਹੈ ਇਸ ਸੂਰਜੀ ਕੁੱਕਰ ਵਿੱਚ ਸੌਖੀ ਤਰ੍ਹਾਂ ਪਕਾਇਆ ਜਾ ਸਕਦਾ ਹੈ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 2.
ਇੱਕ ਅੰਕਿਤ ਚਿੱਤਰ ਬਣਾ ਕੇ ਸੋਲਰ ਪਾਣੀ ਹੀਟਰ ਦੀ ਸੰਰਚਨਾ ਅਤੇ ਕਾਰਜ ਵਿਧੀ ਦਾ ਵਰਣਨ ਕਰੋ ।
ਉੱਤਰ-
ਉਹ ਇਕ ਅਜਿਹੀ ਜੁਗਤ ਹੈ ਜਿਸ ਵਿੱਚ ਸੂਰਜੀ ਊਰਜਾ ਦਾ ਉਪਯੋਗ ਕਰ ਕੇ ਪਾਣੀ ਗਰਮ ਕੀਤਾ ਜਾਂਦਾ ਹੈ । ਸੋਲਰ ਪਾਣੀ ਹੀਟਰ ਦਾ ਅੰਕਿਤ ਚਿੱਤਰ ਹੇਠਾਂ ਦਰਸਾਇਆ ਗਿਆ ਹੈ ।
PSEB 10th Class Science Important Questions Chapter 14 ਊਰਜਾ ਦੇ ਸੋਮੇ 2

ਸੂਰਜੀ ਪਾਣੀ ਹੀਟਰ ਵਿੱਚ ਇੱਕ ਪਰੋਧੀ ਬਕਸਾ B ਹੁੰਦਾ ਹੈ, ਜਿਹੜਾ ਅੰਦਰੋਂ ਕਾਲਾ ਪੇਂਟ ਕੀਤਾ ਹੁੰਦਾ ਹੈ, ਜਿਸ ਦੇ ਅੰਦਰ ਕਾਲੇ ਰੰਗ ਨਾਲ ਪੇਂਟ ਕੀਤੀ ਤਾਂਬੇ ਦੀ ਟਿਉਬ T ਇੱਕ ਕੁੰਡਲੀ ਦੇ ਰੂਪ ਵਿੱਚ ਹੁੰਦੀ ਹੈ । ਸੂਰਜੀ ਪਾਣੀ ਹੀਟਰ ਦਾ ਬਕਸਾ ਅਤੇ ਤਾਂਬੇ ਦੀ ਟਿਊਬ ਕਾਲੇ ਰੰਗ ਦੀ ਇਸ ਲਈ ਕੀਤੀ ਜਾਂਦੀ ਹੈ ਕਿ ਇਹ ਅਧਿਕ ਸਮਰੱਥਾ ਨਾਲ ਸੂਰਜ ਦੀਆਂ ਤਾਪਨ ਕਿਰਨਾਂ ਨੂੰ ਸੋਖਤ ਕਰ ਸਕੇ । ਸੰਵਹਨ ਅਤੇ ਵਿਕਿਰਨ ਦੁਆਰਾ ਤਾਪ ਦੀ ਹਾਨੀ ਨੂੰ ਰੋਕਣ ਲਈ ਬਕਸੇ ਦੇ ਉੱਪਰ ਸ਼ੀਸ਼ੇ ਦਾ ਢੱਕਣ ਲੱਗਿਆ ਹੁੰਦਾ ਹੈ । ਸੂਰਜੀ ਪਾਣੀ ਹੀਟਰ ਦੀ ਤਾਂਬੇ ਦੀਆਂ ਟਿਊਬਾਂ ਦੇ ਦੋਵੇਂ ਸਿਰੇ ਪਾਣੀ ਭੰਡਾਰ ਟੈਂਕ D ਨਾਲ ਜੁੜੇ ਹੁੰਦੇ ਹਨ । ਸੂਰਜੀ ਪਾਣੀ ਹੀਟਰ ਦੇ ਭੰਡਾਰਨ ਟੈਂਕ ਨੂੰ ਮਕਾਨ ਦੀ ਛੱਤ ਦੇ ਉੱਪਰ ਰੱਖਿਆ ਜਾਂਦਾ ਹੈ ਤਾਂ ਕਿ ਸੂਰਜ ਦੀ ਰੌਸ਼ਨੀ ਸਾਰਾ ਦਿਨ ਮਿਲ ਸਕੇ ।

ਕਾਰਜ ਵਿਧੀ – ਠੰਢਾ ਪਾਣੀ ਪਾਈਪ P ਦੇ ਰਸਤੇ ਭੰਡਾਰਨ ਟੈਂਕ D ਵਿੱਚ ਦਾਖਲ ਹੁੰਦਾ ਹੈ ਅਤੇ ਪਾਈਪ Q ਦੁਆਰਾ ਪਾਣੀ ਤਾਪਨ B ਦੀ ਤਾਂਬੇ ਦੀ ਟਿਉਬ 1 ਵਿੱਚ ਚਲਾ ਜਾਂਦਾ ਹੈ । ਇਹ ਤਾਂਬੇ ਦੀ ਟਿਉਬ ਸੂਰਜੀ ਊਰਜਾ ਦਾ ਸੋਖ ਕਰਕੇ ਗਰਮ ਹੋ ਜਾਂਦੀ ਹੈ । ਜਦੋਂ ਠੰਡਾ ਪਾਣੀ ਇਨ੍ਹਾਂ ਗਰਮ ਤਾਂਬੇ ਦੀਆਂ ਟਿਊਬਾਂ ਵਿੱਚੋਂ ਲੰਘਦਾ ਹੈ ਤਾਂ ਉਹ ਗਰਮ ਹੋ ਜਾਂਦਾ ਹੈ । ਇਹ ਗਰਮ ਪਾਣੀ ਤਾਂਬੇ ਦੀ ਟਿਊਬ ਦੇ ਦੂਜੇ ਸਿਰੇ ਤੋਂ ਨਿਕਲ ਕੇ ਪਾਈਪ ਦੀ ਸਹਾਇਤਾ ਨਾ ਭੰਡਾਰਨ ਟੈਂਕ ਦੇ ਦੂਸਰੇ ਭਾਗ ਵਿੱਚ ਰਹਿੰਦਾ ਹੈ ਅਤੇ ਪਾਈਪ S ਦੁਆਰਾ ਵਰਤੋਂ ਲਈ ਬਾਹਰ ਕੱਢਿਆ ਜਾ ਸਕਦਾ ਹੈ । ਇਸ ਤਰ੍ਹਾਂ ਸੌਰ ਪਾਣੀ ਹੀਟਰ ਦੇ ਭੰਡਾਰਨ ਟੈਂਕ ਦਾ ਸਾਰਾ ਪਾਣੀ ਕਾਫ਼ੀ ਗਰਮ ਹੋ ਜਾਂਦਾ ਹੈ ।

ਪ੍ਰਸ਼ਨ 3.
(i) ਅੰਕਿਤ ਚਿੱਤਰ ਦੀ ਸਹਾਇਤਾ ਨਾਲ ਗੁੰਬਦ ਆਕਾਰ ਬਾਇਓ ਗੈਸ ਪਲਾਂਟ ਦੀ ਰਚਨਾ ਅਤੇ ਕਾਰਜ ਵਿਧੀ ਸਮਝਾਓ ।
(ii) ਚਿੱਤਰ ਦੀ ਸਹਾਇਤਾ ਨਾਲ ਤੈਰਦੇ ਹੋਏ ਗੈਸ ਹੋਲਡਰ ਬਾਇਓ ਗੈਸ ਪਲਾਂਟ ਦੀ ਰਚਨਾ ਅਤੇ ਕਾਰਜ ਵਿਧੀ ਸਮਝਾਓ ।
ਜਾਂ
ਜੀਵ-ਅਪਸ਼ਿਸਟ ਤੋਂ ਜੀਵ ਗੈਸ (ਬਾਇਓ ਗੈਸ) ਪ੍ਰਾਪਤ ਕਰਨ ਦੀ ਵਿਧੀ ਦਾ ਵਿਸਥਾਰ ਨਾਲ ਵਰਣਨ ਕਰੋ । ਇਸ ਗੈਸ ਨੂੰ ਪ੍ਰਾਪਤ ਕਰਨ ਦੇ ਕੋਈ ਦੋ ਲਾਭ ਲਿਖੋ ।
ਉੱਤਰ-
ਜੀਵ ਗੈਸ (ਬਾਇਓ ਗੈਸ) ਦਾ ਨਿਰਮਾਣ – ਜੀਵ ਗੈਸ ਬਹੁਤ ਸਾਰੀਆਂ ਗੈਸਾਂ ਦਾ ਮਿਸ਼ਰਨ ਹੈ । ਇਸ ਨੂੰ ਆਕਸੀਜਨ ਦੀ ਗੈਰ-ਹਾਜ਼ਰੀ ਵਿੱਚ ਜੈਵ ਪਦਾਰਥਾਂ ਦੇ ਅਪਘਟਨ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਇਸ ਦਾ ਮੁੱਖ ਘਟਕ ਮੀਥੇਨ (CH4) ਗੈਸ ਹੈ ਜੋ ਇੱਕ ਆਦਰਸ਼ ਬਾਲਣ ਹੈ । ਜੀਵ ਗੈਸ ਬਣਾਉਣ ਲਈ ਗੋਬਰ, ਮਲ-ਮੂਤਰ, ਅਪਸ਼ਿਸ਼ਟ ਫਲ ਸਬਜ਼ੀਆਂ ਅਤੇ ਖੇਤੀਬਾੜੀ ਤੇ ਆਧਾਰਿਤ ਉਦਯੋਗਾਂ ਦੇ ਅਪਸ਼ਿਸ਼ਟ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ । ਜੀਵ ਗੈਸ ਬਣਾਉਣ ਲਈ ਦੋ ਤਰ੍ਹਾਂ ਦੇ ਪਲਾਂਟ ਉਪਯੋਗ ਵਿੱਚ ਲਿਆਏ ਜਾਂਦੇ ਹਨ ।
(i) ਸਥਿਰ ਗੁੰਬਦ ਕਿਸਮ ਦਾ ਪਲਾਂਟ
(ii) ਤੈਰਦਾ ਹੋਇਆ ਬਾਇਓ ਗੈਸ ਪਲਾਂਟ ।

(i) ਸਥਿਰ ਗੁੰਬਦ ਕਿਸਮ ਦੇ ਬਾਇਓ ਗੈਸ ਪਲਾਂਟ ਦੀ ਕਾਰਜ ਵਿਧੀ – ਗੋਬਰ ਅਤੇ ਪਾਣੀ ਦੀ ਬਰਾਬਰ ਮਾਤਰਾ ਡਾਈਜੈਸਟਰ ਟੈਂਕ M ਵਿੱਚ ਮਿਲਾ ਕੇ ਉਸ ਦਾ ਘੋਲ ਬਣਾ ਲਿਆ ਜਾਂਦਾ ਹੈ। ਗੋਬਰ ਅਤੇ ਪਾਣੀ ਦੇ ਇਸ ਘੋਲ ਦਾ ਪਵੇਸ਼ ਚੈਂਬਰ ਦੇ ਰਸਤੇ ਤੋਂ ਡਾਈਜੈਸਟਰ ਟੈਂਕ T ਵਿੱਚ ਭੇਜਿਆ ਜਾਂਦਾ ਹੈ । ਡਾਈਜੈਸਟਰ ਟੈਂਕ ਦਾ ਕਾਫ਼ੀ ਭਾਗ ਗੋਬਰ ਅਤੇ ਪਾਣੀ ਦੇ ਮਿਸ਼ਰਨ ਨਾਲ ਭਰ ਦਿੱਤਾ ਜਾਂਦਾ ਹੈ, ਪਰੰਤੂ ਉਸ ਦੇ ਉੱਪਰ ਦਾ ਗੁੰਬਦ D ਬਾਇਓ ਗੈਸ ਇਕੱਠੀ ਕਰਨ ਲਈ ਖ਼ਾਲੀ ਛੱਡ ਦਿੱਤਾ ਜਾਂਦਾ ਹੈ । ਇਸ ਮਿਸ਼ਰਨ ਨੂੰ 50-60 ਦਿਨ ਰੱਖੇ ਰਹਿਣ ਦਿੱਤਾ ਜਾਂਦਾ ਹੈ। ਇਸ ਸਮੇਂ ਦੌਰਾਨ ਗੋਬਰ ਦੇ ਪਾਣੀ ਦੀ ਮੌਜੂਦਗੀ ਵਿੱਚ ਅਨਆਸੀ ਸੂਖ਼ਮ ਜੀਵਾਂ ਦੁਆਰਾ ਨਿਮਨੀਕਰਨ ਹੁੰਦਾ ਹੈ ਜਿਸ ਨਾਲ ਬਾਇਓ ਗੈਸ ਬਣਨ ਲਗਦੀ ਹੈ ਅਤੇ ਹੌਲੀ-ਹੌਲੀ ਪਾਈਆਂ ਦੁਆਰਾ ਗੁੰਬਦਨੁਮਾ ਟੈਂਕੀ ਵਿੱਚ ਇਕੱਠੀ ਹੁੰਦੀ ਰਹਿੰਦੀ ਹੈ । ਗੁੰਬਦ ਵਿੱਚ ਇਕੱਠੀ ਹੋਈ ਬਾਇਓ ਗੈਸ ਨੂੰ ਗੈਸ ਨਿਕਾਸ S ਦੁਆਰਾ ਘਰਾਂ ਤਕ ਪਹੁੰਚਾਇਆ ਜਾਂਦਾ ਹੈ । ਬਾਇਓ ਗੈਸ ਦੀ ਉਪਲੱਬਧਤਾ ਲਗਾਤਾਰ ਬਣਾਈ ਰੱਖਣ ਲਈ ਬਾਇਓ ਗੈਸ ਪਲਾਂਟ ਵਿੱਚ ਨਿਯਮਿਤ ਰੂਪ ਵਿੱਚ ਘੋਲ ਪਾਇਆ ਜਾਂਦਾ ਹੈ । ਡਾਈਜੈਸਟਰ ਟੈਂਕ ਵਿੱਚ ਬਾਇਓ ਗੈਸ ਬਣਨ ਤੋਂ ਬਾਅਦ ਬਾਕੀ ਬਚਿਆ ਗੋਬਰ ਦਾ ਘੋਲ ਨਿਕਾਸ ਚੈਂਬਰ ਦੇ ਰਸਤੇ ਟੈਂਕ Fਵਿੱਚ ਆ ਜਾਂਦਾ ਹੈ । ਟੈਂਕ ਤੋਂ ਗੋਬਰ ਦੇ ਬਚੇ-ਖੁਚੇ ਘੋਲ ਜਾਂ ਸਲਰੀ ਨੂੰ ਖੇਤਾਂ ਵਿੱਚ ਖਾਦ ਦੇ ਰੂਪ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ ।
PSEB 10th Class Science Important Questions Chapter 14 ਊਰਜਾ ਦੇ ਸੋਮੇ 3

(ii) ਤੈਰਦੇ ਹੋਏ ਗੈਸ ਹੋਲਡਰ ਬਾਇਓ ਗੈਸ ਪਲਾਂਟ ਦੀ ਕਾਰਜ ਵਿਧੀ – ਬਾਇਓ ਗੈਸ ਜਾਂ ਜੈਵ ਗੈਸ ਬਣਾਉਣ ਲਈ ਜ਼ਰੂਰੀ ਪਦਾਰਥ ਹੈ-ਪਸ਼ੂਆਂ ਦਾ ਗੋਬਰ ਅਤੇ ਪਾਣੀ । ਗੋਬਰ ਅਤੇ ਪਾਣੀ ਦੀ ਬਰਾਬਰ ਮਾਤਰਾ ਟੈਂਕ M ਵਿੱਚ ਮਿਲਾ ਕੇ ਗੋਬਰ ਦਾ ਪਤਲਾ ਘੋਲ ਜਾਂ ਸਲਰੀ (Slurry) ਬਣਾ ਲੈਂਦੇ ਹਾਂ । ਗੋਬਰ ਅਤੇ ਪਾਣੀ ਦੇ ਇਸ ਘੋਲ ਨੂੰ ਪ੍ਰਵੇਸ਼ ਪਾਈਪ I ਦੁਆਰਾ ਡਾਈਜੈਸਟਰ ਟੈਂਕ T ਵਿੱਚ ਪਾਇਆ ਜਾਂਦਾ ਹੈ । ਹੌਲੀ-ਹੌਲੀ ਡਾਈਜੈਸਟਰ ਕ ਨੂੰ ਗੋਬਰ ਦੇ ਮਿਸ਼ਰਨ ਨਾਲ ਭਰ ਦਿੱਤਾ ਜਾਂਦਾ ਹੈ । ਪਰੰਤੂ ਉਸ ਦੇ ਉੱਪਰ ਤੈਰਦੀ ਹੋਈ ਟੈਂਕੀ ਬਾਇਓ ਗੈਸ ਇਕੱਠੀ ਕਰਨ ਲਈ ਖ਼ਾਲੀ ਛੱਡ ਦਿੱਤੀ ਜਾਂਦੀ ਹੈ ।
PSEB 10th Class Science Important Questions Chapter 14 ਊਰਜਾ ਦੇ ਸੋਮੇ 4

ਗੋਬਰ ਅਤੇ ਪਾਣੀ ਦੇ ਘੋਲ ਨੂੰ ਡਾਈਜੈਸਟਰ ਟੈਂਕ ਵਿੱਚ ਲਗਭਗ 60 ਦਿਨ ਲਈ ਰੱਖਿਆ ਰਹਿਣ ਦਿੰਦੇ ਹਨ । ਇਸ ਸਮੇਂ ਦੌਰਾਨ ਗੋਬਰ ਜਾਂ ਪਾਣੀ ਦੀ ਮੌਜੂਦਗੀ ਵਿੱਚ ਅਨਆਕਸੀ ਸੂਖ਼ਮ ਜੀਵਾਂ ਦੁਆਰਾ ਨਿਮਨੀਕਰਨ ਹੁੰਦਾ ਹੈ । ਜਿਸ ਨਾਲ ਬਾਇਓ ਗੈਸ ਬਣਦੀ ਹੈ ਜਿਹੜੀ ਹੌਲੀ-ਹੌਲੀ ਤੈਰਦੀ ਹੋਈ ਟੈਂਕੀ H ਵਿੱਚ ਇਕੱਠੀ ਹੁੰਦੀ ਰਹਿੰਦੀ ਹੈ। ਤੈਰਦੀ ਹੋਈ ਗੈਸ ਟੈਂਕੀ ਵਿੱਚ ਇਕੱਠੀ ਹੋਈ ਬਾਇਓ ਗੈਸ ਨੂੰ ਨਿਕਾਸ S ਵਿੱਚੋਂ ਪਾਇਪਾਂ ਦੁਆਰਾ ਘਰਾਂ ਤਕ ਪਹੁੰਚਾਇਆ ਜਾਂਦਾ ਹੈ । ਬਾਇਓ ਗੈਸ ਦੀ ਉਪਲੱਬਧਤਾ ਲਗਾਤਾਰ ਬਣਾਏ ਰੱਖਣ ਲਈ ਬਾਇਓ ਗੈਸ ਪਲਾਂਟ ਵਿੱਚ ਨਿਯਮਿਤ ਰੂਪ ਵਿੱਚ ਸਮੇਂ-ਸਮੇਂ ਤੇ ਗੋਬਰ ਦਾ ਘੋਲ ਪਾਇਆ ਜਾਂਦਾ ਹੈ। ਡਾਈਜੈਸਟਰ ਟੈਂਕ T ਵਿੱਚੋਂ ਬਾਈਓ ਗੈਸ ਬਣਨ ਦੇ ਬਾਅਦ ਬਚੀ ਹੋਈ ਸਲਰੀ ਨਿਕਾਸ ਪਾਈਪ O ਦੇ ਰਸਤੇ ਟੈਂਕ F ਵਿੱਚ ਆ ਜਾਂਦੀ ਹੈ । ਟੈਂਕ F ਤੋਂ ਰਹਿੰਦ-ਖੂੰਹਦ ਜਾਂ ਸਲਰੀ ਨੂੰ ਖੇਤਾਂ ਵਿੱਚ ਲਿਜਾ ਕੇ ਖਾਦ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ ।

ਬਾਇਓ ਗੈਸ ਦੇ ਲਾਭ – ਇਹ ਇੱਕ ਵਧੀਆ ਬਾਲਣ ਹੈ ਜਿਹੜਾ ਧੂੰਆਂ ਰਹਿਤ ਬਲਦਾ ਹੈ । ਇਸ ਨੂੰ ਜਲਾਉਣ ਨਾਲ ਕੋਈ ਸੁਆਹ ਵਰਗਾ ਅਵਸ਼ੇਸ਼ ਨਹੀਂ ਬਚਦਾ ਹੈ । ਇਸ ਤਰ੍ਹਾਂ ਇਹ ਇੱਕ ਪਰਿਆਵਰਣ ਦਾ ਹਿਮਾਇਤੀ ਬਾਲਣ ਹੈ । ਡਾਇਜੈਸਟਰ ਤੋਂ ਬਾਇਓ ਗੈਸ ਪ੍ਰਾਪਤ ਕਰਨ ਤੋਂ ਬਾਅਦ ਬਾਕੀ ਬਚੀ ਹੋਈ ਸਲਰੀ ਵਿੱਚ ਬਹੁਤ ਵੱਧ ਮਾਤਰਾ ਵਿੱਚ ਨਾਈਟਰੋਜਨ ਅਤੇ ਫਾਸਫੋਰਸ ਦੇ ਯੌਗਿਕ ਹੁੰਦੇ ਹਨ । ਇਸ ਲਈ ਇਹ ਖਾਦ ਦੇ ਰੂਪ ਵਿੱਚ ਕੰਮ ਆਉਂਦੀ ਹੈ ।

ਇਸ ਤਰ੍ਹਾਂ ਬਾਇਓ ਗੈਸ ਪ੍ਰਾਪਤ ਕਰਨ ਦੀ ਕਿਰਿਆ ਵਿੱਚ ਸਾਨੂੰ ਨਾ ਕੇਵਲ ਵਧੀਆ ਬਾਲਣ ਹੀ ਮਿਲਦਾ ਹੈ, ਪਰੰਤੂ ਖਾਦ ਵੀ ਮਿਲਦੀ ਹੈ ਅਤੇ ਪਰਿਆਵਰਣ ਵੀ ਪ੍ਰਦੂਸ਼ਣ ਹੋਣ ਤੋਂ ਬੱਚ ਜਾਂਦਾ ਹੈ ।

ਅਨਾਕਸੀ-ਅਪਘਟਨ – ਡਾਈਜੈਸਟਰ ਵਿੱਚ ਉਪਸਥਿਤ ਅਨਾਕਸੀ ਸੂਖ਼ਮਜੀਵਾਂ ਨੂੰ ਆਕਸੀਜਨ ਦੀ ਲੋੜ ਨਹੀਂ ਹੁੰਦੀ ਹੈ । ਇਸ ਲਈ ਇਹ ਆਕਸੀਜਨ ਦੀ ਗੈਰ-ਹਾਜ਼ਰੀ ਵਿੱਚ ਸਲਰੀ ਦਾ ਅਪਘਟਨ ਕਰਦੇ ਹੈ । ਆਕਸੀਜਨ ਦੀ ਗੈਰ-ਹਾਜ਼ਰੀ ਵਿੱਚ ਹੋਣ ਵਾਲਾ ਅਪਘਟਨ ਅਨਾਕਸੀ ਅਪਘਟਨ ਕਹਾਉਂਦਾ ਹੈ ।

ਪ੍ਰਸ਼ਨ 4.
ਪੌਣ ਚੱਕੀ ਦਾ ਕਾਰਜ ਸਿਧਾਂਤ ਕੀ ਹੈ ? ਪੌਣ ਚੱਕੀ ਦਾ ਵਰਣਨ ਚਿੱਤਰ ਸਹਿਤ ਸਮਝਾਓ ।
ਜਾਂ
ਪੌਣ-ਚੱਕੀ ਦੇ ਕਾਰਜ ਸਿਧਾਂਤ ਨੂੰ ਸਪੱਸ਼ਟ ਕਰੋ ।
ਜਾਂ
ਚੱਕੀ ਦਾ ਸਿਧਾਂਤ, ਰਚਨਾ ਦਾ ਕਾਰਜ ਵਿਧੀ ਚਿੱਤਰ ਸਹਿਤ ਸਮਝਾਓ। ਪੌਣ ਊਰਜਾ ਦੇ ਮੁੱਖ ਉਪਯੋਗ ਅਤੇ ਹਾਨੀਆਂ ਵੀ ਲਿਖੋ ।
ਉੱਤਰ-
ਪੌਣ ਚੱਕੀ- ਇਹ ਇੱਕ ਅਜਿਹੀ ਜੁਗਤ ਹੈ ਜਿਸ ਵਿੱਚ ਪੰਣ ਦੀ ਗਤਿਜ ਉਰਜਾ ਨੂੰ ਘੁੰਮਣ ਗਤੀ ਦੁਆਰਾ ਯੰਤਰਿਕ ਊਰਜਾ ਅਤੇ ਫਿਰ ਬਿਜਲੀ ਊਰਜਾ ਵਿੱਚ ਬਲਿਆ ਜਾਂਦਾ ਹੈ ।
PSEB 10th Class Science Important Questions Chapter 14 ਊਰਜਾ ਦੇ ਸੋਮੇ 5

ਪੌਣ ਚੱਕੀ ਦੀ ਰਚਨਾ – ਜਦੋਂ ਤੇਜ਼ੀ ਨਾਲ ਘੁੰਮਣ ਵਾਲੀ ਸ਼ਾਫਟ ਵਗਦੀ ਹੋਈ ਪੌਣ, ਪੌਣ ਚੱਕੀ ਦੇ ਬਲੇਡਾਂ ਨਾਲ ਟਕਰਾਉਂਦੀ ਹੈ ਉਹ ਉਨ੍ਹਾਂ ਤੇ ਇਕ ਬਲ ਲਗਾਉਂਦੀ ਹੈ ਜਿਸ ਦੇ ਕਾਰਨ ਪੌਣ ਚੱਕੀਆਂ ਦੇ ਬਲੇਡ ਘੁੰਮਣ ਲਗਦੇ ਹਨ । ਪੌਣ ਚੱਕੀ ਦੇ ਘੁੰਮਣ ਦਾ ਪ੍ਰਭਾਵ ਉਸ ਦੇ ਬਲੇਡਾਂ ਦੀ ਵਿਸ਼ੇਸ਼ ਬਣਤਰ ਦੇ ਕਾਰਨ ਹੁੰਦਾ ਹੈ ਜਿਹੜੀ ਬਿਜਲੀ ਦੇ ਪੱਖੇ ਦੇ ਬਲੇਡਾਂ ਦੇ ਸਮਾਨ ਹੁੰਦੀ ਹੈ । ਪੌਣ ਚੱਕੀ ਨੂੰ ਇੱਕ ਅਜਿਹਾ ਬਿਜਲੀ ਦਾ ਪੱਖਾ ਸਮਝਿਆ। ਜਾ ਸਕਦਾ ਹੈ ਜਿਹੜਾ ਉਲਟ ਦਿਸ਼ਾ ਵਿੱਚ ਕੰਮ ਕਰ ਰਿਹਾ ਹੋਵੇ । ਕਿਉਂਕਿ ਜਦੋਂ ਪੱਖੇ ਦੇ ਬਲੇਡ ਘੁੰਮਦੇ ਹਨ ਤਾਂ ਪੌਣ ਵੱਗਦੀ ਹੈ, ਪਰੰਤ ਜਦੋਂ ਪੌਣ ਵੱਗਦੀ ਹੈ ਤਾਂ ਪੌਣ ਚੱਕੀ ਦੇ ਬਲੇਡ ਘੁੰਮਦੇ ਹਨ ।
PSEB 10th Class Science Important Questions Chapter 14 ਊਰਜਾ ਦੇ ਸੋਮੇ 6

ਘੁੰਮਦੇ ਹੋਏ ਬਲੇਡਾਂ ਦੀ ਘੁੰਮਣ ਗਤੀ ਕਾਰਨ ਪੌਣ-ਚੱਕੀ ਨਾਲ ਕਣਕ ਪੀਸਣ ਵਾਲੀ ਚੱਕੀ ਦਾ ਚਲਾਉਣਾ, ਪਾਣੀ ਵਾਲੇ ਪੰਪ ਦਾ ਚਲਾਉਣਾ, ਘੁਮਿਆਰ ਦਾ ਮਿੱਟੀ ਦੇ ਬਰਤਨਾਂ ਦਾ ਚੱਕਾ ਘੁੰਮਾਉਣਾ ਆਦਿ ਕਾਰਜ ਕੀਤੇ ਜਾ ਸਕਦੇ ਹਨ । ਪੌਣ ਚੱਕੀ ਅਜਿਹੇ ਹੀ ਸਥਾਨ ਤੇ ਲਗਾਈ ਜਾਂਦੀ ਹੈ ਜਿੱਥੇ ਹਵਾ ਵੀ ਲਗਭਗ ਪੂਰਾ ਸਾਲ ਤੀਬਰ ਵੇਗ ਨਾਲ ਚਲਦੀ ਹੈ । ਚਿੱਤਰ ਵਿੱਚ ਪੌਣ-ਚੱਕੀ ਦੁਆਰਾ ਪਾਣੀ ਖਿੱਚਣ ਦੀ ਕਿਰਿਆ ਨੂੰ ਦਰਸਾਇਆ ਗਿਆ ਹੈ । ਪੌਣ-ਚੱਕੀ ਦੀ ਬੈਂਕ ਇੱਕ ਪਾਣੀ ਵਾਲੇ ਪੰਪ ਦੇ ਪਿਸਟਨ ਨਾਲ ਜੁੜੀ ਹੁੰਦੀ ਹੈ । ਜਦੋਂ ਹਵਾ ਪੌਣ-ਚੱਕੀ ਦੇ ਬਲੇਡ ਨਾਲ ਟਕਰਾਉਂਦੀ ਹੈ ਤਾਂ ਚੱਕੀ ਦਾ ਪਹੀਆ ਘੁੰਮਣ ਲਗਦਾ ਹੈ ਅਤੇ ਇਸ ਨਾਲ ਜੁੜਿਆ ਧੁਰਾ ਘੁੰਮਣ ਲਗਦਾ ਹੈ । ਧੁਰੇ ਦੀ ਘੁੰਮਣ ਗਤੀ ਦੇ ਕਾਰਨ ਬੈਂਕ ਉੱਪਰ-ਹੇਠਾਂ ਹੋਣ ਲਗਦੀ ਹੈ ਅਤੇ ਪਾਣੀ ਦੇ ਪੰਪ ਦੀ ਪਿਸਟਨ ਛੜ ਉੱਪਰ-ਹੇਠਾਂ ਗਤੀ ਕਰਦੀ ਹੈ ਜਿਸ ਤੋਂ ਪਾਣੀ ਵਾਲੇ ਪੰਪ ਤੋਂ ਪਾਣੀ ਬਾਹਰ ਨਿਕਲਣ ਲਗਦਾ ਹੈ ।

ਪੌਣ ਊਰਜਾ ਦੇ ਉਪਯੋਗ – ਪੌਣ ਊਰਜਾ ਦੇ ਕਈ ਉਪਯੋਗ ਹਨ ਜਿਵੇਂ ਕਿ-

  1. ਪੌਣ ਕਿਸ਼ਤੀਆਂ ਨੂੰ ਚਲਾਉਣ ਲਈ ।
  2. ਪੌਣ ਚੱਕੀਆਂ ਨਾਲ ਆਟਾ ਚੱਕੀਆਂ ਤੇ ਜਲ ਪੰਪ ਆਦਿ ਨੂੰ ਚਲਾਉਣ ਲਈ ।
  3. ਹਵਾਈ ਜਹਾਜ਼ਾਂ ਦੁਆਰਾ ਉਡਾਨ ਭਰਨ ਲਈ ।
  4. ਬਿਜਲੀ ਪੈਦਾ ਕਰਨ ਲਈ ।

ਪੌਣ ਉਰਜਾ ਦੀਆਂ ਹਾਨੀਆਂ – ਭਾਵੇਂ ਪੌਣ ਉਰਜਾ ਦੇ ਕਈ ਲਾਭ ਹਨ ਪਰੰਤ ਇਸ ਦੀਆਂ ਕਈ ਹਾਨੀਆਂ ਵੀ ਹਨ। ਕਈ ਕਮੀਆਂ ਵੀ ਹਨ ਜਿਵੇਂ ਮੰਨ ਲਓ ਜਦੋਂ ਸਾਨੂੰ ਜ਼ਰੂਰਤ ਹੋਵੇ ਤਾਂ ਉਸ ਸਮੇਂ ਪੌਣ ਦਾ ਵਹਾਓ ਨਾ ਹੋ ਰਿਹਾ ਹੋਵੇ । ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਹੈ ਕਿ ਉਸ ਸਮੇਂ ਪੌਣ ਤੇਜ਼ੀ ਨਾਲ ਨਾ ਵਗਦੀ ਹੋਵੇ । ਪੌਣ ਚੱਕੀ ਨੂੰ ਸਥਾਪਿਤ ਕਰਨ ਲਈ ਖੁੱਲਾ ਖੇਤਰ ਵੀ ਚਾਹੀਦਾ ਹੈ । ਇਕ ਹੋਰ ਕਮੀ ਇਹ ਵੀ ਹੈ ਕਿ ਇਸ ਨੂੰ ਸਥਾਪਿਤ ਕਰਨ ਲਈ ਨਿਰਮਾਣ ਲਾਗਤ ਬਹੁਤ ਜ਼ਿਆਦਾ ਹੈ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 5.
ਸੂਰਜੀ ਸੈੱਲ ਕੀ ਹੁੰਦਾ ਹੈ ? ਇਨ੍ਹਾਂ ਦੇ ਕੀ ਉਪਯੋਗ ਹਨ ?
ਜਾਂ
ਸੂਰਜੀ ਸੈੱਲ ਕੀ ਹੁੰਦਾ ਹੈ ? ਇਸ ਦਾ ਸਿਧਾਂਤ ਕੀ ਹੈ ? ਇਸ ਦੀ ਬਣਤਰ ਚਿੱਤਰ ਬਣਾ ਕੇ ਸਪੱਸ਼ਟ ਕਰੋ । ਕੋਈ ਚਾਰ ਉਪਯੋਗ ਲਿਖੋ ।
ਜਾਂ
ਸੂਰਜੀ ਸੈੱਲ ਕੀ ਹੈ ? ਸੂਰਜੀ ਸੈੱਲ ਦੇ ਵਿਕਾਸ ਅਤੇ ਉਪਯੋਗ ਤੇ ਟਿੱਪਣੀ ਕਰੋ ।
ਉੱਤਰ-
ਸੂਰਜੀ ਸੈੱਲ – ਇਹ ਇੱਕ ਅਜਿਹੀ ਜੁਗਤ (ਯੰਤਰ) ਹੈ ਜਿਹੜੀ ਸੂਰਜੀ ਊਰਜਾ ਨੂੰ ਸਿੱਧੇ ਹੀ ਬਿਜਲੀ ਊਰਜਾ ਵਿੱਚ ਪਰਿਵਰਤਿਤ ਕਰ ਦਿੰਦੀ ਹੈ । ਕਿਉਂਕਿ ਸੂਰਜੀ ਊਰਜਾ ਨੂੰ ਪ੍ਰਕਾਸ਼ ਊਰਜਾ ਵੀ ਕਹਿੰਦੇ ਹਨ । ਇਸ ਲਈ ਇਹ ਵੀ ਕਹਿ ਸਕਦੇ ਹਾਂ ਕਿ ਸੂਰਜੀ ਸੈੱਲਾਂ ਵਿੱਚ ਅਜਿਹੀ ਜੁਗਤ (ਜਾਂ ਯੰਤਰ) ਹੈ ਜਿਹੜੀ ਪ੍ਰਕਾਸ਼ ਊਰਜਾ ਨੂੰ ਬਿਜਲੀ ਊਰਜਾ ਵਿੱਚ ਪਰਿਵਰਤਿਤ ਕਰ ਦਿੰਦੀ ਹੈ ।

ਸੂਰਜੀ ਸੈੱਲਾਂ ਵਿੱਚ ਅਰਧਚਾਲਕਾਂ ਜਿਵੇਂ ਸਿਲੀਕਾਨ ਅਤੇ ਗੇਲੀਅਮ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ । ਕੁੱਝ ਅਸ਼ੁੱਧੀਆਂ (ਜਿਵੇਂ ਕਿ ਆਰਸਨਿਕ, ਬੋਰੋਨ, ਇੰਡਿਅਮ ਆਦਿ) ਮਿਲਾ ਦੇਣ ਨਾਲ ਇਨ੍ਹਾਂ ਦੀ ਚਾਲਕਤਾ ਵਧਾਈ ਜਾ ਸਕਦੀ ਹੈ । ਅਰਧਚਾਲਕਾਂ ਦੀ ਚਾਲਕਤਾ ਤਾਪਮਾਨ ਵਧਾਉਣ ਨਾਲ ਵੀ ਵੱਧ ਜਾਂਦੀ ਹੈ ।

ਸੂਰਜੀ ਸੈੱਲ ਦਾ ਵਿਕਾਸ – ਅੱਜ ਤੋਂ ਲਗਭਗ 100 ਸਾਲ ਪਹਿਲਾਂ ਇਹ ਖੋਜ ਹੋ ਚੁੱਕੀ ਸੀ ਕਿ ਸਲੇਨੀਅਮ ਦੀ ਪਤਲੀ ਪਰਤ ਨੂੰ ਸੂਰਜੀ ਪ੍ਰਕਾਸ਼ ਵਿੱਚ ਰੱਖਣ ਨਾਲ ਬਿਜਲੀ ਪੈਦਾ ਹੁੰਦੀ ਹੈ । ਇਹ ਵੀ ਪਤਾ ਸੀ ਕਿ ਸਲੇਨੀਅਮ ਦੇ ਕਿਸੇ ਟੁਕੜੇ ਤੇ ਆਪਾਤੀ ਸੂਰਜੀ ਊਰਜਾ ਦਾ ਸਿਰਫ਼ 0.8% ਭਾਗ ਹੀ ਬਿਜਲੀ ਵਿੱਚ ਪਰਿਵਰਤਿਤ ਹੋ ਸਕਦਾ ਹੈ । ਕਿਉਂਕਿ ਅਜਿਹੇ ਸੂਰਜੀ ਸੈੱਲ ਦੀ ਸਮਰੱਥਾ ਬਹੁਤ ਘੱਟ ਸੀ ਇਸ ਲਈ ਬਿਜਲੀ ਉਤਪਾਦਨ ਲਈ ਇਸ ਪਰਿਘਟਨਾ ਦੇ ਪ੍ਰਯੋਗ ਦੀ ਕੋਈ ਅੱਗੇ ਕੋਸ਼ਿਸ਼ ਨਹੀਂ ਹੋਈ ।

ਪਹਿਲਾਂ ਵਿਹਾਰਿਕ ਸੂਰਜੀ ਸੈੱਲ ਸੰਨ 1954 ਵਿੱਚ ਬਣਾਇਆ ਗਿਆ ਸੀ । ਇਹ ਸੂਰਜੀ ਸੈੱਲ ਲਗਭਗ 10% ਸੂਰਜੀ ਉਰਜਾ ਨੂੰ ਬਿਜਲੀ ਉਰਜਾ ਵਿੱਚ ਪਰਿਵਰਤਿਤ ਕੀਤਾ ਪੁਲਾੜ ਕਾਰਜਾਂ ਦੀ ਵੱਧਦੀ ਮੰਗ ਦੇ ਕਾਰਨ ਜ਼ਿਆਦਾ ਤੋਂ ਜ਼ਿਆਦਾ ਸਮਰੱਥਾ ਵਾਲੇ ਸੂਰਜੀ ਸੈੱਲਾਂ ਨੂੰ ਵਿਕਸਿਤ ਕਰਨ ਦੀ ਦਰ ਤੇਜ਼ੀ ਨਾਲ ਵਧੀ । ਸੂਰਜੀ ਸੈੱਲਾਂ ਦੇ ਨਿਰਮਾਣ ਲਈ ਅਰਧਚਾਲਕਾਂ ਦੇ ਉਪਯੋਗ ਨਾਲ ਸੂਰਜੀ ਸੈੱਲਾਂ ਦੀ ਸਮਰੱਥਾ ਬਹੁਤ ਜ਼ਿਆਦਾ ਵੱਧ ਗਈ ਹੈ । ਸਿਲੀਕਾਂਨ, ਗੈਲੀਅਮ ਅਤੇ ਜਰਮੇਨੀਅਮ ਜਿਹੇ ਅਰਧ-ਚਾਲਕਾਂ ਤੋਂ ਬਣੇ ਹੋਏ ਸੂਰਜੀ ਸੈੱਲਾਂ ਦੀ ਸਮਰੱਥਾ 10% ਤੋਂ 18% ਤੱਕ ਹੈ । ਸਲੇਨੀਅਮ ਤੋਂ ਬਣੇ ਆਧੁਨਿਕ ਸੂਰਜੀ ਸੈੱਲ ਦੀ ਸਮਰੱਥਾ 25% ਤੱਕ ਹੁੰਦੀ ਹੈ ।
PSEB 10th Class Science Important Questions Chapter 14 ਊਰਜਾ ਦੇ ਸੋਮੇ 7

ਸੂਰਜੀ ਸੈੱਲਾਂ ਦੇ ਉਪਯੋਗ-

  1. ਪੁਲਾੜ ਵਿੱਚ ਉਪਯੋਗ – ਬਣਾਉਟੀ ਉਪਗ੍ਰਹਿਆਂ ਅਤੇ ਪੁਲਾੜ ਵਿੱਚ ਭੇਜੇ ਗਏ ਖੋਜ ਦੇ ਯੰਤਰਾਂ ਵਿੱਚ ਬਿਜਲੀ ਪ੍ਰਯੋਜਨ ਕਰਨ ਲਈ ।
  2. ਪੇਂਡੂ ਬਿਜਲੀਕਰਨ – ਬਿਜਲੀ ਦਾ ਸੰਗ੍ਰਹਿਣ ਕਰਕੇ ਸੂਰਜੀ ਸੈੱਲ ਪੇਂਡੂ ਖੇਤਰਾਂ ਨੂੰ 24 ਘੰਟੇ ਬਿਜਲੀ ਦੇ ਸਕਦੇ ਹਨ ।
  3. ਗਲੀਆਂ ਨੂੰ ਰੌਸ਼ਨ ਕਰਨਾ – ਛੋਟੇ ਸੁਰਜੀ ਪੈਨਲਾਂ ਅਤੇ ਸਟੋਰੇਜ ਬੈਟਰੀ ਦੇ ਪ੍ਰਯੋਗ ਨਾਲ ਬਹੁਤ ਸਾਰੀਆਂ ਥਾਂਵਾਂ ਤੇ ਸਟਰੀਟ ਲਾਈਟ ਦਾ ਪ੍ਰਬੰਧ ਕੀਤਾ ਗਿਆ ਹੈ । ਇਨ੍ਹਾਂ ਦਾ ਪ੍ਰਯੋਗ ਸਮੁੰਦਰ ਵਿੱਚ ਸਥਿਤ ਪ੍ਰਕਾਸ਼ ਸਤੰਭਾਂ (Light house) ਵਿੱਚ ਵੀ ਕੀਤਾ ਗਿਆ ਹੈ !
  4. ਪਾਣੀ ਖਿੱਚਣਾ – ਖੇਤੀ ਦੇ ਕੰਮਾਂ ਲਈ ਧਰਤੀ ਤੋਂ ਜਲ ਪੰਪ ਦੀ ਸਹਾਇਤਾ ਨਾਲ ਪਾਣੀ ਖਿੱਚਣ ਲਈ ਸੂਰਜੀ ਸੈੱਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ ।
  5. ਪਾਣੀ ਦਾ ਖਾਰਾਪਨ ਦੂਰ ਕਰਨ/ਸ਼ੁੱਧ ਕਰਨ ਵਾਲੇ ਯੰਤਰ – ਕਈ ਥਾਂਵਾਂ ਤੇ ਸੂਰਜੀ ਸੈੱਲਾਂ ਦੁਆਰਾ ਪੈਦਾ ਹੋਈ ਸ਼ਕਤੀ ਦੇ ਆਧਾਰ ਤੇ ਪਾਣੀ ਦਾ ਸ਼ੋਧਨ ਕਰਨ ਲਈ ਉਦਯੋਗ ਲਗਾਏ ਗਏ ਹਨ ।
  6. ਹਾਈਡਰੋਜਨ ਉਤਪਾਦਨ – ਸੂਰਜੀ ਸੈੱਲ ਬਿਜਲੀ ਪੈਦਾ ਕਰਦੇ ਹਨ ਜਿਸ ਨਾਲ ਪਾਣੀ ਦਾ ਬਿਜਲੀ ਅਪਘਟਨ ਕਰਕੇ ਹਾਈਡਰੋਜਨ ਪੈਦਾ ਕੀਤੀ ਜਾਂਦੀ ਹੈ । ਇਸ ਹਾਈਡਰੋਜਨ ਨੂੰ ਸਾਫ਼ ਬਾਲਣ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾ ਸਕਦਾ ਹੈ ।
  7. ਸ਼ਕਤੀ ਫਾਰਮ – ਸੂਰਜੀ ਸੈੱਲਾਂ ਦੇ ਵੱਡੇ ਪੈਨਲਾਂ ਨੂੰ ਆਪਸ ਵਿੱਚ ਜੋੜ ਕੇ ਅਧਿਕ ਸ਼ਕਤੀ ਉਪਲੱਬਧ ਹੋ ਜਾਂਦੀ ਹੈ । ਉੱਚਿਤ ਵੈਗਾਂ ਨਾਲ ਇਸ ਨੂੰ ਦਿਸ਼ਟ ਧਾਰਾ (D.C.) ਅਤੇ ਪਰਤਵੀ ਧਾਰਾ (A.C.) ਵਿੱਚ ਪਰਿਵਰਤਿਤ ਕੀਤਾ ਜਾਂਦਾ ਹੈ ਅਤੇ ਫਿਰ ਲੱਗੇ ਸ਼ਕਤੀ ਗਿੱਡ ਨਾਲ ਜੋੜ ਦਿੱਤਾ ਜਾਂਦਾ ਹੈ ।
  8. ਹੋਰ ਉਪਯੋਗ – ਉੱਚ ਸੁਯੋਗਤਾ ਵਾਲੇ ਸੈੱਲ ਇਲੈੱਕਟ੍ਰਾਨੀ ਘੜੀਆਂ ਜਾਂ ਕੈਲਕੂਲੇਟਰਾਂ ਵਿੱਚ ਵੀ ਵਰਤੇ ਜਾਂਦੇ ਹਨ ।

ਪ੍ਰਸ਼ਨ 6.
ਸੂਰਜੀ ਸੈੱਲ ਪੈਨਲ ਕੀ ਹੁੰਦਾ ਹੈ ? ਸੂਰਜੀ ਪੈਨਲਾਂ ਦੇ ਉਪਯੋਗ ਦੀ ਵਿਆਖਿਆ ਕਰਨ ਲਈ ਇੱਕ ਬਲਾਕ ਰੇਖਾ-ਚਿੱਤਰ ਬਣਾਓ ।
ਉੱਤਰ-
ਸੂਰਜੀ ਸੈੱਲ ਪੈਨਲ – ਇਹ ਪੈਨਲ ਅਰਧ ਚਾਲਕਾਂ ਦੀ ਸਹਾਇਤਾ ਤੋਂ ਬਣਾਈ ਇੱਕ ਅਜਿਹੀ ਜੁਗਤ ਹੈ ਜਿਹੜੀ ਸੂਰਜੀ ਊਰਜਾ ਨੂੰ ਬਿਜਲੀ ਊਰਜਾ ਵਿੱਚ ਪਰਿਵਰਤਿਤ ਕਰਕੇ ਉਪਯੋਗੀ ਕੰਮ ਕਰਦੀ ਹੈ ।

ਬਣਾਵਟ – ਸੂਰਜੀ ਸੈੱਲ ਪੈਨਲ ਕਈ ਸੂਰਜੀ ਸੈੱਲਾਂ ਦਾ ਸਮੂਹਿਕ ਰੂਪ ਨਾਲ ਕੰਮ ਕਰਨ ਦੀ ਯੋਗਤਾ ਤੇ ਆਧਾਰਿਤ ਹੁੰਦੇ ਹਨ । ਕਈ ਸੂਰਜੀ ਸੈੱਲਾਂ ਨੂੰ ਵਿਸ਼ੇਸ਼ ਤਰਤੀਬ ਦੇ ਕੇ ਸੂਰਜੀ ਸੈੱਲ ਪੈਨਲ ਬਣਾਏ ਜਾਂਦੇ ਹਨ । ਇਸ ਨੂੰ ਅਜਿਹੀ ਥਾਂ ਤੇ ਲਗਾਇਆ ਜਾਂਦਾ ਹੈ ਜਿੱਥੇ ਕਾਫ਼ੀ ਮਾਤਰਾ ਵਿੱਚ ਧੁੱਪ ਆਉਂਦੀ ਹੋਵੇ। ਪੈਨਲ ਦੀ ਦਿਸ਼ਾ ਨੂੰ ਬਦਲਣ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ ।

ਕਾਰਜ ਵਿਧੀ – ਸਿਲੀਕਾਨ ਅਤੇ ਗੈਲੀਅਮ ਵਰਗੇ ਅਰਧ ਚਾਲਕਾਂ ਦੀ ਸਹਾਇਤਾ ਨਾਲ ਬਣਾਏ ਗਏ ਸੂਰਜੀ ਸੈੱਲਾਂ ਦੇ ਪੈਨਲ ਤੇ ਜਦੋਂ ਸੂਰਜੀ ਊਰਜਾ ਪੈਂਦੀ ਹੈ ਤਾਂ ਅਰਧ ਚਾਲਕ ਦੇ ਭਾਗਾਂ ਵਿੱਚ ਪੁਟੈਂਸ਼ਲ ਅੰਤਰ ਪੈਦਾ ਹੋ ਜਾਂਦਾ ਹੈ । ਚਾਰ ਵਰਗ ਸੈਂ.ਮੀ. ਦੇ ਇਕ ਸਰਜੀ ਸੈੱਲ ਨਾਲ 60 ਮਿ.ਲੀ. ਐਮਪੀਅਰ ਕਰੰਟ
ਸੂਰਜੀ ਪੈਨਲ ਤੋਂ ਡੀ.ਸੀ.ਆਉਟਪੁਟ ਲਗਪਗ 0.4 – 0.5 ਵੋਲਟ ਤੇ ਪੈਦਾ ਹੁੰਦਾ ਹੈ । ਸੂਰਜੀ ਸੈੱਲਾਂ ਦੀ ਘੱਟ ਜਾਂ ਵੱਧ ਗਿਣਤੀ ਦੇ ਆਧਾਰ ਤੇ ਘੱਟ ਜਾਂ ਜ਼ਿਆਦਾ ਬਿਜਲੀ ਊਰਜਾ ਪੈਦਾ ਕੀਤੀ ਜਾਂਦੀ ਹੈ ।
ਉਪਯੋਗ-

  1. ਸੜਕਾਂ ਤੇ ਪ੍ਰਕਾਸ਼ ਦੀ ਵਿਵਸਥਾ ਕੀਤੀ ਜਾਂਦੀ ਹੈ ।
  2. ਬਣਾਉਟੀ ਵਿੱਚ ਉਪਗ੍ਰਹਿ ਅਤੇ ਪੁਲਾੜ ਖੋਜ ਯਾਨਾਂ ਵਿੱਚ ਬਿਜਲੀ ਦਾ ਪ੍ਰਬੰਧ ਕੀਤਾ । ਜਾਂਦਾ ਹੈ ।

ਪ੍ਰਸ਼ਨ 7.
ਨਿਊਕਲੀ (ਨਾਭਿਕੀ) ਵਿਖੰਡਨ ਤੋਂ ਤੁਸੀਂ ਕੀ ਸਮਝਦੇ ਹੋ ? ਨਿਊਕਲੀ (ਨਾਭਿਕੀ) ਵਿਖੰਡਨ ਦਾ ਇੱਕ ਉਦਾਹਰਨ ਦਿਓ ।
ਜਾਂ
ਨਿਊਕਲੀ ਵਿਖੰਡਨ ਤੋਂ ਤੁਹਾਡਾ ਕੀ ਭਾਵ ਹੈ ? ਇਸ ਨੂੰ ਇੱਕ ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ-
ਨਿਊਕਲੀ ਵਿਖੰਡਨ-ਇਹ ਉਹ ਕਿਰਿਆ ਹੈ ਜਿਸ ਵਿੱਚ ਕਿਸੇ ਭਾਰੀ ਪਰਮਾਣੂ (ਜਿਵੇਂ ਯੂਰੇਨੀਅਮ, ਪਲੂਟੋਨੀਅਮ ਜਾਂ ਥੋਰੀਅਮ) ਦੇ ਨਾਭਿਕ ਨੂੰ ਘੱਟ ਊਰਜਾ ਵਾਲੇ ਨਿਊਨ ਨਾਲ ਬੰਬਾਰੀ ਕਰਾ ਕੇ ਹਲਕੇ ਨਾਭਿਕਾਂ ਵਿੱਚ ਤੋੜਿਆ ਜਾਂਦਾ ਹੈ ਜਿਸਦੇ ਫਲਸਰੂਪ ਬਹੁਤ ਵਿਸ਼ਾਲ ਮਾਤਰਾ ਵਿੱਚ ਊਰਜਾ ਮੁਕਤ ਹੁੰਦੀ ਹੈ । ਨਿਊਕਲੀ ਵਿਖੰਡਨ ਦੀ ਪ੍ਰਕਿਰਿਆ ਵਿੱਚ ਥੋੜ੍ਹੇ ਜਿਹੇ ਪੁੰਜ (mass) ਦੀ ਹਾਨੀ ਹੁੰਦੀ ਹੈ ਜਿਹੜੀ ਅਤਿ ਅਧਿਕ ਊਰਜਾ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ।

ਨਿਊਕਲੀ ਵਿਖੰਡਨ ਅਭਿਕਿਰਿਆ ਵਿੱਚ ਮੁਲ ਨਾਭਿਕ ਅਤੇ ਉਪਜੇ ਨਾਭਿਕਾਂ ਦੇ ਪੁੰਜਾਂ ਦਾ Δm, ਉਰਜਾ E ਵਿੱਚੋਂ ਪਰਿਵਰਤਿਤ ਹੋ ਜਾਂਦਾ ਹੈ ਜਿਹੜਾ E = mc2 ਦੇ ਦੁਆਰਾ ਕੰਟਰੋਲ ਕੀਤੀ ਜਾਂਦੀ ਹੈ, ਇਥੇ ਪ੍ਰਕਾਸ਼ ਦੀ ਨਿਰਵਾਯੂ (ਖਲਾਅ ਵਿੱਚ ਚਾਲ ਹੈ । ਨਿਊਕਲੀ ਊਰਜਾ ਨੂੰ ਇਲੈਕਟ੍ਰਾਨ ਵੋਲਟ ਦੇ ਨਾਭਿਕ ਨਾਲ ਪ੍ਰਗਟਾਇਆ ਜਾਂਦਾ ਹੈ ।
1 ev = 1.602 × 10-19 J

ਨਿਊਕਲੀ ਵਿਖੰਡਨ ਦੀ ਉਦਾਹਰਨ – ਯੂਰੇਨੀਅਮ-235 ਵਿੱਚ ਨਿਊਕਲੀ ਵਿਖੰਡਨ ਦੀ ਪ੍ਰਕਿਰਿਆ ਧੀਮੀ ਗਤੀ ਵਾਲੇ ਨਿਊਾਨਾਂ ਦੀ ਬੰਬਾਰੀ ਤੋਂ ਹੁੰਦੀ ਹੈ । ਜਦੋਂ ਯੂਰੇਨੀਅਮ-235 ਪਰਮਾਣੁਆਂ ਤੇ ਧੀਮੀ ਗਤੀ ਵਾਲੇ ਨਿਊਵਾਨਾਂ ਦੀ ਬੰਬਾਰੀ ਕੀਤੀ ਜਾਂਦੀ ਹੈ ਤਾਂ ਯੂਰੇਨੀਅਮ ਦਾ ਭਾਰੀ ਨਾਭਿਕ ਟੁੱਟ ਕੇ ਦੋ ਮੱਧਮ ਭਾਰ ਵਾਲੇ ਪਰਮਾਣੂ ਬੇਰੀਅਮ-139 ਅਤੇ ਕ੍ਰਿਪਾਨ94 ਬਣਾ ਦਿੰਦਾ ਹੈ ਅਤੇ ਵੱਡੀ ਮਾਤਰਾ ਵਿੱਚ ਅਤੇ ਤਿੰਨ ਨਿਉਟਾਂਨ ਉਤਸਰਜਿਤ ਕਰਦਾ ਹੈ । ਇਸ ਵਿਖੰਡਨ ਪ੍ਰਕਿਰਿਆ ਦੌਰਾਨ ਯੂਰੇਨੀਅਮ ਦੇ ਕੁੱਝ ਪੁੰਜ ਦਾ ਨੁਕਸਾਨ ਹੁੰਦਾ ਹੈ ਅਤੇ ਇਸਦੇ ਬਦਲੇ ਵਿੱਚ ਵਿਸ਼ਾਲ ਮਾਤਰਾ ਵਿੱਚ ਊਰਜਾ ਉਤਪੰਨ ਹੁੰਦੀ ਹੈ ।
PSEB 10th Class Science Important Questions Chapter 14 ਊਰਜਾ ਦੇ ਸੋਮੇ 8

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 8.
ਨਿਊਕਲੀ ਸੰਯਨ ਤੋਂ ਤੁਹਾਡਾ ਕੀ ਭਾਵ ਹੈ ? ਇੱਕ ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਜਾਂ
ਨਿਊਕਲੀ ਸੰਲਯਨ ਤੋਂ ਤੁਸੀਂ ਕੀ ਸਮਝਦੇ ਹੋ ? ਇਸ ਦਾ ਇੱਕ ਉਦਾਹਰਨ ਦਿਓ ।
ਉੱਤਰ-
ਨਿਊਕਲੀ ਸੰਯਨ – ਇਹ ਉਹ ਕਿਰਿਆ ਹੈ ਜਿਸ ਵਿੱਚ ਦੋ ਹਲਕੇ ਨਿਊਕਲੀਅਸ ਪਰਸਪਰ ਸੰਯੋਗ ਕਰਕੇ ਇੱਕ ਭਾਰੀ ਨਿਉਕਲੀਅਸ ਬਣਾਉਂਦੇ ਹਨ ਅਤੇ ਉਰਜਾ ਦੀ ਵਿਸ਼ਾਲ ਮਾਤਰਾ ਉਤਪੰਨ ਹੁੰਦੀ ਹੈ । ਇਸ ਪ੍ਰਕਿਰਿਆ ਵਿੱਚ ਥੋੜੇ ਜਿਹੇ ਪੁੰਜ ਦੀ ਹਾਨੀ ਹੁੰਦੀ ਹੈ ਜਿਹੜੀ ਊਰਜਾ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ ।

ਉਦਾਹਰਨ – ਭਾਰੀ ਹਾਈਡਰੋਜਨ ਜਿਸਨੂੰ ਡਿਊਟੀਰੀਅਮ ਵੀ ਕਿਹਾ ਜਾਂਦਾ ਹੈ ਹਾਈਡਰੋਜਨ ਤੱਤ ਦਾ ਇੱਕ ਆਈਸੋਟੋਪ ਹੈ ਜਿਸਨੂੰ \({ }_{1}^{2} \mathrm{H}\) ਸੰਕੇਤ ਨਾਲ ਟਾਇਆ ਜਾਂਦਾ ਹੈ। ਜਦੋਂ ਡਿਊਟੀਰੀਅਮ ਦੇ ਪਰਮਾਣੂ ਨੂੰ ਉੱਚੇ ਤਾਪਮਾਨ ਤੇ ਗਰਮ ਕੀਤਾ ਜਾਂਦਾ ਹੈ ਤਾਂ ਡਿਉਟੀਰੀਅਮ ਦੇ ਦੋ ਨਾਭਿਕ (ਨਿਊਕਲੀਅਸ) ਪਰਸਪਰ ਸੰਯੋਗ ਕਰਕੇ ਹੀਲੀਅਮ ਦਾ ਭਾਰੀ ਨਾਭਿਕ ਬਣਾ ਦਿੰਦੇ ਹਨ ਅਤੇ ਊਰਜਾ ਦੀ ਵਿਸ਼ਾਲ ਮਾਤਰਾ ਮੁਕਤ ਹੁੰਦੀ ਹੈ । ਇਸ ਅਭਿਕਿਰਿਆ ਨੂੰ ਹੇਠ ਲਿਖੀ ਸਮੀਕਰਨ ਦੁਆਰਾ ਦਰਸਾਇਆ ਜਾ ਸਕਦਾ ਹੈ-
PSEB 10th Class Science Important Questions Chapter 14 ਊਰਜਾ ਦੇ ਸੋਮੇ 9
ਸੂਰਜ ਅੰਦਰ ਭਾਰੀ ਹਾਈਡਰੋਜਨ ਦਾ ਹੀਲੀਅਮ ਵਿੱਚ ਪਰਿਵਰਤਨ ਨਿਊਕਲੀ ਸੰਯਨ ਦਾ ਉਦਾਹਰਨ ਹੈ !

ਪ੍ਰਸ਼ਨ 9.
ਨਿਊਕਲੀ ਵਿਖੰਡਨ ਅਤੇ ਨਿਊਕਲੀ ਸੰਯਨ ਵਿੱਚ ਅੰਤਰ ਸਪੱਸ਼ਟ ਕਰੋ ।
ਜਾਂ
ਨਾਭਿਕੀ ਵਿਖੰਡਨ ਅਤੇ ਨਾਭਿਕੀ ਸੰਯਨ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਨਿਊਕਲੀ ਵਿਖੰਡਨ ਅਤੇ ਨਿਊਕਲੀ ਸੰਯਨ ਵਿੱਚ ਅੰਤਰ-

ਨਿਊਕਲੀ ਵਿਖੰਡਨ (Nuclear Fission) ਨਿਊਕਲੀ ਸੰਯਨ (Nuclear Fusion)
(1) ਭਾਰੀ ਨਾਭਿਕ ਹਲਕੇ ਨਾਭਿਕ ਵਿੱਚ ਪਰਿਵਰਤਿਤ ਹੁੰਦਾ ਹੈ । (1) ਹਲਕੇ ਨਾਭਿਕ ਭਾਰੀ ਨਾਭਿਕਾਂ ਵਿੱਚ ਪਰਿਵਰਤਿਤ ਹੁੰਦਾ ਹੈ ।
(2) ਇਸ ਅਭਿਕਿਰਿਆ ਦੇ ਪੂਰਾ ਹੋਣ ਲਈ ਤਾਪ ਦੀ ਲੋੜ ਲੋੜ ਨਹੀਂ ਹੁੰਦੀ ਹੈ । (2) ਇਸ ਅਭਿਕਿਰਿਆ ਨੂੰ ਪੂਰਾ ਹੋਣ ਲਈ ਤਾਪ ਦੀ ਹੁੰਦੀ ਹੈ ।
(3) ਨਿਊਕਲੀ ਵਿਖੰਡਨ ਦੀਆਂ ਉਪਜਾਂ ਆਮਤੌਰ ਤੇ ਰੇਡੀਓ ਐਕਟਿਵ ਹੁੰਦਾ ਹੈ ਅਤੇ ਉਨ੍ਹਾਂ ਨੂੰ ਪ੍ਰਕਿਰਿਆ ਤੋਂ ਬਾਅਦ ਨਿਪਟਾਨ ਦੀ ਸਮੱਸਿਆ ਹੁੰਦੀ ਹੈ । (3) ਨਿਊਕਲੀ ਸੰਯਨ ਦੀ ਉਪਜ ਰੇਡੀਓ ਐਕਟਿਵ ਨਹੀਂ ਹੁੰਦੇ ਹਨ । ਇਸ ਲਈ ਉਨ੍ਹਾਂ ਨੂੰ ਨਿਪਟਾਉਣ ਦੀ ਸਮੱਸਿਆ ਨਹੀਂ ਹੁੰਦੀ ਹੈ ।
(4) ਇਹ ਇੱਕ ਨਿਯੰਤ੍ਰਿਤ ਅਭਿਕਿਰਿਆ ਹੈ । (4) ਇਹ ਇੱਕ ਅਨਿਯੰਤ੍ਰਿਤ ਅਭਿਕਿਰਿਆ ਹੈ ।
(5) ਇਸ ਕਿਰਿਆ ਵਿੱਚ ਘੱਟ ਊਰਜਾ ਉਤਪੰਨ ਹੁੰਦੀ ਹੈ । (5) ਇਸ ਪ੍ਰਕਿਰਿਆ ਵਿੱਚ ਵਿਸ਼ਾਲ ਮਾਤਰਾ ਵਿੱਚ ਊਰਜਾ ਉਤਪੰਨ ਹੁੰਦੀ ਹੈ ।
(6) ਇਹ ਪਰਮਾਣੂ ਬੰਬ ਬਣਾਉਣ ਦਾ ਆਧਾਰ ਹੈ । (6) ਇਹ ਹਾਈਡਰੋਜਨ ਬੰਬ ਬਣਾਉਣ ਦਾ ਆਧਾਰ ਹੁੰਦੀ ਹੈ ।
(7) ਇਸ ਪ੍ਰਕਿਰਿਆ ਵਿੱਚ ਵਿਖੰਡਨ ਕਰਨ ਵਾਲਾ ਬਾਲਣ ਬਹੁਤ ਮਹਿੰਗਾ ਹੁੰਦਾ ਹੈ । (7) ਇਸ ਪ੍ਰਕਿਰਿਆ ਨੂੰ ਸ਼ੁਰੂ ਕਰਨ ਵਾਲੇ ਪਦਾਰਥ ਸਸਤੇ ਅਤੇ ਆਸਾਨੀ ਨਾਲ ਪ੍ਰਾਪਤ ਹੋ ਜਾਂਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਪਥਰਾਟ ਕਿਸ ਨੂੰ ਆਖਦੇ ਹਨ ?
ਉੱਤਰ-
ਪਥਰਾਟ ਜਾਂ ਫਾਂਸਿਲ – ਪੌਦਿਆਂ ਅਤੇ ਜੰਤੂਆਂ ਦੇ ਕਠੋਰ ਭਾਗ ਜਾਂ ਉਨ੍ਹਾਂ ਦੇ ਚੱਟਾਨਾਂ ਤੇ ਬਣੇ ਕੁੱਝ ਪੁਰਾਣੇ ਨਿਸ਼ਾਨ ਜਿਹੜੇ ਸਾਨੂੰ ਚੱਟਾਨਾਂ ਦੀ ਖੁਦਾਈ ਕਰਦੇ ਸਮੇਂ ਮਿਲਦੇ ਹਨ, ਉਨ੍ਹਾਂ ਨੂੰ ਪਥਰਾਟ ਕਹਿੰਦੇ ਹਨ । ਫਾਂਸਿਲ ਲਾਤੀਨੀ (Latin) ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ‘ਪੁੱਟ ਕੇ ਕੱਢੀ ਗਈ ਵਸਤੂ’’ ਹੈ । ਜਿਵੇਂ ਪਸ਼ੂਆਂ ਦੀਆਂ ਹੱਡੀਆਂ, ਉਨ੍ਹਾਂ ਦੇ ਪਿੰਜਰ, ਉਨ੍ਹਾਂ ਦੇ ਪੈਰ ਦੇ ਨਿਸ਼ਾਨ ਪੰਜੇ ਜਾਂ ਪੰਜਿਆਂ ਦੇ ਛਪੇ ਹੋਏ ਨਿਸ਼ਾਨ ਸਾਰੇ ਪਥਰਾਟ ਹਨ । ਇਨ੍ਹਾਂ ਤੋਂ ਸਾਨੂੰ ਜੀਵ ਵਿਕਾਸ ਬਾਰੇ ਪਤਾ ਲਗਦਾ ਹੈ ।

ਪ੍ਰਸ਼ਨ 2.
ਪਥਰਾਟ ਬਾਲਣ ਦੀ ਪਰਿਭਾਸ਼ਾ ਦਿਓ । ਇਸ ਦੀਆਂ ਢੁੱਕਵੀਆਂ ਉਦਾਹਰਨਾਂ ਦਿਓ । ਉਰਜਾ ਸੰਕਟ ਨਾਲ ਨਿਪਟਣ ਲਈ ਪਥਰਾਟ ਬਾਲਣ ਦੇ ਉਪਯੋਗ ਲਈ ਧਿਆਨ ਵਿੱਚ ਰੱਖਣ ਵਾਲੀਆਂ ਦੋ ਸਾਵਧਾਨੀਆਂ ਦੱਸੋ ।
ਉੱਤਰ-
ਪਥਰਾਟ ਬਾਲਣ-ਜੀਵ – ਜੰਤੂਆਂ ਦੇ ਰਹਿੰਦ-ਖੂੰਹਦ ਜੋ ਧਰਤੀ ਹੇਠਾਂ ਦੱਬੇ ਰਹੇ ਅਤੇ ਆਕਸੀਜਨ ਦੀ ਅਣਹੋਂਦ ਵਿੱਚ ਅਪਘਟਿਤ ਹੋ ਕੇ ਬਣੇ ਬਾਲਣ, ਨੂੰ ਪਥਰਾਟ ਬਾਲਣ ਕਹਿੰਦੇ ਹਨ । ਉਦਾਹਰਨ-ਕੋਲਾ, ਪੈਟਰੋਲੀਅਮ ।
ਊਰਜਾ ਸੰਕਟ ਤੋਂ ਬਚਣ ਲਈ ਸਾਵਧਾਨੀਆਂ-
ਊਰਜਾ ਸੋਮੇ ਜਿਵੇਂ ਕੋਲਾ, ਤੇਲ ਅਤੇ ਕੁਦਰਤੀ ਗੈਸ ਪਥਰਾਟ ਬਾਲਣ) ਦੇ ਖ਼ਤਮ ਹੋਣ ਦੇ ਡਰ ਤੋਂ ਹੇਠ ਲਿਖੇ ਢੰਗਾਂ ਰਾਹੀਂ ਬਚਿਆ ਜਾ ਸਕਦਾ ਹੈ-

  1. ਸਾਨੂੰ ਪਥਰਾਟ ਬਾਲਣ ਤੋਂ ਪ੍ਰਾਪਤ ਊਰਜਾ ਦੀ ਵਰਤੋਂ ਕਰਦੇ ਸਮੇਂ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਅਤੇ ਕੇਵਲ ਉਸ ਸਮੇਂ ਇਸ ਬਾਲਣ ਦਾ ਉਪਯੋਗ ਕਰਨਾ ਚਾਹੀਦਾ ਹੈ ਜਦੋਂ ਕੋਈ ਨਵਿਆਉਣਯੋਗ ਸਰੋਤ ਨਾ ਮਿਲੇ ।
  2. ਸਾਨੂੰ ਨਵੀਂ ਟੈਕਨਾਲੋਜੀ ਪਤਾ ਲਰਵਾਉਣੀ ਚਾਹੀਦੀ ਹੈ, ਤਾਂ ਜੋ ਅਸੀਂ ਊਰਜਾ ਨਾਲ ਭਰਪੂਰ ਨਵੇਂ ਊਰਜਾ ਸਰੋਤ ਜਿਵੇਂ-ਜੈਵ ਪੁੰਜ (ਬਾਇਓਮਾਸ) ਜਾਂ ਸੂਰ ਆਦਿ ਤੋਂ ਊਰਜਾ ਪ੍ਰਾਪਤ ਕਰ ਸਕੀਏ ।
  3. ਸਾਨੂੰ ਊਰਜਾ ਨੂੰ ਵਿਅਰਥ ਨਸ਼ਟ ਨਹੀਂ ਹੋਣ ਦੇਣਾ ਚਾਹੀਦਾ ।

ਪ੍ਰਸ਼ਨ 3.
ਜੇਕਰ ਅਸੀਂ ਪਥਰਾਟ ਬਾਲਣ ਦਾ ਉਪਯੋਗ ਬਹੁਤ ਅਧਿਕ ਤੇਜ਼ ਦਰ ਨਾਲ ਕਰੀਏ ਤਾਂ ਉਸ ਦਾ ਸਿੱਟਾ ਕੀ ਹੋਵੇਗਾ ? ਕਾਰਨ ਸਹਿਤ ਵਰਣਨ ਕਰੋ ।
ਉੱਤਰ-
ਪਥਰਾਟ ਬਾਲਣ ਧਰਤੀ ਦੇ ਅੰਦਰ ਬਹੁਤ ਧੀਮੀ ਗਤੀ ਨਾਲ ਹੋਣ ਵਾਲੀ ਅਸਾਧਾਰਨ ਪ੍ਰਕਿਰਿਆ ਦੁਆਰਾ ਬਣੇ ਹਨ । ਵੱਖ ਹੋਏ ਪੌਦਿਆਂ ਅਤੇ ਜੰਤੂਆਂ ਦੇ ਰਹਿੰਦ-ਖੂੰਹਦ ਤੋਂ ਪਥਰਾਟ ਬਾਲਣ ਬਣਨ ਦੀ ਪ੍ਰਕਿਰਿਆ ਵਿੱਚ ਕਰੋੜਾਂ ਸਾਲ ਲੱਗ ਜਾਂਦੇ ਹਨ ਤੇ ਜਿਹੜੇ ਫਾਂਸਿਲ ਬਾਲਣ ਅਸੀਂ ਅੱਜ-ਕੱਲ੍ਹ ਧਰਤੀ ਵਿੱਚੋਂ ਖੋਦ ਕੇ ਕੱਢ ਰਹੇ ਹਾਂ ਉਹ ਕਰੋੜਾਂ ਸਾਲ ਪਹਿਲਾਂ ਧਰਤੀ ਵਿੱਚ ਦੱਬੇ ਜੀਵ-ਜੰਤੂਆਂ ਤੋਂ ਬਣੇ ਹਨ । ਜੇਕਰ ਅਸੀਂ ਪਥਰਾਟ ਬਾਲਣਾਂ ਦਾ ਉਪਯੋਗ ਬਹੁਤ ਤੇਜ਼ੀ ਨਾਲ ਕਰਾਂਗੇ ਤਾਂ ਉਹ ਛੇਤੀ ਹੀ ਖ਼ਤਮ ਹੋ ਜਾਣਗੇ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 4.
L.P.G. ਨੂੰ ਇੱਕ ਆਦਰਸ਼ ਬਾਲਣ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
L.P.G, ਇੱਕ ਆਦਰਸ਼ ਬਾਲਣ-L.P.G. ਨੂੰ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਕਰਕੇ ਆਦਰਸ਼ ਬਾਲਣ ਮੰਨਿਆ ਜਾਂਦਾ ਹੈ-

  1. L.P.G. ਦਾ ਕੈਲੋਰੀ ਮੁੱਲ ਵੱਧ ਹੈ ।
  2. L.P.G. ਦਾ ਪ੍ਰਚਲਨ ਤਾਪਮਾਨ ਵਧੇਰੇ ਹੁੰਦਾ ਹੈ ।
  3. LP.G. ਦੇ ਬਲਣ ਤੋਂ ਬਾਅਦ ਜ਼ਹਿਰੀਲੇ ਪਦਾਰਥਾਂ ਦੀ ਉਤਪੱਤੀ ਘੱਟ ਜਾਂਦੀ ਹੈ ।
  4. L.P.G. ਦੀ ਬਲਣ ਦਰ ਸੰਤੁਲਿਤ ਹੁੰਦੀ ਹੈ ।
  5. L.P.G. ਵਿੱਚ ਅਜਲਣਸ਼ੀਲ ਪਦਾਰਥ ਦੀ ਮਾਤਰਾ ਘੱਟ ਹੁੰਦੀ ਹੈ ।

ਪ੍ਰਸ਼ਨ 5.
ਕਿਸੇ ਚੰਗੇ ਬਾਲਣ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ ? (ਮਾਂਡਲ ਪੇਪਰ)
ਜਾਂ
ਚੰਗੇ ਬਾਲਣ ਦੀਆਂ ਘੱਟੋ-ਘੱਟ 6 ਵਿਸ਼ੇਸ਼ਤਾਈਆਂ ਲਿਖੋ ।
ਜਾਂ
ਚੰਗੇ ਬਾਲਣ ਦੇ ਗੁਣ ਲਿਖੋ ।
ਉੱਤਰ-
ਚੰਗੇ (ਆਦਰਸ਼ ਬਾਲਣ ਦੇ ਗੁਣ-

  1. ਇਸ ਦਾ ਕੈਲੋਰੀ-ਮੁੱਲ ਵੱਧ ਹੋਣਾ ਚਾਹੀਦਾ ਹੈ ।
  2. ਬਾਲਣ ਦਾ ਪ੍ਰਜਲਣ ਤਾਪਮਾਨ ਉੱਚਿਤ ਹੋਣਾ ਚਾਹੀਦਾ ਹੈ ।
  3. ਬਾਲਣ ਦੀ ਬਲਣ ਦਰ ਸੰਤੁਲਿਤ ਹੋਣੀ ਚਾਹੀਦੀ ਹੈ ।
  4. ਬਾਲਣ ਵਿੱਚ ਅਜਲਣਸ਼ੀਲ ਪਦਾਰਥ ਦੀ ਮਾਤਰਾ ਜਿੰਨੀ ਘੱਟ ਹੋਵੇ ਓਨਾ ਹੀ ਚੰਗਾ ਹੈ ।
  5. ਬਲਣ ਤੋਂ ਬਾਅਦ ਜ਼ਹਿਰੀਲੇ ਪਦਾਰਥਾਂ ਦੀ ਉਤਪੱਤੀ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ ।
  6. ਬਾਲਣ ਦੀ ਉਪਲੱਬਧਤਾ ਸੁਖਾਲੀ ਹੋਣੀ ਚਾਹੀਦੀ ਹੈ ।
  7. ਬਾਲਣ ਸਸਤਾ ਹੋਣਾ ਚਾਹੀਦਾ ਹੈ ।
  8. ਬਾਲਣ ਨੂੰ ਸਟੋਰ ਕਰਨਾ ਅਤੇ ਲਿਜਾਣਾ ਸੌਖਾ ਹੋਣਾ ਚਾਹੀਦਾ ਹੈ ।

ਪ੍ਰਸ਼ਨ 6.
ਪਣ-ਬਿਜਲੀ ਕਿਵੇਂ ਪੈਦਾ ਕੀਤੀ ਜਾਂਦੀ ਹੈ ? ਇਸ ਦੇ ਕੀ ਲਾਭ ਅਤੇ ਹਾਨੀਆਂ ਹਨ ?
ਜਾਂ
ਹਾਈਡਲ (ਪਣ) ਪਾਵਰ ਪਲਾਂਟ ਵਿਚ ਬਿਜਲੀ ਕਿਵੇਂ ਪੈਦਾ ਕੀਤੀ ਜਾਂਦੀ ਹੈ ? ਚਿੱਤਰ ਬਣਾ ਕੇ ਸਮਝਾਓ ।
ਉੱਤਰ-
ਪਣ-ਬਿਜਲੀ ਉਤਪਾਦਨ ਦਾ ਬੁਨਿਆਦੀ ਸਿਧਾਂਤ – ਨਦੀਆਂ ਵਿੱਚ ਵਹਿੰਦੇ ਹੋਏ ਪਾਣੀ ਨੂੰ ਬੰਨ੍ਹ ਦੀ ਸਹਾਇਤਾ ਨਾਲ ਇਕੱਠਾ ਕਰ ਲਿਆ ਜਾਂਦਾ ਹੈ । ਹੁਣ ਬੰਧ ਪੱਧਰ ਤੋਂ ਪਾਣੀ ਨੂੰ ਤਲ ਦੇ ਨੇੜੇ ਲਗਾਏ ਗਏ ਬਿਜਲੀ ਜੈਨਰੇਟਰ ਤੇ ਸੁੱਟਿਆ ਜਾਂਦਾ ਹੈ । ਇਸ ਕਿਰਿਆ ਵਿੱਚ ਪਾਣੀ ਦੀ ਸਥਿਤਿਜ ਊਰਜਾ ਡਿੱਗਦੇ ਪਾਣੀ ਦੀ ਗਤਿਜ ਊਰਜਾ ਵਿੱਚ ਬਦਲ ਜਾਂਦੀ ਹੈ । ਇਹ ਗਤੀਸ਼ੀਲ ਪਾਣੀ ਟਰਬਾਈਨਾਂ ਨੂੰ ਘੁੰਮਾਉਂਦਾ ਹੈ ਜਿਸ ਦੇ ਸਿੱਟੇ ਵਜੋਂ ਬਿਜਲੀ ਜੈਨਰੇਟਰ ਦੇ ਆਰਮੇਚਰ ਨੂੰ ਘੁੰਮਾਉਂਦਾ ਹੈ ਜਿਸ ਨਾਲ ਬਿਜਲੀ ਊਰਜਾ ਪੈਦਾ ਹੁੰਦੀ ਹੈ ।
PSEB 10th Class Science Important Questions Chapter 14 ਊਰਜਾ ਦੇ ਸੋਮੇ 10
ਲਾਭ-

  1. ਵਾਯੂਮੰਡਲ ਵਿੱਚ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਹੁੰਦਾ ਹੈ ਕਿਉਂਕਿ ਇਸ ਵਿੱਚ ਕਿਸੇ ਬਾਲਣ ਨੂੰ ਨਹੀਂ ਫਲਾਇਆ ਜਾਂਦਾ |
  2. ਪਣ ਬਿਜਲੀ ਦੀ ਪ੍ਰਾਪਤੀ ਦੇ ਨਾਲ-ਨਾਲ ਨਹਿਰਾਂ ਤੋਂ ਸਿੰਚਾਈ ਲਈ ਕਾਫ਼ੀ ਮਾਤਰਾ ਵਿੱਚ ਪਾਣੀ ਦੀ ਪ੍ਰਾਪਤੀ ਹੋ ਜਾਂਦੀ ਹੈ ।

ਹਾਨੀਆਂ-

  1. ਵਾਤਾਵਰਨ ਨਾਲ ਸੰਬੰਧਿਤ ਕਈ ਪਰਿਸਥਿਤੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ । ਜੀਵ ਜੰਤੂਆਂ ਅਤੇ ਪੌਦਿਆਂ ਦਾ ਕੁਦਰਤੀ ਵਾਤਾਵਰਨ ਨਸ਼ਟ ਹੋ ਜਾਂਦਾ ਹੈ ।
  2. ਸਮਾਜਿਕ ਜੀਵਨ ਪ੍ਰਭਾਵਿਤ ਹੁੰਦਾ ਹੈ । ਲੋਕ ਆਪਣੀ ਜ਼ਮੀਨ ਤੋਂ ਵਾਂਝੇ ਹੋ ਜਾਂਦੇ ਹਨ ।

ਪ੍ਰਸ਼ਨ 7.
ਜੈਵ ਪੁੰਜ ਜਾਂ ਬਾਇਓ ਮਾਸ ਕੀ ਹੈ ?
ਉੱਤਰ-
ਜੈਵ ਪੰਜ – ਪੌਦਿਆਂ (ਜਾਂ ਬਨਸਪਤੀਆਂ) ਅਤੇ ਜੰਤੂਆਂ ਦੇ ਸਰੀਰ ਵਿੱਚ ਸਥਿਤ ਪਦਾਰਥਾਂ ਨੂੰ ਜੈਵ ਪੁੰਜ ਜਾਂ ਬਾਇਓਮਾਸ ਕਹਿੰਦੇ ਹਨ ।

ਪ੍ਰਸ਼ਨ 8.
ਬਾਇਓ ਗੈਸ ਕੀ ਹੈ ? ਇਸ ਦੇ ਕੋਈ ਚਾਰ ਲਾਭ ਲਿਖੋ ।
ਉੱਤਰ-
ਬਾਇਓ ਗੈਸ – ਜੰਤੂਆਂ ਅਤੇ ਪੌਦਿਆਂ ਦੀ ਰਹਿੰਦ-ਖੂੰਹਦ ਦੀ ਪਾਣੀ ਦੀ ਹੋਂਦ ਅਤੇ ਆਕਸਜੀਨ ਦੀ ਗੈਰਮੌਜੂਦਗੀ ਵਿੱਚ ਸੂਖ਼ਮ ਜੀਵਾਂ ਦੁਆਰਾ ਲਘੂਕਰਨ ਨਿਮਨੀਕਰਨ) ਦੌਰਾਨ ਮੀਥੇਨ (CH4) ਕਾਰਬਨ-ਡਾਈਆਕਸਾਈਡ (CO2), ਹਾਈਡਰੋਜਨ (H2) ਅਤੇ ਨਾਈਟ੍ਰੋਜਨ (N2) ਗੈਸਾਂ ਦਾ ਮਿਸ਼ਰਨ ਪ੍ਰਾਪਤ ਹੁੰਦਾ ਹੈ, ਜਿਸ ਨੂੰ ਬਾਇਓ ਗੈਸ ਕਹਿੰਦੇ ਹਨ । ਇਸ ਦਾ ਮੁੱਖ ਤੱਤ ਮੀਥੇਨ ਹਨ ।

ਬਾਇਓ ਗੈਸ ਅਤੇ ਸੰਘਟਨ
ਮੀਥੇਨ = 50% ਤੋਂ 70%
ਕਾਰਬਨ-ਡਾਈਆਕਸਾਈਡ = 30% ਤੋਂ 40
ਹਾਈਡਰੋਜਨ = 5% ਤੋਂ 10%
ਨਾਈਟ੍ਰੋਜਨ = 1% ਤੋਂ 25%
ਅਤੇ ਹਾਈਡਰੋਜਨ ਸਲਫਾਈਡ = ਥੋੜ੍ਹੀ ਮਾਤਰਾ ਵਿੱਚ

ਬਾਇਓ ਗੈਸ ਦੇ ਲਾਭ-

  1. ਇਹ ਖਾਣਾ ਪਕਾਉਣ ਲਈ ਬਾਲਣ ਦੇ ਤੌਰ ‘ਤੇ ਵਰਤੀ ਜਾਂਦੀ ਹੈ ।
  2. ਇਹ ਇੰਜਣ ਚਲਾਉਣ ਦੇ ਲਈ ਬਾਲਣ ਦੇ ਰੂਪ ਵਿੱਚ ਵਰਤੋਂ ਵਿੱਚ ਆਉਂਦੀ ਹੈ । (iii) ਇਹ ਸੜਕਾਂ ਤੇ ਰੌਸ਼ਨੀ ਕਰਨ ਲਈ ਵੀ ਪ੍ਰਯੋਗ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਬਾਇਓ ਗੈਸ ਪਲਾਂਟ ਵਿੱਚ ਗੋਬਰ ਦਾ ਪ੍ਰਯੋਗ ਕਰਨ ਦੇ ਕੋਈ ਦੋ ਕਾਰਨ ਦੱਸੋ ।
ਉੱਤਰ-
ਬਾਇਓ ਗੈਸ ਪਲਾਂਟ ਵਿੱਚ ਗੋਬਰ ਦੇ ਪ੍ਰਯੋਗ ਦੇ ਕਾਰਨ-

  • ਗੋਬਰ ਨੂੰ ਸਿੱਧੇ ਹੀ ਪਾਥੀਆਂ ਦੇ ਰੂਪ ਵਿੱਚ ਜਲਾਉਣ ਨਾਲ ਉਸ ਵਿੱਚ ਮੌਜੂਦ ਨਾਈਟ੍ਰੋਜਨ ਅਤੇ ਫਾਸਫੋਰਸ ਵਰਗੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ । ਬਾਇਓ ਗੈਸ ਪਲਾਂਟ ਵਿੱਚ ਗੋਬਰ ਦਾ ਪ੍ਰਯੋਗ ਕਰਨ ਨਾਲ ਸਾਫ-ਸੁਥਰਾ ਬਾਲਣ ਪ੍ਰਾਪਤ ਹੋਣ ਤੋਂ ਬਾਅਦ ਫਾਲਤੂ ਸਲਰੀ ਨੂੰ ਖੇਤਰਾਂ ਵਿੱਚ ਖਾਦ ਦੇ ਰੂਪ ਵਿੱਚ ਪ੍ਰਯੋਗ ਕੀਤਾ ਜਾ ਸਕਦਾ ਹੈ ।
  • ਗੋਬਰ ਨੂੰ ਪਾਥੀਆਂ ਦੇ ਰੂਪ ਵਿੱਚ ਜਲਾਉਣ ਨਾਲ ਬਹੁਤ ਜ਼ਿਆਦਾ ਧੂੰਆਂ ਪੈਦਾ ਹੁੰਦਾ ਹੈ ਜਿਸ ਨਾਲ ਹਵਾ ਪ੍ਰਦੂਸ਼ਿਤ ਹੁੰਦੀ ਹੈ । ਦੂਜੇ ਪਾਸੇ ਬਾਇਓ ਗੈਸ ਬਣਦੀ ਹੈ ਜਿਸ ਨਾਲ ਹਵਾ ਪ੍ਰਦੂਸ਼ਿਤ ਨਹੀਂ ਹੁੰਦੀ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 10.
ਕਾਰਨ ਦੱਸੋਬਾਇਓ ਗੈਸ ਪਲਾਂਟ ਕਿਸਾਨਾਂ ਲਈ ਵਰਦਾਨ ਸਮਝੇ ਜਾਂਦੇ ਹਨ ।
ਉੱਤਰ-
ਆਧੁਨਿਕ ਸਮੇਂ ਵਿੱਚ ਬਾਇਓ ਗੈਸ ਪਲਾਂਟ ਦਰਅਸਲ ਕਿਸਾਨਾਂ ਲਈ ਲਾਹੇਵੰਦ ਹੈ । ਇਸ ਪਲਾਂਟ ਦੁਆਰਾ ਜੰਤੂਆਂ ਅਤੇ ਪੌਦਿਆਂ ਦੀ ਰਹਿੰਦ-ਖੂੰਹਦ ਨੂੰ ਸੌਖ ਨਾਲ ਆਕਸੀ-ਸੂਖ਼ਮ ਜੀਵਾਂ ਦੁਆਰਾ ਪਾਣੀ ਦੀ ਹੋਂਦ ਵਿੱਚ ਤੋੜਿਆ ਜਾਂਦਾ ਹੈ । ਇਸ ਕਿਰਿਆ ਨੂੰ ਬਾਇਓ ਗੈਸ ਮੀਥੇਨ, CO2, H2, H2S ਦਾ ਮਿਸ਼ਰਨ ਪੈਦਾ ਹੁੰਦੀ ਹੈ, ਜਿਹੜੀ ਕਿ ਇਕ ਬਹੁਤ ਲਾਭਦਾਇਕ ਧੂੰਆਂ ਰਹਿਤ ਬਾਲਣ ਹੈ । ਇਸ ਬਾਲਣ ਦੀ ਵਰਤੋਂ ਘਰਾਂ ਵਿੱਚ ਗੈਸ ਸਟੋਵ ਵਿੱਚ ਤਾਪ ਪੈਦਾ ਕਰਨ ਲਈ ਕੀਤੀ ਜਾਂਦੀ ਹੈ । ਇਸ ਤੋਂ ਛੁੱਟ ਜਿਹੜਾ ਘੋਲ ਬਾਕੀ ਬਚ ਜਾਂਦਾ ਹੈ ਉਸ ਵਿੱਚ ਨਾਈਟ੍ਰੋਜਨ ਅਤੇ ਫਾਸਫੋਰਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਹੜੀ ਕਿ ਇਕ ਵਧੀਆ ਅਜੈਵਿਕ ਖਾਦ ਦੇ ਰੂਪ ਵਿੱਚ ਵਰਤੀ ਜਾਂਦੀ ਹੈ । ਇਸ ਸਾਰੀ ਕਿਰਿਆ ਦੌਰਾਨ ਵਾਤਾਵਰਨ ਵੀ ਦੂਸ਼ਿਤ ਨਹੀਂ ਹੁੰਦਾ । ਬਾਇਓ ਗੈਸ ਦਾ ਉਪਯੋਗ ਕਰਕੇ ਕਿਸਾਨ ਖੇਤਾਂ ਵਿੱਚ ਸਿੰਜਾਈ ਕਰਨ ਲਈ ਪੰਪ ਸੈਟ ਤੇ ਇੰਜਣ ਚਲਾਉਂਦੇ ਹਨ । ਇਸ ਲਈ ਬਾਇਓ ਗੈਸ ਦਾ ਉਪਯੋਗ ਡੀਜ਼ਲ ਨਾਲੋਂ ਸਸਤਾ ਹੁੰਦਾ ਹੈ । ਇਨ੍ਹਾਂ ਉਪਯੋਗਾਂ ਦੇ ਆਧਾਰ ‘ਤੇ ਕਿਹਾ ਜਾਂਦਾ ਹੈ ਕਿ ਬਾਇਓ ਗੈਸ ਪਲਾਂਟ ਕਿਸਾਨਾਂ ਲਈ ਵਰਦਾਨ ਹੈ ।

ਪ੍ਰਸ਼ਨ 11.
ਸਮੂਹਿਕ ਬਾਇਓ ਗੈਸ ਪਲਾਂਟ ਤੋਂ ਕੀ ਭਾਵ ਹੈ ? ਇਨ੍ਹਾਂ ਨੂੰ ਲਗਾਉਣ ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਬਹੁਤ ਸਾਰੇ ਪਰਿਵਾਰਾਂ ਦੁਆਰਾ ਮਿਲ ਕੇ ਲਗਾਇਆ ਗਿਆ ਬਾਇਓ ਗੈਸ ਪਲਾਂਟ ਸਮੂਹਿਕ ਬਾਇਓ ਗੈਸ ਪਲਾਂਟ ਅਖਵਾਉਂਦਾ ਹੈ । ਇਸ ਤਰ੍ਹਾਂ ਦੇ ਪਲਾਂਟ ਅੱਗੇ ਲਿਖੇ ਕਾਰਨਾਂ ਕਰਕੇ ਲਗਾਏ ਜਾ ਰਹੇ ਹਨ-

  1. ਕਈ ਪਰਿਵਾਰਾਂ ਵਿੱਚ ਪਲਾਂਟ ਨੂੰ ਕਿਰਿਆਸ਼ੀਲ ਰੱਖਣ ਲਈ ਵੱਡੀ ਮਾਤਰਾ ਵਿੱਚ ਪਸ਼ੂ ਨਹੀਂ ਹੁੰਦੇ ।
  2. ਪਰਿਵਾਰ ਸ਼ੁਰੂ ਵਿੱਚ ਹੋਣ ਵਾਲੇ ਖ਼ਰਚੇ ਕਰਨ ਵਿੱਚ ਅਸਮਰੱਥ ਹੁੰਦੇ ਹਨ ।
  3. ਕਈ ਪਲਾਂਟ ਲਗਾਉਣ ਦੀ ਥਾਂ ਇਕ ਹੀ ਪਲਾਂਟ ਲਗਾਉਣਾ ਸਸਤਾ ਪੈਂਦਾ ਹੈ ।

ਪ੍ਰਸ਼ਨ 12.
ਬਾਇਓ ਗੈਸ (ਜੀਵ ਗੈਸ) ਪਲਾਂਟ ਵਿੱਚ ਗੋਬਰ ਦਾ ਪ੍ਰਯੋਗ ਕਰਨ ਦੇ ਕੋਈ ਦੋ ਕਾਰਨ ਦੱਸੋ ।
ਉੱਤਰ-
ਜੀਵ ਗੈਸ ਪਲਾਂਟ ਵਿੱਚ ਗੋਬਰ ਪ੍ਰਯੋਗ ਕਰਨ ਦੇ ਕਾਰਨ-

  • ਗੋਬਰ ਨੂੰ ਸਿੱਧਾ ਹੀ ਕੰਢਿਆਂ (ਪਾਥੀਆਂ) ਦੇ ਰੂਪ ਵਿੱਚ ਬਾਲਣ ਨਾਲ ਉਸ ਵਿੱਚ ਉਪਸਥਿਤ ਨਾਈਟ੍ਰੋਜਨ ਅਤੇ ਫਾਸਫੋਰਸ ਜਿਹੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ । ਜੀਵ ਗੈਸ ਪਲਾਂਟ ਵਿੱਚ ਗੋਬਰ ਪ੍ਰਯੋਗ ਕਰਨ ਨਾਲ ਸਾਫ਼ ਸੁਥਰਾ ਬਾਲਣ ਪ੍ਰਾਪਤ ਹੁੰਦਾ ਹੈ ਅਤੇ ਅਵਸ਼ੇਸ਼ ਦੇ ਰੂਪ ਵਿੱਚ ਸਲਰੀ ਪ੍ਰਾਪਤੀ ਹੁੰਦੀ ਹੈ ਜਿਸ ਨੂੰ ਖੇਤਾਂ ਵਿੱਚ ਖਾਦ ਵਜੋਂ ਪ੍ਰਯੋਗ ਕੀਤਾ ਜਾ ਸਕਦਾ ਹੈ ।
  • ਗੋਬਰ ਨੂੰ ਕੰਢਿਆਂ (ਪਾਥੀਆਂ) ਦੇ ਰੂਪ ਵਿੱਚ ਬਾਲਣ ਨਾਲ ਬਹੁਤ ਵੱਧ ਮਾਤਰਾ ਵਿੱਚ ਧੂੰਆਂ ਉਤਪੰਨ ਹੁੰਦਾ ਹੈ ਜਿਸ ਤੋਂ ਹਵਾ ਪ੍ਰਦੂਸ਼ਿਤ ਹੁੰਦੀ ਹੈ ।
    ਦੂਜੇ ਪਾਸੇ ਜੀਵ ਗੈਸ ਬਣਦੀ ਹੈ ਜਿਸ ਤੋਂ ਹਵਾ ਪ੍ਰਦੂਸ਼ਿਤ ਨਹੀਂ ਹੁੰਦੀ ਹੈ ।

ਪ੍ਰਸ਼ਨ 13.
ਭੋਜਨ ਪਕਾਉਣ ਲਈ ਕੰਢਿਆਂ ਦਾ ਪ੍ਰਯੋਗ ਕਰਨ ਦੀ ਥਾਂ ਤੇ ਗੋਬਰ ਨੂੰ ਬਾਇਓ ਗੈਸ ਪਲਾਂਟ ਵਿੱਚ ਪ੍ਰਯੋਗ ਕਰਨਾ ਕਿਉਂ ਚੰਗਾ ਹੈ ? ਇਸ ਦੇ ਤਿੰਨ ਕਾਰਨ ਦੱਸੋ ।
ਉੱਤਰ-
ਜਦੋਂ ਗੋਬਰ ਜਲਦਾ ਹੈ ਤਾਂ ਬਹੁਤ ਵੱਧ ਮਾਤਰਾ ਵਿੱਚ ਧੂੰਆਂ ਉਤਪੰਨ ਕਰਦਾ ਹੈ । ਜਿਸ ਤੋਂ ਹਵਾ ਦਾ ਪ੍ਰਦੂਸ਼ਣ ਹੁੰਦਾ ਹੈ । ਗੋਬਰ ਦਾ ਪ੍ਰਯੋਗ ਬਾਇਓ ਗੈਸ ਪਲਾਂਟ ਵਿੱਚ ਕਰਨ ਨਾਲ ਹੇਠ ਲਿਖੀਆਂ ਗੱਲਾਂ ਕਾਰਨ ਇਸ ਨੂੰ ਚੰਗਾ ਸਮਝਿਆ ਗਿਆ ਹੈ ।

  1. ਬਾਇਓ ਗੈਸ ਧੂੰਆਂ ਰਹਿਤ ਬਲਦੀ ਹੈ ।
  2. ਬਾਇਓ ਗੈਸ ਕਾਫੀ ਮਾਤਰਾ ਵਿੱਚ ਉਸ਼ਮਾ ਉਤਪੰਨ ਕਰਦੀ ਹੈ ।
  3. ਪਲਾਂਟ ਵਿੱਚ ਬਚਿਆ ਹੋਇਆ ਬੇਲੋੜਾ ਪਦਾਰਥ ਨਾਈਟ੍ਰੋਜਨ ਅਤੇ ਫਾਸਫੋਰਸ ਦੇ ਯੌਗਿਕਾਂ ਨਾਲ ਭਰਿਆ ਹੁੰਦਾ ਹੈ ਜਿਸ ਨੂੰ ਖਾਦ ਦੇ ਰੂਪ ਵਜੋਂ ਪ੍ਰਯੋਗ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 14.
ਸੂਰਜ ਦੀ ਊਰਜਾ ਦਾ ਸੋਮਾ ਕੀ ਹੈ ?
ਉੱਤਰ-
ਸੂਰਜ ਦੀ ਕੋਰ ਵਿੱਚ ਹਾਈਡਰੋਜਨ ਦੇ ਨਿਊਕਲੀਅਸ ਬਹੁਤ ਤੇਜ਼ ਚਾਲ ਨਾਲ ਗਤੀ ਕਰਦੇ ਹਨ । ਜਦੋਂ ਇਹ ਨਿਊਕਲੀਅਸ ਆਪਸ ਵਿੱਚ ਟਕਰਾਉਂਦੇ ਹਨ ਤਾਂ ਸੰਯੋਜਿਤ ਹੋ ਕੇ ਵੱਧ ਪੁੰਜ ਵਾਲੇ ਭਾਰੀ ਤੱਤਾਂ ਦੇ ਨਿਊਕਲੀਅਸ ਬਣਾਉਂਦੇ ਹਨ । ਇਸ ਕਿਰਿਆ ਨੂੰ ਨਿਉਕਲੀ ਸੰਯੋਜਨ ਕਿਰਿਆ ਆਖਦੇ ਹਨ । ਇਸ ਕਿਰਿਆ ਦੇ ਫਲਸਰੂਪ ਸੂਰਜ ਦੇ ਕੋਰ ਵਿੱਚ ਲਗਭਗ 1.4 × 107K ਦਾ ਤਾਪਮਾਨ ਹੋ ਜਾਂਦਾ ਹੈ ਜਦਕਿ ਬਾਹਰ ਦਾ ਤਾਪਮਾਨ 6000 K ਹੁੰਦਾ ਹੈ । ਇਸ ਤਾਪਮਾਨ ਦੇ ਅੰਤਰ ਕਾਰਨ 4 × 1026 ਵਾਟ (ਜੁਲ ਪ੍ਰਤੀ ਸੈਕਿੰਡ) ਉਰਜਾ ਵਿਕਸਿਤ ਹੁੰਦੀ ਹੈ । ਪਰੰਤੁ ਇਸ ਕਾਰਨ ਸੂਰਜ ਠੰਢਾ ਨਹੀਂ ਹੁੰਦਾ ਹੈ । ਊਰਜਾ ਦੇ ਵਿਕਿਰਿਤ ਹੋਣ ਕਾਰਨ ਪੁੰਜ ਵਿੱਚ ਕਮੀ ਆਉਂਦੀ ਹੈ ਜੋ ਊਰਜਾ ਵਿੱਚ ਪਰਿਵਰਤਿਤ ਹੁੰਦਾ ਹੈ । ਇਹ ਊਰਜਾ ਸਾਨੂੰ ਉਸ ਸਮੇਂ ਪ੍ਰਾਪਤ ਹੁੰਦੀ ਹੈ ਜਦੋਂ ਧਰਤੀ ਸੂਰਜ ਦੇ ਸਾਹਮਣੇ ਹੁੰਦੀ ਹੈ । ਸੂਰਜ ਵਿਚਲੇ ਹਾਈਡਰੋਜਨ ਦੇ ਭਾਰੇ ਆਈਸੋਟੋਪ ਡਿਊਟੀਰੀਅਮ ਨਿਊਕਲੀਅਸ ਸੂਰਜ ਅੰਦਰ ਆਪਸ ਵਿੱਚ ਟਕਰਾ ਕੇ ਹੀਲੀਅਮ ਉਤਪੰਨ ਕਰਦੇ ਹਨ ਅਤੇ ਇਸਦੇ ਨਾਲ-ਨਾਲ ਊਰਜਾ ਵੀ ਨਿਕਲਦੀ ਹੈ । ਹਾਈਡਰੋਜਨ ਦੇ ਸੰਯੋਜਨ ਲਈ ਨਿਊਕਲੀਅਸਾਂ ਦਾ ਅਧਿਕ ਚਾਲ ਨਾਲ ਟਕਰਾਉਣਾ ਤਾਂ ਹੀ ਸੰਭਵ ਹੁੰਦਾ ਹੈ ਜੇਕਰ ਸੂਰਜ ਦਾ ਤਾਪਮਾਨ 4000000°C ਹੈ । ਇਸ ਲਈ ਸੂਰਜ ਦੁਆਰਾ ਉਤਪੰਨ ਉਰਜਾ ਸੰਯੋਜਨ ਕਿਰਿਆ ਦਾ ਸਿੱਟਾ ਹੈ ।

ਪ੍ਰਸ਼ਨ 15.
ਜੇਕਰ ਸੂਰਜ ਊਰਜਾ ਦਾ ਵਿਸ਼ਾਲ ਸੋਮਾ ਹੈ ਫਿਰ ਵੀ ਸੂਰਜੀ ਊਰਜਾ ਕੇਵਲ ਸੀਮਿਤ ਰੂਪ ਵਿੱਚ ਉਪਯੋਗ ਵਿੱਚ ਕਿਉਂ ਲਿਆਈ ਜਾ ਰਹੀ ਹੈ ?
ਉੱਤਰ-
ਸੂਰਜ ਸਾਡੀ ਧਰਤੀ ਤੇ ਊਰਜਾ ਦਾ ਸਭ ਤੋਂ ਵਿਸ਼ਾਲ ਸਰੋਤ ਹੈ । ਇਹ ਊਰਜਾ ਸਾਡੇ ਤਕ ਬਹੁਤ ਵਿਸਤ੍ਰਿਤ ਰੂਪ ਵਿੱਚ ਪਹੁੰਚਦੀ ਹੈ । ਧਰਤੀ ਦੇ ਵਾਯੂਮੰਡਲ ਦੇ ਓਪਰੀ ਭਾਗ ਦੇ ਹਰੇਕ ਵਰਗ ਮੀਟਰ ਦੁਆਰਾ 136kJ ਊਰਜਾ ਪ੍ਰਤੀ ਸੈਕਿੰਡ ਪ੍ਰਾਪਤ ਕੀਤੀ ਜਾਂਦੀ ਹੈ । ਇਸ ਦਾ 47% ਭਾਗ ਧਰਤੀ ਤਲ ਦੇ ਹਰੇਕ ਵਰਗ ਮੀਟਰ ਤਕ ਇਕ ਸੈਕਿੰਡ ਵਿੱਚ ਪਹੁੰਚਦਾ ਹੈ । ਉਰਜਾ ਦੀ ਇਹ ਬਹੁਤ ਘੱਟ ਮਾਤਰਾ ਵੀ ਸਮਾਨ ਰੂਪ ਵਿੱਚ ਉਪਲੱਬਧ ਨਹੀਂ ਹੈ । ਇਹੀ ਕਾਰਨ ਹੈ ਕਿ ਸੂਰਜੀ ਊਰਜਾ ਦਾ ਕੇਵਲ ਸੀਮਿਤ ਉਪਯੋਗ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 16.
ਸੂਰਜੀ ਊਰਜਾ ਦਾ ਰੋਜ਼ਾਨਾ ਕੰਮਾਂ ਵਿੱਚ ਪ੍ਰਮੁੱਖ ਪਰੰਪਰਾਗਤ ਉਪਯੋਗ ਦੱਸੋ ।
ਜਾਂ
ਸੂਰਜੀ ਊਰਜਾ ਦੇ ਚਾਰ ਦੈਨਿਕ ਉਪਯੋਗ ਦੱਸੋ ।
ਉੱਤਰ-
ਸੂਰਜੀ ਊਰਜਾ ਪਰੰਪਰਾਗਤ ਰੂਪ ਵਿੱਚ ਹੇਠ ਲਿਖੇ ਰੋਜ਼ਾਨਾ ਦੇ ਕੰਮਾਂ ਲਈ ਉਪਯੋਗ ਕੀਤੀ ਜਾ ਰਹੀ ਹੈ ।

  1. ਕੱਪੜੇ ਸੁਕਾਉਣ ਲਈ
  2. ਸਮੁੰਦਰੀ ਪਾਣੀ ਤੋਂ ਲੂਣ ਬਣਾਉਣ ਲਈ
  3. ਫ਼ਸਲ ਕੱਟਣ ਤੋਂ ਬਾਅਦ ਅਨਾਜ ਵਿੱਚ ਨਮੀ ਦੀ ਮਾਤਰਾ ਘੱਟ ਕਰਨ ਲਈ
  4. ਸਬਜ਼ੀਆਂ, ਫਲ ਅਤੇ ਮੱਛੀ ਸੁਕਾਉਣ ਲਈ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 17.
ਸੂਰਜੀ ਊਰਜਾ ਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸ ਤਰ੍ਹਾਂ ਪ੍ਰਯੋਗ ਕੀਤਾ ਜਾਂਦਾ ਹੈ ? ਦੱਸੋ ।
ਉੱਤਰ-
ਸੂਰਜੀ ਊਰਜਾ ਨੂੰ ਤਾਪ ਦੇ ਰੂਪ ਵਿੱਚ ਇਕੱਠਾ ਕਰਕੇ ਜਾਂ ਬਿਜਲੀ ਵਿੱਚ ਪਰਿਵਰਤਿਤ ਕਰਕੇ ਇਸ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ । ਪੌਦਿਆਂ ਵਿੱਚ ਸੂਰਜੀ ਊਰਜਾ ਨੂੰ ਰਸਾਇਣਿਕ ਊਰਜਾ ਵਿੱਚ ਬਦਲਿਆ ਜਾਂਦਾ ਹੈ । ਸਮੁੰਦਰੀ ਲਹਿਰਾਂ ਤੋਂ ਊਰਜਾ ਦਾ ਦੋਹਨ ਕਰਕੇ ਸੂਰਜੀ ਊਰਜਾ ਨੂੰ ਅਸਿੱਧੇ ਰੂਪ ਵਿੱਚ ਉਪਯੋਗ ਵਿੱਚ ਲਿਆਇਆ ਜਾ ਸਕਦਾ ਹੈ ।

ਪ੍ਰਸ਼ਨ 18.
ਸੂਰਜੀ ਤਾਪਨ ਜੁਗਤਾਂ ਵਿੱਚ ਕੱਚ ਦੀ ਪੱਟੀ ਦਾ ਕੀ ਮਹੱਤਵ ਹੈ ?
ਉੱਤਰ-
ਸੂਰਜੀ ਤਾਪਨ ਜੁਗਤਾਂ ਵਿੱਚ ਕੱਚ ਦੀ ਪੱਟੀ ਦਾ ਮਹੱਤਵ-ਤਾਪ ਰੋਧੀ ਬਕਸੇ ਵਿੱਚ ਕਾਲੀ ਪੱਟੀ ਦੀ ਉੱਪਰਲੀ ਸਤਹਿ ਨੂੰ ਕਿਸੇ ਕੱਚ ਦੀ ਪੱਟੀ ਨਾਲ ਢੱਕ ਦਿੱਤਾ ਜਾਂਦਾ ਹੈ । ਕੱਚ ਦੀ ਪੱਟੀ ਦਾ ਇਹ ਵਿਸ਼ੇਸ਼ ਗੁਣ ਹੈ ਕਿ ਇਹ ਸੂਰਜੀ ਪ੍ਰਕਾਸ਼ ਵਿੱਚ ਮੌਜੂਦ ਇਨਫਰਾਰੈਡ ਵਿਕਿਰਨਾਂ ਨੂੰ ਆਪਣੇ ਅੰਦਰ ਲੰਘਣ ਦਿੰਦੀ ਹੈ । ਕੱਚ ਦੀ ਪੱਟੀ ਵਿੱਚੋਂ ਲੰਘਣ ਤੋਂ ਬਾਅਦ ਉਸ ਦੀ ਤਰੰਗ ਲੰਬਾਈ ਵੱਧ ਜਾਂਦੀ ਹੈ । ਕੱਚ ਦੀ ਪੱਟੀ ਉਨ੍ਹਾਂ ਇਨਫਰਾਰੈੱਡ ਵਿਕਿਰਨਾਂ ਲਈ ਨਹੀਂ ਹੁੰਦੀ ਜਿਨ੍ਹਾਂ ਦੀ ਤਰੰਗ ਲੰਬਾਈ ਅਧਿਕ ਹੋਵੇ ਅਤੇ ਜਿਨ੍ਹਾਂ ਦਾ ਉਤਸਰਜਨ ਉਨ੍ਹਾਂ ਵਸਤੂਆਂ ਤੋਂ ਹੋ ਰਿਹਾ ਹੋਵੇ ਜਾਂ ਤੁਲਨਾਤਮਕ ਰੂਪ ਵਿੱਚ ਘੱਟ ਤਾਪ ਤੇ ਹੈ ।

ਪ੍ਰਸ਼ਨ 19.
ਸੂਰਜੀ ਤਾਪਨ ਜੁਗਤਾਂ ਦੀਆਂ ਕੋਈ ਦੋ ਪਰਿਸੀਮਾਵਾਂ ਲਿਖੋ ।
ਉੱਤਰ-
ਸੂਰਜੀ ਤਾਪਨ ਜੁਗਤਾਂ ਦੀਆਂ ਪਰਿਸੀਮਾਵਾਂ-

  • ਇਨ੍ਹਾਂ ਤੋਂ ਸੂਰਜੀ ਉਰਜਾ ਬਹੁਤ ਘੱਟ ਮਾਤਰਾ ਵਿੱਚ ਅਤੇ ਵਿਸਤ੍ਰਿਤ ਰੂਪ ਵਿੱਚ ਪ੍ਰਾਪਤ ਹੁੰਦੀ ਹੈ । ਉੱਚ ਤਾਪ ਪ੍ਰਾਪਤ ਕਰਨ ਲਈ ਇਨ੍ਹਾਂ ਜੁਗਤਾਂ ਦੀ ਸਮਰੱਥਾ ਨਹੀਂ ਹੁੰਦੀ ਹੈ । ਇਸ ਦੇ ਇਲਾਵਾ ਇਕ ਹੀ ਸਥਾਨ ਤੇ ਸੂਰਜੀ ਊਰਜਾ ਸਮਾਨ ਰੂਪ ਵਿੱਚ ਪ੍ਰਾਪਤ ਨਹੀਂ ਹੁੰਦੀ ਬਲਕਿ ਹਰ ਰੋਜ਼ ਬਦਲਦੀ ਰਹਿੰਦੀ ਹੈ । ਇਹ ਜੁਗਤ ਮੀਂਹ ਵਾਲੇ ਦਿਨ ਕੰਮ ਕਰਨ ਵਿੱਚ ਅਸਮਰੱਥ ਹੁੰਦੀ ਹੈ ।
  • ਸਾਰੇ ਸੂਰਜੀ ਤਾਪਨ ਜੁਗਤਾਂ ਨੂੰ ਸੂਰਜ ਦੀ ਦਿਸ਼ਾ ਵਿੱਚ ਲਗਾਤਾਰ ਬਦਲਣਾ ਪੈਂਦਾ ਹੈ ਤਾਂ ਜੋ ਉਨ੍ਹਾਂ ਤੇ ਧੁੱਪ ਸਿੱਧੀ ਪਵੇ ।

ਪ੍ਰਸ਼ਨ 20.
ਸਾਡੀ ਊਰਜਾ ਦੀਆਂ ਸਾਰੀਆਂ ਜ਼ਰੂਰਤਾਂ ਦੀ ਅਪੂਰਤੀ ਸੂਰਜੀ ਸੈੱਲਾਂ ਦੇ ਉਪਯੋਗ ਨਾਲ ਕਿਉਂ ਨਹੀਂ ਹੋ ਸਕਦੀ ? ਦੋ ਕਾਰਨ ਲਿਖੋ ।
ਉੱਤਰ-
ਜੇਕਰ ਸੂਰਜੀ ਸੈੱਲ ਕਿਸੇ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਫੈਲਾਉਂਦੇ ਅਤੇ ਇਨ੍ਹਾਂ ਦਾ ਪ੍ਰਯੋਗ ਬਹੁਤ ਸੁਵਿਧਾਜਨਕ ਹੈ ਪਰ ਫਿਰ ਵੀ ਇਨ੍ਹਾਂ ਦਾ ਪ੍ਰਯੋਗ ਅਸੀਂ ਆਪਣੀਆਂ ਸਾਰੀਆਂ ਸੰਬੰਧਿਤ ਜ਼ਰੂਰਤਾਂ ਦੀ ਪੂਰਤੀ ਲਈ ਨਹੀਂ ਕਰ ਸਕਦੇ । ਇਸ ਦੇ ਪ੍ਰਮੁੱਖ ਕਾਰਨ ਹਨ-

  1. ਸੂਰਜੀ ਸੈੱਲਾਂ ਦੀ ਕਾਰਜ ਸਮਰੱਥਾ ਕੇਵਲ 20% ਹੁੰਦੀ ਹੈ ।
  2. ਸੂਰਜੀ ਸੈੱਲ ਰਾਤ ਨੂੰ ਆਕਾਸ਼ ਵਿੱਚ ਜਾਂ ਬੱਦਲ ਦੇ ਸਮੇਂ ਕੰਮ ਨਹੀਂ ਕਰਦੇ ।
  3. ਸੂਰਜੀ ਸੈੱਲਾਂ ਦਾ ਨਿਰਮਾਣ ਬਹੁਤ ਮਹਿੰਗਾ ਹੈ ।

ਪ੍ਰਸ਼ਨ 21.
ਉਨ੍ਹਾਂ ਚਾਰ ਖੇਤਰਾਂ ਦੇ ਨਾਂ ਲਿਖੋ ਜਿੱਥੇ ਸੂਰਜੀ ਸੈੱਲਾਂ ਨੂੰ ਊਰਜਾ ਸਰੋਤ ਦੇ ਰੂਪ ਵਿੱਚ ਉਪਯੋਗ ਕੀਤਾ ਜਾਂਦਾ ਹੈ ।
ਉੱਤਰ-
ਸੂਰਜੀ ਸੈੱਲਾਂ ਦੇ ਉਪਯੋਗ-

  1. ਬਣਾਉਟੀ ਭੂ-ਉਪਹਿ ਅਤੇ ਪੁਲਾੜ ਖੋਜ ਵਿੱਚ ।
  2. ਇਲੈੱਕਟ੍ਰਾਨਿਕ ਉਪਕਰਨਾਂ ਵਿੱਚ ।
  3. ਸੜਕਾਂ ਤੇ ਪ੍ਰਕਾਸ਼ ਵਿਵਸਥਾ ਅਤੇ ਦੂਰਦਰਾਜ ਖੇਤਰਾਂ ਵਿੱਚ ਟੈਲੀਵਿਜ਼ਨ ਕਾਰਜਕੂਮਾਂ ਨੂੰ ਪ੍ਰਸਾਰਿਤ ਕਰਨ ਵਿੱਚ ।
  4. ਸਮੁੰਦਰਾਂ ਵਿੱਚ ਸਥਿਤ ਪ੍ਰਕਾਸ਼ ਸਤੰਭਾਂ (Light House) ਅਤੇ ਪੈਟਰੋਲੀਅਮ ਪ੍ਰਾਪਤ ਕਰਨ ਵਾਲੀਆਂ ਥਾਂਵਾਂ ਤੇ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 22.
ਇਹ ਸਮਝਾਓ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਸੂਰਜੀ ਸੈੱਲਾਂ ਦਾ ਮਹੱਤਵ ਕਿਉਂ ਵੱਧ ਗਿਆ ਹੈ ?
ਉੱਤਰ-
ਸੂਰਜੀ ਸੈੱਲ ਵਿੱਚ ਉਪਯੋਗ ਕੀਤੇ ਜਾਣ ਵਾਲੇ ਤੱਤ ਅਧਿਕ ਮਾਤਰਾ ਵਿੱਚ ਘੱਟ ਕੀਮਤ ਵਿੱਚ ਉਪਲੱਬਧ ਹਨ ਅਤੇ ਇਨ੍ਹਾਂ ਦੀ ਅਧਿਕ ਸਮਰੱਥਾ ਹੈ । ਸੂਰਜੀ ਸੈੱਲ ਦੇ ਉਪਯੋਗ ਤੋਂ ਪ੍ਰਦੂਸ਼ਣ ਨਹੀਂ ਹੁੰਦਾ । ਬਣਾਉਟੀ ਉਪਗ੍ਰਹਿਆਂ, ਸੂਰਜੀ ਪੈਨਲਾਂ ਵਿਗਿਆਨਿਕ ਉਪਕਰਨਾਂ, ਦੂਰ ਸੰਚਾਰ ਸਾਧਨਾਂ ਆਦਿ ਵਿੱਚ ਇਨ੍ਹਾਂ ਦਾ ਉਪਯੋਗ ਸਰਲਤਾ ਨਾਲ ਕੀਤਾ ਜਾ ਸਕਦਾ ਹੈ । ਇਨ੍ਹਾਂ ਕਾਰਨਾਂ ਦੇ ਫਲਸਰੂਪ ਸੋਲਰ ਸੈੱਲਾਂ ਦਾ ਮਹੱਤਵ ਪਿਛਲੇ ਦਹਾਕੇ ਵਿੱਚ ਵੱਧ ਗਿਆ ਹੈ ।

ਪ੍ਰਸ਼ਨ 23.
ਪੌਣ ਊਰਜਾ ਫਾਰਮ ਕੇਵਲ ਕੁੱਝ ਵਿਸ਼ੇਸ਼ ਖੇਤਰਾਂ ਵਿੱਚ ਹੀ ਕਿਉਂ ਸਥਾਪਿਤ ਕੀਤੇ ਜਾ ਸਕਦੇ ਹਨ ? ਕਾਰਨ ਲਿਖੋ ।
ਉੱਤਰ-
ਪੌਣ ਊਰਜਾ ਦੀ ਪ੍ਰਾਪਤੀ ਸਾਰੇ ਸਥਾਨਾਂ ਤੇ ਨਹੀਂ ਹੋ ਸਕਦੀ ਇਹ ਉਨ੍ਹਾਂ ਸਥਾਨਾਂ ਤੇ ਸੰਭਵ ਹੋ ਸਕਦੀ ਹੈ ਜਿੱਥੇ ਇਸ ਦੇ ਲਈ ਅਨੁਕੂਲ ਪਰਿਸਥਿਤੀਆਂ ਹੋਣ । ਪੌਣ ਊਰਜਾ ਲਈ ਹੇਠ ਲਿਖੀਆਂ ਜ਼ਰੂਰਤਾਂ ਦੀ ਪੂਰਤੀ ਹੋਣੀ ਚਾਹੀਦੀ ਹੈ-

  1. ਪੌਣ ਦੀ ਗਤੀ 15 ਕਿ.ਮੀ. /ਘੰਟਾ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ।
  2. ਸਾਰਾ ਸਾਲ ਪੌਣ ਨੂੰ ਇਸੇ ਗਤੀ ਨਾਲ ਪ੍ਰਤੀਦਿਨ 12 ਘੰਟੇ ਜਾਂ ਇਸ ਤੋਂ ਅਧਿਕ ਸਮੇਂ ਲਈ ਵਹਿਣਾ ਚਾਹੀਦਾ ਹੈ । ਜੇਕਰ ਇਹ ਸ਼ਰਤਾਂ ਪੂਰੀਆਂ ਹੋ ਜਾਂਦੀਆਂ ਹਨ ਤਾਂ ਪੌਣ ਊਰਜਾ ਫਾਰਮ ਦੀ ਸਥਾਪਨਾ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 24.
ਅਰਧ ਚਾਲਕ ਕੀ ਹਨ ?
ਉੱਤਰ-
ਅਰਧ ਚਾਲਕ-ਉਹ ਪਦਾਰਥ ਜਿਨ੍ਹਾਂ ਦੀ ਬਿਜਲੀ ਚਾਲਕ ਚਾਲਕਾਂ ਨਾਲੋਂ ਘੱਟ ਪਰੰਤੂ ਰੋਧਕਾਂ ਨਾਲੋਂ ਵੱਧ ਹੁੰਦੀ ਹੈ । ਆਮ ਤੌਰ ‘ਤੇ ਪ੍ਰਯੋਗ ਕੀਤੇ ਜਾਣ ਵਾਲੇ ਅਰਧ ਚਾਲਕ ਪਦਾਰਥ ਜਰਮੇਨੀਅਮ ਅਤੇ ਸਿਲੀਕਾਂਨ ਹਨ ।

ਪ੍ਰਸ਼ਨ 25.
ਪੌਣ-ਕਿਸ ਨੂੰ ਕਹਿੰਦੇ ਹਨ । ਪੌਣ ਕਿਸ ਤਰ੍ਹਾਂ ਚੱਲਦੀ ਹੈ ?
ਉੱਤਰ-
ਪੌਣ-ਗਤੀਸ਼ੀਲ ਹਵਾ ਨੂੰ ਪੌਣ ਕਹਿੰਦੇ ਹਨ ।
ਪੌਣ ਦਾ ਚਲਨਾ – ਧਰੁਵੀ ਖੇਤਰਾਂ ਦੀ ਤੁਲਨਾ ਵਿੱਚ ਭੂ-ਮੱਧ ਰੇਖੀ ਖੇਤਰਾਂ ਵਿੱਚ ਸੂਰਜ ਪ੍ਰਕਾਸ਼ ਦੀ ਤੀਬਰਤਾ ਅਧਿਕ ਹੁੰਦੀ ਹੈ । ਫਲਸਰੂਪ ਭੂਮੱਧ ਰੇਖੀ ਖੇਤਰਾਂ ਵਿੱਚ ਧਰਤੀ ਦੇ ਤਲ ਦੇ ਨੇੜੇ ਹਵਾ ਛੇਤੀ ਹੀ ਗਰਮ ਹੋ ਜਾਂਦੀ ਹੈ ਅਤੇ ਉੱਪਰ ਵਲ ਨੂੰ ਉੱਠਦੀ ਹੈ । ਇਸ ਖਾਲੀ ਹੋਈ ਥਾਂ ਨੂੰ ਭਰਨ ਲਈ ਧਰੁਵੀ ਖੇਤਰਾਂ ਦੀ ਠੰਢੀ ਹਵਾ ਭੂ-ਮੱਧ ਖੇਤਰਾਂ ਵੱਲ ਵਹਿਣ ਲਗਦੀ ਹੈ । ਹਵਾ ਦੇ ਇਸ ਬਹਾਓ ਨੂੰ ਧਰਤੀ ਦਾ ਘੁੰਮਣਾ ਲਗਾਤਾਰ ਰੁਕਾਵਟ ਪਾਉਂਦੀ ਰਹਿੰਦੀ ਹੈ ।

ਪ੍ਰਸ਼ਨ 26.
ਅਜਿਹੇ ਤਿੰਨ ਕਾਰਨ ਦੱਸੋ ਜਿਹੜੇ ਪੌਣ ਨੂੰ ਗਤੀਸ਼ੀਲ ਕਰਨ ਲਈ ਜ਼ਿੰਮੇਵਾਰ ਹੋਣ ?
ਉੱਤਰ-
ਪੌਣ ਨੂੰ ਗਤੀਸ਼ੀਲ ਕਰਨ ਲਈ ਹੇਠ ਲਿਖੇ ਕਾਰਨ ਜ਼ਿੰਮੇਵਾਰ ਹਨ-

  1. ਸੂਰਜ ਦੀ ਸਥਿਤੀ
  2. ਹਵਾ ਦੇ ਤਾਪਮਾਨ ਦਾ ਅੰਤਰ
  3. ਹਵਾ ਦੇ ਦਬਾਓ ਦਾ ਅੰਤਰ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 27.
ਕਿਸੇ ਬੰਨ੍ਹ ਦੁਆਰਾ ਉਤਪੰਨ ਕੀਤੀ ਗਈ ਪਣ-ਬਿਜਲੀ ਨੂੰ ਸੋਲਰ ਊਰਜਾ ਦਾ ਹੀ ਹੋਰ ਰੂਪ ਮੰਨਿਆ ਜਾਂਦਾ ਹੈ ।
ਉੱਤਰ-
ਵਹਿੰਦੇ ਹੋਏ ਪਾਣੀ ਤੋਂ ਉਤਪੰਨ ਬਿਜਲੀ ਨੂੰ ਪਣ-ਬਿਜਲੀ ਕਹਿੰਦੇ ਹਨ । ਸੂਰਜੀ ਸੋਲਰ ਊਰਜਾ ਦੀ ਊਸ਼ਮਾ ਨੂੰ ਸਮੁੰਦਰ, ਦਰੱਖ਼ਤਾਂ ਦੇ ਪੱਤੇ ਅਤੇ ਧਰਤੀ ਦੀ ਸਤਹਿ ਤੇ ਉਪਸਥਿਤ ਜਲ ਸਰੋਤਾਂ ਵਿੱਚੋਂ ਜਲ ਦਾ ਵਾਸ਼ਪੀਕਰਨ ਕਰਨ ਲਈ ਪਯੋਗ ਕੀਤਾ ਜਾਂਦਾ ਹੈ । ਇਸ ਤਰ੍ਹਾਂ ਉਤਪਾਦਿਤ ਜਲਵਾਸ਼ਪ ਵਾਯੂਮੰਡਲ ਵਿੱਚ ਉੱਪਰ ਵਲ ਉੱਠਦੇ ਹਨ । ਇਹ ਜਲਵਾਸ਼ਪ ਠੰਢੇ ਹੋ ਕੇ ਵਾਪਸ ਮੀਂਹ ਦੇ ਰੂਪ ਵਿੱਚ ਹੇਠਾਂ ਡਿੱਗਦੇ ਹਨ । ਮੀਂਹ ਦਾ ਪਾਣੀ ਜਾਂ ਫਿਰ ਬਰਫ਼ ਦੇ ਪਿਘਲਣ ਤੋਂ ਬਣਿਆ ਪਾਣੀ ਬੰਨ੍ਹ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ । ਇਸ ਤਰ੍ਹਾਂ ਸੁਰਜੀ ਉਰਜਾ ਪਾਣੀ ਦੀ ਸਥਿਤਿਜ ਉਰਜਾ ਵਿੱਚ ਬਦਲ ਜਾਂਦੀ ਹੈ । ਇਸ ਇਕੱਠੇ ਕੀਤੇ ਹੋਏ ਪਾਣੀ ਨੂੰ ਤੀਬਰ ਗਤੀ ਨਾਲ ਪ੍ਰਵਾਹਿਤ ਕੀਤਾ ਜਾਂਦਾ ਹੈ ਜਿਸ ਤੋਂ ਸਥਿਤਿਜ ਉਰਜਾ ਗਤਿਜ ਉਰਜਾ ਵਿੱਚ ਬਦਲ ਜਾਂਦੀ ਹੈ । ਹੁਣ ਇਹ ਤੀਬਰ ਗਤੀ ਦਾ ਪਾਣੀ ਟਰਬਾਈਨ ਦੇ ਬਲੇਡਾਂ ਨਾਲ ਟਕਰਾਉਂਦਾ ਹੈ ਜਿਸ ਤੋਂ ਗਤਿਜ ਉਰਜਾ ਯੰਤਿਕ ਉਰਜਾ ਅਤੇ ਫਿਰ ਬਿਜਲੀ ਉਰਜਾ ਰੂਪਾਂਤਰਿਤ ਹੋ ਜਾਂਦੀ ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪਣਬਿਜਲੀ ਸੂਰਜੀ ਊਰਜਾ ਦਾ ਇਕ ਹੋਰ ਰੂਪ ਹੈ ।

ਪ੍ਰਸ਼ਨ 28.
ਪਣ-ਊਰਜਾ ਦਾ ਇੱਕ ਮਹੱਤਵਪੂਰਨ ਪ੍ਰਤਿਬੰਧ ਦੱਸੋ । ਇਸ ਦਾ ਲਾਭ ਵੀ ਲਿਖੋ ।
ਉੱਤਰ-
ਪਣ – ਊਰਜਾ ਦਾ ਇਕ ਮਹੱਤਵਪੂਰਨ ਪ੍ਰਤਿਬੰਧ ਇਹ ਹੈ ਕਿ ਪਣ-ਚੱਕੀ ਚਲਾਉਣ ਲਈ ਵਹਿ ਰਿਹਾ ਜਲ ਹਰੇਕ ਥਾਂ ਤੇ ਵੱਧ ਮਾਤਰਾ ਵਿੱਚ ਉਪਲੱਬਧ ਨਹੀਂ ਹੁੰਦਾ ਹੈ । ਇਸ ਲਈ ਕਾਰਜ ਕਰਨ ਲਈ ਪਣ-ਉਰਜਾ ਦਾ ਉਪਯੋਗ ਕੇਵਲ ਉਨ੍ਹਾਂ ਥਾਂਵਾਂ ਤੇ ਹੋ ਸਕਦਾ ਹੈ ਜਿੱਥੇ ਵਹਿੰਦੇ ਹੋਏ ਪਾਣੀ ਅਧਿਕ ਮਾਤਰਾ ਵਿੱਚ ਉਪਲੱਬਧ ਹੋਵੇ । ਪਣ-ਊਰਜਾ ਦਾ ਇਕ ਮਹੱਤਵਪੂਰਨ ਲਾਭ ਇਹ ਹੈ ਕਿ ਇਸ ਦੇ ਉਪਯੋਗ ਨਾਲ ਪਰਿਆਵਰਣ ਦਾ ਪ੍ਰਦੂਸ਼ਣ ਨਹੀਂ ਹੁੰਦਾ ਹੈ ।

ਪ੍ਰਸ਼ਨ 29.
ਸਮੁੰਦਰੀ ਤਾਪ ਊਰਜਾ ਕੀ ਹੈ ?
ਉੱਤਰ-
ਸਮੁੰਦਰੀ ਤਾਪ ਊਰਜਾ (Ocean Thermal Energy) – ਸਮੁੰਦਰ, ਸੂਰਜੀ ਊਰਜਾ ਦੇ ਵੱਡੇ ਭੰਡਾਰ ਹਨ । ਜੇਕਰ ਉਰਜਾ ਦੇ ਇਸ ਸੋਮੇ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ ਤਾਂ ਸਾਨੂੰ ਬਹੁਤ ਅਧਿਕ ਮਾਤਰਾ ਵਿੱਚ ਉਰਜਾ ਉਪਲੱਬਧ ਹੋ ਜਾਵੇਗੀ । ਸਮੁੰਦਰ ਦੀ ਸਤਹਿ ਤੇ ਇਸ ਦੀ ਲਗਭਗ 1000 m ਡੂੰਘਾਈ ਵਿਚਕਾਰ ਤਾਪਮਾਨ ਅੰਤਰ ਹੁੰਦਾ ਹੈ । ਸਮੁੰਦਰ ਵਿੱਚ ਕਈ ਥਾਂਵਾਂ ‘ਤੇ ਤਾਂ ਤਾਪ ਵਿੱਚ ਇਹ ਅੰਤਰ 20°C ਤਕ ਵੀ ਹੁੰਦਾ ਹੈ । ਸਮੁੰਦਰ ਦੀ ਸਤਹਿ ਤੇ ਪਾਣੀ ਅਤੇ ਡੂੰਘਾਈ ਦੇ ਪਾਣੀ ਦੇ ਤਾਪ ਵਿੱਚ ਅੰਤਰ ਦੇ ਕਾਰਨ ਉਪਲੱਬਧ ਉਰਜਾ ਨੂੰ ਸਮੁੰਦਰੀ ਤਾਪ ਉਰਜਾ ਕਹਿੰਦੇ ਹਨ ।

ਪ੍ਰਸ਼ਨ 30.
ਸੂਰਜੀ ਊਰਜਾ ਸਮੁੰਦਰਾਂ ਵਿੱਚ ਕਿਹੜੇ ਦੋ ਰੂਪਾਂ ਵਿੱਚ ਪ੍ਰਗਟ ਹੁੰਦੀ ਹੈ ? ਉਨ੍ਹਾਂ ਦੇ ਨਾਂ ਲਿਖੋ ।
ਉੱਤਰ-

  • ਸੂਰਜੀ ਊਰਜਾ ਦੇ ਪ੍ਰਭਾਵ ਨਾਲ ਪੌਣਾਂ ਚਲਦੀਆਂ ਹਨ । ਸਮੁੰਦਰ ਤਲ ਤੇ ਵਹਿਣ ਵਾਲੀਆਂ ਪੌਣਾਂ ਜਲ ਤਰੰਗਾਂ ਨੂੰ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਤਟਾਂ ਨਾਲ ਲਗਾਤਾਰ ਵਹਿਣ ਲਈ ਗਤੀ ਪ੍ਰਦਾਨ ਕਰਦੀਆਂ ਹਨ ਜਿਸ ਨਾਲ ਪਾਣੀ ਦੀ ਗਤਿਜ ਊਰਜਾ ਉਪਯੋਗੀ ਕੰਮਾਂ ਨੂੰ ਕਰਵਾਉਣ ਵਿੱਚ ਸਹਾਇਕ ਬਣਦੀ ਹੈ ।
  • ਸ਼ਰਜ ਦੀ ਗਰਮੀ ਤੋਂ ਸਮੁੰਦਰਾਂ ਦਾ ਪਾਣੀ ਗਰਮ ਹੁੰਦਾ ਹੈ । ਉਸ ਦੀਆਂ ਲਹਿਰਾਂ ਦਾ ਤਾਪਮਾਨ ਬਦਲਦਾ ਹੈ ਜਿਸ ਕਾਰਨ ਸਮੁੰਦਰੀ ਤਾਪ ਊਰਜਾ (OTE) ਪ੍ਰਾਪਤ ਕੀਤੀ ਜਾਂਦੀ ਹੈ ।

ਪ੍ਰਸ਼ਨ 31.
ਸਮੁੰਦਰ ਊਰਜਾ ਦੇ ਵਿਸ਼ਾਲ ਭੰਡਾਰ ਹਨ । ਇਸ ਕਥਨ ਨੂੰ ਸਪੱਸ਼ਟ ਕਰੋ ।
ਉੱਤਰ-
ਸਮੁੰਦਰ ਊਰਜਾ ਦੇ ਵਿਸ਼ਾਲ ਭੰਡਾਰ-ਸਮੁੰਦਰ ਅਸਲ ਵਿੱਚ ਉਰਜਾ ਦੇ ਵਿਸ਼ਾਲ ਭੰਡਾਰ ਹਨ ਜਿਨ੍ਹਾਂ ਦੁਆਰਾ ਬਹੁਤ ਵੱਡੀ ਮਾਤਰਾ ਵਿੱਚ ਉਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ । ਉਰਜਾ ਉਤਪੱਤੀ ਦੇ ਆਧਾਰ ਹੇਠ ਲਿਖੇ ਹਨ-

  1. ਸਮੁੰਦਰ ਦੀਆਂ ਲਹਿਰਾਂ ਗਤਿਜ ਊਰਜਾ ਦੇ ਕਾਰਨ ਬਿਜਲੀ ਪੈਦਾ ਕਰਦੀਆਂ ਹਨ ।
  2. ਸਮੁੰਦਰ ਦੀ ਵਿਭਿੰਨ ਸੜਾਵਾਂ ਦੇ ਤਾਪ ਦੇ ਅੰਤਰ ਤੋਂ ਬਿਜਲੀ ਊਰਜਾ ਦੀ ਉਤਪੱਤੀ ਕੀਤੀ ਜਾ ਸਕਦੀ ਹੈ ।
  3. ਚੰਨ ਅਤੇ ਸੂਰਜ ਦੇ ਆਕਰਸ਼ਣ ਦੇ ਕਾਰਨ ਪੈਦਾ ਜਵਾਰ ਭਾਟਾ ਤੋਂ ਟਰਬਾਈਨ ਘੁੰਮਾ ਕੇ ਟਰਬਾਈਨਾਂ ਦੁਆਰਾ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ਜਿਹੜੀ ਸਾਗਰ ਤੱਟਾਂ ਤੇ ਰਹਿਣ ਵਾਲਿਆਂ ਲਈ ਵਰਦਾਨ ਬਣ ਸਕਦੀ ਹੈ ।
  4. ਸਮੁੰਦਰਾਂ ਦੇ ਵਿਭਿੰਨ ਸਥਾਨਾਂ ਤੇ ਲੂਣਾਂ ਦੀ ਸੰਘਣਤਾ ਵੱਖ-ਵੱਖ ਹੋਣ ਦੇ ਕਾਰਨ ਉਨ੍ਹਾਂ ਤੋਂ ਊਰਜਾ ਪੈਦਾ ਕੀਤੀ ਜਾ ਸਕਦੀ ਹੈ ।
  5. ਸਮੁੰਦਰੀ ਜੀਵਨ ਨੂੰ ਬਾਲਣ ਦੇ ਰੂਪ ਵਿੱਚ ਵਰਤੋਂ ਕਰਕੇ ਕਾਫ਼ੀ ਮਾਤਰਾ ਵਿੱਚ ਊਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 32.
ਭੂ-ਤਾਪ ਊਰਜਾ ਕੀ ਹੈ ? ਇਸ ਦੇ ਮੁੱਖ ਲਾਭ ਕੀ ਹਨ ?
ਉੱਤਰ-
ਭੂ-ਤਾਪ ਊਰਜਾ (Geothermal Energy) – ਧਰਤੀ ਦੀ ਸਤਹਿ ਦੇ ਹੇਠਲੇ ਗਰਮ ਚੱਟਾਨਾਂ ਦੇ ਸੋਮੇ ਨੂੰ ਭੂ-ਤਾਪ ਊਰਜਾ ਕਿਹਾ ਜਾਂਦਾ ਹੈ ।

ਭੂ-ਤਾਪ ਊਰਜਾ ਦੀ ਹੋਂਦ ਧਰਤੀ ਦੇ ਮੱਧ ਭਾਗ ਦੇ ਬਹੁਤ ਗਰਮ ਹੋਣ ਕਾਰਨ ਹੈ । ਇਹ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸੂਰਜ ਤੇ ਨਿਰਭਰ ਨਹੀਂ ਹੈ । ਧਰਤੀ ਦੇ ਹੇਠਲੀਆਂ ਪਿਘਲੀਆਂ ਚੱਟਾਨਾਂ, ਜਿਨ੍ਹਾਂ ਨੂੰ ਮੈਗਮਾ ਕਿਹਾ ਜਾਂਦਾ ਹੈ, ਭੂ-ਤਾਪ ਊਰਜਾ ਦਾ ਸੋਮਾ ਹਨ ।

ਜਦੋਂ ਮੈਗਮਾ ਕੁੱਝ ਧਰਤੀ ਦੀ ਸਤਹਿ ਦੇ ਨੇੜੇ ਆਉਂਦਾ ਹੈ ਤਾਂ ਗਰਮ ਸਥਾਨ ਬਣ ਜਾਂਦੇ ਹਨ । ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਾ ਪਾਣੀ ਗਰਮ ਹੋ ਜਾਂਦਾ ਹੈ ਅਤੇ ਭਾਫ਼ ਵਿੱਚ ਬਦਲ ਜਾਂਦਾ ਹੈ । ਇਹ ਭਾਫ਼ ਚੱਟਾਨਾਂ ਵਿਚਕਾਰ ਫਸ ਜਾਂਦੀ ਹੈ ਅਤੇ ਬਹੁਤ ਉੱਚੇ ਦਬਾਅ ਤੇ ਹੁੰਦੀ ਹੈ । ਜਦੋਂ ਜ਼ਮੀਨ ਅੰਦਰ ਇਨ੍ਹਾਂ ਗਰਮ ਸਥਾਨਾਂ ਤਕ ਪਾਈਪ ਖੋਭੇ ਜਾਂਦੇ ਹਨ ਤਾਂ ਭਾਫ਼ ਬਹੁਤ ਅਧਿਕ ਦਬਾਅ ਨਾਲ ਬਾਹਰ ਨਿਕਲਦੀ ਹੈ । ਇਸ ਨੂੰ ਭਾਫ਼ ਟਰਬਾਈਨਾਂ ਨੂੰ ਚਲਾਉਣ ਲਈ ਵਰਤਿਆ ਜਾਂਦਾ ਹੈ । ਇਨ੍ਹਾਂ ਟਰਬਾਈਨਾਂ ਦੇ ਚਲਣ ਨਾਲ ਬਿਜਲੀ ਪੈਦਾ ਹੁੰਦੀ ਹੈ ।

ਲਾਭ-

  1. ਸਾਰਾ ਸਾਲ ਪ੍ਰਤੀਦਿਨ 24 ਘੰਟੇ ਤੱਕ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ ।
  2. ਕਿਉਂਕਿ ਇਨ੍ਹਾਂ ਵਿੱਚ ਕੋਈ ਬਾਲਣ ਨਹੀਂ ਜਲਾਇਆ ਜਾਂਦਾ ਇਸ ਲਈ ਪ੍ਰਦੂਸ਼ਣ ਪੈਦਾ ਨਹੀਂ ਕਰਦੇ ।
  3. ਬਿਜਲੀ ਪੈਦਾ ਕਰਨ ਵਿੱਚ ਲਾਗਤ ਵੀ ਘੱਟ ਆਉਂਦੀ ਹੈ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 33.
ਵਿਖੰਡਨ ਅਤੇ ਸੰਯਨ ਵਿੱਚ ਉਤਪੰਨ ਹੋਣ ਵਾਲੀ ਉਰਜਾ ਦੀ ਤੁਲਨਾ ਕਰੋ ।
ਉੱਤਰ-
ਵਿਖੰਡਨ ਅਤੇ ਸੰਯਨ ਦੇ ਦੌਰਾਨ ਊਰਜਾ ਵਿੱਚ ਬਹੁਤ ਵੱਡਾ ਅੰਤਰ ਹੈ । ਜਦੋਂ ਇਕ ਗ੍ਰਾਮ ਯੂਰੇਨੀਅਮ ਨੂੰ ਵਿਖੰਡਿਤ ਕੀਤਾ ਜਾਂਦਾ ਹੈ ਤਾਂ ਲਗਭਗ 6.2 × 1010 ਊਰਜਾ ਉਤਪੰਨ ਹੁੰਦੀ ਹੈ । ਪਰੰਤੂ ਜਦੋਂ 1 ਗ੍ਰਾਮ ਡਿਊਟੇਰੀਅਮ ਨੂੰ ਸੰਧਿਤ ਕੀਤਾ ਜਾਂਦਾ ਹੈ ਤਾਂ 2.3 × 1012J ਊਰਜਾ ਉਤਪੰਨ ਹੁੰਦੀ ਹੈ । ਪਰਮਾਣੂ ਵਿਖੰਡਨ ਨੂੰ ਸੰਯਨ ਦੀ ਤੁਲਨਾ ਵਿੱਚ ਅਧਿਕ ਹਾਨੀਕਾਰਕ ਮੰਨਿਆ ਜਾਂਦਾ ਹੈ ਕਿਉਂਕਿ ਵਿਖੰਡਨ ਕਿਰਿਆ ਨਾਲ ਵਾਤਾਵਰਨ ਵਿੱਚ ਰੇਡੀਓ ਸਭਿਅਤਾ ਵੱਧ ਜਾਂਦੀ ਹੈ ਜਿਸਦੇ ਪਰਿਣਾਮਸਰੂਪ ਗੁਣ ਸੂਤਰਾਂ ਅਤੇ ਜੀਨਸ ਵਿੱਚ ਪਰਿਵਰਤਨ ਆ ਜਾਂਦਾ ਹੈ । ਬਲੱਡ ਕੈਂਸਰ ਹੋ ਜਾਂਦਾ ਹੈ ਅਤੇ ਜੈਵਿਕ ਆਧਾਰ ‘ਤੇ ਕਈ ਦੋਸ਼ ਉਤਪੰਨ ਹੋ ਜਾਂਦੇ ਹਨ ।

ਪ੍ਰਸ਼ਨ 34.
ਊਰਜਾ ਦੇ ਪੂਰਤੀ ਯੋਗ ਅਤੇ ਅਪੂਰਤੀ ਯੋਗ ਸੋਮਿਆਂ ਵਿਚਕਾਰ ਅੰਤਰ ਸਪੱਸ਼ਟ ਕਰੋ ।
ਜਾਂ
ਊਰਜਾ ਦੇ ਨਵੀਨੀਕਰਨ ਅਤੇ ਅਨਵੀਨੀਕਰਨ ਸਾਧਨਾਂ ਵਿੱਚ ਅੰਤਰ ਦੱਸੋ ।
ਉੱਤਰ-
ਸਾਡੇ ਘਰਾਂ ਵਿੱਚ ਮੁੱਖ ਰੂਪ ਵਿੱਚ ਵਰਤੀ ਜਾਣ ਵਾਲੀ ਊਰਜਾ ਦੋ ਤਰ੍ਹਾਂ ਦੇ ਸੋਮਿਆਂ ਤੋਂ ਪ੍ਰਾਪਤ ਹੁੰਦੀ ਹੈ । ਪੁਰਤੀ ਯੋਗ ਸੋਮੇ-ਉਰਜਾ ਦੇ ਉਹ ਸੋਮੇ ਜਿਨ੍ਹਾਂ ਦੀ ਖ਼ਪਤ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਉਤਪਾਦਿਤ ਨਹੀਂ ਕੀਤਾ ਜਾ ਸਕਦਾ, ਊਰਜਾ ਦੇ ਅਪੂਰਤੀ ਯੋਗ ਸੋਮੇ ਹੁੰਦੇ ਹਨ ।

ਖਾਣਾ ਪਕਾਉਣ ਲਈ ਅਸੀਂ ਕੋਲਾ, ਮਿੱਟੀ ਦਾ ਤੇਲ, ਐਲ. ਪੀ. ਜੀ. ਆਦਿ ਦਾ ਪ੍ਰਯੋਗ ਕਰਦੇ ਹਾਂ । ਸਰਦੀਆਂ ਵਿੱਚ ਲੱਕੜੀ ਦਾ ਕੋਲਾ ਵੀ ਗਰਮੀ ਪ੍ਰਾਪਤ ਕਰਨ ਲਈ ਬਾਲਦੇ ਹਨ । ਇਕ ਵਾਰ ਵਰਤੇ ਜਾਣ ਤੋਂ ਬਾਅਦ ਦੁਬਾਰਾ ਇਨ੍ਹਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ । ਦਰੱਖ਼ਤਾਂ-ਪੌਦਿਆਂ ਦੀ ਲੱਕੜੀ ਵੀ ਇਸੇ ਸੋਮੇ ਅਧੀਨ ਆਉਂਦੀ ਹੈ । ਇਹ ਸੀਮਿਤ ਹਨ । ਇਹ ਪ੍ਰਦੂਸ਼ਣ ਫੈਲਾਉਂਦੇ ਹਨ ।

ਪੂਰਤੀਯੋਗ ਸੋਮੇ – ਉਰਜਾ ਦੇ ਉਹ ਸੋਮੇ ਜਿਨ੍ਹਾਂ ਦਾ ਕੁੱਝ ਸਮੇਂ ਬਾਅਦ ਪੁਨਰ-ਉਤਪਾਦਨ ਕੀਤਾ ਜਾ ਸਕਦਾ ਹੈ, ਪੂਰਤੀ ਯੋਗ ਸੋਮੇ ਕਹਿੰਦੇ ਹਨ । ਉਰਜਾ ਦੇ ਪੁਰਤੀ ਯੋਗ ਸੋਮੇ ਬਹੁਤ ਸਾਰੇ ਹਨ, ਜਿਵੇਂ-ਸੂਰਜ, ਹਵਾ, ਪਾਣੀ, ਮਿੱਟੀ ਆਦਿ । ਇਨ੍ਹਾਂ ਦਾ ਉਪਯੋਗ ਕਰਨ ਨਾਲ ਇਹ ਦੁਬਾਰਾ ਪੈਦਾ ਹੋ ਜਾਂਦੇ ਹਨ । ਇਨ੍ਹਾਂ ਦੇ ਪ੍ਰਯੋਗ ਤੋਂ ਕੋਈ ਪ੍ਰਦੂਸ਼ਣ ਨਹੀਂ ਫੈਲਦਾ । ਇਹ ਅਸੀਮ ਅਤੇ ਸਾਫ਼ ਊਰਜਾ ਦੇ ਸੋਮੇ ਹਨ ।

ਪ੍ਰਸ਼ਨ 35.
ਕੀ ਊਰਜਾ ਦੇ ਸਾਰੇ ਪੂਰਤੀ ਯੋਗ ਸੋਮੇ ਪ੍ਰਦੂਸ਼ਣ ਪੈਦਾ ਨਹੀਂ ਕਰਦੇ ? ਵਿਆਖਿਆ ਕਰੋ ।
ਉੱਤਰ-
ਊਰਜਾ ਦੇ ਜ਼ਿਆਦਾ ਕਰਕੇ ਪੂਰਤੀ ਯੋਗ ਸੋਮੇ ਲਗਭਗ ਪ੍ਰਦੂਸ਼ਣ ਰਹਿਤ ਹੁੰਦੇ ਹਨ ।
ਊਰਜਾ ਦੇ ਪੂਰਤੀ ਯੋਗ ਸੋਮੇ ਬਹੁਤ ਸਾਰੇ ਹਨ, ਜਿਵੇਂ-ਸੂਰਜ, ਹਵਾ, ਪਾਣੀ, ਖੇਤੀ ਦਾ ਕੂੜਾ-ਕਰਕਟ, ਲੱਕੜੀ ਅਤੇ ਪਸ਼ੂਆਂ ਦਾ ਗੋਬਰ ਆਦਿ । ਸੂਰਜ, ਊਰਜਾ ਦਾ ਸੋਮਾ ਹੈ । ਪਾਣੀ ਤੋਂ ਊਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ । ਜੈਵ ਮਾਤਰਾ (ਜਲਾਉਣ ਵਾਲੀ ਲੱਕੜੀ, ਪਸ਼ੂਆਂ ਦਾ ਗੋਬਰ, ਸ਼ਹਿਰਾਂ ਵਿੱਚ ਉਪਲੱਬਧ ਵਿਘਟਨਕਾਰੀ ਫਾਲਤੂ ਪਦਾਰਥ, ਫ਼ਸਲਾਂ ਦਾ ਕੂੜਾ-ਕਰਕਟ ਆਦਿ) ਨੂੰ ਜਲਾਉਣ ਤੇ ਇਹ ਊਰਜਾ ਦਾ ਕੰਮ ਕਰਦਾ ਹੈ ਅਤੇ ਉਤਸਰਜਿਤ ਹੋਇਆ ਧੂਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ ।

ਪ੍ਰਸ਼ਨ 36.
ਪੌਣ ਚੱਕੀ ਕੀ ਹੁੰਦੀ ਹੈ ? ਇਸ ਦੇ ਲਾਭ ਲਿਖੋ ।
ਉੱਤਰ-
ਪੌਣ ਚੱਕੀ- ਇਹ ਇੱਕ ਅਜਿਹੀ ਜੁਗਤ ਹੈ ਜਿਸ ਵਿੱਚ ਪੰਣ ਦੀ ਗਤਿਜ ਉਰਜਾ ਨੂੰ ਘੁੰਮਣ ਗਤੀ ਦੁਆਰਾ ਯੰਤਰਿਕ ਊਰਜਾ ਅਤੇ ਫਿਰ ਬਿਜਲੀ ਊਰਜਾ ਵਿੱਚ ਬਲਿਆ ਜਾਂਦਾ ਹੈ ।
PSEB 10th Class Science Important Questions Chapter 14 ਊਰਜਾ ਦੇ ਸੋਮੇ 5

ਪੌਣ ਚੱਕੀ ਦੀ ਰਚਨਾ – ਜਦੋਂ ਤੇਜ਼ੀ ਨਾਲ ਘੁੰਮਣ ਵਾਲੀ ਸ਼ਾਫਟ ਵਗਦੀ ਹੋਈ ਪੌਣ, ਪੌਣ ਚੱਕੀ ਦੇ ਬਲੇਡਾਂ ਨਾਲ ਟਕਰਾਉਂਦੀ ਹੈ ਉਹ ਉਨ੍ਹਾਂ ਤੇ ਇਕ ਬਲ ਲਗਾਉਂਦੀ ਹੈ ਜਿਸ ਦੇ ਕਾਰਨ ਪੌਣ ਚੱਕੀਆਂ ਦੇ ਬਲੇਡ ਘੁੰਮਣ ਲਗਦੇ ਹਨ । ਪੌਣ ਚੱਕੀ ਦੇ ਘੁੰਮਣ ਦਾ ਪ੍ਰਭਾਵ ਉਸ ਦੇ ਬਲੇਡਾਂ ਦੀ ਵਿਸ਼ੇਸ਼ ਬਣਤਰ ਦੇ ਕਾਰਨ ਹੁੰਦਾ ਹੈ ਜਿਹੜੀ ਬਿਜਲੀ ਦੇ ਪੱਖੇ ਦੇ ਬਲੇਡਾਂ ਦੇ ਸਮਾਨ ਹੁੰਦੀ ਹੈ । ਪੌਣ ਚੱਕੀ ਨੂੰ ਇੱਕ ਅਜਿਹਾ ਬਿਜਲੀ ਦਾ ਪੱਖਾ ਸਮਝਿਆ। ਜਾ ਸਕਦਾ ਹੈ ਜਿਹੜਾ ਉਲਟ ਦਿਸ਼ਾ ਵਿੱਚ ਕੰਮ ਕਰ ਰਿਹਾ ਹੋਵੇ । ਕਿਉਂਕਿ ਜਦੋਂ ਪੱਖੇ ਦੇ ਬਲੇਡ ਘੁੰਮਦੇ ਹਨ ਤਾਂ ਪੌਣ ਵੱਗਦੀ ਹੈ, ਪਰੰਤ ਜਦੋਂ ਪੌਣ ਵੱਗਦੀ ਹੈ ਤਾਂ ਪੌਣ ਚੱਕੀ ਦੇ ਬਲੇਡ ਘੁੰਮਦੇ ਹਨ ।
PSEB 10th Class Science Important Questions Chapter 14 ਊਰਜਾ ਦੇ ਸੋਮੇ 6

ਘੁੰਮਦੇ ਹੋਏ ਬਲੇਡਾਂ ਦੀ ਘੁੰਮਣ ਗਤੀ ਕਾਰਨ ਪੌਣ-ਚੱਕੀ ਨਾਲ ਕਣਕ ਪੀਸਣ ਵਾਲੀ ਚੱਕੀ ਦਾ ਚਲਾਉਣਾ, ਪਾਣੀ ਵਾਲੇ ਪੰਪ ਦਾ ਚਲਾਉਣਾ, ਘੁਮਿਆਰ ਦਾ ਮਿੱਟੀ ਦੇ ਬਰਤਨਾਂ ਦਾ ਚੱਕਾ ਘੁੰਮਾਉਣਾ ਆਦਿ ਕਾਰਜ ਕੀਤੇ ਜਾ ਸਕਦੇ ਹਨ । ਪੌਣ ਚੱਕੀ ਅਜਿਹੇ ਹੀ ਸਥਾਨ ਤੇ ਲਗਾਈ ਜਾਂਦੀ ਹੈ ਜਿੱਥੇ ਹਵਾ ਵੀ ਲਗਭਗ ਪੂਰਾ ਸਾਲ ਤੀਬਰ ਵੇਗ ਨਾਲ ਚਲਦੀ ਹੈ । ਚਿੱਤਰ ਵਿੱਚ ਪੌਣ-ਚੱਕੀ ਦੁਆਰਾ ਪਾਣੀ ਖਿੱਚਣ ਦੀ ਕਿਰਿਆ ਨੂੰ ਦਰਸਾਇਆ ਗਿਆ ਹੈ । ਪੌਣ-ਚੱਕੀ ਦੀ ਬੈਂਕ ਇੱਕ ਪਾਣੀ ਵਾਲੇ ਪੰਪ ਦੇ ਪਿਸਟਨ ਨਾਲ ਜੁੜੀ ਹੁੰਦੀ ਹੈ । ਜਦੋਂ ਹਵਾ ਪੌਣ-ਚੱਕੀ ਦੇ ਬਲੇਡ ਨਾਲ ਟਕਰਾਉਂਦੀ ਹੈ ਤਾਂ ਚੱਕੀ ਦਾ ਪਹੀਆ ਘੁੰਮਣ ਲਗਦਾ ਹੈ ਅਤੇ ਇਸ ਨਾਲ ਜੁੜਿਆ ਧੁਰਾ ਘੁੰਮਣ ਲਗਦਾ ਹੈ । ਧੁਰੇ ਦੀ ਘੁੰਮਣ ਗਤੀ ਦੇ ਕਾਰਨ ਬੈਂਕ ਉੱਪਰ-ਹੇਠਾਂ ਹੋਣ ਲਗਦੀ ਹੈ ਅਤੇ ਪਾਣੀ ਦੇ ਪੰਪ ਦੀ ਪਿਸਟਨ ਛੜ ਉੱਪਰ-ਹੇਠਾਂ ਗਤੀ ਕਰਦੀ ਹੈ ਜਿਸ ਤੋਂ ਪਾਣੀ ਵਾਲੇ ਪੰਪ ਤੋਂ ਪਾਣੀ ਬਾਹਰ ਨਿਕਲਣ ਲਗਦਾ ਹੈ ।

ਪੌਣ ਊਰਜਾ ਦੇ ਉਪਯੋਗ – ਪੌਣ ਊਰਜਾ ਦੇ ਕਈ ਉਪਯੋਗ ਹਨ ਜਿਵੇਂ ਕਿ-

  1. ਪੌਣ ਕਿਸ਼ਤੀਆਂ ਨੂੰ ਚਲਾਉਣ ਲਈ ।
  2. ਪੌਣ ਚੱਕੀਆਂ ਨਾਲ ਆਟਾ ਚੱਕੀਆਂ ਤੇ ਜਲ ਪੰਪ ਆਦਿ ਨੂੰ ਚਲਾਉਣ ਲਈ ।
  3. ਹਵਾਈ ਜਹਾਜ਼ਾਂ ਦੁਆਰਾ ਉਡਾਨ ਭਰਨ ਲਈ ।
  4. ਬਿਜਲੀ ਪੈਦਾ ਕਰਨ ਲਈ ।

ਪੌਣ ਉਰਜਾ ਦੀਆਂ ਹਾਨੀਆਂ – ਭਾਵੇਂ ਪੌਣ ਉਰਜਾ ਦੇ ਕਈ ਲਾਭ ਹਨ ਪਰੰਤ ਇਸ ਦੀਆਂ ਕਈ ਹਾਨੀਆਂ ਵੀ ਹਨ। ਕਈ ਕਮੀਆਂ ਵੀ ਹਨ ਜਿਵੇਂ ਮੰਨ ਲਓ ਜਦੋਂ ਸਾਨੂੰ ਜ਼ਰੂਰਤ ਹੋਵੇ ਤਾਂ ਉਸ ਸਮੇਂ ਪੌਣ ਦਾ ਵਹਾਓ ਨਾ ਹੋ ਰਿਹਾ ਹੋਵੇ । ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਹੈ ਕਿ ਉਸ ਸਮੇਂ ਪੌਣ ਤੇਜ਼ੀ ਨਾਲ ਨਾ ਵਗਦੀ ਹੋਵੇ । ਪੌਣ ਚੱਕੀ ਨੂੰ ਸਥਾਪਿਤ ਕਰਨ ਲਈ ਖੁੱਲਾ ਖੇਤਰ ਵੀ ਚਾਹੀਦਾ ਹੈ । ਇਕ ਹੋਰ ਕਮੀ ਇਹ ਵੀ ਹੈ ਕਿ ਇਸ ਨੂੰ ਸਥਾਪਿਤ ਕਰਨ ਲਈ ਨਿਰਮਾਣ ਲਾਗਤ ਬਹੁਤ ਜ਼ਿਆਦਾ ਹੈ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 37.
ਸੂਰਜੀ ਸੈੱਲ ਪੈਨਲ ਕਿਵੇਂ ਤਿਆਰ ਕੀਤਾ ਜਾਂਦਾ ਹੈ ? ਚਿੱਤਰ ਬਣਾ ਕੇ ਵਰਣਨ ਕਰੋ ।
ਉੱਤਰ-
ਸੂਰਜੀ ਸੈੱਲ ਪੈਨਲ – ਇਹ ਪੈਨਲ ਅਰਧ ਚਾਲਕਾਂ ਦੀ ਸਹਾਇਤਾ ਤੋਂ ਬਣਾਈ ਇੱਕ ਅਜਿਹੀ ਜੁਗਤ ਹੈ ਜਿਹੜੀ ਸੂਰਜੀ ਊਰਜਾ ਨੂੰ ਬਿਜਲੀ ਊਰਜਾ ਵਿੱਚ ਪਰਿਵਰਤਿਤ ਕਰਕੇ ਉਪਯੋਗੀ ਕੰਮ ਕਰਦੀ ਹੈ ।

ਬਣਾਵਟ – ਸੂਰਜੀ ਸੈੱਲ ਪੈਨਲ ਕਈ ਸੂਰਜੀ ਸੈੱਲਾਂ ਦਾ ਸਮੂਹਿਕ ਰੂਪ ਨਾਲ ਕੰਮ ਕਰਨ ਦੀ ਯੋਗਤਾ ਤੇ ਆਧਾਰਿਤ ਹੁੰਦੇ ਹਨ । ਕਈ ਸੂਰਜੀ ਸੈੱਲਾਂ ਨੂੰ ਵਿਸ਼ੇਸ਼ ਤਰਤੀਬ ਦੇ ਕੇ ਸੂਰਜੀ ਸੈੱਲ ਪੈਨਲ ਬਣਾਏ ਜਾਂਦੇ ਹਨ । ਇਸ ਨੂੰ ਅਜਿਹੀ ਥਾਂ ਤੇ ਲਗਾਇਆ ਜਾਂਦਾ ਹੈ ਜਿੱਥੇ ਕਾਫ਼ੀ ਮਾਤਰਾ ਵਿੱਚ ਧੁੱਪ ਆਉਂਦੀ ਹੋਵੇ। ਪੈਨਲ ਦੀ ਦਿਸ਼ਾ ਨੂੰ ਬਦਲਣ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ ।

ਕਾਰਜ ਵਿਧੀ – ਸਿਲੀਕਾਨ ਅਤੇ ਗੈਲੀਅਮ ਵਰਗੇ ਅਰਧ ਚਾਲਕਾਂ ਦੀ ਸਹਾਇਤਾ ਨਾਲ ਬਣਾਏ ਗਏ ਸੂਰਜੀ ਸੈੱਲਾਂ ਦੇ ਪੈਨਲ ਤੇ ਜਦੋਂ ਸੂਰਜੀ ਊਰਜਾ ਪੈਂਦੀ ਹੈ ਤਾਂ ਅਰਧ ਚਾਲਕ ਦੇ ਭਾਗਾਂ ਵਿੱਚ ਪੁਟੈਂਸ਼ਲ ਅੰਤਰ ਪੈਦਾ ਹੋ ਜਾਂਦਾ ਹੈ । ਚਾਰ ਵਰਗ ਸੈਂ.ਮੀ. ਦੇ ਇਕ ਸਰਜੀ ਸੈੱਲ ਨਾਲ 60 ਮਿ.ਲੀ. ਐਮਪੀਅਰ ਕਰੰਟ
ਸੂਰਜੀ ਪੈਨਲ ਤੋਂ ਡੀ.ਸੀ.ਆਉਟਪੁਟ ਲਗਪਗ 0.4 – 0.5 ਵੋਲਟ ਤੇ ਪੈਦਾ ਹੁੰਦਾ ਹੈ । ਸੂਰਜੀ ਸੈੱਲਾਂ ਦੀ ਘੱਟ ਜਾਂ ਵੱਧ ਗਿਣਤੀ ਦੇ ਆਧਾਰ ਤੇ ਘੱਟ ਜਾਂ ਜ਼ਿਆਦਾ ਬਿਜਲੀ ਊਰਜਾ ਪੈਦਾ ਕੀਤੀ ਜਾਂਦੀ ਹੈ ।
ਉਪਯੋਗ-

  1. ਸੜਕਾਂ ਤੇ ਪ੍ਰਕਾਸ਼ ਦੀ ਵਿਵਸਥਾ ਕੀਤੀ ਜਾਂਦੀ ਹੈ ।
  2. ਬਣਾਉਟੀ ਵਿੱਚ ਉਪਗ੍ਰਹਿ ਅਤੇ ਪੁਲਾੜ ਖੋਜ ਯਾਨਾਂ ਵਿੱਚ ਬਿਜਲੀ ਦਾ ਪ੍ਰਬੰਧ ਕੀਤਾ । ਜਾਂਦਾ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਊਰਜਾ ਦਾ ਅਨੰਤ ਮੁੱਖ ਸੋਮਾ ਕਿਹੜਾ ਹੈ ?
ਉੱਤਰ-
ਸੂਰਜਾ ।

ਪ੍ਰਸ਼ਨ 2.
ਊਰਜਾ ਦੇ ਸੋਮਿਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਸੂਰਜ ਦੇ ਸੋਮਿਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ-

  1. ਪੂਰਤੀ ਯੋਗ ਊਰਜਾ ਸੋਮੇ ਅਤੇ
  2. ਪੂਰਤੀ ਅਯੋਗ ਊਰਜਾ ਸੋਮੇ ।

ਪ੍ਰਸ਼ਨ 3.
ਬਾਇਓ ਗੈਸ ਦੇ ਤੱਤ ਲਿਖੋ ।
ਉੱਤਰ-
ਬਾਇਓ ਗੈਸ ਦੇ ਮੁੱਖ ਤੱਤ-CH4, CO2 ਅਤੇ H2S ਹਨ । ਇਸ ਵਿੱਚ ਮੀਥੇਨ 65% ਹੁੰਦੀ ਹੈ ।

ਪ੍ਰਸ਼ਨ 4.
ਕਿਸੇ ਦੋ ਪਥਰਾਟ ਬਾਲਣਾਂ ਦੇ ਨਾਂ ਲਿਖੋ ।
ਉੱਤਰ-

  1. ਕੋਲਾ,
  2. ਪੈਟਰੋਲੀਅਮ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 5.
ਇਕ ਕਾਰਨ ਦੱਸੋ ਜਿਸ ਦੇ ਆਧਾਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਬਾਇਓ ਗੈਸ ਇੱਕ ਚੰਗਾ ਬਾਲਣ ਹੈ ।
ਉੱਤਰ-
ਇਸ ਦਾ ਵਧੇਰੇ ਹਿੱਸਾ ਮੀਥੇਨ ਹੈ ਜੋ ਇਕ ਚੰਗਾ ਬਾਲਣ ਹੈ ।

ਪ੍ਰਸ਼ਨ 6.
ਬਾਇਓ ਗੈਸ ਪਲਾਂਟ ਕਿਸਾਨਾਂ ਲਈ ਵਰਦਾਨ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਕਿਉਂਕਿ ਇਸ ਨਾਲ ਗੈਸੀ ਬਾਲਣ ਤੋਂ ਇਲਾਵਾ ਸਲਰੀ ਦੇ ਰੂਪ ਵਿੱਚ ਖਾਦ ਵੀ ਮਿਲਦੀ ਹੈ ।

ਪ੍ਰਸ਼ਨ 7.
L.P.G ਦੇ ਤੱਤ ਲਿਖੋ ।
ਉੱਤਰ-
ਈਥੇਨ, ਪੇਨ ਅਤੇ ਬਿਊਟੇਨ । L.P.G. ਦਾ ਮੁੱਖ ਸੰਘਟਕ ਬਿਊਟੇਨ ਹੈ ਜਿਸ ਨੂੰ ਉੱਚ ਦਬਾਅ ਹੇਠ ਤਰਲ ਰੂਪ ਵਿੱਚ ਬਦਲਿਆ ਜਾ ਸਕਦਾ ਹੈ ।

ਪ੍ਰਸ਼ਨ 8.
ਗੈਰ-ਨਵਿਆਉਣਯੋਗ ਬਾਲਣ ਕਿਹੜੇ-ਕਿਹੜੇ ਹਨ ?
ਉੱਤਰ-
ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ।

ਪ੍ਰਸ਼ਨ 9.
ਕੋਲ ਗੈਸ ਕੀ ਹੈ ?
ਉੱਤਰ-
ਹਾਈਡਰੋਜਨ, ਮੀਥੇਨ ਅਤੇ ਕਾਰਬਨ ਮੋਨੋਆਕਸਾਈਡ ਦਾ ਮਿਸ਼ਰਨ ਹੈ ।

ਪ੍ਰਸ਼ਨ 10.
ਜੈਵ-ਪੁੰਜ ਤੋਂ ਕੀ ਭਾਵ ਹੈ ?
ਉੱਤਰ-
ਜੈਵ-ਪੰਜ – ਪੌਦਿਆਂ ਅਤੇ ਜੰਤੂਆਂ ਦੇ ਸਰੀਰ ਵਿੱਚ ਸਥਿਤ ਸਮੱਗਰੀ ਨੂੰ ਜੈਵ-ਪੁੰਜ ਆਖਦੇ ਹਨ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 11.
ਪੌਣ ਊਰਜਾ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪੌਣ ਊਰਜਾ (Wind Energy) – ਹਵਾ ਦੇ ਵਿਸ਼ਾਲ ਪੁੰਜ ਦੀ ਗਤੀਸ਼ੀਲਤਾ ਨਾਲ ਸੰਬੰਧਿਤ ਊਰਜਾ ਨੂੰ ਗਤੀ ਊਰਜਾ ਕਹਿੰਦੇ ਹਨ ।

ਪ੍ਰਸ਼ਨ 12.
ਬਾਲਣ ਦੇ ਰੂਪ ਵਿੱਚ ਗੋਹੇ ਦੀਆਂ ਪਾਥੀਆਂ ਦੀਆਂ ਕੋਈ ਦੋ ਹਾਨੀਆਂ ਲਿਖੋ ।
ਉੱਤਰ-

  1. ਇਨ੍ਹਾਂ ਦਾ ਦਿਨ, ਅਪੂਰਨ ਹੁੰਦਾ ਹੈ ਜਿਸ ਨਾਲ ਧੂੰਆਂ ਪੈਦਾ ਹੁੰਦਾ ਹੈ ।
  2. ਗੋਹੇ ਵਿੱਚ ਮੌਜੂਦ ਲਾਭਦਾਇਕ ਤੱਤ ਬਰਬਾਦ ਹੋ ਜਾਂਦੇ ਹਨ ।

ਪ੍ਰਸ਼ਨ 13.
ਬਾਇਓ ਗੈਸ ਦਾ ਮੁੱਖ ਸੋਮਾ ਕੀ ਹੈ ?
ਉੱਤਰ-
ਬਾਇਓ ਗੈਸ ਦਾ ਮੁੱਖ ਸੋਮਾ ਗੋਬਰ ਹੈ ।

ਪ੍ਰਸ਼ਨ 14.
ਬਾਲਣ ਤੋਂ ਇਲਾਵਾ ਬਾਇਓ ਗੈਸ ਦਾ ਇਕ ਉਪਯੋਗ ਲਿਖੋ ।
ਉੱਤਰ-
ਬਾਇਓ ਗੈਸ ਦਾ ਪ੍ਰਯੋਗ ਸੜਕਾਂ ‘ਤੇ ਪ੍ਰਕਾਸ਼ ਕਰਨ ਲਈ ਹੁੰਦਾ ਹੈ ।

ਪ੍ਰਸ਼ਨ 15.
ਬਾਇਓ ਗੈਸ ਪਲਾਂਟ ਕਿਹੜੀ-ਕਿਹੜੀ ਤਰ੍ਹਾਂ ਦੇ ਹਨ ?
ਉੱਤਰ-

  1. ਸਥਾਈ ਗੁੰਬਦ ਪਲਾਂਟ
  2. ਤੈਰਦੀ ਗੈਸ ਟੈਂਕੀ ਪਲਾਂਟ ।

ਪ੍ਰਸ਼ਨ 16.
ਸੂਰਜੀ ਪੈਨਲ ਕੀ ਹੁੰਦਾ ਹੈ ?
ਉੱਤਰ-
ਸੂਰਜੀ ਪੈਨਲ – ਇਹ ਅਰਧਚਾਲਕਾਂ ਦੀ ਸਹਾਇਤਾ ਨਾਲ ਬਣਾਈ ਗਈ ਇੱਕ ਅਜਿਹੀ ਜੁਗਤ ਹੈ ਜਿਹੜੀ ਸੋਲਰ ਊਰਜਾ ਨੂੰ ਬਿਜਲੀ ਊਰਜਾ ਵਿੱਚ ਪਰਿਵਰਤਿਤ ਕਰਕੇ ਉਪਯੋਗੀ ਕੰਮ ਕਰਦੀ ਹੈ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 17.
ਕੋਈ ਚਾਰ ਅਰਧਚਾਲਕਾਂ ਦੇ ਨਾਂ ਦੱਸੋ ਜਿਨ੍ਹਾਂ ਨਾਲ ਸੂਰਜੀ ਸੈੱਲ ਬਣਾਏ ਜਾਂਦੇ ਹਨ ।
ਜਾਂ
ਅਜਿਹੇ ਦੋ ਪਦਾਰਥਾਂ ਦੇ ਨਾਂ ਦੱਸੋ ਜੋ ਸੂਰਜੀ ਸੈੱਲ ਬਣਾਉਣ ਵਿੱਚ ਉਪਯੋਗ ਹੁੰਦੇ ਹਨ ।
ਉੱਤਰ-
ਸਿਲੀਕਾਂਨ, ਗੇਲੀਅਮ, ਸੇਲੀਨਿਅਮ, ਜਰੇਨਿਅਮ ।

ਪ੍ਰਸ਼ਨ 18.
ਅਰਧ ਚਾਲਕਾਂ ਨਾਲ ਬਣਨ ਵਾਲੇ ਸੂਰਜੀ ਸੈੱਲਾਂ ਦੀ ਸਮਰੱਥਾ ਕਿੰਨੀ ਹੈ ?
ਉੱਤਰ-
10%-18%.

