PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

Punjab State Board PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ Important Questions and Answers.

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਧਾਤਾਂ ਦੇ ਭੌਤਿਕ ਅਤੇ ਰਸਾਇਣਿਕ ਗੁਣਾਂ ਦਾ ਵਰਣਨ ਕਰੋ ।
ਉੱਤਰ-
ਧਾਤਾਂ ਦੇ ਭੌਤਿਕ ਗੁਣ-
(i) ਧਾਤਵੀ ਲਿਸ਼ਕ (ਚਮਕ) – ਸ਼ੁੱਧ ਧਾਤਾਂ ਦੀ ਸਤਹ ਚਮਕਦਾਰ ਹੁੰਦੀ ਹੈ | ਧਾਤਾਂ ਦੇ ਇਸ ਗੁਣ ਨੂੰ ਧਾੜਵੀ ਚਮਕ (metallic lusture) ਕਹਿੰਦੇ ਹਨ, ਜਿਵੇਂ-ਸੋਨੇ ਵਿੱਚ ਪੀਲੇ ਰੰਗ ਦੀ ਚਮਕ, ਕਾਪਰ ਦੀ ਲਾਲ-ਭੂਰੇ ਰੰਗ ਦੀ ਚਮਕ ਅਤੇ ਐਲੂਮੀਨੀਅਮ ਦੀ ਚਿੱਟੇ ਰੰਗ ਦੀ ਚਮਕ ਹੁੰਦੀ ਹੈ ।

(ii) ਕਠੋਰਤਾ ਕਰੜਾਈ) – ਆਮ ਤੌਰ ਤੇ ਧਾਤਾਂ ਕਠੋਰ ਹੁੰਦੀਆਂ ਹਨ । ਵਿਭਿੰਨ ਧਾਤਾਂ ਦੀ ਕਠੋਰਤਾ ਭਿੰਨ-ਭਿੰਨ ਹੁੰਦੀ ਹੈ । ਪਰ (ਤਾਂਬਾ, ਆਇਰਨ (ਲੋਹਾ), ਐਲੂਮੀਨੀਅਮ ਬਹੁਤ ਕਠੋਰ ਧਾਤਾਂ ਹਨ ਜਦਕਿ ਸੋਡੀਅਮ, ਪੋਟਾਸ਼ੀਅਮ ਆਦਿ ਨਰਮ ਹਨ ।

(iii) ਕੁਟੀਯੋਗਤਾ – ਜਿਹੜੀਆਂ ਧਾਤਾਂ ਹਥੌੜੇ ਨਾਲ ਕੁੱਟ-ਕੁੱਟ ਕੇ ਪਤਲੀ ਚਾਦਰਾਂ ਵਿੱਚ ਪਰਿਵਰਤਿਤ ਕੀਤੀਆਂ ਜਾ ਸਕਦੀਆਂ ਹਨ ਉਨ੍ਹਾਂ ਨੂੰ ਕੁਟੀਣਯੋਗ ਧਾਤਾਂ ਕਹਿੰਦੇ ਹਨ । ਧਾਤਾਂ ਦੇ ਇਸ ਗੁਣ ਨੂੰ ਕੁਟੀਯੋਗਤਾ ਕਿਹਾ ਜਾਂਦਾ ਹੈ । ਸੋਨਾ ਅਤੇ ਚਾਂਦੀ ਸਭ ਤੋਂ ਵੱਧ ਕੁਟੀਣਯੋਗ ਧਾਤਾਂ ਹਨ ।

(iv) ਖਿੱਚੀਣਯੋਗਤਾ – ਉਹ ਧਾਤਾਂ ਜਿਨ੍ਹਾਂ ਦੀਆਂ ਖਿੱਚ ਕੇ ਪਤਲੀਆਂ ਤਾਰਾਂ ਬਣਾਈਆਂ ਜਾ ਸਕਦੀਆਂ ਹਨ, ਨੂੰ ਖਿੱਚੀਣਯੋਗ ਧਾਤਾਂ ਕਹਿੰਦੇ ਹਨ । ਧਾਤਾਂ ਦੇ ਇਸ ਗੁਣ ਨੂੰ ਖਿੱਚੀਯੋਗਤਾ ਕਿਹਾ ਜਾਂਦਾ ਹੈ । ਸੋਨਾ ਅਤੇ ਚਾਂਦੀ ਸਭ ਤੋਂ ਵੱਧ ਖਿੱਚੀਣਯੋਗ ਧਾਤਾਂ ਹਨ ।

(v) ਤਾਪੀ ਚਾਲਕਤਾ – ਧਾਤਾਂ ਸਾਧਾਰਨ ਤੌਰ ‘ਤੇ ਤਾਪ ਦੀਆਂ ਸੁਚਾਲਕ ਹੁੰਦੀਆਂ ਹਨ ।
ਹੋਰ ਕੁੱਝ ਧਾਤਾਂ ਤਾਪ ਦੀਆਂ ਕੁਚਾਲਕ ਹਨ-
ਉਦਾਹਰਨ-ਕਾਪਰ, ਐਲੂਮੀਨੀਅਮ ਆਦਿ ਤਾਪ ਦੀਆਂ ਸੁਚਾਲਕ ਹਨ ।

(vi) ਬਿਜਲੀ ਚਾਲਕਤਾ-ਧਾਤਾਂ ਬਿਜਲੀ ਦੀਆਂ ਵਧੀਆ ਚਾਲਕ ਹੁੰਦੀਆਂ ਹਨ, ਜਿਵੇਂ-ਸਿਲਵਰ, ਕਾਪਰ ਆਦਿ ਬਿਜਲੀ ਦੀਆਂ ਸੁਚਾਲਕ ਹਨ ।

ਧਾਤਾਂ ਦੇ ਰਸਾਇਣਿਕ ਗੁਣ – ਧਾਤਾਂ ਆਪਣੇ ਇਲੈੱਕਟਾਂ ਗੁਆ ਕੇ ਧਨਾਤਮਕ ਆਇਨ ਬਣਾਉਂਦੀਆਂ ਹਨ । ਇਸ ਲਈ ਇਹ ਬਿਜਲਈ ਧਨਾਤਮਕ ਤੱਤ ਹਨ ।

(1) ਧਾਤਾਂ ਦੀ ਆਕਸੀਜਨ ਨਾਲ ਕਿਰਿਆ – ਸਾਰੀਆਂ ਧਾਤਾਂ ਆਕਸੀਜਨ ਨਾਲ ਸੰਯੋਗ ਕਰਕੇ ਧਾੜਵੀ ਆਕਸਾਈਡ ਬਣਾਉਂਦੀਆਂ ਹਨ । ਇਨ੍ਹਾਂ ਆਕਸਾਈਡਾਂ ਦੀ ਪ੍ਰਕਿਰਤੀ ਖਾਰੀ ਹੁੰਦੀ ਹੈ, ਕਿਉਂਕਿ ਸਾਰੀਆਂ ਧਾਤਾਂ ਦੀ ਕਿਰਿਆਸ਼ੀਲਤਾ ਭਿੰਨਭਿੰਨ ਹੁੰਦੀ ਹੈ, ਇਸ ਲਈ ਉਹ ਵੱਖ-ਵੱਖ ਤਾਪਮਾਨ ਤੇ ਆਕਸੀਜਨ ਨਾਲ ਸੰਯੋਗ ਕਰਦੀਆਂ ਹਨ ।

(i) ਸਾਧਾਰਨ ਤਾਪਮਾਨ ਤੇ Na, K ਆਕਸੀਜਨ ਨਾਲ ਸੰਯੋਗ ਕਰਕੇ ਆਪਣੇ ਆਕਸਾਈਡ ਬਣਾਉਂਦੀਆਂ ਹਨ, ਜਿਹੜੇ ਕਿ ਪਾਣੀ ਵਿੱਚ ਘੁਲਣਸ਼ੀਲ ਹਨ ।
4Na(s) + O(g) → 2Na2O (s)
Na2 O(s) + H2O → 2NaOH (aq)

(ii) ਮੈਗਨੀਸ਼ੀਅਮ (Mg) ਦੇ ਰਿਬਨ ਨੂੰ ਬਾਲ ਕੇ ਜਦੋਂ ਹਵਾ ਵਿੱਚ ਰੱਖਿਆ ਜਾਂਦਾ ਹੈ, ਤਾਂ ਉਹ ਬਲਦਾ ਰਹਿੰਦਾ ਹੈ ਅਤੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 1

(iii) ਤਾਂਬਾ (Cu) ਅਤੇ ਲੋਹਾ (Fe) ਖ਼ੁਸ਼ਕ ਹਵਾ ਵਿੱਚ ਉੱਚ ਤਾਪਮਾਨ ਤੇ ਆਕਸੀਜਨ ਨਾਲ ਸੰਯੋਗ ਕਰਦੇ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 2

(2) ਧਾਤਾਂ ਦੀ ਹਲਕੇ ਤੇਜ਼ਾਬਾਂ ਨਾਲ ਕਿਰਿਆ – ਧਾਤਾਂ ਹਲਕੇ ਤੇਜ਼ਾਬਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਮੁਕਤ ਕਰਦੀਆਂ ਹਨ । ਵਿਭਿੰਨ ਧਾਤਾਂ ਦੀ ਕਿਰਿਆਸ਼ੀਲਤਾ ਦੀ ਦਰ ਭਿੰਨ-ਭਿੰਨ ਹੁੰਦੀ ਹੈ ।

(i) Na, K, Zn, Mg, Fe ਆਦਿ ਘਟਦੇ ਕ੍ਰਮ ਵਿੱਚ ਕਿਰਿਆਸ਼ੀਲ ਹਨ-
2Na + 2HCl → 2NaCl +H2
Mg + 2HCl → MgCl2 + H2
Zn + H2SO4 → Zn SO4 + H2

(ii) ਪਤਲੇ ਨਾਈਟ੍ਰਿਕ ਤੇਜ਼ਾਬ Cu, Ag, Pb, Hg ਧਾਤਾਂ ਨਾਲ ਕਿਰਿਆ ਕਰਕੇ NO (ਨਾਈਟਰੋਜਨ ਆਕਸਾਈਡ) ਬਣਾਉਂਦਾ ਹੈ ।
3Cu + 8HNO3 → 3Cu(NO3)2 + 2NO +4H2O
3Ag + 4HNO3 → 3AgNO3 + NO + 2H2O

(iii) Mg ਅਤੇ Mn ਨਾਲ ਪਤਲਾ ਨਾਈਟ੍ਰਿਕ ਤੇਜ਼ਾਬ, ਹਾਈਡਰੋਜਨ ਗੈਸ ਮੁਕਤ ਕਰਦਾ ਹੈ ।
Mg + 2HNO3 → Mg(NO3)2 + H2

(iv) ਸੋਨਾ ਅਤੇ ਪਲਾਟੀਨਮ ਪਤਲੇ ਤੇਜ਼ਾਬ ਨਾਲ ਕਿਰਿਆ ਨਹੀਂ ਕਰਦੇ ।

(3) ਧਾਤਾਂ ਦੀ ਕਲੋਰੀਨ ਨਾਲ ਕਿਰਿਆ – ਧਾਤਾਂ, ਕਲੋਰੀਨ ਨਾਲ ਸੰਯੋਗ ਕਰਕੇ ਬਿਜਲੀ ਸੰਯੋਜਕ ਕਲੋਰਾਈਡ ਬਣਾਉਂਦੀਆਂ ਹਨ ।
Ca + Cl2 → CaCl2

(4) ਧਾਤਾਂ ਦੀ ਹਾਈਡਰੋਜਨ ਨਾਲ ਕਿਰਿਆ – ਕਿਰਿਆਸ਼ੀਲ ਧਾਤਾਂ Na, K ਅਤੇ Ca ਆਦਿ ਹਾਈਡਰੋਜਨ ਨਾਲ ਸੰਯੋਗ ਕਰਕੇ ਆਪਣੇ ਹਾਈਡਰਾਈਡ ਬਣਾਉਂਦੀਆਂ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 3

(5) ਧਾਤਾਂ ਦੀ ਪਾਣੀ ਨਾਲ ਕਿਰਿਆ-
(i) ਜਦੋਂ ਪਾਣੀ ਸਾਧਾਰਨ ਤਾਪਮਾਨ ਤੇ ਹੋਵੇ ਤਾਂ Na, K, Ca ਆਦਿ ਪਾਣੀ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਮੁਕਤ ਕਰਦੀਆਂ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 4

(ii) ਜਦੋਂ ਪਾਣੀ ਉਬਲਦਾ ਹੋਵੇ ਤਾਂ Mg, Zn, Fe ਕਿਰਿਆ ਕਰਕੇ ਆਪਣੇ ਆਕਸਾਈਡ ਬਣਾਉਂਦੀਆਂ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 5

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 2.
ਅਧਾਤਾਂ ਦੇ ਭੌਤਿਕ ਅਤੇ ਰਸਾਇਣਿਕ ਗੁਣ ਲਿਖੋ ।
ਉੱਤਰ-
ਭੌਤਿਕ ਗੁਣ-
(i) ਭੌਤਿਕ ਅਵਸਥਾ – ਅਧਾਤਾਂ ਆਮ ਤੌਰ ‘ਤੇ ਗੈਸ ਜਾਂ ਠੋਸ ਅਵਸਥਾ ਵਿੱਚ ਹੁੰਦੀਆਂ ਹਨ, ਪਰੰਤੂ ਬਰੋਮੀਨ ਸਾਧਾਰਨ ਤਾਪਮਾਨ ਉੱਤੇ ਦਵ ਹੈ ।
(ii) ਚਾਲਕਤਾ – ਅਧਾਤਾਂ ਆਮ ਤੌਰ ਤੇ ਬਿਜਲੀ ਦੀਆਂ ਕੁਚਾਲਕ ਹੁੰਦੀਆਂ ਹਨ, ਪਰੰਤੂ ਗਰੇਫ਼ਾਈਟ ਬਿਜਲੀ ਦਾ ਸੂਚਾਲਕ ਹੈ ।
(iii) ਅਧਾਤਾਂ ਨਾ ਹੀ ਕੁਟੀਣਯੋਗ ਅਤੇ ਨਾ ਹੀ ਖਿੱਚੀਣਯੋਗ ਹਨ ।
(iv) ਧਾਤਵੀ ਚਮਕ – ਅਧਾਤਾਂ ਵਿੱਚ ਚਮਕ ਨਹੀਂ ਹੁੰਦੀ, ਪਰੰਤੂ ਆਇਓਡੀਨ ਵਿੱਚ ਚਮਕ ਹੁੰਦੀ ਹੈ । ਇਸਦਾ ਕਾਰਨ ਉਸਦੀ ਆਇਨਨ ਉਰਜਾ (lonisation Energy) ਦਾ ਘੱਟ ਹੋਣਾ ਹੈ ।
(v) ਨਰਮਈ – ਅਧਾਤਾਂ ਨਰਮ ਹੁੰਦੀਆਂ ਹਨ । ਸਿਵਾਏ ਹੀਰੇ ਦੇ, ਜੋ ਬਹੁਤ ਸਖ਼ਤ ਹੈ ।

ਅਧਾਤਾਂ ਦੇ ਰਸਾਇਣਿਕ ਗੁਣ-
ਅਧਾਤਾਂ ਦੇ ਮੁੱਖ ਰਸਾਇਣਿਕ ਗੁਣ ਇਹ ਹਨ-
(i) ਕਾਰਬਨ ਦੀ ਆਕਸੀਜਨ ਨਾਲ ਕਿਰਿਆ – ਕਾਰਬਨ, ਆਕਸੀਜਨ ਨਾਲ ਕਿਰਿਆ ਕਰਕੇ ਤੇਜ਼ਾਬੀ ਆਕਸਾਈਡ ਬਣਾਉਂਦਾ ਹੈ । CO2 ਦਾ ਸੁਭਾਅ ਤੇਜ਼ਾਬੀ ਹੈ । ਕਾਰਬਨ-ਡਾਈਆਕਸਾਈਡ ਪਾਣੀ ਨਾਲ ਕਿਰਿਆ ਕਰਕੇ ਕਾਰਬੋਨਿਕ ਤੇਜ਼ਾਬ ਬਣਾਉਂਦੀ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 6

(ii) ਨਾਈਟਰੋਜਨ ਅਤੇ ਸਲਫ਼ਰ ਦੀ ਹਾਈਡਰੋਜਨ ਨਾਲ ਕਿਰਿਆ – ਅਨੁਕੂਲ ਹਾਲਤਾਂ ਵਿੱਚ ਨਾਈਟਰੋਜਨ ਅਤੇ ਸਲਫ਼ਰ, ਹਾਈਡਰੋਜਨ ਨਾਲ ਕਿਰਿਆ ਕਰਕੇ ਅਮੋਨੀਆ ਅਤੇ ਹਾਈਡਰੋਜਨ ਸਲਫ਼ਾਈਡ ਬਣਾਉਂਦੀ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 7

(iii) ਸਲਫਰ ਅਤੇ ਹਾਈਡਰੋਜਨ ਦੀ ਆਕਸੀਜਨ ਨਾਲ ਕਿਰਿਆ – ਸਲਫਰ, ਆਕਸੀਜਨ ਨਾਲ ਕਿਰਿਆ ਕਰਕੇ ਸਲਫਰ ਡਾਈਆਕਸਾਈਡ ਬਣਾਉਂਦਾ ਹੈ । ਹਾਈਡਰੋਜਨ, ਆਕਸੀਜਨ ਨਾਲ ਕਿਰਿਆ ਕਰਕੇ ਪਾਣੀ ਬਣਾਉਂਦੀ ਹੈ ਅਤੇ ਇਸ ਕਿਰਿਆ ਦੌਰਾਨ ਵੱਡੀ ਮਾਤਰਾ ਵਿੱਚ ਤਾਪ ਊਰਜਾ ਪੈਦਾ ਹੁੰਦੀ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 8

(iv) ਫ਼ਾਸਫੋਰਸ ਦੀ ਕਲੋਰੀਨ ਨਾਲ ਕਿਰਿਆ-ਫ਼ਾਸਫੋਰਸ ਕਲੋਰੀਨ ਨਾਲ ਕਿਰਿਆ ਕਰ ਕੇ ਫ਼ਾਸਫੋਰਸ ਡ੍ਰਾਈਕਲੋਰਾਈਡ ਬਣਾਉਂਦੀ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 9

ਪ੍ਰਸ਼ਨ 3.
ਧਾਤ ਕੂਮ ਕੀ ਹੈ ? ਇਸ ਪ੍ਰਕਰਮ ਵਿੱਚ ਪ੍ਰਯੁਕਤ ਚਰਨਾਂ ਦਾ ਵਿਸਥਾਰ ਨਾਲ ਵਰਣਨ ਕਰੋ ।
ਜਾਂ
ਕੱਚੀ-ਧਾਤ ਤੋਂ ਧਾਤ ਨਿਸ਼ਕਰਸ਼ਨ ਵਿੱਚ ਵਰਤੇ ਜਾਣ ਵਾਲੇ ਚਰਨਾਂ ਦੇ ਬਾਰੇ ਲਿਖੋ ।
ਉੱਤਰ-
ਧਾਤ ਕੂਮ (Metallurgy) – ਕੱਚੀ-ਧਾਤ ਤੋਂ ਧਾਤ ਨਿਸ਼ਕਰਸ਼ਨ ਅਤੇ ਬਾਅਦ ਵਿੱਚ ਉਸਦੀ ਸੁਧਾਈ ਕਰਕੇ ਵਰਤੋਂ ਵਿਚ ਲਿਆਉਣ ਯੋਗ ਬਣਾਉਣ ਦੇ ਪ੍ਰਕਰਮ ਨੂੰ ਧਾਤ ਮ ਕਹਿੰਦੇ ਹਨ ।

ਧਾਤ ਕੂਮ ਵਿੱਚ ਆਉਣ ਵਾਲੇ ਚਰਨ – ਧਾਤਭੂਮ ਵਿੱਚ ਹੇਠ ਲਿਖੇ ਤਿੰਨ ਪ੍ਰਮੁੱਖ ਚਰਨ ਹੁੰਦੇ ਹਨ-
(i) ਕੱਚੀ-ਧਾਤ ਦਾ ਸੰਘਣਾਪਨ
(ii) ਲਘੂਕਰਨ
(iii) ਸੁਧਾਈ ।

(i) ਕੱਚੀ-ਧਾਤ ਦਾ ਸੰਘਣਾਪਨ (Enrichment of Ores) – ਧਰਤੀ ਤੋਂ ਕੱਢੀ ਗਈ ਕੱਚੀ ਧਾਤ ਵਿੱਚ ਆਮ ਕਰਕੇ ਬਹੁਤ ਮਾਤਰਾ ਵਿੱਚ ਅਸ਼ੁੱਧੀਆਂ ਜਿਵੇਂ ਕਿ ਮਿੱਟੀ, ਰੇਤ ਆਦਿ ਮਿਲੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਗੈਂਗ (Gangue) ਆਖਦੇ ਹਨ | ਧਾਤਾਂ ਦੇ ਨਿਸ਼ਕਰਸ਼ਨ ਤੋਂ ਪਹਿਲਾਂ ਕੱਚੀ ਧਾਤ ਵਿੱਚੋਂ ਅਸ਼ੁੱਧੀਆਂ ਨੂੰ ਹਟਾਉਣਾ ਬਹੁਤ ਜ਼ਰੂਰੀ ਹੈ । ਕੱਚੀ-ਧਾਤ ਤੋਂ ਗੈਂਗ ਨੂੰ ਵੱਖ ਕਰਨ ਦੀ ਪ੍ਰਕਿਰਿਆ ਨੂੰ ਕੱਚੀ-ਧਾਤ ਦਾ ਸੰਘਣਾਪਨ ਕਹਿੰਦੇ ਹਨ । ਜੇ ਕੱਚੀ-ਧਾਤ ਅਤੇ ਗੈਂਗ ਦੇ ਭੌਤਿਕ ਜਾਂ ਰਸਾਇਣਿਕ ਗੁਣਾਂ ਉੱਪਰ ਆਧਾਰਿਤ ਹੁੰਦੀਆਂ ਹਨ । ਇਸ ਮੰਤਵ ਲਈ ਹੇਠ ਲਿਖੀਆਂ ਵਿਧੀਆਂ ਵਰਤੀਆਂ ਜਾਂਦੀਆਂ ਹਨ ।

(1) ਚੁੰਬਕੀ ਵਖਰੇਵਾਂ ਵਿਧੀ (Magnetic Separation Process) – ਇਹ ਵਿਧੀ ਚੁੰਬਕੀ ਕਣਾਂ (ਲੋਹਾ, ਕੋਬਾਲਟ, ਨਿਕਲ ਨੂੰ ਵੱਖ ਕਰਨ ਲਈ ਵਰਤੀ ਜਾਂਦੀ ਹੈ । ਜਿਹੜੇ ਖਣਿਜ ਚੁੰਬਕੀ ਗੁਣ ਰੱਖਦੇ ਹਨ, ਉਹ ਚੁੰਬਕੀ ਖੇਤਰ ਵੱਲ ਆਕਰਸ਼ਿਤ ਹੁੰਦੇ ਹਨ, ਜਦਕਿ ਗੈਂਗ ਆਦਿ ਆਕਰਸ਼ਿਤ ਨਹੀਂ ਹੁੰਦੇ । ਝੋਮਾਈਟ ਅਤੇ ਪਾਇਰੋਲਿਉਸਾਈਟ ਕੱਚੀਆਂ ਧਾਤਾਂ ਇਸੇ ਵਿਧੀਆਂ ਦੁਆਰਾ ਸੰਘਣੀਆਂ ਕੀਤੀਆਂ ਜਾਂਦੀਆਂ ਹਨ । ਇਸ ਵਿਧੀ ਵਿੱਚ ਪੀਸੀ ਹੋਈ ਕੱਚੀ ਧਾਤ ਨੂੰ ਇੱਕ ਕਨਵੇਅਰ ਬੈਲਟ ਉੱਪਰ ਰੱਖਦੇ ਹਾਂ | ਕਨਵੇਅਰ ਬੈਲਟ ਦੋ ਰੋਲਰਾਂ ਉੱਪਰੋਂ ਗੁਜ਼ਰਦੀ ਹੈ, ਜਿਨ੍ਹਾਂ ਵਿੱਚੋਂ ਚੁੰਬਕੀ ਅਤੇ ਅਚੁੰਬਕੀ ਪਦਾਰਥ ਦੋ ਵੱਖ-ਵੱਖ ਢੇਰਾਂ ਵਜੋਂ ਇਕੱਠੇ ਹੋ ਜਾਂਦੇ ਹਨ । ਲੋਹੇ ਦੀ ਕੱਚੀ ਧਾਤ ਮੈਗਨੇਟਾਈਟ ਦਾ ਸੰਘਣਾਕਰਨ ਇਸੇ ਵਿਧੀ ਦੁਆਰਾ ਕੀਤਾ ਜਾਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 10

(2) ਵਚਾਲਿਤ ਧੋਣਾ (Hydraulic Washing) – ਇਸ ਵਿਧੀ ਵਿੱਚ ਬਾਰੀਕ ਜਾਂ ਪੀਸੀ ਹੋਈ ਕੱਚੀ ਧਾਤ ਨੂੰ ਪਾਣੀ ਦੀ ਤੇਜ਼ ਧਾਰਾ ਵਿੱਚ ਧੋਇਆ ਜਾਂਦਾ ਹੈ । ਇਸ ਤੇਜ਼ ਧਾਰਾ ਵਿੱਚ ਹਲਕੇ ਗੈਂਗ ਕਣ ਵਹਿ ਜਾਂਦੇ ਹਨ ਜਦਕਿ ਭਾਰੀ ਖਣਿਜੀ ਕਣ ਤਲੀ ਤੇ ਹੇਠਾਂ ਬੈਠ ਜਾਂਦੇ ਹਨ । ਟਿੱਨ ਅਤੇ ਲੈਂਡ ਦੀਆਂ ਕੱਚੀਆਂ ਧਾਤਾਂ ਨੂੰ ਇਸੇ ਵਿਧੀ ਦੁਆਰਾ ਸੰਘਣਾ ਕੀਤਾ ਜਾਂਦਾ ਹੈ ।

(3) ਝੱਗ ਤਰਾਉ ਵਿਧੀ (Froth Floatation Process) – ਇਸ ਵਿਧੀ ਵਿੱਚ ਮਹੀਨ ਪੀਸੀ ਹੋਈ ਕੱਚੀ ਧਾਤ ਨੂੰ ਪਾਣੀ ਜਾਂ ਕਿਸੇ ਤੇਲ ਨਾਲ ਇੱਕ ਵੱਡੇ ਟੈਂਕ ਵਿੱਚ ਮਿਲਾਇਆ ਜਾਂਦਾ ਹੈ । ਖਣਿਜ ਕਣ ਪਹਿਲੇ ਹੀ ਤੇਲ ਨਾਲ ਭਿੱਜ ਜਾਂਦੇ ਹਨ, ਜਦਕਿ
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 11
ਗੈਂਗ ਦੇ ਕਣ ਪਾਣੀ ਨਾਲ ਭਿੱਜ ਜਾਂਦੇ ਹਨ । ਇਸ ਮਿਸ਼ਰਨ ਵਿਚੋਂ ਹਵਾ ਗੁਜ਼ਾਰੀ ਜਾਂਦੀ ਹੈ, ਜਿਸ ਨਾਲ ਖਣਿਜੀ ਕਣ ਯੁਕਤ ਤੇਲ ਦੀ ਝੱਗ ਬਣ ਜਾਂਦੀ ਹੈ, ਜਿਹੜੀ ਪਾਣੀ ਦੀ ਸਤਾ ਤੇ ਤੈਰਨ ਲਗਦੀ ਹੈ ਜਿਸ ਨੂੰ ਬੜੀ ਸਹਿਜੇ ਪਾਣੀ ਉੱਪਰੋਂ ਕੱਢਿਆ ਜਾ ਸਕਦਾ ਹੈ । ਤਾਂਬੇ, ਲੈਂਡ, ਜ਼ਿੰਕ ਦੇ ਸਲਫਾਈਡਾਂ ਨੂੰ ਸੰਘਣਾ ਕਰਨ ਲਈ ਇਸੇ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ ।

(ii) ਰਸਾਇਣਿਕ ਵਿਧੀਆਂ (Chemical Methods) – ਰਸਾਇਣਿਕ ਵਿਧੀਆਂ ਵਿੱਚ ਖਣਿਜ ਅਤੇ ਗੈਂਗ ਵਿਚਲੇ ਰਸਾਇਣਿਕ ਗੁਣਾਂ ਦੀ ਭਿੰਨਤਾ ਨੂੰ ਵਰਤਿਆ ਜਾਂਦਾ ਹੈ । ਇਸ ਦੀ ਇੱਕ ਮੁੱਖ ਵਿਧੀ ਹੈ-ਬੇਅਰ ਦੀ ਵਿਧੀ ਜਿਸ ਦੁਆਰਾ ਬਾਕਸਾਈਟ ਤੋਂ ਐਲੂਮੀਨੀਅਮ ਆਕਸਾਈਡ ਪ੍ਰਾਪਤ ਕੀਤਾ ਜਾਂਦਾ ਹੈ ।

(1) ਬੇਅਰ ਵਿਧੀ ਦੁਆਰਾ ਐਲੂਮੀਨੀਅਮ ਦੀ ਕੱਚੀ ਧਾਤ ਨੂੰ ਸੰਘਣਾ ਕਰਨਾ – ਇਸ ਵਿਧੀ ਵਿੱਚ ਬਾਕਸਾਈਟ ਦਾ ਗਰਮ ਸੋਡੀਅਮ ਹਾਈਡਰੋਕਸਾਈਡ ਨਾਲ ਲਘੂਕਰਨ ਕੀਤਾ ਜਾਂਦਾ ਹੈ, ਜਿਹੜਾ ਕਿ ਪਾਣੀ ਵਿੱਚ ਘੁਲਣਸ਼ੀਲ ਹੈ । ਗੈਂਗ ਨੂੰ ਛਾਣ ਕੇ ਵੱਖ ਕਰ ਦਿੱਤਾ ਜਾਂਦਾ ਹੈ । ਐਲੂਮੀਨੀਅਮ ਦਾ ਅਵਖੇਪ ਐਲੂਮੀਨੀਅਮ ਹਾਈਡਰੋਕਸਾਈਡ ਦੇ ਰੂਪ ਵਿੱਚ ਬਣਦਾ ਹੈ । ਇਸ ਫਿਲਟ ਦੀ ਹਾਈਡਰੋਕਲੋਰਿਕ ਐਸਿਡ ਨਾਲ ਕਿਰਿਆ ਕੀਤੀ ਜਾਂਦੀ ਹੈ । ਇਸ ਤੋਂ ਬਾਅਦ ਐਲੂਮੀਨੀਅਮ ਹਾਈਡਰੋਕਸਾਈਡ ਨੂੰ ਗਰਮ ਕਰਕੇ ਸ਼ੁੱਧ ਐਲੂਮੀਨੀਅਮ ਆਕਸਾਈਡ ਪ੍ਰਾਪਤ ਹੁੰਦਾ ਹੈ । ਭਿੰਨ-ਭਿੰਨ ਕਿਰਿਆਵਾਂ ਇਸ ਪ੍ਰਕਾਰ ਹਨ-
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 12

(2) ਸੰਘਣਤ ਕੱਚੀ-ਧਾਤ ਦਾ ਧਾਤ ਆਕਸਾਈਡ ਵਿੱਚ ਬਦਲਣਾ-
ਭੰਨਣ- ਇਸ ਕਿਰਿਆ ਵਿੱਚ ਕੱਚੀ-ਧਾਤ ਨੂੰ ਹਵਾ ਦੀ ਹੋਂਦ ਵਿੱਚ ਗਰਮ ਕਰਕੇ ਧਾਤ ਆਕਸਾਈਡ ਪ੍ਰਾਪਤ ਕਰਦੇ ਹਨ ਜੋ ਆਸਾਨੀ ਨਾਲ ਲਘੂਸ਼ਿਤ ਹੋ ਕੇ ਧਾਤ ਨੂੰ ਵੱਖ ਕਰ ਦਿੰਦਾ ਹੈ ।

ਜ਼ਿੰਕ ਬੈਲੰਡੀ ਵਿੱਚ ਜ਼ਿੰਕ ਸਲਫਾਈਡ ਹੁੰਦਾ ਹੈ । ਜਦੋਂ ਸੰਘਣਤ ਜ਼ਿੰਕ ਸਲਫਾਈਡ ਨੂੰ ਹਵਾ ਵਿੱਚ ਗਰਮ ਕੀਤਾ ਜਾਂਦਾ ਹੈ ਤਾਂ ਇਹ ਆਕਸੀਕ੍ਰਿਤ ਹੋ ਕੇ ਜ਼ਿੰਕ ਆਕਸਾਈਡ ਬਣਾ ਦਿੰਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 13
ਭਸਮੀਕਰਨ – ਇਸ ਕਿਰਿਆ ਵਿੱਚ ਕੱਚੀ-ਧਾਤ ਨੂੰ ਹਵਾ ਦੀ ਅਣਹੋਂਦ ਵਿੱਚ ਗਰਮ ਕਰਕੇ ਸਿਲ ਅਤੇ ਵਾਸ਼ਪਸ਼ੀਲ ਅਸ਼ੁੱਧੀਆਂ ਵੱਖ ਕਰ ਦਿੰਦਾ ਹੈ ।
ਜਦੋਂ ਕਿਸੇ ਕਾਰਬੋਨੇਟ ਕੱਚੀ-ਧਾਤ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਉਹ ਵਿਘਟਿਤ ਹੋ ਕੇ ਧਾਤ ਆਕਸਾਈਡ ਬਣਾ ਦਿੰਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 14

(3) ਧਾਤ ਆਕਸਾਈਡ ਤੋਂ ਧਾਤ ਪ੍ਰਾਪਤ ਕਰਨਾ – ਧਾਤ ਆਕਸਾਈਡ ਤੋਂ ਧਾਤ ਪ੍ਰਾਪਤ ਕਰਨ ਲਈ ਉਸਨੂੰ ਕਿਸੇ ਲਘੂਕਾਰਕ ਦੇ ਨਾਲ ਗਰਮ ਕੀਤਾ ਜਾਂਦਾ ਹੈ । ਜ਼ਿੰਕ, ਟਿੱਨ ਅਤੇ ਨਿੱਕਲ ਜਿਹੀਆਂ ਧਾਤਾਂ ਦੇ ਆਕਸਾਈਡਾਂ ਦਾ ਲਘੂਕਰਨ ਕਰਕੇ ਧਾਤਾਂ ਪ੍ਰਾਪਤ ਕਰਨ ਲਈ ਕਾਰਬਨ ਲਘੂਕਾਰਕ ਦੇ ਰੂਪ ਵਜੋਂ ਵਰਤਿਆ ਜਾਂਦਾ ਹੈ ।
ZnO (s) +C (s) → Zn (s) + CO (g)
ਮੱਧਮ ਕਿਰਿਆਸ਼ੀਲਤਾ ਵਾਲੀ ਧਾਤਾਂ ਦੇ ਆਕਸਾਈਡਾਂ ਦਾ ਲਘੂਕਰਨ ਕਰਨ ਲਈ ਸੋਡੀਅਮ, ਕੈਲਸ਼ੀਅਮ ਅਤੇ ਐਲੂਮੀਨੀਅਮ ਜਿਹੀਆਂ ਕਿਰਿਆਸ਼ੀਲ ਧਾਤਾਂ ਵੀ ਲਘੂਕਾਰਕ ਦੇ ਰੂਪ ਵਜੋਂ ਪ੍ਰਯੋਗ ਕੀਤੀਆਂ ਜਾ ਸਕਦੀਆਂ ਹਨ ।
3MnO2 (s) +4Al(s) → 3Mn (s) + 2A l2O3(s) + ਤਾਪ

(iii) ਧਾਤਾਂ ਦਾ ਸ਼ੁੱਧੀਕਰਨ (Refining of Metals) – ਧਾਤਵੀ ਆਕਸਾਈਡਾਂ ਦੇ ਲਘੂਕਰਨ ਤੋਂ ਬਾਅਦ ਪ੍ਰਾਪਤ ਹੋਈਆਂ ਧਾਤਾਂ ਵਿੱਚ ਕਈ ਅਸ਼ੁੱਧੀਆਂ ਹੁੰਦੀਆਂ ਹਨ । ਸ਼ੁੱਧ ਧਾਤਾਂ ਲੈਣ ਲਈ ਇਨ੍ਹਾਂ ਅਸ਼ੁੱਧੀਆਂ ਨੂੰ ਕੱਢਣਾ ਬਹੁਤ ਜ਼ਰੂਰੀ ਹੈ । ਸ਼ੁੱਧੀਕਰਨ ਲਈ ਵਰਤੀ ਜਾਣ ਵਾਲੀ ਵਿਧੀ ਅਸ਼ੁੱਧੀਆਂ ਅਤੇ ਧਾਤਾਂ ਦੋਹਾਂ ਦੀ ਪ੍ਰਕਿਰਤੀ ‘ਤੇ ਨਿਰਭਰ ਕਰਦੀ ਹੈ ।

(1) ਕਸ਼ੀਦਣ ਵਿਧੀ (Distillation Method) – ਨੀਵੇਂ ਉਬਾਲ ਅੰਕ ਵਾਲੀਆਂ ਧਾਤਾਂ ਨੂੰ ਇਸ ਵਿਧੀ ਰਾਹੀਂ ਸ਼ੁੱਧ ਕੀਤਾ ਜਾਂਦਾ ਹੈ । ਜ਼ਿੰਕ, ਕੈਡਮੀਅਮ ਅਤੇ ਮਰਕਰੀ ਆਦਿ ਧਾਤਾਂ ਬਹੁਤ ਛੇਤੀ ਵਾਸ਼ਪ ਵਿੱਚ ਬਦਲਦੀਆਂ ਹਨ । ਇਸ ਲਈ ਇਨ੍ਹਾਂ ਨੂੰ ਕਸ਼ੀਦਣ ਵਿਧੀ ਰਾਹੀਂ ਸ਼ੁੱਧ ਕੀਤਾ ਜਾਂਦਾ ਹੈ ।

(2) ਗਲਣ ਵਿਧੀ, ਪਿਘਲਾਓ ਵਿਧੀ (Liquation) – ਇਸ ਕਿਰਿਆ ਵਿੱਚ ਢਲਾਨ ਯੁਕਤ ਭੱਠੀ ਦੀ ਵਰਤੋਂ ਕੀਤੀ ਜਾਂਦੀ ਹੈ । ਭੱਠੀ ਦਾ ਤਾਪਮਾਨ ਧਾਤ ਦੇ ਪਿਘਲਾਓ ਅੰਕ ਤੋਂ ਕੁੱਝ ਵੱਧ ਰੱਖਿਆ ਜਾਂਦਾ ਹੈ । ਅਸ਼ੁੱਧ ਧਾਤ ਨੂੰ ਭੱਠੀ ਦੇ ਸਭ ਤੋਂ ਉੱਪਰਲੇ ਸਿਰੇ ਤੇ ਰੱਖਿਆ ਜਾਂਦਾ ਹੈ । ਗਰਮ ਹੋਣ ਤੇ ਧਾਤਾਂ ਪਿਘਲ ਕੇ ਹੇਠਾਂ ਆ ਜਾਂਦੀਆਂ ਹਨ, ਜਦਕਿ ਠੋਸ ਅਸ਼ੁੱਧੀਆਂ ਉੱਥੇ ਹੀ ਰਹਿ ਜਾਂਦੀਆਂ ਹਨ । ਇਸ ਵਿਧੀ ਦੁਆਰਾ ਟਿੱਨ, ਲੈਂਡ ਅਤੇ ਬਿਸਮਥ ਦਾ ਸ਼ੁੱਧੀਕਰਨ ਕੀਤਾ ਜਾਂਦਾ ਹੈ ।

(3) ਬਿਜਲਈ ਸ਼ੁੱਧੀਕਰਨ (Electrolytic Refining) – ਧਾਤਾਂ ਦੀ ਸਫ਼ਾਈ ਹੀ ਧਾਤਾਂ ਦਾ ਸ਼ੁੱਧੀਕਰਨ ਅਖਵਾਉਂਦਾ ਹੈ ਤਾਂਬਾ, ਟਿਨ, ਲੈਂਡ, ਸੋਨਾ, ਜ਼ਿੰਕ, ਕੋਮੀਅਮ ਅਤੇ ਨਿਕਲ ਜਿਹੀਆਂ ਅਨੇਕਾਂ ਧਾਤਾਂ ਦਾ ਸ਼ੁੱਧੀਕਰਨ ਬਿਜਲਈ ਅਪਘਟਨ ਦੁਆਰਾ ਕੀਤਾ ਜਾਂਦਾ ਹੈ । ਸ਼ੁੱਧ ਧਾਤ ਦੀ ਪੱਟੀ ਨੂੰ ਕੈਥੋਡ ਅਤੇ ਅਸ਼ੁੱਧ ਧਾਤ ਦੀ ਪੱਟੀ ਨੂੰ ਐਨੋਡ ਵਜੋਂ ਲਿਆ ਜਾਂਦਾ ਹੈ । ਬਿਜਲਈ ਅਪਘਟਨ ਲਈ ਧਾਤ ਦਾ ਕੋਈ ਯੋਗਿਕ ਲਿਆ ਜਾਂਦਾ ਹੈ । ਜਦੋਂ ਬਿਜਲਈ ਅਪਘਟਨ ਦੌਰਾਨ
ਐਨੋਡ ਬਿਜਲਈ ਧਾਰਾ ਪ੍ਰਵਾਹਿਤ ਕਰਦੇ ਹਾਂ ਤਾਂ ਧਾਤ ਕੈਥੋਡ ਤੇ ਜਮਾਂ ਹੋ ਜਾਂਦੀ ਹੈ ਅਤੇ ਐਨੋਡ ਤੇ ਸਥਿਤ ਹੋਰ ਕਿਰਿਆਸ਼ੀਲ ਘੋਲ (ਸ਼ੁੱਧ ਤਾਂਬੇ ਦੀ ਪੱਟੀ) ਧਾਤਾਂ ਅਪਘਟਨ ਦੇ ਘੋਲ ਵਿੱਚ ਚਲੀਆਂ ਜਾਂਦੀਆਂ ਹਨ । ਘੱਟ ਕਿਰਿਆਸ਼ੀਲ ਧਾਤਾਂ ਜਿਵੇਂ ਸੋਨਾ ਅਤੇ ਚਾਂਦੀ ਬਿਜਲਈ ਚਿੱਤਰ-ਧਾਤਾਂ ਦਾ ਬਿਜਲਈ ਸ਼ੁੱਧੀਕਰਨ ਅਪਘਟਨ ਸੈੱਲ ਦੀ ਤਲੀ ਤੇ ਜਾ ਡਿੱਗਦੀਆਂ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 15
ਜੇਕਰ ਤਾਂਬੇ ਦੀ ਸੁਧਾਈ ਕਰਨੀ ਹੋਵੇ ਤਾਂ ਬਿਜਲਈ ਅਪਘਟਨ ਵਜੋਂ ਕਾਪਰ ਸਲਫੇਟ ਦਾ ਤੇਜ਼ਾਬੀ ਘੋਲ ਲਿਆ ਜਾਂਦਾ ਹੈ ਅਤੇ ਸੈੱਲ ਵਿੱਚ ਹੋਣ ਵਾਲੀਆਂ ਕਿਰਿਆਵਾਂ ਹੇਠ ਲਿਖੇ ਅਨੁਸਾਰ ਹੁੰਦੀਆਂ ਹਨ-
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 16

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 4.
ਧਾਤਾਂ ਅਤੇ ਅਧਾਤਾਂ ਦੇ ਗੁਣਾਂ ਵਿੱਚ ਅੰਤਰ ਲਿਖੋ ।
ਉੱਤਰ-
ਧਾਤਾਂ ਅਤੇ ਅਧਾਤਾਂ ਵਿੱਚ ਅੰਤਰ-

ਧਾਤਾਂ (Metals) ਅਧਾਤਾਂ (Non-Metals)
ਭੌਤਿਕ ਗੁਣਾਂ ਦੀ ਤੁਲਨਾ-

(1) ਧਾਤਾਂ ਸਾਧਾਰਨ ਤਾਪਮਾਨ ‘ਤੇ ਠੋਸ ਹੁੰਦੀਆਂ ਹਨ, ਸਿਰਫ਼ ਪਾਰਾ ਹੀ ਸਾਧਾਰਨ ਤਾਪਮਾਨ ‘ਤੇ ਤਰਲ ਅਵਸਥਾ ਵਿਚ ਹੁੰਦਾ ਹੈ ।

(1) ਅਧਾਤਾਂ ਸਾਧਾਰਨ ਤਾਪਮਾਨ ਤੇ ਤਿੰਨੇ ਅਵਸਥਾਵਾਂ ਵਿੱਚ ਮਿਲਦੀਆਂ ਹਨ । ਫ਼ਾਸਫੋਰਸ ਅਤੇ ਸਲਫਰ ਠੋਸ ਰੂਪ ਵਿੱਚ, H2, O2, N2 ਗੈਸ ਰੂਪ ਵਿੱਚ ਅਤੇ ਬੋਮੀਨ ਤਰਲ ਰੂਪ ਵਿੱਚ ਮਿਲਦੀ ਹੈ ।
(2) ਧਾਤਾਂ ਖਿੱਚੀਣਯੋਗ ਅਤੇ ਕੁਟੀਣਯੋਗ ਹੁੰਦੀਆਂ ਹਨ । (2) ਇਹ ਆਮ ਤੌਰ ‘ਤੇ ਭੁਰਭੁਰੀਆਂ ਹੁੰਦੀਆਂ ਹਨ ।
(3) ਧਾਤਾਂ ਆਮ ਤੌਰ ‘ਤੇ ਚਮਕਦਾਰ ਹੁੰਦੀਆਂ ਹਨ ਅਰਥਾਤ ਇਨ੍ਹਾਂ ਦੀ ਧਾਤਵੀ ਚਮਕ ਹੁੰਦੀ ਹੈ । (3) ਅਧਾਤਾਂ ਵਿੱਚ ਧਾਤਵੀ ਚਮਕ ਨਹੀਂ ਹੁੰਦੀ ਪਰ ਹੀਰਾ, ਗ੍ਰੇਫਾਈਟ ਅਤੇ ਆਇਓਡੀਨ ਇਸ ਦੇ ਅਪਵਾਦ ਹਨ ।
(4) ਧਾਤਾਂ ਤਾਪ ਅਤੇ ਬਿਜਲੀ ਦੀਆਂ ਸੂਚਾਲਕ ਹੁੰਦੀਆਂ ਹਨ, ਪਰ ਬਿਸਮਥ ਇਸ ਦਾ ਅਪਵਾਦ ਹੈ । (4) ਗੇਫਾਈਟ ਤੋਂ ਇਲਾਵਾ ਬਾਕੀ ਸਾਰੀਆਂ ਅਧਾਤਾਂ ਕੁਚਾਲਕ ਹੁੰਦੀਆਂ ਹਨ ।
(5) ਧਾਤਾਂ ਦੇ ਪਿਘਲਾਓ ਅਤੇ ਉਬਾਲ ਅੰਕ ਕਾਫ਼ੀ ਵੱਧ ਹੁੰਦੇ ਹਨ । (5) ਅਧਾਤਾਂ ਦੇ ਪਿਘਲਾਓ ਅਤੇ ਉਬਾਲ ਅੰਕ ਕਾਫ਼ੀ ਘੱਟ ਹੁੰਦੇ ਹਨ ।
(6) ਧਾਤਾਂ ਆਮ ਤੌਰ ‘ਤੇ ਕਠੋਰ ਹੁੰਦੀਆਂ ਹਨ, ਪਰ ਸੋਡੀਅਮ ਅਤੇ ਪੋਟਾਸ਼ੀਅਮ ਚਾਕੂ ਨਾਲ ਕੱਟੀਆਂ ਜਾ ਸਕਦੀਆਂ ਹਨ । (6) ਇਨ੍ਹਾਂ ਦੀ ਕਠੋਰਤਾ ਭਿੰਨ-ਭਿੰਨ ਹੁੰਦੀ ਹੈ । ਹੀਰਾ ਸਭ ਤੋਂ ਕਠੋਰ ਪਦਾਰਥ ਹੈ ।
(7) ਧਾਤਾਂ ਦੀ ਸਾਪੇਖ ਘਣਤਾ ਵੱਧ ਹੁੰਦੀ ਹੈ ਪਰ Na ਅਤੇ K ਇਸਦੇ ਅਪਵਾਦ ਹਨ । (7) ਅਧਾਤਾਂ ਦੀ ਸਾਪੇਖ ਘਣਤਾ ਆਮ ਤੌਰ ‘ਤੇ ਘੱਟ ਹੁੰਦੀ ਹੈ ।
(8) ਧਾਤਾਂ ਅਪਾਰਦਰਸ਼ੀ ਹੁੰਦੀਆਂ ਹਨ । (8) ਗੈਸੀ ਅਧਾਤਾਂ ਪਾਰਦਰਸ਼ੀ ਹੁੰਦੀਆਂ ਹਨ ।
ਰਸਾਇਣਿਕ ਗੁਣਾਂ ਦੀ ਤੁਲਨਾ-

(1) ਧਾਤਾਂ ਖਾਰੇ ਆਕਸਾਈਡ ਬਣਾਉਂਦੀਆਂ ਹਨ ਜਿਨ੍ਹਾਂ ਤੋਂ ਕੁੱਝ ਖਾਰ ਬਣਦੇ ਹਨ ।

(1) ਅਧਾਤਾਂ, ਤੇਜ਼ਾਬੀ ਅਤੇ ਉਦਾਸੀਨ ਆਕਸਾਈਡ ਬਣਾਉਂਦੀਆਂ ਹਨ ।
(2) ਧਾਤਾਂ ਤੇਜ਼ਾਬ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਵਿਸਥਾਪਿਤ ਕਰਦੀਆਂ ਹਨ ਅਤੇ ਉਸ ਅਨੁਸਾਰ ਲੂਣ ਬਣਾਉਂਦੀਆਂ ਹਨ । (2) ਅਧਾਤਾਂ, ਤੇਜ਼ਾਬਾਂ ਵਿਚੋਂ ਹਾਈਡਰੋਜਨ ਗੈਸ ਨੂੰ ਵਿਸਥਾਪਿਤ ਨਹੀਂ ਕਰਦੀਆਂ ।
(3) ਧਾਤਾਂ ਧਨਾਤਮਕ ਚਾਰਜ ਯੁਕਤ ਹੁੰਦੀਆਂ ਹਨ । (3) ਅਧਾਤਾਂ ਰਿਣਾਤਮਕ ਚਾਰਜ ਯੁਕਤ ਹੁੰਦੀਆਂ ਹਨ ।
(4) ਧਾਤਾਂ ਕਲੋਰੀਨ ਨਾਲ ਕਿਰਿਆ ਕਰਕੇ ਕਲੋਰਾਈਡ ਬਣਾਉਂਦੀਆਂ ਹਨ, ਜਿਹੜੇ ਬਿਜਲੀ ਸੰਯੋਜਕ ਹੁੰਦੇ ਹਨ । (4) ਅਧਾਤਾਂ ਕਲੋਰੀਨ ਨਾਲ ਮਿਲ ਕੇ ਕਲੋਰਾਈਡ ਬਣਾਉਂਦੀਆਂ ਹਨ, ਜਿਹੜੇ ਸਹਿ-ਸੰਯੋਜਕ ਹੁੰਦੇ ਹਨ ।
(5) ਕੁੱਝ ਧਾਤਾਂ ਹਾਈਡਰੋਜਨ ਨਾਲ ਸੰਯੋਗ ਕਰਕੇ ਹਾਈਡਰਾਈਡ ਬਣਾਉਂਦੀਆਂ ਹਨ, ਜਿਹੜੇ ਬਿਜਲੀ ਸੰਯੋਜਕ ਹੁੰਦੇ ਹਨ । (5) ਅਧਾਤਾਂ ਹਾਈਡਰੋਜਨ ਨਾਲ ਕਈ ਤਰ੍ਹਾਂ ਦੇ ਸਥਾਈ ਹਾਈਡਰਾਈਡ ਬਣਾਉਂਦੀਆਂ ਹਨ, ਜਿਹੜੇ ਸਹਿ-ਸੰਯੋਜਕ ਹੁੰਦੇ ਹਨ ।
(6) ਧਾਤਾਂ ਲਘੂਕਾਰਕ ਹਨ । (6) ਅਧਾਤਾਂ ਆਕਸੀਕਾਰਕ ਹਨ ।
(7) ਧਾਤਾਂ ਜਲੀ ਘੋਲ ਵਿੱਚ ਧਨ-ਆਇਨ ਬਣਾਉਂਦੀਆਂ ਹਨ । (7) ਅਧਾਤਾਂ ਜਲੀ ਘੋਲ ਵਿੱਚ ਰਿਣ-ਆਇਨ ਬਣਾਉਂਦੀਆਂ ਹਨ ।

ਪ੍ਰਸ਼ਨ 5.
ਖੋਰਨ ਤੋਂ ਕੀ ਭਾਵ ਹੈ ? ਧਾਤਾਂ ਨੂੰ ਖੋਰਨ ਤੋਂ ਬਚਾਉਣ ਲਈ ਤੁਸੀਂ ਕੀ ਕਰੋਗੇ ? (ਮਾਂਡਲ ਪੇਪਰ)
ਉੱਤਰ-
ਖੋਰਨ (Corrosion) – ਕੱਚੀ ਧਾਤ ਤੋਂ ਪ੍ਰਾਪਤ ਕੀਤੀ ਧਾਤ ਕੁਦਰਤੀ ਰੂਪ ਵਿੱਚ ਸ਼ੁੱਧ ਅਤੇ ਸੁੰਦਰ ਹੁੰਦੀ ਹੈ । ਕੁਦਰਤ ਇਸ ਨੂੰ ਮੁੜ ਉਸੇ ਰੂਪ ਵਿੱਚ ਬਦਲਣ ਦੀ ਕੋਸ਼ਿਸ਼ ਕਰਦੀ ਹੈ ਜਿਸ ਵਿੱਚ ਇਸ ਨੂੰ ਕੁਦਰਤ ਵਿੱਚੋਂ ਪ੍ਰਾਪਤ ਕੀਤਾ ਹੁੰਦਾ ਹੈ। ਧਾਤਾਂ ਦੀ ਸਤਹਿ ਉੱਤੇ ਵਾਤਾਵਰਨ ਦੀਆਂ ਗੈਸਾਂ ਆਦਿ ਦੀ ਕਿਰਿਆ ਕਾਰਨ ਧਾਤਾਂ ਦੇ ਆਕਸਾਈਡ, ਸਲਫਾਈਡ, ਕਾਰਬੋਨੇਟ ਅਤੇ ਸਲਫ਼ੇਟ ਆਦਿ ਬਣਦੇ ਹਨ ਤੇ ਇਸ ਤਰ੍ਹਾਂ ਧਾਤ ਹੌਲੀ-ਹੌਲੀ ਖੁਰਦੀ ਰਹਿੰਦੀ ਹੈ | ਧਾਤਾਂ ਦੇ ਇਸ ਤਰ੍ਹਾਂ ਘੁਲਣ ਨੂੰ ਖੋਰਨ ਆਖਦੇ ਹਨ । ਆਇਰਨ ਅਤੇ ਸਟੀਲ ਦੇ ਖੋਰਨ ਨੂੰ ਜੰਗ ਜਾਂ ਜੰਗਾਲ ਲੱਗਣਾ ਵੀ ਆਖਦੇ ਹਨ । ਜੰਗ ਲੱਗਣਾ ਗੰਭੀਰ ਆਰਥਿਕ ਸਮੱਸਿਆ ਹੈ । ਜੰਗ ਲਾਲ ਭੂਰੇ ਰੰਗ ਦਾ ਪਾਊਡਰ ਹੁੰਦਾ ਹੈ ਜਿਸ ਨੂੰ ਜਲੀ ਆਇਰਨ ਆਕਸਾਈਡ (Fe2O3.4H2O) ਕਹਿੰਦੇ ਹਨ । ਲੋਹੇ ਨੂੰ ਜੰਗ ਲੱਗਣ ਲਈ ਪਾਣੀ ਅਤੇ ਆਕਸੀਜਨ ਦੀ ਲੋੜ ਹੁੰਦੀ ਹੈ । ਇਸ ਤੱਥ ਨੂੰ ਹੇਠ ਲਿਖੀ ਕਿਰਿਆ ਰਾਹੀਂ ਸਮਝਿਆ ਜਾ ਸਕਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 17

ਧਾਤਾਂ ਨੂੰ ਖੋਰਨ ਤੋਂ ਬਚਾਉਣ ਦੇ ਉਪਾਅ-

  1. ਧਾਤ ਨੂੰ ਸਿੱਲ੍ਹ ਤੋਂ ਬਚਾਅ ਕੇ ਰੱਖਣਾ ਚਾਹੀਦਾ ਹੈ ।
  2. ਧਾਤ ਦੀ ਉੱਪਰਲੀ ਸਤਹਿ ‘ਤੇ ਪੇਂਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਇਸ ਦੀ ਸਤਹਿ ਦਾ ਆਕਸੀਜਨ ਅਤੇ ਸਿੱਲ੍ਹ ਨਾਲੋਂ ਸੰਪਰਕ ਟੁੱਟ ਜਾਵੇ ।
  3. ਧਾਤ ਦੀ ਸਤਹਿ ‘ਤੇ ਸ੍ਰੀਸ ਜਾਂ ਤੇਲ ਲਗਾਉਣਾ ਚਾਹੀਦਾ ਹੈ ।
  4. ਧਾਤ ਉੱਪਰ ਕਿਸੇ ਹੋਰ ਖੋਰਨ ਰੋਧੀ ਧਾਤ ਦੀ ਪਰਤ ਚੜ੍ਹਾ ਦੇਣੀ ਚਾਹੀਦੀ ਹੈ ।
  5. ਧਾਤ ਨੂੰ ਪਿਘਲੇ ਹੋਏ ਜ਼ਿੰਕ ਵਿੱਚ ਡੁਬੋ ਕੇ ਬਾਹਰ ਕੱਢ ਲੈਣਾ ਚਾਹੀਦਾ ਹੈ ਜਿਸ ਤੋਂ ਇਸ ਉੱਪਰ ਜ਼ਿੰਕ ਦੀ ਪਰਤ ਜੰਮ ਜਾਵੇ ਅਰਥਾਤ ਗੈਲਵਨੀਕਰਨ ਕਰ ਦੇਣਾ ਚਾਹੀਦਾ ਹੈ ।

ਪ੍ਰਸ਼ਨ 6.
ਲੋਹੇ ਨੂੰ ਜੰਗ ਲੱਗਣ ਦੀ ਕਿਰਿਆ ਦਾ ਵੇਰਵਾ ਦਿਓ ਅਤੇ ਇਸ ਤੋਂ ਬਚਾਅ ਦੇ ਕੋਈ ਦੋ ਢੰਗ ਦੱਸੋ ।
ਜਾਂ
ਲੋਹੇ ਨੂੰ ਜੰਗ ਲੱਗਣ (Rusting of Iron) ਤੋਂ ਬਚਾਉਣ ਦੇ ਕੋਈ ਪੰਜ ਢੰਗ ਸੰਖੇਪ ਵਿੱਚ ਵਰਣਨ ਕਰੋ ।
ਜਾਂ
ਜੰਗ ਲੱਗਣਾ ਕੀ ਹੈ ? ਲੋਹੇ ਨੂੰ ਜੰਗ ਲੱਗਣ ਤੋਂ ਰੋਕਣ ਦੇ ਉਪਾਅ ਦੱਸੋ ।
ਉੱਤਰ-
ਲੋਹੇ ਨੂੰ ਜੰਗ ਲੱਗਣਾ (Rusting of Iron) – ਇਹ ਉਹ ਕਿਰਿਆ ਹੈ ਜੋ ਹੇਠ ਲਿਖੇ ਢੰਗ ਨਾਲ ਹੁੰਦੀ ਹੈ
(ੳ) ਆਇਰਨ ਇਲੈਂਕਨ ਛੱਡ ਕੇ ਫੈਰਸ (Fe+2) ਆਇਨ ਬਣਾਉਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 18

(ਅ) ਇਹ ਫੈਰਸ ਆਇਨ ਆਕਸੀਜਨ ਅਤੇ ਪਾਣੀ ਨਾਲ ਕਿਰਿਆ ਕਰਕੇ ਫੈਰਿਕ ਆਕਸਾਈਡ ਦੀ ਭੂਰੀ ਪਰਤ ਬਣਾਉਂਦੇ ਹਨ । ਇਸਦੇ ਨਾਲ ਹੀ ਅੱਠ ਹਾਈਡਰੋਜਨ ਆਇਨ ਵੀ ਬਣਦੇ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 19

(ੲ) ਫੈਰਿਕ ਆਕਸਾਈਡ Fe3O3 ਪਾਣੀ ਨਾਲ ਕਿਰਿਆ ਕਰਕੇ ਜੰਗ ਬਣਾਉਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 20

(ਸ) ਹਾਈਡਰੋਜਨ ਦੇ ਆਇਨ ਇਲੈਂਕਨ ਪ੍ਰਾਪਤ ਕਰਦੇ ਹਨ ਅਤੇ ਹਾਈਡਰੋਜਨ ਗੈਸ ਬਣਦੀ ਹੈ ।
8H+ + 8e → 4H2

ਜੰਗ ਇਕ ਚਿਪਚਿਪਾਹਟ ਰਹਿਤ ਯੌਗਿਕ ਹੈ । ਇਹ ਪਰਤ ਤੋਂ ਬਾਅਦ ਪਰਤ ਬਣ ਕੇ ਉੱਡਦਾ ਰਹਿੰਦਾ ਹੈ ਤੇ ਲੋਹੇ ਦੀ ਨਵੀਂ ਸਤਹਿ ਨੂੰ ਜੰਗ ਲੱਗਣ ਲਈ ਖੁੱਲਾ ਛੱਡ ਦਿੱਤਾ ਜਾਂਦਾ ਹੈ ।

ਜੰਗ ਲੱਗਣ ਦੀ ਰੋਕਥਾਮ – ਕੁੱਝ ਬਚਾਓ ਕਾਰਜਾਂ ਨੂੰ ਅਪਣਾ ਕੇ ਲੋਹੇ ਨੂੰ ਜੰਗ ਲੱਗਣ ਤੋਂ ਬਚਾਇਆ ਜਾ ਸਕਦਾ ਹੈ , ਜਿਵੇਂ-
(ੳ) ਪੇਂਟ ਲਗਾ ਕੇ ਬਚਾਅ ਕਰਨਾ – ਲੋਹੇ ਦੀਆਂ ਵਸਤਾਂ ਨੂੰ ਪੇਂਟ ਕਰਕੇ ਜਾਂ ਗ੍ਰਸ ਲਗਾਉਣ ਨਾਲ ਪਾਣੀ ਅਤੇ ਆਕਸੀਜਨ ਦਾ ਲੋਹੇ ਨਾਲੋਂ ਸੰਪਰਕ ਟੁੱਟ ਜਾਂਦਾ ਹੈ ।

(ਅ) ਧਾਤਵੀ ਪਰਤ ਚੜ੍ਹਾਉਣਾ – ਉਹ ਧਾਤ ਜਿਹੜੀ ਲੋਹੇ ਨਾਲੋਂ ਵਧੇਰੇ ਆਸਾਨੀ ਨਾਲ ਇਲੈੱਕਨ ਛੱਡ ਸਕੇ, ਲੋਹੇ ਨੂੰ ਜੰਗਾਲ ਤੋਂ ਬਚਾਉਣ ਲਈ ਵਰਤੀ ਜਾ ਸਕਦੀ ਹੈ । ਜ਼ਿੰਕ ਧਾਤ ਲੋਹੇ ਤੋਂ ਵਧੇਰੇ ਆਸਾਨੀ ਨਾਲ ਇਲੈੱਕਵਾਂਨ ਛੱਡਦੀ ਹੈ । ਇਸ ਲਈ ਲੋਹੇ ਨੂੰ ਜੰਗ ਤੋਂ ਬਚਾਉਣ ਲਈ ਇਸ ਉੱਤੇ ਜ਼ਿੰਕ ਦੀ ਪਰਤ ਚੜਾਈ ਜਾਂਦੀ ਹੈ । ਇਸ ਲਈ ਇਸ ਵਿਧੀ ਨੂੰ ਜਿਸਤ ਚੜ੍ਹਾਉਣਾ ਜਾਂ ਗੈਲਵੇਨੀਕਰਨ (Galvanization) ਆਖਦੇ ਹਨ ।

(ੲ) ਬਿਜਲਈ ਬਚਾਅ – ਲੋਹੇ ਤੋਂ ਪ੍ਰਾਪਤ ਹੋਣ ਵਾਲੇ ਫੈਰਸ ਆਇਨਾਂ Fe+2 ਨੂੰ ਬਿਜਲਈ ਧਾਰਾ ਨਾਲ ਉਦਾਸੀਨ ਕੀਤਾ ਜਾਂਦਾ ਹੈ । ਲੋਹੇ ਦੀ ਜਿਸ ਵਸਤੂ ਨੂੰ ਜੰਗ ਤੋਂ ਬਚਾਉਣਾ ਹੋਵੇ, ਉਸਨੂੰ ਕੈਥੋਡ ਨਾਲ ਜੋੜਿਆ ਜਾਂਦਾ ਹੈ ।

(ਸ) ਜੰਗ-ਰੋਧੀ ਘੋਲ ਵਰਤ ਕੇ – ਇਹ ਘੋਲ ਫ਼ਾਸਫੇਟ ਅਤੇ ਕਰੋਮੇਟ ਦੇ ਐਲਕਲੀ ਹੁੰਦੇ ਹਨ । ਐਲਕਲੀਪਨ ਕਾਰਨ ਹਾਈਡਰੋਜਨ ਆਇਨ (H+) ਬਣਦੇ ਹਨ ਤੇ ਇਹ ਆਇਨ ਵਸਤੂ ਦਾ ਆਕਸੀਕਰਨ ਨਹੀਂ ਹੋਣ ਦਿੰਦੇ । ਇਸ ਤਰ੍ਹਾਂ ਹਰ ਵਸਤੁ ਜੰਗ ਤੋਂ ਬਚੀ ਰਹਿੰਦੀ ਹੈ । ਇਹ ਘੋਲ ਕਾਰ ਰੇਡੀਏਟਰਾਂ ਵਿੱਚ ਅਤੇ ਇੰਜਣ ਦੇ ਪੁਰਜ਼ਿਆਂ ਨੂੰ ਜੰਗ ਤੋਂ ਬਚਾਉਣ ਲਈ ਵਰਤੇ ਜਾਂਦੇ ਹਨ ।

(ਹ) ਨਿਕਲ ਅਤੇ ਕ੍ਰੋਮੀਅਮ ਨਾਲ ਮਿਸ਼ਰਿਤ ਧਾਤ ਬਣਾ ਕੇ – ਜਦੋਂ ਲੋਹੇ ਨੂੰ ਨਿਕਲ ਅਤੇ ਸ਼੍ਰੋਮੀਅਮ ਨਾਲ ਮਿਲਾ ਕੇ ਮਿਸ਼ਰਿਤ ਧਾਤ ਬਣਾਈ ਜਾਂਦੀ ਹੈ ਤਾਂ (Fe = 74%, Cr = 18%, Ni = 8%) ਸਟੇਨਲੈਸ ਸਟੀਲ ਬਣ ਜਾਂਦੀ ਹੈ । ਸਟੇਨਲੈਸ ਸਟੀਲ ਜੰਗਰੋਧੀ ਹੁੰਦੀ ਹੈ । ਇਸ ਤਰ੍ਹਾਂ ਲੋਹੇ ਨੂੰ ਜੰਗ ਲੱਗਣ ਤੋਂ ਬਚਾਇਆ ਜਾ ਸਕਦਾ ਹੈ ।

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 7.
ਆਇਨੀ ਯੌਗਿਕਾਂ ਦੇ ਸਾਧਾਰਨ ਗੁਣਾਂ ਦਾ ਵਰਣਨ ਕਰੋ ।
ਉੱਤਰ-
ਆਇਨੀ ਯੌਗਿਕਾਂ ਦੇ ਗੁਣ – ਆਇਨੀ ਯੌਗਿਕਾਂ ਦੇ ਸਾਧਾਰਨ ਗੁਣ ਹੇਠ ਲਿਖੇ ਹਨ :
(1) ਭੌਤਿਕ ਪ੍ਰਕਿਰਤੀ – ਧਨਾਤਮਕ ਅਤੇ ਰਿਣਾਤਮਕ ਆਇਨਾਂ ਵਿਚਕਾਰ ਪ੍ਰਬਲ ਆਕਰਸ਼ਣ ਬਲ ਦੇ ਕਾਰਨ ਆਇਨੀ ਯੋਗਿਕ ਠੋਸ ਹੁੰਦੇ ਹਨ । ਇਹ ਯੌਗਿਕ ਆਮ ਤੌਰ ਤੇ ਭੁਰਭੁਰੇ ਹੁੰਦੇ ਹਨ ਅਤੇ ਦਬਾਓ ਪਾਉਣ ਨਾਲ ਟੁੱਟ ਜਾਂਦੇ ਹਨ ।

(2) ਪਿਘਲਣ ਅੰਕ ਅਤੇ ਉਬਾਲ ਅੰਕ – ਆਇਨੀ ਯੌਗਿਕਾਂ ਦਾ ਪਿਘਲਣ ਅੰਕ ਅਤੇ ਉਬਾਲ ਅੰਕ ਬਹੁਤ ਅਧਿਕ ਹੁੰਦਾ ਹੈ ਕਿਉਂਕਿ ਇਸਦੇ ਮਜ਼ਬੂਤ ਅੰਤਰ ਆਇਨੀ ਆਕਰਸ਼ਣ ਨੂੰ ਤੋੜਨ ਲਈ ਊਰਜਾ ਦੀ ਬਹੁਤ ਵੱਡੀ ਮਾਤਰਾ ਦੀ ਲੋੜ ਹੁੰਦੀ ਹੈ ।

(3) ਘੁਲਣਸ਼ੀਲਤਾ – ਸੰਯੋਜਕ ਯੋਗਿਕ ਆਮ ਤੌਰ ਤੇ ਪਾਣੀ ਵਿੱਚ ਘੁਲਣਸ਼ੀਲ ਹਨ, ਪਰੰਤੂ ਕੈਰੋਸੀਨ, ਪੈਟਰੋਲ ਆਦਿ ਜਿਹੇ ਘੋਲਕਾਂ ਵਿੱਚ ਅਣ-ਘੁਲ ਹੁੰਦੇ ਹਨ ।

(4) ਬਿਜਲਈ ਚਾਲਕਤਾ – ਕਿਸੇ ਘੋਲ ਵਿੱਚ ਬਿਜਲਈ ਧਾਰਾ ਦੇ ਪ੍ਰਵਾਹ ਲਈ ਚਾਰਜਿਤ ਕਣਾਂ ਦੀ ਗਤੀਸ਼ੀਲਤਾ ਦਾ ਹੋਣਾ ਜ਼ਰੂਰੀ ਹੁੰਦਾ ਹੈ । ਆਇਨੀ ਯੌਗਿਕਾਂ ਦੇ ਜਲੀ ਘੋਲ ਵਿੱਚ ਆਇਨ ਮੌਜੂਦ ਹੁੰਦੇ ਹਨ । ਜਦੋਂ ਘੋਲ ਵਿੱਚੋਂ ਬਿਜਲਈ ਧਾਰਾ ਗੁਜ਼ਾਰੀ ਜਾਂਦੀ ਹੈ ਤਾਂ ਆਇਨ ਉਲਟੇ ਇਲੈੱਕਟੋਡ ਵੱਲ ਗਤੀ ਕਰਨ ਲਗਦੇ ਹਨ | ਠੋਸ ਅਵਸਥਾ ਵਿੱਚ ਆਇਨੀ ਯੋਗਿਕ ਬਿਜਲੀ ਦਾ ਚਾਲਨ ਨਹੀਂ ਕਰਦੇ ਹਨ ਕਿਉਂਕਿ ਠੋਸ ਅਵਸਥਾ ਦੀ ਦ੍ਰਿੜ ਸੰਰਚਨਾ ਕਾਰਨ ਆਇਨਾਂ ਦੀ ਗਤੀ ਸੰਭਵ ਨਹੀਂ ਹੁੰਦੀ ਹੈ । ਪਰੰਤੂ ਆਇਨੀ ਯੌਗਿਕ ਤਰਲ ਅਵਸਥਾ ਵਿੱਚ ਬਿਜਲਈ ਚਾਲਨ ਕਰਦੇ ਹਨ ਕਿਉਂਕਿ ਵਿਤ ਅਵਸਥਾ ਵਿੱਚ ਵਿਪਰੀਤ ਆਇਨਾਂ ਵਿਚਕਾਰ ਬਿਜਲਈ ਸਥਿਤਿਕ ਆਕਰਸ਼ਣ ਬਲ ਉਸ਼ਮਾ ਹੋਣ ਕਾਰਨ ਕਮਜ਼ੋਰ ਹੋ ਜਾਂਦੀ ਹੈ । ਇਸ ਲਈ ਆਇਨ ਸੁਤੰਤਰ ਰੂਪ ਵਿੱਚ ਗਮਨ ਕਰਦੇ ਹਨ ਅਤੇ ਬਿਜਲੀ ਦਾ ਚਾਲਨ ਹੁੰਦਾ ਹੈ ।

ਪ੍ਰਸ਼ਨ 8.
ਮਿਸ਼ਰਤ ਧਾਤ ਕਿਸ ਨੂੰ ਆਖਦੇ ਹਨ ? ਇਨ੍ਹਾਂ ਨੂੰ ਬਣਾਉਣ ਦੇ ਕੀ ਉਦੇਸ਼ ਹਨ ?
ਉੱਤਰ-
ਮਿਸ਼ਰਤ ਧਾਤ (Alloy) – ਕਿਸੇ ਧਾਤ ਨੂੰ ਕਿਸੇ ਹੋਰ ਧਾਤ ਜਾਂ ਅਧਾਤ ਨਾਲ ਮਿਲਾ ਕੇ ਬਣਾਏ ਗਏ ਸਮ-ਅੰਗੀ ਮਿਸ਼ਰਨ ਨੂੰ ਮਿਸ਼ਰਤ ਧਾਤ ਆਖਦੇ ਹਨ । ਉਦਾਹਰਨ ਵਜੋਂ ਸਟੇਨਲੈਸ ਸਟੀਲ, ਟਾਂਕਾ, ਪਿੱਤਲ, ਕਾਂਸਾ, ਬੈਂ-ਮੈਟਲ ਆਦਿ ਸਾਰੀਆਂ ਮਿਸ਼ਰਤ ਧਾਤਾਂ ਹਨ ।

ਮਿਸ਼ਰਿਤ ਧਾਤਾਂ ਦੀ ਵਰਤੋਂ-

  1. ਕਠੋਰਤਾ ਵਧਾਉਣ ਲਈ – ਲੋਹੇ ਵਿੱਚ ਕਾਰਬਨ ਦੀ ਮਾਤਰਾ ਮਿਲਾ ਕੇ ਸਟੇਨਲੈਸ ਸਟੀਲ ਬਣਾਇਆ ਜਾਂਦਾ ਹੈ, ਜਿਹੜਾ ਲੋਹੇ ਤੋਂ ਵੱਧ ਕਠੋਰ ਹੁੰਦਾ ਹੈ ।
  2. ਸ਼ਕਤੀ ਵਧਾਉਣ ਲਈ – ਇਸਪਾਤ, ਡਿਊਰਐਲੁਮਿਨ ਆਦਿ ਮਿਸ਼ਰਿਤ ਧਾਤਾਂ ਕਠੋਰ ਹੋਣ ਕਾਰਨ ਸ਼ਕਤੀਸ਼ਾਲੀ ਵੀ ਹੁੰਦੀਆਂ ਹਨ ।
  3. ਖੁਰਨ ਤੋਂ ਬਚਾਉਣ ਲਈ – ਜਿਵੇਂ ਸਟੇਨਲੈਸ ਸਟੀਲ, ਲੋਹੇ ਅਤੇ ਜ਼ਿੰਕ ਤੋਂ ਬਣੀ ਮਿਸ਼ਰਿਤ ਧਾਤ ਨੂੰ ਜੰਗ ਨਹੀਂ ਲਗਦਾ
  4. ਧੁਨੀ ਉਤਪੰਨ ਕਰਨ ਲਈ – ਤਾਂਬੇ ਅਤੇ ਟਿੱਨ ਤੋਂ ਬਣਾਈ ਗਈ ਮਿਸ਼ਰਿਤ ਧਾਤ ਬਿੱਲ ਮੈਟਲ ਹੈ । ਇਸ ਤੋਂ ਧੁਨੀ ਉਤਪੰਨ ਕੀਤੀ ਜਾਂਦੀ ਹੈ ।
  5. ਪਿਘਲਾਓ ਦਰਜਾ ਘੱਟ ਕਰਨ ਲਈ – ਜਿਵੇਂ ਰੋਜ਼ ਮੈਟਲ ਇਕ ਮਿਸ਼ਰਿਤ ਧਾਤ ਹੈ । ਇਸਦਾ ਪਿਘਲਾਓ ਅੰਕ ਘੱਟ ਹੁੰਦਾ ਹੈ ।
  6. ਉੱਚਿਤ ਸਾਂਚੇ ਵਿੱਚ ਢਲਾਈ ਲਈ – ਕਾਂਸਾ ਅਤੇ ਟਾਈਪ ਮੈਟਲ ।
  7. ਰੰਗ ਬਦਲਣ ਲਈ – ਤਾਂਬੇ ਅਤੇ ਐਲੂਮੀਨੀਅਮ ਤੋਂ ਬਣੀ ਐਲੂਮੀਨੀਅਮ ਜ਼ ਮਿਸ਼ਰਿਤ ਧਾਤ ਦਾ ਰੰਗ ਸੁਨਹਿਰੀ ਹੁੰਦਾ ਹੈ ।
  8. ਘਰੇਲੂ ਲੋੜਾਂ ਲਈ – ਘਰਾਂ, ਕਾਰਖ਼ਾਨਿਆਂ, ਦਫ਼ਤਰਾਂ ਆਦਿ ਦੀਆਂ ਸਾਰੀਆਂ ਜਗਾ ‘ਤੇ ਮਿਸ਼ਰਿਤ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ-ਘਰ ਵਿਚ ਅਲਮਾਰੀ, ਪੱਖੇ, ਫਰਿਜ, ਗਹਿਣੇ ਆਦਿ ।

ਪ੍ਰਸ਼ਨ 9.
ਧਾਤਾਂ ਦੀ ਕਿਰਿਆਸ਼ੀਲਤਾ ਦੀ ਲੜੀ ਕੀ ਹੁੰਦੀ ਹੈ ?
ਉੱਤਰ-
ਧਾਤਾਂ ਦੀ ਕਿਰਿਆਸ਼ੀਲਤਾ ਦੀ ਲੜੀ (Reactivity Series of Metals) – ਸਾਰੀਆਂ ਧਾਤਾਂ ਦੀ ਕਿਰਿਆਸ਼ੀਲਤਾ ਵੱਖ-ਵੱਖ ਹੁੰਦੀ ਹੈ । ਧਾਤਾਂ ਦੀ ਘਟਦੀ ਕਿਰਿਆਸ਼ੀਲਤਾ ਅਨੁਸਾਰ ਪ੍ਰਾਪਤ ਕੀਤੀ ਗਈ ਤਰਤੀਬ ਨੂੰ ਧਾਤਾਂ ਦੀ ਕਿਰਿਆਸ਼ੀਲਤਾ ਲੜੀ ਆਖਦੇ ਹਨ ।
ਧਾਤਾਂ ਦੀ ਕਿਰਿਆਸ਼ੀਲਤਾ ਦੀ ਲੜੀ-
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 21
ਸਾਰੀਆਂ ਧਾਤਾਂ ਦੀ ਕਿਰਿਆਸ਼ੀਲਤਾ ਵੱਖ-ਵੱਖ ਹੁੰਦੀ ਹੈ । ਕੁੱਝ ਧਾਤਾਂ ਜਿਵੇਂ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ ਆਦਿ ਜ਼ਿਆਦਾ ਕਿਰਿਆਸ਼ੀਲ ਹਨ । ਇਹ ਧਾਤਾਂ ਆਕਸੀਜਨ ਨਾਲ ਸੰਯੋਗ ਕਰਕੇ ਆਕਸਾਈਡ ਅਤੇ ਹਾਈਡਰੋਜਨ ਨਾਲ ਸੰਯੋਗ ਕਰਕੇ ਹਾਈਡਰਾਈਡ ਬਣਾਉਂਦੀਆਂ ਹਨ | ਕੁਝ ਧਾਤਾਂ ਜਿਵੇਂ ਲੋਹਾ, ਜ਼ਿੰਕ ਆਦਿ ਕਿਰਿਆਸ਼ੀਲ ਹਨ, ਪਰੰਤੂ ਕੁਝ ਧਾਤਾਂ ਜਿਵੇਂ ਸੋਨਾ, ਪਲਾਟੀਨਮ ਆਦਿ ਅਕਿਰਿਆਸ਼ੀਲ ਹਨ । ਧਾਤਾਂ ਦੀ ਕਿਰਿਆਸ਼ੀਲਤਾ ਉਨ੍ਹਾਂ ਦੇ ਇਲੈੱਕਟ੍ਰਾਨਾਂ ਦੇਣ ਦੇ ਗੁਣ ’ਤੇ ਨਿਰਭਰ ਕਰਦੀ ਹੈ । ਜਿਹੜੀਆਂ ਧਾਤਾਂ ਕਿਰਿਆਸ਼ੀਲਤਾ ਲੜੀ ਵਿੱਚ ਹਾਈਡਰੋਜਨ ਤੋਂ ਉੱਪਰ ਸਥਿਤ ਹਨ ਵੱਧ ਕਿਰਿਆਸ਼ੀਲ ਹਨ । ਹਾਈਡਰੋਜਨ ਤੋਂ ਥੱਲੇ ਵਾਲੀਆਂ ਧਾਤਾਂ ਘੱਟ ਕਿਰਿਆਸ਼ੀਲ ਹਨ ।

ਪ੍ਰਸ਼ਨ 10.
ਧਾਤਾਂ ਦੇ ਤਿੰਨ ਭੌਤਿਕ ਅਤੇ ਦੋ ਰਸਾਇਣਿਕ ਗੁਣ ਲਿਖੋ ।
ਉੱਤਰ-
ਧਾਤਾਂ ਦੇ ਭੌਤਿਕ ਗੁਣ-
(i) ਧਾਤਵੀ ਲਿਸ਼ਕ (ਚਮਕ) – ਸ਼ੁੱਧ ਧਾਤਾਂ ਦੀ ਸਤਹ ਚਮਕਦਾਰ ਹੁੰਦੀ ਹੈ | ਧਾਤਾਂ ਦੇ ਇਸ ਗੁਣ ਨੂੰ ਧਾੜਵੀ ਚਮਕ (metallic lusture) ਕਹਿੰਦੇ ਹਨ, ਜਿਵੇਂ-ਸੋਨੇ ਵਿੱਚ ਪੀਲੇ ਰੰਗ ਦੀ ਚਮਕ, ਕਾਪਰ ਦੀ ਲਾਲ-ਭੂਰੇ ਰੰਗ ਦੀ ਚਮਕ ਅਤੇ ਐਲੂਮੀਨੀਅਮ ਦੀ ਚਿੱਟੇ ਰੰਗ ਦੀ ਚਮਕ ਹੁੰਦੀ ਹੈ ।

(ii) ਕਠੋਰਤਾ ਕਰੜਾਈ) – ਆਮ ਤੌਰ ਤੇ ਧਾਤਾਂ ਕਠੋਰ ਹੁੰਦੀਆਂ ਹਨ । ਵਿਭਿੰਨ ਧਾਤਾਂ ਦੀ ਕਠੋਰਤਾ ਭਿੰਨ-ਭਿੰਨ ਹੁੰਦੀ ਹੈ । ਪਰ (ਤਾਂਬਾ, ਆਇਰਨ (ਲੋਹਾ), ਐਲੂਮੀਨੀਅਮ ਬਹੁਤ ਕਠੋਰ ਧਾਤਾਂ ਹਨ ਜਦਕਿ ਸੋਡੀਅਮ, ਪੋਟਾਸ਼ੀਅਮ ਆਦਿ ਨਰਮ ਹਨ ।

(iii) ਕੁਟੀਯੋਗਤਾ – ਜਿਹੜੀਆਂ ਧਾਤਾਂ ਹਥੌੜੇ ਨਾਲ ਕੁੱਟ-ਕੁੱਟ ਕੇ ਪਤਲੀ ਚਾਦਰਾਂ ਵਿੱਚ ਪਰਿਵਰਤਿਤ ਕੀਤੀਆਂ ਜਾ ਸਕਦੀਆਂ ਹਨ ਉਨ੍ਹਾਂ ਨੂੰ ਕੁਟੀਣਯੋਗ ਧਾਤਾਂ ਕਹਿੰਦੇ ਹਨ । ਧਾਤਾਂ ਦੇ ਇਸ ਗੁਣ ਨੂੰ ਕੁਟੀਯੋਗਤਾ ਕਿਹਾ ਜਾਂਦਾ ਹੈ । ਸੋਨਾ ਅਤੇ ਚਾਂਦੀ ਸਭ ਤੋਂ ਵੱਧ ਕੁਟੀਣਯੋਗ ਧਾਤਾਂ ਹਨ ।

(iv) ਖਿੱਚੀਣਯੋਗਤਾ – ਉਹ ਧਾਤਾਂ ਜਿਨ੍ਹਾਂ ਦੀਆਂ ਖਿੱਚ ਕੇ ਪਤਲੀਆਂ ਤਾਰਾਂ ਬਣਾਈਆਂ ਜਾ ਸਕਦੀਆਂ ਹਨ, ਨੂੰ ਖਿੱਚੀਣਯੋਗ ਧਾਤਾਂ ਕਹਿੰਦੇ ਹਨ । ਧਾਤਾਂ ਦੇ ਇਸ ਗੁਣ ਨੂੰ ਖਿੱਚੀਯੋਗਤਾ ਕਿਹਾ ਜਾਂਦਾ ਹੈ । ਸੋਨਾ ਅਤੇ ਚਾਂਦੀ ਸਭ ਤੋਂ ਵੱਧ ਖਿੱਚੀਣਯੋਗ ਧਾਤਾਂ ਹਨ ।

(v) ਤਾਪੀ ਚਾਲਕਤਾ – ਧਾਤਾਂ ਸਾਧਾਰਨ ਤੌਰ ‘ਤੇ ਤਾਪ ਦੀਆਂ ਸੁਚਾਲਕ ਹੁੰਦੀਆਂ ਹਨ ।
ਹੋਰ ਕੁੱਝ ਧਾਤਾਂ ਤਾਪ ਦੀਆਂ ਕੁਚਾਲਕ ਹਨ-
ਉਦਾਹਰਨ-ਕਾਪਰ, ਐਲੂਮੀਨੀਅਮ ਆਦਿ ਤਾਪ ਦੀਆਂ ਸੁਚਾਲਕ ਹਨ ।

(vi) ਬਿਜਲੀ ਚਾਲਕਤਾ-ਧਾਤਾਂ ਬਿਜਲੀ ਦੀਆਂ ਵਧੀਆ ਚਾਲਕ ਹੁੰਦੀਆਂ ਹਨ, ਜਿਵੇਂ-ਸਿਲਵਰ, ਕਾਪਰ ਆਦਿ ਬਿਜਲੀ ਦੀਆਂ ਸੁਚਾਲਕ ਹਨ ।

ਧਾਤਾਂ ਦੇ ਰਸਾਇਣਿਕ ਗੁਣ – ਧਾਤਾਂ ਆਪਣੇ ਇਲੈੱਕਟਾਂ ਗੁਆ ਕੇ ਧਨਾਤਮਕ ਆਇਨ ਬਣਾਉਂਦੀਆਂ ਹਨ । ਇਸ ਲਈ ਇਹ ਬਿਜਲਈ ਧਨਾਤਮਕ ਤੱਤ ਹਨ ।

(1) ਧਾਤਾਂ ਦੀ ਆਕਸੀਜਨ ਨਾਲ ਕਿਰਿਆ – ਸਾਰੀਆਂ ਧਾਤਾਂ ਆਕਸੀਜਨ ਨਾਲ ਸੰਯੋਗ ਕਰਕੇ ਧਾੜਵੀ ਆਕਸਾਈਡ ਬਣਾਉਂਦੀਆਂ ਹਨ । ਇਨ੍ਹਾਂ ਆਕਸਾਈਡਾਂ ਦੀ ਪ੍ਰਕਿਰਤੀ ਖਾਰੀ ਹੁੰਦੀ ਹੈ, ਕਿਉਂਕਿ ਸਾਰੀਆਂ ਧਾਤਾਂ ਦੀ ਕਿਰਿਆਸ਼ੀਲਤਾ ਭਿੰਨਭਿੰਨ ਹੁੰਦੀ ਹੈ, ਇਸ ਲਈ ਉਹ ਵੱਖ-ਵੱਖ ਤਾਪਮਾਨ ਤੇ ਆਕਸੀਜਨ ਨਾਲ ਸੰਯੋਗ ਕਰਦੀਆਂ ਹਨ ।

(i) ਸਾਧਾਰਨ ਤਾਪਮਾਨ ਤੇ Na, K ਆਕਸੀਜਨ ਨਾਲ ਸੰਯੋਗ ਕਰਕੇ ਆਪਣੇ ਆਕਸਾਈਡ ਬਣਾਉਂਦੀਆਂ ਹਨ, ਜਿਹੜੇ ਕਿ ਪਾਣੀ ਵਿੱਚ ਘੁਲਣਸ਼ੀਲ ਹਨ ।
4Na(s) + O(g) → 2Na2O (s)
Na2 O(s) + H2O → 2NaOH (aq)

(ii) ਮੈਗਨੀਸ਼ੀਅਮ (Mg) ਦੇ ਰਿਬਨ ਨੂੰ ਬਾਲ ਕੇ ਜਦੋਂ ਹਵਾ ਵਿੱਚ ਰੱਖਿਆ ਜਾਂਦਾ ਹੈ, ਤਾਂ ਉਹ ਬਲਦਾ ਰਹਿੰਦਾ ਹੈ ਅਤੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 1

(iii) ਤਾਂਬਾ (Cu) ਅਤੇ ਲੋਹਾ (Fe) ਖ਼ੁਸ਼ਕ ਹਵਾ ਵਿੱਚ ਉੱਚ ਤਾਪਮਾਨ ਤੇ ਆਕਸੀਜਨ ਨਾਲ ਸੰਯੋਗ ਕਰਦੇ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 2

(2) ਧਾਤਾਂ ਦੀ ਹਲਕੇ ਤੇਜ਼ਾਬਾਂ ਨਾਲ ਕਿਰਿਆ – ਧਾਤਾਂ ਹਲਕੇ ਤੇਜ਼ਾਬਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਮੁਕਤ ਕਰਦੀਆਂ ਹਨ । ਵਿਭਿੰਨ ਧਾਤਾਂ ਦੀ ਕਿਰਿਆਸ਼ੀਲਤਾ ਦੀ ਦਰ ਭਿੰਨ-ਭਿੰਨ ਹੁੰਦੀ ਹੈ ।

(i) Na, K, Zn, Mg, Fe ਆਦਿ ਘਟਦੇ ਕ੍ਰਮ ਵਿੱਚ ਕਿਰਿਆਸ਼ੀਲ ਹਨ-
2Na + 2HCl → 2NaCl +H2
Mg + 2HCl → MgCl2 + H2
Zn + H2SO4 → Zn SO4 + H2

(ii) ਪਤਲੇ ਨਾਈਟ੍ਰਿਕ ਤੇਜ਼ਾਬ Cu, Ag, Pb, Hg ਧਾਤਾਂ ਨਾਲ ਕਿਰਿਆ ਕਰਕੇ NO (ਨਾਈਟਰੋਜਨ ਆਕਸਾਈਡ) ਬਣਾਉਂਦਾ ਹੈ ।
3Cu + 8HNO3 → 3Cu(NO3)2 + 2NO +4H2O
3Ag + 4HNO3 → 3AgNO3 + NO + 2H2O

(iii) Mg ਅਤੇ Mn ਨਾਲ ਪਤਲਾ ਨਾਈਟ੍ਰਿਕ ਤੇਜ਼ਾਬ, ਹਾਈਡਰੋਜਨ ਗੈਸ ਮੁਕਤ ਕਰਦਾ ਹੈ ।
Mg + 2HNO3 → Mg(NO3)2 + H2

(iv) ਸੋਨਾ ਅਤੇ ਪਲਾਟੀਨਮ ਪਤਲੇ ਤੇਜ਼ਾਬ ਨਾਲ ਕਿਰਿਆ ਨਹੀਂ ਕਰਦੇ ।

(3) ਧਾਤਾਂ ਦੀ ਕਲੋਰੀਨ ਨਾਲ ਕਿਰਿਆ – ਧਾਤਾਂ, ਕਲੋਰੀਨ ਨਾਲ ਸੰਯੋਗ ਕਰਕੇ ਬਿਜਲੀ ਸੰਯੋਜਕ ਕਲੋਰਾਈਡ ਬਣਾਉਂਦੀਆਂ ਹਨ ।
Ca + Cl2 → CaCl2

(4) ਧਾਤਾਂ ਦੀ ਹਾਈਡਰੋਜਨ ਨਾਲ ਕਿਰਿਆ – ਕਿਰਿਆਸ਼ੀਲ ਧਾਤਾਂ Na, K ਅਤੇ Ca ਆਦਿ ਹਾਈਡਰੋਜਨ ਨਾਲ ਸੰਯੋਗ ਕਰਕੇ ਆਪਣੇ ਹਾਈਡਰਾਈਡ ਬਣਾਉਂਦੀਆਂ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 3

(5) ਧਾਤਾਂ ਦੀ ਪਾਣੀ ਨਾਲ ਕਿਰਿਆ-
(i) ਜਦੋਂ ਪਾਣੀ ਸਾਧਾਰਨ ਤਾਪਮਾਨ ਤੇ ਹੋਵੇ ਤਾਂ Na, K, Ca ਆਦਿ ਪਾਣੀ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਮੁਕਤ ਕਰਦੀਆਂ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 4

(ii) ਜਦੋਂ ਪਾਣੀ ਉਬਲਦਾ ਹੋਵੇ ਤਾਂ Mg, Zn, Fe ਕਿਰਿਆ ਕਰਕੇ ਆਪਣੇ ਆਕਸਾਈਡ ਬਣਾਉਂਦੀਆਂ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 5

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਦੋ ਧਾਤਾਂ ਦੇ ਨਾਂ ਦੱਸੋ ਜਿਹੜੀਆਂ ਤਾਪ ਅਤੇ ਬਿਜਲੀ ਦੀਆਂ ਸੂਚਾਲਕ ਹੋਣ । ਤਾਪ ਦੀਆਂ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਚਾਲਕ ਧਾਤਾਂ ਦੇ ਨਾਂ ਲਿਖੋ ।
ਉੱਤਰ-
ਕਾਪਰ ਅਤੇ ਐਲੂਮੀਨੀਅਮ ਦੋਨੋਂ ਧਾਤਾਂ ਤਾਪ ਅਤੇ ਬਿਜਲੀ ਦੀਆਂ ਸੂਚਾਲਕ ਹਨ । ਚਾਂਦੀ ਤਾਪ ਦੀ ਸਭ ਤੋਂ ਉੱਤਮ ਚਾਲਕ ਹੈ ਜਦਕਿ ਲੈਂਡ ਸਾਰੀਆਂ ਧਾਤਾਂ ਵਿੱਚੋਂ ਤਾਪ ਦੀ ਘੱਟ ਚਾਲਕ ਹੈ ।

ਪ੍ਰਸ਼ਨ 2.
ਧਾਤਾਂ ਦੇ ਖਿੱਚੀਣਸ਼ੀਲਤਾ ਗੁਣ ਦੀ ਉਦਾਹਰਨ ਸਹਿਤ ਪਰਿਭਾਸ਼ਾ ਦਿਓ ।
ਉੱਤਰ-
ਖਿੱਚੀਣਸ਼ੀਲਤਾ-ਧਾਤ ਦੇ ਪਤਲੇ ਤਾਰ ਖਿੱਚਣ ਦੀ ਸਮਰੱਥਾ ਨੂੰ ਖਿੱਚੀਣਸ਼ੀਲਤਾ ਕਹਿੰਦੇ ਹਨ । ਸੋਨਾ ਸਭ ਤੋਂ ਵੱਧ ਖਿੱਚੀਣਸ਼ੀਲ ਧਾਤ ਹੈ । ਸਿਰਫ਼ 1 ਗ੍ਰਾਮ ਸੋਨੇ ਦੀ ਲਗਭਗ 2 km ਲੰਬੀ ਤਾਰ ਬਣਾਈ ਜਾ ਸਕਦੀ ਹੈ ।

ਪ੍ਰਸ਼ਨ 3.
ਧਾਤਾਂ ਦਾ ਕਿਹੜਾ ਗੁਣ ਉਨ੍ਹਾਂ ਨੂੰ ਲੱਛਣ ਵਾਲਾ ਰਸਾਇਣਿਕ ਗੁਣ ਪ੍ਰਦਾਨ ਕਰਦਾ ਹੈ ?
ਉੱਤਰ-
ਧਾਤਾਂ ਆਪਣੇ ਇਲੈਕਟ੍ਰਾਨ ਨੂੰ ਗੁਆ ਕੇ ਧਨਾਤਮਕ ਆਇਨ ਬਣਾਉਂਦੀਆਂ ਹਨ, ਇਸ ਲਈ ਇਹ ਬਿਜਲੀ ਧਨਾਤਮਕ ਤੱਤ ਹਨ ! ਧਾਤਾਂ ਦਾ ਇਹ ਆਇਨੀਕਰਨ ਗੁਣ ਉਨ੍ਹਾਂ ਨੂੰ ਰਸਾਇਣਿਕ ਗੁਣ ਪ੍ਰਦਾਨ ਕਰਦਾ ਹੈ । ਜਿਵੇਂ Mg ਧਾਤ ਨੂੰ ਇਲੈੱਕਟ੍ਰਾਨ ਗੁਆ ਕੇ Mg2+ ਬਣਾਉਂਦਾ ਹੈ ।
Mg → Mg2+ + 2e,

ਪ੍ਰਸ਼ਨ 4.
ਆਇਨੀ ਯੌਗਿਕ ਕਿਸ ਅਵਸਥਾ ਵਿਚ ਮਿਲਦੇ ਹਨ ? ਆਇਨੀ ਯੌਗਿਕਾਂ ਦੇ ਉਬਾਲ ਅੰਕ ਅਤੇ ਪਿਘਲਣ ਅੰਕ ਤੇ ਟਿੱਪਣੀ ਕਰੋ !
ਉੱਤਰ-
ਧਾਤ ਤੋਂ ਅਧਾਤ ਵੱਲ ਹੋਏ ਇਲੈੱਕਟਾਂਨ ਦੇ ਸਥਾਨਾਂ ਤੋਂ ਬਣੇ ਯੌਗਿਕਾਂ ਨੂੰ ਆਇਨੀ ਯੋਗਿਕ ਜਾਂ ਬਿਜਲਈ ਸੰਯੋਜਕ ਯੌਗਿਕ ਕਹਿੰਦੇ ਹਨ ।
ਉਦਾਹਰਨ – NaCl, CaCl2, CaO, MgCl2.

