PSEB 10th Class English Book Solutions | PSEB 10th Class English Guide

Punjab State Board Syllabus PSEB 10th Class English Book Solutions Guide Pdf is part of PSEB Solutions for Class 10.

PSEB 10th Class English Guide | English Guide for Class 10 PSEB

English Guide for Class 10 PSEB | PSEB 10th Class English Book Solutions

PSEB 10th Class English Main Course Book Solutions

English Main Course Book Class 10 Solutions PSEB Prose

Class 10th English Main Course Book Solutions PSEB Poetry

PSEB 10th Class English Literature Book Solutions

10th Class English Literature Book PSEB Supplementary Reader

10th Class PSEB English Grammar Book Solution

PSEB 10th Class English Book Grammar

PSEB 10th Class English Book Vocabulary

PSEB 10th Class English Book Reading Skills

PSEB 10th Class English Book Composition & Translation

English Grammar Notes is the one-stop-shop for students, beginners, and even experienced people to earn knowledge on all english related topics like Vocabulary, phrases, speeches, pronunciation, essay writings, tenses, etc.

PSEB 10th Class English Structure of Question Paper

Class – X (English)

Time : 3 Mrs.

Theory: 80 marks
INA: 20 marks
(Listening and Speaking skill-based practical: 18 Marks
Book Bank: 2 Marks)
Total: 100 marks

Q.No. Content Maximum Marks (80)
1. Section A : Reading Comprehension
(a) Unseen Reading Comprehension (5 MCQs) (5Q × 1M = 5 Marks)
(b) Unseen Picture/Poster Based Comprehension (5 MCQs) (5Q × 1M = 5 Marks)
2. Section B: Objective Type Questions
It will consist of 8 objective-type questions carrying one mark each.
Objective-type questions may include questions with one word to one-sentence answers.
Fill in the blanks, True/False, or multiple choice type questions.
English Main Course Book (4 Questions)
English Supplementary Reader (4 Questions)
(8Q × 1M = 8 Marks)
3. Section C: English Textbooks
English Main Course Book: Prose
(a) Short Answer Type Questions (3 out of 5) (3Q × 2M = 6 Marks)
(b) Long Answer Type Questions (1 out of 2) (1Q × 3M = 3 Marks)
4. English Main Course Book: Poetry
(a) Stanza (2 out of 3 questions) (2Q × 1.5M = 3 Marks)
(b) Central Idea/Long Answer Type Questions (1 out of 2) (1Q × 3M = 3 Marks)
5. English Supplementary Reader

(3 out of 5 questions)

(3Q × 3M = 9 Marks)
6. Section D: Vocabulary
Pair of Words, Idioms, Proverbs, One Word Substitution and Correct the Sentence (4Q × 1M = 4 Marks)
7. Section E: Translation, Grammar, and Composition
(a) Translation from English to Punjabi/Hindi (3 out of 5) (3Q × 1M = 3 Marks)
(b) Translation from Punjabi/Hindi to English (3 out of 5) (3Q × 1M = 3 Marks)
8. Grammar (Do as directed) (10Q × 1M = 10 Marks)
9. (a) Message/Advertisement/Note-making/Notice Writing (to attempt anyone out of the given two) (3 Marks)
(b) Paragraph Writing (1 out of 2) given two) (4 Marks)
(c) Letter Writing (1 out of 2) (6 Marks)
10. Marks for Good Handwriting (5 Marks)

Abbreviations used: q – question, m – marks

In Question 3(b), one long question will be asked from the first four chapters (‘The Happy Prince’, ‘Where Is Science Taking us?’, ‘Secret of Happiness’, and A Gift for Christmas’). The other question will be asked from the next four chapters (‘Some Glimpses of Ancient Indian Thought and Practices’, ‘The Home Coming’, ‘The Making of the Earth’ and ‘The Rule of the Road’).

Questions can be set from the entire prescribed syllabus. Only for questions No. 3, 4, and 5, questions will come from the given back exercises only. For the rest of the paper, it is not mandatory that the questions asked by the Paper-setter are from the back exercises only.

Listening and Speaking skill-based practical: 18 Marks

  • Listening – 10 Marks
  • Speaking – 08 Marks

For the listening test, students will be given a practice sheet containing 10 questions. They will answer all the 10 questions on the basis of an audio clip. Each question will carry 1 mark.

For the speaking test, students will speak 8 correct sentences on the basis of ‘picture and cue words’ provided in the practice sheet. Each correct sentence will carry 1 mark.

PSEB 10th Class English Syllabus

1. Reading Skills

  • Reading Comprehension of unseen passage with five multiple-choice questions.
  • Unseen Picture/Poster-based Comprehension with five multiple-choice questions.

2. English Main Course Book

  1. The Happy Prince
  2. Where Is Science Taking Us?
  3. Secret of Happiness
  4. A Gift for Christmas
  5. Some Glimpses of Ancient Indian Thought and Practices
  6. The Home-Coming
  7. The Making of the Earth
  8. The Rule of the Road

3. Poems

  1. Character of a Happy Man
  2. Death the Leveller
  3. A Ballad of Sir Pertab Singh
  4. Razia, the Tigress
  5. Where the Mind is Without Fear

4. Supplementary Reader

  1. Bed Number – 29
  2. Half a Rupee Worth
  3. One Thousand Dollars
  4. The Dying Detective
  5. How Much Land Does a Man Need?
  6. Return to Air

5. Vocabulary

  • Pairs of Words Generally Confused – 1 to 40
  • Idioms – 1 to 40
  • One Word for Many – 1 to 40
  • Common Errors – All
  • Common Proverbs – 1 to 40

6. Grammar

  • Use of Determiners, Prepositions, Modals, and Sentence Connectors
  • Use and Kinds of Non-Pinites
  • Simple, Complex, and Compound Sentences
  • Voice
  • Reported Speech
  • Use of Tenses
  • Punctuation

7. Writing Skills

  • Notice and Note-making
  • Messages
  • Advertisements
  • Paragraphs
  • Letters (Personal, Business & Official)

8. Translation from English to Punjabi/Hindi and Translation from Punjabi/Hindi to English.

PSEB Solutions for Class 10 | PSEB 10th Class Books Solutions Guide in Punjabi English Medium

PSEB Solutions for Class 10

Punjab State Board Syllabus PSEB 10th Class Books Solutions Guide Pdf in English Medium and Punjabi Medium are part of PSEB Solutions.

PSEB 10th Class Books Solutions Guide | PSEB Solutions for Class 10 in Punjabi English Medium

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

Punjab State Board PSEB 10th Class Home Science Book Solutions Chapter 10 ਰੇਸ਼ਿਆਂ ਦਾ ਵਰਗੀਕਰਨ Textbook Exercise Questions and Answers.

PSEB Solutions for Class 10 Home Science Chapter 10 ਰੇਸ਼ਿਆਂ ਦਾ ਵਰਗੀਕਰਨ

Home Science Guide for Class 10 PSEB ਰੇਸ਼ਿਆਂ ਦਾ ਵਰਗੀਕਰਨ Textbook Questions and Answers

ਅਭਿਆਸ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਰੇਸ਼ਿਆਂ ਦੀ ਲੰਬਾਈ ਦੇ ਅਧਾਰ ‘ਤੇ ਉਨ੍ਹਾਂ ਨੂੰ ਕਿਹੜੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ ?
ਜਾਂ
ਛੋਟੇ ਰੇਸ਼ੇ ਅਤੇ ਲੰਬੇ ਰੇਸ਼ੇ ਕੀ ਹੁੰਦੇ ਹਨ ?
ਉੱਤਰ-
ਰੇਸ਼ਿਆਂ ਨੂੰ ਲੰਬਾਈ ਦੇ ਅਧਾਰ ‘ਤੇ ਦੋ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ –

  1. ਛੋਟੇ ਰੇਸ਼ੇ ਜਾਂ ਸਟੇਪਲ ਰੇਸ਼ੇ (Staple fibre-ਇਹਨਾਂ ਰੇਸ਼ਿਆਂ ਦੀ ਲੰਬਾਈ ਛੋਟੀ ਹੁੰਦੀ ਹੈ । ਇਸ ਦੀ ਲੰਬਾਈ ਇੰਚਾਂ ਜਾਂ ਸੈਂਟੀਮੀਟਰਾਂ ਵਿਚ ਮਾਪੀ ਜਾਂਦੀ ਹੈ । ਇਹ ਆਮ ਤੌਰ ‘ਤੇ 1/4 ਤੋਂ ਲੈ ਕੇ 18 ਇੰਚ ਤਕ ਲੰਮੇ ਹੁੰਦੇ ਹਨ । ਸਿਲਕ ਤੋਂ ਇਲਾਵਾ ਸਾਰੇ ਕੁਦਰਤੀ ਰੇਸ਼ੇ ਸਟੇਪਲ ਰੇਸ਼ੇ ਹਨ ।
  2. ਲੰਮੇ ਰੇਸ਼ੇ (ਫਿਲਾਮੈਂਟ (Filament_ਇਹਨਾਂ ਰੇਸ਼ਿਆਂ ਦੀ ਲੰਬਾਈ ਜ਼ਿਆਦਾ ਹੁੰਦੀ ਹੈ । ਇਸ ਨੂੰ ਮੀਟਰਾਂ ਵਿਚ ਨਾਪਿਆ ਜਾਂਦਾ ਹੈ । ਸਿਲਕ ਅਤੇ ਬਨਾਵਟੀ ਰੇਸ਼ੇ ਫਿਲਾਮੈਂਟ ਰੇਸ਼ੇ ਹੁੰਦੇ ਹਨ ।

ਪ੍ਰਸ਼ਨ 2.
ਕੁਦਰਤੀ ਫਿਲਾਮੈਂਟ ਰੇਸ਼ੇ ਦੀਆਂ ਦੋ ਉਦਾਹਰਨਾਂ ਦਿਉ ।
ਉੱਤਰ-
ਕੁਦਰਤੀ ਫਿਲਾਮੈਂਟ ਰੇਸ਼ੇ ਸਿਰਫ ਸਿਲਕ ਹੀ ਹੈ ।

ਪ੍ਰਸ਼ਨ 3. ਸੈਲੂਲੋਜ਼ ਰੇਸ਼ੇ ਕਿਹੜੇ-ਕਿਹੜੇ ਹਨ ?
ਉੱਤਰ-
ਸੈਲੂਲੋਜ਼ ਰੇਸ਼ੇ ਕਪਾਹ ਦੇ ਰੇਸ਼ਿਆਂ ਜਾਂ ਲੱਕੜੀ ਦੇ ਗੁੱਦੇ ਨੂੰ ਬਨਾਵਟੀ ਰੇਸ਼ੇ ਨਾਲ ਰਲਾ ਕੇ ਤਿਆਰ ਹੁੰਦੇ ਹਨ । ਰੇਆਨ ਦੀਆਂ ਵੱਖ-ਵੱਖ ਕਿਸਮਾਂ ਹਨ ਜਿਵੇਂ ਕਿ ਵਿਸਕੋਲ ਕਿਉਪਰਾਮੋਨੀਅਮ ਅਤੇ ਨੀਟਰੋ ਸੈਲਲੋਜ਼ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 4.
(i) ਕੁਦਰਤੀ ਰੇਸ਼ੇ ਕਿੱਥੋਂ-ਕਿੱਥੋਂ ਪ੍ਰਾਪਤ ਕੀਤੇ ਜਾਂਦੇ ਹਨ ?
(ii) ਕੁਦਰਤੀ ਰੇਸ਼ੇ ਕਿਹੜੇ-ਕਿਹੜੇ ਹੁੰਦੇ ਹਨ ?
ਉੱਤਰ-
(i) ਕੁਦਰਤੀ ਰੇਸ਼ੇ ਪੌਦਿਆਂ ਦੇ ਤਣਿਆਂ ਦੇ ਰੇਸ਼ਿਆਂ ਦੇ ਰੂਪ ਵਿਚ ਸਣ, ਪਟਸਨ ਅਤੇ ਕਪਾਹ ਤੋਂ ਪ੍ਰਾਪਤ ਹੁੰਦੇ ਹਨ । ਇਸ ਤੋਂ ਇਲਾਵਾ ਜਾਨਵਰਾਂ ਦੇ ਵਾਲਾਂ ਤੋਂ ਉੱਨ ਦੇ ਰੂਪ ਵਿਚ ਅਤੇ ਰੇਸ਼ਮ ਦੇ ਕੀੜਿਆਂ ਤੋਂ ਰੇਸ਼ਮ ਪ੍ਰਾਪਤ ਹੁੰਦਾ ਹੈ । ਕੱਚੀ ਧਾਤ ਜਾਂ ਖਣਿਜ ਪਦਾਰਥ ਦੇ ਰੂਪ ਵਿਚ ਐਸਬੈਸਟਾਸ ਦੇ ਰੂਪ ਵਿਚ ਮਿਲਦੇ ਹਨ ।
(ii) ਸਣ, ਪਟਸਨ, ਕਪਾਹ, ਰੇਸ਼ਮ ਆਦਿ ।

ਪ੍ਰਸ਼ਨ 5.
ਮਨੁੱਖ ਦੁਆਰਾ ਤਿਆਰ ਕੀਤੇ ਰੇਸ਼ਿਆਂ ਨੂੰ ਕਿਹੜੀਆਂ-ਕਿਹੜੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ ।
ਉੱਤਰ-
ਮਨੁੱਖ ਦੁਆਰਾ ਤਿਆਰ ਕੀਤੇ ਰੇਸ਼ਿਆਂ ਨੂੰ ਮੁੱਖ ਚਾਰ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ

  1. ਸੈਲੂਲੋਜ਼ ਦੇ ਪੁਨਰ ਨਿਰਮਾਣ ਤੋਂ ਪ੍ਰਾਪਤ ਹੋਣ ਵਾਲੇ ਬਨਾਵਟੀ ਰੇਸ਼ੇ-ਇਹ ਰੇਸ਼ੇ ਲੱਕੜੀ ਦੇ ਗੁੱਦੇ ਜਾਂ ਕਪਾਹ ਦੇ ਛੋਟੇ ਰੇਸ਼ਿਆਂ ਨੂੰ ਰਸਾਇਣਿਕ ਪਦਾਰਥਾਂ ਨਾਲ ਮਿਲਾ ਕੇ ਬਣਾਏ ਜਾਂਦੇ ਹਨ ।
  2. ਥਰਮੋਪਲਾਸਟਿਕ ਰੇਸ਼ੇ (Thermoplastic Fibres)-ਗਰਮ ਹੋਣ ਨਾਲ ਇਹ ਰੇਸ਼ੇ ਸੜਨ ਦੀ ਥਾਂ ਪਿਘਲ ਜਾਂਦੇ ਹਨ । ਇਸੇ ਲਈ ਇਨ੍ਹਾਂ ਨੂੰ ਥਰਮੋਪਲਾਸਟਿਕ ਰੇਸ਼ੇ ਕਿਹਾ ਜਾਂਦਾ ਹੈ, ਜਿਵੇਂ ਕਿ-ਨਾਈਲੋਨ, ਪੌਲਿਸਟਰ ਅਤੇ ਐਸੀਟੇਟ ਆਦਿ ।
  3. ਧਾਤ ਤੋਂ ਬਣੇ ਰੇਸ਼ੇ-ਗੋਟੇ, ਚਰੀ ਲਈ ਵਰਤੇ ਜਾਣ ਵਾਲੇ ਰੇਸ਼ੇ ਸੋਨਾ, ਚਾਂਦੀ, ਐਲਮੀਨੀਅਮ ਧਾਤਾਂ ਤੋਂ ਬਣਦੇ ਹਨ ।
  4. ਗਲਾਸ, ਫਾਇਬਰ/ਸ਼ੀਸ਼ੇ ਤੋਂ ਬਣੇ ਰੇਸ਼ੇ-ਇਹ ਰੇਸ਼ੇ ਸ਼ੀਸ਼ੇ ਨੂੰ ਪਿਘਲਾ ਕੇ ਬਣਦੇ ਹਨ ।

ਪ੍ਰਸ਼ਨ 6.
ਥਰਮੋਪਲਾਸਟਿਕ ਰੇਸ਼ਿਆਂ ਤੋਂ ਕੀ ਭਾਵ ਹੈ ?
ਜਾਂ
ਥਰਮੋਪਲਾਸਟਿਕ ਰੇਸ਼ੇ ਕੀ ਹੁੰਦੇ ਹਨ ?
ਉੱਤਰ-
ਥਰਮੋਪਲਾਸਟਿਕ ਰੇਸ਼ੇ ਬਣਾਵਟੀ ਰੇਸ਼ੇ ਹਨ ਭਾਵ ਕਿ ਮਨੁੱਖ ਦੁਆਰਾ ਬਣਾਏ ਹੋਏ । ਇਹ ਰੇਸ਼ੇ ਗਰਮੀ ਨਾਲ ਸੜਨ ਦੀ ਬਜਾਏ ਪਿਘਲ ਜਾਂਦੇ ਹਨ, ਇਸੇ ਕਰਕੇ ਇਨ੍ਹਾਂ ਨੂੰ ਥਰਮੋਪਲਾਸਟਿਕ ਰੇਸ਼ੇ ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਥਰਮੋਪਲਾਸਟਿਕ ਰੇਸ਼ਿਆਂ ਦੀਆਂ ਚਾਰ ਉਦਾਹਰਨਾਂ ਦਿਉ ।
ਉੱਤਰ-
ਨਾਈਲੋਨ, ਟੈਰੀਲੀਨ, ਪੌਲਿਸਟਰ, ਐਕਰੀਲਿਕ ਅਤੇ ਐਸੀਟੇਟ ਥਰਮੋਪਲਾਸਟਿਕ ਰੇਸ਼ਿਆਂ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 8.
ਰੇਔਨ ਕਿਸ ਪ੍ਰਕਾਰ ਦਾ ਰੇਸ਼ਾ ਹੈ ?
ਉੱਤਰ-
ਰੇਔਨ ਵੀ ਮਨੁੱਖ ਦੁਆਰਾ ਤਿਆਰ ਕੀਤਾ ਰੇਸ਼ਾ ਹੈ ਪਰ ਇਹ ਰੇਸ਼ੇ ਕੁਦਰਤੀ ਰੇਸ਼ਿਆਂ ਵਿਚ ਜਿਵੇਂ-ਕਪਾਹ ਜਾਂ ਪਟਸਨ ਜਾਂ ਸਣ ਦੇ ਗੁੱਦੇ ਵਿਚ ਰਸਾਇਣਿਕ ਪਦਾਰਥ ਮਿਲਾ ਕੇ ਤਿਆਰ ਕੀਤੇ ਜਾਂਦੇ ਹਨ ।

ਪ੍ਰਸ਼ਨ 9.
ਧਾਤ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ ਕਿਹੜੇ ਹਨ ?
ਉੱਤਰ-
ਗੋਟੇ ਅਤੇ ਜਰੀ ਦੇ ਰੇਸ਼ੇ ਸੋਨਾ, ਚਾਂਦੀ ਅਤੇ ਐਲੂਮੀਨੀਅਮ ਧਾਤਾਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ । ਇਨ੍ਹਾਂ ਧਾਤਾਂ ਨੂੰ ਪਿਘਲਾ ਕੇ ਬਾਰੀਕ ਰੇਸ਼ੇ ਤਿਆਰ ਕੀਤੇ ਜਾਂਦੇ ਹਨ । ਪਰ ਅੱਜ-ਕਲ੍ਹ ਸੋਨਾ-ਚਾਂਦੀ ਮਹਿੰਗੀਆਂ ਧਾਤਾਂ ਹੋਣ ਕਰਕੇ ਐਲੂਮੀਨੀਅਮ ਦੇ ਰੇਸ਼ੇ ਬਣਾ ਕੇ ਉਨ੍ਹਾਂ ਉੱਪਰ ਸੋਨੇ ਅਤੇ ਚਾਂਦੀ ਦੀ ਪਰਤ ਚੜ੍ਹਾਈ ਜਾਂਦੀ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 10.
ਪ੍ਰੋਟੀਨ ਵਾਲੇ ਰੇਸ਼ਿਆਂ ਦੀਆਂ ਦੋ ਉਦਾਹਰਨਾਂ ਦਿਉ ।
ਉੱਤਰ-
ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ ਪ੍ਰੋਟੀਨ-ਯੁਕਤ ਰੇਸ਼ੇ ਹੁੰਦੇ ਹਨ ਜਿਵੇਂ ਕਿ ਜਾਨਵਰਾਂ-ਭੇਡਾਂ, ਊਠ ਅਤੇ ਖਰਗੋਸ਼ਾਂ ਦੇ ਵਾਲਾਂ ਤੋਂ ਬਣੀ ਉੱਨ ਪ੍ਰੋਟੀਨ-ਯੁਕਤ ਰੇਸ਼ਿਆਂ ਦੀਆਂ ਉਦਾਹਰਨਾਂ ਹਨ ਇਸੇ ਤਰ੍ਹਾਂ ਸਿਲਕ ਦੇ ਕੀੜਿਆਂ ਤੋਂ ਤਿਆਰ ਹੋਏ ਸਿਲਕ ਦੇ ਰੇਸ਼ੇ ਵੀ ਪ੍ਰੋਟੀਨ ਵਾਲੇ ਹੁੰਦੇ ਹਨ ।

ਪ੍ਰਸ਼ਨ 11.
ਮਿਸ਼ਰਤ ਰੇਸ਼ੇ ਕਿਹੜੇ ਹੁੰਦੇ ਹਨ ? ਕੋਈ ਚਾਰ ਉਦਾਹਰਨਾਂ ਦਿਉ ।
ਉੱਤਰ-
ਮਿਸ਼ਰਤ ਰੇਸ਼ੇ ਦੋ ਵੱਖ-ਵੱਖ ਤਰ੍ਹਾਂ ਦੇ ਰੇਸ਼ੇ ਮਿਲਾ ਕੇ ਤਿਆਰ ਹੁੰਦੇ ਹਨ, ਜਿਵੇਂਕਪਾਹ ਅਤੇ ਪਟਸਨ ਆਦਿ ਨਾਲ ਪੌਲਿਸਟਰ ਜਾਂ ਟੈਰੀਲੀਨ ਮਿਲਾ ਕੇ ਮਿਸ਼ਰਤ ਰੇਸ਼ੇ ਤਿਆਰ ਹੁੰਦੇ ਹਨ । ਇਸੇ ਤਰ੍ਹਾਂ ਉੱਨ ਅਤੇ ਐਕਰੀਲਿਕ ਰੇਸ਼ੇ ਮਿਲਾ ਕੇ ਕੈਸ਼ਲੋਨ ਤਿਆਰ ਕੀਤੀ ਜਾਂਦੀ ਹੈ ।

ਪ੍ਰਸ਼ਨ 12.
ਪੌਦਿਆਂ ਦੇ ਤਣਿਆਂ ਤੋਂ ਪ੍ਰਾਪਤ ਹੋਣ ਵਾਲੇ ਕੁਦਰਤੀ ਰੇਸ਼ੇ ਕਿਹੜੇ-ਕਿਹੜੇ ਹਨ ?
ਉੱਤਰ-
ਪੌਦਿਆਂ ਦੇ ਤਣਿਆਂ ਤੋਂ ਪ੍ਰਾਪਤ ਹੋਣ ਵਾਲੇ ਕੁਦਰਤੀ ਰੇਸ਼ੇ ਹੇਠ ਲਿਖੇ ਹਨਲਿਨਨ-ਜੋ ਫਲੈਕਸ ਪੌਦੇ ਦੇ ਤਣੇ ਤੋਂ ਪ੍ਰਾਪਤ ਹੁੰਦਾ ਹੈ । ਪਟਸਨ-ਇਹ ਜੂਟ ਦੇ ਪੌਦੇ ਦੇ ਤਣੇ ਤੋਂ ਪ੍ਰਾਪਤ ਹੁੰਦਾ ਹੈ । ਰੇਮੀ-ਇਹ ਵੀ ਪੌਦੇ ਦੇ ਤਣੇ ਤੋਂ ਪ੍ਰਾਪਤ ਹੁੰਦਾ ਹੈ । ਸਣ-ਇਹ ਰੇਸ਼ਾ ਵੀ ਪੌਦੇ ਦੇ ਤਣੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੂਲ ਗੁਣਾਂ ਤੋਂ ਇਲਾਵਾ ਰੇਸ਼ਿਆਂ ਵਿਚ ਕਿਹੜੇ-ਕਿਹੜੇ ਹੋਰ ਗੁਣ ਹੋ ਸਕਦੇ ਹਨ ?
ਉੱਤਰ-
ਰੇਸ਼ਿਆਂ ਵਿਚ ਉਨ੍ਹਾਂ ਦੇ ਮੂਲ ਗੁਣਾਂ ਤੋਂ ਇਲਾਵਾ ਹੇਠ ਲਿਖੇ ਗੁਣ ਵੀ ਹੋਣੇ ਜ਼ਰੂਰੀ ਹਨ

  1. ਦਿੱਖ (Luster)
  2. ਪਾਣੀ ਸੋਖਣ ਦੀ ਸਮਰੱਥਾ (Absorption of water)
  3. ਚਿਪਕਣਾ (Felting)
  4. ਅੱਗ-ਫੜਨ ਦੀ ਸਮਰੱਥਾ (Flammability)
  5. ਸੰਘਣਾਪਨ (Density)
  6. ਤਾਪ-ਪ੍ਰਤੀਰੋਧਕਤਾ (Resistance to heat).
  7. ਤੇਜ਼ਾਬ ਅਤੇ ਖਾਰਾਪਨ ਸਹਿਣ ਦੀ ਸ਼ਕਤੀ (Resistance to acid and alkalies)
  8. ਵੱਟ ਨਾ ਪੈਣ (Resilitience)
  9. ਵਲਦਾਰ ਹੋਣਾ (Crimp) ਆਦਿ ।

ਪ੍ਰਸ਼ਨ 2.
ਸੂਤੀ ਰੇਸ਼ੇ ਨੂੰ ਰੇਸ਼ਿਆਂ ਦਾ ਸਿਰਤਾਜ ਕਿਉਂ ਕਿਹਾ ਜਾਂਦਾ ਹੈ ?
ਜਾਂ
ਸੂਤੀ ਰੇਸ਼ਿਆਂ ਨੂੰ ਸਭ ਤੋਂ ਚੰਗਾ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਸੂਤੀ ਰੇਸ਼ੇ ਨੂੰ ਰੇਸ਼ਿਆਂ ਦਾ ਸਿਰਤਾਜ ਕਿਹਾ ਜਾਂਦਾ ਹੈ ਕਿਉਂਕਿ ਇਸ ਰੇਸ਼ੇ ਵਿਚ ਬਹੁਤ ਗੁਣ ਹੁੰਦੇ ਹਨ ਜਿਵੇਂ ਕੁਦਰਤੀ ਚਮਕ ਦਾ ਹੋਣਾ, ਮਜ਼ਬੂਤ ਰੇਸ਼ਾ ਅਤੇ ਤਾਪ ਦਾ ਸੰਚਾਲਕ ਹੋਣ ਦੇ ਨਾਲ-ਨਾਲ ਇਸ ਵਿਚ ਪਾਣੀ ਸੋਖਣ ਦੀ ਸਮਰੱਥਾ ਵੀ ਹੁੰਦੀ ਹੈ । ਇਸੇ ਕਰਕੇ ਹੀ ਇਹ ਕੱਪੜੇ ਗਰਮੀਆਂ ਅਤੇ ਸਰਦੀਆਂ ਵਿਚ ਠੀਕ ਰਹਿੰਦੇ ਹਨ । ਇਸ ਰੇਸ਼ੇ ਦੇ ਕੱਪੜੇ ਚਮੜੀ ਲਈ ਸੁਖਦਾਇਕ ਹੁੰਦੇ ਹਨ । ਇਸ ਨੂੰ ਉਬਾਲਿਆ ਵੀ ਜਾ ਸਕਦਾ ਹੈ, ਇਸੇ ਕਰਕੇ ਹੀ ਹਸਪਤਾਲ ਵਿਚ ਪੱਟੀਆਂ ਬਣਾਉਣ ਲਈ ਵਰਤਿਆ ਜਾਂਦਾ ਹੈ । ਸੂਤੀ ਰੇਸ਼ਾ ਇਨ੍ਹਾਂ ਗੁਣਾਂ ਕਰਕੇ ਹੀ ਰੇਸ਼ਿਆਂ ਦਾ ਸਿਰਤਾਜ ਮੰਨਿਆ ਜਾਂਦਾ ਹੈ ।

ਪ੍ਰਸ਼ਨ 3.
ਕਿਹੜੇ ਗੁਣਾਂ ਕਾਰਨ ਸੂਤੀ ਕੱਪੜੇ ਨੂੰ ਗਰਮੀਆਂ ਵਿਚ ਪਹਿਨਿਆ ਜਾਂਦਾ
ਉੱਤਰ-
ਸੂਤੀ ਕੱਪੜੇ ਤਾਪ ਦੇ ਸੰਚਾਲਕ ਅਤੇ ਪਾਣੀ ਸੋਖਣ ਦੀ ਸਮਰੱਥਾ ਰੱਖਦੇ ਹਨ । ਜਿਸ ਨਾਲ ਇਹ ਸਰੀਰ ਦਾ ਪਸੀਨਾ ਸੋਖ ਲੈਂਦੇ ਹਨ । ਇਸੇ ਕਰਕੇ ਹੀ ਇਹਨਾਂ ਨੂੰ ਗਰਮੀਆਂ ਵਿਚ ਪਹਿਨਿਆ ਜਾਂਦਾ ਹੈ । ਇਸ ਤੋਂ ਇਲਾਵਾ ਤਾਪ ਦੇ ਸੰਚਾਲਕ ਹੋਣ ਕਰਕੇ ਤਾਪ ਇਨ੍ਹਾਂ ਵਿਚੋਂ ਲੰਘ ਜਾਂਦਾ ਹੈ, ਜੋ ਪਸੀਨਾ ਸੁੱਕਣ ਵਿਚ ਮਦਦ ਕਰਦੇ ਹਨ । ਇਹਨਾਂ ਦੋਹਾਂ ਗੁਣਾਂ ਕਰਕੇ ਇਹ ਰੇਸ਼ੇ ਠੰਢੇ ਹੁੰਦੇ ਹਨ ਅਤੇ ਗਰਮੀਆਂ ਵਿਚ ਸਭ ਤੋਂ ਸੁਖਾਵੇਂ ਰਹਿੰਦੇ ਹਨ । ਇਸ ਤੋਂ ਇਲਾਵਾ ਹਲਕੇ ਖਾਰ ਅਤੇ ਤੇਜ਼ਾਬਾਂ ਦਾ ਇਨ੍ਹਾਂ ‘ਤੇ ਕੋਈ ਅਸਰ ਨਹੀਂ ਹੁੰਦਾ ਜਿਸ ਕਰਕੇ ਪਸੀਨੇ ਨਾਲ ਖ਼ਰਾਬ ਨਹੀਂ ਹੁੰਦੇ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 4.
ਸੁਤੀ ਰੇਸ਼ਿਆਂ ਤੋਂ ਬਣਾਏ ਕੱਪੜੇ ਦੀ ਦੇਖਭਾਲ ਕਿਵੇਂ ਕੀਤੀ ਜਾਂਦੀ ਹੈ ਅਤੇ ਇਹ ਕੱਪੜਾ ਕਿੱਥੇ ਵਰਤਿਆ ਜਾਂਦਾ ਹੈ ?
ਉੱਤਰ-

  1. ਸੁਤੀ ਰੇਸ਼ਿਆਂ ਦੇ ਕੱਪੜਿਆਂ ਨੂੰ ਉਬਾਲ ਕੇ ਵੀ ਧੋਤਾ ਜਾ ਸਕਦਾ ਹੈ | ਪਰ ਰੰਗਦਾਰ ਸੂਤੀ ਕੱਪੜਿਆਂ ਨੂੰ ਉਬਾਲਣਾ ਨਹੀਂ ਚਾਹੀਦਾ ਅਤੇ ਨਾ ਹੀ ਤੇਜ਼ ਧੁੱਪ ਵਿਚ ਸੁਕਾਉਣਾ ਚਾਹੀਦਾ ਹੈ । ਜਦ ਕਿ ਸਫ਼ੈਦ ਕੱਪੜਿਆਂ ਨੂੰ ਧੁੱਪ ਵਿਚ ਸੁਕਾਉਣ ਨਾਲ ਜ਼ਿਆਦਾ ਸਫ਼ੈਦੀ ਆਉਂਦੀ ਹੈ ।
  2. ਸੁਤੀ ਰੇਸ਼ਿਆਂ ਉੱਪਰ ਖਾਰ ਦਾ ਕੋਈ ਮਾੜਾ ਅਸਰ ਨਹੀਂ ਹੁੰਦਾ ਸੋ ਕਿਸੇ ਵੀ ਸਾਬਣ ਨਾਲ ਧੋਤੇ ਜਾ ਸਕਦੇ ਹਨ ।
  3. ਸਤੀ ਕੱਪੜਿਆਂ ਉੱਪਰ ਰੰਗਕਾਟ ਦਾ ਵੀ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ । ਸੋ ਖ਼ਾਸ ਕਰ ਕਲੋਰੀਨ ਰੰਗਕਾਟ ਵਰਤਣੇ ਚਾਹੀਦੇ ਹਨ । ਤੇਜ਼ ਰੰਗਕਾਟ ਕੱਪੜੇ ਨੂੰ ਕਮਜ਼ੋਰ ਕਰ ਦਿੰਦੇ ਹਨ ।
  4. ਸੂਤੀ ਕੱਪੜਿਆਂ ਨੂੰ ਪੂਰਾ ਸੁਕਾ ਕੇ ਹੀ ਅਲਮਾਰੀ ਵਿਚ ਸਾਂਭਣਾ ਚਾਹੀਦਾ ਹੈ ਨਹੀਂ ਤਾਂ ਉੱਲੀ ਲੱਗ ਸਕਦੀ ਹੈ ।
  5. ਇਨ੍ਹਾਂ ਨੂੰ ਸਿਲੀ-ਸਿਲ੍ਹੀ ਤੇਜ਼ ਗਰਮ ਪੈਂਸ ਨਾਲ ਪ੍ਰੈੱਸ ਕੀਤਾ ਜਾ ਸਕਦਾ ਹੈ ਜਿਸ ਨਾਲ ਕੱਪੜੇ ਦੇ ਪੂਰੇ ਵੱਟ ਨਿਕਲ ਕੇ ਚਮਕ ਆ ਜਾਂਦੀ ਹੈ । ਸੂਤੀ ਰੇਸ਼ੇ ਪਹਿਨਣ ਵਾਲੇ ਕੱਪੜਿਆਂ, ਚਾਦਰਾਂ, ਖੇਸ, ਮੇਜਪੋਸ਼, ਤੌਲੀਏ ਅਤੇ ਪਰਦੇ ਆਦਿ ਲਈ ਵਰਤੇ ਜਾਂਦੇ ਹਨ ।

ਪ੍ਰਸ਼ਨ 5.
ਸੂਤੀ ਰੇਸ਼ੇ ਦੇ ਗੁਣ ਦੱਸੋ ।
ਉੱਤਰ-
ਸਤੀ ਰੇਸ਼ਾ ਕਪਾਹ ਦੇ ਪੌਦੇ ਤੋਂ ਤਿਆਰ ਹੁੰਦਾ ਹੈ । ਇਸ ਰੇਸ਼ੇ ਵਿਚ 87 ਤੋਂ 9090 ਸੈਲੂਲੋਜ਼, 5 ਤੋਂ 8% ਪਾਣੀ ਅਤੇ ਬਾਕੀ ਅਸ਼ੁੱਧੀਆਂ ਹੁੰਦੀਆਂ ਹਨ । ਸੂਤੀ ਰੇਸ਼ੇ ਦੇ ਗੁਣ ਹੇਠ ਲਿਖੇ ਹਨ

  • ਸੂਤੀ ਰੇਸ਼ੇ ਦੀ ਲੰਬਾਈ ਅੱਧੇ ਇੰਚ ਤੋਂ ਦੋ ਇੰਚ ਤਕ ਹੁੰਦੀ ਹੈ ਅਤੇ ਆਮ ਤੌਰ ‘ਤੇ ਇਸ ਦਾ ਰੰਗ ਚਿੱਟਾ ਹੁੰਦਾ ਹੈ ।
  • ਇਸ ਰੇਸ਼ੇ ਵਿਚ ਕੁਦਰਤੀ ਚਮਕ ਨਹੀਂ ਹੁੰਦੀ ।
  • ਇਹ ਇਕ ਮਜ਼ਬੂਤ ਅਤੇ ਹੰਢਣਸਾਰ ਰੇਸ਼ਾ ਹੈ ।
  • ਇਸ ਰੇਸ਼ੇ ਵਿਚ ਪਾਣੀ ਸੋਖਣ ਦੀ ਸਮਰੱਥਾ ਕਾਫ਼ੀ ਹੁੰਦੀ ਹੈ । ਜਿਸ ਕਰਕੇ ਇਹ ਸਰੀਰ ਦਾ ਪਸੀਨਾ ਸੋਖ ਲੈਂਦਾ ਹੈ । ਇਸ ਗੁਣ ਕਰਕੇ ਹੀ ਤੌਲੀਏ ਸੂਤੀ ਰੇਸ਼ੇ ਦੇ ਬਣਾਏ ਜਾਂਦੇ ਹਨ ।
  • ਇਹ ਰੇਸ਼ਾ ਤਾਪ ਦਾ ਵਧੀਆ ਸੰਚਾਲਕ ਹੈ । ਗਰਮੀ ਇਸ ਵਿਚੋਂ ਲੰਘ ਸਕਦੀ ਹੈ । ਸੂਤੀ ਰੇਸ਼ੇ ਦੀ ਪਾਣੀ ਸੋਖਣ ਦੀ ਸਮਰੱਥਾ ਅਤੇ ਤਾਪ ਸੰਚਾਲਕਤਾ ਕਾਰਨ ਹੀ ਸੂਤੀ ਕੱਪੜੇ ਗਰਮੀਆਂ ਵਿਚ ਪਹਿਨਣ ਲਈ ਸਭ ਤੋਂ ਅਰਾਮਦਾਇਕ ਹੁੰਦੇ ਹਨ ।

ਪ੍ਰਸ਼ਨ 6.
ਲਿਨਨ ਤੇ ਸੂਤੀ ਕੱਪੜੇ ਵਿਚ ਕੀ ਸਮਾਨਤਾ ਹੈ ?
ਉੱਤਰ-
ਲਿਨਨ ਤੇ ਸੂਤੀ ਕੱਪੜੇ ਵਿਚ ਹੇਠ ਲਿਖੀਆਂ ਸਮਾਨਤਾਵਾਂ ਹਨ

  • ਇਹ ਦੋਵੇਂ ਰੇਸ਼ੇ ਕੁਦਰਤੀ ਰੇਸ਼ੇ ਹਨ । ਸੂਤੀ ਰੇਸ਼ਾ ਕਪਾਹ ਤੋਂ ਬਣਦਾ ਹੈ ਅਤੇ ਲਿਨਨ | ਫਲੈਕਸ ਪੌਦੇ ਦੇ ਤਣੇ ਤੋਂ ਤਿਆਰ ਹੁੰਦਾ ਹੈ ।
  • ਲਿਨਨ ਅਤੇ ਸੂਤੀ ਰੇਸ਼ੇ ਦੋਹਾਂ ਵਿਚ ਪਾਣੀ ਸੋਖਣ ਦੀ ਸਮਰੱਥਾ ਵੱਧ ਹੁੰਦੀ ਹੈ ।
  • ਦੋਵੇਂ ਰੇਸ਼ੇ ਤਾਪ ਦੇ ਵਧੀਆ ਸੰਚਾਲਕ ਹਨ ।
  • ਲਿਨਨ ਅਤੇ ਸੂਤੀ ਦੋਵੇਂ ਰੇਸ਼ੇ ਮਜ਼ਬੂਤ ਹੁੰਦੇ ਹਨ । ਇਨ੍ਹਾਂ ਦੀ ਗਿੱਲੇ ਹੋਣ ‘ਤੇ ਮਜ਼ਬੂਤੀ ਹੋਰ ਵੀ ਵੱਧ ਜਾਂਦੀ ਹੈ ।

ਪ੍ਰਸ਼ਨ 7.
ਲਿਨਨ ਦੇ ਕੱਪੜੇ ਦੀਆਂ ਵਿਸ਼ੇਸ਼ਤਾਈਆਂ ਦੱਸੋ ।
ਜਾਂ
ਲਿਨਨ ਦੀ ਵਰਤੋਂ ਅਤੇ ਇਸ ਦੀ ਦੇਖਭਾਲ ਬਾਰੇ ਦੱਸੋ ।
ਉੱਤਰ-
ਸੂਤੀ ਕੱਪੜੇ ਦੀ ਤਰ੍ਹਾਂ ਲਿਨਨ ਨੂੰ ਜਲਾਉਣ ਸਮੇਂ ਕਾਗਜ਼ ਦੇ ਸੜਨ ਵਰਗੀ ਗੰਧ ਹੁੰਦੀ ਹੈ ਅਤੇ ਅੱਗ ਤੋਂ ਬਾਹਰ ਕੱਢਣ ਤੇ ਆਪਣੇ ਆਪ ਥੋੜੀ ਦੇਰ ਜਲਦਾ ਰਹਿੰਦਾ ਹੈ | ਜਲਣ ਤੋਂ ਬਾਅਦ ਸਲੇਟੀ ਰੰਗ ਦੀ ਸੁਆਹ ਬਣ ਜਾਂਦੀ ਹੈ । ਲਿਨਨ ਨੂੰ ਦਰਮਿਆਨੀ ਤੋਂ ਤੇਜ਼ ਪ੍ਰੈੱਸ | ਨਾਲ ਐੱਸ ਕੀਤਾ ਜਾ ਸਕਦਾ ਹੈ । ਇਸ ਦੇ ਰੇਸ਼ੇ ਮਜ਼ਬੂਤ ਅਤੇ ਹੰਢਣਸਾਰ ਹੁੰਦੇ ਹਨ । ਇਸ ਲਈ ਬਿਸਤਰਿਆਂ ਦੀਆਂ ਚਾਦਰਾਂ ਆਦਿ ਬਣਾਈਆਂ ਜਾਂਦੀਆਂ ਹਨ । ਲਿਨਨ ਉੱਤੇ ਖਾਰ ਦਾ | ਅਸਰ ਘੱਟ ਹੁੰਦਾ ਹੈ । ਇਸ ਰੇਸ਼ੇ ਵਿਚ ਕੁਦਰਤੀ ਚਮਕ ਹੁੰਦੀ ਹੈ ।

ਪ੍ਰਸ਼ਨ 8.
ਲਿਨਨ ਦੇ ਕੱਪੜੇ ਕਿਹੜੀ ਰੁੱਤ ਵਿਚ ਪਹਿਨੇ ਜਾਂਦੇ ਹਨ ਅਤੇ ਕਿਉਂ ? ਇਹਨਾਂ ਦੀ ਦੇਖਭਾਲ ਕਿਵੇਂ ਕਰੋਗੇ ?
ਉੱਤਰ-
ਲਿਨਨ ਦੇ ਕੱਪੜੇ ਗਰਮੀਆਂ ਵਿਚ ਹੀ ਪਹਿਨੇ ਜਾਂਦੇ ਹਨ । ਕਿਉਂਕਿ ਇਸ ਦੇ | ਰੇਸ਼ਿਆਂ ਵਿਚ ਪਾਣੀ ਸੋਖਣ ਦੀ ਸਮਰੱਥਾ ਅਤੇ ਤਾਪ ਸੰਚਾਲਕਤਾ ਵੱਧ ਹੁੰਦੀ ਹੈ । ਜਿਸ ਨਾਲ | ਇਹ ਗਰਮੀਆਂ ਵਿਚ ਠੰਢਕ ਪਹੁੰਚਾਉਂਦੇ ਹਨ ।

ਲਿਨਨ ਦੇ ਕੱਪੜਿਆਂ ਦੀ ਦੇਖਭਾਲ ਹੇਠ ਲਿਖੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ –

  1. ਇਹ ਰੇਸ਼ੇ ਮਜ਼ਬੂਤ ਹੋਣ ਕਰਕੇ ਰਗੜ ਕੇ ਜਾਂ ਥਾਪੀ ਨਾਲ ਧੋਤੇ ਜਾ ਸਕਦੇ ਹਨ |ਪਰ | ਇਹਨਾਂ ਨੂੰ ਉਬਾਲਣਾ ਨਹੀਂ ਚਾਹੀਦਾ ਕਿਉਂਕਿ ਗਰਮੀ ਨਾਲ ਖ਼ਰਾਬ ਹੋ ਜਾਂਦੇ ਹਨ ।
  2. ਲਿਨਨ ਦੇ ਰੇਸ਼ਿਆਂ ‘ਤੇ ਖਾਰ ਦਾ ਕੋਈ ਅਸਰ ਨਹੀਂ ਹੁੰਦਾ । ਇਸ ਕਰਕੇ ਕਿਸੇ ਵੀ ਸਾਬਣ ਨਾਲ ਧੋਤੇ ਜਾ ਸਕਦੇ ਹਨ ।
  3. ਇਹਨਾਂ ਨੂੰ ਸਿਲੇ-ਸਿਲ੍ਹੇ ਹੀ ਪ੍ਰੈੱਸ ਕਰਨਾ ਚਾਹੀਦਾ ਹੈ ।
  4. ਲਿਨਨ ਦੇ ਰੰਗ ਪੱਕੇ ਨਹੀਂ ਹੁੰਦੇ । ਇਸ ਲਈ ਇਹਨਾਂ ਕੱਪੜਿਆਂ ਨੂੰ ਛਾਂ ਵਿਚ ਸੁਕਾਉਣਾ | ਚਾਹੀਦਾ ਹੈ ।
  5. ਲਿਨਨ ਦੇ ਕੱਪੜੇ ਨੂੰ ਕੀੜਾ ਬਹੁਤ ਜਲਦੀ ਲਗਦਾ ਹੈ । ਇਸ ਕਰਕੇ ਧੋ ਕੇ ਚੰਗੀ ਤਰ੍ਹਾਂ | ਸੁਕਾ ਕੇ ਸੁੱਕੀ ਜਗ੍ਹਾ ‘ਤੇ ਸੰਭਾਲਣਾ ਚਾਹੀਦਾ ਹੈ ।

ਪ੍ਰਸ਼ਨ 9.
ਸੂਤੀ ਅਤੇ ਲਿਨਨ ਤੋਂ ਇਲਾਵਾ ਹੋਰ ਕਿਹੜੇ ਕੁਦਰਤੀ ਰੂਪ ਵਿਚ ਮਿਲਣ ਵਾਲੇ ਰੇਸ਼ੇ ਹਨ ?
ਉੱਤਰ-
ਸੂਤੀ ਅਤੇ ਲਿਨਨ ਤੋਂ ਇਲਾਵਾ ਪਟਸਨ, ਨਾਰੀਅਲ ਦੇ ਰੇਸ਼ੇ, ਕਪੋਕ, ਰੇਮੀ, ਸਣ, ਪਿੰਨਾ ਅਤੇ ਸਾਈਸਲ ਰੇਸ਼ੇ ਹਨ, ਜੋ ਕੁਦਰਤੀ ਰੂਪ ਵਿਚ ਪ੍ਰਾਪਤ ਹੁੰਦੇ ਹਨ ।

  • ਪਟਸਨ-ਇਹ ਰੇਸ਼ਾ ਜੂਟ ਦੇ ਪੌਦੇ ਦੇ ਤਣੇ ਤੋਂ ਮਿਲਦਾ ਹੈ । ਇਹ ਰੇਸ਼ਾ ਜ਼ਿਆਦਾ ਮਜ਼ਬੂਤ ਨਹੀਂ ਹੁੰਦਾ ਅਤੇ ਇਸ ਵਿਚ ਕੁਦਰਤੀ ਚਮਕ ਹੁੰਦੀ ਹੈ । ਇਹ ਰੇਸ਼ੇ ਥੋੜੇ ਖੁਰਦਰੇ ਹੁੰਦੇ ਹਨ, ਇਹ ਆਮ ਤੌਰ ‘ਤੇ ਸਜਾਵਟੀ ਸਾਮਾਨ, ਥੈਲੇ, ਬੋਰੀਆਂ, ਮੈਟ ਤੇ ਗਲੀਚੇ ਆਦਿ ਲਈ ਵਰਤਿਆ ਜਾਂਦਾ ਹੈ । ਪਰ ਅੱਜ-ਕਲ੍ਹ ਇਸ ਵਿਚ ਥੋੜ੍ਹਾ ਸੂਤੀ ਜਾਂ ਲਿਨਨ ਦੇ ਰੇਸ਼ੇ ਮਿਲਾ ਕੇ ਇਸ ਨੂੰ ਪੋਸ਼ਾਕਾਂ ਲਈ ਪ੍ਰਯੋਗ ਕੀਤਾ ਜਾਂਦਾ ਹੈ ।
  • ਨਾਰੀਅਲ ਦੇ ਰੇਸ਼ੇ (P.S.E.B. 2007IA)-ਇਹ ਰੇਸ਼ੇ ਨਾਰੀਅਲ ਦੇ ਬੀਜ ਦੇ ਛਿਲਕੇ ਤੋਂ ਪ੍ਰਾਪਤ ਕੀਤੇ ਜਾਂਦੇ ਹਨ । ਗਿਰੀ ਅਤੇ ਬਾਹਰਲੇ ਛਿਲਕੇ ਦੇ ਵਿਚਕਾਰ ਇਹ ਰੇਸ਼ੇ ਹੁੰਦੇ ਹਨ । ਇਹ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਆਮ ਤੌਰ ‘ਤੇ ਰੰਗਿਆ ਨਹੀਂ ਜਾਂਦਾ । ਇਹ ਆਮ ਤੌਰ ‘ਤੇ ਟਾਟ, ਸੋਫਿਆਂ ਅਤੇ ਗੱਦਿਆਂ ਵਿਚ ਭਰਨ ਅਤੇ ਜੁੱਤੀਆਂ ਦੇ ਤਲੇ ਬਣਾਉਣ ਦੇ ਕੰਮ ਆਉਂਦਾ ਹੈ ।
  • ਕਪੋਕ–ਇਹ ਕਪੋਕ ਬੂਟੇ ਦੇ ਬੀਜਾਂ ਦੇ ਵਾਲਾਂ ਤੋਂ ਪ੍ਰਾਪਤ ਹੁੰਦਾ ਹੈ । ਇਹ ਹਲਕਾ, ਨਰਮ ਅਤੇ ਹਵਾ ਵਿਚ ਉੱਡਣ ਵਾਲਾ ਹੁੰਦਾ ਹੈ । ਇਸ ਰੇਸ਼ੇ ਨੂੰ ਜ਼ਿਆਦਾਤਰ ਸਰਾਹਣਿਆਂ, ਸੋਫਿਆਂ ਅਤੇ ਗੱਦਿਆਂ ਵਿਚ ਭਰਨ ਲਈ ਵਰਤਿਆ ਜਾਂਦਾ ਹੈ । ਇਹ ਗਿੱਲਾ ਹੋਣ ‘ਤੇ ਜਲਦੀ ਸੁੱਕ ਜਾਂਦਾ ਹੈ ।
  • ਰੇਮੀ-ਇਹ ਵੀ ਪੌਦੇ ਦੇ ਤਣੇ ਤੋਂ ਮਿਲਣ ਵਾਲਾ ਰੇਸ਼ਾ ਹੈ । ਇਸ ਨੂੰ ਲਿਨਨ ਦੀ ਥਾਂ ਵਰਤਿਆ ਜਾਂਦਾ ਹੈ । ਇਸ ਦੇ ਰੇਸ਼ੇ ਲੰਮੇ, ਮਜ਼ਬੂਤ, ਚਮਕਦਾਰ ਅਤੇ ਸਫ਼ੈਦ ਰੰਗ ਦੇ ਹੁੰਦੇ ਹਨ ਪਰ ਇਹਨਾਂ ਵਿਚ ਅਕੜਾਅ ਜ਼ਿਆਦਾ ਹੁੰਦਾ ਹੈ ।
  • ਸਣ-ਇਹ ਵੀ ਪੌਦੇ ਦੇ ਤਣੇ ਤੋਂ ਮਿਲਣ ਵਾਲਾ ਰੇਸ਼ਾ ਹੈ ਪਰ ਇਹ ਲਿਨਨ ਅਤੇ ਪਟਸਨ ਤੋਂ ਮਜ਼ਬੂਤ ਹੁੰਦਾ ਹੈ । ਇਹ ਲੰਮਾ, ਮਜ਼ਬੂਤ ਅਤੇ ਭੂਰੇ ਰੰਗ ਦਾ ਰੇਸ਼ਾ ਹੈ । ਆਮ ਤੌਰ ‘ਤੇ ਰੱਸੀਆਂ, ਡੋਰੀਆਂ ਅਤੇ ਵਧੀਆ ਕੱਪੜਾ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ ।
  • ਪਿੰਨਾ-ਇਹ ਰੇਸ਼ਾ ਅਨਾਨਾਸ ਦੇ ਪੱਤਿਆਂ ਤੋਂ ਮਿਲਦਾ ਹੈ । ਇਹ ਚਿੱਟੇ ਤੋਂ ਕਰੀਮ ਰੰਗ ਦਾ ਬਾਰੀਕ, ਚਮਕਦਾਰ ਅਤੇ ਮਜ਼ਬੂਤ ਰੇਸ਼ਾ ਹੈ । ਇਸ ਨੂੰ ਬੈਗ ਜਾਂ ਹੋਰ ਅਜਿਹਾ ਸਾਮਾਨ ਬਣਾਉਣ ਲਈ ਵਰਤਿਆ ਜਾਂਦਾ ਹੈ ।
  • ਸਾਈਸਲ-ਇਹ ਰੇਸ਼ਾ ਅਜੇਣ ਨਾਮ ਦੇ ਪੌਦੇ ਦੇ ਪੱਤਿਆਂ ਤੋਂ ਮਿਲਦਾ ਹੈ । ਇਸ ਰੇਸ਼ੇ ਨੂੰ ਤੇਜ਼ ਰੰਗਾਂ ਵਿਚ ਰੰਗ ਕੇ ਗਲੀਚੇ, ਮੈਟ, ਰੱਸੀਆਂ ਅਤੇ ਬੁਰਸ਼ ਆਦਿ ਬਣਾਏ ਜਾਂਦੇ ਹਨ ।

ਪ੍ਰਸ਼ਨ 10.
ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਮੁੱਖ ਰੇਸ਼ੇ ਕਿਹੜੇ ਹਨ ?
ਉੱਤਰ-
ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਮੁੱਖ ਰੇਸ਼ੇ ਉੱਨ ਅਤੇ ਉੱਨ ਦੀਆਂ ਵੱਖ-ਵੱਖ ਕਿਸਮਾਂ; ਜਿਵੇਂ-ਮੈਰੀਨੋ, ਲਾਮਾ, ਹੀਰ, ਪਸ਼ਮੀਨਾਂ ਅਤੇ ਕਸ਼ਮੀਅਰ ਉੱਨ । ਸਿਲਕ ਜੋ ਰੇਸ਼ਮ ਦੇ ਕੀੜੇ ਦੀ ਤਾਰ ਤੋਂ ਪ੍ਰਾਪਤ ਹੁੰਦਾ ਹੈ । ਫਰ-ਜੋ ਮਿੰਕ ਅਤੇ ਅੰਗੋਰਾ ਖਰਗੋਸ਼ ਦੇ ਵਾਲਾਂ ਤੋਂ ਪ੍ਰਾਪਤ ਹੁੰਦੀ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 11.
ਜਾਨਵਰਾਂ ਦੇ ਰੇਸ਼ੇ ਜਾਨਵਰਾਂ ਦੇ ਕਿਸ ਭਾਗ ਤੋਂ ਪ੍ਰਾਪਤ ਕੀਤੇ ਜਾਂਦੇ ਹਨ ?
ਉੱਤਰ-
ਜਾਨਵਰਾਂ ਦੇ ਰੇਸ਼ੇ ਜਾਨਵਰਾਂ ਦੇ ਵੱਖ-ਵੱਖ ਭਾਗਾਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ ਜਿਵੇਂ ਹੇਠਾਂ ਦੱਸਿਆ ਹੈ –

ਰੇਸ਼ੇ ਜਾਨਵਰ ਅਤੇ ਸਰੀਰ ਦਾ ਹਿੱਸਾ ਜਿੱਥੋਂ ਪ੍ਰਾਪਤ ਕੀਤੇ ਜਾਂਦੇ ਹਨ
1. ਉੱਨ ਅਤੇ ਇਸ ਦੀਆਂ ਕਿਸਮਾਂ ਜਿਵੇਂ ਮੈਰੀਨੋ, ਮੁਹੇਰ, ਲਾਮਾ, ਪਸ਼ਮੀਨਾ ਕਸ਼ਮੀਅਰ ਉੱਨ । ਭੇਡ ਦੇ ਵਾਲਾਂ ਤੋਂ ਅਤੇ ਖ਼ਾਸ ਕਿਸਮ ਦੀ ਉੱਨ ਖ਼ਾਸ ਕਿਸਮ ਦੀਆਂ ਭੇਡਾਂ ਅੰਗੋਰਾ ਅਤੇ ਕਸ਼ਮੀਰੀ ਬੱਕਰੀ, ਊਠ, ਲਾਮਾ ਅਤੇ ਖਰਗੋਸ਼ ਦੇ ਵਾਲਾਂ ਤੋਂ ਮਿਲਦੀ ਹੈ ।
2. ਸਿਲਕ ਰੇਸ਼ਮ ਦੇ ਕੀੜੇ ਦੀ ਲਾਰ ਤੋਂ ਪ੍ਰਾਪਤ ਹੁੰਦੀ ਹੈ ।
3. ਫਰ ਮਿੰਕ ਅਤੇ ਅੰਗੋਰਾ ਜਾਨਵਰਾਂ ਦੀ ਚਮੜੀ ਦੇ ਵਾਲਾਂ ਤੋਂ ।

ਪ੍ਰਸ਼ਨ 12.
ਸਿਲਕ ਕਿਸ ਜਾਨਵਰ ਤੋਂ ਅਤੇ ਕਿਵੇਂ ਪ੍ਰਾਪਤ ਕੀਤੀ ਜਾਂਦੀ ਹੈ ?
ਉੱਤਰ-
ਸਿਲਕ ਜਾਨਵਰ ਵਰਗ ਦਾ ਰੇਸ਼ਾ ਹੈ । ਇਹ ਰੇਸ਼ਮ ਦੇ ਕੀੜੇ ਦੀ ਲਾਰ ਤੋਂ ਬਣਦਾ ਹੈ । ਇਹ ਪ੍ਰੋਟੀਨ ਯੁਕਤ ਰੇਸ਼ਾ ਹੈ । ਰੇਸ਼ਮ ਦਾ ਕੀੜਾ ਜੋ ਕਿ ਸ਼ਹਿਤੂਤ ਦੇ ਪੱਤਿਆਂ ‘ਤੇ ਪਲਦਾ ਹੈ ਅਤੇ ਮੂੰਹ ਵਿਚੋਂ ਇਕ ਲਾਰ ਜਿਹੀ ਕੱਢਦਾ ਹੈ ਜੋ ਹਵਾ ਦੇ ਸੰਪਰਕ ਵਿਚ ਆ ਕੇ ਜੰਮ ਜਾਂਦੀ ਹੈ ਅਤੇ ਰੇਸ਼ੇ ਦਾ ਰੂਪ ਧਾਰ ਲੈਂਦੀ ਹੈ । ਇਹ ਰੇਸ਼ਾ ਲਾਰਵੇ ਦੇ ਆਸ-ਪਾਸ ਲਿਪਟ ਕੇ ਇਕ ਖੋਲ ਜਿਹਾ ਬਣਾ ਲੈਂਦਾ ਹੈ, ਇਸ ਨੂੰ ਕੋਕੂਨ ਕਿਹਾ ਜਾਂਦਾ ਹੈ । ਲਾਰਵਾ ਅੱਠ ਹਫਤਿਆਂ ਦਾ ਹੋ ਕੇ ਲਾਰ ਕੱਢਣ ਲਗਦਾ ਹੈ ਅਤੇ ਆਪਣੇ ਖੋਲ ਵਿਚ ਹੀ ਬੰਦ ਹੋ ਜਾਂਦਾ ਹੈ ।

ਇਸ ਕੋਕੂਨ ਵਿਚ ਤਕਰੀਬਨ 18003600 ਮੀਟਰ ਲੰਮਾ ਧਾਗਾ ਹੁੰਦਾ ਹੈ । ਧਾਗੇ ਦਾ ਰੰਗ ਕਦੇ-ਕਦੇ ਸਫ਼ੈਦ ਪੀਲਾ ਅਤੇ ਕਦੇ-ਕਦੇ ਹਰਾ ਹੁੰਦਾ ਹੈ । ਲਾਰਵੇ ਦੇ ਵੱਧ ਕੇ ਬਾਹਰ ਨਿਕਲਣ ਤੋਂ ਪਹਿਲਾਂ ਹੀ ਇਹਨਾਂ ਕੋਕੂਨਾਂ ਨੂੰ ਇਕੱਠੇ ਕਰਕੇ ਪਾਣੀ ਵਿਚ ਉਬਾਲ ਲਿਆ ਜਾਂਦਾ ਹੈ, ਇਸ ਨਾਲ ਰੇਸ਼ੇ ‘ਤੇ ਲੱਗੀ ਗੂੰਦ ਉੱਤਰ ਜਾਂਦੀ ਹੈ ਅਤੇ ਲਾਰਵਾ ਅੰਦਰ ਮਰ ਜਾਂਦਾ ਹੈ ।

ਫਿਰ ਰੇਸ਼ੇ ਨੂੰ ਉਤਾਰਿਆ ਜਾਂਦਾ ਹੈ । ਇਹ ਰੇਸ਼ਾ ਬਹੁਤ ਨਰਮ ਹੁੰਦਾ ਹੈ । ਇਸ ਲਈ 3 ਤੋਂ 6 ਰੇਸ਼ੇ ਇਕੱਠੇ ਕਰ ਕੇ ਲਪੇਟ ਕੇ ਲੜੀਆਂ ਬਣਾਈਆਂ ਜਾਂਦੀਆਂ ਹਨ । ਰੇਸ਼ਿਆਂ ਦੀ ਗਿਣਤੀ ਧਾਗੇ ਦੀ ਮੋਟਾਈ ਮੁਤਾਬਿਕ ਲਈ ਜਾਂਦੀ ਹੈ । ਫਿਰ ਇਸ ਧਾਗੇ ਤੋਂ ਕੱਪੜਾ ਤਿਆਰ ਕੀਤਾ ਜਾਂਦਾ ਹੈ । ਕੀੜੇ ਪਾਲਣ ਅਤੇ ਸਿਲਕ ਤਿਆਰ ਕਰਨ ਨੂੰ ਮੈਰੀਕਲਚਰ ਕਿਹਾ ਜਾਂਦਾ ਹੈ ।

ਪ੍ਰਸ਼ਨ 13.
ਰੇਸ਼ਿਆਂ ਦੀ ਪ੍ਰਾਪਤੀ ਦੇ ਸਾਧਨ ਅਨੁਸਾਰ ਉਨ੍ਹਾਂ ਦਾ ਵਰਗੀਕਰਨ ਕਰੋ ।
ਤੰਤੂਆਂ ਦਾ ਵਿਸਤਰਿਤ ਵਰਗੀਕਰਨ ਕਰੋ ।
ਉੱਤਰ-
ਸਾਧਨਾਂ ਦੇ ਆਧਾਰ ‘ਤੇ ਰੇਸ਼ਿਆਂ ਦੀ ਪ੍ਰਾਪਤੀ ਦਾ ਵਰਗੀਕਰਨ ਹੇਠ ਦਿੱਤਾ ਹੈ –
PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ 1

ਪ੍ਰਸ਼ਨ 14.
ਰੇਸ਼ਮ ਨੂੰ ਕਿਨ੍ਹਾਂ ਗੁਣਾਂ ਕਾਰਨ ਕੱਪੜਿਆਂ ਦੀ ਰਾਣੀ ਮੰਨਿਆ ਜਾਂਦਾ ਹੈ ?
ਜਾਂ
ਸਿਲਕ ਨੂੰ ਕੱਪੜਿਆਂ ਦੀ ਰਾਣੀ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਰੇਸ਼ਮ ਕੁਦਰਤੀ ਰੇਸ਼ਿਆਂ ਵਿਚ ਸਭ ਤੋਂ ਲੰਮਾ ਰੇਸ਼ਾ ਹੈ । ਇਹ ਰੇਸ਼ਾ ਮਜ਼ਬੂਤ ਅਤੇ ਲਚਕਦਾਰ ਹੁੰਦਾ ਹੈ । ਪਰ ਗਿੱਲਾ ਹੋ ਕੇ ਕਮਜ਼ੋਰ ਹੋ ਜਾਂਦਾ ਹੈ । ਇਸ ਰੇਸ਼ੇ ਵਿਚ ਚਮਕ ਸਭ ਤੋਂ ਵੱਧ ਹੁੰਦੀ ਹੈ ਜਿਸ ਨਾਲ ਵੇਖਣ ਨੂੰ ਸੋਹਣਾ ਲੱਗਦਾ ਹੈ । ਇਸੇ ਲਈ ਇਸ ਨੂੰ ਕੱਪੜਿਆਂ ਦੀ ਰਾਣੀ ਕਿਹਾ ਜਾਂਦਾ ਹੈ ।

ਪ੍ਰਸ਼ਨ 15.
ਸਿਲਕ ਦੀਆਂ ਵਿਸ਼ੇਸ਼ਤਾਈਆਂ ਦੱਸੋ ।
ਉੱਤਰ-
ਸਿਲਕ ਦੀਆਂ ਵਿਸ਼ੇਸ਼ਤਾਈਆਂ ਹੇਠ ਲਿਖੀਆਂ ਹਨ

  1. ਬਣਤਰ-ਖੁਰਦਬੀਨ ਹੇਠਾਂ ਇਸ ਦੇ ਰੇਸ਼ੇ ਚਮਕਦਾਰ ਅਤੇ ਦੂਹਰੇ ਧਾਗੇ ਦੇ ਬਣੇ ਦਿਖਾਈ ਦਿੰਦੇ ਹਨ ਜਿਸ ਉੱਪਰ ਥਾਂ-ਥਾਂ ਗੰਦ ਦੇ ਧੱਬੇ ਲੱਗੇ ਹੁੰਦੇ ਹਨ ।
  2. ਲੰਬਾਈ-ਇਹ ਕੁਦਰਤੀ ਰੇਸ਼ਿਆਂ ਵਿਚੋਂ ਸਭ ਤੋਂ ਲੰਮਾ ਰੇਸ਼ਾ ਹੈ । ਇਸ ਰੇਸ਼ੇ ਦੀ ਲੰਬਾਈ ਲਗਪਗ 750 ਤੋਂ 1100 ਮੀਟਰ ਤਕ ਹੁੰਦੀ ਹੈ ।
  3. ਦਿਖ-ਇਸ ਰੇਸ਼ੇ ਦੀ ਸਭ ਤੋਂ ਵੱਧ ਚਮਕ ਹੁੰਦੀ ਹੈ ।
  4. ਮਜ਼ਬੂਤੀ-ਕੁਦਰਤੀ ਰੂਪ ਵਿਚ ਮਿਲਣ ਵਾਲੇ ਸਭ ਰੇਸ਼ਿਆਂ ਤੋਂ ਇਹ ਮਜ਼ਬੂਤ ਹੁੰਦਾ ਹੈ ਪਰ ਗਿੱਲਾ ਹੋ ਕੇ ਕਮਜ਼ੋਰ ਹੋ ਜਾਂਦਾ ਹੈ ।
  5. ਰੰਗ-ਇਸ ਦਾ ਰੰਗ ਸਫ਼ੈਦ ਪੀਲਾ ਜਾਂ ਸਲੇਟੀ ਹੁੰਦਾ ਹੈ ।
  6. ਲਚਕੀਲਾਪਨ-ਇਹ ਰੇਸ਼ਾ ਲਚਕਦਾਰ ਹੁੰਦਾ ਹੈ, ਇਸ ਲਈ ਇਸ ਵਿਚ ਵਟ ਘੱਟ ਪੈਂਦੇ ਹਨ ।
  7. ਪਾਣੀ ਸੋਖਣ ਦੀ ਸਮਰੱਥਾ-ਇਹ ਰੇਸ਼ਾ ਆਸਾਨੀ ਨਾਲ ਪਾਣੀ ਸੋਖ ਲੈਂਦਾ ਹੈ ਅਤੇ ਜਲਦੀ ਹੀ ਸੁੱਕ ਜਾਂਦਾ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ 2

8. ਤਾਪ ਸੰਚਾਲਕਤਾ-ਇਸ ਵਿਚੋਂ ਤਾਪ ਨਿਕਲ ਨਹੀਂ ਸਕਦਾ ਇਸ ਕਰਕੇ ਇਹ ਤਾਪ ਦਾ ਸੰਚਾਲਕ ਨਹੀਂ ਹੈ । ਇਸੇ ਕਰਕੇ ਗਰਮੀਆਂ ਵਿਚ ਨਹੀਂ ਪਾਇਆ ਜਾਂਦਾ ।

9. ਅਮਲ ਦਾ ਅਸਰ-ਹਲਕੇ ਅਮਲ ਦਾ ਕੋਈ ਬੁਰਾ ਅਸਰ ਨਹੀਂ ਹੁੰਦਾ ।

10. ਖਾਰ ਦਾ ਅਸਰ-ਹਲਕੀ ਖਾਰ ਵੀ ਇਸ ਰੇਸ਼ੇ ਨੂੰ ਖ਼ਰਾਬ ਕਰ ਦਿੰਦੀ ਹੈ, ਇਸ ਲਈ ਕਲੋਰੀਨ ਯੁਕਤ ਰੰਗਕਾਟ ਨਹੀਂ ਵਰਤਣੇ ਚਾਹੀਦੇ ।

11. ਰੰਗਾਈ-ਇਸ ਰੇਸ਼ੇ ‘ਤੇ ਰੰਗ ਜਲਦੀ ਤੇ ਪੱਕਾ ਚੜ੍ਹਦਾ ਹੈ, ਇਸ ਲਈ ਹਰ ਤਰ੍ਹਾਂ ਦੇ ਰੰਗ ਨਾਲ ਰੰਗਿਆ ਜਾ ਸਕਦਾ ਹੈ ।

12. ਤਾਪ ਨਾਲ-ਸਿਲਕ ਦੇ ਜਲਣ ਤੇ ਵਾਲ ਜਾਂ ਖੰਭ ਸੜਨ ਦੀ ਗੰਧ ਆਉਂਦੀ ਹੈ ।

ਅੱਗ ਤੋਂ ਬਾਹਰ ਕੱਢਣ ‘ਤੇ ਆਪਣੇ ਆਪ ਬੁੱਝ ਜਾਂਦੀ ਹੈ ਅਤੇ ਸੜਨ ਪਿੱਛੋਂ ਉਘੜ-ਦੁਗੜ ਕਾਲਾ ਮਣਕਾ ਜਿਹਾ ਬਣ ਜਾਂਦਾ ਹੈ । ਇਸ ਲਈ ਗਰਮ ਪਾਣੀ ਨਾਲ ਧੋਣ, ਧੁੱਪ ਵਿਚ ਸੁਕਾਉਣ ਅਤੇ ਗਰਮ ਸ ਨਾਲ ਪਿੱਸ ਕਰਨ ਨਾਲ ਖ਼ਰਾਬ ਹੋ ਜਾਂਦਾ ਹੈ ।

ਪ੍ਰਸ਼ਨ 16.
ਸਿਲਕ ਅਤੇ ਉੱਨ ਦੋਨੋਂ ਹੀ ਤਾਪ ਦੇ ਕੁਚਾਲਕ ਹਨ ਪਰ ਫਿਰ ਉੱਨ ਜ਼ਿਆਦਾ ਨਿੱਘੀ ਕਿਉਂ ਹੈ ?
ਉੱਤਰ-
ਉੱਨ ਅਤੇ ਸਿਲਕ ਦੋਵੇਂ ਹੀ ਕੁਦਰਤੀ ਅਤੇ ਜਾਨਵਰਾਂ ਤੋਂ ਪ੍ਰਾਪਤ ਰੇਸ਼ੇ ਹਨ । ਇਸ ਤੋਂ ਇਲਾਵਾ ਦੋਵੇਂ ਹੀ ਤਾਪ ਦੇ ਕੁਚਾਲਕ ਹਨ ਅਤੇ ਦੋਹਾਂ ਦੀ ਵਰਤੋਂ ਸਰਦੀਆਂ ਵਿਚ ਕੀਤੀ ਜਾਂਦੀ ਹੈ ਪਰ ਫਿਰ ਵੀ ਸਿਲਕ ਨਾਲੋਂ ਉੱਨ ਜ਼ਿਆਦਾ ਨਿੱਘੀ ਹੈ ਕਿਉਂਕਿ ਸਿਲਕ ਦਾ ਕੱਪੜਾ ਪਤਲਾ ਅਤੇ ਉੱਪਰਲੀ ਸਤੂ ਮੁਲਾਇਮ ਹੋਣ ਕਰਕੇ ਬਾਹਰ ਵਾਲੀ ਠੰਢ ਨਾਲ ਠਰ ਜਾਂਦਾ ਹੈ । ਪਰ ਉੱਨ ਦਾ ਕੱਪੜਾ ਮੋਟਾ ਅਤੇ ਖੁਰਦਰਾ ਹੋਣ ਕਰਕੇ ਠਰਦਾ ਨਹੀਂ ਅਤੇ ਸਰੀਰ ਦੀ ਗਰਮੀ ਬਾਹਰ ਨਹੀਂ ਆਉਣ ਦਿੰਦਾ । ਇਸ ਕਰਕੇ ਉੱਨ ਸਿਲਕ ਨਾਲੋਂ ਵਧੇਰੇ ਨਿੱਘੀ ਹੁੰਦੀ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 17.
ਉੱਨ ਵਿਚ ਅਜਿਹਾ ਕਿਹੜਾ ਤੱਤ ਹੁੰਦਾ ਹੈ ਜੋ ਦੂਸਰੇ ਰੇਸ਼ਿਆਂ ਵਿਚ ਨਹੀਂ ਹੁੰਦਾ ਅਤੇ ਰਚਨਾ ਬਾਰੇ ਦੱਸੋ ।
ਉੱਤਰ-
ਉੱਨ ਵਿਚ ਇਕ ਖ਼ਾਸ ਵਿਸ਼ੇਸ਼ਤਾ ਹੈ ਜੋ ਬਾਕੀ ਰੇਸ਼ਿਆਂ ਵਿਚ ਨਹੀਂ ਹੁੰਦੀ । ਉੱਨ ਦੇ ਰੇਸ਼ੇ ਵਿਚ ਲਹਿਰੀਆ ਹੁੰਦਾ ਹੈ ਜਿਸ ਨੂੰ ਕਰੰਪ (crimp) ਕਿਹਾ ਜਾਂਦਾ ਹੈ |ਲਹਿਰੀਏ ਦੀ ਗਿਣਤੀ ਰੇਸ਼ੇ ਦੀ ਮਜ਼ਬੂਤੀ ਅਤੇ ਆਕਾਰ ‘ਤੇ ਨਿਰਭਰ ਕਰਦੀ ਹੈ । ਰੇਸ਼ਾ ਜਿੰਨਾ ਬਾਰੀਕ ਹੋਵੇ ਉੱਨਾ ਹੀ ਮਜ਼ਬੂਤ ਹੁੰਦਾ ਹੈ । ਇਸ ਵਿਸ਼ੇਸ਼ਤਾ ਕਰਕੇ ਰੇਸ਼ੇ ਇਕ-ਦੂਜੇ ਨਾਲ ਜੁੜ ਜਾਂਦੇ ਹਨ ਜਿਸ ਨੂੰ ਫੈਲਟਿੰਗ (Felting) ਕਿਹਾ ਜਾਂਦਾ ਹੈ । ਇਸ ਵਿਸ਼ੇਸ਼ਤਾ ਕਰਕੇ ਇਸ ਤੋਂ ਨਮਦਾ, ਕੰਬਲ, ਗਲੀਚੇ ਆਦਿ ਬਣਦੇ ਹਨ । ਰਚਨਾ-ਉੱਨ ਦਾ ਮੁੱਖ ਤੱਤ ਕਿਰੋਟਿਨ ਨਾਮ ਦਾ ਪ੍ਰੋਟੀਨ ਹੈ ਜਿਸ ਵਿਚ ਕਾਰਬਨ, ਹਾਈਡਰੋਜਨ, ਆਕਸੀਜਨ ਅਤੇ ਨਾਈਟਰੋਜਨ ਤੋਂ ਇਲਾਵਾ ਸਲਫਰ ਵੀ ਹੁੰਦੀ ਹੈ ।

ਪ੍ਰਸ਼ਨ 18.
ਸਿਲਕ ਅਤੇ ਉੱਨ ਦੇ ਗੁਣਾਂ ਵਿਚ ਸਮਾਨਤਾ ਕਿਉਂ ਹੈ ?
ਉੱਤਰ-
ਸਿਲਕ ਅਤੇ ਉੱਨ ਦੋਵੇਂ ਰੇਸ਼ੇ ਕੁਦਰਤੀ ਅਤੇ ਜਾਨਵਰਾਂ ਤੋਂ ਪ੍ਰਾਪਤ ਹੁੰਦੇ ਹਨ । ਦੋਵੇਂ ਰੇਸ਼ੇ ਪ੍ਰੋਟੀਨ ਯੁਕਤ ਹਨ ਅਤੇ ਇਨ੍ਹਾਂ ਵਿਚ ਕਾਰਬਨ, ਹਾਈਡਰੋਜਨ, ਆਕਸੀਜਨ ਅਤੇ ਨਾਈਟਰੋਜਨ ਹੁੰਦੇ ਹਨ । ਇਸ ਲਈ ਇਹਨਾਂ ਵਿਚ ਕਈ ਸਮਾਨਤਾਵਾਂ ਹਨ ਜਿਵੇਂ ਕਿ ਇਨ੍ਹਾਂ ਦੀ ਵਰਤੋਂ ਸਰਦੀਆਂ ਵਿਚ ਹੀ ਕੀਤੀ ਜਾਂਦੀ ਹੈ । ਦੋਵੇਂ ਹੀ ਤਾਪ ਦੇ ਕੁਚਾਲਕ ਹਨ । ਇਹਨਾਂ ਰੇਸ਼ਿਆਂ ਨੂੰ ਕੀੜਾ ਜਲਦੀ ਲਗ ਜਾਂਦਾ ਹੈ । ਦੋਹਾਂ ਦੀ ਬਹੁਤ ਸੰਭਾਲ ਕਰਨੀ ਪੈਂਦੀ ਹੈ । ਇਸ ਤੋਂ ਇਲਾਵਾ ਇਹਨਾਂ ਉੱਪਰ ਤਾਪ ਦਾ ਮਾੜਾ ਅਸਰ ਹੁੰਦਾ ਹੈ ।

ਪ੍ਰਸ਼ਨ 19.
ਸੁਤੀ ਅਤੇ ਲਿਨਨ ਦੇ ਰੇਸ਼ਿਆਂ ਦੇ ਗੁਣਾਂ ਵਿਚ ਸਮਾਨਤਾ ਕਿਉਂ ਹੈ ?
ਜਾਂ
ਸੂਤੀ ਅਤੇ ਲਿਨਨ ਦੇ ਰੇਸ਼ਿਆਂ ਦੇ ਗੁਣਾਂ ਵਿੱਚ ਕੀ ਸਮਾਨਤਾ ਹੈ ?
ਜਾਂ
ਲਿਨਨ ਤੇ ਸੂਤੀ ਕੱਪੜੇ ਵਿਚ ਕੀ ਸਮਾਨਤਾ ਹੈ ?
ਉੱਤਰ-
ਇਹ ਦੋਵੇਂ ਰੇਸ਼ੇ ਕੁਦਰਤੀ ਅਤੇ ਪੌਦਿਆਂ ਤੋਂ ਮਿਲਦੇ ਹਨ । ਸੂਤੀ ਰੇਸ਼ਾ ਕਪਾਹ ਦੇ ਰੂ ਤੋਂ ਬਣਦਾ ਹੈ ਅਤੇ ਲਿਨਨ ਦਾ ਰੇਸ਼ਾ ਫਲੈਕਸ ਪੌਦੇ ਦੇ ਤਣੇ ਅਤੇ ਟਾਹਣੀਆਂ ਤੋਂ ਪ੍ਰਾਪਤ ਹੁੰਦੇ ਹਨ । ਇਹਨਾਂ ਦੋਹਾਂ ਰੇਸ਼ਿਆਂ ਵਿਚ ਸੈਲੂਲੋਜ਼ ਵੱਧ ਹੁੰਦਾ ਹੈ । ਇਸ ਕਰਕੇ ਇਹਨਾਂ ਵਿਚ ਕਾਫ਼ੀ ਸਮਾਨਤਾ ਹੈ; ਜਿਵੇਂ ਦੋਵੇਂ ਰੇਸ਼ਿਆਂ ਦੀ ਲੰਬਾਈ ਛੋਟੀ ਹੁੰਦੀ ਹੈ । ਇਹ ਰੇਸ਼ੇ ਮਜ਼ਬੂਤ ਹੁੰਦੇ ਹਨ ਅਤੇ ਪਾਣੀ ਸੋਖਣ ਦੀ ਸਮਰੱਥਾ ਵੀ ਵੱਧ ਹੁੰਦੀ ਹੈ । ਇਹ ਦੋਵੇਂ ਰੇਸ਼ੇ ਹੀ ਤਾਪ ਦੇ ਸੰਚਾਲਕ ਹਨ ਜਿਸ ਕਰਕੇ ਗਰਮੀਆਂ ਵਿਚ ਪਹਿਨਣ ਲਈ ਆਰਾਮਦਾਇਕ ਹੁੰਦੇ ਹਨ ।

ਪ੍ਰਸ਼ਨ 20.
ਉੱਨੀ ਕੱਪੜਿਆਂ ਦੀ ਦੇਖ-ਭਾਲ ਕਿਵੇਂ ਕਰੋਗੇ ?
ਜਾਂ
ਉੱਨ ਦੀ ਦੇਖਭਾਲ ਬਾਰੇ ਵਿਸਤਾਰ ਨਾਲ ਦੱਸੋ ।
ਉੱਤਰ-
ਊਨੀ ਰੇਸ਼ੇ ਕਮਜ਼ੋਰ ਹੁੰਦੇ ਹਨ ਅਤੇ ਗਿੱਲੇ ਹੋ ਕੇ ਹੋਰ ਵੀ ਕਮਜ਼ੋਰ ਹੋ ਜਾਂਦੇ ਹਨ । ਇਸ ਲਈ ਬਹੁਤ ਧਿਆਨ ਨਾਲ ਧੋਣਾ ਚਾਹੀਦਾ ਹੈ । ਗਿੱਲਾ ਹੋਣ ਨਾਲ ਕੱਪੜਾ ਭਾਰਾ ਹੋ ਜਾਂਦਾ ਹੈ ਅਤੇ ਇਹਨਾਂ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ ਕਿਉਂਕਿ , ਭਾਰੇ ਹੋਣ ਕਰਕੇ ਇਹਨਾਂ ਦਾ ਅਕਾਰ ਵਿਗੜ ਜਾਂਦਾ ਹੈ । ਉੱਨ ਦੇ ਕੱਪੜਿਆਂ ਨੂੰ ਜ਼ਿਆਦਾ ਦੇਰ ਤਕ ਭਿਉਂ ਕੇ ਨਹੀਂ ਰੱਖਣਾ ਚਾਹੀਦਾ ਅਤੇ ਨਾ ਹੀ ਰਗੜ ਕੇ ਧੋਣਾ ਚਾਹੀਦਾ ਹੈ । ਇਸ ਲਈ ਪਾਣੀ ਦੇ ਤਾਪਮਾਨ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਪਾਣੀ ਨਾ ਜ਼ਿਆਦਾ ਗਰਮ ਅਤੇ ਨਾ ਹੀ ਠੰਢਾ ਹੋਣਾ ਚਾਹੀਦਾ ਹੈ |

ਉਨੀ ਕੱਪੜੇ ਨੂੰ ਸੁਕਾਉਣ ਲਈ ਅਖ਼ਬਾਰ ਜਾਂ ਕਾਗਜ਼ ਤੇ ਧੋਣ ਤੋਂ ਪਹਿਲੋਂ ਕੱਪੜੇ ਦੇ ਆਕਾਰ ਦਾ ਖਾਕਾ ਬਣਾ ਕੇ ਪੱਧਰੀ ਥਾਂ ਤੇ ਰੱਖ ਕੇ ਸੁਕਾਉਣਾ ਚਾਹੀਦਾ ਹੈ|  ਜੇ ਹੋ ਸਕੇ ਤਾਂ ਡਰਾਈਕਲੀਨ ਕਰਵਾ ਲੈਣਾ ਚਾਹੀਦਾ ਹੈ : ਉਨੀ ਕੱਪੜੇ ਨੂੰ ਪ੍ਰੈੱਸ ਵੀ ਬਹੁਤ ਧਿਆਨ ਨਾਲ ਕਰਨਾ ਚਾਹੀਦਾ ਹੈ । ਕੱਪੜੇ ਤੇ ਸਿੱਧੀ ਪ੍ਰੈੱਸ ਨਹੀਂ ਕਰਨੀ ਚਾਹੀਦੀ । ਸਿੱਲਾ ਜਿਹਾ ਸੂਤੀ ਕੱਪੜਾ ਵਿਛਾ ਕੇ ਹਲਕੀ ਗਰਮ ਸ ਕਰਨੀ ਚਾਹੀਦੀ ਹੈ । ਇਹਨਾਂ ਕੱਪੜਿਆਂ ਨੂੰ ਚੰਗੀ ਤਰ੍ਹਾਂ ਸੁਕਾ ਕੇ ਸੁੱਕੀ ਥਾਂ ‘ਤੇ ਸੰਭਾਲ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਉੱਨੀ ਰੇਸ਼ੇ ਨੂੰ ਕੀੜਾ ਜਲਦੀ ਲਗ ਜਾਂਦਾ ਹੈ ।

ਪ੍ਰਸ਼ਨ 21.
ਐਸਬੈਸਟਾਸ ਕਿਹੋ ਜਿਹਾ ਰੇਸ਼ਾ ਹੈ ?
ਉੱਤਰ-
ਇਹ ਕੁਦਰਤੀ ਰੂਪ ਵਿਚ ਮਿਲਣ ਵਾਲਾ ਰੇਸ਼ਾ ਹੈ । ਇਹ ਕੱਚੀ ਧਾਤ ਜਾਂ ਖਣਿਜ ਪਦਾਰਥ ਤੋਂ ਪ੍ਰਾਪਤ ਹੁੰਦਾ ਹੈ । ਇਹ ਅੱਗ ਵਿਚ ਰੱਖਣ ‘ਤੇ ਸਦਾ ਨਹੀਂ । ਇਸ ਉੱਪਰ ਤੇਜ਼ਾਬ ਅਤੇ ਖਾਰ ਦਾ ਕੋਈ ਅਸਰ ਨਹੀਂ ਹੁੰਦਾ । ਅੱਗ ਬੁਝਾਉਣ ਲਈ ਵਰਤੇ ਜਾਣ ਵਾਲੇ ਕੱਪੜੇ ਵੀ ਇਸ ਰੇਸ਼ੇ ਤੋਂ ਬਣਾਏ ਜਾਂਦੇ ਹਨ । ਆਮ ਪਹਿਨਣ ਵਾਲੇ ਕੱਪੜੇ ਇਸ ਤੋਂ ਨਹੀਂ ਬਣਾਏ ਜਾਂਦੇ ।

ਪ੍ਰਸ਼ਨ 22.
ਅਜਿਹੀ ਰੇਔਨ ਦਾ ਨਾਂ ਦੱਸੋ ਜੋ ਥਰਮੋਪਲਾਸਟਿਕ ਵੀ ਹੈ ?
ਉੱਤਰ-
ਐਸੀਟੇਟ ਰੇਔਨ ਦੇ ਰੇਸ਼ੇ ਥਰਮੋਪਲਾਸਟਿਕ ਰੇਸ਼ਿਆਂ ਨਾਲ ਮੇਲ ਖਾਂਦੇ ਹਨ । ਇਹ ਰੇਸ਼ੇ ਵੇਖਣ ਨੂੰ ਨਰਮ ਅਤੇ ਚਮਕਦਾਰ ਹੁੰਦੇ ਹਨ ਅਤੇ ਆਮ ਤੌਰ ‘ਤੇ ਘਰੇਲੂ ਪੁਸ਼ਾਕਾਂ ਅਤੇ ਵਸਤਰ ਬਣਾਉਣ ਦੇ ਕੰਮ ਆਉਂਦਾ ਹੈ ।

ਪ੍ਰਸ਼ਨ 23.
ਬਨਾਉਟੀ ਤਰੀਕੇ ਨਾਲ ਰੇਸ਼ਾ ਕਿਵੇਂ ਬਣਾਇਆ ਜਾਂਦਾ ਹੈ ?
ਉੱਤਰ-
ਬਨਾਉਟੀ ਤਰੀਕੇ ਨਾਲ ਰੇਸ਼ਾ ਤਿਆਰ ਕਰਨ ਲਈ ਰਸਾਇਣਿਕ ਪਦਾਰਥਾਂ ਨੂੰ ਨਿਯੰਤਰਿਤ ਹਾਲਤਾਂ ਵਿਚ ਕਿਰਿਆ ਕਰਕੇ ਰੇਸ਼ੇ ਬਣਾਏ ਜਾਂਦੇ ਹਨ । ਫਿਰ ਬਾਰੀਕ ਛੇਕਾਂ ਵਾਲੀ ਛਾਣਨੀ ਵਿਚੋਂ ਕੱਢਿਆ ਜਾਂਦਾ ਹੈ । ਇਹ ਭਾਗ ਹਵਾ ਦੇ ਸੰਪਰਕ ਵਿਚ ਆ ਕੇ ਰੇਸ਼ਿਆਂ ਦਾ ਰੂਪ ਧਾਰ ਲੈਂਦੇ ਹਨ ।
PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ 3

ਪ੍ਰਸ਼ਨ 24.
ਥਰਮੋਪਲਾਸਟਿਕ ਰੇਸ਼ਿਆਂ ਦੇ ਮੁੱਖ ਗੁਣ ਦੱਸੋ ।
ਉੱਤਰ-
ਥਰਮੋਪਲਾਸਟਿਕ ਰੇਸ਼ਾ ਕਾਰਬਨ, ਹਾਈਡਰੋਜਨ, ਆਕਸੀਜਨ ਅਤੇ ਨਾਈਟਰੋਜਨ ਤੱਤਾਂ ਤੋਂ ਮਿਲ ਕੇ ਬਣਦਾ ਹੈ ।
ਇਸ ਰੇਸ਼ੇ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ –

  • ਇਹ ਫਿਲਾਮੈਂਟ ਰੇਸ਼ੇ ਹੁੰਦੇ ਹਨ । ਇਨ੍ਹਾਂ ਦੀ ਲੰਬਾਈ ਇੱਛਾ ਅਨੁਸਾਰ ਰੱਖੀ ਜਾ ਸਕਦੀ ਹੈ ।
  • ਇਹ ਰੇਸ਼ੇ ਮਜ਼ਬੂਤ ਅਤੇ ਚਮਕਦਾਰ ਹੁੰਦੇ ਹਨ ਅਤੇ ਇਸ ਦੇ ਕੱਪੜੇ ਹੰਢਣਸਾਰ ਹੁੰਦੇ ਹਨ ।
  • ਇਹਨਾਂ ਰੇਸ਼ਿਆਂ ਦੀ ਪਾਣੀ ਸੋਖਣ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ । ਇਸ ਲਈ ਇਹ ਜਲਦੀ ਸੁੱਕ ਜਾਂਦੇ ਹਨ । ਇਸ ਕਰਕੇ ਇਹ ਕੱਪੜੇ ਪਸੀਨਾ ਵੀ ਨਹੀਂ ਸੋਖਦੇ ।
  • ਇਹ ਰੇਸ਼ੇ ਤਾਪ ਦੇ ਕੁਚਾਲਕ ਹੁੰਦੇ ਹਨ, ਇਸ ਕਰਕੇ ਗਰਮੀਆਂ ਵਿਚ ਨਹੀਂ ਵਰਤੇ ਜਾਂਦੇ ।
  • ਥਰਮੋਪਲਾਸਟਿਕ ਰੇਸ਼ਿਆਂ ‘ਤੇ ਖਾਰ ਦਾ ਕੋਈ ਅਸਰ ਨਹੀਂ ਹੁੰਦਾ, ਜਦ ਕਿ ਤੇਜ਼ਾਬ ਵਿਚ ਇਹ ਰੇਸ਼ੇ ਘੁਲ ਜਾਂਦੇ ਹਨ ।
  • ਥਰਮੋਪਲਾਸਟਿਕ ਰੇਸ਼ੇ ਤਾਪ ਨਾਲ ਪਿਘਲ ਜਾਂਦੇ ਹਨ ਅਤੇ ਜਲਣ ’ਤੇ ਪਲਾਸਟਿਕ ਦੇ ਸੜਨ ਵਰਗੀ ਗੰਧ ਆਉਂਦੀ ਹੈ । ਇਹ ਜ਼ਿਆਦਾ ਗਰਮੀ ਨਹੀਂ ਸਹਾਰ ਸਕਦੇ, ਇਸ ਲਈ ਘੱਟ ਗਰਮ ਪ੍ਰੈੱਸ ਨਾਲ ਪ੍ਰੈੱਸ ਕਰਨੇ ਚਾਹੀਦੇ ਹਨ ।
  • ਇਹਨਾਂ ਰੇਸ਼ਿਆਂ ਨੂੰ ਕੋਈ ਉੱਲੀ ਜਾਂ ਟਿੱਡੀ ਆਦਿ ਨਹੀਂ ਲਗਦੀ !

ਪ੍ਰਸ਼ਨ 25.
ਥਰਮੋਪਲਾਸਟਿਕ ਰੇਸ਼ਿਆਂ ਦੀ ਵਰਤੋਂ ਦਿਨ-ਪ੍ਰਤੀ-ਦਿਨ ਕਿਉਂ ਵੱਧ ਰਹੀ ਹੈ ?
ਉੱਤਰ-
ਥਰਮੋਪਲਾਸਟਿਕ ਰੇਸ਼ੇ ਮਜ਼ਬੂਤ, ਲਚਕਦਾਰ, ਹੰਢਣਸਾਰ, ‘ਧੋਣ ਅਤੇ ਸੰਭਾਲਣ ਵਿਚ ਆਸਾਨ ਹੁੰਦੇ ਹਨ । ਇਸ ਲਈ ਇਸ ਨੂੰ ਜੁਰਾਬਾਂ, ਖੇਡਾਂ ਲਈ ਪਹਿਨਣ ਵਾਲੇ ਕੱਪੜੇ ਅਤੇ ਆਮ ਪਹਿਨਣ ਵਾਲੇ ਕੱਪੜਿਆਂ ਲਈ ਵਰਤਿਆ ਜਾਂਦਾ ਹੈ । ਮਜ਼ਬੂਤੀ ਕਾਰਨ ਇਸ ਦੀਆਂ ਰੱਸੀਆਂ, ਡੋਰੀਆਂ ਆਦਿ ਵੀ ਬਣਾਈਆਂ ਜਾਂਦੀਆਂ ਹਨ । ਇਸ ਨੂੰ ਦੂਸਰੇ ਰੇਸ਼ਿਆਂ ਨਾਲ ਮਿਲਾ ਕੇ ਵੀ ਵਰਤਿਆ ਜਾਂਦਾ ਹੈ । ਇਸ ਰੇਸ਼ੇ ਦੀ ਮਜ਼ਬੂਤੀ ਕਾਰਨ ਹੀ ਇਸ ਦੀ ਵਰਤੋਂ ਦਿਨ-ਬ-ਦਿਨ ਵਧਦੀ ਜਾ ਰਹੀ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 26.
ਮਿਸ਼ਰਤ ਰੇਸ਼ੇ ਬਣਾਉਣ ਦੇ ਕੀ ਲਾਭ ਹਨ ?
ਉੱਤਰ-
ਮਿਸ਼ਰਤ ਰੇਸ਼ੇ ਬਣਾਉਣ ਨਾਲ ਉਨ੍ਹਾਂ ਦੀ ਮਜ਼ਬੂਤੀ ਅਤੇ ਹੰਢਣਸਾਰਤਾ ਵੱਧ ਜਾਂਦੀ ਹੈ । ਇਸਦੇ ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਵੀ ਸੌਖੀ ਹੋ ਜਾਂਦੀ ਹੈ । ਮਿਸ਼ਰਤ ਰੇਸ਼ੇ ਸਸਤੇ ਵੀ ਹੁੰਦੇ ਹਨ ਅਤੇ ਦਾਗ ਵੀ ਘੱਟ ਲੱਗਦੇ ਹਨ । ਇਹਨਾਂ ਦੇ ਰੰਗ ਵੀ ਪੱਕੇ ਹੁੰਦੇ ਹਨ ਅਤੇ ਵੇਖਣ ਨੂੰ ਵੀ ਸੋਹਣੇ ਲੱਗਦੇ ਹਨ ।

ਪ੍ਰਸ਼ਨ 27.
ਬਨਾਉਟੀ ਕੱਪੜਿਆਂ ਨੂੰ ਸੰਭਾਲਣਾ ਆਸਾਨ ਕਿਉਂ ਹੈ ?
ਉੱਤਰ-
ਬਨਾਉਟੀ ਕੱਪੜਿਆਂ ਦੀ ਦੇਖ-ਭਾਲ ਅਤੇ ਸੰਭਾਲ ਆਸਾਨ ਹੁੰਦੀ ਹੈ ਕਿਉਂਕਿ ਇਹ ਧੋਣੇ ਸੌਖੇ ਹੁੰਦੇ ਹਨ । ਗਰਮ ਪਾਣੀ ਦੀ ਲੋੜ ਨਹੀਂ ਪੈਂਦੀ । ਇਨ੍ਹਾਂ ਦੇ ਰੰਗ ਪੱਕੇ ਹੋਣ ਕਰਕੇ ਧੋਣ ਨਾਲ ਜਾਂ ਪੈਂਸ ਨਾਲ ਖ਼ਰਾਬ ਨਹੀਂ ਹੁੰਦੇ । ਪੈਂਸ ਦੀ ਵੀ ਜ਼ਿਆਦਾ ਲੋੜ ਨਹੀਂ ਪੈਂਦੀ ਟਿੱਡੀਆਂ, ਕੀੜਿਆਂ ਜਾਂ ਉੱਲੀ ਦੁਆਰਾ ਕੋਈ ਨੁਕਸਾਨ ਨਹੀਂ ਹੁੰਦਾ ਕਿਉਂਕਿ ਇਹ ਰਸਾਇਣਾਂ ਤੋਂ ਬਣੇ ਹੁੰਦੇ ਹਨ । ਇਸ ਲਈ ਸੰਭਾਲਣੇ ਵੀ ਸੌਖੇ ਹਨ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 1.
ਰੇਸ਼ੇ ਤੋਂ ਕੱਪੜਾ ਬਣਾਉਣ ਲਈ ਕਿਹੜੇ ਮੂਲ ਗੁਣ ਹੋਣੇ ਚਾਹੀਦੇ ਹਨ ?
ਜਾਂ
ਰੇਸ਼ੇ ਤੋਂ ਕੱਪੜਾ ਬਣਾਉਣ ਲਈ ਮੂਲ ਗੁਣਾਂ ਦਾ ਵਰਣਨ ਕਰੋ ।
ਉੱਤਰ-
ਕੁਦਰਤ ਵਿਚ ਅਨੇਕਾਂ ਪ੍ਰਕਾਰ ਦੇ ਰੇਸ਼ੇ ਮਿਲਦੇ ਹਨ ਪਰ ਰੇਸ਼ਿਆਂ ਤੋਂ ਕੱਪੜਾ ਬਣਾਉਣ ਲਈ ਇਹਨਾਂ ਵਿਚ ਕੁੱਝ ਮੂਲ ਗੁਣ ਹੋਣੇ ਜ਼ਰੂਰੀ ਹਨ ਤਾਂ ਹੀ ਇਹਨਾਂ ਰੇਸ਼ਿਆਂ ਤੋਂ ਕੱਪੜਾ ਬਣਾਇਆ ਜਾ ਸਕਦਾ ਹੈ ।

ਇਹ ਮੁਲ ਗੁਣ ਹੇਠ ਲਿਖੇ ਹਨ –

  1. ਰੇਸ਼ੇ ਦੇ ਰੂਪ ਵਿਚ ਹੋਣਾ (Staple)
  2. ਮਜ਼ਬੂਤੀ (Strength/Tenacity)
  3. ਲਚਕੀਲਾਪਨ (Elasticity/Flexibility)
  4. ਇਕਸਾਰਤਾ (Uniformity)
  5. ਜੁੜਨ ਸ਼ਕਤੀ (Spinning Quality/Cohesiveness) ।

1. ਰੇਸ਼ੇ ਦੇ ਰੂਪ ਵਿਚ ਹੋਣਾ (ਸਟੇਪਲ) -ਰੇਸ਼ੇ ਸਟੇਪਲ ਜਾਂ ਫਿਲਾਮੈਂਟ ਦੋ ਤਰ੍ਹਾਂ ਦੇ ਹੋ ਸਕਦੇ ਹਨ । ਸਟੇਪਲ ਤੋਂ ਭਾਵ ਹੈ ਕਿ ਰੇਸ਼ੇ ਤੋਂ ਕੱਪੜਾ ਬਣਾਉਣ ਲਈ ਉਹਨਾਂ ਦੀ ਖ਼ਾਸ ਲੰਬਾਈ ਅਤੇ ਵਿਆਸ ਦਾ ਹੋਣਾ ਜ਼ਰੂਰੀ ਹੈ ਤਾਂ ਹੀ ਉਹਨਾਂ ਦੀ ਤਸੱਲੀਬਖਸ਼ ਵਰਤੋਂ ਹੋ ਸਕਦੀ ਹੈ । ਵਿਆਸ ਦੇ ਮੁਕਾਬਲਤਨ ਰੇਸ਼ਿਆਂ ਦੀ ਲੰਬਾਈ ਬਹੁਤ ਜ਼ਿਆਦਾ ਹੁੰਦੀ ਹੈ ਜੋ ਘੱਟੋ-ਘੱਟ 1 : 100 ਦੇ ਅਨੁਪਾਤ ਵਿਚ ਹੋਣੀ ਚਾਹੀਦੀ ਹੈ । ਜੇਕਰ ਰੇਸ਼ਿਆਂ ਦੀ ਲੰਬਾਈ ਅੱਧਾ ਇੰਚ ਤੋਂ ਘੱਟ ਹੋਵੇ ਤਾਂ ਉਹ ਧਾਗਾ ਬਣਾਉਣ ਲਈ ਇਸਤੇਮਾਲ ਨਹੀਂ ਕੀਤੇ ਜਾ ਸਕਦੇ ।

ਮਨੁੱਖ ਦੁਆਰਾ ਤਿਆਰ ਕੀਤੇ ਅਤੇ ਸਿਲਕ ਦੇ ਰੇਸ਼ਿਆਂ ਦੀ ਲੰਬਾਈ ਤਾਂ ਬਹੁਤ ਹੁੰਦੀ ਹੈ ਪਰੰਤ ਉੱਨ ਅਤੇ ਕਪਾਹ ਦੇ ਰੇਸ਼ਿਆਂ ਦੀ ਲੰਬਾਈ ਘੱਟ ਹੁੰਦੀ ਹੈ ਪਰ ਇਹਨਾਂ ਦੇ ਰੇਸ਼ਿਆਂ ਵਿਚ ਆਪਸ ਵਿਚ ਜੁੜ ਕੇ ਕੱਤੇ ਜਾਣ ਦਾ ਗੁਣ ਬਹੁਤ ਜ਼ਿਆਦਾ ਹੁੰਦਾ ਹੈ ਜੋ ਕੱਪੜਾ ਬਣਾਉਣ ਲਈ ਲਾਭਕਾਰੀ ਹੈ । ਕਪਾਹ ਦੇ ਛੋਟੇ ਰੇਸ਼ੇ ਜਿਹਨਾਂ ਤੋਂ ਧਾਗਾ ਨਹੀਂ ਬਣਾਇਆ ਜਾ ਸਕਦਾ, ਉਹਨਾਂ ’ਤੇ ਰਸਾਇਣਿਕ ਪਦਾਰਥਾਂ ਦੀ ਪ੍ਰਕਿਰਿਆ ਨਾਲ ਰੇਸ਼ੇ ਦਾ ਪੁਨਰ ਨਿਰਮਾਣ ਕਰਕੇ ਰੇਔਨ ਦਾ ਰੇਸ਼ਾ ਬਣਾਇਆ ਜਾਂਦਾ ਹੈ । ਇਸ ਲਈ ਹੀ ਰੇਔਨ ਦੇ ਗੁਣ ਸੂਤੀ ਕੱਪੜੇ ਨਾਲ ਕਾਫ਼ੀ ਮਿਲਦੇ ਹਨ ।

2. ਮਜ਼ਬੂਤੀ-ਰੇਸ਼ੇ ਤੋਂ ਕੱਪੜਾ ਬਣਾਉਣਾ ਇਕ ਲੰਬੀ ਪ੍ਰਕਿਰਿਆ ਹੈ । ਰੇਸ਼ੇ ਇੰਨੇ ਮਜ਼ਬੂਤ ਚਾਹੀਦੇ ਹਨ ਕਿ ਕਤਾਈ, ਸਫ਼ਾਈ ਅਤੇ ਬੁਣਾਈ ਸਮੇਂ ਪੈ ਰਹੀ ਖਿੱਚ ਦਾ ਮੁਕਾਬਲਾ ਕਰ ਸਕਣ ਅਤੇ ਹੰਢਣਸਾਰ ਕੱਪੜੇ ਦੇ ਰੂਪ ਵਿਚ ਬਦਲੇ ਜਾ ਸਕਣ । ਰੇਸ਼ਿਆਂ ਦੀ ਮਜ਼ਬੂਤੀ ਤੇ ਵਾਤਾਵਰਨ ਦੀ ਨਮੀ ਦਾ ਅਸਰ ਹੁੰਦਾ ਹੈ ।
ਆਮ ਤੌਰ ‘ਤੇ ਕੁਦਰਤੀ ਰੂਪ ਵਿਚ ਪੌਦਿਆਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ ਜਦੋਂ ਗਿੱਲੇ ਹੋਣ ਤਾਂ ਜ਼ਿਆਦਾ ਮਜ਼ਬੂਤ ਹੁੰਦੇ ਹਨ ਜਦ ਕਿ ਦੂਜੇ ਰੇਸ਼ੇ ਜਿਵੇਂ ਰੇਔਨ ਅਤੇ ਉੱਨ, ਸਿਲਕ ਆਦਿ ਗਿੱਲੇ ਹੋਣ ‘ਤੇ ਕਮਜ਼ੋਰ ਹੋ ਜਾਂਦੇ ਹਨ ।

3. ਲਚਕੀਲਾਪਨ -ਰੇਸ਼ਿਆਂ ਵਿਚ ਟੁੱਟੇ ਬਗੈਰ ਮੁੜ ਸਕਣ ਦਾ ਗੁਣ ਹੋਣਾ ਚਾਹੀਦਾ ਹੈ ਤਾਂ ਜੋ ਇਹਨਾਂ ਨੂੰ ਇੱਕ-ਦੂਜੇ ‘ਤੇ ਲਪੇਟ ਕੇ ਵਲ ਦੇ ਕੇ ਧਾਗਾ ਬਣਾਇਆ ਜਾ ਸਕੇ ਜਿਸ ਤੋਂ ਕਿ ਕੱਪੜਾ ਬਣਾਇਆ ਜਾਂਦਾ ਹੈ । ਇਹ ਗੁਣ ਕੱਪੜੇ ਨੂੰ ਹੰਢਣਸਾਰ ਬਣਾਉਣ ਅਤੇ ਮੁੜ ਪੁਰਾਣੀ ਸ਼ਕਲ ਅਤੇ ਆਕਾਰ ਬਰਕਰਾਰ ਰੱਖਣ ਵਿਚ ਮਦਦ ਕਰਦਾ ਹੈ । ਜਿਨ੍ਹਾਂ ਰੇਸ਼ਿਆਂ ਵਿਚ ਲਚਕ ਵੱਧ ਹੁੰਦੀ ਹੈ, ਉਹਨਾਂ ਵਿਚ ਵੱਟ ਘੱਟ ਪੈਂਦੇ ਹਨ ।

4. ਇਕਸਾਰਤਾ-ਰੇਸ਼ਿਆਂ ਦੀ ਲੰਬਾਈ ਅਤੇ ਵਿਆਸ ਵਿਚ ਇਕਸਾਰਤਾ ਹੋਣ ਨਾਲ ਉਹਨਾਂ ਤੋਂ ਸਾਫ ਅਤੇ ਇਕਸਾਰ ਧਾਗਾ ਬਣਾਇਆ ਜਾ ਸਕਦਾ ਹੈ ਜਿਸ ਨਾਲ ਕੱਪੜਾ ਵੀ ਮੁਲਾਇਮ ਅਤੇ ਸਾਫ਼ ਬਣਦਾ ਹੈ ।

5. ਜੁੜਨ ਸ਼ਕਤੀ -ਚੰਗੀ ਕਤਾਈ ਲਈ ਰੇਸ਼ਿਆਂ ਵਿੱਚ ਆਪਸ ਵਿਚ ਜੁੜ ਸਕਣ ਦੀ ਸ਼ਕਤੀ ਦਾ ਹੋਣਾ ਜ਼ਰੂਰੀ ਹੈ ਤਾਂ ਜੋ ਉਹਨਾਂ ਦੀ ਕਤਾਈ ਹੋ ਸਕੇ ।
ਰੇਸ਼ਿਆਂ ਦੀ ਜੁੜਨ ਸ਼ਕਤੀ ਚਾਰ ਗੱਲਾਂ ‘ਤੇ ਨਿਰਭਰ ਕਰਦੀ ਹੈ ।

  • ਰੇਸ਼ੇ ਦੀ ਲੰਬਾਈ ।
  • ਰੇਸ਼ੇ ਦੀ ਬਾਰੀਕੀ
  • ਰੇਸ਼ੇ ਦੀ ਸੜਾ ਦੀ ਕਿਸਮ
  • ਲਚਕੀਲਾਪਨ ।

ਰੇਸ਼ੇ ਵਿਚ ਜਿੰਨੀ ਜੁੜਨ ਸ਼ਕਤੀ ਵਧੇਰੇ ਹੋਵੇਗੀ ਉੱਨੀ ਹੀ ਕੜਾਈ ਉਪਰੰਤ ਧਾਗੇ ਦੀ ਬਾਰੀਕੀ ਅਤੇ ਮਜ਼ਬੂਤੀ ਹੋਵੇਗੀ ਅਤੇ ਇਹ ਹੀ ਗੁਣ ਕੱਪੜੇ ਵਿਚ ਵੀ ਆਉਣਗੇ ।

ਪ੍ਰਸ਼ਨ 2.
ਗਰਮੀਆਂ ਵਿਚ ਪਹਿਨਣ ਲਈ ਕਿਸ ਕਿਸਮ ਦੇ ਰੇਸ਼ਿਆਂ ਤੋਂ ਬਣੇ ਕੱਪੜੇ ਠੀਕ ਰਹਿੰਦੇ ਹਨ ? ਬਨਾਉਟੀ ਤਰੀਕੇ ਨਾਲ ਬਣਾਏ ਰੇਸ਼ਿਆਂ ਤੋਂ ਬਣੇ ਕੱਪੜੇ ਗਰਮੀਆਂ ਵਿਚ ਕਿਉਂ ਨਹੀਂ ਪਹਿਨੇ ਜਾਂਦੇ ?
ਉੱਤਰ-
ਗਰਮੀਆਂ ਵਿਚ ਪਹਿਨਣ ਲਈ ਸੂਤੀ ਅਤੇ ਲਿਨਨ ਰੇਸ਼ੇ ਦੇ ਕੱਪੜੇ ਠੀਕ ਰਹਿੰਦੇ ਹਨ ਕਿਉਂਕਿ ਇਨ੍ਹਾਂ ਵਿਚ ਪਾਣੀ ਸੋਖਣ ਦੀ ਸਮਰੱਥਾ ਵੱਧ ਹੁੰਦੀ ਹੈ ਜਿਸ ਨਾਲ ਇਹ ਪਸੀਨਾ ਸੋਖ ਲੈਂਦੇ ਹਨ ਅਤੇ ਤਾਪ ਦੇ ਸੰਚਾਲਕ ਹੋਣ ਕਰਕੇ ਪਸੀਨੇ ਨੂੰ ਸੁੱਕਣ ਵਿਚ ਮਦਦ ਕਰਦੇ ਹਨ ਅਤੇ ਠੰਢੇ ਰਹਿੰਦੇ ਹਨ । ਇਸੇ ਲਈ ਇਹ ਕੱਪੜੇ ਗਰਮੀਆਂ ਵਿਚ ਵੱਧ ਆਰਾਮਦਾਇਕ ਹੁੰਦੇ ਹਨ । ਇਹ ਰੇਸ਼ੇ ਮਜ਼ਬੂਤ ਹੁੰਦੇ ਹਨ ਪਰ ਗਿੱਲੇ ਹੋਣ ‘ਤੇ ਹੋਰ ਵੀ ਮਜ਼ਬੂਤੀ ਵੱਧ ਜਾਂਦੀ ਹੈ । ਸੂਤੀ ਅਤੇ ਲਿਨਨ ਦੇ ਕੱਪੜਿਆਂ ਦੇ ਉਲਟ ਬਨਾਉਟੀ ਰੇਸ਼ੇ ਗਰਮੀਆਂ ਵਿਚ ਨਹੀਂ ਪਹਿਨੇ ਜਾਂਦੇ ਕਿਉਂਕਿ ਇਹ ਪਾਣੀ ਨਹੀਂ ਸੋਖਦੇ ਅਤੇ ਪਸੀਨਾ ਆਉਣ ‘ਤੇ ਗਿੱਲੇ ਹੋ ਜਾਂਦੇ ਹਨ ਪਰ ਪਸੀਨਾ ਸੁੱਕਦਾ ਨਹੀਂ । ਤਾਪ ਦੇ ਕੁਚਾਲਕ ਹੋਣ ਕਰਕੇ ਸਰੀਰ ਦੀ ਗਰਮੀ ਬਾਹਰ ਨਹੀਂ ਨਿਕਲ ਸਕਦੀ ਸੋ ਇਨ੍ਹਾਂ ਵਿਚ ਵੱਧ ਗਰਮੀ ਲੱਗਦੀ ਹੈ । ਇਸ ਲਈ ਇਹ ਕੱਪੜੇ ਗਰਮੀਆਂ ਵਿਚ ਨਹੀਂ ਪਹਿਨੇ ਜਾਂਦੇ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 3.
ਕੁਦਰਤ ਵਿਚ ਮਿਲਣ ਵਾਲੇ ਰੇਸ਼ੇ ਕਿਹੜੇ-ਕਿਹੜੇ ਹਨ ? ਕਿਸੇ ਇਕ ਰੇਸ਼ੇ ਦੀਆਂ ਵਿਸ਼ੇਸ਼ਤਾਈਆਂ, ਰਚਨਾ ਅਤੇ ਦੇਖਭਾਲ ਬਾਰੇ ਲਿਖੋ ।
ਜਾਂ
ਸੁਤੀ ਰੇਸ਼ੇ ਦੀਆਂ ਵਿਸ਼ੇਸ਼ਤਾਵਾਂ ਅਤੇ ਦੇਖਭਾਲ ਬਾਰੇ ਵਿਸਥਾਰ ਵਿਚ ਦੱਸੋ ।
ਉੱਤਰ-
ਕੁਦਰਤੀ ਰੂਪ ਵਿਚ ਪੌਦਿਆਂ, ਜਾਨਵਰਾਂ ਅਤੇ ਖਣਿਜ ਪਦਾਰਥਾਂ ਜਾਂ ਕੱਚੀ ਧਾਤ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ ਕੁਦਰਤੀ ਰੇਸ਼ੇ ਹਨ ।
ਇਨ੍ਹਾਂ ਨੂੰ ਪ੍ਰਾਪਤੀ ਦੇ ਸਾਧਨ ਦੇ ਅਧਾਰ ‘ਤੇ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾਂਦਾ ਹੈ –

(ਉ) ਪੌਦਿਆਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ-ਇਹ ਪੌਦਿਆਂ ਦੇ ਬੀਜਾਂ ਦੇ ਵਾਲਾਂ ਦੇ ਰੂਪ ਵਿਚ ਕਪਾਹ ਅਤੇ ਤਣਿਆਂ ਦੇ ਰੇਸ਼ਿਆਂ ਦੇ ਰੂਪ ਵਿਚ ਸਣ, ਪਟਸਨ ਆਦਿ ਹਨ ।

(ਅ) ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ-ਜਾਨਵਰਾਂ ਦੇ ਵਾਲਾਂ ਦੇ ਰੂਪ ਵਿਚ ਉੱਨ ਅਤੇ ਰੇਸ਼ਮ ਦੇ ਕੀੜਿਆਂ ਤੋਂ ਰੇਸ਼ਮ ਪ੍ਰਾਪਤ ਹੁੰਦਾ ਹੈ । ਧਾਤ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ-ਕੱਚੀ ਧਾਤ ਜਾਂ ਖਣਿਜ ਪਦਾਰਥਾਂ ਦੇ ਰੂਪ ਵਿਚ ਐਸਬੈਸਟੀਸ ਕੁਦਰਤੀ ਰੂਪ ਵਿਚ ਧਰਤੀ ਦੀ ਤਹਿ ਤੋਂ ਪ੍ਰਾਪਤ ਹੋਣ ਵਾਲਾ ਰੇਸ਼ਾ ਹੈ ।

ਕੁਦਰਤੀ ਰੇਸ਼ੇ-ਇਹ ਰੇਸ਼ੇ ਵੱਖ-ਵੱਖ ਪੌਦਿਆਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ । ਪੌਦਿਆਂ ਤੋਂ ਮਿਲਣ ਵਾਲੇ ਇਹ ਰੇਸ਼ੇ, ਜਿਵੇਂ-ਕਪਾਹ ਸੂ), ਲਿਨਨ, ਜੂਟ ਅਤੇ ਨਾਰੀਅਲ ਦੇ ਰੇਸ਼ੇ ਆਦਮੀ ਲਈ ਬਹੁਤ ਲਾਭਕਾਰੀ ਹਨ । ਇਹ ਪੌਦਿਆਂ ਦੇ ਵੱਖ-ਵੱਖ ਹਿੱਸਿਆਂ; ਜਿਵੇਂ-ਬੀਜ, ਤਣੇ, ਪੱਤੇ ਜਾਂ ਫਲ ਤੋਂ ਪ੍ਰਾਪਤ ਹੁੰਦੇ ਹਨ । ਸੂਤੀ ਰੇਸ਼ੇ-ਇਹ ਰੇਸ਼ਾ ਪੁਰਾਣੇ ਸਮੇਂ ਤੋਂ ਭਾਰਤ ਵਿਚ ਉਗਾਇਆ ਜਾਂਦਾ ਹੈ । ਸੂਤੀ ਰੇਸ਼ਾ ਕਪਾਹ ਦੇ ਪੌਦੇ ਦੇ ਬੀਜਾਂ ਦੇ ਵਾਲ ਹਨ । ਕਪਾਹ ਦਾ ਬੂਟਾ 90-120 ਸੈਂਟੀਮੀਟਰ ਉੱਚਾ ਹੁੰਦਾ ਹੈ ਜੋ ਗਰਮ, ਸਿੱਲ੍ਹੀ ਅਤੇ ਕਾਲੀ ਮਿੱਟੀ ਵਾਲੀ ਜ਼ਮੀਨ ਵਿਚ ਉਗਾਇਆ ਜਾਂਦਾ ਹੈ ।

ਇਸ ਦੀ ਡੋਡੀ ਜੋ ਫੁੱਲ ਵਿਚ ਬਦਲ ਜਾਂਦੀ ਹੈ ਜਿੱਥੇ ਬਾਅਦ ਵਿਚ ਟਿੰਡਾ ਬਣ ਜਾਂਦਾ ਹੈ । ਡਾ ਪੱਕ ਕੇ ਫੁੱਟ ਜਾਂਦਾ ਹੈ । ਜਿਸ ਨਾਲ ਰੂੰ (ਕਪਾਹ ਬਾਹਰ ਨਿਕਲ ਆਉਂਦੀ ਹੈ । ਤੂੰ ਹੀ ਅਸਲ ਵਿਚ ਕਪਾਹ ਦੇ ਬੂਟੇ ਦੇ ਫਲ ਹਨ, ਜਿਸ ਤੋਂ ਵੜੇਵੇਂ (ਬੀਜ) ਅਤੇ ਕਪਾਹ ਬੀਜਾਂ ਦੇ ਵਾਲ ਵੱਖ-ਵੱਖ ਕਰ ਲਏ ਜਾਂਦੇਂ ਹਨ | ਕਪਾਹ ਦੀ ਕੰਘੀ ਕਰਕੇ ਛੋਟੇ ਅਤੇ ਲੰਬੇ ਰੇਸ਼ੇ ਵੱਖ-ਵੱਖ ਕਰ ਲਏ ਜਾਂਦੇ ਹਨ । ਲੰਬੇ ਰੇਸ਼ਿਆਂ ਤੋਂ ਮਸ਼ੀਨਾਂ ਨਾਲ ਧਾਗਾ ਬਣਾ ਕੇ ਕੱਪੜਾ ਬਣਾ ਲਿਆ ਜਾਂਦਾ । ਹੈ | ਪਹਿਲਾਂ ਘਰਾਂ ਵਿਚ ਹੀ ਚਰਖੇ ਨਾਲ ਧਾਗਾ ਬਣਾਇਆ ਜਾਂਦਾ ਸੀ ਜਿਸ ਤੋਂ ਖੱਦਰ ਜਾਂ ਖੇਸ ਵਗੈਰਾ ਵੀ ਘਰ ਹੀ ਬਣਾਏ ਜਾਂਦੇ ਸਨ ।

(ਉ) ਰਚਨਾ-ਸੂਤੀ · ਰੇਸ਼ੇ ਵਿਚ 87-90% ਸੈਲੂਲੋਜ, 5 ਤੋਂ 8% ਪਾਣੀ ਅਤੇ ਬਾਕੀ ਅਸ਼ੁੱਧੀਆਂ ਹੁੰਦੀਆਂ ਹਨ ।
(ਆ) ਵਿਸ਼ੇਸ਼ਤਾਈਆਂ

  1. ਬਣਤਰ-ਕਪਾਹ ਦਾ ਰੇਸ਼ਾ ਖੁਰਦਬੀਨ ਨਾਲ ਦੇਖਣ ਤੇ ਨਾਲੀ ਦੀ ਤਰ੍ਹਾਂ ਦਿਖਦਾ ਹੈ ।
    ਜਿਸ ਵਿਚ ਰਸ ਹੁੰਦਾ ਹੈ । ਜਦ ਕਪਾਹ ਪੱਕਦੀ ਹੈ ਤਾਂ ਇਹ ਰਸ ਹੁੰਦਾ ਹੈ ਤੇ ਰੇਸ਼ਾ ਚਪਟਾ, ਮੁੜੇ ਹੋਏ ਰਿਬਨ ਦੀ ਤਰ੍ਹਾਂ ਲਗਦਾ ਹੈ ।
  2. ਲੰਬਾਈ-ਇਹ ਛੋਟਾ ਰੇਸ਼ਾ ਹੈ, ਇਸ ਦੀ ਲੰਬਾਈ 3 ਇੰਚ ਤੋਂ ਦੋ ਇੰਚ ਤਕ ਹੋ ਸਕਦੀ ਹੈ ।
  3. ਰੰਗ-ਆਮ ਤੌਰ ‘ਤੇ, ਰੰਗ ਚਿੱਟਾ ਹੁੰਦਾ ਹੈ ਪਰ ਕਪਾਹ ਦੀ ਕਿਸਮ ਅਨੁਸਾਰ ਇਸ ਦਾ ਰੰਗ ਕਰੀਮ ਜਾਂ ਹਲਕਾ ਭੂਰਾ ਵੀ ਹੋ ਸਕਦਾ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ 4
4. ਦਿਖ-ਇਸ ਵਿਚ ਕੁਦਰਤੀ ਚਮਕ ਨਹੀਂ ਹੁੰਦੀ ਪਰ ਰਸਾਇਣਿਕ ਕਿਰਿਆ ਜਿਸ ਨੂੰ ਮਰਸੀਰਾਈਜੇਸ਼ਨ ਕਹਿੰਦੇ ਹਨ, ਨਾਲ ਇਸ ਦੀ ਦਿਖ ਸੁਧਾਰੀ ਜਾ ਸਕਦੀ ਹੈ ।

5. ਮਜ਼ਬੂਤੀ-ਇਹ ਇੱਕ ਮਜ਼ਬੂਤ ਰੇਸ਼ਾ ਹੈ, ਇਸ ਲਈ ਕਾਫ਼ੀ ਰਗੜ ਸਹਿ ਸਕਦਾ ਹੈ । ਗਿੱਲੇ ਹੋਣ ਨਾਲ ਮਜ਼ਬੂਤੀ ਹੋਰ ਵੱਧ ਜਾਂਦੀ ਹੈ । ਮਰਸੀਰਾਈਜੇਸ਼ਨ ਨਾਲ ਪੱਕੇ ਤੌਰ ‘ਤੇ ਮਜ਼ਬੂਤ ਹੋ ਜਾਂਦਾ ਹੈ ।

6. ਲਚਕੀਲਾਪਨ-ਇਹਨਾਂ ਵਿਚ ਲਚਕ ਨਹੀਂ ਹੁੰਦੀ, ਇਸ ਲਈ ਸੂਤੀ ਕੱਪੜੇ ਵਿੱਚ ਵੱਟ ਜਲਦੀ ਪੈਂਦੇ ਹਨ ।

7. ਪਾਣੀ ਸੋਖਣ ਦੀ ਸਮਰੱਥਾ-ਇਹਨਾਂ ਦੀ ਨਮੀ ਜਾਂ ਪਾਣੀ ਸੋਖਣ ਸ਼ਕਤੀ ਚੰਗੀ ਹੁੰਦੀ ਹੈ । ਜਿਸ ਕਰਕੇ ਪਸੀਨਾ ਸੋਚ ਸਕਦੇ ਹਨ । ਇਸੇ ਲਈ ਇਹਨਾਂ ਨੂੰ ਗਰਮੀਆਂ ਵਿਚ ਪਹਿਨਿਆ ਜਾਂਦਾ ਹੈ । ਇਸ ਗੁਣ ਕਾਰਨ ਹੀ ਸੁਤੀ ਰੇਸ਼ੇ ਦੇ ਤੌਲੀਏ ਬਣਾਏ ਜਾਂਦੇ ਹਨ ।

8. ਤਾਪ ਚਾਲਕਤਾ-ਇਹ ਤਾਪ ਦੇ ਚੰਗੇ ਸੰਚਾਲਕ ਹੁੰਦੇ ਹਨ । ਗਰਮੀ ਇਹਨਾਂ ਵਿਚੋਂ ਦੀ ਲੰਘ ਸਕਦੀ ਹੈ । ਇਸ ਲਈ ਹੀ ਇਹ ਪਸੀਨੇ ਨੂੰ ਸੁੱਕਣ ਵਿਚ ਮਦਦ ਕਰਦੇ ਹਨ | ਸੂਤੀ ਰੇਸ਼ਿਆਂ ਦੀ ਚੰਗੀ ਪਾਣੀ ਸੋਖਣ ਦੀ ਸਮਰੱਥਾ ਅਤੇ ਚੰਗੀ ਤਾਪ ਸੁਚਾਲਕਤਾ ਕਾਰਨ ਵੀ ਇਹ ਠੰਢੇ ਰੇਸ਼ੇ ਹਨ ਅਤੇ ਗਰਮੀਆਂ ਵਿਚ ਪਹਿਨਣ ਲਈ ਸਭ ਤੋਂ ਵੱਧ ਉੱਚਿਤ ਅਤੇ ਢੁੱਕਵੇਂ ਹਨ ।

9. ਰਸਾਇਣਾਂ ਦਾ ਪ੍ਰਭਾਵ-ਖਾਰ ਦਾ ਇਹਨਾਂ ‘ਤੇ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ ਪਰੰਤੂ ਹਲਕੇ ਜਾਂ ਗਾੜੇ ਤੇਜ਼ਾਬ ਨਾਲ ਖ਼ਰਾਬ ਹੋ ਜਾਂਦੇ ਹਨ ।

10. ਰੰਗਾਈ-ਇਹਨਾਂ ਨੂੰ ਰੰਗਣਾ ਆਸਾਨ ਹੈ ਪਰ ਧੁੱਪ ਅਤੇ ਧੋਣ ਨਾਲ ਇਹਨਾਂ ਦੇ ਰੰਗ ਖ਼ਰਾਬ ਹੋ ਜਾਂਦੇ ਹਨ ।

11. ਉੱਲੀ ਦਾ ਅਸਰ-ਸਿੱਲ੍ਹੇ ਕੱਪੜਿਆਂ ਨੂੰ ਉੱਲੀ ਬਹੁਤ ਲੱਗ ਜਾਂਦੀ ਹੈ ਅਤੇ ਖ਼ਰਾਬ ਕਰ ਦਿੰਦੀ ਹੈ । ਪਰ ਕੀੜਾ ਨਹੀਂ ਲਗਦਾ |

12. ਹੋਰ ਵਿਸ਼ੇਸ਼ਤਾਈਆਂ-ਇਹਨਾਂ ‘ਤੇ ਗਰਮੀ ਦਾ ਅਸਰ ਘੱਟ ਹੁੰਦਾ ਹੈ ਜਿਸ ਕਰਕੇ ਇਹ ਕੱਪੜੇ ਉਬਾਲੇ ਵੀ ਜਾ ਸਕਦੇ ਹਨ ਅਤੇ ਧੁੱਪੇ ਸੁਕਾਏ ਵੀ ਜਾ ਸਕਦੇ ਹਨ | ਪਰ ਰੰਗਦਾਰ ਕੱਪੜਿਆਂ ਦਾ ਰੰਗ ਖ਼ਰਾਬ ਹੋ ਜਾਂਦਾ ਹੈ ਜਿਸ ਕਰਕੇ ਇਹਨਾਂ ਨੂੰ ਨਾ ਤਾਂ ਉਬਾਲਿਆ ਜਾਂਦਾ ਹੈ ਅਤੇ ਨਾ ਹੀ ਧੁੱਪੇ ਸੁਕਾਉਣਾ ਚਾਹੀਦਾ ਹੈ ।

13. ਤਾਪ ਦਾ ਅਸਰ-ਸੁਤੀ ਰੋਸ਼ਾ ਅੱਗ ਜਲਦੀ ਪਕੜਦਾ ਹੈ ਅਤੇ ਪੀਲੀ ਲਾਟ ਨਾਲ ਜਲਦਾ ਹੈ | ਜਲਣ ਸਮੇਂ ਕਾਗਜ਼ ਦੇ ਜਲਣ ਵਰਗੀ ਗੰਧ ਆਉਂਦੀ ਹੈ |
ਅੱਗ ਤੋਂ ਪਰੇ ਕਰਨ ‘ਤੇ ਵੀ ਆਪਣੇ ਆਪ ਜਲਦਾ ਰਹਿੰਦਾ ਹੈ । ਜਲਣ ਉਪਰੰਤ ਸਲੇਟੀ ਰੰਗ ਦੀ ਸੁਆਹ ਬਣਦੀ ਹੈ ।

ਦੇਖ-ਭਾਲ-

  • ਸਫ਼ੈਦ ਸੂਤੀ ਕੱਪੜਿਆਂ ਨੂੰ ਗਰਮ ਪਾਣੀ ਵਿਚ ਜਾਂ ਉਬਾਲ ਕੇ ਅਤੇ ਰਗੜ ਕੇ ਧੋਤਾ ਜਾ ਸਕਦਾ ਹੈ । ਰੰਗਦਾਰ ਕੱਪੜਿਆਂ ਨੂੰ ਠੰਢੇ ਪਾਣੀ ਵਿਚ ਹੀ ਧੋਣਾ ਚਾਹੀਦਾ ਹੈ ਅਤੇ ਛਾਵੇਂ ਹੀ ਸੁਕਾਉਣਾ ਚਾਹੀਦਾ ਹੈ ਪਰ ਸਫ਼ੈਦ ਕੱਪੜਿਆਂ ਨੂੰ ਧੁੱਪੇ ਸੁਕਾਉਣ ਨਾਲ ਉਹਨਾਂ ਵਿਚ ਹੋਰ ਸਫ਼ੈਦੀ ਆਉਂਦੀ ਹੈ ।
  • ਖਾਰ ਦਾ ਮਾੜਾ ਅਸਰ ਨਹੀਂ ਹੁੰਦਾ, ਇਸ ਲਈ ਕਿਸੇ ਵੀ ਪ੍ਰਕਾਰ ਦੇ ਸਾਬਣ ਨਾਲ ਧੋਤੇ ਜਾ ਸਕਦੇ ਹਨ ।
  • ਇਹਨਾਂ ਨੂੰ ਸਿੱਲ੍ਹੇ ਹੀ ਪ੍ਰੈੱਸ ਕਰਨਾ ਚਾਹੀਦਾ ਹੈ । ਦਰਮਿਆਨੀ ਅਤੇ ਤੇਜ਼ ਗਰਮ ਪ੍ਰੈੱਸ ਨਾਲ ਸ ਕੀਤਾ ਜਾ ਸਕਦਾ ਹੈ ।
  • ਰੰਗਕਾਟ ਦਾ ਇਹਨਾਂ ‘ਤੇ ਬੁਰਾ ਅਸਰ ਨਹੀਂ ਹੁੰਦਾ ਖ਼ਾਸ ਕਰਕੇ ਕਲੋਰੀਨ ਵਾਲੇ ਰੰਗਕਾਟ | ਤੇਜ਼ ਰੰਗਕਾਟ ਕੱਪੜੇ ਨੂੰ ਕਮਜ਼ੋਰ ਕਰ ਦਿੰਦੇ ਹਨ ।
  • ਇਹਨਾਂ ਨੂੰ ਕਦੇ ਵੀ ਸਿੱਲ੍ਹੇ-ਸਿੱਲ੍ਹ ਨਹੀਂ ਸੰਭਾਲਣਾ ਚਾਹੀਦਾ ਕਿਉਂਕਿ ਇਨ੍ਹਾਂ ਨੂੰ ਉੱਲੀ ਜਲਦੀ ਲੱਗ ਜਾਂਦੀ ਹੈ ।

