PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

Punjab State Board PSEB 9th Class Physical Education Book Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ Textbook Exercise Questions, and Answers.

PSEB Solutions for Class 9 Physical Education Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

Physical Education Guide for Class 9 PSEB 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ Textbook Questions and Answers

ਪਾਠ ਦੀ ਸੰਖੇਪ ਰੂਪ-ਰੇਖਾ (Brief Outlines of the Chapter)

  • ਦੇਸ਼ ਦੀ ਵੰਡ ਦਾ ਖੇਡਾਂ ‘ ਤੇ ਅਸਰ – ਪੰਜਾਬ 1947 ਵਿਚ ਵੰਡਿਆ ਗਿਆ ਜਿਸ ਨਾਲ ਖੇਡਾਂ ‘ਤੇ ਬਹੁਤ ਬੁਰਾ ਅਸਰ ਪਿਆ ਕਿਉਂਕਿ ਇਸ ਨਾਲ ਖੇਡਾਂ ਦੇ ਬਹੁਤ ਸਾਰੇ ਮੈਦਾਨ ਪਾਕਿਸਤਾਨ ਵਿਚ ਚਲੇ ਗਏ ।
  • ਪੰਜਾਬ ਵਿਚ ਉਲੰਪਿਕ ਐਸੋਸੀਏਸ਼ਨ ਦੀ ਸਥਾਪਨਾ – ਇਸ ਐਸੋਸੀਏਸ਼ਨ ਦੀ ਸਥਾਪਨਾ 1948 ਵਿਚ ਹੋਈ ਅਤੇ ਇਸ ਦੇ ਪ੍ਰਧਾਨ ਜੀ. ਡੀ. ਸੋਂਧੀ ਅਤੇ ਸਕੱਤਰ ਪ੍ਰੋ. ਐੱਫ. ਸੀ. ਅਰੋੜਾ ਬਣੇ ।
  • ਅਦਾਰਿਆਂ ਦਾ ਖੇਡਾਂ ਦੀ ਉੱਨਤੀ ਵਿਚ ਯੋਗਦਾਨ – ਪੰਜਾਬ ਖੇਡ ਵਿਭਾਗ, ਪੰਜਾਬ ਪੁਲਿਸ ਵਿਭਾਗ, ਸੀਮਾ ਸੁਰੱਖਿਆ ਬਲ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੇ ਅਦਾਰਿਆਂ ਦਾ ਖੇਡਾਂ ਵਿਚ ਯੋਗਦਾਨ ਹੈ ।
  • ਪੰਜਾਬ ਖੇਡ ਵਿਭਾਗ – 1961 ਵਿਚ ਪੰਜਾਬ ਸਰਕਾਰ ਨੇ ਖੇਡ ਵਿਭਾਗ ਦੀ ਸਥਾਪਨਾ ਕੀਤੀ ਜਿਸਨੇ ਹਰ ਜ਼ਿਲ੍ਹੇ ਵਿਚ ਜ਼ਿਲ੍ਹਾ ਸਪੋਰਟਸ ਵਿਭਾਗ ਖੋਲ੍ਹਿਆ ਹੋਇਆ ਹੈ । ਖਿਡਾਰੀਆਂ ਦੀਆਂ ਸਹੂਲਤਾਂ ਲਈ ਸਪੋਰਟਸ ਹੋਸਟਲ ਖੋਲ੍ਹੇ ਗਏ ਹਨ |
  • ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ – ਪੰਜਾਬ ਯੂਨੀਵਰਸਿਟੀ ਚੰਡੀਗੜ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਹਨ ।
  • ਇਹਨਾਂ ਯੂਨੀਵਰਸਿਟੀਆਂ ਵਿਚ ਡਾਇਰੈਕਟਰ ਨਿਯੁਕਤ ਕੀਤੇ ਗਏ ਹਨ, ਜੋ ਖੇਡਾਂ ਦਾ ਸੰਚਾਲਨ ਕਰਦੇ ਹਨ । ਪੰਜਾਬ ਸਟੇਟ ਸਪੋਰਟਸ ਕੌਂਸਲ-ਇਸ ਕੌਂਸਲ ਦੀ ਸਥਾਪਨਾ 1971 ਵਿਚ ਖੇਡਾਂ ਦੀ ਉੱਨਤੀ ਲਈ ਹੋਈ । ਇਸ ਦਾ ਮੁੱਖ ਕੰਮ ਯੁਵਕਾਂ ਅਤੇ ਯੁਵਤੀਆਂ ਅੰਦਰ ਖੇਡ ਭਾਵਨਾ ਦਾ ਸੰਚਾਰ ਕਰਨਾ ਹੈ ।

ਖਿਆ ਸ਼ੈਲੀ ‘ਤੇ ਆਧਾਰਿਤ ਮਹੱਤਵਪੂਰਨ ਪ੍ਰਸ਼ਨ (Examination Style Important Questions)
ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Very Brief Answers)

ਪ੍ਰਸ਼ਨ 1.
ਕੀ ਦੇਸ਼ ਦੀ ਵੰਡ ਦਾ ਪੰਜਾਬ ਵਿਚ ਖੇਡਾਂ ਦੇ ਵਿਕਾਸ ਉੱਤੇ ਅਸਰ ਪਿਆ ਸੀ ?
ਉੱਤਰ-
ਹਾਂ, ਪਿਆ ਸੀ ।

ਪ੍ਰਸ਼ਨ 2.
ਪੰਜਾਬ ਵਿਚ ਓਲੰਪਿਕ ਐਸੋਸੀਏਸ਼ਨ ਦੁਬਾਰਾ ਕਦੋਂ ਸਥਾਪਿਤ ਹੋਈ ?
ਉੱਤਰ-
1948 ਵਿਚ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 3.
ਕਿਸੇ ਦੋ ਅਦਾਰਿਆਂ ਦੇ ਨਾਂ ਲਿਖੋ ਜਿਨ੍ਹਾਂ ਨੇ ਖੇਡਾਂ ਦੀ ਉੱਨਤੀ ਵਿਚ ਹਿੱਸਾ ਪਾਇਆ ਹੈ ?
ਉੱਤਰ-

  1. ਪੰਜਾਬ ਪੁਲਿਸ
  2. ਸੀਮਾ ਸੁਰੱਖਿਆ ਬਲ ।

ਪ੍ਰਸ਼ਨ 4.
ਕੀ ਪੰਚਾਇਤੀ ਰਾਜ ਖੇਡ ਪਰਿਸ਼ਦ ਫੁੱਟਬਾਲ ਦੇ ਮੁਕਾਬਲੇ ਲੜਕਿਆਂ ਦੇ ਕਰਵਾਉਂਦੇ ਹਨ ਜਾਂ ਨਹੀਂ ?
ਉੱਤਰ-
ਨਹੀਂ ।

ਪ੍ਰਸ਼ਨ 5.
ਰੱਸਾਕਸ਼ੀ ਦੇ ਮੁਕਾਬਲੇ ਦੋਹਾਂ ਲੜਕੇ ਅਤੇ ਲੜਕੀਆਂ ਵਾਸਤੇ ਹੁੰਦੇ ਹਨ ? ਸਹੀ ਜਾਂ ਗਲਤ ।
ਉੱਤਰ-
ਸਹੀ ।

ਪ੍ਰਸ਼ਨ 6,
ਕੀ ਲੀਡਰ ਇੰਜੀਨੀਅਰਿੰਗ ਵਰਕਸ ਜਲੰਧਰ ਖੇਡਾਂ ਦੀ ਉੱਨਤੀ ਲਈ ਹਿੱਸਾ ਪਾ ਰਿਹਾ ਹੈ ਜਾਂ ਨਹੀਂ ?
ਉੱਤਰ-
ਨਹੀਂ ।

ਪ੍ਰਸ਼ਨ 7.
ਪੰਜਾਬ ਸਿੱਖਿਆ ਵਿਭਾਗ ਸਕੂਲਾਂ ਵਿਚ ਖੇਡਾਂ ਦੀ ਉੱਨਤੀ ਲਈ ਕੌਣ ਜ਼ਿੰਮੇਵਾਰ ਹੈ ?
ਉੱਤਰ-
ਡੀ. ਪੀ. ਆਈ. ਸਕੂਲਜ਼ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 8.
ਪੰਜਾਬ ਸਿੱਖਿਆ ਵਿਭਾਗ ਕਾਲਜਾਂ ਵਿਚ ਖੇਡਾਂ ਦੀ ਦੇਖਭਾਲ ਕਿਸ ਅਫ਼ਸਰ ਦੀ ਨਿਗਰਾਨੀ ਹੇਠ ਹੁੰਦੀ ਹੈ ?
ਉੱਤਰ-
ਡੀ. ਪੀ. ਅਈ, ਕਾਲਜ਼ ।

ਪ੍ਰਸ਼ਨ 9.
ਕੀ ਪੰਜਾਬ ਸਪੋਰਟਸ ਵਿਭਾਗ ਖੇਡਾਂ ਦੇ ਵਿਕਾਸ ਵਿਚ ਹਿੱਸਾ ਪਾਉਂਦਾ ਹੈ ?
ਉੱਤਰ-
ਹਾਂ, ਪੰਜਾਬ ਸਪੋਰਟਸ ਵਿਭਾਗ ਖੇਡਾਂ ਦੇ ਵਿਕਾਸ ਵਿਚ ਹਿੱਸਾ ਪਾ ਰਿਹਾ ਹੈ ।

ਪ੍ਰਸ਼ਨ 10.
ਲੜਕਿਆਂ ਲਈ ਪੰਚਾਇਤੀ ਰਾਜ ਖੇਡ ਪਰਿਸ਼ਦ ਕਿਹੜੇ ਖੇਡ ਮੁਕਾਬਲੇ ਕਰਵਾਉਂਦੀ ਹੈ ?
ਉੱਤਰ-

  1. ਕਬੱਡੀ,
  2. ਖੋ-ਖੋ,
  3. ਹਾਕੀ,
  4. ਰੱਸਾਕਸ਼ੀ ।

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Brief Answers)

ਪ੍ਰਸ਼ਨ 1.
ਦੇਸ਼ ਦੀ ਵੰਡ ਨੇ ਪੰਜਾਬ ਵਿਚ ਖੇਡਾਂ ਦੇ ਵਿਕਾਸ ਉੱਤੇ ਕੀ ਅਸਰ ਪਾਇਆ ? (How the partition of India effects on the development of sports ?)
ਉੱਤਰ-
15 ਅਗਸਤ, 1947 ਨੂੰ ਭਾਰਤ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਪਰ ਇਸ ਦੇ ਨਾਲ ਹੀ ਦੇਸ਼ ਦੀ ਭਾਰਤ ਤੇ ਪਾਕਿਸਤਾਨ ਨਾਂ ਦੇ ਦੋ ਮੁਲਕਾਂ ਵਿਚ ਵੰਡ ਹੋ ਗਈ । ਇਸ ਵੰਡ ਨੇ ਪੰਜਾਬ ਦੀਆਂ ਖੇਡਾਂ ਦੇ ਵਿਕਾਸ ਨੂੰ ਬੁਰੀ ਤਰ੍ਹਾਂ ਸੱਟ ਮਾਰੀ ! ਖੇਡਾਂ ਦੇ ਚੰਗੇ-ਚੰਗੇ ਮੈਦਾਨ ਤੇ ਖੇਡਾਂ ਦਾ ਸਾਮਾਨ ਬਣਾਉਣ ਵਾਲੇ ਸ਼ਹਿਰ ਸਿਆਲਕੋਟ ਆਦਿ ਪਾਕਿਸਤਾਨ ਵਿਚ ਚਲੇ ਗਏ । ਖੇਡ ਐਸੋਸੀਏਸ਼ਨਾਂ ਟੁੱਟ ਗਈਆਂ । ਇਸ ਤਰ੍ਹਾਂ ਪੰਜਾਬ ਖੇਡਾਂ ਦੇ ਖੇਤਰ ਵਿਚ ਸ਼ਰਨਾਰਥੀ ਬਣ ਗਿਆ।

ਪ੍ਰਸ਼ਨ 2.
ਪੰਜਾਬ ਵਿਚ ਓਲੰਪਿਕ ਐਸੋਸੀਏਸ਼ਨ ਕਿਵੇਂ ਦੁਬਾਰਾ ਸਥਾਪਿਤ ਹੋਈ ? (How Punjab Olympic Association was formed in Punjab ?)
ਉੱਤਰ-
ਭਾਰਤ ਦੇ ਵੰਡ ਰੂਪੀ ਤੁਫ਼ਾਨ ਨੇ ਪੰਜਾਬ ਦੀ ਖੇਡਾਂ ਦੀ ਤਰੱਕੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ । ਪਰ ਇਸ ਤੁਫ਼ਾਨ ਦੇ ਗੁਜ਼ਰ ਜਾਣ ਤੋਂ ਬਾਅਦ ਪੰਜਾਬ ਦੇ ਖੇਡ ਪ੍ਰੇਮੀਆਂ ਨੇ ਆਪਣੀ ਹੋਸ਼ ਸੰਭਾਲੀ ਉਹਨਾਂ ਨੇ 1948 ਵਿਚ ਸ਼ਿਮਲੇ ਵਿਚ ਇਕ ਸਭਾ ਬੁਲਾਈ । ਇਸੇ ਸਾਲ ਪੰਜਾਬ ਉਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਹੋਈ । ਇਸ ਸੰਸਥਾ ਦੇ ਪ੍ਰਧਾਨ ਸ੍ਰੀ ਜੀ. ਡੀ. ਸੋਂਧੀ ਨਿਯੁਕਤ ਕੀਤੇ ਗਏ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 3.
ਕਿਹੜੇ ਅਦਾਰਿਆਂ ਨੇ ਖੇਡਾਂ ਦੀ ਉੱਨਤੀ ਵਿਚ ਹਿੱਸਾ ਪਾਇਆ ? (Discuss the various unit who promote sports in Punjab.)
ਉੱਤਰ-
ਹੋਰ ਲਿਖੇ ਅਦਾਰਿਆਂ ਨੇ ਖੇਡਾਂ ਦੀ ਉੱਨਤੀ ਵਿਚ ਹਿੱਸਾ ਪਾਇਆ ਹੈ-

  1. ਪੰਜਾਬ ਪੁਲਿਸ (Punjab Police
  2. ਸੀਮਾ ਸੁਰੱਖਿਆ ਬਲ (Border Security Force-B.S.F.)
  3. ਲੀਡਰ ਇੰਜੀਨੀਅਰਿੰਗ ਵਰਕਸ, ਜਲੰਧਰ (Leader Engineering Works, Jalandhar)
  4. ਜਗਤਜੀਤ ਕਾਟਨ ਤੇ ਟੈਕਸਟਾਈਲ ਮਿਲਜ਼, ਫਗਵਾੜਾ (Jagatjit Cotton and Textile Mills, Phagwara)
  5. ਜਾਬ ਰਾਜ ਬਿਜਲੀ ਬੋਰਡ (Puujab State Electricity Board)
  6. ਪੈਪਸੂ ਰੋ ਟਰਾਂਸਪੋਰਟ ਕਾਰਪੋਰੇਸ਼ਨ (Pepsu Road Transport Corporation) |

ਪ੍ਰਸ਼ਨ 4.
ਪੰਚਾਇਤੀ ਰਾਜ ਖੇਡ ਪਰਿਸ਼ਦ ਕਿਹੜੇ ਖੇਡ ਮੁਕਾਬਲੇ ਕਰਵਾਉਂਦੀ ਹੈ ? (How state Panchayati Organised Sports Competitions ?)
ਉੱਤਰ-
ਪੰਚਾਇਤੀ ਰਾਜ ਖੇਡ ਪਰਿਸ਼ਦ ਹੇਠ ਲਿਖੇ ਮੁਕਾਬਲੇ ਕਰਵਾਉਂਦੀ ਹੈ-

ਲੜਕਿਆਂ ਲਈ

  1. ਫੁੱਟਬਾਲ
  2. ਹਾਕੀ
  3. ਕਬੱਡੀ
  4. ਵਾਲੀਬਾਲ
  5. ਰੱਸਾਕਸ਼ੀ
  6. ਐਥਲੈਟਿਕਸ
  7. ਭਾਰ ਚੁੱਕਣਾ
  8. ਕੁਸ਼ਤੀ
  9. ਜਿਮਨਾਸਟਿਕ ।

ਲੜਕੀਆਂ ਲਈ

  1. ਕਬੱਡੀ
  2. ਖੋ-ਖੋ
  3. ਹਾਕੀ ਆਦਿ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Questions with Long Answers)

ਪ੍ਰਸ਼ਨ 1.
1947 ਪਿੱਛੋਂ ਪੰਜਾਬ ਵਿਚ ਖੇਡਾਂ ਦੀ ਉੱਨਤੀ ਬਾਰੇ ਦੱਸੋ । (Discuss the Development of Sports in Punjab after 1947.)
ਉੱਤਰ-
15 ਅਗਸਤ, 1947 ਨੂੰ ਭਾਰਤ ਆਜ਼ਾਦ ਹੋਇਆ | ਅੰਗਰੇਜ਼ ਲਗਪਗ 200 ਸਾਲ ਰਾਜ ਕਰਨ ਮਗਰੋਂ ਭਾਰਤ ਛੱਡ ਕੇ ਤਾਂ ਚਲੇ ਗਏ, ਪਰ ਜਾਂਦੇ ਹੋਏ ਇਸ ਦੀ ਵੰਡ ਕਰਕੇ ਪਾਕਿਸਤਾਨ ਬਣਾ ਗਏ । ਇਸ ਵੰਡ ਨੇ ਪੰਜਾਬ ਦੀਆਂ ਖੇਡਾਂ ਨੂੰ ਬੁਰੀ ਤਰ੍ਹਾਂ ਸੱਟ ਮਾਰੀ ! ਖੇਡਾਂ ਦੇ ਚੰਗੇ-ਚੰਗੇ ਮੈਦਾਨ ਪਾਕਿਸਤਾਨ ਵਿਚ ਚਲੇ ਗਏ । ਪੰਜਾਬ ਸਰਕਾਰ ਤੇ ਲੋਕਾਂ ਵਾਂਗ ਪੰਜਾਬ ਖੇਡਾਂ ਦੇ ਖੇਤਰ ਵਿਚ ਪੱਛੜ ਗਿਆ | ਪੰਜਾਬ ਚੰਗੇ ਖੇਡ ਮੈਦਾਨਾਂ ਤੋਂ ਵਾਂਝਾ ਹੋ ਗਿਆ | ਖੇਡਾਂ ਦਾ ਸਾਮਾਨ ਬਣਾਉਣ ਵਾਲਾ ਸ਼ਹਿਰ ਸਿਆਲਕੋਟ (Sialkot) ਵੀ ਪਾਕਿਸਤਾਨ ਵਿਚ ਚਲਾ ਗਿਆ | ਖੇਡ ਐਸੋਸੀਏਸ਼ਨਾਂ ਟੁੱਟ ਗਈਆਂ । ਸੰਖੇਪ ਵਿਚ ਵੰਡ ਰੂਪੀ ਤੁਫ਼ਾਨ ਨਾਲ ਸੰਪੂਰਨ ਵਾਤਾਵਰਨ ਹੀ ਇਸ ਤਰ੍ਹਾਂ ਦਾ ਬਣ ਗਿਆ ਕਿ ਪੰਜਾਬ ਵਿਚ ਖੇਡਾਂ ਦੀ ਹਾਲਤ ਹੀ ਤਰਸਯੋਗ ਹੋ ਗਈ ।

ਵੰਡ ਰੂਪੀ ਤੂਫ਼ਾਨ ਦੇ ਗੁਜ਼ਰ ਜਾਣ ਦੇ ਬਾਅਦ ਪੰਜਾਬ ਦੇ ਖੇਡ ਪ੍ਰੇਮੀਆਂ ਨੇ ਹੋਸ਼ ਸੰਭਾਲੀ ਤੇ ਉਹਨਾਂ ਨੇ ਪੰਜਾਬ ਵਿਚ ਖੇਡਾਂ ਨੂੰ ਜੀਵਨ ਦਾਨ ਦੇਣ ਦਾ ਨਿਸ਼ਚਾ ਕੀਤਾ । ਸੰਨ 1948 ਵਿਚ ਉਹਨਾਂ ਨੇ ਸ਼ਿਮਲੇ ਵਿਚ ਇਕ ਸਭਾ ਦਾ ਪ੍ਰਬੰਧ ਕੀਤਾ ਤੇ ਇਸੇ ਸਾਲ ਪੰਜਾਬ ਓਲੰਪਿਕ | ਐਸੋਸੀਏਸ਼ਨ (Punjab Olympic Association) ਦੀ ਫਿਰ ਸਥਾਪਨਾ ਕੀਤੀ । ਇਸ ਸੰਸਥਾ ਦੇ ਪਹਿਲੇ ਪ੍ਰਧਾਨ ਸ੍ਰੀ ਜੀ. ਡੀ. ਸੋਂਧੀ (G.D. Sondhi) ਅਤੇ ਸਕੱਤਰ ਸ੍ਰੀ ਐੱਫ. ਸੀ. ਅਰੋੜਾ (F.C. Arora) ਚੁਣੇ ਗਏ ! ਛੇਤੀ ਹੀ ਇਸ ਸੰਸਥਾ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ । ਇਸ ਦੇ ਬਾਅਦ ਪੰਜਾਬ ਵਿਚ ਕਈ ਹੋਰ ਖੇਡ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ । 1948 ਅਤੇ 1951 ਵਿਚ ਹਾਕੀ ਅਤੇ ਵਾਲੀਬਾਲ ਐਸੋਸੀਏਸ਼ਨਾਂ ਹੋਂਦ ਵਿਚ ਆਈਆਂ ! ਉਸ ਤੋਂ | ਬਾਅਦ ਹੌਲੀ-ਹੌਲੀ ਬਾਸਕਟਬਾਲ, ਫੁੱਟਬਾਲ, ਕਬੱਡੀ ਅਤੇ ਬਾਕਸਿੰਗ ਐਸੋਸੀਏਸ਼ਨਾਂ ਸਥਾਪਿਤ ਹੋਈਆਂ ; ਭਿੰਨ-ਭਿੰਨ ਪੁੱਤਾਂ ਦੀਆਂ ਐਸੋਸੀਏਸ਼ਨਾਂ ਦੀ ਸਥਾਪਨਾ ਦੇ ਬਾਅਦ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪਹਿਲਾਂ ਜ਼ਿਲ੍ਹਾ ਪੱਧਰ ਅਤੇ ਫੇਰ ਪ੍ਰਾਂਤਿਕ ਪੱਧਰ ਤੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਗਿਆ ।

1948 ਈ: ਦੇ ਬਾਅਦ ਪੰਜਾਬ ਹਾਕੀ ਅਤੇ ਵਾਲੀਬਾਲ ਐਸੋਸੀਏਸ਼ਨਾਂ ਨੇ ਪਾਕਿਸਤਾਨ ਅਤੇ ਹੋਰ ਦੇਸ਼ਾਂ ਦੀਆਂ ਟੀਮਾਂ ਨੂੰ ਮੁਕਾਬਲੇ ਲਈ ਸੱਦਾ ਦਿੱਤਾ । ਇਸ ਦੇ ਇਲਾਵਾ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਵ ਭਾਰਤੀ ਪੱਧਰ (All India Level) ‘ਤੇ ਟੂਰਨਾਮੈਂਟਾਂ ਦਾ ਪ੍ਰਬੰਧ ਕੀਤਾ ਗਿਆ । ਇਹਨਾਂ ਵਿਚੋਂ ਮਹਾਰਾਜਾ ਰਣਜੀਤ ਸਿੰਘ ਟੂਰਨਾਮੈਂਟ, ਅੰਮ੍ਰਿਤਸਰ, ; ਮੇਜਰ ਭੂਪਿੰਦਰ ਸਿੰਘ ਟੂਰਨਾਮੈਂਟ ਲੁਧਿਆਣਾ ਤੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਟੂਰਨਾਮੈਂਟ ਦੇ ਨਾਂ ਵਿਸ਼ੇਸ਼ ਰੂਪ ਨਾਲ ਵਰਣਨਯੋਗ ਹਨ । 1957 ਵਿਚ ਪਹਿਲੀ ਵਾਰ ਰਾਜ ਪੱਧਰ ਤੇ ਉਲੰਪਿਕ ਐਸੋਸੀਏਸ਼ਨ ਨੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ | ਪੰਜਾਬ ਸਰਕਾਰ ਨੇ ਵੀ ਰਾਜ ਵਿਚ ਖੇਡਾਂ ਦੇ ਪੱਧਰ ਨੂੰ ਉੱਨਤ ਕਰਨ ਲਈ ਵਿਸ਼ੇਸ਼ ਰੁਚੀ ਲਈ ਹੈ । ਇਹ ਰਾਜ ਦੀਆਂ ਯੂਨੀਵਰਸਿਟੀਆਂ ਨੂੰ ਖੇਡ ਦਾ ਮੈਦਾਨ, ਜਿਮਨੇਜ਼ੀਅਮ, ਸਵਿਮਿੰਗ ਪੂਲ ਆਦਿ ਦੇ ਨਿਰਮਾਣ ਲਈ ਆਰਥਿਕ ਸਹਾਇਤਾ ਦਿੰਦੀ ਹੈ । ਪੰਜਾਬ ਵਿਚ ਖੇਡਾਂ ਦੇ ਵਿਕਾਸ ਲਈ ਪੰਜਾਬ ਪੁਲਿਸ, ਬੀ. ਐੱਸ. ਐੱਫ., ਲੀਡਰ ਇੰਜੀਨੀਅਰਿੰਗ ਵਰਕਸ ਜਲੰਧਰ, ਜਗਤਜੀਤ ਕਾਟਨ ਐਂਡ ਟੈਕਸਟਾਈਲ ਮਿਲਜ਼ ਫਗਵਾੜਾ ਆਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ ਹੈ । ਇਹਨਾਂ ਦੀਆਂ ਟੀਮਾਂ ਨੇ ਸਰਵ ਭਾਰਤੀ ਡਿਉਡ ਕੱਪ ਦਿੱਲੀ, ਬੰਬਈ (ਮੁੰਬਈ), ਸਵਰਨ ਕੱਪ ਬੰਬਈ ਮੁੰਬਈ), ਨਹਿਰੂ ਹਾਕੀ ਪ੍ਰਤੀਯੋਗਤਾ, ਦਿੱਲੀ ਵਰਗੇ ਮਹੱਤਵਪੂਰਨ ਟੂਰਨਾਮੈਂਟਾਂ ਵਿਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ।

ਪੰਜਾਬ ਸਰਕਾਰ ਨੇ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਤੇ ਅਧਿਆਪਕਾਂ ਦੀ ਟਰੇਨਿੰਗ ਦੇਣ ਲਈ ਗਵਰਨਮੈਂਟ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੀ ਸਥਾਪਨਾ ਪਟਿਆਲੇ ਵਿਖੇ ਕੀਤੀ ਹੈ । ਇੰਨਾ ਹੀ ਨਹੀਂ ਪੰਜਾਬ ਸਰਕਾਰ ਨੇ ਸਰੀਰਕ ਸਿੱਖਿਆ ਦੇ ਵਿਸ਼ੇ ਨੂੰ ਹੋਰ ਵਿਸ਼ਿਆਂ ਦੀ ਤਰ੍ਹਾਂ ਲਾਜ਼ਮੀ ਬਣਾ ਦਿੱਤਾ ਹੈ । ਇਸ ਤਰ੍ਹਾਂ ਪੰਜਾਬ ਸਰਕਾਰ ਦੀ ਖੇਡਾਂ ਵਿਚ ਵਿਸ਼ੇਸ਼ ਰੁਚੀ ਲੈਣ ਦੇ ਕਾਰਨ ਪੰਜਾਬ ਖੇਡਾਂ ਦੇ ਖੇਤਰ ਵਿਚ ਹੈਰਾਨੀਜਨਕ ਉੱਨਤੀ ਕਰ ਰਿਹਾ ਹੈ । ਪੰਜਾਬ ਨੇ ਦੇਸ਼ ਨੂੰ ਅਜਿਹੇ ਉੱਚ-ਕੋਟੀ ਦੇ ਮਹਾਨ ਖਿਡਾਰੀ ਪ੍ਰਦਾਨ ਕੀਤੇ ਹਨ ਜਿਨ੍ਹਾਂ ਨੇ ਆਪਣੀ ਸਰਵ-ਉੱਤਮ ਖੇਡ ਨਾਲ ਪੰਜਾਬ ਦੇ ਹੀ ਨਹੀਂ, ਸਗੋਂ ਭਾਰਤ ਦੇ ਨਾਂ ਨੂੰ ਚਾਰ ਚੰਨ ਲਾ ਦਿੱਤੇ ਹਨ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 2.
ਪੰਜਾਬ ਸਿੱਖਿਆ ਵਿਭਾਗ ਨੇ ਖੇਡਾਂ ਦੀ ਪ੍ਰਤੀ ਵਿਚ ਕੀ ਯੋਗਦਾਨ ਪਾਇਆ ਹੈ ?
(Discuss the contribution of Education Department of Punjab for the development of sports.)
ਉੱਤਰ-
ਪੰਜਾਬ ਸਿੱਖਿਆ ਵਿਭਾਗ ਨੇ ਖੇਡਾਂ ਦੀ ਉੱਨਤੀ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ । ਇਸ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

  • ਪੰਜਾਬ ਸਰਕਾਰ ਨੇ ਖੇਡਾਂ ਨੂੰ ਉੱਨਤ ਕਰਨ ਲਈ ਡੀ. ਪੀ. ਆਈ. (ਸਕੂਲਜ਼) ਅਤੇ ਡੀ. ਪੀ. ਆਈ. ਕਾਲਜਾਂ ਦੀ ਨਿਗਰਾਨੀ ਵਿਚ ਇਕ ਵਿਸ਼ੇਸ਼ ਵਿਭਾਗ ਦੀ ਸਥਾਪਨਾ ਕੀਤੀ ਹੈ । ਇਹ ਵਿਭਾਗ ਸਕੂਲਾਂ ਅਤੇ ਕਾਲਜਾਂ ਵਿਚ ਖੇਡਾਂ ਦਾ ਪੱਧਰ ਉੱਨਤ ਕਰਨ ਦੇ ਲਈ ਪੂਰਾ ਯਤਨ ਕਰ ਰਿਹਾ ਹੈ ।
  • ਖੇਡਾਂ ਦੇ ਵਿਕਾਸ ਲਈ ਪੰਜਾਬ ਸਿੱਖਿਆ ਵਿਭਾਗ ਨੇ 1961 ਵਿਚ ਜਲੰਧਰ ਵਿਚ ਸਟੇਟ ਸਕੂਲ ਆਫ਼ ਸਪੋਰਟਸ ਅਤੇ ਸਟੇਟ ਕਾਲਜ ਆਫ਼ ਸਪੋਰਟਸ ਸਥਾਪਿਤ ਕੀਤੇ । ਇਹਨਾਂ ਸੰਸਥਾਵਾਂ ਵਿਚ ਪ੍ਰਸਿੱਧ ਖਿਡਾਰੀ ਪ੍ਰਵੇਸ਼ ਪਾ ਕੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਟਰੇਨਿੰਗ ਪ੍ਰਾਪਤ ਕਰਦੇ ਹਨ । ਇਹਨਾਂ ਸੰਸਥਾਵਾਂ ਵਿਚ ਵਿੱਦਿਆ ਪ੍ਰਾਪਤ ਕਰਨ ਵਾਲੇ ਲੜਕਿਆਂ ਅਤੇ ਲੜਕੀਆਂ ਦੇ ਲਈ ਭੋਜਨ, ਨਿਵਾਸ ਅਤੇ ਫ਼ੀਸ ਆਦਿ ਦਾ ਪ੍ਰਬੰਧ ਪੰਜਾਬ ਸਿੱਖਿਆ ਵਿਭਾਗ ਕਰਦਾ ਹੈ ।
  • ਪੰਜਾਬ ਸਿੱਖਿਆ ਵਿਭਾਗ ਨੇ ਹਰੇਕ ਜ਼ਿਲ੍ਹੇ ਵਿਚ ਖੇਡਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸੌਂਪ ਰੱਖਿਆ ਹੈ | ਹਰੇਕ ਜ਼ਿਲ੍ਹੇ ਵਿਚ ਜ਼ੋਨ (Zone) ਅਤੇ ਜ਼ਿਲ੍ਹਾ (District) ਪੱਧਰ ‘ਤੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ । ਸਿੱਖਿਆ ਵਿਭਾਗ ਕੁੱਝ ਮੁਕਾਬਲੇ ਗਰਮੀ ਰੁੱਤ ਵਿਚ ਅਤੇ ਕੁੱਝ ਮੁਕਾਬਲੇ ਸਰਦੀ ਦੀ ਰੁੱਤ ਵਿਚ ਕਰਵਾਉਂਦਾ ਹੈ ।
  • ਪੰਜਾਬ ਸਿੱਖਿਆ ਵਿਭਾਗ ਨੇ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵੱਖ-ਵੱਖ ਉਮਰ ਦੇ ਬੱਚਿਆਂ ਲਈ ਖੇਡ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਹੈ । ਹੁਣ ਪਾਇਮਰੀ, ਮਿੰਨੀ ਅਤੇ ਜੂਨੀਅਰ ਪੱਧਰ ਤੇ ਮੁਕਾਬਲੇ ਕਰਵਾਏ ਜਾਂਦੇ ਹਨ ।
  • ਸਿੱਖਿਆ ਵਿਭਾਗ ਨੇ ਪਟਿਆਲਾ, ਜਲੰਧਰ ਅਤੇ ਫ਼ਿਰੋਜ਼ਪੁਰ ਵਿਚ ਇਨਸਰਵਿਸ ਟਰੇਨਿੰਗ ਸੈਂਟਰ ਖੋਲ੍ਹੇ ਹਨ । ਇੱਥੇ ਸਰੀਰਕ ਸਿੱਖਿਆ ਅਤੇ ਖੇਡਾਂ ਵਿਚ ਆਈਆਂ ਨਵੀਆਂ ਪ੍ਰਵਿਰਤੀਆਂ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ।
  • ਪੰਜਾਬ ਸਿੱਖਿਆ ਵਿਭਾਗ ਨੇ ਹੋਰ ਵਿਸ਼ਿਆਂ ਦੀ ਤਰ੍ਹਾਂ ਸਰੀਰਕ ਸਿੱਖਿਆ ਵਿਭਾਗ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਲਾਗੂ ਕੀਤਾ ।
  • ਸਿੱਖਿਆ ਵਿਭਾਗ ਹਰ ਸਾਲ ਗਰਮੀ ਦੀਆਂ ਛੁੱਟੀਆਂ ਵਿਚ ਉਭਰਦੇ ਹੋਏ ਨੌਜਵਾਨ ਖਿਡਾਰੀਆਂ ਦੀ ਉੱਚ ਪੱਧਰ ਦੀ ਟਰੇਨਿੰਗ ਲਈ ਪ੍ਰਬੰਧ ਕਰਦਾ ਹੈ ।
  • ਸਿੱਖਿਆ ਵਿਭਾਗ ਦੁਆਰਾ ਸਕੂਲਾਂ ਅਤੇ ਕਾਲਜਾਂ ਨੂੰ ਖੇਡਾਂ ਵਿਚ ਉੱਚ ਪੱਧਰ ਦੀ ਟਰੇਨਿੰਗ ਲਈ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ । ਇਸ ਨਾਲ ਖੇਡ ਦੇ ਮੈਦਾਨ ਬਣਾਏ ਜਾਂਦੇ ਹਨ ਅਤੇ ਖੇਡ ਦਾ ਸਾਮਾਨ ਖ਼ਰੀਦਿਆ ਜਾਂਦਾ ਹੈ ।
  • ਪੰਜਾਬ ਸਿੱਖਿਆ ਵਿਭਾਗ ਰਾਸ਼ਟਰੀ ਸਰੀਰਕ ਯੋਗਤਾ ਲਹਿਰ ਲਈ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ ।
  • ਇਸ ਵਿਭਾਗ ਵਿਚ ਰਾਜ ਦੇ ਭਿੰਨ-ਭਿੰਨ ਕਾਲਜਾਂ, ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾਂ ਵਿਚ ਸੇਸ਼ਟ ਖਿਡਾਰੀਆਂ ਲਈ ਸਥਾਨ ਸੁਰੱਖਿਅਤ ਰੱਖੇ ਹਨ । ਇਸ ਨਾਲ ਉੱਚ ਪੱਧਰ ਦੇ ਖਿਡਾਰੀਆਂ ਨੂੰ ਉੱਚ ਸਿੱਖਿਆ ਦੇ ਨਾਲ ਖੇਡਾਂ ਦੀ ਸਿਖਲਾਈ ਵੀ ਮਿਲਦੀ ਹੈ । ਇਹ ਵਿਭਾਗ ਖੇਡਾਂ ਦੀ ਉੱਨਤੀ ਲਈ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ ।

ਪ੍ਰਸ਼ਨ 3.
ਪੰਜਾਬ ਦੇ ਖੇਡ ਵਿਕਾਸ ਵਿਚ ਪੰਜਾਬ ਸਪੋਰਟਸ ਵਿਭਾਗ ਦੀ ਕੀ ਖ਼ਾਸ ਥਾਂ ਹੈ ? ਕੀ ਤੁਸੀਂ ਇਸ ਨਾਲ ਸਹਿਮਤ ਹੋ ? ਪੰਜਾਬ ਸਪੋਰਟਸ ਵਿਭਾਗ ਦੀ ਦੇਣ ਤੇ ਰੌਸ਼ਨੀ ਪਾਓ ।
(Punjab Sports Department take a special place in developing the sports in Punjab. Do you agree ? Through light on the contribution of Punjab Sports Department.)
ਉੱਤਰ-
ਪੰਜਾਬ ਖੇਡ ਵਿਭਾਗ (Punjab Sports Department) – ਪੰਜਾਬ ਸਰਕਾਰ ਨੇ ਪ੍ਰਾਂਤ ਵਿਚ ਖੇਡਾਂ ਦੀ ਉੱਨਤੀ ਲਈ 1961 ਵਿਚ ਪੰਜਾਬ ਖੇਡ ਵਿਭਾਗ ਦੀ ਸਥਾਪਨਾ ਕੀਤੀ । ਇਸ ਵਿਭਾਗ ਨੇ ਪ੍ਰਾਂਤ ਦੇ ਹਰੇਕ ਜ਼ਿਲ੍ਹੇ ਵਿਚ ਜ਼ਿਲ੍ਹਾ ਸਪੋਰਟਸ ਵਿਭਾਗ ਖੋਲ੍ਹਿਆ ਹੈ । ਇਸ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਜ਼ਿਲਾ ਸਪੋਰਟਸ ਅਧਿਕਾਰੀ ਨੂੰ ਸੌਂਪੀ ਗਈ ਹੈ ।

ਹਰੇਕ ਜ਼ਿਲ੍ਹੇ ਨੂੰ ਤਹਿਸੀਲ ਅਤੇ ਤਹਿਸੀਲ ਨੂੰ ਅੱਗੇ ਉਪ-ਕੇਂਦਰਾਂ (Sub-Centres) ਵਿਚ ਵੰਡਿਆ ਗਿਆ ਹੈ । ਇਹਨਾਂ ਉਪ-ਕੇਂਦਰਾਂ ਵਿਚ ਭਿੰਨ-ਭਿੰਨ ਖੇਡਾਂ ਦੇ ਵਿਕਾਸ ਲਈ ਅਤੇ ਟਰੇਨਿੰਗ ਲਈ ਚੰਗੇ ਕੋਚਾਂ ਦੀ ਵਿਵਸਥਾ ਕੀਤੀ ਗਈ ਹੈ ।

ਖਿਡਾਰੀਆਂ ਦੀ ਸਹੂਲਤ ਦੇ ਲਈ ਵੱਖ-ਵੱਖ ਥਾਂਵਾਂ ‘ਤੇ ਸਪੋਰਟਸ ਹੋਸਟਲ ਖੋਲ੍ਹੇ ਗਏ ਹਨ । ਇਹਨਾਂ ਹੋਸਟਲਾਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਲਈ ਖੇਡ ਦੇ ਸਮਾਨ, ਫ਼ੀਸ ਅਤੇ ਸਪੋਰਟਸ ਦਾ ਪ੍ਰਬੰਧ ਪੰਜਾਬ ਸਪੋਰਟਸ ਵਿਭਾਗ ਦੁਆਰਾ ਕੀਤਾ ਜਾਂਦਾ ਹੈ । ਚੰਗੇ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਅਤੇ ਉਹਨਾਂ ਨੂੰ ਉੱਤਮ ਖੇਡ ਲਈ ਪ੍ਰੇਰਿਤ ਕਰਨ ਲਈ ਸਾਲਾਨਾ ਵਜ਼ੀਫ਼ੇ ਦਿੱਤੇ ਜਾਂਦੇ ਹਨ । ਇੰਨਾ ਹੀ ਨਹੀਂ, ਪੰਜਾਬ ਸਪੋਰਟਸ ਵਿਭਾਗ ਹਰ ਸਾਲ ਰਾਜ ਪੱਧਰ ‘ਤੇ ਸਭ ਖੇਡਾਂ ਦੇ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ । ਇਹ ਮੁਕਾਬਲੇ ‘ਮੈਨ ਸਪੋਰਟਸ ਫ਼ੈਸਟੀਵਲ’ ਅਤੇ ‘ਵਿਮੈਨ ਸਪੋਰਟਸ ਫ਼ੈਸਟੀਵਲ’ ਦੇ ਨਾਂ ਨਾਲ ਜਾਣੇ ਜਾਂਦੇ ਹਨ । ਇਹ ਵਿਭਾਗ ਅੰਤਰ-ਰਾਸ਼ਟਰੀ ਪੱਧਰ ਤੇ ਉੱਚ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨ ਪੱਤਰ ਅਤੇ ਵਜ਼ੀਫ਼ੇ ਦਿੰਦਾ ਹੈ । ਇਹ ਵਿਭਾਗ ਹਰ ਸਾਲ ਅੰਮ੍ਰਿਤਸਰ ਵਿਚ ਮਹਾਰਾਜਾ ਰਣਜੀਤ ਸਿੰਘ ਹਾਕੀ ਟੂਰਨਾਮੈਂਟ ਦਾ ਪ੍ਰਬੰਧ ਕਰਦਾ ਹੈ | ਪੰਜਾਬ ਸਪੋਰਟਸ ਵਿਭਾਗ ਪੇਸ਼ਾਵਰ ਕਾਲਜਾਂ (Professional Colleges) ਵਿਚ ਵਿਦਿਆਰਥੀਆਂ ਲਈ ਸੁਰੱਖਿਅਤ ਰੱਖੀਆਂ ਹੋਈਆਂ ਸੀਟਾਂ ਲਈ ਗਰੇਡੇਸ਼ਨ ਕਰਦਾ ਹੈ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 4.
ਹੇਠ ਲਿਖਿਆਂ ਦੀ ਖੇਡ ਪ੍ਰਤੀ ਵਿਚ ਦੇਣ ‘ਤੇ ਨੋਟ ਲਿਖੋ
(ਉ) ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ,
(ਅ) ਪੰਜਾਬ ਸਟੇਟ ਸਪੋਰਟਸ ਕੌਂਸਿਲ,
(ਬ) ਪੰਚਾਇਤੀ ਰਾਜ ਖੇਡ ਪਰਿਸ਼ਦ
(ਸ) ਪੰਜਾਬ ਉਲੰਪਿਕ ਐਸੋਸੀਏਸ਼ਨ
(ਹ) ਪੰਜਾਬ ਸਕੂਲ ਸਿੱਖਿਆ ਬੋਰਡ ।

(Write down the role of the following for development of Sports-
(a) State Universities
(b) Punjab State Sports Council
(c) Panchayati Raj Sports Council
(d) Punjab Olympic Association
(e) Punjab School Education Board.]
ਉੱਤਰ-
(ਉ) ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ
(State Universities)