ਪ੍ਰਸ਼ਨ 19.
ਸਮੁੰਦਰੀ ਤਾਪ ਊਰਜਾ ਨੂੰ ਕਿਹੜੇ ਉਪਯੋਗੀ ਰੂਪ ਵਿੱਚ ਬਦਲਿਆ ਜਾ ਸਕਦਾ ਹੈ ?
ਉੱਤਰ-
ਬਿਜਲੀ ਵਿੱਚ ।

ਪ੍ਰਸ਼ਨ 20.
ਅਰਧ ਚਾਲਕਾਂ ਦੀ ਚਾਲਕਤਾ ਨੂੰ ਕਿਸ ਤਰ੍ਹਾਂ ਵਧਾਇਆ ਜਾ ਸਕਦਾ ਹੈ ?
ਉੱਤਰ-
ਅਰਧ ਚਾਲਕਾਂ ਦੀ ਚਾਲਕਤਾ ਨੂੰ ਵਿਸ਼ੇਸ਼ ਪਦਾਰਥ (ਅਸ਼ੁੱਧੀ) ਮਿਲਾ ਕੇ ਵਧਾਇਆ ਜਾ ਸਕਦਾ ਹੈ ।

ਪ੍ਰਸ਼ਨ 21.
ਪਰੰਪਰਾਗਤ ਰੂਪ ਨਾਲ ਸੂਰਜੀ ਊਰਜਾ ਦੇ ਦੋ ਉਪਯੋਗ ਲਿਖੋ ।
ਉੱਤਰ-

  1. ਕੱਪੜੇ ਸੁਚਾਉਣ ਵਿੱਚ
  2. ਸਮੁੰਦਰ ਦੇ ਪਾਣੀ ਤੋਂ ਲੂਣ ਬਣਾਉਣ ਵਿੱਚ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 22.
ਸੂਰਜੀ ਪੈਨਲਾਂ ਦੇ ਦੋ ਲਾਭ ਲਿਖੋ ।
ਉੱਤਰ-

  1. ਸੜਕਾਂ ਤੇ ਪ੍ਰਕਾਸ਼ ਕਰਨਾ
  2. ਜਲ-ਪੰਪ ਚਲਾਉਣ ।

ਪ੍ਰਸ਼ਨ 23.
ਬਣਾਉਟੀ ਉਪਗ੍ਰਹਿ ਵਿੱਚ ਬਿਜਲੀ ਊਰਜਾ ਕਿਹੜੇ ਸਾਧਨ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ?
ਉੱਤਰ-
ਸੂਰਜੀ ਪੈਨਲਾਂ ਤੋਂ ।

ਪ੍ਰਸ਼ਨ 24.
ਪਥਰਾਟ ਬਾਲਣ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪਥਰਾਟ ਬਾਲਣ-ਜੀਵ – ਜੰਤੂਆਂ ਦੇ ਰਹਿੰਦ-ਖੂੰਹਦ ਧਰਤੀ ਹੇਠ ਦੱਬੇ ਰਹੇ ਅਤੇ ਆਕਸੀਜਨ ਦੀ ਅਣਹੋਂਦ ਵਿੱਚ ਅਪਘਟਿਤ ਹੋ ਕੇ ਬਾਲਣ ਬਣ ਗਿਆ ਜਿਸ ਨੂੰ ਪਥਰਾਟ ਬਾਲਣ ਆਖਦੇ ਹਨ ।
ਉਦਾਹਰਨ – ਕੋਲਾ, ਪੈਟਰੋਲੀਅਮ ।

ਪ੍ਰਸ਼ਨ 25.
ਅਨਵੀਨੀਕਰਨ ਸਾਧਨਾਂ ਦੀਆਂ ਤਿੰਨ ਉਦਾਹਰਨਾਂ ਦਿਓ :
ਉੱਤਰ-

  1. ਕੋਲਾ
  2. ਮਿੱਟੀ ਦਾ ਤੇਲ
  3. L.P.G.

ਪ੍ਰਸ਼ਨ 26.
ਕਿਸੇ ਦੋ ਪੂਰਤੀ ਯੋਗ ਸੋਮਿਆਂ ਦੇ ਨਾਂ ਲਿਖੋ ।
ਉੱਤਰ-
ਪੂਰਤੀਯੋਗ ਸੋਮਿਆਂ ਦੇ ਨਾਂ-

  1. ਪਾਣੀ
  2. ਹਵਾ ।

ਪ੍ਰਸ਼ਨ 27.
ਬਾਇਓ ਗੈਸ ਕਿਨ੍ਹਾਂ ਪਦਾਰਥਾਂ ਤੋਂ ਤਿਆਰ ਕੀਤੀ ਜਾਂਦੀ ਹੈ ?
ਉੱਤਰ-
ਜੰਤੂਆਂ ਅਤੇ ਪੌਦਿਆਂ ਦੀ ਰਹਿੰਦ-ਖੂੰਹਦ ਦੀ ਪਾਣੀ ਦੀ ਹੋਂਦ ਅਤੇ ਆਕਸੀਜਨ ਦੀ ਗੈਰ-ਮੌਜੂਦਗੀ ਵਿੱਚ ਸੂਖ਼ਮ ਜੀਵਾਂ ਦੁਆਰਾ ਲਘੂਕਰਨ ਦੌਰਾਨ ਪ੍ਰਾਪਤ ਹੁੰਦੀ ਹੈ, ਜਿਸ ਨੂੰ ਬਾਇਓ ਗੈਸ ਕਹਿੰਦੇ ਹਨ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 28.
ਸਮੁੰਦਰੀ ਤਾਪ ਊਰਜਾ ਕੀ ਹੈ ?
ਉੱਤਰ-
ਸਮੁੰਦਰੀ ਤਾਪ ਊਰਜਾ – ਸਮੁੰਦਰ ਦੀ ਸਤਹਿ ਦੇ ਪਾਣੀ ਅਤੇ ਡੂੰਘਾਈ ਦੇ ਪਾਣੀ ਦੇ ਤਾਪਮਾਨ ਵਿੱਚ ਅੰਤਰ ਕਾਰਨ ਉਪਲੱਬਧ ਊਰਜਾ ਨੂੰ ਸਮੁੰਦਰੀ ਤਾਪ ਊਰਜਾ ਕਹਿੰਦੇ ਹਨ ।

ਪ੍ਰਸ਼ਨ 29.
ਸਰੀਰਿਕ ਕਾਰਜਾਂ ਦੇ ਕਰਨ ਲਈ ਕਿਸ ਊਰਜਾ ਦੀ ਲੋੜ ਪੈਂਦੀ ਹੈ ?
ਉੱਤਰ-
ਪੱਠਿਆਂ ਦੀ ਉਰਜਾ ।

ਪ੍ਰਸ਼ਨ 30.
ਕਿਸ ਬਾਲਣ ਦੇ ਪ੍ਰਯੋਗ ਨੇ ਉਦਯੋਗਿਕ ਕ੍ਰਾਂਤੀ ਨੂੰ ਸੰਭਵ ਬਣਾਇਆ ਹੈ ?
ਉੱਤਰ-
ਕੋਲੇ ਦੇ ਉਪਯੋਗ ਨੇ ।

ਪ੍ਰਸ਼ਨ 31.
ਪਥਰਾਟ ਬਾਲਣ ਊਰਜਾ ਦੇ ਕਿਸ ਕਿਸਮ ਦੇ ਸੋਮੇ ਹਨ ?
ਉੱਤਰ-
ਪੂਰਤੀਅਯੋਗ ਸਰੋਤ ।

ਪ੍ਰਸ਼ਨ 32.
ਬਿਜਲਈ ਉਪਕਰਨਾਂ ਵਿੱਚ ਆਮ ਤੌਰ ‘ਤੇ ਕਿਸ ਬਾਲਣ ਨੂੰ ਜਲਾ ਕੇ ਭਾਫ਼ ਤਿਆਰ ਕੀਤੀ ਜਾਂਦੀ ਹੈ ?
ਉੱਤਰ-
ਪਥਰਾਟ ਬਾਲਣ (ਫਾਸਿਲ ਬਾਲਣ) ਕੋਲਾ ਜਲਾ ਕੇ ।

ਪ੍ਰਸ਼ਨ 33.
ਜਿਨ੍ਹਾਂ ਪਲਾਂਟ ਵਿੱਚ ਬਾਲਣ ਨੂੰ ਜਲਾ ਕੇ ਊਸ਼ਮਾ ਊਰਜਾ ਉਤਪੰਨ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਕੀ ਕਹਿੰਦੇ ਹਨ ?
ਉੱਤਰ-
ਤਾਪ ਬਿਜਲੀ ਪਲਾਂਟ ।

ਪ੍ਰਸ਼ਨ 34.
ਪਣ-ਬਿਜਲੀ ਪਲਾਂਟ ਵਿੱਚ ਸਥਿਤਿਜ ਊਰਜਾ ਦਾ ਪਰਿਵਰਤਨ ਕਿਸ ਪ੍ਰਕਾਰ ਦੀ ਊਰਜਾ ਵਿੱਚ ਕੀਤਾ ਜਾਂਦਾ ਹੈ ?
ਉੱਤਰ-
ਗਤਿਜ ਉਰਜਾ ਤੋਂ ਬਿਜਲੀ ਉਰਜਾ ਵਿੱਚ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 35.
ਪੌਣ ਊਰਜਾ ਫਾਰਮ ਕਿਸਨੂੰ ਕਹਿੰਦੇ ਹਨ ?
ਉੱਤਰ-
ਜਦੋਂ ਕਿਸੇ ਵਿਸ਼ਾਲ ਖੇਤਰ ਵਿੱਚ ਬਹੁਤ ਸਾਰੀਆਂ ਪਣ-ਚੱਕੀਆਂ ਲਗਾਈਆਂ ਜਾਂਦੀਆਂ ਹਨ, ਤਾਂ ਉਸ ਖੇਤਰ ਨੂੰ ਪੌਣ-ਊਰਜਾ ਫਾਰਮ ਕਹਿੰਦੇ ਹਨ ?

ਪ੍ਰਸ਼ਨ 36.
ਕਿਸ ਦੇਸ਼ ਨੂੰ ਪੌਣਾਂ ਦਾ ਦੇਸ਼ ਕਿਹਾ ਗਿਆ ਹੈ ?
ਉੱਤਰ-
ਡੈਨਮਾਰਕ ਨੂੰ ।

ਪ੍ਰਸ਼ਨ 37.
ਪੌਣ ਉਰਜਾ ਪ੍ਰਾਪਤ ਕਰਨ ਲਈ ਪੌਣਾਂ ਦੀ ਚਾਲ ਕਿੰਨੀ ਹੋਣੀ ਚਾਹੀਦੀ ਹੈ ?
ਉੱਤਰ-
15 km/h ਤੋਂ ਵੱਧ ।

ਪ੍ਰਸ਼ਨ 38.
ਸੂਰਜੀ ਕੁੱਕਰ ਵਿੱਚ ਕੱਚ ਦੀ ਸ਼ੀਟ ਦਾ ਕਵਰ ਕਿਉਂ ਲਗਾਇਆ ਜਾਂਦਾ ਹੈ ?
ਉੱਤਰ-
ਸ਼੍ਰੀਨ ਹਾਊਸ ਪ੍ਰਭਾਵ ਪੈਦਾ ਕਰਨ ਲਈ ।

ਪ੍ਰਸ਼ਨ 39.
ਸੋਲਰ ਸੈੱਲ ਸੂਰਜੀ ਊਰਜਾ ਨੂੰ ਕਿਸ ਊਰਜਾ ਵਿੱਚ ਪਰਿਵਰਤਿਤ ਕਰਦਾ ਹੈ ?
ਉੱਤਰ-
ਬਿਜਲੀ ਊਰਜਾ ਵਿੱਚ ।

ਪ੍ਰਸ਼ਨ 40.
ਸਮੁੰਦਰਾਂ ਵਿੱਚ ਪਾਣੀ ਦਾ ਲੇਵਲ ਕਿਸੇ ਕਾਰਨ ਚੜ੍ਹਦਾ ਅਤੇ ਡਿੱਗਦਾ ਰਹਿੰਦਾ ਹੈ ?
ਉੱਤਰ-
ਚੰਨ ਦੇ ਗੁਰੂਤਾ ਆਕਰਸ਼ਣ ਕਾਰਨ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 41.
ਨਿਊਕਲੀ ਊਰਜਾ ਕਿਸ ਕਾਰਨ ਉਤਪੰਨ ਹੁੰਦੀ ਹੈ ?
ਉੱਤਰ-
ਨਿਉਕਲੀ ਵਿਖੰਡਨ ਕਾਰਨ ।

ਪ੍ਰਸ਼ਨ 42.
ਭਾਰੀ ਨਿਉਕਲੀ ਤੱਤਾਂ ਦੇ ਤਿੰਨ ਉਦਾਹਰਨ ਦਿਓ ।
ਉੱਤਰ-

  1. ਯੂਰੇਨੀਅਮ,
  2. ਪਲੂਟੋਨੀਅਮ,
  3. ਥੋਰੀਅਮ ।

ਪ੍ਰਸ਼ਨ 43.
ਅਲਬਰਟ ਦਾ ਨਿਊਕਲੀ ਵਿਖੰਡਨ ਸੰਬੰਧੀ ਸੂਤਰ ਲਿਖੋ ।
ਉੱਤਰ-
E = Δmc2

ਪ੍ਰਸ਼ਨ 44.
ਸਾਡੇ ਦੇਸ਼ ਵਿੱਚ ਨਿਊਕਲੀਅਰ ਬਿਜਲਈ ਰੀਐਕਟਰ ਕਿੱਥੇ-ਕਿੱਥੇ ਸਥਿਤ ਹਨ ?
ਉੱਤਰ-
ਡਾਰਾਪੁਰ (ਮਹਾਂਰਾਸ਼ਟਰ), ਰਾਣਾ ਪ੍ਰਤਾਪ ਸਾਗਰ (ਰਾਜਸਥਾਨ) ਕਲਾਕਮ (ਤਾਮਿਲਨਾਡੂ), ਨਰੋਗ (ਉੱਤਰ ਪ੍ਰਦੇਸ਼), ਕੈਗਾ (ਕਰਨਾਟਕ) ਅਤੇ ਕਟਰਾਪੁਰ (ਗੁਜਰਾਤ ।

ਪ੍ਰਸ਼ਨ 45.
CNG ਦਾ ਪੂਰਾ ਨਾਂ ਲਿਖੋ ।
ਉੱਤਰ-
ਸੰਪੀੜਤ ਕੁਦਰਤੀ ਗੈਸ (Compressed Natural Gas) ।

ਪ੍ਰਸ਼ਨ 46.
ਊਰਜਾ ਦਾ ਵਾਸਤਵ ਵਿੱਚ ਮੁੱਖ ਸਰੋਤ ਕਿਹੜਾ ਹੈ ?
ਉੱਤਰ-
ਸੂਰਜ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 47.
ਸੋਲਰ ਸੈੱਲ ਕਿਹੜੀ ਊਰਜਾ ਨੂੰ ਕਿਹੜੀ ਊਰਜਾ ਵਿੱਚ ਪਰਿਵਰਤਿਤ ਕਰਦਾ ਹੈ ?
ਉੱਤਰ-
ਸੂਰਜੀ ਉਰਜਾ ਨੂੰ ਬਿਜਲਈ ਊਰਜਾ ਵਿੱਚ ।

ਪ੍ਰਸ਼ਨ 48.
ਬਿਜਲੀ ਉਤਪਾਦਨ ਕਰਨ ਲਈ ਕਿਸ ਊਰਜਾ ਦਾ ਉਪਯੋਗ ਕਰਨ ਨਾਲ ਪਰਿਵਆਵਰਣ ਪ੍ਰਦੂਸ਼ਿਤ ਨਹੀਂ ਹੁੰਦਾ ਹੈ ? .
ਉੱਤਰ-
ਪੌਣ ਉਰਜਾ ।

ਪ੍ਰਸ਼ਨ 49.
ਸੋਲਰ ਸੈੱਲ ਕੀ ਹੁੰਦਾ ਹੈ ?
ਉੱਤਰ-
ਸੋਲਰ ਸੈੱਲ-ਇੱਕ ਅਜਿਹੀ ਜੁਗਤ ਹੈ ਜਿਹੜੀ ਸੂਰਜੀ ਊਰਜਾ ਨੂੰ ਬਿਜਲਈ ਊਰਜਾ ਵਿੱਚ ਪਰਿਵਰਤਿਤ ਕਰਦੀ ਹੈ ।

ਪ੍ਰਸ਼ਨ 50.
ਬਣਾਉਟੀ ਉਪਗ੍ਰਹਿ ਵਿੱਚ ਬਿਜਲਈ ਊਰਜਾ ਕਿਸ ਸਾਧਨ ਨਾਲ ਪ੍ਰਾਪਤ ਕੀਤੀ ਜਾਂਦੀ ਹੈ ?
ਉੱਤਰ-
ਸੋਲਰ ਪੈਨਲ ਤੋਂ ।

ਪ੍ਰਸ਼ਨ 51.
ਚਿੱਤਰ ਵਿਚ ਦਰਸਾਏ ਗਏ ਯੰਤਰ ਵਿਚ ਕਿਸ ਕਿਸਮ ਦਾ ਦਰਪਣ ਵਧੇਰੇ ਢੁੱਕਵਾਂ ਹੁੰਦਾ ਹੈ ?
PSEB 10th Class Science Important Questions Chapter 14 ਊਰਜਾ ਦੇ ਸੋਮੇ 11

ਪ੍ਰਸ਼ਨ 52.
ਹੇਠਾਂ ਦਿੱਤੇ ਚਿੱਤਰ ਵਿੱਚ ਦਰਸਾਏ ਯੰਤਰ ਦਾ ਨਾਂ ਲਿਖੋ । ਇਸ ਵਿੱਚ ਕੀ ਤਿਆਰ ਕੀਤਾ ਜਾ ਰਿਹਾ ਹੈ ?
PSEB 10th Class Science Important Questions Chapter 14 ਊਰਜਾ ਦੇ ਸੋਮੇ 12
ਉੱਤਰ-
ਯੰਤਰ ਦਾ ਨਾਂ – ਸਥਿਰ ਗੁੰਬਦ ਕਿਸਮ ਦਾ ਬਾਇਓ ਗੈਸ ਪਲਾਂਟ । ਇਸ ਯੰਤਰ ਵਿੱਚ ਬਾਇਓ ਗੈਸ (ਜੈਵ ਗੈਸ) ਤਿਆਰ ਕੀਤੀ ਜਾ ਰਹੀ ਹੈ ।

ਪ੍ਰਸ਼ਨ 53.
ਹੇਠਾਂ ਦਿੱਤੇ ਚਿੱਤਰ ਵਿੱਚ PSEB 10th Class Science Important Questions Chapter 14 ਊਰਜਾ ਦੇ ਸੋਮੇ 13 ਨੂੰ ਅੰਕਿਤ ਕਰੋ ।
PSEB 10th Class Science Important Questions Chapter 14 ਊਰਜਾ ਦੇ ਸੋਮੇ 14
ਉੱਤਰ-

  1. ਸਮਤਲ ਦਰਪਣ
  2. ਬਾਹਰੀ ਲੱਕੜ ਦਾ ਬਕਸਾ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਨਾ-ਨਵਿਆਉਣ ਯੋਗ ਸ੍ਰੋਤ ਹੈ-
(a) ਸੂਰਜੀ ਊਰਜਾ
(b) ਪੌਣ ਊਰਜਾ
(c) ਕੁਦਰਤੀ ਗੈਸ
(d) ਪਾਣੀ ।
ਉੱਤਰ-
(c) ਕੁਦਰਤੀ ਗੈਸ ।

ਪ੍ਰਸ਼ਨ 2.
ਪਣ-ਬਿਜਲੀ ਸੰਯੰਤਰ ਵਿੱਚ ਪ੍ਰਯੋਗ ਕੀਤੀ ਜਾਂਦੀ ਹੈ-
(a) ਪੌਣ ਉਰਜਾ
(b) ਗਤੀਸ਼ੀਲ ਪਾਣੀ ਦੀ ਉਰਜਾ
(c) ਕੋਲੇ ਦੇ ਜਲਣ ਤੋਂ ਉਤਪੰਨ ਹੋਈ ਉਰਜਾ
(d) ਉੱਪਰ ਦਿੱਤੇ ਸਾਰੇ ।
ਉੱਤਰ-
(b) ਗਤੀਸ਼ੀਲ ਪਾਣੀ ਦੀ ਊਰਜਾ ।

ਪ੍ਰਸ਼ਨ 3.
ਇੱਕ ਤਾਪ ਬਿਜਲੀ ਯੰਤਰ ਵਿੱਚ ਉਪਯੋਗ ਕੀਤੀ ਜਾਂਦੀ ਹੈ-
(a) ਪੌਣ ਊਰਜਾ
(b) ਗਤੀਸ਼ੀਲ ਪਾਣੀ ਦੀ ਊਰਜਾ
(c) ਫਾਂਸਿਲ ਈਂਧਨ ਦੇ ਜਲਣ ਤੋਂ ਉਤਪੰਨ ਹੋਈ ਊਰਜਾ
(d) ਉੱਪਰ ਦਿੱਤੇ ਸਾਰੇ ।
ਉੱਤਰ-
(c) ਫਾਂਸਿਲ ਈਂਧਨ ਦੇ ਜਲਣ ਤੋਂ ਉਤਪੰਨ ਹੋਈ ਊਰਜਾ ।

ਪ੍ਰਸ਼ਨ 4.
ਇੱਕ ਬਕਸਾਨੁਮਾ ਸੋਲਰ ਕੁੱਕਰ ਨੂੰ 2-3 ਘੰਟੇ ਸੂਰਜ ਦੇ ਪ੍ਰਕਾਸ਼ ਵਿੱਚ ਰੱਖਣ ਨਾਲ ਉਸਦਾ ਤਾਪ ਰੇਂਜ ਹੋਵੇਗਾ-
(a) 60°C ਤੋਂ 80°C
(b) 80°C ਤੋਂ 100°C
(c) 100°C ਤੋਂ 140°C
(d) 140°C ਤੋਂ 180°C.
ਉੱਤਰ-
(c) 100°C ਤੋਂ 140°C.

ਪ੍ਰਸ਼ਨ 5.
ਸੂਰਜੀ ਊਰਜਾ ਨੂੰ ਬਿਜਲੀ ਊਰਜਾ ਵਿੱਚ ਬਦਲਦਾ ਹੈ-
(a) ਸੋਲਰ ਪਾਣੀ ਹੀਟਰ
(b) ਸੂਰਜੀ ਸੈੱਲ ਪੈਨਲ
(c) ਸੌਰ ਭੱਟੀ
(d) ਸੂਰਜੀ ਕੁੱਕਰ ।
ਉੱਤਰ-
(b) ਸੂਰਜੀ ਸੈੱਲ ਪੈਨਲ ।

ਪ੍ਰਸ਼ਨ 6.
ਸੂਰਜੀ ਸੈੱਲ ਬਣਾਉਣ ਲਈ ਉਪਯੋਗ ਕੀਤਾ ਜਾਂਦਾ ਹੈ-
(a) ਕਾਰਬਨ
(b) ਸਿਲੀਕਾਨ
(c) ਸੋਡੀਅਮ
(d) ਕੋਬਾਲਟ ।
ਉੱਤਰ-
(b) ਸਿਲੀਕਾਨ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 7.
ਉਹ ਉਪਕਰਨ ਜੋ ਊਰਜਾ ਦੇ ਇੱਕ ਰੂਪ ਨੂੰ ਯੰਤ੍ਰਿਕ ਊਰਜਾ ਵਿੱਚ ਬਦਲਦਾ ਹੈ, ਅਖਵਾਉਂਦਾ ਹੈ –
(a) ਸੂਰਜੀ ਕੁੱਕਰ
(b) ਸੂਰਜੀ ਸੈੱਲ
(c) ਇੰਜਨ
(d) ਉੱਪਰ ਦਿੱਤੇ ਗਏ ਸਾਰੇ ।
ਉੱਤਰ-
(c) ਇੰਜਨ ।

ਪ੍ਰਸ਼ਨ 8.
ਹੇਠ ਲਿਖਿਆਂ ਵਿੱਚੋਂ ਕਿਹੜਾ ਜੈਵ ਮਾਤਰਾ ਉਰਜਾ ਸੋਤ ਦਾ ਉਦਾਹਰਨ ਨਹੀਂ ਹੈ ?
(a) ਲੱਕੜ
(b) ਗੋਬਰ ਗੈਸ
(c) ਕੋਲਾ
(d) ਨਿਊਕਲੀ ਊਰਜਾ ।
ਉੱਤਰ-
(d) ਨਿਊਕਲੀ ਊਰਜਾ ।

ਪ੍ਰਸ਼ਨ 9.
ਹੇਠ ਲਿਖਿਆਂ ਵਿੱਚੋਂ ਕਿਹੜਾ ਠੋਸ ਈਂਧਨ ਨਹੀਂ ਹੈ ?
(a) ਕੋਲਾ
(b) ਲੱਕੜ
(c) ਕੋਕ
(d) ਕਿਰੋਸੀਨ ।
ਉੱਤਰ-
(d) ਕਿਰੋਸੀਨ ।

ਪ੍ਰਸ਼ਨ 10.
ਹੇਠ ਲਿਖਿਆਂ ਵਿੱਚੋਂ ਕਿਹੜਾ ਨਾ-ਨਵਿਆਣਯੋਗ ਊਰਜਾ ਸ੍ਰੋਤ ਹੈ ?
(a) ਪੌਣ ਊਰਜਾ ।
(b) ਸੂਰਜੀ ਊਰਜਾ ।
(c) ਫਾਂਸਿਲ ਈਧਨ
(d) ਪਣ ਊਰਜਾ ।
ਉੱਤਰ-
(c) ਫਾਂਸਿਲ ਧਨ ।

ਪ੍ਰਸ਼ਨ 11.
ਊਰਜਾ ਦਾ ਵਾਸਤਵਿਕ ਇੱਕੋ ਹੀ ਸ੍ਰੋਤ ਕੀ ਹੈ ?
(a) ਸੂਰਜ
(b) ਪਾਣੀ
(c) ਯੂਰੇਨੀਅਮ
(d) ਫਾਂਸਿਲ ਈਂਧਨ ।
ਉੱਤਰ-
(a) ਸੂਰਜ ।

PSEB 10th Class Science Important Questions Chapter 14 ਊਰਜਾ ਦੇ ਸੋਮੇ

ਪ੍ਰਸ਼ਨ 12.
ਬਾਇਓ ਗੈਸ ਦਾ ਮੁੱਖ ਘਟਕ ਹੈ-
(a) CO2
(b) CH4
(c) H2
(d) H2S.
ਉੱਤਰ-
(b) CH4

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਸੂਰਜੀ ਕੁੱਕਰ ……………… ਊਰਜਾ ਨੂੰ ……………… ਊਰਜਾ ਵਿੱਚ ਰੂਪਾਂਤਰਿਤ ਕਰਦਾ ਹੈ ।
ਉੱਤਰ-
ਪ੍ਰਕਾਸ਼, ਤਾਪ

(ii) ਟਾਰਚ ਦਾ ਜਗਣਾ ……………… ਊਰਜਾ ਦਾ ਬਿਜਲਈ ਊਰਜਾ ਵਿੱਚ ਰੂਪਾਂਤਰਨ ਹੈ ।
ਉੱਤਰ-
ਰਸਾਇਣਿਕ

(iii) ……………… ਗੈਸ, ਬਾਇਓਗੈਸ ਦਾ ਮੁੱਖ ਘਟਕ ਹੈ ।
ਉੱਤਰ-
ਮੀਥੇਨ

(iv) ਪੌਣ ਚੱਕੀ ਵਿੱਚ ਪੌਣ ਦੀ ……………… ਊਰਜਾ ਦੀ ਵਰਤੋਂ ਯੰਤ੍ਰਿਕ ਕਾਰਜਾਂ ਦੇ ਕਰਨ ਵਿੱਚ ਹੁੰਦੀ ਹੈ ।
ਉੱਤਰ-
ਗਤਿਜ

(v) ਹਾਈਇਲੈੱਕਟ੍ਰਿਕ ਜਨਰੇਟਰਾਂ ਵਿੱਚ ਉੱਚਾਈ ਤੋਂ ਡਿੱਗਦੇ ਪਾਣੀ ਦੀ . ……………. ਊਰਜਾ ਨੂੰ ਬਿਜਲੀ ਊਰਜਾ ਵਿੱਚ ਰੂਪਾਂਤਰਿਤ ਕੀਤਾ ਜਾਂਦਾ ਹੈ ।
ਉੱਤਰ-
ਸਥਿਤਿਜ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

Punjab State Board PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ Important Questions and Answers.

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਸੋਲੀਨਾਇਡ ਕੀ ਹੈ ? ਇਸਦੇ ਚੁੰਬਕੀ ਖੇਤਰ ਵਿੱਚ ਰੱਖੀ ਲੋਹੇ ਦੀ ਕੋਰ ਤੇ ਕੀ ਪ੍ਰਭਾਵ ਹੈ ? ਸੋਲੀਨਾਇਡ ਵਿੱਚ ਚੁੰਬਕ ਨੂੰ ਸ਼ਕਤੀਸ਼ਾਲੀ ਬਨਾਉਣ ਲਈ ਕਿਹੜੇ-ਕਿਹੜੇ ਉਪਾਅ ਹਨ ?
ਉੱਤਰ-
ਸੋਲੀਨਾਇਡ – ਇਹ ਇੱਕ ਕੁੰਡਲੀ ਦੀ ਸ਼ਕਲ ਦੀ ਤਾਰ ਹੁੰਦੀ ਹੈ ਜਿਸ ਵਿੱਚ ਰੋਧਕ ਚਾਲਕ ਤਾਰ ਦੇ ਕਈ ਲਪੇਟੇ ਹੁੰਦੇ ਹਨ । ਇਸ ਕੁੰਡਲੀ ਨੂੰ ਕਿਸੇ ਕੋਰ (core) ਦੇ ਆਲੇ-ਦੁਆਲੇ ਲਪੇਟਿਆ ਜਾਂਦਾ ਹੈ । ਜਦੋਂ ਇਸ ਸੋਲਨਾਇਡ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਕੀਤੀ ਜਾਂਦੀ ਹੈ ਤਾਂ ਇਹ ਚੁੰਬਕੀ ਗੁਣ ਪ੍ਰਦਰਸ਼ਿਤ ਕਰਨ ਲਗਦੀ ਹੈ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 1
ਸੋਲੀਨਾਇਡ ਦੇ ਚੁੰਬਕੀ ਖੇਤਰ ਵਿੱਚ ਲੋਹਾ ਕੋਰ ਦਾ ਪ੍ਰਭਾਵ-
ਜਦੋਂ ਸੋਲੀਨਾਇਡ ਦੇ ਅੰਦਰ ਲੋਹੇ ਦੀ ਕੋਰ ਰੱਖ ਦਿੱਤੀ ਜਾਂਦੀ ਹੈ ਤਾਂ ਉਸ ਵੇਲੇ ਸੋਲੀਨਾਇਡ ਦੀ ਤਾਰ ਵਿੱਚੋਂ ਬਿਜਲਈ ਧਾਰਾ ਦੀ ਤੁਲਨਾ ਵਿੱਚ ਕਾਫ਼ੀ ਸ਼ਕਤੀਸ਼ਾਲੀ ਚੁੰਬਕ ਖੇਤਰ ਉਤਪੰਨ ਹੋ ਜਾਂਦਾ ਹੈ ਜਿਸ ਦਾ ਪਤਾ ਚੁੰਬਕੀ ਸੁਈ ਵਿੱਚ ਹੋਏ ਵਿਖੇਪਣ ਤੋਂ ਲਗਾਇਆ ਜਾ ਸਕਦਾ ਹੈ । ਬਿਜਲਈ ਧਾਰਾ ਕਾਰਨ ਚੁੰਬਕ ਬਣਨ ਵਾਲੀ ਲੋਹਾ ਕੋਰ ਨਾਲ ਯੁਕਤ ਸੋਲੀਨਾਇਡ ਨੂੰ ਹੀ ਬਿਜਲਈ ਚੁੰਬਕ ਕਹਿੰਦੇ ਹਨ । ਇਹ ਯਾਦ ਰਹੇ ਕਿ ਨਰਮ ਲੋਹੇ ਦੇ ਕੋਰ ਨਾਲ ਬਣਿਆ ਹੋਇਆ ਚੁੰਬਕ ਸਟੀਲ ਕੋਰ ਵਾਲੇ ਚੁੰਬਕ ਨਾਲੋਂ ਵੱਧ ਸ਼ਕਤੀਸ਼ਾਲੀ ਹੁੰਦਾ ਹੈ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 2

ਇੱਕ ਧਾਰਾਵਾਹੀ ਸੋਲੀਨਾਇਡ ਦੁਆਰਾ ਉਤਪੰਨ ਚੁੰਬਕੀ ਖੇਤਰ ਦੀ ਪ੍ਰਬਲ ਹੇਠ ਲਿਖੇ ਕਾਰਕਾਂ ‘ਤੇ ਨਿਰਭਰ ਕਰਦੀ ਹੈ-

  1. ਸੋਲੀਨਾਇਡ ਦੇ ਲਪੇਟਾਂ ਦੀ ਸੰਖਿਆ – ਜੇਕਰ ਸੋਲੀਨਾਇਡ ਦੇ ਲਪੇਟਾਂ ਦੀ ਸੰਖਿਆ ਜ਼ਿਆਦਾ ਜਾਵੇਗੀ ਤਾਂ ਚੁੰਬਕੀ ਖੇਤਰ ਦੀ ਪ੍ਰਬਲਤਾ ਵੀ ਵੱਧ ਜਾਵੇਗੀ ।
  2. ਸੋਲੀਨਾਇਡ ਵਿੱਚੋਂ ਪ੍ਰਵਾਹਿਤ ਬਿਜਲਈ ਧਾਰਾ – ਜੇਕਰ ਸੋਲੀਨਾਇਡ ਵਿੱਚੋਂ ਪ੍ਰਵਾਹਿਤ ਬਿਜਲਈ ਧਾਰਾ ਦੀ ਮਾਤਰਾ ਅਧਿਕ ਹੋਵੇਗੀ ਤਾਂ ਚੁੰਬਕੀ ਖੇਤਰ ਦੀ ਪ੍ਰਬਲਤਾ ਵੱਧ ਜਾਵੇਗੀ ।
  3. ਕੋਰ ਪਦਾਰਥ ਦੀ ਪ੍ਰਕਿਰਤੀ ਜਿਸ ਉੱਪਰ ਸੋਲੀਨਾਇਡ ਲਪੇਟੀ ਹੋਈ ਹੈ – ਜੇਕਰ ਸੋਲੀਨਾਇਡ ਅੰਦਰ ਰੱਖੇ ਹੋਏ ਨਰਮ ਲੋਹੇ ਦੀ ਛੜ ਹੈ ਤਾਂ ਚੁੰਬਕੀ ਖੇਤਰ ਵੱਧ ਪ੍ਰਬਲ ਹੋਵੇਗਾ ।

ਸੋਲੀਨਾਇਡ ਦੀਆਂ ਵਿਸ਼ੇਸ਼ਤਾਈਆਂ-

  • ਇੱਕ ਧਾਰਾਵਾਹੀ ਸੋਲੀਨਾਇਡ ਦੁਆਰਾ ਉਤਪੰਨ ਹੋਏ ਚੁੰਬਕੀ ਖੇਤਰ ਦੀ ਪ੍ਰਬਲਤਾ ਲਪੇਟਾਂ ਦੀ ਸੰਖਿਆ, ਉਸ ਵਿੱਚੋਂ ਪ੍ਰਵਾਹਿਤ ਧਾਰਾ ਦੀ ਮਾਤਰਾ ਅਤੇ ਕੋਰ ਪਦਾਰਥ ਦੇ ਸੁਭਾਅ ‘ਤੇ ਨਿਰਭਰ ਕਰਦੀ ਹੈ ।
  • ਕਾਰਖ਼ਾਨਿਆਂ ਵਿੱਚ ਭਾਰੀ ਵਜ਼ਨ ਚੁੱਕਣ ਲਈ ਕੁੰਨ ਦੇ ਬਿਜਲਈ ਚੁੰਬਕ ਦੇ ਰੂਪ ਵਿੱਚ ਇਸਦਾ ਉਪਯੋਗ ਹੁੰਦਾ ਹੈ । ਇਸ ਤੋਂ ਛੋਟ ਬਿਜਲੀ ਘੰਟੀ ਟੈਲੀਗ੍ਰਾਫ਼ ਅਤੇ ਮੋਟਰ ਆਦਿ ਵਿੱਚ ਇਸਦਾ ਉਪਯੋਗ ਹੁੰਦਾ ਹੈ ।
  • ਇਸਦਾ ਉਪਯੋਗ ਲੋਹੇ ਨੂੰ ਸ਼ਕਤੀਸ਼ਾਲੀ ਚੁੰਬਕ ਬਣਾਉਣ ਲਈ ਕੀਤਾ ਜਾਂਦਾ ਹੈ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 2.
ਅਪਰਤਵੀਂ (ਡੀ. ਸੀ.) ਬਿਜਲਈ ਧਾਰਾ ਜੈਨਰੇਟਰ ਦਾ ਸਿਧਾਂਤ, ਰਚਨਾ ਅਤੇ ਕਾਰਜ ਵਿਧੀ ਨੂੰ ਚਿੱਤਰ ਸਹਿਤ ਸੰਖੇਪ ਵਿੱਚ ਵਰਣਨ ਕਰੋ !
ਜਾਂ
ਬਿਜਲਈ ਜੈਨਰੇਟਰ ਦਾ ਸਿਧਾਂਤ, ਬਣਤਰ ਅਤੇ ਕਾਰਜਵਿਧੀ ਦਾ ਚਿੱਤਰ ਸਹਿਤ ਵਰਣਨ ਕਰੋ ।
ਉੱਤਰ-
ਬਿਜਲੀ ਜੈਨਰੇਟਰ – ਜੈਨਰੇਟਰ ਇੱਕ ਅਜਿਹਾ ਯੰਤਰ ਹੈ ਜਿਹੜਾ ਯੰਤਰਿਕ ਊਰਜਾ ਨੂੰ ਬਿਜਲੀ ਊਰਜਾ ਵਿੱਚ ਪਰਿਵਰਤਿਤ ਕਰਦਾ ਹੈ । ਇਹ ਕੇਵਲ ਊਰਜਾ ਨੂੰ ਇੱਕ ਰੂਪ ਤੋਂ ਦੂਜੇ ਰੂਪ ਵਿੱਚ ਪਰਿਵਰਤਿਤ ਕਰਦਾ ਹੈ । ਜੈਨਰੇਟਰ ਵਿੱਚ ਯੰਤਰਿਕ ਊਰਜਾ ਦਿੱਤੀ ਜਾਂਦੀ ਹੈ ਅਤੇ ਬਿਜਲੀ ਉਤਪਾਦਨ ਦੇ ਰੂਪ ਵਿੱਚ ਪ੍ਰਾਪਤ ਕੀਤੀ ਜਾਂਦੀ ਹੈ ।

ਸਿਧਾਂਤ – ਜੈਨਰੇਟਰ ਇਸ ਸਿਧਾਂਤ ਤੇ ਆਧਾਰਿਤ ਹੈ ਕਿ ਜਦੋਂ ਕੋਈ ਚਾਲਕ ਚੁੰਬਕੀ ਬਲ ਰੇਖਾਵਾਂ ਨੂੰ ਕੱਟਦਾ ਹੈ, ਤਾਂ ਫੈਰਾਡੇ ਦੇ ਬਿਜਲੀ ਚੁੰਬਕੀ ਪ੍ਰੇਰਣ ਕਾਰਨ ਇਸ ਵਿੱਚ ਬਿਜਲਈ ਚਾਲਕ ਬਲ ਪ੍ਰੇਰਿਤ ਹੋ ਜਾਂਦਾ ਹੈ ਜਿਸ ਨਾਲ ਸਰਕਟ ਵਿੱਚ ਧਾਰਾ ਪ੍ਰਵਾਹਿਤ ਹੁੰਦੀ ਹੈ, ਜਦੋਂ ਚਾਲਕ ਸਰਕਟ ਨੂੰ ਬੰਦ ਕਰ ਦਿੱਤਾ ਜਾਂਦਾ ਹੈ ।

ਬਨਾਵਟ-ਅਪਰਤਵੀ ਧਾਰਾ ਜੈਨਰੇਟਰ ਦੇ ਹੇਠ ਲਿਖੇ ਮੁੱਖ ਭਾਗ ਹਨ-

  • ਆਰਮੇਚਰ (Armature) – ਇਸ ਵਿੱਚ ਇੱਕ ਆਇਤਾਕਾਰ ਕੁੰਡਲੀ ABCD ਹੁੰਦੀ ਹੈ, ਸਿਲੰਡਰ ਨੂੰ ਜਿਸ ਵਿੱਚ ਨਰਮ ਲੋਹੇ ਦੇ ਰੋਧੀ ਤਾਰ ਦੀ ਵੱਡੀ ਸੰਖਿਆ ਵਿੱਚ ਲਪੇਟ ਦਿੱਤੇ ਜਾਂਦੇ ਹਨ । ਇਸਨੂੰ ਆਰਮੇਚਰ ਕਹਿੰਦੇ ਹਨ । ਇਸ ਨੂੰ ਇੱਕ ਧੁਰੇ ਤੇ ਲਗਾਇਆ ਜਾਂਦਾ ਹੈ ਜਿਸਨੂੰ ਭਾਫ ਜਾਂ ਵਹਿੰਦੇ ਪਾਣੀ ਨਾਲ ਘੁਮਾਇਆ ਜਾਂਦਾ ਹੈ ।
  • ਖੇਤਰ ਚੁੰਬਕ (Field Magnets) – ਸ਼ਕਤੀਸ਼ਾਲੀ ਦੋ ਚੁੰਬਕੀ ਧਰੁਵਾਂ ਦੇ ਵਿੱਚ ਇਸ ਕੁੰਡਲੀ ਨੂੰ ਸਥਾਪਿਤ ਕੀਤਾ ਜਾਂਦਾ ਹੈ ਜਿਸ ਨੂੰ ਚੁੰਬਕੀ ਖੇਤਰ ਕਹਿੰਦੇ ਹਨ । ਛੋਟੇ ਜੈਨਰੇਟਰਾਂ ਵਿੱਚ ਸਥਾਈ ਚੁੰਬਕਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਪਰੰਤੂ ਵੱਡੇ ਜੈਨਰੇਟਰਾਂ ਵਿੱਚ ਬਿਜਲੀ ਚੁੰਬਕ ਲਗਾਏ ਜਾਂਦੇ ਹਨ ।
  • ਸਪਲਿਟ ਰਿੰਗ ਜਾਂ ਵਿਭਾਜਿਤ ਛੱਲੇ (Split Rings) – ਕੁੰਡਲੀ ਦੇ ਦੋਨਾਂ ਸਿਰਿਆਂ ਤੇ ਤਾਂਬੇ ਦੇ ਬਣੇ ਹੋਏ ਅੱਧੇ ਰਿੰਗ R1 ਅਤੇ R2 ਨਾਲ ਜੋੜਿਆ ਜਾਂਦਾ ਹੈ । ਇਹ ਦੋਨੋਂ ਕੰਮਿਊਟੇਟਰ ਵਜੋਂ ਕਾਰਜ ਕਰਦੇ ਹਨ ।
  • ਕਾਰਬਨ ਬੁਰਸ਼ (Carbon Brush) – ਕਾਰਬਨ ਦੇ ਦੋ ਬਰੁੱਸ਼ B1 ਅਤੇ B2 ਦੋਨੋਂ ਅੱਧੇ ਰਿੰਗਜ਼ਾਂ R1 ਅਤੇ R2 ਦੇ ਨਾਲ ਛੂੰਹਦੇ ਹਨ । ਜਦੋਂ ਕੁੰਡਲੀ ਘੁੰਮਦੀ ਹੈ ਤਾਂ R1 ਅਤੇ R2 ਵਾਰੀ-ਵਾਰੀ B1 ਅਤੇ B2 ਨੂੰ ਛੂੰਹਦੇ ਹਨ । ਉਨ੍ਹਾਂ ਦੁਆਰਾ ਉਤਪਾਦਿਤ ਬਿਜਲਈ ਧਾਰਾ ਦੀ ਪ੍ਰਾਪਤੀ ਹੁੰਦੀ ਹੈ ।
  • ਲੋਡ (Load) – ਬਰੁੱਸ਼ B1 ਅਤੇ B2 ਰਾਹੀਂ ਬਿਜਲਈ ਧਾਰਾ ਨੂੰ ਲੋਡ ਤੱਕ ਪਹੁੰਚਾਇਆ ਜਾਂਦਾ ਹੈ । ਚਿੱਤਰ ਵਿੱਚ ਲੋਡ ਦੀ ਥਾਂ ਤੇ ਗੈਲਵੈਨੋਮੀਟਰ ਲਗਾ ਕੇ ਦਰਸਾਇਆ ਗਿਆ ਹੈ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 3

ਕਾਰਜ ਵਿਧੀ (Working) – ਜਦੋਂ ਕੁੰਡਲੀ ਨੂੰ ਆਪਣੇ ਧੁਰੇ ਤੇ ਘੁਮਾਇਆ ਜਾਂਦਾ ਹੈ, ਤਾਂ ਭੁਜਾਵਾਂ AB ਅਤੇ CD ਵਿੱਚ ਬਿਜਲਈ ਵਾਹਕ ਬਲ ਪ੍ਰੇਰਿਤ ਹੋ ਜਾਂਦਾ ਹੈ । ਫਲੇਮਿੰਗ ਦੇ ਸੱਜਾ ਹੱਥ ਨਿਯਮ ਦੁਆਰਾ ਪੇਰਿਤ ਬਿਜਲਈ ਚੁੰਬਕੀ ਬਲ ਦੀ ਦਿਸ਼ਾ ਗਿਆਤ ਕੀਤੀ ਜਾ ਸਕਦੀ ਹੈ ।

ਮੰਨ ਲਓ ਸ਼ੁਰੂ ਵਿੱਚ ਕੁੰਡਲੀ ਲੰਬਾਕਾਰ ਸਥਿਤੀ ਵਿੱਚ ਹੈ । ਇਸਦੀ ਭੁਜਾ AB ਹੇਠਾਂ ਵੱਲ ਅਤੇ ਭੁਜਾ CD ਉੱਪਰ ਵੱਲ ਹੈ । ਜਦੋਂ ਕੁੰਡਲੀ ਨੂੰ ਆਪਣੇ ਧੁਰੇ ਦੇ ਦੁਆਲੇ ਘੁਮਾਇਆ ਜਾਂਦਾ ਹੈ ਤਾਂ ਪਹਿਲੇ ਅੱਧੇ ਚੱਕਰ ਦੌਰਾਨ ਭੁਜਾ AB ਉੱਪਰ ਵੱਲ ਅਤੇ ਭੁਜਾਂ CD ਹੇਠਾਂ ਵੱਲ ਗਤੀ ਕਰਦੀ ਹੈ । ਫਲੇਮਿੰਗ ਦੇ ਸੱਜੇ ਹੱਥ ਨਿਯਮ ਅਨੁਸਾਰ ਪੇਰਿਤ ਧਾਰਾ ਦੀ ਦਿਸ਼ਾ ਭੁਜਾ AB ਵਿੱਚ ਤੋਂ 8 ਵੱਲ ਅਤੇ ਭੁਜਾ CD ਵਿੱਚ Cਤੋਂ CD ਉੱਪਰ ਵੱਲ ਗਤੀ ਕਰਨਾ ਸ਼ੁਰੂ ਕਰੇਗੀ । ਇਸ ਲਈ ਇਨ੍ਹਾਂ ਭੁਜਾਵਾਂ ਤੋਂ ਪ੍ਰੇਰਿਤ ਧਾਰਾ ਦੀ ਦਿਸ਼ਾ ਵੀ ਵਿਪਰੀਤ ਹੋਵੇਗੀ । ਲੋਡ (load) ਵਿੱਚ ਧਾਰਾ ਦੀ ਉਹੀ ਦਿਸ਼ਾ ਰੱਖਣ ਲਈ ਵਿਭਾਜਿਤ ਛੱਲਿਆਂ (Split Rings) ਦਾ ਪ੍ਰਯੋਗ ਕੀਤਾ ਜਾਂਦਾ ਹੈ । ਕੁੰਡਲੀ ਦੇ ਦੂਜੇ ਅੱਧ ਚੱਕਰ ਦੇ ਦੌਰਾਨ ਇਸ ਦਾ ਸਿਰਾ ਵਿਭਾਜਿਤ ਛੱਲੇ R, ਨਾਲ ਸੰਪਰਕ ਵਿੱਚ ਅਤੇ ਸਿਰਾ D ਵਿਭਾਜਿਤ ਛੱਲੇ R, ਦੇ ਸੰਪਰਕ ਵਿੱਚ ਜਾਂਦਾ ਹੈ ਜਿਸ ਨਾਲ ਲੋਡ ਵਿੱਚ ਧਾਰਾ ਦੀ ਦਿਸ਼ਾ ਉਹੀ ਰਹਿੰਦੀ ਹੈ ।

ਪ੍ਰਸ਼ਨ 3.
ਇੱਕ ਪ੍ਰਯੋਗ ਦੁਆਰਾ ਦਰਸਾਓ ਕਿ ਇੱਕ ਚੁੰਬਕੀ ਖੇਤਰ ਵਿੱਚ ਰੱਖੇ ਹੋਏ ਧਾਰਾਵਾਹੀ ਚਾਲਕ ਤੇ ਇੱਕ ਬਲ ਕਿਰਿਆ ਕਰਦਾ ਹੈ । ਉਹ ਨਿਯਮ ਵੀ ਦੱਸੋ ਜਿਸ ਦੁਆਰਾ ਬਲ ਦੀ ਦਿਸ਼ਾ ਗਿਆਤ ਕੀਤੀ ਜਾ ਸਕਦੀ ਹੈ ?
ਉੱਤਰ-
ਪ੍ਰਯੋਗ – ਕਿਸੇ ਸਥਿਰ ਸਹਾਰੇ ਖੜਵੀਂ ਦਿਸ਼ਾ ਵਿੱਚ ਸਪਰਿੰਗ ਲੱਗੀ ਐਲੂਮੀਨੀਅਮ ਦੀ ਇੱਕ ਛੱੜ ਘੋੜੇ ਦੀ ਨਾਲ ਰੂਪੀ ਚੁੰਬਕ ਦੇ ਦੋਨਾਂ ਧਰੁਵਾਂ ਵਿੱਚ ਲਟਕਾਓ ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ । ਹੁਣ ਕੁੰਜੀ K ਦੁਆਰਾ ਛੜ ਨੂੰ ਬੈਟਰੀ ਨਾਲ ਜੋੜੋ । ਹੁਣ ਕੁੰਜੀ K ਨੂੰ ਦਬਾ ਕੇ ਬੰਦ ਕਰ ਦਿਓ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 4

AB ਕਾਗਜ਼ ਦੇ ਤਲ ਦੇ ਸਮਾਨਾਂਤਰ ਹੈ ਪਰੰਤੂ ਚੁੰਬਕੀ ਖੇਤਰ ਦੀ ਦਿਸ਼ਾ (N ਤੋਂ S ਵੱਲ ਹੈ) ਦੇ ਅਭਿਲੰਬ ਹੈ । ਛੜ AB ਵਿੱਚ ਧਾਰਾ A ਤੋਂ B ਵੱਲ ਪ੍ਰਵਾਹਿਤ ਹੁੰਦੀ
ਗਤੀ (ਬਲ) ਹੈ । ਜਿਉਂ ਹੀ ਛੜ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਹੋਵੇਗੀ ਛੜ ਇੱਕ ਬਲ ਮਹਿਸੂਸ ਕਰੇਗੀ ਅਤੇ ਫਲੇਮਿੰਗ ਦੇ ਖੱਬੇ ਹੱਥ ਨਿਯਮ ਅਨੁਸਾਰ ਬਲ ਦੀ ਦਿਸ਼ਾ ਹੇਠਾਂ ਵੱਲ ਹੋਵੇਗੀ । ਇਸ ਤਰ੍ਹਾਂ ਛੜ ਹੇਠਾਂ ਵੱਲ ਖਿੱਚੀ ਜਾਵੇਗੀ ਅਤੇ ਸਪਰਿੰਗ ਲੰਬੇ ਹੋ ਜਾਣਗੇ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 5

ਜੇਕਰ ਧਾਰਾ ਦੀ ਦਿਸ਼ਾ ਬਦਲ ਦਿੱਤੀ ਜਾਵੇ ਤਾਂ ਬਲ ਵਿਪਰੀਤ ਦਿਸ਼ਾ ਵਿੱਚ ਕਿਰਿਆ ਕਰੇਗਾ । ਚੰਬਕੀ ਖੇਤਰ ਵਿੱਚ ਰੱਖੇ ਗਏ ਧਾਰਾਵਾਹੀ ਚਾਲਕ ਤੇ ਕਿਰਿਆ ਕਰ ਰਹੇ ਬਲ ਦੀ ਦਿਸ਼ਾ ਫਲੇਮਿੰਗ ਦੇ ਖੱਬੇ ਹੱਥ ਨਿਯਮ । ਦੁਆਰਾ ਪਤਾ ਕੀਤੀ ਜਾ ਸਕਦੀ ਹੈ ।

ਫਲੇਮਿੰਗ ਦਾ ਖੱਬੇ ਹੱਥ ਦਾ ਨਿਯਮ – ਇਸ ਨਿਯਮ ਅਨੁਸਾਰ ਆਪਣੇ ਖੱਬੇ ਹੱਥ ਦੀ ਪਹਿਲੀ ਉਂਗਲੀ, ਦੂਜੀ ਉਂਗਲੀ ਅਤੇ ਅੰਗੂਠੇ ਨੂੰ ਇਸ ਤਰ੍ਹਾਂ ਫੈਲਾਓ ਤਾਂ ਜੋ ਇਹ ਤਿੰਨੋਂ ਇੱਕ-ਦੂਜੇ ਤੇ ਲੰਬ ਰੂਪ ਵਿੱਚ ਹੋਣ ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ । ਹੁਣ ਆਪਣੇ ਖੱਬੇ ਹੱਥ ਨੂੰ ਇਸ ਤਰ੍ਹਾਂ ਰੱਖੋ ਕਿ ਪਹਿਲੀ ਉਂਗਲੀ ਚੁੰਬਕੀ ਖੇਤਰ ਦੀ ਦਿਸ਼ਾ ਵਿੱਚ ਸੰਕੇਤ ਕਰੇ N ਤੋਂ S ਵੱਲ ਅਤੇ ਦੂਜੀ ਉਂਗਲੀ ਧਾਰਾ ਦੀ ਦਿਸ਼ਾ ਵਿੱਚ ਹੋਵੇ, ਤਾਂ ਅੰਗੂਠੇ ਦੀ ਦਿਸ਼ਾ ਤੋਂ ਸਾਨੂੰ ਬਲ ਦੀ ਦਿਸ਼ਾ ਪਤਾ ਲੱਗ ਜਾਵੇਗੀ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 4.
ਇੱਕ ਕਿਰਿਆ-ਕਲਾਪ ਦਾ ਆਯੋਜਨ ਕਰੋ ਜਿਸ ਤੋਂ ਸਪੱਸ਼ਟ ਹੋਵੇ ਕਿ ਚੁੰਬਕੀ ਖੇਤਰ ਬਿਜਲਈ ਧਾਰਾ ਉਤਪੰਨ ਕਰਦਾ ਹੈ ।
ਉੱਡਰ-
ਇੱਕ ਕੁੰਡਲੀ XY ਲਓ ਜਿਸ ਵਿੱਚ ਬਹੁਤ ਸਾਰੇ ਲਪੇਟ ਹੋਣ । ਇਸ ਕੁੰਡਲੀ ਦੇ ਸਿਰਿਆਂ ਵਿੱਚ ਇੱਕ ਗੈਲਵੈਨੋਮੀਟਰ ਜੋੜੋ । ਇਸ ਆਯੋਜਨ ਵਿੱਚ ਬਿਜਲਈ ਧਾਰਾ ਦਾ ਕੋਈ ਸਰੋਤ ਨਹੀਂ ਲਗਾਇਆ ਗਿਆ ਹੈ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 6

ਹੁਣ ਚਿੱਤਰ (a) ਦੇ ਅਨੁਸਾਰ ਇੱਕ ਚੁੰਬਕ ਨੂੰ ਤੇਜ਼ੀ ਨਾਲ ਕੁੰਡਲੀ ਦੇ ਨੇੜੇ ਲਿਆਓ, ਪਰੰਤੂ ਚੁੰਬਕ ਕੁੰਡਲੀ ਨੂੰ ਨਹੀਂ ਛੂਹਣਾ ਚਾਹੀਦਾ । ਤੁਸੀਂ ਦੇਖੋਗੇ ਕਿ ਗੈਲਵੈਨੋਮੀਟਰ ਦੀ ਸੂਈ ਦਾ ਵਿਖੇਪਣ ਹੋ ਗਿਆ ਹੈ ਜੋ ਇਸ ਗੱਲ ਦਾ ਸਬੂਤ ਹੈ ਕਿ ਗੈਲਵੈਨੋਮੀਟਰ ਵਿੱਚ ਬਿਜਲਈ ਧਾਰਾ ਪ੍ਰਵਾਹਿਤ ਹੋ ਰਹੀ ਹੈ । ਸੂਈ ਵਿੱਚ ਹੋਏ ਵਿਖੇਪਣ ਦੀ ਦਿਸ਼ਾ ਨੋਟ ਕਰੋ । ਹੁਣ ਚੁੰਬਕ ਨੂੰ ਕੁੰਡਲੀ ਤੋਂ ਪਰ੍ਹਾਂ ਲਿਜਾਓ । ਤੁਸੀਂ ਵੇਖੋਗੇ ਕਿ ਗੈਲਵੈਨੋਮੀਟਰ ਵਿੱਚ ਫਿਰ ਵਿਖੇਪਣ ਹੋਇਆ ਹੈ, ਪਰੰਤੂ ਹੁਣ ਪਹਿਲੇ ਵਿਖੇਪਣ ਦੀ ਦਿਸ਼ਾਂ ਤੋਂ ਉਲਟ ਦਿਸ਼ਾ ਵਿੱਚ ਹੈ [ਚਿੱਤਰ (b)] । ਜਦੋਂ ਚੁੰਬਕ ਇੱਕ ਥਾਂ ਤੇ ਸਥਿਰ ਹੋ ਜਾਂਦਾ ਹੈ ਤਾਂ ਗੈਲਵੈਨੋਮੀਟਰ ਦੀ ਸੂਈ ਵਿੱਚ ਕੋਈ ਵਿਖੇਪਣ ਨਹੀਂ ਹੁੰਦਾ ਹੈ ।

ਇਸ ਕਿਰਿਆ ਤੋਂ ਇਹ ਸਪੱਸ਼ਟ ਹੈ ਕਿ ਜਦੋਂ ਚੁੰਬਕ ਅਤੇ ਕੁੰਡਲੀ ਦੀ ਸਾਪੇਖ ਗਤੀ ਹੁੰਦੀ ਹੈ ਤਾਂ ਸਰਕਟ ਵਿੱਚ ਪ੍ਰੇਰਿਤ ਧਾਰਾ ਉਤਪੰਨ ਹੋ ਜਾਂਦੀ ਹੈ ।

ਪ੍ਰਸ਼ਨ 5.
ਬਿਜਲੀ ਦਾ ਉਪਯੋਗ ਕਰਦੇ ਹੋਏ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤੋਗੇ ?
ਉੱਤਰ-
ਬਿਜਲੀ ਦਾ ਉਪਯੋਗ ਕਰਦੇ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ-

  1. ਸਾਰੇ ਜੋੜ ਬਿਜਲੀ ਰੋਧਕ ਟੇਪ ਨਾਲ ਚੰਗੀ ਤਰ੍ਹਾਂ ਢੱਕੇ ਹੋਏ ਹੋਣੇ ਚਾਹੀਦੇ ਹਨ ।
  2. ਭੋ-ਸੰਪਰਕ ਤਾਰ ਦਾ ਜ਼ਰੂਰ ਪ੍ਰਯੋਗ ਕਰਨਾ ਚਾਹੀਦਾ ਹੈ ।
  3. ਸਰਕਟ ਵਿੱਚ ਫਿਉਜ਼ ਦਾ ਪ੍ਰਯੋਗ ਜ਼ਰੂਰ ਕਰਨਾ ਚਾਹੀਦਾ ਹੈ ।
  4. ਸਾਰੇ ਪੇਚ ਜਾਂ ਟਰਮੀਨਲ ਚੰਗੀ ਤਰ੍ਹਾਂ ਕੱਸੇ ਹੋਏ ਹੋਣੇ ਚਾਹੀਦੇ ਹਨ ।
  5. ਸਰਕਟ ਦੀ ਮੁਰੰਮਤ ਕਰਨ ਵੇਲੇ ਰਬੜ ਦੇ ਦਸਤਾਨੇ ਅਤੇ ਜੁੱਤੇ ਪਾਏ ਹੋਣੇ ਚਾਹੀਦੇ ਹਨ ।
  6. ਜਦੋਂ ਬਿਜਲਈ ਧਾਰਾ ਕਿਸੇ ਉਪਕਰਨ ਵਿੱਚੋਂ ਪ੍ਰਵਾਹ ਕਰ ਰਹੀ ਹੋਵੇ ਤਾਂ ਉਸ ਸਮੇਂ ਉਪਕਰਨ ਦੇ ਧਾਤਵੀਂ ਖੋਲ ਜਾਂ ਫਰੇਮ ਨੂੰ ਨਹੀਂ ਛੂਹਣਾ ਚਾਹੀਦਾ ।
  7. ਪੇਚਕਸ, ਪਲਾਸ, ਟੈਸਟਰ ਆਦਿ ਉੱਪਰ ਬਿਜਲੀ ਰੋਧਕ ਕਵਰ ਹੋਣਾ ਚਾਹੀਦਾ ਹੈ ।
  8. ਖ਼ਰਾਬ ਸਵਿੱਚ ਨੂੰ ਛੇਤੀ ਬਦਲ ਦੇਣਾ ਚਾਹੀਦਾ ਹੈ ।
  9. ਅੱਗ ਲੱਗਣ ਜਾਂ ਦੁਰਘਟਨਾ ਦੀ ਸਥਿਤੀ ਵਿੱਚ ਸਰਕਟ ਦਾ ਸਵਿੱਚ ਛੇਤੀ ਹੀ ਬੰਦ ਕਰ ਦੇਣਾ ਚਾਹੀਦਾ ਹੈ ।
  10. ਪਰਵੀਂ ਧਾਰਾ ਸਰਕਟ ਵਿੱਚ ਫਿਊਜ਼ ਅਤੇ ਸਵਿੱਚ ਬਿਜਲੀ ਵਾਹਕੀ ਤਾਰ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ ।
  11. ਉੱਚਿਤ ਸਮਰੱਥਾ ਵਾਲਾ ਫਿਊਜ਼ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਤੁਸੀਂ ਕਿਸ ਤਰ੍ਹਾਂ ਸਿੱਧ ਕਰੋਗੇ ਕਿ ਤਾਰ ਵਿੱਚੋਂ ਪ੍ਰਵਾਹਿਤ ਬਿਜਲਈ ਧਾਰਾ ਚੁੰਬਕੀ ਪ੍ਰਭਾਵ ਪੈਦਾ ਕਰਦੀ ਹੈ ?
ਉੱਤਰ-
ਤਾਂਬੇ ਦੀ ਇੱਕ ਮੋਟੀ ਤਾਰ ਵਿੱਚੋਂ ਬਿਜਲਈ ਧਾਰਾ ਲੰਘਾਉਣ ਨਾਲ ਤਾਰ ਦੇ ਨੇੜੇ ਪਈ ਦਿਸ਼ਾ ਸੂਚਕ ਦੀ ਸੂਈ ਵਿਖੇਪਿਤ ਹੋ ਜਾਂਦੀ ਹੈ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਤਾਰ ਵਿੱਚੋਂ ਪ੍ਰਵਾਹਿਤ ਬਿਜਲਈ ਧਾਰਾ ਚੁੰਬਕੀ ਪ੍ਰਭਾਵ ਉਤਪੰਨ ਕਰਦੀ ਹੈ ।

ਪ੍ਰਸ਼ਨ 2.
ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ ਤੋਂ ਤੁਸੀਂ ਕੀ ਸਮਝਦੇ ਹੋ ? ਇਸ ਪ੍ਰਭਾਵ ਨੂੰ ਸਮਝਾਉਣ ਲਈ ਉਸਟੈਡ ਦਾ ਪ੍ਰਯੋਗ ਲਿਖੋ ।
ਉੱਤਰ-
ਬਿਜਲਈ ਧਾਰਾ ਦਾ ਚੁੰਬਕੀ ਪ੍ਰਭਾਵ – ਜਦੋਂ ਕਿਸੇ ਚਾਲਕ (ਤਾਰ) ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਹੁੰਦੀ ਹੈ ਤਾਂ ਉਸਦੇ ਚਹੁੰ ਪਾਸੇ ਚੁੰਬਕੀ ਖੇਤਰ ਪੈਦਾ ਹੋ ਜਾਂਦਾ ਹੈ । ਇਸ ਪ੍ਰਭਾਵ ਨੂੰ ਬਿਜਲਈ ਧਾਰਾ ਦਾ ਚੁੰਬਕੀ ਪ੍ਰਭਾਵ ਕਿਹਾ ਜਾਂਦਾ ਹੈ ।

ਊਰਸਟੈਡ ਨੇ ਪ੍ਰਦਰਸ਼ਿਤ ਕੀਤਾ ਕਿ ਜਦੋਂ ਚੁੰਬਕੀ ਸੂਈ ਉੱਪਰ ਰੱਖੇ ਚਾਲਕ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਕੀਤੀ ਜਾਂਦੀ ਹੈ ਤਾਂ ਸੂਈ ਦਾ ਉੱਤਰੀ ਧਰੁਵ ਵਿਖੇਪਿਤ ਹੁੰਦਾ ਹੈ । ਇਸੇ ਤਰ੍ਹਾਂ ਜੇਕਰ ਧਾਰਾ ਦੀ ਦਿਸ਼ਾ ਬਦਲ ਦਿੱਤੀ ਜਾਵੇ ਤਾਂ ਉੱਤਰੀ ਧਰੁਵ ਦੁਸਰੀ ਦਿਸ਼ਾ ਵੱਲ ਵਿਖੇਪਿਤ ਹੁੰਦਾ ਹੈ । ਇਸੇ ਤਰ੍ਹਾਂ ਜੇਕਰ ਧਾਰਾ ਦੀ ਦਿਸ਼ਾ ਬਦਲ ਦਿੱਤੀ ਜਾਵੇ ਤਾਂ ਉੱਤਰੀ ਧਰੁਵ ਦੂਸਰੀ (ਉਲਟ) ਦਿਸ਼ਾ ਵੱਲ ਵਿਖੇਪਿਤ ਹੁੰਦਾ ਹੈ । ਜੇਕਰ ਸੂਈ ਤਾਰ ਦੇ ਉੱਪਰ ਰੱਖੀ ਜਾਵੇ ਤਾਂ ਉੱਤਰੀ ਧਰੁਵ ਦੀ ਵਿਖੇਪਣ ਦਿਸ਼ਾ SNOW ਨਿਯਮ ਦੁਆਰਾ ਯਾਦ ਰੱਖੀ ਜਾ ਸਕਦੀ ਹੈ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 7

ਨੋਟ – SNOW ਨਿਯਮ ਇਹ ਦੱਸਦਾ ਹੈ ਕਿ ਜੇਕਰ ਧਾਰਾ 5 ਤੋਂN ਵੱਲ ਹੋਵੇ ਅਤੇ ਸੂਈ, ਤਾਰ ਦੇ ਉੱਪਰ ਰੱਖੀ ਹੋਈ ਹੋਵੇ ਤਾਂ ਉੱਤਰੀ ਧਰੁਵ ਦੱਖਣ ਵੱਲ ਵਿਖੇਪਿਤ ਹੋਵੇਗਾ ।

ਪ੍ਰਸ਼ਨ 3.
ਚੁੰਬਕੀ ਖੇਤਰ ਅਤੇ ਚੁੰਬਕੀ ਬਲ ਰੇਖਾਵਾਂ ਦੀ ਪਰਿਭਾਸ਼ਾ ਦਿਓ ਅਤੇ ਚੁੰਬਕੀ ਬਲ ਰੇਖਾਵਾਂ ਦੇ ਮਹੱਤਵਪੂਰਨ ਗੁਣ . ਲਿਖੋ ।
ਉੱਤਰ-
ਚੁੰਬਕੀ ਖੇਤਰ (Magnetic Field) – ਕਿਸੇ ਚੁੰਬਕ ਦੇ ਆਲੇ-ਦੁਆਲੇ ਦਾ ਉਹ ਖੇਤਰ ਜਿਸ ਵਿੱਚ ਚੁੰਬਕ ਦਾ ਪ੍ਰਭਾਵ ਆਕਰਸ਼ਣ ਜਾਂ ਤਿਕਰਸ਼ਣ ਬਲ) ਅਨੁਭਵ ਕੀਤਾ ਜਾ ਸਕਦਾ ਹੈ, ਚੁੰਬਕੀ ਖੇਤਰ ਅਖਵਾਉਂਦਾ ਹੈ ।

ਚੁੰਬਕੀ ਰੇਖਾਵਾਂ (Magnetic lines of forces) – ਜਦੋਂ ਇਕਾਈ ਉੱਤਰੀ ਧਰੁਵ ਗਤੀ ਕਰਨ ਲਈ ਸੁਤੰਤਰ ਹੋਵੇ, ਤਾਂ ਜਿਸ ਪੱਥ ਤੇ ਉੱਤਰੀ ਧਰੁਵ ਗਤੀ ਕਰਦਾ ਹੈ, ਉਸਨੂੰ ਚੁੰਬਕੀ ਬਲ ਰੇਖਾ ਕਿਹਾ ਜਾਂਦਾ ਹੈ ।

ਚੁੰਬਕੀ ਬਲ ਰੇਖਾਵਾਂ ਦੇ ਮਹੱਤਵਪੂਰਨ ਗੁਣ-

  1. ਚੁੰਬਕੀ ਬਲ ਰੇਖਾਵਾਂ ਚੁੰਬਕ ਦੇ ਉੱਤਰੀ ਧਰੁਵ ਤੋਂ ਸ਼ੁਰੂ ਹੋ ਕੇ ਚੁੰਬਕ ਦੇ ਦੱਖਣੀ ਧਰੁਵ ਤੇ ਜਾ ਕੇ ਖ਼ਤਮ ਹੁੰਦੀਆਂ ਹਨ ।
  2. ਕੋਈ ਵੀ ਦੋ ਚੁੰਬਕੀ ਬਲ ਰੇਖਾਵਾਂ ਇੱਕ-ਦੂਜੇ ਨੂੰ ਨਹੀਂ ਕੱਟਦੀਆਂ ਹਨ। ਜੇਕਰ ਕੱਟਦੀਆਂ ਹੋਣ ਤਾਂ ਇਸ ਦਾ ਅਰਥ ਹੈ ਕਿ ਉਸ ਬਿੰਦੁ ਤੇ ਚੁੰਬਕੀ ਖੇਤਰ ਦੀਆਂ ਦੋ ਦਿਸ਼ਾਵਾਂ ਹੋਣਗੀਆਂ ਜੋ ਸੰਭਵ ਨਹੀਂ ਹੈ ।
  3. ਕਿਸੇ ਬਿੰਦੂ ਤੇ ਚੁੰਬਕੀ ਬਲ ਦੀ ਦਿਸ਼ਾ ਚੁੰਬਕੀ ਬਲ ਰੇਖਾ ਦੀ ਸਪੱਰਸ਼ ਰੇਖਾ (ਟੇਜੈਂਟ) ਦੀ ਦਿਸ਼ਾ ਵਿੱਚ ਹੁੰਦੀ ਹੈ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 4.
ਤੁਸੀਂ ਸਮਾਨ ਅਤੇ ਅਸਮਾਨ ਚੁੰਬਕੀ ਖੇਤਰ ਨੂੰ ਕਿਵੇਂ ਪ੍ਰਦਰਸ਼ਿਤ ਕਰੋਗੇ ?
ਉੱਤਰ-
ਸਮਾਨ ਚੁੰਬਕੀ ਖੇਤਰ ਨੂੰ ਸਮਾਨ ਦਰੀ ਵਾਲੀਆਂ ਸਮਾਨਾਂਤਰ ਰੇਖਾਵਾਂ ਦੁਆਰਾ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਅਤੇ ਅਸਮਾਨ ਚੁੰਬਕੀ ਖੇਤਰ ਨੂੰ ਭਿੰਨ-ਭਿੰਨ ਦੁਰੀਆਂ ਵਾਲੀ ਸਮਾਨਾਂਤਰ ਰੇਖਾਵਾਂ ਨਾਲ ਦਰਸਾਇਆ ਜਾਂਦਾ ਹੈ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 8

ਪ੍ਰਸ਼ਨ 5.
ਚਿੱਤਰ ਵਿਚ ਦਰਸਾਏ ਗਏ ਚੁੰਬਕ ਦੇ ਆਲੇ-ਦੁਆਲੇ ਦੀਆਂ ਰੇਖਾਵਾਂ ਨੂੰ ਕੀ ਕਿਹਾ ਜਾਂਦਾ ਹੈ ? ਇਨ੍ਹਾਂ ਦੇ ਕੋਈ ਦੋ ਗੁਣ ਵੀ ਦੱਸੋ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 9
ਉੱਤਰ-
ਰੇਖਾਵਾਂ ਨੂੰ ਚੁੰਬਕੀ ਖੇਤਰ ਰੇਖਾਵਾਂ ਕਿਹਾ ਜਾਂਦਾ ਹੈ ।

ਚੁੰਬਕੀ ਖੇਤਰ ਰੇਖਾਵਾਂ ਦੇ ਗੁਣ-

  1. ਚੁੰਬਕ ਦੇ ਬਾਹਰ ਚੁੰਬਕੀ ਖੇਤਰ ਰੇਖਾਵਾਂ ਉੱਤਰੀ ਧਰੁਵ ਤੋਂ ਦੱਖਣੀ ਧਰੁਵ ਵੱਲ ਅਤੇ ਚੁੰਬਕ ਦੇ ਅੰਦਰ ਦੱਖਣੀ ਧਰੁਵ ਤੋਂ ਉੱਤਰੀ ਧਰੁਵ ਵੱਲ ਜਾਂਦੀਆਂ ਹਨ ।
  2. ਚੁੰਬਕੀ ਖੇਤਰ ਦੀ ਬਲ ਰੇਖਾ ਦੇ ਕਿਸੇ ਬਿੰਦੂ ਤੇ ਖਿੱਚੀ ਗਈ ਸਪੱਰਸ਼ ਰੇਖਾ (ਟੇਜੇਂਟ) ਉਸ ਬਿੰਦੂ ਤੇ ਚੁੰਬਕੀ ਖੇਤਰ ਦੀ ਦਿਸ਼ਾ ਦਰਸਾਉਂਦੀ ਹੈ ।

ਪ੍ਰਸ਼ਨ 6.
ਤੁਸੀਂ ਧਾਰਾਵਾਹੀ ਚਾਲਕ ਦੁਆਰਾ ਉਤਪੰਨ ਹੋਈਆਂ ਚੁੰਬਕੀ ਬਲ ਰੇਖਾਵਾਂ ਦੀ ਦਿਸ਼ਾ ਕਿਵੇਂ ਗਿਆਤ ਕਰੋਗੇ ?
ਉੱਤਰ-
ਧਾਰਾਵਾਹੀ ਚਾਲਕ ਦੁਆਰਾ ਉਤਪੰਨ ਚੁੰਬਕੀ ਬਲ ਰੇਖਾਵਾਂ ਦੀ ਦਿਸ਼ਾ ਮੈਕਸਵੈਲ ਦੇ ਸੱਜੇ ਹੱਥ ਦੇ ਨਿਯਮ ਦੀ ਸਹਾਇਤਾ ਨਾਲ ਪਤਾ ਲਗਾਈ ਜਾ ਸਕਦੀ ਹੈ । ਧਾਰਾਵਾਹੀ ਚਾਲਕ ਦੁਆਰਾ ਉਤਪੰਨ ਚੁੰਬਕੀ ਬਲ ਰੇਖਾਵਾਂ ਦੀ ਦਿਸ਼ਾ ਗਿਆਤ
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 10
ਕਰਨ ਲਈ ਚਾਲਕ ਨੂੰ ਸੱਜੇ ਹੱਥ ਵਿੱਚ ਚਿੱਤਰ ਵਿੱਚ ਵਿਖਾਏ ਅਨੁਸਾਰ ਇਸ ਤਰ੍ਹਾਂ ਪਕੜੋ ਤਾਂ ਜੋ ਤੁਹਾਡਾ ਅੰਗੂਠਾ ਬਿਜਲਈ ਧਾਰਾ ਦੀ ਦਿਸ਼ਾ ਵੱਲ ਸੰਕੇਤ ਕਰੇ ਤਾਂ ਤੁਹਾਡੀਆਂ ਉਂਗਲੀਆਂ ਦੀ ਦਿਸ਼ਾ ਚਾਲਕ ਦੇ ਚਹੁੰ ਪਾਸੇ ਉਤਪੰਨ ਹੋਏ ਖੇਤਰੀ ਰੇਖਾਵਾਂ ਦੀ ਦਿਸ਼ਾ ਦਰਸਾਏਗਾ ।

ਪ੍ਰਸ਼ਨ 7.
ਮੈਕਸਵੈਲ ਦਾ ਸੱਜੇ ਹੱਥ ਦਾ ਅੰਗੂਠਾ ਨਿਯਮ ਕੀ ਹੈ ? ਉਸ ਦਾ ਪ੍ਰਯੋਗ ਕਿਸ ਉਦੇਸ਼ ਲਈ ਕੀਤਾ ਜਾਂਦਾ ਹੈ ?
ਉੱਤਰ-
ਮੈਕਸਵੈਲ ਦਾ ਸੱਜੇ ਹੱਥ ਦਾ ਅੰਗੂਠਾ ਨਿਯਮ – ਇਸ ਨਿਯਮ ਅਨੁਸਾਰ ਧਾਰਾਵਾਹੀ ਸਿੱਧੇ ਚਾਲਕ ਦੇ ਆਲੇ-ਦੁਆਲੇ ਚੁੰਬਕੀ ਖੇਤਰ ਦੀ ਦਿਸ਼ਾ ਗਿਆਤ ਕਰਨ ਲਈ ਜੇਕਰ ਚਾਲਕ ਨੂੰ ਸੱਜੇ ਹੱਥ ਵਿੱਚ ਇਸ ਤਰ੍ਹਾਂ ਪਕੜਿਆ ਜਾਏ ਕਿ ਤੁਹਾਡਾ ਅੰਗਨਾ ਧਾਰਾ ਦੀ ਦਿਸ਼ਾ ਅਤੇ ਤੁਹਾਡੀਆਂ ਉਂਗਲੀਆਂ ਦੀ ਦਿਸ਼ਾ, ਚਾਲਕ ਦੇ ਦੁਆਲੇ ਉਤਪੰਨ ਚੁੰਬਕ ਖੇਤਰ ਬਲ ਰੇਖਾਵਾਂ ਦੀ ਦਿਸ਼ਾ ਦਰਸਾਏਗੀ । ਇਸ ਨਿਯਮ ਦਾ ਪ੍ਰਯੋਗ ਧਾਰਾਵਾਹੀ ਚਾਲਕ ਦੁਆਰਾ ਉਤਪੰਨ ਚੁੰਬਕੀ ਬਲ ਰੇਖਾਵਾਂ ਦੀ ਦਿਸ਼ਾ ਗਿਆਤ ਕਰਨ ਲਈ ਕੀਤਾ ਜਾਂਦਾ ਹੈ ।

ਪ੍ਰਸ਼ਨ 8.
ਚੁੰਬਕ ਖੇਤਰ ਰੇਖਾਵਾਂ ਕੀ ਹਨ ? ਕਿਸੇ ਬਿੰਦੂ ਤੇ ਚੁੰਬਕੀ ਖੇਤਰ ਦੀ ਦਿਸ਼ਾ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਚੁੰਬਕ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਜਿੱਥੇ ਇੱਕ ਚੁੰਬਕ ਦੇ ਆਕਰਸ਼ਣ ਜਾਂ ਪ੍ਰਤਿਕਰਸ਼ਣ ਬਲ ਨੂੰ ਅਨੁਭਵ ਕੀਤਾ ਜਾ ਸਕਦਾ ਹੈ, ਉਸਨੂੰ ਚੁੰਬਕੀ ਖੇਤਰ ਕਹਿੰਦੇ ਹਨ ।ਉਹ ਪੱਥ ਜਿਸ ਉੱਪਰ ਚੁੰਬਕ ਦਾ ਉੱਤਰੀ ਧਰੁਵ ਚੁੰਬਕੀ ਖੇਤਰ ਵਿੱਚ ਮੁਕਤ ਅਵਸਥਾ ਹੋਣ ਤੇ ਗਤੀ ਕਰੇਗਾ ਉਸਨੂੰ ਚੁੰਬਕੀ ਖੇਤਰ ਰੇਖਾ ਕਹਿੰਦੇ ਹਨ ! ਚੁੰਬਕੀ ਖੇਤਰ ਰੇਖਾਵਾਂ ਨੂੰ ਹੇਠ ਲਿਖੀਆਂ ਵਿਧੀਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ ।

(1) ਲੋਹ ਚੂਰਨ ਦੁਆਰਾ – ਇੱਕ ਕਾਰਡ ਬੋਰਡ ਉੱਤੇ ਇੱਕ ਛੜ ਚੁੰਬਕ ਰੱਖੋ । ਹੁਣ ਉਸ ਕਾਰਡ ਬੋਰਡ ਤੇ ਲੋਹ-ਚੂਰਨ ਛਿੜਕ ਕੇ ਕਾਰਡ ਬੋਰਡ ਨੂੰ ਹੌਲੀ-ਹੌਲੀ ਥਪਥਪਾਓ । ਲੋਹ ਚੂਰਨ ਆਪਣੇ ਆਪ ਨੂੰ ਚੁੰਬਕੀ ਖੇਤਰ ਰੇਖਾਵਾਂ ਦੇ ਅਨੁਰੂਪ ਚਿੱਤਰ ਵਿੱਚ ਦਰਸਾਏ ਅਨੁਸਾਰ ਵਿਵਸਥਿਤ ਹੋ ਜਾਏਗਾ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 11

(2) ਇੱਕ ਛੜ ਚੁੰਬਕ ਦੇ ਆਲੇ-ਦੁਆਲੇ ਚੁੰਬਕੀ ਬਲ ਰੇਖਾਵਾਂ ਖਿੱਚਣਾ-
ਕਿਰਿਆ ਕਲਾਪ-ਚੁੰਬਕ ਦੇ ਉੱਤਰੀ ਧਰੁਵ ਦੇ ਨੇੜੇ ਇੱਕ ਚੁੰਬਕੀ ਦਿਸ਼ਾ ਸੂਚਕ ਰੱਖੋ । ਹੁਣ ਇੱਕ ਨੁਕੀਲੀ ਪੈਂਨਸਿਲ ਨਾਲ ਦਿਸ਼ਾ ਸੂਚਕ ਦੇ ਧਰੁਵਾਂ ਦੀ ਸਥਿਤੀ ਅੰਕਿਤ ਕਰੋ । ਹੁਣ ਦਿਸ਼ਾ ਸੂਚਕ ਨੂੰ ਇਸ ਤਰ੍ਹਾਂ ਅੱਗੇ ਚਲਾਓ ਤਾਂ ਜੋ ਇਸਦਾ ਦੱਖਣੀ ਧਰੁਵ ਉਸੇ ਸਥਿਤੀ ਵਿੱਚ ਹੋਵੇ ਜਿੱਥੇ ਪਹਿਲੇ ਇਸਦਾ ਉੱਤਰੀ ਧਰੁਵ ਸੀ । ਇਸ ਸਥਿਤੀ ਨੂੰ ਅੰਕਿਤ ਕਰੋ। ਇਸ ਕਿਰਿਆ ਨੂੰ ਦੁਹਰਾਓ ਤਾਂ ਜੋ ਤੁਸੀਂ ਚੁੰਬਕ ਦੇ ਦੱਖਣੀ ਧਰੁਵ ਤੱਕ ਪਹੁੰਚ ਜਾਓ । ਇਨ੍ਹਾਂ ਬਿੰਦੂਆਂ ਨੂੰ ਵਕਰ ਰੇਖਾ ਦੁਆਰਾ ਮਿਲਾਓ ਜੋ ਇੱਕ ਬਲ ਰੇਖਾ ਨੂੰ ਪ੍ਰਦਰਸ਼ਿਤ ਕਰਦੀ ਹੈ । ਇਸੇ ਤਰ੍ਹਾਂ ਛੜ ਚੁੰਬਕ ਦੇ ਨੇੜੇ ਚੁੰਬਕੀ ਦਿਸ਼ਾ ਸੂਚਕ ਦੀਆਂ ਸਥਿਤੀਆਂ ਅੰਕਿਤ ਕਰੋ : ਤੁਹਾਨੂੰ ਬਲ ਰੇਖਾਵਾਂ ਦਾ ਇੱਕ ਨਮੂਨਾ ਪੈਟਰਨ ਪ੍ਰਾਪਤ ਹੋ ਜਾਵੇਗਾ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 12
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 13

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 9.
ਪ੍ਰਯੋਗ ਦੁਆਰਾ ਸਿੱਧ ਕਰੋ ਕਿ ਕਿਸੇ ਚਾਲਕ ਤਾਰ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਕਰਨ ਨਾਲ ਉਸ ਦੇ ਚਹੁ ਪਾਸੇ ਚੰਬੜੀ ਖੇਤਰ ਉਤਪੰਨ ਹੋ ਜਾਂਦਾ ਹੈ ?
ਉੱਤਰ-
ਜਦੋਂ ਕਿਸੇ ਚਾਲਕ ਵਿੱਚੋਂ ਬਿਜਲੀ ਧਾਰਾ ਲੰਘਾਈ ਜਾਂਦੀ ਹੈ ਤਾਂ ਚਾਲਕ ਦੇ ਚਹੁੰ ਤਰਫ ਇੱਕ ਚੁੰਬਕੀ ਖੇਤਰ ਉਤਪੰਨ ਹੋ ਜਾਂਦਾ ਹੈ ।

ਪ੍ਰਯੋਗ – ਇੱਕ ਕਾਰਡ ਬੋਰਡ ਦਾ ਸਮਤਲ ਟੁਕੜਾ ਲਓ । ਇਸ ਤੇ ਇੱਕ ਚਿੱਟਾ ਕਾਗ਼ਜ਼ ਲਗਾ ਕੇ ਉਸਨੂੰ ਸਟੈਂਡ ਵਿੱਚ ਖਿਤਿਜ ਅਵਸਥਾ ਵਿੱਚ ਲਓ। ਇਸ ਦੇ ਵਿੱਚ-ਵਿੱਚ ਇੱਕ ਤਾਂਬੇ ਦੀ ਤਾਰ ਲੰਘਾਓ ! ਤਾਰ ਨੂੰ ਇੱਕ ਸੈੱਲ ਕੁੰਜੀ K ਨਾਲ ਜੋੜ ਕੇ ਸਰਕਟ ਪੂਰਾ ਕਰੋ : ਹੁਣ ਕੁੰਜੀ X ਨੂੰ ਦਬਾ ਕੇ ਤਾਰ XY ਵਿੱਚੋਂ ਬਿਜਲਈ ਧਾਰਾ ਲੰਘਾਓ । ਤਾਰ ਦੇ ਨੇੜੇ ਇੱਕ
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 14
ਚੁੰਬਕੀ ਸੂਈ ਲਓ । ਤੁਸੀਂ ਦੇਖੋਗੇ ਕਿ ਸੂਈ ਇੱਕ ਖ਼ਾਸ ਦਿਸ਼ਾ ਵਿੱਚ ਆ ਕੇ ਰੁਕਦੀ ਹੈ। ਇਸ ਤਰ੍ਹਾਂ ਇਸ ਪ੍ਰਯੋਗ ਤੋਂ ਇਹ ਸਿੱਧ ਹੁੰਦਾ ਹੈ ਕਿ ਕਿਸੇ ਚਾਲਕ ਤਾਰ ਵਿੱਚੋਂ ਬਿਜਲਈ ਧਾਰਾ ਗੁਜ਼ਾਰਨ ਨਾਲ ਇਸਦੇ ਚਹੁੰ ਪਾਸੇ ਚੁੰਬਕੀ ਖੇਤਰ ਉਤਪੰਨ ਹੋ ਜਾਂਦਾ ਹੈ । ਜਿਵੇਂ-ਜਿਵੇਂ ਬਿਜਲੀ ਧਾਰਾ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ । ਉਵੇਂ-ਉਵੇਂ ਕਿਸੇ ਬਿੰਦੁ ਤੇ ਚੁੰਬਕੀ ਖੇਤਰ ਦੇ ਪਰਿਮਾਣ ਵਿੱਚ ਵੀ ਵਾਧਾ ਹੁੰਦਾ ਹੈ ।

ਪ੍ਰਸ਼ਨ 10.
ਇੱਕ ਚੱਕਰੀ ਕੁੰਡਲੀ ਕਾਰਨ ਚੁੰਬਕੀ ਖੇਤਰ ਦੀ ਰੂਪ-ਰੇਖਾ ਖਿੱਚੋ ।
ਉੱਤਰ-
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 15
ਚੱਕਰੀ ਕੁੰਡਲੀ ਵਿੱਚ ਬਿਜਲਈ ਧਾਰਾ ਕਾਰਨ ਉਤਪੰਨ ਚੁੰਬਕੀ ਖੇਤਰ – ਚੱਕਰੀ ਕੁੰਡਲੀ ਵਿੱਚ ਪ੍ਰਵਾਹਿਤ ਬਿਜਲਈ ਧਾਰਾ ਕਾਰਨ ਉਤਪੰਨ ਚੁੰਬਕੀ ਖੇਤਰ ਦਾ ਅਧਿਐਨ ਕਰਨ ਲਈ ਹੇਠ ਲਿਖਿਆ ਪ੍ਰਯੋਗ ਕਰੋ ।

ਪ੍ਰਯੋਗ – ਇੱਕ ਕੁੰਡਲੀ ਦੇ ਰੂਪ ਵਿੱਚ ਮੁੜੇ ਹੋਏ ਤਾਰ ਦੇ ਟੁੱਕੜੇ ਨੂੰ ਇੱਕ ਖਿਤਿਜੀ ਗੱਤੇ ਵਿੱਚੋਂ ਲੰਘਾਓ । ਹੁਣ ਕੁੰਡਲੀ ਵਿੱਚੋਂ ਸ਼ਕਤੀਸ਼ਾਲੀ ਬਿਜਲਈ ਧਾਰਾ ਪ੍ਰਵਾਹਿਤ ਕਰੋ ਅਤੇ ਗੱਤੇ ਤੇ ਲੋਹ ਚੂਰਨ ਖਿਲਾਰ ਕੇ ਥਪਥਪਾਓ ! ਤੁਸੀਂ ਵੇਖੋਗੇ ਕਿ ਲੋਹ ਚੂਰਨ ਇੱਕ ਨਿਸਚਿਤ ਢੰਗ ਨਾਲ ਵਿਵਸਥਿਤ ਹੋ ਜਾਂਦਾ ਹੈ ਜੋ ਧਾਰਾਵਾਹੀ ਕੁੰਡਲੀ ਕਾਰਨ ਉਤਪੰਨ ਬਲ ਰੇਖਾਵਾਂ ਨੂੰ ਦਰਸਾਉਂਦਾ ਹੈ ।

ਜਿਉਂ-ਜਿਉਂ ਕੁੰਡਲੀ ਤੋਂ ਤੁਸੀਂ ਦੂਰ ਜਾਵੋਗੇ ਓਨਾ ਤੀ ਰੇਖਾਵਾਂ ਦਾ ਅਰਧ ਵਿਆਸ ਵੱਧਦਾ ਜਾਵੇਗਾ । ਜਦੋਂ ਕੁੰਡਲੀ ਦੇ ਕੇਂਦਰ ਤੇ ਪਹੁੰਚ ਜਾਂਦੇ ਹਾਂ ਤਾਂ ਖੇਤਰੀ ਬਲ ਰੇਖਾਵਾਂ ਇੱਕ-ਦੂਜੇ ਦੇ ਸਮਾਨਾਂਤਰ ਹੋ ਜਾਂਦੀਆਂ ਹਨ ।

ਚੁੰਬਕੀ ਖੇਤਰ ਦੀ ਪ੍ਰਬਲਤਾ ਵਧਾਉਣ ਦੇ ਕਾਰਕ-

  1. ਕੁੰਡਲੀ ਦੇ ਲਪੇਟਾਂ ਦੀ ਸੰਖਿਆ ਵਧਾਉਣ ਨਾਲ ।
  2. ਕੁੰਡਲੀ ਵਿੱਚੋਂ ਪ੍ਰਵਾਹਿਤ ਧਾਰਾ ਦੀ ਮਾਤਰਾ ਜ਼ਿਆਦਾ ਕਰਨ ਨਾਲ ।
  3. ਕੁੰਡਲੀਆਂ ਦਾ ਅਰਧ ਵਿਆਸ ਘਟਾ ਕੇ ।

ਪ੍ਰਸ਼ਨ 11.
ਬਿਜਲੀ ਚੁੰਬਕੀ ਪ੍ਰੇਰਣ ਕਿਸਨੂੰ ਕਹਿੰਦੇ ਹਨ ? ਕੁੰਡਲੀ ਵਿੱਚ ਉਤਪੰਨ ਹਿਤ ਬਿਜਲੀ ਧਾਰਾ ਅਧਿਕਤਮ ਕਦੋਂ ਹੁੰਦੀ ਹੈ ?
ਉੱਤਰ-
ਬਿਜਲੀ ਚੁੰਬਕੀ ਪ੍ਰਣ (Electromagnetic Induction) – ਕਿਸੇ ਸਰਕਟ ਨਾਲ ਸੰਬੰਧਤ ਚੁੰਬਕੀ ਬਲ ਰੇਖਾਵਾਂ ਨੂੰ ਪਰਿਵਰਤਿਤ ਕਰਕੇ ਬਿਜਲੀ ਵਾਹਕ ਬਲ ਉਤਪੰਨ ਕਰਨ ਦੀ ਪ੍ਰਕਿਰਿਆ ਨੂੰ ਬਿਜਲੀ ਚੁੰਬਕੀ ਪ੍ਰੇਰਣ ਕਿਹਾ ਜਾਂਦਾ ਹੈ । ਇਸ ਤਰ੍ਹਾਂ ਉਤਪੰਨ ਹੋਏ ਬਿਜਲੀ ਵਾਹਕ ਬਲ ਨੂੰ ਪ੍ਰੇਰਿਤ ਬਿਜਲਈ ਵਾਹਕ ਬਲ ਆਖਦੇ ਹਨ ।

ਇਸਨੂੰ ਕਿਸੇ ਕੁੰਡਲੀ ਵਿੱਚ ਪ੍ਰੇਮ੍ਰਿਤ ਬਿਜਲੀ ਧਾਰਾ ਜਾਂ ਤਾਂ ਕਿਸੇ ਚੁੰਬਕੀ ਖੇਤਰ ਦੀ ਗਤੀ ਕਰਵਾ ਕੇ ਜਾਂ ਫਿਰ ਉਸ ਦੇ ਚਹੁੰ ਤਰਫ ਚੁੰਬਕੀ ਖੇਤਰ ਨੂੰ ਪਰਿਵਰਤਿਤ ਕਰਕੇ ਉਤਪੰਨ ਕਰ ਸਕਦੇ ਹਾਂ । ਚੁੰਬਕੀ ਖੇਤਰ ਵਿੱਚ ਕੁੰਡਲੀ ਦੀ ਗਤੀ ਕਰਾ ਕੇ ਮ੍ਰਿਤ ਬਿਜਲਈ ਧਾਰਾ ਉਤਪੰਨ ਕਰਨਾ ਬਹੁਤ ਸੌਖਾ ਹੁੰਦਾ ਹੈ । ਜਦੋਂ ਕੁੰਡਲੀ ਦੀ ਗਤੀ ਦੀ ਦਿਸ਼ਾ ਚੁੰਬਕੀ ਖੇਤਰ ਦੀ ਦਿਸ਼ਾ ਦੇ ਲੰਬ ਰੂਪ ਹੁੰਦੀ ਹੈ, ਤਾਂ ਕੁੰਡਲੀ ਵਿੱਚ ਉਤਪੰਨ ਪ੍ਰੇਮ੍ਰਿਤ ਬਿਜਲੀ ਧਾਰਾ ਅਧਿਕਤਮ ਹੁੰਦੀ ਹੈ ।

ਪ੍ਰਸ਼ਨ 12.
ਅਸੀ ਕਦੀ-ਕਦੀ ਵੇਖਦੇ ਹਾਂ ਕਿ ਅਚਾਨਕ ਬਿਜਲੀ ਬਲਬ ਸਾਧਾਰਨ ਨਾਲੋਂ ਘੱਟ ਜਾਂ ਵੱਧ ਤੀਬਰਤਾ ਨਾਲ ਪ੍ਰਕਾਸ਼ ਦੇ ਰਿਹਾ ਹੈ । ਇਸ ਦਾ ਕੀ ਕਾਰਨ ਹੈ ?
ਉੱਤਰ-
ਘਰਾਂ ਵਿੱਚ ਸਪਲਾਈ ਹੋਣ ਵਾਲੀ ਬਿਜਲੀ ਧਾਰਾ ਦਾ ਪੁਟੈਂਸ਼ਲ 220 ਵੋਲਟ ਹੁੰਦਾ ਹੈ । ਕਈ ਵਾਰ ਇਸ ਦੀ ਮਾਤਰਾ ਵੱਧ ਜਾਂਦੀ ਹੈ ਜਿਸਦੇ ਕਾਰਨ ਬਲਬ ਦਾ ਪ੍ਰਕਾਸ਼ ਸਾਧਾਰਨ ਨਾਲੋਂ ਅਧਿਕ ਹੋ ਜਾਂਦਾ ਹੈ ਅਤੇ ਜਦੋਂ ਕਦੀ ਇਸ ਦੀ ਵੋਲਟਤਾ ਘੱਟ ਹੁੰਦੀ ਹੈ ਤਾਂ ਬਲਬ ਦਾ ਪ੍ਰਕਾਸ਼ ਸਾਧਾਰਨ ਨਾਲੋਂ ਘੱਟ ਹੋ ਜਾਂਦਾ ਹੈ ।

ਪ੍ਰਸ਼ਨ 13.
ਤਾਂਬੇ ਦੀ ਤਾਰ ਦੀ ਕੁੰਡਲੀ ਕਿਸ ਗੈਲਵੈਨੋਮੀਟਰ ਨਾਲ ਜੁੜੀ ਹੋਣੀ ਹੈ । ਕੀ ਹੋਵੇਗਾ ਜੇਕਰ ਕਿਸੇ ਛੜ ਚੁੰਬਕ-
(i) ਦਾ ਉੱਤਰੀ ਧਰੁਵ ਕੁੰਡਲੀ ਦੇ ਅੰਦਰ ਲਿਜਾਇਆ ਜਾਵੇ ।
(ii) ਨੂੰ ਕੁੰਡਲੀ ਦੇ ਅੰਦਰ ਸਥਿਰ ਰੱਖਿਆ ਜਾਵੇ ।
(iii) ਨੂੰ ਕੁੰਡਲੀ ਦੇ ਅੰਦਰੋਂ ਬਾਹਰ ਵੱਲ ਖਿੱਚ ਲਿਆ ਜਾਵੇ ।
ਉੱਤਰ-
(i) ਗੈਲਵੈਨੋਮੀਟਰ ਦੀ ਸਈ ਵਿਖੇਪਤ ਹੋ ਜਾਵੇਗੀ ਜਿਸ ਨਾਲ ਸਰਕਟ ਵਿੱਚ ਬਿਜਲਈ ਧਾਰਾ ਦੀ ਹੋਂਦ ਦਾ ਪਤਾ ਲਗਦਾ ਹੈ। ਜੇਕਰ ਚੁੰਬਕ ਨੂੰ ਤੀਬਰਤਾ ਨਾਲ ਗਤੀਮਾਨ ਕੀਤਾ ਜਾਵੇ ਤਾਂ ਵਿਖੇਪਨ ਹੋਰ ਵੱਧ ਜਾਵੇਗਾ ।

(ii) ਜੇਕਰ ਛੜ ਚੁੰਬਕ ਨੂੰ ਕੁੰਡਲੀ ਦੇ ਅੰਦਰ ਸਥਿਰ ਰੱਖਿਆ ਜਾਵੇ ਤਾਂ ਗੈਲਵੈਨੋਮੀਟਰ ਦੀ ਸੂਈ ਕੋਈ ਵਿਖੇਪਨ ਨਹੀਂ ਦਰਸਾਏਗੀ ।

(iii) ਜੇਕਰ ਛੜ ਚੁੰਬਕ ਨੂੰ ਕੁੰਡਲੀ ਤੋਂ ਬਾਹਰ ਵੱਲ ਖਿੱਚਿਆ ਜਾਵੇਗਾ ਤਾਂ ਗੈਲਵੈਨੋਮੀਟਰ ਦੀ ਸੂਈ ਵਿੱਚ ਉਲਟ ਦਿਸ਼ਾ ਵਿਖੇਪਨ ਵੱਲ ਹੋਵੇਗਾ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 14.
ਕੁੱਝ ਅਜਿਹੇ ਬਿਜਲਈ ਉਪਕਰਨਾਂ ਦੇ ਨਾਂ ਦੱਸੋ ਜਿਨ੍ਹਾਂ ਵਿੱਚ ਬਿਜਲਈ ਮੋਟਰ ਦਾ ਪ੍ਰਯੋਗ ਕੀਤਾ ਗਿਆ ਹੋਵੇ ।
ਉੱਤਰ-
ਬਿਜਲੀ ਮੋਟਰ ਦੀ ਸਹਾਇਤਾ ਨਾਲ ਉਹ ਸਾਰੇ ਉਪਕਰਨ ਕਾਰਜ ਕਰਦੇ ਹਨ ਜਿਨ੍ਹਾਂ ਵਿੱਚ ਘੁੰਮਣ ਗਤੀ ਦੀ ਲੋੜ ਹੁੰਦੀ ਹੈ । ਜਿਵੇਂ-ਬਿਜਲੀ ਪੱਖਾ, ਟੇਪ ਰਿਕਾਰਡਰ, ਮਿਕਸਰ ਆਦਿ ।

ਪ੍ਰਸ਼ਨ 15.
ਪਰਤਵੀਂ ਧਾਰਾ ਅਤੇ ਅਪਰਤਵੀਂ ਬਿਜਲੀ ਧਾਰਾ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਪਰਤਵੀਂ ਧਾਰਾ ਅਤੇ ਅਪਰਤਵੀਂ ਬਿਜਲੀ ਧਾਰਾ ਵਿੱਚ ਅੰਤਰ-

ਪਤਵੀਂ ਬਿਜਲੀ ਧਾਰਾ (Alternating Current) ਅਪਰਤਵੀਂ ਜਾਂ ਸਿੱਧੀ ਬਿਜਲੀ ਧਾਰਾ (Direct Current)
(1) ਇਹ ਧਾਰਾ ਇੱਕ ਸਮਾਨ ਨਹੀਂ ਹੁੰਦੀ ਹੈ । (1) ਇਹ ਧਾਰਾ ਇੱਕ ਸਮਾਨ ਹੁੰਦੀ ਹੈ ।
(2) ਇਸ ਧਾਰਾ ਦਾ ਪਰਿਮਾਣ ਇੱਕ ਸਮਾਨ ਵੱਧਦਾ ਰਹਿੰਦਾ ਹੈ । (2) ਇਸ ਧਾਰਾ ਦਾ ਪਰਿਮਾਣ ਹਮੇਸ਼ਾ ਇੱਕ ਸਮਾਨ ਹੀ ਰਹਿੰਦਾ ਹੈ ।
(3) ਇਸ ਧਾਰਾ ਦੀ ਦਿਸ਼ਾ ਇੱਕ ਵਿਸ਼ੇਸ਼ ਸਮਾਂ ਅੰਤਰਾਲ ਦੇ ਬਾਅਦ ਬਦਲ ਜਾਂਦੀ ਹੈ । (3) ਇਸ ਧਾਰਾ ਦੀ ਦਿਸ਼ਾ ਨਹੀਂ ਬਦਲਦੀ ਹੈ ।
(4) ਇਸ ਧਾਰਾ ਦਾ ਗਰਾਫ਼ ਇੱਕ ਸਮਾਨ ਨਾ ਹੋ ਕੇ ਲਪੇਟੇਦਾਰ ਹੁੰਦਾ ਹੈ । (4) ਇਸ ਧਾਰਾ ਦਾ ਗਰਾਫ਼ ਇੱਕ ਸਿੱਧੀ ਰੇਖਾ ਹੁੰਦਾ ਹੈ ।

ਪ੍ਰਸ਼ਨ 16.
ਫਿਉਜ਼ ਕੀ ਹੁੰਦਾ ਹੈ ? ਇਸਦੇ ਕੀ ਲਾਭ ਹਨ ?
ਉੱਤਰ-
ਬਿਜਲਈ ਫਿਊਜ਼ – ਇਹ ਇੱਕ ਅਜਿਹਾ ਉਪਕਰਨ ਹੈ ਜੋ ਬਿਜਲਈ ਸਰਕਟ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਜਿਹੜਾ ਬਿਜਲੀ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਸਰਕਟ ਵਿੱਚ ਲੱਗੇ ਹੋਰ ਉਪਕਰਨਾਂ ਨੂੰ ਸੁਰੱਖਿਅਤ ਰੱਖਦਾ ਹੈ : ਵਿਉਜ਼ ਤਾਰ ਜਿਸ ਧਾਤੂ ਦੀ ਬਣੀ ਹੁੰਦੀ ਹੈ ਉਸਦਾ ਪਿਘਲਾਓ ਦਰਜਾ ਬਹੁਤ ਘੱਟ ਹੁੰਦਾ ਹੈ ।

ਲਾਭ – ਜੇਕਰ ਬਿਜਲਈ ਸਰਕਟ ਵਿੱਚ ਕਿਸੇ ਕਾਰਨ ਬਿਜਲਈ ਧਾਰਾ ਦੀ ਮਾਤਰਾ ਨਿਯਤ ਮਾਤਰਾ ਤੋਂ ਵੱਧ ਜਾਵੇ ਤਾਂ ਫਿਊਜ਼ ਦੀ ਤਾਰ ਪਿਘਲ ਕੇ ਸਰਕਟ ਨੂੰ ਤੋੜ ਦਿੰਦੀ ਹੈ ਜਿਸ ਤੋਂ ਹੋਣ ਵਾਲੀ ਦੁਰਘਟਨਾ ਤੋਂ ਬਚਾਓ ਹੋ ਜਾਂਦਾ ਹੈ ।

ਪ੍ਰਸ਼ਨ 17.
ਫਿਉਜ਼ ਦੀ ਤਾਰ ਉੱਚ ਪ੍ਰਤਿਰੋਧ ਅਤੇ ਘੱਟ ਪਿਘਲਾਓ ਦਰਜੇ ਵਾਲੀ ਕਿਉਂ ਹੋਣੀ ਚਾਹੀਦੀ ਹੈ ?
ਉੱਤਰ-
ਫਿਊਜ਼ ਦੀ ਤਾਰ ਉੱਚ ਪ੍ਰਤਿਰੋਧ ਅਤੇ ਘੱਟ ਪਿਘਲਾਓ ਦਰਜੇ ਵਾਲੀ ਹੋਣੀ ਚਾਹੀਦੀ ਹੈ ਤਾਂ ਜੋ ਜਦੋਂ ਇਸਨੂੰ ਸਰਕਟ ਵਿੱਚ ਸ਼੍ਰੇਣੀਕੂਮ ਵਿੱਚ ਵਿਵਸਥਿਤ ਕੀਤਾ ਜਾਵੇ ਤਾਂ ਬਿਜਲਈ ਧਾਰਾ ਦੀ ਅਧਿਕ ਮਾਤਰਾ ਦਾ ਪ੍ਰਵਾਹ ਹੋਣ ਕਾਰਨ ਇਹ ਤਾਰ ਪਿਘਲ ਜਾਵੇ ਅਤੇ ਕਿਸੇ ਪ੍ਰਕਾਰ ਦੀ ਬਿਜਲੀ ਤੋਂ ਹੋਣ ਵਾਲੀ ਹਾਨੀ ਤੋਂ ਬਚਾਓ ਹੋ ਜਾਵੇ ।

ਪ੍ਰਸ਼ਨ 18.
ਬਿਜਲਈ ਸ਼ਾਂਕ (ਝੱਟਕਾ) ਕਿਸ ਨੂੰ ਆਖਦੇ ਹਨ ?
ਉੱਤਰ-
ਬਿਜਲਈ ਸ਼ਾਂਕ (Electric shock) – ਜਦੋਂ ਸਾਡੇ ਸਰੀਰ ਦਾ ਕੋਈ ਅੰਗ ਬਿਜਲੀ ਲਿਜਾ ਰਹੀ ਨੰਗੀ ਤਾਰ ਨੂੰ ਛੂਹ ਜਾਂਦਾ ਹੈ ਤਾਂ ਸਾਡੇ ਸਰੀਰ ਅਤੇ ਧਰਤੀ ਦੇ ਵਿਚਕਾਰ ਟੈਂਸ਼ਲ ਅੰਤਰ ਸਥਾਪਿਤ ਹੋ ਜਾਂਦਾ ਹੈ, ਜਿਸ ਤੋਂ ਸਾਡੇ ਸਰੀਰ ਵਿੱਚੋਂ ਧਾਰਾ ਦਾ ਪ੍ਰਵਾਹ ਹੁੰਦਾ ਹੈ । ਅਜਿਹਾ ਹੋਣ ਕਾਰਨ ਸਾਨੂੰ ਝੱਟਕਾ ਮਹਿਸੂਸ ਹੁੰਦਾ ਹੈ । ਇਸ ਝੱਟਕੇ ਨੂੰ ਬਿਜਲਈ ਸ਼ੱਕ ਕਹਿੰਦੇ ਹਨ । ਕਈ ਵਾਰ ਅਜਿਹੇ ਝੱਟਕੇ ਨਾਲ ਆਦਮੀ ਦੀ ਮੌਤ ਵੀ ਹੋ ਜਾਂਦੀ ਹੈ ।

ਪ੍ਰਸ਼ਨ 19.
ਓਵਰਲੋਡਿੰਗ ਅਤੇ ਸ਼ਾਰਟ ਸਰਕਟ ਤੋਂ ਕੀ ਭਾਵ ਹੈ ?
ਉੱਤਰ-
ਓਵਰਲੋਡਿੰਗ (Over loading) – ਸਰਕਟ ਵਿੱਚ ਪ੍ਰਵਾਹਿਤ ਹੋ ਰਹੀ ਬਿਜਲਈ ਧਾਰਾ ਇਸ ਨਾਲ ਜੁੜੇ ਹੋਏ ਉਪਕਰਨਾਂ ਦੀ ਬਿਜਲਈ ਸਮਰੱਥਾ ਤੇ ਨਿਰਭਰ ਕਰਦੀ ਹੈ । ਬਿਜਲਈ ਵਾਹਕ ਤਾਰਾਂ ਦੀ ਚੋਣ ਇਨ੍ਹਾਂ ਵਿੱਚੋਂ ਪ੍ਰਵਾਹਿਤ ਹੋਣ ਵਾਲੀ ਅਧਿਕਤਮ ਬਿਜਲਈ ਧਾਰਾ ਦੀ ਮਾਤਰਾ ਦੇ ਅਨੁਸਾਰ ਹੁੰਦੀ ਹੈ । ਜੇਕਰ ਸਾਰੇ ਉਪਕਰਨਾਂ ਦੀ ਸਮਰੱਥਾ ਨਿਸ਼ਚਿਤ ਸੀਮਾ ਤੋਂ ਵੱਧ ਹੋਵੇ ਤਾਂ ਉਪਕਰਨ ਆਪਣੀ ਸਮਰੱਥਾ ਤੋਂ ਵੱਧ ਧਾਰਾ ਦੀ ਮਾਤਰਾ ਖਿੱਚਦੇ ਹਨ ਜਿਸਨੂੰ ਓਵਰਲੋਡਿੰਗ ਕਹਿੰਦੇ ਹਨ ।

ਸ਼ਾਰਟ ਸਰਕਟ (Short Circuit) – ਕਈ ਵਾਰ ਬਿਜਲਈ ਵਾਹਕ ਤਾਰ ਅਤੇ ਉਦਾਸੀਨ ਤਾਰ (ਨਿਊਟਰਲ ਖ਼ਰਾਬ ਹੋਣ ਕਾਰਨ ਪਰਸਪਰ ਸੰਪਰਕ ਵਿੱਚ ਆ ਜਾਂਦੀਆਂ ਹਨ । ਅਜਿਹਾ ਹੋਣ ਕਾਰਨ ਸਰਕਟ ਦਾ ਪ੍ਰਤਿਰੋਧ ਸਿਫਰ (ਜ਼ੀਰੋ ਹੋ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਬਹੁਤ ਅਧਿਕ ਮਾਤਰਾ ਵਿੱਚ ਬਿਜਲਈ ਧਾਰਾ ਦਾ ਪ੍ਰਵਾਹ ਹੁੰਦਾ ਹੈ । ਇਸ ਵਰਤਾਰੇ ਨੂੰ ਸ਼ਾਰਟ ਸਰਕਟ ਆਖਦੇ ਹਨ । ਸ਼ਾਰਟ ਸਰਕਟ ਹੋਣ ਸਮੇਂ ਤਾਰ ਬਹੁਤ ਅਧਿਕ ਗਰਮ ਹੋ ਜਾਂਦੀ ਹੈ ਜਿਸ ਤੋਂ ਉਪਕਰਨ ਨੂੰ ਹਾਨੀ ਹੋ ਸਕਦੀ ਹੈ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 20.
ਬਿਜਲਈ ਧਾਰਾ ਦੇ ਕਾਰਨ ਕਿਹੜੇ-ਕਿਹੜੇ ਸੰਕਟ ਹੋ ਸਕਦੇ ਹਨ ? ਇਨ੍ਹਾਂ ਸੰਕਟਾਂ ਤੋਂ ਬਚਾਓ ਦੇ ਉਪਾਅ ਲਿਖੋ ।
ਉੱਤਰ-
ਬਿਜਲਈ ਧਾਰਾ ਦੇ ਕਾਰਨ ਸੰਕਟ ਅਤੇ ਬਚਾਓ ਦੇ ਉਪਾਅ-

  1. ਬਿਜਲੀ ਦਾ ਝੱਟਕਾ ਲੱਗਣ ਕਾਰਨ ਸਰੀਰ ਦੇ ਸੈੱਲ ਨਸ਼ਟ ਹੋ ਸਕਦੇ ਹਨ ।
  2. ਬਿਜਲਈ ਸ਼ਾਂਕ ਲੱਗਣ ਕਾਰਨ ਦਿਲ ਦੇ ਪੱਠਿਆਂ ਤੇ ਬੁਰਾ ਪ੍ਰਭਾਵ ਹੋ ਸਕਦਾ ਹੈ ਅਤੇ ਵਿਅਕਤੀ ਦੀ ਮੌਤ ਹੋ ਸਕਦੀ ਹੈ ।
  3. ਬਿਜਲਈ ਸ਼ਾਂਕ ਕਾਰਨ ਸਰੀਰ ਦੇ ਪੱਠਿਆਂ ਤੇ ਭੈੜਾ ਅਸਰ ਹੋਣ ਕਾਰਨ ਉਨ੍ਹਾਂ ਦੀ ਹਿਲ-ਜੁਲ ਘੱਟ ਸਕਦੀ ਹੈ ।
  4. ਜੇਕਰ ਬਿਜਲਈ ਸਰਕਟ ਵਿੱਚ ਮੋਟੀ ਫਿਉਜ਼ ਦੀ ਤਾਰ ਪ੍ਰਯੋਗ ਕੀਤੀ ਜਾਵੇ ਤਾਂ ਅਧਿਕ ਤੀਬਰ ਧਾਰਾ ਦਾ ਪਵਾਹ ਹੋਣ ਤੇ ਇਹ ਤਾਰ ਨਹੀਂ ਪਿਘਲੇਗੀ ਜਿਸ ਕਰਕੇ ਅੱਗ ਲੱਗ ਸਕਦੀ ਹੈ ਅਤੇ ਬਿਜਲਈ ਉਪਕਰਨ ਨੂੰ ਨੁਕਸਾਨ ਹੋ ਸਕਦਾ ਹੈ ।

ਬਚਾਓ ਲਈ ਉਪਾਅ
ਬਿਜਲਈ ਸ਼ਾਂਕ ਤੋਂ ਬਚਣ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-

  1. ਜਿਸ ਤਾਰ ਵਿੱਚੋਂ ਬਿਜਲਈ ਧਾਰਾ ਦਾ ਪ੍ਰਵਾਹ ਹੋ ਰਿਹਾ ਹੋਵੇ ਉਸ ਨੂੰ ਗਿੱਲੇ ਹੱਥਾਂ ਨਾਲ ਨਹੀਂ ਛੂਹਣਾ ਚਾਹੀਦਾ ।
  2. ਘਰਾਂ ਵਿੱਚ ਪ੍ਰਯੋਗ ਕੀਤੇ ਜਾਣ ਵਾਲੇ ਉਪਕਰਨ ਵਧੀਆ ਕੁਆਲਟੀ ਵਾਲੇ ਅਤੇ ਆਈ. ਐੱਸ. ਆਈ. ਦੁਆਰਾ ਪ੍ਰਮਾਣਿਤ ਹੋਣੇ ਚਾਹੀਦੇ ਹਨ ।
  3. ਘਰਾਂ ਵਿੱਚ ਵਰਤੇ ਜਾਣ ਵਾਲੇ ਬਿਜਲਈ ਉਪਕਰਨਾਂ ਨਾਲ ਭੋ-ਸੰਪਰਕ ਤਾਰ ਜ਼ਰੂਰ ਲੱਗੀ ਹੋਣੀ ਚਾਹੀਦੀ ਹੈ ।
  4. ਖ਼ਰਾਬ ਪਲੱਗਾਂ ਅਤੇ ਸਵਿੱਚਾਂ ਨੂੰ ਫੌਰਨ ਬਦਲ ਦੇਣਾ ਚਾਹੀਦਾ ਹੈ ।

ਪ੍ਰਸ਼ਨ 21.
ਧਾਰਾਵਾਹੀ (ਲਾਇਵ), ਉਦਾਸੀਨ ਅਤੇ ਭੋ-ਸੰਪਰਕ ਜੋੜਕ ਤਾਰਾਂ ਨੂੰ ਆਮਤੌਰ ਤੇ ਕਿਹੜੇ-ਕਿਹੜੇ ਰੰਗ ਦੇ ਤਾਰ ਪ੍ਰਯੋਗ ਕੀਤੇ ਜਾਂਦੇ ਹਨ ?
ਉੱਤਰ-
ਪੁਰਾਣੀ ਮਾਨਤਾ ਦੇ ਅਨੁਸਾਰ ਧਾਰਾਵਾਹੀ ਲਈ ਲਾਲ, ਉਦਾਸੀਨ ਲਈ ਕਾਲੀ ਅਤੇ ਭੋ-ਸੰਪਰਕਿਤ ਲਈ ਕਾਲੇ ਰੰਗ ਦੀ ਤਾਰ ਵਰਤੋਂ ਵਿੱਚ ਲਿਆਈ ਜਾਂਦੀ ਹੈ । ਅੰਤਰ-ਰਾਸ਼ਟਰੀ ਸਤਰ ਤੇ ਇੱਕ ਨਵੀਂ ਮਾਨਤਾ ਅਨੁਸਾਰ ਲਾਇਵ ਤਾਰ ਲਈ ਭੁਰੀ, ਉਦਾਸੀਨ ਲਈ ਹਲਕੀ ਨੀਲੀ ਅਤੇ ਭੋ-ਸੰਪਰਕਿਤ ਤਾਰ ਲਈ ਹਰੀ ਜਾਂ ਹਰੀ-ਪੀਲੀ ਤਾਰ ਦਾ ਉਪਯੋਗ ਕੀਤਾ ਜਾਂਦਾ ਹੈ । ਭੋ-ਸੰਪਰਕਿਤ ਤਾਰ ਮੋਟੀ ਹੁੰਦੀ ਹੈ ਤਾਂ ਜੋ ਇਹ ਸ਼ਕਤੀਸ਼ਾਲੀ ਧਾਰਾ ਨੂੰ ਸਹਿ ਸਕੇ । ਹੋਰ ਤਾਰਾਂ ਦੀ ਮੋਟਾਈ ਉਪਕਰਨ ਦੀ ਦਰ ਤੇ ਨਿਰਭਰ ਕਰਦੀ ਹੈ ।

ਹਰੇਕ ਤਾਰ ਧਾਰਾ ਦੀ ਸੀਮਿਤ ਮਾਤਰਾ ਨੂੰ ਸਹਿ ਸਕਦੀ ਹੈ । ਜੇਕਰ ਧਾਰਾ ਇਸ ਸੀਮਾ ਤੋਂ ਵੱਧ ਹੋ ਜਾਵੇ ਤਾਂ ਵੱਧ ਤਾਪਨ ਹੋਣ ਕਾਰਨ ਇਸਨੂੰ ਅੱਗ ਲਗ ਸਕਦੀ ਹੈ ।

ਪ੍ਰਸ਼ਨ 22.
ਸਾਡੇ ਦੇਸ਼ ਵਿੱਚ 220V ਦੀ ਬਿਜਲਈ ਧਾਰਾ ਘਰਾਂ ਵਿੱਚ ਵਰਤੋਂ ਲਈ ਦਿੱਤੀ ਜਾਂਦੀ ਹੈ ਜਦਕਿ ਅਮਰੀਕਾ ਜਿਹੇ ਵਿਕਸਿਤ ਅਤੇ ਅਮੀਰ ਦੇਸ਼ਾਂ ਵਿੱਚ ਇਹ 110V ਦੀ ਹੁੰਦੀ ਹੈ। ਕਿਉਂ ?
ਉੱਤਰ-
ਜਦੋਂ ਕੋਈ ਵਿਅਕਤੀ 220V ਦੀ ਬਿਜਲਈ ਧਾਰਾ ਨੂੰ ਲੈ ਕੇ ਜਾਣ ਵਾਲੀ ਤਾਰ ਨੂੰ ਛੂੰਹਦਾ ਹੈ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਉਹ ਬੁਰੀ ਤਰ੍ਹਾਂ ਝੁਲਸ ਜਾਂਦਾ ਹੈ, ਪਰੰਤੁ 110V ਤੇ ਇਹ ਖ਼ਤਰਨਾਕ ਨਹੀਂ ਹੁੰਦੀ । ਘੱਟ ਵੋਲਟਤਾ ਤੇ ਦਿੱਤੀ ਜਾਣ ਵਾਲੀ ਬਿਜਲਈ ਧਾਰਾ ਵਿੱਚ ਸੰਚਾਰਣ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ । ਇਸ ਤੋਂ ਛੁੱਟ ਇਸਦੇ ਸੰਚਾਰ ਲਈ ਵੱਡੀ ਸੰਖਿਆ ਵਿੱਚ ਟ੍ਰਾਂਸਫਾਰਮਰ ਲਗਾਉਣੇ ਪੈਂਦੇ ਹਨ ਜੋ ਆਰਥਿਕ ਦ੍ਰਿਸ਼ਟੀ ਤੋਂ ਅਵਿਕਾਸਸ਼ੀਲ ਦੇਸ਼ਾਂ ਲਈ ਔਖਾ ਕੰਮ ਹੈ ।

ਪ੍ਰਸ਼ਨ 23.
ਧਰਤੀ ਇੱਕ ਵੱਡੇ ਚੁੰਬਕ ਵਾਂਗ ਵਿਵਹਾਰ ਕਰਦੀ ਹੈ ?
ਉੱਤਰ-
ਧਰਤੀ ਇੱਕ ਬਹੁਤ ਵੱਡੇ ਚੁੰਬਕ ਦੇ ਰੂਪ ਵਿੱਚ ਕਾਰਜ ਕਰਦੀ ਹੈ । ਇਸਦੇ ਚੁੰਬਕੀ ਖੇਤਰ ਨੂੰ ਧਰਤੀ ਸਤਹਿ ਤੋਂ 3 × 104 ਕਿ.ਮੀ. ਦੀ ਉੱਚਾਈ ਤੇ ਅਨੁਭਵ ਕੀਤਾ ਜਾ ਸਕਦਾ ਹੈ । ਅਸਲ ਵਿੱਚ ਧਰਤੀ ਦੀ ਸਤਹਿ ਦੇ ਹੇਠਾਂ ਕੋਈ ਚੁੰਬਕ ਨਹੀਂ ਹੈ ।

ਚੁੰਬਕੀ ਖੇਤਰ ਦੇ ਅੱਗੇ ਲਿਖੇ ਕਾਰਨ ਮੰਨੇ ਜਾਂਦੇ ਹਨ-

  1. ਧਰਤੀ ਹੇਠਾਂ ਪਿਘਲੀ ਹੋਈ ਅਵਸਥਾ ਵਿੱਚ ਮੌਜੂਦ ਧਾਤਵੀ ਵ ਲਗਾਤਾਰ ਘੁੰਮਦੇ ਹੋਏ ਇੱਕ ਵੱਡੇ ਚੁੰਬਕ ਦੀ ਤਰ੍ਹਾਂ ਵਿਵਹਾਰ ਕਰਦਾ ਹੈ ।
  2. ਧਰਤੀ ਆਪਣੇ ਧੁਰੇ ਦੁਆਲੇ ਘੁੰਮਣ ਕਾਰਨ ਚੁੰਬਕੀ ਗੁਣ ਪ੍ਰਗਟਾਉਂਦੀ ਹੈ ।
  3. ਧਰਤੀ ਦੇ ਕੇਂਦਰ ਦੀ ਰਚਨਾ ਲੋਹੇ ਅਤੇ ਨਿਕਲ ਨਾਲ ਹੋਈ ਹੈ । ਧਰਤੀ ਦੇ ਘੁੰਮਣ ਕਾਰਨ ਇਸ ਦਾ ਚੁੰਬਕੀ ਵਿਵਹਾਰ ਪ੍ਰਗਟ ਹੁੰਦਾ ਹੈ ।

ਪ੍ਰਸ਼ਨ 24.
ਧਰਤੀ ਇੱਕ ਛੜ ਚੁੰਬਕ ਦੀ ਤਰ੍ਹਾਂ ਵਿਵਹਾਰ ਕਰਦੀ ਹੈ ?
ਉੱਤਰ-
ਧਰਤੀ ਦਾ ਚੁੰਬਕੀ ਖੇਤਰ ਅਜਿਹਾ ਹੈ ਜਿਵੇਂ ਇਸਦੇ ਅੰਦਰ ਇੱਕ ਬਹੁਤ ਵੱਡਾ ਚੁੰਬਕ ਮੌਜੂਦ ਹੈ। ਇਸਦਾ ਦੱਖਣੀ ਧਰੁਵ ਕੈਨੇਡਾ ਦੇ ਉੱਤਰੀ ਅਰਧ ਗੋਲੇ ਵਿੱਚ 70.5 ਉੱਤਰੀ ਅਕਸ਼ਾਂਸ਼ ਅਤੇ 96° ਪੱਛਮੀ ਰੇਖਾਵਾਂ ਤੇ ਸਥਿਤ ਹੈ । ਇਹ ਉੱਤਰੀ ਧਰੁਵ ਤੋਂ ਲਗਭਗ 1600 ਕਿ. ਮੀ. ਦੂਰ ਹੈ । ਇਸ ਵਿੱਚੋਂ ਲੰਘ ਰਿਹਾ ਖਿਤਿਜ ਤਲ ਭੂਗੋਲਿਕ ਮੀਰੀਡਿਅਨ ਅਖਵਾਉਂਦਾ ਹੈ ।ਉੱਤਰ ਅਤੇ ਦੱਖਣ ‘ਚੋਂ ਲੰਘ ਰਿਹਾ ਤਲ ਚੁੰਬਕੀ ਮੀਰੀਡਿਅਨ ਦੇ ਨਾਂ ਨਾਲ ਜਾਣਿਆ। ਜਾਂਦਾ ਹੈ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 16

ਪ੍ਰਸ਼ਨ 25.
ਚਿੱਤਰ ਵਿਚ ਕਿਸ ਨਿਯਮ ਨੂੰ ਦਰਸਾਇਆ ਗਿਆ ਹੈ ? ਨਿਯਮ ਦੀ ਪਰਿਭਾਸ਼ਾ ਦਿਓ । ਇਸ ਦਾ ਉਪਯੋਗ ਕਿਸ ਯੰਤਰ ਵਿਚ ਕੀਤਾ ਜਾਂਦਾ ਹੈ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 17
ਉੱਤਰ-
ਫਲੇਮਿੰਗ ਦਾ ਖੱਬਾ ਹੱਥ ਨਿਯਮ – ਇਸ ਨਿਯਮ ਦੇ ਅਨੁਸਾਰ ‘‘ਆਪਣੇ ਖੱਬੇ ਹੱਥ ਦੀ ਪਹਿਲੀ ਉਂਗਲੀ, ਵਿਚਕਾਰਲੀ ਉਂਗਲੀ ਅਤੇ ਅੰਗੂਠੇ ਨੂੰ ਇਸ ਪ੍ਰਕਾਰ ਫੈਲਾਓ ਕਿ ਇਹ ਤਿੰਨੋਂ ਇੱਕ-ਦੂਜੇ ਦੇ ਪਰਸਪਰ ਲੰਬ ਰੂਪ ਵਿੱਚ ਹੋਣ, ਜੇਕਰ ਪਹਿਲੀ ਉਂਗਲੀ ਚੁੰਬਕੀ ਖੇਤਰ ਦੀ ਦਿਸ਼ਾ, ਵਿਚਕਾਰਲੀ ਉਂਗਲੀ ਚਾਲਕ ਵਿੱਚ ਪ੍ਰਵਾਹਿਤ ਬਿਜਲਈ ਧਾਰਾ ਦੀ ਦਿਸ਼ਾ ਵਿੱਚ ਸੰਕੇਤ ਕਰਦੀ ਹੈ ਤਾਂ ਅੰਗੂਠਾ ਚਾਲਕ ਦੀ ਗਤੀ ਦੀ ਦਿਸ਼ਾ ਜਾਂ ਚਾਲਕ ਉੱਤੇ ਲੱਗ ਰਹੇ ਬਲ ਦੀ ਦਿਸ਼ਾ ਵੱਲ ਸੰਕੇਤ ਕਰੇਗਾ ।”
ਇਸ ਨਿਯਮ ਦਾ ਉਪਯੋਗ ਬਿਜਲੀ ਮੋਟਰ ਬਣਾਉਣ ਲਈ ਕੀਤਾ ਜਾਂਦਾ ਹੈ ।”

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 26.
ਹੇਠਾਂ ਦਿੱਤੇ ਚਿੱਤਰ ਵਿੱਚ ਦਰਸਾਏ ਨਿਯਮ ਦਾ ਨਾਂ ਲਿਖੋ । ਨਿਯਮ ਅਨੁਸਾਰ PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 18 ਨੂੰ ਅੰਕਿਤ ਕਰੋ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 19
ਉੱਤਰ-
ਚਿੱਤਰ ਵਿੱਚ ਫਲੇਮਿੰਗ ਦਾ ਸੱਜਾ ਹੱਥ ਨਿਯਮ ਦਰਸਾਇਆ ਗਿਆ ਹੈ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 20 ਚੁੰਬਕੀ ਖੇਤਰ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 21 ਮ੍ਰਿਤ ਬਿਜਲਈ ਧਾਰਾ ।

ਪ੍ਰਸ਼ਨ 27.
ਹੇਠਾਂ ਦਿੱਤੇ ਚਿੱਤਰ ਵਿੱਚ ਕਿਹੜਾ ਨਿਯਮ ਦਰਸਾਇਆ ਹੈ ? ਇਸ ਨਿਯਮ ਅਨੁਸਾਰ PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 18 ਨੂੰ ਅੰਕਿਤ ਕਰੋ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 22
ਉੱਤਰ-
ਚਿੱਤਰ ਵਿੱਚ ਫਲੇਮਿੰਗ ਦਾ ਖੱਬੇ ਹੱਥ ਦਾ ਨਿਯਮ ਦਰਸਾਇਆ ਗਿਆ ਹੈ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 20 ਚੁੰਬਕੀ ਖੇਤਰ
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 21 ਬਿਜਲੀ ਧਾਰਾ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਧਰਤੀ ਇੱਕ ਬੜਾ ਵੱਡਾ ਚੁੰਬਕ ਹੈ । ਇਸ ਦਾ ਚੁੰਬਕੀ ਦੱਖਣੀ ਧਰੁਵ ਕਿਸ ਪਾਸੇ ਸਥਿਤ ਹੈ ?
ਉੱਤਰ-
ਭੂਗੋਲਿਕ ਉੱਤਰੀ ਧਰੁਵ ਵੱਲ ।

ਪ੍ਰਸ਼ਨ 2.
ਤਿੰਨ ਚੁੰਬਕੀ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਚੁੰਬਕੀ ਪਦਾਰਥ-

  1. ਲੋਹਾ
  2. ਕੋਬਾਲਟ
  3. ਨਿਕਲ ।

ਪ੍ਰਸ਼ਨ 3.
ਚੁੰਬਕ ਦੇ ਕਿਸ ਭਾਗ ਵਿੱਚ ਆਕਰਸ਼ਣ ਸ਼ਕਤੀ ਸਭ ਤੋਂ ਵੱਧ ਪ੍ਰਬਲ ਹੁੰਦੀ ਹੈ ?
ਉੱਤਰ-
ਸਿਰਿਆਂ ਤੇ (ਅਰਥਾਤ ਧਰੁਵਾਂ ਤੇ) ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 4.
ਜਦੋਂ ਕਿਸੇ ਚੁੰਬਕ ਨੂੰ ਸੁਤੰਤਰ ਪੂਰਵਕ ਲਟਕਾਇਆ ਜਾਂਦਾ ਹੈ ਤਾਂ ਕਿਸ ਦਿਸ਼ਾ ਵਿੱਚ ਸੰਕੇਤ ਕਰਦਾ ਹੈ ?
ਉੱਤਰ-
ਉੱਤਰ-ਦੱਖਣ ਦਿਸ਼ਾ ਵਿੱਚ ।

ਪ੍ਰਸ਼ਨ 5.
ਮੁਕਤ ਰੂਪ ਵਿੱਚ ਲਟਕਾਏ ਗਏ ਚੁੰਬਕ ਦਾ ਉੱਤਰੀ ਧਰੁਵ ਕਿਸ ਦਿਸ਼ਾ ਵਿੱਚ ਸੰਕੇਤ ਕਰਦਾ ਹੈ ?
ਉੱਤਰ-
ਭੂਗੋਲਿਕ ਉੱਤਰ ਦਿਸ਼ਾ ਵੱਲ ।

ਪ੍ਰਸ਼ਨ 6.
ਫਿਉਜ਼ ਦੀ ਤਾਰ ਦਾ ਪ੍ਰਤਿਰੋਧ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਅਧਿਕ ਪ੍ਰਤਿਰੋਧ ਤਾਂ ਜੋ ਗਰਮ ਹੋ ਕੇ ਪਿਘਲ ਸਕੇ ।

ਪ੍ਰਸ਼ਨ 7.
ਚੁੰਬਕੀ ਖੇਤਰ ਦੇ ਕਿਸੇ ਬਿੰਦੂ ਤੇ ਚੁੰਬਕੀ ਖੇਤਰ ਦੀ ਦਿਸ਼ਾ ਕੀ ਹੁੰਦੀ ਹੈ ?
ਉੱਤਰ-
ਜਿਹੜੀ ਦਿਸ਼ਾ ਉਸ ਬਿੰਦੂ ਤੇ ਰੱਖੀ ਕੰਪਾਸ ਸੂਈ ਦੇ ਦੱਖਣੀ ਧਰੁਵ ਤੋਂ ਉੱਤਰੀ ਧਰੁਵ ਵੱਲ ਖਿੱਚੀ ਗਈ ਰੇਖਾ ਦੀ ਹੁੰਦੀ ਹੈ ।

ਪ੍ਰਸ਼ਨ 8.
ਜੇਕਰ ਸੁਤੰਤਰਤਾ ਪੂਰਵਕ ਲਟਕ ਰਹੀ ਸੋਲੀਨਾਇਡ ਵਿੱਚ ਬਿਜਲਈ ਧਾਰਾ ਦੀ ਦਿਸ਼ਾ ਬਦਲ ਦਿੱਤੀ ਜਾਵੇ ਤਾਂ ਕੀ ਹੋਵੇਗਾ ?
ਉੱਤਰ-
ਬਿਜਲਈ ਧਾਰਾ ਦੀ ਦਿਸ਼ਾ ਬਦਲਣ ਨਾਲ ਸੋਲੀਨਾਇਡ 180° ਘੁੰਮ ਜਾਵੇਗੀ ।

ਪ੍ਰਸ਼ਨ 9.
ਉਦਾਸੀਨ ਬਿੰਦੁ ਤੇ ਨੇਟ ਚੰਬਕੀ ਖੇਤਰ ਦੀ ਤੀਬਰਤਾ ਦਾ ਮਾਨ ਦੱਸੋ ।
ਉੱਤਰ-
ਉਦਾਸੀਨ ਬਿੰਦੁ ਤੇ ਚੁੰਬਕੀ ਖੇਤਰ ਦੀ ਤੀਬਤਾ ਦਾ ਮਾਨ ਜ਼ੀਰੋ ਹੁੰਦਾ ਹੈ ।

ਪ੍ਰਸ਼ਨ 10.
ਧਾਰਾ ਵਾਹੀ ਸੋਲੀਨਾਇਡ ਦੇ ਨੇੜੇ ਚੁੰਬਕੀ ਸੁਈ ਲਿਆਉਣ ਨਾਲ ਕੀ ਹੋਵੇਗਾ ?
ਉੱਤਰ-
ਚੁੰਬਕੀ ਸੂਈ ਵਿਖੇਤ ਹੋ ਕੇ ਸੁਈ ਦੇ ਚੁੰਬਕੀ ਖੇਤਰ ਦੀ ਦਿਸ਼ਾ ਵਿੱਚ ਠਹਿਰੇਗੀ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 11.
ਬਿਜਲੀ ਮੋਟਰ ਅਤੇ ਬਿਜਲੀ ਜੈਨਰੇਟਰ ਵਿੱਚ ਸਿਧਾਂਤਕ ਤੌਰ ‘ਤੇ ਕੀ ਅੰਤਰ ਹੈ ?
ਉੱਤਰ-
ਬਿਜਲੀ ਮੋਟਰ ਵਿੱਚ ਬਿਜਲਈ ਊਰਜਾ ਨੂੰ ਯੰਤਿਕ ਉਰਜਾ ਵਿੱਚ ਅਤੇ ਬਿਜਲਈ ਜੈਨਰੇਟਰ ਵਿੱਚ ਯੰਤਿਕ ਉਰਜਾ ਨੂੰ ਬਿਜਲਈ ਊਰਜਾ ਵਿੱਚ ਬਦਲਿਆ ਜਾਂਦਾ ਹੈ ।

ਪ੍ਰਸ਼ਨ 12.
ਜੇਕਰ ਛੜ ਚੁੰਬਕ ਦੇ ਉੱਤਰੀ ਧਰੁਵ ਨੂੰ ਸੋਲੀਨਾਇਡ ਦੇ ਸਾਹਮਣੇ ਸਿਰੇ ਤੋਂ ਦੂਰ ਲਿਜਾਇਆ ਜਾਵੇ ਤਾਂ ਇਸ ਸਿਰੇ ਵਿੱਚ ਕਿਹੜਾ ਧਰੁਵ ਪ੍ਰੇਰਿਤ ਹੋਵੇਗਾ ?
ਉੱਤਰ-
ਦੱਖਣੀ ਧਰੁਵ ।

ਪ੍ਰਸ਼ਨ 13.
ਖੱਬਾ ਹੱਥ ਅੰਗੂਠਾ ਨਿਯਮ ਕਿਸ ਦੀ ਦਿਸ਼ਾ ਦਰਸਾਉਂਦਾ ਹੈ ?
ਉੱਤਰ-
ਧਾਰਾਵਾਹੀ ਚਾਲਕ ਦੇ ਕਾਰਨ ਪੈਦਾ ਹੋਏ ਚੁੰਬਕੀ ਖੇਤਰ ਦੀ ਦਿਸ਼ਾ ਨੂੰ ਦਰਸਾਉਂਦਾ ਹੈ ।

ਪ੍ਰਸ਼ਨ 14.
ਫਲੇਮਿੰਗ ਦੇ ਖੱਬੇ ਹੱਥ ਦੇ ਨਿਯਮ ਵਿੱਚ ਅੰਗੂਠਾ ਕਿਸ ਦੀ ਦਿਸ਼ਾ ਨੂੰ ਪ੍ਰਦਰਸ਼ਿਤ ਕਰਦਾ ਹੈ ?
ਉੱਤਰ-
ਧਾਰਾਵਾਹੀ ਚਾਲਕ ਤੇ ਲੱਗ ਰਹੇ ਬਲ ਦੀ ਦਿਸ਼ਾ ਨੂੰ ।

ਪ੍ਰਸ਼ਨ 15.
ਚੁੰਬਕੀ ਖੇਤਰ ਵਿੱਚ ਗਤੀਮਾਨ ਚਾਲਕ ਵਿੱਚ ਕ੍ਰਿਤ ਧਾਰਾ ਦੀ ਦਿਸ਼ਾ ਕਿਸ ਨਿਯਮ ਦੁਆਰਾ ਪਤਾ ਕੀਤੀ। ਜਾਂਦੀ ਹੈ ?
ਉੱਤਰ-
ਫਲੇਮਿੰਗ ਦੇ ਸੱਜੇ ਹੱਥ ਦੇ ਨਿਯਮ ਦੁਆਰਾ ।

ਪ੍ਰਸ਼ਨ 16.
ਬਿਜਲੀ ਚੁੰਬਕੀ ਪ੍ਰੇਰਣ ਦੀ ਘਟਨਾ ਦੀ ਖੋਜ ਕਿਸ ਵਿਗਿਆਨਿਕ ਨੇ ਕੀਤੀ ਸੀ ?
ਉੱਤਰ-
ਮਾਇਕਲ ਫੈਰਾਡੇ ਨੇ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 17.
ਸਾਡੇ ਘਰਾਂ ਵਿੱਚ ਉਪਲੱਬਧ ਮੇਨਜ਼ ਬਿਜਲੀ ਸਪਲਾਈ ਦੀ ਵੋਲਟਤਾ ਕਿੰਨੀ ਹੁੰਦੀ ਹੈ ?
ਉੱਤਰ-
220 ਵੋਲਟ ।

ਪ੍ਰਸ਼ਨ 18.
ਘਰੇਲੂ ਸਰਕਟ ਨੂੰ ਓਵਰਲੋਡਿੰਗ ਅਤੇ ਸ਼ਾਰਟ ਸਰਕਟ ਤੋਂ ਬਚਾਉਣ ਲਈ ਕਿਹੜੀ ਜੁਗਤ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਫਿਉਜ਼ ਤਾਰ ਦਾ ।

ਪ੍ਰਸ਼ਨ 19.
ਭੋ-ਸੰਪਰਕ ਤਾਰ ਦਾ ਕਿਹੜਾ ਰੰਗ ਹੁੰਦਾ ਹੈ ?
ਉੱਤਰ-
ਹਰਾ ।

ਪ੍ਰਸ਼ਨ 20.
ਧਾਤਵੀ ਫਰੇਮ ਵਾਲੇ ਬਿਜਲੀ ਉਪਕਰਨਾਂ ਨੂੰ ਬਿਜਲੀ ਸ਼ੱਕ ਤੋਂ ਬਚਣ ਲਈ ਕੀ ਸਾਵਧਾਨੀ ਵਰਤਨੀ ਚਾਹੀਦੀ ਹੈ ?
ਉੱਤਰ-
ਫਰੇਮ ਨੂੰ ਭੋ-ਸੰਪਰਕਿਤ ਕਰੋ ।

ਪ੍ਰਸ਼ਨ 21.
ਧਾਰਾਵਾਹੀ ਚਾਲਕ ਦੇ ਚੁੰਬਕੀ ਖੇਤਰ ਦੀ ਦਿਸ਼ਾ ਕਿਸ ਨਿਯਮ ਦੁਆਰਾ ਪਤਾ ਕੀਤੀ ਜਾਂਦੀ ਹੈ ?
ਉੱਤਰ-
ਸੱਜੇ ਹੱਥ ਦੇ ਅੰਗੁਠਾ ਨਿਯਮ ਦੁਆਰਾ ।

ਪ੍ਰਸ਼ਨ 22.
ਬਿਜਲਈ ਊਰਜਾ ਨੂੰ ਯੰਤ੍ਰਿਕ ਊਰਜਾ ਵਿੱਚ ਰੂਪਾਂਤਰਿਤ ਕਰਨ ਵਾਲੇ ਯੰਤਰ ਦਾ ਨਾਂ ਦੱਸੋ ।
ਉੱਤਰ-
ਬਿਜਲਈ ਮੋਟਰ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 23.
MRI ਸ਼ਬਦ ਦਾ ਪੂਰਾ ਨਾਂ ਲਿਖੋ ।
ਉੱਤਰ-
ਚੰਬਕੀ ਅਨੁਨਾਦ ਪ੍ਰਤਿਬਿੰਬਨ (Magnetic Resonance Imaging) ।

ਪ੍ਰਸ਼ਨ 24.
ਯੰਤਰਿਕ ਊਰਜਾ ਨੂੰ ਬਿਜਲਈ ਊਰਜਾ ਵਿੱਚ ਬਦਲਣ ਵਾਲੇ ਯੰਤਰ ਦਾ ਨਾਂ ਦੱਸੋ ।
ਉੱਤਰ-
ਬਿਜਲੀ ਜੈਨਰੇਟਰ ।

ਪ੍ਰਸ਼ਨ 25.
ਡਾਇਨਮੋ ਕਿਹੜੀ ਊਰਜਾ ਨੂੰ ਕਿਹੜੀ ਊਰਜਾ ਵਿੱਚ ਪਰਿਵਰਤਿਤ ਕਰਦਾ ਹੈ ?
ਉੱਤਰ-
ਯੰਤਰਿਕ ਊਰਜਾ ਨੂੰ ਬਿਜਲਈ ਊਰਜਾ ਵਿੱਚ ।

ਪ੍ਰਸ਼ਨ 26.
ਡਾਇਨਮੋ ਵਿੱਚ ਉਤਪੰਨ ਹੋਈ ਪ੍ਰੇਰਿਤ ਬਿਜਲਈ ਧਾਰਾ ਦੀ ਦਿਸ਼ਾ ਕਿਸ ਨਿਯਮ ਦੁਆਰਾ ਗਿਆਤ ਕੀਤੀ ਜਾਂਦੀ ਹੈ ?
ਉੱਤਰ-
ਫਲੇਮਿੰਗ ਦੇ ਸੱਜੇ ਹੱਥ ਦੇ ਨਿਯਮ ਦੁਆਰਾ ।

ਪ੍ਰਸ਼ਨ 27.
50 ਸਾਈਕਲ ਦੀ ਪਰਤਵੀਂ ਧਾਰਾ ਦਾ ਦੋਲਨ ਕਾਲ ਦੱਸੋ ।
ਉੱਤਰ-
1/50 ਸੈਕਿੰਡ ।

ਪ੍ਰਸ਼ਨ 28.
ਇੱਕ ਪਰਤਵੀਂ ਧਾਰਾ ਦੀ ਆਕ੍ਰਿਤੀ 50 ਹਰਟਜ਼ (Hz) ਹੈ । ਦੱਸੋ ਇੱਕ ਸੈਕਿੰਡ ਵਿੱਚ ਇਸ ਦੀ ਦਿਸ਼ਾ ਕਿੰਨੀ ਵਾਰੀ ਬਦਲੇਗੀ ?
ਉੱਤਰ-
100 ਵਾਰ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 29.
ਦਰਸਾਏ ਗਏ ਚਿੱਤਰ ਵਿਚ ਅੰਗੂਠਾ ਕਿਸ ਗੱਲ ਦਾ ਸੰਕੇਤ ਕਰਦਾ ਹੈ ?
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 23
ਉੱਤਰ-
ਬਿਜਲੀ ਧਾਰਾ ਦੀ ਦਿਸ਼ਾ ।

ਪ੍ਰਸ਼ਨ 30.
ਚਿੱਤਰ ਵਿਚ ਕਿਹੜੀ ਬਿਜਲਈ ਕਿਰਿਆ ਕਾਰਨ ਗੈਲਵੈਨੋਮੀਟਰ ਦੀ ਸੂਈ ਵਿਖਪਿਤ ਹੁੰਦੀ ਹੈ ?
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 24
ਉੱਤਰ-
ਬਿਜਲੀ ਚੁੰਬਕੀ ਪ੍ਰੇਰਣ ।

ਪ੍ਰਸ਼ਨ 31.
ਦੋ ਚੁੰਬਕਾਂ ਦੀਆਂ ਚੁੰਬਕੀ ਰੇਖਾਵਾਂ ਚਿੱਤਰ ਵਿਚ ਦਿੱਤੀਆਂ ਗਈਆਂ ਹਨ । ਇਹਨਾਂ ਦੋਨਾਂ ਚੁੰਬਕਾਂ ਦੇ ਆਹਮਣੇਸਾਹਮਣੇ ਵਾਲੇ ਧਰੁੱਵਾਂ ਦਾ ਨਾਂ ਲਿਖੋ ।
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 25
ਉੱਤਰ-
ਦੋਵੇਂ ਉੱਤਰੀ ਧਰੁਵ (N) ਹਨ ।

ਪ੍ਰਸ਼ਨ 32.
ਹੇਠਾਂ ਦਿੱਤੇ ਚਿੱਤਰ ਵਿਚ ਲੋਹਚੂਨ ਇਕ ਖ਼ਾਸ ਪੈਟਰਨ ਵਿਚ ਸੈੱਟ ਹੋ ਜਾਂਦਾ ਹੈ । ਇਹ ਪੈਟਰਨ ਕੀ ਦਰਸਾਉਂਦਾ ਹੈ ?
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 26
ਉੱਤਰ-
ਚੁੰਬਕੀ ਖੇਤਰ ਰੇਖਾਵਾਂ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 33.
ਸਾਧਾਰਨ ਬਿਜਲੀ ਮੋਟਰ ਦੇ ਦਿੱਤੇ ਚਿੱਤਰ ਵਿੱਚ P ਅਤੇ Q ਕੀ ਦਰਸਾਉਂਦਾ ਹੈ ਅਤੇ ਇਸ ਦਾ ਕੀ ਕੰਮ ਹੈ ?
PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 27
ਉੱਤਰ-
ਸਪਲਿਟ ਰਿੰਗ ।

ਵਸਤੁਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਕਿਸੇ ਚਾਲਕ ਵਿੱਚ ਬਿਜਲੀ ਧਾਰਾ ਪ੍ਰਵਾਹਿਤ ਕਰਨ ਤੋਂ ਉਤਪੰਨ ਚੁੰਬਕੀ ਖੇਤਰ ਦੀ ਦਿਸ਼ਾ ਗਿਆਤ ਕਰਦੇ ਹਾਂ-
(a) ਮੈਕਸਵੈਲ ਦੇ ਸੱਜੇ ਹੱਥ ਦੇ ਨਿਯਮ ਦੁਆਰਾ
(b) ਫਲੈਮਿੰਗ ਦੇ ਸੱਜੇ ਹੱਥ ਦੇ ਨਿਯਮ ਦੁਆਰਾ
(c) ਫਲੈਮਿੰਗ ਦੇ ਖੱਬੇ ਹੱਥ ਦੇ ਨਿਯਮ ਦੁਆਰਾ
(d) ਫੈਰਾਡੇ ਦੇ ਨਿਯਮ ਦੁਆਰਾ ।
ਉੱਤਰ-
(a) ਮੈਕਸਵੈਲ ਦੇ ਸੱਜੇ ਹੱਥ ਦੇ ਨਿਯਮ ਦੁਆਰਾ ।

ਪ੍ਰਸ਼ਨ 2.
ਕਿਸੇ ਤੀਬਰ ਚੁੰਬਕੀ ਖੇਤਰ ਵਿੱਚ ਧਾਰਾਵਾਹੀ ਕੁੰਡਲੀ ਰੱਖਣ ਨਾਲ ਉਤਪੰਨ ਹੋਏ ਬਲ ਦੀ ਦਿਸ਼ਾ ਗਿਆਤ ਕਰਦੇ ਹਾਂ-
(a) ਮੈਕਸਵੈਲ ਦੇ ਸੱਜੇ ਹੱਥ ਦੇ ਨਿਯਮ ਦੁਆਰਾ
(b) ਫਲੈਮਿੰਗ ਦੇ ਸੱਜੇ ਹੱਥ ਦੇ ਨਿਯਮ ਨਾਲ
(c) ਫਲੈਮਿੰਗ ਦੇ ਖੱਬੇ ਹੱਥ ਦੇ ਨਿਯਮ ਨਾਲ
(d) ਫੈਰਾਡੇ ਦੇ ਨਿਯਮ ਨਾਲ ।
ਉੱਤਰ-
(c) ਫਲੈਮਿੰਗ ਦੇ ਖੱਬੇ ਹੱਥ ਦੇ ਨਿਯਮ ਨਾਲ ।

ਪ੍ਰਸ਼ਨ 3.
ਘਰੇਲੂ ਪਰਿਪੱਥ ਵਿੱਚ ਉਪਯੋਗ ਕੀਤੀ ਗਈ ਉਦਾਸੀਨ ਤਾਰ ਦਾ ਰੰਗ ਹੁੰਦਾ ਹੈ
(a) ਕਾਲਾ
(b) ਲਾਲ
(c) ਹਰਾ
(d) ਕੋਈ ਨਿਸ਼ਚਿਤ ਨਹੀਂ ।
ਉੱਤਰ-
(a) ਕਾਲਾ ।

ਪ੍ਰਸ਼ਨ 4.
ਜਦੋਂ ਬਿਜਲੀ ਲਿਜਾਣ ਵਾਲੀ ਅਤੇ ਉਦਾਸੀਨ ਤਾਰ ਆਪਸੀ ਸੰਪਰਕ ਹੋਣ ਕਰਕੇ ਬਹੁਤ ਵੱਧ ਧਾਰਾ ਪ੍ਰਵਾਹਿਤ ਹੁੰਦੀ ਹੈ ਤਾਂ ਉਸੇ ਅਵਸਥਾ ਨੂੰ ਕੀ ਕਹਿੰਦੇ ਹਨ ?
(a) ਓਵਰਲੋਡ
(b) ਸ਼ਾਰਟ ਸਰਕਟ
(c) ਭੋ-ਸੰਪਰਕ
(d) ਉੱਪਰ ਦਿੱਤੇ ਹੋਏ ਸਾਰੇ ।
ਉੱਤਰ-
(b) ਸ਼ਾਰਟ ਸਰਕਟ ।

ਪ੍ਰਸ਼ਨ 5.
ਉੱਚ-ਸ਼ਕਤੀ ਵਾਲੇ ਬਿਜਲੀ ਉਪਕਰਨਾਂ ਦੇ ਧਾਤਵੀਂ ਫਰੇਮ ਨੂੰ ਘਰੇਲੂ ਪਰਿਪਥ ਦੀ ਝੋ-ਤਾਰ ਨਾਲ ਜੋੜਨਾ ਕੀ ਕਹਾਉਂਦਾ ਹੈ ?
(a) ਓਵਰਲੋਡਿੰਗ
(b) ਸ਼ਾਰਟ ਸਰਕਟ
(c) ਭੋ-ਸੰਪਰਕ
(d) ਉੱਪਰ ਦਿੱਤੇ ਹੋਏ ਸਾਰੇ ।
ਉੱਤਰ-
(c) ਭੋ-ਸੰਪਰਕ ।

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 6.
ਹੇਠ ਲਿਖਿਆਂ ਵਿੱਚੋਂ ਕਿਹੜਾ ਸਿੱਧੀ ਬਿਜਲਈ ਧਾਰਾ ਦਾ ਸ੍ਰੋਤ ਹੈ ?
(a) ਖ਼ੁਸ਼ਕ ਸੈੱਲ
(b) ਬਟਨ ਸੈੱਲ
(c) ਲੈਡ ਬੈਟਰੀ
(d) ਉੱਪਰ ਦਿੱਤੇ ਹੋਏ ਸਾਰੇ ।
ਉੱਤਰ-
(d) ਉੱਪਰ ਦਿੱਤੇ ਹੋਏ ਸਾਰੇ ।

ਪ੍ਰਸ਼ਨ 7.
ਬਿਜਲੀ ਧਾਰਾ ਉਤਪੰਨ ਕਰਨ ਦੀ ਜੁਗਤ ਨੂੰ ਕਹਿੰਦੇ ਹਨ-
(a) ਜਨਰੇਟਰ
(b) ਗੈਲਵੈਨੋਮੀਟਰ
(c) ਮੀਟਰ
(d) ਐਮਮੀਟਰ ।
ਉੱਤਰ-
(a) ਜਨਰੇਟਰ ।

ਪ੍ਰਸ਼ਨ 8.
ਸਮਾਨ ਚੁੰਬਕੀ ਧਰੁਵਾਂ ਦਾ ਆਪਸੀ ਕੀ ਸੰਬੰਧ ਹੈ ?
(a) ਅਪਕਰਸ਼ਣ
(b) ਆਕਰਸ਼ਣ
(c) ਦੋਨੋਂ ਅਪਕਰਸ਼ਣ ਅਤੇ ਆਕਰਸ਼ਣ
(d) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(a) ਅਪਕਰਸ਼ਣ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਉਹ ਜੁਗਤ ਜਿਹੜੀ ਯੰਤ੍ਰਿਕ ਊਰਜਾ ਨੂੰ ਬਿਜਲਈ ਊਰਜਾ ਵਿੱਚ ਪਰਿਵਰਤਿਤ ਕਰਦੀ ਹੈ …………………………. ਅਖਵਾਉਂਦੀ ਹੈ ।
ਉੱਤਰ-
ਜਨਰੇਟਰ

PSEB 10th Class Science Important Questions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

(ii) ਫਲੇਮਿੰਗ ਦੇ ਸੱਜੇ ਹੱਥ ਦੇ ਨਿਯਮ ਦੁਆਰਾ ……………… ਦੀ ਦਿਸ਼ਾ ਗਿਆਤ ਕੀਤੀ ਜਾਂਦੀ ਹੈ ।
ਉੱਤਰ-
ਪ੍ਰੇਮ੍ਰਿਤ ਧਾਰਾ

(iii) ਮੈਕਸਵੈਲ ਦੇ ਸੱਜੇ ਹੱਥ ਦੇ ਨਿਯਮ ਨਾਲ ……………… ਦੀ ਦਿਸ਼ਾ ਗਿਆਤ ਕੀਤੀ ਜਾਂਦੀ ਹੈ ।
ਉੱਤਰ-
ਚੁੰਬਕੀ ਖੇਤਰ ਦੀ ਦਿਸ਼ਾ

(iv) ……………… ਦੀ ਕੂਡ ਨਾਲ ਅਧਿਕ ਸ਼ਕਤੀਸ਼ਾਲੀ ਬਿਜਲਈ ਚੁੰਬਕ ਬਣਦਾ ਹੈ ।
ਉੱਤਰ-
ਨਰਮ ਲੋਹੇ

(v) ਧਰਤੀ ਇੱਕ ਵੱਡੇ ……………… ਵਿਵਹਾਰ ਕਰਦੀ ਹੈ ।
ਉੱਤਰ-
ਚੁੰਬਕ ।

PSEB 10th Class Science Important Questions Chapter 12 ਬਿਜਲੀ

Punjab State Board PSEB 10th Class Science Important Questions Chapter 12 ਬਿਜਲੀ Important Questions and Answers.