ਲਿਨਨ-ਇਹ ਫਲੈਕਸ ਪੌਦੇ ਦੇ ਤਣੇ ਅਤੇ ਟਾਹਣੀਆਂ ਤੋਂ ਪ੍ਰਾਪਤ ਹੋਣ ਵਾਲਾ ਰੇਸ਼ਾ ਹੈ । ਇਹ ਪੌਦਾ ਘੱਟ ਗਰਮ ਪਰ ਜ਼ਿਆਦਾ ਨਮੀਦਾਰ ਸਿੱਲ੍ਹੇ ਮੌਸਮ ਵਿਚ ਹੁੰਦਾ ਹੈ । ਇਹਨਾਂ ਪੌਦਿਆਂ ਦੀ ਲੰਬਾਈ 10 ਇੰਚ ਤੋਂ 40 ਇੰਚ ਤਕ ਹੋ ਸਕਦੀ ਹੈ । ਇਹ ਰੇਸ਼ਾ ਗੂੰਦ ਜਿਹੀ ਨਾਲ ਤਣੇ ਦੇ ਨਾਲ ਜੁੜਿਆ ਹੁੰਦਾ ਹੈ । ਇਹਨਾਂ ਰੇਸ਼ਿਆਂ ਨੂੰ ਪੌਦਿਆਂ ਤੋਂ ਸਹੀ ਰੂਪ ਵਿਚ ਉਤਾਰਨ ਲਈ ਪੌਦਿਆਂ ਦੇ ਤਣਿਆਂ ਨੂੰ ਐਸ, ਰਸਾਇਣ ਜਾਂ ਪਾਣੀ ਵਿਚ ਰੱਖ ਕੇ ਜਿਵੇਂ ਨਦੀ ਜਾਂ ਤਲਾਬ ਜਾਂ ਰਸਾਇਣਾਂ ਨਾਲ ਪ੍ਰਕਿਰਿਆ ਕਰਕੇ ਉਫਨਾਇਆ ਜਾਂਦਾ ਹੈ ਜਿਸ ਨੂੰ ਨਰਮਾਉਣਾ ਜਾਂ ਗਲਾਉਣਾ (Retting) ਕਿਹਾ ਜਾਂਦਾ ਹੈ ।

ਨਰਮਾਉਣ ਨਾਲ ਗੂੰਦ ਜਿਹਾ ਗਲ ਕੇ ਵੱਖ ਹੋ ਜਾਂਦਾ ਹੈ ਅਤੇ ਰੇਸ਼ੇ ਢਿੱਲੇ ਪੈ ਜਾਂਦੇ ਹਨ ਅਤੇ ਵੱਖਰੇ ਹੋ ਜਾਂਦੇ ਹਨ ।
(ਉ) ਰਚਨਾ-ਇਸ ਵਿਚ 70-85 ਪ੍ਰਤੀਸ਼ਤ ਸੈਲੂਲੋਜ਼ ਹੁੰਦਾ ਹੈ ਅਤੇ ਬਾਕੀ ਅਸ਼ੁੱਧੀਆਂ ਹੁੰਦੀਆਂ ਹਨ ।
(ਅ) ਵਿਸ਼ੇਸ਼ਤਾਈਆਂ –
1. ਬਣਤਰ-ਲਿਨਨ ਦਾ ਰੇਸ਼ਾ ਖੁਰਦਬੀਨ ਦੇ ਹੇਠਾਂ ਲੰਬਾ, ਸਿੱਧਾ, ਇਕਸਾਰ, ਚਮਕਦਾਰ ਅਤੇ ਚਿਕਨਾ ਦਿਖਦਾ ਹੈ ਜਿਸ ਵਿਚ ਬਾਂਸ ਵਾਂਗ ਥੋੜ੍ਹੀ-ਥੋੜ੍ਹੀ ਦੂਰੀ ‘ਤੇ ਗੰਢਾਂ ਹੁੰਦੀਆਂ ਹਨ ।
PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ 5
2. ਲੰਬਾਈ-ਇਹ ਵੀ ਛੋਟਾ ਰੇਸ਼ਾ ਹੀ ਹੈ ਅਤੇ ਰੇਸ਼ੇ ਦੀ ਲੰਬਾਈ 6-40 ਇੰਚ ਤਕ ਹੋ ਸਕਦੀ ਹੈ । 12 ਇੰਚ ਤੋਂ ਛੋਟੇ ਰੇਸ਼ੇ ਨੂੰ ਕੱਪੜੇ ਦੀ ਬੁਣਾਈ ਲਈ ਇਸਤੇਮਾਲ ਨਹੀਂ ਕੀਤਾ ਜਾਂਦਾ ।

3. ਰੰਗ-ਇਸ ਦਾ ਰੰਗ ਫਿੱਕੇ ਪੀਲੇ ਤੋਂ ਫਿੱਕਾ ਭੂਰਾ ਹੋ ਸਕਦਾ ਹੈ |

4. ਦਿਖ (ਚਮਕ)-ਇਸ ਵਿਚ ਸੂਤੀ ਰੇਸ਼ੇ ਨਾਲੋਂ ਜ਼ਿਆਦਾ ਚਮਕ ਹੁੰਦੀ ਹੈ ਪਰ ਸਿਲਕ ਤੋਂ ਥੋੜੀ ਘੱਟ ।

5. ਲਚਕੀਲਾਪਨ-ਇਹ ਸੂਤੀ ਰੇਸ਼ੇ ਨਾਲੋਂ ਵੀ ਘੱਟ ਲਚਕੀਲੇ ਹੁੰਦੇ ਹਨ ਇਸ ਲਈ ਵੱਟ ਹੋਰ ਵੀ ਜ਼ਿਆਦਾ ਪੈਂਦੇ ਹਨ ।

6. ਮਜ਼ਬੂਤੀ-ਇਹ ਰੇਸ਼ਾ ਸੂਤੀ ਰੇਸ਼ੇ ਤੋਂ ਵੀ ਵੱਧ ਮਜ਼ਬੂਤ ਹੁੰਦਾ ਹੈ । ਗਿੱਲਾ ਹੋ ਕੇ ਇਸ ਦੀ ਮਜ਼ਬੂਤੀ ਹੋਰ ਵੀ ਵੱਧ ਜਾਂਦੀ ਹੈ ।

7. ਪਾਣੀ ਸੋਖਣ ਦੀ ਸਮਰੱਥਾ-ਪਾਣੀ ਸੋਖਣ ਦੀ ਸ਼ਕਤੀ ਸੂਤੀ ਰੇਸ਼ੇ ਤੋਂ ਵੀ ਜ਼ਿਆਦਾ ਹੁੰਦੀ ਹੈ ।

8. ਤਾਪ ਚਾਲਕਤਾ-ਸੂਤੀ ਰੇਸ਼ਿਆਂ ਤੋਂ ਵੀ ਵੱਧ ਤਾਪ ਦੇ ਸੰਚਾਲਕ ਹੁੰਦੇ ਹਨ ਇਸ ਲਈ ਗਰਮੀਆਂ ਵਿਚ ਸੁਤੀ ਰੇਸ਼ੇ ਤੋਂ ਵੱਧ ਠੰਢਕ ਪਹੁੰਚਾਉਂਦੇ ਹਨ ।

9. ਰਸਾਇਣਾਂ ਦਾ ਅਸਰ-ਇਹ ਤੇਜ਼ ਤੇਜ਼ਾਬ ਨਾਲ ਖ਼ਰਾਬ ਹੋ ਜਾਂਦੇ ਹਨ ਜਦੋਂ ਕਿ ਸੂਤੀ ਕੱਪੜੇ ਵਾਂਗ ਖਾਰ ਦਾ ਅਸਰ ਘੱਟ ਹੁੰਦਾ ਹੈ ।

10. ਰੰਗਾਈ-ਸੂਤੀ ਕੱਪੜੇ ਦੀ ਤਰ੍ਹਾਂ ਸਿੱਧੇ ਰੰਗਾਂ ਨਾਲ ਰੰਗੇ ਜਾਂਦੇ ਹਨ ਅਤੇ ਰੰਗਾਈ ਸੂਤੀ ਕੱਪੜੇ ਤੋਂ ਮੁਸ਼ਕਿਲ ਹੁੰਦੀ ਹੈ । ਪਰ ਧੋਣ ਅਤੇ ਧੁੱਪ ਵਿਚ ਸੁਕਾਉਣ ਸਮੇਂ ਰੰਗ ਜਲਦੀ ਫਿੱਕੇ ਹੋ ਜਾਂਦੇ ਹਨ । ਰੰਗ ਪੱਕੇ ਨਹੀਂ ਹੁੰਦੇ ।

11. ਉੱਲੀ ਅਤੇ ਕੀੜੇ ਦਾ ਅਸਰ-ਇਸ ਨੂੰ ਕੀੜਾ ਬਹੁਤ ਜਲਦੀ ਲਗ ਜਾਂਦਾ ਹੈ ।

12. ਹੋਰ ਵਿਸ਼ੇਸ਼ਤਾਈਆਂ-ਸੂਤੀ ਕੱਪੜੇ ਦੀ ਤਰ੍ਹਾਂ ਹੀ ਇਸ ਨੂੰ ਜਲਾਉਣ ਸਮੇਂ ਪੇਪਰ ਦੇ ਜਲਣ ਵਰਗੀ ਗੰਧ ਆਉਂਦੀ ਹੈ ਅਤੇ ਅੱਗ ਤੋਂ ਬਾਹਰ ਕੱਢਣ ’ਤੇ ਆਪਣੇ ਆਪ ਥੋੜੀ ਦੇਰ ਜਲਦਾ ਰਹਿੰਦਾ ਹੈ । ਜਲਣ ਉਪਰੰਤ ਸਲੇਟੀ ਰੰਗ ਦੀ ਸੁਆਹ ਬਣਦੀ ਹੈ । ਦਰਮਿਆਨੀ ਤੋਂ ਤੇਜ਼ ਪ੍ਰੈੱਸ ਨਾਲ ਪ੍ਰੈੱਸ ਕੀਤਾ ਜਾ ਸਕਦਾ ਹੈ । ਲਿਨਨ ਦੀਆਂ ਕਈ ਵਿਸ਼ੇਸ਼ਤਾਈਆਂ ਸੂਤੀ ਕੱਪੜੇ ਨਾਲ ਮੇਲ ਖਾਂਦੀਆਂ ਹਨ ਪਰ ਜ਼ਿਆਦਾ ਗਰਮੀ ਨਾਲ ਇਹ ਰੇਸ਼ੇ ਖ਼ਰਾਬ ਹੋ ਜਾਂਦੇ ਹਨ ਇਸ ਲਈ ਇਹਨਾਂ ਨੂੰ ਉਬਾਲਣਾ ਨਹੀਂ ਚਾਹੀਦਾ | ਇਹ ਰੇਸ਼ੇ ਮਜ਼ਬੂਤ ਹੋਣ ਕਾਰਨ ਇਹਨਾਂ ਨੂੰ ਵੀ ਰਗੜ ਕੇ ਧੋਇਆ ਜਾ ਸਕਦਾ ਹੈ ।

ਦੇਖਭਾਲ-ਇਹਨਾਂ ਰੇਸ਼ਿਆਂ ‘ਤੇ ਖਾਰ ਦਾ ਮਾੜਾ ਅਸਰ ਨਹੀਂ ਹੁੰਦਾ । ਇਸ ਕਰਕੇ ਕਿਸੇ ਵੀ ਪ੍ਰਕਾਰ ਦੇ ਸਾਬਣ ਨਾਲ ਧੋਏ ਜਾ ਸਕਦੇ ਹਨ । ਇਹਨਾਂ ਨੂੰ ਸੂਤੀ ਕੱਪੜਿਆਂ ਦੀ ਤਰ੍ਹਾਂ ਸਿਲ੍ਹੇਸਿਲ੍ਹੇ ਹੀ ਪ੍ਰੈੱਸ ਕਰਨਾ ਚਾਹੀਦਾ ਹੈ । ਇਹ ਮਜ਼ਬੂਤ ਹੁੰਦੇ ਹਨ ਇਸ ਲਈ ਰਗੜ ਕੇ ਧੋਤਾ ਜਾ ਸਕਦਾ ਹੈ । ਗਰਮੀ ਨਾਲ ਖ਼ਰਾਬ ਹੁੰਦੇ ਹਨ ਇਸ ਲਈ ਉਬਾਲਣਾ ਨਹੀਂ ਚਾਹੀਦਾ । ਇਹਨਾਂ ਦੇ ਰੰਗ ਪੱਕੇ ਨਹੀਂ ਹੁੰਦੇ ਇਸ ਲਈ ਛਾਂ ਵਿਚ ਹੀ ਸੁਕਾਉਣਾ ਚਾਹੀਦਾ ਹੈ । ਇਹਨਾਂ ਨੂੰ ਕੀੜਾ ਬਹੁਤ ਜਲਦੀ ਲਗਦਾ ਹੈ ਇਸ ਲਈ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਸਾਫ਼ ਸੁੱਕੀ ਜਗ੍ਹਾ ‘ਤੇ ਰੱਖਣਾ ਚਾਹੀਦਾ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 4.
ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ ਕਿਹੜੇ ਹਨ ? ਇਹਨਾਂ ਦੀ ਰਚਨਾ ਅਤੇ ਵਿਸ਼ੇਸ਼ਤਾਈਆਂ ਬਾਰੇ ਦੱਸੋ ।
ਉੱਤਰ-
ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ਿਆਂ ਵਿਚ ਪ੍ਰੋਟੀਨ ਦਾ ਅੰਸ਼ ਵੱਧ ਹੁੰਦਾ ਹੈ ਜਿਸ ਕਰਕੇ ਇਹਨਾਂ ਨੂੰ ਪ੍ਰੋਟੀਨ ਰੇਸ਼ੇ ਕਹਿੰਦੇ ਹਨ । ਇਨ੍ਹਾਂ ਦੇ ਕਈ ਗੁਣ ਇਕ ਸਾਰ ਹੁੰਦੇ ਹਨ ਅਤੇ ਜ਼ਿਆਦਾਤਰ ਜਾਨਵਰਾਂ ਦੇ ਵਾਲਾਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ । ਸਿਲਕ (ਰੇਸ਼ਮ-ਇਹ ਜਾਨਵਰਾਂ ਤੋਂ ਮਿਲਣ ਵਾਲਾ ਪ੍ਰੋਟੀਨਯੁਕਤ ਰੇਸ਼ਾ ਹੈ ਜੋ ਸਿਲਕ ਦੇ ਕੀੜੇ ਦੇ ਲਾਰਵੇ ਦੀ ਲਾਰ ਤੋਂ ਬਣਦਾ ਹੈ । ਰਚਨਾ-ਇਹ ਰੇਸ਼ੇ ਪ੍ਰੋਟੀਨ ਤੋਂ ਬਣੇ ਹੁੰਦੇ ਹਨ ਜਿਸ ਵਿਚ ਕਾਰਬਨ, ਹਾਈਡਰੋਜਨ, ਆਕਸੀਜਨ ਅਤੇ ਨਾਈਟਰੋਜਨ ਤੱਤ ਹੁੰਦੇ ਹਨ ।

(ੳ) ਆਮ ਵਿਸ਼ੇਸ਼ਤਾਈਆਂ –

1.ਬਣਤਰ-ਖੁਰਦਬੀਨ ਹੇਠਾਂ ਰੇਸ਼ਮ ਦੇ ਰੇਸ਼ੇ ਚਮਕਦਾਰ, ਦੁਹਰੇ ਧਾਗੇ ਦੇ ਬਣੇ ਹੋਏ ਦਿਸਦੇ ਹਨ ਜਿਨ੍ਹਾਂ ‘ਤੇ ਜਗ੍ਹਾ-ਜਗ੍ਹਾ ਗੂੰਦ ਦੇ ਧੱਬੇ ਲੱਗੇ ਹੁੰਦੇ ਹਨ ।
PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ 6

2. ਲੰਬਾਈ-ਕੁਦਰਤੀ ਰੂਪ ਵਿਚ ਮਿਲਣ ਵਾਲਾ ਇੱਕੋ ਇਕ ਫਿਲਾਮੈਂਟ ਰੇਸ਼ਾ ਹੈ । ਰੇਸ਼ੇ ਦੀ ਲੰਬਾਈ 750 ਤੋਂ 1100 ਮੀਟਰ ਤਕ ਹੋ ਸਕਦੀ ਹੈ ।

3. ਰੰਗ-ਇਸ ਦਾ ਰੰਗ ਕਰੀਮ ਤੋਂ ਭੂਰਾ ਜਾਂ ਸਲੇਟੀ ਜਿਹਾ ਹੋ ਸਕਦਾ ਹੈ ।

4. ਦਿਖ (ਚਮਕ)-ਇਹਨਾਂ ਰੇਸ਼ਿਆਂ ਵਿਚ ਸਭ ਤੋਂ ਵੱਧ ਚਮਕ ਹੁੰਦੀ ਹੈ । ਇਸ ਲਈ ਸਿਲਕ ਨੂੰ ਕੱਪੜਿਆਂ ਦੀ ਰਾਣੀ ਕਿਹਾ ਜਾਂਦਾ ਹੈ ।

5. ਮਜ਼ਬੂਤੀ-ਕੁਦਰਤੀ ਰੂਪ ਵਿਚ ਮਿਲਣ ਵਾਲੇ ਸਭ ਰੇਸ਼ਿਆਂ ਤੋਂ ਮਜ਼ਬੂਤ ਹੁੰਦਾ ਹੈ, ਪਰ ਗਿੱਲਾ ਹੋਣ ‘ਤੇ ਇਹਨਾਂ ਦੀ ਮਜ਼ਬੂਤੀ ਘਟਦੀ ਹੈ ।

6. ਲਚਕੀਲਾਪਨ-ਲਚਕ ਚੰਗੀ ਹੁੰਦੀ ਹੈ । ਇਸੇ ਲਈ ਹੀ ਵੱਟ ਘੱਟ ਪੈਂਦੇ ਹਨ ।

7. ਪਾਣੀ ਸੋਖਣ ਦੀ ਸਮਰੱਥਾ-ਆਸਾਨੀ ਨਾਲ ਪਾਣੀ ਸੋਖ ਲੈਂਦੀ ਹੈ ਅਤੇ ਮਹਿਸੂਸ ਵੀ ਨਹੀਂ ਹੁੰਦਾ ਕੱਪੜਾ ਗਿੱਲਾ ਹੈ । ਸੁਕਾਉਣ ਤੇ ਕੱਪੜਾ ਬਰਾਬਰ ਸੁੱਕਦਾ ਹੈ।

8. ਤਾਪ ਚਾਲਕਤਾ-ਉੱਨ ਵਾਂਗ ਤਾਪ ਦੇ ਚੰਗੇ ਚਾਲਕ ਨਹੀਂ ਜਿਸ ਕਰਕੇ ਇਹਨਾਂ ਨੂੰ ਸਰਦੀਆਂ ਵਿਚ ਪਹਿਨਿਆ ਜਾਂਦਾ ਹੈ । ਇਹਨਾਂ ਦੀ ਸਤਾ ਮੁਲਾਇਮ ਹੋਣ ਕਾਰਨ, ਉੱਨ ਜਿੰਨੇ ਨਿੱਘੇ ਨਹੀਂ ਹੁੰਦੇ।

9. ਰਸਾਇਣਾਂ ਦਾ ਪ੍ਰਭਾਵ-ਉੱਨ ਵਾਂਗ ਹਲਕੇ ਤੇਜ਼ਾਬ ਦੁਆਰਾ ਖ਼ਰਾਬ ਨਹੀਂ ਹੁੰਦੇ ਪਰ ਹਲਕੀ ਖਾਰ ਵੀ ਇਹਨਾਂ ‘ਤੇ ਬੁਰਾ ਪ੍ਰਭਾਵ ਪਾਉਂਦੀ ਹੈ । ਕਲੋਰੀਨ ਯੁਕਤ ਰੰਗ ਕਾਟਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ।

10. ਰੰਗਾਈ-ਇਹਨਾਂ ਨੂੰ ਰੰਗ ਜਲਦੀ ਅਤੇ ਪੱਕੇ ਚੜ੍ਹਦੇ ਹਨ ਜੋ ਧੁੱਪ ਅਤੇ ਧੋਣ ਨਾਲ ਵੀ ਜਲਦੀ ਖ਼ਰਾਬ ਨਹੀਂ ਹੁੰਦੇ । ਇਹਨਾਂ ਨੂੰ ਹਰ ਤਰ੍ਹਾਂ ਦੇ ਰੰਗ ਨਾਲ ਰੰਗਿਆ ਜਾ ਸਕਦਾ ਹੈ ।

11. ਤਾਪ ਦਾ ਪ੍ਰਭਾਵ-ਸਿਲਕ ਦੇ ਜਲਣ ਸਮੇਂ ਚਰ-ਚਰ ਦੀ ਆਵਾਜ਼ ਆਉਂਦੀ ਹੈ ਅਤੇ ਖੰਭਾਂ ਜਾਂ ਵਾਲਾਂ ਦੇ ਜਲਣ ਵਰਗੀ ਗੰਧ ਆਉਂਦੀ ਹੈ । ਅੱਗ ਤੋਂ ਬਾਹਰ ਕੱਢਣ ‘ਤੇ ਆਪਣੇ ਆਪ ਬੁਝ ਜਾਂਦੀ ਹੈ । ਜਲਣ ਉਪਰੰਤ ਉਘੜਾ-ਦੁਘੜਾ ਕਾਲਾ ਮਣਕਾ ਬਣਦਾ ਹੈ । ਧੁੱਪ ਵਿਚ ਸੁਕਾਉਣ ਨਾਲ ਜਾਂ ਗਰਮ ਪਾਣੀ ਨਾਲ ਧੋਣ ਨਾਲ ਅਤੇ ਗਰਮ ਪ੍ਰੈੱਸ ਕਰਨ ਨਾਲ ਕੱਪੜਾ ਕਮਜ਼ੋਰ ਹੋ ਜਾਂਦਾ ਹੈ । ਚਮਕ ਤੇ ਰੰਗ ਵੀ ਖ਼ਰਾਬ ਹੋ ਜਾਂਦੇ ਹਨ ।

12. ਹੋਰ ਵਿਸ਼ੇਸ਼ਤਾਈਆਂ-ਗਿੱਲੇ ਹੋ ਕੇ ਕੱਪੜਾ ਕਮਜ਼ੋਰ ਹੁੰਦਾ ਹੈ ਇਸ ਲਈ ਰਗੜਨ ਨਾਲ ਫਟ ਸਕਦਾ ਹੈ ।

ਉੱਨ-ਰਚਨਾ-ਉੱਨ ਦਾ ਮੁੱਖ ਤੱਤ ਕਿਰੇਟਿਨ (Keratin) ਨਾਮਕ ਪ੍ਰੋਟੀਨ ਹੈ ਜਿਸ ਵਿਚ ਕਾਰਬਨ, ਹਾਈਡਰੋਜਨ, ਆਕਸੀਜਨ ਅਤੇ ਨਾਈਟਰੋਜਨ ਤੋਂ ਇਲਾਵਾ ਸਲਫਰ ਵੀ ਹੁੰਦੀ ਹੈ ।

(ਅ) ਵਿਸ਼ੇਸ਼ਤਾਈਆਂ

  • ਬਣਤਰ-ਖੁਰਦਬੀਨ ਦੇ ਹੇਠਾਂ ਉੱਨ ’ਤੇ ਤੰਤੂ ਦੀਆਂ ਪਰਤਾਂ ਜਿਹੀਆਂ ਇਕ-ਦੂਜੇ ‘ਤੇ ਉੱਤੇ ਜਗਾ ਜਗਾ ਤੋਂ ਚੜ੍ਹੀਆਂ ਦਿਖਦੀਆਂ ਹਨ । ਜਿੰਨੀਆਂ ਇਹ ਪਰਤਾਂ ਸੰਘਣੀਆਂ ਹੋਣਗੀਆਂ, ਉੱਨ ਉਤਨੀ ਹੀ ਨਿੱਘੀ ਹੋਵੇਗੀ । ਇਸੇ ਗੁਣ ਕਾਰਨ ਹੀ ਇਹ ਸਿਲਕ ਤੋਂ ਵੱਧ ਨਿੱਘਾ ਹੁੰਦਾ ਹੈ ।
  • ਲੰਬਾਈ-ਇਹ ਵੀ ਸਟੇਪਲ (ਛੋਟਾ) ਰੇਸ਼ਾ ਹੈ । ਇਹਨਾਂ ਰੇਸ਼ਿਆਂ ਦੀ ਲੰਬਾਈ 1-18 ਇੰਚ ਤਕ ਹੋ ਸਕਦੀ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ 7

  • ਰੰਗ-ਆਮ ਤੌਰ ‘ਤੇ ਕਰੀਮ, ਪਰ ਮੋਤੀਆ, ਸਫ਼ੈਦ, ਕਾਲੇ ਅਤੇ ਭੂਰੇ ਰੰਗ ਵਿਚ ਵੀ ਮਿਲਦੇ ਹਨ ।
  • ਦਿੱਖ-ਇਹਨਾਂ ਰੇਸ਼ਿਆਂ ਵਿਚ ਕੋਈ ਚਮਕ ਨਹੀਂ ਹੁੰਦੀ ।
  • ਮਜ਼ਬੂਤੀ-ਇਹ ਕਮਜ਼ੋਰ ਕਿਸਮ ਦਾ ਤੰਤੂ ਹੈ ।ਗਿੱਲਾ ਹੋਣ ‘ਤੇ ਇਸ ਦੀ ਮਜ਼ਬੂਤੀ ਹੋਰ ਘਟਦੀ ਹੈ ।
  • ਲਚਕੀਲਾਪਨ-ਇਸ ਰੇਸ਼ੇ ਵਿਚ ਲਚਕ ਕਾਫ਼ੀ ਹੁੰਦੀ ਹੈ ਇਸ ਲਈ ਹੀ ਇਹਨਾਂ ਤੋਂ ਬਣੇ ਕੱਪੜਿਆਂ ਵਿਚ ਵੱਟ ਘੱਟ ਪੈਂਦੇ ਹਨ ।
  • ਪਾਣੀ ਸੋਖਣ ਦੀ ਸਮਰੱਥਾ-ਪਾਣੀ ਜਾਂ ਨਮੀ ਸੋਖਣ ਦੀ ਤਾਕਤ ਬਹੁਤ ਹੁੰਦੀ ਹੈ । ਇਹ ਕੱਪੜੇ ਪਾਣੀ ਵਿਚ ਭਿਉਣ ‘ਤੇ ਬਹੁਤ ਪਾਣੀ ਸੋਖ ਲੈਂਦੇ ਹਨ ਅਤੇ ਹੌਲੀ-ਹੌਲੀ ਸੁੱਕਦੇ ਹਨ । ਇਹ ਕਮਜ਼ੋਰ ਰੇਸ਼ਾ ਗਿੱਲੇ ਹੋਣ ‘ਤੇ ਹੋਰ ਵੀ ਕਮਜ਼ੋਰ ਹੋ ਜਾਂਦਾ ਹੈ । ਇਸ ਲਈ ਰਗੜ ਕੇ ਨਹੀਂ ਧੋਤੇ ਜਾ ਸਕਦੇ ।
  • ਤਾਪ ਚਾਲਕਤਾ-ਸਿਲਕ ਦੀ ਤਰ੍ਹਾਂ ਉੱਨ ਦਾ ਰੇਸ਼ਾ ਤਾਪ ਦਾ ਚੰਗਾ ਚਾਲਕ ਨਹੀਂ ਹੈ । ਤਾਪ ਦਾ ਕੁਚਾਲਕ ਹੋਣ ਕਾਰਨ ਹੀ ਸਰਦੀਆਂ ਵਿਚ ਪਹਿਨਣ ਲਈ ਉਪਯੋਗੀ ਹੈ ਕਿਉਂਕਿ ਇਹ ਸਰੀਰ ਦੀ ਗਰਮੀ ਨੂੰ ਬਾਹਰ ਨਹੀਂ ਨਿਕਲਣ ਦਿੰਦੇ ।
  • ਰਸਾਇਣਾਂ ਦਾ ਪ੍ਰਭਾਵ-ਹਲਕੇ ਤੇਜ਼ਾਬ ਦਾ ਇਹਨਾਂ ‘ਤੇ ਕੋਈ ਪ੍ਰਭਾਵ ਨਹੀਂ ਪੈਂਦਾ । ਤੇਜ਼ ਤੇਜ਼ਾਬ ਠੀਕ ਨਹੀਂ । ਖਾਰ ਨਾਲ ਬਹੁਤ ਨੁਕਸਾਨ ਹੁੰਦਾ ਹੈ । ਇਹਨਾਂ ਨੂੰ ਰੰਗਣ ਸਮੇਂ ਹਲਕੇ ਤੇਜ਼ਾਬ ਦੀ ਵਰਤੋਂ ਕੀਤੀ ਜਾਂਦੀ ਹੈ । ਪਰ ਧੋਣ ਸਮੇਂ ਸੋਡੇ ਦਾ ਇਸਤੇਮਾਲ ਬਿਲਕੁਲ ਨਹੀਂ ਕਰਨਾ ਚਾਹੀਦਾ |
  • ਰੰਗਾਈ-ਤੇਜ਼ਾਬ ਵਾਲੇ ਰੰਗਾਂ ਨਾਲ ਇਹਨਾਂ ਦੀ ਰੰਗਾਈ ਕੀਤੀ ਜਾਂਦੀ ਹੈ । ਇਹ ਰੰਗ ਨੂੰ ਜਲਦੀ ਆਪਣੇ ਅੰਦਰ ਸਮਾ ਲੈਂਦੇ ਹਨ ਅਤੇ ਰੰਗ ਵੀ ਪੱਕੇ ਚੜ੍ਹਦੇ ਹਨ । ਇਹਨਾਂ ’ਤੇ ਰੰਗਕਾਟ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਖੁਰਦਰੇ ਅਤੇ ਕਮਜ਼ੋਰ ਹੋ ਜਾਂਦੇ ਹਨ ।
  • ਕੀੜੇ ਅਤੇ ਉੱਲੀ ਦਾ ਪ੍ਰਭਾਵ-ਇਹਨਾਂ ਕੱਪੜਿਆਂ ਨੂੰ ਕੀੜਾ ਬਹੁਤ ਜਲਦੀ ਲੱਗਦਾ ਹੈ ਇਸ ਲਈ ਇਹਨਾਂ ਨੂੰ ਸੰਭਾਲਣ ਸਮੇਂ ਬਹੁਤ ਸਾਵਧਾਨੀ ਦੀ ਲੋੜ ਹੈ ।
  • ਤਾਪ ਦਾ ਪ੍ਰਭਾਵ-ਇਹਨਾਂ ਨੂੰ ਜਲਾਉਣ ਸਮੇਂ ਵਾਲਾਂ ਦੇ ਜਲਣ ਵਰਗੀ ਗੰਧ ਆਉਂਦੀ ਹੈ ਅਤੇ ਹੌਲੀ-ਹੌਲੀ ਚਰ-ਚਰ ਕਰਕੇ ਜਲਦੇ ਹਨ | ਅੱਗ ਤੋਂ ਬਾਹਰ ਕੱਢਣ ’ਤੇ ਬੁਝ ਜਾਂਦੇ ਹਨ ਅਤੇ ਜਲਣ ਉਪਰੰਤ ਕਾਲੇ ਰੰਗ ਦਾ ਉਘੜਾ-ਦੁਘੜਾ, ਭੁਰਭੁਰਾ ਮਣਕਾ ਬਣ ਜਾਂਦਾ ਹੈ । ਐੱਸ ਇਹਨਾਂ ਨੂੰ ਸਿੱਧੇ ਕੱਪੜੇ ‘ਤੇ ਨਹੀਂ ਕਰਨੀ ਚਾਹੀਦੀ ਸਗੋਂ ਮਲਮਲ ਦਾ ਸਿੱਲ੍ਹਾ ਕੱਪੜਾ ਵਿਛਾ ਕੇ ਹਲਕੀ ਪ੍ਰੈੱਸ ਕਰਨੀ ਚਾਹੀਦੀ ਹੈ ।

ਪ੍ਰਸ਼ਨ 5.
ਲਿਨਨ ਦੇ ਕੱਪੜਿਆਂ ਦੀਆਂ ਵਿਸ਼ੇਸ਼ਤਾਵਾਂ ਦੱਸੋ !
ਉੱਤਰ-
ਖੁਦ ਉੱਤਰ ਦਿਓ ।

Home Science Guide for Class 10 PSEB ਰੇਸ਼ਿਆਂ ਦਾ ਵਰਗੀਕਰਨ Important Questions and Answers

ਬਹੁਤ ਛੋਟੇ ਉੱਡਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1. ਛੋਟੇ (ਸਟੇਪਲ ਰੇਸ਼ਿਆਂ ਦੀ ਲੰਬਾਈ ਕਿੰਨੀ ਹੁੰਦੀ ਹੈ ?
ਉੱਤਰ-
1/4 ਤੋਂ 18 ਇੰਚ ਲੰਮੇ ।

ਪ੍ਰਸ਼ਨ 2.
ਲੰਮੇ (ਫਿਲਾਮੇਂਟ ਰੇਸ਼ਿਆਂ ਦੀ ਲੰਬਾਈ ਕਿੰਨੀ ਹੁੰਦੀ ਹੈ ?
ਉੱਤਰ-
ਮੀਟਰਾਂ ਵਿਚ ਹੁੰਦੀ ਹੈ ।

ਪ੍ਰਸ਼ਨ 3.
ਛੋਟੇ ਰੇਸ਼ਿਆਂ ਦੀ ਉਦਾਹਰਨ ਦਿਉ ।
ਉੱਤਰ-
ਲਗਭਗ ਸਾਰੇ ਕੁਦਰਤੀ ਰੇਸ਼ੇ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 4.
ਰੇਸ਼ਮ ਕਿਹੋ ਜਿਹਾ ਰੇਸ਼ਾ ਹੈ ?
ਉੱਤਰ-
ਲੰਮਾ ਰੇਸ਼ਾ ।

ਪ੍ਰਸ਼ਨ 5.
ਬਨਾਵਟੀ ਫਿਲਾਮੈਂਟ ਰੇਸ਼ੇ ਕਿਹੜੇ ਹਨ ?
ਉੱਤਰ-
ਨਾਈਲੋਨ, ਪਾਲਿਸਟਰ ॥

ਪ੍ਰਸ਼ਨ 6.
ਦੋ ਕੁਦਰਤੀ ਰੇਸ਼ਿਆਂ ਦੀ ਉਦਾਹਰਨ ਦਿਓ (ਦੇ ਨਾਂ ਲਿਖੋ ।
ਉੱਤਰ-
ਸਣ, ਪਟਸਨ, ਕਪਾਹ ।

ਪ੍ਰਸ਼ਨ 7.
ਕੋਈ ਦੋ ਧਾਤ ਤੋਂ ਬਣੇ ਰੇਸ਼ੇ ਦੀ ਉਦਾਹਰਨ ਦਿਉ ।
ਉੱਤਰ-
ਗੋਟੇ, ਜਰੀ ਆਦਿ ।

ਪ੍ਰਸ਼ਨ 8.
ਥਰਮੋਪਲਾਸਟਿਕ ਰੇਸ਼ਿਆਂ ਦੀ ਉਦਾਹਰਨ ਦਿਓ ।
ਉੱਤਰ-
ਨਾਈਲੋਨ, ਪੋਲਿਸਟਰ, ਐਸਟੇਟ ।

ਪ੍ਰਸ਼ਨ 9.
ਕੈਸ਼ਮਿਲੋਨ ਕਿਹੋ ਜਿਹਾ ਰੇਸ਼ਾ ਹੈ ?
ਉੱਤਰ-
ਇਹ ਮਿਸ਼ਰਤ ਰੇਸ਼ਾ ਹੈ ।

ਪ੍ਰਸ਼ਨ 10.
ਪ੍ਰੋਟੀਨ ਵਾਲਾ ਰੇਸ਼ਾ ਕਿਹੜਾ ਹੈ ?
ਉੱਤਰ-
ਊਨ, ਸਿਲਕ ।

ਪ੍ਰਸ਼ਨ 11.
ਸੂਤੀ ਰੇਸ਼ੇ ਵਿਚ ਕਿੰਨੇ ਪ੍ਰਤੀਸ਼ਤ ਸੈਲੂਲੋਜ਼ ਹੁੰਦਾ ਹੈ ?
ਉੱਤਰ-
87 ਤੋਂ 90%.

ਪ੍ਰਸ਼ਨ 12.
ਲਿਨਨ ਕਿੱਥੋਂ ਪ੍ਰਾਪਤ ਹੁੰਦੀ ਹੈ ?
ਉੱਤਰ-
ਫਲੈਕਸ ਪੌਦੇ ਦੇ ਤਣੇ ਤੋਂ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 13.
ਕਿਸੇ ਦੋ ਬਨਸਪਤੀ ਤੰਤੂਆਂ ਦੇ ਨਾਂ ਲਿਖੋ ।
ਉੱਤਰ-
ਸਤੀ, ਲਿਨਨ, ਨਾਰੀਅਲ ਦੇ ਰੇਸ਼ੇ ।

ਪ੍ਰਸ਼ਨ 14.
ਲੰਬਾਈ ਅਤੇ ਚੌੜਾਈ ਵਿਚ ਚੱਲਣ ਵਾਲੇ ਧਾਗੇ ਦਾ ਨਾਂ ਦੱਸੋ ।
ਜਾਂ
ਤਾਨਾ ਅਤੇ ਬਾਨਾ ਕੀ ਹੁੰਦਾ ਹੈ ?
ਉੱਤਰ-
ਜਦੋਂ ਕੱਪੜਾ ਬੁਣਿਆ ਜਾਂਦਾ ਹੈ ਤਾਂ ਲੰਬਾਈ ਵਿਚ ਚੱਲਣ ਵਾਲੇ ਧਾਗੇ ਨੂੰ ਤਾਨਾ ਅਤੇ ਚੌੜਾਈ ਵਿੱਚ ਚੱਲਣ ਵਾਲੇ ਧਾਗੇ ਨੂੰ ਬਾਨਾ ਕਿਹਾ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਾਰੀਅਲ ਦੇ ਰੇਸ਼ੇ ਕਿਸ ਤਰ੍ਹਾਂ ਪ੍ਰਾਪਤ ਕੀਤੇ ਜਾਂਦੇ ਹਨ ਅਤੇ ਕਿਸ ਕੰਮ ਆਉਂਦੇ ਹਨ ?
ਉੱਤਰ-
ਨਾਰੀਅਲ ਦੇ ਰੇਸ਼ੇ ਨਾਰੀਅਲ ਦੇ ਬੀਜ ਦੇ ਛਿਲਕੇ ਤੋਂ ਤਿਆਰ ਹੁੰਦੇ ਹਨ । ਇਹ ਗਿਰੀ ਅਤੇ ਬਾਹਰਲੇ ਛਿਲਕੇ ਦੇ ਵਿਚਕਾਰ ਹੁੰਦੇ ਹਨ । ਇਹਨਾਂ ਨੂੰ ਸਮੁੰਦਰ ਦੇ ਪਾਣੀ ਵਿਚ ਭਿਉਂ ਕੇ ਨਰਮ ਕੀਤਾ ਜਾਂਦਾ ਹੈ ਫਿਰ ਕੁੱਟ-ਕੁੱਟ ਕੇ ਸਾਫ਼ ਕਰਕੇ ਬਾਹਰ ਕੱਢ ਲਿਆ ਜਾਂਦਾ | ਇਹਨਾਂ ਰੇਸ਼ਿਆਂ ਨੂੰ ਆਮ ਤੌਰ ‘ਤੇ ਰੰਗਿਆ ਨਹੀਂ ਜਾਂਦਾ ਇਹਨਾਂ ਦਾ ਆਪਣਾ ਰੰਗ ਗੂੜ੍ਹਾ ਭਰਾ ਹੁੰਦਾ ਹੈ । ਨਾਰੀਅਲ ਦੇ ਰੇਸ਼ੇ ਅਕੜਾਅ ਵਾਲੇ ਅਤੇ ਮਜ਼ਬੂਤ ਹੁੰਦੇ ਹਨ । ਇਹਨਾਂ ਨੂੰ ਵੱਟ ਨਹੀਂ ਪੈਂਦੇ ਜ਼ਿਆਦਾਤਰ ਇਹ ਰੇਸ਼ੇ ਸੋਫਿਆਂ ਅਤੇ ਗੱਦਿਆਂ ਨੂੰ ਭਰਨ ਲਈ ਵਰਤੇ ਜਾਂਦੇ ਹਨ । ਪਰ ਇਨ੍ਹਾਂ ਤੋਂ ਟਾਟ ਅਤੇ ਜੁੱਤੀਆਂ ਦੇ ਤਲੇ ਵੀ ਬਣਾਏ ਜਾਂਦੇ ਹਨ ।

ਪ੍ਰਸ਼ਨ 2.
ਚੀਨ ਦੀ ਲਿਨਨ ਕਿਸ ਰੇਸ਼ੇ ਤੋਂ ਤਿਆਰ ਕੀਤੀ ਜਾਂਦੀ ਹੈ ਅਤੇ ਇਸ ਦੇ ਕੀ ਗੁਣ ਹਨ ?
ਉੱਤਰ-
ਚੀਨ ਦੀ ਲਿਨਨ ਪੌਦੇ ਦੇ ਤਣੇ ਤੋਂ ਤਿਆਰ ਕੀਤੀ ਜਾਂਦੀ ਹੈ ਅਤੇ ਇਸ ਨੂੰ ਰੇਮੀ ਵੀ ਕਿਹਾ ਜਾਂਦਾ ਹੈ । ਇਹ ਪੌਦੇ ਜਪਾਨ, ਫਰਾਂਸ, ਮਿਸਰ, ਇਟਲੀ ਅਤੇ ਰਸ ਵਿਚ ਉਗਾਏ ਜਾਂਦੇ ਹਨ । ਇਸ ਦੇ ਪੌਦੇ 4 ਤੋਂ 8 ਫੁੱਟ ਉੱਚੇ ਹੋ ਸਕਦੇ ਹਨ । ਇਸ ਦੇ ਤਣਿਆਂ ਨੂੰ ਕੱਟ ਕੇ ਪਾਣੀ ਵਿਚ ਗਲਾਇਆ ਜਾਂਦਾ ਹੈ ਅਤੇ ਫਿਰ ਰਸਾਇਣਾਂ ਦੀ ਵਰਤੋਂ ਨਾਲ ਫਾਲਤੂ ਗੁੰਦ ਕੱਢ ਦਿੱਤੀ ਜਾਂਦੀ ਹੈ । ਉਸ ਤੋਂ ਪਿੱਛੋਂ ਕੰਘੀ ਕਰਕੇ ਇਸ ਦੇ ਰੇਸ਼ਿਆਂ ਨੂੰ ਸਾਫ ਕੀਤਾ ਜਾਂਦਾ ਹੈ । ਇਹ ਰੇਸ਼ੇ ਲੰਮੇ, ਮਜ਼ਬੂਤ, ਚਮਕਦਾਰ, ਬਾਰੀਕ ਅਤੇ ਸਫ਼ੈਦ ਰੰਗ ਦੇ ਹੁੰਦੇ ਹਨ । ਇਹਨਾਂ ਰੇਸ਼ਿਆਂ ਵਿਚ ਅਕੜਾਅ ਵੱਧ ਅਤੇ ਲਚਕ ਘੱਟ ਹੁੰਦੀ ਹੈ ।

ਪ੍ਰਸ਼ਨ 3.
ਕੁਦਰਤ ਵਿਚ ਮਿਲਣ ਵਾਲੇ ਰੇਸ਼ੇ ਕਿਹੜੇ-ਕਿਹੜੇ ਹਨ ? ਕਿਸੇ ਇਕ ਰੇਸ਼ੇ ਦੀਆਂ ਵਿਸ਼ੇਸ਼ਤਾਵਾਂ ਅਤੇ ਦੇਖਭਾਲ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 4.
ਪਟਸਨ ਕੀ ਹੈ ?
ਉੱਤਰ-
ਇਹ ਪੌਦੇ ਦੇ ਤਣੇ ਤੋਂ ਮਿਲਣ ਵਾਲਾ ਰੇਸ਼ਾ ਹੈ । ਇਸ ਨਾਲ ਰੱਸੀਆਂ, ਡੋਰੀਆਂ ਅਤੇ ਵਧੀਆ ਕੱਪੜਾ ਬਣਦਾ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 5.
ਉੱਨ ਕੀ ਹੈ ? ਇਸ ਦੀਆਂ ਵਿਸ਼ੇਸ਼ਤਾਵਾਂ ਅਤੇ ਦੇਖਭਾਲ ਬਾਰੇ ਦੱਸੋ ।
ਉੱਨ ਦੀਆਂ ਵਿਸ਼ੇਸ਼ਤਾਈਆਂ, ਵਰਤੋਂ ਅਤੇ ਦੇਖਭਾਲ ਦੱਸੋ ।
ਉੱਤਰ-
ਉਪਰੋਕਤ ਪ੍ਰਸ਼ਨ ਦੇਖੋ ।

ਪ੍ਰਸ਼ਨ 6.
ਬਣਾਉਟੀ ਕੱਪੜਿਆਂ ਨੂੰ ਸੰਭਾਲਣਾ ਆਸਾਨ ਕਿਉਂ ਹੈ ?
ਉੱਤਰ-
ਬਣਾਉਟੀ ਕੱਪੜਿਆਂ ਨੂੰ ਕੀੜੇ ਅਤੇ ਉੱਲੀ ਨਹੀਂ ਲੱਗਦੀ । ਇਸ ਲਈ ਇਹਨਾਂ ਨੂੰ ਸੰਭਾਲਣਾ ਸੌਖਾ ਹੈ ।

ਪ੍ਰਸ਼ਨ 7.
ਸੂਤੀ ਰੇਸ਼ੇ ਅਤੇ ਲਿਨਨ ਦੀ ਵਰਤੋਂ ਬਾਰੇ ਦੱਸੋ ।
ਉੱਤਰ-
ਸੂਤੀ ਰੇਸ਼ੇ ਦੀ ਵਰਤੋਂ

  1. ਸੂਤੀ ਰੇਸ਼ੇ ਤੋਂ ਬਣੇ ਕੱਪੜੇ ਗਰਮੀਆਂ ਲਈ ਵਧੀਆ ਅਤੇ ਚਮੜੀ ਲਈ ਆਰਾਮਦਾਇਕ ਹਨ ।
  2. ਸੂਤੀ ਰੇਸ਼ਿਆਂ ਨੂੰ ਦੂਸਰੇ ਰੇਸ਼ਿਆਂ ਨਾਲ ਮਿਲਾ ਕੇ ਮਿਸ਼ਰਤ ਧਾਗੇ ਬਣਦੇ ਹਨ ।
  3. ਸੂਤੀ ਕੱਪੜੇ ਨੂੰ ਉਬਾਲਿਆ ਜਾ ਸਕਦਾ ਹੈ । ਇਸ ਲਈ ਹਸਪਤਾਲਾਂ ਵਿਚ ਇਸ ਤੋਂ ਪੱਟੀਆਂ ਬਣਦੀਆਂ ਹਨ ।

ਲਿਨਨ ਦੀ ਵਰਤੋਂ –

  • ਗਰਮੀਆਂ ਦੀਆਂ ਪੁਸ਼ਾਕਾਂ ਬਣਦੀਆਂ ਹਨ, ਠੰਢਕ ਦੇਣ ਵਾਲੀਆਂ ਹੁੰਦੀਆਂ ਹਨ ।
  • ਮਜ਼ਬੂਤ ਅਤੇ ਲੰਬੇ ਸਮੇਂ ਤੱਕ ਚੱਲਣ ਵਾਲਾ ਕੱਪੜਾ ਹੈ, ਇਸ ਲਈ ਚਾਦਰਾਂ ਬਣਦੀਆਂ ਹਨ ।
  • ਮੇਜ਼ਪੋਸ਼ ਆਦਿ ਵੀ ਬਣਦੇ ਹਨ ।
  • ਗਰਮੀਆਂ ਵਿਚ ਅੰਦਰ ਪਾਉਣ ਵਾਲੇ ਕੱਪੜੇ ਵੀ ਬਣਦੇ ਹਨ ।

ਪ੍ਰਸ਼ਨ 8.
ਬਣਾਉਟੀ ਰੇਸ਼ੇ ਕੀ ਹੁੰਦੇ ਹਨ ?
ਉੱਤਰ-
ਅਜਿਹੇ ਰੇਸ਼ੇ ਜੋ ਮਨੁੱਖ ਦੁਆਰਾ ਬਣਾਏ ਜਾਂਦੇ ਹਨ, ਨੂੰ ਬਣਾਉਟੀ ਰੇਸ਼ੇ ਕਹਿੰਦੇ ਹਨ । ਜਿਵੇਂ-ਰੇਆਨ, ਨਾਈਲੋਨ, ਟੈਰਾਲੀਨ, ਆਰਲੋਨ ਆਦਿ ਬਣਾਉਟੀ ਰੇਸ਼ੇ ਹਨ । ਇਨ੍ਹਾਂ ਰੇਸ਼ਿਆਂ ਤੋਂ ਬਣੇ ਕੱਪੜਿਆਂ ਨੂੰ ਸਿੰਥੈਟਿਕ ਕੱਪੜੇ ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 9.
ਉੱਨ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 10.
ਸਿਲਕ ‘ਤੇ ਤਾਪ ਦਾ ਕੀ ਅਸਰ ਪੈਂਦਾ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 11.
ਲਿਨਨ ਦੀਆਂ ਵਿਸ਼ੇਸ਼ਤਾਈਆਂ, ਵਰਤੋਂ ਅਤੇ ਦੇਖਭਾਲ ਦੇ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 12.
ਰੇਸ਼ਿਆਂ ਵਿੱਚ ਮਜ਼ਬੂਤੀ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 13.
ਸਿਲਕ ਦੀ ਦੇਖਭਾਲ ਬਾਰੇ ਦੱਸੋ ।
ਉੱਤਰ-
ਸਿਲਕ ਤੋਂ ਬਣੇ ਕੱਪੜੇ ਬੜੇ ਨਾਜ਼ੁਕ ਹੁੰਦੇ ਹਨ । ਇਹ ਗਿੱਲੇ ਹੋਣ ਤੇ ਹੋਰ ਵੀ ਕਮਜ਼ੋਰ ਹੋ ਜਾਂਦੇ ਹਨ । ਇਸ ਲਈ ਇਹਨਾਂ ਨੂੰ ਪੋਲਾ-ਪੋਲਾ ਦਬਾ ਕੇ ਧੋਣਾ ਪੈਂਦਾ ਹੈ । ਰਗੜ ਨਾਲ ਇਹ ਫਟ ਸਕਦੇ ਹਨ | ਖ਼ਾਰ ਅਤੇ ਗਰਮ ਪਾਣੀ ਦਾ ਇਹਨਾਂ ਤੇ ਮਾੜਾ ਪ੍ਰਭਾਵ ਪੈਂਦਾ ਹੈ । ਇਹਨਾਂ ਨੂੰ ਡਰਾਈਕਲੀਨ ਹੀ ਕਰਵਾ ਲਿਆ ਜਾਣਾ ਚਾਹੀਦਾ ਹੈ । ਜਦੋਂ ਇਹ ਸਿਲ੍ਹੇ ਹੋਣ ਤਾਂ ਇਹਨਾਂ ਨੂੰ ਪ੍ਰੈੱਸ ਕਰ ਲੈਣਾ ਚਾਹੀਦਾ ਹੈ । ਪਸੀਨੇ ਨਾਲ ਵੀ ਇਹ ਕਮਜ਼ੋਰ ਹੁੰਦੇ ਹਨ ਇਸ ਲਈ ਇਹਨਾਂ ਨੂੰ ਸੂਤੀ ਕੱਪੜੇ ਦਾ ਅੰਦਰਗ ਲਾ ਲੈਣਾ ਚਾਹੀਦਾ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 14.
ਰੇਸ਼ਿਆਂ ਦੀ ਲੰਬਾਈ ਦੇ ਅਨੁਸਾਰ ਵਰਗੀਕਰਨ ਕਰੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 15.
ਰੇਸ਼ੇ ਤੋਂ ਕੱਪੜਾ ਬਣਾਉਣ ਲਈ ਰੇਸ਼ੇ ਵਿਚ ਲਚਕੀਲਾਪਣ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 16.
ਮਿਸ਼ਰਤ ਰੇਸ਼ੇ ਕਿਹੜੇ ਹੁੰਦੇ ਹਨ ਅਤੇ ਇਹਨਾਂ ਦੀ ਦੇਖਭਾਲ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ –
ਦੇਖਭਾਲ-ਮਿਸ਼ਰਤ ਰੇਸ਼ਿਆਂ ਦੀ ਦੇਖਭਾਲ ਸੌਖੀ ਹੀ ਹੋ ਜਾਂਦੀ ਹੈ । ਇਨ੍ਹਾਂ ਨੂੰ ਧੋਣਾ ਸੌਖਾ ਹੈ । ਉੱਲੀ ਨਹੀਂ ਲਗਦੀ, ਧੁੱਪ ਵਿਚ ਰੰਗ ਖ਼ਰਾਬ ਨਹੀਂ ਹੁੰਦਾ । ਕੀੜੇ ਵੀ ਘੱਟ ਨੁਕਸਾਨ ਕਰਦੇ ਹਨ ।

ਪ੍ਰਸ਼ਨ 17.
ਰੇਸ਼ੇ ਤੋਂ ਕੱਪੜੇ ਬਣਾਉਣ ਲਈ ਰੇਸ਼ੇ ਦਾ ਰੂਪ ਵਿਚ ਹੋਣਾ ਅਤੇ ਜੁੜਨ ਸ਼ਕਤੀ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 18.
ਕੈਸ਼ਮੀਲੋਨ ਅਤੇ ਫਾਇਬਰ ਗਲਾਸ ਬਾਰੇ ਦੱਸੋ !
ਉੱਤਰ-

  • ਕੈਸ਼ਮੀਲੋਨ-ਇਹ ਆਰਲੋਨ ਦੀ ਹੀ ਇਕ ਕਿਸਮ ਹੈ ਅਤੇ ਇਸ ਤੋਂ ਸਵੈਟਰ, ਸ਼ਾਲਾਂ, ਕੋਟ ਆਦਿ ਬਣਾਏ ਜਾਂਦੇ ਹਨ । ਵਿਸ਼ੇਸ਼ਤਾਈਆਂ-ਕੈਸ਼ਮੀਲੋਨ ਵਿੱਚ ਨਾਈਲੋਨ ਵਰਗੇ ਗੁਣ ਹੁੰਦੇ ਹਨ ਪਰ ਇਸ ਦੀ ਦਿਖ ਉੱਨ ਦੇ ਰੇਸ਼ਿਆਂ ਵਰਗੀ ਹੁੰਦੀ ਹੈ । ਇਹ ਉੱਨ ਤੋਂ ਸਸਤੇ ਹੁੰਦੇ ਹਨ ਅਤੇ ਇਨ੍ਹਾਂ ਦਾ ਰੰਗ ਪੱਕਾ ਅਤੇ ਇਹ ਮਜ਼ਬੂਤ ਹੁੰਦੇ ਹਨ । ਕੁੱਝ ਸਮਾਂ ਵਰਤੋਂ ਤੋਂ ਬਾਅਦ ਇਸ ਤੋਂ ਬਣੇ ਕੱਪੜੇ ਤੇ ਬੁਰ ਆ ਜਾਂਦੀ ਹੈ ।
  • ਫਾਇਬਰ ਗਲਾਸ-ਇਨ੍ਹਾਂ ਰੇਸ਼ਿਆਂ ਦੀ ਵਰਤੋਂ ਵਸਤਰਾਂ ਲਈ ਘੱਟ ਹੀ ਹੁੰਦੀ ਹੈ ਪਰ ਇਨ੍ਹਾਂ ਦੀ ਵਰਤੋਂ ਪਾਰਦਰਸ਼ੀ ਪਰਦੇ ਬਣਾਉਣ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 19.
ਕੁਦਰਤੀ ਰੇਸ਼ਿਆਂ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 20.
ਸੂਤੀ ਰੇਸ਼ੇ ਦੀਆਂ ਵਿਸ਼ੇਸ਼ਤਾਈਆਂ, ਵਰਤੋਂ ਤੇ ਦੇਖਭਾਲ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 21.
ਤਾਪ ਅਤੇ ਰੰਗਾਈ ਦਾ ਉੱਨ ‘ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 22.
ਲੰਬੇ ਰੇਸ਼ੇ । ਫਿਲੈਮੈਂਟ ਰੇਸ਼ੋ ਕੀ ਹੁੰਦੇ ਹਨ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 23.
ਪਟਸਨ ਅਤੇ ਨਾਰੀਅਲ ਦੇ ਰੇਸ਼ੇ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 24.
ਧਾਤੂਆਂ ਤੋਂ ਪ੍ਰਾਪਤ ਰੇਸ਼ਿਆਂ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 25.
ਟੈਰੀਲੀਨ ਤੰਤੂ ਦਾ ਦੂਜਾ ਨਾਂ ਕੀ ਹੈ ?
ਉੱਤਰ-
ਪੋਲੀਐਸਟਰ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 26.
ਕਪਾਸ ਅਤੇ ਸਿਲਕ ਦੀਆਂ ਵਿਸ਼ੇਸ਼ਤਾਵਾਂ ਦੀ ਤੁਲਨਾ ਕਰੋ ।
ਉੱਤਰ –

ਕਪਾਸ ਸਿਲਕ
1. ਇਹ ਸਟੇਪਲ ਰੇਸ਼ਾ ਹੈ । ਇਸ ਦੀ ਲੰਬਾਈ ½ ਇੰਚ ਤੋਂ 2 ਇੰਚ ਤੱਕ ਹੁੰਦੀ ਹੈ । ਇਹ ਕੁਦਰਤੀ ਰੂਪ ਵਿਚ ਮਿਲਣ ਵਾਲਾ ਇੱਕੋ ਇਕ ਫਿਲਾਮੈਂਟ ਰੇਸ਼ਾ ਹੈ । ਇਸ ਦੀ ਲੰਬਾਈ 750 ਤੋਂ 1100 ਮੀਟਰ ਤੱਕ ਹੋ ਸਕਦੀ ਹੈ ।
2. ਆਮ ਤੌਰ ਤੇ ਰੰਗ ਚਿੱਟਾ ਹੁੰਦਾ ਹੈ । ਇਸ ਦਾ ਰੰਗ ਕਰੀਮ ਭੂਰਾ ਜਾਂ ਸਲੇਟੀ ਹੋ ਸਕਦਾ ਹੈ ।
3. ਕੁਦਰਤੀ ਚਮਕ ਨਹੀਂ ਹੁੰਦੀ । ਕੁਦਰਤੀ ਚਮਕ ਹੁੰਦੀ ਹੈ ।
4. ਲਚਕ ਨਹੀਂ ਹੁੰਦੀ ਅਤੇ ਵੱਟ ਪੈ ਜਾਂਦੇ ਹਨ। ਲਚਕ ਵਧੇਰੇ ਹੁੰਦੀ ਹੈ ਤੇ ਵੱਟ ਵੀ ਨਹੀਂ ਪੈਂਦਾ !
5. ਰੰਗਣਾ ਆਸਾਨ ਹੈ ਪਰ ਧੁੱਪ ਅਤੇ ਧੋਣ ਨਾਲ ਰੰਗ ਖ਼ਰਾਬ ਹੋ ਜਾਂਦੇ ਹਨ। ਰੰਗ ਜਲਦੀ ਅਤੇ ਪੱਕੇ ਚੜ੍ਹਦੇ ਹਨ ਜੋ ਧੁੱਪ ਅਤੇ ਧੋਣ ਨਾਲ ਵੀ ਖ਼ਰਾਬ ਨਹੀਂ ਹੁੰਦੇ ।
6. ਗਿੱਲੇ ਹੋਣ ਤੇ ਕੱਪੜੇ ਮਜ਼ਬੂਤ ਹੁੰਦੇ ਹਨ । ਗਿੱਲੇ ਹੋਣ ਤੇ ਰੇਸ਼ੇ ਕਮਜ਼ੋਰ ਹੋ ਜਾਂਦੇ ਹਨ ।

ਪ੍ਰਸ਼ਨ 27.
ਰੇਸ਼ੇ ਅਤੇ ਫਿਲਾਮੈਂਟ ਦੀ ਪਰਿਭਾਸ਼ਾ ਦਿਓ ਅਤੇ ਰੇਸ਼ੇ ਦੇ ਵਰਗੀਕਰਨ ਬਾਰੇ ਲਿਖੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 28.
ਤ੍ਰਿਮ ਰੇਸ਼ੇ ਖ਼ਰੀਦਣਾ ਲੋਕ ਕਿਉਂ ਅਧਿਕ ਪਸੰਦ ਕਰਦੇ ਹਨ ?
ਉੱਤਰ-
ਬਨਾਵਟੀ ਰੇਸ਼ੇ ਮਜ਼ਬੂਤ ਹੁੰਦੇ ਹਨ, ਇਹਨਾਂ ਤੇ ਆਮ ਕਰਕੇ ਕੀੜੇ, ਉੱਲੀ ਆਦਿ ਦਾ ਅਸਰ ਵੀ ਘੱਟ ਹੁੰਦਾ ਹੈ । ਇਹਨਾਂ ਨੂੰ ਧੋ ਕੇ ਸੁਕਾਉਣਾ ਅਤੇ ਸੰਭਾਲਣਾ ਵੀ ਸੌਖਾ ਹੁੰਦਾ ਹੈ । ਇਹ ਦੇਖਣ ਨੂੰ ਵੀ ਸੋਹਣੇ ਲਗਦੇ ਹਨ । ਇਸ ਲਈ ਬਨਾਵਟੀ ਰੇਸ਼ਿਆਂ ਦੀ ਪਸੰਦ ਵੱਧ ਗਈ ਹੈ ।

ਪ੍ਰਸ਼ਨ 29.
(ੳ) ਮਿਸ਼ਰਤ ਕੱਪੜੇ ਕੀ ਹੁੰਦੇ ਹਨ ? ਗਰਮ ਅਤੇ ਠੰਡੀ ਦੋਵੇਂ ਮੌਸਮ ਵਿੱਚ ਪਾਉਣ ਵਾਲੇ ਮਿਸ਼ਰਤ ਕੱਪੜੇ ਦਾ ਇੱਕ ਉਦਾਹਰਨ ਦਿਓ ।
(ਅ) ਮਿਸ਼ਰਤ ਕੱਪੜੇ ਕੀ ਹੁੰਦੇ ਹਨ ?
ਉੱਤਰ-
(ਉ) ਬਨਾਵਟੀ ਰੇਸ਼ੇ ਅਤੇ ਕੁਦਰਤੀ ਰੇਸ਼ਿਆਂ ਨੂੰ ਮਿਲਾ ਕੇ ਜੋ ਰੇਸ਼ੇ ਤਿਆਰ ਕੀਤੇ ਜਾਂਦੇ ਹਨ । ਉਨ੍ਹਾਂ ਨੂੰ ਮਿਸ਼ਰਤ ਰੇਸ਼ੇ ਕਿਹਾ ਜਾਂਦਾ ਹੈ; ਜਿਵੇਂ
ਪੌਲੀਐਸਟਰ + ਸੂਤੀ = ਪੋਲੀਵਸਤਰ
ਟੈਰਾਲੀਨ + ਸੁਤੀ = ਟੈਰੀਕਾਟ
ਪੋਲੀਐਸਟਰ + ਉੱਨ = ਟੈਰੀਟੂਲ
ਟੈਰੀਕਾਟ ਅਜਿਹਾ ਮਿਸ਼ਰਤ ਕੱਪੜਾ ਹੈ ਜਿਸ ਨੂੰ ਦੋਵੇਂ ਮੌਸਮਾਂ ਵਿੱਚ ਪਾਇਆ ਜਾ ਸਕਦਾ ਹੈ ।
(ਆ) ਖੁਦ ਉੱਤਰ ਦਿਓ ।

ਪ੍ਰਸ਼ਨ 30.
ਸੂਤੀ ਰੇਸ਼ੇ ਦੇ ਗੁਣਾਂ ਦਾ ਵਰਣਨ ਕਰੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਵੱਡੇ ਉੱਡਰਾਂ ਵਾਲੇ ਸਨ

ਪ੍ਰਸ਼ਨ 1.
ਰੇਆਨ ਦੀ ਵਰਤੋਂ, ਵਿਸ਼ੇਸ਼ਤਾਈਆਂ ਅਤੇ ਦੇਖਭਾਲ ਬਾਰੇ ਦੱਸੋ !
ਉੱਤਰ-
ਰੇਆਨ ਦੀ ਵਰਤੋਂ-ਰੇਆਨ ਵਿਚ ਰੇਸ਼ਮ ਵਰਗੀ ਚਮਕ ਹੋਣ ਦੇ ਕਾਰਨ ਇਸ ਨੂੰ ਨਕਲੀ ਰੇਸ਼ਮ ਵੀ ਕਿਹਾ ਜਾਂਦਾ ਹੈ । ਇਸ ਨਾਲ ਘੱਟ ਅਤੇ ਵੱਧ ਚਮਕ ਵਾਲੇ ਕੱਪੜੇ, ਜਿਵੇਂਜਾਰਜਟ, ਕਰੇਪ, ਬੰਬਰ ਆਦਿ ਬਣਾਏ ਜਾਂਦੇ ਹਨ । ਇਸ ਦੀ ਵਰਤੋਂ ਆਮ ਪਾਉਣ ਵਾਲੇ ਕੱਪੜਿਆਂ ਲਈ ਵੀ ਹੁੰਦੀ ਹੈ ।

ਵਿਸ਼ੇਸ਼ਤਾਵਾਂ-ਰੇਆਨ ਪੁਨਰਨਿਰਮਿਤ ਸੈਲੂਲੋਜ਼ ਦੇ ਰੇਸ਼ੇ ਹੁੰਦੇ ਹਨ ।
ਇਸ ਵਿਚ ਕਾਰਬਨ, ਹਾਈਡਰੋਜਨ, ਆਕਸੀਜਨ ਵਰਗੇ ਤੱਤ ਹੁੰਦੇ ਹਨ –

  • ਸੁਖਮਦਰਸ਼ੀ ਹੇਠਾਂ ਰਚਨਾ-ਰੇਸ਼ਾ ਇਕ ਸਮਾਨ ਗੋਲ ਹੁੰਦਾ ਹੈ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ 8

  • ਲੰਬਾਈ-ਇਹ ਲੰਬੇ ਰੇਸ਼ੇ (ਫਿਲਾਮੈਂਟ ਹੁੰਦੇ ਹਨ ।
  • ਰੰਗ-ਇਹਨਾਂ ਰੇਸ਼ਿਆਂ ਦਾ ਰੰਗ ਨਹੀਂ ਹੁੰਦਾ । ਇਹ ਪਾਰਦਰਸ਼ੀ ਹਨ ।
  • ਲਚਕੀਲਾਪਨ-ਇਹਨਾਂ ਵਿਚ ਲਚਕ ਘੱਟ ਹੁੰਦੀ ਹੈ । ਧੋਣ ’ਤੇ ਸੁੰਗੜ ਜਾਂਦੇ ਹਨ ਅਤੇ ਪ੍ਰੈੱਸ ਕਰਨ ‘ਤੇ ਫਿਰ ਪਹਿਲਾਂ ਵਰਗਾ ਹੋ ਜਾਂਦਾ ਹੈ ।
  • ਤਾਪ ਚਾਲਕਤਾ-ਇਹ ਤਾਪ ਦੇ ਚਾਲਕ ਹਨ
  • ਮਜ਼ਬੂਤੀ-ਪਾਣੀ ਵਿਚ ਪਾਉਣ ਤੇ ਕਮਜ਼ੋਰ ਹੁੰਦੇ ਹਨ, ਵੈਸੇ ਇਹਨਾਂ ਦੀ ਮਜ਼ਬੂਤੀ ਘੱਟ ਜਾਂ ਵੱਧ ਹੋ ਸਕਦੀ ਹੈ ।
  • ਜਲ ਸੋਖਣ ਸ਼ਕਤੀ-ਰੇਆਨ ਦੀ ਜਲ ਸੋਖਣ ਸ਼ਕਤੀ ਕੁਦਰਤੀ ਸੈਲੂਲੋਜ਼ ਰੇਸ਼ਿਆਂ ਤੋਂ ਵੱਧ ਹੁੰਦੀ ਹੈ ।
  • ਰਸਾਇਣਾਂ ਦਾ ਅਸਰ-ਅਮਲ ਦਾ ਬੁਰਾ ਅਸਰ ਹੁੰਦਾ ਹੈ ਪਰ ਖਾਰ ਦਾ ਅਸਰ ਨਹੀਂ ਹੁੰਦਾ ।
  • ਰੰਗਾਈ-ਇਸ ਨੂੰ ਰੰਗਣਾ ਸੌਖਾ ਹੈ । ਕੋਈ ਵੀ ਰੰਗ ਕੀਤਾ ਜਾ ਸਕਦਾ ਹੈ ਅਤੇ ਰੰਗ ਪੱਕਾ ਚੜ੍ਹਦਾ ਹੈ । ਧੁੱਪ ਵਿਚ ਰੰਗ ਖ਼ਰਾਬ ਨਹੀਂ ਹੁੰਦਾ ਪਰ ਰੰਗਕਾਟ ਨਾਲ ਰੰਗ ਕਮਜ਼ੋਰ ਪੈ ਜਾਂਦਾ ਹੈ ।
  • ਤਾਪ ਦਾ ਅਸਰ-ਅੱਗ ਵਿਚ ਇਕ ਦਮ ਜਲਦੇ ਹਨ ਅਤੇ ਕਾਗਜ਼ ਦੇ ਜਲਣ ਵਰਗੀ | ਗੰਧ ਆਉਂਦੀ ਹੈ ।

ਦੇਖਭਾਲ-ਇਹ ਰੇਸ਼ੇ ਗਿੱਲੇ ਹੋਣ ਤੇ ਕਮਜ਼ੋਰ ਹੋ ਜਾਂਦੇ ਹਨ ।ਰਗੜ ਨਾਲ ਵੀ ਜਲਦੀ ਖ਼ਰਾਬ ਹੋ ਜਾਂਦੇ ਹਨ । ਇਹਨਾਂ ਕੱਪੜਿਆਂ ਨੂੰ ਨਿਚੋੜਨਾ ਅਤੇ ਇਹਨਾਂ ‘ਤੇ ਵੱਧ ਦਬਾਅ ਨਹੀਂ ਪਾਉਣਾ | ਚਾਹੀਦਾ । ਵੱਧ ਗਰਮ ਪੈਂਸ ਵੀ ਨਹੀਂ ਕਰਨੀ ਚਾਹੀਦੀ । ਇਹਨਾਂ ਨੂੰ ਸੁਕਾ ਕੇ ਹੀ ਸੰਭਾਲਣਾ ਚਾਹੀਦਾ ਹੈ । ਸਿਲਵਰ ਫਿਸ਼ ਅਤੇ ਫਲੂੰਦੀ ਇਹਨਾਂ ਨੂੰ ਹਾਨੀ ਪਹੁੰਚਾ ਸਕਦੇ ਹਨ ।

ਪ੍ਰਸ਼ਨ 2.
ਪੋਲੀਐਸਟਰ (ਟੈਰਾਲੀਨ) ਦੀ ਵਰਤੋਂ, ਵਿਸ਼ੇਸ਼ਤਾਈਆਂ ਅਤੇ ਦੇਖਭਾਲ ਬਾਰੇ ਦੱਸੋ ।
ਜਾਂ
ਪੋਲੀਐਸਟਰ ਦੀਆਂ ਵਿਸ਼ੇਸ਼ਤਾਵਾਂ ਅਤੇ ਵਰਤੋਂ ਬਾਰੇ ਦੱਸੋ ।
ਉੱਤਰ-
ਪ੍ਰਯੋਗ-
1. ਇਹਨਾਂ ਰੇਸ਼ਿਆਂ ਨੂੰ ਦੂਸਰੇ ਰੇਸ਼ਿਆਂ ਨਾਲ ਮਿਲਾ ਕੇ ਮਿਸ਼ਰਤ ਰੇਸ਼ੇ ਤਿਆਰ ਕੀਤੇ ਜਾਂਦੇ ਹਨ । ਜਿਵੇਂ –

    • ਟੈਰੀਕਾਟ – ਟੈਰਾਲੀਨ + ਸੂਤੀ
    • ਟੈਰੀਫੂਲ – ਟੈਰਾਲੀਨ + ਉੱਨ
    • ਟੈਰੀ ਰੂਬੀਆ – ਟੈਰਾਲੀਨ + ਸੁਤੀ
    • ਟੈਰੀ ਸਿਲਕ – ਟੈਰਾਲੀਨ + ਸਿਲਕ
  1. ਕੱਪੜੇ ਸਰੀਰ ਲਈ ਠੀਕ ਹੁੰਦੇ ਹਨ ਅਤੇ ਮਜ਼ਬੂਤ ਹੁੰਦੇ ਹਨ ।
  2. ਇਹਨਾਂ ਨੂੰ ਦਾਗ਼ ਘੱਟ ਲੱਗਦੇ ਹਨ ਅਤੇ ਧੋਣਾ ਸੌਖਾ ਹੈ ।
  3. ਇਹਨਾਂ ਤੋਂ ਆਮ ਪਹਿਣਨ ਵਾਲੇ ਅਤੇ ਦੂਜੀ ਤਰ੍ਹਾਂ ਦੇ ਕੱਪੜੇ ਵੀ ਬਣਾਏ ਜਾਂਦੇ ਹਨ ।

ਵਿਸ਼ੇਸ਼ਤਾਵਾਂਰਚਨਾ-ਇਹ ਇਕ ਬਹੁਲਕ ਹੈ –

  • ਸੂਖ਼ਮਦਰਸ਼ੀ ਹੇਠਾਂ ਰਚਨਾ-ਇਸਦੇ ਰੇਸ਼ੇ ਗੋਲ, ਸਿੱਧੇ, ਚੀਕਨੇ ਅਤੇ ਇੱਕੋ ਜਿਹੇ ਹੁੰਦੇ ਹਨ ।
  • ਰੰਗ-ਇਸ ਦੇ ਰੇਸ਼ੇ ਸਫ਼ੈਦ ਹੁੰਦੇ ਹਨ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ 9

  • ਮਜ਼ਬੂਤੀ-ਇਹ ਮਜ਼ਬੂਤ ਹੁੰਦੇ ਹਨ । ਮਜ਼ਬੂਤੀ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ ।
  • ਲੰਬਾਈ-ਇਹ ਫਿਲਾਮੈਂਟ ਅਤੇ ਸਟੇਪਲ ਦੋਵੇਂ ਤਰ੍ਹਾਂ ਦੇ ਹੁੰਦੇ ਹਨ ।
  • ਲਚਕ-ਇਹਨਾਂ ਵਿਚ ਸੁਤੀ ਅਤੇ ਲਿਨਨ ਤੋਂ ਵੱਧ ਲਚਕ ਹੁੰਦੀ ਹੈ ਅਤੇ ਨਾਈਲਾਨ ਤੋਂ ਘੱਟ ਲਚਕ ਹੁੰਦੀ ਹੈ ।
  • ਦਿਖਾਵਟ-ਚਮਕ ਲੋੜ ਅਨੁਸਾਰ ਘੱਟ ਜਾਂ ਵੱਧ ਕੀਤੀ ਜਾ ਸਕਦੀ ਹੈ ।
  • ਤਾਪ ਚਾਲਕ-ਤਾਪ ਦੇ ਚੰਗੇ ਚਾਲਕ ਨਹੀਂ ਹਨ ।
  • ਰਸਾਇਣਾਂ ਦਾ ਅਸਰ-ਅਮਲ ਅਤੇ ਖਾਰ ਦਾ ਬੁਰਾ ਅਸਰ ਨਹੀਂ ਪੈਂਦਾ ।
  • ਰੰਗਾਈ-ਵਿਸ਼ੇਸ਼ ਰੰਗਾਂ ਨਾਲ ਹੀ ਰੰਗਿਆ ਜਾ ਸਕਦਾ ਹੈ ।
  • ਤਾਪ ਦਾ ਅਸਰ-ਜਲਨ ਤੇ ਤਿੱਖੀ ਗੰਧ ਆਉਂਦੀ ਹੈ । ਗਰਮੀ ਨਾਲ ਪਿਘਲ ਜਾਂਦੇ ਹਨ ।

ਦੇਖਭਾਲ-ਧੋਣਾ ਸੌਖਾ ਹੈ, ਉੱਲੀ ਅਤੇ ਕੀੜੇ ਨਹੀਂ ਲੱਗਦੇ । ਧੁੱਪ ਵਿਚ ਰੰਗ ਖ਼ਰਾਬ ਨਹੀਂ ਹੁੰਦਾ । ਪ੍ਰੈੱਸ ਦੀ ਬਹੁਤੀ ਲੋੜ ਨਹੀਂ ਪੈਂਦੀ । ਇਹਨਾਂ ਨੂੰ ਸੰਭਾਲਣਾ ਸੌਖਾ ਹੈ ।

ਪ੍ਰਸ਼ਨ 3.
ਸਿਲਕ ਦੀਆਂ ਵਿਸ਼ੇਸ਼ਤਾਈਆਂ, ਵਰਤੋਂ ਅਤੇ ਦੇਖਭਾਲ ਬਾਰੇ ਦੱਸੋ ।
ਉੱਤਰ-ਵਿਸ਼ੇਸ਼ਤਾਈਆਂ ਲਈ ਦੇਖੋ ਉਪਰੋਕਤ ਪ੍ਰਸ਼ਨ ।
ਵਰਤੋਂ-ਸਿਲਕ ਦੇ ਰੇਸ਼ਿਆਂ ਤੋਂ ਬਣੇ ਵਸਤਰਾਂ ਦੀ ਵਰਤੋਂ ਉਤਸਵਾਂ, ਸ਼ਾਦੀਆਂ ਦੇ ਮੌਕੇ ਜਾਂ ਖਾਸ ਮੌਕਿਆਂ ਤੇ ਪਹਿਣਨ ਲਈ ਹੁੰਦੀ ਹੈ । ਸਿਲਕ ਤੋਂ ਘਰ ਦੇ ਸਾਜੋ-ਸਮਾਨ ਜਿਵੇਂ, ਗਲੀਚੇ, ਕੁਸ਼ਨ, ਪਰਦੇ ਆਦਿ ਅਤੇ ਹੋਰ ਸਜਾਵਟੀ ਸਮਾਨ ਵੀ ਬਣਾਇਆ ਜਾਂਦਾ ਹੈ । ਸਿਲਕ ਮਹਿੰਗਾ ਹੈ ਇਸ ਲਈ ਇਸ ਦੀ ਵਰਤੋਂ ਅਮੀਰ ਲੋਕ ਵਧੇਰੇ ਕਰਦੇ ਹਨ ।

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਦੇਖਭਾਲ-ਰੇਸ਼ਮ ਦਾ ਰੇਸ਼ਾ ਬਹੁਤ ਨਾਜ਼ੁਕ ਹੁੰਦਾ ਹੈ ਅਤੇ ਗਿੱਲਾ ਹੋ ਕੇ ਹੋਰ ਵੀ ਨਾਜ਼ਕ ਹੋ ਜਾਂਦੇ ਹਨ । ਇਨ੍ਹਾਂ ਨੂੰ ਧੋਣ ਲਈ ਰਗੜਨਾ ਨਹੀਂ ਚਾਹੀਦਾ ਸਗੋਂ ਪੋਲੇ-ਪੋਲੇ ਦਬਾ ਕੇ ਧੋਣਾ ਚਾਹੀਦਾ ਹੈ । ਇਨ੍ਹਾਂ ਰੇਸ਼ਿਆਂ ਨੂੰ ਗਰਮ ਪਾਣੀ ਵਿੱਚ ਵੀ ਨਹੀਂ ਪਾਉਣਾ ਚਾਹੀਦਾ ਅਤੇ ਸਿਲਕ ਦੇ ਕੱਪੜਿਆਂ ਨੂੰ ਡਰਾਈਕਲੀਨ ਕਰਵਾਉਣਾ ਚਾਹੀਦਾ ਹੈ । ਪ੍ਰੈੱਸ ਕਰਨ ਲੱਗਿਆਂ ਇਨ੍ਹਾਂ ਤੇ ਪਾਣੀ ਨਹੀਂ ਛਿੜਕਣਾ ਚਾਹੀਦਾ ਸਗੋਂ ਜਦੋਂ ਇਹ ਸਿਲ੍ਹੇ ਹੋਣ, ਇਨ੍ਹਾਂ ਨੂੰ ਪ੍ਰੈੱਸ ਕਰ ਲੈਣਾ ਚਾਹੀਦਾ ਹੈ । ਪਸੀਨੇ ਨਾਲ ਵੀ ਸਿਲਕ ਦੇ ਰੇਸ਼ੇ ਕਮਜ਼ੋਰ ਹੋ ਜਾਂਦੇ ਹਨ |

ਪ੍ਰਸ਼ਨ 4.
ਸਿਲਕ (ਰੇਸ਼ਮ ਦੀਆਂ ਵਿਸ਼ੇਸ਼ਤਾਈਆਂ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 5.
ਸੂਤੀ ਤੇ ਰੇਸ਼ਮੀ ਤੰਤੂਆਂ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਦਾ ਮੁਲਾਂਕਣ ਕਰੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 6.
ਮਾਨਵ ਨਿਰਮਿਤ ਤੰਤੂ ਕਿਹੜੇ ਹਨ ? ਕਿਸੇ ਇੱਕ ਤੰਤੂ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 7.
ਸੁਤੀ ਰੇਸ਼ੇ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ । ਸੂਤੀ ਰੇਸ਼ੇ ਦੇ ਗੁਣਾਂ ਬਾਰੇ ਵਿਸਥਾਰ ਵਿਚ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 8.
ਲਿਨਨ ਦੇ ਰੇਸ਼ਿਆਂ ਦੀਆਂ ਵਿਸ਼ੇਸ਼ਤਾਵਾਂ, ਵਰਤੋਂ ਅਤੇ ਦੇਖਭਾਲ ਬਾਰੇ ਲਿਖੋ ।
ਉੱਤਰ-
ਖੁਦ ਕਰੋ ।

ਪ੍ਰਸ਼ਨ.9.
ਥਰਮੋਪਲਾਸਟਿਕ ਰੇਸ਼ੇ ਕਿਹੜੇ-ਕਿਹੜੇ ਹਨ ? ਕਿਸੇ ਇਕ ਥਰਮੋਪਲਾਸਟਿਕ ਰੇਸ਼ੇ ਦੀਆਂ ਵਿਸ਼ੇਸ਼ਤਾਵਾਂ, ਵਰਤੋਂ ਅਤੇ ਦੇਖਭਾਲ ਵਿਸਥਾਰ ਵਿਚ ਲਿਖੋ ।
ਉੱਤਰ-
ਖ਼ੁਦ ਕਰੋ ।

ਪ੍ਰਸ਼ਨ 10.
ਉੱਨ ਦੇ ਰੇਸ਼ੇ ਦੂਰਬੀਨ ਹੇਠਾਂ ਕਿਸ ਤਰ੍ਹਾਂ ਦਿਖਦੇ ਹਨ ? ਚਿੱਤਰ ਬਣਾਓ । ਇਨ੍ਹਾਂ ਰੇਸ਼ਿਆਂ ਦੀਆਂ ਕੀ-ਕੀ ਵਿਸ਼ੇਸ਼ਤਾਵਾਂ ਹਨ ।
ਉੱਤਰ-
ਖੁਦ ਕਰੋ ।

ਪ੍ਰਸ਼ਨ 11.
ਸੁਨੀਤਾ ਦੀ ਭੈਣ ਦਾ ਵਿਆਹ 15 ਦਸੰਬਰ ਨੂੰ ਹੋਣਾ ਹੈ । ਉਸਦੇ ਵਿਆਹ ਲਈ ਕੁਦਰਤੀ ਰੇਸ਼ੇ ਦਾ ਸੂਟ ਸਿਲਵਾਉਣਾ ਹੈ । ਉਸਨੂੰ ਕਿਹੜੇ ਕੁਦਰਤੀ ਰੇਸ਼ੇ ਦੀ ਚੋਣ ਕਰਨੀ ਚਾਹੀਦੀ ਹੈ ? ਨਾਂ
ਦੱਸੋ । ਇਸ ਰੇਸ਼ੇ ਦੀਆਂ ਕੀ-ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
(ਰੇਸ਼ਮੀ), ਖੁਦ ਕਰੋ ।

ਪ੍ਰਸ਼ਨ 12.
ਸਿਲਕ ਦੇ ਰੇਸ਼ੇ ਦੂਰਬੀਨ ਹੇਠਾਂ ਕਿਸ ਤਰ੍ਹਾਂ ਦੇ ਦਿਖਦੇ ਹਨ ? ਚਿੱਤਰ ਬਣਾਓ । ਇਸ ਰੇਸ਼ੇ ਦੀਆਂ ਕੀ-ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਖ਼ੁਦ ਕਰੋ !

ਪ੍ਰਸ਼ਨ 13.
ਕਪਾਹ ਦਾ ਰੇਸ਼ਾ ਦੂਰਬੀਨ ਹੇਠਾਂ ਕਿਸ ਤਰ੍ਹਾਂ ਦਾ ਦਿਖਦਾ ਹੈ ? ਚਿੱਤਰ ਬਣਾਓ । ਇਸ ਰੇਸ਼ੇ ਦੀਆਂ ਕੀ-ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਖ਼ੁਦ ਕਰੋ ।

ਪ੍ਰਸ਼ਨ 14.
ਲਿਨਨ ਅਤੇ ਸੂਤੀ ਕੱਪੜਿਆਂ ਵਿਚ ਕੀ ਸਮਾਨਤਾ ਹੈ ?
ਉੱਤਰ-
ਖ਼ੁਦ ਕਰੋ ।

ਪ੍ਰਸ਼ਨ 15.
ਸੀਤਲ ਇੱਕ ਫੁਟਬਾਲ ਦਾ ਖਿਡਾਰੀ ਹੈ ।ਉਸਨੇ ਖੇਡਾਂ ਦੇ ਮੁਕਾਬਲੇ ਵਿੱਚ ਭਾਗ ਲੈਣਾ ਹੈ ।
ਉਸਨੂੰ ਕਿਸ ਰੇਸ਼ੇ ਦਾ ਬਣਿਆ ਟਰੈਕਸੂਟ ਖਰੀਦਣਾ ਚਾਹੀਦਾ ਹੈ ਅਤੇ ਇਸ ਰੇਸ਼ੇ ਦੀਆਂ ਦੀ ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਖ਼ੁਦ ਕਰੋ ।

ਪ੍ਰਸ਼ਨ 16.
ਸਿਲਕ ਨੂੰ ਕੱਪੜਿਆਂ ਦੀ ਰਾਣੀ ਕਿਉਂ ਕਿਹਾ ਜਾਂਦਾ ਹੈ ? ਤੁਸੀਂ ਸਿਲਕ ਦੇ ਕੱਪੜਿਆਂ ਦੀ ਦੇਖਭਾਲ ਕਿਵੇਂ ਕਰੋਗੇ ?
ਉੱਤਰ-
ਖੁਦ ਕਰੋ ।

ਪ੍ਰਸ਼ਨ 17.
ਰੀਮਾ ਨੇ ਬਾਰਿਸ਼ ਦੇ ਮੌਸਮ ਵਿਚ ਪਿਕਨਿਕ ਲਈ ਜਾਣਾ ਹੈ ।
ਉਸਦੇ ਪਹਿਣਨ ਵਾਲੇ ਕੱਪੜਿਆਂ ਲਈ ਕਿਹੜੇ ਰੇਸ਼ੇ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਇਸ ਰੇਸ਼ੇ ਦੀਆਂ ਕੀ-ਕੀ ਵਿਸ਼ੇਸ਼ਤਾਵਾਂ ਹਨ ।
ਉੱਤਰ-
ਖ਼ੁਦ ਉੱਤਰ ਦਿਉ ।

ਪ੍ਰਸ਼ਨ 18.
ਜਾਨਵਰਾਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ੇ ਕਿਹੜੇ ਹਨ ? ਇਹਨਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਦੇਖਭਾਲ ਬਾਰੇ ਲਿਖੋ ।
ਉੱਤਰ-
ਖੁਦ ਉੱਤਰ ਦਿਓ ।

ਪ੍ਰਸ਼ਨ 19.
ਪੋਲੀਐਸਟਰ ਦੀ ਵਰਤੋਂ, ਵਿਸ਼ੇਸ਼ਤਾਵਾਂ ਅਤੇ ਦੇਖਭਾਲ ਬਾਰੇ ਲਿਖੋ ।
ਉੱਤਰ-
ਖ਼ੁਦ ਉੱਤਰ ਦਿਓ ।

ਪ੍ਰਸ਼ਨ 20.
ਰੇਮੋਨ ਦੀ ਵਰਤੋਂ, ਵਿਸ਼ੇਸ਼ਤਾਵਾਂ ਅਤੇ ਦੇਖਭਾਲ ਬਾਰੇ ਲਿਖੋ ।
ਉੱਤਰ-
ਖ਼ੁਦ ਉੱਤਰ ਦਿਓ ।

ਵਸਤੂਨਿਸ਼ਠ ਪ੍ਰਸ਼ਨ

I. ਖ਼ਾਲੀ ਸਥਾਨ ਭਰੋ

ਪ੍ਰਸ਼ਨ 1.
ਛੋਟੇ ਰੇਸ਼ੇ …….. ਇੰਚ ਤਕ ਲੰਬੇ ਹੁੰਦੇ ਹਨ ।
ਉੱਤਰ-
18,

ਪ੍ਰਸ਼ਨ 2.
ਲਿਨਨ …….. ਪੌਦੇ ਦੇ ਤਣੇ ਤੋਂ ਪ੍ਰਾਪਤ ਹੁੰਦਾ ਹੈ ।
ਉੱਤਰ-
ਫਲੈਕਸ,

ਪ੍ਰਸ਼ਨ 3.
ਕੁਦਰਤੀ ਫਿਲਾਮੈਂਟ ਰੇਸ਼ਾ ਸਿਰਫ਼ …….. ਹੈ ।
ਉੱਤਰ-
ਸਿਲਕ,

ਪ੍ਰਸ਼ਨ 4.
ਉੱਨ ਅਤੇ ਐਕਰੀਲਿਕ ਰੇਸ਼ੇ ਮਿਲਾ ਕੇ …….. ਰੇਸ਼ਾ ਬਣਦਾ ਹੈ ।
ਉੱਤਰ-
ਕੈਮਿਲਾਨ,

ਪ੍ਰਸ਼ਨ 5.
ਸੂਤੀ ਰੇਸ਼ੇ ਵਿਚ …….. ਪ੍ਰਤੀਸ਼ਤ ਸੈਲੂਲੋਜ਼ ਹੁੰਦਾ ਹੈ ।
ਉੱਤਰ-
87-90%

ਪ੍ਰਸ਼ਨ 6.
…………… ਅਤੇ …………… ਏਠਨ ਦੇਣ ਦੇ ਦੋ ਪ੍ਰਕਾਰ ਹਨ ।
ਉੱਤਰ-
S, Z,

ਪ੍ਰਸ਼ਨ 7.
ਪ੍ਰੋਟੀਨ ਤੰਤੂ ਨੂੰ ………………. ਤੰਤੂ ਵੀ ਕਹਿੰਦੇ ਹਨ ।
ਉੱਤਰ-
ਕੁਦਰਤੀ,

ਪ੍ਰਸ਼ਨ 8.
ਅਧਿਕਤਰ ਮਾਨਵ ਨਿਰਮਿਤ ਤੰਤੂਆਂ ਵਿਚ ……………. ਲਚੀਲਾਪਨ ਹੁੰਦਾ ਹੈ ।
ਉੱਤਰ-
ਵਧੇਰੇ,

ਪ੍ਰਸ਼ਨ 9.
ਰੇਸ਼ਮੀ ਰੇਸ਼ਾ ………….. ਕਿਸਮ ਦਾ ਰੇਸ਼ਾ ਹੈ ।
ਉੱਤਰ-
ਕੁਦਰਤੀ,

PSEB 10th Class Home Science Solutions Chapter 10 ਰੇਸ਼ਿਆਂ ਦਾ ਵਰਗੀਕਰਨ

ਪ੍ਰਸ਼ਨ 10.
………… ਅਤੇ …………… ਦੋ ਪ੍ਰਾਕ੍ਰਿਤਕ ਪ੍ਰੋਟੀਨ ਤੰਤੂ ਹਨ ।
ਉੱਤਰ-
ਰੇਸ਼ਮ, ਉੱਨ,

ਪ੍ਰਸ਼ਨ 11.
…………. · ਇੱਕ ਮਾਨਵ ਨਿਰਮਿਤ ਤੰਤੂ ਹੈ ।
ਉੱਤਰ-
ਰੇਆਨ ।

II ਠੀਕ / ਗਲਤ ਦੱਸੋ

ਪ੍ਰਸ਼ਨ 1.
ਛੋਟੇ ਰੇਸ਼ੇ 18 ਇੰਚ ਤੱਕ ਲੰਮੇ ਹੁੰਦੇ ਹਨ ।
ਉੱਤਰ-
ਠੀਕ,

ਪ੍ਰਸ਼ਨ 2.
ਸਣ ਕੁਦਰਤੀ ਰੇਸ਼ਾ ਹੈ ।
ਉੱਤਰ-
ਠੀਕ,

ਪ੍ਰਸ਼ਨ 3.
ਰੇਆਨ ਮਨੁੱਖ ਦੁਆਰਾ ਤਿਆਰ ਕੀਤਾ ਰੇਸ਼ਾ ਹੈ ।
ਉੱਤਰ-
ਠੀਕ,

ਪ੍ਰਸ਼ਨ 4.
ਸੂਤੀ ਰੇਸ਼ੇ ਵਿਚ ਕੁਦਰਤੀ ਚਮਕ ਨਹੀਂ ਹੁੰਦੀ ।
ਉੱਤਰ-
ਠੀਕ,

ਪ੍ਰਸ਼ਨ 5.
ਸਾਈਸਲ ਇਕ ਕੀੜਾ ਹੈ !
ਉੱਤਰ-
ਗ਼ਲਤ,

ਪ੍ਰਸ਼ਨ 6.
ਰੇਸ਼ਮ ਤਾਪ ਦਾ ਸੰਚਾਲਕ ਨਹੀਂ ਹੈ ।
ਉੱਤਰ-
ਠੀਕ ॥

III. ਬਹੁਵਿਕਲਪੀ

ਪ੍ਰਸ਼ਨ 1.
ਉੱਨ ਲਈ ਠੀਕ ਹੈ –
(ਉ) ਕੁਦਰਤੀ ਰੇਸ਼ਾ
(ਅ) ਪ੍ਰੋਟੀਨ ਰੇਸ਼ਾ
(ਈ) ਜਾਨਵਰਾਂ ਤੋਂ ਪ੍ਰਾਪਤ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਰੇਸ਼ਿਆਂ ਦੀ ਜੁੜਨ ਸ਼ਕਤੀ ਨਿਰਭਰ ਹੈ –
(ਉ) ਰੇਸ਼ੇ ਦੀ ਲੰਬਾਈ
(ਅ) ਰੇਸ਼ੇ ਦੀ ਬਾਰੀਕੀ
(ਈ) ਲਚਕੀਲਾਪਨ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 3.
ਪੌਦਿਆਂ ਤੋਂ ਪ੍ਰਾਪਤ ਹੋਣ ਵਾਲਾ ਰੇਸ਼ਾ ਨਹੀਂ ਹੈ –
(ਉ) ਸਣ
(ਅ) ਉੱਨ
(ਇ) ਪਟਸਨ
(ਸ) ਕਪਾਹ !
ਉੱਤਰ-
(ਅ) ਉੱਨ

ਪ੍ਰਸ਼ਨ 4.
ਥਰਮੋਪਲਾਸਟਿਕ ਰੇਸ਼ਾ ਨਹੀਂ ਹੈ –
(ਉ) ਨਾਈਲੋਨ
(ਅ ਪੋਲਿਸਟਰ,
(ਇ) ਕਪਾਹ
(ਸ) ਸਾਰੇ ਠੀਕ ॥
ਉੱਤਰ-
(ਇ) ਕਪਾਹ |

ਰੇਸ਼ਿਆਂ ਦਾ ਵਰਗੀਕਰਨ PSEB 10th Class Home Science Notes

ਪਾਠ ਇਕ ਨਜ਼ਰ ਵਿਚ

  • ਕੱਪੜਾ ਮਨੁੱਖੀ ਜੀਵਨ ਦੀਆਂ ਮੁੱਢਲੀਆਂ ਲੋੜਾਂ ਵਿਚੋਂ ਇਕ ਮਹੱਤਵਪੂਰਨ ਲੋੜ ਹੈ । ਇਸ ਲੋੜ ਨੂੰ ਪੂਰਾ ਕਰਨ ਲਈ ਅਸੀਂ ਵੱਖ-ਵੱਖ ਤਰ੍ਹਾਂ ਦੇ ਕੱਪੜੇ ਪਹਿਨਦੇ ਹਾਂ ਅਤੇ ਘਰ ਵਿਚ ਹੋਰ ਕਈ ਕੰਮਾਂ ਲਈ ਵਰਤਦੇ ਹਾਂ, ਜਿਵੇਂ-ਪਰਦੇ, ਚਾਦਰਾਂ, ਤੌਲੀਏ, ਮੇਜ਼ਪੋਸ਼ ਆਦਿ ।
  • ਇਹ ਵੱਖ-ਵੱਖ ਕੱਪੜੇ ਧਾਗਿਆਂ ਤੋਂ ਬਣਦੇ ਹਨ । ਜੇ ਕੱਪੜੇ ਨੂੰ ਸਿਰੇ ਤੋਂ ਵੇਖੋ ਤਾਂ ਧਾਗੇ ਨਿਕਲ ਆਉਂਦੇ ਹਨ । ਪਰ ਇਹ ਧਾਗੇ ਵਾਲਾਂ ਵਰਗੇ ਬਾਰੀਕ ਰੇਸ਼ਿਆਂ ਤੋਂ ਬਣਦੇ ਹਨ । ਇਹ ਰੇਸ਼ੇ ਕੱਪੜੇ ਦੀ ਇਕ ਮਲ ਇਕਾਈ ਹੈ ।
  • ਵੱਖ-ਵੱਖ ਕਿਸਮ ਦੇ ਕੱਪੜੇ, ਜਿਵੇਂ-ਉਨੀ, ਸੂਤੀ, ਰੇਸ਼ਮੀ ਵੱਖ-ਵੱਖ ਰੇਸ਼ਿਆਂ ਤੋਂ ਬਣਦੇ ਹਨ ਅਤੇ ਇਹ ਵੱਖ-ਵੱਖ ਰੇਸ਼ੇ ਪ੍ਰਾਪਤ ਵੀ ਵੱਖ-ਵੱਖ ਸਾਧਨਾਂ ਤੋਂ ਹੁੰਦੇ ਹਨ ।

PSEB 10th Class Home Science Solutions Chapter 9 ਗਰਭ ਅਵਸਥਾ

Punjab State Board PSEB 10th Class Home Science Book Solutions Chapter 9 ਗਰਭ ਅਵਸਥਾ Textbook Exercise Questions and Answers.

PSEB Solutions for Class 10 Home Science Chapter 9 ਗਰਭ ਅਵਸਥਾ

Home Science Guide for Class 10 PSEB ਗਰਭ ਅਵਸਥਾ Textbook Questions and Answers

ਅਭਿਆਸ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਗਰਭ ਅਵਸਥਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਗਰਭ ਅਵਸਥਾ ਗਰਭ ਧਾਰਨ ਕਰਨ ਤੋਂ ਲੈ ਕੇ ਜਨਮ ਤਕ ਦੇ ਸਮੇਂ ਨੂੰ ਕਿਹਾ ਜਾਂਦਾ ਹੈ, ਜੋ ਕਿ ਆਮ ਤੌਰ ‘ਤੇ 280 ਦਿਨ ਦਾ ਹੁੰਦਾ ਹੈ । ਪਰ ਕਈ ਵਾਰੀ ਕਈ ਕਾਰਨਾਂ ਕਰਕੇ ਇਹ ਸਮਾਂ ਘੱਟ ਤੋਂ ਘੱਟ 190 ਅਤੇ ਵੱਧ ਤੋਂ ਵੱਧ 330 ਦਿਨ ਵੀ ਹੋ ਸਕਦਾ ਹੈ । ਬੱਚੇ ਦੇ ਵਿਕਾਸ ਦੀ ਦ੍ਰਿਸ਼ਟੀ ਤੋਂ ਇਹ ਸਮਾਂ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਸ ਸਮੇਂ ਇਕ ਕੋਸ਼ ਤੋਂ ਹੀ ਉਹ ਪੂਰਨ ਮਨੁੱਖੀ ਜੀਵ ਦੇ ਰੂਪ ਵਿਚ ਵਿਕਸਿਤ ਹੁੰਦਾ ਹੈ ।

ਪ੍ਰਸ਼ਨ 2.
ਗਰਭ ਦੇ ਸਮੇਂ ਨੂੰ ਅਸੀਂ ਕਿੰਨੇ ਅਤੇ ਕਿਹੜੇ ਭਾਗਾਂ ਵਿਚ ਵੰਡ ਸਕਦੇ ਹਾਂ ?
ਉੱਤਰ-
ਗਰਭ ਧਾਰਨ ਤੋਂ ਲੈ ਕੇ ਜਨਮ ਤਕ ਦੀ ਅਵਸਥਾ ਨੂੰ ਗਰਭ ਅਵਸਥਾ ਕਿਹਾ ਜਾਂਦਾ ਹੈ । ਅਸੀਂ ਇਸ ਸਮੇਂ ਨੂੰ ਤਿੰਨ ਭਾਗਾਂ ਵਿਚ ਵੰਡ ਸਕਦੇ ਹਾਂ ।
ਗਰਭ ਦੇ ਸਮੇਂ ਵਿਚ ਬੱਚਾ ਇਕ ਅੰਡਕੋਸ਼ ਤੋਂ ਪੂਰਨ ਮਨੁੱਖੀ ਜੀਵ ਦੇ ਰੂਪ ਵਿਚ ਵਿਕਸਿਤ ਹੁੰਦਾ ਹੈ ।

  • ਅੰਡੇ ਦੀ ਅਵਸਥਾ (Ovum Stage) ਸਮਾਂ-ਗਰਭ ਧਾਰਨ ਤੋਂ ਦੋ ਹਫ਼ਤੇ ਤਕ।
  • ਐਮਬਰੀਓ ਦੀ ਅਵਸਥਾ (Embryo Stage) ਸਮਾਂ-ਦੂਸਰੇ ਹਫ਼ਤੇ ਤੋਂ ਸ਼ੁਰੂ ਹੋ ਕੇ ਦੂਸਰੇ ਮਹੀਨੇ ਦੇ ਅੰਤ ਤਕ ।
  • ਭਰੂਣ ਦੀ ਅਵਸਥਾ (Foetus Stage) ਸਮਾਂ-ਤੀਸਰੇ ਮਹੀਨੇ ਤੋਂ ਸ਼ੁਰੂ ਹੋ ਕੇ ਬੱਚੇ ਦੇ ਜਨਮ ਤਕ ॥

ਪ੍ਰਸ਼ਨ 3.
ਅੰਡੇ ਦੀ ਅਵਸਥਾ ਤੋਂ ਤੁਸੀਂ ਕੀ ਸਮਝਦੇ ਹੋ ਅਤੇ ਇਹ ਕਿੰਨੀ ਦੇਰ ਦੀ ਹੁੰਦੀ ਹੈ ?
ਉੱਤਰ-
ਅੰਡੇ ਦੀ ਅਵਸਥਾ ਜਾਂ ਓਵਮ ਅਵਸਥਾ ਦਾ ਸਮਾਂ ਗਰਭ ਸ਼ੁਰੂ ਹੋਣ ਤੋਂ ਦੋ ਹਫ਼ਤੇ ਤਕ ਗਿਣਿਆ ਜਾਂਦਾ ਹੈ । ਇਸ ਕਾਲ ਦੌਰਾਨ ਇਸ ਵਿਚ ਕੋਈ ਜ਼ਿਆਦਾ ਤਬਦੀਲੀ ਨਹੀਂ ਆਉਂਦੀ । ਇਸ ਸਮੇਂ ਦੌਰਾਨ ਇਹ ਆਪਣੀ ਜਰਦੀ ‘ਤੇ ਜ਼ਿੰਦਾ ਰਹਿੰਦਾ ਹੈ । ਇਸ ਸਮੇਂ ਇਹ ਫੈਲੋਪੀਅਨ ਟਿਊਬ ਤੋਂ ਬੱਚੇਦਾਨੀ ਵਿਚ ਪਹੁੰਚਦਾ ਹੈ ਅਤੇ ਆਪਣੇ ਆਪ ਨੂੰ ਬੱਚੇਦਾਨੀ ਦੀ ਦੀਵਾਰ ਨਾਲ ਜੋੜ ਕੇ ਮਾਂ ਦੇ ਆਧਾਰ ‘ਤੇ ਨਿਰਭਰ ਹੋ ਜਾਂਦਾ ਹੈ।

PSEB 10th Class Home Science Solutions Chapter 9 ਗਰਭ ਅਵਸਥਾ

ਪ੍ਰਸ਼ਨ 4.
ਐਮਬਰੀਓ ਦੀ ਅਵਸਥਾ ਤੋਂ ਤੁਸੀਂ ਕੀ ਸਮਝਦੇ ਹੋ ਅਤੇ ਕਿੰਨੀ ਦੇਰ ਦੀ ਹੁੰਦੀ ਹੈ ?
ਉੱਤਰ-

  • ਇਹ ਅਵਸਥਾ ਗਰਭ ਦੇ ਦੂਸਰੇ ਹਫ਼ਤੇ ਤੋਂ ਸ਼ੁਰੂ ਹੋ ਕੇ ਦੂਸਰੇ ਮਹੀਨੇ ਦੇ ਅੰਤ ਤਕ ਚਲਦੀ ਹੈ ।
  • ਪਹਿਲੇ ਮਹੀਨੇ ਵਿਚ ਐਮਬਰੀਓ ਵਿਚ ਖੂਨ ਪਹੁੰਚਾਉਣ ਲਈ ਨਿੱਕੀਆਂਨਿੱਕੀਆਂ ਰਗਾਂ ਬਣਦੀਆਂ ਹਨ ।
  • ਇਸ ਸਮੇਂ ਵਿਚ ਬੱਚੇ ਦੇ ਸਰੀਰਕ ਵਿਕਾਸ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੁੰਦਾ ਹੈ ।
  • ਇਸ ਅਵਸਥਾ ਦੇ ਅਖ਼ੀਰ ਵਿਚ ਐਮਬਰੀਓ ਇਨਸਾਨੀ ਜੀਵ ਦੀ ਸ਼ਕਲ ਧਾਰਨ ਕਰ ਲੈਂਦਾ ਹੈ ।

ਪ੍ਰਸ਼ਨ 5.
ਪਲੈਸੈਂਟਾ ਕੀ ਹੁੰਦਾ ਹੈ ?
ਉੱਤਰ-
ਜਿੱਥੇ ਅੰਡਾ ਆਪਣੇ ਆਪ ਨੂੰ ਬੱਚੇਦਾਨੀ ਨਾਲ ਜੋੜ ਲੈਂਦਾ ਹੈ ਉੱਥੇ ਹੀ ਪਲੈਸੈਂਟਾ ਬਣਨ ਲੱਗ ਜਾਂਦਾ ਹੈ । ਪਲੈਸੈਂਟਾ ਹੀ ਹੋਣ ਵਾਲੇ ਬੱਚੇ ਨੂੰ ਮਾਂ ਦੇ ਸਰੀਰ ਤੋਂ ਖੁਰਾਕ ਪਹੁੰਚਾਉਂਦਾ ਹੈ । ਇਹ ਇਕ ਪਾਸੇ ਬੱਚੇਦਾਨੀ ਤੇ ਦੂਸਰੇ ਪਾਸੇ ਬੱਚੇ ਦੇ ਨਾਤੂ ਨਾਲ ਜੁੜਿਆ ਹੁੰਦਾ ਹੈ ।

ਪ੍ਰਸ਼ਨ 6.
ਨਾਤੂ ਤੋਂ ਤੁਸੀਂ ਕੀ ਸਮਝਦੇ ਹੋ, ਗਰਭ ਦੌਰਾਨ ਇਸ ਦਾ ਕੀ ਕੰਮ ਹੈ ?
ਜਾਂ
ਨਾਤੁ ਕੀ ਹੈ ?
ਉੱਤਰ-
ਨਾਤੂ ਇਕ ਪਾਸੇ ਐਮਬਰੀਓ ਦੇ ਪੇਟ ਦੀ ਦੀਵਾਰ ਨਾਲ ਅਤੇ ਦੂਜੇ ਪਾਸੇ ਪਲੈਸੈਂਟਾ ਨਾਲ ਜੁੜਿਆ ਹੁੰਦਾ ਹੈ । ਇਹ ਰੱਸੀ ਦੀ ਬਣਤਰ ਦਾ ਹੁੰਦਾ ਹੈ । ਗਰਭ ਦੇ ਅਖੀਰ ਤਕ ਇਹ 10 ਤੋਂ 20 ਇੰਚ ਤਕ ਹੋ ਜਾਂਦਾ ਹੈ । ਨਾੜ ਰਾਹੀਂ ਐਮਬਰੀਓ ਦਾ ਮਲਮੂਤਰ ਛਣ ਕੇ ਪਲੈਸੈਂਟਾ ਦੁਆਰਾ ਮਾਂ ਦੇ ਖੂਨ ਦੀਆਂ ਨਾਲੀਆਂ ਵਿਚ ਚਲਾ ਜਾਂਦਾ ਹੈ ਤੇ ਮਾਂ ਦੇ ਸਰੀਰ ਰਾਹੀਂ ਬਾਹਰ ਆ ਜਾਂਦਾ ਹੈ ।

ਪ੍ਰਸ਼ਨ 7.
ਐਮਨੀਉਟਿਕ ਸੈਕ ਦਾ ਗਰਭ ਸਮੇਂ ਕੀ ਕੰਮ ਹੁੰਦਾ ਹੈ ?
ਉੱਤਰ-
ਐਮਨੀਉਟਿਕ ਸੈਕ ਐਮਬਰੀਓ ਦੇ ਸਮੇਂ ਵਧਦਾ ਹੈ । ਇਹ ਇਕ ਥੈਲੀ ਵਾਂਗ ਹੁੰਦਾ ਹੈ । ਇਸ ਵਿਚ ਲੇਸਦਾਰ ਤਰਲ ਪਦਾਰਥ ਹੁੰਦਾ ਹੈ ਜਿਸ ਵਿਚ ਬੱਚਾ ਰਹਿੰਦਾ ਹੈ । ਇਹ ਤਰਲ ਪਦਾਰਥ ਬੱਚੇ ਨੂੰ ਸੱਟ ਲੱਗਣ ਤੋਂ ਬਚਾਉਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 8.
ਐਮਬਰੀਓ ਦੇ ਵਧਣ ਸਮੇਂ ਕਿਹੜੇ-ਕਿਹੜੇ ਸਹਾਇਕ ਅੰਗਾਂ ਦਾ ਢਾਂਚਾ ਤਿਆਰ ਹੁੰਦਾ ਹੈ ?
ਜਾਂ
ਐਮਬਰੀਓ ਦੇ ਵਧਣ ਵਿਚ ਕਿਹੜੇ-ਕਿਹੜੇ ਸਹਾਇਕ ਅੰਗ ਕੰਮ ਕਰਦੇ ਹਨ ? ਦੱਸੋ ।
ਉੱਤਰ-
ਗਰਭ ਅਵਸਥਾ ਦੌਰਾਨ ਐਮਬਰੀਓ ਦੇ ਵਧਣ ਦਾ ਸਮਾਂ ਦੁਸਰੇ ਹਫਤੇ ਤੋਂ ਲੈ ਕੇ ਦੂਸਰੇ ਮਹੀਨੇ ਦੇ ਅੰਤ ਤਕ ਹੁੰਦਾ ਹੈ । ਪਹਿਲੇ ਮਹੀਨੇ ਵਿਚ ਐਮਬਰੀਓ ਵਿਚ ਖੂਨ ਪਹੁੰਚਾਉਣ ਵਾਲੀਆਂ ਨਿੱਕੀਆਂ-ਨਿੱਕੀਆਂ ਨਾੜੀਆਂ ਦਾ ਵਿਕਾਸ ਹੁੰਦਾ ਹੈ, ਇਸ ਦੌਰਾਨ ਬੱਚੇ ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ । ਇਸ ਸਮੇਂ ਦੌਰਾਨ ਐਮਬਰੀਓ ਇਨਸਾਨੀ ਜੀਵ ਦੀ ਸ਼ਕਲ ਧਾਰਨ ਕਰ ਲੈਂਦਾ ਹੈ । ਐਮਬਰੀਓ ਦੇ ਆਪਣੇ ਵੱਧਣ ਦੇ ਨਾਲ-ਨਾਲ ਇਸ ਸਮੇਂ ਦੌਰਾਨ ਇਹ ਵਿਸ਼ੇਸ਼ ਸਹਾਇਕ ਅੰਗਾਂ ਦਾ ਢਾਂਚਾ ਵੀ ਤਿਆਰ ਹੋ ਜਾਂਦਾ ਹੈ ਜਿਸ ਵਿਚ ਪਲੈਸੈਂਟਾ, ਨਾੜ ਅਤੇ ਐਮਨਿਓਟਿਕ ਸੈਕ ਆਦਿ ਹੁੰਦੇ ਹਨ । ਇਹ ਵਿਸ਼ੇਸ਼ ਢਾਂਚਾ ਪੈਦਾ ਹੋਣ ਤਕ ਬੱਚੇ ਨੂੰ ਖੁਰਾਕ ਪਹੁੰਚਾਉਣ ਲਈ ਲੋੜੀਂਦਾ ਹੈ ।

ਪ੍ਰਸ਼ਨ 9.
ਭਰੂਣ ਦੀ ਅਵਸਥਾ ਕਿੰਨੀ ਲੰਬੀ ਹੁੰਦੀ ਹੈ ਅਤੇ ਇਸ ਦੌਰਾਨ ਭਰੂਣ ਵਿਚ ਕੀ-ਕੀ ਤਬਦੀਲੀਆਂ ਆਉਂਦੀਆਂ ਹਨ ?
ਉੱਤਰ-
ਗਰਭ ਦੀ ਤੀਸਰੀ ਤੇ ਸਭ ਤੋਂ ਲੰਬੀ ਅਵਸਥਾ ਭਰੂਣ ਦੀ ਹੁੰਦੀ ਹੈ । ਇਹ ਤੀਸਰੇ ਮਹੀਨੇ ਤੋਂ ਸ਼ੁਰੂ ਹੋ ਕੇ ਬੱਚੇ ਦੇ ਜਨਮ ਤਕ ਚਲਦੀ ਹੈ । ਇਸ ਅਵਸਥਾ ਵਿਚ ਨਵੇਂ ਅੰਗ ਨਹੀਂ ਬਣਦੇ ਪਰ ਐਮਬਰੀਓ ਅਵਸਥਾ ਵੇਲੇ ਦੇ ਬਣੇ ਹੋਏ ਅੰਗਾਂ ਦਾ ਵਿਕਾਸ ਹੁੰਦਾ ਹੈ । ਤੀਸਰੇ ਮਹੀਨੇ ਤਕ ਭਰੁਣ ਦੀ ਲੰਬਾਈ ਤਿੰਨ ਇੰਚ ਹੋ ਜਾਂਦੀ ਹੈ | ਪੰਜਵੇਂ ਮਹੀਨੇ ਤਕ ਬੱਚੇ ਦੇ ਸਾਰੇ ਅੰਗ ਮਨੁੱਖ ਵਾਂਗ ਵਿਕਸਿਤ ਹੋਣ ਲੱਗਦੇ ਹਨ । ਮਾਂ ਨੂੰ ਪੇਟ ਵਿਚ ਬੱਚੇ ਦੀ ਹਰਕਤ ਮਹਿਸੂਸ ਹੋਣ ਲੱਗਦੀ ਹੈ । ਸੱਤਵੇਂ ਮਹੀਨੇ, ਬੱਚਾ ਪੂਰਾ ਇਨਸਾਨੀ ਜੀਵ ਦੀ ਸ਼ਕਲ ਵਿਚ ਆ ਜਾਂਦਾ ਹੈ । ਇਸ ਦੀ ਚਮੜੀ ਲਾਲ ਹੁੰਦੀ ਹੈ । ਜਨਮ ਸਮੇਂ ਤਕ ਬੱਚੇ ਦੀ ਲੰਬਾਈ 19-20 ਇੰਚ ਹੋ ਜਾਂਦੀ ਹੈ ਤੇ ਆਮ ਬੱਚੇ ਦਾ ਭਾਰ 7 ਪੌਂਡ ਦੇ ਲਗਪਗ ਹੁੰਦਾ ਹੈ ।

PSEB 10th Class Home Science Solutions Chapter 9 ਗਰਭ ਅਵਸਥਾ

ਪ੍ਰਸ਼ਨ 10.
ਕਿਹੜੇ-ਕਿਹੜੇ ਕਾਰਕ ਭਰੂਣ ਦੇ ਵਾਧੇ ‘ਤੇ ਅਸਰ ਪਾਉਂਦੇ ਹਨ ?
ਉੱਤਰ-
ਖੁਦ ਉੱਤਰ ਦਿਓ ।

ਪ੍ਰਸ਼ਨ 11.
ਗਰਭ ਦੇ ਸਮੇਂ ਦੀਆਂ ਆਮ ਤਕਲੀਫ਼ਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਹਨ ?
ਜਾਂ
ਗਰਭ ਦੇ ਸਮੇਂ ਦੀਆਂ ਤਿੰਨ ਸਰੀਰਕ ਤਕਲੀਫ਼ਾਂ ਬਾਰੇ ਦੱਸੋ ।
ਉੱਤਰ-
ਖ਼ੁਦ ਕਰੋ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 12.
ਗਰਭ ਅਵਸਥਾ ਸਮੇਂ ਦੌਰਾਨ ਭਰੂਣ ਦੀ ਅਵਸਥਾ ਤੋਂ ਤੁਸੀਂ ਕੀ ਸਮਝਦੇ ਹੋ ? ਭਰੂਣ ਦੇ ਵਾਧੇ ‘ਤੇ ਅਸਰ ਪਾਉਣ ਵਾਲੇ ਕਾਰਕ ਕਿਹੜੇ-ਕਿਹੜੇ ਹਨ ? ”
ਉੱਤਰ-
ਭਰੁਣ ਦੀ ਅਵਸਥਾ-ਗਰਭ ਦੀ ਤੀਸਰੀ ਤੇ ਸਭ ਤੋਂ ਲੰਬੀ ਅਵਸਥਾ ਭਰੁਣ ਦੀ ਹੁੰਦੀ ਹੈ । ਇਹ ਤੀਸਰੇ ਮਹੀਨੇ ਤੋਂ ਸ਼ੁਰੂ ਹੋ ਕੇ ਬੱਚੇ ਦੇ ਜਨਮ ਤਕ ਚਲਦੀ ਹੈ ।
ਇਸ ਅਵਸਥਾ ਵਿਚ ਨਵੇਂ ਅੰਗ ਨਹੀਂ ਬਣਦੇ ਪਰ ਐਮਬਰੀਓ ਦੀ ਅਵਸਥਾ ਵੇਲੇ ਬਣੇ ਹੋਏ ਅੰਗਾਂ ਦਾ ਵਿਕਾਸ ਹੁੰਦਾ ਹੈ । ਤੀਸਰੇ ਮਹੀਨੇ ਤਕ ਭਰੁਣ ਦੀ ਲੰਬਾਈ ਤਿੰਨ ਇੰਚ ਹੋ ਜਾਂਦੀ ਹੈ |

ਗਰਭ ਦੀ ਇਸ ਅਵਸਥਾ ਵਿਚ ਪੰਜਵੇਂ ਮਹੀਨੇ ਤਕ ਅੰਦਰ ਦੇ ਸਾਰੇ ਅੰਗ ਵੱਡੇ ਮਨੁੱਖਾਂ ਵਾਂਗ ਹੀ ਬਣਨ ਲੱਗਦੇ ਹਨ ਅਤੇ ਮਾਂ ਆਪਣੇ ਸਰੀਰ ਵਿਚ ਬੱਚੇ ਦੀਆਂ ਹਰਕਤਾਂ ਮਹਿਸੂਸ ਕਰਨ ਲੱਗ ਪੈਂਦੀ ਹੈ । ਸੱਤਵੇਂ ਮਹੀਨੇ ਤਕ ਬੱਚਾ ਪੂਰਾ ਇਨਸਾਨੀ ਜੀਵ ਦੀ ਸ਼ਕਲ ਵਿਚ ਆ ਜਾਂਦਾ ਹੈ । ਜਨਮ ਸਮੇਂ | ਬੱਚੇ ਦੀ ਲੰਬਾਈ 19-20 ਇੰਚ ਤੇ ਭਾਰ 7 ਪੌਂਡ ਦੇ ਲਗਪਗ ਹੋ ਜਾਂਦਾ ਹੈ ।

ਭਰੂਣ ਦੇ ਵਾਧੇ ‘ਤੇ ਅਸਰ ਪਾਉਣ ਵਾਲੇ ਕਾਰਕ –
ਜਨਮ ਸਮੇਂ ਹਰੇਕ ਬੱਚੇ ਦੀ ਲੰਬਾਈ ਤੇ ਭਾਰ ਅਲੱਗ-ਅਲੱਗ ਹੁੰਦਾ ਹੈ । ਇਸ ਦੇ ਬਹੁਤ | ਸਾਰੇ ਕਾਰਕ ਹਨ ਜਿਹੜੇ ਗਰਭ ਅਵਸਥਾ ਸਮੇਂ ਬੱਚੇ ਦੇ ਵਿਕਾਸ ਉੱਪਰ ਅਸਰ ਪਾਉਂਦੇ ਹਨ

1. ਮਾਂ ਦਾ ਪੋਸ਼ਣ-ਗਰਭ ਅਵਸਥਾ ਦੌਰਾਨ ਬੱਚੇ ਨੂੰ ਭੋਜਨ ਮਾਂ ਕੋਲੋਂ ਮਿਲਦਾ ਹੈ । ਮਾਂ ਦੀ ਖੁਰਾਕ ਦਾ ਅਸਰ ਭਰੁਣ ਦੇ ਵਿਕਾਸ ‘ਤੇ ਪੈਂਦਾ ਹੈ ।
ਇਸ ਲਈ ਜ਼ਰੂਰੀ ਹੈ ਕਿ ਮਾਂ ਲੋੜ ਅਨੁਸਾਰ ਸੰਤੁਲਿਤ ਭੋਜਨ ਲਏ, ਤਾਂ ਜੋ ਬੱਚੇ ਨੂੰ ਖੁਰਾਕ ਦੇ ਸਾਰੇ ਜ਼ਰੂਰੀ ਤੱਤ ਮਿਲ ਜਾਣ ।

2. ਮਾਂ-ਬਾਪ ਦੀ ਉਮਰ-ਖੋਜ ਦੁਆਰਾ ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਬੱਚੇ ਨੂੰ ਜਨਮ ਦੇਣ ਲਈ ਮਾਂ ਦੀ ਸਭ ਤੋਂ ਚੰਗੀ ਉਮਰ 21 ਤੋਂ 35 ਸਾਲ ਤਕ ਹੈ । ਇਸ ਤੋਂ ਵੱਡੀ ਜਾਂ ਛੋਟੀ ਉਮਰ ਦੀ ਮਾਂ ਅਜਿਹੇ ਬੱਚਿਆਂ ਨੂੰ ਜਨਮ ਦਿੰਦੀ ਹੈ ਜਿਨ੍ਹਾਂ ਵਿਚ ਕਮੀਆਂ ਰਹਿ ਸਕਦੀਆਂ ਹਨ ।

3. ਮਾਂ ਦੀ ਸਿਹਤ (P.S.E.B. 2009/B)-ਮਾਂ ਦੀ ਸਿਹਤ ਦਾ ਭਰੂਣ ਦੇ ਵਾਧੇ ਨਾਲ ਸਿੱਧਾ ਸੰਬੰਧ ਹੈ । ਜੇਕਰ ਮਾਂ ਕਿਸੇ ਛੂਤ ਵਾਲੀ ਬਿਮਾਰੀ ਦੀ ਰੋਗਣ ਹੋਵੇ ਜਾਂ ਕਿਸੇ ਭਿਆਨਕ ਬਿਮਾਰੀ ਦੀ ਪਕੜ ਵਿਚ ਹੋਵੇ ਤਾਂ ਬੱਚਾ ਅੰਨਾ, ਗੁੰਗਾ ਜਾਂ ਬੋਲਾ ਹੋ ਸਕਦਾ ਹੈ ਅਤੇ ਰੋਗੀ ਵੀ । ਮਾਂ ਦੇ ਏਡਜ਼ ਜਾਂ ਐੱਚ. ਆਈ. ਵੀ. ਪੋਜ਼ੀਟਿਵ ਦੀ ਸ਼ਿਕਾਰ ਹੋਣ ਤੇ ਇਹ ਰੋਗ ਬੱਚੇ ਵਿਚ ਵੀ ਜਾ ਸਕਦਾ ਹੈ ਜਿਸ ਦਾ ਕਿ ਹਾਲੇ ਤਕ ਕੋਈ ਇਲਾਜ ਨਹੀਂ।

4. ਨਸ਼ੀਲੇ ਪਦਾਰਥਾਂ ਦਾ ਸੇਵਨ-ਜੇ ਗਰਭ ਅਵਸਥਾ ਸਮੇਂ ਮਾਂ ਸਿਗਰਟ, ਸ਼ਰਾਬ ਆਦਿ ਦਾ ਸੇਵਨ ਕਰੇ ਤਾਂ ਬੱਚਾ ਦਿਮਾਗੀ ਤੌਰ ‘ਤੇ ਰੋਗੀ ਹੋ ਸਕਦਾ ਹੈ ਤੇ ਉਸ ਦੇ ਦਿਲ ਦੀ ਧੜਕਣ ਵੀ ਆਮ ਬੱਚਿਆਂ ਨਾਲੋਂ ਤੇਜ਼ ਹੁੰਦੀ ਹੈ ।

5. ਮਾਤਾ-ਪਿਤਾ ਦਾ ਦ੍ਰਿਸ਼ਟੀਕੋਣ-ਜੇਕਰ ਮਾਂ ਗਰਭ ਅਵਸਥਾ ਵਿਚ ਬੱਚੇ ਦੇ ਲਿੰਗ ਪਤੀ ਵਧੇਰੇ ਚਿੰਤਾ ਗ੍ਰਸਤ ਰਹੇ ਤਾਂ ਬੱਚੇ ਦੀ ਸਰੀਰਕ ਅਤੇ ਮਾਨਸਿਕ ਸਥਿਤੀ ‘ਤੇ ਅਸਰ ਪੈਂਦਾ ਹੈ ।ਉਸ ਦਾ ਵਿਕਾਸ ਰੁਕ ਜਾਂਦਾ ਹੈ ਅਤੇ ਬੱਚੇ ਵਿਚ ਜਨਮ ਦੇ ਨਾਲ ਹੀ ਸਰੀਰਕ ਅਤੇ ਮਾਨਸਿਕ ਵਿਕਾਰ ਪੈਦਾ ਹੋ ਜਾਂਦੇ ਹਨ ।

6. ਆਰ. ਐੱਚ. ਤੱਤ (P.S.E.B. 2009/B)-ਜਿਸ ਮਨੁੱਖ ਵਿਚ ਆਰ. ਐਚ. ਤੱਤ ਹੁੰਦਾ ਹੈ, ਉਸ ਨੂੰ ਆਰ. ਐੱਚ. ਪੋਜ਼ੀਟਿਵ (RH+) ਕਹਿੰਦੇ ਹਨ । ਜਿਸ ਵਿਚ ਇਹ ਤੱਤ ਨਹੀਂ ਹੁੰਦਾ ਉਸ ਨੂੰ ਆਰ. ਐੱਚ. ਨੈਗਟਿਵ (RH-) ਕਹਿੰਦੇ ਹਨ । ਜੇਕਰ ਮਾਂ ਅਤੇ ਪਿਤਾ ਦੇ ਆਰ. ਐੱਚ. ਮੇਲ ਨਾ ਖਾਂਦੇ ਹੋਣ ਤਾਂ ਸੰਭਵ ਹੈ ਕਿ ਬੱਚੇ ਅਤੇ ਮਾਂ ਦਾ ਆਰ. ਐੱਚ. ਤੱਤ ਵੱਖਰਾ ਹੋ ਸਕਦਾ ਹੈ | ਆਰ. ਐੱਚ. ਤੱਤ ਵੱਖ ਹੋਣ ਤੇ ਖ਼ੂਨ ਵਿਚ ਲਾਲ ਕਣ ਨਸ਼ਟ ਹੋਣ ਕਾਰਨ ਬੱਚਾ ਅਨੀਮੀਆ ਦਾ ਸ਼ਿਕਾਰ ਹੋ ਸਕਦਾ ਹੈ ਜਾਂ ਜਨਮ ਤੋਂ ਤੁਰੰਤ ਬਾਅਦ ਮਰ ਵੀ ਸਕਦਾ ਹੈ । ਇਸ ਲਈ ਗਰਭ ਧਾਰਨ ਕਰਨ ਤੋਂ ਪਹਿਲਾਂ ਆਦਮੀ ਅਤੇ ਔਰਤ ਨੂੰ ਆਪਣੇ ਆਰ. ਐੱਚ. ਤੱਤ ਦੀ ਪਰਖ ਕਰਵਾ ਲੈਣੀ ਚਾਹੀਦੀ ਹੈ ।

7. ਐਕਸ-ਰੇ (X-Rays) (2006) ਗਰਭ ਅਵਸਥਾ ਦੌਰਾਨ ਕਈ ਵਾਰ ਐਕਸ-ਰੇ ਕਰਵਾਉਣਾ ਪੈ ਸਕਦਾ ਹੈ । ਜੇਕਰ ਬਾਰ-ਬਾਰ ਐਕਸ-ਰੇ ਕਰਵਾਉਣਾ ਪਵੇ ਤਾਂ ਗਰਭਪਾਤ ਹੋ ਸਕਦਾ ਹੈ ਜਾਂ ਬੱਚੇ ਵਿਚ ਸਰੀਰਕ ਅਤੇ ਮਾਨਸਿਕ ਵਿਕਾਰ ਵੀ ਪੈਦਾ ਹੋ ਸਕਦੇ ਹਨ । ਐਕਸ-ਰੇ ਦੇ ਅਸਰ ਨਾਲ ਬੱਚੇ ਮੰਦ ਬੁੱਧੀ ਜਾਂ ਅੰਗਹੀਣ ਵੀ ਪੈਦਾ ਹੋ ਸਕਦੇ ਹਨ । ਇਸ ਲਈ ਸਿਰਫ਼ ਜ਼ਰੂਰਤ ਸਮੇਂ ਹੀ ਐਕਸ-ਰੇ ਕਰਵਾਉਣਾ ਚਾਹੀਦਾ ਹੈ ।

PSEB 10th Class Home Science Solutions Chapter 9 ਗਰਭ ਅਵਸਥਾ

ਪ੍ਰਸ਼ਨ 13.
ਗਰਭ ਅਵਸਥਾ ਨੂੰ ਕਿਹੜੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ? ਇਹਨਾਂ ਦੌਰਾਨ ਕੀ-ਕੀ ਤਬਦੀਲੀਆਂ ਆਉਂਦੀਆਂ ਹਨ ?
ਉੱਤਰ-
ਗਰਭ ਧਾਰਨ ਤੋਂ ਲੈ ਕੇ ਬੱਚੇ ਦੇ ਜਨਮ ਤਕ ਦੇ ਸਮੇਂ ਨੂੰ ਗਰਭ ਅਵਸਥਾ ਕਿਹਾ ਜਾਂਦਾ ਹੈ । ਇਹ ਸਮਾਂ ਆਮ ਤੌਰ ‘ਤੇ 280 ਦਿਨਾਂ ਦਾ ਹੁੰਦਾ ਹੈ ।
ਇਹ ਸਮਾਂ ਬੱਚੇ ਦੇ ਵਿਕਾਸ ਦੀ ਦ੍ਰਿਸ਼ਟੀ ਤੋਂ ਬਹੁਤ ਅਹਿਮ ਹੈ ਕਿਉਂਕਿ ਇਸ ਸਮੇਂ ਦੌਰਾਨ ਹੀ ਬੱਚਾ ਇਕ ਕੋਸ਼ ਤੋਂ ਪੂਰਨ ਮਨੁੱਖੀ ਜੀਵ ਦੇ ਰੂਪ ਵਿਚ ਵਿਕਸਿਤ ਹੁੰਦਾ ਹੈ ।

ਗਰਭ ਅਵਸਥਾ ਦੇ ਇਸ ਸਮੇਂ ਨੂੰ ਅਸੀਂ ਤਿੰਨ ਭਾਗਾਂ ਵਿਚ ਵੰਡ ਸਕਦੇ ਹਾਂ –

  • ਅੰਡੇ ਦੀ ਅਵਸਥਾ (Ovum Stage)
  • ਐਮਬਰੀਓ ਦੀ ਅਵਸਥਾ (Embryo Stage)
  • ਭਰੂਣ ਦੀ ਅਵਸਥਾ (Foetus Stage) ।

1. ਅੰਡੇ ਦੀ ਅਵਸਥਾ (Ovum Stage-ਇਹ ਸਮਾਂ ਗਰਭ ਸ਼ੁਰੂ ਹੋਣ ਤੋਂ ਦੋ ਹਫ਼ਤੇ ਤਕ ਗਿਣਿਆ ਜਾਂਦਾ ਹੈ । ਇਸ ਸਮੇਂ ਵਿਚ ਉਪਜਾਉ ਅੰਡਾ ਜ਼ਿਆਦਾ ਨਹੀਂ ਬਦਲਦਾ ਕਿਉਂਕਿ ਉਸ ਨੂੰ ਖ਼ੁਰਾਕ ਪਹੁੰਚਾਉਣ ਦਾ ਬਾਹਰਲਾ ਵਸੀਲਾ ਅਜੇ ਨਹੀਂ ਬਣਿਆ ਹੁੰਦਾ ਅਤੇ ਇਹ ਆਪਣੇ ਅੰਡੇ ਦੀ ਜਰਦੀ ‘ਤੇ ਹੀ ਜਿਊਂਦਾ ਰਹਿੰਦਾ ਹੈ । ਇਸੇ ਸਮੇਂ ਹੀ ਇਹ ਫੈਲੋਪੀਅਨ ਟਿਊਬ ਤੋਂ ਗਰਭ ਸਥਾਨ ਜਾਂ ਬੱਚੇਦਾਨੀ ਵਿਚ ਜਾਂਦਾ ਹੈ । ਇਸ ਵਿਚ ਲਗਪਗ ਤਿੰਨ ਦਿਨ ਲੱਗਦੇ ਹਨ । ਨਵਾਂ ਜੀਵਨ ਸ਼ੁਰੂ ਹੋਣ ਦੇ ਦਸ ਦਿਨ ਤੋਂ ਚੌਦਾਂ ਦਿਨਾਂ ਦੇ ਅੰਦਰ ਅੰਡਾ ਆਪਣੇ ਆਪ ਨੂੰ ਗਰਭ ਸਥਾਨ ਦੀ ਦੀਵਾਰ ਨਾਲ ਜੋੜ ਲੈਂਦਾ ਹੈ ਤੇ ਮਾਂ ਦੇ ਆਹਾਰ ‘ਤੇ ਨਿਰਭਰ ਹੋ ਜਾਂਦਾ ਹੈ ।

2. ਐਮਬਰੀਓ ਭਰੁਣ ਦੀ ਪਹਿਲੀ ਅਵਸਥਾ ਦੀ ਅਵਸਥਾ (Embryo Stage)-ਇਹ ਅਵਸਥਾ ਗਰਭ ਦੇ ਦੂਸਰੇ ਹਫਤੇ ਤੋਂ ਸ਼ੁਰੂ ਹੋ ਕੇ ਦੂਸਰੇ ਮਹੀਨੇ ਦੇ ਅੰਤ ਤਕ ਚਲਦੀ ਹੈ । ਪਹਿਲੇ ਮਹੀਨੇ ਵਿਚ ਐਮਬਰੀਓ ਵਿਚ ਖੂਨ ਪਹੁੰਚਾਉਣ ਲਈ ਨਿੱਕੀਆਂ-ਨਿੱਕੀਆਂ ਰਗਾਂ ਬਣ ਜਾਂਦੀਆਂ ਹਨ । ਇਸ ਸਮੇਂ ਪੈਦਾ ਹੋਣ ਵਾਲੇ ਬੱਚੇ ਦੇ ਸਰੀਰ ਦੇ ਵਿਕਾਸ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੁੰਦਾ ਹੈ । ਇਸ ਅਵਸਥਾ ਵਿਚ ਐਮਬਰੀਓ ਦੀ ਲੰਬਾਈ ਡੇਢ ਤੋਂ ਦੋ ਇੰਚ ਅਤੇ ਭਾਰ 2-3 ਐੱਸ ਹੋ ਜਾਂਦਾ ਹੈ । ਇਸ ਅਵਸਥਾ ਦੇ ਅਖੀਰ ਵਿਚ ਐਮਬਰੀਓ ਇਨਸਾਨੀ ਜੀਵ ਦੀ ਸ਼ਕਲ ਧਾਰਨ ਕਰ ਲੈਂਦਾ ਹੈ ਤੇ ਚਿਹਰੇ ਦੇ ਲਗਪਗ ਸਾਰੇ ਮਹੱਤਵਪੂਰਨ ਅੰਗ ਬਣ ਜਾਂਦੇ ਹਨ | ਅੱਖਾਂ, ਨੱਕ, ਕੰਨ, ਬੁੱਲ੍ਹ ਉਭਰੇ ਹੋਏ ਦਿਸਣ ਲੱਗ ਪੈਂਦੇ ਹਨ ।

ਲੱਤਾਂ ਅਤੇ ਬਾਹਵਾਂ ਦਾ ਵਿਕਾਸ ਸ਼ੁਰੂ ਹੋ ਜਾਂਦਾ ਹੈ । ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਬਣਨ ਲੱਗ ਪੈਂਦੀਆਂ ਹਨ ਤੇ ਬਾਹਰਲੇ ਲਿੰਗ ਅੰਗ ਵੀ ਮਾਮੂਲੀ ਜਿਹੇ ਦਿਸਣ ਲੱਗ ਪੈਂਦੇ ਹਨ । ਐਮਬਰੀਓ ਦੇ ਆਪਣੇ ਵਧਣ ਦੇ ਨਾਲ-ਨਾਲ ਇਸੇ ਸਮੇਂ ਦੌਰਾਨ ਇਕ ਵਿਸ਼ੇਸ਼ ਢਾਂਚਾ ਵੀ ਤਿਆਰ ਹੋ ਜਾਂਦਾ ਹੈ । ਇਸ ਨੂੰ ਸਹਾਇਕ ਅੰਗ (ਪਲੈਸੈਂਟਾ, ਨਾਡੂ ਅਤੇ ਐਮਨੀਉਟਿਕ ਸੈਕ) ਕਿਹਾ ਜਾਂਦਾ ਹੈ । ਇਹ ਵਿਸ਼ੇਸ਼ ਢਾਂਚਾ ਪੈਦਾ ਹੋਣ ਤਕ ਬੱਚੇ ਨੂੰ ਖੁਰਾਕ ਪਹੁੰਚਾਉਣ ਲਈ ਲੋੜੀਂਦਾ ਹੈ ।

ਸਹਾਇਕ ਅੰਗ –

  • ਪਲੈਸੈਂਟਾ-ਜਿੱਥੇ ਅੰਡਾ ਬੱਚੇਦਾਨੀ ਦੀ ਕੰਧ ਨਾਲ ਆਪਣੇ ਆਪ ਨੂੰ ਜੋੜ ਲੈਂਦਾ ਹੈ | ਉੱਥੇ ਹੀ ਪਲੈਸੈਂਟਾ ਬਣਨ ਲੱਗ ਜਾਂਦਾ ਹੈ । ਪਲੈਸੈਂਟਾ ਹੀ ਹੋਣ ਵਾਲੇ ਬੱਚੇ ਨੂੰ ਮਾਂ ਦੇ ਸਰੀਰ ਤੋਂ ਖ਼ੁਰਾਕ ਪਹੁੰਚਾਉਂਦਾ ਹੈ । ਇਹ ਇਕ ਪਾਸਿਓਂ ਬੱਚੇਦਾਨੀ ਅਤੇ ਦੂਸਰੇ ਪਾਸੇ ਨਾਤੂ ਨਾਲ | ਜੁੜਿਆ ਹੁੰਦਾ ਹੈ ।
  • ਨਾਤੂ-ਨਾਤੂ ਇਕ ਪਾਸੇ ਐਮਬਰੀਓ ਦੇ ਪੇਟ ਦੀ ਬਾਹਰਲੀ ਦੀਵਾਰ ਨਾਲ ਅਤੇ ਦੂਜੇ | ਪਾਸੇ ਪਲੈਸੈਂਟਾ ਨਾਲ ਜੁੜਿਆ ਹੁੰਦਾ ਹੈ । ਇਹ ਰੱਸੀ ਵਰਗਾ ਹੁੰਦਾ ਹੈ । ਗਰਭ ਦੇ ਅੰਤ ਤਕ ਨਾਡੂ ਇਕ ਪੁਰਸ਼ ਦੇ ਅੰਗੂਠੇ ਦੀ ਮੋਟਾਈ ਜਿੰਨਾ ਹੋ ਜਾਂਦਾ ਹੈ ਤੇ ਇਸ ਦੀ ਲੰਬਾਈ 10 ਇੰਚ ਤੋਂ 20 ਇੰਚ ਤਕ ਹੋ ਜਾਂਦੀ ਹੈ । ਨਾੜ ਰਾਹੀਂ ਐਮਬਰੀਓ ਦਾ ਮਲਮੂਤਰ ਛਣ ਕੇ ਪਲੈਸੈਂਟਾ ਰਾਹੀਂ ਮਾਂ ਦੇ ਖੂਨ ਦੀਆਂ ਨਾਲੀਆਂ ਵਿਚ ਚਲਾ ਜਾਂਦਾ ਹੈ ਤੇ ਮਾਂ ਦੇ ਸਰੀਰ ਦੇ ਰਾਹੀਂ ਬਾਹਰ ਆ ਜਾਂਦਾ ਹੈ ।
  • ਐਮਨਿਓਟਿਕ ਸੈਕ-ਤੀਸਰਾ ਅੰਗ ਜਿਹੜਾ ਐਮਬਰੀਓ ਦੇ ਸਮੇਂ ਵਧਦਾ ਹੈ, ਐਮਨਿਓਟਿਕ ਸੈਕ ਜਾਂ ਥੈਲੀ ਹੈ । ਇਹ ਥੈਲੀ ਪਲੈਸੈਂਟਾ ਨਾਲ ਜੁੜੀ ਹੁੰਦੀ ਹੈ ਤੇ ਵਿਚ ਇਕ ਲੇਸਦਾਰ ਤਰਲ ਪਦਾਰਥ ਹੁੰਦਾ ਹੈ ਜਿਸ ਵਿਚ ਬੱਚਾ ਰਹਿੰਦਾ ਹੈ । ਇਹ ਤਰਲ ਪਦਾਰਥ ਬੱਚੇ ਨੂੰ ਸੱਟ ਲੱਗਣ ਤੋਂ ਬਚਾਉਂਦਾ ਹੈ।

(3) ਭਰੂਣ ਦੀ ਅਵਸਥਾ (Foetus Stage-ਗਰਭ ਦੀ ਤੀਸਰੀ ਤੇ ਸਭ ਤੋਂ ਲੰਬੀ ਅਵਸਥਾ ਭਰੂਣ ਦੀ ਹੁੰਦੀ ਹੈ । ਇਹ ਤੀਸਰੇ ਮਹੀਨੇ ਤੋਂ ਸ਼ੁਰੂ ਹੋ ਕੇ ਬੱਚੇ ਦੇ ਜਨਮ ਤਕ ਚਲਦੀ ਹੈ । ਇਸ ਅਵਸਥਾ ਵਿਚ ਨਵੇਂ ਅੰਗ ਨਹੀਂ ਬਣਦੇ ਪਰ ਐਮਬਰੀਓ ਦੀ ਅਵਸਥਾ ਵੇਲੇ ਬਣੇ ਹੋਏ ਅੰਗਾਂ ਦਾ ਵਿਕਾਸ ਹੁੰਦਾ ਹੈ । ਤੀਸਰੇ ਮਹੀਨੇ ਤਕ ਭਰੁਣ ਦੀ ਲੰਬਾਈ ਲਗਪਗ ਤਿੰਨ ਇੰਚ ਹੋ ਜਾਂਦੀ ਹੈ । ਗਰਭ ਦੀ ਇਸ ਅਵਸਥਾ ਵਿਚ ਪੰਜਵੇਂ ਮਹੀਨੇ ਤਕ ਅੰਦਰ ਦੇ ਸਾਰੇ ਅੰਗ ਵੱਡੇ ਮਨੁੱਖ ਵਾਂਗ ਹੀ ਬਣਨ ਲੱਗਦੇ ਹਨ ਅਤੇ ਮਾਂ ਆਪਣੇ ਸਰੀਰ ਵਿਚ ਬੱਚੇ ਦੀਆਂ ਹਰਕਤਾਂ ਮਹਿਸੂਸ ਕਰਨ ਲੱਗ ਪੈਂਦੀ ਹੈ । ਪੰਜਵੇਂ ਮਹੀਨੇ ਵਿਚ ਹੀ ਬੱਚੇ ਦੇ ਦਿਲ ਦੀ ਧੜਕਣ ਦੀ ਆਵਾਜ਼ ਉੱਚੀ ਹੋ ਜਾਂਦੀ ਹੈ ।

ਸੱਤਵੇਂ ਮਹੀਨੇ ਵਿਚ ਬੱਚਾ ਪੂਰਾ ਇਨਸਾਨੀ ਜੀਵ ਦੀ ਸ਼ਕਲ ਵਿਚ ਹੁੰਦਾ ਹੈ । ਇਸ ਦੀ ਚਮੜੀ ਲਾਲ ਹੁੰਦੀ ਹੈ । ਭਰੂਣ ਇਹੋ ਜਿਹੀ ਹਾਲਤ ਵਿਚ ਪਹੁੰਚ ਜਾਂਦਾ ਹੈ ਕਿ ਜੇ ਬੱਚਾ ਕਿਸੇ ਕਾਰਨ ਵਕਤ ਤੋਂ ਪਹਿਲਾਂ ਪੈਦਾ ਹੋ ਜਾਵੇ ਤਾਂ ਉਸ ਦੇ ਬਚਣ ਦੀ ਸੰਭਾਵਨਾ ਤਾਂ ਹੁੰਦੀ ਹੈ ਪਰ ਅਜਿਹਾ ਬੱਚਾ ਕਮਜ਼ੋਰ ਹੁੰਦਾ ਹੈ। | ਜਨਮ ਸਮੇਂ ਬੱਚੇ ਦੀ ਲੰਬਾਈ 19 ਤੋਂ 20 ਇੰਚ ਤੇ ਇਕ ਆਮ ਬੱਚੇ ਦਾ ਭਾਰ ਲਗਪਗ 7 ਪੌਂਡ ਜਾਂ ਇਸ ਤੋਂ ਵੱਧ ਹੁੰਦਾ ਹੈ ।

PSEB 10th Class Home Science Solutions Chapter 9 ਗਰਭ ਅਵਸਥਾ

Home Science Guide for Class 10 PSEB ਗਰਭ ਅਵਸਥਾ Important Questions and Answers

ਪ੍ਰਸ਼ਨ 1.
ਗਰਭ ਅਵਸਥਾ ਕਿੰਨੇ ਦਿਨਾਂ ਦੀ ਹੁੰਦੀ ਹੈ ?
ਉੱਤਰ-
280 ਦਿਨਾਂ ਦੀ ।

ਪ੍ਰਸ਼ਨ 2.
ਗਰਭ ਅਵਸਥਾ ਨੂੰ ਕਿੰਨੇ ਭਾਗਾਂ ਵਿਚ ਵੰਡ ਸਕਦੇ ਹੋ ?
ਉੱਤਰ-
ਤਿੰਨ ਭਾਗਾਂ ਵਿਚ ।

ਪ੍ਰਸ਼ਨ 3.
ਗਰਭ ਅਵਸਥਾ ਦੇ ਤਿੰਨ ਭਾਗਾਂ ਦੇ ਨਾਂ ਦੱਸੋ ।
ਉੱਤਰ-
ਅੰਡੇ ਦੀ ਅਵਸਥਾ, ਐਮਬਰੀਓ ਦੀ ਅਵਸਥਾ, ਭਰੂਣ ਦੀ ਅਵਸਥਾ ।

ਪ੍ਰਸ਼ਨ 4.
ਅੰਡੇ ਦੀ ਅਵਸਥਾ ਦਾ ਸਮਾਂ ਗਰਭ ਸ਼ੁਰੂ ਹੋਣ ਤੋਂ ਕਿੰਨੇ ਹਫ਼ਤੇ ਤੱਕ ਹੁੰਦਾ ਹੈ ?
ਉੱਤਰ-
ਦੋ ਹਫ਼ਤੇ ਤੱਕ ।

ਪ੍ਰਸ਼ਨ 5.
ਐਮਬਰੀਓ ਅਵਸਥਾ ਕਿੰਨੀ ਦੇਰ ਦੀ ਹੁੰਦੀ ਹੈ ?
ਉੱਤਰ-
ਗਰਭ ਸਮੇਂ ਦੇ ਦੂਜੇ ਹਫ਼ਤੇ ਤੋਂ ਦੂਸਰੇ ਮਹੀਨੇ ਦੇ ਅੰਤ ਤੱਕ ।

ਪ੍ਰਸ਼ਨ 6.
ਨਾਤੂ ਦੀ ਲੰਬਾਈ ਕਿੰਨੀ ਹੁੰਦੀ ਹੈ ?
ਉੱਤਰ-
10 ਤੋਂ 20 ਇੰਚ ।

ਪ੍ਰਸ਼ਨ 7.
ਜਨਮ ਸਮੇਂ ਤੱਕ ਬੱਚੇ ਦੀ ਲੰਬਾਈ ਕਿੰਨੀ ਹੋ ਜਾਂਦੀ ਹੈ ?
ਉੱਤਰ-
19-20 ਇੰਚ ।

ਪ੍ਰਸ਼ਨ 8.
ਆਮ ਕਰਕੇ ਜਨਮ ਸਮੇਂ ਬੱਚੇ ਦਾ ਭਾਰ ਕਿੰਨਾ ਹੁੰਦਾ ਹੈ ?
ਉੱਤਰ-
7 ਪੌਂਡ !