ਜਦੋਂ ਭਾਰਤ ਦੀ ਵੰਡ ਹੋਈ ਉਦੋਂ ਪੰਜਾਬ ਵਿਚ ਇਕ ਹੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਸੀ । 1947 ਦੀ ਵੰਡ ਦੇ ਬਾਅਦ ਇਹ ਚੰਡੀਗੜ੍ਹ ਵਿਚ ਸਥਾਪਿਤ ਹੋ ਗਈ । ਇਸ ਸਮੇਂ ਪੰਜਾਬ ਵਿਚ ਚਾਰ ਯੂਨੀਵਰਸਿਟੀਆਂ ਹਨ-ਪੰਜਾਬ ਯੂਨੀਵਰਸਿਟੀ ਚੰਡੀਗੜ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ । ਇਹਨਾਂ ਵਿਚੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਕੇਵਲ ਖੇਤੀ ਦੇ ਹੀ ਕਾਲਜ ਹਨ, ਜਦੋਂ ਕਿ ਹੋਰ ਪੰਜਾਬ ਦੇ ਕਾਲਜ ਬਾਕੀ ਦੀਆਂ ਤਿੰਨ ਯੂਨੀਵਰਸਿਟੀਆਂ ਦੇ ਨਾਲ ਹਨ ।

ਸਭ ਯੂਨੀਵਰਸਿਟੀਆਂ ਵਿਚ ਖੇਡਾਂ ਲਈ ਇਕ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ । ਡਾਇਰੈਕਟਰ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਕਾਲਜਾਂ ਵਿਚ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ । ਇਸ ਦੇ ਬਾਅਦ ਉਹ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਲਈ ਚੰਗੀ ਤਰ੍ਹਾਂ | ਨਾਲ ਟਰੇਂਡ ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਭੇਜਦਾ ਹੈ । ਹਰੇਕ ਯੂਨੀਵਰਸਿਟੀ ਵਿਚ ਖੇਡਾਂ ਦੇ ਪ੍ਰਬੰਧਕੀ ਵਿਭਾਗ ਬਣਾਏ ਗਏ ਹਨ । ਇਸ ਦਾ ਕੰਮ ਯੂਨੀਵਰਸਿਟੀ ਵਿਚ ਖੇਡ ਦਾ ਮੈਦਾਨ, ਖੇਡ ਦੇ ਸਾਮਾਨ ਅਤੇ ਖੇਡ ਮੁਕਾਬਲਿਆਂ ਦੀ ਵਿਵਸਥਾ ਕਰਨਾ ਹੈ । ਖੇਤੀਬਾੜੀ ਯੂਨੀਵਰਸਿਟੀ ਨੂੰ ਛੱਡ ਕੇ ਹੋਰ ਯੂਨੀਵਰਸਿਟੀਆਂ ਵਿਚ ਬਾਕੀ ਵਿਸ਼ਿਆਂ ਦੀ ਤਰ੍ਹਾਂ ਸਰੀਰਕ ਸਿੱਖਿਆ ਦਾ ਵਿਸ਼ਾ ਪੜ੍ਹਾਇਆ ਜਾਂਦਾ ਹੈ ਅਤੇ ਇਸ ਵਿਸ਼ੇ ਵਿਚ ਪ੍ਰੀਖਿਆਵਾਂ ਵੀ ਲਈਆਂ ਜਾਂਦੀਆਂ ਹਨ । ਇਸ ਦੇ ਇਲਾਵਾ ਯੂਨੀਵਰਸਿਟੀਆਂ ਦੇ ਹਰ ਵਿਭਾਗ ਵਿਚ ਚੰਗੇ ਖਿਡਾਰੀਆਂ | ਲਈ ਸੀਟਾਂ ਸੁਰੱਖਿਅਤ ਰੱਖੀਆਂ ਜਾਂਦੀਆਂ ਹਨ । ਇਸ ਨਾਲ ਖਿਡਾਰੀਆਂ ਨੂੰ ਵੀ ਉੱਚ ਸਿੱਖਿਆ | ਪ੍ਰਾਪਤ ਕਰਕੇ ਇੰਜੀਨੀਅਰ, ਡਾਕਟਰ ਅਤੇ ਵਿਗਿਆਨਿਕ ਬਣਨ ਦਾ ਮੌਕਾ ਮਿਲਦਾ ਹੈ ।

ਸਭ ਯੂਨੀਵਰਸਿਟੀਆਂ ਵਿਚ ਖੇਡਾਂ ਦੀ ਪ੍ਰਗਤੀ ਲਈ ਖੇਡ ਦੇ ਮੈਦਾਨਾਂ, ਸਵਿਮਿੰਗ ਪੂਲਾਂ, | ਸਟੇਡੀਅਮਾਂ, ਜਿਮਨੇਜ਼ੀਅਮਾਂ ਦੀ ਵਿਵਸਥਾ ਕੀਤੀ ਗਈ ਹੈ । ਪੰਜਾਬ ਯੂਨੀਵਰਸਿਟੀ ਅਤੇ ਗੁਰੁ | ਨਾਨਕ ਦੇਵ ਯੂਨੀਵਰਸਿਟੀ ਵਿਚ ਵਿਸ਼ੇਸ਼ ਵਿਭਾਗ ਖੋਲ੍ਹੇ ਗਏ ਹਨ, ਜਿੱਥੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ । ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਇਹ ਯੂਨੀਵਰਸਿਟੀਆਂ ਭਿੰਨ-ਭਿੰਨ ਖੇਤਰਾਂ ਵਿਚ ਚੰਗੇ ਖਿਡਾਰੀ ਪੈਦਾ ਕਰਨ ਵਿਚ ਸਲਾਹੁਣ ਯੋਗ ਭੂਮਿਕਾ ਨਿਭਾ ਰਹੀਆਂ ਹਨ ।

(ਅ) ਪੰਜਾਬ ਸਟੇਟ ਸਪੋਰਟਸ ਕੌਂਸਿਲ
(Punjab State Sports Council)

ਪੰਜਾਬ ਸਰਕਾਰ ਨੇ 1971 ਵਿਚ ਖੇਡਾਂ ਦੀ ਉੱਨਤੀ ਲਈ ਇਕ ਸੰਸਥਾ ਦੀ ਸਥਾਪਨਾ ਕੀਤੀ ਜਿਸ ਨੂੰ ਪੰਜਾਬ ਸਪੋਰਟਸ ਕੌਂਸਿਲ ਦਾ ਨਾਂ ਦਿੱਤਾ ਗਿਆ । ਇਸ ਕੌਂਸਿਲਾਂ ਦਾ ਮੁੱਖ ਕੰਮ ਪ੍ਰਾਂਤ ਦੇ ਯੁਵਕਾਂ ਅਤੇ ਯੁਵਤੀਆਂ ਦੇ ਅੰਦਰ ਖੇਡ ਭਾਵਨਾ ਦਾ ਸੰਚਾਰ ਕਰਨਾ ਹੈ | ਰਾਜ ਵਿਚ ਵਧੀਆ ਖੇਡ ਦਾ ਸਾਮਾਨ ਜਿਮਨੇਜ਼ੀਅਮ, ਸਟੇਡੀਅਮ, ਸਵਿਮਿੰਗ ਪੂਲ ਆਦਿ ਬਣਾਉਣ ਦੀ ਜ਼ਿੰਮੇਵਾਰੀ ਇਸ ਸੰਸਥਾ ਦੇ ਜ਼ਿੰਮੇ ਹੈ । ਇਸ ਕੰਮ ਲਈ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਹਰ ਸਾਲ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ।

ਪੰਜਾਬ ਸਟੇਟ ਸਪੋਰਟਸ ਕੌਂਸਿਲ ਨੇ ਹਰੇਕ ਜ਼ਿਲ੍ਹੇ ਵਿਚ ਜ਼ਿਲ੍ਹਾ ਸਪੋਰਟਸ ਕੌਂਸਿਲਾਂ (District Sports Council) ਸਥਾਪਿਤ ਕੀਤੀਆਂ ਹਨ । ਇਹ ਕੌਂਸਿਲਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਅਧੀਨ ਕੰਮ ਕਰਦੀਆਂ ਹਨ । ਇਹਨਾਂ ਦੇ ਸਕੱਤਰ ਦੇ ਰੂਪ ਵਿਚ ਜ਼ਿਲ੍ਹਾ ਸਪੋਰਟਸ ਅਧਿਕਾਰੀ ਕੰਮ ਕਰਦੇ ਹਨ । ਪੰਜਾਬ ਸਟੇਟ ਸਪੋਰਟਸ ਕੌਂਸਿਲ ਦਾ ਪ੍ਰਧਾਨ ਰਾਜ ਦਾ ਮੁੱਖ ਮੰਤਰੀ ਹੁੰਦਾ ਹੈ ਅਤੇ ਰਾਜ ਦਾ ਡਾਇਰੈਕਟਰ ਸਪੋਰਟਸ ਇਸ ਦਾ ਸਕੱਤਰ ਹੁੰਦਾ ਹੈ । ਕੌਂਸਿਲ ਖੇਡਾਂ ਦੀ ਉੱਨਤੀ ਲਈ ਇਕ ਵਿਸ਼ੇਸ਼ ਯਤਨ ਕਰਦੀ ਹੈ ।

ਇਹ ਕੌਂਸਿਲ ਪ੍ਰਸਿੱਧ ਖਿਡਾਰੀਆਂ ਨੂੰ, ਜਿਨ੍ਹਾਂ ਨੇ ਅੰਤਰ-ਰਾਸ਼ਟਰੀ ਪੱਧਰ ਤੇ ਸਫਲਤਾ ਪ੍ਰਾਪਤ ਕੀਤੀ ਹੋਵੇ ‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਨਾਲ ਸਨਮਾਨਿਤ ਕਰਦੀ ਹੈ । ਇਹ ਪੁਰਾਣੇ ਅਤੇ ਰਿਟਾਇਰਡ ਬਜ਼ੁਰਗ ਖਿਡਾਰੀਆਂ ਨੂੰ, ਜਿਨ੍ਹਾਂ ਨੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਖੇਡਾਂ ਵਿਚ ਭਾਗ ਲਿਆ ਹੈ, ਪੈਨਸ਼ਨਾਂ ਦਿੰਦੀ ਹੈ । ਇਹ ਕੌਂਸਿਲ ਰਾਸ਼ਟਰੀ ਮੁਕਾਬਲਿਆਂ ਵਿਚ ਭਾਗ ਲੈਣ ਵਾਲੀਆਂ ਟੀਮਾਂ ਦਾ ਸਾਰਾ ਖ਼ਰਚ ਸਹਿਣ ਕਰਦੀ ਹੈ । ਇਸ ਦੇ ਇਲਾਵਾ ਇਹ ਕੌਂਸਿਲ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਵਿਦੇਸ਼ਾਂ ਵਿਚ ਜਾਣ ਲਈ ਆਰਥਿਕ ਸਹਾਇਤਾ ਪ੍ਰਦਾਨ ਕਰਦੀ ਹੈ ।

(ਬ) ਪੰਚਾਇਤੀ ਰਾਜ ਖੇਡ ਪਰਿਸ਼ਦ
(Panchayati Raj Sports Council)

ਪੰਜਾਬ ਸਰਕਾਰ ਨੇ ਪੇਂਡੂ ਖੇਤਰਾਂ ਵਿਚ ਖੇਡਾਂ ਦੀ ਉੱਨਤੀ ਲਈ 1967 ਵਿਚ ਪੰਚਾਇਤੀ ਰਾਜ ਖੇਡ ਪਰਿਸ਼ਦ ਦੀ ਸਥਾਪਨਾ ਕੀਤੀ । ਇਸ ਪਰਿਸ਼ਦ ਨੇ ਪੇਂਡੂ ਨੌਜਵਾਨਾਂ ਵਿਚ ਖੇਡ ਭਾਵਨਾ ਅਤੇ ਖੇਡ ਮੁਕਾਬਲਿਆਂ ਵਿਚ ਰੁਚੀ ਅਤੇ ਭਾਈਚਾਰੇ ਦੇ ਗੁਣਾਂ ਦਾ ਸੰਚਾਰ ਕਰਨ ਦੇ ਵਿਸ਼ੇਸ਼ ਯਤਨ ਕੀਤੇ । ਇਸ ਪਰਿਸ਼ਦ ਨੇ ਸਭ ਜ਼ਿਲਿਆਂ ਵਿਚ ਪੰਚਾਇਤ ਸਮਿਤੀਆਂ ਦੀ ਸਥਾਪਨਾ ਕੀਤੀ ਹੈ, ਜੋ ਆਪਣੇ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਖੇਡ ਮੁਕਾਬਲਿਆਂ ਲਈ ਜ਼ਿਲ੍ਹਾ ਸਮਿਤੀ ਨੂੰ 250 ਰੁਪਏ ਗਰਾਂਟ ਦਿੰਦੀ ਹੈ । ਪੰਚਾਇਤੀ ਰਾਜ ਖੇਡ ਪਰਿਸ਼ਦ ਲੜਕੀਆਂ ਲਈ ਫੁੱਟਬਾਲ, ਹਾਕੀ, ਕਬੱਡੀ, ਵਾਲੀਬਾਲ, ਰੱਸਾਕਸ਼ੀ, ਐਥਲੈਟਿਕਸ, ਭਾਰ ਚੁੱਕਣਾ, ਜਿਮਨਾਸਟਿਕ ਅਤੇ ਮੁੰਡਿਆਂ ਲਈ ਕਬੱਡੀ, ਹਾਕੀ ਆਦਿ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦੀ ਹੈ ।

(ਸ) ਪੰਜਾਬ ਉਲੰਪਿਕ ਐਸੋਸੀਏਸ਼ਨ
(Punjab Olympic Association)

ਪੰਜਾਬ ਓਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਦੇਸ਼ ਦੀ ਵੰਡ ਤੋਂ ਪਹਿਲਾਂ 1942 ਵਿਚ ਜੀ. ਡੀ. ਸੋਂਧੀ ਦੇ ਯਤਨਾਂ ਦੇ ਫਲਸਰੂਪ ਹੋਈ ਸੀ, ਪਰ 1947 ਵਿਚ ਦੇਸ਼ ਦੀ ਵੰਡ ਦੇ ਨਾਲ ਹੀ ਇਸ ਸੰਸਥਾ ਦੀ ਹੋਂਦ ਮਿਟ ਗਈ । 1948 ਵਿਚ ਸ੍ਰੀ ਜੀ. ਡੀ. ਸੋਂਧੀ ਦੇ ਯਤਨਾਂ ਨਾਲ ਪੰਜਾਬ ਓਲੰਪਿਕ ਐਸੋਸੀਏਸ਼ਨ ਦਾ ਪੁਨਰ-ਗਠਨ ਹੋਇਆ | ਪੰਜਾਬ ਦੀਆਂ ਸਭ ਖੇਡ ਐਸੋਸੀਏਸ਼ਨਾਂ ਇਸ ਸੰਸਥਾ ਦੀਆਂ ਮੈਂਬਰ ਬਣੀਆਂ । ਇਸ ਤੋਂ ਇਲਾਵਾ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨਾਂ ਵੀ ਇਸ ਸੰਸਥਾ ਦੀਆਂ ਮੈਂਬਰ ਬਣੀਆਂ ।

ਇਸ ਸੰਸਥਾ ਦਾ ਮੁੱਖ ਕੰਮ ਨਾ ਕੇਵਲ ਭਿੰਨ-ਭਿੰਨ ਖੇਡ ਐਸੋਸੀਏਸ਼ਨਾਂ ਦੇ ਕੰਮ ਦੀ ਦੇਖਭਾਲ ਕਰਨਾ ਹੈ, ਸਗੋਂ ਇਸ ਦੇ ਵਿੱਤੀ ਖ਼ਰਚ ਤੇ ਵੀ ਨਜ਼ਰ ਰੱਖਣਾ ਹੈ । ਇਹ ਸਮੇਂ-ਸਮੇਂ ’ਤੇ ਪ੍ਰਾਂਤਿਕ ਐਸੋਸੀਏਸ਼ਨਾਂ ਨੂੰ ਖੇਡਾਂ ਦੀ ਉੱਨਤੀ ਲਈ ਸੁਝਾਅ ਦਿੰਦੀ ਹੈ ਅਤੇ ਉਹਨਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕਰਦੀ ਹੈ । ਇਹ ਸਾਲ ਵਿਚ ਇਕ ਵਾਰ ਓਲੰਪਿਕ ਦਿਵਸ ਮਨਾਉਂਦੀ ਹੈ ਅਤੇ ਓਲੰਪਿਕ ਲਹਿਰ ਦੇ ਵਿਸ਼ੇ ਵਿਚ ਜਾਣਕਾਰੀ ਪ੍ਰਦਾਨ ਕਰਦੀ ਹੈ ।

ਓਲੰਪਿਕ ਨਿਯਮਾਂ ਦਾ ਪਾਲਣ ਕਰਵਾਉਣਾ ਅਤੇ ਖੇਡ ਮੁਕਾਬਲਿਆਂ ਵਿਚ ਪੇਸ਼ਾਵਰ ਖਿਡਾਰੀਆਂ (Professional Players) ਨੂੰ ਭਾਗ ਲੈਣ ਤੋਂ ਰੋਕਣਾ ਇਸ ਸੰਸਥਾ ਦੀ ਜ਼ਿੰਮੇਵਾਰੀ ਹੈ । ਇਸ ਤੋਂ ਇਲਾਵਾ ਇਹ ਸੰਸਥਾ ਸਾਲ ਵਿਚ ਇਕ ਵਾਰ ਪ੍ਰਾਂਤਿਕ ਪੱਧਰ ਤੇ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦੀ ਹੈ।

(ਹ) ਪੰਜਾਬ ਸਕੂਲ ਸਿੱਖਿਆ ਬੋਰਡ ,
(Punjab School Education Board)

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ ਪੰਜਾਬ ਯੂਨੀਵਰਸਿਟੀ ਦੇ ਪ੍ਰੀਖਿਆਵਾਂ ਦੇ ਵਧੇਰੇ ਬੋਝ ਨੂੰ ਘੱਟ ਕਰਨ, ਪ੍ਰੀਖਿਆਵਾਂ ਨੂੰ ਚੰਗੀ ਤਰ੍ਹਾਂ ਪ੍ਰਬੰਧਿਤ ਕਰਨ ਅਤੇ ਜਲਦੀ ਨਤੀਜੇ ਕੱਢਣ ਲਈ ਕੀਤੀ ਗਈ । ਇਸ ਬੋਰਡ ਦਾ ਕੰਮ ਸਕੂਲਾਂ ਦੀਆਂ ਭਿੰਨ-ਭਿੰਨ ਸ਼ਰੇਣੀਆਂ ਦੇ ਲਈ ਪਾਠਕ੍ਰਮ ਅਤੇ ਪੁਸਤਕਾਂ ਤਿਆਰ ਕਰਨਾ ਹੈ ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਕ ਸਲਾਹੁਤਾ ਯੋਗ ਕੰਮ ਕੀਤਾ ਹੈ । ਉਹ ਇਹ ਕਿ ਹੋਰ ਵਿਸ਼ਿਆਂ ਦੀ ਤਰ੍ਹਾਂ ਸਰੀਰਕ ਸਿੱਖਿਆ ਨੂੰ ਵੀ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਵਿਸ਼ਾ ਬਣਾਇਆ ਅਤੇ ਇਸ ਵਿਸ਼ੇ ਤੇ ਪ੍ਰੀਖਿਆਵਾਂ ਵੀ ਲਈਆਂ ਜਾਂਦੀਆਂ ਹਨ । ਪੰਜਾਬ ਸਕੂਲ ਸਿੱਖਿਆ ਬੋਰਡ ਹਾਕੀ ਦੀ ਖੇਡ ਨੂੰ ਵਿਸ਼ੇਸ਼ ਰੂਪ ਨਾਲ ਉੱਨਤ ਕਰਨ ਲਈ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ । ਇਹ ਪ੍ਰਾਇਮਰੀ ਪੱਧਰ ‘ਤੇ ਖੇਡਾਂ ਦੀ ਉੱਨਤੀ ਲਈ ਅਤੇ ਬਲਾਕ ਪੱਧਰ ’ਤੇ ਸਕੂਲ ਦੇ ਬੱਚਿਆਂ ਲਈ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 5.
ਪੰਜਾਬ ਓਲੰਪਿਕ ਐਸੋਸੀਏਸ਼ਨ ਨੇ ਖੇਡਾਂ ਦੀ ਪ੍ਰਗਤੀ ਲਈ ਕੀ ਕਦਮ ਚੁੱਕੇ ਹਨ ?
ਉੱਤਰ-
(ਸ) ਪੰਜਾਬ ਉਲੰਪਿਕ ਐਸੋਸੀਏਸ਼ਨ
(Punjab Olympic Association)
ਪੰਜਾਬ ਓਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਦੇਸ਼ ਦੀ ਵੰਡ ਤੋਂ ਪਹਿਲਾਂ 1942 ਵਿਚ ਜੀ. ਡੀ. ਸੋਂਧੀ ਦੇ ਯਤਨਾਂ ਦੇ ਫਲਸਰੂਪ ਹੋਈ ਸੀ, ਪਰ 1947 ਵਿਚ ਦੇਸ਼ ਦੀ ਵੰਡ ਦੇ ਨਾਲ ਹੀ ਇਸ ਸੰਸਥਾ ਦੀ ਹੋਂਦ ਮਿਟ ਗਈ । 1948 ਵਿਚ ਸ੍ਰੀ ਜੀ. ਡੀ. ਸੋਂਧੀ ਦੇ ਯਤਨਾਂ ਨਾਲ ਪੰਜਾਬ ਓਲੰਪਿਕ ਐਸੋਸੀਏਸ਼ਨ ਦਾ ਪੁਨਰ-ਗਠਨ ਹੋਇਆ | ਪੰਜਾਬ ਦੀਆਂ ਸਭ ਖੇਡ ਐਸੋਸੀਏਸ਼ਨਾਂ ਇਸ ਸੰਸਥਾ ਦੀਆਂ ਮੈਂਬਰ ਬਣੀਆਂ । ਇਸ ਤੋਂ ਇਲਾਵਾ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨਾਂ ਵੀ ਇਸ ਸੰਸਥਾ ਦੀਆਂ ਮੈਂਬਰ ਬਣੀਆਂ ।

ਇਸ ਸੰਸਥਾ ਦਾ ਮੁੱਖ ਕੰਮ ਨਾ ਕੇਵਲ ਭਿੰਨ-ਭਿੰਨ ਖੇਡ ਐਸੋਸੀਏਸ਼ਨਾਂ ਦੇ ਕੰਮ ਦੀ ਦੇਖਭਾਲ ਕਰਨਾ ਹੈ, ਸਗੋਂ ਇਸ ਦੇ ਵਿੱਤੀ ਖ਼ਰਚ ਤੇ ਵੀ ਨਜ਼ਰ ਰੱਖਣਾ ਹੈ । ਇਹ ਸਮੇਂ-ਸਮੇਂ ’ਤੇ ਪ੍ਰਾਂਤਿਕ ਐਸੋਸੀਏਸ਼ਨਾਂ ਨੂੰ ਖੇਡਾਂ ਦੀ ਉੱਨਤੀ ਲਈ ਸੁਝਾਅ ਦਿੰਦੀ ਹੈ ਅਤੇ ਉਹਨਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕਰਦੀ ਹੈ । ਇਹ ਸਾਲ ਵਿਚ ਇਕ ਵਾਰ ਓਲੰਪਿਕ ਦਿਵਸ ਮਨਾਉਂਦੀ ਹੈ ਅਤੇ ਓਲੰਪਿਕ ਲਹਿਰ ਦੇ ਵਿਸ਼ੇ ਵਿਚ ਜਾਣਕਾਰੀ ਪ੍ਰਦਾਨ ਕਰਦੀ ਹੈ ।

ਓਲੰਪਿਕ ਨਿਯਮਾਂ ਦਾ ਪਾਲਣ ਕਰਵਾਉਣਾ ਅਤੇ ਖੇਡ ਮੁਕਾਬਲਿਆਂ ਵਿਚ ਪੇਸ਼ਾਵਰ ਖਿਡਾਰੀਆਂ (Professional Players) ਨੂੰ ਭਾਗ ਲੈਣ ਤੋਂ ਰੋਕਣਾ ਇਸ ਸੰਸਥਾ ਦੀ ਜ਼ਿੰਮੇਵਾਰੀ ਹੈ । ਇਸ ਤੋਂ ਇਲਾਵਾ ਇਹ ਸੰਸਥਾ ਸਾਲ ਵਿਚ ਇਕ ਵਾਰ ਪ੍ਰਾਂਤਿਕ ਪੱਧਰ ਤੇ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦੀ ਹੈ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

Punjab State Board PSEB 9th Class Physical Education Book Solutions Chapter 4 ਮੁੱਢਲੀ ਸਹਾਇਤਾ Textbook Exercise Questions, and Answers.

PSEB Solutions for Class 9 Physical Education Chapter 4 ਮੁੱਢਲੀ ਸਹਾਇਤਾ

Physical Education Guide for Class 9 PSEB ਮੁੱਢਲੀ ਸਹਾਇਤਾ Textbook Questions and Answers

ਪਾਠ ਦੀ ਸੰਖੇਪ ਰੂਪ-ਰੇਖਾ (Brief Outlines of the Chapter)

  • ਮੁੱਢਲੀ ਸਹਾਇਤਾ – ਡਾਕਟਰ ਕੋਲ ਜਾਣ ਤੋਂ ਪਹਿਲਾਂ ਰੋਗੀ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਜਾਂ ਇਲਾਜ ਨੂੰ ਮੁੱਢਲੀ ਸਹਾਇਤਾ ਕਹਿੰਦੇ ਹਨ ।
  • ਮੁੱਢਲੀ ਸਹਾਇਤਾ ਦੀ ਜ਼ਰੂਰਤ – ਜੇਕਰ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਮੁੱਢਲੀ ਸਹਾਇਤਾ ਨਾ ਦਿੱਤੀ ਜਾਵੇ ਤਾਂ ਹੋ ਸਕਦਾ ਹੈ ਕਿ ਉਸਦੀ ਮੌਤ ਹੋ ਜਾਵੇ । ਇਸ ਲਈ | ਮੁੱਢਲੀ ਸਹਾਇਤਾ ਰੋਗੀ ਲਈ ਜੀਵਨ ਰੂਪੀ ਅੰਮਿਤ ਹੈ ।
  • ਪੱਠਿਆਂ ਦਾ ਤਣਾਅ – ਪੱਠਿਆਂ ਦੇ ਖਿੱਚੇ ਜਾਣ ਨੂੰ ਪੱਠਿਆਂ ਦਾ ਤਣਾਅ ਕਹਿੰਦੇ ਹਨ । ਲੋੜ ਨਾਲੋਂ ਵੱਧ ਥਕਾਵਟ ਅਤੇ ਸਰੀਰ ਦੇ ਅੰਗਾਂ ਦਾ ਆਪਸੀ ਤਾਲਮੇਲ ਨਾ ਹੋਣ ਕਾਰਨ ਪੱਠਿਆਂ ਦਾ ਤਣਾਅ ਹੋ ਸਕਦਾ ਹੈ ।
  • ਮੋਚ – ਕਿਸੇ ਜੋੜ ਦੇ ਬੰਧਨ (Ligament) ਦਾ ਫਟ ਜਾਣਾ, ਮੋਚ ਕਹਾਉਂਦਾ ਹੈ । ਮੋਚ ਵਾਲੀ ਥਾਂ ਨੂੰ ਹਿਲਾਉਣਾ ਨਹੀਂ ਚਾਹੀਦਾ ਅਤੇ 48 ਘੰਟਿਆਂ ਤਕ ਪਾਣੀ ਦੀਆਂ ਪੱਟੀਆਂ
    ਕਰਨੀਆਂ ਚਾਹੀਦੀਆਂ ਹਨ ਅਤੇ ਬਾਅਦ ਵਿਚ ਸੇਕ ਦੇਣਾ ਚਾਹੀਦਾ ਹੈ ।
  • ਫਰੈਕਚਰ – ਹੱਡੀ ਟੁੱਟਣ ਜਾਂ ਤਰੇੜ ਪੈਣ ਨੂੰ ਫਰੈਕਚਰ ਕਹਿੰਦੇ ਹਨ ।
  • ਬੇਹੋਸ਼ੀ – ਬੇਹੋਸ਼ੀ ਦਾ ਅਰਥ ਚੇਤਨਾ ਗਵਾਉਣਾ ਹੈ । ਬੇਹੋਸ਼ੀ ਵਿਚ ਨਬਜ਼ ਹੌਲੀ-ਹੌਲੀ | ਚਲਦੀ ਹੈ ਅਤੇ ਚਮੜੀ ਠੰਢੀ ਹੋ ਜਾਂਦੀ ਹੈ ।
  • ਫਰੈਕਚਰ ਦੀਆਂ ਕਿਸਮਾਂ-ਸਾਦੀ ਟੁੱਟ, ਗੁੰਝਲਦਾਰ ਟੁੱਟ, ਦੱਬੀ ਹੋਈ ਅਤੇ ਬਹੁ-ਖੰਡ ਟੁੱਟ ।

ਖਿਆ ਸ਼ੈਲੀ ‘ਤੇ ਆਧਾਰਿਤ ਮਰੰਭਵਪੂਰਨ ਪ੍ਰਸ਼ਨ Examination Style Important Questions
ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions With Very Brief Answers)

ਪ੍ਰਸ਼ਨ 1.
ਮੁੱਢਲੀ ਸਹਾਇਤਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਜ਼ਖ਼ਮੀ ਜਾਂ ਮਰੀਜ਼ ਨੂੰ ਡਾਕਟਰ ਕੋਲ ਲੈ ਕੇ ਜਾਣ ਤੋਂ ਪਹਿਲਾਂ ਜਾਂ ਡਾਕਟਰ ਦੇ ਮਰੀਜ਼ ਕੋਲ ਪਹੁੰਚਣ ਤੋਂ ਪਹਿਲਾਂ ਉਸ ਨੂੰ ਜੋ ਸਹਾਇਤਾ ਦਿੱਤੀ ਜਾਂਦੀ ਹੈ, ਉਸ ਨੂੰ ਮੁੱਢਲੀ ਸਹਾਇਤਾ (FIRST AID) ਕਹਿੰਦੇ ਹਨ ।

ਪ੍ਰਸ਼ਨ 2.
ਫਰੈਕਚਰ (ਹੱਡੀ ਟੁੱਟਣ) ਦਾ ਕੀ ਅਰਥ ਹੈ ?
ਉੱਤਰ-
ਕਿਸੇ ਹੱਡੀ ਦੇ ਟੁੱਟਣ ਜਾਂ ਉਸ ਵਿਚ ਤਰੇੜ ਪੈ ਜਾਣ ਨੂੰ ਫਰੈਕਚਰ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਫਰੈਕਚਰ ਦੀਆਂ ਕੋਈ ਦੋ ਕਿਸਮਾਂ ਦੇ ਨਾਂ ਲਿਖੋ ।
ਉੱਤਰ-

  1. ਸਾਦੀ ਟੁੱਟ
  2. ਬਹੁ-ਖੰਡ ਟੁੱਟ ।

ਪ੍ਰਸ਼ਨ 4.
ਬੇਹੋਸ਼ੀ ਕੀ ਹੈ ?
ਉੱਤਰ-
ਬੇਹੋਸ਼ੀ ਦਾ ਅਰਥ ਚੇਤਨਾ ਦਾ ਗੁਆਉਣਾ ਹੈ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 5.
ਬਿਜਲੀ ਦਾ ਝਟਕਾ ਕੀ ਹੈ ?
ਉੱਤਰ-
ਬਿਜਲੀ ਦੀ ਨੰਗੀ ਤਾਰ ਜਿਸ ਵਿਚ ਕਰੰਟ ਚਲ ਰਿਹਾ ਹੋਵੇ, ਨੂੰ ਅਚਾਨਕ ਹੱਥ ਲੱਗ ਜਾਣ ਨਾਲ ਝਟਕਾ ਲਗਦਾ ਹੈ । ਇਸ ਵਿਚ ਸਰੀਰ ਝੁਲਸ ਵੀ ਸਕਦਾ ਹੈ ।

ਪ੍ਰਸ਼ਨ 6.
ਗੁੰਝਲਦਾਰ ਟੁੱਟ ਜ਼ਿਆਦਾ ਖ਼ਤਰਨਾਕ ਹੁੰਦੀ ਹੈ ਠੀਕ ਜਾਂ ਗਲਤ ?
ਉੱਤਰ-
ਠੀਕ ।

ਪ੍ਰਸ਼ਨ 7.
ਦੱਬੀ ਹੋਈ ਟੁੱਟ ਦਾ ਨੁਕਸਾਨ ਨਹੀਂ ਹੁੰਦਾ, ਠੀਕ ਜਾਂ ਗ਼ਲਤ ?
ਉੱਤਰ-
ਗ਼ਲਤ ।

ਪ੍ਰਸ਼ਨ 8.
ਬੇਹੋਸ਼ੀ ਦੇ ਕੋਈ ਦੋ ਚਿੰਨ੍ਹ ਲਿਖੋ ।
ਉੱਤਰ-

  1. ਨਬਜ਼ ਹੌਲੀ-ਹੌਲੀ ਚਲਦੀ ਹੈ ?
  2. ਚਮੜੀ ਠੰਢੀ ਹੋ ਜਾਂਦੀ ਹੈ ।

ਪ੍ਰਸ਼ਨ 9.
ਜੋੜ ਦਾ ਉਤਰਨਾ ਕੀ ਹੁੰਦਾ ਹੈ ?
ਉੱਤਰ-
ਹੱਡੀ ਦਾ ਜੋੜ ਵਾਲੀ ਥਾਂ ਤੋਂ ਖਿਸਕਣਾ, ਜੋੜ ਉਤਰਨਾ (Dislocation ਕਹਾਉਂਦਾ ਹੈ ।

ਪ੍ਰਸ਼ਨ 10.
ਕੀ ਪੱਠੇ ਦੀ ਖਿੱਚ ਜਾਂ ਤਣਾਅ ਅਤੇ ਮੋਚ ਵਿਚ ਫ਼ਰਕ ਹੁੰਦਾ ਹੈ ?
ਉੱਤਰ-
ਹਾਂ, ਫ਼ਰਕ ਹੁੰਦਾ ਹੈ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Brief Answers)

ਪ੍ਰਸ਼ਨ 1.
ਮੁੱਢਲੀ ਸਹਾਇਤਾ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about first aid ?)
ਉੱਤਰ-
ਸਾਡੇ ਰੋਜ਼ਾਨਾ ਜੀਵਨ ਵਿਚ ਦੁਰਘਟਨਾਵਾਂ ਤਾਂ ਆਮ ਹੁੰਦੀਆਂ ਰਹਿੰਦੀਆਂ ਹਨ । ਸਕੂਲ ਜਾਂਦੇ ਹੋਏ ਸਾਈਕਲ ਨਾਲ ਟੱਕਰ, ਖੇਡ ਦੇ ਮੈਦਾਨ ਵਿਚ ਸੱਟ ਲੱਗ ਜਾਣਾ ਆਦਿ } ਅਕਸਰ ਘਟਨਾ ਦੇ ਸਥਾਨ ‘ਤੇ ਡਾਕਟਰ ਹਾਜ਼ਰ ਨਹੀਂ ਹੁੰਦਾ । ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਰੋਗੀ ਜਾਂ ਫੱਟੜ ਨੂੰ ਜਿਹੜੀ ਸਹਾਇਤਾ ਦਿੱਤੀ ਜਾਂਦੀ ਹੈ, ਉਸ ਨੂੰ ਮੁੱਢਲੀ ਸਹਾਇਤਾ ( First Aid) ਕਹਿੰਦੇ ਹਨ ।

ਪ੍ਰਸ਼ਨ 2.
ਬੇਹੋਸ਼ੀ ਦੇ ਚਿੰਨ੍ਹ ਦੱਸੋ । (Discuss the symptoms of Unconciousness.)
ਉੱਤਰ-
ਬੇਹੋਸ਼ੀ ਦੇ ਚਿੰਨ੍ਹ-

  1. ਚਿਹਰਾ ਪੀਲਾ ਪੈ ਜਾਂਦਾ ਹੈ ।
  2. ਚਮੜੀ ਠੰਢੀ ਤੇ ਚਿਪਚਿਪੀ ਹੋ ਜਾਂਦੀ ਹੈ ।
  3. ਨਬਜ਼ ਹੌਲੀ ਹੋ ਜਾਂਦੀ ਹੈ ।
  4. ਲਹੂ ਦਾ ਦਬਾਓ ਘੱਟ ਜਾਂਦਾ ਹੈ ।

ਪ੍ਰਸ਼ਨ 3.
ਟੁੱਟਾਂ ਦੀਆਂ ਕਿਸਮਾਂ ਦੱਸੋ । (Discuss the types of Fracture.)
ਉੱਤਰ-
ਫੁੱਟਾਂ ਦੀਆਂ ਕਿਸਮਾਂ ਹੇਠ ਲਿਖੀਆਂ ਹਨ –

  1. ਸਾਦੀ ਟੁੱਟ ਜਾਂ ਬੰਦ ਟੁੱਟ (Simple or Closed Fracture)
  2. ਖੁੱਲ੍ਹੀ ਟੁੱਟ (Compound or Open Fracture)
  3. ਗੁੰਝਲਦਾਰ ਟੁੱਟ (Complicated Fracture)
  4. ਬਹੁ-ਖੰਡ ਟੁੱਟ (Comminuted Fracture)
  5. ਚਪਟੀ ਟੁੱਟ (Impacted Fracture)
  6. Tot če (Green Stick Fracture)
  7. ਦੱਬੀ ਹੋਈ ਟੁੱਟ (Depressed Fracture)

ਪ੍ਰਸ਼ਨ 4.
ਮੁੱਢਲੇ ਸਹਾਇਕ (First Aider) ਦੇ ਗੁਣ ਤੇ ਕਰਤੱਵ ਕੀ ਹਨ ? (Write down the Qualities and Duties of First Aider.)
ਉੱਤਰ-
ਮੁੱਢਲੇ ਸਹਾਇਕ ਵਿਚ ਹੇਠ ਲਿਖੇ ਗੁਣ ਹੋਣੇ ਚਾਹੀਦੇ ਹਨ-

  1. ਮੁੱਢਲਾ ਸਹਾਇਕ ਚੁਸਤ ਅਤੇ ਸਿਆਣਾ ਹੋਣਾ ਚਾਹੀਦਾ ਹੈ |
  2. ਉਹ ਵਿੱਦਿਅਕ ਯੋਗਤਾ ਰੱਖਦਾ ਹੋਵੇ ।
  3. ਉਸ ਵਿਚ ਸਹਿਣ ਸ਼ਕਤੀ ਹੋਣੀ ਚਾਹੀਦੀ ਹੈ ।
  4. ਉਸ ਦਾ ਦੂਸਰਿਆਂ ਨਾਲ ਵਰਤਾਉ ਚੰਗਾ ਹੋਣਾ ਚਾਹੀਦਾ ਹੈ ।
  5. ਦੂਸਰਿਆਂ ਨਾਲ ਕਿਸੇ ਕਿਸਮ ਦਾ ਵਿਤਕਰਾ ਨਾ ਕਰੇ ।
  6. ਹਰ ਇਕ ਕੰਮ ਨੂੰ ਤੇਜ਼ੀ ਨਾਲ ਕਰੇ ।
  7. ਉਸ ਦੀ ਸਿਹਤ ਚੰਗੀ ਹੋਣੀ ਚਾਹੀਦੀ ਹੈ ।
  8. ਉਸ ਦਾ ਚਰਿੱਤਰ ਚੰਗਾ ਹੋਵੇ ।
  9. ਉਸ ਵਿਚ ਇਹ ਸ਼ਕਤੀ ਹੋਣੀ ਚਾਹੀਦੀ ਹੈ ਕਿ ਉਹ ਔਖੇ ਤੋਂ ਔਖੇ ਕੰਮ ਨੂੰ ਆਰਾਮ ਨਾਲ ਕਰੇ।
  10. ਉਹ ਈਮਾਨਦਾਰ ਹੋਣਾ ਚਾਹੀਦਾ ਹੈ ।
  11. ਉਹ ਫੁਰਤੀਲਾ ਹੋਣਾ ਚਾਹੀਦਾ ਹੈ ।
  12. ਉਸ ਵਿਚ ਯੋਜਨਾ ਬਣਾਉਣ ਦੀ ਸ਼ਕਤੀ ਹੋਣੀ ਚਾਹੀਦੀ ਹੈ ।
  13. ਮੁੱਢਲਾ ਸਹਾਇਕ ਹਮਦਰਦੀ ਵਾਲਾ ਹੋਣਾ ਚਾਹੀਦਾ ਹੈ ।
  14. ਉਹ ਹੌਸਲੇ ਵਾਲਾ ਹੋਣਾ ਚਾਹੀਦਾ ਹੈ ।
  15. ਮੁੱਢਲਾ ਸਹਾਇਕ ਸੋਚਣ ਸ਼ਕਤੀ ਵਾਲਾ ਹੋਣਾ ਚਾਹੀਦਾ ਹੈ ।

ਮੁੱਢਲੇ ਸਹਾਇਕ ਦੇ ਕਰਤੱਵ ਇਸ ਪ੍ਰਕਾਰ ਹਨ-

  1. ਪਹਿਲਾ ਕੰਮ ਪਹਿਲਾਂ ਕਰਨਾ ਚਾਹੀਦਾ ਹੈ ।
  2. ਰੋਗੀ ਨੂੰ ਹਮੇਸ਼ਾਂ ਹੌਂਸਲਾ ਦੇਣਾ ਚਾਹੀਦਾ ਹੈ ।
  3. ਜਿੰਨੀ ਛੇਤੀ ਹੋ ਸਕੇ, ਡਾਕਟਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।
  4. ਜੇਕਰ ਲੋੜ ਮਹਿਸੂਸ ਹੋਵੇ ਤਾਂ ਰੋਗੀ ਦੇ ਕੱਪੜੇ ਲੋੜ ਅਨੁਸਾਰ ਉਤਾਰ ਦੇਣੇ ਚਾਹੀਦੇ ਹਨ ।
  5. ਰੋਗੀ ਦੀ ਜਾਨ ਬਚਾਉਣ ਲਈ ਆਖ਼ਰੀ ਦਮ ਤਕ ਸਹਾਇਤਾ ਕਰਨੀ ਚਾਹੀਦੀ ਹੈ ।
  6. ਰੋਗੀ ਨੂੰ ਹਮੇਸ਼ਾਂ ਆਰਾਮ ਦੀ ਹਾਲਤ ਵਿਚ ਰੱਖੋ ।
  7. ਰੋਗੀ ਦੇ ਆਲੇ-ਦੁਆਲੇ ਰੌਲਾ ਨਹੀਂ ਪਾਉਣਾ ਚਾਹੀਦਾ ।
  8. ਜੇਕਰ ਲਹੂ ਵੱਗ ਰਿਹਾ ਹੋਵੇ ਤਾਂ ਲਹੂ ਨੂੰ ਬੰਦ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ
  9. ਰੋਗੀ ਨੂੰ ਹਮੇਸ਼ਾਂ ਖੁੱਲ੍ਹੀ ਹਵਾ ਵਿਚ ਰੱਖੋ ।
  10. ਜੇਕਰ ਘਟਨਾ ਬਿਜਲੀ ਦੇ ਕਰੰਟ ਜਾਂ ਗੈਸ ਨਾਲ ਹੋਈ ਹੋਵੇ, ਤਾਂ ਇਕ ਦਮ ਬਿਜਲੀ ਜਾਂ ਗੈਸ ਨੂੰ ਬੰਦ ਕਰ ਦਿਓ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 5.
ਮੁੱਢਲੀ ਸਹਾਇਤਾ ਦੇ ਕੀ ਨਿਯਮ ਹਨ ? (What are the principles of First Aid ?)
ਉੱਤਰ-
ਨਿਯਮ-ਮੁੱਢਲੀ ਸਹਾਇਤਾ ਦੇ ਮੁੱਖ ਨਿਯਮ ਇਸ ਪ੍ਰਕਾਰ ਹਨ-