ਆਇਨੀ ਯੌਗਿਕਾਂ ਦਾ ਉਬਾਲ ਅੰਕ ਅਤੇ ਪਿਘਲਣ ਅੰਕ ਉੱਚੇ ਹੁੰਦੇ ਹਨ ਕਿਉਂਕਿ ਇਸਦੇ ਪ੍ਰਬਲ ਅੰਤਰ-ਆਇਨੀ ਆਕਰਸ਼ਣ ਬਲ ਨੂੰ ਸਮਾਪਤ ਕਰਨ ਲਈ ਉਰਜਾ ਦੀ ਬਹੁਤ ਵੱਧ ਮਾਤਰਾ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 5.
ਖਣਿਜ ਅਤੇ ਕੱਚੀ ਧਾਤ ਵਿੱਚ ਅੰਤਰ ਲਿਖੋ ।
ਉੱਤਰ-
ਖਣਿਜ ਅਤੇ ਕੱਚੀ ਧਾਤ ਵਿੱਚ ਅੰਤਰ-

ਖਣਿਜ (Minerals) ਕੱਚੀ ਧਾਤ (Ores)
(1) ਜਿਨ੍ਹਾਂ ਕਿਰਿਤਕ ਪਦਾਰਥਾਂ ਵਿੱਚ ਧਾਤਾਂ ਦੇ ਯੌਗਿਕ ਉਪਸਥਿਤ ਹੁੰਦੇ ਹਨ, ਖਣਿਜ ਕਹਾਉਂਦੇ ਹਨ । (1) ਜਿਨ੍ਹਾਂ ਖਣਿਜਾਂ ਤੋਂ ਲਾਭਦਾਇਕ ਅਤੇ ਸੌਖ ਨਾਲ ਧਾਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ, ਉਨ੍ਹਾਂ ਨੂੰ ਕੱਚੀ ਧਾਤ ਕਹਿੰਦੇ ਹਨ ।
(2) ਕਈ ਖਣਿਜਾਂ ਵਿੱਚ ਧਾਤ ਦੀ ਪ੍ਰਤੀਸ਼ਤ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਦਕਿ ਹੋਰਾਂ ਵਿੱਚ ਧਾਤ ਦੀ ਪ੍ਰਤੀਸ਼ਤ ਮਾਤਰਾ ਬਹੁਤ ਘੱਟ ਹੁੰਦੀ ਹੈ । (2) ਸਾਰੀਆਂ ਕੱਚੀਆਂ ਧਾਤਾਂ ਵਿੱਚ ਧਾਤ ਦੀ ਕਾਫ਼ੀ ਮਾਤਰਾ ਹੁੰਦੀ ਹੈ ।
(3) ਕੁੱਝ ਖਣਿਜਾਂ ਵਿੱਚ ਅਸ਼ੁੱਧੀਆਂ ਦੀ ਬਹੁਤ ਵੱਧ ਮਾਤਰਾ ਹੁੰਦੀ ਹੈ, ਜੋ ਧਾਤ ਨਿਸ਼ਕਰਸ਼ਨ ਵਿਚ ਰੁਕਾਵਟ ਪਾਉਂਦੀ ਹੈ । (3) ਕੱਚੀਆਂ ਧਾਤਾਂ ਵਿੱਚ ਕੋਈ ਵੀ ਰੁਕਾਵਟ ਪਾਉਣ ਵਾਲੀਆਂ ਅਸ਼ੁੱਧੀਆਂ ਨਹੀਂ ਹੁੰਦੀਆਂ ਹਨ ।
(4) ਸਾਰੇ ਖਣਿਜਾਂ ਨੂੰ ਧਾਤ ਨਿਸ਼ਕਰਸ਼ਨ ਲਈ ਉਪਯੋਗ ਨਹੀਂ ਕੀਤਾ ਜਾ ਸਕਦਾ ਹੈ । ਸਾਰੇ ਖਣਿਜ ਕੱਚੀ ਧਾਤ ਨਹੀਂ ਹੁੰਦੇ ਹਨ । (4) ਸਾਰੀਆਂ ਕੱਚੀਆਂ ਧਾਤਾਂ ਨੂੰ ਧਾਤ ਨਿਸ਼ਕਰਸ਼ਨ ਦੇ ਲਈ ਉਪਯੋਗ ਕੀਤਾ ਜਾ ਸਕਦਾ ਹੈ ।

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 6.
ਵਿਭਿੰਨ ਧਾਤਾਂ ਦੀ ਪਾਣੀ ਨਾਲ ਪ੍ਰਤੀਕਿਰਿਆ ਵਰਣਨ ਕਰੋ ।
ਉੱਤਰ-
ਧਾਤਾਂ, ਪਾਣੀ ਨਾਲ ਪ੍ਰਤੀਕਿਰਿਆ ਕਰਕੇ ਧਾਤ ਆਕਸਾਈਡ ਬਣਾਉਂਦੀਆਂ ਹਨ । ਇਹ ਪਾਣੀ ਵਿੱਚ ਘੁਲ ਕੇ ਧਾਤ ਹਾਈਡਰੋਕਸਾਈਡ ਬਣਾਉਂਦੀਆਂ ਹਨ । ਪਰੰਤੁ ਸਾਰੀਆਂ ਧਾਤਾਂ, ਪਾਣੀ ਨਾਲ ਕਿਰਿਆ ਨਹੀਂ ਕਰਦੀਆਂ ਹਨ । ਸੋਡੀਅਮ ਅਤੇ ਪੋਟਾਸ਼ੀਅਮ ਜਿਹੀਆਂ ਧਾਤਾਂ ਠੰਡੇ ਪਾਣੀ ਨਾਲ ਤੇਜ਼ੀ ਨਾਲ ਕਿਰਿਆ ਕਰਦੀਆਂ ਹਨ । ਸੋਡੀਅਮ ਅਤੇ ਪੋਟਾਸ਼ੀਅਮ ਦੀ । ਕਿਰਿਆ ਬਹੁਤ ਤੇਜ਼ ਅਤੇ ਤਾਪ-ਨਿਕਾਸੀ ਹੈ ਕਿ ਇਸ ਤੋਂ ਬਣੀ ਹਾਈਡਰੋਜਨ ਨੂੰ ਇੱਕ ਦਮ ਅੱਗ ਲੱਗ ਜਾਂਦੀ ਹੈ ।
2K (s) + 2H2O (l) → 2KOH (aq) + H2 (g) + ਤਾਪ ਊਰਜਾ
2Na (s) + 2H2O (l) → 2NaOH (aq) + H2 (g) + ਤਾਪ ਊਰਜਾ

ਪਾਣੀ ਨਾਲ ਕੈਲਸ਼ੀਅਮ ਦੀ ਪ੍ਰਤੀਕਿਰਿਆ ਧੀਮੀ ਹੁੰਦੀ ਹੈ ।
Ca (s) + 2H2 O (l) → Ca (OH)2 (aq) + H2 (g)

ਐਲੂਮੀਨੀਅਮ, ਜ਼ਿੰਕ ਅਤੇ ਆਇਰਨ ਧਾਤਾਂ ਨਾ ਤਾਂ ਠੰਡੇ ਅਤੇ ਨਾ ਹੀ ਗਰਮ ਪਾਣੀ ਨਾਲ ਕਿਰਿਆ ਕਰਦੀਆਂ ਹਨ । ਪਰੰਤੂ ਭਾਫ਼ ਦੇ ਨਾਲ ਕਿਰਿਆ ਕਰਕੇ ਧਾਤ ਆਕਸਾਈਡ ਅਤੇ ਹਾਈਡਰੋਜਨ ਦਿੰਦੀਆਂ ਹਨ ।
2Al (S) + 3H2 O (g) → Al2O3 (s) + 3H2 (g).
3Fe (s) + 4H2O (g) → Fe3O4 (s) + 4H2(g)
ਲੈਂਡ, ਕਾਪਰ ਅਤੇ ਗੋਲਡ (ਸੋਨੇ) ਜਿਹੀਆਂ ਧਾਤਾਂ ਪਾਣੀ ਨਾਲ ਕਿਰਿਆ ਨਹੀਂ ਕਰਦੀਆਂ ਹਨ ।

ਪ੍ਰਸ਼ਨ 7.
ਅਧਾਤਾਂ ਦੀ ਹੇਠ ਲਿਖਿਆਂ ਨਾਲ ਰਿਕਿਆ ਲਿਖੋ ।
ਉੱਤਰ-
(a) ਆਕਸੀਜਨ
(b) ਤੇਜ਼ਾਬ
(c) ਕਲੋਰੀਨ
(d) ਹਾਈਡਰੋਜਨ ।
ਉੱਤਰ-
ਅਧਾਤਾਂ ਬਿਜਲੀ ਰਿਣਾਤਮਕ ਹੁੰਦੀਆਂ ਹਨ । ਇਹ ਇਲੈੱਕਟ੍ਰਾਂਨਾਂ ਨੂੰ ਆਸਾਨੀ ਨਾਲ ਪ੍ਰਾਪਤ ਕਰਕੇ ਰਿਣਾਤਮਕ ਰੂਪ ਨਾਲ ਚਾਰਜ ਯੁਕਤ ਆਇਨ ਬਣਾਉਂਦੀਆਂ ਹਨ ।

(a) ਅਧਾਤਾਂ ਦੀ ਆਕਸੀਜਨ ਨਾਲ ਕਿਰਿਆ – ਅਧਾਤਾਂ ਆਕਸੀਜਨ ਨਾਲ ਸੰਯੋਗ ਕਰਕੇ ਸਹਿ-ਸੰਯੋਜਕ ਆਕਸਾਈਡ ਬਣਾਉਂਦੀਆਂ ਹਨ, ਜੋ ਪਾਣੀ ਵਿਚ ਘੁਲ ਕੇ ਤੇਜ਼ਾਬ ਬਣਾਉਂਦੀਆਂ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 22

(b) ਤੇਜ਼ਾਬਾਂ ਨਾਲ ਕਿਰਿਆ – ਅਧਾਤਾਂ, ਤੇਜ਼ਾਬਾਂ ਵਿਚੋਂ ਹਾਈਡਰੋਜਨ ਨੂੰ ਵਿਸਥਾਪਿਤ ਨਹੀਂ ਕਰਦੀਆਂ ਹਨ । ਇਸ ਕਿਰਿਆ ਦੇ ਪੂਰਾ ਹੋਣ ਲਈ ਤੇਜ਼ਾਬ ਦੇ H+ ਇਲੈੱਕਟ੍ਰਾਨ ਪ੍ਰਾਪਤ ਹੋਣੇ ਚਾਹੀਦੇ ਹਨ ਜੋ ਅਧਾਤਾਂ ਨਹੀਂ ਕਰਦੀਆਂ ਹਨ । ਇਸ ਲਈ ਅਧਾਤਾਂ ਦੀ ਤੇਜ਼ਾਬਾਂ ਨਾਲ ਕੋਈ ਕਿਰਿਆ ਨਹੀਂ ਹੁੰਦੀ ਅਤੇ ਹਾਈਡਰੋਜਨ ਨਹੀਂ ਮੁਕਤ ਹੁੰਦੀ ਹੈ ।

(c) ਕਲੋਰੀਨ ਨਾਲ ਕਿਰਿਆ – ਅਧਾਤਾਂ, ਕਲੋਰੀਨ ਨਾਲ ਸੰਯੋਗ ਕਰਕੇ ਸਹਿ-ਸੰਯੋਜਕ ਬੰਧਨ ਵਾਲੇ ਕਲੋਰਾਈਡ ਬਣਾਉਂਦੀਆਂ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 23

(d) ਹਾਈਡਰੋਜਨ ਨਾਲ ਕਿਰਿਆ – ਅਧਾਤਾਂ ਹਾਈਡਰੋਜਨ ਨਾਲ ਸੰਯੋਗ ਕਰਕੇ ਆਪਣੇ ਹਾਈਡਰਾਈਡ ਬਣਾਉਂਦੀਆਂ ਹਨ ।
H2 + S → H2S (ਹਾਈਡਰੋਜਨ ਸਲਫਾਈਡ)
H2 + Cl2 → 2HCl (ਹਾਈਡਰੋਜਨ ਕਲੋਰਾਈਡ)
C + 2H2 → CH4 (ਮੀਥੇਨ)
ਇਹ ਹਾਈਡਰਾਈਡ ਇਲੈੱਕਨਾਂ ਦੀ ਸਾਂਝੇਦਾਰੀ ਹੋਣ ਕਾਰਨ ਸਹਿ-ਸੰਯੋਜਨ ਬੰਧਨ ਬਣਦੇ ਹਨ ।

ਪ੍ਰਸ਼ਨ 8.
ਕੁੰਨਣ ਕਿਰਿਆ ਕੀ ਹੈ ? ਇਸ ਦਾ ਉਪਯੋਗ ਕਦੋਂ ਕੀਤਾ ਜਾਂਦਾ ਹੈ ? ਇਸ ਵਿੱਚ ਹੋਣ ਵਾਲੇ ਪਰਿਵਰਤਨਾਂ ਲਈ ਰਸਾਇਣਿਕ ਸਮੀਕਰਨਾਂ ਲਿਖੋ !
ਉੱਤਰ-
ਭੁੰਨਣ ਕਿਰਿਆ (Roasting) – ਸੰਘਣਾਪਨ ਤੋਂ ਬਾਅਦ ਕੱਚੀ ਧਾਤ ਨੂੰ ਹਵਾ ਦੀ ਉਪਸਥਿਤੀ ਵਿਚ ਗਰਮ ਕਰਨਾ ਭੁੰਨਣ ਤੀਕਿਰਿਆ ਕਹਾਉਂਦਾ ਹੈ | ਜ਼ਿੰਕ ਅਤੇ ਲੈਂਡ ਦੇ ਕਾਰਬੋਨੇਟਾਂ ਅਤੇ ਸਲਫਾਈਡਾਂ ਨੂੰ ਉਨ੍ਹਾਂ ਦੇ ਆਕਸਾਈਡਾਂ ਵਿੱਚ ਬਦਲਣ ਲਈ ਭੈਣਨ ਕਿਰਿਆ ਦਾ ਉਪਯੋਗ ਕੀਤਾ ਜਾਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 24

ਪ੍ਰਸ਼ਨ 9.
ਜੇਕਰ ਸਿਲਵਰ ਨਾਈਟਰੇਟ ਦੇ ਘੋਲ ਵਿੱਚ ਕਾਪਰ ਦੀ ਪੱਤੀ ਕੁੱਝ ਸਮੇਂ ਲਈ ਡੁਬੋ ਕੇ ਰੱਖਿਆ ਜਾਵੇ ਤਾਂ ਕੀ ਹੁੰਦਾ ਹੈ ? ਹੋ ਰਹੀ ਕਿਰਿਆ ਲਈ ਸਮੀਕਰਨ ਲਿਖੋ ।
ਉੱਤਰ-
ਕਾਪਰ, ਸਿਲਵਰ ਦੀ ਤੁਲਨਾ ਵਿੱਚ ਜ਼ਿਆਦਾ ਕਿਰਿਆਸ਼ੀਲ ਹੈ । ਜਦੋਂ ਕਾਪਰ ਦੀ ਪੱਤੀ ਨੂੰ ਕੁੱਝ ਸਮੇਂ ਲਈ ਸਿਲਵਰ ਨਾਈਟਰੇਟ ਦੇ ਘੋਲ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ ਤਾਂ ਸਿਲਵਰ ਜਮਾ ਹੋ ਜਾਂਦੀ ਹੈ ਅਤੇ ਘੋਲ ਦਾ ਰੰਗ ਨੀਲਾ ਹੋ ਜਾਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 25

ਪ੍ਰਸ਼ਨ 10.
ਕਾਪਰ ਸਲਫੇਟ ਦੇ ਘੋਲ ਨੂੰ ਲੋਹੇ ਦੇ ਬਰਤਨ ਵਿੱਚ ਪਾ ਕੇ ਰੱਖਣ ਨਾਲ ਕੁੱਝ ਦਿਨਾਂ ਮਗਰੋਂ ਬਰਤਨ ਵਿੱਚ ਛੇਕ ਹੋ ਗਏ । ਇਸ ਕਿਰਿਆ ਨੂੰ ਲਿਖੋ । ਇਸ ਕਿਰਿਆ ਨੂੰ ਕਿਰਿਆਸ਼ੀਲਤਾ ਦੇ ਆਧਾਰ ‘ ਤੇ ਸਪੱਸ਼ਟ ਕਰੋ ।
ਉੱਤਰ-
ਕਿਰਿਆਸ਼ੀਲਤਾ ਲੜੀ ਵਿੱਚ ਕ੍ਰਮ ਅਨੁਸਾਰ ਲੋਹਾ ਪਹਿਲਾਂ ਆਉਂਦਾ ਹੈ ਅਰਥਾਤ ਲੋਹਾ, ਕਾਪਰ ਦੀ ਤੁਲਨਾ । ਵਿਚ ਜ਼ਿਆਦਾ ਕਿਰਿਆਸ਼ੀਲ ਹੈ । ਇਸ ਲਈ CusO4 ਦੇ ਘੋਲ ਤੋਂ ਲੋਹਾ, ਕਾਪਰ ਨੂੰ ਵਿਸਥਾਪਤ ਕਰ ਦਿੰਦਾ ਹੈ । ਜਿਸ ਕਾਰਨ ਲੋਹੇ ਦੇ ਬਰਤਨ ਵਿੱਚ ਛੇਕ ਹੋ ਜਾਂਦੇ ਹਨ ।
ਰਸਾਇਣਿਕ ਕਿਰਿਆ-
CuSO4 + Fe → FeSO4 + Cu
Cu2+ (aq) + Fe (s) → Fe+2(aq) + Cu (s)

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 11.
ਕਾਪਰ ਨੂੰ ਹਵਾ ਵਿੱਚ ਖੁੱਲ੍ਹਾ ਛੱਡਣ ਨਾਲ ਉਸਦਾ ਰੰਗ ਹਰਾ ਹੋ ਜਾਂਦਾ ਹੈ । ਕਿਉਂ ?
ਉੱਤਰ-
ਕਾਪਰ, ਹਵਾ ਵਿੱਚ ਉਪਸਥਿਤ ਸਿੱਲੀ ਕਾਰਬਨ-ਡਾਈਆਕਸਾਈਡ ਦੇ ਨਾਲ ਕਿਰਿਆ ਕਰਦਾ ਹੈ ਜਿਸ ਕਰਕੇ ਇਸ ਦੀ ਭੂਰੇ ਰੰਗ ਦੀ ਲਿਸ਼ਕ ਹੌਲੀ-ਹੌਲੀ ਸਮਾਪਤ ਹੋ ਜਾਂਦੀ ਹੈ ਅਤੇ ਇਸ ਉੱਪਰ ਹਰੇ ਰੰਗ ਦੀ ਪਰਤ ਜੰਮ ਜਾਂਦੀ ਹੈ । ਇਹ ਹਰਾ ਪਦਾਰਥ ਬੇਸਿਕ ਕਾਪਰ ਕਾਰਬੋਨੇਟ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 26

ਪ੍ਰਸ਼ਨ 12.
24 ਕੈਰਟ ਸੋਨਾ ਕੀ ਹੁੰਦਾ ਹੈ ?
ਉੱਤਰ-
24 ਕੈਰਟ ਮੋਨਾ – ਸ਼ੁੱਧ ਸੋਨੇ ਨੂੰ 24 ਕੈਰਟ ਸੋਨਾ ਕਹਿੰਦੇ ਹਨ । ਇਹ ਬਹੁਤ ਹੀ ਨਰਮ ਹੁੰਦਾ ਹੈ । ਇਸ ਨੂੰ ਸਖ਼ਤ (ਕਰਤਾ) ਬਣਾਉਣ ਲਈ ਇਸ ਵਿੱਚ ਚਾਂਦੀ ਜਾਂ ਕੱਪਰ ਮਿਸ਼ਰਤ ਕੀਤਾ ਜਾਂਦਾ ਹੈ । ਸਾਡੇ ਦੇਸ਼ ਵਿੱਚ ਗਹਿਣੇ ਬਣਾਉਣ ਲਈ ਆਮ ਤੌਰ ਤੇ 22 ਕੈਰਟ ਸੋਨੇ ਦੀ ਵਰਤੋਂ ਹੁੰਦੀ ਹੈ । ਇਸਦਾ ਅਰਥ ਹੈ ਕਿ 22 ਭਾਗ ਸ਼ੁੱਧ ਸੋਨੇ ਵਿੱਚ 2 ਭਾਗ ਕਾਪਰ ਜਾਂ ਚਾਂਦੀ ਮਿਸ਼ਰਤ ਕੀਤੀ ਜਾਂਦੀ ਹੈ ।

ਪ੍ਰਸ਼ਨ 13.
ਸਲਫਾਈਡ ਦੀ ਕੱਚੀ-ਧਾਤ ਨੂੰ ਸੰਘਣਾ ਕਰਨ ਲਈ ਪ੍ਰਯੋਗ ਕੀਤੀ ਜਾਣ ਵਾਲੀ ਪ੍ਰਕਿਰਿਆ ਦਾ ਨਾਂ ਦੱਸੋ । ਸੰਘਣਿਤ ਸਲਫਾਈਡ ਕੱਚੀ ਧਾਤ ਨੂੰ ਧਾਤ ਵਿੱਚ ਬਦਲਣ ਲਈ ਪ੍ਰਯੋਗ ਕੀਤੀ ਗਈ ਵਿਧੀ ਦਾ ਦੋ ਚਰਣਾਂ ਵਿੱਚ ਸੰਖੇਪ ਨਾਲ ਵਰਣਨ ਕਰੋ ।
ਉੱਤਰ-
ਸਲਫਾਈਡ ਕੱਚੀ ਧਾਤ ਦੇ ਵੱਡੇ ਟੁੱਕੜਿਆਂ ਨੂੰ ਬਰੀਕ ਪੀਸ ਕੇ ਪਾਊਡਰ ਬਣਾ ਲਿਆ ਜਾਂਦਾ ਹੈ । ਹੁਣ ਇਸਨੂੰ ‘ਝੱਗ ਤਰਾਓ ਵਿਧੀ’ ਦੁਆਰਾ ਸੰਘਣਾ ਕਰ ਲਿਆ ਜਾਂਦਾ ਹੈ । ਸੰਘਣੀ ਕੀਤੀ ਹੋਈ ਸਲਫਾਈਡ ਕੱਚੀ ਧਾਤ ਨੂੰ ਧਾਤ ਵਿੱਚ ਬਦਲਣ ਲਈ ਹੇਠਾਂ ਦਿੱਤੇ ਗਏ ਦੋ ਚਰਣ ਹਨ-

(1) ਭੰਨਣਾ (Roasting) – ਸੰਘਣੀ ਕੱਚੀ ਧਾਤ ਨੂੰ ਹਵਾ ਦੀ ਉਪਸਥਿਤੀ ਵਿਚ ਗਰਮ ਕਰਕੇ ਆਕਸਾਈਡ ਵਿਚ ਬਦਲ ਲਿਆ ਜਾਂਦਾ ਹੈ । ਇਸ ਵਿਧੀ ਨੂੰ ਭੰਨਣ ਆਖਦੇ ਹਨ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 27

(2) ਲਘੂਕਰਨ (Reduction) – ਕੱਚੀ-ਧਾਤ ਤੋਂ ਬਣਾਏ ਗਏ ਆਕਸਾਈਡ ਨੂੰ ਲਘੂਕਾਰਕ ਨਾਲ ਗਰਮ ਕਰਨ ਤੇ ਆਕਸੀਜਨ ਮੁਕਤ ਹੋਈ ਧਾਤੂ ਬਾਕੀ ਬੱਚ ਜਾਂਦੀ ਹੈ ।
ZnO + C → Zn + CO

ਪ੍ਰਸ਼ਨ 14.
ਕੋਈ ਕੱਚੀ ਧਾਤ ਗਰਮ ਕਰਨ ਨਾਲ ਸਲਫਰ ਡਾਈਆਕਸਾਈਡ (SO2) ਗੈਸ ਦਿੰਦੀ ਹੈ । ਇਸ ਕੱਚੀ-ਧਾਤ ਤੋਂ ਧਾਤ ਪ੍ਰਾਪਤ ਕਰਨ ਲਈ ਸ਼ਾਮਿਲ ਨਿਯਮ ਨੂੰ ਸੰਖੇਪ ਵਿੱਚ ਲਿਖੋ ।
ਉੱਤਰ-
ਕਾਪਰ ਦੀ ਕੱਚੀ-ਧਾਤ ਕਾਪਰ ਪਾਈਰਾਈਟ (CuS) ਨੂੰ ਗਰਮ ਕਰਨ ‘ਤੇ SO2 ਗੈਸ ਬਣਦੀ ਹੈ । ਇਸ ਕੱਚੀ ਧਾਤ ਤੋਂ ਧਾਤ ਪ੍ਰਾਪਤ ਕਰਨ ਲਈ ਹੇਠ ਦਿੱਤੇ ਗਏ ਚਰਨ ਹਨ-
(i) ਕੱਚੀ ਧਾਤ ਨੂੰ ਬਾਰੀਕ ਚਰਣ ਕਰਕੇ ਪਾਣੀ ਅਤੇ ਪਾਇਨ ਆਇਲ ਮਿਲਾ ਕੇ ਇਸ ਵਿਚੋਂ ਉੱਚ ਦਾਬ ਵਾਲੀ ਹਵਾ ਲੰਘਾਈ ਜਾਂਦੀ ਹੈ ਤਾਂ ਜੋ ਇਸ ਦੀਆਂ ਅਸ਼ੁੱਧੀਆਂ ਹੋ ਜਾਣ । ਇਸ ਤਰ੍ਹਾਂ ਕੱਚੀ-ਧਾਤ ਸੰਘਣੀ ਹੋ ਜਾਂਦੀ ਹੈ । ਇਸ ਵਿਧੀ ਨੂੰ ਝੱਗ ਤਰਾਓ ਵਿਧੀ ਆਖਦੇ ਹਨ ।

(ii) ਹੁਣ ਸੰਘਣਿਤ ਕੱਚੀ-ਧਾਤ ਨੂੰ ਹਵਾ ਦੀ ਹੋਂਦ ਵਿੱਚ ਭੰਨਣ ਦੁਆਰਾ ਗਰਮ ਕੀਤਾ ਜਾਂਦਾ ਹੈ, ਜਿਸ ਤੋਂ Cus ਦਾ ਕੁੱਝ ਭਾਗ Cu0 ਵਿੱਚ ਪਰਿਵਰਤਿਤ ਹੋ ਜਾਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 28
ਕੁੱਝ ਸਮੇਂ ਬਾਅਦ ਹਵਾ ਦੀ ਸਪਲਾਈ ਬੰਦ ਕਰ ਦਿੱਤੀ ਜਾਂਦੀ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 29
ਇਸ ਤਰ੍ਹਾਂ ਕਾਪਰ ਤਰਲ ਅਵਸਥਾ ਵਿੱਚ ਮਿਲਦਾ ਹੈ । ਹੁਣ ਇਸਨੂੰ ਬਿਜਲਈ ਸ਼ੁੱਧੀਕਰਨ ਵਿਧੀ ਦੁਆਰਾ ਸ਼ੁੱਧ ਕਰ ਲਿਆ ਜਾਂਦਾ ਹੈ ।

(iii) ਬਿਜਲਈ ਸ਼ੁੱਧੀਕਰਨ – ਇਸ ਪ੍ਰਕਿਰਿਆ ਵਿੱਚ ਅਸ਼ੁੱਧ ਕਾਪਰ ਦੀ ਛੜ ਨੂੰ ਐਨੋਡ ਅਤੇ ਸ਼ੁੱਧ ਕਾਪਰ ਪਲੇਟ ਨੂੰ ਕੈਥੋਡ ਬਣਾ ਕੇ ਤੇਜ਼ਾਬ ਦੀ ਉਪਸਥਿਤੀ ਵਿੱਚ ਕਾਪਰ ਸਲਫੇਟ ਦੇ ਘੋਲ ਵਿਚੋਂ ਬਿਜਲਈ ਧਾਰਾ ਲੰਘਾਈ ਜਾਂਦੀ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 30

ਪ੍ਰਸ਼ਨ 15.
ਧਰਮਿਟ (Thermite) ਕਿਰਿਆ ਤੋਂ ਕੀ ਭਾਵ ਹੈ ? ਲਿਖੋ ।
ਉੱਤਰ-
ਥਰਮਿਟ (Thermite) – ਕੁੱਝ ਵਿਸਥਾਪਨ ਕਿਰਿਆਵਾਂ ਬਹੁਤ ਤਾਪ ਨਿਕਾਸੀ ਹਨ । ਇਨ੍ਹਾਂ ਵਿੱਚ ਉਤਸਰਜਿਤ ਹੋਈ ਤਾਪ ਉਰਜਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਧਾਤਾਂ ਤਰਲ ਅਵਸਥਾ ਵਿਚ ਪ੍ਰਾਪਤ ਹੁੰਦੀਆਂ ਹਨ । ਜਦੋਂ ਆਇਰਨ (III) ਆਕਸਾਈਡ (Fe203) ਦੇ ਨਾਲ ਐਲੂਮੀਨੀਅਮ ਦੀ ਕਿਰਿਆ ਕੀਤੀ ਜਾਂਦੀ ਹੈ ਤਾਂ ਬਹੁਤ ਜ਼ਿਆਦਾ ਤਾਪ ਉਤਸਰਜਿਤ ਹੁੰਦਾ ਹੈ ।
Fe2O3(s) + 2Al (s) → 2Fe(l) + Al2O3 (s) + ਤਾਪ ਊਰਜਾ
ਇਸ ਕਿਰਿਆ ਨੂੰ ਥਰਮਿਟ ਕਿਰਿਆ ਕਹਿੰਦੇ ਹਨ । ਇਸਦਾ ਉਪਯੋਗ ਰੇਲ ਦੀਆਂ ਪਟੜੀਆਂ ਅਤੇ ਮਸ਼ੀਨੀ ਪੁਰਜ਼ਿਆਂ ਦੀਆਂ ਦਰਾੜਾਂ ਨੂੰ ਜੋੜਨ ਲਈ ਕੀਤਾ ਜਾਂਦਾ ਹੈ ।

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 16.
ਅਧਾਤਾਂ ਦੇ ਪੰਜ ਪ੍ਰਮੁੱਖ ਉਪਯੋਗ ਲਿਖੋ ।
ਉੱਤਰ-
ਅਧਾਤਾਂ ਦੇ ਉਪਯੋਗ-

  1. ਹਾਈਡਰੋਜਨ ਨੂੰ ਬਨਸਪਤੀ ਤੇਲਾਂ ਤੋਂ ਬਨਸਪਤੀ-ਘਿਓ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ ।
  2. ਕਾਰਬਨ ਪ੍ਰਮੁੱਖ ਅਧਾਤ ਹੈ ਜਿਹੜੀ ਸਾਨੂੰ ਵਿਟਾਮਿਨ, ਪ੍ਰੋਟੀਨ ਅਤੇ ਕਾਰਬੋਹਾਈਡੇਟ ਪ੍ਰਦਾਨ ਕਰਦੀ ਹੈ । ਗ੍ਰੇਫਾਈਟ ਵਿਭਿੰਨ ਪ੍ਰਕਾਰ ਦੇ ਸੈੱਲਾਂ ਵਿੱਚ ਇਲੈੱਕਟ੍ਰਡ ਵਜੋਂ ਪ੍ਰਯੋਗ ਕੀਤਾ ਜਾਂਦਾ ਹੈ ।
  3. ਨਾਈਟਰੋਜਨ ਦਾ ਉਪਯੋਗ ਅਮੋਨੀਆ, ਨਾਈਟ੍ਰਿਕ ਐਸਿਡ ਅਤੇ ਰਸਾਇਣਿਕ ਖਾਦ ਬਣਾਉਣ ਲਈ ਕੀਤਾ ਜਾਂਦਾ ਹੈ । ਹਵਾ ਵਿੱਚ ਇਸ ਦੀ ਉਪਸਥਿਤੀ ਦਹਿਨ ਦੀ ਦਰ ਨੂੰ ਕੰਟਰੋਲ ਕਰਦੀ ਹੈ ।
  4. ਆਕਸੀਜਨ ਸਾਡੇ ਜੀਵਨ ਦਾ ਆਧਾਰ ਹੈ । ਦਹਿਨ ਕਿਰਿਆ ਇਸ ਦੀ ਉਪਸਥਿਤੀ ਦੇ ਕਾਰਨ ਹੀ ਸੰਭਵ ਹੁੰਦੀ ਹੈ ।
  5. ਸਲਫਰ (ਗੰਧਕ) ਕਈ ਪ੍ਰਕਾਰ ਦੀਆਂ ਦਵਾਈਆਂ ਅਤੇ ਬਾਰੂਦ ਬਣਾਉਣ ਵਿਚ ਕੰਮ ਆਉਂਦੀ ਹੈ ।

ਪ੍ਰਸ਼ਨ 17.
ਭੰਨਣ ਅਤੇ ਭਸਮੀਕਰਣ ਵਿੱਚ ਅੰਤਰ ਲਿਖੋ ।
ਉੱਤਰ-
ਭੰਨਣ ਅਤੇ ਭਸਮੀਕਰਣ ਵਿੱਚ ਅੰਤਰ-

ਭੁੰਨਣ (Roasting) ਭਸਮੀਕਰਨ (Calcination)
(1) ਭੰਨਣ ਪ੍ਰਕਿਰਿਆ ਦਾ ਉਪਯੋਗ ਸਲਫਾਈਡ ਕੱਚੀਆਂ ਧਾਤਾਂ ਨੂੰ ਆਕਸਾਈਡ ਵਿੱਚ ਪਰਿਵਰਤਿਤ ਕਰਨ ਲਈ ਕੀਤਾ ਜਾਂਦਾ ਹੈ । (1) ਭਸਮੀਕਰਨ ਪ੍ਰਕਿਰਿਆ ਦਾ ਉਪਯੋਗ ਕਾਰਬੋਨੇਟ ਅਤੇ ਹਾਈਟਿਡ ਕੱਚੀਆਂ ਧਾਤਾਂ ਦੇ ਲਈ ਕੀਤਾ ਜਾਂਦਾ ਹੈ ।
(2) ਭੰਨਣ ਪ੍ਰਕਿਰਿਆ ਵਿਚ ਕੱਚੀ-ਧਾਤ ਨੂੰ ਆਕਸੀਜਨ ਦੀ ਹੋਂਦ ਵਿਚ ਗਰਮ ਕੀਤਾ ਜਾਂਦਾ ਹੈ । (2) ਭਸਮੀਕਰਨ ਪ੍ਰਕਿਰਿਆ ਵਿੱਚ ਕੱਚੀ-ਧਾਤ ਨੂੰ ਹਵਾ ਦੀ ਅਣਹੋਂਦ ਵਿੱਚ ਗਰਮ ਕੀਤਾ ਜਾਂਦਾ ਹੈ ।
(3) ਇਸ ਵਿੱਚ SO2 ਗੈਸ ਉਤਪੰਨ ਹੁੰਦੀ ਹੈ । (3) ਇਸ ਵਿੱਚ CO2 ਗੈਸ ਉਤਪੰਨ ਹੁੰਦੀ ਹੈ ।
(4) ਉਦਾਹਰਨ – ਸੰਘਣਤ ਜ਼ਿੰਕ ਦੀ ਕੱਚੀ ਧਾਤ ਜ਼ਿੰਕ ਬਲੈਂਡੀ ਨੂੰ ਹਵਾ ਦੀ ਹੋਂਦ ਵਿਚ ਗਰਮ ਕਰਕੇ ਜ਼ਿੰਕ ਆਕਸਾਈਡ ਵਿਚ ਬਦਲਿਆ ਜਾਂਦਾ ਹੈ । (4) ਉਦਾਹਰਨ – ਜ਼ਿੰਕ ਕਾਰਬੋਨੇਟ ਕੱਚੀ ਧਾਤ ਨੂੰ ਹਵਾ ਦੀ ਅਣਹੋਂਦ ਵਿਚ ਗਰਮ ਕਰਕੇ ਜ਼ਿੰਕ ਆਕਸਾਈਡ ਵਿਚ ਬਦਲਿਆ ਜਾਂਦਾ ਹੈ ।

ਪ੍ਰਸ਼ਨ 18.
ਆਇਨੀ ਯੌਗਿਕ ਸੋਡੀਅਮ ਕਲੋਰਾਈਡ, ਸੋਡੀਅਮ ਅਤੇ ਕਲੋਰੀਨ ਤੋਂ ਮਿਲ ਕੇ ਕਿਵੇਂ ਬਣਦਾ ਹੈ ?
ਉੱਤਰ-
ਸੋਡੀਅਮ ਅਤੇ ਕਲੋਰਾਈਡ ਆਇਨ ਉਲਟ (ਵਿਪਰੀਤ) ਚਾਰਜਿਤ ਹੋਣ ਕਾਰਨ ਪਰਸਪਰ ਇੱਕ-ਦੂਜੇ ਵੱਲ ਖਿੱਚੇ ਜਾਂਦੇ ਹਨ ਅਤੇ ਮਜ਼ਬੂਤ ਸਥਿਰ ਬਿਜਲਈ ਬਲ ਨਾਲ ਬੰਨ੍ਹੇ ਜਾਣ ਕਾਰਨ ਸੋਡੀਅਮ ਕਲੋਰਾਈਡ ਦੇ ਰੂਪ ਵਿੱਚ ਉਪਸਥਿਤ ਰਹਿੰਦੇ ਹਨ । ਸੋਡੀਅਮ ਕਲੋਰਾਈਡ ਅਣੂ ਦੇ ਰੂਪ ਵਿੱਚ ਨਹੀਂ ਮਿਲਦਾ, ਪਰੰਤੂ ਵਿਪਰੀਤ ਆਇਨਾਂ ਦੇ ਸਮੂਹ ਵਜੋਂ ਹੁੰਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 31

ਪ੍ਰਸ਼ਨ 19.
ਬਿਜਲਈ ਵਿਘਟਨੀ ਸ਼ੁੱਧੀਕਰਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਬਿਜਲਈ ਵਿਘਟਨੀ ਸ਼ੁੱਧੀਕਰਨ – ਕਾਪਰ, ਜ਼ਿੰਕ, ਟਿੱਨ, ਨਿੱਕਲ, ਚਾਂਦੀ ਅਤੇ ਸੋਨਾ ਆਦਿ ਅਜਿਹੀਆਂ ਕਈ ਧਾਤਾਂ ਦਾ ਸ਼ੁੱਧੀਕਰਨ ਬਿਜਲਈ ਵਿਘਟਨੀ ਵਿਧੀ ਦੁਆਰਾ ਕੀਤਾ ਜਾਂਦਾ ਹੈ । ਇਸ ਪ੍ਰਕਿਰਿਆ ਵਿੱਚ ਸ਼ੁੱਧ ਧਾਤ ਦਾ ਐਨੋਡ ਅਤੇ ਅਸ਼ੁੱਧ ਧਾਤ ਦੀ ਪਤਲੀ ਪੱਤੀ ਨੂੰ ਕੈਥੋਡ ਬਣਾਇਆ ਜਾਂਦਾ ਹੈ ।

ਧਾਤ ਦੇ ਲੁਣ ਦਾ ਘੋਲ ਬਿਜਲਈ ਵਿਘਟਨ ਵਜੋਂ ਹੁੰਦਾ ਹੈ । ਜਦੋਂ ਬਿਜਲਈ ਵਿਘਟਨ (ਇਲੈੱਕਟੋਲਾਈਟ) ਵਿਚੋਂ ਬਿਜਲਈ ਧਾਰਾ ਪ੍ਰਵਾਹਿਤ ਕੀਤੀ ਜਾਂਦੀ ਹੈ ਤਾਂ ਐਨੋਡ ਤੋਂ ਅਸ਼ੁੱਧ ਧਾਤ ਘੋਲ ਵਿੱਚ ਘੁਲ ਜਾਂਦਾ ਹੈ ਅਤੇ ਇੰਨੀ ਹੀ ਸ਼ੁੱਧ ਧਾਤ ਦੀ ਮਾਤਰਾ ਘੋਲ ਵਿਚੋਂ ਕੈਥੋਡ ਤੇ ਜਮਾ ਹੋ ਜਾਂਦੀ ਹੈ । ਘੁਲਣਸ਼ੀਲ ਅਸ਼ੁੱਧੀਆਂ ਘੋਲ ਵਿੱਚ ਚਲੀਆਂ ਜਾਂਦੀਆਂ ਹਨ ਅਤੇ ਅਣ-ਘੁਲ ਅਸ਼ੁੱਧੀਆਂ ਐਨੋਡ ਦੇ ਹੇਠਾਂ ਗਾਰ ਵਜੋਂ ਇਕੱਠੀਆਂ ਹੋ ਜਾਂਦੀਆਂ ਹਨ ।

ਪ੍ਰਸ਼ਨ 20.
ਲਘੂਕਰਨ ਕਿਰਿਆ ਤੋਂ ਕੀ ਭਾਵ ਹੈ ? ਇਸ ਕਿਰਿਆ ਦੌਰਾਨ ਕਿਹੜੀਆਂ-ਕਿਹੜੀਆਂ ਵਿਧੀਆਂ ਅਪਣਾਈਆਂ ਜਾਂਦੀਆਂ ਹਨ ?
ਉੱਤਰ-
ਲਘੂਕਰਨ (Reduction) – ਧਾਤਾਂ ਦੇ ਯੌਗਿਕਾਂ ਤੋਂ ਧਾਤਾਂ ਪ੍ਰਾਪਤ ਕਰਨ ਵਾਲੀ ਕਿਰਿਆ ਨੂੰ ਲਘੂਕਰਨ ਆਖਦੇ ਹਨ | ਧਾਤਾਂ ਦੇ ਕਿਰਿਆਸ਼ੀਲਤਾ ਮ ਅਨੁਸਾਰ ਭਿੰਨ-ਭਿੰਨ ਧਾਤਾਂ ਦੇ ਲਈ ਹੇਠ ਲਿਖੇ ਅਨੁਸਾਰ ਵਿਧੀ ਵਰਤੀ ਜਾਂਦੀ ਹੈ-
(1) ਕਿਰਿਆਸ਼ੀਲਤਾ ਲੜੀ ਵਿੱਚ ਹੇਠਾਂ ਆਉਣ ਵਾਲੀਆਂ ਧਾਤਾਂ ਨੂੰ ਸਿਰਫ਼ ਹਵਾ ਦੀ ਹੋਂਦ ਵਿੱਚ ਗਰਮ ਕਰਨ ਤੇ ਹੀ ਧਾਤ ਪ੍ਰਾਪਤ ਹੋ ਜਾਂਦੀ ਹੈ, ਜਿਵੇਂ-ਪਾਰੇ ਦੀ ਕੱਚੀ ਧਾਤ ਸਿਨੇਬਾਰ ਨੂੰ ਹਵਾ ਵਿੱਚ ਗਰਮ ਕਰਨ ਨਾਲ ਅਰਥਾਤ ਭੁੰਨਣ ਤੇ ਪਾਰਾ ਮੁਕਤ ਰੂਪ ਵਿੱਚ ਪ੍ਰਾਪਤ ਹੋ ਜਾਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 32

(2) ਕਿਰਿਆਸ਼ੀਲਤਾ ਲੜੀ ਦੇ ਵਿਚਕਾਰ ਆਉਣ ਵਾਲੀਆਂ ਧਾਤਾਂ ਦੇ ਯੌਗਿਕਾਂ ਦਾ ਮੁੱਖ ਤੌਰ ‘ਤੇ ਕੋਕ ਨਾਲ ਗਰਮ ਕਰਕੇ ਲਘੂਕਰਨ ਕੀਤਾ ਜਾਂਦਾ ਹੈ, ਜਿਵੇਂ-ਲੋਹਾ, ਜ਼ਿੰਕ, ਨਿੱਕਲ, ਟਿੱਨ, ਧਾਤਾਂ ਆਦਿ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 33

(3) ਕੁਝ ਧਾਤਾਂ ਦਾ ਲਘੂਕਰਨ ਜ਼ਿਆਦਾ ਕਿਰਿਆਸ਼ੀਲ ਧਾਤ ਨਾਲ ਕੀਤਾ ਜਾਂਦਾ ਹੈ । ਅਤਿ-ਕਿਰਿਆਸ਼ੀਲ ਧਾਤਾਂ ਜਿਵੇਂ K, Na, Ca ਆਦਿ ਲਈ ਵੀ ਲਘੂਕਰਨ ਵਿਧੀ ਵਰਤੋਂ ਵਿੱਚ ਲਿਆਈ ਜਾਂਦੀ ਹੈ, ਜਿਵੇਂ-ਮੈਂਗਨੀਜ਼ ਆਕਸਾਈਡ ਦਾ ਐਲੂਮੀਨੀਅਮ ਦੁਆਰਾ ਲਘੂਕਰਨ ਕਰਕੇ ਮੈਂਗਨੀਜ਼ ਪ੍ਰਾਪਤ ਕੀਤਾ ਜਾਂਦਾ ਹੈ ।
3MnO2 + 4Al → 3Mn + 2Al2O3

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 21.
ਸੋਡੀਅਮ ਹਾਈਡਰੋਕਸਾਈਡ ਦੇ ਭੰਡਾਰਨ ਲਈ ਐਲੂਮੀਨੀਅਮ ਦੇ ਬਰਤਨ ਕਿਉਂ ਵਰਤੇ ਨਹੀਂ ਜਾਂਦੇ ਹਨ ?
ਉੱਤਰ-
ਸੋਡੀਅਮ ਹਾਈਡਰੋਕਸਾਈਡ ਦੇ ਭੰਡਾਰਨ ਲਈ ਐਲੂਮੀਨੀਅਮ ਦੇ ਬਰਤਨ ਇਸ ਲਈ ਉਪਯੋਗ ਨਹੀਂ ਕੀਤੇ ਜਾਂਦੇ ਕਿਉਂਕਿ ਐਲੂਮੀਨੀਅਮ, ਸੋਡੀਅਮ ਹਾਈਡਰੋਕਸਾਈਡ ਨਾਲ ਕਿਰਿਆ ਕਰਕੇ ਘੁਲਣਸ਼ੀਲ ਲੂਣ ਬਣਾਉਂਦਾ ਹੈ ।
2Al + 2NaOH +2H2O → 2NaAlO2 + 3H2

ਪ੍ਰਸ਼ਨ 22.
ਐਲੂਮੀਨੀਅਮ ਦੇ ਉਪਯੋਗ ਦੱਸੋ ।
ਉੱਤਰ-
ਐਲੂਮੀਨੀਅਮ ਦੇ ਉਪਯੋਗ-

  1. ਐਲੂਮੀਨੀਅਮ ਹਲਕੀ ਧਾਤ ਹੋਣ ਕਾਰਨ ਹਵਾਈ ਜਹਾਜ਼ਾਂ ਦੀ ਬਾਡੀ ਅਤੇ ਮੋਟਰ ਇੰਜਣ ਬਣਾਉਣ ਦੇ ਕੰਮ ਆਉਂਦੀ ਹੈ ।
  2. ਇਹ ਬਰਤਨ, ਫੋਟੋਫੇਮ ਅਤੇ ਘਰੇਲੂ ਵਰਤੋਂ ਦੀਆਂ ਹੋਰ ਵਸਤਾਂ ਬਣਾਉਣ ਦੇ ਕੰਮ ਆਉਂਦੀ ਹੈ ।
  3. ਇਹ ਬਿਜਲੀ ਦੀ ਸੁਚਾਲਕ ਹੈ, ਇਸ ਲਈ ਅੱਜ-ਕਲ੍ਹ ਬਿਜਲੀ ਦੇ ਸੰਚਾਰ ਲਈ ਵਰਤੀਆਂ ਜਾਣ ਵਾਲੀਆਂ ਬਿਜਲੀ ਦੀਆਂ ਤਾਰਾਂ ਬਣਾਉਣ ਦੇ ਕੰਮ ਆਉਂਦੀ ਹੈ ।
  4. ਐਲੂਮੀਨੀਅਮ ਦੀਆਂ ਪੱਤੀਆਂ, ਖਾਣ ਦਾ ਸਾਮਾਨ, ਦਵਾਈਆਂ ਅਤੇ ਦੁੱਧ ਦੀਆਂ ਬੋਤਲਾਂ ਆਦਿ ਨੂੰ ਪੈਕ ਕਰਨ ਲਈ ਵਰਤੀਆਂ ਜਾਂਦੀਆਂ ਹਨ ।
  5. ਐਲੂਮੀਨੀਅਮ ਪਾਊਡਰ ਸਿਲਵਰ ਪੇਂਟ ਬਣਾਉਣ ਦੇ ਕੰਮ ਆਉਂਦਾ ਹੈ ।
  6. ਐਲੂਮੀਨੀਅਮ ਪਾਉਡਰ ਐਲੁਮੀਨੋ-ਥਰੈਮੀ ਵਿੱਚ ਵਰਤਿਆ ਜਾਂਦਾ ਹੈ । ਇਹ ਕਿਰਿਆ ਲੋਹੇ ਦੀਆਂ ਪਟੜੀਆਂ ਅਤੇ ਮਸ਼ੀਨਾਂ ਦੇ ਟੁੱਟੇ ਭਾਗ ਜੋੜਨ ਦੇ ਕੰਮ ਆਉਂਦੀ ਹੈ ।

ਪ੍ਰਸ਼ਨ 23.
ਕੀ ਹੁੰਦਾ ਹੈ, ਜਦੋਂ-
(i) ਲੋਹੇ ਦੇ ਆਕਸਾਈਡ ਨੂੰ ਕੋਕ ਨਾਲ ਮਿਲਾ ਕੇ ਗਰਮ ਕੀਤਾ ਜਾਂਦਾ ਹੈ ।
(ii) ਮੈਗਨੀਸ਼ੀਅਮ ਨੂੰ ਪਤਲੇ ਲੂਣ ਦੇ ਤੇਜ਼ਾਬ ਨਾਲ ਮਿਲਾਇਆ ਜਾਂਦਾ ਹੈ ।
(iii) ਨੀਲੇ ਥੋਥੇ ਦੇ ਘੋਲ ਵਿੱਚ ਜ਼ਿੰਕ ਪਾਇਆ ਜਾਂਦਾ ਹੈ । (ਮਾਂਡਲ ਪੇਪਰ)
ਉੱਤਰ-
(i) ਲੋਹੇ ਦੇ ਆਕਸਾਈਡ ਨੂੰ ਕੋਕ ਨਾਲ ਮਿਲਾ ਕੇ ਜਦੋਂ ਗਰਮ ਕੀਤਾ ਜਾਂਦਾ ਹੈ ਤਾਂ ਲੋਹੇ ਦਾ ਆਕਸਾਈਡ ਲਘੁਕ੍ਰਿਤ ਹੋ ਕੇ ਲੋਹੇ ਦੀ ਧਾਤ ਵਿੱਚ ਬਦਲ ਜਾਂਦਾ ਹੈ ।
C + O2 → CO2
CO2 + C → 2CO
Fe2O3 + 3CO → 2Fe + 3CO2

(ii) ਜਦੋਂ ਮੈਗਨੀਸ਼ੀਅਮ ਨੂੰ ਹਲਕੇ ਲੂਣ ਦੇ ਤੇਜ਼ਾਬ (ਹਾਈਡਰੋਕਲੋਰਿਕ ਤੇਜ਼ਾਬ) ਵਿੱਚ ਮਿਲਾਇਆ ਜਾਂਦਾ ਹੈ, ਤਾਂ ਹਾਈਡਰੋਜਨ ਗੈਸ ਉਤਪੰਨ ਹੁੰਦੀ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 34

(iii) ਜਦੋਂ ਨੀਲੇ ਥੋਥੇ (CuSO4) ਦੇ ਘੋਲ ਵਿੱਚ ਜ਼ਿੰਕ ਨੂੰ ਡੁਬੋਇਆ ਜਾਂਦਾ ਹੈ, ਤਾਂ ਜ਼ਿੰਕ ਧਾਤ, ਕਾਪਰ ਸਲਫੇਟ ਦੇ ਘੋਲ ਵਿਚੋਂ ਕੱਪਰ ਨੂੰ ਵਿਸਥਾਪਤ ਕਰ ਦਿੰਦੀ ਹੈ ਜਿਸ ਕਰਕੇ ਨੀਲੇ ਥੋਥੇ (CuSO4) ਦਾ ਨੀਲਾ ਰੰਗ ਖ਼ਤਮ ਹੋ ਜਾਂਦਾ ਹੈ ।
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 35

ਪ੍ਰਸ਼ਨ 24.
ਇੱਕ ਕਿਰਿਆ-ਕਲਾਪ ਰਾਹੀਂ ਇਹ ਦੱਸੋ ਕਿ ਲੋਹੇ ਨੂੰ ਜੰਗ ਲੱਗਣ ਲਈ ਪਾਣੀ ਅਤੇ ਆਕਸੀਜਨ ਦੀ ਲੋੜ ਹੁੰਦੀ ਹੈ ?
ਜਾਂ
ਪ੍ਰਯੋਗ ਰਾਹੀਂ ਸਿੱਧ ਕਰੋ ਕਿ ਲੋਹੇ ਨੂੰ ਜੰਗ ਲੱਗਣ ਲਈ ਹਵਾ/ਆਕਸੀਜਨ ਅਤੇ ਨਮੀ ਦਾ ਹੋਣਾ ਜ਼ਰੂਰੀ ਹੈ ? ਚਿੱਤਰ ਵੀ ਬਣਾਓ ।
ਉੱਤਰ-
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 36
ਕਿਰਿਆ-ਕਲਾਪ – ਤਿੰਨ ਪਰਖਨਲੀਆਂ A, B ਅਤੇ C ਲਵੋ । A ਨਲੀ ਵਿੱਚ ਕੁੱਝ ਲੋਹੇ ਦੀਆਂ ਕਿੱਲਾਂ ਪਾਓ ਅਤੇ ਉਸ ਨੂੰ ਪਾਣੀ ਨਾਲ ਭਰੋ । C ਪਰਖਨਲੀ ਵਿੱਚ ਕਿੱਲਾਂ ਪਾ ਕੇ ਉਸ ਵਿੱਚ ਕੈਲਸ਼ੀਅਮ ਕਲੋਰਾਈਡ ਪਾਓ । ਕੈਲਸ਼ੀਅਮ ਕਲੋਰਾਈਡ ਪਾਣੀ ਸੋਖਣ ਵਾਲਾ ਪਦਾਰਥ ਹੈ । B ਨਲੀ ਵਿਚ ਕੁੱਝ ਕਿੱਲਾਂ ਰੱਖੋ । ਇਸ ਵਿੱਚ ਪਾਣੀ ਅਤੇ ਇਕ-ਦੋ ਬੂੰਦਾਂ ਤੇਲ ਦੀਆਂ ਪਾਓ । ਕੁੱਝ ਦਿਨਾਂ ਬਾਅਦ ਅਸੀਂ ਦੇਖਦੇ ਹਾਂ ਕਿ A ਨਲੀ ਵਿਚ ਪਈਆਂ ਕਿੱਲਾਂ ਨੂੰ ਜੰਗ ਲੱਗ ਗਿਆ ਹੈ ਕਿਉਂਕਿ ਇਨ੍ਹਾਂ ਨੂੰ ਸਿਲ੍ਹ ਅਤੇ ਆਕਸੀਜਨ ਦੋਵੇਂ ਮਿਲ ਗਏ । B ਨਲੀ ਵਿੱਚ ਕਿੱਲਾਂ ਨੂੰ ਆਕਸੀਜਨ ਅਤੇ C ਵਾਲੇ ਨੂੰ ਸਿਲ ਪ੍ਰਾਪਤ ਨਹੀਂ ਹੋਈ ।

ਪ੍ਰਸ਼ਨ 25.
ਮਿਸ਼ਰਤ ਧਾਤਾਂ ਕੀ ਹੁੰਦੀਆਂ ਹਨ ? ਇਹ ਕਿਉਂ ਬਣਾਈਆਂ ਜਾਂਦੀਆਂ ਹਨ ?
ਉੱਤਰ-
ਮਿਸ਼ਰਤ-ਧਾਤਾਂ (Alloys) – ਦੋ ਜਾਂ ਦੋ ਤੋਂ ਵੱਧ ਧਾਤਾਂ ਜਾਂ ਇੱਕ ਧਾਤ ਅਤੇ ਇੱਕ ਅਧਾਤ ਦੇ ਸੰਯੋਗ ਤੋਂ ਪ੍ਰਾਪਤ ਸਮਅੰਗੀ ਮਿਸ਼ਰਨ ਨੂੰ ਮਿਸ਼ਰਤ-ਧਾਤ ਆਖਦੇ ਹਨ । ਮਿਸ਼ਰਤ ਧਾਤ ਦੇ ਗੁਣ ਮੂਲ ਧਾਤਾਂ ਤੋਂ ਭਿੰਨ ਹੁੰਦੇ ਹਨ | ਸ਼ੁੱਧ ਧਾਤ ਦੀ ਤੁਲਨਾ ਵਿੱਚ ਮਿਸ਼ਰਤ-ਧਾਤਾਂ ਦੀ ਬਿਜਲੀ ਚਾਲਕਤਾ ਘੱਟ ਹੁੰਦੀ ਹੈ ।

ਮਿਸ਼ਰਤ ਧਾਤਾਂ ਬਣਾਉਣ ਦਾ ਉਦੇਸ਼ – ਦੇਖੋ ਵੱਡੇ ਉੱਤਰਾਂ ਵਾਲੇ ਪ੍ਰਸ਼ਨ” ਸਿਰਲੇਖ ਅਧੀਨ ਪ੍ਰਸ਼ਨ 8 ਸਫ਼ਾ 72.

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 26.
ਮੁੱਖ ਮਿਸ਼ਰਤ ਧਾੜਾਂ ਦੇ ਨਾਂ, ਉਨ੍ਹਾਂ ਦੇ ਅੰਸ਼ ਅਤੇ ਉਪਯੋਗ ਲਿਖੋ ।
ਉੱਤਰ-
ਮੁੱਖ ਮਿਸ਼ਰਤ ਧਾਤਾਂ, ਉਨ੍ਹਾਂ ਦੇ ਅੰਸ਼ ਅਤੇ ਉਪਯੋਗ-

ਮਿਸ਼ਰਤ ਧਾਤ ਅੰਸ਼ ਉਪਯੋਗ
(1) ਸਟੀਲ ਲੋਹਾ, ਕਾਰਬਨ ਜਹਾਜ਼ਾਂ, ਬਿਲਡਿੰਗਾਂ ਅਤੇ ਆਵਾਜਾਈ ਦੇ ਸਾਧਨਾਂ ਦੇ ਨਿਰਮਾਣ ਵਿੱਚ ।
(2) ਸਟੇਨਲੈਸ ਸਟੀਲ ਲੋਹਾ, ਕੋਮੀਅਮ, ਨਿਕਲ, ਕਾਰਬਨ ਬਰਤਨ, ਮਸ਼ੀਨਾਂ ਦੇ ਪੁਰਜ਼ੇ, ਚਾਕੂ, ਬਲੇਡ ਅਤੇ ਦੁੱਧ ਉਦਯੋਗਾਂ ਲਈ ਉਪਕਰਨ ।
(3) ਪਿੱਤਲ ਤਾਂਬਾ, ਜ਼ਿੰਕ ਬਰਤਨ, ਮੂਰਤੀਆਂ, ਜਹਾਜ਼, ਤਗਮੇ (ਮੈਂਡਲ), ਭਾਫ਼ ਵਾਲੀ ਗੱਡੀਆਂ ਦੇ ਪੁਰਜ਼ੇ ।
(4) ਟਾਂਕਾ (ਸੋਲਡਰ) ਲੈਂਡ, ਟਿੱਨ. ਜੋੜਾਂ ਵਿੱਚ ਟਾਂਕਾ ਲਗਾਉਣ ਲਈ ।
(5) ਜਰਮਨ ਸਿਲਵਰ ਤਾਂਬਾ, ਨਿੱਕਲ, ਜ਼ਿੰਕ ਬਰਤਨ ਅਤੇ ਹੋਰ ਉਪਕਰਨ ।
(6) ਬੈੱਲ ਮੈਟਲ ਕਾਪਰ, ਟਿੱਨ ਘੰਟੀਆਂ ਆਦਿ ਲਈ ।
(7) ਡਿਊਰਐਲੂਮਿਨ ਐਲੂਮੀਨੀਅਮ, ਕਾਪਰ, ਮੈਗਨੀਸ਼ੀਅਮ ਹਵਾਈ ਜਹਾਜ਼ ਦੇ ਪੰਖ, ਹਵਾਈ ਜਹਾਜ਼ ਦੀ ਰਸੋਈ ਦੇ ਬਰਤਨ ।

ਪ੍ਰਸ਼ਨ 27.
ਹੇਠ ਲਿਖੀਆਂ ਮਿਸ਼ਰਤ ਧਾਤਾਂ ਦੀ ਰਚਨਾ ਅਤੇ ਉਪਯੋਗ ਲਿਖੋ । .
(i) ਪਿੱਤਲ
(ii) ਐਲਨਿਕੋ
(iii) ਡਿਊਰਾਲਊਮਿਨ
(iv) ਜਰਮਨ ਸਿਲਵਰ
(v) ਗੰਨ-ਮੈਟਲ ।
ਉੱਤਰ-
(i) ਪਿੱਤਲ (Brass) – ਇਸ ਵਿੱਚ 701 ਕੱਪਰ (Cu) ਅਤੇ 30% ਜ਼ਿੰਕ (Zn) ਹੁੰਦਾ ਹੈ । ਪਿੱਤਲ ਦੇ ਬਰਤਨ ਬਣਾਏ ਜਾਂਦੇ ਹਨ ।

(ii) ਐਲਨਿਕੋ (Alnico) – ਇਸ ਵਿੱਚ 63% ਆਇਰਨ (Fe), 20 ਨਿੱਕਲ (Ni), 12% ਐਲੂਮੀਨੀਅਮ (Al) ਅਤੇ 5% ਕੋਬਾਲਟ (Co) ਹੁੰਦਾ ਹੈ । ਇਸ ਨੂੰ ਸਥਾਈ ਚੁੰਬਕ ਬਣਾਉਣ ਲਈ ਵਰਤਿਆ ਜਾਂਦਾ ਹੈ ।

(iii) ਡਿਊਰਾਲਊਮਿਨ – ਇਸ ਵਿੱਚ 4% ਤਾਂਬਾ (Cu), 95.5% ਐਲੂਮੀਨੀਅਮ (Al) ਅਤੇ 5% ਮੈਂਗਨੀਜ਼ (Mn) ਹੁੰਦਾ ਹੈ । ਇਸ ਨੂੰ ਹਵਾਈ ਜਹਾਜ਼ਾਂ ਦੇ ਪੁਰਜ਼ੇ ਬਣਾਉਣ ਲਈ ਵਰਤਿਆ ਜਾਂਦਾ ਹੈ ।

(iv) ਜਰਮਨ ਸਿਲਵਰ – ਇਸ ਵਿੱਚ 55-65% ਕਾਪਰ (C), 13-27% ਜ਼ਿੰਕ (Zn) ਅਤੇ 10-30% ਨਿਕਲ (Ni) ਹੁੰਦਾ ਹੈ । ਇਸ ਨੂੰ ਛੁਰੀਆਂ ਕਾਂਟੇ, ਖਾਣੇ ਵਾਲੇ ਬਰਤਨ ਅਤੇ ਪ੍ਰਤੀਰੋਧੀ ਤਾਰਾਂ ਬਣਾਉਣ ਲਈ ਵਰਤਿਆ ਜਾਂਦਾ ਹੈ ।

(v) ਗੰਨ-ਮੈਟਲ – ਇਹ 88% ਕਾਪਰ (Cu), 10% ਟਿਨ (Sn), 2% ਜ਼ਿੰਕ (Zn) ਤੋਂ ਬਣਦੀ ਹੈ । ਇਸ ਦੀ ਵਰਤੋਂ ਬੰਦੂਕਾਂ ਬਣਾਉਣ, ਗੀਅਰਾਂ ਦੇ ਬੇਅਰਿੰਗ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Question)

ਪ੍ਰਸ਼ਨ 1.
ਕਿਸੇ ਇੱਕ ਧਾਤ ਦੀ ਉਦਾਹਰਨ ਦਿਓ ਜਿਹੜੀ ਕਮਰੇ ਦੇ ਤਾਪਮਾਨ ‘ਤੇ ਤਰਲ ਹੁੰਦੀ ਹੈ ।
ਉੱਤਰ-
ਪਾਰਾ (ਮਰਕਰੀ) ।

ਪ੍ਰਸ਼ਨ 2.
ਇੱਕ ਅਧਾਤ ਦਾ ਨਾਂ ਲਿਖੋ ਜਿਹੜੀ ਸਾਧਾਰਨ ਤਾਪਮਾਨ ਤੇ ਤਰਲ ਅਵਸਥਾ ਵਿਚ ਮਿਲਦੀ ਹੈ ?
ਉੱਤਰ-
ਅਧਾਤ : ਬੋਮੀਨ ।

ਪ੍ਰਸ਼ਨ 3.
ਹੇਠ ਲਿਖਿਆਂ ਵਿਚੋਂ ਕਿਹੜੀ ਧਾਤ ਸਰੀਰ ਤੇ ਤਾਪ (37) ਤੇ ਪਿਘਲ ਜਾਂਦੀ ਹੈ ?
ਗੋਲੀਅਮ, ਮੈਗਨੀਸ਼ੀਅਮ, ਸੀਜ਼ੀਅਮ, ਐਲੂਮੀਨੀਅਮ ।
ਉੱਤਰ-
ਗੈਲੀਅਮ ਅਤੇ ਸੀਜ਼ੀਅਮ ।

ਪ੍ਰਸ਼ਨ 4.
ਇੱਕ ਅਜਿਹੀ ਅਧਾਤ ਦਾ ਨਾਂ ਦੱਸੋ ਜਿਹੜੀ ਬਿਜਲੀ ਦੀ ਸੁਚਾਲਕ ਹੈ ।
ਉੱਤਰ-
ਫਾਈਟ (ਕਾਰਬਨ ਦਾ ਭਿੰਨ ਰੂਪ) ।

ਪ੍ਰਸ਼ਨ 5.
ਇਕ ਅਧਾਤ X ਦੋ ਵਿਭਿੰਨ ਰੂਪਾਂ Y ਅਤੇ 2 ਵਿਚ ਉਪਲੱਬਧ ਹਨ ।Y ਸਭ ਤੋਂ ਕਰੜੀ (ਸਖ਼ਤ) ਹੈ ਜਦਕਿ 1 ਬਿਜਲੀ ਦੀ ਸੁਚਾਲਕ ਹੈ ।Y ਅਤੇ 1 ਦੀ ਪਛਾਣ ਦੱਸੋ ।
ਉੱਤਰ-
Y – ਹੀਰਾ (ਡਾਇਮੰਡ)
Z – ਫ਼ਾਈਟ ।
ਹੀਰਾ ਅਤੇ ਸ਼੍ਰੋਫ਼ਾਈਟ ਦੋਨੋਂ ਕਾਰਬਨ ਦੇ ਭਿੰਨ ਰੂਪ ਹਨ ਇਸ ਲਈ X ਕਾਰਬਨ ਹੈ ।

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 6.
ਇਕ ਤੱਤ X ਆਕਸੀਜਨ ਨਾਲ ਕਿਰਿਆ ਕਰਕੇ X2O ਬਣਾਉਂਦਾ ਹੈ । ਇਹ ਆਕਸਾਈਡ ਪਾਣੀ ਵਿੱਚ ਘੁਲਣਸ਼ੀਲ ਹੈ ਅਤੇ ਨੀਲੇ ਟਮਸ ਨੂੰ ਲਾਲ ਕਰ ਦਿੰਦਾ ਹੈ । ਤੱਤ ਦੀ ਪ੍ਰਕਿਰਤੀ ਦੱਸੋ ਅਰਥਾਤ ਇਹ ਦੱਸੋ ਕਿ ਤੱਤ, ਧਾਤ ਹੈ ਜਾਂ ਅਧਾਤ ?
ਉੱਤਰ-
ਅਧਾਤਾਂ ਦੇ ਆਕਸਾਈਡ ਤੇਜ਼ਾਬੀ ਪ੍ਰਕਿਰਤੀ ਦੇ ਹੁੰਦੇ ਹਨ ਜੋ ਨੀਲੇ ਲਿਟਮਸ ਨੂੰ ਲਾਲ ਕਰ ਦਿੰਦੇ ਹਨ । ਕਿਉਂਕਿ ਤੱਤ X ਦਾ ਆਕਸਾਈਡ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ । ਇਸ ਲਈ ਇਸਦੀ ਪ੍ਰਕਿਰਤੀ ਤੇਜ਼ਾਬੀ ਹੈ । ਇਸ ਲਈ ਤੱਤ X ਅਧਾਤ ਹੈ ।

ਪ੍ਰਸ਼ਨ 7.
ਧਾਤਾਂ ਦੇ ਆਕਸਾਈਡਾਂ ਦੀ ਪ੍ਰਕਿਰਤੀ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਧਾਤਾਂ ਦੇ ਆਕਸਾਈਡ ਖਾਰੀ ਆਕਸਾਈਡ ਹੁੰਦੇ ਹਨ ।

ਪ੍ਰਸ਼ਨ 8.
ਦੋ ਉੱਚ ਕੁਟੀਣਸ਼ੀਲ ਧਾਤਾਂ ਦੇ ਨਾਂ ਦੱਸੋ ।
ਉੱਤਰ-

  1. ਚਾਂਦੀ (ਸਿਲਵਰ ਅਤੇ
  2. ਸੋਨਾ (ਗੋਲਡ ।

ਪ੍ਰਸ਼ਨ 9.
ਦੋ ਮੈਟਾਲਾਇਡਸ (ਉਪ-ਧਾਤਾਂ ਦੇ ਨਾਂ ਦੱਸੋ ।
ਉੱਤਰ-

  1. ਸਿਲੀਕਾਂਨ,
  2. ਆਰਸਨਿਕ ।

ਪ੍ਰਸ਼ਨ 10.
ਧਾਤਾਂ ਨੂੰ ਹਵਾ ਵਿੱਚ ਖੁੱਲ੍ਹਾ ਛੱਡਣ ਨਾਲ ਉਨ੍ਹਾਂ ਦਾ ਰੰਗ ਫਿੱਕਾ ਕਿਉਂ ਪੈ ਜਾਂਦਾ ਹੈ ?
ਉੱਤਰ-
ਉਨ੍ਹਾਂ ਦੀ ਸਹਿ ਤੇ ਆਕਸਾਈਡ, ਕਾਰੋਬਨੇਟ ਜਾਂ ਸਲਫ਼ਾਈਡ ਦੀ ਪਰਤ ਬਣ ਜਾਣ ਕਾਰਨ ।

ਪ੍ਰਸ਼ਨ 11.
ਅਜਿਹੀਆਂ ਧਾਤਾਂ ਦੇ ਨਾਂ ਲਿਖੋ ਜਿਨ੍ਹਾਂ ਨੂੰ ਚਾਕੂ ਨਾਲ ਕੱਟਿਆ ਜਾ ਸਕਦਾ ਹੈ ।
ਉੱਤਰ-
ਸੋਡੀਅਮ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ।

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 12.
ਧਾਤਾਂ ਨੂੰ ਵਿਭਿੰਨ ਆਕਾਰ ਦੇਣਾ ਕਿਉਂ ਸੰਭਵ ਹੈ ?
ਉੱਤਰ-
ਧਾਤਾਂ ਦੇ ਕੁਟੀਯੋਗ ਅਤੇ ਖਿੱਚੀਣਯੋਗ ਗੁਣਾਂ ਕਾਰਨ ।

ਪ੍ਰਸ਼ਨ 13.
ਸਭ ਤੋਂ ਘੱਟ ਇੱਕ ਤਾਪ ਚਾਲਕ ਧਾਤ ਦਾ ਨਾਂ ਦੱਸੋ ।
ਉੱਤਰ-
ਲੈਂਡ ।

ਪ੍ਰਸ਼ਨ 14.
ਕਿਹੜੀ ਧਾਤ ਬਿਜਲੀ ਪ੍ਰਵਾਹ ਦਾ ਵੱਧ ਤਿਰੋਧ ਕਰਦੀ ਹੈ ?
ਉੱਤਰ-
ਪਾਰਾ (ਮਰਕਰੀ) ।

ਪ੍ਰਸ਼ਨ 15.
ਚਾਰ ਅਜਿਹੀਆਂ ਧਾਤਾਂ ਦੇ ਨਾਂ ਦੱਸੋ ਜਿਨ੍ਹਾਂ ਦੀਆਂ ਤਾਰਾਂ ਖਿੱਚੀਆਂ ਜਾ ਸਕਦੀਆਂ ਹਨ ?
ਉੱਤਰ-
ਕਾਪਰ, ਐਲੂਮੀਨੀਅਮ, ਆਇਰਨ, ਲੈਂਡ ।

ਪ੍ਰਸ਼ਨ 16.
ਖਾਰ ਕੀ ਹੁੰਦੀ ਹੈ ? ਖਾਰ ਦੀ ਇਕ ਉਦਾਹਰਨ ਦਿਓ ।
ਉੱਤਰ-
ਖਾਰ – ਧਾਤਵੀ ਹਾਈਡਰੋਕਸਾਈਡ ਜਿਹੜੇ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ, ਖਾਰ ਕਹਾਉਂਦੇ ਹਨ ।
ਉਦਾਹਰਨ – ਸੋਡੀਅਮ ਹਾਈਡਰੋਕਸਾਈਡ (NaOH) ।

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 17.
ਦੋ ਐਮਫੋਟੈਰਿਕ ਆਕਸਾਈਡਾਂ ਦੇ ਨਾਂ ਲਿਖੋ ।
ਉੱਤਰ-

  1. ਐਲੂਮੀਨੀਅਮ ਆਕਸਾਈਡ
  2. ਜ਼ਿੰਕ ਆਕਸਾਈਡ ।

ਪ੍ਰਸ਼ਨ 18.
ਕੀ ਹੁੰਦਾ ਹੈ ਜਦੋਂ ਮੈਗਨੀਸ਼ੀਅਮ ਨੂੰ ਇਸਦੇ ਜਲਣ ਤਾਪ ਤੱਕ ਗਰਮ ਕੀਤਾ ਜਾਂਦਾ ਹੈ ?
ਉੱਤਰ-
ਮੈਗਨੀਸ਼ੀਅਮ ਚਿੱਟੇ ਪ੍ਰਕਾਸ਼ ਨਾਲ ਬਲਣਾ ਸ਼ੁਰੂ ਕਰਦਾ ਹੈ ਅਤੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ ਹੈ ।

ਪ੍ਰਸ਼ਨ 19.
ਉਹ ਕਿਹੜੀ ਧਾਤ ਹੈ ਜਿਹੜੀ ਪਤਲੇ ਤੇਜ਼ਾਬ ਨਾਲ ਕਿਰਿਆ ਨਹੀਂ ਕਰਦੀ ਹੈ ?
ਉੱਤਰ-
ਕਾਪਰ ।

ਪ੍ਰਸ਼ਨ 20.
ਉਨ੍ਹਾਂ ਧਾਤਾਂ ਦੇ ਨਾਂ ਦੱਸੋ ਜਿਹੜੀਆਂ ਹਾਈਡਰੋਜਨ ਨਾਲ ਕਿਰਿਆ ਕਰਦੀਆਂ ਹਨ ?
ਉੱਤਰ-
ਸੋਡੀਅਮ, ਪੋਟਾਸ਼ੀਅਮ ਅਤੇ ਕੈਲਸ਼ੀਅਮ ।

ਪ੍ਰਸ਼ਨ 21.
ਜਦੋਂ ਕੈਲਸ਼ੀਅਮ ਧਾਤ ਦੇ ਕਿਸੇ ਟੁਕੜੇ ਨੂੰ ਪਾਣੀ ਵਿਚ ਪਾਇਆ ਜਾਂਦਾ ਹੈ ਤਾਂ ਵਾਪਰਨ ਵਾਲੀ ਕਿਰਿਆ ਦਾ ਸਮੀਕਰਨ ਲਿਖੋ ।
ਉੱਤਰ-
Ca + 2H2O → Ca (OH)2 + H2.

ਪ੍ਰਸ਼ਨ 22.
ਲਾਲ ਗਰਮ ਲੋਹੇ ਉੱਪਰੋਂ ਭਾਫ਼ ਗੁਜ਼ਾਰਣ ਨਾਲ ਹੋਣ ਵਾਲੀ ਰਸਾਇਣਿਕ ਕਿਰਿਆ ਲਈ ਸਮੀਕਰਨ ਲਿਖੋ ।
ਉੱਤਰ-
PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ 37

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 23.
ਜਦੋਂ ਕਾਪਰ ਧਾਤ ਦੀ ਪੱਤੀ ਨੂੰ ਜ਼ਿੰਕ ਸਲਫੇਟ ਦੇ ਘੋਲ ਵਿੱਚ ਪਾਇਆ ਜਾਂਦਾ ਹੈ ਤਾਂ ਘੱਟਣ ਵਾਲੀ ਰਸਾਇਣਕ ਕਿਰਿਆ ਲਈ ਸਮੀਕਰਨ ਲਿਖੋ ।
ਉੱਤਰ-
Zn + CuSO4 → ZnSO4 + Cu.

ਪ੍ਰਸ਼ਨ 24.
ਦੋ ਧਾਤਾਂ ਦੇ ਨਾਂ ਦੱਸੋ ਜਿਹੜੇ ਪ੍ਰਕਿਰਤੀ ਵਿੱਚ ਮੁਕਤ ਅਵਸਥਾ ਵਿੱਚ ਪ੍ਰਾਪਤ ਹੁੰਦੇ ਹਨ ?
ਉੱਤਰ-

  1. ਸੋਨਾ
  2. ਪਲਾਟੀਨਮ ।

ਪ੍ਰਸ਼ਨ 25.
ਧਾਤਾਂ ਦੇ ਖੋਰਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਪੋਰਨ – ਹਵਾ ਅਤੇ ਨਮੀ ਦੀ ਉਪਸਥਿਤੀ ਵਿੱਚ ਧਾਤਾਂ ਦੀ ਉੱਪਰਲੀ ਸਤਹਿ ਦਾ ਸਮਾਪਤ/ਕਮਜ਼ੋਰ ਹੋਣਾ, ਧਾਤ ਦਾ ਖੋਰਨ ਕਹਾਉਂਦਾ ਹੈ ।

ਪ੍ਰਸ਼ਨ 26.
ਕੁਟੀਯੋਗਤਾ ਦੀ ਪਰਿਭਾਸ਼ਾ ਦਿਓ ।
ਉੱਤਰ-
ਕੁਟੀਯੋਗਤਾ (Mallability) – ਇਹ ਧਾਤਾਂ ਦਾ ਉਹ ਗੁਣ ਹੈ ਜਿਸਦੇ ਕਾਰਨ ਧਾਤੂਆਂ ਨੂੰ ਹਥੌੜੇ ਨਾਲ ਕੁੱਟ ਕੇ ਬਗੈਰ ਟੁੱਟੇ ਧਾਤੂਆਂ ਨੂੰ ਪਤਲੀ ਚਾਦਰਾਂ ਦੇ ਰੂਪ ਵਿਚ ਬਦਲਿਆ ਜਾਂਦਾ ਹੈ ।

ਪ੍ਰਸ਼ਨ 27.
ਖਿੱਚੀਣਯੋਗਤਾ ਦੀ ਪਰਿਭਾਸ਼ਾ ਦਿਓ ।
ਉੱਤਰ-
ਖਿੱਚੀਣਯੋਗਤਾ (Ductility) – ਇਹ ਧਾਤੂਆਂ ਦਾ ਉਹ ਗੁਣ ਹੈ ਜਿਸ ਕਾਰਨ ਧਾਤਾਂ ਨੂੰ ਖਿੱਚ ਕੇ ਪਤਲੀਆਂ ਤਾਰਾਂ ਦੇ ਰੂਪ ਵਿਚ ਪਰਿਵਰਤਿਤ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 28.
ਅਸੀਂ ਲੋਹੇ ਤੋਂ ਬਣੀਆਂ ਹੋਈਆਂ ਵਸਤੂਆਂ ਨੂੰ ਪੇਂਟ ਕਿਉਂ ਕਰਦੇ ਹਾਂ ?
ਉੱਤਰ-
ਲੋਹੇ ਤੋਂ ਬਣੀਆਂ ਹੋਈਆਂ ਵਸਤੂਆਂ ਨੂੰ ਪੇਂਟ ਕੀਤਾ ਜਾਂਦਾ ਹੈ, ਤਾਂ ਜੋ ਲੋਹੇ ਤੋਂ ਬਣੀਆਂ ਹੋਈਆਂ ਵਸਤੂਆਂ ਨੂੰ ਖੋਰਨ ਤੋਂ ਬਚਾਇਆ ਜਾ ਸਕੇ ।

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 29.
ਅਜਿਹੀ ਅਧਾਤ ਦੀ ਉਦਾਹਰਣ ਦਿਓ ਜੋ :
(i) ਬਿਜਲੀ ਦੀ ਸੁਚਾਲਕ ਹੈ
(ii) ਚਮਕੀਲੀ ਹੁੰਦੀ ਹੈ ।
ਉੱਤਰ-
(i) ਬਿਜਲੀ ਦੀ ਸੁਚਾਲਕ ਅਧਾਤ-ਗ੍ਰੇਫਾਈਟ
(ii) ਚਮਕੀਲੀ ਅਧਾਤ-ਆਇਓਡੀਨ ।

ਵਸਤੁਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਸਾਧਾਰਨ ਅਵਸਥਾ ਵਿਚ ਦ੍ਰ ਅਵਸਥਾ ਵਿਚ ਮਿਲਣ ਵਾਲੀ ਅਧਾਤੂ ਹੈ-
(a) ਕਲੋਰੀਨ
(b) ਬੋਮੀਨ
(c) ਫਲੋਰੀਨ
(d) ਆਇਓਡੀਨ ।
ਉੱਤਰ-
(b) ਬੋਮੀਨ ।

ਪ੍ਰਸ਼ਨ 2.
ਐਮਫੋਟੈਰਿਕ ਆਕਸਾਈਡ ਹੈ-
(a) Na2O
(b) BaO
(c) ZnO
(d) K2O.
ਉੱਤਰ-
(c) ZnO.

ਪ੍ਰਸ਼ਨ 3.
ਧਾਤਾਂ ਨੂੰ ਕੁੱਟ ਕੇ ਪਤਲੀ ਚਾਦਰ ਵਿਚ ਬਦਲਿਆ ਜਾ ਸਕਦਾ ਹੈ । ਧਾਤਾਂ ਦਾ ਇਹ ਗੁਣ ਅਖਵਾਉਂਦਾ ਹੈ-
(a) ਕੁਟੀਣਸ਼ੀਲਤਾ
(b) ਖਿੱਚੀਣਸ਼ੀਲਤਾ
(c) ਧਾਤਵੀ ਲਿਸ਼ਕ
(d) ਕਠੋਰਤਾ ।
ਉੱਤਰ-
(a) ਕੁਟੀਣਸ਼ੀਲਤਾ ।

ਪ੍ਰਸ਼ਨ 4.
ਕਿਰਿਆਸ਼ੀਲਤਾ ਲੜੀ ਵਿਚ ਸਭ ਤੋਂ ਵੱਧ ਕਿਰਿਆਸ਼ੀਲ ਧਾਤ ਕਿਹੜੀ ਹੈ ?
(a) Na
(b) Mg
(c) Au
(d) K.
ਉੱਤਰ-
(d) K.

ਪ੍ਰਸ਼ਨ 5.
Fe2O3 + 2Al – 2Fe + Al2O3 + ਊਸ਼ਮਾ, ਇਸ ਕਿਰਿਆ ਦਾ ਨਾਂ ਹੈ –
(a) ਐਲੋਡੀਕਰਨ
(b) ਥਰਮਾਈਟ
(c) ਐਮਲਗਮ
(d) ਉੱਪਰਲੇ ਸਾਰੇ ।
ਉੱਤਰ-
(b) ਥਰਮਾਣ ।

PSEB 10th Class Science Important Questions Chapter 3 ਧਾਤਾਂ ਅਤੇ ਅਧਾਤਾਂ

ਪ੍ਰਸ਼ਨ 6.
ਗੈਲਵਨੀਕਰਨ ਸਮੇਂ ਕਿਸ ਧਾਤ ਦੀ ਪਰਤ ਚੜ੍ਹਾਈ ਜਾਂਦੀ ਹੈ ?
(a) ਗੋਲੀਅਮ
(b) ਐਲੂਮੀਨੀਅਮ
(c) ਜਿਸਤ
(d) ਚਾਂਦੀ ।
ਉੱਤਰ-
(c) ਜਿਸਤ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਵੱਧ ਕਿਰਿਆਸ਼ੀਲ ਧਾਤਾਂ ਦੁਆਰਾ ਘੱਟ ਕਿਰਿਆਸ਼ੀਲ ਧਾਤਾਂ ਨੂੰ ਉਸਦੇ ਲੂਣ ਦੇ ਘੋਲ ਤੋਂ ਵਿਸਥਾਪਿਤ ਕਰਨ ਦੀ ਕਿਰਿਆ ………………….. ਕਹਾਉਂਦੀ ਹੈ ।
ਉੱਤਰ-
ਵਿਸਥਾਪਨ

(ii) ਮਿਸ਼ਰਿਤ ਧਾਤ ਦੋ ਜਾਂ ਦੋ ਤੋਂ ਵੱਧ ਧਾਤਾਂ ਜਾਂ ਧਾਤ ਅਤੇ ਅਧਾਤ ਦਾ …………………… ਮਿਸ਼ਰਣ ਹੁੰਦਾ ਹੈ ।
ਉੱਤਰ-
ਸਮਅੰਗੀ

(iii) ਲੋਹੇ ਦੇ ਪੈਨ ਨੂੰ ਜੰਗ ਤੋਂ ਬਚਾਉਣ ਲਈ ……………………. ਦੀ ਪਰਤ ਚੜ੍ਹਾਈ ਜਾਂਦੀ ਹੈ ।
ਉੱਤਰ-
ਜ਼ਿੰਕ

(iv) ਸਲਫਾਈਡ ਕੱਚੀ ਧਾਤ ਨੂੰ ਹਵਾ ਦੀ ਹੋਂਦ ਵਿੱਚ ਉੱਚੇ ਤਾਪ ਤੇ ਗਰਮ ਕਰਨ ਨਾਲ ਇਹ ਆਕਸਾਈਡ ਵਿੱਚ ਤਬਦੀਲ ਹੋ ਜਾਂਦੀ ਹੈ । ਇਸ ਅਭਿਕਿਰਿਆ ਨੂੰ …………………….. ਕਹਿੰਦੇ ਹਨ ।
ਉੱਤਰ-
ਭੰਨਣ

(v) ਧਾਤ ਦੇ ਪਤਲੇ ਤਾਰ ਦੇ ਰੂਪ ਵਿੱਚ ਖਿੱਚਣ ਦੀ ਸਮਰੱਥਾ ਨੂੰ ………………………. ਕਹਿੰਦੇ ਹਨ ।
ਉੱਤਰ-
ਖਿੱਚੀਯੋਗਤਾ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

Punjab State Board PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ Important Questions and Answers.

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਉਦਾਸੀਨੀਕਰਨ ਕਿਰਿਆ ਤੋਂ ਕੀ ਭਾਵ ਹੈ ? ਇਸ ਨੂੰ ਪ੍ਰਯੋਗ ਦੁਆਰਾ ਸਮਝਾਓ ।
ਉੱਤਰ-
ਉਦਾਸੀਨੀਕਰਨ – ਅਜਿਹੀ ਰਸਾਇਣਿਕ ਕਿਰਿਆ ਜਿਸ ਵਿੱਚ ਤੇਜ਼ਾਬ, ਖਾਰਾਂ ਨਾਲ ਮਿਲ ਕੇ ਉਨ੍ਹਾਂ ਨੂੰ ਉਦਾਸੀਨ ਕਰ ਦੇਣ ਅਤੇ ਲੂਣ ਅਤੇ ਪਾਣੀ ਬਣਾ ਦੇਣ, ਇਸ ਨੂੰ ਉਦਾਸੀਨੀਕਰਨ ਕਿਰਿਆ ਕਹਿੰਦੇ ਹਨ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 1

ਪ੍ਰਯੋਗ – ਇਕ ਬੀਕਰ ਵਿੱਚ ਥੋੜ੍ਹਾ ਜਿਹਾ ਤਣੂ ਸੋਡੀਅਮ ਹਾਈਡਰਾਕਸਾਈਡ ਦਾ ਘੋਲ ਲਉ । ਉਸ ਵਿੱਚ ਕੁਝ ਬੂੰਦਾਂ ਫਿਨਾਥਫਥੇਲੀਨ ਘੋਲ ਦੀਆਂ ਪਾਉ । ਇਸ ਦਾ ਰੰਗ ਗੁਲਾਬੀ ਹੋ ਜਾਵੇਗਾ । ਹੁਣ ਇਕ ਬਿਉਰੇਟ ਵਿੱਚ ਤਣੂ ਹਾਈਡਰੋਕਲੋਰਿਕ ਅਮਲ (HCl) ਭਰ ਕੇ ਉਸ ਨੂੰ ਚਿਤਰ ਵਿੱਚ ਦਿਖਾਏ ਅਨੁਸਾਰ ਲੰਬਕਾਰ ਸਟੈਂਡ ਤੇ ਫਿੱਟ ਕਰੋ ਅਤੇ ਬੀਕਰ ਨੂੰ ਉਸਦੇ ਹੇਠਾਂ ਰੱਖੋ । ਹੁਣ ਬਿਉਰੇਟ ਦੀ ਸਹਾਇਤਾ ਨਾਲ ਹੌਲੀ-ਹੌਲੀ ਹਾਈਡਰੋਕਲੋਰਿਕ ਤੇਜ਼ਾਬ ਬੀਕਰ ਵਿੱਚ ਪਾਉਂਦੇ ਜਾਓ ਅਤੇ ਬੀਕਰ ਨੂੰ ਹਿਲਾਉਂਦੇ ਜਾਓ । ਜਦੋਂ ਘੋਲ ਦਾ ਰੰਗ ਸਮਾਪਤ ਹੋ ਜਾਵੇ ਤਾਂ ਉਸ ਵਿੱਚ ਤੇਜ਼ਾਬ ਪਾਉਣਾ ਬੰਦ ਕਰ ਦਿਓ। ਹੁਣ ਇਸ ਘੋਲ ‘ਤੇ ਨੀਲੇ ਅਤੇ ਲਾਲ ਲਿਟਮਸ ਦਾ ਕੋਈ ਅਸਰ ਨਹੀਂ ਪਵੇਗਾ । ਇਸ ਲਈ ਬੀਕਰ ਵਿੱਚ ਸਿਰਫ਼ ਲੂਣ ਅਤੇ ਪਾਣੀ ਹੈ ਜੋ ਲਿਟਮਸ ਦੇ ਪ੍ਰਤੀ ਉਦਾਸੀਨ ਹੈ । ਇਸ ਕਿਰਿਆ ਨੂੰ ਉਦਾਸੀਨੀਕਰਨ ਕਿਰਿਆਂ ਕਹਿੰਦੇ ਹਨ ।

ਪ੍ਰਸ਼ਨ 2.
ਤੇਜ਼ਾਬਾਂ ਦੇ ਰਸਾਇਣਿਕ ਗੁਣ ਸੰਖੇਪ ਵਿੱਚ ਲਿਖੋ ।
ਉੱਤਰ-
ਤੇਜ਼ਾਬਾਂ ਦੇ ਅਨੇਕ ਰਸਾਇਣਿਕ ਗੁਣ ਹਨ-
(1) ਧਾਤੂਆਂ ਨਾਲ ਕਿਰਿਆ – ਤੇਜ਼ਾਬ ਕਿਰਿਆਸ਼ੀਲ ਧਾਤੂਆਂ ਨਾਲ ਕਿਰਿਆ ਕਰਦੇ ਹਨ । ਜ਼ਿੰਕ, ਮੈਗਨੀਸ਼ੀਅਮ, ਲੋਹਾ, ਮੈਂਗਨੀਜ਼ ਆਦਿ ਇਨ੍ਹਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਪੈਦਾ ਕਰਦੇ ਹਨ-
Zn (s) + ਤਣ H2SO4 (aq) → Zn SO4(aq) + H2 (g)
Mg (s) + ਤਣ 2HCl (aq) → MgCl2 (aq) + H2 (g)

(2) ਧਾਤੂ ਕਾਰਬੋਨੇਟ ਅਤੇ ਧਾਤੂ ਬਾਈਕਾਰਬੋਨੇਟ ਨਾਲ ਕਿਰਿਆ – ਤੇਜ਼ਾਬ ਧਾਤੂ ਕਾਰਬੋਨੇਟ ਅਤੇ ਧਾਤੂ ਬਾਈਕਾਰਬੋਨੇਟ ਨਾਲ ਕਿਰਿਆ ਕਰਕੇ CO2 ਪੈਦਾ ਕਰਦਾ ਹੈ ।
Na2 CO3 + H2SO4 → Na2 SO4 + H2O + CO2
NaHCO3 + HCI – NaCl + H2O + CO2

(3) ਖਾਰਾਂ ਨਾਲ ਕਿਰਿਆ – ਤੇਜ਼ਾਬ, ਖਾਰਾਂ ਨਾਲ ਕਿਰਿਆ ਕਰਕੇ ਉਦਾਸੀਨੀਕਰਨ ਨੂੰ ਪ੍ਰਗਟ ਕਰਦੇ ਹਨ । ਇਹ ਲੂਣ ਤਿਆਰ ਕਰਦੇ ਹਨ ।
HCl + NaOH → NaCl + H2O
HCl + KOH → KCl + H2O

(4) ਧਾਤੂ ਸਲਫਾਈਟ ਅਤੇ ਬਾਈਸਲਫ਼ਾਈਟ ਨਾਲ ਕਿਰਿਆ – ਤੇਜ਼ਾਬ, ਧਾਤੂ ਸਲਫ਼ਾਈਟ ਅਤੇ ਧਾਤੂ ਬਾਈਸਲਫ਼ਾਈਟ ਨਾਲ ਕਿਰਿਆ ਕਰ ਕੇ SO2 ਗੈਸ ਪੈਦਾ ਕਰਦੇ ਹਨ ।
CaSO3 + H2SO4 → CaSO4 + H2O + SO2 (g)
NaHSO3 + HCl → NaCl + H2O + SO2 (g)

(5) ਧਾਤੂ ਸਲਫ਼ਾਈਡ ਅਤੇ ਹਾਈਡਰੋਜਨ ਸਲਫ਼ਾਈਡ ਨਾਲ ਕਿਰਿਆ-ਤੇਜ਼ਾਬ ਵੱਖ-ਵੱਖ ਧਾਤੂ ਸਲਫ਼ਾਈਡਾਂ ਨਾਲ ਅਤੇ ਹਾਈਡਰੋਜਨ ਸਲਫ਼ਾਈਡ ਨਾਲ ਕਿਰਿਆ ਕਰਕੇ H2S ਗੈਸ ਪੈਦਾ ਕਰਦੇ ਹਨ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 2

(6) ਧਾਤੂ ਕਲੋਰਾਈਡਾਂ ਨਾਲ ਕਿਰਿਆ – ਜਦੋਂ ਧਾਤੂ ਕਲੋਰਾਈਡ ਨੂੰ ਤੇਜ਼ਾਬਾਂ ਨਾਲ ਗਰਮ ਕੀਤਾ ਜਾਂਦਾ ਹੈ, ਤਾਂ ਕਿਰਿਆ ਹੁੰਦੀ ਹੈ ।
NaCl + H2SO4 → NaHSO4 + HCl (g)
NaCl + NaHSO4 → Na2SO4 + HCl (g)

(7) ਧਾਤੂ ਨਾਈਟਰੇਟ ਨਾਲ ਕਿਰਿਆ-ਧਾਤੂ ਨਾਈਟਰੇਟ ਨਾਲ ਗਾੜਾ ਤੇਜ਼ਾਬ’ ਕਿਰਿਆ ਕਰਦਾ ਹੈ ।
NaNO3 + H2SO4 → Na HSO4 + HNO3
NaNO3 + Na HSO4 → Na2SO4 + HNO3

(8) ਧਾਤੂ ਆਕਸਾਈਡ ਨਾਲ ਅਮਲਾਂ ਦੀ ਕਿਰਿਆ – ਧਾਤੂ ਆਕਸਾਈਡ ਤਣੂ ਤੇਜ਼ਾਬਾਂ ਨਾਲ ਕਿਰਿਆ ਕਰਕੇ ਧਾਤੂ ਦੇ ਲੂਣ ਤਿਆਰ ਕਰਦੇ ਹਨ ।
Na2O + 2HNO3 → 2Na NO3 + H2O
Cu0 + 2HCl → CuCl2 + H2O .