ਪ੍ਰਸ਼ਨ 9.
ਬੱਚੇ ਨੂੰ ਜਨਮ ਦੇਣ ਲਈ ਮਾਂ ਦੀ ਠੀਕ ਉਮਰ ਕਿੰਨੀ ਹੈ ?
ਉੱਤਰ-
21 ਤੋਂ 35 ਸਾਲ ।

ਪ੍ਰਸ਼ਨ 10.
ਗਰਭ ਸਮੇਂ ਬਾਰ-ਬਾਰ ਐਕਸਰੇ ਕਰਵਾਉਣ ਦਾ ਕੀ ਨੁਕਸਾਨ ਹੈ ?
ਉੱਤਰ-
ਇਸੇ ਨਾਲ ਗਰਭਪਾਤ ਹੋ ਸਕਦਾ ਹੈ ।

ਪ੍ਰਸ਼ਨ 11.
ਐਮਬਰੀਓ ਦੇ ਸਹਾਇਕ ਅੰਗ ਕਿਹੜੇ ਹਨ ?
ਉੱਤਰ-
ਪਲੈਸੇਂਟਾ, ਨਾਡੂ ਅਤੇ ਐਮਨੀਉਟਿਕ ਸੈਟ ।

ਪ੍ਰਸ਼ਨ 12.
ਭਰੂਣ ਅਵਸਥਾ ਦਾ ਸਮਾਂ ਕਿੰਨਾ ਹੁੰਦਾ ਹੈ ?
ਜਾਂ
ਗਰਭ ਅਵਸਥਾ ਦੀ ਕਿਹੜੀ ਅਵਸਥਾ ਸਭ ਤੋਂ ਲੰਬੀ ਹੁੰਦੀ ਹੈ ?
ਉੱਤਰ-
ਭਰੂਣ ਅਵਸਥਾ ਗਰਭ ਸਮੇਂ ਦੇ ਤੀਸਰੇ ਮਹੀਨੇ ਤੋਂ ਜਨਮ ਸਮੇਂ ਤੱਕ ॥

PSEB 10th Class Home Science Solutions Chapter 9 ਗਰਭ ਅਵਸਥਾ

ਛੋਟੇ ਉੱਡਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਰਭ ਸਮੇਂ ਕੋਈ ਦੋ ਤਿੰਨ ਤਕਲੀਫਾਂ ਦੇ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 2.
ਗਰਭਵਤੀ ਔਰਤ ਦੀ ਪਿੱਠ ਅਤੇ ਮਾਸ-ਪੇਸ਼ੀਆਂ ਵਿਚ ਦਰਦ ਕਿਉਂ ਹੁੰਦੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨ ।

ਪ੍ਰਸ਼ਨ 3.
ਐਮਨਿਓਟਿਕ ਸੈਕ ਕੀ ਹੈ ?
ਉੱਤਰ-
ਖੁਦ ਉੱਤਰ ਦਿਓ ।

ਪ੍ਰਸ਼ਨ 4.
ਗਰਭ ਦੇ ਸਮੇਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਿਉਂ ਨਹੀਂ ਕਰਨਾ ਚਾਹੀਦਾ ?
ਉੱਤਰ-
ਖੁਦ ਉੱਤਰ ਦਿਓ ।

ਪ੍ਰਸ਼ਨ 5.
ਗਰਭ ਦੌਰਾਨ ਦਿਲ ਕਿਉਂ ਮਤਲਾਂਉਂਦਾ ਹੈ ਅਤੇ ਪਿੱਠ ਵਿੱਚ ਦਰਦ ਕਿਉਂ ਰਹਿੰਦਾ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 6.
ਭਰੂਣ ਦੇ ਵਾਧੇ ਤੇ ਮਾਂ-ਬਾਪ ਦੀ ਉਮਰ ਦਾ ਕੀ ਅਸਰ ਪੈਂਦਾ ਹੈ ?
ਉੱਤਰ-
ਖ਼ੁਦ ਉੱਤਰ ਦਿਓ ।

ਪ੍ਰਸ਼ਨ 7.
ਗਰਭ ਦੇ ਸਮੇਂ ਔਰਤ ਦੇ ਸਰੀਰ ਤੇ ਖਾਰਸ਼ ਕਿਉਂ ਹੁੰਦੀ ਹੈ ਅਤੇ ਧੱਬੇ ਕਿਉਂ ਪੈਂਦੇ ਹਨ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 8.
ਅੰਡੇ, ਐਮਬਰੀਓ ਅਤੇ ਭਰੂਣ ਦੀ ਅਵਸਥਾ ਬਾਰੇ ਦੱਸੋ ।
ਉੱਤਰ-
ਖੁਦ ਉੱਤਰ ਦਿਓ ।

PSEB 10th Class Home Science Solutions Chapter 9 ਗਰਭ ਅਵਸਥਾ

ਪ੍ਰਸ਼ਨ 9.
ਭਰੂਣ ਦੀ ਅਵਸਥਾ ਬਾਰੇ ਦੱਸੋ ।
ਉੱਤਰ-
ਖ਼ੁਦ ਉੱਤਰ ਦਿਓ ।

ਪ੍ਰਸ਼ਨ 10.
R.H. ਕਾਰਕ ਬਾਰੇ ਤੁਸੀਂ ਕੀ ਸਮਝਦੇ ਹੋ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 11.
ਐਮਬਰੀਓ ਦੇ ਵੱਧਣ ਵਿਚ ਕਿਹੜੇ-ਕਿਹੜੇ ਸਹਾਇਕ ਅੰਗ ਕੰਮ ਕਰਦੇ ਹਨ ? ਸੰਖੇਪ ਵਰਣਨ ਕਰੋ ।
ਉੱਤਰ-
ਖ਼ੁਦ ਉੱਤਰ ਦਿਓ ।

ਵੰਸ਼ੇ ਉੱਡਰਾਂ ਵਾਲੇ ਸਨ ,

ਪ੍ਰਸ਼ਨ 1.
ਗਰਭ ਅਵਸਥਾ ਤੋਂ ਕੀ ਭਾਵ ਹੈ ? ਇਸ ਸਮੇਂ ਦੌਰਾਨ ਗਰਭਵਤੀ ਔਰਤ ਨੂੰ ਕਿਹੜੀਆਂ ਆਮ ਤਕਲੀਫਾਂ ਹੋ ਸਕਦੀਆਂ ਹਨ ?
ਜਾਂ
ਗਰਭਵਤੀ ਇਸਤਰੀ ਨੂੰ ਕਿਹੜੇ ਕਸ਼ਟਾਂ ਤੋਂ ਗੁਜ਼ਰਨਾ ਪੈਂਦਾ ਹੈ ? ਪੂਰੀ ਜਾਣਕਾਰੀ ਦਿਓ ।
ਗਰਭ ਸਮੇਂ ਦੀਆਂ ਤਕਲੀਫਾਂ ਦਾ ਵਰਣਨ ਕਰੋ ।
ਜਾਂ
ਗਰਭ ਅਵਸਥਾ ਵਿੱਚ ਕਿਹੜੇ-ਕਿਹੜੇ ਦੁੱਖ ਹੁੰਦੇ ਹਨ । ਵਿਸਥਾਰ ਵਿਚ ਦੱਸੋ ।
ਉੱਤਰ-
ਗਰਭ ਧਾਰਨ ਤੋਂ ਲੈ ਕੇ ਬੱਚੇ ਦੇ ਜਨਮ ਤਕ ਮਾਂ ਦੇ ਪੇਟ ਅੰਦਰ ਬੱਚੇ ਦੀ ਅਵਸਥਾ ਨੂੰ ਗਰਭ ਅਵਸਥਾ ਕਹਿੰਦੇ ਹਨ । ਆਮ ਤੌਰ ‘ਤੇ ਇਹ ਸਮਾਂ 280 ਦਿਨ ਦਾ ਹੁੰਦਾ ਹੈ | ਪਰ ਕਈ ਵਾਰ ਮਾਂ ਨੂੰ ਕਿਸੇ ਬਿਮਾਰੀ ਜਾਂ ਹੋਰ ਕਿਸੇ ਕਾਰਨ ਕਰਕੇ ਇਹ ਸਮਾਂ ਘੱਟ ਕੇ 190 ਦਿਨ ਵੀ ਹੋ ਸਕਦਾ ਹੈ ਤੇ ਵੱਧ ਤੋਂ ਵੱਧ 330 ਦਿਨ | ਇਸ ਸਮੇਂ ਦੌਰਾਨ ਬੱਚੇ ਦਾ ਵਿਕਾਸ ਇਕ ਅੰਡ ਕੋਸ਼ ਤੋਂ ਲੈ ਕੇ ਪੂਰਨ ਮਨੁੱਖੀ ਜੀਵ ਦੇ ਰੂਪ ਵਿਚ ਹੁੰਦਾ ਹੈ । ਇਸ ਕਾਲ ਦਾ ਪ੍ਰਭਾਵ ਜੀਵਨ ਭਰ ਰਹਿੰਦਾ ਹੈ ।

ਗਰਭ ਅਵਸਥਾ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ –

  • ਅੰਡੇ ਦੀ ਅਵਸਥਾ (Ovum Stage)
  • ਐਮਬਰੀਓ ਅਵਸਥਾ (Embryo Stage)
  • ਭਰੂਣ ਅਵਸਥਾ (Foetus Stage) ।

ਗਰਭਵਤੀ ਔਰਤ ਦੀਆਂ ਤਕਲੀਫਾਂ-ਗਰਭ ਅਵਸਥਾ ਦੀਆਂ ਤਕਲੀਫਾਂ ਸਾਰੀਆਂ ਔਰਤਾਂ ਨੂੰ ਨਹੀਂ ਹੁੰਦੀਆਂ । ਕਈ ਔਰਤਾਂ ਗਰਭ ਦੇ ਪੂਰੇ 9 ਮਹੀਨੇ ਪੂਰੇ ਆਰਾਮ ਨਾਲ ਗੁਜ਼ਾਰ ਲੈਂਦੀਆਂ ਹਨ । ਪਰ ਕਈ ਔਰਤਾਂ ਨੂੰ ਪੂਰੇ 9 ਮਹੀਨੇ ਕੋਈ ਨਾ ਕੋਈ ਤਕਲੀਫ ਰਹਿੰਦੀ ਹੈ ।

ਗਰਭ ਸਮੇਂ ਹੋਣ ਵਾਲੀਆਂ ਆਮ ਤਕਲੀਫਾਂ ਹੇਠ ਲਿਖੀਆਂ ਹਨ –
1. ਜੀਅ ਕੱਚਾ ਹੋਣਾ-ਇਹ ਜ਼ਿਆਦਾਤਰ ਸਵੇਰੇ ਵੇਲੇ ਹੁੰਦਾ ਹੈ । ਪਰ ਕਈ ਵਾਰ ਕਿਸੇ ਸਮੇਂ ਵੀ ਹੋ ਸਕਦਾ ਹੈ । ਜਿਸ ਨਾਲ ਖਾਣ ਨੂੰ ਮਨ ਨਹੀਂ ਕਰਦਾ | ਆਮ ਤੌਰ ‘ਤੇ ਇਹ ਤਕਲੀਫ ਗਰਭ ਦੇ ਪਹਿਲੇ ਤਿੰਨ ਮਹੀਨੇ ਹੀ ਹੁੰਦੀ ਹੈ । ਇਸ ਤਕਲੀਫ ਦਾ ਵਾਪਰਨਾ ਗਰਭ ਦੀ ਕੁਦਰਤੀ ਅਵਸਥਾ ਸਮਝੀ ਜਾਂਦੀ ਹੈ। ਇਸ ਨੂੰ ਮਾਰਨਿੰਗ ਸਿਕਨੈਸ ਵੀ ਕਿਹਾ ਜਾਂਦਾ ਹੈ । ਇਸ ਨੂੰ ਖੁਰਾਕ ਤੇ ਆਰਾਮ ਨਾਲ ਠੀਕ ਕੀਤਾ ਜਾ ਸਕਦਾ ਹੈ । ਬਿਸਤਰੇ ਤੋਂ ਉੱਠਣ ਤੋਂ ਪਹਿਲਾਂ ਹਲਕੀ ਨਿੰਬੂ ਵਾਲੀ ਚਾਹ ਤੇ ਮਿੱਠਾ ਬਿਸਕੁਟ ਖਾਣ ਨਾਲ ਆਰਾਮ ਮਿਲਦਾ ਹੈ ।

2. ਕਬਜ਼-ਗਰਭ ਦੇ ਦੌਰਾਨ ਔਰਤਾਂ ਨੂੰ ਕਬਜ਼ੀ ਦੀ ਸ਼ਿਕਾਇਤ ਆਮ ਹੋ ਜਾਂਦੀ ਹੈ । ਉਸ ਦੀ ਰੋਜ਼ਾਨਾ ਖ਼ੁਰਾਕ, ਕਸਰਤ ਤੇ ਟੱਟੀ ਜਾਣ ਦੀ ਆਦਤ ਇਸ ਤਰ੍ਹਾਂ ਹੋਵੇ ਕਿ ਉਸ ਨੂੰ ਕਬਜ਼ ਨਾ ਹੋਵੇ | ਆਮ ਤੌਰ ‘ਤੇ ਪਾਣੀ ਵੱਧ ਪੀਣ ਤੇ ਸੰਤੁਲਿਤ ਭੋਜਨ ਲੈਣ ਨਾਲ ਇਹ ਸ਼ਿਕਾਇਤ ਦੂਰ ਹੋ ਜਾਂਦੀ ਹੈ । ਨਾਸ਼ਤੇ ਵਿਚ ਫਲ ਅਤੇ ਫੋਕ ਵਾਲੇ ਪਦਾਰਥ ਅਤੇ ਫਲ ਖ਼ਾਸ ਕਰਕੇ ਸੇਬ ਖਾਣ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੁੰਦੀ ਹੈ ।

3. ਦਿਲ ਦੀ ਜਲਣ ਤੇ ਬਦਹਜ਼ਮੀ (P.S.E.B. 2008-ਗਰਭ ਦੇ ਮਹੀਨਿਆਂ ਵਿਚ ਕਈ ਵਾਰ ਮਾਂ ਨੂੰ ਦਿਲ ਦੀ ਜਲਣ ਮਹਿਸੂਸ ਹੁੰਦੀ ਹੈ ਜਿਸ ਨਾਲ ਬਦਹਜ਼ਮੀ ਹੋ ਜਾਂਦੀ ਹੈ । ਇਸ ਦਾ ਦਿਲ ਨਾਲ ਕੋਈ ਵਾਸਤਾ ਨਹੀਂ ਪਰ ਇਹ ਜਲਣ ਪਾਚਣ-ਪ੍ਰਣਾਲੀ ਵਿਚ ਹੁੰਦੀ ਹੈ । ਜ਼ਿਆਦਾ ਮਸਾਲੇਦਾਰ, ਤਲੀਆਂ ਹੋਈਆਂ, ਜ਼ਿਆਦਾ ਘਿਉ ਵਾਲੀਆਂ ਤੇ ਗੈਸ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਨਾਲ ਇਸ ਤਕਲੀਫ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ।

4. ਸਿਰ ਚਕਰਾਉਣਾ ਤੇ ਬੇਹੋਸ਼ ਹੋਣਾ-ਗਰਭਵਤੀ ਔਰਤ ਦੇ ਜ਼ਿਆਦਾ ਖੇਚਲ ਕਰਨ, ਬਹੁਤ ਸਵੇਰੇ ਉੱਠਣ, ਬਹੁਤ ਦੇਰ ਤਕ ਖੜੇ ਹੋਣ ਨਾਲ ਜਾਂ ਜ਼ਿਆਦਾ ਚੱਲਣ ਨਾਲ ਸਿਰ ਚਕਰਾਉਣ ਲੱਗ ਪੈਂਦਾ ਹੈ ਅਤੇ ਖੂਨ ਦਾ ਦਬਾਅ ਘੱਟ ਜਾਣ ਨਾਲ ਕਈ ਵਾਰ ਬੇਹੋਸ਼ ਵੀ ਹੋ ਜਾਂਦੀ ਹੈ । ਜੇਕਰ ਸਿਰ ਚਕਰਾਉਣ ਲੱਗੇ ਜਾਂ ਬੇਹੋਸ਼ੀ ਜਿਹੀ ਮਹਿਸੂਸ ਹੋਵੇ ਤਾਂ ਪੈਰਾਂ ਅਤੇ ਸਰੀਰ ਦੇ ਪੱਧਰ ਤੋਂ ਸਿਰ ਹੇਠਾਂ ਕਰਕੇ ਲੇਟ ਜਾਵੋ | ਘਬਰਾਹਟ ਜਾਂ ਸਿਰ ਚਕਰਾਉਣ ਦੀ ਹਾਲਤ ਵਿਚ ਇਕ ਗਿਲਾਸ ਠੰਢਾ ਨਿਬੁ ਪਾਣੀ ਪੀ ਲੈਣਾ ਚਾਹੀਦਾ ਹੈ ।

5. ਪੈਰਾਂ ਦਾ ਸੁੱਜਣਾ -ਗਰਭ ਦੇ ਅਖੀਰਲੇ ਮਹੀਨਿਆਂ ਵਿਚ ਕਈ ਵਾਰ ਗਰਭਵਤੀ ਮਾਂ ਦੇ ਪੈਰ ਸੁੱਜ ਜਾਂਦੇ ਹਨ । ਇਹ ਤਕਲੀਫ ਖ਼ਾਸ ਕਰਕੇ ਗਰਮੀ ਦੇ ਮਹੀਨਿਆਂ ਵਿਚ ਹੁੰਦੀ ਹੈ । ਇਹ ਇਕ ਕੁਦਰਤੀ ਅਵਸਥਾ ਸਮਝੀ ਜਾਂਦੀ ਹੈ ਤੇ ਬੱਚਾ ਪੈਦਾ ਹੋਣ ਤੋਂ ਬਾਅਦ ਪੈਰ ਆਪਣੇ ਆਪ ਪਹਿਲੀ ਅਵਸਥਾ ਵਿਚ ਆ ਜਾਂਦੇ ਹਨ । ਆਰਾਮ ਕਰਨ ਵੇਲੇ ਪੈਰ ਤੇ ਲੱਤਾਂ ਸਰੀਰ ਨਾਲੋਂ ਉੱਚੇ ਰੱਖਣ ਨਾਲ ਇਸ ਹਾਲਤ ਵਿਚ ਸੁਧਾਰ ਆਉਂਦਾ ਹੈ ।

6. ਯੋਨੀ ਵਿਚੋਂ ਖੂਨ ਵਗਣਾ-ਜੇ ਕਦੀ ਗਰਭਵਤੀ ਇਸਤਰੀ ਦੀ ਯੋਨੀ ਵਿਚੋਂ ਖੂਨ ਨਿਕਲਣ ਲੱਗ ਜਾਵੇ ਤਾਂ ਉਸ ਨੂੰ ਆਪਣੇ ਪੈਰ ਉੱਚੇ ਕਰਕੇ ਲੇਟਣਾ ਚਾਹੀਦਾ ਹੈ ਤੇ ਡਾਕਟਰ ਦੀ ਸਲਾਹ ਜਲਦੀ ਤੋਂ ਜਲਦੀ ਲੈਣੀ ਚਾਹੀਦੀ ਹੈ | ਜ਼ਿਆਦਾ ਖੂਨ ਨਿਕਲਣ ਨਾਲ ਬਹੁਤੀ ਵਾਰ ਗਰਭਪਾਤ ਵੀ ਹੋ ਜਾਂਦਾ ਹੈ ਜਾਂ ਬੱਚਾ ਵਕਤ ਤੋਂ ਪਹਿਲਾਂ ਪੈਦਾ ਹੋ ਜਾਂਦਾ ਹੈ। ਜਦ ਤਕ ਡਾਕਟਰ ਦੀ ਸਹਾਇਤਾ ਨਾ ਪੁੱਜੇ ਕੋਈ ਦਵਾਈ ਨਹੀਂ ਲੈਣੀ ਚਾਹੀਦੀ ।

PSEB 10th Class Home Science Solutions Chapter 9 ਗਰਭ ਅਵਸਥਾ

7. ਸਰੀਰ ‘ਤੇ ਖਾਰਸ਼ ਹੋਣਾ -ਕਦੀ-ਕਦੀ ਗਰਭਵਤੀ ਇਸਤਰੀ ਨੂੰ ਸਰੀਰ ’ਤੇ ਖਾਰਸ਼ ਹੋਣ ਲੱਗ ਜਾਂਦੀ ਹੈ । ਇਸ ਬਾਰੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ।
ਸਵੇਰੇ ਨਹਾਉਣ ਦੇ ਪਾਣੀ ਵਿਚ ਥੋੜਾ ਜਿਹਾ ਮਿੱਠਾ ਸੋਡਾ ਪਾਉਣ ਨਾਲ ਵੀ ਲਾਭ ਹੁੰਦਾ ਹੈ । ਜੇ ਯੋਨੀ ਦੇ ਆਸ-ਪਾਸ ਕਿਸੇ ਕਿਸਮ ਦੀ ਖਾਰਸ਼ ਹੋਵੇ ਤਾਂ ਡਾਕਟਰ ਨੂੰ ਦੱਸ ਕੇ ਇਲਾਜ ਕਰਵਾਉਣਾ ਚਾਹੀਦਾ ਹੈ ।

8. ਚਮੜੀ ‘ਤੇ ਧੱਬੇ ਪੈਣੇ -ਕਈ ਔਰਤਾਂ ਦੇ ਮੂੰਹ ‘ਤੇ ਭੂਰੇ ਧੱਬੇ ਜਾਂ ਸਿਆਹੀਆਂ ਪੈ ਜਾਂਦੀਆਂ ਹਨ । ਗਰਭ ਦੀ ਅਖ਼ੀਰਲੀ ਹਾਲਤ ਵਿਚ ਕਈ ਵਾਰ ਔਰਤਾਂ ਦੇ ਵਾਲ ਜ਼ਿਆਦਾ ਖ਼ੁਸ਼ਕ ਰਹਿੰਦੇ ਹਨ ਤੇ ਭੁਰਨ ਲੱਗ ਪੈਂਦੇ ਹਨ । ਇਸ ਬਾਰੇ ਜ਼ਿਆਦਾ ਚਿੰਤਾ ਕਰਨ ਦੀ ਜ਼ਰੂਰਤ ਨਹੀਂ । ਬੱਚਾ ਪੈਦਾ ਹੋਣ ਤੋਂ ਬਾਅਦ ਇਹ ਆਪਣੇ ਆਪ ਕੁਦਰਤੀ ਅਵਸਥਾ ਵਿਚ ਆ ਜਾਂਦੇ ਹਨ । ਵਾਲਾਂ ਨੂੰ ਰੋਜ਼ ਕੰਘੀ ਕਰਨੀ ਚਾਹੀਦੀ ਹੈ ਅਤੇ ਤੇਲ ਦੀ ਮਾਲਿਸ਼ ਸਿਰ ਤੇ ਵਾਲਾਂ ਲਈ ਫਾਇਦੇਮੰਦ ਹੈ ।

9. ਪਿੱਠ ਤੇ ਪੱਠਿਆਂ ਵਿਚ ਦਰਦ -ਗਰਭ ਦੇ ਅਖ਼ੀਰਲੇ ਦਿਨਾਂ ਵਿਚ ਪਿੱਠ, ਪੱਟਾਂ ਅਤੇ ਲੱਤਾਂ ਵਿਚ ਦਰਦ ਹੋਣਾ ਸਾਧਾਰਨ ਗੱਲ ਹੈ । ਬੱਚੇਦਾਨੀ ਦੇ ਵਧਣ ਨਾਲ ਫੇਫੜਿਆਂ, ਪੱਟਾਂ ਅਤੇ ਲੱਤਾਂ ‘ਤੇ ਜ਼ਿਆਦਾ ਬੋਝ ਪੈਂਦਾ ਹੈ । ਜਦੋਂ ਬੱਚਾ ਸਰੀਰ ਵਿਚ ਹਰਕਤ ਕਰਕੇ ਆਪਣੀ ਹਾਲਤ ਤੇ ਜਗਾ ਬਦਲਦਾ ਹੈ ਤਾਂ ਦਰਦ ਹੁੰਦੀ ਹੈ ।
ਇਹ ਦਰਦ ਨੀਵੀਂ ਅੱਡੀ ਵਾਲੀ ਚੱਪਲ ਪਹਿਨਣ ਤੇ ਆਰਾਮ ਕਰਨ ਨਾਲ ਘੱਟ ਜਾਂਦੀ ਹੈ । ਜੇਕਰ ਅਖੀਰਲੇ ਦਿਨਾਂ ਵਿਚ ਪਿੱਠ ਵਿਚ ਇਸ ਤਰ੍ਹਾਂ ਦੀ ਦਰਦ ਹੋਵੇ, ਜਿਵੇਂ ਮਾਹਵਾਰੀ ਦੇ ਦਿਨਾਂ ਵਿਚ ਹੁੰਦੀ ਹੈ ਤਾਂ ਡਾਕਟਰ ਨੂੰ ਛੇਤੀ ਬੁਲਾਉਣਾ ਚਾਹੀਦਾ ਹੈ। ਇਹ ਬੱਚਾ ਹੋਣ ਵੇਲੇ ਦੀਆਂ ਦਰਦਾਂ ਹੋ ਸਕਦੀਆਂ ਹਨ ।

10. ਕੁੱਝ ਹੋਰ ਤਕਲੀਫਾਂ-ਉੱਪਰ ਲਿਖੀਆਂ ਗਰਭ ਦੀਆਂ ਤਕਲੀਫਾਂ ਤੋਂ ਇਲਾਵਾ ਕੁੱਝ ਹੋਰ ਤਕਲੀਫਾਂ ਜਿਵੇਂ-ਸਿਰ ਦਰਦ, ਨਜ਼ਰ ਵਿਚ ਕਮਜ਼ੋਰੀ, ਮੂੰਹ ਤੇ ਹੱਥਾਂ ‘ਤੇ ਸੋਜ, ਬੁਖ਼ਾਰ, ਅਚਾਨਕ ਸਰੀਰ ਦੇ ਕਿਸੇ ਅੰਗ ਖ਼ਾਸ ਕਰਕੇ ਪਿੱਠ, ਲੱਤਾਂ ਅਤੇ ਪੇਟ ਵਿਚ ਦਰਦ, ਜ਼ਿਆਦਾ ਉਲਟੀਆਂ ਆਉਣਾ, ਯੋਨੀ ਵਿਚੋਂ ਜ਼ੋਰ ਨਾਲ ਪਾਣੀ ਵਗਣਾ ਅਤੇ ਰੁਕ-ਰੁਕ ਕੇ ਸਾਹ ਆਉਣਾ ਆਦਿ ਹੋ ਸਕਦੀਆਂ ਹਨ । ਇਹਨਾਂ ਵਿਚੋਂ ਜੇਕਰ ਕੋਈ ਵੀ ਤਕਲੀਫ ਹੋਵੇ ਤਾਂ ਡਾਕਟਰ ਦੀ ਸਲਾਹ ਤੁਰੰਤ ਲੈਣੀ ਚਾਹੀਦੀ ਹੈ ਕਿਉਂਕਿ ਇਹਨਾਂ ਪ੍ਰਤੀ ਅਣਗਹਿਲੀ ਕਰਨ ਨਾਲ ਕਈ ਵਾਰ ਖ਼ਤਰਾ ਵੀ ਹੋ ਸਕਦਾ ਹੈ । ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਡਾਕਟਰ ਨੂੰ ਦਿਖਾਉਣ ਨਾਲ ਇਹਨਾਂ ਤਕਲੀਫਾਂ ਨੂੰ ਰੋਕਿਆ ਜਾ ਸਕਦਾ ਹੈ !

ਵਸਤੁਨਿਸ਼ਠ ਪ੍ਰਸ਼ਨ

I. ਖ਼ਾਲੀ ਸਥਾਨ ਭਰੋ –

ਪ੍ਰਸ਼ਨ 1.
ਗਰਭ ਅਵਸਥਾ …….. ਦਿਨਾਂ ਦੀ ਹੁੰਦੀ ਹੈ ।
ਉੱਤਰ-
280,

ਪ੍ਰਸ਼ਨ 2.
…….. ਹੀ ਹੋਣ ਵਾਲੇ ਬੱਚੇ ਨੂੰ ਮਾਂ ਦੇ ਸਰੀਰ ਤੋਂ ਖ਼ੁਰਾਕ ਪਹੁੰਚਾਉਂਦਾ ਹੈ ।
ਉੱਤਰ-
ਪਲੇਸੈਟਾਂ,

ਪ੍ਰਸ਼ਨ 3.
ਨਾਤੂ ਦੀ ਲੰਬਾਈ …….. ਹੁੰਦੀ ਹੈ ।
ਉੱਤਰ-
10-20 ਇੰਚ,

ਪ੍ਰਸ਼ਨ 4.
ਗਰਭ ਅਵਸਥਾ ਨੂੰ …….. ਭਾਗਾਂ ਵਿਚ ਵੰਡਿਆ ਗਿਆ ਹੈ ।
ਉੱਤਰ-
ਤਿੰਨ,

PSEB 10th Class Home Science Solutions Chapter 9 ਗਰਭ ਅਵਸਥਾ

ਪ੍ਰਸ਼ਨ 5.
ਅੰਡੇ ਦੀ ਅਵਸਥਾ ਨੂੰ ………….. ਵੀ ਕਿਹਾ ਜਾਂਦਾ ਹੈ ।
ਉੱਤਰ-
ਓਵਮ ਅਵਸਥਾ ॥

II. ਠੀਕ / ਗਲਤ ਦੱਸੋ

ਪ੍ਰਸ਼ਨ 1.
ਗਰਭ ਅਵਸਥਾ ਆਮ ਕਰਕੇ 280 ਦਿਨਾਂ ਦੀ ਹੁੰਦੀ ਹੈ ।
ਉੱਤਰ-
ਠੀਕ,

ਪ੍ਰਸ਼ਨ 2.
ਐਮਬਰੀਓ ਦੀ ਅਵਸਥਾ ਗਰਭ ਧਾਰਨ ਤੋਂ ਦੁਸਰੇ ਹਫ਼ਤੇ ਤੋਂ ਸ਼ੁਰੂ ਹੁੰਦੀ ਹੈ ।
ਉੱਤਰ-
ਠੀਕ,

ਪ੍ਰਸ਼ਨ 3.
ਜਨਮ ਸਮੇਂ ਬੱਚੇ ਦੀ ਲੰਬਾਈ 19-20 ਇੰਚ ਹੁੰਦੀ ਹੈ ।
ਉੱਤਰ-
ਠੀਕ,

ਪ੍ਰਸ਼ਨ 4.
ਨਾਡੂ 10-20 ਇੰਚ ਲੰਬਾ ਹੁੰਦਾ ਹੈ !
ਉੱਤਰ-
ਠੀਕ,

ਪ੍ਰਸ਼ਨ 5.
ਜਨਮ ਸਮੇਂ ਬੱਚੇ ਦਾ ਭਾਰ 4 ਪੌਂਡ ਹੁੰਦਾ ਹੈ ।
ਉੱਤਰ-
ਗ਼ਲਤ ।

III. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਐਮਬਰੀਓ ਦੇ ਸਹਾਇਕ ਅੰਗ ਹਨ –
(ਉ) ਪਲੈਸੇਂਟਾ
(ਅ) ਨਾੜੂ
(ਈ) ਐਮਨੀਉਟਿਕ ਸੈਕ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਨਾਡੂ ਦੀ ਲੰਬਾਈ ਹੁੰਦੀ ਹੈ –
(ਉ) 10-20 ਇੰਚ
(ਅ) 30 ਇੰਚ
(ਈ) 30-40 ਇੰਚ
(ਸ) ਕੋਈ ਨਹੀਂ ।
ਉੱਤਰ-
(ਉ) 10-20 ਇੰਚ

PSEB 10th Class Home Science Solutions Chapter 9 ਗਰਭ ਅਵਸਥਾ

ਪ੍ਰਸ਼ਨ 3.
ਭਰੂਣ ਅਵਸਥਾ ਦਾ ਸਮਾਂ ਹੈ
(ਉ) ਗਰਭ ਸਮੇਂ ਤੋਂ ਤੀਸਰੇ ਮਹੀਨੇ ਤੋਂ ਪਹਿਲਾ ਹਫ਼ਤਾ
(ਈ) ਦੂਸਰੇ ਹਫ਼ਤੇ ਤੋਂ
(ਸ) ਕੋਈ ਨਹੀਂ ।
ਉੱਤਰ-
(ਉ) ਗਰਭ ਸਮੇਂ ਤੋਂ ਤੀਸਰੇ ਮਹੀਨੇ ਤੋਂ ਪਹਿਲਾ ਹਫ਼ਤਾ ।

ਗਰਭ ਅਵਸਥਾ PSEB 10th Class Home Science Notes

ਪਾਠ ਇਕ ਨਜ਼ਰ ਵਿਚ

  • ਗਰਭ ਧਾਰਨ ਤੋਂ ਲੈ ਕੇ ਬੱਚੇ ਦੇ ਜਨਮ ਤਕ ਦੀ ਅਵਸਥਾ ਨੂੰ ਗਰਭ ਅਵਸਥਾ ਕਿਹਾ ਜਾਂਦਾ ਹੈ ।
  • ਗਰਭ ਅਵਸਥਾ ਦੇ ਤਿੰਨ ਭਾਗ ਹੁੰਦੇ ਹਨ ।
  • ਭਰੁਣ ਅਵਸਥਾ ਸਭ ਤੋਂ ਲੰਬੀ ਹੁੰਦੀ ਹੈ ।
  • ਪਲੈਨੈੱਟ ਰਾਹੀਂ ਬੱਚਾ ਮਾਂ ਦੇ ਸਰੀਰ ਤੋਂ ਖੁਰਾਕ ਪ੍ਰਾਪਤ ਕਰਦਾ ਹੈ ।
  • ਐਮਬਰੀਓ ਅਵਸਥਾ ਵਿਚ ਹੀ ਸਹਾਇਕ ਅੰਗਾਂ ਦਾ ਢਾਂਚਾ ਤਿਆਰ ਹੋ ਜਾਂਦਾ ਹੈ ।
  • ਮਾਂ ਦੀ ਸਿਹਤ ਤੇ ਖ਼ੁਰਾਕ ਦਾ ਬੱਚੇ ਦੀ ਸਿਹਤ ਉੱਪਰ ਸਿੱਧਾ ਅਸਰ ਪੈਂਦਾ ਹੈ ।
  • ਬੱਚੇ ਦੀ ਗਰਭ ਅਵਸਥਾ ਦੀ ਸਿਹਤ ਦਾ ਜੀਵਨ ਭਰ ਸਿਹਤ ਉੱਪਰ ਅਸਰ ਪੈਂਦਾ ਹੈ ।
  • ਗਰਭ ਅਵਸਥਾ ਵਿਚ ਮਾਂ ਵਲੋਂ ਕੀਤੇ ਗਏ ਨਸ਼ੀਲੇ ਪਦਾਰਥਾਂ ਦੇ ਸੇਵਨ ਦਾ ਬੱਚੇ ਦੇ ਉੱਪਰ ਬੁਰਾ ਅਸਰ ਪੈਂਦਾ ਹੈ ।
  • ਗਰਭ ਧਾਰਨ ਤੋਂ ਪਹਿਲਾਂ ਆਦਮੀ ਤੇ ਔਰਤ ਨੂੰ ਆਰ. ਐੱਚ. ਤੱਤ ਦੀ ਪਰਖ ਕਰਾ ਲੈਣੀ ਚਾਹੀਦੀ ਹੈ ।

ਗਰਭ ਧਾਰਨ ਤੋਂ ਲੈ ਕੇ ਜਨਮ ਤਕ ਦੇ ਸਮੇਂ ਨੂੰ ਗਰਭ ਅਵਸਥਾ ਕਿਹਾ ਜਾਂਦਾ ਹੈ । ਇਹ ਸਮਾਂ ਆਮ ਤੌਰ ‘ਤੇ 280 ਦਿਨਾਂ ਦਾ ਹੁੰਦਾ ਹੈ। ਇਹ ਸਮਾਂ ਬੱਚੇ ਦੇ ਵਿਕਾਸ ਦੀ ਦ੍ਰਿਸ਼ਟੀ ਤੋਂ ਬਹੁਤ ਮਹੱਤਵਪੂਰਨ ਹੈ । ਇਸ ਸਮੇਂ ਦਾ ਪ੍ਰਭਾਵ ਜੀਵਨ ਭਰ ਰਹਿੰਦਾ ਹੈ । ਇਸੇ ਸਮੇਂ ਦੌਰਾਨ ਬੱਚਾ ਇਕ ਅੰਡਕੋਸ਼ ਤੋਂ ਪੂਰਨ ਮਨੁੱਖੀ ਜੀਵ ਦੇ ਰੂਪ ਵਿਚ ਵਿਕਸਿਤ ਹੁੰਦਾ ਹੈ।

PSEB 10th Class Home Science Solutions Chapter 8 ਪਰਿਵਾਰ

Punjab State Board PSEB 10th Class Home Science Book Solutions Chapter 8 ਪਰਿਵਾਰ Textbook Exercise Questions and Answers.

PSEB Solutions for Class 10 Home Science Chapter 8 ਪਰਿਵਾਰ

Home Science Guide for Class 10 PSEB ਪਰਿਵਾਰ Textbook Questions and Answers

ਅਭਿਆਸ !
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਪਰਿਵਾਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਪਰਿਵਾਰ ਸਮਾਜ ਦੀ ਮੂਲ ਇਕਾਈ ਹੈ ਅਤੇ ਸਮਾਜਿਕ ਬਣਤਰ ਦਾ ਆਧਾਰ ਹੈ । ਪਰਿਵਾਰ ਉਹਨਾਂ ਲੋਕਾਂ ਦਾ ਇਕ ਸਮੂਹ ਹੈ ਜਿਨ੍ਹਾਂ ਦਾ ਆਪਸੀ ਖੂਨ ਜਾਂ ਕਾਨੂੰਨ ਦਾ ਸੰਬੰਧ ਹੋਵੇ, ਇਕ ਘਰ ਵਿਚ ਰਹਿੰਦੇ ਹੋਣ ਤੇ ਸਾਂਝਾ ਸਰਮਾਇਆ ਵਰਤਦੇ ਹੋਣ, ਇਕ-ਦੂਜੇ ਨਾਲ ਭਾਵਨਾਤਮਿਕ ਸਾਂਝ ਹੋਵੇ ਤੇ ਸਾਂਝੀਆਂ ਖੁਸ਼ੀਆਂ ਗਮੀਆਂ ਹੋਣ ਤੇ ਲੋੜ ਪੈਣ ‘ਤੇ ਇਕ-ਦੂਜੇ ਦੀ ਸਹਾਇਤਾ ਕਰਨ ।

ਪ੍ਰਸ਼ਨ 2.
ਸਮਾਜ ਦੀ ਬਣਤਰ ਦਾ ਆਧਾਰ ਕੀ ਹੈ ?
ਉੱਤਰ-
ਸਮਾਜ ਦੀ ਬਣਤਰ ਦਾ ਆਧਾਰ ਪਰਿਵਾਰ ਹੈ ਪਰਿਵਾਰ ਇਕ ਸਮਾਜ ਦੀ ਮੁੱਢਲੀ ਇਕਾਈ ਹੈ । ਪਰਿਵਾਰਾਂ ਨੂੰ ਮਿਲ ਕੇ ਹੀ ਇਕ ਸਮਾਜ ਜਨਮ ਲੈਂਦਾ ਹੈ  ਆਦਮੀ ਪਰਿਵਾਰਾਂ ਰਾਹੀਂ ਸਮਾਜ ਨਾਲ ਜੁੜਦੇ ਹਨ ਤੇ ਸਮਾਜ ਵਿਚ ਰਹਿਣਾ ਸਿੱਖਦੇ ਹਨ । ਪਰਿਵਾਰ ਦੀ ਸੰਸਥਾ ਹੋਂਦ ਵਿਚ ਆਉਣ ਤੋਂ ਬਾਅਦ ਹੀ ਸਮਾਜ ਨੇ ਜਨਮ ਲਿਆ ਹੈ ।

ਪ੍ਰਸ਼ਨ 3.
ਪਰਿਵਾਰ ਦੀਆਂ ਮੁੱਖ ਕਿਸਮਾਂ ਕਿਹੜੀਆਂ ਹਨ ?
ਜਾਂ
ਪਰਿਵਾਰ ਦੀਆਂ ਕਿਸਮਾਂ ਦੱਸੋ ।
ਉੱਤਰ-
ਮੁੱਖ ਤੌਰ ‘ਤੇ ਪਰਿਵਾਰ ਦੀਆਂ ਦੋ ਕਿਸਮਾਂ ਹਨ

  1. ਸੰਯੁਕਤ ਪਰਿਵਾਰ -ਸੰਯੁਕਤ ਪਰਿਵਾਰ ਇਕ ਵੱਡਾ ਪਰਿਵਾਰ ਹੁੰਦਾ ਹੈ । ਸੰਖੇਪ ਵਿਚ ਜਿਸ ਘਰ ਵਿਚ ਤਿੰਨ ਪੀੜ੍ਹੀਆਂ ਦੇ ਮੈਂਬਰ ਇਕੱਠੇ ਇਕ ਘਰ ਵਿਚ ਰਹਿੰਦੇ ਹੋਣ ਤੇ ਪਰਿਵਾਰ ਦੇ ਸਾਧਨਾਂ ਨੂੰ ਸਾਂਝੇ ਰੂਪ ਵਿਚ ਵਰਤਦੇ ਹੋਣ, ਨੂੰ ਸੰਯੁਕਤ ਪਰਿਵਾਰ ਕਿਹਾ ਜਾਂਦਾ ਹੈ ।
  2. ਇਕਾਈ ਪਰਿਵਾਰ -ਇਹ ਪਰਿਵਾਰ ਛੋਟਾ ਪਰਿਵਾਰ ਹੁੰਦਾ ਹੈ । ਜਿਸ ਵਿਚ ਮਾਤਾ, ਪਿਤਾ ਤੇ ਉਨ੍ਹਾਂ ਦੇ ਬੱਚੇ ਰਹਿੰਦੇ ਹੋਣ, ਉਸ ਨੂੰ ਇਕਾਈ ਪਰਿਵਾਰ ਕਿਹਾ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 4.
ਸੰਯੁਕਤ ਪਰਿਵਾਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਯੁਕਤ ਪਰਿਵਾਰ ਇਕ ਵੱਡਾ ਪਰਿਵਾਰ ਹੁੰਦਾ ਹੈ ਜਿਸ ਵਿਚ ਮਾਂ-ਪਿਉ, ਉਹਨਾਂ ਦੇ ਬੱਚੇ ਤੇ ਪੋਤੇ-ਪੋਤੀਆਂ ਇਕੱਠੇ ਰਹਿੰਦੇ ਹਨ । ਇਸ ਪਰਿਵਾਰ ਵਿਚ ਸਾਰਿਆਂ ਦੀ ਸਾਂਝੀ ਕਮਾਈ ਹੁੰਦੀ ਹੈ ਅਤੇ ਘਰ ਦੇ ਸਾਰੇ ਮੈਂਬਰ ਉਸੇ ਕਮਾਈ ਵਿਚੋਂ ਆਪਣੀਆਂ ਲੋੜਾਂ ਦੀ ਪੂਰਤੀ ਕਰਦੇ ਹਨ । ਇਹ ਪਰਿਵਾਰ ਇਕ ਛੱਤ ਥੱਲੇ ਰਹਿੰਦਾ ਹੈ ਅਤੇ ਇਕ ਚੁੱਲ੍ਹੇ ‘ਤੇ ਰੋਟੀ ਖਾਂਦਾ ਹੈ । ਦੁੱਖਸੁਖ ਵਿਚ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਰਹਿੰਦੇ ਹਨ । ਪਰ ਅੱਜ-ਕਲ੍ਹ ਇਸ ਤਰ੍ਹਾਂ ਦੇ ਪਰਿਵਾਰ ਘੱਟਦੇ ਜਾ ਰਹੇ ਹਨ ।

PSEB 10th Class Home Science Solutions Chapter 8 ਪਰਿਵਾਰ

ਪ੍ਰਸ਼ਨ 5.
ਇਕਾਈ (ਜਾਂ ਛੋਟਾ) ਪਰਿਵਾਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇਕਾਈ ਪਰਿਵਾਰ ਇਕ ਛੋਟਾ ਪਰਿਵਾਰ ਹੁੰਦਾ ਹੈ । ਇਕਾਈ ਪਰਿਵਾਰ ਵਿਚ ਮਾਂਬਾਪ ਤੇ ਉਹਨਾਂ ਦੀ ਸੰਤਾਨ ਇਕੱਠੇ ਰਹਿੰਦੇ ਹਨ । ਇਹ ਇਕ ਸੁਤੰਤਰ ਇਕਾਈ ਹੈ । ਪੱਛਮੀ ਦੇਸ਼ਾਂ ਦੀ ਤਰਜ਼ ਉੱਪਰ ਸਾਡੇ ਦੇਸ਼ ਵਿਚ ਵੀ ਇਕਾਈ ਪਰਿਵਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ । ਇਸ ਪਰਿਵਾਰ ਵਿੱਚ ਮਾਂ-ਬਾਪ ਦੀ ਆਮਦਨ ਇਸ ਘਰ ਵਿਚ ਕਮਾਈ ਦਾ ਸੋਮਾ ਹੁੰਦੀ ਹੈ। ਜਿਸਨੂੰ ਬੱਚੇ ਤੇ ਮਾਂ-ਬਾਪ ਰਲ ਕੇ ਖ਼ਰਚਦੇ ਹਨ । ਇਸ ਤਰਾਂ ਦੇ ਪਰਿਵਾਰਾਂ ਦੇ ਮੈਂਬਰਾਂ ਵਿਚ ਜਿੱਥੇ ਅਜ਼ਾਦੀ ਤੇ ਸਵੈ-ਵਿਸ਼ਵਾਸ ਦੀ ਭਾਵਨਾ ਵੱਧਦੀ ਹੈ, ਉੱਥੇ ਸੁਆਰਥ ਦੀ ਭਾਵਨਾ ਵੀ ਇਸ ਤਰ੍ਹਾਂ ਦੇ ਪਰਿਵਾਰ ਨੂੰ ਆਪਣੇ ਸਕੇ-ਸੰਬੰਧੀਆਂ ਨੂੰ ਇਹਨਾਂ ਨਾਲੋਂ ਦੂਰ ਕਰਦੀ ਹੈ ।

ਪ੍ਰਸ਼ਨ 6.
ਸੰਯੁਕਤ ਪਰਿਵਾਰ ਹੋਣ ਦਾ ਕੀ ਨੁਕਸਾਨ ਹੈ ?
ਉੱਤਰ-
ਅੱਜ-ਕਲ੍ਹ ਸੰਯੁਕਤ ਪਰਿਵਾਰਾਂ ਦੀ ਗਿਣਤੀ ਕਾਫ਼ੀ ਘੱਟਦੀ ਜਾਂਦੀ ਹੈ । ਸੰਯੁਕਤ ਪਰਿਵਾਰਾਂ ਦੇ ਕਈ ਫਾਇਦੇ ਤੇ ਕਈ ਨੁਕਸਾਨ ਹਨ । ਸੰਯੁਕਤ ਪਰਿਵਾਰ ਦੇ ਨੁਕਸਾਨ ਹੇਠ ਲਿਖੇ ਹਨ
ਨੁਕਸਾਨ-

  • ਸੰਯੁਕਤ ਪਰਿਵਾਰ ਵਿਚ ਆਰਥਿਕ ਸੁਰੱਖਿਆ ਕਰਕੇ ਪਰਿਵਾਰ ਦੇ ਲਈ ਮੈਂਬਰ ਨਿਕੰਮੇ ਤੇ ਆਲਸੀ ਬਣ ਜਾਂਦੇ ਹਨ ।
  • ਕਈ ਵਾਰ ਲਾਇਕ ਬੱਚਿਆਂ ਦੀ ਸ਼ਖ਼ਸੀਅਤ ਦਾ ਵਿਕਾਸ ਨਹੀਂ ਹੁੰਦਾ ਕਿਉਂਕਿ ਪਰਿਵਾਰ ਵਿਚ ਸਾਰਿਆਂ ਨੂੰ ਬਰਾਬਰ ਸਮਝਿਆ ਜਾਂਦਾ ਹੈ ।
  • ਸੰਯੁਕਤ ਪਰਿਵਾਰਾਂ ਵਿਚ ਔਰਤਾਂ ਨੂੰ ਬਹੁਤ ਘੱਟ ਆਜ਼ਾਦੀ ਹੁੰਦੀ ਹੈ ।
  • ਪਰਿਵਾਰ ਦੇ ਕਈ ਮੈਂਬਰਾਂ ਨੂੰ ਆਪਣੇ ਪੈਰ ਉੱਪਰ ਆਪ ਖੜਨ ਦਾ ਮੌਕਾ ਨਹੀਂ ਮਿਲਦਾ !
  • ਸੰਯੁਕਤ ਪਰਿਵਾਰ ਵਿਚ ਆਰਥਿਕ ਆਜ਼ਾਦੀ ਘੱਟ ਹੁੰਦੀ ਹੈ ।

ਪ੍ਰਸ਼ਨ 7.
ਸੰਯੁਕਤ ਪਰਿਵਾਰ ਦੀ ਕੀ ਖਾਸੀਅਤ ਹੁੰਦੀ ਹੈ ?
ਜਾਂ
ਸੰਯੁਕਤ ਪਰਿਵਾਰ ਦੇ ਕੀ ਲਾਭ ਹਨ ?
ਉੱਤਰ-

  1. ਸੰਯੁਕਤ ਪਰਿਵਾਰ ਵਿਚ ਸਾਂਝੀ ਕਮਾਈ ਹੁੰਦੀ ਹੈ ਜੋ ਜ਼ਰੂਰਤ ਵੇਲੇ ਕੰਮ ਆਉਂਦੀ ਹੈ ।
  2. ਇਸ ਪਰਿਵਾਰ ਵਿਚ ਸਾਰੇ ਕੰਮ ਵੰਡੇ ਜਾਂਦੇ ਹਨ ਇਕ ਮੈਂਬਰ ਉੱਪਰ ਬੋਝ ਨਹੀਂ ਪੈਂਦਾ ।
  3. ਸਾਂਝੇ ਪਰਿਵਾਰ ਵਿਚ ਬਜ਼ੁਰਗ, ਵਿਧਵਾ, ਅੰਗਹੀਨ ਜਾਂ ਬੱਚਿਆਂ ਨੂੰ ਬਹੁਤ ਸਹਾਰਾ ਮਿਲਦਾ ਹੈ ।
  4. ਅੱਜ-ਕਲ ਮਾਂ-ਬਾਪ ਕੋਲ ਬੱਚਿਆਂ ਲਈ ਵਿਹਲ ਘੱਟ ਹੁੰਦਾ ਹੈ ਤੇ ਸਾਂਝੇ ਪਰਿਵਾਰ ਵਿਚ ਬੱਚੇ ਦਾਦਾ-ਦਾਦੀ ਕੋਲੋਂ ਬਹੁਤ ਕੁੱਝ ਸਿੱਖਦੇ ਹਨ ।
  5. ਸਾਂਝੇ ਪਰਿਵਾਰ ਦੇ ਮੈਂਬਰਾਂ ਵਿਚ ਸਹਿਯੋਗ ਤੇ ਕੁਰਬਾਨੀ ਦੀ ਭਾਵਨਾ ਵੱਧ ਹੁੰਦੀ ਹੈ ।
  6. ਸਾਂਝੇ ਪਰਿਵਾਰ ਵਿਚ ਇਕੱਠੇ ਰਹਿਣ ਨਾਲ ਪਰਿਵਾਰ ਦਾ ਖ਼ਰਚ ਘੱਟ ਜਾਂਦਾ ਹੈ ਤੇ ਬੱਚਤ ਵੱਧ ਜਾਂਦੀ ਹੈ ।

ਪ੍ਰਸ਼ਨ 8.
ਇਕਾਈ ਪਰਿਵਾਰ ਦੀ ਕੀ ਖਾਸੀਅਤ ਹੁੰਦੀ ਹੈ ?
ਉੱਤਰ-
ਉਦਯੋਗੀਕਰਨ ਤੇ ਸ਼ਹਿਰੀਕਰਨ ਨਾਲ ਇਕਾਈ ਪਰਿਵਾਰਾਂ ਦੀ ਗਿਣਤੀ ਵੱਧ ਰਹੀ ਹੈ । ਇਸ ਤਰ੍ਹਾਂ ਦੇ ਪਰਿਵਾਰਾਂ ਦੀਆਂ ਖ਼ਾਸ ਗੱਲਾਂ ਇਸ ਪ੍ਰਕਾਰ ਹਨ

  • ਇਸ ਪਰਿਵਾਰ ਦੇ ਮੈਂਬਰ ਇਕ-ਦੂਜੇ ਦੇ ਵਧੇਰੇ ਨਜ਼ਦੀਕ ਹੁੰਦੇ ਹਨ ।
  • ਇਸ ਪਰਿਵਾਰ ਵਿਚ ਆਰਥਿਕ ਸੁਤੰਤਰਤਾ ਹੁੰਦੀ ਹੈ । ਪਤੀ-ਪਤਨੀ ਆਪਣੀ ਮਰਜ਼ੀ ਨਾਲ ਖ਼ਰਚ ਕਰ ਸਕਦੇ ਹਨ ।
  • ਇਸ ਪਰਿਵਾਰ ਨੂੰ ਇਕ ਜਾਂ ਦੋ ਬੰਦਿਆਂ ਦੀ ਕਮਾਈ ਉੱਪਰ ਹੀ ਗੁਜ਼ਾਰਾ ਕਰਨਾ ਪੈਂਦਾ ਹੈ ।
  • ਇਸ ਤਰ੍ਹਾਂ ਦੇ ਪਰਿਵਾਰ ਇਕ ਘਰ ਦੇ ਕੰਮ ਦਾ ਸਾਰਾ ਬੋਝ ਹਿਣੀ ਦੇ ਉੱਪਰ ਹੀ ਪੈਂਦਾ ਹੈ ।
  • ਇਸ ਪਰਿਵਾਰ ਦੇ ਮੈਂਬਰ ਵੱਡੇ-ਵਡੇਰਿਆਂ ਦੇ ਤਜਰਬੇ ਤੋਂ ਫਾਇਦਾ ਨਹੀਂ ਉਠਾ ਸਕਦੇ ।

ਪ੍ਰਸ਼ਨ 9.
ਛੋਟੇ ਪਰਿਵਾਰ ਦਾ ਕੀ ਮਹੱਤਵ ਹੈ ?
ਉੱਤਰ-
ਬੱਚੇ ਦੀ ਸਹੀ ਪਰਵਰਿਸ਼ ਲਈ ਪਰਿਵਾਰ ਦਾ ਛੋਟਾ ਹੋਣਾ ਜ਼ਰੂਰੀ ਹੈ । ਵੱਡੇ ਪਰਿਵਾਰਾਂ ਵਿਚ ਬੱਚੇ ਆਮ ਤੌਰ ‘ਤੇ ਥੁੜਾਂ ਦਾ ਹੀ ਸ਼ਿਕਾਰ ਰਹਿੰਦੇ ਹਨ ।
ਕਿਸੇ ਦੀਆਂ ਵੀ ਸਾਰੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ । ਇਸ ਲਈ ਪਰਿਵਾਰ ਦੀ ਖੁਸ਼ੀ ਲਈ ਹੇਠ ਲਿਖੇ ਕਾਰਨਾਂ ਕਰਕੇ ਪਰਿਵਾਰ ਛੋਟਾ ਹੋਣਾ ਚਾਹੀਦਾ ਹੈ ।
1. ਆਪਸੀ ਪਿਆਰ-ਛੋਟੇ ਪਰਿਵਾਰ ਵਿਚ ਆਪਸੀ ਪਿਆਰ ਦੀ ਭਾਵਨਾ ਵਧੇਰੇ ਦੇਖਣ ਨੂੰ ਮਿਲਦੀ ਹੈ।
2. ਆਰਥਿਕ ਵਿਕਾਸ-ਛੋਟੇ ਪਰਿਵਾਰ ਵਿਚ ਖ਼ਰਚ ਘੱਟ ਹੋਣ ਕਰਕੇ ਸਭ ਦੀਆਂ ਲੋੜਾਂ ਪੂਰੀਆਂ ਕਰਕੇ ਵੀ ਬੱਚਤ ਹੋ ਸਕਦੀ ਹੈ ਜਿਸ ਨਾਲ ਪਰਿਵਾਰ ਆਰਥਿਕ ਵਿਕਾਸ ਕਰਦਾ ਹੈ ।
3. ਸਰਬ-ਪੱਖੀ ਵਿਕਾਸ-ਛੋਟੇ ਪਰਿਵਾਰ ਵਿਚ ਮਾਂ-ਬਾਪ ਬੱਚਿਆਂ ਵਲ ਵਿਅਕਤੀਗਤ ਧਿਆਨ ਦੇ ਕੇ ਉਹਨਾਂ ਦੀਆਂ ਸਰੀਰਕ, ਮਾਨਸਿਕ ਤੇ ਆਰਥਿਕ ਲੋੜਾਂ ਪੂਰੀਆਂ ਕਰਕੇ ਉਹਨਾਂ ਦਾ ਸਰਬ-ਪੱਖੀ ਵਿਕਾਸ ਕਰ ਸਕਦੇ ਹਨ ।
4. ਬੱਚਿਆਂ ਦਾ ਆਤਮ-ਵਿਸ਼ਵਾਸ-ਬੱਚਿਆਂ ਦੀਆਂ ਲੋੜਾਂ ਪੂਰੀਆਂ ਹੋਣ ਕਰਕੇ ਉਹਨਾਂ ਦਾ ਸਰਬ-ਪੱਖੀ ਵਿਕਾਸ ਹੁੰਦਾ ਹੈ ਜਿਸ ਨਾਲ ਉਹਨਾਂ ਦਾ ਆਤਮ-ਵਿਸ਼ਵਾਸ ਵੱਧਦਾ ਹੈ !
5. ਆਬਾਦੀ ਵਿਚ ਘੱਟ ਵਾਧਾ-ਛੋਟੇ ਪਰਿਵਾਰ ਹੋਣ ਨਾਲ ਦੇਸ਼ ਦੀ ਆਬਾਦੀ ਵਿਚ ਘੱਟ ਵਾਧਾ ਹੁੰਦਾ ਹੈ । ਇਸ ਨਾਲ ਦੇਸ਼ ਦਾ ਆਰਥਿਕ ਵਿਕਾਸ ਤੇਜ਼ੀ ਨਾਲ ਹੁੰਦਾ ਹੈ ।

PSEB 10th Class Home Science Solutions Chapter 8 ਪਰਿਵਾਰ

ਪ੍ਰਸ਼ਨ 10.
ਛੋਟੇ ਪਰਿਵਾਰ ਦੇ ਕੀ ਲਾਭ ਹਨ ?
ਉੱਤਰ-
ਇਸ ਪ੍ਰਸ਼ਨ ਦੇ ਉੱਤਰ ਲਈ ਪ੍ਰਸ਼ਨ ਨੰਬਰ 9 ਦਾ ਉੱਤਰ ਵੇਖੋ !

ਪ੍ਰਸ਼ਨ 11.
ਬੱਚਿਆਂ ਵਿਚ ਫਾਸਲਾ ਕਰਨ ਦਾ ਕੀ ਮਹੱਤਵ ਹੈ ?
ਉੱਤਰ-
ਛੋਟੇ ਪਰਿਵਾਰ ਦੇ ਹੋਣ ਦੇ ਨਾਲ-ਨਾਲ ਬੱਚਿਆਂ ਵਿਚ ਵਧੇਰੇ ਫਾਸਲਾ ਹੋਣਾ ਵੀ ਜ਼ਰੂਰੀ ਹੈ । ਕਿਉਂਕਿ ਗਰਭ ਸਮੇਂ ਮਾਂ ਨੂੰ ਚੰਗੇ ਭੋਜਨ ਦੀ ਜ਼ਰੂਰਤ ਹੁੰਦੀ ਹੈ  ਜੇਕਰ ਭੋਜਨ ਵਿਚ ਕੈਲਸ਼ੀਅਮ, ਲੋਹਾ, ਪ੍ਰੋਟੀਨ, ਵਿਟਾਮਿਨ ਆਦਿ ਦੀ ਉੱਚਿਤ ਮਾਤਰਾ ਨਾ ਹੋਵੇ ਤਾਂ ਮਾਂ ਦੀ ਸਿਹਤ ਕਮਜ਼ੋਰ ਪੈ ਜਾਂਦੀ ਹੈ । ਇਸ ਦਾ ਅਸਰ ਬੱਚੇ ਦੀ ਸਿਹਤ ਉੱਪਰ ਵੀ ਪੈਂਦਾ ਹੈ । ਜੇਕਰ ਦੂਸਰਾ ਬੱਚਾ ਵੀ ਛੇਤੀ ਹੀ ਆ ਜਾਵੇ ਤਾਂ ਉਸ ਨਾਲ ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਉੱਪਰ ਹੋਰ ਵੀ ਬੁਰਾ ਅਸਰ ਪਵੇਗਾ । ਇਸ ਤੋਂ ਇਲਾਵਾ ਫਾਸਲਾ ਘੱਟ ਹੋਣ ਦੀ ਸੂਰਤ ਵਿਚ ਮਾਂ ਲਈ ਦੋਵਾਂ ਬੱਚਿਆਂ ਨੂੰ ਸੰਭਾਲਣਾ ਹੋਰ ਵੀ ਔਖਾ ਹੁੰਦਾ ਹੈ । ਇਸ ਲਈ ਮਾਂ ਬੱਚੇ ਦੀ ਸਿਹਤ ਦਾ ਖ਼ਿਆਲ, ਬੱਚਿਆਂ ਦੀ ਸਹੀ ਦੇਖਭਾਲ ਤੇ ਆਰਥਿਕ ਤੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਕਹਿਣਾ ਬਿਲਕੁਲ ਠੀਕ ਹੈ ਦੋ ਬੱਚਿਆਂ ਵਿਚਕਾਰ ਘੱਟੋ ਘੱਟ ਤਿੰਨ ਸਾਲ ਦਾ ਫਾਸਲਾ ਜ਼ਰੂਰ ਚਾਹੀਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 12.
ਸੰਯੁਕਤ ਤੇ ਇਕਾਈ ਪਰਿਵਾਰ ਦੀ ਤੁਲਨਾ ਕਰੋ ਅਤੇ ਦੋਨਾਂ ਦੇ ਫਾਇਦੇ ਅਤੇ ਨੁਕਸਾਨ ਦੱਸੋ ।
ਉੱਤਰ –

ਸੰਯੁਕਤ ਪਰਿਵਾਰ ਇਕਾਈ ਪਰਿਵਾਰ
1. ਇਹ ਪਰਿਵਾਰ ਵੱਡਾ ਹੁੰਦਾ ਹੈ । 1. ਇਹ ਪਰਿਵਾਰ ਛੋਟਾ ਹੁੰਦਾ ਹੈ ।
2. ਇਸ ਪਰਿਵਾਰ ਵਿਚ ਕਮਾਈ ਸਾਂਝੀ ਦੀ ਜਾਂ ਮਾਂ ਦੀ ਹੁੰਦੀ ਹੈ । 2. ਇਸ ਪਰਿਵਾਰ ਵਿਚ ਕਮਾਈ ਸਿਰਫ਼ ਪਿਤਾ ਹੁੰਦੀ ਹੈ ।
3. ਇਸ ਪਰਿਵਾਰ ਵਿਚ ਇਕੱਠੇ ਰਹਿਣ ਵਿਚ ਖ਼ਰਚ ਘੱਟ ਹੁੰਦਾ ਹੈ । 3. ਇਸ ਪਰਿਵਾਰ ਦੇ ਮੁੱਢਲੇ ਖ਼ਰਚੇ ਜ਼ਿਆਦਾ ਵਿਚ ਖ਼ਰਚ ਘੱਟ ਹੁੰਦਾ ਹੈ ।
4. ਇਸ ਪਰਿਵਾਰ ਵਿਚ ਕੰਮ ਵੰਡਿਆ ਹੋਣ ਕਰਕੇ ਹਿਣੀਆਂ ਨੂੰ ਕੁੱਝ ਵਿਹਲ ਮਿਲ ਜਾਂਦੀ ਹੈ । 4. ਇਸ ਪਰਿਵਾਰ ਵਿਚ ਘਰ ਦਾ ਸਾਰਾ ਕੰਮ ਹਿਣੀ ਨੂੰ ਕਰਨਾ ਪੈਂਦਾ ਹੈ ।
5. ਇਸ ਪਰਿਵਾਰ ਦੇ ਬੱਚੇ ਦਾਦਾ-ਦਾਦੀ ਤੋਂ ਬਹੁਤ ਕੁੱਝ ਸਿੱਖਦੇ ਹਨ । 5. ਇਸ ਪਰਿਵਾਰ ਦੇ ਬੱਚੇ ਦਾਦਾ-ਦਾਦੀ ਦੇ ਪਿਆਰ ਤੋਂ ਵਾਂਝੇ ਰਹਿ ਜਾਂਦੇ ਹਨ।
6. ਇਸ ਪਰਿਵਾਰ ਵਿਚ ਆਰਥਿਕ ਸੁਤੰਤਰਤਾ ਘੱਟ ਹੁੰਦੀ ਹੈ । ਸਾਰੇ ਮੈਂਬਰ ਘਰ ਦੇ ਮੁਖੀ ਤੋਂ ਪੈਸੇ ਲੈ ਕੇ ਖ਼ਰਚਦੇ ਹਨ । 6. ਇਸ ਪਰਿਵਾਰ ਵਿਚ ਪਤੀ-ਪਤਨੀ ਆਰਥਿਕ ਤੌਰ ‘ਤੇ ਸੁਤੰਤਰ ਰਹਿੰਦੇ ਹਨ ।

ਸੰਯੁਕਤ ਤੇ ਇਕਾਈ ਪਰਿਵਾਰ ਦੇ ਲਾਭ-ਇਸ ਦੇ ਉੱਤਰ ਲਈ ਪ੍ਰਸ਼ਨ ਨੰ: 7 ਤੇ 8 ਦਾ ਉੱਤਰ ਲਿਖੋ ।

ਪ੍ਰਸ਼ਨ 13.
(i) ਬੱਚਿਆਂ ਵਿਚ ਫਾਸਲਾ ਕਰਨ ਨਾਲ ਪਰਿਵਾਰ ਵਿਚ ਆਰਥਿਕ ਖ਼ੁਸ਼ਹਾਲੀ ਆਉਂਦੀ ਹੈ । ਇਸ ਤੱਥ ਦੀ ਪੁਸ਼ਟੀ ਕਰੋ ।
ਜਾਂ
ਬੱਚਿਆਂ ਵਿਚ ਫਾਸਲਾ ਕਰਨ ਦਾ ਕੀ ਮਹੱਤਵ ਹੈ ? ਵਿਸਥਾਰ ਨਾਲ ਲਿਖੋ ।
(ii) ਆਰਥਿਕ ਖ਼ੁਸ਼ਹਾਲੀ ਲਈ ਛੋਟਾ ਪਰਿਵਾਰ ਅਤੇ ਬੱਚਿਆਂ ਵਿਚ ਫਾਸਲਾ ਹੋਣਾ ਕਿਉਂ ਜ਼ਰੂਰੀ ਹੈ ?
(iii) ਛੋਟੇ ਪਰਿਵਾਰ ਵਿੱਚ ਆਪਸੀ ਪਿਆਰ ਕਿਸ ਤਰ੍ਹਾਂ ਵਧਦਾ ਹੈ ਅਤੇ ਇਸ ਦਾ ਸਮੁੱਚੇ ਪਰਿਵਾਰ ਦੀ ਸਿਹਤ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਬੱਚਿਆਂ ਦੇ ਜਨਮ ਵਿਚਕਾਰ ਲੋੜੀਂਦਾ ਫਾਸਲਾ ਹੋਣਾ ਬਹੁਤ ਜ਼ਰੂਰੀ ਹੈ | ਮਾਹਿਰਾਂ ਅਨੁਸਾਰ ਇਕ ਬੱਚੇ ਤੇ ਦੁਸਰੇ ਬੱਚੇ ਦੇ ਜਨਮ ਵਿਚ ਘੱਟੋ-ਘੱਟ ਤਿੰਨ ਸਾਲ ਦਾ ਫਾਸਲਾ ਹੋਣਾ ਮਾਂ ਤੇ ਬੱਚੇ ਦੀ ਸਿਹਤ ਤੇ ਘਰ ਦੀ ਖ਼ੁਸ਼ਹਾਲੀ ਲਈ ਹੋਰ ਵੀ ਜ਼ਰੂਰੀ ਹੈ ।
(i) ਬੱਚਿਆਂ ਦੇ ਜਨਮ ਵਿਚ ਫਾਸਲਾ ਕਰਨ ਦਾ ਮਹੱਤਵ-
ਛੋਟਾ ਪਰਿਵਾਰ ਹੋਣ ਦੇ ਨਾਲ-ਨਾਲ ਬੱਚਿਆਂ ਵਿਚ ਵਧੇਰੇ ਫਾਸਲਾ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਗਰਭ ਦੇ ਸਮੇਂ ਮਾਂ ਨੂੰ ਚੰਗੇ ਭੋਜਨ ਦੀ ਜ਼ਰੂਰਤ ਹੁੰਦੀ ਹੈ । ਜੇਕਰ ਭੋਜਨ ਵਿਚ ਪ੍ਰੋਟੀਨ, ਕੈਲਸ਼ੀਅਮ ਅਤੇ ਲੋਹੇ ਦੀ ਉੱਚਿਤ ਮਾਤਰਾ ਨਾ ਹੋਵੇ ਤਾਂ ਬੱਚਾ ਮਾਂ ਦੇ ਸਰੀਰ ਤੋਂ ਹੀ ਇਨ੍ਹਾਂ ਪਦਾਰਥਾਂ ਨੂੰ ਹਾਸਲ ਕਰਦਾ ਹੈ ਜਿਸ ਕਾਰਨ ਮਾਂ ਵਿਚ ਇਨ੍ਹਾਂ ਤੱਤਾਂ ਦੀ ਘਾਟ ਹੋ ਜਾਂਦੀ ਹੈ । ਜੇਕਰ ਬੱਚਿਆਂ ਵਿਚ ਫਾਸਲਾ ਘੱਟ ਹੋਵੇ ਤਾਂ ਮਾਂ ਵਿਚ ਇਨ੍ਹਾਂ ਤੱਤਾਂ ਦੀ ਘਾਟ ਪੂਰੀ ਨਹੀਂ ਹੋ ਸਕਦੀ ਅਤੇ ਉਹ ਬਹੁਤ ਕਮਜ਼ੋਰ ਹੋ ਜਾਂਦੀ ਹੈ । ਇਸ ਦਾ ਬੱਚੇ ‘ਤੇ ਵੀ ਬੁਰਾ ਅਸਰ ਪੈਂਦਾ ਹੈ । ਉੱਤੋਂ ਥਲੀ ਦੋ ਬੱਚੇ ਹੋਣ ਕਾਰਨ ਜਨਮ ਤੋਂ ਬਾਅਦ ਵੀ ਮਾਂ ਬੱਚੇ ਵਲ ਪੂਰਾ ਸਮਾਂ ਅਤੇ ਧਿਆਨ ਨਹੀਂ ਦੇ ਸਕਦੀ ਜਿਸ ਕਾਰਨ ਬੱਚਿਆਂ ਦੀ ਠੀਕ ਦੇਖ-ਭਾਲ ਨਹੀਂ ਹੁੰਦੀ ।

ਇਸ ਲਈ ਬੱਚਿਆਂ ਵਿਚ ਫਾਸਲਾ ਕਰਨ ਦਾ ਮਹੱਤਵ ਹੇਠ ਲਿਖੇ ਅਨੁਸਾਰ ਹੈ –

  • ਲਿੰਗ ਸੰਬੰਧੀ ਸੰਤੁਸ਼ਟੀ-ਪਰਿਵਾਰ ਵਿਚ ਮਾਂ-ਬਾਪ ਦੀ ਮਾਨਸਿਕ ਸ਼ਾਂਤੀ ਬਹੁਤ ਜ਼ਰੂਰੀ ਹੈ ਜਿਸ ਦਾ ਕਾਫ਼ੀ ਸੰਬੰਧ ਲਿੰਗ ਭਾਵਨਾ ਦੀ ਸੰਤੁਸ਼ਟੀ ਨਾਲ ਜੁੜਿਆ ਹੋਇਆ ਹੈ । ਵਧੇਰੇ ਬੱਚਿਆਂ ਦਾ ਭਾਰ ਮਾਂ-ਬਾਪ ਨੂੰ ਬੱਚਿਆਂ ਨਾਲ ਹੀ ਉਲਝਾਈ ਰੱਖਦਾ ਹੈ ਜਿਸ ਨਾਲ ਉਹਨਾਂ ਦੀ ਆਪਣੀ ਲਿੰਗ ਭੁੱਖ ਦੀ ਪੂਰਤੀ ਠੀਕ ਢੰਗ ਨਾਲ ਨਹੀਂ ਹੋ ਸਕਦੀ । ਉਹ ਚਿੜਚਿੜੇ ਜਿਹੇ ਬਣ ਜਾਂਦੇ ਹਨ ।
  • ਬੱਚਿਆਂ ਦੀ ਸਹੀ ਦੇਖਭਾਲ-ਜੇ ਬੱਚਿਆਂ ਵਿਚ ਫਾਸਲਾ ਹੋਵੇਗਾ ਤਾਂ ਉਹਨਾਂ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਹੋ ਸਕੇਗਾ ਅਤੇ ਉਹ ਹਰ ਪੱਖੋਂ ਵਿਕਸਿਤ ਹੋਣਗੇ ਅਤੇ ਉਹਨਾਂ ਦੀ ਸਿਹਤ ਵੀ ਚੰਗੀ ਹੋਵੇਗੀ ।
  • ਆਰਥਿਕ ਤੌਰ ‘ਤੇ ਖ਼ੁਸ਼ਹਾਲ-ਫਾਸਲੇ ਨਾਲ ਬੱਚੇ ਹੋਣ ਸਮੇਂ ਆਰਥਿਕ ਮੁਸ਼ਕਿਲ ਘੱਟ ਆਉਂਦੀ ਹੈ ਕਿਉਂਕਿ ਫ਼ਾਸਲੇ ਦੌਰਾਨ ਬਚਾਇਆ ਪੈਸਾ ਅਗਲੇ ਬੱਚੇ ਲਈ ਵਰਤਿਆ ਜਾ ਸਕਦਾ ਹੈ ਅਤੇ ਕੁੱਝ ਪੈਸਾ ਘਰ ਦੀ ਖੁਸ਼ਹਾਲੀ ਲਈ ਵੀ ਵਰਤਿਆ ਜਾ ਸਕਦਾ ਹੈ ।
  • ਮਨੋਰੰਜਨ ਦੀ ਪੂਰਤੀ-ਖੇਡ ਬੱਚਿਆਂ ਲਈ ਬਹੁਤ ਜ਼ਰੂਰੀ ਹੈ । ਜੇ ਬੱਚਿਆਂ ਵਿਚ ਫਾਸਲਾ ਹੋਵੇਗਾ ਤਾਂ ਮਾਂ-ਬਾਪ ਉਹਨਾਂ ਨਾਲ ਮਨੋਰੰਜਨ ਕਰ ਸਕਣਗੇ । ਉਹਨਾਂ ਨਾਲ ਥੋੜ੍ਹਾ ਬਹੁਤ ਖੇਡ ਸਕਣਗੇ, ਟੀ. ਵੀ. ਦੇਖ ਸਕਣਗੇ ਜਾਂ ਪਾਰਕ ਵਗੈਰਾ ਵੀ ਜਾ ਸਕਦੇ ਹਨ । ਇਸ ਤਰ੍ਹਾਂ ਦੋਵਾਂ ਦਾ ਹੀ ਮਨੋਰੰਜਨ ਹੋਵੇਗਾ ।
  • ਮਾਂ-ਬਾਪ ਲਈ ਵਧੇਰੇ ਸਮਾਂ-ਉੱਤੋਂ ਥਲੀ ਬੱਚੇ ਹੋਣ ਨਾਲ ਮਾਂ-ਬਾਪ ਬੱਚਿਆਂ ਨਾਲ ਹੀ ਉਲਝੇ ਰਹਿੰਦੇ ਹਨ ਪਰ ਜੇ ਬੱਚਿਆਂ ਵਿਚ ਫ਼ਾਸਲਾ ਹੋਵੇਗਾ ਤਾਂ ਮਾਂ-ਬਾਪ ਕੋਲ ਵੀ ਹੋਰ ਰੁਝੇਵਿਆਂ ਲਈ ਸਮਾਂ ਮਿਲ ਸਕੇਗਾ ।
  • ਮੌਤ ਦਰ ਵਿਚ ਘਾਟਾ-ਬੱਚਿਆਂ ਵਿਚ ਫਾਸਲਾ ਰੱਖਣ ਨਾਲ ਉਹਨਾਂ ਦੀ ਦੇਖਭਾਲ ਚੰਗੀ ਹੋਵੇਗੀ ਜਿਸ ਕਾਰਨ ਸਿਹਤ ਵੀ ਚੰਗੀ ਹੋਵੇਗੀ ਤੇ ਇਸ ਤਰ੍ਹਾਂ ਬੱਚਿਆਂ ਦੀ ਮੌਤ ਦਰ ਵਿਚ ਕਮੀ ਆਵੇਗੀ । ਅੱਜ-ਕਲ੍ਹ ਹਰ ਇਸਤਰੀ, ਪੁਰਸ਼ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਵਿਕਾਸ ਦੇ ਮੌਕੇ ਦੇਣਾ ਚਾਹੁੰਦਾ ਹੈ, ਇਸ ਲਈ ਪਰਿਵਾਰ ਨਿਯੋਜਿਤ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ।

(ii) ਛੋਟਾ ਪਰਿਵਾਰ ਅਤੇ ਆਰਥਿਕ ਖ਼ੁਸ਼ਹਾਲੀ –
ਅੱਜ-ਕਲ੍ਹ ਮਹਿੰਗਾਈ ਦੇ ਜ਼ਮਾਨੇ ਵਿਚ ਪਰਿਵਾਰ ਦੀ ਆਰਥਿਕ ਖ਼ੁਸ਼ਹਾਲੀ ਦਾ ਪਰਿਵਾਰ ਦੇ ਸਾਈਜ਼ ਨਾਲ ਸਿੱਧਾ ਸੰਬੰਧ ਹੈ | ਘਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਪਰਿਵਾਰ ਦੇ ਛੋਟਾ ਹੋਣ ਨਾਲ ਹੀ ਹੱਲ ਹੋ ਸਕਦੀਆਂ ਹਨ । ਬੱਚਿਆਂ ਦੀ ਸਹੀ ਸਾਂਭ-ਸੰਭਾਲ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਪਰਿਵਾਰ ਛੋਟਾ ਹੋਵੇ । ਕਿਸੇ ਕੋਲ ਇੰਨਾ ਸਮਾਂ ਅਤੇ ਪੈਸਾ ਨਹੀਂ ਕਿ ਬਹੁਤ ਸਾਰੇ ਬੱਚਿਆਂ ਦੀ ਸਾਂਭ-ਸੰਭਾਲ ਕਰ ਸਕੇ । ਉਂਝ ਵੀ ਸੰਸਾਰ ਵਿਚ ਹਰ ਵਸਤੂ ਦੀ ਥੁੜ੍ਹ ਹੁੰਦੀ ਜਾ ਰਹੀ ਹੈ ਅਤੇ ਭਾਰਤ ਵਰਗੇ ਦੇਸ਼ ਵਿਚ ਤਾਂ | ਵੱਡੇ ਪਰਿਵਾਰਾਂ ਦੀ ਲੋੜ ਨਹੀਂ ਜਿੱਥੇ ਹਜ਼ਾਰਾਂ ਸਮੱਸਿਆਵਾਂ ਕੇਵਲ ਅਬਾਦੀ ਦੇ ਵਾਧੇ ਨਾਲ ਹੀ | ਜੁੜੀਆਂ ਹੋਈਆਂ ਹਨ । ਇਸ ਲਈ ਬੱਚਿਆਂ ਦੇ ਸਰਬ-ਪੱਖੀ ਵਿਕਾਸ ਲਈ ਪਰਿਵਾਰ ਛੋਟੇ ਤੋਂ ਛੋਟਾ ਹੋਵੇ ਤਾਂ ਜੋ | ਬੱਚੇ ਸਹੀ ਢੰਗ ਨਾਲ ਪਲ ਕੇ ਵੱਡੇ ਹੋਣ ਅਤੇ ਠੀਕ ਜੀਵਨ ਬਿਤਾ ਸਕਣ ਵੱਡੇ ਪਰਿਵਾਰਾਂ ਵਿਚ ਜ਼ਿਆਦਾ ਬੱਚੇ ਦਾ ਭੁੱਖ-ਨੰਗ ਦਾ ਸ਼ਿਕਾਰ ਹੀ ਰਹਿੰਦੇ ਹਨ । ਇਸੇ ਲਈ ਸਾਡੀ ਸਰਕਾਰ | ਅਤੇ ਸਮਾਜ ਛੋਟੇ ਪਰਿਵਾਰ ਦਾ ਨਾਅਰਾ ਲਾ ਰਹੀ ਹੈ।

ਹੇਠ ਲਿਖੇ ਕਾਰਨਾਂ ਕਰਕੇ ਪਰਿਵਾਰ ਛੋਟਾ ਚਾਹੀਦਾ ਹੈ –

ਆਪਸੀ ਪਿਆਰ-ਛੋਟੇ ਪਰਿਵਾਰ ਵਿਚ ਆਪਸੀ ਪ੍ਰੇਮ ਭਾਵਨਾ ਵਧੇਰੇ ਹੁੰਦੀ ਹੈ ਕਿਉਂਕਿ | ਥੋੜੇ ਬੱਚੇ ਰਲ ਕੇ ਮਾਤਾ-ਪਿਤਾ ਪਾਸ ਬੈਠ ਸਕਦੇ ਹਨ । ਇਸ ਤਰ੍ਹਾਂ ਇੱਕ-ਦੂਜੇ ਦਾ ਪਿਆਰ | ਅਤੇ ਸਤਿਕਾਰ ਲੈ ਸਕਦੇ ਹਨ ।

ਆਰਥਿਕ ਵਿਕਾਸ-ਬੱਚੇ ਘੱਟ ਹੋਣ ਨਾਲ ਉਹਨਾਂ ਦੀਆਂ ਲਗਪਗ ਸਾਰੀਆਂ ਲੋੜਾਂ ਆਸਾਨੀ ਨਾਲ ਪੂਰੀਆਂ ਹੋ ਜਾਂਦੀਆਂ ਹਨ । ਇਸ ਤਰ੍ਹਾਂ ਹਰ ਪ੍ਰਕਾਰ ਦਾ ਖ਼ਰਚ ਕੀਤਾ ਜਾ | ਸਕਦਾ ਹੈ ਅਤੇ ਕੁੱਝ ਪੈਸੇ ਬਚਾਏ ਵੀ ਜਾ ਸਕਦੇ ਹਨ ।

ਸਰਬ-ਪੱਖੀ ਵਿਕਾਸ -ਛੋਟੇ ਪਰਿਵਾਰ ਵਿਚ ਮਾਂ-ਬਾਪ ਹਰ ਬੱਚੇ ਵੱਲ ਵਿਅਕਤੀਗਤ ਧਿਆਨ ਦੇ ਕੇ ਉਹਨਾਂ ਦੀਆਂ ਸਰੀਰਕ, ਮਾਨਸਿਕ, ਆਰਥਿਕ ਤੇ|  ਅਧਿਆਤਮਿਕ ਲੋੜਾਂ ਪੂਰੀਆਂ ਕਰਕੇ ਉਹਨਾਂ ਦਾ ਸਰਬ-ਪੱਖੀ ਵਿਕਾਸ ਕਰ ਸਕਦੇ ਹਨ । ਬੱਚਿਆਂ ਨੂੰ ਚੰਗੀ ਅਤੇ ਉੱਚ ਸਿੱਖਿਆ ਦਿੱਤੀ ਜਾ ਸਕਦੀ ਹੈ । ਅੱਜ-ਕਲ੍ਹ ਸਕੂਲ ਵਿਚ ਦਾਖਲਾ ਲੈਣ ਤੋਂ ਲੈ ਕੇ ਬੱਚਿਆਂ ਦੀ ਨੌਕਰੀ ਲਗਾਉਣ ਤਕ ਬਹੁਤ ਪ੍ਰਹਿਲ ਪ੍ਰਕਾਬਲਾ ਹੁੰਦਾ ਹੈ ਜਿਸ ਲਈ ਜ਼ਿਆਦਾ ਧਿਆਨ ਦੀ ਲੋੜ ਹੁੰਦੀ ਹੈ, ਜਿਹੜਾ ਕਿ ਵੱਡੇ ਪਰਿਵਾਰ ਵਾਲੇ ਘਰ ਵਿਚ ਮਾਂ ਨਹੀਂ ਦੇ ਸਕਦੀ |

ਕਰਨ ਉਪਰੰਤ ਕੁੱਝ ਪੈਸੇ ਬਚਾਏ ਜਾ ਸਕਦੇ ਹਨ ਜਿਸ ਨਾਲ ਬਜ਼ਾਰ ਵਿਚ ਜੋ ਕਈ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਹਨ ਉਹਨਾਂ ਨੂੰ ਹਾਸਲ ਕੀਤਾ ਜਾ ਸਕਦਾ ਹੈ। ਵੱਡੇ ਪਰਿਵਾਰ ਦੀਆਂ ਮੁੱਢਲੀਆਂ ਲੋੜਾਂ ‘ਤੇ ਹੀ ਇੰਨਾ ਖ਼ਰਚ ਹੋ ਜਾਂਦਾ ਹੈ ਕਿ ਦੁਸਰੇ ਖ਼ਰਚ-ਫਜ਼ਲ ਲੱਗਦੇ ਹਨ ! ਟੀ. ਵੀ., ਕੰਪਿਊਟਰ ਆਦਿ ਸਿਰਫ਼ਮਨੋਰੰਜਨ ਦਾ ਹੀ ਸਾਧਨ ਨਹੀਂ, ਸਗੋਂ ਬੱਚਿਆਂ ਦਾ ਮਾਨਸਿਕ ਪੱਧਰ ਵੀ ਉੱਚਾ ਕਰਦੇ ਹਨ ।

ਜ਼ਿੰਮੇਵਾਰੀਆਂ ਵਿਚ ਕਮੀ-ਪੁਰਾਣੇ ਜ਼ਮਾਨੇ ਵਿਚ ਜਦੋਂ ਪਰਿਵਾਰ ਵਿਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਸੀ ਤਾਂ ਮਾਂਵਾਂ ਸਾਰਾ ਦਿਨ ਰਸੋਈ ਵਿਚ ਰੋਟੀ ਆਦਿ ਪਕਾਉਣ ਤੋਂ ਹੀ ਵਿਹਲੀਆਂ ਨਹੀਂ ਸਨ ਹੁੰਦੀਆਂ । ਛੋਟੇ ਪਰਿਵਾਰ ਨਾਲ ਮਾਂ-ਬਾਪ ਦੀਆਂ ਜ਼ਿੰਮੇਵਾਰੀਆਂ ਦੀ ਸਿਰਦਰਦੀ ਕਾਫ਼ੀ ਘੱਟ ਹੁੰਦੀ ਹੈ।

ਸਮੁੱਚੇ ਪਰਿਵਾਰ ਦੀ ਸਿਹਤ-ਘੱਟ ਬੱਚਿਆਂ ਨਾਲ ਜਿੱਥੇ ਬੱਚਿਆਂ ਦੀ ਸਿਹਤ ‘ਤੇ ਧਿਆਨ ਦਿੱਤਾ ਜਾ ਸਕਦਾ ਹੈ, ਉੱਥੇ ਮਾਂ-ਬਾਪ ਦੀ ਸਿਹਤ ਵੀ ਵਿਸ਼ੇਸ਼ ਤੌਰ ‘ਤੇ ਠੀਕ ਰਹਿੰਦੀ ਹੈ । ਉਹ ਬੱਚਿਆਂ ਵਲ ਆਸਾਨੀ ਨਾਲ ਵਧੇਰੇ ਸਮਾਂ ਧਿਆਨ ਰੱਖ ਸਕਦੇ ਹਨ ਅਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਹਨ ।

ਬੱਚਿਆਂ ਵਿਚ ਆਤਮ-ਵਿਸ਼ਵਾਸ-ਜਿਹੜੇ ਬੱਚੇ ਥੁੜਾਂ ਵਿਚ ਰਹਿੰਦੇ ਹਨ, ਸਕੂਲ ਵਿਚ ਫਟੇ-ਪੁਰਾਣੇ ਜਾਂ ਪੁਰਾਣੇ ਫੈਸ਼ਨ ਦੇ ਕੱਪੜੇ ਪਾ ਕੇ ਜਾਂਦੇ ਹਨ ਉਹਨਾਂ ਵਿਚ ਕਈ ਵਾਰ ਹੀਣਤਾ ਦੀ ਭਾਵਨਾ ਆ ਜਾਂਦੀ ਹੈ । ਜਿਸ ਦਾ ਉਹਨਾਂ ਦੀ ਸ਼ਖ਼ਸੀਅਤ ’ਤੇ ਬੁਰਾ ਅਸਰ ਪੈਂਦਾ ਹੈ । ਬੱਚਿਆਂ ਵਿਚ ਆਤਮ-ਵਿਸ਼ਵਾਸ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਉਹਨਾਂ ਨੂੰ ਪੂਰੀਆਂ ਸਹੂਲਤਾਂ ਮਿਲਣ ਜੋ ਕਿ ਛੋਟੇ ਪਰਿਵਾਰ ਵਿਚ ਹੀ ਸੰਭਵ ਹਨ ।

ਦੇਸ਼ ਦੀ ਆਬਾਦੀ ਨੂੰ ਠੀਕ ਰੱਖਣਾ-ਭਾਰਤ ਦੀ ਆਬਾਦੀ ਸੌ ਕਰੋੜ ਤੋਂ ਵੀ ਵੱਧ ਗਈ ਹੈ । ਇਸ ਦਾ ਜ਼ਿਆਦਾ ਲੋਕਾਂ ‘ਤੇ ਭੈੜਾ ਅਸਰ ਪੈਂਦਾ ਹੈ ।
ਨੌਕਰੀਆਂ ਘੱਟ ਅਤੇ ਨੌਕਰੀਆਂ ਲੈਣ ਵਾਲਿਆਂ ਦੀ ਸੰਖਿਆ ਵਧੇਰੇ ਹੋਣ ਕਾਰਨ, ਸਾਰਿਆਂ ਨੂੰ ਨੌਕਰੀ ਨਹੀਂ ਮਿਲਦੀ ਜਾਂ ਉਹਨਾਂ ਦੀ ਕਾਬਲੀਅਤ ਦੇ ਮੁਤਾਬਿਕ ਛੋਟੀ ਨੌਕਰੀ ਮਿਲਦੀ ਹੈ ਜਿਸ ਕਰਕੇ ਅਰਾਜਕਤਾ ਪੈਦਾ ਹੁੰਦੀ ਹੈ ਅਤੇ ਕਈ ਬੱਚੇ ਨਸ਼ਾ ਕਰਨ ਲੱਗ ਜਾਂਦੇ ਹਨ ਜਾਂ ਆਤਮ-ਹੱਤਿਆ ਕਰਨ ਦੀ ਵੀ ਸੋਚਦੇ ਹਨ ।

ਛੋਟੇ ਪਰਿਵਾਰ ਵਿਚ ਹਰੇਕ ਬੱਚੇ ‘ਤੇ ਵਿਅਕਤੀਗਤ ਤੌਰ ‘ਤੇ ਧਿਆਨ ਦਿੱਤਾ ਜਾ ਸਕਦਾ ਜਾਵੇ । ਇਸ ਦਾ ਇਹ ਵੀ ਫਾਇਦਾ ਹੈ ਕਿ ਪਤੀ-ਪਤਨੀ ਨੂੰ ਇਕ-ਦੂਸਰੇ ਨੂੰ ਸਮਝਣ ਦਾ ਜ਼ਿਆਦਾ ਸਮਾਂ ਮਿਲ ਜਾਂਦਾ ਹੈ ਅਤੇ ਉਹਨਾਂ ਦੀ ਆਰਥਿਕ ਸਥਿਤੀ ਵੀ ਸੁਧਰ ਜਾਂਦੀ ਹੈ ।
(ii) ਦੇਖੋ ਭਾਗ (i)
(iii) ਦੇਖੋ ਭਾਗ (1)

PSEB 10th Class Home Science Solutions Chapter 8 ਪਰਿਵਾਰ

ਪ੍ਰਸ਼ਨ 14.
ਬੱਚਿਆਂ ਵਿਚ ਫਾਸਲਾ ਕਰਨ ਦੇ ਮਹੱਤਵ ਨੂੰ ਸਮਝਣ ਨਾਲ ਬੱਚਿਆਂ ਦੀ ਮੌਤ ਦਰ ਵਿਚ ਘਾਟਾ ਆਇਆ ਹੈ । ਇਸ ਤੱਥ ਦੀ ਪੁਸ਼ਟੀ ਕਰੋ ।
ਉੱਤਰ-
ਇਕ ਬੱਚੇ ਤੇ ਦੂਜੇ ਬੱਚੇ ਦੇ ਜਨਮ ਵਿਚਕਾਰ ਲੋੜੀਂਦਾ ਫਾਸਲਾ ਹੋਣਾ ਬਹੁਤ ਜ਼ਰੂਰੀ ਹੈ | ਮਾਹਿਰਾਂ ਅਨੁਸਾਰ ਇਕ ਬੱਚੇ ਦੇ ਜਨਮ ਤੇ ਦੁਸਰੇ ਬੱਚੇ ਦੇ ਜਨਮ ‘ਚ ਘੱਟੋਘੱਟ ਤਿੰਨ ਸਾਲ ਦਾ ਫਾਸਲਾ ਹੋਣਾ ਮਾਂ ਤੇ ਬੱਚੇ ਦੀ ਸਿਹਤ ਤੇ ਘਰ ਦੀ ਖੁਸ਼ਹਾਲੀ ਲਈ ਜ਼ਰੂਰੀ ਹੈ । ਅੱਜ ਤੋਂ 25-30 ਸਾਲ ਪਹਿਲਾਂ ਤਕ ਲੋਕਾਂ ਨੂੰ ਛੋਟੇ ਪਰਿਵਾਰ ਤੇ ਬੱਚਿਆਂ ਵਿਚਕਾਰ ਫਾਸਲੇ ਦਾ ਮਹੱਤਵ ਨਹੀਂ ਸੀ ਪਤਾ | ਪਰ ਵਿੱਦਿਆ ਦਾ ਪ੍ਰਸਾਰ ਹੋਣ ਨਾਲ ਲੋਕ ਛੋਟੇ ਪਰਿਵਾਰ ਤੇ ਬੱਚਿਆਂ ਦੇ ਜਨਮ ਵਿਚਕਾਰ ਫਾਸਲੇ ਨੂੰ ਸਮਝਣ ਲੱਗੇ ਹਨ ।

ਬੱਚਿਆਂ ਦੇ ਜਨਮ ਦੇ ਠੀਕ ਫਾਸਲੇ ਦਾ ਸਿਹਤ ਪੱਖ ਤੋਂ ਮਾਂ ਤੇ ਬੱਚੇ ਦੋਹਾਂ ਨੂੰ ਫਾਇਦਾ ਹੈ । ਗਰਭ ਅਵਸਥਾ ਵਿਚ ਮਾਂ ਨੂੰ ਸੰਤੁਲਿਤ ਭੋਜਨ ਦੀ ਲੋੜ ਹੁੰਦੀ ਹੈ ਜੇਕਰ ਉਸ ਸਮੇਂ ਮਾਂ ਨੂੰ ਬੱਚਾ ਚੁੰਘ ਰਿਹਾ ਹੈ ਤਾਂ ਇਕ ਸਮੇਂ ਦੋਹਾਂ | ਬੱਚਿਆਂ ਨੂੰ ਮਾਂ ਦੇ ਸਰੀਰ ਤੋਂ ਪੌਸ਼ਟਿਕ ਖ਼ੁਰਾਕ ਨਹੀਂ ਮਿਲ ਸਕਦੀ । ਇਸ ਨਾਲ ਮਾਂ ਦੇ ਸਰੀਰ
ਵਿਚ ਖਣਿਜ ਤੇ ਵਿਟਾਮਿਨ ਘੱਟ ਜਾਂਦੇ ਹਨ ਸਿੱਟੇ ਵਜੋਂ ਮਾਂ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ । ਇਸ ਨਾਲ ਗਰਭ ਵਿਚਲੇ ਬੱਚੇ ਨੂੰ ਤੇ ਦੁੱਧ ਚੁੰਘ ਰਹੇ ਬੱਚੇ ਨੂੰ ਸੰਤੁਲਿਤ ਭੋਜਨ ਨਹੀਂ ਮਿਲਦਾ | ਤੇ ਦੋਵੇਂ ਬੱਚੇ ਤੇ ਮਾਂ ਕਮਜ਼ੋਰ ਹੋ ਜਾਂਦੇ ਹਨ । ਸਿੱਟੇ ਵਜੋਂ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਹਨ | ਪੁਰਾਣੇ ਸਮੇਂ ‘ਚ ਜਦੋਂ ਬੱਚੇ ਜ਼ਿਆਦਾ ਗਿਣਤੀ ਵਿਚ ਹੁੰਦੇ ਸਨ ਤੇ ਉਹਨਾਂ ਵਿਚਕਾਰ ਫਾਸਲਾ ਘੱਟ ਹੁੰਦਾ ਸੀ ਤਾਂ ਜੱਚਾ-ਬੱਚਾ ਦੋਹਾਂ ਦੀ ਮੌਤ ਦਰ ਵੱਧ ਸੀ । ਪਰ ਅੱਜ ਲੋਕਾਂ ਨੂੰ ਛੋਟੇ ਪਰਿਵਾਰ ਤੇ ਬੱਚਿਆਂ ਦੇ ਜਨਮ ਵਿਚਕਾਰ ਫਾਸਲੇ ਦੇ ਮਹੱਤਵ ਦਾ ਪਤਾ ਲੱਗ ਚੁੱਕਾ ਹੈ । ਸਿੱਖਿਆ ਕਾਰਨ ਗਰਭਵਤੀ ਮਾਂ ਦੀ ਖ਼ੁਰਾਕ ਵੱਲ ਵੀ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ ਅਤੇ ਠੀਕ ਫਾਸਲਾ ਹੋਣ ਕਾਰਨ ਜੱਚਾ-ਬੱਚਾ ਦੋਹਾਂ ਦੀ ਸਿਹਤ ਠੀਕ ਰਹਿੰਦੀ ਹੈ । ਇਸ ਕਾਰਨ ਬੱਚਿਆਂ ਦੀ ਮੌਤ ਦਰ ਵਿਚ ਕਾਫ਼ੀ ਘਾਟਾ ਆਇਆ ਹੈ ।

ਪ੍ਰਸ਼ਨ 15.
(A) ਆਰਥਿਕ ਖ਼ੁਸ਼ਹਾਲੀ ਲਈ ਛੋਟਾ ਪਰਿਵਾਰ ਅਤੇ ਬੱਚਿਆਂ ਵਿਚ ਫਾਸਲਾ ਹੋਣਾ ਕਿਉਂ ਜ਼ਰੂਰੀ ਹੈ ? .
(B) ਛੋਟੇ ਪਰਿਵਾਰ ਦਾ ਪੂਰੇ ਪਰਿਵਾਰ ਦੀ ਸਿਹਤ ‘ਤੇ ਕੀ ਅਸਰ ਹੁੰਦਾ ਹੈ ਅਤੇ ਦੇਸ਼ ਦੀ ਆਬਾਦੀ ਨੂੰ ਕਿਵੇਂ ਠੀਕ ਰੱਖਦਾ ਹੈ ?
ਉੱਤਰ-
ਖ਼ੁਦ ਉੱਤਰ ਦਿਓ ।

Home Science Guide for Class 10 PSEB ਪਰਿਵਾਰ Important Questions and Answers

ਪ੍ਰਸ਼ਨ 1.
ਸੰਯੁਕਤ ਅਤੇ ਇਕਾਈ ਪਰਿਵਾਰ ਦੀਆਂ ਖ਼ਾਸ ਗੱਲਾਂ ਦਾ ਵਿਸਥਾਰ ਵਿਚ ਵਰਣਨ ਕਰੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 2.
ਪਰਿਵਾਰ ਸੰਬੰਧੀ ਜ਼ਰੂਰੀ ਗੱਲਾਂ ਦੱਸੋ ।
ਉੱਤਰ-

  • ਪਰਿਵਾਰ ਵਿਚ ਇਸਤਰੀ, ਪੁਰਖ ਅਤੇ ਬੱਚੇ ਹੁੰਦੇ ਹਨ । ਇਸਤਰੀ, ਪੁਰਸ਼ ਦੇ ਵਿਚ ਇਕ ਸਥਿਰ ਸੰਬੰਧ ਸ਼ਾਦੀ ਦਾ ਹੁੰਦਾ ਹੈ ।
  • ਸ਼ਾਦੀ ਇਕ ਪਵਿੱਤਰ ਸੰਬੰਧ ਹੈ । ਪਤੀ-ਪਤਨੀ ਦੇ ਸੰਬੰਧ ਵਧੀਆ ਹੋਣ ਨਾਲ ਪਰਿਵਾਰ ਵਿਚ ਸੁਖ ਰਹਿੰਦਾ ਹੈ । ਜੇ ਸ਼ਾਦੀ ਦਾ ਸੰਬੰਧ ਟੁੱਟ ਜਾਵੇ ਤਾਂ ਪਰਿਵਾਰ ਵੀ ਬਿਖਰ ਜਾਂਦਾ ਹੈ ।
  • ਪਰਿਵਾਰ ਦੇ ਮੈਂਬਰਾਂ ਵਿਚ ਖੂਨ ਦਾ ਰਿਸ਼ਤਾ ਹੁੰਦਾ ਹੈ ।
  • ਪਰਿਵਾਰ ਦੇ ਮੈਂਬਰ ਦੇ ਵੱਖ-ਵੱਖ ਰਹਿੰਦੇ ਹੋਣ ਤਾਂ ਉਸ ਨੂੰ ਪਰਿਵਾਰ ਨਹੀਂ ਕਿਹਾ ਜਾਂਦਾ । ਕੁੱਝ ਸਮੇਂ ਦੇ ਲਈ ਉਹ ਵੱਖ ਰਹਿ ਸਕਦੇ ਹਨ ਪਰ ਆਮ ਤੌਰ ‘ਤੇ ਸਾਰੇ ਇਕ ਹੀ ਘਰ ਵਿਚ ਰਹਿੰਦੇ ਹਨ ।
  • ਹਰ ਪਰਿਵਾਰ ਦਾ ਆਪਣਾ ਨਾਂ ਹੁੰਦਾ ਹੈ ਜਿਸ ਨਾਲ ਉਹ ਦੂਸਰੇ ਪਰਿਵਾਰ ਤੋਂ ਵੱਖ ਹੁੰਦਾ ਹੈ ।

ਪ੍ਰਸ਼ਨ 3.
ਸੰਯੁਕਤ ਪਰਿਵਾਰ ਦੀਆਂ ਖ਼ਾਸ ਗੱਲਾਂ ਦੱਸੋ !
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 4.
ਛੋਟੇ ਪਰਿਵਾਰ ਦਾ ਮਹੱਤਵ ਵਿਸਥਾਰ ਵਿੱਚ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 5.
ਬੱਚਿਆਂ ਵਿੱਚ ਫਾਸਲਾ ਕਰਨ ਨਾਲ ਬੱਚਿਆਂ ਦੀ ਸਹੀ ਦੇਖਭਾਲ ਅਤੇ ਆਰਥਿਕ ਤੌਰ `ਤੇ ਖੁਸ਼ਹਾਲੀ ਕਿਵੇਂ ਹੁੰਦੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 6.
ਬੱਚਿਆਂ ਵਿੱਚ ਫਾਸਲਾ ਕਰਨ ਨਾਲ ਆਰਥਿਕ ਤੌਰ ਤੇ ਖੁਸ਼ਹਾਲੀ ਅਤੇ ਲਿੰਗਾਂ ਸੰਬੰਧੀ ਸੰਤੁਸ਼ਟੀ ਕਿਵੇਂ ਹੁੰਦੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

PSEB 10th Class Home Science Solutions Chapter 8 ਪਰਿਵਾਰ

ਪ੍ਰਸ਼ਨ 7.
ਸੰਯੁਕਤ ਅਤੇ ਇਕਾਈ ਪਰਿਵਾਰ ਦੇ ਨੁਕਸਾਨ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।
ਇਕਾਈ ਪਰਿਵਾਰ ਦੇ ਨੁਕਸਾਨ

  1. ਸਾਰੇ ਘਰ ਦਾ ਬੋਝ ਇਸਤਰੀ ਤੇ ਅਤੇ ਬਾਹਰ ਦੇ ਕੰਮਾਂ ਦਾ ਬੋਝ ਪੁਰਸ਼ ਤੇ ਹੁੰਦਾ ਹੈ ਤੇ ਕੰਮ ਵੰਡਾਇਆ ਨਹੀਂ ਜਾ ਸਕਦਾ ।
  2. ਬੱਚਿਆਂ ਕੋਲ ਭਾਵਨਾਤਮਿਕ ਸੰਤੁਸ਼ਟੀ ਲਈ ਸਿਰਫ਼ ਮਾਂ-ਬਾਪ ਹੀ ਹੁੰਦੇ ਹਨ ।
  3. ਮੈਂਬਰਾਂ ਦੀਆਂ ਸਭ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤੇ ਬਾਹਰਲੇ ਸੋਮਿਆਂ ਦੀ ਸਹਾਇਤਾ ਲੈਣੀ ਪੈਂਦੀ ਹੈ ।

ਪ੍ਰਸ਼ਨ 8.
ਇਕਾਈ (ਇਕਾਂਗੀ) ਪਰਿਵਾਰ ਦੀ ਕੀ ਹਾਨੀ ਹੈ ? ਪੂਰੀ ਜਾਣਕਾਰੀ ਦਿਓ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 9.
ਸੰਯੁਕਤ ਅਤੇ ਇਕਾਂਗੀ ਪਰਿਵਾਰ ਦੀ ਤੁਲਨਾ ਕਰੋ ।
मां
ਸੰਯੁਕਤ ਅਤੇ ਇਕਾਈ ਪਰਿਵਾਰ ਦੀ ਤੁਲਨਾ ਕਰੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 10.
ਸੰਯੁਕਤ ਪਰਿਵਾਰ ਦੀ ਕੀ ਮਹੱਤਤਾ ਹੈ ? ਵਿਸਤਾਰ ਨਾਲ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 11.
ਇਕਾਈ ਪਰਿਵਾਰ ਦੀਆਂ ਕੀ ਹਾਨੀਆਂ ਹਨ ? ਪੂਰੀ ਜਾਣਕਾਰੀ ਦਿਓ ।
ਉੱਤਰ-
ਖੁਦ ਉੱਤਰ ਦਿਓ ।

I. ਖ਼ਾਲੀ ਸਥਾਨ ਭਰੋ

ਪ੍ਰਸ਼ਨ 1.
ਪਰਿਵਾਰ ਸਮਾਜ ਦੀ …….. ਇਕਾਈ ਹੈ ।
ਉੱਤਰ-
ਮੁੱਢਲੀ,

ਪ੍ਰਸ਼ਨ 2.
ਪਰਿਵਾਰ …….. ਪ੍ਰਕਾਰ ਦੇ ਹੁੰਦੇ ਹਨ !
ਉੱਤਰ-
ਦੋ,

ਪ੍ਰਸ਼ਨ 3.
…….. ਇੱਕ ਛੋਟਾ ਪਰਿਵਾਰ ਹੈ ।
ਉੱਤਰ-
ਇਕਾਈ,

ਪ੍ਰਸ਼ਨ 4.
ਅੱਜ-ਕਲ੍ਹ …….. ਪਰਿਵਾਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ ।
ਉੱਤਰ-
ਸੰਯੁਕਤ,

PSEB 10th Class Home Science Solutions Chapter 8 ਪਰਿਵਾਰ

ਪ੍ਰਸ਼ਨ 5.
………….. ਪਰਿਵਾਰ ਅੱਜ-ਕਲ੍ਹ ਅਲੋਪ ਹੁੰਦੇ ਜਾ ਰਹੇ ਹਨ ।
ਉੱਤਰ-
ਸੰਯੁਕਤ ॥

II. ਠੀਕ / ਗ਼ਲਤ ਦੱਸੋ

1. ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ ।
ਉੱਤਰ-
ਠੀਕ,

2. ਇਕਾਈ ਪਰਿਵਾਰ ਛੋਟਾ ਪਰਿਵਾਰ ਹੈ ।
ਉੱਤਰ-
ਠੀਕ,

3. ਸੰਯੁਕਤ ਪਰਿਵਾਰਾਂ ਦੀ ਸੰਖਿਆ ਘਟਦੀ ਜਾ ਰਹੀ ਹੈ ।
ਉੱਤਰ-
ਠੀਕ,

4. ਸੰਯੁਕਤ ਪਰਿਵਾਰ ਵਿਚ ਕਈ ਵਾਰ ਬੱਚਿਆਂ ਦੀ ਸ਼ਖ਼ਸੀਅਤ ਦਾ ਵਿਕਾਸ ਨਹੀਂ ਹੁੰਦਾ ।
ਉੱਤਰ-
ਠੀਕ ।

III. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਆਮ ਤੌਰ ‘ਤੇ ਪਰਿਵਾਰ ਦੀਆਂ ………… ਕਿਸਮਾਂ ਹਨ ।
(ਉ) ਦੋ
(ਅ) ਚਾਰ
(ਈ) ਪੰਜ
(ਸ) ਛੇ ।
ਉੱਤਰ-
(ਉ) ਦੋ

ਪ੍ਰਸ਼ਨ 2.
ਹੇਠ ਲਿਖੇ ਤੱਥਾਂ ਵਿਚੋਂ ਕਿਹੜਾ ਠੀਕ ਹੈ
(ਉ) ਪਰਿਵਾਰ ਦੇ ਮੈਂਬਰਾਂ ਵਿਚ ਖੂਨ ਦਾ ਰਿਸ਼ਤਾ ਹੁੰਦਾ ਹੈ ।
(ਅ) ਸੰਯੁਕਤ ਪਰਿਵਾਰ ਵਿਚ ਕਮਾਈ ਨੂੰ ਸਾਂਝੀ ਕਮਾਈ ਵਿਚ ਪਾ ਦਿੱਤਾ ਜਾਂਦਾ ਹੈ ।
(ਈ) ਬੱਚੇ ਦੀ ਸਹੀ ਪਰਵਰਿਸ਼ ਲਈ ਪਰਿਵਾਰ ਦਾ ਛੋਟਾ ਹੋਣਾ ਜ਼ਰੂਰੀ ਹੈ ।
(ਸ) ਸਾਰੇ ਠੀਕ ॥
ਉੱਤਰ-
(ਸ) ਸਾਰੇ ਠੀਕ ॥

ਪ੍ਰਸ਼ਨ 3.
ਹੇਠ ਲਿਖੇ ਤੱਥਾਂ ਵਿਚੋਂ ਕਿਹੜਾ ਗ਼ਲਤ ਹੈ
(ਉ) ਪਰਿਵਾਰ ਦੀ ਸੰਸਥਾ ਦਾ ਸਮਾਜ ਨਾਲ ਕੋਈ ਸੰਬੰਧ ਨਹੀਂ ਹੈ ।
(ਅ) ਛੋਟਾ ਪਰਿਵਾਰ ਖੁਸ਼ਹਾਲ ਨਹੀਂ ਹੁੰਦਾ ।
(ਇ) ਸੰਯੁਕਤ ਪਰਿਵਾਰ ਵਿਚ ਆਰਥਿਕ ਆਜ਼ਾਦੀ ਬਹੁਤ ਹੁੰਦੀ ਹੈ ।
(ਸ) ਸਾਰੇ ਗ਼ਲਤ ।
ਉੱਤਰ-
(ਸ) ਸਾਰੇ ਗ਼ਲਤ ।

PSEB 10th Class Home Science Solutions Chapter 8 ਪਰਿਵਾਰ

ਪਰਿਵਾਰ PSEB 10th Class Home Science Notes

ਪਾਠ ਇਕ ਨਜ਼ਰ ਵਿਚ

  1. ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ ।
  2. ਪਰਿਵਾਰ ਰਾਹੀਂ ਹੀ ਮਨੁੱਖ ਸਮਾਜ ਨਾਲ ਜੁੜਦਾ ਹੈ ।
  3. ਪਰਿਵਾਰ ਦੋ ਕਿਸਮ ਦੇ, ਸੰਯੁਕਤ ਤੇ ਇਕਾਈ ਪਰਿਵਾਰ ਹੁੰਦੇ ਹਨ ।
  4. ਇਕਾਈ ਪਰਿਵਾਰ ਵਿਚ ਬੱਚੇ ਆਪਣੇ ਮਾਂ-ਬਾਪ ਨਾਲ ਰਹਿੰਦੇ ਹਨ ।
  5. ਇਹਨਾਂ ਦੋਨਾਂ ਕਿਸਮਾਂ ਦੇ ਫਾਇਦੇ ਤੇ ਨੁਕਸਾਨ ਵੀ ਹਨ ।
  6. ਬੱਚਿਆਂ ਦੀ ਉਮਰ ਵਿਚ ਫਾਸਲਾ ਘੱਟੋ-ਘੱਟ ਤਿੰਨ ਸਾਲ ਦਾ ਜ਼ਰੂਰ ਹੋਣਾ ਚਾਹੀਦਾ ਹੈ ।
  7. ਛੋਟੇ ਪਰਿਵਾਰ ਵਿਚ ਖੁਸ਼ਹਾਲੀ ਹੁੰਦੀ ਹੈ ।
  8. ਛੋਟੇ ਪਰਿਵਾਰਾਂ ਦੇ ਮੈਂਬਰਾਂ ਵਿਚ ਆਪਸੀ ਪਿਆਰ ਵੱਧ ਹੁੰਦਾ ਹੈ ।
  9. ਸੰਯੁਕਤ ਪਰਿਵਾਰਾਂ ਵਿਚ ਸੁਰੱਖਿਆ ਦੀ ਭਾਵਨਾ ਵੱਧ ਹੁੰਦੀ ਹੈ ।
  10. ਦੇਸ਼ ਦੀ ਜਨਸੰਖਿਆ ਘਟਾਉਣ ਲਈ ਛੋਟੇ ਪਰਿਵਾਰਾਂ ਦਾ ਹੋਣਾ ਜ਼ਰੂਰੀ ਹੈ ।

PSEB 10th Class Home Science Solutions Chapter 7 ਸੰਤੁਲਿਤ ਭੋਜਨ

Punjab State Board PSEB 10th Class Home Science Book Solutions Chapter 7 ਸੰਤੁਲਿਤ ਭੋਜਨ Textbook Exercise Questions and Answers.