  1. ਰੋਗੀ ਨੂੰ ਹਮੇਸ਼ਾਂ ਆਰਾਮ ਦੀ ਹਾਲਤ ਵਿਚ ਰੱਖੋ ।
  2. ਰੋਗੀ ਨੂੰ ਹਮੇਸ਼ਾਂ ਹੌਸਲਾ ਦੇਣਾ ਚਾਹੀਦਾ ਹੈ ।
  3. ਰੋਗੀ ਨੂੰ ਹਮੇਸ਼ਾਂ ਹੌਸਲਾ ਤੇ ਹਮਦਰਦੀ ਦਿਓ ।
  4. ਜੇਕਰ ਖੂਨ ਵਗ ਰਿਹਾ ਹੋਵੇ ਤਾਂ ਪਹਿਲਾਂ ਖੂਨ ਬੰਦ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।
  5. ਭੀੜ ਨੂੰ ਆਲੇ-ਦੁਆਲੇ ਤੋਂ ਪਰੇ ਹਟਾ ਦਿਓ ।
  6. ਰੋਗੀ ਦੇ ਕੱਪੜੇ ਉਸ ਤਰੀਕੇ ਨਾਲ ਉਤਾਰੋ ਤਾਂ ਜੋ ਰੋਗੀ ਨੂੰ ਤਕਲੀਫ਼ ਨਾ ਹੋਵੇ ।
  7. ਉਸ ਨੂੰ ਤੁਰੰਤ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ ।
  8. ਓਨਾ ਚਿਰ ਤਕ ਸਹਾਇਤਾ ਦੇਂਦੇ ਰਹਿਣਾ ਚਾਹੀਦਾ ਹੈ, ਜਿੰਨਾ ਚਿਰ ਰੋਗੀ ਵਿਚ ਜਾਨ ਹੈ ।
  9. ਜੇਕਰ ਸਾਹ ਰੁਕਦਾ ਹੋਵੇ ਤਾਂ ਬਨਾਵਟੀ ਸਾਹ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।
  10. ਜੇਕਰ ਜ਼ਖ਼ਮ ਛਿੱਲਿਆ ਹੋਇਆ ਹੋਵੇ ਤਾਂ ਉਸ ਨੂੰ ਸਾਫ਼ ਕਰਕੇ ਪੱਟੀ ਬੰਨ੍ਹ ਦਿਓ ।
  11. ਦੁਰਘਟਨਾ ਸਮੇਂ ਜਿਸ ਕੰਮ ਨੂੰ ਕਰਨ ਦੀ ਪਹਿਲਾਂ ਲੋੜ ਹੋਵੇ, ਉਸ ਨੂੰ ਪਹਿਲਾਂ ਕਰਨਾ ਚਾਹੀਦਾ ਹੈ ।
  12. ਰੋਗੀ ਨੂੰ ਕੋਈ ਨਸ਼ੇ ਵਾਲੀ ਚੀਜ਼ ਨਾ ਦਿਓ ।
  13. ਹੱਡੀ ਟੁੱਟਣ ਦੀ ਦਿਸ਼ਾ ਵਿਚ ਰੋਗੀ ਨੂੰ ਬਹੁਤਾ ਹਿਲਾਉਣਾ-ਜੁਲਾਉਣਾ ਨਹੀਂ ਚਾਹੀਦਾ ।
  14. ਰੋਗੀ ਨੂੰ ਹਮੇਸ਼ਾਂ ਖੁੱਲ੍ਹੀ ਹਵਾ ਵਿਚ ਰੱਖੋ ।
  15. ਜੇਕਰ ਰੋਗੀ ਸੜਕ ‘ਤੇ ਧੁੱਪੇ ਪਿਆ ਹੋਵੇ ਤਾਂ ਉਸ ਨੂੰ ਠੰਢੀ ਛਾਂ ‘ਤੇ ਪਹੁੰਚਾਉਣਾ ਚਾਹੀਦਾ ਹੈ ।

ਪ੍ਰਸ਼ਨ 6.
ਪੱਠੇ ਦੀ ਖਿੱਚ ਜਾਂ ਤਣਾਅ ਤੋਂ ਕੀ ਭਾਵ ਹੈ ? ਇਸ ਦੇ ਚਿੰਨ੍ਹ ਤੇ ਉਪਾਅ ਬਾਰੇ ਲਿਖੋ ।
(What is Sprain ? Discuss its symptoms and safety measures.)
ਉੱਤਰ-
ਪੱਠਿਆਂ ਦੇ ਖਿੱਚੇ ਜਾਣ ਨੂੰ ਪੱਠਿਆਂ ਦਾ ਤਣਾਅ ਕਹਿੰਦੇ ਹਨ | ਅਜਿਹੀ ਦਸ਼ਾ ਵਿਚ ਪੱਠਿਆਂ ਵਿਚ ਸੋਜ ਆ ਜਾਂਦੀ ਹੈ ਅਤੇ ਬਹੁਤ ਜ਼ਿਆਦਾ ਦਰਦ ਹੁੰਦੀ ਹੈ ।
ਪੱਠਿਆਂ ਦੇ ਤਨਾਅ ਦੇ ਕਾਰਨ (Causes of Sprain) – ਪੱਠਿਆਂ ਦੇ ਤਣਾਅ ਦੇ ਹੇਠ ਲਿਖੇ ਕਾਰਨ ਹੁੰਦੇ ਹਨ

  1. ਸਰੀਰ ਵਿਚੋਂ ਪਸੀਨੇ ਦੇ ਰੂਪ ਵਿਚ ਪਾਣੀ ਦਾ ਨਿਕਾਸ ਹੋ ਜਾਣਾ ।
  2. ਥਕਾਵਟ ।
  3. ਸਰੀਰ ਦੇ ਅੰਗਾਂ ਦਾ ਆਪਸੀ ਤਾਲਮੇਲ ਨਾ ਹੋਣਾ ।
  4. ਖੇਡ ਦੇ ਮੈਦਾਨ ਦਾ ਵਧੇਰੇ ਸਖ਼ਤ ਹੋਣਾ ।
  5. ਮਾਸ-ਪੇਸ਼ੀਆਂ ਨੂੰ ਇਕ ਦਮ ਵਰਤੋਂ ਵਿਚ ਲਿਆਉਣਾ ।
  6. ਸਰੀਰ ਨੂੰ ਗਰਮ (warm-up) ਨਾ ਕਰਨਾ ।
  7. ਖੇਡ ਦਾ ਸਾਮਾਨ ਠੀਕ ਨਾ ਹੋਣਾ ।
  8. ਸਰੀਰ ਦੀ ਸ਼ਕਤੀ ਦਾ ਉੱਚਿਤ ਅਨੁਪਾਤ ਨਾ ਹੋਣਾ |

ਜਿੰਨ੍ਹ (Symptoms)-

  1. ਮਾਸ-ਪੇਸ਼ੀਆਂ ਵਿਚ ਅਚਾਨਕ ਖਿਚਾਅ ਜਿਹਾ ਆ ਸਕਦਾ ਹੈ ।
  2. ਮਾਸ-ਪੇਸ਼ੀਆਂ ਕਮਜ਼ੋਰੀ ਦੇ ਕਾਰਨ ਕੰਮ ਕਰਨ ਦੇ ਯੋਗ ਨਹੀਂ ਰਹਿੰਦੀਆਂ ।
  3. ਚੋਟ ਲੱਗਣ ਦੇ ਇਕ-ਦਮ ਬਾਅਦ ਪੀੜ ਮਹਿਸੂਸ ਹੁੰਦੀ ਹੈ ।
  4. ਚੋਟ ਵਾਲੀ ਜਗਾ ਤੇ ਟੋਆ ਨਜ਼ਰ ਆਉਂਦਾ ਹੈ ।
  5. ਕਦੇ-ਕਦੇ ਚੋਟ ਵਾਲੀ ਜਗਾ ਦੇ ਨੇੜੇ-ਤੇੜੇ ਦੀ ਜਗਾ ਨੀਲੇ ਰੰਗ ਦੀ ਹੋ ਜਾਂਦੀ ਹੈ ।
  6. ਚੋਟ ਵਾਲੀ ਜਗ੍ਹਾ ਨਰਮ ਲੱਗਦੀ ਹੈ ।

ਬਚਾਅ (Safety Measures)-

  1. ਖੇਡ ਦਾ ਮੈਦਾਨ ਸਮਤਲ ਅਤੇ ਸਾਫ਼-ਸੁਥਰਾ ਹੋਣਾ ਚਾਹੀਦਾ ਹੈ । ਇਸ ਵਿਚ ਕੰਕਰ , ਆਦਿ ਖਿਲਰੇ ਨਹੀਂ ਹੋਣੇ ਚਾਹੀਦੇ ।
  2. ਉੱਚੀ ਅਤੇ ਲੰਮੀ ਛਾਲ ਦੇ ਅਖਾੜੇ ਨਰਮ ਰੱਖਣੇ ਚਾਹੀਦੇ ਹਨ ।
  3. ਖਿਡਾਰੀਆਂ ਨੂੰ ਚੋਣਾਂ ਤੋਂ ਬਚਣ ਦੇ ਲਈ ਜ਼ਰੂਰੀ ਸਿੱਖਿਆ ਦੇਣੀ ਚਾਹੀਦੀ ਹੈ ।
  4. ਖੇਡ ਆਰੰਭ ਕਰਨ ਤੋਂ ਪਹਿਲਾਂ ਕੁੱਝ ਹਲਕੀਆਂ ਕਸਰਤਾਂ ਕਰਕੇ ਸਰੀਰ ਨੂੰ ਗਰਮ (Warm-up) ਕਰਨਾ ਚਾਹੀਦਾ ਹੈ ।
  5. ਗਿੱਲ ਜਾਂ ਫਿਸਲਣ ਵਾਲੇ ਮੈਦਾਨ ‘ਤੇ ਨਹੀਂ ਖੇਡਣਾ ਚਾਹੀਦਾ ।
  6. ਖੇਡ ਦਾ ਸਾਮਾਨ ਚੰਗਾ ਹੋਣਾ ਚਾਹੀਦਾ ਹੈ ।
  7. ਖਿਡਾਰੀਆਂ ਨੂੰ ਆਪਸੀ ਸਦਭਾਵਨਾ ਰੱਖਣੀ ਚਾਹੀਦੀ ਹੈ । ਖੇਡ ਕਦੇ ਕਰੋਧ ਵਿਚ ਆ ਕੇ ਨਹੀਂ ਖੇਡਣੀ ਚਾਹੀਦੀ ।

ਇਲਾਜ (Treatment)-

  1. ਚੋਟ ਵਾਲੀ ਜਗ੍ਹਾ ਤੇ ਠੰਢੇ ਪਾਣੀ ਦੀ ਪੱਟੀ ਜਾਂ ਬਰਫ਼ ਰੱਖਣੀ ਚਾਹੀਦੀ ਹੈ ।
  2. ਚੋਟ ਵਾਲੀ ਜਗ੍ਹਾ ਤੇ ਭਾਰ ਨਹੀਂ ਪਾਉਣਾ ਚਾਹੀਦਾ ।
  3. ਚੋਟ ਵਾਲੀ ਜਗ੍ਹਾ ਦੇ ਅੰਗ ਨੂੰ ਹਿਲਾਉਣਾ ਨਹੀਂ ਚਾਹੀਦਾ ।
  4. ਚੋਟ ਵਾਲੀ ਜਗ੍ਹਾ ‘ਤੇ 24 ਘੰਟੇ ਬਾਅਦ ਸੇਕ ਜਾਂ ਮਾਲਿਸ਼ ਕਰਨੀ ਚਾਹੀਦੀ ਹੈ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 7.
ਮੋਚ ਦੇ ਕੀ ਕਾਰਨ ਹਨ ? ਇਸ ਦੀਆਂ ਨਿਸ਼ਾਨੀਆਂ ਤੇ ਇਲਾਜ ਬਾਰੇ ਲਿਖੋ ।
(What are the causes of Sprain ? Write down its symptoms and treatment.) ਉੱਤਰ-ਕਿਸੇ ਜੋੜ ਦੇ ਬੰਧਨਾਂ ਦੇ ਫਟ ਜਾਣ ਨੂੰ ਮੋਚ ਕਹਿੰਦੇ ਹਨ ।
ਕਾਰਨ (Causes)-

  1. ਗਿੱਲੇ ਜਾਂ ਤਿਲ੍ਹਕਣ ਵਾਲੇ ਮੈਦਾਨ ਵਿਚ ਖੇਡਣਾ ।
  2. ਮੈਦਾਨ ਵਿਚ ਪਏ ਕੰਕਰ ਆਦਿ ਦਾ ਪੈਰ ਦੇ ਹੇਠਾਂ ਆ ਜਾਣਾ ।
  3. ਖੇਡ ਦੇ ਮੈਦਾਨ ਵਿਚ ਟੋਏ ਆਦਿ ਦਾ ਹੋਣਾ ।
  4. ਅਣਜਾਣ ਖਿਡਾਰੀ ਦਾ ਗਲਤ ਢੰਗ ਨਾਲ ਖੇਡਣਾ।

ਚਿੰਨ੍ਹ (Symptoms)-

  1. ਥੋੜੀ ਦੇਰ ਬਾਅਦ ਮੋਚ ਵਾਲੀ ਜਗਾ ਤੇ ਹੋਰ ਸੋਜ ਹੋਣ ਲੱਗਦੀ ਹੈ !
  2. ਸੋਜ ਵਾਲੀ ਜਗਾ ਤੇ ਪੀੜ ਹੋਣ ਲੱਗਦੀ ਹੈ ।
  3. ਮੋਚ ਵਾਲੇ ਭਾਗ ਦੀ ਸਹਿਨ ਕਰਨ ਜਾਂ ਕੰਮ ਕਰਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ ।
  4. ਗੰਭੀਰ ਮੋਚ ਦੀ ਦਸ਼ਾ ਵਿਚ ਜੋੜ ਦੀ ਉੱਪਰਲੀ ਚਮੜੀ ਦਾ ਰੰਗ ਨੀਲਾ ਹੋ ਜਾਂਦਾ ਹੈ ।

ਇਲਾਜ (Treatment) – ਮੋਚ ਦੇ ਇਲਾਜ ਇਸ ਪ੍ਰਕਾਰ ਹਨ-

  1. ਮੋਚ ਵਾਲੀ ਥਾਂ ਨੂੰ ਬਹੁਤਾ ਹਿਲਾਉਣਾ ਨਹੀਂ ਚਾਹੀਦਾ ।
  2. ਸੱਟ ਵਾਲੀ ਥਾਂ ਤੇ 4 ਘੰਟੇ ਤਕ ਪਾਣੀ ਦੀਆਂ ਪੱਟੀਆਂ ਰੱਖਣੀਆਂ ਚਾਹੀਦੀਆਂ ਹਨ ।
  3. ਮੋਚ ਵਾਲੀ ਥਾਂ ਤੇ ਅੱਠ ਦੇ ਆਕਾਰ ਦੀ ਪੱਟੀ ਬੰਨ੍ਹਣੀ ਚਾਹੀਦੀ ਹੈ ।
  4. ਮੋਚ ਵਾਲੀ ਥਾਂ ਤੇ ਭਾਰ ਨਹੀਂ ਪਾਉਣਾ ਚਾਹੀਦਾ ।
  5. ਜੇਕਰ ਹੱਡੀ ਟੁੱਟੀ ਹੋਵੇ ਤਾਂ ਐਕਸ-ਰੇ ਕਰਾਉਣਾ ਚਾਹੀਦਾ ਹੈ ।
  6. 48 ਤੋਂ 72 ਘੰਟੇ ਬਾਅਦ ਹੀ ਸੇਕ ਦੇਣਾ ਚਾਹੀਦਾ ਹੈ ।
  7. ਮੋਚ ਵਾਲੀ ਥਾਂ ਨੂੰ ਹਮੇਸ਼ਾਂ ਧਿਆਨ ਵਿਚ ਰੱਖਣਾ ਚਾਹੀਦਾ ਹੈ । ਜਿੱਥੇ ਇਕ ਵਾਰੀ ਮੋਚ ਆ ਜਾਵੇ ਦੁਬਾਰਾ ਫਿਰ ਆ ਜਾਂਦੀ ਹੈ “Once a sprain, always a sprain.”
  8. ਮੋਚ ਠੀਕ ਹੋਣ ਤੋਂ ਬਾਅਦ ਹੀ ਕਿਰਿਆਵਾਂ ਕਰਨੀਆਂ ਚਾਹੀਦੀਆਂ ਹਨ |

ਪ੍ਰਸ਼ਨ 8.
ਜੋੜ ਦੇ ਉਤਰਨ ਦੇ ਕਾਰਨ, ਚਿੰਨ੍ਹ ਅਤੇ ਇਲਾਜ ਦੱਸੋ । (What is Dislocation ? Discuss its causes, symptoms and treatment.)
ਉੱਤਰ-
ਹੱਡੀ ਦਾ ਜੋੜ ਵਾਲੀ ਥਾਂ ਤੋਂ ਖਿਸਕਣਾ ਜੋੜ ਉਤਰਨਾ (Dislocation) ਕਹਾਉਂਦਾ ਹੈ ।
ਕਾਰਨ (Causes)-

  1. ਕਿਸੇ ਬਾਹਰਲੇ ਭਾਰ ਦੇ ਤੇਜ਼ੀ ਨਾਲ ਹੱਡੀ ਨਾਲ ਟਕਰਾਉਣ ਨਾਲ ਹੱਡੀ ਆਪਣੀ ਜਗ੍ਹਾ ਛੱਡ ਦਿੰਦੀ ਹੈ ।
  2. ਖੇਡ ਦਾ ਸਾਮਾਨ ਸਰੀਰਕ ਸ਼ਕਤੀ ਤੋਂ ਵੱਧ ਭਾਰਾ ਹੋਣਾ ।
  3. ਖੇਡ ਦੇ ਮੈਦਾਨ ਦਾ ਅਸਮਤਲ ਜਾਂ ਵੱਧ ਕਠੋਰ ਜਾਂ ਨਰਮ ਹੋਣਾ ।
  4. ਖੇਡ ਵਿਚ ਭਾਗ ਲੈਣ ਤੋਂ ਪਹਿਲਾਂ ਸਰੀਰ ਨੂੰ ਹਲਕੀਆਂ ਕਸਰਤਾਂ ਨਾਲ ਗੁਰਮ (Wam-up) ਨਾ ਕਰਨਾ ।

ਚਿੰਨ੍ਹ (Symptoms)-

  1. ਚੋਟ ਵਾਲੀ ਜਗ੍ਹਾ ਬੇਢੰਗੀ ਜਿਹੀ ਨਜ਼ਰ ਆਉਂਦੀ ਹੈ ।
  2. ਚੋਟ ਵਾਲੀ ਜਗਾ ਆਪਣੇ ਆਪ ਹਿਲ ਨਹੀਂ ਸਕਦੀ ਹੈ ।
  3. ਚੋਟ ਵਾਲੀ ਜਗ੍ਹਾ ਤੇ ਸੋਜ ਹੋ ਜਾਂਦੀ ਹੈ ।
  4. ਚੋਟ ਵਾਲੀ ਜਗਾ ਤੇ ਪੀੜ ਹੁੰਦੀ ਹੈ ।

ਇਲਾਜ (Treatment) – ਜੋੜ ਦੇ ਇਲਾਜ ਇਸ ਪ੍ਰਕਾਰ ਹਨ-

  1. ਹੱਡੀ ਨੂੰ ਇਲਾਸਟਿਕ ਵਾਲੀ ਪੱਟੀ ਬੰਨ੍ਹਣੀ ਚਾਹੀਦੀ ਹੈ ।
  2. ਸੱਟ ਵਾਲੀ ਥਾਂ ਤੇ ਭਾਰ ਨਹੀਂ ਪਾਉਣਾ ਚਾਹੀਦਾ ।
  3. ਸੱਟ ਵਾਲੀ ਥਾਂ ਤੇ ਸਲਿੰਗ ਪਾ ਦੇਣੀ ਚਾਹੀਦੀ ਹੈ ਤਾਂ ਜੋ ਹੱਡੀ ਨਾ ਹਿੱਲ ਸਕੇ ।
  4. ਜੋੜ ਨੂੰ ਬਹੁਤਾ ਹਿਲਾਉਣਾ ਨਹੀਂ ਚਾਹੀਦਾ ।
  5. ਜੋੜ ਨੂੰ 48 ਤੋਂ 72 ਘੰਟੇ ਬਾਅਦ ਹੀ ਸੇਕ ਦੇਣਾ ਚਾਹੀਦਾ ਹੈ ।

ਪ੍ਰਸ਼ਨ 9.
ਹੱਡੀ ਦੀ ਟੁੱਟ ਜਾਂ ਫਰੈਕਚਰ ਦੇ ਕਾਰਨ, ਚਿੰਨ੍ਹ ਅਤੇ ਇਲਾਜ ਦੱਸੋ । (What are the causes, symptoms and treatment of fracture.)
ਉੱਤਰ-
ਹੱਡੀ ਦੀ ਟੁੱਟ ਦੇ ਕਾਰਨ (Causes of Fracture) – ਹੱਡੀ ਦੀ ਟੁੱਟ ਦੇ ਹੇਠ ਲਿਖੇ ਕਾਰਨ ਹੋ ਸਕਦੇ ਹਨ

  1. ਖਿਡਾਰੀ ਦਾ ਬਹੁਤ ਜੋਸ਼ ਅਤੇ ਕਰੋਧ ਵਿਚ ਬੇਕਾਬੂ ਹੋ ਕੇ ਖੇਡਣਾ ।
  2. ਬਹੁਤ ਸਖ਼ਤ ਜਾਂ ਨਰਮ ਮੈਦਾਨ ਵਿਚ ਖਿਡਾਰੀ ਦਾ ਡਿੱਗਣਾ ।
  3. ਅਸਮਤਲ ਜਾਂ ਤਿਲ੍ਹਕਣ ਵਾਲੇ ਮੈਦਾਨ ਵਿਚ ਖੇਡਣਾ ।
  4. ਕਿਸੇ ਯੋਗ ਅਤੇ ਕੁਸ਼ਲ ਵਿਅਕਤੀ ਦੀ ਦੇਖ-ਰੇਖ ਵਿਚ ਖੇਡ ਨਾ ਖੇਡੀ ਜਾਣੀ ।

ਚਿੰਨ੍ਹ (Symptoms)-

  1. ਟੁੱਟ ਵਾਲੀ ਜਗਾ ਦੇ ਨੇੜੇ ਸੋਜ ਹੋ ਜਾਂਦੀ ਹੈ ।
  2. ਟੁੱਟ ਵਾਲੀ ਜਗ੍ਹਾ ਸ਼ਕਤੀਹੀਨ ਹੋ ਜਾਂਦੀ ਹੈ ।
  3. ਟੁੱਟ ਵਾਲੀ ਜਗ੍ਹਾ ‘ਤੇ ਪੀੜ ਹੁੰਦੀ ਹੈ ।
  4. ਟੁੱਟ ਵਾਲੀ ਜਗ੍ਹਾ ‘ਤੇ ਬੇਢੰਗੀ ਹਿਲਜੁਲ ਹੁੰਦੀ ਹੈ ।
  5. ਅੰਗ ਕਰੂਪ ਹੋ ਜਾਂਦਾ ਹੈ ।
  6. ਹੱਥ ਲਾ ਕੇ ਹੱਡੀ ਦੀ ਟੁੱਟ ਦਾ ਪਤਾ ਲਾਇਆ ਜਾ ਸਕਦਾ ਹੈ ।

ਇਲਾਜ (Treatment)-

  1. ਟੁੱਟ ਵਾਲੀ ਜਗ੍ਹਾ ਨੂੰ ਹਿਲਾਉਣਾ ਨਹੀਂ ਚਾਹੀਦਾ ।
  2. ਖੂਨ ਵਗਣ ਦੀ ਹਾਲਤ ਵਿਚ ਪਹਿਲਾਂ ਖੂਨ ਨੂੰ ਰੋਕਣ ਦਾ ਯਤਨ ਕਰਨਾ ਚਾਹੀਦਾ
  3. ਜ਼ਖ਼ਮ ਵਾਲੀ ਜਗ੍ਹਾ ‘ਤੇ ਪੱਟੀ ਬੰਨ੍ਹ ਦੇਣੀ ਚਾਹੀਦੀ ਹੈ ।
  4. ਜ਼ਖ਼ਮ ਨੂੰ ਐਕਸ-ਰੇ ਲਈ ਲੈ ਜਾਣਾ ਚਾਹੀਦਾ ਹੈ ।
  5. ਟੁੱਟ ਵਾਲੀ ਜਗ੍ਹਾ ‘ਤੇ ਪੱਟੀਆਂ ਅਤੇ ਚਪਟੀਆਂ ਦਾ ਸਹਾਰਾ ਬੰਨ੍ਹਣਾ ਚਾਹੀਦਾ ਹੈ ।
  6. ਜ਼ਖ਼ਮੀ ਨੂੰ ਹੋਰ ਇਲਾਜ ਦੇ ਲਈ ਡਾਕਟਰ ਦੇ ਕੋਲ ਪੁੱਜਣਾ ਚਾਹੀਦਾ ਹੈ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 10.
ਮੁੱਢਲੀ ਸਹਾਇਤਾ ਕੀ ਹੁੰਦੀ ਹੈ ? ਇਸ ਦੀ ਸਾਨੂੰ ਕਿਉਂ ਜ਼ਰੂਰਤ ਹੁੰਦੀ ਹੈ ? (What is First Aid ? Why it is needed ?)
ਉੱਤਰ-
ਸਾਡੇ ਜੀਵਨ ਵਿਚ ਅਕਸਰ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ | ਖੇਡ ਦੇ | ਮੈਦਾਨ ਵਿਚ ਖੇਡਦੇ ਸਮੇਂ, ਸੜਕ ਤੇ ਚਲਦੇ ਸਮੇਂ, ਸਕੂਲ ਦੀ ਪ੍ਰਯੋਗਸ਼ਾਲਾ ਵਿਚ ਕੰਮ ਕਰਦੇ | ਸਮੇਂ, ਘਰ ਵਿਚ ਪੌੜੀਆਂ ਚੜ੍ਹਦੇ ਸਮੇਂ, ਰਸੋਈ ਘਰ ਵਿਚ ਕੰਮ ਕਰਦੇ ਹੋਏ ਜਾਂ ਇਸ਼ਨਾਨ ਘਰ ਵਿਚ ਇਸ਼ਨਾਨ ਕਰਦੇ ਸਮੇਂ ਵਿਅਕਤੀ ਕਿਸੇ ਵੀ ਕਿਸਮ ਦੀ ਦੁਰਘਟਨਾ ਦਾ ਸ਼ਿਕਾਰ ਹੋ | ਸਕਦਾ ਹੈ । ਕਈ ਵਾਰ ਖੇਡ ਦੇ ਮੈਦਾਨ ਵਿਚ ਅਨੇਕ ਦੁਰਘਟਨਾਵਾਂ ਹੋ ਜਾਂਦੀਆਂ ਹਨ |

ਇਹਨਾਂ ਦੁਰਘਟਨਾਵਾਂ ਤੋਂ ਬਚਾਅ ਦੇ ਲਈ ਜ਼ਰੂਰੀ ਹੈ ਕਿ ਖੇਡ ਦਾ ਮੈਦਾਨ ਨਾ ਹੀ ਵਧੇਰੇ ਕਠੋਰ ਹੋਵੇ ਅਤੇ ਨਾ ਹੀ ਵਧੇਰੇ ਨਰਮ | ਖੇਡ ਦਾ ਸਾਮਾਨ ਵੀ ਠੀਕ ਤਰ੍ਹਾਂ ਨਾਲ ਬਣਿਆ ਹੋਵੇ ਅਤੇ ਖੇਡ ਕਿਸੇ ਚੰਗੇ ਪ੍ਰਬੰਧਕ ਦੀ ਦੇਖ-ਰੇਖ ਵਿਚ ਖੇਡੀ ਜਾਵੇ । ਅਜਿਹੇ ਸਮੇਂ ਇਹ ਤਾਂ ਸੰਭਵ ਨਹੀਂ ਕਿ ਡਾਕਟਰ ਹਰ ਜਗਾ ਮੌਜੂਦ ਹੋਵੇ । ਡਾਕਟਰ ਦੇ ਪੁੱਜਣ ਤੋਂ ਪਹਿਲਾਂ ਜਾਂ ਡਾਕਟਰ ਤਕ ਲੈ ਜਾਣ ਤੋਂ ਪਹਿਲਾਂ ਪ੍ਰਾਪਤ ਸਾਧਨਾਂ ਤੋਂ ਦੁਰਘਟਨਾ ਦੇ ਸ਼ਿਕਾਰ ਨੂੰ ਜੋ ਸਹਾਇਤਾ ਦਿੱਤੀ ਜਾਂਦੀ ਹੈ, ਉਸ ਨੂੰ ਮੁੱਢਲੀ ਸਹਾਇਤਾ ਕਹਿੰਦੇ ਹਨ । ਇਸ ਤਰ੍ਹਾਂ ਡਾਕਟਰੀ ਸਹਾਇਤਾ ਦੇ ਮਿਲਣ ਤੋਂ ਪਹਿਲਾਂ ਜੋ ਰੋਗੀ ਜਾਂ ਜ਼ਖ਼ਮੀ ਨੂੰ ਸਹਾਇਤਾ ਦਿੱਤੀ ਜਾਂਦੀ ਹੈ, ਉਸ ਨੂੰ ਮੁੱਢਲੀ ਸਹਾਇਤਾ (FIRST AID) ਕਹਿੰਦੇ ਹਨ।

ਜੇ ਜ਼ਖ਼ਮੀ ਜਾਂ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਸਹਾਇਤਾ ਪ੍ਰਦਾਨ ਨਾ ਕੀਤੀ ਜਾਵੇ ਤਾਂ ਹੋ ਸਕਦਾ ਹੈ ਕਿ ਉਸ ਦੀ ਘਟਨਾ ਦੀ ਥਾਂ ‘ਤੇ ਹੀ ਮੌਤ ਹੋ ਜਾਵੇ ! | ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਮੁੱਢਲੀ ਸਹਾਇਤਾ ਜ਼ਖ਼ਮੀ ਜਾਂ ਰੋਗੀ ਦੇ ਲਈ ਜੀਵਨ ਰੂਪੀ ਅੰਮ੍ਰਿਤ ਦੇ ਸਮਾਨ ਹੈ । ਇਸ ਲਈ ਮੁੱਢਲੀ ਸਹਾਇਤਾ ਜੀਵਨ ਵਿਚ ਮਹੱਤਵਪੂਰਨ ਸਥਾਨ ਰੱਖਦੀ ਹੈ ।

ਪ੍ਰਸ਼ਨ 11.
ਪੱਠਿਆਂ ਦਾ ਤਨਾਅ ਕੀ ਹੁੰਦਾ ਹੈ ? ਇਹ ਕਿਨ੍ਹਾਂ ਕਾਰਨਾਂ ਕਰਕੇ ਹੁੰਦਾ ਹੈ ? (What is Strain ? Discuss its causes.)
ਉੱਤਰ-
ਪੱਠਿਆਂ ਦੇ ਖਿੱਚੇ ਜਾਣ ਨੂੰ ਪੱਠਿਆਂ ਦਾ ਤਨਾਅ ਕਹਿੰਦੇ ਹਨ । ਅਜਿਹੀ ਦਸ਼ਾ ਵਿਚ ਪੱਠਿਆਂ ਵਿਚ ਸੋਜ ਆ ਜਾਂਦੀ ਹੈ ਅਤੇ ਬਹੁਤ ਜ਼ਿਆਦਾ ਦਰਦ ਹੁੰਦੀ ਹੈ ।

ਪੱਠਿਆਂ ਦੇ ਤਨਾਅ ਦੇ ਕਾਰਨ – ਪੱਠਿਆਂ ਦੇ ਤਨਾਅ ਦੇ ਹੇਠ ਲਿਖੇ ਕਾਰਨ ਹੁੰਦੇ ਹਨ-

  1. ਸਰੀਰ ਵਿਚੋਂ ਪਸੀਨੇ ਦੇ ਰੂਪ ਵਿਚ ਪਾਣੀ ਦਾ ਨਿਕਾਸ ਹੋ ਜਾਣਾ ।
  2. ਲੋੜ ਨਾਲੋਂ ਵੱਧ ਥਕਾਵਟ ।
  3. ਸਰੀਰ ਦੇ ਅੰਗਾਂ ਦਾ ਆਪਸੀ ਤਾਲਮੇਲ ਠੀਕ ਨਾ ਹੋਣਾ ।
  4. ਖੇਡ ਦੇ ਮੈਦਾਨ ਦਾ ਵਧੇਰੇ ਸਖ਼ਤ ਜਾਂ ਨਰਮ ਹੋਣਾ ।
  5. ਪੱਠਿਆਂ ਨੂੰ ਇਕ ਦਮ ਤੇਜ਼ ਹਰਕਤ ਵਿਚ ਲੈ ਆਉਣਾ ।
  6. ਖੇਡ ਆਰੰਭ ਹੋਣ ਤੋਂ ਪਹਿਲਾਂ ਸਰੀਰ ਨੂੰ ਗਰਮ (warm-up) ਕਰਨ ਲਈ ਹਲਕੀ ਕਸਰਤ ਨਾ ਕਰਨਾ ।
  7. ਖੇਡ ਦੇ ਸਾਮਾਨ ਅਤੇ ਸਰੀਰਕ ਸ਼ਕਤੀ ਦਾ ਉੱਚਿਤ ਅਨੁਪਾਤ ਨਾ ਹੋਣਾ ।
  8. ਪੱਠਿਆਂ ਅਤੇ ਖੂਨ ਕੋਸ਼ਿਕਾਵਾਂ ਦਾ ਟੁੱਟਣਾ ।

ਪ੍ਰਸ਼ਨ 12.
ਮੋਚ ਕਿਸ ਨੂੰ ਕਹਿੰਦੇ ਹਨ ? ਇਸ ਦੇ ਲਈ ਮੁੱਢਲੀ ਸਹਾਇਤਾ ਕੀ ਹੋ ਸਕਦੀ ਹੈ ?
(What is Sprain ? How you will give first aid to a person who got Sprain ?
ਉੱਤਰ-
ਮੋਚ (Sprain) – ਕਿਸੇ ਜੋੜ ਦੇ ਬੰਧਨ (Ligaments) ਦਾ ਫਟ ਜਾਣਾ, ਮੋਚ (Sprain) ਕਹਾਉਂਦਾ ਹੈ । ਸਾਧਾਰਨ ਤੌਰ ਤੇ ਗਿੱਟੇ, ਗੋਡੇ, ਰੀੜ੍ਹ ਦੀ ਹੱਡੀ ਅਤੇ ਗੁੱਟ ਨੂੰ ਮੋਚ ਆਉਂਦੀ ਹੈ ।
ਮੋਚ ਦੀਆਂ ਕਿਸਮਾਂ (Types of Sprain) – ਮੋਚ ਹੇਠ ਲਿਖੀਆਂ ਤਿੰਨ ਕਿਸਮਾਂ ਦੀ ਹੁੰਦੀ ਹੈ-

  1. ਨਰਮ ਮੋਚ (Mild Sprain) – ਇਸ ਹਾਲਤ ਵਿਚ ਮੋਚ ਦੀ ਜਗਾ ਤੇ ਕੁੱਝ ਕਮਜ਼ੋਰੀ, ਸੋਜ ਅਤੇ ਪੀੜਾ ਮਹਿਸੂਸ ਹੁੰਦੀ ਹੈ ।
  2. ਦਰਮਿਆਨੀ ਮੋਚ (Mediocre Sprain) – ਇਸ ਦਸ਼ਾ ਵਿਚ ਸੋਜ ਅਤੇ ਪੀੜਾ ਵਿਚ ਵਾਧਾ ਹੋ ਜਾਂਦਾ ਹੈ ।
  3. ਪੂਰਨ ਮੋਚ (Complete Sprain) – ਇਸ ਦਸ਼ਾ ਵਿਚ ਪੀੜਾ ਇੰਨੀ ਵੱਧ ਹੋ ਜਾਂਦੀ ਹੈ ਕਿ ਸਹਿਣ ਨਹੀਂ ਕੀਤੀ ਜਾ ਸਕਦੀ ।

ਮੁੱਢਲੀ ਸਹਾਇਤਾ (First Aid)-

  1. ਜਿਸ ਜਗ੍ਹਾ ‘ਤੇ ਚੋਟ ਆਈ ਹੋਵੇ ਉੱਥੇ ਜ਼ਰਾ ਵੀ ਹਿਲਜੁਲ ਨਹੀਂ ਹੋਣੀ ਚਾਹੀਦੀ ।
  2. ਮੋਚ ਵਾਲੀ ਜਗ੍ਹਾ ‘ਤੇ 48 ਘੰਟੇ ਤਕ ਪਾਣੀ ਦੀਆਂ ਪੱਟੀਆਂ ਰੱਖਣੀਆਂ ਚਾਹੀਦੀਆਂ ਹਨ ।
  3. ਮੋਚ ਵਾਲੀ ਜਗ੍ਹਾ ‘ਤੇ ਭਾਰ ਨਹੀਂ ਪਾਉਣਾ ਚਾਹੀਦਾ ।
  4. ਗਿੱਟੇ ਵਿਚ ਮੋਚ ਆਉਣ ਦੀ ਹਾਲਤ ਵਿਚ ‘ਅੱਠ’ ਦੇ ਆਕਾਰ ਦੀ ਪੱਟੀ ਬੰਨ੍ਹਣੀ ਚਾਹੀਦੀ ਹੈ |
  5. ਮੋਚ ਵਾਲੀ ਜਗ੍ਹਾ ‘ਤੇ 48 ਘੰਟੇ ਤੋਂ 72 ਘੰਟੇ ਦੇ ਬਾਅਦ ਸੇਕ ਦੇਣਾ ਅਤੇ ਮਾਲਿਸ਼ ਕਰਨੀ ਚਾਹੀਦੀ ਹੈ ।
  6. ਹੱਡੀ ਟੁੱਟਣ ਦਾ ਸ਼ੱਕ ਹੋਣ ਤੇ ਐਕਸ-ਰੇ ਕਰਵਾਉਣਾ ਚਾਹੀਦਾ ਹੈ ।
  7. ਮੋਚ ਠੀਕ ਹੋਣ ਦੇ ਬਾਅਦ ਯੋਗ ਕਿਰਿਆਵਾਂ ਕਰਨੀਆਂ ਚਾਹੀਦੀਆਂ ਹਨ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 13.
ਹਾਕੀ ਖੇਡਦਿਆਂ ਜੇ ਤੁਹਾਡੇ ਗੋਡੇ ਦੀ ਹੱਡੀ ਉੱਤਰ ਜਾਵੇ ਤਦ ਤੁਸੀਂ ਕੀ ਕਰੋਗੇ ?
(While playing Hockey if you got knee dislocation. What will you do ?)
ਉੱਤਰ-
ਜੇ ਹਾਕੀ ਖੇਡਦੇ ਸਮੇਂ ਮੇਰੇ ਗੋਡੇ ਦੀ ਹੱਡੀ ਉਤਰ ਜਾਵੇ ਤਾਂ ਮੈਂ ਉਸ ਦਾ ਇਲਾਜ ਇਸ ਤਰ੍ਹਾਂ ਕਰਾਂਗਾ| ਮੈਂ ਹੱਡੀ ਨੂੰ ਇਲਾਸਟਿਕ ਵਾਲੀ ਪੱਟੀ ਬੰਨ੍ਹਾਂਗਾ । ਮੈਂ ਇਹ ਪਰੀ ਕੋਸ਼ਿਸ਼ ਕਰਾਂਗਾ ਕਿ ਚੋਟ | ਵਾਲੀ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦਾ ਭਾਰ ਨਾ ਪਵੇ । ਚੋਟ ਵਾਲੀ ਜਗ੍ਹਾ ਤੇ ਸਲਿੰਗ ਪਾ ਲਵਾਂਗਾ ਤਾਂ ਕਿ ਹੱਡੀ ਵਿਚ ਹਿਲਜੁਲ ਨਾ ਹੋਵੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Questions with Long Answers)

ਪ੍ਰਸ਼ਨ 1.
ਟੁੱਟਾਂ ਦੀਆਂ ਕਿੰਨੀਆਂ ਕਿਸਮਾਂ ਹਨ ? ਸਭ ਤੋਂ ਖ਼ਤਰਨਾਕ ਕਿਹੜੀ ਟੁੱਟ ਹੈ ?
(Write down the types of Fractures? Which is the most dangerous Fracture ?)
ਉੱਤਰ-
ਫ਼ਰੈਕਚਰ ਦਾ ਅਰਥ-ਕਿਸੇ ਹੱਡੀ ਦੇ ਟੁੱਟਣ ਜਾਂ ਉਸ ਵਿਚ ਤਰੇੜ ਪੈ ਜਾਣ ਨੂੰ ਫ਼ਰੈਕਚਰ ਕਿਹਾ ਜਾਂਦਾ ਹੈ ।

ਫਰੈਕਚਰ ਦੇ ਕਾਰਨ (Causes of Fracture) – ਹੱਡੀਆਂ ਦੇ ਟੁੱਟਣ ਜਾਂ ਉਸ ਵਿਚ ਤਰੇੜ ਪੈ ਜਾਣ ਦੇ ਕਈ ਕਾਰਨ ਹੋ ਸਕਦੇ ਹਨ । ਇਸ ਵਿਚੋਂ ਸਭ ਤੋਂ ਵੱਡਾ ਕਾਰਨ ਕਿਸੇ ਪਕਾਰ ਦੀ ਪ੍ਰਤੱਖ ਜਾਂ ਅਪ੍ਰਤੱਖ (Direct or Indirect force) ਚੋਟ ਹੈ ਸੈਕਦੀ ਹੈ ।

ਫ਼ਰੈਕਚਰ ਦੇ ਪ੍ਰਕਾਰ (Types of Fracture)-
1. ਸਾਦੀ ਟੁੱਟ ਜਾਂ ਬੰਦ ਟੁੱਟ (Simple or Closed Fracture) – ਜਦ ਕੋਈ ਬਾਹਰਲਾ ਫੱਟ ਨਾ ਹੋਵੇ ਜੋ ਟੁੱਟੀ ਹੋਈ ਹੱਡੀ ਤਕ ਜਾਂਦਾ ਹੋਵੇ । ਦੇਖੋ ਚਿਤਰ ਨੰ: 1
ਚਿੱਤਰ ਨੰ: 1
PSEB 9th Class Physical Education Solutions Chapter 4 ਮੁੱਢਲੀ ਸਹਾਇਤਾ 1
2. ਖੁੱਲੀ ਟੁੱਟ (Compound or Open Fracture) – ਜਦ ਕੋਈ ਅਜਿਹਾ ਫੱਟ ਹੋਵੇ ਜੋ ਟੁੱਟੀ ਹੋਈ ਹੱਡੀ ਤਕ ਜਾਂਦਾ ਹੋਵੇ ਜਾਂ ਜੋ ਹੱਡੀ ਦੇ ਟੁੱਟੇ ਹੋਏ ਹਿੱਸੇ ਦੀ ਚਮੜੀ ਜਾਂ ਮਾਸ ਨੂੰ ਚੀਰ ਕੇ ਬਾਹਰ ਨਿਕਲ ਆਉਂਦਾ ਹੈ ਅਤੇ ਕੀਟਾਣੂ ਫ਼ਰੈਕਚਰ ਵਾਲੇ ਥਾਂ ਵਿਚ ਪਰਵੇਸ਼ ਕਰਦੇ ਹਨ ।
PSEB 9th Class Physical Education Solutions Chapter 4 ਮੁੱਢਲੀ ਸਹਾਇਤਾ 2
3. ਗੁੰਝਲਦਾਰ ਟੁੱਟ (Complicated Fracture) – ਹੱਡੀ ਟੁੱਟਣ ਦੇ ਨਾਲ-ਨਾਲ ਦਿਮਾਗ਼, ਜਿਗਰ, ਗੁਰਦੇ ਤੇ ਚੋਟ ਲੱਗਣ ਨਾਲ ਜੋੜ ਵੀ ਉਤਰ ਜਾਂਦਾ ਹੈ । ਇਕ ਗੁੰਝਲਦਾਰ ਫ਼ਰੈਕਚਰ ਸਰਲ ਜਾਂ ਖੁੱਲ੍ਹਾ ਹੋ ਸਕਦਾ ਹੈ ।
ਇਸ ਦੇ ਇਲਾਵਾ ਕਈ ਹੋਰ ਫ਼ਰੈਕਚਰ ਵੀ ਹੁੰਦੇ ਹਨ, ਜਿਨ੍ਹਾਂ ਦਾ ਮੁੱਢਲਾ ਇਲਾਜ ਕਰਨ ਵਾਲੇ ਨੂੰ ਪਤਾ ਨਹੀਂ ਲੱਗਦਾ । ਇਹਨਾਂ ਵਿਚੋਂ ਮੁੱਖ ਫ਼ਰੈਕਚਰ ਦਾ ਵੇਰਵਾ ਹੇਠਾਂ ਦਿੱਤਾ ਜਾਂਦਾ
ਹੈ-