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 3.
ਖਾਰਾਂ ਦੇ ਰਸਾਇਣਿਕ ਗੁਣ ਸੰਖੇਪ ਵਿੱਚ ਲਿਖੋ ।
ਉੱਤਰ-
ਖਾਰਾਂ ਦੇ ਮਹੱਤਵਪੂਰਨ ਰਸਾਇਣਿਕ ਗੁਣ ਹੇਠ ਲਿਖੇ ਹਨ-
(1) ਧਾਤੂਆਂ ਨਾਲ ਕਿਰਿਆ – ਖਾਰ ਕੁਝ ਧਾਤੂਆਂ ਨਾਲ ਕਿਰਿਆ ਕਰਕੇ H2 ਗੈਸ ਪੈਦਾ ਕਰਦੇ ਹਨ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 3
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 4

(2) ਹਵਾ ਨਾਲ ਕਿਰਿਆ – ਕੁਝ ਖਾਰ ਹਵਾ ਵਿੱਚ ਮੌਜੂਦ CO, ਨਾਲ ਕਿਰਿਆ ਕਰਦੇ ਹਨ ।
2NaOH + CO2 → Na2 CO3 + H2O
2KOH +CO2 → K2 CO3 + H2O

(3) ਤੇਜ਼ਾਬਾਂ ਨਾਲ ਕਿਰਿਆ – ਖਾਰ ਤੇਜ਼ਾਬਾਂ ਨਾਲ ਕਿਰਿਆ ਕਰ ਕੇ ਲੂਣ ਤਿਆਰ ਕਰਦੇ ਹਨ ।
NaOH + HCl → NaCl + H2O
Fe (OH)2 + 2HCl → FeCl2 + 2H2O
Ca (OH)2 + 2HCl → CaCl2 + 2H2O

(4) ਲੂਣਾਂ ਨਾਲ ਕਿਰਿਆ – ਤਾਂਬਾ, ਲੋਹਾ, ਜ਼ਿੰਕ ਆਦਿ ਦੇ ਲੂਣ, ਖਾਰਾਂ ਨਾਲ ਕਿਰਿਆ ਕਰਦੇ ਹਨ ਅਤੇ ਅਘੁਲਣਸ਼ੀਲ ਧਾਤੂ ਹਾਈਡਰਾਕਸਾਈਡ ਤਿਆਰ ਕਰਦੇ ਹਨ ।
ZnSO4 + 2NaOH → Na2SO4 + Zn (OH)2
CuSO4 + 2NH4OH → (NH2)4 SO4 + Cu (OH)2
Fe Cl3 + 3Na OH → 3NaCl + Fe (OH)3

ਪ੍ਰਸ਼ਨ 4.
ਰੋਜ਼ਾਨਾ ਜੀਵਨ ਵਿੱਚ pH ਦਾ ਮਹੱਤਵ ਸਪੱਸ਼ਟ ਕਰੋ ।
ਉੱਤਰ-
pH ਦਾ ਸਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ ।

(1) ਮਨੁੱਖੀ ਅਤੇ ਜੰਤੂ ਜਗਤ ਵਿੱਚ – ਸਾਡੇ ਸਰੀਰ ਦੀਆਂ ਵਧੇਰੇ ਕਿਰਿਆਵਾਂ 7.0 ਤੋਂ 7.8 pH ਤੱਕ ਕੰਮ ਕਰਦੀਆਂ ਹਨ । ਅਸੀਂ ਇਸੇ ਪਤਲੀ ਜਿਹੀ pH ਦੀ ਰੇਂਜ ਵਿੱਚ ਹੀ ਜੀਉਂਦੇ ਰਹਿ ਸਕਦੇ ਹਾਂ । ਸਾਡਾ ਲਹੂ, ਅਥਰੂ ਲਾਰ ਆਦਿ ਦਾ pH ਲਗਪਗ 7.4 ਹੁੰਦਾ ਹੈ । ਜੇ ਇਹ 7.0 ਤੋਂ ਘੱਟ ਹੋ ਜਾਂਦਾ ਹੈ ਜਾਂ 7-8 ਤੋਂ ਵੱਧ ਜਾਂਦਾ ਹੈ ਤਾਂ ਜੀਵਨ ਅਸੰਭਵ ਜਿਹਾ ਹੋ ਜਾਂਦਾ ਹੈ । ਮੀਂਹ ਦੇ ਪਾਣੀ ਨਾਲ pH ਦਾ ਮਾਨ ਜਦੋਂ 7 ਤੋਂ ਘੱਟ ਹੋ ਕੇ 5-6 ਹੋ ਜਾਂਦਾ ਹੈ ਤਾਂ ਉਸ ਨੂੰ ਤੇਜ਼ਾਬੀ ਵਰਖਾ ਕਹਿੰਦੇ ਹਨ । ਤੇਜ਼ਾਬੀ ਵਰਖਾ ਦਾ ਪਾਣੀ ਜਦੋਂ ਨਦੀਆਂ ਵਿੱਚ ਵੱਗਦਾ ਹੈ ਤਾਂ ਨਦੀ ਦੇ ਪਾਣੀ ਦਾ pH ਦਾ ਮਾਨ ਘੱਟ ਹੋ ਜਾਂਦਾ ਹੈ, ਜਿਸ ਕਾਰਨ ਪਾਣੀ ਦੇ ਜੀਵਾਂ ਦਾ ਜੀਵਨ ਮੁਸ਼ਕਲ ਹੋ ਜਾਂਦਾ ਹੈ ।

(2) ਪੇੜ – ਪੌਦਿਆਂ ਲਈ-ਪੇੜ ਪੌਦਿਆਂ ਦੇ ਚੰਗੇ ਵਾਧੇ ਅਤੇ ਚੰਗੀ ਉਪਜ ਲਈ ਮਿੱਟੀ ਦੇ pH ਪਰਾਸ ਦੀ ਵਿਸ਼ੇਸ਼ਤਾ ਬਣੀ ਰਹਿਣੀ ਚਾਹੀਦੀ ਹੈ । ਜੇ ਇਹ ਵੱਧ ਤੇਜ਼ਾਬੀ ਜਾਂ ਖਾਰੀ ਹੋ ਜਾਵੇ ਤਾਂ ਉਪਜ ‘ਤੇ ਮਾੜਾ ਅਸਰ ਪੈਂਦਾ ਹੈ ।

(3) ਪਾਚਨ ਤੰਤਰ – ਸਾਡੇ ਪੇਟ ਵਿੱਚ HCl ਪੈਦਾ ਹੁੰਦਾ ਰਹਿੰਦਾ ਹੈ ਜੋ ਸਾਨੂੰ ਬਿਨਾਂ ਹਾਨੀ ਪਹੁੰਚਾਏ ਭੋਜਨ ਦੇ ਪਾਚਨ ਵਿੱਚ ਸਹਾਇਕ ਹੁੰਦਾ ਹੈ । ਅਪਚ ਦੀ ਸਥਿਤੀ ਵਿੱਚ ਇਸ ਵਿੱਚ ਤੇਜ਼ਾਬ ਦੀ ਮਾਤਰਾ ਵੱਧ ਬਣਨ ਲਗਦੀ ਹੈ, ਜਿਸ ਕਾਰਨ ਪੇਟ ਵਿੱਚ ਦਰਦ ਅਤੇ ਜਲਨ ਦਾ ਅਨੁਭਵ ਹੁੰਦਾ ਹੈ । ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਐਂਟ ਐਸਿਡ ਵਰਗੇ ਖਾਰਾਂ ਦੀ ਵਰਤੋਂ ਕਰਨੀ ਪੈਂਦੀ ਹੈ । ਇਸ ਦੇ ਲਈ ਅਕਸਰ ਮਿਲਕ ਆਫ਼ ਮੈਗਨੀਸ਼ੀਅਮ ਵਰਗੇ ਦੁਰਬਲ ਖਾਰ ਦੀ ਵਰਤੋਂ ਕਰਨਾ ਜ਼ਰੂਰੀ ਹੋ ਜਾਂਦਾ ਹੈ ।

(4) ਦੰਦ ਦਾ ਭੈ – ਸਾਡੇ ਮੂੰਹ ਵਿੱਚ pH ਦਾ ਮੁੱਲ 5.5 ਤੋਂ ਘੱਟ ਹੋਣ ਤੇ ਦੰਦਾਂ ਦਾ ਖੈ ਸ਼ੁਰੂ ਹੋ ਜਾਂਦਾ ਹੈ । ਸਾਡੇ ਦੰਦ ਕੈਲਸ਼ੀਅਮ ਫਾਸਫੇਟ ਤੋਂ ਬਣੇ ਹੁੰਦੇ ਹਨ ਜੋ ਸਾਡੇ ਸਰੀਰ ਦਾ ਸਭ ਤੋਂ ਕਠੋਰ ਪਦਾਰਥ ਹੈ । ਇਹ ਪਾਣੀ ਵਿੱਚ ਨਹੀਂ ਘੁਲਦਾ ਪਰ ਮੂੰਹ ਵੀ pH ਦਾ 5.5 ਤੋਂ ਘੱਟ ਹੋਣ ‘ਤੇ ਇਹ ਨਸ਼ਟ ਹੋਣ ਲਗਦਾ ਹੈ । ਮੂੰਹ ਵਿੱਚ ਮੌਜੂਦ ਜੀਵਾਣੂ, ਅਵਸ਼ਿਸ਼ਟ ਸ਼ਕਰ ਅਤੇ ਖਾਧ ਪਦਾਰਥਾਂ ਦੇ ਨਿਮਨੀਕਰਨ ਨਾਲ ਤੇਜ਼ਾਬ ਪੈਦਾ ਹੁੰਦਾ ਹੈ । ਇਸ ਤੋਂ ਬਚਾਅ ਲਈ ਖਾਰੀ ਦੰਦ ਮੰਜਨ ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਸ ਨਾਲ ਤੇਜ਼ਾਬ ਦੀ ਅਧੀਨਤਾ ਉਦਾਸੀਨ ਹੋ ਜਾਂਦੀ ਹੈ ਅਤੇ ਦੰਦਾਂ ਨੂੰ ਭੈ ਤੋਂ ਰੋਕਿਆ ਜਾ ਸਕਦਾ ਹੈ ।

(5) ਜੀਵ – ਜੰਤੂਆਂ ਦੇ ਡੰਗ ਤੋਂ ਰੱਖਿਆ-ਜਦੋਂ ਜੀਵ-ਜੰਤੂ ਕਈ ਵਾਰ ਡੰਗ ਮਾਰ ਦਿੰਦੇ ਹਨ ਤਾਂ ਇਹ ਸਾਡੇ ਸਰੀਰ ਵਿੱਚ ਖ਼ਾਸ ਪ੍ਰਕਾਰ ਦਾ ਤੇਜ਼ਾਬ ਛੱਡਦੇ ਹਨ । ਮਧੂਮੱਖੀ, ਭਰਿੰਡ, ਚਿੱਟੀ ਆਦਿ ਮੈਥੇਨਾਇਕ ਤੇਜ਼ਾਬ ਸਾਡੇ ਸਰੀਰ ਵਿੱਚ ਡੰਗ ਦੇ ਮਾਧਿਅਮ ਨਾਲ ਪਹੁੰਚਾ ਦਿੰਦੇ ਹਨ । ਇਸ ਤੋਂ ਪੈਦਾ ਪੀੜਾ ਤੋਂ ਮੁਕਤੀ ਲਈ ਡੰਗ ਮਾਰੇ ਗਏ ਅੰਗ ਤੇ ਬੇਕਿੰਗ ਸੋਡਾ ਵਰਗੇ ਕਮਜ਼ੋਰ ਖਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।

(6) ਖ਼ਾਸ ਪੌਦਿਆਂ ਤੋਂ ਰੱਖਿਆ – ਨੇਟਲ (Nettle) ਪੌਦੇ ਦੇ ਪੱਤਿਆਂ ਤੇ ਡੰਗਨੁਮਾ ਵਾਲ ਹੁੰਦੇ ਹਨ । ਉਨ੍ਹਾਂ ਨੂੰ ਛੂਹ ਜਾਣ ਤੇ ਡੰਗ ਵਰਗਾ ਦਰਦ ਹੁੰਦਾ ਹੈ । ਇਨ੍ਹਾਂ ਵਾਲਾਂ ਤੋਂ ਮੈਥਿਨਾਇਕ ਤੇਜ਼ਾਬ ਦਾ ਰਿਸਾਓ ਹੁੰਦਾ ਹੈ ਜੋ ਦਰਦ ਦਾ ਕਾਰਨ ਬਣਦਾ ਹੈ । ਪਰੰਪਰਿਕ ਤੌਰ ‘ਤੇ ਇਸ ਪੀੜਾ ਤੋਂ ਮੁਕਤੀ ਲਈ ਪਲਾਹ ਪੌਦਿਆਂ ਦੀਆਂ ਪੱਤੀਆਂ ਨੂੰ ਡੰਗ ਵਾਲੀ ਜਗ੍ਹਾ ਤੇ ਰਗੜ ਕਰ ਕੇ ਮਿਲਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸੂਚਕ ਕਿਸ ਨੂੰ ਕਹਿੰਦੇ ਹਨ ? ਸੂਚਕਾਂ ਦੀ ਵੰਡ ਕਿਸ ਆਧਾਰ ‘ਤੇ ਕੀਤੀ ਜਾਂਦੀ ਹੈ ? ਸਪੱਸ਼ਟ ਕਰੋ ।
ਉੱਤਰ-
ਸੂਚਕ ਉਹ ਪਦਾਰਥ ਹਨ ਜੋ ਤੇਜ਼ਾਬੀ ਅਤੇ ਖਾਰੀ ਘੋਲਾਂ ਵਿੱਚ ਨਿਸਚਿਤ ਰੰਗ ਪਰਿਵਰਤਨ ਕਰਦੇ ਹਨ ਉਨ੍ਹਾਂ ਨੂੰ ਸੂਚਕ ਕਹਿੰਦੇ ਹਨ । ਸੂਚਕਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਗੁਣਾਂ ਦੇ ਆਧਾਰ ‘ਤੇ ਇਨ੍ਹਾਂ ਦੇ ਦੋ ਭਾਗ ਕੀਤੇ ਜਾਂਦੇ ਹਨ ।

  1. ਤੇਜ਼ਾਬੀ ਅਤੇ ਖਾਰੀ ਮਾਧਿਅਮਾਂ ਨੂੰ ਰੰਗ ਦੇਣ ਵਾਲੇ ਸੂਚਕ ।
  2. ਤੇਜ਼ਾਬੀ ਅਤੇ ਖਾਰੀ ਮਾਧਿਅਮਾਂ ਵਿੱਚ ਗੰਧ ਦੇਣ ਵਾਲੇ ਸੂਚਕ ।

1. ਰੰਗ ਦੇਣ ਵਾਲੇ ਸੂਚਕ-
(ਉ) ਲਿਟਮਸ ਘੋਲ – ਲਿਚੇਨ ਪੌਦਿਆਂ ਤੋਂ ਪ੍ਰਾਪਤ ਕੀਤੇ ਜਾਣ ਵਾਲਾ ਲਿਟਮਸ ਬੈਂਗਣੀ ਰੰਗ ਦਾ ਹੁੰਦਾ ਹੈ । ਇਹ ਨੀਲੇ ਅਤੇ ਲਾਲ ਰੰਗ ਦੇ ਘੋਲ ਜਾਂ ਪੇਪਰ ਦੇ ਰੂਪ ਵਿੱਚ ਮਿਲਦਾ ਹੈ । ਨੀਲਾ ਲਿਟਮਸ ਤੇਜ਼ਾਬ ਦੀ ਮੌਜੂਦਗੀ ਵਿੱਚ ਲਾਲ ਰੰਗ ਵਿੱਚ ਬਦਲ ਜਾਂਦਾ ਹੈ ਅਤੇ ਲਾਲ ਲਿਟਮਸ ਖਾਰ ਨੂੰ ਨੀਲੇ ਰੰਗ ਵਿੱਚ ਬਦਲਦਾ ਹੈ । ਲਿਟਮਸ ਖ਼ੁਦ ਨਾ ਤਾਂ ਤੇਜ਼ਾਬੀ ਹੁੰਦਾ ਹੈ ਤੇ ਨਾ ਖਾਰੀ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 5

(ਅ) ਹਲਦੀ – ਹਲਦੀ ਦਾ ਘੋਲ ਖਾਰਾਂ ਨੂੰ ਲਾਲ ਭੂਰੇ ਰੰਗ ਵਿੱਚ ਬਦਲ ਦਿੰਦਾ ਹੈ । ਇਸ ਦੇ ਕਾਰਨ ਕੱਪੜੇ ਤੇ ਲੱਗਾ ਸਬਜ਼ੀ ਦਾ ਨਿਸ਼ਾਨ ਖਾਰੀ ਸਾਬਣ ਨਾਲ ਧੋਣ ਤੇ ਲਾਲ-ਭੂਰਾ ਹੋ ਜਾਂਦਾ ਹੈ ।

(ੲ) ਫਿਨਾਲਫਥੇਲਿਨ-ਇਹ ਸੰਸ਼ਲਿਸ਼ਟ ਸੂਚਕ ਹੈ । ਇਹ ਖਾਰਾਂ ਦੇ ਨਾਲ ਗੁਲਾਬੀ ਰੰਗ ਬਣਾਉਂਦਾ ਹੈ ।

(ਸ) ਮਿਥਾਈਲ ਔਰੇਂਜ – ਇਹ ਵੀ ਸੰਸ਼ਲਿਸ਼ਟ ਸੂਚਕ ਹੈ । ਇਹ ਤੇਜ਼ਾਬੀ ਘੋਲ ਨੂੰ ਗੁਲਾਬੀ ਰੰਗ ਵਿੱਚ ਬਦਲਦਾ ਹੈ ਅਤੇ ਖਾਰ ਨੂੰ ਪੀਲੇ ਰੰਗ ਵਿੱਚ ਬਦਲ ਦਿੰਦਾ ਹੈ ।

2. ਗੰਧੀ ਸੂਚਕ – ਪਿਆਜ਼ ਦੇ ਕੱਟੇ ਹੋਏ ਛੋਟੇ-ਛੋਟੇ ਟੁਕੜੇ, ਲੌਂਗ ਦਾ ਤੇਲ, ਤੇਜ਼ਾਬਾਂ ਅਤੇ ਖਾਰਾਂ ਨਾਲ ਵੱਖ-ਵੱਖ ਗੰਧ · ਪੈਦਾ ਕਰਕੇ ਇਨ੍ਹਾਂ ਦੇ ਪਰੀਖਣ ਵਿੱਚ ਸਹਾਇਕ ਸਿੱਧ ਹੁੰਦੇ ਹਨ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 2.
ਸਾਡੇ ਰੋਜ਼ਾਨਾ ਜੀਵਨ ਵਿੱਚ ਤੇਜ਼ਾਬਾਂ ਦੇ ਚਾਰ ਉਪਯੋਗ ਲਿਖੋ ।
ਉੱਤਰ-
ਤੇਜ਼ਾਬਾਂ ਦੇ ਉਪਯੋਗ-

  1. ਸਿਰਕਾ ਸਾਡੇ ਭੋਜਨ ਨੂੰ ਪਕਾਉਣ ਅਤੇ ਉਸ ਦੀ ਸੁਰੱਖਿਆ ਅਤੇ ਆਚਾਰ ਬਣਾਉਣ ਦੇ ਕੰਮ ਆਉਂਦਾ ਹੈ ।
  2. ਸਾਡੇ ਪੇਟ ਵਿੱਚ HC1 ਹਾਨੀਕਾਰਕ ਜੀਵਾਣੂਆਂ ਨੂੰ ਨਸ਼ਟ ਕਰ ਦਿੰਦਾ ਹੈ ਜੋ ਭੋਜਨ ਦੇ ਨਾਲ ਉੱਥੇ ਪਹੁੰਚ ਜਾਂਦੇ ਹਨ ।
  3. ਟਾਰਟੇਰਿਕ ਤੇਜ਼ਾਬ ਬੇਕਿੰਗ ਪਾਊਡਰ ਬਣਾਉਣ ਵਿੱਚ ਕੰਮ ਆਉਂਦਾ ਹੈ ।
  4. ਕਾਰਬੋਨਿਕ ਅਮਲ ਪੀਣ ਵਾਲੇ ਪਦਾਰਥਾਂ ਵਿੱਚ ਵਰਤਿਆ ਜਾਂਦਾ ਹੈ ।

ਪ੍ਰਸ਼ਨ 3.
ਤੇਜ਼ ਤੇਜ਼ਾਬ ਅਤੇ ਕਮਜ਼ੋਰ ਤੇਜ਼ਾਬ ਵਿੱਚ ਅੰਤਰ ਲਿਖੋ ।
ਉੱਤਰ-
ਤੇਜ਼ ਤੇਜ਼ਾਬ ਅਤੇ ਵਿੱਚ ਅੰਤਰ-

ਤੇਜ਼ ਤੇਜ਼ਾਬ ਕਮਜ਼ੋਰ ਤੇਜ਼ਾਬ
(1) ਇਹ ਪਾਣੀ ਵਿੱਚ ਮਿਲਣ ਨਾਲ ਪੂਰੀ ਤਰ੍ਹਾਂ H+ ਆਇਨਾਂ ਅਤੇ ਰਿਣਾਤਮਕ ਆਇਨਾਂ ਵਿੱਚ ਬਦਲ ਜਾਂਦੇ ਹਨ । (1) ਇਹ ਪਾਣੀ ਵਿੱਚ ਮਿਲਣ ਤੇ ਪੂਰੀ ਤਰ੍ਹਾਂ ਮਾਂ H+ ਯਆਇਨਾਂ ਅਤੇ ਰਿਣਾਤਮਕ ਆਇਨਾਂ ਵਿੱਚ ਨਹੀਂ ਬਦਲਦੇ ।
(2) ਇਨ੍ਹਾਂ ਵਿੱਚ ਸਾਮਯ ਸਥਾਪਨਾ ਨਹੀਂ ਹੁੰਦੀ ।
ਉਦਾਹਰਨ- H2SO4, HNO3
(2) ਇਨ੍ਹਾਂ ਵਿੱਚ ਆਇਨਾਂ ਅਤੇ ਅਵਿਯੋਜਿਤ ਅਣੂਆਂ ਦੇ ਵਿੱਚ ਸਾਮਯ ਸਥਾਪਿਤ ਹੋ ਜਾਂਦਾ ਹੈ ।
ਉਦਾਹਰਨ- H2CO3, CH3 COOH

ਪ੍ਰਸ਼ਨ 4.
ਤੇਜ਼ ਖਾਰ (Strong base) ਅਤੇ ਕਮਜ਼ੋਰ ਖਾਰ (Weak base) ਵਿੱਚ ਅੰਤਰ ਲਿਖੋ ।
ਉੱਤਰ-
ਤੇਜ਼ ਖਾਰ ਅਤੇ ਕਮਜ਼ੋਰ ਖਾਰ ਵਿੱਚ ਅੰਤਰ-

ਤੇਜ਼ ਖਾਰ ਕਮਜ਼ੋਰ ਖਾਰ
ਇਹ ਪਾਣੀ ਵਿੱਚ ਪੂਰੀ ਤਰ੍ਹਾਂ ਘੁਲ ਕੇ OH ਆਇਨ ਬਣਾਉਂਦੇ ਹਨ ।
ਉਦਾਹਰਨ- NaOH, KOH
ਇਹ ਪਾਣੀ ਵਿੱਚ ਅੰਸ਼ਿਕ ਰੂਪ ਵਿੱਚ ਘੁਲਦੇ ਹਨ ।
ਉਦਾਹਰਨ- Ca (OH)2 Mg (OH)2

ਪ੍ਰਸ਼ਨ 5.
ਹੇਠ ਲਿਖੇ ਯੌਗਿਕਾਂ ਨੂੰ ਕਮਜ਼ੋਰ ਅਤੇ ਤੇਜ਼ ਤੇਜ਼ਾਬ ਅਤੇ ਖਾਰ ਵਿੱਚ ਵਰਗੀਕ੍ਰਿਤ ਕਰੋ ।
(i) HCl
(ii) H2SO4
(iii) CH3COOH
(iv) HCN
(v) HClO4
(vi) H3PO4
(vii) NaOH
(viii) Ca(OH)2
(ix) NH4OH.
ਉੱਤਰ-
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 6

ਪ੍ਰਸ਼ਨ 6.
ਖਾਰਾਂ ਦਾ ਉਪਯੋਗ ਲਿਖੋ ।
ਉੱਤਰ-
ਖਾਰਾਂ ਦੇ ਉਪਯੋਗ-

  1. ਇਨ੍ਹਾਂ ਦਾ ਉਪਯੋਗ ਸਾਬਣ ਬਣਾਉਣ ਲਈ ਕੀਤਾ ਜਾਂਦਾ ਹੈ ।
  2. ਇਨ੍ਹਾਂ ਨੂੰ ਖਾਰੀ ਬੈਟਰੀਆਂ ਵਿੱਚ ਵਰਤਿਆ ਜਾਂਦਾ ਹੈ ।
  3. ਐਂਟਐਸਿਡ ਬਣਾਉਣ ਵਿੱਚ ਵਰਤੋਂ ਵਿੱਚ ਲਿਆਏ ਜਾਂਦੇ ਹਨ ।
  4. ਪੈਟਰੋਲ ਰਿਫਾਈਨਿੰਗ ਅਤੇ ਕਾਗ਼ਜ਼ ਉਦਯੋਗ ਵਿੱਚ ਵਰਤੇ ਜਾਂਦੇ ਹਨ ।
  5. ਕੱਪੜਿਆਂ ਤੋਂ ਗੀਸ ਦੇ ਦਾਗ ਹਟਾਉਣ ਲਈ ਵਰਤਿਆ ਜਾਂਦਾ ਹੈ ।
  6. ਇਹ ਫਿਨਾਲਫਥੇਲਿਨ ਦੇ ਘੋਲ ਨੂੰ ਗੁਲਾਬੀ ਕਰ ਦਿੰਦੇ ਹਨ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 7.
ਖਾਰ ਅਤੇ ਖਾਰਕ ਵਿੱਚ ਅੰਤਰ ਲਿਖੋ ।
ਉੱਤਰ-
ਖਾਰ ਅਤੇ ਖਾਰਕ ਵਿੱਚ ਅੰਤਰ – ਉਹ ਖਾਰਕ ਜੋ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ, ਉਨ੍ਹਾਂ ਨੂੰ ਖਾਰ ਕਹਿੰਦੇ ਹਨ । ਇਸ ਦਾ ਅਰਥ ਹੈ ਕਿ ਸਾਰੇ ਖਾਰ ਖਾਰਕ ਹੁੰਦੇ ਹਨ, ਪਰ ਖਾਰਕ ਖਾਰ ਨਹੀਂ ਹੁੰਦੇ । ਉਦਾਹਰਨ ਲਈ ਫੈਰਿਕ ਹਾਈਡਰਾਕਸਾਈਡ [Fe(OH)3] ਅਤੇ ਕਿਊਪਰਿਕ ਹਾਈਡਰਾਕਸਾਈਡ [Cu(OH)2] ਖਾਰਕ ਹਨ ਪਰ ਇਨ੍ਹਾਂ ਨੂੰ ਖਾਰ ਨਹੀਂ ਕਹਿ ਸਕਦੇ ਕਿਉਂਕਿ ਇਹ ਪਾਣੀ ਵਿੱਚ ਘੁਲਣਸ਼ੀਲ ਨਹੀਂ ਹੈ ।

ਪ੍ਰਸ਼ਨ 8.
ਸਾਧਾਰਨ ਨਮਕ ਦੇ ਉਪਯੋਗ ਲਿਖੋ ।
ਉੱਤਰ-
ਸਾਧਾਰਨ ਨਮਕ ਦੇ ਉਪਯੋਗ-

  1. ਨਮਕ ਸਾਡੇ ਭੋਜਨ ਦਾ ਜ਼ਰੂਰੀ ਭਾਗ ਹੈ ।
  2. ਇਹ ਅਨੇਕ ਭੋਜਨ ਪਦਾਰਥਾਂ ਨੂੰ ਸੁਰੱਖਿਅਤ ਰੱਖਣ ਵਿੱਚ ਕੰਮ ਆਉਂਦਾ ਹੈ ।
  3. ਇਹ ਸਾਬਣ ਉਦਯੋਗ, ਪਾਟਰੀ ਆਦਿ ਵਿੱਚ ਵਰਤ ਹੁੰਦਾ ਹੈ ।
  4. ਇਹ ਹਿਮਕਾਰੀ ਮਿਸ਼ਰਣ ਬਣਾਉਣ ਵਿੱਚ ਵਰਤਿਆ ਜਾਂਦਾ ਹੈ ।
  5. ਇਸ ਦਾ ਉਪਯੋਗ ਧੋਣ ਵਾਲੇ ਸੋਡੇ, ਰੰਗਕਾਟ, ਕਾਸਟਿਕ ਸੋਡਾ, ਹਾਈਡਰੋਕਲੋਰਿਕ ਤੇਜ਼ਾਬ, ਮਿੱਠਾ ਸੋਡਾ ਆਦਿ ਬਣਾਉਣ ਵਿੱਚ ਕੀਤਾ ਜਾਂਦਾ ਹੈ ।

ਪ੍ਰਸ਼ਨ 9.
ਰੰਗਕਾਟ ਚੂਰਨ ਕਿਸ ਪ੍ਰਕਾਰ ਤਿਆਰ ਕੀਤਾ ਜਾਂਦਾ ਹੈ ? ਇਸਦੇ ਆਮ ਗੁਣ ਅਤੇ ਉਪਯੋਗ ਲਿਖੋ ।
Ca(OH)2 (s) + Cl2 (g) → CaOCl2 (s) + H2O (l)
ਉੱਤਰ-
ਵੱਡੀ ਮਾਤਰਾ ਵਿੱਚ ਇਸਦੇ ਨਿਰਮਾਣ ਲਈ ਇਕ ਵਿਸ਼ੇਸ਼ ਟਾਵਰ ਲੈਂਦੇ ਹਨ, ਜਿਸ ਵਿੱਚ ਉੱਪਰ ਤੋਂ ਹੋਰ (Hopper) ਤੋਂ ਸੁੱਕਾ ਬੁਝਿਆ ਹੋਇਆ ਚੂਨਾ ਪਾਇਆ ਜਾਂਦਾ ਹੈ ਅਤੇ ਹੇਠਾਂ ਵਾਲੇ ਪਾਸੇ ਤੋਂ ਕਲੋਰੀਨ ਗੈਸ ਅਤੇ ਗਰਮ ਹਵਾ ਪ੍ਰਵਾਹਿਤ ਕਰਦੇ ਹਨ । ਕਲੋਰੀਨ ਉੱਪਰ ਤੱਕ ਪੁੱਜਦੇ-ਪੁੱਜਦੇ ਪੂਰੀ ਤਰ੍ਹਾਂ ਸੋਖ ਲਈ ਜਾਂਦੀ ਹੈ ਅਤੇ ਬੁਝਿਆ ਹੋਇਆ ਚੂਨਾ ਰੰਗਕਾਟ ਵਿੱਚ ਬਦਲ ਜਾਂਦਾ ਹੈ ।
ਗੁਣ-

  1. ਰੰਗਕਾਟ ਚੂਰਨ ਪੀਲੇ ਰੰਗ ਦਾ ਚੂਰਨ ਹੈ, ਜਿਸ ਵਿੱਚ ਕਲੋਰੀਨ ਦੀ ਤਿੱਖੀ ਗੰਧ ਹੁੰਦੀ ਹੈ ।
  2. ਇਹ ਪਾਣੀ ਵਿੱਚ ਘੁਲਣਸ਼ੀਲ ਹੈ, ਪਰੰਤੂ ਪੂਰੀ ਤਰ੍ਹਾਂ ਨਹੀਂ ।
  3. ਇਹ ਹਵਾ ਦੀ CO2 ਦੇ ਨਾਲ ਕਿਰਿਆ ਕਰਕੇ ਕਲੋਰੀਨ ਨੂੰ ਗੁਆ ਦਿੰਦਾ ਹੈ ।
    CaOCl2 + CO2 → CaCO3 + Cl2
  4. ਇਹ ਤੇਜ਼ਾਬ ਨਾਲ ਕਿਰਿਆ ਕਰਦਾ ਹੈ ।
    CaOCl2 + 2HCl → CaCl2 + H2O + Cl2
    CaOCl2 + H2SO4 → CaSO4 + H2O + Cl2

ਉਪਯੋਗ-

  1. ਕਾਗ਼ਜ਼ ਅਤੇ ਕੱਪੜਾ ਉਦਯੋਗ ਵਿੱਚ ਰੰਗਕਾਟ ਦੇ ਰੂਪ ਵਿੱਚ ।
  2. ਪੀਣ ਵਾਲੇ ਪਾਣੀ ਨੂੰ ਰੋਗਾਣੂ ਰਹਿਤ ਕਰਨ ਵਿੱਚ ।
  3. ਬਿਨਾਂ ਸੁੰਗੜਨ ਵਾਲੀ ਉੱਨ ਬਣਾਉਣ ਵਿੱਚ ।
  4. ਇਹ ਕਲੋਰੋਫਾਰਮ ਬਣਾਉਣ ਵਿੱਚ ਵਰਤਿਆ ਜਾਂਦਾ ਹੈ ।
  5. ਪ੍ਰਯੋਗਸ਼ਾਲਾ ਵਿੱਚ ਇਹ ਆਕਸੀਕਾਰਕ ਦਾ ਕਾਰਜ ਕਰਦਾ ਹੈ ।

ਪ੍ਰਸ਼ਨ 10.
ਰੰਗਕਾਟ ਚੂਰਨ ਦੀ ਤਿਆਰੀ ਲਈ ਸਮੀਕਰਨ ਲਿਖੋ ਅਤੇ ਇਸ ਦੇ ਲਾਭ ਵੀ ਲਿਖੋ ।
ਉੱਤਰ-
ਰਸਾਇਣਿਕ ਸਮੀਕਰਨ-
Cal(OH)2(s) Cl2(g) → CaOCl2(s) + H2O(l)

ਪ੍ਰਸ਼ਨ 11.
ਧੋਣ ਵਾਲੇ ਸੋਡੇ ਦਾ ਰਸਾਇਣਿਕ ਸੂਤਰ ਲਿਖੋ । ਜਦੋਂ ਇਸ ਦੇ ਕ੍ਰਿਸਟਲਾਂ ਨੂੰ ਹਵਾ ਵਿੱਚ ਖੁੱਲ੍ਹਾ ਛੱਡ ਦਿੱਤਾ ਜਾਵੇ ਤਾਂ ਕੀ ਹੁੰਦਾ ਹੈ ?
ਉੱਤਰ-
ਧੋਣ ਵਾਲੇ ਸੋਡੇ ਦਾ ਸੂਤਰ Na2C03 10H20 ਹੈ ਜਦੋਂ ਇਸਦੇ ਕ੍ਰਿਸਟਲਾਂ ਨੂੰ ਹਵਾ ਵਿੱਚ ਖੁੱਲ੍ਹਾ ਛੱਡਿਆ ਜਾਂਦਾ ਹੈ ਤਾਂ ਉਤਫੁਲਨ ਪ੍ਰਕਿਰਿਆ ਨਾਲ ਪਾਣੀ ਦੇ ਨੌਂ ਅਣੂ ਬਾਹਰ ਨਿਕਲ ਜਾਂਦੇ ਹਨ ।
Na2CO3. 10H2O → Na2CO3. H2O + 9 H2O

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 12.
ਸੋਡੀਅਮ ਹਾਈਡਰੋਜਨ ਕਾਰਬੋਨੇਟ ਘੋਲ ਨੂੰ ਗਰਮ ਕਰਨ ‘ਤੇ ਕੀ ਹੁੰਦਾ ਹੈ ? ਇਸ ਵਿੱਚ ਵਰਤੇ ਰਸਾਇਣਿਕ ਪ੍ਰਤੀਕਿਰਿਆ ਦੀ ਸਮੀਕਰਨ ਦਿਓ ।
ਉੱਤਰ-
ਜਦੋਂ ਸੋਡੀਅਮ ਹਾਈਡਰੋਜਨ ਕਾਰਬੋਨੇਟ ਦੇ ਘੋਲ ਨੂੰ ਗਰਮ ਕੀਤਾ ਜਾਂਦਾ ਹੈ ਤਾਂ ਇਹ ਕਾਰਬਨ-ਡਾਈਆਕਸਾਈਡ ਨੂੰ ਪੈਦਾ ਕਰਦਾ ਹੈ ਅਤੇ ਸੋਡੀਅਮ ਕਾਰਬੋਨੇਟ ਨੂੰ ਬਣਾਉਂਦਾ ਹੈ
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 7

ਪ੍ਰਸ਼ਨ 13.
Ca0Cl2 ਯੌਗਿਕ ਦਾ ਆਮ ਨਾਮ ਕੀ ਹੈ ? ਉਸ ਪਦਾਰਥ ਦਾ ਨਾਂ ਦੱਸੋ ਜੋ ਕਲੋਰੀਨ ਦੇ ਨਾਲ ਪ੍ਰਤੀਕਿਰਿਆ ਕਰਕੇ ਰੰਗਕਾਟ ਪਾਊਡਰ ਪ੍ਰਦਾਨ ਕਰਦਾ ਹੈ ?
ਉੱਤਰ-
ਯੌਗਿਕ CaOCl2 ਦਾ ਆਮ ਨਾਂ ਰੰਗਕਾਟ ਚੂਰਨ ਹੈ । ਜਿਸ ਪਦਾਰਥ ਦੇ ਨਾਲ ਕਿਰਿਆ ਕਰਕੇ ਕਲੋਰੀਨ ਰੰਗਕਾਟ ਚੂਰਨ ਬਣਾਉਂਦਾ ਹੈ ਉਸਦਾ ਨਾਂ ਬੁਝਿਆ ਹੋਇਆ ਚੂਨਾ [Ca(OH)2] ਹੈ ।

ਪ੍ਰਸ਼ਨ 14.
ਬੇਕਿੰਗ ਸੋਡੇ ਦੇ ਉਪਯੋਗ ਲਿਖੋ ।
ਉੱਤਰ-
ਬੇਕਿੰਗ ਸੋਡੇ ਦੇ ਉਪਯੋਗ-

  1. ਇਸਦਾ ਉਪਯੋਗ ਬੇਕਿੰਗ ਪਾਊਡਰ ਬਣਾਉਣ ਲਈ ਹੁੰਦਾ ਹੈ ।
  2. ਪੇਟ ਖ਼ਰਾਬ ਹੋਣ ਦੀ ਅਵਸਥਾ ਵਿੱਚ ਇਹ ਦਵਾਈ ਦਾ ਕਾਰਜ ਕਰਦਾ ਹੈ ।
  3. ਇਸ ਨੂੰ ਅੱਗ ਬੁਝਾਊ ਯੰਤਰ ਵਿੱਚ ਵੀ ਭਰਿਆ ਜਾਂਦਾ ਹੈ ।

ਪ੍ਰਸ਼ਨ 15.
ਕੀ ਹੁੰਦਾ ਹੈ ਜਦੋਂ ਤਾਜ਼ੇ ਚੂਨੇ ਦੇ ਪਾਣੀ ਵਿੱਚੋਂ ਕਾਰਬਨ-ਡਾਈਆਕਸਾਈਡ ਗੈਸ ਲੰਘਾਈ ਜਾਂਦੀ ਹੈ ?
ਉੱਤਰ-
ਜਦੋਂ ਤਾਜ਼ੇ ਚਨੇ ਦੇ ਪਾਣੀ ਵਿੱਚੋਂ ਥੋੜ੍ਹੀ ਮਾਤਰਾ ਵਿੱਚ ਕਾਰਬਨ-ਡਾਈਆਕਸਾਈਡ ਗੈਸ ਲੰਘਾਈ ਜਾਵੇ ਤਾਂ ਅਘੁਲਣਸ਼ੀਲ ਕੈਲਸ਼ੀਅਮ ਕਾਰਬੋਨੇਟ ਦੇ ਕਾਰਨ ਉਸਦਾ ਰੰਗ ਦੁਧੀਆ ਹੋ ਜਾਵੇਗਾ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 8

ਇਸ ਘੋਲ ਵਿੱਚ ਜੇ ਹੋਰ ਕਾਰਬਨ-ਡਾਈਆਕਸਾਈਡ ਗੈਸ ਲੰਘਾਈ ਜਾਵੇ ਤਾਂ ਇਹ ਕੈਲਸ਼ੀਅਮ ਕਾਰਬੋਨੇਟ ਘੁਲਣਸ਼ੀਲ ਬਾਈਕਾਰਬੋਨੇਟ ਵਿੱਚ ਬਦਲ ਜਾਵੇਗਾ, ਜਿਸ ਨਾਲ ਚੂਨੇ ਦੇ, ਪਾਣੀ ਦਾ ਦੁਧੀਆਪਨ ਸਮਾਪਤ ਹੋ ਜਾਵੇਗਾ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 9

ਪ੍ਰਸ਼ਨ 16.
pH ਸਕੇਲ ਕੀ ਹੈ ? ਇਹ ਕਿਸੇ ਘੋਲ ਦੀ ਅਮਲਤਾ ਅਤੇ ਖਾਤਾ ਕਿਵੇਂ ਦਰਸਾਉਂਦਾ ਹੈ ? ਇਕ ਚਿੱਤਰ ਦੀ ਸਹਾਇਤਾ ਨਾਲ pH ਅਤੇ (H3O+) ਦੇ ਪੂਰੇ ਪਰਿਸਰ ਨੂੰ ਪ੍ਰਗਟ ਕਰੋ !
ਉੱਤਰ-
ਕਿਸੇ ਘੋਲ ਵਿੱਚ ਮੌਜੂਦ ਹਾਈਡਰੋਜਨ ਆਇਨ ਦੀ ਸਾਂਦਰਤਾ ਪਤਾ ਕਰਨ ਲਈ ਜਿਹੜੀ ਸਕੇਲ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਸ ਨੂੰ pH ਸਕੇਲ ਕਹਿੰਦੇ ਹਨ । ਇਸ ਵਿੱਚ ‘p` ਪੁਸੀਂਸ (Potenz) ਨੂੰ ਪ੍ਰਗਟ ਕਰਦਾ ਹੈ ਜੋ ਇਕ ਜਰਮਨ ਸ਼ਬਦ ਹੈ ਅਤੇ ਇਸਦਾ ਅਰਥ ‘ਸ਼ਕਤੀ ਹੁੰਦਾ ਹੈ । ਇਸ ਸਕੇਲ ਤੋਂ ਜ਼ੀਰੋ ਤੋਂ 14 ਤਕ pH ਦਾ ਪਤਾ ਕੀਤਾ ਜਾਂਦਾ ਹੈ । ਜ਼ੀਰੋ ਸਭ ਤੋਂ ਵੱਧ ਤੇਜ਼ਾਬੀਪਣ ਨੂੰ ਅਤੇ 14 ਸਭ ਤੋਂ ਵੱਧ ਖਾਰੇਪਣ ਨੂੰ ਦਰਸਾਉਂਦਾ ਹੈ । ਹਾਈਡਰੋਨੀਅਮ ਆਇਨ ਦੀ ਸਾਂਦਰਤਾ ਜਿੰਨੀ ਵੱਧ ਹੋਵੇਗੀ ਉਸਦਾ pH ਉੱਨਾ ਹੀ ਘੱਟ ਹੋਵੇਗਾ । ਕਿਸੇ ਉਦਾਸੀਨ ਘੋਲ ਦੇ pH ਦਾ ਮਾਨ 7 ਹੁੰਦਾ ਹੈ । 7 ਤੋਂ ਘੱਟ ਮਾਨ ਅਮਲੀ ਘੋਲ ਅਤੇ 7 ਤੋਂ ਵੱਧ ਖਾਰੀ ਸ਼ਕਤੀ ਨੂੰ ਪ੍ਰਗਟ ਕਰਦੇ ਹਨ | ਆਮ ਕਰਕੇ pH ਨੂੰ ਵੈਸ਼ਵਿਕ ਸੂਚਕ ਵਾਲੇ ਪੇਪਰ ਦੁਆਰਾ ਪਤਾ ਕੀਤਾ ਜਾਂਦਾ ਹੈ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 10
ਕੁਝ ਆਮ ਪਦਾਰਥਾਂ ਦਾ pH ਪੇਪਰ ਤੇ ਦਿਖਾਇਆ ਗਿਆ ਹੈ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 17.
ਚਿੱਤਰ ਵਿੱਚ ਦਰਸਾਏ pH ਪੇਪਰ ‘ ਤੇ ਨਿੰਬੂ ਦੇ ਰਸ ਦਾ pH = 2.2 ਅਤੇ ਮਿਲਕ ਆਫ਼ ਮੈਗਨੀਸ਼ੀਆ ਦਾ pH = 10 ਹੈ । ਇਸ ਤੋਂ ਕੀ ਭਾਵ ਹੈ ?
(ਮਾਂਡਲ ਪੇਪਰ)
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 11
ਉੱਤਰ-
ਨਿੰਬੂ ਦਾ ਰਸ ਜਿਸਦਾ pH 2.2 ਹੈ ਜੋ ਕਿ 7 ਤੋਂ ਘੱਟ ਹੈ ਤੇਜ਼ਾਬੀ ਪ੍ਰਕਿਰਤੀ ਦਾ ਹੈ ਅਤੇ 7 ਤੋਂ ਵੱਧ pH ਵਾਲਾ · ਮਿਲਕ ਆਫ਼ ਮੈਗਨੀਸ਼ੀਆ (pH = 10) ਖਾਰੀ ਪ੍ਰਕਿਰਤੀ ਦਾ ਹੈ ।

ਪ੍ਰਸ਼ਨ 18.
ਧੋਣ ਵਾਲਾ ਸੋਡਾ ਕਿਸ ਪ੍ਰਕਾਰ ਤਿਆਰ ਕੀਤਾ ਜਾਂਦਾ ਹੈ ? ਇਸ ਦੇ ਉਪਯੋਗ ਲਿਖੋ ।
ਉੱਤਰ-
ਧੋਣ ਵਾਲਾ ਸੋਡਾ (Na2CO3 TOH) ਇਕ ਰਸਾਇਣ ਹੈ, ਜਿਸ ਨੂੰ ਸੋਡੀਅਮ ਕਲੋਰਾਈਡ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ । ਬੇਕਿੰਗ ਸੋਡੇ ਨੂੰ ਗਰਮ ਕਰਕੇ ਸੋਡੀਅਮ ਕਾਰਬੋਨੇਟ ਪ੍ਰਾਪਤ ਕੀਤਾ ਜਾ ਸਕਦਾ ਹੈ । ਸੋਡੀਅਮ ਕਾਰਬੋਨੇਟ ਦੇ ਮੁੜ ਕ੍ਰਿਸਟਲੀਕਰਨ ਤੋਂ ਧੋਣ ਵਾਲਾ ਸੋਡਾ ਪ੍ਰਾਪਤ ਹੁੰਦਾ ਹੈ । ਇਹ ਇਕ ਖਾਰੀ ਲੂਣ ਹੈ :
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 12
ਸੋਡੀਅਮ ਕਾਰਬੋਨੇਟ ਅਤੇ ਸੋਡੀਅਮ ਹਾਈਡਰੋਜਨ ਕਾਰਬੋਨੇਟ, ਕਈ ਉਦਯੋਗਿਕ ਕਿਰਿਆਵਾਂ ਦੇ ਲਈ ਉਪਯੋਗੀ ਰਸਾਇਣ ਹੈ ।

ਧੋਣ ਵਾਲੇ ਸੋਡੇ ਦਾ ਉਪਯੋਗ-

  1. ਸੋਡੀਅਮ ਕਾਰਬੋਨੇਟ ਦਾ ਉਪਯੋਗ ਕੱਚ, ਸਾਬਣ ਅਤੇ ਕਾਗ਼ਜ਼ ਉਦਯੋਗਾਂ ਵਿੱਚ ਹੁੰਦਾ ਹੈ ।
  2. ਇਸ ਦਾ ਉਪਯੋਗ ਬੋਰੈਕਸ ਵਰਗੇ ਸੋਡੀਅਮ ਯੌਗਿਕ ਦੇ ਉਤਪਾਦਨ ਵਿੱਚ ਹੁੰਦਾ ਹੈ ।
  3. ਸੋਡੀਅਮ ਕਾਰਬੋਨੇਟ ਦਾ ਉਪਯੋਗ ਘਰਾਂ ਦੀ ਸਾਫ਼ ਸਫ਼ਾਈ ਲਈ ਹੁੰਦਾ ਹੈ ।
  4. ਪਾਣੀ ਦੀ ਸਥਾਈ ਕਠੋਰਤਾ ਨੂੰ ਹਟਾਉਣ ਲਈ ਇਸ ਦੀ ਵਰਤੋਂ ਹੁੰਦੀ ਹੈ ।

ਪ੍ਰਸ਼ਨ 19.
ਉਫੁਲਨ ਕੀ ਹੁੰਦਾ ਹੈ ਇਕ ਅਜਿਹੇ ਯੌਗਿਕ ਦਾ ਨਾਂ ਦੱਸੋ ਜੋ ਉਰਫੁਲਨ ਦਿਖਾਉਂਦਾ ਹੈ । ਆਪਣੇ ਉੱਤਰ ਨੂੰ ਇਕ ਅਭਿਕਿਰਿਆ ਦੁਆਰਾ ਸਮਝਾਓ ।
ਉੱਤਰ-
ਉਤਫੁਲਨ – ਉਤਫੁਲਨ ਉਸ ਕਿਰਿਆਂ ਨੂੰ ਕਹਿੰਦੇ ਹਨ ਜਿਸ ਵਿੱਚ ਕਿਸੇ ਯੌਗਿਕ ਕ੍ਰਿਸਟਲੀ ਪਾਣੀ ਦੇ ਹਵਾ ਵਿੱਚ ਮੁਕਤ ਹੋਣ ਦੀ ਪ੍ਰਕਿਰਿਆ ਹੁੰਦੀ ਹੈ । ਇਸ ਕਿਰਿਆ ਨੂੰ ਗਰਮ ਕਰਨ ਨਾਲ ਜਾਂ ਆਪਣੇ ਆਪ ਹੋ ਜਾਂਦੀ ਹੈ । ਧੋਣ ਵਾਲੇ ਸੋਡੇ ਵਿੱਚ ਕ੍ਰਿਸਟਲੀ ਪਾਣੀ ਮਿਲਿਆ ਹੁੰਦਾ ਹੈ। ਇਸ ਲਈ ਉਸ ਦਾ ਸੁਤਰ Na2CO3 10H2O ਹੈ । ਜਦੋਂ ਇਸ ਨੂੰ ਹਵਾ ਵਿੱਚ ਰੱਖਿਆ ਜਾਂਦਾ ਹੈ ਤਾਂ ਇਹ ਪਾਣੀ ਦੇ 9 ਅਣੂ ਗੁਆ ਦਿੰਦਾ ਹੈ ਅਤੇ ਇਕੱਲਾ ਹਾਈਡਰੇਟ ਦੇ ਰੂਪ ਵਿੱਚ ਰਹਿ ਜਾਂਦਾ ਹੈ ।
Na2 CO3 10H2O → Na2 CO3 H2O + 9H2O
ਗਰਮ ਕਰਨ ‘ਤੇ ਇਹ ਆਪਣੇ ਸਾਰੇ ਕ੍ਰਿਸਟਲੀ ਪਾਣੀ ਨੂੰ ਗੁਆ ਲੈਂਦਾ ਹੈ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 13

ਪ੍ਰਸ਼ਨ 20.
ਇਕ ਬੇਕਰ ਨੇ ਦੇਖਿਆ ਕਿ ਉਸ ਦੁਆਰਾ ਬਣਾਇਆ ਕੇਕ ਸਖ਼ਤ ਤੇ ਆਕਾਰ ਵਿੱਚ ਛੋਟਾ ਹੈ । ਉਹ ਕਿਹੜਾ ਸੰਘਟਕ ਹੈ ਜੋ ਉਹ ਇਸ ਵਿੱਚ ਮਿਲਾਉਣਾ ਭੁੱਲ ਗਿਆ ਜਿਸ ਨਾਲ ਕੇਕ ਫੁਲ ਸਕਦਾ ਸੀ। ਕਾਰਨ ਦੱਸੋ ।
ਉੱਤਰ-
ਕੇਕ ਤਿਆਰ ਕਰਦੇ ਸਮੇਂ ਬੇਕਰੀ ਵਾਲਾ ਬੇਕਿੰਗ ਪਾਊਡਰ ਪਾਉਣਾ ਭੁੱਲ ਗਿਆ । ਜਦੋਂ ਬੇਕਿੰਗ ਪਾਊਡਰ (ਸੋਡੀਅਮ ਬਾਈਕਾਰਬੋਨੇਟ ਅਤੇ ਟਾਰਟਰਿਕ ਅਮਲ ਦਾ ਮਿਸ਼ਰਨ ਪਾ ਕੇ ਗਰਮ ਕੀਤਾ ਜਾਂਦਾ ਹੈ ਤਾਂ ਟਾਰਟਰਿਕ ਅਮਲ ਦੀ ਕਿਰਿਆ ਨਾਲ ਸੋਡੀਅਮ ਬਾਈਕਾਰਬੋਨੇਟ ਕਾਰਬਨ-ਡਾਈਆਕਸਾਈਡ ਪੈਦਾ ਕਰਦਾ ਹੈ । ਇਸ ਕਾਰਬਨ-ਡਾਈਆਕਸਾਈਡ ਨਾਲ ਕੇਕ ਫੁੱਲ ਜਾਂਦਾ ਹੈ ਅਤੇ ਹਲਕਾ ਹੁੰਦਾ ਹੈ । ਬੇਕਰੀ ਵਾਲਾ ਕੇਕ ਸਖ਼ਤ ਅਤੇ ਆਕਾਰ ਵਿੱਚ ਛੋਟਾ ਹੈ । ਇਸ ਲਈ ਇਹ ਨਿਸਚਿਤ ਹੈ ਕਿ ਬੇਕਿੰਗ ਪਾਊਡਰ ਮਿਲਾਉਣਾ ਭੁੱਲ ਗਿਆ ਹੈ ।

ਪ੍ਰਸ਼ਨ 21.
ਰੰਗਕਾਟ ਚੂਰਨ ਨੂੰ ਹਵਾ ਵਿੱਚ ਖੁੱਲ੍ਹਾ ਛੱਡ ਦੇਣ ਤੇ ਕੀ ਹੁੰਦਾ ਹੈ ?
ਉੱਤਰ-
ਜਦੋਂ ਰੰਗਕਾਟ ਚੂਰਨ ਨੂੰ ਹਵਾ ਵਿੱਚ ਖੁੱਲਾ ਛੱਡ ਦਿੱਤਾ ਜਾਂਦਾ ਹੈ, ਤਾਂ ਉਹ ਆਪਣੇ ਗੁਣਾਂ ਵਿੱਚ ਖ਼ਰਾਬੀ ਕਰ ਲੈਂਦਾ ਹੈ । ਹਵਾ ਵਿੱਚ ਮੌਜੂਦ CO ਇਸ ਨਾਲ ਕਿਰਿਆ ਕਰਦਾ ਹੈ ਜਿਸ ਕਾਰਨ ਕੈਲਸ਼ੀਅਮ ਕਾਰਬੋਨੇਟ ਅਤੇ ਕਲੋਰੀਨ ਗੈਸ ਪੈਦਾ ਹੁੰਦੀ ਹੈ । ਰੰਗਕਾਟ ਚੂਰਨ ਦੇ ਗੁਣ ਨਸ਼ਟ ਹੋ ਜਾਂਦੇ ਹਨ ।
CaOCl2 + CO2 → Ca CO3 + Cl2

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 22.
ਹਸਪਤਾਲਾਂ (Hospitals) ਵਿੱਚ ਟੁੱਟੀਆਂ ਹੋਈਆਂ ਹੱਡੀਆਂ ਨੂੰ ਜੋੜ ਕੇ ਬੈਠਾਉਣ ਲਈ ਉਪਯੋਗ ਵਿੱਚ ਲਿਆਂਦੇ ਜਾਣ ਵਾਲੇ ਯੌਗਿਕ ਦਾ ਨਾਂ ਦੱਸੋ । ਇਸ ਨੂੰ ਕਿਵੇਂ ਨਿਰਮਿਤ ਕਰਦੇ ਹਨ ?
ਉੱਤਰ-
ਹਸਪਤਾਲਾਂ ਵਿੱਚ ਟੁੱਟੀ ਹੋਈ ਹੱਡੀ ਨੂੰ ਜੋੜਨ ਲਈ ਜਿਹੜੇ ਯੌਗਿਕ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਨੂੰ ਪਲਾਸਟਰ ਆਫ਼ ਪੈਰਿਸ ਕਹਿੰਦੇ ਹਨ । ਇਸ ਦਾ ਰਸਾਇਣਿਕ ਨਾਂ ਕੈਲਸ਼ੀਅਮ ਸਲਫੇਟ ਹੇਮੀ ਹਾਈਡਰੇਟ (CaSO4. \(\frac {1}{2}\) H2O) ਕਹਿੰਦੇ ਹਨ । ਇਸ ਨੂੰ ਭੱਠੀ ਵਿੱਚ ਜਿਪਸਮ ਨੂੰ 373 K ਤਾਪ ਤੇ ਗਰਮ ਕਰ ਕੇ ਬਣਾਇਆ ਜਾਂਦਾ ਹੈ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 14

ਪ੍ਰਸ਼ਨ 23.
ਪਲਾਸਟਰ ਆਫ਼ ਪੈਰਿਸ ਦਾ ਰਸਾਇਣਿਕ ਸੂਤਰ ਅਤੇ ਲਾਭ ਲਿਖੋ
ਉੱਤਰ-
ਪਲਾਸਟਰ ਆਫ ਪੈਰਿਸ ਦਾ ਰਸਾਇਣਿਕ ਸੂਤਰ : CaOCl2 ,\(\frac {1}{2}\) H2O.

ਪਲਾਸਟਰ ਆਫ ਪੈਰਿਸ ਦੇ ਲਾਭ-

  1. ਇਸ ਨੂੰ ਸਾਂਚੇ, ਖਿਡੌਣੇ, ਸਿਰੇਮਿਕ, ਬਰਤਨ ਆਦਿ ਬਣਾਉਣ ਵਿੱਚ ਵਰਤਿਆ ਜਾਂਦਾ ਹੈ |
  2. ਸਜਾਵਟੀ ਸਮਾਨ, ਮੂਰਤੀਆਂ ਆਦਿ ਇਸ ਤੋਂ ਬਣਾਏ ਜਾਂਦੇ ਹਨ ।
  3. ਹਸਪਤਾਲਾਂ ਵਿੱਚ ਹੱਡੀਆਂਵਾਲਾ ਵਿਭਾਗ ਅਤੇ ਦੰਦਾਂ ਦਾ ਵਿਭਾਗ ਇਸ ਨੂੰ ਕਾਫ਼ੀ ਵਰਤਦੇ ਹਨ । ਇਹ ਟੁੱਟੀਆਂ ਹੱਡੀਆਂ ਨੂੰ ਜੋੜਨ ਲਈ ਵਰਤਿਆ ਜਾਂਦਾ ਹੈ ਅਤੇ ਟੁੱਟੇ ਹੋਏ ਦੰਦਾਂ ਦੇ ਸਥਾਨ ਤੇ ਨਕਲੀ ਦੰਦ ਲਗਾਉਣ ਦੇ ਸਾਂਚੇ ਇਸ ਤੋਂ ਬਣਾਏ ਜਾਂਦੇ ਹਨ ।
  4. ਘਰਾਂ ਦੀਆਂ ਕੰਧਾਂ ਅਤੇ ਛੱਤਾਂ ਨੂੰ ਸਮਤਲ ਕਰਨ ਅਤੇ ਉਨ੍ਹਾਂ ਤੇ ਡਿਜ਼ਾਇਨ ਬਣਾਉਣ ਲਈ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ ।
  5. ਅੱਗ ਬੁਝਾਉ ਸਮੱਗਰੀ ਇਸ ਤੋਂ ਤਿਆਰ ਕੀਤੀ ਜਾਂਦੀ ਹੈ ।
  6. ਪ੍ਰਯੋਗਸ਼ਾਲਾ ਵਿੱਚ ਗੈਸਾਂ ਦਾ ਰਿਸਾਵ ਇਸ ਤੋਂ ਰੋਕਿਆ ਜਾਂਦਾ ਹੈ ।

ਪ੍ਰਸ਼ਨ 24.
ਅਨੇਕ ਲੋਕ ਪੇਟ ਵਿੱਚ ਗੈਸ ਦੀ ਸ਼ਿਕਾਇਤ ਕਰਦੇ ਹਨ । ਇਸ ਦਾ ਮੁੱਖ ਕਾਰਨ ਕੀ ਹੈ ? ਇਸ ਤੋਂ ਆਰਾਮ ਪ੍ਰਾਪਤ ਕਰਨ ਲਈ ਲੋਕ ‘ਮਿਲਕ ਆਫ਼ ਮੈਗਨੀਸ਼ੀਆ ਦੀ ਵਰਤੋਂ ਕਿਉਂ ਕਰਦੇ ਹਨ ?
ਜਾਂ
ਐਂਟ ਐਸਿਡ ਕਿਸ ਨੂੰ ਕਹਿੰਦੇ ਹਨ ?
ਉੱਤਰ-
ਮਿਹਦੇ ਵਿੱਚ ਜਠਰ ਰਸ ਨਿਕਲਦਾ ਹੈ ਜਿਸ ਵਿੱਚ ਐਂਜ਼ਾਈਮ ਪੇਪਸਿਨ ਅਤੇ ਹਾਈਡਰੋਕਲੋਰਿਕ ਅਮਲ ਹੁੰਦਾ ਹੈ । ਐਂਜ਼ਾਈਮ ਪੇਪਸਿਨ ਅਮਲੀ ਮਾਧਿਅਮ ਵਿੱਚ ਹੀ ਕਿਰਿਆਸ਼ੀਲ ਹੁੰਦਾ ਹੈ । ਜਦੋਂ ਹਾਈਡਰੋਕਲੋਰਿਕ ਤੇਜ਼ਾਬ ਵੱਧ ਮਾਤਰਾ ਵਿੱਚ ਨਿਕਲਦਾ ਹੁੰਦਾ ਹੈ ਤਾਂ ਇਹ ਮਿਹਦੇ ਵਿੱਚ ਜਲਨ ਪੈਦਾ ਕਰਦਾ ਹੈ ਜਿਸ ਨੂੰ ਗੈਸ (acidity) ਕਹਿੰਦੇ ਹਨ ।

ਅਮਲ ਦੀ ਵਧੇਰੇ ਮਾਤਰਾ ਨੂੰ ਉਦਾਸੀਨ ਕਰਨ ਲਈ ਜਿਹੜੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਐਂਟੀ ਐਸਿਡ ਕਹਿੰਦੇ ਹਨ । ਆਮ ਕਰਕੇ ਲੋਕ ਮਿਲਕ ਆਫ਼ ਮੈਗਨੀਸ਼ੀਆ’ ਦੀ ਵਰਤੋਂ ਕਰਦੇ ਹਨ ਜੋ ਇਕ ਕਮਜ਼ੋਰ ਖਾਰ ਹੈ । ਇਹ ਵਧੇਰੇ ਤੇਜ਼ਾਬ ਨੂੰ ਉਦਾਸੀਨ ਕਰਕੇ ਆਰਾਮ ਪਹੁੰਚਾਉਂਦਾ ਹੈ ।

ਪ੍ਰਸ਼ਨ 25.
ਦੰਦਾਂ ਦੀ ਸੁਰੱਖਿਆ ਲਈ ਦੰਦ ਕਿਸ ਪ੍ਰਕਾਰ ਦੀ ਟੁਥਪੇਸਟ ਨਾਲ ਸਾਫ਼ ਕਰਨੇ ਚਾਹੀਦੇ ਹਨ ? ਕਿਉਂ ?
ਜਾਂ
pH ਪਰਿਵਰਤਨ ਕਿਵੇਂ ਦੰਦਾਂ ਦੇ ਖੈ ਦਾ ਕਾਰਨ ਬਣਦਾ ਹੈ ?
ਉੱਤਰ-
ਖਾਣਾ ਖਾਣ ਦੇ ਬਾਅਦ ਮੂੰਹ ਵਿੱਚ ਸ਼ਕਰ ਆਦਿ ਦੀ ਵੱਧ ਮਾਤਰਾ ਦੇ ਕਾਰਨ ਭੋਜਨ ਦੇ ਕਣ ਆਦਿ ਜੀਵਾਣੂਆਂ ਦੁਆਰਾ ਡੇਜ਼ਾਬ ਵਿੱਚ ਬਦਲ ਜਾਂਦੇ ਹਨ ਜਿਸ ਨਾਲ ਮੁੰਹ ਵਿੱਚ pH ਘੱਟ ਹੋ ਜਾਂਦਾ ਹੈ ਜੋ ਦੰਦਾਂ ਦੇ ਖੈ ਕਰਨ ਵਿੱਚ ਸਹਾਇਕ ਹੋ ਜਾਂਦਾ ਹੈ। ਭੋਜਨ ਤੋਂ ਬਾਅਦ ਦੰਦਾਂ ਦੀ ਸੁਰੱਖਿਆ ਲਈ ਖਾਰੀ ਟੁਥਪੇਸਟ ਜਾਂ ਟੁਥਮੰਜਨ ਦੀ ਵਰਤੋਂ ਕਰਨੀ ਚਾਹੀਦੀ ਹੈ । ਇਸ ਵਿੱਚ ਮੌਜੂਦ ਕਮਜ਼ੋਰ ਖਾਰ ਵਾਧੂ ਜਾਂ ਫ਼ਾਲਤੂ ਤੇਜ਼ਾਬ ਨੂੰ ਉਦਾਸੀਨ ਕਰ ਦਿੰਦੇ ਹਨ । ਇਸ ਨਾਲ ਦੰਦਾਂ ਦੇ ਖੈ ਦੀ ਸੰਭਾਵਨਾ ਘੱਟ ਜਾਂਦੀ ਹੈ ।

ਪ੍ਰਸ਼ਨ 26.
ਤੇਜ਼ਾਬੀ ਵਰਖਾ ਕੀ ਹੈ ? ਮਿੱਟੀ ਦੀ pH ਨੂੰ ਕਿਵੇਂ ਪਤਾ ਕੀਤਾ ਜਾਂਦਾ ਹੈ ?
ਉੱਤਰ-
ਤੇਜ਼ਾਬੀ ਵਰਖਾ-ਵਾਤਾਵਰਨ ਵਿੱਚ ਮੌਜੂਦ SO2 SO3 NO2 ਆਦਿ ਗੈਸਾਂ ਦਾ ਵਰਖਾ ਦੇ ਪਾਣੀ ਵਿੱਚ ਘੁਲ ਨੂੰ ਧਰਤੀ ਤੇ ਵਾਪਸ ਡਿੱਗਣ ਨੂੰ ਤੇਜ਼ਾਬੀ ਵਰਖਾ ਕਹਿੰਦੇ ਹਨ । ਮਿੱਟੀ ਦਾ pH ਵੈਸ਼ਵਿਕ ਸੂਚਕ ਪੇਪਰ ਦੁਆਰਾ ਪਤਾ ਲਗਾਇਆ ਜਾਂਦਾ ਹੈ । ਇਸ ਨਾਲ ਮਿੱਟੀ ਦਾ ਤੇਜ਼ਾਬੀ ਜਾਂ ਖਾਰੀ ਹੋਣ ਦਾ ਪਤਾ ਲਗਦਾ ਹੈ । ਵਰਖਾ ਦੇ ਪਾਣੀ ਦਾ pH ਮਾਨ ਜਦੋਂ 5-6 ਤੋਂ ਘੱਟ ਹੋ ਜਾਂਦਾ ਹੈ ਤਾਂ ਇਹ ਤੇਜ਼ਾਬੀ ਵਰਖਾ ਹੋ ਜਾਂਦੀ ਹੈ । ਮਿੱਟੀ ਦਾ pH ਪਤਾ ਕਰਨ ਲਈ ਪਰਖਨਲੀ ਵਿੱਚ ਮਿੱਟੀ ਨੂੰ ਘੋਲ ਕੇ, ਇਸ ਘੋਲ ਵਿੱਚ ਵੈਸ਼ਵਿਕ ਸੂਚਕ ਪੇਪਰ ਤੋਂ pH ਦੀ ਜਾਂਚ ਕਰ ਲਈ ਜਾਂਦੀ ਹੈ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 27.
ਦੰਦ ਸੜਨ ਕੀ ਹੁੰਦੀ ਹੈ ? ਇਹ ਕਿਵੇਂ ਹੁੰਦੀ ਹੈ ?
ਉੱਤਰ-
ਦੰਦ ਸੜਨ-ਖਾਣਾ ਖਾਣ ਤੋਂ ਬਾਅਦ ਮੁੰਹ ਵਿੱਚ ਚੀਨੀ ਦੀ ਅਧਿਕਤਾ ਹੋਣ ਤੇ ਜੀਵਾਣੁਆਂ ਦੁਆਰਾ ਭੋਜਨ ਦੇ ਕਣ ਤੇਜ਼ਾਬ ਵਿੱਚ ਬਦਲ ਦਿੱਤੇ ਜਾਂਦੇ ਹਨ ਜਿਸ ਤੋਂ pH ਦਾ ਮਾਨ 5.5 ਤੋਂ ਘੱਟ ਹੋ ਜਾਂਦਾ ਹੈ ਜਿਹੜਾ ਦੰਦ ਸੜਨ ਦਾ ਕਾਰਨ ਬਣਦਾ ਹੈ ।

ਪ੍ਰਸ਼ਨ 28.
ਕੱਪੜੇ ਧੋਣ ਵਾਲੇ ਸੋਡੇ ਦਾ ਰਸਾਇਣਿਕ ਨਾਂ ਅਤੇ ਸੂਤਰ ਲਿਖੋ । ਇਸ ਦੇ ਦੋ ਲਾਭ ਵੀ ਲਿਖੋ ।

ਕੱਪੜੇ ਧੋਣ ਵਾਲੇ ਸੋਡੇ ਦਾ ਰਸਾਇਣਿਕ ਨਾਂ-ਸੋਡੀਅਮ ਕਾਰਬੋਨੇਟ ।
ਕੱਪੜੇ ਧੋਣ ਵਾਲੇ ਸੋਡੇ ਦਾ ਰਸਾਇਣਿਕ ਸੂਤਰ-Na2CO3.10H2O
ਕੱਪੜੇ ਧੋਣ ਵਾਲੇ ਸੋਡੇ ਦੇ ਲਾਭ-ਅਭਿਆਸ ਦੇ ਪ੍ਰਸ਼ਨ ਸਿਰਲੇਖ ਅਧੀਨ ਦੇਖੋ 15(ੳ) ਪ੍ਰਸ਼ਨ ।

ਪ੍ਰਸ਼ਨ 29.
ਧੋਣ ਵਾਲੇ ਸੋਡੇ (Washing Soda) ਦੇ ਦੋ ਉਪਯੋਗ ਲਿਖੋ ।
ਉੱਤਰ-
ਦੇਖੋ ਅਭਿਆਸ ਦਾ ਪ੍ਰਸ਼ਨ 15 (ੳ) ।

ਪ੍ਰਸ਼ਨ 30.
ਹੇਠਾਂ ਦਿੱਤੇ ਚਿੱਤਰ ਵਿੱਚ PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 15 ਨੂੰ ਅੰਕਿਤ ਕਰੋ ।
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 16
ਉੱਤਰ-
PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ 17

ਪ੍ਰਸ਼ਨ 31.
ਆਇਓਡੀਨ ਯੁਕਤ ਲੂਣ ਦੇ ਉਪਯੋਗ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ ?
ਉੱਤਰ-
ਭੋਜਨ ਵਿੱਚ ਆਇਉਡੀਨ ਦੀ ਕਮੀ ਨਾਲ ਗਲਗੰਡ (Goitre) ਨਾਂ ਦਾ ਰੋਗ ਹੋ ਜਾਂਦਾ ਹੈ । ਇਸ ਰੋਗ ਤੋਂ ਬਚਣ ਲਈ ਭੋਜਨ ਵਿੱਚ ਆਇਉਡੀਨਯੁਕਤ ਲੂਣ ਦੇ ਉਪਯੋਗ ਦੀ ਸਲਾਹ ਦਿੱਤੀ ਜਾਂਦੀ ਹੈ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type questions)

ਪ੍ਰਸ਼ਨ 1.
ਭੋਜਨ ਦਾ ਖੱਟਾ ਸੁਆਦ ਕਿਸ ਦੀ ਮੌਜੂਦਗੀ ਕਾਰਨ ਹੁੰਦਾ ਹੈ ?
ਉੱਤਰ-
ਤੇਜ਼ਾਬਾਂ ਦੀ ਮੌਜੂਦਗੀ ਕਾਰਨ ।

ਪ੍ਰਸ਼ਨ 2.
ਕੌੜੇ ਸੁਆਦ ਦਾ ਕਾਰਨ ਕੌਣ ਹੁੰਦਾ ਹੈ ?
ਉੱਤਰ-
ਖਾਰਾਂ ਦੀ ਮੌਜੂਦਗੀ ।

ਪ੍ਰਸ਼ਨ 3.
ਜ਼ਿੰਕ ਦੀ ਸੋਡੀਅਮ ਹਾਈਡਰੋ ਆਕਸਾਈਡ ਨਾਲ ਕਿਰਿਆ ਕਰਨ ‘ਤੇ ਕਿਹੜੀ ਗੈਸ ਪੈਦਾ ਹੁੰਦੀ ਹੈ ?
ਉੱਤਰ-
ਹਾਈਡਰੋਜਨ ਗੈਸ ।

ਪ੍ਰਸ਼ਨ 4.
ਧਾਤੂ ਕਾਰਬੋਨੇਟ ਅਤੇ ਧਾਤੂ ਹਾਈਡਰੋਜਨ ਕਾਰਬੋਨੇਟ, ਅਮਲਾਂ ਨਾਲ ਕਿਰਿਆ ਕਰਕੇ ਕਿਹੜੀ ਗੈਸ ਪੈਦਾ ਕਰਦੇ ਹਨ ?
ਉੱਤਰ-
ਕਾਰਬਨ-ਡਾਈਆਕਸਾਈਡ ।

ਪ੍ਰਸ਼ਨ 5. ਚੂਨੇ ਦੇ ਪਾਣੀ ਵਿਚੋਂ CO2 ਨੂੰ ਲੰਘਾਉਣ ਤੇ ਕੀ ਹੁੰਦਾ ਹੈ ?
ਉੱਤਰ-
ਚੂਨੇ ਦਾ ਪਾਣੀ ਦੁਧੀਆ ਹੋ ਜਾਂਦਾ ਹੈ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 6.
ਚੂਨੇ ਦੇ ਪਾਣੀ ਵਿੱਚ ਵਧੇਰੇ CO2 ਲੰਘਾਉਣ ਤੇ ਚੂਨੇ ਦੇ ਪਾਣੀ ਦਾ ਦੁਧੀਆਪਨ ਕਿਸ ਕਾਰਨ ਸਮਾਪਤ ਹੋ ਜਾਂਦਾ ਹੈ ?
ਉੱਤਰ-
ਜਲ ਵਿੱਚ ਘੁਲਣਸ਼ੀਲCa (HCO3)2 ਬਣਨ ਕਾਰਨ ।

ਪ੍ਰਸ਼ਨ 7.
ਅਧਾਤੂ ਆਕਸਾਈਡ ਕਿਸ ਪ੍ਰਕਿਰਤੀ ਦੇ ਹੁੰਦੇ ਹਨ ?
ਉੱਤਰ-
ਤੇਜ਼ਾਬੀ ਪ੍ਰਕਿਰਤੀ ਦੇ ।

ਪ੍ਰਸ਼ਨ 8.
ਤੇਜ਼ਾਬਾਂ ਵਿੱਚ ਬਿਜਲੀ ਪ੍ਰਵਾਹ ਕਿਸ ਕਾਰਨ ਹੁੰਦਾ ਹੈ ?
ਉੱਤਰ-
ਆਇਨਾਂ ਕਾਰਨ ।

ਪ੍ਰਸ਼ਨ 9.
ਤੇਜ਼ਾਬੀ ਘੋਲ ਕਿਹੜੇ ਆਇਨ ਨੂੰ ਪੈਦਾ ਕਰਦਾ ਹੈ ?
ਉੱਤਰ-
ਹਾਈਡਰੋਜਨ ਆਇਨ H+ ਨੂੰ ਪੈਦਾ ਕਰਦਾ ਹੈ ।

ਪ੍ਰਸ਼ਨ 10.
ਖਾਰ ਪਾਣੀ ਵਿੱਚ ਕਿਹੜਾ ਆਇਨ ਪੈਦਾ ਕਰਦੇ ਹਨ ?
ਉੱਤਰ-
ਹਾਈਡਰਾਕਸਾਈਡ (OH) ਆਇਨ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 11.
ਖਾਰ ਕੀ ਹੈ ?
ਉੱਤਰ-
ਪਾਣੀ ਵਿੱਚ ਘੁਲਣਸ਼ੀਲ ਖਾਰਕ ਨੂੰ ਖਾਰ ਕਹਿੰਦੇ ਹਨ ।

ਪ੍ਰਸ਼ਨ 12.
ਤੇਜ਼ਾਬਾਂ ਨੂੰ ਪਤਲਾ (ਤਣੂ) ਕਰਨ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਪਾਣੀ ਵਿੱਚ ਸਾਂਦਰ ਤੇਜ਼ਾਬ ਨੂੰ ਹੌਲੀ-ਹੌਲੀ ਮਿਲਾਉਣਾ ਚਾਹੀਦਾ ਹੈ ਨਾ ਕਿ ਸਾਂਦਰ ਤੇਜ਼ਾਬ ਵਿੱਚ ਪਾਣੀ ।

ਪ੍ਰਸ਼ਨ 13.
pH ਸਕੇਲ ਕੀ ਹੈ ?
ਉੱਤਰ-
ਕਿਸੇ ਘੋਲ ਵਿੱਚ ਮੌਜੂਦ ਹਾਈਡਰੋਜਨ ਆਇਨ ਦੀ ਸਾਂਦਰਤਾ ਪਤਾ ਕਰਨ ਦੀ ਸਕੇਲ ਨੂੰ pH ਸਕੇਲ ਕਹਿੰਦੇ ਹਨ ।

ਪ੍ਰਸ਼ਨ 14.
pH ਸਕੇਲ ਵਿੱਚ ਕਿੱਥੋਂ ਤੋਂ ਕਿੱਥੋਂ ਤੱਕ pH ਮਾਨ ਪਤਾ ਲਗਦਾ ਹੈ ?
ਉੱਤਰ-
0 ਤੋਂ 14 ਤੱਕ ।

ਪ੍ਰਸ਼ਨ 15.
ਕਿਸੇ ਉਦਾਸੀਨ ਘੋਲ ਦੇ pH ਦਾ ਮੂਲ ਕੀ ਹੋਵੇਗਾ ?
ਉੱਤਰ-
pH ਦਾ 7 ਹੋਵੇਗਾ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 16.
pH ਸਕੇਲ ਵਿੱਚ ਘੋਲ ਦਾ ਮਾਨ 7 ਤੋਂ ਘੱਟ ਹੋਵੇ ਤਾਂ ਇਸ ਦਾ ਕੀ ਮਤਲਬ ਹੈ ?
ਉੱਤਰ-
ਤੇਜ਼ਾਬੀ ਘੋਲ ।

ਪ੍ਰਸ਼ਨ 17.
pH ਸਕੇਲ ਦੇ ਘੋਲ ਦਾ ਮਾਨ 7 ਤੋਂ ਵੱਧ ਹੋਵੇ ਤਾਂ ਕੀ ਦਰਸਾਉਂਦਾ ਹੈ ?
ਉੱਤਰ-
ਘੋਲ ਵਿੱਚ OHਦੀ ਸਾਂਦਰਤਾ ਅਰਥਾਤ ਖਾਰ ਦੀ ਵੱਧਦੀ ਸ਼ਕਤੀ ।

ਪ੍ਰਸ਼ਨ 18.
ਨਿੰਬੂ ਦਾ ਰਸ pH ਸਕੇਲ ਤੇ ਕਿੰਨਾ ਮਾਨ ਦਿਖਾਉਂਦਾ ਹੈ ?
ਉੱਤਰ-
ਲਗਪਗ 2.2.

ਪ੍ਰਸ਼ਨ 19.
ਮਿਲਕ ਆਫ਼ ਮੈਗਨੀਸ਼ੀਆ pH ਸਕੇਲ ‘ਤੇ ਕੀ ਮਾਨ ਦਿਖਾਉਂਦਾ ਹੈ ?
ਉੱਤਰ-
10.

ਪ੍ਰਸ਼ਨ 20.
ਸੋਡੀਅਮ ਹਾਈਡਰਾਕਸਾਈਡ pH ਸਕੇਲ ‘ਤੇ ਕੀ ਮਾਨ ਦਿਖਾਉਂਦਾ ਹੈ ?
ਉੱਤਰ-
ਲਗਪਗ 14.

ਪ੍ਰਸ਼ਨ 21.
ਸ਼ੁਕਰ ਗ੍ਰਹਿ ਦਾ ਵਾਯੂਮੰਡਲ ਕਿਸ ਨਾਲ ਘਿਰਿਆ ਹੈ ?
ਉੱਤਰ-
ਸਲਫ਼ਿਊਰਿਕ ਤੇਜ਼ਾਬ ਦੇ ਮੋਟੇ ਸਫ਼ੈਦ ਅਤੇ ਪੀਲੇ ਬੱਦਲਾਂ ਨਾਲ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 22.
ਸਾਡੇ ਪੇਟ ਵਿੱਚ ਕਿਹੜਾ ਤੇਜ਼ਾਬ ਪੈਦਾ ਹੁੰਦਾ ਹੈ ?
ਉੱਤਰ-
ਹਾਈਡਰੋਕਲੋਰਿਕ ਤੇਜ਼ਾਬ ।

ਪ੍ਰਸ਼ਨ 23.
ਪੇਟ ਵਿੱਚ ਵੱਧ ਤੇਜ਼ਾਬ ਦਾ ਉਪਚਾਰ ਕਿਸ ਨਾਲ ਕੀਤਾ ਜਾਂਦਾ ਹੈ ?
ਉੱਤਰ-
ਐਂਟਐਸਿਡ ਵਰਗੇ ਖਾਰਕਾਂ ਨਾਲ ।

ਪ੍ਰਸ਼ਨ 24.
ਮੂੰਹ ਵਿੱਚ ਦੰਦਾਂ ਦਾ ਖੈ ਕਦੋਂ ਸ਼ੁਰੂ ਹੁੰਦਾ ਹੈ ?
ਉੱਤਰ-
pH ਦਾ ਮਾਨ 5.5 ਤੋਂ ਘੱਟ ਹੋਣ ‘ਤੇ ।

ਪ੍ਰਸ਼ਨ 25.
ਡੰਗ ਮਾਰੇ ਗਏ ਅੰਗ ਤੇ ਕਿਸ ਦੇ ਉਪਯੋਗ ਤੋਂ ਆਰਾਮ ਮਿਲਦਾ ਹੈ ?
ਉੱਤਰ-
ਬੇਕਿੰਗ ਸੋਡਾ ਵਰਗੇ ਕਮਜ਼ੋਰ ਖਾਰਕ ਤੋਂ ।

ਪ੍ਰਸ਼ਨ 26.
ਸਿਰਕੇ ਵਿੱਚ ਕਿਹੜਾ ਤੇਜ਼ਾਬ ਹੁੰਦਾ ਹੈ ?
ਉੱਤਰ-
ਐਸਿਟਿਕ ਐਸਿਡ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 27.
ਦਹੀ ਅਤੇ ਖੱਟੇ ਦੁੱਧ ਵਿੱਚ ਕਿਹੜਾ ਤੇਜ਼ਾਬ ਹੁੰਦਾ ਹੈ ?
ਉੱਤਰ-
ਲੈਕਟਿਕ ਐਸਿਡ ।

ਪ੍ਰਸ਼ਨ 28.
ਤਾਪ ਨਿਕਾਸੀ ਕਿਰਿਆ (Exothermic reaction) ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਿਨ੍ਹਾਂ ਰਸਾਇਣਿਕ ਕਿਰਿਆਵਾਂ ਵਿੱਚ ਤਾਪ ਊਰਜਾ ਪੈਦਾ ਹੁੰਦੀ ਹੈ ਉਨ੍ਹਾਂ ਨੂੰ ਤਾਪ ਨਿਕਾਸੀ ਕਿਰਿਆ ਕਹਿੰਦੇ ਹਨ ।

ਪ੍ਰਸ਼ਨ 29.
ਤਾਪ ਸੋਖੀ (Endothermic reaction) ਕਿਰਿਆ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਿਹੜੀਆਂ ਰਸਾਇਣਿਕ ਕਿਰਿਆਵਾਂ ਵਿੱਚ ਤਾਪ ਦਾ ਸੋਸ਼ਣ ਹੁੰਦਾ ਹੈ ਉਨ੍ਹਾਂ ਨੂੰ ਤਾਪ ਸੋਖੀ ਕਿਰਿਆ ਕਹਿੰਦੇ ਹਨ ।

ਪ੍ਰਸ਼ਨ 30.
ਠੋਸ ਰੂਪ ਵਿੱਚ ਸੋਡੀਅਮ ਕਲੋਰਾਈਡ (NaCl) ਬਿਜਲੀ ਦਾ ਚਾਲਕ ਕਿਉਂ ਨਹੀਂ ਹੈ ?
ਉੱਤਰ-
ਠੋਸ ਸੋਡੀਅਮ ਕਲੋਰਾਈਡ ਵਿੱਚ Na+ ਅਤੇ Cl ਆਪਸ ਵਿੱਚ ਮਜ਼ਬੂਤ ਕੁਲਾਮੀ ਬਲਾਂ ਨਾਲ ਜੁੜੇ ਰਹਿੰਦੇ ਹਨ ਅਤੇ ਇਨ੍ਹਾਂ ਵਿੱਚ ਕੋਈ ਵੀ ਆਜ਼ਾਦ ਆਇਨ ਨਹੀਂ ਹੁੰਦਾ, ਜਿਸ ਕਾਰਨ ਇਹ ਬਿਜਲੀ ਦੇ ਚਾਲਕ ਨਹੀਂ ਹਨ ।

ਪ੍ਰਸ਼ਨ 31.
ਘੋਲਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਘੋਲਕ ਉਹ ਯੌਗਿਕ ਹੈ, ਜੋ ਜਲੀ ਅਵਸਥਾ ਵਿੱਚ ਆ ਕੇ ਧਨਾਤਮਕ ਜਾਂ ਰਿਣਾਤਮਕ ਚਾਰਜਾਂ ਵਾਲੇ ਆਇਨਾਂ ਵਿੱਚ ਬਦਲ ਜਾਂਦੇ ਹਨ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 32.
ਸ਼ਕਤੀਸ਼ਾਲੀ ਘੋਲਕ (Strong Electrolytes) ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਯੌਗਿਕ ਜਿਸ ਦੀ ਜਲੀ ਘੋਲ ਦੀ ਵਿਛੇਦਨ ਮਾਤਰਾ 30% ਹੋਵੇ, ਉਸ ਨੂੰ ਸ਼ਕਤੀਸ਼ਾਲੀ ਘੋਲਕ ਕਹਿੰਦੇ ਹਨ ।

ਪ੍ਰਸ਼ਨ 33.
ਕਮਜ਼ੋਰ ਘੋਲਕ (Weak Electrolyte) ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਯੌਗਿਕ ਜਿਸ ਦੇ ਜਲੀ ਘੋਲ ਦੀ ਵਿਛੇਦਨ ਮਾਤਰਾ 30% ਤੋਂ ਘੱਟ ਹੋਵੇ, ਉਸ ਨੂੰ ਕਮਜ਼ੋਰ ਘੋਲਕ ਕਹਿੰਦੇ ਹਨ ।

ਪ੍ਰਸ਼ਨ 34.
ਬੇਕਿੰਗ ਪਾਊਡਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਬੇਕਿੰਗ ਪਾਊਡਰ ਮਿੱਠਾ ਸੋਡਾ ਅਤੇ ਟਾਰਰਿਕ ਤੇਜ਼ਾਬ ਦਾ ਮਿਸ਼ਰਨ ਹੈ ।

ਪ੍ਰਸ਼ਨ 35.
ਕੇਕ ਬਣਾਉਣ ਲਈ ਬੇਕਿੰਗ ਪਾਊਡਰ ਵਿੱਚ ਜੇ ਟਾਰਟਰਿਕ ਅਮਲ ਨਾ ਵਰਤਿਆ ਜਾਵੇ ਤਾਂ ਕੇਕ ਦਾ ਸਵਾਦ ਕਿਹੋ ਜਿਹਾ ਹੋਵੇਗਾ ?
ਉੱਤਰ-
ਸੋਡੀਅਮ ਕਾਰਬੋਨੇਟ ਦੀ ਮੌਜੂਦਗੀ ਕਾਰਨ ਕੌੜਾ ਹੋ ਜਾਵੇਗਾ ।

ਪ੍ਰਸ਼ਨ 36.
ਅੱਗ ਬੁਝਾਉਣ ਲਈ ਯੰਤਰਾਂ ਵਿੱਚ ਕਿਹੜੇ ਰਸਾਇਣ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਸੋਡੀਅਮ ਹਾਈਡਰੋਜਨ ਕਾਰਬੋਨੇਟ ਅਤੇ ਸਲਫਿਊਰਿਕ ਐਸਿਡ ਦਾ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 37.
ਸੋਡਾ ਐਸਿਡ ਅੱਗ ਬੁਝਾਊ ਯੰਤਰਾਂ ਵਿੱਚ ਕਿਹੜੀ ਗੈਸ ਪੈਦਾ ਕਰਦਾ ਹੈ ?
ਉੱਤਰ-
ਕਾਰਬਨ-ਡਾਈਆਕਸਾਈਡ ।

ਪ੍ਰਸ਼ਨ 38.
ਪਾਣੀ ਨੂੰ ਸੰਕਰਮਣ ਰਹਿਤ ਕਰਨ ਲਈ ਕਿਹੜੇ ਯੌਗਿਕ ਦੀ ਆਮ ਕਰਕੇ ਵਰਤੋਂ ਹੁੰਦੀ ਹੈ ?
ਉੱਤਰ-
ਰੰਗਕਾਟ ਚੂਰਨ (CaOCl2) ਦੀ ।

ਪ੍ਰਸ਼ਨ 39.
ਰੰਗਕਾਟ ਵਿਚੋਂ ਕਿਹੜੀ ਗੈਸ ਦੀ ਗੰਧ ਆਉਂਦੀ ਹੈ ?
ਉੱਤਰ-
ਕਲੋਰੀਨ ਗੈਸ ਦੀ ਗੰਧ ।

ਪ੍ਰਸ਼ਨ 40.
ਕਈ ਵਾਰ ਤਰਨ ਤਾਲਾਂ ਵਿੱਚ ਤੈਰਨ ਨਾਲ ਅੱਖਾਂ ਲਾਲ ਹੋ ਜਾਂਦੀਆਂ ਹਨ । ਕਿਉਂ ?
ਉੱਤਰ-
ਪਾਣੀ ਵਿੱਚ ਰੰਗਕਾਟ ਚੂਰਨ ਦੀ ਵੱਧ ਮਾਤਰਾ ਕਾਰਨ ਅੱਖਾਂ ਲਾਲ ਹੋ ਜਾਂਦੀਆਂ ਹਨ ।

ਪ੍ਰਸ਼ਨ 41.
ਇਮਲੀ ਅਤੇ ਕੀੜੀ ਦੇ ਡੰਗ ਵਿੱਚ ਮੌਜੂਦ ਤੇਜ਼ਾਬਾਂ ਦੇ ਨਾਂ ਲਿਖੋ ।
ਉੱਤਰ-
ਇਮਲੀ ਵਿੱਚ ਮੌਜੂਦ ਤੇਜ਼ਾਬ-ਟਾਰਟਰਿਕ ਐਸਿਡ ।
ਕੀੜੀ ਦੇ ਡੰਗ ਵਿੱਚ ਮੌਜੂਦ ਤੇਜ਼ਾਬ-ਮੇਥੈਨਾਂਇਕ ਐਸਿਡ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 42.
ਸਾਰੇ ਤੇਜ਼ਾਬਾਂ ਵਿੱਚ ਅਤੇ ਸਾਰੇ ਖਾਰਾਂ ਵਿੱਚ ਕੀ-ਕੀ ਸਾਂਝਾ ਹੁੰਦਾ ਹੈ ?
ਉੱਤਰ-
ਤੇਜ਼ਾਬਾਂ ਅਤੇ ਖਾਰਾਂ ਵਿੱਚ ਸਮਾਨਤਾ-

  1. ਤੇਜ਼ਾਬ ਅਤੇ ਖਾਰ ਕੁੱਝ ਧਾਤਾਂ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਪੈਦਾ ਕਰਦੇ ਹਨ ।
  2. ਤੇਜ਼ਾਬ ਅਤੇ ਖਾਰ ਪਾਣੀ ਵਿੱਚ ਘੁਲ ਕੇ ਹਾਈਡਰੋਨੀਅਮ ਆਇਨ (H3O+), ਹਾਈਡੁਕਸਿਲ ਆਇਨ (OH) ਬਣਾਉਂਦੇ ਹਨ । ਇਹ ਘੋਲ ਬਣਨ ਦੀ ਕਿਰਿਆ ਤਾਪ ਨਿਕਾਸੀ ਕਿਰਿਆ ਹੈ ।

ਵਸਤੁਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
ਤੇਜ਼ਾਬੀ ਘੋਲ ਦਾ pH ਮਾਨ ਹੁੰਦਾ ਹੈ-
(a) pH > 7
(b) pH < 7
(c) pH = 7
(d) pH = 14.
ਉੱਤਰ-
(b) pH < 7.

ਪ੍ਰਸ਼ਨ 2.
ਉਦਾਸੀਨ ਘੋਲ ਦਾ pH ਮਾਨ ਹੈ-
(a) 7
(b) > 7
(c) < 7
(d) 14.
ਉੱਤਰ-
(a) 7.

ਪ੍ਰਸ਼ਨ 3.
Na2CO3 ਦਾ ਪ੍ਰਚਲਿਤ ਨਾਂ ਹੈ-
(a) ਬਲੀਚਿੰਗ ਪਾਊਡਰ
(b) ਬੇਕਿੰਗ ਸੋਡਾ
(c) ਪਲਾਸਟਰ ਆਫ਼ ਪੈਰਿਸ
(d) ਵਾਸ਼ਿੰਗ ਸੋਡਾ ।
ਉੱਤਰ-
(d) ਵਾਸ਼ਿੰਗ ਸੋਡਾ ।

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 4.
ਐਸਿਡ ਨਾਲ ਖਾਰ ਦੀ ਕਿਰਿਆ ਦੇ ਫਲਸਰੂਪ ਲੂਣ ਅਤੇ ਜਲ ਪ੍ਰਾਪਤ ਹੁੰਦੇ ਹਨ । ਇਸ ਕਿਰਿਆ ਨੂੰ ਆਖਦੇ ਹਨ’
(a) ਉਦਾਸੀਨੀਕਰਨ
(b) ਤਣੂਕਰਨ
(c) ਕਲੋਰੋਬਾਰ
(d) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(a) ਉਦਾਸੀਨੀਕਰਨ ।

ਪ੍ਰਸ਼ਨ 5.
ਡਾਕਟਰ ਟੁੱਟੀ ਹੋਈ ਹੱਡੀ ਨੂੰ ਸਹੀ ਜਗ੍ਹਾ ‘ਤੇ ਸਥਿਰ ਰੱਖਣ ਲਈ ਕਿਸੇ ਦੀ ਵਰਤੋਂ ਕਰਦੇ ਹਨ ?
(a) ਸੀਮੇਂਟ
(b) ਜਿਪਸਮ
(c) ਪਲਾਸਟਰ ਆਫ਼ ਪੈਰਿਸ
(d) ਸੋਡਾ ।
ਉੱਤਰ-
(c) ਪਲਾਸਟਰ ਆਫ਼ ਪੈਰਿਸ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਪਾਣੀ ਵਿੱਚ ਘੁਲਣਸ਼ੀਲ ਖਾਰ ਨੂੰ …………………….. ਆਖਦੇ ਹਨ ।
ਉੱਤਰ-
ਐਲਕਲੀ

(ii) ਸਲਫ਼ਰ ਨੂੰ ਹਵਾ ਵਿੱਚ ਜਲਾਉਣ ਤੇ ਪ੍ਰਾਪਤ ਗੈਸ ਦੀ ਪ੍ਰਕਿਰਤੀ …………………… ਹੋਵੇਗੀ ।
ਉੱਤਰ-
ਤੇਜ਼ਾਬੀ

PSEB 10th Class Science Important Questions Chapter 2 ਤੇਜ਼ਾਬ, ਖਾਰ ਅਤੇ ਲੂਣ

(iii) ਤੇਜ਼ਾਬੀ ਘੋਲ ਦਾ pH ਮਾਨ 7 ਤੋਂ ………………….. ਹੁੰਦਾ ਹੈ ।
ਉੱਤਰ-
ਘੱਟ

(iv) ਧਾਤਾਂ ਤੇਜ਼ਾਬ ਨਾਲ ਪ੍ਰਤੀਕਿਰਿਆ ਕਰਕੇ ………………………. ਗੈਸ ਬਣਾਉਂਦੀਆਂ ਹਨ ।
ਉੱਤਰ-
ਹਾਈਡਰੋਜਨ

(v) ਖਾਰ ਦਾ ਜਲੀ ਘੋਲ …………………….. ਨੂੰ ਨੀਲਾ ਕਰਦਾ ਹੈ ।
ਉੱਤਰ-
ਲਾਲ ਲਿਟਮਸ ।

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

Punjab State Board PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ Important Questions and Answers.