PSEB Solutions for Class 10 Home Science Chapter 7 ਸੰਤੁਲਿਤ ਭੋਜਨ

Home Science Guide for Class 10 PSEB ਸੰਤੁਲਿਤ ਭੋਜਨ Textbook Questions and Answers

ਅਭਿਆਸ’
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਸੰਤੁਲਿਤ ਭੋਜਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਤੁਲਿਤ ਭੋਜਨ ਤੋਂ ਭਾਵ ਅਜਿਹੀ ਮਿਲੀ-ਜੁਲੀ ਖ਼ੁਰਾਕ ਤੋਂ ਹੈ ਜਿਸ ਵਿਚ ਭੋਜਨ ਦੇ ਸਾਰੇ ਜ਼ਰੂਰੀ ਤੱਤ ਜਿਵੇਂ ਪ੍ਰੋਟੀਨ, ਕਾਰਬੋਜ਼, ਵਿਟਾਮਿਨ, ਖਣਿਜ ਲੂਣ ਆਦਿ ਪੂਰੀ ਮਾਤਰਾ ਵਿਚ ਹੋਣ । ਭੋਜਨ ਨਾ ਕੇਵਲ ਮਾਪ-ਤੋਲ ਵਿਚ ਪੂਰਾ ਹੋਵੇ, ਸਗੋਂ ਗੁਣਕਾਰੀ ਵੀ ਹੋਵੇ ਤਾਂ ਜੋ ਮਨੁੱਖ ਦਾ ਸਰੀਰਕ ਤੇ ਮਾਨਸਿਕ ਵਾਧਾ ਵੀ ਹੋ ਸਕੇ ਅਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਬਣੀ ਰਹੇ । ਸੰਤੁਲਿਤ ਭੋਜਨ ਸਾਰੇ ਵਿਅਕਤੀਆਂ ਲਈ ਇਕੋ ਜਿਹਾ ਨਹੀਂ ਹੋ ਸਰੀਰਕ ਮਿਹਨਤ ਕਰਨ ਵਾਲੇ ਵਿਅਕਤੀਆਂ ਲਈ ਜਿਹੜਾ ਭੋਜਨ ਸੰਤੁਲਿਤ ਹੋ , ਉਹ ਇਕ ਦਫ਼ਤਰੀ ਕੰਮ ਕਰਨ ਵਾਲੇ ਨਾਲੋਂ ਵੱਖਰਾ ਹੋਵੇਗਾ ।

ਪ੍ਰਸ਼ਨ 2.
ਭੋਜਨਾਂ ਨੂੰ ਕਿਹੜੇ-ਕਿਹੜੇ ਭੋਜਨ ਸਮੂਹਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਹਰ ਵਿਅਕਤੀ ਦੀ ਸਰੀਰਕ ਤੰਦਰੁਸਤੀ ਲਈ ਸੰਤੁਲਿਤ ਭੋਜਨ ਦਾ ਪ੍ਰਾਪਤ ਹੋਣਾ ਜ਼ਰੂਰੀ ਹੈ । ਜਿਸ ਵਿਚ ਪ੍ਰੋਟੀਨ, ਕਾਰਬੋਜ਼, ਵਿਟਾਮਿਨ ਅਤੇ ਖਣਿਜ ਲੂਣ ਪੂਰੀ ਮਾਤਰਾ ਵਿਚ ਹੋਣ । ਪਰ ਇਹ ਸਾਰੀਆਂ ਚੀਜ਼ਾਂ ਇਕ ਤਰ੍ਹਾਂ ਦੇ ਭੋਜਨ ਤੋਂ ਪ੍ਰਾਪਤ ਨਹੀਂ ਹੋ ਸਕਦੀਆਂ ।

ਇਸ ਲਈ ਭੋਜਨ ਨੂੰ ਇਹਨਾਂ ਦੇ ਖ਼ੁਰਾਕੀ ਤੱਤਾਂ ਦੇ ਆਧਾਰ ‘ਤੇ ਹੇਠ ਲਿਖੇ ਸਮੂਹਾਂ ਵਿਚ ਵੰਡਿਆ ਜਾ ਸਕਦਾ ਹੈ –

  1. ਅਨਾਜ
  2. ਦਾਲਾਂ
  3. ਸੁੱਕੇ ਮੇਵੇ
  4. ਸਬਜ਼ੀਆਂ
  5. ਫੋਲ
  6. ਦੁੱਧ ਤੇ ਦੁੱਧ ਤੋਂ ਬਣੇ ਪਦਾਰਥ
  7. ਮੱਖਣ, ਘਿਓ, ਤੇਲ
  8. ਮੀਟ, ਮੱਛੀ, ਅੰਡੇ
  9. ਸ਼ੱਕਰ, ਗੁੜ
  10. ਮਸਾਲੇ, ਚੱਟਣੀਆਂ ਆਦਿ ।

ਪ੍ਰਸ਼ਨ 3.
ਭੋਜਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਉਹ ਸਾਰੇ ਪਦਾਰਥ ਜੋ ਅਸੀਂ ਖਾਂਦੇ ਪੀਂਦੇ ਹਾਂ ਦਵਾਈਆਂ ਅਤੇ ਸ਼ਰਾਬ ਨੂੰ ਛੱਡ ਕੇ) ਜਿਨ੍ਹਾਂ ਨਾਲ ਸਾਡਾ ਸਰੀਰ ਬਣਦਾ ਅਤੇ ਵੱਧਦਾ ਹੈ, ਨੂੰ ਭੋਜਨ ਕਿਹਾ ਜਾਂਦਾ ਹੈ ।
ਭੋਜਨ ਤੋਂ ਸਾਡੇ ਸਰੀਰ ਵਿਚ ਗਰਮੀ ਅਤੇ ਊਰਜਾ ਪੈਦਾ ਹੁੰਦੀ ਹੈ । ਇਸ ਨਾਲ ਸਰੀਰ ਆਪਣੀਆਂ ਕਿਰਿਆਵਾਂ ਕਰਨ ਦੇ ਸਮਰੱਥ ਹੋ ਜਾਂਦਾ ਹੈ ਅਤੇ ਆਪਣੇ ਟੁੱਟੇ ਹੋਏ ਸੈੱਲਾਂ ਦੀ ਮੁਰੰਮਤ ਵੀ ਕਰ ਸਕਦਾ ਹੈ |

PSEB 10th Class Home Science Solutions Chapter 7 ਸੰਤੁਲਿਤ ਭੋਜਨ

ਪ੍ਰਸ਼ਨ 4.
ਦਾਲਾਂ ਵਿਚ ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ ।
ਉੱਤਰ-
ਦਾਲਾਂ ਜਿਵੇਂ ਮੂੰਗੀ, ਮੋਠ, ਮਾਂਹ, ਰਾਜਮਾਂਹ, ਛੋਲੇ ਆਦਿ ਵਿਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਇਹਨਾਂ ਵਿਚ 20-25 ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ । ਇਸ ਤੋਂ ਇਲਾਵਾ ਵਿਟਾਮਿਨ ‘ਬੀ’, ਖਣਿਜ ਪਦਾਰਥਾਂ ਕਰਕੇ ਕੈਲਸ਼ੀਅਮ ਵੀ ਚੰਗੀ ਮਾਤਰਾ ਵਿਚ ਹੁੰਦੇ ਹਨ । ਸੁੱਕੀਆਂ ਦਾਲਾਂ ਵਿਚ ਵਿਟਾਮਿਨ ‘ਸੀ’ ਨਹੀਂ ਹੁੰਦਾ ਪਰ ਪੁੰਗਰੀਆਂ ਹੋਈਆਂ ਦਾਲਾਂ ਵਿਟਾਮਿਨ ‘ਸੀ’ ਦਾ ਚੰਗਾ ਸਰੋਤ ਹਨ ।

ਪ੍ਰਸ਼ਨ 5.
ਪ੍ਰੋਟੀਨ ਕਿਹੜੇ-ਕਿਹੜੇ ਭੋਜਨ ਸਮੂਹਾਂ ਵਿਚ ਪਾਏ ਜਾਂਦੇ ਹਨ ?
ਉੱਤਰ-
ਪੋਟੀਨ ਮਨੁੱਖੀ ਜੀਵਨ ਦਾ ਆਧਾਰ ਹੈ । ਇਹ ਕਈ ਭੋਜਨ ਸਮੂਹਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ । ਜੀਵ ਪ੍ਰੋਟੀਨ-ਸਭ ਤਰ੍ਹਾਂ ਦੇ ਮੀਟ, ਮੁਰਗੇ, ਮੱਛੀ, ਅੰਡੇ, ਦੁੱਧ, ਦਹੀਂ, ਸੁੱਕਾ ਪਾਊਡਰ ਅਤੇ ਘਿਓ ਨੂੰ ਛੱਡ ਕੇ ਦੁੱਧ ਤੋਂ ਬਣਨ ਵਾਲੀਆਂ ਸਾਰੀਆਂ ਚੀਜ਼ਾਂ । ਬਨਸਪਤੀ ਪ੍ਰੋਟੀਨ-ਇਹ ਬਨਸਪਤੀ ਪਦਾਰਥਾਂ ਤੋਂ ਪ੍ਰਾਪਤ ਹੁੰਦੀ ਹੈ ਜਿਵੇਂ ਕਿ ਅਨਾਜ ਦਾਲਾਂ, ਮੂੰਗਫਲੀ, ਸੋਇਆਬੀਨ ਆਦਿ । ਜੀਵ ਪ੍ਰੋਟੀਨ ਨੂੰ ਬਨਸਪਤੀ ਪ੍ਰੋਟੀਨ ਤੋਂ ਵਧੀਆ ਮੰਨਿਆ ਜਾਂਦਾ ਹੈ ।

ਪ੍ਰਸ਼ਨ 6.
ਕਾਰਬੋਹਾਈਡੇਟ ਕਿਹੜੇ-ਕਿਹੜੇ ਭੋਜਨ ਸਮੂਹਾਂ ਵਿਚ ਪਾਏ ਜਾਂਦੇ ਹਨ ?
ਉੱਤਰ-
ਕਾਰਬੋਹਾਈਡੇਟਸ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦਾ ਮਿਸ਼ਰਨ ਹੈ । ਆਕਸੀਜਨ ਤੇ ਹਾਈਡਰੋਜਨ 1 : 2 ਦੇ ਅਨੁਪਾਤ ਵਿਚ ਹੁੰਦੀ ਹੈ । ਸਰੀਰ ਵਿਚ 75 ਤੋਂ 80 ਪ੍ਰਤੀਸ਼ਤ ਊਰਜਾ ਕਾਰਬੋਹਾਈਡੇਟਸ ਤੋਂ ਹੀ ਪੂਰੀ ਹੁੰਦੀ ਹੈ । ਇਹ ਊਰਜਾ ਦਾ ਇਕ ਮਾਸਤਾ ਅਤੇ ਮੁੱਖ ਸੋਮਾ ਹੈ ।
PSEB 10th Class Home Science Solutions Chapter 7 ਸੰਤੁਲਿਤ ਭੋਜਨ 1

ਕਾਰਬੋਹਾਈਡੇਂਟਸ ਦੇ ਸਰੋਤ-ਕਾਰਬੋਹਾਈਡੇਟਸ ਦੇ ਸਰੋਤ ਹੇਠ ਲਿਖੇ ਹਨ –

  1. ਅਨਾਜ।
  2. ਦਾਲਾਂ।
  3. ਜੜ੍ਹਾਂ ਵਾਲੀਆਂ ਅਤੇ ਜ਼ਮੀਨ ਅੰਦਰ ਪੈਦਾ ਹੋਣ ਵਾਲੀਆਂ ਸਬਜ਼ੀਆਂ; ਜਿਵੇਂ-ਆਲੂ, ਕਚਾਲੂ, ਅਰਬੀ, ਜਿਮੀਕੰਦ, ਅਤੇ ਸ਼ਕਰਕੰਦੀ ਆਦਿ ।
  4. ਸ਼ਹਿਦ, ਖੰਡ ਅਤੇ ਗੁੜ ।
  5. ਜੈਮ ਅਤੇ ਜੈਲੀ ॥
  6. ਸੁੱਕੇ ਮੇਵੇ ਜਿਵੇਂ ਬਦਾਮ, ਅਖਰੋਟ, ਖਜੂਰ, ਸੌਗੀ ਅਤੇ ਮੁੰਗਫਲੀ ਆਦਿ ।

ਪ੍ਰਸ਼ਨ 7.
ਸਬਜ਼ੀਆਂ ਵਿਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ ?
ਉੱਤਰ-
ਭੋਜਨ ਵਿਚ ਸਬਜ਼ੀਆਂ ਦਾ ਹੋਣਾ ਅਤਿ ਜ਼ਰੂਰੀ ਹੈ ਕਿਉਂਕਿ ਇਹਨਾਂ ਵਿਚੋਂ ਵਿਟਾਮਿਨ ਅਤੇ ਖਣਿਜ ਪਦਾਰਥ ਮਿਲਦੇ ਹਨ । ਵੱਖ-ਵੱਖ ਸਬਜ਼ੀਆਂ ਵਿਚ ਵੱਖ-ਵੱਖ ਤੱਤ ਮਿਲਦੇ ਹਨ, ਜੜਾਂ ਵਾਲੀਆਂ ਸਬਜ਼ੀਆਂ ਵਿਟਾਮਿਨ ‘ਏ’ ਦਾ ਚੰਗਾ ਸਰੋਤ ਹਨ, ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਵਿਟਾਮਿਨ ‘ਏ’, ‘ਬੀ’, ‘ਸੀ’ ਅਤੇ ਲੋਹਾ ਕਾਫ਼ੀ ਮਾਤਰਾ ਵਿਚ ਹੁੰਦਾ ਹੈ । ਫਲੀਦਾਰ ਸਬਜ਼ੀਆਂ ਪ੍ਰੋਟੀਨ ਦਾ ਚੰਗਾ ਸਰੋਤ ਹਨ ।

ਪ੍ਰਸ਼ਨ 8.
ਭੋਜਨ ਵਿਚ ਮਿਰਚ ਮਸਾਲਿਆਂ ਦਾ ਪ੍ਰਯੋਗ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਭੋਜਨ ਦਾ ਸਵਾਦ ਅਤੇ ਮਹਿਕ ਵਧਾਉਣ ਲਈ ਇਸ ਵਿਚ ਕਈ ਤਰ੍ਹਾਂ ਦੇ ਮਸਾਲੇ ; ਜਿਵੇਂ-ਜ਼ੀਰਾ, ਕਾਲੀ ਮਿਰਚ, ਧਨੀਆ, ਲੌਂਗ, ਇਲਾਇਚੀ ਆਦਿ ਵਰਤੇ ਜਾਂਦੇ ਹਨ । ਇਹ ਮਸਾਲੇ ਭੋਜਨ ਦਾ ਸਵਾਦ ਵਧਾਉਣ ਤੋਂ ਇਲਾਵਾ ਭੋਜਨ ਦੇ ਜਲਦੀ ਪਚਾਉਣ ਵਿਚ ਵੀ ਸਹਾਇਤਾ ਕਰਦੇ ਹਨ ਕਿਉਂਕਿ ਇਹ ਪਾਚਕ ਰਸਾਂ ਨੂੰ ਉਤੇਜਿਤ ਕਰਦੇ ਹਨ ਜਿਸ ਨਾਲ ਭੋਜਨ ਜਲਦੀ ਹਜ਼ਮ ਹੋ ਜਾਂਦਾ ਹੈ ।

ਪ੍ਰਸ਼ਨ 9.
ਆਹਾਰ ਨਿਯੋਜਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਲਈ ਅਤੇ ਵੱਖ-ਵੱਖ ਸਮੇਂ ਤੇ ਕਿਸ ਤਰ੍ਹਾਂ ਦਾ ਭੋਜਨ ਤਿਆਰ ਕਰਨਾ ਹੈ, ਇਸ ਨੂੰ ਸੋਚ-ਸਮਝ ਕੇ ਬਣਾਇਆ ਜਾਂਦਾ ਹੈ । ਇਸ ਸੋਚ-ਸਮਝ, ਨਿਯੋਜਨ, ਵਿਉਂਤ ਕਰਨ ਦੀ ਪ੍ਰਕ੍ਰਿਆ ਨੂੰ ਆਹਾਰ ਨਿਯੋਜਨ ਕਰਨਾ ਕਿਹਾ ਜਾਂਦਾ ਹੈ । ਬਜ਼ੁਰਗਾਂ ਤੇ ਬਹੁਤ ਛੋਟੇ ਬੱਚਿਆਂ ਲਈ ਅਲੱਗ ਤਰ੍ਹਾਂ ਦਾ ਨਰਮ ਭੋਜਨ ਚਾਹੀਦਾ ਹੈ । ਜਵਾਨਾਂ ਲਈ ਅਤਿ ਪੌਸ਼ਟਿਕ ਭੋਜਨ ਦੀ ਲੋੜ ਹੁੰਦੀ ਹੈ, ਗਰਭਵਤੀ, ਦੁੱਧ ਪਿਲਾਉਣ ਵਾਲੀ ਮਾਂ ਲਈ ਅਲੱਗ ਤਰ੍ਹਾਂ ਦੇ ਭੋਜਨ ਦੀ ਲੋੜ ਹੁੰਦੀ ਹੈ । ਨੌਕਰੀ ਜਾਣ ਵਾਲੇ, ਸਕੂਲ ਜਾਣ ਵਾਲੇ ਬੱਚੇ ਲਈ ਵੀ ਵੱਖ ਤਰ੍ਹਾਂ ਦੀ ਭੋਜਨ ਯੋਜਨਾ ਬਣਾਉਣੀ ਪੈਂਦੀ ਹੈ ।

PSEB 10th Class Home Science Solutions Chapter 7 ਸੰਤੁਲਿਤ ਭੋਜਨ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 10.
ਸੰਤੁਲਿਤ ਭੋਜਨ ਦੀ ਯੋਜਨਾ ਬਣਾਉਂਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਪਰਿਵਾਰ ਦੇ ਮੈਂਬਰਾਂ ਦੀ ਸਿਹਤ, ਉਨ੍ਹਾਂ ਦੇ ਖਾਣ ਵਾਲੇ ਭੋਜਨ ‘ਤੇ ਨਿਰਭਰ ਕਰਦੀ ਹੈ । ਇਕ ਸਿਆਣੀ ਹਿਣੀ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸੰਤੁਲਿਤ ਭੋਜਨ ਪ੍ਰਦਾਨ ਕਰਨ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ –

  1. ਪਰਿਵਾਰ ਦੇ ਹਰ ਮੈਂਬਰ ਦੇ ਹਰ ਰੋਜ਼ ਦੇ ਖ਼ੁਰਾਕੀ ਤੱਤਾਂ ਦਾ ਧਿਆਨ ਹੋਣਾ ਚਾਹੀਦਾ ਹੈ ।
  2. ਜ਼ਰੂਰੀ ਪੌਸ਼ਟਿਕ ਤੱਤ ਦੇਣ ਵਾਲੇ ਭੋਜਨ ਦੀ ਜਾਣਕਾਰੀ ਤੇ ਚੋਣ ।
  3. ਭੋਜਨ ਦੀ ਯੋਜਨਾਬੰਦੀ ।
  4. ਭੋਜਨ ਪਕਾਉਣ ਦਾ ਸਹੀ ਢੰਗ ਅਤੇ
  5. ਭੋਜਨ ਪਰੋਸਣ ਦੇ ਢੰਗ ਦਾ ਗਿਆਨ ਹੋਣਾ ਚਾਹੀਦਾ ਹੈ ।

ਪ੍ਰਸ਼ਨ 11.
ਕਿਨ੍ਹਾਂ-ਕਿਨ੍ਹਾਂ ਕਾਰਨਾਂ ਕਰਕੇ ਬਹੁ-ਗਿਣਤੀ ਲੋਕਾਂ ਨੂੰ ਸੰਤੁਲਿਤ ਭੋਜਨ ਨਹੀਂ ਮਿਲਦਾ ?
ਉੱਤਰ-
ਦੁਨੀਆ ਭਰ ਵਿਚ 90 ਪ੍ਰਤੀਸ਼ਤ ਬਿਮਾਰੀਆਂ ਦਾ ਕਾਰਨ ਸੰਤੁਲਿਤ ਭੋਜਨ ਦਾ ਨਾ ਸੇਵਨ ਕਰਨਾ ਹੈ । ਖ਼ਾਸ ਕਰ ਕੇ ਤੀਸਰੀ ਦੁਨੀਆ ਦੇ ਦੇਸ਼ਾਂ ਵਿਚ ਜਨਸੰਖਿਆ ਦੇ ਇਕ ਵੱਡੇ ਹਿੱਸੇ ਨੂੰ ਸੰਤੁਲਿਤ ਭੋਜਨ ਨਹੀਂ ਮਿਲਦਾ ।

ਇਸ ਦੇ ਕਈ ਕਾਰਨ ਹਨ , ਜਿਵੇਂ –

  • ਗ਼ਰੀਬੀ-ਗ਼ਰੀਬ ਲੋਕ ਆਪਣੀ ਆਮਦਨ ਘੱਟ ਹੋਣ ਕਰਕੇ ਉਪਯੁਕਤ ਮਾਤਰਾ ਵਿਚ ਲੋੜੀਂਦੇ, ਪੌਸ਼ਟਿਕ ਤੱਤਾਂ ਵਾਲਾ ਭੋਜਨ ਨਹੀਂ ਖ਼ਰੀਦ ਸਕਦੇ । ਸਬਜ਼ੀਆਂ, ਫਲ, ਦੁੱਧ ਆਦਿ ਇਹਨਾਂ ਗ਼ਰੀਬ ਲੋਕਾਂ ਦੀ ਖ਼ੁਰਾਕ ਦਾ ਹਿੱਸਾ ਨਹੀਂ ਬਣਦੇ ।
  • ਸਿੱਖਿਆ ਦੀ ਘਾਟ-ਇਹ ਜ਼ਰੂਰੀ ਨਹੀਂ ਕਿ ਸਿਰਫ਼ ਗ਼ਰੀਬ ਲੋਕ ਹੀ ਸੰਤੁਲਿਤ ਭੋਜਨ ਤੋਂ ਵਾਂਝੇ ਰਹਿੰਦੇ ਹਨ | ਕਈ ਵਾਰ ਸਿੱਖਿਆ ਦੀ ਕਮੀ ਕਰਕੇ ਚੰਗੀ ਆਮਦਨ ਵਾਲੇ ਵੀ ਲੋੜੀਂਦੀ ਮਾਤਰਾ ਵਿਚ ਪੌਸ਼ਟਿਕ ਭੋਜਨ ਨਹੀਂ ਲੈਂਦੇ । ਅੱਜ-ਕਲ੍ਹ ਕਈ ਅਮੀਰ ਲੋਕ ਵੀ ਜੰਕ

ਪ੍ਰਸ਼ਨ 12.
ਭੋਜਨ ਦੇ ਪੌਸ਼ਟਿਕ ਤੱਤ ਨਸ਼ਟ ਹੋਣ ਤੋਂ ਬਚਾਉਣ ਲਈ ਖਾਣਾ ਤਿਆਰ ਕਰਨ (ਪਕਾਉਂਦੇ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਭੋਜਨ ਪਕਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ –

  • ਭੋਜਨ ਨੂੰ ਜ਼ਿਆਦਾ ਦੇਰ ਭਿਉਂ ਕੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਪਾਣੀ ਵਿਚ ਘੁਲਣਸ਼ੀਲ ਤੱਤ ਨਸ਼ਟ ਹੋ ਜਾਂਦੇ ਹਨ ।
  • ਸਬਜ਼ੀਆਂ ਤੇ ਫਲਾਂ ਦੇ ਜ਼ਿਆਦਾ ਛਿਲਕੇ ਨਹੀਂ ਉਤਾਰਨੇ ਚਾਹੀਦੇ ਕਿਉਂਕਿ ਛਿਲਕਿਆਂ ਦੇ ਥੱਲੇ ਵਿਟਾਮਿਨ ਤੇ ਖਣਿਜ ਲਵਣ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ ।
  • ਸਬਜ਼ੀਆਂ ਨੂੰ ਬਣਾਉਣ ਤੋਂ ਥੋੜੀ ਦੇਰ ਪਹਿਲਾਂ ਹੀ ਕੱਟਣਾ ਚਾਹੀਦਾ ਹੈ ਨਹੀਂ ਤਾਂ ਹਵਾ ਦੇ ਸੰਪਰਕ ਨਾਲ ਵੀ ਵਿਟਾਮਿਨ ਨਸ਼ਟ ਹੋ ਜਾਂਦੇ ਹਨ ।
  • ਸਬਜ਼ੀਆਂ ਤੇ ਫਲ ਹਮੇਸ਼ਾਂ ਵੱਡੇ-ਵੱਡੇ ਟੁਕੜਿਆਂ ਵਿਚ ਕੱਟਣੇ ਚਾਹੀਦੇ ਹਨ ਕਿਉਂਕਿ ਇਸ ਤਰ੍ਹਾਂ ਫਲ ਤੇ ਸਬਜ਼ੀਆਂ ਦੀ ਘੱਟ ਸੜ੍ਹਾ ਪਾਣੀ ਤੇ ਹਵਾ ਦੇ ਸੰਪਰਕ ਵਿਚ ਆਉਂਦੀ ਹੈ ।
  • ਸਬਜ਼ੀਆਂ ਨੂੰ ਉਬਾਲਦੇ ਸਮੇਂ ਪਾਣੀ ਵਿਚ ਪਾ ਕੇ ਘੱਟ ਤੋਂ ਘੱਟ ਸਮੇਂ ਲਈ ਪਕਾਇਆ ਜਾਵੇ ਤਾਂ ਕਿ ਉਹਨਾਂ ਦੀ ਸ਼ਕਲ, ਸੁਆਦ ਤੇ ਪੌਸ਼ਟਿਕ ਤੱਤ ਬਣੇ ਰਹਿਣ ।
  • ਭੋਜਨ ਪਕਾਉਣ ਲਈ ਮਿੱਠੇ ਸੋਡੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਵਿਟਾਮਿਨ ‘ਬੀ’ ਤੇ ‘ਸੀ’ ਨਸ਼ਟ ਹੋ ਜਾਂਦੇ ਹਨ ।
  • ਮੀਟ, ਆਂਡੇ ਤੇ ਹੋਰ ਪ੍ਰੋਟੀਨ ਯੁਕਤ ਪਦਾਰਥਾਂ ਨੂੰ ਘੱਟ ਸੇਕ ਉੱਤੇ ਪਕਾਉਣਾ ਚਾਹੀਦਾ ਹੈ ਨਹੀਂ ਤਾਂ ਪ੍ਰੋਟੀਨ ਨਸ਼ਟ ਹੋ ਜਾਂਦੇ ਹਨ ।
  • ਭੋਜਨ ਹਿਲਾਉਂਦੇ ਤੇ ਛਾਣਦੇ ਵਕਤ ਜ਼ਿਆਦਾ ਸਮਾਂ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਇਸ ਨਾਲ ਭੋਜਨ ਦੇ ਅੰਦਰ ਹਵਾ ਇਕੱਠੀ ਹੋਣ ਨਾਲ ਵਿਟਾਮਿਨ ‘ਸੀ’ ਨਸ਼ਟ ਹੋ ਜਾਂਦਾ ਹੈ ।
  • ਖਾਣਾ ਬਣਾਉਣ ਵਾਲੇ ਬਰਤਨ ਤੇ ਰਸੋਈ ਸਾਫ਼-ਸੁਥਰੇ ਹੋਣੇ ਚਾਹੀਦੇ ਹਨ ।
  • ਭੋਜਨ ਵਿਚ ਜ਼ਿਆਦਾ ਮਸਾਲਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ
  • ਇੱਕੋ ਹੀ ਤਰ੍ਹਾਂ ਦੇ ਭੋਜਨ ਪਦਾਰਥਾਂ ਦੀ ਵਰਤੋਂ ਬਾਰ-ਬਾਰ ਨਹੀਂ ਕਰਨੀ ਚਾਹੀਦੀ ।
  • ਜਿਹੜੇ ਲੋਕ ਸ਼ਾਕਾਹਾਰੀ ਹੋਣ ਉਹਨਾਂ ਦੇ ਭੋਜਨ ਵਿਚ ਦੁੱਧ, ਪਨੀਰ, ਦਾਲਾਂ ਤੇ ਸੋਇਆਬੀਨ ਦੀ ਵਰਤੋਂ ਵੱਧ ਹੋਣੀ ਚਾਹੀਦੀ ਹੈ ।
  • ਜੇ ਹੋ ਸਕੇ ਤਾਂ ਭੋਜਨ ਨੂੰ ਪ੍ਰੈਸ਼ਰ ਕੁਕਰ ਵਿਚ ਪਕਾਉਣਾ ਚਾਹੀਦਾ ਹੈ । ਇਸ ਨਾਲ ਸਮਾਂ, ਸ਼ਕਤੀ ਤੇ ਪੌਸ਼ਟਿਕ ਤੱਤਾਂ ਦੀ ਬੱਚਤ ਹੁੰਦੀ ਹੈ ।

ਪ੍ਰਸ਼ਨ 13.
ਭੋਜਨ ਪਦਾਰਥਾਂ ਦੇ ਵੱਖ-ਵੱਖ ਪੌਸ਼ਟਿਕ ਤੱਤਾਂ ਦੀ ਜਾਣਕਾਰੀ, ਸੰਤੁਲਿਤ ਭੋਜਨ ਦੀ ਯੋਜਨਾ ਬਣਾਉਣ ਵਿਚ ਕਿਵੇਂ ਸਹਾਇਕ ਹੈ ?
ਉੱਤਰ-
ਸੰਤੁਲਿਤ ਭੋਜਨ ਅਜਿਹਾ ਭੋਜਨ ਹੈ ਜਿਸ ਵਿੱਚ ਸਰੀਰ ਲਈ ਜ਼ਰੂਰੀ ਪੌਸ਼ਟਿਕ ਤੱਤ, ਕੈਲੋਰੀਆਂ ਆਦਿ ਲੋੜ ਅਨੁਸਾਰ ਹੋਣ । ਇਹ ਤਾਂ ਹੀ ਹੋ ਸਕਦਾ ਹੈ ਜੇ ਗਹਿਣੀ ਨੂੰ ਭੋਜਨ ਪਦਾਰਥਾਂ ਦੇ ਵੱਖ-ਵੱਖ ਸਮੂਹਾਂ ਵਿਚ ਪੌਸ਼ਟਿਕ ਤੱਤਾਂ ਦੀ ਜਾਣਕਾਰੀ ਹੋਵੇ । ਇਹ ਜ਼ਰੂਰੀ ਨਹੀਂ ਕਿ ਮਹਿੰਗੇ ਭੋਜਨ ਪਦਾਰਥਾਂ ਵਿੱਚ ਹੀ ਵਧੇਰੇ ਖ਼ੁਰਾਕੀ ਤੱਤ ਹੋਣ ਜਿਵੇਂ ਪ੍ਰੋਟੀਨ ਦਾ ਬਹੁਤ ਸਸਤਾ ਸੋਮਾ ਸੋਇਆਬੀਨ ਹੈ । ਮੁੰਗਫਲੀ ਨੂੰ ਗ਼ਰੀਬਾਂ ਦੇ ਬਦਾਮ ਕਿਹਾ ਜਾਂਦਾ ਹੈ । ਬੇਰ ਬਹੁਤ ਹੀ ਵਧੀਆ ਤੇ ਸਸਤੇ ਵਿਟਾਮਿਨ ਤੇ ਖਣਿਜਾਂ ਦੇ ਸੋਮੇ ਹਨ । ਜਦੋਂ ਸਬਜ਼ੀਆਂ ਫਲਾਂ ਦਾ ਮੌਸਮ ਹੁੰਦਾ ਹੈ ਤਾਂ ਇਹ ਸਸਤੇ ਹੁੰਦੇ ਹਨ । ਚੰਗੀ ਹਿਣੀ ਆਪਣੇ ਸੀਮਿਤ ਸੋਮਿਆਂ ਨਾਲ ਚੰਗਾ ਸੰਤੁਲਿਤ ਭੋਜਨ ਤਾਂ ਹੀ ਬਣਾ ਸਕਦੀ ਹੈ ਜੇ ਉਸ ਨੂੰ ਸਾਰੇ ਭੋਜਨ ਸਮੂਹਾਂ ਵਿਚੋਂ ਪ੍ਰਾਪਤ ਹੋਣ ਵਾਲੇ ਪੌਸ਼ਟਿਕ ਤੱਤਾਂ ਦਾ ਗਿਆਨ ਹੋਵੇ ਤੇ ਕਿਹੜੇ ਸੋਮੇ ਸਸਤੇ ਹਨ ਇਹ ਵੀ ਪਤਾ ਹੋਵੇ ।

ਪ੍ਰਸ਼ਨ 14.
ਸਬਜ਼ੀਆਂ ਅਤੇ ਫਲਾਂ ਵਿਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ ?
ਉੱਤਰ-
ਸਬਜ਼ੀਆਂ ਅਤੇ ਫਲਾਂ ਵਿਚ ਵਿਟਾਮਿਨ ਅਤੇ ਖਣਿਜ ਪਦਾਰਥ ਹੁੰਦੇ ਹਨ । ਜੜ੍ਹ ਵਾਲੀਆਂ ਸਬਜ਼ੀਆਂ ਵਿਚ ਕਾਰਬੋਹਾਈਡਰੇਟਸ ਹੁੰਦੇ ਹਨ ਅਤੇ ਵਿਟਾਮਿਨ ‘ਸੀਂ ਵੀ ਹੁੰਦਾ ਹੈ : ਜਿਵੇਂ-ਆਲੂ, ਕਚਾਲੂ, ਸ਼ਲਗਮ, ਅਰਬੀ ਆਦਿ । ਗਾਜ਼ਰ ਅਤੇ ਸ਼ਕਰਕੰਦੀ ਵਿਚ ਵਿਟਾਮਿਨ “ਏ” ਦਾ ਚੰਗਾ ਸੋਮਾ ਹਨ । ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਵਿਟਾਮਿਨ ਏ, ਬੀ, ਸੀ, ਕੈਲਸ਼ੀਅਮ, ਲੋਹਾ ਆਦਿ ਹਨ । ਮਟਰ ਅਤੇ ਫਰੈਂਚ ਬੀਜ ਆਦਿ ਵਿਚ ਪ੍ਰੋਟੀਨ ਵੀ ਹੁੰਦੇ ਹਨ । ਫਲਾਂ ਵਿੱਚ ਵਿਟਾਮਿਨ ‘ਸੀ’, ‘ਏ ਆਦਿ ਹੁੰਦੇ ਹਨ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 15.
ਭੋਜਨ ਨੂੰ ਸਮੂਹਾਂ ਵਿਚ ਕਿਉਂ ਵੰਡਿਆ ਗਿਆ ਹੈ ? ਸੰਤੁਲਿਤ ਭੋਜਨ ਬਣਾਉਣ ਸਮੇਂ ਇਸ ਦੇ ਕੀ ਲਾਭ ਹਨ ?
मां
ਭੋਜਨ ਸਮੂਹਾਂ ਬਾਰੇ ਵਿਸਥਾਰ ਪੂਰਵਕ ਦੱਸੋ ।
ਉੱਤਰ-
ਵੱਖ-ਵੱਖ ਭੋਜਨਾਂ ਵਿਚ ਵੱਖ-ਵੱਖ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ । ਇਸ ਲਈ ਭੋਜਨ ਨੂੰ ਉਹਨਾਂ ਦੇ ਪੌਸ਼ਟਿਕ ਤੱਤਾਂ ਅਨੁਸਾਰ ਵੱਖ-ਵੱਖ ਭੋਜਨ ਸਮੂਹਾਂ ਵਿਚ ਵੰਡਿਆ ਗਿਆ। ਹੈ | ਅੰਡੇ ਅਤੇ ਦੁੱਧ ਨੂੰ ਪੂਰਨ ਖ਼ੁਰਾਕ ਮੰਨਿਆ ਗਿਆ ਹੈ | ਪਰ ਰੋਜ਼ ਇੱਕੋ ਭੋਜਨ ਨਹੀਂ ਖਾਇਆ ਜਾ ਸਕਦਾ ਇਸ ਨਾਲ ਮਨ ਅੱਕ ਜਾਂਦਾ ਹੈ ।
ਇਸ ਲਈ ਭੋਜਨ ਸਮੂਹਾਂ ਵਿਚੋਂ ਲੋੜ ਅਨੁਸਾਰ ਕੁੱਝ ਨਾ ਕੁੱਝ ਲੈ ਕੇ ਸੰਤੁਲਿਤ ਭੋਜਨ, ਪ੍ਰਾਪਤ ਕੀਤਾ ਜਾਂਦਾ ਹੈ । ਵੱਖ-ਵੱਖ ਭੋਜਨਾਂ ਦੀ ਪੌਸ਼ਟਿਕ ਤੱਤਾਂ ਅਨੁਸਾਰ ਵੰਡ ਇਸ ਤਰ੍ਹਾਂ ਹੈ –
PSEB 10th Class Home Science Solutions Chapter 7 ਸੰਤੁਲਿਤ ਭੋਜਨ 2

ਪ੍ਰਸ਼ਨ 1.
ਸੰਤੁਲਿਤ ਭੋਜਨ ਦੀ ਯੋਜਨਾ ਬਣਾਉਣ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ ।
ਉੱਤਰ-
ਪਰਿਵਾਰ ਲਈ ਸੰਤੁਲਿਤ ਭੋਜਨ ਬਣਾਉਣਾ (Planning Balanced Diet for the Family)-ਸੰਤੁਲਿਤ ਭੋਜਨ ਬਣਾਉਣ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

  1. ਮਨੁੱਖ ਦੀ ਹਰ ਰੋਜ਼ ਦੀ ਖ਼ੁਰਾਕੀ ਤੱਤਾਂ ਦੀ ਲੋੜ ਦਾ ਗਿਆਨ (Knowledge of diet nutritional requirements)
  2. ਜ਼ਰੂਰੀ ਪੌਸ਼ਟਿਕ ਤੱਤ ਦੇਣ ਵਾਲੇ ਭੋਜਨਾਂ ਦੀ ਜਾਣਕਾਰੀ ਤੇ ਚੋਣ (Knowledge of food stuffs that can provide essential nutrients.)
  3. ਭੋਜਨ ਦੀ ਯੋਜਨਾਬੰਦੀ (Planning of meals)
  4. ਭੋਜਨ ਪਕਾਉਣ ਦਾ ਢੰਗ (Methods of Cooking)
  5. ਭੋਜਨ ਪਰੋਸਣ ਦਾ ਢੰਗ (Method of Serving Food) ।

1. ਮਨੁੱਖ ਦੀ ਹਰ ਰੋਜ਼ ਦੀ ਖ਼ੁਰਾਕੀ ਤੱਤਾਂ ਦੀ ਲੋੜ ਦਾ ਗਿਆਨ (Knowledge of daily nutritional requirements)-ਮਨੁੱਖ ਦੀ ਭੋਜਨ ਲੋੜ ਉਸ ਦੀ ਉਮਰ, ਲਿੰਗ, ਕਿੱਤਾ ਅਤੇ ਪੌਣ-ਪਾਣੀ ਦੇ ਨਾਲ-ਨਾਲ ਸਰੀਰਕ ਹਾਲਤ ‘ਤੇ ਨਿਰਭਰ ਕਰਦੀ ਹੈ । ਜਿਵੇਂ ਭਾਰਾ ਤੇ ਸਰੀਰਕ ਕੰਮ ਕਰਨ ਵਾਲੇ ਮਨੁੱਖ ਨੂੰ ਹਲਕਾ ਤੇ ਦਿਮਾਗੀ ਕੰਮ ਕਰਨ ਵਾਲੇ ਮਨੁੱਖ ਨਾਲੋਂ ਜ਼ਿਆਦਾ ਕੈਲੋਰੀਆਂ ਤੇ ਉਰਜਾ ਦੀ ਲੋੜ ਹੁੰਦੀ ਹੈ । ਇਸੇ ਤਰ੍ਹਾਂ ਲੜਕੀਆਂ ਨੂੰ ਲੜਕਿਆਂ ਨਾਲੋਂ ਵਧੇਰੇ ਲੋਹੇ ਦੀ ਜ਼ਰੂਰਤ ਹੈ । ਇਸ ਲਈ ਸੰਤੁਲਿਤ ਭੋਜਨ ਬਣਾਉਣ ਤੋਂ ਪਹਿਲਾਂ ਪਰਿਵਾਰਿਕ ਜੀਆਂ ਦੀਆਂ ਪੌਸ਼ਟਿਕ ਤੱਤਾਂ ਦੀ ਲੋੜ ਦਾ ਗਿਆਨ ਹੋਣਾ ਜ਼ਰੂਰੀ ਹੈ ।

2. ਜ਼ਰੂਰੀ ਪੌਸ਼ਟਿਕ ਤੱਤ ਦੇਣ ਵਾਲੇ ਭੋਜਨ ਦੀ ਜਾਣਕਾਰੀ (Knowledge of food stuff that can provide essential nutrients)-ਕੁਦਰਤੀ ਰੂਪ ਵਿਚ ਮਿਲਣ ਵਾਲੇ ਭੋਜਨਾਂ ਨੂੰ ਉਹਨਾਂ ਦੇ ਪੌਸ਼ਟਿਕ ਤੱਤਾਂ ਦੇ ਆਧਾਰ ‘ਤੇ ਪੰਜ ਭੋਜਨ ਸਮੂਹਾਂ ਵਿਚ ਵੰਡਿਆ ਗਿਆ ਹੈ, ਜੋ ਕਿ ਉੱਪਰ ਟੇਬਲ ਵਿਚ ਦਿੱਤੇ ਗਏ ਹਨ | ਹਰ ਸਮੂਹ ਵਿਚੋਂ ਭੋਜਨ ਪਦਾਰਥ ਸ਼ਾਮਿਲ ਕਰਨ ਨਾਲ ਸੰਤੁਲਿਤ ਭੋਜਨ ਤਿਆਰ ਕੀਤਾ ਜਾ ਸਕਦਾ ਹੈ । | ਵੱਖ-ਵੱਖ ਉਮਰ, ਲਿੰਗ ਤੇ ਸਰੀਰਕ ਅਵਸਥਾ ਅਨੁਸਾਰ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਵੀ ਵੱਖ-ਵੱਖ ਹੁੰਦੀ ਹੈ ।

3. ਭੋਜਨ ਦੀ ਯੋਜਨਾਬੰਦੀ (Planning of meals)-ਭੋਜਨ ਦੀ ਜ਼ਰੂਰਤ ‘ਤੇ ਚੋਣ ਪਿੱਛੋਂ ਉਸ ਦੀ ਯੋਜਨਾ ਬਣਾ ਲਈ ਜਾਵੇ । ਕਿੰਨੇ ਫ਼ਰਕ ਪਿੱਛੋਂ ਭੋਜਨ ਖਾਧਾ ਜਾਵੇ ਤਾਂ ਜੋ ਪੌਸ਼ਟਿਕ ਤੱਤਾਂ ਦੀ ਮਾਤਰਾ ਪੂਰੀ ਹੋ ਸਕੇ । ਭੋਜਨ ਦੀ ਯੋਜਨਾਬੰਦੀ ਨੂੰ ਹੇਠ ਲਿਖੀਆਂ ਗੱਲਾਂ ਪ੍ਰਭਾਵਿਤ ਕਰਦੀਆਂ ਹਨ –

  • ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ।
  • ਪਰਿਵਾਰ ਦੇ ਮੈਂਬਰਾਂ ਦੀ ਉਮਰ, ਕਿੱਤਾ ਤੇ ਸਰੀਰਕ ਅਵਸਥਾ ।
  • ਪਰਿਵਾਰ ਦੇ ਮੈਂਬਰਾਂ ਦੀ ਭੋਜਨ ਪ੍ਰਤੀ ਰੁਚੀ ਤੇ ਜ਼ਰੂਰਤ ।
  • ਪਰਿਵਾਰ ਦੇ ਰਸਮ-ਰਿਵਾਜ ।
  • ਭੋਜਨ ਤੇ ਕੀਤਾ ਜਾਣ ਵਾਲਾ ਖ਼ਰਚਾ ਤੇ ਭੋਜਨ ਪਦਾਰਥਾਂ ਦੀ ਖ਼ੁਰਾਕ ਮਹੱਤਤਾ ।

ਪਿੱਛੇ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੌਸ਼ਟਿਕ ਤੱਤਾਂ ਦੀ ਪੂਰਤੀ ਤੇ ਭੋਜਨ ਦੀ ਜ਼ਰੂਰਤ ਦੇ ਅਨੁਸਾਰ ਸਾਰੇ ਦਿਨ ਵਿਚ ਖਾਧੇ ਜਾਣ ਵਾਲੇ ਭੋਜਨ ਨੂੰ ਚਾਰ ਮੁੱਖ ਹਿੱਸਿਆਂ ਵਿਚ ਵੰਡਿਆ ਗਿਆ ਹੈ –

  1. ਸਵੇਰ ਦਾ ਨਾਸ਼ਤਾ (Breakfast)
  2. ਦੁਪਹਿਰ ਦਾ ਭੋਜਨ (Lunch)
  3. ਸ਼ਾਮ ਦਾ ਚਾਹ-ਪਾਣੀ (Evening Tea)
  4. ਰਾਤ ਦਾ ਭੋਜਨ (Dinner)

1. ਸਵੇਰ ਦਾ ਨਾਸ਼ਤਾ (Breakfast)-ਪੂਰੇ ਦਿਨ ਦੀ ਜ਼ਰੂਰਤ ਦਾ ਚੌਥਾ ਹਿੱਸਾ ਸਵੇਰ ਦੇ ਨਾਸ਼ਤੇ ਤੋਂ ਪ੍ਰਾਪਤ ਹੋਣਾ ਚਾਹੀਦਾ ਹੈ । ਚੰਗਾ ਨਾਸ਼ਤਾ ਸਰੀਰਕ ਤੇ ਮਾਨਸਿਕ ਯੋਗਤਾ ਨੂੰ ਪ੍ਰਭਾਵਿਤ ਕਰਦਾ ਹੈ । ਨਾਸ਼ਤੇ ਦੀ ਯੋਜਨਾ ਬਣਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ –

  • ਸਰੀਰਕ ਕੰਮ ਕਰਨ ਵਾਲੇ ਵਿਅਕਤੀਆਂ ਲਈ ਨਾਸ਼ਤਾ ਠੋਸ ਤੇ ਕਾਰਬੋਜ਼ ਯੁਕਤ ਹੋਣਾ ਚਾਹੀਦਾ ਹੈ । ਜਦ ਕਿ ਮਾਨਸਿਕ ਕੰਮ ਕਰਨ ਵਾਲੇ ਵਿਅਕਤੀਆਂ ਲਈ ਹਲਕਾ ਤੇ ਪ੍ਰੋਟੀਨ ਯੁਕਤ ਨਾਸ਼ਤਾ ਚੰਗਾ ਰਹਿੰਦਾ ਹੈ ।
  • ਜੇ ਨਾਸ਼ਤੇ ਤੇ ਦੁਪਹਿਰ ਦੇ ਖਾਣੇ ਵਿਚ ਜ਼ਿਆਦਾ ਲੰਮਾ ਸਮਾਂ ਹੋਵੇ ਤਾਂ ਨਾਸ਼ਤਾ ਭਾਰਾ ਅਤੇ ਫ਼ਰਕ ਘੱਟ ਜਾਂ ਸਮਾਂ ਘੱਟ ਹੋਵੇ ਤਾਂ ਨਾਸ਼ਤਾ ਹਲਕਾ ਤੇ ਜਲਦੀ ਹਜ਼ਮ ਹੋਣ ਵਾਲਾ ਚਾਹੀਦਾ ਹੈ ।
  • ਨਾਸ਼ਤੇ ਵਿਚ ਸਾਰੇ ਭੋਜਨ ਤੱਤ ਸ਼ਾਮਲ ਹੋਣੇ ਚਾਹੀਦੇ ਹਨ, ਜਿਵੇਂ-ਭਾਰੇ ਨਾਸ਼ਤੇ ਲਈ ਭਰਵਾਂ ਪਰੌਂਠਾ, ਦੁੱਧ, ਦਹੀਂ ਜਾਂ ਲੱਸੀ ਅਤੇ ਕੋਈ ਫਲ ਲਿਆ ਜਾ ਸਕਦਾ ਹੈ ਅਤੇ ਹਲਕੇ ਨਾਸ਼ਤੇ ਵਾਸਤੇ ਪੁੰਗਰੀ ਦਾਲ, ਟੋਸਟ, ਦੁੱਧ ਅਤੇ ਫਲ ਹੋ ਸਕਦਾ ਹੈ ।

2. ਦੁਪਹਿਰ ਦਾ ਭੋਜਨ (Lunch)-ਪੁਰੇ ਦਿਨ ਦੀ ਜ਼ਰੂਰਤ ਦਾ ਤੀਸਰਾ ਹਿੱਸਾ ਦੁਪਹਿਰ ਦੇ ਭੋਜਨ ਤੋਂ ਪ੍ਰਾਪਤ ਹੋਣਾ ਚਾਹੀਦਾ ਹੈ । ਇਸ ਵਿਚ ਅਨਾਜ, ਦਾਲਾਂ, ਦਹੀਂ, ਪਨੀਰ ਜਾਂ ਮਾਸ, ਮੌਸਮੀ ਫਲ ਅਤੇ ਹਰੇ ਪੱਤੇਦਾਰ ਸਬਜ਼ੀਆਂ ਹੋਣੀਆਂ ਚਾਹੀਦੀਆਂ ਹਨ । ਭੋਜਨ ਵਿਚ ਕੁੱਝ ਕੱਚੀਆਂ ਤੇ ਕੁੱਝ ਪੱਕੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ । ਬਹੁਤੇ ਕੰਮ-ਕਾਜੀ ਲੋਕ ਦੁਪਹਿਰ ਦਾ ਖਾਣਾ ਨਾਲ ਲੈ ਕੇ ਜਾਂਦੇ ਹਨ । ਇਸ ਲਈ ਉਹ ਭੋਜਨ ਵੀ ਪੰਸ਼ਟਿਕ ਹੋਣਾ ਚਾਹੀਦਾ ਹੈ । ਉਦਾਹਰਨ ਵਜੋਂ ਦੁਪਹਿਰ ਦੇ ਭੋਜਨ ਵਿਚ ਫੁਲਕੇ, ਰਾਜਮਾਂਹ, ਕੋਈ ਸਬਜ਼ੀ, ਰਾਇਤਾ ਅਤੇ ਸਲਾਦ ਲਿਆ ਜਾ ਸਕਦਾ ਹੈ ਅਤੇ ਨਾਲ ਲਿਜਾਣ ਵਾਲੇ ਭੋਜਨ ਵਿਚ ਪੁਦੀਨੇ ਦੀ ਚਟਨੀ ਆਦਿ ਤੇ ਸੈਂਡਵਿਚ, ਗਚਕ ਅਤੇ ਕੁੱਝ ਫਲ ਸ਼ਾਮਲ ਕੀਤਾ ਜਾ ਸਕਦਾ ਹੈ ।

3. ਸ਼ਾਮ ਦੀ ਚਾਹ (Evening tea)-ਇਸ ਸਮੇਂ ਚਾਹ ਦੇ ਨਾਲ ਕੋਈ ਨਮਕੀਨ ਜਾਂ ਮਿੱਠੀ ਚੀਜ਼ ; ਜਿਵੇਂ ਕਿ ਬਿਸਕੁਟ, ਕੇਕ, ਬਰਫ਼ੀ, ਪਕੌੜੇ, ਸਮੋਸੇ ਆਦਿ ਲਏ ਜਾ ਸਕਦੇ ਹਨ ।

4. ਰਾਤ ਦਾ ਭੋਜਨ (Dinner)-ਇਸ ਭੋਜਨ ਵਿਚ ਵੀ ਪੂਰੇ ਦਿਨ ਦੀ ਜ਼ਰੂਰਤ ਦਾ ਤੀਜਾ ਹਿੱਸਾ ਪਾਪਤ ਹੋਣਾ ਚਾਹੀਦਾ ਹੈ । ਰਾਤ ਦੇ ਅਤੇ ਦੁਪਹਿਰ ਦੇ ਭੋਜਨ ਵਿਚ ਕੋਈ ਫ਼ਰਕ ਨਹੀਂ ਹੁੰਦਾ ਪਰ ਫਿਰ ਵੀ ਇਸ ਨੂੰ ਬਣਾਉਂਦੇ ਸਮੇਂ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ; ਜਿਵੇਂ

  • ਦੁਪਹਿਰ ਦੇ ਭੋਜਨ ਨਾਲੋਂ ਰਾਤ ਦਾ ਭੋਜਨ ਹਲਕਾ ਹੋਣਾ ਚਾਹੀਦਾ ਹੈ ਤਾਂ ਕਿ ਜਲਦੀ ਪਚ ਸਕੇ ।
  • ਸਾਰਾ ਦਿਨ ਕੰਮ-ਕਾਜ ਕਰਦਿਆਂ ਸਰੀਰ ਦੇ ਤੰਤੂਆਂ ਦੀ ਟੁੱਟ-ਭੱਜ ਹੁੰਦੀ ਰਹਿੰਦੀ ਹੈ । ਇਸ ਲਈ ਇਹਨਾਂ ਦੀ ਮੁਰੰਮਤ ਲਈ ਪ੍ਰੋਟੀਨ ਵਾਲੇ ਭੋਜਨ ਪਦਾਰਥ ਹੋਣੇ ਚਾਹੀਦੇ ਹਨ ।
  • ਰਾਤ ਦਾ ਭੋਜਨ ਖ਼ਾਸ ਧਿਆਨ ਦੇ ਕੇ ਬਣਾਉਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਭੋਜਨ ਕਰਦੇ ਹਨ ।

5. ਭੋਜਨ ਪਕਾਉਣ ਦਾ ਢੰਗ (Method of Cooking) -ਭੋਜਨ ਦੀ ਯੋਜਨਾਬੰਦੀ ਦਾ ਤਾਂ ਹੀ ਫਾਇਦਾ ਹੈ ਜੇ ਭੋਜਨ ਨੂੰ ਅਜਿਹੇ ਢੰਗ ਨਾਲ ਪਕਾਇਆ ਜਾਵੇ ਕਿ ਵੱਧ ਤੋਂ ਵੱਧ ਖ਼ੁਰਾਕੀ ਤੱਤਾਂ ਦੀ ਸੰਭਾਲ ਹੋ ਸਕੇ । ਭੋਜਨ ਖ਼ਰੀਦਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

  • ਸੁੱਕੇ ਭੋਜਨ ਪਦਾਰਥ, ਜਿਵੇਂ-ਅਨਾਜ, ਦਾਲਾਂ ਜ਼ਿਆਦਾ ਮਾਤਰਾ ਵਿਚ ਖਰੀਦਣੇ ਚਾਹੀਦੇ ਹਨ ਪਰ ਫਿਰ ਵੀ ਉੱਨੀ ਹੀ ਮਾਤਰਾ ਵਿਚ ਜਿਸ ਦੀ ਆਸਾਨੀ ਨਾਲ ਸੰਭਾਲ ਹੋ ਸਕੇ ।
  • ਫਲ ਤੇ ਸਬਜ਼ੀਆਂ ਤਾਜ਼ੀਆਂ ਖਰੀਦਣੀਆਂ ਚਾਹੀਦੀਆਂ ਹਨ ਕਿਉਂਕਿ ਬੇਹੇ ਫਲ ਤੇ ਸਬਜ਼ੀਆਂ ਦੇ ਵਿਟਾਮਿਨ ਤੇ ਖਣਿਜ ਲਵਣ ਨਸ਼ਟ ਹੋ ਜਾਂਦੇ ਹਨ ।
  • ਹਮੇਸ਼ਾ ਸਾਫ਼ ਸੁਥਰੀਆਂ ਦੁਕਾਨਾਂ ਤੋਂ ਹੀ ਭੋਜਨ ਖਰੀਦਣਾ ਚਾਹੀਦਾ ਹੈ । ਭੋਜਨ ਪਕਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ
  1. ਭੋਜਨ ਨੂੰ ਜ਼ਿਆਦਾ ਦੇਰ ਭਿਉਂ ਕੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਪਾਣੀ ਵਿਚ ਘੁਲਣਸ਼ੀਲ ਤੱਤ ਨਸ਼ਟ ਹੋ ਜਾਂਦੇ ਹਨ ।
  2. ਸਬਜ਼ੀਆਂ ਤੇ ਫਲਾਂ ਦੇ ਜ਼ਿਆਦਾ ਛਿਲਕੇ ਨਹੀਂ ਉਤਾਰਨੇ ਚਾਹੀਦੇ ਕਿਉਂਕਿ ਛਿਲਕਿਆਂ ਦੇ ਥੱਲੇ ਵਿਟਾਮਿਨ ਤੇ ਖਣਿਜ ਲਵਣ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ ।
  3. ਸਬਜ਼ੀਆਂ ਨੂੰ ਬਣਾਉਣ ਤੋਂ ਥੋੜੀ ਦੇਰ ਪਹਿਲਾਂ ਹੀ ਕੱਟਣਾ ਚਾਹੀਦਾ ਹੈ ਨਹੀਂ ਤਾਂ ਹਵਾ ਦੇ ਸੰਪਰਕ ਨਾਲ ਵੀ ਵਿਟਾਮਿਨ ਨਸ਼ਟ ਹੋ ਜਾਂਦੇ ਹਨ ।
  4. ਸਬਜ਼ੀਆਂ ਤੇ ਫਲ ਹਮੇਸ਼ਾਂ ਵੱਡੇ-ਵੱਡੇ ਟੁਕੜਿਆਂ ਵਿਚ ਕੱਟਣੇ ਚਾਹੀਦੇ ਹਨ ਕਿਉਂਕਿ ਇਸ ਤਰ੍ਹਾਂ ਫਲ ਤੇ ਸਬਜ਼ੀਆਂ ਦੀ ਘੱਟ ਸੜਾ ਪਾਣੀ ਤੇ ਹਵਾ ਦੇ ਸੰਪਰਕ ਵਿਚ ਆਉਂਦੀ ਹੈ ।
  5. ਸਬਜ਼ੀਆਂ ਨੂੰ ਉਬਾਲਦੇ ਸਮੇਂ ਪਾਣੀ ਵਿਚ ਪਾ ਕੇ ਘੱਟ ਤੋਂ ਘੱਟ ਸਮੇਂ ਲਈ ਪਕਾਇਆ ਜਾਵੇ ਤਾਂ ਕਿ ਉਹਨਾਂ ਦੀ ਸ਼ਕਲ, ਸੁਆਦ ਤੇ ਪੌਸ਼ਟਿਕ ਤੱਤ ਬਣੇ ਰਹਿਣ ।
  6. ਭੋਜਨ ਪਕਾਉਣ ਲਈ ਮਿੱਠੇ ਸੋਡੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਵਿਟਾਮਿਨ ‘ਬੀ’ ਤੇ ‘ਸੀਂ ਨਸ਼ਟ ਹੋ ਜਾਂਦੇ ਹਨ ।
  7. ਮੀਟ ਆਂਡੇ ਤੇ ਹੋਰ ਪ੍ਰੋਟੀਨ ਯੁਕਤ ਪਦਾਰਥਾਂ ਨੂੰ ਘੱਟ ਸੇਕ ਤੇ ਪਕਾਉਣਾ ਚਾਹੀਦਾ ਹੈ। ਨਹੀਂ ਤਾਂ ਪ੍ਰੋਟੀਨ ਨਸ਼ਟ ਹੋ ਜਾਂਦੇ ਹਨ ।
  8. ਭੋਜਨ ਹਿਲਾਉਂਦੇ ਤੇ ਛਾਣਦੇ ਵਕਤ ਜ਼ਿਆਦਾ ਸਮਾਂ ਨਹੀਂ ਲਗਾਉਣਾ ਚਾਹੀਦਾ ਕਿਉਂਕਿ ਇਸ ਨਾਲ ਭੋਜਨ ਦੇ ਅੰਦਰ ਹਵਾ ਇਕੱਠੀ ਹੋਣ ਨਾਲ ਵਿਟਾਮਿਨ ‘ਸੀ’ ਨਸ਼ਟ ਹੋ ਜਾਂਦਾ ਹੈ ।
  9. ਖਾਣਾ ਬਣਾਉਣ ਵਾਲੇ ਬਰਤਨ ਤੇ ਰਸੋਈ ਸਾਫ਼ ਸੁਥਰੇ ਹੋਣੇ ਚਾਹੀਦੇ ਹਨ ।
  10. ਭੋਜਨ ਵਿਚ ਜ਼ਿਆਦਾ ਮਸਾਲੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
  11. ਇਕੋ ਹੀ ਤਰ੍ਹਾਂ ਦੇ ਭੋਜਨ ਪਦਾਰਥਾਂ ਦੀ ਵਰਤੋਂ ਵਾਰ-ਵਾਰ ਨਹੀਂ ਕਰਨੀ ਚਾਹੀਦੀ ।
  12. ਜਿਹੜੇ ਲੋਕ ਸ਼ਾਕਾਹਾਰੀ ਹੋਣ, ਉਹਨਾਂ ਦੇ ਭੋਜਨ ਵਿਚ ਦੁੱਧ, ਪਨੀਰ, ਦਾਲਾਂ ਤੇ ਸੋਇਆਬੀਨ ਦੀ ਵਰਤੋਂ ਵੱਧ ਹੋਣੀ ਚਾਹੀਦੀ ਹੈ ।
  13. ਜਿੱਥੋਂ ਤਕ ਹੋ ਸਕੇ ਭੋਜਨ ਨੂੰ ਪ੍ਰੈਸ਼ਰ ਕੁਕਰ ਵਿਚ ਪਕਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਮਾਂ ਤੇ ਸ਼ਕਤੀ ਦੇ ਨਾਲ-ਨਾਲ ਪੌਸ਼ਟਿਕ ਤੱਤ ਵੀ ਬਚਾਏ ਜਾ ਸਕਦੇ ਹਨ ।

ਭੋਜਨ ਪਰੋਸਣ ਦਾ ਢੰਗ (Method of serving food)-

  • ਖਾਣਾ-ਖਾਣ ਵਾਲੀ ਥਾਂ ਸਾਫ਼-ਸੁਥਰੀ ਤੇ ਹਵਾਦਾਰ ਹੋਣੀ ਚਾਹੀਦੀ ਹੈ ।
  • ਖਾਣਾ ਹਮੇਸ਼ਾਂ ਠੀਕ ਤਰ੍ਹਾਂ ਦੇ ਬਰਤਨਾਂ ਵਿਚ ਪਰੋਸਣਾ ਚਾਹੀਦਾ ਹੈ , ਜਿਵੇਂ ਤਰੀ ਵਾਲੀ ਸਬਜ਼ੀ ਵਾਸਤੇ ਡੂੰਘੀ ਪਲੇਟ ਅਤੇ ਸੁੱਕੀ ਸਬਜ਼ੀ ਲਈ ਚਪਟੀ ਪਲੇਟ ਵਰਤੀ ਜਾ ਸਕਦੀ ਹੈ ।
  • ਇਕੋ ਵਾਰ ਹੀ ਬਹੁਤ ਜ਼ਿਆਦਾ ਭੋਜਨ ਨਹੀਂ ਪਰੋਸਣਾ ਚਾਹੀਦਾ, ਸਗੋਂ ਪਹਿਲਾਂ ਥੋੜ੍ਹਾ ਤੇ ਲੋੜ ਪੈਣ ‘ਤੇ ਹੋਰ ਲਿਆ ਜਾ ਸਕਦਾ ਹੈ ।
  • ਸਲਾਦ ਅਤੇ ਫਲ ਵੀ ਭੋਜਨ ਨਾਲ ਜ਼ਰੂਰ ਪਰੋਸਣੇ ਚਾਹੀਦੇ ਹਨ ।
  • ਭੋਜਨ ਵਿਚ ਰੰਗ ਅਤੇ ਭਿੰਨਤਾ ਹੋਣੀ ਚਾਹੀਦੀ ਹੈ ।

ਇਸ ਲਈ ਧਨੀਏ ਦੇ ਹਰੇ ਪੱਤੇ, ਨਿੰਬੂ ਤੇ ਟਮਾਟਰ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ । ਜੇ ਉੱਪਰ ਦਿੱਤੀਆਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਭੋਜਨ ਤਿਆਰ ਕੀਤਾ ਜਾਵੇ ਤਾਂ ਵਿਅਕਤੀ ਆਪਣੀ ਲੋੜ ਅਨੁਸਾਰ ਖ਼ੁਸ਼ ਮਨ ਨਾਲ ਭੋਜਨ ਖਾ ਕੇ ਸੰਤੁਲਿਤ ਭੋਜਨ ਦਾ ਮੰਤਵ ਪੂਰਾ ਕਰ ਸਕਦਾ ਹੈ ।

PSEB 10th Class Home Science Solutions Chapter 7 ਸੰਤੁਲਿਤ ਭੋਜਨ

Home Science Guide for Class 10 PSEB ਸੰਤੁਲਿਤ ਭੋਜਨ Important Questions and Answers

ਪ੍ਰਸ਼ਨ 1.
ਕੀ ਉੱਚਿਤ ਕੈਲੋਰੀਆਂ ਵਾਲੀ ਖ਼ੁਰਾਕ ਸੰਤੁਲਿਤ ਭੋਜਨ ਹੁੰਦੀ ਹੈ ?
ਉੱਤਰ-
ਇਹ ਜ਼ਰੂਰੀ ਨਹੀਂ ਕਿ ਉੱਚਿਤ ਕੈਲੋਰੀਆਂ ਵਾਲੀ ਖ਼ੁਰਾਕ ਸੰਤੁਲਿਤ ਹੋਵੇ ।

ਪ੍ਰਸ਼ਨ 2.
ਪੁੰਗਰੀਆਂ ਦਾਲਾਂ ਵਿੱਚ ਕਿਹੜੇ ਵਿਟਾਮਿਨ ਦੀ ਮਾਤਰਾ ਵੱਧ ਜਾਂਦੀ ਹੈ ?
ਉੱਤਰ-
ਵਿਟਾਮਿਨ ਸੀ ।

ਪ੍ਰਸ਼ਨ 3.
ਦਾਲਾਂ ਵਿੱਚ ਕਿੰਨੇ ਪ੍ਰਤੀਸ਼ਤ ਪ੍ਰੋਟੀਨ ਹੁੰਦਾ ਹੈ ?
ਉੱਤਰ-
20-25%.

ਪ੍ਰਸ਼ਨ 4.
ਦੁਨੀਆਂ ਭਰ ਵਿਚ 90% ਬਿਮਾਰੀਆਂ ਦਾ ਕਾਰਨ …………… ਸੇਵਨ ਨਹੀਂ ਕਰਨਾ ਹੈ ?
ਉੱਤਰ-
ਸੰਤੁਲਿਤ ਭੋਜਨ ।

ਪ੍ਰਸ਼ਨ 5.
ਕਣਕ-ਮੱਕੀ ਆਦਿ ਅਨਾਜਾਂ ਵਿਚ ਕਿੰਨੇ ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ ?
ਉੱਤਰ-
6-12%.

ਪ੍ਰਸ਼ਨ 6.
ਸੁੱਕੇ ਮੇਵਿਆਂ ਵਿੱਚ ਕਿੰਨੇ ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ ?
ਉੱਤਰ-
18-28%.

PSEB 10th Class Home Science Solutions Chapter 7 ਸੰਤੁਲਿਤ ਭੋਜਨ

ਪ੍ਰਸ਼ਨ 7.
ਸਬਜ਼ੀਆਂ ਤੇ ਫਲਾਂ ਦੇ ਛਿਲਕਿਆਂ ਨੂੰ ਕਿਉਂ ਨਹੀਂ ਉਤਾਰਨਾ ਚਾਹੀਦਾ ?
ਉੱਤਰ-
ਇਹਨਾਂ ਥੱਲੇ ਵਿਟਾਮਿਨ ਤੇ ਖਣਿਜ ਲੂਣ ਹੁੰਦੇ ਹਨ ।

ਪ੍ਰਸ਼ਨ 8.
ਮਿੱਠੇ ਸੋਡੇ ਦੀ ਵਰਤੋਂ ਭੋਜਨ ਪਕਾਉਣ ਲਈ ਕਿਉਂ ਨਹੀਂ ਕਰਨੀ ਚਾਹੀਦੀ ?
ਉੱਤਰ-
ਇਸ ਨਾਲ ਵਿਟਾਮਿਨ ਬੀ ਤੇ ਸੀ ਨਸ਼ਟ ਹੋ ਜਾਂਦੇ ਹਨ ।

ਪ੍ਰਸ਼ਨ 9.
ਸ਼ਾਕਾਹਾਰੀ ਲੋਕਾਂ ਨੂੰ ਪ੍ਰੋਟੀਨ ਕਿਹੜੇ ਭੋਜਨ ਪਦਾਰਥਾਂ ਤੋਂ ਮਿਲਦੀ ਹੈ ?
ਉੱਤਰ-
ਦੁੱਧ, ਪਨੀਰ, ਦਾਲਾਂ, ਸੋਇਆਬੀਨ ।

ਪ੍ਰਸ਼ਨ 10.
ਫਲੀਦਾਰ ਸਬਜ਼ੀਆਂ ਵਿਚ ਕਿਹੜਾ ਪੌਸ਼ਟਿਕ ਤੱਤ ਵਧੇਰੇ ਹੁੰਦਾ ਹੈ ?
ਉੱਤਰ-
ਪ੍ਰੋਟੀਨ ॥

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
(ਅ) ਆਹਾਰ ਨਿਯੋਜਨ ਕੀ ਹੈ ਅਤੇ ਇਸ ਦੇ ਕੀ ਲਾਭ ਹਨ ?
(ਈ) ਭੋਜਨ ਦਾ ਵਰਗੀਕਰਨ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
(ਅ) ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।
(ਇ) ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 2.
ਭੋਜਨ ਖਰੀਦਦੇ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖੋਗੇ ?
ਉੱਤਰ-
ਭੋਜਨ ਖਰੀਦਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

  1. ਸੁੱਕੇ ਭੋਜਨ ਪਦਾਰਥ, ਜਿਵੇਂ ਅਨਾਜ, ਦਾਲਾਂ ਜ਼ਿਆਦਾ ਮਾਤਰਾ ਵਿਚ ਖਰੀਦਣੇ ਚਾਹੀਦੇ ਹਨ ਪਰ ਇਹ ਵੀ ਉੱਨੀ ਹੀ ਮਾਤਰਾ ਵਿਚ ਜਿਸ ਦੀ ਆਸਾਨੀ ਨਾਲ ਸੰਭਾਲ ਹੋ ਸਕੇ ।
  2. ਫਲ ਤੇ ਸਬਜ਼ੀਆਂ ਤਾਜ਼ੀਆਂ ਖਰੀਦਣੀਆਂ ਚਾਹੀਦੀਆਂ ਹਨ ਕਿਉਂਕਿ ਬੇਹੇ ਫਲ ਤੇ ਸਬਜ਼ੀਆਂ ਦੇ ਵਿਟਾਮਿਨ ਤੇ ਖਣਿਜ ਲਵਣ ਨਸ਼ਟ ਹੋ ਜਾਂਦੇ ਹਨ ।
  3. ਹਮੇਸ਼ਾਂ ਸਾਫ਼ ਸੁਥਰੀਆਂ ਦੁਕਾਨਾਂ ਤੋਂ ਹੀ ਭੋਜਨ ਖਰੀਦਣਾ ਚਾਹੀਦਾ ਹੈ ।

ਪ੍ਰਸ਼ਨ 3.
ਭੋਜਨ ਵੇਖਣ ਨੂੰ ਵੀ ਸੋਹਣਾ ਹੋਣਾ ਚਾਹੀਦਾ ਹੈ । ਕੀ ਤੁਸੀਂ ਇਸ ਤੱਥ ਨਾਲ ਸਹਿਮਤ ਹੋ ? ਜੇ ਹਾਂ ਤਾਂ ਕਿਉਂ ?
ਉੱਤਰ-
ਹਾਂ ਜੀ ; ਇਹ ਤੱਥ ਬਿਲਕੁਲ ਸਹੀ ਹੈ ਕਿ ਭੋਜਨ ਵੇਖਣ ਨੂੰ ਸੋਹਣਾ ਲੱਗਣਾ ਚਾਹੀਦਾ ਹੈ ਕਿਉਂਕਿ ਜਿਹੜਾ ਭੋਜਨ ਵੇਖਣ ਨੂੰ ਚੰਗਾ ਲੱਗੇ, ਉਸ ਨੂੰ ਖਾਣ ਨੂੰ ਵੀ ਮਨ ਕਰਦਾ ਹੈ ਜਦ ਕਿ ਜੇਕਰ ਭੋਜਨ ਅੱਖਾਂ ਨੂੰ ਨਾ ਭਾਵੇਂ ਤਾਂ ਮਨੁੱਖ ਉਸ ਦਾ ਸਵਾਦ ਵੀ ਨਹੀਂ ਵੇਖਣਾ ਚਾਹੁੰਦਾ । ਭੋਜਨ ਨੂੰ ਸੋਹਣਾ ਬਣਾਉਣ ਲਈ ਭੋਜਨ ਪਕਾਉਣ ਦੀ ਵਿਧੀ ਅਤੇ ਉਸ ਨੂੰ ਸਜਾਉਣ ਦੀ ਜਾਣਕਾਰੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 4.
(i) ਵੱਧਦੇ ਬੱਚਿਆਂ ਲਈ ਕਿਹੋ ਜਿਹਾ ਭੋਜਨ ਚਾਹੀਦਾ ਹੈ ?
(ii) ਵਧਣ ਵਾਲਿਆਂ ਬੱਚਿਆਂ ਦੇ ਭੋਜਨ ਵਿਚ ਪ੍ਰੋਟੀਨ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
(i) ਵੱਧ ਰਹੇ ਬੱਚੇ ਦੇ ਸਰੀਰ ਵਿਚ ਬਣੇ ਸੈਲਾਂ ਅਤੇ ਤੰਤੂਆਂ ਦਾ ਨਿਰਮਾਣ ਹੁੰਦਾ ਹੈ ਅਤੇ ਇਸ ਲਈ ਪ੍ਰੋਟੀਨ, ਕਾਰਬੋਜ਼ ਆਦਿ ਵੱਧ ਮਾਤਰਾ ਵਿਚ ਚਾਹੀਦੇ ਹਨ ਤਾਂ ਜੋ ਤੰਤੂਆਂ ਦਾ ਨਿਰਮਾਣ ਅਤੇ ਟੁੱਟ-ਭੱਜ ਦੀ ਪੂਰਤੀ ਹੋ ਸਕੇ । ਇਸ ਤੋਂ ਇਲਾਵਾ ਬੱਚਿਆਂ ਦੇ ਭੱਜਣ-ਦੌੜਨ ਅਤੇ ਖੇਡਣ ਨਾਲ ਕੈਲੋਰੀਆਂ ਵੀ ਵੱਧ ਖ਼ਰਚ ਹੁੰਦੀਆਂ ਹਨ, ਸੋ ਇਨ੍ਹਾਂ ਦੀ ਪੂਰਤੀ ਕਰਨ ਲਈ ਬੱਚਿਆਂ ਦੇ ਭੋਜਨ ਵਿਚ ਲੋੜੀਂਦੀ ਮਾਤਰਾ ਵਿਚ ਮੱਖਣ, ਘਿਉ, ਤੇਲ, ਖੰਡ, ਸ਼ੱਕਰ, ਦੁੱਧ, ਅੰਡਾ, ਮੀਟ, ਪਨੀਰ ਅਤੇ ਸਬਜ਼ੀਆਂ ਦਾ ਸ਼ਾਮਲ ਹੋਣਾ ਜ਼ਰੂਰੀ ਹੈ ।

(ii) ਦੇਖੋ ਭਾਗ (i).

PSEB 10th Class Home Science Solutions Chapter 7 ਸੰਤੁਲਿਤ ਭੋਜਨ

ਪ੍ਰਸ਼ਨ 5.
ਗਰਭਵਤੀ ਔਰਤ ਲਈ ਜ਼ਿਆਦਾ ਕੈਲੋਰੀਆਂ ਦੀ ਲੋੜ ਹੁੰਦੀ ਹੈ ਜਾਂ ਦੁੱਧ ਪਿਲਾਉਂਦੀ ਮਾਂ ਲਈ ?
ਉੱਤਰ-
ਗਰਭਵਤੀ ਔਰਤ ਜਾਂ ਦੁੱਧ ਪਿਲਾਉਂਦੀ ਮਾਂ, ਦੋਹਾਂ ਦਾ ਭੋਜਨ ਸੰਤੁਲਿਤ ਹੋਣਾ ਚਾਹੀਦਾ ਹੈ | ਪਰ ਦੁੱਧ ਪਿਲਾਉਣ ਵਾਲੀ ਮਾਂ ਦੀਆਂ ਖ਼ੁਰਾਕੀ ਲੋੜਾਂ ਗਰਭਵਤੀ ਔਰਤ ਨਾਲੋਂ ਜ਼ਿਆਦਾ ਹੁੰਦੀਆਂ ਹਨ । ਦੁੱਧ ਪਿਲਾਉਣ ਵਾਲੀ ਮਾਂ ਨੂੰ ਗਰਭਵਤੀ ਔਰਤ ਤੇ ਹੋਰ ਔਰਤਾਂ ਨਾਲੋਂ ਕੈਲੋਰੀਆਂ ਤੇ ਹੋਰ ਪੌਸ਼ਟਿਕ ਤੱਤ ਜ਼ਿਆਦਾ ਮਾਤਰਾ ਵਿਚ ਚਾਹੀਦੇ ਹਨ | ਬੱਚੇ ਦੀ ਪੂਰਨ ਖ਼ੁਰਾਕ ਲਈ ਮਾਂ ਦਾ ਦੁੱਧ ਕਾਫ਼ੀ ਮਾਤਰਾ ਵਿਚ ਲੋੜੀਂਦਾ ਹੈ । ਇਹ ਦੁੱਧ ਤਾਂ ਹੀ ਪ੍ਰਾਪਤ ਹੋਵੇਗਾ ਜੇ ਮਾਂ ਦੀ ਖ਼ੁਰਾਕ ਵਿਚ ਦੁੱਧ, ਮੀਟ, ਸਬਜ਼ੀਆਂ, ਅੰਡਾ, ਦਾਲਾਂ ਅਤੇ ਪਨੀਰ, ਕਾਫ਼ੀ ਮਾਤਰਾ ਵਿਚ ਹੋਣਗੇ । ਪਹਿਲੇ ਛੇ ਮਹੀਨੇ ਮਾਂ ਦਾ ਦੁੱਧ ਬੱਚੇ ਦੀ ਮੁੱਖ ਖ਼ੁਰਾਕ ਹੁੰਦਾ ਹੈ । ਇਸ ਲਈ ਦੁੱਧ ਪਿਲਾਉਂਦੀ ਮਾਂ ਨੂੰ ਜ਼ਿਆਦਾ ਕੈਲੋਰੀਆਂ ਵਾਲਾ ਪੌਸ਼ਟਿਕ ਭੋਜਨ ਚਾਹੀਦਾ ਹੈ ।

ਪ੍ਰਸ਼ਨ 6.
ਭੋਜਨ ਵਿਚ ਵਸਾ ਅਤੇ ਸ਼ਰਕਰਾ ਦੀ ਕੀ ਮਹੱਤਤਾ ਹੈ ?
ਉੱਤਰ-
ਭੋਜਨ ਵਿਚ ਵਸਾ ਅਤੇ ਸ਼ਰਕਰਾ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ । ਇਕ ਗਰਾਮ ਸ਼ਰਕਰਾ ਤੋਂ 4 ਕੈਲੋਰੀ ਅਤੇ 1 ਗਰਾਮ ਵਸਾ ਤੋਂ 9 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 7.
ਨਿਮਨ ਲਈ ਕੈਲਸ਼ੀਅਮ ਦੀ ਸਿਫ਼ਾਰਸ਼ੀ ਮਾਤਰਾ ਦੱਸੋ ।
(i) ਦੁੱਧ ਪਿਲਾਉਣ ਵਾਲੀ ਮਾਤਾ
(ii) ਵਧਦਾ ਹੋਇਆ ਬੱਚਾ ।
ਉੱਤਰ-
(i) ਦੁੱਧ ਪਿਲਾਉਣ ਵਾਲੀ ਮਾਤਾ ਲਈ ਕੈਲਸ਼ੀਅਮ ਦੀ ਮਾਤਰਾ ਹੈ 1000 ਮਿ.ਗਾਮ ॥
(ii) ਵਧਦੇ ਹੋਏ ਬੱਚਿਆਂ ਲਈ 4 ਤੋਂ 9 ਸਾਲ ਤੱਕ 400 ਮਿ. ਗ੍ਰਾਮ ਅਤੇ 10 ਤੋਂ 15 ਸਾਲ ਤਕ 600 ਮਿ. ਗ੍ਰਾਮ ਦੀ ਲੋੜ ਹੈ ।

ਪ੍ਰਸ਼ਨ 8.
ਨਿਮਨ ਵਿੱਚ ਲੋਹ ਦੀ ਮਹੱਤਤਾ ਲੋੜ ਦੱਸੋ ।
(i) ਵਿਅਸਕ ਆਦਮੀ
(ii) ਗਰਭਵਤੀ ਮਹਿਲਾ
(iii) ਕਿਸ਼ੋਰ ।
ਉੱਤਰ-
(i) ਵਿਅਸਕ ਆਦਮੀ ਲਈ 28 ਮਿ. ਗ੍ਰਾਮ ਲੋਹੇ ਦੀ ਲੋੜ ਹੈ ।
(ii) ਗਰਭਵਤੀ ਮਹਿਲਾ ਲਈ 38 ਮਿ. ਗ੍ਰਾਮ ਲੋਹੇ ਦੀ ਲੋੜ ਹੈ ।
(iii) ਕਿਸ਼ੋਰਾਂ ਲਈ ਉਮਰ ਦੇ ਹਿਸਾਬ ਨਾਲ 20 ਤੋਂ 50 ਮਿ. ਗ੍ਰਾਮ ਤੱਕ ਦੀ ਲੋੜ ਹੈ ।

ਪ੍ਰਸ਼ਨ 9.
ਅਰਜੁਨ ਨੂੰ ਘੱਟ ਦਿਖਾਈ ਦਿੰਦਾ ਹੈ ਉਸ ਦੀ ਇਸ ਅਵਸਥਾ ਦਾ ਕੀ ਕਾਰਨ ਹੈ ? ਉਸ ਨੂੰ ਕਿਹੜੇ ਜ਼ਰੂਰੀ ਖਾਧ ਪਦਾਰਥ ਲੈਣੇ ਚਾਹੀਦੇ ਹਨ ?
ਜਾਂ
ਗੀਤਾ ਨੂੰ ਹਨੇਰੇ ਵਿਚ ਘੱਟ ਦਿਖਾਈ ਦਿੰਦਾ ਹੈ ਅਤੇ ਉਹ ਰੰਗਾਂ ਦੀ ਠੀਕ ਪਹਿਚਾਣ ਨਹੀਂ ਕਰ ਸਕਦੀ । ਉਸਨੂੰ ਕਿਹੜਾ ਰੋਗ ਹੋ ਸਕਦਾ ਹੈ ? ਉਹ ਕਿਹੜੇ-ਕਿਹੜੇ ਭੋਜਨ ਪਦਾਰਥਾਂ ਦੀ ਵਰਤੋਂ ਕਰਕੇ ਇਹ ਰੋਗ ਦੂਰ ਕਰ ਸਕਦੀ ਹੈ ?
ਉੱਤਰ-
ਵਿਟਾਮਿਨ A ਦੀ ਕਮੀ ਨਾਲ ਅੰਧਰਾਤਾ ਰੋਗ ਹੋ ਜਾਂਦਾ ਹੈ ਤੇ ਵਧੇਰੇ ਕਮੀ ਨਾਲ ਨਜ਼ਰ ਕਮਜ਼ੋਰ ਵੀ ਹੋ ਜਾਂਦੀ ਹੈ । ਵਿਟਾਮਿਨ A ਦੀ ਕਮੀ ਨਾ ਹੋਵੇ, ਇਸ ਲਈ ਮੱਖਣ, ਗਾਜਰ, ਦੁੱਧ, ਅੰਡੇ ਦੀ ਜਰਦੀ, ਜਿਗਰ, ਮੱਛੀ ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।

ਪ੍ਰਸ਼ਨ 10.
ਨੰਨਹੀ ਰਿਧੀ ਦਾ ਰੰਗ ਪੀਲਾ ਹੈ ਅਤੇ ਥਕਾਨ ਮਹਿਸੂਸ ਕਰਦੀ ਹੈ ਉਸ ਨੂੰ ਕਿਹੜਾ ਰੋਗ ਹੈ ਅਤੇ ਉਹ ਕਿਵੇਂ ਠੀਕ ਹੋ ਸਕਦੀ ਹੈ ? (P.S.E.B. Mar. 2011)
ਜਾਂ
ਸੁਨੀਤਾ ਦੀ ਚਮੜੀ ਦਾ ਰੰਗ ਪੀਲਾ ਹੈ ਅਤੇ ਬਹੁਤ ਥਕਾਵਟ ਮਹਿਸੂਸ ਕਰਦੀ ਹੈ । ਉਸਨੂੰ ਕਿਹੜਾ ਰੋਗ ਹੋ ਸਕਦਾ ਹੈ ਅਤੇ ਉਹ ਕਿਹੜੇ-ਕਿਹੜੇ ਭੋਜਨ ਪਦਾਰਥਾਂ ਦੀ ਵਰਤੋਂ ਕਰਕੇ ਇਸਨੂੰ ਦੂਰ ਕਰ ਸਕਦੀ ਹੈ ?
ਉੱਤਰ-
ਰੰਗ ਪੀਲਾ ਹੋਣਾ ਅਤੇ ਥਕਾਨ ਮਹਿਸੂਸ ਹੋਣਾ, ਖੂਨ ਦੀ ਕਮੀ (ਅਨੀਮੀਆ) ਰੋਗ ਦੀ ਨਿਸ਼ਾਨੀ ਹੈ । ਇਸ ਨੂੰ ਠੀਕ ਕਰਨ ਲਈ ਲੋਹੇ ਵਾਲੇ ਖਾਦ ਪਦਾਰਥ ਵਧੇਰੇ ਲੈਣੇ ਚਾਹੀਦੇ ਹਨ, ਜਿਵੇਂ-ਦਾਲਾਂ, ਛੋਲੇ, ਲੋਬੀਆ, ਪੁਦੀਨਾ, ਪਾਲਕ, ਮੱਛੀ, ਮੁਰਗੀ ਦੇ ਅੰਡੇ ਆਦਿ ।

ਪ੍ਰਸ਼ਨ 11.
ਸੋਨੂੰ ਦੇ ਮਸੂੜੇ ਸੁੱਜ ਜਾਂਦੇ ਹਨ ਅਤੇ ਖੂਨ ਵਗਣ ਲੱਗ ਜਾਂਦਾ ਹੈ । ਉਸਨੂੰ ਕਿਹੜਾ ਰੋਗ ਹੋ ਸਕਦਾ ਹੈ ? ਉਹ ਕਿਹੜੇ-ਕਿਹੜੇ ਭੋਜਨ ਪਦਾਰਥਾਂ ਦੀ ਵਰਤੋਂ ਕਰਕੇ ਇਸ ਰੋਗ ਨੂੰ ਦੂਰ ਕਰ ਸਕਦਾ ਹੈ ?
ਉੱਤਰ-
ਉਸਨੂੰ ਸਕਰਵੀ ਨਾਮਕ ਰੋਗ ਹੋਇਆ ਹੈ । ਇਹ ਰੋਗ ਵਿਟਾਮਿਨ ਸੀ ਦੀ ਘਾਟ ਕਾਰਨ ਹੁੰਦਾ ਹੈ । ਇਸ ਰੋਗ ਨੂੰ ਦੂਰ ਕਰਨ ਲਈ ਖੱਟੇ ਫਲ ਜਿਵੇਂ ਨਿੰਬੂ, ਸੰਤਰਾ, ਗਲਗਲ, ਅੰਕੁਰਿਤ ਦਾਲਾਂ, ਟਮਾਟਰ, ਅਮਰੂਦ ਆਦਿ ਲੈਣੇ ਚਾਹੀਦੇ ਹਨ ।

ਪ੍ਰਸ਼ਨ 12.
ਮਨੀਸ਼ ਨੂੰ ਗਲਗੰਢ ਦਾ ਰੋਗ ਹੋ ਗਿਆ ਹੈ । ਇਹ ਰੋਗ ਕਿਹੜੇ ਪੌਸ਼ਟਿਕ ਤੱਤ ਦੀ ਕਮੀ ਨਾਲ ਹੁੰਦਾ ਹੈ ਅਤੇ ਕਿਹੜੇ-ਕਿਹੜੇ ਖਾਧ ਪਦਾਰਥਾਂ ਨੂੰ ਖੁਰਾਕ ਵਿਚ ਸ਼ਾਮਿਲ ਕਰਕੇ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ ।
ਉੱਤਰ-
ਇਹ ਆਇਓਡੀਨ ਤੱਤ ਦੀ ਕਮੀ ਨਾਲ ਹੁੰਦਾ ਹੈ । ਆਇਓਡੀਨ ਯੁਕਤ ਨਮਕ ਦੀ ਵਰਤੋਂ ਕਰਕੇ ਸਬਜ਼ੀਆਂ, ਅਨਾਜਾਂ, ਦਾਲਾਂ ਆਦਿ ਤੋਂ ਇਹ ਤੱਤ ਪ੍ਰਾਪਤ ਹੋ ਜਾਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ ਹੈ

ਪ੍ਰਸ਼ਨ 1.
ਭੋਜਨ ਵਿਚ ਵੰਨਗੀ ਕਿਵੇਂ ਲਿਆਂਦੀ ਜਾ ਸਕਦੀ ਹੈ ਅਤੇ ਕਿਉਂ ਜ਼ਰੂਰੀ
ਉੱਤਰ-
ਇੱਕੋ ਤਰ੍ਹਾਂ ਦੇ ਭੋਜਨ ਖਾ-ਖਾ ਕੇ ਮਨ ਭਰ ਜਾਂਦਾ ਹੈ ਸੋ ਖਾਣੇ ਵਿਚ ਰੁਚੀ ਬਣਾਈ ਰੱਖਣ ਲਈ ਵੰਨਗੀ ਲਿਆਉਣੀ ਜ਼ਰੂਰੀ ਹੈ । ਇਹ ਭੋਜਨ ਵਿਚ ਕਈ ਢੰਗਾਂ ਨਾਲ ਪੈਦਾ ਕੀਤੀ ਜਾ ਸਕਦੀ ਹੈ ।

  • ਨਾਸ਼ਤੇ ਵਿਚ ਅਕਸਰ ਪਰੌਂਠੇ ਬਣਦੇ ਹਨ ਪਰ ਹਰ ਰੋਜ਼ ਵੱਖਰੀ ਤਰ੍ਹਾਂ ਦਾ ਪਰੌਂਠਾ ਬਣਾ ਕੇ ਭੋਜਨ ਵਿਚ ਵੰਨਗੀ ਲਿਆਂਦੀ ਜਾ ਸਕਦੀ ਹੈ; ਜਿਵੇਂ-ਮੂਲੀ ਦਾ ਪਰੌਂਠਾ, ਮੇਥੀ ਵਾਲਾ, ਗੋਭੀ ਵਾਲਾ, ਮਿੱਸਾ ਆਦਿ ।
  • ਸਾਰੇ ਭੋਜਨ ਪਦਾਰਥ ਇਕੋ ਰੰਗ ਦੇ ਨਹੀਂ ਹੋਣੇ ਚਾਹੀਦੇ ਹਰੇਕ ਸਬਜ਼ੀ, ਦਾਲ ਜਾਂ ਸਲਾਦ ਦਾ ਰੰਗ ਵੱਖੋ-ਵੱਖਰਾ ਹੋਣਾ ਚਾਹੀਦਾ ਹੈ । ਇਸ ਨਾਲ ਭੋਜਨ ਵੇਖਣ ਨੂੰ ਵੀ ਚੰਗਾ ਲੱਗਦਾ ਹੈ ਅਤੇ ਵੱਧ ਪੌਸ਼ਟਿਕ ਵੀ ਹੁੰਦਾ ਹੈ ।
  • ਭੋਜਨ ਪਕਾਉਣ ਦੀ ਵਿਧੀ ਨਾਲ ਵੀ ਖਾਣੇ ਵਿਚ ਵੰਨਗੀ ਆ ਸਕਦੀ ਹੈ : ਜਿਵੇਂਤਵੇ ਦੀ ਰੋਟੀ, ਤੰਦੂਰ ਦੀ ਰੋਟੀ, ਪੂਰੀਆਂ ਆਦਿ ਬਣਾ ਕੇ ਭੋਜਨ ਵਿਚ ਵੰਨਗੀ ਲਿਆਂਦੀ ਜਾ ਸਕਦੀ ਹੈ ।

ਪ੍ਰਸ਼ਨ 2.
ਬੁਖਾਰ ਵਿਚ ਖ਼ੁਰਾਕੀ ਤੱਤਾਂ ਦੀ ਲੋੜ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਬੁਖ਼ਾਰ ਵਿਚ ਖੁਰਾਕੀ ਤੱਤਾਂ ਦੀ ਲੋੜ ਸਰੀਰ ਵਿਚ ਕਈ ਤਬਦੀਲੀਆਂ ਆਉਣ ਕਾਰਨ ਵੱਧ ਜਾਂਦੀ ਹੈ ।

  1. ਉਰਜਾ ਜਾਂ ਸ਼ਕਤੀ-ਬੁਖ਼ਾਰ ਵਿਚ ਮੈਟਾਬੋਲਿਕ ਦਰ ਵਧਣ ਨਾਲ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ । ਜਿਸ ਕਰਕੇ 50% ਵੱਧ ਉਰਜਾ ਦੀ ਲੋੜ ਪੈਂਦੀ ਹੈ । ਇਸ ਲਈ ਜ਼ਿਆਦਾ ਕੈਲੋਰੀਆਂ ਵਾਲੀ ਖ਼ੁਰਾਕ ਦੇਣੀ ਚਾਹੀਦੀ ਹੈ ।
  2. ਪ੍ਰੋਟੀਨ-ਸਰੀਰ ਵਿਚ ਤਾਪਮਾਨ ਵਧਣ ਨਾਲ ਤੰਤੂਆਂ ਦੀ ਭੰਨ-ਤੋੜ ਤੇਜ਼ੀ ਨਾਲ ਹੁੰਦੀ ਹੈ, ਇਸ ਲਈ ਪ੍ਰੋਟੀਨ ਵੱਧ ਮਾਤਰਾ ਵਿਚ ਲੈਣੀ ਚਾਹੀਦੀ ਹੈ ।
  3. ਕਾਰਬੋਹਾਈਡੇਟ-ਬੁਖ਼ਾਰ ਨਾਲ ਸਰੀਰ ਦੇ ਕਾਰਬੋਹਾਈਡੇਟ ਦੇ ਭੰਡਾਰ ਘੱਟ ਜਾਂਦੇ ਹਨ । ਇਸ ਕਮੀ ਨੂੰ ਪੂਰਾ ਕਰਨ ਲਈ ਵੱਧ ਮਾਤਰਾ ਵਿਚ ਕਾਰਬੋਹਾਈਡੇਟ ਦੇਣੇ ਚਾਹੀਦੇ ਹਨ !
  4. ਵਿਟਾਮਿਨ-ਬਿਮਾਰੀ ਦੀ ਹਾਲਤ ਵਿਚ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ । ਇਸ ਹਾਲਤ ਵਿਚ ਬਿਮਾਰ ਮਨੁੱਖ ਨੂੰ ਵੱਧ ਵਿਟਾਮਿਨਾਂ ਦੀ ਲੋੜ ਹੁੰਦੀ ਹੈ ।
  5. ਖਣਿਜ ਪਦਾਰਥ-ਸੋਡੀਅਮ ਤੇ ਪੋਟਾਸ਼ੀਅਮ ਪਸੀਨੇ ਰਾਹੀਂ ਜ਼ਿਆਦਾ ਨਿਕਲ ਜਾਂਦੇ ਹਨ । ਇਨ੍ਹਾਂ ਦੀ ਪੂਰਤੀ ਲਈ ਦੁੱਧ ਤੇ ਜੂਸ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ ।
  6. ਪਾਣੀ-ਬਿਮਾਰ ਆਦਮੀ ਨੂੰ ਪਾਣੀ ਯੋਗ ਮਾਤਰਾ ਵਿਚ ਪੀਣਾ ਚਾਹੀਦਾ ਹੈ ਕਿਉਂਕਿ ਮਰੀਜ਼ ਦੇ ਸਰੀਰ ਵਿਚੋਂ ਪਾਣੀ ਪਸੀਨੇ ਤੇ ਪਿਸ਼ਾਬ ਰਾਹੀਂ ਜ਼ਿਆਦਾ ਨਿਕਲਦਾ ਰਹਿੰਦਾ ਹੈ ।

PSEB 10th Class Home Science Solutions Chapter 7 ਸੰਤੁਲਿਤ ਭੋਜਨ

ਪ੍ਰਸ਼ਨ 3.
ਭਾਰਤੀ ਮੈਡੀਕਲ ਖੋਜ ਸੰਸਥਾ ਵਲੋਂ ਭਾਰਤੀਆਂ ਲਈ ਕੀਤੀ ਗਈ ਖੁਰਾਕੀ ਤੱਤਾਂ ਦੀ ਸਿਫ਼ਾਰਸ਼ ਬਾਰੇ ਲਿਖੋ ।
ਉੱਤਰ
PSEB 10th Class Home Science Solutions Chapter 7 ਸੰਤੁਲਿਤ ਭੋਜਨ 5

ਪ੍ਰਸ਼ਨ 4.
ਬਾਲਿਗ ਔਰਤਾਂ ਦੇ ਸੰਤੁਲਿਤ ਭੋਜਨ ਦਾ ਇਕ ਚਾਰਟ ਬਣਾਓ ।
ਉੱਤਰ –
PSEB 10th Class Home Science Solutions Chapter 7 ਸੰਤੁਲਿਤ ਭੋਜਨ 6

ਪ੍ਰਸ਼ਨ 5.
ਆਰਥਿਕ ਪੱਧਰ ਅਤੇ ਸਰੀਰਕ ਸਿਹਤ ਸੰਤੁਲਿਤ ਭੋਜਨ ਦੀ ਮਾਤਰਾ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਸਰੀਰਕ ਸਿਹਤ-ਸੰਤੁਲਿਤ ਭੋਜਨ ਦੀ ਲੋੜ ਦਾ ਸੰਬੰਧ ਸਰੀਰਕ ਸਿਹਤ ਨਾਲ ਹੈ । ਰੋਗੀ ਹੋਣ ਦੀ ਅਵਸਥਾ ਵਿੱਚ ਸਰੀਰ ਦੇ ਤੰਤੁ ਦੀ ਟੁੱਟ-ਭੱਜ ਵਧੇਰੇ ਹੁੰਦੀ ਹੈ । ਕੈਲੋਰੀਆਂ ਅਤੇ ਪੌਸ਼ਟਿਕ ਤੱਤਾਂ ਦੀ ਲੋੜ ਵੱਧ ਜਾਂਦੀ ਹੈ ।1°F ਤੱਕ ਤਾਪਮਾਨ ਵੱਧ ਹੋਣ ਤੇ ਰੋਗ ਦੀ ਅਵਸਥਾ ਵਿੱਚ 7% ਤੱਕ B.M.R. ਵਿੱਚ ਵਾਧਾ ਹੋ ਜਾਂਦਾ ਹੈ।
ਕੁੱਝ ਰੋਗਾਂ ਜਿਵੇਂ ਸ਼ਕਰ ਦੇ ਰੋਗ, ਬਲੱਡ ਪ੍ਰੈਸ਼ਰ ਦੀ ਸਥਿਤੀ ਵਿਚ ਘੱਟ ਊਰਜਾ ਵਾਲੇ ਭੋਜਨ ਦੀ ਲੋੜ ਹੁੰਦੀ ਹੈ । ਆਰਥਿਕ ਪੱਧਰ-ਆਰਥਿਕ ਪੱਧਰ ਦਾ ਅਸਰ ਸੰਤੁਲਿਤ ਭੋਜਨ ਦੀ ਪ੍ਰਾਪਤੀ ਤੇ ਪੈਂਦਾ ਹੈ । ਕਮਜ਼ੋਰ ਆਰਥਿਕ ਪੱਧਰ ਦੇ ਲੋਕ ਸਸਤੀਆਂ ਖਾਦ ਵਸਤਾਂ ਤੋਂ ਆਪਣਾ ਸੰਤੁਲਿਤ ਭੋਜਨ |

ਪ੍ਰਾਪਤ ਕਰ ਸਕਦੇ ਹਨ ਤੇ ਕਰਦੇ ਵੀ ਹਨ ਉਹ ਸਪਰੇਟਾ ਦੁੱਧ, ਗੁੜ, ਸਸਤੇ ਅਨਾਜ, ਸਸਤੀਆਂ ਦਾਲਾਂ ਆਦਿ ਦੀ ਵਰਤੋਂ ਕਰਦੇ ਹਨ । ਕਈ ਵਾਰ ਵਧੇਰੇ ਗ਼ਰੀਬ ਲੋਕ ਸੰਤੁਲਿਤ ਭੋਜਨ ਪ੍ਰਾਪਤ ਕਰਨ ਦੇ ਸਮਰਥ ਨਹੀਂ ਹੋ ਪਾਂਦੇ । ਗ਼ਰੀਬ ਲੋਕ ਘਿਉ ਦੀ ਥਾਂ ਤੇਲ, ਮੀਟ, ਮੱਛੀ ਦੀ ਥਾਂ ਦਾਲਾਂ ਦੀ ਵਰਤੋਂ ਕਰਕੇ ਸੰਤੁਲਿਤ ਭੋਜਨ ਦੀ ਪ੍ਰਾਪਤੀ ਕਰਦੇ ਹਨ । ਅਮੀਰ ਲੋਕ ਆਪਣੇ ਸੰਤੁਲਿਤ ਭੋਜਨ ਦੀ ਪ੍ਰਾਪਤੀ ਮਹਿੰਗੀਆਂ ਵਸਤਾਂ, ਜਿਵੇਂ-ਦੁੱਧ, ਘਿਓ, ਮੱਖਣ, ਪਨੀਰ ਆਦਿ ਤੋਂ ਕਰਦੇ ਹਨ।

ਪ੍ਰਸ਼ਨ 6.
ਜਲਵਾਯੂ ਅਤੇ ਉਮਰ ਸੰਤੁਲਿਤ ਭੋਜਨ ਦੀ ਮਾਤਰਾ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਉਮਰ ਦਾ ਅਸਰ-ਸੰਤੁਲਿਤ ਭੋਜਨ ਦੀ ਲੋੜ ਉਮਰ ਅਨੁਸਾਰ ਹੁੰਦੀ ਹੈ । ਬਚਪਨ ਵਿੱਚ ਸਰੀਰ ਦਾ ਵਾਧਾ ਤੇਜ਼ੀ ਨਾਲ ਹੁੰਦਾ ਹੈ । ਸਰੀਰ ਦੀ ਲੰਬਾਈ, ਭਾਰ ਆਦਿ ਵਿੱਚ ਵਾਧਾ ਹੋ ਰਿਹਾ ਹੁੰਦਾ ਹੈ ਤੇ ਪੌਸ਼ਟਿਕ ਤੱਤਾਂ ਦੀ ਵਧੇਰੇ ਲੋੜ ਹੁੰਦੀ ਹੈ । ਕਿਸ਼ੋਰ ਹੋਣ ਤੇ ਸਰੀਰ ਵਿੱਚ ਭੌਤਿਕ ਅਤੇ ਰਸਾਇਣਿਕ ਪਰਿਵਰਤਨ ਹੋਣ ਲਗਦੇ ਹਨ ਤੇ ਕਿਸ਼ੋਰ ਦੌੜ ਭੱਜ, ਖੇਡ-ਕੁੱਦ ਵਿੱਚ ਵੀ ਵਧੇਰੇ ਸਮਾਂ ਲਾਉਂਦੇ ਹਨ, ਇਸ ਲਈ ਉਨ੍ਹਾਂ ਦੀ ਊਰਜਾ ਅਤੇ ਪੌਸ਼ਟਿਕ ਤੱਤਾਂ ਦੀ ਲੋੜ ਵੀ ਵੱਧ ਜਾਂਦੀ ਹੈ । ਬੁਢਾਪੇ ਵਿੱਚ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ, ਸਰੀਰਕ ਵਾਧਾ ਵੀ ਰੁਕ ਚੁੱਕਾ ਹੁੰਦਾ ਹੈ, ਇਸ ਲਈ ਪੌਸ਼ਟਿਕ ਤੱਤਾਂ ਦੀ ਲੋੜ ਵੀ ਘਟ ਹੁੰਦੀ ਹੈ ।

ਜਲਵਾਯੂ ਦਾ ਅਸਰ-ਸੰਤੁਲਿਤ ਭੋਜਨ ਦੀ ਲੋੜ ਦਾ ਸੰਬੰਧ ਜਲਵਾਯੂ ਨਾਲ ਸਿੱਧਾ ਹੈ । ਗਰਮੀਆਂ ਵਿੱਚ ਘੱਟ ਅਤੇ ਸਰਦੀਆਂ ਵਿੱਚ ਵਧੇਰੇ ਭੋਜਨ, ਜਿਵੇਂ-ਪਰੌਂਠਾ, ਸਾਗ, ਮੱਖਣ, ਘਿਓ, ਬਾਦਾਮ, ਆਦਿ ਭੋਜਨ ਦੀ ਲੋੜ ਹੁੰਦੀ ਹੈ । ਸਰਦ ਮੁਲਕਾਂ ਵਿੱਚ ਜੈਵਿਕ ਪ੍ਰੋਟੀਨਾਂ ਦੀ ਵਧੇਰੇ ਲੋੜ ਹੁੰਦੀ ਹੈ ਇਸ ਨਾਲ ਉਪ-ਪਾਚਨ ਦੀ ਗਤੀ ਤੇਜ਼ ਹੋ ਜਾਂਦੀ ਹੈ ।

ਪ੍ਰਸ਼ਨ 7.
ਬਾਲਿਗ ਆਦਮੀਆਂ ਦੀ ਸੰਤੁਲਿਤ ਖੁਰਾਕ ਦਾ ਚਾਰਟ ਬਣਾਓ ।
ਉੱਤਰ
PSEB 10th Class Home Science Solutions Chapter 7 ਸੰਤੁਲਿਤ ਭੋਜਨ 7

ਪ੍ਰਸ਼ਨ 8.
ਸੰਤੁਲਿਤ ਭੋਜਨ ਦੀ ਯੋਜਨਾ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 9.
ਖਾਣਾ ਤਿਆਰ ਕਰਨ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿੱਚ ।

ਪ੍ਰਸ਼ਨ 10.
ਆਹਾਰ ਨਿਯੋਜਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 11.
ਆਹਾਰ ਨਿਯੋਜਨ ਦਾ ਕੀ ਮਹੱਤਵ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

PSEB 10th Class Home Science Solutions Chapter 7 ਸੰਤੁਲਿਤ ਭੋਜਨ

ਪ੍ਰਸ਼ਨ 12.
ਸੰਤੁਲਿਤ ਆਹਾਰ ਦੀ ਪ੍ਰਾਪਤੀ ਲਈ ਨਿਰਧਾਰਿਤ ਖਾਧ ਵਰਗ ਕਿਹੜੇ-ਕਿਹੜੇ
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 13.
ਸੰਤੁਲਿਤ ਭੋਜਨ ਤੋਂ ਕੀ ਭਾਵ ਹੈ ? ਇਸ ਉੱਤੇ ਕਿਹੜੇ-ਕਿਹੜੇ ਤੱਤ ਪ੍ਰਭਾਵ ਪਾਉਂਦੇ ਹਨ ?
ਉੱਤਰ-
ਖੁਦ ਉੱਤਰ ਦਿਓ ।

ਪ੍ਰਸ਼ਨ 14.
ਵਿਟਾਮਿਨ D ਦੇ ਕੰਮਾਂ, ਘਾਟ ਦੇ ਨਤੀਜੇ ਅਤੇ ਪ੍ਰਾਪਤੀ ਦੇ ਸਾਧਨਾਂ ਬਾਰੇ ਲਿਖੋ ।
ਉੱਤਰ-
ਖੁਦ ਉੱਤਰ ਦਿਓ ।

ਪ੍ਰਸ਼ਨ 15.
ਭੋਜਨ ਸਮੂਹਾਂ ਬਾਰੇ ਵਿਸਤਾਰ ਵਿਚ ਦੱਸੋ ।
ਉੱਤਰ-
ਖੁਦ ਉੱਤਰ ਦਿਓ ।

ਪ੍ਰਸ਼ਨ 16.
ਵਿਟਾਮਿਨ A ਦੇ ਕੰਮਾਂ, ਘਾਟ ਦੇ ਕੰਮਾਂ ਦੇ ਨਤੀਜੇ ਅਤੇ ਪ੍ਰਾਪਤੀ ਦੇ ਸਾਧਨਾਂ ਬਾਰੇ ਲਿਖੋ ।
ਉੱਤਰ-
ਖੁਦ ਉੱਤਰ ਦਿਓ ।

ਪ੍ਰਸ਼ਨ 17.
ਕੈਲੋਰੀਆਂ ਦੀ ਉੱਚਿਤ ਮਾਤਰਾ ਹੋਣ ਨਾਲ ਭੋਜਨ ਸੰਤੁਲਿਤ ਕਿਉਂ ਨਹੀਂ ਹੋ ਜਾਂਦਾ ?
ਉੱਤਰ-
ਖ਼ੁਰਾਕ ਵਿਅਕਤੀ ਦੀ ਉਮਰ, ਲਿੰਗ, ਕੰਮ ਕਰਨ ਅਤੇ ਸਰੀਰਕ ਹਾਲਤ ’ਤੇ ਨਿਰਭਰ ਕਰਦੀ ਹੈ । ਕਠਿਨ ਕੰਮ ਕਰਨ ਵਾਲੇ ਵਿਅਕਤੀ ਨੂੰ ਸੁਧਾਰਨ ਕੰਮ ਕਰਨ ਵਾਲੇ ਵਿਅਕਤੀ ਨਾਲੋਂ ਜ਼ਿਆਦਾ ਕੈਲੋਰੀਆਂ ਦੀ ਲੋੜ ਹੁੰਦੀ ਹੈ । ਪਰ ਖ਼ੁਰਾਕ ਵਿਚ ਕੇਵਲ ਕੈਲੋਰੀਆਂ ਦੀ ਉੱਚਿਤ ਮਾਤਰਾ ਨਾਲ ਹੀ ਭੋਜਨ ਸੰਤੁਲਿਤ ਨਹੀਂ ਬਣ ਜਾਂਦਾ, ਸਗੋਂ ਇਸ ਦੇ ਨਾਲ-ਨਾਲ ਪੌਸ਼ਟਿਕ ਤੱਤਾਂ ਦੀ ਵੀ ਉੱਚਿਤ ਮਾਤਰਾ ਲੈਣੀ ਚਾਹੀਦੀ ਹੈ । ਕਿਸੇ ਇਕ ਪੌਸ਼ਟਿਕ ਤੱਤ ਦੀ ਕਮੀ ਵੀ ਸਰੀਰ ਲਈ ਹਾਨੀਕਾਰਕ ਹੋ ਸਕਦੀ ਹੈ । ਇਸ ਲਈ ਉੱਚਿਤ ਕੈਲੋਰੀਆਂ ਦੀ ਮਾਤਰਾ ਵਾਲੀ ਖ਼ੁਰਾਕ ਨੂੰ ਸੰਤੁਲਿਤ ਨਹੀਂ ਕਿਹਾ ਜਾ ਸਕਦਾ ।

ਵਸਤੁਨਿਸ਼ਠ ਪ੍ਰਸ਼ਨ
I. ਖਾਲੀ ਸਥਾਨ ਭਰੋ

ਪ੍ਰਸ਼ਨ 1.
ਸੁੱਕੇ ਮੇਵੇ ਵਿਚ …….. ਪ੍ਰਤੀਸ਼ਤ ਪ੍ਰੋਟੀਨ ਹੁੰਦਾ ਹੈ ।
ਉੱਤਰ-
18-28,

ਪ੍ਰਸ਼ਨ 2.
ਕਾਰਬੋਜ਼ ਵਿਚ ਆਕਸੀਜਨ ਅਤੇ ਹਾਈਡਰੋਜਨ ਦਾ ਅਨੁਪਾਤ …….. ਹੁੰਦਾ ਹੈ ।
ਉੱਤਰ-
2,

ਪ੍ਰਸ਼ਨ 3.
ਭੋਜਨ ਪਕਾਉਣ ਸਮੇਂ …….. ਦੀ ਵਰਤੋਂ ਨਾਲ ਵਿਟਾਮਿਨ ਬੀ ਅਤੇ ਸੀ ਨਸ਼ਟ ਹੋ ਜਾਂਦੇ ਹਨ ।
ਉੱਤਰ-
ਮਿੱਠੇ ਸੋਡੇ,

ਪ੍ਰਸ਼ਨ 4.
ਦਾਲਾਂ …….. ਦਾ ਸੋਮਾ ਹਨ ।
ਉੱਤਰ-
ਪ੍ਰੋਟੀਨ,

ਪ੍ਰਸ਼ਨ 5.
ਗਰਭਵਤੀ ਇਸਤਰੀ ਨੂੰ ……………. ਭੋਜਨ ਖਾਣਾ ਚਾਹੀਦਾ ਹੈ ।
ਉੱਤਰ-
ਸੰਤੁਲਿਤ ।

II. ਠੀਕ / ਗਲਤ ਦੱਸੋ

ਪ੍ਰਸ਼ਨ 1.
ਅਨਾਜ, ਦਾਲਾਂ ਵਿਚ ਕਾਰਬੋਜ ਨਹੀਂ ਹੁੰਦਾ ।
ਉੱਤਰ-
ਗ਼ਲਤ,

ਪ੍ਰਸ਼ਨ 2.
ਦੁਨੀਆਂ ਭਰ ਵਿਚ 90% ਬਿਮਾਰੀਆਂ ਦਾ ਕਾਰਨ ਸੰਤੁਲਿਤ ਭੋਜਨ ਦਾ ਸੇਵਨ ਨਾ ਕਰਨਾ ਹੈ ।
ਉੱਤਰ-
ਠੀਕ,

ਪ੍ਰਸ਼ਨ 3.
ਫਲੀਦਾਰ ਸਬਜ਼ੀਆਂ ਵਿਚ ਪ੍ਰੋਟੀਨ ਹੁੰਦਾ ਹੈ ।
ਉੱਤਰ-
ਠੀਕ,

ਪ੍ਰਸ਼ਨ 4.
ਪੁੰਗਰੀਆਂ ਦਾਲਾਂ ਵਿਚ ਵਿਟਾਮਿਨ ‘ਸੀ’ ਹੁੰਦਾ ਹੈ ।
ਉੱਤਰ-
ਠੀਕ,

PSEB 10th Class Home Science Solutions Chapter 7 ਸੰਤੁਲਿਤ ਭੋਜਨ

ਪ੍ਰਸ਼ਨ 5.
ਵਿਅਸਕ ਆਦਮੀ ਲਈ 28 ਮਿ. ਗਾ. ਲੋਹੇ ਦੀ ਲੋੜ ਹੈ ।
ਉੱਤਰ-
ਠੀਕ,

ਪ੍ਰਸ਼ਨ 6.
ਮਿੱਠੇ ਸੋਡੇ ਦੀ ਵਰਤੋਂ ਨਾਲ ਵਿਟਾਮਿਨ ਬੀ ਅਤੇ ਸੀ ਨਸ਼ਟ ਹੋ ਜਾਂਦੇ ਹਨ ।
ਉੱਤਰ-
ਠੀਕ ।

III. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਕਣਕ-ਮੱਕੀ ਵਿਚ ……………. ਪ੍ਰਤੀਸ਼ਤ ਪ੍ਰੋਟੀਨ ਹੁੰਦੀ ਹੈ ।
(ਉ) 6-12
(ਅ) 20-25
(ੲ) 40-50
(ਸ) 0.
ਉੱਤਰ-
(ਉ) 6-12

ਪ੍ਰਸ਼ਨ 2.
ਪੁੰਗਰੀ ਦਾਲ ਵਿਚ ਕਿਹੜਾ ਵਿਟਾਮਿਨ ਹੁੰਦਾ ਹੈ –
(ੳ) ਸੀ
(ਅ) ਏ
(ੲ) ਬੀ.
(ਸ) ਕੇ ।
ਉੱਤਰ-
(ੳ) ਸੀ

ਪ੍ਰਸ਼ਨ 3.
ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਹੇਠ ਲਿਖੇ ਤੱਤ ਹਨ –
(ਉ) ਕੈਲਸ਼ੀਅਮ
(ਅ) ਲੋਹਾ
(ੲ) ਵਿਟਾਮਿਨ ਬੀ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 4.
ਭੋਜਨ ਦੀ ਯੋਜਨਾਬੰਦੀ ਹੇਠ ਲਿਖੀਆਂ ਗੱਲਾਂ ‘ਤੇ ਨਿਰਭਰ ਹੈ
(ਉ) ਪਰਿਵਾਰ ਦੇ ਮੈਂਬਰਾਂ ਦੀ ਗਿਣਤੀ
(ਅ) ਮੈਂਬਰਾਂ ਦੀ ਉਮਰ
(ੲ) ਭੋਜਨ ਪ੍ਰਤੀ ਰੁਚੀ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਸੰਤੁਲਿਤ ਭੋਜਨ PSEB 10th Class Home Science Notes

ਪਾਠ ਇਕ ਨਜ਼ਰ ਵਿਚ

  1. ਸੰਤੁਲਿਤ ਭੋਜਨ ਨਾਲ ਹੀ ਸਰੀਰ ਤੰਦਰੁਸਤ ਰਹਿ ਸਕਦਾ ਹੈ ।
  2. ਸੰਤੁਲਿਤ ਭੋਜਨ ਵਿਚ ਲੋੜੀਂਦੀ ਮਾਤਰਾ ਵਿਚ ਪ੍ਰੋਟੀਨ, ਕਾਰਬੋਜ਼, ਵਿਟਾਮਿਨ,ਚਿਕਨਾਈ, ਲੂਣ ਤੇ ਪਾਣੀ ਹੁੰਦੇ ਹਨ ।
  3. ਭੋਜਨ ਵਿਚ ਸਿਰਫ਼ ਕੈਲੋਰੀਆਂ ਹੋਣ ਨਾਲ ਹੀ ਭੋਜਨ ਸੰਤੁਲਿਤ ਨਹੀਂ ਬਣਦਾ ।
  4. ਦਾਲਾਂ ਤੇ ਮੀਟ, ਦੁੱਧ, ਅੰਡੇ ਆਦਿ ਵਿਚ ਪ੍ਰੋਟੀਨ ਹੁੰਦੀ ਹੈ ।
  5. ਅਨਾਜ, ਦਾਲਾਂ, ਗੁੜ, ਸੁੱਕੇ ਮੇਵੇ, ਮੂੰਗਫਲੀ, ਆਲੂ, ਫਲ ਆਦਿ ਕਾਰਬੋਹਾਈਡੇਟਸ ਦੇ ਸਰੋਤ ਹਨ ।
  6. ਸਬਜ਼ੀਆਂ ਵਿਚ ਵਿਟਾਮਿਨ ਤੇ ਖਣਿਜ ਪਦਾਰਥ ਹੁੰਦੇ ਹਨ ।
  7. ਖਾਣਾ ਬਣਾਉਣ ਦੀ ਯੋਜਨਾ ਬਣਾਉਣੀ ਇਕ ਚੰਗੀ ਹਿਣੀ ਦੀ ਨਿਸ਼ਾਨੀ ਹੈ ।
  8. ਪਰਿਵਾਰ ਦੀ ਆਮਦਨ ਤੇ ਆਕਾਰ ਖਾਣੇ ਦੇ ਨਿਯੋਜਨ ਨੂੰ ਪ੍ਰਭਾਵਿਤ ਕਰਦੇ ਹਨ |
  9. ਗਰਭਵਤੀ ਔਰਤ ਨੂੰ ਪੌਸ਼ਟਿਕ ਭੋਜਨ ਹੀ ਖਾਣਾ ਚਾਹੀਦਾ ਹੈ ।
  10. ਬੁਖਾਰ ਦੀ ਸੂਰਤ ਵਿਚ ਪੌਸ਼ਟਿਕ ਤੇ ਹਲਕਾ ਭੋਜਨ ਖਾਣਾ ਚਾਹੀਦਾ ਹੈ ।

ਮਨੁੱਖ ਦੇ ਜੀਵਨ ਦਾ ਆਧਾਰ ਭੋਜਨ ਹੈ । ਚੰਗੀ ਸਿਹਤ ਲਈ ਭੋਜਨ ਦਾ ਪੌਸ਼ਟਿਕ ਹੋਣਾ ਜ਼ਰੂਰੀ ਹੈ । ਜਦੋਂ ਮਨੁੱਖ ਚੰਗਾ ਭੋਜਨ ਨਹੀਂ ਲੈਂਦਾ ਤਾਂ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ । ਮਨੁੱਖ ਆਪਣੇ ਭੋਜਨ ਦੀ ਲੋੜ ਅਨਾਜ, ਸਬਜ਼ੀਆਂ, ਫਲਾਂ, ਦੁੱਧ, ਦਹੀ, ਮੀਟ, ਮੱਛੀ ਆਦਿ ਤੋਂ ਪੂਰੀ ਕਰਦਾ ਹੈ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

Punjab State Board PSEB 10th Class Home Science Book Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ Textbook Exercise Questions and Answers.