PSEB 10th Class Science Important Questions Chapter 12 ਬਿਜਲੀ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
(ਕ) ਬਿਜਲ ਕਰੰਟ ਦੇ ਤਾਪੀ ਪ੍ਰਭਾਵ ਸੰਬੰਧੀ ਲਿਖੋ ।
(ਖ) ਬਿਜਲੀ ਸ਼ਕਤੀ ਦੀ ਪਰਿਭਾਸ਼ਾ ਦਿਓ। ਇਸ ਦੀ ਇਕਾਈ ਵਾਟ ਦੀ ਵੀ ਪਰਿਭਾਸ਼ਾ ਦਿਓ।
(ਗ) ਬਿਜਲੀ ਉਰਜਾ ਕੀ ਹੈ ? ਇਸ ਦੀਆਂ ਇਕਾਈਆਂ ਦੀ ਪਰਿਭਾਸ਼ਾ ਦਿਓ ।
ਉੱਤਰ-
(ਕ) ਤਾਪੀ ਪ੍ਰਭਾਵ ਦੇ ਨਿਯਮ – ਜਦੋਂ ਕਿਸੇ ਚਾਲਕ ਵਿਚੋਂ ਬਿਜਲ ਕਰੰਟ ਲੰਘਦਾ ਹੈ, ਤਾਂ ਇਹ ਗਰਮ ਹੋ ਜਾਂਦਾ ਹੈ । ਇਸ ਤੱਥ ਦਾ ਅਧਿਐਨ ਸਭ ਤੋਂ ਪਹਿਲਾਂ ਜੁਲ ਨੇ ਕੀਤਾ। ਇਸ ਲਈ ਇਸ ਨੂੰ ਜੁਲ ਦਾ ਤਾਪਨ ਨਿਯਮ (Joule’s heating effect) ਕਿਹਾ ਜਾਂਦਾ ਹੈ। ਇਸ ਨਿਯਮ ਦੇ ਅਨੁਸਾਰ ਜਦੋਂ ਚਾਲਕ ਵਿਚੋਂ ਕਰੰਟ ਲੰਘਦਾ ਹੈ, ਤਾਂ ਪੈਦਾ ਹੋਇਆ ਤਾਪ :
(i) ਕਰੰਟ ਦੇ ਵਰਗ ਦੇ ਸਿੱਧਾ ਅਨੁਪਾਤੀ ਹੁੰਦਾ ਹੈ ।
H ∝ I2 (ਜਦੋਂ ਪ੍ਰਤਿਰੋਧ R, ਸਮਾਂ t ਹੋਣ)
(ii) ਚਾਲਕ ਦੇ ਪ੍ਰਤਿਰੋਧ ਦੇ ਸਿੱਧਾ ਅਨੁਪਾਤੀ ਹੈ ।
H ∝ R (ਜਦੋਂ ਧਾਰਾ I, ਸਮਾਂ ਵੀ t ਹੋਣ)
(iii) ਸਮੇਂ ਦੇ ਸਿੱਧਾ ਅਨੁਪਾਤੀ ਹੁੰਦਾ ਹੈ ਜਿੰਨੇ ਸਮੇਂ ਲਈ ਕਰੰਟ ਲੰਘਾਈ ਜਾਂਦੀ ਹੈ ।
H ∝ t (ਜਦੋਂ ਤਿਰੋਧ R ਅਤੇ ਕਰੰਟ I ਹੋਣ)
(i), (ii) ਅਤੇ (iii) ਤੋਂ
H ∝ I2 Rt
ਸਮਾਨੁਪਾਤੀ ਨਿਯੰਤਰਕ ਦਾ ਮਾਨ ਮਾਤਕਾਂ ਦੀ ਪ੍ਰਣਾਲੀ ‘ਤੇ ਨਿਰਭਰ ਕਰਦਾ ਹੈ। S.I. ਪ੍ਰਣਾਲੀ ਵਿੱਚ ਇਸ ਦਾ ਮਾਨ 1 ਹੈ ।
∴ H = I2 Rt (ਜੂਲ ਵਿੱਚ)

(ਖ) ਬਿਜਲਈ ਸ਼ਕਤੀ – ਬਿਜਲੀ ਦੁਆਰਾ ਕਾਰਜ ਕਰਨ ਦੀ ਦਰ ਨੂੰ ਬਿਜਲਈ ਸ਼ਕਤੀ ਕਹਿੰਦੇ ਹਨ ।
ਮੰਨ ਲਓ ਕਿ ਆਪਣੇ ਸਿਰਿਆਂ ਦੇ ਪਾਰ V ਟੈਂਸ਼ਲ ਅੰਤਰ ਵਾਲੇ ਚਾਲਕ ਵਿਚੋਂ ਸਮੇਂ t ਦੇ ਲਈ ਧਾਰਾ I ਲੰਘਦੀ ਹੈ ਤਾਂ ਕਾਰਜ ਇਸ ਤਰ੍ਹਾਂ ਹੋਵੇਗਾ-
W = VIt
ਪਰ ਸਰਕਟ ਦੀ ਸ਼ਕਤੀ ਇਸ ਤਰ੍ਹਾਂ ਦਿੱਤੀ ਜਾਵੇਗੀ
PSEB 10th Class Science Important Questions Chapter 12 ਬਿਜਲੀ 1
= \(\frac{\mathrm{W}}{t}\)
= \(\frac{\mathrm{VI} t}{t}\)
= VI
ਓਹਮ ਦੇ ਨਿਯਮ ਅਨੁਸਾਰ
I = \(\frac{\mathrm{V}}{\mathrm{R}}\)
∴ P = V × I
= \(\frac{V^{2}}{R}\)
ਅਤੇ P = I2R
ਬਿਜਲ ਸ਼ਕਤੀ ਦੀ ਇਕਾਈ – ਜੇ v ਨੂੰ ਵੋਲਟ ਅਤੇ I ਨੂੰ ਐਮਪੀਅਰ ਵਿੱਚ ਮਾਪਿਆ ਜਾਵੇ, ਤਾਂ ਸ਼ਕਤੀ ਵਾਟ ਵਿੱਚ ਹੋਵੇਗੀ।
ਵਾਟ ਦੀ ਪਰਿਭਾਸ਼ਾ – ਬਿਜਲਈ ਸਰਕਟ ਵਿੱਚ ਇੱਕ ਵਾਟ ਬਿਜਲਈ ਸ਼ਕਤੀ ਉਦੋਂ ਕਹੀ ਜਾਵੇਗੀ ਜਦੋਂ ਇੱਕ ਐਮਪੀਅਰ ਕਰੰਟ ਕਿਸੇ ਚਾਲਕ ਦੇ ਸਿਰਿਆਂ ਵਿੱਚ ਇੱਕ ਵੋਲਟ ਦੇ ਟੈਂਸ਼ਲ ਅੰਤਰ ਹੋਣ ਤੇ ਵਗਦਾ ਹੈ ।
1 ਵਾਟ = 1 ਵੋਲਟ × ਐਮਪੀਅਰ
ਸ਼ਕਤੀ ਦੀ ਵੱਡੀ ਇਕਾਈ ਕਿਲੋਵਾਟ (KW) ਹੈ ।
1 ਕਿਲੋਵਾਟ = 1000 ਜੂਲ

(ਗ) ਬਿਜਲਈ ਊਰਜਾ – ਕਿਸੇ ਨਿਸਚਿਤ ਸਮੇਂ ਵਿੱਚ ਕਰੰਟ ਦੁਆਰਾ ਕੁੱਲ ਕੀਤੇ ਗਏ ਕਾਰਜ ਦੀ ਮਾਤਰਾ, ਬਿਜਲਈ ਊਰਜਾ ਕਹਾਉਂਦੀ ਹੈ ।
ਮੰਨ ਲਓ, ਕਿਸੇ ਚਾਲਕ ਵਿੱਚ 1 ਐਮਪੀਅਰ ਕਰੰਟ ਸਮੇਂ ਲਈ ਲੰਘਦਾ ਹੈ, ਜਦੋਂ ਇਸ ਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ ਹੁੰਦਾ ਹੈ, ਉਦੋਂ ਵਰਤੀ ਗਈ ਉਰਜਾ ਜਾਂ ਕੀਤਾ ਗਿਆ ਕਾਰਜ ਇਸ ਤਰ੍ਹਾਂ ਹੁੰਦਾ ਹੈ-
W = VIt
ਬਿਜਲਈ ਊਰਜਾ ਦੀ ਇਕਾਈ ਜੂਲ ਜਾਂ ਵਾਟ ਸੈਕਿੰਡ ਹੈ। ਪਰ ਇਹ ਇੱਕ ਛੋਟੀ ਇਕਾਈ ਹੈ। ਬਿਜਲਈ ਊਰਜਾ ਦੀ ਵੱਡੀ ਇਕਾਈ ਵਾਟ ਘੰਟਾ ਹੈ ।

ਵਾਟ ਘੰਟੇ ਦੀ ਪਰਿਭਾਸ਼ਾ – ਬਿਜਲਈ ਊਰਜਾ ਇੱਕ ਵਾਟ ਘੰਟਾ ਕਹੀ ਜਾਂਦੀ ਹੈ, ਜਦੋਂ ਚਾਲਕ ਵਿਚੋਂ ਇੱਕ ਐਮਪੀਅਰ ਕਰੰਟ ਇੱਕ ਘੰਟੇ ਲਈ ਲੰਘਦਾ ਹੈ ਅਤੇ ਜਦੋਂ ਇਸ ਦੇ ਸਿਰਿਆਂ ਦੇ ਵਿਚਕਾਰ ਇੱਕ ਵੋਲਟ ਦਾ ਟੈਂਸ਼ਲ ਅੰਤਰ ਹੁੰਦਾ ਹੈ ।
1 ਵਾਟ ਘੰਟਾ = 1 ਵਾਟ × 1 ਘੰਟਾ
= 1 ਵੋਲਟ × 1 ਐਮਪੀਅਰ × 1 ਘੰਟਾ
1 ਕਿਲੋਵਾਟ ਘੰਟਾ = 1000 ਵਾਟ ਘੰਟਾ
ਬਿਜਲਈ ਊਰਜਾ ਦੀ ਵੱਡੀ ਇਕਾਈ ਕਿਲੋਵਾਟ ਘੰਟਾ ਹੈ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 2.
ਕਿਸੇ ਚਾਲਕ ਦੇ ਪ੍ਰਤਿਰੋਧ ਤੋਂ ਕੀ ਭਾਵ ਹੈ ? ਕਿਸੇ ਚਾਲਕ ਦਾ ਪ੍ਰਤਿਰੋਧ ਕਿਨ੍ਹਾਂ ਕਾਰਕਾਂ ‘ਤੇ ਨਿਰਭਰ ਕਰਦਾ ਹੈ ? (ਮਾਡਲ ਪੇਪਰੇ)
ਉੱਤਰ-
ਚਾਲਕ ਦਾ ਪ੍ਰਤਿਰੋਧ – ਕਿਸੇ ਚਾਲਕ ਦੇ ਸਿਰਿਆਂ ਵਿੱਚ ਪੁਟੈਂਸ਼ਲ ਅੰਤਰ ਅਤੇ ਉਸ ਵਿੱਚ ਪ੍ਰਵਾਹਿਤ ਹੋ ਰਹੇ ਕਰੰਟ ਦੀ ਮਾਤਰਾ ਦੇ ਅਨੁਪਾਤ ਨੂੰ ਚਾਲਕ ਦਾ ਤਿਰੋਧ ਕਿਹਾ ਜਾਂਦਾ ਹੈ ।
ਜੇ ਚਾਲਕ ਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ vਹੋਵੇ ਅਤੇ ਇਸ ਵਿਚੋਂ ਲੰਘ ਰਹੀ ਕਰੰਟ ਦੀ ਮਾਤਰਾ 1 ਹੋਵੇ ਤਾਂ ਪ੍ਰਤਿਰੋਧ (R)
ਪੁਟੈਂਸ਼ਲ ਅੰਤਰ (V) ਪ੍ਰਤਿਰੋਧ (R)
PSEB 10th Class Science Important Questions Chapter 12 ਬਿਜਲੀ 12

ਪ੍ਰਤਿਰੋਧ ਦਾ ਮਾਤ੍ਰਿਕ-S.I. ਪ੍ਰਣਾਲੀ ਵਿੱਚ ਪ੍ਰਤਿਰੋਧ ਦਾ ਮਾਤ੍ਰਿਕ ਓਹਮ ਹੈ ਜਦਕਿ ਪੁਟੈਂਸ਼ਲ ਅੰਤਰ ਵੋਲਟ ਅਤੇ ਬਿਜਲੀ ਕਰੰਟ ਨੂੰ ਐਮਪੀਅਰ ਵਿੱਚ ਮਾਪਿਆ ਜਾਂਦਾ ਹੈ ।

ਓਹਮ (Ohn) – ਕਿਸੇ ਚਾਲਕ ਦਾ ਤਿਰੋਧ ਇੱਕ ਓਹਮ ਹੋਵੇਗਾ ਜੇ ਉਸਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ ਇੱਕ ਵਲਟ ਹੋਵੇ ਅਤੇ ਉਸ ਵਿਚੋਂ ਲੰਘ ਰਹੇ ਕਰੰਟ ਦੀ ਮਾਤਰਾ ਇੱਕ ਐਮਪੀਅਰ ਹੋਵੇ ।

ਚਾਲਕ ਦੇ ਪ੍ਰਤਿਰੋਧ ਦੀ ਨਿਰਭਰਤਾ – ਕਿਸੇ ਚਾਲਕ ਦਾ ਤਿਰੋਧ ਹੇਠ ਲਿਖੇ ਕਾਰਕਾਂ ਤੇ ਨਿਰਭਰ ਕਰਦਾ ਹੈ-
(i) ਚਾਲਕ ਦੀ ਲੰਬਾਈ (l)-ਕਿਸੇ ਚਾਲਕ ਦਾ ਪ੍ਰਤਿਰੋਧ ਚਾਲਕ ਦੀ ਲੰਬਾਈ (l) ਦੇ ਸਿੱਧਾ ਅਨੁਪਾਤੀ ਹੁੰਦਾ ਹੈ ।
ਅਰਥਾਤ R ∝ l ………(1)

(ii) ਚਾਲਕ ਦੀ ਪਰਿਖੇਤਰ ਕਾਟ ਦਾ ਖੇਤਰਫਲ (A)-ਕਿਸੇ ਚਾਲਕ ਦਾ ਤਿਰੋਧ ਉਸਦੀ ਪਰਿਖੇਤਰ ਕਾਟ (A) ਦੇ ਖੇਤਰਫਲ ਦਾ ਉਲਟ ਅਨੁਪਾਤੀ ਹੁੰਦਾ ਹੈ ।
ਅਰਥਾਤ R ∝ \(\frac{1}{\mathrm{~A}}\) ………(2)

(iii) ਚਾਲਕ ਦੇ ਪਦਾਰਥ ਦੀ ਪ੍ਰਕਿਰਤੀ-ਕਿਸੇ ਚਾਲਕ ਦਾ ਪ੍ਰਤਿਰੋਧ ਉਸ ਚਾਲਕ ਦੇ ਪਦਾਰਥ ਦੀ ਪ੍ਰਕਿਰਤੀ ਤੇ ਨਿਰਭਰ ਕਰਦਾ ਹੈ ।
ਇਨ੍ਹਾਂ ਸਾਰੇ ਕਾਰਕਾਂ ਨੂੰ ਜੋੜਨ (ਸੰਯੋਜਿਤ) ਨਾਲ ਪ੍ਰਾਪਤ ਹੁੰਦਾ ਹੈ :
R ∝ \(\frac{l}{\mathrm{~A}}\)
ਜਾਂ R = ρ × \(\frac{l}{\mathrm{~A}}\) ਜਿੱਥੇ ਏ ਅਨੁਪਾਤੀ ਸਥਿਰ ਅੰਕ ਹੈ ।

ਪ੍ਰਸ਼ਨ 3.
ਪ੍ਰਯੋਗ ਦੁਆਰਾ ਗਿਆਤ ਕਰੋ ਕਿ ਕਿਸੇ ਚਾਲਕ ਦੇ ਲਈ ਪ੍ਰਤਿਰੋਧ ਦਾ ਮਾਨ ਕਿਨ੍ਹਾਂ-ਕਿਨ੍ਹਾਂ ਕਾਰਕਾਂ ਤੇ ਨਿਰਭਰ ਕਰਦਾ ਹੈ ?
ਉੱਤਰ-
PSEB 10th Class Science Important Questions Chapter 12 ਬਿਜਲੀ 2
ਕਿਸੇ ਧਾਤੂ ਚਾਲਕ ਦਾ ਪ੍ਰਤਿਰੋਧ ਜਿਨ੍ਹਾਂ ਕਾਰਕਾਂ ਤੇ ਨਿਰਭਰ ਕਰਦਾ ਹੈ, ਉਹ ਹੇਠ ਲਿਖੇ ਪ੍ਰਯੋਗ ਦੁਆਰਾ ਦਰਸਾਇਆ ਜਾ ਸਕਦਾ ਹੈ :
ਪ੍ਰਯੋਗ – ਇੱਕ ਬੈਟਰੀ, ਐਮਮੀਟਰ, ਪ੍ਰਤਿਰੋਧਕ ਤਾਰ ਅਤੇ ਸਵਿੱਚ ਦੀ ਸਹਾਇਤਾ ਨਾਲ ਬਿਜਲਈ ਸਰਕਟ ਬਣਾਓ। ਸਵਿੱਚ ਨੂੰ ਦਬਾ ਕੇ ਸਰਕਟ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਕਰੋ । ਐਮਮੀਟਰ ਨਾਲ ਬਿਜਲਈ ਧਾਰਾ ਦਾ ਮਾਨ ਨੋਟ ਐਮੀਟਰ ਕਰੋ । ਹੁਣ ਇਸ ਤਾਰ ਦੀ ਥਾਂ ਤੇ ਉਸੇ ਲੰਬਾਈ ਅਤੇ ਮੋਟਾਈ ਦੀ ਕਿਸੇ ਹੋਰ ਧਾਤੂ ਦੀ ਤਾਰ ਦੁਆਰਾ ਜੋੜੋ ਅਤੇ ਐਮਮੀਟਰ ਦੁਆਰਾ ਬਿਜਲਈ ਧਾਰਾ ਦਾ ਮਾਨ ਨੋਟ ਕਰੋ । ਤਾਰ ਤੁਸੀਂ ਵੇਖਦੇ ਹੋ ਕਿ ਬਿਜਲਈ ਧਾਰਾ ਦਾ ਮਾਨ ਬਦਲ ਜਾਂਦਾ ਹੈ । ਇਸ ਪ੍ਰਯੋਗ ਤੋਂ ਇਹ ਸਿੱਧ ਹੁੰਦਾ ਹੈ ਕਿ ਚਾਲਕ ਦਾ ਪ੍ਰਤਿਰੋਧ ਉਸ ਦੀ ਪ੍ਰਕਿਰਤੀ ਤੇ ਨਿਰਭਰ ਕਰਦਾ ਹੈ ਅਰਥਾਤ ਇੱਕ ਹੀ ਤਾਪ ਤੇ ਸਮਾਨ ਲੰਬਾਈ ਅਤੇ ਮੋਟਾਈ ਵਾਲੇ ਭਿੰਨਭਿੰਨ ਧਾਤੂਆਂ ਦੇ ਚਾਲਕਾਂ ਦਾ ਪ੍ਰਤਿਰੋਧ ਭਿੰਨ-ਭਿੰਨ ਹੁੰਦਾ ਹੈ ।

ਹੁਣ ਪਹਿਲੇ ਤਾਰ ਦੇ ਵਿਆਸ ਬਰਾਬਰ ਅਤੇ ਉਸ ਧਾਤੂ ਤੋਂ ਬਣੀ ਹੋਈ ਇੱਕ ਤਾਰ ਲਓ ਜਿਸ ਦੀ ਲੰਬਾਈ ਪਹਿਲੀ ਤਾਰ ਨਾਲੋਂ ਦੁੱਗਣੀ ਹੋਵੇ। ਇਸ ਤਾਰ ਨੂੰ ਸਰਕਟ ਵਿੱਚ ਜੋੜੋ ਅਤੇ ਇਸ ਵਿਚੋਂ ਬਿਜਲਈ ਧਾਰਾ ਪ੍ਰਵਾਹਿਤ ਕਰੋ। ਤੁਸੀਂ ਦੇਖੋਗੇ ਕਿ ਧਾਰਾ ਦਾ ਇਹ ਮਾਪ ਪਹਿਲੇ ਮਾਪ ਤੋਂ ਅੱਧਾ ਹੋ ਗਿਆ ਹੈ ਜਾਂ ਪ੍ਰਤਿਰੋਧ ਦੁੱਗਣਾ ਹੋ ਗਿਆ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਤਿਰੋਧ ਲੰਬਾਈ ਦੇ ਸਮਾਨੁਪਾਤੀ ਹੁੰਦਾ ਹੈ। ਜੇਕਰ ਚਾਲਕ ਦਾ ਪ੍ਰਤਿਰੋਧ R ਅਤੇ ਤਾਰ ਦੀ ਲੰਬਾਈ l ਹੋਵੇ ਤਾਂ
R ∝ l ………..(1)

ਹੁਣ ਇੱਕ ਧਾਤੂ ਦੀਆਂ ਬਣੀਆਂ ਹੋਈਆਂ ਦੋ ਤਾਰਾਂ ਲਓ, ਜਿਨ੍ਹਾਂ ਦੀ ਲੰਬਾਈ ਇੱਕ ਸਮਾਨ ਹੋਵੇ, ਪਰੰਤੂ ਕਾਟ ਦਾ ਖੇਤਰਫਲ ਵੱਖ-ਵੱਖ ਹੋਵੇ। ਪਹਿਲਾਂ ਘੱਟ ਕਾਟ ਦੇ ਖੇਤਰਫਲ ਵਾਲੀ ਤਾਰ ਨੂੰ ਸਰਕਟ ਵਿੱਚ ਜੋੜੋ ਅਤੇ ਬਾਅਦ ਵਿੱਚ ਵੱਧ ਕਾਟ ਵਾਲੇ ਖੇਤਰਫਲ ਦੀ ਤਾਰ ਨੂੰ ਸਰਕਟ ਵਿੱਚ ਜੋੜੋ। ਤੁਸੀਂ ਦੇਖੋਗੇ ਕਿ ਤਾਰ ਵਿੱਚ ਬਿਜਲਈ ਧਾਰਾ ਦਾ ਮਾਨ ਪਹਿਲਾਂ ਦੀ ਤੁਲਨਾ ਵਿੱਚ ਅਧਿਕ ਪ੍ਰਵਾਹਿਤ ਹੋ ਰਿਹਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਦੂਸਰੇ ਤਾਰ ਦਾ ਪ੍ਰਤਿਰੋਧ ਪਹਿਲੇ ਤਾਰ ਦੇ ਮੁਕਾਬਲੇ ਵਿੱਚ ਘੱਟ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਚਾਲਕ ਦਾ ਪ੍ਰਤਿਰੋਧ ਉਸਦੇ ਕਾਟ ਦੇ ਖੇਤਰਫਲ ਦੇ ਵਿਲੋਮ ਅਨੁਪਾਤੀ ਹੁੰਦਾ ਹੈ। ਜੇਕਰ ਚਾਲਕ ਦਾ ਤਿਰੋਧ R ਅਤੇ ਤਾਰ ਦੀ ਕਾਟ ਦਾ ਖੇਤਰਫਲ A ਹੈ, ਤਾਂ
R ∝ \(\frac{1}{A}\) …………….. (2)
(1) ਅਤੇ (2) ਨੂੰ ਜੋੜਨ ਨਾਲ, R ∝ \(\frac{l}{\mathrm{~A}}[latex]
ਜਾਂ R = ρ × [latex]\frac{l}{a}\)

ਜਿੱਥੇ ρ ਸਥਿਰ ਅੰਕ ਹੈ ਅਤੇ ਇਸ ਨੂੰ ਚਾਲਕ ਦੀ ਪ੍ਰਤਿਰੋਧਕਤਾ ਕਹਿੰਦੇ ਹਨ। ਇਸ ਦਾ ਮਾਨ ਚਾਲਕ ਦੇ ਪਦਾਰਥ ਦੀ ਕਿਰਤੀ ਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 4.
ਓਹਮ ਦਾ ਨਿਯਮ ਕੀ ਹੈ ? ਤੁਸੀਂ ਪ੍ਰਯੋਗਸ਼ਾਲਾ ਵਿੱਚ ਇਸ ਦੀ ਕਿਵੇਂ ਪੁਸ਼ਟੀ ਕਰੋਗੇ ?
ਜਾਂ
ਓਹਮ ਦਾ ਨਿਯਮ ਲਿਖੋ । ਚਿੱਤਰ ਬਣਾ ਕੇ ਸਮਝਾਓ ਕਿ ਇਸ ਦੀ ਪ੍ਰਯੋਗਸ਼ਾਲਾ ਵਿਚ ਵਿਆਖਿਆ ਕਿਵੇਂ ਕੀਤੀ ਜਾਂਦੀ ਹੈ ?
ਜਾਂ
ਓਹਮ ਦਾ ਨਿਯਮ ਲਿਖੋ । ਇਸ ਨੂੰ ਪ੍ਰਯੋਗਸ਼ਾਲਾ ਵਿੱਚ ਪ੍ਰਯੋਗਾਤਮਕ ਤੌਰ ਤੇ ਸਿੱਧ ਕਰਨ ਲਈ ਸਰਕਟ ਚਿੱਤਰ ਬਣਾਓ ।
ਉੱਤਰ-
PSEB 10th Class Science Important Questions Chapter 12 ਬਿਜਲੀ 3
ਓਹਮ ਦਾ ਨਿਯਮ (Ohm’s Law) – ਓਹਮ ਦੇ ਨਿਯਮ ਅਨੁਸਾਰ “ਕਿਸੇ ਚਾਲਕ ਦੇ ਸਿਰਿਆਂ ਦੇ ਵਿੱਚ ਪੁਟੈਂਸ਼ਲ ਅੰਰy ਅਤੇ ਉਸ ਵਿੱਚ ਪ੍ਰਵਾਹਿਤ ਹੋ ਰਹੀ ਕਰੰਟ ਦੀ ਮਾਤਰਾ 1 ਦਾ ਅਨੁਪਾਤ ਸਦਾ ਸਥਿਰ ਰਹਿੰਦਾ ਹੈ, ਸ਼ਰਤ ਚਾਲਕ ਦੀਆਂ ਭੌਤਿਕ ਹਾਲਤਾਂ ਤਾਪਮਾਨ ਅਤੇ ਦਬਾਅ ਆਦਿ ਨਾ ਬਦਲਣ ।”
ਜਾਂ = \(\frac{\mathrm{V}}{\mathrm{I}}\) = ਸਥਿਤ ਅੰਕ (R)
ਇਸ ਸਥਿਰ ਅੰਕ (R) ਨੂੰ ਚਾਲਕ ਦਾ ਪ੍ਰਤਿਰੋਧ ਕਿਹਾ ਜਾਂਦਾ ਹੈ ।
ਓਹਮ ਦੇ ਨਿਯਮ ਦੀ ਪੁਸ਼ਟੀ-ਦਿੱਤੇ ਗਏ ਚਾਲਕ PQ ਨੂੰ ਬੈਟਰੀ (B), ਇੱਕ ਕਰੰਟ ਨਿਯੰਤਰਕ (Rh), ਇੱਕ ਐਮਮੀਟਰ (A) ਅਤੇ ਇਕ ਕੁੰਜੀ (K) ਨੂੰ ਦਿੱਤੇ ਗਏ ਸਰਕਟ ਵਿੱਚ ਜੋੜੇ । ਚਾਲਕ PQ ਦੇ ਸਿਰਿਆਂ ਦੇ ਵਿਚਕਾਰ ਵੋਲਟ ਮੀਟਰ V ਲਗਾਓ, ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ ।

ਹੁਣ ਕੁੰਜੀ ਵਿੱਚ ਪਲੱਗ ਲਗਾ ਕੇ ਚਾਲਕ PQ ਵਿੱਚ ਪ੍ਰਵਾਹਿਤ ਹੋ ਰਹੇ ਕਰੰਟ ਦੀ ਪੜ੍ਹਤ ਐਮਮੀਟਰ ਵਿੱਚ ਅਤੇ ਚਾਲਕ
ਕਰੋ ।

ਦੇ ਸਿਰਿਆਂ ਵਿਚਕਾਰ ਦਾ ਪੁਟੈਂਸ਼ਲ ਅੰਤਰ V ਵੋਲਟਮੀਟਰ ਵਿੱਚ ਨੋਟ ਕਰੋ। ਹੁਣ V ਅਤੇ I ਦਾ ਅਨੁਪਾਤ (\(\frac{\mathrm{V}}{\mathrm{I}}\)) ਪਤਾ ਕਰੋ ।

ਹੁਣ ਨਿਯੰਤਰਕ ਦੀ ਸਹਾਇਤਾ ਨਾਲ ਸਰਕਟ ਵਿੱਚ ਕਰੰਟ ਦਾ ਮੁੱਲ ਬਦਲੋ ਅਤੇ ਵੋਲਟਮੀਟਰ ਅਤੇ ਐਮਮੀਟਰ ਦੀ ਨਵੀਂ ਪੜ੍ਹਤ ਨੋਟ ਕਰੋ। ਫਿਰ ਤੋਂ ਪੁਟੈਂਸ਼ਲ ਅੰਤਰ ਅਤੇ ਧਾਰਾ ਦੇ ਅਨੁਪਾਤ (\(\frac{V_{1}}{I_{1}}\)) ਦਾ ਮੁੱਲ ਪਤਾ ਕਰੋ । ਕਰੰਟ ਨਿਯੰਤਰਕ ਦੇ ਸੰਪਰਕ ਦੀ ਸਥਿਤੀ ਬਦਲ ਕੇ ਇਸ ਯੋਗ ਨੂੰ ਦੁਹਰਾਓ। ਮੰਨ ਲਓ ਇਸ ਵਾਰ ਐਮੀਟਰ ਦੀ ਪੜ੍ਹਤ I2 ਅਤੇ ਵੋਲਟਮੀਟਰ ਦੀ ਪੜ੍ਹਤ V2 ਹੈ । ਹੁਣ ਫਿਰ \(\frac{V_{2}}{I_{2}}\) ਦਾ ਅਨੁਪਾਤ ਕੱਢੋ। ਤੁਸੀਂ ਦੇਖੋਗੇ ਕਿ ਹਰ ਵਾਰ ਟੈਂਸ਼ਲ ਅੰਤਰ ਅਤੇ ਧਾਰਾ ਦਾ ਅਨੁਪਾਤ ਸਥਿਰ ਹੈ ।
ਅਰਥਾਤ \(\frac{\mathrm{V}}{\mathrm{I}}=\frac{\mathrm{V}_{1}}{\mathrm{I}_{1}}=\frac{\mathrm{V}_{2}}{\mathrm{I}_{2}}\) = ….R (ਸਥਿਰ ਅੰਕ)
ਇਸ ਸਥਿਰ ਅੰਕ ਨੂੰ ਪ੍ਰਤਿਰੋਧ ਕਿਹਾ ਜਾਂਦਾ ਹੈ। ਇਸ ਤਰ੍ਹਾਂ ਓਮ ਦੇ ਨਿਯਮ ਦੀ ਪੁਸ਼ਟੀ ਹੋ ਜਾਂਦੀ ਹੈ। ਹੁਣ ਚਾਲਕ PQ ਦੇ ਟੈਂਸ਼ਲ ਅੰਤਰ ਦੇ ਵੱਖ-ਵੱਖ ਮੁੱਲਾਂ ਅਤੇ ਇਸ ਅਨੁਸਾਰ ਕਰੰਟ ਦੇ ਵੱਖ-ਵੱਖ ਮਾਨ ਦੇ ਵਿਚਾਲੇ ਗਰਾਫ਼ ਖਿੱਚੋ ।
PSEB 10th Class Science Important Questions Chapter 12 ਬਿਜਲੀ 4

ਗਰਾਫ਼ ਇਕ ਸਿੱਧੀ ਰੇਖਾ ਹੈ, ਇਹ ਓਹਮ ਦੇ ਨਿਯਮ ਦੀ ਪੁਸ਼ਟੀ ਕਰਦਾ ਹੈ, ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ । ਗਰਾਫ਼ ਤੋਂ ਪਤਾ ਲਗਦਾ ਹੈ ਕਿ, ਜਿਵੇਂ-ਜਿਵੇਂ ਚਾਲਕ ਵਿੱਚ ਟੈਂਸ਼ਲ ਅੰਤਰ ਵੱਧਦਾ ਹੈ, ਕਰੰਟ ਵਿੱਚ ਰੇਖੀ ਵਾਧਾ ਹੁੰਦਾ ਹੈ, ਜੋ ਕਿ ਓਹਮ ਦਾ ਨਿਯਮ ਹੈ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 5.
ਲੜੀ ਵਿੱਚ ਜੋੜੇ ਗਏ ਕਈ ਪ੍ਰਤਿਰੋਧਾਂ ਦਾ ਡੁੱਲ-ਪ੍ਰਤਿਰੋਧ ਕਿੰਨਾ ਹੁੰਦਾ ਹੈ ? ਇਸ ਲਈ ਇੱਕ ਸੰਬੰਧ ਦਾ ਵਿਉਂਤਪਤ ਪਤਾ ਕਰੋ ।
ਜਾਂ
ਲੜੀ ਵਿੱਚ ਜੋੜੇ ਗਏ ਕਈ ਪ੍ਰਤੀਰੋਧਾਂ ਦਾ ਤੁੱਲ-ਪ੍ਰਤੀਰੋਧ ਕਿੰਨਾ ਹੁੰਦਾ ਹੈ ? ਚਿੱਤਰ ਬਣਾਓ ਅਤੇ ਸੰਬੰਧ ਸਥਾਪਿਤ ਕਰੋ ।
ਉੱਤਰ-
ਜਦੋਂ ਪ੍ਰਤਿਰੋਧਾਂ ਨੂੰ ਲੜੀ ਵਿਚ ਜੋੜਿਆ ਜਾਂਦਾ ਹੈ, ਤਾਂ ਸੰਯੋਜਨ ਦਾ ਤੁੱਲ-ਪ੍ਰਤਿਰੋਧ ਇਕੱਲੇ-ਇਕੱਲੇ ਪ੍ਰਤਿਰੋਧਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ ।
PSEB 10th Class Science Important Questions Chapter 12 ਬਿਜਲੀ 5
ਲੜੀ ਵਿੱਚ ਜੋੜੇ ਗਏ ਪ੍ਰਤਿਰੋਧਾਂ ਦਾ ਉਨ੍ਹਾਂ ਦੇ ਡੁੱਲ – ਤਿਰੋਧਾਂ ਨਾਲ ਸੰਬੰਧ ਦਾ ਵਿਉਂਤਪੱਤ-ਲੜੀ ਵਿੱਚ ਜੁੜੇ ਹਿੱਸੇ ਤਿੰਨ ਵਿਰੋਧਾਂ r1,r2 ਅਤੇ r3 ਤੇ ਵਿਚਾਰ ਕਰੋ ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ। ਮੰਨ ਲਓ, ਹਰੇਕ ਵਿੱਚ ਕਰੰਟ I ਲੰਘ ਰਿਹਾ ਹੈ। ਪ੍ਰਤਿਰੋਧ ਦੇ ਸਿਰਿਆਂ ਵਿਚਕਾਰ ਟੈਂਸ਼ਲ ਅੰਤਰ ਇਸਦੇ ਪ੍ਰਤਿਰੋਧ ਦੇ ਸਮਾਨੁਪਾਤੀ ਹੈ ।
ਮੰਨ ਲਓ,
V1 = r1 ਦੇ ਸਿਰਿਆਂ ਦੇ ਵਿਚਕਾਰ ਟੈਂਸ਼ਲ ਅੰਤਰ
V2 = r2 ਦੇ ਸਿਰਿਆਂ ਦੇ ਵਿਚਕਾਰ ਟੈਂਸ਼ਲ ਅੰਤਰ
V3 = r3 ਦੇ ਸਿਰਿਆਂ ਦੇ ਵਿਚਕਾਰ ਪੁਟੈਂਸ਼ਲ ਅੰਤਰ
V = V1 + V2 + V3
ਮੰਨ ਲਓ, RS ਪੂਰੀ ਲੜੀ ਦਾ ਤਿਰੋਧ ਹੈ ।
ਓਹਮ ਦੇ ਨਿਯਮ ਅਨੁਸਾਰ,
V = IRS
ਇਸ ਤਰ੍ਹਾਂ
V1 = Ir1
V2 = Ir2
V2 = Ir3

(i) ਵਿੱਚ ਮਾਨ ਰੱਖਣ ਤੇ
IRS = Ir1 + Ir2 + Ir3
ਇਸ ਲਈ ਜਦੋਂ ਪ੍ਰਤਿਰੋਧ ਲੜੀ ਵਿੱਚ ਜੋੜੇ ਜਾਂਦੇ ਹਨ ਤਾਂ ਇਨ੍ਹਾਂ ਦਾ ਕੁੱਲ ਤਿਰੋਧ ਸਾਰੇ ਪ੍ਰਤਿਰੋਧਾਂ ਦੇ ਜੋੜਾਂ ਦੇ ਬਰਾਬਰ ਹੁੰਦਾ ਹੈ ।

ਪ੍ਰਸ਼ਨ 6.
ਜਦੋਂ ਤਿੰਨ ਪ੍ਰਤਿਰੋਧਕਾਂ ਨੂੰ ਸਮਾਨਾਂਤਰ ਕੂਮ ਵਿੱਚ ਜੋੜ ਕੇ ਇੱਕ ਬੈਟਰੀ ਨਾਲ ਜੋੜਿਆ ਜਾਂਦਾ ਹੈ ਤਾਂ ਇਨ੍ਹਾਂ ਤੱਲਪ੍ਰਤਿਰੋਧ ਦੇ ਲਈ ਇਕ ਸੰਬੰਧ ਮਾਲੂਮ ਕਰੋ।
ਜਾਂ
ਸਮਾਨਾਂਤਰਬੱਧ ਜੋੜੇ ਗਏ ਕੁੱਝ ਪ੍ਰਤੀਰੋਧਾਂ ਦਾ ਡੁੱਲ-ਪ੍ਰਤੀਰੋਧ ਕਿੰਨਾ ਹੋਵੇਗਾ ? ਚਿੱਤਰ ਬਣਾਓ ਅਤੇ ਸੰਬੰਧ ਸਥਾਪਿਤ ਕਰੋ।
ਜਾਂ ਬਿਜਲੀ ਸਰਕਟ ਵਿੱਚ ਜਦ ਦੋ ਜਾਂ ਵੱਧ ਤਿਰੋਧਾਂ (R1, R2, R3, ………) ਨੂੰ ਸਮਾਨਾਂਤਰ ਕੂਮ ਵਿੱਚ ਜੋੜਿਆ ਜਾਂਦਾ ਹੈ ਤਾਂ ਪਰਿਣਾਮੀ ਤਿਰੋਧ (R) ਪ੍ਰਾਪਤ ਕਰਨ ਲਈ ਪੁਟੈਂਸ਼ਲ ਅੰਤਰ V ਅਤੇ ਬਿਜਲੀਧਾਰਾ (I) ਲਈ ਸੰਬੰਧ/ਸੂਤਰ ਸਥਾਪਿਤ ਕਰੋ । ਅੰਕਿਤ ਚਿੱਤਰ ਵੀ ਬਣਾਓ ।
ਉੱਤਰ-
ਸਮਾਨਾਂਤਰ ਵਿੱਚ ਪ੍ਰਤਿਰੋਧ – ਮੰਨ ਲਓ, ਤਿੰਨ ਪ੍ਰਤਿਰੋਧ R1, R2, R3, ਬਿੰਦੁ A ਅਤੇ B ਦੇ ਵਿਚਕਾਰ ਸਮਾਨਾਂਤਰ ਕੂਮ ਵਿੱਚ ਜੋੜੇ ਗਏ ਹਨ। ਹੁਣ ਜੇ ਬਿੰਦੁ A ਅਤੇ B ਦੇ ਵਿਚਕਾਰ ਪੁਟੈਂਸ਼ਲ ਅੰਤਰ ਲਗਾਉਣ ਤੇ ਮੁੱਖ ਸਰਕਟ ਵਿੱਚ ਬਿਜਲੀ ਕਰੰਟ I ਪ੍ਰਵਾਹਿਤ ਹੋ ਰਹੀ ਹੋਵੇ ਤਾਂ ਬਿੰਦੁ A ਤੇ ਇਹ ਬਿਜਲੀ ਕਰੰਟ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਮੰਨ ਲਓ ਤਿਰੋਧ R1, R2, ਅਤੇ R3, ਵਿੱਚੋਂ ਲੰਘਣ ਵਾਲਾ ਕਰੰਟ I1, I2, I3 ਹੈ ।
ਤਾਂ
I = I1 + I2 + I3

ਜੇ ਦੋਵੇਂ ਸਿਰਿਆਂ ਦੇ ਵਿਚਕਾਰ ਪੁਟੈਂਸ਼ਲ ਅੰਤਰ v ਹੈ, ਤਾਂ ਓਹਮ ਨਿਯਮ ਅਨੁਸਾਰ,
I1 = \(\frac{\mathrm{V}}{\mathrm{R}_{1}}\)
I2 = \(\frac{\mathrm{V}}{\mathrm{R}_{2}}\)
I3 = \(\frac{\mathrm{V}}{\mathrm{R}_{3}}\)
I = \(\frac{\mathrm{V}}{\mathrm{R}}\) , ਜਿੱਥੇ ਕਿ ਸੰਯੋਜਨ ਦਾ ਡੁੱਲ-ਤਿਰੋਧ ਹੈ ।
(1) ਵਿੱਚ ਮਾਨ ਰੱਖਣ ਤੇ
PSEB 10th Class Science Important Questions Chapter 12 ਬਿਜਲੀ 6
PSEB 10th Class Science Important Questions Chapter 12 ਬਿਜਲੀ 7

ਪ੍ਰਸ਼ਨ 7.
ਬਿਜਲਈ-ਊਰਜਾ ਅਤੇ ਬਿਜਲਈ-ਸ਼ਕਤੀ ਦੀ ਪਰਿਭਾਸ਼ਾ ਦਿਓ ਅਤੇ ਇਨ੍ਹਾਂ ਦੀਆਂ ਮਾੜਾਂ ਦੱਸੋ ।
ਜਾਂ
ਬਿਜਲਈ ਸ਼ਕਤੀ ਦੀ ਪਰਿਭਾਸ਼ਾ ਲਿਖੋ। ਇਸ ਦੀ ਇਕਾਈ ਵਾਟ ਦੀ ਵੀ ਪਰਿਭਾਸ਼ਾ ਲਿਖੋ ।
ਉੱਤਰ-
ਬਿਜਲਈ ਸ਼ਕਤੀ – ਕਾਰਜ ਕਰਨ ਦੀ ਦਰ ਨੂੰ ਬਿਜਲਈ ਸ਼ਕਤੀ ਕਹਿੰਦੇ ਹਨ ।
ਮੰਨ ਲਓ, ਇਕ ਚਾਲਕ ਦੇ ਸਿਰਿਆਂ ਵਿੱਚ V ਪੁਟੈਂਸ਼ਲ ਅੰਤਰ ਲਗਾਇਆ ਹੈ ਅਤੇ I ਕਰੰਟ ਲੰਘਦਾ ਹੈ । t ਸਮੇਂ ਦੇ ਲਈ I ਕਰੰਟ ਪ੍ਰਵਾਹਿਤ ਕਰਨ ਲਈ ਕੀਤਾ ਗਿਆ ਕਾਰਜ ਇਸ ਪ੍ਰਕਾਰ ਹੋਵੇਗਾ-
W = VIt
ਪਰ ਸਰਕਟ ਦੀ ਸ਼ਕਤੀ ਇਸ ਪ੍ਰਕਾਰ ਪ੍ਰਗਟ ਕੀਤੀ ਜਾਂਦੀ ਹੈ-
PSEB 10th Class Science Important Questions Chapter 12 ਬਿਜਲੀ 8
= \(\frac{\mathrm{W}}{t}\)
= \(\frac{\mathrm{VI} t}{t}\)
= VI
P = VI
ਓਹਮ ਦੇ ਨਿਯਮ ਅਨੁਸਾਰ,
P = \(\frac{\mathrm{V}^{2}}{\mathrm{R}}\) [∵ I = \(\frac{\mathrm{V}}{\mathrm{R}}\)]
ਅਤੇ P = I2R [ ∵ V = IR]
ਬਿਜਲਈ-ਸ਼ਕਤੀ ਦੀ ਇਕਾਈ-
∵ P = V × I

ਜੇ V ਨੂੰ ਵੋਲਟ ਵਿੱਚ ਅਤੇ I ਨੂੰ ਐਮਪੀਅਰ ਵਿੱਚ ਮਾਪਿਆ ਜਾਵੇ ਤਾਂ ਸ਼ਕਤੀ ਵਾਟ ਵਿੱਚ ਹੋਵੇਗੀ ।
ਵਾਟ ਦੀ ਪਰਿਭਾਸ਼ਾ – ਬਿਜਲਈ ਸਰਕਟ ਵਿੱਚ ਇੱਕ ਵਾਟ ਬਿਜਲਈ-ਸ਼ਕਤੀ ਤਦ ਹੁੰਦੀ ਹੈ ਜਦੋਂ ਕਿਸੇ ਚਾਲਕ ਦੇ ਸਿਰਿਆਂ ਵਿਚਕਾਰ ਇੱਕ ਵੋਲਟ ਦਾ ਟੈਂਸ਼ਲ ਅੰਤਰ ਹੋਵੇ ਅਤੇ ਉਸ ਵਿਚੋਂ ਇੱਕ ਐਮਪੀਅਰ ਕਰੰਟ ਲੰਘ ਰਿਹਾ ਹੋਵੇ ।
1 ਵਾਟ = 1 ਵੋਲਟੋ × 1 ਐਮਪੀਅਰ ਸ਼ਕਤੀ ਦੀ ਵੱਡੀ ਇਕਾਈ ਕਿਲੋਵਾਟ (kw) ਹੈ ।
1 ਕਿਲੋਵਾਟ = 1000 ਵਾਟ
ਬਿਜਲਈ ਊਰਜਾ – ਕਿਸੇ ਨਿਸਚਿਤ ਸਮੇਂ ਵਿੱਚ ਧਾਰਾ ਦੁਆਰਾ ਕੁੱਲ ਕੀਤੇ ਗਏ ਕਾਰਜ ਦੀ ਮਾਤਰਾ, ਬਿਜਲਈ ਊਰਜਾ ਕਹਾਉਂਦੀ ਹੈ ।
1 ਕਿਲੋਵਾਟ = 1000 ਵਾਟ
ਮੰਨ ਲਓ ਕਿਸੇ ਚਾਲਕ ਵਿਚੋਂ I ਐਮਪੀਅਰ ਧਾਰਾ t ਸਮੇਂ ਲੰਘਦੀ ਹੈ, ਜਦਕਿ ਇਸ ਦੇ ਸਿਰਿਆਂ ਵਿਚਕਾਰ V ਵੋਲਟ ਟੈਂਸ਼ਲ ਅੰਤਰ ਹੁੰਦਾ ਹੈ। ਵਰਤੀ ਗਈ ਉਰਜਾ ਜਾਂ ਕੀਤਾ ਗਿਆ ਕਾਰਜ ਇਸ ਤਰ੍ਹਾਂ ਪ੍ਰਗਟ ਕੀਤਾ ਜਾਂਦਾ ਹੈ-
W = QV
W = VIt ਹੁਣ, ਓਹਮ ਨਿਯਮ ਤੋਂ
V = IR
W = I2Rt
ਇਸ ਤਰ੍ਹਾਂ ਬਿਜਲ-ਊਰਜਾ (W) ਇਨ੍ਹਾਂ ਦੇ ਸਿੱਧਾ ਅਨੁਪਾਤੀ ਹੁੰਦਾ ਹੈ-
(i) ਕਰੰਟ ਦਾ ਵਰਗ (I2)
(ii) ਤਾਰ ਦਾ ਪ੍ਰਤਿਰੋਧ (R)
(iii) ਸਮਾਂ (1) ਜਿਸ ਲਈ ਕਰੰਟ ਤਾਰ ਵਿਚੋਂ ਲੰਘਦਾ ਹੈ ।
ਬਿਜਲਈ ਊਰਜਾ ਦੀ ਮਾਣਕ ਇਕਾਈ ਜੂਲ ਜਾਂ ਵਾਟ ਸੈਕਿੰਡ ਹੈ ਪਰ ਇਹ ਇੱਕ-ਛੋਟੀ ਇਕਾਈ ਹੈ। ਬਿਜਲਈ ਊਰਜਾ ਦੀ ਵੱਡੀ ਇਕਾਈ ਵਾਟ ਘੰਟਾ ਹੈ ।

ਵਾਟ ਘੰਟਾ – ਬਿਜਲਈ ਊਰਜਾ ਇੱਕ ਵਾਟ ਘੰਟਾ ਹੁੰਦੀ ਹੈ ਜੇਕਰ ਚਾਲਕ ਵਿਚੋਂ ਇੱਕ ਐਮਪੀਅਰ ਕਰੰਟ ਇੱਕ ਘੰਟੇ ਲਈ ਪ੍ਰਵਾਹਿਤ ਹੋਵੇ ਅਤੇ ਜਦੋਂ ਇਸ ਦੇ ਸਿਰਿਆਂ ਵਿਚਕਾਰ ਇੱਕ ਵੋਲਟ ਦਾ ਟੈਂਸ਼ਲ ਅੰਤਰ ਹੋਵੇ।
1 ਵਾਟ ਘੰਟਾ = 1 ਵਾਟ × 1 ਘੰਟਾ
= 1 ਵੋਲਟ × 1 ਐਮਪੀਅਰ × 1 ਘੰਟਾ
ਬਿਜਲ ਊਰਜਾ ਦੀ ਵੱਡੀ ਇਕਾਈ ਨੂੰ ਕਿਲੋਵਾਟ ਘੰਟਾ (kWh) ਕਹਿੰਦੇ ਹਨ ।
1 ਕਿਲੋਵਾਟ ਘੰਟਾ = 1000 ਵਾਟ ਘੰਟਾ
ਕਿਲੋਵਾਟ ਘੰਟਾ ਇਕਾਈ ਵਪਾਰਕ ਬੋਰਡ ਵਲੋਂ ਮਾਨਤਾ ਪ੍ਰਾਪਤ ਹੈ। ਇਸ ਲਈ ਇਸ ਨੂੰ B.O.T. ਇਕਾਈ ਵੀ ਕਹਿੰਦੇ ਹਨ। ਘਰੇਲੂ ਉਪਯੋਗ ਲਈ ਇਹ ਬਿਜਲ ਊਰਜਾ ਦੀ ਵਪਾਰਕ ਇਕਾਈ ਹੈ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 8.
ਕਿਸੇ ਚਾਲਕ (ਤਾਰ ਵਿੱਚੋਂ ਚਾਰਜ ਦੇ ਪ੍ਰਵਾਹ ਲਈ ਇਲੈਂਨਾਂ ਦਾ ਪ੍ਰਵਾਹ ਕਿਸ ਤਰ੍ਹਾਂ ਹੁੰਦਾ ਹੈ ? ਸਪੱਸ਼ਟ ਕਰੋ।
ਉੱਤਰ-
ਕਿਸੇ ਧਾਤਵੀਂ ਚਾਲਕ ਵਿੱਚ ਪਰਮਾਣੂ ਵਿਰਾਮ ਅਵਸਥਾ ਵਿੱਚ ਹੁੰਦੇ ਹਨ। ਇਨ੍ਹਾਂ ਵਿੱਚ ਉਪਸਥਿਤ ਸੁਤੰਤਰ ਇਲੈੱਕਟੁਨ ਸਾਰੀਆਂ ਦਿਸ਼ਾਵਾਂ ਵਿੱਚ ਗਤੀ ਕਰਦੇ ਹਨ। ਭਿੰਨ-ਭਿੰਨ ਦਿਸ਼ਾਵਾਂ ਵਿੱਚ ਗਤੀ ਕਰਨ ਦੇ ਕਾਰਨ ਇਲੈੱਕਵਾਂਨਾਂ ਦਾ ਬਹਾਓ ਕਿਸੇ ਨਿਸਚਿਤ ਦਿਸ਼ਾ ਵਿੱਚ ਨਹੀਂ ਹੁੰਦਾ ਹੈ, ਇਸ ਲਈ ਕਿਸੇ ਚਾਰਜ ਦਾ ਪ੍ਰਵਾਹ ਨਹੀਂ
ਹੁੰਦਾ ਹੈ ।
PSEB 10th Class Science Important Questions Chapter 12 ਬਿਜਲੀ 9

ਜਦੋਂ ਇਸ ਚਾਲਕ (ਤਾਰ) ਨੂੰ ਬੈਟਰੀ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਤਾਂ ਚਾਲਕ ਦਾ ਇੱਕ ਸਿਰਾ ਧਨ ਅਤੇ ਦੂਜਾ ਸਿਰਾ ਰਿਣ ਬਣ ਜਾਂਦਾ ਹੈ। ਇਲੈੱਕਟ੍ਰਨ ਧਨ ਖੇਤਰ ਵੱਲ ਖਿੱਚੇ ਜਾਂਦੇ ਹਨ ਜਿਸਦੇ ਫਲਸਰੂਪ ਉਹ ਖੱਬੇ ਪਾਸੇ ਵੱਲ ਨੂੰ ਗਤੀਸ਼ੀਲ ਹੋ ਜਾਂਦੇ ਹਨ। ਇਲੈੱਕਟ੍ਰਾਨਾਂ ਦੀ ਗਤੀ ਸੱਜੇ ਤੋਂ ਖੱਬੀ ਦਿਸ਼ਾ ਵੱਲ ਹੋਣ ਕਾਰਨ ਚਾਰਜ ਦਾ ਪ੍ਰਵਾਹ ਸੱਜੇ ਤੋਂ ਖੱਬੇ ਦਿਸ਼ਾ ਵੱਲ ਹੁੰਦਾ ਹੈ। ਇਸ ਵਰਤਾਰੇ ਨੂੰ ਦਿੱਤੇ ਗਏ ਚਿੱਤਰ ਦੁਆਰਾ ਦਰਸਾਇਆ ਜਾ ਸਕਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਬਿਜਲੀ ਦਾ ਸਾਡੇ ਰੋਜ਼ਾਨਾ ਜੀਵਨ ਵਿੱਚ ਕੀ ਰੋਲ ਹੈ ?
ਉੱਤਰ-
ਬਿਜਲੀ ਦਾ ਸਾਡੇ ਜੀਵਨ ਵਿਚ ਰੋਲ-ਬਿਜਲੀ ਦਾ ਸਾਡੇ ਜੀਵਨ ਵਿੱਚ ਬਹੁਤ ਵੱਡਾ ਯੋਗਦਾਨ ਹੈ। ਇਸ ਨਾਲ ਜੀਵਨ ਵਿੱਚ ਕਈ ਸਹੂਲਤਾਂ ਮਿਲਦੀਆਂ ਹਨ, ਜਿਵੇਂ ਰਾਤ ਨੂੰ ਹਨੇਰਾ ਦੂਰ ਕਰਨ ਲਈ ਇਸਦਾ ਉਪਯੋਗ ਬਿਜਲੀ ਦੇ ਬੱਲਬ ਅਤੇ ਟਿਊਬ ਲਾਈਟ ਵਿੱਚ ਕੀਤਾ ਜਾਂਦਾ ਹੈ, ਗਰਮੀਆਂ ਵਿੱਚ ਡੇਜ਼ਰਟ ਕੂਲਰ, ਏਅਰ ਕੰਡੀਸ਼ਨਰ ਆਦਿ ਨਾਲ ਬਿਜਲੀ ਦਾ ਉਪਯੋਗ ਕਰ ਕੇ ਘਰਾਂ ਨੂੰ ਠੰਡਾ ਅਤੇ ਸਰਦੀਆਂ ਵਿੱਚ ਹੀਟਰ ਆਦਿ ਨਾਲ ਗਰਮ ਕੀਤਾ ਜਾਂਦਾ ਹੈ । ਇਸ ਤੋਂ ਛੁੱਟ ਬਿਜਲੀ ਦਾ ਉਪਯੋਗ ਕਰਕੇ ਟੈਲੀਵਿਜ਼ਨ, ਰੇਡੀਓ, ਸਿਨੇਮਾ ਅਤੇ ਸੰਗੀਤ ਆਦਿ ਦੁਆਰਾ ਮਨੋਰੰਜਨ ਹੁੰਦਾ ਹੈ। ਖੇਤੀ, ਆਵਾਜਾਈ ਅਤੇ ਉਦਯੋਗਾਂ ਵਿੱਚ ਮਸ਼ੀਨਾਂ ਆਦਿ ਨੂੰ ਚਲਾਉਣ ਲਈ ਵੀ ਬਿਜਲੀ ਦਾ ਉਪਯੋਗ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਇਲੈਕਟ੍ਰੋਸਟੈਟਿਕਸ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਇਲੈੱਕਟ੍ਰੋਸਟੈਟਿਕਸ (Electrostatics) – ਜਦੋਂ ਦੋ ਵਸਤੂਆਂ ਨੂੰ ਆਪਸ ਵਿੱਚ ਇੱਕ ਦੂਜੇ ਨਾਲ ਰਗੜਿਆ ਜਾਂਦਾ ਹੈ ਤਾਂ ਉਨ੍ਹਾਂ ਦੋਨਾਂ ਵਿੱਚ ਛੋਟੀਆਂ-ਛੋਟੀਆਂ ਅਤੇ ਹਲਕੀਆਂ ਵਸਤੂਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦਾ ਗੁਣ ਆ ਜਾਂਦਾ ਹੈ । ਅਜਿਹਾ ਰਗੜ ਦੁਆਰਾ ਪੈਦਾ ਹੋਈ ਬਿਜਲੀ ਦੇ ਕਾਰਨ ਹੁੰਦਾ ਹੈ, ਜਿਸ ਨੂੰ ਰਗੜ ਬਿਜਲੀ ਜਾਂ ਸਥਿਰ ਬਿਜਲੀ ਵੀ ਕਹਿੰਦੇ ਹਨ। ਸਥਿਰ ਚਾਰਜਾਂ ਦੇ ਅਧਿਐਨ ਨੂੰ ‘ਇਲੈੱਕਟ੍ਰੋਸਟੈਟਿਕਸ’ ਕਹਿੰਦੇ ਹਨ ।

ਉਦਾਰਹਨ-ਜਦੋਂ ਕਿਸੇ ਪੈਂਨ ਨੂੰ ਸੁੱਕੇ ਵਾਲਾਂ ਦੇ ਨਾਲ ਰਗੜਿਆ ਜਾਂਦਾ ਹੈ ਤਾਂ ਇਹ ਕਾਗ਼ਜ਼ ਦੇ ਛੋਟੇ-ਛੋਟੇ ਟੁਕੜਿਆਂ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਇਹ ਰਗੜ ਦੁਆਰਾ ਪੈਦਾ ਹੋਈ ਬਿਜਲੀ ਦੇ ਕਾਰਨ ਸੰਭਵ ਹੁੰਦਾ ਹੈ ।

ਪ੍ਰਸ਼ਨ 3.
ਧਨ ਅਤੇ ਰਿਣ ਚਾਰਜ ਕੀ ਹੁੰਦਾ ਹੈ ? ਇਹ ਕਿਵੇਂ ਪੈਦਾ ਹੁੰਦਾ ਹੈ ?
ਉੱਤਰ-
ਧਨ ਚਾਰਜ (Positive Charge) – ਰੇਸ਼ਮ ਦੇ ਕੱਪੜੇ ਦੇ ਨਾਲ ਰਗੜਨ ਤੇ ਕੱਚ ਦੀ ਛੜ ਤੇ ਪੈਦਾ ਹੋਏ ਚਾਰਜ ਨੂੰ ਧਨ ਚਾਰਜ ਕਿਹਾ ਜਾਂਦਾ ਹੈ ।
ਰਿਣ ਚਾਰਜ (Negative Charge) – ਬਿੱਲੀ ਦੀ ਖੱਲ ਨਾਲ ਰਗੜਨ ਤੇ ਆਬਨੂਸ (ਐਨਾਈਟ ਦੀ ਛੜ ’ਤੇ ਪੈਦਾ ਹੋਏ ਚਾਰਜ ਨੂੰ ਰਿਣ ਚਾਰਜ ਕਿਹਾ ਜਾਂਦਾ ਹੈ ।

ਪ੍ਰਸ਼ਨ 4.
ਚਾਲਕਾਂ ਅਤੇ ਰੋਧਕਾਂ ਵਿਚਕਾਰ ਅੰਤਰ ਸਪੱਸ਼ਟ ਕਰੋ।
ਜਾਂ
ਚਾਲਕ ਅਤੇ ਰੋਧਕ ਦੀ ਪਰਿਭਾਸ਼ਾ ਦਿਓ ।
ਉੱਤਰ-
ਚਾਲਕ ਅਤੇ ਰੋਧਕ (Conductors and insulators)-
ਚਾਲਕ-ਚਾਲਕਾਂ ਵਿੱਚ ਬਹੁਤ ਸਾਰੇ ਸੁਤੰਤਰ ਇਲੈੱਕਵਾਂਨ ਹੁੰਦੇ ਹਨ ਜੋ ਬਿਜਲ ਕਰੰਟ ਦੇ ਪ੍ਰਭਾਵ ਅਧੀਨ ਗਤੀ ਕਰਦੇ ਹਨ। ਜਦੋਂ ਚਾਲਕ ਨੂੰ ਬੈਟਰੀ ਨਾਲ ਜੋੜਿਆ ਜਾਂਦਾ ਹੈ ਤਾਂ ਇਹ ਇਲੈੱਕਟਾਂ ਇਸ ਦੇ ਧਨ ਟਰਮੀਨਲ ਵੱਲ ਆਕਰਸ਼ਿਤ ਹੁੰਦੇ ਹਨ ਅਤੇ ਰਿਣ ਟਰਮੀਨਲ ਤੋਂ ਪ੍ਰਤਿਕਰਸ਼ਿਤ ਹੁੰਦੇ ਹਨ। ਇਸ ਲਈ ਚਾਲਕ ਵਿੱਚ ਇਨ੍ਹਾਂ ਇਲੈੱਕਟ੍ਰਾਨਾਂ ਦੀ ਗਤੀ ਦੇ ਕਾਰਨ ਚਾਰਜ ਦਾ ਸਥਾਨਾਂਤਰਨ ਹੁੰਦਾ ਹੈ। ਇਸ ਲਈ ਚਾਲਕ ਅਜਿਹੇ ਪਦਾਰਥ ਹਨ ਜਿਨ੍ਹਾਂ ਵਿੱਚੋਂ ਆਸਾਨੀ ਨਾਲ ਬਿਜਲ ਕਰੰਟ ਲੰਘਦਾ ਹੈ।
ਉਦਾਹਰਨ – ਤਾਂਬਾ, ਚਾਂਦੀ, ਐਲੂਮੀਨੀਅਮ ਆਦਿ ।

ਰੋਧਕ – ਅਜਿਹੇ ਪਦਾਰਥ ਜਿਨ੍ਹਾਂ ਵਿੱਚ ਸੁਤੰਤਰ ਇਲੈੱਕਵਾਂਨ ਬਹੁਤ ਘੱਟ ਹੁੰਦੇ ਹਨ। ਇਨ੍ਹਾਂ ਪਦਾਰਥਾਂ ਵਿੱਚ ਇਲੈੱਕਟਾਂਨ ਆਸਾਨੀ ਨਾਲ ਗਤੀ ਨਹੀਂ ਕਰ ਸਕਦੇ ਹਨ ਅਰਥਾਤ ਜਿਨ੍ਹਾਂ ਪਦਾਰਥਾਂ ਵਿੱਚੋਂ ਬਿਜਲ ਕਰੰਟ ਨਹੀਂ ਲੰਘਦਾ ਉਹ ਰੋਧਕ ਕਹਾਉਂਦੇ ਹਨ ।
ਉਦਾਹਰਨ-ਰਬੜ, ਕੱਚ, ਪਲਾਸਟਿਕ ਆਦਿ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 5.
ਬਿਜਲਈ ਪੁਟੈਂਸ਼ਲ ਦਾ ਕੀ ਅਰਥ ਹੈ ? ਧਨ ਪੁਟੈਂਸ਼ਲ ਅਤੇ ਰਿਣ ਪੁਟੈਂਸ਼ਲ ਵਿੱਚ ਅੰਤਰ ਸਪੱਸ਼ਟ ਕਰੋ।
ਉੱਤਰ-
ਬਿਜਲਈ ਟੈਂਸ਼ਲ – ਇਹ ਚਾਲਕ ਦੀ ਇੱਕ ਵਿਸ਼ੇਸ਼ ਬਿਜਲਈ ਅਵਸਥਾ ਹੈ ਜੋ ਸਾਨੂੰ ਇਹ ਦੱਸਦੀ ਹੈ ਕਿ ਕਿਸੇ ਦੂਸਰੇ ਚਾਲਕ ਦੇ ਸੰਪਰਕ ਵਿੱਚ ਆਉਣ ਨਾਲ ਬਿਜਲਈ ਚਾਰਜ ਦਾ ਬਹਾਓ ਕਿਸ ਦਿਸ਼ਾ ਵਿੱਚ ਹੋਵੇਗਾ। ਕਿਸੇ ਚਾਲਕ ਦਾ ਪੁਟੈਂਸ਼ਲ ਧਰਤੀ ਦੇ ਸਾਪੇਖ ਮਾਪਿਆ ਜਾਂਦਾ ਹੈ ।

ਧਨ ਪੁਟੈਂਸ਼ਲ – ਜੇਕਰ ਧਨ ਚਾਰਜ ਵਸਤੂ ਤੋਂ ਧਰਤੀ ਵੱਲ ਵਹਿੰਦਾ ਜਾਂ ਇਲੈਕਟ੍ਰਾਨ ਧਰਤੀ ਤੋਂ ਵਸਤੂ ਵੱਲ ਪ੍ਰਵਾਹਿਤ ਹੋਣ ਤਾਂ ਉਸ ਵਸਤੂ ਦੇ ਟੈਂਸ਼ਲ ਨੂੰ ਧਨ ਟੈਸ਼ਲ ਕਹਿੰਦੇ ਹਨ ।

ਪ੍ਰਸ਼ਨ 6.
ਕਿਸੇ ਸੈੱਲ ਦੇ ਬਿਜਲਈ ਵਾਹਕ ਬਲ ਦਾ ਕੀ ਅਰਥ ਹੈ ?
ਉੱਤਰ-
ਸੈੱਲ ਦਾ ਬਿਜਲਈ ਵਾਹਕ ਬਲ – ਇਕਾਈ ਚਾਰਜ ਨੂੰ ਪੂਰੇ ਸਰਕਟ ਵਿੱਚੋਂ ਪ੍ਰਵਾਹਿਤ ਕਰਾਉਣ ਵਿੱਚ ਸਰਕਟ ਵਿੱਚ ਸੈੱਲ ਦੁਆਰਾ ਖ਼ਰਚ ਕੀਤੀ ਜਾਣ ਵਾਲੀ ਊਰਜਾ ਨੂੰ ਸੈੱਲ ਦਾ ਬਿਜਲਈ ਵਾਹਕ ਬਲ ਕਹਿੰਦੇ ਹਨ। ਇਸ ਨੂੰ E ਦੁਆਰਾ ਦਰਸਾਇਆ ਜਾਂਦਾ ਹੈ। ਬਿਜਲਈ ਵਾਹਕ ਬਲ ਦੀ S.I ਇਕਾਈ ਵੋਲਟ ਹੈ ।

ਪ੍ਰਸ਼ਨ 7.
ਇਲੈੱਕਟ੍ਰੋਸਟੈਟਿਕਸ ਵਿੱਚ ਕੂਲਾਂਮ ਦਾ ਨਿਯਮ ਬਿਆਨ ਕਰੋ ਅਤੇ ਇਸ ਦੀ ਵਿਆਖਿਆ ਕਰੋ ।
ਜਾਂ
ਸਥਿਰ ਬਿਜਲਈ ਵਿੱਚ ਕੂਲਾਂਮ ਦੇ ਨਿਯਮ ਦੀ ਪਰਿਭਾਸ਼ਾ ਦਿਓ ।
ਜਾਂ
ਸਥਿਰ ਬਿਜਲਈ ਵਿੱਚ ਕੂਲਾਂਮ ਦਾ ਨਿਯਮ ਬਿਆਨ ਕਰੋ ਅਤੇ ਇਸ ਦੀ ਵਿਆਖਿਆ ਕਰੋ ।
ਉੱਤਰ-
ਇਲੈੱਕਟ੍ਰੋਸਟੈਟਿਕਸ ਵਿੱਚ ਕੂਲਾਮ ਦਾ ਨਿਯਮ – ਕੂਲਾਂਮ ਦੇ ਨਿਯਮ ਅਨੁਸਾਰ ਦੋ ਸਮਜਾਤੀ ਰੂਪ ਵਿੱਚ ਚਾਰਜਿਤ ਵਸਤੁਆਂ ਦੇ ਵਿਚਕਾਰ ਅਪਕਰਸ਼ਨ ਬਲ ਜਾਂ ਦੋ ਅਸਮਜਾਤੀ ਚਾਰਜ ਵਾਲੀਆਂ ਵਸਤੂਆਂ ਦੇ ਵਿਚਕਾਰ ਆਕਰਸ਼ਣ ਬਲ ਉਨ੍ਹਾਂ ਚਾਰਜਾਂ ਦੀ ਮਾਤਰਾ ਦੇ ਗੁਣਾਂ ਦੇ ਸਿੱਧਾ ਅਨੁਪਾਤੀ ਅਤੇ ਉਨ੍ਹਾਂ ਵਿਚਕਾਰ ਦੂਰੀ ਦੇ ਵਰਗ ਦੇ ਉਲਟ ਸਮਾਨੁਪਾਤੀ ਹੁੰਦਾ ਹੈ ।
PSEB 10th Class Science Important Questions Chapter 12 ਬਿਜਲੀ 10

ਮੰਨ ਲਓ ਦੋ ਬਿੰਦੂਆਂ ਤੇ ਚਾਰਜ ਦੀ ਮਾਤਰਾ q1 ਅਤੇ q2 ਹੈ ਅਤੇ ਇਨ੍ਹਾਂ ਵਿਚਕਾਰ ਦੂਰੀ ‘d’ ਹੈ। ਜੇ ਇਨ੍ਹਾਂ ਵਿਚਕਾਰ ਕਿਰਿਆ ਕਰ ਰਿਹਾ ਬਲ F ਹੋਵੇ, ਤਾਂ
F ∝ q1q2 ……….(i)
ਅਤੇ
F ∝ \(\frac{1}{d^{2}}\) ………(ii)
ਸਮੀਕਰਨ (1) ਅਤੇ (ii) ਨੂੰ ਮਿਲਾ ਕੇ,
F ∝ \(\frac{q_{1} q_{2}}{d^{2}}\)
ਜਾਂ
F = \(\frac{q_{1} q_{2}}{d^{2}}\)
ਜਿੱਥੇ K ਅਨੁਪਾਤ ਅੰਕ ਹੈ ਜਿਸਦਾ ਮੁੱਲ ਚਾਰਜਾਂ ਦੇ ਮਾਧਿਅਮ ਤੇ ਨਿਰਭਰ ਕਰਦਾ ਹੈ । ਜੇਕਰ ਇਨ੍ਹਾਂ ਚਾਰਜਾਂ ਨੂੰ ਕੂਲਾਂਮ ਵਿੱਚ ਅਤੇ ਦੂਰੀ ਨੂੰ ਮੀਟਰਾਂ ਵਿੱਚ ਲਿਆ ਜਾਵੇ, ਤਾਂ ਹਵਾ ਜਾਂ ਨਿਰਵਾਯੂ ਲਈ K = 9 × 109 ਹੈ ।
F = 9 × 109 × \(\) ਨਿਊਟਨ

ਪ੍ਰਸ਼ਨ 8.
ਪੁਟੈਂਸ਼ਲ ਅੰਤਰ ਕਿਸ ਨੂੰ ਕਹਿੰਦੇ ਹਨ ?
ਜਾਂ
ਪੁਟੈਂਸ਼ਲ ਅੰਤਰ ਕਿਸਨੂੰ ਕਹਿੰਦੇ ਹਨ ? ਇਸ ਦੀ ਇਕਾਈ ਕੀ ਹੈ ?
ਉੱਤਰ-
ਪੁਟੈਂਸ਼ਲ ਅੰਤਰ-ਇੱਕ ਬਿਜਲੀ ਖੇਤਰ ਵਿੱਚ ਦੋ ਬਿੰਦੂਆਂ ਦੇ ਵਿਚਕਾਰ ਪੁਟੈਂਸ਼ਲ ਅੰਤਰ ਉਸ ਖੇਤਰ ਕਾਰਨ ਸਥਿਰ ਬਿਜਲੀ ਦਲ ਦੇ ਉਲਟ ਇੱਕ ਇਕਾਈ ਧਨ ਚਾਰਜ ਨੂੰ ਇੱਕ ਬਿੰਦੂ ਤੋਂ ਦੂਜੇ ਬਿੰਦੂ ਤਕ ਲੈ ਜਾਣ ਲਈ ਕੀਤੇ ਗਏ ਕਾਰਜ ਦੀ ਮਾਤਰਾ ਹੈ । ਪੁਟੈਂਥਲ ਅੰਤਰ ਦੀ ਇਕਾਈ ਵੋਲਟ ਹੈ ।

ਪ੍ਰਸ਼ਨ 9.
ਵੋਲਟ ਦੀ ਪਰਿਭਾਸ਼ਾ ਲਿਖੋ। ਇਹ ਕਿਸ ਦੀ ਇਕਾਈ ਹੈ ?
ਉੱਤਰ-
ਵੋਲਟ-ਬਿਜਲੀ ਖੇਤਰ ਦੇ ਦੋ ਬਿੰਦੂਆਂ ਦੇ ਵਿਚਕਾਰ ਪੁਟੈਂਸ਼ਲ ਅੰਤਰ ਇੱਕ ਵੋਲਟ ਹੁੰਦਾ ਹੈ, ਜਦੋਂ ਇੱਕ ਕੂਲਾਮ ਦੇ ਚਾਰਜ ਨੂੰ ਇਕ ਬਿੰਦੂ ਤੋਂ ਦੂਜੇ ਬਿੰਦੂ ਤਕ ਲੈ ਜਾਣ ਵਿੱਚ 1 ਜੂਲ ਕਾਰਜ ਕੀਤਾ ਗਿਆ ਹੋਵੇ
PSEB 10th Class Science Important Questions Chapter 12 ਬਿਜਲੀ 11
ਪੁਟੈਂਸ਼ਲ ਅੰਤਰ ਦੀ ਇਕਾਈ ਵੋਲਟ ਹੈ ।

ਪ੍ਰਸ਼ਨ 10.
ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਬਿਜਲ ਕਰੰਟ ਚਾਰਜ ਦੇ ਪ੍ਰਵਾਹ ਕਾਰਨ ਹੁੰਦਾ ਹੈ ?
ਉੱਤਰ-
ਜੇ ਅਸੀਂ ਇੱਕ ਚਾਰਜਿਤ ਬਿਜਲਦਰਸ਼ੀ ਨੂੰ ਤਾਰਾਂ ਦੁਆਰਾ ਅਣਚਾਰਜਿਤ ਬਿਜਲਦਰਸ਼ੀ ਦੇ ਨਾਲ ਜੋੜੀਏ, ਤਾਂ ਚਾਰਜ ਚਾਰਜਿਤ ਬਿਜਲਦਰਸ਼ੀ ਤੋਂ ਅਣਚਾਰਜਿਤ ਬਿਜਲਦਰਸ਼ੀ ਵੱਲ ਪ੍ਰਵਾਹਿਤ ਕਰਨਾ ਸ਼ੁਰੂ ਕਰ ਦੇਵੇਗਾ। ਇਸ ਨਾਲ ਅਸਚਾਰਜਿਤ ਬਿਜਲਦਰਸ਼ੀ ਦੇ ਪੱਤਰੇ ਵਧੇਰੇ ਫੈਲ ਕੇ ਇੱਕ ਦੂਜੇ ਤੋਂ ਵੱਖ ਹੋ ਜਾਣਗੇ ਅਤੇ ਖੁੱਲ੍ਹ ਜਾਣਗੇ। ਕਰੰਟ ਦਾ ਇਹ ਵਾਹ ਓਨੀ ਦੇਰ ਤਕ ਚਲਦਾ ਰਹੇਗਾ ਜਦੋਂ ਤੱਕ ਕਿ ਦੋਵੇਂ ਬਿਜਲਦਰਸ਼ੀਆਂ ਦੇ ਪੱਤਰੇ ਇੱਕ ਨਹੀਂ ਹੋ ਜਾਂਦੇ। ਬਰਾਬਰੀ ਆਉਣ ‘ਤੇ ਬਿਜਲਦਰਸ਼ੀ ਤੇ ਪੱਤਰੇ ਇੱਕ ਸਾਰ ਖੁੱਲ੍ਹਣਗੇ। ਚਾਰਜ ਦੇ ਇਸ ਪ੍ਰਵਾਹ ਨੂੰ ਹੀ ਬਿਜਲਈ ਧਾਰਾ ਕਹਿੰਦੇ ਹਨ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 11.
ਬਿਜਲ ਕਰੰਟ ਕੀ ਹੈ ?
ਜਾਂ
ਬਿਜਲ ਕਰੰਟ ਕਿਸ ਨੂੰ ਕਹਿੰਦੇ ਹਨ ?
ਉੱਤਰ-
ਬਿਜਲ ਕਰੰਟ (Electric Current) – ਜਦੋਂ ਦੋ ਬਿੰਦੂ, ਜੋ ਕਿ ਵੱਖ-ਵੱਖ ਟੈਂਸ਼ਲਾਂ ਤੇ ਹੋਣ, ਨੂੰ ਇੱਕ ਤਾਂਬੇ ਦੀ ਤਾਰ ਦੁਆਰਾ ਜੋੜ ਦਿੱਤਾ ਜਾਵੇ ਤਾਂ ਚਾਰਜ ਵੱਧ ਪੁਟੈਂਸ਼ਲ ਤੋਂ ਘੱਟ ਪੁਟੈਂਸ਼ਲ ਵਾਲੇ ਚਾਲਕ ਵੱਲ ਪ੍ਰਵਾਹ ਸ਼ੁਰੂ ਕਰ ਦਿੰਦਾ ਹੈ । ਇਹ ਕਿਰਿਆ ਉਦੋਂ ਤੱਕ ਚਲਦੀ ਰਹਿੰਦੀ ਹੈ, ਜਦੋਂ ਤਕ ਕਿ ਦੋਨੋਂ ਬਿੰਦੂਆਂ ਦਾ ਪੁਟੈਂਸ਼ਲ ਬਰਾਬਰ ਨਹੀਂ ਹੋ ਜਾਂਦਾ । ਜੇ ਦੋਨਾਂ ਬਿੰਦੂਆਂ ਵਿੱਚ ਪੁਟੈਂਸ਼ਲ ਅੰਤਰ ਬਣਿਆ ਰਹੇ, ਤਾਂ ਚਾਰਜ ਦਾ ਪ੍ਰਵਾਹ ਜਾਰੀ ਰਹਿੰਦਾ ਹੈ। ਇਸ ਤਰ੍ਹਾਂ ਚਾਰਜ ਦੇ ਲਗਾਤਾਰ ਪ੍ਰਵਾਹ ਨੂੰ ਕਰੰਟ ਕਹਿੰਦੇ ਹਨ ।

ਪ੍ਰਸ਼ਨ 12.
ਬਿਜਲਈ ਧਾਰਾ ਕਿਵੇਂ ਊਸ਼ਮਾ ਉਤਪੰਨ ਕਰਦੀ ਹੈ ?
ਉੱਤਰ-
ਕਿਸੇ ਧਾਤਵੀ ਚਾਲਕ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਮੁਕਤ ਇਲੈੱਕਵਾਂਨ ਗਤੀ ਕਰਦੇ ਹਨ। ਜਦੋਂ ਚਾਲਕ ਨੂੰ ਬਿਜਲਈ ਸਰੋਤ ਨਾਲ ਜੋੜਿਆ ਜਾਂਦਾ ਹੈ, ਤਾਂ ਮੁਕਤ ਇਲੈੱਕਫੁੱਟ ਉੱਚੇ ਪੁਟੈਂਸ਼ਲ ਤੋਂ ਨੀਵੇਂ ਟੈਂਸ਼ਲ ਵੱਲ ਪ੍ਰਵਾਹਿਤ ਹੁੰਦੇ ਹਨ ਜਿਸ ਤੋਂ ਇਲੈਂਕਨ ਪਰਮਾਣੂਆਂ ਨਾਲ ਟਕਰਾਉਂਦੇ ਹਨ । ਇਸ ਟਕਰਾਓ ਕਾਰਨ ਮੁਕਤ ਇਲੈੱਕਟ੍ਰਾਨਾਂ ਦੀ ਗਤਿਜ ਉਰਜਾ ਚਾਲਕ ਦੇ ਪਰਮਾਣੁਆਂ ਵਿੱਚ ਸਥਾਨਾਂਤਰਿਤ ਹੋ ਜਾਂਦੀ ਹੈ । ਪਰਮਾਣੂਆਂ ਦੀ ਗਤਿਜ ਉਰਜਾ ਵੱਧ ਜਾਂਦੀ ਹੈ, ਜਿਸ ਕਾਰਨ ਚਾਲਕ ਦੇ ਤਾਪ ਦੀ ਧੀ ਹੋ ਜਾਂਦੀ ਹੈ ਅਤੇ ਊਸ਼ਮਾ ਉਤਪੰਨ ਹੋ ਜਾਂਦੀ ਹੈ ।

ਪ੍ਰਸ਼ਨ 13.
ਕਿਸੇ ਚਾਲਕ ਵਿੱਚ ਪ੍ਰਵਾਹਿਤ ਬਿਜਲਈ ਧਾਰਾ ਤੋਂ ਉਤਪੰਨ ਹੋਈ ਊਸ਼ਮਾ ਦਾ ਸੰਬੰਧ ਸਥਾਪਿਤ ਕਰੋ ।
ਉੱਤਰ-
ਬਿਜਲੀ ਅਤੇ ਊਸ਼ਮਾ ਵਿਚਕਾਰ ਸੰਬੰਧ – ਜਦੋਂ ਕਿਸੇ ਚਾਲਕ ਵਿੱਚੋਂ ਬਿਜਲਈ ਧਾਰਾ ਲੰਘਾਈ ਜਾਂਦੀ ਹੈ, ਤਾਂ ਉਹ ਗਰਮ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਜੂਲ ਨਾਂ ਦੇ ਵਿਗਿਆਨਿਕ ਨੇ ਸਾਨੂੰ ਇਹ ਦੱਸਿਆ ਸੀ । ਇਸ ਲਈ ਇਸ ਨੂੰ ਜੂਲ ਦਾ ਤਾਪਨ ਪ੍ਰਭਾਵ ਦਾ ਨਿਯਮ ਕਹਿੰਦੇ ਹਨ। ਕਿਉਂਕਿ ਚਾਲਕ ਬਿਜਲਈ ਧਾਰਾ ਦੇ ਪ੍ਰਵਾਹ ਦਾ ਤਿਰੋਧ ਕਰਦਾ ਹੈ, ਇਸ ਲਈ ਚਾਲਕ ਵਿੱਚ ਲਗਾਤਾਰ ਬਿਜਲਈ ਧਾਰਾ ਦੇ ਪ੍ਰਵਾਹ ਹੋਣ ਵਿੱਚ ਕਾਰਜ ਕਰਨਾ ਪੈਂਦਾ ਹੈ ਜੋ ਉਸ਼ਮਾ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ।

ਮੰਨ ਲਓ ਕਿਸੇ R ਤਿਰੋਧ ਵਾਲੇ ਚਾਲਕ ਵਿੱਚ t ਸੈਕਿੰਡ ਤੱਕ I ਬਿਜਲਈ ਧਾਰਾ, V ਪੁਟੈਂਸ਼ਲ ਤੇ ਪ੍ਰਵਾਹਿਤ ਹੋ ਰਹੀ ਹੈ ਅਤੇ t ਸਮਾਂ ਲਈ I ਧਾਰਾ Q ਚਾਰਜ ਕਾਰਨ ਹੋਵੇ ਤਾਂ,
I = \(\frac{\mathrm{Q}}{t}\)
ਜਾਂ Q = I × t
Q ਚਾਰਜ ਲਈ ਕੀਤਾ ਗਿਆ ਕਾਰਜ W = Q × V
= It × V
= It × I × R
= I2 Rt (∵ V = I × R)
ਜੇਕਰ ਉਤਸਰਜਿਤ ਊਰਜਾ ਨੂੰ ਮ ਨਾਲ ਪ੍ਰਦਰਸ਼ਿਤ ਕੀਤਾ ਜਾਵੇ ਤਾਂ
H = W
∴ H = I2Rt ਜੂਲ

ਪ੍ਰਸ਼ਨ 14.
ਚਾਲਕ ਦੇ ਪ੍ਰਤਿਰੋਧ ਦੀ ਪਰਿਭਾਸ਼ਾ ਦਿਓ । ਇਸ ਦਾ ਮਾਤ੍ਰਿਕ ਦੱਸੋ ।
ਜਾਂ
ਚਾਲਕ ਦੇ ਪ੍ਰਤਿਰੋਧ ਤੋਂ ਕੀ ਭਾਵ ਹੈ ? ਇਸ ਦੇ ਨਿਯਮ ਦੀ ਪਰਿਭਾਸ਼ਾ ਲਿਖੋ ।
ਉੱਤਰ-
ਚਾਲਕ ਦਾ ਪ੍ਰਤਿਰੋਧ – ਕਿਸੇ ਚਾਲਕ ਦੇ ਸਿਰਿਆਂ ਵਿੱਚ ਪੁਟੈਂਸ਼ਲ ਅੰਤਰ ਅਤੇ ਉਸ ਵਿੱਚ ਪ੍ਰਵਾਹਿਤ ਹੋ ਰਹੇ ਕਰੰਟ ਦੀ ਮਾਤਰਾ ਦੇ ਅਨੁਪਾਤ ਨੂੰ ਚਾਲਕ ਦਾ ਤਿਰੋਧ ਕਿਹਾ ਜਾਂਦਾ ਹੈ ।
ਜੇ ਚਾਲਕ ਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ vਹੋਵੇ ਅਤੇ ਇਸ ਵਿਚੋਂ ਲੰਘ ਰਹੀ ਕਰੰਟ ਦੀ ਮਾਤਰਾ 1 ਹੋਵੇ ਤਾਂ ਪ੍ਰਤਿਰੋਧ (R)
ਪੁਟੈਂਸ਼ਲ ਅੰਤਰ (V) ਪ੍ਰਤਿਰੋਧ (R)
PSEB 10th Class Science Important Questions Chapter 12 ਬਿਜਲੀ 12

ਪ੍ਰਤਿਰੋਧ ਦਾ ਮਾਤ੍ਰਿਕ-S.I. ਪ੍ਰਣਾਲੀ ਵਿੱਚ ਪ੍ਰਤਿਰੋਧ ਦਾ ਮਾਤ੍ਰਿਕ ਓਹਮ ਹੈ ਜਦਕਿ ਪੁਟੈਂਸ਼ਲ ਅੰਤਰ ਵੋਲਟ ਅਤੇ ਬਿਜਲੀ ਕਰੰਟ ਨੂੰ ਐਮਪੀਅਰ ਵਿੱਚ ਮਾਪਿਆ ਜਾਂਦਾ ਹੈ ।

ਓਹਮ (Ohn) – ਕਿਸੇ ਚਾਲਕ ਦਾ ਤਿਰੋਧ ਇੱਕ ਓਹਮ ਹੋਵੇਗਾ ਜੇ ਉਸਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ ਇੱਕ ਵਲਟ ਹੋਵੇ ਅਤੇ ਉਸ ਵਿਚੋਂ ਲੰਘ ਰਹੇ ਕਰੰਟ ਦੀ ਮਾਤਰਾ ਇੱਕ ਐਮਪੀਅਰ ਹੋਵੇ ।

ਪ੍ਰਸ਼ਨ 15.
ਪ੍ਰਤਿਰੋਧਕਤਾ ਤੋਂ ਕੀ ਭਾਵ ਹੈ ? ਇਸ ਦਾ S.I. ਮਾਤ੍ਰਿਕ ਲਿਖ ਕੇ ਮਹੱਤਤਾ ਦੱਸੋ ।
ਉੱਤਰ-
ਪ੍ਰਤਿਰੋਧਕਤਾ – ਕਿਸੇ ਇਕਾਈ ਲੰਬਾਈ ਅਤੇ ਇਕਾਈ ਪਰਿਖੇਤਰਫਲ ਵਾਲੇ ਚਾਲਕ ਦਾ ਪ੍ਰਤਿਰੋਧ ਉਸ ਚਾਲਕ ਦੀ ਪ੍ਰਤਿਰੋਧਕਤਾ ਕਹਾਉਂਦੀ ਹੈ। ਇਸ ਦਾ S.I. ਮਾਤ੍ਰਿਕ Ω m (ਓਹਮ-ਮੀਟਰ ਹੈ ।
ਮਹੱਤਤਾ-

  1. ਇਹ ਤਾਪਮਾਨ ਦੇ ਨਾਲ ਪਰਿਵਰਤਿਤ ਹੁੰਦਾ ਹੈ ।
  2. ਜਿਨ੍ਹਾਂ ਪਦਾਰਥਾਂ ਦੀ ਪ੍ਰਤਿਰੋਧਕਤਾ ਵੱਧ ਹੁੰਦੀ ਹੈ ਉਹ ਬਿਜਲੀ ਦੇ ਕੁਚਾਲਕ ਜਾਂ ਘੱਟ ਚਾਲਕ ਹੁੰਦੇ ਹਨ ।
  3. ਜਿਨ੍ਹਾਂ ਪਦਾਰਥਾਂ ਦੀ ਪ੍ਰਤਿਰੋਧਕਤਾ ਘੱਟ ਹੁੰਦੀ ਹੈ, ਉਹ ਬਿਜਲਈ ਧਾਰਾ ਦੇ ਚੰਗੇ ਚਾਲਕ ਹੁੰਦੇ ਹਨ। ਜਿਵੇਂ-ਧਾਤਾਂ, ਮਿਸ਼ਰਧਾਤਾਂ ਆਦਿ ।
  4. ਕਿਸੇ ਮਿਸ਼ਰਧਾਤੂ ਦੀ ਪ੍ਰਤਿਰੋਧਕਤਾ ਉਸਦੀਆਂ ਘਟਕ ਧਾਤਾਂ ਤੋਂ ਅਧਿਕ ਹੁੰਦੀ ਹੈ ।

ਪ੍ਰਸ਼ਨ 16.
ਤਾਪੀ ਉਪਕਰਨਾਂ ਵਿੱਚ ਧਾਤਾਂ ਅਤੇ ਮਿਸ਼ਰਤ ਧਾਤਾਂ ਦਾ ਉਪਯੋਗ ਕਿਸ ਕਾਰਨ ਕੀਤਾ ਜਾਂਦਾ ਹੈ ?
ਉੱਤਰ-
ਉੱਚ ਪ੍ਰਤਿਰੋਧਕਤਾ ਦੇ ਗੁਣਾਂ ਵਾਲੀਆਂ ਧਾਤਾਂ ਅਤੇ ਮਿਸ਼ਰਤ ਧਾਤਾਂ ਦਾ ਉਪਯੋਗ ਤਾਪਨ ਉਪਕਰਨਾਂ ਵਿੱਚ ਕੀਤਾ ਜਾਂਦਾ ਹੈ ਕਿਉਂਕਿ-

  1. ਇਹ ਉੱਚੇ ਤਾਪਮਾਨ ਤੇ ਆਕਸੀਕ੍ਰਿਤ ਨਹੀਂ ਹੁੰਦੇ ਹਨ ।
  2. ਇਹ ਅਧਿਕ ਪ੍ਰਤਿਰੋਧ ਕਰਦੇ ਹਨ ।
  3. ਇਹ ਉੱਚੇ ਤਾਪਮਾਨ ਤੇ ਨਹੀਂ ਜਲਦੇ ਹਨ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 17.
ਬਿਜਲ ਸਰਕਟ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇਹ ਇੱਕ ਬੰਦ ਸਰਕਟ ਹੁੰਦਾ ਹੈ, ਜਿਸ ਵਿੱਚ ਇਲੈੱਕਟ੍ਰਾਨ ਬਹੁਤ ਤੇਜ਼ੀ ਨਾਲ ਲੰਘਦੇ ਹਨ। ਜਦੋਂ ਕਿਸੇ ਚਾਲਕ ਨੂੰ ਬੈਟਰੀ ਨਾਲ ਜੋੜਿਆ ਜਾਂਦਾ ਹੈ, ਤਾਂ ਇਲੈੱਕਟਾਂਨ ਰਿਣ ਟਰਮੀਨਲ ਤੋਂ ਧਨ ਟਰਮੀਨਲ ਵੱਲ ਪ੍ਰਵਾਹਿਤ ਹਨ। ਪਰ ਕਰੰਟ (I) ਦੀ ਪਰੰਪਰਿਕ ਦਿਸ਼ਾ ਇਲੈਂਕਨ ਦੇ ਪ੍ਰਵਾਹ ਦੀ ਦਿਸ਼ਾ ਤੋਂ ਉਲਟ ਲਈ ਜਾਂਦੀ ਹੈ ।

ਪ੍ਰਸ਼ਨ 18.
ਬਿਜਲਈ ਕਰੰਟ ਕੀ ਹੈ ? ਇਸ ਦੀਆਂ ਮਾਤ੍ਰਿਕਾਂ ਦੱਸੋ।
ਜਾਂ
ਬਿਜਲਈ ਕਰੰਟ ਕੀ ਹੈ ? ਇਸਦੀ S.I. ਪ੍ਰਣਾਲੀ ਵਿੱਚ ਇਕਾਈ ਦੀ ਪਰਿਭਾਸ਼ਾ ਲਿਖੋ ।
ਉੱਤਰ-
ਬਿਜਲਈ ਕਰੰਟ (Current) – ਜੇ ਦੋ ਚਾਰਜਿਤ ਵਸਤੂਆਂ ਨੂੰ ਇੱਕ ਚਾਲਕ ਦੁਆਰਾ ਜੋੜਿਆ ਜਾਵੇ ਤਾਂ ਇਲੈੱਕਵਾਂਨ ਇੱਕ ਵਸਤੂ ਤੋਂ ਦੂਜੀ ਵਸਤੂ ਵੱਲ ਪ੍ਰਵਾਹਿਤ ਹੁੰਦੇ ਹਨ। ਇਲੈਂਕਟਾਂਨਾਂ ਦੇ ਪ੍ਰਵਾਹ ਦੀ ਦਰ ਨੂੰ ਬਿਜਲ ਈਧਾਰਾ (I) ਕਿਹਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ, ਇਕਾਈ ਸਮੇਂ ਵਿੱਚ ਪ੍ਰਵਾਹਿਤ ਹੋ ਰਹੇ ਚਾਰਜ ਨੂੰ ਬਿਜਲਈ ਕਰੰਟ ਕਿਹਾ ਜਾਂਦਾ ਹੈ ।
PSEB 10th Class Science Important Questions Chapter 12 ਬਿਜਲੀ 13
= 6.25 × 1018 ਇਲੈੱਕਟ੍ਰਾਨ

ਐਮਪੀਅਰ (Ampere) – ਜਦੋਂ ਕਿਸੇ ਚਾਲਕ ਵਿੱਚੋਂ ਇੱਕ ਸੈਕਿੰਡ ਲਈ ਇੱਕ ਕੂਲਾਂ ਚਾਰਜ ਪ੍ਰਵਾਹਿਤ ਹੁੰਦਾ ਹੈ, ਤਾਂ ਉਸ ਨੂੰ ਇੱਕ ਐਮਪੀਅਰ ਕਿਹਾ ਜਾਂਦਾ ਹੈ।
ਕਰੰਟ ਦੀ ਛੋਟੀ ਇਕਾਈ ਮਿਲੀ-ਐਮਪੀਅਰ ਹੈ ।
1 ਮਿਲੀ-ਐਮਪੀਅਰ = \(\frac{1}{1000}\) ਐਮਪੀਅਰ
= 10-3 ਐਮਪੀਅਰ

ਪ੍ਰਸ਼ਨ 19.
ਕਰੰਟ ਮਾਪਣ ਲਈ ਕਿਸ ਯੰਤਰ ਦਾ ਉਪਯੋਗ ਕੀਤਾ ਜਾਂਦਾ ਹੈ ? ਸਰਕਟ ਵਿੱਚ ਇਸ ਨੂੰ ਕਿਵੇਂ ਜੋੜਿਆ ਜਾਂਦਾ ਹੈ ?
ਉੱਤਰ-
ਸਰਕਟ ਵਿੱਚ ਪ੍ਰਵਾਹਿਤ ਕਰੰਟ ਨੂੰ ਮਾਪਣ ਲਈ ਐਮਮੀਟਰ ਦਾ ਉਪਯੋਗ ਕੀਤਾ ਜਾਂਦਾ ਹੈ। ਇਹ ਸਰਕਟ ਵਿੱਚ ਹਮੇਸ਼ਾ ਇਸ ਢੰਗ ਨਾਲ ਜੋੜਿਆ ਜਾਂਦਾ ਹੈ ਕਿ ਸੰਪੂਰਨ ਕਰੰਟ ਇਸ ਵਿੱਚੋਂ ਪ੍ਰਵਾਹਿਤ ਹੋਵੇ ਅਰਥਾਤ ਲੜੀਵਾਰ ਕੂਮ ਵਿਚ ਜੋੜਿਆ ਜਾਂਦਾ ਹੈ। ਐਮਮੀਟਰ ਦਾ ਪ੍ਰਤਿਰੋਧ ਬਹੁਤ ਘੱਟ ਹੁੰਦਾ ਹੈ ।
PSEB 10th Class Science Important Questions Chapter 12 ਬਿਜਲੀ 14

ਪ੍ਰਸ਼ਨ 20.
ਬਿਜਲੀ ਊਰਜਾ ਦੀ ਇਕਾਈ ਦੀ ਪਰਿਭਾਸ਼ਾ ਲਿਖੋ।
ਜਾਂ
ਇਕ ਵਾਟ = ਘੰਟਾ ਦੀ ਪਰਿਭਾਸ਼ਾ ਦਿਓ । ਉੱਤਰ-ਬਿਜਲੀ ਊਰਜਾ ਦੀ ਇਕਾਈ ਜੂਲ/ਵਾਟ-ਸੈਕਿੰਡ/ਵਾਟ-ਘੰਟਾ ਹੈ।
ਵਾਟ-ਘੰਟਾ-ਬਿਜਲੀ ਊਰਜਾ ਇੱਕ ਵਾਟ-ਘੰਟਾ ਹੁੰਦੀ ਹੈ ਜੇ ਇਕ ਐਮਪੀਅਰ ਕਰੰਟ ਚਾਲਕ ਵਿੱਚੋਂ ਇੱਕ ਘੰਟੇ ਲਈ ਪ੍ਰਵਾਹਿਤ ਹੋਵੇ ਅਤੇ ਜਦੋਂ ਉਸਦੇ ਸਿਰਿਆਂ ਵਿੱਚ ਇੱਕ ਵੋਲਟ ਦਾ ਟੈਂਸ਼ਲ ਅੰਤਰ ਹੋਵੇ !
1 ਵਾਟ ਘੰਟਾ = 1 ਵਾਟ × 1 ਘੰਟਾ
= 1 ਵੋਲਟ × 1 ਐਮਪੀਅਰ × 1 ਘੰਟਾ
ਬਿਜਲੀ ਦੀ ਵੱਡੀ ਇਕਾਈ ਨੂੰ ਕਿਲੋਵਾਟ ਘੰਟਾ ਕਹਿੰਦੇ ਹਨ ।
1 ਕਿਲੋਵਾਟ ਘੰਟਾ = 1000 ਵਾਟ ਘੰਟਾ ।

ਪ੍ਰਸ਼ਨ 21.
ਇਕ ਕਿਲੋਵਾਟ ਘੰਟਾ ਵਿੱਚ ਕਿੰਨੇ ਜੂਲ ਹੁੰਦੇ ਹਨ ?
ਜਾਂ
ਇਕ ਕਿਲੋਵਾਟ ਘੰਟਾ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਕਿਲੋਵਾਟ ਘੰਟਾ – ਜੇਕਰ ਇੱਕ ਕਿਲੋਵਾਟ ਬਿਜਲਈ ਸ਼ਕਤੀ ਨੂੰ 1 ਘੰਟੇ ਤਕ ਪ੍ਰਯੋਗ ਕੀਤਾ ਜਾਵੇ, ਤਾਂ ਖਪਤ ਹੋਈ ਊਰਜਾ ਇੱਕ ਕਿਲੋਵਾਟ ਘੰਟਾ (kWh) ਹੁੰਦੀ ਹੈ ।
∴ 1 kWh = 1 kW × 1 ਘੰਟਾ
= 1000 ਵਾਟ × 3600 ਸੈਕਿੰਡ
= 1000 PSEB 10th Class Science Important Questions Chapter 12 ਬਿਜਲੀ 15 × 3600 ਸੈਕਿੰਡ
∴ 1 ਕਿਲੋਵਾਟ ਘੰਟਾ (1 kWh) = 36 × 105 ਜੂਲ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 22.
ਕੀ ਕਾਰਨ ਹੈ ਕਿ ਬਿਜਲਈ ਵਾਹਕ ਤਾਰਾਂ ਵਿੱਚ ਬਹੁਤ ਘੱਟ ਤਾਪਮਾਨ ਉਤਪੰਨ ਹੁੰਦਾ ਹੈ, ਜਦਕਿ ਬਿਜਲਈ ਬੱਲਬ ਦੇ ਫਿਲਾਮੈਂਟ ਵਿੱਚ ਉੱਚ ਤਾਪਮਾਨ ਪੈਦਾ ਹੁੰਦਾ ਹੈ ?
ਉੱਤਰ-
ਬਿਜਲਈ ਵਾਹਕ ਤਾਰਾਂ ਦੇ ਪ੍ਰਤਿਰੋਧ ਦੀ ਤੁਲਨਾ ਬਿਜਲਈ ਬੱਲਬ ਦੇ ਫਿਲਾਮੈਂਟ ਦਾ ਪ੍ਰਤਿਰੋਧ, ਵਿੱਚ ਬਹੁਤ ਜ਼ਿਆਦਾ ਹੁੰਦਾ ਹੈ । ਇਸ ਲਈ ਬਿਜਲਈ ਧਾਰਾ ਪ੍ਰਵਾਹਿਤ ਕਰਨ ਤੇ ਬਿਜਲਈ ਬੱਲਬ ਦੇ ਫਿਲਾਮੈਂਟ ਵਿੱਚ ਵਧੇਰਾ ਉੱਚਾ ਉਤਪੰਨ ਹੁੰਦਾ ਹੈ, ਪਰੰਤੂ ਬਿਲਜਈ ਵਾਹਕ ਤਾਰਾਂ ਵਿੱਚ ਨਹੀਂ ।

ਪ੍ਰਸ਼ਨ 23.
ਹੇਠ ਲਿਖਿਆਂ ਦੇ ਕਾਰਨ ਸਪੱਸ਼ਟ ਕਰੋ :-
(i) ਜੇਕਰ ਤੁਸੀਂ ਐਮਮੀਟਰ ਨੂੰ ਸਮਾਨੰਤਰ ਕ੍ਰਮ ਵਿੱਚ ਸੰਯੋਜਿਤ ਕਰਦੇ ਹੋ ਤਾਂ ਐਮਮੀਟਰ ਕਿਉਂ ਸੜ ਜਾਂਦਾ ਹੈ ?
(ii) ਇੱਕ ਨਿਸ਼ਚਿਤ ਤਾਪ ਤੋਂ ਕੁੱਝ ਹੇਠਾਂ ਕੁੱਝ ਪਦਾਰਥਾਂ ਦੀ ਪ੍ਰਤਿਰੋਧਕਤਾ ਘੱਟ ਕੇ ਜ਼ੀਰੋ ਕਿਉਂ ਹੋ ਜਾਂਦੀ ਹੈ ?
ਉੱਤਰ-
(i) ਸਰਕਟ ਦੇ ਹੋਰ ਉਪਕਰਨਾਂ ਦੀ ਤੁਲਨਾ ਵਿੱਚ ਐਮਮੀਟਰ ਦਾ ਪ੍ਰਤਿਰੋਧ ਨਾ ਹੋਣ ਦੇ ਬਰਾਬਰ ਹੁੰਦਾ ਹੈ। ਜਦੋਂ ਐਮਮੀਟਰ ਨੂੰ ਸਰਕਟ ਵਿੱਚ ਸਮਾਨੰਤਰ ਕੂਮ ਵਿੱਚ ਜੋੜਿਆ ਜਾਂਦਾ ਹੈ, ਤਾਂ ਸਰਕਟ ਦਾ ਕੁੱਲ ਪੁਟੈਂਸ਼ਲ ਐਮਮੀਟਰ ਦੇ ਸਿਰਿਆਂ ਵਿੱਚ ਕਾਰਜ ਕਰਦਾ ਹੈ ਜਿਸ ਤੋਂ ਐਮਮੀਟਰ ਵਿੱਚ ਉੱਚ ਬਿਜਲਈ ਧਾਰਾ ਪ੍ਰਵਾਹਿਤ ਹੁੰਦੀ ਹੈ ਅਤੇ ਉਸ ਕਾਰਨ ਵਧੇਰੇ ਤਾਪ ਦੇ ਉਤਪੰਨ ਹੋਣ ਕਾਰਨ ਐਮਮੀਟਰ ਸੜ ਜਾਂਦਾ ਹੈ ।

(ii) ਜਦੋਂ ਕਿਸੇ ਚਾਲਕ ਪਦਾਰਥ ਦਾ ਤਾਪ ਭਾਂਤਿਕ ਤਾਪ ਤੋਂ ਘੱਟ ਹੋ ਜਾਂਦਾ ਹੈ ਤਾਂ ਪਦਾਰਥ ਅਤਿਚਾਲਕ ਵਿੱਚ ਪਰਿਵਰਤਿਤ ਹੋ ਜਾਂਦਾ ਹੈ ਜਿਸ ਤੋਂ ਉਸਦਾ ਪ੍ਰਤਿਰੋਧ ਅਚਾਨਕ ਜ਼ੀਰੋ ਹੋ ਜਾਂਦਾ ਹੈ ।

ਪ੍ਰਸ਼ਨ 24.
ਬਿਜਲਈ ਉਪਕਰਨਾਂ ਨੂੰ ਸਮਾਨਾਂਤਰ ਕ੍ਰਮ ਵਿੱਚ ਜੋੜਨਾ ਕਿਉਂ ਲਾਭਦਾਇਕ ਹੈ ?
ਉੱਤਰ-
ਸਮਾਨਾਂਤਰ ਸੰਯੋਜਨ ਦੇ ਲਾਭ-

  1. ਪ੍ਰਤਿਰੋਧਾਂ ਨੂੰ ਸਮਾਨਾਂਤਰ ਕੂਮ ਵਿੱਚ ਜੋੜਨ ਨਾਲ ਕਿਸੇ ਵੀ ਚਾਲਕ ਵਿੱਚ ਸਵਿੱਚ ਦੀ ਸਹਾਇਤਾ ਨਾਲ ਬਿਜਲਈ ਧਾਰਾ ਸੁਤੰਤਰਤਾ ਪੂਰਵਕ ਭੇਜੀ ਜਾਂ ਰੋਕੀ ਜਾ ਸਕਦੀ ਹੈ ।
  2. ਅਜਿਹਾ ਕਰਨ ਨਾਲ ਸਾਰੀਆਂ ਸਮਾਨਾਂਤਰ ਸ਼ਾਖ਼ਾਵਾਂ ਦੇ ਸਿਰਿਆਂ ਵਿਚਕਾਰ ਟੈਂਸ਼ਲ ਅੰਤਰ ਬਰਾਬਰ ਹੁੰਦਾ ਹੈ। ਇਸ ਲਈ ਬੱਲਬ, ਬਿਜਲਈ ਐੱਸ, ਰੈਫ਼ਰੀਜ਼ੇਟਰ, ਰੇਡੀਓ ਅਤੇ ਟੈਲੀਵਿਜ਼ਨ ਆਦਿ ਨੂੰ ਇੱਕ ਹੀ ਟੈਂਸ਼ਲ ਤੇ ਚੱਲਣ ਯੋਗ ਬਣਾਇਆ ਜਾ ਸਕਦਾ ਹੈ ।

ਪ੍ਰਸ਼ਨ 25
ਪ੍ਰਤਿਰੋਧ ਤੇ ਕੀ ਪ੍ਰਭਾਵ ਪੈਂਦਾ ਹੈ, ਜੇਕਰ-
(i) ਤਾਰ ਦੀ ਲੰਬਾਈ ਵਧਾ ਦਿੱਤੀ ਜਾਵੇ ।
(ii) ਪਰਿਖੇਤਰਫਲ ਵਧਾ ਦਿੱਤਾ ਜਾਵੇ ।
ਉੱਤਰ-
(i) ਪ੍ਰਤਿਰੋਧ, ਤਾਰ ਦੀ ਲੰਬਾਈ ਦੇ ਸਿੱਧਾ ਸਮਾਨੁਪਾਤੀ ਹੁੰਦਾ ਹੈ । ਇਸ ਲਈ ਤਾਰ ਦੀ ਲੰਬਾਈ ਵਧਾਉਣ ਨਾਲ ‘ ਪ੍ਰਤਿਰੋਧ ਅਧਿਕ ਹੋ ਜਾਂਦਾ ਹੈ ।

(ii) ਮੋਟੇ ਤਾਰ ਦਾ ਪ੍ਰਤਿਰੋਧ ਬਾਰੀਕ ਤਾਰ ਦੇ ਮੁਕਾਬਲੇ ਵਿੱਚ ਘੱਟ ਹੁੰਦਾ ਹੈ ਕਿਉਂਕਿ ਤਾਰ ਦੀ ਮੋਟਾਈ ਕਾਰਨ ਉਸ ਦਾ ਪਰਿਖੇਤਰਫਲ ਵੱਧ ਜਾਂਦਾ ਹੈ ਜਿਸ ਤੋਂ ਪ੍ਰਤਿਰੋਧ ਘੱਟ ਹੋ ਜਾਂਦਾ ਹੈ ।

ਪ੍ਰਸ਼ਨ 26.
ਸੰਯੋਜਕ ਤਾਰਾਂ ਤਾਂਬੇ ਦੀਆਂ ਹੀ ਕਿਉਂ ਬਣਾਈਆਂ ਜਾਂਦੀਆਂ ਹਨ ? ਇਹ ਤਾਰਾਂ ਮੋਟੀਆਂ ਕਿਉਂ ਹੁੰਦੀਆਂ
ਹਨ ?
ਉੱਤਰ-
ਚਾਂਦੀ ਤੋਂ ਬਾਅਦ ਤਾਂਬਾ (ਕਾਪਰ) ਹੀ ਬਿਜਲੀ ਦਾ ਵਧੀਆ ਚਾਲਕ ਹੈ। ਇਸ ਦਾ ਪ੍ਰਤਿਰੋਧ ਘੱਟ ਹੋਣ ਕਾਰਨ ਇਸ ਵਿੱਚੋਂ ਬਿਜਲਈ ਧਾਰਾ ਅਸਾਨੀ ਨਾਲ ਪ੍ਰਵਾਹ ਕਰ ਸਕਦੀ ਹੈ। ਸੰਯੋਜਕ ਤਾਰਾਂ (ਬਿਜਲੀ ਵਾਹਕ ਤਾਰਾਂ) ਮੋਟੀਆਂ ਰੱਖੀਆਂ ਜਾਂਦੀਆਂ ਹਨ, ਕਿਉਂਕਿ ਕਿਸੇ ਤਾਰ ਦਾ ਪ੍ਰਤਿਰੋਧ ਉਸਦੀ ਮੋਟਾਈ ਦੇ ਉਲਟ (ਵਿਲੋਮ) ਅਨੁਪਾਤੀ ਹੁੰਦਾ ਹੈ। ਜਿਹੜੀ ਤਾਰ ਜਿੰਨੀ ਮੋਟੀ ਹੋਵੇਗੀ ਓਨਾ ਹੀ ਉਸ ਦਾ ਪ੍ਰਤਿਰੋਧ ਘੱਟ ਹੋਵੇਗਾ। ਇਸ ਦੇ ਸਿੱਟੇ ਵਜੋਂ ਬਿਜਲਈ ਧਾਰਾ ਅਸਾਨੀ ਨਾਲ ਉਸ ਵਿਚੋਂ ਪ੍ਰਵਾਹਿਤ ਹੋ ਸਕੇਗੀ ।

ਪ੍ਰਸ਼ਨ 27.
ਬਿਜਲੀ ਦੇ ਚਾਲਕ ਕੀ ਹੁੰਦੇ ਹਨ ? ਦੋ ਉਦਾਹਰਣਾਂ ਦਿਓ ।
ਉੱਤਰ-
ਬਿਜਲੀ ਦੇ ਚਾਲਕ-ਅਜਿਹੇ ਪਦਾਰਥ ਜਿਨ੍ਹਾਂ ਵਿੱਚੋਂ ਬਿਜਲਈ ਧਾਰਾ ਦਾ ਪ੍ਰਵਾਹ ਸੌਖਾ ਹੋ ਜਾਂਦਾ ਹੈ, ਬਿਜਲੀ ਦੇ ਚਾਲਕ ਅਖਵਾਉਂਦੇ ਹਨ ।
ਉਦਾਹਰਣ-

  1. ਤਾਂਬਾ
  2. ਐਲੂਮੀਨੀਅਮ
  3. ਤੇਜ਼ਾਬ ਯੁਕਤ ਪਾਣੀ ।

PSEB 10th Class Science Important Questions Chapter 12 ਬਿਜਲੀ

ਸੰਖਿਆਤਮਕ ਪ੍ਰਸ਼ਨ (Numerical Questions)

ਪ੍ਰਸ਼ਨ 1.
ਦੋ ਛੋਟੇ ਚਾਰਜਿਤ ਗੋਲਿਆਂ ਤੇ 2 × 10-7 ਕੂਲਾਂਮ ਅਤੇ 3 × 10-7 ਕੂਲਾਂਮ ਦੇ ਚਾਰਜ ਹਨ ਅਤੇ ਇਹ ਹਵਾ ਵਿੱਚ 30 cm ਦੀ ਦੂਰੀ ‘ਤੇ ਰੱਖੇ ਗਏ ਹਨ। ਇਨ੍ਹਾਂ ਵਿਚਕਾਰ ਲੱਗ ਰਿਹਾ ਬਲ ਮਾਲੂਮ ਕਰੋ ।
ਹੱਲ :
ਪਹਿਲੇ ਗੋਲੇ ਦਾ ਚਾਰਜ q1 × 10-7 ਕੂਲਾਂਮ
ਦੂਜੇ ਗੋਲੇ ਦਾ ਚਾਰਜ q2 = 3 × 10-7 ਕੂਲਾਂਮ
ਗੋਲਿਆਂ ਵਿਚਕਾਰ ਦੂਰੀ d = 30 cm
= \(\frac{30}{100}\)m
= 0.30 cm
ਹਵਾ ਮਾਧਿਅਮ ਲਈ K = 9 × 109
ਦੋਨੋਂ ਗੋਲਿਆਂ ਵਿਚਕਾਰ ਬਿਜਲੀ ਬਲ F = ?
PSEB 10th Class Science Important Questions Chapter 12 ਬਿਜਲੀ 16

ਪ੍ਰਸ਼ਨ 2.
ਇੱਕ ਚਾਲਕ ਦੀ ਲੰਬਾਈ 3.0 m, ਪਰਿਖੇਤਰਫਲ 0.02 mm2 ਅਤੇ ਪ੍ਰਤਿਰੋਧ 2 ਓਹਮ ਹੈ। ਇਸ ਦੀ ਪ੍ਰਤਿਰੋਧਕਤਾ ਮਾਲੂਮ ਕਰੋ ।
ਹੱਲ :
ਚਾਲਕ ਦੀ ਲੰਬਾਈ (l) = 3.0 m
ਚਾਲਕ ਦਾ ਪਰਿਖੇਤਰਫਲ (a) = 0.02 m2
= \(\frac{0.02}{10^{6}}\)m2
ਚਾਲਕ ਦਾ ਪ੍ਰਤਿਰੋਧ (R) = 2 ਓਹਮ
ਚਾਲਕ ਦੀ ਪ੍ਰਤਿਰੋਧਕਤਾ (ρ) = ?
ਅਸੀਂ ਜਾਣਦੇ ਹਾਂ, R = ρ × \(\frac{l}{a}\)
2 = ρ × \(\frac{3}{0.02 \times 10^{-6}}\)
∴ ρ = \(\frac{2 \times 0.02 \times 10^{-6}}{3}\)
ρ = \(\frac{2 \times 2}{3 \times 10^{2}}\) × 10-6
= \(\frac{4}{3}\) × 10-8
= 1.33 × 10-8 ਓਹਮ-ਮੀਟਰ ਉੱਤਰ

ਪ੍ਰਸ਼ਨ 3.
30 Ω, 50 Ω ਅਤੇ 80 Ω, ਦੇ ਲੜੀ ਵਿੱਚ ਜੋੜੇ ਗਏ ਤਿੰਨ ਤਿਰੋਧਕਾਂ ਦਾ ਤੱਲ-ਤਿਰੋਧ ਮਾਲੂਮ ਕਰੋ ।
ਹੱਲ :
ਇੱਥੇ r1 = 30 Ω
r2 = 50 Ω
r3 = 80 Ω
ਹੁਣ, ਕਿਉਂਕਿ ਤਿੰਨਾਂ ਪ੍ਰਤਿਰੋਧਾਂ r1, r2, r3 ਨੂੰ ਲੜੀਬੱਧ ਜੋੜਿਆ ਗਿਆ ਹੈ, ਇਸ ਲਈ ਉਨ੍ਹਾਂ ਦੇ ਡੁੱਲ-ਪ੍ਰਤਿਰੋਧ (R) ਤਿੰਨਾਂ ਦੇ ਜੋੜ ਬਰਾਬਰ ਹੈ ।
R = r1 + r2 + r3 )
= 30 Ω + 50 Ω + 80 Ω
R = 160 Ω

ਪ੍ਰਸ਼ਨ 4.
40 Ω, 60 Ω, ਅਤੇ 90 Ω ਦੇ ਤਿੰਨ ਪ੍ਰਤਿਰੋਧਕਾਂ ਨੂੰ ਸਮਾਨਾਂਤਰਬੱਧ ਵਿੱਚ ਜੋੜਿਆ ਜਾਂਦਾ ਹੈ। ਇਸ ਸੰਯੋਜਨ ਦਾ ਪ੍ਰਭਾਵਸ਼ਾਲੀ ਪ੍ਰਤਿਰੋਧ ਕਿੰਨਾ ਹੈ ?
ਹੱਲ :
ਇੱਥੇ r1 = 40 Ω
r2 = 60 Ω
r3 = 90 Ω
ਮੰਨ ਲਓ ਤਿੰਨਾਂ ਦਾ ਪ੍ਰਭਾਵਸ਼ਾਲੀ ਪ੍ਰਤਿਰੋਧ R ਹੈ
ਕਿਉਂਕਿ ਤਿੰਨਾਂ ਪ੍ਰਤਿਰੋਧਕਾਂ ਨੂੰ ਸਮਾਨਾਂਤਰ ਵਿੱਚ ਸੰਯੋਜਿਤ ਕੀਤਾ ਗਿਆ ਹੈ, ਇਸ ਲਈ
\(\frac{1}{R}\) = \(\frac{1}{r_{1}}+\frac{1}{r_{2}}+\frac{1}{r_{3}}\)
= \(\frac{1}{40}+\frac{1}{60}+\frac{1}{90}\)
\(\frac{1}{R}\) = \(\frac{9+6+4}{360}\)
\(\frac{1}{R}\) = \(\frac{19}{360}\)
∴ R = \(\frac{360}{19}\) = 18.95 Ω

ਪ੍ਰਸ਼ਨ 5.
6 Ω, 8 Ω, ਅਤੇ 10 Ω ਦੇ ਤਿੰਨ ਪ੍ਰਤਿਰੋਧ ਲੜੀ ਬੱਧ ਜੋੜੇ ਗਏ ਹਨ । ਪਰਿਪੱਖ ਦਾ ਕੁੱਲ ਤਿਰੋਧ ਪਤਾ ਕਰੋ ।
ਹੱਲ :
ਦਿੱਤਾ ਹੈ,
R1 = 6 Ω , R2 = 8 Ω, R3 = 10 Ω
ਮੰਨ ਲਓ ਪਰਿਪੱਖ ਦਾ ਕੁੱਲ ਪ੍ਰਤਿਰੋਧ R ਹੈ, ਤਾਂ
ਲੜੀ ਬੱਧ ਸੰਯੋਜਨ ਦਾ ਕੁੱਲ ਤਿਰੋਧ, R = R1 + R2 + R3
= 6Ω + 8Ω + 10Ω
= 24Ω

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 6.
5 Ω, 8 Ω, ਅਤੇ 12 Ω ਪ੍ਰਤਿਰੋਧਾਂ ਵਾਲੇ ਤਿੰਨ ਪ੍ਰਤਿਰੋਧ ਲੜੀਵਾਰ ਕੌਮ ਵਿਚ ਜੋੜੇ ਗਏ ਹਨ । ਪਰਿਪੱਖ ਦਾ ਪਰਿਣਾਮੀ ਤਿਰੋਧ ਪਤਾ ਕਰੋ ।
ਹੱਲ :
ਦਿੱਤਾ ਹੈ,
R1 = 5 Ω, R2 = 8 Ω , R3 = 12 Ω
ਮੰਨ ਲਓ ਪਰਿਪੱਖ ਦਾ ਪਰਿਣਾਮੀ ਪ੍ਰਤਿਰੋਧ R ਹੈ, ਤਾਂ
ਲੜੀਵਾਰ ਕੂਮ ਵਿਚ ਜੋੜੇ ਗਏ ਤਿਰੋਧਾਂ ਦਾ ਪਰਿਣਾਮੀ ਤਿਰੋਧ, R = R1 + R2 + R3
= 5Ω + 8Ω + 12Ω
= 25Ω

ਪ੍ਰਸ਼ਨ 7.
4 Ω, 8 Ω, 12 Ω ਅਤੇ 24 Ω ਕਿਸ ਤਰਤੀਬ ਵਿਚ ਜੋੜੇ ਜਾਣ ਤਾਂ ਜੋ ਵੱਧ ਤੋਂ ਵੱਧ ਪ੍ਰਤਿਰੋਧ ਪ੍ਰਾਪਤ ਹੋਵੇਗਾ ? ਪਰਿਣਾਮੀ ਪ੍ਰਤਿਰੋਧ ਵੀ ਪਤਾ ਕਰੋ ।
ਹੱਲ : ਦਿੱਤਾ ਹੈ,
R1 = 4 Ω , R2 = 8 Ω , R3 = 12 Ω , R4 = 24 Ω
ਮੰਨ ਲਓ ਪਰਿਣਾਮੀ ਪ੍ਰਤਿਰੋਧ R ਹੈ,
ਜੇਕਰ ਇਨ੍ਹਾਂ ਚਹੁੰ ਤਿਰੋਧਾਂ ਨੂੰ ਲੜੀਕੂਮ ਵਿਚ ਜੋੜਿਆ ਜਾਏਗਾ ਤਾਂ ਵੱਧ ਤੋਂ ਵੱਧ ਪ੍ਰਤਿਰੋਧ ਪ੍ਰਾਪਤ ਹੋਵੇਗਾ । ਪਰਿਣਾਮੀ ਪ੍ਰਤਿਰੋਧ, R = R1 + R2 + R3 + R4.
= 4Ω + 8Ω + 12Ω + 24Ω
= 48Ω

ਪ੍ਰਸ਼ਨ 8.
4 Ω, 8 Ω, 10 Ω ਅਤੇ 20 Ωਪ੍ਰਤਿਰੋਧ ਦੀਆਂ ਚਾਰ ਕੁੰਡਲੀਆਂ ਨੂੰ ਜੋੜਨ ਤੇ (1) ਅਧਿਕਤਮ (2) ਨਿਊਨਤਮ ਤਿਰੋਧ ਕਿੰਨਾ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ ? (ਮਾਂਡਲ ਪੇਪਰ)
ਹੱਲ :
1. ਅਧਿਕਤਮ ਤਿਰੋਧ ਪ੍ਰਾਪਤ ਕਰਨ ਲਈ ਸੰਯੋਜਨ – ਇਨ੍ਹਾਂ ਚਹੁੰ ਪ੍ਰਤਿਰੋਧਾਂ ਨੂੰ ਲੜੀਮ ਵਿਚ ਜੋੜਨ ਨਾਲ ਅਧਿਕਤਮ ਪਰਿਣਾਮੀ ਪ੍ਰਤਿਰੋਧ ਪ੍ਰਾਪਤ ਹੋਵੇਗਾ ।
∴ RS = R1 + R2 + R3 + R4
= 4Ω + 8Ω + 10Ω + 20Ω
= 42Ω

2. ਨਿਊਨਤਮ ਪ੍ਰਤਿਰੋਧ ਪ੍ਰਾਪਤ ਕਰਨ ਲਈ ਸੰਯੋਜਨ-ਜੇਕਰ ਦਿੱਤੇ ਗਏ ਤਿਰੋਧਾਂ ਨੂੰ ਸਮਾਨਾਂਤਰ ਕੂਮ ਵਿਚ ਜੋੜਿਆ ਜਾਵੇਗਾ ਤਾਂ ਪਰਿਣਾਮੀ ਤਿਰੋਧ ਨਿਊਨਤਮ ਪ੍ਰਤਿਰੋਧ ਹੋਵੇਗਾ ।
PSEB 10th Class Science Important Questions Chapter 12 ਬਿਜਲੀ 17

ਪ੍ਰਸ਼ਨ 9.
ਬਿਜਲੀ ਦੇ ਪੰਜ ਬੱਲਬਾਂ ਨੂੰ, ਜਿਨ੍ਹਾਂ ਵਿਚੋਂ ਹਰੇਕ ਦਾ ਪ੍ਰਤਿਰੋਧ 400 ਓਹਮ ਹੈ, 220 V ਦੀ ਸਪਲਾਈ ਨਾਲ ਜੋੜਿਆ ਜਾਂਦਾ ਹੈ। (ੳ) ਹੋਰ ਲੈਂਪ ਦੀ ਵੋਲਟੇਜ (ਅ) ਜੇ ਬੱਲਬਾਂ ਨੂੰ ਪ੍ਰਤੀਦਿਨ 5 ਘੰਟੇ ਲਈ 30 ਦਿਨਾਂ ਵਾਸਤੇ ਜਲਾਇਆ ਜਾਵੇ ਤਾਂ ਬਿਜਲੀ ਦਾ ਖ਼ਪਤ ਬਿਲ ਮਾਲੂਮ ਕਰੋ, ਜਦੋਂ ਕਿ ਇਕ ਯੂਨਿਟ ਦਾ ਮੁੱਲ 3 ਰੁਪਏ ਹੋਵੇ।
ਹੱਲ :
ਹਰ ਬੱਲਬ ਦਾ ਪ੍ਰਤਿਰੋਧ= 440 ਓਹਮ
5 ਬੱਲਬ ਸਮਾਨਅੰਤਰ ਜੋੜੇ ਗਏ ਹਨ ਤੇ ਉਨ੍ਹਾਂ ਦਾ ਡੁੱਲ-ਤਿਰੋਧ R ਹੈ ।
PSEB 10th Class Science Important Questions Chapter 12 ਬਿਜਲੀ 18
= 88 ਓਹਮ
ਪੁਟੈਂਸ਼ਲ ਅੰਤਰ V = 220 V
ਅਸੀਂ ਜਾਣਦੇ ਹਾਂ, P = \(\frac{\mathrm{V}^{2}}{\mathrm{R}}\)
= \(\frac{220 \times 220}{88}\)
= \(\frac{5 \times 220}{2}\) = 550 W
ਹਰੇਕ ਲੈਂਪ ਦੀ ਵਾਟੇਜ (ਸ਼ਕਤੀ) = \(\frac{550}{5}\) = 110 ਵਾਟ
ਸਮਾਂ = 30 × 5 ਘੰਟੇ
= 150 ਘੰਟੇ
ਊਰਜਾ ਦੀ ਖ਼ਪਤ (E) = p × t
= 550 ਘੰਟੇ × 150 ਘੰਟੇ
= 82500 ਵਾਟ-ਘੰਟੇ
= \(\frac{82500}{1000}\) ਕਿਲੋਵਾਟ ਘੰਟੇ
= \(\frac{825}{10}\) ਯੂਨਿਟ
ਊਰਜਾ ਸਪਲਾਈ ਦੀ ਦਰ = 3 ਰੁ: ਪ੍ਰਤੀ ਯੂਨਿਟ
ਬਿਜਲੀ ਦੇ ਬਿੱਲ ਦੀ ਰਕਮ =\(\frac{825}{10}\) × 3
= 247.50 ਰੁਪਏ ਉੱਤਰ

ਪ੍ਰਸ਼ਨ 10.
ਦੋ ਤਾਰਾਂ ਜਿਨ੍ਹਾਂ ਨੂੰ ਸਮਾਨਅੰਤਰ ਬੱਧ ਜੋੜਿਆ ਗਿਆ ਹੈ ਦਾ ਪ੍ਰਤਿਰੋਧ 12 Ω ਹੈ ਲੜੀ ਵਿੱਚ ਜੋੜਨ ਤੇ ਇਨ੍ਹਾਂ ਦਾ ਪ੍ਰਤਿਰੋਧ 50 Ω , ਹੋ ਜਾਂਦਾ ਹੈ। ਪ੍ਰਤਿਰੋਧਾਂ ਦਾ ਮੁੱਲ ਪਤਾ ਕਰੋ ।
ਹੱਲ :
ਮੰਨ ਲਓ ਕਿ ਦੋ ਪ੍ਰਤਿਰੋਧ R1 ਅਤੇ , ਹਨ
ਜਦੋਂ ਇਨ੍ਹਾਂ ਨੂੰ ਲੜੀ ਵਿੱਚ ਜੋੜਿਆ ਜਾਂਦਾ ਹੈ ਤਾਂ ਕੁੱਲ ਪ੍ਰਤਿਰੋਧ-
RS = R1 + R2 = 50 Ω ……….(i)
ਸਮਾਨਅੰਤਰ ਬੱਧ ਵਿੱਚ ਜੋੜਨ ‘ਤੇ ਇਨ੍ਹਾਂ ਦਾ ਸਮੂਚਾ ਪ੍ਰਤਿਰੋਧ-
PSEB 10th Class Science Important Questions Chapter 12 ਬਿਜਲੀ 19
(i) ਅਤੇ (ii) ਤੋਂ ਅਸੀਂ ਪ੍ਰਾਪਤ ਕਰਦੇ ਹਾਂ
R1 + \(\) = 50

ਜਾਂ R12 – 50 R1 + 600 = 0
ਜਾਂ R12 – 30 R1 – 20 R1 + 600 = 0
ਜਾਂ R1(R1 – 30) – 20 (R1 – 30) = 0
ਜਾਂ (R1 – 30) (R1 – 20) = 0
∴ R1 – 30 = 0 ਜਾਂ R1 – 20 = 0
∴ ਅਰਥਾਤ R1 = 30 Ω ਅਤੇ R1 = 20 Ω
ਇਸ ਲਈ ਪਹਿਲਾ ਤਿਰੋਧ R2 = 30 Ω
ਅਤੇ ਦੂਜਾ ਤਿਰੋਧ R2 = 20 Ω
ਇਸ ਲਈ ਪਹਿਲਾ ਪ੍ਰਤਿਰੋਧ R1 = 20 ਅਤੇ ਦੂਜਾ ਤਿਰੋਧ R2 = 30 Ω ਲੈ ਸਕਦੇ ਹਾਂ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 11.
ਇੱਕ ਸਰਕਟ A ਆਕਾਰ ਦਾ ਹੈ ਜਿਸ ਵਿੱਚ ਓਹਮ ਪ੍ਰਤਿ ਸਮ ਦੇ ਪੰਜ ਪ੍ਰਤਿਰੋਧ ਜੁੜੇ ਹੋਏ ਹਨ। ਇਸ ਦੀਆਂ ਦੋ ਭੁਜਾਵਾਂ 20 ਸਮ ਦੀਆਂ ਹਨ ਅਤੇ ਵਿੱਚ ਵਾਲੀ ਲੰਬਾਈ 10 ਸਮ ਹੈ ਜਦਕਿ ਸ਼ੀਰਸ਼ ਕੋਣ 60° ਹੈ। ਇਸ ਦਾ ਪ੍ਰਤਿਰੋਧ ਗਿਆਤ ਕਰੋ ।
PSEB 10th Class Science Important Questions Chapter 12 ਬਿਜਲੀ 20
ਹੱਲ :
ਪ੍ਰਸ਼ਨ ਵਿੱਚ ਦਿੱਤਾ ਗਿਆ ਸੰਯੋਜਨ ਅਸਲ ਵਿੱਚ ਇਸ ਪ੍ਰਕਾਰ ਹੈ ।
PSEB 10th Class Science Important Questions Chapter 12 ਬਿਜਲੀ 21
DA ਅਤੇ AE ਸ਼੍ਰੇਣੀਕੂਮ ਵਿੱਚ ਜੁੜੇ ਹਨ
∴ DA ਅਤੇ AE ਦਾ ਕੁੱਲ ਤਿਰੋਧ = 10 + 10
= 20 Ω
ਹੁਣ DE ਅਤੇ AE ਦਾ ਕੁੱਲ ਤਿਰੋਧ 20 Ω DE ਦੇ ਸਮਾਨੰਤਰ ਹੈ, ਇਸ ਲਈ
DAED ਦਾ ਪ੍ਰਭਾਵੀ ਪ੍ਰਤਿਰੋਧ \(\frac{1}{r}\) = \(\frac{1}{10}+\frac{1}{20}\)
= \(\frac{2+1}{20}\)
∴ r = \(\frac{20}{3}\)Ω
ਹੁਣ BD, DAED ਅਤੇ EC ਲੜੀਕੂਮ ਵਿਵਸਥਾ ਵਿੱਚ ਸੰਯੋਜਿਤ ਹਨ
∴ B ਅਤੇ C ਦੇ ਵਿੱਚ ਕੁੱਲ ਤਿਰੋਧ = 10 + \(\frac{20}{3}\) + 10
= \(\frac{30+20+30}{3}\)
= \(\frac{80}{3}\)
= 26.67 Ω

ਪ੍ਰਸ਼ਨ 12.
ਇੱਕ ਬੱਲਬ 200 v ਅਤੇ 100 wਦਾ ਹੈ। ਇਸ ਦਾ ਪ੍ਰਤਿਰੋਧ ਕੀ ਹੋਵੇਗਾ ? ਇਹ ਬੱਲਬ 4 ਘੰਟੇ ਲਈ ਦੀਪਤ ਹੁੰਦਾ ਹੈ। ਇਸ ਨੇ ਕਿੰਨੀ ਊਰਜਾ ਖਪਤ ਕੀਤੀ ਹੈ ? ਇਸ ਦਾ 2.50 ਰੁ: ਪ੍ਰਤਿ ਯੂਨਿਟ ਦੀ ਦਰ ਨਾਲ ਖ਼ਰਚ ਪਤਾ ਕਰੋ ।
ਹੱਲ :
P = \(\frac{\mathrm{V}^{2}}{\mathrm{R}}\)
ਜਾਂ R = \(\frac{\mathrm{V}^{2}}{\mathrm{P}}\)
∴ ਪ੍ਰਤੀਰੋਧ R = \(\frac{(200)^{2}}{100}\)
= \(\frac{200 \times 200}{100}\)
= 400 Ω
ਖ਼ਪਤ ਹੋਈ ਊਰਜਾ E = \(\frac{100 \times 4}{1000}\)
= 0.4 Kwh
ਕੁੱਲ ਖ਼ਰਚਾ = 0.4 × 2.50
= 1 ਰੁਪਏ

ਪ੍ਰਸ਼ਨ 13.
220 V ਦੇ ਬਿਜਲਈ ਸਰੋਤ ਨੂੰ ਚਾਰ 40 W, 220 V ਦੇ ਬੱਲਦਾਂ ਨੂੰ ਸ਼ੇਣੀਬੱਧ ਵਿਵਸਥਾ ਵਿੱਚ ਸੰਯੋਜਿਤ ਕਰਨ ਤੇ ਹਰੇਕ ਵਿੱਚੋਂ ਪ੍ਰਵਾਹਿਤ ਹੋਣ ਵਾਲੀ ਧਾਰਾ ਦਾ ਮਾਨ ਪਤਾ ਕਰੋ। ਜੇਕਰ ਇੱਕ ਬੱਲਬ ਫਿਊਜ਼ ਹੋ ਜਾਵੇ ਤਾਂ 220 v ਸਰੋਤ ਤੋਂ ਪ੍ਰਵਾਹਿਤ ਹੋਣ ਵਾਲੀ ਧਾਰਾ ਤੇ ਕੀ ਪ੍ਰਭਾਵ ਪਏਗਾ ?
ਹੱਲ :
40 ਵਾਟ ਦੇ ਬੱਲਬ ਦਾ ਪ੍ਰਤਿਰੋਧ = \(\frac{\mathrm{V}^{2}}{\mathrm{P}}\)
= \(\frac{(220)^{2}}{40}\)
40 ਵਾਟ ਦੇ ਚਾਰ ਬੱਲਬਾਂ ਦਾ ਕੁੱਲ ਪ੍ਰਤਿਰੋਧ = \(\frac{4 \times(220)^{2}}{40}\)
= 4840 Ω
ਪ੍ਰਵਾਹਿਤ ਧਾਰਾ I = \(\frac{\mathrm{V}}{\mathrm{R}}\)
= \(\frac{220}{4840}\)
= 0.045A
ਇੱਕ ਬੱਲਬ ਦੇ ਫਿਊਜ਼ ਹੋਣ ਨਾਲ ਉਸ ਵਿੱਚ ਧਾਰਾ ਦਾ ਪ੍ਰਵਾਹ ਨਹੀਂ ਹੋਵੇਗਾ ।

ਪ੍ਰਸ਼ਨ 14.
12V ਪੁਟੈਂਸ਼ਲ ਅੰਤਰ ਦੇ ਦੋ ਬਿੰਦੂਆਂ ਦੇ ਵਿੱਚ 20 ਚਾਰਜ ਨੂੰ ਲਿਜਾਣ ਵਿੱਚ ਕਿੰਨਾ ਕਾਰਜ ਕੀਤਾ ਜਾਂਦਾ ਹੈ ?
ਹੱਲ :
ਟੈਂਸ਼ਲ ਅੰਤਰ (V) = 12 ਵੋਲਟ ਦੇ ਦੋ ਬਿੰਦੂਆਂ ਵਿੱਚ ਪ੍ਰਵਾਹਿਤ ਚਾਰਜ ਦਾ ਮਾਨ Q = 2 ਕੂਲਾਂਮ ।
ਇਸ ਲਈ ਚਾਰਜ ਨੂੰ ਸਥਾਨੰਤਰਿਤ ਕਰਨ ਵਿੱਚ ਕੀਤਾ ਗਿਆ ਕਾਰਜ W = V × Q
= 12 V × 2 C
= 24 J (ਜੂਲ) ਉੱਤਰ

ਪ੍ਰਸ਼ਨ 15.
ਇੱਕ 20 Ω ਪ੍ਰਤਿਰੋਧ ਬਿਜਲਈ ਬੱਲਬ ਅਤੇ ਇੱਕ 4 Ω ਪ੍ਰਤਿਰੋਧ ਦਾ ਚਾਲਕ 6V ਦੀ ਬੈਟਰੀ ਨਾਲ ਚਿੱਤਰ ਅਨੁਸਾਰ ਜੁੜੇ ਹਨ । ਗਣਨਾ ਕਰੋ : (a) ਸਰਕਟ ਦਾਕੁੱਲ ਤਿਰੋਧ (b) ਸਰਕਟ ਵਿੱਚ ਪ੍ਰਵਾਹਿਤ ਧਾਰਾ।
ਹੱਲ :
PSEB 10th Class Science Important Questions Chapter 12 ਬਿਜਲੀ 22
ਦਿੱਤਾ ਹੈ, ਬੱਲਬ ਦਾ ਪ੍ਰਤਿਰੋਧ R1 = 20 Ω
ਅਤੇ ਚਾਲਕ ਦਾ ਪ੍ਰਤਿਰੋਧ R2 = 4 Ω
ਬੈਟਰੀ ਦਾ ਪੁਟੈਂਸ਼ਲ ਅੰਤਰ V = 6 V
(a) ∵ ਦੋਨੋਂ ਪ੍ਰਤਿਰੋਧ ਸ਼੍ਰੇਣੀਕੂਮ ਵਿੱਚ ਜੁੜੇ ਹਨ,
∴ ਸਰਕਟ ਦਾ ਕੁੱਲ ਤਿਰੋਧ R = R1 + R2
= 20Ω + 4Ω
= 24Ω

(b) ਸਰਕਟ ਵਿੱਚ ਲੱਗਿਆ ਪੁਟੈਂਸ਼ਲ ਅੰਤਰ V = 6 V
ਕੁੱਲ ਪ੍ਰਤਿਰੋਧ R = 24 Ω
∴ ਸਰਕਟ ਵਿੱਚ ਪ੍ਰਵਾਹਿਤ ਹੋ ਰਹੀ ਧਾਰਾ I = \(\frac{\mathrm{V}}{\mathrm{R}}\)
= \(\frac{6 \mathrm{~V}}{24 \Omega}\)
= 0.25 A

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 16.
ਇੱਕ 4 Ω ਦੇ ਤਿਰੋਧਕ ਵਿੱਚ 100.J ਊਸ਼ਮਾ ਪ੍ਰਤਿ ਸੈਕਿੰਡ ਦੀ ਦਰ ਨਾਲ ਉਤਪੰਨ ਹੋ ਰਹੀ ਹੈ। ਪ੍ਰਤਿਰੋਧਕ ਦੇ ਸਿਰਿਆਂ ਦੇ ਵਿੱਚ ਪੁਟੈਂਸ਼ਲ ਅੰਤਰ ਗਿਆਤ ਕਰੋ। ਹੱਲ :
ਦਿੱਤਾ ਹੈ, ਊਸ਼ਮਾ H = 100 J
ਸਮਾਂ t = 1s
ਤਿਰੋਧ R = 4 Ω
ਸੂਤਰ H = I2 Rt ਦੀ ਵਰਤੋਂ ਕਰਨ ਤੇ
ਬਿਜਲਈ ਧਾਰਾ I = \(\sqrt{\frac{\mathrm{H}}{\mathrm{R} t}}\)
= \(\sqrt{\frac{100 \mathrm{~J}}{4 \Omega \times 1 \mathrm{~s}}}\)
= 5A
ਪਰੰਤੂ V = I × R
∴ ਤਿਰੋਧਕ ਦੇ ਸਿਰਿਆਂ ਵਿਚਾਲੇ ਪੁਟੈਂਸ਼ਲ ਅੰਤਰ V = 5 A × 4 Ω
= 20 V

ਪ੍ਰਸ਼ਨ 17.
ਨਾਲ ਦਿੱਤੇ ਗਏ ਚਿੱਤਰ ਵਿੱਚ R1 = 10 Ω, R2 = 40 Ω, R3 = 30 Ω, R4 = 20 Ω ਅਤੇ Rs = 60 ਹੈ ਅਤੇ 12 v ਦੀ ਬੈਟਰੀ ਇਸ ਸੰਯੋਜਨ ਵਿੱਚ ਜੁੜੀ ਹੋਈ ਹੈ। ਪਰਿਕਲਨ ਕਰੋ : – (a) ਸਰਕਟ ਦਾ ਕੁੱਲ ਤਿਰੋਧ ਅਤੇ (b) ਸਰਕਟ ਵਿੱਚ ਪ੍ਰਵਾਹਿਤ ਧਾਰਾ।
PSEB 10th Class Science Important Questions Chapter 12 ਬਿਜਲੀ 23
ਹੱਲ :
(a) ਮੰਨ ਲਓ R1 ਅਤੇ R2 ਪ੍ਰਤਿਰੋਧਕਾਂ ਦਾ ਸਮਾਨਅੰਤਰ ਬੱਧ ਸੰਯੋਜਨ ਦਾ ਡੁੱਲ-ਪ੍ਰਤਿਰੋਧ R’ ਹੈ, ਤਾਂ
PSEB 10th Class Science Important Questions Chapter 12 ਬਿਜਲੀ 24
∴ R’ = 8 Ω
ਹੁਣ R3, R4 ਅਤੇ R5 ਸਮਾਨਅੰਤਰ ਸੰਯੋਜਨ ਹਨ । ਜੇਕਰ ਇਨ੍ਹਾਂ ਦਾ ਕੁੱਲ ਪ੍ਰਤਿਰੋਧ R” ਹੈ, ਤਾਂ
PSEB 10th Class Science Important Questions Chapter 12 ਬਿਜਲੀ 25
∴ R” = 10 Ω

ਸਪੱਸ਼ਟ ਹੈ ਕਿ R’ ਅਤੇ R” ਨੂੰ ਸ਼੍ਰੇਣੀਬੱਧ ਵਿੱਚ ਸੰਯੋਜਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਦਾ ਕੁੱਲ ਤਿਰੋਧ R ਹੈ, ਤਾਂ
R = R’ + R”
= 8 Ω + 10 Ω
∴ R = 18 Ω

(b)ਪੁਟੈਂਸ਼ਲ ਅੰਤਰ V = 12 V
ਸਰਕਟ ਦਾ ਕੁੱਲ ਪ੍ਰਤਿਰੋਧ R = 18 Ω
∴ ਸਰਕਟ ਵਿੱਚ ਪ੍ਰਵਾਹਿਤ ਹੋ ਰਹੀ ਬਿਜਲਈ ਧਾਰਾ I = \(\frac{\mathrm{V}}{\mathrm{R}}\)
= \(\frac{12 \mathrm{~V}}{18 \Omega}\)
= 0.67 A

ਪ੍ਰਸ਼ਨ 18.
ਜਦੋਂ ਇੱਕ ਬਿਜਲਈ ਹੀਟਰ ਕਿਸੇ ਸਰੋਤ ਤੋਂ 4A ਦੀ ਧਾਰਾ ਲੈਂਦਾ ਹੈ ਤਾਂ ਇਨ੍ਹਾਂ ਦੇ ਸਿਰਿਆਂ ਵਿਚ 60 y ਦਾ ਪੁਟੈਂਸ਼ਲ ਅੰਤਰ ਹੈ ਜੇਕਰ ਪੁਟੈਂਸ਼ਲ ਅੰਤਰ ਨੂੰ ਵਧਾ ਕੇ 120 V ਕਰ ਦਿੱਤਾ ਜਾਵੇ ਤਾਂ ਹੀਟਰ ਕਿੰਨੀ ਬਿਜਲਈ ਧਾਰਾ ਪ੍ਰਾਪਤ ਕਰੇਗਾ ?
ਹੱਲ :
ਪਹਿਲੀ ਅਵਸਥਾ ਵਿੱਚ ਦਿੱਤਾ ਹੈ, ਬਿਜਲਈ ਹੀਟਰ ਦੁਆਰਾ ਲਈ ਗਈ ਬਿਜਲਈ ਧਾਰਾ I1 = 4 A
ਬਿਜਲਈ ਹੀਟਰ ਦੇ ਸਿਰਿਆਂ ਵਿਚਕਾਰ ਟੈਂਸ਼ਲ ਅੰਤਰ V1 = 60 V
ਬਿਜਲਈ ਹੀਟਰ ਦੀ ਕੁੰਡਲੀ ਦਾ ਪ੍ਰਤਿਰੋਧ R = \(\frac{\mathrm{V}_{1}}{\mathrm{I}_{1}}\)
= \(\frac{60 \mathrm{~V}}{4 \mathrm{~A}}\)
= 15 Ω
ਓਹਮ ਦੇ ਨਿਯਮ ਅਨੁਸਾਰ ਹੀਟਰ ਦੀ ਕੁੰਡਲੀ ਦਾ ਪ੍ਰਤਿਰੋਧ R ਸਥਿਰ ਰਹੇਗਾ ।
ਦੂਜੀ ਅਵਸਥਾ ਵਿੱਚ
ਟੈਂਸ਼ਲ ਅੰਤਰ V2 = 120 V
ਕੁੰਡਲੀ ਦਾ ਪ੍ਰਤਿਰੋਧ R = 15 Ω
∴ ਬਿਜਲਈ ਹੀਟਰ ਵਿੱਚ ਪ੍ਰਵਾਹਿਤ ਧਾਰਾ I2 = \(\frac{V_{2}}{R}\)
= \(\frac{120 \mathrm{~V}}{15 \Omega}\)
= 8 A

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਕਿਸੇ ਬਿੰਦੂ ਤੇ ਬਿਜਲ ਟੈਂਸ਼ਲ ਕੀ ਹੁੰਦਾ ਹੈ ?
ਉੱਤਰ-
ਇਕਾਈ ਚਾਰਜ ਅਨੰਤ ਤੋਂ ਕਿਸੇ ਬਿੰਦੂ ਤਕ ਲੈ ਜਾਣ ਵਿੱਚ ਕੀਤੇ ਗਏ ਕਾਰਜ ਨੂੰ ਉਸ ਬਿੰਦੂ ਤੇ ਬਿਜਲ ਪੁਟੈਂਸ਼ਲ ਕਹਿੰਦੇ ਹਨ ।
W = QV
PSEB 10th Class Science Important Questions Chapter 12 ਬਿਜਲੀ 26
ਪੁਟੈਂਸ਼ਲ ਨੂੰ ਵੋਲਟ ਵਿੱਚ ਮਾਪਦੇ ਹਨ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 2.
ਬਿਜਲਈ ਚੁੰਬਕ ਦੀ ਧਰੁਵਤਾ ਵਿੱਚ ਤਬਦੀਲੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ?
ਉੱਤਰ-
ਬਿਜਲਈ ਚੁੰਬਕ ਦੀ ਧਰੁਵਤਾ ਵਿੱਚ ਤਬਦੀਲੀ ਬਿਜਲਈ ਧਾਰਾ ਦੀ ਦਿਸ਼ਾ ਬਦਲ ਕੇ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 3.
ਕਿਹੜੇ ਚਾਰਜ ਆਪਸ ਵਿੱਚ ਆਕਰਸ਼ਣ ਕਰਦੇ ਹਨ ਤੇ ਕਿਹੜੇ ਅਪਕਰਸ਼ਣ ?
ਉੱਤਰ-
ਸਮਾਨ ਚਾਰਜ ਆਪਸ ਵਿੱਚ ਪ੍ਰਤਿਕਰਸ਼ਣ ਕਰਦੇ ਹਨ ਅਤੇ ਅਸਮਾਨ ਚਾਰਜ ਆਪਸ ਵਿੱਚ ਆਕਰਸ਼ਣ ਕਰਦੇ ਹਨ ।

ਪ੍ਰਸ਼ਨ 4.
ਕਿਸੇ ਚਾਲਕ ਦਾ ਪ੍ਰਤਿਰੋਧ ਕਿਹੜੀਆਂ-ਕਿਹੜੀਆਂ ਗੱਲਾਂ ‘ਤੇ ਨਿਰਭਰ ਕਰਦਾ ਹੈ ?
ਉੱਤਰ-
ਚਾਲਕ ਦਾ ਪ੍ਰਤਿਰੋਧ ਨਿਰਭਰ ਕਰਦਾ ਹੈ-

  1. ਲੰਬਾਈ ਦੇ ਸਿੱਧਾ ਅਨੁਪਾਤੀ ।
  2. ਖੇਤਰਫਲ ਦੇ ਉਲਟ ਅਨੁਪਾਤੀ ।

ਪ੍ਰਸ਼ਨ 5.
ਕਿਸਦਾ ਪ੍ਰਤਿਰੋਧ ਘੱਟ ਹੈ-100 w ਦੇ ਬੱਲਬ ਦਾ ਜਾਂ 60 w ਦੇ ਬੱਲਬ ਦਾ ?
ਉੱਤਰ-
P = \(\frac{V^{2}}{R}\)
ਕਿਉਂਕਿ P ∝ \(\frac{1}{R}\)
∴ ਵਧੇਰੇ ਸ਼ਕਤੀ ਵਾਲੇ ਬੱਲਬ ਦਾ ਪ੍ਰਤਿਰੋਧ ਘੱਟ ਹੋਵੇਗਾ ।
ਇਸ ਲਈ 100 W ਵਾਲੇ ਬੱਲਬ ਦਾ ਪ੍ਰਤਿਰੋਧ ਘੱਟ ਹੋਵੇਗਾ ।

ਪ੍ਰਸ਼ਨ 6.
ਜੇ ਤਾਰ ਦੀ ਲੰਬਾਈ ਦੁੱਗਣੀ ਅਤੇ ਖੇਤਰਫਲ ਅੱਧਾ ਕਰ ਦਿੱਤਾ ਜਾਵੇ ਤਾਂ ਪ੍ਰਤਿਰੋਧ ‘ਤੇ ਕੀ ਪ੍ਰਭਾਵ ਪਵੇਗਾ ?
ਹੱਲ :
R1 = ρ\(\frac{l_{1}}{\mathrm{~A}_{1}}\), R2 = ρ\(\frac{l_{2}}{\mathrm{~A}_{2}}\)
R2 = \(\frac{\frac{\rho 2 l_{1}}{\mathrm{~A}_{1}}}{2}\)
= \(\frac{2 \times 2 \times \rho \times l_{1}}{\mathrm{~A}_{1}}\)
= 4 R1
ਇਸ ਲਈ ਤਿਰੋਧ ਚਾਰ ਗੁਣਾ ਹੋ ਜਾਵੇਗਾ।

ਪ੍ਰਸ਼ਨ 7.
ਬਿਜਲ ਪੁਟੈਂਸ਼ਲ ਦੀ ਇਕਾਈ ਕੀ ਹੈ ?
ਉੱਤਰ-
ਵੋਲਟ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 8.
ਤਿਰੋਧ ਦਾ ਮਾਤ੍ਰਿਕ ਕੀ ਹੈ ?
ਉੱਤਰ-
ਓਹਮ ।

ਪ੍ਰਸ਼ਨ 9.
ਬਿਜਲ ਸ਼ਕਤੀ ਦੀ ਇਕਾਈ ਕੀ ਹੈ ?
ਉੱਤਰ-
ਵਾਟ ।

ਪ੍ਰਸ਼ਨ 10.
40 W ਅਤੇ 100 w ਦੇ ਦੋ ਬੱਲਬਾਂ ਵਿਚੋਂ ਕਿਸ ਬੱਲਬ ਦੇ ਤੰਤੂ ਦਾ ਪ੍ਰਤਿਰੋਧ ਵੱਧ ਹੁੰਦਾ ਹੈ ?
ਉੱਤਰ-
40 W ਬੱਲਬ ਦਾ ।

ਪ੍ਰਸ਼ਨ 11.
ਇੱਕ ਕਿਲੋਵਾਟ ਘੰਟਾ ਵਿੱਚ ਕਿੰਨੇ ਜੂਲ ਹੁੰਦੇ ਹਨ ?
ਉੱਤਰ-
1 ਕਿਲੋਵਾਟ ਘੰਟਾ (Kwh) = 3.6 × 106 ਜੂਲ ।

ਪ੍ਰਸ਼ਨ 12.
ਸਾਡੇ ਘਰਾਂ ਵਿੱਚ ਬਿਜਲੀ ਦੀ ਸਪਲਾਈ ਕਿੰਨੀ ਹੈ ?
ਉੱਤਰ-
220V – 230V.

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 13.
ਓਹਮ ਦਾ ਨਿਯਮ ਲਿਖੋ ਅਤੇ ਇਸ ਨੂੰ ਗਣਿਤਿਕ ਰੂਪ ਵਿੱਚ ਪ੍ਰਦਰਸ਼ਿਤ ਕਰੋ।
ਉੱਤਰ-
ਓਹਮ ਦਾ ਨਿਯਮ-ਕਿਸੇ ਚਾਲਕ ਵਿੱਚੋਂ ਪ੍ਰਵਾਹਿਤ ਹੋਣ ਵਾਲੀ ਬਿਜਲਈ ਧਾਰਾ (I) ਉਸ ਦੇ ਸਿਰਿਆਂ ਵਿਚਕਾਰ ਪੁਟੈਂਸ਼ਲ ਅੰਤਰ (V) ਦੇ ਸਮਾਨੁਪਾਤੀ ਹੁੰਦੀ ਹੈ ।
ਗਣਿਤਿਕ ਰੂਪ ਵਿੱਚ, V ∝ I
ਜਾਂ \(\frac{\mathrm{V}}{\mathrm{I}}\) = R (ਚਾਲਕ ਲਈ ਸਥਿਰ ਅੰਕ)

ਪ੍ਰਸ਼ਨ 14.
ਚਾਂਦੀ ਦੀ ਪ੍ਰਤਿਰੋਧਕਤਾ 1.6 × 10-8 Ωm ਹੈ । ਇਸ ਕਥਨ ਦਾ ਕੀ ਅਰਥ ਹੈ ?
ਉੱਤਰ-
ਇਸ ਕਥਨ ਦਾ ਅਰਥ ਹੈ ਕਿ 1m ਲੰਬੇ ਅਤੇ 1m2-ਕਾਟ ਦੇ ਖੇਤਰਫਲ ਵਾਲੇ ਚਾਂਦੀ ਦੇ ਤਾਰ ਦਾ ਪ੍ਰਤਿਰੋਧ 1.6 × 10-8 Ω ਹੋਵੇਗਾ ।

ਪ੍ਰਸ਼ਨ 15.
ਐਮਮੀਟਰ ਨੂੰ ਸਰਕਟ ਵਿੱਚ ਕਿਵੇਂ ਜੋੜਿਆ ਜਾਂਦਾ ਹੈ ?
ਉੱਤਰ-
ਸਰਕਟ ਦੇ ਜਿਸ ਘਟਕ ਵਿੱਚੋਂ ਪ੍ਰਵਾਹਿਤ ਹੋਣ ਵਾਲੀ ਬਿਜਲਈ ਧਾਰਾ ਦਾ ਮਾਪ ਲੈਣਾ ਹੁੰਦਾ ਹੈ, ਐਮਮੀਟਰ ਨੂੰ ਉਸ ਘਟਕ ਨਾਲ ਸ਼ੇਣੀਕੂਮ ਵਿੱਚ ਜੋੜਿਆ ਜਾਂਦਾ ਹੈ ।

ਪ੍ਰਸ਼ਨ 16.
ਕਿਸ ਦਾ ਪ੍ਰਤਿਰੋਧ ਅਧਿਕ ਹੋਵੇਗਾ – 50 w ਦੇ ਬੱਲਬ ਦਾ ਜਾਂ 25 w ਦੇ ਬੱਲਬ ਦਾ ਅਤੇ ਕਿੰਨੇ ਗੁਣਾ ਹੋਵੇਗਾ ?
ਉੱਤਰ-
ਮੰਨ ਲਓ ਬੱਲਦਾਂ ਦੇ ਪ੍ਰਤਿਰੋਧ R1 ਅਤੇ R2 ਹਨ ਅਤੇ ਲੱਗਿਆ ਪੁਟੈਂਸ਼ਲ V ਹੈ, ਤਾਂ
P1 = 50 = \(\frac{V^{2}}{R_{1}}\)
ਅਤੇ p2 = 25 = \(\frac{\mathrm{V}^{2}}{\mathrm{R}_{2}}\)
∴ \(\frac{P_{1}}{P_{2}}\) = \(\frac{50}{25}=\frac{V^{2}}{R_{1}} \times \frac{R_{2}}{V^{2}}\)
⇒ 2 = \(\frac{\mathrm{R}_{2}}{\mathrm{R}_{1}}\)
⇒ R2 = 2 × R1

ਪ੍ਰਸ਼ਨ 17.
ਕਿਸੇ ਬਿਜਲਈ ਸਰਕਟ ਵਿੱਚ ਚਾਬੀ ਜਾਂ ਸਵਿੱਚ (Plug) ਦੇ ਚਿੰਨ੍ਹ ਦੱਸੋ ਜਦੋਂ ਸਰਕਟ
(i) ਖੁੱਲ੍ਹਾ ਹੋਵੇ
(ii) ਬੰਦ ਹੋਵੇ ।
ਉੱਤਰ-
(i) ਖੁੱਲ੍ਹੇ ਬਿਜਲਈ ਸਰਕਟ ਵਿੱਚ ਚਾਬੀ ਜਾਂ ਸਵਿੱਚ-()-
(ii) ਬੰਦ ਬਿਜਲਈ ਸਰਕਟ ਵਿੱਚ ਚਾਬੀ ਜਾਂ ਸਵਿੱਚ-(.)-

ਪ੍ਰਸ਼ਨ 18.
ਦੋ ਬਿਜਲਈ ਸੁਚਾਲਕਾਂ ਦੇ ਨਾਂ ਲਿਖੋ ।
ਉੱਤਰ-

  1. ਕਾਪਰ
  2. ਐਲੂਮੀਨੀਅਮ।

ਪ੍ਰਸ਼ਨ 19.
ਬਿਜਲੀ ਊਰਜਾ ਦੀ ਪਰਿਭਾਸ਼ਾ ਲਿਖੋ ।
ਉੱਤਰ-
ਬਿਜਲੀ ਊਰਜਾ – ਕਿਸੇ ਨਿਸਚਿਤ ਸਮੇਂ ਵਿਚ ਧਾਰਾ ਦੁਆਰਾ ਕੀਤੇ ਗਏ ਕਾਰਜ ਦੀ ਮਾਤਰਾ ਨੂੰ ਬਿਜਲੀ ਊਰਜਾ ਕਹਿੰਦੇ ਹਨ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 20.
ਬਿਲਜਈ ਸਰਕਟ ਵਿੱਚ ਵੋਲਟਮੀਟਰ ਨੂੰ ਕਿਵੇਂ ਜੋੜਿਆ ਜਾਂਦਾ ਹੈ ?
ਉੱਤਰ-
ਸਮਾਨਅੰਤਰ ਕੁਮ ਵਿੱਚ ।

ਪ੍ਰਸ਼ਨ 21.
ਕਰੰਟ ਦੀ ਇਕਾਈ ਦੱਸੋ ।
ਉੱਤਰ-
ਐਮਪੀਅਰ ।

ਪ੍ਰਸ਼ਨ 22.
ਬਿਜਲਈ ਸਮਰੱਥਾ (ਸ਼ਕਤੀ) ਦੀ ਵੱਡੀ ਇਕਾਈ ਕੀ ਹੈ ?
ਉੱਤਰ-
ਕਿਲੋਵਾਟ (kw) ।

ਪ੍ਰਸ਼ਨ 23.
ਧਾਤਾਂ ਵਿੱਚ ਬਿਜਲਈ ਧਾਰਾ ਦਾ ਪ੍ਰਵਾਹ ਕਿਸ ਪਰਮਾਣੂ ਕਣ ਦੇ ਕਾਰਨ ਹੁੰਦਾ ਹੈ ?
ਉੱਤਰ-
ਇਲੈੱਕਟਾਂਨ ।

ਪ੍ਰਸ਼ਨ 24.
ਇੱਕ ਇਲੈੱਕਟ੍ਰਾਨ ਤੇ ਕਿੰਨੇ ਕੂਲਾਂਮ ਚਾਰਜ ਹੁੰਦਾ ਹੈ ?
ਉੱਤਰ-
1.6 × 10-19C

ਪ੍ਰਸ਼ਨ 25.
ਇੱਕ ਕੂਲਾਂਮ ਚਾਰਜ ਕਿੰਨੇ ਇਲੈੱਕਨਾਂ ਦੇ ਚਾਰਜ ਦੇ ਬਰਾਬਰ ਹੈ ?
ਉੱਤਰ-
6.25 × 1018 ਇਲੈੱਕਟ੍ਰਾਨਾਂ ਦੇ ਚਾਰਜ ਦੇ ਬਰਾਬਰ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 26.
ਸਭ ਤੋਂ ਵਧੀਆ ਬਿਜਲਈ ਚਾਲਕ ਦਾ ਨਾਂ ਦੱਸੋ ।
ਉੱਤਰ-
ਚਾਂਦੀ ।

ਪ੍ਰਸ਼ਨ 27.
ਤਾਂਬੇ ਅਤੇ ਲੋਹੇ ਵਿੱਚੋਂ ਬਿਜਲੀ ਦਾ ਕਿਹੜਾ ਚੰਗਾ ਚਾਲਕ ਹੈ ?
ਉੱਤਰ-
ਤਾਂਬਾ ।

ਪ੍ਰਸ਼ਨ 28.
ਬਿਜਲਈ ਬੱਲਬ ਦਾ ਫਿਲਾਮੈਂਟ ਕਿਸ ਧਾਤੂ ਦਾ ਬਣਾਇਆ ਜਾਂਦਾ ਹੈ ?
ਉੱਤਰ-
ਟੰਗਸਟਨ ਧਾਤ ਦਾ ।

ਪ੍ਰਸ਼ਨ 29.
ਬਿਜਲਈ ਐੱਸ ਅਤੇ ਟੋਸਟਰ ਦੇ ਫਿਲਾਮੈਂਟ ਕਿਸ ਧਾਤੂ ਦੇ ਬਣੇ ਹੁੰਦੇ ਹਨ ?
ਉੱਤਰ-
ਨਾਈਟ੍ਰੋਮ ਮਿਸ਼ਰਤ ਧਾਤੂ ਦੇ ।

ਪ੍ਰਸ਼ਨ 30.
ਬਿਜਲਈ ਪੁਟੈਂਸ਼ਲ ਦਾ S.I. ਮਾਤ੍ਰਿਕ ਦੱਸੋ ।
ਉੱਤਰ-
ਐਮਪੀਅਰ ।

ਪ੍ਰਸ਼ਨ 31.
ਬਿਜਲਈ ਪ੍ਰਤਿਰੋਧ ਦਾ S.I. ਮਾਤ੍ਰਿਕ ਕੀ ਹੈ ?
ਉੱਤਰ-
ਓਹਮ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 32.
ਕਿਸੇ ਪਦਾਰਥ ਦੀ ਪ੍ਰਤਿਰੋਧਕਤਾ ਦਾ S.I. ਮਾਤ੍ਰਿਕ ਲਿਖੋ ।
ਉੱਤਰ-
ਓਹਮ-ਮੀਟਰ (Ωm) ।

ਪ੍ਰਸ਼ਨ 33.
ਬਿਜਲਈ ਚਾਰਜ ਦਾ S.I. ਮਾਤ੍ਰਿਕ ਲਿਖੋ ।
ਉੱਤਰ-
ਕੂਲਾਂਮ ।

ਪ੍ਰਸ਼ਨ 34.
ਤਿਰੋਧ ਦੇ ਸ਼੍ਰੇਣੀ ਸੰਯੋਜਨ ਅਤੇ ਸਮਾਨ ਅੰਤਰ ਸੰਯੋਜਨ ਵਿੱਚੋਂ ਕਿਸਦਾ ਪ੍ਰਤਿਰੋਧ ਅਧਿਕਤਮ ਹੁੰਦਾ ਹੈ ਅਤੇ ਕਿਸਦਾ ਨਿਊਨਤਮ ਹੁੰਦਾ ਹੈ ?
ਉੱਤਰ-
ਸ਼੍ਰੇਣੀ ਸੰਯੋਜਨ ਦਾ ਅਧਿਕਤਮ ਪ੍ਰਤਿਰੋਧ ਅਤੇ ਸਮਾਨਅੰਤਰ ਦਾ ਨਿਊਨਤਮ ਪ੍ਰਤਿਰੋਧ ਹੁੰਦਾ ਹੈ ।

ਪ੍ਰਸ਼ਨ 35.
ਕਿਲੋਵਾਟ ਘੰਟਾ (kwh) ਕੀ ਹੈ ?
ਉੱਤਰ-
ਕਿਲੋਵਾਟ ਘੰਟਾ ਬਿਜਲਈ ਊਰਜਾ ਦੀ ਵਪਾਰਕ ਇਕਾਈ ਹੈ ।

ਪ੍ਰਸ਼ਨ 36.
1kwh ਕਿੰਨੇ ਜੂਲ ਦੇ ਬਰਾਬਰ ਹੁੰਦਾ ਹੈ ?
ਉੱਤਰ-
1kwh = 3.6 × 106 ਜੂਲ ।

ਪ੍ਰਸ਼ਨ 37.
ਘਰਾਂ ਵਿੱਚ ਬਿਜਲਈ ਉਪਕਰਨ ਕਿਸ ਵਿਵਸਥਾ ਵਿੱਚ ਜੁੜੇ ਹੁੰਦੇ ਹਨ ?
ਉੱਤਰ-
ਸਮਾਨਅੰਤਰ ਸੰਯੋਜਨ ਵਿਵਸਥਾ ਵਿੱਚ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 38.
ਇੱਕ ਦਿਸ਼ਾਈ (D.C.) ਬਿਜਲਈ ਧਾਰਾ ਦੇ ਸਰੋਤ ਦਾ ਨਾਂ ਦੱਸੋ ।
ਉੱਤਰ-
ਬਿਜਲਈ ਸੈੱਲ ਜਾਂ ਬੈਟਰੀ ।

ਪ੍ਰਸ਼ਨ 39.
ਬਿਜਲੀ ਸੈੱਲ ਅਤੇ ਬਿਨਾਂ ਜੋੜ ਤੋਂ ਤਾਰ ਕਰਾਸਿੰਗ ਲਈ ਸੰਕੇਤ ਲਿਖੋ ।
ਉੱਤਰ-
ਬਿਜਲੀ ਸੈੱਲ ਦਾ ਸੰਕੇਤ : PSEB 10th Class Science Important Questions Chapter 12 ਬਿਜਲੀ 27
ਬਿਨਾਂ ਜੋੜ ਤੋਂ ਤਾਰ ਕਰਾਸਿੰਗ ਲਈ ਸੰਕੇਤ : PSEB 10th Class Science Important Questions Chapter 12 ਬਿਜਲੀ 28

ਪ੍ਰਸ਼ਨ 40.
(i) ਪ੍ਰਤਿਰੋਧ ਅਤੇ
(ii) ਐਮਮੀਟਰ ਲਈ ਸੰਕੇਤ ਲਿਖੋ ।
ਉੱਤਰ-
(i) ਪ੍ਰਤਿਰੋਧ ਲਈ ਸੰਕੇਤ : PSEB 10th Class Science Important Questions Chapter 12 ਬਿਜਲੀ 29
(ii) ਐਮਮੀਟਰ ਲਈ ਸੰਕੇਤ : PSEB 10th Class Science Important Questions Chapter 12 ਬਿਜਲੀ 30

ਪ੍ਰਸ਼ਨ 41.
ਬਿਜਲੀ ਲਈ ਬੈਟਰੀ ਜਾਂ ਸੈੱਲਾਂ ਦਾ ਸੰਯੋਜਨ ਅਤੇ ਤਾਰ ਜੋੜ ਦੇ ਸੰਕੇਤ ਲਿਖੋ ।
ਉੱਤਰ-
ਬਿਜਲੀ ਲਈ ਬੈਟਰੀ ਜਾਂ ਸੈੱਲਾਂ ਦੇ ਸੰਯੋਜਨ ਲਈ ਸੰਕੇਤ :PSEB 10th Class Science Important Questions Chapter 12 ਬਿਜਲੀ 31
ਤਾਰ ਜੋੜ ਦਾ ਸੰਕੇਤ : PSEB 10th Class Science Important Questions Chapter 12 ਬਿਜਲੀ 32

ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
V ∝ I ਦਾ ਨਿਯਮ ਪ੍ਰਤਿਪਾਦਿਤ ਕੀਤਾ ਹੈ-
(a) ਫੈਰਾਡੇ ਨੇ
(b) ਵਾਟ ਨੇ
(c) ਓਹਮ ਨੇ
(d) ਕੂਲਾਂਮ ਨੇ ।
ਉੱਤਰ-
(c) ਓਹਮ ਨੇ ।

ਪ੍ਰਸ਼ਨ 2.
ਪੁਟੈਂਸ਼ਲ ਦਾ ਮਾਤਕ ਹੈ-
(a) ਐਮਪੀਅਰ
(b) ਵੋਲਟ
(c) ਓਹਮ
(d) ਵਾਟ ।
ਉੱਤਰ-
(b) ਵੋਲਟ ।

ਪ੍ਰਸ਼ਨ 3.
ਬਿਜਲੀ ਸ਼ਕਤੀ ਦਾ ਮਾਕ ਹੈ-
(a) ਐਮਪੀਅਰ
(b) ਵੋਲਟ
(c) ਓਹਮ
(d) ਵਾਟ ।
ਉੱਤਰ-
(d) ਵਾਟ ।

PSEB 10th Class Science Important Questions Chapter 12 ਬਿਜਲੀ

ਪ੍ਰਸ਼ਨ 4.
\(\frac {1}{3}\) Ω ਦੇ ਤਿੰਨ ਤਿਰੋਧਕਾਂ ਨੂੰ ਕਿਸੇ ਤਰ੍ਹਾਂ ਸੰਯੋਜਿਤ ਕਰਕੇ ਕਿੰਨਾ ਵੱਧ ਤੋਂ ਵੱਧ ਪ੍ਰਤਿਰੋਧ ਪ੍ਰਾਪਤ ਕਰ ਸਕਦੇ ਹਾਂ ?
(a) \(\frac {1}{3}\) Ω
(b) 1 Ω
(c) \(\frac {1}{9}\) Ω
(d) 3 Ω
ਉੱਤਰ-
(b) 1 Ω

ਪ੍ਰਸ਼ਨ 5.
ਫਿਊਜ਼ ਨੂੰ ਕਿਸੇ ਯੁਕਤੀ ਨਾਲ ਕਿਸ ਕੂਮ ਵਿੱਚ ਜੋੜਿਆ ਜਾਂਦਾ ਹੈ ?
(a) ਸਮਾਨਾਂਤਰ ਕੁਮ
(b) ਸ਼੍ਰੇਣੀਕੂਮ
(c) ਸਮਾਨਾਂਤਰ ਅਤੇ ਸ਼੍ਰੇਣੀਕੂਮ ਦੋਨਾਂ ਵਿੱਚ
(d) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(b) ਸ਼੍ਰੇਣੀਕੁਮ ।

ਪ੍ਰਸ਼ਨ 6.
ਬਿਜਲਈ ਚਾਰਜ ਦਾ SI ਮਾਕ ਹੈ-
(a) ਵਾਟ
(b) ਕਿਲੋਵਾਟ
(c) ਕੂਲਾਂਮ
(d) ਐਮਪੀਅਰ ।
ਉੱਤਰ-
(c) ਕੂਲਾਂਮ ।

ਪ੍ਰਸ਼ਨ 7.
ਬਿਜਲੀ ਧਾਰਾ ਨੂੰ ਕਿਸ ਮਾਕ ਵਿੱਚ ਦਰਸਾਇਆ ਜਾਂਦਾ ਹੈ ?
(a) ਕੂਲਾਮ
(b) ਐਮਪੀਅਰ
(c) ਵਾਟ
(d) ਕਿਲੋਵਾਟ ।
ਉੱਤਰ-
(b) ਐਮਪੀਅਰ ।

ਪ੍ਰਸ਼ਨ 8.
ਪਰਿਪੱਬਾਂ ਵਿੱਚ ਪ੍ਰਵਾਹਿਤ ਹੋ ਰਹੀ ਬਿਜਲੀ ਧਾਰਾ ਨੂੰ ਕਿਸ ਯੰਤਰ ਦੁਆਰਾ ਮਾਪਿਆ ਜਾਂਦਾ ਹੈ ?
(a) ਐਮਮੀਟਰ
(b) ਵੋਲਟਮੀਟਰ
(c) ਗੈਲਵੇਨੋਮੀਟਰ
(d) ਬਿਜਲੀ ਮੀਟਰ ।
ਉੱਤਰ-
(a) ਐਮਮੀਟਰ ।

ਪ੍ਰਸ਼ਨ 9.
ਐਮਮੀਟਰ ਨੂੰ ਪਰਿਪੱਬ ਵਿੱਚ ਕਿਵੇਂ ਜੋੜਿਆ ਜਾਂਦਾ ਹੈ ?
(a) ਸ਼੍ਰੇਣੀਕ੍ਰਮ ਵਿੱਚ
(b) ਸਮਾਨਾਂਤਰ ਕੂਮ ਵਿੱਚ
(c) ਸ਼੍ਰੇਣੀਕੂਮ ਅਤੇ ਸਮਾਨਾਂਤਰ ਕੂਮ ਦੋਨਾਂ ਵਿੱਚ
(d) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(a) ਸ਼੍ਰੇਣੀਕ੍ਰਮ ਵਿੱਚ ।

ਪ੍ਰਸ਼ਨ 10.
ਟੈਂਸ਼ਲ ਅੰਤਰ ਨੂੰ ਕਿਸ ਯੰਤਰ ਨਾਲ ਮਾਪਿਆ ਜਾਂਦਾ ਹੈ ?
(a) ਐਮਮੀਟਰ
(b) ਵੋਲਟਮੀਟਰ
(c) ਗੈਲਵੇਨੋਮੀਟਰ
(d) ਬਿਜਲੀ ਮੀਟਰ ।
ਉੱਤਰ-
(b) ਵੋਲਟਮੀਟਰ ।

PSEB 10th Class Science Important Questions Chapter 12 ਬਿਜਲੀ

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਸਮਾਨਾਂਤਰ ਕੂਮ ਵਿੱਚ ਸੰਯੋਜਿਤ ਹਰੇਕ ਤਿਰੋਧਕ ਵਿੱਚ ਵਹਿ ਰਹੀ ਬਿਜਲਈ ਧਾਰਾ ਦੀ ਮਾਤਰਾ …………………….. ਹੁੰਦੀ ਹੈ ।
ਉੱਤਰ-
ਵੱਖ-ਵੱਖ

(ii) ਓਹਮ ਦੇ ਨਿਯਮ ਅਨੁਸਾਰ ਕਿਸੇ ਚਾਲਕ ਤਾਰ ਦੇ ਲਈ V ਅਤੇ I ਦੇ ਵਿਚਕਾਰ ਦਾ ਸੰਬੰਧ …………………….. ਹੈ ।
ਉੱਤਰ-
R

(iii) ਕਿਸੇ ਬਿਜਲਈ ਪਰਿਪੱਖ ਵਿੱਚ ਬਿਜਲਈ ਪੁਟੈਂਸ਼ਲ ਅੰਤਰ ਦਾ ਮਾਪ ………………………….. ਦੁਆਰਾ ਕੀਤਾ ਜਾਂਦਾ ਹੈ ।
ਉੱਤਰ-
ਵੋਲਟਮੀਟਰ

(iv) ਇੱਕ ਕਿਲੋਵਾਟ ਘੰਟਾ (Kwh) ………………………….. ਦਾ ਮਾਤਕ ਹੈ ।
ਉੱਤਰ-
ਬਿਜਲਈ ਊਰਜਾ

(v) ਕਿਸੇ ਬਿਜਲਈ ਪਰਿਪੱਥ ਵਿੱਚ ਬਿਜਲਈ ਧਾਰਾ ਨੂੰ ਮਾਪਣ ਵਾਲਾ ਯੰਤਰ …………………….. ਹੈ ।
ਉੱਤਰ-
ਐਮਮੀਟਰ ।

PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

Punjab State Board PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ Important Questions and Answers.

PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਇੱਕ ਪੂਰਨ ਅੰਕਿਤ ਚਿੱਤਰ ਦੀ ਸਹਾਇਤਾ ਨਾਲ ਮਨੁੱਖੀ ਅੱਖ ਦੀ ਬਣਤਰ ਅਤੇ ਕਾਰਜ ਵਿਧੀ ਦੀ ਵਿਆਖਿਆ ਕਰੋ ।
ਉੱਤਰ-
ਅੱਖ ਦੀ ਰਚਨਾ – ਸਿਰ ਦੀ ਖੋਪੜੀ ਦੇ ਅਗਲੇ ਹਿੱਸੇ ਵਿੱਚ ਦੋ ਕਟੋਰੀਆਂ ਹੁੰਦੀਆਂ ਹਨ । ਇਨ੍ਹਾਂ ਵਿੱਚ ਇੱਕਇੱਕ ਗੋਲਾਕਾਰ ਅੱਖ ਹੁੰਦੀ ਹੈ । ਮਨੁੱਖ ਦੀ ਅੱਖ ਲਗਭਗ 2.5 cm ਵਿਆਸ ਦਾ ਗੋਲਾ ਹੈ । ਇਸ ਦੇ ਮੁੱਖ ਹਿੱਸੇ ਹਨ-
(1) ਸਕਲੈਰਾਟਿਕ (Sclerotic) – ਇਹ ਅੱਖ ਦੀ ਸਭ ਤੋਂ ਬਾਹਰੀ ਕਠੋਰ ਪਰਤ ਹੈ ਜੋ ਅੱਖ ਨੂੰ ਸੱਟ ਆਦਿ ਤੋਂ ਬਚਾਉਂਦੀ ਹੈ ।

(2) ਕਾਰਨੀਆ (Cornea) – ਅੱਖ ਦੇ ਸਾਹਮਣੇ ਵਾਲਾ ਥੋੜ੍ਹਾ ਜਿਹਾ ਹਿੱਸਾ ਪਾਰਦਰਸ਼ੀ ਅਤੇ ਬਾਕੀ ਹਿੱਸਾ ਅਪਾਰਦਰਸ਼ੀ ਹੁੰਦਾ ਹੈ । ਅੱਖ ਦੇ ਸਾਹਮਣੇ ਵਾਲੇ ਪਾਰਦਰਸ਼ੀ ਉਭਰੇ ਹੋਏ ਹਿੱਸੇ ਨੂੰ ਕਾਰਨੀਆ (Cornea) ਕਿਹਾ ਜਾਂਦਾ ਹੈ । ਵਸਤੂ ਤੋਂ ਆ ਰਿਹਾ ਪ੍ਰਕਾਸ਼ ਕਾਰਨੀਆ ਵਿੱਚੋਂ ਲੰਘ ਕੇ ਅੱਖ ਵਿੱਚ ਦਾਖ਼ਲ ਹੁੰਦਾ ਹੈ ।

(3) ਕੋਰਾਇਡ (Choroid) – ਇਹ ਅੱਖ ਦੀ ਸੈਕਰਾਟਿਕ ਦੇ ਹੇਠਾਂ ਵਾਲੀ ਦੂਜੀ ਪਰਤ ਹੈ । ਇਹ ਵੀ ਅਪਾਰਦਰਸ਼ੀ ਅਤੇ ਸਖ਼ਤ ਹੁੰਦੀ ਹੈ । ਇਹ ਅੰਦਰੋਂ ਕਾਲੀ ਹੁੰਦੀ ਹੈ ਤਾਂ ਜੋ ਆਉਣ ਵਾਲਾ ਪ੍ਰਕਾਸ਼ ਨਾ ਖਿੰਡਰੇ ।

(4) ਆਇਰਿਸ (Iris) – ਕੋਰਾਇਡ ਦੇ ਅਗਲੇ ਹਿੱਸੇ ਵਿੱਚ ਇੱਕ ਪਰਦਾ ਹੁੰਦਾ ਹੈ ਜਿਸ ਨੂੰ ਆਇਰਿਸ ਕਹਿੰਦੇ ਹਨ । ਆਇਰਿਸ ਦਾ ਰੰਗ ਭੂਰਾ ਜਾਂ ਕਾਲਾ ਹੁੰਦਾ ਹੈ । ਆਇਰਿਸ ਦੇ ਠੀਕ ਵਿਚਕਾਰ ਇੱਕ ਛੇਕ ਹੁੰਦਾ ਹੈ ਜਿਸ ਨੂੰ ਪੁਤਲੀ (Pupil) ਕਹਿੰਦੇ ਹਨ । ਪੁਤਲੀ ਦਾ ਆਕਾਰ ਘੱਟ ਜਾਂ ਵੱਧ ਕੀਤਾ ਜਾ ਸਕਦਾ ਹੈ । ਜੇਕਰ ਪ੍ਰਕਾਸ਼ ਵੱਧ ਆ ਰਿਹਾ ਹੋਵੇ ਤਾਂ ਪੁਤਲੀ ਛੋਟੀ ਹੋ ਜਾਂਦੀ ਹੈ ਤਾਂ ਜੋ ਘੱਟ ਪ੍ਰਕਾਸ਼ ਅੱਖ ਵਿੱਚ ਦਾਖ਼ਲ ਹੋਵੇ ।

(5) ਅੱਖਾਂ ਦਾ ਲੈਂਨਜ਼ (Eye lens) – ਅੱਖ ਦਾ ਲੈਂਜ਼ ਇੱਕ ਦੋ-ਪਾਸੀ ਉੱਤਲ ਲੈਨਜ਼ (Double convex lens) ਹੁੰਦਾ ਹੈ । ਇਸ ਦੀ ਸਹਾਇਤਾ ਨਾਲ ਪ੍ਰਕਾਸ਼ ਦੇ ਅਪਵਰਤਨ ਦੁਆਰਾ ਰੈਟੀਨਾ ਤੇ ਪ੍ਰਤਿਬਿੰਬ ਬਣਦਾ ਹੈ ।

(6) ਸਿਲਰੀ ਪੱਠੇ (Ciliary muscles) – ਇਹ ਅੱਖ ਦੇ ਲੈੱਨਜ਼ ਨੂੰ ਜਕੜ ਕੇ ਰੱਖਦੇ ਹਨ, ਜੋ ਇਸ ਲੈੱਨਜ਼ ਦੀ ਫੋਕਸ ਦੂਰੀ ਨੂੰ ਪਰਿਵਰਤਿਤ ਕਰਨ ਵਿੱਚ ਸਹਾਇਤਾ ਕਰਦਾ ਹੈ ।

(7) ਪੁਤਲੀ (Pupil) – ਆਇਰਿਸ ਦੇ ਕੇਂਦਰ ਵਿੱਚ ਇੱਕ ਛੇਕ ਹੁੰਦਾ ਹੈ, ਜਿਸ ਵਿੱਚੋਂ ਪ੍ਰਕਾਸ਼ ਨਿਕਲ ਕੇ ਲੈੱਨਜ਼ ‘ਤੇ ਪੈਂਦਾ ਹੈ । ਇਸ ਛੇਕ ਨੂੰ ਪੁਤਲੀ ਕਹਿੰਦੇ ਹਨ ।

(8) ਐਕੁਅਸ ਹਿਊਮਰ (Aqueous humour) – ਕਾਰਨੀਆ ਅਤੇ ਅੱਖ ਦੇ ਲੈੱਨਜ਼ ਦਾ ਮੱਧ ਭਾਗ ਇੱਕ ਪਾਰਦਰਸ਼ੀ ਦ੍ਰਵ ਨਾਲ ਭਰਿਆ ਹੁੰਦਾ ਹੈ, ਜਿਸ ਨੂੰ ਐਕੁਅਸ ਹਿਊਮਰ ਕਹਿੰਦੇ ਹਨ ।
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 1
(9) ਵਿਟਰਸ ਹਿਊਮਰ (Vitreous humour) – ਅੱਖ ਦੇ ਲੈੱਨਜ਼ ਅਤੇ ਰੈਟੀਨਾ ਦੇ ਵਿੱਚ ਵਾਲਾ ਹਿੱਸਾ ਜੈਲੀ ਵਰਗੇ ਪਾਰਦਰਸ਼ੀ ਵ ਨਾਲ ਭਰਿਆ ਹੁੰਦਾ ਹੈ, ਜਿਸ ਨੂੰ ਵਿਟਰਸ ਹਿਊਮਰ ਕਹਿੰਦੇ ਹਨ ।

(10) ਰੈਟੀਨਾ (Retina) – ਅੱਖ ਦੀ ਤੀਜੀ ਪਰਤ ਨੂੰ ਰੈਟੀਨਾ ਕਹਿੰਦੇ ਹਨ ਜੋ ਪਰਦੇ ਦਾ ਕੰਮ ਕਰਦੀ ਹੈ । ਇਸ ’ਤੇ ਵਸਤੂਆਂ ‘ਤੇ ਪ੍ਰਤਿਬਿੰਬ ਬਣਦੇ ਹਨ । ਰੈਟੀਨਾ ਵਿੱਚ ਪ੍ਰਕਾਸ਼ ਸੰਵੇਦਨਸ਼ੀਲ ਕੋਸ਼ਿਕਾਵਾਂ ਹੁੰਦੀਆਂ ਹਨ ਜੋ ਪ੍ਰਕਾਸ਼ ਨਸਾਂ (optic nerves) ਨਾਲ ਜੁੜੀਆਂ ਹੁੰਦੀਆਂ ਹਨ ।

(11) ਪ੍ਰਕਾਸ਼ ਨਸ (Optic nerve) – ਇਸ ਦੁਆਰਾ ਸੂਚਨਾ ਦਿਮਾਗ਼ ਤੱਕ ਪੁੱਜਦੀ ਹੈ ।

(12) ਮੁੱਖ ਧੁਰਾ (Principal axis) – ਕਾਲਪਨਿਕ ਰੇਖਾ XY ਅੱਖ ਦੇ ਪ੍ਰਕਾਸ਼ੀ ਤੰਤਰ ਦਾ ਮੁੱਖ ਧੁਰਾ ਹੈ ।

(13) ਅੰਧ ਬਿੰਦੂ (Blind spot) – ਅੱਖ ਦਾ ਉਹ ਹਿੱਸਾ, ਜਿਸ ਵਿੱਚ ਪ੍ਰਕਾਸ਼ ਨਸ ਹੁੰਦੀ ਹੈ, ਪ੍ਰਕਾਸ਼ ਦੇ ਪ੍ਰਤਿ ਬਿਲਕੁਲ ਵੀ ਸੰਵੇਦਨਸ਼ੀਲ ਨਹੀਂ ਹੁੰਦਾ ਅਤੇ ਇਸ ਨੂੰ ਅੰਧ ਬਿੰਦੂ ਕਿਹਾ ਜਾਂਦਾ ਹੈ । ਜੇ ਕਿਸੇ ਵਸਤੂ ਦਾ ਪ੍ਰਤਿਬਿੰਬ ਅੰਧ ਬਿੰਦੂ ਤੇ ਬਣੇ ਤਾਂ ਇਹ ਦਿਖਾਈ ਨਹੀਂ ਦਿੰਦਾ ।

(14) ਪੀਲਾ ਬਿੰਦੂ (Yellow spot) – ਰੈਟੀਨਾ ਦਾ ਕੇਂਦਰੀ ਭਾਗ, ਜੋ ਅੱਖ ਦੇ ਪ੍ਰਕਾਸ਼ ਧੁਰੇ ‘ਤੇ ਹੁੰਦਾ ਹੈ ਅਤੇ ਪ੍ਰਕਾਸ਼ ਦੇ ਪ੍ਰਤੀ ਸਭ ਤੋਂ ਵੱਧ ਸੰਵੇਦਨਸ਼ੀਲ ਹੁੰਦਾ ਹੈ । ਇਸ ਨੂੰ ਪੀਲਾ ਬਿੰਦੂ ਕਹਿੰਦੇ ਹਨ ।

(15) ਅੱਖ ਦੀਆਂ ਪਲਕਾਂ (Eye lids) – ਅੱਖ ਦੀਆਂ ਪਲਕਾਂ, ਅੱਖ ਤੇ ਪੈ ਰਹੇ ਪ੍ਰਕਾਸ਼ ਦੀ ਮਾਤਰਾ ਨੂੰ ਨਿਯੰਤਰਿਤ ਕਰਦੀਆਂ ਹਨ । ਇਹ ਅੱਖ ਦੀ ਧੂੜ ਤੋਂ ਵੀ ਰੱਖਿਆ ਕਰਦੀਆਂ ਹਨ ।

PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 2.
ਮਨੁੱਖੀ ਅੱਖ ਦੇ ਕਿਹੜੇ-ਕਿਹੜੇ ਦੋਸ਼ ਹਨ ? ਇਹ ਕਿਵੇਂ ਦੂਰ ਕੀਤੇ ਜਾਂਦੇ ਹਨ ?
ਜਾਂ
ਮਨੁੱਖੀ ਅੱਖ ਦੇ ਕਿਹੜੇ-ਕਿਹੜੇ ਦੋਸ਼ ਹਨ ? ਇਹ ਕਿਵੇਂ ਦੂਰ ਕੀਤੇ ਜਾਂਦੇ ਹਨ ? ਚਿੱਤਰਾਂ ਦੀ ਸਹਾਇਤਾ ਨਾਲ ਸਪੱਸ਼ਟ ਕਰੋ ।
ਉੱਤਰ-
ਮਨੁੱਖੀ ਅੱਖ ਦੇ ਦੋਸ਼ – ਇੱਕ ਤੰਦਰੁਸਤ ਅੱਖ ਆਪਣੀ ਫੋਕਸ ਦੂਰੀ ਨੂੰ ਇਸ ਤਰ੍ਹਾਂ ਸੰਯੋਜਿਤ ਕਰਦੀ ਹੈ ਕਿ ਨੇੜੇ ਅਤੇ ਦੂਰ ਦੀਆਂ ਸਾਰੀਆਂ ਵਸਤੂਆਂ ਦਾ ਪ੍ਰਤਿਬਿੰਬ ਰੈਟੀਨਾ ‘ਤੇ ਬਣ ਜਾਵੇ ਪਰ ਕਦੀ-ਕਦੀ ਅੱਖ ਦੀ ਇਸ ਸੰਯੋਜਨ ਸ਼ਕਤੀ ਵਿੱਚ ਕਮੀ ਆ ਜਾਂਦੀ ਹੈ ਜਿਸ ਕਰਕੇ ਰੈਟੀਨਾ ਤੇ ਪ੍ਰਤਿਬਿੰਬ ਨਹੀਂ ਬਣਦਾ । ਇਸ ਨਾਲ ਦੂਰ ਦ੍ਰਿਸ਼ਟੀ (Long sightedness) ਅਤੇ ਨਿਕਟ ਦ੍ਰਿਸ਼ਟੀ (Short sightedness) ਦੋਸ਼ਾਂ ਹੋ ਜਾਂਦੇ ਹਨ । ਇਨ੍ਹਾਂ ਦੋਸ਼ਾਂ ਤੋਂ ਇਲਾਵਾ ਪ੍ਰੈਸਬਾਇਓਪੀਆ, ਰੰਗ ਲਈ ਅੰਨ੍ਹਾਪਣ ਅਤੇ ਐਸਟੇਗਮਟੇਜ਼ਿਸ਼ ਦੋਸ਼ ਵੀ ਹੋ ਜਾਂਦੇ ਹਨ ।

I. ਦੂਰ ਦ੍ਰਿਸ਼ਟੀ ਦੋਸ਼ (Long sightedness) – ਇਸ ਦੋਸ਼ ਵਿੱਚ ਵਿਅਕਤੀ ਨੂੰ ਦੁਰ ਪਈਆਂ ਵਸਤੂਆਂ ਤਾਂ ਸਾਫ਼ ਦਿਖਾਈ ਦਿੰਦੀਆਂ ਹਨ ਪਰ ਨੇੜੇ ਦੀਆਂ ਵਸਤੂਆਂ ਦਿਖਾਈ ਨਹੀਂ ਦਿੰਦੀਆਂ । ਇਸ ਦਾ ਕਾਰਨ ਇਹ ਹੈ ਕਿ ਨੇੜੇ ਦੀਆਂ ਵਸਤੂਆਂ ਦਾ ਪ੍ਰਤਿਬਿੰਬ ਰੈਟੀਨਾ ਦੇ ਪਿੱਛੇ ਬਣਦਾ ਹੈ ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ ।
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 2

ਦੂਰ ਦ੍ਰਿਸ਼ਟੀ ਦੋਸ਼ ਦੇ ਕਾਰਨ –
(i) ਨੇਤਰ ਗੋਲਕ ਅੱਖ ਦੇ ਡੇਲੇ ਦਾ ਛੋਟਾ ਹੋਣਾ ।
(ii) ਅੱਖ ਦੇ ਕ੍ਰਿਸਟਲੀ ਲੈਨਜ਼ ਦੀ ਫੋਕਸ ਦੂਰੀ ਦਾ ਵੱਧ ਹੋ ਜਾਣਾ ।
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 3

ਦੂਰ ਦ੍ਰਿਸ਼ਟੀ ਦੋਸ਼ ਨੂੰ ਠੀਕ ਕਰਨਾ – ਇਸ ਦੋਸ਼ ਨੂੰ ਦੂਰ ਕਰਨ ਲਈ ਉੱਤਲ ਲੈੱਨਜ਼ (Convex lens) ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਸ ਲੈੱਨਜ਼ ਦੇ ਪ੍ਰਯੋਗ ਨਾਲ ਨਿਕਟੀ ਬਿੰਦੁ ਤੋਂ ਆਉਣ ਵਾਲੀਆਂ ਪ੍ਰਕਾਸ਼ ਕਿਰਨਾਂ ਕਿਸੇ ਦੂਰ ਦੇ ਬਿੰਦੂ ਤੋਂ ਆਉਂਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ ਅਤੇ ਨੇੜੇ ਪਈਆਂ ਵਸਤੂਆਂ ਸਪੱਸ਼ਟ ਵਿਖਾਈ ਦਿੰਦੀਆਂ ਹਨ ।

II. ਨਿਕਟ ਦ੍ਰਿਸ਼ਟੀ ਦੋਸ਼ (Short sightedness) – ਇਸ ਦੋਸ਼ ਵਾਲੀ ਅੱਖ ਦੇ ਨੇੜੇ ਪਈਆਂ ਵਸਤੂਆਂ ਸਾਫ਼ ਵਿਖਾਈ ਦਿੰਦੀਆਂ ਹਨ ਪਰ ਦੂਰ ਦੀਆਂ ਵਸਤੂਆਂ ਠੀਕ ਵਿਖਾਈ ਨਹੀਂ ਦਿੰਦੀਆਂ ਜਾਂ ਧੁੰਦਲੀਆਂ ਵਿਖਾਈ ਦਿੰਦੀਆਂ ਹਨ । ਇਸ ਤੋਂ ਭਾਵ ਹੈ ਕਿ ਦੁਰੇਡਾ ਬਿੰਦੂ ਅਨੰਤ ਦੀ ਤੁਲਨਾ ਵਿੱਚ ਘੱਟ ਦੂਰੀ ‘ਤੇ ਆ ਜਾਂਦਾ ਹੈ ।
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 4

ਨਿਕ ਦ੍ਰਿਸ਼ਟੀ ਦੇ ਕਾਰਨ – ਇਸ ਦੋਸ਼ ਦੇ ਪੈਦਾ ਹੋਣ ਦੇ ਕਾਰਨ-
(i) ਕ੍ਰਿਸਟਲੀ ਲੈਂਨਜ਼ ਦੀ ਫੋਕਸ ਦੂਰੀ ਦਾ ਘੱਟ ਹੋ ਜਾਣਾ ।
(ii) ਅੱਖ ਦੇ ਡੇਲੇ ਦਾ ਲੰਬਾ ਹੋ ਜਾਣਾ ਅਰਥਾਤ ਰੈਟੀਨਾ ਅਤੇ ਲੈੱਨਜ਼ ਦੇ ਵਿੱਚ ਦੀ ਦੁਰੀ ਦਾ ਵੱਧ ਜਾਣਾ ।

ਨਿਕਟ ਦ੍ਰਿਸ਼ਟੀ ਦੋਸ਼ ਨੂੰ ਦੂਰ ਕਰਨਾ – ਇਸ ਦੋਸ਼ ਨੂੰ ਦੂਰ ਕਰਨ ਲਈ ਅਵਤਲ ਲੈਂਨਜ਼ (Concave lens) ਦਾ ਪ੍ਰਯੋਗ ਕਰਨਾ ਪੈਂਦਾ ਹੈ ਜਿਸਦੀ ਫੋਕਸ ਦੂਰੀ ਅੱਖ ਦੇ ਦੁਰੇਡੇ ਬਿੰਦੂ ਜਿੰਨੀ ਹੁੰਦੀ ਹੈ ।
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 5

III. ਰੰਗ ਲਈ ਅੰਨ੍ਹਾਪਣ – ਇਹ ਇੱਕ ਅਜਿਹਾ ਰੋਗ ਹੁੰਦਾ ਹੈ ਜੋ ਜੈਵਿਕ ਕਾਰਨਾਂ ਨਾਲ ਹੁੰਦਾ ਹੈ । ਇਹ ਹੈਰੀਡੇਟੇਰੀ ਹੁੰਦਾ ਹੈ । ਇਸ ਰੋਗ ਵਿੱਚ ਰੋਗੀ ਖ਼ਾਸ ਰੰਗਾਂ ਨੂੰ ਪਹਿਚਾਨ ਨਹੀਂ ਸਕਦਾ ਕਿਉਂਕਿ ਉਸ ਦੀਆਂ ਅੱਖਾਂ ਦੇ ਰੈਟੀਨਾ ਵਿੱਚ ਕਣ (Cone) ਸੈੱਲ ਬਹੁਤ ਘੱਟ ਹੁੰਦੇ ਹਨ । ਇਹ ਅੱਖਾਂ ਵਿੱਚ ਲਾਲ, ਨੀਲਾ ਅਤੇ ਹਰੇ ਰੰਗ ਨੂੰ ਪਹਿਚਾਨਣ ਵਾਲੀਆਂ ਕੋਸ਼ਿਕਾਵਾਂ ਹੁੰਦੀਆਂ ਹਨ | ਰੰਗਾਂ ਤੋਂ ਅੰਨਾ ਵਿਅਕਤੀ ਕੋਲ ਸੈੱਲਾਂ ਦੀ ਘਾਟ ਕਾਰਨ ਖ਼ਾਸ ਰੰਗਾਂ ਨੂੰ ਨਹੀਂ ਪਹਿਚਾਣ ਸਕਦਾ । ਇਸ ਰੋਗ ਦਾ ਕੋਈ ਇਲਾਜ ਨਹੀਂ ਹੈ । ਅਜਿਹਾ ਵਿਅਕਤੀ ਸਾਰੀਆਂ ਵਸਤੂਆਂ ਨੂੰ ਠੀਕ ਤਰ੍ਹਾਂ ਦੇਖ ਸਕਦਾ ਹੈ ਪਰ ਕੁਝ ਰੰਗਾਂ ਦੀ ਪਹਿਚਾਣ ਨਹੀਂ ਕਰ ਸਕਦਾ ।

IV. ਪੈਸਬਾਇਓਪੀਆ (Presbiopia) – ਇਹ ਰੋਗ ਉਮਰ ਨਾਲ ਸੰਬੰਧਿਤ ਹੈ । ਲਗਪਗ ਸਾਰੇ ਵਿਅਕਤੀਆਂ ਨੂੰ ਇਹ ਰੋਗ 40 ਵਰੇ ਦੀ ਉਮਰ ਦੇ ਬਾਅਦ ਹੋ ਜਾਂਦਾ ਹੈ । ਅੱਖ ਦੇ ਲੈੱਨਜ਼ ਦੀ ਲਚਕ ਉਮਰ ਦੇ ਨਾਲ ਘੱਟ ਹੋ ਜਾਂਦੀ ਹੈ । ਸਿਲਰੀ ਪੱਠੇ ਅੱਖ ਦੇ ਲੈੱਨਜ਼ ਦੀ ਫੋਕਸ ਦੂਰੀ ਨੂੰ ਬਦਲ ਨਹੀਂ ਪਾਉਂਦੇ ਜਿਸ ਕਾਰਨ ਨੇੜੇ ਦੀਆਂ ਵਸਤੂਆਂ ਸਾਫ਼ ਦਿਖਾਈ ਨਹੀਂ ਦਿੰਦੀਆਂ । ਨਿਕਟ ਦ੍ਰਿਸ਼ਟੀ ਅਤੇ ਦੂਰ ਦ੍ਰਿਸ਼ਟੀ ਦੇ ਮਿਲੇ-ਜੁਲੇ ਇਸ ਰੋਗ ਨੂੰ ਦੂਰ ਕਰਨ ਦੇ ਲਈ ਉੱਤਲ ਅਤੇ ਅਵਤ ਲੈਨਜ਼ ਤੋਂ ਯੁਕਤ ਦੋ ਚਸ਼ਮੇ ਜਾਂ ਬਾਈਫੋਕਲ ਚਸ਼ਮੇ ਵਿੱਚ ਦੋਵੇਂ ਲੈੱਨਜ਼ਾਂ ਦਾ ਨਾਲ-ਨਾਲ ਪ੍ਰਯੋਗ ਕਰਕੇ ਸੁਧਾਰਿਆ ਜਾ ਸਕਦਾ ਹੈ ।

V. ਐਸਟੇਗਮੇਟਿਜ਼ਮ (Astigmatism) – ਇਸ ਦੋਸ਼ ਵਾਲਾ ਵਿਅਕਤੀ ਆਪਣੀਆਂ ਦੋਵਾਂ ਅੱਖਾਂ ਨੂੰ ਇੱਕੋ ਸਮੇਂ ਫੋਕਸ ਨਹੀਂ ਕਰ ਸਕਦਾ । ਇਹ ਰੋਗ ਕਾਰਨੀਆ ਦੇ ਪੂਰਨ ਰੂਪ ਵਿੱਚ ਗੋਲਾਕਾਰ ਨਾ ਹੋਣ ਵਜੋਂ ਹੁੰਦਾ ਹੈ | ਵੱਖ-ਵੱਖ ਦਿਸ਼ਾਵਾਂ ਵਿੱਚ ਵਕ੍ਰਤਾ ਵੱਖ-ਵੱਖ ਹੁੰਦੀ ਹੈ । ਵਿਅਕਤੀ ਲੰਬਾਤਮਕ ਦਿਸ਼ਾ ਵਿੱਚ ਠੀਕ ਪ੍ਰਕਾਰ ਨਾਲ ਦ੍ਰਿਸ਼ਟੀ ਫੋਕਸ ਨਹੀਂ ਕਰ ਪਾਉਂਦਾ । ਇਸ ਰੋਗ ਨੂੰ ਸਿਲੰਡਰੀਕਲ ਚਸ਼ਮੇ ਨਾਲ ਸੁਧਾਰਿਆ ਜਾ ਸਕਦਾ ਹੈ ।

ਪ੍ਰਸ਼ਨ 3.
ਪ੍ਰਿਜ਼ਮ ਕਿਸ ਨੂੰ ਕਹਿੰਦੇ ਹਨ ? ਚਿੱਤਰ ਬਣਾ ਕੇ ਪ੍ਰਿਜ਼ਮ ਦੁਆਰਾ ਪ੍ਰਕਾਸ਼ ਦਾ ਵਿਚਲਨ ਸਮਝਾਓ ।.
ਉੱਤਰ-
ਪਿਜ਼ਮ – ਕਿਸੇ ਪਾਰਦਰਸ਼ੀ ਮਾਧਿਅਮ ਦਾ ਉਹ ਭਾਗ ਜਿਹੜਾ ਕਿਸੇ ਕੋਣ ਤੇ ਝੁਕੇ ਹੋਏ ਦੋ ਸਮਤਲ ਸੜਾਵਾਂ ਦੇ ਵਿੱਚ ਸਥਿਤ ਹੁੰਦਾ ਹੈ, ਪ੍ਰਿਜ਼ਮ ਕਹਾਉਂਦਾ ਹੈ । ਪ੍ਰਿਜ਼ਮ ਦੇ ਜਿਨ੍ਹਾਂ ਸੜਾਵਾਂ ਤੋਂ ਅਪਵਰਤਨ ਹੁੰਦਾ ਹੈ, ਉਨ੍ਹਾਂ ਨੂੰ ਅਪਵਰਤਕ ਸਤਹਿ ਆਖਦੇ ਹਨ ਅਤੇ ਇਨ੍ਹਾਂ ਦੇ ਵਿਚਕਾਰਲੇ ਕੋਣ ਨੂੰ ਅਪਵਰਤਨ ਕੋਣ ਕਹਿੰਦੇ ਹਨ ।
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 6

ਪ੍ਰਿਜ਼ਮ ਦੁਆਰਾ ਪ੍ਰਕਾਸ਼ ਦਾ ਵਿਚਲਨ – ਮੰਨ ਲਓ PQR ਕੱਚ ਦੇ ਇੱਕ ਪ੍ਰਿਜ਼ਮ ਦਾ ਮੁੱਖ ਕਾਟ (ਪਛੇਦ) ਹੈ । ਮੰਨ ਲਓ ਇੱਕ ਪ੍ਰਕਾਸ਼ ਕਿਰਨ BC ਪਿਜ਼ਮ ਦੀ ਸਤਹਿ PR ਦੇ ਬਿੰਦੁ ਤੇ ਆਪਤਿਤ ਹੈ । ਇਸ ਸਤਹਿ ਤੇ ਅਪਵਰਤਨ ਹੋਣ ਤੋਂ ਬਾਅਦ ਇਹ ਪ੍ਰਕਾਸ਼ ਕਿਰਨ ਬਿੰਦੁ ਤੇ ਖਿੱਚੇ ਗਏ ਅਭਿਲੰਬ ਵੱਲ ਝੁੱਕ ਜਾਂਦੀ ਹੈ ਅਤੇ CD ਦਿਸ਼ਾ ਵਿੱਚ ਚਲੀ ਜਾਂਦੀ ਹੈ । ਕਿਰਨ CD ਦੂਜੀ ਅਪਵਰਤਕ ਸਤਹਿ OR ਤੇ ਬਿੰਦ D ਤੇ ਖਿੱਚੇ ਗਏ ਅਭਿਲੰਬ ਤੋਂ ਪਰੇ ਹੱਟ ਕੇ DE ਦਿਸ਼ਾ ਵਿੱਚ ਪਿਜ਼ਮ ਤੋਂ ਨਿਰਗਮਨ ਕਰਦੀ ਹੈ । ਇਸ ਲਈ ਪ੍ਰਿਜ਼ਮ BC ਦਿਸ਼ਾ ਵਿੱਚ ਆਉਣ ਵਾਲੀ ਕਿਰਨ ਨੂੰ DE ਦਿਸ਼ਾ ਵਿੱਚ ਵਿਚਲਿਤ ਕਰ ਦਿੰਦਾ ਹੈ ।
ਇਸ ਤਰ੍ਹਾਂ ਪ੍ਰਿਜ਼ਮ ਪ੍ਰਕਾਸ਼ ਦੀ ਦਿਸ਼ਾ ਵਿੱਚ ਕੋਈ ਵਿਚਲਨ ਪੈਦਾ ਕਰ ਦਿੰਦਾ ਹੈ । ਅਪਾਤੀ ਕਿਰਨ BC ਨੂੰ ਅੱਗੇ ਵੱਲ ਨਿਰਗਮਨ ਕਿਰਨ DE ਨੂੰ ਪਿੱਛੇ ਵੱਲ ਵਧਾਉਣ ਨਾਲ ਇੱਕ ਦੂਜੇ ਨੂੰ ਬਿੰਦੁ G ਤੇ ਕੱਟਦੀ ਹੈ । ਇਨ੍ਹਾਂ ਦੋਨਾਂ ਵਿਚਕਾਰ ਬਣਿਆ ∠FGD ਵਿਚਲਨ ਕੋਣ ਕਹਾਉਂਦਾ ਹੈ । ਇਸ ਨੂੰ δ (ਡੇਲਟਾ) ਰਾਹੀਂ ਪ੍ਰਦਰਸ਼ਿਤ ਕੀਤਾ ਜਾਂਦਾ ਹੈ । ਵਿਚਲਨ ਕੋਣ ਦਾ ਮਾਨ ਪ੍ਰਿਜ਼ਮ ਦੇ ਪਦਾਰਥ ਦੇ
(i) ਅਪਵਰਤਨ ਅੰਕ ਅਤੇ
(ii) ਅਪਾਤੀ ਕਿਰਨ ਦੇ ਆਪਨ ਕੋਣ ‘ਤੇ ਨਿਰਭਰ ਕਰਦਾ ਹੈ ।

ਜੇਕਰ ਪ੍ਰਿਜ਼ਮ ਤੇ ਡਿੱਗਣ ਵਾਲੀ ਕਿਰਨ ਦੇ ਆਪਨ ਕੋਣ ਦੇ ਮਾਨ ਨੂੰ ਲਗਾਤਾਰ ਵਧਾਉਂਦੇ ਜਾਈਏ ਤਾਂ ਵਿਚਲਨ ਕੋਣ δ (ਡੇਲਟਾ) ਦਾ ਮਾਨ ਘੱਟਦਾ ਜਾਂਦਾ ਹੈ ਅਤੇ ਇੱਕ ਖ਼ਾਸ ਆਪਨ ਕੋਣ ਲਈ ਵਿਚਲਨ ਕੋਣ ਨਿਊਨਤਮ ਹੋ ਜਾਂਦਾ ਹੈ । ਇਸ ਨਿਊਨਤਮ ਵਿਚਲਨ ਕੋਣ ਨੂੰ ਅਲਪਤਮ ਵਿਚਲਨ ਕੋਣ ਕਹਿੰਦੇ ਹਨ ।

ਜੇਕਰ ਕਿਸੇ ਪ੍ਰਿਜ਼ਮ ਦਾ ∠A ਅਤੇ ਕਿਸੇ ਰੰਗ ਦੀ ਕਿਰਨ ਲਈ ਅਲਪਮ ਵਿਚਲਨ ਕੋਣ ∠∂ m ਹੈ, ਤਾਂ

ਪ੍ਰਿਜ਼ਮ ਦੇ ਪਦਾਰਥ ਦਾ ਅਪਵਰਤਕ ਅੰਕ (μ) = \(\frac{\sin \frac{\mathrm{A}+\partial m}{2}}{\sin \frac{\mathrm{A}}{2}}\)

ਪ੍ਰਸ਼ਨ 4.
ਪਿਜ਼ਮ ਦੁਆਰਾ ਬੁਰਜ ਪ੍ਰਕਾਸ਼ ਦੇ ਵਰਣ-ਵਿਖੇਪਨ ਤੋਂ ਕੀ ਭਾਵ ਹੈ ? ਲੋੜੀਂਦੇ ਚਿੱਤਰ ਦੁਆਰਾ ਦਰਸਾਓ ਅਤੇ ਵਰਣ-ਵਿਖੇਪਨ ਦਾ ਕਾਰਨ ਵੀ ਸਮਝਾਓ ।
ਜਾਂ
ਪ੍ਰਕਾਸ਼ ਦੀ ਇੱਕ ਕਿਰਨ ਪ੍ਰਿਜ਼ਮ ਵਿੱਚੋਂ ਲੰਘਦੀ ਹੈ ਅਤੇ ਪਰਦੇ ਤੇ ਸਪੈੱਕਟ੍ਰਮ ਪ੍ਰਾਪਤ ਹੁੰਦਾ ਹੈ ।
(ੳ) ਇੱਕ ਚਿੱਤਰ ਬਣਾਓ ਜੋ ਚਿੱਟੇ ਪ੍ਰਕਾਸ਼ ਦਾ ਸਪੈਂਕ ਦਰਸਾਉਂਦਾ ਹੈ ।
(ਅ) ਸਪੈਂਕ ਦੇ ਸੱਤ ਰੰਗਾਂ ਦਾ ਕੁਮਵਾਰ ਨਾਂ ਦੱਸੋ ।
(ੲ) ਸੀਕਮ ਦੇ ਕਿਹੜੇ ਰੰਗ ਦਾ ਵਿਚਲਨ ਸਭ ਤੋਂ ਅਧਿਕ ਅਤੇ ਸਭ ਤੋਂ ਘੱਟ ਹੁੰਦਾ ਹੈ !
ਉੱਤਰ-
ਵਰਣ ਵਿਖੇਪਨ – ਚਿੱਟੇ ਪ੍ਰਕਾਸ਼ ਕਰਨ ਦਾ ਆਪਣੇ ਘਟਕ ਰੰਗਾਂ ਦੀਆਂ ਪ੍ਰਕਾਸ਼ ਕਿਰਨਾਂ ਵਿੱਚ ਵਿਭਾਜਨ ਹੋਣ ਦੇ ਵਰਤਾਰੇ ਨੂੰ ਪ੍ਰਕਾਸ਼ ਦਾ ਵਰਣ-ਵਿਖੇਪਨ ਕਹਿੰਦੇ ਹਨ ।
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 7
(ਉ) ਪਿਜ਼ਮ ਦੁਆਰਾ ਚਿੱਟੇ ਪ੍ਰਕਾਸ ਦਾ ਵਰਣ – ਵਿਖੇਪਨਜਦੋਂ ਸੂਰਜ ਦੀ ਚਿੱਟੇ ਪ੍ਰਕਾਸ਼ ਕਰਨ ਨੂੰ ਕਿਸੇ ਪਿਜ਼ਮ ਵਿੱਚੋਂ ਲੰਘਾਇਆ ਜਾਂਦਾ ਹੈ ਤਾਂ ਉਹ ਅਪਵਰਤਨ ਕਾਰਨ ਆਪਣੇ ਰਸਤੇ ਤੋਂ ਵਿਚਲਿਤ ਹੋ ਕੇ ਪਿਜ਼ਮ ਦੇ ਆਧਾਰ ਵੱਲ ਝੁੱਕ ਕੇ ਵਿਭਿੰਨ ਰੰਗਾਂ ਦੀਆਂ ਕਿਰਨਾਂ ਵਿੱਚ ਵਿਭਾਜਿਤ ਹੋ ਜਾਂਦੀ ਹੈ । ਇਸ ਤਰ੍ਹਾਂ ਉਤਪੰਨ ਹੋਏ ਵਿਭਿੰਨ ਰੰਗਾਂ ਦੇ ਸਮੂਹ ਨੂੰ ਸਪੈਂਕ (Spectrum) ਕਹਿੰਦੇ ਹਨ । ਇਸ ਸੀਕਮ ਇੱਕ ਸਿਰਾ ਲਾਲ ਅਤੇ ਦੂਜਾ ਸਿਰਾ ਵੈਂਗਣੀ ਹੁੰਦਾ ਹੈ ।

(ਅ) ਸਾਧਾਰਨ ਤੌਰ ‘ਤੇ ਸਾਡੀ ਅੱਖ ਨੂੰ ਸਪੈੱਕਟ੍ਰਮ ਦੇ ਸੱਤ ਰੰਗ ਸਮੂਹ ਵਿੱਚ ਵਿਖਾਈ ਦਿੰਦੇ ਹਨ । ਮ੍ਰਿਜ਼ਮ ਦੇ ਆਧਾਰ ਵਲੋਂ ਇਹ ਰੰਗ ਵੈਂਗਣੀ, ਜਾਮਨੀ, ਨੀਲਾ ਅਸਮਾਨੀ, ਹਰਾ, ਪੀਲਾ ਨਾਰੰਗੀ ਅਤੇ ਲਾਲ ਦੇ ਕੂਮ ਵਿੱਚ ਹੁੰਦੇ ਹਨ । ਰੰਗਾਂ ਦੇ ਇਸ ਕੂਮ ਨੂੰ ਅੰਗ੍ਰੇਜ਼ੀ ਦੇ ਅੱਖਰ VIBGYOR (ਵਿਬਗਯੋਰ) ਨਾਲ ਆਸਾਨੀ ਨਾਲ ਯਾਦ ਰੱਖਿਆ ਜਾ ਸਕਦਾ ਹੈ ।

(ੲ) ਜਦੋਂ ਚਿੱਟੇ ਪ੍ਰਕਾਸ਼ ਦੀ ਕਿਰਨ ਪਿਜ਼ਮ ਵਿੱਚੋਂ ਦੀ ਗੁਜ਼ਰਦੀ ਹੈ ਤਾਂ ਚਿੱਟੇ ਪਕਾਸ਼ ਵਿੱਚ ਉਪਸਥਿਤ ਭਿੰਨ-ਭਿੰਨ ਰੰਗਾਂ ਦੀਆਂ ਕਿਰਨਾਂ ਵਿੱਚ ਪਿਜ਼ਮ ਦੁਆਰਾ ਵਿਚਲਨ ਭਿੰਨ-ਭਿੰਨ ਹੁੰਦਾ ਹੈ । ਲਾਲ ਪ੍ਰਕਾਸ਼ ਦੀ ਕਿਰਨ ਵਿੱਚ ਵਿਚਲਨ ਸਭ ਤੋਂ ਘੱਟ ਅਤੇ ਵੈਂਗਣੀ ਵਿੱਚ ਸਭ ਤੋਂ ਅਧਿਕ ਹੁੰਦਾ ਹੈ । ਹੋਰ ਰੰਗਾਂ ਦੀਆਂ ਕਿਰਨਾਂ ਵਿੱਚ ਵਿਚਲਨ ਲਾਲ ਅਤੇ ਵੈਂਗਣੀ ਕਿਰਨਾਂ ਦੇ ਵਿਚਾਲੇ ਹੁੰਦਾ ਹੈ । ਵੈਂਗਣੀ ਰੰਗ ਦੀ ਤਰੰਗ ਲੰਬਾਈ ਸਭ ਤੋਂ ਘੱਟ ਅਤੇ ਲਾਲ ਰੰਗ ਦੀ ਤਰੰਗ ਲੰਬਾਈ ਸਭ ਤੋਂ ਅਧਿਕ ਹੁੰਦੀ ਹੈ ।

ਪ੍ਰਿਜ਼ਮ ਦੁਆਰਾ ਪ੍ਰਕਾਸ਼ ਦੇ ਵਰਣ-ਵਿਖੇਪਨ ਦਾ ਕਾਰਨ – ਕਿਸੇ ਪਾਰਦਰਸ਼ੀ ਪਦਾਰਥ ਜਿਵੇਂ ਕੱਚ ਦਾ ਅਪਵਰਤਨ ਅੰਕ ਪ੍ਰਕਾਸ਼ ਦੇ ਰੰਗ ‘ਤੇ ਨਿਰਭਰ ਕਰਦਾ ਹੈ । ਅਪਵਰਤਨ ਅੰਕ ਲਾਲ ਰੰਗ ਦੇ ਪ੍ਰਕਾਸ਼ ਲਈ ਸਭ ਤੋਂ ਘੱਟ ਅਤੇ ਵੈਂਗਣੀ ਰੰਗ ਦੇ ਪ੍ਰਕਾਸ਼ ਲਈ ਸਭ ਤੋਂ ਅਧਿਕ ਹੁੰਦਾ ਹੈ ।

ਜਦੋਂ ਕੋਈ ਪ੍ਰਕਾਸ਼ ਕਿਰਨ ਕੱਚ ਦੇ ਪ੍ਰਿਜ਼ਮ ਵਿੱਚੋਂ ਲੰਘਦੀ ਹੈ ਤਾਂ ਉਹ ਆਪਣੇ ਰਸਤੇ ਤੋਂ ਵਿਚਲਿਤ ਹੋ ਕੇ ਪ੍ਰਿਜ਼ਮ ਦੇ । ਆਧਾਰ ਵਲ ਝੁੱਕ ਜਾਂਦੀ ਹੈ । ਕਿਉਂਕਿ ਪ੍ਰਕਾਸ਼ ਵਿੱਚ ਉਪਸਥਿਤ ਭਿੰਨ-ਭਿੰਨ ਰੰਗਾਂ ਦੀਆਂ ਕਿਰਨਾਂ ਦਾ ਵਿਚਲਨ ਭਿੰਨ-ਭਿੰਨ ਹੁੰਦਾ ਹੈ, ਇਸ ਲਈ ਲਾਲ ਰੰਗ ਦੇ ਪ੍ਰਕਾਸ਼ ਦੀ ਕਿਰਨ ਪਿਜ਼ਮ ਦੇ ਆਧਾਰ ਵੱਲ ਸਭ ਤੋਂ ਘੱਟ ਅਤੇ ਵੈਂਗਣੀ ਰੰਗ ਦੇ ਪ੍ਰਕਾਸ਼ ਦੀ ਕਿਰਨ ਸਭ ਤੋਂ ਅਧਿਕ ਭੁੱਕੇਗੀ । ਇਸ ਤਰ੍ਹਾਂ ਚਿੱਟੇ ਰੰਗ ਦੇ ਪ੍ਰਕਾਸ਼ ਦਾ ਪ੍ਰਿਜ਼ਮ ਵਿੱਚੋਂ ਲੰਘਣ ਤੇ ਵਰਣ-ਵਿਖੇਪਨ ਹੋ ਜਾਂਦਾ ਹੈ ।

ਆਇਤਾਕਾਰ ਸਲੈਬ ਵਿੱਚ ਚਿੱਟੇ ਰੰਗ ਦੇ ਪ੍ਰਕਾਸ਼ ਦਾ ਵਰਣ-ਵਿਖੇਪਨ ਨਹੀਂ ਹੁੰਦਾ ਕਿਉਂਕਿ ਆਇਤਾਕਾਰ ਸਲੈਂਬ ਦੁਆਰਾ ਕਿਰਨਾਂ ਦਾ ਵਿਚਲਨ ਨਹੀਂ ਹੁੰਦਾ, ਕੇਵਲ ਸਾਇਡ ਵਿਸਥਾਪਨ ਹੁੰਦਾ ਹੈ । ਸਲੈਂਬ ਵਿੱਚੋਂ ਅਪਵਰਤਨ ਮਗਰੋਂ ਆਪਾਤੀ ਕਿਰਨ ਅਤੇ ਨਿਰਗਮਨ ਕਿਰਨ ਇੱਕ-ਦੂਜੇ ਦੇ ਸਮਾਨ ਅੰਤਰ ਹੋ ਜਾਂਦੀਆਂ ਹਨ ।

PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 5.
ਸੂਰਜ ਦਾ ਪ੍ਰਕਾਸ਼ ਵਿਭਿੰਨ ਸੱਤ ਰੰਗਾਂ ਦਾ ਮਿਸ਼ਰਨ ਹੈ | ਪ੍ਰਯੋਗ ਦੁਆਰਾ ਇਸ ਤੱਥ ਦੀ ਪੁਸ਼ਟੀ ਕਿਵੇਂ ਕੀਤੀ ਜਾ ਸਕਦੀ ਹੈ ?
ਜਾਂ
“ਸੂਰਜ ਦਾ ਚਿੱਟਾ ਪ੍ਰਕਾਸ਼ ਵਿਭਿੰਨ ਰੰਗਾਂ ਦਾ ਮਿਸ਼ਰਨ ਹੈ’ ਪ੍ਰਿਜ਼ਮ ਦੀ ਸਹਾਇਤਾ ਨਾਲ ਜ਼ਰੂਰੀ ਕਿਰਨ ਚਿੱਤਰ ਖਿੱਚ ਕੇ ਕਥਨ ਦੀ ਪੁਸ਼ਟੀ ਕਰੋ ।
ਉੱਤਰ-
“ਸੂਰਜ ਦਾ ਪ੍ਰਕਾਸ਼ ਵਿਭਿੰਨ ਸੱਤ ਰੰਗਾਂ ਦਾ ਮਿਸ਼ਰਨ ਹੈ”
ਪਿਜ਼ਮ ਦੁਆਰਾ ਸੂਰਜ ਪ੍ਰਕਾਸ਼ ਦਾ ਸੀਕਮ ਪ੍ਰਾਪਤ ਹੋਣ ਦੇ ਹੇਠ ਲਿਖੇ ਦੋ ਸੰਭਵ ਕਾਰਨ ਹਨ-
(1) ਪ੍ਰਿਜ਼ਮ ਆਪਣੇ ਵਿੱਚੋਂ ਗੁਜ਼ਰਨ ਵਾਲੇ ਪ੍ਰਕਾਸ਼ ਨੂੰ ਆਪ ਹੀ ਵਿਭਿੰਨ ਰੰਗਾਂ ਵਿੱਚ ਰੰਗ ਦਿੰਦਾ ਹੈ ।
(2) ਸੂਰਜ ਦਾ ਪ੍ਰਕਾਸ਼ ਵਿਭਿੰਨ ਸੱਤ ਰੰਗਾਂ ਦੇ ਪ੍ਰਕਾਸ਼ ਤੋਂ ਮਿਲ ਕੇ ਬਣਿਆ ਹੋਇਆ ਹੈ । ਪ੍ਰਿਜ਼ਮ ਇਨ੍ਹਾਂ ਰੰਗਾਂ ਨੂੰ ਵਿਭਾਜਿਤ ਕਰ ਦਿੰਦਾ ਹੈ ।
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 8
ਅਸਲ ਵਿੱਚ ਦੂਜਾ ਕਾਰਨ ਸਹੀ ਹੈ । ਇਸ ਕਾਰਨ ਦੀ ਹੇਠ ਲਿਖੇ ਪ੍ਰਯੋਗ ਦੁਆਰਾ ਪੜਤਾਲ ਕੀਤੀ ਜਾ ਸਕਦੀ ਹੈ ।

ਚਿੱਟੇ ਪ੍ਰਕਾਸ਼ ਦਾ ਘਟਕ ਸੰਤ ਰੰਗਾਂ ਦਾ ਮਿਸ਼ਰਨ ਹੋਣ ਦੀ ਪੜਤਾਲ-
ਯੋਗ-ਪ੍ਰਿਜ਼ਮ 1 ਅਤੇ ਪ੍ਰਿਜ਼ਮ 2 ਨੂੰ ਚਿੱਤਰ ਵਿੱਚ ਦਰਸਾਏ ਢੰਗ ਨਾਲ ਹਨ੍ਹੇਰੇ ਕਮਰੇ ਵਿੱਚ ਰੱਖੋ । ਇਨ੍ਹਾਂ ਦੋਨਾਂ ਪ੍ਰਮਾਂ ਦੇ ਵਿਚਕਾਰ ਇੱਕ ਪਰਦਾ ਰੱਖੋ ਜਿਸ ਵਿੱਚ ਇੱਕ ਬਰੀਕ ਛੇਕ ਹੋਵੇ । ਇੱਕ ਬਰੀਕ ਛੇਕ H ਵਿੱਚੋਂ ਸੂਰਜ ਦਾ ਪ੍ਰਕਾਸ਼ ਕਮਰੇ ਅੰਦਰ ਆਉਣ ਦਿਓ । ਪ੍ਰਿਜ਼ਮ ਦੇ ਦੂਜੇ ਪਾਸੇ ਰੱਖੇ ਪਰਦੇ ਤੇ ਸੀਕਮ ਪ੍ਰਾਪਤ ਕਰੋ । ਪਰਦੇ ਦੇ ਛੇਕ ਵਿੱਚੋਂ ਕਿਸੇ ਇੱਕ ਰੰਗ ਜਿਵੇਂ ਕਿ ਹਰੇ ਰੰਗ ਦੇ ਪ੍ਰਕਾਸ਼ ਨੂੰ ਪਿਜ਼ਮ 2 ਤੇ ਡਿੱਗਣ ਦਿਓ ਅਤੇ ਫਿਜ਼ਮ 2 ਤੋਂ ਨਿਰਗਮਨ ਹੋਏ ਪ੍ਰਕਾਸ਼ ਨੂੰ ਵੇਖੋ । ਮ੍ਰਿਜ਼ਮ 2 ਤੋਂ ਨਵੇਂ ਰੰਗ ਦਾ ਪ੍ਰਕਾਸ਼ ਨਹੀਂ ਪ੍ਰਾਪਤ ਹੁੰਦਾ ਹੈ । ਇਸ ਤਰ੍ਹਾਂ ਪਰਦੇ ਦੇ ਛੇਕ ਦੁਆਰਾ ਲੜੀਵਾਰ ਹਰੇਕ ਰੰਗ ਦਾ ਪ੍ਰਕਾਸ਼ ਪ੍ਰਿਜ਼ਮ 2 ‘ਤੇ ਪਾਉਣ ਨਾਲ ਪ੍ਰਿਜ਼ਮ 2 ਤੋਂ ਨਿਕਲਿਆ ਪ੍ਰਕਾਸ਼ ਉਸ ਰੰਗ ਦਾ ਪ੍ਰਾਪਤ ਹੋਇਆ ਹੈ, ਜਿਸ ਰੰਗ ਦਾ ਪ੍ਰਕਾਸ਼ ਅਸੀਂ ਪਿਜ਼ਮ 2 ‘ਤੇ ਸੁੱਟਿਆ ਸੀ । ਇਸ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਮ੍ਰਿਜ਼ਮ ਪ੍ਰਕਾਸ਼ ਨੂੰ ਰੰਗਦਾ ਨਹੀਂ ਹੈ ।

ਹੁਣ ਦੂਜਾ ਪ੍ਰਿਜ਼ਮ ਜਿਹੜਾ ਬਿਲਕੁਲ ਹਰ ਪੱਖੋਂ ਪਹਿਲੇ ਦੇ ਬਰਾਬਰ ਹੈ ਉਲਟੀ ਸਥਿਤੀ ਵਿੱਚ ਰੱਖੋ ਤਾਂ ਜੋ ਸਪੈਂਕਟਮ ਦੇ ਸਾਰੇ ਰੰਗ ਦੂਜੇ ਉਲਟੇ ਰੱਖੇ ਪ੍ਰਿਜ਼ਮ ਵਿੱਚੋਂ ਦੀ ਹੋ ਕੇ ਗੁਜ਼ਰਦਾ ਹੈ । ਦੂਜੇ ਪ੍ਰਿਜ਼ਮ ਵਿੱਚੋਂ ਨਿਰਗਮਨ ਪ੍ਰਕਾਸ਼ ਪੁੰਜ ਚਿੱਟਾ ਪ੍ਰਕਾਸ਼ ਪ੍ਰਾਪਤ ਹੋਇਆ ਹੈ । ਇਸ ਤੋਂ ਸਿੱਧ ਹੋਇਆ ਹੈ ਕਿ ਕੋਈ ਵੀ ਪ੍ਰਕਾਸ਼ ਜੋ ਸੂਰਜ ਦੇ ਪ੍ਰਕਾਸ਼ ਦੇ ਸਮਾਨ ਸਪੈੱਕਟ੍ਰਮ ਬਣਾਉਂਦਾ ਹੈ ਉਹ ਚਿੱਟਾ ਪ੍ਰਕਾਸ਼ ਹੈ ।
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 9

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਨੁੱਖੀ ਅੱਖ ਨੂੰ ਭਗਵਾਨ ਦਾ ਸਭ ਤੋਂ ਵਧੀਆ ਉਪਹਾਰ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਕਿਹਾ ਜਾਂਦਾ ਹੈ ਕਿ ਅੱਖ ਹੈ ਤਾਂ ਦੁਨੀਆ ਹੈ | ਅੱਖਾਂ ਦੁਆਰਾ ਹੀ ਮਨੁੱਖ ਵੇਖ ਸਕਦਾ ਹੈ । ਅਰਥਾਤ ਉਹ ਵੱਖਵੱਖ ਵਸਤੂਆਂ ਦੀ ਸਹੀ ਪਛਾਣ ਕਰ ਸਕਦਾ ਹੈ । ਰੰਗਾਂ ਦੀ ਪਹਿਚਾਣ ਕਰ ਸਕਦਾ ਹੈ । ਬਿਨਾਂ ਛੁਏ ਛੋਟੇ-ਵੱਡੇ ਵਿੱਚ ਅੰਤਰ ਕਰ ਸਕਦਾ ਹੈ, ਪੜ-ਲਿਖ ਸਕਦਾ ਹੈ ਅਤੇ ਸੰਸਾਰ ਦੀਆਂ ਸਾਰੀਆਂ ਹੈਰਾਨ ਕਰਨ ਵਾਲੀਆਂ ਚੀਜ਼ਾਂ ਨੂੰ ਸਮਝ ਸਕਦਾ ਹੈ । ਇਸੇ ਲਈ ਅੱਖਾਂ ਨੂੰ ਭਗਵਾਨ ਦੇ ਸਭ ਤੋਂ ਉੱਤਮ ਤੋਹਫੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ।

ਪ੍ਰਸ਼ਨ 2.
ਕਿਸੇ ਹਨੇਰੇ ਵਾਲੇ ਕਮਰੇ ਵਿੱਚ ਪ੍ਰਵੇਸ਼ ਕਰਦੇ ਹੀ ਸਾਨੂੰ ਕੁੱਝ ਸਮਾਂ ਕੁੱਝ ਵੀ ਨਹੀਂ ਦਿਖਾਈ ਦਿੰਦਾ ਅਤੇ ਹਨੇਰੇ ਵਿੱਚ ਦੇਰ ਤੱਕ ਰਹਿਣ ਤੋਂ ਅਚਾਨਕ ਬਾਅਦ ਤੇਜ਼ ਪ੍ਰਕਾਸ਼ ਵਿੱਚ ਸਾਡੀਆਂ ਅੱਖਾਂ ਕੁੱਝ ਨਹੀਂ ਦੇਖ ਸਕਦੀਆਂ । ਕਿਉਂ ?
ਉੱਤਰ-
ਕਾਰਨੀਆ ਦੇ ਪਿੱਛੇ ਆਇਰਿਸ (Iris) ਹੁੰਦੀ ਹੈ ਜੋ ਪੁਤਲੀ ਦੇ ਆਕਾਰ ਨੂੰ ਨਿਯੰਤਰਿਤ ਕਰਦੀ ਹੈ । ਇਸਦੇ ਦੁਆਰਾ ਅੱਖ ਵਿੱਚ ਜਾਣ ਵਾਲੇ ਪ੍ਰਕਾਸ਼ ਦੀ ਤੀਬਰਤਾ ਤੇ ਨਿਯੰਤਰਣ ਰੱਖਿਆ ਜਾਂਦਾ ਹੈ । ਜਦੋਂ ਅਸੀਂ ਹਨੇਰੇ ਕਮਰੇ ਵਿੱਚ ਜਾਂਦੇ ਹਾਂ ਤਾਂ ਰੈਟੀਨਾ ਤੇ ਬਣਨ ਵਾਲੇ ਪ੍ਰਤਿਬਿੰਬ ਦੇ ਲਈ ਵੱਧ ਪ੍ਰਕਾਸ਼ ਦੀ ਲੋੜ ਹੁੰਦੀ ਹੈ । ਇਸ ਨੂੰ ਅੰਦਰ ਭੇਜਣ ਲਈ ਪੁਤਲੀ ਨੂੰ ਥੋੜਾ ਫੈਲਾਉਣਾ ਪੈਂਦਾ ਹੈ ਜਿਸ ਵਿੱਚ ਕੁਝ ਸਮਾਂ ਲਗਦਾ ਹੈ । ਉਸ ਸਮੇਂ ਸਾਨੂੰ ਕੁੱਝ ਦਿਖਾਈ ਨਹੀਂ ਦਿੰਦਾ । ਇਸੇ ਤਰ੍ਹਾਂ ਹਨੇਰੇ ਵਿੱਚ ਬੈਠੇ ਰਹਿਣ ਤੋਂ ਬਾਅਦ ਪੁਤਲੀਆਂ ਫੈਲ ਜਾਂਦੀਆਂ ਹਨ ਤਾਂ ਹਨੇਰੇ ਵਿੱਚ ਵੱਧ ਪ੍ਰਕਾਸ਼ ਅੱਖ ਅੰਦਰ ਜਾ ਸਕੇ । ਅਚਾਨਕ ਤੇਜ਼ ਪ੍ਰਕਾਸ਼ ਆ ਜਾਣ ਦੀ ਸਥਿਤੀ ਵਿੱਚ ਪੁਤਲੀ ਨੂੰ ਸਿਕੁੜਨ ਲਈ ਸਮਾਂ ਲਗਦਾ ਹੈ ।

ਪ੍ਰਸ਼ਨ 3.
ਅੱਖ ਦੇ ਡੇਲੇ ਦੇ ਅੱਗੇ ਲੱਗਿਆ ਲੈੱਨਜ਼ ਕਿਹੜਾ ਹੁੰਦਾ ਹੈ ? ਇਸਦਾ ਮੁੱਖ ਕੰਮ ਕੀ ਹੈ ?
ਉੱਤਰ-
ਮਨੁੱਖੀ ਅੱਖ ਦੇ ਡੇਲੇ ਦੇ ਅੱਗੇ ਲੱਗਾ ਲੈਂਜ਼ ਰੇਸ਼ੇਦਾਰ ਜੈਲੀ ਵਰਗਾ ਉੱਤਲ ਲੈਂਜ਼ ਹੁੰਦਾ ਹੈ । ਇਸਦੀ ਵਕਰਤਾ ਸਿਲੀਅਰੀ ਪੱਠਿਆਂ ਨਾਲ ਨਿਯੰਤਰਿਤ ਹੁੰਦੀ ਹੈ । ਕਾਰਨੀਆ ਅਤੇ ਐਕੁਅਸ ਹਿਉਮਰ ਪ੍ਰਕਾਸ਼ ਦੀਆਂ ਵਧੇਰੇ ਕਿਰਨਾਂ ਦਾ ਅਪਵਰਤਨ ਕਰ ਦਿੰਦੀਆਂ ਹਨ । ਕ੍ਰਿਸਟਲੀ ਲੈੱਨਜ਼ ਉਨ੍ਹਾਂ ਦੀ ਫੋਕਸ ਦੂਰੀ ਨੂੰ ਠੀਕ ਰੂਪ ਦਿੰਦਾ ਹੈ ਤਾਂ ਜੋ ਵਸਤੂ ਦਾ ਪ੍ਰਤਿਬਿੰਬ ਰੈਟੀਨਾ ‘ਤੇ ਬਣ ਸਕੇ ।

ਪ੍ਰਸ਼ਨ 4.
ਰੈਟੀਨਾ ਦਾ ਮਨੁੱਖੀ ਅੱਖ ਵਿੱਚ ਕੀ ਕੰਮ ਹੈ ?
ਉੱਤਰ-
ਰੈਟੀਨਾ – ਇਹ ਡੇਲੇ ਦਾ ਅੰਦਰਲਾ ਪਰਦਾ ਹੈ ਜੋ ਬਹੁਤ ਹੀ ਕੋਮਲ ਤਿੱਲੀ ਸਮਾਨ ਹੁੰਦਾ ਹੈ । ਇਸ ਤੇ ਅਣਗਿਣਤ ਪ੍ਰਕਾਸ਼ ਸੰਵੇਦੀ ਕੋਸ਼ਿਕਾਵਾਂ ਹੁੰਦੀਆਂ ਹਨ । ਇਸ ਤੇ ਰਾਂਡ ਅਤੇ ਕੋਨ ਵਰਗੀਆਂ ਰਚਨਾਵਾਂ ਹੁੰਦੀਆਂ ਹਨ ਜੋ ਪ੍ਰਕਾਸ਼ ਅਤੇ ਰੰਗਾਂ ਪ੍ਰਤੀ ਸੰਵੇਦਨਸ਼ੀਲ ਹੁੰਦੀਆਂ ਹਨ । ਇਹੀ ਪ੍ਰਕਾਸ਼ ਦੀ ਸੰਵੇਦਨਾ ਨੂੰ ਸੰਕੇਤਾਂ ਦੇ ਰੂਪ ਵਿੱਚ ਦ੍ਰਿਸ਼ਟੀ ਨਸ ਰਾਹੀਂ ਦਿਮਾਗ਼ ਤਕ ਭੇਜਦੀਆਂ ਹਨ, ਜਿਸ ਕਰਕੇ ਅਸੀਂ ਦੇਖ ਸਕਦੇ ਹਾਂ ।

ਪ੍ਰਸ਼ਨ 5.
ਅਸੀਂ ਬਹੁਤ ਨੇੜੇ ਤੋਂ ਪੜ੍ਹਨ ਵਿੱਚ ਕਠਿਨਾਈ ਕਿਉਂ ਮਹਿਸੂਸ ਕਰਦੇ ਹਾਂ ?
ਉੱਤਰ-
ਨੇਤਰ ਲੈੱਨਜ਼ ਆਪਣੀ ਸ਼ਕਤੀ ਅਤੇ ਗੁਣਾਂ ਦੇ ਕਾਰਨ ਫੋਕਸ ਦੂਰੀ ਨੂੰ ਕੁੱਝ ਹੱਦ ਤਕ ਬਦਲਦਾ ਹੈ ਪਰ ਇੱਕ ਨਿਸਚਿਤ ਹੱਦ ਤੋਂ ਬਾਅਦ ਇਹ ਫੋਕਸ ਦੂਰੀ ਨੂੰ ਨਹੀਂ ਬਦਲ ਸਕਦਾ । ਜੇ ਕੋਈ ਵਸਤੂ ਅੱਖ ਦੇ ਬਹੁਤ ਨੇੜੇ ਰੱਖੀ ਹੋਵੇ ਤਾਂ ਇਸ ਵਿੱਚ ਇੰਨਾ ਪਰਿਵਰਤਨ ਨਹੀਂ ਹੁੰਦਾ ਕਿ ਉਸ ਨੂੰ ਠੀਕ-ਠਾਕ ਦੇਖਣ ਵਿੱਚ ਮੱਦਦ ਮਿਲੇ । ਇਸ ਲਈ ਸਾਨੂੰ ਬਹੁਤ ਨੇੜੇ ਤੋਂ ਪੜ੍ਹਨ ਵਿੱਚ ਕਠਿਨਾਈ ਮਹਿਸੂਸ ਹੁੰਦੀ ਹੈ । ਅਜਿਹਾ ਕਰਨ ਨਾਲ ਅੱਖਾਂ ਤੇ ਦਬਾਓ ਪੈਂਦਾ ਹੈ ਅਤੇ ਧੁੰਦਲਾ ਦਿਸਦਾ ਹੈ ।

PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 6.
ਰੈਟੀਨਾ ਤੋਂ ਦਿਮਾਗ਼ ਤਕ ਸੰਕੇਤ ਕਿਵੇਂ ਪਹੁੰਚਦਾ ਹੈ ?
ਉੱਤਰ-
ਪੁਤਲੀ ਦੇ ਰਸਤੇ ਪ੍ਰਕਾਸ਼ ਕਿਰਨਾਂ ਅੱਖ ਵਿੱਚ ਪ੍ਰਵੇਸ਼ ਕਰਕੇ ਅੱਖ ਲੈਂਨਜ਼ ਦੁਆਰਾ ਰੈਟੀਨਾ ਤੇ ਕਿਸੇ ਵਸਤੂ ਦਾ ਉਲਟਾ, ਛੋਟਾ ਅਤੇ ਵਾਸਤਵਿਕ ਪ੍ਰਤਿਬਿੰਬ ਬਣਾਉਂਦੀਆਂ ਹਨ । ਰੇਟੀਨਾ ਤੇ ਬਹੁਤ ਵੱਡੀ ਸੰਖਿਆ ਵਿੱਚ ਪ੍ਰਕਾਸ਼ ਸੁਰਾਹੀ ਸੈੱਲ ਹੁੰਦੇ ਹਨ ਜਿਹੜੇ ਕਿਰਿਆਸ਼ੀਲ ਹੋ ਕੇ ਬਿਜਲਈ ਸਿਗਨਲ ਉਤਪੰਨ ਕਰਦੇ ਹਨ । ਇਹ ਸਿਗਨਲ ਦਿਸ਼ਾ ਤੰਤ੍ਰਿਕਾਵਾਂ ਰਾਹੀਂ ਦਿਮਾਗ਼ ਤੱਕ ਪਹੁੰਚਾ ਦਿੱਤੇ ਜਾਂਦੇ ਹਨ ਜਿਨ੍ਹਾਂ ਦੀ ਦਿਮਾਗ਼ ਵਿਆਖਿਆ ਕਰਦਾ ਹੈ ।

ਪ੍ਰਸ਼ਨ 7.
ਕਈ ਵਾਰ ਕੁੱਝ ਆਦਮੀ ਦੂਰ ਜਾਂ ਨਿਕਟ ਦੀਆਂ ਵਸਤੂਆਂ ਨੂੰ ਸਪੱਸ਼ਟ ਰੂਪ ਵਿੱਚ ਵੇਖਣ ਲਈ ਅੱਖਾਂ ਸਿੰਗੋੜ ਲੈਂਦੇ ਹਨ । ਕਿਉਂ ?
ਉੱਤਰ-
ਸਾਡੀਆਂ ਅੱਖਾਂ ਦਾ ਲੈਂਜ਼ ਰੇਸ਼ੇਦਾਰ ਜੈਲੀ ਵਰਗਾ ਹੁੰਦਾ ਹੈ ਜਿਸ ਦੀ ਵੜਤਾ ਸਿਲਿਅਰੀ ਪੱਠਿਆਂ ਦੁਆਰਾ ਬਦਲੀ ਜਾ ਸਕਦੀ ਹੈ । ਇਸ ਦੀ ਵਕ੍ਰਤਾ ਵਿੱਚ ਪਰਿਵਰਤਨ ਨਾਲ ਇਸ ਦੀ ਫੋਕਸ ਦੂਰੀ ਪਰਿਵਰਤਿਤ ਹੋ ਜਾਂਦੀ ਹੈ । ਜਦੋਂ ਪੱਠੇ ਢਿੱਲੇ ਜਾਂ ਕਮਜ਼ੋਰ ਹੋ ਜਾਂਦੇ ਹਨ ਤਾਂ ਲੈੱਨਜ਼ ਪਤਲਾ ਹੋ ਜਾਂਦਾ ਹੈ ਜਿਸ ਕਾਰਨ ਲੈਂਨਜ਼ ਦੀ ਫੋਕਸ ਦੁਰੀ ਵੱਧ ਜਾਂਦੀ ਹੈ ਅਤੇ ਸਾਨੂੰ ਦੂਰ ਸਥਿਤ ਵਸਤੂਆਂ ਸਾਫ਼ ਵਿਖਾਈ ਦੇਣ ਲਗਦੀਆਂ ਹਨ । ਸਿਲਿਅਰੀ ਪੱਠਿਆਂ ਨੂੰ ਸਿੰਗੋੜਨ ਨਾਲ ਨੇਤਰ ਲੈੱਨਜ਼ ਦੀ ਵੜਤਾ ਵੱਧ ਜਾਂਦੀ ਹੈ ਅਤੇ ਇਹ ਮੋਟਾ ਹੋ ਜਾਂਦਾ ਹੈ । ਇਸ ਦੇ ਸਿੱਟੇ ਵਜੋਂ ਲੈਂਨਜ਼ ਦੀ ਫੋਕਸ ਦੂਰੀ ਘੱਟ ਹੋ ਜਾਂਦੀ ਹੈ ਜਿਸ ਤੋਂ ਅਸੀਂ ਨਿਕਟ ਦੀਆਂ ਵਸਤੂਆਂ ਨੂੰ ਸਾਫ-ਸਾਫ ਵੇਖਣ ਦੇ ਸਮਰੱਥ ਹੋ ਜਾਂਦੇ ਹਾਂ ।

ਪ੍ਰਸ਼ਨ 8.
ਬੁੱਢੇ ਲੋਕਾਂ ਨੂੰ ਪੜ੍ਹਨ ਲਈ ਅਕਸਰ ਚਸ਼ਮਾ ਕਿਉਂ ਲਗਾਉਣਾ ਪੈਂਦਾ ਹੈ ?
ਉੱਤਰ-
ਲਗਪਗ 60 ਸਾਲ ਦੀ ਉਮਰ ਵਿੱਚ ਦ੍ਰਿਸ਼ਟੀ ਦਾ ਨਿਕਟ ਬਿੰਦੂ 200 cm ਹੋ ਜਾਂਦਾ ਹੈ ਜੋ ਜਵਾਨੀ ਵਿੱਚ ਆਮ ਕਰਕੇ ਠੀਕ ਨਜ਼ਰ ਵਾਲਿਆਂ ਲਈ 25 cm ਦਾ ਹੁੰਦਾ ਹੈ । ਅਜਿਹਾ ਹੋਣ ਕਰਕੇ ਪੜ੍ਹਨ ਵਿੱਚ ਮੁਸ਼ਕਿਲ ਆਉਂਦੀ ਹੈ । ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਉੱਤਲ ਲੈੱਨਜ਼ ਦਾ ਚਸ਼ਮਾ ਲਗਾਉਣਾ ਪੈਂਦਾ ਹੈ ।

ਪ੍ਰਸ਼ਨ 9.
ਸਾਨੂੰ ਇੱਕ ਅੱਖ ਦੀ ਬਜਾਏ ਦੋ ਅੱਖਾਂ ਦਾ ਕੀ ਲਾਭ ਹੈ ?
ਉੱਤਰ-
ਸਾਨੂੰ ਭਗਵਾਨ ਨੇ ਇੱਕ ਅੱਖ ਦੀ ਥਾਂ ਦੋ ਅੱਖਾਂ ਦਿੱਤੀਆਂ ਹਨ ।
ਇਸ ਦੇ ਸਾਨੂੰ ਹੇਠ ਲਿਖੇ ਲਾਭ ਹਨ-

  1. ਸਾਡਾ ਦ੍ਰਿਸ਼ਟੀ ਖੇਤਰ ਵੱਡਾ ਹੋ ਜਾਂਦਾ ਹੈ ।
  2. ਇੱਕ ਅੱਖ ਹੋਣ ਦੀ ਸਥਿਤੀ ਵਿੱਚ ਸਾਡਾ ਖਿਤਿਜ ਦ੍ਰਿਸ਼ਟੀ ਖੇਤਰ ਲਗਭਗ 150° ਹੁੰਦਾ ਪਰੰਤੂ ਦੋ ਅੱਖਾਂ ਹੋਣ ਕਾਰਨ ਹੁਣ ਇਹ ਲਗਭਗ 180° ਹੋ ਜਾਂਦਾ ਹੈ ।
  3. ਕਿਸੇ ਘੱਟ ਪ੍ਰਕਾਸ਼ਿਤ ਵਸਤੂ ਨੂੰ ਵੇਖਣ ਦੀ ਸਮਰੱਥਾ ਇੱਕ ਅੱਖ ਦੀ ਤੁਲਨਾ ਵਿੱਚ ਦੋ ਅੱਖਾਂ ਦੀ ਵੱਧ ਜਾਂਦੀ ਹੈ ।

ਪ੍ਰਸ਼ਨ 10.
ਮੋਤੀਆਬਿੰਦ (Cataract) ਕਿਸ ਨੂੰ ਕਹਿੰਦੇ ਹਨ ? ਇਸਦਾ ਕੀ ਉਪਚਾਰ ਹੈ ?
ਉੱਤਰ-
ਮੋਤੀਆਬਿੰਦ – ਅੱਖ ਦੇ ਲੈੱਨਜ਼ ਦੇ ਪਿੱਛੇ ਕਈ ਕਾਰਨਾਂ ਕਰਕੇ ਇੱਕ ਝਿੱਲੀ ਜੰਮ ਜਾਂਦੀ ਹੈ ਜਿਸ ਕਾਰਨ ਪਾਰਦਰਸ਼ੀ ਲੈਂਨਜ਼ ਵਿਚੋਂ ਪ੍ਰਕਾਸ਼ ਕਿਰਨਾਂ ਨੂੰ ਲੰਘਣ ਵਿੱਚ ਰੁਕਾਵਟ ਪੈਦਾ ਹੁੰਦੀ ਹੈ । ਕਈ ਵਾਰ ਲੈੱਨਜ਼ ਪੂਰੀ ਤਰ੍ਹਾਂ ਅਪਾਰਦਰਸ਼ੀ ਬਣ ਜਾਂਦਾ ਹੈ । ਇਸ ਖ਼ਰਾਬ ਲੈਂਨਜ਼ ਨੂੰ ਸਰਜਰੀ ਦੁਆਰਾ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਉਸਦੇ ਸਥਾਨ ‘ਤੇ ਠੀਕ ਸ਼ਕਤੀ ਦਾ ਕਾਂਟੈਕਟ ਲੈੱਨਜ਼ ਜਾਂ ਫਿਰ ਸਰਜਰੀ ਤੋਂ ਬਾਅਦ ਚਸ਼ਮਾ ਲਗਾਉਣ ਤੋਂ ਬਾਅਦ ਠੀਕ ਦਿਖਾਈ ਦੇਣ ਲਗਦਾ ਹੈ ।

ਪ੍ਰਸ਼ਨ 11.
ਅੱਖਾਂ ਦੀ ਵਿਕ੍ਰਿਤੀ (ਵਿਗਾੜ) ਕਿਸ-ਕਿਸ ਕਾਰਨ ਸੰਭਵ ਹੋ ਸਕਦਾ ਹੈ ?
ਉੱਤਰ-
ਅੱਖਾਂ ਬਹੁਤ ਨਾਜ਼ੁਕ ਅਤੇ ਸੰਵੇਦਨਸ਼ੀਲ ਗਿਆਨ ਇੰਦਰੀ ਹੈ ਅਤੇ ਦ੍ਰਿਸ਼ਟੀ ਤੰਤ੍ਰ ਦੇ ਕਿਸੇ ਵੀ ਭਾਗ ਦੇ ਨੁਕਸਾਨ ਹੋਣ ਕਾਰਨ ਇਹ ਹਮੇਸ਼ਾ ਲਈ ਖ਼ਰਾਬ ਹੋ ਸਕਦੀਆਂ ਹਨ । ਕਾਰਨੀਆ, ਪੁਤਲੀ, ਨੇਤਰ ਲੈੱਨਜ਼, ਵਿਟਰੀਅਸ ਹਿਉਮਰ, ਰੈਟੀਨਾ, ਤੰਤ੍ਰਿਕਾ ਆਦਿ ਕਿਸੇ ਵੀ ਨੁਕਸ ਹੋਣ ਤੇ ਅੱਖਾਂ ਦੀ ਵਿਕ੍ਰਿਤੀ ਵਿਗਾੜ ਪੈਣਾ ਸੰਭਵ ਹੈ ।

PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 12.
ਨੇਤਰਦਾਨ ਦੀ ਕੀ ਜ਼ਰੂਰਤ ਹੈ । ਸਪੱਸ਼ਟ ਕਰੋ ।
ਉੱਤਰ-
ਨੇਤਰ ਦਾਨ ਬਹੁਤ ਵੱਡਾ ਦਾਨ ਮੰਨਿਆ ਜਾਂਦਾ ਹੈ । ਬਿਨਾਂ ਅੱਖਾਂ ਦੇ ਸੰਸਾਰ ਵਿੱਚ ਹਨੇਰਾ ਅਤੇ ਦੁੱਖ ਭਰਿਆ ਜੀਵਨ ਹੁੰਦਾ ਹੈ । ਇਸ ਸੰਸਾਰ ਵਿੱਚ ਲਗਭਗ 3.5 ਕਰੋੜ ਲੋਕਾੰ ਨੇਤਰਹੀਨ ਹਨ ਜਿਨ੍ਹਾਂ ਵਿੱਚੋਂ 45 ਲੱਖ ਕਾਰਨੀਆ ਦੇ ਅੰਨੇਪਣ ਤੋਂ ਪੀੜਤ ਹਨ । ਇਹਨਾਂ 45 ਲੱਖ ਵਿੱਚੋਂ 60% ਤਾਂ ਉਹ ਬੱਚੇ ਹਨ ਜਿਨ੍ਹਾਂ ਦੀ ਉਮਰ 12 ਸਾਲ ਤੋਂ ਘੱਟ ਹੈ । ਇਨ੍ਹਾਂ ਨੂੰ ਕਾਰਨੀਆ ਲਗਾ ਕੇ ਸੰਸਾਰ ਦਾ ਉਜਾਲਾ ਮੁੜ ਦਿੱਤਾ ਜਾ ਸਕਦਾ ਹੈ । ਇਸ ਲਈ ਮੌਤ ਤੋਂ ਬਾਅਦ ਸਾਨੂੰ ਆਪਣੀਆਂ ਅੱਖਾਂ ਦਾਨ ਕਰਨ ਮਗਰੋਂ ਅਜਿਹੇ ਰੋਗੀਆਂ ਨੂੰ ਰੋਸ਼ਨੀ ਪ੍ਰਾਪਤ ਹੋ ਸਕਦੀ ਹੈ ।

ਪ੍ਰਸ਼ਨ 13.
ਨੇਤਰਦਾਨ ਕਰਨ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-

  1. ਮੌਤ ਤੋਂ ਬਾਅਦ 4 ਤੋਂ 6 ਘੰਟੇ ਵਿੱਚ ਹੀ ਨੇਤਰਦਾਨ ਹੋ ਜਾਣਾ ਚਾਹੀਦਾ ਹੈ ।
  2. ਨੇਤਰਦਾਨ ਨਜ਼ਦੀਕੀ ਨੇਤਰ ਬੈਂਕ ਨੂੰ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਦੀ ਟੀਮ ਦਾਨ ਕਰਨ ਵਾਲੇ ਵਿਅਕਤੀ ਦੇ ਘਰ ਜਾਂ ਫਿਰ ਲਾਗਲੇ ਹਸਪਤਾਲ ਵਿੱਚ 10-15 ਮਿੰਟ ਵਿੱਚ ਅੱਖ ਕੱਢ ਲੈਂਦੀ ਹੈ ।
  3. ਨੇਤਰਦਾਨ ਇੱਕ ਬੜੀ ਸਰਲ ਪ੍ਰਕਿਰਿਆ ਹੈ ਅਤੇ ਕਿਸੇ ਪ੍ਰਕਾਰ ਦਾ ਵਿਰੂਪਣ ਨਹੀਂ ਹੁੰਦਾ ਹੈ ।

ਪ੍ਰਸ਼ਨ 14.
ਸਪੱਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ ਦਾ ਕੀ ਭਾਵ ਹੈ ?
ਉੱਤਰ-
ਸਪੱਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ – ਜੇਕਰ ਵਸਤੂ ਅੱਖ ਦੇ ਬਹੁਤ ਨਿਕਟ ਹੋਵੇ ਤਾਂ ਸਪੱਸ਼ਟ ਤੌਰ ‘ਤੇ ਵਿਖਾਈ ਨਹੀਂ ਦਿੰਦੀ ਹੈ । ਇਸ ਲਈ ਉਹ ਨਿਕਟਤਮ ਬਿੰਦੂ ਜਿਸ ਤੇ ਸਥਿਤ ਵਸਤੂ ਨੂੰ ਅੱਖ ਆਪਣੀ ਵੱਧ ਤੋਂ ਵੱਧ ਅਨੁਕੂਲਣ ਸਮਰੱਥਾ ਲਗਾ ਕੇ ਸਪੱਸ਼ਟ ਵੇਖ ਸਕਦਾ ਹੈ, ਅੱਖ ਦਾ ਨਿਕਟ ਬਿੰਦੁ ਕਹਾਉਂਦਾ ਹੈ | ਅੱਖ ਦੇ ਨਿਕਟ ਬਿੰਦੁ ਤਕ ਦੀ ਦੂਰੀ ਸਪੱਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ ਕਹਾਉਂਦੀ ਹੈ । ਸਾਧਾਰਨ ਅੱਖ ਲਈ ਇਹ ਦੂਰੀ 25 ਸਮ ਹੁੰਦੀ ਹੈ ।

ਪ੍ਰਸ਼ਨ 15.
ਇੱਕ 14 ਸਾਲ ਦਾ ਲੜਕਾ ਉਸ ਤੋਂ 5 ਮੀਟਰ ਦੂਰ ਰੱਖੇ ਹੋਏ ਬਲੈਕ ਬੋਰਡ ਤੇ ਲਿਖੇ ਹੋਏ ਪ੍ਰਸ਼ਨ ਨੂੰ ਚੰਗੀ ਤਰ੍ਹਾਂ ਨਹੀਂ ਵੇਖ ਸਕਦਾ ਹੈ ।
(i) ਉਸ ਦ੍ਰਿਸ਼ਟੀ ਦੋਸ਼ ਦਾ ਨਾਂ ਦੱਸੋ ਜਿਸ ਤੋਂ ਉਹ ਪ੍ਰਭਾਵਿਤ ਹੈ ।
(ii) ਇੱਕ ਲੇਬਲ ਕੀਤੇ ਗਏ ਚਿੱਤਰ ਦੀ ਸਹਾਇਤਾ ਨਾਲ ਦਿਖਾਉ ਕਿ ਇਸ ਦੋਸ਼ ਦਾ ਕਿਵੇਂ ਨਿਵਾਰਣ ਕੀਤਾ ਜਾ ਸਕਦਾ ਹੈ ?
ਉੱਤਰ-
(i) ਉਹ ਲੜਕਾ ਨਿਕਟ ਦ੍ਰਿਸ਼ਟੀ ਦੋਸ਼ ਤੋਂ ਪੀੜਤ ਹੈ ।
(ii) ਇਸ ਦੋਸ਼ ਦੇ ਸੰਸ਼ੋਧਨ ਲਈ ਉੱਚਿਤ ਫੋਕਸ ਦੂਰੀ ਵਾਲੇ ਅਪਸਾਰੀ (ਅਵਤਲ) ਲੈੱਨਜ਼ ਦੀ ਵਰਤੋਂ ਕੀਤੀ ਜਾਂਦੀ ਹੈ ।
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 10

PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 16.
ਮੀਂਹ ਤੋਂ ਬਾਅਦ ਆਕਾਸ਼ ਵਿੱਚ ਸਤਰੰਗੀ ਪੀਂਘ ਕਿਉਂ ਅਤੇ ਕਿਵੇਂ ਬਣਦੀ ਹੈ ? ਚਿੱਤਰ ਸਹਿਤ ਸਪੱਸ਼ਟ ਕਰੋ ।
ਉੱਤਰ-
ਸਤਰੰਗੀ ਪੀਂਘ – ਮੀਂਹ ਤੋਂ ਬਾਅਦ ਕਦੀ-ਕਦੀ ਵਿਖਾਈ ਦੇਣ ਵਾਲਾ ਸੋਹਣਾ ਦ੍ਰਿਸ਼ ਹੈ ਜੋ ਆਕਾਸ਼ ਵਿੱਚ ਆਪਣੇ ਰੰਗਾਂ ਦਾ ਅਦਭੁੱਤ ਨਜ਼ਾਰਾ ਦਿੰਦਾ ਹੈ । ਇਹ ਪ੍ਰਕ੍ਰਿਤਿਕ ਸਪੈਕਟ੍ਰਮ ਹੈ ਜੋ ਮੀਂਹ ਤੋਂ ਬਾਅਦ ਆਕਾਸ਼ ਵਿੱਚ ਪਾਣੀ ਦੀਆਂ ਸੂਖ਼ਮ ਬੂੰਦਾਂ ਵਿੱਚੋਂ ਵਿਖਾਈ ਦਿੰਦਾ ਹੈ । ਇਹ ਵਾਯੂਮੰਡਲ ਵਿੱਚ ਉਪਸਥਿਤ ਪਾਣੀ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਦੁਆਰਾ ਸੂਰਜ ਦੇ ਪ੍ਰਕਾਸ਼ ਦਾ ਵਿਖੇਪਣ ਹੋਣ ਕਾਰਨ ਪ੍ਰਾਪਤ ਹੁੰਦਾ ਹੈ । ਸਤਰੰਗੀ ਪੀਂਘ ਹਮੇਸ਼ਾ ਸੂਰਜ ਦੀ ਵਿਪਰੀਤ ਦਿਸ਼ਾ ਵਿੱਚ ਬਣਦੀ ਹੈ । ਪਾਣੀ ਦੀਆਂ ਸੂਖ਼ਮ ਬੂੰਦਾਂ ਛੋਟੇ ਜ਼ਮਾਂ ਵਜੋਂ ਕਾਰਜ ਕਰਦੀਆਂ ਹਨ । ਸੂਰਜ ਤੋਂ ਆਪਾਤੀ ਪ੍ਰਕਾਸ਼ ਨੂੰ ਬੂੰਦਾਂ ਅਪਵਰਤਿਤ ਅਤੇ ਵਿਖੇਪਿਤ ਕਰਦੀਆਂ ਹਨ ਅਤੇ ਫਿਰ ਇਨ੍ਹਾਂ ਦਾ ਅੰਦਰੂਨੀ ਪਰਾਵਰਤਿਤ ਕਰਦੀਆਂ ਹਨ । ਪਾਣੀ ਦੀਆਂ ਬੂੰਦਾਂ ਤੋਂ ਬਾਹਰ ਨਿਕਲਦੇ ਸਮੇਂ ਪ੍ਰਕਾਸ਼ ਨੂੰ ਮੁੜ ਅਪਵਰਤਿਤ ਕਰ ਦਿੰਦੀਆਂ ਹਨ । ਪ੍ਰਕਾਸ਼ ਦੇ ਅੰਦਰੂਨੀ ਪਰਾਵਰਤਨ ਅਤੇ ਵਿਖੇਪਣ ਕਾਰਨ ਭਿੰਨ ਰੰਗ ਪ੍ਰੇਖਕ ਦੀਆਂ ਅੱਖਾਂ ਤੱਕ ਪਹੁੰਚਦੇ ਹਨ ਜੋ ਪੀਂਘ ਦੀ ਸ਼ਕਲ ਵਿੱਚ ਹੁੰਦੇ ਹਨ ।
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 11

ਪ੍ਰਸ਼ਨ 17.
ਕਾਰਨ ਦੱਸੋ, ਸੂਰਜ ਉਸ ਦੇ ਵਾਸਤਵਿਕ ਚੜ੍ਹਨ (ਉੱਗਣ) ਤੋਂ ਦੋ ਮਿੰਟ ਪਹਿਲਾਂ ਵੇਖਿਆ ਜਾ ਸਕਦਾ ਹੈ ।
ਉੱਤਰ-
ਵਾਯੁਮੰਡਲੀ ਅਪਵਰਤਨ ਕਾਰਨ, ਸੂਰਜ ਤੋਂ ਆਉਣ ਵਾਲੀਆਂ ਕਿਰਨਾਂ ਵਾਯੂਮੰਡਲ ਵਿੱਚ ਪ੍ਰਵੇਸ਼ ਕਰਨ ਸਮੇਂ ਅਭਿਲੰਬ ਵੱਲ ਝੁੱਕ ਜਾਂਦੀਆਂ ਹਨ ਜਿਸ ਦੇ ਸਿੱਟੇ ਵਜੋਂ ਸੂਰਜ ਦੀ ਵਾਸਤਵਿਕ ਸਥਿਤੀ ਜਦੋਂ ਖਿਤਿਜ ਦੇ ਹੇਠਾਂ ਹੁੰਦੀ ਹੈ, ਸੂਰਜ ਸਾਨੂੰ ਵਿਖਾਈ ਦਿੰਦਾ ਹੈ । ਇਸੇ ਤਰ੍ਹਾਂ ਸੂਰਜ ਡੁੱਬਣ ਸਮੇਂ ਜਦੋਂ ਸੂਰਜ ਖਿਤਿਜ ਹੇਠਾਂ ਚਲਾ ਜਾਂਦਾ ਹੈ, ਸੂਰਜ ਦੀ ਆਭਾਸੀ ਸਥਿਤੀ ਵਿਖਾਈ ਦਿੰਦੀ ਹੈ । ਇਸ ਤਰ੍ਹਾਂ ਸੂਰਜ ਵਾਸਤਵਿਕ ਸੂਰਜ ਨਿਕਲਣ ਤੋਂ 2 ਮਿੰਟ ਪਹਿਲਾਂ ਅਤੇ ਵਾਸਤਵਿਕ ਸੂਰਜ ਡੁੱਬਣ ਤੋਂ 2 ਮਿੰਟ ਬਾਅਦ ਤੱਕ ਵਿਖਾਈ ਦਿੰਦਾ ਹੈ ।

ਪ੍ਰਸ਼ਨ 18.
ਸੂਰਜ ਨਿਕਲਣ ਅਤੇ ਸੂਰਜ ਡੁੱਬਣ ਸਮੇਂ ਸੂਰਜ ਦਾ ਚੱਕਰ ਚਪਟਾ ਕਿਉਂ ਪ੍ਰਤੀਤ ਹੁੰਦਾ ਹੈ ?
ਉੱਤਰ-ਵਾਯੂਮੰਡਲੀ ਅਪਵਰਤਨ ਦੇ ਕਾਰਨ ਸੂਰਜ ਸਾਨੂੰ ਵਾਸਤਵਿਕ ਸੂਰਜ ਨਿਕਲਣ ਤੋਂ 2 ਮਿੰਟ ਪਹਿਲਾਂ ਹੀ ਵਿਖਾਈ ਦੇਣ ਲਗਦਾ ਹੈ ਅਤੇ ਵਾਸਤਵਿਕ ਸੂਰਜ ਛਿਪਣ ਤੋਂ 2 ਮਿੰਟ ਬਾਅਦ ਤੱਕ ਵਿਖਾਈ ਦਿੰਦਾ ਹੈ । ਵਾਸਤਵਿਕ ਸੂਰਜ ਨਿਕਲਣ
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 12
ਦਾ ਅਰਥ ਹੈ ਕਿ ਸੂਰਜ ਦੁਆਰਾ ਅਸਲ ਵਿੱਚ ਖਿਤਿਜ ਨੂੰ ਪਾਰ ਕਰਨਾ । ਸੂਰਜ ਦੀ ਖਿਤਿਜ ਦੇ ਸਾਪੇਖ ਵਾਸਤਵਿਕ ਅਤੇ ਆਭਾਸੀ ਸਥਿਤੀਆਂ ਚਿੱਤਰ ਵਿੱਚ ਦਰਸਾਈਆਂ ਗਈਆਂ ਹਨ। ਵਾਸਤਵਿਕ ਸੂਰਜ ਦੇ ਛਿਪਣ ਅਤੇ ਆਭਾਸੀ ਸੂਰਜ ਛਿਪਣ ਵਿੱਚ ਸਮੇਂ ਦਾ ਅੰਤਰ ਲਗਭਗ 2 ਮਿੰਟ ਹੈ । ਇਸ ਵਰਤਾਰੇ ਦੇ ਕਾਰਨ ਹੀ ਸੂਰਜ ਨਿਕਲਣ ਅਤੇ ਸੂਰਜ ਛਿਪਣ ਦੇ ਸਮੇਂ ਸੂਰਜ ਦਾ ਚੱਕਰ ਚਪਟਾ ਵਿਖਾਈ ਦਿੰਦਾ ਹੈ ।

ਪ੍ਰਸ਼ਨ 19.
ਟਿੰਡਲ ਪ੍ਰਭਾਵ ਕੀ ਹੈ ? ਸਮਝਾਓ । ਇਸ ਪ੍ਰਭਾਵ ਦੇ ਉਦਾਹਰਨ ਵੀ ਦਿਓ ।
ਉੱਤਰ-
ਟੰਡਲ ਪ੍ਰਭਾਵ (Tyndall Effect) – ਜਿਵੇਂ ਹਨੇਰੇ ਕਮਰੇ ਵਿੱਚ ਪ੍ਰਕਾਸ਼ ਦੀ ਕਿਰਨ ਵਿੱਚ, ਹਵਾ ਵਿੱਚ ਮੌਜੂਦ ਧੂੜ ਕਣ ਚਮਕਦੇ ਹੋਏ ਵਿਖਾਈ ਦਿੰਦੇ ਹਨ, ਉਸੇ ਤਰ੍ਹਾਂ ਲੈੱਨਜ਼ ਦੁਆਰਾ ਕੇਂਦ੍ਰਿਤ ਪ੍ਰਕਾਸ਼ ਨੂੰ ਕੋਲਾਇਡੀ ਘੋਲ ਵਿੱਚੋਂ ਲੰਘਾ ਕੇ ਸਮਕੋਣ ਦਿਸ਼ਾ ਵਿੱਚ ਰੱਖੀ ਗਈ ਸੂਖ਼ਮਦਰਸ਼ੀ ਦੁਆਰਾ ਦੇਖਣ ਨਾਲ ਇਹ ਕੋਲਾਇਡੀ ਕਣ ਹਨੇਰੇ ਵਿੱਚ ਚਮਕਦੇ ਹੋਏ ਵਿਖਾਈ ਦਿੰਦੇ ਹਨ । ਇਸ ਘਟਨਾ ਦੇ ਆਧਾਰ ‘ਤੇ ਵਿਗਿਆਨਿਕ ਟਿੰਡਲ ਨੇ ਕੋਲਾਡੀ ਘੋਲਾਂ ਵਿੱਚ ਇਸ ਪ੍ਰਭਾਵ ਦਾ ਅਧਿਐਨ ਕੀਤਾ ਜਿਸ ਨੂੰ ਟਿੰਡਲ ਪ੍ਰਭਾਵ ਕਿਹਾ ਗਿਆ । ਇਸ ਲਈ ਕੋਲਾਇਡੀ ਕਣਾਂ ਦੁਆਰਾ ਪ੍ਰਕਾਸ਼ ਦੇ ਖਿਡਣ ਕਾਰਨ ਟਿੰਡਲ ਪ੍ਰਭਾਵ ਵਾਪਰਦਾ ਹੈ । ਕੋਲਾਇਤੀ ਕਣਾਂ ਦਾ ਸਾਇਜ਼ ਪ੍ਰਕਾਸ਼ ਦੀ ਤਰੰਗ ਲੰਬਾਈ ਤੋਂ ਘੱਟ ਹੁੰਦਾ ਹੈ । ਇਸ ਲਈ ਪ੍ਰਕਾਸ਼ ਕਿਰਨਾਂ ਦਾ ਕੋਲਾਇਡੀ ਕਣਾਂ ਤੇ ਪੈਣ ਨਾਲ ਇਹ ਪ੍ਰਕਾਸ਼ ਊਰਜਾ ਨੂੰ ਸੋਖ ਕੇ ਸਵੈਦੀਪਤ ਹੋ ਜਾਂਦੇ ਹਨ | ਸੋਖਿਤ ਉਰਜਾ ਦਾ ਦੁਬਾਰਾ ਛੋਟੀਆਂ ਤਰੰਗਾਂ ਦੇ ਪ੍ਰਕਾਸ਼ ਦੇ ਰੂਪ ਵਿੱਚ ਖਿੰਡਰਣ ਕਾਰਨ ਨੀਲੇ ਰੰਗ ਦਾ ਇੱਕ ਕੋਣ ਦਿਖਾਈ ਦਿੰਦਾ ਹੈ ਜਿਸ ਨੂੰ ਟਿੰਡਲ ਕੋਣ ਕਹਿੰਦੇ ਹਨ ਅਤੇ ਇਸ ਵਰਤਾਰੇ ਨੂੰ ਇੰਡਲ ਘਟਨਾ ਕਹਿੰਦੇ ਹਨ ।
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 13

ਟਿੰਡਲ ਪ੍ਰਭਾਵ ਦੇ ਉਦਾਹਰਨ-
(i) ਧੂੜ ਜਾਂ ਧੁੰਏਂ ਨਾਲ ਭਰੇ ਕਮਰੇ ਵਿੱਚ ਕਿਸੇ ਛੇਕ ਵਿੱਚੋਂ ਦਾਖ਼ਲ ਹੋਣ ਵਾਲੇ ਪ੍ਰਕਾਸ਼ ਪੁੰਜ ਵਿੱਚ ਕਣਾਂ ਨੂੰ ਚਮਕਦੇ ਹੋਏ ਤੈਰਦੇ ਵੇਖਣਾ ।
(ii) ਸੰਘਣੇ ਜੰਗਲ ਦੇ ਵਿਤਾਨ ਕੈਨੋਪੀ ਤੋਂ ਸੂਰਜੀ ਕਿਰਨਾਂ ਦਾ ਲੰਘਣਾ ।

ਪ੍ਰਸ਼ਨ 20.
ਨਿਕਟ-ਦ੍ਰਿਸ਼ਟੀ ਦੋਸ਼ ਕੀ ਹੈ ? ਇਸ ਦੋਸ਼ ਵਾਲੇ ਵਿਅਕਤੀ ਦੀ ਅੱਖ ਵਿਚ ਪ੍ਰਤਿਬਿੰਬ ਕਿੱਥੇ ਬਣਦਾ ਹੈ ਅਤੇ ਇਹ ਦੋਸ਼ ਕਿਸ ਕਿਸਮ ਦੀਆਂ ਐਨਕਾਂ ਨਾਲ ਠੀਕ ਕੀਤਾ ਜਾ ਸਕਦਾ ਹੈ ?
ਜਾਂ
ਅੱਖ ਦੇ ਨਿਕਟ-ਦ੍ਰਿਸ਼ਟੀ ਦੋਸ਼ ਦਾ ਕੀ ਕਾਰਨ ਹੈ ? ਇਸ ਨੂੰ ਠੀਕ ਕਿਵੇਂ ਕੀਤਾ ਜਾਂਦਾ ਹੈ ? ਚਿੱਤਰ ਸਹਿਤ ਵਰਣਨ ਕਰੋ ।
ਉੱਤਰ-
II. ਨਿਕਟ ਦ੍ਰਿਸ਼ਟੀ ਦੋਸ਼ (Short sightedness) – ਇਸ ਦੋਸ਼ ਵਾਲੀ ਅੱਖ ਦੇ ਨੇੜੇ ਪਈਆਂ ਵਸਤੂਆਂ ਸਾਫ਼ ਵਿਖਾਈ ਦਿੰਦੀਆਂ ਹਨ ਪਰ ਦੂਰ ਦੀਆਂ ਵਸਤੂਆਂ ਠੀਕ ਵਿਖਾਈ ਨਹੀਂ ਦਿੰਦੀਆਂ ਜਾਂ ਧੁੰਦਲੀਆਂ ਵਿਖਾਈ ਦਿੰਦੀਆਂ ਹਨ । ਇਸ ਤੋਂ ਭਾਵ ਹੈ ਕਿ ਦੁਰੇਡਾ ਬਿੰਦੂ ਅਨੰਤ ਦੀ ਤੁਲਨਾ ਵਿੱਚ ਘੱਟ ਦੂਰੀ ‘ਤੇ ਆ ਜਾਂਦਾ ਹੈ ।
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 4

ਨਿਕ ਦ੍ਰਿਸ਼ਟੀ ਦੇ ਕਾਰਨ – ਇਸ ਦੋਸ਼ ਦੇ ਪੈਦਾ ਹੋਣ ਦੇ ਕਾਰਨ-
(i) ਕ੍ਰਿਸਟਲੀ ਲੈਂਨਜ਼ ਦੀ ਫੋਕਸ ਦੂਰੀ ਦਾ ਘੱਟ ਹੋ ਜਾਣਾ ।
(ii) ਅੱਖ ਦੇ ਡੇਲੇ ਦਾ ਲੰਬਾ ਹੋ ਜਾਣਾ ਅਰਥਾਤ ਰੈਟੀਨਾ ਅਤੇ ਲੈੱਨਜ਼ ਦੇ ਵਿੱਚ ਦੀ ਦੁਰੀ ਦਾ ਵੱਧ ਜਾਣਾ ।

ਨਿਕਟ ਦ੍ਰਿਸ਼ਟੀ ਦੋਸ਼ ਨੂੰ ਦੂਰ ਕਰਨਾ – ਇਸ ਦੋਸ਼ ਨੂੰ ਦੂਰ ਕਰਨ ਲਈ ਅਵਤਲ ਲੈਂਨਜ਼ (Concave lens) ਦਾ ਪ੍ਰਯੋਗ ਕਰਨਾ ਪੈਂਦਾ ਹੈ ਜਿਸਦੀ ਫੋਕਸ ਦੂਰੀ ਅੱਖ ਦੇ ਦੁਰੇਡੇ ਬਿੰਦੂ ਜਿੰਨੀ ਹੁੰਦੀ ਹੈ ।
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 5

PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 21.
ਦੁਰਦਿਸ਼ਟੀ ਦੋਸ਼ ਕਿਸ ਕਾਰਨ ਹੁੰਦਾ ਹੈ ? ਇਸਨੂੰ ਕਿਵੇਂ ਠੀਕ ਕੀਤਾ ਜਾਂਦਾ ਹੈ ? ਚਿੱਤਰ ਬਣਾ ਕੇ ਸਪੱਸ਼ਟ ਕਰੋ ।
ਉੱਤਰ-
I. ਦੂਰ ਦ੍ਰਿਸ਼ਟੀ ਦੋਸ਼ (Long sightedness) – ਇਸ ਦੋਸ਼ ਵਿੱਚ ਵਿਅਕਤੀ ਨੂੰ ਦੁਰ ਪਈਆਂ ਵਸਤੂਆਂ ਤਾਂ ਸਾਫ਼ ਦਿਖਾਈ ਦਿੰਦੀਆਂ ਹਨ ਪਰ ਨੇੜੇ ਦੀਆਂ ਵਸਤੂਆਂ ਦਿਖਾਈ ਨਹੀਂ ਦਿੰਦੀਆਂ । ਇਸ ਦਾ ਕਾਰਨ ਇਹ ਹੈ ਕਿ ਨੇੜੇ ਦੀਆਂ ਵਸਤੂਆਂ ਦਾ ਪ੍ਰਤਿਬਿੰਬ ਰੈਟੀਨਾ ਦੇ ਪਿੱਛੇ ਬਣਦਾ ਹੈ ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ ।
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 2

ਦੂਰ ਦ੍ਰਿਸ਼ਟੀ ਦੋਸ਼ ਦੇ ਕਾਰਨ –
(i) ਨੇਤਰ ਗੋਲਕ ਅੱਖ ਦੇ ਡੇਲੇ ਦਾ ਛੋਟਾ ਹੋਣਾ ।
(ii) ਅੱਖ ਦੇ ਕ੍ਰਿਸਟਲੀ ਲੈਨਜ਼ ਦੀ ਫੋਕਸ ਦੂਰੀ ਦਾ ਵੱਧ ਹੋ ਜਾਣਾ ।
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 3

ਦੂਰ ਦ੍ਰਿਸ਼ਟੀ ਦੋਸ਼ ਨੂੰ ਠੀਕ ਕਰਨਾ – ਇਸ ਦੋਸ਼ ਨੂੰ ਦੂਰ ਕਰਨ ਲਈ ਉੱਤਲ ਲੈੱਨਜ਼ (Convex lens) ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਸ ਲੈੱਨਜ਼ ਦੇ ਪ੍ਰਯੋਗ ਨਾਲ ਨਿਕਟੀ ਬਿੰਦੁ ਤੋਂ ਆਉਣ ਵਾਲੀਆਂ ਪ੍ਰਕਾਸ਼ ਕਿਰਨਾਂ ਕਿਸੇ ਦੂਰ ਦੇ ਬਿੰਦੂ ਤੋਂ ਆਉਂਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ ਅਤੇ ਨੇੜੇ ਪਈਆਂ ਵਸਤੂਆਂ ਸਪੱਸ਼ਟ ਵਿਖਾਈ ਦਿੰਦੀਆਂ ਹਨ ।

ਪ੍ਰਸ਼ਨ 22.
ਅੱਖ ਦਾ ਜ਼ਰਾ-ਦੂਰਦ੍ਰਿਸ਼ਟਤਾ ਅਤੇ ਵਰਣ ਅੰਧਤਾ (ਰੰਗ ਦੇ ਅੰਨ੍ਹੇਪਣ) ਦਾ ਕੀ ਅਰਥ ਹੈ ?
ਉੱਤਰ-
(1) ਜ਼ਰਾ-ਦੂਰਦ੍ਰਿਸ਼ਟਤਾ – ਕੁੱਝ ਵੱਡੀ ਉਮਰ ਵਾਲੇ ਵਿਅਕਤੀਆਂ ਵਿੱਚ ਨਿਕਟ-ਦ੍ਰਿਸ਼ਟੀ ਅਤੇ ਦੂਰ-ਦ੍ਰਿਸ਼ਟੀ ਦੋਸ਼ ਦੋਨੋਂ ਇਕੱਠੇ ਹੋ ਜਾਂਦੇ ਹਨ ਜਿਸ ਨੂੰ ਜ਼ਰਾ-ਦ੍ਰਿਸ਼ਟਤਾ ਕਹਿੰਦੇ ਹਨ । ਅਜਿਹੇ ਵਿਅਕਤੀ ਦੋ-ਫੋਕਸੀ ਐੱਨਜ਼ ਦਾ ਪ੍ਰਯੋਗ ਕਰਦੇ ਹਨ, ਜਿਸ ਦਾ ਉੱਪਰਲਾ ਭਾਗ ਅਵਤਲ ਲੈੱਨਜ਼ ਅਤੇ ਹੇਠਲਾ ਭਾਗ ਉੱਤਲ ਲੈਨਜ਼ ਹੁੰਦੇ ਹਨ । ਉੱਪਰਲਾ ਭਾਗ ਦੂਰ ਦੀਆਂ ਵਸਤੂਆਂ ਅਤੇ ਹੇਠਲਾ ਭਾਗ ਨੇੜੇ ਦੀਆਂ ਵਸਤੂਆਂ ਨੂੰ ਸਪੱਸ਼ਟ ਦੇਖਣ ਵਿੱਚ ਸਹਾਇਤਾ ਕਰਦਾ ਹੈ ।

(2) ਵਰਣ-ਅੰਤਾ (ਜਾਂ ਰੰਗ ਦਾ ਅੰਨ੍ਹਾਪਣ) – ਇਹ ਦ੍ਰਿਸ਼ਟੀ ਦੋਸ਼ ਮਨੁੱਖ ਦੀ ਅੱਖ ਵਿੱਚ ਕੋਨ ਸ਼ਕਲ ਦੇ ਸੈੱਲਾਂ ਦੀ ਘਾਟ ਕਾਰਨ ਹੁੰਦਾ ਹੈ । ਇਨ੍ਹਾਂ ਸੈੱਲਾਂ ਦੀ ਘਾਟ ਕਾਰਨ ਮਨੁੱਖ ਦੀ ਅੱਖ ਕੁੱਝ ਨਿਸਚਿਤ ਰੰਗਾਂ ਲਈ ਸੁਰਾਹੀ ਹੁੰਦੀ ਹੈ ।

ਇਹ ਦੋਸ਼ ਮਨੁੱਖ ਦੀ ਅੱਖ ਵਿੱਚ ਜਨਮ ਤੋਂ ਹੀ ਹੁੰਦਾ ਹੈ (ਅਨੁਵੰਸ਼ਿਕ) ਅਤੇ ਇਸ ਦਾ ਕੋਈ ਇਲਾਜ ਨਹੀਂ ਹੈ । ਇਸ ਦੋਸ਼ ਵਾਲੇ ਮਨੁੱਖ ਸਾਧਾਰਨ ਤੌਰ ‘ਤੇ ਠੀਕ ਤਰ੍ਹਾਂ ਵੇਖ ਸਕਦੇ ਹਨ, ਪਰੰਤੁ ਰੰਗਾਂ ਵਿੱਚ ਅੰਤਰ ਕਰਨਾ ਉਨ੍ਹਾਂ ਲਈ ਸੰਭਵ ਨਹੀਂ ਹੁੰਦਾ ਹੈ । ਇਸ ਰੋਗ ਨੂੰ ਵਰਣ-ਅੰਧ ਜਾਂ ਰੰਗ ਦਾ ਅੰਨਾਪਣ ਕਹਿੰਦੇ ਹਨ ।

ਪ੍ਰਸ਼ਨ 23.
ਇਨ੍ਹਾਂ ਦੀ ਪਰਿਭਾਸ਼ਾ ਦਿਓ ਅਨੁਕੂਲਣ-ਸ਼ਕਤੀ, ਦੁਰੇਡਾ ਬਿੰਦੂ, ਨਿਕਟੀ ਬਿੰਦੂ, ਸਪੱਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ, ਦ੍ਰਿਸ਼ਟੀ ਸਥਿਰਤਾ ।
ਉੱਤਰ-
ਅਨੁਕੂਲਣ ਸ਼ਕਤੀ (Power of accomodation) – ਸਾਡੀ ਅੱਖ ਸਾਰੀਆਂ ਦੁਰ ਅਤੇ ਨੇੜੇ ਪਈਆਂ ਵਸਤੂਆਂ ਨੂੰ ਦੇਖ ਸਕਦੀ ਹੈ । ਅੱਖ ਦੀ ਇਸ ਵਿਸ਼ੇਸ਼ਤਾ ਨੂੰ ਜਿਸ ਦੁਆਰਾ ਅੱਖ ਆਪਣੇ ਲੈੱਨਜ਼ ਦੀ ਸ਼ਕਤੀ ਨੂੰ ਪਰਿਵਰਤਿਤ ਕਰਕੇ ਭਿੰਨ-ਭਿੰਨ ਦੂਰੀਆਂ ‘ਤੇ ਪਈਆਂ ਵਸਤੂਆਂ ਨੂੰ ਦੇਖ ਸਕਦੀ ਹੈ, ਅਨੁਕੂਲਣ ਸ਼ਕਤੀ ਕਿਹਾ ਜਾਂਦਾ ਹੈ ।

ਦੁਰੇਡਾ ਬਿੰਦੂ (Far point) – ਅੱਖ ਤੋਂ ਵੱਧ ਤੋਂ ਵੱਧ ਦੂਰੀ ਤੇ ਸਥਿਤ ਉਹ ਬਿੰਦੁ ਜਿਸ ਤੇ ਰੱਖੀ ਹੋਈ ਵਸਤੂ ਨੂੰ ਅੱਖ ਸਪੱਸ਼ਟ ਰੂਪ ਵਿੱਚ ਵੇਖ ਸਕਦੀ ਹੈ, ਦੁਰੇਡਾ ਬਿੰਦੂ ਕਿਹਾ ਜਾਂਦਾ ਹੈ । ਠੀਕ ਦ੍ਰਿਸ਼ਟੀ ਦੇ ਲਈ ( Nomal eye sight) ਦੁਰੇਡਾ ਬਿੰਦੁ ਅਨੰਤ ਤੇ ਹੁੰਦਾ ਹੈ ।

ਨਿਕਟੀ ਬਿੰਦੂ (Near point) – ਅੱਖ ਤੋਂ ਨਿਊਨਤਮ ਦੂਰੀ ਤੇ ਸਥਿਤ ਉਸ ਬਿੰਦੂ ਨੂੰ ਜਿਸ ਤੇ ਰੱਖੀ ਹੋਈ ਵਸਤੂ ਨੂੰ ਅੱਖ ਸਪੱਸ਼ਟ ਰੂਪ ਨਾਲ ਦੇਖ ਸਕਦੀ ਹੈ, ਨੂੰ ਨਿਕਟੀ ਬਿੰਦੂ ਕਿਹਾ ਜਾਂਦਾ ਹੈ ! |

ਸਪੱਸ਼ਟ ਦਿਸ਼ਟੀ ਦੀ ਨਿਊਨਤਮ ਦੁਰੀ (Least distance of distinct vision) – ਦੁਰੇਡਾ ਬਿੰਦੁ ਅਤੇ ਨਿਕਟੀ ਬਿੰਦੁ ਦੇ ਵਿਚਾਲੇ ਇੱਕ ਅਜਿਹਾ ਬਿੰਦੂ ਹੈ ਜਿੱਥੇ ਵਸਤੂ ਨੂੰ ਰੱਖਣ ਤੇ ਵਸਤੁ ਬਿਲਕੁਲ ਸਪੱਸ਼ਟ ਦਿਖਾਈ ਦਿੰਦੀ ਹੈ ਜਿਸ ਨੂੰ ਸਪੱਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ ਕਿਹਾ ਜਾਂਦਾ ਹੈ : ਤੰਦਰੁਸਤ ਅੱਖ ਦੇ ਲਈ ਸਪੱਸ਼ਟ ਦ੍ਰਿਸ਼ਟੀ ਦੀ ਨਿਊਨਤਮ ਦੂਰੀ 25cm ਹੈ ।

ਦ੍ਰਿਸ਼ਟੀ ਸਥਿਰਤਾ (Persistence of vision) – ਜਦੋਂ ਕਿਸੇ ਵਸਤੂ ਦਾ ਅੱਖ ਦੇ ਰੈਟੀਨਾ ਤੇ ਪ੍ਰਤਿਬਿੰਬ ਬਣਦਾ ਹੈ, ਤਾਂ ਵਸਤੂ ਨੂੰ ਹਟਾ ਦੇਣ ਤੋਂ ਬਾਅਦ ਵੀ ਇਸ ਪ੍ਰਤਿਬਿੰਬ ਦਾ ਪ੍ਰਭਾਵ ਕੁਝ ਸਮੇਂ ਦੇ ਲਈ ਬਣਿਆ ਰਹਿੰਦਾ ਹੈ । ਇਸ ਪ੍ਰਭਾਵ ਨੂੰ ਦ੍ਰਿਸ਼ਟੀ ਸਥਿਰਤਾ ਕਿਹਾ ਜਾਂਦਾ ਹੈ !

ਪ੍ਰਸ਼ਨ 24.
ਅਸਮਾਨ ਦਾ ਰੰਗ ਨੀਲਾ ਕਿਉਂ ਦਿਖਾਈ ਦਿੰਦਾ ਹੈ ?
ਉੱਤਰ-
ਅਸਮਾਨ ਦਾ ਰੰਗ ਨੀਲਾ ਦਿਖਾਈ ਦੇਣਾ – ਜਦੋਂ ਸੂਰਜ ਦਾ ਸਫ਼ੈਦ ਪ੍ਰਕਾਸ਼ ਧਰਤੀ ਦੇ ਵਾਤਾਵਰਣ ਵਿੱਚੋਂ ਗੁਜ਼ਰਦਾ ਹੈ ਤਾਂ ਪ੍ਰਕਾਸ਼ ਦਾ ਵਾਤਾਵਰਣ ਛੋਟੇ-ਛੋਟੇ ਅਣੂਆਂ ਦੁਆਰਾ ਆਪਸੀ ਕਿਰਿਆ ਹੋਣ ਕਾਰਨ ਉਸਦੇ ਵਿਭਿੰਨ ਰੰਗਾਂ ਵਿੱਚ ਖਿੰਡਰਾਓ ਹੁੰਦਾ ਹੈ ।
ਕੈਲੇ ਨਿਯਮ ਅਨੁਸਾਰ, ਪ੍ਰਕਾਸ਼ ਦੇ ਖੰਡਰਾਓ ਦੀ ਤੀਬਰਤਾ, I ∝ \(\frac{1}{\lambda^{4}}\) , ਜਿੱਥੇ λ ਪ੍ਰਕਾਸ਼ ਦੀ ਤਰੰਗ ਲੰਬਾਈ ਹੈ ।

ਕਿਉਂਕਿ ਨੀਲੇ ਰੰਗ ਦੀ ਤਰੰਗ ਲੰਬਾਈ (λB) ਲਾਲ ਰੰਗ ਦੀ ਤਰੰਗ ਲੰਬਾਈ ( λR) ਦੀ ਤੁਲਨਾ ਵਿੱਚ ਬਹੁਤ ਘੱਟ ਹੈ, ਇਸ ਲਈ ਹਵਾ ਦੇ ਅਣੂਆਂ ਦੁਆਰਾ ਨੀਲੇ ਰੰਗ ਦੇ ਪ੍ਰਕਾਸ਼ ਦਾ ਖਿੰਡਰਾਓ ਲਾਲ ਰੰਗ ਦੇ ਪ੍ਰਕਾਸ਼ ਦੇ ਮੁਕਾਬਲੇ ਵੱਧ ਹੁੰਦਾ ਹੈ । ਇਸ ਲਈ ਅਸਮਾਨ ਦਾ ਰੰਗ ਨੀਲਾ ਦਿਖਾਈ ਦਿੰਦਾ ਹੈ ।

PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਸੰਖਿਆਤਮਕ ਪ੍ਰਸ਼ਨ (Numerical Questions)

ਪ੍ਰਸ਼ਨ 1.
ਇੱਕ ਨਿਕਟ-ਦ੍ਰਿਸ਼ਟੀ ਦੋਸ਼ ਵਾਲਾ ਵਿਅਕਤੀ ਆਪਣੀ ਅੱਖ ਤੋਂ 75 cm ਤੋਂ ਵੱਧ ਦੂਰ ਪਈ ਵਸਤੂ ਨੂੰ ਸਪੱਸ਼ਟ ਨਹੀਂ ਵੇਖ ਸਕਦਾ ਹੈ । ਦੂਰ ਪਈਆਂ ਵਸਤੂਆਂ ਨੂੰ ਵੇਖਣ ਲਈ ਕਿਸ ਪ੍ਰਕਾਰ ਦੇ ਅਤੇ ਕਿਸ ਫੋਕਸ ਦੂਰੀ ਵਾਲੇ ਲੈੱਨਜ਼ ਦੀ ਲੋੜ ਹੋਵੇਗੀ ?
ਹੱਲ :
∵ ਵਿਅਕਤੀ 75 cm ਤੋਂ ਦੁਰ ਪਈਆਂ ਵਸਤੂਆਂ ਨੂੰ ਨਹੀਂ ਵੇਖ ਸਕਦਾ ਹੈ, ਇਸ ਲਈ ਦੂਰ ਸਥਿਤ ਵਸਤੂਆਂ ਨੂੰ ਸਪੱਸ਼ਟ ਵੇਖਣ ਲਈ ਉਸਨੂੰ ਇੱਕ ਅਜਿਹੇ ਲੈੱਨਜ਼ ਦੀ ਜ਼ਰੂਰਤ ਪਵੇਗੀ ਜਿਹੜਾ ਦੂਰ (ਸਥਿਤ) ਵਸਤੂ ਦਾ ਪ੍ਰਤਿਬਿੰਬ 75 cm ਦੀ ਦੂਰੀ ‘ਤੇ ਬਣਾਏ ।
ਇੱਥੇ υ = -7 cm, u = ∝, f = ?
ਲੈੱਨਜ਼ ਫਾਰਮੂਲੇ \(\frac{1}{f}=\frac{1}{v}-\frac{1}{u}\) ਦੁਆਰਾ
\(\frac{1}{f}=\frac{1}{-75}-\frac{1}{-\alpha}\)
= \(-\frac{1}{-75}+\frac{1}{\alpha}\)
\(\frac{1}{f}=\frac{-1}{75}\)
∴ f = -75 cm ਰਿਣਾਤਮਕ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਲੈਂਨਜ਼ ਅਵਤਲ ਲੈੱਨਜ਼ ਹੈ ।

ਪ੍ਰਸ਼ਨ 2.
ਇੱਕ ਦੂਰ-ਦ੍ਰਿਸ਼ਟੀ ਦੋਸ਼ ਤੋਂ ਪੀੜਤ ਵਿਅਕਤੀ ਦੀ ਅੱਖ ਦੇ ਲਈ ਨਿਕਟ ਬਿੰਦੂ ਦੀ ਦੂਰੀ 0.50 m ਹੈ । ਇਸ ਵਿਅਕਤੀ ਦੇ ਦ੍ਰਿਸ਼ਟੀ ਦੋਸ਼ ਨੂੰ ਦੂਰ ਕਰਨ ਲਈ ਐਨਕ ਵਿੱਚ ਪ੍ਰਯੋਗ ਕੀਤੇ ਜਾਣ ਵਾਲੇ ਲੈੱਨਜ਼ ਦੀ ਪ੍ਰਕਿਰਤੀ, ਫੋਕਸ ਦੂਰੀ ਅਤੇ ਸਮਰੱਥਾ ਗਿਆਤ ਕਰੋ ।
ਹੱਲ :
ਅੱਖ ਦੀ ਨਿਕਟ ਬਿੰਦੁ ਦੂਰੀ 0.50 m ਹੈ । ਇਸ ਦਾ ਅਰਥ ਹੈ ਕਿ ਵਿਅਕਤੀ 0.50 m ਤੋਂ ਘੱਟ ਦੂਰੀ ਤੇ ਰੱਖੀ ਹੋਈ ਵਸਤੂ ਨੂੰ ਨਹੀਂ ਵੇਖ ਸਕਦਾ ਹੈ । ਇਸ ਲਈ ਉਸ ਨੂੰ ਇੱਕ ਅਜਿਹੇ ਲੈੱਨਜ਼ ਦੀ ਲੋੜ ਪਵੇਗੀ ਜੋ 25 cm ਦੂਰੀ ਤੇ ਰੱਖੀ ਹੋਈ ਵਸਤੂ ਦਾ ਪ੍ਰਤਿਬਿੰਬ 0.50 m ਤੇ ਬਣਾਏ ।
υ = 0.50 m, u = 25 cm = 0. 25 m, f = ?
ਲੈੱਨਜ਼ ਫਾਰਮੂਲੇ ਨੂੰ \(\frac{1}{f}=\frac{1}{v}-\frac{1}{u}\) ਤੋਂ
\(\frac{1}{f}\) = \(\)
= \(\frac{1}{-0.50}-\frac{1}{-0.25}\)
= \(-\frac{1}{0.50}+\frac{1}{0.25}\)
= \(\frac{-1+2}{0.50}\)
= \(\frac{1}{0.50}\)
∵ f = + 0.50 m
ਧਨਾਤਮਕ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਲੈੱਨਜ਼ ਉੱਤਲ ਲੈੱਨਜ਼ ਹੈ । y
ਹੁਣ ਲੈੱਨਜ਼ ਦੀ ਸਮਰੱਥਾ (P) = \(\frac{1}{f}=\frac{1}{0.50}\) = 2 ਡਾਇਆਪਟਰ

ਪ੍ਰਸ਼ਨ 3.
ਇੱਕ ਵਿਅਕਤੀ 20 cm ਦੀ ਦੂਰੀ ‘ਤੇ ਪਈ ਹੋਈ ਕਿਤਾਬ ਪੜ੍ਹ ਸਕਦਾ ਹੈ । ਜੇਕਰ ਕਿਤਾਬ ਨੂੰ 30 cm ਦੂਰ ਰੱਖ ਦਿੱਤਾ ਜਾਵੇ ਤਾਂ ਵਿਅਕਤੀ ਨੂੰ ਐਨਕ ਲਗਾਉਣੀ ਪੈਂਦੀ ਹੈ । ਗਣਨਾ ਕਰੋ-
(i) ਵਰਤੋਂ ਵਿੱਚ ਲਿਆਏ ਗਏ ਲੈੱਨਜ਼ ਦੀ ਫੋਕਸ ਦੂਰੀ
(ii) ਲੈੱਨਜ਼ ਦੀ ਕਿਸਮ
(iii) ਕਿਰਨ ਰੇਖਾ ਚਿੱਤਰ ਬਣਾ ਕੇ ਅੱਖ ਦਾ ਦੋਸ਼ ਸਪੱਸ਼ਟ ਕਰੋ ।
ਹੱਲ :
ਦਿੱਤਾ ਹੈ, υ = -20 cm, u = -30 cm, f = ?
(i) ਲੈੱਨਜ਼ ਫਾਰਮੂਲਾ \(\frac{1}{f}=\frac{1}{v}-\frac{1}{u}\) ਵਿੱਚ ਮੁੱਲ ਰੱਖਣ ਮਗਰੋਂ
\(\frac{1}{f}\) = \(\frac{1}{-20}-\frac{1}{-30}\)
= \(\frac{1}{20}+\frac{1}{30}\)
= –\(\frac{-3+2}{60}\)
= \(\frac{-1}{60}\)
∵ ਵਰਤੋਂ ਵਿੱਚ ਲਿਆਏ ਗਏ ਲੈੱਨਜ਼ ਦੀ ਫੋਕਸ ਦੁਰੀ (f) = 60 cm
(ii) ਕਿਉਂਕਿ ਫੋਕਸ ਦੂਰੀ ਰਿਣਾਤਮਕ ਹੈ ਇਸ ਲਈ ਵਰਤਿਆ ਗਿਆ ਲੈਂਨਜ਼ ਅਵਤਲ ਲੈੱਨਜ਼ ਹੋਵੇਗਾ ।
(iii) ਅੱਖ ਨਿਕਟ ਦ੍ਰਿਸ਼ਟੀ ਦੋਸ਼ ਨਾਲ ਗ੍ਰਸਿਤ ਹੈ ।
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 14

ਪ੍ਰਸ਼ਨ 4.
ਇੱਕ ਨਿਕਟ-ਦ੍ਰਿਸ਼ਟੀ ਦੋਸ਼ ਤੋਂ ਸਿਤ ਰੋਗੀ ਦਾ ਦੂਰ ਬਿੰਦੂ (Far Point) 40 cm ਹੈ । ਇਸ ਨੂੰ ਕਿਸ ਪ੍ਰਕਾਰ ਦੇ ਲੈੱਨਜ਼ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਵਸਤੁਆਂ ਸਾਫ਼ ਵਿਖਾਈ ਦੇਣ । ਫੋਕਸ ਦੁਰੀ ਅਤੇ ਲੈੱਨਜ਼ ਦੀ ਸਮਰੱਥਾ ਵੀ ਪਤਾ ਕਰੋ ।
ਹੱਲ :
ਇੱਥੇ u = -∝ υ = – 40 cm f = ?
ਲੈੱਨਜ਼ ਸੂਤਰ \(\frac{1}{f}=\frac{1}{v}-\frac{1}{u}\) ਦਾ ਪ੍ਰਯੋਗ ਕਰਕੇ
\(\frac{1}{f}\) = \(\frac{1}{-40}-\frac{1}{-\infty}\)
= \(-\frac{1}{40}+\frac{1}{\propto}\)
= \(-\frac{1}{40}\) + 0
= \(-\frac{1}{40}\)
∵ f = – 40 cm
= -0.4 m
ਰਿਣਾਤਮਕ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਲੈਂਨਜ਼ ਅਵਤਲ ਲੈੱਨਜ਼ ਹੈ ।
ਹੁਣ ਲੈੱਨਜ਼ ਦੀ ਸਮਰੱਥਾ p = \(\frac{1}{f}=\frac{1}{-0.4}\)
= -2.5 D
ਇਸ ਲਈ ਰੋਗੀ ਨੂੰ ਅਵਤਲ ਲੈੱਨਜ਼ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਜਿਸ ਦੀ ਸਮਰੱਥਾ – 2.5D ਹੋਵੇ ।

PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 5.
ਇੱਕ ਨਿਕਟ-ਦ੍ਰਿਸ਼ਟੀ ਵਾਲੇ ਵਿਅਕਤੀ ਦਾ ਦੂਰ ਬਿੰਦੂ 20 cm ਹੈ । ਉਸ ਤੋਂ 25 m ਦੂਰ ਰੱਖੇ ਟੈਲੀਵਿਜ਼ਨ ਨੂੰ ਵੇਖਣ ਲਈ ਕਿੰਨੀ ਸਮਰੱਥਾ ਦਾ ਅਤੇ ਕਿਸ ਕਿਸਮ ਦਾ ਲੈਂਨਜ਼ ਪ੍ਰਯੋਗ ਕਰਨਾ ਚਾਹੀਦਾ ਹੈ ?
ਹੱਲ :
ਇੱਥੇ = – 2.5 m, υ = – 20 cm = – 0.2 m, f = ?
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 15
p = – 4.6 D
ਰਿਣਾਤਮਕ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਐੱਨਜ਼ ਅਵਤਲ ਲੈੱਨਜ਼ ਹੈ ਜਿਸ ਦੀ ਸਮਰੱਥਾ -4.6 ਹੈ । .

ਪ੍ਰਸ਼ਨ 6.
ਇੱਕ ਨਿਕਟ-ਦ੍ਰਿਸ਼ਟੀ ਵਾਲੇ ਆਦਮੀ ਦਾ ਨਿਕਟ-ਬਿੰਦੂ 50 cm ਹੈ । ਜੇਕਰ ਉਹ 20 cm ਦੂਰੀ ਤੋਂ ਅਖ਼ਬਾਰ ਪੜ੍ਹਨਾ ਚਾਹੁੰਦਾ ਹੈ ਤਾਂ ਉਸ ਦੀ ਐਨਕ ਦੇ ਲੈੱਨਜ਼ ਦੀ ਸਮਰੱਥਾ ਦੱਸੋ ।
ਹੱਲ :
ਇੱਥੇ u = – 20 cm, υ = – 50 cm, f = ?
ਲੈੱਨਜ਼ ਫਾਰਮੂਲਾ \(\frac{1}{f}=\frac{1}{v}-\frac{1}{u}\) ਦਾ ਪ੍ਰਯੋਗ ਕਰਕੇ
\(\frac{1}{f}\) = \(\frac{1}{-50}-\frac{1}{-20}\)
= \(-\frac{1}{50}+\frac{1}{20}\)
= \(\frac{-2+5}{100}\)
= \(\frac{3}{100}\)
f = \(\frac{100}{3}\) = + 33.3 cm
ਧਨਾਤਮਕ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਲੈੱਨਜ਼ ਦਾ ਉੱਤਲ ਲੈੱਨਜ਼ ਹੈ
ਹੁਣ ਲੈੱਨਜ਼ ਦੀ ਸਮਰੱਥਾ P = PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 16
ਜਾਂ P = \(\frac{100}{\frac{100}{3}}\)
= + 3D
∴ ਉਸ ਵਿਅਕਤੀ ਨੂੰ + 3D ਸਮਰੱਥਾ ਵਾਲੇ ਉੱਤਲ ਲੈੱਨਜ਼ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਨੀਰੋਗ ਅੱਖ ਦਾ ਨਿਕਟ ਬਿੰਦੂ ਕਿੱਥੇ ਸਥਿਤ ਹੁੰਦਾ ਹੈ ?
ਉੱਤਰ-
ਨੀਰੋਗ ਅੱਖ ਦਾ ਨਿਕਟ ਬਿੰਦੂ 25 ਸਮ ਦੂਰੀ ‘ਤੇ ਸਥਿਤ ਹੁੰਦਾ ਹੈ ।

ਪ੍ਰਸ਼ਨ 2.
ਨੀਰੋਗ ਅੱਖ ਦਾ ਦੂਰ ਬਿੰਦੁ ਕਿੱਥੇ ਸਥਿਤ ਹੁੰਦਾ ਹੈ ?
ਉੱਤਰ-
ਨਿਰੋਗ ਅੱਖ ਦਾ ਦੂਰ ਬਿੰਦੂ, ਅਨੰਤ ਬਿੰਦੂ ‘ਤੇ ਸਥਿਤ ਹੁੰਦਾ ਹੈ ।

ਪ੍ਰਸ਼ਨ 3.
ਨਿਕਟ-ਦ੍ਰਿਸ਼ਟੀ ਦੋਸ਼ ਨੂੰ ਦੂਰ ਕਰਨ ਲਈ ਕਿਸ ਪ੍ਰਕਾਰ ਦੇ ਲੈੱਨਜ਼ ਦਾ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਨਿਕਟ-ਦ੍ਰਿਸ਼ਟੀ ਦੋਸ਼ ਨੂੰ ਦੂਰ ਕਰਨ ਲਈ ਅਵਤਲ ਲੈੱਨਜ਼ ਦੀ ਵਰਤੋਂ ਕੀਤੀ ਜਾਂਦੀ ਹੈ ।

PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 4.
ਦੂਰ-ਦ੍ਰਿਸ਼ਟੀ ਦੋਸ਼ ਨੂੰ ਦੂਰ ਕਰਨ ਲਈ ਕਿਸ ਪ੍ਰਕਾਰ ਦੇ ਲੈੱਨਜ਼ ਦਾ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਦੂਰ-ਦ੍ਰਿਸ਼ਟੀ ਦੋਸ਼ ਨੂੰ ਦੂਰ ਕਰਨ ਲਈ ਉੱਤਲ ਲੈੱਨਜ਼ ਦਾ ਉਪਯੋਗ ਕੀਤਾ ਜਾਂਦਾ ਹੈ ।

ਪ੍ਰਸ਼ਨ 5.
ਇੱਕ ਵਿਅਕਤੀ ਦੀ ਐਨਕ ਵਿੱਚ ਅਵਤਲ ਲੈੱਨਜ਼ ਲੱਗਿਆ ਹੋਇਆ ਹੈ ? ਦੱਸੋ ਵਿਅਕਤੀ ਦੀ ਅੱਖ ਵਿੱਚ ਕਿਹੜਾ ਦ੍ਰਿਸ਼ਟੀ ਦੋਸ਼ ਹੈ ?
ਉੱਤਰ-
ਵਿਅਕਤੀ ਦੀ ਅੱਖ ਵਿੱਚ ਨਿਕਟ-ਦ੍ਰਿਸ਼ਟੀ ਦੋਸ਼ ਹੈ ।

ਪ੍ਰਸ਼ਨ 6.
ਇੱਕ ਵਿਅਕਤੀ ਦੀ ਐਨਕ ਵਿੱਚ ਉੱਤਲ ਲੈੱਨਜ਼ ਲੱਗਿਆ ਹੋਇਆ ਹੈ ? ਦੱਸੋ ਉਸ ਵਿਅਕਤੀ ਦੀ ਅੱਖ ਵਿੱਚ ਕਿਹੜਾ ਦ੍ਰਿਸ਼ਟੀ ਦੋਸ਼ ਹੈ ?
ਉੱਤਰ-
ਵਿਅਕਤੀ ਦੀ ਅੱਖ ਵਿੱਚ ਦੂਰ-ਦ੍ਰਿਸ਼ਟੀ ਦੋਸ਼ ਹੈ ।

ਪ੍ਰਸ਼ਨ 7.
ਇੱਕ ਵਿਅਕਤੀ ਦੀ ਐਂਨਕ ਦੇ ਉੱਪਰਲੇ ਭਾਗ ਵਿੱਚ ਅਵਤਲ ਲੈੱਨਜ਼ ਅਤੇ ਹੇਠਲੇ ਭਾਗ ਵਿੱਚ ਉੱਤਲ ਲੈੱਨਜ਼ ਲੱਗਿਆ ਹੋਇਆ ਹੈ । ਉਸ ਵਿਅਕਤੀ ਦੀ ਅੱਖ ਵਿੱਚ ਕਿਹੜਾ-ਕਿਹੜਾ ਦਿਸ਼ਟੀ ਦੋਸ਼ ਹੈ ?
ਉੱਤਰ-
ਵਿਅਕਤੀ ਦੀ ਅੱਖ ਵਿੱਚ ਨਿਕਟ-ਦ੍ਰਿਸ਼ਟੀ ਅਤੇ ਦੂਰ-ਦ੍ਰਿਸ਼ਟੀ ਦੋਸ਼ (ਜ਼ਰਾ ਦ੍ਰਿਸ਼ਟੀ ਦੋਸ਼ ਹੈ ।

ਪ੍ਰਸ਼ਨ 8.
ਇੱਕ ਵਿਅਕਤੀ ਨੂੰ ਪੁਸਤਕ ਪੜ੍ਹਨ ਦੇ ਲਈ ਪੁਸਤਕ ਨੂੰ ਅੱਖ ਤੋਂ 25 cm ਦੂਰ ਰੱਖਣਾ ਪੈਂਦਾ ਹੈ । ਉਸ ਦੀ ਦ੍ਰਿਸ਼ਟੀ ਵਿੱਚ ਕਿਹੜਾ ਦੋਸ਼ ਹੈ ਅਤੇ ਉਸ ਦਾ ਨਿਵਾਰਣ ਕਰਨ ਲਈ ਕਿਸ ਲੈਂਜ਼ ਦਾ ਪ੍ਰਯੋਗ ਕਰਨਾ ਚਾਹੀਦਾ ਹੈ ?
ਉੱਤਰ-
ਦੁਰ-ਦ੍ਰਿਸ਼ਟੀ ਦੋਸ਼ ਹੈ, ਇਸ ਲਈ ਉੱਤਲ ਲੈਨਜ਼ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।

ਪ੍ਰਸ਼ਨ 9.
ਇੱਕ ਵਿਅਕਤੀ ਦੀ ਦ੍ਰਿਸ਼ਟੀ ਸਮਰੱਥਾ ਨੂੰ 25 cm ਤੋਂ ਅਨੰਤ ਤੱਕ ਵਧਾਉਣ ਲਈ ਕਿਸ ਪ੍ਰਕਾਰ ਦੇ ਲੈੱਨਜ਼ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
ਵਿਅਕਤੀ ਦੀ ਦ੍ਰਿਸ਼ਟੀ ਸਮਰੱਥਾ 25 cm ਤੋਂ ਵਧਾ ਕੇ ਅਨੰਤ ਕਰਨ ਲਈ ਅਵਤਲ ਲੈੱਨਜ਼ ਦੀ ਜ਼ਰੂਰਤ ਪੈਂਦੀ ਹੈ ।

PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 10.
ਪ੍ਰਿਜ਼ਮ ਤੋਂ ਨਿਰਗਤ ਪ੍ਰਕਾਸ਼ ਵਿੱਚ ਕਿਸ ਰੰਗ ਦੀ ਕਿਰਨ ਦਾ ਵਿਚਲਨ ਕੋਣ ਸਭ ਤੋਂ ਘੱਟ ਹੁੰਦਾ ਹੈ ?
ਉੱਤਰ-
ਲਾਲ ਰੰਗ ਦੀ ਕਿਰਨ ਦਾ ਵਿਚਲਨ ਕੋਣ ਸਭ ਤੋਂ ਘੱਟ ਹੁੰਦਾ ਹੈ ।

ਪ੍ਰਸ਼ਨ 11.
ਪਿਜ਼ਮ ਦੇ ਨਿਰਗਤ ਪ੍ਰਕਾਸ਼ ਵਿੱਚ ਕਿਸ ਰੰਗ ਦੀ ਕਿਰਨ ਦਾ ਵਿਚਲਨ ਕੋਣ ਸਭ ਤੋਂ ਵੱਧ ਹੁੰਦਾ ਹੈ ?
ਉੱਤਰ-
ਵੈਂਗਣੀ ਰੰਗ ਦੀ ਕਿਰਨ ਦਾ ਵਿਚਲਨ ਕੋਣ ਸਭ ਤੋਂ ਵੱਧ ਹੁੰਦਾ ਹੈ ।

ਪ੍ਰਸ਼ਨ 12.
ਕੱਚ ਦੇ ਪ੍ਰਿਜ਼ਮ ਦੁਆਰਾ ਸਫੈਦ ਪ੍ਰਕਾਸ਼ ਦਾ ਵਿਖੇਪਨ ਕਿੰਨੇ ਰੰਗਾਂ ਵਿੱਚ ਹੁੰਦਾ ਹੈ ?
ਉੱਤਰ-
ਕੱਚ ਦੇ ਪ੍ਰਿਜ਼ਮ ਦੁਆਰਾ ਸਫ਼ੈਦ ਪ੍ਰਕਾਸ਼ ਦਾ ਵਿਖੇਪਨ ਸੱਤ ਰੰਗਾਂ-ਵੈਂਗਣੀ, ਨੀਲਾ, ਅਸਮਾਨੀ, ਹਰਾ, ਪੀਲਾ, ਨਾਰੰਗੀ ਅਤੇ ਲਾਲ ਵਿੱਚ ਹੁੰਦਾ ਹੈ ।

ਪ੍ਰਸ਼ਨ 13.
ਪ੍ਰਿਜ਼ਮ ਤੋਂ ਪ੍ਰਾਪਤ ਸੀਕਮ ਦੇ ਕਿਸ ਰੰਗ ਦੀ ਤਰੰਗ ਲੰਬਾਈ ਸਭ ਤੋਂ ਵੱਧ ਹੁੰਦੀ ਹੈ ?
ਉੱਤਰ-
ਲਾਲ ਰੰਗ ਦੀ ਤਰੰਗ ਲੰਬਾਈ ਸਭ ਤੋਂ ਵੱਧ ਹੁੰਦੀ ਹੈ ।

ਪ੍ਰਸ਼ਨ 14.
ਪ੍ਰਿਜ਼ਮ ਤੋਂ ਪ੍ਰਾਪਤ ਸੀਕਮ ਦੇ ਕਿਸ ਰੰਗ ਦੀ ਲੰਬਾਈ ਸਭ ਤੋਂ ਘੱਟ ਹੁੰਦੀ ਹੈ ?
ਉੱਤਰ-
ਵੈਂਗਣੀ ਰੰਗ ਦੀ ਸਭ ਤੋਂ ਘੱਟ ਤਰੰਗ ਲੰਬਾਈ ਹੈ ।

ਪ੍ਰਸ਼ਨ 15.
ਪ੍ਰਿਜ਼ਮ ਤੋਂ ਪ੍ਰਾਪਤ ਸਪੈੱਕਟ੍ਰਮ ਵਿੱਚ ਕਿਹੜਾ ਰੰਗ ਪ੍ਰਿਜ਼ਮ ਦੇ ਆਧਾਰ ਵੱਲ ਪ੍ਰਾਪਤ ਹੁੰਦਾ ਹੈ ?
ਉੱਤਰ-
ਵੈਂਗਣੀ ਰੰਗ ਪ੍ਰਿਜ਼ਮ ਦੇ ਆਧਾਰ ਵੱਲ ਸਪੈੱਕਟ੍ਰਮ ਵਿੱਚ ਪ੍ਰਾਪਤ ਹੁੰਦਾ ਹੈ ।

PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 16.
ਆਕਾਸ਼ ਦਾ ਰੰਗ ਨੀਲਾ ਕਿਉਂ ਵਿਖਾਈ ਦਿੰਦਾ ਹੈ ?
ਉੱਤਰ-
ਨੀਲੇ ਰੰਗ ਦੇ ਵੱਧ ਖਿੰਡਰਨ ਕਾਰਨ ਆਕਾਸ਼ ਦਾ ਰੰਗ ਨੀਲਾ ਵਿਖਾਈ ਦਿੰਦਾ ਹੈ ।

ਪ੍ਰਸ਼ਨ 17.
ਪੁਲਾੜ ਯਾਤਰੀ ਨੂੰ ਆਕਾਸ਼ ਦਾ ਰੰਗ ਕਿਹੋ ਜਿਹਾ ਵਿਖਾਈ ਦਿੰਦਾ ਹੈ ?
ਉੱਤਰ-
ਪੁਲਾੜ ਯਾਤਰੀਆਂ ਨੂੰ ਆਕਾਸ਼ ਦਾ ਰੰਗ ਕਾਲਾ ਵਿਖਾਈ ਦਿੰਦਾ ਹੈ ।

ਪ੍ਰਸ਼ਨ 18.
ਮਨੁੱਖੀ ਅੱਖ ਵਿੱਚ ਸੈਕਲੇਰਾਟਿਕ ਦਾ ਕੀ ਕੰਮ ਹੈ ?
ਉੱਤਰ-
ਸੈਕਲੇਰਾਟਿਕ ਅੱਖ ਦੇ ਅੰਦਰੂਨੀ ਭਾਗ ਦੀ ਸੁਰੱਖਿਆ ਕਰਦਾ ਹੈ ਅਤੇ ਅੱਖ ਨੂੰ ਆਕਾਰ ਦਿੰਦਾ ਹੈ ।

ਪ੍ਰਸ਼ਨ 19.
ਮਨੁੱਖੀ ਅੱਖ ਵਿੱਚ ਸਿਲਿਅਰੀ ਪੱਠਿਆਂ ਦਾ ਕੀ ਕੰਮ ਹੈ ?
ਉੱਤਰ-
ਸਿਲਿਅਰੀ ਪੱਠੇ ਅੱਖ ਦੇ ਲੈੱਨਜ਼ ਨੂੰ ਜਕੜ ਕੇ ਰੱਖਦੇ ਹਨ ਅਤੇ ਲੈੱਨਜ਼ ਦੀ ਫੋਕਸ ਦੂਰੀ ਨੂੰ ਲੋੜ ਅਨੁਸਾਰ ਪਰਿਵਰਤਿਤ ਕਰਨ ਵਿੱਚ ਸਹਾਇਤਾ ਕਰਦੇ ਹਨ ।

ਪ੍ਰਸ਼ਨ 20.
ਚਿੱਤਰ ਵਿਚ ਕਿਹੜੀ ਪ੍ਰਕਾਸ਼ੀ ਕਿਰਿਆ ਦਰਸਾਈ ਗਈ ਹੈ ?
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 17
ਉੱਤਰ-
ਪ੍ਰਕਾਸ਼ ਦਾ ਵਿਖੇਪਣ ।

PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 21.
ਚਿੱਤਰ ਵਿਚ ਕਿਹੜੀ ਪ੍ਰਕਾਸ਼ੀ ਕਿਰਿਆ ਵਜੋਂ ਤਾਰਾ ਆਪਣੀ ਸਥਿਤੀ ਬਦਲਦਾ ਹੈ ?
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 18
ਉੱਤਰ-
ਪ੍ਰਕਾਸ਼ ਅਪਵਰਤਨ ।

ਪ੍ਰਸ਼ਨ 22.
ਮਨੁੱਖੀ ਅੱਖ ਦਾ ਦ੍ਰਿਸ਼ਟੀ ਦੋਸ਼ ਚਿੱਤਰ ਵਿੱਚ ਦਰਸਾਇਆ ਗਿਆ ਹੈ । ਦੱਸੋ ਇਹ ਕਿਹੜਾ ਦੋਸ਼ ਹੈ ?
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 19
ਉੱਤਰ-
ਦੂਰ ਦ੍ਰਿਸ਼ਟੀ ਦੋਸ਼ ।

ਪ੍ਰਸ਼ਨ 23.
ਹੇਠਾਂ ਦਿੱਤੇ ਚਿੱਤਰ ਵਿੱਚ ਅਵਤਲ ਲੈੱਨਜ਼ ਨਾਲ ਮਨੁੱਖੀ ਅੱਖ ਦਾ ਕਿਹੜਾ ਦੋਸ਼ ਠੀਕ ਕੀਤਾ ਜਾ ਰਿਹਾ ਹੈ ?
PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 20
ਉੱਤਰ-
ਨਿਕਟ ਦ੍ਰਿਸ਼ਟੀ ਦੋਸ਼ ।

ਵਸਤੁਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਸਾਧਾਰਨ ਦ੍ਰਿਸ਼ਟੀ ਦੇ ਵਿਅਕਤੀ ਲਈ ਸਪੱਸ਼ਟ ਦਰਸ਼ਨ ਦੀ ਨਿਊਨਤਮ ਦੂਰੀ ਹੁੰਦੀ ਹੈ, ਲਗਪਗ :
(a) 35 in
(b) 3.5 m
(c) 25 cn
(d) 2.5 cm.
ਉੱਤਰ-
(c) 25 cm.

ਪ੍ਰਸ਼ਨ 2.
ਆਬਜੈਕਟਿਵ ਲੈੱਨਜ਼ ਦੀ ਫੋਕਸ ਦੂਰੀ ਵਿੱਚ ਪਰਿਵਰਤਨ ਕੀਤਾ ਜਾਂਦਾ ਹੈ-
(a) ਪੁਤਲੀ ਦੁਆਰਾ
(b) ਰੈਟਿਨਾ ਦੁਆਰਾ
(c) ਸਿਲੀਅਰੀ ਪੇਸ਼ੀ ਦੁਆਰਾ
(d) ਆਇਰਿਸ ਦੁਆਰਾ
ਉੱਤਰ-
(c) ਸਿਲੀਅਰੀ ਪੇਸ਼ੀ ਦੁਆਰਾ ।

ਪ੍ਰਸ਼ਨ 3.
ਨਿਕਟ ਦਿਸ਼ਟੀ ਦੋਸ਼ ਤੋਂ ਪੀੜਤ ਇੱਕ ਵਿਅਕਤੀ 1.2 m ਤੋਂ ਦੁਰ ਪਈਆਂ ਵਸਤੂਆਂ ਨੂੰ ਨਹੀਂ ਦੇਖ ਸਕਦਾ । ਸਪੱਸ਼ਟ ਦ੍ਰਿਸ਼ਟੀ ਲਈ ਉਹ ਸੰਸ਼ੋਧਕ ਲੈੱਨਜ਼ ਉਪਯੋਗ ਕਰੇਗਾ-
(a) ਅਵਤਲ ਲੈੱਨਜ਼
(b) ਸਿਲੰਡਰੀਕਲ ਨਜ਼
(c) ਉੱਤਲ ਲੈੱਨਜ਼
(d) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(a) ਅਵਤਲ ਲੈੱਨਜ਼ ।

ਪ੍ਰਸ਼ਨ 4.
ਸਾਧਾਰਨ ਮਨੁੱਖੀ ਅੱਖ ਦਾ ਦੁਰ ਬਿੰਦੂ-
(a) 25 cm ’ਤੇ ਹੁੰਦਾ ਹੈ ।
(b) 25 mm ‘ਤੇ ਹੁੰਦਾ ਹੈ
(c) 25 m ‘ਤੇ ਹੁੰਦਾ ਹੈ।
(d) ਅਨੰਤ ‘ਤੇ ਹੁੰਦਾ ਹੈ ।
ਉੱਤਰ-
(a) 25 cm ‘ਤੇ ਹੁੰਦਾ ਹੈ ।

PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 5.
ਮਨੁੱਖੀ ਅੱਖ ਵਿੱਚ ਵਸਤੂ ਦਾ ਪ੍ਰਤਿਬਿੰਬ-
(a) ਪੁਤਲੀ ‘ਤੇ ਬਣਦਾ ਹੈ।
(b) ਪਰਿਤਾਰਿਕਾ ‘ਤੇ ਬਣਦਾ ਹੈ
(c) ਕਾਰਨੀਆ ‘ਤੇ ਬਣਦਾ ਹੈ
(d) ਰੈਟਿਨਾ ‘ਤੇ ਬਣਦਾ ਹੈ !
ਉੱਤਰ-
(d) ਰੈਟਿਨਾ ‘ਤੇ ਬਣਦਾ ਹੈ ।

ਪ੍ਰਸ਼ਨ 6.
ਆਇਰਿਸ ਅੱਖ ਵਿੱਚ ਕਿਸ ਦੇ ਪਿੱਛੇ ਸਥਿਤ ਹੁੰਦਾ ਹੈ ?
(a) ਪੁਤਲੀ
(b) ਰੈਟਿਨਾ
(c) ਕਾਰਨੀਆ
(d) ਅੱਖ ਦਾ ਗੋਲਾ ।
ਉੱਤਰ-
(c) ਕਾਰਨੀਆ

ਪ੍ਰਸ਼ਨ 7.
ਜਦੋਂ ਅੱਖ ਵਿੱਚ ਪ੍ਰਕਾਸ਼ ਕਿਰਨਾਂ ਦਾਖ਼ਲ ਕਰਦੀਆਂ ਹਨ ਤਾਂ ਵਧੇਰਾ ਪ੍ਰਕਾਸ਼ ਕਿਸ ਰਾਹੀਂ ਅਪਵਰਤਿਤ ਹੁੰਦਾ ਹੈ ?
(a) ਕ੍ਰਿਸਟਲੀ ਲੈਂਨਜ਼
(b) ਕਾਰਨੀਆਂ ਦੇ ਬਾਹਰਲੀ ਸੜਾ
(c) ਪੁਤਲੀ
(d) ਆਇਰਿਸ ।
ਉੱਤਰ-
(b) ਕਾਰਨੀਆਂ ਦੇ ਬਾਹਰਲੀ ਸੜਾ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਮਨੁੱਖੀ ਅੱਖ ਵਿੱਚ ਕਿਸੇ ਵਸਤੂ ਦਾ ਪ੍ਰਤਿਬਿੰਬ ……………… ਤੇ ਬਣਦਾ ਹੈ ।
ਉੱਤਰ-
ਰੈਟਿਨਾ

PSEB 10th Class Science Important Questions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

(ii) ਸਾਧਾਰਨ ਨਜ਼ਰ ਵਾਲੇ ਮਨੁੱਖ ਲਈ ਸਾਫ਼-ਸਾਫ਼ ਦਿਖਾਈ ਦੇਣ ਵਾਲੀ ਘੱਟ ਤੋਂ ਘੱਟ ਦੂਰੀ ਲਗਭਗ ………….. ਹੁੰਦੀ ਹੈ ।
ਉੱਤਰ-
25 cm

(iii) ਦੂਰ-ਦ੍ਰਿਸ਼ਟੀ ਦੋਸ਼ ਦਾ ਨਿਵਾਰਣ ……………… ਦੀ ਵਰਤੋਂ ਦੁਆਰਾ ਕੀਤਾ ਜਾਂਦਾ ਹੈ ।
ਉੱਤਰ-
ਉੱਤਲ ਲੈਂਨਜ਼

(iv) ਤਾਰਿਆਂ ਦਾ ਟਿਮਟਿਮਾਣਾ ਤਾਰਿਆਂ ਦੇ ਪ੍ਰਕਾਸ਼ ਦਾ ……………… ਦੇ ਕਾਰਨ ਹੁੰਦਾ ਹੈ ।
ਉੱਤਰ-
ਵਾਯੂਮੰਡਲੀ ਅਪਵਰਤਨ

(v) ਮੀਂਹ ਤੋਂ ਬਾਅਦ ਅਸਮਾਨ ਵਿੱਚ ਸੱਤਰੰਗੀ ਪੀਂਘ ਦਾ ਵਿਖਾਈ ਦੇਣਾ ਸੂਰਜੀ ਪ੍ਰਕਾਸ਼ ਦੇ …………………… ਅਤੇ …………….. ਦੇ ਸਿੱਟੇ ਵਜੋਂ ਹੁੰਦਾ ਹੈ ।
ਉੱਤਰ-
ਪਰਿਖੇਪਣ, ਆਂਤਰਿਕ ਪਰਾਵਰਤਨ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

Punjab State Board PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ Important Questions and Answers.

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਅਵਤਲ ਦਰਪਣ ਦੇ ਸਾਹਮਣੇ ਵਿਭਿੰਨ ਸਥਿਤੀਆਂ ‘ਤੇ ਰੱਖੀ ਵਸਤੂ ਦੇ ਦਰਪਣ ਦੁਆਰਾ ਬਣੇ ਪ੍ਰਤਿਬਿੰਬਾਂ ਦੀ ਸਥਿਤੀ, ਪ੍ਰਕਿਰਤੀ ਅਤੇ ਆਕਾਰ ਚਿੱਤਰ ਦੁਆਰਾ ਸਪੱਸ਼ਟ ਕਰੋ ।
ਉੱਤਰ-
ਅਵਤਲ ਦਰਪਣ ਦੁਆਰਾ ਪ੍ਰਤਿਬਿੰਬ ਬਣਨਾ – ਅਵਤਲ ਦਰਪਣ ਦੁਆਰਾ ਬਣੇ ਪ੍ਰਤਿਬਿੰਬ ਦੀ ਸਥਿਤੀ, ਪ੍ਰਕਿਰਤੀ ਅਤੇ ਆਕਾਰ ਦਰਪਣ ਤੋਂ ਵਸਤੂ ਦੀ ਦੂਰੀ ਤੇ ਨਿਰਭਰ ਕਰਦੀ ਹੈ ।

(1) ਜਦੋਂ ਵਸਤੂ ਅਨੰਤ ਦੂਰੀ ‘ਤੇ ਹੋਵੇ – ਅਨੰਤ ਦੂਰੀ ‘ਤੇ ਰੱਖੀ ਵਸਤੂ ਤੋਂ ਚਲਣ ਵਾਲੀਆਂ ਕਿਰਨਾਂ ਇੱਕ-ਦੂਜੇ ਦੇ ਸਮਾਨੰਤਰ ਹੁੰਦੀਆਂ ਹਨ । ਇੱਕ ਕਿਰਨ ਜਿਹੜੀ ਫੋਕਸ F ਤੋਂ ਹੋ ਕੇ ਜਾਂਦੀ ਹੈ ਪਰਾਵਰਤਨ ਤੋਂ ਬਾਅਦ ਮੁੱਖ ਧੁਰੇ ਦੇ ਸਮਾਨੰਤਰ ਹੋ ਜਾਂਦੀ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 1
ਦੂਜੀ ਕਿਰਨ ਜਿਹੜੀ ਵਕ੍ਰਤਾ ਕੇਂਦਰ ਵਿਚੋਂ ਹੋ ਕੇ ਆਉਂਦੀ ਹੈ ਪਰਾਵਰਤਨ ਤੋਂ ਬਾਅਦ ਉਸੇ ਪੱਥ ਤੋਂ ਵਾਪਸ ਮੁੜ ਜਾਂਦੀ ਹੈ । ਇਹ ਦੋਵੇਂ ਪਰਵਰਤਿਤ ਕਿਰਨਾਂ ਦਰਪਣ ਦੇ ਫੋਕਸ ਤਲ ਤੇ ਬਿੰਦੂ B’ ਤੇ ਮਿਲਦੀਆਂ ਹਨ । ਇਸ ਤਰ੍ਹਾਂ B’, ਬਿੰਦੂ B ਦਾ ਪ੍ਰਤਿਬਿੰਬ ਹੈ ਅਤੇ B’ ਤੋਂ ਮੁੱਖ ਧੁਰੇ ਤੇ ਖਿੱਚਿਆ ਗਿਆ ਲੰਬ ਧੁਰੇ ਨੂੰ A’ ਤੇ ਮਿਲਦਾ ਹੈ ਜਿਹੜਾ A ਦਾ, ਪ੍ਰਤਿਬਿੰਬ ਹੈ । ਇਸ ਤਰ੍ਹਾਂ A’B’ ਵਸਤੂ AB ਦਾ ਪ੍ਰਤਿਬਿੰਬ ਬਣਦਾ ਹੈ ।

ਇਹ ਪ੍ਰਤਿਬਿੰਬ ਦਰਪਣ ਦੇ ਫੋਕਸ ਤੇ ਬਣਦਾ ਹੈ ਅਤੇ ਵਾਸਤਵਿਕ, ਉਲਟਾ ਅਤੇ ਵਸਤੂ ਤੋਂ ਬਹੁਤ ਛੋਟਾ ਬਣਦਾ ਹੈ ।

(2) ਜਦੋਂ ਵਸਤੂ ਅਨੰਤ ਅਤੇ ਵਕੁਤਾ ਕੇਂਦਰ ਦੇ ਵਿਚਕਾਰ ਰੱਖੀ ਹੋਵੇ – ਮੰਨ ਲਓ ਵਸਤੂ AB ਅਵਤਲ ਦਰਪਣ ਦੇ ਸਾਹਮਣੇ ਉਸ ਦੇ ਵਕੁਤਾ ਅਰਧ-ਵਿਆਸ ਤੋਂ ਵੱਧ ਦੁਰੀ ਤੇ ਰੱਖੀ ਗਈ ਹੈ । ਬਿੰਦੂ A ਤੋਂ ਮੁੱਖ ਧੁਰੇ ਦੇ ਸਮਾਨੰਤਰ ਚਲਣ ਵਾਲੀ ਕਿਰਨ AD ਪਰਾਵਰਤਨ ਤੋਂ ਬਾਅਦ ਫੋਕਸ ‘F ਵਿੱਚੋਂ ਹੋ ਕੇ ਲੰਘਦੀ ਹੈ । ਦੂਜੀ ਪ੍ਰਕਾਸ਼ ਕਿਰਨ AG ਜਿਹੜੀ ਵਕੁਤਾ ਕੇਂਦਰ ਵਿੱਚੋਂ ਹੋ ਕੇ ਜਾਂਦੀ ਹੈ । ਪਰਾਵਰਤਨ ਤੋਂ ਬਾਅਦ ਉਸੇ ਪੱਥ ਤੇ ਮੁੜ ਆਉਂਦੀ ਹੈ । ਇਹ ਦੋਨੋਂ ਪਰਾਵਰਤਿਤ ਕਿਰਨਾਂ A’ ਤੇ ਮਿਲਦੀਆਂ ਹਨ ਜੋ ਬਿੰਦੁ A ਦਾ ਪ੍ਰਤਿਬਿੰਬ ਹੈ । ਬਿੰਦੁ B’ ਤੋਂ ਮੁੱਖ ਧੁਰੇ ਤੇ ਖਿੱਚਿਆ ਗਿਆ ਲੰਬ A’ ਧੁਰੇ B’ ਨੂੰ A’ ਤੇ ਮਿਲਦਾ ਹੈ, ਜੋ B ਦਾ ਪ੍ਰਤਿਬਿੰਬ ਹੈ । ਇਸ ਤਰ੍ਹਾਂ ਵਸਤੂ AB ਦਾ ਪ੍ਰਤਿਬਿੰਬ A’B’ ਹੈ ।

ਇਹ ਤਿਬਿੰਬ ਦਰਪਣ ਦੇ ਵਕ੍ਰਤਾ ਕੇਂਦਰ C ਅਤੇ ਮੁੱਖ ਫੋਕਸ F ਦੇ ਵਿੱਚ ਬਣਦਾ ਹੈ ਜੋ ਕਿ ਵਾਸਤਵਿਕ, ਉਲਟਾ ਅਤੇ ਵਸਤੂ ਦੇ ਆਕਾਰ ਤੋਂ ਛੋਟਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 2

(3) ਜਦੋਂ ਵਸਤੂ ਵਕੁਤਾ ਕੇਂਦਰ ਤੇ ਰੱਖੀ ਹੋਵੇ – ਮੰਨ ਲਓ ਵਸਤੂ AB ਅਵਤਲ ਦਰਪਣ ਦੇ ਵਕੁਤਾ ਕੇਂਦਰ cਤੇ ਰੱਖੀ ਹੋਈ ਹੈ । ਬਿੰਦੁ ਨ ਤੋਂ ਮੁੱਖ ਧੁਰੇ ਦੇ ਸਮਾਨੰਤਰ ਚਲਣ ਵਾਲੀ ਆਪਾਤੀ ਕਿਰਨ AD ਪਰਾਵਰਤਨ ਹੋਣ ਤੋਂ ਬਾਅਦ ਫੋਕਸ Fਵਿੱਚੋਂ ਹੋ ਕੇ ਲੰਘਦੀ ਹੈ । ਦੂਜੀ ਆਪਾਤੀ ਕਿਰਨ AD’ ਫੋਕਸ ਵਿੱਚੋਂ ਹੋ ਕੇ ਲੰਘਦੀ ਹੈ ਜਿਹੜੀ ਪਰਾਵਰਤਨ ਹੋਣ ਤੋਂ ਬਾਅਦ ਮੁੱਖ ਧੁਰੇ ਦੇ ਸਮਾਨੰਤਰ ਹੋ ਜਾਂਦੀ ਹੈ । ਇਹ ਦੋਨੋਂ ਪਰਾਵਰਤਿਤ ਕਿਰਨਾਂ ਬਿੰਦੂ ‘ ਤੇ ਮਿਲਦੀਆਂ ਹਨ ਜੋ ਬਿੰਦੂ B ਦਾ ਵਾਸਤਵਿਕ ਪ੍ਰਤਿਬਿੰਬ ਹੈ । ਬਿੰਦੂ A’ ਤੋਂ ਖਿੱਚਿਆ ਗਿਆ ਲੰਬ ਮੁੱਖ ਧੁਰੇ ਨੂੰ B’ ਤੇ ਮਿਲਦਾ ਹੈ ਜੋ B ਦਾ ਪ੍ਰਤਿਬਿੰਬ ਹੈ । ਇਸ ਤਰ੍ਹਾਂ A’B’ ਵਸਤੂ AB ਦਾ ਪ੍ਰਤਿਬਿੰਬ ਬਣਦਾ ਹੈ ।

ਇਹ ਪ੍ਰਤਿਬਿੰਬ ਦਰਪਣ ਦੇ ਵਕ੍ਰਤਾ ਕੇਂਦਰ ਤੇ ਵਸਤੂ ਦੇ ਆਕਾਰ ਦੇ ਬਰਾਬਰ, ਵਾਸਤਵਿਕ ਅਤੇ ਉਲਟਾ ਹੁੰਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 3

(4) ਜਦੋਂ ਵਸਤੂ ਵਕ੍ਰਤਾ ਕੇਂਦਰ Cਅਤੇ ਫੋਕਸ F ਦੇ ਵਿੱਚ ਰੱਖੀ ਹੋਵੇ – ਮੰਨ ਲਓ ਵਸਤੂ AB ਅਵਤਲ ਦਰਪਣ ਦੇ ਮੁੱਖ ਫੋਕਸ ਅਤੇ ਵੜਤਾ ਕੇਂਦਰ ਦੇ ਵਿੱਚ ਸਥਿਤ ਹੈ । ਬਿੰਦੁ A ਤੋਂ ਮੁੱਖ ਧੁਰੇ ਦੇ ਸਮਾਨੰਤਰ ਚਲਣ ਵਾਲੀ ਕਿਰਨ AD ਪਰਾਵਰਤਿਤ ਹੋ ਕੇ ਮੁੱਖ ਫੋਕਸ ਵਿੱਚੋਂ ਗੁਜਰਦੀ ਹੈ । ਦੂਜੀ ਅਯਾਤੀ ਕਿਰਨ AD’ ਮੁੱਖ ਫੋਕਸ F ਵਿਚੋਂ ਹੋ ਕੇ ਆਉਂਦੀ ਹੈ ਤੇ ਪਰਾਵਰਤਨ ਤੋਂ ਬਾਅਦ ਮੁੱਖ ਧੁਰੇ ਦੇ ਸਮਾਨੰਤਰ ਹੋ ਜਾਂਦੀ ਹੈ । ਇਹ ਦੋਨੋਂ ਪਰਾਵਰਤਿਤ ਕਿਰਨਾਂ ਇੱਕ-ਦੂਜੇ ਨੂੰ । A’ ਤੇ ਕੱਟਦੀਆਂ ਹਨ । ਜੋ ਬਿੰਦੂ A’ ਦਾ ਪ੍ਰਤਿਬਿੰਬ ਹੈ । A’ ਤੋਂ ਮੁੱਖ ਧੁਰੇ ਤੇ ਖਿੱਚਿਆ ਗਿਆ ਲੰਬ A’B’ ਧੁਰੇ ਨੂੰ B’ ਤੇ ਮਿਲਦਾ ਹੈ ਜੋ A ਦਾ ਪ੍ਰਤਿਬਿੰਬ ਹੈ ਇਸ ਤਰ੍ਹਾਂ ਵਸਤੂ AB ਦਾ ਪ੍ਰਤੀਬਿੰਬ A’B’ ਬਣਦਾ ਹੈ ।

ਇਹ ਤਿਬਿੰਬ ਦਰਪਣ ਦੇ ਵਤਾ ਕੇਂਦਰ ਅਤੇ ਅਨੰਤ ਦੇ ਵਿੱਚ ਬਣਦਾ ਹੈ ਅਤੇ ਵਾਸਤਵਿਕ, ਉਲਟਾ ਅਤੇ ਵਸਤੂ ਤੋਂ ਆਕਾਰ ਵਿੱਚ ਵੱਡਾ ਹੁੰਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 4

(5) ਜਦੋਂ ਵਸਤੂ ਮੁੱਖ ਫੋਕਸ ‘ਤੇ ਰੱਖੀ ਹੋਵੇ – ਮੰਨ ਲਓ ਵਸਤੂ AB ਅਵਤਲ ਦਰਪਣ ਦੇ ਮੁੱਖ ਫੋਕਸ Fਤੇ ਸਥਿਤ ਹੈ । ਇਸਦੇ ਬਿੰਦੂ A ਤੋਂ ਮੁੱਖ ਧੁਰੇ ਦੇ ਸਮਾਨੰਤਰ ਚਲਣ ਵਾਲੀ ਆਪਾਤੀ ਕਿਰਨ AD ਪਰਾਵਰਤਿਤ ਹੋ ਕੇ ਮੁੱਖ ਫੋਕਸ ਵਿੱਚੋਂ ਲੰਘਦੀ ਹੈ । ਬਿੰਦੂ A ਤੋਂ ਨਿਕਲਣ ਵਾਲੀ ਇੱਕ ਹੋਰ ਆਪਾਤੀ ਕਿਰਨ AE ਪਿੱਛੇ ਵਧਾਉਣ ਤੇ ਵਕੁਤਾ ਕੇਂਦਰ ਤੋਂ ਲੰਘਦੀ ਹੋਈ ਪ੍ਰਤੀਤ ਹੁੰਦੀ ਹੈ। ਜਿਹੜੀ ਦਰਪਣ ਤੋਂ ਪਰਾਵਰਤਿਤ ਹੋ ਕੇ ਉਸੇ ਪੱਥ ‘ਤੇ ਮੁੜ ਜਾਂਦੀ ਹੈ । ਇਹ ਦੋਨੋਂ ਪਰਾਵਰਤਿਤ ਕਿਰਨਾਂ ਇੱਕਦੂਜੇ ਦੇ ਸਮਾਨੰਤਰ ਹੋਣ ਕਾਰਨ ਅਨੰਤ ਤੇ ਮਿਲਦੀਆਂ ਹਨ ਜਿੱਥੇ ਪ੍ਰਤਿਬਿੰਬ ਬਣਦਾ ਹੈ ।
ਇਹ ਪ੍ਰਤਿਬਿੰਬ ਅਨੰਤ ਤੇ ਬਣਦਾ ਹੈ ਅਤੇ ਵਾਸਤਵਿਕ, ਉਲਟਾ ਅਤੇ ਆਕਾਰ ਵਿੱਚ ਵਸਤੂ ਤੋਂ ਵੱਡਾ ਹੁੰਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 5

(6) ਜਦੋਂ ਵਸਤੂ ਧਰੁਵ P ਅਤੇ ਫੋਕਸ F ਦੇ ਵਿੱਚ ਰੱਖੀ ਹੈ-ਮੰਨ ਲਓ ਵਸਤੂ AB ਅਵਤਲ ਦਰਪਣ ਦੇ ਮੁੱਖ ਫੋਕਸ ਅਤੇ ਧਰੁਵ ਵਿੱਚ ਸਥਿਤ ਹੈ । ਬਿੰਦੂ A ਤੋਂ ਮੁੱਖ ਧੁਰੇ ਦੇ ਸਮਾਨੰਤਰ ਚਲਣ ਵਾਲੀ ਕਿਰਨ AD ਪਰਾਵਰਤਿਤ ਹੋ ਕੇ ਮੁੱਖ ਫੋਕਸ ਵਿੱਚੋਂ ਲੰਘਦੀ ਹੈ । ਇੱਕ-ਦੂਜੀ ਕਿਰਨ AE ਦਰਪਣ ਤੇ ਲੰਬ ਰੂਪ ਵਿੱਚ ਟਕਰਾਉਂਦੀ ਹੈ ਜਿਹੜੀ ਪਰਾਵਰਤਨ ਤੋਂ ਬਾਅਦ ਉਸੇ ਪੱਥ ‘ਤੇ ਮੁੜ ਆਉਂਦੀ ਹੈ । ਇਹ ਦੋਨੋਂ ਪਰਾਵਰਤਿਤ ਕਿਰਨਾਂ ਦਰਪਣ ਦੇ ਪਿੱਛੇ A’ ਤੋਂ ਆਉਂਦੀਆਂ ਹੋਈਆਂ ਪਤੀਤ ਹੁੰਦੀਆਂ ਹਨ । ਇਸ ਲਈ A’ ਬਿੰਦੂ A ਦਾ ਆਭਾਸੀ ਪ੍ਰਤਿਬਿੰਬ ਹੈ । ਹੁਣ A’ ਤੋਂ ਮੁੱਖ ਧੁਰੇ ਤੇ ਖਿੱਚਿਆ ਗਿਆ ਲੰਬ ਧੁਰੇ ਨੂੰ B’ ਤੇ ਮਿਲਦਾ ਹੈ ਜੋ ਬਿੰਦੂ B ਦਾ ਪ੍ਰਤਿਬਿੰਬ ਹੈ । ਇਸ ਤਰ੍ਹਾਂ ਵਸਤੂ AB ਦਾ ਪ੍ਰਤਿਬਿੰਬ A’B’ ਬਣਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 6
ਇਹ ਤਿਬਿੰਬ ਦਰਪਣ ਦੇ ਪਿੱਛੇ ਬਣਦਾ ਹੈ ਅਤੇ ਆਭਾਸੀ, ਸਿੱਧਾ ਅਤੇ ਆਕਾਰ ਵਿੱਚ ਵਸਤੂ ਤੋਂ ਵੱਡਾ ਹੁੰਦਾ ਹੈ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 2.
ਪ੍ਰਕਾਸ਼ ਅਪਵਰਤਨ ਕਿਸਨੂੰ ਕਹਿੰਦੇ ਹਨ ? ਕੱਚ ਦੀ ਆਇਤਾਕਾਰ ਸਲੈਬ ਵਿੱਚ ਪ੍ਰਕਾਸ਼ ਅਪਵਰਤਨ ਨੂੰ ਚਿੱਤਰ ਬਣਾ ਕੇ ਸਮਝਾਓ ਅਤੇ ਇਹ ਦਰਸਾਓ ਕਿ ਨਿਰਗਤ ਕਿਰਨ, ਆਪਾਤੀ ਕਿਰਨ ਦੇ ਸਮਾਨੰਤਰ ਹੁੰਦੀ ਹੈ ?
ਉੱਤਰ-
ਪ੍ਰਕਾਸ਼ ਅਪਵਰਤਨ – ਜਦੋਂ ਪ੍ਰਕਾਸ਼ ਦੀ ਕਿਰਨ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਦਾਖ਼ਲ ਹੁੰਦੀ ਹੈ, ਤਾਂ ਉਹ ਦੋ ਮਾਧਿਅਮਾਂ ਦੇ ਮਿਲਣ ਤਲ ਤੇ ਆਪਣਾ ਪੱਥ ਬਦਲ ਲੈਂਦੀ ਹੈ । ਇਸ ਪ੍ਰਕਿਰਿਆ ਨੂੰ ਪ੍ਰਕਾਸ਼ ਦਾ ਅਪਵਰਤਨ ਕਹਿੰਦੇ ਹਨ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 7

ਇਕ ਆਇਤਾਕਾਰ ਕੱਚ ਦੀ ਸਲੈਬ ਤੋਂ ਅਪਵਰਤਨ – ਇੱਕ ਆਇਤਾਕਾਰ ਕੱਚ ਦੀ ਸਲੈਬ PQRS ਨੂੰ ਹਵਾ ਵਿੱਚ ਰੱਖਿਆ ਗਿਆ ਹੈ । AO ਆਪਾਤੀ ਕਿਰਨ OO’ ਅਪਵਰਤਿਤ ਕਰਨ ਅਤੇ O’B ਨਿਰਗਤ ਕਿਰਨ ਹੈ । ਜਦੋਂ ਪ੍ਰਕਾਸ਼ ਕਿਰਨ ਹਵਾ ਤੋਂ ਕੱਚ ਵਿੱਚ ਦਾਖ਼ਲ ਹੁੰਦੀ ਹੈ ਤਾਂ ਬਿੰਦੂ ) ਤੇ ਸੁਨੇਲ ਦੇ ਨਿਯਮ ਦਾ ਪ੍ਰਯੋਗ ਕਰਨ ਤੇ
\(\frac{\sin i_{1}}{\sin r_{1}}\) = aμb …… (1)
ਹੁਣ ਪ੍ਰਕਾਸ਼ ਕਿਰਨ ਕੱਚ (ਸੰਘਣੇ ਮਾਧਿਅਮ) ਤੋਂ ਹਵਾ (ਵਿਰਲੇ ਮਾਧਿਅਮ) ਵਿੱਚ ਜਾ ਰਹੀ ਹੈ । ਬਿੰਦੂ O’ ਤੇ ਸਨੇਲ ਦੇ ਨਿਯਮ ਦਾ ਪ੍ਰਯੋਗ ਕਰਨ ਤੇ
bμa = \(\frac{\sin i_{2}}{\sin r_{2}}=\frac{\sin r_{1}}{\sin r_{2}}\) ………….. (2)
ਪ੍ਰਕਾਸ਼ ਦੇ ਉਲਟਕ੍ਰਮਣਤਾ ਨਿਯਮ (Principle of reversibility of light) ਅਨੁਸਾਰ
(∵ ∠i2 = ∠r1)
bμa = \(\frac{1}{a_{\mu_{b}}}\) ……….(3)
ਸਮੀਕਰਨ (2) ਅਤੇ (3) ਤੋਂ
aμb = \(\frac{\sin r_{2}}{\sin r_{1}}\) …………. (4)
ਸਮੀਕਰਨ (1) ਅਤੇ (4) ਤੋਂ
\(\frac{\sin i_{1}}{\sin r_{2}}=\frac{\sin r_{2}}{\sin r_{1}}\)
∴ ∠i1 = ∠r2,

ਇਸਦਾ ਅਰਥ ਹੈ ਕਿ ਆਪਨ ਕੋਣ ਨਿਰਗਤ ਕੋਣ, ਦੇ ਬਰਾਬਰ ਹੈ । ਇਸ ਲਈ ਜਦੋਂ ਪ੍ਰਕਾਸ਼ ਇੱਕ ਆਇਤਾਕਾਰ ਕੱਚ ਦੀ ਸਲੈਬ ਤੋਂ ਅਪਵਰਤਿਤ ਹੁੰਦਾ ਹੈ, ਤਾਂ ਨਿਰਗਤ ਕਰਨ ਅਤੇ ਆਪਾਤੀ ਕਿਰਨ ਸਮਾਨੰਤਰ ਹੁੰਦੀ ਹੈ ।

ਪ੍ਰਸ਼ਨ 3.
ਜਦੋਂ ਕਿਸੇ ਵਸਤੂ ਨੂੰ ਇੱਕ ਉੱਤਲ ਲੈੱਨਜ਼ ਤੋਂ (i) F ਅਤੇ 27 ਵਿਚਕਾਰ (i) 27 ਤੋਂ ਪਰੇ (ii) Fਉੱਤੇ ਰੱਖਿਆ ਜਾਂਦਾ ਹੈ ਤਾਂ ਇੱਕ ਚਿੱਤਰ ਦੀ ਸਹਾਇਤਾ ਨਾਲ ਇਸ ਦੇ ਪ੍ਰਤਿਬਿੰਬ ਦੀ ਰਚਨਾ ਦਰਸਾਓ ।
ਜਾਂ
ਇੱਕ ਵਸਤੂ ਕਿਸੇ ਉੱਤਲ ਲੈੱਨਜ਼ ਦੇ F ਤੇ ਪਈ ਹੈ । ਚਿੱਤਰ ਦੀ ਸਹਾਇਤਾ ਨਾਲ ਉੱਤਲ ਲੈੱਨਜ਼ ਵਿਚ ਬਣੇ ਪ੍ਰਤਿਬਿੰਬ ਦੀ ਸਥਿਤੀ, ਆਕਾਰ ਅਤੇ ਸਰੂਪ ਪਤਾ ਕਰੋ ।
ਉੱਤਰ-
(i) ਜਦੋਂ ਵਸਤੂ F ਅਤੇ F ਦੇ ਵਿਚਕਾਰ ਹੈ – ਜਦੋਂ ਵਸਤੂ ਉੱਤਲ ਲੈੱਨਜ਼ ਦੇ F ਅਤੇ 2F ਦੇ ਵਿੱਚ ਰੱਖੀ ਜਾਂਦੀ ਹੈ ਤਾਂ ਪ੍ਰਤਿਬਿੰਬ ਲੈਂਨਜ਼ ਦੇ ਦੂਜੇ ਪਾਸੇ 2F ਤੋਂ ਪਰੇ ਬਣਦਾ ਹੈ । ਇਹ ਪ੍ਰਤਿਬਿੰਬ ਅਸਲੀ, ਉਲਟਾ ਅਤੇ ਵੱਡੇ ਸਾਇਜ਼ ਦਾ ਹੁੰਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 8

(ii) ਜਦੋਂ ਵਸਤੂ 27 ਤੋਂ ਪਰੇ ਰੱਖੀ ਹੈ – ਜਦੋਂ ਵਸਤੂ ਉੱਤਲ ਲੈੱਨਜ਼ ਦੇ ਸਾਹਮਣੇ 2F ਤੋਂ ਪਰੇ ਰੱਖੀ ਹੈ ਤਾਂ ਪ੍ਰਤਿਬਿੰਬ ਲੈਂਨਜ਼ ਦੇ ਦੂਜੇ ਪਾਸੇ Fਅਤੇ 2F ਦੇ ਵਿੱਚ ਬਣਦਾ ਹੈ । ਇਹ ਪ੍ਰਤਿਬਿੰਬ ਵਾਸਤਵਿਕ, ਉਲਟਾ ਅਤੇ ਛੋਟੇ ਸਾਇਜ਼ ਦਾ ਹੁੰਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 9

(iii) ਜਦੋਂ ਵਸਤੂ F ਤੇ ਰੱਖੀ ਹੈ – ਜਦੋਂ ਵਸਤੂ ਉੱਤਲ ਲੈੱਨਜ਼ ਦੇ F ਤੇ ਰੱਖੀ ਹੈ, ਤਾਂ ਤਿਬਿੰਬ ਲੈੱਨਜ਼ ਦੇ ਦੂਜੇ ਪਾਸੇ ਅਨੰਤ ਤੇ ਬਣਦਾ ਹੈ । ਇਹ ਪ੍ਰਤਿਬਿੰਬ ਵਾਸਤਵਿਕ ਉਲਟਾ ਅਤੇ ਸਾਇਜ਼ ਵਿੱਚ ਵੱਡਾ ਬਣਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 10

ਪ੍ਰਸ਼ਨ 4.
ਚਿੱਤਰ ਵਿਚ ਕਿਹੜੀ ਕਿਰਿਆ ਦਰਸਾਈ ਗਈ ਹੈ ? ਇਸ ਦੀ ਪਰਿਭਾਸ਼ਾ ਦਿਓ ਅਤੇ ਇਸ ਦੇ ਨਿਯਮ ਵੀ ਲਿਖੋ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 11
ਉੱਤਰ-
ਚਿੱਤਰ ਵਿਚ ਪ੍ਰਕਾਸ਼ ਅਪਵਰਤਨ ਦੀ ਕਿਰਿਆ ਦਰਸਾਈ ਗਈ ਹੈ ।
ਪ੍ਰਕਾਸ਼ ਦਾ ਅਪਵਰਤਨ (Refraction of Light) – ਜਦੋਂ ਪ੍ਰਕਾਸ਼ ਇੱਕ ਮਾਧਿਅਮ ਤੋਂ ਦੂਜੇ ਮਾਧਿਅਮ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਇਹ ਆਪਣੇ ਪਹਿਲੇ ਪੱਥ ਤੋਂ ਮੁੜ ਜਾਂਦਾ ਹੈ । ਪ੍ਰਕਾਸ਼ ਦੇ ਪੱਥ ਵਿੱਚ ਹੋਈ ਇਸ ਤਬਦੀਲੀ ਨੂੰ ਪ੍ਰਕਾਸ਼ ਦਾ ਅਪਵਰਤਨ ਕਿਹਾ ਜਾਂਦਾ ਹੈ ।

ਜੇ ਪ੍ਰਕਾਸ਼ ਕਿਰਨ ਪ੍ਰਕਾਸ਼ੀ ਤੌਰ ‘ਤੇ ਵਿਰਲੇ ਮਾਧਿਅਮ ਤੋਂ ਸੰਘਣੇ ਮਾਧਿਅਮ ਵਿੱਚ ਜਾਂਦੀ ਹੈ ਤਾਂ ਉਹ ਆਪਨ ਬਿੰਦੂ ਤੇ ਬਣੇ ਅਭਿਲੰਬ ਵੱਲ ਮੁੜ ਜਾਂਦੀ ਹੈ ਅਤੇ ਜੇਕਰ ਪ੍ਰਕਾਸ਼ ਕਿਰਨ ਸੰਘਣੇ ਮਾਧਿਅਮ ਤੋਂ ਵਿਰਲੇ ਮਾਧਿਅਮ ਵਿੱਚ ਜਾਂਦੀ ਹੈ, ਤਾਂ ਇਹ ਅਭਿਲੰਬ ਤੋਂ ਪਰੇ ਮੁੜ ਜਾਂਦੀ ਹੈ ।

ਪ੍ਰਕਾਸ਼ ਅਪਵਰਤਨ ਦੇ ਨਿਯਮ – ਪ੍ਰਕਾਸ਼ ਅਪਵਰਤਨ ਦੇ ਦੋ ਨਿਯਮ ਹਨ-
(1) ਆਪਾਤੀ ਕਿਰਨ, ਅਪਵਰਤਿਤ ਕਰਨ ਅਤੇ ਅਭਿਲੰਬ ਹਮੇਸ਼ਾ ਇੱਕ ਹੀ ਤਲ ਵਿੱਚ ਹੁੰਦੇ ਹਨ ।