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਵੱਡੇ ਉੱਚਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਸੰਤੁਲਿਤ ਰਸਾਇਣਿਕ ਸਮੀਕਰਣ ਨੂੰ ਕਿਸ ਪ੍ਰਕਾਰ ਲਿਖਿਆ ਜਾਂਦਾ ਹੈ ? ਇਸਦੇ ਵੱਖ-ਵੱਖ ਚਰਨਾਂ ਦਾ ਵਰਣਨ ਕਰੋ ।
ਉੱਤਰ-
ਸੰਤੁਲਿਤ ਰਸਾਇਣਿਕ ਸਮੀਕਰਣ ਨੂੰ ਲਿਖਣ ਦੇ ਤਰੀਕੇ ਬਾਰੇ ਜਾਣਨ ਲਈ ਇਕ ਉਦਾਹਰਣ ਲੈਂਦੇ ਹਾਂ ।
ਜ਼ਿੰਕ + ਸਲਫਿਊਰਿਕ ਐਸਿਡ → ਜ਼ਿੰਕ ਸਲਫੇਟ + ਹਾਈਡਰੋਜਨ ।
ਇਸ ਸਮੀਕਰਣ ਨੂੰ ਹੇਠ ਲਿਖੇ ਰਸਾਇਣਿਕ ਸਮੀਕਰਣ ਨਾਲ ਦਰਸਾਇਆ ਜਾ ਸਕਦਾ ਹੈ ।
Zn + H2SO4 → ZnSO4 + H2

ਤੀਰ ਦੇ ਨਿਸ਼ਾਨ ਦੇ ਦੋਵੇਂ ਪਾਸੇ ਤੱਤਾਂ ਦੇ ਪਰਮਾਣੂਆਂ ਦੀ ਗਿਣਤੀ ਦੀ ਜਾਂਚ ਕਰਦੇ ਹਾਂ ।

ਤੱਤ ਅਭਿਕਾਰਕਾਂ ਦੇ ਪਰਮਾਣੂਆਂ ਦੀ ਗਿਣਤੀ (LHS) ਉਤਪਾਦਾਂ ਵਿੱਚ ਪਰਮਾਣੂਆਂ ਦੀ ਸੰਖਿਆ (RHS)
Zn 1 1
H 2 2
S 1 1
O 4 4

ਸਮੀਕਰਣ ਵਿੱਚ ਤੀਰ ਦੇ ਨਿਸ਼ਾਨ ਦੇ ਦੋਨੋਂ ਪਾਸੇ ਹਰ ਤੱਤ ਦੇ ਪਰਮਾਣੂਆਂ ਦੀ ਗਿਣਤੀ ਬਰਾਬਰ ਹੈ । ਇਸ ਲਈ ਇਹ ਇੱਕ ਸੰਤੁਲਿਤ ਰਸਾਇਣਿਕ ਸਮੀਕਰਣ ਹੈ ।
ਹੁਣ ਹੇਠ ਲਿਖੇ ਸਮੀਕਰਣ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ-
Fe + H2O → Fe3O4 + H2

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਚਰਨ 1.
ਰਸਾਇਣਿਕ ਸਮੀਕਰਣ ਨੂੰ ਸੰਤੁਲਿਤ ਕਰਨ ਲਈ ਸਭ ਤੋਂ ਪਹਿਲਾਂ ਹਰ ਸੂਤਰ ਦੇ ਚਾਰੋਂ ਪਾਸੇ ਇਕ ਬਾਕਸ ਬਣਾ ਲਉ । ਸਮੀਕਰਣ ਨੂੰ ਸੰਤੁਲਿਤ ਕਰਦੇ ਸਮੇਂ ਬਾਕਸ ਅੰਦਰ ਕੁਝ ਵੀ ਬਦਲਾਅ ਨਹੀਂ ਕਰਨਾ ਚਾਹੀਦਾ ਹੈ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 1

ਚਰਨ 2.
ਅਸੰਤੁਲਿਤ ਸਮੀਕਰਣ ਵਿੱਚ ਮੌਜੂਦ ਵੱਖ-ਵੱਖ ਤੱਤਾਂ ਦੇ ਪਰਮਾਣੂਆਂ ਦੀ ਸੰਖਿਆ ਦੀ ਸੂਚੀ ਬਣਾਉ ।

ਤੱਤ ਅਭਿਕਾਰਕਾਂ ਦੇ ਪਰਮਾਣੂਆਂ ਦੀ ਗਿਣਤੀ (LHS) ਉਤਪਾਦਾਂ ਵਿੱਚ ਪਰਮਾਣੂਆਂ ਦੀ ਸੰਖਿਆ (RHS)
Fe 1 3
H 2 2
0 1 4

ਚਰਨ 3.
ਸਭ ਤੋਂ ਵੱਧ ਪਰਮਾਣੂ ਵਾਲੇ ਯੌਗਿਕ ਨੂੰ ਪਹਿਲਾਂ ਸੰਤੁਲਿਤ ਕਰੋ ਬੇਸ਼ੱਕ ਉਹ ਅਭਿਕਾਰਕ ਹੋਵੇ ਜਾਂ ਉਤਪਾਦ ॥ ਉਸ ਯੋਗਿਕ ਵਿੱਚ ਸਭ ਤੋਂ ਵੱਧ ਪਰਮਾਣੂ ਵਾਲੇ ਤੱਤ ਨੂੰ ਚੁਣ ਲਉ । ਇਸ ਆਧਾਰ ਤੇ ਅਸੀਂ Fe੦, ਅਤੇ ਉਸਦੇ ਆਕਸੀਜਨ ਤੱਤ ਨੂੰ ਚੁਣ ਲੈਂਦੇ ਹਾਂ । ਸੱਜੇ ਪਾਸੇ ਆਕਸੀਜਨ ਦੇ ਚਾਰ ਪਰਮਾਣੂ ਹਨ ਅਤੇ ਖੱਬੇ ਪਾਸੇ ਸਿਰਫ਼ ਇੱਕ ਆਕਸੀਜਨ ਪਰਮਾਣੂ ਨੂੰ ਸੰਤੁਲਿਤ ਕਰਨ ਲਈ-

ਆਕਸੀਜਨ ਦੇ ਪਰਮਾਣੂ ਅਭਿਕਾਰਕਾਂ ਵਿੱਚ ਉਤਪਾਦ ਵਿੱਚ
(i) ਸ਼ੁਰੂ ਵਿੱਚ 1 (H2O ਵਿੱਚ) 4 (Fe3O4 ਵਿੱਚ)
(ii) ਸੰਤੁਲਨ ਤੋਂ ਬਾਅਦ 1 × 4 4

ਪਰਮਾਣੂਆਂ ਦੀ ਗਿਣਤੀ ਨੂੰ ਬਰਾਬਰ ਕਰਨ ਲਈ ਅਸੀਂ ਪ੍ਰਤੀਕਿਰਿਆ ਵਿੱਚ ਸ਼ਾਮਿਲ ਤੱਤਾਂ ਅਤੇ ਯੌਗਿਕਾਂ ਦੇ ਸੂਤਰਾਂ ਨੂੰ ਨਹੀਂ ਬਦਲ ਸਕਦੇ , ਜਿਵੇਂ ਆਕਸੀਜਨ ਪਰਮਾਣੂ ਨੂੰ ਸੰਤੁਲਿਤ ਕਰਨ ਲਈ ਅਸੀਂ 4 ਗੁਣਾਂਕ ਲਗਾ ਕੇ 4H2O ਲਿਖ ਸਕਦੇ ਹਾਂ, ਪਰ H2O4 ਜਾਂ (H2O)2 ਜਾਂ (H2O)4 ਨਹੀਂ ਕਰ ਸਕਦੇ ! ਅੰਸ਼ਿਕ ਰੂਪ ਵਿੱਚ ਸੰਤੁਲਿਤ ਸਮੀਕਰਣ ਹੁਣ ਇਸ ਤਰ੍ਹਾਂ ਲੱਗੇਗਾ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 2

ਚਰਨ 4.
Fe ਅਤੇ ਸ ਪਰਮਾਣੂ ਅਜੇ ਵੀ ਅਸੰਤੁਲਿਤ ਹਨ । ਇਨ੍ਹਾਂ ਵਿੱਚ ਕਿਸੇ ਇਕ ਤੱਤ ਨੂੰ ਚੁਣ ਕੇ ਅੱਗੇ ਵਧਿਆ ਜਾਂਦਾ ਹੈ । ਹਾਈਡਰੋਜਨ ਪਰਮਾਣੁ ਨੂੰ ਬਰਾਬਰ ਕਰਨ ਲਈ ਸੱਜੇ ਪਾਸੇ ਹਾਈਡਰੋਜਨ ਅਣੁ ਦੀ ਗਿਣਤੀ ਨੂੰ ‘4’ ਕਰ ਦਿੰਦੇ ਹਾਂ ।

ਹਾਈਡਰੋਜਨ ਦੇ ਪਰਮਾਣੂ ਅਭਿਕਾਰਕਾਂ ਵਿੱਚ ਉਤਪਾਦਾਂ ਵਿੱਚ
(i) ਸ਼ੁਰੂ ਵਿੱਚ 8 (4H2O) ਵਿੱਚ 2 (H2 ਵਿੱਚ)
(ii) ਸੰਤੁਲਿਤ ਕਰਨ ਲਈ 8 2 × 4

ਹੁਣ ਸਮੀਕਰਣ ਇਸ ਤਰ੍ਹਾਂ ਲੱਗੇਗਾ
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 3

ਚਰਨ 5.
ਉੱਪਰ ਦਿੱਤੇ ਸਮੀਕਰਣ ਦੀ ਜਾਂਚ ਕਰੋ ਅਤੇ ਤੀਸਰਾ ਤੱਤ ਚੁਣ ਲਉ ਜੋ ਅਜੇ ਤਕ ਅਸੰਤੁਲਿਤ ਹੈ । ਤੁਸੀਂ ਦੇਖੋਗੇ ਕਿ ਸਿਰਫ਼ ਲੋਹਾ ਹੀ ਇੱਕ ਤੱਤ ਹੈ ਜੋ ਸੰਤੁਲਿਤ ਕਰਨਾ ਬਾਕੀ ਹੈ ।

ਲੋਹਾ ਪਰਮਾਣੂ ਅਭਿਕਾਰਕਾਂ ਵਿੱਚ ਉਤਪਾਦਾਂ ਵਿੱਚ
(i) ਸ਼ੁਰੂ ਵਿੱਚ 1 (Fe ਵਿੱਚ) 3 (Fe3O4 ਵਿੱਚ)
(ii) ਸੰਤੁਲਨ ਲਈ 1 × 3 3

Fe ਨੂੰ ਸੰਤੁਲਿਤ ਕਰਨ ਲਈ ਸੱਜੇ ਪਾਸੇ ਅਸੀਂ Fe ਦੇ 3 ਪਰਮਾਣੂ ਲੈਂਦੇ ਹਾਂ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 4

ਚਰਨ 6.
ਅੰਤ ਵਿੱਚ, ਇਸ ਸੰਤੁਲਿਤ ਸਮੀਕਰਣ ਦੀ ਜਾਂਚ ਦੇ ਲਈ ਸਮੀਕਰਣ ਦੇ ਦੋਵੇਂ ਪਾਸੇ ਤੱਤਾਂ ਦੇ ਪ੍ਰਮਾਣੂਆਂ ਦੀ ਗਿਣਤੀ ਕਰਨ ਤੇ
3Fe +4H2O → Fe3O4 + 4H2
(ਸੰਤੁਲਿਤ ਸਮੀਕਰਣ)
ਸਮੀਕਰਣ ਵਿੱਚ ਦੋਵੇਂ ਪਾਸੇ ਤੱਤਾਂ ਦੇ ਪਰਮਾਣੂਆਂ ਦੀ ਗਿਣਤੀ ਬਰਾਬਰ ਹੈ । ਇਸ ਲਈ ਇਹ ਸਮੀਕਰਣ ਹੁਣ ਸੰਤੁਲਿਤ ਹੈ । ਰਸਾਇਣਿਕ ਸਮੀਕਰਣਾਂ ਨੂੰ ਸੰਤੁਲਿਤ ਕਰਨ ਦੀ ਇਸ ਵਿਧੀ ਨੂੰ ਹਿਟ ਐਂਡ ਟਾਇਲ ਵਿਧੀ ਕਹਿੰਦੇ ਹਨ, ਕਿਉਂਕਿ ਸਭ ਤੋਂ ਛੋਟੀ ਪੂਰਨ ਅੰਕ ਸੰਖਿਆ ਦੇ ਗੁਣਾਂ ਦੀ ਵਰਤੋਂ ਕਰਕੇ ਸਮੀਕਰਣ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ।

ਚਰਨ 7.
ਭੌਤਿਕ ਅਵਸਥਾ ਦੇ ਸੰਕੇਤ ਲਿਖਣਾ – ਉੱਪਰ ਲਿਖੇ ਸੰਤੁਲਿਤ ਸਮੀਕਰਣ ਵਿੱਚ ਭੌਤਿਕ ਅਵਸਥਾ ਦੀ ਕੋਈ ਜਾਣਕਾਰੀ ਨਹੀਂ ਹੈ ।

ਰਸਾਇਣਿਕ ਸਮੀਕਰਣ ਨੂੰ ਵਧੇਰੇ ਜਾਣਕਾਰੀ ਵਾਲਾ ਬਣਾਉਣ ਲਈ ਅਭਿਕਾਰਕਾਂ ਅਤੇ ਉਤਪਾਦਾਂ ਦੇ ਰਸਾਇਣਿਕ ਸੂਤਰਾਂ ਦੇ ਨਾਲ ਉਨ੍ਹਾਂ ਦੀ ਭੌਤਿਕ ਅਵਸਥਾ ਨੂੰ ਵੀ ਦਰਸਾਇਆ ਜਾਂਦਾ ਹੈ । ਅਭਿਕਾਰਕ ਅਤੇ ਉਤਪਾਦਾਂ ਦੇ ਠੋਸ, ਗੈਸ ਅਤੇ ਤਰਲ ਤੇ ਜਲੀ ਅਵਸਥਾ ਨੂੰ ਵਾਰੀ-ਵਾਰੀ (s), (g), (1) ਅਤੇ (aq) ਨਾਲ ਦਰਸਾਇਆ ਜਾਂਦਾ ਹੈ | ਅਭਿਕਾਰਕ ਜਾਂ ਉਤਪਾਦ ਜਦੋਂ ਪਾਣੀ ਵਿੱਚ ਘੋਲ ਦੇ ਰੂਪ ਵਿੱਚ ਮੌਜੂਦ ਰਹਿੰਦੇ ਹਨ ਤਾਂ (aq) ਲਿਖਦੇ ਹਨ । ਇਸ ਲਈ ਸੰਤੁਲਿਤ ਸਮੀਕਰਣ ਇਸ ਪ੍ਰਕਾਰ ਹੋਵੇਗਾ-
3Fe(s) + 4H2O(g) → Fe3O4(s) + 4H2(g)

ਪ੍ਰਸ਼ਨ 2.
ਰਸਾਇਣਿਕ ਪ੍ਰਤੀਕਿਰਿਆਵਾਂ ਦੀਆਂ ਕਿਸਮਾਂ ਉਦਾਹਰਨਾਂ ਸਹਿਤ ਲਿਖੋ ।
ਉੱਤਰ-
ਰਸਾਇਣਿਕ ਪ੍ਰਤੀਕਿਰਿਆ ਦੌਰਾਨ ਕਿਸੇ ਇਕ ਤੱਤ ਦਾ ਪਰਮਾਣੂ ਦੂਸਰੇ ਤੱਤ ਦੇ ਪਰਮਾਣੂ ਵਿੱਚ ਨਹੀਂ ਬਦਲਦਾ ਹੈ । ਨਾ ਹੀ ਕੋਈ ਪਰਮਾਣੂ ਮਿਸ਼ਰਣ ਤੋਂ ਬਾਹਰ ਜਾਂਦਾ ਹੈ ਨਾ ਹੀ ਬਾਹਰ ਤੋਂ ਮਿਸ਼ਰਣ ਵਿੱਚ ਆਉਂਦਾ ਹੈ । ਅਸਲ ਵਿੱਚ, ਇਸੇ ਰਸਾਇਣਿਕ ਪ੍ਰਤੀਕਿਰਿਆ ਵਿੱਚ ਪਰਮਾਣੂਆਂ ਦੇ ਆਪਸੀ ਬੰਧਨ ਦੇ ਟੁੱਟਣ ਅਤੇ ਜੁੜਨ ਨਾਲ ਨਵੇਂ ਪਦਾਰਥਾਂ ਦਾ ਨਿਰਮਾਣ ਹੁੰਦਾ ਹੈ ।

1. ਸੰਯੋਜਨ ਪ੍ਰਤੀਕਿਰਿਆ – ਅਜਿਹੀ ਪ੍ਰਤੀਕਿਰਿਆ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਅਭਿਕਾਰਕ ਮਿਲ ਕੇ ਏਕਲ ਉਤਪਾਦ ਦਾ ਨਿਰਮਾਣ ਕਰਦੇ ਹਨ, ਉਸ ਨੂੰ ਸੰਯੋਜਨ ਪ੍ਰਤੀਕਿਰਿਆ ਕਹਿੰਦੇ ਹਨ ।

ਜਿਵੇਂ-ਕੈਲਸ਼ੀਅਮ ਆਕਸਾਈਡ ਪਾਣੀ ਨਾਲ ਤੇਜ਼ੀ ਨਾਲ ਪ੍ਰਤੀਕਿਰਿਆ ਕਰਕੇ ਬੁਝੇ ਹੋਏ ਚੂਨੇ ਕੈਲਸ਼ੀਅਮ ਹਾਈਡਰਾਕਸਾਈਡ ਦਾ ਨਿਰਮਾਣ ਕਰਕੇ ਬਹੁਤ ਜ਼ਿਆਦਾ ਮਾਤਰਾ ਵਿੱਚ ਗਰਮੀ ਪੈਦਾ ਕਰਦਾ ਹੈ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 5
ਇਸ ਪ੍ਰਤੀਕਿਰਿਆ ਵਿੱਚ ਕੈਲਸ਼ੀਅਮ ਆਕਸਾਈਡ ਅਤੇ ਪਾਣੀ ਮਿਲ ਕੇ ਏਕਲ ਉਤਪਾਦ ਕੈਲਸ਼ੀਅਮ ਹਾਈਡਰਾਕਸਾਈਡ ਬਣਾਉਂਦੇ ਹਨ ।

2. ਅਪਘਟਨ ਪ੍ਰਤੀਕਿਰਿਆ – ਉਹ ਪ੍ਰਤੀਕਿਰਿਆ ਜਿਸ ਵਿੱਚ ਕੋਈ ਯੌਗਿਕ ਦੋ ਜਾਂ ਦੋ ਤੋਂ ਵੱਧ ਸਰਲ ਪਦਾਰਥਾਂ ਵਿੱਚ ਟੁੱਟਦਾ ਹੈ, ਉਸ ਨੂੰ ਅਪਘਟਨ ਪ੍ਰਤੀਕਿਰਿਆ ਕਹਿੰਦੇ ਹਨ ।
ਅਪਘਟਨ ਪ੍ਰਤੀਕਿਰਿਆ ਦੇ ਉਦਾਹਰਨ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 6

3. ਵਿਸਥਾਪਨ ਪ੍ਰਤੀਕਿਰਿਆ – ਜਦੋਂ ਕੋਈ ਤੱਤ ਦੂਸਰੇ ਤੱਤ ਨੂੰ ਉਸ ਦੇ ਯੌਗਿਕ ਵਿੱਚੋਂ ਵਿਸਥਾਪਤ ਕਰ ਦਿੰਦਾ ਹੈ ਤਾਂ ਉਹ ਵਿਸਥਾਪਨ ਪ੍ਰਤੀਕਿਰਿਆ ਹੁੰਦੀ ਹੈ ।
ਉਦਾਹਰਨ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 7

4. ਦੂਹਰੀ-ਵਿਸਥਾਪਨ ਪ੍ਰਤੀਕਿਰਿਆ – ਦੂਹਰੀ-ਵਿਸਥਾਪਨ ਪ੍ਰਤੀਕਿਰਿਆ ਵਿੱਚ ਦੋ ਵੱਖ-ਵੱਖ ਪਰਮਾਣੂ ਜਾਂ ਪਰਮਾਣੂਆਂ ਦੇ ਸਮੂਹ ਦਾ ਆਪਸ ਵਿੱਚ ਆਦਾਨ-ਪ੍ਰਦਾਨ ਹੁੰਦਾ ਹੈ ।
ਉਦਾਹਰਨ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 8

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 3.
ਆਕਸੀਕਰਨ ਅਤੇ ਲਘੂਕਰਨ ਦੀ ਉਦਾਹਰਨ ਸਹਿਤ ਸੰਖੇਪ ਵਿੱਚ ਵਿਆਖਿਆ ਕਰੋ ।
ਉੱਤਰ-
ਆਕਸੀਕਰਨ ਅਤੇ ਲਘੂਕਰਨ – ਕਿਸੇ ਪ੍ਰਕਿਰਿਆ ਵਿੱਚ ਪਦਾਰਥ ਦਾ ਆਕਸੀਜਨ ਉਦੋਂ ਹੁੰਦਾ ਹੈ ਜਦੋਂ ਉਸ ਵਿੱਚ ਆਕਸੀਜਨ ਦਾ ਵਾਧਾ ਜਾਂ ਹਾਈਡਰੋਜਨ ਦੀ ਹਾਨੀ ਹੁੰਦੀ ਹੈ । ਇਸਦੇ ਉਲਟ ਜਦੋਂ ਪਦਾਰਥ ਦਾ ਲਘੂਕਰਨ, ਹੁੰਦਾ ਹੈ ਤਾਂ ਉਸ ਵਿੱਚ ਆਕਸੀਜਨ ਦੀ ਹਾਨੀ ਜਾਂ ਹਾਈਡਰੋਜਨ ਦਾ ਵਾਧਾ ਹੁੰਦਾ ਹੈ ।

ਉਦਾਹਰਨ – ਕਾਪਰ ਚੂਰਣ ਵੀ ਸਤਹਿ ‘ਤੇ ਕਾਪਰ (II) ਆਕਸਾਈਡ ਦੀ ਕਾਲੀ ਪਰਤ ਚੜ੍ਹ ਜਾਂਦੀ ਹੈ । ਇਹ ਕਾਲਾ ਪਦਾਰਥ ਕਿਉਂ ਬਣਿਆ ? ਇਹ ਕਾਪਰ ਆਕਸਾਈਡ, ਕਾਪਰ ਵਿੱਚ ਆਕਸੀਜਨ ਦੇ ਯੋਗ ਤੋਂ ਬਣਿਆ ਹੈ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 9
ਜੇ ਇਸ ਗਰਮ ਪਦਾਰਥ ਦੇ ਉੱਪਰ ਹਾਈਡਰੋਜਨ ਗੈਸ ਪ੍ਰਵਾਹਿਤ ਕੀਤੀ ਜਾਵੇ, ਤਾਂ ਕਹਿੰਦੇ ਹਨ ਕਿ ਉਸਦਾ ਆਕਸੀਕਰਨ ਹੋਇਆ ਹੈ ਅਤੇ ਜਦੋਂ ਪ੍ਰਤੀਕਿਰਿਆ ਵਿੱਚ ਕਿਸੇ ਪਦਾਰਥ ਵਿੱਚ ਆਕਸੀਜਨ ਦੀ ਹਾਨੀ ਹੁੰਦੀ ਹੈ, ਤਾਂ ਕਹਿੰਦੇ ਹਨ ਕਿ ਉਸਦਾ ਲਘੂਕਰਨ ਹੋਇਆ ਹੈ ।

ਪ੍ਰਤੀਕਿਰਿਆ ਵਿੱਚ ਕਾਪਰ (II) ਆਕਸਾਈਡ ਵਿੱਚ ਆਕਸੀਜਨ ਦੀ ਹਾਨੀ ਹੋ ਰਹੀ ਹੈ, ਇਸ ਲਈ ਇਸਦਾ ਲਘੂਕਰਨ ਹੋ ਰਿਹਾ ਹੈ । ਹਾਈਡਰੋਜਨ ਵਿੱਚ ਆਕਸੀਜਨ ਦਾ ਵਾਧਾ ਹੋ ਰਿਹਾ ਹੈ । ਇਸ ਲਈ ਇਸ ਦਾ ਆਕਸੀਕਰਨ ਹੋਇਆ ਹੈ ਅਰਥਾਤ ਕਿਸੇ ਪ੍ਰਤੀਕਿਰਿਆ ਵਿੱਚ ਇਕ ਅਭਿਕਾਰਕ ਦਾ ਆਕਸੀਕਰਨ ਅਤੇ ਦੂਸਰੇ ਪ੍ਰਤੀਕਾਰਕ ਦਾ ਲਘੂਕਰਨ ਹੁੰਦਾ ਹੈ । ਇਨ੍ਹਾਂ ਪ੍ਰਤੀਕਿਰਿਆਵਾਂ ਨੂੰ ਆਕਸੀਕਰਨ ਲਘੂਕਰਨ ਜਾਂ ਰੇਡਾਕਸ ਪ੍ਰਤੀਕਿਰਿਆ ਕਹਿੰਦੇ ਹਨ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 10
ਰੇਡਾਕਸ ਪ੍ਰਤੀਕਿਰਿਆ ਦੇ ਕੁੱਝ ਹੋਰ ਉਦਾਹਰਨ ਹਨ-
(i) ZnO+C → Zn + CO
ਪ੍ਰਤੀਕਿਰਿਆ ਵਿੱਚ ਕਾਰਬਨ ਦਾ ਆਕਸੀਕਰਨ ਹੋ ਕੇ CO ਅਤੇ ZnO ਦਾ ਲਘੂਕਰਨ ਹੋ ਕੇ Zn ਬਣਦਾ ਹੈ ।
(ii) MnO2 + 4HCl → MnCl2 + Cl2 + 2H2O
ਪ੍ਰਤੀਕਿਰਿਆ ਵਿੱਚ HCl ਦਾ ਆਕਸੀਕਰਨ ਹੋ ਕੇ Cl2 ਅਤੇ MnO2 ਦਾ ਲਘੂਕਰਨ ਹੋ ਕੇ MnCl2 ਬਣਦਾ ਹੈ ।

ਪ੍ਰਸ਼ਨ 4.
ਤੇਜ਼ਾਬ ਕੀ ਹੁੰਦਾ ਹੈ ? ਤੇਜ਼ਾਬਾਂ ਦੇ ਚਾਰ ਗੁਣਾਂ ਦੀ ਵਿਆਖਿਆ ਉਦਾਹਰਨ ਦੇ ਕੇ ਕਰੋ ।
ਉੱਤਰ-
ਤੇਜ਼ਾਬ- ਅਜਿਹੇ ਯੌਗਿਕ ਜਿਨ੍ਹਾਂ ਵਿੱਚ ਇੱਕ ਜਾਂ ਇੱਕ ਤੋਂ ਵੱਧ ਹਾਈਡਰੋਜਨ ਪਰਮਾਣੂ ਮੌਜੂਦ ਹੁੰਦੇ ਹਨ ਅਤੇ ਉਹ ਪਾਣੀ ਵਿੱਚ ਘੁਲ ਕੇ ਚਾਰਜਿਤ ਹਾਈਡਰੋਨੀਅਮ ਆਇਨ (H3O+) ਪੈਦਾ ਕਰਦੇ ਹਨ, ਤੇਜ਼ਾਬ ਕਹਾਉਂਦੇ ਹਨ। ਤੇਜ਼ਾਬਾਂ ਦਾ ਸੁਆਦ ਖੱਟਾ ਹੁੰਦਾ ਹੈ ।

ਤੇਜ਼ਾਬਾਂ ਦੇ ਗੁਣ-
(1) ਧਾਤੂਆਂ ਨਾਲ ਕਿਰਿਆ – ਤੇਜ਼ਾਬ ਕਿਰਿਆਸ਼ੀਲ ਧਾਤਾਂ ਜਿਵੇਂ-ਜ਼ਿੰਕ, ਮੈਗਨੀਸ਼ੀਅਮ, ਲੋਹਾ, ਮੈਗਨੀਜ਼ ਨਾਲ ਕਿਰਿਆ ਕਰਕੇ ਹਾਈਡਰੋਜਨ ਗੈਸ ਪੈਦਾ ਕਰਦੀਆਂ ਹਨ ।
Zn(s) + ਤਣ H2SO4(aq) → ZnSO4(aq) + H2(g) ↑
Mg(s) + ਤਣ 2HCl (aq) → MgCl2(aq) + H2(g) ↑

(2) ਧਾਤੂ ਕਾਰਬੋਨੇਟ ਅਤੇ ਧਾਤੂ ਬਾਈਕਾਰਬੋਨੇਟ ਨਾਲ ਕਿਰਿਆ-ਤੇਜ਼ਾਬ ਧਾਤੂ ਕਾਰਬੋਨੇਟਾਂ ਅਤੇ ਧਾਤੂ ਬਾਈਕਾਰਬੋਨੇਟਾਂ ਨਾਲ ਕਿਰਿਆ ਕਰਕੇ CO2 ਗੈਸ ਪੈਦਾ ਕਰਦੇ ਹਨ ।
Na2CO3 + H2SO4 → Na2SO4+ H2O + CO2
NaHCO3 + HCl → NaCl + H2O + CO2

(3) ਖਾਰਾਂ ਨਾਲ ਕਿਰਿਆ – ਤੇਜ਼ਾਬ ਖਾਰਾਂ ਨਾਲ ਕਿਰਿਆ ਕਰਕੇ ਉਦਾਸੀਨੀਕਰਨ ਨੂੰ ਪ੍ਰਗਟ ਕਰਦੇ ਹਨ, ਲੂਣ ਅਤੇ ਪਾਣੀ ਤਿਆਰ ਕਰਦੇ ਹਨ ।
HCl + NaOH → NaCl + H2O
HCl + KOH → KCl + H2O

(4) ਧਾਤੂ ਸਲਫਾਈਡ ਅਤੇ ਹਾਈਡਰੋਜਨ ਸਲਫਾਈਡ ਨਾਲ ਕਿਰਿਆ – ਤੇਜ਼ਾਬ, ਵੱਖ-ਵੱਖ ਧਾਤੂ ਸਲਫਾਈਡਾਂ ਅਤੇ ਹਾਈਡਰੋਜਨ ਸਲਫਾਈਡ ਨਾਲ ਕਿਰਿਆ ਕਰਕੇ H2S ਗੈਸ ਪੈਦਾ ਕਰਦੇ ਹਨ ।
FeS + H2SO4 → FeSO4 + H2S(g)
KHS + 2HCl → 2KCl + 2H2S(g)
(ਪੋਟਾਸ਼ੀਅਮ ਹਾਈਡਰੋਜਨ ਸਲਫਾਈਡ)

ਪ੍ਰਸ਼ਨ 5.
ਚਿੱਤਰ ਵਿੱਚ ਕਿਸ ਕਿਸਮ ਦੀ ਰਸਾਇਣਿਕ ਕਿਰਿਆ ਦਰਸਾਈ ਗਈ ਹੈ । ਇਸ ਕਿਰਿਆ ਦੀ ਪਰਿਭਾਸ਼ਾ ਉਦਾਹਰਨ ਸਹਿਤ ਲਿਖੋ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 11
ਉੱਤਰ-
ਚਿੱਤਰ ਵਿੱਚ ਧਾਤਾਂ ਦੀ ਲੂਣਾਂ ਦੇ ਘੋਲਾਂ ਨਾਲ ਕਿਰਿਆ ਦਰਸਾਈ ਗਈ ਹੈ ਇਹ ਵਿਸਥਾਪਨ ਕਿਰਿਆ ਹੈ ।
ਵਿਸਥਾਪਨ ਪ੍ਰਤੀਕਿਰਿਆ-ਜਦੋਂ ਕੋਈ ਤੱਤ ਦੂਸਰੇ ਤੱਤ ਨੂੰ ਉਸ ਦੇ ਯੌਗਿਕ ਵਿੱਚੋਂ ਵਿਸਥਾਪਤ ਕਰ ਦਿੰਦਾ ਹੈ ਤਾਂ ਇਹ ਵਿਸਥਾਪਨ ਪ੍ਰਤੀਕਿਰਿਆ ਹੁੰਦੀ ਹੈ । ਉਦਾਹਰਨ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 12

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਰਸਾਇਣਿਕ ਸਮੀਕਰਣਾਂ ਨੂੰ ਲਿਖਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ?
ਉੱਤਰ-

  1. ਰਸਾਇਣਿਕ ਪਰਿਵਰਤਨ ਨੂੰ ਪ੍ਰਦਰਸ਼ਿਤ ਕਰਨਾ ।
  2. ਅਭਿਕਾਰਕਾਂ ਅਤੇ ਉਤਪਾਦਾਂ ਦੇ ਸਾਰੇ ਤੱਤਾਂ ਨੂੰ ਪ੍ਰਤੀਕਾਂ ਨਾਲ ਦਰਸਾਉਣਾ ।
  3. ਅਭਿਕਾਰਕਾਂ ਅਤੇ ਉਤਪਾਦਾਂ ਦੇ ਹਰ ਤੱਤ ਦੇ ਕੁੱਲ ਪਰਿਣਾਮਾਂ ਦੀ ਗਿਣਤੀ ਦਾ ਦੋਵੇਂ ਪਾਸੇ ਬਰਾਬਰ ਹੋਣਾ ।
  4. ਭੌਤਿਕ ਅਵਸਥਾ, ਤਾਪ ਅਤੇ ਹਾਲਤਾਂ ਨੂੰ ਸਪੱਸ਼ਟ ਕਰਨਾ ।

ਪ੍ਰਸ਼ਨ 2.
ਸੰਯੋਜਨ ਪ੍ਰਤੀਕਿਰਿਆ ਦੀ ਪਰਿਭਾਸ਼ਾ ਉਦਾਹਰਨ ਸਹਿਤ ਸਮਝਾਉ ।
ਉੱਤਰ-
ਸੰਯੋਜਨ ਪ੍ਰਤੀਕਿਰਿਆ – ਅਜਿਹੀ ਪ੍ਰਤੀਕਿਰਿਆ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਅਭਿਕਾਰਕ ਮਿਲ ਕੇ ਏਕਲ ਉਤਪਾਦ ਦਾ ਨਿਰਮਾਣ ਕਰਦੇ ਹਨ, ਉਸ ਨੂੰ ਸੰਯੋਜਨ ਪ੍ਰਤੀਕਿਰਿਆ ਕਹਿੰਦੇ ਹਨ ।
ਉਦਾਹਰਨ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 13

ਪ੍ਰਸ਼ਨ 3.
ਬੁਝੇ ਹੋਏ ਚੂਨੇ ਦਾ ਰਸਾਇਣਿਕ ਸੂਤਰ ਅਤੇ ਉਸਦਾ ਇਕ ਉਪਯੋਗ ਦੱਸੋ ।
ਉੱਤਰ-
ਬੁਝੇ ਹੋਏ ਚੂਨੇ ਦਾ ਰਸਾਇਣਿਕ ਸੂਤਰ – Ca(OH)2
ਬੁਝੇ ਹੋਏ ਚੂਨੇ ਦੇ ਘੋਲ ਦੀ ਵਰਤੋਂ ਕੰਧਾਂ ਤੇ ਸਫ਼ੇਦੀ ਕਰਨ ਲਈ ਹੁੰਦੀ ਹੈ ।

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 4.
ਸਫ਼ੇਦੀ ਕਰਨ ਦੇ ਦੋ ਤਿੰਨ ਦਿਨ ਬਾਅਦ ਚਮਕ ਕਿਉਂ ਆ ਜਾਂਦੀ ਹੈ ?
ਉੱਤਰ-
ਕੈਲਸ਼ੀਅਮ ਹਾਈਡਰੋਆਕਸਾਈਡ ਹਵਾ ਵਿੱਚ ਮੌਜੂਦ ਕਾਰਬਨ-ਡਾਈਆਕਸਾਈਡ ਦੇ ਨਾਲ ਧੀਮੀ ਗਤੀ ਨਾਲ ਅਭਿਕਿਰਿਆ ਕਰਕੇ ਕੰਧਾਂ ਤੇ ਕੈਲਸ਼ੀਅਮ ਕਾਰਬੋਨੇਟ ਦੀ ਇਕ ਪਤਲੀ ਪਰਤ ਬਣਾ ਦਿੰਦੀ ਹੈ । ਸਫ਼ੈਦੀ ਕਰਨ ਦੇ ਦੋ-ਤਿੰਨ ਦਿਨਾਂ ਬਾਅਦ ਕੈਲਸ਼ੀਅਮ ਕਾਰਬੋਨੇਟ ਦਾ ਨਿਰਮਾਣ ਹੁੰਦਾ ਹੈ ਅਤੇ ਇਸ ਨਾਲ ਕੰਧਾਂ ਤੇ ਚਮਕ ਆ ਜਾਂਦੀ ਹੈ ।

ਪ੍ਰਸ਼ਨ 5.
ਸੰਗਮਰਮਰ ਦਾ ਰਸਾਇਣਿਕ ਸੂਤਰ ਅਤੇ ਉਸਦੇ ਬਣਨ ਦੀ ਪ੍ਰਤੀਕਿਰਿਆ ਦੱਸੋ ।
ਉੱਤਰ-
ਸੰਗਮਰਮਰ ਨੂੰ ਕੈਲਸ਼ੀਅਮ ਕਾਰਬੋਨੇਟ ਵੀ ਕਹਿੰਦੇ ਹਨ ।
ਇਸਦਾ ਰਸਾਇਣਿਕ ਸੂਤਰ ਹੈ- CaCO3
ਇਸਦੇ ਬਣਨ ਦੀ ਪ੍ਰਤੀਕਿਰਿਆ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 14

ਪ੍ਰਸ਼ਨ 6.
ਤਾਪ-ਨਿਕਾਸੀ ਪ੍ਰਤੀਕਿਰਿਆ ਦੀ ਪਰਿਭਾਸ਼ਾ ਅਤੇ ਦੋ ਉਦਾਹਰਨਾਂ ਦਿਉ ।
ਉੱਤਰ-
ਤਾਪ-ਨਿਕਾਸੀ ਪ੍ਰਤੀਕਿਰਿਆ (Exothermic Reaction) – ਜਿਹੜੀਆਂ ਪ੍ਰਤੀਕਿਰਿਆਵਾਂ ਵਿੱਚ ਉਤਪਾਦ ਦੇ ਨਿਰਮਾਣ ਦੇ ਨਾਲ-ਨਾਲ ਤਾਪ ਵੀ ਪੈਦਾ ਹੁੰਦਾ ਹੈ ਉਨ੍ਹਾਂ ਨੂੰ ਤਾਪ-ਨਿਕਾਸੀ ਰਸਾਇਣਿਕ ਪ੍ਰਤੀਕਿਰਿਆ ਕਹਿੰਦੇ ਹਨ ।
A + B → C +D+ ਤਾਪ ਊਰਜਾ
ਇਨ੍ਹਾਂ ਪ੍ਰਤੀਕਿਰਿਆਵਾਂ ਵਿੱਚ ਅਭਿਕਾਰਕਾਂ ਦੀ ਕੁੱਲ ਊਰਜਾ ਉਤਪਾਦਾਂ ਦੀ ਕੁੱਲ ਊਰਜਾ ਤੋਂ ਵੱਧ ਹੁੰਦੀ ਹੈ ।
ਅਭਿਕਾਰਕਾਂ ਦੀ ਊਰਜਾ > ਉਤਪਾਦਾਂ ਦੀ ਊਰਜਾ
ਤਾਪ ਨਿਕਾਸੀ ਪ੍ਰਤੀਕਿਰਿਆਵਾਂ ਦੇ ਕੁਝ ਹੋਰ ਉਦਾਹਰਨ ਹਨ-
(i) ਕੁਦਰਤੀ ਗੈਸ ਦਾ ਦਹਿਣ-
CH4(g) + 2O2(g) → CO2(g) + 2H2O(g) + ਊਰਜਾ

(ii) ਸਾਗ-ਸਬਜ਼ੀਆਂ ਦਾ ਵਿਘਟਨ ਹੋ ਕੇ ਕੰਪੋਸਟ ਬਣਾਉਣਾ ਵੀ ਤਾਪ ਨਿਕਾਸੀ ਪ੍ਰਤੀਕਿਰਿਆ ਹੈ ।

ਪ੍ਰਸ਼ਨ 7.
ਤਾਪ-ਸੋਖੀ ਪ੍ਰਤੀਕਿਰਿਆਵਾਂ ਦੀ ਉਦਾਹਰਨ ਸਹਿਤ ਪਰਿਭਾਸ਼ਾ ਦਿਉ ।
ਉੱਤਰ-
ਤਾਪ-ਸੋਖੀ ਪ੍ਰਤੀਕਿਰਿਆ (Endothermic Reaction) – ਜਿਹੜੀਆਂ ਪ੍ਰਤੀਕਿਰਿਆਵਾਂ ਵਿੱਚ ਤਾਪ ਦਾ ਸੋਖਣ ਹੁੰਦਾ ਹੈ, ਉਨ੍ਹਾਂ ਨੂੰ ਤਾਪ-ਸੋਖੀ ਪ੍ਰਤੀਕਿਰਿਆ ਕਹਿੰਦੇ ਹਨ ।
A+B + ਤਾਪ → C+D
ਇਸ ਪ੍ਰਤੀਕਿਰਿਆ ਵਿੱਚ ਅਭਿਕਾਰਕਾਂ ਦੀ ਕੁੱਲ ਊਰਜਾ ਉਤਪਾਦਾਂ ਦੀ ਕੁੱਲ ਊਰਜਾ ਤੋਂ ਘੱਟ ਹੁੰਦੀ ਹੈ ।
ਪ੍ਰਤੀਕਾਰਕਾਂ ਦੀ ਊਰਜਾ < ਉਤਪਾਦਾਂ ਦੀ ਊਰਜਾ
ਉਦਾਹਰਨ-
(1) ਕੋਕ ਦੀ ਭਾਪ ਨਾਲ ਪ੍ਰਤੀਕਿਰਿਆ
C(s) + H2O(g) + ਤਾਪ → CO(g) + H2(g)

(2) N2 ਅਤੇ O2 ਦੀ ਪ੍ਰਕਿਰਿਆ
N2(g) + O2(g) + ਤਾਪ → 2NO(g)

ਪ੍ਰਸ਼ਨ 8.
ਅਪਘਟਨ ਪ੍ਰਤੀਕਿਰਿਆ ਸੰਯੋਜਨ ਕਿਰਿਆ ਤੋਂ ਕਿਸ ਤਰ੍ਹਾਂ ਵੱਖ ਹੈ ?
ਉੱਤਰ-
ਸੰਯੋਜਨ ਪ੍ਰਤੀਕਿਰਿਆ ਵਿੱਚ ਦੋ ਜਾਂ ਦੋ ਤੋਂ ਵੱਧ ਪਦਾਰਥ ਮਿਲ ਕੇ ਇਕ ਨਵਾਂ ਪਦਾਰਥ ਬਣਾਉਂਦੇ ਹਨ ਜਦੋਂ ਕਿ ਅਪਘਟਨ ਪ੍ਰਤੀਕਿਰਿਆ ਇਸ ਤੋਂ ਉਲਟ ਹੈ । ਅਪਘਟਨ ਪ੍ਰਤੀਕਿਰਿਆ ਵਿੱਚ ਏਕਲ ਪਦਾਰਥ ਅਪਘਟਿਤ ਹੋ ਕੇ ਦੋ ਜਾਂ ਦੋ ਤੋਂ ਵੱਧ ਪਦਾਰਥ ਪ੍ਰਦਾਨ ਕਰਦਾ ਹੈ ।

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 9.
ਵਿਸਥਾਪਨ ਪ੍ਰਤੀਕਿਰਿਆ ਦੀ ਪਰਿਭਾਸ਼ਾ ਅਤੇ ਉਦਾਹਰਨ ਦਿਉ ।
ਉੱਤਰ-
ਵਿਸਥਾਪਨ ਪ੍ਰਤੀਕਿਰਿਆ-ਜਦੋਂ ਕੋਈ ਤੱਤ ਦੂਸਰੇ ਤੱਤਾਂ ਨੂੰ ਉਸਦੇ ਯੌਗਿਕਾਂ ਨਾਲ ਵਿਸਥਾਪਿਤ ਕਰ ਦਿੰਦਾ ਹੈ, ਤਾਂ ਇਹ ਵਿਸਥਾਪਨ ਪ੍ਰਤੀਕਿਰਿਆ ਹੁੰਦੀ ਹੈ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 15
ਉਪਰੋਕਤ ਉਦਾਹਰਨ ਵਿੱਚ Zn ਕਾਪਰ ਤੋਂ ਵੱਧ ਕਿਰਿਆਸ਼ੀਲ ਹੈ, ਇਸ ਲਈ ਇਹ ਕਾਪਰ ਸਲਫੇਟ ਵਿਚੋਂ ਕਾਪਰ ਦਾ ਵਿਸਥਾਪਨ ਕਰਕੇ ਖ਼ੁਦ ਸਲਫੇਟ ਦੇ ਨਾਲ ਜ਼ਿੰਕ ਸਲਫੇਟ ਬਣਾਉਂਦਾ ਹੈ ।

ਪ੍ਰਸ਼ਨ 10.
ਦੂਹਰੀ ਵਿਸਥਾਪਨ ਪ੍ਰਤੀਕਿਰਿਆ ਦੀ ਪਰਿਭਾਸ਼ਾ ਅਤੇ ਉਦਾਹਰਨ ਦਿਓ ।
ਉੱਤਰ-
ਦੂਹਰੀ ਵਿਸਥਾਪਨ ਪ੍ਰਤੀਕਿਰਿਆ – ਅਜਿਹੀ ਪ੍ਰਤੀਕਿਰਿਆ ਜਿਨ੍ਹਾਂ ਵਿੱਚ ਤੀਕਾਰਕਾਂ ਦੇ ਵਿੱਚ ਆਇਨਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ਉਨ੍ਹਾਂ ਨੂੰ ਦੂਹਰੀ ਵਿਸਥਾਪਨ ਪ੍ਰਤੀਕਿਰਿਆ ਕਹਿੰਦੇ ਹਨ ।
ਉਦਾਹਰਨ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 16
ਉਪਰੋਕਤ ਪ੍ਰਤੀਕਿਰਿਆ ਵਿੱਚ Cl ਅਤੇ \(\mathrm{SO}_{4}^{2-}\) ਆਇਨਾਂ ਦਾ ਆਦਾਨ ਪ੍ਰਦਾਨ ਹੋ ਰਿਹਾ ਹੈ ਇਸ ਲਈ ਦੂਹਰੀਵਿਸਥਾਪਨ ਪ੍ਰਤੀਕਿਰਿਆ ਦੀ ਉਦਾਹਰਨ ਹੈ ।

ਪ੍ਰਸ਼ਨ 11.
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 17
ਉਪਰੋਕਤ ਪ੍ਰਤੀਕਿਰਿਆ ਨੂੰ ਪੂਰਾ ਕਰੋ ਅਤੇ ਉਤਪਾਦ ਦਾ ਰੰਗ ਵੀ ਦੱਸੋ ।
ਉੱਤਰ-
ਉਪਰੋਕਤ ਪ੍ਰਤੀਕਿਰਿਆ ਹੈ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 18
ਇਹ ਉਤਪਾਦ PbO ਪੀਲੇ ਰੰਗ ਦਾ ਹੈ ।

ਪ੍ਰਸ਼ਨ 12.
ਜੰਗ ਲੱਗਣਾ ਕਿਸ ਨੂੰ ਕਹਿੰਦੇ ਹਨ ਜੰਗ ਦਾ ਰਸਾਇਣਿਕ ਸੂਤਰ ਲਿਖੋ । ਇਸ ਨਾਲ ਹੋਣ ਵਾਲੀ ਹਾਨੀ ਕੀ ਹੈ ?
ਉੱਤਰ-
ਲੋਹੇ ਦੀਆਂ ਬਣੀਆਂ ਨਵੀਆਂ ਵਸਤੂਆਂ ਚਮਕੀਲੀਆਂ ਹੁੰਦੀਆਂ ਹਨ, ਪਰ ਕੁੱਝ ਸਮੇਂ ਬਾਅਦ ਉਨ੍ਹਾਂ ਤੇ ਲਾਲਿਮਾ ਯੁਕਤ ਭੂਰੇ ਰੰਗ ਦੀ ਪਰਤ ਚੜ੍ਹ ਜਾਂਦੀ ਹੈ । ਆਮ ਤੌਰ ‘ਤੇ ਇਸ ਪ੍ਰਕਿਰਿਆ ਨੂੰ ਲੋਹੇ ਨੂੰ ਜੰਗ ਲੱਗਣਾ ਕਹਿੰਦੇ ਹਨ ।
ਜੰਗ ਦਾ ਰਸਾਇਣਿਕ ਸੁਤਰ ਹੈ ।
Fe2O3. x H2O
ਜੰਗ ਹਾਈਡਰੇਟ ਆਇਰਨ (III) ਆਕਸਾਈਡ ਹੈ ।
ਇਹ ਭੁਰਭੁਰਾ ਹੁੰਦਾ ਹੈ ਸਮੇਂ ਦੇ ਨਾਲ ਧਾਤੁ ਦੀ ਸਤਹਿ ਤੋਂ ਵੱਖ ਹੋ ਜਾਂਦਾ ਹੈ, ਜਿਸ ਕਾਰਨ ਲੋਹੇ ਤੋਂ ਬਣੀਆਂ ਵਸਤੂਆਂ ਖ਼ਰਾਬ ਹੁੰਦੀਆਂ ਰਹਿੰਦੀਆਂ ਹਨ ।

ਪ੍ਰਸ਼ਨ 13.
ਕੀ ਹੁੰਦਾ ਹੈ ਜਦੋਂ ਜ਼ਿੰਕ ਦੀ ਛੜ ਕਾਪਰ ਸਲਫੇਟ ਦੇ ਘੋਲ ਵਿੱਚ ਰੱਖੀ ਜਾਂਦੀ ਹੈ ? ਪ੍ਰਤੀਕਿਰਿਆ ਦਾ ਰਸਾਇਣਿਕ ਸਮੀਕਰਨ ਦੱਸੋ ।
ਉੱਤਰ-
ਜ਼ਿੰਕ ਕਾਪਰ ਤੋਂ ਵੱਧ ਕਿਰਿਆਸ਼ੀਲ ਹੈ । ਇਹ ਕਾਪਰ ਸਲਫੇਟ ਘੋਲ ਵਿਚੋਂ ਕਾਪਰ ਨੂੰ ਵਿਸਥਾਪਤ ਕਰ ਦਿੰਦਾ ਹੈ ਅਤੇ ਜ਼ਿੰਕ ਸਲਫੇਟ ਬਣਦਾ ਹੈ । ਕਾਪਰ ਸਲਫੇਟ ਦਾ ਨੀਲਾ ਘੋਲ ਹੌਲੀ-ਹੌਲੀ ਸਫ਼ੇਦ ਹੋ ਜਾਂਦਾ ਹੈ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 19

ਪ੍ਰਸ਼ਨ 14.
ਚੂਨਾ ਬੁੱਝਣਾ (ਸ਼ਮਨ) ਤੋਂ ਕੀ ਭਾਵ ਹੈ ? ਇਸ ਪ੍ਰਕਿਰਿਆ ਵਿੱਚ ਸੁੰ-ਸੂ ਦੀ ਆਵਾਜ਼ ਕਿਉਂ ਹੁੰਦੀ ਹੈ ? ਸੰਬੰਧਿਤ ਪ੍ਰਤੀਕਿਰਿਆ ਨੂੰ ਪ੍ਰਦਰਸ਼ਿਤ ਕਰਨ ਵਾਲੀ ਰਸਾਇਣਿਕ ਪ੍ਰਤੀਕਿਰਿਆ ਲਿਖੋ ।
ਉੱਤਰ-
ਸ਼ਮਨ – ਜਦੋਂ ਚਨੇ ਨੂੰ ਪਾਣੀ ਵਿੱਚ ਮਿਲਾਇਆ ਜਾਂਦਾ ਹੈ, ਇਹ ਬੜੇ ਚਨੇ ਵਿੱਚ ਬਦਲ ਜਾਂਦਾ ਹੈ । ਇਸ ਨੂੰ ਚੂਨਾ ਬੁੱਝਣਾ ਕਹਿੰਦੇ ਹਨ । ਇਹ ਇਕ ਤਾਪ ਨਿਕਾਸੀ ਕਿਰਿਆ ਹੈ, ਜਿਸ ਵਿੱਚ ਤਾਪ ਉਰਜਾ ਬਾਹਰ ਨਿਕਲਦੀ ਹੈ, ਜਿਸ ਕਾਰਨ ਸੂੰ-ਦੀ ਆਵਾਜ਼ ਪੈਦਾ ਹੁੰਦੀ ਹੈ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 20

ਪ੍ਰਸ਼ਨ 15.
ਹੇਠਾਂ ਲਿਖੀਆਂ ਰਸਾਇਣਿਕ ਸਮੀਕਰਣਾਂ ਨੂੰ ਸੰਤੁਲਿਤ ਕਰੋ ।

1. H2 + N2 → NH3
2. BaCl2 + Al2(SO4)3 → AlCl3 + BaSO4
3. H2S + O2 → SO2 + H2O
4. KBr + BaI2 → KI + BaBr2
5. Al + CuCl2 → AlCl3 + Cu

6. AgNO3 + Cu → Cu(NO3)2 + Ag
7. Al(OH)3 → Al2O3 + H2O
8. NH3 + CuO → Cu + N2 + H2O
9. KClO3 → KCl + O2
10. KNO3 → KNO2 + O2
11. BaCl2 + K2SO4 → 2BaSO4 + KCl.
ਉੱਤਰ-
1. 3H2 + N2 → 2NH3

2. 3BaCl2 + Al2(SO4)3 ) → 2AlCl3 + 3BaSO4

3. 2H2S + 3O2 → 2SO2 + 2H2O

4. 2KBr + BaI2 → 2KI + BaBr2

5. 2Al + 3CuCl2 → 2AlCl3 + 3Cu

6. 2AgNO3 + Cu → Cu(NO3)2 + 2Ag

7. 2Al(OH)3 → Al2O3 + 3H2O

8. 2NH3 + 3CuO → Cu + N2 + 3H2O

9. 2KClO3 → 2KCl + 3O2

10. 2KNO3 → 2KNO3 + O2

11. BaCl2 + K2SO4 → BaSO4 + 2KCl.

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 16.
ਹੇਠ ਲਿਖੇ ਸਮੀਕਰਣਾਂ ਵਿੱਚ ਆਕਸੀਕਰਨ ਅਤੇ ਲਘੂਕਰਣ ਪਦਾਰਥਾਂ ਦੇ ਨਾਮ ਲਿਖੋ ।
1. SO2 + 2H2S → 2H2O + 3S
2. 2Al + 3HCl → 2ACl3 + 3H2
3. 2H2S + SO2 → 3S + 2H2O
4. Zn + 2AgNO3 → Zn(NO3)2 + 2Ag
5. H2 + CuO → Cu + H2O.
ਉੱਤਰ-
1. SO2 ਵਿੱਚ S ਦਾ ਲਘੂਕਰਣ ਅਤੇ H2S ਵਿੱਚ S ਦਾ ਆਕਸੀਕਰਨ ਹੋਇਆ ।
2. ਐਲੂਮੀਨੀਅਮ ਦਾ ਆਕਸੀਕਰਨ ਅਤੇ ਕਲੋਰੀਨ ਦਾ ਆਕਸੀਕਰਨ ਹੋਇਆ ।
3. ਹਾਈਡਰੋਜਨ ਦਾ ਆਕਸੀਕਰਨ ਅਤੇ ਸਲਫਰ ਦਾ ਲਘੂਕਰਣ ਹੋਇਆ ।
4. ਜ਼ਿੰਕ ਦਾ ਆਕਸੀਕਰਨ ਅਤੇ ਸਿਲਵਰ ਦਾ ਲਘੂਕਰਣ ਹੋਇਆ ।
5. ਹਾਈਡਰੋਜਨ ਦਾ ਆਕਸੀਕਰਨ ਅਤੇ ਤਾਂਬੇ ਦਾ ਲਘੂਕਰਣ ਹੋਇਆ ।

ਪ੍ਰਸ਼ਨ 17.
ਹੇਠ ਲਿਖੀਆਂ ਕਿਰਿਆਵਾਂ ਲਈ ਸੰਕੇਤਾਂ ਅਤੇ ਸੂਤਰਾਂ ਨਾਲ ਸੰਤੁਲਿਤ ਰਸਾਇਣਿਕ ਸਮੀਕਰਣਾਂ ਲਿਖੋ ।
(i) ਜ਼ਿੰਕ + ਸਿਲਵਰ ਨਾਈਟਰੇਟ → ਜ਼ਿੰਕ ਨਾਈਟਰੇਟ + ਸਿਲਵਰ
(ii) ਕਾਪਰ ਆਕਸਾਈਡ + ਹਾਈਡਰੋਜਨ → ਕਾਪਰ + ਪਾਣੀ
(iii) ਬੇਰੀਅਮ ਕੋਲਰਾਈਡ + ਐਲੂਮੀਨੀਅਮ ਸਲਫੇਟ → ਬੇਰੀਅਮ ਸਲਫੇਟ + ਐਲੂਮੀਨੀਅਮ ਕਲੋਰਾਈਡ ।
ਉੱਤਰ-
(i) Zn (s) + 2AgNO3 (aq) → Zn (NO3)2 (aq) +2Ag(s)
(ii) CuO(s) + H2(g) → Cu(s) + H2O(l)
(iii) 3BaCl2 (ag) + Al2(SO4)3(aq) → 3BaSO4(aq) + 2AlCl3(aq).

ਪ੍ਰਸ਼ਨ 18.
ਹੇਠ ਲਿਖੀਆਂ ਸਮੀਕਰਣਾਂ ਨੂੰ ਪੂਰਾ ਲਿਖੋ :
(i) ਕੈਲਸ਼ੀਅਮ ਹਾਈਡਰਾਕਸਾਈਡ + ਕਾਰਬਨ ਡਾਈਆਕਸਾਈਡ → ………… + ………….
(ii) ਸੋਡੀਅਮ + ਪਾਣੀ → ………… +………….
(iii) ਹਾਈਡਰੋਜਨ + ਕਲੋਰੀਨ → ……….. + ………….
ਉੱਤਰ-
(i) ਕੈਲਸ਼ੀਅਮ ਹਾਈਡਰਾਕਸਾਈਡ + ਕਾਰਬਨ ਡਾਈਆਕਸਾਈਡ → ਕੈਲਸ਼ੀਅਮ ਕਾਰਬੋਨੇਟ + ਪਾਣੀ
(ii) ਸੋਡੀਅਮ + ਪਾਣੀ → ਸੋਡੀਅਮ ਹਾਈਡਰਾਕਸਾਈਡ + ਹਾਈਡਰੋਜਨ ਗੈਸ
(iii) ਹਾਈਡਰੋਜਨ + ਕਲੋਰੀਨ → ਹਾਈਡਰੋਜਨ ਕਲੋਰਾਈਡ ਗੈਸ ।

ਪ੍ਰਸ਼ਨ 19.
ਸੂਤਰਾਂ ਦੀ ਸਹਾਇਤਾ ਨਾਲ ਹੇਠ ਲਿਖੇ ਕਥਨਾਂ ਨੂੰ ਰਸਾਇਣਿਕ ਸਮੀਕਰਣਾਂ ਦੇ ਰੂਪ ਵਿੱਚ ਲਿਖ ਕੇ ਸੰਤੁਲਿਤ ਕਰੋ :
(i) ਪੋਟਾਸ਼ੀਅਮ ਤੱਤ, ਪਾਣੀ ਨਾਲ ਕਿਰਿਆ ਕਰਕੇ ਪੋਟਾਸ਼ੀਅਮ ਹਾਈਡਰਾਕਸਾਈਡ ਅਤੇ ਹਾਈਡਰੋਜਨ ਗੈਸ ਪੈਦਾ ਕਰਦਾ ਹੈ ।
(ii) ਹਾਈਡਰੋਜਨ ਸਲਫਾਈਡ ਗੈਸ ਹਵਾ/ਆਕਸੀਜਨ ਵਿੱਚ ਬਲਦੇ ਪਾਣੀ ਅਤੇ ਸਲਫਰ ਡਾਈਆਕਸਾਈਡ ਗੈਸ ਬਣਾਉਂਦੀ ਹੈ ?
(iii) ਹਾਈਡਰੋਜਨ ਗੈਸ ਨਾਈਟਰੋਜਨ ਨਾਲ ਜੁੜ ਕੇ ਅਮੋਨੀਆ ਬਣਾਉਂਦੀ ਹੈ ?
ਉੱਤਰ-
(i) 2K + 2H2O → 2KOH + H2
(ii) 2H2S + 3O2 → 2H2O + 2SO2
(iii) 3H2 + N2 → 2NH3.

ਪ੍ਰਸ਼ਨ 20.
ਹੇਠਾਂ ਦਿੱਤੇ ਫਲਾਸਕ ਵਿੱਚ ਵਾਪਰ ਰਹੀ ਪ੍ਰਤੀਕਿਰਿਆ ਦਾ ਰਸਾਇਣਿਕ ਸਮੀਕਰਣ ਲਿਖੋ ਪੈਦਾ ਹੁੰਦੀ ਗੈਸ ਦਾ ਨਾਂ ਅਤੇ ਇੱਕ ਗੁਣ ਲਿਖੋ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 21
ਉੱਤਰ-
ਰਸਾਇਣਿਕ ਸਮੀਕਰਣ-
Zn + H2SO4 → ZnSO4 + H2
ਜਿਸਤ + ਹਲਕਾ ਸਲਫਿਊਰਿਕ ਐਸਿਡ → ਜਿਸਤ ਸਲਫੇਟ + ਹਾਈਡਰੋਜਨ ਗੈਸ
ਇਸ ਪ੍ਰਕਿਰਿਆ ਵਿੱਚ ਪੈਦਾ ਹੋ ਰਹੀ ਗੈਸ ਦਾ ਨਾਂ ਹਾਈਡਰੋਜਨ ਹੈ ।
ਹਾਈਡਰੋਜਨ ਗੈਸ ਦਾ ਗੁਣ – ਹਾਈਡਰੋਜਨ ਇੱਕ ਜਲਣਸ਼ੀਲ ਗੈਸ ਹੈ ਜੋ ਨੀਲੀ-ਪੀਲੀ ਲੌ ਨਾਲ ਧਮਾਕੇ ਨਾਲ ਬਲਦੀ ਹੈ ।

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 21.
ਸਾਹਮਣੇ ਦਿੱਤੇ ਚਿੱਤਰ ਵਿੱਚ ਪਰਖ-ਨਲੀ ਵਿੱਚ ਕਿਰਿਆ ਦੌਰਾਨ ਕਿਹੜੀ ਗੈਸ ਪੈਦਾ ਹੋ ਰਹੀ ਹੈ ? ਇਹ ਗੈਸ ਚੂਨੇ ਦੇ ਪਾਣੀ/ਕੈਲਸ਼ੀਅਮ ਹਾਈਡਰਾਕਸਾਈਡ ਨਾਲ ਕਿਸ ਤਰ੍ਹਾਂ ਕਿਰਿਆ ਕਰਦੀ/ਪ੍ਰਭਾਵ ਪਾਂਦੀ ਹੈ ?
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 22
ਉੱਤਰ-
(1) ਸੋਡੀਅਮ ਕਾਰਬੋਨੇਟ ਅਤੇ ਪਤਲਾ ਹਾਈਡਰੋਕਲੋਰਿਕ ਅਮਲ ਦੀ ਕਿਰਿਆ ਦੌਰਾਨ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ ।

(2) ਕਾਰਬਨ ਡਾਈਆਕਸਾਈਡ ਗੈਸ ਚਨੇ ਦੇ ਪਾਣੀ (ਕੈਲਸ਼ੀਅਮ ਹਾਈਡਰਾਕਸਾਈਡ) ਨਾਲ ਕਿਰਿਆ ਕਰਕੇ ਸਫ਼ੈਦ ਰੰਗ ਦਾ ਕੈਲਸ਼ੀਅਮ ਕਾਰਬੋਨੇਟ ਬਣਾਉਂਦੀ ਹੈ ਜਿਸ ਤੋਂ ਚੂਨੇ ਦੇ ਪਾਣੀ ਦਾ ਰੰਗ ਦੁੱਧੀਆ ਹੋ ਜਾਂਦਾ ਹੈ ।
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 23

ਪ੍ਰਸ਼ਨ 22.
ਸਾਹਮਣੇ ਦਿੱਤੇ ਚਿੱਤਰ ਵਿੱਚ ਦਰਸਾਏ ਪਰਖ ਨਲੀ ਵਿੱਚ ਹੋ ਰਹੇ ਘੋਲਾਂ/ਰਸਾਇਣਾਂ ਦੀ ਕਿਰਿਆ ਨੂੰ ਸਮੀਕਰਣ ਦੇ ਰੂਪ ਵਿੱਚ ਲਿਖੋ ਘੋਲ ਦੇ ਰੰਗ ਵਿੱਚ ਕਿਸ ਤਰ੍ਹਾਂ ਪਰਿਵਰਤਨ ਆਉਂਦਾ ਹੈ ? ਮੇਖਾਂ/ਕਿੱਲਾਂ ਦੇ ਰੰਗ ਵਿੱਚ ਕੀ ਪਰਿਵਰਤਨ ਆਉਂਦਾ ਹੈ ?
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 24
ਉੱਤਰ-
ਰਸਾਇਣਿਕ ਕਿਰਿਆ ਦੀ ਸਮੀਕਰਣ :
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 25
ਜਦੋਂ ਲੋਹੇ ਦੀਆਂ ਕਿੱਲਾਂ ਨੂੰ ਕਾਪਰ ਸਲਫੇਟ ਦੇ ਘੋਲ ਵਿੱਚ ਡੁਬੋਇਆ ਜਾਂਦਾ ਹੈ ਤਾਂ ਨੀਲੇ ਰੰਗ ਦਾ ਘੋਲ ਹੌਲੀ-ਹੌਲੀ ਫਿੱਕਾ ਹੋ ਜਾਂਦਾ ਹੈ ਅਤੇ ਕਿੱਲਾਂ ਦਾ ਰੰਗ ਭੂਰਾ ਹੋ ਜਾਂਦਾ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਬੁਝੇ ਹੋਏ ਚੂਨੇ ਦੀ ਇਕ ਵਰਤੋ ਲਿਖੋ ।
ਉੱਤਰ-
ਦੀਵਾਰਾਂ ਤੇ ਸਫ਼ੈਦੀ ਕਰਨ ਲਈ ।

ਪ੍ਰਸ਼ਨ 2.
ਸੰਗਮਰਮਰ ਦਾ ਰਸਾਇਣਿਕ ਸੂਤਰ ਲਿਖੋ ।
ਉੱਤਰ-
CaCO3.

ਪ੍ਰਸ਼ਨ 3.
ਕੁਦਰਤੀ ਗੈਸ ਦਾ ਦਹਿਣ ਕਰਨ ‘ ਤੇ ਕੀ ਪ੍ਰਾਪਤ ਹੁੰਦਾ ਹੈ ?
ਉੱਤਰ-
CO2, H2O ਅਤੇ ਉਰਜਾ ।

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 4.
ਫੋਰਸ ਸਲਫੇਟ ਦਾ ਸੂਤਰ ਲਿਖੋ ।
ਉੱਤਰ-
FeSO4, 7H2O.

ਪ੍ਰਸ਼ਨ 5.
ਚਿਪਸ ਬਣਾਉਣ ਵਾਲੇ ਚਿਪਸ ਦੀ ਥੈਲੀ ਵਿੱਚ ਕੀ ਭਰ ਦਿੰਦੇ ਹਨ ਤਾਂਕਿ ਉਸ ਵਿੱਚ ਆਕਸੀਕਰਨ ਨਾ ਹੋ ਸਕੇ ?
ਉੱਤਰ-
ਨਾਈਟਰੋਜਨ ਗੈਸ ।

ਪ੍ਰਸ਼ਨ 6.
ਆਕਸੀਕਰਨ-ਲਘੂਕਰਣ ਪ੍ਰਤੀਕਿਰਿਆ ਦਾ ਦੂਸਰਾ ਨਾਂ ਕੀ ਹੈ ?
ਉੱਤਰ-
ਰੇਡਾਕਸ ਪ੍ਰਤੀਕਿਰਿਆ ।

ਪ੍ਰਸ਼ਨ 7.
ਕਿਸੀ ਪ੍ਰਤੀਕਿਰਿਆ ਵਿੱਚ ਪਦਾਰਥ ਦਾ ਆਕਸੀਕਰਨ ਕਦੋਂ ਹੁੰਦਾ ਹੈ ?
ਉੱਤਰ-
ਜਦੋਂ O2 ਦੀ ਹਾਨੀ ਅਤੇ H2 ਦਾ ਵਾਧਾ ਹੋਵੇ ।

ਪ੍ਰਸ਼ਨ 8.
ਤਾਪ ਦੇਣ ਤੇ ਕੈਲਸ਼ੀਅਮ ਕਾਰਬੋਨੇਟ ਕਿਸ ਵਿੱਚ ਟੁੱਟ ਜਾਂਦਾ ਹੈ ?
ਉੱਤਰ-
ਕੈਲਸ਼ੀਅਮ ਆਕਸਾਈਡ ਅਤੇ ਕਾਰਬਨ-ਡਾਈਆਕਸਾਈਡ ।

ਪ੍ਰਸ਼ਨ 9.
ਬੁਝੇ ਹੋਏ ਚੂਨੇ ਦਾ ਰਸਾਇਣਿਕ ਸੂਤਰ ਲਿਖੋ ।
ਉੱਤਰ-
CaO.

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 10.
ਕੁਦਰਤੀ ਗੈਸ ਦਾ ਦਹਿਣ ਹੋਣ ‘ਤੇ ਹੋਣ ਵਾਲੀ ਪ੍ਰਤੀਕਿਰਿਆ ਲਿਖੋ ।
ਉੱਤਰ-
CH4(g) + 2O2(g) → CO2(g) + 2H2O(g) + ਉਰਜਾ ।

ਪ੍ਰਸ਼ਨ 11.
ਕੋਇਲੇ ਦੇ ਦਹਿਣ ਅਤੇ H2 ਅਤੇ O2 ਤੋਂ ਪਾਣੀ ਦਾ ਨਿਰਮਾਣ ਕਿਸ ਪ੍ਰਤੀਕਿਰਿਆ ਨੂੰ ਦਰਸਾਉਂਦਾ ਹੈ ?
ਉੱਤਰ-
ਸੰਯੋਜਨ ਪ੍ਰਤੀਕਿਰਿਆ ।

ਪ੍ਰਸ਼ਨ 12.
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 26
ਉਪਰੋਕਤ ਪ੍ਰਤੀਕਿਰਿਆ ਵਿੱਚ A ਕੀ ਹੈ ?
ਉੱਤਰ-
ਕਲੋਰੋਫਿਲ ।

ਪ੍ਰਸ਼ਨ 13.
ਕਰਣ ਕਿਰਿਆ ਕੀ ਹੈ ?
ਉੱਤਰ-
ਉੱਤਰ-
ਲਘੂਕਰਣ ਇਕ ਅਜਿਹੀ ਕਿਰਿਆ ਹੈ, ਜਿਸ ਵਿੱਚ O2 ਦੀ ਹਾਨੀ ਅਤੇ H2 ਨ ਦਾ ਵਾਧਾ ਹੁੰਦਾ ਹੈ ।

ਪ੍ਰਸ਼ਨ 14.
ਆਕਸੀਕਰਣ ਕਿਰਿਆ ਕੀ ਹੈ ?
ਆਕਸੀਕਰਣ ਉਹ ਕਿਰਿਆ ਹੈ, ਜਿਸ ਵਿੱਚ H2 ਦੀ ਹਾਨੀ ਅਤੇ O2 ਦਾ ਵਾਧਾ ਹੁੰਦਾ ਹੈ ।

ਪ੍ਰਸ਼ਨ 15.
ਮੈਗਨੀਸ਼ੀਅਮ ਰਿੱਬਨ ਨੂੰ ਹਵਾ ਵਿੱਚ ਜਲਾਉਣ ਨਾਲ ਕਿਹੜਾ ਪਦਾਰਥ ਬਣਦਾ ਹੈ ? (ਮਾਂਡਲ ਪੇਪਰ)
ਉੱਤਰ-
ਚਿੱਟਾ ਪਾਊਡਰ ਮੈਗਨੀਸ਼ੀਅਮ ਆਕਸਾਈਡ (MgO) ।

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 16.
ਹੇਠ ਲਿਖੇ ਸਮੀਕਰਣ ਵਿੱਚ ਖ਼ਾਲੀ ਥਾਵਾਂ ਭਰੋ । (ਮਾਡਲ ਪੇਪਰ)
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 27
ਉੱਤਰ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 28

ਪ੍ਰਸ਼ਨ 17.
ਜ਼ਿੰਕ ਦੀ ਪਤਲੇ ਸਲਫਿਊਰਿਕ ਐਸਿਡ ਨਾਲ ਕਿਰਿਆ ਹੋਣ ਤੇ ਕਿਹੜੀ ਗੈਸ ਬਣਦੀ ਹੈ ?
ਉੱਤਰ-
ਹਾਈਡਰੋਜਨ ਗੈਸ (H2).

ਪ੍ਰਸ਼ਨ 18.
ਹੇਠ ਲਿਖੇ ਰਸਾਇਣਿਕ ਸਮੀਕਰਣ ਵਿੱਚ ਖਾਲੀ ਥਾਂਵਾਂ ਭਰੋ :
BaCl2 + Na2SO4 → ………………. +…………..
ਉੱਤਰ-
BaCl2 + Na2SO4 → BaSO4 + 2NaCl.

ਪ੍ਰਸ਼ਨ 19.
ਕਾਰਬਨ-ਡਾਈਆਕਸਾਈਡ ਗੈਸ ਚੂਨੇ ਦੇ ਪਾਣੀ ਵਿਚੋਂ ਲੰਘਾਉਣ ਨਾਲ ਚੂਨੇ ਦੇ ਪਾਣੀ ਵਿੱਚ ਕੀ ਪਰਿਵਰਤਨ ਆਉਂਦਾ ਹੈ ?
ਉੱਤਰ-
ਚੂਨੇ ਦਾ ਪਾਣੀ ਦੁਧੀਆ ਹੋ ਜਾਂਦਾ ਹੈ ।

ਪ੍ਰਸ਼ਨ 20.
ਹੇਠ ਲਿਖੇ ਰਸਾਇਣਿਕ ਸਮੀਕਰਣ ਨੂੰ ਪੂਰਾ ਕਰੋ :
Fe(s) + CuSO4(aq) → ……… + ……………….
ਉੱਤਰ-
Fe + CuSO4 → FeSO4(aq) + Cu(s).

ਪ੍ਰਸ਼ਨ 21.
ਹੇਠ ਲਿਖੇ ਸਮੀਕਰਣ ਨੂੰ ਪੂਰਾ ਕਰੋ :
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 29
ਉੱਤਰ-
PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ 30

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 22.
Zn(s) + CusO4(aq) → ZnSO4(aq) + Cu(s)
ਉਪਰੋਕਤ ਸਮੀਕਰਣ ਵਿੱਚ ਕਿਸ ਪ੍ਰਕਾਰ ਦੀ ਰਸਾਇਣਿਕ ਪ੍ਰਤੀਕਿਰਿਆ ਦਰਸਾਈ ਗਈ ਹੈ ?
(ਉ) ਸੰਯੋਜਨ ਪ੍ਰਤੀਕਿਰਿਆ ।
(ਅ) ਵਿਯੋਜਨ ਪ੍ਰਤੀਕਿਰਿਆ
(ੲ) ਵਿਸਥਾਪਨ ਪ੍ਰਤੀਕਿਰਿਆ
(ਸ) ਦੋਹਰਾ ਵਿਸਥਾਪਨ ਪ੍ਰਤੀਕਿਰਿਆ ।
ਉੱਤਰ-
(ੲ) ਵਿਸਥਾਪਨ ਪ੍ਰਤੀਕਿਰਿਆ ।

ਪ੍ਰਸ਼ਨ- 23.
Na2SO4(aq) + BaCl2(aq) → BaSO4(s) + NaCl(aq)
ਉਪਰੋਕਤ ਰਸਾਇਣਿਕ ਸਮੀਕਰਣ ਕਿਸ ਤਰ੍ਹਾਂ ਦੀ ਰਸਾਇਣਿਕ ਕਿਰਿਆ ਦਾ ਉਦਾਹਰਣ ਹੈ ?
(ਉ) ਸੰਯੋਜਨ ਕਿਰਿਆ ।
(ਅ) ਅਪਘਟਨ ਕਿਰਿਆ
(ੲ) ਵਿਸਥਾਪਨ ਕਿਰਿਆ
(ਸ) ਦੂਹਰਾ ਵਿਸਥਾਪਨ ਕਿਰਿਆ ।
ਉੱਤਰ-
(ਸ) ਦੂਹਰਾ ਵਿਸਥਾਪਨ ਕਿਰਿਆ ।

ਵਸਤੁਨਿਸ਼ਠ ਪ੍ਰਸ਼ਨ (Objective Type Questions)

ਪ੍ਰਸ਼ਨ 1.
BaCl2(aq) + Na2SO4(aq) → Basq1(s) + 2NaClaq) ਹੈ ।
(a) ਵਿਸਥਾਪਨ ਕਿਰਿਆ
(b) ਦੁਹਰੀ ਵਿਸਥਾਪਨ ਕਿਰਿਆ
(c) ਸੰਯੋਜਨ ਕਿਰਿਆ
(d) ਅਪਘਟਨ ਕਿਰਿਆ ।
ਉੱਤਰ-
(b) ਦੁਹਰੀ ਵਿਸਥਾਪਨ ਕਿਰਿਆ ।

ਪ੍ਰਸ਼ਨ 2.
ਉਹ ਕਿਰਿਆ ਜਿਸ ਵਿੱਚ ਤਾਪ ਦਾ ਵੀ ਉਤਸਰਜਨ ਹੁੰਦਾ ਹੈ, ਕਹਾਉਂਦੀ ਹੈ-
(a) ਬਹੁਲੀਕਰਨ ਕਿਰਿਆ
(b) ਤਾਪਸੋਖੀ ਕਿਰਿਆ
(c) ਤਾਪ-ਨਿਕਾਸੀ ਕਿਰਿਆ
(d) ਉਪਰੋਕਤ ਸਾਰੇ ।
ਉੱਤਰ-
(c) ਤਾਪ-ਨਿਕਾਸੀ ਕਿਰਿਆ ।

ਪ੍ਰਸ਼ਨ 3.
ਜਲ ਦੇ ਬਿਜਲਈ ਅਪਘਟਨ ਨਾਲ ਉਤਪੰਨ ਹਾਈਡਰੋਜਨ ਅਤੇ ਆਕਸੀਜਨ ਦਾ ਮੋਲ ਅਨੁਪਾਤ ਹੈ-
(a) 2 : 1
(b) 1 : 1
(c) 2 : 2
(d) 4 : 1.
ਉੱਤਰ-
(a) 2 : 1.

ਪ੍ਰਸ਼ਨ 4.
ਜੰਗ ਦਾ ਰਸਾਇਣਿਕ ਸੂਤਰ ਹੈ-
(a) Fe2O3
(b) FeCO3
(c) Fe2O3.xH2O
(d) FeCO3. xH2O.
ਉੱਤਰ-
(c) Fe2O3.xH2O

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

ਪ੍ਰਸ਼ਨ 5.
ਅਪਘਟਨ ਕਿਰਿਆ ਦੀ ਉਦਾਹਰਨ ਹੈ-
(a) CH4 + 2O2 → CO2 +2H2O
(b) Pb(NO3)2 → 2PbO + 4NO2 + O2
(c) NH3 + HCl → NH4Cl
(d) Pb + CuCl2 → PbCl2 + Cu.
ਉੱਤਰ-
(b) Pb(NO3)2 → 2PbO + 4NO2 + O2

ਪ੍ਰਸ਼ਨ 6.
ਲੋਹਾ ਹੇਠ ਲਿਖੀ ਕਿਹੜੀ ਧਾਤ ਨੂੰ ਉਸਦੇ ਘੋਲ ਤੋਂ ਵਿਸਥਾਪਿਤ ਕਰ ਸਕਦਾ ਹੈ ?
(a) Al
(b) Zn
(c) Cu
(d) Au.
ਉੱਤਰ-
(c) Cu.

ਪ੍ਰਸ਼ਨ 7.
ਹੇਠ ਲਿਖਿਆਂ ਵਿਚੋਂ ਕਿਹੜੀ ਅਧਾਤ ਹੈ ਜਿਹੜੀ ਧਾਤਾਂ ਦੀ ਕਿਰਿਆਸ਼ੀਲਤਾ ਲੜੀ ਵਿੱਚ ਮੌਜੂਦ ਰਹਿੰਦੀ ਹੈ ?
(a) ਆਕਸੀਜਨ
(b) ਕਲੋਰੀਨ
(c) ਬੋਮੀਨ
(d) ਹਾਈਡਰੋਜਨ ।
ਉੱਤਰ-
(d) ਹਾਈਡਰੋਜਨ ।

ਖ਼ਾਲੀ ਥਾਂਵਾਂ ਭਰਨਾ

ਪ੍ਰਸ਼ਨ-ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ :

(i) ਅਪਘਟਨ ਪ੍ਰਤੀਕਿਰਿਆ ……………….. ਦੀ ਵਿਪਰੀਤ ਪ੍ਰਤੀਕਿਰਿਆ ਹੈ ।
ਉੱਤਰ-
ਸੰਯੋਜਨ ਪ੍ਰਤੀਕਿਰਿਆ

(ii) ਤੇਜ਼ਾਬ ਅਤੇ ਖਾਰ ਦੀ ਨਿਸ਼ਚਿਤ ਮਾਤਰਾ ਅਤੇ ਆਇਤਨ ਮਿਲਾਉਣ ਤੇ …………………… ਅਤੇ ………………. ਬਣਦਾ ਹੈ ।
ਉੱਤਰ-
ਲੂਣ, ਪਾਣੀ

PSEB 10th Class Science Important Questions Chapter 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਣਾਂ

(iii) ਆਕਸੀਜਨ ਦਾ ਸਮਾਵੇਸ਼ ……………………. ਕਹਾਉਂਦਾ ਹੈ ।
ਉੱਤਰ-
ਆਕਸੀਕਰਨ

(iv) ਉਹ ਪ੍ਰਤਿਕਿਰਿਆਂ ਜਿਸ ਵਿੱਚ ਉਸ਼ਮਾ ਦਾ ਉਤਸਰਜਨ ਹੁੰਦਾ ਹੈ, …………………… ਪ੍ਰਤੀਕਿਰਿਆ ਕਹਾਉਂਦੀ ਹੈ ।
ਉੱਤਰ-
ਤਾਪ-ਨਿਕਾਸੀ

(v) ਆਕਸੀਕਰਨ ਅਤੇ ਲਘੂਕਰਨ ਇਕ-ਦੂਜੇ ਦੀ ……………………… ਹਨ ।
ਉੱਤਰ-
ਪੂਰਕ ।

PSEB 10th Class Science Solutions Chapter 15 ਸਾਡਾ ਵਾਤਾਵਰਨ

Punjab State Board PSEB 10th Class Science Book Solutions Chapter 15 ਸਾਡਾ ਵਾਤਾਵਰਨ Textbook Exercise Questions and Answers.

PSEB Solutions for Class 10 Science Chapter 15 ਸਾਡਾ ਵਾਤਾਵਰਨ

PSEB 10th Class Science Guide ਸਾਡਾ ਵਾਤਾਵਰਨ Textbook Questions and Answers

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜੇ ਸਮੂਹਾਂ ਵਿੱਚ ਕੇਵਲ ਜੈਵ-ਵਿਘਟਨਸ਼ੀਲ ਪਦਾਰਥ ਹਨ
(a) ਘਾਹ, ਫੁੱਲ ਅਤੇ ਚਮੜਾ
(b) ਘਾਹ, ਲੱਕੜੀ ਅਤੇ ਪਲਾਸਟਿਕ
(c) ਫਲਾਂ ਦੇ ਛਿੱਲੜ, ਕੇਕ ਅਤੇ ਨਿੰਬੂ ਦਾ ਰਸ
(d) ਕੇਕ, ਲੱਕੜੀ ਅਤੇ ਘਾਹ ।
ਉੱਤਰ-
(a), (c) ਅਤੇ (d) ।

ਪ੍ਰਸ਼ਨ 2.
ਹੇਠ ਦਿੱਤਿਆਂ ਵਿਚੋਂ ਕਿਹੜੇ ਭੋਜਨ-ਲੜੀ ਦਾ ਨਿਰਮਾਣ ਕਰਦੇ ਹਨ- (ਮਾਂਡਲ ਪੇਪਰ, 2020)
(a) ਘਾਹ, ਕਣਕ ਅਤੇ ਅੰਬ
(b) ਘਾਹ, ਬੱਕਰੀ ਅਤੇ ਮਨੁੱਖ
(c) ਬੱਕਰੀ, ਗਾਂ ਅਤੇ ਹਾਥੀ
(d) ਘਾਹ, ਮੱਛੀ ਅਤੇ ਬੱਕਰੀ ।
ਉੱਤਰ-
(b) ਘਾਹ, ਬੱਕਰੀ ਅਤੇ ਮੁਨੱਖ ।

ਪ੍ਰਸ਼ਨ 3.
ਹੇਠ ਲਿਖਿਆਂ ਵਿਚੋਂ ਕਿਹੜਾ ਵਾਤਾਵਰਨ ਪੱਖੀ ਵਿਵਹਾਰ ਦਰਸਾਉਂਦਾ ਹੈ-
(a) ਬਾਜ਼ਾਰ ਜਾਂਦੇ ਸਮੇਂ ਸਾਮਾਨ ਲਈ ਕੱਪੜੇ ਦਾ ਥੈਲਾ ਲੈ ਜਾਣਾ ।
(b) ਕਾਰਜ ਸਮਾਪਤ ਹੋਣ ਤੇ ਲਾਈਟ (ਬੱਲਬ) ਅਤੇ ਪੱਖੇ ਦਾ ਸਵਿੱਚ ਬੰਦ ਕਰਨਾ ।
(c) ਮਾਂ ਦੁਆਰਾ ਸਕੂਟਰ ਤੇ ਸਕੂਲ ਛੱਡਣ ਦੀ ਬਜਾਏ ਤੁਹਾਡਾ ਸਕੂਲ ਨੂੰ ਪੈਦਲ ਜਾਣਾ ।
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

PSEB 10th Class Science Solutions Chapter 15 ਸਾਡਾ ਵਾਤਾਵਰਨ

ਪ੍ਰਸ਼ਨ 4.
ਕੀ ਹੋਵੇਗਾ ਜੇ ਅਸੀਂ ਇੱਕ ਆਹਾਰੀ ਪੱਧਰ ਦੇ ਸਾਰੇ ਜੀਵਾਂ ਨੂੰ ਮਾਰ ਦੇਈਏ ?
ਉੱਤਰ-
ਜੇ ਇਕ ਆਹਾਰੀ ਪੱਧਰ ਦੇ ਸਾਰੇ ਜੀਵਾਂ ਨੂੰ ਮਾਰ ਦੇਈਏ ਤਾਂ ਪਰਿਸਥਿਤਿਕ ਸੰਤੁਲਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗਾ | ਕੁਦਰਤ ਦੀਆਂ ਸਾਰੀਆਂ ਭੋਜਨ-ਲੜੀਆਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਹਨ । ਜਦੋਂ ਕਿਸੇ ਇਕ ਕੁੜੀ ਨੂੰ ਪੂਰੀ ਤਰ੍ਹਾਂ ਸਮਾਪਤ ਕਰ ਦਿੱਤਾ ਜਾਵੇ ਤਾਂ ਉਸ ਲੜੀ ਦਾ ਸੰਬੰਧ ਕਿਸੇ ਦੂਜੀ ਲੜੀ ਨਾਲ ਜੁੜ ਜਾਂਦਾ ਹੈ । ਜੇ ਘਾਹ–> ਹਿਰਨ » ਸ਼ੇਰ ਭੋਜਨਲੜੀ ਵਿਚੋਂ ਸ਼ੇਰਾਂ ਨੂੰ ਮਾਰ ਦਿੱਤਾ ਜਾਵੇ ਤਾਂ ਘਾਹ ਚਰਣ ਵਾਲੇ ਹਿਰਨਾਂ ਦਾ ਵਾਧਾ ਬੇਕਾਬ ਹੋ ਜਾਵੇਗਾ | ਉਨ੍ਹਾਂ ਦੀ ਗਿਣਤੀ ਬਹੁਤ ਵੱਧ ਜਾਵੇਗੀ | ਉਨ੍ਹਾਂ ਦੀ ਵਧੀ ਹੋਈ ਗਿਣਤੀ ਘਾਹ ਅਤੇ ਬਨਸਪਤੀਆਂ ਨੂੰ ਖ਼ਤਮ ਕਰ ਦੇਵੇਗੀ ਜਿਸ ਨਾਲ ਉਹ ਖੇਤਰ ਰੇਗਿਸਥਾਨ ਬਣ ਜਾਵੇਗਾ | ਸਹਾਰਾ ਦਾ ਰੇਗਿਸਥਾਨ ਇਸੇ ਪ੍ਰਕਾਰ ਦੇ ਪਰਿਸਥਿਤਿਕ ਪਰਿਵਰਤਨ ਦਾ ਉਦਾਹਰਨ ਹੈ ।

ਪ੍ਰਸ਼ਨ 5.
ਕੀ ਕਿਸੀ ਆਹਾਰੀ ਪੱਧਰ ਦੇ ਸਾਰੇ ਮੈਂਬਰਾਂ ਨੂੰ ਹਟਾਉਣ ਦਾ ਪ੍ਰਭਾਵ ਭਿੰਨ-ਭਿੰਨ ਆਹਾਰੀ ਪੱਧਰਾਂ ਲਈ ਵੱਖਵੱਖ ਹੋਵੇਗਾ ? ਕੀ ਕਿਸੇ ਆਹਾਰੀ ਪੱਧਰ ਦੇ ਜੀਵਾਂ ਨੂੰ ਪਰਿਸਥਿਤਿਕ ਪ੍ਰਬੰਧ ਨੂੰ ਪ੍ਰਭਾਵਿਤ ਕੀਤੇ ਬਿਨਾਂ ਹਟਾਉਣਾ ਸੰਭਵ ਹੈ ?
ਉੱਤਰ-
ਕਿਸੇ ਆਹਾਰੀ ਪੱਧਰ ਦੇ ਸਾਰੇ ਮੈਂਬਰਾਂ ਨੂੰ ਹਟਾਉਣ ਦਾ ਅਸਰ ਭਿੰਨ-ਭਿੰਨ ਆਹਾਰੀ ਪੱਧਰਾਂ ਤੇ ਵੱਖ-ਵੱਖ ਹੋਵੇਗਾ ।

  • ਉਤਪਾਦਕਾਂ ਨੂੰ ਹਟਾਉਣ ਦਾ ਪ੍ਰਭਾਵ – ਜੇ ਉਤਪਾਦਕਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਜਾਵੇ ਤਾਂ ਸਾਰਾ ਪਰਿਸਥਿਤਿਕ ਪ੍ਰਬੰਧ ਹੀ ਨਸ਼ਟ ਹੋ ਜਾਵੇਗਾ । ਤਾਂ ਕਿਸੇ ਤਰ੍ਹਾਂ ਦਾ ਜੀਵਨ ਨਹੀਂ ਰਹੇਗਾ ।
  • (ii) ਸ਼ਾਕਾਹਾਰੀਆਂ ਨੂੰ ਹਟਾਉਣ ਦਾ ਪ੍ਰਭਾਵ – ਸ਼ਾਕਾਹਾਰੀਆਂ ਨੂੰ ਨਸ਼ਟ ਕਰਨ ਨਾਲ ਉਤਪਾਦਕਾਂ ਪੇੜ-ਪੌਦੇ ਬਨਸਪਤੀਆਂ) ਦੇ ਜਣਨ ਅਤੇ ਵਾਧੇ ਤੇ ਰੋਕ-ਟੋਕ ਸਮਾਪਤ ਹੋ ਜਾਵੇਗੀ ਅਤੇ ਮਾਸਾਹਾਰੀ ਭੁੱਖ ਨਾਲ ਮਰ ਜਾਣਗੇ ।
  • ਮਾਸਾਹਾਰੀਆਂ ਨੂੰ ਹਟਾਉਣ ਦਾ ਪ੍ਰਭਾਵ – ਮਾਸਾਹਾਰੀਆਂ ਨੂੰ ਹਟਾਉਣ ਤੇ ਸ਼ਾਕਾਹਾਰੀਆਂ ਦੀ ਗਿਣਤੀ ਇੰਨੀ ਵੱਧ ਜਾਂਦੀ ਹੈ ਕਿ ਖੇਤਰ ਦੀਆਂ ਸਾਰੀਆਂ ਬਨਸਪਤੀਆਂ ਸਮਾਪਤ ਹੋ ਜਾਣਗੀਆਂ ।
  • ਅਪਘਟਕਾਂ ਜਾਂ ਨਿਖੇੜਕਾਂ ਨੂੰ ਹਟਾਉਣ ਦਾ ਅਸਰ – ਅਪਘਟਕਾਂ ਜਾਂ ਨਿਖੇੜਕਾਂ ਨੂੰ ਹਟਾ ਦੇਣ ਨਾਲ ਮਰੇ ਹੋਏ ਜੀਵ ਜੰਤੂਆਂ ਦੇ ਢੇਰ ਲੱਗ ਜਾਣਗੇ । ਉਨ੍ਹਾਂ ਦੇ ਸੜੇ ਹੋਏ ਸਰੀਰਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਜੀਵਾਣੁਆਂ ਦੇ ਪੈਦਾ ਹੋ ਜਾਣ ਨਾਲ ਬਿਮਾਰੀਆਂ ਫੈਲਣਗੀਆਂ । ਮਿੱਟੀ ਵਿੱਚ ਉਤਪਾਦਕਾਂ ਲਈ ਲੋੜੀਂਦੇ ਪੋਸ਼ਕ ਤੱਤਾਂ ਦੀ ਕਮੀ ਹੋ ਜਾਵੇਗੀ ।

ਕਿਸੇ ਆਹਾਰੀ ਪੱਧਰ ਦੇ ਜੀਵਾਂ ਨੂੰ ਪਰਿਸਥਿਤਿਕ ਪ੍ਰਬੰਧ ਨੂੰ ਪ੍ਰਭਾਵਿਤ ਕੀਤੇ ਬਿਨਾਂ ਹਟਾਉਣਾ ਸੰਭਵ ਨਹੀਂ ਹੈ । ਉਤਪਾਦਕਾਂ ਨੂੰ ਹਟਾਉਣ ਨਾਲ ਸ਼ਾਕਾਹਾਰੀ ਜੀਵਤ ਨਹੀਂ ਰਹਿ ਸਕਦੇ ਹਨ ਅਤੇ ਸ਼ਾਕਾਹਾਰੀਆਂ ਦੇ ਨਾ ਰਹਿਣ ਨਾਲ ਮਾਸਾਹਾਰੀ ਨਹੀਂ ਰਹਿ ਸਕਦੇ । ਅਪਘਟਕਾਂ ਨੂੰ ਹਟਾ ਦੇਣ ਨਾਲ ਉਤਪਾਦਕਾਂ ਨੂੰ ਆਪਣੇ ਵਾਧੇ ਦੇ ਲਈ ਪੋਸ਼ਕ ਤੱਤ ਪ੍ਰਾਪਤ ਨਹੀਂ ਹੋ ਪਾਉਣਗੇ ।

ਪ੍ਰਸ਼ਨ 6.
ਜੈਵਿਕ ਵਧਾਓ (Biological magnification) ਕੀ ਹੈ ? ਕੀ ਪਰਿਸਥਿਤਿਕ ਪ੍ਰਬੰਧ ਦੇ ਭਿੰਨ ਪੱਧਰਾਂ ਉੱਤੇ ਜੈਵਿਕ ਵਧਾਓ ਦਾ ਪ੍ਰਭਾਵ ਵੀ ਵੱਖ-ਵੱਖ ਹੋਵੇਗਾ ?
ਉੱਤਰ-
ਜੈਵਿਕ ਵਧਾਓ (Biological magnification) – ਵੱਖ-ਵੱਖ ਸਾਧਨਾਂ ਦੁਆਰਾ ਹਾਨੀਕਾਰਕ ਰਸਾਇਣਾਂ ਦਾ ਸਾਡੀ ਭੋਜਨ ਲੜੀ ਵਿਚ ਪ੍ਰਵੇਸ਼ ਕਰਨਾ ਅਤੇ ਉਨ੍ਹਾਂ ਦਾ ਸਾਡੇ ਸਰੀਰ ਵਿਚ ਗਾੜ੍ਹਾ ਹੋਣ ਦੀ ਪ੍ਰਕਿਰਿਆ ਨੂੰ ਜੈਵਿਕ-ਵਧਾਓ ਕਹਿੰਦੇ ਹਨ । ਇਨ੍ਹਾਂ ਰਸਾਇਣਾਂ ਦਾ ਸਾਡੇ ਸਰੀਰ ਵਿਚ ਪ੍ਰਵੇਸ਼ ਵੱਖ-ਵੱਖ ਢੰਗਾਂ ਰਾਹੀਂ ਹੋ ਸਕਦਾ ਹੈ ।

ਅਸੀਂ-ਫਸਲਾਂ ਨੂੰ ਰੋਗਾਂ ਤੋਂ ਬਚਾਉਣ ਲਈ ਕੀਟ ਨਾਸ਼ਕ, ਪੀੜਕ ਨਾਸ਼ਕ ਆਦਿ ਰਸਾਇਣਾਂ ਦਾ ਛਿੜਕਾਓ ਕਰਦੇ ਹਾਂ । ਇਨ੍ਹਾਂ ਦਾ ਕੁੱਝ ਭਾਗ ਮਿੱਟੀ ਦੁਆਰਾ ਭੂਮੀ ਵਿਚ ਰਿਸ ਜਾਂਦਾ ਹੈ ਜਿਸ ਨੂੰ ਪੌਦੇ ਜੜ੍ਹਾਂ ਦੁਆਰਾ ਖਣਿਜਾਂ ਦੇ ਨਾਲ ਗ੍ਰਹਿਣ ਕਰ ਲੈਂਦੇ ਹਨ । ਇਹੀ ਪੌਦਿਆਂ ਦੀ ਵਰਤੋਂ ਨਾਲ ਇਹ ਰਸਾਇਣ ਸਾਡੇ ਸਰੀਰ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਅਤੇ ਪੌਦਿਆਂ ਦੇ ਲਗਾਤਾਰ ਸੇਵਨ ਨਾਲ ਸਾਂਦਰਤਾ ਵਧਦੀ ਜਾਂਦੀ ਹੈ ਜਿਸਦੇ ਨਤੀਜੇ ਵਜੋਂ ਜੈਵਿਕ ਵਧਾਓ ਦਾ ਵਿਸਥਾਰ ਹੁੰਦਾ ਹੈ ।

ਮਨੁੱਖ ਸਰਬ-ਆਹਾਰੀ ਹੈ । ਉਹ ਪੌਦਿਆਂ ਅਤੇ ਜੰਤੂਆਂ ਦੋਵਾਂ ਦੀ ਵਰਤੋਂ ਕਰਦਾ ਹੈ ਅਤੇ ਕਈ ਭੋਜਨ-ਲੜੀਆਂ ਵਿਚ ਸਥਾਨ ਗ੍ਰਹਿਣ ਕਰ ਸਕਦਾ ਹੈ । ਇਸ ਕਾਰਨ ਮਨੁੱਖ ਵਿੱਚ ਰਸਾਇਣਿਕ ਪਦਾਰਥਾਂ ਦਾ ਪ੍ਰਵੇਸ਼ ਅਤੇ ਗਾੜ੍ਹਾ ਹੋਣਾ ਬਹੁਤ ਜਲਦੀ ਹੁੰਦਾ ਹੈ ਅਤੇ ਜੈਵਿਕ ਵਧਾਓ ਦਾ ਵਿਸਥਾਰ ਹੁੰਦਾ ਹੈ ।
ਉਦਾਹਰਨ–ਉੱਤਰੀ ਅਮਰੀਕਾ ਵਿੱਚ ਮਿਸ਼ੀਗਨ ਝੀਲ ਦੇ ਆਸਪਾਸ ਮੱਛਰਾਂ ਨੂੰ ਮਾਰਨ ਲਈ ਬਹੁਤ ਜ਼ਿਆਦਾ ਡੀ.ਡੀ.ਟੀ. ਦਾ ਛਿੜਕਾਵ ਕੀਤਾ ਗਿਆ ਜਿਸ ਨਾਲ ਪੇਲੀਕਨ ਨਾਂ ਦੇ ਪੰਛੀਆਂ ਦੀ ਗਿਣਤੀ ਬਹੁਤ ਘੱਟ ਹੋ ਗਈ । ਵਾਤਾਵਰਨ ਦੇ ਜਾਣਕਾਰਾਂ ਦੁਆਰਾ ਪਾਇਆ ਗਿਆ ਕਿ ਪਾਣੀ ਵਿਚ ਪ੍ਰਤੀ ਦਸ ਲੱਖ ਕਣਾਂ ਵਿਚ 0.2 ਕਣ ਡੀ. ਡੀ. ਟੀ. (1ppm = \(\frac{1}{1000000}\)) ਹੈ । ਡੀ.ਡੀ.ਟੀ. ਦੇ ਉੱਚ ਪੱਧਰ ਕਾਰਨ ਪੇਲੀਕਨ ਪੰਛੀਆਂ ਦੇ ਅੰਡਿਆਂ ਦਾ ਛਿਲਕਾ ਪਤਲਾ ਹੋ ਗਿਆ ਜਿਸ ਨਾਲ ਬੱਚਿਆਂ ਦੇ ਨਿਕਲਣ ਤੋਂ ਪਹਿਲਾਂ ਹੀ ਅੰਡੇ ਟੁੱਟ ਜਾਂਦੇ ਸਨ ।

ਪ੍ਰਸ਼ਨ 7.
ਸਾਡੇ ਦੁਆਰਾ ਪੈਦਾ ਜੈਵ ਅਵਿਘਟਨਸ਼ੀਲ ਕਚਰੇ ਤੋਂ ਕਿਹੜੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਹਨ ?
ਉੱਤਰ-
ਸਾਡੇ ਦੁਆਰਾ ਪੈਦਾ ਪਲਾਸਟਿਕ, ਡੀ.ਡੀ.ਟੀ. ਆਦਿ ਤੋਂ ਯੁਕਤ ਜੈਵ ਅਵਿਘਟਨਸ਼ੀਲ ਕੱਚਰਾ ਕਈ ਸਮੱਸਿਆਵਾਂ ਪੈਦਾ ਕਰਦਾ ਹੈ-

  1. ਨਾਲੇ-ਨਾਲੀਆਂ ਵਿੱਚ ਰੁਕਾਵਟ ।
  2. ਮਿੱਟੀ ਦਾ ਪ੍ਰਦੂਸ਼ਣ ।
  3. ਪਲਾਸਟਿਕ ਵਰਗੇ ਪਦਾਰਥਾਂ ਨੂੰ ਨਿਗਲ ਲੈਣ ਤੇ ਸ਼ਾਕਾਹਾਰੀ ਜੰਤੂਆਂ ਦੀ ਮੌਤ !
  4. ਮਨੁੱਖੀ ਸਰੀਰ ਵਿਚ ਜੈਵਿਕ ਵਧਾਓ ।
  5. ਪਰਿਸਥਿਤਿਕ ਸੰਤੁਲਨ ਵਿੱਚ ਰੁਕਾਵਟ ।
  6. ਜਲ, ਹਵਾ ਅਤੇ ਮਿੱਟੀ ਪ੍ਰਦੂਸ਼ਣ ।
  7. ਸੁੰਦਰਤਾ ਦੇ ਪੱਖ ਤੋਂ ਹਾਨੀਕਾਰਨ ਅਤੇ ਬੁਰਾ ।

ਪ੍ਰਸ਼ਨ 8.
ਜੇਕਰ ਸਾਡੇ ਦੁਆਰਾ ਪੈਦਾ ਸਾਰਾ ਕੱਚਰਾ ਜੈਵ ਵਿਘਟਨਸ਼ੀਲ ਹੋਵੇ ਤਾਂ ਕੀ ਇਸ ਦਾ ਸਾਡੇ ਵਾਤਾਵਰਨ ਤੇ ਕੋਈ ਪ੍ਰਭਾਵ ਨਹੀਂ ਪਵੇਗਾ ?
ਉੱਤਰ-
ਜੇ ਸਾਡੇ ਦੁਆਰਾ ਉਤਪਾਦਿਤ ਸਾਰਾ ਕੱਚਰਾ ਜੈਵ ਵਿਘਟਨਸ਼ੀਲ ਹੋਵੇ ਅਤੇ ਉਸਦਾ ਨਿਪਟਾਰਾ ਠੀਕ ਢੰਗ ਨਾਲ ਕਰ ਦਿੱਤਾ ਜਾਵੇ ਤਾਂ ਸਾਡੇ ਵਾਤਾਵਰਨ ਤੇ ਕੋਈ ਉਲਟ ਪ੍ਰਭਾਵ ਨਹੀਂ ਪਵੇਗਾ ।

PSEB 10th Class Science Solutions Chapter 15 ਸਾਡਾ ਵਾਤਾਵਰਨ

ਪ੍ਰਸ਼ਨ 9.
ਓਜ਼ੋਨ ਪਰਤ ਦੀ ਹਾਨੀ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ । ਇਸ ਹਾਨੀ ਨੂੰ ਘੱਟ ਕਰਨ ਲਈ ਕੀ ਕਦਮ ਉਠਾਏ
ਉੱਤਰ-
ਵੱਖ-ਵੱਖ ਰਸਾਇਣ ਕਾਰਨਾਂ ਨਾਲ ਓਜ਼ੋਨ ਪਰਤ ਨੂੰ ਹਾਨੀ ਬਹੁਤ ਤੇਜ਼ੀ ਨਾਲ ਹੋ ਰਹੀ ਹੈ । ਕਲੋਰੋਫਲੋਰੋ ਕਾਰਬਨਾਂ ਦੇ ਵਾਧੇ ਦੇ ਕਾਰਨ ਓਜ਼ੋਨ ਪਰਤ ਵਿਚ ਛੇਦ ਪੈਦਾ ਹੋ ਗਏ ਹਨ ਜਿਸ ਨਾਲ ਸੂਰਜੀ ਪ੍ਰਕਾਸ਼ ਵਿਚ ਮੌਜੂਦ ਪਰਾਬੈਂਗਣੀ ਵਿਕਿਰਣਾਂ ਸਿੱਧੇ ਧਰਤੀ ਤੇ ਆਉਣ ਲੱਗ ਪਈਆਂ ਹਨ ਜੋ ਕੈਂਸਰ, ਮੋਤੀਆ ਬਿੰਦ ਅਤੇ ਚਮੜੀ ਰੋਗਾਂ ਦਾ ਕਾਰਨ ਬਣ ਰਹੇ ਹਨ । ਓਜ਼ੋਨ ਪਰਤ ਪਰਾਬੈਂਗਣੀ ਵਿਕਿਰਣਾਂ (UV-Rays) ਦਾ ਅਵਸ਼ੋਸ਼ਣ ਕਰ ਲੈਂਦੀਆਂ ਹਨ ।

ਇਸ ਹਾਨੀ ਨੂੰ ਘੱਟ ਕਰਨ ਲਈ 1987 ਵਿਚ ਸੰਯੁਕਤ ਰਾਸ਼ਟਰ ਪ੍ਰੋਗਰਾਮ (UHEP) ਵਿੱਚ ਇਹੀ ਸਰਬਸੰਮਤੀ ਬਣੀ ਹੈ ਕਿ ਕਲੋਰੋਫਲੋਰੋ-ਕਾਰਬਨ (CFCs) ਦੇ ਉਤਪਾਦਨ ਨੂੰ 1986 ਦੇ ਪੱਧਰ ਤੇ ਸੀਮਿਤ ਰੱਖਿਆ ਜਾਵੇ । ਮਾਂਟਰੀਅਲ ਪ੍ਰੋਟੋਕੋਲ ਵਿੱਚ 1987 ਵਿੱਚ ਸਾਲ 1998 ਤੱਕ ਕਲੋਰੋਫਲੋਰੋ ਕਾਰਬਨ ਦੇ ਪ੍ਰਯੋਗ ਵਿਚ 50% ਦੀ ਕਮੀ ਕਰਨ ਦੀ ਗੱਲ ਕਹੀ ਗਈ ਹੈ । ਸਾਲ 1992 ਵਿਚ ਮਾਂਟਰੀਅਲ ਪ੍ਰੋਟੋਕੋਲ ਦੀ ਮੀਟਿੰਗ ਵਿੱਚ 1996 ਵਿਚ (CFCs) ਤੇ ਹੌਲੀ-ਹੌਲੀ ਰੋਕ ਲਗਾਉਣ ਨੂੰ ਮੰਨਿਆ ਗਿਆ । ਹੁਣ ਕਲੋਰੋਫਲੋਰੋ-ਕਾਰਬਨ ਦੀ ਜਗਾ ਹਾਈਡਰੋਫਲੋਰੋ ਕਾਰਬਨਾਂ ਦਾ ਪ੍ਰਯੋਗ ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਓਜ਼ੋਨ ਪਰਤ ਨੂੰ ਹਾਨੀ ਪਹੁੰਚਾਉਣ ਵਾਲੇ ਕਲੋਰੀਨ ਜਾਂ ਬੋਮੀਨ ਨਹੀਂ ਹਨ । ਆਮ ਲੋਕਾਂ ਵਿੱਚ ਵੀ ਇਸਦੇ ਪ੍ਰਤੀ ਜਾਗਰੂਕਤਾ ਲਗਭਗ ਨਹੀਂ ਹੈ ।