PSEB Solutions for Class 10 Home Science Chapter 6 ਭੋਜਨ ਅਤੇ ਪੌਸ਼ਟਿਕ ਤੱਤ

Home Science Guide for Class 10 PSEB ਭੋਜਨ ਅਤੇ ਪੌਸ਼ਟਿਕ ਤੱਤ Textbook Questions and Answers

ਅਭਿਆਸ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਭੋਜਨ ਸਾਡੇ ਸਰੀਰ ਵਿਚ ਕਿਹੜੇ-ਕਿਹੜੇ ਕੰਮ ਕਰਦਾ ਹੈ ?
ਉੱਤਰ-
ਭੋਜਨ ਪ੍ਰਾਣੀਆਂ ਨੂੰ ਜਿਊਂਦੇ ਰੱਖਣ ਤੋਂ ਇਲਾਵਾ ਸਰੀਰ ਵਿਚ ਅੱਗੇ ਲਿਖੇ ਕੰਮ ਕਰਦਾ ਹੈ-

  1. ਸਰੀਰ ਨੂੰ ਸ਼ਕਤੀ ਦਿੰਦਾ ਹੈ – ਮਸ਼ੀਨ ਵਾਂਗ ਮਨੁੱਖੀ ਸਰੀਰ ਨੂੰ ਵੀ ਸ਼ਕਤੀ ਦੀ ਲੋੜ ਪੈਂਦੀ ਹੈ ਜੋ ਕਿ ਭੋਜਨ ਤੋਂ ਪ੍ਰਾਪਤ ਹੁੰਦੀ ਹੈ ।
  2. ਸਰੀਰ ਦਾ ਵਾਧਾ – ਜਨਮ ਤੋਂ ਲੈ ਕੇ ਜਵਾਨੀ ਤਕ ਮਨੁੱਖੀ ਸਰੀਰ ਵਿਚ ਲਗਾਤਾਰ ਵਾਧਾ ਹੁੰਦਾ ਹੈ । ਇਸ ਵਾਧੇ ਪਿੱਛੇ ਭੋਜਨ ਦੀ ਸ਼ਕਤੀ ਹੀ ਕੰਮ ਕਰਦੀ ਹੈ ।
  3. ਟੁੱਟੇ ਤੰਤੂਆਂ ਦੀ ਮੁਰੰਮਤ – ਭੋਜਨ ਸਰੀਰ ਦੇ ਨਸ਼ਟ ਹੋਏ ਤੰਤੂਆਂ ਦੀ ਥਾਂ ‘ਤੇ ਨਵੇਂ ਤੰਤ ਬਣਾਉਂਦਾ ਹੈ ।

ਪ੍ਰਸ਼ਨ 2.
ਭੋਜਨ ਦੇ ਕਿਹੜੇ ਪੌਸ਼ਟਿਕ ਤੱਤਾਂ ਤੋਂ ਸਾਨੂੰ ਉਰਜਾ ਮਿਲਦੀ ਹੈ ?
ਉੱਤਰ-
ਭੋਜਨ ਵਿਚਲੇ ਕਾਰਬੋਜ਼, ਚਿਕਨਾਈ ਅਤੇ ਪ੍ਰੋਟੀਨ ਤੋਂ ਸਰੀਰ ਨੂੰ ਊਰਜਾ ਮਿਲਦੀ ਹੈ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 3.
ਭੋਜਨ ਜੀਵਨ ਦਾ ਮੂਲ ਆਧਾਰ ਮੰਨਿਆ ਜਾਂਦਾ ਹੈ । ਕਿਉਂ ?
ਉੱਤਰ-
ਭੋਜਨ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਤੇ ਸਰੀਰ ਦੀ ਅੰਦਰੂਨੀ ਟੁੱਟ ਭੱਜ ਦੀ ਮੁਰੰਮਤ ਕਰਦਾ ਹੈ । ਉਰਜਾ ਨਾਲ ਸਰੀਰ ਆਪਣੀਆਂ ਲੋੜੀਂਦੀਆਂ ਕਿਰਿਆਵਾਂ ਕਰਨ ਯੋਗ ਹੁੰਦਾ ਹੈ ਤੇ ਨਾਲ ਹੀ ਨਾਲ ਸਰੀਰ ਦੀ ਮੁਰੰਮਤ ਵੀ ਹੁੰਦੀ ਰਹਿੰਦੀ ਹੈ । ਇਹ ਦੋਵੇਂ ਕਿਰਿਆਵਾਂ ਸਰੀਰ ਨੂੰ ਜਿਊਂਦਾ ਰੱਖਦੀਆਂ ਹਨ, ਇਸ ਲਈ ਭੋਜਨ ਨੂੰ ਜੀਵਨ ਦਾ ਮੂਲ ਆਧਾਰ ਕਿਹਾ ਜਾਂਦਾ ਹੈ ।

ਪ੍ਰਸ਼ਨ 4.
ਸ਼ਕਤੀ ਜਾਂ ਉਰਜਾ ਦੇਣ ਵਾਲੇ ਭੋਜਨ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਸ਼ਕਤੀ ਹੇਠ ਦਿੱਤੇ ਭੋਜਨ ਪਦਾਰਥਾਂ ਤੋਂ ਮਿਲਦੀ ਹੈ , ਜਿਵੇਂ-

  1. ਕਾਰਬੋਜ਼ ਯੁਕਤ ਪਦਾਰਥ – ਗੁੜ, ਸ਼ੱਕਰ, ਚੀਨੀ ਅਤੇ ਜੜ੍ਹਾਂ ਵਾਲੀਆਂ ਸਬਜ਼ੀਆਂ ।
  2. ਚਿਕਨਾਈ ਯੁਕਤ ਪਦਾਰਥ – ਭੋਜਨ ਪਦਾਰਥ ਜਿਵੇਂ ਮੱਖਣ, ਘਿਓ, ਤੇਲ ਅਤੇ ਤਲੇ ਹੋਏ ਭੋਜਨ ਪਦਾਰਥ ।
  3. ਪ੍ਰੋਟੀਨ ਯੁਕਤ ਭੋਜਨ ਪਦਾਰਥ – ਜਿਵੇਂ ਦੁੱਧ, ਦਹੀਂ, ਮੱਖਣ ਅਤੇ ਮੀਟ, ਪਨੀਰ ਆਦਿ ।

ਪ੍ਰਸ਼ਨ 5.
ਸਰੀਰ ਦਾ ਨਿਰਮਾਣ ਅਤੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਕਰਨ ਲਈ ਕਿਹੜੇ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
ਵੱਖ-ਵੱਖ ਸਰੀਰਕ ਕਿਰਿਆਵਾਂ ਸਮੇਂ ਸਰੀਰ ਦੇ ਸੈੱਲ ਟੁੱਟਦੇ, ਘਸਦੇ ਅਤੇ ਨਸ਼ਟ ਹੁੰਦੇ ਰਹਿੰਦੇ ਹਨ । ਇਸ ਲਈ ਨਵੇਂ ਸੈੱਲਾਂ ਨੂੰ ਬਣਾਉਣ ਲਈ ਪ੍ਰੋਟੀਨ ਯੁਕਤ ਭੋਜਨ ਪਦਾਰਥ ਖਾਣੇ ਚਾਹੀਦੇ ਹਨ, ਜਿਵੇਂ-ਆਂਡਾ, ਦੁੱਧ, ਮੀਟ, ਮੱਛੀ, ਅਨਾਜ । ਸੋਇਆਬੀਨ ਪ੍ਰੋਟੀਨ ਦਾ ਇਕ ਮੁੱਖ ਅਤੇ ਸਸਤਾ ਸਰੋਤ ਹੈ ।

ਪ੍ਰਸ਼ਨ 6.
ਭੋਜਨ ਦੇ ਪੌਸ਼ਟਿਕ ਤੱਤ ਕਿਹੜੇ ਹਨ ? ਉਨ੍ਹਾਂ ਦੇ ਨਾਂ ਲਿਖੋ ।
ਉੱਤਰ-
ਪੌਸ਼ਟਿਕ ਤੱਤ ਭੋਜਨ ਦਾ ਮਹੱਤਵਪੂਰਨ ਅੰਗ ਹਨ ।ਇਹ ਵੱਖ-ਵੱਖ ਰਸਾਇਣਿਕ ਤੱਤਾਂ ਦੇ ਮਿਸ਼ਰਨ ਹੁੰਦੇ ਹਨ । ਇਨ੍ਹਾਂ ਦੀ ਸਰੀਰ ਨੂੰ ਕਾਫ਼ੀ ਮਾਤਰਾ ਵਿਚ ਲੋੜ ਹੁੰਦੀ ਹੈ । ਇਕ ਸੰਤੁਲਿਤ ਭੋਜਨ ਵਿਚ ਹੇਠ ਲਿਖੇ ਪੌਸ਼ਟਿਕ ਤੱਤ ਹੁੰਦੇ ਹਨ| ਪ੍ਰੋਟੀਨ, ਕਾਰਬੋਜ਼, ਚਿਕਨਾਈ, ਵਿਟਾਮਿਨ, ਲੂਣ ਅਤੇ ਪਾਣੀ ਆਦਿ ।

ਪ੍ਰਸ਼ਨ 7.
ਪ੍ਰੋਟੀਨ ਕਿਹੜੇ ਤੱਤਾਂ ਦਾ ਮਿਸ਼ਰਣ ਹੈ ?
ਉੱਤਰ-
ਪ੍ਰੋਟੀਨ ਪੌਸ਼ਟਿਕ ਤੱਤਾਂ ਵਿਚੋਂ ਇਕ ਮਹੱਤਵਪੂਰਨ ਤੱਤ ਹੈ । ਇਸ ਨੂੰ ਮਨੁੱਖੀ ਜੀਵਨ ਦਾ ਆਧਾਰ ਕਿਹਾ ਜਾਂਦਾ ਹੈ । ਪ੍ਰੋਟੀਨ ਕਈ ਤਰ੍ਹਾਂ ਦੇ ਅਮੀਨੋ ਅਮਲਾਂ ਦੇ ਮਿਸ਼ਰਨ ਨਾਲ ਬਣਦਾ ਹੈ । ਇਹ ਅਮੀਨੋ ਅਮਲ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ ਅਤੇ ਕਈ ਸਲਫਰ ਦੇ ਸੰਯੋਗ ਨਾਲ ਬਣਦੇ ਹਨ ।

ਪ੍ਰਸ਼ਨ 8.
ਕਿਹੜਾ ਤੱਤ ਸਿਰਫ਼ ਪ੍ਰੋਟੀਨ ਵਿਚ ਹੀ ਮਿਲਦਾ ਹੈ ?
ਉੱਤਰ-
ਨਾਈਟਰੋਜਨ ਤੱਤ ਸਿਰਫ਼ ਪ੍ਰੋਟੀਨ ਵਿਚ ਹੀ ਮਿਲਦਾ ਹੈ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 9.
ਕਾਰਬੋਹਾਈਡੇਂਟ ਦੇ ਮੁੱਖ ਸਰੋਤ ਕਿਹੜੇ ਹਨ ?
ਉੱਤਰ-
ਇਹ ਹਾਈਡਰੋਜਨ, ਆਕਸੀਜਨ ਅਤੇ ਕਾਰਬਨ ਦਾ ਮਿਸ਼ਰਨ ਹੈ । ਇਹ ਸਰੀਰ ਨੂੰ ਗਰਮੀ ਅਤੇ ਸ਼ਕਤੀ ਦੇਣ ਦਾ ਸਭ ਤੋਂ ਸਸਤਾ ਸੋਮਾ ਹੈ । ਕਾਰਬੋਹਾਈਡੇਟ ਕਣਕ, ਚਾਵਲ, ਮੱਕੀ, ਜੌ, ਫਲ, ਸੁੱਕੇ ਮੇਵੇ, ਗੁੜ, ਸ਼ੱਕਰ, ਚੀਨੀ ਅਤੇ ਸ਼ਹਿਦ ਆਦਿ ਤੋਂ ਪ੍ਰਾਪਤ ਹੁੰਦਾ ਹੈ ।

ਪ੍ਰਸ਼ਨ 10.
ਵਿਟਾਮਿਨ ਸਾਡੇ ਜੀਵਨ ਤੱਤ ਕਿਉਂ ਹਨ ?
ਉੱਤਰ-
ਵਿਟਾਮਿਨ ਪੌਸ਼ਟਿਕ ਤੱਤਾਂ ਵਿਚੋਂ ਇਕ ਮਹੱਤਵਪੂਰਨ ਤੱਤ ਹੈ । ਇਹ ਵਧੀਆ ਸਿਹਤ, ਸਰੀਰਕ ਵਿਕਾਸ ਅਤੇ ਬਿਮਾਰੀਆਂ ਦਾ ਮੁਕਾਬਲਾ ਕਰਨ ਲਈ ਜ਼ਰੂਰੀ ਹੈ । ਇਹ ਸਾਡੇ ਸਰੀਰ ਨੂੰ ਥੋੜ੍ਹੀ ਮਾਤਰਾ ਵਿਚ ਚਾਹੀਦੇ ਹਨ |।ਪਰ ਸਰੀਰ ਇਨ੍ਹਾਂ ਦੀ ਰਚਨਾ ਨਹੀਂ ਕਰ ਸਕਦਾ । ਇਸ ਲਈ ਇਨ੍ਹਾਂ ਨੂੰ ਭੋਜਨ ਵਿਚ ਸ਼ਾਮਲ ਕਰਨਾ ਜ਼ਰੂਰੀ ਹੈ ।

ਪ੍ਰਸ਼ਨ 11.
ਪਾਣੀ ਵਿਚ ਘੁਲਣਸ਼ੀਲ ਵਿਟਾਮਿਨ ਕਿਹੜੇ-ਕਿਹੜੇ ਹਨ ?
ਉੱਤਰ-
ਘੁਲਣਸ਼ੀਲਤਾ ਦੇ ਆਧਾਰ ‘ਤੇ ਵਿਟਾਮਿਨ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ । ਚਰਬੀ ਵਿਚ ਘੁਲਣਸ਼ੀਲ ਅਤੇ ਪਾਣੀ ਵਿਚ ਘੁਲਣਸ਼ੀਲ ।
ਵਿਟਾਮਿਨਾਂ ਦਾ ਇਕ ਗਰੁੱਪ ‘ਬੀ’ ਸਮੂਹ ਹੁੰਦਾ ਹੈ ਇਸ ਤੋਂ ਇਲਾਵਾ ਵਿਟਾਮਿਨ ‘ਸੀ’ ਅਤੇ ‘ਕੇ’ ਵੀ ਪਾਣੀ ਵਿਚ ਘੁਲਣਸ਼ੀਲ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 12.
ਵਿਟਾਮਿਨ ‘ਏ’ ਦੀ ਕਮੀ ਨਾਲ ਸਰੀਰ ਨੂੰ ਕੀ ਨੁਕਸਾਨ ਹੁੰਦਾ ਹੈ ? ਮੁੱਖ ਸ੍ਰੋਤ ਕਿਹੜੇ ਹਨ ?
ਉੱਤਰ-
ਵਿਟਾਮਿਨ ‘ਏ’ ਦੀ ਕਮੀ ਨਾਲ ਸਰੀਰ ‘ਤੇ ਹਾਨੀਕਾਰਕ ਅਸਰ ਹੁੰਦਾ ਹੈ ਜੋ ਇਸ ਤਰ੍ਹਾਂ ਹੈ-

  • ਅੰਧਰਾਤਾ (Night Blindness) – ਵਿਟਾਮਿਨ ‘ਏ’ ਦੀ ਘਾਟ ਨਾਲ ਮਨੁੱਖ ਦੀ ਹਨੇਰੇ ਵਿਚ ਵੇਖਣ ਦੀ ਸ਼ਕਤੀ ਘੱਟ ਜਾਂਦੀ ਹੈ : ਚਾਨਣ ਵਾਲੀ ਥਾਂ ਜਾਂ ਬਾਹਰ ਤੇਜ਼ ਧੁੱਪ ਤੋਂ ਹਨੇਹੇ ਜਾਂ ਅੰਦਰ ਕਮਰੇ ਵਿਚ ਆਉਣ ਤੇ ਕੁੱਝ ਸਮੇਂ ਲਈ ਵੇਖਣ ਵਿਚ ਰੁਕਾਵਟ ਆਉਂਦੀ ਹੈ । ਇਸ ਦੀ ਕਮੀ ਨਾਲ ਰੰਗਾਂ ਨੂੰ ਠੀਕ ਤਰ੍ਹਾਂ ਪਹਿਚਾਨਣ ਵਿਚ ਵੀ ਰੁਕਾਵਟ ਹੁੰਦੀ ਹੈ ।
  • ਜ਼ੀਰੋਸਿਸ (Kerosis) – ਵਿਟਾਮਿਨ ‘ਏ’ ਦੀ ਘਾਟ ਨਾਲ ਅੱਥਰੂ ਗ੍ਰੰਥੀਆਂ ਸੁੱਕ ਜਾਂਦੀਆਂ ਹਨ | ਅੱਖਾਂ ਦੇ ਚਿੱਟੇ ਹਿੱਸੇ ‘ਤੇ ਧੁੰਦਲਾਪਨ ਅਤੇ ਕਾਰਨੀਆ (Cornea) ’ਤੇ ਛੋਟੇ-ਛੋਟੇ ਦਾਣੇ ਹੋ ਜਾਂਦੇ ਹਨ । ਇਨ੍ਹਾਂ ਵਿਚੋਂ ਚਿੱਟਾ ਚਿਪਚਪਾ ਪਦਾਰਥ ਨਿਕਲਦਾ ਹੈ ਤੇ ਪਲਕਾਂ ਬੰਦ ਹੋ ਜਾਂਦੀਆਂ ਹਨ । ਜ਼ਿਆਦਾ ਸਮੇਂ ਤਕ ਵਿਟਾਮਿਨ ‘ਏ’ ਦੀ ਕਮੀ ਨਾਲ ਮਨੁੱਖ ਅੰਨਾ ਹੋ ਜਾਂਦਾ ਹੈ ।
  • ਚਮੜੀ ਦਾ ਖੁਰਦਰਾਪਨ (Toad’s skin)
  • ਪ੍ਰਜਨਣ ਕਿਰਿਆ ‘ਤੇ ਪ੍ਰਭਾਵ (Effect on reproductive system)
  • ਗੁਰਦੇ ਵਿਚ ਪੱਥਰੀ ਦੀ ਸੰਭਾਵਨਾ (Chances of stone formation in kidney)
  • ਵਾਧੇ ਵਿਚ ਰੁਕਾਵਟ (Effect on growth)
  • ਦੰਦਾਂ ਤੇ ਹੱਡੀਆਂ ‘ਤੇ ਪ੍ਰਭਾਵ (Effects on teeth and bones) ।

ਇਸ ਤੋਂ ਇਲਾਵਾ ਗਰਭ ਦੇ ਸਮੇਂ ਅਤੇ ਬੱਚੇ ਨੂੰ ਦੁੱਧ ਪਿਲਾਉਣ ਸਮੇਂ ਵਿਟਾਮਿਨ ‘ਏ’ ਦੀ ਲੋੜ ਵਧੇਰੇ ਹੁੰਦੀ ਹੈ ਅਤੇ ਤਾਜ਼ੀਆਂ ਸਬਜ਼ੀਆਂ ਵਿਚ ਬਾਸੀਆਂ ਸਬਜ਼ੀਆਂ ਨਾਲੋਂ ਵੱਧ ਵਿਟਾਮਿਨ “ਏ” ਮਿਲਦਾ ਹੈ | ਸਰੀਰ ਵਿਚ ਇਸ ਦਾ ਵੱਧ ਹੋਣਾ ਵੀ ਨੁਕਸਾਨਦਾਇਕ ਹੁੰਦਾ ਹੈ ।
ਮੁੱਖ ਸੋਤ – ਮੱਛੀ, ਦੁੱਧ, ਮੱਖਣ, ਦੇਸੀ ਘਿਓ, ਅੰਬ, ਪਪੀਤਾ, ਗਾਜਰ, ਟਮਾਟਰ, ਅਨਾਨਾਸ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 13.
ਕੀ ਵਿਟਾਮਿਨ ‘ਕੇ ਪਾਣੀ ਵਿਚ ਘੁਲਣਸ਼ੀਲ ਹੈ ? ਇਸ ਦਾ ਸਭ ਤੋਂ ਸਸਤਾ ਸੋਮਾ ਕਿਹੜਾ ਹੈ ?
ਉੱਤਰ-
ਇਹ ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ਹੈ । ਇਹ ਜ਼ਿਆਦਾਤਰ ਬਨਸਪਤੀ ਵਰਗ ਵਿਚ ਪਾਇਆ ਜਾਂਦਾ ਹੈ । ਇਸ ਦੀ ਥੁੜ੍ਹ ਨਾਲ ਵਗਦੇ ਖ਼ੂਨ ਦਾ ਬੰਦ ਹੋਣਾ ਕਾਫ਼ੀ ਕਠਿਨ ਹੋ ਜਾਂਦਾ ਹੈ ਕਿਉਂਕਿ ਇਹ ਖ਼ੂਨ ਦੇ ਜੰਮਣ ਵਿਚ ਸਹਾਇਤਾ ਕਰਦਾ ਹੈ । ਇਹ ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਪਾਇਆ ਜਾਂਦਾ ਹੈ । ਇਸ ਦਾ ਸਭ ਤੋਂ ਸਸਤਾ ਸਰੋਤ ਫੁੱਲ-ਗੋਭੀ, ਬੰਦ-ਗੋਭੀ ਅਤੇ ਗੰਢ ਗੋਭੀ ਹਨ ।

ਪ੍ਰਸ਼ਨ 14.
ਕਿਹੜੇ ਵਿਟਾਮਿਨ ਰੋਸ਼ਨੀ ਅਤੇ ਗਰਮੀ ਨਾਲ ਜਲਦੀ ਨਸ਼ਟ ਹੋ ਜਾਂਦੇ ਹਨ ?
ਉੱਤਰ-
ਰਾਈਬੋਫਲੇਵਿਨ (ਵਿਟਾਮਿਨ B2) ਗਰਮੀ ਅਤੇ ਰੌਸ਼ਨੀ ਨਾਲ ਛੇਤੀ ਨਸ਼ਟ ਹੋ ਜਾਂਦੇ ਹਨ ।

ਪ੍ਰਸ਼ਨ 15.
ਕਿਹੜੇ-ਕਿਹੜੇ ਖਣਿਜ ਪਦਾਰਥ ਸਾਡੇ ਸਰੀਰ ਲਈ ਲੋੜੀਂਦੇ ਹਨ ? ਨਾਮ ਦੱਸੋ ।
ਉੱਤਰ-
ਸਾਡੇ ਸਰੀਰ ਨੂੰ ਦੋ ਤਰ੍ਹਾਂ ਦੇ ਖਣਿਜ ਪਦਾਰਥ ਲੋੜੀਂਦੇ ਹਨ । ਇਕ ਮਾਕਰੋਮਿਨਰਲਜ਼, ਜਿਵੇਂ ਕੈਲਸ਼ੀਅਮ, ਫਾਸਫੋਰਸ, ਸਲਫਰ, ਸੋਡੀਅਮ ਅਤੇ ਕਲੋਰੀਨ ਆਦਿ । ਦੂਸਰੇ ਮਾਈਕਰੋਮਿਨਰਲ ਹਨ , ਲੋਹਾ, ਆਇਓਡੀਨ, ਤਾਂਬਾ, ਜ਼ਿੰਕ, ਰੋਬਾਲਟ ਆਦਿ ।

ਪ੍ਰਸ਼ਨ 16.
ਆਇਓਡਾਈਜ਼ਡ ਲੂਣ ਲੈਣ ਦੀ ਕੀ ਮਹੱਤਤਾ ਹੈ ?
ਉੱਤਰ-
ਜਿਨ੍ਹਾਂ ਥਾਂਵਾਂ ‘ਤੇ ਜ਼ਮੀਨ ਵਿਚ ਆਇਓਡੀਨ ਦੀ ਘਾਟ ਹੋਵੇ ਸਾਰੇ ਵਿਅਕਤੀਆਂ ਨੂੰ ਆਇਓਡਾਈਜ਼ਡ ਲੂਣ (Iodised salt) ਹੀ ਵਰਤਣਾ ਚਾਹੀਦਾ ਹੈ । ਭਾਰਤ ਵਿਚ ਪੋਟਾਸ਼ੀਅਮ ਆਇਓਡੇਟ ਨਾਲ ਲੂਣ ਨੂੰ ਆਇਓਡਾਈਜ਼ਡ ਕੀਤਾ ਜਾਂਦਾ ਹੈ । ਜਿਨ੍ਹਾਂ ਥਾਂਵਾਂ ‘ਤੇ ਜ਼ਮੀਨ ਵਿਚ ਆਇਓਡੀਨ ਦੀ ਘਾਟ ਹੈ ਉੱਥੇ ਸਿਰਫ਼ ਇਹੀ ਨਮਕ ਵੇਚਿਆ ਜਾ ਸਕਦਾ ਹੈ । ਬਾਲਗਾਂ ਵਿਚ 100-150 ਮਾਈਕ੍ਰੋਗਾਮ ਆਇਓਡੀਨ ਦੀ ਲੋੜ ਹੁੰਦੀ ਹੈ । ਵਿਸ਼ੇਸ਼ ਹਾਲਤਾਂ ਜਿਵੇਂ ਕਿ ਗਰਭ ਅਵਸਥਾ ਵਿਚ ਇਸ ਦੀ ਲੋੜ ਵੱਧ ਜਾਂਦੀ ਹੈ । ਗਿਲ੍ਹੜ ਹੋਣ ਦੀ ਹਾਲਤ ਵਿਚ ਆਇਓਡੀਨ ਦੀਆਂ ਗੋਲੀਆਂ ਵੀ ਦਿੱਤੀਆਂ ਜਾਂਦੀਆਂ ਹਨ ।

ਪ੍ਰਸ਼ਨ 17.
ਪਾਣੀ ਦੀ ਘਾਟ ਨਾਲ ਸਾਡੇ ਸਰੀਰ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਪਾਣੀ ਦੀ ਘਾਟ ਦਾ ਅਸਰ (Effects of deficiency of water) – ਜਿਸ ਮਾਤਰਾ ਵਿਚ ਪਾਣੀ ਸਰੀਰ ‘ਚੋਂ ਨਿਕਲਦਾ ਹੈ ਉੱਨੀ ਮਾਤਰਾ ਵਿਚ ਤਰਲ ਪਦਾਰਥਾਂ ਤੇ ਭੋਜਨ ਪਦਾਰਥਾਂ ਰਾਹੀਂ ਜੇ ਪੂਰਾ ਨਾ ਕੀਤਾ ਜਾਵੇ ਤਾਂ ਹਾਨੀਕਾਰਕ ਪ੍ਰਭਾਵ ਹੁੰਦਾ ਹੈ । ਇਸ ਨਾਲ ਸਰੀਰ ਦੇ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ ਅਤੇ ਸਰੀਰ ਦੇ ਤਰਲ ਪਦਾਰਥਾਂ ਵਿਚ ਤਬਦੀਲੀਆਂ ਆ ਜਾਂਦੀਆਂ ਹਨ | ਸਰੀਰ ਦੀਆਂ ਕਿਰਿਆਵਾਂ ਦੀ ਗਤੀ ਘੱਟ ਜਾਂਦੀ ਹੈ ਅਤੇ ਫੋਕਟ ਪਦਾਰਥਾਂ ਦਾ ਨਿਕਾਸ ਨਹੀਂ ਹੋ ਸਕਦਾ । ਜੇ ਪਾਣੀ ਦੀ ਬਹੁਤ ਘਾਟ ਹੋ ਜਾਵੇ ਤਾਂ ਮੌਤ ਵੀ ਹੋ ਸਕਦੀ ਹੈ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 18.
ਵਧਣ ਵਾਲੇ ਬੱਚਿਆਂ ਦੇ ਭੋਜਨ ਵਿਚ ਪ੍ਰੋਟੀਨ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਵੱਧ ਰਹੇ ਬੱਚਿਆਂ ਨੂੰ ਪ੍ਰੋਟੀਨ ਦੀ ਵੱਧ ਲੋੜ ਹੁੰਦੀ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਵਿਚ ਨਵੇਂ ਸੈੱਲਾਂ ਦਾ ਨਿਰਮਾਣ ਹੋਣਾ ਹੁੰਦਾ ਹੈ ਅਤੇ ਬੱਚਿਆਂ ਦੇ ਸਰੀਰ ਵਿਚ ਸੈੱਲਾਂ ਦੀ ਟੁੱਟ-ਭੱਜ ਵੀ ਵੱਧ ਹੁੰਦੀ ਹੈ । ਨਵੇਂ ਸੈੱਲਾਂ ਨੂੰ ਬਣਾਉਣ ਅਤੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਲਈ ਬੱਚਿਆਂ ਨੂੰ ਪ੍ਰੋਟੀਨ ਦੀ ਲੋੜ ਵੱਧ ਹੁੰਦੀ ਹੈ ।

ਪ੍ਰਸ਼ਨ 19.
ਪ੍ਰੋਟੀਨ ਦੇ ਮੁੱਖ ਕੰਮ ਕੀ ਹਨ ਅਤੇ ਘਾਟ ਦਾ ਸਰੀਰ ‘ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਪ੍ਰੋਟੀਨ ਦੇ ਕੰਮ (Functions of Protein)-ਪ੍ਰੋਟੀਨ ਇਕ ਮਹੱਤਵਪੂਰਨ ਤੱਤ ਹੈ ਇਹ ਸਾਡੇ ਸਰੀਰ ਵਿਚ ਹੇਠ ਲਿਖੇ ਕੰਮ ਕਰਦੀ ਹੈ

  1. ਸਰੀਰ ਦੀ ਸੁਰੱਖਿਆ ਅਤੇ ਵਿਕਾਸ ਦਾ ਕੰਮ
  2. ਸਰੀਰ ਨੂੰ ਊਰਜਾ ਦੇਣ ਦਾ ਕੰਮ
  3. ਰੋਗਾਂ ਨਾਲ ਲੜਨ ਲਈ ਸ਼ਕਤੀ ਵਧਾਉਣਾ
  4. ਖ਼ੂਨ ਬਣਾਉਣ ਵਿਚ ਸਹਾਇਕ
  5. ਅਮਲ ਅਤੇ ਖਾਰ ਵਿਚ ਸੰਤੁਲਨ ਰੱਖਣਾ।
  6. ਹਾਰਮੋਨਜ਼ ਅਤੇ ਐਂਜ਼ਾਇਮਜ਼ (Enzymes) ਬਣਾਉਣ ਦਾ ਕੰਮ
  7. ਮਾਨਸਿਕ ਸ਼ਕਤੀ ਪ੍ਰਦਾਨ ਕਰਨਾ ।

ਪ੍ਰੋਟੀਨ ਦੀ ਕਮੀ ਨਾਲ ਹੋਣ ਵਾਲੇ ਨੁਕਸਾਨ (Effect of deficiency of Protein) ਪ੍ਰੋਟੀਨ ਦੀ ਕਮੀ ਦਾ ਅਸਰ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ‘ਤੇ ਵੱਧ ਪੈਂਦਾ ਹੈ । ਇਸ ਦੀ ਕਮੀ ਨਾਲ ਹੇਠ ਲਿਖੇ ਨੁਕਸਾਨ ਹੁੰਦੇ ਹਨ-

  • ਸਰੀਰ ਦੇ ਵਾਧੇ ਅਤੇ ਵਿਕਾਸ ਵਿਚ ਰੁਕਾਵਟ – ਪੋਟੀਨ ਦੀ ਕਮੀ ਨਾਲ ਸਰੀਰ ਦੇ ਵਿਕਾਸ ਅਤੇ ਵਾਧੇ ਦੀ ਰਫ਼ਤਾਰ ਘੱਟ ਜਾਂਦੀ ਹੈ । ਇਸ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ। ਅਤੇ ਬੱਚਿਆਂ ਵਿਚ ਸਰੀਰਕ ਵਾਧਾ ਰੁਕ ਜਾਂਦਾ ਹੈ ।
  • ਖੂਨ ਦੀ ਕਮੀ ਹੋਣਾ – ਭੋਜਨ ਵਿਚ ਪ੍ਰੋਟੀਨ ਦੀ ਘਾਟ ਨਾਲ ਖੂਨ ਦੀ ਘਾਟ (Anemia) ਹੋ ਜਾਂਦੀ ਹੈ ।
  • ਰੋਗ ਪ੍ਰਤੀਰੋਧਕ (Anti bodies) ਪਦਾਰਥ ਦੀ ਕਮੀ – ਪੋਟੀਨ ਸਰੀਰ ਵਿਚ ਰੋਗ ਤੀਰੋਧਕ ਤੱਤਾਂ ਦਾ ਨਿਰਮਾਣ ਕਰਦੀ ਹੈ | ਪ੍ਰੋਟੀਨ ਦੀ ਕਮੀ ਨਾਲ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਜਿਸ ਨਾਲ ਕਈ ਰੋਗ ਲੱਗ ਜਾਂਦੇ ਹਨ ।
  • ਹੱਡੀਆਂ ਕਮਜ਼ੋਰ ਹੋਣਾ – ਇਸ ਦੀ ਕਮੀ ਹੱਡੀਆਂ ਨੂੰ ਵੀ ਕਮਜ਼ੋਰ ਕਰਦੀ ਹੈ ਸੋ ਇਨ੍ਹਾਂ ਦੇ ਛੇਤੀ ਟੁੱਟਣ ਦਾ ਡਰ ਰਹਿੰਦਾ ਹੈ ।
  • ਚਮੜੀ ਦਾ ਖੁਸ਼ਕ ਹੋਣਾ – ਸਰੀਰ ਵਿਚ ਪ੍ਰੋਟੀਨ ਦੀ ਕਮੀ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਇਸ ਨਾਲ ਸਰੀਰ ‘ਤੇ ਝੁਰੜੀਆਂ ਪੈ ਜਾਂਦੀਆਂ ਹਨ ।
  • ਬੱਚੇ ਦਾ ਕਮਜ਼ੋਰ ਪੈਦਾ ਹੋਣਾ – ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਵਿਚ ਇਸ ਦੀ ਕਮੀ ਹੋਣ ਨਾਲ ਬੱਚਾ ਕਮਜ਼ੋਰ ਹੁੰਦਾ ਹੈ ਅਤੇ ਉਸ ਦਾ ਵਾਧਾ ਠੀਕ ਨਹੀਂ ਹੁੰਦਾ ।
  • ਪ੍ਰੋਟੀਨ ਦੀ ਘਾਟ ਨਾਲ ਬੱਚੇ ਕਵਾਸ਼ਿਓਰਕਰ ਅਤੇ ਮਰਾਸਮਸ (ਸੋਕੜਾ) ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ ।

ਪ੍ਰਸ਼ਨ 20.
ਪ੍ਰੋਟੀਨ ਦੇ ਸਰੋਤ ਕਿਹੜੇ ਹਨ ?
ਉੱਤਰ-
ਪ੍ਰੋਟੀਨ ਦੀ ਪ੍ਰਾਪਤੀ ਦੇ ਸਰੋਤ (Sources of Protein)-

  • ਪਸ਼ੂ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Animal Sources) – ਜਿਵੇਂ ਦੁੱਧ ਅਤੇ ਦੁੱਧ ਤੋਂ ਬਣੇ | ਪਦਾਰਥ, ਪਨੀਰ, ਦਹੀਂ, ਖੋਆ, ਮੱਖਣ ਆਦਿ ਮੀਟ ਤੇ ਮੀਟ ਤੋਂ ਬਣੇ ਪਦਾਰਥ, ਆਂਡੇ ਅਤੇ ਮੱਛੀ ।
  • ਬਨਸਪਤੀ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ
    MAIZE (Vegetable Sources) – ਜਿਵੇਂ ਦਾਲਾਂ, ਸੋਇਆਬੀਨ, ਮੂੰਗਫਲੀ, ਤਿਲ, ਬਾਦਾਮ, ਚਿੱਤਰ-ਪ੍ਰੋਟੀਨ ਦੀ ਪ੍ਰਾਪਤੀ ਦੇ ਸਰੋਤ ਪਿਸਤਾ, ਨਾਰੀਅਲ, ਮਟਰ ਅਤੇ ਅਨਾਜ ਆਦਿ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ 1

ਪ੍ਰਸ਼ਨ 21.
ਕਾਰਬੋਹਾਈਡੇਟਸ ਸਾਡੇ ਸਰੀਰ ਵਿਚ ਕੀ ਕੰਮ ਕਰਦੇ ਹਨ ?

ਉੱਤਰ-

  • ਸ਼ਕਤੀ ਪ੍ਰਦਾਨ ਕਰਨਾ – ਕਾਰਬੋਹਾਈਡੇਟ ਦਾ ਮੁੱਖ ਕੰਮ ਸਰੀਰਕ ਕੰਮਾਂ ਲਈ ਗਰਮੀ ਅਤੇ ਸ਼ਕਤੀ ਦੇਣਾ ਹੈ । ਇਕ ਗ੍ਰਾਮ ਕਾਰਬੋਹਾਈਡੇਟ ਤੋਂ 4 ਕਲੋਰੀਆਂ ਉਰਜਾ ਮਿਲਦੀ ਹੈ । ਸਰੀਰ ਨੂੰ ਸ਼ਕਤੀ ਪ੍ਰਦਾਨ ਕਰਨ ਲਈ ਇਹ ਸਭ ਤੋਂ ਚੰਗਾ ਵਸੀਲਾ ਹੈ । ਭੋਜਨ ਤੋਂ ਪ੍ਰਾਪਤ ਹੋਣ ਵਾਲੀ ਸ਼ਕਤੀ ਦਾ 50% ਤੋਂ 60% ਹਿੱਸਾ ਕਾਰਬੋਹਾਈਡੇਟ ਰਾਹੀਂ ਹੀ ਪ੍ਰਾਪਤ ਹੁੰਦਾ ਹੈ ।
  • ਪ੍ਰੋਟੀਨ ਇਕ ਮਹਿੰਗਾ ਸ੍ਰੋਤ ਹੈ ਅਤੇ ਕਾਰਬੋਹਾਈਡੇਟ ਪ੍ਰੋਟੀਨ ਦੀ ਬੱਚਤ ਕਰਦੇ ਹਨ ਤਾਂ ਕਿ ਪ੍ਰੋਟੀਨ ਸਰੀਰ ਨਿਰਮਾਣ ਦਾ ਕੰਮ ਕਰ ਸਕੇ ।
  • ਇਹ ਚਿਕਨਾਈ ਦੀ ਕਮੀ ਨੂੰ ਵੀ ਪੂਰਾ ਕਰਦੇ ਹਨ ਅਤੇ ਚਿਕਨਾਈ ਦੇ ਉਪਾਚਨ ਵਿਚ ਵੀ ਸਹਾਇਕ ਹੁੰਦੇ ਹਨ ।
  • ਗੁਲੂਕੋਜ਼ ਜ਼ਰੂਰੀ ਅਮੀਨੋ ਐਸਿਡ ਦੇ ਨਿਰਮਾਣ ਵਿਚ ਵੀ ਸਹਾਇਕ ਹੁੰਦੀ ਹੈ ।
  • ਕਾਰਬੋਹਾਈਡੇਟਸ ਭੋਜਨ ਨੂੰ ਸੁਆਦੀ ਬਣਾਉਂਦੇ ਹਨ ।
  • ਸੈਲੂਲੋਜ਼ ਫੋਕ ਦਾ ਕੰਮ ਕਰਦਾ ਹੈ ਜਿਸ ਨਾਲ ਸਰੀਰ ਵਿਚੋਂ ਮਲ ਕੱਢਣ ਲਈ ਸਹਾਇਤਾ ਮਿਲਦੀ ਹੈ ਅਤੇ ਕਬਜ਼ ਦੂਰ ਹੁੰਦੀ ਹੈ ।
  • ਕਾਰਬੋਹਾਈਡੇਟ ਚਿਕਨਾਈ ਨਾਲ ਮਿਲ ਕੇ ਭੁੱਖ ਤੋਂ ਤ੍ਰਿਪਤੀ (Satiety) ਮਹਿਸੂਸ ਕਰਾਉਂਦੇ ਹਨ । ਇਸ ਨਾਲ ਕਾਫ਼ੀ ਦੇਰ ਭੁੱਖ ਮਹਿਸੂਸ ਨਹੀਂ ਹੁੰਦੀ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 22.
ਭੋਜਨ ਵਿਚ ਕਾਰਬੋਹਾਈਡੇਂਟਸ ਦੀ ਉੱਚਿਤ ਮਾਤਰਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਕਾਰਬੋਹਾਈਡੇਟ ਦਾ ਮੁੱਖ ਕੰਮ ਸਰੀਰ ਨੂੰ ਊਰਜਾ ਪ੍ਰਦਾਨ ਕਰਨਾ ਹੈ । ਇਸ ਦੀ ਕਮੀ ਕਾਰਨ ਸਰੀਰ ਵਿਚ ਪ੍ਰੋਟੀਨ ਅਤੇ ਚਰਬੀ ਇਸ ਕੰਮ ਲਈ ਵਰਤੀ ਜਾਂਦੀ ਹੈ ਅਤੇ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ । ਲਗਾਤਾਰ ਭੋਜਨ ਵਿਚ ਕਾਰਬੋਹਾਈਡੇਟਸ ਦੀ ਕਮੀ ਹੋਣ ਨਾਲ ਸਰੀਰਕ ਵਾਧਾ ਰੁਕ ਜਾਂਦਾ ਹੈ ਅਤੇ ਮਰਾਸਮਸ ਨਾਂ ਦਾ ਰੋਗ ਹੋ ਜਾਂਦਾ ਹੈ । ਸੋ ਕਾਰਬੋਜ਼ ਦਾ ਭੋਜਨ ਵਿਚ ਉੱਚਿਤ ਮਾਤਰਾ ਵਿਚ ਹੋਣਾ ਬਹੁਤ ਜ਼ਰੂਰੀ ਹੈ ।

ਪ੍ਰਸ਼ਨ 23.
ਕਾਰਬੋਹਾਈਡੇਟਸ ਦੀ ਕਮੀ ਦਾ ਸਾਡੇ ਸਰੀਰ ‘ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਕਾਰਬੋਹਾਈਡੇਂਟਸ ਦੀ ਕਮੀ ਦਾ ਅਸਰ (Effect of deficiency of Carbohydrates) – ਕਾਰਬੋਹਾਈਡੇਂਟਸ ਦੀ ਕਮੀ ਆਮ ਤੌਰ ‘ਤੇ ਘੱਟ ਹੀ ਵੇਖਣ ਵਿਚ ਆਉਂਦੀ ਹੈ ਪਰ ਜੇ ਕਦੀ ਇਸ ਦੀ ਕਮੀ ਹੋ ਜਾਵੇ ਤਾਂ ਸਰੀਰ ‘ਤੇ ਕਈ ਤਰ੍ਹਾਂ ਨਾਲ ਅਸਰ ਹੁੰਦਾ ਹੈ ।

1. ਬੱਚਿਆਂ ‘ਤੇ ਕਾਰਬੋਹਾਈਡੇਂਟਸ ਦੀ ਕਮੀ ਦਾ ਅਸਰ (Effect of deficiency of Carbohydrates on Children) – ਆਮ ਤੌਰ ‘ਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਇਸ ਦੀ ਕਮੀ ਦੇ ਲੱਛਣ ਦਿਖਾਈ ਦਿੰਦੇ ਹਨ । ਜਦੋਂ ਬੱਚੇ ਨੂੰ ਦੁੱਧ ਛੁਡਾਇਆ ਜਾਂਦਾ ਹੈ ਤਾਂ ਉਨ੍ਹਾਂ ਦੇ ਭੋਜਨ ਵਿਚ ਪੂਰੇ ਪੌਸ਼ਟਿਕ ਤੱਤ ਸ਼ਾਮਲ ਨਹੀਂ ਕੀਤੇ ਜਾਂਦੇ ਜਾਂ ਬਹੁਤੇ ਸਮੇਂ ਲਈ ਬੱਚੇ ਨੂੰ ਮਾਂ ਦੇ ਦੁੱਧ ‘ਤੇ ਹੀ ਰੱਖੇ ਜਾਣ ਨਾਲ ਵੀ ਸਰੀਰ ਵਿਚ ਇਸ ਦੀ ਕਮੀ ਹੋ ਜਾਂਦੀ ਹੈ | ਅਜਿਹੀ ਹਾਲਤ ਵਿਚ ਸਰੀਰ ਕਾਰਬੋਹਾਈਡੇਟ ਦੀ ਥਾਂ ਊਰਜਾ ਲਈ ਪ੍ਰੋਟੀਨ ਦੀ ਵਰਤੋਂ ਕਰਦਾ ਹੈ ਅਤੇ ਇਸ ਨਾਲ ਪ੍ਰੋਟੀਨ ਦੀ ਕਮੀ ਵੀ ਆ ਜਾਂਦੀ ਹੈ । ਇਸ ਅਵਸਥਾ ਨੂੰ ਮਰਾਸਮਸ (Marasmus) ਜਾਂ ਸੋਕੜਾ ਕਿਹਾ ਜਾਂਦਾ ਹੈ ।

2. ਭਾਰ ਵਿਚ ਕਮੀ (Loss of Weight) – ਭੋਜਨ ਵਿਚ ਜਦੋਂ ਕਾਰਬੋਹਾਈਡਰੇਟ ਦੀ ਮਾਤਰਾ ਘੱਟ ਹੋ ਜਾਵੇ ਤਾਂ ਸਰੀਰ ਕਮਜ਼ੋਰ ਹੋ ਜਾਂਦਾ ਹੈ । ਇਸ ਨਾਲ ਕੰਮ ਕਰਨ ਨੂੰ ਦਿਲ ਨਹੀਂ ਕਰਦਾ । ਭਾਰ ਘਟਣ ਲੱਗ ਪੈਂਦਾ ਹੈ ਅਤੇ ਥਕਾਵਟ ਮਹਿਸੂਸ ਹੁੰਦੀ ਹੈ ।

3. ਕਿਟੋਸਿਸ (Ketosis) – ਕਾਰਬੋਹਾਈਡੇਟਸ ਦੀ ਕਮੀ ਨਾਲ ਸਰੀਰ ਵਿਚ ਕੀਟੋਨਬੌਡੀਜ਼ (Ketone Bodies) ਵੱਧ ਜਾਂਦੀਆਂ ਹਨ | ਖੂਨ ਵਿਚ ਅਮਲ ਦੀ ਮਾਤਰਾ ਵੱਧ ਜਾਂਦੀ ਹੈ । ਇਸ ਨਾਲ ਮਨੁੱਖ ਨੂੰ ਬੇਹੋਸ਼ੀ ਹੋਣ ਲੱਗਦੀ ਹੈ ਅਤੇ ਮੌਤ ਵੀ ਹੋ ਸਕਦੀ ਹੈ ।

4. ਮਾਸਪੇਸ਼ੀਆਂ ਦਾ ਢਿੱਲਾ ਪੈਣਾ (Loosening of Muscles) – ਕਾਰਬੋਹਾਈਡੇਟਸ ਦੀ ਕਮੀ ਦਾ ਅਸਰ ਮਾਸਪੇਸ਼ੀਆਂ ‘ਤੇ ਵੀ ਦਿਖਾਈ ਦਿੰਦਾ ਹੈ । ਚਮੜੀ ਢਿੱਲੀ ਪੈਣ ਕਰਕੇ ਝੁਰੜੀਆਂ ਪੈ ਜਾਂਦੀਆਂ ਹਨ ਤੇ ਚਿਹਰੇ ਦੀ ਚਮਕ ਵੀ ਘੱਟ ਜਾਂਦੀ ਹੈ । | ਕਾਰਬੋਹਾਈਡੇਟਸ ਦੀ ਉੱਚਿਤ ਮਾਤਰਾ ਹੀ ਲੈਣੀ ਚਾਹੀਦੀ ਹੈ । ਜ਼ਰੂਰਤ ਤੋਂ ਵੱਧ ਕਾਰਬੋਜ਼ ਖਾਣ ਨਾਲ ਇਹ ਸਰੀਰ ਵਿਚ ਜਾ ਕੇ ਚਰਬੀ ਦਾ ਰੂਪ ਧਾਰਨ ਕਰਕੇ ਕੋਸ਼ਿਕਾ ਵਿਚ ਜਮਾ ਹੋ ਜਾਂਦਾ ਹੈ ਅਤੇ ਮੋਟਾਪਾ ਰੋਗ ਹੋ ਜਾਂਦਾ ਹੈ । ਇਸ ਨਾਲ ਆਦਮੀ ਆਲਸੀ ਹੋ ਜਾਂਦਾ ਹੈ ਅਤੇ ਖੂਨ ਦਾ ਦੌਰਾ ਤੇਜ਼ ਹੋਣ ਦਾ ਡਰ ਰਹਿੰਦਾ ਹੈ ।

ਪ੍ਰਸ਼ਨ 24.
ਨਿਸ਼ਾਸ਼ਤੇ ਵਿਚ ਕਿਹੜਾ ਪੌਸ਼ਟਿਕ ਤੱਤ ਹੁੰਦਾ ਹੈ ਅਤੇ ਇਹ ਤੱਤ ਹੋਰ ਕਿਹੜੇ ਭੋਜਨ ਪਦਾਰਥਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ?
ਉੱਤਰ-
ਨਿਸ਼ਾਸ਼ਤੇ ਵਿਚ ਕਾਰਬੋਹਾਈਡੇਟਜ਼ ਹੁੰਦੇ ਹਨ । ਇਹ ਅਨਾਜਾਂ, ਜੜਾਂ ਵਾਲੀਆਂ ਸਬਜ਼ੀਆਂ ਅਤੇ ਕੰਦਮੂਲ ; ਜਿਵੇਂ-ਸ਼ਕਰਕੰਦੀ ਅਤੇ ਆਲੂ ਵਿਚ ਹੁੰਦਾ ਹੈ ।

ਪ੍ਰਸ਼ਨ 25.
ਚਰਬੀ ਸਾਡੇ ਸਰੀਰ ਵਿਚ ਕੀ ਕੰਮ ਕਰਦੀ ਹੈ ?
ਜਾਂ
ਚਿਕਨਾਈ ਦੇ ਸਰੀਰ ਲਈ ਕੰਮ ਦੱਸੋ ।
मां
ਚਰਬੀ ਦੇ ਕੰਮਾਂ ਦਾ ਵਰਣਨ ਕਰੋ ।
ਜਾਂ
ਵਸਾ ਦੇ ਕੰਮਾਂ ਦਾ ਵਰਣਨ ਕਰੋ ।
ਉੱਤਰ-
ਚਰਬੀ ਦੇ ਕੰਮ (Functions of Fat) – ਚਰਬੀ ਸਾਡੇ ਸਰੀਰ ਵਿਚ ਹੇਠ ਲਿਖੇ | ਕੰਮ ਕਰਦੀ ਹੈ

  1. ਉਰਜਾ ਦਾ ਸਾਧਨ (Source of energy)
  2. ਜ਼ਰੂਰੀ ਵਸਾ ਅਮਲਾਂ ਦਾ ਸਾਧਨ (Source of Essential fatty acids)
  3. ਚਰਬੀ ਵਿਚ ਘੁਲਣਸ਼ੀਲ ਵਿਟਾਮਿਨਾਂ ਦਾ ਸਾਧਨ (Source of fat Soluble vitamins)
  4. ਕੋਮਲ ਅੰਗਾਂ ਦੀ ਸੁਰੱਖਿਆ (Protection of sensitive body organs)
  5. ਭੋਜਨ ਨੂੰ ਸੁਆਦ ਬਣਾਉਂਦੀ ਹੈ (Help in making food tasty)
  6. ਸੰਤੁਸ਼ਟੀ ਦਿੰਦੀ ਹੈ (Give Satisfaction)
  7. ਸਰੀਰ ਦਾ ਤਾਪਮਾਨ ਬਣਾਈ ਰੱਖਦੀ ਹੈ (Helps in regulation of body temperature)
  8. ਚਮੜੀ ਦੀ ਸਿਹਤ ਲਈ (For healthy skin) ।

ਪ੍ਰਸ਼ਨ 26.
ਚਰਬੀ ਜਾਂ ਚਿਕਨਾਈ ਦੀ ਘਾਟ ਅਤੇ ਅਧਿਕਤਾ ਦਾ ਸਾਡੇ ਸਰੀਰ ‘ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਚਰਬੀ ਦੀ ਘਾਟ ਨਾਲ ਹਾਨੀਆਂ (Effects of deficiency of fats)ਚਰਬੀ ਦੀ ਕਮੀ ਨਾਲ ਹੇਠ ਲਿਖੇ ਨੁਕਸਾਨ ਹੁੰਦੇ ਹਨ

  1. ਚਰਬੀ ਦੀ ਕਮੀ ਨਾਲ ਚਿਕਨਾਈ ਵਿਚ ਘੁਲਣਸ਼ੀਲ ਵਿਟਾਮਿਨ ਸਰੀਰ ਨੂੰ ਨਹੀਂ ਮਿਲਦੇ ਤੇ ਉਨ੍ਹਾਂ ਦੀ ਘਾਟ ਨਾਲ ਹੋਣ ਵਾਲੇ ਰੋਗ ਹੋ ਜਾਂਦੇ ਹਨ ।
  2. ਜ਼ਰੂਰੀ ਵਸਾ ਅਮਲਾਂ (fatty acids) ਦੀ ਘਾਟ ਹੋ ਜਾਂਦੀ ਹੈ, ਜਿਸ ਦਾ ਅਸਰ ਅੱਖਾਂ ਅਤੇ ਚਮੜੀ ‘ਤੇ ਪੈਂਦਾ ਹੈ । ਇਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ । ਦੰਦ ਅਤੇ ਖੁਜਲੀ ਰੋਗ ਹੋਣ ਦਾ ਡਰ ਰਹਿੰਦਾ ਹੈ ।
  3. ਚਰਬੀ ਦੀ ਕਮੀ ਕਾਰਨ ਸਰੀਰਕ ਊਰਜਾ ਵਾਸਤੇ ਪ੍ਰੋਟੀਨ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਸਰੀਰ ਨਿਰਮਾਣ ਦਾ ਕੰਮ ਰੁਕ ਜਾਂਦਾ ਹੈ ।
  4. ਇਸ ਦੀ ਘਾਟ ਨਾਲ ਪਾਚਨ ਪ੍ਰਣਾਲੀ ‘ਤੇ ਵੀ ਅਸਰ ਪੈਂਦਾ ਹੈ ਤੇ ਕਬਜ਼ ਰਹਿਣ ਲੱਗ ਪੈਂਦੀ ਹੈ ।
  5. ਚਰਬੀ ਦੀ ਕਮੀ ਨਾਲ ਮਨੁੱਖ ਦਾ ਸਰੀਰ ਹੱਡੀਆਂ ਦਾ ਢਾਂਚਾ ਬਣ ਜਾਂਦਾ ਹੈ ।

ਇਕ ਗੱਲ ਧਿਆਨ ਰੱਖਣ ਵਾਲੀ ਇਹ ਹੈ ਕਿ ਜੇਕਰ ਚਰਬੀ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਵੇ ਤਾਂ ਮੋਟਾਪਾ ਹੁੰਦਾ ਹੈ ਤੇ ਹਾਜ਼ਮਾ ਵੀ ਵਿਗੜ ਜਾਂਦਾ ਹੈ । ਅੱਜ-ਕਲ ਦੀਆਂ ਖੋਜਾਂ ਤੋਂ ਸਿੱਧ ਹੋਇਆ ਹੈ ਕਿ ਚਿਕਨਾਈ ਤੋਂ ਪ੍ਰਾਪਤ ਕੋਲੈਸਟਰੋਲ ਸਿਹਤ ਲਈ ਗੰਭੀਰ ਸਮੱਸਿਆ ਪੈਦਾ ਕਰ ਸਕਦੀ ਹੈ । ਜਿਸ ਨਾਲ ਖੂਨ ਦਾ ਦੌਰਾ ਵੱਧ ਜਾਂਦਾ ਹੈ ਤੇ ਦਿਲ ਦਾ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ । ਇਸ ਲਈ ਸਾਨੂੰ ਬਨਸਪਤੀ ਤੇਲਾਂ ਦਾ ਇਸਤੇਮਾਲ ਜ਼ਿਆਦਾ ਕਰਨਾ ਚਾਹੀਦਾ ਹੈ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 27.
(ੳ) ਵਿਟਾਮਿਨ ‘ਏ’ ਦਾ ਮੁੱਖ ਕੰਮ ਕੀ ਹੈ ਅਤੇ ਇਸ ਦੇ ਭੋਜਨ ਸਰੋਤ ਦੱਸੋ ?
(ਅ) ਵਿਟਾਮਿਨ ‘ਏ’ ਦਾ ਸਾਡੇ ਸਰੀਰ ਵਿਚ ਕੀ ਕੰਮ ਹੈ ?
ਉੱਤਰ-
(ਉ) ਵਿਟਾਮਿਨ ‘ਏ’ ਦੇ ਕੰਮ (Functions of Vitamin A) – ਸਰੀਰ ਵਿਚ ਵਿਟਾਮਿਨ ‘ਏ’ ਅੱਗੇ ਲਿਖੇ ਕੰਮਾਂ ਲਈ ਜ਼ਰੂਰੀ ਹੈ-

  1. ਸਰੀਰਕ ਵਿਕਾਸ ਲਈ (For Physical growth)
  2. ਅੱਖਾਂ ਦੀ ਸਿਹਤ ਲਈ (For healthy eyes)
  3. ਸਿਹਤਮੰਦ ਚਮੜੀ ਲਈ (For healthy skin)
  4. ਪ੍ਰਜਣਨ ਕਿਰਿਆ ਲਈ (For procreation)
  5. ਛੂਤ ਦੇ ਰੋਗਾਂ ਤੋਂ ਰੱਖਿਆ ਲਈ (For Protection against contagious diseases).
  6. ਸਿਹਤਮੰਦ ਹੱਡੀਆਂ ਅਤੇ ਦੰਦਾਂ ਲਈ (For healthy bones and teeth) ।

ਵਿਟਾਮਿਨ ਏ ਦੇ ਸਰੋਤ (Sources of Vitamin ‘A’)

  • ਮੱਛੀ ਦੇ ਜਿਗਰ ਦਾ ਤੇਲ, ਕੁੱਝ ਸਮੁੰਦਰੀ ਮੱਛੀਆਂ ਜਿਵੇਂ ਸ਼ਾਰਕ, ਕਾਡ, ਹੈਲੀਬੁਲ ਦੇ ਜਿਗਰ ਦੇ ਤੇਲ ਵਿਚ ਇਸ ਵਿਟਾਮਿਨ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ 2

  • ਦੁੱਧ, ਮੱਖਣ ਤੇ ਦੇਸੀ ਘਿਓ ।
  • ਆਂਡੇ ਤੇ ਕਲੇਜੀ ।
  • ਹਰੇ ਪੱਤੇ ਵਾਲੀਆਂ ਸਬਜ਼ੀਆਂ ।
  • ਪੀਲੇ, ਸੰਤਰੀ ਤੇ ਲਾਲ ਫਲ ਅਤੇ ਸਬਜ਼ੀਆਂ ; ਜਿਵੇਂ-ਅੰਬ, ਪਪੀਤਾ, ਅਨਾਨਾਸ, ਬੇਰ, ਗਾਜਰ ਅਤੇ ਟਮਾਟਰ ਵਿਚ ਇਹ ਵਿਟਾਮਿਨ ਕੈਰੋਟੀਨ ਦੇ ਰੂਪ ਵਿਚ ਪਾਇਆ ਜਾਂਦਾ ਹੈ ।

(ਅ) ਭਾਗ (ਉ) ਦੇਖੋ ।

ਪ੍ਰਸ਼ਨ 28.
ਵਿਟਾਮਿਨ ਡੀ ਦੇ ਮਨੁੱਖੀ ਸਰੀਰ ਵਿਚ ਕੰਮ ਅਤੇ ਕਮੀ ਬਾਰੇ ਦੱਸੋ ।
ਉੱਤਰ-
ਵਿਟਾਮਿਨ ‘ਡੀ’ ਸਰੀਰ ਲਈ ਹੇਠ ਲਿਖੇ ਕੰਮ ਕਰਦਾ ਹੈ-

  1. ਕੈਲਸ਼ੀਅਮ ਅਤੇ ਫ਼ਾਸਫੋਰਸ ਦੇ ਜ਼ਜਬ ਹੋਣ ਵਿਚ ਮੱਦਦ ਕਰਦਾ ਹੈ । (Helps in absorption of calcium and phosphours)
  2. ਹੱਡੀਆਂ ਦੇ ਵਿਕਾਸ ਲਈ (For development of bones).
  3. ਸਰੀਰ ਦੇ ਪੂਰਨ ਵਿਕਾਸ ਲਈ (For development of body) ।

ਵਿਟਾਮਿਨ ‘ਡੀ’ ਦੀ ਕਮੀ ਦੇ ਅਸਰ (Effects of the Deficiency of Vitamin D) – ਵਿਟਾਮਿਨ ‘ਡੀ’ ਦੀ ਘਾਟ ਨਾਲ ਹੇਠ ਲਿਖੇ ਰੋਗ ਹੋ ਜਾਂਦੇ ਹਨ-

  1. ਸੋਕਾ ਰੋਗ (Rickets)
  2. ਔਸਟੋਮਲੇਸ਼ੀਆ (Osteomalacia)
  3. ਔਸਟੀਓਪਰੋਸਿਸ (Osteoporosis) ।

ਪ੍ਰਸ਼ਨ 29.
ਵਿਟਾਮਿਨ ‘ਈਂ ਦਾ ਮੁੱਖ ਕੰਮ ਕੀ ਹੈ ਅਤੇ ਕਮੀ ਦਾ ਸਾਡੇ ਸਰੀਰ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਵਿਟਾਮਿਨ ‘ਈਂ’ ਦੇ ਕੰਮ-
ਸਰੀਰ ਵਿਚ ਵਿਟਾਮਿਨ ‘ਈ ਹੇਠ ਲਿਖੇ ਕੰਮ ਕਰਦਾ ਹੈ-

  1. ਪਜਣਨ ਕਿਰਿਆ ਵਿਚ ਸਹਾਇਤਾ ਕਰਦਾ ਹੈ ।
  2. ਮਾਸਪੇਸ਼ੀਆਂ ਦੇ ਵਿਕਾਸ ਲਈ ਜ਼ਰੂਰੀ ਹੈ ।
  3. ਵਿਟਾਮਿਨ ‘ਏ’ ਦੇ ਬਣਨ ਵਿਚ ਸਹਾਇਤਾ ਕਰਦਾ ਹੈ ।

ਵਿਟਾਮਿਨ ‘ਈ’ ਦੀ ਕਮੀ ਦਾ ਸਰੀਰ ਉੱਤੇ ਅਸਰ-

  1. ਪ੍ਰਜਣਨ ਸੰਬੰਧੀ ਵਿਕਾਰ (Effect on reproductive system)
  2. ਗਰਭਪਾਤ (Miscarriage)
  3. ਭਰੂਣ ਦੀ ਮੌਤ (Death of the foetus)
  4. ਦਿਲ ਦਾ ਰੋਗ (Heart Disease) ।

ਪ੍ਰਸ਼ਨ 30.
ਵਿਟਾਮਿਨ ‘ਕੇ’ ਦਾ ਮੁੱਖ ਕੰਮ ਕੀ ਹੈ ਅਤੇ ਇਸ ਦੀ ਕਮੀ ਦਾ ਸਾਡੇ ਸਰੀਰ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਵਿਟਾਮਿਨ ‘ਕੇ’ ਵੀ ਮਨੁੱਖ ਦੇ ਪੋਸ਼ਣ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਖੂਨ ਨੂੰ ਜਮਾਉਣ ਵਿਚ ਸਹਾਇਤਾ ਕਰਦਾ ਹੈ ।
ਵਿਟਾਮਿਨ ‘ਕੇ’ ਦੇ ਕੰਮ (Functions of Vitamin K) – ਇਸ ਦਾ ਮੁੱਖ ਕੰਮ ਖੂਨ ਨੂੰ ਜਮਾਉਣ ਵਿਚ ਸਹਾਇਤਾ ਕਰਨਾ ਹੈ ।
ਵਿਟਾਮਿਨ ‘ਕੇ’ ਦੀ ਕਮੀ ਦੇ ਅਸਰ-ਆਮ ਤੌਰ ‘ਤੇ ਵਿਟਾਮਿਨ ‘ਕੇ’ ਦੀ ਕਮੀ ਘੱਟ ਹੀ ਹੁੰਦੀ ਹੈ ਕਿਉਂਕਿ ਇਹ ਵਿਟਾਮਿਨ ਛੋਟੀ ਅੰਤੜੀ ਵਿਚ ਬਣਦਾ ਹੈ । ਸਲਫਾ ਦਵਾਈਆਂ ਦੀ ਵੱਧ ਵਰਤੋਂ ਨਾਲ ਸਰੀਰ ਵਿਚ ਇਸ ਦਾ ਨਿਰਮਾਣ ਰੁਕ ਜਾਂਦਾ ਹੈ ਤੇ ਜੇ ਖੂਨ ਵਹਿਣ ਲੱਗ ਜਾਵੇ ਤਾਂ ਜੰਮਦਾ ਨਹੀਂ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 31.
ਵਿਟਾਮਿਨ ‘ਬੀ’ ਸਮੂਹ ਵਿਚ ਕਿਹੜੇ-ਕਿਹੜੇ ਵਿਟਾਮਿਨ ਆਉਂਦੇ ਹਨ ? ਨਾਂ ਦੱਸੋ ?
ਉੱਤਰ-
ਗਿਆਰ੍ਹਾਂ ਵਿਟਾਮਿਨ ‘ਬੀ’ ਕੰਪਲੈਕਸ ਸਮੂਹ ਨੂੰ ਬਣਾਉਂਦੇ ਹਨ ਪਰ ਇਨ੍ਹਾਂ ਵਿਚੋਂ 7 ਬਹੁਤ ਮਹੱਤਵਪੂਰਨ ਹਨ । ਇਸ ਵਿਚ ਥਾਇਆਮਿਨ, ਰਾਈਬੋਫਲੇਵਿਨ, ਨਿਕੋਟਿਨਿਕ ਐਸਿਡ, ਪੈਂਟੋਥਿਨਿਕ ਐਸਿਡ, ਪਿਰੀਡਾਕਸਿਨ, ਫੌਲਿਕ ਐਸਿਡ, ਵਿਟਾਮਿਨ ‘ਬੀ’12 ਕੋਲੀਨ, ਇਨੌਸੀਟੋਲ ਅਤੇ ਬਾਇਓਟਿਨ ਆਉਂਦੇ ਹਨ । ਇਹ ਸਾਰੇ ਵਿਟਾਮਿਨ ਪਾਣੀ ਵਿਚ ਘੁਲਣਸ਼ੀਲ ਹੁੰਦੇ ਹਨ ।

ਪ੍ਰਸ਼ਨ 32.
ਹੇਠ ਲਿਖਿਆਂ ਦੇ ਕੰਮ ਅਤੇ ਸਰੋਤ ਲਿਖੋ-
(i) ਥਾਇਆਮੀਨ
(ii) ਰਾਈਬੋਫਲੇਵਿਨ ।
ਉੱਤਰ-
(i) ਥਾਇਆਮੀਨ (B1) ਇਹ ਵਿਟਾਮਿਨ ਪਨੀਰ, ਸਾਬਤ ਦਾਲਾਂ, ਅਨਾਜ, ਅੰਕੁਰਿਤ ਦਾਲਾਂ ਅਤੇ ਚੌਲਾਂ ਦੀ ਉੱਪਰਲੀ ਪਰਤ ਵਿਚ ਕਾਫ਼ੀ ਮਾਤਰਾ ਵਿਚ ਹੁੰਦਾ ਹੈ । ਇਹ ਵਿਟਾਮਿਨ ਤੰਤਰਿਕਾ ਪ੍ਰਣਾਲੀ (Nervous System) ਲਈ, ਸਰੀਰ ਦੇ ਵਾਧੇ ਤੇ ਵਿਕਾਸ ਲਈ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਲਈ ਚਾਹੀਦਾ ਹੈ । ਇਸ ਦੀ ਘਾਟ ਨਾਲ ਮਨੁੱਖ ਨੂੰ ਬੇਰੀ-ਬੇਰੀ ਰੋਗ ਹੋ ਜਾਂਦਾ ਹੈ । ਇਹ ਰੋਗ ਦੋ ਪ੍ਰਕਾਰ ਦਾ ਹੁੰਦਾ ਹੈ-ਸੁੱਕੀ ਬੇਰੀ-ਬੇਰੀ ਤੇ ਗਿੱਲੀ ਬੇਰੀ-ਬੇਰੀ । ਸੁੱਕੀ ਬੇਰੀ-ਬੇਰੀ ਵਿਚ ਭੁੱਖ ਘੱਟ ਲੱਗਦੀ ਹੈ, ਕਬਜ਼ ਹੋ ਜਾਂਦੀ ਹੈ, ਲੱਤਾਂ ਬਾਹਾਂ ਸੁੰਨ ਹੋ ਜਾਂਦੀਆਂ ਹਨ ਅਤੇ ਜੋੜਾਂ ਵਿਚ ਦਰਦ ਪੈਣ ਲੱਗ ਪੈਂਦਾ ਹੈ ।

ਗਿੱਲੀ ਬੇਰੀ-ਬੇਰੀ ਵਿਚ ਲੱਤਾਂ ਅਤੇ ਪੇਟ ਵਿਚ ਪਾਣੀ ਭਰ ਜਾਂਦਾ ਹੈ । ਸਾਹ ਲੈਣ ਵਿਚ ਮੁਸ਼ਕਿਲ ਆਉਂਦੀ ਹੈ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਅਤੇ ਕਈ ਵਾਰ ਦਿਲ ਦੀ ਗਤੀ ਰੁਕ ਜਾਣ ਦੀ ਵੀ ਸੰਭਾਵਨਾ ਹੁੰਦੀ ਹੈ । ਜ਼ਿਆਦਾ ਸਖ਼ਤ ਕੰਮ ਕਰਨ ਵਾਲਿਆਂ ਵਿਚ, ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਇਸ ਵਿਟਾਮਿਨ ਦੀ ਲੋੜ ਜ਼ਿਆਦਾ ਹੁੰਦੀ ਹੈ । ਚਾਵਲ ਪਾਲਿਸ਼ ਕਰਨ ਨਾਲ ਥਾਇਆਮੀਨ ਘੱਟ ਜਾਂਦੀ ਹੈ । ਸਾਬਤ ਦਾਲਾਂ ਤੇ ਅਣ-ਛਾਣੇ ਆਟੇ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਸ ਵਿਚ ਥਾਇਆਮੀਨ ਹੁੰਦੀ ਹੈ । ਖਾਣਾ ਜ਼ਿਆਦਾ ਦੇਰ ਤਕ ਪਕਾਉਣ ਤੇ ਉਸ ਵਿਚ ਸੋਡੇ ਦੀ ਵਰਤੋਂ ਕਰਨ ਨਾਲ ਵੀ ਥਾਇਆਮੀਨ ਨਸ਼ਟ ਹੋ ਜਾਂਦਾ ਹੈ ।

(ii) ਰਾਈਬੋਫਲੇਵਿਨ (B2) ਇਹ ਵਿਟਾਮਿਨ ਪਾਣੀ ਵਿਚ ਘੁਲਣਸ਼ੀਲ ਹੈ ਤੇ ਰੌਸ਼ਨੀ ਨਾਲ ਛੇਤੀ ਨਸ਼ਟ ਹੋ ਜਾਂਦਾ ਹੈ । ਭੋਜਨ ਨੂੰ ਉਬਾਲਣ ਤੇ ਭੰਨਣ ਦੌਰਾਨ ਇਹ ਵਿਟਾਮਿਨ ਕਾਫ਼ੀ ਮਾਤਰਾ ਵਿਚ ਨਸ਼ਟ ਹੋ ਜਾਂਦਾ ਹੈ । ਇਹ ਖ਼ਾਸ ਕਰ ਪੱਠਿਆਂ ਤੇ ਨਸਾਂ ਵਿਚ ਕੰਮ ਕਰਦਾ ਹੈ । ਇਸ ਦੀ ਘਾਟ ਨਾਲ ਅੱਖਾਂ ਤੇ ਚਮੜੀ ‘ਤੇ ਬੁਰਾ ਅਸਰ ਪੈਂਦਾ ਹੈ । ਬੁੱਲਾਂ ਦੇ ਕੋਨੇ ਫੱਟ ਜਾਂਦੇ ਹਨ । ਚਮੜੀ ਸੁੱਕੀ ਤੇ ਖੁਸ਼ਕ ਹੋ ਜਾਂਦੀ ਹੈ । ਇਹ ਵਿਟਾਮਿਨ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ, ਮੂੰਗਫਲੀ, ਖਮੀਰ, ਦਾਲਾਂ, ਮਾਸ, ਆਂਡਾ ਅਤੇ ਹਰੇ ਪੱਤੇ ਵਾਲੀਆਂ ਸਬਜ਼ੀਆਂ ਵਿਚ ਹੁੰਦਾ ਹੈ ।

ਪ੍ਰਸ਼ਨ 33.
ਸਰੀਰ ਵਿੱਚ ਵਿਟਾਮਿਨ ‘ਸੀਂ ਦੇ ਕੰਮ, ਸਰੋਤ ਅਤੇ ਕਮੀ ਦਾ ਅਸਰ ਦੱਸੋ ।
ਜਾਂ
ਵਿਟਾਮਿਨ C ਦੇ ਕੰਮਾਂ, ਘਾਟ ਦੇ ਨਤੀਜੇ ਅਤੇ ਪ੍ਰਾਪਤੀ ਦੇ ਸਾਧਨਾਂ ਬਾਰੇ ਦੱਸੋ ।

ਉੱਤਰ-
ਇਹ ਪਾਣੀ ਵਿਚ ਘੁਲਣਸ਼ੀਲ ਹੈ ਅਤੇ ਇਸ ਨੂੰ ਐਸਕਾਰਬਿਕ ਐਸਿਡ ਵੀ ਕਿਹਾ ਜਾਂਦਾ ਹੈ ।
ਵਿਟਾਮਿਨ ‘ਸੀਂ ਦੇ ਕੰਮ-
ਸਰੀਰ ਵਿਚ ਵਿਟਾਮਿਨ ‘ਸੀਂ ਹੇਠ ਲਿਖੇ ਕੰਮ ਕਰਦਾ ਹੈ-

  • ਇਹ ਕੋਲੇਜਨ ਦੇ ਨਿਰਮਾਣ ਲਈ ਕੰਮ ਕਰਦਾ ਹੈ । (It helps in the formation and maintenance of collagen) | ਕੋਲੇਜਨ ਇਕ ਪ੍ਰਕਾਰ ਦਾ ਸੀਮਿੰਟ ਵਰਗਾ ਪਦਾਰਥ ਹੈ ਜੋ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਸਥਿਰ ਰੱਖਦਾ ਹੈ । ਹੱਡੀਆਂ ਤੇ ਦੰਦਾਂ ਦੇ ਸਖ਼ਤ ਪਦਾਰਥ ਮੈਟਰਿਕ ਤੇ ਡੈਨਟਾਈਨ ਦਾ ਨਿਰਮਾਣ ਵੀ ਕਰਦਾ ਹੈ ।
    ਜ਼ਖ਼ਮਾਂ ਦੇ ਜਲਦੀ ਭਰਨ ਅਤੇ ਟੁੱਟੀਆਂ ਹੱਡੀਆਂ ਨੂੰ ਜੋੜਨ ਲਈ ਵੀ ਵਿਟਾਮਿਨ ‘ਸੀਂ ਹੀ ਕੰਮ ਕਰਦਾ ਹੈ ।
  • ਫੌਲਿਕ ਅਮਲ ਦੇ ਪਾਚਨ ਲਈ (For the metabolism of folic acid)
  • ਕੈਲਸ਼ੀਅਮ ਤੇ ਲੋਹੇ ਦੇ ਜ਼ਜਬ ਕਰਨ ਲਈ (For the absorption of calcium and iron).
  • ਟਾਈਰੋਸਿਨ ਦੇ ਆਕਸੀਕਰਨ ਲਈ (For the oxidation of tyrosine)
  • ਰੋਗਾਂ ਨਾਲ ਲੜਨ ਦੀ ਸ਼ਕਤੀ ਦਿੰਦਾ ਹੈ । (Give resistance against diseases)

ਵਿਟਾਮਿਨ ‘ਸੀ’ ਦੇ ਸਰੋਤ-

  • ਸਭ ਤੋਂ ਜ਼ਿਆਦਾ ਵਿਟਾਮਿਨ ਆਂਵਲੇ ਵਿਚ ਮਿਲਦਾ ਹੈ । ਇਸ ਤੋਂ ਇਲਾਵਾ ਖੱਟੇ ਫਲ ਜਿਵੇਂ ਨਿੰਬੂ, ਸੰਤਰਾ, ਗਲਗਲ, ਚਕੋਤਰਾ ਆਦਿ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ 3

  • ਹਰੇ ਪੱਤੇ ਵਾਲੀਆਂ ਸਬਜ਼ੀਆਂ ਤੇ ਟਮਾਟਰ ਆਦਿ ।
  • ਅੰਕੁਰਿਤ ਦਾਲਾਂ ਤੇ ਅਨਾਜ ।
  • ਮਾਂ ਦਾ ਦੁੱਧ ।

ਵਿਟਾਮਿਨ ‘ਸੀ’ ਦੀ ਕਮੀ ਨਾਲ ਹੋਣ ਵਾਲੇ ਰੋਗ-

  1. ਇਸ ਦੀ ਕਮੀ ਨਾਲ ਸਕਰਵੀ ਨਾਮਕ ਰੋਗ ਹੋ ਜਾਂਦਾ ਹੈ ਜਿਸ ਨਾਲ ਮਸੂੜੇ ਸੁੱਜ ਜਾਂਦੇ ਹਨ ਅਤੇ ਕੋਸ਼ਿਕਾਵਾਂ ਵਿਚੋਂ ਖੂਨ ਵਗਣ ਲੱਗ ਪੈਂਦਾ ਹੈ ।
  2. ਦੰਦਾਂ ਵਿਚ ਪਾਈਓਰੀਆ ਨਾਮਕ ਰੋਗ ਹੋ ਜਾਂਦਾ ਹੈ ਅਤੇ ਦੰਦ ਹਿੱਲਣ ਲੱਗ ਪੈਂਦੇ ਹਨ ।
  3. ਜ਼ਖ਼ਮ ਛੇਤੀ ਠੀਕ ਨਹੀਂ ਹੁੰਦੇ ।
  4. ਖੂਨ ਘੱਟ ਤੇ ਅਸ਼ੁੱਧ ਹੋ ਜਾਂਦਾ ਹੈ ।
  5. ਹੱਡੀਆਂ ਅਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ ।
  6. ਥਕਾਵਟ ਮਹਿਸੂਸ ਹੁੰਦੀ ਹੈ ।

ਪ੍ਰਸ਼ਨ 34.
ਕੈਲਸ਼ੀਅਮ ਅਤੇ ਫਾਸਫੋਰਸ ਮਹੱਤਵਪੂਰਨ ਖਣਿਜ ਪਦਾਰਥ ਹਨ, ਕਿਵੇਂ ?
ਉੱਤਰ-
ਕੈਲਸ਼ੀਅਮ – ਇਹ ਬਹੁਤ ਮਹੱਤਵਪੂਰਨ ਖਣਿਜ ਲਵਣ ਹੈ । ਸਰੀਰ ਵਿਚ ਪਾਏ ਜਾਣ ਵਾਲੇ ਕੁੱਲ ਲਵਣਾਂ ਦਾ 75% ਹਿੱਸਾ ਕੈਲਸ਼ੀਅਮ ਤੇ ਫਾਸਫੋਰਸ ਹੁੰਦਾ ਹੈ । ਸਰੀਰ ਵਿਚਲੇ ਕੁੱਲ ਕੈਲਸ਼ੀਅਮ ਦਾ 99% ਹਿੱਸਾ ਹੱਡੀਆਂ ਤੇ ਦੰਦਾਂ ਵਿਚ ਪਾਇਆ ਜਾਂਦਾ ਹੈ ।

ਕੈਲਸ਼ੀਅਮ ਦੇ ਕੰਮ – ਕੈਲਸ਼ੀਅਮ ਦੇ ਦੋ ਮਹੱਤਵਪੂਰਨ ਕੰਮ ਹਨ-
1. ਹੱਡੀਆਂ ਤੇ ਦੰਦਾਂ ਦਾ ਨਿਰਮਾਣ (Building bones and teeth) – ਕੈਲਸ਼ੀਅਮ ਤੇ ਫਾਸਫੋਰਸ ਦੋਵੇਂ ਮਿਲ ਕੇ ਹੱਡੀਆਂ ਤੇ ਦੰਦਾਂ ਦਾ ਨਿਰਮਾਣ ਕਰਦੇ ਹਨ । ਇਸ ਨਾਲ ਹੱਡੀਆਂ ਤੇ ਦੰਦਾਂ ਦਾ ਢਾਂਚਾ ਮਜ਼ਬੂਤ ਹੁੰਦਾ ਹੈ । ਦੰਦਾਂ ਦੇ ਡੈਨਟਿਨ (Dentin) ਵਿਚ 27 ਪ੍ਰਤੀਸ਼ਤ ਕੈਲਸ਼ੀਅਮ ਅਤੇ ਇਨੈਮਲ (Enamel) ਵਿਚ 36 ਪ੍ਰਤੀਸ਼ਤ ਕੈਲਸ਼ੀਅਮ ਹੁੰਦਾ ਹੈ ।
2. ਸਰੀਰਕ ਕਿਰਿਆਵਾਂ ਨੂੰ ਚਲਾਉਣਾ (Regulating body Processes) – ਸਰੀਰ ਵਿਚ ਹੋਣ ਵਾਲੀਆਂ ਕਿਰਿਆਵਾਂ ਲਈ ਕੈਲਸ਼ੀਅਮ ਫਾਸਫੋਰਸ ਦੇ ਨਾਲ ਮਿਲ ਕੇ ਸਹਾਇਤਾ ਕਰਦਾ ਹੈ । ਇਹ ਕਿਰਿਆਵਾਂ ਇਸ ਪ੍ਰਕਾਰ ਹਨ-
(ਉ) ਕੈਲਸ਼ੀਅਮ ਖੂਨ ਨੂੰ ਜਮਾਉਣ ਵਿਚ ਸਹਾਇਤਾ ਕਰਦਾ ਹੈ ।
(ਅ) ਪੇਸ਼ੀਆਂ ਦੇ ਸੁੰਗੜਨ ਤੇ ਦਿਲ ਦੀ ਗਤੀ ਨੂੰ ਬਣਾਏ ਰੱਖਣ ਲਈ ਵੀ ਕੈਲਸ਼ੀਅਮ ਜ਼ਰੂਰੀ ਹੈ ।

ਕੈਲਸ਼ੀਅਮ ਦੀ ਪ੍ਰਾਪਤੀ ਦੇ ਸਾਧਨ – ਭੋਜਨ ਵਿਚ ਕੈਲਸ਼ੀਅਮ ਹੇਠ ਲਿਖੇ ਸਾਧਨਾਂ ਤੋਂ ਪ੍ਰਾਪਤ ਹੁੰਦਾ ਹੈ

  • ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ।
  • ਹਰੇ ਪੱਤੇ ਵਾਲੀਆਂ ਸਬਜ਼ੀਆਂ ਜਿਵੇਂ ਪਾਲਕ, ਸਰੋਂ, ਪੂਦੀਨਾ, ਮੂਲੀ ਤੇ ਗਾਜਰ ਆਦਿ ।
  • ਛੋਟੀਆਂ ਮੱਛੀਆਂ ਜੋ ਹੱਡੀਆਂ ਸਮੇਤ ਖਾਧੀਆਂ ਜਾਂਦੀਆਂ ਹਨ ।

ਕੈਲਸ਼ੀਅਮ ਦੀ ਕਮੀ ਦੇ ਪ੍ਰਭਾਵ (Effects of deficiency of Calcium)-

  • ਬੱਚਿਆਂ ਦੇ ਦੰਦ ਦੇਰ ਨਾਲ ਨਿਕਲਦੇ ਹਨ ਜਾਂ ਠੀਕ ਤਰ੍ਹਾਂ ਨਹੀਂ ਨਿਕਲਦੇ ।
  • ਹੱਡੀਆਂ ਕਮਜ਼ੋਰ ਹੋ ਕੇ ਵਿੰਗੀਆਂ ਹੋ ਜਾਂਦੀਆਂ ਹਨ ।
  • ਬੱਚਿਆਂ ਵਿਚ ਰਿਕਟਸ (Rickets) ਅਤੇ ਵੱਡਿਆਂ ਵਿਚ ਔਸਟੋਮਲੇਸ਼ੀਆ (Osteomalacia) ਰੋਗ ਹੋ ਜਾਂਦਾ ਹੈ । ਇਨ੍ਹਾਂ ਦਾ ਵੇਰਵਾ ਵਿਟਾਮਿਨ ‘ਡੀ’ ਦੀ ਕਮੀ ਨਾਲ ਹਾਨੀਆਂ (ਸਫ਼ਾ 71) ਵਿਚ ਦਿੱਤਾ ਗਿਆ ਹੈ ।

ਫਾਸਫੋਰਸ (Phosphorus) – ਕੈਲਸ਼ੀਅਮ ਦੇ ਨਾਲ-ਨਾਲ ਫਾਸਫੋਰਸ ਦਾ ਵੀ ਬਹੁਤ ਮਹੱਤਵ ਹੈ । ਫਾਸਫੋਰਸ ਲਗਪਗ ਸਰੀਰ ਦੇ ਭਾਰ ਦਾ 1 ਪ੍ਰਤੀਸ਼ਤ ਹਿੱਸਾ ਹੁੰਦਾ ਹੈ । ਇਹ ਕੈਲਸ਼ੀਅਮ ਨਾਲ ਮਿਲ ਕੇ ਹੱਡੀਆਂ ਤੇ ਦੰਦਾਂ ਦਾ ਨਿਰਮਾਣ ਕਰਦਾ ਹੈ ।

ਫਾਸਫੋਰਸ ਦੇ ਕੰਮ (Functions of Phosphorus) – ਸਰੀਰ ਦੀ ਰਚਨਾ ਵਿਚ ਫਾਸਫੋਰਸ ਬਹੁਤ ਕੰਮ ਕਰਦਾ ਹੈ , ਜਿਵੇਂ

  • ਹੱਡੀਆਂ ਤੇ ਦੰਦਾਂ ਦਾ ਨਿਰਮਾਣ (Building bones and teeth)
  • ਕੋਸ਼ਿਕਾਵਾਂ ਦੀ ਬਣਤਰ (Formation of cells)
  • ਐਨਜ਼ਾਈਮਜ਼ ਬਣਾਉਣਾ (Formation of Enzymes)

ਫਾਸਫੋਰਸ ਦੇ ਸਰੋਤ – ਅਨਾਜ, ਅੰਡਾ, ਮਾਸ, ਮੱਛੀ, ਦੁੱਧ ।
ਫਾਸਫੋਰਸ ਦੀ ਕਮੀ ਦੇ ਅਸਰ (Effects of deficiency of Phosphorus) – ਫਾਸਫੋਰਸ ਦੀ ਕਮੀ ਬਹੁਤ ਘੱਟ ਹੁੰਦੀ ਹੈ ਕਿਉਂਕਿ ਇਹ ਅਨਾਜ ਵਿਚ ਕਾਫ਼ੀ ਮਾਤਰਾ ਵਿਚ ਪਾਇਆ ਜਾਂਦਾ ਹੈ । ਪਰ ਜੇ ਕਿਤੇ ਇਸ ਦੀ ਕਮੀ ਹੋ ਜਾਵੇ ਤਾਂ ਹੱਡੀਆਂ ਅਤੇ ਦੰਦ ਕਮਜ਼ੋਰ ਹੋ ਜਾਂਦੇ ਹਨ । ਇਸ ਦੀ ਕਮੀ ਨਾਲ ਕੋਸ਼ਿਕਾਵਾਂ ਦੇ ਬਣਨ ਦੀ ਪ੍ਰਕਿਰਿਆ ਵਿਚ ਵਿਗਾੜ ਆ ਜਾਂਦਾ ਹੈ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 35.
ਲੋਹੇ ਦੀ ਰੋਜ਼ਾਨਾ ਲੋੜ ਘੱਟ ਹੋਣ ਦੇ ਬਾਵਜੂਦ ਇਹ ਬਹੁਤ ਮਹੱਤਵਪੂਰਨ ਖਣਿਜ ਪਦਾਰਥ ਹੈ । ਕਿਵੇਂ ?
ਜਾਂ
ਲੋਹਾ ਸਾਡੇ ਸਰੀਰ ਲਈ ਕਿਉਂ ਜ਼ਰੂਰੀ ਹੈ ? ਇਸ ਦੀ ਪ੍ਰਾਪਤੀ ਦੇ ਸਾਧਨਾਂ ਬਾਰੇ ਦੱਸੋ ।
ਉੱਤਰ-
ਲੋਹਾ (Iron) – ਸਰੀਰ ਵਿਚ ਲੋਹਾ ਬਹੁਤ ਹੀ ਘੱਟ ਮਾਤਰਾ ਵਿਚ ਪਾਇਆ ਜਾਂਦਾ ਹੈ । ਪਰ ਸਰੀਰ ਦੇ ਵਾਧੇ ਅਤੇ ਸਰੀਰਕ ਕਿਰਿਆਵਾਂ ਨੂੰ ਠੀਕ ਢੰਗ ਨਾਲ ਚਲਾਉਣ ਲਈ ਇਸ ਦਾ ਬਹੁਤ ਯੋਗਦਾਨ ਹੈ ।

ਲੋਹੇ ਦੇ ਕੰਮ (Functions of Iron) – ਲੋਹਾ ਸਾਡੇ ਸਰੀਰ ਵਿਚ ਹੇਠ ਲਿਖੇ ਕੰਮ ਕਰਦਾ ਹੈ-

  1. ਹੀਮੋਗਲੋਬਿਨ ਦਾ ਨਿਰਮਾਣ ।
  2. ਮਾਸਪੇਸ਼ੀਆਂ ਦਾ ਜ਼ਰੂਰੀ ਤੱਤ ।
  3. ਆਕਸੀਕਰਨ ਦੇ ਅਵਕਰਨ ਦੀਆਂ ਕਿਰਿਆਵਾਂ ਲਈ ਇਹ ਫੇਫੜਿਆਂ ਲਈ ਆਕਸੀਜਨ ਕੋਸ਼ਿਕਾਵਾਂ ਤਕ ਅਤੇ ਕੋਸ਼ਿਕਾਵਾਂ ਤੋਂ ਫੇਫੜਿਆਂ ਤਕ ਪਹੁੰਚਾਉਂਦਾ ਹੈ ।

ਲੋਹੇ ਦੀ ਪ੍ਰਾਪਤੀ ਦੇ ਸਾਧਨ (Sources of Iron) – ਲੋਹੇ ਦੀ ਪ੍ਰਾਪਤੀ ਦੇ ਸਾਧਨ ਹੇਠ ਲਿਖੇ ਹਨ

  1. ਆਂਡੇ ਦਾ ਪੀਲਾ ਹਿੱਸਾ, ਕਲੇਜੀ ਜਾਂ ਮਾਸ ।
  2. ਗੁੜ, ਸ਼ੱਕਰ ਤੇ ਸੁੱਕੇ ਮੇਵੇ ।
  3. ਹਰੇ ਪੱਤੇ ਵਾਲੀਆਂ ਸਬਜ਼ੀਆਂ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ 4

ਪ੍ਰਸ਼ਨ 36.
ਆਇਓਡੀਨ ਦੀ ਕਮੀ ਨਾਲ ਕੀ ਹੁੰਦਾ ਹੈ ਅਤੇ ਪ੍ਰਾਪਤੀ ਦੇ ਸਾਧਨਾਂ ਬਾਰੇ ਦੱਸੋ ।
ਉੱਤਰ-
(i) ਆਇਓਡੀਨ ਦੀ ਕਮੀ ਨਾਲ-

  • ਗਿੱਲੜ ਰੋਗ ਹੋ ਜਾਂਦਾ ਹੈ ।
  • ਥਾਇਆਰਾਈਡ ਗ੍ਰੰਥੀਆਂ ਵਿਚੋਂ ਥਾਇਰਾਕਸਿਨ ਘੱਟ ਨਿਕਲਦਾ ਹੈ । ਜਿਸ ਨਾਲ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਪੂਰਾ ਨਹੀਂ ਹੁੰਦਾ | ਬਾਲਗ ਵਿਅਕਤੀਆਂ ਵਿਚ ਵੀ ਮਾਨਸਿਕ ਵਿਕਾਸ ਘਟ ਜਾਂਦਾ ਹੈ । ਸਰੀਰ ਸੁੱਜ ਜਾਂਦਾ ਹੈ ਅਤੇ ਢਿੱਲਾ ਪੈ ਜਾਂਦਾ ਹੈ ।
  • ਜ਼ਿਆਦਾ ਕਮੀ ਹੋਣ ਨਾਲ ਸਿਕਸੋਡੀਮਾ ਹੋ ਜਾਂਦਾ ਹੈ । ਅੱਖਾਂ ਬਾਹਰ ਨੂੰ ਆ ਜਾਂਦੀਆਂ ਹਨ ।
  • ਬੱਚਿਆਂ ਵਿਚ ਭੇਟਿਨਿਸਮ (Creinism) ਭਾਵ ਬੱਚੇ ਬੌਣੇ ਤੇ ਭੱਦੇ ਜਿਹੇ ਲੱਗਦੇ ਹਨ । ਚਮੜੀ ਮੋਟੀ ਅਤੇ ਖੁਰਦਰੀ ਹੋ ਜਾਂਦੀ ਹੈ । ਜੀਭ ਵੱਧ ਜਾਣ ਕਾਰਨ ਮੂੰਹ ਬੰਦ ਨਹੀਂ ਹੁੰਦਾ ।

ਆਇਉਡੀਨ ਦੀ ਪ੍ਰਾਪਤੀ ਦੇ ਸਾਧਨ – ਆਇਉਡੀਨ ਦੀ ਲੋੜੀਂਦੀ ਮਾਤਰਾ ਦਾ 75% ਹਿੱਸਾ ਜ਼ਮੀਨ ਤੇ ਉੱਗੀਆਂ ਸਬਜ਼ੀਆਂ, ਦਾਲਾਂ ਅਤੇ ਅਨਾਜ ਤੋਂ ਪੂਰੀ ਹੋ ਜਾਂਦੀ ਹੈ ਅਤੇ ਬਾਕੀ ਦੀ ਪਾਣੀ ਤੋਂ । ਪਰ ਕਈ ਪਹਾੜੀ ਥਾਂਵਾਂ ‘ਤੇ ਜ਼ਮੀਨ ਅਤੇ ਪਾਣੀ ਵਿਚ ਆਇਓਡੀਨ ਨਹੀਂ ਹੁੰਦੀ, ਉੱਥੇ ਜ਼ਰੂਰ ਆਇਉਡਾਈਜ਼ਡ ਨਮਕ ਖਾਣਾ ਚਾਹੀਦਾ ਹੈ । ਜ਼ਿਆਦਾ ਕਮੀ ਦੀ ਹਾਲਤ ਵਿਚ ਇਸ ਦੀਆਂ ਗੋਲੀਆਂ ਵੀ ਦਿੱਤੀਆਂ ਜਾਂਦੀਆਂ ਹਨ ।

ਪ੍ਰਸ਼ਨ 37.
ਪਾਣੀ ਮਨੁੱਖੀ ਸਰੀਰ ਲਈ ਕਿਵੇਂ ਮਹੱਤਵਪੂਰਨ ਹੈ ?
ਉੱਤਰ-
ਪਾਣੀ (Water-ਪਾਣੀ ਸਾਡੇ ਭੋਜਨ ਦਾ ਇਕ ਵੱਡਾ ਹਿੱਸਾ ਹੈ । ਭਾਵੇਂ ਪਾਣੀ ਨੂੰ ਅਸੀਂ ਭੋਜਨ ਨਹੀਂ ਕਹਿ ਸਕਦੇ ਕਿਉਂਕਿ ਨਾ ਤਾਂ ਇਹ ਸ਼ਕਤੀ ਦਿੰਦਾ ਹੈ ਅਤੇ ਨਾ ਹੀ ਸਰੀਰ ਵਿਚ ਹੋਣ ਵਾਲੀਆਂ ਕਿਰਿਆਵਾਂ ਦਾ ਨਿਰਮਾਣ ਕਰਦਾ ਹੈ । ਪਰ ਫਿਰ ਵੀ ਹਰ ਕੋਸ਼ (Cell) ਵਿਚ ਪੌਸ਼ਟਿਕ ਤੱਤ ਪਹੁੰਚਾਉਣ ਦਾ ਕੰਮ ਪਾਣੀ ਹੀ ਕਰਦਾ ਹੈ | ਸਰੀਰ ਦੇ ਭਾਰ ਦਾ ਲਗਪਗ 613 ਹਿੱਸਾ ਪਾਣੀ ਹੀ ਹੈ ।

ਪਾਣੀ ਦੇ ਕੰਮ (Functions of Water) – ਪਾਣੀ ਸਾਡੇ ਸਰੀਰ ਵਿਚ ਹੇਠ ਲਿਖੇ ਕੰਮ ਕਰਦਾ ਹੈ

  1. ਘੋਲਕ ਦੇ ਰੂਪ ਵਿਚ (Water act as a solvent)
  2. ਪਾਚਨ ਕਿਰਿਆਵਾਂ ਵਿਚ ਸਹਾਇਤਾ (Helps in the process of digestion)
  3. ਫੋਕ ਨੂੰ ਬਾਹਰ ਕੱਢਣ ਵਿਚ ਸਹਾਇਤਾ (Helps in the removal of waste products)
  4. ਕੋਮਲ ਅੰਗਾਂ ਦੀ ਸੁਰੱਖਿਆ (Helps in the protection of sensitive organs)
  5. ਤਾਪਮਾਨ ਨੂੰ ਸਥਿਰ ਰੱਖਣ ਵਿਚ ਸਹਾਇਤਾ ਕਰਨਾ (Helps in temperature regulation)
  6. ਚਿਕਨਾਈ ਦੇ ਰੂਪ ਵਿਚ ਕੰਮ ਕਰਦਾ ਹੈ (Act as a lubricant) ।

ਪ੍ਰਸ਼ਨ 38.
ਫੋਕ ਦੀ ਆਪਣੀ ਮਹੱਤਤਾ ਕਿਵੇਂ ਹੈ ਅਤੇ ਪ੍ਰਾਪਤੀ ਦੇ ਕੀ ਸਰੋਤ ਹਨ ?
ਜਾਂ
ਫੋਕ ਦੀ ਸੰਤੁਲਿਤ ਆਹਾਰ ਵਿੱਚ ਕੀ ਮਹੱਤਤਾ ਹੈ ?
ਉੱਤਰ-
ਫੋਕ (Roughage) – ਫਲ ਅਤੇ ਸਬਜ਼ੀਆਂ ਦੇ ਰੇਸ਼ੇ ਅਤੇ ਅਨਾਜਾਂ ਦੇ ਛਿਲਕੇ ਫੋਕ ਬਣਾਉਂਦੇ ਹਨ । ਇਹ ਸਟਾਰਚ ਦੇ ਕਣਾਂ ਨੂੰ ਬੰਨ੍ਹ ਕੇ ਰੱਖਦੇ ਹਨ । ਇਹ ਪਦਾਰਥ ਆਪ ਨਹੀਂ ਪਚਦੇ ਇਨ੍ਹਾਂ ਨੂੰ ਚਾਹੇ ਕਿੰਨਾ ਵੀ ਪਚਾਇਆ ਜਾਵੇ ਫਿਰ ਵੀ ਇਹ ਘਲਦੇ ਨਹੀਂ ।

ਫੋਕ ਦੇ ਕੰਮ (Functions of Roughage) – ਇਹ ਸਰੀਰ ਨੂੰ ਕੋਈ ਵੀ ਪੌਸ਼ਟਿਕ ਤੱਤ ਨਹੀਂ ਦਿੰਦੇ ਫਿਰ ਵੀ ਇਹਨਾਂ ਦੀ ਸਰੀਰ ਲਈ ਬਹੁਤ ਮਹੱਤਤਾ ਹੈ ।

  1. ਇਹਨਾਂ ਨਾਲ ਭੋਜਨ ਦੀ ਮਾਤਰਾ ਵੱਧ ਜਾਂਦੀ ਹੈ ।
  2. ਫੋਕ ਨਾਲ ਭੋਜਨ ਨੂੰ ਪਾਚਨ ਪ੍ਰਣਾਲੀ ਨੂੰ ਚਲਾਉਣ ਵਿਚ ਸਹਾਇਤਾ ਮਿਲਦੀ ਹੈ ।
  3. ਆਂਤੜੀਆਂ ਤੇ ਪੱਠਿਆਂ ਨੂੰ ਕਿਰਿਆਸ਼ੀਲ ਰੱਖਣ ਵਿਚ ਮਦਦ ਕਰਦੇ ਹਨ ।
  4. ਪਾਚਨ ਤੋਂ ਬਾਅਦ ਮਲ ਬਾਹਰ ਕੱਢਣ ਵਿਚ ਸਹਾਇਤਾ ਕਰਦੇ ਹਨ ।
  5. ਕਬਜ਼ ਨੂੰ ਦੂਰ ਕਰਦੇ ਹਨ ।
  6. ਇਹ ਕੁੱਝ ਅਜਿਹੇ ਜੀਵਾਣੂਆਂ ਦੇ ਬਣਨ ਵਿਚ ਸਹਾਇਤਾ ਕਰਦੇ ਹਨ ਜੋ ਕਿ ਪਿੱਤ ਐਸਿਡ ਨੂੰ ਤੋੜਦੇ ਹਨ ।

ਫੋਕ ਦੀ ਪ੍ਰਾਪਤੀ ਦੇ ਸਾਧਨ (Sources of Roughage)-

  1. ਹਰੀਆਂ ਸਬਜ਼ੀਆਂ ਜਿਵੇਂ-ਬੰਦਗੋਭੀ, ਗਾਜਰ ਦੇ ਪੱਤੇ, ਹਰਾ ਧਨੀਆਂ, ਕੜੀ ਪੱਤਾ, ਪੂਦੀਨਾ ਆਦਿ ।
  2. ਫਲ ਜਿਵੇਂ-ਅੰਜੀਰ, ਸੰਤਰਾ, ਅਨਾਰ, ਟਮਾਟਰ, ਅੰਗੂਰ ਅਤੇ ਅਮਰੂਦ ।
  3. ਸੰਪੂਰਨ ਅਨਾਜ ।

ਪ੍ਰਸ਼ਨ 39.
ਲੋਹੇ ਦੀ ਕਮੀ ਨਾਲ ਸਰੀਰ ਨੂੰ ਕਿਹੜਾ ਰੋਗ ਹੋ ਜਾਂਦਾ ਹੈ ? ਲੋਹੇ ਦੇ ਸਾਡੇ | ਸਰੀਰ ਵਿਚ ਕੀ ਕੰਮ ਹਨ ? ਇਹ ਹੀ ਰੋਗ ਕੁੱਝ ਵਿਟਾਮਿਨਾਂ ਦੀ ਕਮੀ ਕਾਰਨ ਵੀ ਹੁੰਦਾ ਹੈ । ਉਹਨਾਂ ਵਿਟਾਮਿਨਾਂ ਦੇ ਨਾਂ ਲਿਖੋ ।
मां
ਲੋਹੇ ਦੀ ਕਮੀ ਦਾ ਸਰੀਰ ਉੱਪਰ ਕੀ ਅਸਰ ਪੈਂਦਾ ਹੈ ?
ਉੱਤਰ-
ਲੋਹੇ ਦੀ ਕਮੀ ਨਾਲ ਅਨੀਮੀਆ ਹੋ ਜਾਂਦਾ ਹੈ | ਖੂਨ ਵਿਚ ਹੀਮੋਗਲੋਬਿਨ ਦੀ ਘਾਟ ਹੋ ਜਾਂਦੀ ਹੈ । ਇਸ ਨਾਲ ਭੁੱਖ ਘੱਟ ਲੱਗਣਾ, ਸਾਹ ਦਾ ਚੜ੍ਹਨਾ, ਦਿਲ ਦੀ ਧੜਕਨ ਵਧਣਾ, ਨਹੁੰ ਸਫ਼ੈਦ ਹੋਣਾ ਅਤੇ ਸਰੀਰਕ ਕਮਜ਼ੋਰੀ ਹੋ ਜਾਂਦੀ ਹੈ ।

ਇਹ ਰੋਗ ਵਿਟਾਮਿਨ ਬੀ ਕੰਪਲੈਕਸ ਦੀ ਕਮੀ ਨਾਲ ਵੀ ਹੋ ਜਾਂਦਾ ਹੈ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 40.
ਭੋਜਨ ਦੇ ਪੌਸ਼ਟਿਕ ਤੱਤ ਕਿਹੜੇ ਹਨ ? ਪ੍ਰੋਟੀਨ ਦੇ ਕੰਮ, ਘਾਟ ਦੇ ਨਤੀਜੇ ਅਤੇ ਸਰੋਤ ਕਿਹੜੇ ਹਨ ?
ਉੱਤਰ-
ਪੌਸ਼ਟਿਕ ਤੱਤ, ਉਹ ਰਸਾਇਣਿਕ ਤੱਤ ਹਨ ਜਿਹੜੇ ਸਾਨੂੰ ਭੋਜਨ ਤੋਂ ਪ੍ਰਾਪਤ ਹੁੰਦੇ ਹਨ ਅਤੇ ਇਹ ਸਰੀਰਕ ਕਿਰਿਆਵਾਂ ਲਈ ਲੋੜੀਂਦੀ ਊਰਜਾ ਅਤੇ ਸਰੀਰ ਦੇ ਹਰ ਕੋਸ਼ ਦੀ ਬਣਤਰ ਅਤੇ ਰੱਖ-ਰਖਾਅ ਲਈ ਜ਼ਰੂਰੀ ਯੋਗਦਾਨ ਪਾਉਂਦੇ ਹਨ ।

ਪੌਸ਼ਟਿਕ ਤੱਤ ਹੇਠ ਲਿਖੇ ਹਨ-

  1. ਪ੍ਰੋਟੀਨ (Protein)
  2. ਕਾਰਬੋਹਾਈਟਸ (Carbohydrates)
  3. ਚਰਬੀ (Fat)
  4. ਵਿਟਾਮਿਨ (Vitamin)
  5. ਖਣਿਜ ਪਦਾਰਥ ( Mineral)
  6. ਪਾਣੀ (Water)
  7. ਫੋਕ (Roughage) ।

ਭਾਵ – ਪੌਸ਼ਟਿਕ ਤੱਤਾਂ ਵਿਚੋਂ ਪ੍ਰੋਟੀਨ ਇਕ ਬਹੁਤ ਮਹੱਤਵਪੂਰਨ ਤੱਤ ਹੈ । ਇਸ ਨੂੰ ਮਨੁੱਖੀ ਜੀਵਨ ਦਾ ਆਧਾਰ ਕਿਹਾ ਜਾਂਦਾ ਹੈ । ਜਿਵੇਂ ਮਕਾਨ ਬਣਾਉਣ ਲਈ ਇੱਟਾਂ, ਸੀਮਿੰਟ ਅਤੇ ਗਾਰੇ ਦੀ ਜ਼ਰੂਰਤ ਹੁੰਦੀ ਹੈ, ਠੀਕ ਉਸੇ ਤਰ੍ਹਾਂ ਹੀ ਸਰੀਰ ਦੀ ਰਚਨਾ ਲਈ ਕੋਸ਼ਾਂ (Cells) ਦੀ ਜ਼ਰੂਰਤ ਹੁੰਦੀ ਹੈ । ਇਨ੍ਹਾਂ ਕੋਸ਼ਾਂ ਦੇ ਅੰਦਰ ਪ੍ਰੋਟੋਪਲਾਜ਼ਮ (Protoplasm) ਹੁੰਦਾ ਹੈ ਜਿਸ ਨੂੰ ਜੀਵਨ ਦਾ ਆਧਾਰ ਮੰਨਿਆ ਜਾਂਦਾ ਹੈ । ਪ੍ਰੋਟੋਪਲਾਜ਼ਮ ਪ੍ਰੋਟੀਨ ਤੋਂ ਹੀ ਬਣਦਾ ਹੈ ।

ਪ੍ਰੋਟੀਨ ਕਈ ਤਰ੍ਹਾਂ ਦੇ ਅਮੀਨੋ ਅਮਲਾਂ (Amino-acids) ਦੇ ਮਿਸ਼ਰਨ ਨਾਲ ਬਣਦਾ ਹੈ । ਇਹ ਅਮੀਨੋ ਅਮਲ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ ਅਤੇ ਕਈ ਸਲਫਰ ਦੇ ਸੰਯੋਗ ਨਾਲ ਬਣਦੇ ਹਨ ! ਅਮੀਨੋ ਅਮਲ ਦੋ ਤਰ੍ਹਾਂ ਦੇ ਹੁੰਦੇ ਹਨ-
(ਉ) ਜ਼ਰੂਰੀ (Essential)
(ਅ) ਗੈਰ-ਜ਼ਰੂਰੀ (Non-essential) ।

(ਉ) ਜ਼ਰੂਰੀ Essential – ਇਹ ਸਰੀਰ ਦੇ ਨਿਰਮਾਣ ਵਾਸਤੇ ਜ਼ਰੂਰੀ ਅਮੀਨੋ-ਅਮਲ ਹਨ ਜਿਨ੍ਹਾਂ ਨੂੰ ਭੋਜਨ ਵਿਚੋਂ ਲੈਣਾ ਜ਼ਰੂਰੀ ਹੋ ਜਾਂਦਾ ਹੈ । ਬੱਚਿਆਂ ਵਾਸਤੇ 10 ਤੇ ਵੱਡਿਆਂ ਲਈ 8 ਅਮੀਨੋ ਅਮਲ ਜ਼ਰੂਰੀ ਹਨ । ਬੱਚਿਆਂ ਵਿਚ ਇਹਨਾਂ 8 ਅਮੀਨੋ ਅਮਲਾਂ ਤੋਂ ਇਲਾਵਾ ਹਿਸਟੀ-ਡੀ (Histidi) ਅਤੇ ਆਰਜਨੀਨ (Argnine) ਵੀ ਜ਼ਰੂਰੀ ਹਨ । ਇਹ ਅਮੀਨੋ ਅਮਲ ਸਰੀਰਕ ਅਤੇ ਮਾਨਸਿਕ ਵਿਕਾਸ ਕਰਦੇ ਹਨ ।

(ਅ) ਗੈਰ – ਜ਼ਰੂਰੀ (Non-essential) – ਇਹ ਅਮਲ ਸਰੀਰ ਵਿਚ ਹੀ ਪੈਦਾ ਹੋ ਜਾਂਦੇ ਹਨ । ਇਸ ਲਈ ਖੁਰਾਕ ਵਿਚੋਂ ਲੈਣ ਦੀ ਲੋੜ ਨਹੀਂ ਪੈਂਦੀ ਪਰ ਸਰੀਰ ਦੇ ਵਿਕਾਸ ਲਈ ਇਹ ਵੀ ਬਹੁਤ ਜ਼ਰੂਰੀ ਹਨ । ਪ੍ਰੋਟੀਨ ਦੇ ਵਰਗੀਕਰਨ ਦਾ ਆਧਾਰਪ੍ਰੋਟੀਨ ਦਾ ਵਰਗੀਕਰਨ ਤਿੰਨਾਂ ਗੱਲਾਂ ਦੇ ਆਧਾਰ ‘ਤੇ ਕੀਤਾ ਗਿਆ ਹੈ-

  1. ਸਾਧਨ ਦੇ ਆਧਾਰ ‘ਤੇ
  2. ਗੁਣਾਂ ਦੇ ਆਧਾਰ ‘ਤੇ
  3. ਭੌਤਿਕ ’ਤੇ ਰਸਾਇਣਿਕ ਵਿਸ਼ੇਸ਼ਤਾਵਾਂ ਦੇ ਆਧਾਰ ‘ਤੇ ।

1. ਸਾਧਨ ਦੇ ਆਧਾਰ ‘ਤੇ (On the basis of Source)-
(ਉ) ਬਨਸਪਤੀ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Vegetables Protein) – ਜਿਵੇਂ ਦਾਲਾਂ, ਅਨਾਜ, ਮੂੰਗਫਲੀ, ਸੋਇਆਬੀਨ, ਤਿਲ ਤੇ ਮਟਰ ਆਦਿ ।
(ਅ) ਪਸ਼ੂ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Animal Protein) – ਜਿਵੇਂ ਦੁੱਧ ਅਤੇ | ਦੁੱਧ ਤੋਂ ਬਣੇ ਪਦਾਰਥ, ਮੀਟ ਤੇ ਮੀਟ ਤੋਂ ਬਣੇ ਪਦਾਰਥ, ਮੱਛੀ, ਆਂਡੇ ਆਦਿ ।

2. ਗੁਣਾਂ ਦੇ ਆਧਾਰ ‘ਤੇ (On the basis of Qualities)
(ੳ) ਪੂਰਨ ਪ੍ਰੋਟੀਨ (Complete Protein-ਇਹ ਦੁੱਧ, ਆਂਡੇ, ਮੱਛੀ ਅਤੇ ਮਾਸ ਵਿਚ ਪਾਈ ਜਾਂਦੀ ਹੈ । ਇਸ ਨੂੰ ‘ਏ’ ਸ਼੍ਰੇਣੀ ਦੀ ਪ੍ਰੋਟੀਨ ਕਿਹਾ ਜਾਂਦਾ ਹੈ ।
(ਅ) ਅਪੂਰਨ ਪ੍ਰੋਟੀਨ (Incomplete Protein-ਇਹ ਅਨਾਜ, ਦਾਲਾਂ ਅਤੇ ਸੁੱਕੇ ਮੇਵਿਆਂ ਵਿਚ ਹੁੰਦੀ ਹੈ । ਇਸ ਨੂੰ ‘ਬੀ’ ਸ਼੍ਰੇਣੀ ਦਾ ਪ੍ਰੋਟੀਨ ਕਿਹਾ ਜਾਂਦਾ ਹੈ ।
(ੲ) ਅੱਧ-ਪੂਰਨ ਪ੍ਰੋਟੀਨ (Partial Protein-ਇਹ ਘਟੀਆ ਕਿਸਮ ਦੀ ਪ੍ਰੋਟੀਨ ਹੁੰਦੀ ਹੈ । ਇਹ ਮੱਕੀ ਦੀ ਜ਼ੀਨ ਅਤੇ ਜੈਲੇਟਿਨ ਵਿਚ ਪਾਈ ਜਾਂਦੀ ਹੈ ।

3. ਭੌਤਿਕ ਤੇ ਰਸਾਇਣਿਕ ਵਿਸ਼ੇਸ਼ਤਾਵਾਂ ਦੇ ਆਧਾਰ ‘ਤੇ (On the basis of Physical and Chemical properties)-
(ੳ) ਸਧਾਰਨ ਪ੍ਰੋਟੀਨ (Simple Protein) – ਇਹ ਆਂਡੇ ਦੇ ਚਿੱਟੇ ਹਿੱਸੇ (Albumin) ਵਿਚ ਪਾਈ ਜਾਂਦੀ ਹੈ ।
(ਅ) ਮਿਸ਼ਰਤ ਪ੍ਰੋਟੀਨ (Conjugated Protein) – ਇਸ ਤਰ੍ਹਾਂ ਦੀ ਪ੍ਰੋਟੀਨ ਵਿਚ ਪ੍ਰੋਟੀਨ ਦੇ ਨਾਲ ਗੈਰ ਪ੍ਰੋਟੀਨ ਪਦਾਰਥ ਮਿਲੇ ਹੁੰਦੇ ਹਨ, ਜਿਵੇਂ ਦੁੱਧ ਵਿਚ ਏਜੀਨ (ਫਾਸਫੋਰਸ + ਪ੍ਰੋਟੀਨ), . ਖੂਨ ਦੀ ਹੀਮੋਗਲੋਬਿਨ (ਲੋਹਾ+ ਪ੍ਰੋਟੀਨ) ।
(ੲ) ਪ੍ਰਾਪਤ ਕੀਤੀ ਪ੍ਰੋਟੀਨ (Derivated Protein) – ਇਹ ਪੈਪਟੋਨ, ਪੈਪਟਾਈਡ ਅਤੇ ਅਮੀਨੋ ਅਮਲਾਂ ਵਰਗੇ ਪਦਾਰਥ ਹਨ ।
ਪ੍ਰੋਟੀਨ ਦੇ ਕੰਮ (Functions of Protein) – ਪ੍ਰੋਟੀਨ ਇਕ ਮਹੱਤਵਪੂਰਨ ਤੱਤ ਹੈ ਇਹ ਸਾਡੇ ਸਰੀਰ ਵਿਚ ਅੱਗੇ ਲਿਖੇ ਕੰਮ ਕਰਦੀ ਹੈ-
PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ 5

  1. ਸਰੀਰ ਦੀ ਸੁਰੱਖਿਆ ਅਤੇ ਵਿਕਾਸ ਦਾ ਕੰਮ
  2. ਸਰੀਰ ਨੂੰ ਊਰਜਾ ਦੇਣ ਦਾ ਕੰਮ
  3. ਰੋਗਾਂ ਨਾਲ ਲੜਨ ਲਈ ਸ਼ਕਤੀ ਵਧਾਉਣਾ
  4. ਖੂਨ ਬਣਾਉਣ ਵਿਚ ਸਹਾਇਕ
  5. ਅਮਲ ਅਤੇ ਖਾਰ ਵਿਚ ਸੰਤੁਲਨ ਰੱਖਣਾ
  6. ਹਾਰਮੋਨਜ਼ ਅਤੇ ਐਨਜ਼ਾਇਮਜ਼ (Enzymes) ਬਣਾਉਣ ਦਾ ਕੰਮ
  7. ਮਾਨਸਿਕ ਸ਼ਕਤੀ ਪ੍ਰਦਾਨ ਕਰਨਾ ।

ਪ੍ਰੋਟੀਨ ਦੀ ਪ੍ਰਾਪਤੀ ਦੇ ਸਰੋਤ (Sources of Protein)-

  • ਪਸ਼ੂ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Animal Sources) ਜਿਵੇਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਪਨੀਰ, ਦਹੀਂ, ਖੋਆ, ਮੱਖਣ ਆਦਿ ਤੇ ਮੀਟ ਤੇ ਮੀਟ ਤੋਂ ਬਣੇ ਪਦਾਰਥ, ਆਂਡੇ ਤੇ ਮੱਛੀ ।
  • ਬਨਸਪਤੀ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ (Vegetable Sources), ਜਿਵੇਂਦਾਲਾਂ, ਸੋਇਆਬੀਨ, ਮੂੰਗਫਲੀ, ਤਿਲ, ਬਾਦਾਮ, ਪਿਸਤਾ, ਨਾਰੀਅਲ, ਮਟਰ ਅਤੇ ਅਨਾਜ ਆਦਿ ।

ਪ੍ਰੋਟੀਨ ਦੀ ਕਮੀ ਨਾਲ ਹੋਣ ਵਾਲੇ ਨੁਕਸਾਨ (Effects of deficiency of Protein) ਪ੍ਰੋਟੀਨ ਦੀ ਕਮੀ ਦਾ ਅਸਰ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ‘ਤੇ ਵੱਧ ਪੈਂਦਾ ਹੈ । ਇਸ ਦੀ ਕਮੀ ਨਾਲ ਹੇਠ ਲਿਖੇ ਨੁਕਸਾਨ ਹੁੰਦੇ ਹਨ-

  • ਸਰੀਰ ਦੇ ਵਾਧੇ ਅਤੇ ਵਿਕਾਸ ਵਿਚ ਰੁਕਾਵਟ – ਪੋਟੀਨ ਦੀ ਕਮੀ ਨਾਲ ਸਰੀਰ ਦੇ ਵਿਕਾਸ ਅਤੇ ਵਾਧੇ ਦੀ ਰਫ਼ਤਾਰ ਘੱਟ ਜਾਂਦੀ ਹੈ । ਇਸ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਬੱਚਿਆਂ ਵਿਚ ਸਰੀਰਕ ਵਾਧਾ ਰੁੱਕ ਜਾਂਦਾ ਹੈ ।
  • ਖੂਨ ਦੀ ਕਮੀ ਹੋਣਾ – ਭੋਜਨ ਵਿਚ ਪ੍ਰੋਟੀਨ ਦੀ ਘਾਟ ਨਾਲ ਖੂਨ ਦੀ ਘਾਟ (Anemia) ਹੋ ਜਾਂਦੀ ਹੈ ।
  • ਰੋਗ ਪ੍ਰਤੀਰੋਧਕ (Anti bodies) ਪਦਾਰਥ ਦੀ ਕਮੀ – ਪ੍ਰੋਟੀਨ ਸਰੀਰ ਵਿਚ ਰੋਗ ਪ੍ਰਤੀਰੋਧਕ ਤੱਤਾਂ ਦਾ ਨਿਰਮਾਣ ਕਰਦੀ ਹੈ । ਪ੍ਰੋਟੀਨ ਦੀ ਕਮੀ ਨਾਲ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਜਿਸ ਨਾਲ ਕਈ ਰੋਗ ਲੱਗ ਜਾਂਦੇ ਹਨ ।
  • ਹੱਡੀਆਂ ਕਮਜ਼ੋਰ ਹੋਣਾ – ਇਸ ਦੀ ਕਮੀ ਹੱਡੀਆਂ ਨੂੰ ਵੀ ਕਮਜ਼ੋਰ ਕਰਦੀ ਹੈ ਸੋ ਇਨ੍ਹਾਂ ਦੇ ਛੇਤੀ ਟੁੱਟਣ ਦਾ ਡਰ ਰਹਿੰਦਾ ਹੈ ।
  • ਚਮੜੀ ਦਾ ਖ਼ੁਸ਼ਕ ਹੋਣਾ – ਸਰੀਰ ਵਿਚ ਪ੍ਰੋਟੀਨ ਦੀ ਕਮੀ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ ਅਤੇ ਇਸ ਨਾਲ ਸਰੀਰ ‘ਤੇ ਝੁਰੜੀਆਂ ਪੈ ਜਾਂਦੀਆਂ ਹਨ ।
  • ਬੱਚੇ ਦਾ ਕਮਜ਼ੋਰ ਪੈਦਾ ਹੋਣਾ – ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਔਰਤਾਂ ਵਿਚ ਇਸ ਦੀ ਕਮੀ ਹੋਣ ਨਾਲ ਬੱਚਾ ਕਮਜ਼ੋਰ ਹੁੰਦਾ ਹੈ ਅਤੇ ਉਸ ਦਾ ਵਾਧਾ ਠੀਕ ਤਰ੍ਹਾਂ ਨਹੀਂ ਹੁੰਦਾ ।
  • ਪ੍ਰੋਟੀਨ ਦੀ ਘਾਟ ਨਾਲ ਬੱਚੇ ਕਵਾਸ਼ਿਓਰਕਰ ਅਤੇ ਮਰਾਸਮਸ (ਸੋਕੜਾ) ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ ।

ਪ੍ਰਸ਼ਨ 41.
ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ਕਿਹੜੇ ਹਨ ਅਤੇ ਸਾਡੇ ਸਰੀਰ ਵਿਚ ਕੀ ਕੰਮ ਕਰਦੇ ਹਨ ਅਤੇ ਇਹ ਕਿੱਥੋਂ ਪ੍ਰਾਪਤ ਕੀਤੇ ਜਾ ਸਕਦੇ ਹਨ ?
ਜਾਂ
ਚਿਕਨਾਈ ਜਾਂ ਚਰਬੀ ਕੀ ਹੈ ? ਇਸ ਦੇ ਕੰਮਾਂ ਤੇ ਪ੍ਰਾਪਤੀ ਦੇ ਸਾਧਨਾਂ ਬਾਰੇ ਲਿਖੋ ।
ਉੱਤਰ-
ਚਰਬੀ (Fat) – ਚਰਬੀ ਵੀ ਮਨੁੱਖ ਦੀ ਖ਼ੁਰਾਕ ਦਾ ਇਕ ਮਹੱਤਵਪੂਰਨ ਹਿੱਸਾ ਹੈ । ਇਹ ਹਾਈਡਰੋਜਨ, ਕਾਰਬਨ ਅਤੇ ਆਕਸੀਜਨ ਦਾ ਮਿਸ਼ਰਨ ਹੈ । ਇਹ ਸਰੀਰ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ ਅਤੇ ਪਾਣੀ ਵਿਚ ਅਘੁਲਣਸ਼ੀਲ ਹੈ । ਇਸ ਵਿਚ ਕਾਰਬੋਜ਼ ਅਤੇ ਪ੍ਰੋਟੀਨ ਨਾਲੋਂ ਦੁੱਗਣੀ ਸ਼ਕਤੀ ਹੁੰਦੀ ਹੈ । ਇਕ ਗ੍ਰਾਮ ਚਰਬੀ ਤੋਂ 9 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ । ਸਾਡੇ ਸਰੀਰ ਨੂੰ 15 ਤੋਂ 20 ਪ੍ਰਤੀਸ਼ਤ ਉਰਜਾ ਚਰਬੀ ਤੋਂ ਮਿਲਣੀ ਚਾਹੀਦੀ ਹੈ ।

ਮਨੁੱਖ ਨੂੰ ਹਰ ਰੋਜ਼ 20 ਤੋਂ 30 ਗ੍ਰਾਮ ਚਰਬੀ ਦੀ ਲੋੜ ਹੁੰਦੀ ਹੈ । ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ‘ਏ’,’ ‘ਡ’ ਅਤੇ’ ‘ਕੇ’ ਹਨ ।

ਚਰਬੀ ਦਾ ਵਰਗੀਕਰਨ – ਚਰਬੀ ਨੂੰ ਉਸ ਦੇ ਸਰੋਤ ਦੇ ਆਧਾਰ ‘ਤੇ ਦੋ ਵਰਗਾਂ ਵਿਚ ਵੰਡਿਆ ਜਾਂਦਾ ਹੈ-
1. ਪਸ਼ੂ ਚਿਕਨਾਈ ਜਾਂ ਚਰਬੀ (Animal fats) – ਜਿਵੇਂ ਘਿਓ, ਮੱਖਣ, ਮੱਛੀ ਦਾ ਤੇਲ, ਆਂਡੇ ਦੀ ਜਰਦੀ, ਜਾਨਵਰਾਂ ਦੀ ਚਰਬੀ ਆਦਿ ।

2. ਬਨਸਪਤੀ ਚਿਕਨਾਈ ਜਾਂ ਚਰਬੀ (Vegetables Fats) – ਜਿਵੇਂ ਮੂੰਗਫਲੀ, ਸੋਇਆਬੀਨ, ਸੂਰਜਮੁਖੀ, ਸਰੋਂ, ਤਿਲ, ਨਾਰੀਅਲ, ਵੜੇਵੇਂ ਆਦਿ ਦੇ ਤੇਲ ।
PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ 6
3. ਚਰਬੀ ਦੇ ਕੰਮ (Functions of Fat) – ਚਰਬੀ ਸਾਡੇ ਸਰੀਰ ਵਿਚ ਹੇਠ ਲਿਖੇ ਕੰਮ ਕਰਦੀ ਹੈ

  • ਊਰਜਾ ਦਾ ਸਾਧਨ (Source of Energy)
  • ਜ਼ਰੂਰੀ ਵਸਾ ਅਮਲਾਂ ਦਾ ਸਾਧਨ (Source of essential fatty acids)
  • ਚਰਬੀ ਵਿਚ ਘੁਲਣਸ਼ੀਲ ਵਿਟਾਮਿਨਾਂ ਦਾ ਸਾਧਨ (Source of fat Soluble vitamins)
  • ਕੋਮਲ ਅੰਗਾਂ ਦੀ ਸੁਰੱਖਿਆ (Protection of sensitive body organs)
  • ਭੋਜਨ ਨੂੰ ਸੁਆਦ ਬਣਾਉਂਦੀ ਹੈ (Help in making food tasty)
  • ਸੰਤੁਸ਼ਟੀ ਦਿੰਦੀ ਹੈ । (Give Satisfaction)
  • ਸਰੀਰ ਦਾ ਤਾਪਮਾਨ ਬਣਾਈ ਰੱਖਦੀ ਹੈ (Helps in regulating body temperature)
  • ਚਮੜੀ ਦੀ ਸਿਹਤ ਲਈ (For healthy skin) ।

ਚਰਬੀ ਦੀ ਪ੍ਰਾਪਤੀ ਦੇ ਸਾਧਨ (Sources of fat) – ਚਰਬੀ ਹੇਠ ਲਿਖੇ ਭੋਜਨ ਪਦਾਰਥ ਵਿਚ ਵੱਧ ਪਾਈ ਜਾਂਦੀ ਹੈ-

  • ਘਿਓ, ਮੱਖਣ, ਕਰੀਮ ਅਤੇ ਤੇਲ ।
  • ਬਨਸਪਤੀ ਤੇਲ ਪਦਾਰਥ ; ਜਿਵੇਂ-ਸਰੋਂ, ਤਿਲ, ਮੂੰਗਫਲੀ, ਨਾਰੀਅਲ, ਵੜੇਵਿਆਂ ਦਾ ਤੇਲ ਅਤੇ ਬਨਸਪਤੀ ਘਿਓ ।
  • ਸੁੱਕੇ ਫ਼ਲ ਤੇ ਮੇਵੇ ; ਜਿਵੇਂ-ਬਦਾਮ, ਅਖਰੋਟ, ਸੁੱਕੀ ਗਿਰੀ ਅਤੇ ਕਾਜੂ ।
  • ਮੀਟ ਵਾਲੇ ਪਦਾਰਥ ; ਜਿਵੇਂ-ਆਂਡਾ, ਜਿਗਰ, ਗੁਰਦੇ ਅਤੇ ਮਾਸ ।
  • ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ; ਜਿਵੇਂ-ਸੁੱਕਾ ਦੁੱਧ ਅਤੇ ਖੋਆ ਆਦਿ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

PSEB 10th Class Home Science Guide ਭੋਜਨ ਅਤੇ ਪੌਸ਼ਟਿਕ ਤੱਤ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੰਤੁਲਿਤ ਭੋਜਨ ਵਿੱਚ ਕਿਹੜੇ-ਕਿਹੜੇ ਪੌਸ਼ਟਿਕ ਤੱਤ ਹੁੰਦੇ ਹਨ ?
ਉੱਤਰ-
ਪ੍ਰੋਟੀਨ, ਕਾਰਬੋਜ਼, ਵਿਟਾਮਿਨ, ਚਿਕਨਾਈ, ਲੂਣ, ਪਾਣੀ ਆਦਿ ।

ਪ੍ਰਸ਼ਨ 2.
ਪ੍ਰੋਟੀਨ ਦਾ ਕੀ ਕੰਮ ਹੈ ?
ਉੱਤਰ-
ਸਰੀਰ ਦੇ ਤੰਤੂਆਂ ਦਾ ਨਿਰਮਾਣ ਅਤੇ ਮੁਰੰਮਤ ।

ਪ੍ਰਸ਼ਨ 3.
ਊਰਜਾ ਪ੍ਰਦਾਨ ਕਰਨ ਵਾਲੇ ਪੌਸ਼ਟਿਕ ਤੱਤ ਕਿਹੜੇ ਹਨ ?
ਉੱਤਰ-
ਕਾਰਬੋਜ਼, ਚਿਕਨਾਈ ।

ਪ੍ਰਸ਼ਨ 4.
ਨਾਈਟਰੋਜਨ ਤੱਤ ਕਿਸ ਵਿੱਚ ਹੁੰਦਾ ਹੈ ?
ਉੱਤਰ-
ਪ੍ਰੋਟੀਨ ਵਿਚ ।

ਪ੍ਰਸ਼ਨ 5.
ਕਾਰਬੋਹਾਈਡਰੇਟਸ ਦੇ ਸਰੋਤ ਦੱਸੋ ।
ਉੱਤਰ-
ਚਾਵਲ, ਮੱਕੀ, ਗੁੜ, ਸ਼ੱਕਰ, ਚੀਨੀ ਆਦਿ ।

ਪ੍ਰਸ਼ਨ 6.
ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਦੇ ਨਾਂ ਦੱਸੋ ।
ਉੱਤਰ-
ਵਿਟਾਮਿਨ ਬੀ, ਸੀ ਆਦਿ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 7.
ਚਰਬੀ ਵਿਚ ਘੁਲਣਸ਼ੀਲ ਵਿਟਾਮਿਨ ਦਾ ਨਾਂ ਦੱਸੋ ।
ਉੱਤਰ-
ਵਿਟਾਮਿਨ ਏ ।

ਪ੍ਰਸ਼ਨ 8. ਵਿਟਾਮਿਨ B, ਦਾ ਦੂਜਾ ਨਾਂ ਕੀ ਹੈ ?
ਉੱਤਰ-
ਰਾਈਬੋਫਲੇਵਿਨ ।

ਪ੍ਰਸ਼ਨ 9.
ਅੰਧਰਾਤਾ ਕਿਹੜੇ ਵਿਟਾਮਿਨ ਦੀ ਕਮੀ ਕਾਰਨ ਹੁੰਦਾ ਹੈ ?
ਉੱਤਰ-
ਵਿਟਾਮਿਨ ਏ ।

ਪ੍ਰਸ਼ਨ 10.
ਜ਼ੀਰੋਸਿਸ ਕਿਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ ?
ਉੱਤਰ-
ਵਿਟਾਮਿਨ ਏ ।

ਪ੍ਰਸ਼ਨ 11.
ਵਗਦੇ ਖੂਨ ਦਾ ਬੰਦ ਨਾ ਹੋਣਾ ਕਿਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ ?
ਉੱਤਰ-
ਵਿਟਾਮਿਨ ਕੇ ਦੀ ਕਮੀ ਨਾਲ ।

ਪ੍ਰਸ਼ਨ 12.
ਜੀਵਨ ਤੱਤ ਕਿਹੜੇ ਪੌਸ਼ਟਿਕ ਤੱਤਾਂ ਨੂੰ ਕਹਿੰਦੇ ਹਨ ?
ਉੱਤਰ-
ਵਿਟਾਮਿਨਾਂ ਨੂੰ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 13.
ਕਿਹੜੇ ਖਣਿਜ ਦੀ ਕਮੀ ਕਾਰਨ ਲਹੁ ਦੀ ਘਾਟ ਹੋ ਜਾਂਦੀ ਹੈ ?
ਉੱਤਰ-
ਲੋਹੇ ਦੀ ਕਮੀ ਕਾਰਨ ।

ਪ੍ਰਸ਼ਨ 14.
(ੳ) ਪ੍ਰੋਟੀਨ ਦੀ ਪ੍ਰਾਪਤੀ ਦੇ ਸਰੋਤ ਦੱਸੋ ।
ਉੱਤਰ-
ਪਸ਼ੂ ਜਗਤ ਅਤੇ ਬਨਸਪਤੀ ਜਗਤ ।

ਪ੍ਰਸ਼ਨ 14.
(ਅ) ਭੋਜਨ ਵਿਚ ਲਗਾਤਾਰ ਪ੍ਰੋਟੀਨ ਦੀ ਕਮੀ ਨਾਲ ਕਿਹੜੀ ਬਿਮਾਰੀ ਹੋ ਜਾਂਦੀ ਹੈ ?
ਉੱਤਰ-
ਕਵਾਸ਼ਿਓਰਕਰ ।

ਪ੍ਰਸ਼ਨ 15.
ਪਸ਼ੂ ਜਗਤ ਤੋਂ ਪ੍ਰਾਪਤ ਹੋਣ ਵਾਲੇ ਪ੍ਰੋਟੀਨ ਦੱਸੋ ।
ਉੱਤਰ-
ਦਹੀਂ, ਦੁੱਧ, ਆਂਡੇ, ਮੱਛੀ ਆਦਿ ।

ਪ੍ਰਸ਼ਨ 16.
ਇਕ ਗ੍ਰਾਮ ਕਾਰਬੋਹਾਈਡੇਟ (ਕਾਰਬੋਜ਼) ਤੋਂ ਸਾਨੂੰ ਕਿੰਨੀ ਊਰਜਾ ਕੈਲੋਰੀ) ਮਿਲਦੀ ਹੈ ?
ਉੱਤਰ-
4 ਕੈਲੋਰੀ ।

ਪ੍ਰਸ਼ਨ 17.
ਇਕ ਗ੍ਰਾਮ ਚਰਬੀ ਤੋਂ ਸਾਨੂੰ ਕਿੰਨੀ ਊਰਜਾ ਮਿਲਦੀ ਹੈ ?
ਉੱਤਰ-
9 ਕੈਲੋਰੀ ।

ਪ੍ਰਸ਼ਨ 18.
ਭੋਜਨ ਤੋਂ ਪ੍ਰਾਪਤ ਹੋਣ ਵਾਲੀ ਸ਼ਕਤੀ ਦਾ ਕਿੰਨੇ ਪ੍ਰਤੀਸ਼ਤ ਕਾਰਬੋਹਾਈਡਰੇਟ ਤੋਂ ਮਿਲਣਾ ਚਾਹੀਦਾ ਹੈ ?
ਉੱਤਰ-
50% ਤੋਂ 60% ਤੱਕ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 19.
ਨਿਸ਼ਾਸ਼ਤੇ ਵਾਲੇ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਅਨਾਜ, ਕੰਦਮੂਲ, ਸ਼ਕਰਕੰਦੀ, ਆਲੂ ਆਦਿ ।

ਪ੍ਰਸ਼ਨ 20.
ਵਿਟਾਮਿਨ ਈ ਦਾ ਇੱਕ ਕੰਮ ਦੱਸੋ ।
ਉੱਤਰ-
ਵਿਟਾਮਿਨ ਏ ਦੇ ਬਣਨ ਵਿਚ ਸਹਾਇਤਾ ਕਰਦਾ ਹੈ ।

ਪ੍ਰਸ਼ਨ 21.
(ੳ) ਥਾਇਆਮੀਨ ਕੀ ਹੈ ?
ਉੱਤਰ-
ਇਹ ਵਿਟਾਮਿਨ B1 ਦਾ ਨਾਂ ਹੈ ।

ਪ੍ਰਸ਼ਨ 21.
(ਅ) ਵਿਟਾਮਿਨ B1 ਦਾ ਦੂਜਾ ਨਾਂ ਕੀ ਹੈ ?
ਉੱਤਰ-
ਥਾਇਆਮੀਨ ।

ਪ੍ਰਸ਼ਨ 22.
ਖੱਟੇ ਫਲਾਂ ਵਿੱਚ ਕਿਹੜਾ ਵਿਟਾਮਿਨ ਹੁੰਦਾ ਹੈ ?
ਜਾਂ
ਸੰਤਰੇ ਅਤੇ ਪਪੀਤੇ ਤੋਂ ਕਿਹੜੇ ਪੋਸ਼ਕ ਤੱਤਾਂ ਦੀ ਪੂਰਤੀ ਹੁੰਦੀ ਹੈ ?
ਉੱਤਰ-
ਵਿਟਾਮਿਨ ਸੀ ।

ਪ੍ਰਸ਼ਨ 23.
ਸਰੀਰ ਵਿੱਚ ਕੈਲਸ਼ੀਅਮ ਦੀ ਕਿੰਨੀ ਮਾਤਰਾ ਹੱਡੀਆਂ ਤੇ ਦੰਦਾਂ ਵਿਚ ਹੁੰਦੀ ਹੈ ?
ਉੱਤਰ-
99% .