4. ਬਹੁ-ਖੰਡ ਟੁੱਟ (Comminuted Fracture) – ਜਦ ਹੱਡੀ ਕਈ ਸਥਾਨਾਂ ਤੋਂ ਟੁੱਟ ਜਾਂਦੀ ਹੈ । ਦੇਖੋ ਚਿਤਰ ਨੰ: 3
PSEB 9th Class Physical Education Solutions Chapter 4 ਮੁੱਢਲੀ ਸਹਾਇਤਾ 3
5. ਚਪਟੀ ਫ਼ਰੈਕਚਰ (Impacted Fracture) – ਜਦ ਟੁੱਟੀਆਂ ਹੋਈਆਂ ਹੱਡੀਆਂ ਦੇ ਸਿਰੇ ਇਕ-ਦੂਸਰੇ ਵਿਚ ਖੁੱਭ ਜਾਂਦੇ ਹਨ । ਦੇਖੋ ਚਿਤਰ ਨੰ: 4
PSEB 9th Class Physical Education Solutions Chapter 4 ਮੁੱਢਲੀ ਸਹਾਇਤਾ 4
6. ਕੱਚੀ ਟੁੱਟ (Green Stick Fracture) – ਅਜਿਹਾ ਫ਼ਰੈਕਚਰ ਅਕਸਰ ਛੋਟੇ ਬੱਚਿਆਂ ਵਿਚ ਹੁੰਦਾ ਹੈ । ਉਹਨਾਂ ਦੀਆਂ ਹੱਡੀਆਂ ਨਰਮ ਹੁੰਦੀਆਂ ਹਨ । ਜਦ ਉਹਨਾਂ ਦੀ ਹੱਡੀ ਟੁੱਟ ਜਾਂਦੀ ਹੈ ਤੇ ਉਹ ਪੂਰੀ ਤਰ੍ਹਾਂ ਆਰ-ਪਾਰ ਨਿਕਲ ਕੇ ਟੇਢੀ ਹੋ ਜਾਂਦੀ ਹੈ ਜਾਂ ਉਸ ਵਿਚ ਤਰੇੜ ਆ ਜਾਂਦੀ ਹੈ । ਦੇਖੋ ਚਿੱਤਰ ਨੰ: 5
PSEB 9th Class Physical Education Solutions Chapter 4 ਮੁੱਢਲੀ ਸਹਾਇਤਾ 5
7. ਦੱਬੀ ਹੋਈ ਟੁੱਟ (Depressed Fracture) – ਜਦੋਂ ਖੋਪੜੀ ਦੇ ਉੱਪਰ ਵਾਲੇ ਹਿੱਸੇ ਜਾਂ ਉਸ ਦੇ ਆਸ-ਪਾਸ ਕਿਤੇ ਹੱਡੀ ਟੁੱਟ ਜਾਵੇ ਜਾਂ ਅੰਦਰ ਖੁੱਭ ਜਾਵੇ ।
ਇਸ ਵਿਚ ਸਭ ਤੋਂ ਖ਼ਤਰਨਾਕ ਟੁੱਟ ਜਾਂ ਫ਼ਰੈਕਚਰ ਗੁੰਝਲਦਾਰ ਹੈ । ਇਸ ਟੁੱਟ ਦੇ ਕਾਰਨ ਮਨੁੱਖ ਦਾ ਜੀਵਨ ਸੰਕਟ ਵਿਚ ਪੈ ਜਾਂਦਾ ਹੈ । ਇਸ ਲਈ ਇਹ ਫ਼ਰੈਕਚਰ ਸਭ ਤੋਂ ਭਿਆਨਕ ਹੈ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 2.
ਬੇਹੋਸ਼ੀ ਕੀ ਹੈ ? ਇਸ ਦੇ ਕਾਰਨ, ਚਿੰਨ੍ਹਾਂ ਅਤੇ ਇਲਾਜ ਦੇ ਬਾਰੇ ਦੱਸੋ ।
(What is Unconsciousness ? Discuss its symptoms, causes and treatment.) .
ਉੱਤਰ-
ਬੇਹੋਸ਼ੀ (Unconsciousness) – ਬੇਹੋਸ਼ੀ ਦਾ ਅਰਥ ਚੇਤਨਾ ਦਾ ਗੁਆਉਣਾ ਹੈ ।

ਕਾਰਨ (Causes)-

  1. ਬਹੁਤ ਕੰਮ ਕਰਨ ਜਾਂ ਬਹੁਤ ਖੇਡਣ ਨਾਲ ਥਕਾਵਟ ਕਰਕੇ ।
  2. ਜਦੋਂ ਗਰਮੀ ਹੋਵੇ ।
  3. ਸਰੀਰ ਵਿਚ ਪਾਣੀ ਖ਼ਤਮ ਹੋ ਜਾਵੇ ।
  4. ਜ਼ਹਿਰ ਦੇ ਅਸਰ ਨਾਲ ।
  5. ਮਿਰਗੀ ਤੇ ਹਿਸਟੀਰੀਆ ਜਿਹੀਆਂ ਬਿਮਾਰੀਆਂ ਵੇਲੇ ।
  6. ਦਿਲ ਦਾ ਦੌਰਾ ਪੈ ਜਾਣ ਨਾਲ ।
  7. ਸ਼ੱਕਰ ਦੇ ਰੋਗ ਵਾਲੇ ਇਨਸੂਲਿਨ ਦੀ ਵਰਤੋਂ ਕਰਕੇ ।
  8. ਕਿਸੇ ਬਿਮਾਰੀ ਨਾਲ ਹੋਈ ਕਮਜ਼ੋਰੀ ਵੇਲੇ ਸਰੀਰ ਤੋਂ ਬਹੁਤ ਸਾਰਾ ਕੰਮ ਲਿਆ ਜਾਵੇ ।
  9. ਸਰੀਰ ਵਿਚੋਂ ਲਹੂ ਦੇ ਜ਼ਿਆਦਾ ਵੱਗਣ ਨਾਲ ।

ਚਿੰਨ੍ਹ (Symptoms) – ਬੇਹੋਸ਼ੀ ਦੇ ਹੇਠ ਲਿਖੇ ਲੱਛਣ ਹੁੰਦੇ ਹਨ-

  1. ਨਬਜ਼ ਹੌਲੀ-ਹੌਲੀ ਚਲਦੀ ਹੈ ।
  2. ਚਮੜੀ ਠੰਢੀ ਅਤੇ ਚਿਪਚਿਪੀ ਹੋ ਜਾਂਦੀ ਹੈ ।
  3. ਚਿਹਰਾ ਪੀਲਾ ਪੈ ਜਾਂਦਾ ਹੈ ।
  4. ਖੂਨ ਦਾ ਦਬਾਅ ਘੱਟ ਹੋ ਜਾਂਦਾ ਹੈ ।

ਇਲਾਜ (Treatment)-

  1. ਰੋਗੀ ਦੀ ਨਬਜ਼ ਅਤੇ ਦਿਲ ਦੀ ਧੜਕਣ ਚੰਗੀ ਤਰ੍ਹਾਂ ਵੇਖ ਲੈਣੀ ਚਾਹੀਦੀ ਹੈ ।
  2. ਰੋਗੀ ਦੀ ਜੀਭ ਨੂੰ ਪਿਛਲੇ ਪਾਸੇ ਖਿਸਕਣ ਨਹੀਂ ਦੇਣਾ ਚਾਹੀਦਾ ।
  3. ਜੇ ਸਰੀਰ ਦੇ ਕੱਪੜੇ ਤੰਗ ਹੋਣ ਤਾਂ ਉਤਾਰ ਦੇਣੇ ਚਾਹੀਦੇ ਹਨ ।
  4. ਖੁੱਲ੍ਹੀ ਹਵਾ ਆਉਣ ਦੇਣੀ ਚਾਹੀਦੀ ਹੈ ।
  5. ਦਿਲ ‘ਤੇ ਮਾਲਿਸ਼ ਕਰਨੀ ਚਾਹੀਦੀ ਹੈ ।
  6. ਸਾਹ ਦੀ ਗਤੀ ਘੱਟ ਹੋਣ ਦੀ ਦਸ਼ਾ ਵਿਚ ਬਨਾਵਟੀ ਸਾਹ ਦੇਣਾ ਚਾਹੀਦਾ ਹੈ ।
  7. ਰੋਗੀ ਨੂੰ ਪੂਰੀ ਹੋਸ਼ ਨਾ ਆਉਣ ਤਕ ਮੂੰਹ ਦੇ ਦੁਆਰਾ ਕੁੱਝ ਖਾਣ ਦੇ ਲਈ ਨਹੀਂ ਦੇਣਾ ਚਾਹੀਦਾ।
  8. ਜਦੋਂ ਤਕ ਰੋਗੀ ਹੋਸ਼ ਵਿਚ ਨਾ ਆਵੇ ਉਸ ਨੂੰ ਪਾਣੀ ਜਾਂ ਗਰਮ ਚੀਜ਼ ਪੀਣ ਦੇ ਲਈ ਦੇਣੀ ਚਾਹੀਦੀ ਹੈ ।
  9. ਰੋਗੀ ਨੂੰ ਸਪਿਰਿਟ ਅਮੋਨੀਆ ਸੁੰਘਾ ਦੇਣੀ ਚਾਹੀਦੀ ਹੈ । ਜੇ ਇਹ ਨਾ ਮਿਲ ਸਕੇ ਤਾਂ ਪਿਆਜ਼ ਹੀ ਸੁੰਘਾ ਦੇਣਾ ਚਾਹੀਦਾ ਹੈ ।
  10. ਜਿਸ ਕਾਰਨ ਨਾਲ ਬੇਹੋਸ਼ੀ ਹੋਈ ਹੋਵੇ ਤਾਂ ਉਸ ਦਾ ਇਲਾਜ ਕਰਨਾ ਚਾਹੀਦਾ ਹੈ ।

ਪ੍ਰਸ਼ਨ 3.
ਸੱਪ ਦੇ ਡੰਗ ਮਾਰਨ ਤੇ ਤੁਸੀਂ ਮਰੀਜ਼ ਨੂੰ ਕਿਸ ਤਰ੍ਹਾਂ ਦੀ ਮੁੱਢਲੀ ਸਹਾਇਤਾ ਦੇਵੋਗੇ ?
(What type of First Aid you would provide to a person who got bite by snake?)
ਉੱਤਰ-
ਸੱਪ ਦੇ ਕੱਟਣ ਦੀ ਹਾਲਤ ਵਿਚ ਮੁੱਢਲੀ ਸਹਾਇਤਾ
(First Aid in case of snake bite)

ਸੱਪ ਦੇ ਕੱਟਣ ਨਾਲ ਵਿਅਕਤੀ ਦੀ ਮੌਤ ਹੋਣ ਦੀ ਸੰਭਾਵਨਾ ਹੋ ਸਕਦੀ ਹੈ । ਇਸ ਲਈ ਅਜਿਹੇ ਵਿਅਕਤੀ ਨੂੰ ਫੌਰਨ ਮੁੱਢਲੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ । ਸੱਪ ਰਾਹੀਂ ਡੱਸੇ ਵਿਅਕਤੀ ਨੂੰ ਹੇਠ ਲਿਖੇ ਢੰਗ ਰਾਹੀਂ ਮੁੱਢਲੀ ਸਹਾਇਤਾ ਦੇਣੀ ਚਾਹੀਦੀ ਹੈ-

  • ਖੂਨ ਦੇ ਦੌਰੇ ਨੂੰ ਰੋਕਣਾ (Stopping the Circulation of blood) – ਸਭ ਤੋਂ ਪਹਿਲਾਂ ਜਿਸ ਅੰਗ ਤੇ ਸੱਪ ਨੇ ਡੱਸਿਆ ਹੋਵੇ, ਉਸ ਅੰਗ ਵਿਚ ਖੂਨ ਦੇ ਦੌਰੇ ਨੂੰ ਰੋਕਣਾ ਚਾਹੀਦਾ ਹੈ । ਇਸ ਦੇ ਦਿਲ ਵੱਲ ਦੇ ਹਿੱਸੇ ਦੇ ਉੱਪਰਲੇ ਹਿੱਸੇ ਨੂੰ ਕੱਪੜੇ ਦੇ ਨਾਲ ਜਾਂ ਰੱਸੀ ਨਾਲ ਕੱਸ ਕੇ ਬੰਨ੍ਹ ਦੇਣਾ ਚਾਹੀਦਾ ਹੈ । ਇਕ ਬੰਧਨ ਪੈਰ ਜਾਂ ਬਾਂਹ ਦੇ ਦੁਆਲੇ ਗੋਡੇ ਜਾਂ ਕੁਹਣੀ ਦੇ ਉੱਪਰ ਬੰਨ੍ਹਣਾ ਚਾਹੀਦਾ ਹੈ । ਹਰੇਕ 10-20 ਮਿੰਟ ਦੇ ਬਾਅਦ ਇਸ ਨੂੰ ਅੱਧੇ ਮਿੰਟ ਲਈ ਢਿੱਲਾ ਛੱਡਣਾ ਚਾਹੀਦਾ ਹੈ ।
  • ਪਾਣੀ ਜਾਂ ਲਾਲ ਦਵਾਈ ਦੇ ਘੋਲ ਨਾਲ ਧੋਣਾ (Washing with water of Potassium permanganate solution) – ਜਿਸ ਥਾਂ ਤੇ ਸੱਪ ਨੇ ਡੰਗ ਮਾਰਿਆ ਹੋਵੇ, ਉਸ ਥਾਂ ਨੂੰ ਪਾਣੀ ਜਾਂ ਲਾਲ ਦਵਾਈ (Potassium permanganate) ਦੇ ਘੋਲ ਨਾਲ ਧੋ ਲੈਣਾ ਚਾਹੀਦਾ ਹੈ
  • ਕਟਾਅ ਲਾਉਣਾ (To make an incision) – ਡੰਗ ਵਾਲੀ ਥਾਂ ਨੂੰ ਚਾਕੂ ਜਾਂ ਬਲੇਡ ਦੇ ਨਾਲ 1 (2.5 ਸਮ ਲੰਮਾ ਅਤੇ 2 ’’ (1.25 ਸਮ ਡੂੰਘਾ ਕਟਾਅ ਲਾਉਣਾ ਚਾਹੀਦਾ ਹੈ । ਚਾਕੂ ਜਾਂ ਬਲੇਡ ਨੂੰ ਪਹਿਲਾਂ ਕੀਟਾਣੂ ਰਹਿਤ ਕਰ ਲੈਣਾ ਚਾਹੀਦਾ ਹੈ । ਕਟਾਅ ਲਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਵੱਡੀ ਖੂਨ ਦੀ ਨਾਲੀ ਨੂੰ ਕੋਈ ਹਾਨੀ ਨਾ ਹੋਵੇ ।
  • ਬਿਮਾਰ ਨੂੰ ਘੁੰਮਣ-ਫਿਰਨ ਨਾ ਦੇਣਾ (Not allowing the patient to moveਬਿਮਾਰ ਨੂੰ ਘੁੰਮਣ-ਫਿਰਨ ਨਾ ਦਿੱਤਾ ਜਾਵੇ । ਬਿਮਾਰ ਦੇ ਤੁਰਨ-ਫਿਰਨ ਨਾਲ ਸਰੀਰ ਵਿਚ ਜ਼ਹਿਰ ਫੈਲ ਜਾਂਦਾ ਹੈ ।
  • ਸਰੀਰ ਨੂੰ ਗਰਮ ਰੱਖਣਾ (Keeping the body warm) – ਬਿਮਾਰੀ ਦੇ ਸਰੀਰ ਨੂੰ ਗਰਮ ਰੱਖਿਆ ਜਾਵੇ । ਉਸ ਨੂੰ ਪੀਣ ਲਈ ਗਰਮ ਚਾਹ ਦੇਣੀ ਚਾਹੀਦੀ ਹੈ ।
  • ਬਨਾਉਟੀ ਸਾਹ ਦੇਣਾ (Administering artificial respiration) – ਜੇਕਰ ਰੋਗੀ ਦਾ ਸਾਹ ਰੁਕ ਗਿਆ ਹੋਵੇ ਤਾਂ ਰੋਗੀ ਨੂੰ ਬਨਾਉਟੀ ਸਾਹ ਦੇਣਾ ਚਾਹੀਦਾ ਹੈ ।
  • ਬਿਮਾਰ ਨੂੰ ਹੌਸਲਾ ਦੇਣਾ (Encouraging the patient) – ਬਿਮਾਰ ਨੂੰ ਹੌਸਲਾ ਦਿੰਦੇ ਰਹਿਣਾ ਚਾਹੀਦਾ ਹੈ ।
  • ਡਾਕਟਰ ਦੇ ਕੋਲ ਜਾਂ ਹਸਪਤਾਲ ਵਿਚ ਪਹੁੰਚਾਉਣਾ (Taking to a doctor or hospital) – ਬਿਮਾਰ ਨੂੰ ਜਲਦੀ ਹੀ ਕਿਸੇ ਡਾਕਟਰ ਦੇ ਕੋਲ ਜਾਂ ਹਸਪਤਾਲ ਵਿਚ ਪਹੁੰਚਾਉਣਾ ਚਾਹੀਦਾ ਹੈ ।

ਪ੍ਰਸ਼ਨ 4.
ਪਾਣੀ ਵਿਚ ਡੁੱਬਣ ਤੇ ਤੁਸੀਂ ਮਰੀਜ਼ ਨੂੰ ਕਿਸ ਤਰ੍ਹਾਂ ਦੀ ਮੁੱਢਲੀ ਸਹਾਇਤਾ ਦੇਵੋਗੇ ?
(How you will give first aid to a Drowning person ?)
ਉੱਤਰ-
ਪਾਣੀ ਵਿਚ ਡੁੱਬਣ ਦਾ ਇਲਾਜ
(Treatment of Drowning)

ਨਹਿਰਾਂ, ਤਲਾਬਾਂ ਅਤੇ ਨਦੀਆਂ ਵਿਚ ਕਈ ਵਾਰ ਇਸ਼ਨਾਨ ਕਰਦਿਆਂ ਜਾਂ ਇਹਨਾਂ ਨੂੰ ਪਾਰ ਕਰਦੇ ਸਮੇਂ ਕਈ ਵਿਅਕਤੀ ਡੁੱਬ ਜਾਂਦੇ ਹਨ ।
ਜੇ ਡੁੱਬੇ ਹੋਏ ਵਿਅਕਤੀ ਨੂੰ ਪਾਣੀ ਵਿਚੋਂ ਕੱਢ ਕੇ ਮੁੱਢਲੀ ਸਹਾਇਤਾ ਦਿੱਤੀ ਜਾਵੇ ਤਾਂ ਉਸ ਦੀ ਜ਼ਿੰਦਗੀ ਦੀ ਰੱਖਿਆ ਕੀਤੀ ਜਾ ਸਕਦੀ ਹੈ । ਪਾਣੀ ਵਿਚ ਡੁੱਬੇ ਹੋਏ ਵਿਅਕਤੀ ਨੂੰ ਅੱਗੇ ਲਿਖੇ ਢੰਗ ਨਾਲ ਮੁੱਢਲੀ ਸਹਾਇਤਾ ਦੇਣੀ ਚਾਹੀਦੀ ਹੈ-

  • ਢਿੱਡ ਵਿਚੋਂ ਪਾਣੀ ਕੱਢਣਾ (Removing water from the belly) – ਡੁੱਬੇ ਹੋਏ ਵਿਅਕਤੀ ਨੂੰ ਪਾਣੀ ਵਿਚੋਂ ਬਾਹਰ ਕੱਢੋ । ਫਿਰ ਉਸ ਨੂੰ ਢਿੱਡ ਦੇ ਭਾਰ ਲੰਮਾ ਪਾ ਕੇ ਉਸ ਦੇ ਢਿੱਡ ਵਿਚੋਂ ਪਾਣੀ ਕੱਢਿਆ ਜਾਵੇ । ਘੜਾ ਨਾ ਮਿਲਣ ਦੀ ਹਾਲਤ ਵਿਚ ਉਸ ਨੂੰ ਢਿੱਡ ਦੇ ਭਾਰ ਲੰਮਾ ਪਾ ਕੇ ਉਸ ਨੂੰ ਲੱਕ ਤੋਂ ਫੜ ਕੇ ਉੱਪਰ ਵੱਲ ਉਛਾਲੋ । ਅਜਿਹਾ ਕਰਨ ਨਾਲ ਉਸ ਦੇ ਢਿੱਡ ਵਿਚੋਂ ਪਾਣੀ ਬਾਹਰ ਨਿਕਲ ਜਾਵੇਗਾ ।
  • ਬਿਮਾਰ ਨੂੰ ਸੁੱਕੇ ਕੱਪੜੇ ਪਹਿਨਾਉਣਾ (Making the patient wear dry clothes) – ਰੋਗੀ ਨੂੰ ਸੁੱਕੇ ਕੱਪੜੇ ਪਾਉਣ ਲਈ ਦਿਓ ।
  • ਬਿਮਾਰ ਦੇ ਸਰੀਰ ਨੂੰ ਗਰਮ ਰੱਖਣਾ (Keeping the patient’s body warmਬਿਮਾਰ ਨੂੰ ਕੰਬਲ, ਚਾਦਰ ਆਦਿ ਵਿਚ ਲਪੇਟ ਦਿਓ ਤਾਂਕਿ ਉਸ ਦਾ ਸਰੀਰ ਗਰਮ ਰਹੇ ।
  • ਬਨਾਉਟੀ ਸਾਹ ਦੇਣਾ (Administering artificial respiration) – ਜੇ ਬਿਮਾਰ ਦਾ ਸਾਹ ਬੰਦ ਹੋ ਜਾਵੇ ਤਾਂ ਉਸ ਨੂੰ ਬਨਾਉਟੀ ਸਾਹ ਦਿਓ ।
  • ਬਿਮਾਰ ਨੂੰ ਗਰਮ ਚਾਹ ਜਾਂ ਕਾਫ਼ੀ ਪਿਲਾਉਣਾ (Administering the patient hot tea or coffee) – ਹੋਸ਼ ਵਿਚ ਆਉਣ ਤੇ ਬਿਮਾਰ ਨੂੰ ਗਰਮ ਚਾਹ ਜਾਂ ਕਾਫ਼ੀ ਪੀਣ ਲਈ ਦਿਓ ।
  • ਬਿਮਾਰ ਨੂੰ ਡਾਕਟਰ ਕੋਲ ਪਹੁੰਚਾਉਣਾ (Taking the patient to the doctor) – ਜੇ ਜ਼ਰੂਰੀ ਹੋਵੇ ਤਾਂ ਬਿਮਾਰ ਨੂੰ ਡਾਕਟਰ ਕੋਲ ਪਹੁੰਚਾਓ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 5.
ਅੱਗ ਨਾਲ ਸੜੇ ਹੋਏ ਮਨੁੱਖ ਨੂੰ ਤੁਸੀਂ ਕਿਹੋ ਜਿਹੀ ਮੁੱਢਲੀ ਸਹਾਇਤਾ ਦੇਵੋਗੇ ? (What type of first aid you will provide to a Burnt person ?)
ਉੱਤਰ-
ਸੜਨਾ
(Burning)

ਕਾਰਨ ਅਤੇ ਪ੍ਰਭਾਵ (Causes and Effects) – ਕਈ ਵਾਰ ਅੱਗ, ਗਰਮ ਭਾਂਡਿਆਂ, ਰਸਾਇਣਿਕ ਪਦਾਰਥ, ਤੇਜ਼ਾਬ ਅਤੇ ਬਿਜਲੀ ਦੇ ਕਰੰਟ ਨਾਲ ਆਦਮੀ ਸੜ ਜਾਂਦਾ ਹੈ । ਇਸ ਨਾਲ ਚਮੜੀ, ਮਾਸ-ਪੇਸ਼ੀਆਂ ਅਤੇ ਉਤਕ (Tissues) ਨਸ਼ਟ ਹੋ ਜਾਂਦੇ ਹਨ ।
ਕਦੇ-ਕਦੇ ਗਰਮ ਚਾਹ, ਗਰਮ ਦੁੱਧ, ਗਰਮ ਕੌਫ਼ੀ, ਭਾਫ ਜਾਂ ਤੇਜ਼ਾਬ ਨਾਲ ਜ਼ਖ਼ਮ (Scalds) ਹੋ ਜਾਂਦੇ ਹਨ । ਚਮੜੀ ਲਾਲ ਹੋ ਜਾਂਦੀ ਹੈ, ਜਾਂ ਕੱਪੜੇ ਸਰੀਰ ਨਾਲ ਚੰਬੜ ਜਾਂਦੇ ਹਨ ਨੂੰ ਬਰਦਾਸ਼ਤ ਤੋਂ ਬਾਹਰ ਦਰਦ ਹੁੰਦਾ ਹੈ | ਕਦੇ-ਕਦੇ ਆਦਮੀ ਵਧੇਰੇ ਸੜਨ ਨਾਲ ਮਰ ਵੀ ਜਾਂਦਾ ਹੈ ।

ਇਲਾਜ (Treatment)-

  1. ਸੜੇ ਹੋਏ ਹਿੱਸੇ ਦਾ ਧਿਆਨ-ਪੂਰਵਕ ਇਲਾਜ ਕਰਨਾ ਚਾਹੀਦਾ ਹੈ ।
  2. ਜੇ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਭੱਜਣਾ ਨਹੀਂ ਚਾਹੀਦਾ । ਆਦਮੀ ਨੂੰ ਲੰਮਾ ਪੈ ਜਾਣਾ ਚਾਹੀਦਾ ਹੈ ।
  3. ਜਿਸ ਆਦਮੀ ਦੇ ਕੱਪੜਿਆਂ ਨੂੰ ਅੱਗ ਲੱਗ ਜਾਵੇ, ਉਸ ਨੂੰ ਕੰਬਲ ਜਾਂ ਮੋਟੇ ਕੱਪੜੇ ਨਾਲ ਲਪੇਟ ਦਿਓ ।
  4. ਕੱਪੜਿਆਂ ਨੂੰ ਧਿਆਨ ਨਾਲ ਉਤਾਰੋ । ਜੇ ਸਰੀਰ ਨਾਲ ਚੰਬੜਨ ਦੇ ਕਾਰਨ ਉਤਰ ਨਾ ਸਕਣ ਤਾਂ ਉਹਨਾਂ ਨੂੰ ਕੱਟ ਦਿਓ ।
  5. ਤੇਜ਼ਾਬ ਨਾਲ ਸੜ ਜਾਣ ਤੇ ਜ਼ਖ਼ਮਾਂ ਉੱਤੇ ਦੋ ਚਮਚੇ ਮਿੱਠਾ ਸੋਢਾ (Sodium bicarbonate) 400 C.C. ਪਾਣੀ ਵਿਚ ਘੋਲ ਕੇ ਮੁਲਾਇਮ ਕੱਪੜੇ ਨਾਲ ਲਾਓ ।
  6. ਜ਼ਖ਼ਮਾਂ ‘ਤੇ lodex ਜਾਂ Ripanto ਲਗਾਓ ।

ਪ੍ਰਸ਼ਨ 6.
ਬਿਜਲੀ ਦੇ ਝਟਕੇ ਤੋਂ ਕੀ ਭਾਵ ਹੈ ? ਤੁਸੀਂ ਮਰੀਜ਼ ਨੂੰ ਕਿਸ ਤਰ੍ਹਾਂ ਦੀ ਮੁੱਢਲੀ ਸਹਾਇਤਾ ਦੇਵੋਗੇ ?
(What is Electric Shock ? How you will give first aid to a such person ?)
ਉੱਤਰ-
ਬਿਜਲੀ ਦਾ ਝਟਕਾ
(Electric Shock)

ਬਿਜਲੀ ਦੀ ਨੰਗੀ ਤਾਰ ਜਿਸ ਵਿਚ ਕਰੰਟ ਚਲ ਰਿਹਾ ਹੋਵੇ, ਨੂੰ ਅਚਾਨਕ ਹੱਥ ਲਾਉਣ ਨਾਲ ਜਾਂ ਲੱਗ ਜਾਣ ਨਾਲ ਝਟਕਾ ਲੱਗਦਾ ਹੈ | ਸਰੀਰ ਝੁਲਸ ਵੀ ਜਾਂਦਾ ਹੈ । ਇਸ ਦੇ ਇਲਾਵਾ ਕਈ ਵਾਰ ਬਿਜਲੀ ਦੇ ਝਟਕੇ ਨਾਲ ਮੌਤ ਵੀ ਹੋ ਜਾਂਦੀ ਹੈ । ਜੇ ਕੋਈ ਆਦਮੀ ਤਾਰ ਨਾਲ ਚੰਬੜ ਜਾਵੇ ਤਾਂ ਉਸ ਨੂੰ ਛੁਡਾਉਣ ਲਈ ਫੌਰਨ ਸਵਿੱਚ ਬੰਦ ਕਰ ਦੇਣਾ ਚਾਹੀਦਾ ਹੈ । ਜੇ ਕਿਸੇ ਕਾਰਨ Main Switch ਨਾ ਮਿਲੇ ਤਾਂ ਹੇਠ ਲਿਖੇ ਢੰਗ ਪ੍ਰਯੋਗ ਕਰਨੇ ਚਾਹੀਦੇ ਹਨ –

ਇਲਾਜ (Treatment)-

  • ਰਬੜ ਦੇ ਦਸਤਾਨੇ ਅਤੇ ਸੁੱਕੀ ਲੱਕੜ ਦਾ ਪ੍ਰਯੋਗ ਕਰਨਾ (Using Rubber gloves · and dry wood) – ਜੇ ਬਿਜਲੀ ਦੀ ਸ਼ਕਤੀ 500 ਵੋਲਟ ਤਕ ਹੋਵੇ ਤਾਂ ਰਬੜ ਦੇ ਦਸਤਾਨੇ ਅਤੇ ਸੁੱਕੀ ਲੱਕੜ ਦਾ ਪ੍ਰਯੋਗ ਕਰਕੇ ਆਦਮੀ ਨੂੰ ਬਚਾਉਣਾ ਚਾਹੀਦਾ ਹੈ । ਇਹਨਾਂ ਵਿਚ ਬਿਜਲੀ ਦਾ ਕਰੰਟ ਨਹੀਂ ਲੰਘਦਾ । ਗਿੱਲੀ ਚੀਜ਼ ਜਾਂ ਧਾਤ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ।
  • ਪਲੱਗ ਕੱਢਣਾ (Removing the plug)-ਜੇ ਬਿਜਲੀ ਦੀ ਤਾਰ ਕਿਸੇ ਦੂਰ ਦੀ | ਥਾਂ ਤੋਂ ਆ ਰਹੀ ਹੋਵੇ ਤਾਂ ਪਲੱਗ (Plug) ਕੱਢ ਦੇਣਾ ਚਾਹੀਦਾ ਹੈ ਜਾਂ ਫਿਰ ਤਾਰ ਤੋੜ ਦੇਣੀ ਚਾਹੀਦੀ ਹੈ ।
  • ਬਨਾਉਟੀ ਸਾਹ ਦੇਣਾ (Giving artificial respiration) – ਜੇ ਬਿਮਾਰ ਦਾ ਸਾਹ ਬੰਦ ਹੋਵੇ ਤਾਂ ਉਸ ਨੂੰ ਬਨਾਉਟੀ ਸਾਹ ਦੇਣਾ ਚਾਹੀਦਾ ਹੈ ।
  • ਝੁਲਸੇ ਜਾਂ ਸੜੇ ਅੰਗ ਦਾ ਇਲਾਜ (Treatment of Scald or Burnt partਜੇ ਕੋਈ ਅੰਗ ਝੁਲਸ ਜਾਂ ਸੜ ਗਿਆ ਹੋਵੇ ਤਾਂ ਉਸ ਦਾ ਇਲਾਜ ਕਰਨਾ ਚਾਹੀਦਾ ਹੈ ।
  • ਬਿਮਾਰ ਨੂੰ ਹੌਸਲਾ ਦੇਣਾ (Encouraging the patient) – ਬਿਮਾਰ ਨੂੰ ਹੌਸਲਾ ਦੇਣਾ ਚਾਹੀਦਾ ਹੈ ।
  • ਕੰਬਲ ਵਿਚ ਲਪੇਟਣਾ (Wrapping in a blanket) – ਬਿਮਾਰ ਨੂੰ ਕੰਬਲ ਜਾਂ ਹੋਰ | ਕੱਪੜੇ ਵਿਚ ਲਪੇਟ ਕੇ ਰੱਖਣਾ ਚਾਹੀਦਾ ਹੈ ।
  • ਗਰਮ ਦੁੱਧ ਜਾਂ ਚਾਹ ਪਿਆਉਣਾ (Administration hot milk or tea)- ਬਿਮਾਰ ਨੂੰ ਗਰਮ ਦੁੱਧ ਜਾਂ ਚਾਹ ਦੇਣੀ ਚਾਹੀਦੀ ਹੈ ।

PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

Punjab State Board PSEB 9th Class Physical Education Book Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ Textbook Exercise Questions, and Answers.

PSEB Solutions for Class 9 Physical Education Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

Physical Education Guide for Class 9 PSEB ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ Textbook Questions and Answers

ਪਾਠ ਦੀ ਸੰਖੇਪ ਰੂਪ-ਰੇਖ (Brief Outlines of the Chapter)

  • ਨਸ਼ੀਲੀਆਂ ਵਸਤੂਆਂ-ਸ਼ਰਾਬ, ਤੰਬਾਕੂ, ਅਫ਼ੀਮ, ਭੰਗ, ਹਸ਼ੀਸ਼, ਚਰਸ, ਕੈਫੀਨ ਆਦਿ ਨਸ਼ੀਲੀਆਂ ਵਸਤੂਆਂ ਹਨ ।
  • ਨਸ਼ੀਲੀਆਂ ਵਸਤੂਆਂ ਦਾ ਨੁਕਸਾਨ-ਮਾਨਸਿਕ ਸੰਤੁਲਨ ਅਤੇ ਪਾਚਣ ਸ਼ਕਤੀ ਖ਼ਰਾਬ ਹੋ ਜਾਂਦੀ ਹੈ | ਮਾਸਪੇਸ਼ੀਆਂ ਦੀ ਕੰਮ ਕਰਨ ਦੀ ਯੋਗਤਾ ਘੱਟ ਜਾਂਦੀ ਹੈ ਅਤੇ ਭੈੜੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
  • ਖਿਡਾਰੀਆਂ ਦੀ ਖੇਡ ਤੇ ਨਸ਼ੀਲੀਆਂ ਵਸਤੂਆਂ ਦਾ ਪ੍ਰਭਾਵ-ਸਰੀਰਕ ਤਾਲਮੇਲ ਅਤੇ ਫੁਰਤੀ ਦੀ ਘਾਟ, ਮਨ ਦੇ ਸੰਤੁਲਿਤ ਅਤੇ ਇਕਾਗਰਤਾ ਦੀ ਘਾਟ, ਲਾਪਰਵਾਹੀ ਅਤੇ ਖੇਡ ਭਾਵਨਾ ਦਾ ਅੰਤ ਹੀ ਨਸ਼ੀਲੀਆਂ ਵਸਤੂਆਂ ਦਾ ਖੇਡਾਂ ਤੇ ਪ੍ਰਭਾਵ ਹੈ ।
  • ਨਸ਼ੀਲੀਆਂ ਵਸਤੂਆਂ ਕਾਰਨ ਖੇਡ ਵਿਚ ਹਾਰ-ਨਸ਼ੇ ਦੇ ਕਾਰਨ ਖਿਡਾਰੀ ਖੇਡ ਵਿਚ ਗ਼ਲਤੀਆਂ ਕਰਦਾ ਹੈ ਅਤੇ ਵਿਰੋਧੀਆਂ ਦੀਆਂ ਚਾਲਾਂ ਨੂੰ ਨਹੀਂ ਸਮਝ ਸਕਦਾ । ਇਸ ਲਈ ਹਾਰ ਯਕੀਨੀ ਹੋ ਜਾਂਦੀ ਹੈ ।
  • ਸ਼ਰਾਬ ਦਾ ਸਰੀਰ ਤੇ ਅਸਰ-ਸ਼ਰਾਬ ਨਾੜੀ ਪ੍ਰਣਾਲੀ ਅਤੇ ਗੁਰਦਿਆਂ ਨੂੰ ਵਿਗਾੜ ਦਿੰਦੀ ਹੈ, ਜਿਸ ਨਾਲ ਸਾਹ ਅਤੇ ਦੂਸਰੀਆਂ ਬਿਮਾਰੀਆਂ ਲੱਗਦੀਆਂ ਹਨ ।
  • ਤੰਬਾਕੂ ਦਾ ਸਰੀਰ ਤੇ ਅਸਰ-ਤੰਬਾਕੂ ਖਾਣ ਨਾਲ ਦਿਲ ਅਤੇ ਸਾਹ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ | ਪੇਟ ਖ਼ਰਾਬ ਰਹਿੰਦਾ ਹੈ ਅਤੇ ਦਮਾ ਆਦਿ ਰੋਗ ਲੱਗ ਜਾਂਦੇ ਹਨ ।

ਖਿਆ ਸੈਲੀ ‘ਤੇ ਆਧਾਰਿਤ ਮਹੱਤਵਪੂਰਨ ਪ੍ਰਸ਼ਨ (Examination Style Important Questions)
ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Very Brief Answers) 

ਪ੍ਰਸ਼ਨ 1.
ਕਿਸੇ ਦੋ ਨਸ਼ੀਲੀਆਂ ਵਸਤੂਆਂ ਦੇ ਨਾਂ ਲਿਖੋ ।
ਉੱਤਰ-

  1. ਸ਼ਰਾਬ
  2. ਹਸ਼ੀਸ਼ ।

ਪ੍ਰਸ਼ਨ 2.
ਨਸ਼ੀਲੀਆਂ ਵਸਤੂਆਂ ਕਿਹੜੀਆਂ ਦੋ ਕਿਰਿਆਵਾਂ ਤੇ ਜ਼ਿਆਦਾ ਅਸਰ ਕਰਦੀਆਂ ਹਨ ?
ਉੱਤਰ-

  • ਪਾਚਨ ਕਿਰਿਆ ‘ਤੇ
  • ਸੋਚਣ ਸ਼ਕਤੀ ਤੇ ।

ਪ੍ਰਸ਼ਨ 3.
ਨਸ਼ੀਲੀਆਂ ਵਸਤੂਆਂ ਦੇ ਕੋਈ ਦੋ ਦੋਸ਼ ਲਿਖੋ ।
ਉੱਤਰ-

  • ਚਿਹਰਾ ਪੀਲਾ ਪੈ ਜਾਂਦਾ ਹੈ ।
  • ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ ।

ਪ੍ਰਸ਼ਨ 4.
ਨਸ਼ੀਲੀਆਂ ਵਸਤੂਆਂ ਦੀ ਵਰਤੋਂ ਦੇ ਖਿਡਾਰੀਆਂ ਉੱਤੇ ਪੈਣ ਵਾਲੇ ਕੋਈ ਦੋ ਬੁਰੇ ਪ੍ਰਭਾਵ ਲਿਖੋ ।
ਉੱਤਰ-

  • ਲਾਪਰਵਾਹੀ ਅਤੇ ਬੇਫ਼ਿਕਰੀ |
  • ਖੇਡ ਭਾਵਨਾ ਦਾ ਅੰਤ ।

PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

ਪ੍ਰਸ਼ਨ 5.
ਖੇਡ ਵਿੱਚ ਹਾਰ ਨਸ਼ੀਲੀਆਂ ਵਸਤੂਆਂ ਦੇ ਪ੍ਰਯੋਗ ਦੇ ਕਾਰਨ ਹੋ ਜਾਂਦੀ ਹੈ । ਠੀਕ ਜਾਂ ਗ਼ਲਤ।
ਉੱਤਰ-
ਠੀਕ |

ਪ੍ਰਸ਼ਨ 6.
ਸ਼ਰਾਬ ਦਾ ਅਸਰ ਪਹਿਲਾਂ ਦਿਮਾਗ਼ ਉੱਤੇ ਹੁੰਦਾ ਹੈ, ਠੀਕ ਜਾਂ ਗ਼ਲਤ ।
ਉੱਤਰ-
ਠੀਕ ।

ਪ੍ਰਸ਼ਨ 7.
ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਠੀਕ ਜਾਂ ਗਲਤ ।
ਉੱਤਰ-
ਠੀਕ |

ਪ੍ਰਸ਼ਨ 8.
ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਡਰ ਵੱਧ ਜਾਂਦਾ ਹੈ ਜਾਂ ਘੱਟ ਜਾਂਦਾ ਹੈ ?
ਉੱਤਰ-
ਡਰ ਵੱਧ ਜਾਂਦਾ ਹੈ ।

ਪ੍ਰਸ਼ਨ 9.
ਤੰਬਾਕੂ ਦੀ ਵਰਤੋਂ ਨਾਲ ਖੰਘ ਨਹੀਂ ਲੱਗਦੀ ਅਤੇ ਨਾ ਹੀ ਟੀ. ਬੀ. ਹੁੰਦੀ ਹੈ । ਠੀਕ ਜਾਂ ਗਲਤ ।
ਉੱਤਰ-
ਗ਼ਲਤ |

ਪ੍ਰਸ਼ਨ 10.
ਨਸ਼ੇ ਕਰਨ ਵਾਲਾ ਖਿਡਾਰੀ ਲਾਪਰਵਾਹ ਹੋ ਜਾਂਦਾ ਹੈ । ਸਹੀ ਜਾਂ ਗ਼ਲਤ :
ਉੱਤਰ-
ਸਹੀ |

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Brief Answers)

ਪ੍ਰਸ਼ਨ 1.
ਨਸ਼ੀਲੀਆਂ ਵਸਤੂਆਂ ਦੀ ਸੂਚੀ ਬਣਾਓ ਅਤੇ ਇਹ ਵੀ ਦੱਸੋ ਕਿ ਨਸ਼ੀਲੀਆਂ ਵਸਤੁਆਂ ਪਾਚਨ ਕਿਰਿਆ ਤੇ ਸੋਚਣ ਸ਼ਕਤੀ ਤੇ ਕਿਵੇਂ ਅਸਰ ਪਾਉਂਦੀਆਂ ਹਨ ? (List the intoxicants things. How intoxicants effects on digestive system and thinking of a person ?)
ਉੱਤਰ-
ਨਸ਼ੀਲੀਆਂ ਵਸਤੂਆਂ ਦੇ ਖਾਣ ਜਾਂ ਇਸਤੇਮਾਲ ਕਰਨ ਨਾਲ ਸਰੀਰ ਵਿਚ ਕਿਸੇ ਨਾ ਕਿਸੇ ਤਰ੍ਹਾਂ ਦੀ ਉਤੇਜਨਾ ਜਾਂ ਨਿੱਸਲਪਣ ਆ ਜਾਂਦਾ ਹੈ | ਆਦਮੀ ਦੀ ਨਾੜੀ ਪ੍ਰਣਾਲੀ ਉੱਤੇ ਸਾਰੀਆਂ ਨਸ਼ੀਲੀਆਂ ਚੀਜ਼ਾਂ ਦਾ ਬਹੁਤ ਭੈੜਾ ਅਸਰ ਪੈਂਦਾ ਹੈ ਜਿਸ ਨਾਲ ਕਈ ਤਰ੍ਹਾਂ ਦੇ ਵਿਚਾਰ, ਕਲਪਨਾਵਾਂ ਅਤੇ ਭਾਵਨਾਵਾਂ ਪੈਦਾ ਹੁੰਦੀਆਂ ਹਨ । ਜੋ ਮਨੁੱਖ ਵਿਚ ਘਬਰਾਹਟ, ਗੁੱਸਾ ਪੈਦਾ ਕਰਕੇ ਉਸ ਦੇ ਵਿਵਹਾਰ ਵਿਚ ਬਦਲਾਵ ਲੈ ਆਉਂਦੀਆਂ ਹਨ । ਨਸ਼ੀਲੀਆਂ ਵਸਤੁਆਂ ਦੇ ਇਸਤੇਮਾਲ ਕਰਨ ਨਾਲ ਆਦਮੀ ਦੇ ਵਿਵਹਾਰ ਅਤੇ ਸਰੀਰ ਤੇ ਕੰਟਰੋਲ ਨਹੀਂ ਰਹਿੰਦਾ ।