ਜਾਗਰੂਕਤਾ ਨੂੰ ਵਧਾਉਣ ਦੀ ਬਹੁਤ ਲੋੜ ਹੈ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਹੇਠ ਲਿਖੇ ਕਾਰਜ ਤੇਜ਼ੀ ਨਾਲ ਕਰਨੇ ਚਾਹੀਦੇ ਹਨ-

  1. ਸੁਪਰ ਸੱਨਿਕ (Supersonic) ਜਹਾਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ ।
  2. ਪਰਮਾਣੂ ਵਿਸਫੋਟਾਂ ਤੇ ਕਾਬੂ ਰੱਖਣਾ ਚਾਹੀਦਾ ।
  3. ਕਲੋਰੋਫਲੋਰੋ-ਕਾਰਬਨ ਦੇ ਪ੍ਰਯੋਗ ਨੂੰ ਸੀਮਿਤ ਕਰਨਾ ਚਾਹੀਦਾ ਹੈ ।
  4. CFCs ਦੇ ਵਿਕਲਪ ਦੀ ਤਲਾਸ਼ ਕਰਨੀ ਚਾਹੀਦੀ ਹੈ ।

Science Guide for Class 10 PSEB ਸਾਡਾ ਵਾਤਾਵਰਨ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1.
ਕੀ ਕਾਰਨ ਹੈ ਕਿ ਕੁੱਝ ਪਦਾਰਥ ਜੈਵ ਵਿਘਟਨਸ਼ੀਲ ਹੁੰਦੇ ਹਨ ਅਤੇ ਕੁੱਝ ਜੈਵ ਅਵਿਘਟਨਸ਼ੀਲ ?
ਉੱਤਰ-
ਜੈਵ ਵਿਘਟਨਸ਼ੀਲ ਪਦਾਰਥ ਜੈਵਿਕ ਪ੍ਰਮਾਂ ਨਾਲ ਅਪਘਟਿਤ ਹੁੰਦੇ ਹਨ । ਉਹ ਜੀਵਾਣੂਆਂ ਅਤੇ ਹੋਰ ਪ੍ਰਾਣੀਆਂ ਦੁਆਰਾ ਪੈਦਾ ਐਂਜ਼ਾਈਮਾਂ ਦੀ ਸਹਾਇਤਾ ਨਾਲ ਸਮੇਂ ਦੇ ਨਾਲ ਆਪਣੇ ਆਪ ਅਪਘਟਿਤ ਹੋ ਕੇ ਵਾਤਾਵਰਨ ਦਾ ਹਿੱਸਾ ਬਣ ਜਾਂਦੇ ਹਨ | ਪਰ ਜੈਵ ਅਵਿਘਟਨਸ਼ੀਲ ਪਦਾਰਥ ਜੈਵਿਕ ਮਾਂ ਦੁਆਰਾ ਅਪਘਟਿਤ ਨਹੀਂ ਹੁੰਦੇ । ਆਪਣੀ ਸੰਸ਼ਲਿਸ਼ਟ ਰਚਨਾ ਦੇ ਕਾਰਨ ਉਨ੍ਹਾਂ ਦੇ ਬੰਧਨ ਮਜ਼ਬੂਤੀ ਨਾਲ ਆਪਸ ਵਿਚ ਜੁੜੇ ਰਹਿੰਦੇ ਹਨ ਅਤੇ ਐਂਜ਼ਾਈਮ ਉਨ੍ਹਾਂ ਤੇ ਆਪਣਾ ਅਸਰ ਨਹੀਂ ਪਾ ਸਕਦੇ ।

ਪ੍ਰਸ਼ਨ 2.
ਅਜਿਹੇ ਦੋ ਢੰਗ ਦੱਸੋ ਜਿਨ੍ਹਾਂ ਨਾਲ ਜੈਵ ਵਿਘਟਨਸ਼ੀਲ ਪਦਾਰਥ ਵਾਤਾਵਰਨ ਨੂੰ ਪ੍ਰਭਾਵਿਤ ਕਰਦੇ ਹਨ ।
ਉੱਤਰ-

  1. ਜੈਵ ਵਿਘਟਨਸ਼ੀਲ ਪਦਾਰਥ ਵੱਡੀ ਮਾਤਰਾ ਵਿਚ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੇ ਹਨ । ਇਨ੍ਹਾਂ ਨਾਲ ਬਦਬੂ ਅਤੇ ਗੰਦਗੀ ਫੈਲਦੀ ਹੈ ।
  2. ਜੈਵ ਵਿਘਟਨਸ਼ੀਲ ਪਦਾਰਥ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਨੂੰ ਫੈਲਾਉਣ ਦੇ ਕਾਰਨ ਬਣਦੇ ਹਨ । ਇਨ੍ਹਾਂ ਨਾਲ ਵਾਤਾਵਰਨ ਵਿਚ ਹਾਨੀਕਾਰਕ ਜੀਵਾਣੂ ਵੱਧਦੇ ਹਨ ।

ਪ੍ਰਸ਼ਨ 3.
ਅਜਿਹੇ ਦੋ ਢੰਗ ਦੱਸੋ ਜਿਨ੍ਹਾਂ ਦੁਆਰਾ ਜੈਵ ਅਵਿਘਟਨਸ਼ੀਲ ਪਦਾਰਥ ਵਾਤਾਵਰਨ ਨੂੰ ਪ੍ਰਭਾਵਿਤ ਕਰਦੇ ਹਨ ।
ਉੱਤਰ-

  1. ਜੈਵ ਅਵਿਘਟਨਸ਼ੀਲ ਪਦਾਰਥਾਂ ਦਾ ਅਪਘਟਨ ਨਹੀਂ ਹੋ ਪਾਉਂਦਾ ਹੈ। ਇਹ ਉਦਯੋਗਾਂ ਵਿਚ ਤਰ੍ਹਾਂ-ਤਰ੍ਹਾਂ ਦੇ ਰਸਾਇਣਿਕ ਪਦਾਰਥਾਂ ਤੋਂ ਤਿਆਰ ਹੋ ਕੇ ਬਾਅਦ ਵਿੱਚ ਮਿੱਟੀ ਵਿੱਚ ਅਤੀ ਸੂਖ਼ਮ ਕਣਾਂ ਦੇ ਰੂਪ ਵਿੱਚ ਮਿਲ ਕੇ ਵਾਤਾਵਰਨ ਨੂੰ ਹਾਨੀ ਪਹੁੰਚਾਉਂਦੇ ਹਨ ।
  2. ਇਹ ਭੋਜਨ ਲੜੀ ਵਿੱਚ ਮਿਲ ਕੇ ਜੈਵਿਕ ਵਧਾਓ ਕਰਦੇ ਹਨ ਅਤੇ ਮਨੁੱਖਾਂ ਨੂੰ ਤਰ੍ਹਾਂ-ਤਰ੍ਹਾਂ ਦੀ ਹਾਨੀ ਪਹੁੰਚਾਉਂਦੇ ਹਨ ।

ਪ੍ਰਸ਼ਨ 4.
ਆਹਾਰੀ ਪੱਧਰ ਕੀ ਹੈ ? ਇੱਕ ਭੋਜਨ ਲੜੀ ਦੀ ਉਦਾਹਰਨ ਦਿਓ ਅਤੇ ਇਸ ਵਿੱਚ ਭਿੰਨ ਆਹਾਰੀ ਪੱਧਰ ਦੱਸੋ ।
ਉੱਤਰ-
ਆਹਾਰੀ ਪੱਧਰ – ਭੋਜਨ ਲੜੀ ਵਿਚ ਉਤਪਾਦਨ ਅਤੇ ਉਪਭੋਗਤਾ ਦਾ ਸਥਾਨ ਹਿਣ ਕਰਨ ਵਾਲੇ ਜੀਵ ਜੀਵਮੰਡਲ ਨੂੰ ਕੋਈ ਵਿਸ਼ੇਸ਼ ਸੰਰਚਨਾ ਪ੍ਰਦਾਨ ਕਰਦੇ ਹਨ, ਜਿਸ ਨੂੰ ਆਹਾਰੀ ਪੱਧਰ ਕਹਿੰਦੇ ਹਨ । ਭੋਜਨ-ਲੜੀ ਵਿਚ ਉਤਪਾਦਨ ਦਾ ਪਹਿਲਾਂ ਸਥਾਨ ਹੁੰਦਾ ਹੈ । ਜੇ ਅਸੀਂ ਪੌਦਿਆਂ ਦਾ ਸੇਵਨ ਕਰੀਏ ਤਾਂ ਭੋਜਨ-ਲੜੀ ਵਿਚ ਸਿਰਫ਼ ਉਤਪਾਦਕ ਅਤੇ ਉਪਭੋਗਤਾ ਪੱਧਰ ਹੀ ਹੁੰਦੇ ਹਨ । ਮਾਸਾਹਾਰੀਆਂ ਦੀ ਭੋਜਨ ਲੜੀ ਵਿੱਚ ਵਧੇਰੇ ਖਪਤਕਾਰ ਹੁੰਦੇ ਹਨ ।
ਭੋਜਨ ਲੜੀ ਦੀ ਉਦਾਹਰਨ-
PSEB 10th Class Science Solutions Chapter 15 ਸਾਡਾ ਵਾਤਾਵਰਨ 1

ਪ੍ਰਸ਼ਨ 5.
ਪਰਿਸਥਿਤਿਕ ਪ੍ਰਬੰਧ ਵਿਚ ਨਿਖੇੜਕਾਂ ਦੀ ਕੀ ਭੂਮਿਕਾ ਹੈ ?
ਉੱਤਰ-
ਪਰਿਸਥਿਤਿਕ ਪ੍ਰਬੰਧ ਵਿੱਚ ਨਿਖੇੜਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਜੀਵਾਣੁ ਮਿਤ ਉਪਜੀਵੀ, ਕਵਕ ਵਰਗੇ ਬਹੁਤ ਸੂਖ਼ਮ ਜੀਵ ਮਿਤ ਜੀਵ ਅਵਸ਼ੇਸ਼ਾਂ ਦਾ ਨਿਖੇੜਨ ਕਰਦੇ ਹਨ । ਇਹ ਮ੍ਰਿਤ ਸਰੀਰਾਂ ਦਾ ਆਪਣੇ ਭੋਜਨ ਲਈ ਉਪਯੋਗ ਕਰਦੇ ਹਨ । ਇਹੇ ਗੁੰਝਲਦਾਰ ਕਾਰਬਨਿਕ ਪਦਾਰਥਾਂ ਨੂੰ ਸਰਲ ਪਦਾਰਥਾਂ ਵਿੱਚ ਬਦਲ ਦਿੰਦੇ ਹਨ | ਫਲਾਂ ਸਬਜ਼ੀਆਂ ਦੇ ਛਿਲਕੇ, ਗਲੇ-ਸੜੇ ਫਲ, ਜੈਵਿਕ ਕਚਰਾ, ਗਾਂਵਾਂ ਮੱਝਾਂ ਦਾ ਗੋਬਰ, ਪੇੜ-ਪੌਦਿਆਂ ਦੇ ਗਲੇ-ਸੜੇ ਭਾਗ ਆਦਿ ਨਿਖੇੜਕਾਂ ਦੁਆਰਾ ਅਪਘਟਿਤ ਕਰ ਦਿੱਤੇ ਜਾਂਦੇ ਹਨ ਅਤੇ ਇਹ ਆਸਾਨੀ ਨਾਲ ਕੁਦਰਤ ਵਿਚ ਮੁੜ ਮਿਲ ਜਾਂਦੇ ਹਨ । ਨਿਖੇੜਕ ਗੁੰਝਲਦਾਰ ਕਾਰਬਨਿਕ ਪਦਾਰਥਾਂ ਨੂੰ ਸਰਲ ਅਕਾਰਬਨਿਕ ਪਦਾਰਥਾਂ ਵਿੱਚ ਬਦਲ ਦਿੰਦੇ ਹਨ ਜੋ ਮਿੱਟੀ ਵਿੱਚ ਮਿਲ ਕੇ ਪੌਦਿਆਂ ਦੁਆਰਾ ਮੁੜ ਉਪਯੋਗ ਵਿੱਚ ਲਿਆਂਏ ਜਾਂਦੇ ਹਨ ।

ਪ੍ਰਸ਼ਨ 6.
ਓਜ਼ੋਨ ਕੀ ਹੈ ਅਤੇ ਇਹ ਪਰਿਸਥਿਤਿਕ ਪ੍ਰਬੰਧ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਆਕਸੀਜਨ (O2) ਦੇ ਤਿੰਨ ਪਰਮਾਣੂਆਂ ਤੋਂ ਬਣੀ ਓਜ਼ੋਨ (O3) ਦਾ ਵਾਯੂਮੰਡਲ ਦੇ ਓਪਰੀ ਪੱਧਰ (ਸਟਰੈਟੋਸਫੀਅਰ) ਵਿਚ ਲਗਭਗ 16 ਕਿਲੋਮੀਟਰ ਉੱਪਰ ਇੱਕ ਆਵਰਨ (ਲਿਹਾਫ਼ ਹੈ ਜੋ ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਣੀ ਵਿਕਿਰਣਾਂ ਤੋਂ ਧਰਤੀ ਦੀ ਸੁਰੱਖਿਆ ਕਰਦਾ ਹੈ । ਪਰਾਬੈਂਗਣੀ ਵਿਕਿਰਣ ਜੀਵਾਂ ਦੇ ਲਈ ਬਹੁਤ ਹਾਨੀਕਾਰਨ ਹੈ । ਇਹ ਚਮੜੀ ਦਾ ਕੈਂਸਰ ਕਰਦੀ ਹੈ । ਧਰਤੀ ਦੇ ਚਾਰੋਂ ਪਾਸੇ ਓਜ਼ੋਨ ਪਰਤ ਸਮਾਪਤ ਹੋ ਜਾਣ ਤੇ ਸੂਰਜ ਦੇ ਪ੍ਰਕਾਸ਼ ਤੋਂ ਆਉਣ ਵਾਲੀਆਂ ਪਰਾਬੈਂਗਣੀ ਵਿਕਿਰਣਾਂ ਧਰਤੀ ਤੇ ਬਿਨਾਂ ਰੋਕ ਟੋਕ ਪਹੁੰਚਣ ਲੱਗ ਜਾਣਗੀਆਂ ਅਤੇ ਪਰਿਸਥਿਤਿਕ ਪ੍ਰਬੰਧ ਤੇ ਬੁਰਾ ਪ੍ਰਭਾਵ ਪਾਉਣਗੀਆਂ । ਸਾਲ 1980 ਤੋਂ ਵਾਯੂਮੰਡਲ ਵਿੱਚ ਓਜ਼ੋਨ ਦੀ ਮਾਤਰਾ ਵਿੱਚ ਤੇਜ਼ੀ ਨਾਲ ਗਿਰਾਵਟ ਆਉਣ ਲੱਗੀ ਹੈ ।

ਓਜ਼ੋਨ ਪਰਿਸਥਿਤਿਕ ਪ੍ਰਬੰਧ ਨੂੰ ਹੇਠ ਲਿਖੇ ਆਧਾਰਾਂ ਤੇ ਵੀ ਪ੍ਰਭਾਵਿਤ ਕਰਦੀ ਹੈ-

  1. ਤਾਪਮਾਨ ਵਿਚ ਪਰਿਵਰਤਨ ਦੇ ਕਾਰਨ ਧਰਤੀ ਤੇ ਵਰਖਾ ਵਿੱਚ ਕਮੀ ।
  2. ਚਾਵਲ ਵਰਗੀਆਂ ਫਸਲਾਂ ਤੇ ਅਸਰ ।
  3. ਜਲੀ ਜੀਵਾਂ ਅਤੇ ਪਦਾਰਥਾਂ ਤੇ ਅਸਰ ।
  4. ਮਨੁੱਖਾਂ ਵਿਚ ਪ੍ਰਤੀਰੋਧ ਸਮਰੱਥਾ ਦੀ ਕਮੀ ਅਤੇ ਚਮੜੀ ਦੇ ਕੈਂਸਰ ਵਿਚ ਵਾਧਾ ।
  5. ਪਰਿਸਥਿਤਿਕ ਅਸੰਤੁਲਨ ਪੈਦਾ ਹੋਣ ਦੀ ਸੰਭਾਵਨਾ ।
  6. ਸੂਖ਼ਮਜੀਵਾਂ ਵਿਚ ਉਤਪਰਿਵਰਤਨ ਅਤੇ ਉਨ੍ਹਾਂ ਦੀ ਮੌਤ ਦਾ ਕਾਰਨ ।

PSEB 10th Class Science Solutions Chapter 15 ਸਾਡਾ ਵਾਤਾਵਰਨ

ਪ੍ਰਸ਼ਨ 7.
ਤੁਸੀਂ ਕੂੜੇ-ਕਰਕਟ ਦੇ ਨਿਪਟਾਰੇ ਦੀ ਸਮੱਸਿਆ ਘੱਟ ਕਰਨ ਵਿੱਚ ਕੀ ਯੋਗਦਾਨ ਪਾ ਸਕਦੇ ਹੋ ? ਕੋਈ ਦੋ ਤਰੀਕਿਆਂ ਦਾ ਵਰਣਨ ਕਰੋ ।
ਉੱਤਰ-
ਕੂੜਾ-ਕਰਕਟ ਵਿਅਕਤੀ ਅਤੇ ਸਮਾਜ ਦੋਨਾਂ ਲਈ ਬਹੁਤ ਹਾਨੀਕਾਰਕ ਹੈ ਕਿਉਂਕਿ ਇਸ ਨਾਲ ਸਿਰਫ਼ ਗੰਦਗੀ ਹੀ ਨਹੀਂ ਫੈਲਦੀ ਬਲਕਿ ਇਹ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣਦਾ ਹੈ । ਇਸ ਦੇ ਨਿਪਟਾਰੇ ਲਈ ਹੇਠ ਲਿਖੇ ਦੋ ਤਰੀਕਿਆਂ ਨੂੰ ਅਪਣਾਇਆ ਜਾ ਸਕਦਾ ਹੈ-

  • ਮੁੜ ਚੱਕਰਣ – ਕਚਰੇ ਜਾਂ ਕੂੜੇ ਕਰਕਟ ਵਿਚੋਂ ਕਾਗਜ਼, ਪਲਾਸਟਿਕ, ਧਾਤਾਂ, ਚੀਥੜੇ ਆਦਿ ਚੁਣ ਕੇ ਅਲੱਗ ਕਰਕੇ ਉਨ੍ਹਾਂ ਦਾ ਮੁੜ ਚੱਕਰਣ ਕੀਤਾ ਜਾਣਾ ਚਾਹੀਦਾ ਹੈ । ਪੁਰਾਣੇ ਕੱਪੜੇ ਅਤੇ ਕਾਗ਼ਜ਼ਾਂ ਦੇ ਮੁੜ ਚੱਕਰਣ ਨਾਲ ਦਰੱਖ਼ਤਾਂ ਨੂੰ ਕੱਟਣ ਤੋਂ ਬਚਾਇਆ ਜਾ ਸਕਦਾ ਹੈ । ਪਲਾਸਟਿਕ ਦਾ ਬਾਰ-ਬਾਰ ਉਪਯੋਗ ਕੀਤਾ ਜਾ ਸਕਦਾ ਹੈ ।
  • ਮਿੱਟੀ ਵਿਚ ਦਬਾਉਣਾ – ਜੈਵ ਵਿਘਟਨਸ਼ੀਲ ਪਦਾਰਥਾਂ ਨੂੰ ਮਿੱਟੀ ਵਿੱਚ ਦਬਾ ਕੇ ਕੂੜੇ-ਕਰਕਟ ਦਾ ਨਿਪਟਾਰਾ ਕੀਤਾ ਜਾ ਸਕਦਾ ਹੈ । ਉਸ ਨਾਲ ਖਾਦ ਪ੍ਰਾਪਤ ਕਰ ਕੇ ਖੇਤਾਂ ਵਿਚ ਵਰਤੀ ਜਾ ਸਕਦੀ ਹੈ ।

PSEB 10th Class Science Solutions Chapter 14 ਊਰਜਾ ਦੇ ਸੋਮੇ

Punjab State Board PSEB 10th Class Science Book Solutions Chapter 14 ਊਰਜਾ ਦੇ ਸੋਮੇ Textbook Exercise Questions and Answers.

PSEB Solutions for Class 10 Science Chapter 14 ਊਰਜਾ ਦੇ ਸੋਮੇ

PSEB 10th Class Science Guide ਊਰਜਾ ਦੇ ਸੋਮੇ Textbook Questions and Answers

ਪ੍ਰਸ਼ਨ 1.
ਗਰਮ ਪਾਣੀ ਪ੍ਰਾਪਤ ਕਰਨ ਲਈ ਸੂਰਜੀ ਪਾਣੀ ਹੀਟਰ ਦਾ ਉਪਯੋਗ ਕਿਸ ਦਿਨ ਨਹੀਂ ਕਰ ਸਕਦੇ ?
(a) ਧੁੱਪ ਵਾਲੇ ਦਿਨ
(b) ਬੱਦਲਾਂ ਵਾਲੇ ਦਿਨ
(c) ਗਰਮ ਦਿਨ
(d) ਪੌਣ ਵਾਲੇ ਦਿਨ ।
ਉੱਤਰ-
(b) ਬੱਦਲਾਂ ਵਾਲੇ ਦਿਨ ।

ਪ੍ਰਸ਼ਨ 2.
ਹੇਠ ਲਿਖਿਆਂ ਵਿੱਚੋਂ ਕਿਹੜਾ ਬਾਇਓ ਪੁੰਜ ਦਾ ਸਰੋਤ ਨਹੀਂ ਹੈ-
(a) ਲੱਕੜ
(b) ਗੋਬਰ ਗੈਸ
(c) ਨਿਊਕਲੀਅਰ ਊਰਜਾ
(d) ਕੋਲਾ ।
ਉੱਤਰ-
(c) ਨਿਊਕਲੀਅਰ ਊਰਜਾ ।

ਪ੍ਰਸ਼ਨ 3.
ਜਿੰਨੇ ਊਰਜਾ ਸੋਮੇ ਅਸੀਂ ਉਪਯੋਗ ਵਿੱਚ ਲਿਆਉਂਦੇ ਹਾਂ ਉਹਨਾਂ ਵਿੱਚੋਂ ਬਹੁਤੇ ਸਟੋਰ ਕੀਤੀ ਸੂਰਜੀ ਊਰਜਾ ਨੂੰ ਦਰਸਾਉਂਦੇ ਹਨ ।
ਹੇਠ ਲਿਖਿਆਂ ਵਿੱਚੋਂ ਕਿਹੜਾ ਊਰਜਾ ਸੋਮਾ ਆਖਿਰਕਾਰ ਸੂਰਜੀ ਊਰਜਾ ਨਹੀਂ ਲੈਂਦਾ-
(a) ਭੂ-ਤਾਪ ਊਰਜਾ
(b) ਪੌਣ ਊਰਜਾ
(c) ਨਿਊਕਲੀਅਰ ਊਰਜਾ
(d) ਬਾਇਓ ਪੁੰਜ ।
ਉੱਤਰ-
(a) ਭੂ-ਤਾਪ ਊਰਜਾ ।

PSEB 10th Class Science Solutions Chapter 14 ਊਰਜਾ ਦੇ ਸੋਮੇ

ਪ੍ਰਸ਼ਨ 4.
ਊਰਜਾ ਸੋਮੇ ਦੇ ਰੂਪ ਵਿੱਚ ਪਥਰਾਟ ਬਾਲਣ ਅਤੇ ਸੂਰਜ ਦੀ ਤੁਲਨਾ ਕਰੋ ਅਤੇ ਇਹਨਾਂ ਵਿੱਚ ਅੰਤਰ ਲਿਖੋ ।
ਉੱਤਰ-

ਪਥਰਾਟ ਬਾਲਣ ਸੂਰਜ
(1) ਇਹ ਊਰਜਾ ਦਾ ਨਾ-ਨਵਿਆਉਣਯੋਗ (ਸਮਾਪਤ ਯੋਗ) ਸੋਮਾ ਹੈ । (1) ਇਹ ਊਰਜਾ ਦਾ ਵਿਕਿਰਣ ਸੋਮਾ ਹੈ ।
(2) ਇਹ ਬਹੁਤ ਜ਼ਿਆਦਾ ਪ੍ਰਦੂਸ਼ਣ ਫੈਲਾਉਂਦਾ ਹੈ । (2) ਇਹ ਪ੍ਰਦੂਸ਼ਣ ਨਹੀ ਫੈਲਾਉਂਦਾ ।
(3) ਰਸਾਇਣਿਕ ਕਿਰਿਆਵਾਂ ਦੇ ਫਲਸਰੂਪ ਊਸ਼ਮਾ ਅਤੇ ਪ੍ਰਕਾਸ਼ ਊਰਜਾ ਉਤਪੰਨ ਹੁੰਦੇ ਹਨ । (3) ਨਿਊਕਲੀਅਰ ਸੰਯੋਜਨ ਕਾਰਨ ਬਹੁਤ ਅਧਿਕ ਮਾਤਰਾ ਵਿੱਚ ਊਸ਼ਮਾ ਅਤੇ ਪ੍ਰਕਾਸ਼ ਉਤਪੰਨ ਕਰਦਾ ਹੈ ।
(4) ਇਹ ਹਮੇਸ਼ਾ (ਨਿਰੰਤਰ) ਊਰਜਾ ਪ੍ਰਦਾਨ ਨਹੀਂ ਕਰਦਾ ਹੈ । (4) ਇਹ ਨਿਰੰਤਰ ਊਰਜਾ ਪ੍ਰਦਾਨ ਕਰਦਾ ਹੈ ।
(5) ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ । (5) ਮਨਚਾਹੇ ਢੰਗ ਨਾਲ ਊਰਜਾ ਉਤਪੰਨ ਕੰਟਰੋਲ ਨਹੀਂ ਕੀਤੀ ਜਾ ਸਕਦੀ ।

ਪ੍ਰਸ਼ਨ 5.
ਊਰਜਾ ਸਰੋਤਾਂ ਦੇ ਰੂਪ ਵਿੱਚ ਜੀਵ ਪੁੰਜ ਅਤੇ ਪਣ-ਬਿਜਲੀ ਦੀ ਤੁਲਨਾ ਕਰੋ ਅਤੇ ਇਨ੍ਹਾਂ ਵਿੱਚ ਅੰਤਰ ਲਿਖੋ ।
ਉੱਤਰ-
ਜੀਵ-ਪੁੰਜ ਅਤੇ ਪਣ-ਬਿਜਲੀ ਵਿੱਚ ਅੰਤਰ-

ਜੀਵ-ਪੁੰਜ ਪਣ-ਬਿਜਲੀ
(1) ਜੀਵ ਪੁੰਜ ਕੇਵਲ ਸੀਮਿਤ ਮਾਤਰਾ ਵਿੱਚ ਹੀ ਊਰਜਾ ਪ੍ਰਦਾਨ ਕਰ ਸਕਦੀ ਹੈ । (1) ਪਣ-ਬਿਜਲੀ ਉਰਜਾ ਦਾ ਇੱਕ ਵੱਡਾ ਸੋਮਾ ਹੈ ।
(2) ਜੀਵ ਪੁੰਜ ਤੋਂ ਊਰਜਾ ਪ੍ਰਾਪਤ ਕਰਨ ਦੀ ਕਿਰਿਆ ਵਿੱਚ ਪ੍ਰਦੂਸ਼ਣ ਹੁੰਦਾ ਹੈ । (2) ਪਣ-ਬਿਜਲੀ ਊਰਜਾ ਦਾ ਸਵੱਛ ਸੋਮਾ ਹੈ ।
(3) ਜੀਵ ਪੁੰਜ ਤੋਂ ਪ੍ਰਾਪਤ ਊਰਜਾ ਨੂੰ ਸੀਮਿਤ ਸਥਾਨ ਤੇ ਹੀ ਪ੍ਰਯੋਗ ਕੀਤਾ ਜਾ ਸਕਦਾ ਹੈ । (3) ਪਣ-ਬਿਜਲੀ ਊਰਜਾ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਫਾਂਸਮਿਸ਼ਨ ਲਾਈਨ (ਤਾਰ) ਦੁਆਰਾ ਲਿਜਾਇਆ ਜਾ ਸਕਦਾ ਹੈ ।

ਪ੍ਰਸ਼ਨ 6.
ਨਿਮਨਲਿਖਿਤ ਤੋਂ ਊਰਜਾ ਪ੍ਰਾਪਤ ਕਰਨ ਦੀਆਂ ਸੀਮਾਵਾਂ (Limitations) ਲਿਖੋ-
(a) ਪੌਣ
(b) ਤਰੰਗਾਂ
(c) ਜਵਾਰ ਭਾਟਾ ।
ਉੱਤਰ-
(a) ਪੌਣ ਉਰਜਾ ਪ੍ਰਾਪਤ ਕਰਨ ਦੀਆਂ ਸੀਮਾਵਾਂ-

  1. ਪੌਣ ਊਰਜਾ ਨਿਸ਼ਕਰਸ਼ਣ ਲਈ ਪੌਣ ਊਰਜਾ ਫਾਰਮ ਦੀ ਸਥਾਪਨਾ ਲਈ ਬਹੁਤ ਵੱਡੇ ਖੇਤਰ ਲੋੜ ਹੁੰਦੀ ਹੈ । MW ਜੈਨਰੇਟਰ ਦੇ ਲਈ 2 ਹੈਕਟੇਅਰ ਥਾਂ ਦੀ ਲੋੜ ਹੁੰਦੀ ਹੈ ।
  2. ਪੌਣ ਊਰਜਾ ਤਾਂ ਹੀ ਪੈਦਾ ਹੋ ਸਕਦੀ ਹੈ ਜੇਕਰ ਪੌਣ ਦਾ ਘੱਟੋ ਘੱਟ ਵੇਗ 15 km/h ਹੋਵੇ ।
  3. ਹਵਾ ਦੀ ਤੀਬਰ ਗਤੀ ਕਾਰਨ ਟੁੱਟ ਭੱਜ ਅਤੇ ਨੁਕਸਾਨ ਦੀਆਂ ਸੰਭਾਵਨਾਵਾਂ ਵੱਧ ਹੁੰਦੀਆਂ ਹਨ ।
  4. ਸਾਰਾ ਸਾਲ ਪੌਣਾਂ ਨਹੀਂ ਚਲਦੀਆਂ ਹਨ ।

(b) ਤਰੰਗਾਂ ਤੋਂ ਊਰਜਾ ਪ੍ਰਾਪਤ ਕਰਨ ਦੀਆਂ ਸੀਮਾਵਾਂ – ਸਮੁੰਦਰੀ ਪਣ-ਤਰੰਗਾਂ ਦੇ ਵੇਗ ਕਾਰਨ ਉਨ੍ਹਾਂ ਵਿੱਚ ਊਰਜਾ ਸਮਾਹਿਤ ਹੁੰਦੀ ਹੈ ਜਿਸ ਕਰਕੇ ਉਰਜਾ ਨਿਸ਼ਕਰਸ਼ਣ ਲਈ ਹੇਠ ਲਿਖੀਆਂ ਸੀਮਾਵਾਂ ਹਨ :-

  1. ਤਰੰਗ ਉਰਜਾ ਉਦੋਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਦੋਂ ਤਰੰਗਾਂ ਪਰਬਲ ਹੋਣ ।
  2. ਇਸ ਦੇ ਸਮੇਂ ਅਤੇ ਸਥਿਤੀ ਦੀਆਂ ਬਹੁਤ ਖਾਮੀਆਂ ਹਨ ।

(c) ਜਵਾਰ ਭਾਟਾ ਤੋਂ ਊਰਜਾ ਪ੍ਰਾਪਤ ਕਰਨ ਦੀਆਂ ਸੀਮਾਵਾਂ – ਜਵਾਰ-ਭਾਟਾ ਕਾਰਨ ਸਮੁੰਦਰ ਦੀਆਂ ਲਹਿਰਾਂ ਦਾ ਚੜ੍ਹਨਾ ਅਤੇ ਡਿੱਗਣਾ ਘੁੰਮਣ-ਗਤੀ ਕਰ ਰਹੀ ਧਰਤੀ ਮੁੱਖ ਰੂਪ ਨਾਲ ਚੰਨ ਦੇ ਗੁਰੂਤਾ ਆਕਰਸ਼ਣ ਦੇ ਕਾਰਨ ਹੁੰਦਾ ਹੈ । ਤਰੰਗ ਦੀ ਉੱਚਾਈ ਅਤੇ ਬੰਨ੍ਹ ਬਣਾਉਣ ਦੀ ਸਥਿਤੀ ਇਸ ਦੀਆਂ ਪ੍ਰਮੁੱਖ ਸੀਮਾਵਾਂ ਹਨ ।

ਪ੍ਰਸ਼ਨ 7.
ਉਰਜਾ ਸੋਮਿਆਂ ਦਾ ਵਰਗੀਕਰਨ ਹੇਠ ਲਿਖੇ ਵਰਗਾਂ ਵਿੱਚ ਕਿਸ ਆਧਾਰ ਤੇ ਕਰੋਗੇ-
(ਉ) ਨਵਿਆਉਣਯੋਗ ਅਤੇ ਨਾ-ਨਵਿਆਉਣਯੋਗ ।
(ਅ) ਮੁੱਕਣ ਯੋਗ ਅਤੇ ਨਾ-ਮੁੱਕਣਯੋਗ ।
ਕੀ (ਉ) ਅਤੇ (ਅ) ਵਿੱਚ ਦਿੱਤੇ ਵਿਕਲਪ ਸਮਾਨ ਹਨ ?
ਉੱਤਰ-
(ੳ) ਨਵਿਆਉਣਯੋਗ ਅਤੇ ਨਾ-ਨਵਿਆਉਣਯੋਗ-

  • ਨਵਿਆਉਣਯੋਗ ਸੋਮੇ – ਇਹ ਸੋਮੇ ਊਰਜਾ ਉਤਪਾਦ ਕਰਨ ਦੀ ਯੋਗਤਾ ਉਸ ਸਮੇਂ ਤਕ ਰੱਖਦੇ ਹਨ ਜਦੋਂ ਤੱਕ ਅਸੀਂ ਅਤੇ ਸੂਰਜੀ ਪਰਿਵਾਰ ਹੈ । ਪੌਣ ਊਰਜਾ ਪਣ-ਊਰਜਾ, ਸਮੁੰਦਰੀ ਤਰੰਗ ਊਰਜਾ ਅਤੇ ਪਰਮਾਣੂ ਊਰਜਾ ਪੂਰਤੀ ਯੋਗ ਸੋਮੇ ਹਨ ।
  • ਨਾ-ਨਵਿਆਉਣਯੋਗ ਸੋਮੇ – ਊਰਜਾ ਦੇ ਇਹ ਸੋਮੇ ਲੱਖਾਂ ਸਾਲ ਪਹਿਲੇ ਵਿਸ਼ਿਸ਼ਟ ਸਥਿਤੀਆਂ ਵਿੱਚ ਬਣੇ ਸੀ । ਇੱਕ ਵਾਰੀ ਉਪਯੋਗ ਕਰ ਲੈਣ ਤੋਂ ਬਾਅਦ ਇਨ੍ਹਾਂ ਨੂੰ ਬਹੁਤ ਲੰਬੇ ਸਮੇਂ ਤੱਕ ਦੁਬਾਰਾ ਉਪਯੋਗ ਵਿੱਚ ਨਹੀਂ ਲਿਆਇਆ ਜਾ ਸਕਦਾ । ਪਥਰਾਟ ਬਾਲਣ ਕੋਲਾ, ਪੈਟਰੋਲੀਅਮ ਅਤੇ ਪ੍ਰਕਿਰਤਿਕ ਗੈਸਾਂ ਊਰਜਾ ਦੇ ਨਾ-ਮੁੱਕਣ ਯੋਗ ਸੋਮੇ ਹਨ ।

(ਅ) ਮੁੱਕਣ ਯੋਗ ਅਤੇ ਨਾ-ਮੁੱਕਣਯੋਗ ਸੋਮੇ – ਊਰਜਾ ਦੇ ਮੁੱਕਣ ਯੋਗ ਸੋਮੇ ਨਾ-ਨਵਿਆਉਣਯੋਗ ਹਨ ਜਦਕਿ ਨਾ-ਮੁੱਕਣ ਯੋਗ ਸੋਮੇ ਨਵਿਆਉਣਯੋਗ ਸੋਮੇ ਹਨ ।

ਪ੍ਰਸ਼ਨ 8.
ਊਰਜਾ ਦੇ ਆਦਰਸ਼ ਸੋਮੇ ਵਿੱਚ ਕੀ ਗੁਣ ਹੁੰਦੇ ਹਨ ?
ਉੱਤਰ-

  1. ਕਾਫ਼ੀ ਮਾਤਰਾ ਵਿੱਚ ਊਰਜਾ ਪ੍ਰਦਾਨ ਕਰਨ ਦੀ ਸਮਰੱਥਾ ਹੋਣੀ ਚਾਹੀਦੀ ਹੈ ।
  2. ਸਰਲਤਾ ਨਾਲ ਪ੍ਰਯੋਗ ਕਰਨ ਦੀ ਸੁਵਿਧਾ ਨਾਲ ਸੰਪੰਨ ਹੋਣੀ ਚਾਹੀਦੀ ਹੈ ।
  3. ਸਮਾਨ ਦਰ ਨਾਲ ਊਰਜਾ ਉਤਪੰਨ ਹੋਣੀ ਚਾਹੀਦੀ ਹੈ ।
  4. ਪ੍ਰਤੀ ਇਕਾਈ ਪੁੰਜ ਵਧੇਰੇ ਕਾਰਜ ਕਰ ਸਕੇ ।
  5. ਸੌਖ ਨਾਲ ਸਟੋਰ ਕੀਤੀ ਜਾ ਸਕੇ ।
  6. ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣਾ ਆਸਾਨ ਹੋਵੇ ।
  7. ਇਹ ਸਸਤਾ ਪ੍ਰਾਪਤ ਹੋ ਸਕਣ ਵਾਲਾ ਹੋਣਾ ਚਾਹੀਦਾ ਹੈ ।

PSEB 10th Class Science Solutions Chapter 14 ਊਰਜਾ ਦੇ ਸੋਮੇ

ਪ੍ਰਸ਼ਨ 9.
ਸੁਰਜੀ ਕੁੱਕਰ ਦਾ ਉਪਯੋਗ ਕਰਨ ਦੇ ਕੀ ਲਾਭ ਅਤੇ ਹਾਨੀਆਂ ਹਨ ? ਕੀ ਅਜਿਹੇ ਵੀ ਖੇਤਰ ਹਨ ਜਿੱਥੇ ਸੁਰਜੀ ਕੁੱਕਰਾਂ ਦੀ ਸੀਮਿਤ ਉਪਯੋਗਤਾ ਹੈ ?
ਉੱਤਰ-
ਸੂਰਜੀ ਕੁੱਕਰ ਦੇ ਲਾਭ-

  1. ਬਾਲਣ ਦਾ ਕੋਈ ਖ਼ਰਚ ਨਹੀਂ ਹੁੰਦਾ ਹੈ ਅਰਥਾਤ ਬਾਲਣ ਅਤੇ ਬਿਜਲੀ ਦੀ ਖਪਤ ਨਹੀਂ ਹੁੰਦੀ ਹੈ ।
  2. ਪੂਰਨ ਰੂਪ ਨਾਲ ਪਦੂਸ਼ਣ ਰਹਿਤ ਹੈ । ਹੌਲੀ ਗਤੀ ਨਾਲ ਭੋਜਨ ਪਕਾਉਣ ਨਾਲ ਭੋਜਨ ਦੇ ਪੋਸ਼ਕ ਤੱਤਾਂ ਦੀ ਹਾਨੀ ਨਹੀਂ ਹੁੰਦੀ ਹੈ ।
  3. ਕਿਸੇ ਕਿਸਮ ਦੀ ਗੰਦਗੀ ਨਹੀਂ ਫੈਲਦੀ ਹੈ ।
  4. ਭੋਜਨ ਪਕਾਉਣ ਸਮੇਂ ਨਿਰੰਤਰ ਦੇਖਭਾਲ ਕਰਨ ਦੀ ਲੋੜ ਨਹੀਂ ਹੁੰਦੀ ਹੈ ।

ਸੂਰਜੀ ਕੁੱਕਰ ਦੀਆਂ ਹਾਨੀਆਂ-

  1. ਬਹੁਤ ਅਧਿਕ ਤਾਪਮਾਨ ਨਹੀਂ ਪੈਦਾ ਕਰ ਸਕਦਾ ਹੈ ।
  2. ਰਾਤ ਸਮੇਂ ਉਪਯੋਗ ਨਹੀਂ ਕੀਤਾ ਜਾ ਸਕਦਾ ਹੈ ।
  3. ਮੀਂਹ ਅਤੇ ਬੱਦਲਾਂ ਵਾਲੇ ਦਿਨ ਵੀ ਇਸ ਦਾ ਉਪਯੋਗ ਨਹੀਂ ਕੀਤਾ ਜਾ ਸਕਦਾ ਹੈ ।
  4. ਇਹ 100°C ਤੋਂ 140°C ਤੱਕ ਦਾ ਤਾਪਮਾਨ ਪ੍ਰਾਪਤ ਕਰਨ ਲਈ 2-3 ਘੰਟੇ ਲੈ ਲੈਂਦਾ ਹੈ ।

ਧਰਤੀ ਤੇ ਕੁੱਝ ਅਜਿਹੇ ਖੇਤਰ ਹਨ ਜਿੱਥੇ ਸੋਲਰ ਕੁੱਕਰ ਦਾ ਉਪਯੋਗ ਬਹੁਤ ਹੀ ਸੀਮਿਤ ਹੈ । ਉਦਾਰਹਨ ਵਜੋਂ ਚਹੁੰ ਪਾਸਿਓ ਪਰਬਤ ਨਾਲ ਘਿਰੀ ਹੋਈ ਘਾਟੀ ਜਿੱਥੇ ਸੂਰਜ ਦੀ ਧੁੱਪ ਪੂਰੇ ਦਿਨ ਵਿੱਚ ਬਹੁਤ ਘੱਟ ਸਮੇਂ ਲਈ ਮਿਲਦੀ ਹੈ । ਪਹਾੜੀ ਢਲਾਨਾਂ ਤੇ ਇਕਾਈ ਖੇਤਰਫਲ ਤੇ ਆਪਾਤੀ ਸੂਰਜੀ ਉਰਜਾ ਦੀ ਮਾਤਰਾ ਵੀ ਘੱਟ ਹੁੰਦੀ ਹੈ । ਇਸ ਤੋਂ ਛੋਟ ਭੁਮੱਧ ਰੇਖਾ ਤੋਂ ਦੂਰੀ ਵਾਲੇ ਖੇਤਰਾਂ ਵਿੱਚ ਸੂਰਜ ਦੀਆਂ ਕਿਰਨਾਂ ਧਰਤੀ ਦੇ ਤਲ ਤੇ ਲੰਬ ਰੂਪ ਵਿੱਚ ਆਪਾਤੀ ਨਹੀ ਹੁੰਦੀਆਂ ਹਨ । ਇਸ ਲਈ ਅਜਿਹੇ ਖੇਤਰਾਂ ਵਿੱਚ ਸੋਲਰ ਕੁੱਕਰ ਦਾ ਉਪਯੋਗ ਕਰਨ ਲਈ ਸੂਰਜੀ ਉਰਜਾ ਦੀ ਲੋੜੀਂਦੀ ਮਾਤਰਾ ਨਹੀਂ ਮਿਲਦੀ ਹੈ ।

ਪ੍ਰਸ਼ਨ 10.
ਊਰਜਾ ਦੀ ਵਧਦੀ ਮੰਗ ਦੇ ਵਾਤਾਵਰਨੀ ਨਤੀਜੇ ਕੀ ਹਨ ? ਊਰਜਾ ਦੀ ਖ਼ਪਤ ਘੱਟ ਕਰਨ ਦੇ ਉਪਾਅ ਲਿਖੋ ।
ਉੱਤਰ-
ਊਰਜਾ ਦੀ ਮੰਗ ਜਨਸੰਖਿਆ ਦੀ ਵਿਧੀ ਨਾਲ ਲਗਾਤਾਰ ਹੀ ਵਧਦੀ ਜਾਵੇਗੀ ।ਉਰਜਾ ਕਿਸੇ ਪ੍ਰਕਾਰ ਦੀ ਵੀ ਕਿਉਂ ਨਾ ਹੋਵੇ ਵਿਧਰ ਇਸ ਦਾ ਪਰਿਆਵਰਣ ਤੇ ਨਿਸਚਿਤ ਰੂਪ ਨਾਲ ਬੁਰਾ ਪ੍ਰਭਾਵ ਪਵੇਗਾ । ਊਰਜਾ ਦੀ ਖ਼ਪਤ ਘੱਟ ਨਹੀਂ ਹੋ ਸਕਦੀ ਹੈ । ਉਦਯੋਗ, ਵਾਹਨ, ਰੋਜ਼ ਦੀਆਂ ਜ਼ਰੂਰਤਾਂ ਆਦਿ ਸਭ ਦੇ ਲਈ ਊਰਜਾ ਦੀ ਲੋੜ ਤਾਂ ਰਹੇਗੀ । ਇਹ ਅਲੱਗ ਗੱਲ ਹੈ ਕਿ ਉਹ ਪ੍ਰਦੂਸ਼ਣ ਫੈਲਾਵੇਗਾ ਜਾਂ ਪਰਿਆਵਰਣ ਵਿੱਚ ਪਰਿਵਰਤਨ ਉਤਪੰਨ ਕਰੇਗਾ |

ਉਰਜਾ ਦੀ ਵੱਧਦੀ ਮੰਗ ਦੇ ਕਾਰਨ ਪਥਰਾਟ ਬਾਲਣ ਧਰਤੀ ਦੀਆਂ ਪਰਤਾਂ ਹੇਠਾਂ ਸਮਾਪਤ ਹੋਣ ਦੇ ਕੰਢੇ ਤੇ ਪਹੁੰਚ ਗਿਆ ਹੈ । ਲਗਭਗ 200 ਸਾਲ ਦੇ ਬਾਅਦ ਇਹ ਪੂਰੀ ਤਰ੍ਹਾਂ ਸਮਾਪਤ ਹੋ ਜਾਵੇਗਾ | ਪਰ ਬਿਜਲੀ ਊਰਜਾ ਦੇ ਲਈ ਵੱਡੇ-ਵੱਡੇ ਬੰਨ ਬਣਾਏ ਗਏ ਹਨ ਜਿਸ ਕਾਰਨ ਪਰਿਆਵਰਣ ਤੇ ਗਹਿਰਾ ਪ੍ਰਭਾਵ ਪਿਆ ਹੈ । ਇਸ ਲਈ ਉਰਜਾ ਦੇ ਵਿਭਿੰਨ ਨਵੇਂ ਸੋਮੇ ਖੋਜਦੇ ਸਮੇਂ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਉਸ ਬਾਲਣ ਦਾ ਕੈਲੋਰੀਮਾਨ ਅਧਿਕ ਹੋਵੇ, ਸਹਿਜ ਹੀ ਉਪਲੱਬਧ ਹੋਵੇ, ਮੁੱਲ ਵੀ ਘੱਟ ਹੋਵੇ ਅਤੇ ਪਰਿਆਵਰਣ ਤੇ ਕੋਈ ਭੈੜਾ ਅਸਰ ਨਾ ਪਏ ।

ਊਰਜਾ ਦੀ ਖ਼ਪਤ ਘੱਟ ਕਰਨ ਦੇ ਉਪਾਅ – ਇਸ ਕੰਮ ਲਈ ਹੇਠ ਲਿਖੇ ਉਪਾਅ ਉਪਯੋਗ ਵਿੱਚ ਲਿਆਂਦੇ ਜਾ ਸਕਦੇ ਹਨ-

  1. ਘਰ ਵਿੱਚ ਬਿਜਲੀ ਉਪਕਰਨਾਂ ਦੀ ਬੇਲੋੜ ਵਰਤੋਂ ਨਹੀਂ ਕਰਨੀ ਚਾਹੀਦੀ ਹੈ
  2. ਪੱਖੇ, ਕੂਲਰ ਅਤੇ ਏ. ਸੀ. ਪ੍ਰਯੋਗ ਕਰਦੇ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਇੱਕ ਕਮਰੇ ਵਿੱਚ ਰਹਿਣ ਦਾ ਯਤਨ ਕਰਨ ।
  3. ਸਾਂਝੀ ਪਰਿਵਹਨ ਪ੍ਰਣਾਲੀ ਨੂੰ ਵਿਕਸਿਤ ਕੀਤਾ ਜਾਵੇ ਅਤੇ ਪ੍ਰਾਈਵੇਟ ਗੱਡੀਆਂ ਨੂੰ ਪ੍ਰਯੋਗ ਨਾ ਕਰਨ ਦੀ ਸਲਾਹ ਦਿੱਤੀ ਜਾਵੇ ।
  4. ਗਲੀਆਂ ਦੀਆਂ ਬੱਤੀਆਂ ਬੰਦ ਕਰਨ ਦੀ ਉੱਚਿਤ ਵਿਵਸਥਾ ਹੋਣੀ ਚਾਹੀਦੀ ਹੈ ।
  5. ਪਰੰਪਾਰਿਕ ਉਤਸਵ ਜਿਵੇਂ ਦੀਵਾਲੀ, ਵਿਆਹ ਸਮਾਰੋਹ ਆਦਿ ਤੇ ਊਰਜਾ ਦੀ ਬਰਬਾਦੀ ਤੇ ਰੋਕ ਲੱਗਣੀ ਚਾਹੀਦੀ ਹੈ ।

Science Guide for Class 10 PSEB ਊਰਜਾ ਦੇ ਸੋਮੇ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1.
ਊਰਜਾ ਦਾ ਵਧੀਆ ਸੋਮਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਊਰਜਾ ਦਾ ਉੱਤਮ ਸੋਮਾ ਉਹ ਹੈ ਜਿਸ ਵਿੱਚ ਹੇਠ ਲਿਖੀਆਂ ਵਿਸ਼ੇਸ਼ਤਾਈਆਂ ਹੋਣ-

  1. ਜਿਸਦਾ ਪ੍ਰਤੀ ਇਕਾਈ ਮਾਨ ਅਧਿਕ ਕਾਰਜ ਕਰੇ ।
  2. ਜਿਸਦਾ ਭੰਡਾਰਨ ਅਤੇ ਪਰਿਵਹਣ ਆਸਾਨ ਅਤੇ ਸੁਰੱਖਿਅਤ ਹੋਵੇ ।
  3. ਅਸਾਨੀ ਨਾਲ ਪ੍ਰਾਪਤ ਹੋ ਜਾਵੇ ।
  4. ਸਸਤਾ ਹੋਣਾ ਚਾਹੀਦਾ ਹੈ ।

ਪ੍ਰਸ਼ਨ 2.
ਵਧੀਆ ਬਾਲਣ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਧੀਆ ਬਾਲਣ ਦੀਆਂ ਵਿਸ਼ੇਸ਼ਤਾਈਆਂ-
ਵਧੀਆ ਬਾਲ – ਅਜਿਹਾ ਬਾਲਣ ਜਿਸ ਵਿੱਚ ਹੇਠ ਲਿਖੀਆਂ ਵਿਸ਼ੇਸ਼ਤਾਈਆਂ ਹੋਣ ਉਸ ਨੂੰ ਵਧੀਆ ਬਾਲਣ ਕਿਹਾ ਜਾਂਦਾ ਹੈ ।

  1. ਇਸ ਦਾ ਉੱਚ ਕੈਲੋਰੀਮਾਨ ਹੋਣਾ ਚਾਹੀਦਾ ਹੈ ।
  2. ਬਾਲਣ ਦਾ ਜਲਣ-ਤਾਪ ਉੱਚਿਤ ਹੋਣਾ ਚਾਹੀਦਾ ਹੈ ।
  3. ਬਾਲਣ ਦੇ ਦਿਨ ਦੀ ਦਰ ਸੰਤੁਲਿਤ ਹੋਣੀ ਚਾਹੀਦੀ ਹੈ ਅਰਥਾਤ ਨਾ ਅਧਿਕ ਹੋਵੇ ਅਤੇ ਨਾ ਹੀ ਘੱਟ ਹੋਵੇ ।
  4. ਬਾਲਣ ਵਿੱਚ ਨਾ-ਜਲਣਸ਼ੀਲ ਪਦਾਰਥਾਂ ਦੀ ਮਾਤਰਾ ਜਿੰਨੀ ਹੀ ਘੱਟ ਹੋਵੇ ਓਨਾ ਹੀ ਚੰਗਾ ਹੈ ।
  5. ਦਹਿਨ ਤੋਂ ਬਾਅਦ ਜ਼ਹਿਰੀਲੇ ਪਦਾਰਥਾਂ ਦਾ ਉਤਪਾਦਨ ਘੱਟ ਤੋਂ ਘੱਟ ਹੋਣਾ ਚਾਹੀਦਾ ਹੈ ।
  6. ਬਾਲਣ ਦੀ ਉਪਲੱਬਧਤਾ ਕਾਫ਼ੀ ਅਤੇ ਆਸਾਨ ਹੋਣੀ ਚਾਹੀਦਾ ਹੈ ।
  7. ਬਾਲਣ ਘੱਟ ਕੀਮਤ ਤੇ ਪ੍ਰਾਪਤ ਹੋ ਸਕੇ ।
  8. ਬਾਲਣ ਦਾ ਭੰਡਾਰਨ ਅਤੇ ਪਰਿਵਹਨ ਸੁਰੱਖਿਅਤ ਹੋਣਾ ਚਾਹੀਦਾ ਹੈ ।

ਪ੍ਰਸ਼ਨ 3.
ਜੇਕਰ ਤੁਸੀਂ ਆਪਣੇ ਭੋਜਨ ਨੂੰ ਗਰਮ ਕਰਨ ਲਈ ਕਿਸੇ ਵੀ ਊਰਜਾ ਸੋਮੇ ਦਾ ਉਪਯੋਗ ਕਰ ਸਕਦੇ ਹੋ ਤਾਂ ਤੁਸੀਂ ਕਿਸ ਦੀ ਵਰਤੋਂ ਕਰੋਗੇ ਅਤੇ ਕਿਉਂ ?
ਉੱਤਰ-
ਅਸੀਂ ਆਪਣਾ ਭੋਜਨ ਗਰਮ ਕਰਨ ਲਈ L.P.G. ਦਾਵਿਤ ਪੈਟਰੋਲੀਅਮ ਗੈਸ ਦਾ ਉਪਯੋਗ ਕਰਨਾ ਪਸੰਦ ਕਰਾਂਗੇ, ਕਿਉਂਕਿ ਇਸ ਦਾ ਜਲਣ-ਤਾਪ ਅਧਿਕ ਨਹੀਂ ਹੈ, ਕੈਲੋਰੀਮਾਨ ਅਧਿਕ ਹੈ, ਦਹਿਨ ਸੰਤੁਲਿਤ ਦਰ ਨਾਲ ਹੁੰਦਾ ਹੈ। ਅਤੇ ਇਹ ਦਹਿਨ ਤੋਂ ਬਾਅਦ ਜ਼ਹਿਰੀਲੇ ਪਦਾਰਥ ਉਤਪੰਨ ਨਹੀਂ ਕਰਦੀ ਹੈ ।

ਪ੍ਰਸ਼ਨ 4.
ਪਥਰਾਟ ਬਾਲਣਾਂ ਦੀਆਂ ਕੀ ਹਾਨੀਆਂ ਹਨ ?
ਉੱਤਰ-
ਪਥਰਾਟ ਬਾਲਣਾਂ ਦੀਆਂ ਹਾਨੀਆਂ-ਪਥਰਾਟ ਬਾਲਣ ਤੋਂ ਹੋਣ ਵਾਲੀਆਂ ਪ੍ਰਮੁੱਖ ਹਾਨੀਆਂ ਹੇਠ ਲਿਖੀਆਂ ਹਨ-

  1. ਧਰਤੀ ਤੇ ਪਥਰਾਟ ਬਾਲਣ ਦਾ ਸੀਮਿਤ ਭੰਡਾਰ ਹੀ ਮੌਜੂਦ ਹੈ ਜਿਹੜਾ ਥੋੜ੍ਹੇ ਹੀ ਸਮੇਂ ਵਿੱਚ ਸਮਾਪਤ ਹੋ ਜਾਵੇਗਾ ।
  2. ਪਥਰਾਟ ਬਾਲਣ ਜਲਾਉਣ ਤੇ ਜ਼ਹਿਰੀਲੀਆਂ ਗੈਸਾਂ ਮੁਕਤ ਹੋਣ ਕਰਕੇ ਹਵਾ ਪ੍ਰਦੂਸ਼ਣ ਫੈਲਾਉਂਦੇ ਹਨ ।
  3. ਪਥਰਾਟ ਬਾਲਣ ਨੂੰ ਜਲਾਉਣ ਨਾਲ ਨਿਕਲਣ ਵਾਲੀਆਂ ਗੈਸਾਂ ਕਾਰਬਨ-ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਆਦਿ ਸ੍ਰੀਨ ਹਾਊਸ ਪ੍ਰਭਾਵ ਉਤਪੰਨ ਕਰਦੀਆਂ ਹਨ ਜਿਸ ਦੇ ਸਿੱਟੇ ਵਜੋਂ ਧਰਤੀ ਦਾ ਤਾਪਮਾਨ ਵੱਧਦਾ ਹੈ ।
  4. ਪਥਰਾਟ ਬਾਲਣ ਦੇ ਦਿਨ ਤੋਂ ਉਤਸਰਜਿਤ ਗੈਸਾਂ ਤੇਜ਼ਾਬੀ ਵਰਖਾ ਦਾ ਕਾਰਨ ਬਣਦੀਆਂ ਹਨ ।

PSEB 10th Class Science Solutions Chapter 14 ਊਰਜਾ ਦੇ ਸੋਮੇ

ਪ੍ਰਸ਼ਨ 5.
ਅਸੀਂ ਊਰਜਾ ਦੇ ਬਦਲਵੇਂ ਸੋਮਿਆਂ ਵੱਲ ਕਿਉਂ ਧਿਆਨ ਦੇ ਰਹੇ ਹਾਂ ?
ਉੱਤਰ-
ਬਦਲਵੇਂ ਸੋਮਿਆਂ ਵੱਲ ਧਿਆਨ ਦੇਣ ਦਾ ਕਾਰਨ – ਅਸੀਂ ਆਪਣੀ ਰੋਜ਼ਾਨਾ ਜੀਵਨ ਦੇ ਵਿਭਿੰਨ ਕਾਰਜਾਂ ਜਿਵੇਂ ਭੋਜਨ ਪਕਾਉਣਾ, ਉਦਯੋਗਿਕ ਯੰਤਰਾਂ ਅਤੇ ਵਾਹਨਾਂ ਨੂੰ ਚਲਾਉਣਾ ਆਦਿ ਲਈ ਪਰੰਪਰਾਗਤ (ਅਨਵੀਕਰਨੀ) ਬਾਲਣਾਂ ਕੋਲਾ, ਪੈਟਰੋਲੀਅਮ ਤੇ ਨਿਰਭਰ ਕਰਦੇ ਹਾਂ । ਅਜਿਹਾ ਜਾਪਦਾ ਹੈ ਕਿ ਜਿਸ ਦਰ ਨਾਲ ਅਸੀਂ ਪਥਰਾਟ ਬਾਲਣ ਦੀ ਵਰਤੋਂ ਕਰ ਰਹੇ ਹਾਂ ਬਹੁਤ ਛੇਤੀ ਹੀ ਪਥਰਾਟ ਬਾਲਣ ਦਾ ਭੰਡਾਰ ਸਮਾਪਤ ਹੋ ਜਾਵੇਗਾ । ਬਦਲਵੇਂ ਸੋਮੇ ਜਲ ਤੋਂ ਉਤਪਾਦਿਤ ਬਿਜਲੀ ਊਰਜਾ ਦੀਆਂ ਵੀ ਆਪਣੀਆਂ ਖਾਮੀਆਂ ਹਨ । ਇਸ ਲਈ ਛੇਤੀ ਹੀ ਭਿਆਨਕ ਊਰਜਾ ਸੰਕਟ ਹੋਣ ਦਾ ਖ਼ਤਰਾ ਹੈ । ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਊਰਜਾ ਦੀ ਲੋੜ ਨੂੰ ਪੂਰਾ ਕਰਨ ਲਈ ਊਰਜਾ ਦੇ ਬਦਲਵੇਂ ਸੋਮਿਆਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ ।

ਪ੍ਰਸ਼ਨ 6.
ਸਾਡੀ ਸੁਵਿਧਾ ਲਈ ਪੌਣ ਅਤੇ ਪਣ ਊਰਜਾ ਦੇ ਪਰੰਪਰਿਕ ਉਪਯੋਗਾਂ ਵਿੱਚ ਕਿਸ ਤਰ੍ਹਾਂ ਦੇ ਸੁਧਾਰ ਕੀਤੇ ਗਏ ਹਨ ?
ਉੱਤਰ-
ਪੌਣ ਅਤੇ ਪਣ ਊਰਜਾ ਦਾ ਲੰਬੇ ਸਮੇਂ ਤੋਂ ਪ੍ਰਯੋਗ ਮਨੁੱਖ ਦੁਆਰਾ ਪਰੰਪਰਿਕ ਰੂਪ ਵਿੱਚ ਕੀਤਾ ਜਾ ਰਿਹਾ ਹੈ । ਅੱਜ-ਕੱਲ੍ਹ ਇਨ੍ਹਾਂ ਵਿੱਚ ਕੁੱਝ ਸੁਧਾਰ ਕੀਤੇ ਗਏ ਹਨ ਤਾਂ ਜੋ ਇਨ੍ਹਾਂ ਤੋਂ ਊਰਜਾ ਦੀ ਪ੍ਰਾਪਤੀ, ਸੌਖੀ ਅਤੇ ਆਸਾਨੀ ਨਾਲ ਹੋਵੇ ।

(1) ਪੌਣ ਊਰਜਾ – ਪ੍ਰਾਚੀਨ ਕਾਲ ਵਿੱਚ ਪੌਣ ਊਰਜਾ ਨਾਲ ਪੌਣ ਚੱਕੀਆਂ ਚਲਾ ਕੇ ਖੂਹਾਂ ਵਿੱਚੋਂ ਪਾਣੀ ਕੱਢਣ ਦਾ ਕੰਮ ਹੁੰਦਾ ਸੀ, ਪਰੰਤੂ ਹੁਣ ਪੌਣ ਊਰਜਾ ਦਾ ਉਪਯੋਗ ਬਿਜਲੀ ਉਤਪੰਨ ਕਰਨ ਲਈ ਕੀਤਾ ਜਾਣ ਲੱਗਿਆ ਹੈ । ਬਿਜਲੀ ਉਤਪੰਨ ਕਰਨ ਲਈ ਅਨੇਕ ਪੌਣ ਚੱਕੀਆਂ ਨੂੰ ਸਮੁੰਦਰੀ ਤੱਟ ਦੇ ਸਮੀਪ ਵੱਡੇ ਖੇਤਰ ਵਿੱਚ ਲਗਾਇਆ ਜਾਂਦਾ ਹੈ । ਅਜਿਹੇ ਖੇਤਰ ਨੂੰ ਪੌਣ-ਫਾਰਮ ਕਹਿੰਦੇ ਹਨ ।

(2) ਪਣ ਉਰਜਾ – ਪਾਚੀਨ ਕਾਲ ਵਿੱਚ ਪਣ ਉਰਜਾ ਦਾ ਉਪਯੋਗ ਜਲ ਪਰਿਵਹਨ ਵਿੱਚ ਕੀਤਾ ਜਾਂਦਾ ਰਿਹਾ ਹੈ । ਜਲ ਨੂੰ ਬਿਜਲੀ ਊਰਜਾ ਦੇ ਰੂਪ ਵਿੱਚ ਪ੍ਰਯੋਗ ਕਰਨ ਲਈ ਪਹਾੜਾਂ ਦੀਆਂ ਢਲਾਨਾਂ ਤੇ ਬੰਨ੍ਹ ਬਣਾ ਕੇ ਜਲ ਦੀ ਸਥਿਤਿਜ ਊਰਜਾ ਦਾ ਉਪਯੋਗ ਕੀਤਾ ਜਾਂਦਾ ਹੈ । ਜਲ ਬਿਜਲੀ ਉਤਪੰਨ ਕਰਨ ਲਈ ਨਦੀਆਂ ਦੇ ਬਹਾਓ ਨੂੰ ਰੋਕ ਕੇ ਵੱਡੀਆਂ ਬਣਾਉਟੀ ਝੀਲਾਂ ਵਿੱਚ ਜਲ ਨੂੰ ਇਕੱਠਾ ਕਰ ਲਿਆ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਜਲ ਦੀ ਗਤਿਜ ਊਰਜਾ ਨੂੰ ਸਥਿਤਿਜ ਊਰਜਾ ਵਿੱਚ ਰੂਪਾਂਤਰਿਤ ਕੀਤਾ ਜਾਂਦਾ ਹੈ । ਬੰਨ੍ਹ ਦੇ ਓਪਰੀ ਭਾਗ ਤੋਂ ਪਾਈਪਾਂ ਰਾਹੀਂ ਜਲ ਨੂੰ ਬੰਨ੍ਹ ਦੇ ਆਧਾਰ ਤੇ ਸਥਾਪਿਤ ਟਰਬਾਈਨ ਦੇ ਬਲੇਡਾਂ ਉੱਪਰ ਸੁੱਟਿਆ ਜਾਂਦਾ ਹੈ ਜਿਸ ਤੋਂ ਬਿਜਲੀ ਊਰਜਾ ਨੂੰ ਉਤਪੰਨ ਕੀਤਾ ਜਾਂਦਾ ਹੈ ।

ਪ੍ਰਸ਼ਨ 7.
ਸੂਰਜੀ ਕੁੱਕਰ ਲਈ ਕਿਹੜਾ ਦਰਪਣ-ਅਵਤਲ, ਉੱਤਲ ਜਾਂ ਸਮਤਲ ਵਧੇਰੇ ਢੁਕਵਾਂ ਹੁੰਦਾ ਹੈ ?
ਉੱਤਰ-
ਸੋਲਰ ਕੁੱਕਰ ਵਿੱਚ ਅਵਤਲ ਦਰਪਣ ਸਭ ਤੋਂ ਅਧਿਕ ਢੁੱਕਵਾਂ ਹੁੰਦਾ ਹੈ ਕਿਉਂਕਿ ਇਹ ਪ੍ਰਕਾਸ਼ ਦੀਆਂ ਸਾਰੀਆਂ ਕਿਰਨਾਂ ਨੂੰ ਲੋੜੀਂਦੀ ਥਾਂ ਵੱਲ ਪਰਾਵਰਤਿਤ ਕਰ ਕੇ ਫੋਕਸ ਕਰਦਾ ਹੈ, ਜਿਸ ਤੋਂ ਸੋਲਰ ਕੁੱਕਰ ਦਾ ਤਾਪਮਾਨ ਵੱਧ ਜਾਂਦਾ ਹੈ ।

ਪ੍ਰਸ਼ਨ 8.
ਮਹਾਂਸਾਗਰਾਂ ਤੋਂ ਪ੍ਰਾਪਤ ਹੋ ਸਕਣ ਵਾਲੀ ਊਰਜਾ ਦੀਆਂ ਕੀ ਕਮੀਆਂ ਹਨ ?
ਉੱਤਰ-
ਮਹਾਂਸਾਗਰਾਂ ਤੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਊਰਜਾ ਦੀ ਪ੍ਰਾਪਤੀ ਹੋ ਸਕਦੀ ਹੈ । ਅਜਿਹਾ ਹਮੇਸ਼ਾ ਸੰਭਵ ਨਹੀਂ ਹੋ ਸਕਦਾ ਕਿਉਂਕਿ ਮਹਾਂਸਾਗਰਾਂ ਤੋਂ ਉਰਜਾ ਰੁਪਾਂਤਰਨ ਦੀਆਂ ਤਿੰਨ ਵਿਧੀਆਂ-ਜਵਾਰ ਉਰਜਾ, ਤਰੰਗ ਉਰਜਾ ਅਤੇ ਸਮੁੰਦਰੀ ਤਾਪ ਊਰਜਾ ਦੀਆਂ ਆਪਣੀਆਂ-ਆਪਣੀਆਂ ਕਮੀਆਂ ਹਨ ।

  • ਜਵਾਰ ਊਰਜਾ – ਜੁਆਰ ਊਰਜਾ ਦਾ ਦੋਹਨ ਸਾਗਰ ਦੇ ਕਿਸੇ ਤੰਗ ਖੇਤਰ ਤੇ ਬੰਨ੍ਹ ਬਣਾ ਕੇ ਕੀਤਾ ਜਾਂਦਾ ਹੈ । ਬੰਨ੍ਹ ਦੇ ਦਰਵਾਜ਼ੇ ਉੱਤੇ ਸਥਾਪਿਤ ਟਰਬਾਈਨ, ਜੁਆਰ ਊਰਜਾ ਨੂੰ ਬਿਜਲੀ ਊਰਜਾ ਵਿੱਚ ਰੂਪਾਂਤਰਿਤ ਕਰ ਦਿੰਦੀ ਹੈ । ਪਰੰਤੂ ਸਾਗਰ ਦੇ ਤੰਗ ਖੇਤਰ ਤੇ ਬੰਨ੍ਹ ਨਿਰਮਿਤ ਕੀਤੇ ਜਾ ਸਕਣ ਵਾਲੇ ਸਥਾਨ ਸੀਮਿਤ ਹੁੰਦੇ ਹਨ ।
  • ਤਰੰਗ ਊਰਜਾ – ਤਰੰਗ ਊਰਜਾ ਦਾ ਵਿਵਹਾਰਿਕ ਉਪਯੋਗ ਕੇਵਲ ਉੱਥੇ ਹੀ ਹੋ ਸਕਦਾ ਹੈ ਜਿੱਥੇ ਤਰੰਗਾਂ ਅਤੇ ਪ੍ਰਬਲ ਹੁੰਦੀਆਂ ਹਨ । ਸਾਰੀ ਦੁਨੀਆ ਵਿੱਚ ਅਜਿਹੇ ਸਥਾਨ ਬਹੁਤ ਘੱਟ ਹਨ ਜਿੱਥੇ ਸਮੁੰਦਰ ਦੇ ਤੱਟਾਂ ਤੇ ਤਰੰਗਾਂ ਇੰਨੀਆਂ ਪ੍ਰਬਲਤਾ ਨਾਲ ਟਕਰਾਉਂਦੀਆਂ ਹਨ ਕਿ ਉਨ੍ਹਾਂ ਦੀ ਊਰਜਾ ਨੂੰ ਬਿਜਲੀ ਊਰਜਾ ਵਿੱਚ ਰੂਪਾਂਤਰਿਤ ਕੀਤਾ ਜਾ ਸਕੇ ।
  • ਸਮੁੰਦਰੀ ਉਰਜਾ – ਸਮੁੰਦਰੀ ਤਾਪ ਉਰਜਾ ਦੀ ਪ੍ਰਾਪਤੀ ਦੇ ਲਈ ਪਲਾਂਟ (OTEC) ਕੇਵਲ ਤਦ ਹੀ ਕੰਮ ਕਰ ਸਕਦਾ ਹੈ ਜਦੋਂ ਸਮੁੰਦਰ ਤੇ ਤਲ ਦੇ ਗਰਮ ਪਾਣੀ ਦਾ ਤਾਪਮਾਨ 2 km ਤੱਕ ਦੀ ਗਹਿਰਾਈ ਤੇ ਪਾਣੀ ਦੇ ਤਾਪ ਵਿੱਚ 20°C ਜਾਂ ਇਸ ਤੋਂ ਵੱਧ ਦਾ ਅੰਤਰ ਹੋਵੇ । ਇਸ ਪ੍ਰਕਾਰ ਬਿਜਲੀ ਊਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ, ਪਰੰਤੂ ਇਹ ਪ੍ਰਣਾਲੀ ਬਹੁਤ ਮਹਿੰਗੀ ਹੈ ।

ਪ੍ਰਸ਼ਨ 9.
ਭੂ-ਤਾਪ ਊਰਜਾ ਕੀ ਹੁੰਦੀ ਹੈ ?
ਉੱਤਰ-
ਭੂ-ਤਾਪ ਊਰਜਾ – ਧਰਤੀ ਅੰਦਰਲੇ ਪਰਿਵਰਤਨਾਂ ਕਾਰਨ ਧਰਤੀ ਦੀ ਪੇਪੜੀ ਵਿੱਚ ਗਹਿਰਾਈ ਤੇ ਗਰਮ ਖੇਤਰਾਂ ਵਿੱਚ ਪਿਘਲੀਆਂ ਹੋਈਆਂ ਚੱਟਾਨਾਂ ਉੱਪਰ ਧਕੇਲ ਦਿੱਤੀਆਂ ਜਾਂਦੀਆਂ ਹਨ । ਜਦੋਂ ਧਰਤੀ ਅੰਦਰਲਾ ਪਾਣੀ ਇਨਾਂ ਗਰਮ ਥਾਂਵਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਭਾਫ਼ ਉਤਪੰਨ ਹੁੰਦੀ ਹੈ । ਕਦੇ-ਕਦੇ ਇਸ ਗਰਮ ਪਾਣੀ ਨੂੰ ਧਰਤੀ ਤੇ ਤਲ ਤੋਂ ਬਾਹਰ ਨਿਕਲਣ ਨੂੰ ਨਿਕਾਸ ਮਾਰਗ ਮਿਲ ਜਾਂਦਾ ਹੈ । ਇਨ੍ਹਾਂ ਨਿਕਾਸ ਮਾਰਗਾਂ ਨੂੰ ਗਰਮ ਚਸ਼ਮਾ ਕਹਿੰਦੇ ਹਨ । ਕਦੇ-ਕਦੇ ਇਹ ਭਾਫ਼ ਚੱਟਾਨਾਂ ਵਿੱਚ ਫਸ ਜਾਂਦੀ ਹੈ ਅਤੇ ਉਸ ਥਾਂ ਤੇ ਜ਼ਿਆਦਾ ਦਬਾਓ ਹੋ ਜਾਂਦਾ ਹੈ । ਗਰਮ ਸਥਾਨਾਂ ਤੱਕ ਪਾਈਪ ਪਾ ਕੇ ਇਸ ਭਾਫ਼ ਨੂੰ ਬਾਹਰ ਕੱਢ ਲਿਆ ਜਾਂਦਾ ਹੈ । ਉੱਚ ਦਬਾਓ ਉੱਤੇ ਨਿਕਲੀ ਇਹ ਭਾਫ਼ ਦੁਆਰਾ ਟਰਬਾਈਨ ਨੂੰ ਘੁੰਮਾਉਣ ਨਾਲ ਬਿਜਲੀ ਉਤਪਾਦਨ ਹੁੰਦਾ ਹੈ ।

ਇਸ ਲਈ ਧਰਤੀ ਅੰਦਰਲੇ ਪਰਿਵਰਤਨਾਂ ਕਾਰਨ ਧਰਤੀ ਦੀ ਪੇਪੜੀ ਦੀਆਂ ਗਹਿਰਾਈਆਂ ਤੇ ਗਰਮ ਥਾਂਵਾਂ ਅਤੇ ਭੂਮੀ ਹੇਠਾਂ ਜਲ ਤੋਂ ਬਣੀ ਭਾਫ਼ ਤੋਂ ਉਤਪੰਨ ਹੋਈ ਊਰਜਾ ਨੂੰ ਭੂ-ਊਰਜਾ ਕਹਿੰਦੇ ਹਨ ।

ਪ੍ਰਸ਼ਨ 10.
ਨਿਊਕਲੀਅਰ ਊਰਜਾ ਦਾ ਕੀ ਮਹੱਤਵ ਹੈ ?
ਉੱਤਰ-
ਨਿਊਕਲੀਅਰ ਊਰਜਾ ਦੀ ਮਹੱਤਤਾ – ਨਿਊਕਲੀਅਰ ਊਰਜਾ ਕਿਸੇ ਭਾਰੀ ਪਰਮਾਣੂ (ਜਿਵੇਂ ਯੂਰੇਨੀਅਮ, ਬੋਰੀਅਮ, ਪਲੂਟੋਨੀਅਮ) ਦੇ ਨਿਊਕਲੀਅਸ ਨੂੰ ਘੱਟ ਊਰਜਾ ਵਾਲੇ ਨਿਊਟਰਾਨ ਨਾਲ ਬੰਬਾਰੀ ਕਰਕੇ ਉਨ੍ਹਾਂ ਨੂੰ ਹਲਕੇ ਨਿਊਕਲੀਆਂ ਵਿੱਚ ਤੋੜਿਆ ਜਾ ਸਕਦਾ ਹੈ ਜਿਸ ਤੋਂ ਵਿਸ਼ਾਲ ਮਾਤਰਾ ਵਿੱਚ ਉਰਜਾ ਮੁਕਤ ਹੁੰਦੀ ਹੈ । ਉਦਾਹਰਨ ਲਈ ਯੂਰੇਨੀਅਮ ਦੇ ਇੱਕ ਪਰਮਾਣੂ ਦੇ ਵਿਖੰਡਨ ਤੋਂ ਜੋ ਊਰਜਾ ਪ੍ਰਾਪਤ ਹੁੰਦੀ ਹੈ ਉਹ ਕੋਲੇ ਤੇ ਕਿਸੇ ਪਰਮਾਣੂ ਦੇ ਜਲਣ ਨਾਲ ਉਤਪੰਨ ਹੋਈ ਊਰਜਾ ਦੇ ਤੁਲਨਾ ਵਿੱਚ ਕਰੋੜ ਗੁਣਾ ਵੱਧ ਹੁੰਦੀ ਹੈ । ਇਸ ਲਈ ਬਦਲਵੇਂ ਊਰਜਾ ਸਰੋਤਾਂ ਦੀ ਤੁਲਨਾ ਵਿੱਚ ਨਿਊਕਲੀਅਸ ਵਿਖੰਡਨ ਤੋਂ ਬਹੁਤ ਜ਼ਿਆਦਾ ਮਾਤਰਾ ਵਿੱਚ ਉਰਜਾ ਪ੍ਰਾਪਤ ਕੀਤੀ ਜਾ ਸਕਦੀ ਹੈ । ਇਸ ਲਈ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ ਨਿਊਕਲੀਅਰ ਊਰਜਾ ਤੋਂ ਬਿਜਲੀ ਊਰਜਾ ਦਾ ਰੂਪਾਂਤਰਨ ਕਰ ਰਹੇ ਹਨ ।

ਇਸ ਦੇ ਹੇਠ ਲਿਖੇ ਲਾਭ ਹਨ-

  1. ਅਧਿਕ ਊਰਜਾ ਪ੍ਰਾਪਤੀ ਲਈ ਘੱਟ ਬਾਲਣ ਦੀ ਲੋੜ ਪੈਂਦੀ ਹੈ ।
  2. ਇਹ ਊਰਜਾ ਪ੍ਰਾਪਤੀ ਦਾ ਭਰੋਸੇਯੋਗ ਸੋਮਾ ਅਤੇ ਲੰਬੇ ਸਮੇਂ ਤੱਕ ਬਿਜਲੀ ਊਰਜਾ ਪ੍ਰਦਾਨ ਕਰਨ ਵਿੱਚ ਸਮਰੱਥ ਹੈ ।
  3. ਹੋਰ ਊਰਜਾ ਸੋਮਿਆਂ ਦੀ ਤੁਲਨਾ ਵਿੱਚ ਘੱਟ ਖ਼ਰਚੇ ਤੇ ਊਰਜਾ ਪ੍ਰਦਾਨ ਕਰਦਾ ਹੈ ।

PSEB 10th Class Science Solutions Chapter 14 ਊਰਜਾ ਦੇ ਸੋਮੇ

ਪ੍ਰਸ਼ਨ 11.
ਕੀ ਕੋਈ ਊਰਜਾ ਸੋਮਾ ਪ੍ਰਦੂਸ਼ਣ ਰਹਿਤ ਹੋ ਸਕਦਾ ਹੈ ? ਕਿਉਂ ਜਾਂ ਕਿਉਂ ਨਹੀਂ ?
ਉੱਤਰ-
ਨਹੀਂ, ਕੋਈ ਵੀ ਊਰਜਾ ਸੋਮੇ ਪੂਰਨ ਰੂਪ ਵਿੱਚ ਪ੍ਰਦੂਸ਼ਣ ਰਹਿਤ ਨਹੀਂ ਹੋ ਸਕਦਾ ਹੈ । ਕੁੱਝ ਸੋਮੇ ਊਰਜਾ ਉਤਪੰਨ ਕਰਦੇ ਸਮੇਂ ਪ੍ਰਦੂਸ਼ਣ ਉਤਪੰਨ ਕਰਦੇ ਹਨ ਅਤੇ ਕੁੱਝ ਊਰਜਾ ਸੋਮਿਆਂ ਦੇ ਨਿਰਮਾਣ ਵਿੱਚ ਪ੍ਰਦੂਸ਼ਣ ਹੁੰਦਾ ਹੈ। ਉਦਾਹਰਨ ਲਈ ਸੂਰਜੀ ਸੈੱਲ ਨੂੰ ਪ੍ਰਦੂਸ਼ਣ ਮੁਕਤ ਊਰਜਾ ਸੋਮਾ ਕਿਹਾ ਜਾ ਸਕਦਾ ਹੈ, ਪਰੰਤੂ ਇਸ ਜੁਗਤ ਦੇ ਨਿਰਮਾਣ ਸਮੇਂ ਪ੍ਰਦੂਸ਼ਣ ਹੁੰਦਾ ਹੈ ਜਿਸ ਤੋਂ ਪਰਿਆਵਰਣ ਨੂੰ ਨੁਕਸਾਨ ਹੁੰਦਾ ਹੈ ।

ਪ੍ਰਸ਼ਨ 12.
ਰਾਕੇਟ ਬਾਲਣ ਦੇ ਰੂਪ ਵਿੱਚ ਹਾਈਡਰੋਜਨ ਦਾ ਉਪਯੋਗ ਕੀਤਾ ਜਾਂਦਾ ਰਿਹਾ ਹੈ। ਕੀ ਤੁਸੀਂ ਇਸ ਨੂੰ ਸੀ.ਐੱਨ. ਜੀ. (C.N.G.) ਦੀ ਤੁਲਨਾ ਵਿੱਚ ਵਧੇਰੇ ਸਾਫ਼-ਸੁਥਰਾ ਬਾਲਣ ਮੰਨਦੇ ਹੋ ? ਕਿਉਂ ਜਾਂ ਕਿਉਂ ਨਹੀਂ ?
ਉੱਤਰ-
ਹਾਈਡਰੋਜਨ ਨਿਸ਼ਚਿਤ ਰੂਪ ਵਿੱਚ CNG ਦੀ ਤੁਲਨਾ ਵਿੱਚ ਸਵੱਛ ਬਾਲਣ ਹੈ ਕਿਉਂਕਿ ਨਾ ਤਾਂ ਇਸ ਦਾ ਅਪੂਰਨ ਦਹਿਨ ਹੁੰਦਾ ਹੈ ਅਤੇ ਨਾ ਹੀ ਹਾਈਡਰੋਜਨ ਜਲਣ ਤੇ ਕੋਈ ਜ਼ਹਿਰੀਲੀ ਗੈਸ ਉਤਪੰਨ ਕਰਦੀ ਹੈ ਜਦਕਿ CNG ਦੁਆਰਾ CO2 ਅਤੇ SO2 ਜਿਹੀਆਂ ਗ੍ਰੀਨ ਹਾਊਸ ਗੈਸਾਂ ਉਤਪੰਨ ਹੁੰਦੀਆਂ ਹਨ ।

ਪ੍ਰਸ਼ਨ 13.
ਅਜਿਹੇ ਦੋ ਊਰਜਾ ਸੋਮਿਆਂ ਦੇ ਨਾਂ ਲਓ ਜਿਨ੍ਹਾਂ ਨੂੰ ਤੁਸੀਂ ਨਵਿਆਉਣਯੋਗ ਮੰਨਦੇ ਹੋ। ਆਪਣੀ ਚੋਣ ਲਈ ਤਰਕ (ਕਾਰਨ) ਦਿਓ ।
ਉੱਤਰ-
ਜੈਵ ਪਦਾਰਥ ਅਤੇ ਵਹਿੰਦੇ ਹੋਏ ਪਾਣੀ ਦੀ ਊਰਜਾ, ਊਰਜਾ ਦੇ ਦੋ ਪੂਰਤੀਯੋਗ ਸੋਮੇ ਹਨ ਕਿਉਂਕਿ ਜੀਵ ਪਦਾਰਥ (ਜੰਗਲਾਂ ਤੋਂ ਪ੍ਰਾਪਤ ਲੱਕੜ) ਨੂੰ ਦੁਬਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ । ਇਸ ਲਈ ਇਨ੍ਹਾਂ ਨੂੰ ਨਵਿਆਉਣਯੋਗ ਸੋਮਾ ਮੰਨਿਆ ਜਾ ਸਕਦਾ ਹੈ । ਵਹਿੰਦੇ ਹੋਏ ਜਲ ਦੀ ਉਰਜਾ ਅਸਲ ਵਿੱਚ ਸੂਰਜੀ ਉਰਜਾ ਦਾ ਹੀ ਇੱਕ ਰੂਪ ਹੈ। ਇਸ ਲਈ ਇਹ ਵੀ ਊਰਜਾ ਦਾ ਇਕ ਨਵਿਆਉਣਯੋਗ ਸੋਮਾ ਹੈ ।

ਪ੍ਰਸ਼ਨ 14.
ਅਜਿਹੇ ਦੋ ਊਰਜਾ ਸੋਮਿਆਂ ਦੇ ਨਾਂ ਲਓ ਜਿਨ੍ਹਾਂ ਨੂੰ ਤੁਸੀਂ ਮੁੱਕਣ ਯੋਗ ਸਮਝਦੇ ਹੋ। ਆਪਣੀ ਚੋਣ ਲਈ ਦਲੀਲ ਦਿਓ ।
ਉੱਤਰ-
ਕੋਲਾ ਅਤੇ ਪੈਟਰੋਲੀਅਮ ਦੋਨੋਂ ਊਰਜਾ ਦੇ ਮੁੱਕਣ ਯੋਗ (ਨਾ-ਨਵਿਆਉਯੋਗ) ਸੋਮੇ ਹਨ ।
ਕੋਲੇ ਅਤੇ ਪੈਟਰੋਲੀਅਮ ਦੋਨੋਂ ਊਰਜਾ ਦੇ ਉਪਲੱਬਧ ਭੰਡਾਰ ਛੇਤੀ ਹੀ ਮੁੱਕਣ ਵਾਲੇ ਹਨ ਅਤੇ ਇਨ੍ਹਾਂ ਨੂੰ ਕਦੇ ਵੀ ਦੁਬਾਰਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਹੈ । ਇਸ ਲਈ ਇਹ ਦੋਨੋਂ ਉਰਜਾ ਦੇ ਮੁੱਕਣ ਯੋਗ (ਨਾ-ਨਵਿਆਉਣਯੋਗ) ਸੋਮੇ ਹਨ ।

PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

Punjab State Board PSEB 10th Class Science Book Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ Textbook Exercise Questions and Answers.