ਪ੍ਰਸ਼ਨ 24.
ਬੱਚਿਆਂ ਵਿੱਚ ਕੂਟਨਿਸਮ ਕਿਸ ਦੀ ਕਮੀ ਨਾਲ ਹੁੰਦਾ ਹੈ ?
ਉੱਤਰ-
ਆਇਓਡੀਨ ਦੀ ਕਮੀ ਨਾਲ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 25.
ਅਮੀਨੋ ਅਮਲ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਦੋ ਤਰ੍ਹਾਂ ਦੇ, ਜ਼ਰੂਰੀ ਅਤੇ ਗੈਰ-ਜ਼ਰੂਰੀ ਅਮਲ ਵਿਚ 20-22 ਤਰ੍ਹਾਂ ਦੇ ਹੁੰਦੇ ਹਨ ।

ਪ੍ਰਸ਼ਨ 26.
ਪੂਰਨ ਪ੍ਰੋਟੀਨ ਦੇ ਸੋਮੇ ਦੱਸੋ ।
ਉੱਤਰ-
ਮਾਸ, ਮੱਛੀ, ਆਂਡੇ ।

ਪ੍ਰਸ਼ਨ 27.
ਚਰਬੀ ਦੇ ਪ੍ਰਾਪਤੀ ਸਾਧਨ ਦੱਸੋ ।
ਉੱਤਰ-
ਘਿਉ, ਮੱਖਣ, ਕਰੀਮ ਆਦਿ ।

ਪ੍ਰਸ਼ਨ 28.
ਸਰੀਰ ਦਾ ਕਿੰਨਾ ਭਾਗ ਖਣਿਜਾਂ ਤੋਂ ਬਣਿਆ ਹੈ ?
ਉੱਤਰ-
ਪੱਚੀਵਾਂ ਭਾਗ ।

ਪ੍ਰਸ਼ਨ 29.
ਮੈਕਰੋਮਿਨਰਲਜ਼ ਦੀ ਉਦਾਹਰਨ ਦਿਓ ।
ਉੱਤਰ-
ਕੈਲਸ਼ੀਅਮ, ਸਲਫਰ, ਫ਼ਾਸਫੋਰਸ, ਕਲੋਰੀਨ ਆਦਿ ।

ਪ੍ਰਸ਼ਨ 30.
ਮਾਇਕਰੋਮਿਨਰਲਜ਼ ਦੀ ਉਦਾਹਰਨ ਦਿਓ ।
ਉੱਤਰ-
ਲੋਹਾ, ਤਾਂਬਾ, ਕੋਬਾਲਟ, ਆਇਓਡੀਨ ਆਦਿ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 31.
ਇੱਕ ਆਮ ਆਦਮੀ ਦੀ ਜ਼ਿੰਦਗੀ ਵਿਚ ਪਾਣੀ ਦੀ ਲੋੜ ਕੀ ਹੈ ?
ਜਾਂ
ਇੱਕ ਆਦਮੀ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਪਾਣੀ ਦੀ ਲੋੜ ਕਿੰਨੀ ਹੈ ?
ਉੱਤਰ-
ਇਕ ਆਮ ਆਦਮੀ ਨੂੰ ਰੋਜ਼ਾਨਾ 7-8 ਗਿਲਾਸ ਪਾਣੀ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 32.
ਚਮੜੀ ਵਿੱਚ ਵਿਟਾਮਿਨ- ਦਾ ਨਿਸ਼ਕਿਰਿਆ ਰੂਪ ਕੀ ਹੈ ?
ਉੱਤਰ-
ਵਿਟਾਮਿਨ-D3 (ਕੋਲਕੈਲਸੀ ਵਿਰੋਲ ।

ਪ੍ਰਸ਼ਨ 33.
ਖਣਿਜ ਕੀ ਹੁੰਦੇ ਹਨ ?
ਉੱਤਰ-
ਖਣਿਜ ਅਜਿਹੇ ਪਦਾਰਥ ਹਨ ਜੋ ਸਰੀਰ ਲਈ ਜ਼ਰੂਰੀ ਹਨ ਅਤੇ ਇਹ ਖਾਦ ਪਦਾਰਥਾਂ ਵਿਚ ਹੀ ਮੌਜੂਦ ਹੁੰਦੇ ਹਨ । ਇਹ ਹਨ ਸੋਡੀਅਮ, ਕੈਲਸ਼ੀਅਮ, ਲੋਹਾ, ਫਾਸਫੋਰਸ, ਆਇਓਡੀਨ ਆਦਿ ।

ਪ੍ਰਸ਼ਨ 34.
ਗੁੜ ਚੀਨੀ ਤੋਂ ਉੱਤਮ ਕਿਵੇਂ ਹਨ ?
ਉੱਤਰ-
ਚੀਨੀ ਵਿੱਚ ਸਿਰਫ਼ ਕੈਲੋਰੀਆਂ ਹੁੰਦੀਆਂ ਹਨ ਜਦਕਿ ਗੁੜ ਵਿਚ ਲੋਹਾ, ਫ਼ਾਸਫੋਰਸ ਆਦਿ ਖਣਿਜ ਵੀ ਹੁੰਦੇ ਹਨ । ਇਸ ਲਈ ਗੁੜ ਚੀਨੀ ਤੋਂ ਵਧੀਆ ਹੈ ।

ਪ੍ਰਸ਼ਨ 35.
ਹਿਮੋਗਲੋਬਿਨ ਦੀ ਸੰਰਚਨਾ ਲਿਖੋ ।
ਉੱਤਰ-
ਹਿਮੋਗਲੋਬਿਨ ਵਿੱਚ ਪ੍ਰੋਟੀਨ ਅਤੇ ਲੋਹਾ ਹੁੰਦਾ ਹੈ ।

ਪ੍ਰਸ਼ਨ 36.
ਆਇਓਡੀਨ ਦੀ ਕਮੀ ਨਾਲ ਸਾਡੇ ਸਰੀਰ ਵਿਚ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
ਗਿੱਲੜ੍ਹ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 37.
ਲੋਹੇ ਦੀ ਕਮੀ ਨਾਲ ਹੋਣ ਵਾਲੇ ਰੋਗ ਦਾ ਨਾਂ ਲਿਖੋ ।
ਉੱਤਰ-
ਅਨੀਮੀਆ ।

ਪ੍ਰਸ਼ਨ 38.
ਵਿਟਾਮਿਨ ਕੇ (K) ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
ਸੱਟ ਲਗ ਜਾਣ ਤੇ ਖੂਨ ਵਗਣਾ ਬੰਦ ਨਹੀਂ ਹੁੰਦਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਾਣੀ ਵਿਚ ਘੁਲਣਸ਼ੀਲ ਵਿਟਾਮਿਨ ਕਿਹੜੇ ਹਨ ? ਇਹ ਸਾਡੇ ਸਰੀਰ ਵਿਚ ਕੀ ਕੰਮ ਕਰਦੇ ਹਨ ਅਤੇ ਕਿੱਥੋਂ ਪ੍ਰਾਪਤ ਕੀਤੇ ਜਾ ਸਕਦੇ ਹਨ ?
ਉੱਤਰ-
ਦੇਖੋ ਵਿਟਾਮਿਨ ‘ਸੀ’, ‘ਬੀ’ ਅਤੇ ‘ਕੇ’ ਵਾਲੇ ਪ੍ਰਸ਼ਨ ।

ਪ੍ਰਸ਼ਨ 2.
ਭੋਜਨ ਦੇ ਪੌਸ਼ਟਿਕ ਤੱਤ ਕਿਹੜੇ-ਕਿਹੜੇ ਹਨ ? ਕਿਸੇ ਦੋ ਦੇ ਕੰਮ, ਕਮੀ ਦੇ ਨਤੀਜਿਆਂ ਬਾਰੇ ਦੱਸੋ ।
ਉੱਤਰ-
ਦੇਖੋ ਉਪਰੋਕਤ ਪ੍ਰਸ਼ਨ ।

ਪ੍ਰਸ਼ਨ 3.
ਅਮੀਨੋ ਐਸਿਡ ਕਿਸਨੂੰ ਕਹਿੰਦੇ ਹਨ ਅਤੇ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਅਮੀਨੋ ਐਸਿਡ ਉਹ ਛੋਟੀਆਂ-ਛੋਟੀਆਂ ਇਕਾਈਆਂ ਹਨ, ਜਿਨ੍ਹਾਂ ਤੋਂ ਪ੍ਰੋਟੀਨ ਬਣਦੇ ਹਨ । ਅਮੀਨੋ ਅਮਲ 20-22 ਤਰ੍ਹਾਂ ਦੇ ਹੁੰਦੇ ਹਨ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 4.
ਪ੍ਰਾਕਸੀਮੇਟ ਪ੍ਰਿੰਸੀਪਲਜ਼ ਕਿਸ ਨੂੰ ਆਖਦੇ ਹਨ ?
ਉੱਤਰ-
ਭੋਜਨ ਤੋਂ ਮਿਲਣ ਵਾਲੇ ਕਾਰਬੋਹਾਈਡੇਟਸ, ਵਸਾ ਅਤੇ ਪ੍ਰੋਟੀਨ ਵਾਲੇ ਤੱਤਾਂ ਨੂੰ ਭੋਜਨ ਅਤੇ ਪੌਸ਼ਟਿਕ ਤੱਤ ।

ਪ੍ਰਾਕਸੀਮੇਟ ਸੀਪਲਜ਼ ਕਿਹਾ ਜਾਂਦਾ ਹੈ ਕਿਉਂਕਿ ਇਹ ਸਾਡੇ ਸਰੀਰ ਨੂੰ ਬਣਾਉਣ ਵਾਲੇ ਤੱਤਾਂ ਨਾਲ ਮਿਲਦੇ ਹਨ ਅਤੇ ਪਚਣ ਤੋਂ ਬਾਅਦ ਇਹ ਤੱਤ ਸਰੀਰਕ ਤੱਤਾਂ ਵਰਗੇ ਹੀ ਬਣ ਜਾਂਦੇ ਹਨ ।

ਪ੍ਰਸ਼ਨ 5.
ਭੋਜਨ ਸਰੀਰ ਵਿਚ ਟੁੱਟੇ ਤੰਤੂਆਂ ਦੀ ਮੁਰੰਮਤ ਕਿਸ ਤਰ੍ਹਾਂ ਕਰਦਾ ਹੈ ?
ਉੱਤਰ-
ਸਾਡੇ ਸਰੀਰ ਵਿਚ ਹਰ ਵੇਲੇ ਤੰਤੂਆਂ ਦੀ ਟੁੱਟ-ਭੱਜ ਹੁੰਦੀ ਰਹਿੰਦੀ ਹੈ । ਤੰਤੂ, ਕੋਸ਼ਿਕਾਵਾਂ ਦੇ ਸਮੂਹ, ਘਸਦੇ ਅਤੇ ਨਸ਼ਟ ਹੁੰਦੇ ਰਹਿੰਦੇ ਹਨ । ਭੋਜਨ ਵਿਚਲਾ ਪ੍ਰੋਟੀਨ ਇਹਨਾਂ ਟੁੱਟੇ ਹੋਏ ਤੰਤੂਆਂ ਨੂੰ ਅਤੇ ਕੋਸ਼ਿਕਾਵਾਂ ਦੀ ਮੁਰੰਮਤ ਕਰਨ ਵਿਚ ਸਹਾਇਤਾ ਕਰਦਾ ਹੈ ਅਤੇ ਨਵੇਂ ਤੰਤੁ ਪੈਦਾ ਵੀ ਕਰਦਾ ਹੈ ।

ਪ੍ਰਸ਼ਨ 6.
ਕਾਰਬੋਹਾਈਡੇਟ ਅਤੇ ਚਰਬੀ ਦੀ ਸਰੀਰ ਨੂੰ ਕਿੰਨੀ ਲੋੜ ਹੈ ?
ਉੱਤਰ-
ਭੋਜਨ ਤੋਂ ਪ੍ਰਾਪਤ ਹੋਣ ਵਾਲੀ ਉਰਜਾ ਦਾ 50-60% ਭਾਗ ਕਾਰਬੋਜ਼ ਤੋਂ ਪ੍ਰਾਪਤ ਹੋਣਾ ਚਾਹੀਦਾ ਹੈ । ਇਕ ਸਾਧਾਰਨ ਵਿਅਕਤੀ ਦੇ ਭੋਜਨ ਵਿਚ 400-450 ਗਰਾਮ ਕਾਰਬੋਜ਼ ਦੀ ਮਾਤਰਾ ਹਰ ਰੋਜ਼ ਠੀਕ ਮੰਨੀ ਜਾਂਦੀ ਹੈ । ਪਰ ਸ਼ਕਰ ਰੋਗ ਦੇ ਰੋਗੀ ਦੇ ਲਈ ਇਸਦੀ ਮਾਤਰਾ 90-110 ਗਰਾਮ ਕਾਰਬੋਜ਼ ਹਰ ਰੋਜ਼ ਠੀਕ ਹੈ ।
ਹਰ ਰੋਜ਼ ਕੈਲੋਰੀ ਦੀ ਲੋੜੀਂਦੀ ਮਾਤਰਾ ਦਾ ਲਗਭਗ 15% ਚਰਬੀ ਤੋਂ ਮਿਲਣਾ ਚਾਹੀਦਾ ਹੈ । ਇਹ ਮਾਤਰਾ 40-45 ਗਰਾਮ ਹਰ ਰੋਜ਼ ਹੋਣੀ ਚਾਹੀਦੀ ਹੈ ।

ਪ੍ਰਸ਼ਨ 7.
ਕੰਮ ਦੇ ਅਨੁਸਾਰ ਖਣਿਜ ਪਦਾਰਥਾਂ ਦਾ ਵਰਗੀਕਰਨ ਕਰੋ ।
ਉੱਤਰ-

ਕੰਮ ਖਣਿਜ ਪਦਾਰਥ
1. ਅਮਲ-ਖਾਰ ਦਾ ਸੰਤੁਲਨ ਸੋਡੀਅਮ, ਪੋਟਾਸ਼ੀਅਮ
2. ਲਹੂ ਦਾ ਬਣਨਾ ਲੋਹਾ, ਕੋਬਾਲਟ, ਕਾਪਰ
3. ਹੱਡੀਆਂ, ਦੰਦਾਂ ਦਾ ਬਣਨਾ ਅਤੇ ਸਰੀਰਕ ਵਾਧਾ ਕੈਲਸ਼ੀਅਮ, ਫਾਸਫੋਰਸ
4. ਹਾਈਡਰੋਕਲੋਰਿਕ ਅਮਲ ਅਤੇ ਦੰਦਾ ਦਾ ਇਨੈਮਲ ਕਲੋਰੀਨ, ਆਇਓਡੀਨ, ਫਲੋਰੀਨ
5. ਹਾਰਮੋਨਸ ਪੈਦਾ ਕਰਨ ਵਾਲੀ ਉਤਪ੍ਰੇਰਕ । ਮੈਗਨੀਜ਼, ਜ਼ਿੰਕ, ਸਲਫ਼ਰ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 8.
ਨਿਕੋਟਿਨਿਕ ਐਸਿਡ ਦੇ ਸ੍ਰੋਤ ਅਤੇ ਕਮੀ ਤੋਂ ਹੋਈਆਂ ਹਾਨੀਆਂ ਬਾਰੇ ਦੱਸੋ ।
ਉੱਤਰ-
ਸਰੋਤ-ਅੰਕੁਰਿਤ ਦਾਲਾਂ, ਸੰਪੂਰਨ ਅਨਾਜ, ਮੂੰਗਫਲੀ, ਖ਼ਮੀਰ, ਉਠਿਆ ਭੋਜਨ, ਜ਼ਿਗਰ ਆਦਿ ।
ਕਮੀ ਤੋਂ ਹਾਨੀਆਂ-

  1. ਪੈਲਗਰਾ ਨਾਮਕ ਰੋਗ ਹੋ ਜਾਂਦਾ ਹੈ । ਚਮੜੀ ਦਾ ਰੰਗ ਕਾਲਾ ਹੋ ਜਾਂਦਾ ਹੈ | ਖਾਰਸ਼ ਅਤੇ ਸੋਜ ਹੋ ਜਾਂਦੀ ਹੈ ।
  2. ਮੂੰਹ ਦਾ ਸਵਾਦ ਖ਼ਰਾਬ ਹੋ ਜਾਂਦਾ ਹੈ ।
  3. ਅਨੀਮਿਆ ਦੇ ਨਾਲ-ਨਾਲ ਮਾਨਸਿਕ ਪਰੇਸ਼ਾਨੀ ਵੀ ਹੋ ਸਕਦੀ ਹੈ ।
  4. ਦਸਤ ਲੱਗ ਜਾਂਦੇ ਹਨ ।

ਪ੍ਰਸ਼ਨ 9.
ਜ਼ਰੂਰੀ ਅਮੀਨੋ ਐਸਿਡ ਦੀ ਮਿਕਦਾਰ ਅਤੇ ਗਿਣਤੀ ਦੇ ਹਿਸਾਬ ਨਾਲ ਪ੍ਰੋਟੀਨ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਜ਼ਰੂਰੀ ਅਮੀਨੋ ਐਸਿਡ ਦੀ ਮਾਤਰਾ ਅਤੇ ਗਿਣਤੀ ਦੇ ਹਿਸਾਬ ਨਾਲ ਪ੍ਰੋਟੀਨ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
(i) ਸੰਪੂਰਨ ਪ੍ਰੋਟੀਨ
(ii) ਅਸੰਪੂਰਨ ਪ੍ਰੋਟੀਨ
(iii) ਅਪੂਰਨ ਪ੍ਰੋਟੀਨ ।

(i) ਸੰਪੂਰਨ ਪ੍ਰੋਟੀਨ – ਇਹਨਾਂ ਵਿਚ ਸਾਰੇ ਲੋੜੀਂਦੇ ਅਮੀਨੋ ਅਮਲ ਠੀਕ ਮਾਤਰਾ ਅਤੇ ਗਿਣਤੀ ਵਿਚ ਹੁੰਦੇ ਹਨ, ਜਿਵੇਂ-ਮੱਛੀ, ਅੰਡਾ, ਦੁੱਧ ਆਦਿ ।
(ii) ਅਸੰਪੂਰਨ ਪ੍ਰੋਟੀਨ – ਇਹਨਾਂ ਵਿਚ ਕੁੱਝ ਲੋੜੀਂਦੇ ਅਮੀਨੋ ਅਮਲ ਨਹੀਂ ਹੁੰਦੇ । ਕਣਕ, ਦਾਲ, ਫਲੀਆਂ ਆਦਿ ।
(iii) ਅਪੂਰਨ ਪ੍ਰੋਟੀਨ – ਇਹਨਾਂ ਵਿਚ ਲੋੜੀਂਦੇ ਅਮੀਨ ਅਮਲ ਨਹੀਂ ਹੁੰਦੇ ਜਿਵੇਂ-ਮੱਛੀ ।

ਪ੍ਰਸ਼ਨ 10.
ਮੈਕਰੋਮਿਨਰਲਜ਼ ਅਤੇ ਮਾਈਕਰੋਮਿਨਰਲਜ਼ ਕੀ ਹੁੰਦੇ ਹਨ ?
ਉੱਤਰ-
ਸਰੀਰ ਦਾ ਪੱਚੀਵਾਂ ਭਾਗ (1/25 ਭਾਗ ਖਣਿਜ ਪਦਾਰਥਾਂ ਤੋਂ ਬਣਿਆ ਹੁੰਦਾ ਹੈ । ਇਹ ਖਣਿਜ ਪਦਾਰਥ ਸਰੀਰ ਦੇ ਨਿਰਮਾਣ, ਸਿਹਤ ਅਤੇ ਸਰੀਰਕ ਕਿਰਿਆਵਾਂ ਨੂੰ ਠੀਕ ਢੰਗ ਨਾਲ ਚਲਾਉਣ ਲਈ ਜ਼ਰੂਰੀ ਹਨ । ਇਹ ਦੋ ਤਰ੍ਹਾਂ ਦੇ ਹਨ-

  • ਮੈਕਰੋਮਿਨਰਲਜ਼ – ਇਹ ਸਰੀਰ ਵਿਚ ਵਧੇਰੇ ਮਾਤਰਾ ਵਿਚ ਚਾਹੀਦੇ ਹਨ : ਜਿਵੇਂ ਕਿ ਕੈਲਸ਼ੀਅਮ, ਸਲਫਰ, ਫਾਸਫੋਰਸ, ਕਲੋਰੀਨ, ਸੋਡੀਅਮ ਆਦਿ ।
  • ਮਾਈਕਰੋਮਿਨਰਲਜ਼ – ਇਹ ਸਰੀਰ ਵਿਚ ਬਹੁਤ ਘੱਟ ਮਾਤਰਾ ਵਿਚ ਚਾਹੀਦੇ ਹਨ । ਇਹਨਾਂ ਨੂੰ ਨਾਮਾਤਰ (Tracc) ਖਣਿਜ ਪਦਾਰਥ ਵੀ ਕਿਹਾ ਜਾਂਦਾ ਹੈ । ਪਰੰਤੂ ਇਹਨਾਂ ਦੀ ਸਰੀਰ ਵਿਚ ਮੌਜੂਦਗੀ ਜ਼ਰੂਰੀ ਹੈ; ਜਿਵੇਂ-ਲੋਹਾ, ਤਾਂਬਾ, ਜ਼ਿੰਕ, ਆਇਓਡੀਨ, ਕੋਬਾਲਟ ਆਦਿ ।

ਪ੍ਰਸ਼ਨ 11.
ਅਨਾਜ ਅਤੇ ਦਾਲਾਂ ਵਿੱਚੋਂ ਸਾਨੂੰ ਕਿਹੜੇ ਪੌਸ਼ਟਿਕ ਤੱਤ ਮਿਲਦੇ ਹਨ ?
ਜਾਂ
ਭੋਜਨ ਵਿੱਚ ਅਨਾਜ ਅਤੇ ਦਾਲਾਂ ਨੂੰ ਕਿਉਂ ਸ਼ਾਮਿਲ ਕਰਨਾ ਚਾਹੀਦਾ ਹੈ ?
ਉੱਤਰ-
ਅਨਾਜ ਤੋਂ ਸਾਨੂੰ ਕਾਰਬੋਜ਼ ਅਤੇ ਪ੍ਰੋਟੀਨ ਪ੍ਰਾਪਤ ਹੁੰਦੇ ਹਨ ਅਤੇ ਦਾਲਾਂ ਵਿੱਚ ਪ੍ਰੋਟੀਨ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਦਾਲਾਂ ਵਿੱਚ ਕੁੱਝ ਵਿਟਾਮਿਨ ਵੀ ਹੁੰਦੇ ਹਨ । ਅਨਾਜ ਜਿਵੇਂ ਕਣਕ, ਮੱਕੀ, ਬਾਜਰਾ ਆਦਿ ਵਿੱਚ ਕਾਰਬੋਜ਼ ਵਧੇਰੇ ਅਤੇ ਪ੍ਰੋਟੀਨ 6-12% ਹੁੰਦੇ ਹਨ । ਦਾਲਾਂ ਵਿੱਚ 20-25% ਪ੍ਰੋਟੀਨ ਹੁੰਦੀ ਹੈ । ਦਾਲਾਂ ਵਿੱਚ ਵਿਟਾਮਿਨ ‘ਬੀ’ ਅਤੇ ਖਣਿਜ ਪਦਾਰਥ ਜਿਵੇਂ ਕੈਲਸ਼ੀਅਮ ਦੀ ਮਾਤਰਾ ਵੀ ਵਧੇਰੇਂ ਹੁੰਦੀ ਹੈ । ਪੁੰਗਰੀਆਂ ਦਾਲਾਂ ਵਿੱਚ ਵਿਟਾਮਿਨ ਸੀ ਵੀ ਹੁੰਦਾ ਹੈ । ਇਸ ਲਈ ਭੋਜਨ ਵਿਚ ਅਨਾਜ ਅਤੇ ਦਾਲਾਂ ਦੀ ਉੱਚਿਤ ਮਾਤਰਾ ਹੋਣੀ ਚਾਹੀਦੀ ਹੈ ।

ਪ੍ਰਸ਼ਨ 12.
ਰੇਸ਼ੇ ਅਤੇ ਫੋਕ ਦਾ ਸਰੀਰ ਲਈ ਕੀ ਮਹੱਤਵ ਹੈ ?
ਉੱਤਰ-
ਅਸੀਂ ਆਪਣੇ ਭੋਜਨ ਵਿੱਚ ਪੌਸ਼ਟਿਕ ਤੱਤਾਂ ਤੋਂ ਇਲਾਵਾ ਕੁੱਝ ਅਜਿਹੇ ਪਦਾਰਥ ਵੀ ਲੈਂਦੇ ਹਾਂ ਜਿਨ੍ਹਾਂ ਨੂੰ ਰੋਸ਼ੇ ਤੇ ਫੋਕ ਕਿਹਾ ਜਾਂਦਾ ਹੈ । ਇਸ ਵਿੱਚ ਪੌਦਿਆਂ ਦੇ ਰੇਸ਼ੇ, ਅਨਾਜ਼ ਦਾ ਚੌਕਰ, ਫਲਾਂ ਦੇ ਛਿਲਕੇ, ਹਰੇ ਪੱਤੇਦਾਰ ਸਾਗ ਸਬਜ਼ੀਆਂ ਆਦਿ ਸ਼ਾਮਿਲ ਹਨ । ਇਨ੍ਹਾਂ ਦਾ ਸਾਡੇ ਸਰੀਰ ਲਈ ਮਹੱਤਵ ਹੈ ਕਿ ਇਹ ਰੇਸ਼ੇ ਸਰੀਰ ਵਿੱਚ ਪਚਦੇ ਨਹੀ ਅਤੇ ਅੰਤੜੀਆਂ ਠੀਕ ਤਰ੍ਹਾਂ ਆਪਣਾ ਕੰਮ ਕਰਦੀਆਂ ਹਨ ਅਤੇ ਵਿਅਕਤੀ ਨੂੰ ਕਬਜ਼ ਨਹੀਂ ਹੁੰਦੀ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 13.
ਪਾਣੀ ਦੇ ਸੋਤ ਅਤੇ ਇਸਦੀ ਸਰੀਰ ਲਈ ਲੋੜ ਬਾਰੇ ਦੱਸੋ ।
ਉੱਤਰ-
ਪਾਣੀ ਦੇ ਸ੍ਰੋਤ – ਸਰੀਰ ਲਈ ਪਾਣੀ ਦੇ ਸੂਟਾ ਇਸ ਤਰ੍ਹਾਂ ਹਨ-ਅਸੀਂ ਪਿਆ ਲਗਣ ਤੇ ਸਿੱਧਾ ਪਾਣੀ ਪੀ ਲੈਂਦੇ ਹਨ ਅਤੇ ਸਬਜ਼ੀਆ ਵਿੱਚ 60-90%. ਫਲਾਂ ਵਿੱਚ, ਲੱਸੀ,
ਚਾਹ, ਸ਼ਕੰਜਵੀ, ਸ਼ਰਬਤ, ਕੋਕਾ ਕੋਲਾ, ਲਿਮਕਾ ਆਦਿ ਵਿਚੋਂ ਵੀ ਕਾਫ਼ੀ ਪਾਣੀ ਮਿਲ ਜਾਂਦਾ ਹੈ । ਦੁੱਧ ਵਿੱਚ ਵੀ 87% ਪਾਣੀ ਹੁੰਦਾ ਹੈ ।

ਪਾਣੀ ਦੀ ਲੋੜ – ਪਾਣੀ ਦੀ ਸਾਰਿਆਂ ਨੂੰ ਆਪਣੀ ਉਮਰ, ਲਿੰਗ, ਕੰਮ, ਮੌਸਮ ਦੇ ਤਾਪਮਾਨ ਆਦਿ ਅਨੁਸਾਰ ਲੋੜ ਹੁੰਦੀ ਹੈ । ਆਮ ਕਰਕੇ ਇਕ ਸਾਧਾਰਨ ਵਿਅਕਤੀ ਨੂੰ 7-8 ਗਿਲਾਸ | ਪਾਣੀ ਰੋਜ਼ਾਨਾ ਪੀਣਾ ਚਾਹੀਦਾ ਹੈ | ਪਾਣੀ ਸਰੀਰ ਦੇ ਤਾਪਮਾਨ ਨੂੰ ਠੀਕ ਰੱਖਣ ਲਈ ਵੀ | ਜ਼ਰੂਰੀ ਹੈ ਤੇ ਪਾਚਨ ਕਿਰਿਆ ਲਈ ਵੀ ਜ਼ਰੂਰੀ ਹੈ । ਗਰਭ ਸਮੇਂ, ਦੁੱਧ ਪਿਲਾਉਣ ਵਾਲੀ | ਮਾਂ ਨੂੰ, ਰੋਗੀ ਨੂੰ ਪਾਣੀ ਦੀ ਵਧੇਰੇ ਲੋੜ ਹੁੰਦੀ ਹੈ ।

ਪ੍ਰਸ਼ਨ 14.
ਭੋਜਨ ਸਾਨੂੰ ਸ਼ਕਤੀ ਕਿਵੇਂ ਦਿੰਦਾ ਹੈ ?
ਉੱਤਰ-
ਅਸੀਂ ਭੋਜਨ ਵਿੱਚ ਕਾਰਬੋਹਾਈਡਰੇਟਸ, ਚਰਬੀ ਦੀ ਵਰਤੋਂ ਕਰਦੇ ਹਾਂ । ਇਹਨਾਂ ਦੋਹਾਂ ਦੀ ਸਰੀਰ ਵਿੱਚ ਰਸਾਇਣਿਕ ਕਿਰਿਆ ਹੁੰਦੀ ਹੈ ਤੇ ਊਰਜਾ ਪੈਦਾ ਹੁੰਦੀ ਹੈ । 1 ਗ੍ਰਾਮ ਕਾਰਬੋਹਾਈਡਰੇਟਸ ਤੋਂ 4 ਕੈਲੋਰੀ ਅਤੇ 1 ਗ੍ਰਾਮ ਵਸਾ ਤੋਂ 9 ਕੈਲੋਰੀ ਊਰਜਾ ਮਿਲਦੀ ਹੈ ।

ਪ੍ਰਸ਼ਨ 15.
ਚਿਕਨਾਈ ਦੀ ਅਧਿਕਤਾ ਨਾਲ ਸਾਡੇ ਸਰੀਰ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਚਿਕਨਾਈ ਦੀ ਅਧਿਕ ਵਰਤੋਂ ਨਾਲ ਮੋਟਾਪਾ ਹੋ ਜਾਂਦਾ ਹੈ ਤੇ ਹਾਜ਼ਮਾ ਵੀ ਵਿਗੜ ਜਾਂਦਾ ਹੈ । ਇਸ ਦੀ ਜ਼ਿਆਦਾ ਵਰਤੋਂ ਨਾਲ ਮਨੁੱਖ ਦਾ ਲਿਵਰ ਖਰਾਬ ਹੋ ਜਾਂਦਾ ਹੈ, ਕਲੈਸਟਰੋਲ | ਵਧਣ ਨਾਲ ਖੂਨ ਦਾ ਦਬਾਅ ਵੱਧ ਜਾਂਦਾ ਹੈ ਤੇ ਦਿਲ ਦੇ ਰੋਗ ਦੀ ਸੰਭਾਵਨਾ ਵੱਧ ਜਾਂਦੀ ਹੈ । ਇਸ ਲਈ ਭੋਜਨ ਵਿਚ ਚਿਕਨਾਈ ਦੀ ਵਰਤੋਂ ਲੋੜ ਅਨੁਸਾਰ ਹੀ ਕਰਨੀ ਚਾਹੀਦੀ ਹੈ ।

ਪ੍ਰਸ਼ਨ 16.
ਵਸਾ ਵਿਚ ਜ਼ਿਆਦਾ ਸੰਤਰਤਾ ਮੁੱਲ ਹੁੰਦਾ ਹੈ ਵਰਣਨ ਕਰੋ ।
ਉੱਤਰ-
ਵਸਾ ਦੇ ਇਕ ਗਰਾਮ ਵਿਚੋਂ 9 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ । ਇਸ ਤਰ੍ਹਾਂ ਥੋੜ੍ਹੀ ਵਸਾ ਤੋਂ ਵਧੇਰੇ ਸੰਤ੍ਰਿਪਤੀ ਪ੍ਰਾਪਤ ਹੁੰਦੀ ਹੈ ਤੇ ਲੰਬੇ ਸਮੇਂ ਤੱਕ ਪੇਟ ਭਰਿਆ ਲੱਗਦਾ ਹੈ ।

ਪ੍ਰਸ਼ਨ 17.
ਵਿਟਾਮਿਨ D ਅਤੇ B ਦੇ ਦੋ-ਦੋ ਚੰਗੇ ਸਰੋਤ ਦੱਸੋ ।
ਉੱਤਰ-
ਵਿਟਾਮਿਨ D ਦੇ ਸਰੋਤ ਹਨ – ਜਿਗਰ ਦੇ ਤੇਲ, ਅੰਡੇ ਦੀ ਜਰਦੀ, ਸੂਰਜ ਦੀ ਰੋਸ਼ਨੀ ।
ਵਿਟਾਮਿਨ B ਦੇ ਸਰੋਤ ਹਨ – ਅੰਕੁਰਿਤ ਦਾਲਾਂ, ਦੁੱਧ, ਅੰਡੇ, ਜਿਗਰ, ਸੁੱਕੇ ਮੇਵੇ ਆਦਿ ।

PSEB 10th Class Home Science Solutions Chapter 6 ਭੋਜਨ ਅਤੇ ਪੌਸ਼ਟਿਕ ਤੱਤ

ਪ੍ਰਸ਼ਨ 18.
ਕਾਲਮ A ਅਤੇ B ਦੇ ਤੱਥਾਂ ਦਾ ਮਿਲਾਨ ਕਰੋ ।

ਕਾਲਮ A – ਕਾਲਮ B
1. ਕੈਲਸ਼ੀਅਮ – ਰਕਤਹੀਣਤਾ
2. ਲੋਹਾ – ਸਕਰਵੀ
3. ਆਇਓਡੀਨ – ਰਿਕੇਟਸ
4. ਵਿਟਾਮਿਨ D – ਬੇਰੀ-ਬੇਰੀ
5. ਥਾਇਆਮਿਨ – ਗਲਰੀਡ
6. ਵਿਟਾਮਿਨ C – ਮਜ਼ਬੂਤ ਦੰਦ
ਉੱਤਰ-
1. ਕੈਲਸ਼ੀਅਮ – ਮਜ਼ਬੂਤ ਦੰਦ
2. ਲੋਹਾ  – ਰਕਤਹੀਨਤਾ
3. ਆਇਓਡੀਨ – ਗਲਗੰਡ
4. ਵਿਟਾਮਿਨ D – ਰਿਕੇਟ
5. ਥਾਇਆਮਿਨ – ਬੇਰੀ-ਬੇਰੀ
6. ਵਿਟਾਮਿਨ C – ਸਕਰਵੀ ।

ਪ੍ਰਸ਼ਨ 19.
ਕਾਰਬੋਜ਼ ਦੇ ਪ੍ਰੋਟੀਨ ਬਚਾਵ ਕਿਰਿਆ ਬਾਰੇ ਦੱਸੋ । ਕਾਰਬੋਜ਼ ਤੋਂ ਕਿੰਨੇ ਪ੍ਰਤੀਸ਼ਤ (%) ਕੈਲੋਰੀ ਮਿਲਦੀ ਹੈ ?
ਉੱਤਰ-
ਜਦੋਂ ਸਰੀਰ ਵਿੱਚ ਕਾਰਬੋਜ਼ ਦੀ ਘਾਟ ਹੋ ਜਾਵੇ ਤਾਂ ਊਰਜਾ ਦੀ ਪ੍ਰਾਪਤੀ ਪ੍ਰੋਟੀਨ ਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਪ੍ਰੋਟੀਨ ਆਪਣੇ ਅਸਲੀ ਕੰਮ ਸਰੀਰ ਦੇ ਨਿਰਮਾਣ ਅਤੇ ਤੰਤੂਆਂ ਦੀ ਮੁਰੰਮਤ ਨਹੀਂ ਕਰ ਸਕਦੇ । ਇਸ ਲਈ ਕਾਰਬੋਜ਼ ਦੀ ਉੱਚਿਤ ਮਾਤਰਾ ਦਾ ਸਰੀਰ ਵਿਚ ਹੋਣਾ, ਪ੍ਰੋਟੀਨ ਨੂੰ ਸਰੀਰ ਦੀ ਮੁਰੰਮਤ ਲਈ ਬਚਾਉਂਦਾ ਹੈ । ਕਾਰਬੋਜ਼ ਦੇ 1 ਗ੍ਰਾਮ ਤੋਂ 4 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ ।

ਪ੍ਰਸ਼ਨ 20.
ਆਇਓਡੀਨ ਦੇ ਕੰਮਾਂ ਤੇ ਸੰਖੇਪਿਤ ਟਿੱਪਣੀ ਕਰੋ ।
ਉੱਤਰ-
ਆਇਓਡੀਨ ਗਲ ਗ੍ਰੰਥੀਆਂ ਦੀ ਕਿਰਿਆਸ਼ੀਲਤਾ ਲਈ ਮਹੱਤਵਪੂਰਨ ਹੈ । ਗਲ ਗ੍ਰੰਥੀਆਂ ਦਾ ਰਸ ਥਾਈਰੋਕਸੀਨ ਸਰੀਰ ਦੀਆਂ ਕਈ ਕਿਰਿਆਵਾਂ ਨੂੰ ਨਿਯਮਿਤ ਕਰਦਾ ਹੈ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

Punjab State Board PSEB 10th Class Home Science Book Solutions Chapter 5 ਘਰ ਦੀ ਅੰਦਰਲੀ ਸਜਾਵਟ Textbook Exercise Questions and Answers.

PSEB Solutions for Class 10 Home Science Chapter 5 ਘਰ ਦੀ ਅੰਦਰਲੀ ਸਜਾਵਟ

Home Science Guide for Class 10 PSEB ਘਰ ਦੀ ਅੰਦਰਲੀ ਸਜਾਵਟ Textbook Questions and Answers

ਅਭਿਆਸ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਘਰ ਦੀ ਅੰਦਰਲੀ ਸਜਾਵਟ ਲਈ ਕਿਹੜੀਆਂ ਮੁੱਖ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ?
ਉੱਤਰ-
ਘਰ ਨੂੰ ਸਜਾਉਣ ਲਈ ਅਨੇਕਾਂ ਹੀ ਚੀਜ਼ਾਂ ਮਿਲਦੀਆਂ ਹਨ ਅਤੇ ਵਰਤੀਆਂ ਜਾ ਸਕਦੀਆਂ ਹਨ । ਮੁੱਖ ਤੌਰ ‘ਤੇ ਘਰ ਦੀ ਸਜਾਵਟ ਲਈ ਹੇਠ ਲਿਖੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਹਨ-

  1. ਫ਼ਰਨੀਚਰ,
  2. ਪਰਦੇ,
  3. ਕਾਲੀਨ/ਗਲੀਚੇ,
  4. ਗੱਦੀਆਂ/ਕੁਸ਼ਨ,
  5. ਸਜਾਵਟ ਲਈ ਸਹਾਇਕ ਸਾਮਾਨ ।

ਪ੍ਰਸ਼ਨ 2.
ਫ਼ਰਨੀਚਰ ਦੀ ਚੋਣ ਕਰਦੇ ਸਮੇਂ ਅਜਿਹੇ ਦੋ ਨੰਕਤਿਆਂ ਬਾਰੇ ਦੱਸੋ ਜੋ ਤੁਸੀਂ ਸਮਝਦੇ ਹੋ ਕਿ ਸਭ ਤੋਂ ਮਹੱਤਵਪੂਰਨ ਹਨ ?
ਉੱਤਰ-
ਫ਼ਰਨੀਚਰ ਖ਼ਰੀਦਣ ਵੇਲੇ ਸਭ ਤੋਂ ਜ਼ਰੂਰੀ ਗੱਲਾਂ ਬਜਟ ਭਾਵ ਤੁਸੀਂ ਫ਼ਰਨੀਚਰ ਉੱਪਰ ਕਿੰਨੇ ਪੈਸੇ ਖ਼ਰਚ ਕਰ ਸਕਦੇ ਹੋ, ਉਸ ਮੁਤਾਬਿਕ ਹੀ ਤੁਹਾਨੂੰ ਉਸ ਦੀ ਮਜ਼ਬੂਤੀ ਅਤੇ ਡਿਜ਼ਾਇਨ ਵੇਖਣਾ ਪਵੇਗਾ । ਦੂਸਰੀ ਮਹੱਤਵਪੂਰਨ ਗੱਲ ਇਹ ਹੈ ਕਿ ਕਿਸ ਕੰਮ ਵਾਸਤੇ ਫ਼ਰਨੀਚਰ ਖ਼ਰੀਦਣਾ ਹੈ । ਉਦਾਹਰਨ ਵਜੋਂ ਜੇ ਪੜ੍ਹਨ ਵਾਲਾ ਮੇਜ਼ (Study Table) ਲੈਣਾ ਹੈ ਤਾਂ ਉਸਦੀ ਉਚਾਈ, ਕਿਤਾਬਾਂ ਰੱਖਣ ਲਈ ਥਾਂ ਧਿਆਨ ਦੇਣ ਵਾਲੀਆਂ ਗੱਲਾਂ ਹਨ । ਇਸੇ ਤਰ੍ਹਾਂ ਕੁਰਸੀ ਦੀ ਉਚਾਈ, ਬਾਹਵਾਂ ਦੀ ਉਚਾਈ ਇੰਨੀ ਹੋਣੀ ਚਾਹੀਦੀ ਹੈ ਕਿ ਆਦਮੀ ਉਸ ਵਿਚ ਆਰਾਮ ਨਾਲ ਬੈਠ ਸਕੇ ।

ਪ੍ਰਸ਼ਨ 3.
ਬੈਠਕ ਵਿਚ ਕਿਹੋ ਜਿਹੇ ਫ਼ਰਨੀਚਰ ਦੀ ਲੋੜ ਹੁੰਦੀ ਹੈ ?
ਉੱਤਰ-
ਬੈਠਕ ਪਰਿਵਾਰ ਦੇ ਸਾਰੇ ਜੀਆਂ ਅਤੇ ਮਹਿਮਾਨਾਂ ਦੇ ਬੈਠਣ ਲਈ ਵਰਤੀ ਜਾਂਦੀ ਹੈ । ਖੇਡਣ, ਪੜ੍ਹਨ, ਲਿਖ਼ਣ, ਸੰਗੀਤ ਸੁਣਨ ਦੇ ਕੰਮ ਇੱਥੇ ਕੀਤੇ ਜਾਂਦੇ ਹਨ । ਸੋ ਬੈਠਕ ਵਿਚ ਸੋਫ਼ਾ, ਕੁਰਸੀਆਂ ਅਤੇ ਦੀਵਾਨ ਰੱਖੇ ਜਾ ਸਕਦੇ ਹਨ । ਇਨ੍ਹਾਂ ਵਿਚਕਾਰ ਇਕ ਕਾਫ਼ੀ ਮੇਜ਼ ਰੱਖਣਾ ਚਾਹੀਦਾ ਹੈ । ਸੋਫ਼ੇ ਅਤੇ ਕੁਰਸੀਆਂ ਦੇ ਆਸ-ਪਾਸ ਵੀ ਛੋਟੇ ਮੇਜ਼ (Peg Table) ਚਾਹ, ਪਾਣੀ ਦੇ ਗਲਾਸ, ਕੱਪ ਅਤੇ ਸੁਆਦਾਨੀ (Ash Tray) ਰੱਖਣ ਲਈ ਚਾਹੀਦੇ ਹਨ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 4.
ਘਰ ਵਿਚ ਲੱਕੜੀ ਦੇ ਫ਼ਰਨੀਚਰ ਲਈ ਪਾਲਿਸ਼ ਬਣਾਉਣ ਦਾ ਇਕ ਤਰੀਕਾ ਦੱਸੋ ।
ਜਾਂ
ਫ਼ਰਨੀਚਰ ਦੀ ਪਾਲਿਸ਼ ਬਣਾਉਣ ਦੇ ਦੋ ਢੰਗ ਦੱਸੋ ।
ਉੱਤਰ-
ਘਰ ਵਿਚ ਲੱਕੜੀ ਦੇ ਫ਼ਰਨੀਚਰ ਦੀ ਪਾਲਿਸ਼ ਹੇਠ ਲਿਖੇ ਢੰਗਾਂ ਨਾਲ ਬਣਾਈ ਜਾ ਸਕਦੀ ਹੈ-
(i) ਤਾਰਪੀਨ ਦਾ ਤੇਲ – 2 ਹਿੱਸੇ
ਮੈਥੀਲੈਟਿਡ ਸਪਿਰਟ – 1 ਹਿੱਸਾ
ਅਲਸੀ ਦਾ ਤੇਲ (Linseed Oil) – 2 ਹਿੱਸੇ
ਸਿਰਕਾ – 1 ਹਿੱਸਾ ।
ਉੱਪਰ ਲਿਖੀਆਂ ਚਾਰੋਂ ਚੀਜ਼ਾਂ ਨੂੰ ਇਕ ਬੋਤਲ ਵਿਚ ਪਾ ਕੇ ਚੰਗੀ ਤਰ੍ਹਾਂ ਹਿਲਾਉ । ਇਹ ਪਾਲਿਸ਼ ਗੁੜੇ ਰੰਗ ਦੀ ਲੱਕੜੀ ‘ਤੇ ਵਰਤੀ ਜਾ ਸਕਦੀ ਹੈ । ਇਸ ਵਿਚ ਤਾਰਪੀਨ ਦਾ ਤੇਲ ਅਤੇ ਸਿਰਕਾ ਥੰਧਿਆਈ ਦੇ ਦਾਗਾਂ ਨੂੰ ਹਟਾਉਂਦਾ ਹੈ । ਅਲਸੀ ਦਾ ਤੇਲ ਲੱਕੜੀ ਨੂੰ ਠੀਕ ਹਾਲਤ ਵਿਚ ਰੱਖਦਾ ਹੈ ਜਦ ਕਿ ਮੈਥੀਲੈਟਿਡ ਸਪਿਰਟ ਸੁੱਕਣ ਵਿਚ ਮੱਦਦ ਕਰਦੀ ਹੈ ।

(ii) ਸ਼ਹਿਦ ਦੀ ਮੱਖੀ ਦਾ ਮੋਮ = 15 ਗਰਾਮ
ਤਾਰਪੀਨ ਦਾ ਤੇਲ = 250 ਮਿ.ਲੀ.
ਮੋਮ ਨੂੰ ਹਲਕੀ ਅੱਗ ਦੇ ਸੇਕ ਨਾਲ ਪਿਘਲਾ ਲਓ । ਅੱਗ ਤੋਂ ਉਤਾਰ ਕੇ ਤਾਰਪੀਨ ਦਾ ਤੇਲ ਮਿਲਾ ਦਿਓ । ਉਦੋਂ ਤੱਕ ਹਿਲਾਓ ਜਦੋਂ ਤਕ ਮੋਮ ਤੇਲ ਵਿਚ ਚੰਗੀ ਤਰ੍ਹਾਂ ਘੁਲ ਨਾ ਜਾਵੇ ।

ਪ੍ਰਸ਼ਨ 5.
ਕੱਪੜੇ ਨਾਲ ਢੱਕੇ ਫ਼ਰਨੀਚਰ ਦੀ ਸੰਭਾਲ ਕਿਵੇਂ ਕਰਨੀ ਚਾਹੀਦੀ ਹੈ ?
ਉੱਤਰ-
ਕੱਪੜੇ ਨਾਲ ਢੱਕੇ ਫ਼ਰਨੀਚਰ ਨੂੰ ਵੈਕਿਉਮ ਕਲੀਨਰ ਨਾਲ ਸਾਫ਼ ਕੀਤਾ ਜਾ ਸਕਦਾ ਹੈ । ਇਸ ਦੇ ਨਾ ਹੋਣ ‘ਤੇ ਗਰਮ ਕੱਪੜੇ ਝਾੜਨ ਵਾਲੇ ਬੁਰਸ਼ ਨਾਲ ਵੀ ਇਸ ਨੂੰ ਸਾਫ਼ ਕੀਤਾ ਜਾ ਸਕਦਾ ਹੈ । ਜੇ ਕੱਪੜਾ ਫਿਟ ਜਾਵੇ ਜਾਂ ਜ਼ਿਆਦਾ ਗੰਦਾ ਹੋ ਜਾਵੇ ਤਾਂ 2 ਗਿਲਾਸ ਪਾਣੀ ਵਿੱਚ ਇਕ ਵੱਡਾ ਚਮਚ ਸਿਰਕਾ ਮਿਲਾ ਕੇ ਇਸ ਵਿਚ ਸਾਫ਼ ਮੁਲਾਇਮ ਕੱਪੜਾ ਭਿਉਂ ਕੇ ਚੰਗੀ ਤਰ੍ਹਾਂ ਨਿਚੋੜ ਕੇ ਫ਼ਰਨੀਚਰ ਦੇ ਕਵਰ ਨੂੰ ਸਾਫ਼ ਕਰੋ। ਇਸ ਨਾਲ ਕੱਪੜਾ ਸਾਫ਼ ਹੋ ਜਾਂਦਾ ਹੈ ਅਤੇ ਚਮਕ ਵੀ ਆ ਜਾਂਦੀ ਹੈ । ਥੰਧਿਆਈ ਦੇ ਦਾਗਾਂ ਨੂੰ ਪੈਟਰੋਲ ਜਾਂ ਪਾਣੀ ਵਿਚ ਡਿਟਰਜੈਂਟ ਘੋਲ ਕੇ ਗਿੱਲੇ ਕੱਪੜੇ ਨਾਲ ਸਾਫ਼ ਕਰੋ-ਬਾਅਦ ਵਿਚ ਸਾਫ਼ ਪਾਣੀ ਵਿਚ ਕੱਪੜਾ ਭਿਉਂ ਕੇ ਪੂੰਝੋ ਤਾਂ ਜੋ ਡਿਟਰਜੈਂਟ ਨਿਕਲ ਜਾਵੇ ।

ਪ੍ਰਸ਼ਨ 6.
ਪਲਾਸਟਿਕ ਦਾ ਫ਼ਰਨੀਚਰ ਅੱਜ-ਕਲ੍ਹ ਜ਼ਿਆਦਾ ਕਿਉਂ ਵਰਤਿਆ ਜਾਣ ਲੱਗ ਪਿਆ ਹੈ ?
ਉੱਤਰ-
ਅੱਜ-ਕਲ੍ਹ ਪਲਾਸਟਿਕ ਦੇ ਫ਼ਰਨੀਚਰ ਦੀ ਵਰਤੋਂ ਵਧਣ ਦੇ ਕਈ ਕਾਰਨ ਹਨ-

  1. ਇਹ ਜਲਦੀ ਨਹੀਂ ਟੁੱਟਦਾ ।
  2. ਇਸ ਉੱਪਰ ਝਰੀਟਾਂ ਅਤੇ ਚਿੱਬ ਆਦਿ ਨਹੀਂ ਪੈਂਦੇ ।
  3. ਇਹ ਪਾਣੀ ਨਹੀਂ ਚੂਸਦਾ । ਇਸ ਲਈ ਇਸ ਨੂੰ ਆਸਾਨੀ ਨਾਲ ਧੋ ਕੇ ਸਾਫ਼ ਕੀਤਾ ਜਾਂਦਾ ਹੈ ।
  4. ਇਸ ਨੂੰ ਕੋਈ ਕੀੜਾ ਜਾਂ ਸਿਉਂਕ ਨਹੀਂ ਲੱਗਦੀ ।
  5. ਇਹ ਕਈ ਰੰਗਾਂ ਵਿਚ ਮਿਲ ਜਾਂਦਾ ਹੈ ।

ਪ੍ਰਸ਼ਨ 7.
ਘਰ ਵਿਚ ਪਰਦੇ ਕਿਉਂ ਲਗਾਏ ਜਾਂਦੇ ਹਨ ?
ਉੱਤਰ-
ਪਰਦਿਆਂ ਬਿਨਾਂ ਘਰ ਚੰਗਾ ਨਹੀਂ ਲੱਗਦਾ ਸੋ ਪਰਦੇ ਘਰ ਦੀ ਸੁੰਦਰਤਾ ਵਧਾਉਣ ਲਈ ਲਗਾਏ ਜਾਂਦੇ ਹਨ । ਪਰ ਇਸ ਦੇ ਨਾਲ ਹੀ ਇਹ ਘਰ ਨੂੰ ਤੇਜ਼ ਹਵਾ ਅਤੇ ਰੌਸ਼ਨੀ, ਮਿੱਟੀ-ਘੱਟੇ ਤੋਂ ਵੀ ਬਚਾਉਂਦੇ ਹਨ | ਪਰਦੇ ਲਾਉਣ ਨਾਲ ਕਮਰਿਆਂ ਵਿਚ ਏਕਾਂਤ ਦੀ ਭਾਵਨਾ ਪੈਦਾ ਹੁੰਦੀ ਹੈ ।

ਪ੍ਰਸ਼ਨ 8.
ਕਾਲੀਨ ਜਾਂ ਪਰਦੇ ਖ਼ਰੀਦਣ ਸਮੇਂ ਇਨ੍ਹਾਂ ਦੇ ਰੰਗ ਦੀ ਕੀ ਅਹਿਮੀਅਤ ਹੁੰਦੀ ਹੈ ?
ਉੱਤਰ-
ਪਰਦੇ ਜਾਂ ਕਾਲੀਨ ਖ਼ਰੀਦਦੇ ਸਮੇਂ ਇਨ੍ਹਾਂ ਦੇ ਰੰਗ ਦੀ ਚੋਣ ਘਰ ਦੀਆਂ ਕੰਧਾਂ ਅਤੇ ਫ਼ਰਨੀਚਰ ਦੇ ਰੰਗ ਅਤੇ ਡਿਜ਼ਾਈਨ ਮੁਤਾਬਿਕ ਹੋਣੀ ਚਾਹੀਦੀ ਹੈ । ਸਰਦੀਆਂ ਵਿਚ ਗੁੜੇ ਅਤੇ ਗਰਮੀਆਂ ਵਿਚ ਹਲਕੇ ਰੰਗਾਂ ਦੇ ਪਰਦੇ ਚੰਗੇ ਰਹਿੰਦੇ ਹਨ । ਜੇ ਕਾਲੀਨ ਅਤੇ ਸੋਫਾ ਡਿਜ਼ਾਈਨਦਾਰ ਹੋਵੇ ਤਾਂ ਪਰਦੇ ਪਲੇਨ ਇੱਕੋ ਰੰਗ ਦੇ ਹੋਣੇ ਚਾਹੀਦੇ ਹਨ । ਇਸ ਤੋਂ ਇਲਾਵਾ ਛੋਟੇ ਕਮਰੇ ਵਿਚ ਪਲੇਨ ਜਾਂ ਛੋਟੇ ਡਿਜ਼ਾਈਨ ਦੇ ਪਰਦੇ ਹੀ ਠੀਕ ਰਹਿੰਦੇ ਹਨ । ਇਸੇ ਤਰ੍ਹਾਂ ਕਾਲੀਨ ਦੀ ਚੋਣ ਕਰਨ ਸਮੇਂ ਵੀ ਸੋਫੇ ਅਤੇ ਪਰਦਿਆਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ ! ਜੇ ਪਰਦੇ ਪਲੇਨ ਹਨ ਤਾਂ ਕਾਲੀਨ ਡਿਜ਼ਾਈਨਦਾਰ ਵੱਧ ਰੰਗਾਂ ਵਾਲਾ ਖ਼ਰੀਦਿਆ ਜਾ ਸਕਦਾ ਹੈ । ਜੇ ਕਮਰਾ ਵੱਡਾ ਹੈ ਤਾਂ ਕਾਲੀਨ ਵੱਡੇ ਡਿਜ਼ਾਈਨ ਅਤੇ ਗੂੜ੍ਹੇ ਰੰਗ ਦਾ ਹੋਣਾ ਚਾਹੀਦਾ ਹੈ ਪਰ ਜੇ ਕਮਰਾ ਛੋਟਾ ਹੈ ਤਾਂ ਕਾਲੀਨ ਫਿੱਕੇ ਪਲੇਨ ਰੰਗ ਦਾ ਹੋਣਾ ਚਾਹੀਦਾ ਹੈ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 9.
ਫੁੱਲ ਵਿਵਸਥਾ ਲਈ ਫੁੱਲਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਫੁੱਲ ਵਿਵਸਥਾ ਲਈ ਫੁੱਲਾਂ ਦੀ ਚੋਣ ਕਰਦੇ ਸਮੇਂ ਕਮਰੇ ਅਤੇ ਕਮਰੇ ਦੀ ਰੰਗ ਯੋਜਨਾ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ । ਖਾਣੇ ਵਾਲੇ ਕਮਰੇ ਵਿਚ ਸੁਗੰਧ ਰਹਿਤ ਫੁੱਲ ਵਰਤਣੇ ਚਾਹੀਦੇ ਹਨ ਜਦ ਕਿ ਬਾਕੀ ਕਮਰਿਆਂ ਵਿਚ ਸੁਗੰਧਿਤ । ਫੁੱਲਾਂ ਦਾ ਰੰਗ ਕਮਰੇ ਦੀ ਯੋਜਨਾ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ । ਫੁੱਲਾਂ ਦਾ ਸਾਈਜ਼ ਫੁੱਲਦਾਨ ਦੇ ਸਾਈਜ਼ ਅਤੇ ਆਕਾਰ ਮੁਤਾਬਿਕ ਹੋਣਾ ਚਾਹੀਦਾ ਹੈ ।

ਪ੍ਰਸ਼ਨ 10.
ਸਟੈਮ ਹੋਲਡਰ ਕਿਸ ਕੰਮ ਆਉਂਦਾ ਹੈ ਅਤੇ ਕਿਹੋ ਜਿਹੇ ਆਕਾਰ ਵਿਚ ਮਿਲਦੇ
ਉੱਤਰ-
ਸਟੈਮ ਹੋਲਡਰ ਫੁੱਲਾਂ ਨੂੰ ਆਪਣੀ ਜਗ੍ਹਾ ਟਿਕਾਉਣ ਦੇ ਕੰਮ ਆਉਂਦੇ ਹਨ । ਇਹ ਭਾਰੇ ਹੋਣੇ ਚਾਹੀਦੇ ਹਨ ਤਾਂ ਜੋ ਫੁੱਲਾਂ ਦੇ ਭਾਰ ਨਾਲ ਹਿਲ ਕੇ ਡਿੱਗਣ ਨਾ । ਇਹ ਕਈ ਆਕਾਰਾਂ ਵਿਚ ਮਿਲਦੇ ਹਨ , ਜਿਵੇਂ-ਚੌਰਸ, ਆਇਤਾਕਾਰ, ਤਿਕੋਨੇ, ਅਰਧ ਚੰਦਰਮਾ ਦੀ ਸ਼ਕਲ ਅਤੇ ਟੀ (T) ਅਕਾਰ ਵਿਚ ।

ਪ੍ਰਸ਼ਨ 11.
ਫੁੱਲਾਂ ਨੂੰ ਸਜਾਉਣ ਦੇ ਕਿਹੜੇ ਮੁੱਖ ਤਰੀਕੇ ਹਨ ?
ਉੱਤਰ-
ਫੁੱਲਾਂ ਨੂੰ ਸਜਾਉਣ ਦੇ ਦੋ ਮੁੱਖ ਤਰੀਕੇ ਹਨ-

  1. ਜਪਾਨੀ
  2. ਅਮਰੀਕਨ ।

ਜਪਾਨੀ ਤਰੀਕਾ ਸੰਕੇਤਕ ਹੁੰਦਾ ਹੈ ਇਸ ਵਿਚ ਤਿੰਨ ਫੁੱਲ ਵਰਤੇ ਜਾਂਦੇ ਹਨ । ਜਿਸ ਵਿਚ ਸਭ ਤੋਂ ਉੱਚਾ ਫੁੱਲ ਪਰਮਾਤਮਾ, ਵਿਚਕਾਰਲਾ ਮਾਨਵ ਅਤੇ ਸਭ ਤੋਂ ਹੇਠਲਾ ਧਰਤੀ ਦਾ ਪ੍ਰਤੀਕ ਹੁੰਦੇ ਹਨ । ਇਸ ਵਿਚ ਇਕ ਹੀ ਰੰਗ ਦੇ ਇੱਕੋ ਹੀ ਕਿਸਮ ਦੇ ਫੁੱਲ ਹੁੰਦੇ ਹਨ । ਅਮਰੀਕਨ ਤਰੀਕੇ ਵਿਚ ਕਈ ਰੰਗਾਂ ਦੇ ਇਕੱਠੇ ਫੁੱਲ ਵਰਤੇ ਜਾਂਦੇ ਹਨ । ਇਸ ਲਈ ਇਸ ਨੂੰ ਸਮੂਹ ਤਰੀਕਾ ਵੀ ਕਿਹਾ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 12.
ਫ਼ਰਨੀਚਰ ਘਰ ਦੀ ਅੰਦਰਲੀ ਸਜਾਵਟ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਹਰ ਪਰਿਵਾਰ ਦੀਆਂ ਖਾਣ-ਪੀਣ, ਆਰਾਮ ਕਰਨ, ਸੌਣ ਅਤੇ ਆਰਾਮ ਕਰਨ ਦੀਆਂ ਬੁਨਿਆਦੀ ਲੋੜਾਂ ਹਨ । ਇਨ੍ਹਾਂ ਨੂੰ ਪੂਰਾ ਕਰਨ ਲਈ ਫ਼ਰਨੀਚਰ ਦੀ ਲੋੜ ਹੁੰਦੀ ਹੈ । ਸੋ ਇਨ੍ਹਾਂ ਲੋੜਾਂ ਦੀ ਪੂਰਤੀ ਕਰਨ ਦੇ ਨਾਲ-ਨਾਲ ਜੇ ਘਰ ਦੀ ਸੁੰਦਰਤਾ ਵਿਚ ਵਾਧਾ ਕਰ ਸਕੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ । ਘਰ ਦੀ ਸਜਾਵਟ ਵਿਚ ਵਾਧਾ ਕਰਨ ਲਈ ਫ਼ਰਨੀਚਰ ਦਾ ਡਿਜ਼ਾਈਨ, ਬਣਤਰ ਅਤੇ ਆਕਾਰ ਪਰਿਵਾਰ ਦੀਆਂ ਲੋੜਾਂ ਅਤੇ ਕਮਰੇ ਦੇ ਆਕਾਰ ਮੁਤਾਬਿਕ ਹੋਣਾ ਚਾਹੀਦਾ ਹੈ । ਛੋਟੇ ਘਰਾਂ ਵਿਚ ਪਲੰਘ ਅਤੇ ਦੀਵਾਨ ਬਕਸੇ ਵਾਲੇ ਹੋਣੇ ਚਾਹੀਦੇ ਹਨ ਤਾਂ ਕਿ ਉਹਨਾਂ ਵਿਚ ਪਰਿਵਾਰ ਦੇ ਕੱਪੜੇ ਅਤੇ ਹੋਰ ਲੋੜੀਂਦੀਆਂ ਵਸਤਾਂ ਰੱਖੀਆਂ ਜਾ ਸਕਣ ।

ਪ੍ਰਸ਼ਨ 13.
ਫਰਨੀਚਰ ਦੀ ਚੋਣ ਕਰਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ ?
ਉੱਤਰ-
ਅੱਜ-ਕਲ੍ਹ ਬਜ਼ਾਰ ਵਿਚ ਕਈ ਤਰ੍ਹਾਂ ਦਾ ਫ਼ਰਨੀਚਰ ਉਪਲੱਬਧ ਹੈ ਸੋ ਉਸ ਦੀ ਚੋਣ ਲਈ ਸਾਨੂੰ ਹੇਠਾਂ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

  • ਡਿਜ਼ਾਈਨ – ਫ਼ਰਨੀਚਰ ਦਾ ਆਕਾਰ, ਡਿਜ਼ਾਈਨ ਅਤੇ ਕਮਰੇ ਦੇ ਆਕਾਰ ਅਤੇ ਬਾਕੀ ਚੀਜ਼ਾਂ ਦੇ ਆਕਾਰ ਅਨੁਸਾਰ ਹੀ ਹੋਣਾ ਚਾਹੀਦਾ ਹੈ । ਜੇ ਕਮਰਾ ਛੋਟਾ ਹੈ ਤਾਂ ਫਿੱਕੇ ਅਤੇ ਪਲੇਨ ਰੰਗ ਦੇ ਕੱਪੜੇ ਵਾਲਾ ਜਾਂ ਹਲਕੇ ਰੰਗ ਦੀ ਲੱਕੜੀ ਵਾਲਾ ਫ਼ਰਨੀਚਰ ਹੋਣਾ ਚਾਹੀਦਾ ਹੈ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ 1

  • ਕੀਮਤ – ਫ਼ਰਨੀਚਰ ਦੀ ਕੀਮਤ ਪਰਿਵਾਰ ਦੇ ਬਜਟ ਮੁਤਾਬਿਕ ਹੋਣੀ ਚਾਹੀਦੀ ਹੈ ।
  • ਆਕਾਰ – ਫ਼ਰਨੀਚਰ ਦਾ ਆਕਾਰ ਕਮਰੇ ਅਤੇ ਬਾਕੀ ਚੀਜ਼ਾਂ ਦੇ ਆਕਾਰ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ ।
  • ਫ਼ਰਨੀਚਰ ਦਾ ਕੰਮ – ਜਿਸ ਕੰਮ ਲਈ ਫ਼ਰਨੀਚਰ ਖ਼ਰੀਦਿਆ ਜਾਵੇ ਉਹ ਪੂਰਾ ਹੋਣਾ ਚਾਹੀਦਾ ਹੈ । ਜਿਵੇਂ ਕਿ ਜੇ ਅਲਮਾਰੀ ਖ਼ਰੀਦਣੀ ਹੈ ਤਾਂ ਉਹ ਤੁਹਾਡੀਆਂ ਲੋੜਾਂ ਪੂਰੀਆਂ ਕਰਦੀ ਹੋਵੇ ।
  • ਲੱਕੜੀ ਦੀ ਕਿਸਮ ਅਤੇ ਹੋਰ ਸਮੱਗਰੀ – ਲੱਕੜੀ ਦੀ ਵਧੀਆ ਕਿਸਮ ਹੋਣੀ ਚਾਹੀਦੀ ਹੈ । ਜੇ ਸਟੀਲ ਜਾਂ ਐਲੂਮੀਨੀਅਮ ਦਾ ਖਰੀਦਣਾ ਹੈ ਤਾਂ ਵਧੀਆ ਕਿਸਮ ਦੀ ਸਟੀਲ ਚਾਹੀਦੀ ਹੈ ਤਾਂ ਜੋ ਜੰਗਾਲ ਨਾ ਲੱਗੇ ।
  • ਮਜ਼ਬੂਤੀ – ਮਜ਼ਬੂਤੀ ਵੇਖਣ ਲਈ ਉਸ ਨੂੰ ਜ਼ੋਰ ਨਾਲ ਹਿਲਾ ਕੇ ਜਾਂ ਚੁੱਕ ਕੇ ਵੇਖੋ । ਜ਼ਮੀਨ ਤੇ ਪੂਰੀ ਤਰ੍ਹਾਂ ਟਿਕਣ ਵਾਲਾ ਚਾਹੀਦਾ ਹੈ ।
  • ਬਣਤਰ – ਫ਼ਰਨੀਚਰ ਦੀ ਬਣਤਰ ਲਈ ਉਸ ਦੇ ਜੋੜ, ਪਾਲਿਸ਼ ਅਤੇ ਸਫ਼ਾਈ ਵੇਖਣੀ ਜ਼ਰੂਰੀ ਹੈ ।
  • ਮੀਨਾਕਾਰੀ – ਜ਼ਿਆਦਾ ਮੀਨਾਕਾਰੀ ਵਾਲਾ ਫ਼ਰਨੀਚਰ ਠੀਕ ਨਹੀਂ ਰਹਿੰਦਾ ਕਿਉਂਕਿ ਇਸ ਦੀ ਸਫ਼ਾਈ ਚੰਗੀ ਤਰ੍ਹਾਂ ਨਹੀਂ ਹੋ ਸਕਦੀ ।
  • ਕੱਪੜੇ ਨਾਲ ਢੱਕਿਆ ਫ਼ਰਨੀਚਰ – ਕੱਪੜੇ ਦਾ ਰੰਗ, ਡਿਜ਼ਾਈਨ ਅਤੇ ਕੁਆਲਟੀ ਦੀ ਪਰਖ ਕਰਨੀ ਚਾਹੀਦੀ ਹੈ ।

ਪ੍ਰਸ਼ਨ 14.
ਕਮਰਿਆਂ ਵਿਚ ਫ਼ਰਨੀਚਰ ਦੀ ਵਿਵਸਥਾ ਕਰਦੇ ਸਮੇਂ ਕਿਹੜੇ-ਕਿਹੜੇ ਨੁਕਤਿਆਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ ?
ਉੱਤਰ-
ਕਮਰਿਆਂ ਵਿਚ ਫ਼ਰਨੀਚਰ ਦੀ ਵਿਵਸਥਾ ਕਰਦੇ ਸਮੇਂ ਹੇਠਾਂ ਲਿਖੇ ਨੁਕਤਿਆਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ-

  •  ਉਪਯੋਗਿਤਾ ਜਾਂ ਵਰਤੋਂ (Use) – ਫ਼ਰਨੀਚਰ ਦੀ ਵਿਵਸਥਾ ਉਸਦੀ ਉਪਯੋਗਿਤਾ ਜਾਂ ਵਰਤੋਂ ‘ਤੇ ਨਿਰਭਰ ਕਰਦੀ ਹੈ । ਬੈਠਕ ਵਿਚ ਜਿੱਥੇ ਬੈਠ ਕੇ ਗੱਲਬਾਤ ਕਰਨੀ ਹੋਵੇ ਉੱਥੇ ਸੋਫ਼ਾ ਜਾਂ ਕੁਰਸੀਆਂ ਆਦਿ ਹੀ ਵਰਤੀਆਂ ਜਾਣੀਆਂ ਚਾਹੀਦੀਆਂ ਹਨ । ਉਨ੍ਹਾਂ ਨੂੰ ਇਸ ਢੰਗ ਨਾਲ ਰੱਖੋ ਕਿ ਇਕ ਇਕਾਈ ਨਜ਼ਰ ਆਵੇ । ਹਮੇਸ਼ਾ ਅਜਿਹੇ ਫ਼ਰਨੀਚਰ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਸ ਦੀ ਦੋਹਰੀ ਵਰਤੋਂ ਹੋ ਸਕੇ ਜਿਵੇਂ ਸੋਫਾ ਕਮ ਬੈਡ ਜਾਂ ਬਾਕਸ ਵਾਲਾ ਦੀਵਾਨ ਆਦਿ ।
  • ਆਕਾਰ (Size) – ਫ਼ਰਨੀਚਰ ਦਾ ਆਕਾਰ ਕਮਰੇ ਦੇ ਅਨੁਸਾਰ ਹੋਣਾ ਚਾਹੀਦਾ ਹੈ । ਜੇ ਕਮਰਾ ਵੱਡਾ ਹੈ ਤਾਂ ਕੱਪੜਾ ਚੜਿਆ ਫ਼ਰਨੀਚਰ ਵਰਤਿਆ ਜਾ ਸਕਦਾ ਹੈ ਪਰ ਛੋਟੇ ਕਮਰੇ ਵਿਚ ਬੈਂਤ, ਲੱਕੜ ਜਾਂ ਰਾਟ ਆਇਰਨ (Wrought iron) ਦਾ ਫ਼ਰਨੀਚਰ ਵਰਤੋ ।
  • ਲੈਅ (Rhythm) – ਫਰਨੀਚਰ ਦੀ ਵਿਵਸਥਾ ਇਸ ਢੰਗ ਨਾਲ ਕਰੋ ਕਿ ਵਿਸਥਾਰ ਦਾ ਪ੍ਰਭਾਵ ਪਵੇ । ਵੱਡੀਆਂ ਚੀਜ਼ਾਂ ਨੂੰ ਪਹਿਲਾਂ ਟਿਕਾਉ, ਫਿਰ ਛੋਟੀਆਂ ਫਿਰ ਲੋੜ ਅਨੁਸਾਰ ਹੋਰ ਚੀਜ਼ਾਂ ਰੱਖੀਆਂ ਜਾ ਸਕਦੀਆਂ ਹਨ ।
  • ਅਨੁਰੂਪਤਾ (Harmony) – ਫ਼ਰਨੀਚਰ ਦੀਆਂ ਵੱਖ-ਵੱਖ ਚੀਜ਼ਾਂ ਦਾ ਆਪਸ ਵਿਚ ਅਤੇ ਇਨ੍ਹਾਂ ਚੀਜ਼ਾਂ ਦੇ ਕਮਰੇ ਦੇ ਆਕਾਰ ਅਤੇ ਰੰਗ ਨਾਲ ਤਾਲ-ਮੇਲ ਹੋਣਾ ਚਾਹੀਦਾ ਹੈ ।
  • ਬਲ (Emphasis) – ਜੇਕਰ ਕਮਰੇ ਵਿਚ ਕਿਸੇ ਥਾਂ ‘ਤੇ ਬਲ ਦੇਣ ਦੀ ਲੋੜ ਹੈ ਤਾਂ ਫ਼ਰਨੀਚਰ ਉਸ ਥਾਂ ‘ਤੇ ਜੋੜ ਕੇ ਲਾਉਣਾ ਚਾਹੀਦਾ ਹੈ । ਜਿਵੇਂ ਕਾਰਨਰ ਸ਼ੈਲਫ ਵਿਚ ਸਜਾਉਣ ਵਾਲੀਆਂ ਚੀਜ਼ਾਂ ਰੱਖਣੀਆਂ ।
  • ਆਰਾਮਦੇਹ (Comfort) – ਫ਼ਰਨੀਚਰ ਦੀ ਵਿਵਸਥਾ ਇਸ ਢੰਗ ਨਾਲ ਹੋਵੇ ਕਿ ਪਰਿਵਾਰ ਦੇ ਮੈਂਬਰਾਂ ਨੂੰ ਉਸ ਨਾਲ ਆਰਾਮ ਮਿਲ ਸਕੇ । ਇਸ ਤੋਂ ਇਲਾਵਾ ਕੁੱਝ ਹੋਰ ਮਹੱਤਵਪੂਰਨ ਗੱਲਾਂ ਹੇਠ ਲਿਖੀਆਂ ਹਨ-
    • ਕਮਰੇ ਵਿਚ ਆਉਣ ਜਾਣ ਦੇ ਰਸਤੇ ਦਾ ਧਿਆਨ ਰੱਖਣਾ ।
    • ਕਮਰੇ ਵਿਚ ਜ਼ਿਆਦਾ ਫ਼ਰਨੀਚਰ ਨਾ ਰੱਖੋ ।
    • ਲੱਕੜੀ, ਬੈਂਤ ਜਾਂ ਰਾਟ ਆਇਰਨ ਦੇ ਫ਼ਰਨੀਚਰ ਨੂੰ ਗੱਦੀਆਂ ਨਾਲ ਸਜਾਉ ।
    • ਫ਼ਰਨੀਚਰ ਕੰਧਾਂ ਨਾਲ ਜੋੜ ਕੇ ਨਾ ਰੱਖੋ, ਨਾ ਬਿਲਕੁਲ ਵਿਚਕਾਰ ਰੱਖੋ ।
    • ਫ਼ਰਨੀਚਰ ਦੀ ਉਪਯੋਗਤਾ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਦਾ ਸਮੂਹੀਕਰਨ ਕਰੋ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 15.
ਬੈਠਕ ਵਿਚ ਫ਼ਰਨੀਚਰ ਦੀ ਵਿਵਸਥਾ ਕਿਵੇਂ ਕਰੋਗੇ ?
ਉੱਤਰ-
ਬੈਠਕ ਵਿਚ ਫ਼ਰਨੀਚਰ ਇਸ ਢੰਗ ਨਾਲ ਰੱਖਣਾ ਚਾਹੀਦਾ ਹੈ ਕਿ ਉਸ ਵਿਚ ਕਰਨ ਵਾਲੇ ਕੰਮ ਜਿਵੇਂ ਆਰਾਮ, ਖੇਡ ਜਾਂ ਸੰਗੀਤ ਆਦਿ ਠੀਕ ਤਰ੍ਹਾਂ ਕੀਤਾ ਜਾ ਸਕੇ । ਬੈਠਕ ਵਿਚ ਇਕ ਪਾਸੇ ਸੋਫਾ, ਉਸਦੇ ਸਾਹਮਣੇ ਪਾਸੇ ਦੀਵਾਨ ਅਤੇ ਕੁਰਸੀਆਂ ਰੱਖੀਆਂ ਜਾ ਸਕਦੀਆਂ ਹਨ । ਇਹ ਸਾਰਾ ਸਾਮਾਨ ਆਪਸ ਵਿਚ ਮੇਲ ਖਾਂਦਾ ਹੋਣਾ ਚਾਹੀਦਾ ਹੈ । ਬੈਠਕ ਵਿਚ ਪੜ੍ਹਨ ਲਈ ਇਕ ਮੇਜ਼-ਕੁਰਸੀ ਰੱਖਿਆ ਜਾ ਸਕਦਾ ਹੈ ਜਿਸ ਉੱਪਰ ਕਿਤਾਬਾਂ ਅਤੇ ਟਿਊਬ ਲਾਈਟ (Tube Light) ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ T.V., Radio ਅਤੇ ਸੰਗੀਤ ਲਈ ਸਮਾਨ ਰੱਖੋ । ਇਕ ਕੋਨੇ ਵਿਚ ਕੈਰਮ ਬੋਰਡ, ਚੈਸ ਜਾਂ ਤਾਸ਼ ਵੀ ਰੱਖੀ ਜਾ ਸਕਦੀ ਹੈ । ਕੰਧਾਂ ਉੱਪਰ ਕੁੱਝ ਸੁੰਦਰ ਤਸਵੀਰਾਂ ਲਾਈਆਂ ਜਾ ਸਕਦੀਆਂ ਹਨ । ਹੋ ਸਕੇ ਤਾਂ ਫੁੱਲਦਾਨ ਵਿਚ ਕੁੱਝ ਫੁੱਲ ਜਾਂ ਫਿਰ ਗਮਲੇ ਵੀ ਕਮਰੇ ਵਿਚ ਰੱਖੇ ਜਾ ਸਕਦੇ ਹਨ ।

ਪ੍ਰਸ਼ਨ 16.
ਸੌਣ ਦੇ ਕਮਰੇ ਅਤੇ ਖਾਣਾ-ਖਾਣ ਦੇ ਕਮਰੇ ਵਿਚ ਫ਼ਰਨੀਚਰ ਦੀ ਵਿਵਸਥਾ ਕਿਵੇਂ ਕਰੋਗੇ ?
ਉੱਤਰ-
1. ਸੌਣ ਵਾਲਾ ਕਮਰਾ – ਸੌਣ ਵਾਲੇ ਕਮਰੇ ਵਿਚ ਸਭ ਤੋਂ ਮਹੱਤਵਪੂਰਨ ਫ਼ਰਨੀਚਰ ਸੌਣ ਲਈ ਮੰਜੇ ਜਾਂ ਬੈਂਡ ਹੁੰਦੇ ਹਨ । ਇਹ ਪੂਰੇ ਅਰਾਮਦੇਹ ਹੋਣੇ ਚਾਹੀਦੇ ਹਨ । ਇਨ੍ਹਾਂ ਦਾ ਸਿਰ ਵਾਲਾ ਹਿੱਸਾ ਕੰਧ ਨਾਲ ਲਾ ਕੇ ਰੱਖੋ । ਪਲੰਘ ਦੇ ਆਸੇ-ਪਾਸੇ ਇੰਨਾਂ ਥਾਂ ਜ਼ਰੂਰ ਹੋਵੇ ਕਿ ਪਲੰਘ ਨੂੰ ਝਾੜ-ਪੂੰਝ ਕੇ ਪਲੰਘਪੋਸ਼ ਵਿਛਾਇਆ ਜਾ ਸਕੇ । ਹੋ ਸਕੇ ਤਾਂ ਪਲੰਘ ਦੇ ਸਿਰ ਵਲ ਦੋਵੇਂ ਪਾਸੀਂ ਇਕ-ਇਕ ਛੋਟਾ ਮੇਜ਼ ਰੱਖਿਆ ਜਾਵੇ । ਅੱਜ-ਕਲ੍ਹ ਬੈਂਡ ਦੇ ਨਾਲ ਹੀ ਸਾਈਡ ਟੇਬਲ ਮਿਲਦੇ ਹਨ ਜੋ ਟੇਬਲ ਲੈਂਪ ਜਾਂ ਵਰਤੋਂ ਵਾਲਾ ਸਮਾਨ ਰੱਖਣ ਦੇ ਕੰਮ ਆਉਂਦੇ ਹਨ । ਇਸ ਤੋਂ ਇਲਾਵਾ ਕਮਰੇ ਵਿਚ ਕੁਰਸੀਆਂ, ਜਾਂ ਮੁੜੇ ਅਤੇ ਇਕ ਛੋਟਾ ਟੇਬਲ ਵੀ ਰੱਖਣਾ ਚਾਹੀਦਾ ਹੈ । ਤਿਆਰ ਹੋਣ ਲਈ ਵਰਤਿਆ ਜਾਣ ਵਾਲਾ ਸ਼ੀਸ਼ਾ ਜਾਂ ਡਰੈਸਿੰਗ ਟੇਬਲ ਨੂੰ ਅਜਿਹੀ ਥਾਂ ‘ਤੇ ਰੱਖਣਾ ਚਾਹੀਦਾ ਹੈ ਜਿੱਥੇ ਕਾਫ਼ੀ ਰੋਸ਼ਨੀ ਪਹੁੰਚਦੀ ਹੋਵੇ । ਸੌਣ ਵਾਲੇ ਕਮਰੇ ਵਿਚ ਅਲਮਾਰੀ ਵੀ ਜ਼ਰੂਰੀ ਹੈ | ਕਈ ਵਾਰ ਇਹ ਕੰਧ ਵਿਚ ਹੀ ਬਣੀ ਹੁੰਦੀ ਹੈ ਨਹੀਂ ਤਾਂ ਸਟੀਲ ਜਾਂ ਲੋਹੇ ਦੀ ਅਲਮਾਰੀ ਵੀ ਰੱਖੀ ਜਾ ਸਕਦੀ ਹੈ ਜਿਸ ਵਿਚ ਕੱਪੜੇ ਅਤੇ ਜੁੱਤੀਆਂ ਰੱਖਣ ਲਈ ਪਰੀ ਥਾਂ ਹੋਵੇ ।

2. ਖਾਣਾ ਖਾਣ ਵਾਲਾ ਕਮਰਾ – ਇਸ ਕਮਰੇ ਵਿਚ ਸਭ ਤੋਂ ਮੁੱਖ ਚੀਜ਼ ਖਾਣੇ ਵਾਲਾ ਮੇਜ਼ ਅਤੇ ਕੁਰਸੀਆਂ ਹੁੰਦੀਆਂ ਹਨ । ਇਹਨਾਂ ਦਾ ਆਕਾਰ ਅਤੇ ਗਿਣਤੀ ਪਰਿਵਾਰ ਦੇ ਮੈਂਬਰਾਂ ਅਤੇ ਮਹਿਮਾਨਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ । ਖਾਣੇ ਦੇ ਮੇਜ਼ ਵਾਲੀਆਂ ਕੁਰਸੀਆਂ ਉੱਪਰ ਗੱਦੀਆਂ ਚਾਹੀਦੀਆਂ ਹਨ ਅਤੇ ਬਿਨਾਂ ਬਾਹਵਾਂ ਤੋਂ ਪਿੱਛੋਂ ਸਿੱਧੀਆਂ ਹੋਣ । ਇਸ ਮੇਜ਼ ਨੂੰ ਕਮਰੇ ਦੇ ਵਿਚਕਾਰ ਹੀ ਰੱਖਣਾ ਚਾਹੀਦਾ ਹੈ । ਖਾਣੇ ਵਾਲੇ ਕਮਰੇ ਵਿਚ ਇਕ ਅਲਮਾਰੀ (Cup Board) ਵੀ ਰੱਖੀ ਜਾ ਸਕਦੀ ਹੈ । ਜਿਸ ਵਿਚ ਬਰਤਨ, ਟੇਬਲ ਮੈਟ, ਕਟਲਰੀ ਅਤੇ ਇਸ ਕਮਰੇ ਨਾਲ ਸੰਬੰਧਿਤ ਸਮਾਨ ਰੱਖਿਆ ਜਾ ਸਕੇ ।

ਪ੍ਰਸ਼ਨ 17.
ਲੱਕੜੀ ਦੇ ਫ਼ਰਨੀਚਰ ਦੀ ਦੇਖ-ਭਾਲ ਕਿਵੇਂ ਕਰੋਗੇ ?
ਉੱਤਰ-
ਲੱਕੜੀ ਦੇ ਫ਼ਰਨੀਚਰ ਦੀ ਦੇਖ-ਭਾਲ-ਲੱਕੜੀ ਦੇ ਫ਼ਰਨੀਚਰ ਨੂੰ ਹਰ ਰੋਜ਼ ਸੁੱਕੇ ਕੱਪੜੇ ਨਾਲ ਝਾੜ ਪੂੰਝ ਕੇ ਸਾਫ਼ ਕਰਨਾ ਚਾਹੀਦਾ ਹੈ ।ਲੱਕੜ ਨੂੰ ਆਮ ਕਰਕੇ ਸਿਉਂਕ ਲੱਗ ਜਾਂਦੀ ਹੈ, ਸੋ ਇਹ ਧਿਆਨ ਰੱਖਣਾ ਚਾਹੀਦਾ ਹੈ ਜੇ ਸਿਉਂਕ ਲੱਗ ਜਾਵੇ ਤਾਂ ਸਿਉਂਕ ਦੀ ਦਵਾਈ ਦਾ ਖ਼ਰਾਬ ਹਿੱਸੇ ‘ਤੇ ਸਪਰੇਅ ਕਰੋ । ਸਾਲ ਵਿਚ ਇਕ ਦੋ ਵਾਰ ਲੱਕੜ ਦੇ ਫ਼ਰਨੀਚਰ ਨੂੰ ਧੁੱਪ ਲੁਆ ਲੈਣੀ ਚਾਹੀਦੀ ਹੈ । ਜੇ ਧੁੱਪ ਬਹੁਤ ਤੇਜ਼ ਹੋਵੇ ਤਾਂ ਕੁੱਝ ਸਮੇਂ ਲਈ ਹੀ ਲਗਾਉ | ਪਾਲਿਸ਼ ਕੀਤੇ ਮੇਜ਼ ਤੇ ਗਰਮ ਸਬਜ਼ੀ ਦੇ ਬਰਤਨ ਜਾਂ ਠੰਢੇ ਪਾਣੀ ਦੇ ਗਿਲਾਸ ਸਿੱਧੇ ਹੀ ਨਹੀਂ ਰੱਖਣੇ ਚਾਹੀਦੇ, ਨਹੀਂ ਤਾਂ ਮੇਜ਼ ‘ਤੇ ਦਾਗ ਪੈ ਜਾਂਦੇ ਹਨ । ਇਹਨਾਂ ਦੇ ਹੇਠਾਂ ਪਲਾਸਟਿਕ, ਕਾਰਕ ਜਾਂ ਸਣ ਆਦਿ ਦੇ ਮੈਟ ਰੱਖਣੇ ਚਾਹੀਦੇ ਹਨ | ਫ਼ਰਨੀਚਰ ਤੋਂ ਦਾਗ ਉਤਾਰਨ ਲਈ ਕੋਸੇ ਪਾਣੀ ਵਿਚ ਸਿਰਕਾ ਮਿਲਾ ਕੇ ਜਾਂ ਹਲਕਾ ਡਿਟਰਜੈਂਟ ਮਿਲਾ ਕੇ, ਕੱਪੜਾ ਇਸ ਘੋਲ ਵਿਚ ਭਿਉਂ ਕੇ ਸਾਫ਼ ਕਰੋ | ਪਰ ਫ਼ਰਨੀਚਰ ਨੂੰ ਜ਼ਿਆਦਾ ਗੱਲਾ ਨਹੀਂ ਕਰਨਾ ਚਾਹੀਦਾ । ਗਿੱਲਾ ਸਾਫ਼ ਕਰਨ ਤੋਂ ਬਾਅਦ ਫ਼ਰਨੀਚਰ ਨੂੰ ਸੁੱਕੇ ਕੱਪੜੇ ਨਾਲ ਸਾਫ਼ ਕਰੋ ਅਤੇ ਸਪਿਰਟ ਵਿਚ ਭਿੱਜੇ ਨੂੰ ਆਦਿ ਨਾਲ ਫਿਰ ਸਾਫ਼ ਕਰੋ । ਜੇ ਲੱਕੜ ਜ਼ਿਆਦਾ ਖ਼ਰਾਬ ਹੋ ਗਈ ਹੋਵੇ ਤਾਂ ਇਸ ਨੂੰ ਰੋਗਮਾਰ ਨਾਲ ਰਗੜ ਕੇ ਪਾਲਿਸ਼ ਕੀਤਾ ਜਾ ਸਕਦਾ ਹੈ ।
ਜੇ ਲੱਕੜੀ ਵਿਚ ਛੇਕ ਹੋ ਗਏ ਹੋਣ ਤਾਂ ਉਸ ਨੂੰ ਸ਼ਹਿਦ ਦੀ ਮੱਖੀ ਦੇ ਮੋਮ ਨਾਲ ਭਰ ਲਉ ।

ਪ੍ਰਸ਼ਨ 18.
ਵੱਖ-ਵੱਖ ਤਰ੍ਹਾਂ ਦੇ ਫ਼ਰਨੀਚਰ ਦੀ ਦੇਖ-ਭਾਲ ਵੱਖ-ਵੱਖ ਤਰੀਕੇ ਨਾਲ ਕਿਉਂ ਕੀਤੀ ਜਾਂਦੀ ਹੈ ?
ਉੱਤਰ-
ਵੱਖ-ਵੱਖ ਫ਼ਰਨੀਚਰ ਵੱਖ-ਵੱਖ ਚੀਜ਼ਾਂ ਜਿਵੇਂ ਲੱਕੜ, ਕੱਪੜਾ, ਪਲਾਸਟਿਕ, ਬੈਂਤ ਅਤੇ ਲੋਹੇ ਦਾ ਬਣਿਆ ਹੁੰਦਾ ਹੈ । ਹਰੇਕ ਚੀਜ਼ ਦੀ ਬਣਤਰ ਵੱਖ ਹੁੰਦੀ ਹੈ ਜਿਵੇਂ ਲੱਕੜ ਦੇ ਫ਼ਰਨੀਚਰ ਨੂੰ ਸਿਉਂਕ ਅਤੇ ਚੂਹੇ ਦਾ ਡਰ ਹੈ ਜਦ ਕਿ ਲੋਹੇ ਦੇ ਫ਼ਰਨੀਚਰ ਨੂੰ ਇਹਨਾਂ ਦੋਵੇਂ ਚੀਜ਼ਾਂ ਤੋਂ ਕੋਈ ਨੁਕਸਾਨ ਨਹੀਂ ਹੁੰਦਾ ਪਰ ਇਸ ਨੂੰ ਜੰਗਾਲ ਲੱਗ ਜਾਂਦਾ ਹੈ । ਇਸੇ ਤਰ੍ਹਾਂ ਕੱਪੜਾ ਵੀ ਸਿਉਂਕ, ਚੂਹੇ, ਸਲਾਬ, ਮਿੱਟੀ, ਗਰਦ ਨਾਲ ਖ਼ਰਾਬ ਹੋ ਜਾਂਦਾ ਹੈ ਪਰ ਪਲਾਸਟਿਕ ਅਤੇ ਬੈਂਤ ਵੱਖਰੀ ਕਿਸਮ ਦੇ ਹਨ । ਪਲਾਸਟਿਕ ਉੱਪਰ ਪਾਣੀ ਜਾਂ ਸਲਾਬ ਦਾ ਕੋਈ ਅਸਰ ਨਹੀਂ ਪਰ ਗਰਮ ਚੀਜ਼ ਅਤੇ ਧੁੱਪ ਨਾਲ ਖ਼ਰਾਬ ਹੁੰਦਾ ਹੈ । ਇਸੇ ਤਰ੍ਹਾਂ ਬੈਂਤ ਦੇ ਫ਼ਰਨੀਚਰ ਦੀ ਸੰਭਾਲ ਬਾਕੀਆਂ ਨਾਲੋਂ ਵੱਖਰੀ ਹੈ । ਸੋ ਫ਼ਰਨੀਚਰ ਵੱਖ-ਵੱਖ ਤਰ੍ਹਾਂ ਦੇ ਪਦਾਰਥਾਂ ਤੋਂ ਬਣੇ ਹੋਣ ਕਰਕੇ ਉਨ੍ਹਾਂ ਦੀ ਸੰਭਾਲ ਵੀ ਵੱਖਰੀ-ਵੱਖਰੀ ਹੈ ।

ਪ੍ਰਸ਼ਨ 19.
ਪਰਦੇ ਲਾਉਣ ਦੇ ਕੀ ਲਾਭ ਹਨ ? ਪਰਦਿਆਂ ਲਈ ਕਿਹੋ ਜਿਹਾ ਕੱਪੜਾ ਖਰੀਦਣਾ ਚਾਹੀਦਾ ਹੈ ?
ਉੱਤਰ-

  1. ਪਰਦੇ ਲਾਉਣ ਨਾਲ ਘਰ ਸੁੰਦਰ, ਆਕਰਸ਼ਕ ਅਤੇ ਮਹਿਮਾਨਾਂ ਦਾ ਆਦਰ ਕਰਨ ਵਾਲਾ ਲੱਗਦਾ ਹੈ ।
  2. ਪਰਦਿਆਂ ਨਾਲ ਕਮਰੇ ਵਿਚ ਏਕਾਂਤ (Privacy) ਦੀ ਭਾਵਨਾ ਪੈਦਾ ਹੁੰਦੀ ਹੈ ।
  3. ਪਰਦੇ ਲਾਉਣ ਨਾਲ ਜੇ ਖਿੜਕੀਆਂ ਅਤੇ ਦਰਵਾਜ਼ੇ ਦਾ ਫਰੇਮ ਭੈੜਾ ਹੋਵੇ ਤਾਂ ਉਨ੍ਹਾਂ ਨੂੰ ਲੁਕਾਇਆ ਜਾ ਸਕਦਾ ਹੈ ।
  4. ਇਹ ਜ਼ਿਆਦਾ ਹਵਾ ਅਤੇ ਰੌਸ਼ਨੀ ਨੂੰ ਅੰਦਰ ਆਉਣੋਂ ਰੋਕਦੇ ਹਨ ।

ਪਰਦੇ ਹਮੇਸ਼ਾਂ ਪਲੇਨ, ਪਰਿੰਟਡ ਸਤੀ, ਰੇਸ਼ਮੀ, ਪੇਸਟਰੀ, ਕੇਸਮੈਂਟ, ਖੱਦਰ, ਖੱਡੀ ਦਾ ਬਣਿਆ ਕੱਪੜਾ ਜਾਂ ਸਿਲਕ ਸਾਟਨ ਦੇ ਹੀ ਵਰਤਣੇ ਚਾਹੀਦੇ ਹਨ | ਪਰਦਿਆਂ ਲਈ ਬੁਰ ਵਾਲਾ ਕੱਪੜਾ ਨਹੀਂ ਵਰਤਣਾ ਚਾਹੀਦਾ ਕਿਉਂਕਿ ਆਪਣੇ ਦੇਸ਼ ਵਿਚ ਮਿੱਟੀ, ਹਨੇਰੀ ਕਾਫ਼ੀ ਹੈ। ਜਿਸ ਨਾਲ ਮਿੱਟੀ ਪਰਦੇ ਜਜ਼ਬ ਕਰ ਲੈਂਦੇ ਹਨ । ਸਭ ਤੋਂ ਵਧੀਆ ਸੂਤੀ ਪਰਦੇ ਹੀ ਰਹਿੰਦੇ ਹਨ ਕਿਉਂਕਿ ਇਨ੍ਹਾਂ ਰਾਹੀਂ ਹਵਾ ਆਰ-ਪਾਰ ਲੰਘ ਸਕਦੀ ਹੈ ਅਤੇ ਰੌਸ਼ਨੀ ਵੀ ਰੋਕ ਲੈਂਦੇ ਹਨ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 20.
ਕਾਲੀਨ ਦੀ ਚੋਣ ਕਿਵੇਂ ਕਰਨੀ ਚਾਹੀਦੀ ਹੈ ?
ਜਾਂ
ਗਲੀਚੇ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਕਾਲੀਨ ਦੀ ਚੋਣ ਕਰਨ ਸਮੇਂ ਉਸਦੀ ਮਜ਼ਬੂਤੀ, ਰੰਗ-ਰੂਪ ਅਤੇ ਆਕਾਰ ਸੰਬੰਧੀ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ । ਵੱਡੇ ਕਮਰੇ ਵਿਚ ਕਾਲੀਨ ਗੂੜ੍ਹੇ ਰੰਗ ਦਾ ਡਿਜ਼ਾਈਨਦਾਰ ਵਿਛਾਇਆ ਜਾ ਸਕਦਾ ਹੈ । ਪਰ ਇਹ ਕਮਰੇ ਦੀ ਰੰਗ ਯੋਜਨਾ ਨਾਲ ਮੇਲ ਖਾਂਦਾ ਹੋਵੇ | ਪਰ ਛੋਟੇ ਕਮਰੇ ਵਿਚ ਪਲੇਨ ਅਤੇ ਫਿੱਕੇ ਰੰਗ ਦਾ ਕਾਲੀਨ ਹੀ ਠੀਕ ਲੱਗਦਾ ਹੈ । ਪਲੇਨ ਕਾਲੀਨ ਉੱਪਰ ਬਾਕੀ ਚੀਜ਼ਾਂ ਜ਼ਿਆਦਾ ਉੱਭਰਦੀਆਂ ਹਨ । ਕਾਲੀਨ ਦੀ ਲੰਬਾਈਚੌੜਾਈ ਕਮਰੇ ਦੇ ਅਨੁਸਾਰ ਹੋਣੀ ਚਾਹੀਦੀ ਹੈ ।

ਪ੍ਰਸ਼ਨ 21.
ਫਰਸ਼ ‘ਤੇ ਵਿਛਾਉਣ ਲਈ ਕਾਲੀਨ ਨੂੰ ਸਭ ਤੋਂ ਚੰਗਾ ਕਿਉਂ ਸਮਝਿਆ ਜਾਂਦਾ ਹੈ ?
ਉੱਤਰ-
ਕਾਲੀਨ ਵਿਛਾਉਣ ਨਾਲ ਕਮਰੇ ਦੀ ਸੁੰਦਰਤਾ ਵਧਦੀ ਹੈ । ਇਸ ਨਾਲ ਟੁੱਟ-ਭੱਜਾ ਫਰਸ਼ ਵੀ ਢੱਕਿਆ ਜਾਂਦਾ ਹੈ । ਕਾਲੀਨ ਫਰਸ਼ ਤੋਂ ਥੋੜ੍ਹਾ ਉੱਪਰ ਉੱਠਿਆ ਹੋਣ ਕਰਕੇ ਉਸ ਖੇਤਰ ਨੂੰ ਬਾਕੀ ਕਮਰੇ ਨਾਲੋਂ ਵੱਖ ਕਰਕੇ ਆਕਰਸ਼ਿਤ ਬਣਾਉਂਦਾ ਹੈ । ਕਾਲੀਨ ਵਿਛਾਉਣ ਨਾਲ ਕਮਰੇ ਦੀਆਂ ਬਾਕੀ ਚੀਜ਼ਾਂ ਵੀ ਸੋਹਣੀਆਂ ਦਿੱਸਦੀਆਂ ਹਨ ਅਤੇ ਸਰਦੀਆਂ ਵਿਚ ਕਮਰਾ | ਨਿੱਘਾ ਰਹਿੰਦਾ ਹੈ ।

ਪ੍ਰਸ਼ਨ 22.
ਫੁੱਲਾਂ ਨੂੰ ਸਜਾਉਂਦੇ ਸਮੇਂ ਕਿਹੜੇ-ਕਿਹੜੇ ਨੁਕਤੇ ਮਨ ਵਿਚ ਰੱਖੋਗੇ ?
ਉੱਤਰ-
ਫੁੱਲਾਂ ਨੂੰ ਸਜਾਉਣ ਸਮੇਂ ਫੁੱਲਾਂ ਵਿਚ ਇਕਸੁਰਤਾ ਅਨੁਪਾਤ, ਲੈਅ, ਸੰਤੁਲਨ ਅਤੇ ਬਲ ਦਾ ਧਿਆਨ ਰੱਖਣਾ ਜ਼ਰੂਰੀ ਹੈ ।

1. ਇਕਸੁਰਤਾ (Harmony) – ਵੱਖ-ਵੱਖ ਤਰ੍ਹਾਂ ਦੇ ਇੱਕੋ ਰੰਗ ਦੇ ਫੁੱਲ ਸਜਾ ਕੇ ਉਨ੍ਹਾਂ ਵਿਚ ਇਕਸੁਰਤਾ ਲਿਆਈ ਜਾ ਸਕਦੀ ਹੈ, ਜੇਕਰ ਅੱਡ ਫੁੱਲ ਹੋਣ ਤਾਂ ਵੀ ਉਨ੍ਹਾਂ ਨੂੰ ਦੁਹਰਾਉਣ ਨਾਲ ਇਕਸੁਰਤਾ ਪੈਦਾ ਕੀਤੀ ਜਾ ਸਕਦੀ ਹੈ ।

2. ਅਨੁਪਾਤ (Proportion) – ਫੁੱਲਾਂ ਦੇ ਆਕਾਰ ਅਨੁਸਾਰ ਹੀ ਫੁੱਲਦਾਨ ਵਰਤਣਾ ਚਾਹੀਦਾ ਹੈ । ਗਲੈਡੀਉਸ ਦੇ ਫੁੱਲ ਇਕ ਸ਼ੀਸ਼ੇ ਦੇ ਫੁੱਲਦਾਨ ਵਿਚ ਸੋਹਣੇ ਲੱਗਦੇ ਹਨ । ਨਾਲ ਹੀ ਸਭ ਤੋਂ ਉੱਚੇ ਫੁੱਲ ਦੀ ਲੰਬਾਈ ਫੁੱਲਦਾਨ ਤੋਂ 1 ਗੁਣਾ ਹੋਣੀ ਚਾਹੀਦੀ ਹੈ ਅਤੇ ਇਕ ਚਪਟੇ (Flat) ਫੁੱਲਦਾਨ ਵਿਚ ਸਭ ਤੋਂ ਉੱਚੇ ਫੁੱਲ ਦੀ ਉਚਾਈ ਫੁੱਲਦਾਨ ਦੀ ਲੰਬਾਈ ਅਤੇ ਚੌੜਾਈ ਜਿੰਨੀ ਹੋਣੀ ਚਾਹੀਦੀ ਹੈ ।

3. ਲੈਅ (Rhythm) – ਫੁੱਲ ਵਿਵਸਥਾ ਵਿਚ ਲੈਅ ਦਾ ਹੋਣਾ ਬਹੁਤ ਜ਼ਰੂਰੀ ਹੈ । ਸਾਡੀ ਨਜ਼ਰ ਲੈਅ ਨਾਲ ਹੀ ਘੁੰਮਦੀ ਹੈ । ਫੁੱਲ ਵਿਵਸਥਾ ਵਿਚ ਗੋਲ ਜਾਂ ਤਿਕੋਨ ਫੁੱਲ ਵਿਵਸਥਾ ਕਰਕੇ ਲੈਅ ਲਿਆਂਦੀ ਜਾ ਸਕਦੀ ਹੈ । ਇਸੇ ਤਰ੍ਹਾਂ ਇੱਕੋ ਰੰਗ ਦੇ ਵੱਖਰੇ-ਵੱਖਰੇ ਸ਼ੇਡ ਜਾਂ ਭਾਅ ਵਾਲੇ ਫੁੱਲ ਵਰਤ ਕੇ ਵੀ ਲੈਅ ਪੈਦਾ ਕੀਤੀ ਜਾ ਸਕਦੀ ਹੈ ।

4. ਬਲ (Emphasis) – ਫੁੱਲ ਵਿਵਸਥਾ ਵਿਚ ਵੀ ਇਕ ਕੇਂਦਰ ਬਿੰਦੂ ਹੋਣਾ ਚਾਹੀਦਾ ਹੈ ਅਤੇ ਇਹ ਬਿੰਦੁ ਫੁੱਲ ਵਿਵਸਥਾ ਦੇ ਵਿਚਕਾਰ ਹੇਠਾਂ ਕਰਕੇ ਹੋਣਾ ਚਾਹੀਦਾ ਹੈ ।

5. ਸੰਤੁਲਨ (Balance) – ਫੁੱਲ ਵਿਵਸਥਾ ਵਿਚ ਸੰਤੁਲਨ ਹੋਣਾ ਵੀ ਬਹੁਤ ਜ਼ਰੂਰੀ ਹੈ । ਇਸ ਵਿਚ ਕਈ ਵਾਰ ਫੁੱਲ ਇਕ ਪਾਸੇ ਡਿੱਗਦੇ ਲੱਗਦੇ ਹਨ ਜੋ ਸੰਤੁਲਨ ਨੂੰ ਖ਼ਰਾਬ ਕਰਦੇ ਹਨ । ਸੰਤੁਲਨ ਬਣਾਉਣ ਲਈ ਸਭ ਤੋਂ ਵੱਡਾ ਅਤੇ ਗੁੜੇ ਰੰਗ ਦਾ ਫੁੱਲ ਫੁੱਲਦਾਨ ਦੇ ਵਿਚਕਾਰ ਲਾਉ ਬਾਕੀ ਫੁੱਲ ਪੱਤੇ ਉਸਦੇ ਆਸ-ਪਾਸ ਦੋਵੇਂ ਪਾਸੇ ਬਰਾਬਰੀ ‘ਤੇ ਰੱਖੋ ।

ਪ੍ਰਸ਼ਨ 23.
ਫੁੱਲਾਂ ਨੂੰ ਸਜਾਉਣ ਲਈ ਕਿਵੇਂ ਚੁਣਿਆ ਜਾਂਦਾ ਹੈ ਅਤੇ ਇਕੱਠਾ ਕੀਤਾ ਜਾਂਦਾ ਹੈ ?
ਉੱਤਰ-
ਫੁੱਲਾਂ ਦੀ ਚੋਣ-

  1. ਫੁੱਲਾਂ ਦੀ ਚੋਣ ਕਰਦੇ ਸਮੇਂ ਇਹ ਧਿਆਨ ਰੱਖੋ ਕਿ ਖਾਣਾਖਾਣ ਵਾਲੇ ਕਮਰੇ ਵਿਚ ਸੁਗੰਧ ਰਹਿਤ ਫੁੱਲ ਹੋਣ ਅਤੇ ਬਾਕੀ ਕਮਰਿਆਂ ਵਿਚ ਸੁਗੰਧਿਤ ।
  2. ਫੁੱਲਾਂ ਦਾ ਰੰਗ ਕਮਰੇ ਦੀ ਰੰਗ ਯੋਜਨਾ ਨਾਲ ਤਾਲ-ਮੇਲ ਖਾਂਦਾ ਹੋਵੇ ।
  3. ਫੁੱਲਾਂ ਦਾ ਸਾਈਜ਼ ਫੁੱਲਦਾਨ ਦੇ ਅਨੁਸਾਰ ਹੋਵੇ ।

ਫੁੱਲਾਂ ਨੂੰ ਇਕੱਠਾ ਕਰਨਾ-
ਫੁੱਲ ਵਿਵਸਥਾ ਵਿਚ ਫੁੱਲ ਸਭ ਤੋਂ ਕੋਮਲ ਹਨ । ਇਨ੍ਹਾਂ ਨੂੰ ਸਵੇਰੇ ਸ਼ਾਮ ਹੀ ਤੋੜੋ, ਜਦੋਂ ਇਨ੍ਹਾਂ ‘ਤੇ ਧੁੱਪ ਨਾ ਪੈਂਦੀ ਹੋਵੇ । ਫੁੱਲਾਂ ਨੂੰ ਕੱਟਣ ਲਈ ਤੇਜ਼ ਛੁਰੀ ਵਰਤੋ ਅਤੇ ਟਾਹਣੀ ਹਮੇਸ਼ਾਂ ਤਿਰਛੀ ਕੱਟੋ ਤਾਂ ਕਿ ਡੰਡੀ ਦਾ ਜ਼ਿਆਦਾ ਹਿੱਸਾ ਪਾਣੀ ਚੂਸ ਸਕੇ । ਫੁੱਲਾਂ ਨੂੰ ਕੱਟਣ ਤੋਂ ਬਾਅਦ ਅੱਧੇ ਘੰਟੇ ਲਈ ਪਾਣੀ ਦੀ ਬਾਲਟੀ ਵਿਚ ਭਿਉਂ ਦਿਉ ਅਤੇ ਕਿਸੇ ਠੰਢੀ ਤੇ ਹਨੇਰੀ ਥਾਂ ਰੱਖੋ । ਫੁੱਲ ਤੋੜਨ ਲੱਗੇ ਧਿਆਨ ਰੱਖੋ ਕਿ ਫੁੱਲ ਪੂਰਾ ਨਾ ਮਿਲਿਆ ਹੋਵੇ । ਫੁੱਲਾਂ ਨੂੰ ਜ਼ਿਆਦਾ ਸਮਾਂ ਠੀਕ ਰੱਖਣ ਲਈ ਪਾਣੀ ਵਿਚ ਨਮਕ, ਲਾਲ ਦੁਆਈ, ਫਟਕਰੀ ਅਤੇ ਕੋਇਲੇ ਦਾ ਚੂਰਾ ਵਰਤਿਆ ਜਾ ਸਕਦਾ ਹੈ ।

ਪ੍ਰਸ਼ਨ 24.
ਫੁੱਲਦਾਨ ਅਤੇ ਸਟੈਮ ਹੋਲਡਰ ਕਿਹੋ ਜਿਹੇ ਹੋ ਸਕਦੇ ਹਨ ?
ਉੱਤਰ-
ਅੱਜ-ਕਲ ਬਜ਼ਾਰ ਵਿਚ ਕਈ ਰੰਗਾਂ ਅਤੇ ਡਿਜ਼ਾਈਨਾਂ ਦੇ ਫੁੱਲਦਾਨ ਮਿਲਦੇ ਹਨ ਪਰ ਜ਼ਿਆਦਾ ਡਿਜ਼ਾਈਨ ਵਾਲਾ ਫੁੱਲਦਾਨ ਫੁੱਲ ਵਿਵਸਥਾ ਲਈ ਨਹੀਂ ਵਰਤਣਾ ਚਾਹੀਦਾ । ਫੁੱਲਦਾਨ ਦੀ ਚੋਣ ਫੁੱਲਾਂ ਦੇ ਰੰਗ, ਆਕਾਰ ਅਤੇ ਜਿਸ ਥਾਂ ‘ਤੇ ਕਰਨੀ ਹੋਵੇ, ਤੇ ਨਿਰਭਰ ਕਰਦੀ ਹੈ । ਜੇ ਫੁੱਲ ਵਿਵਸਥਾ ਖਾਣ ਵਾਲੇ ਮੇਜ਼ ਜਾਂ ਬੈਠਕ ਵਿਚਲੇ ਕਾਫ਼ੀ ਟੇਬਲ ‘ਤੇ ਕਰਨੀ ਹੋਵੇ ਤਾਂ ਫੁੱਲਦਾਨ ਛੋਟਾ ਅਤੇ ਘੱਟ ਡੂੰਘਾ ਹੋਣਾ ਚਾਹੀਦਾ ਹੈ । ਇਸ ਫੁੱਲਦਾਨ ਦਾ ਆਕਾਰ ਮੇਜ਼ ਦੇ ਆਕਾਰ ਅਨੁਸਾਰ ਹੋਣਾ ਚਾਹੀਦਾ ਹੈ । ਵੱਡੇ, ਭਾਰੇ ਫੁੱਲਾਂ ਲਈ ਥੋੜ੍ਹੇ ਖਰਵੇ ਫੁੱਲਦਾਨ ਵਰਤਣੇ ਚਾਹੀਦੇ ਹਨ । ਅੱਜ-ਕਲ਼ ਚੀਨੀ ਮਿੱਟੀ, ਪਿੱਤਲ ਅਤੇ ਤਾਂਬੇ ਆਦਿ ਦੇ ਫੁੱਲਦਾਨ ਮਿਲਦੇ ਹਨ । ਨਰਮ ਫੁੱਲਾਂ ਲਈ ਕੱਚ ਅਤੇ ਚਾਂਦੀ ਦੇ ਫੁੱਲਦਾਨ ਠੀਕ ਲੱਗਦੇ ਹਨ ।

ਸਟੈਮ ਹੋਲਡਰ ਫੁੱਲਾਂ ਨੂੰ ਥਾਂ ਸਿਰ ਟਿਕਾਉਣ ਲਈ ਵਰਤੇ ਜਾਂਦੇ ਹਨ ਅਤੇ ਇਹ ਕਈ ਆਕਾਰਾਂ ਵਿਚ ਮਿਲਦੇ ਹਨ ; ਜਿਵੇਂ-ਗੋਲ, ਚੌਰਸ, ਤਿਕੋਨੇ, ਆਇਤਾਕਾਰ ਅਤੇ ਅਰਧ ਚੰਦ ਦੇ ਆਕਾਰ ਵਿਚ । ਸਟੈਮ ਹੋਲਡਰ ਖਰੀਦਣ ਵੇਲੇ ਇਹ ਵੇਖਣਾ ਜ਼ਰੂਰੀ ਹੈ ਕਿ ਇਹ ਭਾਰਾ ਹੋਵੇ, ਇਸ ਦੀਆਂ ਕਿੱਲਾਂ ਜਾਂ ਪਿੰਨਾਂ ਵਿਚ ਬਹੁਤ ਜ਼ਿਆਦਾ ਦੁਰੀ ਨਾ ਹੋਵੇ । ਸਟੈਮ ਹੋਲਡਰ ਦੀ ਚੋਣ ਫੁੱਲ ਵਿਵਸਥਾ ਅਨੁਸਾਰ ਹੀ ਕੀਤੀ ਜਾਂਦੀ ਹੈ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 25.
ਘਰ ਦੀ ਅੰਦਰਲੀ ਸਜਾਵਟ ਤੋਂ ਕੀ ਭਾਵ ਹੈ ਅਤੇ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਹਰ ਔਰਤ ਵਿਚ ਸੁੰਦਰਤਾ ਅਤੇ ਸਜਾਵਟ ਵਾਲੀ ਚੀਜ਼ ਨੂੰ ਪਰਖਣ ਦੀ ਇਕ ਕੁਦਰਤੀ ਯੋਗਤਾ ਹੁੰਦੀ ਹੈ | ਘਰ ਦੀ ਸਜਾਵਟ ਹਿਣੀ ਦੀ ਰਚਨਾਤਮਕ ਯੋਗਤਾ ਨੂੰ ਪ੍ਰਗਟਾਉਂਦੀ ਹੈ । ਇਸੇ ਲਈ ਇਸ ਨੂੰ ਰਚਨਾਤਮਕ ਕਲਾ ਕਿਹਾ ਜਾਂਦਾ ਹੈ । ਸੋ ਘਰ ਦੇ ਹਰ ਕਮਰੇ ਅਤੇ ਸਮੁੱਚੇ ਘਰ ਦੀ ਸਜਾਵਟ ਨੂੰ ਹੀ ਘਰ ਦੀ ਅੰਦਰਲੀ ਸਜਾਵਟ ਕਿਹਾ ਜਾਂਦਾ ਹੈ । ਭਾਵ ਕਿ ਘਰ ਦਾ ਹਰ ਇਕ ਕਮਰਾ ਕਲਾ ਅਤੇ ਡਿਜ਼ਾਈਨ ਦੇ ਮੂਲ ਅੰਸ਼ਾਂ ਅਤੇ ਸਿਧਾਂਤਾਂ ਦੇ ਅਨੁਸਾਰ ਸਜਾਉਣਾ ਹੀ ਘਰ ਦੀ ਅੰਦਰਲੀ ਸਜਾਵਟ ਹੈ । ਘਰ ਦੀ ਸਜਾਵਟ ਘਰ ਨੂੰ ਆਕਰਸ਼ਕ ਅਤੇ ਸੋਹਣਾ ਬਣਾਉਣ ਲਈ ਕੀਤੀ ਜਾਂਦੀ ਹੈ ਪਰ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਸਜਾਵਟ ਨਾਲ ਪਰਿਵਾਰ ਦੇ ਮੈਂਬਰਾਂ ਦੇ ਆਰਾਮ ਅਤੇ ਕੰਮ ਕਰਨ ਵਿਚ ਰੁਕਾਵਟ ਨਾ ਪਵੇ ।

ਘਰ ਦੀ ਸਜਾਵਟ ਲਈ ਫ਼ਰਨੀਚਰ, ਪਰਦੇ, ਕਾਲੀਨ, ਕੁਸ਼ਨ, ਫੁੱਲ ਵਿਵਸਥਾ ਅਤੇ ਤਸਵੀਰਾਂ ਆਦਿ ਵਰਤੀਆਂ ਜਾਂਦੀਆਂ ਹਨ । ਪਰ ਇਹਨਾਂ ਸਾਰੀਆਂ ਚੀਜ਼ਾਂ ਦੀ ਚੋਣ ਇਕ-ਦੂਜੇ ‘ਤੇ ਨਿਰਭਰ ਕਰਦੀ ਹੈ ਤਾਂ ਕਿ ਹਰ ਕਮਰਾ ਆਪਣੇ ਆਪ ਡਿਜ਼ਾਈਨ ਦੀ ਇਕ ਪੂਰੀ ਇਕਾਈ ਜਾਪੇ ।

ਫ਼ਰਨੀਚਰ – ਇਹ ਘਰ ਦੀ ਸਜਾਵਟ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ, ਪਰ ਇਸ ਦੀ ਚੋਣ ਪਰਿਵਾਰ ਦੇ ਬਜਟ, ਪਰਿਵਾਰ ਦੀਆਂ ਲੋੜਾਂ, ਕਮਰੇ ਦੇ ਆਕਾਰ ਅਤੇ ਰੰਗ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ । ਕਿਉਂਕਿ ਵੱਖ-ਵੱਖ ਕਮਰਿਆਂ ਵਿਚ ਵੱਖ-ਵੱਖ ਤਰ੍ਹਾਂ ਦਾ ਫ਼ਰਨੀਚਰ ਵਰਤੋਂ ਵਿਚ ਆਉਂਦਾ ਹੈ । ਜਿਵੇਂ ਬੈਠਕ ਵਿਚ ਸੋਫ਼ੇ, ਕੁਰਸੀਆਂ ਤੇ ਦੀਵਾਨ ਆਦਿ, ਸੌਣ ਵਾਲੇ ਕਮਰੇ ਵਿਚ ਬੈਂਡ, ਅਲਮਾਰੀ, ਕੁਰਸੀਆਂ ਤੇ ਡਰੈਸਿੰਗ ਟੇਬਲ ਅਤੇ ਖਾਣਾ-ਖਾਣ ਵਾਲੇ ਕਮਰੇ ਵਿਚ ਮੇਜ਼, ਕੁਰਸੀਆਂ ਅਤੇ ਹੋ ਸਕੇ ਤਾਂ ਬਰਤਨਾਂ ਲਈ ਸ਼ੀਸ਼ੇ ਵਾਲੀ ਅਲਮਾਰੀ । ਇਹ ਸਾਰਾ ਫ਼ਰਨੀਚਰ ਬਣਿਆ ਵੀ ਵੱਖਰੀ-ਵੱਖਰੀ ਕਿਸਮ ਦਾ ਹੁੰਦਾ ਹੈ । ਇਹ ਸਾਮਾਨ ਲੱਕੜ, ਕੱਪੜੇ ਵਾਲੇ, ਲੋਹੇ, ਸਟੀਲ, ਬੈਂਤ ਜਾਂ ਪਲਾਸਟਿਕ ਦਾ ਬਣਿਆ ਹੋ ਸਕਦਾ ਹੈ । ਇਹ ਵੀ ਚੋਣ ਸਮੇਂ ਧਿਆਨ ਦੇਣ ਵਾਲੀ ਗੱਲ ਹੈ ਕਿ ਜੇ ਕਮਰਾ ਖੁੱਲ੍ਹਾ ਹੈ ਤਾਂ ਕੱਪੜਾ ਚੜਿਆ ਫ਼ਰਨੀਚਰ ਰੱਖਿਆ ਜਾ ਸਕਦਾ ਹੈ ਪਰ ਜੇ ਕਮਰਾ ਛੋਟਾ ਹੈ ਤਾਂ ਦਾ ਡਿਜ਼ਾਈਨ ਵਿਚ ਲੱਕੜ, ਬੈਂਤ ਜਾਂ ਲੋਹੇ ਦਾ ਫ਼ਰਨੀਚਰ ਚੰਗਾ ਲੱਗਦਾ ਹੈ ।

ਪਰਦੇ – ਸਜਾਵਟ ਵਿਚ ਪਰਦਿਆਂ ਦੀ ਭੂਮਿਕਾ ਵੀ ਬੜੀ ਮਹੱਤਵਪੂਰਨ ਹੈ | ਪਰਦਿਆਂ ਤੋਂ ਬਿਨਾਂ ਘਰ ਦੀ ਸਜਾਵਟ ਅਧੂਰੀ ਲੱਗਦੀ ਹੈ । ਇਹ ਘਰ ਨੂੰ ਸੋਹਣਾ ਬਣਾਉਣ ਦੇ ਨਾਲ ਘਰ ਦਾ ਤਾਪਮਾਨ ਅਤੇ ਹਵਾ ‘ਤੇ ਕੰਟਰੋਲ ਰੱਖਦੇ ਹਨ | ਪਰਦੇ ਹਮੇਸ਼ਾਂ ਸੁਤੀ ਹੀ ਵਰਤਣੇ ਚਾਹੀਦੇ ਹਨ । ਉਂਝ ਤਾਂ ਬਜ਼ਾਰ ਵਿਚ ਸਾਟਨ, ਸਿਲਕ, ਟਪੈਸਟਰੀ, ਖੱਡੀ ਦੇ ਬਣੇ ਕੱਪੜੇ ਵੀ ਮਿਲਦੇ ਹਨ | ਪਰਦਿਆਂ ਦੇ ਰੰਗ ਅਤੇ ਡਿਜ਼ਾਈਨ ਦਾ ਵੀ ਕਮਰੇ ਦੇ ਬਾਕੀ ਸਾਮਾਨ ਨਾਲ ਤਾਲ-ਮੇਲ ਹੋਣਾ ਚਾਹੀਦਾ ਹੈ । ਖੁੱਲ੍ਹੇ ਅਤੇ ਵੱਡੇ ਕਮਰੇ ਵਿਚ ਗੁੜੇ ਅਤੇ ਵੱਡੇ ਡਿਜ਼ਾਈਨ ਵਾਲੇ ਪਰਦੇ ਚੰਗੇ ਲੱਗਦੇ ਹਨ ਕਿਉਂਕਿ ਇਹ ਕਮਰੇ ਨੂੰ ਛੋਟਾ ਵਿਖਾਉਂਦੇ ਹਨ ਜਦ ਕਿ ਛੋਟੇ ਕਮਰੇ ਵਿਚ ਹਲਕੇ ਰੰਗਾਂ ਦੇ ਪਲੇਨ ਪਰਦੇ ਹੀ ਚੰਗੇ ਲੱਗਦੇ ਹਨ, ਇਸ ਨਾਲ ਕਮਰਾ ਖੁੱਲ੍ਹਾ-ਖੁੱਲਾ ਲੱਗਦਾ ਹੈ ।

ਕਾਲੀਨ – ਕਾਲੀਨ ਵੀ ਕਮਰੇ ਦੀ ਸਜਾਵਟ ਵਿਚ ਵਾਧਾ ਕਰਦਾ ਹੈ । ਅੱਜ-ਕਲ੍ਹ ਕਈ ਰੰਗਾਂ ਅਤੇ ਡਿਜ਼ਾਈਨਾਂ ਦੇ ਕਾਲੀਨ ਬਜ਼ਾਰ ਵਿਚ ਉਪਲੱਬਧ ਹਨ । ਪਰ ਕਾਲੀਨ ਖ਼ਰੀਦਦੇ ਸਮੇਂ ਇਸ ਦੀ ਮਜ਼ਬੂਤੀ, ਰੰਗ ਅਤੇ ਆਕਾਰ ਕਮਰੇ ਦੀ ਰੰਗ ਵਿਵਸਥਾ ਮੁਤਾਬਿਕ ਹੋਣਾ ਚਾਹੀਦਾ ਹੈ । ਛੋਟੇ ਕਮਰਿਆਂ ਲਈ ਹਲਕੇ ਰੰਗਾਂ ਦੇ ਪਲੇਨ ਕਾਲੀਨ ਠੀਕ ਰਹਿੰਦੇ ਹਨ । ਇਨ੍ਹਾਂ ਉੱਪਰ ਬਾਕੀ ਸਾਮਾਨ ਵੀ ਜ਼ਿਆਦਾ ਸੱਜਦਾ ਹੈ ਜਦ ਕਿ ਵੱਡੇ ਕਮਰੇ ਲਈ ਗੂੜ੍ਹੇ ਰੰਗ ਵਿਚ ਡਿਜ਼ਾਈਨਦਾਰ ਕਾਲੀਨ ਵਿਛਾਇਆ ਜਾਵੇ ਤਾਂ ਸੋਹਣਾ ਲੱਗਦਾ ਹੈ ।

ਫੁੱਲ ਵਿਵਸਥਾ – ਫੁੱਲ ਵਿਵਸਥਾ ਵੀ ਘਰ ਦੀ ਸਜਾਵਟ ਦਾ ਇਕ ਅਹਿਮ ਹਿੱਸਾ ਹੈ । ਇਸ ਵਿਚ ਯਾਦ ਰੱਖਣ ਯੋਗ ਗੱਲ ਇਹ ਕਿ ਖਾਣ ਦੇ ਕਮਰੇ ਵਿਚ ਸੁਗੰਧ ਰਹਿਤ ਫੁੱਲਾਂ ਦੀ ਵਿਵਸਥਾ ਹੋਣੀ ਚਾਹੀਦੀ ਹੈ ਅਤੇ ਬਾਕੀ ਕਮਰਿਆਂ ਵਿਚ ਸੁਗੰਧਿਤ ਫੁੱਲਾਂ ਦੀ । ਫੁੱਲ ਵਿਵਸਥਾ ਜੇ ਖਾਣੇ ਵਾਲੇ ਜਾਂ ਕੌਫ਼ੀ ਦੇ ਟੇਬਲ ‘ਤੇ ਕਰਨੀ ਹੋਵੇ ਤਾਂ ਉਸਦੀ ਉਚਾਈ 3 ਤੋਂ 4 ਇੰਚ ਹੋਣੀ ਚਾਹੀਦੀ ਹੈ । ਪਰ ਜੇ ਕਿਸੇ ਨੁੱਕਰ ਜਾਂ ਕਿਸੇ ਖ਼ਾਸ ਕੰਮ ਦੇ ਮੇਜ਼ ਆਦਿ ‘ਤੇ ਰੱਖਣੀ ਹੋਵੇ ਤਾਂ ਵੱਡੇ ਆਕਾਰ ਵਿਚ ਕੀਤੀ ਜਾ ਸਕਦੀ ਹੈ । ਫੁੱਲ ਵਿਵਸਥਾ ਲਈ ਫੁੱਲਦਾਨ ਦੀ ਚੋਣ ਵੀ ਬਹੁਤ ਜ਼ਰੂਰੀ ਹੈ । ਫੁੱਲਦਾਨ ਫੁੱਲਾਂ ਦੇ ਰੰਗ ਨਾਲ ਮੇਲ ਖਾਂਦਾ ਹੋਵੇ ਤਾਂ ਬਹੁਤ ਵਧੀਆ ਪਰ ਹਰੇ, ਚਿੱਟੇ ਅਤੇ ਗਰੇਅ ਫੁੱਲਦਾਨ ਆਮ ਵਰਤੇ ਜਾ ਸਕਦੇ ਹਨ । ਕੋਮਲ ਫੁੱਲਾਂ ਲਈ ਸ਼ੀਸ਼ੇ ਅਤੇ ਚਾਂਦੀ ਦੇ ਫੁੱਲਦਾਨ ਵਰਤਣੇ ਚਾਹੀਦੇ ਹਨ । ਫੁੱਲ ਵਿਵਸਥਾ ਦੀ ਉਚਾਈ ਫੁੱਲਦਾਨ ਤੋਂ ਨੇ ਗੁਣਾ ਹੋਣੀ ਚਾਹੀਦੀ ਹੈ ਤਾਂ ਹੀ ਇਹ ਠੀਕ ਅਨੁਪਾਤ ਵਿਚ ਲੱਗਦੀ ਹੈ ।

ਤਸਵੀਰਾਂ – ਘਰ ਦੀ ਅੰਦਰਲੀ ਸਜਾਵਟ ਲਈ ਕਮਰਿਆਂ ਦੀਆਂ ਕੰਧਾਂ ‘ਤੇ ਕੁੱਝ ਸੁੰਦਰ ਤਸਵੀਰਾਂ ਵੀ ਟੰਗੀਆਂ ਜਾ ਸਕਦੀਆਂ ਹਨ । ਵੱਡੀ ਕੰਧ ’ਤੇ ਇਕ ਵੱਡੀ ਤਸਵੀਰ ਟੰਗਣੀ ਚਾਹੀਦੀ ਹੈ । ਜੇ ਇੱਕੋ ਆਕਾਰ ਦੀਆਂ ਰਲਦੀ-ਮਿਲਦੀਆਂ ਛੋਟੀਆਂ ਤਸਵੀਰਾਂ ਹਨ ਤਾਂ ਉਨ੍ਹਾਂ ਦਾ ਸਮੂਹ ਬਣਾ ਕੇ ਲਾਇਆ ਜਾ ਸਕਦਾ ਹੈ । ਤਸਵੀਰਾਂ ਨੂੰ ਕੰਧ ਤੇ ਬਹੁਤ ਉੱਚਾ ਨਹੀਂ ਟੰਗਣਾ ਚਾਹੀਦਾ ਇਹ ਇੰਨੀ ਉਚਾਈ ‘ਤੇ ਹੋਣ ਕਿ ਖੜੇ ਹੋ ਕੇ ਜਾਂ ਬੈਠ ਕੇ ਬਿਨਾਂ ਗਰਦਨ ਉੱਪਰ ਚੁੱਕ ਕੇ ਆਰਾਮ ਨਾਲ ਵੇਖ ਸਕੋ ।

ਇਸ ਤੋਂ ਇਲਾਵਾ ਘਰ ਦੀ ਸਜਾਵਟ ਲਈ ਲੱਕੜੀ, ਪਿੱਤਲ, ਤਾਂਬੇ, ਕੱਚ, ਕਰਿਸਟਲ ਆਦਿ ਦੇ ਸ਼ੋ ਪੀਸ ਵੀ ਵਰਤੇ ਜਾਂਦੇ ਹਨ । ਛੋਟੇ-ਛੋਟੇ ਜ਼ਿਆਦਾ ਪੀਸਾਂ ਨਾਲੋਂ ਇਕ ਵੱਡੀ ਸਜਾਵਟ ਦੀ ਚੀਜ਼ ਜ਼ਿਆਦਾ ਵਧੀਆ ਲੱਗਦੀ ਹੈ । ਜੇ ਛੋਟੀਆਂ ਜ਼ਿਆਦਾ ਹਨ ਤਾਂ ਉਨ੍ਹਾਂ ਨੂੰ ਇਕ ਸਮੂਹ ਵਿਚ ਕਿਸੇ ਟੇਬਲ ਜਾਂ (Shelf) ਸ਼ੈਲਫ ‘ਤੇ ਸਜਾਇਆ ਜਾ ਸਕਦਾ ਹੈ । ਇਨ੍ਹਾਂ ਤੋਂ ਇਲਾਵਾ ਟੈਬਲ ਲੈਂਪ ਅਤੇ ਕਿਤਾਬਾਂ ਵੀ ਕਮਰੇ ਦੀ ਸਜਾਵਟ ਦਾ ਇਕ ਹਿੱਸਾ ਹਨ । ਕਿਤਾਬਾਂ ਤੋਂ ਕਮਰੇ ਨੂੰ ਚਰਿੱਤਰ ਮਿਲਦਾ ਹੈ । ਬਾਹਰੋਂ ਆਉਣ ਵਾਲੇ ਨੂੰ ਕਿਤਾਬਾਂ ਵੇਖ ਕੇ ਹੀ ਤੁਹਾਡੇ ਚਰਿੱਤਰ ਬਾਰੇ ਗਿਆਨ ਹੋ ਜਾਂਦਾ ਹੈ ।

ਸੋ ਉੱਪਰ ਚਰਚਿਤ ਚੀਜ਼ਾਂ ਘਰ ਦੀ ਸਜਾਵਟ ਲਈ ਬਹੁਤ ਜ਼ਰੂਰੀ ਹਨ ਪਰ ਉਸ ਤੋਂ ਵੀ ਜ਼ਰੂਰੀ ਉਨ੍ਹਾਂ ਦੀ ਚੋਣ ਅਤੇ ਰੱਖ-ਰਖਾਵ ਜਾਂ ਵਿਵਸਥਾ ਕਰਨ ਦਾ ਢੰਗ ਹੈ ਜੋ ਘਰ ਦੀ ਸਜਾਵਟ ਨੂੰ ਚਾਰ ਚੰਨ ਲਾਉਂਦਾ ਹੈ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 26.
ਫੁੱਲਾਂ ਦੀ ਵਿਵਸਥਾ ਕਿਸ ਸਿਧਾਂਤ ‘ਤੇ ਅਤੇ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਫੁੱਲਾਂ ਦੀ ਵਿਵਸਥਾ ਕਰਨ ਦੇ ਸਿਧਾਂਤ-
ਕੋਈ ਵੀ ਡਿਜ਼ਾਈਨ ਬਣਾਉਣ ਲਈ ਡਿਜ਼ਾਈਨ ਦੇ ਮੂਲ ਅੰਸ਼ ਜਿਵੇਂ ਕਿ ਰੰਗ, ਆਕਾਰ, ਲਾਈਨਾਂ, ਰਚਨਾ ਅਤੇ ਡਿਜ਼ਾਈਨ ਦੇ ਮੂਲ ਸਿਧਾਂਤਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ । ਫੁੱਲਾਂ ਦੀ ਵਿਵਸਥਾ ਕਰਨ ਸਮੇਂ ਫੁੱਲ, ਫੁੱਲਦਾਨ ਅਤੇ ਹੋਰ ਲੋੜੀਂਦੀ ਸਮੱਗਰੀ ਨੂੰ ਮਿਲਾ ਕੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਾਉਣਾ ਚਾਹੀਦਾ ਹੈ, ਜਿਹੜਾ ਕਿ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰੇ । ਫੁੱਲਾਂ ਦੀ ਵਿਵਸਥਾ ਕਰਨ ਸਮੇਂ ਹੇਠ ਲਿਖੇ ਸਿਧਾਂਤਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ –

1. ਇਕਸੁਰਤਾ (Harmony) – ਵੱਖ-ਵੱਖ ਤਰ੍ਹਾਂ ਦੇ ਇੱਕੋ ਰੰਗ ਦੇ ਫੁੱਲ ਸਜਾ ਕੇ ਉਨ੍ਹਾਂ ਵਿਚ ਇਕਸੁਰਤਾ ਲਿਆਂਦੀ ਜਾ ਸਕਦੀ ਹੈ ਜਿਵੇਂ ਕਿ ਸਫ਼ੈਦ ਰੰਗ ਦੇ ਵਰਬੀਨਾ, ਫ਼ਲੋਕਸ, ਸਵੀਟ ਪੀਜ਼ ਅਤੇ ਪਿਟੂਨੀਆਂ ਨੂੰ ਮਿਲਾ ਕੇ ਫੁੱਲਾਂ ਦੀ ਵਿਵਸਥਾ ਕਰਨਾ । ਇਕ ਹੀ ਤਰ੍ਹਾਂ ਦੇ ਫੁੱਲਾਂ ਦੇ ਇਕ ਰੰਗ ਦੇ ਅਲੱਗ-ਅਲੱਗ ਸ਼ੇਡ ਅਤੇ ਭਾਹ ਦੇ ਫੁੱਲ ਵਰਤਣ ਨਾਲ ਹੀ ਇਕਸੁਰਤਾ | ਲਿਆਈ ਜਾ ਸਕਦੀ ਹੈ । ਜੇਕਰ ਵੱਖ-ਵੱਖ ਤਰ੍ਹਾਂ ਦੇ ਫੁੱਲ ਲਗਾਏ ਜਾਣ ਤਾਂ ਵੀ ਉਨ੍ਹਾਂ ਨੂੰ | ਦੁਹਰਾਉਣ ਨਾਲ ਇਕਸੁਰਤਾ ਦਾ ਅਹਿਸਾਸ ਹੁੰਦਾ ਹੈ । ਸਾਰੇ ਹੀ ਅਲੱਗ-ਅਲੱਗ ਵੰਨਗੀਆਂ ਅਤੇ ਰੰਗਾਂ ਦੇ ਫੁੱਲ ਵਰਤਣ ਨਾਲ ਪਰੇਸ਼ਾਨੀ ਪੈਦਾ ਹੁੰਦੀ ਹੈ । ਫੁੱਲਾਂ ਦਾ ਤਾਲ-ਮੇਲ ਫੁੱਲਦਾਨ | ਅਤੇ ਫੁੱਲ ਰੱਖਣ ਦੇ ਆਸ-ਪਾਸ ਨਾਲ ਹੀ ਹੋਣਾ ਜ਼ਰੂਰੀ ਹੈ । ਇਕ ਛੋਟੇ ਕਮਰੇ ਵਿਚ ਬਹੁਤ ਵੱਡਾ ਫੁੱਲਦਾਨ ਰੱਖਿਆ ਸੋਹਣਾ ਨਹੀਂ ਲੱਗਦਾ ।

2. ਅਨੁਪਾਤ (Proportion) – ਫੁੱਲਦਾਨ ਦੇ ਅਨੁਸਾਰ ਹੀ ਫੁੱਲਾਂ ਦਾ ਆਕਾਰ ਹੋਣਾ ਚਾਹੀਦਾ ਹੈ, ਛੋਟੇ ਜਾਂ ਹਲਕੇ ਕੱਚ ਦੇ ਫੁੱਲਦਾਨ ਵਿਚ ਭਾਰੇ ਫੁੱਲ ਸੁਹਣੇ ਨਹੀਂ ਲੱਗਦੇ । ਇਕ ਦਰਮਿਆਨੇ ਜਾਂ ਲੰਬੇ ਫੁੱਲਾਂ ਲਈ ਸਭ ਤੋਂ ਉੱਚੇ ਫੁੱਲ ਦੀ ਉਚਾਈ ਫੁੱਲਦਾਨ ਤੋਂ 1\(\frac {1}{2}\) ਗੁਣਾ ਹੋਣੀ ਚਾਹੀਦੀ ਹੈ । ਚਪਟੇ (Flat) ਫੁੱਲਦਾਨ ਵਿਚ ਸਭ ਤੋਂ ਉੱਚੇ ਫੁੱਲ ਦੀ ਉਚਾਈ ਫੁੱਲਦਾਨ ਦੀ ਲੰਬਾਈ ਅਤੇ ਚੌੜਾਈ ਜਿੰਨੀ ਹੋਣੀ ਚਾਹੀਦੀ ਹੈ ।