ਨਸ਼ੀਲੀਆਂ ਵਸਤੂਆਂ ਹੇਠ ਲਿਖੀਆਂ ਹਨ –

  • ਸ਼ਰਾਬ
  • ਅਫ਼ੀਮ
  • ਤੰਬਾਕੂ
  • ਭੰਗ
  • ਹਸ਼ੀਸ਼
  • ਚਰਸ
  • ਕੈਫੀਨ
  • ਐਡਰਨਵੀਨ ।

ਪਾਚਨ ਕਿਰਿਆ ਤੇ ਪ੍ਰਭਾਵ (Effects on Digestion)-ਨਸ਼ੀਲੀਆਂ ਵਸਤੂਆਂ ਦਾ ਪਾਚਨ ਕਿਰਿਆ ਤੇ ਬਹੁਤ ਅਸਰ ਪੈਂਦਾ ਹੈ । ਇਹਨਾਂ ਵਿਚ ਤੇਜ਼ਾਬੀ ਅੰਸ਼ ਬਹੁਤ ਜ਼ਿਆਦਾ ਹੁੰਦੇ ਹਨ । ਇਹਨਾਂ ਅੰਸ਼ਾਂ ਕਾਰਨ ਮਿਹਦੇ ਦੀ ਕੰਮ ਕਰਨ ਦੀ ਸ਼ਕਤੀ ਘਟਦੀ ਜਾਂਦੀ ਹੈ ਅਤੇ ਕਈ ਤਰ੍ਹਾਂ ਦੇ ਪੇਟ ਦੇ ਰੋਗ ਪੈਦਾ ਹੋ ਜਾਂਦੇ ਹਨ ।

ਸੋਚਣ-ਸ਼ਕਤੀ ਤੇ ਪ੍ਰਭਾਵ (Effects on Thinking)-ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਵਿਅਕਤੀ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਅਤੇ ਉਹ ਬੋਲਣ ਦੀ ਥਾਂ ਥਥਲਾਉਂਦਾ ਹੈ । ਉਹ ਆਪਣੇ ਉੱਪਰ ਕਾਬੂ ਨਹੀਂ ਰੱਖ ਸਕਦਾ । ਉਹ ਖੇਡ ਵਿਚ ਆਈਆਂ ਚੰਗੀਆਂ ਸਥਿਤੀਆਂ ਬਾਰੇ ਸੋਚ ਨਹੀਂ ਸਕਦਾ ਅਤੇ ਨਾ ਹੀ ਇਹੋ ਜਿਹੀਆਂ ਸਥਿਤੀਆਂ ਤੋਂ ਲਾਭ ਉਠਾ ਸਕਦਾ ਹੈ ।

PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

ਪ੍ਰਸ਼ਨ 2.
ਖੇਡ ਵਿਚ ਹਾਰ ਨਸ਼ੀਲੀਆਂ ਵਸਤੂਆਂ ਦੇ ਪ੍ਰਯੋਗ ਦੇ ਕਾਰਨ ਵੀ ਹੋ ਸਕਦੀ ਹੈ, ਕਿਵੇਂ ? (How we can face defeat in play field due to use of intoxicants things ?)
ਉੱਤਰ-

  • ਨਸ਼ੇ ਵਿਚ ਡੁੱਬਿਆ ਖਿਡਾਰੀ ਖੇਡ ਦੇ ਸਮੇਂ ਇਹੋ ਜਿਹੀਆਂ ਗ਼ਲਤੀਆਂ ਕਰਦਾ ਹੈ, ਜਿਸ ਦੇ ਫਲਸਰੂਪ ਉਸ ਦੀ ਟੀਮ ਦੀ ਹਾਰ ਹੋ ਜਾਂਦੀ ਹੈ ।
  • ਨਸ਼ੇ ਵਿਚ ਡੁੱਬਿਆ ਖਿਡਾਰੀ ਵਿਰੋਧੀ ਟੀਮ ਦੀ ਖੇਡ ਅਨੁਸਾਰ ਚਾਲਾਂ ਨਹੀਂ ਚਲ ਸਕਦਾ ਅਤੇ ਉਹ ਆਪਣੀ ਟੀਮ ਲਈ ਹਾਰ ਦਾ ਕਾਰਨ ਬਣਦਾ ਹੈ ।
  • ਜੇ ਕੋਈ ਖਿਡਾਰੀ ਖੇਡ ਦੇ ਦੌਰਾਨ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰਦਾ ਹੋਇਆ ਫੜਿਆ ਜਾਵੇ ਤਾਂ ਉਸ ਕੋਲੋਂ ਇਨਾਮ ਵਾਪਸ ਲੈ ਲਿਆ ਜਾਂਦਾ ਹੈ । ਇਸ ਤਰ੍ਹਾਂ ਖਿਡਾਰੀ ਦੀ ਜਿੱਤ ਵੀ ਹਾਰ ਵਿਚ ਬਦਲ ਜਾਂਦੀ ਹੈ । ਇਸ ਲਈ ਸਪੱਸ਼ਟ ਹੈ ਕਿ ਨਸ਼ੀਲੀਆਂ ਵਸਤੂਆਂ ਦੇ ਪ੍ਰਯੋਗ ਕਾਰਨ ਵੀ ਖੇਡ ਵਿਚ ਹਾਰ ਹੋ ਜਾਂਦੀ ਹੈ |

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Questions with Long Answers)

ਪ੍ਰਸ਼ਨ 1.
ਨਸ਼ੀਲੀਆਂ ਵਸਤੂਆਂ ਕੀ ਹਨ ? ਇਹਨਾਂ ਦੇ ਦੋਸ਼ ਬਿਆਨ ਕਰੋ । (What are the intoxicants ? Mention their harms.)
ਉੱਤਰ-
ਮਨੁੱਖ ਆਦਿ ਕਾਲ ਤੋਂ ਹੀ ਨਸ਼ੀਲੀਆਂ ਵਸਤੂਆਂ ਦਾ ਪ੍ਰਯੋਗ ਕਰਦਾ ਆ ਰਿਹਾ ਹੈ । ਉਸ ਦਾ ਵਿਸ਼ਵਾਸ ਸੀ ਕਿ ਇਹਨਾਂ ਦੇ ਪ੍ਰਯੋਗ ਨਾਲ ਰੋਗ ਦੂਰ ਹੁੰਦੇ ਹਨ ਅਤੇ ਮਨ ਤਾਜ਼ਾ ਹੁੰਦਾ ਹੈ । ਪਰ ਬਾਅਦ ਵਿਚ ਇਹਨਾਂ ਦੇ ਬੁਰੇ ਸਿੱਟੇ ਵੀ ਵੇਖਣ ਵਿਚ ਆਏ । ਅੱਜ ਦੇ ਵਿਗਿਆਨਿਕ ਯੁਗ ਵਿਚ ਅਨੇਕਾਂ ਨਵੀਆਂ-ਨਵੀਆਂ ਨਸ਼ੀਲੀਆਂ ਵਸਤੂਆਂ ਦੀ ਖੋਜ ਹੋਈ ਹੈ, ਜਿਨ੍ਹਾਂ ਦੇ ਕਾਰਨ ਖੇਡ ਜਗਤ ਸੋਚਾਂ ਵਿਚ ਪੈ ਗਿਆ ਹੈ । ਇਹਨਾਂ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਭਾਵੇਂ ਕੁੱਝ ਸਮੇਂ ਦੇ ਲਈ ਵੱਧ ਕੰਮ ਲਿਆ ਜਾ ਸਕਦਾ ਹੈ ਪਰ ਵੱਧ ਕੰਮ ਨਾਲ ਮਨੁੱਖ ਰੋਗ ਦਾ ਸ਼ਿਕਾਰ ਹੋ ਕੇ ਮੌਤ ਨੂੰ ਪ੍ਰਾਪਤ ਕਰਦਾ ਹੈ । ਇਹਨਾਂ ਮਾਰੂ ਨਸ਼ਿਆਂ ਵਿਚੋਂ ਕੁੱਝ ਨਸ਼ੇ ਤਾਂ ਕੋੜ੍ਹ ਦੇ ਰੋਗ ਤੋਂ ਵੀ ਬੁਰੇ ਹਨ । ਸ਼ਰਾਬ, ਤੰਬਾਕੂ, ਅਫ਼ੀਮ, ਭੰਗ, ਹਸ਼ੀਸ਼, ਐਡਰਨਵੀਨ ਅਤੇ ਕੈਫੀਨ ਅਜਿਹੀਆਂ ਨਸ਼ੀਲੀਆਂ ਵਸਤੂਆਂ ਹਨ, ਜਿਨ੍ਹਾਂ ਦੀ ਵਰਤੋਂ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਹੈ । ਹਰੇਕ ਵਿਅਕਤੀ ਆਪਣੇ ਮਨੋਰੰਜਨ ਦੇ ਲਈ ਕਿਸੇ ਨਾ ਕਿਸੇ ਖੇਡ ਵਿਚ ਭਾਗ ਲੈਂਦਾ ਹੈ। ਅਤੇ ਉਹ ਆਪਣੇਸਾਥੀਆਂ ਅਤੇ ਗੁਆਂਢੀਆਂ ਦੇ ਨਾਲ ਮੇਲ-ਮਿਲਾਪ ਅਤੇ ਸਦਭਾਵਨਾ ਦੀ ਭਾਵਨਾ ਰੱਖਦਾ ਹੈ ।

ਇਸ ਦੇ ਉਲਟ ਇਕ ਨਸ਼ੇ ਦਾ ਗੁਲਾਮ ਵਿਅਕਤੀ ਦੁਸਰਿਆਂ ਦੀ ਸਹਾਇਤਾ ਕਰਨਾ ਤਾਂ ਦੂਰ ਰਿਹਾ, ਆਪਣਾ ਬੁਰਾ-ਭਲਾ ਵੀ ਨਹੀਂ ਸੋਚ ਸਕਦਾ | ਅਜਿਹਾ ਵਿਅਕਤੀ ਸਮਾਜ ਦੇ ਲਈ ਬੋਝ ਹੁੰਦਾ ਹੈ । ਉਹ ਦੂਸਰਿਆਂ ਦੇ ਲਈ ਸਿਰ-ਦਰਦ ਬਣ ਜਾਂਦਾ ਹੈ । ਉਹ ਨਾ ਕੇਵਲ ਆਪਣੇ ਜੀਵਨ ਨੂੰ ਦੁਖੀ ਬਣਾਉਂਦਾ ਹੈ ਸਗੋਂ ਆਪਣੇ ਪਰਿਵਾਰ ਅਤੇ ਸੰਬੰਧੀਆਂ ਦੇ ਜੀਵਨ ਨੂੰ ਵੀ ਨਰਕ ਬਣਾ ਦਿੰਦਾ ਹੈ । ਸੱਚ ਤਾਂ ਇਹ ਹੈ ਕਿ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀ ਹੈ । ਇਸ ਨਾਲ ਗਿਆਨ ਸ਼ਕਤੀ, ਪਾਚਨ ਸ਼ਕਤੀ, ਦਿਲ, ਖੂਨ, ਫੇਫੜਿਆਂ ਆਦਿ ਨਾਲ ਸੰਬੰਧਿਤ ਅਨੇਕਾਂ ਰੋਗ ਲੱਗ ਜਾਂਦੇ ਹਨ ।

ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰਨਾ ਖਿਡਾਰੀਆਂ ਦੇ ਲਈ ਵੀ ਠੀਕ ਨਹੀਂ ਹੁੰਦਾ ! ਨਸ਼ੀਲੀਆਂ ਵਸਤੂਆਂ ਦੇ ਦੋਸ਼ (Abuses of Intoxicants things) –
ਜੋ ਖਿਡਾਰੀ ਨਸ਼ੀਲੀਆਂ ਵਸਤੂਆਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਨੂੰ ਹੇਠ ਲਿਖੇ ਦੋਸ਼ ਹੁੰਦੇ ਹਨ –

  • ਚਿਹਰਾ ਪੀਲਾ ਪੈ ਸਕਦਾ ਹੈ ।
  • ਕਦਮ ਲੜਖੜਾਉਂਦੇ ਹਨ ।
  • ਮਾਨਸਿਕ ਸੰਤੁਲਨ ਖ਼ਰਾਬ ਹੋ ਜਾਂਦਾ ਹੈ ।
  • ਖੇਡ ਦਾ ਮੈਦਾਨ ਲੜਾਈ ਦਾ ਮੈਦਾਨ ਬਣ ਜਾਂਦਾ ਹੈ ।
  • ਪਾਚਨ ਸ਼ਕਤੀ ਖ਼ਰਾਬ ਹੋ ਜਾਂਦੀ ਹੈ ।
  • ਤੇਜ਼ਾਬੀ ਅੰਸ਼ ਜਿਗਰ ਦੀ ਸ਼ਕਤੀ ਘੱਟ ਕਰਦੇ ਹਨ ।
  • ਕਈ ਕਿਸਮ ਦੇ ਪੇਟ ਦੇ ਰੋਗ ਲੱਗ ਜਾਂਦੇ ਹਨ ।
  • ਪੇਸ਼ੀਆਂ ਦੇ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ ।
  • ਖੇਡ ਦੇ ਮੈਦਾਨ ਵਿਚ ਖਿਡਾਰੀ ਖੇਡ ਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ ਹੈ ।
  • ਕੈਂਸਰ ਅਤੇ ਦਮੇ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
  • ਖਿਡਾਰੀਆਂ ਦੀ ਯਾਦ ਸ਼ਕਤੀ ਘੱਟ ਜਾਂਦੀ ਹੈ ।
  • ਨਸ਼ੇ ਵਿਚ ਡੁੱਬੇ ਖਿਡਾਰੀ ਖੇਡ ਦੀਆਂ ਬਦਲਦੀਆਂ ਹੋਈਆਂ ਹਾਲਤਾਂ ਨੂੰ ਨਹੀਂ ਸਮਝ ਸਕਦੇ ਅਤੇ ਆਪਣੀ ਟੀਮ ਦੀ ਹਾਰ ਦਾ ਕਾਰਨ ਬਣ ਜਾਂਦੇ ਹਨ ।
  • ਨਸ਼ੇ ਵਾਲਾ ਖਿਡਾਰੀ ਲਾਪਰਵਾਹ ਅਤੇ ਬੇ-ਫ਼ਿਕਰ ਹੋ ਜਾਂਦਾ ਹੈ ।
  • ਸਰੀਰ ਵਿਚ ਤਾਲ-ਮੇਲ ਨਹੀਂ ਰਹਿੰਦਾ ।
  • ਨਸ਼ੇ ਵਾਲੇ ਖਿਡਾਰੀ ਦੇ ਪੈਰਾਂ ਦਾ ਤਾਪਮਾਨ ਸਾਧਾਰਨ ਵਿਅਕਤੀ ਦੇ ਤਾਪਮਾਨ ਤੋਂ 1.8 ਸੈਂਟੀਗਰੇਡ ਘੱਟ ਹੁੰਦਾ ਹੈ ।

ਪ੍ਰਸ਼ਨ 2.
ਖਿਡਾਰੀਆਂ ਦੀ ਖੇਡ ‘ਤੇ ਨਸ਼ੀਲੀਆਂ ਵਸਤੂਆਂ ਦੇ ਭੈੜੇ ਪ੍ਰਭਾਵ ਬਾਰੇ ਜਾਣਕਾਰੀ ਦਿਓ । (What are effects intoxicants things on sports performance of a player. Give detail.)
ਉੱਤਰ-
ਨਸ਼ੀਲੀਆਂ ਵਸਤੂਆਂ ਦੀ ਵਰਤੋਂ ਦਾ ਖਿਡਾਰੀਆਂ ਅਤੇ ਖੇਡ ‘ਤੇ ਬੁਰਾ ਪ੍ਰਭਾਵ ਪੈਂਦਾ ਹੈ, ਜੋ ਇਸ ਪ੍ਰਕਾਰ ਹੈ –
1. ਸਰੀਰਕ ਤਾਲਮੇਲ ਤੇ ਫੁਰਤੀ ਦੀ ਘਾਟ (Loss of Co-ordination and Alertness)-ਨਸ਼ਾ ਕਰਨ ਵਾਲੇ ਖਿਡਾਰੀ ਵਿਚ ਸਰੀਰਕ ਤਾਲਮੇਲ ਅਤੇ ਫੁਰਤੀ ਨਹੀਂ ਰਹਿੰਦੀ । ਚੰਗੀ ਖੇਡ ਦੇ ਲਈ ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ । ਹਾਕੀ, ਫੁੱਟਬਾਲ, ਵਾਲੀਬਾਲ ਆਦਿ ਅਜਿਹੀਆਂ ਖੇਡਾਂ ਹਨ ।

2. ਮਨ ਦੇ ਸੰਤੁਲਨ ਤੇ ਇਕਸਾਰਤਾ ਦੀ ਘਾਟ (Loss of Balance and Concentration)-ਕਿਸੇ ਖਿਡਾਰੀ ਦੀ ਮਾਮੂਲੀ ਗ਼ਲਤੀ ਖੇਡ ਦਾ ਪਾਸਾ ਪਲਟ ਦਿੰਦੀ ਹੈ । ਇੰਨਾ ਹੀ ਨਹੀਂ, ਨਸ਼ੇ ਵਿਚ ਧੁਤ ਖਿਡਾਰੀ ਇਕਾਗਰ ਚਿੱਤ ਨਹੀਂ ਹੋ ਸਕਦਾ । ਇਸ ਲਈ ਉਹ ਖੇਡ ਦੇ ਮੈਦਾਨ ਦੇ ਦੌਰਾਨ ਅਜਿਹੀਆਂ ਗ਼ਲਤੀਆਂ ਕਰ ਦਿੰਦਾ ਹੈ ਜਿਸ ਦੇ ਫਲਸਰੂਪ ਉਸ ਦੀ ਟੀਮ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ ।

3. ਲਾਪਰਵਾਹੀ ਤੇ ਬੇ-ਫ਼ਿਕਰੀ (Carelessness)-ਨਸ਼ੇ ਵਿਚ ਫ਼ਸਿਆ ਖਿਡਾਰੀ ਬਹੁਤ ਲਾ-ਪਰਵਾਹ ਅਤੇ ਬੇ-ਫ਼ਿਕਰ ਹੁੰਦਾ ਹੈ । ਉਹ ਆਪਣੀ ਸ਼ਕਤੀ ਤੇ ਮੁਹਾਰਤ ਦਾ ਉੱਚਿਤ ਅੰਦਾਜ਼ਾ ਨਹੀਂ ਲਾ ਸਕਦਾ | ਕਈ ਵਾਰ ਖਿਡਾਰੀ ਆਪਣੀ ਹੋਸ਼ ਗੁਆ ਕੇ ਅਜਿਹੀ ਚੋਟ ਖਾ ਜਾਂਦਾ ਹੈ, ਜਿਸ ‘ਤੇ ਸਾਰੀ ਉਮਰ ਪਛਤਾਉਣਾ ਪੈਂਦਾ ਹੈ ।

4. ਖੇਡ ਭਾਵਨਾ ਦਾ ਅੰਤ (Lack of Sportsmanship)-ਨਸ਼ੇ ਵਿਚ ਰਹਿਣ ਦੇ ਨਾਲ ਖਿਡਾਰੀ ਦੀ ਖੇਡ ਦੀ ਭਾਵਨਾ ਦਾ ਅੰਤ ਹੋ ਜਾਂਦਾ ਹੈ । ਨਸ਼ਾ ਕਰਨ ਵਾਲੇ ਖਿਡਾਰੀ ਦੀ ਸਥਿਤੀ ਅਰਧ ਬੇਹੋਸ਼ੀ ਦੀ ਹੁੰਦੀ ਹੈ । ਉਸ ਨੇ ਮਨ ਦਾ ਸੰਤੁਲਨ ਵਿਗੜ ਜਾਂਦਾ ਹੈ । ਉਹ ਖੇਡ ਵਿਚ ਆਪਣੀ ਹੀ ਮਰਜ਼ੀ ਕਰਦਾ ਹੈ ਅਤੇ ਸਾਥੀ ਖਿਡਾਰੀ ਦੀ ਕੋਈ ਗੱਲ ਨਹੀਂ ਸੁਣਦਾ ।

5. ਸਹਿਨਸ਼ੀਲਤਾ ਦੀ ਘਾਟ (Lack of Tolerance)-ਉਹ ਰੈਫ਼ਰੀ ਜਾਂ ਅੰਪਾਇਰ ਦੇ ਉੱਚਿਤ ਫ਼ੈਸਲਿਆਂ ਦੇ ਪ੍ਰਤੀ ਅਸੰਤੋਖ ਪ੍ਰਗਟ ਕਰਦਾ ਹੈ । ਉਸ ਵਿਚ ਸੋਚਣ ਸ਼ਕਤੀ ਦੀ ਘਾਟ ਹੋ ਜਾਂਦੀ ਹੈ । ਇਸ ਲਈ ਹੀ ਉਹ ਅਜਿਹਾ ਕਰਦਾ ਹੈ ।

6. ਨਿਯਮਾਂ ਦੀ ਉਲੰਘਣਾ (Breaking of Rules)-ਉਹ ਖੇਡ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ।

7. ਖੇਡ ਦਾ ਮੈਦਾਨ ਲੜਾਈ ਦਾ ਅਖਾੜਾ ਬਣ ਜਾਣਾ (Play Field Become Battle)-ਨਸ਼ੇ ਵਿਚ ਰਹਿਣ ਵਾਲਾ ਖਿਡਾਰੀ ਖੇਡ ਦੇ ਮੈਦਾਨ ਨੂੰ ਲੜਾਈ ਦਾ ਅਖਾੜਾ ਬਣਾ ਦਿੰਦਾ ਹੈ । ਅੰਤਰ-ਰਾਸ਼ਟਰੀ ਓਲੰਪਿਕ ਕਮੇਟੀ ਵਲੋਂ ਖੇਡਾਂ ਦੇ ਦੌਰਾਨ ਨਸ਼ੀਲੀਆਂ ਵਸਤੂਆਂ ਦੇ ਪ੍ਰਯੋਗ ਤੇ ਪਾਬੰਦੀ ਲਾ ਦਿੱਤੀ ਗਈ ਹੈ । ਜੇ ਖੇਡ ਦੇ ਦੌਰਾਨ ਕੋਈ ਨਸ਼ੇ ਦੀ ਹਾਲਤ ਵਿਚ ਫੜਿਆ ਜਾਂਦਾ ਹੈ ਤਾਂ ਉਸ ਦਾ ਜਿੱਤਿਆ ਹੋਇਆ ਇਨਾਮ ਵਾਪਸ ਲੈ ਲਿਆ ਜਾਂਦਾ ਹੈ । ਇਸ ਲਈ ਖਿਡਾਰੀਆਂ ਨੂੰ ਚਾਹੀਦਾ ਹੈ ਕਿ ਉਹ ਖ਼ੁਦ ਨੂੰ ਹਰ ਤਰ੍ਹਾਂ ਦੀਆਂ ਨਸ਼ੀਲੀਆਂ ਵਸਤੂਆਂ ਦੇ ਸੇਵਨ ਤੋਂ ਦੂਰ ਰੱਖਣ ਅਤੇ ਸਰਵ-ਉੱਤਮ ਖੇਡ ਦਾ ਪ੍ਰਦਰਸ਼ਨ ਕਰਕੇ ਆਪਣੇ ਦੇਸ਼ ਦੇ ਨਾਂ ਨੂੰ ਚਾਰ ਚੰਨ ਲਾਉਣ ।

PSEB 9th Class Physical Education Solutions Chapter 3 ਨਸ਼ੀਲੀਆਂ ਵਸਤੂਆਂ ਦਾ ਖੇਡ ਯੋਗਤਾ ‘ਤੇ ਭੈੜਾ ਪ੍ਰਭਾਵ

ਪ੍ਰਸ਼ਨ 3.
ਸ਼ਰਾਬ ਦਾ ਸਾਡੇ ਸਰੀਰ ਤੇ ਕੀ ਅਸਰ ਪੈਂਦਾ ਹੈ ? ਸ਼ਰਾਬ ਦੀਆਂ ਹਾਨੀਆਂ ਲਿਖੋ। (Write down the effects of Alcohol on our health ? Discuss its abuses.)
ਉੱਤਰ-
ਸ਼ਰਾਬ ਦਾ ਸਿਹਤ ਉੱਤੇ ਅਸਰ (Effects of Alcohol on Health) – ਸ਼ਰਾਬ ਇਕ ਨਸ਼ੀਲਾ ਤਰਲ ਪਦਾਰਥ ਹੈ | ‘ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ।” ਬਜ਼ਾਰ ਵਿਚ ਵੇਚਣ ਤੋਂ ਪਹਿਲਾਂ ਹਰ ਇੱਕ ਸ਼ਰਾਬ ਦੀ ਬੋਤਲ ਤੇ ਲਿਖਣਾ ਜ਼ਰੂਰੀ ਹੈ । ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਦੀ ਲੱਤ ਲੱਗੀ ਹੋਈ ਹੈ ਜਿਸ ਨਾਲ ਸਿਹਤ ਤੇ ਭੈੜਾ ਅਸਰ ਪੈਂਦਾ ਹੈ । ਇਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ । ਫੇਫੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਵਿਅਕਤੀ ਦੀ ਉਮਰ ਘੱਟ ਜਾਂਦੀ ਹੈ । ਇਹ ਸਰੀਰ ਦੇ ਸਾਰੇ ਅੰਗਾਂ ਤੇ ਬੁਰਾ ਅਸਰ ਪਾਉਂਦੀ ਹੈ । ਪਹਿਲਾਂ ਤਾਂ ਵਿਅਕਤੀ ਸ਼ਰਾਬ ਨੂੰ ਪੀਂਦਾ ਹੈ, ਕੁੱਝ ਦੇਰ ਪੀਣ ਮਗਰੋਂ ਸ਼ਰਾਬ ਆਦਮੀ ਨੂੰ ਪੀਣ ਲੱਗ ਜਾਂਦੀ ਹੈ ! ਭਾਵ ਸ਼ਰਾਬ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਲੱਗ ਜਾਂਦੀ ਹੈ ।

ਸ਼ਰਾਬ ਪੀਣ ਦੇ ਨੁਕਸਾਨ ਹੇਠ ਲਿਖੇ ਹਨ –

  • ਸ਼ਰਾਬ ਦਾ ਅਸਰ ਪਹਿਲਾਂ ਦਿਮਾਗ ਉੱਤੇ ਹੁੰਦਾ ਹੈ । ਨਾੜੀ ਪਬੰਧ ਵਿਗੜ ਜਾਂਦਾ ਹੈ ਅਤੇ ਦਿਮਾਗ ਕਮਜ਼ੋਰ ਹੋ ਜਾਂਦਾ ਹੈ । ਮਨੁੱਖ ਦੀ ਸੋਚਣ ਸ਼ਕਤੀ ਘੱਟ ਜਾਂਦੀ ਹੈ।
  • ਸਰੀਰ ਵਿਚ ਗੁਰਦੇ ਕਮਜ਼ੋਰ ਹੋ ਜਾਂਦੇ ਹਨ !
  • ਸ਼ਰਾਬ ਪੀਣ ਨਾਲ ਪਾਚਕ ਰਸ ਘੱਟ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ।
  • ਸਾਹ ਦੀ ਗਤੀ ਤੇਜ਼ ਅਤੇ ਸਾਹ ਦੀਆਂ ਦੁਸਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ, !
  • ਸ਼ਰਾਬ ਪੀਣ ਨਾਲ ਲਹੂ ਦੀਆਂ ਨਾੜੀਆਂ ਫੁੱਲ ਜਾਂਦੀਆਂ ਹਨ । ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਅਤੇ ਦਿਲ ਦੇ ਦੌਰੇ ਦਾ ਡਰ ਬਣਿਆ ਰਹਿੰਦਾ ਹੈ।
  • ਲਗਾਤਾਰ ਸ਼ਰਾਬ ਪੀਣ ਨਾਲ ਪੱਠਿਆਂ ਦੀ ਸ਼ਕਤੀ ਘੱਟ ਜਾਂਦੀ ਹੈ । ਸਰੀਰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਨਹੀਂ ਰਹਿੰਦਾ ।
  • ਖੋਜ ਤੋਂ ਪਤਾ ਲੱਗਾ ਹੈ ਕਿ ਸ਼ਰਾਬ ਪੀਣ ਵਾਲਾ ਮਨੁੱਖ ਸ਼ਰਾਬ ਨਾ ਪੀਣ ਵਾਲੇ ਮਨੁੱਖ ਤੋਂ ਕੰਮ ਘੱਟ ਕਰਦਾ ਹੈ । ਸ਼ਰਾਬ ਪੀਣ ਵਾਲੇ ਆਦਮੀ ਨੂੰ ਬਿਮਾਰੀਆਂ ਵੀ ਜਲਦੀ ਲਗਦੀਆਂ ਹਨ ।
  • ਸ਼ਰਾਬ ਨਾਲ ਘਰ, ਸਿਹਤ, ਪੈਸਾ ਆਦਿ ਬਰਬਾਦ ਹੁੰਦਾ ਹੈ ਅਤੇ ਇਹ ਇੱਕ ਸਮਾਜਿਕ ਬੁਰਾਈ ਹੈ ।

ਪ੍ਰਸ਼ਨ 4.
ਤੰਬਾਕੂ ਦਾ ਸਾਡੇ ਸਰੀਰ ਤੇ ਕੀ ਅਸਰ ਪੈਂਦਾ ਹੈ ? ਤੰਬਾਕੂ ਦੀਆਂ ਹਾਨੀਆਂ ਲਿਖੋ | (What is the effects of Smoking on health ? Discuss its abuses.)
ਉੱਤਰ-
ਤੰਬਾਕੂ ਦਾ ਸਿਹਤ ਉੱਤੇ ਅਸਰ (Effects of Smoking on Health) – ਸਾਡੇ ਦੇਸ਼ ਵਿਚ ਤੰਬਾਕੂ ਪੀਣਾ ਅਤੇ ਤੰਬਾਕੂ ਖਾਣਾ ਇੱਕ ਬਹੁਤ ਬੁਰੀ ਲਾਹਨਤ ਬਣ ਚੁੱਕਿਆ ਹੈ । ਤੰਬਾਕੂ ਪੀਣ ਦੇ ਵੱਖ-ਵੱਖ ਢੰਗ ਹਨ, ਜਿਵੇਂ ਬੀੜੀ, ਸਿਗਰਟ ਪੀਣਾ, ਸਿਗਾਰ ਪੀਣਾ, ਹੁੱਕਾ ਪੀਣਾ, ਚਿਲਮ ਪੀਣੀ ਆਦਿ । ਇਸੇ ਤਰ੍ਹਾਂ ਖਾਣ ਦੇ ਢੰਗ ਵੀ ਅਲੱਗ ਹਨ, ਜਿਵੇਂ ਤੰਬਾਕੂ ਚੂਨੇ ਵਿਚ ਰਲਾ ਕੇ ਸਿੱਧੇ ਮੂੰਹ ਵਿਚ ਰੱਖ ਕੇ ਖਾਣਾ ਜਾਂ ਪਾਨ ਵਿਚ ਰੱਖ ਕੇ ਖਾਣਾ ਆਦਿ । ਤੰਬਾਕੂ ਵਿਚ ਖ਼ਤਰਨਾਕ ਜ਼ਹਿਰ ਨਿਕੋਟੀਨ (Nicotine) ਹੁੰਦਾ ਹੈ । ਇਸ ਤੋਂ ਇਲਾਵਾ ਅਮੋਨੀਆ, ਕਾਰਬਨ ਡਾਈਆਕਸਾਈਡ ਆਦਿ ਵੀ ਹੁੰਦੀਆਂ ਹਨ । ਨਿਕੋਟੀਨ ਦਾ ਬੁਰਾ ਅਸਰ ਸਿਰ ‘ਤੇ ਪੈਂਦਾ ਹੈ ਜਿਸ ਨਾਲ ਸਿਰ ਚਕਰਾਉਣ ਲੱਗ ਜਾਂਦਾ ਹੈ ਅਤੇ ਫਿਰ ਦਿਲ ‘ਤੇ ਅਸਰ ਕਰਦਾ ਹੈ !

ਤੰਬਾਕੂ ਦੇ ਨੁਕਸਾਨ ਇਸ ਤਰ੍ਹਾਂ ਹਨ –

  • ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ।
  • ਇਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ । ਦਿਲ ਦਾ ਰੋਗ ਲੱਗ ਜਾਂਦਾ ਹੈ। ਜੋ ਕਿ ਮੌਤ ਦਾ ਕਾਰਨ ਵੀ ਬਣ ਸਕਦਾ ਹੈ ।
  • ਖੋਜ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਪੀਣ ਜਾਂ ਖਾਣ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ।
  • ਤੰਬਾਕੂ ਸਰੀਰ ਦੇ ਤੰਤੂਆਂ ਨੂੰ ਸੁੰਨ ਕਰੀ ਰੱਖਦਾ ਹੈ ਜਿਸ ਨਾਲ ਨੀਂਦ ਨਹੀਂ ਆਉਂਦੀ ਅਤੇ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ ।
  • ਤੰਬਾਕੂ ਦੀ ਵਰਤੋਂ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ |
  • ਤੰਬਾਕੂ ਦੀ ਵਰਤੋਂ ਨਾਲ ਖੰਘ ਲੱਗ ਜਾਂਦੀ ਹੈ ਜਿਸ ਨਾਲ ਫੇਫੜਿਆਂ ਦੀ ਟੀ. ਬੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ।
  • ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਡਰ ਵੱਧ ਜਾਂਦਾ ਹੈ । ਖ਼ਾਸ ਕਰਕੇ ਛਾਤੀ ਦਾ ਕੈਂਸਰ ਅਤੇ ਗਲੇ ਦੇ ਕੈਂਸਰ ਦਾ ਡਰ ਵੀ ਰਹਿੰਦਾ ਹੈ ।

PSEB 9th Class Physical Education Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ

Punjab State Board PSEB 9th Class Physical Education Book Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ Textbook Exercise Questions, and Answers.

PSEB Solutions for Class 9 Physical Education Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ

Physical Education Guide for Class 9 PSEB ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ Textbook Questions and Answers

ਪਾਠ ਦੀ ਸੰਖੇਪ ਰੂਪ-ਰੇਖਾ (Brief Outlines of the Chapter) –

  • ਖੇਤਾਂ ਦੇ ਗੁਣ-ਸਰੀਰਕ, ਮਾਨਸਿਕ, ਚਰਿੱਤਰਿਕ ਵਿਕਾਸ, ਸਹਿਯੋਗ ਦੀ ਭਾਵਨਾ ਅਤੇ ਸਹਿਣਸ਼ੀਲਤਾ ਖੇਡਾਂ ਦੁਆਰਾ ਮਿਲਦੀ ਹੈ |
  • ਸਪੋਰਟਸਮੈਨਸ਼ਿਪ-ਇਹ ਉਹਨਾਂ ਚੰਗੇ ਗੁਣਾਂ ਦਾ ਸਮੂਹ ਹੈ ਜਿਹਨਾਂ ਦਾ ਹੋਣਾ ਖਿਡਾਰੀ ਲਈ ਜ਼ਰੂਰੀ ਸਮਝਿਆ ਜਾਂਦਾ ਹੈ । ਖਿਡਾਰੀ ਸਿਹਤਮੰਦ, ਅਨੁਸ਼ਾਸਨਬੱਧ, ਮਾਨਸਿਕ ਰੂਪ ਵਿਚ ਭਰਪੂਰ, ਚੰਗਾ ਸਹਿਯੋਗੀ ਅਤੇ ਚੁਸਤ ਆਦਿ ਗੁਣਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ ।
  • ਖਿਡਾਰੀ ਵਿਚ ਅਨੁਸ਼ਾਸਨ ਦੀ ਭਾਵਨਾ, ਸਿਹਤਮੰਦ ਸਰੀਰ ਅਤੇ ਮਾਨਸਿਕ ਰੂਪ ਵਿਚ ਸਿਹਤਮੰਦ, ਸਹਿਯੋਗ ਦੀ ਭਾਵਨਾ, ਚੁਸਤੀ ਅਤੇ ਫੁਰਤੀ ਦੇ ਸਾਰੇ ਗੁਣ ਹੋਣੇ ਚਾਹੀਦੇ ਹਨ ।
  • ਸਪੋਰਟਸਮੈਨ ਇਕ ਦੂਤ-ਇਕ ਚੰਗਾ ਸਪੋਰਟਸਮੈਨ ਅੰਤਰਰਾਸ਼ਟਰੀ ਖੇਡ ਪ੍ਰਤੀਯੋਗਤਾ ਵਿਚ ਆਪਣੇ ਦੇਸ਼ ਦਾ ਪ੍ਰਤੀਨਿੱਧਤਵ ਕਰਦਾ ਹੈ ਅਤੇ ਵਿਦੇਸ਼ਾਂ ਵਿਚ ਅਜਿਹਾ ਕੰਮ ਨਹੀਂ ਕਰਦਾ ਜਿਸ ਨਾਲ ਦੇਸ਼ ਦਾ ਨੁਕਸਾਨ ਹੋਵੇ ।
  • ਸਪੋਰਟਸਮੈਨ ਦਾ ਵਿਵਹਾਰ-ਹਰੇਕ ਟੀਮ ਨੂੰ ਬਰਾਬਰ ਸਮਝਦਾ ਹੈ ਅਤੇ ਹਾਰ ਨੂੰ ਸ਼ਾਨ ਨਾਲ ਸਵੀਕਾਰਦਾ ਹੈ ।
  • ਖੇਡਾਂ ਦੇ ਲਾਭ-ਸਰੀਰ ਸਿਹਤਮੰਦ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ |

ਖਿਆਂ ਸ਼ੈਲੀ ‘ਤੇ ਆਧਾਰਿਤ ਮਹੱਤਵਪੂਰਨ ਪ੍ਰਸ਼ਨ (Examination Style Important Questions)
ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Very Brief Answers) 

ਪ੍ਰਸ਼ਨ 1.
ਖੇਡਾਂ ਦੇ ਕੋਈ ਦੋ ਲਾਭ ਲਿਖੋ ।
ਉੱਤਰ-

  • ਸਿਹਤਮੰਦ ਕਰਦੀ ਹੈ ।
  • ਸੁੰਦਰ ਸਰੀਰ ਦੀ ਬਨਾਵਟ।

ਪ੍ਰਸ਼ਨ 2.
ਇਕ ਸਪੋਰਟਸਮੈਨ ਕਿਹੋ ਜਿਹਾ ਵਿਵਹਾਰ ਕਰਦਾ ਹੈ ? ਦੋ ਲਾਈਨਾਂ ਲਿਖੋ ।
ਉੱਤਰ-

  1. ਹਾਰ ਨੂੰ ਸ਼ਾਨ ਨਾਲ ਸਵੀਕਾਰ ਕਰਦਾ ਹੈ ।
  2. ਹਰੇਕ ਟੀਮ ਨੂੰ ਬਰਾਬਰ ਦਾ ਸਮਝਦਾ ਹੈ ।

ਪ੍ਰਸ਼ਨ 3.
ਖਿਡਾਰੀ ਦੇ ਕੋਈ ਦੋ ਗੁਣ ਲਿਖੋ ।
ਉੱਤਰ-

  1. ਸਹਿਯੋਗ ਦੀ ਭਾਵਨਾ
  2. ਸਹਿਣਸ਼ੀਲਤਾ |

ਪ੍ਰਸ਼ਨ 4.
ਹਾਰ ਜਿੱਤ ਨੂੰ ਬਰਾਬਰ ਸਮਝਣ ਦੀ ਭਾਵਨਾ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਖਿਡਾਰੀ ਦਾ ਗੁਣ ।

PSEB 9th Class Physical Education Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ

ਪ੍ਰਸ਼ਨ 5.
ਹੁਕਮ ਦੇਣ ਅਤੇ ਮੰਨਣ ਦੀ ਕਾਬਲੀਅਤ ਕਿਸ ਤਰਾਂ ਆਉਂਦੀ ਹੈ ?
ਉੱਤਰ-
ਖੇਡਾਂ ਵਿਚ ਹਿੱਸਾ ਲੈਣ ਨਾਲ ।

ਪ੍ਰਸ਼ਨ 6.
ਆਤਮ-ਵਿਸ਼ਵਾਸ ਅਤੇ ਉੱਤਰਦਾਇਤਵ ਦੀ ਭਾਵਨਾ ਖਿਡਾਰੀ ਨੂੰ ਕੀ ਬਣਾ ਦਿੰਦੀ ਹੈ ?
ਉੱਤਰ-
ਚੰਗਾ ਸਮਾਜਿਕ ਆਦਮੀ !