PSEB Solutions for Class 10 Science Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

PSEB 10th Class Science Guide ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ Textbook Questions and Answers

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜਾ ਕਿਸੇ ਲੰਬੀ ਸਿੱਧੀ ਤਾਰ ਦੇ ਨੇੜੇ ਚੁੰਬਕੀ ਖੇਤਰ ਦਾ ਸਹੀ ਵਰਣਨ ਕਰਦਾ ਹੈ ?
(a) ਤਾਰ ਦੇ ਉੱਪਰ ਸਿੱਧੀਆਂ ਲੰਬ ਰੂਪੀ ਰੇਖਾਵਾਂ ਦਾ ਬਣਦਾ ਖੇਤਰ ।
(b) ਤਾਰ ਦੇ ਸਮਾਨਾਂਤਰ ਸਿੱਧੀਆਂ ਰੇਖਾਵਾਂ ਦਾ ਬਣਦਾ ਖੇਤਰ ।
(c) ਤਾਰ ਤੋਂ ਪੈਦਾ ਅਰਧ-ਵਿਆਸੀ ਰੇਖਾਵਾਂ ਦਾ ਬਣਦਾ ਖੇਤਰ ।
(d) ਤਾਰ ਦੇ ਦੁਆਲੇ ਸਮਕੇਂਦਰੀ ਚੱਕਰਾਂ ਦਾ ਬਣਦਾ ਖੇਤਰ ।
ਉੱਤਰ-
(d) ਤਾਰ ਦੇ ਦੁਆਲੇ ਸਮਕੇਂਦਰੀ ਚੱਕਰਾਂ ਦਾ ਬਣਦਾ ਖੇਤਰ ।

ਪ੍ਰਸ਼ਨ 2.
ਬਿਜਲ-ਚੁੰਬਕੀ ਰਣ ਦੀ ਘਟਨਾ- .
(a) ਕਿਸੇ ਵਸਤੂ ਨੂੰ ਚਾਰਜ ਕਰਨ ਦੀ ਪ੍ਰਕਿਰਿਆ ਹੈ ?
(b) ਕਿਸੇ ਕੁੰਡਲੀ ਤੋਂ ਬਿਜਲਈ ਧਾਰਾ ਪ੍ਰਵਾਹਿਤ ਹੋਣ ਦੇ ਕਾਰਨ ਚੁੰਬਕੀ ਖੇਤਰ ਉਤਪੰਨ ਕਰਨ ਦੀ ਪ੍ਰਕਿਰਿਆ ਹੈ ।
(c) ਕੁੰਡਲੀ ਅਤੇ ਚੁੰਬਕੇ ਦੇ ਵਿੱਚ ਸਾਪੇਖਿਕ ਗਤੀ ਦੇ ਕਾਰਨ ਕੁੰਡਲੀ ਵਿੱਚ ਪੇਰਿਤ ਬਿਜਲੀ ਧਾਰਾ ਪੈਦਾ ਕਰਨਾ ।
(d) ਕਿਸੇ ਬਿਜਲੀ ਮੋਟਰ ਦੀ ਕੁੰਡਲੀ ਨੂੰ ਘੁੰਮਾਉਣ ਦੀ ਪ੍ਰਕਿਰਿਆ ਹੈ ।
ਉੱਤਰ-
(c) ਕੁੰਡਲੀ ਅਤੇ ਚੁੰਬਕ ਦੇ ਵਿੱਚ ਸਾਪੇਖਿਕ ਗਤੀ ਦੇ ਕਾਰਨ ਕੁੰਡਲੀ ਵਿੱਚ ਪ੍ਰੇਮ੍ਰਿਤ ਬਿਜਲੀ ਧਾਰਾ ਪੈਦਾ ਕਰਨਾ ।

PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 3.
ਬਿਜਲਈ ਧਾਰਾ ਪੈਦਾ ਕਰਨ ਦੀ ਵਿਉਂਤ ਕਹਿੰਦੇ ਹਨ :
(a) ਜਨਰੇਟਰ
(b) ਗੈਲਵੈਨੋਮੀਟਰ
(c) ਐਮਮੀਟਰ
(d) ਮੋਟਰ ।
ਉੱਤਰ-
(a) ਜਨਰੇਟਰ ।

ਪ੍ਰਸ਼ਨ 4.
ਕਿਸੇ AC ਜਨਰੇਟਰ ਅਤੇ DC ਜਨਰੇਟਰ ਵਿੱਚ ਇੱਕ ਮੂਲ ਅੰਤਰ ਹੈ ਕਿ-
(a) AC ਜਨਰੇਟਰ ਵਿੱਚ ਬਿਜਲੀ ਚੁੰਬਕ ਹੁੰਦਾ ਹੈ ਜਦੋਂ ਕਿ DC ਜਨਰੇਟਰ ਵਿੱਚ ਸਥਾਈ ਚੁੰਬਕ ਹੁੰਦਾ ਹੈ ।
(b) DC ਜਨਰੇਟਰ ਉੱਚੀ ਵੋਲਟਤਾ ਪੈਦਾ ਕਰਦਾ ਹੈ ।
(c) AC ਜਨਰੇਟਰ ਉੱਚੀ ਵੋਲਟਤਾ ਪੈਦਾ ਕਰਦਾ ਹੈ
(d) AC ਜਨਰੇਟਰ ਵਿੱਚ ਵਿਭੇਦਿਤ ਰਿੰਗ ਹੁੰਦੇ ਹਨ ਜਦੋਂ ਕਿ DC ਜਨਰੇਟਰ ਵਿਚ ਦਿਸ਼ਾ ਪਰਾਵਰਤਕ (Commutator) ਹੁੰਦਾ ਹੈ ।
ਉੱਤਰ-
(d) AC ਜਨਰੇਟਰ ਵਿੱਚ ਵਿਭੇਦਿਤ ਰਿੰਗ ਹੁੰਦੇ ਹਨ ਜਦੋਂ ਕਿ DC ਜਨਰੇਟਰ ਵਿਚ ਦਿਸ਼ਾ ਪਰਾਵਰਤਕ (Commutator) ਹੁੰਦਾ ਹੈ ।

ਪ੍ਰਸ਼ਨ 5.
ਸਾਰਟ ਸਰਕਟ ਸਮੇਂ ਸਰਕਟ ਵਿੱਚ ਬਿਜਲਈ ਧਾਰਾ ਦਾ ਮਾਨ-
(a) ਬਹੁਤ ਘੱਟ ਹੋ ਜਾਂਦਾ ਹੈ
(b) ਪਰਿਵਰਤਿਤ ਨਹੀਂ ਹੁੰਦਾ ।
(c) ਬਹੁਤ ਅਧਿਕ ਵੱਧ ਜਾਂਦਾ ਹੈ
(d) ਨਿਰੰਤਰ ਪਰਿਵਰਤਿਤ ਹੁੰਦਾ ਹੈ ।
ਉੱਤਰ-
(c) ਬਹੁਤ ਅਧਿਕ ਵੱਧ ਜਾਂਦਾ ਹੈ ।

ਪ੍ਰਸ਼ਨ 6.
ਹੇਠ ਲਿਖੇ ਕਥਨਾਂ ਵਿਚੋਂ ਕਿਹੜਾ ਸਹੀ ਹੈ ਅਤੇ ਕਿਹੜਾ ਗਲਤ ਹੈ-
(a) ਬਿਜਲੀ ਮੋਟਰ ਯੰਤਰਿਕ ਉਰਜਾ ਨੂੰ ਬਿਜਲੀ ਉਰਜਾ ਵਿੱਚ ਪਰਿਵਰਤਿਤ ਕਰਦੀ ਹੈ ।
(b) ਬਿਜਲੀ ਜਨਰੇਟਰ ਬਿਜਲ-ਚੁੰਬਕੀ ਪ੍ਰੇਰਣ ਦੇ ਸਿਧਾਂਤ ‘ਤੇ ਕਾਰਜ ਕਰਦਾ ਹੈ ।
(c) ਕਿਸੇ ਲੰਬੀ ਗੋਲਾਕਾਰ ਬਿਜਲੀ ਧਾਰਾ ਵਾਲੀ ਕੁੰਡਲੀ ਦੇ ਕੇਂਦਰ ਉੱਤੇ ਚੁੰਬਕੀ ਖੇਤਰ ਸਮਾਨਾਂਤਰ ਸਿੱਧੀਆਂ ਖੇਤਰੀ ਰੇਖਾਵਾਂ ਹੁੰਦਾ ਹੈ !
(d) ਹਰੇ ਬਿਜਲ ਰੋਧਕ ਵਾਲੀ ਤਾਰ ਆਮ ਕਰਕੇ ਬਿਜਲੀ ਸਪਲਾਈ ਦੀ ਲਾਇਵ ਤਾਰ ਹੁੰਦੀ ਹੈ ।
ਉੱਤਰ-
(a) ਗ਼ਲਤ
(b) ਸਹੀ
(c) ਸਹੀ
(d) ਗ਼ਲਤ ।

ਪ੍ਰਸ਼ਨ 7.
ਚੁੰਬਕੀ ਖੇਤਰ ਉਤਪੰਨ ਕਰਨ ਦੇ ਤਿੰਨ ਢੰਗਾਂ ਦੀ ਸੂਚੀ ਬਣਾਓ ।
ਉੱਤਰ-
ਚੁੰਬਕੀ ਖੇਤਰ ਉਤਪੰਨ ਕਰਨ ਦੇ ਢੰਗ-

  1. ਸਥਾਈ ਛੜ ਚੁੰਬਕ
  2. ਬਿਜਲੀ ਚੁੰਬਕ
  3. ਬਿਜਲੀ ਪ੍ਰੇਣ ਚੁੰਬਕ ।

ਪ੍ਰਸ਼ਨ 8.
ਸੋਲੀਨਾਇਡ ਚੁੰਬਕ ਦੀ ਤਰ੍ਹਾਂ ਕਿਵੇਂ ਵਿਵਹਾਰ ਕਰਦੀ ਹੈ ? ਕੀ ਤੁਸੀਂ ਛੜ ਚੁੰਬਕ ਦੀ ਸਹਾਇਤਾ ਨਾਲ ਕਿਸੇ ਬਿਜਲੀ ਧਾਰਾ ਵਾਲੇ ਸੋਲਨਾਇਡ ਦੇ ਉੱਤਰੀ ਧਰੁਵ ਦਾ ਪਤਾ ਕਰ ਸਕਦੇ ਹੋ ?
ਉੱਤਰ-

  1. ਛੜ ਚੁੰਬਕ ਅਤੇ ਸੋਲੀਨਾਇਡ ਦੋਨਾਂ ਨੂੰ ਸੁਤੰਤਰਤਾਪੂਰਵਕ ਲਟਕਾਉਣ ਤੇ ਦੋਨਾਂ ਦੇ ਉੱਤਰ-ਦੱਖਣ ਦਿਸ਼ਾ ਵਿੱਚ ਠਹਿਰਦੇ ਹਨ ।
  2. ਛੜ ਚੁੰਬਕ ਅਤੇ ਸੋਲੀਨਾਇਡ ਸਮਾਨ ਧਰੁਵਾਂ ਨੂੰ ਪ੍ਰਤਿਕਰਸ਼ਿਤ (ਆਕਰਸ਼ਿਤ) ਅਤੇ ਅਸਮਾਨ ਵਿਪਰੀਤ) ਧਰੁਵਾਂ ਨੂੰ ਆਕਰਸ਼ਿਤ ਕਰਦੇ ਹਨ
  3. ਛੜ ਚੁੰਬਕ ਅਤੇ ਸੋਲੀਨਾਇਡ ਦੋਨੋਂ ਚੁੰਬਕੀ ਪਦਾਰਥਾਂ (ਜਿਵੇਂ ਲੋਹਾ, ਕੋਬਾਲਟ ਅਤੇ ਨਿਕਲ) ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ ।
  4. ਛੜ ਚੁੰਬਕ ਅਤੇ ਸੋਲੀਨਾਇਡ ਦੋਨਾਂ ਦੇ ਨੇੜੇ ਦਿਸ਼ਾ ਸੂਚਕ ਸੂਈ ਲਿਆਉਣ ‘ਤੇ ਸੂਈ ਵਿਖੇਪਿਤ ਹੋ ਜਾਂਦੀ ਹੈ ।
  5. ਸੁਤੰਤਰਤਾਪੂਰਵਕ ਲਟਕ ਰਹੇ ਚੁੰਬਕ ਜਾਂ ਸੋਲੀਨਾਇਡ ਦੇ ਨੇੜੇ ਇੱਕ ਹੋਰ ਧਾਰਾਵਾਹੀ ਤਾਰ ਲਿਆਉਣ ਨਾਲ ਦੋਨੋਂ ਵਿਖੇਪਿਤ ਹੋ ਜਾਂਦੇ ਹਨ ।

ਛੜ ਚੁੰਬਕ ਦੁਆਰਾ ਸੋਲੀਨਾਇਡ ਦੇ ਧਰੁਵ ਨਿਰਧਾਰਨ ਕਰਨਾ-

  1. ਇੱਕ ਸੁਤੰਤਰਤਾ ਪੂਰਵਕ ਖਿਤਿਜ ਅਵਸਥਾ ਵਿੱਚ ਲਟਕ ਰਹੀ ਧਾਰਾਵਾਹੀ ਸੋਲੀਨਾਇਡ ਦੇ ਇੱਕ ਸਿਰੇ ਦੇ ਨੇੜੇ ਛੜ ਚੁੰਬਕ ਦਾ ਉੱਤਰੀ ਧਰੁਵ ਲਿਆਓ । ਜੇਕਰ ਧਾਰਾਵਾਹੀ ਸੋਲੀਨਾਇਡ ਆਕਰਸ਼ਿਤ ਹੁੰਦੀ ਹੈ ਤਾਂ ਇਹ ਸਿਰਾ ਸੋਲੀਨਾਇਡ ਦਾ ਦੱਖਣੀ ਧਰੁਵ ਹੋਵੇਗਾ ਅਤੇ ਦੂਜਾ ਸਿਰਾ ਉੱਤਰੀ ਧਰੁਵ ਹੋਵੇਗਾ ।
  2. ਜੇਕਰ ਛੜ ਚੁੰਬਕ ਦਾ ਉੱਤਰੀ ਧਰੁਵ ਸੋਲੀਨਾਇਡ ਦੇ ਨੇੜੇ ਲਿਆਉਣ ਨਾਲ ਸੋਲੀਨਾਇਡ ਵਿਖੇਪਿਤ ਹੋ ਜਾਂਦੀ ਹੈ ਤਾਂ ਛੜ ਚੁੰਬਕ ਦੇ ਉੱਤਰੀ ਧਰੁਵ ਦੇ ਸਾਹਮਣੇ ਵਾਲਾ ਸੋਲੀਨਾਇਡ ਦਾ ਸਿਰਾ ਉੱਤਰੀ ਧਰੁਵ ਅਤੇ ਦੂਜਾ ਸਿਰਾ ਦੱਖਣੀ ਧਰੁਵ ਹੋਵੇਗਾ ।

PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 9.
ਕਿਸੇ ਚੁੰਬਕੀ ਖੇਤਰ ਵਿੱਚ ਸਥਿਤ ਬਿਜਲੀ ਧਾਰਾ ਵਾਲੇ ਚਾਲਕ ਉੱਤੇ ਲੱਗ ਰਿਹਾ ਬਲ ਕਦੋਂ ਅਧਿਕਤਮ ਹੁੰਦਾ ਹੈ ?
ਉੱਤਰ-
ਕਿਸੇ ਚੰਬਕੀ ਖੇਤਰ ਵਿੱਚ ਸਥਿਤ ਬਿਜਲੀ ਧਾਰਾਵਾਹੀ ਚਾਲਕ ਉੱਤੇ ਲੱਗ ਰਿਹਾ ਬਲ ਉਸ ਸਮੇਂ ਅਧਿਕਤਮ ਹੁੰਦਾ ਹੈ ਜਦੋਂ ਬਿਜਲੀ ਧਾਰਾ ਦੀ ਦਿਸ਼ਾ ਚੁੰਬਕੀ ਖੇਤਰ ਦੀ ਦਿਸ਼ਾ ਦੇ ਲੰਬ ਹੋਵੇ ।

ਪ੍ਰਸ਼ਨ 10.
ਮੰਨ ਲਓ ਤੁਸੀਂ ਕਿਸੇ ਚੈਂਬਰ ਵਿੱਚ ਆਪਣੀ ਪਿੱਠ ਨੂੰ ਕਿਸੇ ਇੱਕ ਕੰਧ ਨਾਲ ਲਗਾ ਕੇ ਬੈਠੇ ਹੋ । ਕੋਈ ਇਲੈੱਕਟਰਾਨ ਪੁੰਜ ਤੁਹਾਡੇ ਪਿੱਛੇ ਦੀ ਕੰਧ ਤੋਂ ਸਾਹਮਣੇ ਵਾਲੀ ਕੰਧ ਵੱਲ ਖਤਿਜ ਗਤੀ ਕਰਦਾ ਹੋਇਆ ਕਿਸੇ ਪ੍ਰਬਲ ਚੁੰਬਕੀ ਖੇਤਰ ਦੁਆਰਾ ਤੁਹਾਡੇ ਸੱਜੇ ਪਾਸੇ ਵਿਖੇਪਿਤ ਹੋ ਜਾਂਦਾ ਹੈ । ਚੁੰਬਕੀ ਖੇਤਰ ਦੀ ਦਿਸ਼ਾ ਕੀ ਹੈ ?
ਉੱਤਰ-
ਫਲੇਮਿੰਗ ਦੇ ਖੱਬੇ ਹੱਥ ਦੇ ਨਿਯਮ ਅਨੁਸਾਰ ਲੱਗ ਰਹੇ ਬਲ ਦੀ ਦਿਸ਼ਾ ਚੁੰਬਕੀ ਖੇਤਰ ਅਤੇ ਬਿਜਲਈ ਧਾਰਾ ਦੋਨਾਂ ਦੀ ਦਿਸ਼ਾਵਾਂ ਦੇ ਲੰਬ ਹੁੰਦੀ ਹੈ । ਬਿਜਲਈ ਧਾਰਾ ਦੀ ਦਿਸ਼ਾ ਇਲੈੱਕਟ੍ਰਾਨ ਦੀ ਗਤੀ ਦੀ ਦਿਸ਼ਾ ਦੇ ਉਲਟ ਦਿਸ਼ਾ ਵਿੱਚ ਹੁੰਦੀ ਹੈ । ਇਸ ਲਈ ਚੁੰਬਕੀ ਖੇਤਰ ਦੀ ਦਿਸ਼ਾ ਹੇਠਾਂ ਵੱਲ ਹੋਵੇਗੀ ।

ਪ੍ਰਸ਼ਨ 11.
ਬਿਜਲੀ ਮੋਟਰ ਦਾ ਅੰਕਿਤ ਚਿੱਤਰ ਖਿੱਚੋ । ਇਸ ਦਾ ਸਿਧਾਂਤ ਅਤੇ ਕਾਰਜ ਵਿਧੀ ਸਪੱਸ਼ਟ ਕਰੋ । ਬਿਜਲੀ ਮੋਟਰ ਵਿੱਚ ਵਿਭੇਦਿਤ ਰਿੰਗ ਦਾ ਕੀ ਮਹੱਤਵ ਹੈ ?
ਜਾਂ
ਅੰਕਿਤ ਚਿੱਤਰ ਦੀ ਸਹਾਇਤਾ ਨਾਲ ਬਿਜਲੀ ਦੀ ਮੋਟਰ ਦਾ ਸਿਧਾਂਤ, ਰਚਨਾ ਅਤੇ ਕਾਰਜ ਵਿਧੀ ਸਮਝਾਓ ।
ਉੱਤਰ-
ਬਿਜਲੀ ਮੋਟਰ – ਬਿਜਲੀ ਮੋਟਰ, ਬਿਜਲ ਉਰਜਾ (ਬਿਜਲਈ ਧਾਰਾ) ਨੂੰ ਯੰਤਰਿਕ ਉਰਜਾ (ਗਤੀ) ਵਿੱਚ ਪਰਿਵਰਤਿਤ ਕਰ ਦਿੰਦੀ ਹੈ । ਰੋਜ਼ਾਨਾ ਜੀਵਨ ਵਿੱਚ ਬਿਜਲੀ ਮੋਟਰਾਂ ਦਾ ਕਈ ਸਥਾਨਾਂ ‘ਤੇ ਪ੍ਰਯੋਗ ਕੀਤਾ ਜਾਂਦਾ ਹੈ-ਜਿਵੇਂ ਕਿ ਵਾਲ ਸੁਕਾਉਣ ਵਾਲਾ ਯੰਤਰ (ਡਰਾਇਰ), ਪੱਖੇ, ਪਾਣੀ ਦੇ ਪੰਪ ਅਤੇ ਕਈ ਵਾਹਨ ਅਤੇ ਉਦਯੋਗ ।

ਸਿਧਾਂਤ-ਜਦੋਂ ਕਿਸੇ ਕਰੰਟ ਵਾਹਕ ਕੁੰਡਲੀ ਨੂੰ ਚੁੰਬਕੀ ਖੇਤਰ ਵਿੱਚ ਰੱਖਿਆ ਜਾਂਦਾ ਹੈ ਤਾਂ ਇਸ ਕੁੰਡਲੀ ਦੀਆਂ ਭੁਜਾਵਾਂ ‘ਤੇ ਵਾਹਕ ਬਲ ਕਿਰਿਆ ਕਰਦਾ ਹੈ ਜੋ ਕੁੰਡਲੀ ਨੂੰ ਘੁਮਾਉਣ ਦਾ ਯਤਨ ਕਰਦਾ ਹੈ ।

ਬਨਾਵਟ-ਬਿਜਲੀ ਮੋਟਰ ਦੇ ਹੇਠ ਲਿਖੇ ਭਾਗ ਹਨ-

  1. ਆਰਮੇਚਰ ਕੁੰਡਲੀ – ਆਰਮੇਚਰ ਕੁੰਡਲੀ ABCD ਇੱਕ ਨਰਮ ਲੋਹੇ ਦੀ ਛੜ ਦੇ ਗਿਰਦ ਲਪੇਟੀ ਇੱਕ ਕੁੰਡਲੀ ਆਪਣੇ ਧੁਰੇ ਦੇ ਗਿਰਦ ਘੁੰਮਣ ਲਈ ਸੁਤੰਤਰ ਹੁੰਦੀ ਹੈ ।
  2. ਦਿਸ਼ਾ ਪਰਿਵਰਤਕ – ਦਿਸ਼ਾ ਪਰਿਵਰਤਕ ਕੁੰਡਲੀ, ਵਿਭਾਜਿਤ ਛੱਲਿਆਂ ਨਾਲ S1 ਅਤੇ S2 ਨੂੰ ਜੁੜੀ ਹੁੰਦੀ ਹੈ ।
  3. ਹਾਰਸ-ਸੂ ਚੁੰਬਕ – ਕੁੰਡਲੀ ਨੂੰ ਹਾਰਸ-ਸੂ (ਘੋੜੇ ਦੀ ਨਾਲ ਜਿਹੇ) ਚੁੰਬਕ ਦੇ ਸ਼ਕਤੀਸ਼ਾਲੀ ਧਰੁਵਾਂ ਦੇ ਵਿਚਕਾਰ ਰੱਖਿਆ ਜਾਂਦਾ ਹੈ !
  4. ਕਾਰਬਨ ਬੁਰਸ਼ – ਕਾਰਬਨ ਬਰੁਸ਼ B1 ਅਤੇ B2 ਦਾ ਜੋੜਾ ਵਿਭਾਜਿਤ ਛੱਲਿਆਂ ਨੂੰ ਦਬਾ ਕੇ ਰੱਖਦਾ ਹੈ । D.C. ਧਾਰਾ ਦਾ ਇੱਕ ਸਰੋਤ ਇਨ੍ਹਾਂ ਕਾਰਬਨ ਬਰੁਸ਼ਾਂ ਨਾਲ ਜੁੜਿਆ ਹੁੰਦਾ ਹੈ ।

ਕਾਰਜ ਵਿਧੀ – ਮੰਨ ਲਓ ਕੁੰਡਲੀ ABCD ਦਾ ਤਲ ਖਿਤਿਜ ਹੈ ਅਤੇ ਵਿਭਾਜਿਤ ਛੱਲੇ S1 ਅਤੇ S2 ਬੁਰਸ਼ B1 ਅਤੇ B2 ਨੂੰ ਛੂਹ ਰਹੇ ਹਨ । ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ । ਧਾਰਾ ਘੜੀ ਦੀ ਦਿਸ਼ਾ ਦੇ ਉਲਟ ਦਿਸ਼ਾ ਵਿੱਚ ਪ੍ਰਵਾਹਿਤ ਕੀਤੀ ਜਾਂਦੀ ਹੈ ।

ਫਲੈਮਿੰਗ ਦੇ ਖੱਬੇ ਹੱਥ ਦੇ ਨਿਯਮ ਅਨੁਸਾਰ AB ਬਾਹਰ ਵੱਲ ਕਾਗ਼ਜ਼ ਦੇ ਤਲ ਦੇ ਲੰਬ ਦਿਸ਼ਾ ਵਿੱਚ ਇੱਕ ਬਲ F ਮਹਿਸੂਸ ਕਰਦੀ ਹੈ । ਭੁਜਾ DC ਅੰਦਰ ਵੱਲ ਕਾਗ਼ਜ਼ ਦੇ ਤਲ ਤੇ ਸਮਾਨਾਂਤਰ ਬਲ Fਮਹਿਸੂਸ ਕਰਦੀ ਹੈ ।
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 1
ਕਿਉਂਕਿ CB ਅਤੇ AD ਭੁਜਾਵਾਂ ਚੁੰਬਕੀ ਖੇਤਰ ਦੇ ਸਮਾਨੰਤਰ ਹਨ, ਇਸ ਲਈ ਕੋਈ ਬਲ ਮਹਿਸੂਸ ਨਹੀਂ ਕਰਦੀਆਂ । ਭੁਜਾਵਾਂ AB ਅਤੇ CD ਤੇ ਕਿਰਿਆ ਕਰ ਰਹੇ ਬਲ ਬਰਾਬਰ ਪਰੰਤੂ ਉਲਟ ਦਿਸ਼ਾਈ ਹਨ ਜਿਹੜੇ ਵਿਭਿੰਨ ਬਿੰਦੂਆਂ ਤੇ ਕਿਰਿਆ ਕਰਕੇ ਇੱਕ ਜੋੜਾ ਬਲ ਬਣਾਉਂਦਾ ਹੈ ਜਿਸ ਦੇ ਸਿੱਟੇ ਵਜੋਂ ਕੁੰਡਲੀ ਘੜੀ ਵਾਲੀ ਦਿਸ਼ਾ ਵਿੱਚ ਘੁੰਮਣ ਲਗਦੀ ਹੈ । ਜਦੋਂ ਕੁੰਡਲੀ ਕਾਗ਼ਜ਼ ਦੇ ਤਲ ਦੇ ਲੰਬ ਦਿਸ਼ਾ ਵਿੱਚ ਆ ਜਾਂਦੀ ਹੈ ਅਤੇ ਭੁਜਾ AB ਅਤੇ CD ਹੇਠਾਂ ਹੋ ਜਾਂਦੀ ਹੈ ਤਾਂ ਜੋੜਾ ਬਲ ਸਿਫਰ ਹੋ ਜਾਂਦਾ ਹੈ, ਪਰੰਤੁ ਜਤਾ ਦੇ ਕਾਰਨ ਕੁੰਡਲੀ ਘੁੰਮਦੀ ਰਹਿੰਦੀ ਹੈ । ਵਿਭਾਜਿਤ ਛੱਲਾ S1 ਅਤੇ ਬਰੁਸ਼ B2 ਪਰਸਪਰ ਸੰਪਰਕ ਵਿੱਚ ਅਤੇ ਵਿਭਾਜਿਤ ਛੱਲਾ S2 ਬਰੁਸ਼ B1 ਦੇ ਸੰਪਰਕ ਵਿੱਚ ਆ ਜਾਂਦਾ ਹੈ ।

ਵਿਭਾਜਿਤ ਛੱਲੇ ਆਪਣੀ ਸਥਿਤੀ ਬਦਲਦੇ ਹਨ ਨਾ ਕਿ ਬਰੁਸ਼ B1 ਅਤੇ B2 – ਫਿਰ ਜਦੋਂ ਬਿਜਲਈ ਧਾਰਾ ਕੁੰਡਲੀ ਵਿਚੋਂ ਦਿਸ਼ਾ ABCD ਵਿਚੋਂ ਲੰਘਦੀ ਹੈ ਤਾਂ ਕੁੰਡਲੀ ਦੀਆਂ ਭੁਜਾਵਾਂ ਤੇ ਕਿਰਿਆ ਕਰਕੇ ਬਲ ਉਸ ਦਿਸ਼ਾ ਵਿੱਚ ਬਾਹਰ ਵੱਲ ਜੋੜਾ ਬਲ ਬਣਾਉਂਦਾ ਹੈ । ਇਸ ਦੇ ਸਿੱਟੇ ਵਜੋਂ ਕੁੰਡਲੀ ਉਸੇ ਦਿਸ਼ਾ ਵਿੱਚ ਘੁੰਮਣਾ ਜਾਰੀ ਰੱਖਦੀ ਹੈ ।

ਇਸ ਤਰ੍ਹਾਂ ਮੋਟਰ ਦੀ ਕੁੰਡਲੀ ਦੇ ਧੁਰੇ ਤੇ ਜੇਕਰ ਕੋਈ ਪਹੀਆ ਲੱਗਾ ਹੋਵੇ ਤਾਂ ਪਹੀਆ ਕੋਈ ਮਸ਼ੀਨਾਂ ਨੂੰ ਚਲਾ ਸਕਦਾ ਹੈ ।

ਪ੍ਰਸ਼ਨ 12.
ਅਜਿਹੇ ਕੁੱਝ ਯੰਤਰਾਂ ਦੇ ਨਾਂ ਲਿਖੋ ਜਿਨ੍ਹਾਂ ਵਿੱਚ ਬਿਜਲੀ ਮੋਟਰ ਦਾ ਉਪਯੋਗ ਹੁੰਦਾ ਹੈ ।
ਉੱਤਰ-
ਬਿਜਲੀ ਮੋਟਰ ਦਾ ਉਪਯੋਗ ਬਿਜਲੀ ਪੱਖੇ, ਰੇਫਰੀਜਰੇਟਰਾਂ, ਬਿਜਲੀ ਮਿਕਸਰਾਂ, ਵਾਸ਼ਿੰਗ ਮਸ਼ੀਨਾਂ, ਕੰਪਿਊਟਰਾਂ, ਐੱਮ. ਪੀ. 3 ਪਲੇਅਰ, ਜਲ ਪੰਪ, ਆਟਾ ਪੀਸਣ ਵਾਲੀ ਮਸ਼ੀਨ ਵਿੱਚ ਕੀਤਾ ਜਾਂਦਾ ਹੈ ।

PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 13.
ਬਿਜਲਰੋਧੀ ਤਾਂਬੇ ਦੀ ਤਾਰ ਦੀ ਕੁੰਡਲੀ ਕਿਸੇ ਗੈਲਵੈਨੋਮੀਟਰ ਨਾਲ ਜੁੜੀ ਹੋਈ ਹੈ । ਕੀ ਹੋਵੇਗਾ ਜੇਕਰ ਕੋਈ ਛੜ ਚੁੰਬਕ :
(i) ਕੁੰਡਲੀ ਵਿੱਚ ਧਕੇਲਿਆ ਜਾਂਦਾ ਹੈ ?
(ii) ਕੁੰਡਲੀ ਦਾ ਅੰਦਰ ਤੋਂ ਬਾਹਰ ਖਿੱਚਿਆ ਜਾਂਦਾ ਹੈ ?
(iii) ਕੁੰਡਲੀ ਦੇ ਅੰਦਰ ਸਥਿਤ ਰੱਖਿਆ ਜਾਂਦਾ ਹੈ ?
ਉੱਤਰ-
(i) ਜਿਵੇਂ ਹੀ ਛੜ ਚੁੰਬਕ ਨੂੰ ਕੁੰਡਲੀ ਵਿੱਚ ਧਕੇਲਿਆ ਜਾਂਦਾ ਹੈ ਉਸੇ ਵੇਲੇ ਗੈਲਵੈਨੋਮੀਟਰ ਦੀ ਸੂਈ ਵਿੱਚ ਥੋੜ੍ਹੇ ਸਮੇਂ ਲਈ ਵਿਖੇਪਣ ਹੁੰਦਾ ਹੈ । ਇਸ ਕੁੰਡਲੀ ਵਿੱਚ ਬਿਜਲਈ ਧਾਰਾ ਦੀ ਉਪਸਥਿਤੀ ਦਾ ਸੰਕੇਤ ਦਿੰਦਾ ਹੈ ।

(ii) ਜਦੋਂ ਚੁੰਬਕ ਨੂੰ ਕੁੰਡਲੀ ਵਿੱਚੋਂ ਬਾਹਰ ਖਿੱਚਿਆ ਜਾਂਦਾ ਹੈ ਤਾਂ ਗੈਲਵੈਨੋਮੀਟਰ ਦੀ ਸੂਈ ਦਾ ਥੋੜੇ ਸਮੇਂ ਲਈ ਵਿਪਰੀਤ (ਉਲਟ ਦਿਸ਼ਾ ਵਿੱਚ ਵਿਖੇਪਣ ਹੁੰਦਾ ਹੈ ।

(iii) ਜੇਕਰ ਚੁੰਬਕ ਨੂੰ ਕੁੰਡਲੀ ਅੰਦਰ ਸਥਿਰ ਰੱਖਿਆ ਜਾਂਦਾ ਹੈ ਤਾਂ ਕੁੰਡਲੀ ਵਿੱਚ ਕੋਈ ਬਿਜਲਈ ਧਾਰਾ ਉਤਪੰਨ ਨਹੀਂ ਹੁੰਦੀ ਹੈ ਅਤੇ ਗੈਲਵੈਨੋਮੀਟਰ ਦੀ ਸੂਈ ਦਾ ਵਿਖੇਪਣ ਨਹੀਂ ਹੁੰਦਾ ਹੈ ।

ਪ੍ਰਸ਼ਨ 14.
ਦੋ ਗੋਲਾਕਾਰ ਕੁੰਡਲੀਆਂ A ਅਤੇ B ਇੱਕ ਦੂਜੇ ਦੇ ਨੇੜੇ ਸਥਿਤ ਹਨ । ਜੇਕਰ ਕੁੰਡਲੀ A ਵਿੱਚ ਬਿਜਲੀ ਧਾਰਾ ਵਿੱਚ ਕੋਈ ਪਰਿਵਰਤਨ ਕਰੀਏ ਤਾਂ ਕੀ ਕੁੰਡਲੀ B ਵਿੱਚ ਕੋਈ ਬਿਜਲਈ ਧਾਰਾ ਪ੍ਰੇਰਿਤ ਹੋਵੇਗੀ ? ਕਾਰਨ ਲਿਖੋ ।
ਉੱਤਰ-
ਹਾਂ, ਜਦੋਂ ਕੁੰਡਲੀ A ਵਿੱਚ ਬਿਜਲੀ ਧਾਰਾ ਵਿੱਚ ਕੋਈ ਪਰਿਵਰਤਨ ਕੀਤਾ ਜਾਂਦਾ ਹੈ ਤਾਂ ਕੁੰਡਲੀ B ਵਿੱਚ ਬਿਜਲਈ ਧਾਰਾ ਪ੍ਰੇਰਿਤ ਹੋ ਜਾਂਦੀ ਹੈ । ਕੁੰਡਲੀ A ਵਿੱਚ ਬਿਜਲਈ ਧਾਰਾ ਵਿੱਚ ਪਰਿਵਰਤਨ ਦੇ ਕਾਰਨ ਇਸ ਦੀਆਂ ਚੁੰਬਕੀ ਬਲ ਰੇਖਾਵਾਂ ਦਾ ਕੁੰਡਲੀ B ਨਾਲ ਸੰਬੰਧਤ ਰੇਖਾਵਾਂ ਵਿੱਚ ਪਰਿਵਰਤਨ ਹੋਣ ਕਾਰਨ ਕੁੰਡਲੀ B ਵਿੱਚ ਬਿਜਲਈ ਧਾਰਾ ਉਤਪੰਨ ਕਰਦੀਆਂ ਹਨ ।

ਪ੍ਰਸ਼ਨ 15.
ਨਿਮਨਲਿਖਿਤ ਦੀ ਦਿਸ਼ਾ ਨਿਰਧਾਰਿਤ ਕਰਨ ਵਾਲਾ ਨਿਯਮ ਲਿਖੋ :
(i) ਕਿਸੇ ਸਿੱਧੇ ਬਿਜਲੀ ਧਾਰਾ ਵਾਲੇ ਚਾਲਕ ਦੇ ਆਲੇ-ਦੁਆਲੇ ਉਤਪੰਨ ਚੁੰਬਕੀ ਖੇਤਰ ।
(ii) ਕਿਸੇ ਚੰਬਕੀ ਖੇਤਰ ਵਿੱਚ ਖੇਤਰ ਦੇ ਲੰਬ ਵੱਲ ਸਥਿਤ ਬਿਜਲੀ ਧਾਰਾ ਵਾਲੇ ਸਿੱਧੇ ਚਾਲਕ ਤੇ ਲੱਗਿਆ ਬਲ ਅਤੇ
(iii) ਕਿਸੇ ਚੁੰਬਕੀ ਖੇਤਰ ਵਿੱਚ ਕਿਸੇ ਕੁੰਡਲੀ ਘੁੰਮਣ ਤੇ ਉਸ ਕੁੰਡਲੀ ਵਿੱਚ ਉਤਪੰਨ ਪ੍ਰੇਤ ਬਿਜਲੀ ਧਾਰਾ ।
ਉੱਤਰ-
(i) ਧਾਰਾਵਾਹੀ ਸਿੱਧੇ ਚਾਲਕ ਦੇ ਆਲੇ-ਦੁਆਲੇ ਪੈਦਾ ਹੋਏ ਚੁੰਬਕੀ ਖੇਤਰ ਦੀ ਦਿਸ਼ਾ ਸੱਜਾ ਹੱਥ ਅੰਗੁਠਾ ਨਿਯਮ ਨਿਰਧਾਰਿਤ ਕਰਦਾ ਹੈ ।

ਸੱਜਾ ਹੱਥ ਅੰਗੂਠਾ ਨਿਯਮ – ਜੇਕਰ ਤੁਸੀਂ ਬਿਜਲਈ ਧਾਰਾਂ ਲੰਘ ਰਹੇ ਚਾਲਕ ਨੂੰ ਇਸ ਤਰ੍ਹਾਂ ਫੜੋ ਕਿ ਤੁਹਾਡਾ ਅੰਗੂਠਾ ਬਿਜਲਈ ਧਾਰਾ ਦੀ ਦਿਸ਼ਾ ਵਿੱਚ ਸੰਕੇਤ ਕਰੇ, ਤਾਂ ਤੁਹਾਡੀਆਂ ਉਂਗਲੀਆਂ ਚਾਲਕ ਦੇ ਚਾਰੋਂ ਪਾਸੇ ਚੁੰਬਕੀ ਖੇਤਰ ਦੀਆਂ ਖੇਤਰੀ ਰੇਖਾਵਾਂ ਦੀ ਦਿਸ਼ਾ ਨੂੰ ਦਰਸਾਉਣਗੀਆਂ । ਇਸ ਨੂੰ ਸੱਜਾ ਹੱਥ ਅੰਗੂਠਾ ਨਿਯਮ ਆਖਦੇ ਹਨ ।
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 2

(ii) ਚੁੰਬਕੀ ਖੇਤਰ ਵਿੱਚ ਰੱਖੇ ਬਿਜਲਈ ਧਾਰਾ ਵਾਲੇ ਚਾਲਕ ਤੇ ਲੱਗਣ ਵਾਲੇ ਬਲ ਦੀ ਦਿਸ਼ਾ ਫਲੇਮਿੰਗ ਦੇ ਖੱਬੇ ਹੱਥ ਦੇ ਨਿਯਮ ਦੁਆਰਾ ਨਿਰਧਾਰਿਤ ਕੀਤੀ ਜਾਂਦੀ ਹੈ ।

ਫਲੇਮਿੰਗ ਦਾ ਖੱਬੇ-ਹੱਥ ਨਿਯਮ – ਆਪਣੇ ਖੱਬੇ ਹੱਥ ਦੀ ਪਹਿਲੀ ਉਂਗਲੀ ਵਿਚਕਾਰਲੀ ਉਂਗਲੀ ਅਤੇ ਅੰਗੂਠੇ ਨੂੰ ਇਸ ਤਰ੍ਹਾਂ ਫੈਲਾਓ ਕਿ ਇਹ ਤਿਨੋਂ ਇੱਕ ਦੂਜੇ ਦੇ ਪਰਸਪਰ ਲੰਬ ਰੂਪ ਵਿੱਚ ਹੋਣ । ਜੇਕਰ ਪਹਿਲੀ ਉਂਗਲੀ ਚੁੰਬਕੀ ਖੇਤਰ ਦੀ ਦਿਸ਼ਾ, ਵਿਚਕਾਰਲੀ ਉਂਗਲੀ ਚਾਲਕ ਵਿੱਚ ਪ੍ਰਵਾਹਿਤ ਹੋ ਰਹੀ ਬਿਜਲਈ ਧਾਰਾ ਦੀ ਦਿਸ਼ਾ ਵਿੱਚ ਸੰਕੇਤ ਕਰਦੀ ਹੋਵੇ, ਤਾਂ ਅੰਗੂਠਾ ਚਾਲਕ ਦੀ ਗਤੀ ਦੀ ਦਿਸ਼ਾ ਜਾਂ ਚਾਲਕ ਉੱਤੇ ਲੱਗੇ ਬਲ ਦੀ ਦਿਸ਼ਾ ਵੱਲ ਸੰਕੇਤ ਕਰੇਗਾ |
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 3

(iii) ਚੁੰਬਕੀ ਖੇਤਰ ਵਿੱਚ ਕਿਸੇ ਕੁੰਡਲੀ ਦੀ ਗਤੀ ਕਾਰਨ ਉਸ ਵਿੱਚ ਪ੍ਰੇਰਿਤ ਹੋ ਰਹੀ ਬਿਜਲਈ ਧਾਰਾ ਦੀ ਦਿਸ਼ਾ ਫਲੇਮਿੰਗ ਦੇ ਸੱਜਾ ਹੱਥ ਨਿਯਮ ਦੁਆਰਾ ਗਿਆਤ ਹੁੰਦੀ ਹੈ ।

ਫਲੇਮਿੰਗ ਦਾ ਸੱਜਾ – ਹੱਥ ਨਿਯਮ-ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲੀ, ਵਿਚਕਾਰਲੀ ਉਂਗਲੀ ਅਤੇ ਅੰਗੂਠੇ ਨੂੰ ਇਸ ਤਰ੍ਹਾਂ ਫੈਲਾਓ ਕਿ ਇਹ ਤਿੰਨੋਂ ਇੱਕ ਦੂਜੇ ਦੇ ਪਰਸਪਰ ਲੰਬ ਰੂਪ ਹੋਣ । ਜੇਕਰ ਪਹਿਲੀ ਉਂਗਲੀ , ਚੁੰਬਕੀ ਖੇਤਰ ਚੁੰਬਕੀ ਖੇਤਰ ਦੀ ਦਿਸ਼ਾ ਵੱਲ ਸੰਕੇਤ ਕਰੇ ਅਤੇ ਅੰਗੂਠਾ ਚਾਲਕ ਦੀ ਗਤੀ ਦੀ ਦਿਸ਼ਾ ਵੱਲ ਸੰਕੇਤ ਕਰੇ, ਤਾਂ ਵਿਚਕਾਰਲੀ ਉਂਗਲੀ ਚਾਲਕ ਵਿੱਚ ਪ੍ਰੇਮ੍ਰਿਤ ਬਿਜਲਈ ਮ੍ਰਿਤ ਬਿਜਲਈ ਧਾਰਾ ਧਾਰਾ ਦੀ ਦਿਸ਼ਾ ਦਰਸਾਏਗੀ ।
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 4

ਪ੍ਰਸ਼ਨ 16.
ਅੰਕਿਤ ਰੇਖਾ ਚਿੱਤਰ ਖਿੱਚ ਕੇ ਕਿਸੇ ਬਿਜਲੀ ਜਨਰੇਟਰ ਦਾ ਮੂਲ ਸਿਧਾਂਤ ਅਤੇ ਕਾਰਜ ਵਿਧੀ ਸਪੱਸ਼ਟ ਕਰੋ । ਇਸ ਵਿੱਚ ਬੁਰਸ਼ਾਂ ਦਾ ਕੀ ਕੰਮ ਹੈ ?
ਜਾਂ
ਅੰਕਿਤ ਚਿੱਤਰ ਦੀ ਸਹਾਇਤਾ ਨਾਲ ਬਿਜਲੀ ਜਨਰੇਟਰ ਦਾ ਸਿਧਾਂਤ, ਰਚਨਾ ਤੇ ਕਾਰਜ ਵਿਧੀ ਸਮਝਾਓ ।
ਉੱਤਰ-
ਪਰਤਵੀਂ ਧਾਰਾ ਡਾਇਨਮੋ ਜਾਂ ਬਿਜਲੀ ਜਨਰੇਟਰ- ਬਿਜਲੀ ਜਨਰੇਟਰ ਇੱਕ ਅਜਿਹਾ ਯੰਤਰ ਹੈ ਜਿਹੜਾ ਯੰਤਰਿਕ ਊਰਜਾ ਨੂੰ ਬਿਜਲੀ ਊਰਜਾ ਵਿੱਚ ਬਦਲਦਾ ਹੈ । ਇਸ ਦਾ ਕਾਰਜ ਫੈਰਾਡੇ ਦੇ ਬਿਜਲੀ ਚੁੰਬਕੀ ਪ੍ਰੇਰਣ ਦੇ ਸਿਧਾਂਤ ਤੇ ਨਿਰਭਰ ਹੈ ।
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 5
ਸਿਧਾਂਤ – ਜਦੋਂ ਕਿਸੇ ਬੰਦ ਕੁੰਡਲੀ (ਚਾਲਕ) ਨੂੰ ਕਿਸੇ ਸ਼ਕਤੀਸ਼ਾਲੀ ਚੁੰਬਕੀ ਖੇਤਰ ਵਿੱਚ ਤੇਜ਼ੀ ਨਾਲ ਘੁਮਾਇਆ ਜਾਂਦਾ ਹੈ ਤਾਂ ਉਸ ਵਿਚੋਂ ਗੁਜ਼ਰਨ ਵਾਲੀਆਂ ਚੁੰਬਕੀ ਬਲ ਰੇਖਾਵਾਂ (ਚੁੰਬਕੀ ਫਲੈਕਸ) ਵਿੱਚ ਲਗਾਤਾਰ ਪਰਿਵਰਤਨ ਹੁੰਦਾ ਹੈ ਜਿਸ ਦੇ ਸਿੱਟੇ ਵਜੋਂ ਕੁੰਡਲੀ ਵਿੱਚ ਬਿਜਲੀ ਧਾਰਾ ਪ੍ਰਮ੍ਰਿਤ ਹੋ ਜਾਂਦੀ ਹੈ । ਕੁੰਡਲੀ ਨੂੰ ਘੁਮਾਉਣ ਲਈ ਕੀਤਾ ਗਿਆ ਯੰਤਰਿਕ ਕਾਰਜ ਕੁੰਡਲੀ ਵਿੱਚ ਬਿਜਲੀ ਉਰਜਾ ਦੇ ਰੂਪ ਵਿੱਚ ਵਿਖਾਈ ਦਿੰਦਾ ਹੈ ।

ਫਲੇਮਿੰਗ ਦਾ ਸੱਜੇ ਹੱਥ ਦਾ ਨਿਯਮ – ਆਪਣੇ ਸੱਜੇ ਹੱਥ ਦੇ ਅੰਗੂਠੇ, ਪਹਿਲੀ ਉਂਗਲੀ, ਦੂਜੀ ਵਿਚਕਾਰਲੀ ਉਂਗਲੀ ਨੂੰ ਇਸ ਤਰ੍ਹਾਂ ਫੈਲਾਓ ਕਿ ਤਿੰਨੋਂ ਇੱਕ-ਦੂਜੇ ਨਾਲ ਸਮਕੋਣ ਬਣਾਉਣ ਤਾਂ ਪਹਿਲੀ ਉਂਗਲੀ ਚੁੰਬਕੀ ਖੇਤਰ ਵੱਲ ਸੰਕੇਤ ਕਰਦੀ ਹੈ, ਅੰਗੁਠਾ ਚਾਲਕ ਦੀ ਗਤੀ ਦੀ ਦਿਸ਼ਾ ਨੂੰ ਪ੍ਰਦਰਸ਼ਿਤ ਕਰਦਾ ਹੈ ਅਤੇ ਦੂਜੀ ਉੱਗਲੀ ਕੁੰਡਲੀ ਵਿੱਚ ਉਤਪੰਨ ਹੋਈ ਬਿਜਲਈ ਧਾਰਾ ਦੀ ਦਿਸ਼ਾ ਦਰਸਾਉਂਦੀ ਹੈ ।

ਰਚਨਾ (ਬਨਾਵਟ)- ਕਿਸੇ ਸਾਧਾਰਨ ਪਰਤਵੀਂ ਜੈਨਰੇਟਰ ਦੇ ਹੇਠ ਲਿਖੇ ਮੁੱਖ ਭਾਗ ਹੁੰਦੇ ਹਨ :-

  • ਆਰਮੇਚਰ (Armature) – ਇਸ ਵਿੱਚ ਨਰਮ ਲੋਹੇ ਦੀ ਕੋਰ ਤੇ ਤਾਂਬੇ ਦੀ ਰੋਧਕ ਤਾਰ ਦੇ ਬਹੁਤ ਲਪੇਟਾਂ ਵਾਲੀ ਆਇਤਾਕਾਰ ਕੁੰਡਲੀ ABCD ਹੁੰਦੀ ਹੈ ਜਿਸ ਨੂੰ ਆਰਮੇਚਰ ਕਹਿੰਦੇ ਹਨ । ਇਸ ਨੂੰ ਧੂਰੀ ਤੇ ਲਗਾਇਆ ਜਾਂਦਾ ਹੈ ਜਿਹੜੀ ਘੁਮਾਈ ਜਾ ਸਕਦੀ ਹੈ ।
  • ਖੇਤਰ ਚੁੰਬਕ (Field Magnet) – ਕੁੰਡਲੀ ਨੂੰ ਸ਼ਕਤੀਸ਼ਾਲੀ ਚੁੰਬਕੀ ਧਰੁਵਾਂ ਵਿੱਚ ਸਥਾਪਿਤ ਕੀਤਾ ਜਾਂਦਾ ਹੈ । ਛੋਟੇ ਜੈਨਰੇਟਰਾਂ ਵਿੱਚ ਸਥਾਈ ਚੁੰਬਕ ਲਗਾਏ ਜਾਂਦੇ ਹਨ, ਪਰੰਤੂ ਵੱਡੇ ਜੈਨਰੇਟਰਾਂ ਵਿੱਚ ਬਿਜਲੀ ਚੁੰਬਕ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਹੜਾ ਚੁੰਬਕੀ ਖੇਤਰ ਉਤਪੰਨ ਕਰਦਾ ਹੈ ।
  • ਸਲਿੱਪ ਰਿੰਗ (Slip Rings) – ਧਾਤੂ ਦੇ ਦੋ ਖੋਖਲੇ ਰਿੰਗ R1 ਅਤੇ R2 ਨੂੰ ਕੁੰਡਲੀ ਨੂੰ ਧੂਰੀ ਉੱਪਰ ਲਗਾਇਆ ਜਾਂਦਾ ਹੈ । ਕੁੰਡਲੀ ਦੀਆਂ ਭੁਜਾਵਾਂ A B ਅਤੇ CD ਨੂੰ ਕ੍ਰਮਵਾਰ ਇਨ੍ਹਾਂ ਨਾਲ ਜੋੜ ਦਿੱਤਾ ਜਾਂਦਾ ਹੈ । ਆਰਮੇਚਰ ਦੇ ਘੁੰਮਣ ਨਾਲ R1 ਅਤੇ R2 ਵੀ ਇਸ ਨਾਲ ਘੁੰਮਦੇ ਹਨ ।
  • ਕਾਰਬਨ ਬੁਰਸ਼ (Carbon Brush) – ਦੋ ਕਾਰਬਨ ਬਰੁਸ਼ B1 ਅਤੇ B2 ਦੁਆਰਾ ਬਿਜਲਈ ਧਾਰਾ ਨੂੰ ਲੋਡ ਤੱਕ ਲਿਜਾਇਆ ਜਾਂਦਾ ਹੈ । ਚਿੱਤਰ ਵਿੱਚ ਇਸ ਨੂੰ ਗੈਲਵੈਨੋਮੀਟਰ ਨਾਲ ਜੋੜਿਆ ਗਿਆ ਹੈ ਜਿਹੜਾ ਬਿਜਲਈ ਧਾਰਾ ਨੂੰ ਮਾਪਦਾ ਹੈ !

ਕਾਰਜ ਵਿਧੀ (Working) – ਜਦੋਂ ਕੁੰਡਲੀ ਨੂੰ ਚੁੰਬਕ ਦੇ ਧਰੁਵਾਂ N ਅਤੇ S ਦੇ ਵਿੱਚ ਘੜੀ ਦੀ ਸੂਈ ਦੇ ਵਿਪਰੀਤ ਦਿਸ਼ਾ (Anticlockwise) ਵਿੱਚ ਘੁਮਾਇਆ ਜਾਂਦਾ ਹੈ ਤਾਂ AB ਅਤੇ CD ਉੱਪਰ ਵੱਲ ਗਤੀ ਕਰਦੀ ਹੈ । ਉੱਤਰੀ ਧਰੁਵ ਦੇ ਨੇੜੇ ਜਾ AB ਚੁੰਬਕੀ ਰੇਖਾਵਾਂ ਨੂੰ ਕੱਟਦੀ ਹੈ ਅਤੇ CD ਤੇ ਦੱਖਣੀ ਧਰੁਵ ਦੇ ਨੇੜੇ ਚੁੰਬਕੀ ਬਲ ਰੇਖਾਵਾਂ ਨੂੰ ਕੱਟਦੀ ਹੈ । ਇਸ ਤੋਂ AB ਅਤੇ DC ਵਿੱਚ ਕ੍ਰਿਤ ਬਿਜਲਈ ਧਾਰਾ ਉਤਪੰਨ ਹੁੰਦੀ ਹੈ । ਫਲੇਮਿੰਗ ਦੇ ਸੱਜੇ ਹੱਥ ਦੇ ਨਿਯਮ ਅਨੁਸਾਰ ਬਿਜਲਈ ਧਾਰਾ 8 ਤੋਂ A ਅਤੇ D ਤੋਂ c ਵੱਲ ਪ੍ਰਵਾਹ ਕਰਦੀ ਹੈ । ਪ੍ਰਭਾਵੀ ਬਿਜਲਈ ਧਾਰਾ DCBA ਦੀ ਦਿਸ਼ਾ ਵਿੱਚ ਵਹਿੰਦੀ ਹੈ । ਅੱਧੇ ਚੱਕਰ ਤੋਂ ਬਾਅਦ ਕੁੰਡਲੀ ਦੀਆਂ ਭੁਜਾਵਾਂ AB ਅਤੇ DC ਆਪਣੀ ਸਥਿਤੀ ਬਦਲ ਲੈਂਦੀਆਂ ਹਨ । AB ਸੱਜੇ ਪਾਸੇ ਅਤੇ DC ਖੱਬੇ ਪਾਸੇ ਹੋ ਜਾਂਦੀ ਹੈ ਜਿਸ ਕਰਕੇ AB ਉੱਪਰ ਵੱਲ ਅਤੇ DC ਹੇਠਾਂ ਵੱਲ ਜਾਂਦੀਆਂ ਹਨ ।
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 6
ਇਸ ਵਿਵਸਥਾ ਵਿੱਚ ਇੱਕ ਬੁਰਸ਼ ਹਮੇਸ਼ਾ ਉਸ ਬਾਜੂ ਨਾਲ ਸੰਪਰਕ ਵਿੱਚ ਰਹਿੰਦਾ ਹੈ ਜਿਹੜੀ ਚੁੰਬਕੀ ਖੇਤਰ ਵਿੱਚ ਉੱਪਰ ਵੱਲ਼ ਗਤੀ ਕਰਦੀ ਹੈ ਅਤੇ ਦੂਜਾ ਬਰੁਸ਼ ਹਮੇਸ਼ਾ ਹੇਠਾਂ ਵੱਲ ਗਤੀ ਕਰਨ ਵਾਲੀ ਬਾਜੂ ਦੇ ਸੰਪਰਕ ਵਿੱਚ ਰਹਿੰਦਾ ਹੈ ।

PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 17.
ਬਿਜਲੀ-ਸ਼ਾਰਟ ਸਰਕਟ ਕਦੋਂ ਹੁੰਦਾ ਹੈ ?
ਉੱਤਰ-
ਜਦੋਂ ਕਿਸੇ ਘਰੇਲੂ ਜਾਂ ਉਦਯੋਗਿਕ ਸਰਕਟ ਵਿੱਚ ਲਾਈਵ ਤਾਰ (ਜੀਵਤ ਜਾਂ ਫੇਜ਼ ਤਾਰ) ਅਤੇ ਨਿਊਟਰਲ ਤਾਰਾਂ ਆਪਸ ਵਿੱਚ ਜੁੜ ਜਾਂਦੀਆਂ ਹਨ ਤਾਂ ਸਰਕਟ ਸ਼ਾਰਟ ਹੋ (ਟੁੱਟ) ਜਾਂਦਾ ਹੈ । ਇਸ ਅਵਸਥਾ ਵਿੱਚ ਸਰਕਟ ਦਾ ਪ੍ਰਤਿਰੋਧ ਸਮਾਪਤ (ਜ਼ੀਰੋ) ਹੋ ਜਾਂਦਾ ਹੈ ਜਿਸ ਕਰਕੇ ਬਿਜਲਈ ਧਾਰਾ ਦੀ ਸਮਰੱਥਾ ਅਚਾਨਕ ਬਹੁਤ ਜ਼ਿਆਦਾ ਹੋ ਜਾਂਦੀ ਹੈ ।

ਪ੍ਰਸ਼ਨ 18.
ਭੋ-ਤਾਰ ਦਾ ਕੀ ਕਾਰਜ ਹੈ ? ਧਾਤ ਵਾਲੇ ਯੰਤਰਾਂ ਨੂੰ ਭੋ-ਸੰਪਰਕ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਤੋਂ-ਤਾਰ ਤਾਰ – ਘਰੇਲੁ ਬਿਜਲੀ ਸਰਕਟ ਵਿੱਚ ਲਾਈਵ ਅਤੇ ਨਿਊਟਰਲ ਤਾਰਾਂ ਦੇ ਨਾਲ ਤੀਸਰੀ ਤਾਰ ਵੀ ਲੱਗੀ ਹੁੰਦੀ ਹੈ । ਇਸ ਤਾਰ ਦਾ ਸੰਪਰਕ ਘਰ ਦੇ ਨੇੜੇ ਧਰਤੀ ਹੇਠਾਂ ਗਹਿਰਾਈ ਤੇ ਦੱਬੀ ਹੋਈ ਧਾਤ ਦੀ ਪਲੇਟ ਨਾਲ ਹੁੰਦਾ ਹੈ । ਇਸ ਤਾਰ ਦਾ ਕਵਰ ਹਰੇ ਰੰਗ ਦਾ ਹੁੰਦਾ ਹੈ । ਇਸ ਤਾਰ ਨੂੰ ਭੋ-ਸੰਪਰਕ ਤਾਰ ਕਹਿੰਦੇ ਹਨ । ਇਹ ਤਾਰ ਬਿਜਲਈ ਧਾਰਾ ਨੂੰ ਘੱਟ ਤਿਰੋਧ ਵਾਲਾ ਚਾਲਨ ਪੱਥ ਪ੍ਰਦਾਨ ਕਰਦੀ ਹੈ ।

ਧਾਤ ਦੇ ਉਪਕਰਨਾਂ ਜਿਵੇਂ ਬਿਜਲੀ ਸ, ਫਰਿਜ਼, ਟੋਸਟਰ ਆਦਿ ਨੂੰ ਭੋ-ਸੰਪਰਕ ਤਾਰ ਨਾਲ ਜੋੜ ਦਿੱਤਾ ਜਾਂਦਾ ਹੈ। ਇਸ ਨਾਲ ਇਹ ਯਕੀਨੀ ਹੋ ਜਾਂਦਾ ਹੈ ਕਿ ਉਪਕਰਨ ਦੀ ਬਾਡੀ ਵਿੱਚੋਂ ਬਿਜਲੀ ਧਾਰਾ ਗੁਜ਼ਰਨ ਨਾਲ ਬਾਡੀ ਦਾ ਟੈਂਸ਼ਲ ਧਰਤੀ ਦੇ ਪੁਟੈਂਸ਼ਲ ਦੇ ਬਰਾਬਰ ਬਣਾ ਦਿੱਤਾ ਗਿਆ ਹੈ । ਇਸ ਨਾਲ ਉਪਕਰਨ ਦੀ ਵਰਤੋਂ ਕਰ ਰਹੇ ਵਿਅਕਤੀ ਨੂੰ ਬਿਜਲੀ ਦਾ ਝੱਟਕਾ ਲੱਗਣ ਦਾ ਖ਼ਤਰਾ ਨਹੀਂ ਰਹਿੰਦਾ ਹੈ ।

Science Guide for Class 10 PSEB ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1.
ਚੁੰਬਕ ਦੇ ਨੇੜੇ ਲਿਆਉਣ ਤੇ ਦਿਸ਼ਾ ਸੂਚਕ ਦੀ ਸੂਈ ਵਿਖੇਪਿਤ ਕਿਉਂ ਹੋ ਜਾਂਦੀ ਹੈ ?
ਉੱਤਰ-
ਚੁੰਬਕ ਦੇ ਨੇੜੇ ਲਿਆਉਣ ‘ਤੇ ਚੁੰਬਕ ਦਾ ਚੁੰਬਕੀ ਖੇਤਰ ਦਿਸ਼ਾ ਸੂਚਕ ਦੀ ਸੂਈ ਜੋ ਇੱਕ ਪ੍ਰਕਾਰ ਦਾ ਛੋਟਾ ਚੁੰਬਕ ਹੈ, ਤੇ ਬਲ ਦਾ ਜੋੜਾ (ਬਲ-ਯੁਗਮ ਲਗਾਉਂਦਾ ਹੈ ਜਿਸ ਤੋਂ ਸੂਈ ਵਿਖੇਪਿਤ ਹੋ ਜਾਂਦੀ ਹੈ ।

ਪ੍ਰਸ਼ਨ 2.
ਕਿਸੇ ਛੜ ਚੁੰਬਕ ਦੇ ਚਾਰੋਂ ਪਾਸੇ ਚੁੰਬਕੀ ਖੇਤਰ ਰੇਖਾਵਾਂ ਖਿੱਚੋ ।
ਉੱਤਰ-
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 7

ਪ੍ਰਸ਼ਨ 3.
ਚੁੰਬਕੀ ਖੇਤਰ ਰੇਖਾਵਾਂ ਦੇ ਗੁਣਾਂ ਦੀ ਸੂਚੀ ਬਣਾਓ ।
ਉੱਤਰ-
ਚੁੰਬਕੀ ਖੇਤਰ ਰੇਖਾਵਾਂ ਦੇ ਗੁਣ-

  1. ਚੁੰਬਕ ਦੇ ਬਾਹਰ ਚੁੰਬਕੀ ਖੇਤਰ ਰੇਖਾਵਾਂ ਉੱਤਰੀ ਧਰੁਵ ਤੋਂ ਦੱਖਣੀ ਧਰੁਵ ਵੱਲ ਅਤੇ ਚੁੰਬਕ ਦੇ ਅੰਦਰ ਦੱਖਣੀ ਧਰੁਵ ਤੋਂ ਉੱਤਰੀ ਧਰੁਵ ਵੱਲ ਜਾਂਦੀਆਂ ਹਨ ।
  2. ਚੁੰਬਕੀ ਖੇਤਰ ਦੀ ਬਲ ਰੇਖਾ ਦੇ ਕਿਸੇ ਬਿੰਦੂ ਤੇ ਖਿੱਚੀ ਗਈ ਸਪੱਰਸ਼ ਰੇਖਾ (ਟੇਜੇਂਟ) ਉਸ ਬਿੰਦੂ ਤੇ ਚੁੰਬਕੀ ਖੇਤਰ ਦੀ ਦਿਸ਼ਾ ਦਰਸਾਉਂਦੀ ਹੈ ।
  3. ਕੋਈ ਦੋ ਚੁੰਬਕੀ ਖੇਤਰ ਬਲ ਰੇਖਾਵਾਂ ਆਪਸ ਵਿੱਚ ਇੱਕ-ਦੂਜੇ ਨੂੰ ਨਹੀਂ ਕੱਟਦੀਆਂ ਕਿਉਂਕਿ ਇਸ ਬਿੰਦੂ ਤੇ ਚੁੰਬਕੀ ਖੇਤਰ ਦੀਆਂ ਦੋ ਦਿਸ਼ਾਂਵਾਂ ਸੰਭਵ ਨਹੀਂ ਹਨ ।
  4. ਕਿਸੇ ਥਾਂ ਤੇ ਚੁੰਬਕੀ ਖੇਤਰ ਰੇਖਾਵਾਂ ਦੀ ਸੰਘਣਤਾ ਉਸ ਥਾਂ ‘ਤੇ ਚੁੰਬਕੀ ਖੇਤਰ ਦੀ ਤੀਬਰਤਾ ਦੇ ਸਿੱਧਾ ਅਨੁਪਾਤੀ ਹੁੰਦੀ ਹੈ ।
  5. ਇੱਕ-ਸਮਾਨ ਚੁੰਬਕੀ ਖੇਤਰ ਦੀਆਂ ਚੁੰਬਕੀ ਰੇਖਾਵਾਂ ਇੱਕ-ਦੂਜੇ ਦੇ ਸਮਾਨ-ਅੰਤਰ ਅਤੇ ਸਮਾਨ ਦੂਰੀ ‘ਤੇ ਹੁੰਦੀਆਂ ਹਨ ।

ਪ੍ਰਸ਼ਨ 4.
ਦੋ ਚੁੰਬਕੀ ਖੇਤਰ ਰੇਖਾਵਾਂ ਇੱਕ ਦੂਜੇ ਨੂੰ ਕਿਉਂ ਨਹੀਂ ਕੱਟਦੀਆਂ ?
ਉੱਤਰ-
ਜੇਕਰ ਦੋ ਚੁੰਬਕੀ ਖੇਤਰ ਰੇਖਾਵਾਂ ਇੱਕ ਦੂਜੇ ਨੂੰ ਕੱਟਣਗੀਆਂ ਤਾਂ ਉਸ ਬਿੰਦੂ ਤੇ ਖੇਤਰ ਦੀਆਂ ਦੋ ਦਿਸ਼ਾਵਾਂ ਹੋਣਗੀਆਂ ਜੋ ਅਸੰਭਵ ਹੈ ਅਤੇ ਦਿਸ਼ਾ ਸੂਚਕ ਸੂਈ ਇਸ ਬਿੰਦੂ ‘ਤੇ ਰੱਖਣ ਨਾਲ ਚੁੰਬਕੀ ਸੂਈ ਦੋ ਦਿਸ਼ਾਵਾਂ ਵੱਲ ਸੰਕੇਤ ਕਰੇਗੀ ਜੋ ਸੰਭਵ ਨਹੀਂ ਹੈ ।

ਪ੍ਰਸ਼ਨ 5.
ਮੇਜ਼ ਦੇ ਤਲ ਤੇ ਪਏ ਤਾਰ ਦੇ ਗੋਲਾਕਾਰ ਲੂਪ ਤੇ ਵਿਚਾਰ ਕਰੋ । ਮੰਨ ਲਓ ਇਸ ਲੂਪ ਵਿੱਚ ਕਲਾਕਵਾਈਜ਼ ਬਿਜਲੀ ਧਾਰਾ ਪ੍ਰਵਾਹਿਤ ਹੋ ਰਹੀ ਹੈ । ਸੱਜੇ ਹੱਥ ਅੰਗੂਠਾ ਨਿਯਮ ਲਾਗੂ ਕਰਕੇ ਲੂਪ ਦੇ ਅੰਦਰ ਅਤੇ ਬਾਹਰ ਚੁੰਬਕੀ ਖੇਤਰ ਦੀ ਦਿਸ਼ਾ ਗਿਆਤ ਕਰੋ ।
ਉੱਤਰ-
ਚਿੱਤਰ ਅਨੁਸਾਰ ਮੇਜ਼ ਦੇ ਤਲ ਤੇ ਤਾਰ ਦਾ ਗੋਲਾਕਾਰ ਲੂਪ ਜਿਸ ਵਿੱਚ ਕਲਾਕਵਾਈਜ਼ (ਸੱਜੇ ਗੇੜ ਵਾਲੀ) ਬਿਜਲੀ ਧਾਰਾ ਪ੍ਰਵਾਹਿਤ ਹੋ ਰਹੀ ਹੈ । ਇਹ ਸੱਜੇ ਹੱਥ ਅੰਗੁਠਾ ਨਿਯਮ ਲਾਗੂ ਕਰਕੇ ਉਂਗਲੀਆਂ ਦੇ ਮੁੜਨ ਦੀ ਦਿਸ਼ਾ ਚੁੰਬਕੀ ਖੇਤਰ ਦੀ ਦਿਸ਼ਾ ਦਰਸਾਏਗੀ । ਚਿੱਤਰ ਤੋਂ ਸਪੱਸ਼ਟ ਹੈ ਕਿ ਲੂਪ ਦੇ ਅੰਦਰ ਚੁੰਬਕੀ ਖੇਤਰ ਲੂਪ ਦੇ ਤਲ ਦੇ ਲੰਬੇ-ਦਾਅ ਉੱਪਰ ਤੋਂ ਹੇਠਾਂ ਵੱਲ ਹੋਵੇਗੀ ।
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 8

PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 6.
ਕਿਸੇ ਦਿੱਤੇ ਗਏ ਖੇਤਰ ਵਿੱਚ ਚੁੰਬਕੀ ਖੇਤਰ ਇੱਕ ਸਮਾਨ ਹੈ । ਇਸ ਨੂੰ ਵਿਖਾਉਣ ਲਈ ਰੇਖਾ-ਚਿੱਤਰ ਖਿੱਚੋ !
ਉੱਤਰ-
ਇੱਕ ਸਮਾਨ ਚੁੰਬਕੀ ਖੇਤਰ ਨੂੰ ਸਮਾਨ-ਅੰਤਰ ਬਲ ਰੇਖਾਵਾਂ ਦੁਆਰਾ ਦਰਸਾਇਆ ਜਾਂਦਾ ਹੈ । ਇਸ ਲਈ ਇਸ ਨੂੰ ਹੇਠਾਂ ਦਿੱਤੇ ਚਿੱਤਰ ਵਾਂਗ ਦਰਸਾਇਆ ਜਾਵੇਗਾ ।
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 9

ਪ੍ਰਸ਼ਨ 7.
ਠੀਕ ਵਿਕਲਪ ਚੁਣੋ : ਕਿਸੇ ਬਿਜਲੀ ਧਾਰਾ ਵਾਲੀ ਸਿੱਧੀ, ਲੰਬੀ ਸੋਲੀਨਾਇਡ ਦੇ ਅੰਦਰ ਚੁੰਬਕੀ ਖੇਤਰ :
(a) ਜ਼ੀਰੋ ਹੁੰਦਾ ਹੈ ।
(b) ਇਸ ਦੇ ਸਿਰੇ ਵੱਲ ਜਾਣ ਨਾਲ ਘੱਟਦਾ ਹੈ ।
(c) ਇਸ ਦੇ ਸਿਰੇ ਵੱਲ ਜਾਣ ਨਾਲ ਵਧਦਾ ਹੈ ।
(d) ਸਾਰੇ ਬਿੰਦੁਆਂ ਉੱਤੇ ਬਰਾਬਰ ਹੁੰਦਾ ਹੈ ।
ਉੱਤਰ-
(c) ਇਸ ਦੇ ਸਿਰੇ ਵੱਲ ਜਾਣ ਨਾਲ ਵਧਦਾ ਹੈ ।

ਪ੍ਰਸ਼ਨ 8.
ਕਿਸੇ ਪ੍ਰੋਟਾਨ ਦਾ ਹੇਠ ਲਿਖਿਆਂ ਵਿੱਚੋਂ ਕਿਹੜਾ ਗੁਣ ਕਿਸੇ ਚੁੰਬਕੀ ਖੇਤਰ ਵਿੱਚ ਸੁਤੰਤਰ ਗਤੀ ਕਰਦੇ ਸਮੇਂ । ਪਰਿਵਰਤਿਤ ਹੋ ਜਾਂਦਾ ਹੈ ? (ਇੱਥੇ ਇੱਕ ਤੋਂ ਵੱਧ ਉੱਤਰ ਹੋ ਸਕਦੇ ਹਨ ।)
(a) ਪੁੰਜ
(b) ਚਾਲ
(c) ਵੇਗ
(d) ਮੋਮੈਂਟਮ ।
ਉੱਤਰ-
(c) ਵੇਗ ਅਤੇ (d) ਮੋਮੈਂਟਮ ।

ਪ੍ਰਸ਼ਨ 9.
ਕਿਰਿਆ 13.7 ਵਿੱਚ ਤੁਹਾਡੇ ਵਿਚਾਰ ਵਿੱਚ ਛੜ AB ਦਾ ਵਿਸਥਾਪਨ ਕਿਸ ਪ੍ਰਕਾਰ ਪ੍ਰਭਾਵਿਤ ਹੋਵੇਗਾ ਜੇਕਰ :
(i) ਛੜ AB ਵਿੱਚ ਪ੍ਰਵਾਹਿਤ ਬਿਜਲੀ ਧਾਰਾ ਵਿੱਚ ਵਾਧਾ ਜਾਵੇ ।
(ii) ਵਾਧਾ ਇੱਕ ਪ੍ਰਬਲ ਨਾਲ ਚੁੰਬਕ ਪ੍ਰਯੋਗ ਕੀਤਾ ਜਾਵੇ ।
(ii) ਛੜ AB ਦੀ ਲੰਬਾਈ ਵਿੱਚ ਵਾਧਾ ਕਰ ਦਿੱਤਾ ਜਾਵੇ ।
ਉੱਤਰ-
(i) ਛੜ ਦਾ ਵਿਸਥਾਪਨ ਵੱਧ ਜਾਵੇਗਾ ਕਿਉਂਕਿ ਛੜ ਤੇ ਲੱਗ ਰਿਹਾ ਬਲ ਪ੍ਰਵਾਹਿਤ ਬਿਜਲਈ ਧਾਰਾ ਦੇ ਸਿੱਧਾ ਅਨੁਪਾਤੀ ਹੁੰਦਾ ਹੈ ।
(ii) ਛੜ ਦਾ ਵਿਸਥਾਪਨ ਵੱਧ ਜਾਵੇਗਾ, ਕਿਉਂਕਿ ਛੜ ਤੇ ਲੱਗ ਰਿਹਾ ਬਲ ਚੁੰਬਕੀ ਖੇਤਰ ਦੇ ਸਿੱਧਾ ਅਨੁਪਾਤੀ ਹੁੰਦਾ ਹੈ ।
(iii) ਛੜ ਦਾ ਵਿਸਥਾਪਨ ਵੱਧ ਜਾਵੇਗਾ, ਕਿਉਂਕਿ ਇਸ ਤੇ ਲੱਗ ਰਿਹਾ ਬਲ ਛੜ ਦੀ ਲੰਬਾਈ ਦੇ ਸਿੱਧਾ ਅਨੁਪਾਤੀ ਹੁੰਦਾ ਹੈ ।
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 10

ਪ੍ਰਸ਼ਨ 10.
ਪੱਛਮ ਦੇ ਵੱਲ ਪਰਖੇਪਿਤ ਕੋਈ ਧਨਚਾਰਜਿਤ ਕਣ (ਐਲਫਾ ਕਣ ਕਿਸੇ ਚੁੰਬਕੀ ਖੇਤਰ ਦੁਆਰਾ ਉੱਤਰ ਵੱਲ ਵਿਖੇਪਿਤ ਹੋ ਜਾਂਦਾ ਹੈ । ਚੁੰਬਕੀ ਖੇਤਰ ਦੀ ਦਿਸ਼ਾ ਹੈ :
(a) ਦੱਖਣ ਵੱਲ
(b) ਪੂਰਬ ਵੱਲ
(c) ਹੇਠਾਂ ਵੱਲ
(d) ਉੱਪਰ ਵੱਲ ।
ਉੱਤਰ-
(d) ਉੱਪਰ ਵੱਲ (ਅਜਿਹਾ ਫਲੇਮਿੰਗ ਦੇ ਖੱਬੇ ਹੱਥ ਦੇ ਨਿਯਮ ਅਨੁਸਾਰ ਹੈ ।)

ਪ੍ਰਸ਼ਨ 11.
ਫਲੇਮਿੰਗ ਦਾ ਖੱਬਾ ਹੱਥ ਨਿਯਮ ਲਿਖੋ ।
ਜਾਂ
ਬਲ
ਫਲੇਮਿੰਗ ਦਾ ਖੱਬੇ ਹੱਥ ਦਾ ਨਿਯਮ ਲਿਖੋ । ਚਿੱਤਰ ਵੀ ਬਣਾਓ ।
ਉੱਤਰ-
ਫਲੇਮਿੰਗ ਦਾ ਖੱਬਾ ਹੱਥ ਨਿਯਮ-ਇਸ ਨਿਯਮ ਦੇ ਅਨੁਸਾਰ “ਆਪਣੇ ਖੱਬੇ ਹੱਥ ਦੀ ਪਹਿਲੀ ਉਂਗਲੀ, ਵਿਚਕਾਰਲੀ ਉਂਗਲੀ ਅਤੇ ਅੰਗੂਠੇ ਨੂੰ ਇਸ ਪ੍ਰਕਾਰ ਫੈਲਾਓ ਕਿ ਇਹ ਤਿੰਨੋਂ ਇੱਕ ਦੂਜੇ ਦੇ ਪਰਸਪਰ ਲੰਬ ਰੂਪ ਵਿੱਚ ਹੋਣ, ਜੇਕਰ ਪਹਿਲੀ ਉਂਗਲੀ ਚੁੰਬਕੀ ਖੇਤਰ ਦੀ ਦਿਸ਼ਾ, ਵਿਚਕਾਰਲੀ ਉਂਗਲੀ ਚਾਲਕ ਵਿੱਚ ਪ੍ਰਵਾਹਿਤ ਬਿਜਲਈ ਧਾਰਾ ਦੀ ਦਿਸ਼ਾ ਵਿੱਚ ਸੰਕੇਤ ਕਰਦੀ ਹੈ ਤਾਂ ਅੰਗੂਠਾ ਚਾਲਕ ਦੀ ਗਤੀ ਦੀ ਦਿਸ਼ਾ ਜਾਂ ਚਾਲਕ ਉੱਤੇ ਲੱਗ ਰਹੇ ਬਲ ਦੀ ਦਿਸ਼ਾ ਵੱਲ ਸੰਕੇਤ ਕਰੇਗਾ ।”
PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ 11

PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 12.
ਬਿਜਲਈ ਮੋਟਰ ਦਾ ਕੀ ਸਿਧਾਂਤ ਹੈ ?
ਉੱਤਰ-
ਬਿਜਲਈ ਮੋਟਰ ਦਾ ਸਿਧਾਂਤ-ਜਦੋਂ ਕਿਸੇ ਕੁੰਡਲੀ ਨੂੰ ਚੁੰਬਕੀ ਖੇਤਰ ਵਿੱਚ ਰੱਖ ਕੇ ਉਸ ਵਿਚੋਂ ਬਿਜਲਈ ਧਾਰਾ ਪ੍ਰਵਾਹਿਤ ਕੀਤੀ ਜਾਂਦੀ ਹੈ ਤਾਂ ਕੁੰਡਲੀ ਉੱਪਰ ਇੱਕ ਬਲ ਦਾ ਜੋੜਾ (ਬਲ ਯੁਗਮ) ਕਾਰਜ ਕਰਨ ਲਗਦਾ ਹੈ ਜਿਹੜਾ ਕੁੰਡਲੀ ਨੂੰ ਉਸ ਦੇ ਧੁਰੇ ਦੁਆਲੇ ਘੁਮਾਉਣ ਲੱਗ ਪੈਂਦਾ ਹੈ, ਜੇਕਰ ਕੁੰਡਲੀ ਘੁੰਮਣ ਲਈ ਸੁਤੰਤਰ ਹੋਵੇ ।

ਪ੍ਰਸ਼ਨ 13.
ਬਿਜਲਈ ਮੋਟਰ ਵਿੱਚ ਸਪਲਿਟ ਰਿੰਗ ਦੀ ਕੀ ਮਹੱਤਤਾ ਹੈ ?
ਉੱਤਰ-
ਬਿਜਲਈ ਮੋਟਰ ਵਿੱਚ ਸਪਲਿਟ ਰਿੰਗ ਦੀ ਮਹੱਤਤਾ – ਬਿਜਲਈ ਮੋਟਰ ਵਿੱਚ ਸਪਲਿਟ ਰਿੰਗ (ਛੱਲੇ) ਦਾ ਕੰਮ ਕੁੰਡਲੀ ਵਿਚੋਂ ਪ੍ਰਵਾਹਿਤ ਬਿਜਲੀ ਧਾਰਾ ਦੀ ਦਿਸ਼ਾ ਨੂੰ ਬਦਲਣਾ ਹੈ (ਅਰਥਾਤ ਦਿਸ਼ਾ ਪਰਿਵਰਤਨ ਦਾ ਕੰਮ ਕਰਦੇ ਹਨ) । ਜਦੋਂ ਕੁੰਡਲੀ ਅੱਧਾ ਚੱਕਰ ਪੂਰਾ ਕਰ ਲੈਂਦੀ ਹੈ ਤਾਂ ਸਪਲਿਟ ਰਿੰਗ ਦਾ ਇੱਕ ਪਾਸਿਓਂ ਬੁਰਸ਼ ਨਾਲ ਸੰਪਰਕ ਸਮਾਪਤ ਹੋ ਕੇ ਦੂਜੇ ਪਾਸੇ ਜੁੜ ਜਾਂਦਾ ਹੈ ਜਿਸ ਦੇ ਸਿੱਟੇ ਵਜੋਂ ਕੁੰਡਲੀ ਵਿੱਚ ਬਿਜਲਈ ਧਾਰਾ ਦੀ ਦਿਸ਼ਾ ਹਮੇਸ਼ਾ ਇਸ ਤਰ੍ਹਾਂ ਬਣੀ ਰਹਿੰਦੀ ਹੈ ਕਿ ਕੁੰਡਲੀ ਇੱਕ ਹੀ ਦਿਸ਼ਾ ਵਿੱਚ ਚੱਕਰ ਲਾਉਂਦੀ ਰਹਿੰਦੀ ਹੈ । ਜੇਕਰ ਬਿਜਲਈ ਮੋਟਰ ਵਿੱਚ ਸਪਲਿਟ ਰਿੰਗ ਨਾ ਲੱਗੇ ਹੋਣ ਤਾਂ ਮੋਟਰ ਅੱਧਾ ਚੱਕਰ ਲਗਾ ਕੇ ਰੁੱਕ ਜਾਵੇਗੀ ।

ਪ੍ਰਸ਼ਨ 14.
ਕਿਸੇ ਕੁੰਡਲੀ ਵਿੱਚ ਬਿਜਲਈ ਧਾਰਾ ਪ੍ਰੇਰਿਤ ਕਰਨ ਦੇ ਢੰਗ ਸਪੱਸ਼ਟ ਕਰੋ ।
ਉੱਤਰ-
ਕੁੰਡਲੀ ਵਿੱਚ ਬਿਜਲਈ ਧਾਰਾ ਪ੍ਰੇਰਿਤ ਕਰਨ ਦੇ ਵਿਭਿੰਨ ਢੰਗ-

  1. ਕੁੰਡਲੀ ਨੂੰ ਇੱਕ ਥਾਂ ‘ਤੇ ਸਥਿਰ ਰੱਖ ਕੇ, ਛੜ ਚੁੰਬਕ ਨੂੰ ਕੁੰਡਲੀ ਵੱਲ ਲਿਆ ਕੇ ਜਾਂ ਫਿਰ ਕੁੰਡਲੀ ਤੋਂ ਦੂਰ ਲਿਜਾ ‘ ਕੇ ਕੁੰਡਲੀ ਵਿੱਚ ਬਿਜਲਈ ਧਾਰਾ ਪ੍ਰੇਰਿਤ ਕੀਤੀ ਜਾ ਸਕਦੀ ਹੈ ।
  2. ਚੁੰਬਕ ਨੂੰ ਸਥਿਰ ਰੱਖ ਕੇ ਕੁੰਡਲੀ ਨੂੰ ਚੁੰਬਕ ਵੱਲ ਜਾਂ ਇਸ ਤੋਂ ਦੂਰ ਲਿਜਾ ਕੇ ਕੁੰਡਲੀ ਵਿੱਚ ਬਿਜਲਈ ਧਾਰਾ ਪ੍ਰੇਮ੍ਰਿਤ ਕੀਤੀ ਜਾ ਸਕਦੀ ਹੈ ।
  3. ਕੁੰਡਲੀ ਨੂੰ ਕਿਸੇ ਚੁੰਬਕੀ ਖੇਤਰ ਵਿੱਚ ਘੁਮਾ ਕੇ ਕੁੰਡਲੀ ਵਿੱਚ ਬਿਜਲਈ ਧਾਰਾ ਪ੍ਰੇਰਿਤ ਕੀਤੀ ਜਾ ਸਕਦੀ ਹੈ ।
  4. ਇੱਕ ਕੁੰਡਲੀ ਦੇ ਨੇੜੇ ਰੱਖੀ ਹੋਈ ਕਿਸੇ ਦੂਜੀ ਕੁੰਡਲੀ ਵਿੱਚ ਬਿਜਲਈ ਧਾਰਾ ਦੀ ਮਾਤਰਾ ਵਿੱਚ ਪਰਿਵਰਤਨ ਲਿਆਉਣ ਨਾਲ ਪਹਿਲੀ ਕੁੰਡਲੀ ਵਿੱਚ ਬਿਜਲਈ ਧਾਰਾ ਪੇਰਿਤ ਕੀਤੀ ਜਾ ਸਕਦੀ ਹੈ ।

 

ਪ੍ਰਸ਼ਨ 15.
ਬਿਜਲੀ ਜਨਰੇਟਰ ਦਾ ਸਿਧਾਂਤ ਲਿਖੋ ।
ਉੱਤਰ-
ਬਿਜਲੀ ਜਨਰੇਟਰ ਦਾ ਸਿਧਾਂਤ – “ਜਦੋਂ ਕਿਸੇ ਬੰਦ ਕੁੰਡਲੀ ਨੂੰ ਕਿਸੇ ਸ਼ਕਤੀਸ਼ਾਲੀ ਚੁੰਬਕੀ ਖੇਤਰ ਵਿੱਚ ਤੇਜ਼ ਗਤੀ ਨਾਲ ਘੁੰਮਾਇਆ ਜਾਂਦਾ ਹੈ ਤਾਂ ਉਸ ਵਿਚੋਂ ਗੁਜਰਨ ਵਾਲੇ ਚੁੰਬਕੀ-ਫਲੱਕਸ ਵਿੱਚ ਲਗਾਤਾਰ ਪਰਿਵਰਤਨ ਹੁੰਦਾ ਰਹਿੰਦਾ ਹੈ, ਜਿਸ ਕਰਕੇ ਕੁੰਡਲੀ ਵਿੱਚ ਬਿਜਲਈ ਧਾਰਾ ਪ੍ਰੇਰਿਤ ਹੋ ਜਾਂਦੀ ਹੈ । ਕੁੰਡਲੀ ਨੂੰ ਘੁੰਮਾਉਣ ਲਈ ਕੀਤਾ ਗਿਆ ਕਾਰਜ ਹੀ ਕੁੰਡਲੀ ਅੰਦਰ ਬਿਜਲੀ ਊਰਜਾ ਦੇ ਰੂਪ ਵਿੱਚ ਵਿਖਾਈ ਦਿੰਦਾ ਹੈ ।”

ਪ੍ਰਸ਼ਨ 16.
ਸਿੱਧੀ ਧਾਰਾ DC ਦੇ ਕੁੱਝ ਤਾਂ ਦੇ ਨਾਂ ਲਿਖੋ ।
ਉੱਤਰ-
ਸਿੱਧੀ ਧਾਰਾ ਦੇ ਸੋਤ-

  1. ਬਿਜਲਈ ਸੈੱਲ ਜਾਂ ਬੈਟਰੀ
  2. ਅਪਰਤਵੀਂ ਧਾਰਾ ਜੈਨਰੇਟਰ ਡਾਇਨਮੋ)
  3. ਬਟਨ ਸੈਲ ।

ਪ੍ਰਸ਼ਨ 17.
ਪਤਵੀਂ ਸਿੱਧੀ ਬਿਜਲੀ ਧਾਰਾ (AC) ਉਤਪੰਨ ਕਰਨ ਵਾਲੇ ਤਾਂ ਦੇ ਨਾਂ ਲਿਖੋ ।
ਉੱਤਰ-
ਪਰਤਵੀਂ ਸਿੱਧੀ ਬਿਜਲੀ ਧਾਰਾ ਦੇ ਸੋਤ-

  1. ਜੈਨਰੇਟਰ
  2. ਪਣ-ਬਿਜਲਈ ਪਲਾਂਟ
  3. ਪਰਤਵੀਂ ਬਿਜਲੀ ਧਾਰਾ ਉਤਪੰਨ ਕਰਦਾ ਹੈ ।

ਪ੍ਰਸ਼ਨ 18.
ਠੀਕ ਵਿਕਲਪ ਦੀ ਚੋਣ ਕਰੋ :
ਤਾਂਬੇ ਦੀ ਤਾਰ ਦੀ ਇੱਕ ਆਇਤਾਕਾਰ ਕੁੰਡਲੀ ਕਿਸੇ ਚੁੰਬਕੀ ਖੇਤਰ ਵਿੱਚ ਘੁੰਮਣ ਗਤੀ ਕਰ ਰਹੀ ਹੈ । ਇਸ ਕੁੰਡਲੀ ਵਿੱਚ. ਪ੍ਰੇਰਿਤ ਬਿਜਲੀ ਧਾਰਾ ਦੀ ਦਿਸ਼ਾ ਵਿੱਚ ਕਿੰਨੇ ਘੁੰਮਣ-ਚੱਕਰਾਂ ਦੇ ਪਿੱਛੋਂ ਪਰਿਵਰਤਨ ਹੁੰਦਾ ਹੈ ?
(a) ਦੋ
(b) ਇੱਕ
(c) ਅੱਧੇ
(d) ਚੌਥਾਈ ।
ਉੱਤਰ-
(c) ਅੱਧੇ ।

PSEB 10th Class Science Solutions Chapter 13 ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ

ਪ੍ਰਸ਼ਨ 19.
ਬਿਜਲੀ ਸਰਕਟਾਂ ਅਤੇ ਉਪਕਰਨਾਂ ਵਿੱਚ ਆਮ ਵਰਤੇ ਜਾਂਦੇ ਦੋ ਸੁਰੱਖਿਆ ਉਪਾਵਾਂ ਦੇ ਨਾਂ ਲਿਖੋ ।
ਉੱਤਰ-

  1. ਫਿਉਜ਼ ਤਾਰ ਅਤੇ
  2. ਭੂ-ਸੰਪਰਕ ਤਾਰ ।

ਪ੍ਰਸ਼ਨ 20.
2KW ਸ਼ਕਤੀ ਅੰਕਿਤ ਦੀ ਬਿਜਲੀ ਓਵਨ ਕਿਸੇ ਘਰੇਲੂ ਬਿਜਲੀ ਸਰਕਟ (220V) ਵਿੱਚ ਚਲਾਇਆ ਗਿਆ ਹੈ ਜਿਸ ਦਾ ਬਿਜਲਈ ਧਾਰਾ ਅੰਕ 5A ਹੈ। ਇਸ ਤੋਂ ਤੁਸੀਂ ਕਿਸ ਸਿੱਟੇ ਦੀ ਆਸ ਕਰਦੇ ਹੋ ? ਸਪੱਸ਼ਟ ਕਰੋ ।
ਹੱਲ :
∵ ਘਰੇਲੂ ਸਰਕਟ ਦੀ ਬਿਜਲੀ ਧਾਰਾ ਦਾ ਅੰਕ. 5A ਹੈ । ਇਸ ਦਾ ਇਹ ਅਰਥ ਹੈ ਕਿ ਘਰ ਦੀ ਮੁੱਖ ਲਾਇਨ ਵਿੱਚ 5A ਦਾ ਫਿਉਜ਼ ਤਾਰ ਲੱਗਿਆ ਹੋਇਆ ਹੈ ।
ਬਿਜਲੀ ਓਵਨ (ਤੰਦੂਰ) ਦੀ ਸ਼ਕਤੀ (P) = 2 KW= 2000W
ਜਦੋਂ ਪੁਟੈਸ਼ਲ ਅੰਤਰੇ (V) = 220V
ਮੰਨ ਲਓ ਕਿ ਬਿਜਲੀ ਓਵਨ (ਤੰਦੂਰ) ਦੁਆਰਾ ਲਈ ਜਾਣ ਵਾਲੀ ਧਾਰਾ I ਹੈ, ਤਾਂ
P = V × I ਤੋਂ
I = \(\frac{\mathrm{P}}{\mathrm{V}}\)
= \(\frac{2000 \mathrm{~W}}{220 \mathrm{~V}}\)
= 9.09 A
ਅਰਥਾਤ ਬਿਜਲੀ ਓਵਨ ਮੁੱਖ ਲਾਇਨ ਤੋਂ 9.09 A ਦੀ ਧਾਰਾ ਲਵੇਗਾ ਜੋ ਫਿਊਜ਼ ਤਾਰ ਦੀ ਸਮਰੱਥਾ ਤੋਂ ਵੱਧ ਹੈ । ਇਸ ਲਈ ਵਿਉਜ਼ ਦੀ ਤਾਰ ਪਿਘਲ ਜਾਵੇਗੀ ਅਤੇ ਬਿਜਲੀ ਸਰਕਟ ਟੁੱਟ ਜਾਵੇਗਾ ।

ਪ੍ਰਸ਼ਨ 21.
ਘਰੇਲੂ ਬਿਜਲਈ ਸਰਕਟਾਂ ਵਿੱਚ ਓਵਰ ਲੋਡਿੰਗ ਦੇ ਬਚਾਓ ਲਈ ਤੁਸੀਂ ਕੀ ਸਾਵਧਾਨੀਆਂ ਵਰਤੋਗੇ ?
ਉੱਤਰ-
ਓਵਰ ਲੋਡਿੰਗ ਦੇ ਬਚਾਓ ਲਈ ਸਾਵਧਾਨੀਆਂ-

  1. ਬਿਜਲਈ ਪ੍ਰਵਾਹ ਲਈ ਵਰਤੋਂ ਵਿੱਚ ਲਿਆਉਣ ਵਾਲੀਆਂ ਤਾਰਾਂ ਵਧੀਆ ਪ੍ਰਤਿਰੋਧਨ ਪਦਾਰਥ ਨਾਲ ਢੱਕੀਆਂ ਹੋਣੀਆਂ ਚਾਹੀਦੀਆਂ ਹਨ ।
  2. ਬਿਜਲਈ ਸਰਕਟ ਵੱਖ-ਵੱਖ ਭਾਗਾਂ ਵਿੱਚ ਵੰਡੇ ਹੋਣੇ ਚਾਹੀਦੇ ਹਨ ਅਤੇ ਹਰੇਕ ਉਪਕਰਨ ਦਾ ਵੱਖ ਫਿਊਜ਼ ਹੋਣਾ ਚਾਹੀਦਾ ਹੈ ।
  3. ਉੱਚ ਸ਼ਕਤੀ ਪ੍ਰਾਪਤ ਕਰਨ ਵਾਲੇ ਏਅਰ ਕੰਡੀਸ਼ਨਰ, ਫਰਿੱਜ਼, ਵਾਟਰ ਹੀਟਰ, ਹੀਟਰ, ਐੱਸ ਆਦਿ ਸਾਰੇ ਇੱਕ ਸਮੇਂ ਨਹੀਂ ਵਰਤੋਂ ਵਿੱਚ ਲਿਆਉਣੇ ਚਾਹੀਦੇ ।
  4. ਇੱਕ ਸਾਕਟ ਨਾਲ ਬਹੁਤ ਸਾਰੇ ਉਪਕਰਨ ਨਹੀਂ ਚਲਾਉਣੇ ਚਾਹੀਦੇ ।

PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

Punjab State Board PSEB 10th Class Science Book Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ Textbook Exercise Questions and Answers.

PSEB Solutions for Class 10 Science Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

PSEB 10th Class Science Guide ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ Textbook Questions and Answers

ਪ੍ਰਸ਼ਨ 1.
ਮਨੁੱਖੀ ਅੱਖ, ਨੇਤਰ ਲੈੱਨਜ਼ ਦੀ ਫੋਕਸ ਦੂਰੀ ਨੂੰ ਵਿਵਸਥਿਤ ਕਰਕੇ ਭਿੰਨ-ਭਿੰਨ ਦੂਰੀਆਂ ਉੱਤੇ ਰੱਖੀਆਂ ਵਸਤੂਆਂ ਨੂੰ ਫੋਕਸਿਤ ਕਰ ਸਕਦਾ ਹੈ । ਅਜਿਹਾ ਹੋ ਸਕਣ ਦਾ ਕਾਰਨ ਹੈ :
(a) ਜਰਾ-ਦ੍ਰਿਸ਼ਟਤਾ
(b) ਅਨੁਕੂਲਣ ਸਮਰੱਥਾ
(c) ਨਿਕਟ-ਦ੍ਰਿਸ਼ਟਤਾ
(d) ਦੂਰ-ਦ੍ਰਿਸ਼ਟਤਾ ।
ਉੱਤਰ-
(b) ਅਨੁਕੂਲਣ ਸਮਰੱਥਾ ।

ਪ੍ਰਸ਼ਨ 2.
ਮਨੁੱਖੀ ਅੱਖ ਜਿਸ ਭਾਗ ਉੱਤੇ ਕਿਸੇ ਵਸਤੂ ਦਾ ਪ੍ਰਤਿਬਿੰਬ ਬਣਾਉਂਦੀ ਹੈ, ਉਹ ਹੈ :-
(a) ਕਾਰਨੀਆ
(b) ਆਇਰਿਸ
(c) ਪੁਤਲੀ
(d) ਰੈਟਿਨਾ ।
ਉੱਤਰ-
(d) ਰੈਟਿਨਾ ।

PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 3.
ਸਾਧਾਰਨ ਦ੍ਰਿਸ਼ਟੀ ਦੇ ਵਿਅਕਤੀ ਲਈ ਸਪਸ਼ਟ ਦਰਸ਼ਨ ਦੀ ਅਲਪਤਮ ਦੂਰੀ ਹੁੰਦੀ ਹੈ, ਲਗਭਗ :-
(a) 25 m
(b) 2.5 cm
(c) 25 cm
(d) 2.5 m.
ਉੱਤਰ-
(c) 25 ਸਮ ।

ਪ੍ਰਸ਼ਨ 4.
ਨੇਤਰ ਲੈੱਨਜ਼ ਦੀ ਫੋਕਸ ਦੂਰੀ ਵਿੱਚ ਪਰਿਵਰਤਨ ਕੀਤਾ ਜਾਂਦਾ ਹੈ :-
(a) ਪੁਤਲੀ ਦੁਆਰਾ
(b) ਰੈਟਿਨਾ ਦੁਆਰਾ
(c) ਸਿਲੀਅਰੀ ਪੇਸ਼ੀ ਦੁਆਰਾ
(d) ਆਇਰਿਸ ਦੁਆਰਾ ।
ਉੱਤਰ-
(c) ਸਿਲੀਅਰੀ ਪੇਸ਼ੀ ਦੁਆਰਾ ।

ਪ੍ਰਸ਼ਨ 5.
ਕਿਸੇ ਵਿਅਕਤੀ ਨੂੰ ਆਪਣੀ ਦੂਰ ਦੀ ਦ੍ਰਿਸ਼ਟੀ ਨੂੰ ਸੋਧਣ ਲਈ -5.5 ਡਾਈਆਟਰ ਸਮਰੱਥਾ ਦੇ ਲੈੱਨਜ਼ ਦੀ ਲੋੜ ਹੈ । ਆਪਣੀ ਨਿਕਟ ਦੀ ਦ੍ਰਿਸ਼ਟੀ ਦੇ ਸੋਧਣ ਲਈ +1.5 ਡਾਈਆਪਟਰ ਸਮਰੱਥਾ ਵਾਲੇ ਲੈੱਨਜ਼ ਨੂੰ ਸੋਧਣ ਲਈ ਲੋੜੀਂਦੇ ਲੈੱਨਜ਼ ਦੀ ਫੋਕਸ ਦੂਰੀ ਕੀ ਹੋਵੇਗੀ :-
(i) ਦੂਰ ਦੀ ਦ੍ਰਿਸ਼ਟੀ ਲਈ
(i) ਨਿਕਟ ਦੀ ਦ੍ਰਿਸ਼ਟੀ ਲਈ
ਹੱਲ :
(i) ਦਿੱਤਾ ਹੈ, ਦੂਰ ਪਈਆਂ ਵਸਤੂਆਂ ਨੂੰ ਸਪੱਸ਼ਟ ਵੇਖਣ ਲਈ ਦੂਰ ਦ੍ਰਿਸ਼ਟੀ ਨੂੰ ਸੰਬੋਧਿਤ ਕਰਨ ਲਈ ਲੈੱਨਜ਼ ਦੀ ਸਮਰੱਥਾ (P) = -5.5D
PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 1
ਜਾਂ f = \(\frac{1}{P}\)
∴ ਫੋਕਸ ਦੂਰੀ (f) = \(\frac{1}{-5.5}\) m
= \(\frac{-100}{5.5}\) cm
= \(\frac{-200}{11}\) cm

(ii) ਦਿੱਤਾ ਹੈ, ਨਿਕਟ ਪਈਆਂ ਵਸਤੂਆਂ ਨੂੰ ਸਪੱਸ਼ਟ ਵੇਖਣ ਲਈ ਨਿਕਟ ਦ੍ਰਿਸ਼ਟੀ ਸੰਸ਼ੋਧਿਤ ਕਰਨ ਲਈ ਲੋੜੀਂਦੇ ਲੈੱਨਜ਼ ਦੀ ਸਮਰੱਥਾ (P) = + 1.5 D
PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 2
ਜਾਂ ਫੋਕਸ ਦੂਰੀ f = \(\frac{1}{P}\)
= \(\frac{1}{+1.5}\) m
= \(\frac{10}{15}\) m
= \(\frac{1000}{15}\) m
= \(\frac{200}{3}\) cm

ਪ੍ਰਸ਼ਨ 6.
ਕਿਸੇ ਨਿਕਟ-ਦ੍ਰਿਸ਼ਟੀ ਦੋਸ਼ ਵਾਲੇ ਵਿਅਕਤੀ ਦਾ ਦੂਰ-ਬਿੰਦੂ ਅੱਖ ਦੇ ਸਾਹਮਣੇ 80 cm ਦੂਰੀ ਉੱਤੇ ਹੈ । ਇਸ ਦੋਸ਼ ਨੂੰ ਸੋਧਣ ਲਈ ਲੋੜੀਂਦੇ ਲੈੱਨਜ਼ ਦੀ ਪ੍ਰਕਿਰਤੀ ਅਤੇ ਸਮਰੱਥਾ ਕੀ ਹੋਵੇਗੀ ?
ਹੱਲ :
ਕਿਉਂਕਿ ਨਿਕਟ-ਦ੍ਰਿਸ਼ਟੀ ਦੋਸ਼ ਨਾਲ ਪੀੜਤ ਵਿਅਕਤੀ ਦਾ ਦੂਰ ਬਿੰਦੂ 80 cm ਦੀ ਦੂਰੀ ‘ਤੇ ਹੈ । ਇਸ ਲਈ ਉਸ ਵਿਅਕਤੀ ਨੂੰ ਇੱਕ ਅਜਿਹੇ ਲੈੱਨਜ਼ ਦੀ ਲੋੜ ਹੈ ਜੋ ਅਨੰਤ (ਬਹੁਤ ਦੂਰ) ਪਈ ਹੋਈ ਵਸਤੂ ਦਾ ਪ੍ਰਤਿਬਿੰਬ ਅੱਖ ਦੇ ਸਾਹਮਣੇ 80 cm ਦੀ ਦੂਰੀ ਤੇ ਬਣਾ ਸਕੇ ।
∴ ਵਸਤੂ ਦੀ ਦੁਰੀ (u) = – ∝
ਪ੍ਰਤਿਬਿੰਬ ਦੀ ਨੇਤਰ ਲੈਂਨਜ਼ ਤੋਂ ਦੂਰੀ (0) = – 80 cm
ਲੈੱਨਜ਼ ਦੀ ਫੋਕਸ ਦੂਰੀ (f) = ?
PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 3
PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 4
= -1.25 D
ਕਿਉਂਕਿ ਲੈੱਨਜ਼ ਦੀ ਸਮਰੱਥਾ ਰਿਣਾਤਮਕ ਹੈ, ਇਸ ਲਈ ਲੋੜੀਂਦੇ ਲੈੱਨਜ਼ ਦੀ ਪ੍ਰਕਿਰਤੀ ਅਵਤਲ (ਅਪਸਾਰੀ ਹੈ, ਜਿਸ ਦੀ ਸਮਰੱਥਾ = – 1.25D ਹੈ ।

PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 7.
ਚਿੱਤਰ ਬਣਾ ਕੇ ਦਰਸਾਓ ਕਿ ਦੂਰ-ਦ੍ਰਿਸ਼ਟੀ ਦੋਸ਼ ਸੰਸ਼ੋਧਿਤ (ਠੀਕ ਕੀਤਾ ਜਾਂਦਾ ਹੈ । ਇੱਕ ਦੁਰ-ਦ੍ਰਿਸ਼ਟੀ ਦੋਸ਼ ਵਾਲੀ ਅੱਖ ਦਾ ਨਿਕਟ ਬਿੰਦੂ 1m ਹੈ । ਇਸ ਦੋਸ਼ ਨੂੰ ਠੀਕ ਕਰਨ ਲਈ ਲੈੱਨਜ਼ ਦੀ ਸਮਰੱਥਾ ਕੀ ਹੋਵੇਗੀ ? ਇਹ ਮੰਨ ਲਓ ਕਿ ਆਮ ਅੱਖ ਦਾ ਨਿਕਟ ਬਿੰਦੂ 25 cm ਹੈ ।
ਉੱਤਰ-
ਦੂਰ ਦ੍ਰਿਸ਼ਟੀ ਦੋਸ਼ ਤੋਂ ਪੀੜਤ ਵਿਅਕਤੀ ਦਾ ਨਿਕਟ ਬਿੰਦੂ ਸਾਧਾਰਨ ਦ੍ਰਿਸ਼ਟੀ ਵਾਲੀ ਅੱਖ ਦੀ ਤੁਲਨਾ ਵਿੱਚ ਥੋੜਾ ਦੂਰ ਖਿਸਕ ਜਾਂਦਾ ਹੈ ਜਿਸਦੇ ਸਿੱਟੇ ਵਜੋਂ ਵਿਅਕਤੀ ਨੇੜੇ ਪਈਆਂ ਵਸਤੂਆਂ ਨੂੰ ਸਪੱਸ਼ਟ ਨਹੀਂ ਵੇਖ ਸਕਦਾ ਹੈ । ਇਸ ਦੋਸ਼ ਨੂੰ ਦੂਰ ਕਰਨ ਲਈ ਉੱਤਲ ਲੈੱਨਜ਼ (ਅਭਿਸਾਰੀ ਲੈੱਨਜ਼) ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਹੇਠਾਂ ਚਿੱਤਰ ਵਿੱਚ ਦਰਸਾਇਆ ਗਿਆ ਹੈ ।
PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 5
ਪ੍ਰਸ਼ਨ ਅਨੁਸਾਰ, ਸਾਧਾਰਨ ਅੱਖ ਦਾ ਨਿਕਟ ਬਿੰਦੂ 25 cm ਹੈ ਜੋ ਨੇਤਰ ਦੋਸ਼ ਕਾਰਨ ਖਿਸਕ ਕੇ 1 m (= 100 cm) ਦੂਰ ਪਹੁੰਚ ਗਿਆ ਹੈ । ਇਸ ਲਈ ਦ੍ਰਿਸ਼ਟੀ ਦੋਸ਼ ਤੋਂ ਪੀੜਤ ਵਿਅਕਤੀ ਨੂੰ ਇੱਕ ਅਜਿਹੇ ਲੈੱਨਜ਼ ਦੀ ਲੋੜ ਹੈ ਜੋ 25 cm ਦੇ ਰੱਖੀ ਹੋਈ ਵਸਤੂ ਦਾ ਪ੍ਰਤਿਬਿੰਬ 1 m ਅਰਥਾਤ 100 cm ’ਤੇ ਬਣਾਏ ।
ਇਸ ਲਈ u = – 25 cm
υ = -100 cm
PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 6
= +3 ਡਾਈਆਪਟਰ (D)
ਇਸ ਲਈ ਦ੍ਰਿਸ਼ਟੀ ਦੋਸ਼ ਨੂੰ ਦੂਰ ਕਰਨ ਲਈ +3D ਸਮਰੱਥਾ ਵਾਲੇ ਉੱਤਲ ਲੈੱਨਜ਼ ਦੀ ਲੋੜ ਹੋਵੇਗੀ । ਯ

ਪ੍ਰਸ਼ਨ 8.
ਸਾਧਾਰਨ ਅੱਖ 25 cm ਤੋਂ ਨੇੜੇ ਰੱਖੀਆਂ ਵਸਤੂਆਂ ਨੂੰ ਸਪੱਸ਼ਟ ਕਿਉਂ ਨਹੀਂ ਵੇਖ ਸਕਦੀ ?
ਉੱਤਰ-
ਜਦੋਂ ਵਸਤੁ ਸਾਧਾਰਨ ਅੱਖ ਤੋਂ 25 cm ਦੀ ਦੂਰੀ ‘ਤੇ ਰੱਖੀ ਹੁੰਦੀ ਹੈ ਤਾਂ ਅੱਖ ਆਪਣੀ ਸੰਪੂਰਨ ਅਨੁਕੂਲਣ ਸਮਰੱਥਾ ਦਾ ਪ੍ਰਯੋਗ ਕਰਕੇ ਵਸਤੂ ਦਾ ਪ੍ਰਤਿਬਿੰਬ ਰੈਟੀਨਾ ‘ਤੇ ਬਣਾ ਦਿੰਦੀ ਹੈ ਜਿਸ ਕਰਕੇ ਵਸਤੂ ਸਪੱਸ਼ਟ ਦਿਖਾਈ ਦਿੰਦੀ ਹੈ । ਜੇਕਰ ਉਸੇ ਵਸਤੂ ਨੂੰ 25 cm ਤੋਂ ਘੱਟ ਦੂਰੀ ‘ਤੇ ਰੱਖਿਆ ਜਾਂਦਾ ਹੈ ਤਾਂ ਨੇਤਰ ਲੈੱਨਜ਼ ਦੁਆਰਾ ਉਸ ਵਸਤੂ ਦਾ ਪ੍ਰਤਿਬਿੰਬ ਰੈਟੀਨਾ ‘ਤੇ ਬਣਦਾ ਹੈ ਜਿਸ ਕਰਕੇ ਵਸਤੂ ਸਪੱਸ਼ਟ ਵਿਖਾਈ ਨਹੀਂ ਦਿੰਦੀ ।

ਪ੍ਰਸ਼ਨ 9.
ਜਦੋਂ ਅਸੀਂ ਅੱਖ ਤੋਂ ਕਿਸੇ ਵਸਤੂ ਦੀ ਦੂਰੀ ਵਧਾ ਦਿੰਦੇ ਹਾਂ ਤਾਂ ਅੱਖ ਵਿੱਚ ਪ੍ਰਤਿਬਿੰਬ-ਦੂਰੀ ਨੂੰ ਕੀ ਹੁੰਦਾ ਹੈ ?
ਉੱਤਰ-
ਸਾਧਾਰਨ ਦ੍ਰਿਸ਼ਟੀ ਵਾਲੇ ਮਨੁੱਖ ਲਈ ਵਸਤੂ ਦੀ ਅੱਖ ਤੋਂ ਦੂਰੀ ਵਧਾਉਣ ਨਾਲ ਵੀ ਨੇਤਰ ਦੁਆਰਾ ਬਣੇ ਪ੍ਰਤਿਬਿੰਬ ਦੀ ਦੂਰੀ ‘ਤੇ ਕੋਈ ਪ੍ਰਭਾਵ ਨਹੀਂ ਪੈਂਦਾ ਹੈ ਕਿਉਂਕਿ ਨੇਤਰ ਲੈੱਨਜ਼ ਵਸਤੂ ਦੀ ਹਰੇਕ ਸਥਿਤੀ ਲਈ ਅਨੁਕੂਲਣ ਸਮਰੱਥਾ ਦਾ ਪ੍ਰਯੋਗ ਕਰਕੇ ਵਸਤੂ ਦਾ ਪ੍ਰਤਿਬਿੰਬ ਰੈਟੀਨਾ ‘ਤੇ ਹੀ ਬਣਾਉਂਦਾ ਹੈ ।