(2) ਜਦੋਂ ਇੱਕ ਪ੍ਰਕਾਸ਼ ਕਿਰਨ ਕਿਸੇ ਦੋ ਮਾਧਿਅਮਾਂ ਦੀ ਸੀਮਾ ਤਲ ਤੇ ਤਿਰਛੀ ਆਪਤਿਤ ਹੁੰਦੀ ਹੈ ਤਾਂ ਆਪਤਨ ਕੋਣ (∠i) ਦਾ ਸਾਈਨ (sin i) ਅਤੇ ਅਪਵਰਤਨ ਕੋਣ (∠r) ਦਾ ਸਾਈਨ (sin r) ਦਾ ਅਨੁਪਾਤ ਇੱਕ ਨਿਯਤ ਅੰਕ ਹੁੰਦਾ ਹੈ । ਇਸ ਨਿਯਤ ਅੰਕ ਨੂੰ ਦੂਜੇ ਮਾਧਿਅਮ ਦਾ ਪਹਿਲੇ ਮਾਧਿਅਮ ਦੇ ਸਾਪੇਖ ਅਪਵਰਤਨ ਅੰਕ ਕਹਿੰਦੇ ਹਨ । ਇਸਨੂੰ , ਨਾਲ ਪ੍ਰਗਟਾਇਆ ਜਾਂਦਾ ਹੈ । ਪ੍ਰਕਾਸ਼ ਦੇ ਦੂਸਰੇ ਨਿਯਮ ਨੂੰ ਸਨੌਲ ਦਾ ਨਿਯਮ ਵੀ ਕਿਹਾ ਜਾਂਦਾ ਹੈ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਪ੍ਰਕਾਸ਼ ਕੀ ਹੈ ? ਇਸ ਦੀ ਪ੍ਰਕਿਰਤੀ ਕੀ ਹੈ ?
ਉੱਤਰ-
ਪ੍ਰਕਾਸ਼ (Light) – ਪ੍ਰਕਾਸ਼ ਉਹ ਭੌਤਿਕ ਸਾਧਨ ਹੈ ਜੋ ਸਾਨੂੰ ਵਸਤੂਆਂ ਨੂੰ ਵੇਖਣ ਵਿੱਚ ਸਹਾਇਤਾ ਕਰਦਾ ਹੈ । ਪ੍ਰਕਾਸ਼ ਵਿਖਾਈ ਨਹੀਂ ਦਿੰਦਾ । ਇਹ ਇੱਕ ਪ੍ਰਕਾਰ ਦੀ ਊਰਜਾ ਹੈ । ਪ੍ਰਕਾਸ਼ ਬਿਜਲੀ ਚੁੰਬਕੀ ਤਰੰਗਾਂ ਹਨ ਜੋ ਹਵਾ ਜਾਂ ਨਿਰਵਾਯੂ ਵਿੱਚ ਇੱਕ ਥਾਂ ਤੋਂ ਦੂਜੇ ਥਾਂ ਤਕ ਸਿੱਧੀ ਰੇਖਾ ਵਿੱਚ ਚਲਦੀਆਂ ਹਨ ।

ਪ੍ਰਸ਼ਨ 2.
ਪ੍ਰਕਾਸ਼ ਦੀ ਪ੍ਰਕਿਰਤੀ ਦੀਆਂ ਵਿਸ਼ੇਸ਼ਤਾਈਆਂ ਲਿਖੋ ।
ਉੱਤਰ-

  1. ਇਨ੍ਹਾਂ ਦੇ ਸੰਚਰਣ ਲਈ ਮਾਧਿਅਮ ਦੀ ਜ਼ਰੂਰਤ ਨਹੀਂ ਹੁੰਦੀ ਹੈ ।
  2. ਇਹ ਬਿਜਲਈ ਤਰੰਗਾਂ ਦੇ ਰੂਪ ਵਿੱਚ ਹੁੰਦਾ ਹੈ ।
  3. ਇਸ ਦੀ ਚਾਲ ਮਾਧਿਅਮ ਦੀ ਪ੍ਰਕਿਰਤੀ ਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 3.
ਪ੍ਰਕਾਸ਼ ਦੇ ਬਣਾਵਟੀ ਸਰੋਤ ਕਿਹੜੇ ਹਨ ? ਉਦਾਹਰਨ ਦਿਓ ।
ਜਾਂ
ਮਨੁੱਖ ਦੁਆਰਾ ਬਣਾਏ ਗਏ ਪ੍ਰਕਾਸ਼ ਦੇ ਸੋਮੇ ਕਿਹੜੇ ਹਨ ? ਉਦਾਹਰਨ ਦਿਓ ।
ਉੱਤਰ-
ਪ੍ਰਕਾਸ਼ ਦੇ ਬਣਾਵਟੀ ਸੋਮੇ (Artificial Sources of light) – ਪ੍ਰਕਾਸ਼ ਦੇ ਮੁੱਖ ਬਣਾਵਟੀ ਸਰੋਤ ਹਨ- ਅੱਗ, ਬਿਜਲੀ, ਗੈਸ, ਦੀਪ ਅਤੇ ਕੁੱਝ ਰਸਾਇਣਿਕ ਕਿਰਿਆਵਾਂ ।

ਪ੍ਰਸ਼ਨ 4.
ਪਰਾਵਰਤਕ ਕੀ ਹੁੰਦਾ ਹੈ ?
ਉੱਤਰ-
ਪਰਾਵਰਤਕ (Reflector) – ਅਜਿਹੀ ਚੀਨੀ ਅਤੇ ਚਮਕੀਲੀ (ਪਾਲਸ਼ ਕੀਤੀ ਹੋਈ ਸਤਹਿ ਜੋ ਪ੍ਰਕਾਸ਼ ਕਿਰਨਾਂ ਨੂੰ ਉਸੇ ਮਾਧਿਅਮ ਵਿੱਚ ਵਾਪਸ ਮੋੜ ਦਿੰਦੀ ਹੈ ਜਿਸ ਵਿੱਚੋਂ ਇਹ ਕਿਰਨਾਂ ਆ ਰਹੀਆਂ ਹੁੰਦੀਆਂ ਹਨ, ਨੂੰ ਪਰਾਵਰਤਕ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਪ੍ਰਕਾਸ਼ ਦੇ ਪਰਾਵਰਤਨ ਤੋਂ ਕੀ ਭਾਵ ਹੈ ? ਪ੍ਰਕਾਸ਼ ਦੇ ਪਰਾਵਰਤਨ ਦੇ ਨਿਯਮ ਲਿਖੋ ।
ਉੱਤਰ-
ਪ੍ਰਕਾਸ਼ ਪਰਾਵਰਤਨ (Reflection of light) – ਜਦੋਂ ਪ੍ਰਕਾਸ਼ ਦੀਆਂ ਕਿਰਨਾਂ ਕਿਸੇ ਸਮਤਲ ਅਤੇ ਚਮਕਦਾਰ ਸਤਹਿ ਤੇ ਟਕਰਾਉਂਦੀਆਂ ਹਨ, ਤਾਂ ਇੱਕ ਖ਼ਾਸ ਦਿਸ਼ਾ ਵਿੱਚ ਵਾਪਸ ਪਹਿਲੇ ਮਾਧਿਅਮ ਵਿੱਚ) ਮੁੜ ਜਾਂਦੀਆਂ ਹਨ । ਪ੍ਰਕਾਸ਼ ਦੀ ਇਸ ਪ੍ਰਕਿਰਿਆ ਨੂੰ ਪ੍ਰਕਾਸ਼ ਦਾ ਪਰਾਵਰਤਨ ਕਹਿੰਦੇ ਹਨ ।

ਪਰਾਵਰਤਨ ਦੇ ਨਿਯਮ (Laws of reflection) – (i) ਆਪਨ ਕੋਣ (∠i) ਅਤੇ ਪਰਾਵਰਤਨ ਕੋਣ (∠x) ਇੱਕ-ਦੂਜੇ ਦੇ ਬਰਾਬਰ ਹੁੰਦੇ ਹਨ । ਅਰਥਾਤ ∠i = ∠r
(ii) ਆਪਾਤੀ ਕਿਰਨ, ਪਰਾਵਰਤਿਤ ਕਰਨ ਅਤੇ ਆਪਨ ਬਿੰਦੂ ਤੇ ਅਭਿਲੰਬ (normal) ਸਾਰੇ ਇੱਕ ਤਲ ਵਿੱਚ ਹੁੰਦੇ ਹਨ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 12

ਇਸ ਚਿੱਤਰ ਵਿੱਚ AB ਇੱਕ ਸਮਤਲ ਪਰਾਵਰਤਕ ਸਤਹਿ (ਦਰਪਣ ਹੈ, PQ ਆਪਾਤੀ ਕਿਰਨ, QR ਪਰਾਵਰਤਿਤ ਕਿਰਨ ਅਤੇ QN ਆਪਨ ਬਿੰਦੂ ਤੇ ਅਤਿਲੰਬ ਹੈ ।
ਚਿੱਤਰ ਤੋਂ ਪਤਾ ਚਲਦਾ ਹੈ ਕਿ ਆਪਾਤੀ ਕਿਰਨ, ਪਰਾਵਰਤਿਤ ਕਰਨ ਅਤੇ ਅਭਿਲੰਬ ਸਾਰੇ ਹੀ ਕਾਗ਼ਜ਼ ਦੇ ਤਲ ਵਿੱਚ ਹਨ ।

ਪ੍ਰਸ਼ਨ 6.
ਜਦੋਂ ਪ੍ਰਕਾਸ਼ ਦੀ ਕੋਈ ਕਿਰਨ ਦਰਪਣ ਤੇ ਅਭਿਲੰਬ ਰੂਪ ਵਿੱਚ ਪੈਂਦੀ ਹੈ ਤਾਂ ਆਪਤਨ-ਕੋਣ ਕਿੰਨਾ ਹੁੰਦਾ ਹੈ ?
ਉੱਤਰ-
ਜਦੋਂ ਪ੍ਰਕਾਸ਼ ਦੀ ਕੋਈ ਕਿਰਨ ਦਰਪਣ ਤੇ ਅਭਿਲੰਬ ਰੂਪ ਵਿੱਚ ਪੈਂਦੀ ਹੈ ਤਾਂ ਉਸ ਅਵਸਥਾ ਵਿੱਚ ਆਪਤਨ ਕੋਣ (∠i = 0°) ਜ਼ੀਰੋ ਡਿਗਰੀ ਦੇ ਬਰਾਬਰ ਹੁੰਦਾ ਹੈ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 7.
ਜਦੋਂ ਇੱਕ ਪ੍ਰਕਾਸ਼ ਦੀ ਕਿਰਨ ਕਿਸੇ ਦਰਪਣ ਤੇ ਲੰਬ ਰੂਪ ਵਿੱਚ ਪੈਂਦੀ ਹੈ ਤਾਂ ਇਹ ਕਿਸ ਕੋਣ ਤੇ ਪਰਾਵਰਤਿਤ ਹੁੰਦੀ ਹੈ ?
ਉੱਤਰ-
ਜਦੋਂ ਪ੍ਰਕਾਸ਼ ਦੀ ਕੋਈ ਕਿਰਨ ਕਿਸੇ ਦਰਪਣ ਤੇ ਲੰਬ ਰੂਪ ਵਿੱਚ ਪੈਂਦੀ ਹੈ, ਤਾਂ ਇਹ ਪਰਾਵਰਤਿਤ ਹੋ ਕੇ ਅਭਿਲੰਬ ਦੀ ਦਿਸ਼ਾ ਵਿੱਚ ਵਾਪਸ ਮੁੜ ਆਉਂਦੀ ਹੈ । ਇਸ ਅਵਸਥਾ ਵਿੱਚ ਪਰਾਵਰਤਨ ਕੋਣ (∠r = 0°) ਜ਼ੀਰੋ ਡਿਗਰੀ ਹੁੰਦਾ ਹੈ ।

ਪ੍ਰਸ਼ਨ 8.
ਕਿਸੇ ਦਰਪਣ ਤੇ ਲੰਬ ਰੂਪ ਵਿੱਚ ਪੈ ਰਹੀ ਕਿਰਨ ਮੁੜ ਉਸੇ ਰਸਤੇ ਵਾਪਸ ਆ ਜਾਂਦੀ ਹੈ । ਕਿਉਂ ?
ਉੱਤਰ-
ਕਿਸੇ ਦਰਪਣ ਤੇ ਲੰਬ ਰੂਪ ਵਿੱਚ ਪੈ ਰਹੀ ਕਿਰਨ ਉਸੇ ਰਸਤੇ ਤੇ ਵਾਪਸ ਆ ਜਾਂਦੀ ਹੈ ਕਿਉਂਕਿ ਇਸ ਅਵਸਥਾ ਵਿੱਚ ਆਪਨ ਕੋਣ (∠i = 0°) ਹੈ । ਕਿਉਂਕਿ ਪਰਾਵਰਤਨ ਦੇ ਨਿਯਮਾਂ ਅਨੁਸਾਰ ਆਪਨ ਕੋਣ ∠i = 0 ਪਰਾਵਰਤਨ ਕੋਣ ∠i ਹੁੰਦਾ ਹੈ, ਇਸ ਲਈ ਪਰਾਵਰਤਨ ਕੋਣ ∠r = 0° ਹੋਵੇਗਾ ।

ਪਸ਼ਨ 9.
ਇਨ੍ਹਾਂ ਪਦਾਂ ਦੀ ਪਰਿਭਾਸ਼ਾ ਦਿਓ-ਗੋਲਾਕਾਰ ਦਰਪਣ, ਅਵਤਲ ਦਰਪਣ, ਉੱਤਲ ਦਰਪਣ, ਦੁਆਰਕ, ਵ -ਕੇਂਦਰ, ਸ਼ੀਰਸ਼ (ਧਰੁਵ, ਮੁੱਖ ਫੋਕਸ ਅਤੇ ਫੋਕਸ-ਦੂਰੀ ।
ਉੱਤਰ-
(i) ਗੋਲਾਕਾਰ ਦਰਪਣ (Spherical Mirror) – ਜੇਕਰ ਦਰਪਣ ਕਿਸੇ ਖੋਖਲੇ ਗੋਲੇ ਦਾ ਹਿੱਸਾ ਹੈ ਜਿਸ ਦੀ ਇੱਕ ਸਤਹਿ ਪਾਲਿਸ਼ ਕੀਤੀ ਹੋਈ ਅਤੇ ਦੂਜੀ ਸਤਹਿ ਪਰਾਵਰਤਕ ਹੋਵੇ ਤਾਂ ਅਜਿਹਾ ਦਰਪਣ ਗੋਲਾਕਾਰ ਦਰਪਣ ਕਹਾਉਂਦਾ ਹੈ । ਗੋਲਾਕਾਰ ਦਰਪਣ ਦੋ ਕਿਸਮ ਦੇ ਹੁੰਦੇ ਹਨ-(1) ਅਵਤਲ ਦਰਪਣ (2) ਉੱਤਲ ਦਰਪਣ ।

(ii) ਅਵਤਲ ਦਰਪਣ (Concave Mirror) – ਅਜਿਹਾ ਗੋਲਾਕਾਰ ਦਰਪਣ ਜਿਸਦੀ ਪਰਾਵਰਤਕ ਸਤਹਿ ਉਸ ਗੋਲੇ ਦੇ ਕੇਂਦਰ ਵੱਲ ਹੁੰਦੀ ਹੈ, ਜਿਸ ਦਾ ਇਹ ਦਰਪਣ ਇੱਕ ਹਿੱਸਾ ਹੈ, ਅਵਤਲ ਦਰਪਣ ਕਹਾਉਂਦਾ ਹੈ । ਅਵਤਲ ਦਰਪਣ ਦੀ ਬਾਹਰੀ ਸਤਹਿ ਪਾਲਸ਼ ਕੀਤੀ ਹੁੰਦੀ ਹੈ ਅਤੇ ਪਰਾਵਰਤਨ ਅੰਦਰਲੀ ਸਤਹਿ ਤੋਂ ਹੁੰਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 13

(iii) ਉੱਤਲ ਦਰਪਣ (Convex Mirror) – ਅਜਿਹਾ ਦਰਪਣ ਜਿਸ ਦੀ ਪਰਾਵਰਤਕ ਸਤਹਿ ਉਸ ਗੋਲੇ ਦੇ ਕੇਂਦਰ ਤੋਂ ਪਰ੍ਹਾਂ ਵੱਲ ਹੁੰਦੀ ਹੈ ਜਿਸ ਗੋਲੇ ਦਾ ਦਰਪਣ ਹਿੱਸਾ ਹੁੰਦਾ ਹੈ, ਉੱਤਲ ਦਰਪਣ ਕਹਾਉਂਦਾ ਹੈ । ਉੱਤਲ ਦਰਪਣ ਦੀ ਅੰਦਰਲੀ ਸੜਾ ਪਾਲਿਸ਼ ਕੀਤੀ ਹੁੰਦੀ ਹੈ ਅਤੇ ਪਰਾਵਰਤਨ ਬਾਹਰੀ ਸਤਹਿ ਤੋਂ ਹੁੰਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 14

(iv) ਦੁਆਰਕ (Aperture) – ਦਰਪਣ ਦੇ ਉਸ ਹਿੱਸੇ ਨੂੰ, ਜਿਸ ਤੋਂ ਪ੍ਰਕਾਸ਼ ਅਸਲ ਵਿੱਚ ਪਰਾਵਰਤਨ ਹੁੰਦਾ ਹੈ, ਦਰਪਣ ਦਾ ਦੁਆਰਕ ਕਿਹਾ ਜਾਂਦਾ ਹੈ । ਚਿੱਤਰ (a) ਅਤੇ (b) ਵਿੱਚ ਦੂਰੀ M1M2ਦਰਪਣ ਦਾ ਦੁਆਰਕ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 15

(v) ਵਾ ਕੇਂਦਰ (Centre of Curvature) – ਦਰਪਣ ਦਾ ਵਾ ਕੇਂਦਰ ਉਸ ਖੋਖਲੇ ਗੋਲੇ ਦਾ ਕੇਂਦਰ ਹੈ। ਜਿਸਦਾ ਦਰਪਣ ਇੱਕ ਹਿੱਸਾ ਹੁੰਦਾ ਹੈ । ਚਿੱਤਰ (a) ਵਿੱਚ C ਇੱਕ ਅਵਤਲ ਦਰਪਣ ਦਾ ਵਕਤਾ ਕੇਂਦਰ ਹੈ ਅਤੇ ਚਿੱਤਰ (b) ਵਿੱਚ c ਇੱਕ ਉੱਤਲ ਦਰਪਣ ਕੇਂਦਰ ਹੈ ।

(vi) ਸ਼ੀਰਸ਼ ਜਾਂ ਧਰੁਵ) (Pole) – ਕਿਸੇ ਗੋਲਾਕਾਰ ਦਰਪਣ ਦੇ ਮੱਧ ਬਿੰਦੂ ਜਾਂ ਕੇਂਦਰ ਨੂੰ ਇਸਦਾ ਧਰੁਵ ਜਾਂ ਸ਼ੀਰਸ਼ (Vertex) ਕਿਹਾ ਜਾਂਦਾ ਹੈ । ਚਿੱਤਰ (a) ਅਤੇ (b) ਵਿੱਚ ਇਸ ਨੂੰ P ਨਾਲ ਦਰਸਾਇਆ ਗਿਆ ਹੈ ।

(vii) ਮੁੱਖ ਫੋਕਸ (Principal Focus) – ਦਰਪਣ ਦਾ ਮੁੱਖ ਫੋਕਸ, ਮੁੱਖ ਧੁਰੇ ਤੇ ਉਹ ਬਿੰਦੂ ਹੁੰਦਾ ਹੈ ਜਿੱਥੇ ਸਿੱਖ ਧਰੇ ਦੇ ਸਮਾਨੰਤਰ ਆ ਰਹੀਆਂ ਪ੍ਰਕਾਸ਼ ਕਿਰਨਾਂ ਦਰਪਣ ਤੋਂ ਪਰਾਵਰਤਿਤ ਹੋ ਕੇ ਅਸਲ ਵਿੱਚ ਇੱਕ ਬਿੰਦੁ ’ਤੇ ਆ ਕੇ ਮਿਲਦੀਆਂ ਹਨ। (ਅਵਤਲ ਦਰਪਣ) ਜਾਂ ਇਸ ਬਿੰਦੂ ਤੇ ਅਭਿਸਾਰਿਤ ਹੁੰਦੀਆਂ ਹਨ ਜਾਂ ਇੱਕ ਬਿੰਦੂ ਤੋਂ ਅਪਸਰਿਤ ਹੁੰਦੀਆਂ ਜਾਪਦੀਆਂ ਹਨ (ਉੱਤਲ ਦਰਪਣ) ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 16

(viii) ਫੋਕਸ-ਦੁਰੀ (Focak length) – ਗੋਲਾਕਾਰ ਦਰਪਣ ਦੇ ਧਰੁਵ (pole) ਅਤੇ ਮੁੱਖ ਫੋਕਸ ਦੀ ਵਿਚਲੀ ਦੂਰੀ ਨੂੰ ਦਰਪਣ ਦੀ ਫੋਕਸ ਦੂਰੀ ਕਿਹਾ ਜਾਂਦਾ ਹੈ । ਇਸ ਨੂੰ ਨਾਲ ਦਰਸਾਇਆ ਜਾਂਦਾ ਹੈ । ਚਿੱਤਰ ਵਿੱਚ PF ਫੋਕਸ ਦੂਰੀ ਹੈ । S.I ਪੱਧਤੀ ਵਿੱਚ, ਫੋਕਸ ਦੂਰੀ ਦਾ ਮਾਤ੍ਰਿਕ ਮੀਟਰ ਹੈ ।

ਪ੍ਰਸ਼ਨ 10.
ਇੱਕ ਅਵਤਲ ਦਰਪਣ ਦੀ ਫੋਕਸ ਦੂਰੀ ਅਤੇ ਵਕੁਤਾ ਅਰਧ-ਵਿਆਸ ਵਿਚਕਾਰ ਕੀ ਸੰਬੰਧ ਹੈ ? ਸਮਤਲ ਦਰਪਣ ਦੀ ਫੋਕਸ-ਦੂਰੀ ਕਿੰਨੀ ਹੁੰਦੀ ਹੈ ?
ਉੱਤਰ-
ਇੱਕ ਅਵਤਲ ਦਰਪਣ ਦੀ ਫੋਕਸ ਦੂਰੀ ਦਰਪਣ ਦੇ ਵਕੁਤਾ ਅਰਧ-ਵਿਆਸ ਤੋਂ ਅੱਧੀ ਹੁੰਦੀ ਹੈ । ਜੇ ਅਵਲ ਦਰਪਣ ਦੀ ਫੋਕਸ ਦੂਰੀf ਅਤੇ ਵਕ੍ਰਤਾ ਅਰਧ-ਵਿਆਸ R ਹੋਵੇ, ਤਾਂ
f = \(\frac {1}{2}\) × R
ਸਮਤਲ ਦਰਪਣ ਦੀ ਫੋਕਸ ਦੂਰੀ ਅਨੰਤ ਹੁੰਦੀ ਹੈ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 11.
ਅਵਤਲ ਦਰਪਣ ਦਾ ਇੱਕ ਵਾਸਤਵਿਕ ਫੋਕਸ ਹੁੰਦਾ ਹੈ । ਇੱਕ ਰੇਖਾ-ਚਿੱਤਰ ਬਣਾ ਕੇ ਇਸ ਦੀ ਵਿਆਖਿਆ ਕਰੋ ।
ਉੱਤਰ-
ਅਵਤਲ ਦਰਪਣ ਦਾ ਵਾਸਤਵਿਕ ਫੋਕਸ – ਕਿਉਂਕਿ ਅਵਤਲ ਦਰਪਣ ਦੇ ਮੁੱਖ ਧੁਰੇ ਦੇ ਸਮਾਨੰਤਰ ਆ ਰਹੀਆਂ ਸਾਰੀਆਂ ਕਿਰਨਾਂ ਦਰਪਣ ਤੋਂ ਪਰਾਵਰਤਿਤ
ਮੁੱਖ ਧੁਰਾ ਹੋ ਕੇ ਅਸਲ ਵਿੱਚ ਫੋਕਸ ਵਿੱਚੋਂ ਲੰਘਦੀਆਂ ਹਨ, ਇਸ ਲਈ ਅਵਤਲ ਦਰਪਣ ਦਾ ਫੋਕਸ ਵਾਸਤਵਿਕ ਹੁੰਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 17

ਪ੍ਰਸ਼ਨ 12.
ਜਦੋਂ ਕਿਸੇ ਅਵਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤਿਬਿੰਬ ਅਨੰਤ ਤੇ ਬਣਦਾ ਹੈ ਤਾਂ ਵਸਤੂ ਕਿੱਥੇ ਰੱਖੀ ਜਾਂਦੀ ਹੈ ।
ਉੱਤਰ-
ਜਦੋਂ ਵਸਤੂ ਨੂੰ ਅਵਤਲ ਦਰਪਣ ਦੇ ਫੋਕਸ ਤੇ ਰੱਖਿਆ ਜਾਂਦਾ ਹੈ ਤਾਂ ਪ੍ਰਤਿਬਿੰਬ ਅਨੰਤ ਤੇ ਬਣਦਾ ਹੈ । ਇਹ ਪਤਿਬਿੰਬ ਵਾਸਤਵਿਕ, ਉਲਟਾ ਅਤੇ ਵਸਤੂ ਦੀ ਤੁਲਨਾ ਵਿੱਚ ਵੱਡੇ ਸਾਇਜ਼ ਦਾ ਬਣਦਾ ਹੈ । ਇਸ ਅਵਸਥਾ ਵਿੱਚ ਵਸਤੁ ਤੋਂ ਆ ਰਹੀਆਂ ਪ੍ਰਕਾਸ਼ ਕਿਰਨਾਂ ਪਰਾਵਰਤਨ ਦੇ ਬਾਅਦ ਸਮਾਨੰਤਰ ਹੋ ਜਾਂਦੀਆਂ ਹਨ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 18

ਪ੍ਰਸ਼ਨ 13.
ਕਿਸੇ ਵਸਤੂ ਨੂੰ ਇੱਕ ਅਵਤਲ ਦਰਪਣ ਦੇ ਸਾਹਮਣੇ ਕਿੱਥੇ ਰੱਖਿਆ ਜਾਵੇ ਤਾਂ ਜੋ ਇਸ ਦਾ ਪ੍ਰਤਿਬਿੰਬ ਵਾਸਤਵਿਕ ਅਤੇ ਵਸਤੂ ਦੇ ਬਰਾਬਰ ਸਾਇਜ਼ ਦਾ ਬਣੇ ।
ਉੱਤਰ-
ਅਵਤਲ ਦਰਪਣ ਦੁਆਰਾ ਬਣਿਆ ਪ੍ਰਤਿਬਿੰਬ ਵਾਸਤਵਿਕ ਅਤੇ ਵਸਤੂ ਦੇ ਬਰਾਬਰ ਸਾਇਜ਼ ਦਾ ਬਣੇ, ਇਸ ਲਈ ਵਸਤੂ ਨੂੰ ਅਵਤਲ ਦਰਪਣ ਦੇ ਸਾਹਮਣੇ ਵਤਾ ਕੇਂਦਰ ਤੇ ਰੱਖਣਾ ਚਾਹੀਦਾ ਹੈ । ਇਸ ਅਵਸਥਾ ਵਿੱਚ ਪ੍ਰਤਿਬਿੰਬ ਦੀ ਵਤਾ ਕੇਂਦਰ ਤੇ ਹੀ ਬਣਦਾ ਹੈ । ਇਹ ਤਿਬਿੰਬ ਵਾਸਤਵਿਕ ਉਲਟਾ ਅਤੇ ਸਾਇਜ਼ ਵਿੱਚ ਵਸਤੂ ਦੇ ਸਾਇਜ਼ ਦੇ ਬਰਾਬਰ ਹੁੰਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 19

ਪ੍ਰਸ਼ਨ 14.
ਅਵਤਲ ਦਰਪਣ ਵਿੱਚ ਵਸਤੂ ਦਾ ਵੱਡਾ ਅਤੇ ਆਭਾਸੀ ਪ੍ਰਤਿਬਿੰਬ ਕਦੋਂ ਬਣਦਾ ਹੈ ? ਇੱਕ ਰੇਖਾ-ਚਿੱਤਰ ਦੁਆਰਾ ਦਰਸਾਓ ।
ਉੱਤਰ-
ਜਦੋਂ ਵਸਤੁ ਅਵਤਲ ਦਰਪਣ ਦੇ ਧਰੁਵ (Pole) ਅਤੇ ਫੋਕਸ ਦੇ ਵਿਚਕਾਰ ਰੱਖੀ ਜਾਂਦੀ ਹੈ, ਤਾਂ ਇਸ ਅਵਸਥਾ ਵਿੱਚ ਵਸਤੂ ਦਾ ਪ੍ਰਤਿਬਿੰਬ ਸਿੱਧਾ, ਆਭਾਸੀ ਅਤੇ ਆਕਾਰ ਵਿੱਚ ਵਸਤੂ ਦੀ ਤੁਲਨਾ ਵਿੱਚ ਵੱਡਾ ਬਣਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 20

ਪ੍ਰਸ਼ਨ 15.
ਕਿਸ ਦਰਪਣ ਨੂੰ ਸ਼ੇਵ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਕਿਉਂ ? ਇਸ ਦੀ ਕਿਰਿਆ ਨੂੰ ਇੱਕ ਰੇਖਾਚਿੱਤਰ ਬਣਾ ਕੇ ਦਰਸਾਓ । |
ਉੱਤਰ-
ਅਵਤਲ ਦਰਪਣ ਦਾ ਸ਼ੇਵ ਕਰਨ ਵਾਲੇ ਦਰਪਣ ਦੇ ਰੂਪ ਵਿੱਚ ਉਪਯੋਗ ਕੀਤਾ ਜਾਂਦਾ ਹੈ ਕਿਉਂਕਿ ਜਦੋਂ ਅਸੀਂ ਆਪਣਾ ਚਿਹਰਾ ਕਿਸੇ ਅਵਤਲ ਦਰਪਣ ਦੇ ਨੇੜੇ (ਧਰੁਵ ਅਤੇ ਫੋਕਸ ਦੇ ਵਿਚਕਾਰ) ਰੱਖਦੇ ਹਾਂ ਤਾਂ ਚਿਹਰੇ ਦਾ ਵੱਡਾ ਅਤੇ ਸਿੱਧਾ ਪ੍ਰਤਿਬਿੰਬ ਬਣਦਾ ਹੈ, ਜਿਸ ਨਾਲ ਬਾਰੀਕ ਵਾਲ ਵੀ ਦਿਖਾਈ ਦਿੰਦੇ ਹਨ ।

ਮਤਲਬ ਕਿ ਉਹ ਚਿਹਰੇ ਦੀ ਠੀਕ ਸ਼ੇਵ (Shave) ਕਰਨ ਵਿੱਚ ਸਹਾਈ ਹੁੰਦਾ ਹੈ । ਇਸ ਲਈ ਅਵਤਲ ਦਰਪਣ ਨੂੰ ਸ਼ੇਵ ਕਰਨ ਵਾਲੇ ਦਰਪਣ ਦੇ ਤੌਰ ਤੇ ਵਰਤਿਆ ਜਾਂਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 21

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 16.
ਕਿਹੜਾ ਦਰਪਣ ਹਮੇਸ਼ਾ ਆਭਾਸੀ, ਸਿੱਧਾ ਅਤੇ ਵਸਤੂ ਨਾਲੋਂ ਛੋਟੇ ਸਾਇਜ਼ ਦਾ ਪ੍ਰਤਿਬਿੰਬ ਬਣਾਉਂਦਾ ਹੈ ?
ਉੱਤਰ-
ਉੱਤਲ ਦਰਪਣ ਦੇ ਲਈ ਵਸਤੂ ਦੀ ਸਥਿਤੀ ਭਾਵੇਂ ਕੋਈ ਵੀ ਹੋਵੇ, ਤਿਬਿੰਬ ਹਮੇਸ਼ਾ ਆਭਾਸੀ, ਸਿੱਧਾ, ਵਸਤੂ ਤੋਂ ਛੋਟਾ ਅਤੇ ਦਰਪਣ ਦੇ ਪਿੱਛੇ ਬਣਦਾ ਹੈ । ਇਸ ਨੂੰ ਚਿੱਤਰ ਵਿੱਚ ਦਿਖਾਇਆ ਗਿਆ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 22

ਪ੍ਰਸ਼ਨ 17.
ਕਿਸ ਦਰਪਣ ਦਾ ਦ੍ਰਿਸ਼ਟੀ-ਖੇਤਰ ਵੱਡਾ ਹੁੰਦਾ ਹੈ ?
ਉੱਤਰ-
ਉੱਤਲ ਦਰਪਣ ਵਿੱਚ ਪ੍ਰਤਿਬਿੰਬ ਹਮੇਸ਼ਾ ਆਭਾਸੀ, ਸਿੱਧਾ ਅਤੇ ਵਸਤੂ ਨਾਲੋਂ ਛੋਟੇ ਆਕਾਰ ਦਾ ਅਤੇ ਦਰਪਣ ਦੇ ਪਿੱਛੇ ਬਣਦਾ ਹੈ । ਉੱਤਲ ਦਰਪਣ ਨੂੰ ਵਸਤ ਤੋਂ ਦੂਰ ਲੈ ਜਾਣ ਤੇ, ਸਾਡੇ ਪਿੱਛੇ ਵੱਡੇ ਖੇਤਰ ਵਿੱਚ ਪਈਆਂ ਵਸਤੂਆਂ ਵੇਖੀਆਂ ਜਾ ਸਕਦੀਆਂ ਹਨ । ਇਸ ਲਈ ਉੱਤਲ ਦਰਪਣ ਦੁਆਰਾ ਪਿਛਾਂਹ ਆ ਰਹੀ ਆਵਾਜਾਈ ਦਾ ਵੱਡਾ ਖੇਤਰ ਦਿਸਦਾ ਹੈ । ਇਸ ਲਈ ਉੱਤਲ ਦਰਪਣ ਦਾ ਦ੍ਰਿਸ਼ਟੀ ਖੇਤਰ ਵੱਡਾ ਹੁੰਦਾ ਹੈ ।

ਪ੍ਰਸ਼ਨ 18.
ਡਰਾਈਵਰ ਦੇ ਦਰਪਣ ਦੇ ਤੌਰ ਤੇ ਕਿਸ ਦਰਪਣ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਕਿਉਂ ? ਰੇਖਾ-ਚਿੱਤਰ ਬਣਾ ਕੇ ਦਰਸਾਓ ।
ਉੱਤਰ-
ਉੱਤਲ ਦਰਪਣ ਡਰਾਂਈਵਰ ਦੇ ਦਰਪਣ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ, ਕਿਉਂਕਿ ਉੱਤਲ ਦਰਪਣ ਵਿੱਚ ਬਣ ਰਿਹਾ ਪ੍ਰਤਿਬਿੰਬ ਵਸਤੂ ਤੋਂ ਬਹੁਤ ਛੋਟਾ ਅਤੇ ਸਿੱਧਾ ਬਣਦਾ ਹੈ । ਇਸ ਲਈ ਉੱਤਲ ਦਰਪਣ ਦੁਆਰਾ ਪਿੱਛੇ ਆ ਰਹੀ ਟਰੈਫ਼ਿਕ ਦਾ ਇੱਕ ਵੱਡਾ ਖੇਤਰ ਦਿਖਾਈ ਦਿੰਦਾ ਹੈ । ਇਸ ਲਈ ਉੱਤਲ ਦਰਪਣ ਨੂੰ ਡਰਾਈਵਰ ਦਰਪਣ ਦੇ ਰੂਪ ਵਿੱਚ ਪਹਿਲ ਦਿੱਤੀ ਜਾਂਦੀ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 23

ਪ੍ਰਸ਼ਨ 19.
ਪਿੱਛੇ ਦੀ ਆਵਾਜਾਈ ਦੇਖਣ ਵਾਸਤੇ ਵਾਹਨਾਂ ਵਿੱਚ ਕਿਸ ਕਿਸਮ ਦੇ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਕਿਉਂਕਿ ਉੱਤਲ ਦਰਪਣ ਵਿੱਚ ਪਿੱਛੇ ਆ ਰਹੀ ਟਰੈਫ਼ਿਕ ਦਾ ਸਿੱਧਾ ਅਤੇ ਛੋਟਾ ਪ੍ਰਤਿਬਿੰਬ ਬਣਦਾ ਹੈ, ਇਸ ਲਈ ਵੱਡੇ ਖੇਤਰ ਵਿੱਚ ਆ ਰਹੇ ਵਾਹਨਾਂ ਨੂੰ ਦੇਖਣ ਲਈ ਉੱਤਲ ਦਰਪਣ ਦੀ ਵਰਤੋਂ ਵਾਹਨ ਦਰਪਣ ਦੇ ਰੂਪ ਵਿੱਚ ਕੀਤਾ ਜਾਂਦਾ ਹੈ ।

ਪ੍ਰਸ਼ਨ 20.
ਸਮਤਲ ਦਰਪਣ, ਅਵਤਲ ਦਰਪਣ ਅਤੇ ਉੱਤਲ ਦਰਪਣ ਨੂੰ ਛੋਹੇ ਬਿਨਾਂ ਇਨ੍ਹਾਂ ਵਿੱਚ ਫ਼ਰਕ ਕਿਵੇਂ ਪਤਾ ਕਰੋਗੇ ?
ਉੱਤਰ-
ਸਾਰੇ ਦਰਪਣਾਂ ਵਿੱਚ ਆਪਣਾ ਚਿਹਰਾ ਦੇਖੋ 1 ਹੁਣ ਆਪਣਾ ਚਿਹਰਾ ਦਰਪਣ ਤੋਂ ਦੂਰ ਲਿਜਾਓ ਅਤੇ ਪ੍ਰਤਿਬਿੰਬ ਦਾ ਸਾਇਜ਼ ਨੋਟ ਕਰੋ । ਤੁਸੀਂ ਵੇਖੋਗੇ ਕਿ ਸਮਤਲ ਦਰਪਣ ਵਿੱਚ ਬਣ ਰਹੇ ਪ੍ਰਤਿਬਿੰਬ ਦਾ ਸਾਈਜ਼ ਚਿਹਰੇ ਦੇ ਸਾਈਜ਼ ਦੇ ਬਰਾਬਰ ਅਤੇ ਉੱਤਲ ਦਰਪਣ ਵਿੱਚ ਛੋਟਾ ਅਤੇ ਅਵਤਲ ਦਰਪਣ ਵਿੱਚ ਵੱਡਾ ਹੋਵੇਗਾ । ਇਸ ਤਰ੍ਹਾਂ ਅਸੀਂ ਬਿਨਾਂ ਛੋਹੇ ਸਮਤਲ, ਉੱਤਲ ਅਤੇ ਅਵਤਲ ਦਰਪਣ ਦੀ ਪਛਾਣ ਕਰ ਲਵਾਂਗੇ ।

ਪ੍ਰਸ਼ਨ 21.
ਇੱਕ ਗੋਲਾਕਾਰ ਦਰਪਣ ਦੇ ਵੱਡਦਰਸ਼ਨ ਦੀ ਪਰਿਭਾਸ਼ਾ ਦਿਓ । ਸਮਤਲ ਦਰਪਣ ਵਿੱਚ ਵੱਡਦਰਸ਼ਨ ਕਿੰਨਾ ਹੁੰਦਾ ਹੈ ?
ਉੱਤਰ-
ਵੱਡਦਰਸ਼ਨ (Magnification) – ਗੋਲਾਕਾਰ ਦਰਪਣ ਦਾ ਵੱਡਦਰਸ਼ਨ ਦਰਪਣ ਦੁਆਰਾ ਬਣਾਏ ਗਏ ਤਿਬਿੰਬ ਦੇ ਆਕਾਰ ਜਾਂ ਸਾਈਜ਼ (size) ਅਤੇ ਵਸਤੂ ਦੇ ਆਕਾਰ ਜਾਂ ਸਾਈਜ਼ (size) ਦੇ ਅਨੁਪਾਤ ਦੇ ਬਰਾਬਰ ਹੁੰਦਾ ਹੈ । ਇਸ ਨੂੰ ਅ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 24
ਸਮਤਲ ਦਰਪਣ ਦਾ ਵੱਡਦਰਸ਼ਨ – ਸਮਤਲ ਦਰਪਣ ਨੂੰ ਇੱਕ ਅਜਿਹੇ ਗੋਲੇ ਦਾ ਹਿੱਸਾ ਮੰਨਿਆ ਜਾ ਸਕਦਾ ਹੈ ਜਿਸਦਾ ਅਰਧ-ਵਿਆਸ ਅਨੰਤ ਹੈ ।
∴ ਦਰਪਣ ਫਾਰਮੂਲਾ ਲਗਾਉਣ ‘ਤੇ
\(\frac{1}{u}+\frac{1}{v}=\frac{1}{f}\)
\(\frac{1}{u}+\frac{1}{v}=\frac{1}{\infty}\)
\(\frac{1}{u}+\frac{1}{v}\) = 0
ਜਾਂ u + υ = 0
u = -υ
ਹੁਣ ਵੱਡਦਰਸ਼ਨ (m) = \(\frac{-v}{u}=\frac{u}{u}\) = 1
ਅਰਥਾਤ ਵਸਤੂ ਦਾ ਆਕਾਰ ਅਤੇ ਪ੍ਰਤਿਬਿੰਬ ਦਾ ਆਕਾਰ ਇੱਕ ਸਮਾਨ ਹੁੰਦਾ ਹੈ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 22.
ਇਕ ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤਿਬਿੰਬ ਦੇ ਲੱਛਣ ਦੱਸੋ ।
ਉੱਤਰ-
ਸਮਤਲ ਦਰਪਣ ਵਿੱਚ ਬਣੇ ਪ੍ਰਤਿਬਿੰਬ ਦੇ ਲੱਛਣ (ਗੁਣ)-

  1. ਇਹ ਆਭਾਸੀ ਹੁੰਦਾ ਹੈ, ਭਾਵ ਕਿ ਇਸ ਨੂੰ ਪਰਦੇ ਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ ।
  2. ਇਹ ਸਿੱਧਾ ਹੁੰਦਾ ਹੈ ।
  3. ਇਹ ਪਾਸੇ-ਦਾਅ ਉਲਟਿਆ ਹੁੰਦਾ ਹੈ, ਜਿਵੇਂ ਸੱਜਾ ਹੱਥ ਦਰਪਣ ਵਿੱਚ ਖੱਬਾ ਨਜ਼ਰ ਆਉਂਦਾ ਹੈ ਅਤੇ ਖੱਬਾ ਹੱਥ, ਸੱਜਾ ਜਾਪਦਾ ਹੈ !
  4. ਇਸ ਦਾ ਆਕਾਰ (ਸਾਇਜ਼) ਵਸਤੂ ਦੇ ਆਕਾਰ (ਸਾਇਜ਼) ਦੇ ਬਰਾਬਰ ਹੁੰਦਾ ਹੈ ।
  5. ਤਿਬਿੰਬ ਦਰਪਣ ਦੇ ਪਿੱਛੇ ਓਨੀ ਦੂਰ ਹੀ ਬਣਦਾ ਹੈ ਜਿੰਨੀ ਦੂਰ ਵਸਤੂ ਦਰਪਣ ਦੇ ਸਾਹਮਣੇ ਰੱਖੀ ਜਾਂਦੀ ਹੈ ।

ਪ੍ਰਸ਼ਨ 23.
ਪ੍ਰਤਿਬਿੰਬ ਤੋਂ ਤੁਹਾਡਾ ਕੀ ਭਾਵ ਹੈ ? ਆਭਾਸੀ ਅਤੇ ਵਾਸਤਵਿਕ ਪ੍ਰਤਿਬਿੰਬ ਵਿੱਚ ਕੀ ਅੰਤਰ ਹੈ ?
ਉੱਤਰ-
ਪ੍ਰਤਿਬਿੰਥ – ਦਰਪਣ ਦੇ ਸਾਹਮਣੇ ਰੱਖੀ ਵਸਤੂ ਦੀ ਦਰਪਣ ਵਿੱਚ ਜਿਹੜੀ ਆਕਿਰਤੀ (ਸ਼ਕਲ ਬਣ ਜਾਂਦੀ ਹੈ । ਉਸ ਆਕਿਰਤੀ ਨੂੰ ਵਸਤੂ ਦਾ ਪ੍ਰਤਿਬਿੰਬ ਕਹਿੰਦੇ ਹਨ ।

ਪਰਿਭਾਸ਼ਾ – ਜਦੋਂ ਪ੍ਰਕਾਸ਼ ਦੀਆਂ ਕਿਰਨਾਂ ਕਿਸੇ ਵਸਤੂ (ਬਿੰਦੂ) ਤੋਂ ਪਰਾਵਰਤਨ (ਦਰਪਣ ਵਿੱਚ) ਜਾਂ ਅਪਵਰਤਨ ਲੈਨਜ਼ ਵਿੱਚ) ਤੋਂ ਬਾਅਦ ਕਿਸੇ ਬਿੰਦੁ ਤੇ ਜਾ ਕੇ ਮਿਲ ਜਾਂਦੀਆਂ ਹਨ । ਜਾਂ ਫਿਰ ਕਿਸੇ ਹੋਰ ਬਿੰਦੂ ਤੋਂ ਆ ਰਹੀਆਂ ਜਾਪਦੀਆਂ ਹਨ ਤਾਂ ਇਸ ਦੂਜੇ ਬਿੰਦੂ ਨੂੰ ਪਹਿਲੇ ਬਿੰਦੂ ਦਾ ਪ੍ਰਤਿਬਿੰਬ ਕਹਿੰਦੇ ਹਨ ।

ਵਾਸਤਵਿਕ ਪ੍ਰਤਿਬਿੰਬ ਅਤੇ ਆਭਾਸੀ ਤਿਬਿੰਬ ਵਿਚ ਅੰਤਰ-

ਵਾਸਤਵਿਕ ਪ੍ਰਤਿਬਿੰਬ ਆਭਾਸੀ ਤਿਬਿੰਬ
(1) ਪਰਾਵਰਤਨ ਜਾਂ ਅਪਵਰਤਨ ਤੋਂ ਬਾਅਦ ਪ੍ਰਕਾਸ਼ ਦੀਆਂ ਕਿਰਨਾਂ ਆਪਸ ਵਿੱਚ ਇੱਕ-ਦੂਜੇ ਨੂੰ ਮਿਲਦੀਆਂ ਹਨ ਅਤੇ ਪ੍ਰਤਿਬਿੰਬ ਵਾਸਤਵਿਕ ਬਣਦਾ ਹੈ । (1) ਪਰਾਵਰਤਨ ਜਾਂ ਅਪਵਰਤਨ ਦੇ ਬਾਅਦ ਪ੍ਰਕਾਸ਼ ਦੀਆਂ ਕਿਰਨਾਂ ਆਪਸ ਵਿੱਚ ਨਹੀਂ ਮਿਲਦੀਆਂ (ਪਿੱਛੇ ਵਧਾ ਕੇ ਉਨ੍ਹਾਂ ਨੂੰ ਮਿਲਾਉਣਾ ਪੈਂਦਾ ਹੈ) ਅਤੇ ਪ੍ਰਤਿਬਿੰਬ ਆਭਾਸੀ ਬਣਦਾ ਹੈ ।
(2) ਇਹ ਤਿਬਿੰਬ ਪਰਦੇ ਤੇ ਲਿਆਇਆ ਜਾ ਸਕਦਾ ਹੈ । (2) ਇਹ ਤਿਬਿੰਬ ਪਰਦੇ ਤੇ ਨਹੀਂ ਲਿਆਇਆ ਜਾ ਸਕਦਾ ।
(3) ਇਹ ਤਿਬਿੰਬ ਹਮੇਸ਼ਾ ਉਲਟਾ ਬਣਦਾ ਹੈ । (3) ਇਹ ਤਿਬਿੰਬ ਹਮੇਸ਼ਾ ਸਿੱਧਾ ਬਣਦਾ ਹੈ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 25

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 24.
ਸਮਤਲ ਦਰਪਣ ਦੁਆਰਾ ਪ੍ਰਤਿਬਿੰਬ ਦੀ ਰਚਨਾ ਚਿੱਤਰ ਸਹਿਤ ਸਮਝਾਓ ।
ਜਾਂ
ਕਿਵੇਂ ਦਰਸਾਓਗੇ ਕਿ ਸਮਤਲ ਦਰਪਣ ਵਿੱਚ ਬਣੇ ਪ੍ਰਤਿਬਿੰਬ ਦੀ ਦਰਪਣ ਤੋਂ ਦੂਰੀ ਉਸ ਦੇ ਸਾਹਮਣੇ ਪਈ ਵਸਤੂ ਦੀ ਦਰਪਣ ਵਿੱਚ ਦੂਰੀ ਦੇ ਬਰਾਬਰ ਹੁੰਦੀ ਹੈ ?
ਉੱਤਰ-
ਸਮਤਲ ਦਰਪਣ ਦੁਆਰਾ ਪ੍ਰਤਿਬਿੰਬ ਦੀ ਰਚਨਾ-
ਮੰਨ ਲਓ MM’ ਇੱਕ ਸਮਤਲ ਦਰਪਣ ਹੈ ਅਤੇ ਉਸਦੇ ਸਾਹਮਣੇ ਵਸਤੂ O ਪਈ ਹੈ । OA ਅਤੇ OB ਦੋ-ਆਪਾਤੀ ਕਿਰਨਾਂ ਹਨ ਅਤੇ AC ਅਤੇ BD ਇਨ੍ਹਾਂ ਦੀਆਂ ਪਰਾਵਰਤਿਤ ਕਿਰਨਾਂ ਹਨ I ਪ੍ਰਤਿਬਿੰਬ ਹੈ ਕਿਉਂਕਿ ਪਰਾਵਰਤਿਤ ਕਿਰਨਾਂ ਅਸਲ ਵਿੱਚ I ਤੋਂ ਨਹੀਂ ਮਿਲਦੀਆਂ ਪਰੰਤੂ I ਤੇ ਮਿਲਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ । ਇਸ ਲਈ 1 ਵਸਤੂ ) ਦਾ ਆਭਾਸੀ ਪ੍ਰਤਿਬਿੰਬ ਹੈ ।

ਮਾਪਣ ਤੋਂ ਪਤਾ ਲਗਦਾ ਹੈ ਕਿ NO = NI, ਅਰਥਾਤ ਪ੍ਰਤਿਬਿੰਬ ਦਰਪਣ ਦੇ ਪਿੱਛੇ ਓਨੀ ਦੂਰੀ ਤੇ ਬਣਦਾ ਹੈ ਜਿੰਨੀ ਦੁਰੀ ਤੇ ਵਸਤੁ ਦਰਪਣ ਦੇ ਸਾਹਮਣੇ ਰੱਖੀ ਹੁੰਦੀ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 78

ਪ੍ਰਸ਼ਨ 25.
ਗੋਲਾਕਾਰ ਦਰਪਣ ਦੇ ਮੁੱਖ ਉਪਯੋਗ ਲਿਖੋ ।
ਉੱਤਰ-
ਗੋਲਾਕਾਰ ਦਰਪਣ ਦੇ ਮੁੱਖ ਉਪਯੋਗਗੋਲਾਕਾਰ ਦਰਪਣ ਦੋ ਕਿਸਮ ਦੇ ਹੁੰਦੇ ਹਨ-
(1) ਅਵਤਲ ਦਰਪਣ ਅਤੇ
(2) ਉੱਤਲ ਦਰਪਣ ।

1. ਅਵਤਲ ਦਰਪਣ ਦੇ ਉਪਯੋਗ-

  • ਅਵਤਲ ਦਰਪਣ, ਪਰਾਵਰਤਕ ਦੇ ਰੂਪ ਵਿੱਚ ਪ੍ਰਯੋਗ ਵਿੱਚ ਲਿਆਇਆ ਜਾਂਦਾ ਹੈ । ਵੱਡੇ ਵਿਆਸ ਵਾਲੇ ਦਰਪਣ ਨੂੰ ਪਰਾਵਰਤਕ ਦੂਰਦਰਸ਼ੀ ਵਿੱਚ ਵਰਤਿਆ ਜਾਂਦਾ ਹੈ ।
  • ਇੱਕ ਅਵਤਲ ਦਰਪਣ ਜਿਸਦੇ ਕੇਂਦਰ ਵਿੱਚ ਛੇਕ ਹੋਵੇ, ਡਾਕਟਰ ਦੇ ਸਿਰ ਦੇ ਦਰਪਣ (Head Mirror) ਦੇ ਰੂਪ ਵਿੱਚ ਅੱਖ, ਨੱਕ, ਗਲੇ ਅਤੇ ਕੰਨ ਦੇ ਨਿਰੀਖਣ ਲਈ ਪ੍ਰਯੋਗ ਵਿੱਚ ਲਿਆਇਆ ਜਾਂਦਾ ਹੈ ।
  • ਜਦੋਂ ਵਸਤੂ ਨੂੰ ਦਰਪਣ ਦੇ ਸ਼ੀਰਸ਼ ਅਤੇ ਫੋਕਸ ਦੇ ਵਿਚਕਾਰ ਰੱਖਿਆ ਜਾਂਦਾ ਹੈ ਤਾਂ ਇਹ ਸਿੱਧਾ, ਵੱਡਾ ਅਤੇ ਆਭਾਸੀ ਪ੍ਰਤਿਬਿੰਬ ਬਣਾਉਂਦਾ ਹੈ । ਇਸ ਲਈ ਇਸ ਨੂੰ ਸ਼ੇਵ ਦਰਪਣ ਦੇ ਰੂਪ ਵਜੋਂ ਪ੍ਰਯੋਗ ਕੀਤਾ ਜਾਂਦਾ ਹੈ ।
    PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 79

(2) ਉੱਤਲ ਦਰਪਣ ਦੇ ਉਪਯੋਗ-
ਉੱਤਲ ਦਰਪਣ, ਡਰਾਈਵਰਾਂ ਦੁਆਰਾ ਪਿੱਛੇ ਆ ਰਹੇ ਟਰੈਫ਼ਿਕ ਦਾ ਵਧੇਰੇ ਦ੍ਰਿਸ਼ਟੀ ਖੇਤਰ ਵੇਖਣ ਲਈ ਪ੍ਰਯੋਗ ਕੀਤਾ ਜਾਂਦਾ ਹੈ, ਕਿਉਂਕਿ ਇਸ ਦਰਪਣ ਵਿੱਚ ਪ੍ਰਤਿਬਿੰਬ ਛੋਟਾ, ਸਿੱਧਾ ਅਤੇ ਆਭਾਸੀ ਹੁੰਦਾ ਹੈ ।

ਪ੍ਰਸ਼ਨ 26.
ਉੱਤਲ ਦਰਪਣ ਦੁਆਰਾ ਬਣਾਏ ਗਏ ਪ੍ਰਤਿਬਿੰਬ ਦੀ ਰਚਨਾ ਚਿੱਤਰ ਦੁਆਰਾ ਸਮਝਾਓ । ,
ਉੱਤਰ-
ਉੱਤਲ ਦਰਪਣ ਦੁਆਰਾ ਬਣਾਏ ਤਿਬਿੰਬ ਦੀ ਰਚਨਾ (Formation of Image by Convex Mirror) – ਮੰਨ ਲਓ ਇੱਕ ਵਸਤੂ AB ਉੱਤਲ ਦਰਪਣ ਦੇ ਸਾਹਮਣੇ ਇਸਦੇ ਮੁੱਖ ਧੁਰੇ ਤੇ ਪਈ ਹੈ । ਇੱਕ ਕਿਰਨ AD, A ਬਿੰਦੂ ਤੋਂ ਚਲ ਕੇ ਦਰਪਣ ਤੋਂ ਪਰਾਵਰਤਨ ਦੇ ਬਾਅਦ DE ਦਿਸ਼ਾ ਵਿੱਚ ਜਾਂਦੀ ਹੈ ਜੋ ਕਿ ਮੁੱਖ ਫੋਕਸ Fਵਿੱਚੋਂ ਆਉਂਦੀ ਵਿਖਾਈ ਦਿੰਦੀ ਹੈ । ਇੱਕ ਹੋਰ ਆਪਾਤੀ ਕਿਰਨ AGC, ਵਜ੍ਹਾ ਕੇਂਦਰ c ਤੋਂ ਲੰਘਦੀ ਹੋਈ ਜਾਪਦੀ ਪਰਾਵਰਤਿਤ ਹੋ ਕੇ, ਵਾਪਸ ਮੁੜ ਜਾਂਦੀ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 80

ਇਹ ਦੋਨੋਂ ਪਰਾਵਰਤਿਤ ਕਿਰਨਾਂ A’ ਤੇ ਮਿਲਦੀਆਂ ਹੋਈਆਂ ਵਿਖਾਈ ਦਿੰਦੀਆਂ ਹਨ ਜੋ A ਦਾ ਆਭਾਸੀ ਪ੍ਰਤਿਬਿੰਬ ਹੈ । A’ ਤੇ ਬਣਿਆ ਲੰਬ A’B’, ਵਸਤੂ AB ਦਾ ਆਭਾਸੀ ਸਿੱਧਾ ਅਤੇ ਸਾਇਜ਼ ਵਿੱਚ ਛੋਟਾ ਪ੍ਰਤਿਬਿੰਬ ਹੈ ।

ਪ੍ਰਸ਼ਨ 27.
ਗੋਲਾਕਾਰ ਦਰਪਣਾਂ ਦੇ ਲਈ ਨਵੀਆਂ ਕਾਰਟੀਸ਼ੀਅਨ ਚਿੰਨ੍ਹ ਪਰੰਪਰਾਵਾਂ ਦੀ ਰਚਨਾ ਕਰੋ । .
ਜਾਂ
ਗੋਲਾਕਾਰ ਦਰਪਣਾਂ ਦੁਆਰਾ ਪਰਾਵਰਤਨ ਲਈ ਕਿਹੜੀਆਂ ਚਿੰਨ੍ਹ ਪਰੰਪਰਾਵਾਂ ਵਰਤੀਆਂ ਜਾਂਦੀਆਂ ਹਨ ?
ਉੱਤਰ-
ਨਵੀਆਂ ਕਾਰਟੀਜ਼ੀਅਨੀ ਚਿੰਨ੍ਹ ਪਰੰਪਰਾਵਾਂ (New Cartesian Sign Conversions)-

  1. ਵਸਤੂ ਜਾਂ ਬਿੰਬ ਦਰਪਣ ਦੇ ਖੱਬੇ ਪਾਸੇ ਹੁੰਦਾ ਹੈ ਅਤੇ ਵਸਤੂ ਤੋਂ ਚਲਣ ਵਾਲੀਆਂ ਆਪਾਤੀ ਕਿਰਨਾਂ ਖੱਬਿਓ ਸੱਜੇ ਪਾਸੇ ਵੱਲ ਨੂੰ ਜਾਂਦੀਆਂ ਹਨ ।
  2. ਸਾਰੀਆਂ ਦੂਰੀਆਂ ਗੋਲਾਕਾਰ ਦਰਪਣ ਦੇ ਸੀਰਸ਼ (ਜਾਂ ਧਰੁਵ (Pole) ਤੋਂ ਮਾਪੀਆਂ ਜਾਂਦੀਆਂ ਹਨ ।
  3. ਆਪਾਤੀ ਪ੍ਰਕਾਸ਼ ਦੀ ਦਿਸ਼ਾ ਵਿੱਚ ਮਾਪੀਆਂ ਦੂਰੀਆਂ ਨੂੰ ਧਨਾਤਮਕ ਅਤੇ ਆਪਾਤੀ ਪ੍ਰਕਾਸ਼ ਕਰਨ ਦੀ ਦਿਸ਼ਾ ਦੇ ਉਲਟ ਦਿਸ਼ਾ ਵਿੱਚ ਮਾਪੀਆਂ ਜਾਣ ਵਾਲੀਆਂ ਦੂਰੀਆਂ ਨੂੰ ਰਿਣਾਤਮਕ ਮੰਨਿਆ ਜਾਂਦਾ ਹੈ।
  4. ਦਰਪਣਾਂ ਦੇ ਮੁੱਖ ਧੁਰੇ ਦੇ ਸਮਕੋਣੀ ਉੱਪਰ ਵੱਲ ਮਾਪੀਆਂ ਜਾਣ ਵਾਲੀਆਂ ਉੱਚਾਈਆਂ ਨੂੰ ਧਨਾਤਮਕ ਅਤੇ ਇਸ ਦੇ ਉਲਟ ਹੇਠਾਂ ਵੱਲ ਉੱਚਾਈਆਂ ਨੂੰ ਰਿਣਾਤਮਕ ਮੰਨਿਆ ਜਾਂਦਾ ਹੈ ।

ਪ੍ਰਸ਼ਨ 28.
ਉੱਤਲ ਦਰਪਣ ਦੁਆਰਾ ਬਣਾਏ ਤਿਬਿੰਬ ਦੀ ਸਥਿਤੀ, ਆਕਾਰ (ਸਾਇਜ਼) ਅਤੇ ਪ੍ਰਕਿਰਤੀ ਲਈ ਸਾਰਨੀ ਬਣਾਓ ।
ਉੱਤਰ-

ਵਸਤੂ ਦੀ ਸਥਿਤੀ ਪ੍ਰਤਿਬਿੰਬ ਦੀ ਸਥਿਤੀ ਪ੍ਰਤਿਬਿੰਬ ਦਾ ਆਕਾਰ ਪ੍ਰਤਿਬਿੰਬ ਦੀ ਪ੍ਰਕਿਰਤੀ
(i) ਅਨੰਤ ਤੇ ਦਰਪਣ ਦੇ ਪਿੱਛੇ ਫੋਕਸ F ਤੇ ਬਿੰਦੂ ਦੇ ਬਰਾਬਰ ਆਭਾਸੀ ਅਤੇ ਸਿੱਧਾ
(ii) ਅਨੰਤ ਅਤੇ ਦਰਪਣ ਦੇ ਧਰੁੱਵ P ਦੇ ਵਿਚਕਾਰ ਦਰਪਣ ਦੇ ਪਿੱਛੇ P ਅਤੇ F ਦੇ ਵਿਚਕਾਰ ਬਹੁਤ ਛੋਟਾ ਆਭਾਸੀ ਅਤੇ ਸਿੱਧਾ

ਪ੍ਰਸ਼ਨ 29.
ਦੋ ਸਮਤਲ ਦਰਪਣਾਂ ਨੂੰ ਕਿਵੇਂ ਵਿਵਸਥਿਤ ਕੀਤਾ ਜਾਵੇ ਕਿ ਪਰਾਵਰਤਿਤ ਕਿਰਨ ਹਮੇਸ਼ਾ ਆਪਾਤੀ ਕਿਰਨ ਦੇ ਸਮਾਨੰਤਰ ਹੋਵੇ ?
ਉੱਤਰ-
ਪਰਾਵਰਤਿਤ ਕਿਰਨ ਹਮੇਸ਼ਾ ਆਪਾਤੀ ਕਿਰਨ ਦੇ ਸਮਾਨੰਤਰ ਹੋਵੇਗੀ ਜੇਕਰ ਦੋ ਸਮਤਲ ਦਰਪਣਾਂ ਨੂੰ ਆਪਸ ਵਿੱਚ ਇੱਕ ਦੂਜੇ ਦੇ ਲੰਬਰੂਪ ਵਿੱਚ ਵਿਵਸਥਿਤ ਕੀਤਾ ਜਾਵੇ ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 26

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 30.
ਭਿੰਡਰਾਓ ਪਰਾਵਰਤਨ (Diffused Reflection) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਖਿੰਡਰਾਓ ਪਰਾਵਰਤਨ-ਜਦੋਂ ਪ੍ਰਕਾਸ਼ ਦੀਆਂ ਸਮਾਨੰਤਰ ਕਿਰਨਾਂ ਕਿਸੇ ਅਜਿਹੇ ਤਲ ਤੇ ਟਕਰਾਉਂਦੀਆਂ ਹਨ ਜਿਹੜਾ ਅਸਮਤਲ (ਖੁਰਦਰਾ) ਹੋਵੇ ਤਾਂ ਪ੍ਰਕਾਸ਼ ਦੀਆਂ ਪਰਾਵਰਤਿਤ ਕਿਰਨਾਂ ਦਾ ਇੱਕ ਵੱਡਾ ਭਾਗ ਅਨਿਯਮਿਤ ਰੂਪ ਵਿੱਚ ਖਿੰਡਰ ਜਾਂਦਾ ਹੈ । ਅਜਿਹੇ ਪਰਾਵਰਤਨ ਨੂੰ ਭਿੰਡਰਾਓ ਪਰਾਵਰਤਨ ਕਹਿੰਦੇ ਹਨ ।
ਉਦਾਹਰਨ – ਕਿਤਾਬ ਦੇ ਅੱਖਰਾਂ ਦਾ ਜਾਂ ਬਲੈਕ ਬੋਰਡ ਦੇ ਅੱਖਰਾਂ ਦਾ ਪੜਿਆ ਜਾਣਾ ਭਿੰਡਰਾਓ ਪਰਾਵਰਤਨ ਕਾਰਨ ਹੀ ਸੰਭਵ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 27

ਪ੍ਰਸ਼ਨ 31.
ਪ੍ਰਕਾਸ਼ੀ ਮਾਧਿਅਮ ਕਿਸਨੂੰ ਆਖਦੇ ਹਨ ? ਇਹ ਕਿੰਨੇ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਪ੍ਰਕਾਸ਼ੀ ਮਾਧਿਅਮ – ਜਿਸ ਭੌਤਿਕ ਮਾਧਿਅਮ ਵਿੱਚੋਂ ਪ੍ਰਕਾਸ਼ ਆਸਾਨੀ ਨਾਲ ਲੰਘ ਸਕਦਾ ਹੈ, ਉਸਨੂੰ ਪ੍ਰਕਾਸ਼ੀ ਮਾਧਿਅਮ ਕਹਿੰਦੇ ਹਨ । ਜਿਵੇਂ-ਹਵਾ, ਪਾਣੀ, ਕੱਚ ਆਦਿ ।

ਮਾਧਿਅਮ ਹੇਠ ਲਿਖੇ ਤਿੰਨ ਕਿਸਮ ਦਾ ਹੁੰਦਾ ਹੈ-

  1. ਪਾਰਦਰਸ਼ੀ ਮਾਧਿਅਮ – ਉਹ ਮਾਧਿਅਮ ਜਿਸ ਵਿੱਚੋਂ ਪ੍ਰਕਾਸ਼ ਦੀਆਂ ਕਿਰਨਾਂ ਆਸਾਨੀ ਨਾਲ ਲੰਘ ਸਕਣ ਅਤੇ ਦੂਜੇ ਪਾਸੇ ਪਈਆਂ ਹੋਈਆਂ ਵਸਤੂਆਂ ਨੂੰ ਸਪੱਸ਼ਟ ਦਿਖਾਈ ਦੇਣ, ਪਾਰਦਰਸ਼ੀ ਮਾਧਿਅਮ ਆਖਦੇ ਹਨ , ਜਿਵੇਂ-ਸਾਫ਼ ਪਾਣੀ, ਕੱਚ ਆਦਿ ।
  2. ਅਪਾਰਦਰਸ਼ੀ ਮਾਧਿਅਮ – ਉਹ ਮਾਧਿਅਮ ਜਿਸ ਵਿੱਚੋਂ ਪ੍ਰਕਾਸ਼ ਦੀਆਂ ਕਿਰਨਾਂ ਨਾ ਲੰਘ ਸਕਣ ਅਤੇ ਦੂਜੇ ਪਾਸੇ ਪਈਆਂ ਹੋਈਆਂ ਵਸਤੂਆਂ ਦਿਖਾਈ ਨਾ ਦੇਣ, ਅਪਾਰਦਰਸ਼ੀ ਮਾਧਿਅਮ ਕਹਾਉਂਦਾ ਹੈ , ਜਿਵੇਂ-ਇੱਟ, ਗੱਤਾ, ਲੋਹੇ ਦੀ ਚਾਦਰ ਆਦਿ ।
  3. ਪਾਰਭਾਸੀ (ਅਲਪ-ਪਾਰਦਰਸ਼ੀ) ਮਾਧਿਅਮ – ਜਿਸ ਮਾਧਿਅਮ ਵਿੱਚੋਂ ਪ੍ਰਕਾਸ਼ ਦੀਆਂ ਕਿਰਨਾਂ ਘੱਟ ਮਾਤਰਾ ਵਿੱਚ ਲੰਘ ਸਕਣ ਅਤੇ ਦੂਜੇ ਪਾਸੇ ਪਈਆਂ ਵਸਤੂਆਂ ਧੁੰਦਲੀਆਂ ਦਿਖਾਈ ਦੇਣ, ਪਾਰਭਾਸੀ ਮਾਧਿਅਮ ਕਹਾਉਂਦਾ ਹੈ , ਜਿਵੇਂ ਧੁੰਦਲਾ ਕੱਚ, ਤੇਲ ਲੱਗਿਆ ਕਾਗ਼ਜ਼ ਆਦਿ ।

ਪ੍ਰਸ਼ਨ 32.
ਘਣਤਾ ਦੇ ਪੱਖੋਂ ਮਾਧਿਅਮ ਕਿੰਨੀ ਕਿਸਮ ਦੇ ਹੁੰਦੇ ਹਨ ?
ਉੱਤਰ-
ਘਣਤਾ ਦੇ ਪੱਖੋਂ ਮਾਧਿਅਮ ਦੋ ਕਿਸਮ ਹੁੰਦੇ ਹਨ-

  1. ਵਿਰਲ ਮਾਧਿਅਮ – ਘੱਟ ਘਣਤਾ ਵਾਲੇ ਮਾਧਿਅਮ ਨੂੰ ਵਿਰਲ ਮਾਧਿਅਮ ਕਹਿੰਦੇ ਹਨ ।
    ਉਦਾਹਰਨ – ਹਵਾ ।
  2. ਸੰਘਣਾ ਮਾਧਿਅਮ – ਵੱਧ ਘਣਤਾ ਵਾਲੇ ਮਾਧਿਅਮ ਨੂੰ ਸੰਘਣਾ ਮਾਧਿਅਮ ਕਹਿੰਦੇ ਹਨ ।
    ਉਦਾਹਰਨ – ਕੱਚ ।

ਪ੍ਰਸ਼ਨ 33.
ਵਿਰਲ ਮਾਧਿਅਮ ਤੋਂ ਸੰਘਣੇ ਮਾਧਿਅਮ ਵਿੱਚ ਦਾਖ਼ਲ ਹੁੰਦੇ ਸਮੇਂ ਮਾਧਿਅਮ ਦੀ ਵੱਧ ਸੰਘਣਤਾ ਦਾ ਪ੍ਰਕਾਸ਼ ਕਿਰਨ ਤੇ ਕੀ ਪ੍ਰਭਾਵ ਪੈਂਦਾ ਹੈ ? ਚਿੱਤਰ ਦੁਆਰਾ ਸਮਝਾਓ ।
ਜਾਂ
ਅਪਵਰਤਨ ਵਿੱਚ ਸੰਘਣਤਾ ਦਾ ਅਪਵਰਤਿਤ ਕਰਨ ਦੇ ਝੁਕਾਓ ਤੇ ਕੀ ਪ੍ਰਭਾਵ ਪੈਂਦਾ ਹੈ ? ਚਿੱਤਰ ਦੁਆਰਾ ਸਮਝਾਓ ।
ਉੱਤਰ-
ਜਦੋਂ ਪ੍ਰਕਾਸ਼ ਦੀ ਕਿਰਨ ਵਿਰਲ ਤੋਂ ਸੰਘਣ ਮਾਧਿਅਮ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਇਹ ਅਭਿਲੰਬ ਵੱਲ ਮੁੜ ਜਾਂਦੀ ਹੈ । ਮਾਧਿਅਮ ਜਿੰਨਾ ਜ਼ਿਆਦਾ ਸੰਘਣਾ ਹੋਵੇਗਾ, ਪ੍ਰਕਾਸ਼ ਕਿਰਨ ਉਨੀ ਹੀ ਅਧਿਕ ਅਭਿਲੰਬ ਵੱਲ ਮੁੜੇਗੀ । ਹੇਠਾਂ ਦਿੱਤੇ ਗਏ ਚਿੱਤਰ ਵਿੱਚ ਪ੍ਰਕਾਸ਼ ਦੀ ਕਿਰਨ ਹਵਾ ਤੋਂ ਪਾਣੀ ਵਿੱਚ ਅਤੇ ਹਵਾ ਤੋਂ ਕੱਚ ਵਿੱਚ ਪ੍ਰਵੇਸ਼ ਕਰਦੀ ਹੋਈ ਦਿਖਾਈ ਦਿੰਦੀ ਹੈ । ਕਿਰਨ ਦਾ ਝੁਕਾਓ ਪਾਣੀ ਦੀ ਤੁਲਨਾ ਵਿੱਚ ਕੱਚ ਵਿੱਚ ਅਧਿਕ ਹੈ ਕਿਉਂਕਿ ਕੱਚ, ਪਾਣੀ ਦੀ ਤੁਲਨਾ ਵਿੱਚ ਅਧਿਕ ਸੰਘਣਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 28

ਪ੍ਰਸ਼ਨ 34.
ਪਾਣੀ ਤੋਂ ਕੱਚ ਵਿੱਚ ਦਾਖ਼ਲ ਹੋਣ ਤੇ ਪ੍ਰਕਾਸ਼ ਦੀ ਚਾਲ ਵਿੱਚ ਕੀ ਪਰਿਵਰਤਨ ਹੁੰਦਾ ਹੈ ?
ਉੱਤਰ-
ਪਾਣੀ, ਕੱਚ ਦੀ ਤੁਲਨਾ ਵਿੱਚ ਵਿਰਲ ਮਾਧਿਅਮ ਹੈ, ਇਸ ਲਈ ਪਕਾਸ਼ ਜਦੋਂ ਪਾਣੀ ਤੋਂ ਕੱਚ ਵਿੱਚ ਪਵੇਸ਼ ਕਰਦਾ ਹੈ ਤਾਂ ਪ੍ਰਕਾਸ਼ ਦੀ ਚਾਲ ਘੱਟ ਹੋ ਜਾਂਦੀ ਹੈ ਅਤੇ ਪ੍ਰਕਾਸ਼ ਅਭਿਲੰਬ ਵੱਲ ਮੁੜ ਜਾਂਦਾ ਹੈ । ਇਸ ਅਵਸਥਾ ਵਿੱਚ ਆਪਨ ਕੋਣ (i) ਅਪਵਰਤਨ ਕੋਣ (r) ਤੋਂ ਵੱਡਾ ਹੁੰਦਾ ਹੈ ।

ਪ੍ਰਸ਼ਨ 35.
ਜੇਕਰ ਪ੍ਰਕਾਸ਼ ਦੀ ਕਿਰਨ ਕੱਚ ਤੋਂ ਪਾਣੀ ਵਿੱਚ ਪ੍ਰਵੇਸ਼ ਕਰੇ ਤਾਂ ਪ੍ਰਕਾਸ਼ ਦੀ ਕਿਰਨ ਅਭਿਲੰਬ ਵੱਲ ਮੁੜੇਗੀ ਜਾਂ ਫਿਰ ਅਭਿਲੰਬ ਤੋਂ ਪਰੇ ਹੋਵੇਗੀ ?
ਉੱਤਰ-
ਇਸ ਅਵਸਥਾ ਵਿੱਚ ਪ੍ਰਕਾਸ਼ ਸੰਘਨ ਮਾਧਿਅਮ (ਕੱਚ) ਤੋਂ ਪਾਣੀ ਵਿਰਲਾ ਮਾਧਿਅਮ ਵਿੱਚ ਪ੍ਰਵੇਸ਼ ਕਰ ਰਹੀ ਹੈ ਜਿਸ ਤੋਂ ਅਪਵਰਤਨ ਹੋਣ ਤੇ ਅਭਿਲੰਬ ਤੋਂ ਦੂਰ ਹਟੇਗੀ । ਇਸ ਅਵਸਥਾ ਵਿੱਚ ਆਪਨ ਕੋਣ (i) ਅਪਵਰਤਨ ਕੋਣ ਤੋਂ ਘੱਟ ਹੋਵੇਗਾ ਅਤੇ ਪਾਣੀ ਵਿੱਚ ਪ੍ਰਕਾਸ਼ ਦੀ ਚਾਲ ਅਧਿਕ ਹੋ ਜਾਵੇਗੀ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 36.
ਵਾਸਤਵਿਕ ਅਤੇ ਆਭਾਸੀ ਗਹਿਰਾਈ ਦੇ ਸੰਦਰਭ ਵਿੱਚ ਅਪਵਰਤਨ ਅੰਕ ਗਿਆਤ ਕਰੋ !
ਉੱਤਰ-
ਇਹ ਸਾਧਾਰਨ ਗਿਆਨ ਹੈ ਕਿ ਪਾਣੀ ਦੀ ਤਾਲਾਬ ਵਿੱਚ ਗਹਿਰਾਈ ਘੱਟ ਪ੍ਰਤੀਤ ਹੁੰਦੀ ਹੈ । ਤਾਲਾਬ ਦਾ ਤਲ ਕੁੱਝ ਉੱਪਰ ਉੱਠਿਆ ਹੋਇਆ ਜਾਪਦਾ ਹੈ । ਮੰਨ ਲਓ ਇੱਕ ਵਸਤੁ ਤਾਲਾਬ ਦੀ ਗਹਿਰਾਈ A ਤੇ ਪਈ ਹੋਈ ਹੈ । ਇੱਕ ਕਿਰਨ A ਤੋਂ AB ਲੰਬ ਰੂਪ ਵਿੱਚ ਪਾਣੀ ਦੀ ਸਤਹਿ ਨੂੰ ਟਕਰਾ ਕੇ BD ਵੱਲ ਜਾਂਦੀ ਹੈ । A ਤੋਂ ਇੱਕ ਹੋਰ ਕਿਰਨ c ਤੇ ਆਪਨ ਕੋਣ ∠i ਬਣਾ ਕੇ ਅਭਿਲੰਬ ਵੱਲ ਮੁੜ ਜਾਂਦੀ ਹੈ ਜਿਸ ਤੋਂ A ਆਪਣੀ ਥਾਂ ਤੇ ਨਾ ਰਹਿ ਕੇ A’ ਤੇ ਪ੍ਰਤੀਤ ਹੁੰਦੀ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 29
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 30

ਪ੍ਰਸ਼ਨ 37.
ਪਾਣੀ ਵਿੱਚ ਡੁੱਬੀ ਹੋਈ ਲੱਕੜੀ (ਪੈਨਸਿਲ) ਮੁੜੀ ਹੋਈ ਪ੍ਰਤੀਤ ਹੁੰਦੀ ਹੈ । ਕਿਉਂ ?
ਉੱਤਰ-
ਮੰਨ ਲਓ ਪਾਣੀ ਵਿੱਚ ਲੱਕੜੀ (ਪੈਂਨਸਿਲ) ਦਾ ਸਿੱਧਾ ਟੁਕੜਾ ਡੁਬੋਇਆ ਗਿਆ ਹੈ ਜੋ ਪ੍ਰਕਾਸ਼ ਅਪਵਰਤਨ ਕਾਰਨ ਮੁੜਿਆ ਹੋਇਆ ਪ੍ਰਤੀਤ ਹੋਵੇਗਾ । ਜਿਵੇਂ ਹੀ ਪ੍ਰਕਾਸ਼ ਦੀ ਕਿਰਨ ਬਿੰਦੁ A ਤੋਂ ਸੰਘਣ ਮਾਧਿਅਮ ਤੋਂ ਵਿਰਲ ਮਾਧਿਅਮ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਉਹ ਲੰਬ ਤੋਂ ਪਰੇ ਮੁੜ ਜਾਂਦੀ ਹੈ । ਇਸ ਤਰ੍ਹਾਂ ਬਿੰਦੂ A ਬਿੰਦੂ A’ ਦੇ ਰੂਪ ਵਿੱਚ ਦਿਖਾਈ cਦੀ ਹੈ। ਜਿਸ ਕਾਰਨ ਲੱਕੜੀ (ਪੈਂਨਸਿਲ) ਦਾ ਟੁਕੜਾ ਮੁੜਿਆ ਹੋਇਆ ਜਾਪਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 31

ਪ੍ਰਸ਼ਨ 38.
ਕੀ ਕਾਰਨ ਹੈ ਕਿ ਪਾਣੀ ਨਾਲ ਭਰੇ ਹੋਏ ਟੱਬ ਦੇ ਤਲ ਤੇ ਰੱਖਿਆ ਹੋਇਆ ਸਿੱਕਾ ਸਾਨੂੰ ਥੋੜ੍ਹਾ ਉੱਪਰ ਉੱਠਿਆ ਹੋਇਆ ਪ੍ਰਤੀਤ ਹੁੰਦਾ ਹੈ ? ਚਿੱਤਰ ਦੁਆਰਾ ਦਰਸਾਓ ਕਿ ਪ੍ਰਕਾਸ਼ ਕਿਰਨਾਂ ਕਿਵੇਂ ਚਲਦੀਆਂ ਹਨ ?
ਉੱਤਰ-
ਸਿੱਕੇ ਦਾ ਪਾਣੀ ਵਿੱਚ ਥੋੜ੍ਹਾ ਉੱਪਰ ਉੱਠਿਆ ਹੋਇਆ ਪ੍ਰਤੀਤ ਹੋਣਾ – ਇਸ ਦਾ ਕਾਰਨ ਪ੍ਰਕਾਸ਼ ਅਪਵਰਤਨ ਹੈ । ਜਦੋਂ ਪ੍ਰਕਾਸ਼ ਦੀ ਕਿਰਨ ਸੰਘਣੇ ਮਾਧਿਅਮ ਤੋਂ ਚਲ ਕੇ ਵਿਰਲ ਮਾਧਿਅਮ ਵਿੱਚ ਪ੍ਰਵੇਸ਼ ਕਰਦੀ ਹੈ, ਤਾਂ ਅਭਿਲੰਬ ਤੋਂ ਦੂਰ ਹੱਟ ਜਾਂਦੀ ਹੈ ਜਿਸ ਕਾਰਨ ਬਾਹਰੋਂ ਵੇਖਣ ਨਾਲ ਸਾਨੂੰ ਸਿੱਕਾ ਉੱਪਰ ਉੱਠਿਆ ਹੋਇਆ ਦਿਖਾਈ ਦਿੰਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 32

ਪ੍ਰਸ਼ਨ 39.
ਸਨੈੱਲ ਦੇ ਨਿਯਮ ਦੀ ਪਰਿਭਾਸ਼ਾ ਦਿਓ ।
ਉੱਤਰ-
ਸਨੌਲ ਦਾ ਨਿਯਮ (Snell’s Law) – ਅਪਵਰਤਨ ਦੇ ਦੂਜੇ ਨਿਯਮ ਨੂੰ ਸਨੌਲ ਦਾ ਨਿਯਮ ਵੀ ਕਿਹਾ ਜਾਂਦਾ ਹੈ । ਇਸ ਨਿਯਮ ਅਨੁਸਾਰ ਆਪਨ ਕੋਣ ਦੇ sine (sin i) ਅਤੇ ਪਰਾਵਰਤਨ ਕੋਣ ਦੇ sin e (sin r) ਦਾ ਅਨੁਪਾਤ ਨਿਸਚਿਤ ਰਹਿੰਦਾ ਹੈ ।
\(\frac{\sin i}{\sin r}\) = ਸਥਿਰ ਅੰਕ = aμb

ਪ੍ਰਸ਼ਨ 40.
ਅਪਵਰਤਨ ਅੰਕ ਕੀ ਹੁੰਦਾ ਹੈ ? ਇਸਦਾ ਸੰਖਿਆਤਮਕੇ ਫਾਰਮੂਲਾ ਵੀ ਲਿਖੋ ।
ਉੱਤਰ-
ਅਪਵਰਤਨ ਅੰਕ (Refractive Index) – ਨਿਰਵਾਯੂ ਵਿੱਚ ਪ੍ਰਕਾਸ਼ ਦੇ ਵੇਗ ਅਤੇ ਕਿਸੇ ਹੋਰ ਮਾਧਿਅਮ ਵਿੱਚ ਪ੍ਰਕਾਸ਼ ਦੇ ਵੇਗ ਅਨੁਪਾਤ ਨੂੰ ਉਸ ਮਾਧਿਅਮ ਦਾ ਅਪਵਰਤਨ ਅੰਕ ਕਿਹਾ ਜਾਂਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 33

aμb ਨੂੰ ਮਾਧਿਅਮ b ਦਾ ਮਾਧਿਅਮ ਦੇ ਸਾਪੇਖ ਅਪਵਰਤਨ-ਅੰਕ ਕਿਹਾ ਜਾਂਦਾ ਹੈ ਅਰਥਾਤ ਪ੍ਰਕਾਸ਼ ਮਾਧਿਅਮ a ਤੋਂ ਮਾਧਿਅਮ ਠ ਵਿੱਚ ਪ੍ਰਵੇਸ਼ ਕਰਦਾ ਹੈ । ਅਪਵਰਤਨ ਅੰਕ ਦੀ ਕੋਈ ਇਕਾਈ ਨਹੀਂ ਹੁੰਦੀ, ਕਿਉਂਕਿ ਇਹ ਦੋ ਇੱਕ ਕਿਸਮ ਦੀ ਰਾਸ਼ੀਆਂ ਦਾ ਅਨੁਪਾਤ ਹੈ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 41.
ਲੈੱਨਜ਼ ਦੀ ਪਰਿਭਾਸ਼ਾ ਦਿਓ । ਲੈੱਨਜ਼ਾਂ ਦੀਆਂ ਕਿਸਮਾਂ ਦੇ ਨਾਮ ਦੱਸੋ ।
ਉੱਤਰ-
ਲੈੱਨਜ਼ (Lens) – ਇਹ ਇੱਕ ਪਾਰਦਰਸ਼ੀ ਅਪਵਰਤਨ ਕਰਨ ਵਾਲੇ ਮਾਧਿਅਮ ਦਾ ਇੱਕ ਹਿੱਸਾ ਹੈ ਜੋ ਦੋ ਗੋਲਾਕਾਰ ਸੜਾਵਾਂ ਨਾਲ ਘਿਰਿਆ ਹੁੰਦਾ ਹੈ ।
ਲੈੱਨਜ਼ ਦੋ ਤਰ੍ਹਾਂ ਦੇ ਹੁੰਦੇ ਹਨ-
(i) ਉੱਤਲ ਲੈੱਨਜ਼
(ii) ਅਵਤਲ ਲੈੱਨਜ਼ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 34

ਪ੍ਰਸ਼ਨ 42.
ਲੈੱਨਜ਼ ਲਈ ਇਨ੍ਹਾਂ ਪਦਾਂ ਦੀ ਪਰਿਭਾਸ਼ਾ ਦਿਓ ।
(1) ਪ੍ਰਕਾਸ਼ੀ ਕੇਂਦਰ
(2) ਮੁੱਖ ਧੁਰਾ
(3) ਮੁੱਖ ਫੋਕਸ ਦੀ ।
ਉੱਤਰ-
(1) ਪ੍ਰਕਾਸ਼ੀ ਕੇਂਦਰ (Optical Centre) – ਲੈੱਨਜ਼ ਦੇ ਮੱਧ ਬਿੰਦੂ ਨੂੰ ਪ੍ਰਕਾਸ਼ੀ ਕੇਂਦਰ ਕਿਹਾ ਜਾਂਦਾ ਹੈ । ਇਸ ਬਿੰਦੂ ਵਿੱਚੋਂ ਲੰਘਣ ਵਾਲੀ ਪ੍ਰਕਾਸ਼ ਕਿਰਨ ਬਿਨਾਂ ਮੁੜੇ ਸਿੱਧੀ ਲੰਘ ਜਾਂਦੀ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 35

(2) ਮੁੱਖ ਧੁਰਾ (Principal Axis) – ਕਿਸੇ ਲੈੱਨਜ਼ ਦਾ ਮੁੱਖ ਧੁਰਾ ਉਹ ਕਾਲਪਨਿਕ ਰੇਖਾ ਹੈ ਜੋ ਕਿ ਇਸਦੇ ਪ੍ਰਕਾਸ਼ੀ ਕੇਂਦਰ ਵਿੱਚੋਂ ਲੰਘਦੀ ਹੈ ਅਤੇ ਇਹ ਲੈੱਨਜ਼ ਦੇ ਦੋਵੇਂ ਗੋਲਾਕਾਰ ਸੜਾਵਾਂ ਤੇ ਅਭਿਲੰਬ ਹੁੰਦਾ ਹੈ । (ਚਿੱਤਰ) (a) ਵਿੱਚ EF ਉੱਤਲ ਲੈੱਨਜ਼ ਦਾ ਅਤੇ ਚਿੱਤਰ (b) ਵਿੱਚ EF ਅਵਤਲ ਲੈੱਨਜ਼ ਦਾ ਮੁੱਖ ਧੁਰਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 36

(3) ਮੁੱਖ ਫੋਕਸ (Principal Focus) – ਇਹ ਲੈਂਨਜ਼ ਦੇ ਮੁੱਖ ਧੁਰੇ ਤੇ ਉਹ ਬਿੰਦੂ ਹੈ ਜਿੱਥੇ ਮੁੱਖ ਧੁਰੇ ਦੇ ਸਮਾਨੰਤਰ ਆ ਰਹੀਆਂ ਪ੍ਰਕਾਸ਼ ਕਿਰਨਾਂ ਅਪਵਰਤਨ ਦੇ ਬਾਅਦ ਅਸਲ ਰੂਪ ਵਿੱਚ ਮਿਲਦੀਆਂ ਹਨ (ਉੱਤਲ ਲੈੱਨਜ਼) ਜਾਂ (ਅਵਤਲ ਲੈੱਨਜ਼) ਪਿੱਛੇ ਵੱਲ ਵਧਾਉਣ ਤੇ ਮਿਲਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 37

ਪ੍ਰਸ਼ਨ 43.
ਉੱਤਲ ਲੈੱਨਜ਼ ਦੇ ਅਪਵਰਤਨ ਦੁਆਰਾ ਤਿਬਿੰਬ ਕਰਾਉਣ ਦੇ ਕਿਹੜੇ-ਕਿਹੜੇ ਨਿਯਮ ਹਨ ?
ਉੱਤਰ-
ਉੱਤਲ ਲੈੱਨਜ਼ ਤੋਂ ਅਪਵਰਤਨ ਦੁਆਰਾ ਪ੍ਰਤਿਬਿੰਬ ਬਣਾਉਣ ਦੇ ਨਿਯਮ (Rules for image Formation after Refraction through a Lens) – (1) ਮੁੱਖ ਧੁਰੇ ਦੇ ਸਮਾਨੰਤਰ ਪ੍ਰਕਾਸ਼ ਕਿਰਨ ਅਪਵਰਤਨ ਤੋਂ ਬਾਅਦ ਮੁੱਖ ਫੋਕਸ ਵਿੱਚੋਂ ਲੰਘਦੀ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 38

(2) ਮੁੱਖ ਫੋਕਸ ਵਿੱਚੋਂ ਲੰਘ ਰਹੀ ਪ੍ਰਕਾਸ਼ ਕਿਰਨ ਅਪਵਰਤਨ ਤੋਂ ਬਾਅਦ ਮੁੱਖ ਧੁਰੇ ਦੇ ਸਮਾਨੰਤਰ ਹੋ ਜਾਂਦੀ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 39

(3) ਲੈੱਨਜ਼ ਦੇ ਪ੍ਰਕਾਸ਼ੀ ਕੇਂਦਰ ਵਿੱਚੋਂ ਲੰਘਦੀ ਪ੍ਰਕਾਸ਼ ਕਰਨ ਵਿਚਲਿਤ ਨਹੀਂ ਹੁੰਦੀ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 40

ਪ੍ਰਸ਼ਨ 44.
ਕਿਸੇ ਅਵਤਲ ਲੈੱਨਜ਼ ਦੁਆਰਾ ਪ੍ਰਤਿਬਿੰਬ ਕਿਵੇਂ ਬਣਦਾ ਹੈ ? ਕਿਰਨ ਰੇਖਾ-ਚਿੱਤਰ ਬਣਾਓ ( ਪ੍ਰਤਿਬਿੰਬ ਦੀ ਸਥਿਤੀ ਅਤੇ ਪ੍ਰਕਿਰਤੀ ਕਿਹੋ ਜਿਹੀ ਹੋਵੇਗੀ ? | ਉੱਤਰ-
ਅਵਤਲ ਲੈੱਨਜ਼ ਦੇ ਸਾਹਮਣੇ ਰੱਖੀ ਕਿਸੇ ਵਸਤੂ ਦਾ ਪ੍ਰਤਿਬਿੰਬ ਕਿਰਨ ਰੇਖਾ-ਚਿੱਤਰ ਵਿੱਚ ਦਿਖਾਇਆ ਗਿਆ ਹੈ । ਅਵਤਲ ਲੈੱਨਜ਼ ਦੁਆਰਾ ਬਣਾਇਆ ਗਿਆ ਪ੍ਰਤਿਬਿੰਬ ਹਮੇਸ਼ਾ ਲੈੱਨਜ਼ ਦੇ ਪ੍ਰਕਾਸ਼ੀ ਕੇਂਦਰ ਅਤੇ ਫੋਕਸ ਦੇ ਵਿੱਚ ਵਸਤੂ ਵਾਲੇ ਪਾਸੇ ਹੀ ਬਣਦਾ ਹੈ । ਪ੍ਰਤਿਬਿੰਬ ਹਮੇਸ਼ਾ ਸਾਇਜ਼ ਵਿੱਚ ਛੋਟਾ, ਸਿੱਧਾ ਅਤੇ ਆਭਾਸੀ ਬਣਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 41

ਪ੍ਰਸ਼ਨ 45.
ਚਿੱਤਰ ਦੀ ਸਹਾਇਤਾ ਨਾਲ ਸਮਝਾਓ ਕਿ ਉੱਤਲ ਲੈੱਨਜ਼ ਨੂੰ ਅਭਿਸਾਰੀ ਲੈੱਨਜ਼ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਉੱਤਲ ਲੈਂਨਜ਼ ਨੂੰ ਪ੍ਰਮਾਂ ਦੇ ਸਮੂਹ ਤੋਂ ਬਣਿਆ ਮੰਨਿਆ ਜਾਂਦਾ ਹੈ, ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਹੈ : ਕਿਉਂਕਿ ਪ੍ਰਿਜ਼ਮ ਵਿੱਚੋਂ ਲੰਘਣ ਵਾਲੀ ਕਿਰਨ ਇਸਦੇ ਆਧਾਰ ਵੱਲ ਮੁੜ ਜਾਂਦੀ ਹੈ, ਇਸ ਲਈ ਇਹ ਪ੍ਰਕਾਸ਼ ਨੂੰ ਅਭਿਸਾਰਿਤ (ਇਕੱਠਾ) ਕਰਦਾ ਹੈ । ਇਸ ਲਈ ਇਸਨੂੰ ਅਭਿਸਾਰੀ ਲੈਂਨਜ਼ ਕਿਹਾ ਜਾਂਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 42

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 46.
ਚਿੱਤਰ ਦੀ ਸਹਾਇਤਾ ਨਾਲ ਸਮਝਾਓ ਕਿ ਅਵਤਲ ਲੈੱਨਜ਼ ਨੂੰ ਅਪਸਾਰੀ ਲੈਂਨਜ਼ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਅਵਤਲ ਲੈੱਨਜ਼ ਨੂੰ ਦੋ ਪ੍ਰਮਾਂ ਜਿਨ੍ਹਾਂ ਦੇ ਸ਼ੀਰਸ਼ ਕੱਚ ਦੀ ਸਲੈਬ ਦੀ ਆਹਮਣੇ-ਸਾਹਮਣੇ ਵਾਲੀਆਂ ਸਤਾਵਾਂ ਨਾਲ ਸੰਪਰਕ ਕੀਤੇ ਗਏ ਹੋਣ ਦੇ ਸਮਾਨ ਮੰਨਿਆ ਜਾਂਦਾ ਹੈ । ਇਹ ਵਿਵਸਥਾ ਪ੍ਰਕਾਸ਼ ਨੂੰ ਅਪਸਾਰਿਤ ਕਰਨ ਦੇ ਯੋਗ ਹੁੰਦੀ ਹੈ । ਇਸ ਲੈਂਨਜ਼ ਨੂੰ ਅਪਸਾਰੀ ਲੈਂਨਜ਼ ਕਿਹਾ ਜਾਂਦਾ ਹੈ ਕਿਉਂਕਿ ਪ੍ਰਕਾਸ਼ ਕਿਰਨਾਂ ਝੁਕਣ ਦੇ ਬਾਅਦ ਆਧਾਰ ਵੱਲ ਨੂੰ ਜੁੜਦੀਆਂ ਹਨ ਅਤੇ ਅਪਸਰਿਤ ਹੁੰਦੀਆਂ ਦਿਖਾਈ ਦਿੰਦੀਆਂ ਹਨ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 43

ਪ੍ਰਸ਼ਨ 47.
ਅਵਤਲ ਲੈੱਨਜ਼ ਲਈ, ਜੇ ਵਸਤੂ ਅਨੰਤ ਤੇ ਹੋਵੇ, ਤਾਂ ਪ੍ਰਤਿਬਿੰਬ ਕਿੱਥੇ ਬਣੇਗਾ ਅਤੇ ਇਸ ਦਾ ਸਰੂਪ ਕੀ ਹੋਵੇਗਾ ? ਚਿੱਤਰ ਬਣਾ ਕੇ ਦਰਸਾਓ ।
ਉੱਤਰ-
ਜੇ ਵਸਤੂ ਅਨੰਤ ਤੇ ਹੋਵੇਗੀ, ਤਾਂ ਉਸ ਤੋਂ ਆਉਣ ਵਾਲੀਆਂ ਸਾਰੀਆਂ ਆਪਾਤੀ ਕਿਰਨਾਂ ਇੱਕ-ਦੂਜੇ ਦੇ ਸਮਾਨੰਤਰ ਹੋਣਗੀਆਂ ਅਤੇ ਅਵਤਲ ਲੈੱਨਜ਼ ਵਿੱਚੋਂ ਲੰਘਣ (ਅਪਵਰਤਨ) ਤੋਂ ਬਾਅਦ ਅਪਸਾਰਿਤ ਹੋ ਜਾਣਗੀਆਂ ਜਾਂ ਫੈਲ ਜਾਣਗੀਆਂ। ਇਹ ਸਾਰੀਆਂ ਅਪਵਰਤਿਤ ਕਿਰਨਾਂ ਪਿੱਛੇ ਵੱਲ ਵਧਾਉਣ ਤੇ ਇੱਕ ਬਿੰਦੂ ਤੋਂ ਆਉਂਦੀਆਂ ਹੋਈਆਂ ਪ੍ਰਤੀਤ ਹੁੰਦੀਆਂ ਹਨ । ਇਸ ਬਿੰਦੂ ਤੇ ਪ੍ਰਤਿਬਿੰਬ ਬਣਦਾ ਹੈ । ਇਸ ਬਿੰਦੂ ਨੂੰ ਫੋਕਸ ਕਿਹਾ ਜਾਂਦਾ ਹੈ । ਪ੍ਰਤਿਬਿੰਬ ਆਭਾਸੀ, ਸਿੱਧਾ ਅਤੇ ਸਾਇਜ਼ ਵਿੱਚ ਛੋਟਾ ਹੋਵੇਗਾ । ਚਿੱਤਰ ਵਿੱਚ ਸਾਰੀਆਂ ਚਿੱਤਰ-ਅਨੰਤ ਤੇ ਪਈ ਵਸਤੂ ਦਾ ਅਵਤਲ ਆਪਤਿਤ ਕਿਰਨਾਂ ਅਵਤਲ ਲੈੱਨਜ਼ ਦੇ ਮੁੱਖ ਧੁਰੇ ਦੇ ਸਮਾਨੰਤਰ ਲੈੱਨਜ਼ ਦੁਆਰਾ ਬਣਾਇਆ ਪ੍ਰਤਿਬਿੰਬ ਦਰਸਾਈਆਂ ਗਈਆਂ ਹਨ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 44

ਪ੍ਰਸ਼ਨ 48.
ਉੱਤਲ ਲੈੱਨਜ਼ ਲਈ, ਵਸਤੂ ਦੀ ਸਥਿਤੀ ਕੀ ਹੋਣੀ ਚਾਹੀਦੀ ਹੈ ਤਾਂ ਜੋ ਪ੍ਰਤਿਬਿੰਬ ਫੋਕਸ ਤੇ ਬਣੇ ਅਤੇ ਬਹੁਤ ਛੋਟਾ ਹੋਵੇ ? ਚਿੱਤਰ ਬਣਾ ਕੇ ਦਰਸਾਓ ।
ਉੱਤਰ-
ਉੱਤਲ ਲੈੱਨਜ਼ ਵਿੱਚ ਪ੍ਰਤਿਬਿੰਬ ਫੋਕਸ ਤੇ ਬਣਨ ਅਤੇ ਆਕਾਰ (ਸਾਇਜ਼) ਵਿੱਚ ਛੋਟਾ ਪ੍ਰਾਪਤ ਕਰਨ ਲਈ ਵਸਤੂ ਨੂੰ ਅਨੰਤ ਤੇ ਅਰਥਾਤ ਲੈੱਨਜ਼ ਤੋਂ ਬਹੁਤ ਦੂਰੀ (ਅਨੰਤ) ਤੇ ਰੱਖਣਾ ਚਾਹੀਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 45

ਪ੍ਰਸ਼ਨ 49.
ਲੈੱਨਜ਼ ਫਾਰਮੂਲਾ ਕੀ ਹੈ ਅਤੇ ਇਸ ਨੂੰ ਵਿਉਂਤਪਤ ਕਰਨ ਲਈ ਕਿਹੜੀਆਂ ਚਿੰਨ੍ਹ ਪਰੰਪਰਾਵਾਂ ਦੀ ਵਰਤੋਂ ਕੀਤੀ ਹੁੰਦੀ ਹੈ ?
ਉੱਤਰ-
ਲੈੱਨਜ਼ ਫਾਰਮੂਲਾ (Lens Formula) – ਲੈੱਨਜ਼ ਫਾਰਮੂਲਾ ਵਸਤੂ ਦੀ ਦੂਰੀ (u), ਪ੍ਰਤਿਬਿੰਬ ਦੀ ਦੂਰੀ (v) ਅਤੇ ਲੈੱਨਜ਼ ਦੀ ਫੋਕਸ ਦੂਰੀ (f) ਦੇ ਵਿੱਚ ਸੰਬੰਧ ਹੈ ।
\(\frac{1}{v}-\frac{1}{u}=\frac{1}{f}\)

ਚਿੰਨ੍ਹ ਪਰੰਪਰਾਵਾਂ (Sign Conventions)-

  1. ਸਾਰੀਆਂ ਦੂਰੀਆਂ ਲੈੱਨਜ਼ ਦੇ ਪ੍ਰਕਾਸ਼ੀ ਕੇਂਦਰ ਤੋਂ ਮਾਪੀਆਂ ਜਾਂਦੀਆਂ ਹਨ ।
  2. ਆਪਾਤੀ ਕਿਰਨ ਦੀ ਦਿਸ਼ਾ ਵਿੱਚ ਮਾਪੀਆਂ ਜਾਣ ਵਾਲੀਆਂ ਦੂਰੀਆਂ ਧਨ (+) ਹੁੰਦੀਆਂ ਹਨ ਜਦੋਂ ਕਿ ਆਪਾਤੀ ਕਿਰਨ ਦੀ ਉਲਟ ਦਿਸ਼ਾ ਵਿੱਚ ਮਾਪੀਆਂ ਜਾਣ ਵਾਲੀਆਂ ਦੂਰੀਆਂ ਰਿਣ ਹੁੰਦੀਆਂ ਹਨ ।
  3. ਮੁੱਖ ਧੁਰੇ ਤੇ ਅਭਿਲੰਬ ਦੀ ਦਿਸ਼ਾ ਵਿੱਚ ਉੱਪਰ ਵੱਲ ਮਾਪੀਆਂ ਜਾਣ ਵਾਲੀਆਂ ਦੂਰੀਆਂ ਧਨ ਅਤੇ ਹੇਠਾਂ ਵੱਲ ਮਾਪੀਆਂ ਜਾਣ ਵਾਲੀਆਂ ਦੂਰੀਆਂ ਰਿਣ ਹੁੰਦੀਆਂ ਹਨ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 46

ਪ੍ਰਸ਼ਨ 50.
ਪ੍ਰਤਿਬਿੰਬ ਦੀ ਕਿਸ ਸਥਿਤੀ ਵਿੱਚ ਇੱਕ ਉੱਤਲ ਲੈੱਨਜ਼ ਆਭਾਸੀ ਅਤੇ ਸਿੱਧਾ ਪ੍ਰਤਿਬਿੰਬ ਬਣਾਉਂਦਾ ਹੈ ? ਇੱਕ ਚਿੱਤਰ ਦੀ ਸਹਾਇਤਾ ਨਾਲ ਆਪਣਾ ਉੱਤਰ ਸਪੱਸ਼ਟ ਕਰੋ ।
ਉੱਤਰ-
ਉੱਤਲ ਲੈੱਨਜ਼ ਦੇ ਪ੍ਰਕਾਸ਼ੀ ਕੇਂਦਰ ਅਤੇ ਫੋਕਸ ਦੇ ਵਿੱਚ ਸਥਿਤ ਵਸਤੂ ਦਾ ਪ੍ਰਤਿਬਿੰਬ ਆਭਾਸੀ, ਸਿੱਧਾ ਅਤੇ ਵਸਤੂ ਤੋਂ ਵੱਡਾ ਬਣਦਾ ਹੈ, ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ । ਪ੍ਰਤਿਬਿੰਬ ਦੀ ਸਥਿਤੀ ਲੈੱਨਜ਼ ਦੇ ਉਸੇ ਪਾਸੇ ਹੁੰਦੀ ਹੈ ਜਿਸ ਪਾਸੇ ਵਸਤੂ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 47

ਪ੍ਰਸ਼ਨ 51.
ਗੋਲਾਕਾਰ ਲੈਂਨਜ਼ ਲਈ ਵੱਡਦਰਸ਼ਨ ਦੀ ਪਰਿਭਾਸ਼ਾ ਦਿਓ । ਵੱਡਦਰਸ਼ਨ ਦਾ ਮਾਤ੍ਰਿਕ ਕੀ ਹੈ ?
ਜਾਂ
ਰੇਖੀ ਵੱਡਦਰਸ਼ਨ ਦੀ ਪਰਿਭਾਸ਼ਾ ਦਿਓ । ਵੱਡਦਰਸ਼ਨ ਦਾ ਮਾਤ੍ਰਿਕ ਕੀ ਹੈ ?
ਉੱਤਰ-
ਵੱਡਦਰਸ਼ਨ (Magnification) – ਗੋਲਾਕਾਰ ਲੈੱਨਜ਼ ਦਾ ਵੱਡਦਰਸ਼ਨ ਲੈੱਨਜ਼ ਦੁਆਰਾ ਬਣਾਏ ਗਏ ਪ੍ਰਤਿਬਿੰਬ ਦੇ ਆਕਾਰ ਅਤੇ ਵਸਤੂ ਦੇ ਆਕਾਰ ਦਾ ਅਨੁਪਾਤ ਹੁੰਦਾ ਹੈ । ਇਸਨੂੰ ਅ ਨਾਲ ਪ੍ਰਗਟਾਇਆ ਜਾਂਦਾ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 48
m ਦਾ ਕੋਈ ਮਾਤ੍ਰਿਕ ਨਹੀਂ ਹੁੰਦਾ ਹੈ ਕਿਉਂਕਿ ਇਹ ਦੋ ਇੱਕੋ ਜਿਹੀਆਂ ਰਾਸ਼ੀਆਂ ਦਾ ਅਨੁਪਾਤ ਹੈ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 52.
ਉੱਤਲ ਦਰਪਣ ਅਤੇ ਅਵਤਲ ਦਰਪਣ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਉੱਤਲ ਦਰਪਣ ਅਤੇ ਅਵਤਲ ਦਰਪਣ ਵਿੱਚ ਅੰਤਰ-

ਉੱਤਲ ਦਰਪਣ ਅਵਤਲ ਦਰਪਣ
(1) ਇਸ ਵਿੱਚ ਪਰਾਵਰਤਨ ਕਰਨ ਵਾਲਾ ਚਮਕੀਲਾ ਤਲ ਬਾਹਰ ਵੱਲ ਉੱਠਿਆ ਹੁੰਦਾ ਹੈ । (1) ਇਸ ਵਿੱਚ ਪਰਾਵਰਤਨ ਕਰਨ ਵਾਲਾ ਚਮਕੀਲਾ ਤਲ ਅੰਦਰ ਵੱਲ ਧੱਸਿਆ ਹੁੰਦਾ ਹੈ ।
(2) ਇਸ ਵਿੱਚ ਪ੍ਰਤਿਬਿੰਬ ਆਭਾਸੀ ਬਣਦਾ ਹੈ । (2) ਇਸ ਵਿੱਚ ਪ੍ਰਤਿਬਿੰਬ ਵਾਸਤਵਿਕ ਅਤੇ ਆਭਾਸੀ ਦੋਨੋਂ ਕਿਸਮ ਦੇ ਬਣਦੇ ਹਨ ।
(3) ਇਸ ਵਿੱਚ ਪ੍ਰਤਿਬਿੰਬ ਸਿੱਧਾ ਬਣਦਾ ਹੈ । (3) ਇਸ ਵਿੱਚ ਪ੍ਰਤਿਬਿੰਬ ਸਿੱਧਾ ਅਤੇ ਉਲਟਾ ਦੋਨੋਂ ਪ੍ਰਕਾਰ ਦੇ ਹੁੰਦੇ ਹਨ ।
(4) ਇਸ ਵਿੱਚ ਪ੍ਰਤਿਬਿੰਬ ਛੋਟਾ ਬਣਦਾ ਹੈ । (4) ਇਸ ਵਿੱਚ ਪ੍ਰਤਿਬਿੰਬ ਵੱਡਾ, ਛੋਟਾ ਅਤੇ ਵਸਤੂ ਦੇ ਆਕਾਰ ਦੇ ਬਰਾਬਰ ਤਿੰਨੋਂ ਪ੍ਰਕਾਰ ਦੇ ਬਣਦੇ ਹਨ ।

ਪਸ਼ਨ 53.
ਉੱਤਲ ਲੈਂਨਜ਼ ਅਤੇ ਅਵਤਲ ਲੈੱਨਜ਼ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਉੱਤਲ ਲੈੱਨਜ਼ ਅਤੇ ਅਵਤਲ ਲੈੱਨਜ਼ ਵਿੱਚ ਅੰਤਰ-

ਉੱਤਲ ਲੈੱਨਜ਼ ਅਵਤਲ ਲੈੱਨਜ਼
(1) ਇਹ ਵਿਚਕਾਰ ਤੋਂ ਮੋਟਾ ਅਤੇ ਕਿਨਾਰਿਆਂ ਤੋਂ ਪਤਲਾ ਹੁੰਦਾ ਹੈ । (1) ਇਹ ਮੱਧ ਤੋਂ ਪਤਲਾ ਅਤੇ ਕਿਨਾਰਿਆਂ ਤੋਂ ਮੋਟਾ ਹੁੰਦਾ ਹੈ ।
(2) ਇਸ ਵਿੱਚੋਂ ਅੱਖਰ ਵੱਡੇ ਅਤੇ ਮੋਟੇ ਦਿਖਾਈ ਦਿੰਦੇ ਹਨ । (2) ਇਸ ਵਿੱਚੋਂ ਅੱਖਰ ਛੋਟੇ ਆਕਾਰ ਦੇ ਦਿਖਾਈ ਦਿੰਦੇ ਹਨ ।
(3) ਇਹ ਆਪਾਤੀ ਪ੍ਰਕਾਸ਼ ਕਿਰਨਾਂ ਨੂੰ ਇੱਕ ਬਿੰਦੂ ਤੇ ਕੇਂਦ੍ਰਿਤ ਕਰਦਾ ਹੈ । (3) ਇਹ ਪ੍ਰਕਾਸ਼ ਕਿਰਨ ਪੁੰਜ ਨੂੰ ਖਿੰਡਰਾਉਂਦਾ ਹੈ ।
(4) ਵਸਤੂ ਦਾ ਵਾਸਤਵਿਕ ਅਤੇ ਆਭਾਸੀ ਦੋਨੋਂ ਪ੍ਰਕਾਰ ਦਾ ਪ੍ਰਤਿਬਿੰਬ ਬਣਾਉਂਦਾ ਹੈ । (4) ਇਹ ਵਸਤੂ ਦਾ ਆਭਾਸੀ ਪ੍ਰਤਿਬਿੰਬ ਬਣਾਉਂਦਾ ਹੈ ।
(5) ਇਸਦੀ ਫੋਕਸ ਦੂਰੀ ਧਨਾਤਮਕ ਮੰਨੀ ਜਾਂਦੀ ਹੈ । (5) ਇਸ ਦੀ ਫੋਕਸ ਦੂਰੀ ਰਿਣਾਤਮਕ ਮੰਨੀ ਜਾਂਦੀ ਹੈ ।

ਪ੍ਰਸ਼ਨ 54.
ਪ੍ਰਕਾਸ਼ ਪਰਾਵਰਤਨ ਅਤੇ ਪ੍ਰਕਾਸ਼ ਅਪਵਰਤਨ ਵਿੱਚ ਕੀ ਅੰਤਰ ਹੈ ?
ਉੱਤਰ-
ਪਰਾਵਰਤਨ ਅਤੇ ਅਪਵਰਤਨ ਵਿੱਚ ਅੰਤਰ-

ਪਰਾਵਰਤਨ ਅਪਵਰਤਨ
(1) ਕਿਸੇ ਚਮਕੀਲੀ ਸਤਹਿ ਨੂੰ ਟਕਰਾ ਕੇ ਪ੍ਰਕਾਸ਼ ਕਿਰਨ ਦਾ ਵਾਪਸ ਮੁੜ ਆਉਣਾ ਪ੍ਰਕਾਸ਼ ਪਰਾਵਰਤਨ ਕਹਾਉਂਦਾ ਹੈ । (1) ਪ੍ਰਕਾਸ਼ ਦਾ ਇੱਕ ਪਾਰਦਰਸ਼ੀ ਮਾਧਿਅਮ ਤੋਂ ਦੂਜੇ ਪਾਰਦਰਸ਼ੀ ਮਾਧਿਅਮ ਵਿੱਚ ਪ੍ਰਵੇਸ਼ ਹੋਣ ਤੇ ਆਪਣੇ ਪੱਥ ਤੋਂ ਵਿਚਲਿਤ ਹੋਣਾ ਪ੍ਰਕਾਸ਼ ਅਪਵਰਤਨ ਕਹਾਉਂਦਾ ਹੈ ।
(2) ਇਸ ਵਿੱਚ ਆਪਤਨ ਕੋਣ ਤੇ ਪਰਾਵਰਤਨ ਕੋਣ ਹਮੇਸ਼ਾ ਬਰਾਬਰ ਹੁੰਦੇ ਹਨ । (2) ਇਸ ਵਿੱਚ ਆਪਨ ਕੋਣ ਅਤੇ ਅਪਵਰਤਨ ਕੋਣ ਬਰਾਬਰ ਨਹੀਂ ਹੁੰਦੇ ।
(3) ਪਰਾਵਰਤਨ ਤੋਂ ਬਾਅਦ ਪ੍ਰਕਾਸ਼ ਕਿਰਨਾਂ ਉਸੇ ਮਾਧਿਅਮ ਵਿੱਚ ਵਾਪਸ ਮੁੜ ਆਉਂਦੀਆਂ ਹਨ । (3) ਅਪਵਰਤਨ ਤੋਂ ਬਾਅਦ ਪ੍ਰਕਾਸ਼ ਕਿਰਨ ਦੁਜੇ ਮਾਧਿਅਮ ਵਿੱਚ ਚਲੀ ਜਾਂਦੀ ਹੈ ।

ਪ੍ਰਸ਼ਨ 55.
ਬਿਨਾਂ ਛੂਹੇ ਤੁਸੀਂ ਉੱਤਲ ਲੈੱਨਜ਼, ਅਵਤਲ ਲੈੱਨਜ਼ ਅਤੇ ਚੱਕਰਾਕਾਰ ਕੱਚ ਦੀ ਸ਼ੀਟ ਦੀ ਕਿਵੇਂ ਪਛਾਣ ਕਰੋਗੇ ?
ਉੱਤਰ-
ਉੱਤਲ ਲੈੱਨਜ਼, ਅਵਤਲ ਲੈੱਨਜ਼ ਅਤੇ ਕੱਚ ਦੀ ਸ਼ੀਟ ਨੂੰ ਛਪੇ ਹੋਏ ਅੱਖਰਾਂ ਦੇ ਉੱਪਰ ਰੱਖ ਕੇ ਅੱਖ ਵੱਲ ਲਿਆਓ । ਜੇਕਰ ਅੱਖਰਾਂ ਦਾ ਆਕਾਰ (ਸਾਇਜ਼ ਵੱਡਾ ਦਿਖਾਈ ਦੇਵੇ ਤਾਂ ਉਹ ਤਲ ਲੈੱਨਜ਼ ਹੋਵੇਗਾ ਅਤੇ ਜੇਕਰ ਅੱਖਰਾਂ ਦਾ ਆਕਾਰ ਛੋਟਾ ਦਿਖਾਈ ਦੇਵੇ ਤਾਂ ਇਹ ਅਵਤਲ ਲੈੱਨਜ਼ ਹੋਵੇਗਾ ਅਤੇ ਜੇਕਰ ਅੱਖਰਾਂ ਦਾ ਆਕਾਰ ਸਮਾਨ ਰਹੇ ਤਾਂ ਇਹ ਕੱਚ ਦੀ ਸ਼ੀਟ ਹੋਵੇਗੀ ।

ਪ੍ਰਸ਼ਨ 56.
ਇੱਕ-ਦੂਜੇ ਦੇ ਪਰਸਪਰ ਸੰਪਰਕ ਵਿੱਚ ਰੱਖੇ ਹੋਏ ਦੋ ਜਾਂ ਦੋ ਤੋਂ ਵੱਧ ਲੈਂਨਜ਼ਾਂ ਦੀ ਸੰਯੋਜਨ ਸਮਰੱਥਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਜੇਕਰ ਕਈ ਪਤਲੇ ਲੈੱਨਜ਼ਾਂ ਨੂੰ ਇੱਕ-ਦੂਸਰੇ ਨਾਲ ਜੋੜ ਕੇ ਰੱਖੀਏ ਤਾਂ ਇਸ ਲੈਂਨਜ਼ ਸੰਯੋਜਨ ਦੀ ਕੁੱਲ ਸਮਰੱਥਾ ਉਨ੍ਹਾਂ ਲੈੱਨਜ਼ਾਂ ਦੀ ਵੱਖ-ਵੱਖ ਸਮਰੱਥਾ ਦੇ ਜੋੜ ਦੇ ਬਰਾਬਰ ਹੁੰਦੀ ਹੈ । ਐਨਕ ਬਣਾਉਣ ਵਾਲੇ ਸੰਸ਼ੋਧਿਤ ਲੈੱਨਜ਼ਾਂ ਨੂੰ ਕਈ ਲੈੱਨਜ਼ਾਂ ਦੀ ਸਹਾਇਤਾ ਨਾਲ ਲੋੜੀਂਦੀ ਲੈਂਨਜ਼ ਦੀ ਸਮਰੱਥਾ ਦੀ ਗਣਨਾ ਕਰਦੇ ਹਨ ।
P = P1 + P2 + P3 +……

ਪ੍ਰਸ਼ਨ 57.
ਹੇਠਾਂ ਦਿੱਤੇ ਚਿੱਤਰ ਵਿੱਚ ਕਿਹੜਾ ਦਰਪਣ ਦਰਸਾਇਆ ਹੈ ? ਦਰਪਣ ਦੀ ਤੁਲਨਾ ਵਿੱਚ ਵਸਤੂ ਕਿਸ ਥਾਂ ਤੇ ਪਈ ਹੈ ? ਪ੍ਰਤੀਬਿੰਬ ਦਾ ਇੱਕ ਲੱਛਣ ਦੱਸੋ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 49
ਉੱਤਰ-
ਚਿੱਤਰ ਵਿੱਚ ਅਵਤਲ ਦਰਪਣ ਦਰਸਾਇਆ ਗਿਆ ਹੈ । ਚਿੱਤਰ ਵਿੱਚ ਵਸਤੂ AB ਦਰਪਣ ਦੇ ਸਾਹਮਣੇ ਫੋਕਸ (F) ਅਤੇ ਧਰੁੱਵ (P) ਦੇ ਵਿਚਕਾਰ ਪਈ ਹੈ ।

ਚਿੱਤਰ ਵਿੱਚ ਬਣ ਰਿਹਾ ਪ੍ਰਤੀਬਿੰਬ A’B’ ਪ੍ਰਕਿਰਤੀ ਵਿੱਚ ਵਸਤੂ ਤੋਂ ਵੱਡਾ, ਸਿੱਧਾ ਅਤੇ ਆਭਾਸੀ ਹੈ । ਪ੍ਰਸ਼ਨ 58. ਗੋਲਾਕਾਰ ਦਰਪਣਾਂ ਦੇ ਦੋ ਉਪਯੋਗ ਲਿਖੋ ।
ਉੱਤਰ-
ਗੋਲਾਕਾਰ ਦਰਪਣ ਦੋ ਕਿਸਮ ਦੇ ਹੁੰਦੇ ਹਨ-

  1. ਅਵਤਲ ਦਰਪਣ
  2. ਉੱਤਲ ਦਰਪਣ ।

ਗੋਲਾਕਾਰ ਦਰਪਣਾਂ ਦੇ ਉਪਯੋਗ-

  1. ਅਵਤਲ ਦਰਪਣ ਪਰਾਵਰਤਕ ਦੇ ਰੂਪ ਵਜੋਂ ਪਰਾਵਰਤਕ ਦੂਰਦਰਸ਼ੀ ਵਿੱਚ ਵਰਤਿਆ ਜਾਂਦਾ ਹੈ ।
  2. ਉੱਤਲ ਦਰਪਣ ਡਰਾਈਵਰਾਂ ਦੁਆਰਾ ਪਿੱਛੇ ਆ ਰਹੀ ਟ੍ਰੈਫਿਕ ਦਾ ਵਧੇਰੇ ਦ੍ਰਿਸ਼ਟੀ ਖੇਤਰ ਵੇਖਣ ਲਈ ਪ੍ਰਯੋਗ ਕੀਤਾ ਜਾਂਦਾ ਹੈ ਕਿਉਂਕਿ ਇਸ ਵਿੱਚ ਬਣ ਰਿਹਾ ਪ੍ਰਤੀਬਿੰਬ ਛੋਟਾ, ਸਿੱਧਾ ਅਤੇ ਆਭਾਸੀ ਹੁੰਦਾ ਹੈ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 59.
ਹੇਠਾਂ ਦਿੱਤੇ ਚਿੱਤਰ ਵਿੱਚ ਕਿਹੜਾ ਦਰਪਣ ਦਰਸਾਇਆ ਹੈ ? ਦਰਪਣ ਦੀ ਤੁਲਨਾ ਵਿੱਚ ਵਸਤੂ ਨੂੰ ਕਿੱਥੇ ਰੱਖਿਆ ਹੈ ? ਪ੍ਰਤੀਬਿੰਬ ਦੇ ਲੱਛਣ ਲਿਖੋ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 50
ਉੱਤਰ-
ਚਿੱਤਰ ਵਿੱਚ ਅਵਤਲ ਦਰਪਣ ਦਰਸਾਇਆ ਗਿਆ ਹੈ । ਵਸਤੂ ਦੀ ਦੂਰੀ ਦਰਪਣ ਦੀ ਤੁਲਨਾ ਵਿੱਚ ਵਕੁਤਾ । ਕੇਂਦਰ (C) ਤੋਂ ਪਰੇ ਰੱਖਿਆ ਗਿਆ ਹੈ । ਇਸ ਲਈ ਵਸਤੂ AB ਤੋਂ ਬਣਿਆ ਪ੍ਰਤੀਬਿੰਬ ਵਾਸਤਵਿਕ, ਉਲਟਾ ਅਤੇ ਵਸਤੂ ਦੇ ਆਕਾਰ ਤੋਂ ਛੋਟਾ ਹੈ ।

ਸੰਖਿਆਤਮਕ ਪ੍ਰਸ਼ਨ (Numerical Questions)

ਪ੍ਰਸ਼ਨ 1.
20 cm ਫੋਕਸ-ਦੂਰੀ ਦੇ ਇੱਕ ਅਵਤਲ ਦਰਪਣ ਤੋਂ ਇੱਕ ਵਸਤੂ ਕਿੰਨੀ ਦੂਰ ਰੱਖੀ ਜਾਵੇ, ਤਾਂ ਜੋ ਇਸ ਦਾ ਪ੍ਰਤਿਬਿੰਬ ਦਰਪਣ ਦੇ ਸਾਹਮਣੇ 40 cm ਦੀ ਦੂਰੀ ਤੇ ਬਣੇ ?
ਹੱਲ :
f = -20 cm (ਅਵਤਲ ਦਰਪਣ ਲਈ)
v = – 40 cm (ਆਪਾਤੀ ਕਿਰਨ ਦੀ ਦਿਸ਼ਾ ਦੇ ਉਲਟ ਦਿਸ਼ਾ ਵਿੱਚ ਮਾਪੀ ਗਈ ਪ੍ਰਤਿਬਿੰਬ ਦੀ ਦੂਰੀ)
u = ? (ਅਵਤਲ ਦਰਪਣ ਤੋਂ ਵਸਤੂ ਦੀ ਦੂਰੀ )
ਦਰਪਣ ਫਾਰਮੂਲੇ ਤੋਂ
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 51
ਜਾਂ u = 40 cm.
ਇਸ ਲਈ ਵਸਤੁ ਅਵਤਲ ਦਰਪਣ ਦੇ ਸਾਹਮਣੇ 40 cm ਦੀ ਦੂਰੀ ਤੇ ਰੱਖੀ ਜਾਵੇ। ਉੱਤਰ

ਪ੍ਰਸ਼ਨ 2.
ਇੱਕ ਅਵਤਲ ਦਰਪਣ ਦਾ ਵਕਤਾ ਅਰਧ-ਵਿਆਸ 15 cm ਹੈ ਅਤੇ ਇੱਕ ਵਸਤੂ ਨੂੰ ਇਸ ਦੇ ਸ਼ੀਰਸ਼ ਤੋਂ 20 cm ਤੇ ਰੱਖਿਆ ਜਾਂਦਾ ਹੈ । ਪ੍ਰਤਿਬਿੰਬ ਦਾ ਸਰੂਪ ਅਤੇ ਸਥਿਤੀ ਪਤਾ ਕਰੋ ।
ਹੱਲ :
ਵਕਤਾ ਅਰਧ-ਵਿਆਸ (R) = -15 cm (ਅਵਤਲ ਦਰਪਣ ਲਈ)
ਅਵਤਲ ਦਰਪਣ ਦੀ ਫੋਕਸ-ਦੂਰੀ (f) = \(\frac{-15}{2}\) cm
ਵਸਤੂ ਦੀ ਅਵਤਲ ਦਰਪਣ ਦੇ ਧਰੁਵ ਤੋਂ ਦੂਰੀ (u) = -20 cm (ਆਪਾਤੀ ਕਿਰਨ ਦੀ ਉਲਟ ਦਿਸ਼ਾ ਵਿੱਚ ਮਾਪਿਆ ਗਿਆ)
ਪ੍ਰਤੀਬਿੰਬ ਦੀ ਅਵਤਲ ਦਰਪਣ ਦੇ ਧਰੁਵ ਤੋਂ ਦੂਰੀ (υ) = ?
ਵੱਡਦਰਸ਼ਨ (m) = ?
ਦਰਪਣ ਫਾਰਮੂਲੇ ਤੋਂ \(\frac{1}{v}+\frac{1}{u}=\frac{1}{f}\)
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 52
∴ υ = -12
ਅਰਥਾਤ ਤਿਬਿੰਬ ਦਰਪਣ ਦੇ ਸਾਹਮਣੇ 12 cm ਦੀ ਦੂਰੀ ਤੇ ਬਣਦਾ ਹੈ ।
ਹੁਣ ਵੱਡਦਰਸ਼ਨ (m) = \(\frac{-v}{u}\)
= \(\frac{-(-12)}{-20}\)
= \(\frac{-12}{20}\)
= \(\frac{-3}{5}\) = – 0.6
m < 1
ਕਿਉਂਕਿ ਵੱਡਦਰਸ਼ਨ ਦਾ ਮੁੱਲ 1 ਤੋਂ ਘੱਟ ਹੈ ਅਤੇ υ ਪਰਿਣਾਤਮਕ ਹੈ, ਇਸ ਲਈ ਪ੍ਰਤਿਬਿੰਬ ਵਸਤੂ ਦੇ ਸਾਇਜ਼ ਤੋਂ ਛੋਟਾ, ਉਲਟਾ ਅਤੇ ਵਾਸਤਵਿਕ ਹੈ ।

ਪ੍ਰਸ਼ਨ 3.
ਇੱਕ 6 cm ਲੰਬੀ ਵਸਤੂ ਨੂੰ 18 cm ਫੋਕਸ ਦੂਰੀ ਵਾਲੇ ਇੱਕ ਦਰਪਣ ਤੋਂ 10 cm ਦੀ ਦੂਰੀ ਤੇ ਰੱਖਿਆ ਗਿਆ ਹੈ । ਪ੍ਰਤਿਬਿੰਬ ਦੀ ਸਥਿਤੀ ਅਤੇ ਵੱਡਦਰਸ਼ਨ ਪਤਾ ਕਰੋ ।
ਹੱਲ :
u = -10 cm
f = +18 cm (ਉੱਤਲ ਦਰਪਣ ਲਈ)
h1 = + 6 cm (ਮੁੱਖ ਧੁਰੇ ਤੋਂ ਉੱਪਰ ਵੱਲ ਮਾਪਣ ‘ਤੇ)
ਦਰਪਣ ਫਾਰਮੂਲੇ ਤੋਂ, \(\frac{1}{v}+\frac{1}{u}=\frac{1}{f}\)
∴ \(\frac{1}{v}+\frac{1}{-10}=\frac{1}{18}\)
∴ \(\frac{1}{v}=\frac{1}{10}+\frac{1}{18}\)
\(\frac{1}{v}=\frac{18+10}{180}\)
= \(\frac{28}{180}\)
ਜਾਂ υ = + 6.4 cm
ਕਿਉਂਕਿ υ ਧਨਾਤਮਕ ਹੈ, ਇਸ ਲਈ ਪ੍ਰਤਿਬਿੰਬ ਦਰਪਣ ਦੇ ਪਿੱਛੇ 6.4 cm ਦੀ ਦੂਰੀ ‘ਤੇ ਬਣਦਾ ਹੈ ਅਤੇ ਆਭਾਸੀ ਹੈ ।
ਹੁਣ ਵੱਡਦਰਸ਼ਨ, m = \(\frac{-v}{u}\)
= \(\frac{(+6.4)}{-10}\)
= 0.64 < 1
m < 1
ਕਿਉਂਕਿ ਅ ਦਾ ਮੁੱਲ ਇੱਕ ਤੋਂ ਘੱਟ ਹੈ। ਇਸਦਾ ਅਰਥ ਹੈ ਕਿ ਪਤਿਬਿੰਬ ਦਾ ਸਾਈਜ਼ ਛੋਟਾ ਹੈ ।

ਪ੍ਰਸ਼ਨ 4.
ਇੱਕ ਅਵਤਲ ਦਰਪਣ ਦਾ ਵਕੁਤਾ ਅਰਧ-ਵਿਆਸ 8 cm ਹੈ ਅਤੇ ਇੱਕ ਵਸਤੂ ਇਸਦੇ ਧਰੁਵ ਤੋਂ 20 cm ਦੂਰੀ ‘ਤੇ ਰੱਖੀ ਜਾਂਦੀ ਹੈ । ਪ੍ਰਤਿਬਿੰਬ ਦੀ ਪ੍ਰਕਿਰਤੀ ਅਤੇ ਸਥਿਤੀ ਪਤਾ ਕਰੋ ।
ਹੱਲ :
u = -20 cm (ਆਪਾਤੀ ਕਿਰਨ ਦੇ ਉਲਟ ਦਿਸ਼ਾ ਵਿੱਚ ਮਾਪੀ ਗਈ ਦੁਰੀ)
R = -8 cm (ਅਵਤਲ ਦਰਪਣ ਲਈ ਫੋਕਸ ਦੂਰੀ ਰਿਣਾਤਮਕ ਹੁੰਦੀ ਹੈ)
ਪ੍ਰਤਿਬਿੰਬ ਦੀ ਪ੍ਰਕਿਰਤੀ = ?
υ = ?
R = 2f,
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 53
υ = -5 cm
ਰਿਣਾਤਮਕ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਪ੍ਰਤਿਬਿੰਬ ਦਰਪਣ ਦੇ ਸਾਹਮਣੇ ਪਾਸੇ 5 cm ਦੀ ਦੂਰੀ ਤੇ ਬਣਦਾ ਹੈ । ਇਸ ਲਈ ਇਹ ਪ੍ਰਤਿਬਿੰਬ ਵਾਸਤਵਿਕ ਅਤੇ ਉਲਟਾ ਹੈ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 5.
7.5 cm ਉਚਾਈ ਦੀ ਇੱਕ ਵਸਤੂ 20 cm ਅਰਧ-ਵਿਆਸ ਵਾਲੇ ਉੱਤਲ ਦਰਪਣ ਦੇ ਸਾਹਮਣੇ 40 cm ਦੀ ਦੂਰੀ ਤੇ ਪਈ ਹੈ। ਤਿਬਿੰਬ ਦੀ ਦੂਰੀ, ਸੁਭਾਅ ਅਤੇ ਆਕਾਰ ਗਿਆਤ ਕਰੋ ।
ਹੱਲ :
ਅਸੀਂ ਜਾਣਦੇ ਹਾਂ ਕਿ f = \(\frac{\mathrm{R}}{2}\)
∴ = \(\frac{20}{2}\) = 10 cm
u = -40 cm
(ਆਪਾਤੀ ਕਿਰਨ ਦੀ ਦਿਸ਼ਾ ਦੇ ਉਲਟ ਦਿਸ਼ਾ ਵਿੱਚ ਮਾਪੀ ਗਈ ਦੂਰੀ)
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 54
υ = 8 cm
ਕਿਉਂਕਿ υ ਦਾ ਚਿੰਨ੍ਹ ਧਨਾਤਮਕ ਹੈ, ਇਸ ਲਈ ਪ੍ਰਤਿਬਿੰਬ ਸਿੱਧਾ ਅਤੇ ਆਭਾਸੀ ਹੈ ਅਤੇ ਦਰਪਣ ਦੇ ਪਿੱਛੇ 8 cm ਦੀ ਦੂਰੀ ‘ਤੇ ਬਣਦਾ ਹੈ ।
ਹੁਣ ਵੱਡਦਰਸ਼ਨ m = \(\frac{-v}{u}\)
= \(\frac{-8}{-40}\)
= \(\frac{1}{5}\) = 0.2
m < 1
ਕਿਉਂਕਿ m < 1 ਹੈ, ਇਸ ਲਈ ਪ੍ਰਤਿਬਿੰਬ ਦਾ ਸਾਈਜ਼ ਵਸਤੂ ਦੇ ਸਾਈਜ਼ ਦੀ ਤੁਲਨਾ ਵਿੱਚ ਛੋਟਾ ਹੈ ।

ਪ੍ਰਸ਼ਨ 6.
ਇੱਕ ਵਸਤੂ ਦਾ ਸਾਇਜ਼ 6 ਸੈਂ. ਮੀ. ਹੈ । ਇਸਨੂੰ 15 ਸੈਂ. ਮੀ. ਫੋਕਸ ਦੂਰੀ ਵਾਲੇ ਇੱਕ ਉੱਤਲ ਦਰਪਣ ਤੋਂ 9 ਸੈਂ. ਮੀ. ਦੀ ਦੂਰੀ ‘ਤੇ ਰੱਖਿਆ ਜਾਂਦਾ ਹੈ । ਪ੍ਰਤਿਬਿੰਬ ਦੀ ਸਥਿਤੀ ਪਤਾ ਕਰੋ ।
ਹੱਲ :
ਫੋਕਸ ਦੂਰੀ (f) = 15 ਸੈਂ. ਮੀ. (ਉੱਤਲ ਦਰਪਣ ਲਈ)
ਵਸਤੂ ਦੀ ਧਰੁਵ ਤੋਂ ਦੂਰੀ (u) = – 9 ਸੈਂ. ਮੀ.
ਵਸਤੂ ਦਾ ਸਾਈਜ਼ = 6 ਸੈਂ. ਮੀ.
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 55
υ = \(\frac{45}{8}\) = 5.62 ਸੈਂ. ਮੀ. ਪ੍ਰਤਿਬਿੰਬ ਵਸਤੂ ਤੋਂ ਦੂਜੀ ਪਾਸੇ ਵੱਲ ਹੋਵੇਗਾ।

ਪ੍ਰਸ਼ਨ 7.
ਉਸ ਉੱਤਲ ਲੈੱਨਜ਼ ਦੀ ਫੋਕਸ ਦੂਰੀ ਪਤਾ ਕਰੋ ਜਿਸ ਦਾ ਵਰ੍ਹਾ ਅਰਧ-ਵਿਆਸ 32 ਸਮ ਹੈ ?
ਹੱਲ :
ਉੱਤਲ ਲੈੱਨਜ਼ ਦਾ ਵਰ੍ਹਾ ਅਰਧ ਵਿਆਸ (r) = 32 ਸਮ
ਅਸੀਂ ਜਾਣਦੇ ਹਾਂ, r = 2f
ਜਾਂ f = \(\frac{r}{2}\)
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 56
∴ ਉੱਤਲ ਲੈੱਨਜ਼ ਦੀ ਫੋਕਸ ਦੂਰੀ f = 16 ਸਮ

ਪ੍ਰਸ਼ਨ 8.
ਅਸੀਂ 20 cm ਫੋਕਸ ਦੂਰੀ ਵਾਲੇ ਕਿਸੇ ਪਤਲੇ ਉੱਤਲ ਲੈੱਨਜ਼ ਦੁਆਰਾ ਕਿਸੇ ਵਸਤੂ ਦਾ ਵਾਸਤਵਿਕ, ਉਲਟਾ ਅਤੇ ਸਾਈਜ਼ ਵਿੱਚ ਵਸਤੂ ਦੇ ਬਰਾਬਰ ਪ੍ਰਤਿਬਿੰਬ ਪ੍ਰਾਪਤ ਕਰਨਾ ਚਾਹੁੰਦੇ ਹਾਂ । ਦੱਸੋ ਵਸਤੂ ਨੂੰ ਕਿੱਥੇ ਰੱਖਣਾ ਚਾਹੀਦਾ ਹੈ ? ਇਸ ਪ੍ਰਕਰਣ ਨੂੰ ਦਰਸਾਉਣ ਲਈ ਪ੍ਰਕਾਸ਼ ਕਰਨ ਦਾ ਰੇਖਾ ਚਿੱਤਰ ਖਿੱਚੋ ।
ਹੱਲ :
20 cm ਫੋਕਸ ਦੂਰੀ ਵਾਲੇ ਉੱਤਲ ਲੈੱਨਜ਼ ਦੁਆਰਾ ਵਾਸਤਵਿਕ ਉਲਟਾ ਅਤੇ ਵਸਤੂ ਦੇ ਆਕਾਰ ਦੇ ਬਰਾਬਰ ਪ੍ਰਤਿਬਿੰਬ ਪ੍ਰਾਪਤ ਕਰਨ ਲਈ ਸਾਨੂੰ ਲੈੱਨਜ਼ ਤੋਂ 2F ਦੀ ਦੂਰੀ ਤੇ ਰੱਖਣਾ ਚਾਹੀਦਾ ਹੈ। ਪ੍ਰਤਿਬਿੰਬ ਲੈਂਨਜ਼ ਦੇ ਦੂਜੇ ਪਾਸੇ 2F ਦੂਰੀ ਤੇ ਬਣੇਗਾ ।
∴ ਵਸਤੂ ਦੀ ਲੈਂਨਜ਼ ਤੋਂ ਦੂਰੀ = 2f
= 2 × f
= 2 × 20 cm
= 40 cm
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 57

ਪ੍ਰਸ਼ਨ 9.
4.0 cm ਉੱਚਾਈ ਵਾਲੀ ਇੱਕ ਵਸਤੂ 15.0 cm ਫੋਕਸ ਦੂਰੀ ਵਾਲੇ ਅਵਤਲ ਦਰਪਣ ਤੋਂ 30.0 cm ਦੀ ਦੂਰੀ ਤੇ ਰੱਖੀ ਗਈ ਹੈ । ਦਰਪਣ ਤੋਂ ਕਿੰਨੀ ਦੂਰੀ ਤੇ ਇੱਕ ਪਰਦੇ ਨੂੰ ਰੱਖਿਆ ਜਾਏ ਤਾਂ ਜੋ ਵਸਤੂ ਦਾ ਸਪੱਸ਼ਟ ਪ੍ਰਤਿਬਿੰਬ ਪਰਦੇ ਉੱਤੇ ਪ੍ਰਾਪਤ ਹੋ ਸਕੇ ? ਤਿਬਿੰਬ ਦੀ ਪ੍ਰਕਿਰਤੀ ਅਤੇ ਸਾਈਜ਼ ਵੀ ਪਤਾ ਕਰੋ। ਹੱਲ :
ਦਿੱਤਾ ਹੈ, ਵਸਤੂ ਦੀ ਉੱਚਾਈ (ਸਾਈਜ਼), h = 4.0 cm
ਵਸਤੂ ਦੀ ਅਵਤਲ ਦਰਪਣ ਤੋਂ ਦੂਰੀ, u = -30 cm
ਅਵਤਲ ਦਰਪਣ ਦੀ ਫੋਕਸ ਦੂਰੀ, f = -15.0 cm
ਪਰਦੇ ਅਰਥਾਤ ਪ੍ਰਤਿਬਿੰਬ ਦੀ ਦਰਪਣ ਤੋਂ ਦੂਰੀ, υ = ?
ਪ੍ਰਤਿਬਿੰਬ ਦਾ ਸਾਈਜ਼, h = ?
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 58
∴ υ = -30 cm
ਅਰਥਾਤ ਪਰਦੇ ਨੂੰ ਦਰਪਣ ਦੇ ਸਾਹਮਣੇ 30 cm ਦੀ ਦੂਰੀ ਤੇ ਰੱਖਣਾ ਚਾਹੀਦਾ ਹੈ ਜਿਸ ਪਾਸੇ ਵਸਤੂ ਪਈ ਹੈ ।
ਪ੍ਰਤਿਬਿੰਬ ਕਿਰਤੀ – ਕਿਉਂਕਿ ਪ੍ਰਤਿਬਿੰਬ ਪਰਦੇ ਤੇ ਪ੍ਰਾਪਤ ਹੋ ਰਿਹਾ ਹੈ ਅਤੇ ਰਿਣਾਤਮਕ ਚਿੰਨ੍ਹ ਦਾ ਹੈ ਇਸ ਲਈ ਪ੍ਰਤਿਬਿੰਬ ਵਾਸਤਵਿਕ ਅਤੇ ਉਲਟਾ ਹੋਵੇਗਾ ।
ਪ੍ਰਤਿਬਿੰਬ ਦਾ ਆਕਾਰ (ਸਾਈਜ਼)-
ਦਰਪਣ ਦੇ ਵੱਡਦਰਸ਼ਨ ਸੂਤਰ ਤੋਂ
m = \(\frac{h^{\prime}}{h}=\frac{-v}{u}\)
ਜਾਂ ਤਿਬਿੰਬ ਦਾ ਆਕਾਰ, h’ = \(\frac{-v}{u}\) × h
= \(\frac{-(-30)}{-30}\) × 4
= \(\frac{30}{-30}[latex] × 4
= – 1 × 4
= -4 cm

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 10.
3 cm ਉੱਚੇ ਪ੍ਰਤੀਬਿੰਬ ਨੂੰ 18 cm ਫੋਕਸ ਦੂਰੀ ਵਾਲੇ ਇੱਕ ਅਵਤਲ ਦਰਪਣ ਦੇ ਸਾਹਮਣੇ 9 cm ਦੀ ਦੂਰੀ ਤੇ ਰੱਖਿਆ ਗਿਆ ਹੈ । ਪ੍ਰਤਿਬਿੰਬ ਦੀ ਸਥਿਤੀ, ਪ੍ਰਕਿਰਤੀ ਅਤੇ ਆਕਾਰ ਗਿਆਤ ਕਰੋ ।
ਹੱਲ :
ਦਿੱਤਾ ਹੈ, ਵਸਤੂ ਦੀ ਅਵਤਲ ਦਰਪਣ ਤੋਂ ਦੂਰੀ, u = -9 cm
ਅਵਤਲ ਦਰਪਣ ਦੀ ਫੋਕਸ ਦੂਰੀ, f = -18 cm
ਵਸਤੂ ਦੀ ਉੱਚਾਈ, h = 3 cm
ਪ੍ਰਤਿਬਿੰਬ ਦੀ ਸਥਿਤੀ (ਦਰਪਣ ਤੋਂ ਦੂਰੀ), υ = ?
ਪ੍ਰਤਿਬਿੰਬ ਦਾ ਆਕਾਰ, ਉੱਚਾਈ) h’ = ?
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 59
∴ υ = + 18 cm
ਧਨਾਤਮਕ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਪ੍ਰਤਿਬਿੰਬ ਦਰਪਣ ਦੇ ਪਿੱਛੇ 18 cm ਦੀ ਦੂਰੀ ਤੇ ਬਣੇਗਾ ਇਸ ਲਈ ਇਹ ਆਭਾਸੀ ਅਤੇ ਸਿੱਧਾ ਹੋਵੇਗਾ ।
ਹੁਣ ਦਰਪਣ ਦੇ ਵੱਡਦਰਸ਼ਨ ਤੋਂ, m = [latex]\frac{h^{\prime}}{h}=\frac{v}{u}\)
ਜਾਂ h’ = \(\frac{-v}{u}\) × h
= \(\frac{-(18)}{-9}\) × 3
∴ ਪ੍ਰਤਿਬਿੰਬ ਦੀ ਉੱਚਾਈ (ਆਕਾਰ) = 6 cm

ਪ੍ਰਸ਼ਨ 11.
18 cm ਫੋਕਸ ਦੂਰੀ ਵਾਲੇ ਉੱਤਲ ਲੈੱਨਜ਼ ਤੋਂ ਵਸਤੂ ਨੂੰ ਕਿੰਨੀ ਦੂਰੀ ਤੇ ਰੱਖਿਆ ਜਾਣਾ ਚਾਹੀਦਾ ਹੈ, ਤਾਂ ਜੋ ਇਸ ਦਾ ਪ੍ਰਤਿਬਿੰਬ ਲੈਂਨਜ਼ ਤੋਂ 24 cm ਦੀ ਦੂਰੀ ਤੇ ਬਣੇ ? ਇਸ ਸਥਿਤੀ ਵਿੱਚ ਇਸਦਾ ਵੱਡਦਰਸ਼ਨ ਵੀ ਪਤਾ ਕਰੋ ?
ਹੱਲ :
ਦਿੱਤਾ ਹੈ, ਲੈੱਨਜ਼ ਦੀ ਫੋਕਸ ਦੂਰੀ, f = + 18 cm
ਪ੍ਰਤਿਬਿੰਬ ਦੀ ਲੈੱਨਜ਼ ਤੋਂ ਦੂਰੀ, υ = + 24 cm
ਵਸਤੂ ਦੀ ਲੈੱਨਜ਼ ਤੋਂ ਦੂਰੀ, u = ?
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 60
∴ u = -72 cm
ਰਿਣਾਤਮਕ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਵਸਤੂ ਨੂੰ ਲੈੱਨਜ਼ ਦੇ ਸਾਹਮਣੇ 72 cm ਦੀ ਦੂਰੀ ‘ਤੇ ਰੱਖਣਾ ਚਾਹੀਦਾ ਹੈ ।
ਵੱਡਦਰਸ਼ਨ m = \(\frac{-v}{u}\)
= \(\frac{-24}{-72}\)
= \(\frac{1}{3}\)
ਪ੍ਰਤਿਬਿੰਬ ਵਾਸਤਵਿਕ, ਉਲਟਾ ਅਤੇ ਆਕਾਰ ਵਿੱਚ ਵਸਤੂ ਦਾ \(\frac{1}{3}\) ਹੋਵੇਗਾ ।

ਪ੍ਰਸ਼ਨ 12.
ਇੱਕ ਉੱਤਲ ਲੈੱਨਜ਼ ਦੀ ਫੋਕਸ ਦੂਰੀ 25 cm ਹੈ । ਵਸਤੂ ਦੀ ਲੈੱਨਜ਼ ਤੋਂ ਦੂਰੀ ਗਿਆਤ ਕਰੋ, ਜਦਕਿ ਉਸਦਾ ਤਿਬਿੰਬ ਲੈਂਨਜ਼ ਤੋਂ 75 cm ਦੀ ਦੂਰੀ ‘ਤੇ ਬਣਦਾ ਹੈ । ਇਸ ਤਿਬਿੰਬ ਦੀ ਪ੍ਰਕਿਰਤੀ ਕੀ ਹੋਵੇਗੀ ?
ਹੱਲ :
ਦਿੱਤਾ ਹੈ, ਉੱਤਲ ਲੈੱਨਜ਼ ਦੀ ਫੋਕਸ ਦੂਰੀ, f = +25 cm
ਪ੍ਰਤਿਬਿੰਬ ਦੀ ਲੈਂਨਜ਼ ਤੋਂ ਦੂਰੀ, υ = + 75 cm
ਵਸਤੂ ਦੀ ਲੈਂਨਜ਼ ਤੋਂ ਦੂਰੀ, u = ?
ਲੈਂਨਜ਼ ਸੂਤਰ \(\frac{1}{v}-\frac{1}{u}=\frac{1}{f}\) ਤੋਂ
\(\frac{1}{u}=\frac{1}{v}-\frac{1}{f}\)
= \(\frac{1}{75}-\frac{1}{25}\)
= \(\frac{1-3}{75}\)
= \(\frac{-2}{75}\)
⇒ u = \(\frac{-75}{2}\)
∴ u = – 37.5 cm
ਵਸਤੂ ਲੈੱਨਜ਼ ਦੇ ਖੱਬੇ ਪਾਸੇ 37.5 cm ਦੀ ਦੂਰੀ ‘ਤੇ ਸਥਿਤ ਹੈ ।
∴ ਪ੍ਰਤਿਬਿੰਬ ਲੈੱਨਜ਼ ਦੇ ਦੂਜੇ ਪਾਸੇ ਬਣਦਾ ਹੈ ਇਸ ਲਈ ਇਹ ਵਾਸਤਵਿਕ ਅਤੇ ਉਲਟਾ ਹੋਵੇਗਾ ।

ਪ੍ਰਸ਼ਨ 13.
ਹਵਾ ਦੇ ਸਾਪੇਖ ਸੰਘਣਾ ਫਟ ਕੱਚ ਦਾ ਅਪਵਰਤਨ ਅੰਕ 1.65 ਅਤੇ ਅਲਕੋਹਲ ਦੇ ਲਈ ਇਹ 1.36 ਹੈ । ਅਲਕੋਹਲ ਦੇ ਸਾਪੇਖ ਫਲਿੰਟ ਕੱਚ ਦਾ ਅਪਵਰਤਨ ਅੰਕ ਕੀ ਹੋਵੇਗਾ ?
ਹੱਲ :
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 61
= \(\frac{1.65}{1.36}\)
= \(\frac{165}{136}\)
= 1.21

ਪ੍ਰਸ਼ਨ 14.
ਇੱਕ ਵਸਤੂ 20 ਸਮ ਫੋਕਸ ਦੂਰੀ ਵਾਲੇ ਇੱਕ ਅਵਤਲ ਲੈੱਨਜ਼ ਦੇ ਸਾਹਮਣੇ 40 ਸਮ ਦੀ ਦੂਰੀ ‘ਤੇ ਰੱਖੀ ਗਈ ਹੈ । ਪ੍ਰਤਿਬਿੰਬ ਦੀ ਸਥਿਤੀ ਅਤੇ ਲੈੱਨਜ਼ ਦਾ ਵੱਡਦਰਸ਼ਨ ਪਤਾ ਕਰੋ !
ਹੱਲ :
ਅਵਤਲ ਲੈੱਨਜ਼ ਦੀ ਫੋਕਸ ਦੂਰੀ (f) = -20 ਸਮ
ਵਸਤੂ ਦੀ ਲੈਂਨਜ਼ ਤੋਂ ਦੂਰੀ (u) = -40 ਸਮ
ਤਿਬਿੰਬ ਦੀ ਲੈਂਜ਼ ਤੋਂ ਦੂਰੀ (ਸਥਿਤੀ) (υ) = ?
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 62
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 63
ਪ੍ਰਤਿਬਿੰਬ ਆਕਾਰ ਵਿਚ ਛੋਟਾ ਹੋਵੇਗਾ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 15.
ਕਿਸੇ ਮਾਧਿਅਮ ਵਿੱਚ ਪ੍ਰਕਾਸ਼ ਦਾ ਵੇਗ 2 × 108m/s ਹੈ । ਇੱਕ ਆਪਾਤੀ ਕਿਰਨ ਇਸ ਦੇ ਸੰਘਣੇ ਪਾਸੇ ਨਾਲ 30° ਦਾ ਕੋਣ ਬਣਾਉਂਦੀ ਹੈ | ਅਪਵਰਤਨ ਕੋਣ ਪਤਾ ਕਰੋ ਨਿਰਵਾਯੂ ਵਿੱਚ ਪ੍ਰਕਾਸ਼ ਦਾ ਵੇਗ = 3 × 108 m/s |
ਹੱਲ :
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 64
sin r = \(\frac{0.5}{\frac{2}{3}}\)
sin r = 0.7500
∴ ਅਪਵਰਤਨ ਕੋਣ, r = 48°36′

ਪ੍ਰਸ਼ਨ 16.
5 cm ਉੱਚੀ ਕੋਈ ਵਸਤੂ 10 cm ਫੋਕਸ ਦੂਰੀ ਦੇ ਅਭਿਸਾਰੀ ਲੈਂਨਜ਼ ਤੋਂ 25 cm ਦੂਰੀ ਤੇ ਰੱਖੀ ਜਾਂਦੀ ਹੈ । ਪ੍ਰਕਾਸ਼ ਕਿਰਨ ਰੇਖਾ-ਚਿੱਤਰ ਬਣਾ ਕੇ ਪ੍ਰਤਿਬਿੰਬ ਦੀ ਸਥਿਤੀ, ਸਾਈਜ਼ ਅਤੇ ਪ੍ਰਕਿਰਤੀ ਪਤਾ ਕਰੋ ।
ਹੱਲ :
ਇੱਥੇ ਵਸਤੂ ਦੀ ਉੱਚਾਈ h1 = 5 cm
ਉੱਤਲ ਲੈੱਨਜ਼ ਤੋਂ ਵਸਤੂ ਦੀ ਦੂਰੀ u = -25 cm
ਲੈੱਨਜ਼ ਫਾਰਮੂਲਾ ਤੋਂ f = + 10 cm (ਅਭਿਸਾਰੀ ਲੈੱਨਜ਼ ਜਾਂ ਉੱਤਲ ਲੈੱਨਜ਼)
υ = ?
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 65
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 66

ਪ੍ਰਸ਼ਨ 17.
15 cm ਫੋਕਸ ਦੂਰੀ ਦਾ ਕੋਈ ਅਵਤਲ ਲੈੱਨਜ਼ ਕਿਸੇ ਵਸਤੂ ਦਾ ਲੈਂਨਜ਼ ਤੋਂ 10 cm ਦੂਰੀ ਤੇ ਪ੍ਰਤਿਬਿੰਬ ਬਣਾਉਂਦਾ ਹੈ। ਲੈੱਨਜ਼ ਤੋਂ ਕਿੰਨੀ ਦੂਰੀ ਤੇ ਵਸਤੂ ਸਥਿਤ ਹੈ ? ਚਿੱਤਰ ਵੀ ਬਣਾਓ ।
ਹੱਲ :
ਇੱਥੇ f = -15 cm, υ = -10 cm, u = ?
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 67
= \(\frac{-1}{10}+\frac{1}{15}\)
\(\frac{-3+2}{30}\)
= \(\frac{-1}{30}\)
u = -30 cm
ਵਸਤੂ ਨੂੰ ਅਵਤਲ ਲੈੱਨਜ਼ ਤੋਂ 30 cm ਦੀ ਦੂਰੀ ਤੇ ਰੱਖਣਾ ਚਾਹੀਦਾ ਹੈ ।

ਪ੍ਰਸ਼ਨ 18.
ਇੱਕ ਵਸਤੂ ਨੂੰ 15 cm ਫੋਕਸ-ਦੂਰੀ ਦੇ ਇੱਕ ਅਵਤਲ ਲੈੱਨਜ਼ ਤੋਂ 30 cm ‘ਤੇ ਰੱਖਿਆ ਜਾਂਦਾ ਹੈ। ਦੱਸੋ ਪ੍ਰਤਿਬਿੰਬ ਦਾ ਸਰੂਪ ਸਥਿਤੀ ਅਤੇ ਵੱਡਦਰਸ਼ਨ ਕੀ ਹੋਵੇਗਾ ?
ਹੱਲ :
ਅਵਤਲ ਲੈੱਨਜ਼ ਦੀ ਫੋਕਸ ਦੂਰੀ (f) = -15 cm (ਅਵਤਲ ਦਰਪਣ ਲਈ f ਰਿਣਾਤਮਕ ਹੁੰਦੀ ਹੈ।
ਵਸਤੁ ਦੀ ਅਵਤ ਲੈਂਨਜ਼ ਤੋਂ ਦੂਰੀ (u) = -30 cm (ਆਪਾਤੀ ਕਿਰਨ ਦੇ ਉਲਟ ਮਾਪੀ ਦੁਰੀ)
ਪ੍ਰਤਿਬਿੰਬ ਦੀ ਅਵਤਲ ਲੈਂਨਜ਼ ਤੋਂ ਦੂਰੀ (v) = ?
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 68
υ ਦੇ ਰਿਣ ਚਿੰਨ੍ਹ ਤੋਂ ਪਤਾ ਲਗਦਾ ਹੈ ਕਿ ਪ੍ਰਤਿਬਿੰਬ ਲੈਂਨਜ਼ ਦੇ ਉਸੇ ਪਾਸੇ 10 cm ਦੀ ਦੂਰੀ ਤੇ ਬਣੇਗਾ ਜਿਸ ਪਾਸੇ ਵਸਤੂ ਰੱਖੀ ਗਈ ਹੈ । ਇਸ ਲਈ ਪ੍ਰਤਿਬਿੰਬ ਆਭਾਸੀ ਅਤੇ ਸਿੱਧਾ ਹੋਵੇਗਾ ।
ਹੁਣ ਵੱਡਦਰਸ਼ਨ (m) = \(\frac{v}{u}\)
= \(\frac{(-10)}{(-30)}\)
= \(\frac{10}{30}\)
= \(\frac{1}{3}\) = 0.33
ਕਿਉਂਕਿ ਅ ਦਾ ਮਾਨ ਧਨਾਤਮਕ ਹੈ ਇਸ ਲਈ ਪ੍ਰਤਿਬਿੰਬ ਸਿੱਧਾ ਹੈ ।
∴ |m| = \(\frac{1}{3}\) ਜੋ ਕਿ < 1 ਹੈ, ਇਸ ਲਈ ਪ੍ਰਤਿਬਿੰਬ ਸਾਈਜ਼ ਵਿੱਚ ਵਸਤੂ ਤੋਂ ਛੋਟਾ ਹੈ ।

ਪ੍ਰਸ਼ਨ 19.
7 cm ਉਚਾਈ ਦੀ ਇੱਕ ਵਸਤੂ ਨੂੰ 20 cm ਫੋਕਸ-ਦੂਰੀ ਦੇ ਇੱਕ ਉੱਤਲ ਲੈੱਨਜ਼ ਤੋਂ 40 cm ਦੀ ਦੂਰੀ ਤੇ ਰੱਖਿਆ ਜਾਂਦਾ ਹੈ । ਪ੍ਰਤਿਬਿੰਬ ਦੀ ਸਥਿਤੀ, ਸਰੂਪ ਅਤੇ ਉੱਚਾਈ ਮਾਲੂਮ ਕਰੋ ।
ਹੱਲ :
ਵਸਤੂ ਦੀ ਉੱਚਾਈ (h) = + 7 cm
ਉੱਤਲ ਲੈੱਨਜ਼ ਦੀ ਫੋਕਸ ਦੂਰੀ (f)= + 20 cm
(ਉੱਤਲ ਲੈੱਨਜ਼ ਦੀ ਫੋਕਸ ਦੂਰੀ ਧਨਾਤਮਕ ਮੰਨੀ ਜਾਂਦੀ ਹੈ।)
ਵਸਤੂ ਦੀ ਉੱਤਲ ਲੈੱਨਜ਼ ਤੋਂ ਦੂਰੀ (u) = -40 cm
(ਆਪਾਤੀ ਕਿਰਨ ਦੇ ਉਲਟ ਦਿਸ਼ਾ ਵਿੱਚ ਮਾਪੀ ਗਈ ਦੂਰੀ)
ਪ੍ਰਤਿਬਿੰਬ ਦੀ ਲੈਂਨਜ਼ ਤੋਂ ਦੂਰੀ (υ) = ?
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 69
∴ υ = + 40 cm
υ ਦੇ ਧਨ ਚਿੰਨ੍ਹ ਤੋਂ ਪਤਾ ਲਗਦਾ ਹੈ ਕਿ ਤਿਬਿੰਬ ਵਾਸਤਵਿਕ ਅਤੇ ਉਲਟਾ ਹੈ ਅਤੇ ਲੈੱਨਜ਼ ਦੇ ਦੂਜੇ ਪਾਸੇ 40 cm ਦੀ ਦੂਰੀ ਤੇ ਬਣਦਾ ਹੈ । ਹੁਣ m = \(\frac{v}{u}\) = \(\frac{40}{-40}\) > m = -1
\(|m|=|-1|\) = 1
ਪਰ m = \(\frac{h_{2}}{h_{1}}\)
∴ h2 = h1
ਅਰਥਾਤ ਤਿਬਿੰਬ ਦਾ ਸਾਇਜ਼ ਵਸਤੂ ਦੇ ਆਕਾਰ (ਸਾਈਜ਼) ਦੇ ਬਰਾਬਰ ਹੈ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 20.
4 cm ਉੱਚਾਈ ਦੀ ਇੱਕ ਵਸਤੂ ਨੂੰ -10 ਡਾਇਓਪਟਰ ਸ਼ਕਤੀ ਵਾਲੇ ਇਕ ਅਵਤਲ ਲੈੱਨਜ਼ ਦੇ ਸਾਹਮਣੇ 15 cm ਦੀ ਦੂਰੀ ਤੇ ਰੱਖਿਆ ਜਾਂਦਾ ਹੈ | ਪ੍ਰਤਿਬਿੰਬ ਦਾ ਸਾਈਜ਼ ਅਤੇ ਸਰੂਪ ਪਤਾ ਕਰੋ ।
ਹੱਲ :
ਵਸਤੂ ਦੀ ਉੱਚਾਈ (h1) = +4 cm
ਅਵਤਲ ਲੈੱਨਜ਼ ਦੀ ਸ਼ਕਤੀ (P) = -10 ਡਾਇਪਟਰ
ਪਰ P = PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 70
∴ f = \(\frac{1}{-10}\) × 100
= -10 cm
∴ ਅਵਤਲ ਲੈੱਨਜ਼ ਦੀ ਫੋਕਸ ਦੂਰੀ (f)= -10 cm
ਵਸਤੂ ਦੀ ਲੈਂਨਜ਼ ਤੋਂ ਦੂਰੀ (u) = -15 cm
ਪ੍ਰਤਿਬਿੰਬ ਦੀ ਲੈਂਨਜ਼ ਤੋਂ ਦੂਰੀ (υ) = ?
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 71
∴ υ = -6 cm
υ ਦੇ ਰਿਣ ਚਿੰਨ੍ਹ ਤੋਂ ਪਤਾ ਲਗਦਾ ਹੈ ਕਿ ਤਿਬਿੰਬ ਆਭਾਸੀ ਅਤੇ ਸਿੱਧਾ ਹੈ ਅਤੇ ਲੈੱਨਜ਼ ਦੇ ਉਸੇ ਪਾਸੇ 6 cm ਦੀ । ਦੂਰੀ ਤੇ ਬਣਦਾ ਹੈ ।
ਹੁਣ m = \(\frac{v}{u}\)
= \(\frac{-6}{-15}\)
= \(\frac{2}{5}\)
m = \(\frac{h_{2}}{h_{1}}=\frac{2}{5}\)
∴ h2 = \(\frac{2}{5}\) × h1
= \(\frac{2}{5}\) × 4
∴ h2 = \(\frac{8}{5}\) cm
= 1.6 cm.
ਪ੍ਰਤਿਬਿੰਬ ਦਾ ਸਾਈਜ਼ 1.6 cm ਹੈ ।

ਪ੍ਰਸ਼ਨ 21.
5 ਮੀਟਰ ਫੋਕਸ ਦੂਰੀ ਵਾਲੇ ਅਵਤ ਲੈਂਨਜ਼ ਦੀ ਸ਼ਕਤੀ ਪਤਾ ਕਰੋ ।
ਹੱਲ :
ਅਵਤਲ ਲੈੱਨਜ਼ ਦੀ ਫੋਕਸ ਦੂਰੀ (f) = -5 m
ਅਵਤਲ ਲੈੱਨਜ਼ ਦੀ ਸ਼ਕਤੀ (P) = ?
ਅਸੀਂ ਜਾਣਦੇ ਹਾਂ ਕਿ ਲੈੱਨਜ਼ ਦੀ ਸ਼ਕਤੀ (P) = \(\frac{1}{f}\) (ਮੀਟਰਾਂ ਵਿੱਚ)
= \(\frac{1}{-5}\)
= -0.2D

ਪ੍ਰਸ਼ਨ 22.
4 ਮੀਟਰ ਫੋਕਸ ਦੂਰੀ ਵਾਲੇ ਇਕ ਉੱਤਲ ਦੀ ਸ਼ਕਤੀ ਪਤਾ ਕਰੋ ।
ਹੱਲ :
ਉੱਤਲ ਲੈੱਨਜ਼ ਦੀ ਫੋਕਸ ਦੂਰੀ (f) = 4 ਮੀ.
ਉੱਤਲ ਲੈੱਨਜ਼ ਦੀ ਸ਼ਕਤੀ (P) = ?
ਅਸੀਂ ਜਾਣਦੇ ਹਾਂ ਕਿ ਲੈੱਨਜ਼ ਦੀ ਸ਼ਕਤੀ (P) = \(\frac{1}{f}\) (ਮੀਟਰਾਂ ਵਿੱਚ)
= \(\frac{1}{4}\)
p = 0.25D

ਪ੍ਰਸ਼ਨ 23.
5 ਮੀਟਰ ਫੋਕਸ ਦੂਰੀ ਵਾਲੇ ਇਕ ਉੱਤਲ ਲੈੱਨਜ਼ ਦੀ ਸ਼ਕਤੀ ਪਤਾ ਕਰੋ । ਲੈੱਨਜ਼ ਦੀ ਸ਼ਕਤੀ ਦੀ ਇਕਾਈ ਲਿਖੋ । (ਮਾਂਡਲ ਪੇਪਰੇ)
ਹੱਲ :
ਉੱਤਲ ਲੈੱਨਜ਼ ਦੀ ਫੋਕਸ ਦੂਰੀ (f) = 5 ਮੀ.
ਉੱਤਲ ਲੈੱਨਜ਼ ਦੀ ਸਕਤੀ (P) = ?
ਅਸੀਂ ਜਾਣਦੇ ਹਾਂ ਕਿ ਲੈੱਨਜ਼ ਦੀ ਸ਼ਕਤੀ (P) = \(\frac{1}{f}\)
= \(\frac{1}{5}\)
P = 0.20 D (ਡਾਇਓਪਟਰ) ਉੱਤਰ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਦਰਪਣ ਦੀ ਫੋਕਸ ਦੂਰੀ (Focal length) ਦੀ ਪਰਿਭਾਸ਼ਾ ਲਿਖੋ ।
ਉੱਤਰ-
ਫੋਕਸ ਦੂਰੀ (Focal length) – ਗੋਲਾਕਾਰ ਦਰਪਣ ਦੇ ਧਰੁਵ ਅਤੇ ਮੁੱਖ ਫੋਕਸ ਦੇ ਵਿਚਾਲੇ ਦੀ ਦੂਰੀ ਨੂੰ ਫੋਕਸ ਦੂਰੀ ਕਹਿੰਦੇ ਹਨ । S.I. ਪੱਧਤੀ ਵਿਚ ਫੋਕਸ ਦੂਰੀ ਦਾ ਮਾਤਕ ਮੀਟਰ ਹੈ ।

ਪ੍ਰਸ਼ਨ 2.
ਦਰਪਣ ਦਾ ਧਰੁਵ ਜਾਂ ਸ਼ੀਰਸ਼ ਦੀ ਪਰਿਭਾਸ਼ਾ ਲਿਖੋ ।
ਉੱਤਰ-
ਧਰੁਵ ਜਾਂ ਸ਼ੀਰਸ਼ (Pole) – ਦਰਪਣ ਦੇ ਮੱਧ ਬਿੰਦੂ ਜਾਂ ਕੇਂਦਰ ਨੂੰ ਇਸ ਦਾ ਧਰੁਵ ਜਾਂ ਸ਼ੀਰਸ਼ ਕਹਿੰਦੇ ਹਨ ।

ਪ੍ਰਸ਼ਨ 3.
ਜੇ ਕੋਈ ਵਸਤੂ ਸਮਤਲ ਦਰਪਣ ਤੋਂ 10 ਮੀਟਰ ਦੀ ਦੂਰੀ ‘ਤੇ ਹੈ, ਤਾਂ ਵਸਤੂ ਅਤੇ ਉਸ ਦੇ ਪ੍ਰਤਿਬਿੰਬ ਵਿਚ ਕਿੰਨੀ ਦੂਰੀ ਹੋਵੇਗੀ ?
ਉੱਤਰ-
ਵਸਤੁ ਅਤੇ ਪ੍ਰਤਿਬਿੰਬ ਵਿਚਕਾਰ ਦੂਰੀ = (10 + 10) ਮੀਟਰ = 20 ਮੀਟਰ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 4.
ਜਦੋਂ ਪ੍ਰਕਾਸ਼ ਦੀ ਕਿਰਨ ਸਮਤਲ ਦਰਪਣ ‘ਤੇ ਅਭਿਲੰਬ ਰੂਪ ਵਿਚ ਪੈਂਦੀ ਹੈ, ਤਾਂ ਉਸ ਦਾ ਆਪਾਤੀ ਕੋਣ ਅਤੇ ਪਰਿਵਰਤਿਤ ਕੋਣ ਕਿੰਨੀ-ਕਿੰਨੀ ਡਿਗਰੀ ਦੇ ਹੁੰਦੇ ਹਨ ?
ਉੱਤਰ-
ਆਪਤਨ ਕੋਣ (∠i) = 0
ਪਰਾਵਰਤਨ ਕੋਣ (∠r) = 0

ਪ੍ਰਸ਼ਨ 5.
ਊਰਜਾ ਦੇ ਕੋਈ ਤਿੰਨ ਰੂਪਾਂ ਦੇ ਨਾਂ ਲਿਖੋ ।
ਉੱਤਰ-

  1. ਪ੍ਰਕਾਸ਼ ਊਰਜਾ
  2. ਤਾਪ ਊਰਜਾ
  3. ਧੁਨੀ ਊਰਜਾ ।

ਪ੍ਰਸ਼ਨ 6.
ਪ੍ਰਕਾਸ਼ ਉਰਜਾ ਦੀ ਪ੍ਰਕਿਰਤੀ ਕੀ ਹੈ ?
ਉੱਤਰ-
ਬਿਜਲ-ਚੁੰਬਕੀ ਤਰੰਗਾਂ ।

ਪ੍ਰਸ਼ਨ 7.
ਹਵਾ ਵਿਚ ਪ੍ਰਕਾਸ਼ ਦੀ ਚਾਲ ਕਿੰਨੀ ਹੈ ?
ਉੱਤਰ-
3 × 108 m/s ।

ਪ੍ਰਸ਼ਨ 8.
ਪ੍ਰਕਾਸ਼ ਦੇ ਇੱਕ ਮੁੱਖ ਪ੍ਰਕਿਰਤਿਕ ਸੋਮੇ ਦਾ ਨਾਂ ਦੱਸੋ ।
ਉੱਤਰ-
ਸੂਰਜ ।

ਪ੍ਰਸ਼ਨ 9.
ਮਨੁੱਖ ਦੁਆਰਾ ਬਣਾਏ ਦੋ ਪ੍ਰਕਾਸ਼ ਸੋਮਿਆਂ ਦੇ ਨਾਂ ਦੱਸੋ ।
ਉੱਤਰ-

  1. ਮੋਮਬੱਤੀ
  2. ਬਿਜਲੀ ਲੈਂਪ ।

ਪ੍ਰਸ਼ਨ 10.
ਗੋਲਾਕਾਰ ਦਰਪਣ ਦੀਆਂ ਦੋ ਕਿਸਮਾਂ ਦੇ ਨਾਂ ਦੱਸੋ ।
ਉੱਤਰ-

  1. ਅਵਤਲ ਦਰਪਣ ਅਤੇ
  2. ਉੱਤਲ ਦਰਪਣ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 11.
ਆਪਨ ਕੋਣ ਕੀ ਹੁੰਦਾ ਹੈ ?
ਉੱਤਰ-
ਆਪਤਨ ਕੋਣ – ਆਪਾਤੀ ਕਿਰਨ ਅਤੇ ਅਭਿਲੰਬ ਦੇ ਵਿਚਾਲੇ ਬਣੇ ਕੋਣ ਨੂੰ ਆਪਤਨ ਕੋਣ (∠i) ਕਹਿੰਦੇ ਹਨ ।

ਪ੍ਰਸ਼ਨ 12.
ਪਰਾਵਰਤਨ ਕੋਣ ਕੀ ਹੁੰਦਾ ਹੈ ?
ਉੱਤਰ-
ਪਰਾਵਰਤਨ ਕੋਣ-ਪਰਾਵਰਤਿਤ ਕਰਨ ਅਤੇ ਅਭਿਲੰਬ ਦੇ ਵਿਚਾਲੇ ਆਪਨ ਬਿੰਦੂ ‘ਤੇ ਬਣੇ ਕੋਣ ਨੂੰ ਪਰਾਵਰਤਨ ਕੋਣ (∠r) ਕਹਿੰਦੇ ਹਨ ।

ਪ੍ਰਸ਼ਨ 13.
ਗੋਲਾਕਾਰ ਦਰਪਣ ਦੀ ਪਰਿਭਾਸ਼ਾ ਦਿਓ ।
ਉੱਤਰ-
ਗੋਲਾਕਾਰ ਦਰਪਣ (Spherical Mirror) – ਜੇਕਰ ਦਰਪਣ ਕਿਸੇ ਖੋਖਲੇ ਗੋਲੇ ਦਾ ਹਿੱਸਾ ਹੈ ਜਿਸ ਦੀ ਇੱਕ ਸਤਹਿ ਪਾਲਸ਼ ਕੀਤੀ ਹੋਈ ਅਤੇ ਦੂਜੀ ਸਤਹਿ ਪਰਾਵਰਤਕ ਹੋਵੇ ਤਾਂ ਅਜਿਹਾ ਦਰਪਣ ਗੋਲਾਕਾਰ ਦਰਪਣ ਕਹਾਉਂਦਾ ਹੈ ।

ਪ੍ਰਸ਼ਨ 14.
ਸਮਤਲ ਦਰਪਣ ਵਿਚ ਕਿਸ ਪ੍ਰਕਿਰਤੀ ਦਾ ਪ੍ਰਤਿਬਿੰਬ ਬਣਦਾ ਹੈ ?
ਉੱਤਰ-
ਆਭਾਸੀ, ਸਿੱਧਾ ਅਤੇ ਸਮਾਨ ਆਕਾਰ (ਸਾਇਜ਼) ਦਾ ।

ਪ੍ਰਸ਼ਨ 15.
ਕਿਸ ਗੋਲਾਕਾਰ ਦਰਪਣ ਦੀ ਫੋਕਸ ਦੂਰੀ ਧਨਾਤਮਕ ਮੰਨੀ ਜਾਂਦੀ ਹੈ ?
ਉੱਤਰ-
ਉੱਤਲ ਦਰਪਣ ਦੀ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 16.
ਦਰਪਣ ਫਾਰਮੂਲਾ ਲਿਖੋ ।
ਜਾਂ
ਕਿਸੇ ਗੋਲਾਕਾਰ ਦਰਪਣ ਤੋਂ ਪਰਾਵਰਤਨ ਲਈ ਫਾਰਮੂਲਾ ਲਿਖੋ ।
ਉੱਤਰ-
\(\frac{1}{u}+\frac{1}{v}=\frac{1}{f}\)

ਪ੍ਰਸ਼ਨ 17.
ਅਵਤਲ ਦਰਪਣ ਦੀ ਕਿਸ ਸਤਹਿ ਤੋਂ ਪਰਾਵਰਤਨ ਹੁੰਦਾ ਹੈ ?
ਉੱਤਰ-
ਉਹ ਅੰਦਰਲੀ ਸਤਹਿ ਜੋ ਦਰਪਣ ਦੇ ਵਕ੍ਰਤਾ ਕੇਂਦਰ ਵੱਲ ਹੁੰਦੀ ਹੈ ।