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Brief Answers)

ਪ੍ਰਸ਼ਨ 1.
ਇਕ ਸਪੋਰਟਸਮੈਨ ਦੇ ਲਈ ਕਿਹੜੀ ਵਿਹਾਰ ਪ੍ਰਣਾਲੀ ਪ੍ਰਮਾਣਿਤ ਹੈ ? (Discuss the good behaviour of a sportsman.)
ਉੱਤਰ-
ਸਪੋਰਟਸਮੈਨ ਦੇ ਲਈ ਵਿਹਾਰ ਪ੍ਰਣਾਲੀ (System of behaviour for a Sportsman)-ਸੰਸਾਰ ਦੇ ਸਾਰੇ ਖਿਡਾਰੀ (ਸਪੋਰਟਸਮੈਨ ਅੱਗੇ ਲਿਖੀ ਪ੍ਰਣਾਲੀ ਨੂੰ ਮੰਨਦੇ ਹਨ ਅਤੇ ਇਸ ਦੇ ਅਨੁਸਾਰ ਵਿਹਾਰ ਕਰਨਾ ਆਪਣਾ ਪਰਮ ਕਰਤੱਵ ਮੰਨਦੇ ਹਨ ।

ਇਸ ਵਿਹਾਰ ਪ੍ਰਣਾਲੀ ਦੀਆਂ ਮੁੱਖ ਗੱਲਾਂ ਇਸ ਪ੍ਰਕਾਰ ਹਨ –

  • ਅਧਿਕਾਰੀਆਂ ਦੇ ਨਿਰਣੇ ਠੀਕ ਅਤੇ ਆਖ਼ਰੀ ਹੁੰਦੇ ਹਨ ।
  • ਖੇਡਾਂ ਦੇ ਨਿਯਮ ਅਸਲ ਵਿਚ ਚੰਗੇ ਪੁਰਖਾਂ ਦੀ ਸੰਧੀ ਹੀ ਹਨ ।
  • ਟੀਮਾਂ ਦੇ ਲਈ ਜਾਨ ਤੋੜ ਕੇ ਸਾਫ਼-ਸੁਥਰਾ ਖੇਡਣਾ ਹੀ ਸਭ ਤੋਂ ਵੱਡਾ ਵਿਸ਼ਵਾਸ ਹੈ ।
  • ਹਾਰ ਨੂੰ ਬੜੀ ਸ਼ਾਨ ਨਾਲ ਮੰਨੋ।
  • ਜਿੱਤ ਨੂੰ ਬੜੇ ਸਹਿਜ ਢੰਗ ਨਾਲ ਪ੍ਰਵਾਨ ਕਰੋ ।
  • ਦੂਸਰਿਆਂ ਦੇ ਚੰਗੇ ਗੁਣਾਂ ਦਾ ਸਨਮਾਨ ਕਰਨ ਨਾਲ ਮਾਣ ਮਿਲਦਾ ਹੈ ।
  • ਹਾਰ ਜਾਂ ਭੈੜੀ ਖੇਡ ਲਈ ਬਹਾਨੇ ਲੱਭਣਾ ਠੀਕ ਨਹੀਂ |
  • ਕਿਸੇ ਕੌਮ ਜਾਂ ਟੀਮ ਨੂੰ ਉਸ ਦੇ ਵਿਹਾਰ ਦੇ ਅਨੁਸਾਰ ਸਨਮਾਨ ਦਿੱਤਾ ਜਾਂਦਾ ਹੈ ।
  • ਬਾਹਰੋਂ ਆਈਆਂ ਹੋਈਆਂ ਟੀਮਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ।
  • ਹਰ ਇਕ ਟੀਮ ਨੂੰ ਬਰਾਬਰ ਸਮਝਣਾ ਚਾਹੀਦਾ ਹੈ ।

ਪ੍ਰਸ਼ਨ 2.
ਦਰਸ਼ਕ ਕਿਸ ਪ੍ਰਕਾਰ ਚੰਗੇ ਸਪੋਰਟਸਮੈਨ ਬਣ ਸਕਦੇ ਹਨ ? (How Spectators can be a good sportsman ? )
ਉੱਤਰ-
ਦਰਸ਼ਕਾਂ ਵਿਚ ਚੰਗੇ ਸਪੋਰਟਸਮੈਨ ਬਣਨ ਦੇ ਲਈ ਹੇਠ ਲਿਖੇ ਗੁਣਾਂ ਦਾ ਹੋਣਾ ਜ਼ਰੂਰੀ ਹੈ –

  • ਉਹ ਚੰਗੀ ਖੇਡ ਦੀ ਪ੍ਰਸੰਸਾ ਅਤੇ ਉਸ ਨੂੰ ਉਤਸ਼ਾਹਿਤ ਕਰਨ ਵਿਚ ਰੁਕਾਵਟ ਪੈਦਾ ਨਾ ਕਰਨ ।
  • ਜੇਕਰ ਰੈਫ਼ਰੀ ਉਹਨਾਂ ਦੀ ਇੱਛਾ ਦੇ ਵਿਰੁੱਧ ਫ਼ੈਸਲਾ ਦੇਵੇ ਤਾਂ ਉਸ ਦੇ ਵਿਰੁੱਧ ਬੁਰੇ ਸ਼ਬਦ ਨਾ ਕਹਿਣ |
  • ਉਹ ਜਿਸ ਟੀਮ ਦਾ ਪੱਖ ਲੈ ਰਹੇ ਹੋਣ ਜੇਕਰ ਉਹ ਕਮਜ਼ੋਰ ਹੈ ਜਾਂ ਅਯੋਗ ਹੈ ਤਾਂ ਉਸ ਦੀ ਜਿੱਤ ਦੇਖਣਾ ਨਾ ਚਾਹੁੰਣ ਕਿਉਂਕਿ ਖੇਡ ਵਿਚ ਚੰਗੀ ਟੀਮ ਹੀ ਜਿੱਤਣ ਦੀ ਹੱਕਦਾਰ ਹੈ ।
  • ਉਹ ਆਪਣੇ ਸਾਥੀ ਦਰਸ਼ਕਾਂ ਨਾਲ ਕੇਵਲ ਇਸ ਲਈ ਨਾ ਝਗੜਨ ਕਿਉਂਕਿ ਉਹ ਵਿਰੋਧੀ ਟੀਮ ਦਾ ਸਮਰਥਨ ਕਰਦੇ ਹਨ ।
  • ਉਹ ਜਿਸ ਟੀਮ ਦਾ ਪੱਖ ਲੈ ਰਹੇ ਹੋਣ ਜੇਕਰ ਉਹ ਹਾਰ ਰਹੀ ਹੈ ਤਾਂ ਬੁਰੇ ਵਿਹਾਰ ਦਾ ਵਿਖਾਵਾ ਨਾ ਕਰਨ, ਜਿਵੇਂ ਖੇਡਾਂ ਦੇ ਮੈਦਾਨ ਵਿਚ ਕੂੜਾ ਕਰਕਟ, ਪੱਥਰ ਆਦਿ ਸੁੱਟ ਕੇ ਖੇਡ ਰੁਕਵਾਉਣਾ ਤਾਂ ਕਿ ਖੇਡ ਵਿਚ ਹਾਰ-ਜਿੱਤ ਦਾ ਫ਼ੈਸਲਾ ਹੀ ਨਾ ਹੋਵੇ |

ਪ੍ਰਸ਼ਨ 3.
ਚੰਗਾ ਸਪੋਰਟਸਮੈਨ ਆਪਣੇ ਦੇਸ਼ ਦਾ ਰਾਜਦੂਤ ਹੁੰਦਾ ਹੈ, ਕਿਵੇਂ ? (Sportsman act as a ambassador of a country. How ?)
ਉੱਤਰ-
ਇਕ ਚੰਗਾ ਸਪੋਰਟਸਮੈਨ ਅੰਤਰ-ਰਾਸ਼ਟਰੀ ਖੇਡ ਪ੍ਰਤਿਯੋਗਤਾਵਾਂ ਵਿਚ ਆਪਣੇ ਦੇਸ਼ ਦਾ ਪ੍ਰਤੀਨਿਧੀ ਹੁੰਦਾ ਹੈ । ਉਹ ਖੇਡ ਦੇ ਨਿਯਮ ਦੀ ਉਲੰਘਣਾ ਨਹੀਂ ਕਰਦਾ । ਉਹ ਦੂਜੇ ਦੇਸ਼ ਦੇ ਖਿਡਾਰੀਆਂ ਨਾਲ ਮੇਲ-ਜੋਲ ਰੱਖਦਾ ਹੈ | ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਾ ਹੈ । ਉਹ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਦਾ ਹੈ । ਉਸ ਲਈ ਹਾਰ ਜਾਂ ਜਿੱਤ ਦਾ ਕੋਈ ਵਿਸ਼ੇਸ਼ ਮਹੱਤਵ ਨਹੀਂ ਹੁੰਦਾ । ਉਹ ਹਰ ਸਥਿਤੀਵਿਚ ਆਪਣੇ ਵਿਰੋਧੀ ਖਿਡਾਰੀ ਦਾ ਸਤਿਕਾਰ ਕਰਦਾ ਹੈ । ਇੰਝ ਇਕ ਸਪੋਰਟਸਮੈਨ ਵਿਦੇਸ਼ ਵਿਚ ਕੋਈ ਅਜਿਹਾ ਕੰਮ ਨਹੀਂ ਕਰਦਾ ਜਿਸ ਨਾਲ ਉਸ ਦੇ ਦੇਸ਼ ਦੇ ਮਾਨ ਨੂੰ ਨੁਕਸਾਨ ਹੋਵੇ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਚੰਗਾ ਸਪੋਰਟਸਮੈਨ ਆਪਣੇ ਦੇਸ਼ ਦਾ ਰਾਜਦੂਤ ਹੁੰਦਾ ਹੈ ।

PSEB 9th Class Physical Education Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Questions with Long Answers)

ਪ੍ਰਸ਼ਨ 1.
ਖੇਡਾਂ ਦੇ ਗੁਣਾਂ ਬਾਰੇ ਵਿਸਥਾਰਪੂਰਵਕ ਲਿਖੋ । (Write down the Values of games and sports in detail.)
ਉੱਤਰ-
ਖੇਡਾਂ ਦੇ ਗੁਣ-ਖੇਡਾਂ ਵਿਚ ਆਦਮੀ ਦੀ ਖਿੱਚ ਉਹਨਾਂ ਦੇ ਗੁਣਾਂ ਕਰਕੇ ਹੈ |

ਅੱਜ-ਕਲ੍ਹ ਖੇਡਾਂ ਤੇ ਬਹੁਤ ਜ਼ੋਰ ਦਿੱਤੇ ਜਾਣ ਦੇ ਹੇਠ ਲਿਖੇ ਕਾਰਨ ਹਨ –
1. ਅਰੋਗਤਾ ਪ੍ਰਦਾਨ ਕਰਦੀਆਂ ਹਨ (Spid Health) -ਅਰੋਗਤਾ ਇਕ ਅਨਮੋਲ ਧਨ ਹੈ । ਅਰੋਗ ਸਰੀਰ ਵਿਚ ਹੀ ਅਰੋਗ ਮਨ ਦਾ ਨਿਵਾਸ ਹੁੰਦਾ ਹੈ  |ਅਰੋਗ ਆਦਮੀ ਪਾਸੋਂ ਗ਼ਰੀਬੀ, ਆਲਸ ਤੇ ਥਕਾਵਟ ਬਹੁਤ ਹੀ ਦੂਰ ਰਹਿੰਦੇ ਹਨ | ਖੇਡਾਂ ਅਰੋਗਤਾ ਦਿੰਦੀਆਂ ਹਨ । ਖਿਡਾਰੀ ਦੇ ਦੌੜਨ-ਭੁੱਜਣ ਤੇ ਉਛਲਣ-ਕੁੱਦਣ ਨਾਲ ਸਰੀਰ ਦੇ ਸਾਰੇ ਅੰਗ ਹਰਕਤ ਕਰਦੇ ਹਨ । ਦਿਲ, ਫੇਫੜੇ, ਪਾਚਕ ਅੰਗ ਆਦਿ ਸਾਰੇ ਅੰਗ ਠੀਕ ਢੰਗ ਨਾਲ ਕੰਮ ਕਰਨ ਲੱਗਦੇ ਹਨ | ਪੱਠਿਆਂ ਵਿਚ ਤਾਕਤ ਤੇ ਲਚਕ ਵਧ ਜਾਂਦੀ ਹੈ । ਜੋੜ ਵੀ ਲਚਕਦਾਰ ਹੋ ਜਾਂਦੇ ਹਨ ਅਤੇ ਸਰੀਰ ਫੁਰਤੀਲਾ ਬਣ ਜਾਂਦਾ ਹੈ । ਇਸ ਤਰ੍ਹਾਂ ਖੇਡਾਂ ਦੁਆਰਾ ਸਿਹਤ ਵਿਚ ਸੁਧਾਰ ਰਹਿੰਦਾ ਹੈ ।

2. ਸੁਡੌਲ ਸਰੀਰ (Sound Body) – ਖੇਡਾਂ ਵਿਚ ਹਿੱਸਾ ਲੈਂਦੇ ਹੋਏ ਖਿਡਾਰੀ ਨੂੰ ਦੌੜਨਾ ਪੈਂਦਾ ਹੈ, ਉਛਲਣਾ ਪੈਂਦਾ ਹੈ, ਕੁੱਦਣਾ ਪੈਂਦਾ ਹੈ, ਜਿਸ ਕਾਰਨ ਉਸ ਦਾ ਸਰੀਰ ਸੁਡੌਲ ਬਣ ਜਾਂਦਾ ਹੈ | ਕੱਦ ਉੱਚਾ ਹੋ ਜਾਂਦਾ ਹੈ : ਸਰੀਰ ਉੱਤੇ ਕੱਪੜੇ ਖ਼ੂਬ ਸਜਦੇ ਹਨ, ਜਿਸ ਕਾਰਨ ਉਸ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲੱਗ ਜਾਂਦੇ ਹਨ : ਪੱਠਿਆਂ ਤੇ ਸੂਝ ਨਾੜੀਆਂ ਦਾ ਤਾਲਮੇਲ ਵੀ ਖਿੰਡਾਂ ਦੁਆਰਾ ਹੀ ਪੈਦਾ ਹੁੰਦਾ ਹੈ । ਇਸ ਤਰ੍ਹਾਂ ਖਿਡਾਰੀ ਦੀ ਚਾਲ-ਢਾਲ ਚੰਗੀ ਹੋ ਜਾਂਦੀ ਹੈ । ਇਸ ਤਰ੍ਹਾਂ ਖੇਡਾਂ ਵਿਅਕਤੀ ਦਾ ਰੂਪ ਨਿਖਾਰਨ ਵਿਚ ਮਹਾਨ ਹਿੱਸਾ ਪਾਉਂਦੀਆਂ ਹਨ !

3. ਸੰਵੇਗਾਂ ਦਾ ਸਮਤੋਲ (Full Control on Laotions)-ਸੰਵੇਗਾਂ ਦਾ ਸਮਝੌਤ ਸਫਲ ਜੀਵਨ ਲਈ ਬਹੁਤ ਹੀ ਜ਼ਰੂਰੀ ਹੈ । ਜੇ ਇਹਨਾਂ ਉੱਤੇ ਕੰਟਰੋਲ ਨਾ ਰੱਖਿਆ ਜਾਵੇ ਤਾਂ ਕਰੋਧ, ਉਦਾਸੀ ਤੇ ਹੰਕਾਰ ਆਦਮੀ ਨੂੰ ਚੱਕਰ ਵਿਚ ਫਸਾ ਕੇ ਉਸ ਦੇ ਵਿਅਕਤਿਤਵ ਨੂੰ ਨਸ਼ਟ ਕਰ ਦਿੰਦੇ ਹਨ | ਖੇਡਾਂ ਮਨੁੱਖ ਦਾ ਮਨ ਜੀਵਨ ਦੀਆਂ ਉਲਝਣਾਂ ਤੋਂ ਦੂਰ ਹਟਾਉਂਦੀਆਂ ਹਨ, ਉਸ ਦਾ ਮਨ ਪ੍ਰਸੰਨ ਕਰਦੀਆਂ ਹਨ ਤੇ ਉਸ ਨੂੰ ਸੰਵੇਗਾਂ ਉੱਤੇ ਕਾਬੂ ਪਾਉਣ ਵਿਚ ਸਫਲ ਬਣਾਉਂਦੀਆਂ ਹਨ । ਇਸ ਦਿਸ਼ਾ ਵਿਚ ਖੇਡਾਂ ਦੁਆਰਾ ਪੈਦਾ ਸਪੋਰਟਸਮੈਨ ਦੀ ਭਾਵਨਾ ਕਾਫ਼ੀ ਸਹਾਇਕ ਹੁੰਦੀ ਹੈ ।

4. ਚੇਤੰਨ ਬੁੱਧੀ ਦਾ ਵਿਕਾਸ (Development of Sound Mind)-ਆਦਮੀ ਨੂੰ ਜੀਵਨ ਵਿਚ ਪੈਰ-ਪੈਰ ਉੱਤੇ ਕਈ ਸਮੱਸਿਆਵਾਂ ਦਾ ਟਾਕਰਾ ਕਰਨਾ ਪੈਂਦਾ ਹੈ । ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਚੇਤੰਨ ਬੁੱਧੀ ਦੀ ਲੋੜ ਹੈ । ਚੇਤੰਨ ਬੁੱਧੀ ਦਾ ਵਿਕਾਸ ਖੇਡਾਂ ਦੁਆਰਾ ਹੀ ਹੋ ਸਕਦਾ ਹੈ | ਖੇਡਦੇ ਸਮੇਂ ਖਿਡਾਰੀ ਨੂੰ ਹਰ ਪਲ ਕਿਸੇ ਨਾ ਕਿਸੇ ਸਮੱਸਿਆ ਦਾ ਟਾਕਰਾ ਕਰਨਾ ਪੈਂਦਾ ਹੈ । ਅੜਚਣ ਜਾਂ ਸਮੱਸਿਆ ਨੂੰ ਉਸੇ ਵੇਲੇ ਛੇਤੀ ਤੋਂ ਛੇਤੀ ਹੱਲ ਕਰਨਾ ਪੈਂਦਾ ਹੈ । ਹੱਲ ਲੱਭਣ ਵਿਚ ਦੇਰ ਹੋ ਜਾਣ ਉੱਤੇ ਸਾਰੀ ਖੇਡ ਦਾ ਪਾਸਾ ਪਲਟ ਸਕਦਾ ਹੈ । ਇਸ ਤਰ੍ਹਾਂ ਦੇ ਵਾਤਾਵਰਨ ਵਿਚ ਹਰ ਖਿਡਾਰੀ ਹਰ ਵੇਲੇ ਕਿਸੇ ਨਾ ਕਿਸੇ ਸਮੱਸਿਆ ਦੇ ਹੱਲ ਵਿਚ ਲੱਗਾ ਰਹਿੰਦਾ ਹੈ । ਉਸ ਨੂੰ ਆਪਣੀਆਂ ਸਮੱਸਿਆਵਾਂ ਨੂੰ ਆਪ ਹੱਲ ਕਰਨ ਦਾ ਮੌਕਾ ਮਿਲਦਾ ਰਹਿੰਦਾ ਹੈ । ਇਸ ਤਰ੍ਹਾਂ ਉਸ ਵਿਚ ਚੇਤੰਨ ਬੁੱਧੀ ਦਾ ਵਿਕਾਸ ਹੁੰਦਾ ਹੈ |

5. ਚਰਿੱਤਰ ਦਾ ਵਿਕਾਸ ( Development of Character)-ਚਰਿੱਤਰਵਾਨ ਵਿਅਕਤੀ ਦਾ ਹਰ ਥਾਂ ਆਦਰ-ਮਾਣ ਹੁੰਦਾ ਹੈ । ਉਹ ਲੋਭ, ਲਾਲਚ ਵਿਚ ਨਹੀਂ ਫਸ ( ਖੇਡ ਵੇਲੇ ਜਿੱਤ-ਹਾਰ ਵਾਸਤੇ ਖਿਡਾਰੀਆਂ ਨੂੰ ਕਈ ਵਾਰ ਲੋਭ ਦਿੱਤੇ ਜਾਂਦੇ ਹਨ । ਚੰਗਾ ਖਿਡਾਰੀ ਭੁੱਲ ਕੇ ਵੀ ਇਸ ਜਾਲ ਵਿਚ ਨਹੀਂ ਫਸਦਾ ਤੇ ਆਪਣੇ ਵਿਰੋਧੀ ਧੜੇ ਦੇ ਹੱਥਾਂ ਵਿਚ ਨਹੀਂ ਵਿਕਦਾ ਹੈ । ਜੇ ਕੋਈ ਖਿਡਾਰੀ ਭੁੱਲ ਕੇ ਲਾਲਚ ਵਿਚ ਆ ਕੇ ਆਪਣੇ ਧੜੇ ਨਾਲ ਵਿਸ਼ਵਾਸਘਾਤ ਕਰਦਾ ਹੈ ਤਾਂ ਆਪਣੇ ਖਿਡਾਰੀਆਂ ਤੇ ਦਰਸ਼ਕਾਂ ਦੀਆਂ ਨਜ਼ਰਾਂ ਵਿਚ ਡਿੱਗ ਜਾਂਦਾ ਹੈ | ਅਜਿਹਾ ਖਿਡਾਰੀ ਬਾਅਦ ਵਿਚ ਪਛਤਾਉਂਦਾ ਹੈ । ਇਕ ਚੰਗਾ ਖਿਡਾਰੀ ਕਦੇ ਵੀ ਲੋਭ ਜਾਂ ਲਾਲਚ ਦਾ ਸਹਾਰਾ ਨਹੀਂ ਲੈਂਦਾ ਖੇਡ ਦੇ ਦਰਸ਼ਕਾਂ ਸਾਹਮਣੇ ਹੋਣ ਤੇ ਰੈਫ਼ਰੀ ਦੇ ਨਿਰੀਖਣ ਵਿਚ ਹੋਣ ਦੇ ਕਾਰਨ ਹਰ ਖਿਡਾਰੀ ਘੱਟੋ-ਘੱਟ ਫਾਉਲ ਖੇਡਣ ਦਾ ਯਤਨ ਕਰਦਾ ਹੈ । ਇਸ ਤਰ੍ਹਾਂ ਖੇਡਾਂ ਆਦਮੀ ਵਿਚ ਕਈ ਚਰਿੱਤਰਿਕ ਗੁਣਾਂ ਦਾ ਵਿਕਾਸ ਕਰਦੀਆਂ ਹਨ ।

6. ਇੱਛਿਆ ਸ਼ਕਤੀ ਨੂੰ ਬਲਵਾਨ ਬਣਾਉਂਦੀਆਂ ਹਨ (Development of Strong will Power)-ਖੇਡਾਂ ਇੱਛਿਆ ਸ਼ਕਤੀ ਨੂੰ ਬਲਵਾਨ ਬਣਾਉਂਦੀਆਂ ਹਨ । ਜੋ ਖਿਡਾਰੀ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਪੂਰੀ ਲਗਨ ਨਾਲ ਯਤਨ ਕਰਦਾ ਹੈ, ਭਵਿੱਖਤ ਜੀਵਨ ਵਿਚ ਸਫਲਤਾ ਉਸ ਦੇ ਪੈਰ ਚੁੰਮਦੀ ਹੈ । ਉਹ ਖੇਡਾਂ ਵਿਚ ਇਕ ਮਨ ਹੋ ਕੇ ਖੇਡਦਾ ਹੈ। ਉਸ ਦੇ ਸਾਹਮਣੇ ਇਕ ਉਦੇਸ਼ ਜਿੱਤ ਪ੍ਰਾਪਤ ਕਰਨਾ ਹੀ ਹੁੰਦਾ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਉਹ ਆਪਣੀ ਸਾਰੀ ਸ਼ਕਤੀ ਲਾ ਦਿੰਦਾ ਹੈ ਤੇ ਆਮ ਤੌਰ ਤੇ ਸਫਲ ਵੀ ਹੋ ਜਾਂਦਾ ਹੈ । ਇਹੀ ਆਦਤ ਉਸ ਦੀ ਜੀਵਨ ਦੇ ਉਦੇਸ਼ ਦੀ ਪ੍ਰਾਪਤੀ ਬਣ ਜਾਂਦੀ ਹੈ । ਇਸ ਤਰ੍ਹਾਂ ਖੇਡਾਂ ਇੱਛਿਆ ਸ਼ਕਤੀ ਨੂੰ ਬਲਵਾਨ ਬਣਾਉਂਦੀਆਂ ਹਨ ।

7. ਭਰੱਪਣ ਦੀ ਭਾਵਨਾ ਦਾ ਵਿਕਾਸ (Development of Brotherhood)-ਖੇਡਾਂ ਦੁਆਰਾ ਭਰੱਪਣ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ । ਇਸ ਦਾ ਕਾਰਨ ਇਹ ਹੈ ਕਿ ਖਿਡਾਰੀ ਸਦਾ ਗਰੁੱਪਾਂ ਵਿਚ ਖੇਡਦਾ ਹੈ ਤੇ ਟੀਮ ਦੇ ਨਿਯਮ ਅਨੁਸਾਰ ਵਿਹਾਰ ਕਰਦਾ ਹੈ । ਜੇ ਉਸ ਦੀ ਕੋਈ ਆਦਤ ਟੀਮ ਦੀ ਆਦਤ ਦੇ ਅਨੁਕੂਲ ਨਹੀਂ ਹੁੰਦੀ ਤਾਂ ਉਸ ਨੂੰ ਤਿਆਗਣਾ ਪੈਂਦਾ ਹੈ । ਇਸ ਦੇ ਇਲਾਵਾ ਟੀਮ ਵਿਚ ਖੇਡਣ ਵਾਲਿਆਂ ਦਾ ਇਕ ਦੂਜੇ ਉੱਤੇ ਪ੍ਰਭਾਵ ਪੈਂਦਾ ਹੈ । ਉਹਨਾਂ ਦਾ ਇਕ ਦੂਜੇ ਨਾਲ ਪ੍ਰੇਮ-ਪੂਰਨ ਤੇ ਭਰਾਵਾਂ ਵਰਗਾ ਵਰਤਾਉ ਹੋ ਜਾਂਦਾ ਹੈ । ਇਸ ਤਰ੍ਹਾਂ ਉਸ ਦਾ ਜੀਵਨ ਭਰੱਪਣ ਦੇ ਆਦਰਸ਼ਾਂ ਅਨੁਸਾਰ ਢਲ ਜਾਂਦਾ ਹੈ ਤੇ ਉਹ ਸਮਾਜ ਵਿਚ ਸਨਮਾਨ ਪ੍ਰਾਪਤ ਕਰਦਾ ਹੈ ।

8. ਸ਼ੈ-ਪ੍ਰਗਟਾਵਾ (Self Expression)-ਖੇਡਾਂ ਵਿਅਕਤੀ ਨੂੰ ਸੈ-ਪ੍ਰਗਟਾਵੇ ਜਾਂ ਆਪਣੇ ਆਪ ਨੂੰ ਖੁੱਲ੍ਹ ਕੇ ਪ੍ਰਗਟ ਕਰਨ ਦੇ ਮੌਕੇ ਦਿੰਦੀਆਂ ਹਨ । ਖੇਡ ਦੇ ਮੈਦਾਨ ਵਿਚ ਖਿਡਾਰੀ ਖੁੱਲ੍ਹ ਕੇ ਆਪਣੇ ਗੁਣਾਂ ਤੇ ਹੁਨਰ ਨੂੰ ਦਰਸ਼ਕਾਂ ਦੇ ਸਾਹਮਣੇ ਪ੍ਰਗਟ ਕਰਦਾ ਹੈ । ਇਸ ਗੁਣ ਦਾ ਵਿਕਾਸ ਸਿਰਫ਼ ਖੇਡ ਦੇ ਮੈਦਾਨ ਵਿਚ ਹੀ ਸੰਭਵ ਹੈ, ਕਿਤੇ ਹੋਰ ਨਹੀਂ ।

9. ਲੀਡਰਸ਼ਿਪ (Leadership)-ਖੇਡਾਂ ਦੀ ਚੰਗੀ ਅਗਵਾਈ ਕਰਨ ਵਾਲੇ ਵਿਚ ਅਗਵਾਈ ਦੇ ਗੁਣਾਂ ਦਾ ਵਿਕਾਸ ਹੋ ਜਾਂਦਾ ਹੈ । ਇਕ ਚੰਗਾ ਨੇਤਾ ਆਪਣੇ ਦੇਸ਼ ਦੇ ਨਾਂ ਨੂੰ ਚਾਰ ਚੰਨ ਲਾ ਦਿੰਦਾ ਹੈ । ਇਸ ਦੇ ਉਲਟ ਇਕ ਬੁਰਾ ਜਾਂ ਅਯੋਗਾ ਨੇਤਾ ਦੇਸ਼ ਰੂਪੀ ਕਿਸ਼ਤੀ ਨੂੰ ਮੰਝਧਾਰ ਵਿਚ ਫਸਾ ਦਿੰਦਾ ਹੈ । ਖੇਡ ਦੇ ਮੈਦਾਨਾਂ ਦੁਆਰਾ ਹੀ ਚੰਗੇ ਡਿਸਿਪਲਿਨ ਵਾਲੇ, ਆਤਮਸੰਜਮੀ, ਆਤਮ-ਤਿਆਗੀ ਤੇ ਮਿਲ-ਜੁਲ ਕੇ ਦੇਸ਼ ਵਾਸਤੇ ਸਭ ਕੁਝ ਕੁਰਬਾਨ ਕਰਨ ਵਾਲੇ ਸੈਨਿਕ ਅਫ਼ਸਰ ਪ੍ਰਾਪਤ ਹੁੰਦੇ ਹਨ । ਇਸੇ ਲਈ ਤਾਂ ਡਿਊਕ ਆਫ਼ ਵਿਲਿੰਗਟਨ ਨੇ ਨੈਪੋਲੀਅਨ ਨੂੰ ਵਾਟਰਲੂ (Waterloo) ਦੀ ਲੜਾਈ ਵਿਚ ਹਰਾਉਣ ਤੋਂ ਮਗਰੋਂ ਕਿਹਾ, ‘ਵਾਟਰਲੂ ਦੀ ਲੜਾਈ ਏਟਨ ਤੇ ਹੈਰੋ ਦੇ ਖੇਡ ਦੇ ਮੈਦਾਨਾਂ ਵਿਚ ਦਿੱਤੀ ਗਈ ।” (The battle of Waterloo was won at the play-fields of Eton and Harrow.”)

10. ਵਿਹਲ ਦੇ ਸਮੇਂ ਦੀ ਵਰਤੋਂ (Proper Use of Leisure Time)-ਸਾਰਾ ਦਿਨ ਕੰਮ ਕਰਨ ਮਗਰੋਂ ਵੀ ਕਾਫ਼ੀ ਸਮਾਂ ਬਚ ਜਾਂਦਾ ਹੈ । ਇਸ ਲਈ ਅੱਜ ਦੀ ਮੁੱਖ ਸਮੱਸਿਆ ਹੈ ਕਿ ਇਸ ਵਿਹਲ ਦੇ ਸਮੇਂ ਨੂੰ ਕਿਸ ਤਰ੍ਹਾਂ ਵਰਤਿਆ ਜਾਵੇ | ਜੇ ਅਸੀਂ ਇਸ ਫ਼ਾਲਤੂ ਸਮੇਂ ਨੂੰ ਠੀਕ ਤਰ੍ਹਾਂ ਨਹੀਂ ਵਰਤਾਂਗੇ ਤਾਂ ਇਸ ਸਮੇਂ ਵਿਚ ਸ਼ਰਾਰਤਾਂ ਹੀ ਸੂਝਣਗੀਆਂ ਕਿਉਂਕਿ ਇਕ ਵਿਹਲੇ ਆਦਮੀ ਦਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ । ਇਸ ਫਾਲਤੂ ਸਮੇਂ ਨੂੰ ਠੀਕ ਢੰਗ ਨਾਲ ਗੁਜ਼ਾਰਨ ਲਈ ਖੇਡਾਂ ਸਾਡੀ ਮਦਦ ਕਰਦੀਆਂ ਹਨ | ਖੇਡਾਂ ਵਿਚ ਹਿੱਸਾ ਲੈ ਕੇ ਨਾ ਕੇਵਲ ਫਾਲਤੂ ਸਮੇਂ ਦੀ ਉੱਚਿਤ ਵਰਤੋਂ ਹੁੰਦੀ ਹੈ, ਸਗੋਂ ਇਸ ਦੇ ਨਾਲ ਸਰੀਰਕ ਵਿਕਾਸ ਵੀ ਹੁੰਦਾ ਹੈ ।

11. ਜਾਤ-ਪਾਤ ਦਾ ਭੇਦ-ਭਾਵ ਮਿਟਦਾ ਹੈ ਤੇ ਅੰਤਰ-ਰਾਸ਼ਟਰੀ ਸਹਿਯੋਗ ਵਧਦਾ ਹੈ। (Free from Castism and Development of International Understanding)–ਖੇਡਾਂ ਜਾਤ-ਪਾਤ ਦੇ ਭੇਦ-ਭਾਵ ਦਾ, ਜੋ ਕਿ ਦੇਸ਼ ਦੀ ਤਰੱਕੀ ਵਿਚ ਬਹੁਤ ਵੱਡੀ ਰੁਕਾਵਟ ਹੁੰਦਾ ਹੈ ਖ਼ਾਤਮਾ ਕਰਦੀਆਂ ਹਨ । ਹਰ ਟੀਮ ਵਿਚ ਭਿੰਨ-ਭਿੰਨ ਕੰਮਾਂ ਦੇ ਖਿਡਾਰੀ ਹੁੰਦੇ ਹਨ । ਉਹਨਾਂ ਦੇ ਇਕੱਠੇ ਮਿਲਣ-ਜੁਲਣ ਤੇ ਟੀਮ ਵਾਸਤੇ ਇਕ ਜਾਨ ਹੋ ਕੇ ਸੰਘਰਸ਼ ਕਰਨ ਦੀ ਭਾਵਨਾ ਦੇ ਕਾਰਨ ਜਾਤ-ਪਾਤ ਦੀਆਂ ਬੰਦਸ਼ਾਂ ਮੁੱਕ ਜਾਂਦੀਆਂ ਹਨ ਅਤੇ ਉਹਨਾਂ ਦਾ ਜੀਵਨ ਵਿਚ ਵਿਸ਼ਾਲ ਦ੍ਰਿਸ਼ਟੀਕੋਣ ਹੋ ਜਾਂਦਾ ਹੈ | ਅੰਤਰ-ਰਾਸ਼ਟਰੀ ਮੁਕਾਬਲਿਆਂ ਵਿਚ ਇਕ ਦੇਸ਼ ਦੇ ਖਿਡਾਰੀ ਦੂਜੇ ਦੇਸ਼ਾਂ ਦੇ ਖਿਡਾਰੀਆਂ ਨਾਲ ਖੇਡਦੇ ਹਨ ਤੇ ਉਹਨਾਂ ਨਾਲ ਮਿਲਦੇ-ਜੁਲਦੇ ਹਨ । ਇਸ ਤਰ੍ਹਾਂ ਉਹਨਾਂ ਵਿਚਕਾਰ ਮਿੱਤਰਤਾ ਦੀ ਭਾਵਨਾ ਵੱਧ ਜਾਂਦੀ ਹੈ । ਇਸ ਲਈ ਖੇਡਾਂ ਅੰਤਰ-ਰਾਸ਼ਟਰੀ ਸਹਿਯੋਗ ਨੂੰ ਉੱਨਤ ਕਰਨ ਵਿਚ ਸਹਾਇਕ ਹੁੰਦੀਆਂ ਹਨ ।

12. ਮੁਕਾਬਲੇ ਤੇ ਸਹਿਯੋਗ ਦੀ ਭਾਵਨਾ (Spirit of Competition and Cooperation)-ਮੁਕਾਬਲਾ ਵੀ ਪ੍ਰਗਤੀ ਦਾ ਆਧਾਰ ਹੈ ! ਮੁਕਾਬਲਾ ਅਤੇ ਸਹਿਯੋਗ ਮਹਾਨ ਪ੍ਰਾਪਤੀਆਂ ਦੇ ਸਾਧਨ ਹਨ । ਮੁਕਾਬਲੇ ਤੇ ਸਹਿਯੋਗ ਦੀਆਂ ਭਾਵਨਾਵਾਂ ਹਰ ਆਦਮੀ ਵਿਚ ਹੁੰਦੀਆਂ ਹਨ । ਇਹਨਾਂ ਦੇ ਵਿਕਾਸ ਦੁਆਰਾ ਹੀ ਸਮੁਦਾਇ, ਸਮਾਜ ਤੇ ਦੇਸ਼ ਤਰੱਕੀ ਦੇ ਰਸਤੇ ਉੱਤੇ ਅੱਗੇ ਵਧ ਸਕਦਾ ਹੈ । ਇਹਨਾਂ ਭਾਵਨਾਵਾਂ ਦਾ ਵਿਕਾਸ ਖੇਡਾਂ ਰਾਹੀਂ ਹੀ ਹੁੰਦਾ ਹੈ । ਹਾਕੀ, ਫੁੱਟਬਾਲ, ਕ੍ਰਿਕਟ ਆਦਿ ਖੇਡਾਂ ਵਿਚ ਟੀਮਾਂ ਵਿਚਕਾਰ ਖੂਬ ਮੁਕਾਬਲਾ ਹੁੰਦਾ ਹੈ । ਮੈਚ ਜਿੱਤਣ ਲਈ ਉਹ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੀਆਂ ਹਨ, ਪਰ ਮੈਚ ਜਿੱਤਣ ਲਈ ਸਾਰੇ ਖਿਡਾਰੀਆਂ ਦੇ ਸਹਿਯੋਗ ਦੀ ਵੀ ਲੋੜ ਹੁੰਦੀ ਹੈ, ਕਿਉਂਕਿ ਕਿਸੇ ਵੀ ਇਕ ਖਿਡਾਰੀ ਦੇ ਯਤਨ ਨਾਲ ਮੈਚ ਨਹੀਂ ਜਿੱਤਿਆ ਜਾ ਸਕਦਾ । ਇਸ ਲਈ ਮੁਕਾਬਲੇ ਤੇ ਸਹਿਯੋਗ ਦੀਆਂ ਭਾਵਨਾਵਾਂ ਦਾ ਵਿਕਾਸ ਕਰਨ ਲਈ ਖੇਡਾਂ ਬਹੁਤ ਲਾਭਦਾਇਕ ਹਨ |

PSEB 9th Class Physical Education Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ

13. ਅਨੁਸ਼ਾਸਨ ਦੀ ਭਾਵਨਾ (Spirit of Discipline)-ਖੇਡ ਦਾ ਮੈਦਾਨ ਇਕ ਅਜਿਹੀ ਥਾਂ ਹੈ ਜਿੱਥੇ ਖਿਡਾਰੀ ਅਨੁਸ਼ਾਸਨ ਵਿਚ ਰਹਿੰਦੇ ਹਨ ਅਤੇ ਆਪਣੇ ਕਰਤੱਵਾਂ ਅਤੇ ਫ਼ਰਜ਼ਾਂ ਦੀ ਪਾਲਣਾ ਨੂੰ ਪੂਰਾ ਕਰਦੇ ਹਨ | ਅਸੀਂ ਕਹਿ ਸਕਦੇ ਹਾਂ ਕਿ ਖੇਡਾਂ ਦੁਆਰਾ ਵਿਅਕਤੀ ਜਾਂ ਖਿਡਾਰੀ ਵਲੋਂ ਖੇਡ ਦੇ ਮੈਦਾਨ ਵਿਚ ਆਪਣੇ ਅਤੇ ਆਪਣੇ ਦੇਸ਼ ਦੇ ਬਣਾਏ ਹੋਏ ਨਿਯਮਾਂ ਦੀ ਪਾਲਣਾ ਅਨੁਸ਼ਾਸਨ ਵਿਚ ਰਹਿ ਕੇ ਹੀ ਪੂਰੀ ਕੀਤੀ ਜਾ ਸਕਦੀ ਹੈ । ਇਹ ਅਨੁਸ਼ਾਸਨ ਸਾਨੂੰ ਖੇਡਾਂ ਦੁਆਰਾ ਹੀ ਪ੍ਰਾਪਤ ਹੁੰਦਾ ਹੈ ।

14. ਸਹਿਨਸ਼ੀਲਤਾ (Tolerance)-ਖੇਡਾਂ ਦੇ ਰਾਹੀਂ ਖਿਡਾਰੀਆਂ ਦੇ ਮਨ ਵਿਚ ਸਹਿਨਸ਼ੀਲਤਾ ਪੈਦਾ ਹੁੰਦੀ ਹੈ, ਕਿਉਂਕਿ ਖੇਡਾਂ ਦੇ ਵਿਚ ਅਸੀਂ ਕਿਸੇ ਦੇ ਵਿਚਾਰ ਸੁਣਦੇ ਹਾਂ, ਆਪਣੇ ਵਿਚਾਰ ਦੱਸਦੇ ਹਾਂ ਅਤੇ ਸਾਡੇ ਵਿਚ ਆਪਸੀ ਮਿਲਾਪ ਹੁੰਦਾ ਹੈ ਅਤੇ ਸਾਡੇ ਵਿਚ ਸਹਿਨਸ਼ੀਲਤਾ ਦੀ ਭਾਵਨਾ ਪੈਦਾ ਹੁੰਦੀ ਹੈ ।

15. ਚੰਗੀ ਨਾਗਰਿਕਤਾ (Good Citizenship)- ਖੇਡਾਂ ਰਾਹੀਂ ਖਿਡਾਰੀਆਂ ਦੇ ਵਿਚ ਇਕ ਚੰਗੇ ਨਾਗਰਿਕ ਦੇ ਗੁਣ ਪੈਦਾ ਹੁੰਦੇ ਹਨ ਕਿਉਂਕਿ ਖਿਡਾਰੀ ਆਪਸ ਵਿਚ ਮਿਲ ਕੇ ਖੇਡਦੇ ਹਨ । ਨਿਯਮਾਂ, ਕਰਤੱਵਾਂ, ਡਿਸਿਪਲਿਨ ਵਿਚ ਰਹਿਣਾ ਆਦਿ ਗੁਣਾਂ ਦੇ ਕਾਰਨ ਖਿਡਾਰੀ ਚੰਗੇ ਨਾਗਰਿਕ ਬਣ ਜਾਂਦੇ ਹਨ। ਸੰਖੇਪ ਵਿਚ ਅਸੀਂ ਆਖ ਸਕਦੇ ਹਾਂ ਕਿ ਖੇਡਾਂ ਵਿਅਕਤੀ ਵਿਚ ਸਹਿਯੋਗ, ਭਾਈਚਾਰੇ, ਲੀਡਰੀ, ਮਿਲਵਰਤਨ ਆਦਿ ਵਰਗੇ ਚੰਗੇ ਗੁਣਾਂ ਦਾ ਵਿਕਾਸ ਕਰਦੀਆਂ ਹਨ । ਉਸ ਨੂੰ ਚੰਗਾ ਨਾਗਰਿਕ ਬਣਨ ਵਿਚ ਸਹਾਇਤਾ ਦਿੰਦੀਆਂ ਹਨ ।

ਪ੍ਰਸ਼ਨ 2.
ਸਪੋਰਟਸਮੈਨਸ਼ਿਪ ਕੀ ਹੈ ? ਇਕ ਚੰਗੇ ਸਪੋਰਟਸਮੈਪ ਦੇ ਗੁਣ ਲਿਖੋ । (What is sportsmanship ? Write down the Qualities of a sportsmanship.)
ਉੱਤਰ-
ਸਪੋਰਟਸਮੈਨਸ਼ਿਪ ਦਾ ਅਰਥ (Meaning of Spf1ts13atisfaigy) ਜਿੱਥੇ ਭਾਰਤੀ ਭਾਸ਼ਾਵਾਂ ਵਿਚ ਅੰਗਰੇਜ਼ੀ ਦੇ ਬਹੁਤ ਸਾਰੇ ਸ਼ਬਦ ਚੰਗੀ ਤਰ੍ਹਾਂ ਨਾਲ ਅਪਣਾ ਲਏ ਗਏ ਹਨ, ਉੱਥੇ ਸਪੋਰਟਸਮੈਨਸ਼ਿਪ ਅਤੇ ਸਪੋਰਟਸਮੈਨ ਵੀ ਖੇਡਾਂ ਦੇ ਖੇਤਰ ਵਿਚ ਮਹੱਤਵਪੂਰਨ ਸ਼ਬਦ ਹਨ : ਸਪੋਰਟਸਮੈਨਸ਼ਿਪ (Sportsmanship) ਇਕ ਚੰਗੇ ਖਿਡਾਰੀ ਦੀ ਉਹ ਭਾਵਨਾ ਹੈ ਜਾਂ ਵਿਸ਼ੇਸ਼ਤਾ ਹੈ, ਜਾਂ ਇੰਝ ਕਹੀਏ ਕਿ ਉਹ ਸਪਿਰਟ ਹੈ ਜਿਸ ਦੇ ਆਧਾਰ ‘ਤੇ ਕੋਈ ਵੀ ਖਿਡਾਰੀ ਖੇਡ ਦੇ ਮੈਦਾਨ ਵਿਚ ਆਰੰਭ ਤੋਂ ਲੈ ਕੇ ਅੰਤ ਤਕ ਬੜੀ ਯੋਗਤਾ ਨਾਲ ਹਿੱਸਾ ਲੈਂਦਾ ਹੈ ।

ਸਪੋਰਟਸਮੈਨਸ਼ਿਪ ਚੰਗੇ ਗੁਣਾਂ ਦਾ ਉਹ ਸਮੂਹ ਹੈ, ਜਿਨ੍ਹਾਂ ਦਾ ਹੋਣਾ ਇਕ ਖਿਡਾਰੀ ਦੇ ਲਈ ਜ਼ਰੂਰੀ ਸਮਝਿਆ ਜਾਂਦਾ ਹੈ , ਜਿਵੇਂ ਕਿ ਇਕ ਖਿਡਾਰੀ ਦੇ ਲਈ ਜ਼ਰੂਰੀ ਹੈ ਕਿ ਉਹ ਸਰੀਰਕ ਰੂਪ ਵਿਚ ਸਿਹਤਮੰਦ, ਮਾਨਸਿਕ ਰੂਪ ਵਿਚ ਭਰਪੂਰ, ਅਨੁਸ਼ਾਸਨ-ਬੱਧ, ਚੰਗਾ ਸਹਿਯੋਗੀ, ਚੁਸਤ ਅਤੇ ਆਪਣੀ ਟੀਮ ਦੇ ਕੈਪਟਨ ਦੀ ਆਗਿਆ ਪਾਲਣ ਕਰਨ ਵਾਲਾ ਹੋਵੇ । ਅਸਲ ਵਿਚ ਇਸ ਤਰ੍ਹਾਂ ਦੇ ਗੁਣਾਂ ਦਾ ਸਮੂਹ ਹੀ ਸਪੋਰਟਸਮੈਨਸ਼ਿਪ ਅਖਵਾਉਂਦਾ ਹੈ ।