3. ਸੰਤੁਲਨ (Balance) – ਫੁੱਲਾਂ ਦੀ ਵਿਵਸਥਾ ਦਾ ਸੰਤੁਲਨ ਠੀਕ ਹੋਣਾ ਚਾਹੀਦਾ ਹੈ ਤਾਂ ਕਿ ਫੁੱਲ ਇਕ ਪਾਸੇ ਡਿੱਗਦੇ ਨਾ ਲੱਗਣ । ਜੇਕਰ ਫੁੱਲ ਇਕ ਪਾਸੇ ਛੋਟੇ ਅਤੇ ਦੂਸਰੇ ਪਾਸੇ ਵੱਡੇ ਲਗਾਏ ਜਾਣ ਜਾਂ ਇਕ ਪਾਸੇ ਸਾਰੇ ਹਲਕੇ ਰੰਗ ਦੇ ਅਤੇ ਦੂਸਰੇ ਪਾਸੇ ਗੂੜ੍ਹੇ ਰੰਗ ਦੇ ਲਗਾਏ ਜਾਣ ਤਾਂ ਫੁੱਲਾਂ ਦਾ ਇਕ ਪਾਸੇ ਭਾਰ ਜ਼ਿਆਦਾ ਲੱਗਦਾ ਹੈ ਜੋ ਕਿ ਵੇਖਣ ਨੂੰ ਉੱਚਿਤ ਨਹੀਂ | ਲੱਗਦਾ । ਸਹੀ ਸੰਤੁਲਨ ਬਣਾਉਣ ਲਈ ਸਭ ਤੋਂ ਲੰਬਾ, ਵੱਡਾ ਜਾਂ ਰੰਗ ਵਿਚ ਗੁੜਾ ਫੁੱਲ | ਫੁੱਲਦਾਨ ਦੇ ਵਿਚਕਾਰ ਲਗਾਉਣਾ ਚਾਹੀਦਾ ਹੈ । ਬਾਕੀ ਦੇ ਫੁੱਲ ਅਤੇ ਪੱਤੇ ਇਸ ਕੇਂਦਰ ਬਿੰਦੂ ਦੇ ਆਲੇ-ਦੁਆਲੇ ਇਸ ਤਰ੍ਹਾਂ ਲਗਾਉ ਕਿ ਦੋਵੇਂ ਪਾਸੇ ਬਰਾਬਰ ਵਿਖਾਈ ਦੇਣ । ਆਲੇ-ਦੁਆਲੇ ਦੇ ਫੁੱਲ ਥੋੜ੍ਹੇ ਛੋਟੇ ਜਾਂ ਹਲਕੇ ਰੰਗ ਦੇ ਹੋਣ ਤਾਂ ਕੇਂਦਰ ‘ਤੇ ਜ਼ਿਆਦਾ ਧਿਆਨ ਜਾਂਦਾ ਹੈ ਅਤੇ ਵੇਖਣ ਵਾਲੇ ਨੂੰ ਜ਼ਿਆਦਾ ਚੰਗਾ ਲੱਗਦਾ ਹੈ ।

4. ਲੈਅ (Rhythm) – ਇਕ ਚੰਗੀ ਫੁੱਲ ਵਿਵਸਥਾ ਵਿਚ ਲੈਅ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਜਦੋਂ ਕਿਸੇ ਚੀਜ਼ ਨੂੰ ਵੇਖਣ ਲਈ ਸਾਡੀ ਨਜ਼ਰ ਆਸਾਨੀ ਨਾਲ ਘੁੰਮਦੀ ਹੈ ਤਾਂ ਉਹ ਲੈਅ ਕਰਕੇ ਹੀ ਹੁੰਦੀ ਹੈ । ਗੋਲ ਜਾਂ ਤਿਕੋਣ ਫੁੱਲ ਵਿਵਸਥਾ ਕਰਨ ਨਾਲ ਲੈਅ ਪੈਦਾ ਕੀਤੀ ਜਾ ਸਕਦੀ ਹੈ । ਜਦੋਂ ਫੁੱਲਾਂ ਦੇ ਪਿੱਛੇ ਪੱਤੇ ਲਗਾ ਕੇ ਜਾਂ Cਅਕਾਰ ਦੀ ਫੁੱਲ ਵਿਵਸਥਾ ਕੀਤੀ ਜਾਏ ਜਿਸ ਦਾ ਮੱਧ ਵਿਚ ਜ਼ਿਆਦਾ ਬਲ ਹੋਵੇ ਤਾਂ ਵੀ ਲੈਅ ਠੀਕ ਹੁੰਦੀ ਹੈ । ਫੁੱਲਾਂ ਦੀ ਵਿਵਸਥਾ ਵਿਚ ਇਕ ਚੰਗੀ ਲੈਅ ਦਰਸਾਉਣ ਲਈ ਮੱਧ ਵਿਚ ਇਕ ਸਿੱਧਾ ਲੰਬਾ ਫੁੱਲ ਲਗਾਉ ਅਤੇ ਇਸ ਦੇ ਇਕ ਪਾਸੇ ਤਿਰਛੀ ਟਹਿਣੀ ਵਾਲੇ ਪਹਿਲੇ ਫੁੱਲ ਨਾਲੋਂ ਛੋਟੇ ਇਕ ਜਾਂ ਦੋ ਫੁੱਲ ਲਗਾਉ ਅਤੇ ਦੂਸਰੇ ਪਾਸੇ ਹੋਰ ਛੋਟੇ ਅਤੇ ਤਿਰਛੇ ਫੁੱਲ ਲਗਾਉ । ਇੱਕੋ ਹੀ ਰੰਗ ਦੇ ਵੱਖਵੱਖ ਸ਼ੇਡ ਅਤੇ ਭਾਹ ਦੇ ਫੁੱਲ ਵਰਤ ਕੇ ਵੀ ਲੈਅ ਉਤਪੰਨ ਕੀਤੀ ਜਾ ਸਕਦੀ ਹੈ । ਨਜ਼ਰ ਗੁੜੇ ਰੰਗ ਤੋਂ ਫਿੱਕੇ ਰੰਗ ਵਲ ਜਾਏਗੀ ।

5. ਬਲ (Emphasis) – ਫੁੱਲਾਂ ਦੀ ਵਿਵਸਥਾ ਵਿਚ ਇਕ ਕੇਂਦਰ ਬਿੰਦੂ ਹੋਣਾ ਚਾਹੀਦਾ ਹੈ । ਜਿਹੜਾ ਤੁਹਾਡੇ ਧਿਆਨ ਨੂੰ ਜ਼ਿਆਦਾ ਆਕਰਸ਼ਿਤ ਕਰੇ । ਇਹ ਕੇਂਦਰ ਬਿੰਦੂ ਵਿਵਸਥਾ ਦੇ ਵਿਚਕਾਰ ਹੇਠਾਂ ਨੂੰ ਕਰ ਕੇ ਹੋਣਾ ਚਾਹੀਦਾ ਹੈ, ਵੱਡੇ, ਗੁੜੇ ਜਾਂ ਭੜਕੀਲੇ ਰੰਗ ਦੇ ਫੁੱਲ ਦੇ ਨਾਲ ਇਹ ਅਹਿਸਾਸ ਦੁਆਇਆ ਜਾ ਸਕਦਾ ਹੈ । ਫੁੱਲਦਾਨ ਸਾਦਾ ਹੋਣਾ ਚਾਹੀਦਾ ਹੈ ਤਾਂ ਕਿ ਬਲ ਫੁੱਲਾਂ ‘ਤੇ ਹੋਵੇ ਅਤੇ ਤੁਹਾਡਾ ਧਿਆਨ ਫੁੱਲ ਵਿਵਸਥਾ ਵੱਲ ਹੀ ਜਾਏ । ਆਸਪਾਸ ਦੇ ਫੁੱਲ ਛੋਟੇ, ਘੱਟ ਭੜਕੀਲੇ ਅਤੇ ਵਿਰਲੇ ਲਗਾਉਣੇ ਚਾਹੀਦੇ ਹਨ, ਇਸ ਤਰ੍ਹਾਂ ਕਰਨ ਨਾਲ ਵੀ ਕੇਂਦਰ ਬਿੰਦ ‘ਤੇ ਹੀ ਜ਼ਿਆਦਾ ਧਿਆਨ ਜਾਂਦਾ ਹੈ ।
PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ 2
ਉੱਪਰ ਲਿਖੇ ਸਿਧਾਂਤਾਂ ਨੂੰ ਮਨ ਵਿਚ ਰੱਖਦੇ ਹੋਏ ਜੇਕਰ ਫੁੱਲ ਵਿਵਸਥਾ ਕੀਤੀ ਜਾਏ ਤਾਂ ਵੇਖਣ ਨੂੰ ਬਹੁਤ ਸੋਹਣੀ ਲੱਗੇਗੀ ਅਤੇ ਕਮਰਾ ਵੀ ਜ਼ਿਆਦਾ ਸਜਿਆ ਹੋਇਆ ਵਿਖਾਈ ਦੇਵੇਗਾ ।

ਫੁੱਲਾਂ ਨੂੰ ਸਜਾਉਣ ਲਈ ਮੁੱਖ ਦੋ ਤਰੀਕੇ ਹਨ-
(i) ਜਪਾਨੀ
(ii) ਅਮਰੀਕਨ ।

(i) ਜਪਾਨੀ – ਇਹ ਤਰੀਕਾ ਸੰਕੇਤਕ ਹੁੰਦਾ ਹੈ । ਇਸ ਵਿਚ ਤਿੰਨ ਫੁੱਲ ਵਰਤੇ ਜਾਂਦੇ ਹਨ । ਜਿਨ੍ਹਾਂ ਵਿਚ ਸਭ ਤੋਂ ਵੱਡਾ (ਉੱਚਾ) ਫੁੱਲ ਪਰਮਾਤਮਾ, ਵਿਚਕਾਰਲਾ ਮਾਨਵ ਅਤੇ ਸਭ ਤੋਂ ਛੋਟਾ ਹੇਠਲਾ) ਧਰਤੀ ਦਾ ਪ੍ਰਤੀਕ ਹੁੰਦੇ ਹਨ । ਇਸ ਵਿਚ ਫੁੱਲ ਇੱਕੋ ਹੀ ਕਿਸਮ ਅਤੇ ਇੱਕੋ ਹੀ ਰੰਗ ਦੇ ਹੁੰਦੇ ਹਨ ।
PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ 3
(ii) ਅਮਰੀਕਨ – ਇਸ ਤਰੀਕੇ ਵਿਚ ਕਈ ਕਿਸਮ ਦੇ ਅਤੇ ਕਈ ਰੰਗਾਂ ਦੇ ਫੁੱਲ ਇਕੱਠੇ ਇਸਤੇਮਾਲ ਕੀਤੇ ਜਾਂਦੇ ਹਨ । ਇਸ ਲਈ ਇਸ ਨੂੰ ਸਮੂਹ ਤਰੀਕਾ ਵੀ ਕਿਹਾ ਜਾਂਦਾ ਹੈ । ਇਸ ਪ੍ਰਕਾਰ ਦੀ ਫੁੱਲ ਵਿਵਸਥਾ ਵਿਚ ਵੱਖ-ਵੱਖ ਕਿਸਮ ਅਤੇ ਵੱਖ-ਵੱਖ ਰੰਗਾਂ ਦੇ ਫੁੱਲ ਵਰਤੇ ਜਾਂਦੇ ਹਨ । ਇਸ ਤਰ੍ਹਾਂ ਦੀ ਵਿਵਸਥਾ ਵੱਡੇ ਕਮਰੇ ਵਿਚ ਹੀ ਕੀਤੀ ਜਾ ਸਕਦੀ ਹੈ ਜਾਂ ਕਿਸੇ ਉਚੇਚੇ ਅਵਸਰ ‘ਤੇ ਵੀ ਕੀਤੀ ਜਾ ਸਕਦੀ ਹੈ ।

ਇਨ੍ਹਾਂ ਤਰੀਕਿਆਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਨਾਲ ਫੁੱਲਾਂ ਦੀ ਵਿਵਸਥਾ ਕੀਤੀ। ਜਾਂਦੀ ਹੈ ਜਿਵੇਂ ਕਿ ਉੱਪਰ ਲਿਖੇ ਦੋਨੋਂ ਤਰੀਕਿਆਂ ਨੂੰ ਮਿਲਾ ਕੇ ਜਿਸ ਵਿਚ ਦੋਨਾਂ ਹੀ ਤਰੀਕਿਆਂ ਦੇ ਚੰਗੇ ਗੁਣ ਲਏ ਜਾਂਦੇ ਹਨ । ਛੋਟੇ ਫੁੱਲਾਂ ਨਾਲ ਨੀਵੇਂ ਬਰਤਨ ਵਿਚ ਵੀ ਫੁੱਲਾਂ ਦੀ ਵਿਵਸਥਾ ਕੀਤੀ ਜਾਂਦੀ ਹੈ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 27.
ਕਮਰਿਆਂ ਦੀ ਸਜਾਵਟ ਲਈ ਕਿਹੜੀ ਸਹਾਇਕ ਸਮੱਗਰੀ ਇਸਤੇਮਾਲ ਕੀਤੀ ਜਾਂਦੀ ਹੈ ?
ਉੱਤਰ-
ਕਮਰਿਆਂ ਦੀ ਸਜਾਵਟ ਲਈ ਫ਼ਰਨੀਚਰ, ਪਰਦੇ ਅਤੇ ਕਾਲੀਨ ਤੋਂ ਇਲਾਵਾ ਤਸਵੀਰਾਂ ਅਤੇ ਹੋਰ ਸਾਮਾਨ ਵਰਤਿਆ ਜਾ ਸਕਦਾ ਹੈ । ਇਹਨਾਂ ਵਿਚ ਤਸਵੀਰਾਂ ਬਹੁਤ ਮਹੱਤਵਪੂਰਨ ਹਨ ।

ਬੈਠਕ ਵਿਚ ਆਮ ਸ਼ੌਕ ਦੀਆਂ ਤਸਵੀਰਾਂ ਜਿਵੇਂ ਕਿ ਕੋਈ ਦ੍ਰਿਸ਼ ਆਦਿ ਦੀ ਤਸਵੀਰ ਲਗਾਉਣੀ ਚਾਹੀਦੀ ਹੈ । ਇਕ ਕਮਰੇ ਵਿਚ ਇੱਕੋ ਹੀ ਤਰ੍ਹਾਂ ਦੀਆਂ ਤਸਵੀਰਾਂ ਲਗਾਉਣੀਆਂ ਚਾਹੀਦੀਆਂ ਹਨ । ਜੇਕਰ ਇਹ ਜ਼ਿਆਦਾ ਮਹਿੰਗੀ ਹੋਣ ਕਾਰਨ ਨਾ ਖ਼ਰੀਦੇ ਜਾ ਸਕਣ ਤਾਂ ਇਨ੍ਹਾਂ ਦੀਆਂ ਪ੍ਰਤੀਲਿਪੀਆਂ ਵੀ ਲਗਾਈਆਂ ਜਾ ਸਕਦੀਆਂ ਹਨ । ਜ਼ਿਆਦਾ ਛੋਟੀਆਂ-ਛੋਟੀਆਂ ਤਸਵੀਰਾਂ ਲਗਾਉਣ ਦੀ ਬਜਾਏ ਇਕ ਜਾਂ ਦੋ ਵੱਡੀਆਂ ਤਸਵੀਰਾਂ ਲਗਾਈਆਂ ਜ਼ਿਆਦਾ ਚੰਗੀਆਂ ਲੱਗਦੀਆਂ ਹਨ । ਇਕ ਕਮਰੇ ਦੀਆਂ ਸਾਰੀਆਂ ਤਸਵੀਰਾਂ ਦੇ ਫਰੇਮ ਇੱਕੋ ਜਿਹੇ ਹੀ ਹੋਣੇ ਚਾਹੀਦੇ ਹਨ । ਜ਼ਿਆਦਾ ਤਸਵੀਰਾਂ ਨਾਲ ਕਮਰਾ ਡੱਬ-ਖੜੱਬਾ ਲੱਗਦਾ ਹੈ । ਜੇਕਰ ਜ਼ਿਆਦਾ ਤਸਵੀਰਾਂ ਲਗਾਉਣੀਆਂ ਵੀ ਹੋਣ ਤਾਂ ਉਨ੍ਹਾਂ ਨੂੰ ਇਕੱਠੀਆਂ ਕਰਕੇ ਲਗਾਉ । ਤਸਵੀਰਾਂ ਜ਼ਿਆਦਾ ਉੱਚੀਆਂ ਨਹੀਂ ਲਗਾਉਣੀਆਂ ਚਾਹੀਦੀਆਂ ਤਾਂ ਕਿ ਉਨ੍ਹਾਂ ਨੂੰ ਦੇਖਣ ਲਈ ਅੱਖਾਂ ਅਤੇ ਗਰਦਨ ‘ਤੇ ਕੋਈ ਬੋਝ ਨਾ ਪਵੇ ।

ਤਸਵੀਰਾਂ ਤੋਂ ਇਲਾਵਾ ਘਰਾਂ ਨੂੰ ਸਜਾਉਣ ਲਈ ਪਿੱਤਲ, ਤਾਂਬੇ, ਲੱਕੜੀ, ਦੰਦ ਖੰਡ, ਕਰਿਸਟਲ, ਗਲਾਸ ਅਤੇ ਚੀਨੀ ਮਿੱਟੀ ਦੀਆਂ ਕਈ ਚੀਜ਼ਾਂ ਮਿਲਦੀਆਂ ਹਨ । ਇਹ ਵੀ ਜ਼ਿਆਦਾ ਛੋਟੀਆਂ ਚੀਜ਼ਾਂ ਖ਼ਰੀਦਣ ਨਾਲੋਂ ਕੁੱਝ ਵੱਡੀਆਂ ਚੀਜ਼ਾਂ ਖ਼ਰੀਦਣਾ ਹੀ ਚੰਗਾ ਰਹਿੰਦਾ ਹੈ । ਇਨ੍ਹਾਂ ਨੂੰ ਅਜਿਹੀ ਥਾਂ ‘ਤੇ ਰੱਖੋ ਜਿੱਥੇ ਪਈਆਂ ਸੋਹਣੀਆਂ ਲੱਗਣ । ਆਮ ਘਰਾਂ ਵਿਚ ਦੀਵਾਰ ਵਿਚ ਆਲੇ ਜਾਂ ਤਾਕ ਰੱਖੇ ਜਾਂਦੇ ਹਨ, ਇਨ੍ਹਾਂ ਚੀਜ਼ਾਂ ਨੂੰ ਉੱਥੇ ਟਿਕਾਇਆ ਜਾ ਸਕਦਾ ਹੈ ਜਾਂ ਫਿਰ ਕਿਸੇ ਮੇਜ਼ ਆਦਿ ‘ਤੇ ਰੱਖੀਆਂ ਜਾ ਸਕਦੀਆਂ ਹਨ । ਇਨ੍ਹਾਂ ਦੀ ਹਰ ਰੋਜ਼ ਝਾੜ ਪੂੰਝ ਕਰਨੀ ਚਾਹੀਦੀ ਹੈ ਅਤੇ ਜਦੋਂ ਜ਼ਰੂਰਤ ਹੋਵੇ ਇਨ੍ਹਾਂ ਨੂੰ ਪਾਲਿਸ਼ ਕਰਨਾ ਚਾਹੀਦਾ ਹੈ ।

ਕਿਤਾਬਾਂ ਨਾਲ ਕਮਰੇ ਨੂੰ ਚਰਿੱਤਰ ਮਿਲਦਾ ਹੈ | ਕਮਰੇ ਵਿਚ ਬਾਹਰੋਂ ਆਉਣ ਵਾਲੇ ਨੂੰ ਤੁਹਾਡੇ ਮਿਲਣ ਤੋਂ ਪਹਿਲਾਂ ਹੀ ਤੁਹਾਡੇ ਚਰਿੱਤਰ ਦਾ ਪਤਾ ਲੱਗ ਜਾਂਦਾ ਹੈ । ਕਿਤਾਬਾਂ ਦੀ ਹੋਂਦ ਗੱਲ-ਬਾਤ ਦਾ ਵੀ ਇਕ ਸਾਧਨ ਬਣ ਜਾਂਦੀ ਹੈ । ਇਸ ਤੋਂ ਇਲਾਵਾ ਕਿਤਾਬਾਂ ਸਜਾਵਟ ਵਿਚ ਵੀ ਹਿੱਸਾ ਪਾਉਂਦੀਆਂ ਹਨ ।

ਪੁਸਤਕਾਂ ਤੋਂ ਇਲਾਵਾ ਟੇਬਲ ਲੈਂਪ ਵੱਖ-ਵੱਖ ਬਣਤਰ, ਕਿਸਮ ਅਤੇ ਰੰਗਾਂ ਦੇ ਮਿਲਦੇ ਹਨ । ਇਸੇ ਤਰ੍ਹਾਂ ਅਨੇਕਾਂ ਕਿਸਮਾਂ ਦੀਆਂ ਘੜੀਆਂ ਵੀ ਬਜ਼ਾਰ ਵਿਚ ਉਪਲੱਬਧ ਹਨ । ਜੇਕਰ ਠੀਕ ਪ੍ਰਕਾਰ ਇਹਨਾਂ ਦੀ ਚੋਣ ਕੀਤੀ ਜਾਵੇ ਤਾਂ ਇਹ ਘਰ ਦੀ ਸ਼ਾਨ ਨੂੰ ਦੁੱਗਣਾ ਕਰ ਦਿੰਦੇ ਹਨ ।

ਪ੍ਰਸ਼ਨ 28.
ਘਰ ਦੀ ਸਜਾਵਟ ਲਈ ਫ਼ਰਨੀਚਰ ਸਭ ਤੋਂ ਮਹੱਤਵਪੂਰਨ ਹੈ, ਕਿਵੇਂ ?
ਉੱਤਰ-
ਘਰ ਦੀ ਸਜਾਵਟ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਕਿਉਂਕਿ ਇਹ ਮਹਿੰਗਾ ਹੋਣ ਕਰਕੇ ਛੇਤੀ ਬਦਲਿਆ ਨਹੀਂ ਜਾ ਸਕਦਾ | ਘਰ ਵਿਚ ਵੱਖ-ਵੱਖ ਕਮਰੇ ਅਤੇ ਹਿੱਸੇ ਹੁੰਦੇ ਹਨ ਅਤੇ ਹਰ ਕਮਰੇ ਲਈ ਉਸ ਦੀ ਵਰਤੋਂ ਦੇ ਮੁਤਾਬਿਕ ਹੀ ਫ਼ਰਨੀਚਰ ਰੱਖਿਆ ਜਾਂਦਾ ਹੈ ਅਤੇ ਸਾਂਭ ਸੰਭਾਲ ਵੀ ਵੱਖਰੀ-ਵੱਖਰੀ ਹੁੰਦੀ ਹੈ ।

ਬੈਠਕ – ਬੈਠਕ ਵਿਚ ਫ਼ਰਨੀਚਰ ਨੂੰ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਕਿ ਉਸ ਵਿਚ ਕਰਨ ਵਾਲੇ ਕੰਮ ਜਿਵੇਂ ਕਿ ਆਰਾਮ, ਖੇਡ ਜਾਂ ਸੰਗੀਤ ਆਦਿ ਨੂੰ ਠੀਕ ਤਰ੍ਹਾਂ ਕੀਤਾ ਜਾ ਸਕੇ । ਇਕ ਪਾਸੇ ਸੋਫ਼ਾ, ਦਿਵਾਨ ਅਤੇ ਕੁਰਸੀਆਂ ਆਦਿ ਰੱਖੋ ਤਾਂ ਕਿ ਆਪ ਅਤੇ ਮਹਿਮਾਨਾਂ ਨੂੰ ਬਿਠਾਇਆ ਜਾ ਸਕੇ । ਇਨ੍ਹਾਂ ਦੇ ਵਿਚਕਾਰ ਜਾਂ ਇਕ ਪਾਸੇ ਕਾਫ਼ੀ ਦੀ ਮੇਜ਼ ਰੱਖੋ । ਕਾਫ਼ੀ ਦੀ ਮੇਜ਼ ਦਾ ਆਕਾਰ 45 ਸੈਂ:ਮੀ: × 90 ਸੈਂ:ਮੀ: ਹੋਣਾ ਚਾਹੀਦਾ ਹੈ । ਸੋਫ਼ੇ ਅਤੇ ਕੁਰਸੀਆਂ ਦੇ ਆਸ-ਪਾਸ ਛੋਟੇ ਮੇਜ਼ ਵੀ ਰੱਖੇ ਜਾ ਸਕਦੇ ਹਨ ਜਿਨ੍ਹਾਂ ਉੱਤੇ ਸਿਗਰਟ ਸੁਆਹਦਾਨੀ ਜਾਂ ਚਾਹ, ਕਾਫ਼ੀ ਦੇ ਪਿਆਲੇ ਜਾਂ ਸ਼ਰਬਤ ਦੇ ਗਲਾਸ ਰੱਖੇ ਜਾਂਦੇ ਹਨ ।

ਇਕ ਪਾਸੇ ਸੰਗੀਤ ਦਾ ਸਾਮਾਨ ਜਿਵੇਂ ਕਿ ਪਿਆਨੋ ਜਾਂ ਸਟੀਰਿਓ ਸੈਟ ਜਾਂ ਟੇਪ ਰਿਕਾਡਰ ਆਦਿ ਰੱਖੇ ਜਾ ਸਕਦੇ ਹਨ ਅਤੇ ਇਕ ਕੋਨੇ ਵਿਚ ਕੈਰਮ, ਚੈਸ ਜਾਂ ਤਾਸ਼ ਦੀ ਮੇਜ਼ ਰੱਖੀ ਜਾ ਸਕਦੀ ਹੈ । ਜੇਕਰ ਪੜ੍ਹਾਈ ਦਾ ਕਮਰਾ ਅੱਡ ਨਾ ਹੋਵੇ ਤਾਂ ਬੈਠਕ ਵਿਚ ਹੀ ਇਕ ਪਾਸੇ ਕਿਤਾਬਾਂ ਦੀ ਅਲਮਾਰੀ ਜਾਂ ਸ਼ੈਲਫ਼ ਰੱਖੋ ਅਤੇ ਇਕ ਮੇਜ਼ ਅਤੇ ਕੁਰਸੀ ਲਿਖਣ ਪੜ੍ਹਨ ਲਈ ਰੱਖੇ ਜਾ ਸਕਦੇ ਹਨ । ਪੜ੍ਹਨ ਵਾਲੀ ਮੇਜ਼ ਦੇ ਉੱਤੇ ਟੇਬਲ ਲੈਂਪ ਰੱਖਿਆ ਜਾ ਸਕਦਾ ਹੈ ਜਾਂ ਇਸ ਨੂੰ ਰੋਸ਼ਨੀ ਦੇ ਨੇੜੇ ਹੋਣਾ ਚਾਹੀਦਾ ਹੈ | ਅੱਜਕਲ੍ਹ ਕਈ ਘਰਾਂ ਵਿਚ ਬੈਠਕ ਵਿਚ ਟੀ. ਵੀ. ਰੱਖਿਆ ਜਾਂਦਾ ਹੈ ।

ਦੀਵਾਰਾਂ ਉੱਤੇ ਆਮ ਸ਼ੌਕ ਦੀਆਂ ਕੁੱਝ ਤਸਵੀਰਾਂ ਲਗਾਈਆਂ ਜਾ ਸਕਦੀਆਂ ਹਨ । ਕਮਰੇ ਵਿਚ ਇਕ ਜਾਂ ਦੋ ਗਮਲੇ ਜਾਂ ਫੁੱਲਾਂ ਦੇ ਫੁੱਲਦਾਨ ਰੱਖੇ ਜਾ ਸਕਦੇ ਹਨ । ਪਿੱਤਲ ਜਾਂ ਲੱਕੜੀ ਦੇ ਸਜਾਵਟ ਦੇ ਸਾਮਾਨ ਨਾਲ ਵੀ ਕਮਰੇ ਨੂੰ ਸਜਾਇਆ ਜਾ ਸਕਦਾ ਹੈ । ਸਾਮਾਨ ਨੂੰ ਇਸ ਤਰੀਕੇ ਨਾਲ ਰੱਖੋ ਕਿ ਕਮਰਾ ਖੁੱਲਾ ਲੱਗੇ ।

ਸੌਣ ਦੇ ਕਮਰੇ – ਸੌਣ ਦੇ ਕਮਰੇ ਦੇ ਫ਼ਰਨੀਚਰ ਵਿਚ ਪਲੰਘ ਹੀ ਪ੍ਰਮੁੱਖ ਹੁੰਦੇ ਹਨ | ਪਲੰਘਾਂ ਦੇ ਸਿਰ ਵਾਲਾ ਪਾਸਾ ਦੀਵਾਰ ਦੇ ਨਾਲ ਹੋਣਾ ਚਾਹੀਦਾ ਹੈ । ਪਲੰਘਾਂ ਦੇ ਆਸ-ਪਾਸ ਇੰਨੀ ਜਗਾ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਦੁਆਲੇ ਜਾ ਕੇ ਬਿਸਤਰੇ ਝਾੜੇ ਜਾ ਸਕਣ ਅਤੇ ਪਲੰਘ ਪੋਸ਼ ਵਿਛਾਇਆ ਜਾ ਸਕੇ । ਪਲੰਘਾਂ ਨੂੰ ਅਜਿਹੀ ਥਾਂ ‘ਤੇ ਰੱਖਣਾ ਚਾਹੀਦਾ ਹੈ ਕਿ ਦਰਵਾਜ਼ਾ ਜਾਂ ਖਿੜਕੀ ਖੁੱਲੀ ਹੋਣ ‘ਤੇ ਵੀ ਬਾਹਰੋਂ ਪਲੰਘ ਨਜ਼ਰ ਨਾ ਆਉਣ | ਅੱਜ-ਕਲ੍ਹ ਡਾਕਟਰ ਸਖ਼ਤ ਪਲੰਘ ਤੇ ਸੌਣ ਦੀ ਰਾਏ ਦਿੰਦੇ ਹਨ । ਭਾਰਤ ਵਿਚ ਜ਼ਿਆਦਾ ਲੋਕ ਵਾਣ, ਮੁੰਜ, ਰੱਸੀ ਜਾਂ ਨਿਵਾਰ ਦੇ ਬਣੇ ਮੰਜਿਆਂ ‘ਤੇ ਸੌਂਦੇ ਹਨ । ਇਹ ਮੰਜੇ ਹਲਕੇ ਹੁੰਦੇ ਹਨ ਅਤੇ ਗਰਮੀਆਂ ਵਿਚ ਇਨ੍ਹਾਂ ਨੂੰ ਬਾਹਰ ਵੀ ਕੱਢਿਆ ਜਾ ਸਕਦਾ ਹੈ । ਪਲੰਘਾਂ ਤੋਂ ਇਲਾਵਾ ਸੌਣ ਵਾਲੇ ਕਮਰੇ ਵਿਚ ਦੋ-ਤਿੰਨ ਕੁਰਸੀਆਂ ਜਾਂ ਦੀਵਾਨ ਜਾਂ 2-3 ਮੁੜੇ ਅਤੇ ਇਕ ਮੇਜ਼ ਵੀ ਰੱਖੇ ਜਾ ਸਕਦੇ ਹਨ ।

ਕਈ ਵਾਰੀ ਸੌਣ ਵਾਲੇ ਕਮਰੇ ਦਾ ਇਕ ਹਿੱਸਾ ਤਿਆਰ ਹੋਣ ਲਈ ਵੀ ਵਰਤਿਆ ਜਾਂਦਾ
ਹੈ । ਕਮਰੇ ਦੇ ਇਕ ਪਾਸੇ ਸ਼ੀਸ਼ੇ ਅਤੇ ਰਾਜਾਂ ਵਾਲੀ ਮੇਜ਼ ਰੱਖੋ ਅਤੇ ਇਸ ਦੇ ਸਾਹਮਣੇ ਇਕ | ਸ਼ੈਟੀ ਜਾਂ ਸਟੂਲ ਰੱਖੋ | ਕਮਰਾ ਵੱਡਾ ਹੋਣ ਦੀ ਹਾਲਤ ਵਿਚ ਇਸ ਹਿੱਸੇ ਨੂੰ ਪਰਦਾ ਲਗਾ ਕੇ | ਅੱਡ ਵੀ ਕੀਤਾ ਜਾ ਸਕਦਾ ਹੈ । ਦੀਵਾਰ ਦੇ ਉੱਤੇ ਸ਼ੀਸ਼ਾ ਟੰਗ ਕੇ ਉਸ ਦੇ ਹੇਠਾਂ ਇਕ ਸ਼ੈਲਫ਼ ਬਣਾ ਕੇ ਵੀ ਸ਼ਿੰਗਾਰ ਮੇਜ਼ ਦਾ ਕੰਮ ਲਿਆ ਜਾ ਸਕਦਾ ਹੈ । ਇਸ ਦੇ ਨੇੜੇ ਹੀ ਦੀਵਾਰ ਵਿਚ ਇਕ ਅਲਮਾਰੀ ਬਣੀ ਹੋਣੀ ਚਾਹੀਦੀ ਹੈ ਜਿਸ ਵਿਚ ਕੱਪੜੇ ਰੱਖੇ ਜਾ ਸਕਣ । ਜੇਕਰ ਦੀਵਾਰ ਵਿਚ ਅਲਮਾਰੀ ਨਾ ਹੋਵੇ ਤਾਂ ਸਟੀਲ ਦੀ ਅਲਮਾਰੀ ਵਰਤੀ ਜਾ ਸਕਦੀ ਹੈ ।

ਖਾਣਾ-ਖਾਣ ਦਾ ਕਮਰਾ – ਖਾਣਾ-ਖਾਣ ਵਾਲੇ ਕਮਰੇ ਵਿਚ ਖਾਣੇ ਵਾਲੀ ਮੇਜ਼ ਅਤੇ ਕੁਰਸੀਆਂ ਮੁੱਖ ਫ਼ਰਨੀਚਰ ਹੁੰਦੀਆਂ ਹਨ । ਮੇਜ਼ 4, 6 ਜਾਂ 8 ਬੰਦਿਆਂ ਲਈ ਜਾਂ ਇਸ ਤੋਂ ਵੀ ਵੱਡਾ ਹੋ – ਸਕਦਾ ਹੈ । ਘਰ ਵਿਚ ਖਾਣਾ-ਖਾਣ ਵਾਲੇ ਬੰਦਿਆਂ ਦੀ ਗਿਣਤੀ ਅਤੇ ਬਾਹਰੋਂ ਆਉਣ ਵਾਲੇ ਮਹਿਮਾਨਾਂ ਦੀ ਗਿਣਤੀ ਦੇ ਅਨੁਸਾਰ ਹੀ ਮੇਜ਼ ਦਾ ਆਕਾਰ ਹੋਣਾ ਚਾਹੀਦਾ ਹੈ । ਖਾਣਾ-ਖਾਣ ਵਾਲੀਆਂ ਕੁਰਸੀਆਂ ਛੋਟੀਆਂ, ਬਿਨਾਂ ਬਾਹਵਾਂ ਦੀਆਂ ਅਤੇ ਸਿੱਧੀ ਪਿੱਠ ਵਾਲੀਆਂ ਹੁੰਦੀਆਂ ਹਨ ।

ਆਮ ਤੌਰ ‘ਤੇ ਕਮਰੇ ਦੇ ਵਿਚਕਾਰ ਮੇਜ਼ ਰੱਖੀ ਜਾਂਦੀ ਹੈ ਅਤੇ ਇਸ ਦੇ ਆਲੇ-ਦੁਆਲੇ ਕੁਰਸੀਆਂ ਰੱਖੀਆਂ ਜਾਂਦੀਆਂ ਹਨ । ਇਸ ਕਮਰੇ ਵਿਚ ਚੀਨੀ ਦੇ ਬਰਤਨ ਅਤੇ ਗਲਾਸ, ਛੁਰੀਆਂ, ਚਮਚ ਆਦਿ ਰੱਖਣ ਲਈ ਇਕ ਅਲਮਾਰੀ ਵੀ ਰੱਖੀ ਜਾਂਦੀ ਹੈ । ਇਹ ਅਲਮਾਰੀ ਦੀਵਾਰ ਵਿਚ ਵੀ ਬਣਵਾਈ ਜਾ ਸਕਦੀ ਹੈ । ਕਈ ਘਰਾਂ ਵਿਚ ਬੈਠਕ ਅਤੇ ਖਾਣਾ-ਖਾਣ ਦਾ ਕਮਰਾ ਇਕੱਠਾ ਹੀ ਬਣਾਇਆ ਜਾਂਦਾ ਹੈ । ਇਸ ਤਰ੍ਹਾਂ ਦੇ ਕਮਰੇ ਵਿਚ ਜਿਹੜਾ ਹਿੱਸਾ ਬਾਹਰ ਵੱਲ ਨੂੰ ਲੱਗਦਾ ਹੈ, ਉਹ – ਬੈਠਕ ਅਤੇ ਅੰਦਰ ਰਸੋਈ ਦੇ ਨਾਲ ਲੱਗਦਾ ਹਿੱਸਾ ਖਾਣਾ-ਖਾਣ ਲਈ ਵਰਤਿਆ ਜਾਂਦਾ ਹੈ ।

ਪੜ੍ਹਾਈ ਦਾ ਕਮਰਾ-ਇਸ ਵਿਚ ਕਿਤਾਬਾਂ ਦੀ ਅਲਮਾਰੀ ਜਾਂ ਸ਼ੈਲਫ਼ ਹੋਣੇ ਚਾਹੀਦੇ ਹਨ । ਕਮਰੇ ਦੇ ਵਿਚਕਾਰ ਜਾਂ ਇਕ ਦੀਵਾਰ ਦੇ ਨਾਲ ਪੜ੍ਹਨ ਵਾਲੀ ਮੇਜ਼ ਅਤੇ ਇਸ ਦੇ ਸਾਹਮਣੇ ਇਕ ਕੁਰਸੀ ਰੱਖੀ ਜਾਂਦੀ ਹੈ । ਇਸ ਤੋਂ ਇਲਾਵਾ ਦੋ, ਤਿੰਨ ਆਰਾਮ ਕੁਰਸੀਆਂ ਵੀ ਰੱਖੀਆਂ ਜਾ ਸਕਦੀਆਂ ਹਨ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 29.
ਫ਼ਰਨੀਚਰ ਦੀ ਦੇਖ-ਭਾਲ ਕਿਵੇਂ ਕਰੋਗੇ ?
ਉੱਤਰ-
ਵੱਖ-ਵੱਖ ਤਰ੍ਹਾਂ ਦੇ ਫ਼ਰਨੀਚਰ ਦੀ ਦੇਖ-ਭਾਲ ਲਈ ਹੇਠ ਲਿਖੇ ਢੰਗ ਹਨ-
(i) ਲੱਕੜੀ ਦੇ ਫ਼ਰਨੀਚਰ ਦੀ ਦੇਖ-ਭਾਲ – ਲੱਕੜੀ ਦੇ ਫ਼ਰਨੀਚਰ ਨੂੰ ਹਰ ਰੋਜ਼ ਸੁੱਕੇ ਕੱਪੜੇ ਨਾਲ ਝਾੜ-ਪੂੰਝ ਕੇ ਸਾਫ਼ ਕਰਨਾ ਚਾਹੀਦਾ ਹੈ । ਲੱਕੜ ਨੂੰ ਆਮ ਕਰਕੇ ਸਿਉਂਕ ਲੱਗ ਜਾਂਦੀ ਹੈ ਸੋ ਇਹ ਧਿਆਨ ਰੱਖਣਾ ਚਾਹੀਦਾ ਹੈ ਜੇ ਸਿਉਂਕ ਲੱਗ ਜਾਵੇ ਤਾਂ ਸਿਉਂਕ ਦੀ ਦਵਾਈ ਦਾ ਖਰਾਬ ਹਿੱਸੇ ‘ਤੇ ਸਪਰੇਅ ਕਰੋ 1 ਸਾਲ ਵਿਚ ਇਕ-ਦੋ ਵਾਰ ਲੱਕੜ ਦੇ ਫ਼ਰਨੀਚਰ ਨੂੰ ਧੁੱਪ ਲੁਆ ਲੈਣੀ ਚਾਹੀਦੀ ਹੈ । ਜੇ ਧੁੱਪ ਬਹੁਤ ਤੇਜ਼ ਹੋਵੇ ਤਾਂ ਕੁੱਝ ਸਮੇਂ ਲਈ ਹੀ ਲਗਾਉ । ਪਾਲਿਸ਼ ਕੀਤੇ ਮੇਜ਼ ‘ਤੇ ਗਰਮ ਸਬਜ਼ੀ ਦੇ ਬਰਤਨ ਜਾਂ ਠੰਢੇ ਪਾਣੀ ਦੇ ਗਿਲਾਸ ਸਿੱਧੇ ਹੀ ਨਹੀਂ ਰੱਖਣੇ ਚਾਹੀਦੇ, ਨਹੀਂ ਤਾਂ ਮੇਜ਼ ‘ਤੇ ਦਾਗ ਪੈ ਜਾਂਦੇ ਹਨ । ਇਹਨਾਂ ਦੇ ਹੇਠਾਂ ਪਲਾਸਟਿਕ, ਕਾਰਕ ਜਾਂ ਸਣ ਆਦਿ ਦੇ ਮੈਟ ਰੱਖਣੇ ਚਾਹੀਦੇ ਹਨ ।

ਫ਼ਰਨੀਚਰ ਤੋਂ ਦਾਗ ਉਤਾਰਨ ਲਈ ਕੋਸੇ ਪਾਣੀ ਵਿਚ ਸਿਰਕਾ ਮਿਲਾ ਕੇ ਜਾਂ ਹਲਕਾ ਡਿਟਰਜੈਂਟ ਮਿਲਾ ਕੇ, ਕੱਪੜਾ ਇਸ ਘੋਲ ਵਿਚ ਭਿਉਂ ਕੇ ਸਾਫ਼ ਕਰੋ | ਪਰ ਫ਼ਰਨੀਚਰ ਨੂੰ ਜ਼ਿਆਦਾ ਗਿੱਲਾ ਨਹੀਂ ਕਰਨਾ ਚਾਹੀਦਾ । ਗਿੱਲਾ ਸਾਫ਼ ਕਰਨ ਤੋਂ ਬਾਅਦ ਫ਼ਰਨੀਚਰ ਨੂੰ ਸੁੱਕੇ ਕੱਪੜੇ ਨਾਲ ਸਾਫ਼ ਕਰੋ ਅਤੇ ਸਪਿਰਟ ਵਿਚ ਭਿੱਜੇ ਨੂੰ ਆਦਿ ਨਾਲ ਫਿਰ ਸਾਫ਼ ਕਰੋ । ਜੇ ਲੱਕੜ ਜ਼ਿਆਦਾ ਖ਼ਰਾਬ ਹੋ ਗਈ ਹੋਵੇ ਤਾਂ ਇਸ ਨੂੰ ਰੋਗਮਾਰ ਨਾਲ ਰਗੜ ਕੇ ਪਾਲਿਸ਼ ਕੀਤਾ ਜਾ ਸਕਦਾ ਹੈ ।

ਜੇ ਲੱਕੜੀ ਵਿਚ ਛੇਕ ਹੋ ਗਏ ਹੋਣ ਤਾਂ ਉਸ ਨੂੰ ਸ਼ਹਿਦ ਦੀ ਮੱਖੀ ਦੇ ਮੋਮ ਨਾਲ ਭਰ ਲਉ ×

(ii) ਪੇਂਟ ਕੀਤੇ ਹੋਏ ਫ਼ਰਨੀਚਰ ਦੀ ਦੇਖ-ਭਾਲ – ਅਜਿਹੇ ਫ਼ਰਨੀਚਰ ਨੂੰ ਧੋਇਆ ਜਾ ਸਕਦਾ ਹੈ । ਜ਼ਿਆਦਾ ਗੰਦਾ ਹੋਣ ਦੀ ਸਥਿਤੀ ਵਿਚ ਕੋਸੇ ਪਾਣੀ ਵਿਚ ਡਿਟਰਜੈਂਟ ਮਿਲਾ ਕੇ ਸਾਫ਼ ਕਰੋ । ਕਿਸੇ ਖੁਰਦਰੀ ਵਸਤੁ ਨਾਲ ਫ਼ਰਨੀਚਰ ਨੂੰ ਨਹੀਂ ਰਗੜਨਾ। ਚਾਹੀਦਾ ਨਹੀਂ, ਤਾਂ ਇਸ ‘ਤੇ ਝਰੀਟਾਂ ਪੈ ਜਾਣਗੀਆਂ ਤੇ ਕਈ ਥਾਂਵਾਂ ਤੋਂ ਪੇਂਟ ਉੱਤਰ ਵੀ ਸਕਦਾ ਹੈ । ਮੁੜ ਪੇਂਟ ਕਰਨਾ ਹੋਵੇ ਤਾਂ ਪਹਿਲੇ ਪੇਂਟ ਨੂੰ ਚੰਗੀ ਤਰ੍ਹਾਂ ਉਤਾਰ ਲੈਣਾ ਚਾਹੀਦਾ ਹੈ ।

(iii) ਬੈਂਤ ਦੇ ਫ਼ਰਨੀਚਰ ਦੀ ਦੇਖ-ਭਾਲ – ਅਜਿਹੇ ਫ਼ਰਨੀਚਰ ਦੀ ਵਰਤੋਂ ਆਮ ਕਰਕੇ ਗਾਰਡਨ ਜਾਂ ਲਾਨ ਵਿਚ ਕੀਤੀ ਜਾਂਦੀ ਹੈ | ਕੇਨ ਦੇ ਬਣੇ ਡਾਈਨਿੰਗ ਟੇਬਲ, ਕੁਰਸੀਆਂ ਅਤੇ ਸੋਫੇ ਵੀ ਮਿਲ ਜਾਂਦੇ ਹਨ । ਨਾਈਲੋਨ ਵਾਲੇ ਕੇਨ ਨੂੰ ਜ਼ਿਆਦਾ ਧੁੱਪ ਵਿਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਧੁੱਪ ਵਿਚ ਇਹ ਖ਼ਰਾਬ ਹੋ ਜਾਂਦੀ ਹੈ । ਇਸ ਨੂੰ ਸੁੱਕੇ ਜਾਂ ਗਿੱਲੇ ਕੱਪੜੇ ਨਾਲ ਸਾਫ਼ ਕੀਤਾ ਜਾ ਸਕਦਾ ਹੈ । ਜ਼ਿਆਦਾ ਗੰਦਾ ਹੋਵੇ ਤਾਂ ਨਮਕ ਜਾਂ ਡਿਟਰਜੈਂਟ ਵਾਲੇ ਪਾਣੀ ਨਾਲ ਇਸ ਨੂੰ ਧੋ ਲਵੋ ਤੇ ਸਾਫ਼ ਕੱਪੜੇ ਨਾਲ ਸੁਕਾ ਲਵੋ । ਮੋਮ ਵਾਲੇ ਕੇਨ ਨੂੰ ਰੋਜ਼ ਸਾਫ਼ ਤੇ ਸੁੱਕੇ ਕੱਪੜੇ ਨਾਲ ਪੂੰਝ ਲੈਣਾ ਚਾਹੀਦਾ ਹੈ । ਜ਼ਿਆਦਾ ਖ਼ਰਾਬ ਹੋਣ ਤੇ ਰੇਤੀ ਕਾਗਜ਼ ਨਾਲ ਸਾਰੇ ਪਾਸਿਉਂ ਰਗੜ ਕੇ ਮੁੜ ਤੋਂ ਵੈਕਸ ਪਾਲਿਸ਼ ਕਰ ਲਵੋ : ਪੇਂਟ ਕੀਤੇ ਕੇਨ ਨੂੰ ਦੋ ਕੁ ਸਾਲਾਂ ਬਾਅਦ ਮੁੜ ਪੇਂਟ ਕਰਵਾ ਲੈਣਾ ਚਾਹੀਦਾ ਹੈ ।

(iv) ਕੱਪੜੇ ਨਾਲ ਕਵਰ ਕੀਤੇ ਫ਼ਰਨੀਚਰ ਦੀ ਦੇਖ-ਭਾਲ – ਅਜਿਹੇ ਫ਼ਰਨੀਚਰ ਨੂੰ ਵੈਕਯੂਮ ਕਲੀਨਰ ਨਾਲ ਜਾਂ ਗਰਮ ਕੱਪੜੇ ਸਾਫ਼ ਕਰਨ ਵਾਲੇ ਬੁਰਸ਼ ਨਾਲ ਸਾਫ਼ ਕਰਨਾ ਚਾਹੀਦਾ ਹੈ । ਕੱਪੜੇ ਦਾ ਰੰਗ ਫਿਟ ਗਿਆ ਹੋਵੇ ਤਾਂ ਦੋ ਗਲਾਸ ਪਾਣੀ ਵਿਚ ਇਕ ਵੱਡਾ ਚਮਚਾ ਸਿਰਕਾ ਮਿਲਾ ਕੇ ਨਰਮ ਕੱਪੜਾ ਇਸ ਵਿਚ ਭਿਉਂ ਲਉ ਤੇ ਚੰਗੀ ਤਰ੍ਹਾਂ ਨਿਚੋੜ ਕੇ ਕਵਰ ਸਾਫ਼ ਕਰਨ ‘ਤੇ ਕੱਪੜੇ ਵਿਚ ਚਮਕ ਆ ਜਾਂਦੀ ਹੈ ਤੇ ਸਾਫ਼ ਵੀ ਹੋ ਜਾਂਦਾ ਹੈ । ਥਿੰਧਿਆਈ ਦੇ ਦਾਗ ਪੈਟਰੋਲ ਜਾਂ ਪਾਣੀ ਵਿਚ ਡਿਟਰਜੈਂਟ ਮਿਲਾ ਕੇ ਉਸ ਦੀ ਝੱਗ ਨਾਲ ਸਾਫ਼ ਕੀਤੇ ਜਾਂਦੇ ਹਨ । ਝੱਗ ਨਾਲ ਸਾਫ਼ ਕਰਨ ਤੋਂ ਬਾਅਦ ਗਿੱਲੇ ਕੱਪੜੇ ਨਾਲ ਕਵਰ ਸਾਫ਼ ਕਰੋ ।

(v) ਪਲਾਸਟਿਕ ਦੇ ਫਰਨੀਚਰ ਦੀ ਦੇਖ-ਭਾਲ – ਪਲਾਸਟਿਕ ਦਾ ਫ਼ਰਨੀਚਰ ਰਸਾਇਣਿਕ ਪਦਾਰਥਾਂ ਤੋਂ ਬਣਦਾ ਹੈ । ਪਲਾਸਟਿਕ ਨੂੰ ਪਿਘਲਾ ਕੇ ਵੱਖ-ਵੱਖ ਆਕਾਰਾਂ ਅਤੇ ਡਿਜ਼ਾਈਨਾਂ ਦਾ ਫ਼ਰਨੀਚਰ ਬਣਾਇਆ ਜਾਂਦਾ ਹੈ । ਪਲਾਸਟਿਕ ਦੇ ਫ਼ਰਨੀਚਰ ਨੂੰ ਪਾਣੀ ਨਾਲ ਧੋਤਾ ਜਾ ਸਕਦਾ ਹੈ । ਬੁਰਸ਼ ਜਾਂ ਸਪੰਜ ਆਦਿ ਨੂੰ | ਸਾਬਣ ਵਾਲੇ ਪਾਣੀ ਨਾਲ ਭਿਉਂ ਕੇ ਪਲਾਸਟਿਕ ਦੇ ਫ਼ਰਨੀਚਰ ਨੂੰ ਸਾਫ ਕਰ ਕੇ ਧੋ ਕੇ ਸੁਕਾ | ਲਵੋ । ਪਲਾਸਟਿਕ ਦੇ ਫ਼ਰਨੀਚਰ ਨੂੰ ਧੁੱਪ ਤੇ ਸਰਦੀ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ।

(vi) ਰੈਕਸੀਨ ਜਾਂ ਚਮੜੇ ਦੇ ਫ਼ਰਨੀਚਰ ਦੀ ਦੇਖ – ਭਾਲ-ਰੈਕਸੀਨ ਦਾ ਫ਼ਰਨੀਚਰ ਬਹੁਤ | ਮਹਿੰਗਾ ਨਹੀਂ ਹੁੰਦਾ ਤੇ ਇਸ ਨੂੰ ਸਾਫ਼ ਕਰਨਾ ਵੀ ਸੌਖਾ ਹੈ । ਇਸ ਦੀ ਵਰਤੋਂ ਆਮ ਕਰਕੇ ਬੈਂਕਾਂ, ਦਫ਼ਤਰਾਂ, ਗੱਡੀਆਂ ਆਦਿ ਵਿਚ ਕੀਤੀ ਜਾਂਦੀ ਹੈ । ਇਹ ਸਰਦੀਆਂ ਨੂੰ ਠੰਢਾ ਤੇ ਗਰਮੀਆਂ ਨੂੰ ਗਰਮ ਹੋ ਜਾਂਦਾ ਹੈ । ਇਸ ਲਈ ਘਰਾਂ ਵਿਚ ਇਸ ਦੀ ਵਰਤੋਂ ਘੱਟ ਹੀ ਹੁੰਦੀ ਹੈ । ਇਸ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕੀਤਾ ਜਾ ਸਕਦਾ ਹੈ ਤੇ ਲੋੜ ਪੈਣ ‘ਤੇ ਧੋਇਆ ਵੀ ਜਾ ਸਕਦਾ ਹੈ | ਚਮੜੇ ਦਾ ਫ਼ਰਨੀਚਰ ਬਹੁਤ ਮਹਿੰਗਾ ਹੁੰਦਾ ਹੈ । ਇਸ ਲਈ ਇਸ ਦੀ ਵਰਤੋਂ | ਘੱਟ ਹੀ ਕੀਤੀ ਜਾਂਦੀ ਹੈ । ਇਸ ਦੀ ਰੋਜ਼ ਝਾੜ-ਪੂੰਝ ਕਰਨੀ ਚਾਹੀਦੀ ਹੈ ਤੇ ਬਰਸਾਤਾਂ ਨੂੰ ਇਹ | ਚੰਗੀ ਤਰ੍ਹਾਂ ਸੁੱਕਾ ਹੋਣਾ ਚਾਹੀਦਾ ਹੈ ਤਾਂ ਕਿ ਇਸ ਨੂੰ ਉੱਲੀ ਨਾ ਲੱਗੇ । ਚਮੜੇ ਦੇ ਫ਼ਰਨੀਚਰ ਨੂੰ ਸਾਲ ਵਿਚ ਦੋ ਵਾਰ, ਦੋ ਹਿੱਸੇ ਅਲਸੀ ਦਾ ਤੇਲ ਅਤੇ ਇਕ-ਇਕ ਹਿੱਸਾ ਸਿਰਕਾ ਮਿਲਾ ਕੇ | ਬਣੇ ਘੋਲ ਨਾਲ ਪਾਲਿਸ਼ ਕਰਨਾ ਚਾਹੀਦਾ ਹੈ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

PSEB 10th Class Home Science Guide ਘਰ ਦੀ ਅੰਦਰਲੀ ਸਜਾਵਟ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਘਰ ਦੀ ਅੰਦਰਲੀ ਸਜਾਵਟ ਲਈ ਕੀ ਕੁੱਝ ਵਰਤਦੇ ਹਾਂ ?
ਉੱਤਰ-
ਪਰਦੇ, ਗਲੀਚੇ, ਫੁੱਲ, ਫ਼ਰਨੀਚਰ ਆਦਿ ।

ਪ੍ਰਸ਼ਨ 2.
ਪਲਾਸਟਿਕ ਦੇ ਫ਼ਰਨੀਚਰ ਦਾ ਇਕ ਲਾਭ ਦੱਸੋ ।
ਉੱਤਰ-
ਇਸ ਨੂੰ ਸਿਉਂਕ ਨਹੀਂ ਲਗਦੀ ।

ਪ੍ਰਸ਼ਨ 3.
ਪਰਦੇ ਤੇ ਗਲੀਚੇ ਕਿਹੋ ਜਿਹੇ ਹੋਣੇ ਚਾਹੀਦੇ ਹਨ ?
ਉੱਤਰ-
ਕੰਧਾਂ ਤੇ ਫ਼ਰਨੀਚਰ ਦੇ ਰੰਗ ਅਨੁਸਾਰ ।

ਪ੍ਰਸ਼ਨ 4.
ਫੁੱਲਾਂ ਨੂੰ ਸਜਾਉਣ ਲਈ ਕਿਹੜੇ ਤਰੀਕੇ ਹਨ ?
ਉੱਤਰ-
ਜਾਪਾਨੀ ਤੇ ਅਮਰੀਕਨ ।

ਪ੍ਰਸ਼ਨ 5.
ਬੈਠਕ ਵਿੱਚ ਕਿਹੋ ਜਿਹੇ ਕੰਮ ਕੀਤੇ ਜਾਂਦੇ ਹਨ ?
ਉੱਤਰ-
ਖੇਡਣ, ਲਿਖਣ, ਪੜ੍ਹਨ, ਮਨੋਰੰਜਨ ਆਦਿ ਦੇ ।

ਪ੍ਰਸ਼ਨ 6.
ਘਰ ਦੀ ਸੁੰਦਰਤਾ ਵਧਾਉਣ ਤੋਂ ਇਲਾਵਾ ਪਰਦਿਆਂ ਦੇ ਕੀ ਲਾਭ ਹਨ ?
ਉੱਤਰ-
ਭੇਦ ਹਵਾ, ਰੋਸ਼ਨੀ ਅਤੇ ਮਿੱਟੀ ਘੱਟੇ ਤੋਂ ਬਚਾਉਂਦੇ ਹਨ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 7.
ਪਰਦੇ ਲਾਉਣ ਨਾਲ ਕਮਰਿਆਂ ਵਿੱਚ ਕਿਹੋ ਜਿਹੀ ਭਾਵਨਾ ਪੈਦਾ ਹੁੰਦੀ ਹੈ ?
ਉੱਤਰ-
ਏਕਾਂਤ ਦੀ ਭਾਵਨਾ ।

ਪ੍ਰਸ਼ਨ 8.
ਸਰਦੀਆਂ (ਠੰਡੇ ਦੇਸ਼ਾਂ) ਵਿੱਚ ਕਿਸ ਰੰਗ ਦੇ ਪਰਦੇ ਲਾਉਣੇ ਚਾਹੀਦੇ ਹਨ ?
ਉੱਤਰ-
ਗੜੇ ਰੰਗ ਦੇ ।

ਪ੍ਰਸ਼ਨ 9.
ਛੋਟੇ ਕਮਰੇ ਵਿੱਚ ਕਿਹੋ ਜਿਹੇ ਪਰਦੇ ਠੀਕ ਰਹਿੰਦੇ ਹਨ ?
ਉੱਤਰ-
ਪਲੇਨ ਤੇ ਛੋਟੇ ਡਿਜ਼ਾਈਨ ਵਾਲੇ ।

ਪ੍ਰਸ਼ਨ 10.
ਖਾਣ ਵਾਲੇ ਕਮਰੇ ਵਿੱਚ ਕਿਹੋ ਜਿਹੇ ਫੁੱਲ ਵਰਤਣੇ ਚਾਹੀਦੇ ਹਨ ?
ਉੱਤਰ-
ਸੁਗੰਧ ਰਹਿਤ ।

ਪ੍ਰਸ਼ਨ 11.
ਜਾਪਾਨੀ ਤਰੀਕੇ ਵਿੱਚ ਵੱਡਾ (ਉੱਚਾ) ਫੁੱਲ ਕਿਸ ਦਾ ਪ੍ਰਤੀਕ ਹੈ ?
ਉੱਤਰ-
ਪਰਮਾਤਮਾ ਦਾ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 12.
ਜਾਪਾਨੀ ਤਰੀਕੇ ਵਿੱਚ ਛੋਟਾ ਫੁੱਲ ਕਿਸ ਦਾ ਪ੍ਰਤੀਕ ਹੈ ?
ਉੱਤਰ-
ਧਰਤੀ ਦਾ ।

ਪ੍ਰਸ਼ਨ 13.
ਫੁੱਲ ਕਦੋਂ ਤੋੜਨੇ ਚਾਹੀਦੇ ਹਨ ?
ਉੱਤਰ-
ਸਵੇਰੇ ਜਾਂ ਸ਼ਾਮ ਜਦੋਂ ਧੁੱਪ ਘੱਟ ਹੋਵੇ ।

ਪ੍ਰਸ਼ਨ 14.
ਫੁੱਲਦਾਨ ਕਿਸ ਪਦਾਰਥ ਦੇ ਬਣੇ ਹੋ ਸਕਦੇ ਹਨ ?
ਉੱਤਰ-
ਚੀਨੀ ਮਿੱਟੀ, ਪਿੱਤਲ, ਤਾਂਬੇ ਆਦਿ ਦਾ ।

ਪ੍ਰਸ਼ਨ 15.
ਪਲਾਸਟਿਕ ਦੇ ਫਰਨੀਚਰ ਨੂੰ ਕਿਸ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ?
ਉੱਤਰ-
ਧੁੱਪ ਤੇ ਸਰਦੀ ਤੋਂ ।

ਪ੍ਰਸ਼ਨ 16.
ਜਾਪਾਨੀ ਤਰੀਕੇ ਵਿਚ ਕਿਹੜਾ ਫੁੱਲ ਧਰਤੀ ਵੱਲ ਸੰਕੇਤ ਕਰਦਾ ਹੈ ?
ਉੱਤਰ-
ਛੋਟਾ ਟੁੱਲ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

ਪ੍ਰਸ਼ਨ 17.
ਫੁੱਲਾਂ ਨੂੰ ਠੀਕ ਜਗਾ ਤੇ ਟਿਕਾਉਣ ਲਈ ਕਿਸ ਚੀਜ਼ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਸਟੈਮ ਹੋਲਡਰ ।

ਪ੍ਰਸ਼ਨ 18.
ਜਾਪਾਨੀ ਤਰੀਕੇ ਵਿਚ ਸਭ ਤੋਂ ਹੇਠਲਾ ਫੁੱਲ ਕਿਸ ਵੱਲ ਇਸ਼ਾਰਾ ਕਰਦਾ ਹੈ ?
ਉੱਤਰ-
ਧਰਤੀ ਵੱਲ ।

ਪ੍ਰਸ਼ਨ 19.
ਕਿਸ ਕਿਸਮ ਦੀ ਫੁੱਲ ਵਿਵਸਥਾ ਵਿਚ ਕਈ ਕਿਸਮ ਅਤੇ ਕਈ ਰੰਗਾਂ ਦੇ ਫੁੱਲ ਇਕੱਠੇ ਇਸਤੇਮਾਲ ਕੀਤੇ ਜਾਂਦੇ ਹਨ ?
ਉੱਤਰ-
ਅਮਰੀਕਨ ਤਰੀਕੇ ਵਿੱਚ ।

ਛੋਟੇ ਉੱਤਰਾਂ ਵਾਲੇ ਪਯਨ

ਪ੍ਰਸ਼ਨ 1.
ਗੱਦੀਆਂ/ਕੁਸ਼ਨ ਕਮਰੇ ਦੀ ਸੁੰਦਰਤਾ ਕਿਸ ਤਰ੍ਹਾਂ ਵਧਾਉਂਦੇ ਹਨ ?
ਉੱਤਰ-
ਗੱਦੀਆਂ ਜਾਂ ਕੁਸ਼ਨ ਕਮਰੇ ਦੀ ਸੁੰਦਰਤਾ ਵਧਾਉਂਦੇ ਹਨ । ਗੱਦੀਆਂ ਵੱਖ-ਵੱਖ ਆਕਾਰ ਅਤੇ ਰੰਗਾਂ ਵਿਚ ਮਿਲਦੀਆਂ ਹਨ । ਇਹਨਾਂ ਦੀ ਚੋਣ ਫ਼ਰਨੀਚਰ ‘ਤੇ ਨਿਰਭਰ ਕਰਦੀ ਹੈ ! ਪਲੇਨ ਸੋਫ਼ੇ ਤੇ ਡਿਜ਼ਾਈਨ ਵਾਲੇ ਕੁਸ਼ਨ, ਫਿੱਕੇ ਰੰਗ ਤੇ ਗਹਿਰੇ ਰੰਗ ਦੇ ਕੁਸ਼ਨ ਰੱਖਣ ਨਾਲ ਕਮਰੇ ਦੀ ਸੁੰਦਰਤਾ ਵੱਧ ਜਾਂਦੀ ਹੈ ।

ਪ੍ਰਸ਼ਨ 2.
ਫ਼ਰਨੀਚਰ ਖ਼ਰੀਦਣ ਸਮੇਂ ਉਸਦੇ ਡਿਜ਼ਾਈਨ ਦਾ ਧਿਆਨ ਕਿਸ ਪ੍ਰਕਾਰ ਰੱਖਣਾ ਚਾਹੀਦਾ ਹੈ ?
ਉੱਤਰ-
ਫ਼ਰਨੀਚਰ ਖ਼ਰੀਦਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦਾ ਡਿਜ਼ਾਈਨ ਕਮਰੇ ਵਿੱਚ ਰੱਖੀਆਂ ਹੋਰ ਵਸਤੂਆਂ ਦੇ ਆਕਾਰ ਮੁਤਾਬਿਕ ਹੋਵੇ ਤੇ ਕਮਰੇ ਦੇ ਆਕਾਰ ਮੁਤਾਬਿਕ ਵੀ ਹੋਵੇ । ਵੱਡੇ ਪ੍ਰਿੰਟ ਵਾਲੇ ਕੱਪੜੇ ਵਾਲਾ ਫ਼ਰਨੀਚਰ, ਵਰਤਿਆ ਜਾਵੇ ਤਾਂ ਕਈ ਵਾਰ ਕਮਰੇ ਦਾ ਆਕਾਰ ਛੋਟਾ ਲਗਦਾ ਹੈ । ਫ਼ਰਨੀਚਰ ਦਾ ਰੰਗ ਅਤੇ ਬਨਾਵਟ ਕਮਰੇ ਦੀਆਂ ਵਸਤੂਆਂ ਨਾਲ ਮਿਲਦਾ ਜੁਲਦਾ ਵੀ ਹੋਣਾ ਚਾਹੀਦਾ ਹੈ ।

ਪ੍ਰਸ਼ਨ 3.
ਘਰ ਦੀ ਅੰਦਰਲੀ ਸਜਾਵਟ ਤੋਂ ਕੀ ਭਾਵ ਹੈ ?
ਉੱਤਰ-
ਘਰ ਦੇ ਹਰ ਕਮਰੇ ਅਤੇ ਸਮੁੱਚੇ ਘਰ ਦੀ ਸਜਾਵਟ ਨੂੰ ਘਰ ਦੀ ਅੰਦਰਲੀ ਸਜਾਵਟ ਕਿਹਾ ਜਾਂਦਾ ਹੈ | ਘਰ ਦੇ ਹਰ ਕਮਰੇ ਨੂੰ ਡਿਜ਼ਾਈਨ ਦੇ ਮੁਲ ਅੰਸ਼ਾਂ ਤੇ ਸਿਧਾਂਤਾਂ ਅਨੁਸਾਰ ਸਜਾਉਣਾ ਹੀ ਘਰ ਦੀ ਅੰਦਰਲੀ ਸਜਾਵਟ ਹੈ | ਘਰ ਦੀ ਸਜਾਵਟ ਘਰ ਨੂੰ ਸੋਹਣਾ ਤੇ ਆਕਰਸ਼ਕ ਬਣਾਉਣ ਲਈ ਕੀਤੀ ਜਾਂਦੀ ਹੈ | ਘਰ ਦੀ ਸਜਾਵਟ ਲਈ ਫਰਨੀਚਰ, ਪਰਦੇ, ਕਾਲੀਨ, ਫੁੱਲ ਵਿਵਸਥਾ ਤੇ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ | ਘਰ ਨੂੰ ਸਜਾਉਣ ਵੇਲੇ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਪਰਿਵਾਰ ਦੇ ਮੈਂਬਰਾਂ ਦੇ ਅਰਾਮ ਵਿਚ ਵਿਘਨ ਨਾ ਪਏ ।

ਪ੍ਰਸ਼ਨ 4.
ਫੁੱਲਾਂ ਨੂੰ ਸਜਾਉਣ ਦਾ ਜਾਪਾਨੀ ਤਰੀਕਾ ਕੀ ਹੈ ?
ਉੱਤਰ-
ਫੁੱਲਾਂ ਨੂੰ ਸਜਾਉਣ ਦਾ ਜਾਪਾਨੀ ਤਰੀਕਾ ਸੰਕੇਤਕ ਹੁੰਦਾ ਹੈ ਇਸ ਵਿਚ ਤਿੰਨ ਫੁੱਲ ਵਰਤੇ ਜਾਂਦੇ ਹਨ ਜਿਨ੍ਹਾਂ ਵਿਚ ਸਭ ਤੋਂ ਵੱਡਾ (ਉੱਚਾ) ਫੁੱਲ ਪਰਮਾਤਮਾ, ਵਿਚਕਾਰਲਾ ਮਾਨਵ ਤੇ ਸਭ ਤੋਂ ਹੇਠਲਾ (ਛੋਟਾ) ਧਰਤੀ ਦਾ ਪ੍ਰਤੀਕ ਹੁੰਦੇ ਹਨ । ਇਸ ਵਿਚ ਫੁੱਲ ਇੱਕੋ ਹੀ ਕਿਸਮ ਤੇ ਇਕ ਰੰਗ ਦੇ ਹੁੰਦੇ ਹਨ ।

ਵਸਤੂਨਿਸ਼ਠ ਪ੍ਰਸ਼ਨ
I. ਖ਼ਾਲੀ ਸਥਾਨ ਭਰੋ

1. ਜਾਪਾਨੀ ਢੰਗ ਵਿਚ ਸਭ ਤੋਂ ਵੱਡਾ (ਉੱਚਾ) ਫੁੱਲ ………………….. ਦਾ ਪ੍ਰਤੀਕ ਹੈ ।
2. …………………….. ਕਿਸਮ ਦੀ ਫੁੱਲ ਵਿਵਸਥਾ ਵਿਚ ਕਈ ਕਿਸਮ ਅਤੇ ਕਈ ਰੰਗਾਂ ਦੇ ਫੁੱਲ ਇਕੱਠੇ ਇਸੇਮਾਲ ਕੀਤੇ ਜਾਂਦੇ ਹਨ ।
3. ………………….. ਫੁੱਲਾਂ ਨੂੰ ਠੀਕ ਜਗ੍ਹਾ ‘ਤੇ ਟਿਕਾਉਣ ਲਈ ਵਰਤੇ ਜਾਂਦੇ ਹਨ ।
4. ਜਾਪਾਨੀ ਤਰੀਕੇ ਵਿਚ ਵਿਚਕਾਰਲਾ ਫੁੱਲ …………………………. ਦਾ ਪ੍ਰਤੀਕ ਹੁੰਦਾ ਹੈ ।
ਉੱਤਰ-
1. ਪਰਮਾਤਮਾ,
2. ਅਮਰੀਕਨ,
3. ਸਟੈਮ ਹੋਲਡਰ,
4. ਮਾਨਵ ।

PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ

II. ਠੀਕ / ਗ਼ਲਤ ਦੱਸੋ

1. ਪਲਾਸਟਿਕ ਦੇ ਫ਼ਰਨੀਚਰ ਨੂੰ ਸਿਉਂਕ ਲਗ ਜਾਂਦੀ ਹੈ ।
2. ਫੁੱਲਾਂ ਨੂੰ ਸਜਾਉਣ ਦੇ ਜਾਪਾਨੀ ਤਰੀਕੇ ਵਿਚ ਦਸ ਫੁੱਲ ਹੁੰਦੇ ਹਨ ।
3. ਅਮਰੀਕਨ ਤਰੀਕੇ ਵਿਚ ਕਈ ਰੰਗਾਂ ਦੇ ਇਕੱਠੇ ਫੁੱਲ ਵਰਤੇ ਜਾਂਦੇ ਹਨ ।
4. ਪਰਦੇ ਘਰ ਦੀ ਅੰਦਰਲੀ ਸਜਾਵਟ ਲਈ ਵਰਤੇ ਜਾਂਦੇ ਹਨ ।
5. ਜਾਪਾਨੀ ਤਰੀਕੇ ਵਿਚ ਵੱਡਾ ਫੁੱਲ ਪਰਮਾਤਮਾ ਦਾ ਪ੍ਰਤੀਕ ਹੈ ।
ਉੱਤਰ-
1. ਗ਼ਲਤ,
2. ਗ਼ਲਤ,
3. ਠੀਕ,
4. ਠੀਕ,
5. ਠੀਕ ।

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਹੜਾ ਠੀਕ ਹੈ
(ਉ) ਫੁੱਲਾਂ ਨੂੰ ਸਜਾਉਣ ਦਾ ਜਾਪਾਨੀ ਤਰੀਕਾ ਸੰਕਤੇਕ ਹੁੰਦਾ ਹੈ ।
(ਅ) ਜਾਪਾਨੀ ਤਰੀਕੇ ਵਿਚ ਹੇਠਲਾ ਫੁੱਲ ਧਰਤੀ ਵੱਲ ਇਸ਼ਾਰਾ ਕਰਦਾ ਹੈ ।
(ੲ) ਸਰਦੀਆਂ ਵਿਚ ਗੂੜ੍ਹੇ ਰੰਗ ਦੇ ਪਰਦੇ ਲਾਉਣੇ ਚਾਹੀਦੇ ਹਨ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਹੜਾ ਠੀਕ ਹੈ-
(ਉ) ਖਾਣ ਵਾਲੇ ਕਮਰੇ ਵਿਚ ਸੁਗੰਧਿਤ ਫੁੱਲ ਹੋਣੇ ਚਾਹੀਦੇ ਹਨ ।
(ਅ) ਫੁੱਲ ਦੁਪਹਿਰ ਨੂੰ ਤੋੜੋ ।
(ੲ) ਫੁੱਲਾਂ ਦਾ ਸਾਈਜ਼ ਫੁੱਲਦਾਨ ਦੇ ਅਨੁਸਾਰ ਹੋਣਾ ਚਾਹੀਦਾ ਹੈ ।
(ਸ) ਸਾਰੇ ਠੀਕ ।
ਉੱਤਰ-
(ੲ) ਫੁੱਲਾਂ ਦਾ ਸਾਈਜ਼ ਫੁੱਲਦਾਨ ਦੇ ਅਨੁਸਾਰ ਹੋਣਾ ਚਾਹੀਦਾ ਹੈ ।

PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

Punjab State Board PSEB 10th Class Home Science Book Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ Textbook Exercise Questions and Answers.

PSEB Solutions for Class 10 Home Science Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

Home Science Guide for Class 10 PSEB ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ Textbook Questions and Answers

ਅਭਿਆਸ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਡਿਜ਼ਾਈਨ ਦੇ ਮੂਲ ਅੰਸ਼ ਕਿਹੜੇ-ਕਿਹੜੇ ਹਨ, ਨਾਂ ਦੱਸੋ ।
ਉੱਤਰ-
ਜਦੋਂ ਵੀ ਕੋਈ ਚੀਜ਼ ਬਣਾਈ ਜਾਂਦੀ ਹੈ ਤਾਂ ਉਸ ਦਾ ਨਮੂਨਾ ਭਾਵ ਡਿਜ਼ਾਈਨ ਬਣਦਾ ਹੈ ਭਾਵੇਂ ਇਹ ਚੀਜ਼ ਕੁਰਸੀ, ਮੇਜ਼ ਹੋਵੇ ਜਾਂ ਮਕਾਨ । ਇਕ ਚੰਗਾ ਡਿਜ਼ਾਈਨ ਬਣਾਉਣ ਲਈ ਇਸ ਦੇ ਮੂਲ ਤੱਤਾਂ ਦਾ ਗਿਆਨ ਅਤੇ ਕਲਾ ਦੇ ਮੂਲ ਸਿਧਾਂਤਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ । ਇਹਨਾਂ ਮੂਲ ਸਿਧਾਂਤਾਂ ਵਿਚ ਰੇਖਾਵਾਂ, ਰੂਪ ਤੇ ਆਕਾਰ, ਰੰਗ ਅਤੇ ਬਣਤਰ (Texture) ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।

ਪ੍ਰਸ਼ਨ 2.
ਡਿਜ਼ਾਈਨ ਵਿਚ ਇਕਸੁਰਤਾ ਤੋਂ ਕੀ ਭਾਵ ਹੈ ?
ਉੱਤਰ-
ਡਿਜ਼ਾਈਨ ਬਣਾਉਣ ਲਈ ਲਾਈਨਾਂ, ਆਕਾਰ, ਰੰਗ ਅਤੇ ਰਚਨਾ ਦੀ ਜ਼ਰੂਰਤ ਪੈਂਦੀ ਹੈ । ਇਕੋ ਤਰ੍ਹਾਂ ਦੀਆਂ ਦੋ ਚੀਜ਼ਾਂ ਜਿਵੇਂ ਇਕੋ ਰੰਗ, ਇਕ ਤਰ੍ਹਾਂ ਦੀਆਂ ਲਾਈਨਾਂ ਜਾਂ ਆਕਾਰ ਨਾਲ ਡਿਜ਼ਾਈਨ ਵਿਚ ਇਕਸੁਰਤਾ ਲਿਆਂਦੀ ਜਾ ਸਕਦੀ ਹੈ । ਪਰ ਜੇਕਰ ਹਰ ਇਕ ਚੀਜ਼ ਅਲੱਗ ਤਰ੍ਹਾਂ ਦੀ ਹੋਵੇ, ਤਾਂ ਉਹ ਪਰੇਸ਼ਾਨੀ ਦਾ ਅਹਿਸਾਸ ਦਵਾਉਂਦੀ ਹੈ । ਜਦੋਂ | ਡਿਜ਼ਾਈਨ ਦੇ ਸਾਰੇ ਅੰਸ਼ਾਂ ਵਿਚ ਇਕਸੁਰਤਾ ਹੋਵੇਗੀ ਤਾਂ ਉਹ ਇਕ ਸਮੁੱਚਾ ਡਿਜ਼ਾਈਨ ਜਾਪੇਗਾ ਨਾ ਕਿ ਅੱਡ-ਅੱਡ ਅੰਸ਼ਾਂ ਦਾ ਬੇਤੁਕਾ ਜੋੜ, ਅਜਿਹੇ ਡਿਜ਼ਾਈਨ ਨੂੰ ਚੰਗਾ ਸਮਝਿਆ ਜਾਵੇਗਾ।

PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

ਪ੍ਰਸ਼ਨ 3.
ਡਿਜ਼ਾਈਨ ਵਿਚ ਸੰਤੁਲਨ ਕਿੰਨੇ ਪ੍ਰਕਾਰ ਦਾ ਹੋ ਸਕਦਾ ਹੈ ਅਤੇ ਕਿਹੜਾ-ਕਿਹੜਾ ?
ਉੱਤਰ-
ਡਿਜ਼ਾਈਨ ਵਿਚ ਸੰਤੁਲਨ ਦੋ ਤਰ੍ਹਾਂ ਦਾ ਹੁੰਦਾ ਹੈ-
1. ਉਪਚਾਰਿਕ ਸੰਤੁਲਨ (Formal Balance) – ਉਪਚਾਰਿਕ | ਸੰਤੁਲਨ ਨੂੰ ਸਮਿਟਰੀਕਲ ਸੰਤੁਲਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਜਦੋਂ ਕਿ ਇਕ ਕੇਂਦਰ ਬਿੰਦੂ ਦੇ ਸਾਰੇ ਪਾਸੇ ਦੀਆਂ ਚੀਜ਼ਾਂ ਹਰ ਪੱਖੋਂ ਇਕੋ ਜਿਹੀਆਂ ਹੋਣ ਤਾਂ ਇਸ ਨੂੰ ਉਪਚਾਰਿਕ ਸੰਤੁਲਨ ਕਿਹਾ ਜਾਂਦਾ ਹੈ ।

2. ਅਣਉਪਚਾਰਿਕ ਸੰਤੁਲਨ (Informal Balance) – ਜਦੋਂ ਵਸਤਾਂ ਇਸ ਪ੍ਰਕਾਰ ਰੱਖੀਆਂ ਜਾਣ ਕਿ ਵੱਡੀ ਵਸਤੁ ਕੇਂਦਰ ਬਿੰਦੂ ਦੇ ਕੋਲ ਹੋਵੇ ਅਤੇ ਛੋਟੀ ਵਸਤੂ ਨੂੰ ਕੇਂਦਰ ਬਿੰਦੂ ਤੋਂ ਥੋੜਾ ਦੂਰ ਰੱਖਿਆ ਜਾਵੇ ਤਾਂ ਇਸ ਨੂੰ ਅਣਉਪਚਾਰਿਕ ਸੰਤੁਲਨ ਕਿਹਾ ਜਾਂਦਾ ਹੈ । ਇਹ ਸੰਤੁਲਨ ਬਣਾਉਣਾ ਥੋੜਾ ਔਖਾ ਹੈ ਜੋ ਠੀਕ ਅਣਉਪਚਾਰਿਕ ਸੰਤੁਲਨ ਬਣ ਜਾਵੇ ਤਾਂ ਉਪਚਾਰਿਕ ਸੰਤੁਲਨ ਨਾਲੋਂ ਬਹੁਤ ਸੋਹਣਾ ਲਗਦਾ ਹੈ ।

ਪ੍ਰਸ਼ਨ 4.
ਡਿਜ਼ਾਈਨ ਵਿਚ ਬਲ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਬਲ ਤੋਂ ਭਾਵ ਕਿਸੇ ਇਕ ਰੁਚੀਕਰ ਬਿੰਦੂ ਉੱਤੇ ਜ਼ਿਆਦਾ ਬਲ ਦੇਣਾ ਭਾਵ ਉਸ ਨੂੰ ਵੱਧ ਆਕਰਸ਼ਿਤ ਬਣਾਉਣਾ ਅਤੇ ਅਰੁਚੀਕਰ ਵਸਤਾਂ ‘ਤੇ ਘੱਟ ਬਲ ਦੇਣਾ ਹੈ । ਜਦੋਂ ਡਿਜ਼ਾਈਨ ਪੁਰਾ ਸੰਤੁਲਿਤ ਹੋਵੇ, ਉਸ ਵਿਚ ਪੂਰਨ ਅਨੁਰੂਪਤਾ ਹੋਵੇ ਪਰ ਫਿਰ ਵੀ ਫਿੱਕਾ ਅਤੇ ਅਰੁਚੀਕਰ ਲੱਗੇ ਤਾਂ ਮਤਲਬ ਕਿ ਉਸ ਡਿਜ਼ਾਈਨ ਵਿਚ ਕੋਈ ਵਿਸ਼ੇਸ਼ ਬਿੰਦੂ ਨਹੀਂ ਹੈ ਜਿੱਥੇ ਧਿਆਨ ਕੇਂਦਰਿਤ ਹੋ ਸਕੇ । ਅਜਿਹੇ ਡਿਜ਼ਾਈਨ ਵਿਚ ਬਲ ਦੀ ਕਮੀ ਹੈ । ਬਲ ਕਲਾ ਦਾ ਇਕ ਸਿਧਾਂਤ ਹੈ ਕਿ ਕਮਰੇ ਵਿਚ ਵੜਦਿਆਂ ਜਿੱਥੇ ਤੁਹਾਡਾ ਸਭ ਤੋਂ ਪਹਿਲਾਂ ਧਿਆਨ ਜਾਵੇ ਅਤੇ ਫਿਰ ਮਹੱਤਵ ਦੇ ਕ੍ਰਮ ਅਨੁਸਾਰ ਨਿਗਾਹ ਟਿਕਦੀ ਹੈ ।

ਪ੍ਰਸ਼ਨ 5.
ਡਿਜ਼ਾਈਨ ਵਿਚ ਅਨੁਪਾਤ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਡਿਜ਼ਾਈਨ ਵਿਚ ਅਨੁਪਾਤ ਤੋਂ ਭਾਵ ਕਮਰਾ ਅਤੇ ਉਸ ਵਿਚਲੇ ਸਾਮਾਨ ਦਾ ਆਪਸ ਵਿਚ ਸੰਬੰਧ ਹੈ । ਜੇ ਕਮਰਾ ਵੱਡਾ ਹੈ ਤਾਂ ਉਸ ਵਿਚਲਾ ਸਾਮਾਨ ਫਰਨੀਚਰ ਵੀ ਵੱਡਾ ਹੀ ਚੰਗਾ ਲੱਗਦਾ ਹੈ, ਪਰ ਵੱਡਾ ਫਰਨੀਚਰ ਛੋਟੇ ਕਮਰੇ ਵਿਚ ਰੱਖਿਆ ਜਾਵੇ ਤਾਂ ਭੈੜਾ ਲੱਗਦਾ ਹੈ । ਇਕ ਵੱਡੇ ਕਮਰੇ ਵਿਚ ਗੁੜੇ ਰੰਗ ਦੇ ਵੱਡੇ ਡਿਜ਼ਾਈਨ ਵਾਲੇ ਪਰਦੇ ਅਤੇ ਭਾਰਾ ਤੇ ਵੱਡਾ ਫਰਨੀਚਰ ਹੀ ਵਰਤਣਾ ਚਾਹੀਦਾ ਹੈ । ਇਸ ਦੇ ਉਲਟ ਛੋਟੇ ਕਮਰੇ ਵਿਚ ਫਿੱਕੇ ਰੰਗ ਦੇ ਪਰਦੇ ਅਤੇ ਹਲਕਾ ਫਰਨੀਚਰ ਜਿਵੇਂ ਬੈਂਤ, ਐਲੂਮੀਨੀਅਮ ਜਾਂ ਲੱਕੜ ਦਾ ਵੀ ਸਾਦੇ ਡਿਜ਼ਾਈਨ ਵਾਲਾ ਰੱਖਣਾ ਚਾਹੀਦਾ ਹੈ ਜਿਸ ਨਾਲ ਕਮਰਾ ਖੁੱਲ੍ਹਾ-ਖੁੱਲਾ ਲੱਗਦਾ ਹੈ | ਸੋ ਘਰ ਦੀ ਬਣਤਰ ਜਾਂ ਨਮੂਨਾ ਅਤੇ ਉਸ ਵਿਚ ਰੱਖਿਆ ਸਾਮਾਨ ਘਰ ਦੇ ਕਮਰਿਆਂ ਦੇ ਅਨੁਪਾਤ ਵਿਚ ਹੀ ਹੋਣਾ ਚਾਹੀਦਾ ਹੈ ਤਾਂ ਹੀ ਘਰ ਸੋਹਣਾ ਦਿਖੇਗਾ ਨਹੀਂ ਤਾਂ ਘਰ ਅਤੇ ਚੀਜ਼ਾਂ ‘ਤੇ ਲਾਇਆ ਧਨ ਵੀ ਬੇਕਾਰ ਹੀ ਲੱਗਦਾ ਹੈ ਜੇ ਸਾਮਾਨ ਘਰ ਦੇ ਅਨੁਪਾਤ ਵਿਚ ਨਾ ਹੋਵੇ ਤਾਂ ।

ਪ੍ਰਸ਼ਨ 6.
ਡਿਜ਼ਾਈਨ ਵਿਚ ਲੈਅ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ ?
ਉੱਤਰ-
ਕਿਸੇ ਵੀ ਡਿਜ਼ਾਈਨ ਵਿਚ ਲੈਅ ਹੇਠ ਲਿਖੇ ਤਰੀਕਿਆਂ ਨਾਲ ਪੈਦਾ ਕੀਤੀ ਜਾ ਸਕਦੀ ਹੈ-

  • ਦੁਹਰਾਉਣ ਨਾਲ (Repetition) – ਡਿਜ਼ਾਈਨ ਵਿਚ ਲੈਅ ਪੈਦਾ ਕਰਨ ਲਈ ਰੰਗ, ਰੇਖਾਵਾਂ ਜਾਂ ਆਕਾਰ ਨੂੰ ਦੁਹਰਾਇਆ ਜਾਂਦਾ ਹੈ । ਇਸ ਨਾਲ ਉਸ ਚੀਜ਼ ਜਾਂ ਥਾਂ ਦੇ ਵੱਖ-ਵੱਖ ਹਿੱਸਿਆਂ ਵਿਚ ਤਾਲ-ਮੇਲ ਪੈਦਾ ਹੁੰਦਾ ਹੈ ।
  • ਦਰਜਾਬੰਦੀ (Gradation) – ਜਦੋਂ ਵੱਖ-ਵੱਖ ਚੀਜ਼ਾਂ ਨੂੰ ਆਕਾਰ ਦੇ ਹਿਸਾਬ ਨਾਲ ਇਕ ਲੜੀ ਵਿਚ ਰੱਖਿਆ ਜਾਂਦਾ ਹੈ, ਤਾਂ ਵੀ ਲੈਅ ਪੈਦਾ ਹੁੰਦੀ ਹੈ ।
  • ਪ੍ਰਤੀਕੂਲਤਾ (Opposition) – ਡਿਜ਼ਾਈਨ ਵਿਚ ਲੈਅ ਪ੍ਰਤੀਕੂਲਤਾ ਨਾਲ ਵੀ ਲਿਆਈ ਜਾਂਦੀ ਹੈ ਤਾਂ ਜੋ ਰੇਖਾਵਾਂ ਇਕ-ਦੂਜੇ ਨਾਲ ਸਹੀ ਕੋਣਾਂ ‘ਤੇ ਆਉਣ | ਵਰਗਾਕਾਰ ਅਤੇ ਆਇਤਾਕਾਰ ਫ਼ਰਨੀਚਰ ਇਸ ਦੀ ਇਕ ਉਦਾਹਰਨ ਹੈ ।
  • ਰੇਡੀਏਸ਼ਨ (Radiation) – ਜਦੋਂ ਰੇਖਾਵਾਂ ਇਕ ਕੇਂਦਰੀ ਬਿੰਦੂ ਤੋਂ ਬਾਹਰ ਨੂੰ ਆਉਣ ਤਾਂ ਇਸ ਨੂੰ ਰੇਡੀਏਸ਼ਨ ਕਿਹਾ ਜਾਂਦਾ ਹੈ ।
  • ਸਮਾਨਾਂਤਰ (Parallel) – ਇਕ ਸਮਾਨਾਂਤਰ ਰੇਖਾਵਾਂ ਦੇ ਸਥਾਨ ਲੈਂਦੀ ਹੈ ਅਤੇ ਆਕਿਰਤੀਆਂ ਬਣਾਉਂਦੀ ਹੋਈ ਦੂਜੇ ਸਾਹਮਣੇ ਹੁੰਦੀ ਹੈ ।

ਪ੍ਰਸ਼ਨ 7.
ਪ੍ਰਾਥਮਿਕ ਜਾਂ ਪਹਿਲੇ ਦਰਜੇ ਦੇ ਰੰਗ ਕਿਹੜੇ ਹਨ ?
ਜਾਂ
ਮੱਢਲੇ ਰੰਗਾਂ ਤੋਂ ਕੀ ਭਾਵ ਹੈ ?
ਉੱਤਰ-
ਪਾਥਮਿਕ ਜਾਂ ਪਹਿਲੇ ਦਰਜੇ ਦੇ ਰੰਗ-ਪੀਲਾ, ਨੀਲਾ ਅਤੇ ਲਾਲ ਹਨ । ਇਹ ਤਿੰਨੋਂ ਰੰਗ ਹੋਰ ਰੰਗਾਂ ਨੂੰ ਮਿਲਾ ਕੇ ਨਹੀਂ ਬਣਦੇ। ਇਸ ਲਈ ਇਨ੍ਹਾਂ ਨੂੰ ਪ੍ਰਾਥਮਿਕ ਜਾਂ ਪਹਿਲੇ ਦਰਜੇ ਦੇ ਰੰਗ ਕਿਹਾ ਜਾਂਦਾ ਹੈ ।

PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

ਪ੍ਰਸ਼ਨ 8.
ਉਦਾਸੀਨ ਰੰਗ ਕਿਹੜੇ-ਕਿਹੜੇ ਹਨ ?
ਉੱਤਰ-
ਕਾਲਾ, ਸਲੇਟੀ, ਚਿੱਟਾ ਉਦਾਸੀਨ ਰੰਗ ਹਨ । ਇਹਨਾਂ ਨੂੰ ਕਿਸੇ ਵੀ ਰੰਗ ਨਾਲ ਮਿਲਾਇਆ ਜਾ ਸਕਦਾ ਹੈ ।

ਪ੍ਰਸ਼ਨ 9.
ਵਿਰੋਧੀ ਰੰਗ ਯੋਜਨਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ 1
ਵਿਰੋਧੀ ਰੰਗ ਯੋਜਨਾ ਵਿਚ ਇਕ-ਦੂਜੇ ਦੇ ਉਲਟ ਰੰਗ ਵਰਤੇ ਜਾਂਦੇ ਹਨ । ਜਿਵੇਂ ਰੰਗ ਚੱਕਰ ਵਿਚ ਵਿਖਾਇਆ ਗਿਆ ਹੈ । ਜਿਵੇਂ ਲਾਲ ਤੇ ਹਰਾ, ਪੀਲਾ ਅਤੇ ਜਾਮਨੀ ਜਾਂ ਸੰਤਰੀ ਅਤੇ ਨੀਲਾ ਆਦਿ।

ਪ੍ਰਸ਼ਨ 10.
ਸੰਬੰਧਿਤ ਵਿਉਂਤ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਜਦੋਂ ਰੰਗਾਂ ਦੇ ਚੱਕਰ ਦੇ ਨਾਲ ਲੱਗਦੇ ਰੰਗਾਂ ਦੀ ਚੋਣ ਕੀਤੀ ਜਾਵੇ ਤਾਂ ਇਸ ਨੂੰ ਸੰਬੰਧਿਤ ਵਿਉਂਤ ਕਿਹਾ ਜਾਂਦਾ ਹੈ । ਇਸ ਵਿਉਂਤ ਵਿਚ ਵੱਧ ਤੋਂ ਵੱਧ ਤਿੰਨ ਰੰਗ ਵਰਤੇ ਜਾਂਦੇ ਹਨ ਜਿਵੇਂ ਕਿ ਨੀਲਾ, ਹਰਾ-ਨੀਲਾ ਅਤੇ ਨੀਲਾ-ਜਾਮਨੀ । ਇਸ ਦੀ ਇਕਸਾਰਤਾ ਨੂੰ ਤੋੜਨ ਲਈ ਵੀ ਰੰਗ ਚੱਕਰ ਦੇ ਦੂਸਰੇ ਪਾਸੇ ਦੇ ਰੰਗ, ਜਿਵੇਂ ਕਿ ਸੰਤਰੀ ਜਾਂ ਸੰਤਰੀ-ਪੀਲਾ ਛੋਟੀਆਂ ਚੀਜ਼ਾਂ ਲਈ ਵਰਤੇ ਜਾ ਸਕਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 11.
ਡਿਜ਼ਾਈਨ ਦੇ ਮੂਲ ਅੰਸ਼ ਕਿਹੜੇ ਹਨ ? ਰੂਪ ਅਤੇ ਆਕਾਰ ਕਿਵੇਂ ਡਿਜ਼ਾਈਨ ਨੂੰ ਪ੍ਰਭਾਵਿਤ ਕਰਦੇ ਹਨ ? :
ਉੱਤਰ-
ਕੋਈ ਵੀ ਮਕਾਨ ਜਾਂ ਚੀਜ਼ ਬਣਾਉਣ ਲਈ ਪਹਿਲਾਂ ਉਸ ਦਾ ਡਿਜ਼ਾਈਨ ਤਿਆਰ ਕੀਤਾ ਜਾਂਦਾ ਹੈ ਅਤੇ ਹਰ ਡਿਜ਼ਾਈਨ ਤਿਆਰ ਕਰਨ ਲਈ ਉਸ ਦੇ ਮੂਲ ਤੱਤਾਂ ਦਾ ਪਤਾ ਹੋਣਾ ਚਾਹੀਦਾ ਹੈ, ਜਿਵੇਂ-

  1. ਰੇਖਾਵਾਂ-ਸਿੱਧੀਆਂ ਰੇਖਾਵਾਂ, ਲੇਟਵੀਆਂ ਰੇਖਾਵਾਂ, ਤਿਰਛੀਆਂ ਰੇਖਾਵਾਂ ਅਤੇ ਗੋਲ ਰੇਖਾਵਾਂ ।
  2. ਰੂਪ ਅਤੇ ਆਕਾਰ
  3. ਰੰਗ
  4. ਬਣਤਰ ।

ਰੂਪ ਅਤੇ ਆਕਾਰ (Shape and Size) – ਰੂਪ ਅਤੇ ਆਕਾਰ ਦਾ ਆਪਸ ਵਿਚ ਡੂੰਘਾ ਸੰਬੰਧ ਹੈ, ਰੇਖਾਵਾਂ ਨੂੰ ਮਿਲਾ ਕੇ ਹੀ ਕਿਸੇ ਚੀਜ਼ ਨੂੰ ਰੂਪ ਅਤੇ ਆਕਾਰ ਦਿੱਤਾ ਜਾਂਦਾ ਹੈ । ਰੇਖਾਵਾਂ ਆਪਣੇ ਆਪ ਵਿਚ ਇਕ ਇਕਾਈ ਹਨ ਜਿਨ੍ਹਾਂ ਦੇ ਮਿਲਾਪ ਨਾਲ ਕੋਈ ਚੀਜ਼ ਬਣਾਈ ਜਾਂਦੀ ਹੈ । ਘਰ ਦੀ ਇਮਾਰਤ ਜਾਂ ਉਸ ਦੀ ਅੰਦਰੂਨੀ ਸਜਾਵਟ ਵਿਚ ਰੂਪ ਅਤੇ ਆਕਾਰ ਨਜ਼ਰ ਆਉਂਦਾ ਹੈ । ਅੱਜ-ਕੱਲ੍ਹ ਕਮਰਿਆਂ ਨੂੰ ਵੱਡਾ ਵਿਖਾਉਣ ਲਈ ਵੱਡੀਆਂਵੱਡੀਆਂ ਖਿੜਕੀਆਂ ਰੱਖੀਆਂ ਜਾਂਦੀਆਂ ਹਨ ਤਾਂ ਕਿ ਅੰਦਰ ਅਤੇ ਬਾਹਰ ਮਿਲਦੇ ਨਜ਼ਰ ਆਉ । ਕਮਰੇ ਦਾ ਆਕਾਰ, ਉਸ ਦੀ ਛੱਤ ਦੀ ਉਚਾਈ ਅਤੇ ਉਸ ਵਿਚਲੇ ਦਰਵਾਜ਼ਿਆਂ ਅਤੇ ਖਿੜਕੀਆਂ ਕਮਰੇ ਵਿਚ ਰੱਖਣ ਵਾਲੇ ਫ਼ਰਨੀਚਰ ਨੂੰ ਪ੍ਰਭਾਵਿਤ ਕਰਦੇ ਹਨ | ਕਮਰੇ ਵਿਚਲਾ ਫ਼ਰਨੀਚਰ, ਪਰਦੇ, ਕਾਲੀਨ ਅਤੇ ਹੋਰ ਸਾਮਾਨ ਸਾਰੇ ਕਮਰੇ ਨੂੰ ਛੋਟਾ ਕਰਦੇ ਹਨ ।

ਜੇਕਰ ਕਿਸੇ ਕਮਰੇ ਨੂੰ ਉਸ ਦੇ ਕੰਮ ਦੇ ਮੁਤਾਬਕ ਵੰਡ ਦਿੱਤਾ ਜਾਏ, ਜਿਵੇਂ ਕਿ ਇਕ ਹਿੱਸਾ ਬੈਠਣ ਦਾ, ਇਕ ਖਾਣਾ ਖਾਣ ਦਾ ਅਤੇ ਇਕ ਪੜ੍ਹਨ ਦਾ ਤਾਂ ਉਹ ਕਮਰਾ ਛੋਟਾ ਲਗਣ ਲੱਗ ਜਾਂਦਾ ਹੈ । ਜੇਕਰ ਕਮਰੇ ਨੂੰ ਵੱਡਾ ਦਿਖਾਉਣਾ ਚਾਹੁੰਦੇ ਹੋ ਤਾਂ ਇਸ ਦੇ ਘੱਟ ਤੋਂ ਘੱਟ ਹਿੱਸੇ ਕਰੋ । ਇਸ ਤੋਂ ਇਲਾਵਾ ਕਮਰੇ ਨੂੰ ਵੱਡਾ ਦਿਖਾਉਣ ਲਈ ਛੋਟਾ ਅਤੇ ਹਲਕਾ ਫਰਨੀਚਰ, ਘੱਟ ਸਜਾਵਟ ਦਾ ਸਾਮਾਨ ਅਤੇ ਹਲਕੇ ਰੰਗ ਵਰਤੋ | ਪਤਲੀਆਂ ਲੱਤਾਂ ਵਾਲੇ ਫ਼ਰਨੀਚਰ ਨਾਲ ਕਮਰਾ ਵੱਡਾ ਲੱਗਦਾ ਹੈ ਕਿਉਂਕਿ ਇਸ ਨਾਲ ਫ਼ਰਨੀਚਰ ਦੇ ਹੇਠਾਂ ਫਰਸ਼ ਦਾ ਜ਼ਿਆਦਾ ਹਿੱਸਾ ਦਿਖਾਈ ਦਿੰਦਾ ਰਹਿੰਦਾ ਹੈ ।

ਪ੍ਰਸ਼ਨ 12.
ਲਾਈਨਾਂ ਕਿਹੋ ਜਿਹੀਆਂ ਹੋ ਸਕਦੀਆਂ ਹਨ ਅਤੇ ਡਿਜ਼ਾਈਨ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ ?
ਉੱਤਰ-
ਹਰ ਡਿਜ਼ਾਈਨ ਵਿਚ ਕਈ ਤਰ੍ਹਾਂ ਦੀਆਂ ਲਾਈਨਾਂ ਹੁੰਦੀਆਂ ਹਨ ਪਰ ਇਨ੍ਹਾਂ ਵਿਚੋਂ ਕੁੱਝ ਜ਼ਿਆਦਾ ਉੱਭਰੀਆਂ ਹੁੰਦੀਆਂ ਹਨ ਜਿਸ ਨਾਲ ਡਿਜ਼ਾਈਨ ਵਿਚ ਭਿੰਨਤਾ ਆਉਂਦੀ ਹੈ । ਰੇਖਾਵਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਵੇਂ ਸਿੱਧੀਆਂ, ਲੇਟਵੀਆਂ, ਤਿਰਛੀਆਂ, ਗੋਲ ਅਤੇ ਕੋਣ ।

ਕਿਸੇ ਵੀ ਫਰਨੀਚਰ ਦੇ ਡਿਜ਼ਾਈਨ ਜਾਂ ਸਜਾਵਟ ਦੇ ਸਾਮਾਨ ਦੇ ਡਿਜ਼ਾਈਨ, ਤਸਵੀਰਾਂ ਨੂੰ ਕੰਧਾਂ ‘ਤੇ ਲਾਉਣ ਦੇ ਢੰਗ ਜਾਂ ਕਮਰੇ ਵਿਚ ਫਰਨੀਚਰ ਰੱਖਣ ਦੇ ਡਿਜ਼ਾਈਨ ਵਿਚ ਰੇਖਾਵਾਂ ਆਪਣਾ ਪ੍ਰਭਾਵ ਵਿਖਾਉਂਦੀਆਂ ਹਨ । ਪਰ ਇਹਨਾਂ ਲਾਈਨਾਂ ਦਾ ਪ੍ਰਭਾਵ ਉਹੀ ਪੈਣਾ ਚਾਹੀਦਾ ਹੈ ਜੋ ਤੁਸੀਂ ਚਾਹੁੰਦੇ ਹੋ । ਜੇ ਤੁਸੀਂ ਕਮਰੇ ਨੂੰ ਅਰਾਮਦਾਇਕ ਬਣਾਉਣਾ ਚਾਹੁੰਦੇ ਹੋ, ਤਾਂ ਲੇਟਵੀਆਂ ਲਾਈਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੇ ਕਮਰੇ ਦੀ ਛੱਤ ਨੂੰ ਉੱਚਾ ਵਿਖਾਉਣਾ ਹੈ ਤਾਂ ਸਿੱਧੀਆਂ ਲੰਮੀਆਂ ਲਾਈਨਾਂ ਵਾਲੇ ਪਰਦਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ । ਗੋਲ ਰੇਖਾਵਾਂ ਪ੍ਰਸੰਨਤਾ ਅਤੇ ਜਸ਼ਨ ਨੂੰ ਪ੍ਰਗਟਾਉਂਦੀਆਂ ਹਨ ਜਦ ਕਿ ਕੋਣ ਵਾਲੀਆਂ ਰੇਖਾਵਾਂ ਉਤੇਜਿਤ ਕਰਨ ਵਾਲੀਆਂ ਹੁੰਦੀਆਂ ਹਨ ।

PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

ਪ੍ਰਸ਼ਨ 13.
ਪਰੈੱਗ ਦੀ ਰੰਗ ਪ੍ਰਣਾਲੀ ਕੀ ਹੈ ?
ਉੱਤਰ-
ਪਰੇਂਗ ਦੇ ਅਨੁਸਾਰ ਸਾਰੇ ਰੰਗ ਮੁੱਢਲੇ ਤਿੰਨ ਰੰਗਾਂ-ਪੀਲਾ, ਨੀਲਾ ਅਤੇ ਲਾਲ ਤੋਂ ਬਣਦੇ ਹਨ । ਇਹ ਤਿੰਨ ਰੰਗ ਹੋਰ ਰੰਗਾਂ ਨੂੰ ਮਿਲਾ ਕੇ ਨਹੀਂ ਬਣਾਏ ਜਾ ਸਕਦੇ । ਇਸ ਲਈ ਇਹਨਾਂ ਨੂੰ ਪ੍ਰਾਥਮਿਕ (ਪਹਿਲੇ) ਦਰਜੇ ਦੇ ਰੰਗ ਕਿਹਾ ਜਾਂਦਾ ਹੈ । ਜਦੋਂ ਦੋ ਪ੍ਰਾਥਮਿਕ ਰੰਗਾਂ ਨੂੰ ਇਕੋ ਜਿੰਨੀ ਮਾਤਰਾ ਵਿਚ ਮਿਲਾਇਆ ਜਾਏ ਤਾਂ ਤਿੰਨ ਦੂਜੇ ਦਰਜੇ ਦੇ ਰੰਗ ਬਣਦੇ ਹਨ । ਜਿਵੇਂ ਕਿ-
ਪੀਲਾ + ਨੀਲਾ = ਹਰਾ,
ਨੀਲਾ + ਲਾਲ = ਜਾਮਨੀ,
ਲਾਲ + ਪੀਲਾ = ਸੰਤਰੀ ।

ਇਨ੍ਹਾਂ ਛੇ ਰੰਗਾਂ ਨੂੰ ਅਧਾਰ ਰੰਗ ਕਿਹਾ ਜਾਂਦਾ ਹੈ । ਇਕ ਪਾਥਮਿਕ ਅਤੇ ਉਸ ਦੇ ਨਾਲ ਲੱਗਦੇ ਇਕ ਦੂਸਰੇ ਦਰਜੇ ਦੇ ਰੰਗ ਨੂੰ ਮਿਲਾ ਕੇ ਜੋ ਰੰਗ ਬਣਦੇ ਹਨ ਉਨ੍ਹਾਂ ਨੂੰ ਤੀਸਰੇ ਦਰਜੇ ਦੇ ਰੰਗ ਕਿਹਾ ਜਾਂਦਾ ਹੈ, ਜਿਵੇਂ ਕਿ-
ਪੀਲਾ + ਹ = ਪੀਲਾ ਹਰਾ,
ਨੀਲਾ + ਹ = ਨੀਲਾ ਹਰਾ,
ਨੀਲਾ + ਜਾਮਨੀ = ਨੀਲਾ ਜਾਮਨੀ,
ਲਾਲ + ਜਾਮਨੀ = ਲਾਲ ਜਾਮਨੀ,
ਲਾਲ + ਸੰਤਰੀ = ਲਾਲ ਸੰਤਰੀ,
ਪੀਲਾ + ਸੰਤਰੀ = ਪੀਲਾ ਸੰਤਰੀ ।

ਇਸ ਪ੍ਰਕਾਰ ਤਿੰਨ (3) ਪ੍ਰਾਥਮਿਕ, ਤਿੰਨ (3) ਦੂਸਰੇ ਦਰਜੇ ਦੇ ਅਤੇ ਛੇ (6) ਤੀਸਰੇ ਦਰਜੇ ਦੇ ਰੰਗ ਹੁੰਦੇ ਹਨ । ਇਨ੍ਹਾਂ ਰੰਗਾਂ ਦਾ ਆਪਸੀ ਅਨੁਪਾਤ ਵਧਾ-ਘਟਾ ਕੇ ਅਨੇਕਾਂ ਰੰਗ ਬਣਾਏ ਜਾ ਸਕਦੇ ਹਨ । ਇਨ੍ਹਾਂ ਰੰਗਾਂ ਵਿਚ ਚਿੱਟਾ ਰੰਗ ਮਿਲਾਉਣ ਨਾਲ ਰੰਗਾਂ ਦੀ ਭਾਅ (ਹਲਕਾ ਰੰਗ) ਬਣਦੀ ਹੈ, ਜਿਵੇਂ ਕਿ-
ਲਾਲ + ਚਿੱਟਾ = ਗੁਲਾਬੀ,
ਨੀਲਾ + ਚਿੱਟਾ = ਅਸਮਾਨੀ ।

ਗੁਲਾਬੀ ਅਤੇ ਅਸਮਾਨੀ, ਲਾਲ ਅਤੇ ਨੀਲੇ ਰੰਗ ਦੀ ਭਾਅ ਹਨ ।
ਕਿਸੇ ਵੀ ਰੰਗ ਵਿਚ ਕਾਲਾ ਰੰਗ ਮਿਲਾਉਣ ਨਾਲ ਉਸ ਰੰਗ ਵਿਚ ਗਹਿਰਾਈ ਆ ਜਾਂਦੀ ਹੈ, ਜਿਵੇਂ ਕਿ-
ਲਾਲ + ਕਾਲਾ = ਲਾਖਾ ।

ਕਾਲਾ, ਸਲੇਟੀ (ਗਰੇ) ਅਤੇ ਚਿੱਟੇ ਨੂੰ ਉਦਾਸੀਨ (neutral) ਰੰਗ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਨੂੰ ਕਿਸੇ ਵੀ ਰੰਗ ਨਾਲ ਮਿਲਾਇਆ ਜਾ ਸਕਦਾ ਹੈ ।

ਪ੍ਰਸ਼ਨ 14.
ਘਰਾਂ ਵਿਚ ਰੰਗਾਂ ਸੰਬੰਧੀ ਕਿਹੋ ਜਿਹੀ ਵਿਉਂਤ ਬਣਾਈ ਜਾ ਸਕਦੀ ਹੈ ?
ਉੱਤਰ-
ਘਰਾਂ ਵਿਚ ਆਮ ਤੌਰ ‘ਤੇ ਰੰਗਾਂ ਨਾਲ ਤਿੰਨ ਤਰ੍ਹਾਂ ਦੀ ਵਿਉਂਤ ਬਣਾਈ ਜਾ ਸਕਦੀ ਹੈ-

  • ਇਕ ਰੰਗ ਦੀ ਵਿਉਂਤ – ਇਸ ਵਿਉਂਤ ਵਿਚ ਇਕ ਹੀ ਰੰਗ ਵਰਤਿਆ ਜਾਂਦਾ ਹੈ ਭਾਵ ਕਿ ਇਕ ਰੰਗ ਦੇ ਵੱਖ-ਵੱਖ ਭਾਅ/ਗੂੜੇ/ਫਿੱਕੇ ਰੰਗ ਵਰਤੇ ਜਾਂਦੇ ਹਨ । ਜਿਵੇਂ ਨੀਲਾ ਜਾਂ ਲਾਲ ਦੇ ਗੁੜੇ ਤੇ ਹਲਕੇ ਭਾਅ ਵਾਲੇ ਰੰਗ ਵਰਤੇ ਜਾ ਸਕਦੇ ਹਨ । ਇਸੇ ਰੰਗ ਵਿਚ ਪ੍ਰਿੰਟ ਵੀ ਵਰਤਿਆ ਜਾ ਸਕਦਾ ਹੈ । ਰੰਗ ਦੀ ਇਕਸਾਰਤਾ ਨੂੰ ਤੋੜਨ ਲਈ ਕੁਸ਼ਨ ਕਵਰ ਜਾਂ ਲੈਂਪ ਸ਼ੇਡ ਆਦਿ ਪੀਲੇ, ‘ ਹਰੇ ਜਾਂ ਭੂਰੇ ਰੰਗ ਦੇ ਵਰਤੇ ਜਾ ਸਕਦੇ ਹਨ ।
  • ਵਿਰੋਧੀ ਰੰਗ ਯੋਜਨਾ – ਇਹ ਰੰਗ ਯੋਜਨਾ ਕਾਫ਼ੀ ਪ੍ਰਚਲਿਤ ਹੈ । ਇਸ ਵਿਚ ਰੰਗ ਚੱਕਰ ਦੇ ਆਹਮੋ-ਸਾਹਮਣੇ ਵਾਲੇ ਰੰਗ ਵਰਤੇ ਜਾਂਦੇ ਹਨ, ਜਿਵੇਂ-ਪੀਲਾ ਤੇ ਜਾਮਨੀ ਜਾਂ ਲਾਲ ਤੇ ਹਰਾ ਜਾਂ ਸੰਤਰੀ ਤੇ ਨੀਲਾ ਆਦਿ ।
  • ਸੰਬੰਧਿਤ ਰੰਗ ਵਿਉਂਤ – ਜਦੋਂ ਰੰਗ ਚੱਕਰ ਦੇ ਨਾਲ-ਨਾਲ ਦੇ ਰੰਗ ਵਰਤੇ ਜਾਣ ਤਾਂ ਇਸਨੂੰ ਸੰਬੰਧਿਤ ਵਿਉਂਤ ਕਹਿੰਦੇ ਹਨ । ਇਸ ਵਿਚ ਵੱਧ ਤੋਂ ਵੱਧ ਤਿੰਨ ਰੰਗ ਵਰਤੇ ਜਾਂਦੇ ਹਨ । ਜਿਵੇਂ ਕਿ ਨੀਲਾ, ਹਰਾ ਨੀਲਾ ਅਤੇ ਜਾਮਨੀ ਨੀਲਾ ਪਰ ਰੰਗ ਦੀ ਇਕਸਾਰਤਾ ਨੂੰ ਤੋੜਨ ਲਈ ਰੰਗ ਚੱਕਰ ਦੇ ਦੂਜੇ ਪਾਸੇ ਦੇ ਰੰਗ ਜਿਵੇਂ ਕਿ ਸੰਤਰੀ ਅਤੇ ਸੰਤਰੀ ਪੀਲਾ ਕੁੱਝ ਛੋਟੀਆਂ ਚੀਜ਼ਾਂ ਜਿਵੇਂ ਕੁਸ਼ਨ ਜਾਂ ਲੈਪ ਸ਼ੇਡ ਲਈ ਵਰਤਿਆ ਜਾ ਸਕਦਾ ਹੈ ।

ਪ੍ਰਸ਼ਨ 15.
ਉਪਚਾਰਿਕ ਅਤੇ ਅਣਉਪਚਾਰਿਕ ਸੰਤੁਲਨ ਵਿਚ ਕੀ ਅੰਤਰ ਹੈ ਅਤੇ ਕਿਵੇਂ ਪੈਦਾ ਕੀਤਾ ਜਾ ਸਕਦਾ ਹੈ ?
ਉੱਤਰ-
ਉਪਚਾਰਿਕ ਸੰਤੁਲਨ ਨੂੰ ਸਮਿਟਰੀਕਲ ਭਾਵ ਬਰਾਬਰ ਦਾ ਸੰਤੁਲਨ ਵੀ ਕਿਹਾ ਜਾਂਦਾ ਹੈ । ਜਦੋਂ ਕਿਸੇ ਡਿਜ਼ਾਈਨ ਜਾਂ ਕਿਸੇ ਕਮਰੇ ਵਿਚ ਰੇਖਾ, ਰੰਗ ਅਤੇ ਸਥਾਨ ਇਕੋ ਜਿਹੇ ਹੋਣ ਜਾਂ ਇਕੋ ਜਿਹੇ ਲੱਗਣ ਦੋਹਾਂ ਪਾਸਿਆਂ ਵਿਚੋਂ ਕੋਈ ਵੀ ਪਾਸਾ ਕਾਲਪਨਿਕ ਬਿੰਦੁ ਪ੍ਰਤੀਤ ਹੋਵੇ ਤਾਂ ਪੂਰਾ ਉਪਚਾਰਿਕ ਸੰਤੁਲਨ ਹੁੰਦਾ ਹੈ । ਇਹ ਸੰਤੁਲਨ ਸ਼ਾਂਤੀ ਦੀ ਭਾਵਨਾ ਪੈਦਾ ਕਰਦਾ ਹੈ । ਪਰ ਕਦੇ-ਕਦੇ ਥਕਾਉ ( monotonous) ਵੀ ਹੋ ਜਾਂਦਾ ਹੈ ।

ਇਹ ਸੰਤੁਲਨ ਨੂੰ ਸੀ-ਸਾਅ (See-Saw) ਝਲੇ ਦੇ ਰੂਪ ਵਿਚ ਸਪੱਸ਼ਟ ਕੀਤਾ ਜਾ ਸਕਦਾ ਹੈ । ਜਿਸ ਵਿਚ ਇਕੋ ਜਿਹੇ ਭਾਰ ਦੇ ਦੋ ਬੱਚੇ ਕੇਂਦਰ ਤੋਂ ਬਰਾਬਰ ਦੂਰੀ ‘ਤੇ ਬੈਠੇ ਹੋਣ ਤਾਂ ਇਹ ਉਪਚਾਰਿਕ ਸੰਤੁਲਨ ਦੀ ਇਕ ਉਦਾਹਰਨ ਹੈ । ਜਿਵੇਂ ਖਾਣੇ ਵਾਲੇ ਮੇਜ਼ ਦੇ ਆਸ ਪਾਸਇਕੋ ਹੀ ਡਿਜ਼ਾਈਨ ਦੀਆਂ ਕੁਰਸੀਆਂ ਇਕੋ ਜਿੰਨੇ ਫਾਸਲੇ ‘ਤੇ ਰੱਖਣ ਨਾਲ ।

ਅਣਉਪਚਾਰਿਕ ਸੰਤੁਲਨ, ਅਸਮਿਟਰੀਕਲ ਸੰਤੁਲਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ । ਇਹ ਸੰਤੁਲਨ ਚੀਜ਼ਾਂ ਦੀ ਬਨਾਵਟ ਤੋਂ ਇਲਾਵਾ ਉਨ੍ਹਾਂ ਦੇ ਰੰਗ, ਨਮੂਨੇ ਅਤੇ ਕੇਂਦਰ ਬਿੰਦੂ ਤੋਂ ਦੁਰ ਜਾਂ ਨੇੜੇ ਰੱਖ ਕੇ ਵੀ ਪੈਦਾ ਕੀਤਾ ਜਾਂਦਾ ਹੈ । ਇਹ ਸੰਤੁਲਨ ਪੈਦਾ ਕਰਨਾ ਮੁਸ਼ਕਿਲ ਹੈ ਪਰ ਜੇ ਠੀਕ ਹੋਵੇ ਤਾਂ ਉਪਚਾਰਿਕ ਸੰਤੁਲਨ ਨਾਲੋਂ ਵਧੀਆ ਲੱਗਦਾ ਹੈ, ਨਾਲ ਹੀ ਕੁਦਰਤੀ ਦਿਖਦਾ ਹੈ ।

PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 16.
ਡਿਜ਼ਾਈਨ ਦੇ ਮੂਲ ਸਿਧਾਂਤ ਕਿਹੜੇ ਹਨ ? ਇਨ੍ਹਾਂ ਬਾਰੇ ਪਤਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਜਦੋਂ ਵੀ ਕੋਈ ਚੀਜ਼ ਬਣਾਈ ਜਾਂਦੀ ਹੈ, ਚਾਹੇ ਮਕਾਨ ਹੋਵੇ, ਫ਼ਰਨੀਚਰ ਜਾਂ ਘਰ ਦਾ ਹੋਰ ਸਮਾਨ ਤਾਂ ਉਸ ਦਾ ਇਕ ਨਮੂਨਾ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ਡਿਜ਼ਾਈਨ ਕਿਹਾ ਜਾਂਦਾ ਹੈ । ਡਿਜ਼ਾਈਨ ਵਿਚ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਨਮੂਨੇ ਵਿਚਲੇ ਤੱਤਾਂ ਦਾ ਇਕ-ਦੂਜੇ ਨਾਲ ਤਾਲ-ਮੇਲ ਹੋਵੇ । ਜਿਵੇਂ ਕਿ ਘਰ ਵਿਚ ਇਕ ਕਮਰੇ ਦਾ ਦੂਜੇ ਕਮਰੇ ਨਾਲ ਕੰਧਾਂ, ਛੱਤਾਂ, ਖਿੜਕੀਆਂ ਅਤੇ ਦਰਵਾਜ਼ਿਆਂ ਦਾ ਆਪਸ ਵਿਚ। ਇਸੇ ਤਰ੍ਹਾਂ ਫ਼ਰਨੀਚਰ ਵਿਚ ਆਕਾਰ, ਰੇਖਾ, ਰੰਗ ਆਦਿ ਜਿਵੇਂ ਕਿ ਲੱਕੜ ਦਾ ਰੰਗ, ਕੱਪੜੇ ਦਾ ਰੰਗ, ਬੈਂਤ ਦਾ ਰੰਗ ਅਤੇ | ਉਸ ਦੀ ਬੁਣਾਈ ਆਦਿ ਆਪਸ ਵਿਚ ਮਿਲਦੇ ਹੋਣੇ ਚਾਹੀਦੇ ਹਨ | ਜੇ ਇਕ ਕਮਰੇ ਵਿਚਲਾ ਸਾਰਾ ਸਾਮਾਨ ਆਪਸ ਵਿਚ ਮੇਲ ਖਾਂਦਾ ਹੋਵੇ ਤਾਂ ਹੀ ਵਧੀਆ ਡਿਜ਼ਾਈਨ ਹੋਵੇਗਾ ਜੋ ਕਿ ਵੇਖਣ ਵਿਚ ਸੁੰਦਰ ਲਗਦਾ ਹੈ । ਇਸ ਲਈ ਇਕ ਚੰਗਾ ਡਿਜ਼ਾਈਨ ਬਣਾਉਣ ਲਈ ਉਸ ਦੇ ਮੂਲ ਸਿਧਾਂਤਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ । ਇਹ ਮੂਲ ਸਿਧਾਂਤ ਹੇਠ ਲਿਖੇ ਹਨ-

  1. ਇਕਸੁਰਤਾ (Harmony)
  2. ਅਨੁਪਾਤ (Proportion)
  3. ਸੰਤੁਲਨ (Balance)
  4. ਲੈਅ (Rhythm)
  5. ਬਲ (Emphasis) ।

1. ਇਕਸੁਰਤਾ (Harmony) – ਕਿਸੇ ਵੀ ਡਿਜ਼ਾਈਨ ਵਿਚ ਇਕੋ ਤਰ੍ਹਾਂ ਦੀਆਂ ਚੀਜ਼ਾਂ ਜਿਵੇਂ ਕਿ ਰੰਗ, ਇਕੋ ਤਰ੍ਹਾਂ ਦੀਆਂ ਲਾਈਨਾਂ, ਆਕਾਰ ਜਾਂ ਰਚਨਾ ਦਾ ਪ੍ਰਯੋਗ ਕਰਕੇ ਇਕਸੁਰਤਾ ਲਿਆਈ ਜਾ ਸਕਦੀ ਹੈ । ਪਰ ਜੇ ਇਕ ਕਮਰੇ ਵਿਚ ਸਾਰੀਆਂ ਚੀਜ਼ਾਂ ਇਕ ਹੀ ਰੰਗ, ਆਕਾਰ ਜਾਂ ਰਚਨਾ ਦੀਆਂ ਹੋਣ ਤਾਂ ਵੀ ਉਹ ਚੰਗਾ ਨਹੀਂ ਲੱਗਦਾ । ਇਸ ਲਈ ਭਿੰਨ-ਭਿੰਨ ਤਰ੍ਹਾਂ ਦੀਆਂ ਚੀਜ਼ਾਂ ਨੂੰ ਵਰਤਣਾ ਜ਼ਰੂਰੀ ਹੈ । ਪਰ ਜੇਕਰ ਹਰ ਇਕ ਚੀਜ਼ ਹੀ ਅਲੱਗ ਤਰ੍ਹਾਂ ਦੀ ਹੋਵੇ ਤਾਂ ਵੀ | ਉਹ ਪਰੇਸ਼ਾਨੀ ਦਾ ਅਹਿਸਾਸ ਦੁਆਉਂਦੀ ਹੈ । ਜਦੋਂ ਡਿਜ਼ਾਈਨ ਦੇ ਸਾਰੇ ਅੰਸ਼ਾਂ ਵਿਚ ਇਕਸੁਰਤਾ ਹੋਵੇ ਤਾਂ ਕਿ ਉਹ ਇਕ ਸਮੁੱਚਾ ਡਿਜ਼ਾਈਨ ਜਾਪੇ ਨਾ ਕਿ ਅੱਡ-ਅੱਡ ਅੰਸ਼ਾਂ ਦਾ ਬੇਤੁਕਾ ਜੋੜ ਤਾਂ ਉਸ ਨੂੰ ਚੰਗਾ ਡਿਜ਼ਾਈਨ ਸਮਝਿਆ ਜਾਂਦਾ ਹੈ । ਕਈ ਵਾਰ ਭਿੰਨ ਰੇਖਾਵਾਂ ਜਾਂ ਰੰਗਾਂ ਦੇ ਪ੍ਰਯੋਗ ਨਾਲ ਵੀ ਚੰਗਾ ਡਿਜ਼ਾਈਨ ਬਣਾਇਆ ਜਾ ਸਕਦਾ ਹੈ ।

2. ਅਨੁਪਾਤ (Proportion) ਕਿਸੇ ਵੀ ਕਮਰੇ ਵਿਚ ਪਈਆਂ ਚੀਜ਼ਾਂ ਕਮਰੇ ਦੇ ਖੇਤਰਫਲ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਹਨ | ਸਾਰੀਆਂ ਚੀਜ਼ਾਂ ਦਾ ਆਪਸ ਵਿਚ ਅਤੇ ਕਮਰੇ ਦੇ ਅਨੁਸਾਰ ਅਨੁਪਾਤ ਠੀਕ ਹੋਣਾ ਚਾਹੀਦਾ ਹੈ । ਇਕ ਵੱਡੇ ਕਮਰੇ ਵਿਚ ਭਾਰਾ ਫ਼ਰਨੀਚਰ ਜਾਂ ਗੂੜ੍ਹੇ ਰੰਗ ਜਾਂ ਵੱਡੇ ਡਿਜ਼ਾਈਨ ਦੇ ਪਰਦੇ ਜਾਂ ਕਾਲੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ । ਪਰ ਜੇਕਰ ਕਮਰਾ ਛੋਟਾ ਹੋਵੇ ਤਾਂ ਉਸ ਵਿਚ ਹਲਕੇ ਰੰਦਾ, ਛੋਟਾ ਡਿਜ਼ਾਈਨ ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ ਅਤੇ ਹਲਕਾ ਫ਼ਰਨੀਚਰ ਪ੍ਰਯੋਗ ਕਰਨਾ ਚਾਹੀਦਾ ਹੈ । ਵੱਡੇ ਕਮਰੇ ਵਿਚ ਛੋਟਾ ਜਾਂ ਹਲਕਾ ਫ਼ਰਨੀਚਰ, ਜਿਵੇਂ ਕਿ ਲੱਕੜੀ, ਬੈਂਤ ਦੀਆਂ ਕੁਰਸੀਆਂ ਜਾਂ ਬਾਂਸ ਦਾ ਫ਼ਰਨੀਚਰ ਜਾਂ ਐਲੂਮੀਨੀਅਮ ਦੀਆਂ ਕੁਰਸੀਆਂ ਰੱਖਣ ਨਾਲ ਕਮਰਾ ਹੋਰ ਵੀ ਵੱਡਾ ਅਤੇ ਖ਼ਾਲੀ ਲੱਗੇਗਾ ।

3. ਸੰਤੁਲਨ (Balance) – ਇਹ ਸਿਧਾਂਤ ਡਿਜ਼ਾਈਨ ਵਿਚ ਉਸ ਦੇ ਹਿੱਸਿਆਂ ਦੀ ਸੰਤੋਸ਼ਜਨਕ ਵਿਵਸਥਾ ਦੁਆਰਾ ਪੂਰਨ ਸਥਿਰਤਾ ਲਿਆਉਂਦਾ ਹੈ । ਇਸ ਦੇ ਆਕਾਰਾਂ, ਰੰਗਾਂ ਅਤੇ ਬਣਤਰ ਨੂੰ ਇਕ ਕੇਂਦਰ ਬਿੰਦੂ ਦੇ ਚਾਰੇ-ਪਾਸੇ ਇਕ ਪ੍ਰਕਾਰ ਦਾ ਸਮੂਹ ਬਣਾ ਕੇ ਪ੍ਰਾਪਤ ਕੀਤਾ ਜਾਂਦਾ ਹੈ ਤਾਂ ਕਿ ਕੇਂਦਰ ਦੇ ਹਰ ਪਾਸੇ ਇਕੋ ਜਿਹਾ ਆਕਰਸ਼ਣ ਰਹੇ । ਸੰਤੁਲਨ ਦੋ ਤਰ੍ਹਾਂ ਦਾ ਹੁੰਦਾ ਹੈ (ਉ) ਉਪਚਾਰਿਕ ਸੰਤੁਲਨ ਅਤੇ (ਅ) ਅਣ-ਉਪਚਾਰਿਕ ਸੰਤੁਲਨ ।

(ਉ) ਉਪਚਾਰਿਕ (ਨਿਸਚਿਤ) ਸੰਤੁਲਨ – ਜਦੋਂ ਇਕ ਕੇਂਦਰ-ਬਿੰਦੁ ਦੇ ਸਾਰੇ ਪਾਸੇ ਦੀਆਂ ਚੀਜ਼ਾਂ ਹਰ ਲਿਹਾਜ਼ ਨਾਲ ਇਕੋ ਜਿਹੀਆਂ ਹੋਣ ਜਿਵੇਂ ਕਿ ਖਾਣੇ ਵਾਲੇ ਮੇਜ਼ ਦੇ ਆਸ-ਪਾਸ ਇਕੋ ਹੀ ਤਰ੍ਹਾਂ ਦੀਆਂ ਕੁਰਸੀਆਂ, ਮੇਜ਼ ਦੇ ਦੁਆਲੇ ਇਕੋ ਜਿਹੇ ਫ਼ਾਸਲੇ ‘ਤੇ ਜਾਂ ਇਕ ਵੱਡੇ ਸੋਫ਼ੇ ਦੇ ਆਸ-ਪਾਸ ਦੋ ਛੋਟੇ ਸੋਫ਼ੇ ਜਾਂ ਤਿਪਾਈਆਂ ਦਾ ਹੋਣਾ | ਪਰ ਇਸ ਤਰ੍ਹਾਂ ਨਾਲ ਸਜਾਇਆ ਬੈਠਣ ਵਾਲਾ ਕਮਰਾ ਕੁੱਝ ਖਵਾ ਪ੍ਰਤੀਤ ਹੁੰਦਾ ਹੈ ਪਰ ਵੱਡਾ ਕਮਰਾ ਚੰਗਾ ਲੱਗਦਾ ਹੈ ।
PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ 2
(ਅ) ਅਣਉਪਚਾਰਿਕ (ਅਨਿਸਚਿਤ ਸੰਤੁਲਨ ਨਿਸਚਿਤ ਸੰਤੁਲਨ ਨੂੰ ਸੁਧਾਰਨ ਲਈ ਸੰਤੁਲਨ ਚੀਜ਼ਾਂ ਦੀ ਬਨਾਵਟ ਤੋਂ ਇਲਾਵਾ ਉਨ੍ਹਾਂ ਦੇ ਰੰਗ ਜਾਂ ਨਮੂਨੇ ਨਾਲ ਜਾਂ ਚੀਜ਼ਾਂ ਨੂੰ ਕੇਂਦਰ ਬਿੰਦੂ ਤੋਂ ਨੇੜੇ ਜਾਂ ਦੂਰ ਰੱਖ ਕੇ ਵੀ ਪੈਦਾ ਕੀਤਾ ਜਾ ਸਕਦਾ । ਹੈ । ਅਨਿਸਚਿਤ ਸੰਤੁਲਨ ਕਰਨਾ ਜ਼ਿਆਦਾ ਮੁਸ਼ਕਿਲ ਹੈ ਪਰ ਜੇ ਕਰ ਚੰਗੀ ਤਰ੍ਹਾਂ ਕੀਤਾ ਜਾਏ ਤਾਂ ਇਹ ਨਿਸ਼ਚਿਤ ਸੰਤੁਲਨ ਤੋਂ ਵਧੇਰੇ ਚੰਗਾ। ਲੱਗਦਾ ਹੈ । ਇਸ ਤਰ੍ਹਾਂ ਦਾ ਸੰਤੁਲਨ ਕੁਦਰਤੀ ਲਗਦਾ ਹੈ ਅਤੇ ਇਸ ਵਿਚ ਰਚਨਾਤਮਕ ਕਲਾ ਦਾ ਪ੍ਰਦਰਸ਼ਨ ਵੀ ਹੁੰਦਾ ਹੈ ।
PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ 3
4. ਲੈਅ (Rhythm) – ਜਦੋਂ ਤੁਸੀਂ ਕਿਸੇ ਕਮਰੇ ਦੇ ਅੰਦਰ ਜਾਂਦੇ ਹੋ ਤਾਂ ਤੁਹਾਡੀ ਨਜ਼ਰ ਇਕ ਥਾਂ ਤੋਂ ਦੂਸਰੀ ਥਾਂ ਤਕ ਜਾਂਦੀ ਹੈ । ਜਦੋਂ ਕੋਈ ਡਿਜ਼ਾਈਨ ਦੇ ਅੱਡ-ਅੱਡ ਅੰਸ਼ਾਂ ਵਿਚ ਜ਼ਿਆਦਾ ਭਿੰਨਤਾ ਨਾ ਹੋਵੇ ਅਤੇ ਸਾਡੀ ਨਜ਼ਰ ਇਕ ਥਾਂ ਤੋਂ ਦੂਸਰੀ ਥਾਂ ‘ਤੇ ਆਸਾਨੀ ਨਾਲ ਘੁੰਮੇ ਤਾਂ ਉਸ ਡਿਜ਼ਾਈਨ ਵਿਚ ਲੈਅ ਹੁੰਦੀ ਹੈ । ਲੈਅ ਕਈ ਪ੍ਰਕਾਰ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ ।