ਪ੍ਰਸ਼ਨ 10.
ਤਾਰੇ ਕਿਉਂ ਟਿਮਟਿਮਾਉਂਦੇ ਹਨ ?
ਉੱਤਰ-

ਤਾਰਿਆਂ ਦਾ ਟਿਮਟਿਮਾਉਣਾ – ਤਾਰਿਆਂ ਦਾ ਟਿਮਟਿਮਾਉਣਾ ਵਿਖਾਈ ਦੇਣਾ ਤਾਰਿਆਂ ਦੇ ਪ੍ਰਕਾਸ਼ ਦਾ ਵਾਯੂਮੰਡਲੀ ਅਪਵਰਤਨ ਦੇ ਕਾਰਨ ਹੁੰਦਾ ਹੈ । ਵਾਯੂਮੰਡਲ
ਆਭਾਸੀ ਸਥਿਤੀ ਵਿੱਚ ਪ੍ਰਵੇਸ਼ ਕਰਨ ਪਿੱਛੋਂ ਪ੍ਰਿਥਵੀ ਦੀ ਸਤਹਿ ਉੱਤੇ ਪਹੁੰਚਣ ਤੱਕ ਤਾਰੇ ਦਾ ਪ੍ਰਕਾਸ਼ ਵਾਯੂਮੰਡਲੀ ਮਾਧਿਅਮ ਦੇ ਲਗਾਤਾਰ ਵੱਧ ਰਹੇ ਅਪਵਰਤਨਾਂ ਦੁਆਰਾ ਅਪਵਰਤਨ ਹੁੰਦਾ ਹੈ। ਜਿਸ ਤੋਂ ਪ੍ਰਕਾਸ਼ ਨੂੰ ਅਭਿਲੰਬ ਵੱਲ ਮੋੜ ਦਿੰਦਾ ਹੈ । ਖਿਤਿਜ ਵੱਲ ਦੇਖਣ ਨਾਲ ਤਾਰੇ ਦੀ ਆਭਾਸੀ ਸਥਿਤੀ ਉਸ
ਵਧਦਾ ਹੋਇਆ ਅਪਵਰਤਨ ਦੀ ਵਾਸਤਵਿਕ ਸਥਿਤੀ ਤੋਂ ਕੁੱਝ ਉੱਚਾਈ ਉੱਤੇ ਪ੍ਰਤੀਤ ਹੁੰਦੀ ਹੈ । ਵਾਯੂਮੰਡਲ ਦੀਆਂ ਭੌਤਿਕ ਅਵਸਥਾਵਾਂ ਸਥਾਈ ਨਾ ਹੋਣ ਕਾਰਨ ਇਹ ਆਭਾਸੀ ਸਥਿਤੀ ਥੋੜ੍ਹਾ ਬਦਲਦੀ ਰਹਿੰਦੀ ਹੈ ਅਤੇ ਅੱਖਾਂ ਵਿੱਚ ਪ੍ਰਵੇਸ਼ ਕਰਨ ਵਾਲੇ ਤਾਰਿਆਂ ਦੇ ਪ੍ਰਕਾਸ਼ ਦੀ ਮਾਤਰਾ ਪਰਿਵਰਤਿਤ ਹੁੰਦੀ ਹੈ ਜਿਸ ਕਾਰਨ ਕੋਈ ਤਾਰਾ ਕਦੀ ਚਮਕੀਲਾ ਅਤੇ ਕਦੀ ਧੁੰਦਲਾ ਜਾਪਦਾ ਹੈ । ਜੋ ਟਿਮਟਿਮਾਉਣ ਦਾ ਪ੍ਰਭਾਵ ਹੈ ।

PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 11.
ਵਿਆਖਿਆ ਕਰੋ ਕਿ ਗ੍ਰਹਿ ਕਿਉਂ ਨਹੀਂ ਟਿਮਟਿਮਾਉਂਦੇ ?
ਉੱਤਰ-
ਹਿ, ਤਾਰਿਆਂ ਦੀ ਤੁਲਨਾ ਵਿੱਚ ਬਹੁਤ ਨੇੜੇ ਹਨ ਅਤੇ ਉਨ੍ਹਾਂ ਨੂੰ ਵਿਸਤਰਿਤ ਸਰੋਤ ਮੰਨਿਆ ਜਾ ਸਕਦਾ ਹੈ । ਜੇਕਰ ਅਸੀਂ ਰ੍ਹਿਆਂ ਨੂੰ ਬਿੰਦੂ ਆਕਾਰ ਦੇ ਕਈ ਸਰੋਤਾਂ ਦਾ ਸਮੂਹ ਮੰਨ ਲਈਏ ਤਾਂ ਹਰੇਕ ਬਿੰਦੂ ਸਰੋਤ ਦਾ ਪ੍ਰਕਾਸ਼ ਸਾਡੀਆਂ ਅੱਖਾਂ ਵਿੱਚ ਪ੍ਰਵੇਸ਼ ਕਰਨ ਵਾਲੇ ਪ੍ਰਕਾਸ਼ ਦੀ ਮਾਤਰਾ ਵਿੱਚ ਕੁੱਲ ਪਰਿਵਰਤਨ ਦਾ ਔਸਤ ਮਾਨ ਜ਼ੀਰੋ ਹੋਵੇਗਾ ਜਿਸ ਕਾਰਨ ਲ੍ਹਿਆਂ ਦੀ ਆਭਾਸੀ ਸਥਿਤੀ ਰਹੇਗੀ ਅਤੇ ਟਿਮਟਿਮਾਉਣ ਦਾ ਪ੍ਰਭਾਵ ਸਮਾਪਤ ਹੋ ਜਾਏਗਾ ।

ਪ੍ਰਸ਼ਨ 12.
ਸੂਰਜ ਚੜ੍ਹਨ ਸਮੇਂ ਸੂਰਜ ਲਾਲ ਕਿਉਂ ਪ੍ਰਤੀਤ ਹੁੰਦਾ ਹੈ ?
ਉੱਤਰ-
PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ 8
ਸੂਰਜ ਚੜ੍ਹਨ ਸਮੇਂ ਸੂਰਜ ਲਾਲ ਵਿਖਾਈ ਦੇਣਾ-ਸੂਰਜ ਚੜ੍ਹਨ (ਸੂਰਜ ਡੁੱਬਣ) ਸਮੇਂ ਸੂਰਜ ਤੋਂ ਆਉਣ ਵਾਲੇ ਪ੍ਰਕਾਸ਼ ਨੂੰ ਸਾਡੀਆਂ ਅੱਖਾਂ ਵਿੱਚ ਪਹੁੰਚਣ
ਤੋਂ ਪਹਿਲਾਂ ਵਾਯੂਮੰਡਲ ਦੀ ਹਵਾ ਦੀਆਂ ਮੋਟੀਆਂ ਪਰਤਾਂ ਵਿੱਚੋਂ ਹੋ ਕੇ ਲੰਘਣਾ ਹੁੰਦਾ ਹੈ । ਇੱਥੇ ਧੂੜ-ਕਣਾਂ ਅਤੇ ਜਲ-ਕਣਾਂ ਦੀ ਉਪਸਥਿਤੀ ਕਾਰਨ ਘੱਟ ਤਰੰਗ ਲੰਬਾਈ ਵਾਲੇ ਰੰਗ (ਜਿਵੇਂ ਨੀਲਾ, ਬੈਂਗਣੀ ਆਦਿ) ਦਾ ਖੰਡਰਾਓ ਹੁੰਦਾ ਹੈ ਅਤੇ ਸਿਰਫ ਅਧਿਕ ਤਰੰਗ ਲੰਬਾਈ ਵਾਲੀਆਂ ਲਾਲ ਪ੍ਰਕਾਸ਼ ਤਰੰਗਾਂ ਸਿੱਧੀਆਂ ਸਾਡੀਆਂ ਅੱਖਾਂ ਤੱਕ ਪੁੱਜਦੀਆਂ ਹਨ । ਇਸ ਤਰ੍ਹਾਂ ਸੂਰਜ ਚੜ੍ਹਨ (ਜਾਂ ਸੂਰਜ ਡੁੱਬਣ ਸਮੇਂ ਸੂਰਜ ਲਾਲ ਪ੍ਰਤੀਤ ਹੁੰਦਾ ਹੈ ।

ਪ੍ਰਸ਼ਨ 13.
ਕਿਸੇ ਪੁਲਾੜ ਯਾਤਰੀ ਨੂੰ ਆਕਾਸ਼ ਨੀਲੇ ਦੀ ਥਾਂ ਕਾਲਾ ਕਿਉਂ ਪ੍ਰਤੀਤ ਹੁੰਦਾ ਹੈ ? (ਮਾਡਲ ਪੇਪਰ, 2020)
ਉੱਤਰ-
ਬਹੁਤ ਉੱਚਾਈ ਤੇ ਉੱਡਦੇ ਸਮੇਂ ਪੁਲਾੜ ਯਾਤਰੀ ਦੇ ਲਈ ਕੋਈ ਵਾਯੂਮੰਡਲ ਨਹੀਂ ਹੁੰਦਾ ਹੈ । ਇਸ ਲਈ ਹਵਾ ਦੇ ਅਣੂਆਂ ਜਾਂ ਹੋਰ ਬਹੁਤ ਸੂਖ਼ਮ ਕਣਾਂ ਦੀ ਅਣਹੋਂਦ ਕਾਰਨ ਪ੍ਰਕਾਸ਼ ਦਾ ਭਿੰਡਰਾਓ ਨਹੀਂ ਹੁੰਦਾ ਹੈ, ਜਿਸ ਕਾਰਨ ਪੁਲਾੜ ਯਾਤਰੀ ਨੂੰ ਆਕਾਸ਼ ਕਾਲਾ ਵਿਖਾਈ ਦਿੰਦਾ ਹੈ ।

Science Guide for Class 10 PSEB ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1.
ਅੱਖ ਦੀ ਅਨੁਕੂਲਣ ਸਮਰੱਥਾ ਤੋਂ ਕੀ ਭਾਵ ਹੈ ?
ਉੱਤਰ-
ਅੱਖ ਦੀ ਅਨੁਕੂਲਣ ਸਮਰੱਥਾ-ਨੇਤਰ ਲੈਨਜ਼ ਰੇਸ਼ੇਦਾਰ ਜੈਲੀ ਵਰਗੇ ਪਦਾਰਥ ਦਾ ਬਣਿਆ ਹੁੰਦਾ ਹੈ । ਇਸ ਦੀ ਵਕਰਤਾ ਵਿੱਚ ਕੁੱਝ ਸੀਮਾ ਤਕ ਸਿਲੀਆਮਈ ਪੇਸ਼ੀਆਂ (Ciliary muscles) ਦੁਆਰਾ ਪਰਿਵਰਤਨ ਕੀਤਾ ਜਾ ਸਕਦਾ ਹੈ । ਨੇਤਰ ਲੈੱਨਜ਼ ਦੀ ਵਕਤਾ ਵਿੱਚ ਪਰਿਵਰਤਨ ਹੋਣ ਨਾਲ ਇਸ ਦੀ ਫੋਕਸ ਦੂਰੀ ਵੀ ਪਰਿਵਰਤਿਤ ਹੋ ਜਾਂਦੀ ਹੈ । ਜਦੋਂ ਪੇਸ਼ੀਆਂ ਢਿੱਲੀਆਂ ਹੋ ਜਾਂਦੀਆਂ ਹਨ ਤਾਂ ਨੇਤਰ ਲੈੱਨਜ਼ ਪਤਲਾ ਹੋ ਜਾਂਦਾ ਹੈ ਅਤੇ ਇਸ ਦੀ ਫੋਕਸ ਦੁਰੀ ਵੱਧ ਜਾਂਦੀ ਹੈ । ਇਸ ਸਥਿਤੀ ਵਿੱਚ ਅਸੀਂ ਦੂਰ ਰੱਖੀਆਂ ਵਸਤੂਆਂ ਨੂੰ ਸਪੱਸ਼ਟ ਵੇਖਣ ਦੇ ਸਮਰੱਥ ਹੋ ਜਾਂਦੇ ਹਾਂ । ਜਦੋਂ ਤੁਸੀਂ ਨੇੜੇ ਪਈਆਂ ਵਸਤੁਆਂ ਨੂੰ ਵੇਖਦੇ ਹੋ ਤਾਂ ਸਿਲੀਆਮਈ ਪੇਸ਼ੀਆਂ ਸੁੰਗੜ ਜਾਂਦੀਆਂ ਹਨ । ਇਸ ਨਾਲ ਨੇਤਰ ਲੈੱਨਜ਼ ਦੀ ਵਕਤਾ ਵੱਧ ਜਾਂਦੀ ਹੈ ਅਤੇ ਨੇਤਰ ਲੈੱਨਜ਼ ਮੋਟਾ ਹੋ ਜਾਂਦਾ ਹੈ । ਇਸ ਦੇ ਨਤੀਜੇ ਵਜੋਂ ਨੇਤਰ ਲੈੱਨਜ਼ ਦੀ ਫੋਕਸ ਦੂਰੀ ਘੱਟ ਹੋ ਜਾਂਦੀ ਹੈ ਜਿਸ ਕਰਕੇ ਤੁਸੀਂ ਨੇੜੇ ਪਈਆਂ ਵਸਤੂਆਂ ਨੂੰ ਸਪੱਸ਼ਟ ਤੌਰ ‘ਤੇ ਵੇਖ ਸਕਦੇ ਹੋ । ਨੇਤਰ ਲੈੱਨਜ਼ ਦੀ ਉਹ ਸਮਰੱਥਾ ਜਿਸ ਦੇ ਕਾਰਨ ਉਹ ਆਪਣੀ ਫੋਕਸ ਦੂਰੀ ਨੂੰ ਸਮਾਯੋਜਿਤ ਕਰ ਲੈਂਦਾ ਹੈ ਅਨੁਕੂਲਣ ਕਹਾਉਂਦਾ ਹੈ ।

ਪ੍ਰਸ਼ਨ 2.
ਨਿਕਟ-ਦ੍ਰਿਸ਼ਟੀ ਦੋਸ਼ ਦਾ ਕੋਈ ਵਿਅਕਤੀ 1.2m ਤੋਂ ਵੱਧ ਦੂਰੀ ਉੱਤੇ ਰੱਖੀਆਂ ਵਸਤੂਆਂ ਨੂੰ ਸਪੱਸ਼ਟ ਨਹੀਂ ਦੇਖ ਸਕਦਾ । ਇਸ ਦੋਸ਼ ਨੂੰ ਦੂਰ ਕਰਨ ਲਈ ਸਹੀ ਸੋਧਿਆ ਹੋਇਆ ਲੈਂਨਜ਼ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ ? (ਮਾਂਡਲ ਪੇਪਰ)
ਉੱਤਰ-
ਨਿਕਟ-ਦ੍ਰਿਸ਼ਟੀ ਦੋਸ਼ ਯੁਕਤ ਅੱਖ 1.2 m ਤੋਂ ਵੱਧ ਦੂਰੀ ‘ਤੇ ਰੱਖੀ ਹੋਈ ਵਸਤੂਆਂ ਨੂੰ ਨਹੀਂ ਦੇਖ ਸਕਦੀ ਕਿਉਂਕਿ ਵਸਤੁਆਂ ਦਾ ਪ੍ਰਤਿਬਿੰਬ ਰੈਟੀਨਾ ਤੇ ਨਾ ਬਣ ਕੇ ਰੈਟੀਨਾ ਦੇ ਸਾਹਮਣੇ ਬਣਦਾ ਹੈ । ਇਸ ਦੋਸ਼ ਨੂੰ ਸਹੀ ਸ਼ਕਤੀ ਵਾਲੇ ਅਵਤਲ ਲੈੱਨਜ਼ (ਅਭਿਸਾਰੀ ਲੈਂਨਜ਼) ਦੇ ਉਪਯੋਗ ਦੁਆਰਾ ਸੋਧਿਆ ਜਾਂ ਸਕਦਾ ਹੈ ।

PSEB 10th Class Science Solutions Chapter 11 ਮਨੁੱਖੀ ਅੱਖ ਅਤੇ ਰੰਗ-ਬਰੰਗਾ ਸੰਸਾਰ

ਪ੍ਰਸ਼ਨ 3.
ਮਨੁੱਖੀ ਅੱਖ ਦੀ ਸਾਧਾਰਨ ਦ੍ਰਿਸ਼ਟੀ ਦੇ ਲਈ ਦੂਰ ਬਿੰਦੂ ਅਤੇ ਨਿਕਟ ਬਿੰਦੂ ਅੱਖ ਤੋਂ ਕਿੰਨੀ ਦੂਰੀ ਉੱਤੇ ਹੁੰਦੇ ਹਨ ?
ਉੱਤਰ-
ਮਨੁੱਖੀ ਅੱਖ ਦੀ ਸਾਧਾਰਨ ਦ੍ਰਿਸ਼ਟੀ ਦੇ ਲਈ ਨਿਕਟ ਬਿੰਦੂ ਦੀ ਅੱਖ ਤੋਂ ਦੂਰੀ 25 cm ਅਤੇ ਦੂਰ ਬਿੰਦੂ ਦੀ ਅੱਖ ਤੋਂ ਦੂਰੀ ਅਨੰਤ ਹੁੰਦੀ ਹੈ । ਅਰਥਾਤ ਨੀਰੋਗ ਅੱਖ 25 cm ਅਤੇ ਅਨੰਤ ਵਿਚਾਲੇ ਕਿਸੇ ਥਾਂ ‘ਤੇ ਵੀ ਸਥਿਤ ਵਸਤੂ ਨੂੰ ਸਾਫ਼ਸਾਫ਼ ਵੇਖ ਸਕਦੀ ਹੈ ।

ਪ੍ਰਸ਼ਨ 4.
ਆਖਰੀ ਕਤਾਰ ਵਿੱਚ ਬੈਠੇ ਕਿਸੇ ਵਿਦਿਆਰਥੀ ਨੂੰ ਬਲੈਕ ਬੋਰਡ ਪੜ੍ਹਨ ਵਿੱਚ ਕਠਿਨਾਈ ਹੁੰਦੀ ਹੈ । ਇਹ ਵਿਦਿਆਰਥੀ ਕਿਸ ਦ੍ਰਿਸ਼ਟੀ ਰੋਗ ਤੋਂ ਪੀੜਤ ਹੈ । ਇਸਨੂੰ ਕਿਸ ਪ੍ਰਕਾਰ ਠੀਕ ਕੀਤਾ ਜਾ ਸਕਦਾ ਹੈ ?
ਉੱਤਰ-
ਵਿਦਿਆਰਥੀ ਨਿਕਟ ਦ੍ਰਿਸ਼ਟੀ ਦੋਸ਼ ਤੋਂ ਪੀੜਤ ਹੈ ਜਿਸ ਨੂੰ ਸਹੀ ਸ਼ਕਤੀ ਵਾਲੇ ਅਵਤਲ ਲੈੱਨਜ਼ ਦੁਆਰਾ ਠੀਕ ਕੀਤਾ ਜਾ ਸਕਦਾ ਹੈ ।

PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

Punjab State Board PSEB 10th Class Science Book Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ Textbook Exercise Questions and Answers.

PSEB Solutions for Class 10 Science Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

PSEB 10th Class Science Guide ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ Textbook Questions and Answers

ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਲੈੱਨਜ਼ ਬਣਾਉਣ ਲਈ ਨਹੀਂ ਵਰਤਿਆ ਜਾ ਸਕਦਾ ?
(a) ਪਾਣੀ
(b) ਕੱਚ
(c) ਪਲਾਸਟਿਕ
d) ਮਿੱਟੀ ।
ਉੱਤਰ-
(d) ਮਿੱਟੀ ।

ਪ੍ਰਸ਼ਨ 2.
ਕਿਸੇ ਵਸਤੂ ਦਾ ਅਵਤਲ ਦਰਪਣ ਦੁਆਰਾ ਬਣਿਆ ਪ੍ਰਤਿਬਿੰਬ, ਸਿੱਧਾ ਅਤੇ ਬਿੰਬ ਤੋਂ ਵੱਡਾ ਸੀ । ਵਸਤੁ (ਬਿਬ) ਦੀ ਸਥਿਤੀ ਹੋਣੀ ਚਾਹੀਦੀ ਹੈ ?
(a) ਮੁੱਖ ਫੋਕਸ ਅਤੇ ਵਤਾ ਕੇਂਦਰ ਦੇ ਵਿਚਕਾਰ
(b) ਵਕ੍ਰਤਾ ਕੇਂਦਰ ਉੱਤੇ
(c) ਵਕਤਾ ਕੇਂਦਰ ਤੋਂ ਪਰੇ
(d) ਦਰਪਣ ਦੇ ਧਰੁਵ ਅਤੇ ਮੁੱਖ ਫੋਕਸ ਦੇ ਵਿਚਕਾਰ ।
ਉੱਤਰ-
(d) ਦਰਪਣ ਦੇ ਧਰੁਵ ਅਤੇ ਮੁੱਖ ਫੋਕਸ ਦੇ ਵਿਚਕਾਰ ।

ਪ੍ਰਸ਼ਨ 3.
ਕਿਸੇ ਵਸਤੂ ਦਾ ਵਾਸਤਵਿਕ ਅਤੇ ਸਮਾਨ ਆਕਾਰ ਪ੍ਰਤਿਬਿੰਬ ਪ੍ਰਾਪਤ ਕਰਨ ਲਈ ਵਸਤੂ ਨੂੰ ਉੱਤਲ ਲੈੱਨਜ਼ ਦੇ ਸਾਹਮਣੇ ਕਿੱਥੇ ਰੱਖਿਆ ਜਾਵੇ ?
(a) ਲੈੱਨਜ਼ ਦੇ ਮੁੱਖ ਫੋਕਸ ਉੱਤੇ
(b) ਫੋਕਸ ਦੂਰੀ ਦੀ ਦੁੱਗਣੀ ਦੂਰੀ ਉੱਤੇ
(c) ਅਨੰਤ ਉੱਤੇ
(d) ਲੈੱਨਜ਼ ਦੇ ਪ੍ਰਕਾਸ਼ ਕੇਂਦਰ ਅਤੇ ਮੁੱਖ ਫੋਕਸ ਦੇ ਵਿਚਕਾਰ ।
ਉੱਤਰ-
(b) ਫੋਕਸ ਦੂਰੀ ਦੀ ਦੁੱਗਣੀ ਦੂਰੀ ਉੱਤੇ ।

PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 4.
ਕਿਸੇ ਗੋਲਾਕਾਰ ਦਰਪਣ ਅਤੇ ਕਿਸੇ ਪਤਲੇ ਗੋਲਾਕਾਰ ਲੈੱਨਜ਼ ਦੋਵਾਂ ਦੀਆਂ ਫੋਕਸ ਦੂਰੀਆਂ – 15cm ਹਨ । ਦਰਪਣ ਅਤੇ ਲੈੱਨਜ਼ ਸੰਭਾਵਿਤ ਹਨ :
(a) ਦੋਵੇਂ ਅਵਤਲ
(b) ਦੋਵੇਂ ਉੱਤਲ
(c) ਦਰਪਣ ਅਵਤਲ ਅਤੇ ਲੈੱਨਜ਼ ਉੱਤਲ
(d) ਦਰਪਣ ਉੱਤਲ ਅਤੇ ਲੈੱਨਜ਼ ਅਵਤਲ ।
ਉੱਤਰ-
(a) ਦੋਵੇਂ ਅਵਤਲ ।

ਪ੍ਰਸ਼ਨ 5.
ਕਿਸੇ ਦਰਪਣ ਤੋਂ ਤੁਸੀਂ ਕਿੰਨੀ ਵੀ ਦੂਰੀ ਉੱਤੇ ਖੜ੍ਹੇ ਹੋਵੇ; ਤੁਹਾਡਾ ਪ੍ਰਤਿਬਿੰਬ ਹਮੇਸ਼ਾ ਹੀ ਸਿੱਧਾ ਪ੍ਰਤੀਤ ਹੁੰਦਾ ਹੈ ਸੰਭਵ ਤੌਰ ਤੇ ਦਰਪਣ ਹੈ :
(a) ਕੇਵਲ ਸਮਤਲ
(b) ਕੇਵਲ ਅਵਤਲ
(c) ਕੇਵਲ ਉੱਤਲ
(d) ਜਾਂ ਤਾਂ ਸਮਤਲ ਜਾਂ ਉੱਤਲ ।
ਉੱਤਰ-
(d) ਜਾਂ ਤਾਂ ਸਮਤਲ ਅਤੇ ਜਾਂ ਉੱਤਲ ।

ਪ੍ਰਸ਼ਨ 6.
ਕਿਸੇ ਸ਼ਬਦਕੋਸ਼ (dictionary) ਵਿੱਚ ਛੋਟੇ ਅੱਖਰਾਂ ਨੂੰ ਪੜ੍ਹਨ ਸਮੇਂ ਤੁਸੀਂ ਹੇਠ ਦਿੱਤੀਆਂ ਵਿੱਚੋਂ ਕਿਹੜੇ ਲੈੱਨਜ਼ ਨੂੰ ਪਹਿਲ ਦਿਓਗੇ ?
(a) 5 cm ਫੋਕਸ ਦੂਰੀ ਦਾ ਇੱਕ ਉੱਤਲ ਲੈੱਨਜ਼
(b) 50 cm ਫੋਕਸ ਦੁਰੀ ਦਾ ਇੱਕ ਅਵਤਲ ਲੈੱਨਜ਼
(c) 5 cm ਫੋਕਸ ਦੂਰੀ ਦਾ ਇੱਕ ਉੱਤਲ ਲੈੱਨਜ਼
(4) 5 cm ਫੋਕਸ ਦੂਰੀ ਦਾ ਇੱਕ ਅਵਤਲ ਲੈੱਨਜ਼ ।
ਉੱਤਰ-
(a) 50 cm ਫੋਕਸ ਦੂਰੀ ਦਾ ਇੱਕ ਉੱਤਲ ਲੈੱਨਜ਼ ।

ਪ੍ਰਸ਼ਨ 7.
15cm ਫੋਕਸ ਦੂਰੀ ਦੇ ਇੱਕ ਅਵਤਲ ਦਰਪਣ ਦਾ ਉਪਯੋਗ ਕਰਕੇ ਅਸੀਂ ਕਿਸੇ ਵਸਤੂ ਦਾ ਸਿੱਧਾ ਪ੍ਰਤਿਬਿੰਬ ਬਨਾਉਣਾ ਚਾਹੁੰਦੇ ਹਾਂ । ਵਸਤੂ ਦੇ ਦਰਪਣ ਦੀ ਦੂਰੀ ਦਾ ਰੇਂਜ (range) ਕੀ ਹੋਣਾ ਚਾਹੀਦਾ ਹੈ ? ਪ੍ਰਤਿਬਿੰਬ ਦੀ ਪ੍ਰਕਿਰਤੀ ਕਿਹੋ ਜਿਹੀ ਹੈ ? ਪ੍ਰਤਿਬਿੰਬ, ਵਸਤੂ ਤੋਂ ਵੱਡਾ ਹੈ ਜਾਂ ਛੋਟਾ ? ਇਸ ਸਥਿਤੀ ਵਿੱਚ ਪ੍ਰਤਿਬਿੰਬ ਬਣਨ ਦਾ ਕਿਰਨ ਰੇਖਾ ਚਿੱਤਰ ਬਣਾਓ ।
ਉੱਤਰ-
ਅਵਤਲ ਦਰਪਣ ਦੁਆਰਾ ਸਿੱਧਾ ਪ੍ਰਤਿਬਿੰਬ ਪ੍ਰਾਪਤ ਕਰਨ ਲਈ ਵਸਤੂ ਨੂੰ ਅਵਤਲ ਦਰਪਣ ਦੇ ਧਰੁਵ ਅਤੇ ਫੋਕਸ ਦੇ ਵਿੱਚ ਰੱਖਣਾ ਚਾਹੀਦਾ ਹੈ । ਇਸ ਲਈ ਵਸਤੂ ਦੀ ਧਰੁਵ ਤੋਂ ਦੂਰੀ 6 cm ਤੋਂ ਵੱਧ ਅਤੇ 15 cm ਤੋਂ ਘੱਟ ਹੋਣੀ ਚਾਹੀਦੀ ਹੈ | ਅਜਿਹਾ ਕਰਨ ਨਾਲ ਵਸਤੂ ਦਾ ਪ੍ਰਤਿਬਿੰਬ ਆਭਾਸੀ, ਸਿੱਧਾ ਅਤੇ ਆਕਾਰ ਵਿੱਚ ਵਸਤੂ ਤੋਂ ਵੱਡਾ ਹੋਵੇਗਾ ।
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 1

ਪ੍ਰਸ਼ਨ 8.
ਨਿਮਨ ਸਥਿਤੀਆਂ ਵਿੱਚ ਵਰਤੇ ਗਏ ਦਰਪਣ ਦੀ ਕਿਸਮ ਦੱਸੋ ।
(a) ਕਿਸੇ ਕਾਰ ਦੀ ਹੈੱਡ ਲਾਈਟ
(b) ਕਿਸੇ ਵਾਹਨ ਦਾ ਪਾਸਾ/ਪਿੱਛੇ-ਦਰਸ਼ੀ ਦਰਪਣ
(c) ਸੋਲਰ ਭੱਠੀ
ਆਪਣੇ ਉੱਤਰ ਦੀ ਕਾਰਨ ਸਹਿਤ ਪੁਸ਼ਟੀ ਕਰੋ ।
ਉੱਤਰ-
(a) ਕਾਰ ਦੀ ਹੈੱਡ ਲਾਈਟ ਵਿੱਚ ਅਵਤਲ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ । ਬਲਬ ਨੂੰ ਅਵਤਲ ਦਰਪਣ ਦੇ ਮੁੱਖ ਫੋਕਸ ਤੇ ਰੱਖਿਆ ਜਾਂਦਾ ਹੈ । ਬਲਬ ਤੋਂ ਨਿਕਲਣ ਵਾਲੀਆਂ ਪ੍ਰਕਾਸ਼ ਕਿਰਣਾਂ ਦਰਪਣ ਤੋਂ ਪਰਾਵਰਤਨ ਹੋਣ ਮਗਰੋਂ ਸਮਾਂਤਰ ਹੋ ਜਾਂਦੀਆਂ ਹਨ । ਇਸ ਤੋਂ ਇੱਕ ਸ਼ਕਤੀਸ਼ਾਲੀ ਸਮਾਨੰਤਰ ਪ੍ਰਕਾਸ਼ ਕਿਰਣ ਪੰਜ ਪ੍ਰਾਪਤ ਹੁੰਦਾ ਹੈ ।

(b) ਵਾਹਨਾਂ ਵਿੱਚ ਪਾਸਾ (ਸਾਈਡ) ਦਰਪਣ ਦੇ ਰੂਪ ਵਿੱਚ ਉੱਤਲ ਦਰਪਣ ਨੂੰ ਪਹਿਲ ਦਿੱਤੀ ਜਾਂਦੀ ਹੈ, ਕਿਉਂਕਿ ਉੱਤਲ ਦਰਪਣ ਹਮੇਸ਼ਾ ਵਸਤੂ ਦਾ ਸਿੱਧਾ ਅਤੇ ਵਸਤੂ ਦੀ ਤੁਲਨਾ ਵਿੱਚ ਛੋਟੇ ਸਾਇਜ਼ ਦਾ ਪ੍ਰਤਿਬਿੰਬ ਬਣਾਉਂਦਾ ਹੈ ਜਿਸ ਕਾਰਨ ਇਸ ਦਾ ਦ੍ਰਿਸ਼ਟੀ-ਖੇਤਰ ਵੱਧ ਜਾਂਦਾ ਹੈ । ਅਜਿਹਾ ਕਰਨ ਨਾਲ ਵਾਹਨ-ਚਾਲਕ (driver) ਛੋਟੇ ਜਿਹੇ ਦਰਪਣ ਵਿੱਚ ਹੀ ਸਾਰਾ ਖੇਤਰ , ਵੇਖ ਪਾਉਂਦਾ ਹੈ ।

(c) ਸੂਰਜੀ ਭੱਠੀ (Solar furnace) ਵਿੱਚ ਅਵਤਲ ਦਰਪਣ ਦੀ ਵਰਤੋਂ ਕੀਤੀ ਜਾਂਦੀ ਹੈ । ਗਰਮ ਕੀਤੇ ਜਾਣ ਵਾਲੇ ਬਰਤਨ ਨੂੰ ਦਰਪਣ ਦੇ ਮੁੱਖ-ਫੋਕਸ ਤੇ ਰੱਖਿਆ ਜਾਂਦਾ ਹੈ । ਸੂਰਜ ਤੋਂ ਆ ਰਹੀਆਂ ਸਮਾਨੰਤਰ ਕਿਰਨਾਂ ਦਰਪਣ ਤੋਂ ਪਰਾਵਰਤਨ ਹੋਣ ਤੋਂ ਬਾਅਦ ਫੋਕਸ ਤੇ ਰੱਖੇ ਬਰਤਨ ਤੇ ਸਾਰੀ ਤਾਪ ਊਰਜਾ ਨੂੰ ਕੇਂਦ੍ਰਿਤ ਕਰ ਦਿੰਦੀਆਂ ਹਨ ।

PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 9.
ਕਿਸੇ ਉੱਤਲ ਲੈੱਨਜ਼ ਦਾ ਅੱਧਾ ਭਾਗ ਕਾਲੇ ਕਾਗ਼ਜ਼ ਨਾਲ ਢੱਕ ਦਿੱਤਾ ਗਿਆ ਹੈ । ਕੀ ਇਹ ਲੈੱਨਜ਼ ਕਿਸੇ ਵਸਤੂ ਦਾ ਪੂਰਾ ਪ੍ਰਤਿਬਿੰਬ ਬਣਾ ਲਏਗਾ ? ਆਪਣੇ ਉੱਤਰ ਦੀ ਪ੍ਰਯੋਗ ਦੁਆਰਾ ਜਾਂਚ ਕਰੋ । ਆਪਣੇ ਪ੍ਰੇਖਣਾਂ ਦੀ ਵਿਆਖਿਆ ਕਰੋ ।
ਉੱਤਰ-
ਹਾਂ, ਇਹ ਲੈਂਨਜ਼ ਵਸਤੂ ਦਾ ਪੂਰਾ ਪ੍ਰਤਿਬਿੰਬ ਬਣਾਏਗਾ ।
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 2
ਪ੍ਰਯੋਗਿਕ ਪੜਤਾਲ-
ਵਿਧੀ-

  • ਇੱਕ ਪ੍ਰਕਾਸ਼ੀ ਬੈਂਚ (Optical bench) ਉੱਪਰ ਇੱਕ ਸਟੈਂਡ ਵਿੱਚ ਉੱਤਲ ਲੈਂਜ਼ ਲਗਾਓ ।
  • ਇੱਕ ਸਟੈਂਡ ਵਿੱਚ ਜਲਦੀ ਹੋਈ ਮੋਮਬੱਤੀ ਲਗਾ ਕੇ ਲੈੱਨਜ਼ ਦੀ ਫੋਕਸ ਦੂਰੀ ਤੋਂ ਥੋੜ੍ਹੀ ਜ਼ਿਆਦਾ ਦੂਰੀ ਤੇ ਪ੍ਰਕਾਸ਼ੀ ਬੈਂਚ ਤੇ ਰੱਖੋ ।
  • ਹੁਣ ਲੈਂਨਜ਼ ਦੇ ਦੂਜੇ ਪਾਸੇ ਪਕਾਸ਼ੀ ਬੈਂਚ ਤੇ ਸਟੈਂਡ ਵਿੱਚ ਪਰਦਾ (Screen) ਲਗਾ ਕੇ ਉਸਨੂੰ ਅੱਗੇ-ਪਿੱਛੇ ਲਿਜਾਓ ਅਤੇ ਅਜਿਹੀ ਥਾਂ ‘ਤੇ ਰੱਖੋ ਕਿ ਉਸ ਉੱਪਰ ਮੋਮਬੱਤੀ ਦਾ ਤਿੱਖਾ ਪ੍ਰਤਿਬਿੰਬ ਬਣ ਜਾਵੇ ।
  • ਹੁਣ ਲੈਂਨਜ਼ ਦੇ ਹੇਠਲੇ ਅੱਧੇ ਭਾਗ ਤੇ ਕਾਲਾ ਕਾਗ਼ਜ਼ ਚਿਪਕਾ ਕੇ ਢੱਕ ਦਿਓ ਤਾਂ ਜੋ ਲੈਨਜ਼ ਦੇ ਉੱਪਰਲੇ ਅੱਧੇ ਭਾਗ ਤੋਂ ਪ੍ਰਕਾਸ਼ ਦਾ ਅਪਵਰਤਨ ਹੋਣ ਕਾਰਨ ਪ੍ਰਤਿਬਿੰਬ ਬਣੇ । ਇਸ ਹਾਲਤ ਵਿੱਚ ਤੁਸੀਂ ਵੇਖੋਗੇ ਕਿ ਮੋਮਬੱਤੀ ਦਾ ਪਹਿਲਾਂ ਵਰਗਾ ਪੁਰਾ ਤਿਬਿੰਬ ਪ੍ਰਾਪਤ ਹੋਵੇਗਾ, ਪਰੰਤੁ ਇਸ ਦੀ ਤੀਬ੍ਰਤਾ ਪਹਿਲੇ ਪ੍ਰਤਿਬਿੰਬ ਦੀ ਤੁਲਨਾ ਵਿੱਚ ਘੱਟ ਹੋ ਜਾਂਦੀ ਹੈ ।

ਵਿਆਖਿਆ – ਮੋਮਬੱਤੀ ਦੇ ਕਿਸੇ ਬਿੰਦੂ ਤੋਂ ਚਲਣ ਵਾਲੀਆਂ ਪ੍ਰਕਾਸ਼ ਕਿਰਨਾਂ ਲੈੱਨਜ਼ ਦੇ ਵੱਖ-ਵੱਖ ਭਾਗਾਂ ਤੋਂ ਅਪਵਰਤਿਤ ਹੋ ਕੇ ਇੱਕ ਬਿੰਦੂ ਤੇ ਮਿਲਣਗੀਆਂ । ਲੈੱਨਜ਼ ਦੇ ਹੇਠਲੇ ਅੱਧੇ ਭਾਗ ਨੂੰ ਕਾਲਾ ਕਰਨ ‘ਤੇ ਵੀ ਉਸ ਬਿੰਦੂ ਤੇ ਪ੍ਰਕਾਸ਼ ਕਿਰਨਾਂ ਆਉਣਗੀਆਂ । ਜਿਸ ਕਰਕੇ ਮੋਮਬੱਤੀ ਦਾ ਪੂਰਾ ਪ੍ਰਤਿਬਿੰਬ ਪ੍ਰਾਪਤ ਹੋਵੇਗਾ, ਪਰੰਤੂ ਕਿਰਨਾਂ ਦੀ ਸੰਖਿਆ ਘੱਟ ਹੋਣ ਕਾਰਨ ਪ੍ਰਤਿਬਿੰਬ ਦੀ ਤੀਬ੍ਰਤਾ (ਤਿੱਖਾਪਣ ਹੋ ਜਾਵੇਗੀ ।

ਪ੍ਰਸ਼ਨ 10.
5cm ਲੰਬੀ ਵਸਤੂ 10cm ਫੋਕਸ ਦੂਰੀ ਦੇ ਕਿਸੇ ਅਭਿਸਾਰੀ ਲੈੱਨਜ਼ ਤੋਂ 25cm ਦੂਰੀ ਉੱਤੇ ਰੱਖਿਆ ਗਿਆ ਹੈ । ਪ੍ਰਕਾਸ਼ ਕਿਰਨ ਰੇਖਾ ਚਿੱਤਰ ਖਿੱਚ ਕੇ ਬਣਨ ਵਾਲੇ ਪ੍ਰਤਿਬਿੰਬ ਦੀ ਸਥਿਤੀ, ਸਾਈਜ਼ ਅਤੇ ਪ੍ਰਕਿਰਤੀ ਗਿਆਤ ਕਰੋ ।
ਹੱਲ :
ਇੱਥੇ ਵਸਤੂ ਦੀ ਅਭਿਸਾਰੀ ਲੈਂਨਜ਼ ਤੋਂ ਦੂਰੀ (u) = – 25cm
ਅਭਿਸਾਰੀ ਲੈੱਨਜ਼ ਦੀ ਫੋਕਸ ਦੂਰੀ (f) = + 10cm
ਬਿੰਬ (ਵਸਤੂ ਦੀ ਲੰਬਾਈ (ਉੱਚਾਈ) (O) = + 5cm
ਪ੍ਰਤਿਬਿੰਬ ਦਾ ਸਾਈਜ਼ (I) = ?
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 3
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 4
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 5
ਅਰਥਾਤ ਪ੍ਰਤਿਬਿੰਬ ਦਾ ਸਾਇਜ਼ = \(\frac {10}{3}\) cm ਹੋਵੇਗੀ । ਰਿਣ ਚਿੰਨ੍ਹ ਦਰਸਾਉਂਦਾ ਹੈ ਕਿ ਪ੍ਰਤਿਬਿੰਬ ਮੁੱਖ-ਧੁਰੇ ਦੇ ਹੇਠਾਂ ਵੱਲ ਹੋਵੇਗਾ ਜਿਹੜਾ ਕਿ ਵਾਸਤਵਿਕ ਅਤੇ ਉਲਟਾ ਹੋਵੇਗਾ ।

ਪ੍ਰਸ਼ਨ 11.
15cm ਫੋਕਸ ਦੂਰੀ ਦਾ ਕੋਈ ਅਵਤਲ ਲੈੱਨਜ਼ ਕਿਸੇ ਵਸਤੂ ਦਾ ਪ੍ਰਤਿਬਿੰਬ ਲੈਂਨਜ਼ ਤੋਂ 10cm ਦੂਰੀ ਉੱਤੇ ਬਣਾਉਂਦਾ ਹੈ । ਵਸਤੂ ਲੈੱਨਜ਼ ਤੋਂ ਕਿੰਨੀ ਦੂਰੀ ਉੱਤੇ ਸਥਿਤ ਹੈ ? ਕਿਰਨ ਰੇਖਾ ਚਿੱਤਰ ਬਣਾਓ ।
ਹੱਲ :
ਦਿੱਤਾ ਗਿਆ ਹੈ, ਅਵਤਲ ਲੈੱਨਜ਼ ਦੀ ਫੋਕਸ ਦੁਰੀ (f) = -15 cm ਕਿਉਂਕਿ ਅਵਤਲ ਲੈੱਨਜ਼ ਦੁਆਰਾ ਬਣਿਆ ਪ੍ਰਤਿਬਿੰਬ ਹਮੇਸ਼ਾ ਆਭਾਸੀ ਹੁੰਦਾ ਹੈ ਅਤੇ ਲੈੱਨਜ਼ ਦੇ ਸਾਹਮਣੇ ਉਸੇ ਪਾਸੇ ਬਣਦਾ ਹੈ ਜਿਸ ਪਾਸੇ ਵਸਤੂ ਹੁੰਦੀ ਹੈ ।
υ = -10 cm
ਹੁਣ ਲੈਂਨਜ਼ ਸੂਤਰ ਤੋਂ \(\frac{1}{v}-\frac{1}{u}\) = \(\frac{1}{f}\)
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 6
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 7
∴ u = -30 cm
ਅਰਥਾਤ ਵਸਤੂ ਲੈੱਨਜ਼ ਦੇ ਸਾਹਮਣੇ 30 cm ਦੀ ਦੂਰੀ ਤੇ ਹੈ ।

PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 12.
15cm ਫੋਕਸ ਦੂਰੀ ਦੇ ਕਿਸੇ ਉੱਤਲ ਦਰਪਣ ਤੋਂ ਕੋਈ ਵਸਤੂ 10cm ਦੂਰੀ ਉੱਤੇ ਰੱਖਿਆ ਗਿਆ ਹੈ । ਪ੍ਰਤਿਬਿੰਬ ਦੀ ਸਥਿਤੀ ਅਤੇ ਪ੍ਰਕਿਰਤੀ ਗਿਆਤ ਕਰੋ ।
ਹੱਲ :
ਦਿੱਤਾ ਹੈ : ਉੱਤਲ ਦਰਪਣ ਦੀ ਫੋਕਸ ਦੂਰੀ (f) = + 15 cm
ਵਸਤੂ ਦੀ ਦਰਪਣ ਤੋਂ ਦੂਰੀ (u) = – 10cm
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 8
∴ υ = + 6cm
ਧਨ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਤਿਬਿੰਬ ਦਰਪਣ ਦੇ ਪਿੱਛੇ 6cm ਦੀ ਦੂਰੀ ਤੇ ਬਣੇਗਾ ।
ਧਨ ਚਿੰਨ੍ਹ ਇਹ ਵੀ ਦਰਸਾਉਂਦਾ ਹੈ ਕਿ ਪ੍ਰਤਿਬਿੰਬ ਸਿੱਧਾ ਅਤੇ ਆਭਾਸੀ ਹੈ ।

ਪ੍ਰਸ਼ਨ 13.
ਇੱਕ ਸਮਤਲ ਦਰਪਣ ਦੁਆਰਾ ਪੈਦਾ ਹੋਇਆ ਵੱਡਦਰਸ਼ਨ +1 ਹੈ । ਇਸਦਾ ਕੀ ਅਰਥ ਹੈ ?
ਉੱਤਰ-
ਇੱਕ ਸਮਤਲ ਦੁਆਰਾ ਉਤਪੰਨ ਹੋਇਆ ਵੱਡਦਰਸ਼ਨ m = +1 ਇਹ ਦਰਸਾਉਂਦਾ ਹੈ ਕਿ ਦਰਪਣ ਦੁਆਰਾ ਬਣਾਏ ਗਏ ਪ੍ਰਤਿਬਿੰਬ ਦਾ ਆਕਾਰ ਵਸਤੂ ਦੇ ਆਕਾਰ (Size) ਦੇ ਬਰਾਬਰ ਹੈ ਅਤੇ ਧਨਾਤਮਕ ਚਿੰਨ੍ਹ (+) ਇਹ ਦਰਸਾਉਂਦਾ ਹੈ ਕਿ ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤਿਬਿੰਬ ਦਰਪਣ ਦੇ ਪਿੱਛੇ ਬਣ ਰਿਹਾ ਹੈ ਅਤੇ ਇਹ ਆਭਾਸੀ ਅਤੇ ਸਿੱਧਾ ਹੈ ।

ਪ੍ਰਸ਼ਨ 14.
5.0 cm ਲੰਬਾਈ ਦੀ ਕੋਈ ਵਸਤੂ 30cm ਵਰ੍ਹਾ ਅਰਧ-ਵਿਆਸ ਦੇ ਕਿਸੇ ਉੱਤਲ ਦਰਪਣ ਦੇ ਸਾਹਮਣੇ 20cm ਦੂਰੀ ਉੱਤੇ ਰੱਖੀ ਗਈ ਹੈ । ਪ੍ਰਤਿਬਿੰਬ ਦੀ ਸਥਿਤੀ ਅਤੇ ਆਕਾਰ ਗਿਆਤ ਕਰੋ ।
ਹੱਲ :
ਦਿੱਤਾ ਹੈ : ਵਸਤੂ ਦੀ ਉੱਤਲ ਦਰਪਣ ਤੋਂ ਦੂਰੀ (u) = – 20 cm
ਉੱਤਲ ਦਰਪਣ ਦਾ ਵਕਤਾ ਅਰਧ-ਵਿਆਸ (R) = + 30 cm
∴ ਉੱਤਲ ਦਰਪਣ ਦੀ ਫੋਕਸ ਦੂਰੀ (f) = \(\frac{R}{2}\)
= \(\frac{+30}{2}\) cm
= + 15cm
ਵਸਤੂ ਦੀ ਲੰਬਾਈ (O) = + 5.0 cm
ਦਰਪਣ ਸੂਤਰ \(\frac{1}{u}+\frac{1}{v}=\frac{1}{f}\) ਤੋਂ
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 9
ਇਸ ਲਈ ਪ੍ਰਤਿਬਿੰਬ ਦੀ ਦਰਪਣ ਤੋਂ ਦੂਰੀ (0) = + \(\frac{60}{7}\) cm ਅਰਥਾਤ ਧਨਾਤਮਕ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਪ੍ਰਤਿਬਿੰਬ ਦਰਪਣ ਦੇ ਦੂਜੇ ਪਾਸੇ \(\frac{60}{7}\) cm ਦੀ ਦੂਰੀ ‘ਤੇ ਬਣੇਗਾ ।
ਜੇਕਰ ਤਿਬਿੰਬ ਦੀ ਉੱਚਾਈ ਆਕਾਰ ‘I’ ਹੈ, ਤਾਂ ਵੱਡਦਰਸ਼ਨ ਸੂਤਰ ਦੁਆਰਾ m = \(-\frac{v}{u}=\frac{\mathrm{I}}{\mathrm{O}}\) ਤੋਂ
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 10
ਧਨਾਤਮਕ ਚਿੰਨ੍ਹ (+) ਇਹ ਸਪੱਸ਼ਟ ਕਰਦਾ ਹੈ ਕਿ ਪ੍ਰਤਿਬਿੰਬ ਸਿੱਧਾ ਅਤੇ ਆਭਾਸੀ ਹੋਵੇਗਾ ਅਤੇ ਦਰਪਣ ਦੇ ਪਿੱਛੇ \(\frac{15}{7}\) cm ਦੀ ਦੂਰੀ ਤੇ ਬਣੇਗਾ ।

ਪ੍ਰਸ਼ਨ 15.
7.0cm ਸਾਈਜ਼ ਦੀ ਕੋਈ ਵਸਤੂ 18 cm ਫੋਕਸ ਦੂਰੀ ਦੇ ਕਿਸੇ ਅਵਤਲ ਦਰਪਣ ਦੇ ਸਾਹਮਣੇ 27cm ਦੂਰੀ ਉੱਤੇ ਰੱਖਿਆ ਗਿਆ ਹੈ । ਦਰਪਣ ਤੋਂ ਕਿੰਨੀ ਦੂਰੀ ਤੇ ਕਿਸੇ ਪਰਦੇ ਨੂੰ ਰੱਖੀਏ ਕਿ ਉਸ ਉੱਤੇ ਵਸਤੂ ਦਾ ਸਪਸ਼ਟ ਫੋਕਸ ਕੀਤਾ ਪ੍ਰਤਿਬਿੰਬ ਪ੍ਰਾਪਤ ਕੀਤਾ ਜਾ ਸਕੇ । ਪ੍ਰਤਿਬਿੰਬ ਦਾ ਆਕਾਰ ਅਤੇ ਕਿਰਤੀ ਗਿਆਤ ਕਰੋ ।
ਹੱਲ :
ਦਿੱਤਾ ਹੈ : ਵਸਤੂ ਦਾ ਆਕਾਰ (ਸਾਈਜ਼) (O) = + 7.0 cm
ਅਵਤਲ ਦਰਪਣ ਦੀ ਫੋਕਸ ਦੂਰੀ (f) = -18cm
ਵਸਤੂ ਦੀ ਦਰਪਣ ਤੋਂ ਦੂਰੀ (u) = -27cm
ਪ੍ਰਤਿਬਿੰਬ ਦੀ ਦਰਪਣ ਤੋਂ ਦੂਰੀ (υ) = ?
ਪ੍ਰਤਿਬਿੰਬ ਦਾ ਆਕਾਰ (I) = ?
ਦਰਪਣ ਸੂਤਰ \(\frac{1}{u}+\frac{1}{v}=\frac{1}{f}\) ਤੋਂ
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 11
∴ υ = – 54 cm

ਰਿਣਾਤਮਕ ਚਿੰਨ੍ਹ (-) ਇਹ ਦਰਸਾਉਂਦਾ ਹੈ ਕਿ ਤਿਬਿੰਬ ਦਰਪਣ ਦੇ ਸਾਹਮਣੇ 54cm ਦੀ ਦੂਰੀ ‘ਤੇ ਬਣੇਗਾ । ਇਸ ਲਈ ਪਰਦੇ (Screen) ਨੂੰ ਦਰਪਣ ਦੇ ਸਾਹਮਣੇ 54cm ਦੀ ਦੂਰੀ ਤੇ ਰੱਖਣਾ ਚਾਹੀਦਾ ਹੈ ।
ਹੁਣ ਦਰਪਣ ਦੇ ਵੱਡਦਰਸ਼ਨ ਸੂਤਰ ਤੋਂ,
m = \(\frac{-v}{u}=\frac{\mathrm{I}}{\mathrm{O}}\)
= \(\frac{-(-54)}{(-27)}=\frac{I}{7}\)
I = \(\frac{-54 \times 7}{27}\)
∴ I = -14 cm
ਅਰਥਾਤ ਪ੍ਰਤਿਬਿੰਬ ਦਾ ਸਾਇਜ਼ (ਉੱਚਾਈ) 14cm ਹੋਵੇਗੀ । ਰਿਣਾਤਮਕ ਚਿੰਨ੍ਹ (-) ਇਹ ਦਰਸਾਉਂਦਾ ਹੈ ਕਿ ਪ੍ਰਤਿਬਿੰਬ ਵਾਸਤਵਿਕ ਅਤੇ ਉਲਟਾ ਹੋਵੇਗਾ ।

PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ

ਪ੍ਰਸ਼ਨ 16.
ਉਸ ਲੈੱਨਜ਼ ਦੀ ਫੋਕਸ ਦੂਰੀ ਗਿਆਤ ਕਰੋ ਜਿਸ ਦੀ ਸ਼ਕਤੀ -2.0 ) ਹੈ । ਇਹ ਕਿਸ ਪ੍ਰਕਾਰ ਦਾ ਲੈੱਨਜ਼ ਹੈ ?
ਹੱਲ :
ਦਿੱਤਾ ਹੈ : ਐੱਨਜ਼ ਦੀ ਸ਼ਕਤੀ (P) – 2.0 D
ਲੈੱਨਜ਼ ਦੀ ਫੋਕਸ ਦੂਰੀ (f) = ?
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 12
= -50 cm
ਦੇ ਅਤੇ ਨਾ ਰਿਣਾਤਮਕ (-) ਚਿੰਨ੍ਹ ਇਹ ਦਰਸਾਉਂਦਾ ਹੈ ਕਿ ਲੈੱਨਜ਼ ਅਵਤਲ ਲੈੱਨਜ਼ ਹੈ ।

ਪ੍ਰਸ਼ਨ 17.
ਕੋਈ ਡਾਕਟਰ +1.5 D ਸ਼ਕਤੀ ਦਾ ਸੰਸ਼ੋਧਿਤ ਲੈਂਨਜ਼ ਨਿਰਧਾਰਿਤ ਕਰਦਾ ਹੈ । ਲੈੱਨਜ਼ ਦੀ ਫੋਕਸ ਦੂਰੀ ਗਿਆਤ ਕਰੋ । ਕੀ ਨਿਰਧਾਰਿਤ ਲੈੱਨਜ਼ ਅਭਿਸਾਰੀ ਜਾਂ ਅਪਸਾਰੀ ਹੈ ?
ਹੱਲ : ਦਿੱਤਾ ਹੈ : ਐੱਨਜ਼ ਦੀ ਸ਼ਕਤੀ (P) = + 1.5 D
ਲੈੱਨਜ਼ ਦੀ ਫੋਕਸ ਦੂਰੀ (f) = ?
ਲੈੱਨਜ਼ ਦੇ ਸ਼ਕਤੀ ਸੂਤਰ ਤੋਂ, p = \(\frac{1}{f}\)
1.5 = \(\frac{1}{f}\)
∴ f = \(\frac{1}{1.5}\)
= \(\frac{10}{15}\)
= \(\frac{2}{3}\) cm
= +9.67 m
∴ f = +67 cm
ਧਨਾਤਮਕ ਚਿੰਨ੍ਹ (+) ਇਹ ਦਰਸਾਉਂਦਾ ਹੈ ਕਿ ਲੈੱਨਜ਼ ਅਭਿਸਾਰੀ ਲੈਂਨਜ਼ ਉੱਤਲ ਲੈੱਨਜ਼) ਹੈ ।

Science Guide for Class 10 PSEB ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1.
ਅਵਤਲ ਦਰਪਣ ਦੇ ਮੁੱਖ ਫੋਕਸ ਦੀ ਪਰਿਭਾਸ਼ਾ ਦਿਓ ।
ਉੱਤਰ-
ਅਵਤਲ ਦਰਪਣ ਦਾ ਮੁੱਖ-ਫੋਕਸ – ਮੁੱਖ-ਫੋਕਸ ਉਹ ਬਿੰਦੁ ਹੈ ਜਿੱਥੇ ਅਵਤਲ ਦਰਪਣ ਦੇ ਮੁੱਖ ਧੁਰੇ ਦੇ ਸਮਾਨੰਤਰ ਆ ਰਹੀਆਂ ਆਪਾਤੀ ਕਿਰਨਾਂ ਦਰਪਣ ਤੋਂ ਪਰਾਵਰਤਿਤ ਹੋਣ ਤੋਂ ਬਾਅਦ ਮਿਲਦੀਆਂ ਹਨ ।
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 13

ਪ੍ਰਸ਼ਨ 2.
ਇੱਕ ਗੋਲਾਕਾਰ ਦਰਪਣ ਦਾ ਵਕਤਾ ਅਰਧ-ਵਿਆਸ 20cm ਹੈ । ਉਸਦੀ ਫੋਕਸ ਦੂਰੀ ਕੀ ਹੋਵੇਗੀ ?
ਹੱਲ :
ਦਿੱਤਾ ਹੈ : ਗੋਲਾਕਾਰ ਦਰਪਣ ਦਾ ਵਕਤਾ ਅਰਧ-ਵਿਆਸ (R) = 20cm
∴ ਗੋਲਾਕਾਰ ਦਰਪਣ ਦੀ ਫੋਕਸ ਦੂਰੀ f = \(\frac{\mathrm{R}}{2}\)
= \(\frac{20}{2}\) cm
= 10 cm

ਪ੍ਰਸ਼ਨ 3.
ਉਸ ਦਰਪਣ ਦਾ ਨਾਂ ਦੱਸੋ ਜੋ ਵਸਤੁ ਦਾ ਸਿੱਧਾ ਅਤੇ ਵੱਡਾ ਪ੍ਰਤਿਬਿੰਬ ਬਣਾ ਸਕੇ ।
ਉੱਤਰ-
ਅਵਤਲ ਦਰਪਣ ਵਸਤੂ ਦਾ ਸਿੱਧਾ ਅਤੇ ਵੱਡਾ ਪ੍ਰਤਿਬਿੰਬ ਬਣਾਉਂਦਾ ਹੈ ਜਦੋਂ ਵਸਤੂ ਨੂੰ ਦਰਪਣ ਦੇ ਫੋਕਸ ਅਤੇ ਧਰੁਵ ਦੇ ਵਿਚਕਾਰ ਰੱਖਿਆ ਜਾਂਦਾ ਹੈ ।

ਪ੍ਰਸ਼ਨ 4.
ਅਸੀਂ ਵਾਹਨਾਂ ਵਿੱਚ ਉੱਤਲ ਦਰਪਣ ਨੂੰ ਪਿੱਛੇ ਦੀ ਆਵਾਜਾਈ ਦੇਖਣ ਵਾਲੇ ਦਰਪਣ ਦੇ ਰੂਪ ਵਿੱਚ ਪਹਿਲ ਕਿਉਂ ਦਿੰਦੇ ਹਾਂ ?
ਉੱਤਰ-
ਵਾਹਨਾਂ ਵਿੱਚ ਉੱਤਲ ਦਰਪਣ ਨੂੰ ਪਿੱਛੇ ਦੀ ਆਵਾਜਾਈ ਦੇਖਣ ਵਾਲੇ ਦਰਪਣ ਦੇ ਰੂਪ ਵਿੱਚ ਪਹਿਲ ਦੇਣ ਦੇ ਹੇਠ ਲਿਖੇ ਕਾਰਨ ਹਨ-

  1. ਉੱਤਲੇ ਦਰਪਣ ਹਮੇਸ਼ਾ ਵਸਤੂ ਦਾ ਸਿੱਧਾ ਪ੍ਰਤਿਬਿੰਬ ਬਣਾਉਂਦਾ ਹੈ ।
  2. ਉੱਤਲ ਦਰਪਣ ਵਸਤੂ ਦੀ ਤੁਲਨਾ ਵਿੱਚ ਛੋਟਾ ਪ੍ਰਤਿਬਿੰਬ ਬਣਾਉਂਦਾ ਹੈ ਜਿਸ ਕਰਕੇ ਵਿਖਾਈ ਦੇਣ ਵਾਲਾ ਦਿਸ਼ਟੀ ਖੇਤਰ ਵੱਧ ਜਾਂਦਾ ਹੈ ਅਤੇ ਵਾਹਨ-ਚਾਲਕ (ਡਰਾਈਵਰ) ਟਰੈਫ਼ਿਕ ਵਾਲੇ ਸਾਰੇ ਖੇਤਰ ਨੂੰ ਵੇਖ ਸਕਦਾ ਹੈ ।

ਪ੍ਰਸ਼ਨ 5.
ਉਸ ਉੱਤਲ ਦਰਪਣ ਦੀ ਫੋਕਸ ਦੂਰੀ ਗਿਆਤ ਕਰੋ ਜਿਸ ਦਾ ਵਰ੍ਹਾ ਅਰਧ-ਵਿਆਸ 32 cm ਹੈ ।
ਹੱਲ :
ਦਿੱਤਾ ਹੈ, ਉੱਤਲ ਦਰਪਣ ਦਾ ਵਕੁਤਾ ਅਰਧ-ਵਿਆਸ (R) = + 32 cm
ਉੱਤਲ ਦਰਪਣ ਦੀ ਫੋਕਸ ਦੂਰੀ (f) = ?
ਅਸੀਂ ਜਾਣਦੇ ਹਾਂ, f = \(\frac{R}{2}\)
= \(\frac{+32}{2}\)
∴ ਉੱਤਲ ਦਰਪਣ ਦੀ ਫੋਕਸ ਦੂਰੀ (f) = 16 cm

ਪ੍ਰਸ਼ਨ 6.
ਇੱਕ ਅਵਤਲ ਦਰਪਣ ਆਪਣੇ ਸਾਹਮਣੇ 10 cm ਦੂਰੀ ਉੱਤੇ ਰੱਖੇ ਇੱਕ ਬਿੰਬ ਦਾ ਤਿੰਨ ਗੁਣਾ ਵੱਡਾ ਵਾਸਤਵਿਕ ਪ੍ਰਤਿਬਿੰਬ ਬਣਾਉਂਦਾ ਹੈ । ਪ੍ਰਤਿਬਿੰਬ ਦਰਪਣ ਤੋਂ ਕਿੰਨੀ ਦੂਰੀ ਉੱਤੇ ਹੈ ?
ਹੱਲ :
ਦਿੱਤਾ ਹੈ, ਵਸਤੂ ਦੀ ਅਵਤਲ ਦਰਪਣ ਤੋਂ ਦੂਰੀ (u) = -10cm
ਪ੍ਰਤਿਬਿੰਬ ਦਾ ਵੱਡਦਰਸ਼ਨ (m) = \(\frac{-v}{u}[latex] = -3
ਜਾਂ [latex]\frac{v}{u}[latex] = 3
ਜਾਂ υ = 3 × u
= 3 × (10)
∴ υ = -30 cm
ਅਰਥਾਤ ਪ੍ਰਤਿਬਿੰਬ ਦੀ ਦਰਪਣ ਤੋਂ ਦੂਰੀ 30 cm ਹੈ । ਰਿਣਾਤਮਕ ਚਿੰਨ੍ਹ ਇਹ ਦਰਸਾਉਂਦਾ ਹੈ ਕਿ ਪ੍ਰਤਿਬਿੰਬ ਦਰਪਣ ਦੇ ਸਾਹਮਣੇ ਵਸਤੂ ਵਾਲੇ ਪਾਸੇ ਹੀ ਬਣੇਗੀ ।

ਪ੍ਰਸ਼ਨ 7.
ਹਵਾ ਵਿੱਚ ਜਾਂਦੀ ਇੱਕ ਕਿਰਨ ਪਾਣੀ ਵਿੱਚ ਤਿਰਛੀ ਪ੍ਰਵੇਸ਼ ਕਰਦੀ ਹੈ । ਕੀ ਪ੍ਰਕਾਸ਼ ਕਰਨ ਲੰਬ ਵੱਲ ਝੁਕੇਗੀ ਜਾਂ ਲੰਬ ਤੋਂ ਦੂਰ ਹਟੇਗੀ ? ਦੱਸੋ ਕਿਉਂ ?
ਉੱਤਰ-
ਹਵਾ ਵਿੱਚ ਗਮਨ ਕਰ ਰਹੀ ਪ੍ਰਕਾਸ਼ ਦੀ ਇੱਕ ਕਿਰਨ ਜਦੋਂ ਪਾਣੀ ਵਿੱਚ ਤਿਰਛੀ ਦਾਖਲ ਹੋਵੇਗੀ ਤਾਂ ਇਹ ਕਿਰਨ ਲੰਬ ਵੱਲ ਝੁਕੇਗੀ ਕਿਉਂਕਿ ਪਾਣੀ, ਹਵਾ ਦੀ ਤੁਲਨਾ ਵਿੱਚ ਸੰਘਣਾ ਮਾਧਿਅਮ ਹੈ ਅਤੇ ਪਾਣੀ ਅੰਦਰ ਪ੍ਰਕਾਸ਼ ਦੀ ਚਾਲ ਵਿੱਚ ਕਮੀ ਆ ਜਾਵੇਗੀ ।
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 14

ਪ੍ਰਸ਼ਨ 8.
ਪ੍ਰਕਾਸ਼ ਹਵਾ ਤੋਂ 1.50 ਅਪਵਰਤਨ-ਅੰਕ ਦੀ ਕੱਚ ਦੀ ਪਲੇਟ ਵਿੱਚ ਪ੍ਰਵੇਸ਼ ਕਰਦਾ ਹੈ । ਕੱਚ ਵਿੱਚ ਪ੍ਰਕਾਸ਼ ਦੀ ਚਾਲ ਕਿੰਨੀ ਹੈ ? ਨਿਰਵਾਯੂ ਵਿੱਚ ਪ੍ਰਕਾਸ਼ ਦੀ ਚਾਲ 3 × 108 m/s ਹੈ ।
ਹੱਲ:
ਦਿੱਤਾ ਹੈ, ਕੱਚ ਦਾ ਅਪਵਰਤਨ-ਅੰਕ (aμg) = 1.50
ਨਿਰਵਾਤ (ਹਵਾ) ਵਿੱਚ ਪ੍ਰਕਾਸ਼ ਦੀ ਚਾਲ (c) = 3 × 108 m/s
ਕੱਚ ਵਿੱਚ ਪ੍ਰਕਾਸ਼ ਦੀ ਚਾਲ (Vg) = ?
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 15
∴ ਕੱਚ ਵਿੱਚ ਪ੍ਰਕਾਸ਼ ਦੀ ਚਾਲ (Vg) = [latex]\frac{3 \times 10^{8} m s}{1.50}\)
= 2 × 108 m/s

ਪ੍ਰਸ਼ਨ 9.
ਸਾਰਨੀ 10.3 ਵਿੱਚ ਸਭ ਤੋਂ ਵੱਧ ਪ੍ਰਕਾਸ਼ੀ ਘਣਤਾ ਵਾਲਾ ਮਾਧਿਅਮ ਪਤਾ ਕਰੋ । ਸਭ ਤੋਂ ਘੱਟ ਪ੍ਰਕਾਸ਼ੀ ਘਣਤਾ ਵਾਲੇ ਮਾਧਿਅਮ ਦਾ ਵੀ ਪਤਾ ਕਰੋ ।
ਉੱਤਰ-
ਸਾਰਣੀ 10.3 ਤੋਂ ਸਪੱਸ਼ਟ ਹੈ ਕਿ ਹੀਰੇ ਦਾ ਅਪਵਰਤਨ-ਅੰਕ 2.42 ਹੈ ਜਿਹੜਾ ਸਭ ਤੋਂ ਵੱਧ ਅਤੇ ਹਵਾ ਦਾ ਅਪਵਰਤਨ-ਅੰਕ 1.0003 ਹੈ, ਜਿਹੜਾ ਸਭ ਤੋਂ ਘੱਟ ਹੈ । ਇਸ ਲਈ ਹੀਰੇ ਦੀ ਪ੍ਰਕਾਸ਼ੀ ਘਣਤਾ ਸਭ ਤੋਂ ਵੱਧ ਅਤੇ ਹਵਾ ਦੀ ਪਕਾਸ਼ੀ ਘਣਤਾ ਸਭ ਤੋਂ ਘੱਟ ਹੈ ।

ਪ੍ਰਸ਼ਨ 10.
ਤੁਹਾਨੂੰ ਕੈਰੋਸੀਨ, ਤਾਰਪੀਨ ਦਾ ਤੇਲ ਅਤੇ ਪਾਣੀ ਦਿੱਤੇ ਗਏ ਹਨ । ਇਨ੍ਹਾਂ ਵਿੱਚੋਂ ਕਿਸ ਵਿੱਚ ਪ੍ਰਕਾਸ਼ ਸਭ ਤੋਂ ਯਤੀਬਰ ਗਤੀ ਨਾਲ ਚਲਦਾ ਹੈ । ਸਾਰਨੀ 0.3 ਵਿੱਚ ਦਿੱਤੇ ਹੋਏ ਅੰਕੜਿਆਂ ਦਾ ਪ੍ਰਯੋਗ ਕਰੋ ।
ਉੱਤਰ-
ਅਸੀਂ ਜਾਣਦੇ ਹਾਂ ਕਿ ਵੱਧ ਅਪਵਰਤਨ-ਅੰਕ ਵਾਲਾ ਮਾਧਿਅਮ ਪ੍ਰਕਾਸ਼ੀ ਸੰਘਣਤਾ ਵਾਲਾ ਮਾਧਿਅਮ ਹੁੰਦਾ ਹੈ ਅਤੇ ਘੱਟ ਅਪਵਰਤਨ-ਅੰਕ ਵਾਲਾ ਮਾਧਿਅਮ ਪ੍ਰਕਾਸ਼ੀ ਵਿਰਲ ਮਾਧਿਅਮ ਹੁੰਦਾ ਹੈ ਜਿਸ ਵਿੱਚ ਪ੍ਰਕਾਸ਼ ਦੀ ਚਾਲ ਘੱਟ ਹੁੰਦੀ ਹੈ । ਸਾਰਣੀ 10.3 ਤੋਂ ਸਪੱਸ਼ਟ ਹੁੰਦਾ ਹੈ ਕਿ ਕੈਰੋਸੀਨ (ਮਿੱਟੀ ਦਾ ਤੇਲ) ਦਾ ਅਪਵਰਤਨ-ਅੰਕ 1.44, ਤਾਰਪੀਨ ਦੇ ਤੇਲ ਦਾ ਅਪਵਰਤਨ-ਅੰਕ 1.47 ਅਤੇ ਪਾਣੀ ਦਾ ਅਪਵਰਤਨ-ਅੰਕ ਨਿਊਨਤਮ 1.33 ਹੈ । ਇਨ੍ਹਾਂ ਅੰਕੜਿਆਂ ਤੋਂ ਸਪੱਸ਼ਟ ਹੈ ਕਿ ਪਾਣੀ ਦਾ ਅਪਵਰਤਨ ਅੰਕ ਨਿਊਨਤਮ ਹੈ, ਇਸ ਲਈ ਪਾਣੀ ਵਿੱਚ ਪ੍ਰਕਾਸ਼ ਸਭ ਤੋਂ ਤੇਜ਼ ਗਤੀ ਨਾਲ ਚਲਦਾ ਹੈ ।

ਪ੍ਰਸ਼ਨ 11.
ਹੀਰੇ ਦਾ ਅਪਵਰਤਨ-ਅੰਕ 2.42 ਹੈ । ਇਸ ਕਥਨ ਦਾ ਕੀ ਭਾਵ ਹੈ ?
ਉੱਤਰ-
ਹੀਰੇ ਦਾ ਅਪਵਰਤਨ-ਅੰਕ 2.42 ਹੈ । ਇਸ ਕਥਨ ਦਾ ਮਤਲਬ ਇਹ ਹੈ ਕਿ ਹੀਰੇ ਵਿੱਚ ਪ੍ਰਕਾਸ਼ ਦੀ ਚਾਲ,
ਖਲਾਅ (ਨਿਰਵਾਤ) ਵਿੱਚ ਪ੍ਰਕਾਸ਼ ਦੀ ਚਾਲ ਦੀ ਤੁਲਨਾ ਵਿੱਚ \(\frac{1}{2 \cdot 42}\) ਗੁਣਾ ਹੈ ।

ਪ੍ਰਸ਼ਨ 12.
ਕਿਸੇ ਲੈੱਨਜ਼ ਦੀ ਇੱਕ ਡਾਈਆਪਟਰ ਸਮਰੱਥਾ ਦੀ ਪਰਿਭਾਸ਼ਾ ਦਿਓ ।
ਉੱਤਰ-
ਇੱਕ (1) ਡਾਈਆਪਟਰ ਉਸ ਲੈਂਨਜ਼ ਦੀ ਸਮਰੱਥਾ ਹੈ ਜਿਸਦੀ ਫੋਕਸ ਦੂਰੀ 1 ਮੀਟਰ (= 100 ਸੈਂਟੀਮੀਟਰ) ਹੈ । ਉੱਤਲ ਲੈੱਨਜ਼ ਦੀ ਸਮਰੱਥਾ ਧਨਾਤਮਕ ਅਤੇ ਅਵਤਲ ਲੈੱਨਜ਼ ਦੀ ਸਮਰੱਥਾ ਰਿਣਾਤਮਕ ਮੰਨੀ ਜਾਂਦੀ ਹੈ ।

ਪ੍ਰਸ਼ਨ 13.
ਕੋਈ ਉੱਤਲ ਲੈੱਨਜ਼ ਇੱਕ ਸੂਈ ਦਾ ਵਾਸਤਵਿਕ ਅਤੇ ਉਲਟਾ ਪ੍ਰਤਿਬਿੰਬ ਉਸ ਲੈਂਨਜ਼ ਤੋਂ 50 cm ਦੂਰ ਬਣਾਉਂਦਾ ਹੈ । ਇਹ ਸੂਈ ਉੱਤਲ ਲੈੱਨਜ਼ ਦੇ ਸਾਹਮਣੇ ਕਿੱਥੇ ਰੱਖੀ ਹੋਈ ਹੈ ? ਲੈੱਨਜ਼ ਦੀ ਸਮਰੱਥਾ ਵੀ ਗਿਆਤ ਕਰੋ ।
ਹੱਲ :
ਦਿੱਤਾ ਹੈ, ਉੱਤਲ ਲੈਨਜ਼ ਤੋਂ ਪ੍ਰਤਿਬਿੰਬ ਦੀ ਦੂਰੀ (υ) = +50 cm
[ υ ਦਾ ਚਿੰਨ੍ਹ + ਹੈ ਕਿਉਂਕਿ ਤਿਬਿੰਬ ਵਾਸਤਵਿਕ ਅਤੇ ਉਲਟਾ ਹੈ]
ਪ੍ਰਤਿਬਿੰਬ ਦਾ ਸਾਇਜ਼ ਜਾਂ ਉੱਚਾਈ (I) = ਵਸਤੂ ਦਾ ਸਾਇਜ਼ (O)
∴ ਵੱਡਦਰਸ਼ਨ (m) = \(\frac{\mathrm{I}}{\mathrm{O}}\) = -1
[ਵਾਸਤਵਿਕ ਪ੍ਰਤਿਬਿੰਬ ਲਈ ਵੱਡਦਰਸ਼ਨ ਰਿਣਾਤਮਕ ਹੁੰਦਾ ਹੈ]
ਪਰੰਤੂ ਲੈੱਨਜ਼ ਦੇ ਲਈ ਵੱਡਦਰਸ਼ਨ, m = \(-\frac{v}{u}\)
:: \(-\frac{v}{u}\) = -1
ਜਾਂ υ = -u
ਜਾਂ u = -υ
= -50 cm
ਇਸ ਲਈ ਸੂਈ (ਬਿਬ) ਉੱਤਲ ਲੈੱਨਜ਼ ਦੇ ਸਾਹਮਣੇ 50 cm ਦੀ ਦੂਰੀ ‘ਤੇ ਰੱਖੀ ਗਈ ਹੈ ।
ਲੈੱਨਜ਼ ਸੂਤਰ \(\frac{1}{v}-\frac{1}{u}\) = \(\frac{1}{f}\) ਤੋਂ
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 16
= \(\frac{1}{0.25}\)D
∴ ਲੈੱਨਜ਼ ਦੀ ਸਮਰੱਥਾ (P) = +4D

ਪ੍ਰਸ਼ਨ 14.
ਦੋ ਮੀਟਰ ਫੋਕਸ ਦੂਰੀ ਵਾਲੇ ਕਿਸੇ ਅਵਤਲ ਲੈੱਨਜ਼ ਦੀ ਸ਼ਕਤੀ ਗਿਆਤ ਕਰੋ ।
ਹੱਲ :
ਦਿੱਤਾ ਹੈ, ਅਵਤਲ ਲੈੱਨਜ਼ ਦੀ ਫੋਕਸ ਦੂਰੀ (f) = -2m
[ਅਵਤਲ ਲੈੱਨਜ਼ ਦੀ ਫੋਕਸ ਦੂਰੀ ਰਿਣਾਤਮਕ ਮੰਨੀ ਜਾਂਦੀ ਹੈ]
ਅਵਤਲ ਲੈੱਨਜ਼ ਦੀ ਸ਼ਕਤੀ (P) = ?
PSEB 10th Class Science Solutions Chapter 10 ਪ੍ਰਕਾਸ਼-ਪਰਾਵਰਤਨ ਅਤੇ ਅਪਵਰਤਨ 17
= \(\frac{1}{-2}\) D ਇਸ ਲਈ ਅਵਤਲ ਲੈੱਨਜ਼ ਦੀ ਸ਼ਕਤੀ (P) = -0.5 D

PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

Punjab State Board PSEB 10th Class Science Book Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ Textbook Exercise Questions and Answers.

PSEB Solutions for Class 10 Science Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

PSEB 10th Class Science Guide ਅਨੁਵੰਸ਼ਿਕਤਾ ਅਤੇ ਜੀਵ ਵਿਕਾਸ Textbook Questions and Answers

ਪ੍ਰਸ਼ਨ 1.
ਮੈਂਡਲ ਦੇ ਇੱਕ ਪ੍ਰਯੋਗ ਵਿੱਚ ਲੰਬੇ ਮਟਰ ਦੇ ਪੌਦੇ ਜਿਨ੍ਹਾਂ ਦੇ ਬੈਂਗਣੀ ਫੁੱਲ ਸਨ, ਦਾ ਸੰਕਰਣ ਬੌਣੇ ਪੌਦਿਆਂ ਜਿਨ੍ਹਾਂ ਦੇ ਸਫੈਦ ਫੁੱਲ ਸਨ, ਨਾਲ ਕਰਾਇਆ ਗਿਆ । ਇਨ੍ਹਾਂ ਦੀ ਸੰਤਾਨ ਦੇ ਸਾਰੇ ਪੌਦਿਆਂ ਵਿੱਚ ਫੁੱਲ ਬੈਂਗਣੀ ਰੰਗ ਦੇ ਸਨ । ਪਰ ਉਨ੍ਹਾਂ ਵਿਚੋਂ ਲਗਭਗ ਅੱਧੇ ਬੌਣੇ ਸਨ । ਇਸ ਤੋਂ ਕਿਹਾ ਜਾ ਸਕਦਾ ਹੈ ਲੰਬੇ ਜਨਕ ਪੌਦਿਆਂ ਦੀ ਅਨੁਵੰਸ਼ਿਕ ਰਚਨਾ ਨਿਮਨ ਸੀ-
(ਉ) TTWW
(ਅ) TTww
(ੲ) TtWW
(ਸ) TtWw
ਉੱਤਰ-
(ੲ) TtWW.

ਪ੍ਰਸ਼ਨ 2.
ਸਮਜਾਤ ਅੰਗਾਂ ਦਾ ਉਦਾਹਰਣ ਹੈ-
(ੳ) ਸਾਡਾ ਹੱਥ ਅਤੇ ਕੁੱਤੇ ਦਾ ਅਗਲਾ ਪੈਰ
(ਅ ਸਾਡੇ ਦੰਦ ਅਤੇ ਹਾਥੀ ਦੇ ਦੰਦ
(ੲ) ਆਲੂ ਅਤੇ ਘਾਹ ਦੀਆਂ ਤਿੜਾਂ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਵਿਕਾਸ ਦ੍ਰਿਸ਼ਟੀਕੋਣ ਤੋਂ ਸਾਡੀ ਕਿਸ ਨਾਲ ਵਧੇਰੇ ਸਮਾਨਤਾ ਹੈ-
(ਉ) ਚੀਨ ਦੇ ਵਿਦਿਆਰਥੀ
(ਅ) ਚਿਮਪੈਂਜੀ
(ੲ) ਮੱਕੜੀ
(ਸ) ਬੈਕਟੀਰੀਆ ।
ਉੱਤਰ-
(ੳ) ਚੀਨ ਦੇ ਵਿਦਿਆਰਥੀ ।

PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 4.
ਇੱਕ ਅਧਿਐਨ ਤੋਂ ਪਤਾ ਲੱਗਿਆ ਕਿ ਹਲਕੇ ਰੰਗ ਦੀਆਂ ਅੱਖਾਂ ਵਾਲੇ ਬੱਚਿਆਂ ਦੇ ਮਾਤਾ-ਪਿਤਾ ਦੀਆਂ ਅੱਖਾਂ ਵੀ ਹਲਕੇ ਰੰਗ ਦੀਆਂ ਹੁੰਦੀਆਂ ਹਨ । ਇਸਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਅੱਖਾਂ ਦੇ ਹਲਕੇ ਰੰਗ ਦਾ ਲੱਛਣ ਪ੍ਰਭਾਵੀ ਹੈ ਜਾਂ ਅਪ੍ਰਭਾਵੀ ? ਆਪਣੇ ਉੱਤਰ ਦੀ ਵਿਆਖਿਆ ਕਰੋ ।
ਉੱਤਰ-
ਸਾਰੇ ਬੱਚਿਆਂ ਵਿਚ ਆਪਣੇ ਮਾਤਾ-ਪਿਤਾ ਦੇ ਲੱਛਣ ਪ੍ਰਕਟ ਹੁੰਦੇ ਹਨ । ਮਾਤਾ-ਪਿਤਾ ਤੋਂ ਹਲਕੇ ਰੰਗ ਦੀਆਂ ਅੱਖਾਂ ਦਾ ਬੱਚਿਆਂ ਵਿੱਚ ਆ ਜਾਣਾ ਸੁਭਾਵਿਕ ਹੈ ਇਸ ਅਵਸਥਾ ਵਿੱਚ ਤਾਂ ਅੱਖਾਂ ਦੇ ਹਲਕੇ ਰੰਗ ਦਾ ਲੱਛਣ ਪ੍ਰਭਾਵੀ ਹੈ ਪਰ ਇਸ ਨੂੰ ਹਰ ਬੱਚੇ ਦੀ ਅਵਸਥਾ ਵਿਚ ਪ੍ਰਭਾਵੀ ਨਹੀਂ ਕਹਿ ਸਕਦੇ । ਇਹ ਅਪ੍ਰਭਾਵੀ ਵੀ ਹੋ ਸਕਦਾ ਹੈ ।

ਪ੍ਰਸ਼ਨ 5.
ਜੀਵ ਵਿਕਾਸ ਅਤੇ ਵਰਗੀਕਰਨ ਦੇ ਅਧਿਐਨ ਖੇਤਰ ਆਪਸ ਵਿੱਚ ਕਿਸ ਤਰ੍ਹਾਂ ਸੰਬੰਧਿਤ ਹਨ ?
ਉੱਤਰ-
ਜੀਵਾਂ ਵਿਚ ਵਰਗੀਕਰਨ ਦਾ ਅਧਿਐਨ ਉਨ੍ਹਾਂ ਵਿਚ ਮੌਜੂਦ ਸਮਾਨਤਾਵਾਂ ਅਤੇ ਭਿੰਨਤਾ ਦੇ ਆਧਾਰ ਤੇ ਕੀਤਾ ਜਾਂਦਾ ਹੈ । ਉਨ੍ਹਾਂ ਵਿੱਚ ਸਮਾਨਤਾ ਇਸ ਲਈ ਪ੍ਰਕਟ ਹੁੰਦੀ ਹੈ ਕਿ ਉਹ ਕਿਸੇ ਸਮਾਨ ਪੂਰਵਜ ਤੋਂ ਪੈਦਾ ਹੋਏ ਹਨ ਅਤੇ ਉਨ੍ਹਾਂ ਵਿੱਚ ਭਿੰਨਤਾ ਵਿਭਿੰਨ ਪ੍ਰਕਾਰ ਦੇ ਵਾਤਾਵਰਨਾਂ ਵਿੱਚ ਕੀਤੀ ਜਾਣ ਵਾਲੀ ਅਨੁਕੂਲਤਾ ਦੇ ਕਾਰਨ ਹੁੰਦਾ ਹੈ । ਉਨ੍ਹਾਂ ਵਿਚ ਵੱਧਦੀ ਜਟਿਲਤਾ ਨੂੰ ਜੀਵ-ਵਿਕਾਸ ਦੇ ਉੱਤਰੋਤਰ ਮਿਕ ਆਧਾਰ ਤੇ ਸਥਾਪਿਤ ਕਰਕੇ ਆਪਸੀ ਸੰਬੰਧਾਂ ਦਾ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 6.
ਸਮਜਾਤ ਅਤੇ ਸਮਰੂਪ ਅੰਗਾਂ ਦੀ ਉਦਾਹਰਣ ਦੇ ਕੇ ਸਮਝਾਓ ।
ਉੱਤਰ-
ਸਮਜਾਤ ਅੰਗ – ਪੌਦਿਆਂ ਅਤੇ ਪ੍ਰਾਣੀਆਂ ਦੇ ਉਹ ਅੰਗ ਜਿਨ੍ਹਾਂ ਦੀ ਮੁੱਢਲੀ ਰਚਨਾ ਇਕ ਸਮਾਨ ਹੁੰਦੀ ਹੈ ਪਰ ਉਨ੍ਹਾਂ ਦੇ ਕਾਰਜ ਵੱਖ-ਵੱਖ ਹੁੰਦੇ ਹਨ, ਉਨ੍ਹਾਂ ਨੂੰ ਸਮਜਾਤ ਅੰਗ ਕਹਿੰਦੇ ਹਨ , ਜਿਵੇਂ-ਪੰਛੀਆਂ ਦੇ ਪੰਖ, ਮਨੁੱਖ ਦੀਆਂ ਭੁਜਾਵਾਂ, ਕੁੱਤੇ ਦੀਆਂ ਅਗਲੀਆਂ ਲੱਤਾਂ, ਡੱਡੂਆਂ ਦੇ ਅਗਲੇ ਪੈਰ, ਗਾਂ, ਘੋੜੇ ਆਦਿ ਦੇ ਅਗਲੇ ਪੈਰ । ਇਹ ਸਾਰੇ ਅੰਗ ਰਚਨਾ ਦੇ ਆਧਾਰ ਤੇ ਇੱਕ ਸਮਾਨ ਹਨ ਪਰ ਇਨ੍ਹਾਂ ਦਾ ਜੀਵਾਂ ਵਿਚ ਕਾਰਜ ਵੱਖ-ਵੱਖ ਹੈ ।
PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 1

ਸਮਰੂਪ ਅੰਗ – ਜੀਵਾਂ ਦੇ ਉਹ ਅੰਗ ਜੋ ਦੇਖਣ ਵਿਚ ਇੱਕ ਸਮਾਨ ਹੋਣ, ਪਰ ਉਨ੍ਹਾਂ ਦੀ ਰਚਨਾ ਅਤੇ ਕਾਰਜ ਵੱਖ-ਵੱਖ ਹੋਣ, ਉਨ੍ਹਾਂ ਨੂੰ ਸਮਰੂਪ ਅੰਗ ਕਹਿੰਦੇ ਹਨ ; ਜਿਵੇਂ ਕੀਟਾਂ ਦੇ ਪੰਖ, ਪੰਛੀਆਂ ਦੇ ਪੰਖ, ਚਮਗਿੱਦੜ ਦੇ ਪੰਖ । ਇਨ੍ਹਾਂ ਸਾਰੇ ਜੀਵਾਂ ਵਿੱਚ ਪੰਖ ਦੇਖਣ ਨੂੰ ਇੱਕ ਸਮਾਨ ਦਿਖਾਈ ਦਿੰਦੇ ਹਨ, ਪਰੰਤੂ ਉਨ੍ਹਾਂ ਦੀ ਰਚਨਾ ਅਤੇ ਕਾਰਜ ਭਿੰਨ ਹਨ । ਮਟਰ, ਅੰਗੂਰ ਆਦਿ ਪੌਦਿਆਂ ਵਿਚ ਤੰਦੜੇ (Tendrils) ਵੀ ਇਸੇ ਦੀ ਉਦਾਹਰਨ ਹੈ ।
PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 2

ਪ੍ਰਸ਼ਨ 7.
ਕੁੱਤੇ ਦੀ ਚਮੜੀ ਦਾ ਪ੍ਰਭਾਵੀ ਰੰਗ ਗਿਆਤ ਕਰਨ ਦੇ ਉਦੇਸ਼ ਨੂੰ ਮੁੱਖ ਰੱਖ ਕੇ ਇੱਕ ਪ੍ਰੋਜੈਕਟ ਤਿਆਰ ਕਰੋ ।
ਉੱਤਰ-
PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 3
ਕਾਲੇ ਰੰਗ ਦੇ ਨਰ ਅਤੇ ਸਫੈਦ ਰੰਗ ਦੀ ਮਾਦਾ ਦੇ ਸੰਯੋਗ ਨਾਲ ਪੈਦਾ ਹੋਏ ਸਾਰੇ ਪਿੱਲੇ ਕਾਲੇ ਰੰਗ ਦੇ ਹੋਣ ਤਾਂ ਕੁੱਤੇ ਦੀ ਚਮੜੀ ਦਾ ਪ੍ਰਭਾਵੀ ਰੰਗ ਕਾਲਾ ਹੀ ਹੋਵੇਗਾ । ਤਿੰਨ ਕੁੱਤੇ ਕਾਲੇ ਅਤੇ ਇੱਕ ਕੁੱਤਾ ਸਫ਼ੈਦ ਹੋਵੇਗਾ, ਸਾਰੇ ਕਾਲੀ ਚਮੜੀ ਵਾਲੇ ਲੱਛਣ ਇਹ ਦਰਸਾਉਂਦਾ ਹੈ ਕਿ ਕਾਲਾ ਰੰਗ ਪ੍ਰਭਾਵੀ ਰੰਗ ਹੈ ।

ਕੁੱਤਿਆਂ ਦੇ ਵੱਖ-ਵੱਖ ਰੰਗਾਂ ਦਾ ਕਾਰਨ ਡਿਜ਼ਾਈਨ ਜੀਨਾਂ ਦੀ ਆਪਸੀ ਕਿਰਿਆ ਦੇ ਕਾਰਨ ਹੁੰਦਾ ਹੈ ਜਿਸ ਵਿਚ F, ਅਨੁਪਾਤ 12 : 3 : 1 ਹੁੰਦਾ ਹੈ । ਇਸ ਲਈ ਸ਼ੁੱਧ ਨਸਲਾਂ ਦੇ ਵਿੱਚ ਸਕਰਨ ਕਰਵਾਏ ਬਿਨਾਂ ਕਿਸੇ ਸਹੀ ਸਟੀਕ ਫੈਸਲੇ ਤੱਕ ਨਹੀਂ ਪਹੁੰਚਿਆ ਜਾ ਸਕਦਾ ।

ਪ੍ਰਸ਼ਨ 8.
ਵਿਕਾਸੀ ਸੰਬੰਧ ਸਥਾਪਿਤ ਕਰਨ ਵਿੱਚ ਪਥਰਾਟਾਂ ਦਾ ਕੀ ਮਹੱਤਵ ਹੈ ?
ਉੱਤਰ-
PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 4
ਵਿਕਾਸੀ ਸੰਬੰਧ ਸਥਾਪਿਤ ਕਰਨ ਵਿਚ ਪਥਰਾਟ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਯੁਗਾਂ ਪਹਿਲਾਂ ਜੋ ਜੀਵ ਅਜਿਹੇ ਵਾਤਾਵਰਨ ਵਿਚ ਚਲੇ ਗਏ ਸਨ, ਉਨ੍ਹਾਂ ਦਾ ਪੂਰਾ ਅਪਘਟਨ ਨਹੀਂ ਹੋਇਆ ਸੀ ਅਤੇ ਉਨ੍ਹਾਂ ਦੇ ਸਰੀਰ ਦੀ ਛਾਪ ਚਟਾਨਾਂ ਤੇ ਸੁਰੱਖਿਅਤ ਰਹਿ ਗਈ । ਇਹ ਸੁਰੱਖਿਅਤ ਅਵਸ਼ੇਸ਼ ਹੀ ਪਥਰਾਟ (Fossil) ਕਹਾਉਂਦੇ ਹਨ । ਜਦੋਂ ਪਥਰਾਟਾਂ ਦੀ ਖੁਦਾਈ ਕਰਕੇ ਪ੍ਰਾਪਤੀ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦੀ ਪ੍ਰਾਪਤੀ ਦੀ ਡੂੰਘਾਈ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਲਗਭਗ ਇੰਨਾ ਪੁਰਾਣਾ ਹੈ । ‘ਫਾਸਿਲ ਡੇਟਿੰਗ` (Fossil dating) ਇਸ ਕੰਮ ਵਿੱਚ ਸਹਾਇਕ ਸਿੱਧ ਹੁੰਦੀ ਹੈ । ਜੋ ਪਥਰਾਟ ਜਿੰਨੀ ਵੱਧ ਡੂੰਘਾਈ ਤੋਂ ਪ੍ਰਾਪਤ ਹੋਵੇਗਾ ਉਹ ਓਨਾ ਹੀ ਪੁਰਾਣਾ ਹੋਵੇਗਾ । ਲਗਭਗ 10 ਕਰੋੜ ਸਾਲ ਪਹਿਲਾਂ ਸਮੁੰਦਰ ਤਲ ਵਿੱਚ ਅਰੀਧਾਰੀ ਜੀਵਾਂ ਦੇ ਜੋ ਪਥਰਾਟ ਪ੍ਰਾਪਤ ਹੁੰਦੇ ਹਨ, ਉਹ ਸਭ ਤੋਂ ਪੁਰਾਣੇ ਹਨ । ਇਸਦੇ ਕੁੱਝ ਮਿਲੀਅਨ ਸਾਲਾਂ ਬਾਅਦ ਜਦੋਂ ਡਾਇਨਾਸੋਰ ਮਰੇ ਤਾਂ ਉਨ੍ਹਾਂ ਦੇ ਪਥਰਾਟ ਅਰੀਧਾਰੀ ਜੀਵਾਂ ਦੇ ਪਥਰਾਟਾਂ ਤੋਂ ਉੱਪਰਲੀ ਸਤਹਿ ਤੇ ਬਣੇ । ਇਸਦੇ ਕੁਝ ਮਿਲੀਅਨ ਸਾਲ ਬਾਅਦ ਜਦੋਂ ਘੋੜੇ ਦੇ ਸਮਾਨ ਜੀਵ ਪਥਰਾਟ ਵਿੱਚ ਬਦਲੇ ਤਾਂ ਉਨ੍ਹਾਂ ਨੂੰ ਡਾਇਨਾਸੋਰਾਂ ਦੇ ਪਥਰਾਟਾਂ ਤੋਂ ਉੱਪਰ ਸਥਾਨ ਮਿਲਿਆ । ਇਸ ਨਾਲ ਉਨ੍ਹਾਂ ਦਾ ਵਿਕਾਸੀ ਸੰਬੰਧ ਸਥਾਪਿਤ ਹੁੰਦਾ ਹੈ ।

PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪਸ਼ਨ 9.
ਕਿਹੜੇ ਪ੍ਰਮਾਣਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਜੀਵਨ ਦੀ ਉਤਪੱਤੀ ਅਜੈਵਿਕ ਪਦਾਰਥਾਂ ਤੋਂ ਹੋਈ ਹੈ ?
ਉੱਤਰ-
ਵੱਖ-ਵੱਖ ਜਾਤੀਆਂ ਦੇ ਵਿਕਾਸੀ ਸੰਬੰਧਾਂ ਦਾ ਅਧਿਐਨ ਇਹੀ ਦਰਸਾਉਂਦਾ ਹੈ ਕਿ ਜੀਵਨ ਦੀ ਉਤਪੱਤੀ ਇੱਕ ਹੀ ਜਾਤੀ ਤੋਂ ਹੋਈ ਹੈ । ਇੱਕ ਬ੍ਰਿਟਿਸ਼ ਵਿਗਿਆਨੀ ਜੇ.ਬੀ.ਐੱਸ. ਹਾਲਨ ਨੇ ਸਭ ਤੋਂ ਪਹਿਲਾਂ ਇਹ ਸੁਝਾਅ ਦਿੱਤਾ ਸੀ ਕਿ ਜੀਵਾਂ ਦੀ ਉਤਪੱਤੀ ਉਨ੍ਹਾਂ ਅਜੈਵਿਕ ਪਦਾਰਥਾਂ ਤੋਂ ਹੋਈ ਹੋਵੇਗੀ ਜੋ ਧਰਤੀ ਦੀ ਉਤਪੱਤੀ ਦੇ ਸਮੇਂ ਬਣੇ ਸਨ । ਸਾਲ 1953 ਵਿਚ ਸਟੇਨਲ ਐਲ. ਮਿਲਰ ਅਤੇ ਹੇਰਾਲਡ ਸੀ. ਡਰੇ ਨੇ ਅਜਿਹੇ ਬਣਾਵਟੀ ਵਾਤਾਵਰਨ ਦਾ ਨਿਰਮਾਣ ਕੀਤਾ ਸੀ ਜੋ ਪ੍ਰਾਚੀਨ ਵਾਤਾਵਰਨ ਦੇ ਸਮਾਨ ਸੀ । ਇਸ ਵਾਤਾਵਰਨ ਵਿਚ ਆਕਸੀਜਨ ਨਹੀਂ ਸੀ । ਇਸ ਵਿਚ ਆਕਸੀਜਨ ਨਹੀਂ ਸੀ । ਇਸ ਵਿਚ ਅਮੋਨੀਆ, ਮੀਥੇਨ ਅਤੇ ਹਾਈਡਰੋਜਨ ਸਲਫਾਈਡ ਸਨ । ਉਸ ਵਿੱਚ ਇਕ ਪਾਤਰ ਵਿਚ ਪਾਣੀ ਵੀ ਸੀ ਜਿਸ ਦਾ ਤਾਪਮਾਨ 100°C ਤੋਂ ਘੱਟ ਰੱਖਿਆ ਗਿਆ ਸੀ । ਗੈਸਾਂ ਦੇ ਮਿਸ਼ਰਣ ਵਿਚੋਂ ਚਿੰਗਾਰੀਆਂ ਪੈਦਾ ਕੀਤੀਆਂ ਗਈਆਂ ਜੋ ਆਕਾਸ਼ੀ ਬਿਜਲੀਆਂ ਦੇ ਸਮਾਨ ਸਨ । ਮੀਥੇਨ ਤੋਂ 15% ਕਾਰਬਨ ਸਰਲ ਕਾਰਬਨ ਸਰਲ ਯੌਗਿਕ ਯੌਗਿਕਾਂ ਵਿਚ ਬਦਲ ਗਏ । ਇਨ੍ਹਾਂ ਵਿਚ ਅਮੀਨੋ ਐਸਿਡ ਵੀ ਸੰਸਲੇਸ਼ਿਤ ਹੋਏ ਜੋ ਪ੍ਰੋਟੀਨ ਦੇ ਅਣੂਆਂ ਦਾ ਨਿਰਮਾਣ ਕਰਦੇ ਹਨ । ਇਸੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਜੀਵਨ ਦੀ ਉਤਪੱਤੀ ਅਜੈਵਿਕ ਪਦਾਰਥਾਂ ਤੋਂ ਹੋਈ ਸੀ ।