ਪ੍ਰਸ਼ਨ 18.
ਕਿਸ ਗੋਲਾਕਾਰ ਦਰਪਣ ਵਿਚ ਹਮੇਸ਼ਾ ਹੀ ਪ੍ਰਤਿਬਿੰਬ ਆਭਾਸੀ, ਸਿੱਧਾ ਅਤੇ ਛੋਟਾ ਬਣਦਾ ਹੈ ?
ਉੱਤਰ-
ਉੱਤਲ ਦਰਪਣ ਵਿੱਚ ।

ਪ੍ਰਸ਼ਨ 19.
ਗੋਲਾਕਾਰ ਦਰਪਣ ਦੇ ਵਕ੍ਰਤਾ ਅਰਧ-ਵਿਆਸ ਅਤੇ ਫੋਕਸ ਦੂਰੀ ਵਿਚ ਕੀ ਸੰਬੰਧ ਹੈ ?
ਉੱਤਰ-
f = \(\frac{\mathrm{R}}{2}\)

ਪ੍ਰਸ਼ਨ 20.
ਜਿਸ ਦਰਪਣ ਦੀ ਫੋਕਸ ਦੂਰੀ-15cm ਹੋਵੇ ਉਸਦੀ ਪ੍ਰਕਿਰਤੀ ਕਿਹੋ ਜਿਹੀ ਹੋਵੇਗੀ ?
ਉੱਤਰ-
ਇਹ ਦਰਪਣ ਅਵਤਲ ਹੋਵੇਗਾ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 21.
ਇੱਕ ਦਰਪਣ ਦਾ ਵੱਡਦਰਸ਼ਨ 0.4 ਹੈ । ਇਹ ਦਰਪਣ ਕਿਸ ਤਰ੍ਹਾਂ ਦਾ ਹੈ ? ਇਸਦਾ ਪ੍ਰਤਿਬਿੰਬ ਕਿਹੋ ਜਿਹਾ ਹੋਵੇਗਾ ?
ਉੱਤਰ-
ਇਹ ਦਰਪਣ ਉੱਤਲ ਹੋਵੇਗਾ ਕਿਉਂਕਿ ਇਸ ਦਾ ਵੱਡਦਰਸ਼ਨ ਧਨਾਤਮਕ ਹੈ ਅਤੇ ਇਹ 1 ਤੋਂ ਘੱਟ ਹੈ ਪ੍ਰਤਿਬਿੰਬ ਛੋਟਾ, ਸਿੱਧਾ ਅਤੇ ਆਭਾਸੀ ਹੋਵੇਗਾ ।

ਪ੍ਰਸ਼ਨ 22.
ਵੱਡਦਰਸ਼ਨ ਦੀ ਪਰਿਭਾਸ਼ਾ ਦਿਓ । ਇਸ ਦੀ ਇਕਾਈ ਕੀ ਹੈ ?
ਉੱਤਰ-
ਵੱਡਦਰਸ਼ਨ (Magnification) = ਪ੍ਰਤਿਬਿੰਬ ਦੇ ਆਕਾਰ ਜਾਂ ਸਾਇਜ਼ ਅਤੇ ਵਸਤੂ ਦੇ ਆਕਾਰ ਜਾਂ ਸਾਇਜ਼ ਦੇ ਅਨੁਪਾਤ ਨੂੰ ਵੱਡਦਰਸ਼ਨ ਆਖਦੇ ਹਨ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 72
ਵੱਡਦਰਸ਼ਨ (m) ਦੀ ਕੋਈ ਇਕਾਈ ਨਹੀਂ ਹੁੰਦੀ ਕਿਉਂਕਿ ਇਹ ਦੋਨੋਂ ਇੱਕੋ ਜਿਹੀਆਂ ਰਾਸ਼ੀਆਂ ਦਾ ਅਨੁਪਾਤ ਹੈ ।

ਪ੍ਰਸ਼ਨ 23.
ਕਿਸ ਦਰਪਣ ਨੂੰ ਅਭਿਸਾਰੀ ਅਤੇ ਕਿਸ ਦਰਪਣ ਨੂੰ ਅਪਸਾਰੀ ਕਿਹਾ ਜਾਂਦਾ ਹੈ ?
ਉੱਤਰ-
ਅਭਿਸਾਰੀ ਦਰਪਣ – ਅਵਤਲ ਦਰਪਣ
ਅਪਸਾਰੀ ਦਰਪਣ – ਉੱਤਲ ਦਰਪਣ ।

ਪ੍ਰਸ਼ਨ 24.
ਸਰਚ ਲਾਈਟ ਲਈ ਕਿਸ ਦਰਪਣ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਅਵਤਲੇ ਦਰਪਣ ਦਾ ।

ਪ੍ਰਸ਼ਨ 25.
ਕਿਸ ਦਰਪਣ ਨੂੰ ਆਪਣੇ ਤੋਂ ਦੂਰ ਲਿਜਾਣ ਨਾਲ ਦਰਪਣ ਦਾ ਦ੍ਰਿਸ਼ਟੀ ਖੇਤਰ ਵੱਧ ਜਾਂਦਾ ਹੈ ?
ਉੱਤਰ-
ਉੱਤਲ ਦਰਪਣ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 26.
ਸਮਤਲ ਦਰਪਣ ਦੀ ਕਿੰਨੀ ਫੋਕਸ ਦੂਰੀ ਹੁੰਦੀ ਹੈ ?
ਉੱਤਰ-
ਅਨੰਤ ।

ਪ੍ਰਸ਼ਨ 27.
ਕਿਸ ਦਰਪਣ ਦੀ ਵੱਡਦਰਸ਼ਨ ਸਮਰੱਥਾ 1 ਹੁੰਦੀ ਹੈ ?
ਉੱਤਰ-
ਸਮਤਲ ਦਰਪਣ ਦੀ ।

ਪ੍ਰਸ਼ਨ 28.
ਸਮਤਲ ਦਰਪਣ ਵਿਚ ਬਣ ਰਹੇ ਪ੍ਰਤਿਬਿੰਬ ਲਈ ਵਸਤੂ ਦੂਰੀ ਅਤੇ ਪ੍ਰਤਿਬਿੰਬ ਦੂਰੀ ਵਿਚਕਾਰ ਸੰਬੰਧ ਲਿਖੋ ।
ਉੱਤਰ-
u = -v

ਪ੍ਰਸ਼ਨ 29.
ਵਾਸਤਵਿਕ ਪ੍ਰਤਿਬਿੰਬ ਤੋਂ ਕੀ ਭਾਵ ਹੈ ?
ਉੱਤਰ-
ਵਾਸਤਵਿਕ ਪ੍ਰਤਿਬਿੰਬ – ਜਦੋਂ ਪ੍ਰਕਾਸ਼ ਦੀਆਂ ਕਿਰਨਾਂ ਪਰਾਵਰਤਨ ਜਾਂ ਅਪਵਰਤਨ ਤੋਂ ਬਾਅਦ ਆਪਸ ਵਿੱਚ ਇੱਕ-ਦੂਜੇ ਨੂੰ ਇੱਕ ਬਿੰਦੂ ਤੇ ਮਿਲਦੀਆਂ ਹਨ ਤਾਂ ਉਸ ਬਿੰਦੂ ਤੇ ਵਾਸਤਵਿਕ ਪ੍ਰਤਿਬਿੰਬ ਬਣਦਾ ਹੈ । ਇਹ ਤਿਬਿੰਬ ਹਮੇਸ਼ਾ ਉਲਟਾ ਬਣਦਾ ਹੈ ਅਤੇ ਪਰਦੇ ਤੇ ਲਿਆਇਆ ਜਾ ਸਕਦਾ ਹੈ ।

ਪ੍ਰਸ਼ਨ 30.
ਅਵਤਲ ਦਰਪਣ ਲਈ ਜਦੋਂ ਵਸਤੂ ਅਨੰਤ ਤੇ C ਦੇ ਵਿਚਕਾਰ ਹੋਵੇ ਤਾਂ ਪ੍ਰਤਿਬਿੰਬ ਦੀ ਸਥਿਤੀ ਦੱਸੋ ।
ਉੱਤਰ-
ਜਦੋਂ ਵਸਤੂ ਅਨੰਤ ਅਤੇ cਦੇ ਵਿਚਕਾਰ ਹੋਵੇ ਤਾਂ ਅਵਤਲ ਦਰਪਣ ਵਿਚ ਪ੍ਰਤਿਬੰਬ ਅਵਤਲ ਦਰਪਣ ਦੇ ਫੋਕਸ ਅਤੇ ਵਕੁਤਾ ਕੇਂਦਰ ਦੇ ਵਿਚਕਾਰ ਬਣਦਾ ਹੈ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 31.
ਇਕ ਗੋਲਾਕਾਰ ਦਰਪਣ ਦਾ ਵਕਰਤਾ ਅਰਧ ਵਿਆਸ 24 cm ਹੈ । ਇਸ ਦੀ ਫੋਕਸ ਦੂਰੀ ਕਿੰਨੀ ਹੋਵੇਗੀ ?
ਉੱਤਰ-
ਦਿੱਤਾ ਹੈ, ਵੜਾ ਅਰਧ ਵਿਆਸ R = 24 cm
∵ ਫੋਕਸ ਦੂਰੀ f = \(\frac{R}{2}=\frac{24}{2}\)
= 12 cm

ਪ੍ਰਸ਼ਨ 32.
ਜਦੋਂ ਪ੍ਰਕਾਸ਼ ਦੀ ਕਿਰਨ ਸੰਘਣੇ ਮਾਧਿਅਮ ਤੋਂ ਵਿਰਲੇ ਮਾਧਿਅਮ ਵਿਚ ਦਾਖ਼ਲ ਹੁੰਦੀ ਹੈ ਤਾਂ ਅਭਿਲੰਬ ਦੇ ਕਿਸ ਪਾਸੇ ਝੁਕਦੀ ਹੈ ?
ਉੱਤਰ-
ਅਜਿਹੀ ਪ੍ਰਕਾਸ਼ ਦੀ ਕਿਰਨ ਅਭਿਲੰਬ ਤੋਂ ਦੂਰ ਵੱਲ ਝੁਕਦੀ ਹੈ ।

ਪ੍ਰਸ਼ਨ 33.
ਜਦੋਂ ਪ੍ਰਕਾਸ਼ ਦੀ ਕਿਰਨ ਵਿਰਲੇ ਮਾਧਿਅਮ ਤੋਂ ਸੰਘਣੇ ਮਾਧਿਅਮ ਵਿਚ ਜਾਂਦੀ ਹੈ, ਤਾਂ ਅਭਿਲੰਬ ਦੇ ਕਿਸ ਪਾਸੇ ਝੁਕਦੀ ਹੈ ?
ਉੱਤਰ-
ਅਭਿਲੰਬ ਵੱਲ ।

ਪ੍ਰਸ਼ਨ 34.
ਜਦੋਂ ਪ੍ਰਕਾਸ਼ ਵਿਰਲੇ ਮਾਧਿਅਮ ਤੋਂ ਸੰਘਣੇ ਮਾਧਿਅਮ ਵਿਚ ਜਾਂਦਾ ਹੈ, ਤਾਂ ਅਪਵਰਤਨ ਕੋਣ ਅਤੇ ਆਪਤਨ ਕੋਣ ਵਿਚੋਂ ਕਿਹੜਾ ਵੱਡਾ ਹੁੰਦਾ ਹੈ ?
ਉੱਤਰ-
ਆਪਤਨ ਕੋਣ ।

ਪ੍ਰਸ਼ਨ 35.
ਉੱਤਲ ਲੈੱਨਜ਼ ਦੁਆਰਾ ਦੂਰ ਸਥਿਤ ਵਸਤੂ ਦਾ ਪ੍ਰਤਿਬਿੰਬ ਕਿਹੋ ਜਿਹਾ ਬਣਦਾ ਹੈ ?
ਉੱਤਰ-
ਵਾਸਤਵਿਕ, ਉਲਟਾ ਅਤੇ ਛੋਟਾ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 36.
ਕਿਸੇ ਛਪੇ ਹੋਏ ਕਾਗਜ਼ ਤੇ ਅਭਿਸਾਰੀ ਲੈਂਨਜ਼ ਰੱਖਣ ਨਾਲ ਅੱਖਰ ਕਿਹੋ ਜਿਹੇ ਨਜ਼ਰ ਆਉਂਦੇ ਹਨ ?
ਉੱਤਰ-
ਸਿੱਧੇ ਅਤੇ ਵੱਡੇ ।

ਪ੍ਰਸ਼ਨ 37.
ਪਾਣੀ ਵਿੱਚ ਰੱਖਿਆ ਸਿੱਕਾ ਉੱਠਿਆ ਹੋਇਆ ਕਿਉਂ ਦਿਖਾਈ ਦਿੰਦਾ ਹੈ ?
ਉੱਤਰ-
ਪ੍ਰਕਾਸ਼ ਅਪਵਰਤਨ ਕਾਰਨ ।

ਪ੍ਰਸ਼ਨ 38.
ਮੁੱਖ ਫੋਕਸ ਅਤੇ ਪ੍ਰਕਾਸ਼ੀ ਕੇਂਦਰ ਦੇ ਵਿਚਕਾਰ ਦੀ ਦੂਰੀ ਨੂੰ ਕੀ ਕਹਿੰਦੇ ਹਨ ?
ਉੱਤਰ-
ਫੋਕਸ ਦੂਰੀ ।

ਪ੍ਰਸ਼ਨ 39.
ਕਿਸ ਸਥਿਤੀ ਵਿਚ ਪ੍ਰਤਿਬਿੰਬ ਵਸਤੂ ਦੇ ਸਾਇਜ਼ ਦੇ ਬਰਾਬਰ ਹੁੰਦਾ ਹੈ ?
ਉੱਤਰ-
ਜਦੋਂ ਵਸਤੂ 2F ਤੇ ਹੋਵੇ ।

ਪ੍ਰਸ਼ਨ 40.
ਉੱਤਲ ਲੈਂਨਜ਼ ਨਾਲ ਆਭਾਸੀ ਅਤੇ ਵੱਡਾ ਪ੍ਰਤਿਬਿੰਬ ਕਦੋਂ ਬਣਦਾ ਹੈ ?
ਉੱਤਰ-
ਜਦੋਂ ਵਸਤੂ ਮੁੱਖ ਫੋਕਸ ਅਤੇ ਪ੍ਰਕਾਸ਼ੀ ਕੇਂਦਰ ਦੇ ਵਿਚਾਲੇ ਹੋਵੇ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 41.
ਲੈੱਨਜ਼ ਕਿਸ ਨੂੰ ਕਹਿੰਦੇ ਹਨ ? ਇਹ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਲੈਂਜ਼ – ਇਕ ਅਜਿਹਾ ਪਾਰਦਰਸ਼ੀ ਮਾਧਿਅਮ ਜੋ ਦੋ ਵੱਖਰੀਆਂ ਗੋਲ ਸੜਾਵਾਂ ਨਾਲ ਘਿਰਿਆ ਹੁੰਦਾ ਹੈ । ਇਹ ਦੋ ਤਰ੍ਹਾਂ ਦੇ ਹੁੰਦੇ ਹਨ-

  1. ਉੱਤਲ ਲੈੱਨਜ਼
  2. ਅਵਤਲ ਲੈੱਨਜ਼ ।

ਪ੍ਰਸ਼ਨ 42.
ਲੈੱਨਜ਼ ਦੀਆਂ ਦੂਰੀਆਂ ਕਿਸ ਬਿੰਦੂ ਤੋਂ ਮਾਪੀਆਂ ਜਾਂਦੀਆਂ ਹਨ ?
ਉੱਤਰ-
ਪ੍ਰਕਾਸ਼ੀ ਕੇਂਦਰ ਤੋਂ ।

ਪ੍ਰਸ਼ਨ 43.
ਕਿਹੜੇ ਲੈੱਨਜ਼ ਨੂੰ ਵੱਡਦਰਸ਼ੀ ਲੈਂਜ਼ ਕਿਹਾ ਜਾਂਦਾ ਹੈ ?
ਉੱਤਰ-
ਉੱਤਲ ਲੈਂਨਜ਼ ਨੂੰ ।

ਪ੍ਰਸ਼ਨ 44.
ਲੈੱਨਜ਼ ਫਾਰਮੂਲਾ ਲਿਖੋ ।
ਉੱਤਰ-
\(\frac{1}{f}=\frac{1}{v}-\frac{1}{u}\)

ਪ੍ਰਸ਼ਨ 45.
ਲੈੱਨਜ਼ ਦੀ ਸ਼ਕਤੀ ਦੀ ਪਰਿਭਾਸ਼ਾ ਲਿਖੋ ।
ਉੱਤਰ-
ਕਿਸੇ ਲੈੱਨਜ਼ ਦੀ ਸ਼ਕਤੀ ਇਸਦੀ ਫੋਕਸ ਦੂਰੀ ਦੇ ਉਲਟ ਅਨੁਪਾਤੀ ਹੁੰਦੀ ਹੈ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 73

ਪ੍ਰਸ਼ਨ 46.
ਬਿਨਾਂ ਸ਼ਕਤੀ ਦੇ ਚਸ਼ਮੇ (Plane glasses) ਦੀ ਫੋਕਸ ਦੂਰੀ ਕਿੰਨੀ ਹੁੰਦੀ ਹੈ ?
ਉੱਤਰ-
P = \(\frac{1}{f}\)
f = \(\frac{1}{0}\) = ∞
ਅਨੰਤ ਫੋਕਸ ਦੂਰੀ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 47.
ਕਿਸ ਲੈਂਨਜ਼ ਨੂੰ ਅਪਸਾਰੀ ਲੈਂਨਜ਼ ਕਹਿੰਦੇ ਹਨ ?
ਉੱਤਰ-
ਅਵਤਲ ਲੈਂਨਜ਼ ਨੂੰ ।

ਪ੍ਰਸ਼ਨ 48.
ਲੈੱਨਜ਼ ਦੀ ਸ਼ਕਤੀ ਅਤੇ ਇਸ ਦੀ ਫੋਕਸ ਦੂਰੀ ਵਿੱਚ ਸੰਬੰਧ ਦੱਸੋ ।
ਉੱਤਰ-
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 74

ਪ੍ਰਸ਼ਨ 49.
ਕਿਸ ਲੈੱਨਜ਼ ਦੀ ਸ਼ਕਤੀ ਧਨ ਅਤੇ ਕਿਸ ਲੈਂਨਜ਼ ਦੀ ਸ਼ਕਤੀ ਰਿਣ ਹੁੰਦੀ ਹੈ ?
ਉੱਤਰ-
ਉੱਤਲ ਲੈੱਨਜ਼ ਦੀ ਸ਼ਕਤੀ (ਸਮਰੱਥਾ) ਧਨ ਅਤੇ ਅਵਤਲ ਲੈੱਨਜ਼ ਦੀ ਸ਼ਕਤੀ ਰਿਣ ਹੁੰਦੀ ਹੈ ।

ਪ੍ਰਸ਼ਨ 50.
ਲੈੱਨਜ਼ ਦੀ ਫੋਕਸ ਦੂਰੀ ਦੀ ਪਰਿਭਾਸ਼ਾ ਲਿਖੋ ।
ਉੱਤਰ-
ਲੈੱਨਜ਼ ਦੀ ਫੋਕਸ ਦੂਰੀ (Focal Length of Lens) – ਕਿਸੇ ਲੈੱਨਜ਼ ਦੀ ਫੋਕਸ ਦੂਰੀ ਉਸ ਲੈਂਨਜ਼ ਦੇ ਪ੍ਰਕਾਸ਼ੀ ਕੇਂਦਰ ਅਤੇ ਮੁੱਖ ਫੋਕਸ ਦੇ ਵਿਚਲੀ ਦੂਰੀ ਹੁੰਦੀ ਹੈ ।

ਪ੍ਰਸ਼ਨ 51.
ਅਪਵਰਤਨ-ਅੰਕ ਦੀ ਪਰਿਭਾਸ਼ਾ ਦਿਓ ।
ਉੱਤਰ-
ਅਪਵਰਤਨ-ਅੰਕ (Refractive Index) – ਨਿਰਵਾਯੂ ਵਿੱਚ ਪ੍ਰਕਾਸ਼ ਦੇ ਵੇਗ ਅਤੇ ਕਿਸੇ ਹੋਰ ਮਾਧਿਅਮ ਵਿੱਚ ਪ੍ਰਕਾਸ਼ ਦੇ ਵੇਗ ਦੇ ਅਨੁਪਾਤ ਨੂੰ ਉਸ ਮਾਧਿਅਮ ਦਾ ਨਿਰਪੇਖ ਅਪਵਰਤਨ ਅੰਕ ਕਹਿੰਦੇ ਹਨ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 75

ਪ੍ਰਸ਼ਨ 52.
ਦੋ ਘੋਲਾਂ ਦੇ ਅਪਵਰਤਨ ਅੰਕ 1.36 ਅਤੇ 1.54 ਹਨ । ਇਨ੍ਹਾਂ ਘੋਲਾਂ ਵਿਚੋਂ ਕਿਹੜਾ ਘੋਲ ਵੱਧ ਸੰਘਨ ਹੈ ?
ਉੱਤਰ-
ਅਧਿਕ ਅਪਵਰਤਨ-ਅੰਕ 1.54 ਵਾਲਾ ਘੋਲ ਸੰਘਣਾ ਹੋਵੇਗਾ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 53.
ਐੱਨਜ਼ ਦੀ ਸਮਰੱਥਾ ਦਾ ਮਾਤ੍ਰਿਕ ਲਿਖੋ ।
ਉੱਤਰ-
ਡਾਈਆਪਟਰ ।

ਪ੍ਰਸ਼ਨ 54.
ਇੱਕ ਲੈੱਨਜ਼ ਦੀ ਸਮਰੱਥਾ -2.5 D ਹੈ । ਇਹ ਕਿਸ ਪ੍ਰਕਿਰਤੀ ਦਾ ਲੈਂਜ਼ ਹੈ ?
ਉੱਤਰ-
ਅਵਤਲ ਲੈੱਨਜ਼ ।

ਪ੍ਰਸ਼ਨ 55.
ਸੰਪਰਕ ਵਿੱਚ ਰੱਖੇ ਗਏ ਦੋ ਲੈੱਨਜ਼ਾਂ ਦੀ ਕੁਮਵਾਰ ਸਮਰੱਥਾ, P1 ਅਤੇ P2 ਹੈ । ਸੰਯੁਕਤ ਲੈੱਨਜ਼ ਦੀ ਸਮਰੱਥਾ ਕਿੰਨੀ ਹੋਵੇਗੀ ?
ਉੱਤਰ-
P = P1 + P2

ਪ੍ਰਸ਼ਨ 56.
ਘੜੀਸਾਜ਼ ਘੜੀ ਦੇ ਸੂਖ਼ਮ ਪੁਰਜ਼ਿਆਂ ਨੂੰ ਦੇਖਣ ਲਈ ਕਿਹੜੇ ਲੈੱਨਜ਼ ਦਾ ਪ੍ਰਯੋਗ ਕਰਦੇ ਹਨ ?
ਉੱਤਰ-
ਉੱਤਲ ਲੈੱਨਜ਼ ।

ਪ੍ਰਸ਼ਨ 57.
ਹੀਰੇ ਦਾ ਅਪਵਰਤਨ ਅੰਕ 2.42 ਹੈ ਜਦਕਿ ਕੱਚ ਦਾ ਅਪਵਰਤਨ ਅੰਕ 1.5 ਹੈ । ਦੋਨਾਂ ਵਿਚੋਂ ਕਿਹੜਾ ਵੱਧ ਸੰਘਣ ਹੈ ? ਜਿਸ ਵਿਚ ਪ੍ਰਕਾਸ਼ ਦੀ ਚਾਲ ਅਧਿਕ ਹੋਵੇਗੀ ?
ਉੱਤਰ-
ਕਿਉਂਕਿ ਹੀਰੇ ਦਾ ਅਪਵਰਤਨ ਅੰਕ ਕੱਚ ਨਾਲੋਂ ਅਧਿਕ ਹੈ ਇਸ ਲਈ ਕੱਚ ਦੀ ਤੁਲਨਾ ਵਿਚ ਹੀ ਪ੍ਰਕਾਸ਼ੀ ਸੰਘਣ ਹੈ ।
ਹੁਣ ਕਿਉਂਕਿ ਵਿਰਲੇ ਮਾਧਿਅਮ ਵਿਚ ਸੰਘਣ ਮਾਧਿਅਮ ਦੀ ਤੁਲਨਾ ਵਿਚ ਪ੍ਰਕਾਸ਼ ਦੀ ਚਾਲ ਵੱਧ ਹੁੰਦੀ ਹੈ, ਇਸ ਲਈ ਕੱਚ ਵਿਚ ਪ੍ਰਕਾਸ਼ ਦੀ ਚਾਲ ਅਧਿਕ ਹੋਵੇਗੀ ।

ਪ੍ਰਸ਼ਨ 58.
ਵਿਚਲਨ ਕੋਣ ਕੀ ਹੈ ?
ਉੱਤਰ-
ਵਿਚਲਨ ਕੋਣ – ਨਿਰਗਤ ਕਿਰਨ ਬਣਾਉਣ ਲਈ ਆਪਾਤੀ ਕਿਰਨ ਜਿਸ ਕੋਣ ਵਿਚੋਂ ਮੁੜ ਜਾਂਦੀ ਹੈ, ਉਸ ਕੋਣ ਨੂੰ ਵਿਚਲਨ ਕੋਣ ਕਹਿੰਦੇ ਹਨ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 59.
ਉੱਤਲ ਲੈੱਨਜ਼ ਦੇ ਮੁੱਖ ਫੋਕਸ ਦੀ ਪਰਿਭਾਸ਼ਾ ਲਿਖੋ ।
ਉੱਤਰ-
ਮੁੱਖ ਫੋਕਸ – ਉੱਤਲ ਲੈੱਨਜ਼ ਦਾ ਮੁੱਖ ਫੋਕਸ ਲੈੱਨਜ਼ ਦੇ ਮੁੱਖ ਧੁਰੇ ਤੇ ਉਹ ਬਿੰਦੂ ਹੈ ਜਿਸ ਤੇ ਮੁੱਖ ਧੁਰੇ ਦੇ ਸਮਾਨਾਂਤਰ ਆ ਰਹੀਆਂ ਪ੍ਰਕਾਸ਼ ਕਿਰਨਾਂ ਅਪਵਰਤਨ ਤੋਂ ਬਾਅਦ ਮਿਲਦੀਆਂ ਹਨ ।

ਪ੍ਰਸ਼ਨ 60.
ਗੋਲਾਕਾਰ ਦਰਪਣ ਦੇ ਵਤਾ ਅਰਧ-ਵਿਆਸ ਦੀ ਪਰਿਭਾਸ਼ਾ ਲਿਖੋ ।
ਉੱਤਰ-
ਵਤਾ ਅਰਧ-ਵਿਆਸ – ਗੋਲਾਕਾਰ ਦਰਪਣ ਦਾ ਅਰਧ-ਵਿਆਸ ਉਸ ਗੋਲੇ ਦਾ ਅਰਧ-ਵਿਆਸ ਹੈ ਜਿਸਦਾ ਦਰਪਣ ਹਿੱਸਾ ਹੈ । ਇਸ ਨੂੰ R ਦੁਆਰਾ ਦਰਸਾਇਆ ਜਾਂਦਾ ਹੈ ।

ਪ੍ਰਸ਼ਨ 61.
ਹੇਠਾਂ ਗੋਲਾਕਾਰ ਦਰਪਣ ਦੇ ਰੇਖਾ ਚਿੱਤਰ (a) ਅਤੇ (b) ਦਿੱਤੇ ਗਏ ਹਨ ? ਦਰਪਣ (a) ਅਤੇ ਦਰਪਣ (b) ਦੀ ਕਿਸਮ ਦੱਸੋ ।
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 76
ਉੱਤਰ-
(a) ਅਵਲ ਦਰਪਣ
(b) ਉੱਤਲ ਦਰਪਣ ।

ਪ੍ਰਸ਼ਨ 62.
ਹੇਠਾਂ ਦਿੱਤਾ ਚਿੱਤਰ ਕਿਸ ਪ੍ਰਕਾਸ਼ੀ ਪ੍ਰਕਿਰਿਆ ਨੂੰ ਦਰਸਾਉਂਦਾ ਹੈ ?
PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 77
ਉੱਤਰ-
ਪ੍ਰਕਾਸ਼ ਅਪਵਰਤਨ ।

ਵਸਤੁਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਇੱਕ ਉੱਤਲ ਲੈੱਨਜ਼ ਦੀ ਸ਼ਕਤੀ-2 ਡਾਈਆਪਟਰ ਹੈ । ਇਸਦੀ ਫੋਕਸ ਦੂਰੀ ਹੋਵੇਗੀ-
(a) 20 cm
(b) 40 cm
(c) 10 cm
(d) 50 cm.
ਉੱਤਰ-
(d) 50 cm.

ਪ੍ਰਸ਼ਨ 2.
ਵਸਤੂ ਦਾ ਆਭਾਸੀ ਅਤੇ ਬਰਾਬਰ ਆਕਾਰ ਦਾ ਪ੍ਰਤਿਬਿੰਬ ਬਣਾਉਂਦਾ ਹੈ-
(a) ਅਵਤਲ ਦਰਪਣ
(b) ਉੱਤਲ ਦਰਪਣ
(c) ਸਮਤਲ ਦਰਪਣ
(d) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(c) ਸਮਤਲ ਦਰਪਣ ।

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 3.
ਉੱਤਲ ਦਰਪਣ ਦੁਆਰਾ ਵਸਤੂ ਦਾ ਪ੍ਰਤਿਬਿੰਬ ਬਣਦਾ ਹੈ, ਹਮੇਸ਼ਾ
(a) ਵਾਸਤਵਿਕ, ਉਲਟਾ ਅਤੇ ਵਸਤੂ ਤੋਂ ਛੋਟਾ
(b) ਆਭਾਸੀ, ਸਿੱਧਾ ਅਤੇ ਵਸਤੂ ਤੋਂ ਛੋਟਾ
(c) ਆਭਾਸੀ, ਸਿੱਧਾ ਅਤੇ ਵਸਤੂ ਤੋਂ ਛੋਟਾ
(d) ਆਭਾਸੀ, ਸਿੱਧਾ ਅਤੇ ਵਸਤੂ ਤੋਂ ਵੱਡਾ ।
ਉੱਤਰ-
(c) ਆਭਾਸੀ, ਸਿੱਧਾ ਅਤੇ ਵਸਤੁ ਤੋਂ ਛੋਟਾ ।

ਪ੍ਰਸ਼ਨ 4.
ਮੋਟਰ ਵਾਹਨਾਂ ਵਿੱਚ ਪਿੱਛੇ ਦਾ ਦ੍ਰਿਸ਼ ਦੇਖਣ ਲਈ ਵਰਤੋਂ ਕਰਦੇ ਹਾਂ-
(a) ਅਵਤਲ ਦਰਪਣ
(b) ਸਮਤਲ ਦਰਪਣ
(c) ਉੱਤਲ ਦਰਪਣ
(d) ਕੋਈ ਵੀ ਗੋਲਾਕਾਰ ਦਰਪਣ ।
ਉੱਤਰ-
(c) ਉੱਤਲ ਦਰਪਣ ।

ਪ੍ਰਸ਼ਨ 5.
\(\frac{\sin i}{\sin r}\) ਸੰਬੰਧ ਨੂੰ ਸਭ ਤੋਂ ਪਹਿਲਾਂ ਸਥਾਪਿਤ ਕੀਤਾ-
(a) ਨਿਊਟਨ ਨੇ
(b) ਰਮਨ ਨੇ
(c) ਸਨੈਲ ਨੇ ।
(d) ਫੈਰਾਡੇ ਨੇ ।
ਉੱਤਰ-
(c) ਸਨੈਲ ਨੇ ।

ਪ੍ਰਸ਼ਨ 6.
ਕਿਸੇ ਲੈੱਨਜ਼ ਦੀ ਫੋਕਸ ਦੂਰੀ ਹੇਠ ਲਿਖਿਆਂ ਵਿੱਚੋਂ ਕਿਸ ਸੂਤਰ ਦੁਆਰਾ ਦਰਸਾਈ ਜਾਂਦੀ ਹੈ ?
(a) \(\frac{1}{f}=\frac{1}{v}+\frac{1}{u}\)
(b) \(\frac{1}{f}=\frac{1}{v}-\frac{1}{u}\)
(c) f = \(\frac{1}{v}=\frac{1}{u}\)
(d) \(\frac{1}{f}=\frac{1}{u}-\frac{1}{v}\)
ਉੱਤਰ-
(b) \(\frac{1}{f}=\frac{1}{v}-\frac{1}{u}\)

ਪ੍ਰਸ਼ਨ 7.
ਅਵਤਲ ਦਰਪਣ ਦੀ ਵਕੁਤਾ ਅਰਧ-ਵਿਆਸ R ਅਤੇ ਫੋਕਸ ਦੂਰੀ f ਵਿਚਾਲੇ ਸੰਬੰਧ ਹੁੰਦਾ ਹੈ-
(a) f = R
(b) f = \(\frac{\mathrm{R}}{2}\)
(c) R = \(\frac{f}{2}\)
(d) R = \(\frac{f}{4}\)
ਉੱਤਰ-
(b) f = \(\frac{\mathrm{R}}{2}\)

PSEB 10th Class Science Important Questions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 8.
ਇੱਕ ਅਵਤਲ ਦਰਪਣ ਦੇ ਵਕੁਤਾ ਕੇਂਦਰ ਤੇ ਸਥਿਤ ਵਸਤੂ ਦਾ ਵਾਸਤਵਿਕ ਅਤੇ ਉਲਟਾ ਪ੍ਰਤਿਬਿੰਬ ਕਿੱਥੇ ਬਣੇਗਾ ?
(a) F ‘ਤੇ
(b) C ‘ਤੇ
(c) C ਅਤੇ F ਦੇ ਵਿਚਾਲੇ
(d) ਅਨਤ ‘ਤੇ ।
ਉੱਤਰ-
(b) C ‘ਤੇ ।

ਪ੍ਰਸ਼ਨ 9.
ਦੰਦਾਂ ਦੇ ਡਾਕਟਰ ਦੁਆਰਾ ਆਮਤੌਰ ‘ਤੇ ਵਰਤੋਂ ਵਿੱਚ ਲਿਆਉਣ ਵਾਲਾ ਦਰਪਣ-
(a) ਉੱਤਲ ਦਰਪਣ
(b) ਅਵਤਲ ਦਰਪਣ
(c) ਉੱਤਲ ਅਤੇ ਅਵਤਲ ਦਰਪਣ
(d) ਸਮਤਲ ਦਰਪਣ ।
ਉੱਤਰ-
(b) ਅਵਤਲ ਦਰਪਣ ।

ਪ੍ਰਸ਼ਨ 10.
ਵੱਡਾ ਅਤੇ ਵਾਸਤਵਿਕ ਪ੍ਰਤਿਬਿੰਬ ਪ੍ਰਾਪਤ ਕਰਨ ਲਈ ਉਪਯੋਗ ਹੋਣ ਵਾਲਾ ਦਰਪਣ-
(a) ਉੱਤਲ ਦਰਪਣ
(b) ਅਵਤਲ ਦਰਪਣ
(c) ਸਮਤਲ ਦਰਪਣ
(d) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(b) ਅਵਤਲ ਦਰਪਣ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਨਿਰਵਾਤ ਵਿੱਚ ਪ੍ਰਕਾਸ਼ ਦੀ ਚਾਲ ………………….. ਹੈ ।
ਉੱਤਰ-
3 × 108 ms-1

(ii) ਪ੍ਰਕਾਸ਼ …………………………. ਦੇ ਕਾਰਨ ਪਾਣੀ ਵਿੱਚ ਰੱਖਿਆ ਹੋਇਆ ਸਿੱਕਾ ਵਾਸਤਵਿਕ ਸਥਿਤੀ ਤੋਂ ਉੱਪਰ ਉੱਠਿਆ ਹੋਇਆ ਵਿਖਾਈ ਦਿੰਦਾ ਹੈ ।
ਉੱਤਰ-
ਅਪਵਰਤਨ

(iii) ਸਮਤਲ ਦਰਪਣ ਦੁਆਰਾ ਬਣਿਆ ਪ੍ਰਤਿਬਿੰਬ ਸਿੱਧਾ, ਅਭਾਸੀ ਅਤੇ …………………………. ਹੁੰਦਾ ਹੈ ।
ਉੱਤਰ-
ਵਸਤੂ ਦੇ ਬਰਾਬਰ

PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

Punjab State Board PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ Important Questions and Answers.

PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਮੈਂਡਲ ਦੁਆਰਾ ਮਟਰ ਦੇ ਪੌਦਿਆਂ ਤੇ ਕੀਤੇ ਗਏ ਪ੍ਰਯੋਗਾਂ ਦਾ ਸੰਖੇਪ ਵਰਣਨ ਦਿਓ ।
ਉੱਤਰ-
ਮੈਂਡਲ ਨੇ ਮਟਰ ਦੇ ਪੌਦੇ ਦੇ ਵਿਭਿੰਨ ਵਿਕਲਪੀ ਲੱਛਣਾਂ ਦਾ ਅਧਿਐਨ ਕੀਤਾ ਸੀ । ਉਨ੍ਹਾਂ ਨੇ ਇਨ੍ਹਾਂ ਦੇ ਬਾਹਰੀ ਲੱਛਣਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਸੀ । ਗੋਲ ਝੁਰੜੀਦਾਰ ਬੀਜ, ਲੰਬੇ/ਬੌਨੇ ਪੌਦੇ ਸਫੈਦਬੈਂਗਣੀ ਫੁੱਲ ਆਦਿ ਵੱਖ-ਵੱਖ ਵਿਕਲਪੀ ਲੱਛਣਾਂ ਵਾਲੇ ਪੌਦਿਆਂ ਦੀ ਚੋਣ ਕਰਕੇ ਉਨ੍ਹਾਂ ਤੋਂ ਪੌਦੇ ਉਗਾਏ ਸਨ । ਉਨ੍ਹਾਂ ਨੇ ਲੰਬੇ ਪੌਦੇ ਅਤੇ ਬੌਨੇ ਪੌਦਿਆਂ ਦਾ ਸੰਕਰਨ ਕਰਾ ਕੇ ਪ੍ਰਾਪਤ ਸੰਤਾਨ ਪੀੜ੍ਹੀ ਵਿਚ ਲੰਬੇ ਅਤੇ ਬੌਨੇ ਪੌਦਿਆਂ ਦੀ ਗਣਨਾ ਕੀਤੀ । ਪਹਿਲੀ ਸੰਤਾਨ ਜਾਂ ਸੰਤਤੀ ਜਾਂ F1 ਪੀੜ੍ਹੀ ਵਿੱਚ ਕੋਈ ਪੌਦਾ ਵਿਚਕਾਰਲੀ ਉਚਾਈ ਦਾ ਨਹੀਂ ਸੀ । ਸਾਰੇ ਪੌਦੇ ਲੰਬੇ ਸਨ । ਇਸਦਾ ਅਰਥ ਸੀ ਕਿ ਪਹਿਲੀ ਪੀੜ੍ਹੀ ਵਿਚ ਦੋ ਲੱਛਣਾਂ ਵਿਚੋਂ ਲੰਬਾ ਪੌਦਾ ਲੰਬਾ ਦਾ ਲੰਬਾ ਪੈਦਾ ਬੋਣਾ ਪੈਂਦਾ ਸਿਰਫ ਇੱਕ ਪਿੱਤਰੀ ਲੱਛਣ ਹੀ ਦਿਖਾਈ ਦਿੰਦਾ ਹੈ ।

ਉਨ੍ਹਾਂ ਦੋਨਾਂ ਦਾ ਮਿਸ਼ਰਿਤ ਅਸਰ ਦਿਖਾਈ ਨਹੀਂ ਦਿੰਦਾ । ਮੈਂਡਲ ਨੇ ਆਪਣੇ ਪ੍ਰਯੋਗਾਂ ਵਿਚ ਦੋਨੋਂ ਪ੍ਰਕਾਰ ਦੇ ਪਿੱਤਰੀ ਪੌਦਿਆਂ ਅਤੇ F1 ਪੀੜ੍ਹੀ ਦੇ ਪੌਦਿਆਂ ਨੂੰ ਸਵੈ-ਪਰਾਗਣ ਦੁਆਰਾ ਉਗਾਇਆ । ਪਿਤਰੀ ਪੀੜ੍ਹੀ ਦੇ ਲੰਬੇ ਪੌਦਿਆਂ ਤੋਂ ਪ੍ਰਾਪਤ ਸਾਰੀਆਂ ਸੰਤਾਨਾਂ ਵੀ ਲੰਬੇ ਪੌਦਿਆਂ ਦੀਆਂ ਸਨ । ਪਰ F1 ਪੀੜ੍ਹੀ ਦੇ ਲੰਬੇ ਪੌਦਿਆਂ ਦੀ ਦੂਸਰੀ ਪੀੜ੍ਹੀ ਅਰਥਾਤ F2 ਪੀੜ੍ਹੀ ਦੇ ਸਾਰੇ ਪੌਦੇ ਲੰਬੇ ਨਹੀਂ ਸਨ । ਉਨ੍ਹਾਂ ਵਿੱਚ ਇੱਕ ਚੌਥਾਈ ਸੰਤਾਨ ਜਾਂ ਸੰਤਤੀ ਬੌਨੇ ਪੌਦੇ ਸੀ । ਇਸ ਨਾਲ ਸੰਕੇਤ ਮਿਲਿਆ ਕਿ F1 ਪੌਦਿਆਂ ਦੁਆਰਾ ਲੰਬਾਈ ਅਤੇ ਬੌਨੇਪਨ ਦੋਨਾਂ ਦੇ ਵਿਕਲਪੀ ਲੱਛਣਾਂ ਦੀ ਵੰਸ਼ਾਨੁਗਤੀ ਹੋਈ । ਕੇਵਲ ਲੰਬਾਈ ਵਾਲਾ ਵਿਕਲਪ ਆਪਣੇ ਆਪ ਨੂੰ ਵਿਅਕਤ ਕਰ ਪਾਇਆ । ਇਸ ਲਈ ਕਿਸੇ ਵੀ ਲੱਛਣ ਦੇ ਦੋ ਵਿਕਲਪ ਲਿੰਗੀ ਜਣਨ ਦੁਆਰਾ ਪੈਦਾ ਹੋਣ ਵਾਲੇ ਜੀਵਾਂ ਵਿੱਚ ਕਿਸੇ ਵੀ ਲੱਛਣ ਦੇ ਦੋ ਵਿਕਲਪ ਦੀ ਵੰਸ਼ਾਨੁਗਤੀ ਹੁੰਦੀ ਹੈ ।
PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 1

‘TT’ ਅਤੇ ‘Tt’ ਦੋਵੇਂ ਹੀ ਲੰਬੇ ਹੁੰਦੇ ਹਨ, ਪਰ ‘tt’ ਬੌਨੇ ਪੈਂਦੇ ਹਨ । ‘T’ ਇੱਕ ਇਕੱਲਾ ਵਿਕਲਪ ਹੀ ਪੌਦਿਆਂ ਨੂੰ ਲੰਬਾ ਬਣਾਉਣ ਲਈ ਕਾਫ਼ੀ ਹੈ। ਜਦੋਂ ਕਿ ਬੌਨੇਪਨ ਲਈ ‘t’ ਦੇ ਦੋਨੋਂ ਵਿਕਲਪ ‘t’ ਹੀ ਹੋਣੇ ਚਾਹੀਦੇ ਹਨ । ‘T’ ਵਰਗੇ ਵਿਕਲਪ ‘ਪ੍ਰਭਾਵੀ’ ਲੱਛਣ ਕਹਾਉਂਦੇ ਹਨ ਜਦੋਂ ਕਿ ਜਿਹੜੇ ਲੱਛਣ (trait) ‘t’ ਦੀ ਤਰ੍ਹਾਂ ਵਿਵਹਾਰ ਕਰਦੇ ਹਨ, ‘ਅਪ੍ਰਭਾਵੀ’ ਕਹਾਉਂਦੇ ਹਨ ।

ਜੋ ਗੋਲ ਬੀਜ ਵਾਲੇ ਲੰਬੇ ਪੌਦਿਆਂ ਦਾ ਝੁਰੜੀਦਾਰ ਬੀਜਾਂ ਵਾਲੇ ਬੰਨੇ ਪੌਦਿਆਂ ਨਾਲ ਸੰਕਰਨ ਕਰਵਾਇਆ ਜਾਵੇ ਤਾਂ F1 ਪੀੜੀ ਦੇ ਸਾਰੇ ਪੌਦੇ ਲੰਬੇ ਅਤੇ ਗੋਲ ਬੀਜ ਵਾਲੇ ਹੋਣਗੇ । ਇਸ ਲਈ ਲੰਬਾਈ ਅਤੇ ਗੋਲ ਬੀਜ ‘ਪ੍ਰਭਾਵੀ’ ਲੱਛਣ ਹਨ । ਪਰੰਤੂ ਜਦੋਂ F1 ਸੰਤਤੀ ਜਾਂ ਸੰਤਾਨ ਦੇ ਸਵੈਪਰਾਗਣ ਤੋਂ F2 ਪੀੜੀ ਦੀ ਸੰਤਾਨ ਜਾਂ ਸੰਤਤੀ ਪ੍ਰਾਪਤ ਹੁੰਦੀ ਹੈ । ਪਹਿਲਾਂ ਪ੍ਰਯੋਗ ਦੇ ਆਧਾਰ ਤੇ F2 ਸੰਤਤੀ ਦੇ ਕੁਝ ਪੌਦੇ ਨਵੇਂ ਸੰਯੋਜਨ ਪ੍ਰਦਰਸ਼ਿਤ ਕਰਨਗੇ । ਉਨ੍ਹਾਂ ਵਿਚੋਂ ਕੁੱਝ ਪੌਦੇ ਲੰਬੇ ਪਰ ਝੁਰੜੀਦਾਰ ਅਤੇ ਕੁਝ ਪੌਦੇ ਬੰਨੇ ਪਰ ਗੋਲ ਬੀਜ ਵਾਲੇ ਹੋਣਗੇ । ਇਸ ਲਈ ਲੰਬੇ/ਬੌਨੇ ਲੱਛਣ ਅਤੇ ਗੋਲ ਝੁਰੜੀਦਾਰ ਲੱਛਣ ਸੁਤੰਤਰ ਰੂਪ ਵਿਚ ਵੰਬਾਨੁਗਤ ਹੁੰਦੇ ਹਨ ।
PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 2
PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 2, 1

ਗੂਗਰ ਜਾਨ ਮੈਂਡਲ (1828-1884)- ਮੱਡਲ ਨੇ ਮੁੱਢਲੀ ਸਿੱਖਿਆ ਗਿਰਜਾਘਰ ਤੋਂ ਪ੍ਰਾਪਤ ਕੀਤੀ ਸੀ । ਉਹ ਵਿਗਿਆਨ ਅਤੇ ਗਣਿਤ ਦੇ ਅਧਿਐਨ ਦੇ ਲਈ ਵਿਆਨਾ ਸਕੁਲ ਗਏ । ਉਨ੍ਹਾਂ ਨੇ ਮੋਨੇਸਟਰੀ ਵਿਚ ਮਟਰ ਨੂੰ ਉਗਾਉਣਾ ਸ਼ੁਰੂ ਕੀਤਾ । ਉਨ੍ਹਾਂ ਤੋਂ ਪਹਿਲਾਂ ਵੀ ਕਈ ਵਿਗਿਆਨੀਆਂ ਨੇ ਮਟਰ ਅਤੇ ਹੋਰ ਜੀਵਾਂ ਦੇ ਵੰਸ਼ਾਗਤ ਗੁਣਾਂ ਦਾ ਅਧਿਐਨ ਕੀਤਾ ਸੀ । ਮੈਂਡਲ ਨੇ ਆਪਣੇ ਵਿਗਿਆਨ ਅਤੇ ਗਣਿਤਿਕ ਗਿਆਨ ਨੂੰ ਸਮਿਸ਼ਰਿਤ ਕੀਤਾ । ਉਹ ਪਹਿਲੇ ਵਿਗਿਆਨੀ ਸਨ ਜਿਨ੍ਹਾਂ ਨੇ ਹਰ ਪੀੜ੍ਹੀ ਦੇ ਇੱਕ-ਇੱਕ ਪੌਦੇ ਦੁਆਰਾ ਪ੍ਰਦਰਸ਼ਿਤ ਲੱਛਣਾਂ ਦਾ ਰਿਕਾਰਡ ਰੱਖਿਆ ਅਤੇ ਗਣਨਾ ਕੀਤੀ । ਇਸ ਨਾਲ ਉਨ੍ਹਾਂ ਨੂੰ ਵੰਸ਼ਾਗਤ ਨਿਯਮਾਂ ਦੇ ਉਤਪਾਦਨ ਵਿਚ ਸਹਾਇਤਾ ਮਿਲੀ ।

PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 2.
ਡਾਰਵਿਨ (Darwin) ਦੇ ਵਿਕਾਸ ਦੇ ਸਿਧਾਂਤ ਦੀ ਵਿਆਖਿਆ ਦਿਓ ।
ਉੱਤਰ-
ਚਾਰਲਸ ਰਾਬਰਟ ਡਾਰਵਿਨ ( 1809-1882) ਨੇ ਲਗਾਤਾਰ ਕਈ ਸਾਲਾਂ ਤੱਕ ਕਈ ਥਾਂਵਾਂ ਤੇ ਐੱਚ. ਐੱਮ. ਐੱਸ. ਬੀਗਲ ਨਾਮਕ ਸਮੁੰਦਰੀ ਜਹਾਜ਼ ਵਿਚ ਘੁੰਮ-ਘੁੰਮ ਕੇ ਜੀਵ ਜੰਤੂਆਂ ਦਾ ਅਧਿਐਨ ਕਰਨ ਦੇ ਬਾਅਦ ਆਪਣੀ ਮਸ਼ਹੂਰ ਪੁਸਤਕ The origin of species) ਵਿੱਚ ਜੀਵ-ਵਿਕਾਸ ਦੇ ਸਿਧਾਂਤਾਂ ਦੀ ਪਤੀਪਾਦਤਾ ਕੀਤੀ ਸੀ ਜਿਨ੍ਹਾਂ ਨੂੰ ਡਾਰਵਿਨਵਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਡਾਰਵਿਨ ਨੇ ਆਪਣੇ ਮੱਤਾਂ ਨੂੰ ਹੇਠ ਲਿਖੇ ਆਧਾਰਾਂ ਤੇ ਸਥਾਪਿਤ ਕੀਤਾ ਸੀ-
(1) ਸੰਤਾਨ ਪੈਦਾ ਕਰਨ ਦੀ ਅਪਾਰ ਸਮਰੱਥਾ (Enormous fertility) – ਸੰਸਾਰ ਵਿਚ ਸਾਰੇ ਪ੍ਰਾਣੀਆਂ ਵਿਚ ਵਧੇਰੇ ਸੰਤਾਨ ਪੈਦਾ ਕਰਨ ਦੀ ਸਮਰੱਥਾ ਹੁੰਦੀ ਹੈ । ਉਨ੍ਹਾਂ ਵਿੱਚ ਪਰਿਵਾਰਕ ਵਾਧੇ ਦੀ ਭਾਵਨਾ ਵੀ ਮੌਜੂਦ ਹੁੰਦੀ ਹੈ ।

(2) ਜੀਵਨ ਸੰਘਰਸ਼ (Struggle for existence) – ਸਾਰੇ ਪ੍ਰਾਣੀ ਪੈਦਾ ਹੁੰਦੇ ਹੀ ਜੀਵਨ ਦੇ ਲਈ ਸੰਘਰਸ਼ ਕਰਦੇ ਹਨ । ਉਹ ਜੀਉਂਦੇ ਰਹਿਣ ਦੇ ਲਈ ਪਾਣੀ, ਹਵਾ, ਭੋਜਨ, ਪ੍ਰਕਾਸ਼, ਸੁਰੱਖਿਅਤ ਸਥਾਨ, ਤਾਪਮਾਨ ਆਦਿ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਨ । ਵਧੇਰੇ ਗਿਣਤੀ ਵਿੱਚ ਪੈਦਾ ਪਾਣੀਆਂ ਵਿਚ ਹਰ ਪ੍ਰਾਣੀ ਆਪਣੀ ਲੋੜ ਨੂੰ ਪੂਰਾ ਕਰਨ ਲਈ ਸੰਘਰਸ਼ ਕਰਦਾ ਹੈ । ਇਹ ਸੰਘਰਸ਼ ਤਿੰਨ ਪ੍ਰਕਾਰ ਦਾ ਹੁੰਦਾ ਹੈ-ਅੰਦਰਜਾਤੀ, ਅੰਤਰਜਾਤੀ ਅਤੇ ਵਾਤਾਵਰਣੀ ਕਾਰਕਾਂ ਦੇ ਵਿਚ । ਅੰਤਰ-ਜਾਤੀ ਸੰਘਰਸ਼ ਕੇਵਲ ਇੱਕ ਹੀ ਜਾਤੀ ਦੇ ਪਾਣੀਆਂ ਦੇ ਵਿੱਚ ਹੁੰਦਾ ਹੈ ਪਰ ਅੰਤਰ-ਜਾਤੀ ਸੰਘਰਸ਼ ਵੱਖ-ਵੱਖ ਜਾਤੀਆਂ ਅਤੇ ਪਾਣੀਆਂ ਦੇ ਵਿੱਚ ਹੁੰਦਾ ਹੈ । ਜਿਉਂਦੇ ਰਹਿਣ ਲਈ ਸੰਘਰਸ਼ ਹਵਾ, ਪਾਣੀ, ਦਬਾਅ, ਤਾਪਮਾਨ ਆਦਿ ਦੇ ਵਿੱਚ ਵੀ ਚਲਦਾ ਹੈ । ਜੋ ਪਾਣੀ ਇਨ੍ਹਾਂ ਦਾ ਪ੍ਰਤੀਕੂਲ ਹਾਲਤਾਂ ਵਿੱਚ ਸਾਹਮਣਾ ਨਹੀਂ ਕਰ ਸਕਦੇ, ਉਹ ਮਰ ਜਾਂਦੇ ਹਨ । ਜੀਵਨ-ਸੰਘਰਸ਼ ਦੇ ਲਈ ਅਨੁਕੂਲਨ ਦੀ ਬਹੁਤ ਲੋੜ ਹੁੰਦੀ ਹੈ । ਜੋ ਅਨੁਕੂਲਨ ਕਰਨ ਵਿਚ ਸਫ਼ਲ ਨਹੀਂ ਹੋ ਸਕਦੇ ਉਹ ਕਮਜ਼ੋਰ ਅਤੇ ਅਸਮਰਥ ਹੋਣ ਦੇ ਕਾਰਨ ਨਸ਼ਟ ਹੋ ਜਾਂਦੇ ਹਨ ।

(3) ਨਵੀਆਂ ਜਾਤੀਆਂ ਦੀ ਉਤਪੱਤੀ (Origin of new species) – ਸੰਸਾਰ ਵਿਚ ਸਾਰੇ ਪ੍ਰਾਣੀਆਂ ਵਿਚ ਭਿੰਨਤਾ ਹੁੰਦੀ ਹੈ । ਕੋਈ ਵੀ ਪਾਣੀ ਪੁਰਵ ਰੂਪ ਵਿਚ ਇੱਕੋ ਜਿਹਾ ਨਹੀਂ ਹੈ । ਉਨ੍ਹਾਂ ਨੂੰ ਗੁਣਾਂ, ਔਗੁਣਾਂ ਦੇ ਅੰਤਰ ਦੇ ਕਾਰਨ ਹੀ ਪਛਾਣਿਆ ਜਾਂਦਾ ਹੈ । ਉਪਯੋਗੀ ਅਤੇ ਵਧੀਆ ਗੁਣਾਂ ਦੇ ਕਾਰਨ ਪਾਣੀ ਸਹਿਜਤਾ ਨਾਲ ਰਹਿ ਸਕਦੇ ਹਨ । ਪ੍ਰਾਣੀਆਂ ਦੇ ਵਧੀਆ ਗੁਣ ਉਨ੍ਹਾਂ ਵਿੱਚ ਸਥਾਈ ਬਣ ਜਾਂਦੇ ਹਨ । ਉਹ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਵਿਚ ਚੱਲਦੇ ਹਨ । ਇਸੇ ਕਾਰਨ ਨਵੀਆਂ ਜਾਤੀਆਂ ਦੀ ਉਤਪੱਤੀ ਹੁੰਦੀ ਹੈ ।

(4) ਯੋਗਤਮ ਦੀ ਉੱਤਰ ਜੀਵਤਾ (Survival of the fittest) – ਪਾਣੀਆਂ ਦਾ ਜੀਵਨ ਸੰਘਰਸ਼ ਲਗਾਤਾਰ ਸਾਰਾ ਜੀਵਨ ਚਲਦਾ ਰਹਿੰਦਾ ਹੈ । ਜੋ ਪਾਣੀ ਵਾਤਾਵਰਨ ਵਿੱਚ ਰਹਿਣ ਲਈ ਆਪਣੇ ਆਪ ਨੂੰ ਵਧੀਆ ਸਿੱਧ ਕਰ ਲੈਂਦੇ ਹਨ, ਓਹੀ ਰਹਿ ਸਕਦੇ ਹਨ । ਜੋ ਇਸ ਸੰਸਾਰ ਵਿਚ ਆਪਣੀ ਰਹਿਣ ਦੀ ਯੋਗਤਾ ਸਿੱਧ ਨਹੀਂ ਕਰ ਸਕਦੇ, ਉਹ ਕੁਝ ਸਮੇਂ ਬਾਅਦ ਨਸ਼ਟ ਹੋ ਜਾਂਦੇ ਹਨ । ਵਾਤਾਵਰਨ ਵਿਚ ਉਹੀ ਜੀਵਤ ਰਹਿ ਸਕਦਾ ਹੈ ਜੋ ਯੋਗਤਾ ਰੱਖਦਾ ਹੈ, ਇਸ ਨੂੰ ਹੀ ਯੋਗਤਮ ਦੀ ਉੱਤਰਜੀਵਤਾ ਕਹਿੰਦੇ ਹਨ | ਵਾਤਾਵਰਨ ਵਿਚ ਸੰਘਰਸ਼ ਕਰਦੇ ਸਮੇਂ ਪ੍ਰਾਣੀਆਂ ਦੇ ਜੀਵਨ ਵਿੱਚ ਕੁੱਝ ਪਰਿਵਰਤਨ ਵੀ ਆਉਂਦੇ ਹਨ ।

ਇਹ ਪਰਿਵਰਤਨ ਭਿੰਨਤਾਵਾਂ ਕਹਾਉਂਦੀਆਂ ਹਨ ਅਤੇ ਉਹ ਇੱਕ ਪੀੜੀ ਤੋਂ ਦੂਸਰੀ ਪੀੜੀ ਦੇ ਕੋਲ ਪੁੱਜਦੀਆਂ ਹਨ । ਅਗਲੀ ਪੀੜ੍ਹੀ ਦੇ ਪ੍ਰਾਣੀ ਪਿਛਲੀ ਪੀੜ੍ਹੀ ਦੇ ਪ੍ਰਾਣੀਆਂ ਦੀ ਤੁਲਨਾ ਵਿਚ ਆਪਣੇ ਆਪ ਨੂੰ ਵਾਤਾਵਰਨ ਦੇ ਪ੍ਰਤੀ ਵਧੇਰੇ ਚੰਗੀ ਤਰ੍ਹਾਂ ਢਾਲਣ ਦੀ ਯੋਗਤਾ ਰੱਖਦੇ ਹਨ । ਪ੍ਰਕਿਰਤੀ ਦੇ ਪਤੀ ਅਨੁਕੂਲਨ ਨਾ ਕਰਨਾ ਅਤੇ ਇਨ੍ਹਾਂ ਨੂੰ ਨਾ ਝੇਲ ਕੇ ਨਸ਼ਟ ਹੋ ਜਾਣਾ ਪ੍ਰਕਿਰਤੀ ਵਰਣ ਕਹਾਉਂਦਾ ਹੈ । ਪ੍ਰਾਕਿਰਤਿਕ ਵਰਣ (Natural selection) ਜੀਵਨ ਭਰ ਚਲਦਾ ਰਹਿੰਦਾ ਹੈ । ਵਿਭਿੰਨਤਾਵਾਂ ਦੀ ਪ੍ਰਾਪਤੀ ਕਰਨ ਨਾਲ ਨਵੀਆਂ ਜਾਤੀਆਂ ਵਿਕਾਸ ਕਰਦੀਆਂ ਹਨ ।

(5) ਵਾਤਾਵਰਨ ਦੇ ਪ੍ਰਤੀ ਅਨੁਕੂਲਨ (Adaptation to the environment) – ਸਾਰੇ ਪ੍ਰਾਣੀਆਂ ਨੂੰ ਭਿੰਨ ਪ੍ਰਕਾਰ ਦੇ ਭੌਤਿਕ ਵਾਤਾਵਰਨ ਨੂੰ ਝੱਲਣਾ ਪੈਂਦਾ ਹੈ । ਉਹ ਜੀਵਨ ਭਰ ਸਰਦੀ-ਗਰਮੀ, ਸੁੱਕਾ-ਹੜ੍ਹ, ਭੂਚਾਲ, ਤੁਫ਼ਾਨ ਆਦਿ ਦੁਆਰਾ ਪੈਦਾ ਸੰਕਟਾਂ ਦਾ ਸਾਹਮਣਾ ਕਰਦੇ ਹਨ । ਜੋ ਪਾਣੀ ਆਪਣੇ ਆਪ ਨੂੰ ਇਨ੍ਹਾਂ ਦਾ ਸਾਹਮਣਾ ਕਰਨ ਦੇ ਯੋਗ ਬਣਾ ਲੈਂਦੇ ਹਨ, ਉਹੀ ਆਪਣੇ ਜੀਵਨ ਸੰਘਰਸ਼ ਵਿਚ ਸਫ਼ਲ ਹੋ ਸਕਦੇ ਹਨ । ਜੋ ਪ੍ਰਾਣੀ ਖੁਦ ਨੂੰ ਵਾਤਾਵਰਨ ਦੇ ਪ੍ਰਤੀ ਅਨੁਕੂਲ ਨਹੀਂ ਬਣਾ ਸਕਦੇ ਉਹ ਖੁਦ ਨਸ਼ਟ ਹੋ ਜਾਂਦੇ ਹਨ ।

(6) ਭਿੰਨਤਾਵਾਂ ਅਤੇ ਅਨੁਵੰਸ਼ਿਕਤਾ (Variations and heredity – ਇੱਕ ਜਾਤੀ ਅਤੇ ਇੱਕ ਹੀ ਮਾਤਾ-ਪਿਤਾ ਦੀਆਂ ਸੰਤਾਨਾਂ ਵਿਚ ਸਮਾਨਤਾਵਾਂ ਦੇ ਬਾਵਜੂਦ ਕਈ ਤਰ੍ਹਾਂ ਦੇ ਅੰਤਰ ਪਾਏ ਜਾਂਦੇ ਹਨ । ਕੋਈ ਵੀ ਦੋ ਪਾਣੀ ਪੂਰਨ ਰੂਪ ਨਾਲ ਇਕੋ ਵਰਗੇ ਨਹੀਂ ਹਨ । ਲਾਭਕਾਰੀ ਅੰਤਰ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਵਿਚ ਸਥਾਨਾਂਤਰਿਤ ਹੋ ਜਾਂਦਾ ਹੈ ।

ਪ੍ਰਸ਼ਨ 3.
ਅਨੁਵੰਸ਼ਕੀ ਦੀ ਪਰਿਭਾਸ਼ਾ ਦਿਓ । ਜੀਵ ਵਿਗਿਆਨ ਦੀ ਇਸ ਸ਼ਾਖਾ ਵਿਚ ਮੈਂਡਲ ਦੇ ਕੀ ਯੋਗਦਾਨ ਹੈ ?
ਉੱਤਰ-
ਅਨੁਵੰਸ਼ਿਕੀ ਜੀਵ ਵਿਗਿਆਨ ਦੀ ਉਹ ਸ਼ਾਖਾ ਹੈ ਜਿਸਦੇ ਅੰਤਰਗਤ ਅਨੁਵੰਸ਼ਿਕਤਾ ਅਤੇ ਭਿੰਨਤਾਵਾਂ ਦਾ ਅਧਿਐਨ ਕੀਤਾ ਜਾਂਦਾ ਹੈ ।

ਮੈਂਡਲ ਨੇ ਜੀਵ ਵਿਗਿਆਨ ਦੀ ਇਸ ਸ਼ਾਖਾ ਅਨੁਵੰਸ਼ਿਕੀ ਨੂੰ ਬਹੁਤ ਮਹੱਤਵਪੂਰਨ ਯੋਗਦਾਨ ਦਿੱਤਾ ਸੀ । ਇਸ ਲਈ ਉਨ੍ਹਾਂ ਨੂੰ ਅਨੁਵੰਸ਼ਿਕੀ ਦਾ ਜਨਕ ਮੰਨਿਆ ਜਾਂਦਾ ਹੈ । ਉਨ੍ਹਾਂ ਨੇ ਮਟਰ ਦੇ ਦਾਣਿਆਂ ਤੇ ਸੰਕਰਨ ਦੇ ਤਰ੍ਹਾਂ-ਤਰ੍ਹਾਂ ਦੇ ਪ੍ਰਯੋਗ ਕੀਤੇ ਸਨ ਅਤੇ ਤਿੰਨ ਨਿਯਮਾਂ ਨੂੰ ਪ੍ਰਤੀਪਾਦਿਤ ਕੀਤਾ ਸੀ ।

I ਪ੍ਰਭਾਵਿਤਾ ਦਾ ਨਿਯਮ (Law of dominance) – ਸੰਕਰਨ ਵਿਚ ਭਾਗ ਲੈਣ ਵਾਲੇ ਪੌਦਿਆਂ ਦਾ ਪ੍ਰਭਾਵੀ ਗੁਣ ਪ੍ਰਕਟ ਹੁੰਦਾ ਹੈ ਅਤੇ ਪ੍ਰਭਾਵੀ ਗੁਣ ਛਿਪ ਜਾਂਦਾ ਹੈ ।

(II) ਪ੍ਰਕਰਨ ਦਾ ਨਿਯਮ (Law of segregation) – ਯੁਗਮਕਾਂ ਦੀ ਰਚਨਾ ਦੇ ਸਮੇਂ ਜੀਨਾਂ 6 ਜਾਂ ਕਾਰਕਾਂ (genes) ਦੇ ਜੋੜੇ ਦੇ ਕਾਰਕ ਜਾਂ ਜੀਨ ਵੱਖ-ਵੱਖ ਹੋ ਜਾਂਦੇ ਹਨ । ਇਨ੍ਹਾਂ ਦੋਨਾਂ ਵਿਚੋਂ ਸਿਰਫ਼ ਇਕ ਯੂਰਾਮਕ ਦੇ ਕੋਲ ਪੁੱਜਦਾ ਹੈ । ਦੋਨੋਂ ਕਾਰਕ ਜਾਂ ਜੀਨ ਕਦੇ ਵੀ ਇਕੋ ਵੇਲੇ ਨਾਲੋਂ ਨਾਲ ਯੁਗਮਕ ਵਿਚ ਨਹੀਂ ਜਾਂਦੇ ।

(III) ਅਪਵਿਉਹਨ ਦਾ ਨਿਯਮ (Law of independent assortment) – ਜੀਵਾਂ ਦੇ ਗੁਣਾਂ ਦੇ ਕਾਰਕ ਇੱਕ-ਦੂਸਰੇ ਨੂੰ ਪ੍ਰਭਾਵਿਤ ਕੀਤੇ ਬਿਨਾਂ ਆਪਣੇ ਆਪ ਉਨਮੁਕਤ ਰੂਪ ਵਿੱਚ ਯੁਗਮਤਾਂ ਵਿਚ ਜਾਂਦੇ ਹਨ ਅਤੇ ਆਪਣੇ ਆਪ ਨੂੰ ਪ੍ਰਕਟ ਕਰਦੇ ਹਨ । ਉਦਾਹਰਨ ਦੇ ਲਈ, ਦੋਹਰੇ ਸੰਕਰ ਕਰਾਸ ਦੀ ਦੂਸਰੀ ਪੀੜ੍ਹੀ ਦੀਆਂ ਸੰਤਾਨਾਂ ਵਿੱਚ ਸਾਰੇ ਕਾਰਕਾਂ ਦੇ ਗੁਣ ਵੱਖ-ਵੱਖ ਦਿਖਾਈ ਦਿੰਦੇ ਹਨ ਪਰ ਪਹਿਲੀ ਪੀੜ੍ਹੀ ਵਿਚ ਆਪਣੇ ਪ੍ਰਭਾਵੀ ਗੁਣ ਹੀ ਪ੍ਰਕਟ ਕਰਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਾਰੀਆਂ ਸਪੀਸ਼ੀਜ਼ ਵਿੱਚ ਭਿੰਨਤਾਵਾਂ ਵਿੱਚ ਹੋਂਦ ਦੀ ਸਮਾਨ ਸੰਭਾਵਨਾ ਕਿਉਂ ਨਹੀਂ ਹੁੰਦੀ ?
ਉੱਤਰ-
ਸਾਰੀਆਂ ਸਪੀਸ਼ੀਜ਼ ਵਿੱਚ ਵਿਭਿੰਨਤਾਵਾਂ ਵਿੱਚ ਹੋਂਦ ਦੀ ਸਮਾਨ ਸੰਭਾਵਨਾ ਨਹੀਂ ਹੁੰਦੀ । ਕੁਦਰਤ ਦੇ ਵਿਭਿੰਨ ਆਧਾਰਾਂ ਦੇ ਕਾਰਨ ਜੀਵਾਂ ਨੂੰ ਵੱਖ-ਵੱਖ ਲਾਭ ਹੋ ਸਕਦੇ ਹਨ । ਗਰਮੀ ਨੂੰ ਸਹਿਣ ਕਰਨ ਦੀ ਸਮਰੱਥਾ ਵਾਲੇ ਜੀਵਾਣੂਆਂ ਦੇ ਵੱਧ ਗਰਮੀ ਨੂੰ ਸਹਿਣ ਕਰਨ ਦੀ ਸਮਰੱਥਾ ਵਾਲੇ ਜੀਵਾਣੁਆਂ ਦੇ ਵੱਧ ਗਰਮੀ ਵਿਚ ਬਚੇ ਰਹਿਣ ਦੀ ਸੰਭਾਵਨਾ ਵੱਧ ਹੁੰਦੀ ਹੈ। ਵਾਤਾਵਰਨ ਉੱਤਮ ਪਰਿਵਰਤਨ (Variants) ਦਾ ਜੀਵ-ਵਿਕਾਸ ਪ੍ਰਕ੍ਰਮ ਦੇ ਪ੍ਰਭਾਵ ਪਾਉਂਦਾ ਹੈ ।

ਪ੍ਰਸ਼ਨ 2.
ਮਨੁੱਖਾਂ ਵਿੱਚ ਲੱਛਣਾਂ ਦੀ ਵੰਸ਼ਾਗਤੀ ਕਿਸ ਗੱਲ ਤੇ ਆਧਾਰਿਤ ਹੁੰਦੀ ਹੈ ?
ਉੱਤਰ-
ਮਨੁੱਖਾਂ ਵਿੱਚ ਲੱਛਣਾਂ ਦੀ ਵੰਸ਼ਾਗਤੀ ਇਸ ਗੱਲ ਤੇ ਆਧਾਰਿਤ ਹੈ ਕਿ ਮਾਤਾ-ਪਿਤਾ ਦੋਨੋਂ ਆਪਣੀ ਸੰਤਾਨ ਵਿਚ ਸਮਾਨ ਮਾਤਰਾ ਵਿੱਚ ਅਨੁਵੰਸ਼ਿਕ ਪਦਾਰਥ ਨੂੰ ਸਥਾਨਾਂਤਰਿਤ ਕਰਦੇ ਹਨ | ਸੰਤਾਨ ਦਾ ਹਰ ਲੱਛਣ ਪਿਤਾ ਜਾਂ ਮਾਤਾ ਦੇ DNA ਤੋਂ ਪ੍ਰਭਾਵਿਤ ਹੁੰਦਾ ਹੈ ।

PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 3.
F1 ਪੀੜੀ ਜਾਂ ਸੰਤਾਨ ਅਤੇ F2 ਪੀੜੀ ਜਾਂ ਸੰਤਾਨ ਕੀ ਹੈ ?
ਉੱਤਰ-
ਪਹਿਲੀ ਸੰਤਾਨ ਜਾਂ ਸੰਤਤੀ F1 ਕਹਾਉਂਦੀ ਹੈ ਜਿਸ ਵਿਚ ਮਾਤਾ-ਪਿਤਾ ਦੇ ਦੋ ਲੱਛਣਾਂ ਵਿਚੋਂ ਸਿਰਫ ਪਿੱਤਰੀ ਲੱਛਣ ਹੀ ਦਿਖਾਈ ਦਿੰਦਾ ਹੈ ਜਿਸਦਾ ਅਰਥ ਹੈ ਕਿ ਉਨ੍ਹਾਂ ਦੋਨਾਂ ਵਿਚ ਸਿਰਫ਼ ਇੱਕ ਪਿੱਤਰੀ ਲੱਛਣ ਹੀ ਦਿਖਾਈ ਦਿੰਦਾ ਹੈ । ਸਵੈ-ਪਰਾਗਣ ਦੀ ਅਵਸਥਾ ਵਿਚ F2 ਸੰਤਾਨ ਜਾਂ ਸੰਤਤੀ ਦੋਨਾਂ ਦੇ ਵਿਕਲਪੀ ਲੱਛਣਾਂ ਨੂੰ ਪ੍ਰਕਟ ਕਰਦੀ ਹੈ ।
PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 3

ਪ੍ਰਸ਼ਨ 4.
ਜੀਨ ਲੱਛਣਾਂ ਨੂੰ ਕਿਵੇਂ ਨਿਯੰਤਰਿਤ ਕਰਦੇ ਹਨ ?
ਉੱਤਰ-
ਸੈੱਲ ਵਿਚ ਪ੍ਰੋਟੀਨ ਸੰਸ਼ਲੇਸ਼ਣ ਦੇ ਲਈ ਇੱਕ ਸੂਚਨਾ ਪ੍ਰਣਾਲੀ ਹੁੰਦੀ ਹੈ, DNA ਦੇ ਜਿਹੜੇ ਭਾਗ ਵਿਚ ਪ੍ਰੋਟੀਨ ਸੰਸ਼ਲੇਸ਼ਣ ਦੇ ਲਈ ਸੂਚਨਾ ਹੁੰਦੀ ਹੈ ਉਹ ਪ੍ਰੋਟੀਨ ਦਾ ਜੀਨ ਕਹਾਉਂਦਾ ਹੈ । ਜੀਵਾਂ ਦੇ ਲੱਛਣ ਇਸ ਹਾਰਮੋਨ ‘ਤੇ ਨਿਰਭਰ ਕਰਦੇ ਹਨ । ਹਾਰਮੋਨ ਦੀ ਮਾਤਰਾ ਉਸ ਪ੍ਰਮ ਦੀ ਦਕਸ਼ਤਾ ਤੇ ਨਿਰਭਰ ਕਰਦੀ ਹੈ ਜਿਸ ਦੁਆਰਾ ਇਹ ਉਤਪਾਦਿਤ ਹੁੰਦੇ ਹਨ । ਜੋ ਵਿਸ਼ਿਸ਼ਟ ਪ੍ਰੋਟੀਨ ਠੀਕ ਢੰਗ ਨਾਲ ਕਾਰਜ ਕਰੇਗੀ ਤਾਂ ਹਾਰਮੋਨ ਕਾਫ਼ੀ ਮਾਤਰਾ ਵਿਚ ਪੈਦਾ ਹੋਵੇਗਾ ਅਤੇ ਪ੍ਰੋਟੀਨ ਦੀ ਦਕਸ਼ਤਾ ਤੇ ਕੁੱਝ ਭਿੰਨ ਅਸਰ ਪੈਂਦਾ ਹੈ ਤਾਂ ਘੱਟ ਦਕਸ਼ਤਾ ਦਾ ਕਾਰਨ ਹਾਰਮੋਨ ਘੱਟ ਹੋਵੇਗਾ । ਜੀਨ ਹੀ ਲੱਛਣਾਂ ਨੂੰ ਪ੍ਰਭਾਵਿਤ ਅਤੇ ਨਿਯੰਤਰਿਤ ਕਰਦੇ ਹਨ ।

ਪ੍ਰਸ਼ਨ 5.
ਜੀਵ-ਵਿਵਿਧਤਾ ਕੀ ਹੈ ?
ਉੱਤਰ-
ਜੀਵ ਵਿਵਿਧਤਾ – ਜੀਵ-ਵਿਵਿਧਤਾ ਜਾਂ ਜੀਵ ਭਿੰਨਤਾ ਧਰਤੀ ਤੇ ਪਾਈਆਂ ਜਾਣ ਵਾਲੀਆਂ ਵੱਖ-ਵੱਖ ਤਰ੍ਹਾਂ ਦੀਆਂ ਉਨ੍ਹਾਂ ਜੀਵ ਪ੍ਰਜਾਤੀਆਂ ਨੂੰ ਕਹਿੰਦੇ ਹਨ ਜੋ ਆਪਣੇ-ਆਪਣੇ ਕੁਦਰਤੀ ਆਵਾਸ ਵਿੱਚ ਪਾਈਆਂ ਜਾਂਦੀਆਂ ਹਨ । ਇਸ ਵਿੱਚ ਪੇੜ-ਪੌਦੇ, ਸੂਖ਼ਮ-ਜੀਵ, ਪਸ਼ੂ-ਪੰਛੀ ਆਦਿ ਸਾਰੇ ਜੀਵ ਸ਼ਾਮਲ ਹਨ ।

ਪ੍ਰਸ਼ਨ 6.
ਜੀਵ-ਵਿਵਿਧਤਾ ਦੇ ਵੱਖ-ਵੱਖ ਪੱਧਰ ਕਿਹੜੇ-ਕਿਹੜੇ ਹਨ ?
ਉੱਤਰ-
ਜੀਵ ਵਿਵਿਧਤਾ ਦੇ ਪੱਧਰ-

  1. ਅਨੁਵੰਸ਼ਿਕ ਵਿਵਿਧਤਾ (Genetic diversity)
  2. ਪ੍ਰਜਾਤੀ ਵਿਵਿਧਤਾ (Species diversity)
  3. ਪਰਿਸਥਿਤਿਕ ਵਿਵਿਧਤਾ (Ecosystem diversity)

ਪ੍ਰਸ਼ਨ 7.
ਅਨੁਵੰਸ਼ਿਕ ਵਿਵਿਧਤਾ ਕੀ ਹੈ ?
ਉੱਤਰ-
ਵੱਖ-ਵੱਖ ਜੀਨਾਂ ਦੀ ਮੌਜੂਦਗੀ ਦੇ ਕਾਰਨ ਪੈਦਾ ਵਿਵਿਧਤਾ ਨੂੰ ਅਨੁਵੰਸ਼ਿਕ ਵਿਵਿਧਤਾ ਕਹਿੰਦੇ ਹਨ । ਮਨੁੱਖਾਂ ਵਿੱਚ ਇਹ ਵਿਵਿਧਤਾ ਮੰਗੋਲ, ਨੀਗਰੋ ਆਦਿ ਵਿੱਚ ਦੇਖੀ ਜਾ ਸਕਦੀ ਹੈ ।

ਪ੍ਰਸ਼ਨ 8.
ਪੰਛੀਆਂ ਦਾ ਵਿਕਾਸ ਡਾਇਨੋਸੋਰ ਤੋਂ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਡਾਇਨੋਸੋਰ ਰੀਂਗਣ ਵਾਲੇ ਜੀਵ ਸਨ । ਉਨ੍ਹਾਂ ਦੇ ਵੱਖ-ਵੱਖ ਪਥਰਾਟਾਂ ਵਿੱਚ ਹੱਡੀਆਂ ਦੇ ਨਾਲ ਪੰਖਾਂ ਦੀ ਛਾਪ ਵੀ ਸਪੱਸ਼ਟ ਰੂਪ ਨਾਲ ਮਿਲਦੀ ਹੈ ਤਾਂ ਸ਼ਾਇਦ ਉਹ ਸਾਰੇ ਇਨ੍ਹਾਂ ਪੰਖਾਂ ਦੀ ਸਹਾਇਤਾ ਨਾਲ ਉੱਡ ਨਹੀਂ ਪਾਉਂਦੇ ਹੋਣਗੇ ਪਰ ਬਾਅਦ ਵਿੱਚ ਪੰਛੀਆਂ ਨੇ ਪੰਖਾਂ ਨਾਲ ਉੱਡਣਾ ਸਿੱਖ ਲਿਆ ਹੋਵੇਗਾ । ਇਸ ਲਈ ਪੰਛੀਆਂ ਨੂੰ ਡਾਇਨੋਸੋਰ ਨਾਲ ਸੰਬੰਧਿਤ ਮੰਨ ਲਿਆ ਜਾਂਦਾ ਹੈ ।

PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 9.
ਅਨੁਵੰਸ਼ਿਕਤਾ ਕੀ ਹੈ ?
ਉੱਤਰ-
ਅਨੁਵੰਸ਼ਿਕਤਾ – ਸਾਰੇ ਜੀਵ ਧਾਰੀਆਂ ਵਿਚ ਕੁਝ ਅਜਿਹੇ ਲੱਛਣ ਹੁੰਦੇ ਹਨ ਜੋ ਉਨ੍ਹਾਂ ਨੂੰ ਆਪਣੇ ਤੋਂ ਪਹਿਲੀਆਂ ਪੀੜ੍ਹੀਆਂ ਤੋਂ ਪ੍ਰਾਪਤ ਹੁੰਦੇ ਹਨ । ਇਹ ਗੁਣ ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਵਿਚ ਜਾਂਦੇ ਹਨ । ਇਕ ਜੀਵ ਤੋਂ ਦੂਸਰੇ ਜੀਵ ਵਿਚ ਪੀੜ੍ਹੀ ਦਰ ਪੀੜ੍ਹੀ ਲੱਛਣਾਂ ਦਾ ਅੱਗੇ ਜਾਣਾ ਅਨੁਵੰਸ਼ਿਕਤਾ ਕਹਾਉਂਦਾ ਹੈ ।

ਪ੍ਰਸ਼ਨ 10.
ਲਿੰਗ ਗੁਣ ਸੂਤਰ ਕੀ ਹੈ ?
ਉੱਤਰ-
ਲਿੰਗ ਗੁਣ-ਸੂਤਰ – ਮਨੁੱਖਾਂ ਵਿਚ ਕੁੱਲ 23 ਜੋੜੇ ਗੁਣ ਸੂਤਰ ਹੁੰਦੇ ਹਨ ਜਿਨ੍ਹਾਂ ਵਿੱਚ ਅੰਤਿਮ ਤੇਈਵਾਂ (23ਵਾਂ) ਜੋੜਾ ਲਿੰਗ-ਗੁਣ ਸੂਤਰ (Sex chromosome) ਕਹਾਉਂਦਾ ਹੈ । ਇਸ ਕਾਰਨ ਕੋਈ ਮਾਨਵ ਨਰ ਜਾਂ ਮਾਦਾ ਦੇ ਰੂਪ ਵਿਚ ਜਨਮ ਲੈਂਦਾ ਹੈ । ਨਰ ਵਿਚ ‘XY’ ਲਿੰਗ ਗੁਣ-ਸੁਤਰ ਹੁੰਦੇ ਹਨ ਪਰ ਮਾਦਾ ਵਿਚ ‘XX’ ਲਿੰਗ ਗੁਣ-ਸੂਤਰ ਹੁੰਦੇ ਹਨ ।

ਪ੍ਰਸ਼ਨ 11.
ਸਮਜਾਤ ਅੰਗ (homologous organs) ਨੂੰ ਉਦਾਹਰਨ ਸਹਿਤ ਸਪੱਸ਼ਟ ਕਰੋ ।
ਉੱਤਰ-
ਸਮਜਾਤ ਅੰਗ – ਜੀਵ ਜੰਤੂਆਂ ਦੇ ਉਹ ਅੰਗ, ਜਿਨ੍ਹਾਂ ਦੀ ਉਤਪੱਤੀ ਅਤੇ ਮੂਲ ਸੰਰਚਨਾ ਵਿੱਚ ਸਮਾਨਤਾ ਹੁੰਦੀ ਹੈ ਪਰ ਸਮੇਂ, ਹਾਲਤ ਅਤੇ ਕਾਰਜ ਦੇ ਕਾਰਨ ਉਨ੍ਹਾਂ ਦੀ ਬਾਹਰੀ ਰਚਨਾ ਵਿਚ ਅੰਤਰ ਆ ਜਾਂਦਾ ਹੈ, ਉਨ੍ਹਾਂ ਨੂੰ ਸਮਜਾਤ ਅੰਗ ਕਹਿੰਦੇ ਹਨ ।

ਉਦਾਹਰਨ – ਪੰਛੀ ਦੇ ਪੰਖ, ਡੱਡ ਦੀਆਂ ਲੱਤਾਂ, ਸੀਲ ਦੇ ਫਲੀਪਰ, ਚਮਗਿੱਦੜ ਦੇ ਪੰਖ, ਘੋੜੇ ਦੀਆਂ ਅਗਲੀਆਂ ਲੱਤਾਂ ਅਤੇ ਮਨੁੱਖ ਦੀ ਬਾਜੂ ਦੀ ਉਤਪੱਤੀ ਅਤੇ ਸੰਰਚਨਾ ਸਮਾਨ ਹੈ ਪਰ ਇਨ੍ਹਾਂ ਦੇ ਕਾਰਜਾਂ ਵਿੱਚ ਅੰਤਰ ਹੈ । ਇਹ ਇਸ ਗੱਲ ਨੂੰ ਪ੍ਰਮਾਣਿਤ ਕਰਦੇ ਹਨ ਕਿ ਕਦੇ ਸਾਡੇ ਪੂਰਵਜ ਇਕੋ ਜਿਹੇ ਸਨ | ਹਾਲਤਾਂ ਅਤੇ ਸਮੇਂ ਨੇ ਉਨ੍ਹਾਂ ਵਿੱਚ ਪਰਿਵਰਤਨ ਕੀਤੇ ਹਨ ।
PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 4

ਪ੍ਰਸ਼ਨ 12.
ਸਮਰੂਪ ਅੰਗ ਕੀ ਹੁੰਦੇ ਹਨ ? ਉਦਾਹਰਨ ਸਹਿਤ ਸਪੱਸ਼ਟ ਕਰੋ ।
ਉੱਤਰ-
ਸਮਰੂਪ ਅੰਗ – ਸਮਰੂਪ ਅੰਗਾਂ ਵਿੱਚ ਕਾਰਜ ਦੀ ਸਮਾਨਤਾ ਹੁੰਦੀ ਹੈ ਪਰ ਉਨ੍ਹਾਂ ਦੀ ਉਤਪੱਤੀ ਅਤੇ ਮੂਲ ਸੰਰਚਨਾ ਵਿਚ ਅੰਤਰ ਹੁੰਦਾ ਹੈ ਕੀੜੇ, ਪੰਛੀ ਅਤੇ ਚਮਗਿੱਦੜ ਸਾਰੇ ਪੰਖਾਂ ਦੀ ਵਰਤੋਂ ਉੱਡਣ ਲਈ ਕਰਦੇ ਹਨ ਪਰ ਉਨ੍ਹਾਂ ਦੀ ਉਤਪੱਤੀ ਵੱਖ-ਵੱਖ ਢੰਗ ਨਾਲ ਹੋਈ ਹੈ ।
PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 5

ਪ੍ਰਸ਼ਨ 13.
ਸਮਜਾਤ ਅੰਗਾਂ ਅਤੇ ਸਮਰੂਪ ਅੰਗਾਂ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-

ਸਮਜਾਤ ਅੰਗ ਸਮਰੂਪ ਅੰਗ
(1) ਇਨ੍ਹਾਂ ਅੰਗਾਂ ਦੀ ਮੂਲ ਰਚਨਾ ਅਤੇ ਉਤਪੱਤੀ ਇਕ ਸਮਾਨ ਹੁੰਦੀ ਹੈ । (1) ਇਨ੍ਹਾਂ ਅੰਗ ਦੀ ਮੂਲ ਰਚਨਾ ਅਤੇ ਉਤਪੱਤੀ ਇੱਕ ਸਮਾਨ ਨਹੀਂ ਹੁੰਦੀ ।
(2) ਇਨ੍ਹਾਂ ਦੇ ਕਾਰਜ ਸਮਾਨ ਨਹੀਂ ਹੁੰਦੇ ਹਨ ।
ਉਦਾਹਰਨ-1. ਪੰਛੀਆਂ ਦੇ ਪੰਖ ਅਤੇ ਡੱਡੂ ਦੇ ਅਗਲੇ ਪੈਰ ।2. ਮਨੁੱਖ ਦੀਆਂ ਬਾਹਾਂ ਅਤੇ ਘੋੜੇ ਦੀਆਂ ਅਗਲੀਆਂ ਲੱਤਾਂ ।
(2) ਇਨ੍ਹਾਂ ਦੇ ਕਾਰਜ ਸਮਾਨ ਹੁੰਦੇ ਹਨ ।
ਉਦਾਹਰਨ-1. ਪੰਛੀ ਅਤੇ ਚਮਗਿੱਦੜ ਦੇ ਪੰਖ ।2. ਪੰਛੀਆਂ ਅਤੇ ਕੀਟਾਂ ਦੇ ਪੰਖ ।

ਪ੍ਰਸ਼ਨ 14.
ਮੈਂਡਲ ਦੇ ਅਨੁਵੰਸ਼ਿਕਤਾ ਦੇ ਪ੍ਰਬਲਤਾ ਦੇ ਨਿਯਮ ਦੀ ਵਿਆਖਿਆ ਕਰੋ ।
ਉੱਤਰ-
ਮੈਂਡਲ ਪ੍ਰਬਲਤਾ ਦਾ ਨਿਯਮ – ਜਦੋਂ ਪੌਦਿਆਂ ਦੇ ਵਿਪਰੀਤ ਲੱਛਣਾਂ ਦੇ ਵਿਚਕਾਰ ਸੰਕਰਨ ਕਰਵਾਇਆ ਜਾਂਦਾ ਹੈ ਜੋ ਉਨ੍ਹਾਂ ਦੀ ਸੰਪਤੀ ਜਾਂ ਸੰਤਾਨ ਵਿੱਚ ਉਨ੍ਹਾਂ ਲੱਛਣਾਂ ਵਿਚੋਂ ਇੱਕ ਲੱਛਣ ਹੀ ‘ਪ੍ਰਭਾਵੀ’ ਰਹਿੰਦਾ ਹੈ ਜਦੋਂ ਕਿ ਵਿਪਰੀਤ ਲੱਛਣ ‘ਅਪ੍ਰਭਾਵੀਂ’ ਰਹਿੰਦਾ ਹੈ । ਪ੍ਰਭਾਵੀ ਲੱਛਣ ਸੰਤਾਨ ਵਿੱਚ ਦਿਖਾਈ ਦਿੰਦਾ ਹੈ ਜਦੋਂ ਕਿ ਅਪ੍ਰਭਾਵੀ ਲੱਛਣ ਮੌਜੂਦ ਹੁੰਦੇ ਹੋਏ ਵੀ ਦਿਖਾਈ ਨਹੀਂ ਦਿੰਦੇ ।
PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 6
ਮੈਂਡਲ ਦੁਆਰਾ ਕੀਤੇ ਗਏ ਮਟਰਾਂ ਦੇ ਪ੍ਰਯੋਗ ਵਿੱਚ ਪਹਿਲੀ ਪੀੜ੍ਹੀ ਵਿੱਚ ਸਾਰੇ ਪੌਦੇ ਸ਼ੁੱਧ ਲੰਬੇ ਸਨ ਪਰ ਦੂਸਰੀ ਪੀੜ੍ਹੀ ਵਿੱਚ ਇਕ ਸ਼ੁੱਧ ਲੰਬਾ ਪੌਦਾ, ਦੋ ਸੰਕਰੇ ਲੰਬੇ ਅਤੇ ਇੱਕ ਸ਼ੁੱਧ ਬੌਨਾ ਪੈਂਦਾ ਸੀ ।

PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 15.
ਮੈਂਡਲ ਦੇ ਮਟਰ ਦੇ ਪੌਦਿਆਂ ਤੇ ਪ੍ਰਯੋਗ ਨਾਲ ਕੀ ਨਤੀਜੇ ਨਿਕਲੇ ?
ਉੱਤਰ-
ਮੈਂਡਲ ਦੇ ਮਟਰ ਦੇ ਪੌਦਿਆਂ ਤੇ ਕੀਤੇ ਪ੍ਰਯੋਗ ਨਾਲ ਹੇਠ ਲਿਖੇ ਪਰਿਣਾਮ ਨਿਕਲੇ-

  1. ਪੌਦਿਆਂ ਵਿਚ ਲੱਛਣ ਕੁਝ ਇਕਾਈਆਂ ਦੁਆਰਾ ਨਿਯੰਤਰਿਤ ਹੁੰਦੇ ਹਨ । ਉਨ੍ਹਾਂ ਨੂੰ ਕਾਰਕ ਕਿਹਾ ਜਾਂਦਾ ਹੈ । ਹਰ ਲੱਛਣ ਦੇ ਲਈ ਯੁਗਮਕ ਵਿਚ ਇੱਕ ਕਾਰਕ ਹੁੰਦਾ ਹੈ ; ਜਿਵੇਂ-ਲੰਬਾਈ, ਫੁੱਲ ਦਾ ਰੰਗ ।
  2. ਇੱਕ ਲੱਛਣ ਨੂੰ ਦੋ ਕਾਰਕਾਂ ਦੁਆਰਾ ਹੀ ਵਿਅਕਤ ਕੀਤਾ ਜਾਂਦਾ ਹੈ, ਜਿਵੇਂ TT ਜਾਂ tt.

ਪ੍ਰਸ਼ਨ 16.
ਯੁਗਮਤਾਂ ਦੀ ਸ਼ੁੱਧਤਾ ਦਾ ਨਿਯਮ ਕੀ ਹੈ ?
ਉੱਤਰ-
ਗੁਣ ਸੂਤਰਾਂ ਤੇ ਜੀਨ ਹਮੇਸ਼ਾ ਜੋੜੇ ਵਿੱਚ ਮੌਜੂਦ ਹੁੰਦੇ ਹਨ , ਜਿਵੇਂ TT ਜਾਂ tt । ਯੁਗਮ ਵਿਚ ਇਹ ਜੀਨ ਇਕ ਗੁਣ ਦੇ ਲਈ ਬਿਲਕੁਲ ਸ਼ੁੱਧ ਹੁੰਦਾ ਹੈ | ਯੁਗਮਕ ਸੰਯੋਗ ਦੇ ਬਾਅਦ ਯੁਗਮਨਜ਼ ਵਿੱਚ ਇੱਕ ਜੀਨ ਪਿਤਾ ਤੋਂ ਅਤੇ ਇਕ ਜੀਨ ਮਾਤਾ ਤੋਂ ਇਕ ਹੀ ਗੁਣ ਵਾਲੇ ਸਮਾਨ ਜੀਨ ਇਕੱਠੇ ਹੋ ਜਾਂਦੇ ਹਨ ਅਤੇ ਇਹ ਦੋਵੇਂ ਜੀਨ ਇੱਕ ਲੱਛਣ ਦੇ ਲਈ ਉੱਤਰਦਾਈ ਹੁੰਦੇ ਹਨ । ਇਸ ਨਿਯਮ ਨੂੰ ਯੁਗਮਤਾਂ ਦੀ ਸ਼ੁੱਧਤਾ ਦਾ ਨਿਯਮ ਕਹਿੰਦੇ ਹਨ ।

ਪ੍ਰਸ਼ਨ 17.
ਜੀਨ ਕਿੱਥੇ ਮੌਜੂਦ ਹੁੰਦੇ ਹਨ ? ਇਨ੍ਹਾਂ ਦੀ ਰਸਾਇਣਿਕ ਪ੍ਰਕਿਰਤੀ ਕੀ ਹੈ ?
ਉੱਤਰ-
ਜੀਨ ਗੁਣ ਸੂਤਰਾਂ ਤੇ ਸਥਿਤ ਹੁੰਦੇ ਹਨ । ਨਿਉਕਲਿਓਟਾਈਡਸ ਦਾ ਵਿਸ਼ਿਸ਼ਟ ਕੂਮ ਇਸਦੀ ਕਿਰਿਆਤਮਕ ਵਿਸ਼ਿਸ਼ਤਾ ਨੂੰ ਨਿਰਧਾਰਿਤ ਕਰਦਾ ਹੈ । ਜੀਨ ਨੂੰ ਕਿਸੇ ਵਿਸ਼ੇਸ਼ ਐਂਜ਼ਾਈਮ ਨਾਲ ਕੱਟਿਆ ਜਾ ਸਕਦਾ ਹੈ ਅਤੇ ਉਸ ਨੂੰ ਕਿਸੇ ਹੋਰ ਜੀਵ ਦੇ ਜੀਨ ਦੇ ਨਾਲ ਜੋੜਿਆ ਜਾ ਸਕਦਾ ਹੈ ।

ਪ੍ਰਸ਼ਨ 18.
ਲਿੰਗੀ ਗੁਣ ਸੂਤਰਾਂ ਅਤੇ ਅਲਿੰਗੀ ਗੁਣ ਸੂਤਰਾਂ ਵਿੱਚ ਅੰਤਰ ਲਿਖੋ ।
ਉੱਤਰ-

ਲਿੰਗੀ ਗੁਣ ਸੂਤਰ ਅਲਿੰਗੀ ਗੁਣ ਸੂਤਰ
(1) ਇਹ ਲਿੰਗ ਨਿਰਧਾਰਨ ਨਾਲ ਸੰਬੰਧਿਤ ਹੁੰਦੇ ਹਨ । (1) ਇਹ ਲਿੰਗ ਨਿਰਧਾਰਨ ਨਾਲ ਸੰਬੰਧਿਤ ਨਹੀਂ ਹੁੰਦੇ ।
(2) ਮਨੁੱਖ ਵਿਚ ਸਿਰਫ਼ ਦੋ ਲਿੰਗ ਗੁਣ ਸੂਤਰ ‘X’ ਅਤੇ ‘Y’ ਹੁੰਦੇ ਹਨ । (2) ਮਨੁੱਖ ਵਿਚ 44 ਅਲਿੰਗੀ ਗੁਣ ਸੂਤਰ ਹੁੰਦੇ ਹਨ ।
(3) ਮਨੁੱਖੀ ਨਰ ਵਿਚ ‘XY’ ਅਤੇ ਮਨੁੱਖੀ ਮਾਦਾ ਵਿਚ ‘XX’ ਲਿੰਗ ਗੁਣ ਸੂਤਰ ਹੁੰਦੇ ਹਨ । (3) ਇਨ੍ਹਾਂ ਗੁਣ ਸੂਤਰਾਂ ਨੂੰ 1 ਤੋਂ 22 ਤੱਕ ਗਿਣਿਆ ਜਾਂਦਾ ਹੈ ।

ਪ੍ਰਸ਼ਨ 19.
ਭਿੰਨਤਾਵਾਂ ਦੇ ਪੈਦਾ ਹੋਣ ਨਾਲ ਕਿਸੇ ਸਪੀਸਿਜ਼ ਦੀ ਹੋਂਦ ਕਿਵੇਂ ਵੱਧ ਜਾਂਦੀ ਹੈ ?
ਉੱਤਰ-
ਲਾਭਕਾਰੀ ਭਿੰਨਤਾਵਾਂ ਪ੍ਰਾਣੀ ਨੂੰ ਵਾਤਾਵਰਨ ਦੀਆਂ ਜ਼ਰੂਰਤਾਂ ਦੇ ਅਨੁਕੂਲ ਬਣਾਉਂਦੀਆਂ ਹਨ ਜੋ ਉਸ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪਹੁੰਚਾਉਂਦੀਆਂ ਹਨ । ਅਜਿਹਾ ਹੋਣ ਕਾਰਨ ਜੀਵਨ ਦੀ ਉਸ ਸਪੀਸਿਜ਼ ਵਿੱਚ ਵਾਧਾ ਹੁੰਦਾ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਮਾਨਵ ਨਰ ਅਤੇ ਮਾਦਾ ਵਿਚ ਕਿੰਨੇ ਜੋੜੇ ਗੁਣ ਸੂਤਰ ਹੁੰਦੇ ਹਨ ?
ਉੱਤਰ-
23 ਜੋੜੇ ਗੁਣ ਸੂਤਰ ।

PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 2.
ਇਸਤਰੀਆਂ ਵਿਚ ਕਿਹੜਾ ਲਿੰਗ ਗੁਣ ਸੂਤਰ ਹੁੰਦਾ ਹੈ ?
ਉੱਤਰ-
‘XX’ ਗੁਣ ਸੂਤਰ ।

ਪ੍ਰਸ਼ਨ 3.
ਪੁਰਸ਼ਾਂ ਵਿੱਚ ਕਿਹੜਾ ਲਿੰਗ ਗੁਣ ਸੂਤਰ ਹੁੰਦਾ ਹੈ ?
ਉੱਤਰ-
‘XY’ ਗੁਣ ਸੂਤਰ ।

ਪ੍ਰਸ਼ਨ 4.
ਬੱਚੇ ਦੇ ਲਿੰਗ ਦਾ ਨਿਰਧਾਰਨ ਕਿਸਦੇ ਗੁਣ ਸੂਤਰ ਤੇ ਨਿਰਭਰ ਕਰਦਾ ਹੈ ?
ਉੱਤਰ-
ਪਿਤਾ ਦੇ ‘Y’ ਗੁਣ ਸੂਤਰ ਤੇ ।

ਪ੍ਰਸ਼ਨ 5.
ਡਾਰਵਿਨ ਨੇ ਕਿਸ ਸਿਧਾਂਤ ਦੀ ਪਰਿਕਲਪਨਾ ਕੀਤੀ ਸੀ ?
ਉੱਤਰ-
ਕੁਦਰਤੀ ਵਰਣ ਦੁਆਰਾ ਜੀਵ-ਵਿਕਾਸ ।

ਪ੍ਰਸ਼ਨ 6.
ਪਥਰਾਟ (Fossil) ਕੀ ਹੁੰਦੇ ਹਨ ?
ਉੱਤਰ-
ਪਥਰਾਟ-ਜੀਵਾਂ ਦੇ ਚੱਟਾਨ ਵਿਚ ਪਰਿਖਿਅਤ ਅਵਸ਼ੇਸ਼ ਪਥਰਾਟ (Fossils) ਕਹਾਉਂਦੇ ਹਨ ।

ਪ੍ਰਸ਼ਨ 7.
ਅਨੁਵੰਸ਼ਿਕਤਾ ਕਿਸਨੂੰ ਕਹਿੰਦੇ ਹਨ ?
ਉੱਤਰ-
ਪਾਣੀਆਂ ਵਿੱਚ ਪੀੜ੍ਹੀ-ਦਰ-ਪੀੜ੍ਹੀ ਚੱਲਣ ਵਾਲੇ ਪੂਰਵਜਾਂ ਦੇ ਲੱਛਣ ਅਤੇ ਗੁਣਾਂ ਨੂੰ ਅਨੁਵੰਸ਼ਿਕਤਾ ਕਹਿੰਦੇ ਹਨ ।

PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 8.
ਵਿਭਿੰਨਤਾ ਕਿਸਨੂੰ ਕਹਿੰਦੇ ਹਨ ?
ਉੱਤਰ-
ਸਮਾਨ ਮਾਤਾ-ਪਿਤਾ ਅਤੇ ਸਮਾਨ ਜਾਤੀ ਹੋਣ ਤੇ ਵੀ ਸੰਤਾਨਾਂ ਵਿੱਚ ਰੰਗ-ਰੂਪ, ਬੁੱਧੀਮਤਾ ਕੱਦ ਆਦਿ ਵਿਚ ਅੰਤਰ ਪਾਇਆ ਜਾਂਦਾ ਹੈ ਇਸਨੂੰ ਵਿਭਿੰਨਤਾ ਕਹਿੰਦੇ ਹਨ ।

ਪ੍ਰਸ਼ਨ 9.
ਮਨੁੱਖੀ ਸਰੀਰ ਵਿਚ ਲਗਭਗ ਕਿੰਨੇ ਜੀਨ ਹੁੰਦੇ ਹਨ ?
ਉੱਤਰ-
30000 ਤੋਂ 40000 ਤੱਕ ।

ਪ੍ਰਸ਼ਨ 10.
ਜੀਨ ਕਿੱਥੇ ਮੌਜੂਦ ਹੁੰਦੇ ਹਨ ?
ਉੱਤਰ-
ਜੀਨ ਗੁਣ ਸੂਤਰਾਂ ਤੇ ਨਿਸਚਿਤ ਸਥਾਨ ਤੇ ਮੌਜੂਦ ਹੁੰਦੇ ਹਨ ।

ਪ੍ਰਸ਼ਨ 11.
‘AIDS’ ਦਾ ਵਿਸ਼ਾਣੂ HIV ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਰੇਟਰੋ ਵਾਇਰਸ ।

ਪ੍ਰਸ਼ਨ 12.
ਜੀਨ ਦਾ ਕੀ ਕਾਰਜ ਹੁੰਦਾ ਹੈ ?
ਉੱਤਰ-
ਅਨੁਵੰਸ਼ਿਕ ਲੱਛਣਾਂ ਦਾ ਨਿਰਧਾਰਨ, ਨਿਯੰਤਰਨ ਅਤੇ ਵਹਿਣ ।

ਪ੍ਰਸ਼ਨ 13.
DNA ਅਤੇ RNA ਦਾ ਪੂਰਾ ਨਾਂ ਲਿਖੋ ।
ਉੱਤਰ-
DNA – ਡੀ-ਆਕਸੀਰਿਬੋ ਨਿਊਕਲੀਕ ਐਸਿਡ ।
RNA – ਰਿਬੋ ਨਿਊਕਲਿਕ ਐਸਿਡ ।

PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 14.
ਆਟੋਮਸ ਕਿਸਨੂੰ ਕਹਿੰਦੇ ਹਨ ?
ਉੱਤਰ-
ਮਨੁੱਖਾਂ ਵਿੱਚ 23 ਜੋੜੇ ਗੁਣ ਸੂਤਰ ਹੁੰਦੇ ਹਨ । ਲਿੰਗ ਗੁਣ ਸੂਤਰਾਂ ਦਾ ਜੋੜਾ 23ਵਾਂ ਹੁੰਦਾ ਹੈ । ਬਾਕੀ 22 ਜੋੜੇ ਆਟੋਸੋਮਸ ਕਹਾਉਂਦੇ ਹਨ ।

ਪ੍ਰਸ਼ਨ 15.
ਸਮਜਾਤ ਅੰਗ ਕੀ ਹਨ ?
ਉੱਤਰ-
ਸਮਜਾਤ ਅੰਗ-ਉਹ ਅੰਗ ਜਿਨ੍ਹਾਂ ਦੀ ਉਤਪੱਤੀ ਅਤੇ ਮੂਲ ਰਚਨਾ ਹੋਵੇ ਪਰ ਉਨ੍ਹਾਂ ਦੇ ਕਾਰਜ ਭਿੰਨ ਹੋਣ ।

ਪ੍ਰਸ਼ਨ 16.
ਸਮਰੂਪ ਅੰਗ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਅੰਗ ਜਿਨ੍ਹਾਂ ਦੇ ਕਾਰਜਾਂ ਵਿਚ ਸਮਾਨਤਾ ਹੋਵੇ ਪਰ ਉਨ੍ਹਾਂ ਦੀ ਉਤਪੱਤੀ ਅਤੇ ਮੁਲ ਰਚਨਾ ਭਿੰਨ ਹੋਵੇ ।

ਪ੍ਰਸ਼ਨ 17.
ਮਨੁੱਖੀ ਸਰੀਰ ਵਿਚ ਕਿਹੜੇ-ਕਿਹੜੇ ਅਵਸ਼ੇਸ਼ੀ ਅੰਗ ਹਨ ?
ਉੱਤਰ-
ਕੰਨ ਪਾਲੀ ਦੀਆਂ ਪੇਸ਼ੀਆਂ, ਕ੍ਰਿਮੀ ਰੂਪ ਪਰਿਸ਼ੇਸ਼ਿਕਾ, ਪੂੰਛ ਕਸ਼ੇਰੁਕ, ਨਿਮੇਸ਼ਕ ਪੱਟਲ ।

ਪ੍ਰਸ਼ਨ 18.
ਬਾਇਓਜੈਨੇਟਿਕ ਨਿਯਮ ਲਿਖੋ ।
ਉੱਤਰ-
ਜੀਵ-ਜੰਤੁ ਭਰੁਣ-ਵਿਕਾਸ ਦੇ ਸਮੇਂ ਆਪਣੇ ਪੁਰਵਜਾਂ ਦੇ ਜਾਤੀ ਵਿਕਾਸ ਦੀ ਉਤਰੋਤਰ ਅਵਸਥਾਵਾਂ ਨੂੰ ਪ੍ਰਕਟ ਕਰਦਾ ਹੈ । ਇਸ ਨਿਯਮ ਨੂੰ ‘ਵਿਅਕਤੀ ਵਿੱਤ ਵਿਚ ਜਾਤੀਵਿੱਤ ਦੀ ਪੁਨਰਵਿਤੀ’ (Ontogeny repeats phylogeny) ਵੀ ਕਹਿੰਦੇ ਹਨ ।

ਪ੍ਰਸ਼ਨ 19,
ਅਨੁਵੰਸ਼ਿਕੀ ਇੰਜੀਨੀਅਰਿੰਗ ਵਿੱਚ ਕਿਹੜੀ ਕਿਰਿਆ ਕੀਤੀ ਜਾਂਦੀ ਹੈ ?
ਉੱਤਰ-
DNA ਜਾਂ ਜੀਨ ਦੇ ਇੱਕ ਟੁਕੜੇ ਨੂੰ ਕੱਟ ਕੇ ਕਿਸੇ ਦੂਸਰੇ ਜੀਵਧਾਰੀ ਦੇ DNA ਦੇ ਨਾਲ ਵਿਸ਼ਿਸ਼ਟ ਐਂਜ਼ਾਈਮ ਦੀ ਸਹਾਇਤਾ ਨਾਲ ਜੋੜਨ ਦੀ ਕਿਰਿਆ ਅਨੁਵੰਸ਼ਿਕ ਇੰਜੀਨੀਅਰੀ ਵਿੱਚ ਕੀਤੀ ਜਾਂਦੀ ਹੈ ।

PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 20.
‘ਫਾਸਿਲ ਡੇਟਿੰਗ’ ਕਿਸਨੂੰ ਕਹਿੰਦੇ ਹਨ ?
ਉੱਤਰ-
ਜਿਸ ਵਿੱਚ ਪਥਰਾਟ ਵਿੱਚ ਪਾਏ ਜਾਣ ਵਾਲੇ ਕਿਸੇ ਇੱਕ ਤੱਤ ਦੇ ਵਿਭਿੰਨ ਸਮਸਥਾਨਿਕਾਂ ਦੇ ਅਨੁਪਾਤ ਦੇ ਆਧਾਰ ਤੇ ਪਥਰਾਟ ਦਾ ਸਮਾਂ ਨਿਰਧਾਰਿਤ ਕੀਤਾ ਜਾਂਦਾ ਹੈ । ਉਸਨੂੰ ਫਾਂਸਿਲ ਡੇਟਿੰਗ ਕਹਿੰਦੇ ਹਨ ।

ਪ੍ਰਸ਼ਨ 21.
ਪ੍ਰਭਾਵੀ ਲੱਛਣ ਕੀ ਹੁੰਦੇ ਹਨ ?
ਉੱਤਰ-
ਪ੍ਰਭਾਵੀ ਲੱਛਣ – ਜੀਵਾਂ ਦੇ ਉਹ ਲੱਛਣ ਜੋ ਵਿਖ਼ਮ ਅਵਸਥਾਵਾਂ ਵਿਚ ਖ਼ੁਦ ਨੂੰ ਪ੍ਰਗਟ ਕਰਦੇ ਹਨ, ਉਨ੍ਹਾਂ ਨੂੰ ਪ੍ਰਭਾਵੀ ਲੱਛਣ ਕਹਿੰਦੇ ਹਨ ।

ਪ੍ਰਸ਼ਨ 22.
ਚਿੱਤਰ ਵਿਚ ਦਸਰਾਏ ਗਏ ਅੰਗ ਕਿਸ ਕਿਸਮ ਦੇ ਅੰਗਾਂ ਨੂੰ ਦਰਸਾਉਂਦੇ ਹਨ ? (ਮਾਂਡਲ ਪੇਪਰ)

ਉੱਤਰ-
ਸਮਜਾਤ ਅੰਗ ।

ਪ੍ਰਸ਼ਨ 23.
ਹੇਠਾਂ ਦਿੱਤੇ ਚਿੱਤਰ ਵਿੱਚ ਜੀਵ-ਵਿਕਾਸ ਦੇ ਪੱਖ ਤੋਂ ਕਿਸ ਤਰ੍ਹਾਂ ਦੇ ਅੰਗ ਦਰਸਾਏ ਗਏ ਹਨ ?
PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 5
ਉੱਤਰ-
ਇਹ ਸਮਰੂਪ ਅੰਗ ਹਨ । ਕਿਉਂਕਿ ਇਨ੍ਹਾਂ ਅੰਗਾਂ ਦੇ ਕਾਰਜ ਵਿੱਚ ਤਾਂ ਸਮਾਨਤਾ ਹੈ ਪਰ ਉਤਪੱਤੀ ਅਤੇ ਮੂਲ ਰਚਨਾ ਵਿੱਚ ਅੰਤਰ ਹੁੰਦਾ ਹੈ ।

ਪ੍ਰਸ਼ਨ 24.
ਹੇਠਾਂ ਦਿੱਤੇ ਹੋਏ ਚਿੱਤਰ ਵਿੱਚ
(ੳ) ਅਤੇ
(ਅ) ਦਾ ਲਿੰਗ ਦੱਸੋ ।
PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 7
ਉੱਤਰ-
(ਉ)-ਮਾਦਾ
(ਅ)-ਨਰ ।

ਵਸਤੁਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਮੈਂਡਲ ਦੇ ਇੱਕ ਪ੍ਰਯੋਗ ਵਿੱਚ ਲੰਬੇ ਮਟਰ ਦੇ ਪੌਦੇ ਜਿਨ੍ਹਾਂ ਦੇ ਬੈਂਗਣੀ ਫੁੱਲ ਸਨ, ਦਾ ਸੰਕਰਣ ਬੌਣੇ ਪੌਦਿਆਂ ਜਿਨ੍ਹਾਂ ਦੇ ਸਫੈਦ ਫੁੱਲ ਸਨ, ਨਾਲ ਕਰਾਇਆ ਗਿਆ । ਇਨ੍ਹਾਂ ਦੀ ਸੰਤਾਨ ਦੇ ਸਾਰੇ ਪੌਦਿਆਂ ਵਿੱਚ ਫੁੱਲ ਬੈਂਗਣੀ ਰੰਗ ਦੇ ਸਨ । ਪਰ ਉਨ੍ਹਾਂ ਵਿਚੋਂ ਲਗਭਗ ਅੱਧੇ ਬੌਣੇ ਸਨ । ਇਸ ਤੋਂ ਕਿਹਾ ਜਾ ਸਕਦਾ ਹੈ ਲੰਬੇ ਜਨਕ ਪੌਦਿਆਂ ਦੀ ਅਨੁਵੰਸ਼ਿਕ ਰਚਨਾ ਨਿਮਨ ਸੀ-
(a) TTWW
(b) TTww
(c) TtWW
(4) TtWw
ਉੱਤਰ-
(c) TtWW.

PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 2.
ਸਮਜਾਤ ਅੰਗਾਂ ਦਾ ਉਦਾਹਰਨ ਹੈ :
(a) ਸਾਡਾ ਹੱਥ ਅਤੇ ਕੁੱਤੇ ਦਾ ਅਗਲਾ ਪੈਰ
(b) ਸਾਡੇ ਦੰਦ ਅਤੇ ਹਾਥੀ ਦੇ ਦੰਦ
(c) ਆਲੂ ਅਤੇ ਘਾਹ ਦੀਆਂ ਤਿੜਾਂ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 3.
ਵਿਕਾਸ ਦ੍ਰਿਸ਼ਟੀਕੋਣ ਤੋਂ ਸਾਡੀ ਕਿਸ ਨਾਲ ਵਧੇਰੇ ਸਮਾਨਤਾ ਹੈ-
(a) ਚੀਨ ਦੇ ਵਿਦਿਆਰਥੀ
(b) ਚਿਮਪੈਂਜੀ
(c) ਮੱਕੜੀ
(d) ਬੈਕਟੀਰੀਆ ।
ਉੱਤਰ-
(a) ਚੀਨ ਦੇ ਵਿਦਿਆਰਥੀ ।

ਪ੍ਰਸ਼ਨ 4.
‘AB’ ਖੂਨ ਵਰਗ ਅਤੇ ‘O’ ਖੂਨ ਵਰਗ ਵਾਲੇ ਮਾਤਾ-ਪਿਤਾ ਦੀ ਸੰਤਾਨ ਹੋ ਸਕਦੀ ਹੈ ।
(a) ‘A’ ਖੂਨ ਵਰਗ ਵਾਲੀ
(b) ‘O’ ਖੁਨ ਵਰਗ ਵਾਲੀ
(c) ‘AB’ ਖੂਨ ਵਰਗ ਵਾਲੀ
(d) ‘A’ ਜਾਂ ‘B’ ਖ਼ੂਨ ਵਰਗ ਵਾਲੀ ।
ਉੱਤਰ-
(d) ‘A’ ਜਾਂ ‘B’ ਖੂਨ ਵਰਗ ਵਾਲੀ ।

ਪ੍ਰਸ਼ਨ 5.
ਅਵਸ਼ੇਸ਼ੀ ਅੰਗ ਦਾ ਉਦਾਹਰਨ ਨਹੀਂ ਹੈ-
(a) ਕੀਵੀ ਦੇ ਪੱਖ
(b) ਮਨੁੱਖ ਦੇ ਰਦਨਕ ਦੰਦ
(c) ਵੇਲ਼ ਦੇ ਪਾਦ
(d) ਸੱਪ ਦੀ ਸ਼੍ਰੇਣੀ ਮੇਖਲਾ ।
ਉੱਤਰ-
(c) ਵੇਲ਼ ਦੇ ਪਾਦ ।

ਪ੍ਰਸ਼ਨ 6.
ਸਮਜਾਤ ਅੰਗ ਦਾ ਉਦਾਹਰਨ ਨਹੀਂ ਹੈ-
(a) ਮਨੁੱਖ ਦੇ ਨਹੁੰ ਅਤੇ ਬਿੱਲੀ ਦੇ ਪੰਜੇ
(b) ਮਨੁੱਖ ਦੇ ਹੱਥ ਅਤੇ ਕੁੱਤੇ ਦੇ ਅਗਲੇ ਪੈਰ
(c) ਚਿੜੀ ਅਤੇ ਚਮਗਿੱਦੜ ਦੇ ਪੰਖ
(d) ਮਨੁੱਖ ਅਤੇ ਹਾਥੀ ਦੇ ਦੰਦ ।
ਉੱਤਰ-
(c) ਚਿੜੀ ਅਤੇ ਚਮਗਿੱਦੜ ਦੇ ਪੰਖ ।

ਪ੍ਰਸ਼ਨ 7.
ਕਿਹੜਾ ਇੱਕ ਟੈਸਟ ਕਾਸ ਨੂੰ ਦਰਸਾਉਂਦਾ ਹੈ ?
(a) TT × TT
(b) Tt × tt
(c) tt × tt
(d) Tt × Tt.
ਉੱਤਰ-
(b) Tt × tt.

ਪ੍ਰਸ਼ਨ 8.
ਕੋਈ ਲੜਕੀ ਆਪਣੇ ਪਿਤਾ ਤੋਂ ਕਿਸ ਗੁਣਸੂਤਰ ਨੂੰ ਪ੍ਰਾਪਤ ਕਰਦੀ ਹੈ ?
(a) X
(b) Y
(c) XY
(d) O.
ਉੱਤਰ-
(a) X.

PSEB 10th Class Science Important Questions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 9.
ਕੋਈ ਲੜਕਾ ਆਪਣੇ ਪਿਤਾ ਤੋਂ ਕਿਸ ਗੁਣਸੂਤਰ ਨੂੰ ਪ੍ਰਾਪਤ ਕਰਦਾ ਹੈ ?
(a) X
(b) Y
(c) XY
(d) O.
ਉੱਤਰ-
(b) Y.

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ

(i) ਦੋ ਜੀਵਾਂ ਦੇ ਅੰਗਾਂ ਦੀ ਰਚਨਾ ਸਮਾਨ ਪਰੰਤੂ ਕੰਮ ਵੱਖ-ਵੱਖ ਹੋਣ ਤਾਂ ਉਨ੍ਹਾਂ ਨੂੰ ……………… ਆਖਦੇ ਹਨ ।
ਉੱਤਰ-
ਸਮਜਾਤ

(ii) ਪ੍ਰਾਣੀਆਂ ਦੇ ਲੱਛਣਾਂ ਨੂੰ ……………… ਕੰਟਰੋਲ ਕਰਦੇ ਹਨ ।
ਉੱਤਰ-
ਜੀਨ

(iii) ਹਾਵੀ ਗੁਣ ਨੂੰ ……………… ਅਤੇ ਦੱਬੂ ਗੁਣ ਨੂੰ ……………… ਆਖਦੇ ਹਨ ।
ਉੱਤਰ-
ਪ੍ਰਭਾਵੀ, ਅਪ੍ਰਭਾਵੀ

(iv) ਬੱਚਿਆਂ ਦੇ ਲਿੰਗ ਦਾ ਨਿਰਧਾਰਨ ……………… ਦੇ ਗੁਣਸੂਤਰ ਤੇ ਨਿਰਭਰ ਕਰਦਾ ਹੈ ।
ਉੱਤਰ-
ਪਿਤਾ

(v) ਮੈਂਡਲ ਨੇ ਆਪਣੇ ਮੱਠ ਦੇ ਬਗੀਚੇ ਵਿੱਚ ਮਟਰ ਦੇ ਪੌਦਿਆਂ ਤੇ ਲਗਭਗ ……………… ਪ੍ਰਯੋਗ ਕੀਤੇ ।
ਉੱਤਰ-
10,000.

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

Punjab State Board PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ? Important Questions and Answers.

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਪੌਦਿਆਂ ਵਿੱਚ ਇਕ ਪ੍ਰਜਣਨ ਦਾ ਸੰਖੇਪ ਵਰਣਨ ਕਰੋ ।
ਉੱਤਰ-
ਪੌਦਿਆਂ ਵਿੱਚ ਕਾਇਕ ਪ੍ਰਜਣਨ ਮੁੱਖ ਰੂਪ ਵਿਚ ਦੋ ਤਰ੍ਹਾਂ ਨਾਲ ਹੁੰਦਾ ਹੈ-
(i) ਕੁਦਰਤੀ ਅਤੇ
(ii) ਬਨਾਵਟੀ ਕਾਇਕ ਪ੍ਰਜਣਨ ।

(i) ਕੁਦਰਤੀ ਕਾਇਕ ਪ੍ਰਜਣਨ-ਇਹ ਹੇਠ ਲਿਖੇ ਅਨੁਸਾਰ ਕਲਿਕਾ ਹਨ-

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 2
(ਉ) ਜੜ੍ਹਾਂ ਦੁਆਰਾ – ਕੁਝ ਪੌਦਿਆਂ ਦੀਆਂ ਜੜ੍ਹਾਂ, ਜਿਵੇਂ ਸ਼ਕਰਕੰਦੀ ਵਿਚ ਕਲਿਕਾਵਾਂ (ਅੱਖਾਂ) ਮੌਜੂਦ ਹੁੰਦੀਆਂ ਹਨ ! ਸ਼ਕਰਕੰਦੀ ਨੂੰ ਜ਼ਮੀਨ ਵਿਚ ਗੱਡ ਦੇਣ ਤੇ ਕਲਿਕਾਵਾਂ ਵਿਚ ਕੋਪਲ ਫੁਟਦੇ ਹਨ ਜਿਸ ਤੋਂ ਨਵਾਂ ਪੌਦਾ ਬਣਦਾ ਹੈ ।

(ਅ) ਤਣਿਆਂ ਦੁਆਰਾ – ਕੁਝ ਤਣਿਆਂ ਤੇ ਵੀ ਅੱਖਾਂ ਜਾਂ ਕਲਿਕਾਵਾਂ ਮੌਜੂਦ ਹੁੰਦੀਆਂ ਹਨ , ਜਿਵੇਂ-ਆਲ, ਅਦਰਕ ਆਦਿ । ਇਨ੍ਹਾਂ ਨੂੰ ਵੀ ਜ਼ਮੀਨ ਵਿਚ ਬੀਜ ਦੇਣ ਤੇ ਕਲਿਕਾਵਾਂ ਵਿਚੋਂ ਕੋਪਲਾਂ ਫੁੱਟ ਪੈਂਦੀਆਂ ਹਨ ।

(ੲ) ਪੱਤਿਆਂ ਦੁਆਰਾ – ਬਾਇਓਫਿਲਮ, ਬਿਗੋਨੀਆ ਆਦਿ ਦੀਆਂ ਪੱਤੀਆਂ ਦੀ ਕਿਨਾਰੀ ਉੱਤੇ ਵਿਕਸਿਤ ਕਲੀਆਂ ਮਿੱਟੀ ਵਿਚ ਡਿੱਗ ਜਾਂਦੀਆਂ ਹਨ ਅਤੇ ਨਵੇਂ ਪੌਦਿਆਂ ਵਜੋਂ ਵਿਕਸਿਤ ਹੋ ਜਾਂਦੀਆਂ ਹਨ ।

(ii) ਬਨਾਵਟੀ ਕਾਇਕ ਪ੍ਰਜਣਨ – ਇਹ ਮੁੱਖ ਰੂਪ ਵਿਚ ਹੇਠ ਲਿਖੇ ਅਨੁਸਾਰ ਹੁੰਦਾ ਹੈ-
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 3
(ਉ) ਦਾਬ ਲਗਾਉਣਾ – ਕੁੱਝ ਪੌਦਿਆਂ ਦੀਆਂ ਟਹਿਣੀਆਂ ਨੂੰ ਝੁਕਾ ਕੇ ਭੂਮੀ ਦੇ ਅੰਦਰ ਮਿੱਟੀ ਵਿਚ ਦਬਾ ਦਿੱਤਾ ਜਾਂਦਾ ਹੈ । ਕੁੱਝ ਦਿਨਾਂ ਵਿਚ ਮਿੱਟੀ ਵਿਚ ਦੱਬੀ ਟਹਿਣੀ ਵਿਚੋਂ ਕੋਪਲਾਂ ਫੁੱਟ ਆਉਂਦੀਆਂ ਹਨ ।
ਉਦਾਹਰਨ-ਚਮੇਲੀ, ਅੰਗੁਰ ਆਦਿ ।

(ਅ) ਕਲਮ – ਗੁਲਾਬ, ਗੁੜਹਲ, ਚਮੇਲੀ ਆਦਿ ਦੀ ਅਜਿਹੀ ਸ਼ਾਖਾ ਕੱਟ ਲਈ ਜਾਂਦੀ ਹੈ । ਇਨ੍ਹਾਂ ਨੂੰ ਭੁਮੀ ਵਿਚ ਗੱਡ ਦੇਣ ਤੇ ਇਸ ਤੋਂ ਅਪਸਥਾਨਿਕ ਜੜਾਂ ਨਿਕਲ ਆਉਂਦੀਆਂ ਹਨ ਅਤੇ ਕਲਿਕਾਵਾਂ ਵਿਚੋਂ ਕੋਪਲਾਂ ਫੁੱਟ ਜਾਂਦੀਆਂ ਹਨ ।

(ੲ) ਪਿਉਂਦ ਲਾਉਣਾ – ਇਸ ਵਿਚ ਇਕ ਰੁੱਖ ਦੀ ਸ਼ਾਖਾ ਨੂੰ ਕੱਟ ਕੇ ਉਸ ਵਿਚ ‘T’ ਦੇ ਆਕਾਰ ਦਾ ਖਾਂਚਾ ਬਣਾ ਲਿਆ ਜਾਂਦਾ ਹੈ । ਇਸ ਨੂੰ ਸਟਾਕ (Stock) ਕਹਿੰਦੇ ਹਨ । ਹੁਣ ਉਸ ਜਾਤੀ ਦੇ ਦੂਸਰੇ ਰੁੱਖ ਦੀ ਟਹਿਣੀ ਨੂੰ ਕੱਟ ਕੇ ਸਟਾਕ ਦੇ ਖਾਂਚੇ ਦੇ ਅਨੁਰੂਪ ਖਾਂਚਾ ਬਣਾ ਲਿਆ ਜਾਂਦਾ ਹੈ, ਇਸਨੂੰ ਸਿਆਨ (Scion) ਕਹਿੰਦੇ ਹਨ । ਸਿਆਨ ਨੂੰ ਸਟਾਕ ਵਿਚ ਫਿਟ ਕਰ ਦਿੰਦੇ ਹਨ । ਖਾਂਚ ਦੇ ਚਾਰੋਂ ਪਾਸੇ ਮਿੱਟੀ ਲਗਾ ਕੇ ਬੰਨ੍ਹ ਦਿੰਦੇ ਹਨ । ਕੁਝ ਦਿਨਾਂ ਬਾਅਦ
ਦੋਨੋਂ ਜੁੜ ਕੇ ਪੌਦਾ ਬਣ ਜਾਂਦਾ ਹੈ ।
ਉਦਾਹਰਨ-ਗੰਨਾ, ਅੰਬ, ਅਮਰੂਦ, ਲੀਚੀ ਆਦਿ ।

(ਸ) ਬਡੌਗ-ਇਸ ਵਿਚ ਇੱਕ ਰੁੱਖ ਦੀ ਇਕ ਟਹਿਣੀ ਦੀ ਛਾਲ ਵਿਚ ‘T’ ਦੀ ਤਰ੍ਹਾਂ ਖਾਂਚਾ ਬਣਾ ਲਿਆ ਜਾਂਦਾ ਹੈ । ਕਿਸੇ ਦੁਸਰੇ ਚੁਣੇ ਹੋਏ ਪੌਦੇ ਦੀ ਕਲਿਕਾ ਨੂੰ ਲੈ ਕੇ ਸਟਾਕ ਦੇ ਖਾਂਚੇ ਵਿਚ । ਘਮਾ ਦਿੰਦੇ ਹਾਂ । ਇਸ ਨੂੰ ਚੰਗੀ ਤਰ੍ਹਾਂ ਬੰਨ੍ਹ ਕੇ ਇਸਦੇ ਉੱਪਰ ਮਿੱਟੀ ਲਪੇਟ ਦਿੰਦੇ ਹਾਂ । ਕੁਝ ਦਿਨਾਂ ਬਾਅਦ ਉਸ ਸਥਾਨ ਤੇ ਕੋਪਲਾਂ ਨਿਕਲ ਆਉਂਦੀਆਂ ਹਨ ।
ਉਦਾਹਰਨ-ਨਿੰਬੂ, ਨਾਰੰਗੀ ਆਦਿ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 4

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 2.
ਅੰਕਿਤ ਚਿੱਤਰ ਦੀ ਸਹਾਇਤਾ ਨਾਲ ਫੁੱਲ ਦੇ ਭਾਗਾਂ ਦਾ ਵਰਣਨ ਕਰੋ ।
ਜਾਂ
ਫੁੱਲ ਦੀ ਲੰਬਾਤਮਕ ਕਾਟ ਦਾ ਅੰਕਿਤ ਚਿੱਤਰ ਬਣਾ ਕੇ ਫੁੱਲ ਦੇ ਵੱਖ-ਵੱਖ ਭਾਗਾਂ ਦਾ ਵਰਣਨ ਕਰੋ ।
ਉੱਤਰ-
ਫੁੱਲ – ਫੁਲਦਾਰ ਪੌਦਿਆਂ (Angiosperms) ਵਿਚ ਫੁੱਲ ਲਿੰਗੀ ਜਣਨ ਵਿਚ ਸਹਾਇਤਾ ਕਰਦਾ ਹੈ । ਫੁੱਲਾਂ ਦੀ ਸਹਾਇਤਾ ਨਾਲ ਬੀਜ ਬਣਦੇ ਹਨ । ਫੁੱਲ ਵਿਚ ਇਕ ਆਧਾਰੀ ਭਾਗ ਹੁੰਦਾ ਹੈ ਜਿਸ ਉੱਪਰ ਫੁੱਲ ਦੇ ਸਾਰੇ ਭਾਗ ਲੱਗੇ ਹੁੰਦੇ ਹਨ । ਇਸ ਨੂੰ ਫੁਲ ਆਸਨ (Thalamus) ਕਹਿੰਦੇ ਹਨ । ਫੁੱਲ ਦੇ ਮੁੱਖ ਰੂਪ ਵਿਚ ਚਾਰ ਭਾਗ ਹੁੰਦੇ ਹਨ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 5

  1. ਬਾਹਰੀ ਦਲਪੁੰਜ ਜਾਂ ਹਰੀਆਂ ਪੱਤੀਆਂ – ਇਹ ਫੁੱਲ ਦਾ ਸਭ ਤੋਂ ਬਾਹਰੀ ਭਾਗ ਹੁੰਦਾ ਹੈ । ਇਹ ਹਰੇ ਪੱਤਿਆਂ । ਦੇ ਰੂਪ ਵਿਚ ਹੁੰਦਾ ਹੈ ਜਿਨ੍ਹਾਂ ਨੂੰ ਬਾਹਰੀ ਦਲ ਕਹਿੰਦੇ ਹਨ । ਇਹ ਕਲੀ ਦੀ ਅਵਸਥਾ ਵਿੱਚ ਫੁੱਲ ਦੀ ਰੱਖਿਆ ਕਰਦਾ ਹੈ ।
  2. ਦਲਪੁੰਜ ਜਾਂ ਰੰਗਦਾਰ ਪੱਤੀਆਂ – ਬਾਹਰੀ ਦਲਪੁੰਜ ਦੇ ਅੰਦਰਲੇ ਭਾਗ ਨੂੰ ਦਲਪੁੰਜ ਕਹਿੰਦੇ ਹਨ । ਹਰ ਅੰਗ ਪੰਖੁੜੀ ਜਾਂ ਦਲ ਕਹਾਉਂਦਾ ਹੈ । ਇਸਦਾ ਰੰਗ ਵੱਖ-ਵੱਖ ਫੁੱਲਾਂ ਵਿੱਚ ਵੱਖ-ਵੱਖ ਹੁੰਦਾ ਹੈ । ਇਨ੍ਹਾਂ ਦਾ ਕਾਰਜ ਕੀਟਾਂ ਨੂੰ ਆਕਰਸ਼ਿਤ ਕਰਕੇ ਪਰਾਗਣ ਵਿਚ ਸਹਾਇਤਾ ਕਰਨਾ ਹੈ ।
  3. ਪੁੰਕੇਸਰ – ਇਹ ਫੁੱਲ ਦਾ ਬਾਹਰੋਂ ਤੀਸਰਾ ਭਾਗ ਹੈ । ਇਸ ਦੇ ਹਰ ਅੰਗ ਨੂੰ ਪੁੰਕੇਸਰ ਕਹਿੰਦੇ ਹਨ । ਪੁੰਕੇਸਰ ਦੇ ਮੁੱਖ ਦੋ ਭਾਗ ਹੁੰਦੇ ਹਨ-ਪਰਾਗਕੋਸ਼ ਅਤੇ ਪਗਡੰਡੀ । ਪਰਾਗਕੋਸ਼ ਯੋਜੀ ਦੁਆਰਾ ਪਰਾਗ ਕੋਸ਼ ਨਾਲ ਜੁੜਿਆ ਹੁੰਦਾ ਹੈ । ਪਰਾਗ ਕੋਸ਼ ਦੇ ਅੰਦਰ ਪਰਾਗਕਣ ਹੁੰਦੇ ਹਨ । ਇਹ ਨਿਸ਼ੇਚਨ ਦੇ ਬਾਅਦ ਬੀਜ ਬਣਾਉਂਦੇ ਹਨ ।
  4. ਇਸਤਰੀ ਕੇਸਰ – ਇਹ ਫੁੱਲ ਦਾ ਮਾਦਾ ਭਾਗ ਹੁੰਦਾ ਹੈ । ਇਸ ਦੇ ਹਰ ਅੰਗ ਨੂੰ ਇਸਤਰੀ ਕੇਸਰ ਕਹਿੰਦੇ ਹਨ । ਇਸਦੇ ਤਿੰਨ ਭਾਗ ਹੁੰਦੇ ਹਨ-(1) ਸਟਿਗਮਾ (2) ਸਟਾਇਲ (3) ਅੰਡਕੋਸ਼ । ਅੰਡਕੋਸ਼ ਦੇ ਅੰਦਰ ਬੀਜ ਅੰਡ ਹੁੰਦੇ ਹਨ ।

ਪ੍ਰਸ਼ਨ 3.
ਪਰਾਗਣ ਤੋਂ ਸ਼ੁਰੂ ਕਰਕੇ ਪੌਦਿਆਂ ਵਿੱਚ ਬੀਜ ਬਣਾਉਣ ਤੱਕ ਸਾਰੀਆਂ ਅਵਸਥਾਵਾਂ ਦੱਸੋ ।
ਉੱਤਰ-
ਪਰਾਗਕੋਸ਼ (Pollensac) ਤੋਂ ਪਰਾਗਕਣਾਂ (Pollengrains) ਦਾ ਸਟਿਗਮਾ ਤਕ ਸਥਾਨਾਂਤਰਨ ਪਰਾਗਣ (Pollination) ਕਹਾਉਂਦਾ ਹੈ । ਫੁੱਲ ਦੇ ਪੁੰਕੇਸਰ ਵਿਚ ਪਰਾਗਕੋਸ਼ ਹੁੰਦੇ ਹਨ, ਜੋ ਪਰਾਗਕਣ ਪੈਦਾ ਕਰਦੇ ਹਨ । ਇਸਤਰੀ ਕੇਸਰ ਦੇ ਤਿੰਨ ਭਾਗ ਹੁੰਦੇ ਹਨ-ਅੰਡਕੋਸ਼ (Ovary), ਸਟਾਇਲ (Style) ਅਤੇ ਸਟਿਗਮਾ (Stigma) । ਪਰਾਗਣ ਦੇ ਬਾਅਦ ਪਰਾਗਕਣ ਤੋਂ ਇਕ ਨਲੀ ਨਿਕਲਦੀ ਹੈ ਜਿਸ ਨੂੰ ਪਰਾਗਨਲੀ ਕਹਿੰਦੇ ਹਨ । ਗਨਲੀ ਵਿੱਚ ਦੋ ਨਰ ਯੁਗਮਕ ਹੁੰਦੇ ਹਨ । ਇਨ੍ਹਾਂ ਵਿਚੋਂ ਇਕ ਨਰ ਯੁਜ ਪਰਾਗਨਲੀ ਵਿਚੋਂ ਹੁੰਦਾ ਹੋਇਆ ਬੀਜ ਅੰਡ ਤਕ ਪੁੱਜ ਜਾਂਦਾ ਹੈ । ਇਹ ਬੀਜ ਅੰਡ ਨਾਲ ਮੇਲ ਕਰਦਾ ਹੈ ਜਿਸ ਨਾਲ ਯੁਗਮਜ਼ ਬਣਦਾ ਹੈ । ਦੂਸਰਾ ਨਰ ਯੁਗਮਕ ਦੋ ਧਰੁਵੀ ਕੇਂਦਰਕਾਂ ਨਾਲ ਮਿਲ ਕੇ ਪ੍ਰਾਥਮਿਕ ਐਂਡਸਪਰਮ (ਭਰੂਣਕੋਸ਼) ਕੇਂਦਰਕ ਬਣਾਉਂਦਾ ਹੈ ਜਿਸ ਤੋਂ ਅੰਤ ਵਿਚ ਐਂਡੋਸਪਰਮ ਬਣਦਾ ਹੈ । ਇਸ ਪ੍ਰਕਾਰ ਉੱਚ ਵਰਗੀ (ਐਂਜੀਓਸਪਰਮੀ) ਪੌਦੇ ਦੋਹਰੀ ਨਿਸ਼ੇਚਨ ਕਿਰਿਆ ਪ੍ਰਦਰਸ਼ਿਤ ਕਰਦੇ ਹਨ ।

ਨਿਸ਼ੇਚਨ ਦੇ ਬਾਅਦ ਫੁੱਲ ਦੀਆਂ ਪੰਖੜੀਆਂ, ਪੁੰਕੇਸਰ, ਸਟਾਇਲ ਅਤੇ ਸਟਿਗਮਾ ਡਿਗ ਜਾਂਦੇ ਹਨ । ਬਾਹਰੀ ਦਲ ਸੁੱਕ ਜਾਂਦਾ ਹੈ ਅਤੇ ਅੰਡਕੋਸ਼ ਤੇ ਲੱਗਿਆ ਰਹਿੰਦਾ ਹੈ । ਅੰਡਕੋਸ਼ ਤੇਜ਼ੀ ਨਾਲ ਵਾਧਾ ਕਰਦਾ ਹੈ ਅਤੇ ਇਨ੍ਹਾਂ ਵਿੱਚ ਮੌਜੂਦ ਸੈੱਲ ਵਿਭਾਜਿਤ ਹੋ ਕੇ ਵਾਧਾ ਕਰਦੇ ਹਨ ਅਤੇ ਬੀਜ ਦਾ ਬਣਨਾ ਸ਼ੁਰੂ ਹੋ ਜਾਂਦਾ ਹੈ । ਬੀਜ ਵਿਚ ਇਕ ਭਰੁਣ ਹੁੰਦਾ ਹੈ । ਭਰੂਣ ਵਿਚ ਇੱਕ ਛੋਟੀ ਜੜ੍ਹ (ਮੂਲ ਜੜ੍ਹ), ਇੱਕ ਛੋਟਾ ਪ੍ਰੋਹ (ਕੁਰ) ਅਤੇ ਬੀਜ ਪੱਤਰ ਹੁੰਦੇ ਹਨ । ਬੀਜ ਪੱਤਰ ਵਿੱਚ ਭੋਜਨ ਸੰਚਿਤ ਰਹਿੰਦਾ ਹੈ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 6

ਚਿੱਤਰ – (A) ਪਰਾਗਕੋਸ਼ ਦੀ ਰਚਨਾ (ਸਿਖਰ ਕੱਟਿਆ ਹੋਇਆ) (B) ਨਿਸ਼ੇਚਨ ਦੇ ਸਮੇਂ ਇਸਤਰੀ ਕੇਸਰ ਦੀ ਲੰਮੇਦਾਅ ਕਾਟ | ਸਮੇਂ ਅਨੁਸਾਰ ਬੀਜ ਸਖ਼ਤ ਹੋ ਕੇ ਸੁੱਕ ਜਾਂਦਾ ਹੈ । ਇਹ ਬੀਜ ਪ੍ਰਤਿਕੂਲ ਹਾਲਤਾਂ ਵਿਚ ਜੀਵਤ ਰਹਿ ਸਕਦਾ ਹੈ ! ਅੰਡਕੋਸ਼ ਦੀ ਦੀਵਾਰ ਵੀ ਸਖ਼ਤ ਹੋ ਸਕਦੀ ਹੈ ਅਤੇ ਇਕ ਫਲੀ ਬਣ ਜਾਂਦੀ ਹੈ । ਨਿਸ਼ੇਚਨ ਦੇ ਬਾਅਦ ਸਾਰੇ ਅੰਡਕੋਸ਼ ਨੂੰ ਫਲ ਕਹਿੰਦੇ ਹਨ ।

ਪ੍ਰਸ਼ਨ 4.
ਬਾਹਰੀ ਨਿਸ਼ੇਚਨ ਅਤੇ ਅੰਦਰੂਨੀ ਨਿਸ਼ੇਚਨ ਦਾ ਕੀ ਅਰਥ ਹੈ ? ਪਰ ਨਿਸ਼ੇਚਨ ਅਤੇ ਸਵੈ-ਨਿਸ਼ੇਚਨ ਵਿਚ ਕੀ ਅੰਤਰ ਹੈ ? ਇਨ੍ਹਾਂ ਵਿਚੋਂ ਕਿਹੜਾ ਵਧੇਰੇ ਲਾਭਦਾਇਕ ਹੈ ?
ਉੱਤਰ-
ਬਾਹਰੀ ਨਿਸ਼ੇਚਨ ਅਤੇ ਅੰਦਰੂਨੀ ਨਿਸ਼ੇਚਨ – ਜਦੋਂ ਨਰ ਅਤੇ ਮਾਦਾ ਆਪਣੇ-ਆਪਣੇ ਸ਼ੁਕਰਾਣੂ ਅਤੇ ਅੰਡੇ ਸਾਰੇ ਸਰੀਰ ਤੋਂ ਬਾਹਰ ਪਾਣੀ ਵਿਚ ਛੱਡ ਦਿੰਦੇ ਹਨ ਅਤੇ ਸ਼ੁਕਰਾਣੂ ਅਤੇ ਅੰਡੇ ਦਾ ਸੰਯੋਗ ਸਰੀਕ ਤੋਂ ਬਾਹਰ ਹੁੰਦਾ ਹੈ ਤਾਂ ਇਸ ਕਿਰਿਆ ਨੂੰ ਬਾਹਰੀ ਨਿਸ਼ੇਚਨ ਕਹਿੰਦੇ ਹਨ । ਜਿਵੇਂ-ਡੱਡੂ ਅਤੇ ਮੱਛੀਆਂ ਵਿੱਚ । ਅੰਦੂਰਨੀ ਨਿਸ਼ੇਚਨ ਵਿਚ ਨਰ ਆਪਣੇ ਸ਼ੁਕਰਾਣੁ ਮਾਦਾ ਦੇ ਸਰੀਰ ਵਿੱਚ ਛੱਡਦਾ ਹੈ ਅਤੇ ਸ਼ੁਕਰਾਣੁ ਮਾਦਾ ਦੇ ਸਰੀਰ ਵਿੱਚ ਅੰਡੇ ਨਾਲ ਸੰਯੋਗ ਕਰਦਾ ਹੈ, ਜਿਵੇਂ ਪੰਛੀਆਂ ਅਤੇ ਥਣਧਾਰੀਆਂ ਵਿੱਚ ।

ਪਰ ਨਿਸ਼ੇਚਨ ਅਤੇ ਸਵੈ-ਨਿਸ਼ੇਚਨ-
ਪਰ ਨਿਸ਼ੇਚਨ (Cross Fertilization) – ਇਹ ਉਨ੍ਹਾਂ ਜੀਵਾਂ ਵਿਚ ਹੁੰਦਾ ਹੈ ਜਿਥੇ ਨਰ ਅਤੇ ਮਾਦਾ ਵੱਖ-ਵੱਖ ਹੁੰਦੇ ਹਨ । ਦੋ-ਲਿੰਗੀ ਜੰਤੂਆਂ ਵਿੱਚ ਇਹ ਹੋ ਸਕਦਾ ਹੈ ਜੇ ਜਣਨ ਅੰਗ ਵੱਖ-ਵੱਖ ਸਮੇਂ ਤੇ ਪਰਿਪੱਕ ਹੋਣ । ਇਸ ਨਾਲ ਜੀਵਾਂ ਵਿੱਚ ਭਿੰਨਤਾਵਾਂ ਆਉਂਦੀਆਂ ਹਨ ।

ਸਵੈ-ਨਿਸ਼ੇਚਨ (Self Fertilization) ਦੋ-ਲਿੰਗੀ ਜੀਵਾਂ ਵਿਚ ਜਿੱਥੇ ਨਰ ਅਤੇ ਮਾਦਾ ਜਣਨ ਅੰਗ ਇਕੋ ਸਮੇਂ ਤੇ ਹੀ ਪਰਿਪੱਕ ਹੁੰਦੇ ਹਨ, ਸਵੈ-ਨਿਸ਼ੇਚਨ ਹੁੰਦਾ ਹੈ । ਇਸ ਵਿਧੀ ਵਿਚ ਪਿਤਰੀ ਗੁਣ ਪੀੜ੍ਹੀ-ਦਰ-ਪੀੜ੍ਹੀ ਕਾਇਮ ਰਹਿੰਦੇ ਹਨ ।

ਪਰਪਰਾਗਣ ਵਿਚ ਜੀਵਾਂ ਵਿਚ ਵਿਵਿਧਤਾਵਾਂ ਪੈਦਾ ਹੁੰਦੀਆਂ ਹਨ ਜਿਸ ਨਾਲ ਜੀਵਾਂ ਵਿਚ ਸਮਰੱਥਾ ਵੱਧਦੀ ਹੈ । ਜੀਵਨ ਦੇ ਨਵੇਂ ਯੁਗਮ ਬਣਨ ਵਿਚ ਅਨੁਵੰਸ਼ਿਕ ਭਿੰਨਤਾਵਾਂ ਦਾ ਵਿਕਾਸ ਹੁੰਦਾ ਹੈ ।

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 5.
ਅਲਿੰਗੀ ਜਣਨ ਦੀਆਂ ਵੱਖ-ਵੱਖ ਵਿਧੀਆਂ ਕਿਹੜੀਆਂ ਹਨ ?
ਉੱਤਰ-
ਅਲਿੰਗੀ ਪ੍ਰਜਣਨ ਵਿਚ ਜੀਵ ਖ਼ੁਦ ਗੁਣਿਤ ਹੁੰਦੇ ਹਨ । ਅਲਿੰਗੀ ਪ੍ਰਜਣਨ ਦੀਆਂ ਵੱਖ-ਵੱਖ ਵਿਧੀਆਂ ਹੇਠ ਲਿਖੇ ਅਨੁਸਾਰ ਹਨ-
(1) ਦੋ ਖੰਡਨ (Binary fission) – ਦੋ ਖੰਡਨ ਵਿੱਚ ਜੀਵ ਦਾ ਸਰੀਰ ਲੰਬਾਈ ਦੇ ਰੁਖ ਤੋਂ ਦੋ ਬਰਾਬਰ ਭਾਗਾਂ ਵਿਚ ਵਿਭਾਜਿਤ ਹੋ ਜਾਂਦਾ ਹੈ । ਹਰ ਭਾਗ ਜਣਕ ਦੇ ਸਮਾਨ ਹੋ ਜਾਂਦਾ ਹੈ । ਜਣਨ ਦੀ ਇਹ ਵਿਧੀ ਪੋਟੋਜ਼ੋਆ (ਅਮੀਬਾ, ਪੈਰਾਮੀਸ਼ੀਅਮ ਆਦਿ) ਵਿਚ ਹੁੰਦੀ ਹੈ ਜਿਨ੍ਹਾਂ ਵਿਚ ਇਹ ਵਿਧੀ ਜ਼ਰੂਰੀ ਹੀ ਸੈੱਲ ਵਿਭਾਜਨ ਦੀ ਵਿਧੀ ਹੈ ਜਿਸਦੇ ਨਤੀਜੇ ਵਜੋਂ ਸੰਤਾਨ ਸੈੱਲਾਂ ਦਾ ਵੱਖਰੇਵਾਂ ਹੁੰਦਾ ਹੈ । ਬਹੁਕੋਸ਼ੀ ਜੰਤੂਆਂ ਵਿਚ ਵੀ ਇਸ ਵਿਧੀ ਨੂੰ ਦੇਖਿਆ ਗਿਆ ਹੈ । ਜਿਵੇਂ-ਸੀ-ਐਨੀਮੋਨ ਵਿਚ ਲੰਬਵਤ ਖੰਡਨ ਅਤੇ ਪਲੇਨੇਰੀਆ ਵਿਚ ਅਨੁਪ੍ਰਥ ਖੰਡਨ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 7

(2) ਡੰਗ (Budding) – ਬਡਿੰਗ ਜਾਂ ਮੁਕੁਲਨ ਇਕ ਪ੍ਰਕਾਰ ਦੀ ਅਲਿੰਗੀ ਜਣਨ ਕਿਰਿਆ ਹੈ ਜਿਸ ਵਿਚ ਨਵਾਂ ਜੀਵ ਜੋ ਤੁਲਨਾ ਵਿਚ ਛੋਟੇ ਪੁੰਜ ਦੇ ਸੈੱਲਾਂ ਵਿਚੋਂ ਨਿਕਲਦਾ ਹੈ, ਸ਼ੁਰੂ ਵਿਚ ਜਨਕ ਜੀਵ ਵਿਚ ਬੱਡ (Bud) ਜਾਂ ਮੁਕੁਲ ਬਣਾਉਂਦਾ ਹੈ । ਬੱਡ ਜਾਂ ਮੁਕੁਲ ਅਲੱਗ ਹੋਣ ਤੋਂ ਪਹਿਲਾਂ ਜਨਕ ਦਾ ਰੂਪ ਧਾਰਨ ਕਰ ਲੈਂਦਾ ਹੈ , ਜਿਵੇਂ-ਬਾਹਰੀ ਮੁਕੁਲਨ ਵਿਚ ਜਾਂ ਜਨਕ ਤੋਂ ਵੱਖ ਹੋਣ ਦੇ ਬਾਅਦ ਆਂਤਰਿਕ ਮੁਕੁਲਨ ਵਿਚ ।

ਬਾਹਰੀ ਮੁਕੁਲਨ ਸਪੰਜ, ਸੀਲੇਂਟਰੇਟਾ (ਜਿਵੇਂ ਹਾਈਡਰਾ), ਚਪਟੇ ਕ੍ਰਿਮੀ ਅਤੇ ਟਿਉਨੀਕੇਟ ਵਿਚ ਮਿਲਦਾ ਹੈ ਪਰ ਕੁੱਝ ਸੀਲੇਟਰੇਟ ਜਿਵੇਂ ਔਬੇਲੀਆਂ ਪੋਲੀਪ ਦੀ ਤੁਲਨਾ ਵਿਚ ਮੈਡੂਯੁਸੀ ਪੈਦਾ ਕਰਦੇ ਹਨ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 8

(3) ਖੰਡਨ (Fragmentation) – ਸਪਾਈਰੋਗਾਈਰਾ ਵਰਗੇ ਕੁੱਝ ਜੀਵ ਪੂਰਨ ਵਿਕਸਿਤ ਹੋਣ ਦੇ ਬਾਅਦ ਆਮ ਕਰਕੇ ਦੋ ਜਾਂ ਵੱਧ ਭਾਗਾਂ ਵਿਚ ਟੁੱਟ ਜਾਂਦੇ ਹਨ । ਇਹ ਭਾਗ ਵਾਧਾ ਕਰਕੇ ਪੂਰਨ ਵਿਕਸਿਤ ਜੀਵ ਬਣ ਜਾਂਦੇ ਹਨ । ਖੰਡਨ ਚਪਟੇ ਫ਼ਿਮੀ, ਰਿਬਨ ਕ੍ਰਿਮੀ ਅਤੇ ਐਨੇਲੀਡਾ ਸੰਘ ਦੇ ਪਾਣੀਆਂ ਵਿਚ ਵੀ ਹੁੰਦਾ ਹੈ ।

(4) ਬਹੁ-ਖੰਡਨ (Multiple fission) – ਕਦੇ-ਕਦੇ । ਪ੍ਰਤੀਕੂਲ ਹਾਲਾਤਾਂ ਵਿੱਚ ਸੈੱਲ ਦੇ ਚਾਰੇ ਪਾਸੇ ਇਕ ਸੁਰੱਖਿਆ ਪਰਤ ਜਾਂ ਭਿੱਤੀ ਬਣ ਜਾਂਦੀ ਹੈ । ਅਜਿਹੀ ਅਵਸਥਾ ਨੂੰ ਪੁਟੀ (cyst) ਕਹਿੰਦੇ ਹਨ । ਪੁਟੀ ਦੇ ਅੰਦਰ ਸੈੱਲ ਕਈ ਵਾਰ ਵਿਭਾਜਿਤ ਹੋ ਜਾਂਦਾ ਹੈ ਜਿਸ ਨਾਲ ਬਹੁਤ ਸਾਰੇ ਸੰਤਾਨ ਸੈੱਲ ਬਣ ਜਾਂਦੇ ਹਨ ਅਜਿਹੀ ਪ੍ਰਕਿਰਿਆ ਨੂੰ ਬਹੁਖੰਡਨ ਕਹਿੰਦੇ ਹਨ । ਪਟੀ (cyst) ਦੇ ਫਟਣ ਦੇ ਬਾਅਦ ਬਹੁਤ ਸਾਰੇ ਸੈੱਲ ਬਾਹਰ ਨਿਕਲ ਜਾਂਦੇ ਹਨ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 9

(5) ਕਾਇਕ ਪ੍ਰਜਣਨ (Vegetative reproduction) – ਜਦੋਂ ਪੌਦੇ ਦੇ ਕਿਸੇ ਬਨਸਪਤੀ ਅੰਗ ਜਿਵੇਂ-ਪੱਤਾ, ਤਣਾ ਅਤੇ ਜੜ੍ਹ ਤੋਂ ਨਵਾਂ ਪੌਦਾ ਉਗਾਇਆ ਜਾ ਸਕਦਾ ਹੋਵੇ ਤਾਂ ਇਸ ਪ੍ਰਕਿਰਿਆ ਨੂੰ ਇਕ ਪ੍ਰਜਣਨ ਕਹਿੰਦੇ ਹਨ ।

ਪ੍ਰਸ਼ਨ 6.
ਮਨੁੱਖ ਦੀ ਨਰ ਜਣਨ ਪ੍ਰਣਾਲੀ ਦਾ ਚਿੱਤਰ ਵਰਣਨ ਕਰੋ ।
ਉੱਤਰ-
ਨਰ ਮਨੁੱਖ ਵਿਚ ਜੰਘਨਾਸਥੀ ਖੇਤਰ ਵਿਚ ਇਕ ਮਾਂਸਲ ਸੰਰਚਨਾ ਪੀਨਸ ਹੁੰਦਾ ਹੈ ਜਿਸਦੇ ਅੰਦਰ ਮੂਤਰਵਾਹਿਣੀ ਹੁੰਦੀ ਹੈ | ਪੀਨਸ ਦੇ ਹੇਠਾਂ ਉਸਦੀ ਜੜ੍ਹ ਵਿਚ ਇਕ ਮਾਂਸਲ ਥੈਲੀ ਜਾਂ ਪਤਾਲੂ ਥੈਲੀ ਹੁੰਦੀ ਹੈ ਜਿਸ
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 10

ਵਿਚ ਅੰਡਾਕਾਰ ਸੰਰਚਨਾਵਾਂ ਪਤਾਲੂ ਹੁੰਦੇ ਹਨ । ਪਤਾਲੂ ਨਰ ਯੁਗਮਕ ਸ਼ੁਕਰਾਣੂ ਦਾ ਨਿਰਮਾਣ ਕਰਦੇ ਹਨ । ਪਤਾਲੂ ਵਿਚ ਇਕ ਖ਼ਾਸ ਸੰਰਚਨਾ ਸ਼ੁਕਰਾਣੂ ਵਹਿਣੀ ਪਾਇਆ ਜਾਂਦਾ ਹੈ ਜਿਸ ਵਿਚ ਸ਼ੁਕਰਾਣੂ ਦੇ ਪੋਸ਼ਣ ਦੇ ਲਈ ਚਿਪਚਿਪਾ ਪਦਾਰਥ ਪੈਦਾ ਹੁੰਦਾ ਹੈ । ਚਿਪਚਿਪੇ ਪਦਾਰਥ (ਵੀਰਜ) ਦੇ ਨਾਲ ਸ਼ੁਕਰਾਣੂ ਇੱਕ ਸੰਕਰੀ ਨਲੀ ਦੁਆਰਾ ਮੂਤਰ ਵਾਹਿਣੀ ਵਿਚ ਪੁੱਜਦੇ ਹਨ । ਜਿੱਥੋਂ ਪੀਨਸ ਦੀ ਸਹਾਇਤਾ ਨਾਲ ਮਾਦਾ ਦੀ ਯੋਨੀ ਵਿਚ ਛੱਡ ਦਿੱਤੇ ਜਾਂਦੇ ਹਨ । ਪੀਨਸ ਮੁਤਰ ਸ਼ੁਕਰਾਣੂ ਯੁਕਤ ਵੀਰਜ ਦੋਨਾਂ ਨੂੰ ਹੀ ਬਾਹਰ ਕੱਢਦਾ ਹੈ ।

ਪ੍ਰਸ਼ਨ 7.
ਮਨੁੱਖ ਦੀ ਮਾਦਾ ਜਣਨ ਪ੍ਰਣਾਲੀ ਦਾ ਵਰਣਨ ਕਰੋ ।
ਉੱਤਰ-
ਮਨੁੱਖ ਦੀ ਮਾਦਾ ਜਣਨ ਪ੍ਰਣਾਲੀ ਦੇ ਹੇਠ ਲਿਖੇ ਭਾਗ ਹਨ-
(1) ਅੰਡਕੋਸ਼ (Ovary) – ਮਨੁੱਖੀ ਮਾਦਾ ਵਿੱਚ ਦੋ ਅੰਡਕੋਸ਼ ਹੁੰਦੇ ਹਨ ਜੋ ਬਹੁਤ ਛੋਟੇ ਆਕਾਰ ਦੇ ਹੁੰਦੇ ਹਨ । ਅੰਡਕੋਸ਼ ਵਿਚ ਅੰਡੇ ਬਣਦੇ ਹਨ । ਅੰਡਕੋਸ਼ ਦੇ ਅੰਦਰ ਦੀ ਸਤਹਿ ਤੇ ਐਪੀਥੀਲੀਅਮ ਸੈੱਲਾਂ ਦੀ ਪਤਲੀ ਪਰਤ ਹੁੰਦੀ ਹੈ ਜਿਸ ਨੂੰ ਜਣਨ ਐਪੀਥੀਲੀਅਮ ਕਹਿੰਦੇ ਹਨ । ਇਸ ਦੇ ਸੈੱਲ ਵਿਭਾਜਿਤ ਹੋ ਕੇ ਫੋਲੀਕਲ ਅਤੇ ਅੰਡਾ ਬਣਾਉਂਦੇ ਹਨ । ਅੰਡਕੋਸ਼ ਦੀ ਗੁਹਾ ਵਿਚ ਸੰਯੋਜੀ ਟਿਸ਼ੂ ਹੁੰਦੇ ਹਨ ਜਿਨ੍ਹਾਂ ਨੂੰ ਸਟਰੋਮਾ ਕਹਿੰਦੇ ਹਨ । ਹਰ ਫੋਕਲ ਵਿਚ ਇੱਕ ਜਣਨ ਸੈੱਲ ਹੁੰਦਾ ਹੈ ਜਿਸਦੇ ਚਾਰੇ ਪਾਸੇ ਸਟਰੋਮਾ ਦੇ ਸੈੱਲ ਰਹਿੰਦੇ ਹਨ । ਅਰਧ ਸੁਤਰੀ ਵਿਭਾਜਨ ਦੇ ਨਤੀਜੇ ਵਜੋਂ ਜਣਨ ਸੈੱਲ ਅੰਡੇ ਦਾ ਨਿਰਮਾਣ ਕਰਦੇ ਹਨ ।

ਐਸਟਰੋਜਨ ਅਤੇ ਪ੍ਰੋਜੈਸਟਰੋਨ ਨਾਮਕ ਦੋ ਹਾਰਮੋਨ ਅੰਡਕੋਸ਼ ਦੁਆਰਾ ਸਾਵਿਤ ਹੁੰਦੇ ਹਨ ਜੋ ਮਾਦਾ ਵਿਚ ਪ੍ਰਜਣਨ ਸੰਬੰਧੀ ਵਿਭਿੰਨ ਕਿਰਿਆਵਾਂ ਦਾ ਨਿਯੰਤਰਨ ਕਰਦੇ ਹਨ ।

(2) ਅੰਡ ਵਹਿਣੀ (Fallopian Tube) – ਇਹ ਰਚਨਾ ਨਲਿਕਾ ਜਾਂ ਟਿਊਬ ਵਰਗੀ ਹੁੰਦੀ ਹੈ । ਇਸਦਾ ਇਕ ਸਿਰਾ ਗਰਭਕੋਸ਼ ਨਾਲ ਜੁੜਿਆ ਰਹਿੰਦਾ ਹੈ ਅਤੇ ਦੂਸਰਾ ਸਿਰਾ ਅੰਡਕੋਸ਼ ਦੇ ਨੇੜੇ ਖੁੱਲ੍ਹਾ ਰਹਿੰਦਾ ਹੈ । ਇਸਦੇ ਸਿਰੇ ਤੇ ਝਾਲਦਾਰ
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 11

ਰਚਨਾ ਹੁੰਦੀ ਹੈ ਜਿਸ ਨੂੰ ਫੌਰੀ ਕਹਿੰਦੇ ਹਨ । ਅੰਡਕੋਸ਼ ਤੋਂ ਜਦੋਂ ਅੰਡਾ ਨਿਕਲਦਾ ਹੈ ਤਾਂ ਫਿਬਰੀ ਦੀ ਸੰਕੁਚਨ ਕਿਰਿਆ ਦੇ ਕਾਰਨ ਅੰਡ ਵਹਿਣੀ ਵਿਚ ਆ ਜਾਂਦਾ ਹੈ । ਇਥੋਂ ਗਰਭਕੋਸ਼ ਵੱਲ ਵੱਧਦਾ ਹੈ । ਅੰਡ ਨਿਸ਼ੇਚਨ ਅੰਡ ਵਹਿਣੀ ਵਿਚ ਹੀ ਹੁੰਦਾ ਹੈ । ਜੇ ਅੰਡੇ ਦਾ ਨਿਸ਼ੇਚਨ ਨਹੀਂ ਹੁੰਦਾ ਤਾਂ ਇਹ ਗਰਭਕੋਸ਼ ਤੋਂ ਹੋ ਕੇ ਯੋਨੀ ਵਿਚ ਅਤੇ ਮਾਹਵਾਰੀ ਯੌਨੀ ਵਿਚੋਂ ਬਾਹਰ ਨਿਕਲ ਜਾਂਦਾ ਹੈ ।

(3) ਗਰਭਕੋਸ਼ ਜਾਂ ਬੱਚੇਦਾਨੀ (Uterus) – ਇਹ ਇਕ ਮਾਂਸਲ ਰਚਨਾ ਹੈ । ਫੈਲੋਪੀਅਨ ਨਲਿਕਾਵਾਂ ਇਸਦੇ ਦੋਨੋਂ ਪਾਸੇ ਉੱਪਰਲੇ ਭਾਗਾਂ ਵਿੱਚ ਖੁੱਲ੍ਹਦੀ ਹੈ । ਗਰਭਕੋਸ਼ ਦਾ ਹੇਠਲਾ ਸਿਰਾ ਘੱਟ ਚੌੜਾ ਹੁੰਦਾ ਹੈ ਅਤੇ ਯੋਨੀ ਵਿਚ ਖੁੱਲਦਾ ਹੈ । ਗਰਭਕੋਸ਼ ਦੇ ਅੰਦਰ ਦੀ ਦੀਵਾਰ ਐਂਡਰੋਮੀਟਰੀਅਮ ਦੀ ਬਣੀ ਹੁੰਦੀ ਹੈ । ਗਰਭਕੋਸ਼ ਦਾ ਮੁੱਖ ਕਾਰਜ ਨਿਸ਼ੇਸ਼ਿਤ ਅੰਡੇ ਨੂੰ ਵਾਧਾ ਕਾਲ ਵਿਚ ਜਦੋਂ ਤੱਕ ਕਿ ਗਰਭ ਵਿਕਸਿਤ ਹੋ ਕੇ ਸ਼ਿਸ਼ੂ ਦੇ ਰੂਪ ਵਿਚ ਜਨਮ ਨਾ ਲੈ ਲਵੇ, ਸਹਾਰਾ ਅਤੇ ਭੋਜਨ ਪ੍ਰਦਾਨ ਕਰਨਾ ਹੈ ।

(4) ਯੌਨੀ (Vagina) – ਇਹ ਮਾਂਸਲ ਨਲਿਕਾ ਵਰਗੀ ਰਚਨਾ ਹੈ । ਇਸਦਾ ਪਿਛਲਾ ਭਾਗ ਗਰਭਕੋਸ਼ ਦੀ ਸ੍ਰੀਵਾ ਵਿਚ ਖੁੱਲ੍ਹਦਾ ਹੈ । ਮਾਦਾ ਵਿਚ ਮੂਤਰ ਨਿਸ਼ਕਾਸਨ ਲਈ ਵੱਖ ਛੇਦ ਹੁੰਦਾ ਹੈ ਜੋ ਯੌਨੀ ਵਿਚ ਖੁਲਦਾ ਹੈ ।

(5) ਭਗ (Vulva) – ਯੋਨੀ ਬਾਹਰ ਵੱਲ ਇੱਕ ਸੁਰਾਖ ਵਿਚ ਖੁਲ੍ਹਦੀ ਹੈ ਜਿਸ ਨੂੰ ਭਗ ਕਹਿੰਦੇ ਹਨ ।

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 8.
(ਉ) ਪਰਾਗਣ ਕਿਰਿਆ ਨਿਸ਼ੇਚਨ ਨਾਲੋਂ ਕਿਸ ਤਰ੍ਹਾਂ ਭਿੰਨ ਹੈ ?
(ਅ) ਫੁੱਲ ਦੇ ਨਰ ਅਤੇ ਮਾਦਾ ਜਣਨ ਅੰਗਾਂ ਦਾ ਅੰਕਿਤ ਚਿੱਤਰ ਬਣਾਓ ।
ਉੱਤਰ-
(ੳ) ਪਰਾਗਣ ਕਿਰਿਆ ਅਤੇ ਨਿਸ਼ੇਚਨ ਕਿਰਿਆ ਵਿਚ ਅੰਤਰ –

ਪਰਾਗਣ ਕਿਰਿਆ (Pollination) ਨਿਸ਼ੇਚਨ ਕਿਰਿਆ (Fertilization)
(1) ਉਹ ਕਿਰਿਆ ਜਿਸ ਵਿਚ ਪਰਾਗਕਣ ਇਸਤਰੀ-ਕੇਸਰ ਦੇ ਸਟਿਗਮਾ ਤੱਕ ਪੁੱਜਦੇ ਹਨ, ਪਰਾਗਣ ਕਹਾਉਂਦੀ ਹੈ । (1) ਉਹ ਕਿਰਿਆ ਜਿਸ ਵਿਚ ਨਰ ਯੁਗਮਕ ਅਤੇ ਮਾਦਾ ਯੁਗਮਕ ਮਿਲ ਕੇ ਯੁਗਮਜ ਬਣਾਉਂਦੇ ਹਨ, ਨਿਸ਼ੇਚਨ ਕਹਾਉਂਦੀ ਹੈ ।
(2) ਇਹ ਜਣਨ ਕਿਰਿਆ ਦਾ ਪਹਿਲਾ ਚਰਨ ਹੈ । (2) ਇਹ ਜਣਨ ਕਿਰਿਆ ਦਾ ਦੂਸਰਾ ਚਰਨ ਹੈ ।
(3) ਪਰਾਗਣ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ-ਸਵੈ-ਪਰਾਗਣ ਅਤੇ ਪਰ-ਪਰਾਗਣ । (3) ਨਿਸ਼ੇਚਨ ਕਿਰਿਆ ਵੀ ਦੋ ਪ੍ਰਕਾਰ ਦੀ ਹੁੰਦੀ ਹੈ-ਬਾਹਰੀ ਅਤੇ ਅੰਦਰੂਨੀ ਨਿਸ਼ੇਚਨ ਕਿਰਿਆ ।
(4) ਪਰਾਗਕਣਾਂ ਦੇ ਸਥਾਨਾਂਤਰਨ ਦੇ ਲਈ ਵਾਹਕਾਂ ਦੀ ਲੋੜ ਹੁੰਦੀ ਹੈ । (4) ਇਸ ਕਿਰਿਆ ਵਿਚ ਵਾਹਕਾਂ ਦੀ ਕੋਈ ਲੋੜ ਨਹੀਂ ਹੁੰਦੀ ।
(5) ਅਨੇਕ ਪਰਾਗਕਣਾਂ ਦਾ ਨੁਕਸਾਨ ਹੁੰਦਾ ਹੈ । (5) ਇਸ ਵਿਚ ਪਰਾਗਕਣਾਂ ਦਾ ਨੁਕਸਾਨ ਨਹੀਂ ਹੁੰਦਾ ।
(6) ਇਸ ਕਿਰਿਆ ਵਿਚ ਖ਼ਾਸ ਲੱਛਣਾਂ ਦੀ ਲੋੜ ਹੁੰਦੀ ਹੈ । (6) ਇਸ ਕਿਰਿਆ ਵਿਚ ਖ਼ਾਸ ਲੱਛਣਾਂ ਦੀ ਲੋੜ ਨਹੀਂ ਹੁੰਦੀ ।

(ਅ) ਫੁੱਲ ਦਾ ਜਣਨ ਅੰਗ – ਪੁੰਕੇਸਰ ।
ਫੁੱਲ ਦਾ ਮਾਦਾ ਜਣਨ ਅੰਗ – ਇਸਤਰੀ-ਕੇਸਰ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 12

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਕਾਇਕ ਪ੍ਰਜਣਨ ਦੇ ਲਾਭ ਦੱਸੋ ।
ਉੱਤਰ-
ਕਾਇਕ ਪ੍ਰਜਣਨ ਦੇ ਲਾਭ-

  1. ਸਾਰੇ ਨਵੇਂ ਪੌਦੇ ਮਾਤਰੀ ਪੌਦੇ ਦੇ ਸਮਾਨ ਹੁੰਦੇ ਹਨ । ਇਸ ਪ੍ਰਕਾਰ ਇੱਕ ਵਧੀਆ ਗੁਣਾਂ ਵਾਲੇ ਪੌਦਿਆਂ ਤੋਂ ਕਲਮ ਦੁਆਰਾ ਉਸਦੇ ਵਰਗੇ ਹੀ ਕਈ ਪੌਦੇ ਤਿਆਰ ਕੀਤੇ ਜਾਂਦੇ ਹਨ ।
  2. ਫਲਾਂ ਦੁਆਰਾ ਪੈਦਾ ਸਾਰੇ ਬੀਜ ਇੱਕੋ ਜਿਹੇ ਨਹੀਂ ਹੁੰਦੇ ਪਰ ਕਾਇਕ ਪ੍ਰਜਣਨ ਦੁਆਰਾ ਪੈਦਾ ਪੌਦਿਆਂ ਵਿਚ ਪੂਰਨ ਸਮਾਨਤਾ ਹੁੰਦੀ ਹੈ ।
  3. ਕਾਇਕ ਪ੍ਰਜਣਨ ਦੁਆਰਾ ਨਵੇਂ ਪੌਦੇ ਥੋੜ੍ਹੇ ਸਮੇਂ ਵਿਚ ਹੀ ਪ੍ਰਾਪਤ ਹੋ ਜਾਂਦੇ ਹਨ ।
  4. ਉਹ ਪੌਦੇ ਜੋ ਬੀਜ ਦੁਆਰਾ ਸਰਲਤਾ ਨਾਲ ਪ੍ਰਾਪਤ ਨਹੀਂ ਕੀਤੇ ਜਾ ਸਕਦੇ, ਕਾਇਕ ਪ੍ਰਜਣਨ ਦੁਆਰਾ ਪ੍ਰਾਪਤ ਕੀਤੇ ਜਾ ਸਕਦੇ ਹਨ । ਕੇਲਾ, ਅੰਗੂਰ, ਸੰਤਰੇ ਆਦਿ ਦੀ ਖੇਤੀ ਇਸੇ ਪ੍ਰਕਾਰ ਕੀਤੀ ਜਾਂਦੀ ਹੈ ।

ਪ੍ਰਸ਼ਨ 2.
ਪੁਨਰਜਣਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੁਨਰਜਣਨ – ਸਰੀਰ ਦੇ ਕੱਟੇ ਹੋਏ ਕਿਸੇ ਭਾਗ ਵਿਚ ਪੂਰਨ ਜੀਵ ਬਣਾ ਲੈਣਾ ਜਾਂ ਫਿਰ ਤੋਂ ਵਿਕਸਿਤ ਕਰ ਲੈਣ ਦੀ ਸਮਰੱਥਾ ਨੂੰ ਪੁਨਰਜਣਨ ਕਹਿੰਦੇ ਹਨ | ਸਟਾਰ ਫਿਸ਼ ਕੱਟੀ ਹੋਈ ਬਾਜੂ ਨੂੰ ਫਿਰ ਤੋਂ ਪ੍ਰਾਪਤ ਕਰ ਲੈਂਦੀ ਹੈ । ਸਪਾਈਰੋਗਾਈਰਾ, ਹਾਈਡਰਾ, ਪਲੈਨੇਰੀਆ ਆਦਿ ਇਸ ਵਿਧੀ ਨਾਲ ਜਣਨ ਕਰਦੇ ਹਨ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 13