ਸਪੋਰਟਸਮੈਨਸ਼ਿਪ ਜਾਂ ਖਿਡਾਰੀ ਦੇ ਗੁਣ (Qualities of Sportsnaan)-
ਇਕ ਸਪੋਰਟਸਮੈਨ ਜਾਂ ਖਿਡਾਰੀ ਵਿਚ ਹੇਠਾਂ ਲਿਖੇ ਗੁਣਾਂ ਦਾ ਹੋਣਾ ਜ਼ਰੂਰੀ ਹੈ –
1. ਅਨੁਸ਼ਾਸਨ ਦੀ ਭਾਵਨਾ (Spirit of Discipline)-ਸਪੋਰਟਸਮੈਨ ਦਾ ਸਭ ਤੋਂ ਵੱਡਾ ਅਤੇ ਮੁੱਖ ਗੁਣ ਹੈ ਨਿਯਮ ਨਾਲ ਅਨੁਸ਼ਾਸਨ ਵਿਚ ਬੱਝ ਕੇ ਕੰਮ ਕਰਨਾ | ਅਸਲ ਸਪੋਰਟਸਮੈਨ ਉਹੀ ਕਿਹਾ ਜਾ ਸਕਦਾ ਹੈ ਜੋ ਖੇਡ ਆਦਿ ਦੇ ਸਾਰੇ ਨਿਯਮਾਂ ਦਾ ਪਾਲਣ ਬੜੇ ਚੰਗੇ ਢੰਗ ਨਾਲ ਕਰੇ ਅਤੇ ਅਨੁਸ਼ਾਸਨ ਵਿਚ ਰਹੇ ।

2. ਸਹਿਨਸ਼ੀਲਤਾ (Tolerance)–ਸਹਿਨਸ਼ੀਲਤਾ ਸਪੋਰਟਸਮੈਨ ਦੇ ਗੁਣਾਂ ਵਿਚੋਂ ਇਕ ਬਹੁਤ ਹੀ ਮਹੱਤਵਪੂਰਨ ਗੁਣ ਹੈ । ਖੇਡ ਵਿਚ ਕਈ ਪ੍ਰਕਾਰ ਦੇ ਮੌਕੇ ਆਉਂਦੇ ਹਨ | ਆਪਣੀ ਜਿੱਤ ਪ੍ਰਾਪਤ ਹੋਣ ਤੇ ਬਹੁਤ ਪ੍ਰਸੰਨਤਾ ਹੁੰਦੀ ਹੈ ਅਤੇ ਹਾਰ ਜਾਣ ਨਾਲ ਉਸ ਨੂੰ ਬੜੀ ਨਿਰਾਸ਼ਾ ਹੁੰਦੀ ਹੈ | ਪਰੰਤੁ ਸਪੋਰਟਸਮੈਨ ਉਹੀ ਹੈ, ਜੋ ਜੇਤੂ ਹੋਣ ਤੇ ਵੀ ਹਾਰੀ ਟੀਮ ਜਾਂ ਖਿਡਾਰੀ ਨੂੰ ਪ੍ਰਸੰਨਤਾ ਨਾਲ ਉਤਸ਼ਾਹਿਤ ਕਰੇ ਅਤੇ ਆਪ ਹਾਰ ਜਾਣ ਤੇ ਵੀ ਜੇਤੂ ਨੂੰ ਪੂਰਨ ਸਨਮਾਨ ਦੇ ਨਾਲ ਵਧਾਈ ਦੇਵੇ ।

3. ਸਹਿਯੋਗ ਦੀ ਭਾਵਨਾ (Spirit of Co-operation)-ਸਪੋਰਟਸਮੈਨ ਵਿਚ ਤੀਸਰਾ ਗੁਣ ਸਹਿਯੋਗ ਦੀ ਭਾਵਨਾ ਦਾ ਹੋਣਾ ਹੈ । ਖੇਡ ਦੇ ਮੈਦਾਨ ਵਿਚ ਇਹ ਸਹਿਯੋਗ ਦੀ ਭਾਵਨਾ ਹੀ ਹੈ ਜੋ ਕਿ ਟੀਮ ਦੇ ਖਿਡਾਰੀਆਂ ਨੂੰ ਇਕੱਠੇ ਰੱਖਦੀ ਹੈ ਅਤੇ ਉਹ ਇਕ ਹੋ ਕੇ ਆਪਣੀ ਜਿੱਤ ਦੇ ਲਈ ਸੰਘਰਸ਼ ਕਰਦੇ ਹਨ। ਦੂਸਰੇ ਸ਼ਬਦਾਂ ਵਿਚ ਸਪੋਰਟਸਮੈਨ ਆਪਣੇ ਕੋਚ, ਕੈਪਟਨ, ਖਿਡਾਰੀਆਂ ਅਤੇ ਵਿਰੋਧੀ ਟੀਮ ਦੇ ਨਾਲ ਵੀ ਸਹਿਯੋਗ ਦੀ ਭਾਵਨਾ ਰੱਖਦਾ ਹੈ ।

4. ਹਾਰ ਜਿੱਤ ਨੂੰ ਸਮਾਨ ਸਮਝਣ ਦੀ ਭਾਵਨਾ (No Difference between Defeat or victory)-ਖੇਡ ਵਿਚ ਹਰ ਇਕ ਚੰਗਾ ਖਿਡਾਰੀ ਜਿੱਤ ਪ੍ਰਾਪਤ ਕਰਨ ਦੀ ਅਣਥੱਕ ਕੋਸ਼ਿਸ਼ ਕਰਦਾ ਹੈ ਅਤੇ ਉਸ ਦੇ ਲਈ ਹਰੇਕ ਸੰਭਵ ਢੰਗ ਵਰਤਦਾ ਹੈ, ਪਰੰਤੂ ਉਸ ਨੂੰ ਸਪੋਰਟਸਮੈਨ ਤਾਂ ਹੀ ਕਿਹਾ ਜਾ ਸਕਦਾ ਹੈ ਜਦ ਉਹ ਕੇਵਲ ਜਿੱਤ ਦੇ ਉਦੇਸ਼ ਨਾਲ ਨਾ ਖੇਡੇ ਸਗੋਂ ਉਸ ਦਾ ਉਦੇਸ਼ ਚੰਗੀ ਖੇਡ ਦਾ ਵਿਖਾਵਾ ਕਰਨਾ ਹੋਵੇ ।

5. ਜੇਕਰ ਇਸ ਵਿਚਕਾਰ ਸਫਲਤਾ ਉਸ ਦੇ ਪੈਰ ਚੁੰਮਦੀ ਹੈ ਤਾਂ ਉਸ ਨੂੰ ਪਾਗਲ ਹੋ ਕੇ ਵਿਰੋਧੀ ਟੀਮ ਜਾਂ ਖਿਡਾਰੀ ਦਾ ਮਖੌਲ ਨਹੀਂ ਉਡਾਉਣਾ ਚਾਹੀਦਾ । ਜੇਕਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਨੂੰ ਉਤਸ਼ਾਹ-ਹੀਨ ਨਹੀਂ ਹੋਣਾ ਚਾਹੀਦਾ । ਉਹ ਖੇਡ ਵਿਚ ਜੇਤੂ ਹੋਣ ਤੇ ਹਾਰੇ ਹੋਏ ਖਿਡਾਰੀ ਨੂੰ ਘਟੀਆ ਸਮਝਣ ਦੀ ਬਜਾਇ ਆਪਣੇ ਬਰਾਬਰ ਹੀ ਸਮਝਦਾ ਹੈ ।
PSEB 9th Class Physical Education Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ 1
ਆਗਿਆ ਦੇਣ ਅਤੇ ਮੰਨਣ ਦੀ ਯੋਗਤਾ (Ability of obedience and Order) – ਸਪੋਰਟਸਮੈਨ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਆਗਿਆ ਦੇਣ ਅਤੇ ਆਗਿਆ ਮੰਨਣ ਦੀ ਯੋਗਤਾ ਰੱਖਦਾ ਹੋਵੇ । ਕਈ ਵਾਰ ਵੇਖਿਆ ਗਿਆ ਹੈ ਕਿ ਖਿਡਾਰੀ ਕੁਝ ਕਾਰਨਾਂ ਨਾਲ ਆਪੇ ਤੋਂ ਬਾਹਰ ਹੋ ਕੇ ਖ਼ੁਦ ਨੂੰ ਠੀਕ ਸਮਝ ਕੇ ਖੇਡ ਵਿਚ ਆਪਣੇ ਕੈਪਟਨ ਦੀ ਆਗਿਆ ਦਾ ਪਾਲਨ ਨਹੀਂ ਕਰਦੇ ਅਤੇ ਮਨਮਾਨੀ ਕਰਨ ਲੱਗਦੇ ਹਨ। ਸੱਚੇ ਅਰਥਾਂ ਵਿਚ ਉਹ ਸਪੋਰਟਸਮੈਨ ਨਹੀਂ ।

6. ਤਿਆਗ ਦੀ ਭਾਵਨਾ (Spirit of Sacrifice)-ਸਪੋਰਟਸਮੈਨ ਵਿਚ ਤਿਆਗ ਦੀ ਭਾਵਨਾ ਬਹੁਤ ਜ਼ਰੂਰੀ ਹੈ । ਇਕ ਟੀਮ ਵਿਚ ਖਿਡਾਰੀ ਕੇਵਲ ਆਪਣੇ ਲਈ ਨਹੀਂ ਖੇਡਦਾ ਸਗੋਂ ਉਸ ਦਾ ਮੁੱਖ ਉਦੇਸ਼ ਸਮੁੱਚੀ ਟੀਮ ਨੂੰ ਜਿਤਾਉਣ ਦਾ ਹੁੰਦਾ ਹੈ । ਇਸ ਨਾਲ ਪ੍ਰਗਟ ਹੁੰਦਾ ਹੈ ਕਿ ਖਿਡਾਰੀ ਨਿਜੀ ਹਿਤ ਨੂੰ ਸਮੁੱਚੇ ਹਿਤ ਦੇ ਲਈ ਤਿਆਗ ਦਿੰਦਾ ਹੈ । ਬਸ ਇਹੀ ਸਪੋਰਟਸਮੈਨ ਦਾ ਇਕ ਮਹੱਤਵਪੂਰਨ ਗੁਣ ਹੈ । ਇਕ ਦੂਸਰੇ ਪੱਖ ਨਾਲ ਵੀ ਸਪੋਰਟਸਮੈਨ ਆਪਣੇ ਲਈ ਤਾਂ ਖੇਡਦਾ ਹੀ ਹੈ,
ਨਾਲ-ਨਾਲ ਆਪਣੇ ਸਕੂਲ, ਪੁੱਤ, ਖੇਤਰ ਅਤੇ ਸਮੁੱਚੇ ਰਾਸ਼ਟਰ ਦੇ ਲਈ ਵੀ ਉਹ ਆਪਣੀ ਜਿੱਤ ਦਾ ਸਿਹਰਾ ਆਪਣੇ ਰਾਸ਼ਟਰ ਅਤੇ ਦੇਸ਼ ਨੂੰ ਦਿੰਦਾ ਹੈ ।

7. ਭਰਾਤਰੀਪੁਣੇ ਦੀ ਭਾਵਨਾ (Spirit of Brotherhood)-ਸਪੋਰਟਸਮੈਨ ਦਾ ਇਹ ਗੁਣ ਵੀ ਕੋਈ ਘੱਟ ਮਹੱਤਵ ਨਹੀਂ ਰੱਖਦਾ । ਇਕ ਸਪੋਰਟਸਮੈਨ ਖੇਡ ਵਿਚ ਜਾਤ-ਪਾਤ, ‘ ਧਰਮ, ਰੰਗ, ਸੱਭਿਅਤਾ ਅਤੇ ਸੱਭਿਆਚਾਰ ਆਦਿ ਨੂੰ ਇਕ ਪਾਸੇ ਰੱਖ ਕੇ ਹਰੇਕ ਵਿਅਕਤੀ ਦੇ ਨਾਲ ਇਕੋ ਜਿਹਾ ਵਤੀਰਾ ਕਰਦਾ ਹੈ |

8. ਮੁਕਾਬਲੇ ਦੀ ਭਾਵਨਾ (Spirit of Competition)-ਇਕ ਸਪੋਰਟਸਮੈਨ ਵਿਚ ਮੁਕਾਬਲੇ ਦੀ ਭਾਵਨਾ ਦਾ ਹੋਣਾ ਵੀ ਜ਼ਰੂਰੀ ਹੈ । ਇਸੇ ਭਾਵਨਾ ਤੋਂ ਪ੍ਰੇਰਿਤ ਹੋ ਕੇ ਉਹ ਖੇਡ ਦੇ ਮੈਦਾਨ ਵਿਚ ਦੂਜੇ ਖਿਡਾਰੀਆਂ ਤੋਂ ਬਾਜ਼ੀ ਲੈ ਜਾਣ ਦੇ ਲਈ ਸਿਰ ਧੜ ਦੀ ਬਾਜ਼ੀ ਲਗਾ ਦਿੰਦਾ ਹੈ | ਅਸਲ ਵਿਚ ਸਾਰੀ ਪ੍ਰਗਤੀ ਦਾ ਰਾਜ਼ ਮੁਕਾਬਲੇ ਦੀ ਭਾਵਨਾ ਵਿਚ ਹੀ ਲੁਕਿਆ ਹੋਇਆ ਹੈ । ਪਰ ਇਹ ਹਰ ਤਰ੍ਹਾਂ ਮੈਲ ਤੋਂ ਮੁਕਤ ਹੋਣੀ ਚਾਹੀਦੀ ਹੈ ।

9. ਸਮੇਂ ਤੇ ਕੰਮ ਕਰਨ ਦੀ ਭਾਵਨਾ (Spirit of Punctuality)-ਸਪੋਰਟਸਮੈਨ ਕਿਸੇ ਵੀ ਖੇਡ ਵਿਚ ਸਮੇਂ ਦਾ ਪੂਰਨ ਸਨਮਾਨ ਕਰਦਾ ਹੋਣ ਕਰਕੇ ਮੌਕੇ ਦਾ ਪੂਰਨ ਲਾਭ ਉਠਾਉਂਦਾ ਹੈ । ਖੇਡ ਵਿਚ ਇਕ ਇਕ ਸੈਕਿੰਡ ਮਹੱਤਵਪੂਰਨ ਹੁੰਦਾ ਹੈ । ਜ਼ਰਾ ਜਿੰਨੀ ਲਾਪਰਵਾਹੀ ਜਿੱਤ ਨੂੰ ਹਾਰ ਵਿਚ ਅਤੇ ਸਾਵਧਾਨੀ ਹਾਰ ਨੂੰ ਜਿੱਤ ਵਿਚ ਬਦਲ ਦਿੰਦੀ ਹੈ ।

10. ਚੁਸਤ ਅਤੇ ਫੁਰਤੀਲੇਪਨ ਦੀ ਭਾਵਨਾ (Spirit of Active and Alterness)ਸਪੋਰਟਸਮੈਨ ਹਰੇਕ ਖੇਡ ਵਿਚ ਹਰ ਸਮੇਂ ਚੁਸਤੀ ਅਤੇ ਫੁਰਤੀਲੇਪਨ ਦੇ ਨਾਲ ਹੀ ਕੰਮ ਕਰਦਾ ਹੈ । ਉਹ ਅਵਸਰ ਨੂੰ ਆਪਣੇ ਹੱਥੋਂ ਨਹੀਂ ਜਾਣ ਦੇਣਾ ਚਾਹੁੰਦਾ ।

PSEB 9th Class Physical Education Solutions Chapter 2 ਖੇਡਾਂ ਦੇ ਗੁਣ ਅਤੇ ਸਪੋਰਟਸਮੈਨਸ਼ਿਪ

11. ਆਤਮ-ਵਿਸ਼ਵਾਸ ਦੀ ਭਾਵਨਾ (Spirit of Self Confidence)-ਅਸਲ ਵਿਚ ਆਤਮ-ਵਿਸ਼ਵਾਸ ਸਪੋਰਟਸਮੈਨ ਦਾ ਮਹੱਤਵਪੂਰਨ ਗੁਣ ਹੈ । ਬਿਨਾਂ ਆਤਮ-ਵਿਸ਼ਵਾਸ ਦੇ ਖੇਡਣਾ ਸੰਭਵ ਹੀ ਨਹੀਂ । ਖੇਡ ਵਿਚ ਹਰੇਕ ਖਿਡਾਰੀ ਨੂੰ ਆਪਣੀ ਯੋਗਤਾ ‘ਤੇ ਵਿਸ਼ਵਾਸ ਹੁੰਦਾ ਹੈ ਅਤੇ ਉਹ ਹਰੇਕ ਕੰਮ ਬਹੁਤ ਹੌਂਸਲੇ ਅਤੇ ਵਿਸ਼ਵਾਸ ਨਾਲ ਕਰਦਾ ਹੈ । 1974 ਵਿਚ ਤੇਹਰਾਨ ਵਿਚ ਹੋਈਆਂ ਸੱਤਵੀਆਂ ਏਸ਼ੀਆਈ ਖੇਡਾਂ ਵਿਚ ਜਪਾਨ ਦਾ ਸਭ ਤੋਂ ਵਧੇਰੇ ਸੋਨੇ, ਚਾਂਦੀ ਅਤੇ ਕਾਂਸੀ ਦੇ ਪਦਕ ਪ੍ਰਾਪਤ ਕਰਨ ਦਾ ਇਕ ਮਾਤਰ ਕਾਰਨ ਜਾਪਾਨੀ ਖਿਡਾਰੀਆਂ ਦਾ ਆਤਮ-ਵਿਸ਼ਵਾਸ ਹੀ ਤਾਂ ਸੀ । 1978 ਵਿਚ ਬੈਕਾਂਕ ਵਿਖੇ ਅੱਠਵੀਆਂ ਏਸ਼ੀਅਨ ਖੇਡਾਂ ਦੇ ਵਿਚ ਵੀ ਜਪਾਨੀਆਂ ਨੇ ਪਹਿਲਾ ਸਥਾਨ ਹੀ ਪ੍ਰਾਪਤ ਕੀਤਾ । ਇਸੇ ਤਰ੍ਹਾਂ ਹੀ ਜਪਾਨ ਨੇ 1982 ਦੀਆਂ ਨੌਵੀਆਂ ਏਸ਼ੀਅਨ ਖੇਡਾਂ, ਜੋ ਦਿੱਲੀ ਵਿਖੇ ਹੋਈਆਂ ਸਨ, ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਆਤਮ-ਵਿਸ਼ਵਾਸ ਨੂੰ ਸਥਿਰ ਰੱਖਿਆ ਹੈ । ਸਪੋਰਟਸਮੈਨ ਸਦਾ ਪ੍ਰਸੰਨ, ਸੰਤੁਸ਼ਟ, ਸ਼ਾਂਤ ਅਤੇ ਸਵਸਥ ਦਿਖਾਈ ਦਿੰਦਾ ਹੈ ਜਿਸ ਤੋਂ ਉਸ ਦਾ ਆਤਮ-ਵਿਸ਼ਵਾਸ ਪ੍ਰਗਟ ਹੁੰਦਾ ਹੈ ।

12. ਜ਼ਿੰਮੇਵਾਰੀ ਦੀ ਭਾਵਨਾ (Spirit of Responsibility)-ਸਪੋਰਟਸਮੈਨ ਦੇ ਲਈ ਜ਼ਿੰਮੇਵਾਰੀ ਦੀ ਭਾਵਨਾ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ । ਖਿਡਾਰੀ ਨੂੰ ਕਦੀ ਲਾਪਰਵਾਹੀ ਨਹੀਂ ਦਿਖਾਉਣੀ ਚਾਹੀਦੀ। ਉਸ ਦੀ ਥੋੜੀ ਜਿਹੀ ਗ਼ਲਤੀ ਨਾਲ ਟੀਮ ਹਾਰ ਸਕਦੀ ਹੈ । ਇਸ ਲਈ ਖਿਡਾਰੀ ਨੂੰ ਜ਼ਿੰਮੇਵਾਰੀ ਨੂੰ ਮੁੱਖ ਰੱਖ ਕੇ ਖੇਡਣਾ ਚਾਹੀਦਾ ਹੈ ।

13. ਨਵੇਂ ਨਿਯਮਾਂ ਬਾਰੇ ਜਾਣਕਾਰੀ (Knowledge of New Rules)-ਸਪੋਰਟਸਮੈਨ ਦੇ ਲਈ ਨਵੇਂ-ਨਵੇਂ ਨਿਯਮਾਂ ਅਤੇ ਕਾਨੂੰਨਾਂ ਦੀ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ । ਹਰ ਸਾਲ ਖੇਡਾਂ ਦੇ ਨਵੇਂ-ਨਵੇਂ ਨਿਯਮ ਅਤੇ ਕਾਨੂੰਨ ਬਣਾਏ ਜਾਂਦੇ ਹਨ । ਇਕ ਸਪੋਰਟਸਮੈਨ ਲਈ ਇਹਨਾਂ ਦੀ ਜਾਣਕਾਰੀ ਅਤਿ ਜ਼ਰੂਰੀ ਹੈ ।
ਸੰਖੇਪ ਵਿਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਪੋਰਟਸਮੈਨ ਇਕ ਇਕਾਈ ਨਹੀਂ ਬਲਕਿ ਕਈ ਚੰਗੇ ਤੱਤਾਂ ਨਾਲ ਮਿਲ ਕੇ ਬਣਿਆ ਗੁਲਦਸਤਾ ਹੈ ਤੇ ਇਕ ਸਪੋਰਟਸਮੈਨ ਵਿਚ ਅਨੁਸ਼ਾਸਨ, ਸਹਿਨਸ਼ੀਲਤਾ, ਆਤਮ-ਵਿਸ਼ਵਾਸ, ਤਿਆਗ, ਸਹਿਯੋਗ ਆਦਿ ਗੁਣਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ।

PSEB 9th Class Physical Education Solutions Chapter 1 ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ

Punjab State Board PSEB 9th Class Physical Education Book Solutions Chapter 1 ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ Textbook Exercise Questions, and Answers.

PSEB Solutions for Class 9 Physical Education Chapter 1 ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ

Physical Education Guide for Class 9 PSEB ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ Textbook Questions and Answers

ਪਾਠ ਦੀ ਸੰਖੇਪ ਰੂਪ-ਰੇਖਾ (Brief Outlines of the Chapter)

  • ਸਰੀਰਕ ਸਿੱਖਿਆ-ਸਰੀਰਕ ਹਰਕਤਾਂ ਰਾਹੀਂ ਜੋ ਤਜਰਬੇ ਹਾਸਿਲ ਕਰਦੇ ਹਾਂ, ਉਸ ਨੂੰ ਸਰੀਰਕ ਸਿੱਖਿਆ ਕਹਿੰਦੇ ਹਨ ।
  • ਸਰੀਰਕ ਸਿੱਖਿਆ ਦਾ ਮੰਤਵ-ਮਨੁੱਖ ਦਾ ਸਰਵਪੱਖੀ ਵਿਕਾਸ ਕਰਨਾ ਹੀ ਸਰੀਰਕ ਸਿੱਖਿਆ ਦਾ ਮੰਤਵ ਹੈ ।
  • ਸਰੀਰਕ ਸਿੱਖਿਆ ਦਾ ਉਦੇਸ਼–ਸਰੀਰਕ ਵਾਧਾ ਅਤੇ ਵਿਕਾਸ । ਸਰੀਰਕ, ਮਾਨਸਿਕ ਅਤੇ ਨੈਤਿਕ ਵਿਕਾਸ ਹੀ ਸਰੀਰਕ ਸਿੱਖਿਆ ਦਾ ਇਕ ਮਾਤਰ ਉਦੇਸ਼ ਹੈ ।
  • ਖੇਡ ਮੈਦਾਨ ਵਿਚ ਸਰੀਰਕ ਸਿੱਖਿਆ ਦਾ ਉਦੇਸ਼-ਸਹਿਣਸ਼ੀਲਤਾ, ਅਨੁਸ਼ਾਸਨ ਅਤੇ | ਚਰਿੱਤਰ ਵਿਕਾਸ ਖੇਡ ਦੇ ਮੈਦਾਨ ਵਿਚ ਹੀ ਸਾਨੂੰ ਹਾਸਿਲ ਹੁੰਦਾ ਹੈ ।
  • ਵਿਹਲੇ ਸਮੇਂ ਦੀ ਯੋਗ ਵਰਤੋਂ-ਖੇਡਾਂ ਵਿਚ ਭਾਗ ਲੈਣ ਨਾਲ ਬੱਚੇ ਵਿਹਲੇ ਸਮੇਂ ਦੀ ਯੋਗ ਵਰਤੋਂ ਕਰਦੇ ਹਨ, ਜਿਸ ਨਾਲ ਉਹ ਬੁਰੀਆਂ ਆਦਤਾਂ ਦਾ ਸ਼ਿਕਾਰ ਹੋਣ ਤੋਂ ਬਚ ਜਾਂਦੇ ਹਨ ।
  • ਖੇਡਾਂ ਨਾਲ ਨੇਤਾ ਦੇ ਗੁਣ-ਇਕ ਨੇਤਾ ਵਿਚ ਚੰਗੇ ਚਰਿੱਤਰਿਕ ਗੁਣਾਂ ਦਾ ਹੋਣਾ ਜ਼ਰੂਰੀ ਹੈ ਅਤੇ ਇਹ ਖੇਡਾਂ ਵਿਅਕਤੀ ਵਿਚ ਅਗਵਾਈ ਦੇ ਚਰਿੱਤਰਿਕ ਗੁਣ ਪੈਦਾ ਕਰਦੀਆਂ ਹਨ ।

ਖਿਆ ਸ਼ੈਲੀ ‘ਤੇ ਆਧਾਰਿਤ ਮਹੱਤਵਪੂਰਨ ਪ੍ਰਸ਼ਨ (Examination Style Important Questions)

ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Very Brief Answers)

ਪ੍ਰਸ਼ਨ 1.
ਸਰੀਰਕ ਸਿੱਖਿਆ ਦਾ ਟੀਚਾ ਕੀ ਹੈ ?
ਉੱਤਰ-
ਸਰੀਰਕ ਸਿੱਖਿਆ ਦਾ ਟੀਚਾ ਮਨੁੱਖ ਲਈ ਇਹੋ ਜਿਹੇ ਵਾਤਾਵਰਨ ਪ੍ਰਦਾਨ ਕਰਨਾ ਹੈ ਜੋ ਉਸ ਦੇ ਸਰੀਰ, ਦਿਮਾਗ਼ ਅਤੇ ਸਮਾਜ ਲਈ ਲਾਹੇਵੰਦ ਹੋਵੇ ।

ਪ੍ਰਸ਼ਨ 2.
ਸਰੀਰਕ ਸਿੱਖਿਆ ਕੀ ਹੈ ?
ਉੱਤਰ-
ਸਰੀਰਕ ਸਿੱਖਿਆ ਬੱਚੇ ਦੇ ਬਹੁਮੁਖੀ ਵਿਅਕਤੀਤਵ ਦੇ ਵਿਕਾਸ ਦੇ ਲਈ ਸਰੀਰਕ ਕਿਰਿਆਵਾਂ ਦੁਆਰਾ, ਸਰੀਰ, ਮਨ ਅਤੇ ਆਤਮਾ ਨੂੰ ਪੂਰਨਤਾ ਵਲ ਲੈ ਜਾਂਦੀ ਹੈ ।

PSEB 9th Class Physical Education Solutions Chapter 1 ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ

ਪ੍ਰਸ਼ਨ 3.
ਸਰੀਰਕ ਸਿੱਖਿਆ ਦੇ ਕੋਈ ਦੋ ਉਦੇਸ਼ ਲਿਖੋ ।
ਉੱਤਰ-

  • ਸਰੀਰਕ ਵਿਕਾਸ
  • ਮਾਨਸਿਕ ਵਿਕਾਸ ।

ਪ੍ਰਸ਼ਨ 4.
ਵਿਅਕਤੀ ਅਤੇ ਸਮਾਜ ਦੇ ਵਿਕਾਸ ਲਈ ਸਰੀਰਕ ਸਿੱਖਿਆ ਦੇ ਕੋਈ ਦੋ ਯੋਗਦਾਨ ਦੱਸੋ ।
ਉੱਤਰ-

  1. ਖ਼ਾਲੀ ਸਮੇਂ ਦਾ ਠੀਕ ਪ੍ਰਯੋਗ
  2. ਜੀਵਨ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਸਹਾਇਕ
  3. ਸਮਾਜਿਕ ਭਾਵਨਾ |

ਪ੍ਰਸ਼ਨ 5.
ਖੇਡ ਦੇ ਮੈਦਾਨ ਵਿਚ ਤੁਸੀਂ ਸਰੀਰਕ ਸਿੱਖਿਆ ਦੇ ਕੋਈ ਦੋ ਉਦੇਸ਼ ਹਾਸਿਲ ਕਰਦੇ ਹੋ ਲਿਖੋ ।
ਉੱਤਰ-

  • ਸਹਿਣਸ਼ੀਲਤਾ
  • ਅਨੁਸ਼ਾਸਨ
  • ਚਰਿੱਤਰ ਵਿਕਾਸ |

ਪ੍ਰਸ਼ਨ 6.
ਖੇਡਾਂ ਆਦਮੀ ਵਿਚ ਕਿਹੜੇ ਗੁਣ ਪੈਦਾ ਕਰਦੀਆਂ ਹਨ ?
ਉੱਤਰ-
ਅਗਵਾਈ ਦੇ ਗੁਣ ।

ਪ੍ਰਸ਼ਨ 7.
ਸਰੀਰਕ ਸਭਿਅਤਾ ਕੀ ਹੈ ?
ਉੱਤਰ-
ਉੱਨਵੀਂ ਸਦੀ ਦੇ ਅੰਤ ਤਕ ਸਰੀਰਕ ਸਿੱਖਿਆ ਲਈ ਸਰੀਰਕ ਸਭਿਅਤਾ ਸ਼ਬਦ ‘ ਇਸਤੇਮਾਲ ਕੀਤਾ ਜਾਂਦਾ ਸੀ । ਇਸ ਸਰੀਰਕ ਸਭਿਅਤਾ ਨੇ ਮਨੁੱਖ ਦੀਆਂ ਸਾਰੀਆ ਸਭਿਅਤਾਵਾਂ ਨਾਲ ਉਚਾਈਆਂ ਦੀਆਂ ਸਿਖਰਾਂ ਨੂੰ ਛੋਹਿਆ । ਇਸ ਵਿਚ ਮਨੁੱਖ ਨੂੰ ਸਰੀਰਕ ਕਸਰਤ ਦੇ ਨਾਲ-ਨਾਲ ਰਾਜਸੀ ਮਾਮਲੇ, ਵਿਗਿਆਨ ਦੀ ਤਕਨੀਕ ਦੀ ਵੀ ਸਿਖਲਾਈ ਦਿੱਤੀ ਜਾਂਦੀ ਸੀ ।

PSEB 9th Class Physical Education Solutions Chapter 1 ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Brief Answers) 

ਪ੍ਰਸ਼ਨ 1.
ਸਰੀਰਕ ਸਿੱਖਿਆ ਦਾ ਕੀ ਮੰਤਵ ਹੈ ? (What is Physical Education ? Mention its Aim.)
ਉੱਤਰ-
ਸਰੀਰਕ ਸਿੱਖਿਆ ਦਾ ਮੰਤਵ (Aim of Physical Education)-ਸਰੀਰਕ ਸਿੱਖਿਆ ਸਾਧਾਰਨ ਸਿੱਖਿਆ ਦੀ ਤਰ੍ਹਾਂ ਉੱਚ ਮੰਜ਼ਿਲ ਤੇ ਪੁੱਜਣ ਦੇ ਲਈ ਦਿਸ਼ਾ ਪ੍ਰਦਾਨ ਕਰਦੀ ਹੈ । ਪ੍ਰਸਿੱਧ ਸਰੀਰਕ ਸਿੱਖਿਆ ਸ਼ਾਸਤਰੀ ਜੇ. ਐਫ. ਵਿਲੀਅਮਜ਼ (J.F, Williams) ਦਾ ਕਹਿਣਾ ਹੈ ਕਿ ਜੇ ਅਸੀਂ ਸਰੀਰਕ ਸਿੱਖਿਆ ਦੀ ਮੰਜ਼ਿਲ ਪ੍ਰਾਪਤ ਕਰਨੀ ਹੈ ਤਾਂ ਇਹ ਸਾਡਾ ਉਦੇਸ਼ ਹੋਣਾ ਚਾਹੀਦਾ ਹੈ | ਸਰੀਰਕ ਸਿੱਖਿਆ ਦਾ ਉਦੇਸ਼ ਇਕ ਕੁਸ਼ਲ ਅਤੇ ਯੋਗ ਅਗਵਾਈ ਦੇਣਾ ਅਤੇ ਅਜਿਹੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ, ਜੋ ਕਿਸੇ ਇਕ ਵਿਅਕਤੀ ਜਾਂ ਸਮੁਦਾਇ ਨੂੰ ਕਾਰਜ ਕਰਨ ਦਾ ਮੌਕਾ ਦੇਣ ਅਤੇ ਇਹ ਸਦ ਕਿਰਿਆਵਾਂ ਸਰੀਰਕ ਰੂਪ ਨਾਲ ਸੰਪੂਰਨ, ਮਾਨਸਿਕ ਰੂਪ ਨਾਲ ਉਤੇਜਕ ਅਤੇ ਸੰਤੋਖਜਨਕ ਤੇ ਸਮਾਜਿਕ ਰੂਪ ਨਾਲ ਨਿਪੁੰਨ ਹੋਣ ।

ਇਸ ਦੇ ਅਨੁਸਾਰ ਵਿਅਕਤੀ ਦੇ ਲਈ ਕੇਵਲ ਉਹਨਾਂ ਹੀ ਕਿਰਿਆਵਾਂ ਦੀ ਚੋਣ ਕਰਨੀ ਚਾਹੀਦੀ ਹੈ, ਜੋ ਸਰੀਰਕ ਰੂਪ ਨਾਲ ਲਾਭਦਾਇਕ ਹੋਣ । | ਹਰੇਕ ਵਿਅਕਤੀ ਕੇਵਲ ਉਹ ਕਿਰਿਆਵਾਂ ਕਹੇ ਜੋ ਸਰੀਰ ਨੂੰ ਤੇਜ਼ ਕਰਨ ਵਾਲੀਆਂ ਹੋਣ ਅਤੇ ਉਸ ਦੀ ਚੇਤਨਾ ਸ਼ਕਤੀ ਵਧਾਉਣ ਵਾਲੀਆਂ ਹੋਣ | ਖੇਡਾਂ ਵਿਚ ਕੁਝ ਸਮੱਸਿਆਵਾਂ ਅਤੇ ਰੋਕਾਂ ਇਸ ਤਰ੍ਹਾਂ ਲਾਈਆਂ ਜਾਂਦੀਆਂ ਹਨ ਕਿ ਵਿਅਕਤੀ ਦਾ ਦਿਮਾਗ ਤਾਜ਼ਾ ਰਹੇ ਅਤੇ ਉਸ ਨੂੰ ਮਾਨਸਿਕ ਤਸੱਲੀ ਮਿਲੇ । ਇਹਨਾਂ ਕਿਰਿਆਵਾਂ ਨੂੰ ਸਮਾਜ ਦਾ ਸਮਰਥਨ ਵੀ ਪ੍ਰਾਪਤ ਹੋਣਾ ਚਾਹੀਦਾ ਹੈ । ਇਸ ਦੇ ਇਲਾਵਾ ਸਮਾਜ ਦੇ ਹੋਰ ਮੈਂਬਰ ਵੀ ਇਹਨਾਂ ਨੂੰ ਆਦਰ ਦੀ ਦ੍ਰਿਸ਼ਟੀ ਨਾਲ ਵੇਖਣ । ਉਹ ਇਹਨਾਂ ਤੋਂ ਪ੍ਰਾਪਤ ਹੋਣ ਵਾਲੇ ਲਾਭਾਂ ਦੀ ਪ੍ਰਸੰਸਾ ਕਰਨ ਅਤੇ ਉਹਨਾਂ ਨੂੰ ਖ਼ੁਦ ਅਪਨਾਉਣ ਦਾ ਯਤਨ ਕਰਨ । ਸੰਖੇਪ ਵਿਚ ਸਮੁੱਚੇ ਤੌਰ ਤੇ ਸਰੀਰਕ ਸਿੱਖਿਆ ਦਾ ਨਿਸ਼ਾਨਾ ਵਿਅਕਤੀ ਦੇ ਲਈ ਅਜਿਹਾ ਵਾਤਾਵਰਨ ਪ੍ਰਦਾਨ ਕਰਨਾ ਹੈ ਜੋ ਉਸ ਦੇ ਸਰੀਰਕ, ਮਾਨਸਿਕ ਅਤੇ ਸਮਾਜ ਦੇ ਲਈ ਉਪਯੋਗੀ ਹੋਵੇ । ਇਸ ਤਰ੍ਹਾਂ ਵਿਅਕਤੀ ਦਾ ਸਰਵ-ਪੱਖੀ ਵਿਕਾਸ (All-round Development) ਹੀ ਸਰੀਰਕ ਸਿੱਖਿਆ ਦਾ ਇਕ ਮਾਤਰ ਨਿਸ਼ਾਨਾ ਹੈ ।

ਪ੍ਰਸ਼ਨ 2.
ਵਿਹਲੇ ਸਮੇਂ ਦੀ ਯੋਗ ਵਰਤੋਂ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ? ਸੰਖੇਪ ਕਰ ਕੇ ਲਿਖੋ । (How you would utilize the Leisure time properly ? Discuss briefly.)
ਉੱਤਰ-
ਕਿਸੇ ਨੇ ਠੀਕ ਹੀ ਕਿਹਾ ਹੈ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ( An idle brain is a devil’s workshop) ਇਹ ਅਕਸਰ ਵਧਿਆ ਗਿਆ ਹੈ ਕਿ ਬੇਕਾਰ ਆਦਮੀ ਨੂੰ ਸ਼ਹਾਦਤਾਂ ਹੀ ਸੁੱਝਦੀਆਂ ਹਨ । ਕਈ ਵਾਰ ਤਾਂ ਉਹ ਅਜਿਹੇ ਗ਼ਲਤ ਕੰਮ ਕਰਨ ਲਗਦਾ ਹੈ, ਜਿਨ੍ਹਾਂ ਨੂੰ ਸਮਜਿਕ ਅਤੇ ਨੈਤਿਕ ਦ੍ਰਿਸ਼ਟੀ ਤੋਂ ਉੱਚਿਤ ਨਹੀਂ ਠਹਿਰਾਇਆ ਜਾ ਸਕਦਾ । ਇਸ ਦਾ ਕਾਰਨ ਇਹ ਹੈ ਕਿ ਉਸ ਦੇ ਕੋਲ ਫਾਲਤੂ ਸਮਾਂ ਤਾਂ ਹੈ ਪਰ ਉਸ ਨੂੰ ਬਤੀਤ ਕਰਨ ਦਾ ਢੰਗ ਨਹੀਂ ਆਉਂਦਾ ! ਫਾਲਤੂ ਸਮੇਂ ਦਾ ਉੱਚਿਤ ਪ੍ਰਯੋਗ ਨਾ ਹੋਣ ਦੇ ਕਾਰਨ ਉਸ ਦਾ ਦਿਮਾਗ ਕੁਰੀਤੀਆਂ ਵਿਚ ਫਸ ਜਾਂਦਾ ਹੈ ਅਤੇ ਕਈ ਵਾਰ ਅਨੇਕਾਂ ਉਲਝਣਾਂ ਵਿਚ ਉਲਝ ਕੇ ਰਹਿ ਜਾਂਦਾ ਹੈ ਜਿਨ੍ਹਾਂ ਵਿਚੋਂ ਬਾਹਰ ਨਿਕਲਣਾ ਉਸ ਦੇ ਵੱਸ ਤੋਂ ਬਾਹਰ ਹੁੰਦਾ ਹੈ ।

ਜੇ ਵਿਅਕਤੀ ਇਸ ਫਾਲਤੂ ਸਮੇਂ ਦੀ ਠੀਕ ਵਰਤੋਂ ਕਰਨਾ ਜਾਣਦਾ ਹੋਵੇ ਤਾਂ ਉਹ ਜੀਵਨ ਵਿਚ ਉੱਚ ਸਿਖਰਾਂ ਨੂੰ ਛੂਹ ਸਕਦਾ ਹੈ : ਸੰਸਾਰ ਵਿਚ ਅਨੇਕਾਂ ਖੋਜਾਂ ਉਹਨਾਂ ਵਿਅਕਤੀਆਂ ਨੇ ਕੀਤੀਆਂ ਜੋ ਫਾਲਤੂ ਸਮੇਂ ਨੂੰ ਕੁਸ਼ਲ ਢੰਗ ਨਾਲ ਬਤੀਤ ਕਰਨ ਦੀ ਕਲਾ ਤੋਂ ਜਾਣੂ ਸਨ । ਇਸ ਤਰ੍ਹਾਂ ਸੰਸਾਰ ਦੀਆਂ ਅਨੇਕ ਖੋਜਾਂ ਫਾਲਤੂ ਸਮੇਂ ਦੀਆਂ ਹੀ ਦੇਣਾਂ ਹਨ ! ਜੇ ਬੱਚਿਆਂ ਦੇ ਫਾਲਤੂ ਸਮੇਂ ਦੇ ਬਤੀਤ ਕਰਨ ਲਈ ਕੋਈ ਉੱਚਿਤ ਪ੍ਰਬੰਧ ਨਾ ਹੋਵੇ ਤਾਂ ਉਹ ਬੁਰੀਆਂ ਆਦਤਾਂ ਦਾ ਸ਼ਿਕਾਰ ਹੋ ਜਾਣਗੇ । ਇਸ ਤਰ੍ਹਾਂ ਸਮਾਜ ‘ਤੇ ਬੋਝ ਦੇ ਨਾਲ-ਨਾਲ ਇਸ ਦੇ ਲਈ ਕਲੰਕ ਵੀ ਬਣ ਜਾਣਗੇ । ਇਸ ਲਈ ਉਹਨਾਂ ਦੇ ਫਾਲਤੂ ਸਮੇਂ ਦੇ ਉੱਚਿਤ ਪ੍ਰਯੋਗ ਦੀ ਚੰਗੀ ਵਿਵਸਥਾ ਕਰਨੀ ਚਾਹੀਦੀ ਹੈ । ਸਕੂਲਾਂ, ਕਾਲਜਾਂ, ਪੰਚਾਇਤਾਂ ਜਾਂ ਨਰਪਾਲਿਕਾਵਾਂ ਜਾਂ ਸਰਕਾਰ ਨੂੰ ਚੰਗੇ ਖੇਡ ਦੇ ਮੈਦਾਨਾਂ ਅਤੇ ਖੇਡ ਦੇ ਸਾਮਾਨ ਦਾ ਪੂਰਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਬੱਚੇ ਖੇਡਾਂ ਵਿਚ ਭਾਗ ਲੈ ਕੇ ਆਪਣੇ ਖ਼ਾਲੀ ਸਮੇਂ ਦਾ ਉੱਚਿਤ ਪ੍ਰਯੋਗ ਕਰ ਸਕਣ ! ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਫਾਲਤੂ ਸਮੇਂ ਦੇ ਪ੍ਰਭਾਵਸ਼ਾਲੀ ਉਪਯੋਗ ਦਾ ਸਰਵ-ਉੱਤਮ ਸਾਧਨ ਖੇਡਾਂ ਹਨ :