(ੳ) ਇਕੋ ਤਰ੍ਹਾਂ ਦੀਆਂ ਰੇਖਾਵਾਂ – ਇਕੋ ਹੀ ਕਮਰੇ ਵਿਚ ਕਈ ਤਰ੍ਹਾਂ ਦੀਆਂ ਰੇਖਾਵਾਂ ਹੁੰਦੀਆਂ ਹਨ ਪਰ ਉਨ੍ਹਾਂ ਵਿਚੋਂ ਇਕ ਤਰ੍ਹਾਂ ਦੀਆਂ ਰੇਖਾਵਾਂ ਨੂੰ ਜ਼ਿਆਦਾ ਮਹੱਤਵ ਦੇਣਾ ਚਾਹੀਦਾ ਹੈ, ਇਹ ਦੇਖਣ ਨੂੰ ਜ਼ਿਆਦਾ ਅਰਾਮਦਾਇਕ ਪ੍ਰਤੀਤ ਹੁੰਦੀਆਂ ਹਨ ।

(ਅ) ਤੀਲਿਪੀ (Repetition) ਜਾਂ ਦੁਹਰਾਉਣਾ-ਰੰਗ, ਰੇਖਾ, ਰਚਨਾ ਜਾਂ ਆਕਾਰ ਨੂੰ ਬਾਰ-ਬਾਰ ਦੁਹਰਾਉਣ ਨਾਲ ਵੀ ਲੈਅ ਪੈਦਾ ਕੀਤੀ ਜਾ ਸਕਦੀ ਹੈ । ਇਕ ਆਕਾਰ ਦੀਆਂ | ਚੀਜ਼ਾਂ ਨਾਲ ਵੀ ਲੈਅ ਉਤਪੰਨ ਹੁੰਦੀ ਹੈ ਜਿਵੇਂ ਕਿ ਅੱਡ-ਅੱਡ ਤਰ੍ਹਾਂ ਦੀਆਂ ਤਸਵੀਰਾਂ ਨੂੰ ਇਕੋ ਜਿਹੇ ਫਰੇਮ ਵਿਚ ਜੜਵਾ ਕੇ ਇਕ ਕੇਂਦਰ ਬਿੰਦੂ ਦੇ ਆਸ-ਪਾਸ ਲਗਾਉਣਾ ।

5. ਬਲ (Emphasis) – ਬਲ ਤੋਂ ਭਾਵ ਕਿਸੇ ਇਕ ਰੁਚੀਕਰ ਬਿੰਦੁ ਉੱਤੇ ਜ਼ਿਆਦਾ ਬਲ ਦੇਣਾ ਭਾਵ ਉਸ ਨੂੰ ਵੱਧ ਆਕਰਸ਼ਿਤ ਬਣਾਉਣਾ ਅਤੇ ਅਰੁਚੀਕਰ ਵਸਤਾਂ ‘ਤੇ ਘੱਟ ਬਲ ਦੇਣਾ । ਜਦੋਂ ਕੋਈ ਡਿਜ਼ਾਈਨ ਪੂਰਾ ਸੰਤੁਲਿਤ ਹੋਵੇ, ਉਸ ਵਿਚ ਪੂਰਨ ਅਨੁਰੂਪਤਾ ਹੋਵੇ ਪਰ ਫਿਰ ਵੀ ਫਿੱਕਾ ਅਤੇ ਅਰੁਚੀਕਰ ਲੱਗੇ ।ਉਸ ਡਿਜ਼ਾਈਨ ਵਿਚ ਕੋਈ ਵਿਸ਼ੇਸ਼ ਬਿੰਦੂ ਨਹੀਂ ਹੈ।

ਜਿੱਥੇ ਧਿਆਨ ਕੇਂਦਰਿਤ ਹੋ ਸਕੇ ਅਜਿਹੇ ਡਿਜ਼ਾਈਨ ਵਿਚ ਬਲ ਦੀ ਕਮੀ ਹੈ । ਬਲ ਕਲਾ ਦਾ । ਇਕ ਸਿਧਾਂਤ ਹੈ ਕਿ ਕਮਰੇ ਅੰਦਰ ਵੜਦਿਆਂ ਜਿੱਥੇ ਤੁਹਾਡਾ ਸਭ ਤੋਂ ਪਹਿਲਾਂ ਧਿਆਨ ਜਾਵੇ ਅਤੇ ਫਿਰ ਮਹੱਤਵ ਦੇ ਕ੍ਰਮ ਅਨੁਸਾਰ ਹੋਰ ਕਿਤੇ ਟਿਕਦਾ ਹੈ ।

PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

ਪ੍ਰਸ਼ਨ 17.
ਡਿਜ਼ਾਈਨ ਦੇ ਮੂਲ ਅੰਸ਼ ਕਿਹੜੇ ਹਨ ? ਇਹ ਡਿਜ਼ਾਈਨ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਜਦੋਂ ਵੀ ਕੋਈ ਚੀਜ਼ ਬਣਾਈ ਜਾਂਦੀ ਹੈ ਤਾਂ ਉਸ ਦਾ ਇਕ ਨਮੂਨਾ ਜਾਂ ਡਿਜ਼ਾਈਨ ਬਣਦਾ ਹੈ । ਇਹ ਚੀਜ਼ ਭਾਵੇਂ ਕੁਰਸੀ ਮੇਜ਼ ਹੋਵੇ ਜਾਂ ਮਕਾਨ ਜਾਂ ਕੋਈ ਸ਼ਹਿਰ । ਕੋਈ ਵੀ ਚੀਜ਼ ਬਣਾਈ ਜਾਵੇ ਉਸ ਦੇ ਅਲੱਗ-ਅਲੱਗ ਹਿੱਸਿਆਂ ਦਾ ਆਪਸ ਵਿਚ ਤਾਲ-ਮੇਲ ਹੋਣਾ ਜ਼ਰੂਰੀ ਹੈ, ਜਿਵੇਂ ਕਿ ਕੁਰਸੀ ਦੀ ਲੱਕੜੀ, ਉਸ ਦੀ ਪਾਲਸ਼ ਦਾ ਰੰਗ, ਉਸ ਦੀ ਰਚਨਾ, ਉਸ ਤੇ ਬੈਂਤ ਦੀ ਬਣਾਈ ਜਾਂ ਉਸ ਉੱਤੇ ਚੜੇ ਕੱਪੜੇ ਦਾ ਰੰਗ, ਨਮਨਾ ਜਾਂ ਬਣਤਰ ਸਾਰੇ ਮਿਲ ਕੇ ਇਕ ਡਿਜ਼ਾਈਨ ਬਣਾਉਂਦੇ ਹਨ | ਘਰ ਵਿਚ ਵੱਖ-ਵੱਖ ਕਮਰੇ ਮਿਲ ਕੇ ਇਕ ਡਿਜ਼ਾਈਨ ਬਣਾਉਂਦੇ ਹਨ । ਇਸੇ ਤਰ੍ਹਾਂ ਇਕ ਕਮਰੇ ਵਿਚ ਵੱਖ-ਵੱਖ ਤਰ੍ਹਾਂ ਦਾ ਸਾਮਾਨ ਰੱਖ ਕੇ ਇਕ ਡਿਜ਼ਾਈਨ ਬਣਾਇਆ ਜਾਂਦਾ ਹੈ । ਜੇਕਰ ਇਕ ਕਮਰੇ ਦੀਆਂ ਸਾਰੀਆਂ ਚੀਜ਼ਾਂ ਦਾ ਆਪਸੀ ਤਾਲ ਮੇਲ ਠੀਕ ਹੋਵੇ ਤਾਂ ਹੀ ਇਕ ਚੰਗਾ ਡਿਜ਼ਾਈਨ ਬਣੇਗਾ । ਰੇਖਾ, ਆਕਾਰ, ਰੰਗ, ਰੂਪ ਅਤੇ ਬਣਤਰ ਦੀ ਵਿਵਸਥਾ ਨਾਲ ਹੀ ਕੋਈ ਡਿਜ਼ਾਈਨ ਬਣਦਾ ਹੈ । ਇਸ ਲਈ ਚੰਗਾ ਡਿਜ਼ਾਈਨ ਬਣਾਉਣ ਲਈ ਇਸ ਦੇ ਮੂਲ ਤੱਤਾਂ ਦਾ ਗਿਆਨ ਅਤੇ ਇਹਨਾਂ ਨੂੰ ਸੁਹਜਵਾਦੀ ਅਤੇ ਕਲਾਤਮਿਕ ਢੰਗ ਨਾਲ ਸ਼ਾਮਲ ਕਰਨਾ ਹੈ ।

ਡਿਜ਼ਾਈਨ ਦੇ ਮੂਲ ਅੰਸ਼ (Elements of Design)-
1. ਰੇਖਾਵਾਂ (Lines)-
ਹਰ ਇਕ ਡਿਜ਼ਾਈਨ ਵਿਚ ਕਈ ਤਰ੍ਹਾਂ ਦੀਆਂ ਰੇਖਾਵਾਂ ਸ਼ਾਮਲ ਹੁੰਦੀਆਂ ਹਨ ਪਰ ਇਨ੍ਹਾਂ ਵਿਚੋਂ ਕੁੱਝ ਰੇਖਾਵਾਂ ਜ਼ਿਆਦਾ ਉਭਰੀਆਂ ਹੋਈਆਂ ਹੁੰਦੀਆਂ ਹਨ ਜਿਸ ਨਾਲ ਉਸ ਡਿਜ਼ਾਈਨ ਵਿਚ ਵਿਭਿੰਨਤਾ ਆਉਂਦੀ ਹੈ । ਰੇਖਾਵਾਂ ਸਾਡੀਆਂ ਭਾਵਨਾਵਾਂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ । ਇਸ ਲਈ ਇਨ੍ਹਾਂ ਨੂੰ ਚੁਣਨ ਵੇਲੇ ਸਾਵਧਾਨੀ ਵਰਤਣੀ ਚਾਹੀਦੀ ਹੈ । ਰੇਖਾਵਾਂ ਕਈ ਪ੍ਰਕਾਰ ਦੀਆਂ ਹੋ ਸਕਦੀਆਂ ਹਨ ।
(ੳ) ਸਿੱਧੀਆਂ ਰੇਖਾਵਾਂ – ਸਿੱਧੀਆਂ ਰੇਖਾਵਾਂ ਦਿਤਾ ਅਤੇ ਸਾਦਗੀ ਦੀਆਂ ਪ੍ਰਤੀਕ ਹੁੰਦੀਆਂ ਹਨ । ਸਿੱਧੀਆਂ ਰੇਖਾਵਾਂ ਦਾ ਜ਼ਿਆਦਾ ਪ੍ਰਯੋਗ ਗਿਰਜਾ ਘਰਾਂ ਵਿਚ ਕੀਤਾ ਜਾਂਦਾ ਹੈ । ਘਰ ਦੀ ਸਜਾਵਟ ਵਿਚ ਜੇਕਰ ਕਮਰੇ ਦੀ ਛੱਤ ਨੀਵੀਂ ਹੋਵੇ ਤਾਂ ਦਰਵਾਜ਼ੇ ਅਤੇ ਖਿੜਕੀਆਂ ‘ਤੇ ਸਿੱਧੀਆਂ ਰੇਖਾਵਾਂ ਵਾਲੇ ਪਰਦੇ ਲਾ ਕੇ ਜ਼ਿਆਦਾ ਉਚਾਈ ਦਾ ਅਹਿਸਾਸ ਦਵਾਇਆ ਜਾ ਸਕਦਾ ਹੈ ।

(ਅ) ਲੇਟਵੀਆਂ ਰੇਖਾਵਾਂ-ਇਹ ਰੇਖਾਵਾਂ ਸ਼ਾਂਤੀ ਅਤੇ ਅਰਾਮ ਦੀਆਂ ਪ੍ਰਤੀਕ ਹੁੰਦੀਆਂ ਹਨ । ਇਨ੍ਹਾਂ ਨੂੰ ਥਕਾਵਟ ਦੂਰ ਕਰਨ ਵਾਲੀਆਂ ਸਮਝਿਆ ਜਾਂਦਾ ਹੈ । ਇਹ ਕਿਸੇ ਚੀਜ਼ ਦੇ ਅਕਾਰ ਨੂੰ ਛੋਟਾ ਦਿਖਾਉਣ ਦਾ ਭਰਮ ਪੈਦਾ ਕਰਦੀਆਂ ਹਨ । ਇਸ ਲਈ ਜਿਨ੍ਹਾਂ ਕਮਰਿਆਂ ਦੀ ਛੱਤ ਜ਼ਿਆਦਾ ਉੱਚੀ ਹੋਵੇ ਉਨ੍ਹਾਂ ਦੇ ਦਰਵਾਜ਼ਿਆਂ ਤੇ ਖਿੜਕੀਆਂ ਦੇ ਪਰਦਿਆਂ ਵਿਚ ਲੇਟਵੀਆਂ ਰੇਖਾਵਾਂ ਵਰਤੀਆਂ ਜਾ ਸਕਦੀਆਂ ਹਨ ।
PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ 4
(ੲ) ਤਿਰਛੀਆਂ ਰੇਖਾਵਾਂ – ਤਿਰਛੀਆਂ ਰੇਖਾਵਾਂ ਦਾ ਪ੍ਰਭਾਵ ਉਨ੍ਹਾਂ ਦੇ ਕੋਣ ਨਾਲ ਪ੍ਰਭਾਵਿਤ ਹੁੰਦਾ ਹੈ । ਜੇਕਰ ਇਹ ਸਿੱਧੀ ਰੇਖਾ ਦੇ ਨੇੜੇ ਹੋਵੇ ਤਾਂ ਦ੍ਰਿੜ੍ਹ ਅਤੇ ਜੇਕਰ ਲੇਟਵੀਂ ਰੇਖਾ ਦੇ ਨੇੜੇ ਹੋਵੇ ਤਾਂ ਸ਼ਾਂਤੀ ਦੀਆਂ ਪ੍ਰਤੀਕ ਹੁੰਦੀਆਂ ਹਨ । ਇਹਨਾਂ ਰੇਖਾਵਾਂ ਦੇ ਜ਼ਿਆਦਾ ਪ੍ਰਯੋਗ ਨਾਲ ਅਨੁਸ਼ਾਸਨ ਦੀ ਘਾਟ ਲੱਗਦੀ ਹੈ, ਬਨਾਵਟੀਪਨ ਲੱਗਦਾ ਹੈ ਅਤੇ ਦੇਖਣ ਵਿਚ ਜ਼ਿਆਦਾ ਸੋਹਣਾ ਨਹੀਂ ਲੱਗਦਾ ।

(ਸ) ਗੋਲ ਰੇਖਾਵਾਂ – ਗੋਲ ਰੇਖਾਵਾਂ ਸਾਡੀਆਂ ਭਾਵਨਾਵਾਂ ਨੂੰ ਦਰਸਾਉਣ ਵਿਚ ਮਦਦ ਕਰਦੀਆਂ ਹਨ । ਇਨ੍ਹਾਂ ਵਿਚ ਕਈ ਵੰਨਗੀਆਂ ਹੋ ਸਕਦੀਆਂ ਹਨ | ਪੁਰੀ ਗੋਲਾਈ ਵਾਲੀਆਂ ਲਾਈਨਾਂ ਪ੍ਰਸੰਨਤਾ ਅਤੇ ਜਸ਼ਨ ਦਾ ਅਹਿਸਾਸ ਦਿਵਾਉਂਦੀਆਂ ਹਨ ਜਿਵੇਂ ਕਿ ਕਿਸੇ ਖ਼ੁਸ਼ੀ ਦੇ ਅਵਸਰ ‘ਤੇ ਗੁਬਾਰੇ ਤੇ ਕਿਸੇ ਤਰ੍ਹਾਂ ਦੇ ਗਲੋਬ ਦਾ ਵਰਤਣਾ, ਬੱਚਿਆਂ ਦੀਆਂ ਟੋਪੀਆਂ ‘ਤੇ ਗੋਲ ਫੰਦੇ ਜਾਂ ਜੌਕਰਾਂ ਦੀਆਂ ਟੋਪੀਆਂ ‘ਤੇ ਪੋਲਕਾ ਡਿਜ਼ਾਈਨ ਆਦਿ ਦਾ ਇਸਤੇਮਾਲ ਕਰਨਾ | ਘੱਟ ਗੋਲਾਈ ਵਾਲੀਆਂ ਰੇਖਾਵਾਂ ਜਿਵੇਂ ਕਿ “S” ਸੁੰਦਰਤਾ ਅਤੇ ਨਿਖਾਰ ਦੀਆਂ ਪ੍ਰਤੀਕ ਹੁੰਦੀਆਂ ਹਨ ।

(ਹ) ਕੋਣ – ਕੋਣ ਵਾਲੀਆਂ ਰੇਖਾਵਾਂ ਵੀ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਅਸਰ ਵੀ ਅੱਡ-ਅੱਡ ਹੁੰਦਾ ਹੈ । ਇਹ ਦ੍ਰਿੜ, ਅਸ਼ਾਂਤ ਜਾਂ ਹਲਚਲ ਪੈਦਾ ਕਰਨ ਵਾਲੀਆਂ ਹੋ ਸਕਦੀਆਂ ਹਨ । ਇਹ ਉਤੇਜਿਤ ਕਰਨ ਵਾਲੀਆਂ ਵੀ ਹੋ ਸਕਦੀਆਂ ਹਨ ।

ਦੀਵਾਰ ‘ਤੇ ਲਗਾਈਆਂ ਗਈਆਂ ਇਕੋ ਜਿਹੀਆਂ ਤਸਵੀਰਾਂ ਸਿੱਧੀਆਂ, ਲੇਟਵੀਆਂ ਜਾਂ ਤਿਰਛੀ ਰੇਖਾ ਵਿਚ ਲਾਉਣ ‘ਤੇ ਵੱਖ-ਵੱਖ ਪ੍ਰਭਾਵ ਦਿੰਦੀਆਂ ਹਨ ।
PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ 5
ਕਿਸੇ ਵੀ ਫ਼ਰਨੀਚਰ ਦੇ ਡਿਜ਼ਾਈਨ ਜਾਂ ਸਜਾਵਟ ਦੇ ਹੋਰ ਸਾਮਾਨ ਦੇ ਡਿਜ਼ਾਈਨ ਵਿਚ ਜਾਂ ਜਿਸ ਤਰੀਕੇ ਨਾਲ ਇਹ ਚੀਜ਼ਾਂ ਕਿਸੇ ਵੀ ਕਮਰੇ ਵਿਚ ਰੱਖੀਆਂ ਜਾਂਦੀਆਂ ਹਨ, ਉਨ੍ਹਾਂ ਵਿਚ ਰੇਖਾਵਾਂ ਦਾ ਇਸ ਤਰੀਕੇ ਨਾਲ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਕਿ ਉਹ ਹੀ ਪ੍ਰਭਾਵ ਪੈਦਾ ਹੋਵੇ ਜੋ ਤੁਸੀਂ ਚਾਹੁੰਦੇ ਹੋ । ਜਿਸ ਕਮਰੇ ਨੂੰ ਤੁਸੀਂ ਅਰਾਮਦਾਇਕ ਬਣਾਉਣਾ ਚਾਹੁੰਦੇ ਹੋ ਉਸ ਵਿਚ ਲੇਟਵੀਆਂ ਰੇਖਾਵਾਂ ਦਾ ਜ਼ਿਆਦਾ ਪ੍ਰਯੋਗ ਹੋਣਾ ਚਾਹੀਦਾ ਹੈ ।

2. ਰੂਪ ਅਤੇ ਆਕਾਰ (Shape and Size) – ਰੂਪ ਅਤੇ ਆਕਾਰ ਦਾ ਆਪਸ ਵਿਚ ਡੂੰਘਾ ਸੰਬੰਧ ਹੈ, ਰੇਖਾਵਾਂ ਨੂੰ ਮਿਲਾ ਕੇ ਹੀ ਕਿਸੇ ਚੀਜ਼ ਨੂੰ ਰੂਪ ਅਤੇ ਆਕਾਰ ਦਿੱਤਾ ਜਾਂਦਾ ਹੈ । ਰੇਖਾਵਾਂ । ਆਪਣੇ ਆਪ ਵਿਚ ਇਕ ਇਕਾਈ ਹਨ ਜਿਨ੍ਹਾਂ ਦੇ ਮਿਲਾਪ ਨਾਲ ਕੋਈ ਚੀਜ਼ ਬਣਾਈ ਜਾਂਦੀ ਹੈ । ਘਰ ਦੀ ਇਮਾਰਤ ਜਾਂ ਉਸ ਦੀ ਅੰਦਰੂਨੀ ਸਜਾਵਟ ਵਿਚ ਰੂਪ ਅਤੇ ਆਕਾਰ ਨਜ਼ਰ । ਆਉਂਦਾ ਹੈ । ਅੱਜ-ਕਲ੍ਹ ਕਮਰਿਆਂ ਨੂੰ ਵੱਡਾ ਵਿਖਾਉਣ ਲਈ ਵੱਡੀਆਂ-ਵੱਡੀਆਂ ਖਿੜਕੀਆਂ ਰੱਖੀਆਂ ਜਾਂਦੀਆਂ ਹਨ ਤਾਂ ਕਿ ਅੰਦਰ ਅਤੇ ਬਾਹਰ ਮਿਲਦੇ ਨਜ਼ਰ ਆਉਣ । ਕਮਰੇ ਦਾ । ਅਕਾਰ, ਉਸ ਦੇ ਛੱਡ ਦੀ ਉਚਾਈ ਅਤੇ ਉਸ ਵਿਚਲੇ ਦਰਵਾਜ਼ਿਆਂ ਅਤੇ ਖਿੜਕੀਆਂ ਕਮਰੇ ਵਿਚ ਰੱਖਣ ਵਾਲੇ ਫ਼ਰਨੀਚਰ ਨੂੰ ਪ੍ਰਭਾਵਿਤ ਕਰਦੇ ਹਨ । ਕਮਰੇ ਵਿਚਲਾ ਫ਼ਰਨੀਚਰ, ਪਰਦੇ, । ਕਾਲੀਨ ਅਤੇ ਹੋਰ ਸਾਮਾਨ ਸਾਰੇ ਕਮਰੇ ਨੂੰ ਛੋਟਾ ਕਰਦੇ ਹਨ । ਜੇਕਰ ਕਿਸੇ ਕਮਰੇ ਨੂੰ ਉਸ ਦੇ । ਕੰਮ ਦੇ ਮੁਤਾਬਿਕ ਵੰਡ ਦਿੱਤਾ ਜਾਏ ਜਿਵੇਂ ਕਿ ਇਕ ਹਿੱਸਾ ਬੈਠਣ ਦਾ, ਇਕ ਖਾਣਾ-ਖਾਣ ਦਾ | ਅਤੇ ਇਕ ਪੜ੍ਹਨ ਦਾ ਤਾਂ ਉਹ ਕਮਰਾ ਛੋਟਾ ਲੱਗਣ ਲੱਗ ਜਾਂਦਾ ਹੈ । ਜੇਕਰ ਕਮਰੇ ਨੂੰ ਵੱਡਾ ਦਿਖਾਉਣਾ ਚਾਹੁੰਦੇ ਹੋ ਤਾਂ ਇਸ ਦੇ ਘੱਟ ਤੋਂ ਘੱਟ ਹਿੱਸੇ ਕਰੋ । ਇਸ ਤੋਂ ਇਲਾਵਾ ਕਮਰੇ ਨੂੰ ਵੱਡਾ ਦਿਖਾਉਣ ਲਈ ਛੋਟਾ ਅਤੇ ਹਲਕਾ ਫ਼ਰਨੀਚਰ, ਘੱਟ ਸਜਾਵਟ ਦਾ ਸਮਾਨ ਅਤੇ ਹਲਕੇ ਰੰਗ ਵਰਤੋ । ਪਤਲੀਆਂ ਲੱਤਾਂ ਵਾਲੇ ਫ਼ਰਨੀਚਰ ਨਾਲ ਕਮਰਾ ਵੱਡਾ ਲੱਗਦਾ ਹੈ ਕਿਉਂਕਿ ਇਸ ਨਾਲ ਫ਼ਰਨੀਚਰ ਦੇ ਹੇਠਾਂ ਫਰਸ਼ ਦਾ ਜ਼ਿਆਦਾ ਹਿੱਸਾ ਦਿਖਾਈ ਦਿੰਦਾ ਰਹਿੰਦਾ ਹੈ ।

3. ਰੰਗ (Colour) – ਅੱਜ-ਕਲ੍ਹ ਆਦਮੀ ਨੇ ਰੰਗਾਂ ਦੀ ਮਹੱਤਤਾ ਨੂੰ ਪਛਾਣਿਆ ਹੈ । ਰੰਗਾਂ ਦਾ ਅਸਰ ਸਾਡੀਆਂ ਭਾਵਨਾਵਾਂ ਅਤੇ ਸਾਡੇ ਕੰਮ ਕਰਨ ਦੇ ਤਰੀਕੇ ‘ਤੇ ਪੈਂਦਾ ਹੈ । ਅੱਜ ਤੋਂ ਕੁੱਝ ਸਾਲ ਪਹਿਲਾਂ ਕਾਰਾਂ ਦਾ ਰੰਗ ਸਿਰਫ਼ ਚਿੱਟਾ, ਕਾਲਾ, ਗਰੇਅ ਆਦਿ ਹੀ ਹੁੰਦੇ ਸਨ । ਇਸੇ ਤਰ੍ਹਾਂ ਟਾਈਪ ਰਾਈਟਰ, ਟੈਲੀਫੋਨ ਅਤੇ ਸਿਲਾਈ ਮਸ਼ੀਨ ਕਾਲੇ ਰੰਗ ਦੀ ਅਤੇ ਫਰਿਜ਼ ਅਤੇ ਕੁਕਿੰਗ ਰੇਂਜ ਸਿਰਫ਼ ਚਿੱਟੇ ਹੀ ਹੁੰਦੇ ਸਨ | ਪਰ ਅੱਜ-ਕਲ੍ਹ ਇਹ ਸਾਰੀਆਂ ਚੀਜ਼ਾਂ ਵੱਖਵੱਖ ਰੰਗਾਂ ਵਿਚ ਮਿਲਣ ਲੱਗ ਪਈਆਂ ਹਨ | ਖਾਣਾ-ਖਾਣ ਵਾਲੀਆਂ ਪਲੇਟਾਂ ਆਦਿ ਦੇ ਰੰਗ ਦਾ ਅਸਰ ਸਾਡੀ ਭੁੱਖ ‘ਤੇ ਪੈਂਦਾ ਹੈ । ਖਾਣ ਵਾਲੀਆਂ ਚੀਜ਼ਾਂ ਦਾ ਰੰਗ ਜੇਕਰ ਮਨ ਭਾਉਂਦਾ ਹੋਵੇ ਤਾਂ ਭੁੱਖ ਜ਼ਿਆਦਾ ਲੱਗਦੀ ਹੈ ਅਤੇ ਖਾਣਾ ਹਜ਼ਮ ਵੀ ਜਲਦੀ ਹੋ ਜਾਂਦਾ ਹੈ ।

ਪਰੌਂਗ ਦੇ ਅਨੁਸਾਰ ਸਾਰੇ ਰੰਗ ਮੁੱਢਲੇ ਤਿੰਨ ਰੰਗਾਂ-ਪੀਲਾ, ਨੀਲਾ ਅਤੇ ਲਾਲ ਤੋਂ ਬਣਦੇ ਹਨ । ਇਹ ਤਿੰਨ ਰੰਗ ਹੋਰ ਰੰਗਾਂ ਨੂੰ ਮਿਲਾ ਕੇ ਨਹੀਂ ਬਣਾਏ ਜਾ ਸਕਦੇ । ਇਸ ਲਈ ਇਹਨਾਂ ਨੂੰ ਪ੍ਰਾਥਮਿਕ (ਪਹਿਲੇ) ਦਰਜੇ ਦੇ ਰੰਗ ਕਿਹਾ ਜਾਂਦਾ ਹੈ । ਜਦੋਂ ਦੋ ਪ੍ਰਾਥਮਿਕ ਰੰਗਾਂ ਨੂੰ ਇਕੋ ਜਿੰਨੀ ਮਾਤਰਾ ਵਿਚ ਮਿਲਾਇਆ ਜਾਏ ਤਾਂ ਤਿੰਨ ਦੂਜੇ ਦਰਜੇ ਦੇ ਰੰਗ ਬਣਦੇ ਹਨ, ਜਿਵੇਂ ਕਿ-
ਪੀਲਾ + ਨੀਲਾ = ਹਰਾ,
ਨੀਲਾ ਅਤੇ ਲਾਲ = ਜਾਮਨੀ,
ਲਾਲ + ਪੀਲਾ = ਸੰਤਰੀ

ਇਨ੍ਹਾਂ ਛੇ ਰੰਗਾਂ ਨੂੰ ਆਧਾਰ ਰੰਗ ਕਿਹਾ ਜਾਂਦਾ ਹੈ । ਇਕ ਪ੍ਰਾਥਮਿਕ ਅਤੇ ਉਸ ਦੇ ਨਾਲ ਲੱਗਦੇ ਇਕ ਦੂਸਰੇ ਦਰਜੇ ਦੇ ਰੰਗ ਨੂੰ ਮਿਲਾ ਕੇ ਜੋ ਰੰਗ ਬਣਦੇ ਹਨ, ਉਨ੍ਹਾਂ ਨੂੰ ਤੀਸਰੇ ਦਰਜੇ ਦੇ ਰੰਗ ਕਿਹਾ ਜਾਂਦਾ ਹੈ, ਜਿਵੇਂ ਕਿ-
ਪੀਲਾ + ਹ = ਪੀਲਾ ਹਰਾ,
ਨੀਲਾ + ਹ = ਨੀਲਾ ਹਰਾ,
ਨੀਲਾ + ਜਾਮਨੀ = ਨੀਲਾ ਜਾਮਨੀ,
ਲਾਲ + ਜਾਮਨੀ = ਲਾਲ ਜਾਮਨੀ,
ਲਾਲ + ਸੰਤਰੀ = ਲਾਲ ਸੰਤਰੀ,
ਪੀਲਾ + ਸੰਤਰੀ = ਪੀਲਾ ਸੰਤਰੀ ।

ਇਸ ਪ੍ਰਕਾਰ ਤਿੰਨ ਪ੍ਰਾਥਮਿਕ, ਤਿੰਨ ਦੂਸਰੇ ਦਰਜੇ ਦੇ ਅਤੇ ਛੇ ਤੀਸਰੇ ਦਰਜੇ ਦੇ ਰੰਗ ਹੁੰਦੇ ਹਨ । ਇਨ੍ਹਾਂ ਰੰਗਾਂ ਦਾ ਆਪਸੀ ਅਨੁਪਾਤ ਵਧਾ-ਘਟਾ ਕੇ ਅਨੇਕਾਂ ਰੰਗ ਬਣਾਏ ਜਾ ਸਕਦੇ ਹਨ । ਇਨ੍ਹਾਂ ਰੰਗਾਂ ਵਿਚ ਚਿੱਟਾ ਰੰਗ ਮਿਲਾਉਣ ਨਾਲ ਰੰਗਾਂ ਦੀ ਭਾਅ (ਹਲਕਾ ਰੰਗ) ਬਣਦੀ ਹੈ, ਜਿਵੇਂ ਕ-
ਲਾਲ + ਚਿੱਟਾ = ਗੁਲਾਬੀ,
ਨੀਲਾ + ਚਿੱਟਾ = ਅਸਮਾਨੀ ।

ਗੁਲਾਬੀ ਅਤੇ ਅਸਮਾਨੀ ਲਾਲ ਅਤੇ ਨੀਲੇ ਰੰਗ ਦੀ ਭਾਅ ਹਨ ।
ਕਿਸੇ ਵੀ ਰੰਗ ਵਿਚ ਕਾਲਾ ਰੰਗ ਮਿਲਾਉਣ ਨਾਲ ਉਸ ਰੰਗ ਵਿਚ ਗਹਿਰਾਈ ਆ ਜਾਂਦੀ ਹੈ, ਜਿਵੇਂ ਕਿ-
ਲਾਲ + ਕਾਲਾ = ਲਾਖਾ |

ਕਾਲਾ, ਸਲੇਟੀ (ਗਰੇ) ਅਤੇ ਚਿੱਟੇ ਨੂੰ ਉਦਾਸੀਨ (neutral) ਰੰਗ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਨੂੰ ਕਿਸੇ ਵੀ ਰੰਗ ਨਾਲ ਮਿਲਾਇਆ ਜਾ ਸਕਦਾ ਹੈ ।

ਜੇਕਰ ਰੰਗਾਂ ਦੇ ਚੱਕਰ ਨੂੰ ਦੇਖਿਆ ਜਾਏ ਤਾਂ ਇਸ ਦੇ ਅੱਧੇ ਹਿੱਸੇ ਦੇ ਰੰਗ ਠੰਢੇ ਹਨ ਜਿਵੇਂ ਕਿ ਹਰਾ ਅਤੇ ਨੀਲਾ, ਇਹ ਜ਼ਿਆਦਾ ਅਰਾਮਦਾਇਕ ਹੁੰਦੇ ਹਨ । ਇਨ੍ਹਾਂ ਨੂੰ ਪਿੱਛੇ ਹਟਣ ਵਾਲੇ (receding) ਰੰਗ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਪਿੱਛੇ ਵਲ ਨੂੰ ਜਾਂਦੇ ਪ੍ਰਤੀਤ ਹੁੰਦੇ ਹਨ । ਜਿਸ ਕਾਰਨ ਕਮਰਾ ਵੱਡਾ ਲੱਗਦਾ ਹੈ ।

ਚੱਕਰ ਦੇ ਦੂਜੇ ਪਾਸੇ ਦੇ ਰੰਗ ਲਾਲ, ਸੰਤਰੀ ਅਤੇ ਪੀਲਾ ਗਰਮ ਰੰਗ ਅਖਵਾਉਂਦੇ ਹਨ । ਇਹ ਰੰਗ ਭੜਕੀਲੇ ਅਤੇ ਉਤੇਜਿਤ ਕਰਨ ਵਾਲੇ ਹੁੰਦੇ ਹਨ । ਇਨ੍ਹਾਂ ਦੀ ਜੇਕਰ ਜ਼ਿਆਦਾ ਵਰਤੋਂ ਕੀਤੀ ਜਾਏ ਤਾਂ ਭੁੰਜਲਾਹਟ ਪੈਦਾ ਕਰਦੇ ਹਨ । ਇਨ੍ਹਾਂ ਨੂੰ ਸਲੇਟੀ ਅਗਾਂਹ ਵਧੂ (advancing) ਰੰਗ ਵੀ ਕਿਹਾ ਜਾਂਦਾ ਹੈ । ਕਿਉਂਕਿ ਇਨ੍ਹਾਂ ਦੀ ਵਰਤੋਂ ਨਾਲ ਚੀਜ਼ਾਂ ਅੱਗੇ-ਅੱਗੇ ਨਜ਼ਰ ਆਉਂਦੀਆਂ ਹਨ ਅਤੇ ਕਮਰੇ ਦਾ ਆਕਾਰ ਛੋਟਾ ਲਗਦਾ ਹੈ । ਜਾਮਨੀ ਰੰਗ ਵਿਚ ਜੇਕਰ ਲਾਲ ਜ਼ਿਆਦਾ ਹੋਵੇ ਤਾਂ ਗਰਮ ਅਤੇ ਜੇਕਰ ਨੀਲਾ ਜ਼ਿਆਦਾ ਹੋਵੇ ਤਾਂ ਠੰਢਾ ਹੋਵੇਗਾ ।
PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ 6
ਘਰਾਂ ਵਿਚ ਆਮ ਤੌਰ ‘ਤੇ ਤਿੰਨ ਤਰ੍ਹਾਂ ਨਾਲ ਰੰਗਾਂ ਦੀ ਵਿਉਂਤ ਬਣਾਈ ਜਾ ਸਕਦੀ ਹੈ –
(ੳ) ਇਕ ਰੰਗ – ਇਸ ਤਰ੍ਹਾਂ ਦੀ ਵਿਉਂਤ ਵਿਚ ਇਕੋ ਹੀ ਰੰਗ ਵਰਤਿਆ ਜਾਂਦਾ ਹੈ । ਪਰ ਇਸ ਦਾ ਮਤਲਬ ਇਹ ਨਹੀਂ ਕਿ ਇਕੋ ਹੀ ਥਾਨ ਨਾਲੋਂ ਪਰਦੇ, ਕੁਸ਼ਨ ਕਵਰ ਅਤੇ ਸੋਫ਼ਿਆਂ ਦੇ ਕੱਪੜੇ ਆਦਿ ਬਣਾਏ ਜਾਣ । ਅੱਡ-ਅੱਡ ਚੀਜ਼ਾਂ ਲਈ ਇਕ ਹੀ ਰੰਗ ਜਿਵੇਂ ਕਿ ਨੀਲਾ ਜਾਂ ਹਰਾ ਦੇ ਗਹਿਰੇ ਜਾਂ ਹਲਕੇ ਭੈਅ ਵਾਲੇ ਰੰਗ ਵਰਤੇ ਜਾ ਸਕਦੇ ਹਨ । ਕਿਸੇ ਚੀਜ਼ ਵਿਚ ਪ੍ਰਿੰਟ ਵੀ ਵਰਤਿਆ ਜਾ ਸਕਦਾ ਹੈ । ਇਸ ਤੋਂ ਇਲਾਵਾ ਛੋਟੀਆਂ ਚੀਜ਼ਾਂ ਵਿਚ ਜਿਵੇਂ ਕਿ ਕੁਸ਼ਨ ਕਵਰ ਜਾਂ ਲੈਂਪ ਸ਼ੇਡ ਆਦਿ ਵਿਚ ਲਾਲ, ਸੰਤਰੀ ਜਾਂ ਪੀਲਾ ਵਰਤੇ ਜਾ ਸਕਦੇ ਹਨ ਤਾਂ ਜੋ ਇਕਸਾਰਤਾ ਨੂੰ ਤੋੜਿਆ ਜਾ ਸਕੇ ।

(ਅ) ਆਪਸ ਵਿਚ ਟਕਰਾਉਣ ਵਾਲੇ ਰੰਗ ਵਿਰੋਧੀ ਰੰਗ ਯੋਜਨਾ) (Contrasting Colours) – ਇਸ ਪ੍ਰਕਾਰ ਦੀ ਰੰਗ ਵਿਉਂਤ ਕਾਫ਼ੀ ਪ੍ਰਚਲਿਤ ਹੈ । ਰੰਗ ਦੇ ਚੱਕਰ ਦੇ ਦੋ ਸਾਹਮਣੇ ਵਾਲੇ ਰੰਗ ਵਰਤੇ ਜਾਂਦੇ ਹਨ ਜਿਵੇਂ ਕਿ ਸੰਤਰੀ ਅਤੇ ਨੀਲਾ ਜਾਂ ਪੀਲਾ ਅਤੇ ਜਾਮਨੀ ਜਾਂ ਲਾਲ ਅਤੇ ਹਰਾ ।

(ੲ) ਸੰਬੰਧਿਤ ਵਿਉਂਤ – ਜਦੋਂ ਰੰਗਾਂ ਦੇ ਚੱਕਰ ਦੇ ਨਾਲ-ਨਾਲ ਲੱਗਦੇ ਰੰਗਾਂ ਦੀ ਚੋਣ ਕੀਤੀ ਜਾਏ ਤਾਂ ਇਸ ਨੂੰ ਸੰਬੰਧਿਤ ਵਿਉਂਤ ਕਿਹਾ ਜਾਂਦਾ ਹੈ । ਇਸ ਵਿਚ ਜ਼ਿਆਦਾ ਤੋਂ ਜ਼ਿਆਦਾ ਤਿੰਨ ਰੰਗ ਵਰਤੇ ਜਾਂਦੇ ਹਨ, ਜਿਵੇਂ ਕਿ-ਨੀਲਾ, ਹਰਾ-ਨੀਲਾ ਅਤੇ ਨੀਲਾ-ਜਾਮਨੀ । ਇਸ ਦੀ ਇਕਸਾਰਤਾ (monotony) ਨੂੰ ਤੋੜਨ ਲਈ ਵੀ ਰੰਗ ਚੱਕਰ ਦੇ ਦੂਸਰੇ ਪਾਸੇ ਦੇ ਰੰਗ ਜਿਵੇਂ ਕਿ ਸੰਤਰੀ ਜਾਂ ਸੰਤਰੀ-ਪੀਲਾ ਵੀ ਕੁੱਝ ਛੋਟੀਆਂ ਚੀਜ਼ਾਂ ਲਈ ਵਰਤੇ ਜਾ ਸਕਦੇ ਹਨ ।

4. ਰਚਨਾ/ਬਣਤਰ (Texture) – ਕੁੱਝ ਚੀਜ਼ਾਂ ਪੱਧਰੀਆਂ ਜਾਂ ਮੁਲਾਇਮ ਹੁੰਦੀਆਂ ਹਨ ਅਤੇ ਕੁੱਝ ਖੁਰਦਰੀਆਂ, ਕੁੱਝ ਸਖ਼ਤ ਤੇ ਕੁੱਝ ਨਰਮ, ਕੁੱਝ ਚਮਕਦਾਰ ਅਤੇ ਕੁੱਝ ਮੱਧਮ ਹੁੰਦੇ (ਤੇਜ਼ ਹੀਨ) ।ਜਿਸ ਤਰ੍ਹਾਂ ਲਾਈਨਾਂ, ਆਕਾਰ ਅਤੇ ਰੰਗ ਕਿਸੇ ਭਾਵਨਾ ਜਾਂ ਪ੍ਰਵਿਰਤੀ ਦੇ ਪ੍ਰਤੀਕ ਹੁੰਦੇ ਹਨ । ਇਸੇ ਪ੍ਰਕਾਰ ਖੁਰਦਰੀ ਚੀਜ਼ ਵੀ ਦੇਖਣ ਨੂੰ ਸਖ਼ਤ ਖਰਵੀ ਅਤੇ ਮਜ਼ਬੂਤ ਲਗਦੀ ਹੈ । ਜਿਨ੍ਹਾਂ ਚੀਜ਼ਾਂ ਦੀ ਰਚਨਾ ਕੋਮਲ ਜਾਂ ਨਾਜ਼ੁਕ ਹੋਵੇ, ਉਹ ਜ਼ਿਆਦਾ ਸ਼ਾਨਦਾਰ ਅਤੇ ਵਿਵਸਥਿਤ ਲੱਗਦੀਆਂ ਹਨ । ਜਿਸ ਕਮਰੇ ਵਿਚ ਜ਼ਰੀ ਜਾਂ ਸ਼ਨੀਲ ਵਰਤੀ ਗਈ ਹੋਵੇ ਉੱਥੇ ਜੇਕਰ ਨਾਲ ਹੀ ਪਿੱਤਲ ਦੇ ਲੈਂਪ ਸ਼ੇਡ ਜਾਂ ਲੋਹੇ ਜਾਂ ਚੀਨੀ ਮਿੱਟੀ ਦੇ ਫੁਲਦਾਨ ਜਾਂ ਸੁਆਹਦਾਨੀ ਰੱਖੀ ਜਾਏ ਤਾਂ ਚੰਗੀ ਨਹੀਂ ਲੱਗੇਗੀ । ਅਖਰੋਟ ਦੀ ਲੱਕੜੀ ਦੇ ਨਾਲ ਟਾਹਲੀ ਦੀ ਲੱਕੜੀ ਦਾ ਫ਼ਰਨੀਚਰ ਵੀ ਭੈੜਾ ਲੱਗੇਗਾ। ਲਾਲ, ਸੁਨਹਿਰੀ, ਜਾਮਨੀ, ਨੀਲਾ ਅਤੇ ਹਰਾ ਰੰਗ ਜ਼ਿਆਦਾ ਭੜਕੀਲੇ ਲਗਦੇ ਹਨ ਪਰ (ਬਰਾਉਨ) ਭੂਰਾ, ਬਦਾਮੀ, ਮੋਤੀਆ, ਹਲਕਾ ਨੀਲਾ ਅਤੇ ਮੱਧਮ ਤੇਜ਼ ਰੰਗ ਹਨ । ਰੰਗਾਂ ਤੋਂ ਇਲਾਵਾ ਕੱਪੜੇ ਦੀ ਬਣਤਰ ਦਾ ਵੀ ਕਮਰੇ ਤੇ ਅਸਰ ਪੈਂਦਾ ਹੈ, ਜਿਵੇਂ ਕਿ ਹਲਕੇ ਨੀਲੇ ਰੰਗ ਦੀ ਸਿਲਕ ਜਾਂ ਸਾਟਨ ਜ਼ਿਆਦਾ ਚਮਕਦਾਰ ਲੱਗੇਗੀ ਜਦੋਂ ਕਿ ਉਸੇ ਰੰਗ ਦੀ ਕੇਸਮੈਂਟ ਜਾਂ ਖੱਦਰ ਘੱਟ ਚਮਕੀਲੀ ਹੋਵੇਗੀ ।

PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

ਪ੍ਰਸ਼ਨ 18.
ਰੰਗ ਡਿਜ਼ਾਈਨ ਦਾ ਮਹੱਤਵਪੂਰਨ ਅੰਸ਼ ਹੈ । ਕਿਵੇਂ ?
ਉੱਤਰ-
ਹਰ ਡਿਜ਼ਾਈਨ ਦੇ ਮੂਲ ਅੰਸ਼ਾਂ ਰੇਖਾਵਾਂ, ਆਕਾਰ, ਬਣਤਰ ਤੋਂ ਇਲਾਵਾ ਰੰਗ ਵੀ ਇਕ ਮਹੱਤਵਪੂਰਨ ਅੰਸ਼ ਹੈ । ਰੰਗ, ਮਨੁੱਖ ਦੀ ਮਾਨਸਿਕਤਾ ਨੂੰ ਵੀ ਪ੍ਰਭਾਵਿਤ ਕਰਦੇ ਹਨ । ਰੰਗ ਉਤੇਜਿਤ ਅਤੇ ਹਲਕੇ ਵੀ ਹੋ ਸਕਦੇ ਹਨ । ਸਾਰੇ ਰੰਗ ਪ੍ਰਕਾਸ਼ ਤੋਂ ਉਤਪੰਨ ਹੁੰਦੇ ਹਨ । ਰੰਗਾਂ ਦੀਆਂ ਆਪਣੀਆਂ ਵਿਸ਼ੇਸ਼ਤਾਈਆਂ ਹਨ ਜਿਨ੍ਹਾਂ ਦੇ ਅਧਾਰ ‘ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਹੇਠਾਂ ਦਿੱਤੀ ਹੈ-
ਪੀਲਾ – ਗਰਮ, ਧੁੱਪ ਵਾਲਾ, ਚਮਕਦਾਰ, ਖੁਸ਼ੀ ਦੇਣ ਵਾਲਾ (Cheerful
ਲਾਲ – ਗਰਮ, ਉਤੇਜਨਸ਼ੀਲ (Stimulating), ਸਾਹਸੀ, ਤੇਜਸਵੀ ।
ਸੰਤਰੀ – ਸਜੀਵ, ਰੁਚੀਕਰ, ਖ਼ੁਸ਼ੀ ਦੇਣ ਵਾਲਾ, ਗਰਮ ।
ਹਰਾ – ਠੰਢਾ, ਸ਼ਾਂਤ, ਚਮਕ ਅਤੇ ਆਰਾਮਦਾਇਕ ।
ਨੀਲਾ – ਸਾਰੇ ਰੰਗਾਂ ਤੋਂ ਜ਼ਿਆਦਾ ਠੰਢਾ,, ਕਠੋਰ, ਸ਼ਾਂਤੀਪੂਰਨ, ਨਿਸ਼ਚੇਸ਼ਠ ਜਾਂ ਸਥਿਰ ।
ਬੈਂਗਣੀ-ਭੜਕੀਲਾ, ਸ਼ਾਹੀ, ਓਜਸਵੀ, ਪ੍ਰਭਾਵਸ਼ਾਲੀ, ਕਿਰਿਆਸ਼ੀਲ ।
ਸਫ਼ੈਦ – ਸ਼ੁੱਧ, ਸ਼ਵੇਤ, ਠੰਢਾ ।
ਕਾਲਾ – ਨਿਸਤਬਧਤਾ, ਮ੍ਰਿਤਕ, ਗੰਭੀਰ, ਗੋਰਮ ।

ਕਿਸੇ ਵੀ ਫਰਨੀਚਰ ਦੇ ਡਿਜ਼ਾਈਨ ਜਾਂ ਸਜਾਵਟ ਦੇ ਹੋਰ ਸਾਮਾਨ ਦੇ ਡਿਜ਼ਾਈਨ ਵਿਚ ਰੰਗ ਦੀ ਅਹਿਮ ਭੂਮਿਕਾ ਹੈ । ਫਰਨੀਚਰ ਦਾ ਰੰਗ ਕਮਰੇ ਦੇ ਰੰਗ ਅਤੇ ਬਾਕੀ ਸਾਮਾਨ ਦੇ ਰੰਗ ਅਨੁਸਾਰ ਹਲਕਾ ਜਾਂ ਗਾੜਾ ਹੋਣਾ ਚਾਹੀਦਾ ਹੈ । ਰੰਗ ਦੀ ਵਰਤੋਂ ਕਮਰੇ ਦੇ ਆਕਾਰ, ਫੈਸ਼ਨ, ਮੌਸਮ ਅਤੇ ਕਮਰੇ ਦੀ ਵਰਤੋਂ ‘ਤੇ ਅਧਾਰਿਤ ਹੈ । ਜਿਨ੍ਹਾਂ ਕਮਰਿਆਂ ਵਿਚ ਜ਼ਿਆਦਾ ਸਮਾਂ ਬਤੀਤ ਕਰਨਾ ਹੋਵੇ, ਉੱਥੋਂ ਦੀ ਰੰਗ ਯੋਜਨਾ ਸ਼ਾਂਤੀਪੂਰਨ ਹੋਣੀ ਚਾਹੀਦੀ ਹੈ । ਇਸ ਯੋਜਨਾ ਲਈ ਹਲਕੇ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ । ਮੌਸਮ ਦਾ ਵੀ ਰੰਗਾਂ ‘ਤੇ ਬਹੁਤ ਪ੍ਰਭਾਵ ਹੁੰਦਾ ਹੈ । ਗਰਮੀ ਦੇ ਮੌਸਮ ਵਿਚ ਹਲਕੇ ਅਤੇ ਠੰਢੇ ਰੰਗ ਚੰਗੇ ਲਗਦੇ ਹਨ ਜਦ ਕਿ ਸਰਦੀਆਂ ਵਿਚ ਗੂੜੇ ਅਤੇ ਗਰਮ ਰੰਗ ਠੀਕ ਹੁੰਦੇ ਹਨ ।

ਕਿਸੇ ਘਰ, ਫਰਨੀਚਰ ਜਾਂ ਹੋਰ ਸਾਮਾਨ ਦਾ ਡਿਜ਼ਾਈਨ ਤਿਆਰ ਕਰਦੇ ਸਮੇਂ, ਬਾਕੀ ਸਮਾਨ ਦੇ ਅਨੁਸਾਰ ਰੰਗ ਦੀ ਚੋਣ ਕੀਤੀ ਜਾਂਦੀ ਹੈ ।

PSEB 10th Class Home Science Guide ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਡਿਜ਼ਾਈਨ ਦੇ ਮੂਲ ਅੰਸ਼ ਦੱਸੋ ।
ਉੱਤਰ-
ਰੇਖਾਵਾਂ, ਰੂਪ ਤੇ ਆਕਾਰ, ਰੰਗ, ਬਣਤਰ ।

ਪ੍ਰਸ਼ਨ 2.
ਡਿਜ਼ਾਈਨ ਦੇ ਮੂਲ ਸਿਧਾਂਤ ਹਨ ।
ਉੱਤਰ-
ਪੰਜ ।

ਪ੍ਰਸ਼ਨ 3.
ਡਿਜ਼ਾਈਨ ਦੇ ਪੰਜ ਮੂਲ ਸਿਧਾਂਤ ਕਿਹੜੇ ਹਨ ?
ਉੱਤਰ-
ਇਕਸੁਰਤਾ, ਅਨੁਪਾਤ, ਸੰਤੁਲਨ, ਲੈਅ ਅਤੇ ਬਲ ।

ਪ੍ਰਸ਼ਨ 4.
ਪਹਿਲੇ ਦਰਜੇ ਦੇ ਜਾਂ ਮੁੱਢਲੇ ਰੰਗ (ਪਰਾਥਮਿਕ ਰੰਗ ਕਿਹੜੇ ਹਨ ?
ਉੱਤਰ-
ਲਾਲ, ਪੀਲਾ ਅਤੇ ਨੀਲਾ ।

PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

ਪ੍ਰਸ਼ਨ 5.
ਮੁੱਢਲੇ ਰੰਗ ਕਿੰਨੇ ਹਨ ?
ਉੱਤਰ-
ਤਿੰਨ ।

ਪ੍ਰਸ਼ਨ 6.
ਦੋ ਮੁੱਢਲੇ ਰੰਗ ਮਿਲਾ ਕੇ ਜਿਹੜੇ ਰੰਗ ਬਣਦੇ ਹਨ, ਉਹਨਾਂ ਨੂੰ ਕੀ ਕਹਿੰਦੇ ਹਨ ?
ਉੱਤਰ-
ਦੂਸਰੇ ਦਰਜੇ ਦੇ ਰੰਗ ।

ਪ੍ਰਸ਼ਨ 7.
ਦੂਸਰੇ ਦਰਜੇ ਦੇ ਕਿੰਨੇ ਰੰਗ ਹਨ ?
ਉੱਤਰ-
ਤਿੰਨ ।

ਪ੍ਰਸ਼ਨ 8.
ਤੀਸਰੇ ਦਰਜੇ ਦੇ ਕਿੰਨੇ ਰੰਗ ਹਨ ?
ਉੱਤਰ-
ਛੇ ।

ਪ੍ਰਸ਼ਨ 9.
ਰੰਗ ਯੋਜਨਾਵਾਂ ਦੇ ਨਾਂ ਦੱਸੋ ।
ਉੱਤਰ-
ਸੰਬੰਧਿਤ ਰੰਗ ਯੋਜਨਾ, ਵਿਰੋਧੀ ਰੰਗ ਯੋਜਨਾ, ਇਕ ਰੰਗ ਯੋਜਨਾ ਆਦਿ ।

ਪ੍ਰਸ਼ਨ 10.
ਠੰਢੇ ਰੰਗਾਂ ਦੀ ਉਦਾਹਰਨ ਦਿਓ ।
ਜਾਂ
ਠੰਢੇ ਰੰਗ ਕਿਹੜੇ ਹਨ ?
ਉੱਤਰ-
ਹਰਾ, ਨੀਲਾ, ਸਫੈਦ ।

PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

ਪ੍ਰਸ਼ਨ 11.
ਗਰਮ ਰੰਗ ਕਿਹੜੇ ਹਨ ?
ਉੱਤਰ-
ਲਾਲ, ਕਾਲਾ, ਪੀਲਾ ।

ਪ੍ਰਸ਼ਨ 12.
ਸੰਤੁਲਨ ਕਿੰਨੇ ਪ੍ਰਕਾਰ ਦਾ ਹੈ, ਨਾਂ ਦੱਸੋ ।
ਜਾਂ
ਸੰਤੁਲਨ ਦੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਉਪਚਾਰਿਕ ਸੰਤੁਲਨ, ਅਣਉਪਚਾਰਿਕ ਸੰਤੁਲਨ ।

ਪ੍ਰਸ਼ਨ 13.
ਜਦੋਂ ਰੇਖਾਵਾਂ ਇਕ ਕੇਂਦਰੀ ਬਿੰਦੂ ਤੋਂ ਬਾਹਰ ਆਉਣ, ਤਾਂ ਇਸ ਨੂੰ ਕੀ ਕਹਿੰਦੇ ਹਨ ?
ਉੱਤਰ-
ਰੇਡੀਏਸ਼ਨ ।

ਪ੍ਰਸ਼ਨ 14.
ਲਾਲ + ਪੀਲਾ = ?
ਉੱਤਰ-
ਸੰਤਰੀ ।

ਪ੍ਰਸ਼ਨ 15.
ਨੀਲਾ + ਲਾਲ = ?
ਉੱਤਰ-
ਜਾਮਨੀ ।

PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

ਪ੍ਰਸ਼ਨ 16.
ਕਿਹੜੇ ਛੇ ਰੰਗਾਂ ਨੂੰ ਆਧਾਰ ਰੰਗ ਕਹਿੰਦੇ ਹਨ ?
ਉੱਤਰ-
ਲਾਲ, ਪੀਲਾ, ਨੀਲਾ, ਸੰਤਰੀ, ਜਾਮਨੀ ਅਤੇ ਹਰਾ ।

ਪ੍ਰਸ਼ਨ 17.
ਲਾਖਾ ਰੰਗ ਕਿਵੇਂ ਪੈਦਾ ਕਰੋਗੇ ?
ਉੱਤਰ-
ਲਾਲ + ਕਾਲਾ = ਲਾਖਾ ।

ਪ੍ਰਸ਼ਨ 18.
ਉਦਾਸੀਨ ਰੰਗ ਕਿਹੜੇ ਹਨ ?
ਉੱਤਰ-
ਕਾਲਾ, ਸਲੇਟੀ ।

ਪ੍ਰਸ਼ਨ 19.
ਵਿਰੋਧੀ ਰੰਗ ਯੋਜਨਾ ਵਿੱਚ ਕੋਈ ਉਦਾਹਰਨ ਦਿਓ ।
ਉੱਤਰ-
ਪੀਲਾ ਤੇ ਜਾਮਨੀ, ਲਾਲ ਤੇ ਹਰਾ ।

ਪ੍ਰਸ਼ਨ 20.
ਸਿੱਧੀਆਂ ਰੇਖਾਵਾਂ ਕਿਸ ਦੀਆਂ ਪ੍ਰਤੀਕ ਹਨ ?
ਉੱਤਰ-
ਦ੍ਰਿੜ੍ਹਤਾ ਅਤੇ ਸਾਦਗੀ ਦਾ ।

PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

ਪ੍ਰਸ਼ਨ 21.
ਪ੍ਰਸੰਨਤਾ ਤੇ ਜਸ਼ਨ ਦਾ ਅਹਿਸਾਸ ਕਰਵਾਉਣ ਵਾਲੀਆਂ ਕਿਹੜੀਆਂ ਰੇਖਾਵਾਂ ਹੁੰਦੀਆਂ ਹਨ ?
ਉੱਤਰ-
ਪੂਰੀ ਗੋਲਾਈ ਵਾਲੀਆਂ ਰੇਖਾਵਾਂ ।

ਪ੍ਰਸ਼ਨ 22.
ਸਫ਼ੈਦ ਰੰਗ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਸ਼ੁੱਧ, ਠੰਢਾ ।

ਪ੍ਰਸ਼ਨ 23.
ਲਾਲ ਰੰਗ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਗਰਮ, ਸਾਹਸੀ, ਤੇਜਸਵੀ ।

ਪ੍ਰਸ਼ਨ 24.
ਬੈਂਗਣੀ ਰੰਗ ਦੇ ਗੁਣ ਦੱਸੋ ।
ਉੱਤਰ-
ਭੜਕੀਲਾ, ਸ਼ਾਹੀ, ਉਜਸਵੀ ਕਿਰਿਆਸ਼ੀਲ :

ਪ੍ਰਸ਼ਨ 25.
ਕਾਲਾ ਅਤੇ ਸਲੇਟੀ ਕਿਹੜੇ ਰੰਗ ਹਨ ?
ਉੱਤਰ-
ਉਦਾਸੀਨ ਰੰਗ ।

ਪ੍ਰਸ਼ਨ 26.
ਲਾਲ, ਪੀਲਾ ਅਤੇ ਨੀਲਾ ਕਿਹੜੇ ਰੰਗ ਹਨ ?
ਉੱਤਰ-
ਮੁੱਢਲੇ ਰੰਗ ।

PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

ਪ੍ਰਸ਼ਨ 27.
ਡਿਜ਼ਾਈਨ ਵਿੱਚ ਇਕਸੁਰਤਾ ਤੋਂ ਕੀ ਭਾਵ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 28.
ਕਿਸੇ ਦੋ ਡਿਜ਼ਾਈਨ ਦੇ ਤੱਤਾਂ ਦੇ ਨਾਂ ਲਿਖੋ ।
ਉੱਤਰ-
ਰੇਖਾਵਾਂ, ਰੰਗ ।

ਪ੍ਰਸ਼ਨ 29.
ਦੂਜੇ ਦਰਜੇ ਦੇ ਰੰਗ ਕਿਹੜੇ ਹਨ ?
ਉੱਤਰ-
ਹਰਾ, ਜਾਮਨੀ, ਸੰਤਰੀ ।

ਪ੍ਰਸ਼ਨ 30.
ਤੀਸਰੇ ਦਰਜੇ ਦੇ ਰੰਗ ਕਿਹੜੇ-ਕਿਹੜੇ ਹਨ ?
ਉੱਤਰ-
ਪੀਲਾ-ਹਰਾ, ਨੀਲਾ-ਹਰਾ, ਨੀਲਾ-ਜਾਮਨੀ, ਲਾਲ-ਜਾਮਨੀ, ਲਾਲ-ਸੰਤਰੀ, ਪੀਲਾਸੰਤਰੀ ।

ਛੋਟੇ ਉੱਡਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਡਿਜ਼ਾਈਨ ਵਿਚ ਲੈਅ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਡਿਜ਼ਾਈਨ ਵਿਚ ਲੈਅ ਤੋਂ ਭਾਵ ਕਿ ਜਦੋਂ ਤੁਸੀਂ ਕਿਸੇ ਕਮਰੇ ਵਿਚ ਜਾਉ ਤਾਂ ਤੁਹਾਡੀ ਨਜ਼ਰ ਪਹਿਲਾਂ ਇਕ ਥਾਂ ‘ਤੇ ਜਾਂਦੀ ਹੈ ਅਤੇ ਫਿਰ ਹੌਲੀ-ਹੌਲੀ ਬਾਕੀ ਚੀਜ਼ਾਂ ਤੇ ਜਾਂਦੀ ਹੈ । ਇਹ ਨਜ਼ਰ ਦੀ ਗਤੀ ਜੇ ਲੈਅ ਵਿਚ ਹੋਵੇ ਤਾਂ ਡਿਜ਼ਾਈਨ ਲੈਅ ਵਿਚ ਹੈ ਕਿਉਂਕਿ ਇਕ ਖ਼ਾਲੀ ਕਮਰੇ ਵਿਚ ਕੋਈ ਗਤੀ ਨਹੀਂ ਹੁੰਦੀ । ਡਿਜ਼ਾਈਨ ਵਿਚ ਲੈਅ, ਰੰਗ, ਆਕਾਰ ਜਾਂ ਰੇਖਾ ਦੇ ਕਿਸੇ ਵੀ ਕੂਮ ਵਿਚ ਆਪਸ ਵਿਚ ਜੁੜੇ ਹੋਏ ਉਸ ਮਾਰਗ ਤੋਂ ਹੈ ਜਿਸ ਨੂੰ ਅੱਖਾਂ ਇਕ ਗਤੀ ਵਿਚ ਵੇਖਦੀਆਂ ਜਾਂਦੀਆਂ ਹਨ ।

ਪ੍ਰਸ਼ਨ 2.
ਆਧਾਰ ਰੰਗ ਕਿਹੜੇ-ਕਿਹੜੇ ਹਨ ?
ਜਾਂ
ਦੂਜੇ ਦਰਜੇ ਦੇ ਰੰਗ ਕਿਹੜੇ ਹਨ ?
ਉੱਤਰ-
ਜਦੋਂ ਦੋ ਪ੍ਰਾਥਮਿਕ ਰੰਗਾਂ ਨੂੰ ਇਕੋ ਜਿੰਨੀ ਮਾਤਰਾ ਵਿਚ ਮਿਲਾਇਆ ਜਾਏ ਤਾਂ ਤਿੰਨ ਦੂਜੇ ਦਰਜੇ ਦੇ ਰੰਗ ਬਣਦੇ ਹਨ , ਜਿਵੇਂ-
ਲਾਲ + ਪੀਲਾ = ਸੰਤਰੀ
ਪੀਲਾ + ਨੀਲਾ = ਹਰਾ
ਨੀਲਾ + ਲਾਲ = ਜਾਮਨੀ

ਸੋ ਇਨ੍ਹਾਂ ਛੇ ਰੰਗਾਂ ਲਾਲ, ਪੀਲਾ, ਨੀਲਾ, ਸੰਤਰੀ, ਜਾਮਨੀ ਅਤੇ ਹਰਾ) ਨੂੰ ਆਧਾਰ ਰੰਗ ਕਿਹਾ ਜਾਂਦਾ ਹੈ ।

PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

ਵਸਤੂਨਿਸ਼ਠ ਪ੍ਰਸ਼ਨ
I. ਖ਼ਾਲੀ ਸਥਾਨ ਭਰੋ-

1. ਡਿਜ਼ਾਈਨ ਦੇ ਮੂਲ ਸਿਧਾਂਤ ………………… ਹਨ ।
2. ਲਾਲ, ਪੀਲਾ ਅਤੇ ਨੀਲਾ ਰੰਗ …………………. ਰੰਗ ਹਨ ।
3. ਸਿੱਧੀਆਂ ਰੇਖਾਵਾਂ ………………. ਦੀਆਂ ਪ੍ਰਤੀਕ ਹਨ ।
4. ਦੋ ਪ੍ਰਾਥਮਿਕ ਰੰਗਾਂ ਨੂੰ ਮਿਲਾ ਕੇ ………………….. ਦੇ ਰੰਗ ਬਣਦੇ ਹਨ ।
5. ਪੀਲਾ + ਨੀਲਾ = …………………….. ਰੰਗ ।
ਉੱਤਰ-
1. ਪੰਜ,
2. ਮੁੱਢਲੇ,
3. ਦ੍ਰਿੜ੍ਹਤਾ ਅਤੇ ਸਾਦਗੀ,
4. ਦੂਜੇ ਦਰਜੇ,
5. ਹਰਾ ।

II. ਠੀਕ / ਗਲਤ ਦੱਸੋ-

1. ਪੀਲਾ, ਨੀਲਾ ਅਤੇ ਲਾਲ ਪਹਿਲੇ ਦਰਜੇ ਦੇ ਰੰਗ ਹਨ ।
ਉੱਤਰ-
ਠੀਕ

2. ਨੀਲਾ ਰੰਗ + ਚਿੱਟਾ ਰੰਗ = ਗੁਲਾਬੀ ।
ਉੱਤਰ-
ਗ਼ਲਤ

3. ਦੂਸਰੇ ਦਰਜੇ ਦੇ ਛੇ ਰੰਗ ਹਨ ।
ਉੱਤਰ-
ਗ਼ਲਤ

4. ਇਕਸੁਰਤਾ, ਅਨੁਪਾਤ, ਸੰਤੁਲਨ, ਲੈਅ ਅਤੇ ਬਲ ਡਿਜ਼ਾਇਨ ਦੇ ਮੂਲ ਸਿਧਾਂਤ ਹਨ ।
ਉੱਤਰ-
ਠੀਕ

PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

5. ਕਾਲਾ ਅਤੇ ਸਲੇਟੀ, ਉਦਾਸੀਨ ਰੰਗ ਹੈ ।
ਉੱਤਰ-
ਠੀਕ

6. ਸਫ਼ੈਦ ਰੰਗ ਸ਼ੁੱਧ ਅਤੇ ਠੰਢਾ ਹੁੰਦਾ ਹੈ ।
ਉੱਤਰ-
ਠੀਕ

III. ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਲਾਲ + ਕਾਲਾ = ………………
(ਉ) ਲਾਖਾ
(ਅ) ਸਲੇਟੀ
(ੲ) ਜਾਮਨੀ
(ਸ) ਸੰਤਰੀ ।
ਉੱਤਰ-
(ਉ) ਲਾਖਾ

ਪ੍ਰਸ਼ਨ 2.
ਪੀਲਾ + ਨੀਲਾ = …………………
(ਉ) ਜਾਮਨੀ
(ਅ) ਹਰਾ
(ੲ) ਸੰਤਰੀ
(ਸ) ਗੁਲਾਬੀ ।
ਉੱਤਰ-
(ਅ) ਹਰਾ

ਪ੍ਰਸ਼ਨ 3.
ਦੂਸਰੇ ਦਰਜੇ ਦੇ ਕਿੰਨੇ ਰੰਗ ਹਨ ?
(ਉ) ਦੋ
(ਅ) ਤਿੰਨ
(ੲ) ਪੰਜ
(ਸ) ਛੇ ।
ਉੱਤਰ-
(ਅ) ਤਿੰਨ

PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

ਪ੍ਰਸ਼ਨ 4.
ਹੇਠ ਵਿਚੋਂ ਗਰਮ ਰੰਗ ਹਨ ?
(ਉ) ਲਾਲ
(ਅ) ਕਾਲਾ
(ੲ) ਪੀਲਾ
(ਸ) ਸਾਰੇ ।
ਉੱਤਰ-
(ਸ) ਸਾਰੇ ।

PSEB 10th Class Home Science Solutions Chapter 3 ਚੌਗਿਰਦੇ ਦੀ ਸਫ਼ਾਈ

Punjab State Board PSEB 10th Class Home Science Book Solutions Chapter 3 ਚੌਗਿਰਦੇ ਦੀ ਸਫ਼ਾਈ Textbook Exercise Questions and Answers.

PSEB Solutions for Class 10 Home Science Chapter 3 ਚੌਗਿਰਦੇ ਦੀ ਸਫ਼ਾਈ

Home Science Guide for Class 10 PSEB ਚੌਗਿਰਦੇ ਦੀ ਸਫ਼ਾਈ Textbook Questions and Answers

ਅਭਿਆਸ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਚੌਗਿਰਦੇ ਦੀ ਸਫ਼ਾਈ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਚੌਗਿਰਦੇ ਤੋਂ ਭਾਵ ਘਰ ਦਾ ਆਲਾ-ਦੁਆਲਾ ਹੈ ਜਿਸ ਵਿਚ ਵਿਹੜਾ, ਗਲੀ, ਪਾਰਕ ਅਤੇ ਛੱਤ ਸ਼ਾਮਲ ਕੀਤੇ ਜਾ ਸਕਦੇ ਹਨ | ਘਰ ਦੀ ਅੰਦਰਲੀ ਸਫ਼ਾਈ ਦੇ ਨਾਲ-ਨਾਲ ਆਲੇ-ਦੁਆਲੇ ਦੀ ਸਫ਼ਾਈ ਨੂੰ ਚੌਗਿਰਦੇ ਦੀ ਸਫ਼ਾਈ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਘਰੇਲੂ ਕੂੜੇ ਵਿਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ ਹਨ ?
ਉੱਤਰ-
ਘਰ ਵਿਚ ਚੀਜ਼ਾਂ ਦੀ ਵਰਤੋਂ ਕਰਦੇ ਸਮੇਂ ਕੁੜੇ-ਕਰਕਟ ਦਾ ਪੈਦਾ ਹੋਣਾ ਸੁਭਾਵਿਕ ਹੈ । ਇਸ ਕੂੜੇ-ਕਰਕਟ ਵਿਚ ਅਸੀਂ ਰਸੋਈ ਦੀ ਜੂਠ, ਸੁਆਹ, ਫਲ ਅਤੇ ਸਬਜ਼ੀਆਂ ਦੇ ਛਿਲਕੇ, ਗੱਤੇ ਦੇ ਡੱਬੇ, ਪੋਲੀਥੀਨ ਦੇ ਲਿਫ਼ਾਫ਼ੇ, ਕਾਗਜ਼-ਪੱਤਰ ਆਦਿ ਸ਼ਾਮਲ ਕਰਦੇ ਹਾਂ ।

PSEB 10th Class Home Science Solutions Chapter 3 ਚੌਗਿਰਦੇ ਦੀ ਸਫ਼ਾਈ

ਪ੍ਰਸ਼ਨ 3.
ਚੌਗਿਰਦੇ ਦੀ ਸਫ਼ਾਈ ਦਾ ਕੀ ਮਹੱਤਵ ਹੈ ?
ਉੱਤਰ-
ਘਰ ਨੂੰ ਸਾਫ਼-ਸੁਥਰਾ ਰੱਖਣ ਲਈ ਘਰ ਦੇ ਚੌਗਿਰਦੇ ਦੀ ਸਫ਼ਾਈ ਦਾ ਹੋਣਾ ਬਹੁਤ ਜ਼ਰੂਰੀ ਹੈ । ਘਰ ਦੇ ਚੌਗਿਰਦੇ ਦੀ ਸਫ਼ਾਈ ਦੇ ਕਈ ਲਾਭ ਹਨ ।
ਸਾਫ਼-ਸੁਥਰਾ ਆਲਾ-ਦੁਆਲਾ ਸਾਨੂੰ ਬਦਬੂ ਅਤੇ ਗੰਦਗੀ ਤੋਂ ਬਚਾ ਕੇ ਰੱਖਦਾ ਹੈ । ਕੀੜੇਮਕੌੜੇ ਪੈਦਾ ਨਹੀਂ ਹੁੰਦੇ । ਪਾਣੀ ਅਤੇ ਭੂਮੀ ਦੇ ਪ੍ਰਦੂਸ਼ਣ ਦਾ ਡਰ ਨਹੀਂ ਰਹਿੰਦਾ ਅਤੇ ਆਏਗਏ ਨੂੰ ਸਾਫ਼-ਸੁਥਰਾ ਚੌਗਿਰਦਾ ਚੰਗਾ ਲੱਗਦਾ ਹੈ ।

ਪ੍ਰਸ਼ਨ 4.
ਘਰ ਦੀਆਂ ਨਾਲੀਆਂ ਨੂੰ ਸਾਫ਼ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਘਰ ਦੀ ਸਫ਼ਾਈ ਤਾਂ ਹੀ ਠੀਕ ਰਹਿ ਸਕਦੀ ਹੈ ਜੇ ਘਰ ਵਿਚੋਂ ਫਾਲਤੂ ਪਾਣੀ ਦਾ ਨਿਕਾਸ ਠੀਕ ਹੋਏ | ਅੱਜ-ਕਲ੍ਹ ਵੱਡੇ ਸ਼ਹਿਰਾਂ ਵਿਚ ਤਾਂ ਭੂਮੀਗਤ (Underground) ਸੀਵਰੇਜ਼ ਦਾ ਪ੍ਰਬੰਧ ਹੋ ਚੁੱਕਾ ਹੈ ਪਰ ਪਿੰਡਾਂ ਅਤੇ ਕਸਬਿਆਂ ਵਿਚ ਫਾਲਤੂ ਪਾਣੀ ਦੇ ਨਿਕਾਸ ਨੂੰ ਠੀਕ ਰੱਖਣ ਲਈ ਨਾਲੀਆਂ ਦੀ ਰੋਜ਼ਾਨਾ ਸਫ਼ਾਈ ਜ਼ਰੂਰੀ ਹੈ ।

ਪ੍ਰਸ਼ਨ 5.
ਮਲ-ਮੂਤਰ ਨੂੰ ਟਿਕਾਣੇ ਲਗਾਉਣਾ ਸਭ ਤੋਂ ਜ਼ਰੂਰੀ ਹੈ, ਕਿਉਂ ?
ਉੱਤਰ-
ਮਲ-ਮੂਤਰ ਨੂੰ ਟਿਕਾਣੇ ਲਾਉਣ ਦਾ ਕੰਮ ਸਭ ਤੋਂ ਮਹੱਤਵਪੂਰਨ ਹੈ ਕਿਉਂਕਿ ਮਲ-ਮੂਤਰ ਵਿਚ ਹਾਨੀਕਾਰਕ ਬੈਕਟੀਰੀਆ, ਵਾਇਰਸ ਅਤੇ ਜੀਵਾਣੂ ਹੁੰਦੇ ਹਨ । ਜੇ ਇਸ ਨੂੰ ਜਲਦੀ ਟਿਕਾਣੇ ਨਾ ਲਾਇਆ ਜਾਵੇ ਤਾਂ ਬਿਮਾਰੀਆਂ ਫੈਲਣ ਦਾ ਖ਼ਤਰਾ ਰਹਿੰਦਾ ਹੈ । ਕਈ ਬਿਮਾਰੀਆਂ ਜਿਵੇਂ ਟਾਈਫਾਈਡ, ਹੈਜ਼ਾ ਅਤੇ ਅੰਤੜੀਆਂ ਦੇ ਰੋਗ ਹੋ ਸਕਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 6.
ਘਰ ਦੇ ਕੂੜਾ-ਕਰਕਟ ਨੂੰ ਕਿਹੜੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ਅਤੇ ਨਿਪਟਾਰਾ ਕਿਵੇਂ ਕਰਨਾ ਚਾਹੀਦਾ ਹੈ ?
ਉੱਤਰ-
ਘਰ ਦੇ ਕੁੜੇ-ਕਰਕਟ ਨੂੰ ਸੰਭਾਲਣਾ ਘਰ ਦੀ ਸਫ਼ਾਈ ਲਈ ਬਹੁਤ ਅਹਿਮ ਹੈ । ਘਰ ਦੇ ਕੂੜੇ-ਕਰਕਟ ਨੂੰ ਅਸੀਂ ਚਾਰ ਭਾਗਾਂ ਵਿਚ ਵੰਡ ਸਕਦੇ ਹਾਂ-
1. ਫਲਾਂ, ਸਬਜ਼ੀਆਂ ਦੇ ਛਿਲਕੇ ਅਤੇ ਰਸੋਈ ਦਾ ਕੂੜਾ-ਕਰਕਟ ਆਦਿ ਨੂੰ ਸੰਭਾਲਣ ਲਈ ਇਕ ਮਜ਼ਬੂਤ ਕੁੜੇਦਾਨ ਹੋਣਾ ਚਾਹੀਦਾ ਹੈ ਜਿਸ ਉੱਪਰ ਢੱਕਣ ਹੋਵੇ ਅਤੇ ਦੋਵੇਂ ਪਾਸੇ ਕੁੰਡੇ ਲੱਗੇ ਹੋਣ ਤਾਂ ਕਿ ਇਸ ਨੂੰ ਆਸਾਨੀ ਨਾਲ ਚੁੱਕਿਆ ਜਾ ਸਕੇ । ਇਸ ਕੁੜੇਦਾਨ ਨੂੰ ਅਜਿਹੀ | ਥਾਂ ਰੱਖਣਾ ਚਾਹੀਦਾ ਹੈ ਜਿੱਥੋਂ ਹਨੇਰੀ ਨਾਲ ਕੁੜਾ ਨਾ ਉੱਡੇ ਅਤੇ ਨਾ ਹੀ ਵਰਖਾ ਦਾ ਪਾਣੀ ਪੈ ਸਕੇ । ਇਸ ਕੂੜੇ ਨੂੰ ਹਰ ਰੋਜ਼ ਨਿਪਟਾਉਣਾ ਜ਼ਰੂਰੀ ਹੈ ।

(2) ਵਿਹੜੇ ਅਤੇ ਬਗੀਚੀ ਵਿਚ ਝਾਤੂ ਸਮੇਂ ਨਿਕਲਿਆ ਕੂੜਾ, ਟੁੱਟੀਆਂ ਚੀਜ਼ਾਂ ਦੇ ਟੁੱਕੜੇ ਅਤੇ ਗੁਸਲਖ਼ਾਨੇ ਦਾ ਕੂੜਾ-ਕਰਕਟ ਘਰ ਦੇ ਕੁੜੇ ਦੀ ਦੁਸਰੀ ਕਿਸਮ ਹੈ । ਇਸ ਨੂੰ ਵੀ ਕਿਸੇ ਢੋਲ ਜਾਂ ਕੂੜੇਦਾਨ ਵਿਚ ਇਕੱਠਾ ਕਰਨਾ ਜ਼ਰੂਰੀ ਹੈ ।

(3) ਜਿਸ ਘਰ ਵਿਚ ਪਸ਼ੂ ਹੋਣ, ਉਸ ਵਿਚ ਗੋਹਾ, ਬਚਿਆ ਹੋਇਆ ਚਾਰਾ, ਘਰ ਵਿਚ ਕਾਫ਼ੀ ਕੁੜਾ-ਕਰਕਟ ਪੈਦਾ ਕਰਦਾ ਹੈ, ਇਸ ਨੂੰ ਹਰ ਰੋਜ਼ ਸੰਭਾਲਣਾ ਚਾਹੀਦਾ ਹੈ । ਪਸ਼ੂਆਂ ਦੇ ਗੋਬਰ ਤੋਂ ਗੋਬਰ ਗੈਸ ਵੀ ਬਣਾਈ ਜਾ ਸਕਦੀ ਹੈ ਅਤੇ ਇਸ ਤੋਂ ਪਾਥੀਆਂ ਬਣਾ ਕੇ ਵੀ ਵਰਤੀਆਂ ਜਾ ਸਕਦੀਆਂ ਹਨ ।

(4) ਘਰ ਵਿਚ ਮਨੁੱਖੀ ਮਲ-ਮੂਤਰ ਨੂੰ ਟਿਕਾਣੇ ਲਾਉਣ ਦਾ ਕੰਮ ਔਖਾ ਅਤੇ ਮਹੱਤਵਪੂਰਨ ਹੈ । ਜੇ ਘਰ ਵਿਚ ਫਲੱਸ਼ ਸਿਸਟਮ ਨਾ ਹੋਵੇ ਤਾਂ ਮਨੁੱਖੀ ਮਲ-ਮੂਤਰ ਰਾਹੀਂ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ । ਇਸ ਲਈ ਮਨੁੱਖੀ ਮਲ-ਮੂਤਰ ਨੂੰ ਛੇਤੀ ਟਿਕਾਣੇ ਲਾਉਣ ਦਾ ਪੱਕਾ ਪ੍ਰਬੰਧ ਹੋਣਾ ਚਾਹੀਦਾ ਹੈ ।

ਪ੍ਰਸ਼ਨ 7.
ਕੂੜੇ ਨੂੰ ਸਾੜਿਆ ਕਿਉਂ ਜਾਂਦਾ ਹੈ ?
ਉੱਤਰ-
ਵਾਤਾਵਰਨ ਦੀ ਸਫ਼ਾਈ ਲਈ ਕੂੜੇ-ਕਰਕਟ ਦਾ ਨਿਪਟਾਰਾ ਕਰਨਾ ਬਹੁਤ ਜ਼ਰੂਰੀ ਹੈ । ਉਂਝ ਤਾਂ ਕੂੜੇ ਨੂੰ ਟਿਕਾਣੇ ਲਾਉਣ ਦੇ ਕਈ ਤਰੀਕੇ ਹਨ ਪਰ ਕੂੜੇ ਨੂੰ ਸਾੜਨਾ ਸਭ ਤੋਂ ਚੰਗਾ ਸਮਝਿਆ ਜਾਂਦਾ ਹੈ । ਕੂੜਾ-ਕਰਕਟ ਇਕੱਠਾ ਕਰਕੇ ਖੁੱਲ੍ਹੀ ਥਾਂ ਉੱਪਰ ਅੱਗ ਲਾ ਕੇ ਕੁੜੇ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਪਰ ਕੁੜੇ ਨੂੰ ਸਾੜਨ ਦਾ ਸਭ ਤੋਂ ਵਧੀਆ ਤਰੀਕਾ ਭੱਠੀ ਬਣਾ ਕੇ ਉਸ ਵਿਚ ਕੂੜੇ ਨੂੰ ਸਾੜਨਾ ਹੈ । ਇਸ ਤਰ੍ਹਾਂ ਕੁੜਾ ਵੀ ਖ਼ਤਮ ਹੋ ਜਾਂਦਾ ਹੈ ਤੇ ਧੂੰਆਂ ਚਿਮਨੀ ਰਾਹੀਂ ਉੱਪਰ ਚਲਾ ਜਾਂਦਾ ਹੈ ਤੇ ਵਾਤਾਵਰਨ ਵੀ ਸਾਫ਼-ਸੁਥਰਾ ਰਹਿੰਦਾ ਹੈ ।

PSEB 10th Class Home Science Solutions Chapter 3 ਚੌਗਿਰਦੇ ਦੀ ਸਫ਼ਾਈ

ਪ੍ਰਸ਼ਨ 8.
ਕੂੜੇ-ਕਰਕਟ ਤੋਂ ਖਾਦ ਕਿਵੇਂ ਬਣਾਈ ਜਾਂਦੀ ਹੈ ? ਇਸ ਦਾ ਕੀ ਲਾਭ ਹੈ ?
ਉੱਤਰ-
ਕੁੜੇ-ਕਰਕਟ ਨੂੰ ਖਾਦ ਵਿਚ ਤਬਦੀਲ ਕਰ ਦੇਣਾ ਸਦੀਆਂ ਪੁਰਾਣਾ ਲਾਭਦਾਇਕ ਤਰੀਕਾ ਹੈ । ਇਸ ਤਰੀਕੇ ਵਿਚ ਮਲ-ਮੂਤਰ ਅਤੇ ਕੂੜੇ-ਕਰਕਟ ਨੂੰ ਵਿਸ਼ੇਸ਼ ਪ੍ਰਕਾਰ ਦੀਆਂ ਖਾਈਆਂ ਵਿਚ ਭਰ ਕੇ ਉੱਪਰੋਂ ਸੁੱਕੀ ਮਿੱਟੀ ਪਾ ਕੇ ਢੱਕ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਕਈ ਖਾਈਆਂ ਭਰ ਲਈਆਂ ਜਾਂਦੀਆਂ ਹਨ । ਗਰਮੀਆਂ ਦੇ ਦਿਨਾਂ ਵਿਚ ਕਦੇ-ਕਦੇ ਇਸ ਉੱਤੇ ਪਾਣੀ ਛਿੜਕ ਦਿੱਤਾ ਜਾਂਦਾ ਹੈ | 4-6 ਮਹੀਨਿਆਂ ਬਾਅਦ ਇਹ ਕੂੜਾ-ਕਰਕਟ ਖਾਦ ਵਿਚ ਤਬਦੀਲ ਹੋ ਜਾਂਦਾ ਹੈ ।

ਕੁੜੇ-ਕਰਕਟ ਨੂੰ ਖਾਦ ਵਿਚ ਤਬਦੀਲ ਕਰ ਲੈਣਾ ਬਹੁਤ ਲਾਭਦਾਇਕ ਤਰੀਕਾ ਹੈ । ਬਹੁਤ ਥੋੜੀ ਮਿਹਨਤ ਨਾਲ ਕੁੜੇ ਨੂੰ ਸਿਰਫ਼ ਸਾਂਭਿਆ ਹੀ ਨਹੀਂ ਜਾਂਦਾ, ਸਗੋਂ ਉਸ ਨੂੰ ਖਾਦ ਵਿਚ ਤਬਦੀਲ ਕਰਕੇ ਫ਼ਸਲਾਂ, ਸਬਜ਼ੀਆਂ ਆਦਿ ਲਈ ਵਰਤਿਆਂ ਜਾਂਦਾ ਹੈ । ਜਿਸ ਨਾਲ ਫ਼ਸਲ ਵੀ ਚੰਗੀ ਹੁੰਦੀ ਹੈ ।

ਪ੍ਰਸ਼ਨ 9.
ਕੂੜੇ-ਕਰਕਟ ਨਾਲ ਟੋਏ ਭਰਨ ਦਾ ਸਿਹਤ ‘ਤੇ ਕੀ ਅਸਰ ਹੁੰਦਾ ਹੈ ?
ਉੱਤਰ-
ਕੂੜੇ-ਕਰਕਟ ਨਾਲ ਖੁੱਲ੍ਹੇ ਟੋਏ ਭਰਨ ਨਾਲ ਮਨੁੱਖੀ ਸਿਹਤ ਉੱਪਰ ਮਾੜਾ ਅਸਰ ਪੈਂਦਾ ਹੈ । ਜੇ ਕੂੜੇ-ਕਰਕਟ ਨੂੰ ਟੋਏ ਵਿਚ ਪਾ ਕੇ ਉੱਪਰੋਂ ਨਾ ਢੱਕਿਆ ਜਾਏ ਤਾਂ ਜਦੋਂ ਕੂੜਾ ਗਲਦਾ ਹੈ ਉਸ ਨਾਲ ਚਾਰ-ਚੁਫੇਰੇ ਬਦਬੂ ਫੈਲਦੀ ਹੈ । ਕਈ ਤਰ੍ਹਾਂ ਦੇ ਬੈਕਟੀਰੀਆ ਤੇ ਹੋਰ ਕੀੜੇ-ਮਕੌੜੇ ਵੀ ਪੈਦਾ ਹੋ ਜਾਂਦੇ ਹਨ । ਇਸ ਨਾਲ ਪੂਰਾ ਵਾਤਾਵਰਨ ਦੂਸ਼ਿਤ ਹੋ ਜਾਂਦਾ ਹੈ ਤੇ ਆਲੇ-ਦੁਆਲੇ ਰਹਿੰਦੇ ਲੋਕ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ । ਇਸ ਤੋਂ ਇਲਾਵਾ ਵਰਖਾ ਦੇ ਪਾਣੀ ਨਾਲ ਮਿਲ ਕੇ ਇਹ ਕੂੜਾ-ਕਰਕਟ ਧਰਤੀ ਹੇਠਲੇ ਪਾਣੀ ਨੂੰ ਪ੍ਰਦੂਸ਼ਿਤ ਕਰ ਦਿੰਦਾ ਹੈ । ਇਸ ਲਈ ਖੁੱਲ੍ਹੇ ਟੋਇਆਂ ਵਿਚ ਕੂੜਾ-ਕਰਕਟ ਸੁੱਟਣ ਨਾਲ ਮਨੁੱਖੀ ਸਿਹਤ ਉੱਪਰ ਮਾੜਾ ਅਸਰ ਪੈਂਦਾ ਹੈ ।

ਪ੍ਰਸ਼ਨ 10.
ਕੂੜੇ ਦੇ ਨਿਪਟਾਰੇ ਦੀਆਂ ਵਿਧੀਆਂ ਦੇ ਨਾਂ ਲਿਖੋ ।
ਉੱਤਰ-
ਕੁੜੇ ਦੇ ਨਿਪਟਾਰੇ ਦੀਆਂ ਹੇਠ ਲਿਖੀਆਂ ਵਿਧੀਆਂ ਹਨ-

  1. ਭੱਠੀ ਵਿਚ ਜਲਾਉਣਾ
  2. ਨੀਵੀਂ ਜਗ੍ਹਾ ਨੂੰ ਪੁਰਨਾ
  3. ਖਾਦ ਬਣਾਉਣੀ
  4. ਛਾਂਟਣਾ ।

ਪ੍ਰਸ਼ਨ 11.
ਗੰਦਗੀ ਦਾ ਸਿਹਤ ‘ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਹੋਰ ਮਹੱਤਵਪੂਰਨ ਪ੍ਰਸ਼ਨਾਂ ਵਿੱਚ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 12.
ਕੂੜੇ-ਕਰਕਟ ਨੂੰ ਟਿਕਾਣੇ ਲਾਉਣ ਦੀਆਂ ਵਿਧੀਆਂ ਦਾ ਵਰਣਨ ਕਰੋ ।
ਉੱਤਰ-
ਇਸ ਪ੍ਰਸ਼ਨ ਦੇ ਉੱਤਰ ਲਈ ਦੇਖੋ ਹੋਰ ਮਹੱਤਵਪੂਰਨ ਪ੍ਰਸ਼ਨਾਂ ਵਿੱਚ ।

PSEB 10th Class Home Science Solutions Chapter 3 ਚੌਗਿਰਦੇ ਦੀ ਸਫ਼ਾਈ

ਪ੍ਰਸ਼ਨ 13.
ਚੌਗਿਰਦੇ ਦੀ ਸਫ਼ਾਈ ਕਿਉਂ ਜ਼ਰੂਰੀ ਹੈ ? ਇਸ ਲਈ ਕੀ-ਕੀ ਕਰਨਾ ਚਾਹੀਦਾ ਹੈ ? ,
ਉੱਤਰ-
ਘਰ ਦੀ ਸਫ਼ਾਈ ਤੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਘਰ ਦੇ ਚੌਗਿਰਦੇ ਦੀ ਸਫ਼ਾਈ ਨਾਲ ਸਿੱਧੇ ਤੌਰ ‘ਤੇ ਜੁੜੀ ਹੋਈ ਹੈ । ਇਸ ਲਈ ਪਰਿਵਾਰ ਦੇ ਮੈਂਬਰਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਘਰ ਦੀ ਸਫ਼ਾਈ ਦੇ ਨਾਲ-ਨਾਲ ਘਰ ਦੇ ਚਾਰ-ਚੁਫ਼ੇਰੇ ਦੀ ਸਫ਼ਾਈ ਦਾ ਵੀ ਖ਼ਿਆਲ ਰੱਖਣਾ ਚਾਹੀਦਾ ਹੈ | ਆਲੇ-ਦੁਆਲੇ ਦੀ ਗੰਦਗੀ ਕਈਂ ਤਰਾਂ ਦੇ ਕੀੜੇ-ਮਕੌੜੇ, ਬੈਕਟੀਰੀਆ, ਮੱਛਰ, ਮੱਖੀਆਂ ਪੈਦਾ ਕਰਨ ਵਿਚ ਸਹਾਈ ਹੁੰਦੀ ਹੈ । ਇਹਨਾਂ ਨਾਲ ਮਲੇਰੀਆ, ਦਸਤ, ਟਾਈਫਾਈਡ, ਫਲੂ ਆਦਿ ਬਿਮਾਰੀਆਂ ਲੱਗ ਸਕਦੀਆਂ ਹਨ ਅਤੇ ਚੌਗਿਰਦੇ ਦੀ ਸਫ਼ਾਈ ਕਰਕੇ ਅਸੀਂ ਕਾਫ਼ੀ ਹੱਦ ਤਕ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ । ਇਸ ਤੋਂ ਇਲਾਵਾ ਘਰ ਦਾ ਸਾਫ਼-ਸੁਥਰਾ ਆਲਾ-ਦੁਆਲਾ ਆਏ-ਗਏ ਨੂੰ ਸੋਹਣਾ ਲੱਗਦਾ ਹੈ ਤੇ ਮਹਿਮਾਨ ਵੀ ਖ਼ੁਸ਼ ਹੋ ਕੇ ਮਿਲਣ ਆਉਂਦੇ ਹਨ | ਜੇਕਰ ਘਰ ਦੇ ਆਲੇ-ਦੁਆਲੇ ਗੰਦਗੀ ਹੋਵੇਗੀ ਤਾਂ ਕਈ ਸਫ਼ਾਈ ਪਸੰਦ ਮਿੱਤਰ ਤੇ ਰਿਸ਼ਤੇਦਾਰ ਤੁਹਾਨੂੰ ਮਿਲਣ ਆਉਣ ਤੋਂ ਝਿਜਕਣਗੇ । ਸੋ ਇਸ ਤਰ੍ਹਾਂ ਘਰ ਦੇ ਆਲੇ-ਦੁਆਲੇ ਦੀ ਗੰਦਗੀ ਪਰਿਵਾਰ ਦਾ ਸਮਾਜਿਕ ਰੁਤਬਾ ਘਟਾਉਂਦੀ ਹੈ ।

ਚੌਗਿਰਦੇ ਦੀ ਸਫ਼ਾਈ ਲਈ ਕੀ-ਕੀ ਕਰਨਾ ਚਾਹੀਦਾ ਹੈ ?
1. ਪਾਣੀ ਦੇ ਨਿਕਾਸ ਦਾ ਪ੍ਰਬੰਧ – ਪਿੰਡਾਂ ਤੇ ਉਹਨਾਂ ਸ਼ਹਿਰਾਂ, ਕਸਬਿਆਂ ਵਿਚ ਜਿੱਥੇ ਭੂਮੀਗਤ ਸੀਵਰੇਜ ਦਾ ਪ੍ਰਬੰਧ ਨਹੀਂ ਹੈ । ਘਰ ਦੇ ਪਾਣੀ ਨਾਲ ਚੌਗਿਰਦਾ ਪ੍ਰਦੂਸ਼ਿਤ ਹੁੰਦਾ ਹੈ ਕਿਉਂਕਿ ਖਾਣਾ ਬਣਾਉਣ, ਭਾਂਡੇ ਧੋਣ, ਨਹਾਉਣ, ਪਸ਼ੂਆਂ ਨੂੰ ਸਾਫ਼ ਰੱਖਣ ਲਈ, ਵਿਹੜੇ ਨੂੰ ਸਾਫ਼ ਰੱਖਣ ਲਈ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ ਵਿਚ ਲੋੜ ਪੈਂਦੀ ਹੈ ਅਤੇ ਜੇ ਇਸ ਦਾ ਨਿਕਾਸ ਠੀਕ ਨਾ ਹੋਵੇ ਤਾਂ ਇਹ ਪਾਣੀ ਘਰ ਦੀ ਕਿਸੇ ਨੁੱਕਰ ਜਾਂ ਘਰ ਦੇ ਬਾਹਰ ਗਲੀ ਜਾਂ ਕਿਸੇ ਟੋਏ ਵਿਚ ਇਕੱਠਾ ਹੁੰਦਾ ਰਹਿੰਦਾ ਹੈ । ਇਕੱਠਾ ਹੋਇਆ ਇਹ ਪਾਣੀ ਸਿਰਫ਼ ਬਦਬੂ ਹੀ ਨਹੀਂ ਫੈਲਾਉਂਦਾ, ਸਗੋਂ ਮੱਖੀਆਂ-ਮੱਛਰ ਤੇ ਹੋਰ ਕੀਟਾਣੂਆਂ ਦਾ ਜਨਮ ਅਸਥਾਨ ਬਣ ਜਾਂਦਾ ਹੈ ਜਿਸ ਨਾਲ ਕਈ ਬਿਮਾਰੀਆਂ ਫੈਲਦੀਆਂ ਹਨ । ਇਸ ਲਈ ਘਰ ਦੇ ਪਾਣੀ ਦਾ ਸਹੀ ਨਿਕਾਸ ਕਰਕੇ ਅਤੇ ਬਾਹਰ ਨਾਲੀਆਂ ਦੀ ਸਫ਼ਾਈ ਕਰਕੇ ਅਸੀਂ ਕਾਫ਼ੀ ਹੱਦ ਤਕ ਚੌਗਿਰਦੇ ਨੂੰ ਸਾਫ਼ ਰੱਖ ਸਕਦੇ ਹਾਂ ।

2. ਗਲੀਆਂ ਦੀ ਸਫ਼ਾਈ ਕਰਕੇ – ਆਮ ਤੌਰ ‘ਤੇ ਇਹ ਵੇਖਣ ਵਿਚ ਆਉਂਦਾ ਹੈ ਕਿ ਬਹੁਤੇ ਲੋਕ ਆਪਣਾ ਫ਼ਰਜ਼ ਸਿਰਫ਼ ਘਰ ਦੇ ਅੰਦਰ ਨੂੰ ਸਾਫ਼ ਕਰਨਾ ਹੀ ਸਮਝਦੇ ਹਨ ਜਾਂ ਘਰ ਦਾ ਕੂੜਾ-ਕਰਕਟ ਬਾਹਰ ਗਲੀ ਵਿਚ ਸੁੱਟ ਦਿੰਦੇ ਹਨ । ਇਸ ਨਾਲ ਸਿਰਫ਼ ਗਲੀ ਵਿਚ ਹੀ ਗੰਦ ਨਹੀਂ ਪੈਂਦਾ, ਸਗੋਂ ਪੂਰਾ ਵਾਤਾਵਰਨ ਹੀ ਦੂਸ਼ਿਤ ਹੋ ਜਾਂਦਾ ਹੈ ।
ਇਸ ਲਈ ਘਰ ਦੇ ਬਾਹਰ ਗਲੀ ਨੂੰ ਘਰ ਦਾ ਹਿੱਸਾ ਸਮਝ ਕੇ ਹੀ ਸਫ਼ਾਈ ਕਰਨੀ ਚਾਹੀਦੀ ਹੈ ।

3. ਘਰ ਦੇ ਆਲੇ-ਦੁਆਲੇ ਪਈ ਖ਼ਾਲੀ ਥਾਂ ਸਾਫ਼ ਕਰਕੇ – ਕਈ ਵਾਰ ਘਰਾਂ ਦੇ ਆਲੇਦੁਆਲੇ ਕਾਫ਼ੀ ਥਾਂ ਖ਼ਾਲੀ ਪਈ ਹੁੰਦੀ ਹੈ ਜਿਸ ਵਿਚ ਘਾਹ ਫੂਸ ਉੱਗ ਆਉਂਦਾ ਹੈ, ਟੋਇਆਂ ਵਿਚ ਪਾਣੀ ਭਰ ਜਾਂਦਾ ਹੈ । ਝਾੜੀਆਂ ਉੱਗ ਆਉਂਦੀਆਂ ਹਨ । ਹਨੇਰੇ ਸਵੇਰੇ ਕਈ ਲੋਕ ਇਸ ਜਗਾ ਤੇ ਜੰਗਲ ਪਾਣੀ ਜਾਣ ਲੱਗਦੇ ਹਨ । ਇਸ ਤਰ੍ਹਾਂ ਗੰਦ ਵੱਧਦਾ ਜਾਂਦਾ ਹੈ ਅਤੇ ਇਹ ਰੀਦ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ ਅਜਿਹੇ ਇਲਾਕੇ ਵਿਚ ਬਣੇ ਖੂਬਸੂਰਤ ਘਰ ਵੀ ਗੰਦੇ ਲੱਗਦੇ ਹਨ । ਸੋ ਇਹੋ ਜਿਹੇ ਇਲਾਕੇ ਦੇ ਨਿਵਾਸੀਆਂ ਨੂੰ ਖ਼ਾਲੀ ਪਈ ਥਾਂ ਦੀ ਸਫ਼ਾਈ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਅਜਿਹੀ ਥਾਂ ਤੋਂ ਘਾਹ ਫੂਸ ਪੁੱਟ ਕੇ ਬੱਚਿਆਂ ਦੇ ਖੇਡਣ ਲਈ ਜਗ੍ਹਾ ਬਣ ਸਕਦੀ ਹੈ ਜਾਂ ਘਾਹ, ਫੁੱਲ-ਬੂਟੇ ਲਾ ਕੇ ਇਸ ਨੂੰ ਖੂਬਸੂਰਤ ਪਾਰਕ ਵਿਚ ਤਬਦੀਲ ਕੀਤਾ ਜਾ ਸਕਦਾ ਹੈ ।

4, ਮੁਹੱਲੇ ਦੇ ਬੱਚਿਆਂ ਨੂੰ ਸਫ਼ਾਈ ਪ੍ਰਤੀ ਚੇਤੰਨ ਕਰਕੇ – ਬੱਚਿਆਂ ਨੂੰ ਸਫ਼ਾਈ ਪ੍ਰਤੀ ਚੇਤੰਨ ਕਰਕੇ ਬੱਚਿਆਂ ਨੂੰ ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਕਰਨ ਲਈ ਲਾਇਆ ਜਾ ਸਕਦਾ ਹੈ । ਇਹ ਤਜਰਬਾ ਕਈ ਸਮਾਜ ਸੇਵੀ ਜੱਥੇਬੰਦੀਆਂ ਸਫਲਤਾ ਪੂਰਵਕ ਕਰ ਚੁੱਕੀਆਂ ਹਨ । ਬੱਚੇ ਆਦਰਸ਼ਵਾਦੀ ਤੇ ਸ਼ਕਤੀ ਭਰਪੂਰ ਹੁੰਦੇ ਹਨ | ਬਸ ਥੋੜ੍ਹੀ ਸੇਧ ਦੇਣ ਤੇ ਉਤਸ਼ਾਹਿਤ ਕਰਨ ਨਾਲ ਉਹ ਘਰਾਂ ਦੇ ਆਲੇ-ਦੁਆਲੇ ਦੀ ਸਫ਼ਾਈ ਆਸਾਨੀ ਨਾਲ ਕਰ ਸਕਦੇ ਹਨ । ਇਸ ਤੋਂ ਇਲਾਵਾ ਮੁਹੱਲਾ ਨਿਵਾਸੀ ਪੈਸੇ ਇਕੱਠੇ ਕਰਕੇ ਵੀ ਮਜ਼ਦੂਰਾਂ ਤੋਂ ਸਫ਼ਾਈ ਕਰਵਾ ਸਕਦੇ ਹਨ ।

ਸੋ ਉਪਰੋਕਤ ਤਰੀਕੇ ਅਪਣਾ ਕੇ ਘਰ ਦਾ ਚੌਗਿਰਦਾ ਸਾਫ਼-ਸੁਥਰਾ ਰੱਖਿਆ ਜਾ ਸਕਦਾ ਹੈ ਜੋ ਸਿਰਫ਼ ਸੋਹਣਾ ਹੀ ਨਹੀਂ ਲੱਗਦਾ, ਸਗੋਂ ਸਿਹਤ ਲਈ ਵੀ ਫਾਇਦੇਮੰਦ ਰਹਿੰਦਾ ਹੈ ।

PSEB 10th Class Home Science Guide ਚੌਗਿਰਦੇ ਦੀ ਸਫ਼ਾਈ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੌਗਿਰਦੇ ਦੀ ਸਫ਼ਾਈ ਕਿਸ ਨੂੰ ਕਹਿੰਦੇ ਹਨ ?
ਉੱਤਰ-
ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਨੂੰ ।

ਪ੍ਰਸ਼ਨ 2.
ਘਰੇਲੂ ਕੂੜੇ ਵਿੱਚ ਕੀ ਕੁੱਝ ਹੁੰਦਾ ਹੈ ?
ਉੱਤਰ-
ਰਸੋਈ ਦੀ ਜੂਠ, ਫਲ ਅਤੇ ਸਬਜ਼ੀਆਂ ਦੇ ਛਿਲਕੇ ਆਦਿ ।

ਪ੍ਰਸ਼ਨ 3.
ਪਾਖਾਨਿਆਂ ਦੀ ਉੱਚਿਤ ਸਫ਼ਾਈ ਨਾ ਕੀਤੀ ਜਾਵੇ, ਤਾਂ ਕਿਹੜੇ ਰੋਗ ਹੋ ਸਕਦੇ ਹਨ ?
ਉੱਤਰ-
ਟਾਈਫਾਇਡ, ਹੈਜ਼ਾ ਆਦਿ ।

PSEB 10th Class Home Science Solutions Chapter 3 ਚੌਗਿਰਦੇ ਦੀ ਸਫ਼ਾਈ

ਪ੍ਰਸ਼ਨ 4.
ਨਾਲੀਆਂ ਨੂੰ ਸਾਫ਼-ਸੁਥਰਾ ਰੱਖਣ ਲਈ ਨਾਲੀਆਂ ਕਿਹੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ ?
ਉੱਤਰ-
ਪੱਕੀਆਂ ਹੋਣੀਆਂ ਚਾਹੀਦੀਆਂ ਹਨ ।

ਪ੍ਰਸ਼ਨ 5.
ਕੁੜੇ ਤੋਂ ਖਾਦ ਕਿੰਨੇ ਦਿਨਾਂ ਵਿੱਚ ਤਿਆਰ ਹੋ ਸਕਦੀ ਹੈ ?
ਉੱਤਰ-
4-6 ਮਹੀਨਿਆਂ ਵਿੱਚ ।

ਪ੍ਰਸ਼ਨ 6.
ਕੂੜੇ ਦੇ ਨਿਪਟਾਰੇ ਦੇ ਤਰੀਕੇ ਦੱਸੋ ।
ਉੱਤਰ-
ਭੱਠੀ ਵਿੱਚ ਜਲਾਉਣਾ, ਨੀਵੀਂ ਜਗ੍ਹਾ ਨੂੰ ਪੂਰਨਾ , ਖਾਦ ਬਣਾਉਣੀ, ਛਾਂਟਣਾ ਆਦਿ ।

ਪ੍ਰਸ਼ਨ 7.
ਮੁੜ ਵਰਤੋਂ ਰੀਸਾਇਕਲ ਕਰਨ ਵਾਲੇ ਕੂੜੇ ਵਿੱਚ ਕੀ ਕੁੱਝ ਆਉਂਦਾ ਹੈ ?
ਉੱਤਰ-
ਟੁੱਟੇ ਕੱਚ, ਚੀਨੀ ਦਾ ਸਮਾਨ, ਪਲਾਸਟਿਕ ਦਾ ਸਾਮਾਨ, ਰੱਦੀ ਕਾਗ਼ਜ਼ ਆਦਿ ।

ਪ੍ਰਸ਼ਨ 8.
ਖਾਦ ਕਿਹੋ ਜਿਹੇ ਕੂੜੇ ਤੋਂ ਬਣਾਈ ਜਾ ਸਕਦੀ ਹੈ ?
ਉੱਤਰ-
ਬਨਸਪਤੀ ਕੂੜੇ-ਕਰਕਟ ਤੋਂ ।

PSEB 10th Class Home Science Solutions Chapter 3 ਚੌਗਿਰਦੇ ਦੀ ਸਫ਼ਾਈ

ਪ੍ਰਸ਼ਨ 9.
ਕੁੜੇ ਦੇ ਨਿਪਟਾਰੇ ਦੇ ਦੋ ਢੰਗ ਦੱਸੋ ।
ਉੱਤਰ-
ਭੱਠੀ ਵਿੱਚ ਜਲਾਉਣਾ, ਨੀਵੀਂ ਜਗਾ ਨੂੰ ਪੁਰਨਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੂੜੇ-ਕਰਕਟ ਨੂੰ ਟਿਕਾਣੇ ਲਾਉਣ ਤੋਂ ਪਹਿਲਾਂ ਛਾਂਟਣਾ ਕਿਉਂ ਜ਼ਰੂਰੀ ਹੈ ?
ਉੱਤਰ-
ਕੂੜੇ-ਕਰਕਟ ਨੂੰ ਟਿਕਾਣੇ ਲਾਉਣ ਤੋਂ ਪਹਿਲਾਂ ਛਾਂਟਣਾ ਇਸ ਲਈ ਜ਼ਰੂਰੀ ਹੈ ਕਿ ਕੁੜੇ ਵਿਚਲੀਆਂ ਚੀਜ਼ਾਂ ਨੂੰ ਕਿਸੇ ਵਰਤੋਂ ਵਿਚ ਲਿਆਂਦਾ ਜਾ ਸਕੇ । ਜਿਵੇਂ

  1. ਕੁੜੇ ਵਿਚੋਂ, ਕੋਇਲੇ ਅੱਧ ਸੜੇ ਕੋਇਲੇ, ਪੱਥਰ ਗੀਟੇ ਵੱਖ ਕਰਕੇ ਵਰਤੇ ਜਾ ਸਕਦੇ ਹਨ ।
  2. ਸਬਜ਼ੀਆਂ ਦੇ ਛਿਲਕਿਆਂ ਤੋਂ ਖਾਦ ਬਣਾਈ ਜਾ ਸਕਦੀ ਹੈ । ਕੁੱਝ ਚੀਜ਼ਾਂ ਕਬਾੜੀਆਂ ਨੂੰ ਵੇਚ ਕੇ ਪੈਸੇ ਕਮਾਏ ਜਾ ਸਕਦੇ ਹਨ ।

ਪ੍ਰਸ਼ਨ 2.
ਘਰ ਦੀਆਂ ਨਾਲੀਆਂ ਦੀ ਸਫ਼ਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਨਾਲੀਆਂ ਨੂੰ ਸਾਫ਼-ਸੁਥਰਾ ਰੱਖਣ ਲਈ ਇਹਨਾਂ ਦਾ ਪੱਕਾ ਹੋਣਾ ਜ਼ਰੂਰੀ ਹੈ ਅਤੇ ਇਹਨਾਂ ਦੀ ਢਲਾਣ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਪਾਣੀ ਆਸਾਨੀ ਨਾਲ ਨਿਕਲ ਸਕੇ । ਇਹਨਾਂ ਵਿਚ ਸਮੇਂ-ਸਮੇਂ ਕੀਟਨਾਸ਼ਕ ਦਵਾਈਆਂ ਪਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਮੱਖੀ, ਮੱਛਰ ਪੈਦਾ ਨਾ ਹੋਣ ।

ਨੂੰ ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੌਗਿਰਦੇ ਦੀ ਸਫ਼ਾਈ ਦਾ ਸਾਡੀ ਸਿਹਤ ਉੱਤੇ ਕੀ ਅਸਰ ਪੈਂਦਾ ਹੈ ?
ਉੱਤਰ-
ਪਰਿਵਾਰ ਦੇ ਮੈਂਬਰਾਂ ਨੂੰ ਸਿਹਤਮੰਦ ਰੱਖਣ ਲਈ ਘਰ ਦੀ ਸਫ਼ਾਈ ਦੇ ਨਾਲ-ਨਾਲ ਘਰ ਦੇ ਚੌਗਿਰਦੇ ਦੀ ਸਫ਼ਾਈ ਕਰਨਾ ਵੀ ਬਹੁਤ ਜ਼ਰੂਰੀ ਹੈ । ਜੇ ਘਰ ਦਾ ਆਲਾ-ਦੁਆਲਾ ਸਾਫ਼ ਨਹੀਂ ਹੋਵੇਗਾ ਤਾਂ ਗੰਦੀ ਹਵਾ, ਮੱਖੀ, ਮੱਛਰ ਘਰ ਦੇ ਅੰਦਰ ਆਉਣਗੇ । ਇੱਟਾਂ, ਲੱਕੜਾਂ, ਪਾਥੀਆਂ ਜਾਂ ਕੂੜੇ ਦੇ ਢੇਰ ਨਹੀਂ ਹੋਣੇ ਚਾਹੀਦੇ । ਇਨ੍ਹਾਂ ਉੱਪਰ ਮੱਖੀ-ਮੱਛਰ ਤਾਂ ਪੈਦਾ ਹੁੰਦਾ ਹੀ ਹੈ । ਇਸ ਦੇ ਨਾਲ ਸੱਪ ਅਤੇ ਹੋਰ ਖ਼ਤਰਨਾਕ ਜੀਵ ਵੀ ਇਸ ਵਿਚ ਵੜ ਕੇ ਆਪਣੀ ਥਾਂ ਬਣਾ ਲੈਂਦੇ ਹਨ । ਜੋ ਕਈ ਵਾਰੀ ਜਾਨ-ਲੇਵਾ ਵੀ ਸਾਬਤ ਹੋ ਜਾਂਦੇ ਹਨ । ਇਸ ਲਈ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਘਰ ਦੇ ਆਲੇ-ਦੁਆਲੇ ਕੁੜੇ-ਕਰਕਟ ਦਾ ਢੇਰ ਨਾ ਹੋਵੇ, ਪਾਣੀ ਨਾ ਖੜ੍ਹਾ ਹੋਵੇ ਅਤੇ ਘਾਹ ਫੂਸ ਨਾ ਉੱਗਿਆ ਹੋਵੇ ਤਾਂ ਕਿ ਘਰ ਦਾ ਚੌਗਿਰਦਾ ਸਾਫ਼-ਸੁਥਰਾ ਰਹਿ ਸਕੇ ।

ਪ੍ਰਸ਼ਨ 2.
ਚੌਗਿਰਦੇ ਦੀ ਗੰਦਗੀ ਦਾ ਮਨੁੱਖੀ ਸਿਹਤ ਉੱਤੇ ਕੀ ਅਸਰ ਪੈਂਦਾ ਹੈ ?
ਜਾਂ
ਗੰਦੇ ਵਾਤਾਵਰਣ ਵਿਚ ਰਹਿਣ ਦੇ ਕੀ ਨੁਕਸਾਨ ਹਨ ?
ਉੱਤਰ-
ਚੌਗਿਰਦੇ ਦੀ ਗੰਦਗੀ ਦਾ ਸਾਡੀ ਸਿਹਤ ‘ਤੇ ਸਿੱਧਾ ਪ੍ਰਭਾਵ ਪੈਂਦਾ ਹੈ । ਗੰਦੇ ਵਾਤਾਵਰਨ ਵਿਚ ਰਹਿਣ ਦੇ ਹੇਠ ਲਿਖੇ ਨੁਕਸਾਨ ਹਨ-

  • ਕੀਟਾਣੂਆਂ ਦਾ ਪੈਦਾ ਹੋਣਾ – ਘਰ ਦੇ ਆਲੇ-ਦੁਆਲੇ ਗੰਦਗੀ ਹੋਣ ਕਾਰਨ ਕਈ ਬਿਮਾਰੀਆਂ ਦੇ ਕੀਟਾਣੂ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਨਾਲ ਕਈ ਬਿਮਾਰੀਆਂ ਜਿਵੇਂ ਤਪਦਿਕ, ਹੈਜ਼ਾ, ਟਾਈਫਾਈਡ ਵਰਗੇ ਹਾਨੀਕਾਰਕ ਕੀਟਾਣੂ ਸਾਡੀ ਸਿਹਤ ਨੂੰ ਖ਼ਰਾਬ ਕਰ ਸਕਦੇ ਹਨ ।
  • ਬਦਬੂ-ਗੰਦਗੀ ਅਤੇ ਕੁੜੇ – ਕਰਕਟ ਦੇ ਢੇਰਾਂ ਵਿਚ ਕੁੱਝ ਸਮੇਂ ਪਿੱਛੋਂ ਸੜਾਂਦ ਆਉਣੀ ਸ਼ੁਰੂ ਹੋ ਜਾਂਦੀ ਹੈ । ਜੋ ਆਲੇ-ਦੁਆਲੇ ਦੀ ਹਵਾ ਨੂੰ ਦੂਸ਼ਿਤ ਕਰਦੀ ਹੋਈ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ ।
  • ਕੀੜੇ-ਮਕੌੜਿਆਂ ਦੀ ਉਤਪੱਤੀ – ਕੂੜੇ-ਕਰਕਟ ਵਿਚ ਮੱਖੀਆਂ, ਮੱਛਰ ਅਤੇ ਅਨੇਕਾਂ ਪ੍ਰਕਾਰ ਦੇ ਕੀੜੇ-ਮਕੌੜੇ ਪੈਦਾ ਹੁੰਦੇ ਹਨ ਜੋ ਸਾਡੀ ਸਿਹਤ ਉੱਪਰ ਬੁਰਾ ਅਸਰ ਪਾਉਂਦੇ ਹਨ । ਮੱਛਰ ਨਾਲ ਮਲੇਰੀਆ ਫੈਲ ਸਕਦਾ ਹੈ ਅਤੇ ਮੱਖੀਆਂ ਵੀ ਹੈਜ਼ਾ, ਟਾਈਫਾਈਡ ਆਦਿ ਰੋਗਾਂ ਨੂੰ ਫੈਲਾਉਂਦੀਆਂ ਹਨ ।
  • ਪਾਣੀ ਦਾ ਪ੍ਰਦੂਸ਼ਣ – ਲਗਾਤਾਰ ਪਈ ਰਹਿਣ ਵਾਲੀ ਗੰਦਗੀ ਦੇ ਢੇਰ ਮੀਂਹ ਦੇ ਪਾਣੀ ਵਿਚ ਘੁਲ ਕੇ ਧਰਤੀ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰਦੀ ਹੈ । ਜਿਸ ਦਾ ਮਨੁੱਖੀ ਸਿਹਤ ਉੱਪਰ ਹਾਨੀਕਾਰਕ ਪ੍ਰਭਾਵ ਪੈਂਦਾ ਹੈ ।
  • ਧੂੜ ਅਤੇ ਮਿੱਟੀ – ਜੇ ਅਸੀਂ ਆਪਣੇ ਘਰ ਦਾ ਆਲਾ-ਦੁਆਲਾ ਸਾਫ਼ ਨਾ ਕਰੀਏ ਤਾਂ ਧੂੜ ਤੇ ਮਿੱਟੀ ਨਾਲ ਘਰ ਭਰ ਜਾਂਦਾ ਹੈ ਜਿਸ ਨਾਲ ਫੇਫੜਿਆਂ ਦਾ ਰੋਗ, ਦਮਾ ਤੇ ਕਈ ਪ੍ਰਕਾਰ ਦੇ ਚਮੜੀ ਦੇ ਰੋਗ ਵੀ ਹੋ ਸਕਦੇ ਹਨ ।

PSEB 10th Class Home Science Solutions Chapter 3 ਚੌਗਿਰਦੇ ਦੀ ਸਫ਼ਾਈ

ਪ੍ਰਸ਼ਨ 3.
ਘਰ ਦੇ ਚੌਗਿਰਦੇ ਨੂੰ ਸਾਫ਼ ਰੱਖਣ ਲਈ ਕੂੜੇ ਦਾ ਅੰਤਮ ਨਿਪਟਾਰਾ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ?
ਜਾਂ
ਕੂੜੇ-ਕਰਕਟ ਨੂੰ ਟਿਕਾਣੇ ਲਾਉਣ ਦੀਆਂ ਵਿਧੀਆਂ ਦਾ ਵਰਣਨ ਕਰੋ ।
ਉੱਤਰ-
ਚੌਗਿਰਦੇ ਨੂੰ ਸਾਫ਼ ਰੱਖਣ ਲਈ ਕੂੜੇ-ਕਰਕਟ ਨੂੰ ਇਸ ਤਰ੍ਹਾਂ ਟਿਕਾਣੇ ਲਾਉਣਾ | ਚਾਹੀਦਾ ਹੈ ਜਿਸ ਨਾਲ ਹੋਰ ਲੋਕਾਂ ਨੂੰ ਕੋਈ ਪਰੇਸ਼ਾਨੀ ਪੈਦਾ ਨਾ ਹੋਵੇ । ਪਿੰਡਾਂ ਵਿਚ ਰਹਿਣ ਵਾਲੇ ਲੋਕ ਜਾਣਦੇ ਹਨ ਕਿ ਪਸ਼ੂਆਂ ਦੇ ਗੋਬਰ ਅਤੇ ਕੂੜੇ ਨੂੰ ਖਾਈਆਂ ਵਿਚ ਭਰ ਕੇ ਖਾਦ ਬਣਾਈ ਜਾਂਦੀ ਹੈ । ਜੋ ਬਾਅਦ ਵਿਚ ਫ਼ਸਲਾਂ ਦੇ ਕੰਮ ਆਉਂਦੀ ਹੈ । ਇਸ ਤਰ੍ਹਾਂ ਬਾਕੀ ਕੂੜੇਕਰਕਟ ਨੂੰ ਸਹੀ ਢੰਗ ਨਾਲ ਟਿਕਾਣੇ ਲਗਾਇਆ ਜਾ ਸਕਦਾ ਹੈ । ਕੂੜਾ-ਕਰਕਟ ਹੇਠ ਲਿਖੇ ਤਰੀਕਿਆਂ ਨਾਲ ਟਿਕਾਣੇ ਲਗਾਇਆ ਜਾ ਸਕਦਾ ਹੈ-

1. ਭੱਠੀ ਵਿਚ ਜਲਾਉਣਾ – ਇਹ ਤਰੀਕਾ ਸਭ ਤੋਂ ਚੰਗਾ ਸਮਝਿਆ ਜਾਂਦਾ ਹੈ । ਪਰ ਕੁੜੇਕਰਕਟ ਨੂੰ ਇਕ ਵਿਸ਼ੇਸ਼ ਭੱਠੀ ਵਿਚ ਹੀ ਜਲਾਇਆ ਜਾਂਦਾ ਹੈ, ਬਾਕੀ ਸਿੰਰਫ਼ ਸੁਆਹ ਹੀ ਬਚਦੀ ਹੈ | ਕੂੜੇ ਨੂੰ ਜਲਾਉਣ ਲਈ ਪੱਕੀ ਭੱਠੀ ਬਣਾਈ ਜਾਂਦੀ ਹੈ । ਇਸ ਦੇ ਨੇੜੇ ਇਕ ਚਬੂਤਰਾ ਹੋਣਾ ਚਾਹੀਦਾ ਹੈ । ਜਿੱਥੇ ਕਿ ਸ਼ਹਿਰੋਂ ਲਿਆਂਦਾ ਕੂੜਾ-ਕਰਕਟ ਰੱਖਿਆ ਜਾ ਸਕੇ । ਭੱਠੀ ਵਿਚ ਇਕ ਬਾਰੀ ਰਾਹੀਂ ਥੋੜਾ-ਥੋੜਾ ਕਰਕੇ ਕੁੜਾ ਭੱਠੀ ਵਿਚ ਸੁੱਟਿਆ ਜਾਂਦਾ ਹੈ । ਇਸ ਤਰ੍ਹਾਂ ਕਰਨ ਨਾਲ ਧੂੰਆਂ ਚਿਮਨੀ ਰਾਹੀਂ ਬਾਹਰ ਨਿਕਲ ਜਾਂਦਾ ਹੈ ।

2. ਨੀਵੀਂ ਜਗ੍ਹਾ ਨੂੰ ਪੂਰਨਾ – ਹਰ ਸ਼ਹਿਰ ਜਾਂ ਪਿੰਡ ਵਿਚ ਕੁੱਝ ਨੀਵੇਂ ਇਲਾਕੇ ਹੁੰਦੇ ਹਨ। ਜਿਨ੍ਹਾਂ ਵਿਚ ਕੁੜੇ-ਕਰਕਟ ਨੂੰ ਭਰ ਕੇ ਟਿਕਾਣੇ ਲਗਾਇਆ ਜਾਂਦਾ ਹੈ । ਕੁੜਾ-ਕਰਕਟ ਕੁੱਝ ਦੇਰ ਪਿਆ ਰਹਿੰਦਾ ਹੈ । ਹੌਲੀ-ਹੌਲੀ ਇਹ ਕੁੜਾ ਗਲ-ਸੜ ਕੇ ਦੱਬ ਜਾਂਦਾ ਹੈ । ਫਿਰ ਇਸ ਉੱਪਰ ਹੋਰ ਕੁੜਾ ਸੁੱਟ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਹੌਲੀ-ਹੌਲੀ ਇਹ ਸੜਕ ਆਦਿ ਦੇ ਬਰਾਬਰ ਆ ਜਾਂਦਾ ਹੈ । ਫਿਰ ਉਸ ਉੱਪਰ ਥੋੜ੍ਹੀ ਮਿੱਟੀ ਪਾ ਕੇ ਪੱਧਰਾ ਕਰ ਲਿਆ ਜਾਂਦਾ ਹੈ । ਇਸ ਤਰ੍ਹਾਂ ਕਰਨ ਨਾਲ ਜਗਾ ਸਾਫ਼-ਸੁਥਰੀ ਤਾਂ ਹੋ ਜਾਂਦੀ ਹੈ ਪਰ ਇਸ ਜ਼ਮੀਨ ਉੱਪਰ ਮਕਾਨ ਨਹੀਂ ਬਣਾਏ ਜਾ ਸਕਦੇ ।

3. ਖਾਦ ਬਣਾਉਣੀ – ਕੁੜੇ-ਕਰਕਟ ਨੂੰ ਖਾਦ ਵਿਚ ਤਬਦੀਲ ਕਰਨਾ ਸਦੀਆਂ ਪੁਰਾਣਾ ਤਰੀਕਾ ਹੈ । ਇਸ ਢੰਗ ਨਾਲ ਮਨੁੱਖੀ ਤੇ ਪਸ਼ੂਆਂ ਦਾ ਮਲ-ਮੂਤਰ ਤੇ ਘਰ ਦਾ ਹੋਰ ਚੌਗਿਰਦੇ ਦੀ ਸਫ਼ਾਈ ਕੂੜਾ-ਕਰਕਟ ਇਕ ਡੂੰਘੇ ਟੋਏ ਵਿਚ ਦਬਾ ਕੇ ਖਾਦ ਬਣਾਈ ਜਾਂਦੀ ਹੈ, ਜੋ ਫ਼ਸਲਾਂ ਦੀ ਵਰਤੋਂ ਵਿਚ ਲਿਆਂਦੀ ਜਾਂਦੀ ਹੈ । ਇਹ ਕੂੜਾ-ਕਰਕਟ ਸੰਭਾਲਣ ਦਾ ਸਭ ਤੋਂ ਲਾਭਦਾਇਕ ਢੰਗ ਹੈ ।.

4. ਛਾਂਟਣਾ-ਕੂੜੇ – ਕਰਕਟ ਨੂੰ ਸਾਂਭਣ ਤੋਂ ਪਹਿਲਾਂ ਉਸ ਨੂੰ ਤਿੰਨ ਹਿੱਸਿਆਂ ਵਿਚ ਅੱਡ-ਅੱਡ ਕਰ ਲਿਆ ਜਾਂਦਾ ਹੈ ।

  • ਕੋਇਲੇ, ਅੱਧ ਸੜੇ ਕੋਇਲੇ, ਪੱਥਰ, ਗੀਟੇ, ਵੱਟੇ ਆਦਿ ਅੱਡ ਕਰਕੇ ਇੱਟਾਂ ਬਣਾਉਣ ਲਈ ਵਰਤਿਆ ਜਾਂਦਾ ਹੈ ।
  • ਬਨਸਪਤੀ ਕੂੜਾ-ਕਰਕਟ ਜਿਵੇਂ ਫਲ, ਸਬਜ਼ੀਆਂ ਦੇ ਛਿਲਕੇ, ਰਸੋਈ ਦੀ ਜੂਠ ਆਦਿ ਨੂੰ ਅੱਡ ਕਰਕੇ ਖਾਦ ਬਣਾਈ ਜਾ ਸਕਦੀ ਹੈ ।
  • ਟੁੱਟੇ ਹੋਏ ਕੱਚ, ਚੀਨੀ, ਮਿੱਟੀ ਦੇ ਭਾਂਡੇ, ਪਲਾਸਟਿਕ ਦੇ ਸਮਾਨ ਨੂੰ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ ।
    ਉਪਰੋਕਤ ਤਰੀਕਿਆਂ ਨੂੰ ਵਰਤ ਕੇ ਕੂੜੇ-ਕਰਕਟ ਨੂੰ ਸੰਭਾਲ ਲਿਆ ਜਾਂਦਾ ਹੈ ਤੇ ਕੂੜੇਕਰਕਟ ਦੀ ਲਾਹੇਵੰਦ ਵਰਤੋਂ ਵੀ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 4.
ਕੂੜੇ ਨੂੰ ਭੱਠੀ ਵਿੱਚ ਕਿਸ ਤਰ੍ਹਾਂ ਜਲਾਇਆ ਜਾਂਦਾ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਦੇ ਉੱਤਰ ।

ਵਸਤੂਨਿਸ਼ਠ ਪ੍ਰਸ਼ਨ :
I. ਖ਼ਾਲੀ ਸਥਾਨ ਭਰੋ

1. ਘਰ ਦੇ ਕੂੜੇ-ਕਰਕਟ ਨੂੰ ………………… ਵਿਚ ਨਹੀਂ ਸੁੱਟਣਾ ਚਾਹੀਦਾ ।
2. ਕੂੜੇ ਤੋਂ ਖਾਦ ………………….. ਮਹੀਨਿਆਂ ਵਿਚ ਬਣ ਜਾਂਦੀ ਹੈ ।
3. ਖਾਦ …………………. ਕੂੜੇ-ਕਰਕਟ ਤੋਂ ਬਣਦੀ ਹੈ ।
ਉੱਤਰ-
1. ਗਲੀ,
2. 4 ਤੋਂ 6,
3. ਬਨਸਪਤੀ ।

II. ਠੀਕ / ਗਲਤ ਦੱਸੋ

1. ਵਾਤਾਵਰਨ ਦੀ ਸਫਾਈ ਲਈ ਕੂੜੇ-ਕਰਕਟ ਦਾ ਨਿਪਟਾਰਾ ਕਰਨਾ ਜ਼ਰੂਰੀ ਹੈ ।
2. ਕੂੜੇ-ਕਰਕਟ ਨਾਲ ਖੁੱਲ੍ਹੇ ਟੋਏ ਭਰਨ ਨਾਲ ਮਨੁੱਖੀ ਸਿਹਤ ਉੱਪਰ ਮਾੜਾ ਅਸਰ ਨਹੀਂ ਪੈਂਦਾ ।
3. ਘਰੇਲੂ ਕੂੜੇ ਦਾ ਹਿੱਸਾ ਹਨ-ਰਸੋਈ ਦੀ ਜੂਠ, ਫਲ ਅਤੇ ਸਬਜ਼ੀਆਂ ਦੇ ਛਿਲਕੇ ।
ਉੱਤਰ-
1. ਠੀਕ,
2. ਗ਼ਲਤ,
3. ਠੀਕ ।

PSEB 10th Class Home Science Solutions Chapter 3 ਚੌਗਿਰਦੇ ਦੀ ਸਫ਼ਾਈ

III. ਬਹੁਵਿਕਲਪੀ ਪ੍ਰਸ਼ਨ-

ਪ੍ਰਸ਼ਨ 1.
ਹੇਠ ਲਿਖਿਆਂ ਵਿਚ ਠੀਕ ਹੈ :
(ਉ) ਕੂੜੇ ਕਰਕਟ ਨੂੰ ਖਾਦ ਵਿਚ ਤਬਦੀਲ ਕਰ ਲੈਣਾ ਬਹੁਤ ਲਾਭਦਾਇਕ ਤਰੀਕਾ ਹੈ ।
(ਅ) ਕੂੜੇ ਕਰਕਟ ਨੂੰ ਖੁੱਲ੍ਹੇ ਟੋਏ ਵਿਚ ਨਾ ਭਰੋ ।
(ੲ) ਕੂੜੇ ਦੇ ਨਿਪਟਾਰੇ ਲਈ ਭੱਠੀ ਵਿਚ ਜਲਾਉਣਾ ਵੀ ਇਕ ਢੰਗ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਗੰਦੇ ਵਾਤਾਵਰਨ ਵਿਚ ਹੇਠ ਲਿਖੇ ਨੁਕਸਾਨ ਹਨ
(ਉ) ਕੀਟਾਣੂ ਪੈਦਾ ਹੁੰਦੇ ਹਨ ।
(ਅ ਬਦਬੂ ਪੈਦਾ ਹੁੰਦੀ ਹੈ ।
(ੲ) ਪਾਣੀ ਪ੍ਰਦੂਸ਼ਿਤ ਹੁੰਦਾ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।