ਪ੍ਰਸ਼ਨ 3.
ਟਿਸ਼ੂ ਕਲਚਰ (Tissue Culture) ਕਿਸ ਨੂੰ ਕਹਿੰਦੇ ਹਨ ?
ਉੱਤਰ-
ਟਿਸ਼ੂ ਕਲਚਰ (Tissue Culture) – ਇਸ ਵਿਧੀ ਵਿਚ ਪੌਦੇ ਦੇ ਟਿਸ਼ੂ ਜਾਂ ਵੱਧਦੇ ਸਿਰੇ ਦੀ ਨੋਕ ਤੋਂ ਉਸ ਦੇ ਸੈੱਲਾਂ ਨੂੰ ਵੱਖ ਕਰਕੇ ਨਵੇਂ ਪੌਦੇ ਉਗਾਏ ਜਾਂਦੇ ਹਨ । ਇੱਕ ਬੀਕਰ ਵਿੱਚ ਪੋਸ਼ਕ ਤੱਤਾਂ ਤੋਂ ਯੁਕਤ ਮਾਧਿਅਮ ਲੈ ਕੇ ਉਸ ਵਿਚ ਅਨੁਕੂਲ ਹਾਲਤਾਂ ਵਿੱਚ ਟਿਸ਼ੂ ਦੇ ਟੁੱਕੜੇ ਨੂੰ ਰੱਖ ਦਿੰਦੇ ਹਨ । ਇਸ ਬੀਕਰ ਦੇ ਅੰਦਰ ਉਸ ਟਿਸ਼ੂ ਦਾ ਵਾਧਾ ਇੱਕ ਅਸੰਗਤ ਪਿੰਡ ਦੀ ਤਰ੍ਹਾਂ ਹੁੰਦਾ ਹੈ, ਜਿਸ ਨੂੰ ਕੈਲਸ (Callus) ਕਿਹਾ ਜਾਂਦਾ ਹੈ । ਕੈਲਸ ਦਾ ਥੋੜ੍ਹਾ ਜਿਹਾ ਭਾਗ ਇਕ ਹੋਰ ਮਾਧਿਅਮ ਵਿਚ ਰੱਖਿਆ ਜਾਂਦਾ ਹੈ ਜਿਸ ਵਿਚ ਬਹੁਤ ਹੀ ਛੋਟੇ ਪੌਦਿਆਂ ਦਾ ਵਿਭੇਦਨ ਹੁੰਦਾ ਹੈ । ਬਹੁਤ ਹੀ ਛੋਟੇ ਪੌਦਿਆਂ ਨੂੰ ਗਮਲੇ ਜਾਂ ਮਿੱਟੀ ਵਿਚ ਰੋਪਿਤ ਕਰ ਦਿੰਦੇ ਹਨ । ਇਸ ਪ੍ਰਕਾਰ ਇੱਕ ਨਵਾਂ ਪੌਦਾ ਬਣ ਕੇ ਤਿਆਰ ਹੋ ਜਾਂਦਾ ਹੈ ।

ਪ੍ਰਸ਼ਨ 4.
ਰਾਈਜ਼ੋਪਸ ਵਿੱਚ ਬੀਜਾਣੁਆਂ ਤੋਂ ਨਵੇਂ ਜੀਵ ਕਿਸ ਪ੍ਰਕਾਰ ਪੈਦਾ ਹੁੰਦੇ ਹਨ ? ਸਪੱਸ਼ਟ ਕਰੋ ।
ਉੱਤਰ-
ਕਈ ਸਰਲ ਬਹੁਕੋਸ਼ੀ ਜੀਵਾਂ ਵਿੱਚ ਵਿਸ਼ਿਸ਼ਟ ਜਣਨ ਸੰਰਚਨਾਵਾਂ ਪਾਈਆਂ ਜਾਂਦੀਆਂ ਹਨ । ਨਮੀ ਯੁਕਤ ਬੈਡ ਤੇ ਧਾਗੇ ਦੇ ਸਮਾਨ ਕੁਝ ਸੰਰਚਨਾਵਾਂ ਵਿਕਸਿਤ ਹੁੰਦੀਆਂ ਹਨ । ਇਹ ਰਾਈਜ਼ੋਪਸ ਦੇ ਹਾਈਵੇ (Hyphae) ਹਨ । ਇਨ੍ਹਾਂ ਹਾਈਵੇ ਦੇ ਸਿਰੇ ਤੇ ਗੋਲ ਸੂਖ਼ਮ ਗੁੱਛੇ ਬਣਦੇ ਹਨ ਜਿਨ੍ਹਾਂ ਨੂੰ ਸਪੋਰੇਜੀਆ (Sporangia) ਆਖਦੇ ਹਨ । ਇਹ ਗੁੱਛੇ ਬੀਜਾਣੂਧਾਨੀ ਹਨ ਜਿਸ ਵਿਚ ਵਿਸ਼ੇਸ਼ ਸੈੱਲ ਜਾਂ ਬੀਜਾਣੂ ਹੁੰਦੇ ਹਨ । ਇਹ ਬੀਜਾਣੂ ਵਾਧਾ ਕਰਕੇ ਰਾਈਜ਼ੋਪਸ ਦੇ ਨਵੇਂ ਜੀਵ ਪੈਦਾ ਕਰਦੇ ਹਨ । ਬੀਜਾਣੂ ਦੇ ਚਾਰੇ ਪਾਸੇ ਇੱਕ ਮੋਟੀ ਕਿੱਤੀ ਹੁੰਦੀ ਹੈ ਜੋ ਪ੍ਰਤੀਕੂਲ ਹਾਲਾਤਾਂ ਵਿਚ ਉਸਦੀ ਰੱਖਿਆ ਕਰਦੀ ਹੈ । ਨਮ ਸਤਹਿ ਦੇ ਸੰਪਰਕ ਵਿਚ ਆਉਣ ਤੇ ਇਹ ਵਾਧਾ ਕਰਨ ਲਗਦੇ ਹਨ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 14

ਪ੍ਰਸ਼ਨ 5.
ਮਾਹਵਾਰੀ ਦੇ ਬੰਦ ਹੋਣ ਦਾ ਕੀ ਕਾਰਨ ਹੈ ? ਚਿੱਤਰ-ਰਾਈਜ਼ੋਪਸ ਵਿੱਚ ਬੀਜਾਣੂ ਜਣਨ
ਉੱਤਰ-
ਗਰਭਕੋਸ਼ ਵਿਚ ਭਰੂਣ ਦੀ ਮੌਜੂਦਗੀ ਵਿਚ ਪਲੇਸੈਂਟਾ ਬਣਦਾ ਹੈ । ਪਲੇਸੈਂਟਾ ਐਸਟਰੋਜਨ ਅਤੇ ਪ੍ਰੋਜੇਸਟਰੋਜਨ ਹਾਰਮੋਨ ਪੈਦਾ ਕਰਦਾ ਹੈ ਜੋ ਮਾਹਵਾਰੀ ਨੂੰ ਬੰਦ ਕਰ ਦਿੰਦਾ ਹੈ ।

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 6.
ਗਰਭ ਧਾਰਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਨਿਸ਼ੇਚਿਤ ਅੰਡਾ ਬਾਰ-ਬਾਰ ਮਾਈਟੋਟਿਕ ਵਿਭਾਜਨ ਕਰਦਾ ਹੈ ਜਿਸ ਨਾਲ ਸੈੱਲਾਂ ਦਾ ਇੱਕ ਪੁੰਜ ਜਿਹਾ ਬਣਦਾ ਹੈ ਜੋ ਅੰਡਵਾਹਨੀ ਤੋਂ ਗਰਭਕੋਸ਼ ਤੱਕ ਜਾਂਦਾ ਹੈ । ਇਥੇ ਇਹ ਗਰਭਕੋਸ਼ ਦੀਆਂ ਗਰਭ ਦੀਵਾਰਾਂ ਵਿਚ ਧਸ ਜਾਂਦਾ ਹੈ । ਇਸ ਕਿਰਿਆ ਨੂੰ ਗਰਭ ਧਾਰਨ ਕਰਨਾ ਕਹਿੰਦੇ ਹਨ ।

ਪ੍ਰਸ਼ਨ 7.
ਮੈਨੋਪਾਜ਼ (Menopause) ਤੋਂ ਕੀ ਭਾਵ ਹੈ ?
ਉੱਤਰ-
ਮੈਨੋਪਾਜ਼ – ਮਾਦਾ ਵਿਚ ਕੁਦਰਤੀ ਰੂਪ ਵਿੱਚ ਮਾਹਵਾਰੀ ਦੀ ਕਿਰਿਆ ਬੰਦ ਹੋਣ ਨੂੰ ਮੈਨੋਪਾਜ਼ ਕਹਿੰਦੇ ਹਨ । ਮਨੁੱਖੀ ਮਾਦਾ ਵਿਚ ਇਹ 45-50 ਸਾਲ ਦੀ ਅਵਸਥਾ ਵਿਚ ਹੁੰਦਾ ਹੈ । ਇਸ ਮੈਨੋਪਾਜ਼ ਦੇ ਬੰਦ ਹੋਣ ਦੇ ਬਾਅਦ ਇਸਤਰੀ ਬੱਚਿਆਂ ਨੂੰ ਜਨਮ ਨਹੀਂ ਦੇ ਸਕਦੀ ।

ਪ੍ਰਸ਼ਨ 8.
ਇੱਕ ਲਿੰਗੀ ਅਤੇ ਦੋ ਲਿੰਗੀ ਦੀ ਪਰਿਭਾਸ਼ਾ ਇੱਕ-ਇੱਕ ਉਦਾਹਰਨ ਦਿੰਦੇ ਹੋਏ ਲਿਖੋ ।
ਉੱਤਰ-
ਇੱਕ ਲਿੰਗੀ – ਉਹ ਜੀਵ ਜਿਨ੍ਹਾਂ ਵਿਚ ਨਰ ਅਤੇ ਮਾਦਾ ਸਪੱਸ਼ਟ ਰੂਪ ਨਾਲ ਵੱਖ-ਵੱਖ ਹੋਣ ਉਨ੍ਹਾਂ ਨੂੰ ਇੱਕ ਲਿੰਗੀ ਜੀਵ ਕਹਿੰਦੇ ਹਨ ।
ਉਦਾਹਰਨ – ਮਨੁੱਖ ।
ਦੋ-ਲਿੰਗੀ – ਜਿਹੜੇ ਜੀਵਾਂ ਵਿਚ ਨਰ ਅਤੇ ਮਾਦਾ ਲਿੰਗ ਇਕੋ ਵੇਲੇ ਮੌਜੂਦ ਹੁੰਦੇ ਹਨ, ਉਨ੍ਹਾਂ ਨੂੰ ਦੋ-ਲਿੰਗੀ ਕਹਿੰਦੇ ਹਨ ।
ਉਦਾਹਰਨ – ਗੰਡੋਇਆ ।

ਪ੍ਰਸ਼ਨ 9.
ਪੁਰਸ਼ ਅਤੇ ਇਸਤਰੀ ਦੇ ਸੈਕੰਡਰੀ ਲਿੰਗੀ ਲੱਛਣਾਂ ਦਾ ਵਰਣਨ ਕਰੋ ।
ਉੱਤਰ-
(ਉ) ਨਰ ਦੇ ਸਰੀਰ ਵਿਚ ਦਿਖਾਈ ਦੇਣ ਵਾਲੇ ਪਰਿਵਰਤਨ-

  1. ਆਵਾਜ਼ ਵਿਚ ਭਾਰੀਪਣ ਆ ਜਾਂਦਾ ਹੈ ।
  2. ਦਾੜੀ ਅਤੇ ਮੁੱਛਾਂ ਉੱਗ ਜਾਂਦੀਆਂ ਹਨ ।
  3. ਜਣਨ ਅੰਗਾਂ ਤੇ ਵਾਲ ਉੱਗ ਆਉਂਦੇ ਹਨ ।
  4. ਪੀਨਸ ਦਾ ਆਕਾਰ ਵੱਧ ਜਾਂਦਾ ਹੈ ਅਤੇ ਦਿਨ ਜਾਂ ਰਾਤ ਦੇ ਸੁਪਨਿਆਂ ਵਿਚ ਉਸਦਾ ਅਕੜਾਅ ਵੱਧ ਜਾਂਦਾ ਹੈ ।
  5. ਮੋਡੇ ਚੌੜੇ ਹੋ ਜਾਂਦੇ ਹਨ | ਮਾਸਪੇਸ਼ੀਆਂ ਵਿਕਸਿਤ ਹੋ ਜਾਂਦੀਆਂ ਹਨ ।
  6. ਉਲਟ ਲਿੰਗ ਵੱਲ ਆਕਰਸ਼ਨ ਵੱਧ ਜਾਂਦਾ ਹੈ ।

(ਅ) ਮਾਦਾ ਦੇ ਸਰੀਰ ਵਿਚ ਦਿਖਾਈ ਦੇਣ ਵਾਲੇ ਪਰਿਵਰਤਨ-

  1. ਜਣਨ ਅੰਗਾਂ ਤੇ ਵਾਲ ਉੱਗ ਆਉਂਦੇ ਹਨ ।
  2. ਛਾਤੀਆਂ ਵੱਡੀਆਂ ਹੋ ਜਾਂਦੀਆਂ ਹਨ ।
  3. ਮਹਾਮਾਰੀ ਸ਼ੁਰੂ ਹੋ ਜਾਂਦਾ ਹੈ ।
  4. ਕੁਲਿਆਂ ਦੇ ਆਸ-ਪਾਸ ਚਰਬੀ ਇਕੱਠੀ ਹੋ ਜਾਂਦੀ ਹੈ ।
  5. ਉਲਟ ਲਿੰਗ ਪ੍ਰਤੀ ਖਿੱਚ ਵੱਧ ਜਾਂਦੀ ਹੈ ।
  6. ਜਣਨ ਅੰਗਾਂ ਦਾ ਵਿਕਾਸ ਹੋ ਜਾਂਦਾ ਹੈ ।

ਪ੍ਰਸ਼ਨ 10.
ਅੰਡੇ ਅਤੇ ਸ਼ੁਕਰਾਣੂ ਵਿਚ ਕੀ ਅੰਤਰ ਹੈ ?
ਉੱਤਰ-

ਅੰਡੇ (Ovum) ਸ਼ੁਕਰਾਣੂ (Sperm)
(1) ਇਹ ਮਾਦਾ ਜਣਨ ਸੈੱਲ ਹੈ । (1) ਇਹ ਨਰ ਜਣਨ ਸੈੱਲ ਹੈ ।
(2) ਇਹ ਸ਼ੁਕਰਾਣੂ ਦੀ ਤੁਲਨਾ ਵਿਚ ਆਕਾਰ ਵਿਚ ਵੱਡਾ ਹੁੰਦਾ ਹੈ । (2) ਇਹ ਅੰਡੇ ਦੀ ਤੁਲਨਾ ਵਿਚ ਆਕਾਰ ਵਿਚ ਛੋਟਾ ਹੁੰਦਾ ਹੈ ।
(3) ਇਸਦੀ ਪੂਛ ਨਹੀਂ ਹੁੰਦੀ । (3) ਇਸਦੀ ਪੁਛ ਹੁੰਦੀ ਹੈ ।
(4) ਇਹ ਤੈਰ ਨਹੀਂ ਸਕਦੇ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 15
(4) ਇਹ ਪੂਛ ਦੀ ਸਹਾਇਤਾ ਨਾਲ ਤੈਰ ਸਕਦੇ ਹਨ ।
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 16

ਪ੍ਰਸ਼ਨ 11.
ਲਿੰਗੀ ਅਤੇ ਅਲਿੰਗੀ ਜਣਨ ਵਿੱਚ ਕੋਈ ਤਿੰਨ ਅੰਤਰ ਲਿਖੋ ।
ਉੱਤਰ-
ਲਿੰਗੀ ਅਤੇ ਅਲਿੰਗੀ ਜਣਨ ਵਿੱਚ ਅੰਤਰ-

ਲਿੰਗੀ ਜਣਨ (Sexual Reproduction) ਅਲਿੰਗੀ ਜਣਨ (Asexual Reproduction)
(1) ਇਸ ਕਿਰਿਆ ਵਿਚ ਨਰ ਅਤੇ ਮਾਦਾ ਦੋਨਾਂ ਦੀ ਲੋੜ ਪੈਂਦੀ ਹੈ । (1) ਇਸ ਕਿਰਿਆ ਵਿਚ ਨਰ ਅਤੇ ਮਾਦਾ ਦੋਵਾਂ ਦੀ ਲੋੜ ਨਹੀਂ ਹੁੰਦੀ ।
(2) ਇਸ ਪ੍ਰਕਾਰ ਦਾ ਜਣਨ ਉੱਚ ਸ਼੍ਰੇਣੀ ਦੇ ਜੀਵਾਂ ਵਿਚ ਹੁੰਦਾ ਹੈ । (2) ਇਹ ਨਿਮਨ ਸ਼੍ਰੇਣੀ ਦੇ ਜੀਵਾਂ ਵਿਚ ਹੁੰਦਾ ਹੈ ।
(3) ਲਿੰਗੀ ਜਣਨ ਨਿਸ਼ੇਚਨ ਕਿਰਿਆ ਦੇ ਬਾਅਦ ਜੀਵ ਬਣਨਾ ਸ਼ੁਰੂ ਕਰਦਾ ਹੈ । (3) ਅਲਿੰਗੀ ਜੀਵ ਵਿਚ ਨਿਸ਼ੇਚਨ ਕਿਰਿਆ ਨਹੀਂ ਹੁੰਦੀ ।
(4) ਇਸ ਜਣਨ ਦੁਆਰਾ ਪੈਂਦਾ ਸੰਤਾਨ ਵਿਚ ਨਵੇਂ ਗੁਣ ਵਿਕਸਿਤ ਹੋ ਸਕਦੇ ਹਨ । (4) ਇਸ ਜਣਨ ਦੁਆਰਾ ਪੈਦਾ ਸੰਤਾਨ ਵਿਚ ਨਵੇਂ ਗੁਣ ਨਹੀਂ ਆ ਸਕਦੇ ।
(5) ਇਸ ਕਿਰਿਆ ਵਿਚ ਬੀਜਾਣੂ ਪੈਦਾ ਨਹੀਂ ਹੁੰਦੇ । (5) ਇਸ ਕਿਰਿਆ ਵਿਚ ਇਕ ਸੈੱਲੀ ਬੀਜਾਣੁ (ਜਿਵੇਂ ਫਫੁਦੀ ਵਿਚ) ਪੈਦਾ ਹੋ ਸਕਦੇ ਹਨ ।

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 12.
ਨਰ ਮਨੁੱਖ ਵਿੱਚ ਪਤਾਲੂ ਸਰੀਰ ਦੇ ਬਾਹਰ ਕਿਉਂ ਸਥਿਤ ਹੁੰਦੇ ਹਨ ?
ਉੱਤਰ-
ਨਰ ਮਨੁੱਖ ਵਿਚ ਪਤਾਲੂ ਦੀ ਸਥਿਤੀ ਪਤਾਲੂ-ਕੋਸ਼ ਵਿਚ ਹੁੰਦੀ ਹੈ ਜੋ ਉਦਰ ਗੁਹਿਕਾ ਦੇ ਬਾਹਰ ਹੇਠਾਂ ਵੱਲ ਸਥਿਤ ਹੁੰਦਾ ਹੈ । ਸ਼ੁਕਰਾਣੂਆਂ ਦੇ ਜਣਨ ਦੇ ਲਈ ਨਿਮਨ ਤਾਪ ਪ੍ਰਾਪਤੀ ਦੇ ਲਈ ਅਜਿਹਾ ਸੰਭਵ ਹੁੰਦਾ ਹੈ ਤਾਂਕਿ ਸ਼ੁਕਰਾਣੂ ਦੇਰ ਤੱਕ ਕਿਰਿਆਸ਼ੀਲ ਰਹਿ ਸਕਣ ।

ਪ੍ਰਸ਼ਨ 13.
ਏਡਸ (AIDS) ਤੇ ਸੰਖੇਪ ਟਿੱਪਣੀ ਲਿਖੋ ।
ਉੱਤਰ-
ਏਡਸ (AIDS) – ਏਡਸ (ਐਕਵਾਇਰਡ ਇਮੂਊਨੋ ਡੇਫੀਸ਼ਿਐਂਸੀ ਸਿੰਡਰੋਮ) ਨਾਮਕ ਰੋਗ ਇਕ ਅਜਿਹੇ ਵਿਸ਼ਾਣੂ (Virus) ਦੇ ਕਾਰਨ ਹੁੰਦੇ ਹਨ ਜੋ ਸਰੀਰ ਦੇ ਪ੍ਰਤੀਰੱਖਿਅਣ ਸੰਸਥਾਨ ਨੂੰ ਅਕਿਰਿਆਸ਼ੀਲ ਕਰਦਾ ਹੈ ਜਿਸਦੇ ਕਾਰਨ ਸਰੀਰ ਨੂੰ ਕੋਈ ਵੀ ਰੋਗ ਸਰਲਤਾ ਨਾਲ ਲੱਗ ਸਕਦਾ ਹੈ । ਇਸਦੇ ਵਾਇਰਸ ਦਾ ਨਾਮ HIV ਹੈ । ਏਡਸ ਦੇ ਰੋਗੀ ਉਨ੍ਹਾਂ ਦੇ ਕਮਜ਼ੋਰ ਸਰੀਰ ਤੇ ਹੋਏ ਹੋਰ ਹਮਲਿਆਂ ਦੇ ਕਾਰਨ ਮਰਦੇ ਹਨ । ਇਹ ਰੋਗ ਸੰਕਰਮਿਤ ਵਿਅਕਤੀ ਦੇ ਨਾਲ ਯੌਨ ਸੰਬੰਧ ਸਥਾਪਿਤ ਕਰਨ ਨਾਲ ਫੈਲਦਾ ਹੈ ਪਰ ਕਦੇ-ਕਦੇ ਇਸਦੇ ਵਿਸ਼ਾਣੂ ਸਿੱਧੇ ਹੀ ਲਹੂ ਵਿੱਚ ਪੁੱਜ ਜਾਂਦੇ ਹਨ । ਅਜਿਹਾ ਉਦੋਂ ਹੀ ਹੁੰਦਾ ਹੈ ਜਦੋਂ ਲਹੂ ਚੜ੍ਹਾਉਣ ਸਮੇਂ ਚੜਾਇਆ ਗਿਆ ਹੂ ਸੰਕਰਮਿਤ ਹੋਵੇ ਜਾਂ ਟੀਕਾ ਲਗਾਉਣ ਦੇ ਲਈ ਸੰਕਰਮਿਤ ਸੂਈ ਦੀ ਵਰਤੋਂ ਕੀਤੀ ਗਈ ਹੋਵੇ । ਇਹ ਅਨੁਵੰਸ਼ਿਕ ਵੀ ਹੁੰਦਾ ਹੈ । ਇਸ ਰੋਗ ਨਾਲ ਸੰਕਰਮਿਤ ਮਾਤਾਵਾਂ ਦੇ ਬੱਚਿਆਂ ਵਿਚ ਵੀ ਇਹ ਰੋਗ ਮਾਤਾ ਦੇ ਲਹੁ ਦੁਆਰਾ ਪੁੱਜ ਜਾਂਦਾ ਹੈ । ਇਸਦੇ ਉਪਚਾਰ ਦਾ ਕੋਈ ਵੀ ਟੀਕਾ ਜਾਂ ਦਵਾਈ ਅਜੇ ਤੱਕ ਉਪਲੱਬਧ ਨਹੀਂ ਹੋਈ । ਇਸ ਰੋਗ ਦਾ ਵਧੇਰੇ ਅਸਰ ਅਫ਼ਰੀਕਾ ਅਤੇ ਪੱਛਮੀ ਦੇਸ਼ਾਂ ਵਿਚ ਹੈ । ਅਗਿਆਨਤਾ, ਗ਼ਰੀਬੀ ਅਤੇ ਅਨਪੜ੍ਹਤਾ ਦੇ ਕਾਰਨ ਸਾਡਾ ਦੇਸ਼ ਇਸ ਰੋਗ ਦੇ ਚੁੰਗਲ ਵਿਚ ਬਹੁਤ ਤੇਜ਼ੀ ਨਾਲ ਆ ਰਿਹਾ ਹੈ ।

ਪ੍ਰਸ਼ਨ 14.
ਮਨੁੱਖੀ ਮਾਦਾ ਜਣਨ ਅੰਗਾਂ ਦਾ ਅੰਕਿਤ ਚਿੱਤਰ ਬਣਾਓ ।
ਉੱਤਰ-
ਮਾਦਾ ਜਣਨ ਅੰਗ ਦਾ ਅੰਕਿਤ ਚਿੱਤਰ
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 17

ਪ੍ਰਸ਼ਨ 15.
ਕਿਸ਼ੋਰ ਅਵਸਥਾ ਦੌਰਾਨ ਲੜਕੀਆਂ (ਕੁੜੀਆਂ) ਵਿੱਚ ਕਿਹੜੇ ਪਰਿਵਰਤਨ ਆਉਂਦੇ ਹਨ ?
ਉੱਤਰ-
(ਉ) ਨਰ ਦੇ ਸਰੀਰ ਵਿਚ ਦਿਖਾਈ ਦੇਣ ਵਾਲੇ ਪਰਿਵਰਤਨ-

  1. ਆਵਾਜ਼ ਵਿਚ ਭਾਰੀਪਣ ਆ ਜਾਂਦਾ ਹੈ ।
  2. ਦਾੜੀ ਅਤੇ ਮੁੱਛਾਂ ਉੱਗ ਜਾਂਦੀਆਂ ਹਨ ।
  3. ਜਣਨ ਅੰਗਾਂ ਤੇ ਵਾਲ ਉੱਗ ਆਉਂਦੇ ਹਨ ।
  4. ਪੀਨਸ ਦਾ ਆਕਾਰ ਵੱਧ ਜਾਂਦਾ ਹੈ ਅਤੇ ਦਿਨ ਜਾਂ ਰਾਤ ਦੇ ਸੁਪਨਿਆਂ ਵਿਚ ਉਸਦਾ ਅਕੜਾਅ ਵੱਧ ਜਾਂਦਾ ਹੈ ।
  5. ਮੋਡੇ ਚੌੜੇ ਹੋ ਜਾਂਦੇ ਹਨ | ਮਾਸਪੇਸ਼ੀਆਂ ਵਿਕਸਿਤ ਹੋ ਜਾਂਦੀਆਂ ਹਨ ।
  6. ਉਲਟ ਲਿੰਗ ਵੱਲ ਆਕਰਸ਼ਨ ਵੱਧ ਜਾਂਦਾ ਹੈ ।

(ਅ) ਮਾਦਾ ਦੇ ਸਰੀਰ ਵਿਚ ਦਿਖਾਈ ਦੇਣ ਵਾਲੇ ਪਰਿਵਰਤਨ-

  1. ਜਣਨ ਅੰਗਾਂ ਤੇ ਵਾਲ ਉੱਗ ਆਉਂਦੇ ਹਨ ।
  2. ਛਾਤੀਆਂ ਵੱਡੀਆਂ ਹੋ ਜਾਂਦੀਆਂ ਹਨ ।
  3. ਮਹਾਮਾਰੀ ਸ਼ੁਰੂ ਹੋ ਜਾਂਦਾ ਹੈ ।
  4. ਕੁਲਿਆਂ ਦੇ ਆਸ-ਪਾਸ ਚਰਬੀ ਇਕੱਠੀ ਹੋ ਜਾਂਦੀ ਹੈ ।
  5. ਉਲਟ ਲਿੰਗ ਪ੍ਰਤੀ ਖਿੱਚ ਵੱਧ ਜਾਂਦੀ ਹੈ ।
  6. ਜਣਨ ਅੰਗਾਂ ਦਾ ਵਿਕਾਸ ਹੋ ਜਾਂਦਾ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
DNA ਦਾ ਪੂਰਾ ਨਾਂ ਲਿਖੋ ।
ਉੱਤਰ-
ਡਿਆਕਸੀਰਾਈਬੋ ਨਿਉਕਲੀ ਐਸਿਡ ।

ਪ੍ਰਸ਼ਨ 2.
ਕਿਹੜੇ ਜੀਵਾਂ ਵਿੱਚ ਇਕੋ ਵੇਲੇ ਕਈ ਸੰਤਾਨ ਸੈੱਲਾਂ ਵਿੱਚ ਵਿਭਾਜਨ ਹੁੰਦਾ ਹੈ ?
ਉੱਤਰ-
ਮਲੇਰੀਆ ਪਰਜੀਵੀ, ਪਲਾਜ਼ਮੋਡੀਅਮ ਵਰਗੇ ਇੱਕ ਕੋਸ਼ੀ ਜੀਵਾਂ ਵਿੱਚ ।

ਪ੍ਰਸ਼ਨ 3.
ਕੈਲਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਟਿਸ਼ੂ ਸੰਵਰਧਨ ਵਿਚ ਜਦੋਂ ਸੈੱਲ ਵਿਭਾਜਿਤ ਹੋ ਕੇ ਅਨੇਕ ਸੈੱਲਾਂ ਦਾ ਛੋਟਾ ਸਮੂਹ ਬਣਾਉਂਦੇ ਹਨ ਤਾਂ ਉਸ ਨੂੰ ਕੈਲਸ ਕਹਿੰਦੇ ਹਨ ।

ਪ੍ਰਸ਼ਨ 4.
ਫੁੱਲ ਦੇ ਜਣਨ ਭਾਗ ਕਿਹੜੇ ਹਨ ?
ਉੱਤਰ-
ਪੁੰਕੇਸਰ ਅਤੇ ਇਸਤਰੀ-ਕੇਸਰ ।

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 5.
ਇਕ ਲਿੰਗੀ ਫੁੱਲਾਂ ਦੇ ਦੋ ਉਦਾਹਰਨ ਲਿਖੋ ।
ਉੱਤਰ-

  1. ਪਪੀਤਾ,
  2. ਤਰਬੂਜ਼ ।

ਪ੍ਰਸ਼ਨ 6.
ਦੋ ਲਿੰਗੀ ਫੁੱਲਾਂ ਦੇ ਦੋ ਉਦਾਹਰਨ ਦਿਓ ।
ਉੱਤਰ-

  1. ਗੁਹਲ,
  2. ਸਰੋਂ ।

ਪ੍ਰਸ਼ਨ 7.
ਕਲਮ ਅਤੇ ਦਾਬ ਲਗਾ ਕੇ ਨਵੇਂ ਪੌਦੇ ਪੈਦਾ ਕਰਨ ਦੇ ਦੋ ਮੁੱਖ ਲਾਭ ਕਿਹੜੇ ਹਨ ?
ਉੱਤਰ-

  1. ਸਾਰੇ ਨਵੇਂ ਪੌਦੇ ਮੁਲ ਪੌਦੇ ਜਾਂ ਮਾਤਰੀ ਪੌਦੇ ਦੇ ਬਰਾਬਰ ਹੁੰਦੇ ਹਨ ।
  2. ਨਵੇਂ ਪੌਦੇ ਥੋੜੇ ਸਮੇਂ ਵਿੱਚ ਤਿਆਰ ਹੋ ਜਾਂਦੇ ਹਨ ।

ਪ੍ਰਸ਼ਨ 8.
ਪਰਾਗਣ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪਰਾਗਣ – ਪੌਦਿਆਂ ਵਿਚ ਨਿਸ਼ੇਚਨ ਕਿਰਿਆ ਤੋਂ ਪਹਿਲਾਂ ਪਰਾਗਕਣਾਂ ਦੇ ਇਸਤਰੀ-ਕੇਸਰ ਦੇ ਸਟਿਗਮਾ ਤੱਕ ਪੁੱਜਣ ਦੀ ਕਿਰਿਆ ਨੂੰ ਪਰਾਗਣ ਕਹਿੰਦੇ ਹਨ ।

ਪ੍ਰਸ਼ਨ 9.
ਨਿਸ਼ੇਚਨ ਕਿਰਿਆ ਦੇ ਬਾਅਦ ਯੁਗਮਨਜ਼ ਵਿੱਚ ਕੀ ਬਣਦਾ ਹੈ ?
ਉੱਤਰ-
ਭਰੁਣ ।

ਪ੍ਰਸ਼ਨ 10.
ਨਰ ਅਤੇ ਮਾਦਾ ਯੁਗਮਤਾਂ ਨੂੰ ਕੀ ਕਹਿੰਦੇ ਹਨ ?
ਉੱਤਰ-
ਨਰ ਯੁਰਮਕ-ਸ਼ੁਕਰਾਣੁ ।
ਮਾਦਾ ਯੁਗਮਕ-ਅੰਡਾਣੁ ।

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 11.
ਫੀਟਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਗਰਭ ਧਾਰਨ ਦੇ ਦੋ ਜਾਂ ਤਿੰਨ ਮਹੀਨੇ ਬਾਅਦ ਵਿਕਸਿਤ ਹੋ ਰਹੇ ਬੱਚੇ ਨੂੰ ਫੀਟਸ ਕਹਿੰਦੇ ਹਨ ।

ਪ੍ਰਸ਼ਨ 12.
ਵੀਰਜ ਕੀ ਹੈ ?
ਉੱਤਰ-
ਵੀਰਜ ਵਿੱਚ ਸ਼ੁਕਰਾਣੂ ਅਤੇ ਕੁੱਝ ਗ੍ਰੰਥੀਆਂ ਦਾ ਸਾਵ ਹੁੰਦਾ ਹੈ ।

ਪ੍ਰਸ਼ਨ 13.
ਪਲੇਸੈਂਟਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਗਰਭਵਤੀ ਮਾਂ ਦੇ ਗਰਭਕੋਸ਼ ਦੀ ਦੀਵਾਰ ਅਤੇ ਭਰੂਣ ਦੀ ਤਿੱਲੀ ਦੇ ਸੰਯੋਜਨ ਦੀ ਇਕ ਨਾਲ ਦੀ ਰਚਨਾ ਹੁੰਦੀ ਹੈ ਜਿਸ ਨੂੰ ਔਲ ਦਾ ਗਰਭ ਨਾਲ ਜਾਂ ਪਲੇਸੈਂਟਾ ਕਹਿੰਦੇ ਹਨ । ਪਲੇਸੈਂਟਾ ਵਿਚ ਕਾਫ਼ੀ ਲਹੂ ਸੈੱਲ ਹੁੰਦੇ ਹਨ, ਜਿਨ੍ਹਾਂ ਦੁਆਰਾ ਮਾਤਾ ਦਾ ਲਹੁ ਭਰੁਣ ਜਾਂ ਗਰਭ ਦੇ ਸਰੀਰ ਵਿਚ ਆਉਂਦਾ ਜਾਂਦਾ ਰਹਿੰਦਾ ਹੈ ।

ਪ੍ਰਸ਼ਨ 14.
ਪੁਨਰਜਣਨ ਤੋਂ ਪੈਦਾ ਪਾਣੀ ਦਾ ਇਕ ਉਦਾਹਰਨ ਲਿਖੋ ।
ਉੱਤਰ-
ਸਟਾਰਫਿਸ਼ ।

ਪ੍ਰਸ਼ਨ 15.
ਜਵਾਨੀ ਦੀ ਉਮਰ ਕੀ ਹੈ ?
ਉੱਤਰ-
ਮੁੰਡਿਆਂ ਵਿਚ 13-14 ਸਾਲ, ਲੜਕੀਆਂ ਵਿੱਚ 10-12 ਸਾਲ ।

ਪ੍ਰਸ਼ਨ 16.
ਮਨੁੱਖ ਦੀ ਮਾਦਾ ਵਿਚ ਗਰਭਕਾਲ ਕਿੰਨਾ ਹੁੰਦਾ ਹੈ ?
ਉੱਤਰ-
ਲਗਭਗ 9 ਮਹੀਨੇ ।

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 17.
IUCD ਕੀ ਹੈ ?
ਉੱਤਰ-
IUCD (ਇੰਟਰਾਯੂਟੀਰੀਨ ਕੰਟਰਾਸੈਪਟਿਵ ਡਿਵਾਈਸ) ਨਾਰੀ ਗਰਭਕੋਸ਼ ਵਿੱਚ ਲਗਾਈ ਜਾਣ ਵਾਲੀ ਇੱਕ ਯੁਕਤੀ ਹੈ ਜੋ ਗਰਭ ਨਿਰੋਧਕ ਦਾ ਕੰਮ ਕਰਦੀ ਹੈ ।

ਪ੍ਰਸ਼ਨ 18.
STD ਕੀ ਹੈ ?
ਉੱਤਰ-
STD (Sexually Transmitted Disease) ਯੌਨ ਸੰਕਰਮਿਤ ਰੋਗ ।

ਪ੍ਰਸ਼ਨ 19.
ਦੋ ਯੌਨ ਰੋਗਾਂ ਦੇ ਨਾਂ ਲਿਖੋ ।
ਉੱਤਰ-

  1. ਗੋਨੋਰੀਆ,
  2. ਸਿਫਲਿਸ ।

ਪ੍ਰਸ਼ਨ 20.
ਹੇਠਾਂ ਦਿੱਤੇ ਚਿੱਤਰ ਕਿਸ ਜੀਵ ਦੇ ਹਨ ਅਤੇ ਇਹ ਕਿਹੜੀ ਕਿਰਿਆ ਨੂੰ ਦਰਸਾਉਂਦੇ ਹਨ ?
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 18
ਉੱਤਰ-
ਜੀਵ ਦਾ ਨਾਂ : ਅਮੀਬਾ
ਕਿਰਿਆ : ਪੋਸ਼ਣ ਕਿਰਿਆ ।

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 21.
ਹੇਠ ਦਿੱਤੇ ਚਿੱਤਰ ਵਿਚ ਅਮੀਬਾ ਦੀ ਕਿਹੜੀ ਜੀਵਨ ਕਿਰਿਆ ਦਰਸਾਈ ਗਈ ਹੈ ?
PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 19
ਉੱਤਰ-
ਜਣਨ ਕਿਰਿਆ ਦੀਆਂ ਦੋ-ਖੰਡਨ ਵਿਧੀ ।

ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਅਲਿੰਗੀ ਜਣਨ ਬਡਿੰਗ ਦੁਆਰਾ ਜਿਸ ਵਿੱਚ ਹੁੰਦਾ ਹੈ ਉਹ ਹੈ :
(a) ਅਮੀਬਾ
(b) ਯੀਸਟ
(c) ਪਲਾਜਮੋਡੀਅਮ
(d) ਲੇਸ਼ਮਾਨੀਆ ।
ਉੱਤਰ-
(b) ਯੀਸਟ (Yeast) ।

ਪ੍ਰਸ਼ਨ 2.
ਹੇਠ ਲਿਖਿਆਂ ਵਿੱਚੋਂ ਕਿਹੜਾ ਮਨੁੱਖ ਵਿੱਚ ਮਾਦਾ ਜਣਨ ਪ੍ਰਣਾਲੀ ਦਾ ਭਾਗ ਨਹੀਂ :
(a) ਅੰਡਕੋਸ਼
(b) ਗਰਭਭੋਸ਼
(c) ਸ਼ੁਕਰਾਣੂ ਵਾਹਿਣੀ
(d) ਫੈਲੋਪੀਅਨ ਟਿਊਬ ।
ਉੱਤਰ-
(c) ਸ਼ੁਕਰਾਣੂ ਵਾਹਿਣੀ ।

ਪ੍ਰਸ਼ਨ 3.
ਯੀਸਟ ਵਿੱਚ ਅਲਿੰਗੀ ਜਣਨ ਆਮ ਤੌਰ ‘ਤੇ ਹੁੰਦਾ ਹੈ-
(a) ਬਡਿੰਗ ਦੁਆਰਾ
(b) ਵਿਖੰਡਨ ਦੁਆਰਾ
(c) ਬੀਜਾਣੂ ਦੁਆਰਾ
(d) ਰੋਪਣ ਦੁਆਰਾ ।
ਉੱਤਰ-
(a) ਬਡਿੰਗ ਦੁਆਰਾ ।

ਪ੍ਰਸ਼ਨ 4.
ਵਿਖੰਡਨ ਦੁਆਰਾ ਅਲਿੰਗੀ ਜਣਨ ਹੁੰਦਾ ਹੈ-
(a) ਅਮੀਬਾ ਵਿੱਚ
(b) ਯੀਸਟ ਵਿੱਚ
(c) ਸਪਾਇਰੋਗਾਇਰਾ ਵਿੱਚ
(d) ਫਰਨ ਵਿੱਚ ।
ਉੱਤਰ-
(c) ਸਪਾਇਰੋਗਾਇਰਾ ਵਿੱਚ ।

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 5.
ਹਾਈਡਰਾ ਵਿੱਚ ਅਨੁਕੂਲ ਪਰਿਸਥਿਤੀਆਂ ਵਿੱਚ ਅਲਿੰਗੀ ਜਣਨ ਹੁੰਦਾ ਹੈ-
(a) ਵਿਖੰਡਨ ਦੁਆਰਾ
(b) ਬਡਿੰਗ ਦੁਆਰਾ
(c) ਬੀਜਾਣੂਆਂ ਦੁਆਰਾ
(d) ਦੋ-ਖੰਡਨ ਦੁਆਰਾ ।
ਉੱਤਰ-
(b) ਬਡਿੰਗ ਦੁਆਰਾ ।

ਪ੍ਰਸ਼ਨ 6.
ਇਕ ਪ੍ਰਜਣਨ ਹੁੰਦਾ ਹੈ-
(a) ਦੂਬ ਘਾਹ ਵਿੱਚ
(b) ਆਲੂ ਵਿੱਚ
(c) ਬਰਾਇਓਫਿਲਮ ਵਿੱਚ
(d) ਉਪਰੋਕਤ ਸਾਰਿਆਂ ਵਿੱਚ ।
ਉੱਤਰ-
(d) ਉਪਰੋਕਤ ਸਾਰਿਆਂ ਵਿੱਚ ।

ਪ੍ਰਸ਼ਨ 7.
ਇਸਤਰੀਆਂ ਵਿੱਚ ਮਾਹਵਾਰੀ ਚੱਕਰ ਪੂਰਾ ਹੁੰਦਾ ਹੈ-
(a) 14 ਦਿਨਾਂ ਵਿੱਚ
(b) 21 ਦਿਨਾਂ ਵਿੱਚ
(c) 28 ਦਿਨਾਂ ਵਿੱਚ
(d) 30 ਦਿਨਾਂ ਵਿੱਚ ।
ਉੱਤਰ-
(b) 21 ਦਿਨਾਂ ਵਿੱਚ ।

ਪ੍ਰਸ਼ਨ 8.
ਕਿਹੜਾ ਹਾਰਮੋਨ ਲੜਕੀਆਂ ਵਿੱਚ ਜੋਬਨ ਅਵਸਥਾ ਦੇ ਲੱਛਣਾਂ ਨੂੰ ਕੰਟਰੋਲ ਕਰਦਾ ਹੈ ?
(a) ਐਸਟਰੋਜਨ
(b) ਟੇਸਟੋਸਟੀਰੋਨ
(c) ਥਾਇਰਾਕਸਿਨ
(d) ਇੰਸੂਲਿਨ ।
ਉੱਤਰ-
(a) ਐਸਟਰੋਜਨ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਨਰ ਅਤੇ ਮਾਦਾ ਜਣਨ ਸੈੱਲਾਂ ਦੇ ਮੇਲ ਨਾਲ ਬਣੀ ਰਚਨਾ ਨੂੰ ……………. ਆਖਦੇ ਹਨ ।
ਉੱਤਰ-
ਯੁਗਮਨਜ

PSEB 10th Class Science Important Questions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

(ii) ਜਨਣ ਅੰਗਾਂ ਵਿੱਚ ਹੋਣ ਵਾਲੀ ਸੈੱਲ ਵੰਡ ਨਾਲ …………….. ਸੈੱਲ ਬਣਦੇ ਹਨ ।
ਉੱਤਰ-
ਜਣਨ

(iii) ਮਨੁੱਖ ਦਾ ਜੀਵਨ ……………… ਸੈੱਲ ਤੋਂ ਸ਼ੁਰੂ ਹੁੰਦਾ ਹੈ ।
ਉੱਤਰ-
ਇਕ

(iv) ਜਦੋਂ ਵਾਧਾ ਇਕ ਨਿਸਚਿਤ ਅਨੁਪਾਤ ਵਿੱਚ ਹੁੰਦਾ ਹੈ ਤਾਂ ਇਸਨੂੰ ……………… ਆਖਦੇ ਹਨ ।
ਉੱਤਰ-
ਪਰਿਵਰਧਨ

(v) ਅਮੀਬਾ ਵਿੱਚ ਅਲਿੰਗੀ ਜਣਨ ……………… ਵਿਧੀ ਦੁਆਰਾ ਹੁੰਦਾ ਹੈ ।
ਉੱਤਰ-
ਦੋਖੰਡਨ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

Punjab State Board PSEB 10th Class Science Important Questions Chapter 6 ਜੈਵਿਕ ਕਿਰਿਆਵਾਂ Important Questions and Answers.

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਬਿਖਮਪੋਸ਼ੀ ਜੀਵਾਂ ਨੂੰ ਪੋਸ਼ਣ ਦੇ ਆਧਾਰ ‘ਤੇ ਕਿਹੜੇ-ਕਿਹੜੇ ਭਾਗਾਂ ਵਿੱਚ ਵੰਡਿਆ ਗਿਆ ਹੈ ?
ਉੱਤਰ-
ਬਿਖਮਪੋਸ਼ੀ ਜੀਵਾਂ ਨੂੰ ਪੋਸ਼ਣ ਦੇ ਆਧਾਰ ਤੇ ਅੱਗੇ ਲਿਖੇ ਭਾਗਾਂ ਵਿੱਚ ਵੰਡਿਆ ਗਿਆ ਹੈ-

(1) ਮ੍ਰਿਤਉਪਜੀਵੀ – ਉਹ ਜੀਵ ਜੋ ਆਪਣਾ ਭੋਜਨ ਮਰੇ ਅਤੇ ਗਲੇ ਸੜੇ ਕਾਰਬਨਿਕ ਪਦਾਰਥਾਂ ਤੋਂ ਪ੍ਰਾਪਤ ਕਰਦੇ ਹਨ, ਮ੍ਰਿਤਉਪਜੀਵੀ ਕਹਾਉਂਦੇ ਹਨ । ਉਦਾਹਰਨ-ਕਣਕ, ਖਮੀਰ, ਮਸ਼ਰੂਮ ਅਤੇ ਜੀਵਾਣੂ ਆਦਿ ।

(2) ਪਰਜੀਵੀ – ਉਹ ਜੀਵ ਜੋ ਆਪਣਾ ਭੋਜਨ ਹੋਰ ਜੀਵਾਂ ਦੇ ਸਰੀਰ ਦੇ ਬਾਹਰ ਜਾਂ ਅੰਦਰੋਂ ਰਹਿ ਕੇ ਸਿੱਧੇ ਰੂਪ ਵਿੱਚ ਪ੍ਰਾਪਤ ਕਰਦੇ ਹਨ ਨੂੰ ਪਰਜੀਵੀ ਕਹਿੰਦੇ ਹਨ । ਉਦਾਹਰਨ-ਖਟਮਲ, ਏਸਕੇਰਿਸ, ਮੱਛਰ, ਅਮਰਵੇਲ ਆਦਿ ।

(3) ਪਾਣੀ ਸਮਭੋਜੀ – ਅਜਿਹੇ ਜੀਵ ਜਿਨ੍ਹਾਂ ਵਿੱਚ ਪਾਚਨ ਤੰਤਰ ਹੁੰਦਾ ਹੈ ਜੋ ਭੋਜਨ ਪਦਾਰਥਾਂ ਨੂੰ ਸਰੀਰ ਦੇ ਅੰਦਰ ਲੈ ਕੇ ਪਾਚਨ ਕਰਦੇ ਹਨ ਅਤੇ ਪਚ ਭੋਜਨ ਦਾ ਅਵਸ਼ੋਸ਼ਣ ਕਰਦੇ ਹਨ ਤੇ ਬਾਕੀ ਅਪਚਿਤ ਭੋਜਨ ਨੂੰ ਉਤਸਰਜਿਤ ਕਰਦੇ ਹਨ । ਪਾਣੀ ਸਮਭੋਜੀ ਜੀਵ ਕਹਾਉਂਦੇ ਹਨ । ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ ।

  • ਸ਼ਾਕਾਹਾਰੀ – ਇਹ ਜੰਤੁ ਆਪਣਾ ਭੋਜਨ ਕੇਵਲ ਪੌਦਿਆਂ ਤੋਂ ਪ੍ਰਾਪਤ ਕਰਦੇ ਹਨ ; ਜਿਵੇਂ-ਗਾਂ, ਚੂਹਾ, ਹਿਰਨ ਅਤੇ ਬੱਕਰੀ ਆਦਿ ।
  • ਮਾਸਾਹਾਰੀ – ਇਹ ਉਹ ਜੰਤੁ ਹੁੰਦੇ ਹਨ ਜੋ ਹੋਰ ਜੰਤੂਆਂ ਦੇ ਮਾਸ ਨੂੰ ਆਪਣੇ ਭੋਜਨ ਦੇ ਰੂਪ ਵਿੱਚ ਪ੍ਰਾਪਤ ਕਰਦੇ ਹਨ , ਜਿਵੇਂ-ਸ਼ੇਰ, ਚੀਤਾ, ਭੇੜੀਆਂ, ਸੱਪ, ਬਜ਼ ਆਦਿ ।
  • ਸਰਬ ਆਹਾਰੀ – ਇਹ ਜੰਤੂ ਪੌਦਿਆਂ ਅਤੇ ਜੰਤੂਆਂ ਦੇ ਮਾਸ ਦੋਹਾਂ ਨੂੰ ਭੋਜਨ ਦੇ ਰੂਪ ਵਿੱਚ ਲੈਂਦੇ ਹਨ ; ਜਿਵੇਂ-ਕਾਕਰੋਚ, ਮਨੁੱਖ, ਕਾਂ ਆਦਿ ।

ਪ੍ਰਸ਼ਨ 2.
ਪ੍ਰਕਾਸ਼ ਸੰਸ਼ਲੇਸ਼ਣ ਕਿਵੇਂ ਹੁੰਦਾ ਹੈ ? ਪੱਤੇ ਦੇ ਅਨੁਪ੍ਰਸਥ ਕਾਟ ਦੇ ਚਿੱਤਰ ਦੀ ਸਹਾਇਤਾ ਨਾਲ ਉਨ੍ਹਾਂ ਸੈੱਲਾਂ ਨੂੰ ਪ੍ਰਦਰਸ਼ਿਤ ਕਰੋ ਜਿਨ੍ਹਾਂ ਵਿੱਚ ਕਲੋਰੋਫਿਲ ਮਿਲਦਾ ਹੈ ? ਇਸਦਾ ਮਹੱਤਵ ਲਿਖੋ ।
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ – ਹਰੇ ਪੌਦੇ ਸੂਰਜੀ ਪ੍ਰਕਾਸ਼ ਦੁਆਰਾ ਕਲੋਰੋਫਿਲ ਨਾਮਕ ਪਦਾਰਥ ਦੀ ਮੌਜੂਦਗੀ ਵਿੱਚ CO ਅਤੇ ਪਾਣੀ ਦੁਆਰਾ ਕਾਰਬੋਹਾਈਡਰੇਟ (ਭੋਜਨ ਪਦਾਰਥ) ਦਾ ਨਿਰਮਾਣ ਕਰਦੇ ਹਨ ਅਤੇ ਆਕਸੀਜਨ ਗੈਸ ਬਾਹਰ ਕੱਢਦੇ ਹਨ । ਇਸ ਪ੍ਰਕਿਰਿਆ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਹਿੰਦੇ ਹਨ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 1
ਇਹ ਪੱਤਿਆਂ ਵਿੱਚ ਮਿਲਣ ਵਾਲਾ ਇੱਕ ਪ੍ਰਕਾਸ਼ਧੀ ਵਰਣਕ ਹੈ ਅਤੇ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਨੂੰ ਪੂਰਾ
ਕਰਦਾ ਹੈ । ਇਹ ਹਰੇ ਬਿੰਦੁ ਕੇਸ਼ਿਕਾ ਅੰਗਾਂ ਵਿੱਚ ਹੁੰਦਾ ਹੈ, ਜਿਨ੍ਹਾਂ ਨੂੰ ਹਰਿਤ ਲਵਕ (Chloroplast) ਕਹਿੰਦੇ ਹਨ । ਇਹ ਪੱਤੇ ਦੇ ਉੱਪਰ ਬਾਹਰੀ
ਚਮੜੀ ਦੇ ਹੇਠਾਂ ਸਥਿਤ ਕੋਸ਼ਿਕਾਵਾਂ ਵਿੱਚ ਮਿਲਦਾ ਹੈ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 2

ਮਹੱਤਵ-

  1. ਇਸ ਪ੍ਰਕਿਰਿਆ ਦੁਆਰਾ ਭੋਜਨ ਦਾ ਨਿਰਮਾਣ ਹੁੰਦਾ ਹੈ ਜਿਸ ਨਾਲ ਮਨੁੱਖ ਅਤੇ ਹੋਰ ਜੀਵ ਜੰਤੂਆਂ ਦਾ ਪੋਸ਼ਣ ਹੁੰਦਾ ਹੈ ।
  2. ਇਸ ਪ੍ਰਕਿਰਿਆ ਵਿੱਚ ਆਕਸੀਜਨ ਦਾ ਨਿਰਮਾਣ ਹੁੰਦਾ ਹੈ, ਜੋ ਕਿ ਜੀਵਨ ਲਈ ਬਹੁਤ ਜ਼ਰੂਰੀ ਹੈ । ਜੀਵ ਸਾਹ ਰਾਹੀਂ ਆਕਸੀਜਨ ਪ੍ਰਾਪਤ ਕਰਦੇ ਹਨ ਜਿਸ ਨਾਲ ਭੋਜਨ ਦਾ ਆਕਸੀਕਰਨ ਹੋ ਕੇ ਸਰੀਰ ਲਈ ਊਰਜਾ ਪ੍ਰਾਪਤ ਹੁੰਦੀ ਹੈ ।
  3. ਕਾਰਬਨ-ਡਾਈਆਕਸਾਈਡ ਦੇ ਨਿਯਮਨ ਤੋਂ ਪ੍ਰਦੂਸ਼ਣ ਦੂਰ ਹੁੰਦਾ ਹੈ ।
  4. ਪ੍ਰਕਾਸ਼ ਸੰਸ਼ਲੇਸ਼ਣ ਦੇ ਹੀ ਉਤਪਾਦ ਖਣਿਜ, ਤੇਲ, ਪੈਟਰੋਲੀਅਮ, ਕੌਇਆ ਆਦਿ ਹਨ, ਜੋ ਕਰੋੜਾਂ ਸਾਲ ਪੌਦਿਆਂ ਦੁਆਰਾ ਸੰਗ੍ਰਹਿਤ ਕੀਤੇ ਗਏ ਹਨ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 3.
ਪੌਦੇ ਕਿਸ ਪ੍ਰਕਾਰ ਭੋਜਨ ਪ੍ਰਾਪਤ ਕਰਦੇ ਹਨ ? ਪ੍ਰਕਾਸ਼ ਸੰਸ਼ਲੇਸ਼ਣ ਵਿੱਚ ਕਲੋਰੋਫਿਲ ਦੀ ਭੂਮਿਕਾ ਦਾ ਵਿਵਰਣ ਦਿਓ ।
ਉੱਤਰ-
ਹਰੇ ਪੌਦੇ ਆਪਣਾ ਭੋਜਨ ਪਕਾਸ਼ ਸੰਸ਼ਲੇਸ਼ਣ ਵਿਧੀ ਰਾਹੀਂ ਪ੍ਰਾਪਤ ਕਰਦੇ ਹਨ । ਸੂਰਜੀ ਪ੍ਰਕਾਸ਼ ਦੀ ਮੌਜੂਦਗੀ ਵਿੱਚ CO2 ਅਤੇ ਪਾਣੀ ਵਰਗੇ ਸਰਲ ਯੌਗਿਕਾਂ ਦਾ ਹਰੇ ਪੌਦਿਆਂ ਦੁਆਰਾ ਸਥਿਰੀਕਰਨ ਕਰਕੇ ਗੁੰਝਲਦਾਰ ਕਾਰਬਨਿਕ ਪਦਾਰਥ ਕਾਰਬੋਹਾਈਡਰੇਟ ਦੇ ਨਿਰਮਾਣ ਦੀ ਪ੍ਰਕਿਰਿਆ ਨੂੰ ਹੀ ਪ੍ਰਕਾਸ਼ ਸੰਸ਼ਲੇਸ਼ਣ ਕਹਿੰਦੇ ਹਨ ।

ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਕਰਨ ਲਈ ਪੌਦਿਆਂ ਨੂੰ CO2 ਪਾਣੀ, ਕਲੋਰੋਫਿਲ ਅਤੇ ਸੂਰਜੀ ਪ੍ਰਕਾਸ਼ ਦੀ ਲੋੜ ਹੁੰਦੀ ਹੈ । ਥਲੀ ਪੌਦੇ CO2 ਨੂੰ ਬਾਹਰੀ ਵਾਤਾਵਰਨ ਤੋਂ ਜਦੋਂ ਕਿ ਜਲੀ ਪੌਦੇ ਪਾਣੀ ਵਿੱਚ ਘੁਲੀ CO2 ਨੂੰ ਪ੍ਰਾਪਤ ਕਰਦੇ ਹਨ । ਪੌਦਿਆਂ ਦੀਆਂ ਜੜਾਂ ਪਾਣੀ ਦਾ ਸੋਖਣ ਕਰਕੇ ਉਸ ਨੂੰ ਜਾਈਲਮ ਦੁਆਰਾ ਪੱਤਿਆਂ ਤੱਕ ਪਹੁੰਚਾਉਂਦੀਆਂ ਹਨ । ਕਲੋਰੋਫਿਲ ਪੱਤਿਆਂ ਵਿੱਚ ਹੁੰਦਾ ਹੈ, ਜੋ ਪ੍ਰਕਾਸ਼ ਊਰਜਾ ਨੂੰ ਸੋਖਿਤ ਕਰਕੇ ਇਸ ਨੂੰ ਕਾਰਬਨਿਕ ਯੌਗਿਕਾਂ ਦੇ ਰੂਪ ਵਿੱਚ ਇਕੱਠਾ ਕਰ ਦਿੰਦਾ ਹੈ ।

ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਨੂੰ ਹੇਠ ਲਿਖੇ ਰਸਾਇਣਿਕ ਸਮੀਕਰਨ ਦੁਆਰਾ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ-
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 3
ਪ੍ਰਕਾਸ਼ ਸੰਸ਼ਲੇਸ਼ਣ ਦੀਆਂ ਦੋ ਅਵਸਥਾਵਾਂ ਹਨ-
(A) ਪ੍ਰਕਾਸ਼ੀ ਅਭਿਕਿਰਿਆ (Light Reaction)
(B) ਅਪ੍ਰਕਾਸ਼ੀ ਅਭਿਕਿਰਿਆ (Dark Reaction) ।

ਪ੍ਰਸ਼ਨ 4.
ਅਮੀਬਾ ਦੇ ਪੋਸ਼ਣ ਦੀ ਪ੍ਰਕਿਰਿਆ ਦਾ ਵਿਵਰਣ ਦਿਓ ।
ਜਾਂ
ਇੱਕ ਸੈੱਲੀ ਜੀਵਾਂ ਵਿੱਚ ਪੋਸ਼ਣ ਪ੍ਰਕਿਰਿਆ ਦਾ ਵਰਣਨ ਕਰੋ ।
ਉੱਤਰ-
ਅਮੀਬਾ ਵਿਚ ਪੋਸ਼ਣ-ਅਮੀਬਾ ਪਾਣੀਸਮ ਵਿਧੀ ਨਾਲ ਪੋਸ਼ਣ ਕਰਦਾ ਹੈ । ਇਹ ਇੱਕ ਸਰਬ ਆਹਾਰੀ ਜੰਤੁ ਹੈ । ਇਸਦਾ ਭੋਜਨ ਪਾਣੀ ਵਿੱਚ ਤੈਰਦੇ ਹੋਏ ਜੀਵਾਣੂ, ਸ਼ੈਵਾਲ, ਡਾਇਟਮ ਆਦਿ ਦੇ ਸੂਖ਼ਮ ਜੀਵਾਂ ਦੇ ਰੂਪ ਵਿਚ ਹੁੰਦਾ ਹੈ । ਇਹ ਸੂਖ਼ਮ ਜੀਵਾਂ ਦੇ ਨਿਗਲਣ (ingestion) ਵਿਚ ਜੋ ਵਿਧੀ ਅਪਣਾਈ ਜਾਂਦੀ ਹੈ, ਉਸ ਨੂੰ ਫੈਗੋਸਾਈਟਾਸਿਸ (Phagocytosis) ਕਹਿੰਦੇ ਹਨ । ਇਹ ਆਪਣੇ ਭੋਜਨ ਨੂੰ ਸਰੀਰ ਦੇ ਕਿਸੇ ਵੀ ਸਤਹਿ ਤੋਂ ਅਸਥਾਈ ਵਾਪਰੇ ਜਾਂ ਕੂਟਪਾਦ ਦੁਆਰਾ ਪ੍ਰਾਪਤ ਕਰਦਾ ਹੈ । ਪੋਸ਼ਣ ਵਿਧੀ ਵਿੱਚ ਹੇਠ ਲਿਖੇ ਚਰਨ ਹਨ-
ਅੰਤਰਹਿਣ, ਪਾਚਨ, ਅੰਦਰ ਸੋਖਣ, ਬਹਿਖੇਪਣ ।

ਜਦੋਂ ਇਹ ਕਿਸੇ ਭੋਜਨ ਪਦਾਰਥ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਸ ਨੂੰ ਫੜਨ ਲਈ ਕੂਟਪਾਦ ਬਣਾਵਟ ਉਸ ਵੱਲ ਵੱਧਦਾ ਹੈ ਤਾਂ ਇਹ ਕੁਟਪਾਦਾਂ ਜਾਂ ਅਸਥਾਈ ਵਾਧੂਰੇ (Predupodia) ਦੁਆਰਾ ਚਾਰੋਂ ਪਾਸੇ ਇਸ ਨੂੰ ਘੇਰ ਲੈਂਦਾ ਹੈ ਇਸ ਨਾਲ ਇਕ ਪਿਆਲੇਨੁਮਾ ਰਚਨਾ ਬਣਦੀ ਹੈ ਜਿਸ ਨੂੰ ਫੂਡਕੱਪ (food cup) ਕਹਿੰਦੇ ਹਨ । ਬਾਅਦ ਵਿੱਚ ਅਸਥਾਈ ਵਾਪਰੇ ਜਾਂ ਕੂਟਪਾਦ ਆਪਣੇ ਸਿਰਿਆਂ ਤੇ ਪਰਸਪਰ ਸੰਗਲਿਤ ਹੋ ਕੇ ਭੋਜਨ ਰਸਧਾਨੀ (food vacoule) ਦਾ ਨਿਰਮਾਣ ਕਰਕੇ ਇਸ ਨੂੰ ਐਂਡੋਪਲਾਜ਼ਮ ਵਿਚ ਪਾ ਦਿੰਦੇ ਹਨ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 4

ਅਮੀਬਾ ਵਿਚ ਅੰਤਰਗੋਸ਼ੀ ਪਾਚਨ (intracellular digestion) ਹੁੰਦਾ ਹੈ । ਭੋਜਨ ਦਾ ਪਾਚਨ ਭੋਜਨ ਸਧਾਨੀ (food vacuole) ਵਿੱਚ ਹੁੰਦਾ ਹੈ । ਭੋਜਨ ਪਚਾਣ ਲਈ ਕ੍ਰਿਪਸਿਨ, ਪੇਪਿਸਨ, ਐਮਾਈਲੇਜ਼ ਐਂਜ਼ਾਈਮ ਪਾਏ ਜਾਂਦੇ ਹਨ ।

ਭੋਜਨ ਸਧਾਨੀ ਵਿੱਚ ਪਚਿਆ ਹੋਇਆ ਭੋਜਨ ਐਂਡੋਪਲਾਜ਼ਮ ਵਿਚ ਵਿਸਰਿਤ (Diffuse) ਹੋ ਜਾਂਦਾ ਹੈ । ਬਾਅਦ ਵਿਚ ਪਚਿਆ ਹੋਇਆ ਭੋਜਨ ਸਰੀਰ (Cell) ਦੇ ਅੰਦਰ ਜੀਵ ਦ (ਪ੍ਰੋਟੋਪਲਾਜ਼ਮ) ਵਿਚ ਬਦਲ ਜਾਂਦਾ ਹੈ । ਸਰੀਰ ਵਿਚ ਜੇ ਭੋਜਨ ਦੀ ਵੱਧ ਮਾਤਰਾ ਪਾਈ ਜਾਂਦੀ ਹੈ ਤਾਂ ਗਲਾਈਕੋਜਨ, ਪੈਰਾਮਾਈਲੋਨ ਅਤੇ ਲਿਪਿਡਸ ਆਦਿ ਦੇ ਰੂਪ ਵਿਚ ਸੰਚਿਤ ਕਰ ਲਈ ਜਾਂਦੀ ਹੈ ।

ਇਸ ਵਿਚ ਅਪਚ ਪਦਾਰਥ ਨੂੰ ਬਾਹਰ ਕੱਢਣ ਲਈ ਖ਼ਾਸ ਗੁਦਾ (Anus) ਨਹੀਂ ਹੁੰਦਾ । ਅਪਚ ਭੋਜਨ ਸਰੀਰ ਦੇ ਕਿਸੇ ਵੀ ਸਥਾਨ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ । ਇਸ ਪ੍ਰਕਿਰਿਆ ਨੂੰ ਬਹਿਖੇਪਣ (Egestion) ਕਹਿੰਦੇ ਹਨ ।

ਪ੍ਰਸ਼ਨ 5.
ਹੇਠ ਲਿਖਿਆਂ ਵਿੱਚ ਅੰਤਰ ਲਿਖੋ-
(ਉ) ਸ਼ਾਕਾਹਾਰੀ ਅਤੇ ਮਾਸਾਹਾਰੀ
(ਅ) ਸਵੈਪੋਸ਼ੀ ਅਤੇ ਪਰਪੋਸ਼ੀ ।
ਉੱਤਰ-
(ੳ) ਸ਼ਾਕਾਹਾਰੀ ਅਤੇ ਮਾਸਾਹਾਰੀ-

ਸ਼ਾਕਾਹਾਰੀ (Herbivore) ਮਾਸਾਹਾਰੀ (Carnivore)
ਉਹ ਜੀਵ ਜੋ ਸਿਰਫ਼ ਪੌਦੇ ਜਾਂ ਪੌਦਿਆਂ ਤੋਂ ਪ੍ਰਾਪਤ ਉਤਪਾਦਾਂ ਨੂੰ ਭੋਜਨ ਦੇ ਰੂਪ ਵਿਚ ਗ੍ਰਹਿਣ ਕਰਦੇ ਹਨ, ਸ਼ਾਕਾਹਾਰੀ ਕਹਾਉਂਦੇ ਹਨ ।
ਉਦਾਹਰਨ-ਗਾਂ, ਖ਼ਰਗੋਸ਼, ਬੱਕਰੀ ਆਦਿ ।
ਉਹ ਜੀਵ ਜੋ ਆਪਣਾ ਭੋਜਨ ਹੋਰ ਜੀਵਾਂ ਦੇ ਮਾਸ ਤੋਂ ਗ੍ਰਹਿਣ ਕਰਦੇ ਹਨ, ਮਾਸਾਹਾਰੀ ਕਹਾਉਂਦੇ ਹਨ ।
ਉਦਾਹਰਨ-ਸ਼ੇਰ, ਚੀਤਾ, ਭੇੜੀਆ ਆਦਿ ।

(ਅ) ਸਵੈਪੋਸ਼ੀ ਅਤੇ ਪਰਪੋਸ਼ੀ-

ਸਵਪੋਸ਼ੀ (Autotrophs) ਪਰਪੋਸ਼ੀ (Heterotrophs)
ਅਜਿਹੇ ਜੀਵ ਜੋ ਪਕਾਸ਼ ਸੰਸਲੇਸ਼ਣ ਦੀ ਕਿਰਿਆ ਦੁਆਰਾ ਸਰਲ ਅਕਾਰਬਨਿਕ ਤੋਂ ਗੁੰਝਲਦਾਰ ਕਾਰਬਨਿਕ ਪਦਾਰਥਾਂ ਦਾ ਨਿਰਮਾਣ ਕਰਕੇ ਆਪਣਾ ਖੁਦ ਪੋਸ਼ਣ ਕਰਦੇ ਹਨ, ਸਵੈਪੋਸ਼ੀ ਜੀਵ (Autotrophs) ਕਹਾਉਂਦੇ ਹਨ ।
ਉਦਾਹਰਨ- ਸਾਰੇ ਹਰੇ ਪੌਦੇ, ਯੁਗ਼ਲੀਨਾ ।
ਅਜਿਹੇ ਜੀਵ ਜੋ ਕਾਰਬਨਿਕ ਪਦਾਰਥ ਅਤੇ ਉਰਜਾ ਨੂੰ ਆਪਣੇ ਭੋਜਨ ਪਦਾਰਥ ਦੇ ਰੂਪ ਵਿਚ ਹੋਰ ਜੀਵਤ ਜਾਂ ਮ੍ਰਿਤ ਪੌਦਿਆਂ ਜਾਂ ਜੰਤੂਆਂ ਤੋਂ ਗ੍ਰਹਿਣ ਕਰਦੇ ਹਨ, ਪਰਪੇਸ਼ੀ ਜੀਵ (Heterotrophs) ਕਹਾਉਂਦੇ ਹਨ ।
ਉਦਾਹਰਨ-ਯੁਗਲੀਨਾ ਨੂੰ ਛੱਡ ਕੇ ਸਾਰੇ ਜੰਤੂ, ਅਮਰਬੇਲ, ਜੀਵਾਣੂ, ਕਣਕ ਆਦਿ ।

ਪ੍ਰਸ਼ਨ 6.
ਮਨੁੱਖਾਂ ਵਿੱਚ ਪਾਚਨ ਦੀ ਪ੍ਰਕਿਰਿਆ ਦਾ ਵਿਵਰਣ ਦਿਓ ।
ਜਾਂ
ਅੰਕਿਤ ਚਿੱਤਰ ਦੀ ਸਹਾਇਤਾ ਨਾਲ ਮਨੁੱਖੀ ਆਹਾਰਨਲੀ ਦਾ ਵਰਣਨ ਕਰੋ ।
ਉੱਤਰ-
ਮਨੁੱਖਾਂ ਵਿੱਚ ਪਾਚਨ ਕਿਰਿਆ (digestion in human) – ਮਨੁੱਖ ਵੀ ਪਾਚਨ ਕਿਰਿਆ ਹੇਠ ਲਿਖੇ ਚਰਨਾਂ ਦੇ ਵੱਖ-ਵੱਖ ਅੰਗਾਂ ਵਿਚ ਪੂਰਨ ਹੁੰਦੀ ਹੈ-

(1) ਮੂੰਹਗੁਹਾ ਵਿਚ ਪਾਚਨ (Digestion in Muth Cavity ) – ਮਨੁੱਖ ਮੂੰਹ ਦੇ ਰਸਤੇ ਭੋਜਨ ਪ੍ਰਾਪਤ ਕਰਦਾ ਹੈ । ਮੂੰਹ ਵਿੱਚ ਮੌਜੂਦ ਦੰਦ ਭੋਜਨ ਦੇ ਕਣਾਂ ਨੂੰ ਚਬਾਉਂਦੇ ਹਨ ਜਿਸ ਨਾਲ ਭੋਜਨ ਪਦਾਰਥ ਛੋਟੇ-ਛੋਟੇ ਕਣਾਂ ਵਿੱਚ ਟੁੱਟ ਜਾਂਦਾ ਹੈ ! ਲਾਰ ਰੰਥੀਆਂ (Salivary glands) ਤੋਂ ਨਿਕਲੀ ਲਾਰ ਭੋਜਨ ਵਿਚ ਚੰਗੀ ਤਰ੍ਹਾਂ ਮਿਲ ਜਾਂਦੀ ਹੈ । ਲਾਰ ਵਿਚ ਮੌਜੂਦ ਐਂਜਾਈਮ ਭੋਜਨ ਪਦਾਰਥ ਵਿਚ ਮੌਜੂਦ ਮੰਡ (ਸਟਾਰਚ ਨੂੰ ਸ਼ੱਕਰ ਗਲੁਕੋਜ਼ ਵਿੱਚ ਬਦਲ ਦਿੰਦਾ ਹੈ । ਲਾਰ ਭੋਜਨ ਨੂੰ ਲੇਸਦਾਰ ਚਿਕਨਾ ਅਤੇ ਲੁਗਦੀਦਾਰ ਬਣਾ ਦਿੰਦੀ ਹੈ, ਜਿਸ ਨਾਲ ਭੋਜਨ ਗੁਸਿਕਾ ਵਿਚੋਂ ਹੋ ਕੇ ਸੌਖਿਆ ਮਿਹਦੇ ਵਿਚ ਪੁੱਜ ਜਾਂਦਾ ਹੈ ।

(2) ਮਿਹਦੇ ਵਿਚ ਪਾਚਨ ਕਿਰਿਆ (Digestion in Stomach) – ਜਦੋਂ ਭੋਜਨ ਮਿਹਦੇ ਵਿਚ ਪੁੱਜਦਾ ਹੈ ਤਾਂ ਉੱਥੇ ਭੋਜਨ ਦਾ ਮੰਥਨ ਹੁੰਦਾ ਹੈ ਜਿਸ ਨਾਲ ਭੋਜਨ ਛੋਟੇ-ਛੋਟੇ ਕਣਾਂ ਵਿੱਚ ਟੁੱਟ ਜਾਂਦਾ ਹੈ । ਭੋਜਨ ਵਿਚ ਲਣ ਦਾ ਤੇਜ਼ਾਬ ਮਿਲਦਾ ਹੈ ਜੋ ਮਾਧਿਅਮ ਨੂੰ ਅਮਲੀ ਬਣਾਉਂਦਾ ਹੈ ਅਤੇ ਭੋਜਨ ਨੂੰ ਸੜਨ ਤੋਂ ਰੋਕਦਾ ਹੈ । ਮਿਹਦੇ ਵਿਚ ਪਾਚਕ ਰਸ ਵਿਚ ਮੌਜੂਦ ਐਂਜ਼ਾਈਮ ਪ੍ਰੋਟੀਨ ਨੂੰ ਛੋਟੇ-ਛੋਟੇ ਅਣੂਆਂ ਵਿੱਚ ਤੋੜ ਦਿੰਦਾ ਹੈ ।

(3) ਗ੍ਰਹਿਣੀ ਵਿਚ ਪਾਚਨ (Digestion in duodenum) – ਮਿਹਦੇ ਵਿਚ ਪਾਚਨ ਦੇ ਬਾਅਦ ਜਦੋਂ ਭੋਜਨ ਤ੍ਰਿਣੀ ਵਿਚ ਪੁੱਜਦਾ ਹੈ ਤਾਂ ਜਿਗਰ ਤੋਂ ਆਇਆ ਪਿੱਤ ਰਸ ਭੋਜਨ ਨਾਲ ਅਭਿਕਿਰਿਆ ਕਰਕੇ ਵਸਾ ਦਾ ਪ੍ਰਅਸੀਕਰਨ ਕਰ ਦਿੰਦਾ ਹੈ ਅਤੇ ਮਾਧਿਅਮ ਨੂੰ ਖਾਰੀ ਬਣਾਉਂਦਾ ਹੈ ਜਿਸ ਨਾਲ ਮਿਹਦੇ ਤੋਂ ਆਏ ਪਾਚਕ ਰਸ ਵਿਚ ਮੌਜੂਦ ਐਂਜਾਈਮ ਕਿਰਿਆਸ਼ੀਲ ਹੋ ਜਾਂਦੇ ਹਨ ਅਤੇ ਭੋਜਨ ਵਿਚ ਮੌਜੂਦ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਵਸਾ ਦਾ ਪਾਚਨ ਕਰ ਦਿੰਦੇ ਹਨ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 5

(4) ਛੋਟੀ ਆਂਦਰ ਵਿਚ ਪਾਚਨ (Digestion in Ileum) – ਗ੍ਰਹਿਣੀ ਵਿਚ ਪਾਚਨ ਤੋਂ ਬਾਅਦ ਜਦੋਂ ਛੋਟੀ ਆਂਦਰ ਵਿਚ ਪੁੱਜਦਾ ਹੈ ਤਾਂ ਉੱਥੇ ਆਂਦਰ ਰਸ ਵਿਚ ਮੌਜੂਦ ਐਂਜਾਈਮ ਬਚੇ ਹੋਏ ਅਪਚਿਤ ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਵਸਾ ਦਾ ਪਾਚਨ ਕਰ ਦਿੰਦੇ ਹਨ । ਆਸਤਰ ਦੀ ਵਿਲਾਈ ਦੁਆਰਾ ਪਚੇ ਹੋਏ ਭੋਜਨ ਦਾ ਅਵਸ਼ੋਸ਼ਣ ਕਰ ਲਿਆ ਜਾਂਦਾ ਹੈ ਅਤੇ ਅਵਸ਼ੋਸ਼ਿਤ ਭੋਜਨ ਲਹੂ ਵਿਚ ਪਹੁੰਚਾ ਦਿੱਤਾ ਜਾਂਦਾ ਹੈ ।

(5) ਵੱਡੀ ਆਂਦਰ (ਮਲਾਸ਼ਿਆ) ਵਿਚ ਪਾਚਨ (Digestion in Rectu) – ਛੋਟੀ ਆਂਦਰ ਵਿਚ ਭੋਜਨ ਦੇ ਪਾਚਨ ਅਤੇ ਅਵਸ਼ੋਸ਼ਨ ਦੇ ਬਾਅਦ ਜਦੋਂ ਭੋਜਨ ਵੱਡੀ ਆਂਦਰ ਵਿਚ ਪੁੱਜਦਾ ਹੈ ਤਾਂ ਉੱਥੇ ਵਾਧੂ ਪਾਣੀ ਦਾ ਅਵਸ਼ੋਸ਼ਨ ਕਰ ਲਿਆ ਜਾਂਦਾ ਹੈ, ਵੱਡੀ ਆਂਦਰ ਵਿਚ ਭੋਜਨ ਦਾ ਪਾਚਨ ਨਹੀਂ ਹੁੰਦਾ । ਭੋਜਨ ਦਾ ਅਪਸ਼ਿਸ਼ਟ ਭਾਗ ਇੱਥੇ ਇਕੱਠਾ ਹੁੰਦਾ ਰਹਿੰਦਾ ਹੈ ਅਤੇ ਸਮੇਂ-ਸਮੇਂ ਤੇ ਮਲ ਦੁਆਰਾ . ਸਰੀਰ ਵਿਚੋਂ ਬਾਹਰ ਕੱਢ ਲਿਆ ਜਾਂਦਾ ਹੈ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 7.
ਸਟੋਮੈਟਾ ਦੇ ਖੁੱਲ੍ਹਣ ਅਤੇ ਬੰਦ ਹੋਣ ਦੀ ਪ੍ਰਕਿਰਿਆ ਦਾ ਚਿੱਤਰ ਸਹਿਤ ਵਰਣਨ ਕਰੋ ।
ਉੱਤਰ-
ਸਟੋਮੈਟਾ ਦਾ ਖੁੱਲ੍ਹਣਾ ਅਤੇ ਬੰਦ ਹੋਣਾ ਗਾਰਡ ਸੈੱਲਾਂ ਦੀ ਕਿਰਿਆਸ਼ੀਲਤਾ ‘ਤੇ ਨਿਰਭਰ ਕਰਦਾ ਹੈ । ਇਸਦੀ ਸੈੱਲ ਕੰਪ ਅਸਮਾਨ ਮੋਟਾਈ ਦੀ ਹੁੰਦੀ ਹੈ । ਜਦੋਂ ਇਹ ਸੈੱਲ ਫੈਲੀ ਹੋਈ ਦਸ਼ਾ ਵਿਚ ਹੁੰਦੇ ਹਨ ਤਾਂ ਛੇਦ ਖੁੱਲਦਾ ਹੈ ਅਤੇ ਇਸਦੇ ਢਿੱਲੇ ਹੋ ਜਾਣ ਤੇ ਇਹ ਬੰਦ ਹੋ ਜਾਂਦਾ ਹੈ । ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਦਵਾਰ ਗਾਰਡਸੈਂਲ ਆਸ-ਪਾਸ ਦੇ ਸੈੱਲਾਂ ਵਿਚੋਂ ਪਾਣੀ ਨੂੰ ਅਵਸ਼ੋਸ਼ਿਤ ਕਰ ਫੈਲ ਜਾਂਦੇ ਹਨ । ਇਸ ਅਵਸਥਾ ਵਿਚ ਗਾਰਡ ਸੈੱਲਾਂ ਵਿੱਚ ਪਤਲੀ ਛਿੱਤੀ ਫੈਲਦੀ ਹੈ, ਜਿਸ ਕਾਰਨ ਛੇਦ ਦੇ ਨੇੜੇ ਮੋਟੀ ਕਿੱਤੀ ਬਾਹਰ ਵੱਲ ਖਿੱਚੀ ਜਾਂਦੀ ਹੈ । ਨਤੀਜੇ ਵਜੋਂ ਸਟੋਮੈਟਾ ਖੁੱਲ ਜਾਂਦਾ ਹੈ । ਜਦੋਂ ਇਸ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ ਤਾਂ ਤਨਾਵ ਮੁਕਤ ਭਿੱਤੀ ਮੁੜ ਆਪਣੀ ਪੁਰਾਣੀ ਅਵਸਥਾ ਵਿਚ ਆ ਜਾਂਦੀ ਹੈ, ਨਤੀਜੇ ਵਜੋਂ ਛੇਦ ਬੰਦ ਹੋ ਜਾਂਦਾ ਹੈ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 6

ਪ੍ਰਕਾਸ਼ ਸੰਸ਼ਲੇਸ਼ਣ ਦੌਰਾਨ ਪੱਤਿਆਂ ਵਿਚ ਕਾਰਬਨ-ਡਾਈਆਕਸਾਈਡ ਦਾ ਪੱਧਰ ਡਿਗਦਾ ਹੈ ਅਤੇ ਸ਼ਕਰ ਦਾ ਪੱਧਰ ਗਾਰਡ ਸੈੱਲਾਂ ਦੇ ਸਾਈਟੋਪਲਾਸਜ਼ ਵਿਚ ਵੱਧਦਾ ਜਾਂਦਾ ਹੈ । ਨਤੀਜੇ ਵਜੋਂ ਪਰਾਸਰਵ ਦਾਬ ਅਤੇ ਸਫੀਤੀ ਦਾਬ ਵਿਚ ਪਰਿਵਰਤਨ ਆ ਜਾਂਦਾ ਹੈ । ਇਸ ਨਾਲ ਗਾਰਡ ਸੈੱਲਾਂ ਵਿੱਚ ਇੱਕ ਕਸਾਵ ਆ ਜਾਂਦਾ ਹੈ ਜਿਸ ਨਾਲ ਬਾਹਰ ਦੀ ਵਿੱਤੀ ਬਾਹਰ ਵੱਲ ਖਿੱਚਦੀ ਹੈ । ਇਸ ਨਾਲ ਅੰਦਰ ਦੀ ਭਿੱਤੀ ਵੀ ਖਿੱਚੀ ਜਾਂਦੀ ਹੈ । ਇਸ ਪ੍ਰਕਾਰ ਸਟੋਮੈਟਾ ਖੁੱਲ੍ਹ ਜਾਂਦਾ ਹੈ ।

ਹਨੇਰੇ ਵਿੱਚ ਸ਼ਕਰ ਸਟਾਰਚ ਵਿਚ ਬਦਲ ਜਾਂਦੀ ਹੈ ਜੋ ਕਿ ਅਘੁਲਣਸ਼ੀਲ ਹੁੰਦੀ ਹੈ । ਗਾਰਡ ਸੈੱਲ ਦੇ ਸਾਈਟੋਪਲਾਸਪ ਵਿਚ ਸ਼ਕਰ ਦਾ ਪੱਧਰ ਡਿਗ ਜਾਂਦਾ ਹੈ । ਇਸ ਨਾਲ ਰੱਖਿਅਕ ਕੋਸ਼ਿਕਾਵਾਂ ਢਿੱਲੀਆਂ ਪੈ ਜਾਂਦੀਆਂ ਹਨ । ਇਸ ਨਾਲ ਸਟੋਮੈਟਾ ਬੰਦ ਹੋ ਜਾਂਦਾ ਹੈ ।

ਪ੍ਰਸ਼ਨ 8.
ਮਨੁੱਖੀ ਦਿਲ ਦੀ ਅੰਦਰੂਨੀ ਰਚਨਾ ਦਰਸਾਉਂਦਾ ਅੰਕਿਤ ਚਿੱਤਰ ਬਣਾਓ ।
ਉੱਤਰ-
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 7
ਸੰਰਚਨਾ – ਮਨੁੱਖ ਦਾ ਦਿਲ ਚਾਰ ਹਿੱਸਿਆਂ ਵਿੱਚ ਵੰਡਿਆ ਹੁੰਦਾ ਹੈ | ਅਗਲੇ ਦੋ ਭਾਗ ਆਰੀਕਲ (auricle) ਕਹਾਉਂਦੇ ਹਨ । ਇਨ੍ਹਾਂ ਵਿੱਚ ਇੱਕ ਖੱਬਾ ਆਰੀਕਲ ਅਤੇ ਇੱਕ ਸੱਜਾ ਆਰੀਕਲ ਹੁੰਦਾ ਹੈ । ਪਿਛਲੇ ਦੋ ਭਾਗ ਵੈਂਟਰੀਕਲ (Ventricle) ਕਹਾਉਂਦੇ ਹਨ । ਇਨ੍ਹਾਂ ਵਿੱਚ ਇਕ ਖੱਬਾ ਵੈਂਟਰੀਕਲ ਅਤੇ ਇਕ ਸੱਜਾ ਵੈਂਟਰੀਕਲ ਹੁੰਦਾ ਹੈ । ਖੱਬੇ ਆਰੀਕਲ ਅਤੇ ਖੱਬੇ ਵੈਂਟਰੀਕਲ ਦੇ ਵਿਚਕਾਰ ਦੇਵਲਨੀ ਕਪਾਟ (Bicuspid value) ਅਤੇ ਸੱਜੇ ਆਰੀਕਲ ਅਤੇ ਸੱਜੇ ਕੈਂਟਰੀਕਲ ਵਿਚਕਾਰ ਤਿੰਨਵਨੀ ਕਪਾਟ (tricuspid value) ਹੁੰਦੇ ਹਨ । ਇਹ ਵਾਲਵ ਵੈਟਰੀਕਲ ਵੱਲ ਖੁੱਲ੍ਹਦੇ ਹਨ । ਖੱਬੇ ਕੈਂਟਰੀਕਲ ਦਾ ਸੰਬੰਧ ਅਰਧ ਚੰਦਰਾਕਾਰ ਵਾਲਵ (Semilunar value) ਰਾਹੀਂ ਮਹਾਂਧਮਨੀ (Aorta) ਨਾਲ ਅਤੇ ਸੱਜੇ ਕੈਂਟਰੀਕਲ ਦਾ ਸੰਬੰਧ ਅਰਧ ਚੰਦਰਾਕਾਰ ਕਪਾਟ ਰਾਹੀਂ ਫੇਫੜਾ ਧਮਨੀ ਨਾਲ ਹੁੰਦਾ ਹੈ । ਸੱਜੇ ਆਰੀਕਲ ਨਾਲ ਮਹਾਂਸ਼ਿਰਾ (Vena cava) ਆ ਕੇ ਮਿਲਦੀ ਹੈ ਅਤੇ ਖੱਬੇ ਆਰੀਕਲ ਨਾਲ ਫੇਫੜਾ ਸ਼ਿਰਾ ਆ ਕੇ ਮਿਲਦੀ ਹੈ ।

ਦਿਲ ਦੀ ਕਿਰਿਆਵਿਧੀ – ਦਿਲ ਦੇ ਆਰੀਕਲ ਅਤੇ ਵੈਂਟਰੀਕਲ ਵਿਚ ਸੰਕੁਚਨ (Systole) ਅਤੇ ਸ਼ਿਥਿਲਨ (Diastole) ਦੋਵੇਂ ਕਿਰਿਆਵਾਂ ਹੁੰਦੀਆਂ ਹਨ । ਇਹ ਕਿਰਿਆਵਾਂ ਇਕ ਨਿਸਚਿਤ ਕੂਮ ਵਿਚ ਲਗਾਤਾਰ ਹੁੰਦੀ ਹੈ । ਦਿਲ ਦੀ ਇੱਕ ਧੜਕਨ ਜਾਂ ਸਪੰਦਨ ਦੇ ਨਾਲ ਇੱਕ ਕਾਰਡੀਅਨ ਚੱਕਰ (Cardiac cycle) ਪੂਰਾ ਹੁੰਦਾ ਹੈ । ਇੱਕ ਚੱਕਰ ਵਿੱਚ ਹੇਠ ਲਿਖੀਆਂ ਚਾਰ ਅਵਸਥਾਵਾਂ ਹੁੰਦੀਆਂ ਹਨ-

  1. ਸ਼ਿਥਿਲਨ (Diastole) – ਇਸ ਅਵਸਥਾ ਵਿੱਚ ਦੋਵੇਂ ਆਰੀਕਲ ਸ਼ਿਥਿਲਨ ਅਵਸਥਾ ਵਿਚ ਰਹਿੰਦੇ ਹਨ ਅਤੇ ਲਹੁ ਦੋਹਾਂ ਆਰੀਕਲਾਂ ਵਿੱਚ ਇਕੱਠਾ ਹੁੰਦਾ ਹੈ ।
  2. ਆਰੀਕਲ ਸੰਕੁਚਨ – ਆਰੀਕਲਾ ਦੇ ਸੰਕੁਚਿਤ ਹੋਣ ਨੂੰ ਆਰੀਕਲ ਸੰਕੁਚਨ ਕਹਿੰਦੇ ਹਨ । ਇਸ ਅਵਸਥਾ ਵਿੱਚ ਆਰੀਕਲ ਕੈਂਟਰੀਕਲ ਕਪਾਟ ਖੁੱਲ੍ਹ ਜਾਂਦੇ ਹਨ ਅਤੇ ਆਰੀਕਲਾਂ ਵਿਚ ਲਹੂ ਵੈਂਟਰੀਕਲ ਵਿਚ ਜਾਂਦਾ ਹੈ । ਸੱਜਾ ਆਰੀਕਲ ਸਦਾ ਹੀ ਖੱਬੇ ਆਰੀਕਲ ਤੋਂ ਕੁੱਝ ਪਹਿਲਾਂ ਸੰਕੁਚਿਤ ਹੁੰਦਾ ਹੈ ।
  3. ਕੈਂਟਰੀਕਲ ਸੰਕੁਚਨ – ਵੈਂਟਰੀਕਲਾਂ ਦੇ ਸੰਕੁਚਨ ਨੂੰ ਵੈਂਟਰੀਕਲ ਸੰਕੁਚਨ ਕਹਿੰਦੇ ਹਨ, ਜਿਸਦੇ ਨਤੀਜੇ ਵਜੋਂ, ਆਰੀਕਲ ਕੈਂਟਰੀਕਲ ਕਪਾਟ ਬੰਦ ਹੋ ਜਾਂਦੇ ਹਨ ਅਤੇ ਮਹਾਂਧਮਨੀਆਂ ਦੇ ਅਰਧ ਚੰਦਰਾਕਾਰ ਕਪਾਟ ਖੁੱਲ ਜਾਂਦੇ ਹਨ ਅਤੇ ਹੁ ਮਹਾਂਧਮਨੀਆਂ ਵਿਚ ਚਲਿਆ ਜਾਂਦਾ ਹੈ ।
  4. ਵੈਂਟਰੀਕਲ ਸ਼ਿਥਿਲਨ – ਸੰਕੁਚਨ ਦੇ ਬਾਅਦ ਵੈਂਟਰੀਕਲਾਂ ਵਿਚ ਸ਼ਿਥਲਿਨ ਹੁੰਦਾ ਹੈ ਅਤੇ ਅਰਧ ਚੰਦਰਾਕਾਰ ਕਪਾਟ ਬੰਦ ਹੋ ਜਾਂਦੇ ਹਨ । ਵੈਂਟਰੀਕਲਾਂ ਦੇ ਅੰਦਰ ਲਹੂ ਦਾਬ ਘੱਟ ਹੋ ਜਾਂਦਾ ਹੈ ਜਿਸ ਨਾਲ ਆਰੀਕਲ ਕੈਂਟਰੀਕਲ ਕਪਾਟ ਖੁੱਲ ਜਾਂਦੇ ਹਨ ।

ਪ੍ਰਸ਼ਨ 9.
ਲਹੂ ਕੀ ਹੈ ? ਇਸਦੇ ਸੰਘਟਨ ਦਾ ਵਰਣਨ ਕਰੋ ।
ਉੱਤਰ-
ਲਹੂ (Blood) – ਮਨੁੱਖ ਸਰੀਰ ਵਿਚ ਭੋਜਨ, ਆਕਸੀਜਨ, ਹਾਰਮੋਨ, ਮਲ-ਤਿਆਗ ਯੋਗ ਅਵਸ਼ਿਸ਼ਟ ਪਦਾਰਥ ਆਦਿ ਲੋਹੂ ਦੇ ਮਾਧਿਅਮ ਨਾਲ ਗਤੀ ਕਰਦੇ ਰਹਿੰਦੇ ਹਨ । ਸਰੀਰ ਵਿਚ ਕੁੱਲ ਭਾਰ ਦਾ ਲਗਭਗ ਬਾਹਰਵਾਂ ਹਿੱਸਾ ਹੁੰਦਾ ਹੈ ।

ਇਹ ਇੱਕ ਪ੍ਰਕਾਰ ਦਾ ਤਰਲ ਸੰਯੋਜੀ ਟਿਸ਼ੂ (connective tissue) ਹੈ ਜੋ ਕਿ ਹੇਠ ਲਿਖੇ ਘਟਕਾਂ ਨਾਲ ਮਿਲ ਕੇ ਬਣਿਆ ਹੁੰਦਾ ਹੈ-

  1. ਲਾਲ ਲਹੂ ਸੈੱਲ (R.B.C.) – ਇਨ੍ਹਾਂ ਵਿੱਚ ਹਿਮੋਗਲੋਬਿਨ ਨਾਮ ਦਾ ਪ੍ਰੋਟੀਨ ਹੁੰਦਾ ਹੈ ਜੋ ਸਾਹ ਕਿਰਿਆ ਵਿਚ ਆਕਸੀਜਨ ਅਤੇ ਕਾਰਬਨ-ਡਾਈਆਕਸਾਈਡ ਦਾ ਪਰਿਵਹਿਨ ਕਰਦਾ ਹੈ ।
  2. ਸਫੇਦ ਲਹੂ ਸੈੱਲ (W.B.C.) – ਇਹ ਹਾਨੀਕਾਰਕ ਬੈਕਟੀਰੀਆ ਅਤੇ ਮ੍ਰਿਤ ਸੈੱਲਾਂ ਨੂੰ ਹਜ਼ਮ ਕਰਕੇ ਉਨ੍ਹਾਂ ਨੂੰ ਨਸ਼ਟ ਕਰ ਦਿੰਦੀਆਂ ਹਨ ਅਤੇ ਸੰਕਰਮਣ ਅਤੇ ਆਘਾਤਾਂ ਤੋਂ ਸਰੀਰ ਦੀ ਰੱਖਿਆ ਕਰਦੀਆਂ ਹਨ ।
  3. ਪਲੇਟਲੇਟਸ (Platelets) – ਇਹ ਲਹੂ ਦਾ ਥੱਕਾ ਜੰਮਣ ਵਿਚ ਸਹਾਇਤਾ ਕਰਦੀਆਂ ਹਨ । ਇਸ ਤਰ੍ਹਾਂ ਅਨਮੋਲ ਲਹੂ ਨੂੰ ਨਸ਼ਟ ਹੋਣ ਤੋਂ ਰੋਕਦੀ ਹੈ ।
  4. ਪਲਾਜ਼ਮਾ (Plasma) – ਇਹ ਲਹੂ ਦਾ ਵੀ ਭਾਗ ਹੈ ਜਿਸ ਵਿਚ ਪ੍ਰੋਟੀਨ, ਹਾਰਮੋਨਜ਼, ਗੁਲੂਕੋਜ਼, ਵਸੀ (ਫੈਟੀ) ਅਮਲ, ਅਮੀਨੋ ਅਮਲ, ਖਣਿਜ ਲੂਣ, ਭੋਜਨ ਦੇ ਪਚਣਯੋਗ ਭਾਗ ਅਤੇ ਉਤਸਰਜੀ ਪਦਾਰਥ ਹੁੰਦੇ ਹਨ । ਇਹ ਲਹੂ ਦੇ ਪਰਿਵਹਿਨ ਦਾ ਮੁੱਖ ਮਾਧਿਅਮ ਹੈ । ਇਹ ਲਹੂ ਦਾ 2/3 ਭਾਗ ਬਣਾਉਂਦਾ ਹੈ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ 8

ਪ੍ਰਸ਼ਨ 10.
ਮਨੁੱਖੀ ਸੁਆਸ ਪ੍ਰਣਾਲੀ ਦਾ ਸਚਿੱਤਰ ਵਰਣਨ ਕਰੋ ।
ਉੱਤਰ-
ਮਨੁੱਖ ਦੀ ਸੁਆਸ ਪ੍ਰਣਾਲੀ ਦਾ ਕਾਰਜ ਸ਼ੁੱਧ ਹਵਾ ਨੂੰ ਸਰੀਰ ਦੇ ਅੰਦਰ ਭੋਜਨ ਅਤੇ ਅਸ਼ੁੱਧ ਹਵਾ ਨੂੰ ਬਾਹਰ ਕੱਢਦਾ ਹੈ । ਇਸ ਦੇ ਮੁੱਖ ਭਾਗ ਹੇਠ ਲਿਖੇ ਹਨ-
(i) ਨਾਸਦਵਾਰ ਜਾਂ ਨਾਸਹਾ – ਨਾਸਦਵਾਰ ਰਾਹੀਂ ਹਵਾ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ । ਨੱਕ ਵਿੱਚ ਛੋਟੇ-ਛੋਟੇ ਅਤੇ ਬਾਰੀਕ ਵਾਲ ਹੁੰਦੇ ਹਨ । ਜਿਨ੍ਹਾਂ ਵਿੱਚੋਂ ਹਵਾ ਛਣ ਕੇ ਜਾਂਦੀ ਹੈ । ਹਵਾ ਵਿਚਲੀ ਧੂਲ ਉਨ੍ਹਾਂ ਦੇ ਸਪਰਸ਼ ਵਿਚ ਆ ਕੇ ਉੱਥੇ ਹੀ ਰੁਕ ਜਾਂਦੀ ਹੈ । ਇਸ ਰਸਤੇ ਵਿਚ ਮਿਊਕਸ ਦੀ ਪਰਤ ਇਸ ਕਾਰਜ ਵਿਚ ਸਹਾਇਤਾ ਕਰਦੀ ਹੈ । ਹਵਾ ਨਮ ਹੋ ਜਾਂਦੀ ਹੈ ।

(ii) ਗ੍ਰਸ਼ਨੀ – ਗ੍ਰਸ਼ਨੀ ਗਲਾਂਟਿਸ ਨਾਮ ਦੇ ਛੇਦ ਤੋਂ ਸਾਹ ਨਲੀ ਵਿੱਚ ਖੁੱਲ੍ਹਦੀ ਹੈ । ਜਦੋਂ ਅਸੀਂ ਭੋਜਨ ਕਰਦੇ ਹਾਂ ਤਾਂ ਗਲਾਟਿਸ ਚਮੜੀ ਦੇ ਇੱਕ ਉਪ-ਅਸਥੀ ਯੁਕਤ ਕਪਾਟ ਐਪੀਗਲਾਟਿਸ ਨਾਲ ਢੱਕਿਆ ਰਹਿੰਦਾ ਹੈ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 9

(iii) ਸਾਹ ਨਲੀ – ਉਪਅਸਥੀ ਤੋਂ ਬਣੀ ਹੋਈ ਸੁਆਸ ਪ੍ਰਣਾਲੀ ਨਲੀ ਗਰਦਨ ਤੋਂ ਹੇਠਾਂ ਆ ਕੇ ਸ਼ਵਸਨੀ ਬਣਾਉਂਦੀ ਹੈ । ਇਹ ਵਲਯਾ ਤੋਂ ਬਣੀ ਹੁੰਦੀ ਹੈ ਜੋ ਯਕੀਨੀ ਕਰਦੀ ਹੈ ਕਿ ਹਵਾ ਦੇ ਰਾਹ ਵਿਚ ਰੁਕਾਵਟ ਪੈਦਾ ਨਾ ਹੋਵੇ ।

(iv) ਫੇਫੜੇ – ਫੇਫੜੇ ਦੇ ਅੰਦਰ ਰਸਤਾ ਛੋਟੀਆਂ-ਛੋਟੀਆਂ ਨਲੀਕਾਵਾਂ ਵਿੱਚ ਵੰਡਿਆ ਜਾਂਦਾ ਹੈ । ਜੋ ਗੁਬਾਰੇ ਵਰਗੀਆਂ ਰਚਨਾਵਾਂ ਵਿਚ ਬਦਲ ਜਾਂਦਾ ਹੈ । ਇਸ ਨੂੰ ਐਲਵਿਓਲਾਈ ਕਹਿੰਦੇ ਹਨ ! ਐਲਵਿਓਲਾਈ ਇੱਕ ਸਤਹਿ ਉਪਲੱਬਧ ਕਰਾਉਂਦੀ ਹੈ ਜਿਸ ਵਿੱਚ ਗੈਸਾਂ ਦਾ ਵਿਨਿਯ ਹੋ ਸਕਦਾ ਹੈ । ਐਲਵਿਓਲਾਈ ਦੀ ਭਿੱਤੀ ਵਿਚ ਲਹੂ ਵਹਿਕਾਵਾਂ ਦਾ ਫੈਲਿਆ ਹੋਇਆ ਜਾਲ ਹੁੰਦਾ ਹੈ ।

ਕਾਰਜ – ਜਦੋਂ ਅਸੀਂ ਸੁਆਸ ਅੰਦਰ ਲੈਂਦੇ ਹਾਂ, ਸਾਡੀਆਂ ਪਸਲੀਆਂ ਉੱਪਰ ਉੱਠਦੀਆਂ ਹਨ ਅਤੇ ਸਾਡਾ ਡਾਇਆਫਰਾਮ ਚਪਟਾ ਹੋ ਜਾਂਦਾ ਹੈ । ਇਸ ਨਾਲ ਛਾਤੀ ਦੀ ਗੁਹਾ ਵੱਡੀ ਹੋ ਜਾਂਦੀ ਹੈ ਅਤੇ ਹਵਾ ਫੇਫੜਿਆਂ ਦੇ ਅੰਦਰ ਸੋਖ ਲਈ ਜਾਂਦੀ ਹੈ । ਇਹ ਵਿਸਤ੍ਰਿਤ ਐਲਵਿਓਲਾਈ ਨੂੰ ਢੱਕ ਲੈਂਦੀ ਹੈ । ਲਹੁ ਬਾਕੀ ਸਰੀਰ ਵਿਚ ਕਾਰਬਨ-ਡਾਈਆਕਸਾਈਡ ਐਲਵਿਓਲਾਈ ਵਿਚ ਛੱਡਣ ਲਈ ਲਿਆਉਂਦਾ ਹੈ । ਐਲਵਿਓਲਾਈ ਲਹੂ ਵਹਿਕਾ ਦਾ ਲਹੂ ਪਿਕਾ ਹਵਾ ਤੋਂ ਆਕਸੀਜਨ ਲੈ ਕੇ ਸਰੀਰ ਦੇ ਸਾਰੇ ਸੈੱਲਾਂ ਤੱਕ ਪਹੁੰਚਦਾ ਹੈ । ਮਾਹ ਚੱਕਰ ਦੇ ਸਮੇਂ ਜਦੋਂ ਹਵਾ ਅੰਦਰ ਅਤੇ ਬਾਹਰ ਹੁੰਦੀ ਹੈ, ਫੇਫੜੇ ਸਦੈਵ ਹਵਾ ਦਾ ਵਿਸ਼ੇਸ਼ ਆਇਤਨ ਰੱਖਦੇ ਹਨ ਜਿਸ ਨਾਲ ਆਕਸੀਜਨ ਦੇ ਸੋਖਣ ਅਤੇ ਕਾਰਬਨ-ਡਾਈਆਕਸਾਈਡ ਦੇ ਮੋਚਨ ਦੇ ਲਈ ਕਾਫੀ ਸਮਾਂ ਮਿਲ ਜਾਂਦਾ ਹੈ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 11.
ਮਨੁੱਖ ਦੀ ਮਲ-ਤਿਆਗ ਪ੍ਰਣਾਲੀ ਦਾ ਸਚਿੱਤਰ ਵਰਣਨ ਕਰੋ ।
ਉੱਤਰ-
ਗੁਰਦੇ ਅਤੇ ਇਸਦੇ ਅਨੇਕ ਸਹਾਇਕ ਅੰਗ ਮਨੁੱਖ ਦੇ ਮਲ-ਤਿਆਗ ਪ੍ਰਣਾਲੀ (Excretory system) ਕਹਿੰਦੇ ਹਨ ।

ਗੁਰਦਾ ਮਲ-ਤਿਆਗ ਪ੍ਰਣਾਲੀ ਦਾ ਮੁੱਖ ਅੰਗ ਹੈ ਜੋ ਸਿਰਫ਼ ਉਤਸਰਜੀ ਪਦਾਰਥਾਂ ਨੂੰ ਉਪਯੋਗੀ ਪਦਾਰਥਾਂ ਤੋਂ ਛਾਣ ਕੇ ਅਲੱਗ ਕਰ ਦਿੰਦਾ ਹੈ । ਗੁਰਦਾ (kidney) ਭੂਰੇ ਰੰਗ ਦਾ, ਸੇਮ ਦੇ ਬੀਜ ਦੇ ਆਕਾਰ (Bean shaped) ਦੀਆਂ ਸੰਰਚਨਾਵਾਂ ਹਨ, ਜੋ ਕਿ ਉੱਦਰਗੁਹਾ (Abdomen) ਵਿੱਚ ਰੀੜ੍ਹ ਦੀ ਹੱਡੀ ਦੇ ਦੋਵੇਂ ਪਾਸੇ ਹੁੰਦੀ ਹੈ । ਹਰ ਗੁਰਦਾ ਲਗਭਗ 10 ਸੈਂ. ਮੀ. ਲੰਬਾ, 6 ਸੈਂ. ਮੀ. ਚੌੜਾ ਅਤੇ 2.5 ਸੈਂ. ਮੀ. ਮੋਟਾ ਹੁੰਦਾ ਹੈ । ਜਿਗਰ ਦੀ ਵਜ੍ਹਾ ਨਾਲ
ਮੂਤਰ ਮਸਾਨਾ ਸੱਜਾ ਬਾਹਰੀ ਕਿਨਾਰਾ ਉਭਰਿਆ (Convex) ਹੁੰਦਾ ਹੈ ਜਦੋਂ ਕਿ ਅੰਦਰਲਾ ਕਿਨਾਰਾ ਧਸਿਆ (Concave) ਹੁੰਦਾ ਹੈ ਜਿਸ ਨੂੰ ਹਾਈਲਮ (Hilum) ਕਹਿੰਦੇ ਹਨ ਅਤੇ ਇਸ ਵਿੱਚੋਂ ਮੂਤਰ ਨਲਿਕਾ (Ureter) ਨਿਕਲਦੀ ਹੈ । ਮਲ ਨਕਾ ਜਾ ਕੇ ਇਕ ਪੇਸ਼ੀ ਥੈਲੇ ਵਰਗੀ ਸੰਰਚਨਾ ਵਿਚ ਖੁੱਲ੍ਹਦੀ ਹੈ ਜਿਸ ਨੂੰ ਮੂਤਰ ਮਸਾਨਾ (Urinary bladder) ਕਹਿੰਦੇ ਹਨ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 10

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਪੋਸ਼ਣ ਦੀ ਪਰਿਭਾਸ਼ਾ ਦਿਓ । ਪੋਸ਼ਣ ਦੀਆਂ ਭਿੰਨ ਵਿਧੀਆਂ ਕਿਹੜੀਆਂ ਹਨ ?
ਉੱਤਰ-
ਪੋਸ਼ਣ (Nutrition) – ਉਹ ਪ੍ਰਮ ਜਿਸ ਦੁਆਰਾ ਜੀਵਧਾਰੀ ਬਾਹਰੀ ਵਾਤਾਵਰਨ ਤੋਂ ਭੋਜਨ ਹਿਣ ਕਰਦੇ ਹਨ ਅਤੇ ਭੋਜਨ ਪਦਾਰਥ ਤੋਂ ਉਰਜਾ ਮੁਕਤ ਕਰਕੇ ਸਰੀਰ ਦਾ ਵਾਧਾ ਕਰਦੇ ਹਨ, ਉਸਨੂੰ ਪੋਸ਼ਣ (Nutrition) ਕਹਿੰਦੇ ਹਨ ।

ਪੋਸ਼ਣ ਦੀਆਂ ਵਿਧੀਆਂ – ਜੀਵਾਂ ਵਿਚ ਪੋਸ਼ਣ ਦੀਆਂ ਦੋ ਵਿਧੀਆਂ ਹਨ-

  1. ਸਵੈਪੋਸ਼ੀ (Autotrophic nutrition)
  2. ਪਰਪੋਸ਼ੀ ਜਾਂ ਵਿਖਮਪੋਸ਼ੀ (Heterotrophic nutrition) ।

ਪਰਪੋਸ਼ੀ ਪੋਸ਼ਣ ਹੇਠ ਲਿਖੇ ਤਿੰਨ ਪ੍ਰਕਾਰ ਦੇ ਹੁੰਦੇ ਹਨ-

  1. ਮਿਤਜੀਵੀ ਪੋਸ਼ਣ (Aaprophytic nutrition)
  2. ਪਰਜੀਵੀ ਪੋਸ਼ਣ (Parasitic nutrition)
  3. ਪ੍ਰਾਣੀ ਸਮਭੋਜੀ ਪੋਸ਼ਣ (Holozoic nutrition) ।

ਪ੍ਰਸ਼ਨ 2.
ਪ੍ਰਯੋਗ ਦੁਆਰਾ ਸਿੱਧ ਕਰੋ ਕਿ ਪ੍ਰਕਾਸ਼ ਸੰਸ਼ਲੇਸ਼ਣ ਦੇ ਲਈ CO2 ਜ਼ਰੂਰੀ ਹੈ ।
ਉੱਤਰ-
ਉਪਕਰਨ-ਗਮਲੇ ਵਿਚ ਲੱਗਾ ਪੌਦਾ, KOH ਦੇ ਘੋਲ ਨਾਲ ਭਰੀ ਬੋਤਲ, ਕਾਰਕ KI ਘੋਲ ਆਦਿ ।
ਵਿਧੀ-ਗਮਲੇ ਦੇ ਪੌਦੇ ਨੂੰ 36 ਤੋਂ 48 ਘੰਟੇ ਹਨੇਰੇ ਵਾਲੇ ਕਮਰੇ ਵਿਚ ਰੱਖੋ । ਇਕ ਹਰੀ ਪੱਤੀ ਨੂੰ ਚੌੜੇ ਮੁੰਹ ਵਾਲੀ ਬੋਤਲ ਵਿੱਚ ਕਾਰਕ ਦੇ ਵਿੱਚ ਇਸ ਪ੍ਰਕਾਰ ਲਗਾਓ ਕਿ ਪੱਤੀ ਦਾ ਅੱਧਾ ਭਾਗ KOH ਯੁਕਤ ਬੋਤਲ ਦੇ ਅੰਦਰ ਰਹੇ । ਬੋਤਲ ਦੇ ਮੂੰਹ ਤੇ ਸ ਲਗਾ ਕੇ ਹਵਾ ਟਾਈਟ ਕਰ ਦਿਓ। ਉਪਕਰਨ ਨੂੰ ਕੁੱਝ ਸਮੇਂ ਲਈ ਧੁੱਪ ਵਿਚ ਰੱਖਦੇ ਹਨ । ਕੁੱਝ ਘੰਟੇ ਬਾਅਦ ਪੱਤੀ ਨੂੰ ਤੋੜ ਕੇ ਪਾਣੀ ਵਿਚ ਉਬਾਲ ਕੇ ਅਲਕੋਹਲ ਨਾਲ ਧੋ ਕੇ ਉਸ ਉੱਪਰ KI ਦਾ ਘੋਲ ਪਾਉਂਦੇ ਹਨ ।

ਨਿਰੀਖਣ – ਪੱਤੀ ਦਾ ਅਗਲਾ ਭਾਗ ਜੋ ਬੋਤਲ ਵਿਚ ਸੀ, ਪੀਲਾ ਹੋ ਜਾਂਦਾ ਹੈ ਕਿਉਂਕਿ ਬੋਤਲ ਵਿਚ ਰੱਖੇ KOH ਦੁਆਰਾ ਬੋਤਲ ਦੀ CO2 ਗੈਸ ਸੋਖ ਲਈ ਜਾਂਦੀ ਹੈ ਜਿਸ ਨਾਲ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਪੂਰੀ ਨਾ ਹੋਣ ਤੇ ਪੱਤੀ ਦੇ ਅਗਲੇ ਭਾਗ ਵਿਚ ਮੰਡ ਦਾ ਨਿਰਮਾਣ ਨਹੀਂ ਹੁੰਦਾ ਹੈ । ਬਾਕੀ ਭਾਗ ਮੰਡ ਦੇ ਕਾਰਨ ਨੀਲਾ ਹੋ ਜਾਂਦਾ ਹੈ । ਪਰਿਣਾਮ-ਪ੍ਰਯੋਗ ਦੁਆਰਾ ਸਿੱਧ ਹੁੰਦਾ ਹੈ ਕਿ ਪ੍ਰਕਾਸ਼ ਸੰਸ਼ਲੇਸ਼ਣ ਲਈ CO2 ਗੈਸ ਜ਼ਰੂਰੀ ਹੈ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 11

ਪ੍ਰਸ਼ਨ 3.
ਸਿੱਧ ਕਰੋ ਕਿ ਪ੍ਰਕਾਸ਼ ਸੰਸ਼ਲੇਸ਼ਣ ਲਈ ਕਲੋਰੋਫਿਲ ਜ਼ਰੂਰੀ ਹੈ ?
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ ਲਈ ਕਲੋਰੋਫਿਲ ਜ਼ਰੂਰੀ ਹੁੰਦਾ ਹੈ, ਇਸਦੀ ਪੁਸ਼ਟੀ ਲਈ ਹੇਠ ਲਿਖਿਆ ਪ੍ਰਯੋਗ ਕੀਤਾ ਜਾਂਦਾ ਹੈ । ਇਕ ਕੋਟਨ ਪੌਦੇ ਦੇ ਗਮਲੇ ਨੂੰ 24-48 ਘੰਟੇ ਲਈ ਹਨੇਰੇ ਵਿਚ ਰੱਖਿਆ ਜਾਂਦਾ ਹੈ । ਫਿਰ ਇਕ ਨਿਸਚਿਤ ਸਮੇਂ ਤੋਂ
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 12
ਬਾਅਦ ਇਸ ਦੀ ਇਕ ਪੱਤੀ ਨੂੰ ਤੋੜ ਕੇ ਉਸਦਾ ਸਟਾਰਚ ਟੈਸਟ ਆਇਓਡੀਨ ਨਾਲ ਕੀਤਾ ਜਾਂਦਾ ਹੈ । ਟੈਸਟ ਕਰਨ ਤੇ ਇਹ ਦੇਖਿਆ ਜਾਂਦਾ ਹੈ ਕਿ ਪੱਤੀ ਦਾ ਜੋ ਸਥਾਨ ਹਰਾ ਸੀ, ਉਹ ਨੀਲਾ ਹੋ ਗਿਆ ਅਤੇ ਪੀਲੇ ਭਾਗ ਤੇ ਆਇਓਡੀਨ ਦਾ ਕੋਈ ਅਸਰ ਨਹੀਂ ਹੁੰਦਾ | ਪ੍ਰਯੋਗ ਦੁਆਰਾ ਇਹ ਸਾਫ਼ ਹੋ ਜਾਂਦਾ ਹੈ ਕਿ ਹਰੇ ਭਾਗ ਵਿਚ ਕਲੋਰੋਫਿਲ ਮੌਜੂਦ ਹੁੰਦਾ ਹੈ ਜਿਸ ਨਾਲ ਉੱਥੇ ਪ੍ਰਕਾਸ਼ ਸੰਸ਼ਲੇਸ਼ਣ ਦੁਆਰਾ ਸਟਾਰਚ ਦਾ ਨਿਰਮਾਣ ਹੋਇਆ ਤੇ ਹੋਰ ਸਥਾਨ ਤੇ ਨਹੀਂ ਇਸ ਤਰ੍ਹਾਂ ਇਹ ਸਿੱਧ ਹੁੰਦਾ ਹੈ ਕਿ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਲਈ ਕਲੋਰੋਫਿਲ ਜ਼ਰੂਰੀ ਹੈ ।

ਪ੍ਰਸ਼ਨ 4.
ਪ੍ਰਕਾਸ਼ ਸੰਸ਼ਲੇਸ਼ਣ ਲਈ ਪ੍ਰਕਾਸ਼ ਜ਼ਰੂਰੀ ਹੈ । ਸਿੱਧ ਕਰੋ ।
ਉੱਤਰ-
ਇਕ ਗਮਲੇ ਵਿੱਚ ਪੌਦੇ ਨੂੰ 36 ਘੰਟੇ ਹਨੇਰੇ ਵਿਚ (ਸਟਾਰਚ ਮੁਕਤ ਕਰਨ ਲਈ) ਰੱਖਦੇ ਹਾਂ । ਗਮਲੇ ਵਿੱਚ ਪੌਦੇ ਦੀ ਇੱਕ ਪੱਤੀ ਨੂੰ ਤਿੰਨ ਚਾਰ ਘੰਟੇ ਲਈ ਸੂਰਜ ਦੀ ਤੇਜ਼ ਰੌਸ਼ਨੀ ਵਿਚ ਰੱਖ ਦਿੰਦੇ ਹਨ । ਉਕਤ ਪੱਤੀ ਨੂੰ ਤੋੜ ਕੇ ਪਾਣੀ ਵਿਚ ਉਬਾਲ ਕੇ ਐਲਕੋਹਲ ਨਾਲ ਧੋ ਕੇ ਉਸ ਉੱਤੇ KI ਦਾ ਘੋਲ ਪਾਇਆ ਜਾਂਦਾ ਹੈ ।

ਨਿਰੀਖਣ-ਪੱਤੀ ਦਾ ਜਿਹੜਾ ਭਾਗ ਕਾਲੇ ਕਾਗ਼ਜ਼ ਨਾਲ ਢੱਕਿਆ ਸੀ ਪੀਲਾ ਹੈ ਅਤੇ ਬਾਕੀ ਭਾਗ ਮੰਡ ਦੇ ਕਾਰਨ ਨੀਲਾ ਹੋ ਜਾਂਦਾ ਹੈ ।
ਸਿੱਟਾ – ਇਸ ਤੋਂ ਸਿੱਧ ਹੁੰਦਾ ਹੈ ਕਿ ਪ੍ਰਕਾਸ਼ ਸੰਸ਼ਲੇਸ਼ਣ ਲਈ ਸੂਰਜੀ ਪ੍ਰਕਾਸ਼ ਦੀ ਲੋੜ ਹੈ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 13

ਪ੍ਰਸ਼ਨ 5.
ਜੀਵ-ਧਾਰੀਆਂ ਲਈ ਪੋਸ਼ਣ ਕਿਉਂ ਜ਼ਰੂਰੀ ਹੈ ?
ਉੱਤਰ-
ਜੀਵ-ਧਾਰੀਆਂ (ਜੀਵਾਂ) ਨੂੰ ਪੋਸ਼ਣ ਦੀ ਲੋੜ ਹੇਠ ਲਿਖੇ ਕਾਰਨਾਂ ਕਰਕੇ ਹੁੰਦੀ ਹੈ-

  1. ਊਰਜਾ ਉਤਪਾਦਨ ਲਈ – ਸਰੀਰ ਦੀਆਂ ਜੈਵਿਕ ਕਿਰਿਆਵਾਂ ਲਈ ਊਰਜਾ ਦੀ ਲੋੜ ਹੁੰਦੀ ਹੈ ਅਤੇ ਜੀਵ-ਧਾਰੀਆਂ ਨੂੰ ਇਹ ਊਰਜਾ ਭੋਜਨ ਪਦਾਰਥਾਂ ਦੇ ਆਕਸੀਜਨ ਤੋਂ ਪ੍ਰਾਪਤ ਹੁੰਦੀ ਹੈ ।
  2. ਸਰੀਰ ਦੀ ਟੁੱਟ – ਫੁੱਟ ਦੀ ਮੁਰੰਮਤ ਲਈ-ਵੱਖ-ਵੱਖ ਜੈਵਿਕ ਕਿਰਿਆਵਾਂ ਵਿਚ ਸਰੀਰ ਟਿਸ਼ੂਆਂ ਦੀ ਟੁੱਟ-ਫੁੱਟ ਹੁੰਦੀ ਹੈ । ਇਨ੍ਹਾਂ ਦੀ ਮੁਰੰਮਤ ਲਈ ਪੋਸ਼ਣ ਦੀ ਲੋੜ ਹੁੰਦੀ ਹੈ ।
  3. ਵਾਧੇ ਲਈ – ਨਵੇਂ ਜੀਵ ਦ੍ਰਵ ਤੋਂ ਕਈ ਕੋਸ਼ਿਕਾਵਾਂ ਬਣਦੀਆਂ ਹਨ । ਇਨ੍ਹਾਂ ਨਾਲ ਜੀਵਾਂ ਵਿੱਚ ਵਾਧਾ ਹੁੰਦਾ ਹੈ ।
  4. ਢਾਹੂ – ਉਸਾਰੂ ਕਿਰਿਆਵਾਂ ਦੇ ਨਿਯੰਤਰਨ ਲਈ-ਭੋਜਨ ਨੂੰ ਪਚਾਉਣ ਲਈ ਅਤੇ ਸ਼ਵਸਨ ਆਦਿ ਉਪਾਪਚੀ ਕਿਰਿਆਵਾਂ ਵਿੱਚ ਕੁਝ ਨਿਰਮਾਣਕਾਰੀ ਅਤੇ ਕੁਝ ਵਿਨਾਸ਼ਕਾਰੀ ਕਿਰਿਆਵਾਂ ਹੁੰਦੀਆਂ ਰਹਿੰਦੀਆਂ ਹਨ । ਇਨ੍ਹਾਂ ਕਿਰਿਆਵਾਂ ਨੂੰ ਪੂਰਾ ਕਰਨ ਲਈ ਅਤੇ ਕਿਰਿਆਵਾਂ ਤੇ ਨਿਯੰਤਰਨ ਲਈ ਊਰਜਾ ਦੀ ਲੋੜ ਹੁੰਦੀ ਹੈ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 6.
ਕਠਿਨ ਕਸਰਤ ਦਾ ਸਾਹ ਦਰ ‘ ਤੇ ਕੀ ਅਸਰ ਪੈਂਦਾ ਹੈ ਅਤੇ ਕਿਉਂ ?
ਉੱਤਰ-
ਆਮ ਅਵਸਥਾ ਵਿੱਚ ਮਨੁੱਖ ਦੀ ਸਾਹ ਦਰ (Breathing rate) 15 ਤੋਂ 18 ਪ੍ਰਤੀ ਮਿੰਟ ਹੁੰਦੀ ਹੈ, ਪਰ ਸਖ਼ਤ ਕਸਰਤ ਦੇ ਬਾਅਦ ਇਹ ਦਰ ਵੱਧ ਕੇ 20 ਤੋਂ 25 ਪ੍ਰਤੀ ਮਿੰਟ ਹੋ ਜਾਂਦੀ ਹੈ, ਕਿਉਂਕਿ ਕਸਰਤ ਸਮੇਂ ਵਧੇਰੇ ਉਰਜਾ ਦੀ ਲੋੜ ਹੁੰਦੀ ਹੈ । ਵਧੇਰੇ ਉਰਜਾ ਪ੍ਰਾਪਤ ਕਰਨ ਲਈ ਵਧੇਰੇ ਆਕਸੀਜਨ ਦੀ ਲੋੜ ਹੁੰਦੀ ਹੈ ਜਿਸਦੇ ਨਤੀਜੇ ਵਜੋਂ ਸਖ਼ਤ ਕਸਰਤ ਦੇ ਬਾਅਦ ਸਾਹ ਦੀ ਦਰ ਵਧ ਜਾਂਦੀ ਹੈ ।

ਪ੍ਰਸ਼ਨ 7.
ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਨੂੰ ਕਿਹੜੇ-ਕਿਹੜੇ ਕਾਰਕ ਪ੍ਰਭਾਵਿਤ ਕਰਦੇ ਹਨ ? ਸਪੱਸ਼ਟ ਕਰੋ ।
ਉੱਤਰ-
(1) ਪ੍ਰਕਾਸ਼ (Light) – ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਸੂਰਜੀ ਪ੍ਰਕਾਸ਼ ਵਿੱਚ ਹੁੰਦੀ ਹੈ, ਇਸ ਲਈ ਪ੍ਰਕਾਸ਼ ਦਾ ਪ੍ਰਕਾਰ ਅਤੇ ਉਸਦੀ ਤੀਬਰਤਾ (Intensity) ਇਸ ਕਿਰਿਆ ਨੂੰ ਪ੍ਰਭਾਵਿਤ ਕਰਦੀ ਹੈ । ਪ੍ਰਕਾਸ਼ ਦੀਆਂ ਲਾਲ ਅਤੇ ਨੀਲੀਆਂ ਕਿਰਨਾਂ ਅਤੇ 100 ਫੁੱਟ ਕੈਂਡਲ ਤੋਂ 3000 ਫੁੱਟ ਕੈਂਡਲ ਤੱਕ ਪ੍ਰਕਾਸ਼ ਤੀਬਰਤਾ ਪ੍ਰਕਾਸ਼ ਸੰਸ਼ਲੇਸ਼ਣ ਦੀ ਦਰ ਨੂੰ ਵਧਾਉਂਦੀ ਹੈ ਜਦੋਂ ਕਿ ਇਸ ਨਾਲੋਂ ਉੱਚ ਤੀਬਰਤਾ ਤੇ ਇਹ ਕਿਰਿਆ ਰੁਕ ਜਾਂਦੀ ਹੈ ।

(2) ਕਾਰਬਨ-ਡਾਈਆਕਸਾਈਡ (CO2) – ਵਾਤਾਵਰਨ ਵਿਚ CO2 ਦੀ ਮਾਤਰਾ 0.03% ਹੁੰਦੀ ਹੈ । ਜੇ ਇਕ ਸੀਮਾ CO, ਦੀ ਮਾਤਰਾ ਵਧਾਈ ਜਾਵੇ ਤਾਂ ਪ੍ਰਕਾਸ਼ ਸੰਸ਼ਲੇਸ਼ਣ ਦਰ ਵੀ ਵੱਧਦੀ ਹੈ ਪਰ ਵਧੇਰੇ ਹੋਣ ‘ਤੇ ਘੱਟਣ ਲਗਦੀ ਹੈ ।

(3) ਤਾਪਮਾਨ (Temperature) – ਪ੍ਰਕਾਸ਼ ਸੰਸ਼ਲੇਸ਼ਣ ਦੇ ਲਈ 25-35°C ਦਾ ਤਾਪਮ ਸਭ ਤੋਂ ਢੁੱਕਵਾਂ ਹੁੰਦਾ ਹੈ । ਇਸ ਤੋਂ ਵੱਧ ਜਾਂ ਘੱਟ ਹੋਣ ‘ਤੇ ਦਰ ਘੱਟਦੀ-ਵੱਧਦੀ ਰਹਿੰਦੀ ਹੈ ।

(4) ਜਲ (Water) – ਇਸ ਕਿਰਿਆ ਲਈ ਪਾਣੀ ਇੱਕ ਮਹੱਤਵਪੂਰਨ ਯੌਗਿਕ ਹੈ । ਜਲ ਦੀ ਕਮੀ ਹੋਣ ਤੇ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਜੀਵ ਦ੍ਰਵ ਦੀ ਸਕਿਰਿਅਤਾ ਘੱਟ ਜਾਂਦੀ ਹੈ, ਸਟੋਮੈਟਾ ਬੰਦ ਹੋ ਜਾਂਦੇ ਹਨ ਅਤੇ ਪ੍ਰਕਾਸ਼ ਸੰਸ਼ਲੇਸ਼ਣ ਦਰ ਘੱਟ ਜਾਂਦੀ ਹੈ ।

(5) ਆਕਸੀਜਨ (O2) – ਸਿੱਧੇ ਰੂਪ ਵਿਚ ਆਕਸੀਜਨ ਦੀ ਸਾਂਦਰਤਾ ਨਾਲ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਪ੍ਰਭਾਵਿਤ ਨਹੀਂ ਹੁੰਦੀ ਹੈ ਪਰ ਇਹ ਦੇਖਿਆ ਗਿਆ ਹੈ ਕਿ ਵਾਯੂਮੰਡਲ ਵਿਚ O2 ਦੀ ਮਾਤਰਾ ਵਧਣ ਨਾਲ ਪ੍ਰਕਾਸ਼ ਸੰਸ਼ਲੇਸ਼ਣ ਦੀ ਦਰ ਘੱਟਦੀ ਹੈ ।

ਪ੍ਰਸ਼ਨ 8.
ਪ੍ਰਕਾਸ਼ ਸੰਸ਼ਲੇਸ਼ਣ ਅਤੇ ਸਾਹ ਕਿਰਿਆ ਵਿੱਚ ਅੰਤਰ ਦੱਸੋ ।
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ ਅਤੇ ਸਾਹ ਕਿਰਿਆ ਵਿੱਚ ਅੰਤਰ-

ਪ੍ਰਕਾਸ਼ ਸੰਸ਼ਲੇਸ਼ਣ (Photosynthesis) ਸਾਹ ਕਿਰਿਆ (Respiration)
(1) ਇਹ ਕਿਰਿਆ ਪੌਦੇ ਦੀਆਂ ਪਰਹਰਿਤ ਯੁਕਤ ਕੋਸ਼ਿਕਾਵਾਂ ਵਿਚ ਹੁੰਦੀ ਹੈ । (1) ਇਹ ਕਿਰਿਆ ਸਾਰੇ ਜੀਵਤ ਕੋਸ਼ਿਕਾਵਾਂ ਵਿੱਚ ਹੁੰਦੀ ਹੈ ।
(2) ਇਹ ਕਿਰਿਆ ਸੂਰਜ ਦੇ ਪ੍ਰਕਾਸ਼ ਵਿਚ ਪੂਰੀ ਹੁੰਦੀ ਹੈ । (2) ਇਹ ਕਿਰਿਆ ਪ੍ਰਕਾਸ਼ ਅਤੇ ਅੰਧਕਾਰ ਦੋਵਾਂ ਵਿਚ ਹੁੰਦੀ ਹੈ ।
(3) ਇਸ ਕਿਰਿਆ ਵਿਚ ਊਰਜਾ ਭੋਜਨ ਦੇ ਰੂਪ ਵਿਚ ਸੰਗ੍ਰਹਿਤ ਹੁੰਦੀ ਹੈ । (3) ਇਸ ਕਿਰਿਆ ਵਿਚ ਭੋਜਨ ਵਿਚੋਂ ਊਰਜਾ ਨਿਰਮੁਕਤ ਹੁੰਦੀ ਹੈ ।
(4) ਇਸ ਵਿਚ O2 ਨਿਕਲਦੀ ਹੈ ਅਤੇ CO2 ਅਵਸ਼ੋਸ਼ਿਤ ਹੁੰਦੀ ਹੈ । (4) ਇਸ ਵਿਚ O2 ਵਰਤੋਂ ਹੁੰਦੀ ਹੈ ਅਤੇ CO2 ਨਿਕਲਦੀ ਹੈ ।
(5) ਇਹ ਉਪਚਯ (Anabolic) ਕਿਰਿਆ ਹੈ । (5) ਇਹ ਅਪਚਯ (Catabolic) ਕਿਰਿਆ ਹੈ ।
(6) ਇਹ ਰਚਨਾਤਮਕ ਕਿਰਿਆ ਹੈ । (6) ਇਹ ਵਿਨਾਸ਼ਕਾਰੀ ਕਿਰਿਆ ਹੈ ।

ਪ੍ਰਸ਼ਨ 9.
ਪਾਚਨ ਵਿਚ ਪਿੱਤ ਰਸ ਦਾ ਮਹੱਤਵ ਲਿਖੋ ।
ਉੱਤਰ-
ਪਿੱਤ ਰਸ (Bile juice) ਪ੍ਰਤੱਖ ਰੂਪ ਵਿਚ ਭੋਜਨ ਦੇ ਪਾਚਨ ਵਿਚ ਭਾਗ ਨਹੀਂ ਲੈਂਦਾ, ਪਰ ਇਸ ਵਿਚ ਵੱਖਵੱਖ ਕਿਸਮਾਂ ਦੇ ਰਸਾਇਣ ਹੁੰਦੇ ਹਨ ਜੋ ਪਾਚਨ ਕਿਰਿਆ ਵਿਚ ਸਹਾਇਤਾ ਕਰਦੇ ਹਨ । ਇਸ ਤਰ੍ਹਾਂ ਪਿੱਤ ਰਸ ਹੇਠ ਲਿਖੀਆਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ-

  1. ਇਹ ਮਿਹਦੇ ਤੋਂ ਆਏ ਭੋਜਨ ਦੇ ਤੇਜ਼ਾਬੀ ਪ੍ਰਭਾਵ ਨੂੰ ਖਾਰੀ ਬਣਾਉਂਦਾ ਹੈ ।
  2. ਇਹ ਜੀਵਾਣੂਆਂ ਨੂੰ ਮਾਰਦਾ ਹੈ ਅਤੇ ਇਸਦੀ ਉਪਸਥਿਤੀ ਵਿਚ ਹੀ ਪੈਨਕਰਿਆਟਿਕ ਰਸ (Panereatic Juice) ਕਾਰਨ ਕਰਦਾ ਹੈ ।
  3. ਇਹ ਵਸਾ ਵਿਚ ਘੁਲਣਸ਼ੀਲ ਵਿਟਾਮਿਨਾਂ (A, D, E, K) ਦੇ ਸੋਖਣ ਵਿਚ ਸਹਾਇਕ ਹੁੰਦਾ ਹੈ ।
  4. ਇਹ ਕੁੱਝ ਜ਼ਹਿਰਲੇ ਪਦਾਰਥਾਂ ; ਜਿਵੇਂ-ਕੋਲੈਸਟ੍ਰਾਲ ਅਤੇ ਧਾਤੂਆਂ ਦੇ ਮਲ-ਤਿਆਗ ਵਿਚ ਸਹਾਇਕ ਹੁੰਦਾ ਹੈ ।

ਪ੍ਰਸ਼ਨ 10.
ਸਫ਼ੇਦ ਖੂਨ ਕਣਾਂ ਨੂੰ ਸਰੀਰ ਦੇ ਸੈਨਿਕ ਕਿਉਂ ਕਹਿੰਦੇ ਹਨ ?
ਉੱਤਰ-
ਸਫ਼ੇਦ ਖੂਨ ਕਣ ਸਰੀਰ ਦੀ ਰੱਖਿਆ ਕਰਦੇ ਹਨ । ਇਹ ਪ੍ਰਤੀਰੱਖਿਅਕਾਂ ਦਾ ਨਿਰਮਾਣ ਕਰਦੇ ਹਨ । ਜਦੋਂ ਕਦੇ ਸਰੀਰ ਵਿੱਚ ਰੋਗ ਫੈਲਾਉਣ ਵਾਲੇ ਰੋਗਾਣੂ ਪ੍ਰਵੇਸ਼ ਹੋ ਜਾਂਦੇ ਹਨ ਜਾਂ ਕੋਈ ਸੱਟ ਲੱਗ ਜਾਂਦੀ ਹੈ ਤਾਂ ਇਹ ਰੋਗਾਣੂਆਂ ਨੂੰ ਮਾਰਦੇ ਹਨ । ਇਸ ਲਈ ਇਨ੍ਹਾਂ ਨੂੰ ਸਰੀਰ ਦਾ ਸੈਨਿਕ ਕਿਹਾ ਜਾਂਦਾ ਹੈ ।

ਪ੍ਰਸ਼ਨ 11.
ਧਮਨੀ ਅਤੇ ਸ਼ਿਰਾ ਵਿੱਚ ਅੰਤਰ ਕਿਹੜੇ-ਕਿਹੜੇ ਹਨ ? ਉੱਤਰ-ਧਮਨੀ ਅਤੇ ਸ਼ਿਰਾ ਵਿੱਚ ਅੰਤਰ-

ਧਮਨੀ (Artery) ਸ਼ਿਰਾਵਾਂ (Veins)
(1) ਧਮਨੀ ਦਿਲ ਤੋਂ ਲਹੁ ਦਾ ਸੰਵਹਿਣ ਸਰੀਰ ਦੇ ਵੱਖ-ਵੱਖ ਭਾਗਾਂ ਵਿੱਚ ਕਰਦੀ ਹੈ । (1) ਸ਼ਿਰਾਵਾਂ ਸਰੀਰ ਦੇ ਵੱਖ-ਵੱਖ ਭਾਗਾਂ ਤੋਂ ਲਹੁ ਨੂੰ ਇਕੱਠਾ ਕਰਕੇ ਉਸਦਾ ਸੰਵਹਿਣ ਦਿਲ ਤੱਕ ਕਰਦੀਆਂ ਹਨ ।
(2) ਇਨ੍ਹਾਂ ਵਿੱਚ ਕਪਾਟ (ਵਾਲਵ) ਨਹੀਂ ਹੁੰਦੇ ਹਨ । (2) ਇਨ੍ਹਾਂ ਵਿੱਚ ਕਪਾਟ (ਵਾਲਵ) ਹੁੰਦੇ ਹਨ ।
(3) ਇਨ੍ਹਾਂ ਦੀਆਂ ਦੀਵਾਰਾਂ ਮੋਟੀਆਂ ਹੁੰਦੀਆਂ ਹਨ । (3) ਇਨ੍ਹਾਂ ਦੀਆਂ ਦੀਵਾਰਾਂ ਪਤਲੀਆਂ ਹੁੰਦੀਆਂ ਹਨ ।
(4) ਫੇਫੜਾ ਧਮਨੀ ਨੂੰ ਛੱਡ ਕੇ ਬਾਕੀ ਧਮਨੀਆਂ ਆਕਸੀਜਨ ਯੁਕਤ ਸ਼ੁੱਧ ਲਹੂ ਦਾ ਪਰਿਵਹਿਨ ਕਰਦੀਆਂ ਹਨ । (4) ਫੇਫੜਾ ਸ਼ਿਰਾ ਨੂੰ ਛੱਡ ਕੇ ਬਾਕੀ ਸ਼ਿਰਾਵਾਂ CO<sub>2</sub> ਯੁਕਤ ਅਸ਼ੁੱਧ ਲਹੂ ਦਾ ਪਰਿਵਹਿਨ ਕਰਦੀਆਂ ਹਨ ।
(5) ਚਮੜੀ ਹੇਠਾਂ ਗਹਿਰਾਈ ਤੇ ਮੌਜੂਦ ਹੁੰਦੀਆਂ ਹਨ । (5) ਚਮੜੀ ਹੇਠਾਂ ਘੱਟ ਗਹਿਰਾਈ ਤੇ ਮੌਜੂਦ ਹੁੰਦੀਆਂ ਹਨ ।
(6) ਲਹੂ ਦਾ ਬਹਾਵ ਤੇਜ਼ ਅਤੇ ਝਟਕੇ ਨਾਲ ਹੁੰਦਾ ਹੈ । (6) ਲਹੂ ਦਾ ਬਹਾਵ ਧੀਮੀ ਚਾਲ ਨਾਲ ਹੁੰਦਾ ਹੈ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 12.
ਧਮਨੀ, ਸ਼ਿਰਾ ਅਤੇ ਕੋਸ਼ਿਕਾਵਾਂ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-

  1. ਧਮਨੀਆਂ – ਇਹ ਸਾਫ਼ ਲਹੂ ਨੂੰ ਦਿਲ ਤੋਂ ਸਰੀਰ ਦੇ ਹੋਰ ਅੰਗਾਂ ਕੋਲ ਲੈ ਕੇ ਜਾਂਦੀਆਂ ਹਨ । ਇਹ ਚੌੜੀ ਹੁੰਦੀ ਹੈ ਅਤੇ ਚਮੜੀ ਹੇਠਾਂ ਗਹਿਰਾਈ ਤੇ ਮੌਜੂਦ ਹੁੰਦੀਆਂ ਹਨ ।
  2. ਸ਼ਿਰਾਵਾਂ – ਇਹ ਅਸ਼ੁੱਧ ਲਹੂ ਨੂੰ ਸਰੀਰ ਦੇ ਅੰਗਾਂ ਤੋਂ ਦਿਲ ਵਲ ਲਿਆਉਂਦੀਆਂ ਹਨ । ਇਨ੍ਹਾਂ ਦੀਆਂ ਦੀਵਾਰਾਂ ਪਤਲੀਆਂ ਹੁੰਦੀਆਂ ਹਨ । ਇਹ ਚਮੜੀ ਹੇਠਾਂ ਵਧੇਰੇ ਡੂੰਘਾਈ ਤੇ ਨਹੀਂ ਸਗੋਂ ਚਮੜੀ ਦੇ ਨੇੜੇ ਹੁੰਦੀਆਂ ਹਨ ।
  3. ਕੋਸ਼ਿਕਾਵਾਂ – ਇਹ ਬਹੁਤ ਪਤਲੀਆਂ ਤੇ ਬਾਰੀਕ ਹੁੰਦੀਆਂ ਹਨ । ਇਹ ਲਹੂ ਨੂੰ ਸਾਰੇ ਅੰਗਾਂ ਤੱਕ ਪਹੁੰਚਾਉਂਦੀਆਂ ਹਨ ।

ਪ੍ਰਸ਼ਨ 13.
ਗੁਰਦੇ ਦੇ ਮੁੱਖ ਕਾਰਜਾਂ ਨੂੰ ਲਿਖੋ ।
ਉੱਤਰ-
ਗੁਰਦੇ ਦੇ ਕਾਰਜ-

  1. ਗੁਰਦੇ ਦਾ ਮੁੱਖ ਕਾਰਜ ਨਾਈਟਰੋਜਨ ਯੁਕਤ ਉਤਸਰਜੀ ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢਣ ਦਾ ਹੁੰਦਾ ਹੈ ।
  2. ਗੁਰਦੇ ਸਰੀਰ ਵਿੱਚ ਪਾਣੀ ਦੀ ਮਾਤਰਾ ਨੂੰ ਸੰਤੁਲਿਤ ਬਣਾਈ ਰੱਖਣ ਦਾ ਕਾਰਜ ਕਰਦੇ ਹਨ ।
  3. ਗੁਰਦੇ ਸਰੀਰ ਵਿੱਚ ਤੇਜ਼ਾਬ ਅਤੇ ਖਾਰ ਦਾ ਸੰਤੁਲਨ ਬਣਾਈ ਰੱਖਦੇ ਹਨ ।
  4. ਗੁਰਦੇ ਲੂਣਾਂ ਦੇ ਸੰਤੁਲਨ ਵਿਚ ਸਹਾਇਕ ਹੁੰਦੇ ਹਨ ।
  5. ਗੁਰਦੇ ਸਰੀਰ ਵਿਚ ਗ਼ੈਰ-ਜ਼ਰੂਰੀ ਰੂਪ ਨਾਲ ਉਤਸਰਜੀ ਪਦਾਰਥਾਂ ਨੂੰ ਜਿਵੇਂ-ਜ਼ਹਿਰ, ਦਵਾਈਆਂ ਆਦਿ ਨੂੰ ਮੂਤਰ ਨਾਲ ਬਾਹਰ ਕੱਢਦੇ ਹਨ ।

ਪ੍ਰਸ਼ਨ 14.
ਨੈਫਰਾਂਨ ਨੂੰ ਡਾਇਆਲਸਿਸ ਬੈਲਾ ਕਿਉਂ ਕਹਿੰਦੇ ਹਨ ?
ਉੱਤਰ-
ਨੈਫਰਾਂਨ ਨੂੰ ਡਾਇਆਲਿਸਿਸ ਥੈਲਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਨੈਫਰਾਂਨ ਦੀ ਪਿਆਲੇਨੁਮਾ ਸੰਰਚਨਾ ਬੋਮੈਨ ਕੈਪਸਿਉਲ ਵਿਚ ਸਥਿਤ ਸੈੱਲ ਗੁੱਛੇ ਦੀਆਂ ਦੀਵਾਰਾਂ ਤੋਂ ਲਹੂ ਛਣਦਾ ਹੈ । ਲਹੂ ਵਿੱਚ ਮੌਜੂਦ ਪ੍ਰੋਟੀਨ ਦੇ ਅਣੂ ਵੱਡੇ ਹੋਣ ਦੇ ਕਾਰਨ ਛਣ ਨਹੀਂ ਪਾਉਂਦੇ ਅਤੇ ਗੁਲੂਕੋਜ਼ ਅਤੇ ਲੂਣ ਦੇ ਅਣੂ ਛੋਟੇ ਹੋਣ ਕਾਰਨ ਛਣ ਜਾਂਦੇ ਹਨ । ਇਸ ਤਰ੍ਹਾਂ ਨੇਫਰਾਨ ਨੂੰ ਡਾਇਆਲਸਿਸ ਥੈਲੀ ਦੀ ਤਰ੍ਹਾਂ ਕਾਰਜ ਕਰਨ ਕਰਕੇ ਇਹ ਨਾਮ ਦਿੱਤਾ ਗਿਆ ਹੈ ।

ਪ੍ਰਸ਼ਨ 15.
ਡਾਇਆਲਸਿਸ (Dialysis) ਕਿਰਿਆ ਕਿਸ ਨੂੰ ਕਹਿੰਦੇ ਹਨ ? ਇਸ ਪ੍ਰਕਿਰਿਆ ਨੂੰ ਸਮਝਾਓ ।
ਉੱਤਰ-
ਡਾਇਆਲਸਿਸ (Dialysis) – ਜੇ ਕਿਸੇ ਲੂਣ ਅਤੇ ਸਟਾਰਚ ਦੇ ਘੋਲ ਨੂੰ ਸੈਲੋਫੋਨ ਦੀ ਥੈਲੀ ਵਿਚ ਭਰ ਕੇ ਉਸ ਨੂੰ ਕਸ਼ੀਦਤ ਪਾਣੀ ਵਿਚ ਲਟਕਾ ਦਿੱਤਾ ਜਾਵੇ ਤਾਂ ਲੂਣ ਦੇ ਆਇਨ ਸੈਲੋਫੋਨ ਵਿੱਚੋਂ ਹੁੰਦੇ ਹੋਏ ਕਸ਼ੀਦਤ ਪਾਣੀ ਵਿਚ ਪ੍ਰਵੇਸ਼ ਕਰ ਜਾਂਦੇ ਹਨ ਅਤੇ ਸਟਾਰਚ ਥੈਲੀ ਦੇ ਅੰਦਰ ਰਹਿ ਜਾਂਦਾ ਹੈ । ਇਹ ਪ੍ਰਕਿਰਿਆ ਡਾਇਆਲਸਿਸ (dialysis) ਕਹਾਉਂਦੀ ਹੈ ।

ਪ੍ਰਸ਼ਨ 16.
ਲਹੁ ਦਾਬ ਕਿਸ ਨੂੰ ਕਹਿੰਦੇ ਹਨ ? ਇਸ ਨੂੰ ਕਿਵੇਂ ਨਾਪਦੇ ਹਨ ? ਰਕਤ ਚਾਪ ਵੱਧ ਜਾਣ ‘ਤੇ ਕੀ ਹਾਨੀ ਹੋ ਸਕਦੀ ਹੈ ?
ਉੱਤਰ-
ਖੂਨ ਦੀ ਨਾਲੀਆਂ ਦੀਆਂ ਦੀਵਾਰਾਂ ਦੇ ਉਲਟ ਜੋ ਦਬਾਅ ਲਗਦਾ ਹੈ, ਉਸ ਨੂੰ ਲਹੂ ਦਾਬ ਕਹਿੰਦੇ ਹਨ । ਇਹ ਦਾਬ ਸ਼ਿਰਾਵਾਂ ਦੀ ਤੁਲਨਾ ਵਿਚ ਧਮਨੀਆਂ ਵਿਚ ਬਹੁਤ ਜ਼ਿਆਦਾ ਹੁੰਦਾ ਹੈ । ਧਮਣੀ ਦੇ ਸੁੰਗੜਨ ਸਮੇਂ ਦਾ ਦਬਾਓ ਸਿਸਟੋਲਿਕ
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 14

ਦਬਾਓ ਅਖਵਾਉਂਦਾ ਅਤੇ ਧਮਨੀ ਦੇ ਸਥਿਰ ਹੋਣ ਸਮੇਂ ਧਮਣੀ ਦੇ ਅੰਦਰ ਦਾ ਲਹੂ ਦਬਾਓ ਡਾਈਸਟੋਲਿਕ ਦਬਾਓ ਹੁੰਦਾ ਹੈ । ਆਮ ਸਿਸਟੋਲਿਕ ਦਬਾਓ 120 mm (ਪਾਰਾ) ਅਤੇ ਡਾਈਸਟੋਲਿਕ ਦਬਾਓ 80 mm ਹੁੰਦਾ ਹੈ । ਲਹੂ ਦਬਾਓ ਸਫਈਗਮੋਮੈਨੋਮੀਟਰ ਨਾਂ ਦੇ ਯੰਤਰ ਦੁਆਰਾ ਮਿਣਿਆ ਲਹੂ ਦਬਾਓ ਅਖਵਾਉਂਦਾ ਹੈ ।

ਪ੍ਰਸ਼ਨ 17.
ਮਨੁੱਖੀ ਮਲ-ਤਿਆਗ ਪ੍ਰਣਾਲੀ ਦਾ ਅੰਕਿਤ ਚਿੱਤਰ ਬਣਾਓ ।
ਉੱਤਰ-
ਮਨੁੱਖੀ ਮਲ-ਤਿਆਗ ਪ੍ਰਣਾਲੀ ਦਾ ਅੰਕਿਤ ਚਿੱਤਰ
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 15

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 18.
ਆਕਸੀ ਸਾਹ ਕਿਰਿਆ ਅਤੇ ਅਣ-ਆਕਸੀ ਸਾਹ ਕਿਰਿਆ ਵਿਚਕਾਰ ਤਿੰਨ ਅੰਤਰ ਲਿਖੋ ।
ਉੱਤਰ-
ਆਕਸੀ ਸਾਹ ਕਿਰਿਆ ਅਤੇ ਅਣ-ਆਕਸੀ ਸਾਹ ਕਿਰਿਆ ਵਿਚ ਅੰਤਰ-

ਆਕਸੀ ਸਾਹ ਕਿਰਿਆ ਅਣ-ਆਕਸੀ ਸਾਹ ਕਿਰਿਆ
(1) ਇਹ ਕਿਰਿਆ ਆਕਸੀਜਨ ਦੀ ਮੌਜੂਦਗੀ ਵਿਚ ਹੁੰਦੀ ਹੈ । (1) ਇਹ ਕਿਰਿਆ ਆਕਸੀਜਨ ਦੀ ਗ਼ੈਰ-ਮੌਜੂਦਗੀ ਵਿਚ ਹੁੰਦੀ ਹੈ ।
(2) ਇਹ ਕਿਰਿਆ ਕੋਸ਼ਿਕਾ ਦੇ ਜੀਵ ਵ ਅਤੇ ਮਾਈਟੋਕਾਂਡਰੀਆ ਦੋਵਾਂ ਵਿਚ ਪੂਰਨ ਹੁੰਦੀ ਹੈ । (2) ਇਹ ਕਿਰਿਆ ਸਿਰਫ਼ ਜੀਵ ਦਵ ਵਿਚ ਹੀ ਪਰੀ ਹੁੰਦੀ ਹੈ ।
(3) ਇਸ ਕਿਰਿਆ ਵਿਚ ਗੁਲੂਕੋਜ਼ ਦਾ ਪੂਰੀ ਤਰ੍ਹਾਂ ਆਕਸੀਕਰਨ ਹੁੰਦਾ ਹੈ । (3) ਇਸ ਕਿਰਿਆ ਵਿਚ ਗੁਲੂਕੋਜ਼ ਦਾ ਅਪੂਰਣ ਆਕਸੀਕਰਨ ਹੁੰਦਾ ਹੈ ।

ਪ੍ਰਸ਼ਨ 19.
ਸਵੈਪੋਸ਼ੀ ਪੋਸ਼ਣ ਕੀ ਹੁੰਦਾ ਹੈ ? ਇੱਕ ਉਦਾਹਰਣ ਦਿਓ ।
ਉੱਤਰ-
ਸਵੈਪੋਸ਼ੀ ਪੋਸ਼ਣ – ਉਹ ਪਰਕੂਮ ਜਿਸ ਵਿੱਚ ਜੀਵ ਆਪਣੇ ਭੋਜਨ ਦਾ ਨਿਰਮਾਣ ਆਪ ਕਰਦੇ ਹਨ, ਸਵੈਪੋਸ਼ੀ ਪੋਸ਼ਣ ਅਖਵਾਉਂਦਾ ਹੈ ।
ਉਦਾਹਰਨ-ਸਾਰੇ ਹਰੇ ਪੌਦੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਪੋਸ਼ਣ ਕੀ ਹੈ ?
ਉੱਤਰ-
ਊਰਜਾ ਦੇ ਸਰੋਤ ਨੂੰ ਭੋਜਨ ਦੇ ਰੂਪ ਵਿੱਚ ਸਰੀਰ ਦੇ ਅੰਦਰ ਲੈਣ ਦੇ ਪ੍ਰਮ ਨੂੰ ਪੋਸ਼ਣ ਕਹਿੰਦੇ ਹਨ ।

ਪ੍ਰਸ਼ਨ 2.
ਸਾਹ ਕੀ ਹੈ ?
ਉੱਤਰ-
ਸਰੀਰ ਦੇ ਬਾਹਰ ਤੋਂ ਆਕਸੀਜਨ ਗਹਿਣ ਕਰਨੀ ਅਤੇ ਕੌਸ਼ਨੀ ਲੋੜਾਂ ਦੇ ਅਨੁਸਾਰ ਖਾਦ ਸਰੋਤ ਦੇ ਵਿਘਟਨ । ਵਿੱਚ ਉਸਦਾ ਉਪਯੋਗ ਸਾਹ ਕਹਾਉਂਦਾ ਹੈ ।

ਪ੍ਰਸ਼ਨ 3.
ਮਲ-ਤਿਆਗ ਕੀ ਹੈ ?
ਉੱਤਰ-
ਸਰੀਰ ਤੋਂ ਅਪਸ਼ਿਸ਼ਟ ਪਦਾਰਥਾਂ ਨੂੰ ਬਾਹਰ ਕੱਢਣਾ ਮਲ-ਤਿਆਗ ਕਹਾਉਂਦਾ ਹੈ ।

ਪ੍ਰਸ਼ਨ 4.
ਭੋਜਨ ਕੀ ਹੈ ?
ਉੱਤਰ-
ਊਰਜਾ ਦੀ ਪ੍ਰਾਪਤੀ ਲਈ ਜੋ ਪਦਾਰਥ ਖਾਂਦੇ ਜਾਂਦੇ ਹਨ ਉਹ ਭੋਜਨ ਹੈ ।

ਪ੍ਰਸ਼ਨ 5.
ਸਵੈਪੋਸ਼ੀ ਜੀਵ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜੋ ਜੀਵ ਅਕਾਰਬਨਿਕ ਸ੍ਰੋਤਾਂ ਤੋਂ CO2 ਅਤੇ ਪਾਣੀ ਦੇ ਰੂਪ ਵਿਚ ਸਰਲ ਪਦਾਰਥ ਪ੍ਰਾਪਤ ਕਰਦੇ ਹਨ ਉਨ੍ਹਾਂ ਨੂੰ , ਸਵੈਪੋਸ਼ੀ ਕਹਿੰਦੇ ਹਨ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 6.
ਸਵੈਪੋਸ਼ੀ ਕਿਸ ਪ੍ਰਕਿਰਿਆ ਤੋਂ ਆਪਣਾ ਭੋਜਨ ਬਣਾਉਂਦੇ ਹਨ ?
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਤੋਂ ।

ਪ੍ਰਸ਼ਨ 7.
ਹਰੇ ਪੌਦਿਆਂ ਨੂੰ ਉਤਪਾਦਕ ਕਿਉਂ ਕਹਿੰਦੇ ਹਨ ?
ਉੱਤਰ-
ਪੌਦੇ, CO2 H2O, ਸੂਰਜੀ ਪ੍ਰਕਾਸ਼ ਅਤੇ ਕਲੋਰੋਫਿਲ ਦੀ ਸਹਾਇਤਾ ਨਾਲ ਆਪਣੇ ਅਤੇ ਜੀਵ ਜਗਤ ਦੇ ਦੂਸਰੇ ਜੀਵਾਂ ਲਈ ਭੋਜਨ ਪਦਾਰਥਾਂ ਦਾ ਨਿਰਮਾਣ ਕਰਦੇ ਹਨ । ਇਸ ਲਈ ਇਨ੍ਹਾਂ ਨੂੰ ਉਤਪਾਦਕ ਕਿਹਾ ਜਾਂਦਾ ਹੈ ।

ਪ੍ਰਸ਼ਨ 8.
ਪੌਦੇ ਹਰੇ ਕਿਉਂ ਦਿਖਾਈ ਦਿੰਦੇ ਹਨ ?
ਉੱਤਰ-
ਕਲੋਰੋਫਿਲ ਦੀ ਮੌਜੂਦਗੀ ਦੇ ਕਾਰਨ ਪੌਦੇ ਹਰੇ ਦਿਖਾਈ ਦਿੰਦੇ ਹਨ, ਜੋ ਸਫ਼ੇਦ ਪ੍ਰਕਾਸ਼ ਦੀ ਮੌਜੂਦਗੀ ਵਿੱਚ ਹਰੇ ਰੰਗ ਦੇ ਪ੍ਰਕਾਸ਼ ਨੂੰ ਪਰਾਵਰਤਿਤ ਕਰਕੇ ਅਤੇ ਬਾਕੀ ਰੰਗਾਂ ਦੇ ਪ੍ਰਕਾਸ਼ ਨੂੰ ਸੋਖ ਲੈਂਦੀ ਹੈ । ਹਰਾ ਰੰਗ ਸਾਡੀ ਅੱਖ ਦੇ ਪਰਦੇ ਤੇ ਪੈਂਦਾ ਤੇ ਸਾਨੂੰ ਹਰੇ ਰੰਗ ਦਾ ਅਹਿਸਾਸ ਹੁੰਦਾ ਹੈ । ਇਹੀ ਕਾਰਨ ਹੈ ਕਿ ਪੌਦੇ ਹਰੇ ਦਿਖਾਈ ਦਿੰਦੇ ਹਨ ।

ਪ੍ਰਸ਼ਨ 9.
ਪ੍ਰਕਾਸ਼ ਸੰਸ਼ਲੇਸ਼ਣ ਦੀ ਪਰਿਭਾਸ਼ਾ ਲਿਖੋ ਅਤੇ ਇਸਦੇ ਲਈ ਸਮੀਕਰਣ ਵੀ ਲਿਖੋ ।
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ – ਸੂਰਜ ਦੇ ਪ੍ਰਕਾਸ਼ ਦੀ ਮੌਜ਼ਦਗੀ ਵਿਚ ਕਾਰਬਨ-ਡਾਈਆਕਸਾਈਡ ਅਤੇ ਪਾਣੀ ਜਿਹੇ ਯੌਗਿਕਾਂਤੋਂ ਹਰੇ ਪੌਦਿਆਂ ਦੁਆਰਾ ਕਲੋਰੋਫਿਲ ਦੀ ਸਹਾਇਤਾ ਨਾਲ ਪੌਦਿਆਂ ਦੁਆਰਾ ਭੋਜਨ ਦੇ ਨਿਰਮਾਣ ਦੀ ਪ੍ਰਕਿਰਿਆ ਪ੍ਰਕਾਸ਼ ਸੰਸ਼ਲੇਸ਼ਣ ਕਹਾਉਂਦੀ ਹੈ ।

ਪ੍ਰਕਾਸ਼ ਸੰਸ਼ਲੇਸ਼ਣ ਦੀ ਰਸਾਇਣਿਕ ਕਿਰਿਆ
ਸਮੀਕਰਣ : PSEB 10th Class Science Important Questions Chapter 6 ਜੈਵਿਕ ਕਿਰਿਆਵਾਂ 16

ਪ੍ਰਸ਼ਨ 10.
ਦੋ ਬਾਹਰੀ ਪਰਜੀਵੀਆਂ ਦੇ ਨਾਮ ਲਿਖੋ ।
ਉੱਤਰ-

  1. ਖਟਮਲ
  2. ਜੂ ।

ਪ੍ਰਸ਼ਨ 11.
ਦੋ ਅੰਦਰੂਨੀ ਪਰਜੀਵੀਆਂ ਦੇ ਨਾਂ ਲਿਖੋ ।
ਉੱਤਰ-
ਫੀਤਾ ਕਿਮੀ, ਪਲਾਜ਼ਮੋਡੀਅਮ (ਮਲੇਰੀਆ ਪਰਜੀਵੀ) ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 12.
ਮਨੁੱਖ ਦੀ ਆਹਾਰ ਨਾਲੀ ਕਿੱਥੋਂ ਤੋਂ ਕਿੱਥੋਂ ਤਕ ਫੈਲੀ ਹੁੰਦੀ ਹੈ ?
ਉੱਤਰ-
ਮੂੰਹ ਤੋਂ ਗੁਦਾ ਤਕ ।

ਪ੍ਰਸ਼ਨ 13.
ਲਾਰ ਕੀ ਹੈ ?
ਉੱਤਰ-
ਮੂੰਹ ਵਿੱਚ ਲਾਰ ਗ੍ਰੰਥੀਆਂ ਵਿਚੋਂ ਨਿਕਲਣ ਵਾਲਾ ਰਸ ਲਾਰ ਕਹਾਉਂਦਾ ਹੈ ।

ਪ੍ਰਸ਼ਨ 14.
ਆਹਾਰ ਨਲੀ ਦਾ ਸਭ ਤੋਂ ਲੰਬਾ ਭਾਗ ਕਿਹੜਾ ਹੈ ?
ਉੱਤਰ-
ਛੋਟੀ ਆਂਦਰ ।

ਪ੍ਰਸ਼ਨ 15.
ਜਿਗਰ ਵਿਚੋਂ ਕਿਹੜਾ ਰਸ ਨਿਕਲਦਾ ਹੈ ?
ਉੱਤਰ-
ਪਿੱਤ ਰਸ ।

ਪ੍ਰਸ਼ਨ 16.
ਮਨੁੱਖ ਦੇ ਆਹਾਰ ਨਾਲ ਦੀ ਲੰਬਾਈ ਕਿੰਨੀ ਹੁੰਦੀ ਹੈ ?
ਉੱਤਰ-
ਮਨੁੱਖ ਦੇ ਆਹਾਰ ਨਾਲ ਦੀ ਲੰਬਾਈ ਲਗਭਗ 9 ਤੋਂ 10 ਮੀ. ਹੁੰਦੀ ਹੈ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 17.
ਮਨੁੱਖ ਦੇ ਸਰੀਰ ਵਿੱਚ ਸਭ ਤੋਂ ਵੱਡੀ ਗ੍ਰੰਥੀ ਦਾ ਨਾਮ ਲਿਖੋ ।
ਉੱਤਰ-
ਜਿਗਰ (liver) ।

ਪ੍ਰਸ਼ਨ 18.
ਪੈਨਕਰੀਆਜ ਰਸ ਵਿਚ ਮੌਜੂਦ ਚਾਰ ਐਂਜ਼ਾਈਮਾਂ ਦੇ ਨਾਮ ਦੱਸੋ ।
ਉੱਤਰ-

  1. ਪੈਨਕਰੀਆਟਿਕ ਐਮਾਈਲੇਜ
  2. ਪੈਨਕਰੀਆਟਿਕ ਲਾਈਪੇਜ
  3. ਪਸਿਨ
  4. ਕਾਈਮੋਟਰੀਪਸੀਨ ।

ਪ੍ਰਸ਼ਨ 19.
ਪਾਚਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਇਹ ਕਿਰਿਆ ਜਿਸ ਵਿਚ ਐਂਜ਼ਾਈਮਾਂ ਦੀ ਸਹਾਇਤਾ ਨਾਲ ਗੁੰਝਲਦਾਰ ਭੋਜਨ ਪਦਾਰਥ ਨੂੰ ਸਰਲ ਅਣੂਆਂ ਵਿਚ ਅਪਘਟਿਤ ਕੀਤਾ ਜਾਂਦਾ ਹੈ । ਜਿਸ ਨਾਲ ਇਹ ਅਵਸ਼ੋਸ਼ਿਤ ਹੋ ਕੇ ਸਾਡੀਆਂ ਕੋਸ਼ਿਕਾਵਾਂ ਵਿੱਚ ਪ੍ਰਵੇਸ਼ ਕਰ ਸਕਣ, ਪਾਚਨ (digestion) ਕਹਾਉਂਦੀ ਹੈ ।

ਪ੍ਰਸ਼ਨ 20.
ਆਕਸੀ-ਸਾਹ ਕਿਸ ਨੂੰ ਕਹਿੰਦੇ ਹਨ ?
ਉੱਤਰ-
ਆਕਸੀ-ਸਾਹ (Aerobic Respirations) – ਇਹ ਉਹ ਸਾਹ ਹੈ ਜਿਸ ਵਿਚ ਭੋਜਨ ਪਦਾਰਥਾਂ ਦਾ ਆਕਸੀਕਰਨ ਆਕਸੀਜਨ ਦੀ ਮੌਜੂਦਗੀ ਵਿੱਚ ਪੂਰਣ ਰੂਪ ਵਿੱਚ CO2 ਅਤੇ H2O ਵਿੱਚ ਹੋ ਜਾਂਦਾ ਹੈ । ਇਸ ਸਾਹ ਵਿਚ ਵਧੇਰੇ ਮਾਤਰਾ ਵਿੱਚ ਊਰਜਾ ਪੈਦਾ ਹੁੰਦੀ ਹੈ । ਇਸ ਨੂੰ ਹੇਠ ਲਿਖੇ ਸਮੀਕਰਨ ਦੁਆਰਾ ਵਿਅਕਤ ਕੀਤਾ ਜਾਂਦਾ ਹੈ
C6H12O6 + 6O2 → 6CO2 + 6H2O + 673 Kcal ਊਰਜਾ

ਪ੍ਰਸ਼ਨ 21.
ਅਨਾਕਸੀ ਸਾਹ ਕਿਸ ਨੂੰ ਕਹਿੰਦੇ ਹਨ ? ਸਮੀਕਰਨ ਦਿਓ ।
ਉੱਤਰ-
ਅਨਾਕਸੀ ਸਾਹ (Anerobic Respiration) – ਇਹ ਉਹ ਸਾਹ ਹੈ, ਜਿਸ ਵਿਚ ਭੋਜਨ ਪਦਾਰਥਾਂ ਦਾ ਅਪੂਰਨ ਆਕਸੀਕਰਨ ਆਕਸੀਜਨ ਦੀ ਗੈਰ-ਮੌਜੂਦਗੀ ਵਿਚ ਹੁੰਦਾ ਹੈ । ਇਸ ਵਿੱਚ ਘੱਟ ਊਰਜਾ ਮੁਕਤ ਹੁੰਦੀ ਹੈ । ਇਸ ਨੂੰ ਹੇਠ ਲਿਖੇ ਸਮੀਕਰਨ ਨਾਲ ਵਿਅਕਤ ਕਰਦੇ ਹਾਂ ।
C6 H12 O6 → 2CO2 + 2C2H5OH + 21 Kcal ਊਰਜਾ (2ATP)

ਪ੍ਰਸ਼ਨ 22.
ATP ਕੀ ਹੈ ?
ਉੱਤਰ-
ATP ਜਾਂ ਐਡੀਨੋਸੀਨ ਵਾਈਫਾਸਫੇਟ ਇਕ ਖ਼ਾਸ ਤਰ੍ਹਾਂ ਦਾ ਯੌਗਿਕ ਹੈ ਜੋ ਸਾਰੇ ਜੀਵਾਂ ਦੀਆਂ ਕੋਸ਼ਿਕਾਵਾਂ ਵਿਚ ਊਰਜਾ ਦਾ ਵਾਹਕ ਅਤੇ ਸੰਗ੍ਰਾਹਕ ਹੈ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 23.
ਕਿਣਵਨ ਕੀ ਹੈ ?
ਉੱਤਰ-
ਰਸਾਇਣਿਕ ਕਿਰਿਆ ਜਿਸ ਵਿਚ ਸੂਖ਼ਮ ਜੀਵ ਯੀਸਟ) ਸ਼ਕਰ ਦਾ ਅਪੂਰਨ ਵਿਘਟਣ ਕਰਕੇ CO2 ਅਤੇ ਐਲਕੋਹਲ, ਐਸਟਿਕ ਅਮਲ ਆਦਿ ਦਾ ਨਿਰਮਾਣ ਹੁੰਦਾ ਹੈ, ਕਿਣਵਨ (Fermentation) ਕਹਾਉਂਦੀ ਹੈ ਇਸ ਵਿੱਚ ਕੁੱਝ ਉਰਜਾ ਵੀ ਮੁਕਤ ਹੁੰਦੀ ਹੈ ।

ਪ੍ਰਸ਼ਨ 24.
ਆਮ ਅਵਸਥਾ ਵਿਚ ਮਨੁੱਖ ਕਿੰਨੀ ਵਾਰ ਸਾਹ ਲੈਂਦਾ ਹੈ ?
ਉੱਤਰ-
ਆਮ ਅਵਸਥਾ ਵਿੱਚ ਮਨੁੱਖ ਪ੍ਰਤੀ ਮਿੰਟ 12 ਤੋਂ 15 ਵਾਰ ਸਾਹ ਲੈਂਦਾ ਹੈ ।

ਪ੍ਰਸ਼ਨ 25.
ATP ਦਾ ਕਾਰਜ ਦੱਸੋ ।
ਉੱਤਰ-
ATP ਦਾ ਕਾਰਜ-

  1. ਇਹ ਕੋਸ਼ਿਕਾਵਾਂ ਦੇ ਅੰਦਰ ਊਰਜਾ ਦਾ ਸੰਵਹਿਣ ਅਤੇ ਸੰਗ੍ਰਹਿਣ ਕਰਦਾ ਹੈ ।
  2. ਵੱਖ-ਵੱਖ ਰਸਾਇਣਾਂ ਦਾ ਸੰਸ਼ਲੇਸ਼ਣ ਇਨ੍ਹਾਂ ਦੀ ਸਹਾਇਤਾ ਨਾਲ ਹੁੰਦਾ ਹੈ ।
  3. ਇਹ ਕੋਸ਼ਿਕਾ ਦਾ ਪ੍ਰਮੁੱਖ ਤੱਤ ਹੈ ।

ਪ੍ਰਸ਼ਨ 26.
ਜ਼ਾਈਲਮ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜ਼ਾਈਲਮ ਮੋਟੀ ਦੀਵਾਰ ਵਾਲੇ ਅਤੇ ਮ੍ਰਿਤ ਉੱਤਕ ਹਨ ਜੋ ਪਾਣੀ ਅਤੇ ਖਣਿਜਾਂ ਨੂੰ ਜੜ੍ਹ ਤੋਂ ਪੌਦੇ ਦੇ ਹੋਰ ਭਾਗਾਂ ਤੱਕ ਪਹੁੰਚਾਉਂਦੇ ਹਨ ।

ਪ੍ਰਸ਼ਨ 27.
ਫਲੋਇਮ ਕਿਸ ਨੂੰ ਕਹਿੰਦੇ ਹਨ ?
ਉੱਤਰ-
ਫਲੋਇਮ ਉਹ ਜੀਵਤ ਤਕ ਹਨ ਜੋ ਪੱਤਿਆਂ ਨੂੰ ਭੋਜਨ ਨੂੰ ਪੌਦੇ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾਉਂਦੇ ਹਨ ।

ਪ੍ਰਸ਼ਨ 28.
ਲਹੂ ਨਾਲ ਸੰਬੰਧਿਤ ਲਹੂ ਵਹਿਣੀਆਂ ਦੇ ਨਾਮ ਲਿਖੋ ।
ਉੱਤਰ-

  1. ਧਮਨੀਆਂ
  2. ਸਿਰਾਵਾਂ
  3. ਕੋਸ਼ਿਕਾਵਾਂ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 29.
ਹੂ ਦਾ ਤਰਲ ਮਾਧਿਅਮ ਕੀ ਹੈ ?
ਉੱਤਰ-
ਪਲਾਜ਼ਮਾ ।

ਪ੍ਰਸ਼ਨ 30.
ਸਰੀਰ ਵਿੱਚ ਲਹੂ ਨੂੰ ਕੌਣ ਗਤੀ ਪ੍ਰਦਾਨ ਕਰਦਾ ਹੈ ?
ਉੱਤਰ-
ਦਿਲ ।

ਪ੍ਰਸ਼ਨ 31.
ਸਰੀਰ ਵਿਚ ਹਾਨੀਕਾਰਕ ਜੀਵਾਣੂਆਂ ਨੂੰ ਨਸ਼ਟ ਕੌਣ ਕਰਦਾ ਹੈ ?
ਉੱਤਰ-
ਸਫ਼ੈਦ ਰਕਤ ਕਣ (W.B.C.) ।

ਪ੍ਰਸ਼ਨ 32.
ਕਿਹੜੀ ਧਮਨੀ ਅਸ਼ੁੱਧ ਲਹੂ ਨੂੰ ਫੇਫੜਿਆਂ ਤੱਕ ਪਹੁੰਚਾਉਂਦੀ ਹੈ ?
ਉੱਤਰ-
ਫੇਫੜਾ ਧਮਨੀ (Pulmonary artery) ।

ਪ੍ਰਸ਼ਨ 33.
ECG ਦਾ ਪੂਰਾ ਨਾਮ ਲਿਖੋ ।
ਉੱਤਰ-
ਇਲੈੱਕਟਰੋ-ਕਾਰਡੀਓ-ਗ੍ਰਾਮ ।

ਪ੍ਰਸ਼ਨ 34.
ਆਮ ਰਕਤ ਦਾਬ ਕਿੰਨਾ ਹੁੰਦਾ ਹੈ ?
ਉੱਤਰ-
ਆਮ ਰਕਤ ਦਾਬ 120/80 ਹੁੰਦਾ ਹੈ ।
ਸਿਸਟਾਲਿਕ = 120
ਡਾਇਸਟਾਲਿਕ = 80.