ਪ੍ਰਸ਼ਨ 10.
ਅਲਿੰਗੀ ਜਣਨ ਦੇ ਟਾਕਰੇ ਵਿੱਚ ਲਿੰਗੀ ਜਣਨ ਦੁਆਰਾ ਪੈਦਾ ਭਿੰਨਤਾਵਾਂ ਵਧੇਰੇ ਸਥਾਈ ਹੁੰਦੀਆਂ ਹਨ, ਵਿਆਖਿਆ ਕਰੋ । ਇਹ ਲਿੰਗੀ ਜਣਨ ਕਰਨ ਵਾਲੇ ਜੀਵਾਂ ਦੇ ਵਿਕਾਸ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਅਲਿੰਗੀ ਜਣਨ ਦੀ ਤੁਲਨਾ ਵਿਚ ਲਿੰਗੀ ਜਣਨ ਦੁਆਰਾ ਪੈਦਾ ਭਿੰਨਤਾਵਾਂ ਵਧੇਰੇ ਸਥਾਈ ਹੁੰਦੀਆਂ ਹਨ । ਅਲਿੰਗੀ ਜਣਨ ਇੱਕ ਹੀ ਜੀਵ ਤੋਂ ਹੋਣ ਦੇ ਕਾਰਨ ਸਿਰਫ਼ ਉਸੇ ਦੇ ਗੁਣ ਉਸਦੀ ਸੰਤਾਨ ਵਿਚ ਜਾਂਦੇ ਹਨ ਅਤੇ ਇਹ ਬਿਨਾਂ ਪਰਿਵਰਤਨ ਪੀੜੀ-ਦਰ-ਪੀੜੀ ਸਮਾਨ ਹੀ ਰਹਿੰਦੇ ਹਨ ।ਲਿੰਗੀ ਜਣਨ ਨਰ ਅਤੇ ਮਾਦਾ ਦੇ ਯੁਗਮਤਾਂ ਦੇ ਸੰਯੋਗ ਨਾਲ ਹੁੰਦਾ ਹੈ ਜਿਨ੍ਹਾਂ ਵਿਚ ਵੱਖ-ਵੱਖ ਜੀਨ ਹੋਣ ਦੇ ਕਾਰਨ ਸੰਕਰਨ ਦੇ ਸਮੇਂ ਵਿਭਿੰਨਤਾ ਵਾਲੀ ਸੰਤਾਨ ਪੈਦਾ ਹੁੰਦੀ ਹੈ । ਉਦਾਹਰਨ ਦੇ ਲਈ ਸਾਰੇ ਮਨੁੱਖ ਯੁਗਾਂ ਪਹਿਲਾਂ ਅਫ਼ਰੀਕਾ ਵਿਚ ਪੈਦਾ ਹੋਏ ਸਨ ਪਰ ਜਦੋਂ ਉਨ੍ਹਾਂ ਵਿੱਚੋਂ ਕਈਆਂ ਨੇ ਅਫ਼ਰੀਕਾ ਛੱਡ ਦਿੱਤਾ ਅਤੇ ਹੌਲੀ-ਹੌਲੀ ਸਾਰੇ ਸੰਸਾਰ ਵਿਚ ਫੈਲ ਗਏ ਤਾਂ ਲਿੰਗੀ ਜਣਨ ਤੋਂ ਪੈਦਾ ਵਿਭਿੰਨਤਾਵਾਂ ਦੇ ਕਾਰਨ ਉਨ੍ਹਾਂ ਦੀ ਚਮੜੀ ਦਾ ਰੰਗ, ਕਦ, ਆਕਾਰ ਆਦਿ ਵਿੱਚ ਪਰਿਵਰਤਨ ਆ ਗਿਆ ।

ਪ੍ਰਭਾਵਿਤ ਕਰਨ ਦੇ ਕਾਰਨ/ਆਧਾਰ-

  1. ਲਿੰਗੀ ਜਣਨ ਵਿਚ DNA ਦੀ ਕਾਪੀ ਵਿੱਚ ਹੋਈਆਂ ਤਰੁੱਟੀਆਂ ਦੇ ਕਾਰਨ ਵਿਭਿੰਨਤਾਵਾਂ ਪੈਦਾ ਹੋ ਜਾਂਦੀਆਂ ਹਨ ।
  2. ਨਰ ਅਤੇ ਮਾਦਾ ਦੇ ਫ਼ਾਸਿੰਗ ਔਵਰ ਦੇ ਸਮੇਂ ਸਮਜਾਤ ਗੁਣ ਸੂਤਰ ਦੇ ਸਮਾਨ ਭਾਗ ਆਪਸ ਵਿਚ ਬਦਲ ਜਾਂਦੇ ਹਨ ।
  3. ਸੰਤਾਨ ਨੂੰ ਆਪਣੇ ਮਾਤਾ-ਪਿਤਾ ਤੋਂ ਬਰਾਬਰ ਅਨੁਵੰਸ਼ਿਕ ਪਦਾਰਥ ਪ੍ਰਾਪਤ ਹੁੰਦੇ ਹਨ ਜਿਸ ਵਿਚ ਜੀਨ ਪਰਸਪਰ ਕਿਰਿਆ ਕਰ ਕੇ ਕਈ ਨਵੇਂ ਵਿਕਲਪਾਂ ਨੂੰ ਜਨਮ ਦੇ ਸਕਦੇ ਹਨ ।
  4. ਸੰਤਾਨ ਦੇ ਲਿੰਗ ਅਤੇ ਭਿੰਨਤਾਵਾਂ ਸਦਾ ਇਸ ਸੰਯੋਗ ਤੇ ਨਿਰਭਰ ਕਰਦੀ ਹੈ ਕਿ ਮਾਤਾ-ਪਿਤਾ ਦਾ ਕਿਹੜਾ ਯੁਗਮਕ ਨਰ ਸ਼ੁਕਰਾਣੂ ਦੇ ਨਾਲ ਸੰਯੋਜਿਤ ਹੋਵੇਗਾ ।

ਪ੍ਰਸ਼ਨ 11.
ਸੰਤਾਨ ਵਿੱਚ ਨਰ ਅਤੇ ਮਾਦਾ ਜਨਕ ਦੁਆਰਾ ਅਨੁਵੰਸ਼ਿਕ ਯੋਗਦਾਨ ਵਿੱਚ ਬਰਾਬਰ ਦੀ ਭਾਗਦਾਰੀ ਕਿਸ ਪ੍ਰਕਾਰ ਨਿਸਚਿਤ ਕੀਤੀ ਜਾਂਦੀ ਹੈ ?
ਉੱਤਰ-
ਹਰ ਸੈੱਲ ਵਿੱਚ ਗੁਣ ਸੂਤਰਾਂ ਦਾ ਇੱਕ ਜੋੜਾ ਹੁੰਦਾ ਹੈ-ਇੱਕ ਨਰ ਅਤੇ ਇੱਕ ਮਾਦਾ ਤੋਂ । ਜਦੋਂ ਗਮਕ ਬਣਦੇ ਹਨ ਤਾਂ ਗੁਣ ਸੂਤਰਾਂ ਦੇ ਜੋੜੇ ਤੋਂ ਅੱਧੇ-ਅੱਧੇ ਗੁਣ ਸੂਤਰ ਉਸ ਨੂੰ ਪ੍ਰਾਪਤ ਹੁੰਦੇ ਹਨ । ਯੁਗਮਕਾਂ ਦੇ ਮੇਲ ਨਾਲ ਗੁਣ ਸੂਤਰ ਫਿਰ ਤੋਂ ਮਿਲ ਜਾਂਦੇ ਹਨ । ਇਸ ਲਈ ਸੰਤਾਨ ਵਿਚ ਨਰ ਅਤੇ ਮਾਦਾ ਜਨਕਾਂ ਦੁਆਰਾ ਅਨੁਵੰਸ਼ਿਕ ਯੋਗਦਾਨ ਵਿੱਚ ਬਰਾਬਰ ਦੀ ਹਿੱਸੇਦਾਰੀ ਹੁੰਦੀ ਹੈ । ਉਦਾਹਰਨ-ਮਨੁੱਖ ਵਿਚ 23 ਜੋੜੇ ਅਰਥਾਤ 46 ਗੁਣ ਸੂਤਰ ਪਾਏ ਜਾਂਦੇ ਹਨ । ਇਨ੍ਹਾਂ ਵਿਚੋਂ 22 ਜੋੜੇ ਅਲਿੰਗੀ ਗੁਣ ਸੂਤਰ ਅਤੇ 23ਵਾਂ ਜੋੜਾ ਲਿੰਗੀ ਗੁਣ ਸੂਤਰ ਕਹਾਉਂਦਾ ਹੈ । ਨਰ ਵਿਚ ‘XY” ਗੁਣ ਸੂਤਰ ਅਤੇ ਮਾਦਾ ਵਿਚ ‘XX’ ਗੁਣ ਸੂਤਰ ਹੁੰਦੇ ਹਨ । ਪ੍ਰਜਣਨ ਸੈੱਲ ਦੇ ਲਗਾਤਾਰ ਵਿਭਾਜਨ ਨਾਲ ਹੀ ਜਣਨ ਸੰਭਵ ਹੋ ਸਕਦਾ ਹੈ । ਜਦੋਂ ਲਿੰਗੀ ਜਣਨ ਦੀ ਪ੍ਰਕਿਰਿਆ ਵਿੱਚ ਸੰਤਾਨ ਦੀ ਰਚਨਾ ਹੁੰਦੀ ਹੈ ਤਾਂ ਨਰ ਅਤੇ ਮਾਦਾ ਉਸਨੂੰ ਸਮਾਨ ਰੂਪ ਵਿਚ ਅਨੁਵੰਸ਼ਿਕ ਪਦਾਰਥ ਪ੍ਰਦਾਨ ਕਰਦੇ ਹਨ । ਇਸੇ ਕਾਰਨ ਸੰਤਾਨ ਵਿਚ ਨਰ ਅਤੇ ਮਾਦਾ ਜਨਕਾਂ ਦੁਆਰਾ ਅਨੁਵੰਸ਼ਿਕ ਯੋਗਦਾਨ ਵਿਚ ਬਰਾਬਰ ਦੀ ਹਿੱਸੇਦਾਰੀ ਨਿਸਚਿਤ ਕੀਤੀ ਜਾਂਦੀ ਹੈ ।

ਪ੍ਰਸ਼ਨ 12.
ਕੇਵਲ ਉਹ ਭਿੰਨਤਾਵਾਂ ਜੋ ਕਿਸੇ ਇਕੱਲੇ ਜੀਵ ਦੇ ਲਈ ਉਪਯੋਗੀ ਹੁੰਦੀਆਂ ਹਨ, ਜਨਸੰਖਿਆ ਵਿੱਚ ਆਪਣੀ ਹੋਂਦ ਬਣਾਈ ਰੱਖਦੀਆਂ ਹਨ । ਕੀ ਤੁਸੀਂ ਇਸ ਕਥਨ ਨਾਲ ਸਹਿਮਤ ਹੋ ? ਕਿਉਂ ਅਤੇ ਕਿਉਂ ਨਹੀਂ ?
ਉੱਤਰ-
ਹਾਂ, ਲਿੰਗੀ ਜਣਨ ਦੇ ਨਤੀਜੇ ਵਜੋਂ ਜੀਵ ਵਿਚ ਅਨੇਕ ਪ੍ਰਕਾਰ ਦੀਆਂ ਵਿਭਿੰਨਤਾਵਾਂ ਪੈਦਾ ਹੁੰਦੀਆਂ ਹਨ ਪਰ ਉਹ ਸਾਰੀਆਂ ਭਿੰਨਤਾਵਾਂ ਆਪਣੀ ਹੋਂਦ ਬਣਾ ਕੇ ਨਹੀਂ ਰੱਖ ਸਕਦੀਆਂ । ਜੀਵ ਦੇ ਸਮਾਜਿਕ ਵਿਵਹਾਰ ਦੇ ਕਾਰਨ ਉਨ੍ਹਾਂ ਵਿਭਿੰਨਤਾਵਾਂ ਵਿੱਚ ਅੰਤਰ ਆ ਜਾਂਦਾ ਹੈ । ਇਹ ਸੰਭਵ ਹੈ ਕਿ ਸਮਾਜਿਕ ਜੀਵ ਕੀੜੀ ਦੀ ਹੋਂਦ ਨੂੰ ਉਸਦੀ ਵਿਭਿੰਨਤਾ ਪ੍ਰਭਾਵਿਤ ਕਰੇ ਅਤੇ ਉਹ ਜੀਵਤ ਨਹੀਂ ਰਹਿ ਸਕੇ ਪਰ ਸ਼ੇਰ ਵਰਗੇ ਪਾਣੀ ਦੀ ਹੋਂਦ ਨੂੰ ਸ਼ਾਇਦ ਇਹ ਪ੍ਰਭਾਵਿਤ ਨਾ ਕਰੇ ਅਤੇ ਉਸਦੀ ਹੋਂਦ ਬਣੀ ਰਹੇ ।

Science Guide for Class 10 PSEB ਅਨੁਵੰਸ਼ਿਕਤਾ ਅਤੇ ਜੀਵ ਵਿਕਾਸ InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1.
ਜੇਕਰ ਇੱਕ ‘ਲੱਛਣ A’ ਅਲਿੰਗੀ ਪ੍ਰਜਣਨ ਵਾਲੀ ਜਨਸੰਖਿਆ ਦੇ 10% ਜੀਵਾਂ ਵਿੱਚ ਮਿਲਦਾ ਹੈ ਅਤੇ ‘ਲੱਛਣ B’ ਉਸੇ ਜਨਸੰਖਿਆ ਵਿੱਚ 60% ਜੀਵਾਂ ਵਿੱਚ ਮਿਲਦਾ ਹੈ ਤਾਂ ਕਿਹੜਾ ਲੱਛਣ ਪਹਿਲਾਂ ਪੈਦਾ ਹੋਇਆ ਹੋਵੇਗਾ ?
ਉੱਤਰ-
‘ਲੱਛਣ B’ ਅਲਿੰਗੀ ਪ੍ਰਜਣਨ ਵਾਲੀ ਜਨਸੰਖਿਆ ਵਿਚ 60 ਪ੍ਰਤੀਸ਼ਤ ਜੀਵਾਂ ਵਿਚ ਮਿਲਦਾ ਹੈ ਜਦੋਂ ਕਿ ‘ਲੱਛਣ A’ ਪ੍ਰਜਣਨ ਵਾਲੀ ਜਨਸੰਖਿਆ ਵਿਚ 50% ਤੋਂ ਵੱਧ ਹੈ । ਇਸ ਲਈ ‘ਲੱਛਣ B’ ਪਹਿਲਾਂ ਪੈਦਾ ਹੋਇਆ ਸੀ ।

PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 2.
ਭਿੰਨਤਾਵਾਂ ਦੇ ਪੈਦਾ ਹੋਣ ਨਾਲ ਕਿਸੇ ਸਪੀਸ਼ੀਜ਼ ਦੀ ਹੋਂਦ ਕਿਵੇਂ ਵੱਧ ਜਾਂਦੀ ਹੈ ? (ਮਾਂਡਲ ਪੇਪਰ, 2020)
ਉੱਤਰ-
ਭਿੰਨਤਾਵਾਂ ਦੇ ਪੈਦਾ ਹੋਣ ਨਾਲ ਕਿਸੇ ਸਪੀਸ਼ੀਜ਼ ਦੀ ਉੱਤਰਜੀਵੜਾ ਦੀ ਸੰਭਾਵਨਾ ਵੱਧ ਜਾਂਦੀ ਹੈ । ਕੁਦਰਤੀ ਚੋਣ ਹੀ ਕਿਸੇ ਸਪੀਸ਼ੀਜ਼ ਦੀ ਉਤਰਜੀਵਤਾ ਦਾ ਆਧਾਰ ਬਣਦੀ ਹੈ ਜੋ ਵਾਤਾਵਰਨ ਵਿਚ ਵਾਪਰਦਾ ਹੈ । ਸਮੇਂ ਦੇ ਨਾਲ ਉਨ੍ਹਾਂ ਵਿੱਚ ਜੋ ਉੱਨਤੀ ਦੀ ਪ੍ਰਵਿਰਤੀ ਦਿਖਾਈ ਦਿੰਦੀ ਹੈ ਉਸਦੇ ਨਾਲ ਉਨ੍ਹਾਂ ਦੇ ਸਰੀਰਕ ਰਚਨਾ ਵਿਚ ਜਟਿਲਤਾ ਦਾ ਵਾਧਾ ਵੀ ਹੋ ਜਾਂਦਾ ਹੈ । ਤਾਪ ਨੂੰ ਸਹਿਣ ਕਰਨ ਦੀ ਸਮਰੱਥਾ ਵਾਲੇ ਜੀਵਾਣੂਆਂ ਦੀ ਵਧੇਰੇ ਗਰਮੀ ਤੋਂ ਬਚਾਓ ਦੀ ਸੰਭਾਵਨਾ ਵਧੇਰੇ ਹੁੰਦੀ ਹੈ । ਵਾਤਾਵਰਨ ਦੁਆਰਾ ਸਭ ਤੋਂ ਵਧੀਆ ਪਰਿਵਰਤਨ ਦੀ ਚੋਣ ਜੀਵ-ਵਿਕਾਸ ਪ੍ਰਮ ਦਾ ਆਧਾਰ ਬਣਦਾ ਹੈ । ਭਿੰਨਤਾਵਾਂ ਕੁਦਰਤੀ ਵਰਣ ਵਿਚ ਸਹਾਇਤਾ ਦਿੰਦੀ ਹੈ ਅਤੇ ਪ੍ਰਤੀਕੂਲ ਹਾਲਤਾਂ ਨਾਲ ਲੜਨ ਵਿਚ ਸਹਾਇਕ ਹੁੰਦੀ ਹੈ । ਇਹ ਅਨੁਕੂਲਣ ਨੂੰ ਵਧਾਉਂਦੀ ਹੈ ।

ਪ੍ਰਸ਼ਨ 3.
ਮੈਂਡਲ ਦੇ ਪ੍ਰਯੋਗ ਦੁਆਰਾ ਕਿਵੇਂ ਪਤਾ ਲੱਗਿਆ ਕਿ ਲੱਛਣ ਪ੍ਰਭਾਵੀ ਅਤੇ ਅਪ੍ਰਭਾਵੀ ਹੁੰਦੇ ਹਨ ?
ਉੱਤਰ-
ਜਦੋਂ ਮੈਂਡਲ ਨੇ ਮਟਰ ਦੇ ਲੰਬੇ ਪੌਦਿਆਂ ਅਤੇ ਬੌਨੇ ਪੌਦਿਆਂ ਦਾ ਸੰਕਰਨ ਕਰਵਾਇਆ ਤਾਂ ਉਸਨੂੰ ਪਹਿਲੀ ਸੰਤਾਨ ਪੀੜ੍ਹੀ F1 ਵਿਚ ਸਾਰੇ ਪੌਦੇ ਲੰਬੇ ਪ੍ਰਾਪਤ ਹੋਏ ਸਨ । ਇਸਦਾ ਅਰਥ ਸੀ ਕਿ ਦੋ ਲੱਛਣਾਂ ਵਿਚੋਂ ਸਿਰਫ਼ ਇੱਕ ਹੀ ਪਿਤਰੀ ਲੱਛਣ ਦਿਖਾਈ ਦਿੱਤਾ । ਉਨ੍ਹਾਂ ਦੋਨਾਂ ਦਾ ਮਿਸ਼ਰਿਤ ਪ੍ਰਮਾਣ ਦਿਖਾਈ ਨਹੀਂ ਦਿੱਤਾ । ਉਸਨੇ ਪਿਤਰੀ ਪੌਦਿਆਂ ਅਤੇ F1 ਪੀੜ੍ਹੀ ਦੇ ਪੌਦਿਆਂ ਨੂੰ ਸਵੈ-ਪਰਾਗਣ ਨਾਲ ਉਗਾਇਆ । ਇਸ ਦੂਸਰੀ ਪੀੜ੍ਹੀ F2 ਵਿਚ ਸਾਰੇ ਪੌਦੇ ਲੰਬੇ ਨਹੀਂ ਸਨ । ਇਸ ਵਿਚ ਇਕ ਚੌਥਾਈ ਪੌਦੇ ਬੌਣੇ ਸਨ । ਮੈਂਡਲ ਨੇ ਲੰਬੇ ਪੌਦਿਆਂ ਦੇ ਲੱਛਣ ਨੂੰ ਪ੍ਰਭਾਵੀ ਅਤੇ ਬੌਣੇ ਪੌਦਿਆਂ ਦੇ ਲੱਛਣ ਨੂੰ ਅਪ੍ਰਭਾਵੀ ਕਿਹਾ ।
PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 5

ਪ੍ਰਸ਼ਨ 4.
ਮੈਂਡਲ ਦੇ ਪ੍ਰਯੋਗਾਂ ਤੋਂ ਕਿਵੇਂ ਪਤਾ ਲੱਗ ਸਕਦਾ ਹੈ ਕਿ ਭਿੰਨ ਲੱਛਣ ਸੁਤੰਤਰ ਰੂਪ ਵਿੱਚ ਅਨੁਵੰਸ਼ਿਕ ਹੁੰਦੇ ਹਨ ?
ਉੱਤਰ-
ਮੈਂਡਲ ਨੇ ਦੋ ਭਿੰਨ ਲੱਛਣਾਂ ਵਾਲੇ ਮਟਰ ਦੇ ਪੌਦਿਆਂ ਦੀ ਚੋਣ ਕਰ ਕੇ ਉਨ੍ਹਾਂ ਤੋਂ ਪੌਦਿਆਂ ਨੂੰ ਉਗਾਇਆ । ਲੰਬੇ ਪੌਦੇ ਅਤੇ ਬੌਣੇ ਪੌਦਿਆਂ ਦਾ ਸੰਕਰਨ ਕਰਵਾ ਕੇ ਪ੍ਰਾਪਤ ਸੰਤਾਨ ਵਿਚ ਲੰਬੇ ਅਤੇ ਬੌਣੇ ਪੌਦਿਆਂ ਦੀ ਗਣਨਾ ਕੀਤੀ । ਪਹਿਲੀ ਸੰਤਾਨ ਪੀੜੀ (F1 ) ਵਿਚ ਕੋਈ ਪੌਦਾ ਵਿਚਕਾਰਲੀ ਉਚਾਈ ਦਾ ਨਹੀਂ ਸੀ । ਸਾਰੇ ਪੌਦੇ ਲੰਬੇ ਸਨ । ਦੋ ਲੱਛਣਾਂ ਵਿਚੋਂ ਸਿਰਫ਼ ਇੱਕ ਪਿਤਰੀ ਲੱਛਣ ਹੀ ਦਿਖਾਈ ਦਿੰਦਾ ਸੀ ਪਰ ਦੁਸਰੀ ਪੀੜੀ (F2) ਵਿਚ ਸਾਰੇ ਪੌਦੇ ਲੰਬੇ ਨਹੀਂ ਸਨ ਬਲਕਿ ਉਨ੍ਹਾਂ ਵਿਚੋਂ ਇੱਕ ਚੌਥਾਈ ਪੌਦੇ ਬੌਣੇ ਸਨ । ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਸੇ ਵੀ ਲੱਛਣ ਦੇ ਦੋ ਵਿਕਲਪ ਲਿੰਗੀ ਜਣਨ ਦੁਆਰਾ ਉਤਪੰਨ ਹੋਣ ਵਾਲੇ ਜੀਵਾਂ ਵਿੱਚ ਕਿਸੇ ਵੀ ਲੱਛਣ ਦੇ ਦੋ ਵਿਕਲਪਾਂ ਦੀ ਸੁਤੰਤਰ ਰੂਪ ਵਿੱਚ ਅਨੁਵੰਸ਼ਿਕੀ ਹੁੰਦੀ ਹੈ ।

ਪ੍ਰਸ਼ਨ 5.
ਇੱਕ ‘A’ ਲਹੂ ਵਰਗ ਵਾਲਾ ਪੁਰਸ਼ ਇੱਕ ਇਸਤਰੀ ਜਿਸ ਦਾ ਲਹੂ ਵਰਗ ‘O’ ਹੈ, ਨਾਲ ਵਿਆਹ ਕਰਵਾਉਂਦਾ ਹੈ ਉਨ੍ਹਾਂ ਦੀ ਪੁੱਤਰੀ ਦਾ ਲਹੂ ਵਰਗ ‘O’ ਹੈ । ਕੀ ਇਹ ਸੂਚਨਾ ਪੂਰੀ ਹੈ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਲਹੂ ਗਰੁੱਪ ‘A’ ਜਾਂ ‘O’ ਵਿੱਚ ਕਿਹੜਾ ਪ੍ਰਭਾਵੀ ਲੱਛਣ ਹੈ ? ਆਪਣੇ ਉੱਤਰ ਦੇ ਪੱਖ ਵਿੱਚ ਕਾਰਨ ਦਿਓ ।
ਉੱਤਰ-
ਲਹੂ ਵਰਗ ‘O’ ਪ੍ਰਭਾਵੀ ਲੱਛਣ ਹੈ ਕਿਉਂਕਿ ਇਹ F1 ਪੀੜ੍ਹੀ ਵਿਚ ਲਹੂ ਵਰਗ ‘O’ ਪ੍ਰਕਟ ਹੋਇਆ ਹੈ । ਇਹ ਸੂਚਨਾ ਪ੍ਰਭਾਵੀ ਅਤੇ ਪ੍ਰਭਾਵੀ ਲੱਛਣਾਂ ਨੂੰ ਪ੍ਰਕਟ ਕਰਨ ਲਈ ਕਾਫ਼ੀ ਹੈ ।

ਲਹੂ ਵਰਗ-A ਤੀਜਨ-A) ਦੇ ਲਈ ਜੀਨ ਪ੍ਰਭਾਵੀ ਹੈ ਅਤੇ ਜੀਨ ਪ੍ਰਾਰੂਪ IA IA ਜਾਂ IA i.e. ਹੈ । ਇਸਤਰੀ ਦਾ ਲਹੂ ਵਰਗ ‘O’ ਹੈ । ਇਸ ਲਈ ਉਸਦਾ ਜੀਨ ਪ੍ਰਾਰੂਪ ‘ii’ ਸਮਯੁਗਮੀ ਹੈ । ਪੁੱਤਰੀ ਦੇ ਲਹੂ ਵਰਗ ‘O’ ਨੂੰ ਖ਼ਾਸ ਇਸ ਤਰ੍ਹਾਂ ਦਿਖਾਇਆ ਜਾ ਸਕਦਾ ਹੈ ।
PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 6
ਲਹੂ ਵਰਗ ‘O’ ਉਸੇ ਸਥਿਤੀ ਵਿਚ ਹੁੰਦਾ ਹੈ ਜਦੋਂ ਲਹੂ ਵਿਚ ਤੀਜਨ ‘A’ ਅਤੇ ਤੀਜਨ ‘B’ ਨਹੀਂ ਹੁੰਦਾ ।

ਪ੍ਰਸ਼ਨ 6.
ਮਨੁੱਖ ਵਿੱਚ ਬੱਚੇ ਦਾ ਲਿੰਗ ਨਿਰਧਾਰਣ ਕਿਵੇਂ ਹੁੰਦਾ ਹੈ ?
ਉੱਤਰ-
ਮਨੁੱਖ ਵਿੱਚ ਬੱਚੇ ਦਾ ਲਿੰਗ ਨਿਰਧਾਰਣ-ਮਨੁੱਖ ਵਿਚ ਬੱਚੇ ਦਾ ਨਿਰਧਾਰਨ ਵਿਸ਼ੇਸ਼ ਗੁਣ ਸੂਤਰਾਂ ਦੇ ਆਧਾਰ ਤੇ ਹੁੰਦਾ ਹੈ । ਨਰ ਵਿਚ ‘XY’ ਗੁਣ ਸੂਤਰ ਹੁੰਦੇ ਹਨ ਅਤੇ ਮਾਦਾ ਵਿਚ ‘XX’ ਗੁਣ ਸੂਤਰ ਮੌਜੂਦ ਹੁੰਦੇ ਹਨ । ਇਸ ਤੋਂ ਸਪੱਸ਼ਟ ਹੈ ਕਿ ਮਾਦਾ ਦੇ ਕੋਲ Y-ਗੁਣ ਸੂਤਰ ਹੁੰਦਾ ਹੀ ਨਹੀਂ । ਜਦੋਂ ਨਰ-ਮਾਦਾ ਦੇ ਸੰਯੋਗ ਨਾਲ ਸੰਤਾਨ ਪੈਦਾ ਹੁੰਦੀ ਹੈ ਤਾਂ ਮਾਦਾ ਕਿਸੇ ਵੀ ਤਰ੍ਹਾਂ ਨਾਲ ਨਰ ਬੱਚੇ ਨੂੰ ਪੈਦਾ ਕਰਨ ਵਿਚ ਸਮਰੱਥ ਹੋ ਹੀ ਨਹੀਂ ਸਕਦੀ ਕਿਉਂਕਿ ਨਰ ਬੱਚੇ ਵਿਚ ‘XY’ ਗੁਣ ਸੂਤਰ ਹੋਣੇ ਚਾਹੀਦੇ ਹਨ ।
PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 7

ਨਿਰਧਾਰਨ ਨਿਸ਼ੇਚਨ ਕਿਰਿਆ ਵਿਚ ਜੇ ਪੁਰਸ਼ ਦਾ ‘X’ ਲਿੰਗ ਗੁਣ ਸੂਤਰ ਇਸਤਰੀ ਦੇ ‘X’ ਲਿੰਗ ਗੁਣ ਸੂਤਰ ਨਾਲ ਮਿਲਦਾ ਹੈ ਤਾਂ ਇਸ ਨਾਲ ‘XX’ ਜੋੜਾ ਬਣੇਗਾ । ਇਸ ਲਈ ਸੰਤਾਨ ਲੜਕੀ ਦੇ ਰੂਪ ਵਿਚ ਹੋਵੇਗੀ, ਪਰ ਜਦੋਂ ਪੁਰਸ਼ ਦਾ ‘Y’ ਲਿੰਗ ਗੁਣ ਸੂਤਰ ਇਸਤਰੀ ਦੇ ‘X’ ਲਿੰਗ ਗੁਣ ਸੂਤਰ ਨਾਲ ਮਿਲ ਕੇ ਨਿਸ਼ੇਚਨ ਕਰੇਗਾ ਤਾਂ ‘XY’ ਬਣੇਗਾ । ਇਸ ਨਾਲ ਲੜਕੇ ਦਾ ਜਨਮ ਹੋਵੇਗਾ । ਕਿਸੇ ਵੀ ਪਰਿਵਾਰ ਵਿਚ ਲੜਕੇ ਜਾਂ ਲੜਕੀ ਦਾ ਜਨਮ ਪੁਰਸ਼ ਦੇ ਗੁਣ ਸੂਤਰਾਂ ਤੇ ਨਿਰਭਰ ਕਰਦਾ ਹੈ । ਕਿਉਂਕਿ ‘Y’ ਗੁਣ ਸੂਤਰ ਤਾਂ ਸਿਰਫ਼ ਪੁਰਸ਼ ਕੋਲ ਹੁੰਦਾ ਹੈ ।
PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ 8

PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 7.
ਉਹ ਕਿਹੜੇ ਭਿੰਨ ਢੰਗ ਹਨ ਜਿਨ੍ਹਾਂ ਦੁਆਰਾ ਵਿਸ਼ੇਸ਼ ਲੱਛਣਾਂ ਵਾਲੇ ਅਨੁਵੰਸ਼ਿਕ ਜੀਵਾਂ ਦੀ ਗਿਣਤੀ ਉਸ ਖ਼ਾਸ ਜਨਸੰਖਿਆ ਵਿੱਚ ਵੱਧ ਸਕਦੀ ਹੈ ?
ਉੱਤਰ-
ਜੋ ਜਨਸੰਖਿਆ ਵਿਚ ਪਰਿਵਰਤਨ ਪੈਦਾ ਹੁੰਦੇ ਹਨ ਅਤੇ ਉਹ ਪਰਿਵਰਤਨ ਵਿਸ਼ੇਸ਼ ਲੱਛਣਾਂ ਦੀ ਸੁਰੱਖਿਆ ਅਤੇ ਪੋਸ਼ਕ ਦੇ ਪ੍ਰਤੀ ਅਨੁਕੂਲ ਕੁਦਰਤੀ ਅਵਸਥਾਵਾਂ ਪੈਦਾ ਕਰਦੇ ਹਨ ਤਾਂ ਵਿਸ਼ੇਸ਼ ਲੱਛਣਾਂ ਵਾਲੇ ਵਿਅਕਤੀਗਤ ਜੀਵਾਂ ਦੀ ਜਨਸੰਖਿਆ ਵੱਧ ਜਾਵੇਗੀ : ਕੁਦਰਤੀ ਚੋਣ ਅਤੇ ਅਨੁਵੰਸ਼ਿਕ ਅਨੁਕੂਲਤਾ ਇਸ ਕਾਰਜ ਵਿਚ ਵਿਸ਼ੇਸ਼ ਸਹਿਯੋਗ ਪ੍ਰਦਾਨ ਕਰਦੇ ਹਨ ।

ਪ੍ਰਸ਼ਨ 8.
ਇੱਕ ਜੀਵ ਦੁਆਰਾ ਜੀਵ ਕਾਲ ਵਿੱਚ ਹਿਣ ਕੀਤੇ ਲੱਛਣ ਆਮ ਕਰਕੇ ਅਗਲੀ ਪੀੜ੍ਹੀ ਵਿੱਚ ਅਨੁਵੰਸ਼ਿਕ ਕਿਉਂ ਨਹੀਂ ਹੁੰਦੇ ?
ਉੱਤਰ-
ਇੱਕ ਵਿਅਕਤੀਗਤ ਜੀਵ ਦੁਆਰਾ ਜੀਵ ਕਾਲ ਵਿੱਚ ਗ੍ਰਹਿਣ ਕੀਤੇ ਲੱਛਣ ਉਸਦੇ ਜਣਨ ਸੈੱਲਾਂ ਦੀ ਜੀਨ ਤੇ ਅਸਰ ਨਹੀਂ ਪਾਉਂਦੇ । ਇਸ ਲਈ ਉਹ ਆਮ ਕਰਕੇ ਅਗਲੀ ਪੀੜ੍ਹੀ ਵਿਚ ਅਨੁਵੰਸ਼ਿਕ ਨਹੀਂ ਹੁੰਦੇ ।

ਪ੍ਰਸ਼ਨ 9.
ਸ਼ੇਰਾਂ ਦੀ ਸੰਖਿਆ ਵਿੱਚ ਕਮੀ ਅਨੁਵੰਸ਼ਿਕਤਾ ਦੇ ਦ੍ਰਿਸ਼ਟੀਕੋਣ ਤੋਂ ਚਿੰਤਾ ਦਾ ਵਿਸ਼ਾ ਕਿਉਂ ਹੈ ?
ਉੱਤਰ-
ਸ਼ੇਰਾਂ ਵਿੱਚ ਅਨੁਵੰਸ਼ਿਕ ਵਿਭਿੰਨਤਾ ਲਗਭਗ ਨਹੀਂ ਦੇ ਬਰਾਬਰ ਹੈ । ਜੇ ਬਹੁਤ ਤੇਜ਼ੀ ਨਾਲ ਬਦਲਦੀਆਂ ਵਾਤਾਵਰਨੀ ਹਾਲਾਤਾਂ ਵਿਚ ਬਦਲਾਵ ਨਹੀਂ ਆਇਆ ਤਾਂ ਸਾਰੇ ਸ਼ੇਰ ਨਾਟਕੀ ਰੂਪ ਵਿੱਚ ਸਮਾਪਤ ਹੋ ਜਾਣਗੇ ।

ਉਦਾਹਰਨ ਲਈ – ਜੇ ਕਿਸੇ ਸ਼ੇਰ ਵਿੱਚ ਕਿਸੇ ਭਿਆਨਕ ਰੋਗ ਦਾ ਸੰਕ੍ਰਮਣ ਹੋ ਜਾਵੇ ਤਾਂ ਸਾਰੇ ਸ਼ੇਰ ਉਸੇ ਨਾਲ ਮਰ ਜਾਣਗੇ ਕਿਉਂਕਿ ਸੰਕ੍ਰਮਣ ਉਨ੍ਹਾਂ ਦੀ ਜੀਨ ਦੀ ਆਵਿਰਤੀ ਨੂੰ ਪ੍ਰਭਾਵਿਤ ਕਰੇਗਾ । ਸ਼ੇਰਾਂ ਦੀ ਘੱਟਦੀ ਗਿਣਤੀ ਵੀ ਇਹੀ ਸੰਕੇਤ ਕਰਦੀ ਹੈ ਕਿ ਵਾਤਾਵਰਨ ਵਿਚ ਆਇਆ ਪਰਿਵਰਤਨ ਉਨ੍ਹਾਂ ਦੇ ਅਨੁਕੂਲ ਨਹੀਂ ਰਿਹਾ ਹੈ ਅਤੇ ਉਹ ਜਲਦੀ ਹੀ ਸਮਾਪਤ ਹੋ ਜਾਣਗੇ ।

ਪ੍ਰਸ਼ਨ 10.
ਉਹ ਕਿਹੜੇ ਕਾਰਕ ਹਨ ਜੋ ਨਵੀਂ ਸਪੀਸ਼ੀਜ਼ ਪੈਦਾ ਕਰਨ ਵਿੱਚ ਸਹਾਇਕ ਹਨ ?
ਉੱਤਰ-
ਨਵੀਂ ਸਪੀਸ਼ੀਜ਼ ਉਤਪੰਨ ਕਰਨ ਵਿਚ ਹੇਠ ਲਿਖੇ ਕਾਰਕ ਸਹਾਇਕ ਹੁੰਦੇ ਹਨ-

  1. ਅਨੁਵੰਸ਼ਿਕ ਅਪਵਹਿਣ
  2. ਲਿੰਗੀ ਪ੍ਰਜਣਨ ਦੇ ਨਤੀਜੇ ਵਜੋਂ ਪੈਦਾ ਉਤਪਰਿਵਰਤਨ ।
  3. ਦੋ ਜਨਸੰਖਿਆਵਾਂ ਦੀ ਇੱਕ-ਦੂਸਰੇ ਨਾਲ ਭੂਗੋਲਿਕ ਵਿਭਿੰਨਤਾ ਜਿਸ ਕਾਰਨ ਜਨਸੰਖਿਆਵਾਂ ਦੇ ਮੈਂਬਰ ਆਪਸ ਵਿਚ ਇੱਕ ਲਿੰਗੀ ਪ੍ਰਜਣਨ ਨਹੀਂ ਕਰ ਪਾਉਂਦੇ ।
  4. ਕੁਦਰਤੀ ਚੋਣ ।

ਪ੍ਰਸ਼ਨ 11.
ਕੀ ਭੂਗੋਲਿਕ ਵਖਰੇਵਾਂ ਸਵੈ-ਪਰਾਗਣ ਕਰਨ ਵਾਲੇ ਪੌਦਿਆਂ ਦੇ ਸਪੀਸ਼ੀਜ਼ ਦੀ ਸਪੀਸ਼ੀਏਸ਼ਨ ਕਰਨ ਦਾ ਮੁੱਖ ਕਾਰਕ ਹੈ ? ਕਿਉਂ ਜਾਂ ਕਿਉਂ ਨਹੀਂ ?
ਉੱਤਰ-
ਹਾਂ । ਵੱਖ-ਵੱਖ ਭੂਗੋਲਿਕ ਸਥਿਤੀਆਂ ਦੇ ਕਾਰਨ ਵੱਖ-ਵੱਖ ਪੌਦਿਆਂ ਵਿਚ ਵੱਖਰੇਵਾਂ ਹੋਵੇਗਾ । ਲੱਛਣ ਦੋ ਪ੍ਰਕਾਰ ਦੇ ਹੁੰਦੇ ਹਨ-ਜਣਕੀ ਲੱਛਣ ਅਤੇ ਵਾਤਾਵਰਨੀ ਲੱਛਣ ਸਵੈ-ਪਰਾਗਿਤ ਪ੍ਰਜਾਤੀ ਦੀ ਜੀਨ ਸੰਰਚਨਾ ਵਿਚ ਕੋਈ ਪਰਿਵਰਤਨ ਨਾ ਹੋਣ ਦੇ ਕਾਰਨ ਵੱਖਰੇਵਾਂ ਪੈਦਾ ਨਹੀਂ ਹੁੰਦਾ ਅਤੇ ਵਾਤਾਵਰਨੀ ਲੱਛਣਾਂ ਦੇ ਕਾਰਨ ਇਹ ਖੁਦ ਨੂੰ ਇੱਕ ਜਾਤੀ ਦੇ ਰੂਪ ਵਿਚ ਸਥਾਪਿਤ ਕਰ ਲੈਂਦੇ ਹਨ ।

PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 12.
ਕੀ ਭੂਗੋਲਿਕ ਵਖਰੇਵਾਂ ਅਲਿੰਗੀ ਜਣਨ ਵਾਲੇ ਜੀਵਾਂ ਦੀ ਸਪੀਸ਼ੀਏਸ਼ਨ ਦਾ ਮੁੱਖ ਕਾਰਕ ਹੋ ਸਕਦਾ ਹੈ । ਕਿਉਂ ਜਾਂ ਕਿਉਂ ਨਹੀਂ ?
ਉੱਤਰ-
ਨਹੀਂ । ਅਲਿੰਗੀ ਜਣਨ ਕਰਨ ਵਾਲੇ ਜੀਵਾਂ ਵਿੱਚ ਪੀੜੀਆਂ ਤੱਕ ਵੱਖਰੇਵਾਂ ਪੈਦਾ ਨਹੀਂ ਹੁੰਦਾ । ਭੂਗੋਲਿਕ ਵਖਰੇਵੇਂ ਨਾਲ ਕਈ ਪੀੜੀਆਂ ਤੱਕ ਉਨ੍ਹਾਂ ਤੇ ਕੋਈ ਅਸਰ ਨਹੀਂ ਪਵੇਗਾ । ਕਿਉਂਕਿ ਬਹੁਤ ਘੱਟ ਵੱਖਰੇਵਾਂ ਸਪੀਸ਼ੀਜ ਕਾਫ਼ੀ ਨਹੀਂ ਹੋਵੇਗਾ ।

ਪ੍ਰਸ਼ਨ 13.
ਉਨ੍ਹਾਂ ਲੱਛਣਾਂ ਦਾ ਇੱਕ ਉਦਾਹਰਣ ਦਿਓ ਜਿਨ੍ਹਾਂ ਦਾ ਉਪਯੋਗ ਅਸੀਂ ਦੋ ਸਪੀਸ਼ੀਜ਼ ਦੇ ਵਿਕਾਸ ਸੰਬੰਧਾਂ ਦੇ ਨਿਰਧਾਰਨ ਲਈ ਕਰਦੇ ਹਾਂ ।
ਉੱਤਰ-
ਪੰਛੀ, ਡੱਡੂ, ਛਿਪਕਲੀ, ਘੋੜਾ ਅਤੇ ਮਨੁੱਖਾਂ ਵਿਚ ਚਾਰ ਪੈਰ ਹਨ ਅਤੇ ਉਨ੍ਹਾਂ ਸਾਰਿਆਂ ਦੀ ਮੁੱਢਲੀ ਸੰਰਚਨਾ ਇੱਕ ਸਮਾਨ ਹੈ । ਚਾਹੇ ਇਹ ਸਾਰੇ ਪ੍ਰਾਣੀ ਇਨ੍ਹਾਂ ਤੋਂ ਵੱਖ-ਵੱਖ ਕੰਮ ਲੈਂਦੇ ਹਨ । ਅਜਿਹੇ ਸਮਜਾਤ ਲੱਛਣਾਂ ਤੋਂ ਵੱਖ ਦਿਖਾਈ ਦੇਣ ਵਾਲੇ ਅਲੱਗ-ਅਲੱਗ ਸਪੀਸ਼ੀਜ਼ ਦੇ ਵਿਚ ਵਿਕਾਸੀ ਸੰਬੰਧ ਦਾ ਨਿਰਧਾਰਨ ਕਰਦੇ ਹਨ ।

ਪ੍ਰਸ਼ਨ 14.
ਕੀ ਇੱਕ ਤਿੱਤਲੀ ਅਤੇ ਚਮਗਿੱਦੜ ਦੇ ਖੰਭਾਂ ਨੂੰ ਸਮਜਾਤ ਅੰਗ ਕਿਹਾ ਜਾ ਸਕਦਾ ਹੈ ? ਕਿਉਂ ਜਾਂ ਕਿਉਂ ਨਹੀਂ ?
ਉੱਤਰ-
ਤਿੱਤਲੀ ਅਤੇ ਚਮਗਿੱਦੜ ਦੋਨਾਂ ਜੀਵਾਂ ਦੇ ਖੰਭ ਉੱਡਣ ਦਾ ਕੰਮ ਕਰਦੇ ਹਨ ਪਰ ਇਨ੍ਹਾਂ ਨੂੰ ਸਮਜਾਤ ਅੰਗ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਨ੍ਹਾਂ ਦੇ ਪੰਖਾਂ ਦੀ ਮੂਲ ਰਚਨਾ ਅਤੇ ਉਤਪੱਤੀ ਇੱਕ ਸਮਾਨ ਨਹੀਂ ਹੁੰਦੀ ਚਾਹੇ ਇਨ੍ਹਾਂ ਦੇ ਕਾਰਜ ਇੱਕ ਸਮਾਨ ਹੁੰਦੇ ਹਨ । ਇਹ ਇਨ੍ਹਾਂ ਦੇ ਸਮਰੂਪ ਅੰਗ ਹਨ ।

ਪ੍ਰਸ਼ਨ 15.
ਪਥਰਾਟ ਕੀ ਹਨ ? ਇਹ ਜੀਵ ਵਿਕਾਸ ਦੀ ਪ੍ਰਕਿਰਿਆ ਦੇ ਵਿਸ਼ੇ ਵਿੱਚ ਕੀ ਦਰਸਾਉਂਦੇ ਹਨ ?
ਉੱਤਰ-
ਪਥਰਾਟ (Fossil) – ਜੀਵਾਂ ਦੇ ਚੱਟਾਨਾਂ ਵਿੱਚ ਦੱਬੋ ਅਵਸ਼ੇਸ਼ਾਂ ਨੂੰ ਪਥਰਾਟ ਕਹਿੰਦੇ ਹਨ | ਕਈ ਯੁਗ ਪਹਿਲਾਂ ਜਿਹੜੇ ਜੀਵਾਂ ਦਾ ਅਪਘਟਨ ਨਹੀਂ ਹੋ ਸਕਿਆ ਸੀ ਉਹ ਮਿੱਟੀ ਵਿੱਚ ਮਿਲ ਗਏ ਸਨ । ਉਨ੍ਹਾਂ ਦੇ ਸਰੀਰ ਦੀ ਛਾਪ ਗਿੱਲੀ ਮਿੱਟੀ ਤੇ ਰਹਿ ਗਈ ਸੀ ਅਤੇ ਉਹ ਮਿੱਟੀ ਬਾਅਦ ਵਿਚ ਚੱਟਾਨ ਵਿਚ ਬਦਲ ਗਈ ਸੀ । ਪਥਰਾਟ ਪੌਦਿਆਂ ਜਾਂ ਜੰਤੂਆਂ ਦੇ ਅਵਸ਼ੇਸ਼ ਹਨ ।

ਪਥਰਾਟ ਤੋਂ ਪ੍ਰਾਪਤ ਜੀਵ ਵਿਕਾਸ ਦੀ ਪ੍ਰਕਿਰਿਆ ਦੀਆਂ ਜਾਣਕਾਰੀਆਂ-

  1. ਅੱਜ ਮਿਲਣ ਵਾਲੇ ਜੀਵ-ਜੰਤੂਆਂ ਤੋਂ ਪੁਰਾਤਨ-ਕਾਲ ਵਿਚ ਮਿਲਣ ਵਾਲੇ ਜੀਵ-ਜੰਤੂ ਬਹੁਤ ਵੱਖ ਸਨ ।
  2. ਪੰਛੀਆਂ ਦਾ ਵਿਕਾਸ ਰੀਂਗਣ ਵਾਲੇ ਜੀਵਾਂ ਤੋਂ ਹੋਇਆ ਹੈ ।
  3. ਟੈਰੀਡੋਫਾਈਟ ਅਤੇ ਜਿਮਨੋਸਪਰਮ ਤੋਂ ਐਂਜੀਓਸਪਰਮ ਵਿਕਸਿਤ ਹੋਏ ।
  4. ਸਰਲ ਜੀਵਾਂ ਤੋਂ ਹੀ ਜਟਿਲ ਜੀਵਾਂ ਦਾ ਵਿਕਾਸ ਹੋਇਆ ।
  5. ਵੱਖ-ਵੱਖ ਪੌਦਿਆਂ ਅਤੇ ਜੰਤੂਆਂ ਦੇ ਵਰਗਾਂ ਦੇ ਵਿਕਾਸਕੂਮ ਦਾ ਪਤਾ ਚਲਦਾ ਹੈ ।
  6. ਮਨੁੱਖੀ ਵਿਕਾਸ ਦੀ ਪ੍ਰਕਿਰਿਆ ਦਾ ਪਤਾ ਚਲਦਾ ਹੈ ।

ਪ੍ਰਸ਼ਨ 16.
ਕੀ ਕਾਰਨ ਹੈ ਕਿ ਆਕਾਰ, ਰੰਗ-ਰੂਪ ਅਤੇ ਦਿੱਖ ਇੰਨੇ ਭਿੰਨ ਵਿਖਾਈ ਦੇਣ ਵਾਲੇ ਮਨੁੱਖ ਇੱਕ ਹੀ ਸਪੀਸ਼ੀਜ਼ ਦੇ ਮੈਂਬਰ ਹਨ ?
ਉੱਤਰ-
ਵੱਖ-ਵੱਖ ਸਥਾਨਾਂ ਤੇ ਮਿਲਣ ਵਾਲੇ ਮਨੁੱਖਾਂ ਦੀ ਆਕ੍ਰਿਤੀ, ਆਕਾਰ, ਰੰਗ-ਰੂਪ ਵਿੱਚ ਵੱਖਰੇਂਵਾਂ ਅਸਲ ਵਿਚ ਆਭਾਸੀ ਹੈ । ਇਨ੍ਹਾਂ ਦੀ ਭਿੰਨਤਾ ਦਾ ਜੈਵਿਕ ਆਧਾਰ ਤਾਂ ਹੈ ਪਰ ਸਾਰੇ ਮਨੁੱਖ ਇੱਕ ਹੀ ਸਪੀਸ਼ੀਜ਼ ਦੇ ਮੈਂਬਰ ਹਨ । ਉਨ੍ਹਾਂ ਵਿੱਚ ਕਿਸੇ ਪ੍ਰਕਾਰ ਦਾ ਅਨੁਵੰਸ਼ਿਕ ਵਿਚਲਨ ਨਹੀਂ ਹੈ । ਅਨੁਵੰਸ਼ਿਕ ਵਿਚਲਨ ਹੀ ਕਿਸੇ ਸਪੀਸ਼ੀਜ਼ ਨੂੰ ਦੂਸਰੇ ਤੋਂ ਭਿੰਨ ਕਰਦਾ ਹੈ ।

PSEB 10th Class Science Solutions Chapter 9 ਅਨੁਵੰਸ਼ਿਕਤਾ ਅਤੇ ਜੀਵ ਵਿਕਾਸ

ਪ੍ਰਸ਼ਨ 17.
ਵਿਕਾਸ ਦੇ ਆਧਾਰ ਤੇ ਕੀ ਤੁਸੀਂ ਦੱਸ ਸਕਦੇ ਹੋ ਕਿ ਬੈਕਟੀਰੀਆ, ਮੱਕੜੀ, ਮੱਛੀ ਅਤੇ ਚਿਮਪੈਂਜੀ ਵਿੱਚੋਂ ਕਿਸ ਦੀ ਸਰੀਰਕ ਬਣਤਰ ਉੱਤਮ ਹੈ ? ਆਪਣੇ ਉੱਤਰ ਦੀ ਵਿਆਖਿਆ ਕਰੋ ।
ਉੱਤਰ-
ਜਦੋਂ ਧਰਤੀ ਤੇ ਜੀਵਨ ਦਾ ਵਿਕਾਸ ਹੋਇਆ ਸੀ ਅਤੇ ਬੈਕਟੀਰੀਆ ਸਭ ਤੋਂ ਪਹਿਲਾਂ ਬਣਨ ਵਾਲੇ ਜੀਵ ਹਨ । ਯੁਗਾਂ ਤੋਂ ਬਾਅਦ ਉਹ ਅਜੇ ਵੀ ਆਪਣੀ ਹੋਂਦ ਕਾਇਮ ਰੱਖੇ ਹੋਏ ਹਨ । ਉਨ੍ਹਾਂ ਨੇ ਵਾਤਾਵਰਨ ਵਿਚ ਆਉਣ ਵਾਲੇ ਸਾਰੇ ਪਰਿਵਰਤਨਾਂ ਨੂੰ ਸਫਲਤਾਪੂਰਵਕ ਸਹਿਣ ਕੀਤਾ ਹੈ ਅਤੇ ਉਨ੍ਹਾਂ ਅਨੁਸਾਰ ਅਨੁਕੂਲ ਕੀਤਾ ਹੈ । ਇਸ ਲਈ ਉਹ ਵਿਸਤਾਰ ਦੇ ਆਧਾਰ ਤੇ ਪੂਰਨ ਰੂਪ ਵਿਚ ਸਫ਼ਲ ਅਤੇ ਸਮਰੱਥ ਹਨ । ਇਸੇ ਤਰ੍ਹਾਂ ਮੱਕੜੀ, ਮੱਛੀ, ਅਤੇ ਚਿਮਪੈਂਜੀ ਨੇ ਵੀ ਆਪਣੇ-ਆਪਣੇ ਜੀਵਨ ਨੂੰ ਪ੍ਰਤੀਕੂਲ ਹਾਲਾਤਾਂ ਵਿਚ ਢਾਲਣ ਲਈ ਅਨੁਕੂਲ ਕੀਤਾ ਹੈ । ਇਸ ਲਈ ਸਾਰਿਆਂ ਦੀ ਸਰੀਰਕ ਬਣਤਰ ਉੱਤਮ ਹੈ ।

PSEB 10th Class Science Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

Punjab State Board PSEB 10th Class Science Book Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ? Textbook Exercise Questions and Answers.

PSEB Solutions for Class 10 Science Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

PSEB 10th Class Science Guide ਜੀਵ ਪ੍ਰਜਣਨ ਕਿਵੇਂ ਕਰਦੇ ਹਨ? Textbook Questions and Answers

ਪ੍ਰਸ਼ਨ 1.
ਅਲਿੰਗੀ ਜਣਨ ਬਡਿੰਗ ਦੁਆਰਾ ਜਿਸ ਵਿੱਚ ਹੁੰਦਾ ਹੈ ਉਹ ਹੈ :
(ਉ) ਅਮੀਬਾ
(ਅ) ਯੀਸਟ
(ੲ) ਪਲਾਜਮੋਡੀਅਮ
(ਸ) ਲੇਸ਼ਮਾਨੀਆ ।
ਉੱਤਰ-
(ਅ) ਯੀਸਟ (Yeast) ।

ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਹੜਾ ਮਨੁੱਖ ਵਿੱਚ ਮਾਦਾ ਜਣਨ ਪ੍ਰਣਾਲੀ ਦਾ ਭਾਗ ਨਹੀਂ :
(ਉ) ਅੰਡਕੋਸ਼
(ਅ) ਗਰਭਕੋਸ਼
(ੲ) ਸ਼ੁਕਰਾਣੂ ਵਾਹਿਣੀ
(ਸ) ਫੈਲੋਪੀਅਨ ਟਿਊਬ ।
ਉੱਤਰ-
(ੲ) ਸ਼ੁਕਰਾਣੂ ਵਾਹਿਣੀ ।

ਪ੍ਰਸ਼ਨ 3.
ਪਰਾਗ ਕੋਸ਼ ਵਿੱਚ ਹੁੰਦਾ ਹੈ :-
(ਉ) ਹਰੀਆਂ ਪੱਤੀਆਂ
(ਅ) ਬੀਜ ਅੰਡ
(ਏ) ਇਸਤਰੀ ਕੇਸਰ
(ਸ) ਪਰਾਗ ਕਣ ।
ਉੱਤਰ-
(ਸ) ਪਰਾਗ ਕਣ ।

PSEB 10th Class Science Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 4.
ਅਲਿੰਗੀ ਜਣਨ ਦੇ ਟਾਕਰੇ ਵਿੱਚ ਲਿੰਗੀ ਜਣਨ ਦੇ ਕੀ ਲਾਭ ਹਨ ?
ਉੱਤਰ-
ਲਿੰਗੀ ਜਣਨ ਹੇਠ ਲਿਖੇ ਕਾਰਨਾਂ ਤੋਂ ਅਲਿੰਗੀ ਜਣਨ ਦੀ ਤੁਲਨਾ ਵਿੱਚ ਲਾਭਕਾਰੀ ਹੈ-

  • ਲਿੰਗੀ ਜਣਨ ਵਿਚ ਨਰ ਅਤੇ ਮਾਦਾ ਤੋਂ ਪ੍ਰਾਪਤ ਹੋਣ ਵਾਲੇ ਨਰ ਯੁਗਮਕ ਅਤੇ ਮਾਦਾ ਯੁਗਮਕ ਦੇ ਨਿਸ਼ੇਚਨ ਤੋਂ ਲਿੰਗੀ ਜਣਨ ਹੁੰਦਾ ਹੈ ਕਿਉਂਕਿ ਇਹ ਦੋ ਭਿੰਨ ਪਾਣੀਆਂ ਤੋਂ ਪ੍ਰਾਪਤ ਹੁੰਦੇ ਹਨ ਇਸ ਲਈ ਸੰਤਾਨ ਵਿਸ਼ੇਸ਼ਤਾਵਾਂ ਦੀ ਵਿਵਿਧਤਾ ਨੂੰ ਪ੍ਰਗਟ ਕਰਦੇ ਹਨ ।
  • ਲਿੰਗੀ ਜਣਨ ਤੋਂ ਗੁਣ ਸੂਤਰਾਂ ਦੇ ਨਵੇਂ ਜੋੜੇ ਬਣਦੇ ਹਨ । ਇਸ ਨਾਲ ਵਿਕਾਸਵਾਦ ਦੀ ਦਿਸ਼ਾ ਨੂੰ ਨਵੇਂ ਆਯਾਮ ਪ੍ਰਾਪਤ ਹੁੰਦੇ ਹਨ । ਇਸ ਨਾਲ ਜੀਵਾਂ ਵਿਚ ਵਧੀਆ ਗੁਣਾਂ ਦੇ ਪੈਦਾ ਹੋਣ ਦੇ ਅਵਸਰ ਵੱਧ ਜਾਂਦੇ ਹਨ ।

ਪ੍ਰਸ਼ਨ 5.
ਮਨੁੱਖ ਵਿੱਚ ਪਤਾਲੂਆਂ ਦੇ ਕੀ ਕਾਰਜ ਹਨ ?
ਉੱਤਰ-
ਮਨੁੱਖ ਵਿੱਚ ਪਤਾਲੂਆਂ ਦੇ ਕਾਰਜ-ਪਤਾਲ ਵਿਚ ਨਰ ਜਣਨ-ਸੈੱਲ ਸ਼ੁਕਰਾਣੂ ਦਾ ਨਿਰਮਾਣ ਹੁੰਦਾ ਹੈ । ਟੈਸਟੋਸਟੀਰੋਨ ਹਾਰਮੋਨ ਦੇ ਉਤਪਾਦਨ ਅਤੇ ਰਿਸਾਓ ਵਿਚ ਪਤਾਲੂ ਦੀ ਮਹੱਤਵਪੂਰਨ ਭੂਮਿਕਾ ਹੈ ।

ਪ੍ਰਸ਼ਨ 6.
ਮਾਹਵਾਰੀ ਕਿਉਂ ਹੁੰਦੀ ਹੈ ?
ਉੱਤਰ-
ਜੇ ਮਾਦਾ ਸਰੀਰ ਵਿਚ ਨਿਸ਼ੇਚਨ ਨਹੀਂ ਹੁੰਦਾ ਤਾਂ ਅੰਡਾ-ਸੈੱਲ ਲਗਭਗ ਇਕ ਦਿਨ ਤਕ ਜੀਵਤ ਰਹਿੰਦਾ ਹੈ । ਅੰਡਕੋਸ਼ ਹਰ ਮਹੀਨੇ ਇਕ ਅੰਡੇ ਦਾ ਨਿਰਮਾਣ ਕਰਦਾ ਹੈ ਅਤੇ ਨਿਸ਼ੇਚਿਤ ਅੰਡੇ ਦੀ ਪ੍ਰਾਪਤੀ ਲਈ ਗਰਭਕੋਸ਼ ਵੀ ਹਰ ਮਹੀਨੇ ਤਿਆਰੀ ਕਰਦਾ ਹੈ । ਇਸ ਲਈ ਇਸਦੀ ਆਂਤਰਿਕ ਵਿੱਤੀ ਮਾਂਸਲ ਅਤੇ ਸਪੰਜੀ ਹੋ ਜਾਂਦੀ ਹੈ । ਇਹ ਅੰਡਾ-ਸੈੱਲ ਦੇ ਨਿਸ਼ੇਚਨ ਹੋਣ ਦੀ ਅਵਸਥਾ ਵਿਚ ਉਸਦੇ ਪੋਸ਼ਣ ਦੇ ਲਈ ਜ਼ਰੂਰੀ ਹੈ । ਪਰ ਨਿਸ਼ੇਚਨ ਦੀ ਅਵਸਥਾ ਵਿਚ ਇਸ ਪਰਤ ਦੀ ਵੀ ਲੋੜ ਨਹੀਂ ਰਹਿੰਦੀ । ਇਸ ਲਈ ਇਹ ਪਰਤ ਹੌਲੀ-ਹੌਲੀ ਟੁੱਟ ਕੇ ਯੋਨੀ ਮਾਰਗ ਵਿਚੋਂ ਲਹੂ ਅਤੇ ਮਿਉਕਸ ਦੇ ਰੂਪ ਵਿਚ ਬਾਹਰ ਨਿਕਲ ਜਾਂਦੀ ਹੈ । ਇਸ ਚੱਕਰ ਵਿਚ ਲਗਭਗ ਇਕ ਮਹੀਨੇ ਦਾ ਸਮਾਂ ਲਗਦਾ ਹੈ । ਇਸ ਨੂੰ ਮਾਸਿਕ ਧਰਮ ਜਾਂ ਮਾਹਵਾਰੀ (Menstruation) ਕਹਿੰਦੇ ਹਨ । ਇਸਦਾ ਸਮਾਂ ਲਗਭਗ 2 ਤੋਂ 8 ਦਿਨਾਂ ਦਾ ਹੁੰਦਾ ਹੈ ।

ਪ੍ਰਸ਼ਨ 7.
ਫੁੱਲ ਦੀ ਲੰਬਾਤਮਕ ਕਾਟ ਦਾ ਅੰਕਿਤ ਕੀਤਾ ਚਿੱਤਰ ਬਣਾਓ ।
ਉੱਤਰ-
PSEB 10th Class Science Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 1

ਪ੍ਰਸ਼ਨ 8.
ਗਰਭ ਨਿਰੋਧਨ ਦੀਆਂ ਭਿੰਨ-ਭਿੰਨ ਵਿਧੀਆਂ ਕਿਹੜੀਆਂ ਹਨ ?
ਉੱਤਰ-
ਬੱਚਿਆਂ ਦੇ ਜਨਮ ਨੂੰ ਨਿਯਮਿਤ ਜਾਂ ਕੰਟਰੋਲ ਕਰਨ ਲਈ ਲੋੜ ਹੈ ਕਿ ਮਾਦਾ ਵਿੱਚ ਨਿਸ਼ੇਚਨ ਨਾ ਹੋਵੇ । ਇਸਦੇ ਲਈ ਮੁੱਖ ਗਰਭ ਨਿਰੋਧਕ ਵਿਧੀਆਂ ਅੱਗੇ ਲਿਖੀਆਂ ਹਨ-

(i) ਰਸਾਇਣਿਕ ਵਿਧੀ – ਕਈ ਪ੍ਰਕਾਰ ਦੇ ਰਸਾਇਣਿਕ ਪਦਾਰਥ ਮਾਦਾ ਨਿਸ਼ੇਚਨ ਨੂੰ ਰੋਕ ਸਕਦੇ ਹਨ । ਔਰਤਾਂ ਦੁਆਰਾ ਗਰਭ ਨਿਰੋਧਕ ਗੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ । ਝੱਗ ਦੀ ਗੋਲੀ, ਜੈਲੀ, ਵੱਖ-ਵੱਖ ਪ੍ਰਕਾਰ ਦੀਆਂ ਕਰੀਮਾਂ ਆਦਿ ਇਹ ਕਾਰਜ ਕਰਦੀਆਂ ਹਨ ।
PSEB 10th Class Science Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 2

(ii) ਸਰਜਰੀ – ਨਰ ਵਿਚ ਨਸਬੰਦੀ (Vasectomy) ਅਤੇ ਮਾਦਾ ਵਿਚ ਵੀ ਨਲਬੰਦੀ (Tubectomy) ਦੁਆਰਾ ਨਿਸ਼ੇਚਨ ਰੋਕਿਆ ਜਾਂਦਾ ਹੈ | ਪੁਰਸ਼ਾਂ ਦੀ ਸਰਜਰੀ ਵਿਚ ਸ਼ੁਕਰਾਣੂ ਵਹਿਣੀਆਂ ਨੂੰ ਕੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ ਜਿਸ ਨਾਲ ਪੀਨਸ ਵਿਚ ਬਣਨ ਵਾਲੇ ਸ਼ੁਕਰਾਣੂ ਬਾਹਰ ਨਹੀਂ ਆ ਸਕਦੇ । ਇਸਤਰੀਆਂ ਵਿਚ ਅੰਡ ਵਾਹਿਣੀ ਨੂੰ ਕੱਟ ਕੇ ਬੰਨ੍ਹ ਦਿੱਤਾ ਜਾਂਦਾ ਹੈ ਜਿਸ ਨਾਲ ਅੰਡਕੋਸ਼ ਵਿਚ ਬਣੇ ਅੰਡੇ ਗਰਭਕੋਸ਼ ਵਿਚ ਨਹੀਂ ਆ ਪਾਉਂਦੇ ।
PSEB 10th Class Science Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ 3

(iii) ਭੌਤਿਕ ਵਿਧੀ – ਵੱਖ-ਵੱਖ ਭੌਤਿਕ ਵਿਧੀਆਂ ਨਾਲ ਸ਼ੁਕਰਾਣੂਆਂ ਨੂੰ ਇਸਤਰੀ ਦੇ ਗਰਭਕੋਸ਼ ਵਿਚ ਜਾਣ ਤੋਂ ਰੋਕ ਦਿੱਤਾ ਜਾਂਦਾ ਹੈ । ਲਿੰਗੀ ਸੰਪਰਕ ਵਿਚ ਨਿਰੋਧ ਆਦਿ ਤਰੀਕਿਆਂ ਦੀ ਵਰਤੋਂ ਇਸਦੇ ਅਧੀਨ ਆਉਂਦਾ ਹੈ । ਗਰਭ ਧਾਰਨ ਨੂੰ ਰੋਕਣ ਲਈ ਲੂਪ ਜਾਂ ਕਾਪਰ-ਟੀ (Copper-T) ਨੂੰ ਗਰਭਕੋਸ਼ ਵਿਚ ਸਥਾਪਿਤ ਕੀਤਾ ਜਾਂਦਾ ਹੈ ।

PSEB 10th Class Science Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 9.
ਇਕ ਸੈੱਲੀ ਅਤੇ ਬਹੁਸੈੱਲੀ ਜੀਵਾਂ ਦੀ ਜਣਨ ਵਿਧੀਆਂ ਵਿੱਚ ਕੀ ਅੰਤਰ ਹੈ ?
ਉੱਤਰ-
ਇਕ ਸੈੱਲੀ ਜੀਵ ਅਕਸਰ ਵਿਖੰਡਨ, ਬਡਿੰਗ, ਜੀਵ ਪੁਨਰਜਣਨ, ਬਹੁ-ਖੰਡਨ ਆਦਿ ਵਿਧੀਆਂ ਰਾਹੀਂ ਜਣਨ ਕਰਦੇ ਹਨ । ਉਨ੍ਹਾਂ ਵਿਚ ਸਿਰਫ਼ ਇਕ ਹੀ ਸੈੱਲ ਹੁੰਦਾ ਹੈ । ਇਹ ਸਰਲਤਾ ਨਾਲ ਸੈੱਲ ਵਿਭਾਜਨ ਦੁਆਰਾ ਤੇਜ਼ੀ ਨਾਲ ਜਣਨ ਕਰ ਸਕਦੇ ਹਨ । ਬਹੁ-ਸੈੱਲੀ ਜੀਵਾਂ ਵਿਚ ਜਣਨ ਕਿਰਿਆ ਜਟਿਲ ਜਾਂ ਗੁੰਝਲਦਾਰ ਹੁੰਦੀ ਹੈ ਅਤੇ ਇਹ ਮੁੱਖ ਰੂਪ ਵਿਚ ਲਿੰਗੀ ਜਣਨ ਕਿਰਿਆ ਹੀ ਹੁੰਦੀ ਹੈ ।

ਪ੍ਰਸ਼ਨ 10.
ਜਣਨ ਕਿਸੇ ਪ੍ਰਜਾਤੀ ਦੀ ਜਨਸੰਖਿਆ ਦੇ ਸਥਾਈਪਣ ਵਿੱਚ ਕਿਵੇਂ ਸਹਾਇਕ ਹੈ ?
ਉੱਤਰ-
ਕਿਸੇ ਵੀ ਜਾਤੀ ਦੀ ਜਨਸੰਖਿਆ ਦੇ ਸਥਾਈਪਨ ਵਿਚ ਜਣਨ ਅਤੇ ਮੌਤ ਦਾ ਬਰਾਬਰ ਮਹੱਤਵ ਹੈ । ਜੇ ਜਣਨ ਅਤੇ ਮੌਤ ਦਰ ਵਿਚ ਲਗਭਗ ਬਰਾਬਰੀ ਦੀ ਦਰ ਹੋਵੇ ਤਾਂ ਸਥਾਈਪਨ ਬਣਿਆ ਰਹਿੰਦਾ ਹੈ । ਇਸ ਜਨਸੰਖਿਆ ਵਿੱਚ ਜਨਮ ਦਰ ਅਤੇ ਮੌਤ ਦਰ ਹੀ ਉਸਦਾ ਆਧਾਰ ਦਾ ਨਿਰਧਾਰਨ ਕਰਦੇ ਹਨ ।

ਪ੍ਰਸ਼ਨ 11.
ਗਰਭ ਨਿਰੋਧਕ ਯੁਕਤੀਆਂ ਅਪਨਾਉਣ ਦੇ ਕੀ ਕਾਰਨ ਹੋ ਸਕਦੇ ਹਨ ?
ਉੱਤਰ-
ਗਰਭ ਨਿਰੋਧਕ ਯੁਕਤੀਆਂ ਮੁੱਖ ਰੂਪ ਵਿਚ ਬੇਲੋੜੇ ਗਰਭ ਰੋਕਣ ਲਈ ਅਪਣਾਈਆਂ ਜਾਂਦੀਆਂ ਹਨ । ਇਨ੍ਹਾਂ ਨਾਲ ਬੱਚਿਆਂ ਵਿਚ ਉਮਰ ਦਾ ਅੰਤਰ ਵਧਾਉਣ ਵਿਚ ਵੀ ਸਹਿਯੋਗ ਲਿਆ ਜਾ ਸਕਦਾ ਹੈ । ਕੰਡੋਮ ਦੀ ਵਰਤੋਂ ਨਾਲ ਏਡਜ਼ (AIDS), ਸਿਫਲਿਸ (Siphlis), ਗੋਨੋਰੀਆ (Goriorrhoea) ਵਰਗੇ ਯੌਨ ਸੰਬੰਧੀ ਰੋਗਾਂ ਦੇ ਲਾਗ ਤੋਂ ਵੀ ਬਚਿਆ ਜਾ ਸਕਦਾ ਹੈ ।

Science Guide for Class 10 PSEB ਜੀਵ ਪ੍ਰਜਣਨ ਕਿਵੇਂ ਕਰਦੇ ਹਨ? InText Questions and Answers

ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਅਤੇ ਉਨ੍ਹਾਂ ਦੇ ਉੱਤਰ

ਪ੍ਰਸ਼ਨ 1.
ਡੀ. ਐੱਨ. ਏ. ਦੀ ਨਕਲ ਬਣਾਉਣ ਦੀ ਜਣਨ ਵਿੱਚ ਕੀ ਮਹੱਤਤਾ ਹੈ ? |
ਉੱਤਰ-
ਜਣਨ ਵਿਚ ਡੀ. ਐੱਨ. ਏ. ਕਾਪੀ ਕਰਨਾ ਪਾਣੀ ਦੀ ਹੋਂਦ ਦੇ ਲਈ ਬਹੁਤ ਜ਼ਰੂਰੀ ਹੈ । ਇਹ ਸਪੀਸ਼ੀਜ ਵਿਚ ਪਾਈ ਜਾਣ ਵਾਲੀਆਂ ਵਿਭਿੰਨ ਵਿਸ਼ੇਸ਼ਤਾਵਾਂ ਦੀ ਹੋਂਦ ਨੂੰ ਬਣਾ ਕੇ ਰੱਖਣ ਵਿਚ ਸਹਾਇਕ ਹੈ । ਡੀ. ਐੱਨ. ਏ. ਦੀ ਕਾਪੀ ਪੀੜ੍ਹੀਆਂ ਤੱਕ ਗੁਣਾਂ ਨੂੰ ਅੱਗੇ ਲੈ ਕੇ ਚਲਦੀ ਹੈ । ਇਸ ਨਾਲ ਸਰੀਰਕ ਡਿਜ਼ਾਈਨ ਵਿਚ ਸਮਤਾ ਬਣੀ ਰਹਿੰਦੀ ਹੈ ਪਰ ਨਵੀਆਂ ਵਿਭਿੰਨਤਾਵਾਂ ਦੇ ਕਾਰਨ ਇਸ ਵਿਚ ਪਰਿਵਰਤਨ ਆਉਂਦੇ ਰਹਿੰਦੇ ਹਨ । ਇਸ ਨਾਲ ਪਾਣੀ ਦੀ ਹੋਂਦ ਬਣੀ ਰਹਿੰਦੀ ਹੈ ਚਾਹੇ ਉਸ ਵਿਚ ਕੁਝ ਅੰਤਰ ਆ ਜਾਣ ।

ਡੀ. ਐੱਨ. ਏ. ਅਨੁਵੰਸ਼ਿਕ ਗੁਣਾਂ ਦਾ ਸੰਦੇਸ਼ ਹੈ ਜੋ ਜਨਮ ਤੋਂ ਹੀ ਸੰਤਾਨ ਨੂੰ ਪ੍ਰਾਪਤ ਹੁੰਦਾ ਹੈ । ਇਸਦੇ ਕੇਂਦਰਕ ਵਿਚ ਪ੍ਰੋਟੀਨ ਸੰਸ਼ਲੇਸ਼ਣ ਦੇ ਲਈ ਸੂਚਨਾ ਮੌਜੂਦ ਹੁੰਦੀ ਹੈ । ਸੂਚਨਾ ਦੇ ਬਦਲ ਜਾਣ ਤੇ ਪ੍ਰੋਟੀਨ ਵੀ ਬਦਲ ਜਾਣਗੇ ਜਿਸ ਕਾਰਨ ਸਰੀਰਕ ਰਚਨਾ ਵਿਚ ਵੀ ਵਿਭਿੰਨਤਾ ਆ ਜਾਵੇਗੀ । ਡੀ. ਐਨ. ਏ. ਕਾਪੀ ਬਣਨ ਦੇ ਨਾਲ-ਨਾਲ ਦੁਸਰੀ ਸੈਂਲੀ ਸੰਰਚਨਾ ਦਾ ਸਿਰਜਨ ਵੀ ਹੁੰਦਾ ਹੈ । ਜੈਵ ਰਸਾਇਣਿਕ ਕਿਰਿਆਵਾਂ ਦੇ ਕਾਰਨ ਡੀ. ਐਨ. ਏ. ਦੀ ਕਾਪੀ ਵਿਚ ਕੁਝ ਵਿਭਿੰਨਤਾ ਪੈਦਾ ਹੋ ਜਾਂਦੀ ਹੈ ।

ਪ੍ਰਸ਼ਨ 2.
ਜੀਵਾਂ ਵਿਚ ਵਿਭਿੰਨਤਾਵਾਂ ਪ੍ਰਜਾਤੀਆਂ ਦੇ ਲਈ ਲਾਭਦਾਇਕ ਹਨ ਪਰ ਵਿਅਕਤੀਆਂ ਲਈ ਜ਼ਰੂਰੀ ਨਹੀਂ । ਕਿਉਂ ?
ਉੱਤਰ-
ਜੀਵਾਂ ਤੇ ਪਰਿਸਥਿਤਿਕ ਸਿਸਟਮ ਵਿੱਚ ਨਿਸਚਿਤ ਸਥਾਨ ਜਾਂ ਨਿੱਚ (Niche) ਦਾ ਸਿੱਧਾ ਪ੍ਰਭਾਵ ਪੈਂਦਾ ਹੈ । ਕਿਸੇ ਪ੍ਰਜਾਤੀ ਦੀ ਜਨਸੰਖਿਆ ਦੀ ਸਥਿਰਤਾ ਦਾ ਸੰਬੰਧ ਜਣਨ ਨਾਲ ਹੈ । ਜਦੋਂ ਨਿੱਚ (Niche) ਵਿੱਚ ਅਜਿਹੇ ਪਰਿਵਰਤਨ ਆ ਜਾਂਦੇ ਹਨ ਜੋ ਜੀਵਾਂ ਦੇ ਨਿਯੰਤਰਨ ਤੋਂ ਬਾਹਰ ਹੁੰਦੇ ਹਨ ਜੋ ਉਗਰ ਪਰਿਵਰਤਨ ਦਿਖਾਈ ਦਿੰਦੇ ਹਨ । ਇਨ੍ਹਾਂ ਦੇ ਨਤੀਜੇ ਵਜੋਂ ਜਨਸੰਖਿਆ ਦਾ ਸਮੂਲ ਵਿਨਾਸ਼ ਸੰਭਵ ਹੁੰਦਾ ਹੈ । ਜੇ ਜਨਸੰਖਿਆ ਦੇ ਜੀਵਾਂ ਵਿੱਚ ਵਿਭਿੰਨਤਾ ਹੋਵੇਗੀ ਤਾਂ ਉਨ੍ਹਾਂ ਦੇ ਜੀਵਤ ਰਹਿਣ ਦੀ ਕੁਝ ਸੰਭਾਵਨਾ ਹੈ । ਵਿਸ਼ਵ ਤਾਪਮਾਨ ਵਿਚ ਵਾਧੇ ਦੇ ਕਾਰਨ ਜੇ ਪਾਣੀ ਦਾ ਤਾਪਮਾਨ ਵਧੇਰੇ ਵੱਧ ਜਾਵੇ ਤਾਂ ਠੰਡੇ ਪਾਣੀ ਵਿਚ ਮਿਲਣ ਵਾਲੇ ਜੀਵਾਣੂਆਂ ਦਾ ਨਾਸ਼ ਹੋ ਜਾਵੇਗਾ ਪਰ ਗਰਮੀ ਨੂੰ ਸਹਿਣ ਵਾਲੇ ਜੀਵਾਣੁ ਜੀਵਤ ਰਹਿਣਗੇ ਅਤੇ ਵਾਧਾ ਕਰਨਗੇ । ਇਸ ਲਈ ਵਿਭਿੰਨਤਾ ਪਜਾਤੀਆਂ ਨੂੰ ਲੰਬੇ ਸਮੇਂ ਤੱਕ ਜਿਉਂਦਾ ਰੱਖਣ ਲਈ ਉਪਯੋਗੀ ਹਨ । ਵਿਭਿੰਨਤਾ ਪ੍ਰਜਾਤੀਆਂ ਲਈ ਤਾਂ ਲਾਭਦਾਇਕ ਹੈ ਪਰ ਵਿਅਕਤੀਆਂ ਦੇ ਲਈ ਜ਼ਰੂਰੀ ਨਹੀਂ ਹੈ ।

PSEB 10th Class Science Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 3.
ਦੋ ਖੰਡਨ ਬਹੁਖੰਡਨ ਨਾਲੋਂ ਕਿਵੇਂ ਭਿੰਨ ਹੈ ?
ਉੱਤਰ-
ਦੋ ਖੰਡਨ ਵਿਚ ਕੋਈ ਇਕ ਸੈੱਲ ਦੋ ਛੋਟੇ ਅਤੇ ਲਗਭਗ ਸਮਾਨ ਭਾਗਾਂ ਵਿਚ ਵੰਡਿਆ ਜਾਂਦਾ ਹੈ । ਦੋ ਖੰਡਨ ਇਕ ਨਿਰਧਾਰਿਤ ਤਲ ਤੇ ਹੁੰਦਾ ਹੈ । ਪਰ ਬਹੁਖੰਡਨ ਵਿਚ ਇਕ ਸੈੱਲ ਜੀਵ ਨਾਲੋਂ ਨਾਲ ਕਈ ਸੰਤਾਨ ਸੈੱਲਾਂ ਵਿਚ ਵਿਭਾਜਿਤ ਹੋ ਜਾਂਦੇ ਹਨ । ਦੋ ਖੰਡਨ ਵਿਚ ਸਿਸਟ (cyst) ਨਹੀਂ ਬਣਦਾ ਪਰ ਬਹੁਖੰਡਨ ਵਿੱਚ ਸਿਸਟ (cyst) ਬਣਦਾ ਹੈ । ਅਮੀਬਾ ਅਤੇ ਪੈਰਾਮੀਸ਼ੀਅਮ ਵਿਚ ਦੋ ਖੰਡਨ ਹੁੰਦਾ ਹੈ । ਕਾਲਾਜ਼ਾਰ ਦੇ ਰੋਗਾਣੁ ਲੇਸ਼ਮਾਨੀਆਂ ਅਤੇ ਮਲੇਰੀਆ ਪਰਜੀਵੀ ਪਲਾਜ਼ਮੋਡੀਅਮ ਵਿਚ ਬਹੁਖੰਡਨ ਹੁੰਦਾ ਹੈ ।

ਪ੍ਰਸ਼ਨ 4.
ਬੀਜਾਣੂ ਦੁਆਰਾ ਜਣਨ ਨਾਲ ਜੀਵ ਕਿਸ ਤਰ੍ਹਾਂ ਲਾਹੇਵੰਦ ਰਹਿੰਦਾ ਹੈ ?
ਉੱਤਰ-
ਬੀਜਾਣੂ ਵਾਧਾ ਕਰਕੇ ਰਾਈਜ਼ੋਪਸ (Phizopus) ਦੇ ਨਵੇਂ ਜੀਵ ਪੈਦਾ ਕਰਦੇ ਹਨ । ਬੀਜਾਣੂ ਦੇ ਚਾਰੇ ਪਾਸੇ ਇੱਕ ਮੋਟੀ ਝਿੱਲੀ ਹੁੰਦੀ ਹੈ ਜੋ ਪ੍ਰਤੀਕੂਲ ਹਾਲਾਤਾਂ ਵਿਚ ਉਸਦੀ ਰੱਖਿਆ ਕਰਦੀ ਹੈ । ਇਨ੍ਹਾਂ ਵਿਚ ਪੈਦਾ ਬੀਜਾਣੂਆਂ ਦੀ ਗਿਣਤੀ ਵੱਧ ਹੁੰਦੀ ਹੈ । ਇਸ ਲਈ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ । ਉਹ ਸੌਖਿਆਂ ਹੀ ਵਿਪਰੀਤ ਹਾਲਾਤਾਂ ਵਿਚ ਵੀ ਮਿਲ ਸਕਦੇ ਹਨ । ਨਮ ਸਤਹਿ ਦੇ ਸੰਪਰਕ ਵਿਚ ਆਉਣ ਤੇ ਇਹ ਵਾਧਾ ਕਰਨ ਲਗਦੇ ਹਨ ।

ਪ੍ਰਸ਼ਨ 5.
ਕੀ ਤੁਸੀਂ ਕੁੱਝ ਕਾਰਨ ਸੋਚ ਸਕਦੇ ਹੋ ਜਿਨ੍ਹਾਂ ਤੋਂ ਪਤਾ ਲਗਦਾ ਹੋਵੇ ਕਿ ਜਟਿਲ ਰਚਨਾ ਵਾਲੇ ਜੀਵ ਪੁਨਰਜਣਨ ਦੁਆਰਾ ਨਵੀਂ ਸੰਤਾਨ ਪੈਦਾ ਨਹੀਂ ਕਰ ਸਕਦੇ ?
ਉੱਤਰ-
ਜਟਿਲ ਸੰਰਚਨਾ ਵਾਲੇ ਜੀਵਾਂ ਵਿਚ ਜਣਨ ਵੀ ਗੁੰਝਲਦਾਰ ਜਾਂ ਜਟਿਲ ਹੁੰਦਾ ਹੈ । ਪੁਨਰਜਣਨ ਇਕ ਪ੍ਰਕਾਰ ਦਾ ਪਰਿਵਰਤਨ ਹੈ ਜਿਸ ਵਿਚ ਜੀਵ ਦੇ ਗੁਣਾਂ ਵਿਚ ਅੰਤਰ ਨਹੀਂ ਆਉਂਦਾ । ਇਹ ਜਣਨ ਦੇ ਸਮਾਨ ਨਹੀਂ ਹੈ । ਜਟਿਲ ਸੰਰਚਨਾ ਵਾਲੇ ਜੀਵ ਪੁਨਰਜਣਨ ਦੁਆਰਾ ਕਿਸੇ ਵੀ ਭਾਗ ਨੂੰ ਕੱਟ ਕੇ ਆਮ ਕਰਕੇ ਉਸੇ ਤਰ੍ਹਾਂ ਦਾ ਜੀਵ ਪੈਦਾ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਦਾ ਸਰੀਰ ਅੰਗਾਂ ਅਤੇ ਅੰਗ ਪ੍ਰਣਾਲੀਆਂ ਵਿਚ ਵਿਭਾਜਿਤ ਹੁੰਦਾ ਹੈ ।

ਪ੍ਰਸ਼ਨ 6.
ਕੁੱਝ ਪੌਦਿਆਂ ਨੂੰ ਉਗਾਉਣ ਲਈ ਇਕ ਪ੍ਰਜਣਨ ਦਾ ਉਪਯੋਗ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਆਮ ਕਰਕੇ ਜੋ ਪੌਦੇ ਬੀਜ ਪੈਦਾ ਨਹੀਂ ਕਰਦੇ ਉਨ੍ਹਾਂ ਦੀਆਂ ਜੜ੍ਹਾਂ, ਤਣਾ, ਪੱਤੀਆਂ ਆਦਿ ਨੂੰ ਢੁੱਕਵੇਂ ਹਾਲਾਤਾਂ ਵਿਚ ਵਿਕਸਿਤ ਕਰਕੇ ਨਵਾਂ ਪੌਦਾ ਪ੍ਰਾਪਤ ਕਰ ਲਿਆ ਜਾਂਦਾ ਹੈ । ਅਕਸਰ ਏਕਲ ਪੌਦੇ ਇਸ ਸਮਰੱਥਾ ਦੀ ਵਰਤੋਂ ਜਣਨਵਿਧੀ ਦੇ ਰੂਪ ਵਿਚ ਕਰਦੇ ਹਨ । ਉਨ੍ਹਾਂ ਨੂੰ ਉਗਾਉਣ ਦੇ ਲਈ ਕਾਇਕ ਪ੍ਰਜਣਨ ਕੀਤਾ ਜਾਂਦਾ ਹੈ ।

ਪ੍ਰਸ਼ਨ 7.
ਡੀ. ਐੱਨ. ਏ. ਦੀ ਕਾਪੀ ਬਣਾਉਣਾ ਜਣਨ ਦੇ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਜਣਨ ਦੀ ਪ੍ਰਕਿਰਿਆ ਨਾਲ ਉਸ ਤਰ੍ਹਾਂ ਦੀ ਹੀ ਸੰਤਾਨ ਦੀ ਪ੍ਰਾਪਤੀ ਕੀਤੀ ਜਾਂਦੀ ਹੈ ਜਿਹੋ ਜਿਹੇ ਜਨਮ ਦੇਣ ਵਾਲੇ ਹੋਣ । ਡੀ. ਐੱਨ. ਏ. ਦੀ ਕਾਪੀ ਦੇ ਪਰਿਣਾਮ ਵਜੋਂ ਹੀ ਵੰਸ਼ਾਨੁਰਾਤ ਗੁਣਾਂ ਤੋਂ ਯੁਕਤ ਸੰਤਾਨ ਪ੍ਰਾਪਤ ਹੁੰਦੀ ਹੈ । ਇਸ ਲਈ ਡੀ. ਐੱਨ. ਏ. ਦੀ ਕਾਪੀ ਬਣਾਉਣਾ ਜਣਨ ਦੇ ਲਈ ਜ਼ਰੂਰੀ ਹੈ । ਇਹ ਜੀਵਨ ਦੀ ਲਗਾਤਾਰਤਾ ਨੂੰ ਬਣਾਈ ਰੱਖਦਾ ਹੈ ਅਤੇ ਜੀਵਾਂ ਵਿਚ ਜਾਤੀ ਵਿਸ਼ੇਸ਼ ਦੇ ਗੁਣ ਬਣੇ ਰਹਿੰਦੇ ਹਨ ।

ਪ੍ਰਸ਼ਨ 8.
ਪਰਾਗਣ ਕਿਰਿਆ ਨਿਸ਼ੇਚਨ ਤੋਂ ਕਿਵੇਂ ਭਿੰਨ ਹੈ ?
ਉੱਤਰ-

ਪਰਾਗਣ ਕਿਰਿਆ (Pollination) ਨਿਸ਼ੇਚਨ ਕਿਰਿਆ (Fertilization)
(1) ਉਹ ਕਿਰਿਆ ਜਿਸ ਵਿਚ ਪਰਾਗਕਣ ਇਸਤਰੀ-ਕੇਸਰ ਦੇ ਸਟਿਗਮਾ ਤੱਕ ਪੁੱਜਦੇ ਹਨ, ਪਰਾਗਣ ਕਹਾਉਂਦੀ ਹੈ । (1) ਉਹ ਕਿਰਿਆ ਜਿਸ ਵਿਚ ਨਰ ਯੁਗਮਕ ਅਤੇ ਮਾਦਾ ਯੁਗਮਕ ਮਿਲ ਕੇ ਯੁਗਮਜ ਬਣਾਉਂਦੇ ਹਨ, ਨਿਸ਼ੇਚਨ ਕਹਾਉਂਦੀ ਹੈ ।
(2) ਇਹ ਜਣਨ ਕਿਰਿਆ ਦਾ ਪਹਿਲਾ ਚਰਨ ਹੈ । (2) ਇਹ ਜਣਨ ਕਿਰਿਆ ਦਾ ਦੂਸਰਾ ਚਰਨ ਹੈ ।
(3) ਪਰਾਗਣ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ-ਸਵੈ-ਪਰਾਗਣ ਅਤੇ ਪਰ-ਪਰਾਗਣ । (3) ਨਿਸ਼ੇਚਨ ਕਿਰਿਆ ਵੀ ਦੋ ਪ੍ਰਕਾਰ ਦੀ ਹੁੰਦੀ ਹੈ-ਬਾਹਰੀ ਅਤੇ ਅੰਦਰੂਨੀ ਨਿਸ਼ੇਚਨ ਕਿਰਿਆ ।
(4) ਪਰਾਗਕਣਾਂ ਦੇ ਸਥਾਨਾਂਤਰਨ ਦੇ ਲਈ ਵਾਹਕਾਂ ਦੀ ਲੋੜ ਹੁੰਦੀ ਹੈ । (4) ਇਸ ਕਿਰਿਆ ਵਿਚ ਵਾਹਕਾਂ ਦੀ ਕੋਈ ਲੋੜ ਨਹੀਂ ਹੁੰਦੀ ।
(5) ਅਨੇਕ ਪਰਾਗਕਣਾਂ ਦਾ ਨੁਕਸਾਨ ਹੁੰਦਾ ਹੈ । (5) ਇਸ ਵਿਚ ਪਰਾਗਕਣਾਂ ਦਾ ਨੁਕਸਾਨ ਨਹੀਂ ਹੁੰਦਾ ।
(6) ਇਸ ਕਿਰਿਆ ਵਿਚ ਖ਼ਾਸ ਲੱਛਣਾਂ ਦੀ ਲੋੜ ਹੁੰਦੀ ਹੈ । (6) ਇਸ ਕਿਰਿਆ ਵਿਚ ਖ਼ਾਸ ਲੱਛਣਾਂ ਦੀ ਲੋੜ ਨਹੀਂ ਹੁੰਦੀ ।

ਪ੍ਰਸ਼ਨ 9.
ਵੀਰਜ ਥੈਲੀਆਂ ਅਤੇ ਪ੍ਰੋਸਟੇਟ ਗੰਥੀ ਦੀ ਕੀ ਭੂਮਿਕਾ ਹੈ ?
ਉੱਤਰ-
ਵੀਰਜ ਥੈਲੀ ਅਤੇ ਪ੍ਰੋਸਟੇਟ ਗੰਥੀ ਆਪੋ-ਆਪਣੇ ਰਿਸਾਓ ਸ਼ੁਕਰਾਣੂ ਵਹਿਣੀ ਵਿਚ ਪਾਉਂਦੇ ਹਨ ਜਿਸ ਨਾਲ ਸ਼ੁਕਰਾਣੂ ਇਕ ਤਰਲ ਮਾਧਿਅਮ ਵਿਚ ਆ ਜਾਂਦੇ ਹਨ । ਇਸ ਦੇ ਕਾਰਨ ਇਨ੍ਹਾਂ ਦਾ ਸਥਾਨਾਂਤਰਨ ਸਰਲਤਾ ਨਾਲ ਹੁੰਦਾ ਹੈ । ਨਾਲ ਹੀ ਇਹ ਰਿਸਾਓ ਉਨ੍ਹਾਂ ਨੂੰ ਪੋਸ਼ਣ ਵੀ ਪ੍ਰਦਾਨ ਕਰਦਾ ਹੈ ।

ਵੀਰਜ ਥੈਲੀ ਵਿਚੋਂ ਰਿਸਾਓ ਤਰਲ ਵਿਚ ਫਰਕਟੋਜ਼, ਸਿਟਰੇਟ ਅਤੇ ਕਈ ਪ੍ਰੋਟੀਨ ਹੁੰਦੇ ਹਨ । ਇਹ ਦੋਵੇਂ ਵੀਰਜ ਦੀ ਵਾਰੀ-ਵਾਰੀ ਪ੍ਰਤੀਸ਼ਤਤਾ 60 : 30 ਵਿਚ ਬਣਾਉਂਦੇ ਹਨ । ਵੀਰਜ ਥੈਲੀ ਯੋਨੀ ਵਿਚ ਸੁਗੜਨ ਨੂੰ ਉਦੀਮਤ ਕਰਦਾ ਹੈ ਅਤੇ ਪ੍ਰੋਸਟੇਟ ਮੂਤਰ ਦੀ ਅਮਲਤਾ ਨੂੰ ਉਦਾਸੀਨ ਕਰਦਾ ਹੈ ।

PSEB 10th Class Science Solutions Chapter 8 ਜੀਵ ਪ੍ਰਜਣਨ ਕਿਵੇਂ ਕਰਦੇ ਹਨ?

ਪ੍ਰਸ਼ਨ 10.
ਪਿਊਬਰਟੀ ਸਮੇਂ ਲੜਕੀਆਂ ਵਿੱਚ ਕਿਹੜੇ-ਕਿਹੜੇ ਪਰਿਵਰਤਨ ਵਿਖਾਈ ਦਿੰਦੇ ਹਨ ? ਉੱਤਰ-ਪਿਉਬਰਟੀ ਸਮੇਂ ਲੜਕੀਆਂ ਵਿਚ ਵਿਖਾਈ ਦੇਣ ਵਾਲੇ ਪਰਿਵਰਤਨ-

  1. ਸਰੀਰ ਵਿਚ ਕੁਝ ਨਵੇਂ ਭਾਗਾਂ ਜਿਵੇਂ ਬਾਹਾਂ ਦੇ ਅੰਦਰਲੇ ਜੋੜ ਜਣਨ ਅੰਗਾਂ ਦੇ ਖੇਤਰ ਵਿਚ ਵਾਲਾਂ ਦੇ ਗੁੱਛੇ ਨਿਕਲ ਆਉਂਦੇ ਹਨ ।
  2. ਹੱਥਾਂ, ਪੈਰਾਂ ਤੇ ਮਹੀਨ ਸੁਰਾਖ ਜਾਂ ਰੋਮ ਆ ਜਾਂਦੇ ਹਨ ।
  3. ਚਮੜੀ ਤੇਲ ਯੁਕਤ ਹੋ ਜਾਂਦੀ ਹੈ ਤੇ ਕਦੇ-ਕਦੇ ਮੂੰਹ ਤੇ ਕਿੱਲ ਨਿਕਲਣ ਲਗਦੇ ਹਨ ।
  4. ਛਾਤੀਆਂ ਦੇ ਆਕਾਰ ਵਿਚ ਵਾਧਾ ਹੁੰਦਾ ਹੈ ।
  5. ਛਾਤੀ ਦੇ ਅੰਤਲੇ ਸਿਰੇ ਤੇ ਨਿੱਪਲ ਅਤੇ ਉਸਦੇ ਆਸ-ਪਾਸ ਦੀ ਚਮੜੀ ਦਾ ਰੰਗ ਗੂੜ੍ਹਾ ਹੋਣ ਲਗਦਾ ਹੈ ।
  6. ਮਾਹਵਾਰੀ (Menstruation) ਆਉਣੀ ਸ਼ੁਰੂ ਹੋ ਜਾਂਦੀ ਹੈ ।
  7. ਅੰਡਕੋਸ਼ ਵਿਚ ਅੰਡੇ ਤਿਆਰ ਹੋਣ ਲਗਦੇ ਹਨ |
  8. ਆਵਾਜ਼ ਸੁਰੀਲੀ ਹੋ ਜਾਂਦੀ ਹੈ ।
  9. ਉਲਟ ਲਿੰਗ ਪ੍ਰਤੀ ਖਿੱਚ ਹੋਣ ਲਗਦੀ ਹੈ ।

ਪ੍ਰਸ਼ਨ 11.
ਮਾਂ ਦੇ ਸਰੀਰ ਵਿੱਚ ਭਰੂਣ ਪੋਸ਼ਣ ਕਿਵੇਂ ਪ੍ਰਾਪਤ ਕਰਦਾ ਹੈ ?
ਜਾਂ
ਮਾਂ ਦੇ ਗਰਭ ਵਿਚ ਪਲ ਰਿਹਾ ਭਰੂਣ ਆਪਣਾ ਪੋਸ਼ਣ ਕਿਵੇਂ ਪ੍ਰਾਪਤ ਕਰਦਾ ਹੈ ?
ਉੱਤਰ-
ਗਰਭਕੋਸ਼ ਵਿਚ ਸਥਾਪਿਤ ਭਰੂਣ ਨੂੰ ਮਾਂ ਦੇ ਲਹੂ ਤੋਂ ਪੋਸ਼ਣ ਪ੍ਰਾਪਤ ਹੁੰਦਾ ਹੈ । ਇਸਦੇ ਲਈ ਪਲੇਸੈਂਟਾ ਦੀ ਸੰਰਚਨਾ ਕੁਦਰਤ ਦੁਆਰਾ ਕੀਤੀ ਗਈ ਹੈ । ਇਹ ਇੱਕ ਤਸ਼ਤਰੀ ਨੁਮਾ ਸੰਰਚਨਾ ਹੈ ਜੋ ਬੱਚੇਦਾਨੀ ਦੀ ਕੰਧ ਵਿਚ ਧਸੀ ਹੁੰਦੀ ਹੈ । ਇਸ ਵਿਚ ਭਰੂਣ ਦੇ ਪਾਸੇ ਵਾਲੇ ਟਿਸ਼ੂ ਉੱਤੇ ਵਿਲਾਈ(Villi) ਹੁੰਦੇ ਹਨ । ਮਾਂ ਵਾਲੇ ਪਾਸੇ ਹੂ ਸਥਾਨ (Blood Spaces) ਹੁੰਦੇ ਹਨ ਜੋ ਵਿਲਾਈ ਨੂੰ ਘੇਰਦੇ ਹਨ । ਇਹ ਮਾਂ ਤੋਂ ਭਰੂਣ ਨੂੰ ਗੁਲੂਕੋਜ਼, ਆਕਸੀਜਨ ਅਤੇ ਹੋਰ ਪਦਾਰਥ ਪ੍ਰਦਾਨ ਕਰਦੇ ਹਨ ।

ਪ੍ਰਸ਼ਨ 12.
ਜੇਕਰ ਕੋਈ ਇਸਤਰੀ ਕਾਪਰ-ਟੀ ਦਾ ਪ੍ਰਯੋਗ ਕਰ ਰਹੀ ਹੈ ਤਾਂ ਕੀ ਇਹ ਲਿੰਗੀ ਸੰਪਰਕ ਰੋਗਾਂ ਦੁਆਰਾ ਸੰਚਾਰਿਤ ਰੋਗਾਂ ਤੋਂ ਉਸਦੀ ਰੱਖਿਆ ਕਰੇਗਾ ?
ਉੱਤਰ-
ਨਹੀਂ, ਕਾਪਰਟੀ ਕਿਸੇ ਵੀ ਹਾਲਤ ਵਿਚ ਮਹਿਲਾ ਦੀ ਲਿੰਗੀ ਸੰਚਾਰਿਤ ਰੋਗਾਂ ਤੋਂ ਰੱਖਿਆ ਨਹੀਂ ਕਰੇਗਾ ।