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 35.
ਗੁਰਦੇ ਤੋਂ ਇਲਾਵਾ ਜੰਤੂਆਂ (ਮਨੁੱਖਾਂ ਵਿਚ ਹੋਰ ਉਤਸਰਜੀ ਅੰਗਾਂ ਦੇ ਨਾਂ ਲਿਖੋ ।
ਉੱਤਰ-

  1. ਜਿਗਰ
  2. ਫੇਫੜੇ
  3. ਚਮੜੀ ।

ਪ੍ਰਸ਼ਨ 36.
ਸਵੈ-ਪੋਸ਼ਣ ਦੀ ਪਰਿਭਾਸ਼ਾ ਲਿਖੋ ।
ਉੱਤਰ-
ਸਵੈ-ਪੋਸ਼ਣ-ਉਹ ਜੈਵਿਕ ਪ੍ਰਕਿਰਿਆ ਜਿਸ ਵਿਚ ਪੌਦੇ (ਜੀਵ) ਪਾਣੀ, CO2 ਅਤੇ ਪ੍ਰਕਾਸ਼ ਦੀ ਉਪਸਥਿਤੀ ਵਿਚ ਕਲੋਰੋਫਿਲ ਦੁਆਰਾ ਆਪਣਾ ਭੋਜਨ ਆਪ ਬਣਾਉਂਦੇ ਹਨ :

ਪ੍ਰਸ਼ਨ 37.
ਪਰਪੋਸ਼ਣ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪਰਪੋਸ਼ਣ – ਉਹ ਕਿਰਿਆ ਜਿਸ ਵਿਚ ਜੀਵਨ ਕਾਰਬਨਿਕ ਪਦਾਰਥਾਂ ਅਤੇ ਉਰਜਾ ਨੂੰ ਆਪਣੇ ਖਾਧ ਪਦਾਰਥ ਦੇ ਰੂਪ ਵਿਚ ਹੋਰ ਜਿਉਂਦੇ ਜਾਂ ਮਰੇ ਹੋਏ ਪੌਦਿਆਂ ਜਾਂ ਜੰਤੂਆਂ ਤੋਂ ਪ੍ਰਾਪਤ ਕਰਦੇ ਹਨ ਪਰਪੋਸ਼ਣ ਕਹਿੰਦੇ ਹਨ ।

ਪ੍ਰਸ਼ਨ 38.
ਹੇਠਾਂ ਦਿੱਤੇ ਚਿੱਤਰ ਵਿੱਚ PSEB 10th Class Science Important Questions Chapter 6 ਜੈਵਿਕ ਕਿਰਿਆਵਾਂ 17 ਲੇਬਲ ਕਰੋ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 18
ਉੱਤਰ-
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 19

ਪ੍ਰਸ਼ਨ 39.
ਦਿੱਤੇ ਹੋਏ ਰੁੱਖ ਵਿਚ ਕਿਹੜੀ ਕਿਰਿਆ ਹੋ ਰਹੀ ਹੈ ? ਉਸ ਕਿਰਿਆ ਦਾ ਨਾਂ ਲਿਖੋ ।
PSEB 10th Class Science Important Questions Chapter 6 ਜੈਵਿਕ ਕਿਰਿਆਵਾਂ 20
ਉੱਤਰ-
ਵਾਸ਼ਪ ਉਤਸਰਜਨ ਕਿਰਿਆ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਵਸਤੂਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਮਨੁੱਖ ਵਿਚ ਗੁਰਦੇ ਇੱਕ ਪ੍ਰਣਾਲੀ ਦਾ ਭਾਗ ਹਨ ਜੋ ਸੰਬੰਧਿਤ ਹੈ :
(a) ਪੋਸ਼ਣ
(b) ਸਾਹ ਕਿਰਿਆ
(c) ਮਲ-ਤਿਆਗ
(d) ਪਰਿਵਹਿਨ ।
ਉੱਤਰ-
(c) ਮਲ-ਤਿਆਗ ।

ਪ੍ਰਸ਼ਨ 2.
ਪੌਦਿਆਂ ਵਿੱਚ ਜ਼ਾਈਲਮ ਦਾ ਕੰਮ ਹੈ :
(a) ਪਾਣੀ ਦਾ ਪਰਿਵਹਿਨ
(b) ਭੋਜਨ ਦਾ ਪਰਿਵਹਿਨ
(c) ਅਮੀਨੋ ਤੇਜ਼ਾਬ ਦਾ ਪਰਿਵਹਿਨ
(d) ਆਕਸੀਜਨ ਦਾ ਪਰਿਵਹਿਨ ।
ਉੱਤਰ-
(a) ਪਾਣੀ ਦਾ ਪਰਿਵਹਿਨ ।

ਪ੍ਰਸ਼ਨ 3.
ਸਵੈਪੋਸ਼ੀ ਪੋਸ਼ਣ ਲਈ ਜ਼ਰੂਰੀ ਹੈ :
(a) ਕਾਰਬਨ-ਡਾਈਆਕਸਾਈਡ ਅਤੇ ਪਾਣੀ
(b) ਕਲੋਰੋਫਿਲ
(c) ਸੂਰਜ ਦਾ ਪ੍ਰਕਾਸ਼
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 4.
ਪਾਇਰੂਵੇਟ ਦੇ ਵਿਖੰਡਨ ਨਾਲ ਕਾਰਬਨ-ਡਾਈਆਕਸਾਈਡ, ਪਾਣੀ ਅਤੇ ਤਾਪ ਊਰਜਾ ਦੇਣ ਦੀ ਪ੍ਰਤੀਕਿਰਿਆ ਵਾਪਰਦੀ ਹੈ :
(a) ਸਾਈਟੋਪਲਾਜ਼ਮ ਵਿੱਚ
(b) ਮਾਈਟੋਕਾਨਡਰੀਆ ਵਿੱਚ
(c) ਕਲੋਰੋਪਲਾਸਟ ਵਿੱਚ
(d) ਨਿਊਕਲੀਅਸ ਵਿੱਚ ।
ਉੱਤਰ-
(b) ਮਾਈਟੋਕਾਨਡਰੀਆ ਵਿੱਚ ।

ਪ੍ਰਸ਼ਨ 5.
ਹਰੇ ਪੌਦਿਆਂ ਵਿੱਚ ਪੋਸ਼ਣ ਹੁੰਦਾ ਹੈ
(a) ਸਵੈਪੋਸ਼ੀ
(b) ਵਿਖਮਪੋਸ਼ੀ
(c) ਪਰਪੋਸ਼ੀ
(d) ਮ੍ਰਿਤਪੋਸ਼ੀ ।
ਉੱਤਰ-
(a) ਸਵੈਪੋਸ਼ੀ ।

ਪ੍ਰਸ਼ਨ 6.
ਸਾਹ ਕਿਰਿਆ ਵਿੱਚ ਪੌਦਿਆਂ ਤੋਂ ਮੁਕਤ ਹੁੰਦੀ ਹੈ-
(a) ਆਕਸੀਜਨ
(b) ਕਾਰਬਨ-ਡਾਈਆਕਸਾਈਡ
(c) ਜਲਵਾਸ਼ਪ
(d) ਉੱਪਰ ਦਿੱਤੇ ਸਾਰੇ ।
ਉੱਤਰ-
(b) ਕਾਰਬਨ-ਡਾਈਆਕਸਾਈਡ ।

PSEB 10th Class Science Important Questions Chapter 6 ਜੈਵਿਕ ਕਿਰਿਆਵਾਂ

ਪ੍ਰਸ਼ਨ 7.
ਅਨ-ਆਕਸੀ ਸਾਹ ਕਿਰਿਆ ਦੇ ਫਲਸਰੂਪ ਲੈਕਟਿਕ ਅਮਲ ਬਣਦਾ ਹੈ-
(a) ਯੀਸਟ ਵਿੱਚ
(b) ਖੰਭ ਸੈੱਲਾਂ ਵਿੱਚ
(c) ਪੇਸ਼ੀ ਸੈੱਲਾਂ ਵਿੱਚ ।
(d) ਫੇਫੜਿਆਂ ਵਿੱਚ ।
ਉੱਤਰ-
(c) ਪੇਸ਼ੀ ਸੈੱਲਾਂ ਵਿੱਚ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਗੁਰਦੇ ਦੀ ਇਕਾਈ ……………… ਹੈ ।
ਉੱਤਰ-
ਨੇਫਰਾਂਨ

(ii) ਪੌਦਿਆਂ ਵਿੱਚ ਗੈਸਾਂ ਦਾ ਵਟਾਂਦਰਾ ……………… ਦੁਆਰਾ ਹੁੰਦਾ ਹੈ ।
ਉੱਤਰ-
ਸਟੋਮੈਟਾ (Stomata)

(iii) ……………… ਸੁਆਸ ਕਿਰਿਆ ਨਾਲ ਜੀਵਾਂ ਨੂੰ ਜ਼ਿਆਦਾ ਉਰਜਾ ਪ੍ਰਾਪਤ ਹੁੰਦੀ ਹੈ ।
ਉੱਤਰ-
ਆਕਸੀ

(iv) ਫੇਫੜੇ ਵਿੱਚ …………………….. ਖ਼ੂਨ ਤੋਂ ਵੱਖ ਹੋ ਜਾਂਦੀ ਹੈ ।
ਉੱਤਰ-
CO2

(v) ਖ਼ੂਨ ਦੀ ਨਾਲੀਆਂ ਦੀ ਵਿੱਤੀ ਦੇ ਉਲਟ ਜਿਹੜਾ ਦਾਬ ਲਗਦਾ ਹੈ, ਉਸ ਨੂੰ ……………………. ਆਖਦੇ ਹਨ ।
ਉੱਤਰ-
ਖੂਨ ਦਾਬ ।

PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ

Punjab State Board PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ Important Questions and Answers.

PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਨਿਊਲੈਂਡ ਦਾ ਅਸ਼ਟਕ ਨਿਯਮ ਕੀ ਹੈ ? ਉਦਾਹਰਨ ਦੇ ਕੇ ਸਮਝਾਓ । ਇਹ ਵੀ ਦੱਸੋ ਕਿ ਇਸ ਨਿਯਮ ਦੀ ਕੀ ਦੇਣ ਹੈ ?
ਉੱਤਰ-
(ੳ) ਨਿਉਲੈਂਡ ਦਾ ਅਸ਼ਟਕ ਨਿਯਮ (Newland’s Law of Octave)-
ਜਾਹਨ ਨਿਊਲੈਂਡ ਨੇ ਤੱਤਾਂ ਨੂੰ ਉਨ੍ਹਾਂ ਦੇ ਪਰਮਾਣੂ ਪੁੰਜ ਦੇ ਵੱਧਦੇ ਕੂਮ ਵਿੱਚ ਤਰਤੀਬ ਦਿੱਤੀ । ਉਸਨੇ ਵੇਖਿਆ ਕਿ ਹਰ ਅੱਠਵੇਂ ਤੱਤ ਦੇ ਗੁਣ ਪਹਿਲੇ ਤੱਤ ਦੇ ਗੁਣਾਂ ਨਾਲ ਮਿਲਦੇ-ਜੁਲਦੇ ਹਨ । ਸਮਾਨ ਗੁਣਾਂ ਵਾਲੇ ਤੱਤਾਂ ਦੇ ਮੁੜ ਵਿਚਰਨ ਦਾ ਢੰਗ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਸੰਗੀਤਕ ਸਕੇਲ ਦੇ ਸੁਰ ਹਰ ਅੱਠਵੇਂ ਸੁਰ ਤੋਂ ਪਿੱਛੋਂ ਦੁਹਰਾਏ ਜਾਂਦੇ ਹਨ । ਸੰਗੀਤਕ ਸਕੇਲ ਦੇ ਆਧਾਰ ‘ਤੇ ਨਿਊਲੈਂਡ ਨੇ ਅਸ਼ਟਕ ਨਿਯਮ ਦਿੱਤਾ । ਨਿਉਲੈਂਡ ਦੁਆਰਾ ਤੱਤਾਂ ਨੂੰ ਉਨ੍ਹਾਂ ਦੇ ਪਰਮਾਣੁ ਪੁੰਜ ਦੇ ਵੱਧਦੇ ਕੂਮ ਵਿੱਚ ਤਰਤੀਬ ਦੇਣ ਨਾਲ ਤੱਤਾਂ ਦੇ ਗੁਣਾਂ ਦਾ ਦੁਹਰਾਇਆ ਜਾਣਾ ਅਸ਼ਟਕ ਦਾ ਨਿਯਮ ਅਖਵਾਉਂਦਾ ਹੈ ।
ਨਿਊਲੈਂਡ ਦੇ ਅਸ਼ਟਕ ਨਿਯਮ ਅਨੁਸਾਰ ਤਰਤੀਬ ਦਿੱਤੇ ਅੱਠ ਤੱਤਾਂ ਦੇ ਸੰਗ੍ਰਹਿ ਨੂੰ ਨਿਊਲੈਂਡ ਦਾ ਅਸ਼ਟਕ ਕਹਿੰਦੇ ਹਨ ।

ਸਾਰਨੀ : ਨਿਊਲੈਂਡ ਦੇ ਅਸ਼ਟਕ ਨਿਯਮ ਅਨੁਸਾਰ ਕੁੱਝ ਤੱਤਾਂ ਦੀ ਤਰਤੀਬ
PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ 1

ਸੋਡੀਅਮ ਜੋ ਅੱਠ ਨੰਬਰ ਤੇ ਸਥਿਤ ਹੈ ਉਸਦੇ ਗੁਣ ਪਹਿਲੇ ਨੰਬਰ ਉੱਤੇ ਸਥਿਤ ਲਿਥੀਅਮ ਨਾਲ ਮੇਲ ਖਾਂਦੇ ਹਨ । ਇਸ ਤਰ੍ਹਾਂ ਹੀ ਪੋਟਾਸ਼ੀਅਮ ਜੋ ਸੋਡੀਅਮ ਤੋਂ ਅੱਠਵਾਂ ਤੱਤ ਹੈ ਉਸਦੇ ਗੁਣ ਸੋਡੀਅਮ ਨਾਲ ਮੇਲ ਖਾਂਦੇ ਹਨ ।

(ਅ) ਨਿਊਲੈਂਡ ਦੇ ਅਸ਼ਟਕ ਨਿਯਮ ਦੀ ਦੇਣ-
ਨਿਊਲੈਂਡ ਦੇ ਅਸ਼ਟਕ ਨਿਯਮ ਅਨੁਸਾਰ ਤੱਤਾਂ ਨੂੰ ਸਾਰਨੀ ਵਿੱਚ ਤਰਤੀਬ ਦੇਣ ਤੋਂ ਸਪੱਸ਼ਟ ਹੋ ਗਿਆ ਕਿ ਤੱਤਾਂ ਦੇ ਗੁਣ ਵਿੱਚ ਆਵਰਤਤਾ ਸਪੱਸ਼ਟ ਕਰਨ ਲਈ ਜ਼ਰੂਰੀ ਹੈ ਕਿ ਤੱਤਾਂ ਨੂੰ ਖਿਤਿਜੀ ਲੇਟਵੀਆਂ) ਅਤੇ ਲੰਬਾਤਮਕ (ਖੜ੍ਹਵੀਆਂ ਕਤਾਰਾਂ ਵਿੱਚ ਤਰਤੀਬ ਦਿੱਤੀ ਜਾਵੇ ।

PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ

ਪ੍ਰਸ਼ਨ 2.
ਮੈਂਡਲੀਵ ਦੀ ਮੂਲ ਆਵਰਤੀ ਸਾਰਨੀ ਕੀ ਹੈ ? ਇਸਦੇ ਪ੍ਰਮੁੱਖ ਲੱਛਣ ਦੱਸੋ ।
ਉੱਤਰ-
ਮੈਂਡਲੀਵ ਦੀ ਮੂਲ ਆਵਰਤੀ ਸਾਰਨੀ – ਇੱਕ ਰੂਸੀ ਵਿਗਿਆਨਿਕ ਪ੍ਰੋਫੈਸਰ ਡਿਮਤੀ ਐਨਵਾਨੋਵੀਚ ਮੈਂਡਲੀਵ ਨੇ ਤੱਤਾਂ ਦੇ ਪਰਮਾਣੂ ਪੁੰਜਾਂ ਅਤੇ ਉਨ੍ਹਾਂ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਦੇ ਵਿਚਾਲੇ ਇੱਕ ਸੰਬੰਧ ਦਾ ਅਧਿਐਨ ਕੀਤਾ । ਉਸ ਸਮੇਂ ਕੁੱਲ 63 ਤੱਤ ਗਿਆਤ ਸਨ । ਮੈਂਡਲੀਵ ਨੇ ਉਨ੍ਹਾਂ ਗਿਆਤ ਤੱਤਾਂ ਨੂੰ ਉਨ੍ਹਾਂ ਦੇ ਪਰਮਾਣੂ ਪੁੰਜ ਦੇ ਆਧਾਰ ਤੇ ਵਿਵਸਥਿਤ ਕੀਤਾ । ਇਸ ਤਰ੍ਹਾਂ ਮੈਂਡਲੀਵ ਨੇ ਤੱਤਾਂ ਨੂੰ ਉਨ੍ਹਾਂ ਦੁਆਰਾ ਬਣਾਏ ਗਏ ਯੌਗਿਕਾਂ ਜਿਵੇਂ-ਆਕਸਾਈਡ, ਹਾਈਡਰਾਈਡ ਆਦਿ ਦੇ ਸੂਤਰਾਂ ਵਿੱਚ ਸਮਾਨਤਾਵਾਂ ਦੇ ਆਧਾਰ ‘ਤੇ ਵਿਵਸਥਿਤ ਕੀਤਾ । ਉਨ੍ਹਾਂ ਨੇ ਇਹ ਪੇਸ਼ ਕੀਤਾ ਕਿ ਜ਼ਿਆਦਾ ਕਰਕੇ ਤੱਤਾਂ ਨੂੰ ਉਨ੍ਹਾਂ ਦੇ ਵੱਧਦੇ ਹੋਏ ਪਰਮਾਣੂ ਪੁੰਜਾਂ ਦੇ ਕੂਮ ਵਿੱਚ ਰੱਖਣ ਨਾਲ ਆਵਰਤਤਾ ਪ੍ਰਦਰਸ਼ਿਤ ਹੁੰਦੀ ਹੈ ਅਰਥਾਤ ਹਰੇਕ ਅੱਠਵੇਂ ਤੱਤ ਦੇ ਗੁਣ ਪਹਿਲੇ ਤੱਤ ਦੇ ਗੁਣ ਦੇ ਸਮਾਨ ਹੁੰਦੇ ਹਨ । ਇਸ ਆਧਾਰ ਤੇ ਮੈਂਡਲੀਵ ਨੇ ਇਹ ਆਵਰਤੀ ਨਿਯਮ ਦਾ ਪ੍ਰਸਤਾਵ ਦਿੱਤਾ-
‘‘ਤੱਤਾਂ ਦੇ ਭੌਤਿਕ ਅਤੇ ਰਸਾਇਣਿਕ ਗੁਣ ਉਨ੍ਹਾਂ ਦੇ ਪਰਮਾਣੂ ਭਾਰਾਂ (ਪਰਮਾਣੂ ਪੂੰਜਾਂ) ਦੇ ਆਵਰਤੀ ਫਲਨ ਹਨ-
ਮੈਂਡਲੀਵ ਦੀ ਮੂਲ ਆਵਰਤ ਸਾਰਨੀ ਵਿੱਚ ਖੜ੍ਹਵੇਂ ਕਾਲਮ (ਗਰੁੱਪ) ਅਤੇ ਖਿਤਿਜੀ ਕਤਾਰਾਂ (ਪੀਰੀਅਡ ਸੀ । ਇਸ ਸਾਰਨੀ ਵਿੱਚ ਭਾਵੇਂ ਸਾਰੇ ਤੱਤਾਂ ਨੂੰ ਉਨ੍ਹਾਂ ਦੇ ਵੱਧਦੇ ਪਰਮਾਣੂ ਪੁੰਜ ਦੇ ਕੂਮ ਵਿੱਚ ਵਿਵਸਥਿਤ ਕੀਤਾ ਗਿਆ । ਕੁੱਝ ਤੱਤਾਂ ਦੇ ਜੋੜਿਆਂ ਨੂੰ ਉਨ੍ਹਾਂ ਦੇ ਪਰਮਾਣੂ ਪੂੰਜਾਂ ਦੇ ਉਲਟ ਕ੍ਰਮ ਵਿੱਚ ਰੱਖਿਆ ਗਿਆ । ਉਦਾਹਰਨ ਲਈ-ਕੋਬਾਲਟ (ਪਰਮਾਣੂ ਪੁੰਜ 58.93) ਅਤੇ ਨਿਕਲ (587), ਟੈਲਯੂਰਿਅਮ (127.6) ਅਤੇ ਆਇਓਡੀਨ (126.9) ।
PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ 2

ਆਵਰਤੀ ਸਾਰਨੀ ਵਿੱਚ ਇਹ ਉਲਟਕ੍ਰਮ ਤੱਤਾਂ ਦੇ ਰਸਾਇਣਿਕ ਗੁਣਾਂ ਦੀ ਉਸ ਗਰੁੱਪ ਦੇ ਤੱਤਾਂ ਦੇ ਨਾਲ ਸਮਾਨਤਾਵਾਂ ਹੋਣ ਕਾਰਨ ਕੀਤਾ ਗਿਆ ਜਿਸ ਵਿੱਚ ਉਸ ਤੱਤ ਨੂੰ ਰੱਖਿਆ ਗਿਆ ਸੀ । ਉਦਾਹਰਨ ਲਈ-ਟੇਲੁਰਿਯਮ (Te) ਨੂੰ ਆਇਓਡੀਨ ਤੋਂ ਪਹਿਲਾਂ ਰੱਖਿਆ ਗਿਆ ਜਦਕਿ Te ਦਾ ਪਰਮਾਣੁ ਪੁੰਜ ਵੱਧ ਹੈ । ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਆਇਓਡੀਨ ਦੇ ਗੁਣ ਬੋਮੀਨ ਦੇ ਗੁਣਾਂ ਦੇ ਸਮਾਨ ਹਨ ਨਾ ਕਿ ਸੈਲੀਨਿਅਮ (Se) ਦੇ ਗੁਣਾਂ ਦੇ ਸਮਾਨ ਹਨ ।

ਇਸ ਸਾਰਨੀ ਵਿੱਚ ਛੱਡੇ ਗਏ ਸਥਾਨਾਂ ਨੂੰ ਭਰਨ ਲਈ ਭਵਿੱਖ ਵਿੱਚ ਪਤਾ ਲੱਗਣ ਵਾਲੇ ਤੱਤਾਂ ਦੇ ਗੁਣਾਂ ਦੀ ਭਵਿੱਖਬਾਣੀ ਉਸਦੇ ਤੱਤਾਂ ਦੀ ਆਵਰਤੀ ਸਾਰਨੀ ਦੀ ਸਥਿਤੀ ਦੇ ਆਧਾਰਾਂ ‘ਤੇ ਕੀਤੀ ।

ਮੈਂਡਲੀਵ ਦੀ ਮੂਲ ਆਵਰਤੀ ਸਾਰਨੀ ਦੇ ਸਾਧਾਰਨ ਲੱਛਣ-
ਮੈਂਡਲੀਵ ਦੀ ਮੂਲ ਆਵਰਤੀ ਸਾਰਨੀ ਦੇ ਸਾਧਾਰਨ ਲੱਛਣ ਹੇਠ ਲਿਖੇ ਹਨ-
(i) ਹਰੇਕ ਪੀਰੀਅਡ ਵਿੱਚ ਤੱਤ ਆਪਣੇ ਵਧਦੇ ਪਰਮਾਣੂ ਭਾਰਾਂ ਦੇ ਕੂਮ ਵਿੱਚ ਵਿਵਸਥਿਤ ਕੀਤਾ ।
(ii) ਇੱਕ ਹੀ ਗਰੁੱਪ ਦੇ ਸਾਰੇ ਤੱਤਾਂ ਦੇ ਗੁਣ ਸਮਾਨ ਹੁੰਦੇ ਹਨ ।
(iii) ਹਰੇਕ ਪੀਰੀਅਡ ਵਿੱਚ ਖੱਬਿਓ ਸੱਜੇ ਪਾਸੇ ਵੱਲ ਜਾਣ ਨਾਲ ਤੱਤਾਂ ਦੀ ਇਲੈੱਕਟਰੋਨੈਗਿਟਿਵ ਸੰਯੋਜਕਤਾ ਘੱਟ ਹੋ ਜਾਂਦੀ ਹੈ ਜਦਕਿ ਧਨ ਬਿਜਲਈ ਸੰਯੋਜਕਤਾ ਵੱਧਦੀ ਹੈ ।
(iv) ਤੱਤ ਦਾ ਪਰਮਾਣੂ ਭਾਰ ਇਸਦਾ ਮੂਲ ਗੁਣ ਹੈ ।
(v) ਘੱਟ ਪਰਮਾਣੂ ਭਾਰ ਵਾਲੇ ਤੱਤ ਜਿਵੇਂ H, C, O, N ਅਧਿਕ ਮਾਤਰਾ ਵਿੱਚ ਮਿਲਦੇ ਹਨ ।
(vi) ਸਾਰਨੀ ਵਿੱਚ ਖ਼ਾਲੀ ਸਥਾਨਾਂ ਦੇ ਤੱਤਾਂ ਦੇ ਗੁਣ ਪਹਿਲਾਂ ਹੀ ਦੱਸ ਦਿੱਤੇ ਸਨ ।
(vii) ਆਵਰਤੀ ਸਾਰਨੀ ਵਿੱਚ ਕੁੱਝ ਤੱਤ ਅਜਿਹੀਆਂ ਥਾਂਵਾਂ ‘ਤੇ ਰੱਖੇ ਗਏ ਸੀ ਜਿਸਦੇ ਅਨੁਸਾਰ ਉਨ੍ਹਾਂ ਦੇ ਗੁਣ ਨਹੀਂ , ਸੀ । ਇਨ੍ਹਾਂ ਤੱਤਾਂ ਦੇ ਪੁੰਜਾਂ ਵਿੱਚ ਸੰਸ਼ੋਧਨ ਹੋਇਆ ਅਤੇ ਇਨ੍ਹਾਂ ਤੱਤਾਂ ਨੂੰ ਸਾਰਨੀ ਵਿੱਚ ਉੱਚਿਤ ਸਥਾਨ ਪ੍ਰਾਪਤ ਹੋਇਆ |
(viii) ਸਾਰਨੀ ਵਿੱਚ ਕਿਸੇ ਤੱਤ ਦੇ ਸਥਾਨ ਅਨੁਸਾਰ ਉਸਦੇ ਗੁਣਾਂ ਬਾਰੇ ਦੱਸਿਆ ਜਾ ਸਕਦਾ ਹੈ ।

ਮੈਂਡਲੀਵ ਦੀ ਮੂਲ ਆਵਰਤੀ ਸਾਰਨੀ ਦੀਆਂ ਖਾਮੀਆਂ (ਤਰੁੱਟੀਆਂ-ਮੈਂਡਲੀਵ ਦੀ ਮੂਲ ਆਵਰਤੀ ਸਾਰਨੀ ਦੀਆਂ ਹੇਠ ਲਿਖੀਆਂ ਪ੍ਰਮੁੱਖ ਖਾਮੀਆਂ ਹਨ-

(i) ਹਾਈਡਰੋਜਨ ਦਾ ਸਥਾਨ – ਇਸ ਸਾਰਨੀ ਵਿੱਚ ਹਾਈਡਰੋਜਨ ਨੂੰ ਪਹਿਲੇ ਗਰੁੱਪ ਵਿੱਚ ਖਾਰੀ ਧਾਤਾਂ (alkali metals) ਨਾਲ ਉਨ੍ਹਾਂ ਦੇ ਸਮਾਨ ਧਨ ਬਿਜਲਈ ਗੁਣ ਕਾਰਨ ਅਤੇ ਸੱਤਵੇਂ ਗਰੁੱਪ ਵਿੱਚ ਹੈਲੋਜਨ ਦੇ ਨਾਲ ਉਨ੍ਹਾਂ ਦੇ ਸਮਾਨ ਰਿਣਬਿਜਲਈ ਗੁਣ ਦੇ ਕਾਰਨ ਦੋ ਸਥਾਨਾਂ ‘ਤੇ ਰੱਖਿਆ ਗਿਆ ਹੈ । ਪਰੰਤੂ ਹਾਈਡਰੋਜਨ ਨੂੰ ਦੋਨਾਂ ਗਰੁੱਪਾਂ ਪਹਿਲਾ ਅਤੇ ਸੱਤਵਾਂ ਰੱਖਿਆ ਜਾਣਾ ਖਾਮੀ ਹੈ ।

(ii) ਅਸਮਾਨ ਗੁਣਾਂ ਵਾਲੇ ਤੱਤਾਂ ਨੂੰ ਇੱਕ ਹੀ ਗਰੁੱਪ ਵਿੱਚ ਰੱਖਣਾ – ਇਸ ਸਾਰਨੀ ਵਿੱਚ ਤੱਤਾਂ ਨੂੰ ਗੁਣਾਂ ਦੀ ਸਮਾਨਤਾ ਦੇ ਆਧਾਰ ‘ਤੇ ਇੱਕ ਥਾਂ ‘ਤੇ ਰੱਖਿਆ ਗਿਆ ਹੈ । ਪਰੰਤੁ ਕੁੱਝ ਅਜਿਹੇ ਤੱਤ ਹਨ ਜਿਨ੍ਹਾਂ ਦੇ ਗੁਣਾਂ ਵਿੱਚ ਅਸਮਾਨਤਾਵਾਂ ਹਨ । ਦੂਜੇ ਸ਼ਬਦਾਂ ਵਿੱਚ ਕੁੱਝ ਤੱਤ ਭਿੰਨ-ਭਿੰਨ ਗੁਣਾਂ ਵਾਲੇ ਹੁੰਦੇ ਹੋਏ ਵੀ ਇੱਕ ਗਰੁੱਪ ਵਿੱਚ ਰੱਖੇ ਗਏ ਹਨ ਜਿਵੇਂ-IA ਦੇ ਤੱਤਾਂ (ਖਾਰੀ-ਧਾਤਾਂ) ਅਤੇ I-B ਦੇ ਤੱਤਾਂ (ਲੈਂਡ ਧਾਤਾਂ ਦਾ ਇੱਕ ਹੀ ਗਰੁੱਪ ਬਣਾਇਆ ਗਿਆ ਹੈ ਜਦਕਿ ਇਨ੍ਹਾਂ ਦੇ ਗੁਣਾਂ ਵਿੱਚ ਭਿੰਨਤਾ ਹੈ ।

(iii) ਸਮਾਨ ਗੁਣਾਂ ਵਾਲੇ ਤੱਤਾਂ ਨੂੰ ਭਿੰਨ-ਭਿੰਨ ਗਰੁੱਪਾਂ ਵਿੱਚ ਰੱਖਣਾ – ਮੈਂਡਲੀਵ ਦੀ ਆਵਰਤੀ ਸਾਰਨੀ ਵਿੱਚ ਸਮਾਨ ਗਣ ਵਾਲੇ ਤੱਤਾਂ ਨੂੰ ਭਿੰਨ-ਭਿੰਨ ਥਾਂਵਾਂ ‘ਤੇ ਰੱਖਿਆ ਗਿਆ ਹੈ ਜਿਵੇਂ-Pt (195.09) ਅਤੇ Au (196.97) ਦੇ ਗੁਣਾਂ ਵਿੱਚ ਸਮਾਨਤਾਵਾਂ ਹਨ ਫਿਰ ਵੀ ਉਨ੍ਹਾਂ ਨੂੰ ਅੱਠਵੇਂ ਅਤੇ ਪਹਿਲੇ ਗਰੁੱਪ ਵਿੱਚ ਭਿੰਨ-ਭਿੰਨ ਗਰੁੱਪਾਂ ਵਿੱਚ ਰੱਖਿਆ ਗਿਆ ਹੈ । ਇਸ ਤੋਂ ਇਲਾਵਾ ਕਾਪਰ ਅਤੇ ਮਰਕਰੀ, ਬੇਰੀਅਮ ਅਤੇ ਲੈਂਡ ਆਦਿ ਦੇ ਗੁਣ ਸਮਾਨ ਹੁੰਦੇ ਹੋਏ ਵੀ ਉਨ੍ਹਾਂ ਨੂੰ ਵੱਖ-ਵੱਖ ਗਰੁੱਪਾਂ ਵਿੱਚ ਰੱਖਿਆ ਗਿਆ ਹੈ ।

(iv) ਭਾਰੀ ਤੱਤਾਂ ਨੂੰ ਹਲਕੇ ਤੱਤਾਂ ਤੋਂ ਪਹਿਲਾਂ ਰੱਖਣਾ-ਮੈਂਡਲੀਵ ਆਵਰਤੀ ਸਾਰਨੀ ਵਿੱਚ ਕੁੱਝ ਭਾਰੇ ਤੱਤਾਂ ਨੂੰ ਹਲਕੇ ਤੱਤਾਂ ਤੋਂ ਪਹਿਲਾਂ ਰੱਖਿਆ ਗਿਆ ਹੈ; ਜਿਵੇਂ-
(a) ਕੋਬਾਲਟ (ਪਰਮਾਣੂ ਭਾਰ = 58.98), ਨਿਕਲ (ਪਰਮਾਣੁ ਭਾਰ = 58.71) ਤੋਂ ਪਹਿਲਾਂ ਰੱਖਿਆ ਗਿਆ ਹੈ ।
(b) ਟੈਲੂਰੀਯਮ (ਪਰਮਾਣੂ-ਭਾਰ = 1976), ਆਇਓਡੀਨ (ਪਰਮਾਣੂ-ਭਾਰ = 1269) ਤੋਂ ਪਹਿਲਾਂ ਰੱਖਿਆ ਗਿਆ ਹੈ । ਮੈਂਡੇਲੀਵ ਦੀ ਮੂਲ ਆਵਰਤੀ ਸਾਰਨੀ ਵਿੱਚ ਪਰਮਾਣੂ-ਭਾਰਾਂ ਦੇ ਵੱਧਦੇ ਕ੍ਰਮ ਵਿੱਚ ਇਸ ਤਰ੍ਹਾਂ ਦੇ ਪਰਿਵਤਰਨ ਮੈਂਡਲੀਵ ਦੀ ਮੂਲ ਆਵਰਤੀ ਸਾਰਨੀ ਦੇ ਨਿਯਮ ਦੇ ਵਿਪਰੀਤ ਹੈ ।

(v) ਦੁਰਲੱਭ ਮਿਦਾ ਤੱਤਾਂ (Earth elements) ਦਾ ਸਥਾਨ – ਦੁਰਲੱਭ ਮ੍ਰਿਦਾ ਤੱਤਾਂ ਦੇ ਰਸਾਇਣਿਕ ਗੁਣਾਂ ਵਿੱਚ ਸਮਾਨਤਾਵਾਂ ਹਨ, ਪਰੰਤੂ ਇਨ੍ਹਾਂ ਦੇ ਪਰਮਾਣੂ ਭਾਰ ਭਿੰਨ ਹਨ, ਫਿਰ ਵੀ ਇਸਦੇ 4 ਤੱਤਾਂ ਨੂੰ ਤੀਸਰੇ ਸਬ ਗਰੁੱਪ B (ਛੇਵਾਂ ਪੀਰੀਅਡ) ਵਿੱਚ ਰੱਖਿਆ ਗਿਆ ਹੈ ਜੋ ਉੱਚਿਤ ਨਹੀਂ ਹੈ ।

(vi) ਸਮਸਥਾਨਿਕਾਂ (ਆਇਸੋਟੋਪ) ਦਾ ਸਥਾਨ – ਸਮਸਥਾਨਿਕਾਂ ਅਤੇ ਸਮਭਾਰਿਕਾਂ ਦੀ ਖੋਜ ਤੋਂ ਇਹ ਸਪਸ਼ੱਟ ਹੋ ਗਿਆ ਕਿ ਤੱਤਾਂ ਦਾ ਮੁਲ ਲੱਛਣ ਉਨ੍ਹਾਂ ਦਾ ਪਰਮਾਣੂ ਭਾਰ ਨਹੀਂ ਹੁੰਦਾ ਹੈ । ਸਮਸਥਾਨਿਕਾਂ ਦੇ ਪਰਮਾਣੂ ਭਾਰ ਭਿੰਨ ਹੁੰਦੇ ਹਨ ਪਰੰਤੂ ਉਨ੍ਹਾਂ ਦੇ ਗੁਣ ਸਮਾਨ ਹੁੰਦੇ ਹਨ । ਸਮਭਾਰਿਕਾਂ ਦੇ ਪਰਮਾਣੂ-ਭਾਰ ਸਮਾਨ ਹੁੰਦੇ ਹਨ ਪਰੰਤੂ ਉਨ੍ਹਾਂ ਦੇ ਗੁਣ ਭਿੰਨ ਹੁੰਦੇ ਹਨ । ਇਸ ਲਈ ਮੈਂਡਲੀਵ ਦੀ ਮੂਲ ਆਵਰਤੀ ਸਾਰ ਵਿੱਚ ਸਮਸਥਾਨਿਕਾਂ ਦਾ ਸਥਾਨ ਨਿਸਚਿਤ ਨਹੀਂ ਹੁੰਦਾ ਹੈ ।

(vii) ਅੱਠਵੇਂ ਗਰੁੱਪ ਦੇ ਤੱਤਾਂ ਨੂੰ ਤਿੰਨ ਖੜ੍ਹਵੇਂ ਕਾਲਮਾਂ ਵਿੱਚ ਰੱਖਣਾ ਤਰਕਸੰਗਤ ਨਹੀਂ ਹੈ ।

ਪ੍ਰਸ਼ਨ 3.
ਆਧੁਨਿਕ ਆਵਰਤੀ ਸਾਰਨੀ ਕੀ ਹੈ ? ਇਹ ਦੀਰਘ ਸਾਰਨੀ ਮੈਂਡਲੀਵ ਦੀ ਸਾਰਨੀ ਨਾਲੋਂ ਕਿਵੇਂ ਵੱਖਰੀ (ਭਿੰਨ) ਹੈ ? ਆਧੁਨਿਕ ਆਵਰਤੀ ਸਾਰਨੀ ਦੁਆਰਾ ਮੈਂਡਲੀਵ ਦੀ ਮੂਲ ਸਾਰਨੀ ਦੀ ਵਿਸੰਗਤੀਆਂ ਨੂੰ ਕਿਵੇਂ ਦੂਰ ਕੀਤਾ ਗਿਆ ?
ਉੱਤਰ-
ਆਧੁਨਿਕ ਆਵਰਤੀ ਸਾਰਨੀ (Modern Periodic Table – ਮੈਂਡਲੀਵ ਨੇ ਤੱਤਾਂ ਦਾ ਨਾ ਕੇਵਲ ਉਨ੍ਹਾਂ ਦੇ ਗੁਣਾਂ ਦੇ ਆਧਾਰ ‘ਤੇ ਹੀ ਵਰਗੀਕਰਨ ਕੀਤਾ, ਸਗੋਂ ਉਸ ਨੇ ਵਰਗੀਕਰਨ ਲਈ ਇੱਕ ਅਜਿਹੇ ਆਧਾਰ ਦੀ ਖੋਜ ਕਰਨ ਦੀ ਕੋਸ਼ਿਸ਼ ਵੀ ਕੀਤੀ ਜਿਹੜਾ ਕਿਸੇ ਨਿਸਚਿਤ ਤੱਤ ਦੇ ਬਹੁਤ ਸਾਰੇ ਗੁਣਾਂ ਨੂੰ ਦਰਸਾ ਸਕਣ । ਪਰਮਾਣੂ ਭਾਰ ਹੀ ਇੱਕ ਅਜਿਹਾ ਗੁਣ ਸੀ ਜਿਸ ਨੇ ਮੈਂਡਲੀਵ ਦੀ ਇਸ ਉਪਰਾਲੇ ਵਿੱਚ ਸਹਾਇਤਾ ਕੀਤੀ ।

ਮੈਂਡਲੀਵ ਨੇ ਜਿਹੜੀ ਆਵਰਤੀ ਸਾਰਨੀ ਤਿਆਰ ਕੀਤੀ ਸੀ ਉਸ ਵਿੱਚ ਕਈ ਦੋਸ਼ ਸਨ । ਉਸ ਸਮੇਂ ਬਹੁਤ ਸਾਰੇ ਆਈਸੋਟੋਪ, ਜਿਨ੍ਹਾਂ ਦੇ ਪਰਮਾਣੁ ਪੁੰਜ ਵੱਖ-ਵੱਖ ਸਨ, ਉਪਲੱਬਧ ਸਨ-ਜਿਨ੍ਹਾਂ ਨੂੰ ਸਾਰਨੀ ਵਿੱਚ ਵੱਖਰਾ-ਵੱਖਰਾ ਸਥਾਨ ਦਿੱਤਾ ਜਾਣਾ ਸੀ ! ਪਰੰਤੂ ਅਜਿਹਾ ਨਹੀਂ ਕੀਤਾ ਜਾ ਸਕਿਆ । ਇਸੇ ਦੌਰਾਨ ਮੈਂਡਲੀਵ ਨੂੰ ਤਰੁੱਟੀ ਦੀ ਜਾਣਕਾਰੀ ਹੋ ਗਈ । ਲੰਬੀ ਸਾਰਨੀ ਦੀ ਆਧੁਨਿਕ ਸਾਰਨੀ ਨਾਲ ਤੁਲਨਾ ਕਰਦਿਆਂ ਹੋਇਆਂ ਵੇਖਣ ਵਿੱਚ ਆਇਆ ਕਿ ਉਨ੍ਹਾਂ ਤੱਤਾਂ (ਜਿਨ੍ਹਾਂ ਦਾ ਮੈਂਡਲੀਵ ਨੇ ਵਰਗੀਕਰਨ ਕੀਤਾ), ਦਾ ਸਥਾਨ ਉਹੀ ਹੈ ਜਿਹੜਾ ਮੈਂਡਲੀਵ ਨੇ ਪ੍ਰਦਾਨ ਕੀਤਾ ਸੀ । ਸਾਰਨੀ ਨੂੰ ਵੇਖਣ ਤੋਂ ਪਤਾ ਲਗਦਾ ਹੈ ਕਿ ਤੱਤਾਂ ਦੀ ਪਰਮਾਣੂ ਸੰਖਿਆ ਇੱਕ ਤੱਤ ਤੋਂ ਦੂਸਰੇ ਤੱਤ ਤਕ ਵੱਧਦੀ ਜਾਂਦੀ ਹੈ । ਪਰਮਾਣੂ ਭਾਰ ਵਿੱਚ ਜਿਹੜੀਆਂ ਤਰੁੱਟੀਆਂ ਸਨ, ਉਹ ਆਧੁਨਿਕ ਸਾਰਨੀ ਦੁਆਰਾ ਹੱਲ ਕੀਤੀਆਂ ਗਈਆਂ ਸਨ ।

ਮੈਂਡਲੀਵ ਨੇ ਸੰਸ਼ੋਧਿਤ ਆਵਰਤੀ ਨਿਯਮ ਪ੍ਰਸਤੁਤ ਕੀਤਾ ਜਿਸ ਦੇ ਅਨੁਸਾਰ, ਤੱਤਾਂ ਦੇ ਗੁਣ ਆਪਣੇ ਪਰਮਾਣੂ ਸੰਖਿਆ ਦੇ ਆਵਰਤੀ ਫਲਨ (Periodic Functions) ਹਨ ।
PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ 3

ਆਧੁਨਿਕ ਆਵਰਤੀ ਸਾਰਨੀ ਵਿੱਚ ਗਰੁੱਪ ਅਤੇ ਪੀਰੀਅਡ – ਸਾਰਨੀ ਦੇ ਕਿਸੇ ਗਰੁੱਪ ਵਿੱਚ ਉੱਪਰੋਂ ਹੇਠਾਂ ਵੱਲ ਆਉਂਦੇ ਸਮੇਂ ਤੱਤਾਂ ਦੇ ਪਰਮਾਣੂਆਂ ਵਿੱਚ ਸੈੱਲਾਂ ਦੀ ਸੰਖਿਆ ਵੱਧਦੀ ਜਾਂਦੀ ਹੈ, ਪਰੰਤੂ ਵੈਲੇਂਸ ਸੈੱਲ ਵਿੱਚ ਮੌਜੂਦ ਇਲੈੱਕਟੂਨਾਂ ਦੀ ਸੰਖਿਆ ਸਮਾਨ ਹੀ ਰਹਿੰਦਾ ਹੈ । ਇਨ੍ਹਾਂ ਇਲੈੱਕਟ੍ਰਾਨਾਂ ਦੀ ਸਮਾਨ ਸੰਖਿਆਵਾਂ ਦੇ ਕਾਰਨ ਉਨ੍ਹਾਂ ਦੇ ਗਰੁੱਪ ਵੀ ਸਮਾਨ ਹੁੰਦੇ ਹਨ । ਆਵਰਤੀ ਸਾਰਨੀ ਵਿੱਚ ਕੁੱਲ 18 ਗਰੁੱਪ ਹਨ । s, p, d ਅਤੇ fਉਪਸੈੱਲ ਦੇ ਆਧਾਰ ‘ਤੇ ਸਾਰਨੀ ਨੂੰ 4 ਬਲਾਕਾਂ ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ ।
(i) ਗਰੁੱਪ 1-2 s-ਬਲਾਂਕ
(ii) ਗਰੁੱਪ 13-15 p-ਬਲਾਕ
(iii) ਗਰੁੱਪ 3-12 d-ਬਲਾਂਕ
(iv) ਪਰਮਾਣੂ ਸੰਖਿਆ 58-71 ਅਤੇ 90-103 ਦੇ ਤੱਤ f-ਬਲਾਂਕਾਂ ਵਿੱਚ ਰੱਖੇ ਗਏ ਹਨ ।

ਮੈਂਡਲੀਵ ਦੀ ਆਵਰਤੀ ਸਾਰਨੀ ਦਾ ਵਿਵਰਨ – ਸਾਰਨੀ ਤੋਂ ਸਪੱਸ਼ਟ ਹੈ ਕਿ ਇਸ ਵਿੱਚ ਖਿਤਿਜੀ ਕਤਾਰਾਂ ਅਤੇ ਖੜਵੇਂ ਕਾਲਮ ਹਨ । ਖਿਤਿਜੀ ਕਤਾਰਾਂ ਨੂੰ ਗਰੁੱਪ ਅਤੇ ਖੜ੍ਹਵੇਂ ਕਾਲਮਾਂ ਨੂੰ ਪੀਰੀਅਡ ਕਹਿੰਦੇ ਹਨ । ਇਸ ਸਾਰਨੀ ਵਿੱਚ 6 ਪੀਰੀਅਡ ਅਤੇ 18 ਗਰੁੱਪ ਹਨ । ਪਹਿਲੇ 7 ਗਰੁੱਪਾਂ ਵਿੱਚ ਸਾਧਾਰਨ ਤੱਤ ਅਤੇ 8 ਗਰੁੱਪ ਵਿੱਚ ਪ੍ਰਤੀਨਿਧੀ ਤੱਤ ਹਨ ਜਿਨ੍ਹਾਂ ਨੂੰ ਗਰੁੱਪ A ਅਤੇ ਗਰੁੱਪ B ਵਿੱਚ ਵਰਗੀਕ੍ਰਿਤ ਕੀਤਾ ਗਿਆ ਹੈ । ਪਰੰਤੁ ਇਸ ਸਾਰਨੀ ਵਿੱਚ ਅਕਿਰਿਆਸ਼ੀਲ ਗੈਸਾਂ ਅਤੇ ਪ੍ਰਤੀਨਿਧੀ ਤੱਤ ਨਹੀਂ ਸਨ ਕਿਉਂਕਿ ਉਸ ਸਮੇਂ ਇਨ੍ਹਾਂ ਬਾਰੇ ਜਾਣਕਾਰੀ ਨਹੀਂ ਸੀ ।

PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ

ਪ੍ਰਸ਼ਨ 4.
ਗਰੁੱਪ ਅਤੇ ਪੀਰੀਅਡ ਵਿੱਚ ਹੇਠ ਲਿਖੇ ਕਿਵੇਂ ਬਦਲਦੇ ਹਨ ?
(i) ਆਇਨਿਨ ਊਰਜਾ
(ii) ਪਰਮਾਣੂ ਅੰਕ
(ii) ਇਲੈੱਕਟ੍ਰਾਨ ਆਕਰਸ਼ਨ
(iv) ਧਾਤਿਕ ਅਤੇ ਅਧਾਤਿਕ ਆਚਰਨ ।
ਉੱਤਰ-
(i) ਆਇਨਿਨ ਊਰਜਾ – ਉਹ ਊਰਜਾ ਜਿਹੜੀ ਬਾਹਰਲੇ ਵੈਲੇਂਸ ਸੈੱਲ ਤੋਂ ਇਲੈੱਕਵਾਨ ਬਾਹਰ ਕੱਢਣ ਲਈ ਜ਼ਰੂਰੀ ਹੈ, ਆਇਨਿਨ ਊਰਜਾ ਅਖਵਾਉਂਦੀ ਹੈ ।
(a) ਗਰੁੱਪ ਵਿੱਚ ਆਇਨਿਨ ਊਰਜਾ ਦਾ ਬਦਲਣਾ – ਆਵਰਤੀ ਸਾਰਨੀ ਦੇ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦਿਆਂ ਤੱਤਾਂ ਦੀ ਆਇਨਿਨ ਊਰਜਾ ਘੱਟਦੀ ਹੈ । ਇਸ ਕਥਨ ਦੀ ਪੁਸ਼ਟੀ ਹੇਠ ਦਿੱਤੀ ਗਰੁੱਪ 1 ਦੇ ਤੱਤਾਂ ਦੀ ਸਾਰਨੀ ਵਿੱਚ ਤੱਤਾਂ ਨਾਲ ਸੰਬੰਧਤ ਆਇਨਿਨ ਊਰਜਾ ਤੋਂ ਹੁੰਦੀ ਹੈ ।

ਕਿਸੇ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦਿਆਂ ਤੱਤਾਂ ਦੀਆਂ ਆਇਨਿਨ ਊਰਜਾਵਾਂ ਵਿੱਚ ਕਮੀ ਉਨ੍ਹਾਂ ਦੇ ਪਰਮਾਣੂਆਂ ਦੇ ਸਾਈਜ਼ ਵਿੱਚ ਵਾਧੇ ਕਾਰਨ ਹੁੰਦੀ ਹੈ । ਕਿਸੇ ਗਰੁੱਪ ਵਿੱਚ ਹੇਠਾਂ ਵੱਲ ਜਾਂਦਿਆਂ ਪਰਮਾਣੂਆਂ ਵਿੱਚ ਬਾਹਰਲੇ ਸੈੱਲ ਦੇ ਇਲੈੱਕਟ੍ਰਾਨ ਨਿਊਕਲੀਅਸਾਂ ਤੋਂ ਦੂਰ ਹੁੰਦੇ ਜਾਂਦੇ ਹਨ ਜਿਸ ਦੇ ਫਲਸਰੂਪ ਇਲੈੱਕਟ੍ਰਾਨਾਂ ਵੱਲ ਨਿਊਕਲੀਅਸ ਦੀ ਖਿੱਚ ਘੱਟ ਜਾਂਦੀ ਹੈ । ਅਜਿਹਾ ਹੋਣ ਕਾਰਨ ਇਲੈੱਕਟ੍ਰਾਨ ਘੱਟ ਊਰਜਾ ਨਾਲ ਸੌਖਿਆਂ ਹੀ ਹਟਾਏ ਜਾ ਸਕਦੇ ਹਨ ।

ਗਰੁੱਪ 1 ਦੇ ਤੱਤਾਂ ਦੀਆਂ ਪਹਿਲੀਆਂ ਆਇਨਿਨ ਊਰਜਾਵਾਂ-

ਤੱਤ ਪਹਿਲੀ ਆਇਨਿਨ ਊਰਜਾ (Kj mol-1)
ਲੀਥੀਅਮ (Li) 500
ਸੋਡੀਅਮ (Na) 496
ਪੋਟਾਸ਼ੀਅਮ (K) 420

(b) ਪੀਰੀਅਡ ਵਿੱਚ ਆਇਨਿਨ ਊਰਜਾ ਦਾ ਬਦਲਣਾ – ਆਵਰਤੀ ਸਾਰਨੀ ਦੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦਿਆਂ ਤੱਤਾਂ ਦੀਆਂ ਆਇਨਿਨ ਊਰਜਾਵਾਂ ਵੱਧਦੀਆਂ ਹਨ । ਉਦਾਹਰਨ ਵਜੋਂ, ਦੂਜੇ ਪੀਰੀਅਡ ਦੇ ਤੱਤਾਂ ਦੀ ਸਾਰਨੀ ਤੋਂ ਇਸ ਤੱਤ ਦੀ ਪੁਸ਼ਟੀ ਹੁੰਦੀ ਹੈ ਕਿ ਪਹਿਲੀਆਂ ਆਇਨਿਨ ਊਰਜਾਵਾਂ ਖੱਬੇ ਤੋਂ ਸੱਜੇ ਜਾਂਦਿਆਂ ਵੱਧਦੀਆਂ ਹਨ ।

ਦੂਜੇ ਪੀਰੀਅਡ ਦੇ ਤੱਤਾਂ ਦੀਆਂ ਪਹਿਲੀਆਂ ਆਇਨਿਨ ਊਰਜਾਵਾਂ-
PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ 4

ਤੱਤਾਂ ਦੀ ਆਵਰਤੀ ਸਾਰਨੀ ਦੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦਿਆਂ ਤੱਤਾਂ ਦੀਆਂ ਆਇਨਿਨ ਊਰਜਾਵਾਂ ਵਿੱਚ ਵਾਧਾ ਇਸ ਕਰਕੇ ਹੁੰਦਾ ਹੈ ਕਿ ਪਰਮਾਣੂ ਅੰਕਾਂ ਵਿੱਚ ਵਾਧੇ ਕਾਰਨ ਧਨਚਾਰਜ ਵਿੱਚ ਵਾਧਾ ਹੁੰਦਾ ਹੈ ਅਤੇ ਪਰਮਾਣੂ ਅਰਧ-ਵਿਆਸ ਘੱਟਦੇ ਹਨ । ਪਰਮਾਣੂ ਦੇ ਅਰਧ ਵਿਆਸ ਘੱਟਣ ਕਰਕੇ ਪਰਮਾਣੂਆਂ ਦੇ ਇਲੈਂਕਨ ਵਧੇਰੇ ਬਲ ਨਾਲ ਖਿੱਚੇ ਜਾਂਦੇ ਹਨ ਜਿਸਦੇ ਸਿੱਟੇ ਵੱਜੋਂ ਇਲੈੱਕਟ੍ਰਾਨ ਦੀ ਨਿਊਕਲੀਅਸ ਵੱਲ ਖਿੱਚ ਵੱਧ ਜਾਂਦੀ ਹੈ ਅਰਥਾਤ ਆਇਨਿਨ ਊਰਜਾਵਾਂ ਵਧਦੀਆਂ ਹਨ ।

(ii) ਪਰਮਾਣੂ ਅੰਕ – ਕਿਸੇ ਪਰਮਾਣੂ ਦੀ ਨਿਊਕਲੀਅਸ ਵਿੱਚ ਪ੍ਰੋਟਾਨਾਂ ਦੀ ਸੰਖਿਆ ਜਾਂ ਨਿਊਕਲੀਅਸ ਦੇ ਆਲੇ-ਦੁਆਲੇ ਇਲੈੱਕਟ੍ਰਾਨਾਂ ਦੀ ਸੰਖਿਆ ਪਰਮਾਣੂ ਅੰਕ ਅਖਵਾਉਂਦੀ ਹੈ ।
(a) ਗਰੁੱਪ ਵਿੱਚ ਪਰਮਾਣੂ ਅੰਕ ਦਾ ਬਦਲਣਾ – ਆਵਰਤੀ ਸਾਰਨੀ ਦੇ ਇੱਕ ਹੀ ਗਰੁੱਪ ਦੇ ਤੱਤਾਂ ਵਿੱਚ ਪਰਮਾਣੁ ਅੰਕ ਦਾ ਨਿਸਚਿਤ ਅੰਤਰਾਲ ਹੁੰਦਾ ਹੈ ਅਤੇ ਇਹ ਵਫ਼ਾ 2,8,8,18,32 ਹੈ । ਇਨ੍ਹਾਂ ਅੰਕਾਂ ਨੂੰ ਜਾਦੂ ਵਾਲੇ ਅੰਕ ਵੀ ਕਹਿੰਦੇ ਹਨ ।

(b) ਪੀਰੀਅਡ ਵਿੱਚ ਪਰਮਾਣੁ ਅੰਕ ਦਾ ਬਦਲਣਾ – ਲੰਬੀ ਆਵਰਤੀ ਸਾਰਨੀ ਵਿੱਚ 7 ਪੀਰੀਅਡ ਹਨ ਅਤੇ ਇਨ੍ਹਾਂ ਨੂੰ ਉੱਪਰ ਤੋਂ ਹੇਠਾਂ ਨੂੰ 1-7 ਨੰਬਰ ਦਿੱਤੇ ਗਏ ਹਨ । ਪੀਰੀਅਡ ਦੀ ਲੰਬਾਈ ਦਾ ਧਿਆਨ ਨਾ ਰੱਖਦਿਆਂ ਹੋਇਆ ਪੀਰੀਅਡ ਵਿੱਚ ਤੱਤਾਂ ਨੂੰ ਪ੍ਰਮਾਣੁ ਅੰਕਾਂ ਦੇ ਵਧਦੇ ਕੂਮ ਵਿੱਚ ਥਾਂ ਦਿੱਤੀ ਗਈ ਹੈ ।

(iii) ਇਲੈੱਕਟਾਨ ਆਕਰਸ਼ਨ – ਕਿਸੇ ਤੱਤ ਦੇ ਨਿੱਖੜਵੇਂ ਉਦਾਸੀਨ ਗੈਸੀ ਪਰਮਾਣੂ ਦੁਆਰਾ ਇਲੈੱਕਟਾਨ ਹਿਣ ਕਰਨ ਤੇ ਊਰਜਾ ਵਿਚ ਆਏ ਪਰਿਵਰਤਨ ਨੂੰ ਇਲੈਕਟ੍ਰਾਨ ਆਕਰਸ਼ਨ ਕਹਿੰਦੇ ਹਨ ।

(a) ਗਰੁੱਪ ਵਿੱਚ ਇਲੈੱਕਟ੍ਰਾਨ ਆਕਰਸ਼ਨ ਦਾ ਬਦਲਣਾ – ਆਵਰਤੀ ਸਾਰਨੀ ਦੇ ਕਿਸੇ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦਿਆਂ ਤੱਤਾਂ ਦੀ ਇਲੈੱਕਟਾਨ ਆਕਰਸ਼ਨ ਘੱਟਦਾ ਹੈ । ਇਹ ਕਮੀ ਪਰਮਾਣੁਆਂ ਦੇ ਆਕਾਰ ਵਿੱਚ ਵਾਧੇ ਕਾਰਨ ਹੁੰਦੀ ਹੈ । ਪਰਮਾਣੁ ਦੇ ਆਕਾਰ ਵਿੱਚ ਵਾਧੇ ਦੇ ਫਲਸਰੂਪ ਇਲੈੱਕਟਾਨ ਲਈ ਖਿੱਚ ਬਲ ਘੱਟ ਜਾਂਦਾ ਹੈ ਅਤੇ ਸਿੱਟੇ ਵਜੋਂ ਇਲੈੱਕਟਾਨ ਆਕਰਸ਼ਨ ਕੱਟਦਾ ਜਾਂਦਾ ਹੈ । ਪਹਿਲੇ ਗਰੁੱਪ ਦੇ ਤੱਤਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਲਿਥੀਅਮ ਦੀ ਇਲੈੱਕਟਾਨ ਆਕਰਸ਼ਨ ਹਾਈਡਰੋਜਨ ਵੀ ਇਲੈੱਕਟਾਨ ਆਕਰਸ਼ਨ ਨਾਲੋਂ ਘੱਟ ਹੈ । ਇਸ ਲਈ ਕੁਝ ਅਪਵਾਦ ਵੀ ਹਨ, ਜਿਵੇਂ ਕਿ ਫਲੋਰੀਨ ਦਾ ਆਕਾਰ ਛੋਟਾ ਹੈ ।

(b) ਪੀਰੀਅਡ ਵਿੱਚ ਇਲੈੱਕਵਾਨ ਆਕਰਸ਼ਨ ਦਾ ਬਦਲਣਾ – ਤੱਤਾਂ ਦੀ ਆਵਰਤੀ ਸਾਰਨੀ ਦੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲੋਂ ਜਾਂਦਿਆਂ ਤੱਤਾਂ ਦਾ ਇਲੈੱਕਟ੍ਰਾਨ ਆਕਰਸ਼ਨ ਮੁੱਲ ਵੱਧਦਾ ਹੈ । ਇਲੈੱਕਟਾਨ ਆਕਰਸ਼ਨ ਵਿੱਚ ਇਹ ਵਾਧਾ ਪਰਮਾਣੂ ਅੰਸ਼ ਦੇ ਵੱਧਣ ਕਰਕੇ ਪਰਮਾਣੂ ਆਕਾਰ ਵਿੱਚ ਕਮੀ ਹੋ ਜਾਣ ਕਾਰਨ ਹੁੰਦਾ ਹੈ ।

(iv) ਧਾਤਿਕ ਅਤੇ ਅਧਾਤਿਕ ਆਚਰਨ ਦਾ ਬਦਲਣਾ-
(a) ਗਰੁੱਪ ਵਿੱਚ ਤੱਤਾਂ ਦੇ ਧਾਤਿਕ ਅਤੇ ਅਧਾਤਿਕ ਗੁਣਾਂ ਦਾ ਬਦਲਣਾ – ਲੰਬੀ ਆਵਰਤੀ ਸਾਰਨੀ ਦੇ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲੋਂ ਜਾਂਦਿਆਂ ਤੱਤਾਂ ਦੇ ਧਾਤਵਿਕ ਗੁਣਾਂ ਵਿੱਚ ਵਾਧਾ ਹੁੰਦਾ ਹੈ ਪਰ ਅਧਾਤਵਿਕ ਗੁਣਾਂ ਵਿੱਚ ਕਮੀ ਆਉਂਦੀ ਹੈ ।

ਇਸ ਦਾ ਕਾਰਨ ਇਹ ਹੈ ਕਿ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦਿਆਂ ਧਾਤਵੀ ਤੱਤਾਂ ਦੇ ਪਰਮਾਣੂ ਆਕਾਰ ਵੱਧਦੇ ਹਨ ਅਤੇ ਇਲੈਂਕਟਾਨਾਂ ਦੇ ਖਿੱਚ ਬਲ ਘੱਟਦੇ ਹਨ । ਇਸ ਲਈ ਵੇਲੈਂਸ ਸੈੱਲ ਦੇ ਇਲੈਂਕਟਾਨਾਂ ਨੂੰ ਸੰਖਿਆਂ ਹਟਾ ਕੇ ਬਿਜਲਈ ਧਨ ਵਰਜਿਤ ਆਇਨ ਬਣ ਜਾਂਦੇ ਹਨ | ਅਰਥਾਤ ਧਾਤਵੀ ਗੁਣਾਂ ਵਿੱਚ ਵਾਧਾ ਹੁੰਦਾ ਜਾਂਦਾ ਹੈ ।

ਗਰੁੱਪ 17 ਦੇ ਅਧਾਤਿਕ ਤੱਤਾਂ ਨੂੰ ਵਿਚਾਰਿਆਂ ਇਹ ਪਤਾ ਲਗਦਾ ਹੈ ਕਿ ਫਲੋਰੀਨ ਤੋਂ ਆਇਓਡੀਨ ਤੱਕ ਅਧਾਤਿਕ ਅਤੇ ਰਿਣ ਬਿਜਲਈ ਚਾਰਜ ਵਿੱਚ ਕਮੀ ਹੁੰਦੀ ਹੈ ।

ਇਸ ਦਾ ਕਾਰਨ ਇਹ ਹੈ ਕਿ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਨੂੰ ਜਾਂਦਿਆਂ ਪਰਮਾਣੂਆਂ ਦੇ ਆਕਾਰ ਵਿੱਚ ਵਾਧੇ ਕਾਰਨ ਬਿਜਲਈ ਸਿੱਟੇ ਚਾਰਜਿਤ ਆਇਨ ਬਣਾਉਣ ਵਾਲੇ ਇਲੈੱਕਟਾਨ ਲਈ ਖਿੱਚ ਘੱਟ ਜਾਂਦੀ ਹੈ ਜਿਸ ਦੇ ਫਲਸਰੂਪ ਤੱਤਾਂ ਦੇ ਅਧਾਤਿਕ ਲੱਛਣ ਵਿੱਚ ਕਮੀ ਹੋ ਜਾਂਦੀ ਹੈ ।

(b) ਪੀਰੀਅਡ ਵਿੱਚ ਤੱਤਾਂ ਦੇ ਧਾਤਿਕ ਅਤੇ ਅਧਾਤਿਕ ਗੁਣਾਂ ਦਾ ਬਦਲਣਾ – ਲੰਬੀ ਆਵਰਤੀ ਸਾਰਨੀ ਦੇ ਪੀਰੀਅਡ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦਿਆਂ ਤੱਤਾਂ ਦੇ ਧਾਤਿਕ ਲੱਛਣਾਂ ਵਿੱਚ ਕਮੀ ਹੁੰਦੀ ਹੈ ਪਰ ਅਧਾਤਿਕ ਗੁਣਾਂ ਵਿੱਚ ਵਾਧਾ ਹੁੰਦਾ ਹੈ ।

ਇਸ ਤੱਥ ਨੂੰ ਸਪੱਸ਼ਟ ਕਰਨ ਲਈ ਆਓ ਤੀਜੇ ਪੀਰੀਅਡ ਦੇ ਤੱਤਾਂ ਤੇ ਵਿਚਾਰ ਕਰੀਏ ।
PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ 5

PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਤੱਤਾਂ ਦੇ ਵਰਗੀਕਰਨ ਦੀ ਲੋੜ ਕਿਉਂ ਹੋਈ ?
ਉੱਤਰ-
ਤੱਤਾਂ ਦੀ ਬਹੁਤ ਅਧਿਕ ਗਿਣਤੀ ਹੋਣ ਕਾਰਨ ਉਨ੍ਹਾਂ ਦੇ ਗੁਣਾਂ ਅਤੇ ਉਪਯੋਗ ਦਾ ਵੱਖ-ਵੱਖ ਅਧਿਐਨ ਕਰਨਾ ਸੰਭਵ ਨਹੀਂ ਹੈ । ਇਸ ਲਈ ਤੱਤਾਂ ਨੂੰ ਵਿਸ਼ੇਸ਼ ਰੂਪ ਵਿੱਚ ਵਿਵਸਥਿਤ ਕਰਕੇ ਹਰੇਕ ਤੱਤ ਦਾ ਅਧਿਐਨ ਕਰਨ ਲਈ ਇਨ੍ਹਾਂ ਦਾ ਵਰਗੀਕਰਨ ਕਰਨਾ ਜ਼ਰੂਰੀ ਹੋਇਆ ।

ਪ੍ਰਸ਼ਨ 2.
ਡਾਬਰਨੀਅਰ ਦੁਆਰਾ ਪ੍ਰਸਤੁਤ ਕੀਤੇ ਗਏ ਵਰਗੀਕਰਨ ਦਾ ਕੀ ਆਧਾਰ ਸੀ ?
ਉੱਤਰ-
ਸੰਨ 1817 ਈ: ਵਿੱਚ ਡੁੱਬਰਨੀਅਰ ਨੇ ਲਗਭਗ ਸਮਾਨ ਗੁਣਾਂ ਵਾਲੇ ਕਈ ਤੱਤਾਂ ਨੂੰ ਤਿੰਨ-ਤਿੰਨ ਦੇ ਗੁੱਟਾਂ ਵਿੱਚ ਉਨ੍ਹਾਂ ਦੇ ਪਰਮਾਣੂ ਪੁੰਜ ਵਿੱਚ ਵਾਧੇ ਦੇ ਕ੍ਰਮ ਅਨੁਸਾਰ ਰੱਖਿਆ ਅਤੇ ਸਪੱਸ਼ਟ ਕੀਤਾ ਕਿ ਹਰੇਕ ਸਮੂਹ ਦੇ ਵਿਚਕਾਰਲੇ ਤੱਤ ਦਾ ਪਰਮਾਣੁ ਪੂਜ ਪਹਿਲੇ ਅਤੇ ਤੀਸਰੇ ਤੱਤ ਦੇ ਪਰਮਾਣੁ ਪੁੰਜਾਂ ਦੇ ਜੋੜ ਦਾ ਲਗਭਗ ਮੱਧਮਾਨ ਹੁੰਦਾ ਹੈ । ਇਹ ਡਾਬਰੀਅਰ ਦਾ ਤਿੱਕੜੀ ਨਿਯਮ ਕਹਾਉਂਦਾ ਹੈ ।
PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ 6
ਇਹ ਵਰਗੀਕਰਨ ਸਭ ਨੂੰ ਮਨਜੂਰ ਨਾ ਹੋ ਸਕਿਆ ਕਿਉਂਕਿ ਉਸ ਸਮੇਂ ਤੱਕ ਗਿਆਤ ਸਾਰੇ ਤੱਤਾਂ ਨੂੰ ਅਜਿਹੇ ਤਿੱਕੜੀ ਗੁੱਟ ਵਿੱਚ ਨਹੀਂ ਵੰਡਿਆ ਜਾ ਸਕਿਆ ।

ਪ੍ਰਸ਼ਨ 3.
ਮੈਂਡਲੀਵ ਦੇ ਮੂਲ ਵਰਗੀਕਰਨ ਨੂੰ ਉਸ ਸਮੇਂ ਦੇ ਪ੍ਰਚਲਿਤ ਹੋਰਨਾਂ ਵਰਗੀਕਰਨਾਂ ਤੋਂ ਵੱਧ ਉਪਯੁਕਤ ਕਿਉਂ ਮੰਨਿਆ ਗਿਆ ?
ਉੱਤਰ-
ਮੈਂਡਵ ਦੇ ਮੂਲ ਵਰਗੀਕਰਨ ਨੂੰ ਉਸ ਸਮੇਂ ਪ੍ਰਚਲਿਤ ਹੋਰਨਾਂ ਵਰਗੀਕਰਨਾਂ ਤੋਂ ਅਧਿਕ ਉਪਯੁਕਤ ਮੰਨਿਆ ਗਿਆ ; ਕਿਉਂਕਿ-

  • ਮੈਂਡਲੀਵ ਦਾ ਆਵਰਤੀ ਨਿਯਮ ਸਮਾਨ ਗੁਣ ਵਾਲੇ ਤੱਤਾਂ ਨੂੰ ਇਕੱਠਿਆਂ ਰੱਖਣ ਲਈ ਜ਼ੋਰ ਦਿੰਦਾ ਹੈ ਨਾ ਸਿਰਫ਼ ਉਨ੍ਹਾਂ ਦੇ ਪਰਮਾਣੂ ਪੂੰਜਾਂ ਦੇ ਆਧਾਰ ‘ਤੇ ।
  • ਮੈਂਡਲੀਵ ਦੀ ਆਵਰਤੀ ਸਾਰਨੀ ਵਿੱਚ ਭਵਿੱਖ ਵਿੱਚ ਪਤਾ ਲਗਾਏ ਜਾਣ ਵਾਲੇ ਤੱਤਾਂ ਨੂੰ ਪੂਰਵ ਅਨੁਮਾਨ ਦੇ ਆਧਾਰ ‘ਤੇ ਖਾਲੀ ਸਥਾਨ ਉਪਲੱਬਧ ਸੀ । ਇਨ੍ਹਾਂ ਦੇ ਗੁਣ ਲਾਗਲੇ ਤੱਤਾਂ ਦੇ ਗੁਣਾਂ ਅਨੁਸਾਰ ਦੱਸੇ ਗਏ ਸੀ ।
  • ਮੈਂਡਲੀਵ ਨੇ ਸਮਾਨ ਗੁਣ ਵਾਲੇ ਤੱਤਾਂ ਨੂੰ ਇਕੱਠਿਆਂ ਰੱਖਣ ਲਈ ਉਨ੍ਹਾਂ ਦੇ ਪਰਮਾਣੂ ਪੁੰਜਾਂ ਵਿੱਚ ਵੀ ਕੁੱਝ ਸੁਧਾਰ ਕੀਤਾ ।
    ਇਨ੍ਹਾਂ ਵਿਸ਼ੇਸ਼ਤਾਈਆਂ ਕਾਰਨ ਹੀ ਮੈਂਡਲੀਵ ਦਾ ਵਰਗੀਕਰਨ ਸਭ ਨੇ ਮੰਨਿਆ ।

ਪ੍ਰਸ਼ਨ 4.
ਮੈਂਡਲੀਵ ਨੇ ਆਪਣੀ ਆਵਰਤੀ ਸਾਰਨੀ ਵਿੱਚ ਕੁੱਝ ਸਥਾਨ ਖ਼ਾਲੀ ਛੱਡ ਦਿੱਤੇ ਸੀ । ਉਨ੍ਹਾਂ ਦਾ ਜ਼ਿਕਰ ਕਰੋ ਅਤੇ ਕਾਰਨ ਦੱਸੋ ।
ਜਾਂ
ਮੈਂਡਲੀਵ ਦੀ ਮੂਲ ਆਵਰਤੀ ਸਾਰਨੀ ਦੀ ਅਦੁੱਤੀ ਉਪਯੋਗਿਤਾ ਕੀ ਹੈ ?
ਉੱਤਰ-
ਮੈਂਡਲੀਵ ਨੇ ਆਪਣੀ ਆਵਰਤੀ ਸਾਰਨੀ ਵਿੱਚ ਕੁੱਝ ਥਾਂਵਾਂ ਖ਼ਾਲੀ ਛੱਡੀਆਂ ਸੀ । ਮੈਂਡਲੀਵ ਦਾ ਵਿਸ਼ਵਾਸ ਸੀ ਕਿ ਉਨ੍ਹਾਂ ਥਾਂਵਾਂ ਤੇ ਉਸ ਗਰੁੱਪ ਵਿੱਚ ਪਹਿਲੇ ਮੌਜੂਦ ਤੱਤ ਦੇ ਸਮਾਨ ਗੁਣ ਵਾਲੇ ਤੱਤ ਹੋਂਦ ਵਿੱਚ ਹਨ,· ਪਰੰਤੁ ਤੱਦ ਤੱਕ ਉਨ੍ਹਾਂ ਦੀ ਖੋਜ ਨਾ ਹੋ ਸਕੀ । ਮੈਂਡਲੀਵ ਨੇ ਇਨ੍ਹਾਂ ਤੱਤਾਂ ਦਾ ਨਾਮ ਪਹਿਲਾ ਵਾਲੇ ਤੱਤ ਦੇ ਨਾਮ ਵਿੱਚ ਸੰਸਕ੍ਰਿਤ ਉਪ (ਏਕਾ) ਲਗਾ ਕੇ ਕੀਤਾ ਜਿਵੇਂ ਏਕਾਬੋਰਾਂਨ, ਏਕਾ ਐਲੂਮੀਨੀਅਮ ਅਤੇ ਏਕਾ-ਸਿਲੀਕਾਂਨ । ਉਸ ਦੇ ਅਨੁਮਾਨ ਅਨੁਸਾਰ ਕ੍ਰਮਵਾਰ ਸਕੈਨਡੀਅਮ, ਲਿਥੀਅਮ ਅਤੇ ਜਰਮੇਨੀਅਮ ਦੀ ਖੋਜ ਬਾਅਦ ਵਿੱਚ ਹੋਈ । ਇਹ ਮੈਂਡਲੀਵ ਦੀ ਮੂਲ ਆਵਰਤੀ ਸਾਰਨੀ ਦੀ ਅਦੁੱਤੀ ਉਪਯੋਗਿਤਾ ਸੀ ।

ਪ੍ਰਸ਼ਨ 5.
ਕਿਸੇ ਤੱਤ ਦਾ ਪਰਮਾਣੂ ਅੰਕ ਉਸਦੇ ਪਰਮਾਣੂ ਪੁੰਜ ਤੋਂ ਜ਼ਿਆਦਾ ਮਹੱਤਵਪੂਰਨ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਕਿਸੇ ਤੱਤ ਦੇ ਪਰਮਾਣੂ ਅੰਕ ਦੇ ਆਧਾਰ ‘ਤੇ ਉਸ ਵਿੱਚ ਪ੍ਰੋਟਾਨਾਂ, ਇਲੈੱਕਟ੍ਰਾਨਾਂ ਦੀ ਸੰਖਿਆ ਗਿਆਤ ਕੀਤੀ ਜਾ ਸਕਦੀ ਹੈ । ਤੱਤ ਦੀ ਸੰਯੋਜਕਤਾ ਅਤੇ ਤੱਤ ਦੇ ਪੀਰੀਅਡ ਦੀ ਜਾਣਕਾਰੀ ਸਾਨੂੰ ਪਰਮਾਣੁ ਅੰਕ ਤੋਂ ਹੀ ਪ੍ਰਾਪਤ ਹੁੰਦੀ ਹੈ । ਪਰਮਾਣੂ ਅੰਕ ਦੇ ਆਧਾਰ ‘ਤੇ ਇਲੈਕਟ੍ਰਾਨੀ ਤਰਤੀਬ ਵੀ ਲਿਖੇ ਜਾ ਸਕਦੇ ਹਨ । ਸਪੱਸ਼ਟ ਹੈ ਕਿ ਪਰਮਾਣੂ ਅੰਕ ਦੁਆਰਾ ਤੱਤਾਂ ਦੇ ਗੁਣ ਨੂੰ ਨਿਰਧਾਰਨ ਕਰਨ ਲਈ ਸਰਲਤਾ ਹੁੰਦੀ ਹੈ । ਇਸ ਲਈ ਇਹ ਅਧਿਕ ਮਹੱਤਵਪੂਰਨ ਮੰਨੇ ਜਾਂਦੇ ਹਨ ।

ਪ੍ਰਸ਼ਨ 6.
ਆਵਰਤੀ ਸਾਰਨੀ ਦੇ ਗਰੁੱਪ 15 ਵਿੱਚ ਨਾਈਟ੍ਰੋਜਨ (ਪਰਮਾਣੂ ਸੰਖਿਆ = 78) ਅਤੇ ਫਾਸਫੋਰਸ (ਪਰਮਾਣੂ ਸੰਖਿਆ = 15) ਸਥਿਤ ਹਨ । ਇਨ੍ਹਾਂ ਦੋਨਾਂ ਤੱਤਾਂ ਦੀ ਇਲੈੱਕਟਾਨੀ ਤਰਤੀਬ ਨੂੰ K, L, M, N ਸੈੱਲਾਂ ਦੇ ਆਧਾਰ ‘ਤੇ ਦਿਉ । ਇਨ੍ਹਾਂ ਤੱਤਾਂ ਦੀ ਧਾਤਿਕ ਅਤੇ ਅਧਾਤਿਕ ਪ੍ਰਕਿਰਤੀ ਦੇ ਬਾਰੇ ਵਿੱਚ ਦੱਸੋ ।
ਉੱਤਰ-
ਨਾਈਟ੍ਰੋਜਨ ਅਤੇ ਫਾਸਫੋਰਸ ਦੀ ਇਲੈੱਕਟ੍ਰਾਨੀ ਤਰਤੀਬ-
PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ 7

ਨਾਈਟ੍ਰੋਜਨ ਅਤੇ ਫਾਸਫੋਰਸ ਦੀ ਇਲੈੱਕਟਾਨੀ ਤਰਤੀਬ ਤੋਂ ਪਤਾ ਚਲਦਾ ਹੈ ਕਿ ਇਸਦੇ ਬਾਹਰਲੇ ਸੈੱਲ ਵਿੱਚ 5 ਇਲੈੱਕਟਾਨ ਹਨ ਜੋ ਅਧਾਤ ਹੋਣ ਦਾ ਲੱਛਣ ਹੈ ਕਿਉਂਕਿ ਅਧਾਤ ਤੱਤਾਂ ਦੇ ਪਰਮਾਣੂਆਂ ਦੇ ਬਾਹਰਲੇ ਸੈੱਲ ਵਿੱਚ ਸਾਧਾਰਨ ਤੌਰ ‘ਤੇ ਇਲੈੱਕਵਾਨ ਹੁੰਦੇ ਹਨ । ਇਸ ਲਈ ਨਾਈਟ੍ਰੋਜਨ ਅਤੇ ਫਾਸਫੋਰਸ ਅਧਾਤ ਹਨ ।

PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ

ਪ੍ਰਸ਼ਨ 7.
(ੳ) ਉਨ੍ਹਾਂ ਤੱਤਾਂ ਦੇ ਨਾਂ ਦੱਸੋ ਜਿਹੜੇ ਆਵਰਤੀ ਸਾਰਨੀ ਦੇ ਤੀਸਰੇ ਪੀਰੀਅਡ ਵਿੱਚ ਹਨ ਅਤੇ ਉਨ੍ਹਾਂ ਦਾ ਧਾਤ ਅਤੇ ਅਧਾਤ ਵਿੱਚ ਵਰਗੀਕ੍ਰਿਤ ਕਰੋ ।
(ਅ) ਆਵਰਤੀ ਸਾਰਨੀ ਦੇ ਕਿਹੜੇ ਪਾਸੇ ਤੁਸੀਂ ਧਾਤਾਂ ਨੂੰ ਸਥਿਤ ਵੇਖਦੇ ਹੋ ।
(ੲ) ਆਵਰਤੀ ਸਾਰਨੀ ਦੇ ਕਿਹੜੇ ਪਾਸੇ ਤੁਸੀਂ ਅਧਾਤਾਂ ਨੂੰ ਸਥਿਤ ਵੇਖਦੇ ਹੋ ।
ਉੱਤਰ-
(ੳ) ਆਵਰਤੀ ਸਾਰਨੀ ਦੇ ਤੀਸਰੇ ਪੀਰੀਅਡ ਵਿੱਚ ਹੇਠ ਲਿਖੇ ਤੱਤ ਹੁੰਦੇ ਹਨ :
ਤੀਸਰਾ ਪੀਰੀਅਡ – ਸੋਡੀਅਮ (Na), ਮੈਗਨੀਸ਼ੀਅਮ (Mg), ਐਲੂਮੀਨੀਅਮ (Al), ਸਿਲੀਕਾਂਨ (Si), ਫਾਸਫੋਰਸ (P), ਸਲਫਰ (S) ਅਤੇ ਕਲੋਰੀਨ (Cl)

ਉੱਪਰ ਦਿੱਤੇ ਇਨ੍ਹਾਂ ਤੱਤਾਂ ਦਾ ਧਾਤਾਂ ਅਤੇ ਅਧਾਤਾਂ ਵਿੱਚ ਵਰਗੀਕਰਨ ਹੇਠ ਦਿੱਤੇ ਅਨੁਸਾਰ ਕੀਤਾ ਗਿਆ ਹੈ-
ਧਾਤਾਂ – ਸੋਡੀਅਮ (Na), ਮੈਗਨੀਸ਼ੀਅਮ (Mg), ਐਲੂਮੀਨੀਅਮ (Al)
ਅਧਾਤਾਂ – ਸਿਲੀਕਾਂਨ (Si), ਫਾਸਫੋਰਸ (P), ਸਲਫਰ (S), ਕਲੋਰੀਨ (Cl) ।

(ਅ) ਆਵਰਤੀ ਸਾਰਨੀ ਵਿੱਚ ਖੱਬੇ ਪਾਸੇ ਵੱਲ ਧਾਤਾਂ ਸਥਿਤ ਵੇਖੀਆਂ ਜਾਂਦੀਆਂ ਹਨ ।

(ੲ) ਆਵਰਤੀ ਸਾਰਨੀ ਵਿੱਚ ਸੱਜੇ ਪਾਸੇ ਵੱਲ ਅਧਾਤਾਂ ਸਥਿਤ ਵੇਖੀਆਂ ਜਾਂਦੀਆਂ ਹਨ ।

ਪ੍ਰਸ਼ਨ 8.
ਆਧੁਨਿਕ ਆਵਰਤੀ ਸਾਰਨੀ ਵਿੱਚ ਹੇਠ ਲਿਖੇ ਦੱਸੋ
(ਉ) ਹੈਲੋਜਨ ਪਰਿਵਾਰ ਵਿੱਚ ਸਭ ਤੋਂ ਵੱਧ ਕਿਰਿਆਸ਼ੀਲ ਅਧਾਤ ਦਾ ਨਾਂ ਅਤੇ ਸੂਤਰ ।
(ਅ ਖਾਰੀ ਗਰੁੱਪ ਵਿੱਚ ਸਭ ਤੋਂ ਅਧਿਕ ਕਿਰਿਆਸ਼ੀਲ ਅਧਾਤ ਦਾ ਨਾਂ ਅਤੇ ਸੂਤਰ ।
(ੲ) ਉਹ ਅਧਾਤ ਜਿਹੜੀ ਵ ਅਵਸਥਾ ਵਿੱਚ ਹੁੰਦੀ ਹੈ ।
ਉੱਤਰ-
(ਉ) ਹੈਲੋਜਨ ਪਰਿਵਾਰ ਵਿੱਚ ਫਲੋਰੀਨ (F) ਛੋਟੇ ਪਰਮਾਣੂ ਆਕਾਰ (ਸਾਈਜ਼) ਅਤੇ ਕਮਜ਼ੋਰ ਬੰਧਨ ਊਰਜਾ । ਕਰਕੇ ਸਭ ਤੋਂ ਕਿਰਿਆਸ਼ੀਲ ਅਧਾਤ ਹੈ !
(ਅ) ਖਾ ਗਰੁੱਪ ਵਿੱਚ ਸਭ ਤੋਂ ਅਧਿਕ ਕਿਰਿਆਸ਼ੀਲ ਧਾਤ ਪੋਟਾਸ਼ੀਅਮ (K) ਹੈ ।
(ੲ) ਬੋਮੀਨ ਸਾਧਾਰਨ ਤਾਪ ਤੇ ਦ੍ਰਵ ਅਵਸਥਾ ਵਿੱਚ ਹੁੰਦੀ ਹੈ ।

ਪ੍ਰਸ਼ਨ 9.
ਦੋ ਤੱਤ ‘x’ ਅਤੇ ‘y’ ਜਿਨ੍ਹਾਂ ਦੇ ਪਰਮਾਣੂ ਅੰਕ ਕ੍ਰਮਵਾਰ 11 ਅਤੇ 17 ਹਨ-
(ੳ) ਇਹ ਤੱਤ ਆਵਰਤੀ ਸਾਰਨੀ ਦੇ ਕਿਸ ਪੀਰੀਅਡ ਵਿੱਚ ਹੈ ?
(ਅ) ਇਨ੍ਹਾਂ ਤੱਤਾਂ ਵਿੱਚੋਂ ਕਿਹੜੀ ਧਾਤ ਹੈ ਅਤੇ ਕਿਹੜੇ ਅਧਾਤ ਹੈ ?
(ੲ) ਇਹ ਤੱਤ ਆਵਰਤੀ ਸਾਰਨੀ ਦੇ ਕਿਸ ਪੀਰੀਅਡ ਨਾਲ ਸੰਬੰਧਿਤ ਹੈ ?
ਉੱਤਰ-
(ੳ) ਤੱਤ ‘x’ ਪਹਿਲੇ ਪੀਰੀਅਡ ਅਰਥਾਤ ਪੀਰੀਅਡ ਸੰਖਿਆ 1 ਅਤੇ ਤੱਤ ‘y’ ਸੱਤਵੇਂ ਪੀਰੀਅਡ ਜਾਂ ਪੀਰੀਅਡ ਸੰਖਿਆ 17 ਵਿੱਚ ਹੈ ।
(ਅ) ਤੱਤ ‘x’ ਧਾਤ ਅਤੇ ਤੱਤ ‘y’ ਅਧਾਤ ਹੈ ।
(ੲ) ਇਹ ਦੋਨੋਂ ਤੱਤ ਆਵਰਤੀ ਸਾਰਨੀ ਦੇ ਤੀਸਰੇ ਪੀਰੀਅਡ ਵਿੱਚ ਹਨ ।

ਪ੍ਰਸ਼ਨ 10.
ਆਵਰਤੀ ਸਾਰਨੀ ਦੇ ਗਰੁੱਪ 14 ਦੇ ਇੱਕ ਤੱਤ ਦੀ ਪਰਮਾਣੂ ਸੰਖਿਆ 14 ਹੈ । ਕਾਰਨ ਸਹਿਤ ਸਮਝਾਓ ਕਿ ਤੱਤ ਵਿੱਚ ਧਾਤਿਕ ਗੁਣ ਮੌਜੂਦ ਹੋਵੇਗਾ ਜਾਂ ਨਹੀਂ ?
ਉੱਤਰ-
ਆਵਰਤੀ ਸਾਰਨੀ ਦੇ ਗਰੁੱਪ 14 ਦੇ ਇੱਕ ਤੱਤ X ਦੀ ਪਰਮਾਣੂ ਸੰਖਿਆ 14 ਹੈ ਇਸ ਲਈ ਇਸ ਦੀ ਇਲੈੱਕਟ੍ਰਾਨੀ ਤਰਤੀਬ ਹੇਠ ਦਿੱਤੇ ਅਨੁਸਾਰ ਹੈ-
X(14) = 2, 8, 4
ਇਸ ਇਲੈੱਕਟਾਨੀ ਤਰਤੀਬ ਤੋਂ ਸਪੱਸ਼ਟ ਹੈ ਕਿ ਤੱਤ ਦੇ ਬਾਹਰਲੇ ਸੈੱਲ ਵਿੱਚ ਇਲੈੱਕਟ੍ਰਾਨਾਂ ਦੀ ਸੰਖਿਆ 4 ਹੈ ਜੋ ਸਾਰਨੀ ਦੇ ਸੱਜੇ ਪਾਸੇ ਸਥਿਤ ਹੈ । ਇਸ ਲਈ ਇਹ ਧਾਤ ਅਤੇ ਅਧਾਤ ਦੇ ਮੱਧ ਵਾਲੇ ਗੁਣਯੁਕਤ ਤੱਤ ਹੈ ਜਿਸਨੂੰ ਉਪਧਾਤ ਜਾਂ ਮੈਟਾਲਾਈਡ ਕਹਿੰਦੇ ਹਨ । ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਦਿੱਤਾ ਗਿਆ ਤੱਤ ਧਾਤ ਨਹੀਂ ਹੈ । ਇਹ ਤੱਤ ਪ੍ਰਕਿਰਤੀ ਦੀ ਦ੍ਰਿਸ਼ਟੀ ਤੋਂ ਅਧਾਤ ਹੈ ।

ਪ੍ਰਸ਼ਨ 11.
ਪੀਰੀਅਡ ਵਿੱਚ ਖੱਬਿਓ ਸੱਜੇ ਵੱਲ ਜਾਣ ਤੇ ਪਰਮਾਣੂ ਦੇ ਸਾਈਜ਼ ਵਿੱਚ ਕੀ ਪਰਿਵਰਤਨ ਹੁੰਦਾ ਹੈ ? ਆਪਣੇ ਉੱਤਰ ਦਾ ਸਪੱਸ਼ਟੀਕਰਨ ਦਿਓ ।
ਉੱਤਰ-
ਪਰਮਾਣੂ ਸਾਈਜ਼ ਦਾ ਅਰਥ ਪਰਮਾਣੂ ਦਾ ਅਰਧਵਿਆਸ ਹੈ । ਇਸ ਲਈ ਪੀਰੀਅਡ ਵਿੱਚ ਖੱਬਿਓ ਸੱਜੇ ਪਾਸੇ ਵੱਲ ਜਾਣ ਤੇ ਪਰਮਾਣੂ ਦਾ ਸਾਈਜ਼ ਅਰਥਾਤ ਪਰਮਾਣੁ ਦਾ ਅਰਵਿਆਸ ਘੱਟਦਾ ਹੈ । ਇਸ ਦਾ ਕਾਰਨ ਇਹ ਹੈ ਕਿ ਤੱਤਾਂ ਦੇ ਪਰਮਾਣੂਆਂ ਦਾ ਨਿਊਕਲੀਅਰ ਚਾਰਜ ਵੱਧ ਜਾਂਦਾ ਹੈ ਜਿਸ ਤੋਂ ਨਾਭਿਕ, ਇਲੈੱਕਫ਼ਾਨ ਨੂੰ ਅਧਿਕ ਬਲ ਨਾਲ ਆਕਰਸ਼ਿਤ ਕਰਦਾ ਹੈ ਅਤੇ ਸਿੱਟੇ ਵਜੋਂ ਇਲੈੱਕਟ੍ਰਾਨਾਂ ਦਾ ਨਾਭਿਕ ਦੇ ਨੇੜੇ ਹੋ ਜਾਣ ਕਾਰਨ ਪਰਮਾਣੂ ਸਾਈਜ਼ ਘੱਟ ਜਾਂਦਾ ਹੈ ।

PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ

ਪ੍ਰਸ਼ਨ 12.
ਸਪੱਸ਼ਟ ਕਰੋ ਕਿ ਆਰਗਨ ਪਰਮਾਣੂ ਦਾ ਆਕਾਰ ਕਲੋਰੀਨ ਪਰਮਾਣੂ ਤੋਂ ਵੱਡਾ ਕਿਉਂ ਹੁੰਦਾ ਹੈ ?
ਉੱਤਰ-
ਆਰਗਨ (Ar) ਪਰਮਾਣੂ ਇੱਕ ਕਿਰਿਆਸ਼ੀਲ ਗੈਸ ਪਰਮਾਣੂ ਹੈ ਜਿਹੜਾ ਸੰਰਚਨਾਤਮਕ ਰੂਪ ਨਾਲ ਸਥਾਈ ਹੁੰਦਾ ਹੈ ਕਿਉਂਕਿ ਇਸਦੇ ਬਾਹਰਲੇ ਸੈੱਲ ਵਿੱਚ ਇਲੈੱਕਟ੍ਰਾਨਾਂ ਦਾ ਅਸ਼ਟਕ ਹੁੰਦਾ ਹੈ । ਇਸ ਦਾ ਆਕਾਰ ਕਲੋਰੀਨ ਤੋਂ ਵੱਡਾ ਹੁੰਦਾ ਹੈ । ਕਲੋਰੀਨ ਪਰਮਾਣੂ ਦੇ ਬਾਹਰਲੇ ਸੈੱਲ ਵਿੱਚ 7 ਇਲੈੱਕਟ੍ਰਾਨ ਹੁੰਦੇ ਹਨ ਜਿਹੜਾ ਇਸਦੇ ਨਾਭਿਕ ਤੇ ਧਨਚਾਰਜ ਦਾ ਕਾਰਨ ਹੈ । ਇਸਦੇ ਨਤੀਜੇ ਵਜੋਂ ਇਸਦੇ ਇਲੈੱਕਟਾਨ ਨਾਭਿਕ ਵੱਲ ਆਕਰਸ਼ਿਤ ਹੁੰਦੇ ਹਨ ਅਤੇ ਨਾਭਿਕ ਦੇ ਨੇੜੇ ਆ ਜਾਂਦੇ ਹਨ ਜਿਸ ਤੋਂ ਸਾਈਜ਼ ਛੋਟਾ ਹੋ ਜਾਂਦਾ ਹੈ ।

ਪ੍ਰਸ਼ਨ 13.
ਬੇਰੀਅਮ (ਪਰਮਾਣੂ ਅੰਕ = 56) ਦੀ ਆਵਰਤੀ ਸਾਰਨੀ ਵਿੱਚ ਸਥਿਤੀ ਦੀ ਵਿਵੇਚਨਾ ਕਰੋ ਅਤੇ ਹੇਠ ਲਿਖਿਆਂ ਦੇ ਉੱਤਰ ਦਿਓ
(i) ਇਹ ਧਾਤ ਹੈ ਜਾਂ ਅਧਾਤ ,
(ii) ਇਹ ਸੀਜ਼ੀਅਮ ਤੋਂ ਵੱਡਾ ਹੈ ਜਾਂ ਛੋਟਾ
(iii) ਇਸ ਦੀ ਸੰਯੋਜਕਤਾ ਕੀ ਹੈ ?
(iv) ਬੇਰੀਅਮ ਕਲੋਰਾਈਡ ਦਾ ਸੂਤਰ ਲਿਖੋ ।
ਉੱਤਰ-
ਬੇਰੀਅਮ (Ba) ਪਰਮਾਣੁ ਅੰਕ = 56) = 2, 8, 18, 18, 8, 2 ਹੈ । ਇਹ ਛੇਵੇਂ ਪੀਰੀਅਡ ਅਤੇ :IA ਪੀਰੀਅਡ ਵਿੱਚ ਸਥਿਤ ਹੈ ਕਿਉਂਕਿ ਸੈੱਲਾਂ ਦੀ ਸੰਖਿਆਂ 6 ਹੈ ਅਤੇ ਸੰਯੋਜਕ ਇਲੈੱਕਟਾਨਾਂ ਦੀ ਸੰਖਿਆ 2 ਹੈ ।

(i) ਬੇਰੀਅਮ ਇੱਕ ਧਾਤ ਹੈ ਕਿਉਂਕਿ ਇਹ ਆਵਰਤੀ ਸਾਰਨੀ ਵਿੱਚ ਖੱਬੇ ਪਾਸੇ ਹੈ ਅਤੇ ਪੀਰੀਅਡ ਵਿੱਚ ਹੇਠਾਂ ਵੱਲ ਸਥਿਤ ਹੈ ।

(ii) ਬੇਰੀਅਮ ਸੀਜ਼ੀਅਮ (Cs) ਤੋਂ ਛੋਟਾ ਹੈ ਕਿਉਂਕਿ ਪੀਰੀਅਡ ਵਿੱਚ ਖੱਬਿਓ ਸੱਜੇ ਵੱਲ ਜਾਣ ਤੇ ਪਰਮਾਣੂ ਆਕਾਰ ਘੱਟਦਾ ਹੈ । Ba ਅਤੇ C ਦੋਨੋਂ ਹੀ ਇੱਕੋ ਪੀਰੀਅਡ ਵਿੱਚ ਸਥਿਤ ਹਨ ਅਤੇ Ba, Cs ਤੋਂ ਸੱਜੇ ਪਾਸੇ ਸਥਿਤ ਹੈ ।

(iii) ਬੇਰੀਅਮ ਦੀ ਸੰਯੋਜਕਤਾ 2 ਹੈ ਕਿਉਂਕਿ ਇਸ ਵਿੱਚ 2 ਸੰਯੋਜਕ ਇਲੈੱਕਟਾਨ ਹਨ । ਇਹ 2 ਇਲੈੱਕਵਾਨ ਤਿਆਗ ਕੇ ਦੋ ਸੰਯੋਜੀ ਧਨ ਆਇਨ ਬਣ ਸਕਦਾ ਹੈ ।

(iv) ਬੇਰੀਅਮ ਕਲੋਰਾਈਡ ਦਾ ਸੂਤਰ BaCl2 ਹੈ ।

ਪ੍ਰਸ਼ਨ 14.
ਹੇਠ ਦਿੱਤੇ ਗਏ ਪਹਿਲੇ ਪੀਰੀਅਡ ਦੇ ਤੱਤਾਂ ਦਾ ਪਰਮਾਣੂ ਅਰਧਵਿਆਸ ਵਿੱਚ ਪਰਿਵਰਤਨ ਦਾ ਅਧਿਐਨ ਕਰੋ-
PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ 8
(i) ਉਨ੍ਹਾਂ ਤੱਤਾਂ ਦੇ ਨਾਂ ਦੱਸੋ ਜਿਹਨਾਂ ਦੇ ਪਰਮਾਣੂ ਸਭ ਤੋਂ ਵੱਡਾ ਅਤੇ ਸਭ ਤੋਂ ਛੋਟਾ ਹੈ ।
(ii) ਪੀਰੀਅਡ ਵਿੱਚ ਪਰਮਾਣੂ ਅਰਧ-ਵਿਆਸ ਕਿਸ ਤਰ੍ਹਾਂ ਪਰਿਵਰਤਿਤ ਹੁੰਦਾ ਹੈ ।
ਉੱਤਰ-
(i) ਸੋਡੀਅਮ ਦਾ ਪਰਮਾਣੂ ਸਭ ਤੋਂ ਛੋਟਾ ਹੈ ਅਤੇ ਸੀਜ਼ੀਅਮ ਦਾ ਪਰਮਾਣੂ ਸਭ ਤੋਂ ਵੱਡਾ ਹੈ ।
(ii) ਪੀਰੀਅਡ ਵਿੱਚ ਹੇਠਾਂ ਵੱਲ ਜਾਣ ਤੇ ਪਰਮਾਣੂ ਅਰਧ-ਵਿਆਸ ਵੱਧਦਾ ਹੈ ।

ਪ੍ਰਸ਼ਨ 15.
ਕਿਸੇ ਤੱਤ ਦੇ ਧਨ-ਆਇਨ ਦਾ ਆਕਾਰ ਉਸ ਤੱਤ ਦੇ ਪਰਮਾਣੂ ਤੋਂ ਵੱਡਾ ਹੁੰਦਾ ਹੈ ਜਾਂ ਛੋਟਾ ? ਆਪਣੇ ਉੱਤਰ ਦੀ ਪੁਸ਼ਟੀ ਕਰੋ ।
ਉੱਤਰ-
ਕਿਸੇ ਤੱਤ ਦੇ ਧਨ-ਆਇਨ ਦਾ ਆਕਾਰ ਉਸ ਤੱਤ ਦੇ ਪਰਮਾਣੂ ਦੇ ਆਕਾਰ ਤੋਂ ਛੋਟਾ ਹੁੰਦਾ ਹੈ । ਇਸਦੇ ਹੇਠ ਲਿਖੇ ਕਾਰਨ ਹਨ-

  • ਜਦੋਂ ਧਨ-ਆਇਨ ਬਣਦਾ ਹੈ ਤਾਂ ਉਸ ਤੱਤ ਦਾ ਪਰਮਾਣੂ ਕੁੱਝ ਇਲੈੱਕਟ੍ਰਾਨਾਂ ਦਾ ਤਿਆਗ ਕਰਦਾ ਹੈ ਜਦਕਿ ਨਾਭਿਕ ਵਿੱਚ ਪ੍ਰੋਟਾਨਾਂ ਦੀ ਸੰਖਿਆ ਪਹਿਲੇ ਜਿੰਨੀ ਹੀ ਰਹਿੰਦੀ ਹੈ ਜਿਸਦੇ ਨਤੀਜੇ ਵੱਜੋਂ ਨਾਭਿਕ ਅਤੇ ਇਲੈੱਕਵਾਨਾਂ ਵਿਚਾਲੇ ਆਕਰਸ਼ਣ ਵੱਧ ਜਾਂਦਾ ਹੈ । ਆਕਰਸ਼ਣ ਬਲ ਦੀ ਅਧਿਕਤਾ ਕਾਰਨ ਇਲੈੱਕਟ੍ਰਾਨ, ਪਰਮਾਣੂ ਦੇ ਨਾਭਿਕ ਦੇ ਨੇੜੇ ਆ ਜਾਂਦੇ ਹਨ । ਇਸਦੇ ਨਤੀਜੇ ਵਜੋਂ ਪਰਮਾਣੂ ਦਾ ਆਕਾਰ ਛੋਟਾ ਹੋ ਜਾਂਦਾ ਹੈ ।
  • ਕਦੀ-ਕਦੀ ਇਲੈੱਕਟ੍ਰਾਨਾਂ ਦੇ ਨਿਕਲਣ ਕਰਕੇ ਧਨ ਆਇਨ ਬਣਦੇ ਹਨ ਜਿਸ ਕਰਕੇ ਸੈੱਲਾਂ ਦੀ ਸੰਖਿਆ ਵਿੱਚ ਕਮੀ ਆ ਜਾਂਦੀ ਹੈ ।
    ਇਨ੍ਹਾਂ ਦੋਨਾਂ ਕਾਰਨਾਂ ਕਰਕੇ ਧਨ-ਆਇਨ ਦਾ ਆਕਾਰ ਤੱਤ ਦੇ ਪਰਮਾਣੂ ਤੋਂ ਛੋਟਾ ਹੋ ਜਾਂਦਾ ਹੈ । ਉਦਾਹਰਣ ਵਜੋਂ ਸੋਡੀਅਮ ਧਨ ਆਇਨ (Na+) ਦਾ ਆਕਾਰ ਪਰਮਾਣੂ ਸੋਡੀਅਮ (Na) ਤੋਂ ਛੋਟਾ ਹੁੰਦਾ ਹੈ ।

ਪ੍ਰਸ਼ਨ 16.
ਕਿਸੇ ਤੱਤ ਦੀ ਪਰਮਾਣੂ ਸੰਖਿਆ 33 ਹੈ । ਉਸਦੀ ਆਵਰਤੀ ਸਾਰਨੀ ਵਿੱਚ ਸਥਿਤੀ ਗਿਆਤ ਕਰੋ ।
ਉੱਤਰ-
ਤੱਤ ਦੀ ਪਰਮਾਣੂ ਸੰਖਿਆ 33 ਹੈ ਅਰਥਾਤ ਇਸਦੀ ਇਲੈੱਕਟ੍ਰਾਨੀ ਤਰਤੀਬ 2, 8, 18, 5 ਹੈ ਕਿਉਂਕਿ ਇਸ ਤੱਤ ਦੇ ਚਾਰ ਇਲੈੱਕਵਾਨ ਬੈੱਲ ਹਨ, ਇਸ ਲਈ ਇਹ ਆਵਰਤੀ ਸਾਰਨੀ ਦੇ ਚੌਥੇ ਪੀਰੀਅਡ ਵਿੱਚ ਸਥਿਤ ਹੈ । ਇਸ ਤੱਤ ਵਿੱਚ ਸੰਯੋਜਕਤਾ ਇਲੈੱਕਵਾਨਾਂ ਦੀ ਸੰਖਿਆ (ਬਾਹਰਲੇ ਸੈੱਲ ਵਿੱਚ ਉਪਸਥਿਤ ਇਲੈੱਕਟ੍ਰਾਨ) 5 ਹੈ, ਇਸ ਲਈ ਇਹ VA ਗਰੁੱਪ ਵਿੱਚ ਸਥਿਤ ਹੈ । ਇਸ ਤਰ੍ਹਾਂ ਪਰਮਾਣੂ ਸੰਖਿਆ 33 ਵਾਲੇ ਤੱਤ IVth ਪੀਰੀਅਡ ਅਤੇ V-A ਗਰੁੱਪ ਵਿੱਚ ਸਥਿਤ ਹਨ ।

PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ

ਪ੍ਰਸ਼ਨ 17.
ਨਿਊਲੈਂਡ ਦੇ ਅਸ਼ਟਕ (Law of Octaves) ਨਿਯਮ ਦਾ ਵਰਣਨ ਕਰੋ ।
ਉੱਤਰ-
ਸੰਨ 1864 ਵਿੱਚ ਨਿਊਲੈਂਡ ਤੇ ਤੱਤਾਂ ਦੇ ਵਰਗੀਕਰਨ ਦਾ ਅਸ਼ਟਕ ਆਮ ਨਿਯਮ ਸਥਾਪਿਤ ਕੀਤਾ । ਉਸ ਦੇ ਅਨੁਸਾਰ ਜਦੋਂ ਤੱਤਾਂ ਨੂੰ ਵੱਧਦੇ ਪਰਮਾਣੂ ਭਾਰ ਅਨੁਸਾਰ ਦਰਸਾਇਆ ਜਾਂਦਾ ਹੈ ਤਾਂ ਸੰਗੀਤ ਦੇ ਸੁਰਾਂ ਦੀ ਤਰ੍ਹਾਂ ਹਰੇਕ ਅੱਠਵੇਂ ਤੱਤ ਦੇ ਗੁਣ ਪਹਿਲੇ ਤੱਤ ਦੇ ਗੁਣਾਂ ਦੇ ਸਮਾਨ ਹੁੰਦੇ ਹਨ । ਇਹ ਗਿਣਤੀ ਕਿਸੇ ਵੀ ਤੱਤ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ।
PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ 9

ਇਸ ਵਰਗੀਕਰਨ ਦੇ ਅਨੁਸਾਰ ਸੋਡੀਅਮ (Na) ਦਾ ਕੂਮ 8 ਹੈ, ਉਸ ਦੇ ਗੁਣ ਪਹਿਲੀ ਥਾਂ ਤੇ ਮੌਜੂਦ ਤੱਤ ਲਿਥੀਅਮ (Li) ਦੇ ਗੁਣਾਂ ਨਾਲ ਮਿਲਦੇ-ਜੁਲਦੇ ਹੋਣਗੇ । ਇਸੇ ਤਰ੍ਹਾਂ ਬੋਰਾਨ (B) ਤੋਂ ਅੱਠਵੇਂ ਤੱਤ ਐਲੂਮੀਨੀਅਮ (Al) ਹੈ ਅਤੇ ਇਨ੍ਹਾਂ ਦੋਵਾਂ ਤੱਤਾਂ ਦੇ ਗੁਣ ਆਪਸ ਵਿੱਚ ਮਿਲਣਗੇ ।

ਪ੍ਰਸ਼ਨ 18.
ਹੇਠ ਲਿਖਿਆਂ ਤੋਂ ਕੀ ਭਾਵ ਹੈ ?
‘‘ਤੱਤਾਂ ਦੇ ਗੁਣ ਉਨ੍ਹਾਂ ਦੀ ਪਰਮਾਣੂ ਸੰਖਿਆ ਦੇ ਆਵਰਤੀਫਲਨ (Periodic Function) ਹਨ ।”
ਉੱਤਰ-
“ਤੱਤਾਂ ਦੇ ਗੁਣ ਉਨ੍ਹਾਂ ਦੀ ਪਰਮਾਣੂ ਸੰਖਿਆ ਦੇ ਆਵਰਤੀਫਲਨ ਹਨ” ਨੂੰ ਆਧੁਨਿਕ ਆਵਰਤੀ ਨਿਯਮ ਆਖਿਆ ਜਾਂਦਾ ਹੈ ।

ਆਵਰਤਤਾ ਜਾਂ ਆਵਰਤੀਫਲਨ (Periodic Function) – ਜਦੋਂ ਤੱਤਾਂ ਦੇ ਕਿਸੇ ਵਿਸ਼ੇਸ਼ ਸਮੂਹਾਂ ਨੂੰ ਖੜ੍ਹਵੀਂ ਲਾਈਨ ਵਿੱਚ ਉਨ੍ਹਾਂ ਦੇ ਵੱਧਦੇ ਹੋਏ ਕੂਮ ਵਿੱਚ ਰੱਖਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਗੁਣਾਂ ਦੀ ਪੁਨਰਵਿਤੀ ਹੁੰਦੀ ਹੈ । ਖੜ੍ਹਵੀਂ ਲਾਈਨ ਵਿੱਚ ਰੱਖੇ ਗਏ ਤੱਤਾਂ ਦੇ ਗੁਣਾਂ ਦੀ 2, 8, 8, 18. 18, 32 ਪਰਮਾਣੂ ਸੰਖਿਆ ਦੇ ਲਗਾਤਾਰ ਵਕਫ਼ੇ ਨਾਲ ਦੁਹਰਾਉਂਦੇ ਹਨ । ਇਸ ਨੂੰ ਜਾਦੂਈ ਸੰਖਿਆ ( Magic Number) ਵੀ ਕਹਿੰਦੇ ਹਨ ।

ਤੱਤਾਂ ਦੇ ਗੁਣ ਉਨ੍ਹਾਂ ਦੇ ਪਰਮਾਣੂਆਂ ਦੇ ਵੱਖ-ਵੱਖ ਪੱਧਰਾਂ ‘ਤੇ ਇਲੈੱਕਵਾਨਾਂ ਦੀ ਵੰਡ ‘ਤੇ ਨਿਰਭਰ ਕਰਦੇ ਹਨ । ਜਿਨ੍ਹਾਂ ਪਰਮਾਣੂਆਂ ਦੇ ਸੰਯੋਜਕ ਊਰਜਾ ਪੱਧਰ ਵਿੱਚ ਇਲੈੱਕਟ੍ਰਾਨ ਇੱਕੋ ਜਿਹੇ ਹੁੰਦੇ ਹਨ, ਉਹ ਇੱਕੋ ਜਿਹੇ ਗੁਣ ਦਰਸਾਉਂਦੇ ਹਨ ।

ਜਦੋਂ ਆਵਰਤੀ ਸਾਰਨੀ ਵਿੱਚ ਤੱਤਾਂ ਨੂੰ ਉਨ੍ਹਾਂ ਦੇ ਵੱਧਦੇ ਪਰਮਾਣੂ ਸੰਖਿਆ ਦੇ ਆਧਾਰ ‘ਤੇ ਰੱਖਿਆ ਜਾਂਦਾ ਹੈ ਤਾਂ ਤੱਤਾਂ ਦੇ ਸੰਯੋਜਕਤਾ ਊਰਜਾ ਪੱਧਰ ਤੇ ਸਮਾਨ ਇਲੈੱਕਟ੍ਰਾਨ ਦੀ ਹੋਂਦ ਨੂੰ ਜਾਦੂ ਸੰਖਿਆ ਕਹਿੰਦੇ ਹਨ ।

ਪ੍ਰਸ਼ਨ 19.
ਆਵਰਤੀ ਸਾਰਨੀ ਦੇ ਦੋ ਵਾਧੇ ਦੱਸੋ ।
ਉੱਤਰ-

  1. ਆਵਰਤੀ ਸਾਰਨੀ ਨੇ ਰਸਾਇਣ ਵਿਗਿਆਨ ਦਾ ਅਧਿਐਨ ਸੌਖਾ ਅਤੇ ਸਰਲ ਬਣਾ ਦਿੱਤਾ ਕਿਉਂਕਿ ਇੱਕੋ ਜਿਹੇ ਗੁਣਾਂ ਵਾਲੇ ਤੱਤ ਇੱਕ ਗੁੱਟ ਵਿੱਚ ਰੱਖੇ ਗਏ ਹਨ ।
  2. ਆਵਰਤੀ ਸਾਰਨੀ ਨੇ ਕੁੱਝ ਤੱਤਾਂ ਦੇ ਪਰਮਾਣੂ ਪੰਜਾਂ ਨੂੰ ਠੀਕ ਕੀਤਾ ।

ਪ੍ਰਸ਼ਨ 20.
ਹੇਠ ਲਿਖੇ ਤੱਤਾਂ ਦੇ ਜੋੜਿਆਂ ਵਿੱਚ ਕਿਹੜੇ ਤੱਤ ਦਾ ਆਕਾਰ ਛੋਟਾ ਹੈ ? ਆਪਣੇ ਉੱਤਰ ਦੀ ਪੁਸ਼ਟੀ ਵਿੱਚ ਦਲੀਲ ਦਿਓ ।
(i) ਸੋਡੀਅਮ ਅਤੇ ਪੋਟਾਸ਼ੀਅਮ
(ii) ਮੈਗਨੀਸ਼ੀਅਮ ਅਤੇ ਕਲੋਰੀਨ ।
ਸਾਰਣੀ-ਸਮੂਹ ਦੇ ਤੱਤ
ਉੱਤਰ-
PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ 10
(i) ਸੋਡੀਅਮ ਅਤੇ ਪੋਟਾਸ਼ੀਅਮ ਦੋਨੋਂ ਇੱਕ ਹੀ ਵਰਗ/ਸਮੂਹ (Group) I ਦੇ ਤੱਤ ਹਨ । ਸਮੂਹ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦੇ ਹੋਏ ਪਹਿਲਾਂ ਸੋਡੀਅਮ ਅਤੇ ਬਾਅਦ ਵਿੱਚ ਪੋਟਾਸ਼ੀਅਮ ਸਥਿਤ ਹੈ । ਸੋਡੀਅਮ ਦਾ ਇਲੈਂਕਟੱਰਾਨੀ ਵਿਆਸ (2, 8, 1) ਹੈ ਅਤੇ ਪੋਟਾਸ਼ੀਅਮ ਦੀ ਇਲੈਕਟੂਨੀ ਬਣਤਰ (2. 8, 8, 1) ਹੈ । ਇਨ੍ਹਾਂ ਦੋਨਾਂ ਤੱਤਾਂ ਦੀ ਇਲੈਕਟੂਨੀ ਬਣਤਰ ਨੂੰ ਵੇਖਣ ਤੋਂ ਪਤਾ ਲੱਗਦਾ ਹੈ ਕਿ ਸੋਡੀਅਮ ਦੇ ਪਰਮਾਣੁ । (2,8,1). ਵਿੱਚ ਤਿੰਨ ਅਤੇ ਪੋਟਾਸ਼ੀਅਮ ਦੇ ਪਰਮਾਣੂ ਵਿੱਚ ਚਾਰ ਸੈੱਲ ਹਨ । ਅਸੀਂ ਵੇਖਦੇ ਹਾਂ ਕਿ ਸਮਹ ਵਿੱਚ ਉੱਪਰੋਂ ਹੇਠਾਂ ਵੱਲ ਜਾਣ ਤੇ ਤੱਤਾਂ ਦੇ ਸੈੱਲਾਂ ਵਿੱਚ ਵਾਧਾ ਹੋਣ ਕਾਰਨ ਨਾਭਿਕ (ਨਿਊਕਲੀਅਸ ਤੋਂ ਬਾਹਰੀ ਸੈੱਲ ਦੀ ਦੂਰੀ ਜਿਸ ਨੂੰ ਅਰਧ ਵਿਆਸ ਆਖਦੇ ਹਾਂ ਵੱਧ ਜਾਂਦਾ ਹੈ ਅਰਥਾਤ ਪਰਮਾਣੂ ਦਾ ਸਾਈਜ਼ ਵੱਧ ਜਾਂਦਾ ਹੈ । ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸੋਡੀਅਮ ਦੇ ਪਰਮਾਣੂ ਦਾ ਸਾਈਜ਼ ਪੋਟਾਸ਼ੀਅਮ ਦੇ ਪਰਮਾਣੂ ਦੇ ਸਾਈਜ਼ ਦੇ ਮੁਕਾਬਲੇ ਵਿੱਚ ਛੋਟਾ ਹੁੰਦਾ ਹੈ ।

(ii) ਮੈਗਨੀਸ਼ੀਅਮ ਅਤੇ ਕਲੋਰੀਨ ਦੋਨੋਂ ਆਵਰਤ (ਪੀਰੀਅਡ 3 ਦੇ ਤੱਤ ਹਨ । ਆਵਰਤ ਵਿੱਚ ਖੱਬਿਉਂ ਸੱਜੇ ਵੱਲ ਜਾਣ ਤੇ ਪਹਿਲਾਂ ਮੈਗਨੀਸ਼ੀਅਮ ਅਤੇ ਅਖੀਰ ਵਿੱਚ ਕਲੋਰੀਨ ਸਥਿਤ ਹੈ ! ਅਸੀਂ ਜਾਣਦੇ ਹਾਂ ਕਿ ਪੀਰੀਅਡ ਵਿੱਚ ਖੱਬਿਉਂ ਸੱਜੇ ਵੱਲ ਜਾਣ ਨਾਲ ਪਰਮਾਣੂ ਦਾ ਅਰਧ-ਵਿਆਸ ਘੱਟ ਜਾਂਦਾ ਹੈ । ਇਸ ਦਾ ਕਾਰਨ ਇਹ ਹੈ ਕਿ ਨਿਊਕਲੀਅਸ ਦਾ ਕਾਰਜ ਵੱਧਣ ਨਾਲ ਨਿਊਕਲੀਅਸ ਇਲੈੱਕਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਜਿਸ ਕਰਕੇ ਪਰਮਾਣੁ ਦਾ ਸਾਈਜ਼ ਛੋਟਾ ਹੋ ਜਾਂਦਾ ਹੈ । ਇਸ ਲਈ ਮੈਗਨੀਸ਼ੀਅਮ ਪਰਮਾਣੁ ਦੇ ਮੁਕਾਬਲੇ ਕਲੋਰੀਨ ਪ੍ਰਮਾਣੂ ਦਾ ਸਾਈਜ਼ ਛੋਟਾ ਹੈ ।

ਸਾਰਣੀ-ਤੀਜੇ ਪੀਰੀਅਡ/ਆਵਰਤ ਦੇ ਤੱਤਾਂ ਦਾ ਪਰਮਾਣੂ ਅਰਧ-ਵਿਆਸ
PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ 11

PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ

ਪ੍ਰਸ਼ਨ 21.
ਹੇਠ ਲਿਖਿਆਂ ਦੀ ਪਰਿਭਾਸ਼ਾ ਦਿਓ :
(i) ਪਰਮਾਣੂ ਅਰਧ ਵਿਆਸ .
(ii)ਆਇਨਿਨ ਊਰਜਾ
(iii) ਇਲੈੱਕਫ਼ਾਨ ਆਕਰਸ਼ਨ
(iv) ਵੇਲੈਂਸ ਇਲੈੱਕਟ੍ਰਾਨ ।
ਉੱਤਰ-
(i) ਪਰਮਾਣੂ ਅਰਧ ਵਿਆਸ – ਕਿਸੇ ਨਵੇਕਲੇ ਪਰਮਾਣੂ ਦੇ ਨਿਊਕਲੀਅਸ ਦੇ ਕੇਂਦਰ ਬਿੰਦੂ ਅਤੇ ਸਭ ਤੋਂ ਬਾਹਰਲੇ ਸੈੱਲ ਵਿਚਕਾਰ ਦੀ ਦੂਰੀ ਦਾ ਮਾਪ ਹੁੰਦਾ ਹੈ । ਇਸ ਨੂੰ ਆਮ ਕਰਕੇ ਪੀਕੋਮੀਟਰਾਂ ( 10-12pm) ਵਿੱਚ ਮਾਪਿਆ ਜਾਂਦਾ ਹੈ ।

(ii) ਆਇਨਿਨ ਊਰਜਾ – ਕਿਸੇ ਤੱਤ ਦੇ ਨਵੇਕਲੇ ਗੈਸੀ ਪਰਮਾਣੂ ਆਇਨ ਤੋਂ ਸਭ ਤੋਂ ਘੱਟ ਬੰਧਿਤ ਇਲੈੱਕਵਾਨ ਨੂੰ ਪੂਰੀ ਤਰ੍ਹਾਂ ਹਟਾਉਣ ਲਈ ਲੋੜੀਂਦੀ ਊਰਜਾ ਨੂੰ, ਆਇਨਿਨ ਊਰਜਾ ਆਖਦੇ ਹਨ । ਇਸ ਨੂੰ ਸੰਖੇਪ ਵਿੱਚ I.E. ਲਿਖਿਆ ਜਾਂਦਾ ਹੈ । ਆਇਨਿਨ ਉਰਜਾ ਨੂੰ ਕਿਲੋਜੁਲ ਤਿਮੋਲ ਵਿੱਚ ਮਿਣਿਆ ਜਾਂਦਾ ਹੈ ।

(iii) ਇਲੈੱਕਟ੍ਰਾਨ ਆਕਰਸ਼ਨ – ਜਦੋਂ ਕਿਸੇ ਤੱਤ ਦੇ ਨਿਖੜਵੇਂ ਉਦਾਸੀਨ ਗੈਸੀ ਪਰਮਾਣੂ ਦੁਆਰਾ ਇਲੈੱਕਵਾਨ ਗ੍ਰਹਿਣ ਕੀਤਾ ਜਾਂਦਾ ਹੈ ਤਾਂ ਉਰਜਾ ਦੀ ਮਾਤਰਾ ਵਿੱਚ ਆਏ ਪਰਿਵਰਤਨ ਨੂੰ ਇਲੈੱਕਵਾਨ ਆਕਰਸ਼ਨ ਆਖਦੇ ਹਨ । ਇਸ ਨੂੰ ਸੰਖੇਪ ਵਿੱਚ E.A. ਲਿਖਿਆ ਜਾਂਦਾ ਹੈ । ਇਸ ਨੂੰ ਕਿਲੋਜੁਲ ਪ੍ਰਤਿ ਮੋਲ ਵਿੱਚ ਮਾਪਿਆ ਜਾਂਦਾ ਹੈ ।

(iv) ਵਲੈਂਸ ਇਲੈੱਕਟਾਨ – ਕਿਸੇ ਤੱਤ ਦੇ ਪਰਮਾਣੂ ਤੇ ਸਭ ਤੋਂ ਬਾਹਰਲੇ ਸੈੱਲ ਵਿੱਚ ਜਿੰਨੇ ਇਲੈੱਕਵਾਨ ਹੁੰਦੇ ਹਨ ਉਨ੍ਹਾਂ ਨੂੰ ਸੰਯੋਜਕ ਇਲੈੱਕਟ੍ਰਾਨ ਜਾਂ ਵੇਲੈਂਸ ਇਲੈਂਕਨ ਆਖਿਆ ਜਾਂਦਾ ਹੈ ।

ਪ੍ਰਸ਼ਨ 22.
ਹੇਠ ਲਿਖਿਆਂ ਦਾ ਕੀ ਭਾਵ ਹੈ :
(i) ਆਵਰਤਤਾ
(ii) ਆਵਰਤੀ ਸਾਰਨੀ
(iii) ਤੱਤਾਂ ਦਾ ਵਰਗੀਕਰਨ
(iv) ਨਿਊਲੈਂਡ ਦਾ ਅਸ਼ਟਕ
(v) ਆਵਰਤੀ ਸਾਰਨੀ ਦਾ ਗਰੁੱਪ
(vi) ਆਵਰਤੀ ਸਾਰਨੀ ਦਾ ਪੀਰੀਅਡ
(vii) ਕੁਦਰਤੀ ਤੱਤ
(viii) ਧਾਤਾਂ
(ix) ਉਪ-ਧਾਤਾਂ
(x) ਧਾਤਵੀ ਤੱਤ ਦਾ ਅਰਧ-ਵਿਆਸ ।
ਉੱਤਰ-
(i) ਆਵਰਤਤਾ – ਤੱਤਾਂ ਨੂੰ ਉਨ੍ਹਾਂ ਦੇ ਪਰਮਾਣੂ ਅੰਕਾਂ ਦੇ ਵੱਧਦੇ ਗ਼ਮ ਵਿੱਚ ਤਰਤੀਬ ਦੇਣ ਨਾਲ ਉਨ੍ਹਾਂ ਦੇ ਗੁਣਾਂ ਦਾ ਨਿਸਚਿਤ ਗੈਪ (ਵਕਫ਼ੇ ਜਾਂ ਪੀਰੀਅਡਾਂ ਪਿੱਛੋਂ ਦੁਹਰਾਏ ਜਾਣ ਨੂੰ ਤੱਤਾਂ ਦੇ ਗੁਣਾਂ ਦੀ ਆਵਰਤਤਾ ਆਖਦੇ ਹਨ ।
ਤੱਤਾਂ ਦੇ ਗੁਣਾਂ ਵਿੱਚ ਆਵਰਤਤਾ ਦਾ ਕਾਰਨ ਉਨ੍ਹਾਂ ਦੇ ਪਰਮਾਣੂਆਂ ਦੇ ਵੇਲੈਂਸ ਸੈੱਲਾਂ ਵਿੱਚ ਨਿਸ਼ਚਿਤ ਵਕਫ਼ੇ ਪਿੱਛੋਂ ਇੱਕੋ ਜਿਹੀ ਇਲੈੱਕਟ੍ਰਾਨੀ ਤਰਤੀਬ ਦਾ ਦੁਹਰਾਇਆ ਜਾਣਾ ਹੈ ।

(ii) ਆਵਰਤੀ ਸਾਰ – ਤੱਤਾਂ ਦੀ ਆਵਰਤੀ ਸਾਰਨੀ ਤੱਤਾਂ ਦਾ ਸਾਰਨੀ ਰੂਪੀ ਚਾਰਟ ਹੈ ਜਿਸ ਨੂੰ ਇਸ ਤਰ੍ਹਾਂ ਰਚਿਆ ਗਿਆ ਹੈ ਕਿ ਇੱਕੋ ਜਿਹੇ ਗੁਣਾਂ ਵਾਲੇ ਤੱਤ ਕੁਝ ਗੈਪ ਪਿੱਛੋਂ ਲੰਬਾਤਮਕ ਕਾਲਮ ਵਿੱਚ ਉਪਸਥਿਤ ਹੁੰਦੇ ਹਨ । ਕਿਉਂਕਿ ਇੱਕੋ ਜਿਹੇ ਗੁਣਾਂ ਵਾਲੇ ਤੱਤ ਚਾਰਟ ਵਿੱਚ ਨਿਸਚਿਤ ਪੀਰੀਅਡ ਪਿੱਛੋਂ ਉਪਸਥਿਤ ਹੁੰਦੇ ਹਨ ਅਤੇ ਤੱਤਾਂ ਨੂੰ ਸਾਰਨੀ ਰੂਪੀ ਤਰਤੀਬ ਦਿੱਤੀ ਗਈ ਸੀ, ਇਸ ਲਈ ਇਸ ਨੂੰ ਆਵਰਤੀ ਸਾਰਨੀ (Periodic Table) ਦਾ ਨਾਂ ਦਿੱਤਾ ਗਿਆ ਹੈ ।

(iii) ਤੱਤਾਂ ਦਾ ਵਰਗੀਕਰਨ – ਗਿਆਤ ਤੱਤਾਂ ਨੂੰ ਅਜਿਹੇ ਢੰਗ ਨਾਲ ਤਰਤੀਬ ਦੇਣਾ ਕਿ ਸਮਾਨ ਗੁਣਾਂ ਵਾਲੇ ਤੱਤ ਇਕੱਠੇ ਹੋ ਜਾਣ ਜਦੋਂ ਕਿ ਭਿੰਨ ਗੁਣਾਂ ਵਾਲੇ ਤੱਤ ਵੱਖਰੇ ਗੁੱਟ ਵਿੱਚ ਇਕੱਠੇ ਹੋ ਜਾਣ ਨੂੰ ਤੱਤਾਂ ਦਾ ਵਰਗੀਕਰਨ ਆਖਦੇ ਹਨ ।

(iv) ਨਿਊਲੈਂਡ ਦਾ ਅਸ਼ਟਕ – ਤੱਤਾਂ ਦੀ ਉਨ੍ਹਾਂ ਦੇ ਪਰਮਾਣੂ ਪੰਜਾਂ ਦੇ ਵੱਧਦੇ ਕ੍ਰਮ ਵਿੱਚ ਤਰਤੀਬ ਦਿੱਤੀਆਂ ਅੱਠ ਤੱਤਾਂ ਦੇ ਸੰਹਿ ਨੂੰ ਨਿਊਲੈਂਡ ਦਾ ਅਸ਼ਟਕ ਕਹਿੰਦੇ ਹਨ ।

(v) ਆਵਰਤੀ ਸਾਰਨੀ ਦਾ ਗਰੁੱਪ – ਤੱਤਾਂ ਦੀ ਆਵਰਤੀ ਸਾਰਨੀ ਵਿੱਚ ਤੱਤਾਂ ਦੇ ਲੰਬਾਤਮਕ ਕਾਲਮ ਨੂੰ ਗਰੁੱਪ ਕਹਿੰਦੇ ਹਨ ।

(vi) ਆਵਰਤੀ ਸਾਰਨੀ ਦਾ ਪੀਰੀਅਡ – ਤੱਤਾਂ ਦੀ ਆਵਰਤੀ ਸਾਰਨੀ ਵਿੱਚ ਤੱਤਾਂ ਦੀਆਂ ਖਿਤਿਜੀ ਕਤਾਰਾਂ ਨੂੰ ਪੀਰੀਅਡ ਆਖਦੇ ਹਨ ।

(vi) ਕੁਦਰਤੀ ਤੱਤ – ਜਿਹੜੇ ਤੱਤ ਪ੍ਰਕਿਰਤੀ ਵਿੱਚ ਮਿਲਦੇ ਹਨ ਉਨ੍ਹਾਂ ਨੂੰ ਕੁਦਰਤੀ ਤੱਤ ਕਿਹਾ ਜਾਂਦਾ ਹੈ ।

(viii) ਧਾਤਾਂ – ਉਹ ਤੱਤ ਜਿਹੜੇ ਆਮ ਕਰਕੇ ਸਖ਼ਤ, ਖਿੱਚੀਣਯੋਗ, ਟੀਯੋਗ, ਚਮਕ ਵਾਲੇ, ਬਿਜਲੀ ਅਤੇ ਤਾਪ ਦੇ ਸੁਚਾਲਕ ਹਨ ਅਤੇ ਜਿਹੜੇ ਸੌਖਿਆਂ ਹੀ ਇਲੈੱਕਟ੍ਰਾਨ ਤਿਆਗ ਕੇ ਬਿਜਲਈ ਧਨ ਚਾਰਜਿਤ ਆਇਨ ਕੈਟਾਇਨ) ਬਣਾ ਸਕਦੇ ਹਨ, ਉਨ੍ਹਾਂ ਨੂੰ ਧਾਤਾਂ ਆਖਦੇ ਹਨ ।

(ix) ਉਪ-ਧਾਤਾਂ – ਤੱਤਾਂ ਦੀ ਲੰਬੀ ਆਵਰਤੀ ਸਾਰਨੀ ਵਿੱਚ ਧਾਤਾਂ ਅਤੇ ਅਧਾਤਾਂ ਦੀ ਵੱਖ ਕਰਨ ਵਾਲੀ ਸੀਮਾ ਉੱਤੇ ਧਾਤਾਂ ਅਤੇ ਅਧਾਤਾਂ ਦੋਹਾਂ ਵਾਲੇ ਗੁਣ ਰੱਖਣ ਵਾਲੇ ਤੱਤਾਂ ਨੂੰ ਉਪ-ਧਾਤਾਂ ਆਖਦੇ ਹਨ ।

(x) ਧਾਤਵੀ ਤੱਤ ਦਾ ਅਰਧ – ਵਿਆਸ-ਤੱਤ ਦੇ ਧਾਤਵੀ ਕ੍ਰਿਸਟਲ ਵਿੱਚ ਦੋ ਨਾਲ-ਨਾਲ ਲਗਦੇ ਧਾੜਵੀ ਆਇਨਾਂ ਪਰਮਾਣੂਆਂ) ਨਿਊਕਲੀਅਸਾਂ ਦੀ ਦੂਰੀ ਦੇ ਅੱਧ ਦੇ ਬਰਾਬਰ ਮੰਨਿਆ ਜਾਂਦਾ ਹੈ ।

ਪ੍ਰਸ਼ਨ 23.
ਮੈਂਡਲੀਵ ਦੀ ਆਵਰਤੀ ਸਾਰਨੀ ਦੇ ਦੋ ਵਾਧੇ ਅਤੇ ਦੋ ਕਮੀਆਂ ਦੱਸੋ ।
ਉੱਤਰ-
ਮੈਂਡਲੀਵ ਦੀ ਆਵਰਤੀ ਸਾਰਨੀ ਦੇ ਵਾਧੇ-

  • ਮੈਂਡਲੀਵ ਦੀ ਆਵਰਤੀ ਸਾਰਨੀ ਨੇ ਤੱਤਾਂ ਦੇ ਰਸਾਇਣ ਵਿਗਿਆਨ ਅਧਿਐਨ ਨੂੰ ਸਰਲ ਬਣਾ ਦਿੱਤਾ ਕਿਉਂਕਿ ਇੱਕੋ ਤਰ੍ਹਾਂ ਦੇ ਗੁਣ ਰੱਖਣ ਵਾਲੇ ਸਾਰੇ ਤੱਤਾਂ ਨੂੰ ਇੱਕ ਗੁੱਟ ਵਿੱਚ ਇਕੱਠਿਆਂ ਕਰ ਦਿੱਤਾ ਗਿਆ । ਗਰੁੱਪ ਦੇ ਇੱਕ ਮੈਂਬਰ ਦੇ ਗੁਣਾਂ ਤੋਂ ਦੂਰ ਮੈਂਬਰਾਂ ਦੇ ਗੁਣਾਂ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ।
  • ਮੈਂਡਲੀਵ ਦੀ ਆਵਰਤੀ ਸਾਰਨੀ ਨੇ ਕੁੱਝ ਤੱਤਾਂ ਦੇ ਪਰਮਾਣੂ ਪੁੰਜ ਠੀਕ ਕਰਨ ਵਿੱਚ ਯੋਗਦਾਨ ਪਾਇਆ । ਉਦਾਹਰਨ ਵਜੋਂ ਬੈਰੀਲੀਅਮ ਦਾ ਪੁੰਜ 13.5 ਤੋਂ ਠੀਕ ਕਰਕੇ 9 ਕਰ ਦਿੱਤਾ ।

ਮੈਂਡਲੀਵ ਦੀ ਆਵਰਤੀ ਸਾਰਨੀ ਦੀਆਂ ਕਮੀਆਂ (ਖਾਮੀਆਂ)-

  1. ਮੈਂਡਲੀਵ ਦੀ ਆਵਰਤੀ ਸਾਰਨੀ ਵਿੱਚ ਤੱਤਾਂ ਦੇ ਵੱਖ-ਵੱਖ ਆਇਸੋਟੋਪਾਂ ਲਈ (Isotopes) ਕੋਈ ਢੁੱਕਵੀਂ ਥਾਂ ਨਹੀਂ ਹੈ ।
  2. ਕੁੱਝ ਤੱਤਾਂ ਦੇ ਜੋੜਿਆਂ ਨੂੰ ਉਨ੍ਹਾਂ ਦੇ ਪਰਮਾਣੂ ਪੁੰਜ ਦੇ ਵੱਧਦੇ ਕੂਮ ਵਿੱਚ ਨਹੀਂ ਰੱਖਿਆ ਗਿਆ, ਪਰੰਤੂ ਉਨ੍ਹਾਂ ਦੇ ਗੁਣਾਂ ਨੂੰ ਧਿਆਨ ਵਿੱਚ ਰੱਖ ਕੇ ਸਥਾਨ ਨਿਸਚਿਤ ਕੀਤਾ ਗਿਆ ਹੈ ।
  3. ਭਾਵੇਂ ਹਾਈਡਰੋਜਨ ਅਧਾਤ ਹੈ ਪਰ ਇਸ ਦੇ ਬਾਵਜੂਦ ਇਸ ਨੂੰ ਲਿਥੀਅਮ, ਸੋਡੀਅਮ, ਪੋਟਾਸ਼ੀਅਮ ਆਦਿ ਧਾਤਾਂ ਨਾਲ ਰੱਖਿਆ ਗਿਆ ਹੈ ।
  4. ਨੋਬਲ ਗੈਸਾਂ ਦੀ ਖੋਜ ਤੋਂ ਬਾਅਦ ਇਨ੍ਹਾਂ ਲਈ ਇਸ ਸਾਰਨੀ ਵਿੱਚ ਕੋਈ ਸਥਾਨ ਨਹੀਂ ਹੈ ।

ਪ੍ਰਸ਼ਨ 24.
ਇਲੈੱਕਟ੍ਰਾਨ ਆਕਰਸ਼ਨ ਕਿਸਨੂੰ ਕਹਿੰਦੇ ਹਨ ? ਇਲੈੱਕਟ੍ਰਾਨ ਆਕਰਸ਼ਨ ਦੀ ਨਿਰਭਰਤਾ ਕਿਸ ‘ਤੇ ਨਿਰਭਰ ਕਰਦੀ ਹੈ ?
ਉੱਤਰ-
ਇਲੈੱਕਟ੍ਰਾਨ ਆਕਰਸ਼ਨ – ਜਦੋਂ ਕਿਸੇ ਤੱਤ ਦੇ ਉਦਾਸੀਨ ਗੈਸੀ ਪਰਮਾਣੂ ਦੁਆਰਾ ਇਲੈੱਕਟ੍ਰਾਨ ਹਿਣ ਕੀਤਾ ਜਾਂਦਾ ਹੈ ਤਾਂ ਊਰਜਾ ਦੀ ਮਾਤਰਾ ਵਿੱਚ ਆਏ ਪਰਿਵਰਤਨ ਨੂੰ ਇਲੈਕਟ੍ਰਾਨ ਆਕਰਸ਼ਨ ਆਖਦੇ ਹਨ | ਦੂਜੇ ਸ਼ਬਦਾਂ ਵਿੱਚ ਇਲੈੱਕਵਾਨ ਆਕਰਸ਼ਨ ਕਿਸੇ ਤੱਤ ਦੇ ਪਰਮਾਣੁ ਦੀ ਇਲੈੱਕਟਾਨ ਲਈ ਖਿੱਚ ਹੈ । ਇਸ ਪ੍ਰਕਿਰਿਆ ਦੌਰਾਨ ਉਤਪੰਨ ਹੋਏ ਰਿਣ ਚਾਰਜਿਤ ਆਇਨ ਨੂੰ ਐਨਆਇਨ ਕਹਿੰਦੇ ਹਨ । ਇਲੈੱਕਟਾਨ (Electron Affinity) ਨੂੰ ਸੰਖੇਪ ਵਿੱਚ E.A. ਵਜੋਂ ਪ੍ਰਗਟਾਇਆ ਜਾਂਦਾ ਹੈ ।
PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ 12
ਇਲੈੱਕਟ੍ਰਾਨ ਆਕਰਸ਼ਨ ਦੀ ਨਿਰਭਰਤਾ – ਇਲੈੱਕਟ੍ਰਾਨ ਆਕਰਸ਼ਨ ਵਧੇਰੇ ਕਰਕੇ ਨਿਊਕਲੀ ਚਾਰਜ, ਇਲੈੱਕਟ੍ਰਾਨੀ ਤਰਤੀਬ ਅਤੇ ਪਰਮਾਣੂ ਆਕਾਰ ਉੱਤੇ ਨਿਰਭਰ ਕਰਦੀ ਹੈ ।

  • ਨਿਊਕਲੀ ਚਾਰਜ ਵੱਧਣ ਨਾਲ ਇਲੈੱਕਵਾਨ ਆਕਰਸ਼ਨ ਵੱਧਦੀ ਹੈ ।
  • ਪਰਮਾਣੂ ਆਕਾਰ ਘੱਟਣ ਨਾਲ ਵੀ ਇਲੈੱਕਵਾਨ ਆਕਰਸ਼ਨ ਵੱਧਦੀ ਹੈ ।
  • ਜਦੋਂ ਇਲੈੱਕਟ੍ਰਾਨ ਗ੍ਰਹਿਣ ਕਰਨ ਵਾਲੇ ਤੱਤ ਦੇ ਪਰਮਾਣੂ ਦੀ ਇਲੈੱਕਟ੍ਰਾਨੀ ਤਰਤੀਬ ਘੱਟ ਸਥਾਈ ਹੋਵੇ ਤਾਂ ਵੀ ਇਲੈੱਕਟ੍ਰਾਨ ਆਕਰਸ਼ਨ ਵੱਧਦੀ ਹੈ ਅਤੇ ਜੇਕਰ ਇਲੈੱਕਟ੍ਰਾਨੀ ਤਰਤੀਬ ਪਹਿਲਾਂ ਤੋਂ ਸਥਾਈ ਹੋਵੇ ਤਾਂ ਇਲੈੱਕਟ੍ਰਾਨੀ ਆਕਰਸ਼ਨ ਦਾ ਮੁੱਲ ਜ਼ੀਰੋ ਹੁੰਦਾ ਹੈ ।

ਪ੍ਰਸ਼ਨ 25.
ਆਧੁਨਿਕ ਆਵਰਤੀ ਸਾਰਣੀ ਦੇ ਕਿਸੇ ਪੀਰੀਅਡ ਵਿਚ ਖੱਬੇ ਤੋਂ ਸੱਜੇ ਜਾਣ ਤੇ
(i) ਪਰਮਾਣੂ-ਆਕਾਰ
(ii) ਧਾਤਵੀ ਗੁਣ ਕਿਵੇਂ ਬਦਲਦੇ ਹਨ ?
ਉੱਤਰ-
(i) ਆਵਰਤੀ ਸਾਰਣੀ ਦੇ ਕਿਸੇ ਆਵਰਤੀ ਵਿਚ ਖੱਬਿਓ ਸੱਜੇ ਜਾਣ ਤੇ ਪਰਮਾਣੂ ਆਕਾਰ ਅਰਥਾਤ ਪਰਮਾਣੂ ਅਰਧ-ਵਿਆਸ ਘੱਟਦਾ ਹੈ ।
(ii) ਸਾਰਣੀ ਦੇ ਕਿਸੇ ਆਵਰਤੀ ਵਿਚ ਖੱਬਿਓਂ ਸੱਜੇ ਜਾਣ ਤੇ ਤੱਤਾਂ ਦੀ ਧਾੜਵੀ ਪ੍ਰਕਿਰਤੀ ਘੱਟਦੀ ਹੈ ।

PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ

ਪ੍ਰਸ਼ਨ 26.
ਆਧੁਨਿਕ ਆਵਰਤੀ ਸਾਰਣੀ ਦੇ ਕਿਸੇ ਗਰੁੱਪ ਵਿਚ ਉੱਪਰੋਂ ਹੇਠਾਂ ਜਾਣ ਨਾਲ
(i) ਪਰਮਾਣੂ ਆਕਾਰ
(ii) ਧਾਤਵੀ ਗੁਣ ਕਿਵੇਂ ਬਦਲਦੇ ਹਨ ?
ਉੱਤਰ-
(i) ਆਵਰਤੀ ਸਾਰਣੀ ਦੇ ਕਿਸੇ ਸਮੂਹ ਵਿਚ ਉੱਪਰੋਂ ਹੇਠਾਂ ਵੱਲ ਜਾਂਦੇ ਸਮੇਂ ਪ੍ਰਮਾਣੂ ਦੇ ਆਕਾਰ ਵਿਚ ਵਾਧਾ ਹੁੰਦਾ ਹੈ ।
(ii) ਆਵਰਤੀ ਸਾਰਣੀ ਦੇ ਕਿਸੇ ਸਮੂਹ (ਗਰੁੱਪ ਵਿਚ ਉੱਪਰੋਂ ਹੇਠਾਂ ਵੱਲ ਜਾਣ ਤੇ ਤੱਤਾਂ ਦਾ ਧਾੜਵੀ ਸੁਭਾਅ ਵੱਧਦਾ ਜਾਂਦਾ ਹੈ ।

ਪ੍ਰਸ਼ਨ 27.
ਤੱਤਾਂ ਦੀ ਆਧੁਨਿਕ ਆਵਰਤੀ ਸਾਰਣੀ ਵਿਚ ਕਿਸੇ ਪੀਰੀਅਡ ਵਿਚ ਖੱਬੇ ਤੋਂ ਸੱਜੇ ਜਾਂਦੇ
(i) ਧਾਤਵੀ ਸੁਭਾਅ ਅਤੇ
(ii) ਸੰਯੋਜਕਤਾ ਕਿਵੇਂ ਬਦਲਦੇ ਹਨ ?
ਉੱਤਰ-
(i) ਆਵਰਤੀ ਸਾਰਣੀ ਦੇ ਕਿਸੇ ਪੀਰੀਅਡ ਵਿਚ ਖੱਬੇ ਤੋਂ ਸੱਜੇ ਪਾਸੇ ਜਾਣ ਵੇਲੇ ਤੱਤਾਂ ਦੇ ਧਾਵੀ ਗੁਣਾਂ ਵਿਚ ਵਾਧਾ ਹੁੰਦਾ ਹੈ ।
(ii) ਆਵਰਤੀ ਸਾਰਣੀ ਦੇ ਕਿਸੇ ਪੀਰੀਅਡ ਵਿਚ ਖੱਬਿਓ ਸੱਜੇ ਜਾਣ ਤੇ ਸੰਯੋਜਕਤਾ ਪਹਿਲਾਂ 1 ਤੋਂ 4 ਤਕ ਵਧਦੀ ਹੈ। ਅਤੇ ਫਿਰ 4 ਤੋਂ ਘੱਟ ਕੇ ਜ਼ੀਰੋ ਹੋ ਜਾਂਦੀ ਹੈ ।

ਪ੍ਰਸ਼ਨ 28.
ਇਕ ਪਰਮਾਣੂ ਦੀ ਇਲੈਕਟ੍ਰਾਨੀ ਸੰਰਚਨਾ (2, 8, 7) ਹੈ ।
(1) ਇਸ ਤੱਤ ਦੀ ਪਰਮਾਣੂ ਸੰਖਿਆ ਕੀ ਹੈ । ਤੱਤ ਦਾ ਨਾਂ ਵੀ ਦੱਸੋ ।
(2) ਹੇਠ ਲਿਖਿਆਂ ਵਿਚੋਂ ਕਿਸ ਨਾਲ ਇਸ ਦੀ ਰਸਾਇਣਿਕ ਸਮਾਨਤਾ ਹੋਵੇਗੀ ?
N(7), F(9), P(15), Ar(18) (ਮਾਂਡਲ ਪੇਪਰ)
ਉੱਤਰ-
(1) ਪਰਮਾਣੂ ਸੰਖਿਆ = 2 + 8 +7 = 17
ਤੱਤ ਦਾ ਨਾਂ : ਕਲੋਰੀਨ

(2) ਇਸ ਤੱਤ ਦੀ ਸਮਾਨਤਾ N(7) ਅਤੇ F(9) ਨਾਲ ਹੈ ।

ਪ੍ਰਸ਼ਨ 29.
ਤੱਤ ਸੋਡੀਅਮ [Na] ਅਤੇ ਗੰਧਕ/ਸਲਫਰ (S] ਦੋਵੇਂ ਆਧੁਨਿਕ ਆਵਰਤੀ ਸਾਰਣੀ ਦੇ ਤੀਜੇ ਆਵਰਤ ਵਿੱਚ ਆਉਂਦੇ ਹਨ । ਕਿਹੜਾ ਵੱਧ ਧਾੜਵੀਂ ਹੋਵੇਗਾ ਅਤੇ ਕਿਉਂ ?
ਉੱਤਰ-
ਤੱਤ ਸੋਡੀਅਮ [Na] ਵੱਧ ਧਾਤਵੀਂ ਹੋਵੇਗਾ । ਕਿਸੇ ਆਵਰਤ (Period) ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦਿਆਂ ਤੱਤਾਂ ਦੇ ਧਾਤਵੀਂ ਲੱਛਣਾਂ ਵਿੱਚ ਕਮੀ ਹੁੰਦੀ ਹੈ । ਅਜਿਹਾ ਇਸ ਕਰਕੇ ਹੁੰਦਾ ਹੈ ਕਿ ਤੱਤਾਂ ਦੀ ਇਲੈਂਕਨ ਛੱਡਣ ਦੀ ਪ੍ਰਵਿਰਤੀ ਹੌਲੀ-ਹੌਲੀ ਘੱਟਦੀ ਜਾਂਦੀ ਹੈ ।

ਪ੍ਰਸ਼ਨ 30.
ਤੱਤਾਂ ਦੇ ਵਰਗੀਕਰਨ ਲਈ ਨਿਉਲੈਂਡ ਦਾ ਅਸ਼ਟਕ ਦਾ ਨਿਯਮ ਲਿਖੋ ।
ਉੱਤਰ-
ਨਿਊਲੈਂਡ ਦਾ ਅਸ਼ਟਕ ਦਾ ਨਿਯਮ-ਜਾਹਨ ਨਿਊਲੈਂਡ ਨੇ ਤੱਤਾਂ ਨੂੰ ਉਨ੍ਹਾਂ ਦੇ ਪ੍ਰਮਾਣੁ ਪੁੰਜ ਦੇ ਵੱਧਦੇ ਕੂਮ ਵਿੱਚ ਤਰਤੀਬ ਦਿੱਤੀ । ਉਸ ਨੇ ਵੇਖਿਆ ਕਿ ਹਰ ਅੱਠਵੇਂ ਤੱਤ ਦੇ ਗੁਣ ਪਹਿਲੇ ਤੱਤ ਦੇ ਗੁਣਾਂ ਨਾਲ ਮਿਲਦੇ-ਜੁਲਦੇ ਹਨ । ਸਮਾਨ ਗੁਣਾਂ ਵਾਲੇ ਤੱਤਾਂ ਦੇ ਮੁੜ ਵਿਚਰਨ ਦਾ ਢੰਗ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਸੰਗੀਤਕ ਸਕੇਲ ਦੇ ਸੁਰ ਹਰ ਅੱਠਵੇਂ ਸੁਰ ਤੋਂ ਪਿੱਛੋਂ ਦੁਹਰਾਏ ਜਾਂਦੇ ਹਨ ।

ਪ੍ਰਸ਼ਨ 31.
ਤੱਤਾਂ ਦੇ ਵਰਗੀਕਰਣ ਦਾ ਮੈਂਡਲੀਫ਼ ਆਵਰਤ ਨਿਯਮ ਲਿਖੋ ।
ਉੱਤਰ-
ਤੱਤਾਂ ਦੇ ਵਰਗੀਕਰਣ ਦਾ ਮੈਂਡਲੀਫ਼ ਆਵਰਤ ਨਿਯਮ-ਮੈਂਡਲੀਫ਼ ਨੇ ਸਾਰੇ ਤੱਤਾਂ ਨੂੰ ਆਵਰਤੀ ਸਾਰਨੀ ਵਿੱਚ ਉਹਨਾਂ ਦੇ ਪਰਮਾਣੁ ਪੁੰਜ ਦੇ ਚੜਦੇ ਰੂਮ ਵਿੱਚ ਵਿਵਸਥਿਤ ਕੀਤਾ, ਜਿਸ ਤੋਂ ਇੱਕੋ ਜਿਹੇ ਭੌਤਿਕ ਅਤੇ ਰਸਾਇਣਿਕ ਗੁਣਾਂ ਵਾਲੇ ਭਿੰਨ-ਭਿੰਨ ਤੱਤ ਇੱਕ ਨਿਸ਼ਚਿਤ ਪੀਰੀਅਡ ਬਾਅਦ ਮੁੜ ਆ ਜਾਂਦੇ ਹਨ । ਇਸ ਆਧਾਰ ਨੂੰ ਮੁੱਖ ਰੱਖ ਕੇ ਮੈਂਡਲੀਫ਼ ਨੇ ਆਵਰਤੀ ਸਾਰਨੀ ਬਣਾਈ ਜਿਸ ਦਾ ਨਿਯਮ ਹੈ : “ਤੱਤਾਂ ਦੇ ਗੁਣ ਉਹਨਾਂ ਦੇ ਪਰਮਾਣੂ ਪੁੰਜ ਦੇ ਆਵਰਤੀ ਫੰਕਸ਼ਨ (ਫਲਨ) ਹੁੰਦੇ ਹਨ ।

PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਦੀਰਘ ਆਵਰਤੀ ਸਾਰਨੀ ਦਾ ਆਧਾਰ ਕੀ ਹੈ ?
ਉੱਤਰ-
ਪਰਮਾਣੂ ਸੰਖਿਆ ਅਤੇ ਇਲੈੱਕਟ੍ਰਾਨਾਂ ਦੀ ਵੰਡ ।

ਪ੍ਰਸ਼ਨ 2.
ਹੈਲੋਜਨ ਪਰਿਵਾਰ ਦੇ ਤੱਤਾਂ ਵਿੱਚ ਕਿੰਨੇ ਸੰਯੋਜਕਤਾ ਇਲੈੱਕਟ੍ਰਾਨ ਹੁੰਦੇ ਹਨ ?
ਉੱਤਰ-
ਇਨ੍ਹਾਂ ਵਿੱਚ ਸੱਤ (7) ਸੰਯੋਜਕਤਾ ਇਲੈੱਕਟ੍ਰਾਨ ਹੁੰਦੇ ਹਨ ।

ਪ੍ਰਸ਼ਨ 3.
ਚੌਥੇ ਪੀਰੀਅਡ ਵਿੱਚ ਕਿੰਨੇ ਤੱਤ ਉਪਸਥਿਤ ਹਨ ?
ਉੱਤਰ-
ਚੌਥੇ (IV) ਪੀਰੀਅਡ ਵਿੱਚ ਕੁੱਲ 18 ਤੱਤ ਹਨ ।

ਪ੍ਰਸ਼ਨ 4.
Mg2+ ਆਇਨ ਵਿੱਚ ਕਿੰਨੇ ਇਲੈੱਕਟ੍ਰਾਨ ਮੌਜੂਦ ਹੁੰਦੇ ਹਨ ?
ਉੱਤਰ-
ਇਸ ਵਿੱਚ 10 ਇਲੈੱਕਵਾਨ ਮੌਜੂਦ ਹਨ ।

ਪ੍ਰਸ਼ਨ 5.
Na ਅਤੇ Mg ਵਿੱਚੋਂ ਕਿਸ ਦਾ ਆਕਾਰ ਵੱਡਾ ਹੈ ?
ਉੱਤਰ-
ਸੋਡੀਅਮ (Na) ਦਾ ਆਕਾਰ ਮੈਗਨੀਸ਼ੀਅਮ (Mg) ਦੇ ਮੁਕਾਬਲੇ ਵੱਡਾ ਹੈ !

ਪ੍ਰਸ਼ਨ 6.
ਨਾਈਟ੍ਰੋਜਨ ਦੀ ਸੰਯੋਜਕਤਾ ਕਿੰਨੀ ਹੈ ?
ਉੱਤਰ-
ਇਸ ਦੀ ਸੰਯੋਜਕਤਾ ਤਿੰਨ (3) ਹੈ ।

PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ

ਪ੍ਰਸ਼ਨ 7.
Li ਅਤੇ Na ਵਿੱਚੋਂ ਕਿਹੜਾ ਜ਼ਿਆਦਾ ਕਿਰਿਆਸ਼ੀਲ ਹੈ ?
ਉੱਤਰ-
Na ਜ਼ਿਆਦਾ ਕਿਰਿਆਸ਼ੀਲ ਹੈ ।

ਪ੍ਰਸ਼ਨ 8.
ਉਨ੍ਹਾਂ ਤੱਤਾਂ ਬਾਰੇ ਦੱਸੋ ਜਿਨ੍ਹਾਂ ਦੀ ਖੋਜ ਮੈਂਡਲੀਵ ਦੀ ਆਵਰਤੀ ਸਾਰਨੀ ਦੇ ਬਣਨ ਤੋਂ ਬਾਅਦ ਹੋਈ ?
ਉੱਤਰ-
ਸਕੈਂਡੀਅਮ (Sc), ਗੈਲੀਅਮ (Ga) ਅਤੇ ਜਰਮੇਨੀਅਮ (Ge) ਜਿਹਨਾਂ ਦੀ ਖੋਜ ਮੈਂਡਲੀਵ ਦੀ ਆਵਰਤੀ ਸਾਰਨੀ ਬਣਨ ਤੋਂ ਬਾਅਦ ਹੋਈ ।

ਪ੍ਰਸ਼ਨ 9.
ਮੈਂਡਲੀਵ ਦੀ ਆਵਰਤੀ ਸਾਰਨੀ ਵਿੱਚ ਗਰੁੱਪ ਅਤੇ ਪੀਰੀਅਡ ਦੀ ਸੰਖਿਆ ਦੱਸੋ ।
ਉੱਤਰ-
ਨੌਂ (9) ਗਰੁੱਪ ਤੇ ਸੱਤ (7) ਪੀਰੀਅਡ ਹਨ !

ਪ੍ਰਸ਼ਨ 10.
ਆਵਰਤੀ ਸਾਰਨੀ ਦੇ ਇੱਕ ਹੀ ਪੀਰੀਅਡ ਦੇ ਤੱਤਾਂ ਦੇ ਪਰਮਾਣੂ ਦਾ ਆਕਾਰ ਕਿਵੇਂ ਬਦਲਦਾ ਹੈ ?
ਉੱਤਰ-
ਆਵਰਤੀ ਸਾਰਨੀ ਦੇ ਇੱਕ ਹੀ ਪੀਰੀਅਡ ਵਿੱਚ ਤੱਤਾਂ ਦੇ ਪ੍ਰਮਾਣੂਆਂ ਦਾ ਆਕਾਰ ਖੱਬਿਓ ਸੱਜੇ ਪਾਸੇ ਵੱਲ ਜਾਂਦੇ ਹੋਏ ਲਗਾਤਾਰ ਘੱਟਦਾ ਜਾਂਦਾ ਹੈ ।

ਪ੍ਰਸ਼ਨ 11.
ਕਿਸੇ ਤੱਤ ਦੀ ਇਲੈੱਕਟ੍ਰਾਨੀ ਤਰਤੀਬ 2, 8, 3 ਹੈ । ਇਸਨੂੰ ਆਵਰਤੀ ਸਾਰਨੀ ਵਿੱਚ ਕਿਸ ਗਰੁੱਪ ਵਿਚ ਵਿਵਸਥਿਤ ਕਰਨਾ ਉੱਚਿਤ ਹੈ ?
ਉੱਤਰ-
ਇਸ ਤੱਤ ਨੂੰ ਸਾਰਨੀ ਦੇ ਤੀਸਰੇ ਗਰੁੱਪ ਵਿਚ ਰੱਖਣਾ ਉੱਚਿਤ ਹੋਵੇਗਾ ।

PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ

ਪ੍ਰਸ਼ਨ 12.
ਤਿੰਨ ਤੱਤਾਂ x, y, z ਵਿੱਚੋਂ x ਅਤੇ z ਦਾ ਪਰਮਾਣੁ ਪੁੰਜ 35.5 ਅਤੇ 17 ਹਨ । ਡਾਬਰੇਨੀਅਰ ਦੀ ਤਿੱਕੜੀ ਦੇ ਅਧਾਰ ਤੇ y ਦਾ ਪਰਮਾਣੂ ਪੁੱਜ ਗਿਆਤ ਕਰੋ ।
ਉੱਤਰ-
y ਦਾ ਪਰਮਾਣੂ ਪੁੰਜ = \(\frac{35.5+17}{2}\) = 81.25 (ਲਗਭਗ)

ਪ੍ਰਸ਼ਨ 13.
ਆਵਰਤੀ ਸਾਰਨੀ ਵਿੱਚ ਫਾਸਫੋਰਸ ਨੂੰ ਕਿਸ ਪੀਰੀਅਡ ਅਤੇ ਕਿਸ ਗਰੁੱਪ ਵਿੱਚ ਰੱਖਿਆ ਗਿਆ ਹੈ ?
ਉੱਤਰ-
ਆਵਰਤੀ ਸਾਰਨੀ ਵਿੱਚ ਫਾਸਫੋਰਸ ਨੂੰ ਤੀਸਰੇ ਪੀਰੀਅਡ ਅਤੇ VA ਗਰੁੱਪ ਵਿੱਚ ਰੱਖਿਆ ਗਿਆ ਹੈ ।

ਪ੍ਰਸ਼ਨ 14.
ਕਿਸ ਤੱਤ ਦੀ ਇਲੈੱਕਟਾਨੀ ਤਰਤੀਬ 2, 8, 8, 2 ਹੈ । ਇਸ ਤੱਤ ਨੂੰ ਆਵਰਤੀ ਸਾਰਨੀ ਦੇ ਕਿਸ ਪੀਰੀਅਡ ਅਤੇ ਗਰੁੱਪ ਵਿੱਚ ਰੱਖਣਾ ਉੱਚਿਤ ਹੈ ? .
ਉੱਤਰ-
ਇਸ ਤੱਤ ਨੂੰ ਆਵਰਤੀ ਸਾਰਨੀ ਦੇ ਗਰੁੱਪ IIA ਅਤੇ ਪੀਰੀਅਡ 4 ਵਿੱਚ ਰੱਖਣਾ ਉੱਚਿਤ ਹੈ ।

ਪ੍ਰਸ਼ਨ 15.
ਇੱਕ ਤੱਤ ਆਵਰਤੀ ਸਾਰਨੀ ਦੇ ਤੀਸਰੇ ਗਰੁੱਪ ਵਿੱਚ ਸਥਿਤ ਹੈ, ਇਸਦੇ ਆਕਸਾਈਡ ਦਾ ਸੂਤਰ ਲਿਖੋ ।
ਉੱਤਰ-
M2O3

ਪ੍ਰਸ਼ਨ 16.
ਤੱਤਾਂ ਦੀ ਆਧੁਨਿਕ ਆਵਰਤੀ ਸਾਰਨੀ ਨੂੰ ਕਿੰਨੇ ਗਰੁੱਪਾਂ ਅਤੇ ਪੀਰੀਅਡਾਂ ਵਿੱਚ ਵੰਡਿਆ ਜਾਂਦਾ ਹੈ ?
ਉੱਤਰ-
ਤੱਤਾਂ ਦੀ ਆਵਰਤੀ ਸਾਰਨੀ ਨੂੰ 7 ਪੀਰੀਅਡ ਅਤੇ 18 ਗਰੁੱਪਾਂ ਵਿੱਚ ਵੰਡਿਆ ਗਿਆ ਹੈ । ਪੀਰੀਅਡ ਨੂੰ ਖਿਤਿਜੀ ਕਤਾਰਾਂ ਅਤੇ ਗਰੁੱਪਾਂ ਨੂੰ ਖੜ੍ਹਵੇਂ ਕਾਲਮ ਵੀ ਕਹਿੰਦੇ ਹਨ ।

PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ

ਪ੍ਰਸ਼ਨ 17.
ਮੈਂਡਲੀਵ ਦਾ ਆਵਰਤੀ ਨਿਯਮ ਲਿਖੋ ।
ਉੱਤਰ-
ਤੱਤਾਂ ਦੇ ਭੌਤਿਕ ਅਤੇ ਰਸਾਇਣਿਕ ਗੁਣ ਉਨ੍ਹਾਂ ਦੇ ਪਰਮਾਣੂ-ਪੁੰਜ ਦਾ ਆਵਰਤੀਫਲਨ ਹੁੰਦੇ ਹਨ ।

ਪ੍ਰਸ਼ਨ 18.
ਮੈਂਡਲੀਵ ਨੇ ਆਪਣੀ ਆਵਰਤੀ ਸਾਰਨੀ ਕਿਸ ਗੱਲ ਨੂੰ ਧਿਆਨ ਰੱਖ ਕੇ ਬਣਾਈ ਸੀ ?
ਉੱਤਰ-
ਤੱਤਾਂ ਦੇ ਪਰਮਾਣੂ ਪੁੰਜ ਦੇ ਵੱਧਦੇ ਕੂਮ ਨੂੰ ਧਿਆਨ ਵਿੱਚ ਰੱਖ ਕੇ ਮੈਂਡਲੀਵ ਨੇ ਆਪਣੀ ਆਵਰਤੀ ਸਾਰਨੀ ਤਿਆਰ ਕੀਤੀ ਸੀ ।

ਪ੍ਰਸ਼ਨ 19.
ਮੈਂਡਲੀਵ ਆਵਰਤੀ ਸਾਰਨੀ ਵਿੱਚ ਕੁੱਲ ਕਿੰਨੇ ਗਰੁੱਪ ਹਨ ?
ਉੱਤਰ-
ਮੈਂਡਲੀਵ ਆਵਰਤੀ ਸਾਰਨੀ ਵਿੱਚ I ਤੋਂ VIII ਤੱਕ ਅਤੇ ਇਸ ਤੋਂ ਬਾਅਦ ਜ਼ੀਰੋ (0) ਗਰੁੱਪ ਨੂੰ ਮਿਲਾ ਕੇ ਨੌਂ (9) ਗਰੁੱਪ ਹਨ !

ਪ੍ਰਸ਼ਨ 20.
ਪੀਰੀਅਡ ਵਿੱਚ ਫ਼ਾਸਫੋਰਸ ਤੋਂ ਬਾਅਦ ਆਉਣ ਵਾਲੇ ਤੱਤ ਦਾ ਨਾਂ ਲਿਖੋ ।
ਉੱਤਰ-
ਇਸ ਤੱਤ ਦਾ ਨਾਂ ਸਲਫਰ (S) ਹੈ ।

ਪ੍ਰਸ਼ਨ 21.
ਨਾਈਟ੍ਰੋਜਨ ਅਤੇ ਫਾਸਫੋਰਸ ਕਿਸ ਗਰੁੱਪ ਨਾਲ ਸੰਬੰਧਿਤ ਹਨ ?
ਉੱਤਰ-
ਇਹ ਦੋਨੋਂ ਗਰੁੱਪ YA ਨਾਲ ਸੰਬੰਧਿਤ ਹਨ ।

PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ

ਪ੍ਰਸ਼ਨ 22.
Mg ਅਤੇ Al ਵਿੱਚੋਂ ਕਿਹੜਾ ਅਧਿਕ ਧਾਤਵੀ ਹੈ ?
ਉੱਤਰ-
ਮੈਗਨੀਸ਼ੀਅਮ (Mg) ਅਧਿਕ ਧਾਤਵੀ ਹੈ ।

ਪ੍ਰਸ਼ਨ 23.
ਅਕਿਰਿਆਸ਼ੀਲ ਤੱਤ ਆਵਰਤੀ ਸਾਰਨੀ ਦੇ ਕਿਹੜੇ ਗਰੁੱਪ ਵਿੱਚ ਹਨ ?
ਉੱਤਰ-
ਸਾਰੇ ਅਕਿਰਿਆਸ਼ੀਲ ਤੱਤ ਆਵਰਤੀ ਸਾਰਨੀ ਦੇ ਜ਼ੀਰੋ ਗਰੁੱਪ ਦੇ ਮੈਂਬਰ ਹਨ ।

ਵਸਤੁਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਅਸ਼ਟਕ (ਆਨਾ) ਨਿਯਮ ਦਾ ਪ੍ਰਤਿਪਾਦਨ ਕੀਤਾ-
(a) ਨਿਊਲੈਂਡ ਨੇ
(b) ਡਾਬਰੇਨੀਅਰ ਨੇ
(c) ਮੈਂਡਲੀਫ਼ ਨੇ
(d) ਲੋਥਰ ਮੇਅਰ ਨੇ ।
ਉੱਤਰ-
(a) ਨਿਊਲੈਂਡ ਨੇ ।

ਪ੍ਰਸ਼ਨ 2.
ਆਵਰਤੀ ਨਿਯਮ ਦਾ ਮੋਢੀ ਸੀ-
(a) ਨਿਊਲੈਂਡ
(b) ਡਾਬਰੇਨੀਅਰ
(c) ਮੈਂਡਲੀਫ਼
(d) ਲੋਥਰ ਮੇਅਰ ।
ਉੱਤਰ-
(c) ਮੈਂਡਲੀਫ਼ ।

ਪ੍ਰਸ਼ਨ 3.
ਇੱਕ ਤੱਤ ਦੀ ਇਲੈੱਕਟ੍ਰਾਨੀ ਤਰਤੀਬ 2,8,1 ਹੈ । ਇਹ ਤੱਤ ਉਪਸਥਿਤ ਹੈ-
(a) ਗਰੁੱਪ 2 ਵਿੱਚ
(b) ਗਰੁੱਪ 18 ਵਿੱਚ
(c) ਗਰੁੱਪ 8 ਵਿੱਚ
(d) ਗਰੁੱਪ 10 ਵਿੱਚ 1
ਉੱਤਰ-
(b) ਗਰੁੱਪ 18 ਵਿੱਚ ।

ਪ੍ਰਸ਼ਨ 4.
ਹੇਠ ਲਿਖਿਆਂ ਵਿੱਚੋਂ ਕਿਹੜੀ ਤਰਤੀਬ ਧਾਤਵੀ ਗੁਣ ਪ੍ਰਦਰਸ਼ਿਤ ਕਰਦੀ ਹੈ ?
(a) 2,8,2
(b) 2,8,4
(c) 2,8,8
(d) 2,7.
ਉੱਤਰ-
(a) 2,8,2.

ਪ੍ਰਸ਼ਨ 5.
ਮੈਂਡਲੀਫ ਆਵਰਤੀ ਨਿਯਮ ਅਨੁਸਾਰ ਆਵਰਤੀ ਸਾਰਨੀ ਵਿੱਚ ਤੱਤਾਂ ਦੀ ਵਿਵਸਥਾ ਹੈ-
(a) ਪਰਮਾਣੂ ਸੰਖਿਆ ਦੇ ਵੱਧਦੇ ਕ੍ਰਮ ਵਿੱਚ
(b) ਪਰਮਾਣੂ ਸੰਖਿਆ ਦੇ ਘੱਟਦੇ ਕ੍ਰਮ ਵਿੱਚ
(c) ਪਰਮਾਣੂ ਪੁੰਜ ਦੇ ਵੱਧਦੇ ਕੂਮ ਵਿੱਚ
(d) ਪਰਮਾਣੂ ਸੰਖਿਆ ਦੇ ਘੱਟਦੇ ਕ੍ਰਮ ਵਿੱਚ ।
ਉੱਤਰ-
(c) ਪਰਮਾਣੂ ਪੁੰਜ ਦੇ ਵੱਧਦੇ ਕੂਮ ਵਿੱਚ ।

PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ

ਪ੍ਰਸ਼ਨ 6.
ਮੈਂਡਲੀਫ ਆਵਰਤੀ ਸਾਰਨੀ ਵਿੱਚ, ਬਾਅਦ ਵਿੱਚ ਪਤਾ ਲੱਗਣ ਵਾਲੇ ਤੱਤਾਂ ਲਈ ਥਾਂ ਛੱਡੀ ਗਈ ਸੀ । ਆਵਰਤੀ ਸਾਰਨੀ ਵਿੱਚ ਹੇਠ ਲਿਖੇ ਤੱਤਾਂ ਵਿਚੋਂ ਕਿਸ ਤੱਤ ਨੇ ਸਥਾਨ ਪ੍ਰਾਪਤ ਕੀਤਾ ?
(a) ਜਰਮੋਨੀਅਮ
(b) ਕਲੋਰੀਨ
(c) ਆਕਸੀਜਨ
(d) ਸਿਲੀਕਾਨ ।
ਉੱਤਰ-
(a) ਜਰਮੇਨੀਅਮ ।

ਪ੍ਰਸ਼ਨ 7.
ਹੇਠ ਲਿਖਿਆਂ ਵਿਚੋਂ ਕਿਹੜਾ ਪੀਰੀਅਡ 2 ਦੇ ਤੱਤਾਂ ਦੇ ਲਈ ਸਭ ਤੋਂ ਬਾਹਰਲਾ ਸੈੱਲ ਹੈ ?
(a) K-ਸੈੱਲ
(b) L-ਸੈੱਲ
(c) M-ਸੈੱਲ
(d) N-ਸ਼ੈਲ ।
ਉੱਤਰ-
(b) L-ਸੈੱਲ ।

ਪ੍ਰਸ਼ਨ 8.
ਹੇਠ ਲਿਖਿਆਂ ਤੱਤਾਂ ਵਿਚੋਂ ਕਿਹੜਾ ਤੱਤ ਆਸਾਨੀ ਨਾਲ ਗੁਆ ਦੇਏਗਾ ?
(a) Mg
(b) Na
(c) K
(4) Ca.
ਉੱਤਰ-
() K.

ਪ੍ਰਸ਼ਨ 9.
ਆਵਰਤੀ ਸਾਰਨੀ ਦੇ ਕਿਸ ਪੀਰੀਅਡ ਵਿਚ ਖੱਬਿਓਂ ਸੱਜੇ ਵੱਲ ਜਾਣ ਨਾਲ ਪਰਮਾਣੂ ਦਾ ਆਕਾਰ-
(a) ਵੱਧਦਾ ਹੈ
(b) ਘੱਟਦਾ ਹੈ
(c) ਬਹੁਤਾ ਨਹੀਂ ਵੱਧਦਾ ਹੈ
(d) ਪਹਿਲਾਂ ਵੱਧਦਾ ਹੈ ਅਤੇ ਫਿਰ ਘੱਟਦਾ ਹੈ ।
ਉੱਤਰ-
(b) ਘੱਟਦਾ ਹੈ ।

ਪ੍ਰਸ਼ਨ 10.
ਮੈਂਡਲੀਫ਼ ਨੇ ਬੋਰਾਂਨ ਅਤੇ ਐਲੂਮੀਨੀਅਮ ਦੇ ਵਿਚਕਾਰ ਖਾਲੀ ਥਾਂ ਛੱਡੀ ਸੀ ਜਿਹੜਾ ਬਾਅਦ ਵਿਚ ਪਤਾ ਲੱਗਾ . ਤੱਤ ਹੈ–
(a) Na
(b) Ca
(c) Ga
(d) Ba.
ਉੱਤਰ-
(c) Ga.

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ……………… ਦੀ ਇਲੈੱਕਵਾਨੀ ਬਣਤਰ 2, 8, 2 ਹੈ ।
ਉੱਤਰ-
ਮੈਗਨੀਸ਼ੀਅਮ

PSEB 10th Class Science Important Questions Chapter 5 ਤੱਤਾਂ ਦਾ ਆਵਰਤੀ ਵਰਗੀਕਰਨ

(ii) ਡਾਬਰਨੀਅਰ ਨੇ ਤਿੰਨ-ਤਿੰਨ ਤੱਤਾਂ ਵਾਲੇ ਕੁੱਝ ਸਮੂਹਾਂ ਨੂੰ ਚੁਣਿਆ ਅਤੇ ਇਨ੍ਹਾਂ ਸਮੂਹਾਂ ਨੂੰ ……………….. ਕਿਹਾ ।
ਉੱਤਰ-
ਤਿੱਕੜੀ

(iii) ਆਧੁਨਿਕ ਆਵਰਤੀ ਸਾਰਣੀ ਵਿੱਚ ……………… ਲੇਟਵੀਆਂ ਲਾਈਨਾਂ ਹਨ ।
ਉੱਤਰ-
7

(iv) ਆਧੁਨਿਕ ਆਵਰਤੀ ਸਾਰਣੀ ਵਿੱਚ ਟੇਢੀ-ਮੇਢੀ ਰੇਖਾ ਧਾਤਾ ਨੂੰ ……………… ਤੋਂ ਵੱਖ ਕਰਦੀ ਹੈ ।
ਉੱਤਰ-
ਅਧਾਤਾਂ

(v) ਸੰਨ 1866 ਵਿੱਚ ਅੰਗਰੇਜ਼ ਵਿਗਿਆਨਿਕ ਜਾਨ ਨਿਊਲੈਂਡਜ ਨੇ ਗਿਆਤ ਤੱਤਾਂ ਨੂੰ “ਨ ਨਾਲ ਹੋ ਸ ਨ ਗਿਆਤ ਤਤਾ ਨੂੰ ……………… ਦੇ ਵੱਧਦੇ ਕੂਮ ਵਿੱਚ ਵਿਵਸਥਿਤ ਕੀਤਾ ।
ਉੱਤਰ-
ਪਰਮਾਣੁ ਭਾਰ ।