ਪ੍ਰਸ਼ਨ 3.
ਖੇਡਾਂ ਚੰਗੇ ਲੀਡਰ ਬਣਾਉਂਦੀਆਂ ਹਨ । ਕਿਵੇਂ ? (Game and Sports produced a good Leader. How ?)
ਉੱਤਰ-
ਖੇਡਾਂ ਵਿਅਕਤੀ ਵਿਚ ਚੰਗੀ ਅਗਵਾਈ ਦੇ ਗੁਣ ਪੈਦਾ ਕਰਦੀਆਂ ਹਨ । ਸਰੀਰਕ ਸਿੱਖਿਆ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ ! ਖੇਡਾਂ ਵਿਚ ਇਕ ਖਿਡਾਰੀ ਨੂੰ ਕਈ ਅਜਿਹੇ ਮੌਕੇ ਮਿਲਦੇ ਹਨ, ਜਦੋਂ ਸਾਨੂੰ ਟੀਮ ਦੇ ਕਪਤਾਨ, ਸੈਕਟਰੀ, ਰੈਫ਼ਰੀ ਜਾਂ ਅੰਪਾਇਰ ਦੀ ਭੂਮਿਕਾ ਨਿਭਾਉਣੀ ਪੈਂਦੀ ਹੈ । ਇਹਨਾਂ ਹਾਲਤਾਂ ਵਿਚ ਉਹ ਆਪਣੀ ਯੋਗਤਾ ਦੇ ਅਨੁਸਾਰ ਆਚਰਨ ਕਰਦਾ ਹੈ । ਇਕ ਕਪਤਾਨ ਦੇ ਰੂਪ ਵਿਚ ਉਹ ਆਪਣੀ ਟੀਮ ਦੇ ਖਿਡਾਰੀਆਂ ਨੂੰ ਸਮੇਂ-ਸਮੇਂ ‘ਤੇ ਨਿਰਦੇਸ਼ ਦੇ ਕੇ ਉਹਨਾਂ ਨੂੰ ਠੀਕ ਢੰਗ ਨਾਲ ਅਤੇ ਪੂਰਨ ਭਰੋਸੇ ਦੇ ਨਾਲ ਖੇਡਣ ਦੀ ਪ੍ਰੇਰਣਾ ਦਿੰਦਾ ਹੈ ।

ਇਕ ਰੈਫ਼ਰੀ ਜਾਂ ਅੰਪਾਇਰ ਦੇ ਰੂਪ ਵਿਚ ਉਹ ਨਿਰਪੱਖ ਰੁਪ ਨਾਲ ਉੱਚਿਤ ਫ਼ੈਸਲਾ ਦਿੰਦਾ ਹੈ । ਸੈਕਟਰੀ ਦੇ ਰੂਪ ਵਿਚ ਉਹ ਟੀਮ ਦਾ ਠੀਕ ਤਰ੍ਹਾਂ ਗਠਨ ਅਤੇ ਸੰਚਾਲਨ ਕਰਦਾ ਹੈ । ਇਸ ਤਰ੍ਹਾਂ ਉਹਨਾਂ ਵਿਚ ਇਕ ਸਫ਼ਲ ਅਤੇ ਚੰਗੇ ਨੇਤਾ ਦੇ ਗੁਣ ਪੈਦਾ ਹੋ ਜਾਂਦੇ ਹਨ । ਇਕ ਨੇਤਾ ਵਿਚ ਚੰਗੇ ਚਰਿੱਤਰਿਕ ਗੁਣਾਂ ਦਾ ਹੋਣਾ ਜ਼ਰੂਰੀ ਹੈ । ਉਸ ਵਿਚ ਆਗਿਆਪਾਲਣ, ਸਮੇਂ ਦੀ ਪਾਬੰਦੀ, ਸਭ ਨਾਲ ਸਮਾਨ ਵਿਵਹਾਰ, ਪੀਪ, ਹਮਦਰਦੀ, ਸਹਿਣਸ਼ੀਲਤਾ ਆਦਿ ਗੁਣ ਵਧੇਰੇ ਮਾਤਰਾ ਵਿਚ ਹੋਣੇ ਚਾਹੀਦੇ ਹਨ | ਇਹ ਸਭ ਗੁਣ ਉਹ ਖੇਡ ਦੇ ਮੈਦਾਨ ਵਿਚੋਂ ਗ੍ਰਹਿਣ ਕਰ ਸਕਦਾ ਹੈ । ਇਕ ਨੇਤਾ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਨਾਲ ਸਦਭਾਵਨਾ ਨਾਲ ਰਹਿਣਾ ਚਾਹੀਦਾ ਹੈ । ਖੇਡਾਂ ਉਸ ਵਿਚ ਇਹ ਗੁਣ ਵਿਕਸਿਤ ਕਰਦੀਆਂ ਹਨ ।

ਜਦੋਂ ਇਕ ਖਿਡਾਰੀ ਹੋਰ ਥਾਂਵਾਂ ਦੇ ਖਿਡਾਰੀਆਂ ਦੇ ਨਾਲ ਮਿਲ-ਜੁਲ ਕੇ ਖੇਡਦਾ ਹੈ, ਉਹ ਉਹਨਾਂ ਦੇ ਸੁਭਾਅ ਅਤੇ ਸੱਭਿਅਤਾ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਂਦਾ ਹੈ । ਉਸ ਵਿਚ ਉਹਨਾਂ ਦੇ ਪ੍ਰਤੀ ਸਦਭਾਵਨਾ ਉਤਪੰਨ ਹੋ ਜਾਂਦੀ ਹੈ । ਇਹ ਸਦਭਾਵਨਾ ਹੀ ਇਕ ਨੇਤਾ ਦਾ । ਮਹੱਤਵਪੂਰਨ ਗੁਣ ਹੈ । ਇਕ ਨੇਤਾ ਚੁਸਤ ਅਤੇ ਫੁਰਤੀਲਾ ਹੋਣਾ ਚਾਹੀਦਾ ਹੈ । ਖੇਡਾਂ ਵਿਚ ਭਾਗ ਲੈਣ ਨਾਲ ਇਕ ਵਿਅਕਤੀ ਵਿਚ ਚੁਸਤੀ ਅਤੇ ਫੁਰਤੀ ਆਉਂਦੀ ਹੈ । ਇਸ ਤਰ੍ਹਾਂ ਖੇਡਾਂ ਚੰਗੇ ਨੇਤਾਵਾਂ ਦੇ ਨਿਰਮਾਣ ਵਿਚ ਵਿਸ਼ੇਸ਼ ਯੋਗਦਾਨ ਦਿੰਦੀਆਂ ਹਨ ।

PSEB 9th Class Physical Education Solutions Chapter 1 ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Questions with Long Answers)

ਪ੍ਰਸ਼ਨ 1.
ਸਰੀਰਕ ਸਿੱਖਿਆ ਦੇ ਮੁੱਖ ਉਦੇਸ਼ ਕਿਹੜੇ-ਕਿਹੜੇ ਹਨ ? (Describe the main objectives of Physical Education.)
ਉੱਤਰ-
ਸਰੀਰਕ ਸਿੱਖਿਆ ਦੇ ਉਦੇਸ਼ (Objectives of Physical Education)ਕਿਸੇ ਵੀ ਕੰਮ ਨੂੰ ਆਰੰਭ ਕਰਨ ਤੋਂ ਪਹਿਲਾਂ ਉਸ ਦੇ ਉਦੇਸ਼ ਸਿੱਖ ਲੈਣਾ ਜ਼ਰੂਰੀ ਹੈ । ਬਿਨਾਂ ਉਦੇਸ਼ ਦੇ ਕੀਤਾ ਗਿਆ ਕੰਮ ਲੱਸੀ ਨੂੰ ਰਿੜਕਣ ਦੇ ਸਮਾਨ ਹੈ । ਉਦੇਸ਼ ਨਿਸਚਿਤ ਕਰ ਲੈਣ ਨਾਲ ਸਾਡੇ ਯਤਨਾਂ ਨੂੰ ਉਤਸ਼ਾਹ ਮਿਲਦਾ ਹੈ ਅਤੇ ਉਸ ਕੰਮ ਨੂੰ ਕਰਨ ਲਈ ਲਾਈ ਗਈ ਸ਼ਕਤੀ ਫ਼ਜ਼ੂਲ ਨਹੀਂ ਜਾਂਦੀ । ਅੱਜ ਤਾਂ ਸਰੀਰਕ ਸਿੱਖਿਆ ਦੇ ਉਦੇਸ਼ਾਂ ਦੀ ਜਾਣਕਾਰੀ ਪ੍ਰਾਪਤ ਕਰਨਾ ਤਾਂ ਹੋਰ ਵੀ ਜ਼ਰੂਰੀ ਹੋ ਗਿਆ ਹੈ, ਕਿਉਂਕਿ ਹੁਣ ਤਾਂ ਸਕੂਲਾਂ ਵਿਚ ਇਕ ਵਿਸ਼ੇ (Subject) ਦੇ ਰੂਪ ਵਿਚ ਇਸ ਦਾ ਅਧਿਐਨ ਕੀਤਾ ਜਾਂਦਾ ਹੈ ।

ਸਾਧਾਰਨ ਤੌਰ ਤੇ ਸਰੀਰਕ ਸਿੱਖਿਆ ਦੇ ਹੇਠ ਲਿਖੇ ਉਦੇਸ਼ ਹਨ –

  • ਸਰੀਰਕ ਵਾਧਾ ਅਤੇ ਵਿਕਾਸ (Physical Growth and Development)
  • ਮਾਨਸਿਕ ਵਿਕਾਸ (Mental Development)
  • ਸਮਾਜਿਕ ਵਿਕਾਸ (Social Development)
  • ਚਰਿੱਤਰ ਨਿਰਮਾਣ ਜਾਂ ਨੈਤਿਕ ਵਿਕਾਸ (Formation of character or Moral Development)
  • ਨਾੜੀਆਂ ਅਤੇ ਮਾਸ ਪੇਸ਼ੀਆਂ ਵਿਚ ਇਕਸਾਰਤਾ (Neuro-muscular Co-ordination)
  • ਬਿਮਾਰੀਆਂ ਤੋਂ ਬਚਾਉ (Prevention of Diseases) |

1. ਸਰੀਰਕ ਵਾਧਾ ਅਤੇ ਵਿਕਾਸ (Physical Growth and Developmentਚੰਗਾ, ਸਫਲ ਅਤੇ ਸੁਖੀ ਜੀਵਨ ਬਤੀਤ ਕਰਨ ਦੇ ਲਈ ਮਜ਼ਬੂਤ, ਸੁਡੌਲ ਅਤੇ ਤੰਦਰੁਸਤ ਸਰੀਰ ਦਾ ਹੋਣਾ ਅਤਿ ਜ਼ਰੂਰੀ ਹੈ । ਸਾਡੇ ਸਰੀਰ ਦਾ ਨਿਰਮਾਣ ਮਜ਼ਬੂਤ ਹੱਡੀਆਂ ਨਾਲ ਹੋਇਆ ਹੈ । ਇਸ ਵਿਚ ਕੰਮ ਕਰਨ ਵਾਲੇ ਸਭ ਅੰਗ ਉੱਚਿਤ ਰੂਪ ਨਾਲ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹਨ । ਸਰੀਰ ਦੇ ਅੰਗਾਂ ਦਾ ਠੀਕ ਪ੍ਰਕਾਰ ਨਾਲ ਕੰਮ ਕਰਦੇ ਰਹਿਣ ਨਾਲ ਹੀ ਸਰੀਰ ਦਾ ਲਗਾਤਾਰ ਵਿਕਾਸ ਹੁੰਦਾ ਹੈ । ਇਸ ਦੇ ਉਲਟ ਇਹਨਾਂ ਦੇ ਚੰਗੀ ਤਰ੍ਹਾਂ ਕੰਮ ਨਾ ਕਰਨ ਨਾਲ ਸਰੀਰਕ ਵਿਕਾਸ ਵੀ ਰੁਕ ਜਾਂਦਾ ਹੈ । ਇਸ ਤਰ੍ਹਾਂ ਸਰੀਰਕ ਵਾਧੇ ਦੇ ਉਦੇਸ਼ ਦੀ ਪ੍ਰਾਪਤੀ ਦੇ ਲਈ ਸਰੀਰਕ ਸਿੱਖਿਆ ਸੁਖ ਭਰਿਆ ਵਾਤਾਵਰਨ ਦਿੰਦੀ ਹੈ ।

2. ਮਾਨਸਿਕ ਵਿਕਾਸ (Mental Development)-ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਦੀ ਵੀ ਜ਼ਰੂਰਤ ਹੈ | ਸਰੀਰਕ ਸਿੱਖਿਆ ਅਜਿਹੀਆਂ ਕਿਰਿਆਵਾਂ ਪ੍ਰਦਾਨ ਕਰਦੀ ਹੈ, ਜੋ ਵਿਅਕਤੀ ਦੇ ਦਿਮਾਗ਼ ਨੂੰ ਉਤੇਜਿਤ ਕਰਦੀਆਂ ਹਨ । ਉਦਾਹਰਨ ਦੇ ਤੌਰ ਤੇ ਬਾਸਕਟਬਾਲ ਦੀ ਖੇਡ ਵਿਚ ਇਕ ਟੀਮ ਦੇ ਖਿਡਾਰੀਆਂ ਨੂੰ ਵਿਰੋਧੀ ਟੀਮ ਦੇ ਖਿਡਾਰੀਆਂ ਤੋਂ ਗੇਂਦ (ਬਾਲ) ਨੂੰ ਬਚਾ ਕੇ ਰੱਖਣਾ ਹੁੰਦਾ ਹੈ ਅਤੇ ਇਸ ਦੇ ਨਾਲ-ਨਾਲ ਆਪਣਾ ਨਿਸ਼ਾਨਾ ਵੀ ਵੇਖਣਾ ਪੈਂਦਾ ਹੈ|

ਆਪਣੀ ਸ਼ਕਤੀ ਦਾ ਅੰਦਾਜ਼ਾ ਲਾ ਕੇ ਬਾਲ ਨੂੰ ਉੱਪਰ ਲੱਗੀ ਬਾਸਕਟ ਵਿਚ ਵੀ ਪਾਉਣਾ ਹੁੰਦਾ ਹੈ । ਕੋਈ ਵੀ ਖਿਡਾਰੀ ਜੋ ਸਰੀਰਕ ਰੂਪ ਨਾਲ ਰਿਸ਼ਟ-ਪੁਸ਼ਟ ਹੈ ਪਰ ਮਾਨਸਿਕ ਤੰਦਰੁਸਤ ਸਰੀਰ ਤੰਦਰੁਸਤ ਮਨ . ਰੂਪ ਨਾਲ ਵਿਕਸਿਤ ਨਹੀਂ ਹੈ, ਕਦੇ ਵੀ ਚੰਗਾ ਖਿਡਾਰੀ ਨਹੀਂ ਬਣ ਸਕਦਾ । ਸਰੀਰਕ ਸਿੱਖਿਆ ਮਾਨਸਿਕ ਵਿਕਾਸ ਦੇ ਲਈ ਉੱਚਿਤ ਵਾਤਾਵਰਨ ਪ੍ਰਦਾਨ ਕਰਦੀ ਹੈ । ਇਸ ਲਈ ਖੇਡਾਂ ਵਿਚ ਭਾਗ ਲੈਣ ਵਾਲੇ ਵਿਅਕਤੀ ਦਾ ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਵੀ ਹੋ ਜਾਂਦਾ ਹੈ |

ਅਕਸਰ ਸਰੀਰਕ ਰੂਪ ਨਾਲ ਅਸਵਸਥ ਅਤੇ ਮਾਨਸਿਕ ਰੂਪ ਨਾਲ ਸੁਸਤ ਵਿਅਕਤੀ ਬਹੁਤ ਹੀ ਭਾਵੁਕ ਹੋ ਜਾਂਦੇ ਹਨ । ਉਹ ਜੀਵਨ ਦੀਆਂ ਸਾਧਾਰਨ ਸਮੱਸਿਆਵਾਂ ਨੂੰ ਹਾਸੇ-ਮਜ਼ਾਕ ਵਿਚ ਸੁਲਝਾ ਲੈਣ ਦੀ ਥਾਂ ਤੇ ਉਹਨਾਂ ਵਿਚ ਉਲਝ ਕੇ ਰਹਿ ਜਾਂਦੇ ਹਨ ਉਹ ਆਪਣੀ ਖ਼ੁਸ਼ੀ, ਗਮੀ, ਪਸੰਦ ਅਤੇ ਨਫ਼ਰਤ ਨੂੰ ਜ਼ਰੂਰਤ ਤੋਂ ਕਿਤੇ ਵੱਧ ਮਹੱਤਵ ਦੇਣ ਲੱਗਦੇ ਹਨ । ਇਸ ਤਰ੍ਹਾਂ ਉਹ ਆਪਣਾ ਕੀਮਤੀ ਸਮਾਂ ਅਤੇ ਸ਼ਕਤੀ ਫ਼ਜ਼ੂਲ ਹੀ ਗੁਆ ਦਿੰਦੇ ਹਨ । ਇਸ ਤਰ੍ਹਾਂ ਉਹ ਕਿਸੇ ਮਹਾਨ ਸਫਲਤਾ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ । ਸਰੀਰਕ ਸਿੱਖਿਆ ਇਹਨਾਂ ਭਾਵਨਾਵਾਂ ਤੇ ਕਾਬੂ ਪਾਉਣ ਤੇ ਕੰਟਰੋਲ ਰੱਖਣ ਦੀ ਕਲਾ ਸਿਖਾਉਂਦੀ ਹੈ।
PSEB 9th Class Physical Education Solutions Chapter 1 ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ 1
3. ਸਮਾਜਿਕ ਵਿਕਾਸ (Social Development)-ਸਰੀਰਕ ਸਿੱਖਿਆ ਵਿਅਕਤੀ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਦੇ ਨਾਲ ਚੰਗੀ ਭਾਵਨਾ ਨਾਲ ਰਹਿਣ ਦੀ ਸਿੱਖਿਆ ਪ੍ਰਦਾਨ ਕਰਦੀ ਹੈ । ਜਦੋਂ ਇਕ ਵਿਅਕਤੀ ਵੱਖ-ਵੱਖ ਥਾਂਵਾਂ ਦੇ ਖਿਡਾਰੀਆਂ ਦੇ ਨਾਲ ਮਿਲ ਕੇ ਖੇਡਦਾ ਹੈ ਤਾਂ ਸਮਾਜਿਕ ਵਿਕਾਸ ਦਾ ਚੰਗਾ ਵਾਤਾਵਰਨ ਪੈਦਾ ਹੋ ਜਾਂਦਾ ਹੈ । ਹਰੇਕ ਖਿਡਾਰੀ ਹੋਰ ਖਿਡਾਰੀਆਂ ਦੇ ਸੁਭਾਅ, ਰਸਮ-ਰਿਵਾਜ, ਪਹਿਰਾਵਾ, ਸੱਭਿਅਤਾ ਅਤੇ ਸੰਸਕ੍ਰਿਤੀ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਂਦਾ ਹੈ | ਕਈ ਵਾਰ ਦੂਸਰਿਆਂ ਦੀਆਂ ਚੰਗੀਆਂ ਗੱਲਾਂ ਅਤੇ ਗੁਣ ਗ੍ਰਹਿਣ ਕਰ ਲਏ ਜਾਂਦੇ ਹਨ । ਵੇਖਣ ਵਿਚ ਆਇਆ ਹੈ ਕਿ ਯੂਨੀਵਰਸਿਟੀ, ਰਾਜ, ਰਾਸ਼ਟਰੀ ਅੰਤਰ-ਰਾਸ਼ਟਰੀ ਪੱਧਰਾਂ ਤੇ ਖੇਡ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ । ਇਸ ਦਾ ਮੁੱਖ ਉਦੇਸ਼ ਲੋਕਾਂ ਵਿਚ ਪ੍ਰੇਮ ਅਤੇ ਆਦਰ ਦੀਆਂ ਭਾਵਨਾਵਾਂ ਦਾ ਵਿਕਾਸ ਕਰਨਾ ਹੁੰਦਾ ਹੈ ।

4. ਚਰਿੱਤਰ ਨਿਰਮਾਣ ਅਤੇ ਨੈਤਿਕ ਵਿਕਾਸ (Character Formation and Moral Development)-ਖੇਡ ਦਾ ਮੈਦਾਨ ਚਰਿੱਤਰ-ਨਿਰਮਾਣ ਦੀ ਪਾਠਸ਼ਾਲਾ ਹੈ । ਇਸ ਦਾ ਕਾਰਨ ਇਹ ਹੈ ਕਿ ਖੇਡ ਦੇ ਮੈਦਾਨ ਵਿਚ ਹੀ ਵਿਅਕਤੀ ਆਲੇ-ਦੁਆਲੇ ਦੇ ਨਿਯਮਾਂ ਨੂੰ ਨਿਭਾਉਂਦੇ ਹਨ । ਇੱਥੇ ਹੀ ਉਹ ਚੰਗਾ ਜੀਵਨ ਬਤੀਤ ਕਰਨ ਦੀ ਕਲਾ ਸਿੱਖਦੇ ਹਨ ਅਤੇ ਸੁਲਝੇ ਹੋਏ ਇਨਸਾਨ ਬਣ ਜਾਂਦੇ ਹਨ । ਖੇਡ ਖੇਡਦੇ ਸਮੇਂ ਜੇ ਰੈਫ਼ਰੀ ਕੋਈ ਅਜਿਹਾ ਫ਼ੈਸਲਾ ਦੇ ਦਿੰਦਾ ਹੈ, ਜੋ ਉਹਨਾਂ ਨੂੰ ਪਸੰਦ ਨਹੀਂ ਤਾਂ ਵੀ ਉਹ ਖੇਡ ਜਾਰੀ ਰੱਖਦੇ ਹਨ ਅਤੇ ਕੋਈ ਬੁਰਾ ਵਿਹਾਰ ਨਹੀਂ ਕਰਦੇ । ਖੇਡ ਦੇ ਮੈਦਾਨ ਵਿਚ ਹੀ ਆਗਿਆ ਪਾਲਣ, ਅਨੁਸ਼ਾਸਨ, ਪ੍ਰੇਮ ਅਤੇ ਦੁਸਰਿਆਂ ਨਾਲ ਸਹਿਯੋਗ ਆਦਿ ਗੁਣ ਸਿੱਖੇ ਜਾਂਦੇ ਹਨ । ਇਸ ਤਰ੍ਹਾਂ ਹਰੇਕ ਵਿਅਕਤੀ ਦਾ ਚਰਿੱਤਰ-ਨਿਰਮਾਣ ਅਤੇ ਨੈਤਿਕ-ਵਿਕਾਸ ਹੁੰਦਾ ਹੈ ।

5. ਨਾੜੀਆਂ ਅਤੇ ਮਾਸ-ਪੇਸ਼ੀਆਂ ਵਿਚ ਇਕਸਾਰਤਾ (Neuro-muscular Coordination-ਸਾਡੀਆਂ ਹਰ ਰੋਜ਼ ਦੀਆਂ ਕਿਰਿਆਵਾਂ ਸੁਚੱਜੇ ਢੰਗ ਨਾਲ ਪੂਰਾ ਕਰਨ ਲਈ ਜ਼ਰੂਰੀ ਹੈ ਕਿ ਨਾੜੀਆਂ ਅਤੇ ਮਾਸ-ਪੇਸ਼ੀਆਂ ਵਿਚ ਇਕਸਾਰਤਾ ਪੈਦਾ ਹੋਵੇ ਤੇ ਸਰੀਰਕ ਸਿੱਖਿਆ ਇਹਨਾਂ ਵਿਚ ਇਕਸਾਰਤਾ ਪੈਦਾ ਕਰਨ ਵਿਚ ਮਦਦ ਕਰਦੀ ਹੈ :

6. ਬਿਮਾਰੀਆਂ ਤੋਂ ਬਚਾਉ Prevention of Diseases) – ਸਰੀਰਕ ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਵੀ ਹੈ । ਬਹੁਤ ਸਾਰੀਆਂ ਬਿਮਾਰੀਆਂ ਅਗਿਆਨਤਾ ਦੇ ਕਾਰਨ ਲੱਗ ਜਾਂਦੀਆਂ ਹਨ ! ਸਰੀਰਕ ਸਿੱਖਿਆ ਦਾ ਉਦੇਸ਼ ਬੱਚਿਆਂ ਨੂੰ ਬਿਮਾਰੀਆਂ ਤੋਂ ਬਚ ਸਕਦੇ ਹਨ । ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਸਰੀਰਕ ਸਿੱਖਿਆ ਮਨੁੱਖ ਦੇ ਸਰਵ-ਪੱਖੀ ਵਿਕਾਸ ਲਈ, ਨਾਗਰਿਕਤਾ ਲਈ ਮਨੁੱਖੀ ਭਾਵਨਾਵਾਂ ਦੇ ਨਿਰਮਾਣ ਅਤੇ ਰਾਸ਼ਟਰੀ ਏਕਤਾ ਲਈ ਬਹੁਤ ਹੀ ਉਪਯੋਗੀ ਹੈ

ਪ੍ਰਸ਼ਨ 2.
ਹਾਕੀ ਦੇ ਖੇਡ ਮੈਦਾਨ ਵਿਚ ਤੁਸੀਂ ਕਿਹੜੇ-ਕਿਹੜੇ ਸਰੀਰਕ ਸਿੱਖਿਆ ਦੇ ਉਦੇਸ਼ ਹਿਣ ਕਰਦੇ ਹੋ ? (Discuss the various objectives which you attain in the field of Hockey ?)
ਉੱਤਰ-
ਹਾਕੀ ਦਾ ਮੈਦਾਨ ਵੀ ਇਕ ਤਰ੍ਹਾਂ ਦੀ ਪਾਠਸ਼ਾਲਾ ਹੈ, ਜਿੱਥੇ ਵਿਦਿਆਰਥੀ ਸਰੀਰਕ ਸਿੱਖਿਆ ਦੇ ਬਹੁਤ ਸਾਰੇ ਗੁਣ ਪ੍ਰਾਪਤ ਕਰਦਾ ਹੈ ਜਿਨ੍ਹਾਂ ਨਾਲ ਉਹ ਜੀਵਨ ਵਿਚ ਉੱਨਤੀ ਦੀ ਉੱਚ ਸਿਖਰ ਤੇ ਪਹੁੰਚਦਾ ਹੈ ਅਤੇ ਜੀਵਨ ਦਾ ਹਰ ਪੱਖ ਨਾਲ ਭਰਪੂਰ ਆਨੰਦ ਉਠਾਉਂਦਾ ਹੈ ।

ਹਾਕੀ ਦੇ ਖੇਡ ਦੇ ਮੈਦਾਨ ਵਿਚ ਅਸੀਂ ਹੇਠ ਲਿਖੇ ਸਰੀਰਕ ਸਿੱਖਿਆ ਦੇ ਗੁਣਾਂ ਨੂੰ ਗ੍ਰਹਿਣ ਕਰਦੇ ਹਾਂ –
1. ਸਹਿਨਸ਼ੀਲਤਾ (Toleration)-ਖੇਡ ਦੇ ਮੈਦਾਨ ਵਿਚ ਅਸੀਂ ਸਹਿਨਸ਼ੀਲਤਾ ਦਾ ਪਾਠ ਪੜ੍ਹਦੇ ਹਾਂ । ਉਂਝ ਤਾਂ ਸਭ ਖਿਡਾਰੀ ਚਾਹੁੰਦੇ ਹਨ ਕਿ ਜਿੱਤ ਉਹਨਾਂ ਦੀ ਟੀਮ ਦੀ ਹੀ ਹੋਵੇ, ਪਰ ਕਈ ਵਾਰ ਲੱਖ ਚਾਹੁਣ ਤੇ ਵੀ ਵਿਰੋਧੀ ਟੀਮ ਦੀ ਜਿੱਤ ਹੋ ਜਾਂਦੀ ਹੈ । ਅਜਿਹੀ ਸਥਿਤੀ ਵਿਚ ਹਾਕੀ ਦੀ ਟੀਮ ਦੇ ਖਿਡਾਰੀ ਦਿਲ ਛੱਡ ਕੇ ਨਹੀਂ ਬੈਠ ਜਾਂਦੇ ਸਗੋਂ ਆਪਣਾ ਮਨੋਬਲ ਉੱਚਾ ਰੱਖਦੇ ਹਨ । ਉਹ ਹਾਰ-ਜਿੱਤ ਨੂੰ ਇਕੋ ਜਿਹਾ ਹੀ ਸਮਝਦੇ ਹਨ । ਇਸ ਤਰ੍ਹਾਂ ਖੇਡ ਦੇ ਮੈਦਾਨ ਵਿਚ ਵਿਦਿਆਰਥੀਆਂ ਨੂੰ ਸਹਿਨਸ਼ੀਲਤਾ ਦੀ ਵਿਹਾਰਿਕ ਟਰੇਨਿੰਗ ਮਿਲਦੀ ਹੈ ।

2. ਅਨੁਸ਼ਾਸਨ (Discipline) -ਖੇਡ ਦੇ ਮੈਦਾਨ ਵਿਚ ਖਿਡਾਰੀ ਅਨੁਸ਼ਾਸਨ ਵਿਚ ਰਹਿਣ ਦੀ ਕਲਾ ਸਿੱਖਦੇ ਹਨ । ਉਹਨਾਂ ਨੂੰ ਪਤਾ ਲਗਦਾ ਹੈ ਕਿ ਅਨੁਸ਼ਾਸਨ ਹੀ ਸਫਲਤਾ ਦੀ ਕੁੰਜੀ ਹੈ । ਉਹ ਖੇਡ ਵਿਚ ਭਾਗ ਲੈਂਦੇ ਸਮੇਂ ਅਨੁਸ਼ਾਸਨ ਦਾ ਪਾਲਣ ਕਰਦੇ ਹਨ । ਉਹ ਆਪਣੇ ਕਪਤਾਨ ਦੀ ਆਗਿਆ ਮੰਨਦੇ ਹਨ ਅਤੇ ਰੈਫ਼ਰੀ ਦੇ ਨਿਰਣਿਆਂ ਨੂੰ ਖ਼ੁਸ਼ੀ ਨਾਲ ਕਬੂਲ ਕਰਦੇ ਹਨ । ਖੇਡ ਵਿਚ ਹਾਰ ਨੂੰ ਸਾਹਮਣੇ ਸਪੱਸ਼ਟ ਵੇਖਦੇ ਹੋਏ ਵੀ ਉਹ ਕੋਈ ਅਜਿਹਾ ਬੁਰਾ ਵਿਹਾਰ ਨਹੀਂ ਕਰਦੇ ਜਿਨ੍ਹਾਂ ਤੋਂ ਕੋਈ ਉਹਨਾਂ ਨੂੰ ਅਣ-ਅਨੁਸ਼ਾਸਿਤ ਕਹਿ ਸਕੇ ।

3. ਚਰਿੱਤਰ ਵਿਕਾਸ (Character Development)-ਹਾਕੀ ਦੀ ਖੇਡ ਵਿਚ ਭਾਗ ਲੈਣ ਨਾਲ ਵਿਦਿਆਰਥੀਆਂ ਵਿਚ ਸਹਿਯੋਗ, ਪ੍ਰੇਮ, ਸਹਿਨਸ਼ੀਲਤਾ, ਅਨੁਸ਼ਾਸਨ ਆਦਿ ਗੁਣਾਂ ਦਾ ਵਿਕਾਸ ਹੁੰਦਾ ਹੈ, ਜਿਨ੍ਹਾਂ ਨਾਲ ਉਹਨਾਂ ਦੇ ਚਰਿੱਤਰ ਦਾ ਵਿਕਾਸ ਹੁੰਦਾ ਹੈ । ਇਸ ਖੇਡ ਵਿਚ ਭਾਗ ਲੈਣ ਨਾਲ ਉਹਨਾਂ ਵਿਚ ਸਹਿਯੋਗ ਦੀ ਭਾਵਨਾ ਵਿਕਸਿਤ ਹੁੰਦੀ ਹੈ । ਉਹ ਨਿੱਜੀ ਹਿਤਾਂ ਨੂੰ ਸਮੁੱਚੇ ਹਿਤਾਂ ਤੇ ਵਾਰ ਦਿੰਦੇ ਹਨ ।

4. ਸ਼ਖ਼ਸੀਅਤ ਦਾ ਵਿਕਾਸ (Development of Personality)-ਹਾਕੀ ਦੀ ਖੇਡ ਵਿਚ ਭਾਗ ਲੈਣ ਨਾਲ ਵਿਦਿਆਰਥੀਆਂ ਵਿਚ ਕੁੱਝ ਅਜਿਹੇ ਗੁਣ ਉਤਪੰਨ ਹੋ ਜਾਂਦੇ ਹਨ, ਜਿਨ੍ਹਾਂ ਨਾਲ ਉਹਨਾਂ ਦੀ ਸ਼ਖ਼ਸੀਅਤ ਦਾ ਵਿਕਾਸ ਹੋ ਜਾਂਦਾ ਹੈ । ਉਹਨਾਂ ਵਿਚ ਸਹਿਯੋਗ ਅਤੇ ਸਹਿਨਸ਼ੀਲਤਾ ਆਦਿ ਗੁਣ ਵਿਕਸਿਤ ਹੁੰਦੇ ਹਨ ਅਤੇ ਉਹਨਾਂ ਦਾ ਸਰੀਰ ਸੁੰਦਰ ਅਤੇ ਖਿੱਚਵਾਂ ਬਣ ਜਾਂਦਾ ਹੈ ਇਹ ਸਭ ਚੰਗੇ ਵਿਅਕਤੀਤਵ ਦੇ ਚਿੰਨ੍ਹ ਹਨ ।

5. ਚੰਗੇ ਨਾਗਰਿਕ (Good Citizens)-ਹਾਕੀ ਦੀ ਖੇਤ ਦੇ ਰਾਹੀਂ ਖਿਡਾਰੀਆਂ ਵਿਚ ਚੰਗੇ ਨਾਗਰਿਕ ਬਣਨ ਦੇ ਗੁਣ ਪੈਦਾ ਹੁੰਦੇ ਹਨ, ਜਿਵੇਂ ਅਨੁਸ਼ਾਸਨ ਵਿਚ ਰਹਿਣਾ, ਨਿਯਮਾਂ ਦੀ ਪਾਲਣਾ ਕਰਨਾ, ਕਾਨੂੰਨ ਅਤੇ ਹੁਕਮ ਅਨੁਸਾਰ ਚਲਣਾ ਆਦਿ । ਇਹ ਸਾਰੇ ਗੁਣ ਚੰਗੇ ਨਾਗਰਿਕ ਬਣਨ ਵਿਚ ਸਹਾਇਤਾ ਕਰਦੇ ਹਨ :

6. ਸਹਿਯੋਗ (Co-operation) – ਹਾਕੀ ਦੀ ਖੇਡ ਵਿਚ ਭਾਗ ਲੈਣ ਵਾਲਾ ਖਿਡਾਰੀ ਹਰ ਇਕ ਖਿਡਾਰੀ ਦਾ ਕਹਿਣਾ ਮੰਨਦਾ ਹੈ । ਉਹ ਆਪਣੇ ਵਿਚਾਰ ਨੂੰ ਦੂਜਿਆਂ ਤੇ ਜ਼ਬਰਦਸਤੀ ਲਾਗੂ ਨਹੀਂ ਕਰਾਉਂਦਾ ਹੈ, ਸਗੋਂ ਵਿਚਾਰ-ਵਟਾਂਦਰੇ ਦੇ ਰਾਹੀਂ ਖੇਡ ਦੇ ਮੈਦਾਨ ਵਿਚ ਸਾਂਝੀ ਵਿਚਾਰਧਾਰਾ ਬਣਾਉਂਦਾ ਹੈ । ਇਸ ਤਰ੍ਹਾਂ ਸਹਿਯੋਦਾ ਦੀ ਭਾਵਨਾ ਪੈਦਾ ਹੁੰਦੀ ਹੈ ।

7. ਕੋਮੀ ਏਕਤਾ ਦੀ ਭਾਵਨਾ (National Spirit) – ਹਾਕੀ ਦਾ ਖੇਡ ਮੈਦਾਨ ਇਕ ਅਜਿਹੀ ਥਾਂ ਹੈ ਜਿੱਥੇ ਅਸੀਂ ਬਿਨਾਂ ਧਰਮ, ਮਜ਼ਹਬ ਤੇ ਸ਼੍ਰੇਣੀ ਦੇ ਆਧਾਰ ‘ਤੇ ਭਾਗ ਲੈ ਸਕਦੇ ਹਾਂ । ਕੋਈ ਖਿਡਾਰੀ ਖੇਡ ਦੇ ਮੈਦਾਨ ਵਿਚੋਂ ਕਿਸੇ ਖਿਡਾਰੀ ਨੂੰ ਧਰਮ ਦੇ ਆਧਾਰ ‘ਤੇ ਟੀਮ ਵਿਚੋਂ ਬਾਹਰ ਨਹੀਂ ਕੱਢ ਸਕਦਾ । ਇਸ ਤਰ੍ਹਾਂ ਖੇਡ ਦੇ ਮੈਦਾਨ ਵਿਚ ਇਕਸਾਰਤਾ ਤੇ ਕੌਮੀ ਏਕਤਾ ਦੀ ਭਾਵਨਾ ਪੈਦਾ ਹੁੰਦੀ ਹੈ ।

8. ਆਤਮ-ਵਿਸ਼ਵਾਸ ਦੀ ਭਾਵਨਾ (Self-Confidence)-ਹਾਕੀ ਦੇ ਖੇਡ ਮੈਦਾਨ ਵਿਚ ਖਿਡਾਰੀਆਂ ਵਿਚ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ ਜਿਵੇਂ ਉਹ ਜਿੱਤ-ਹਾਰ ਨੂੰ ਇਕੋ ਜਿਹਾ ਸਮਝਦੇ ਹਨ। ਉਹ ਹੀ ਖਿਡਾਰੀ ਖੇਡ ਦੇ ਮੈਦਾਨ ਵਿਚ ਸਫਲ ਹੁੰਦਾ ਹੈ, ਜੋ ਹੌਸਲੇ ਅਤੇ ਵਿਸ਼ਵਾਸ ਨਾਲ ਖੇਡੇ । ਇਸ ਤੋਂ ਸਿੱਧ ਹੁੰਦਾ ਹੈ ਕਿ ਹਾਕੀ ਦੀ ਖੇਡ ਦੇ ਰਾਹੀਂ ਖਿਡਾਰੀਆਂ ਵਿਚ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਹੁੰਦੀ ਹੈ ।

9. ਹਾਰ-ਜਿੱਤ ਨੂੰ ਬਰਾਬਰ ਸਮਝਣ ਦੀ ਭਾਵਨਾ (Spirit of giving equal Importance of Victory of Defeat)-ਹਾਕੀ ਦੀ ਖੇਡ ਦੇ ਰਾਹੀਂ ਖਿਡਾਰੀਆਂ ਵਿਚ ਹਾਰ-ਜਿੱਤ ਇਕੋ ਜਿਹੀ ਸਮਝਣ ਦੀ ਭਾਵਨਾ ਪੈਦਾ ਹੁੰਦੀ ਹੈ । | ਸਾਨੂੰ ਕਦੀ ਵੀ ਵਿਰੋਧੀ ਟੀਮ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਜਾਂ ਜਿੱਤ ਦੀ ਖ਼ੁਸ਼ੀ ‘ਚ ਵਧੇਰੇ ਪਾਗਲ ਨਹੀਂ ਹੋਣਾ ਚਾਹੀਦਾ | ਹਾਰੀ ਹੋਈ ਟੀਮ ਨੂੰ ਹਮੇਸ਼ਾਂ ਉਤਸ਼ਾਹ ਦੇਣਾ ਚਾਹੀਦਾ ਹੈ । ਜੇ ਉਸ ਨੂੰ ਹਾਰ ਹੁੰਦੀ ਹੈ ਤਾਂ ਉਸ ਨੂੰ ਨਿਰਾਸ਼ ਤੇ ਉਤਸ਼ਾਹਹੀਨ ਨਹੀਂ ਹੋਣਾ ਚਾਹੀਦਾ, ਸਗੋਂ ਹੌਸਲਾ ਰੱਖਣਾ ਚਾਹੀਦਾ ਹੈ ।

PSEB 9th Class Physical Education Solutions Chapter 1 ਸਰੀਰਕ ਸਿੱਖਿਆ-ਇਸ ਦੇ ਗੁਣ ਅਤੇ ਮੰਤਵ

10. ਤਿਆਗ ਦੀ ਭਾਵਨਾ (Spirit of Sacrifice)-ਹਾਕੀ ਦੇ ਖੇਡ ਮੈਦਾਨ ਵਿਚ ਤਿਆਗ ਦੀ ਭਾਵਨਾ ਬਹੁਤ ਹੀ ਜ਼ਰੂਰੀ ਹੈ । ਜਦੋਂ ਅਸੀਂ ਖੇਡ ਵਿਚ ਭਾਗ ਲੈਂਦੇ ਹਾਂ ਤਾਂ ਅਸੀਂ ਆਪਣੇ ਸਕੂਲ, ਪਾਂਤ, ਖੇਤਰ ਅਤੇ ਸਾਰੇ ਰਾਸ਼ਟਰ ਦੇ ਲਈ ਆਪਣੇ ਹਿਤ ਦਾ ਤਿਆਗ ਕਰਕੇ ਉਸ ਦੀ ਜਿੱਤ ਦਾ ਸਿਹਰਾ ਰਾਸ਼ਟਰ ਨੂੰ ਦਿੰਦੇ ਹਾਂ । ਇਸ ਲਈ ਇਹ ਸਾਬਤ ਹੁੰਦਾ ਹੈ ਕਿ ਖੇਡਾਂ ਹਮੇਸ਼ਾਂ ਤਿਆਗ ਚਾਹੁੰਦੀਆਂ ਹਨ ।

ਇਸੇ ਲਈ ਤਾਂ ਡਿਊਕ ਆਫ਼ ਵਿਲਿੰਗਟਨ ਨੇ ਨੈਪੋਲੀਅਨ ਨੂੰ ਵਾਟਰਲੂ (Waterloo) ਦੀ ਲੜਾਈ ਵਿਚ ਹਰਾਉਣ ਤੋਂ ਮਗਰੋਂ ਕਿਹਾ, ਵਾਟਰਲੂ ਦੀ ਲੜਾਈ ਏਟਨ ਤੇ ਹੈਰੋ ਦੇ ਖੇਡ ਦੇ ਮੈਦਾਨਾਂ ਵਿਚ ਜਿੱਤੀ ਗਈ । (“The battle of Waterloo was won at the playing fields of Eton and Harrow.”)
ਇਸ ਤੋਂ ਸਿੱਧ ਹੁੰਦਾ ਹੈ ਕਿ ਖੇਡਾਂ ਚੰਗੇ ਨੇਤਾ ਪੈਦਾ ਕਰਨ ਵਿਚ ਸਹਾਇਕ ਹੁੰਦੀਆਂ ਹਨ ।

ਪੰਜਾਬ ਸਟਾਈਲ ਕਬੱਡੀ (Punjab Style Kabaddi) Game Rules – PSEB 10th Class Physical Education

Punjab State Board PSEB 10th Class Physical Education Book Solutions ਪੰਜਾਬ ਸਟਾਈਲ ਕਬੱਡੀ (Punjab Style Kabaddi) Game Rules.

ਪੰਜਾਬ ਸਟਾਈਲ ਕਬੱਡੀ (Punjab Style Kabaddi) Game Rules – PSEB 10th Class Physical Education

ਸਰਕਲ ਕਬੱਡੀ (CIRCLE KABADDI)
ਯਾਦ ਰੱਖਣ ਵਾਲੀਆਂ ਗੱਲਾਂ (Points to Remember)

  1. ਖੇਡ ਮੈਦਾਨ ਦਾ ਆਕਾਰ = ਵਿਕਾਰ
  2. ਵਿਤ ਦਾ ਅਰਧ ਵਿਆਸ = 65′ ਤੋਂ 75′ ਫੁੱਟ (50 ਤੋਂ 70 ਮੀ:)
  3. ਪਾਲੇ ਦਾ ਫ਼ਾਸਲਾ = 20 ਫੁੱਟ (6.10 ਮੀਟਰ)
  4. ਪਾਲੇ ਦਾ ਨਿਸ਼ਾਨ = ਦੋਵੇਂ ਸਿਰਿਆਂ ਤੇ ਮਿੱਟੀ ਦੇ ਢੇਰ
  5. ਪਾਲੇ ਦਾ ਵਿਆਸ = 6″ (15 ਸੈਂ. ਮੀ:)
  6. ਖੇਡ ਦਾ ਸਮਾਂ = 20-20 ਮਿੰਟ ਦੀਆਂ ਦੋ ਪਾਰੀਆਂ
  7. ਆਰਾਮ ਦਾ ਸਮਾਂ = 5 ਮਿੰਟ
  8. ਟੀਮ ਦੇ ਖਿਡਾਰੀਆਂ ਦੀ ਗਿਣਤੀ = 14 ਖਿਡਾਰੀ, 6 ਬਦਲਵੇਂ ਖਿਡਾਰੀ
  9. ਮੈਚ ਦੇ ਅਧਿਕਾਰੀ = ਇਕ ਰੈਫਰੀ, ਦੋ ਅੰਪਾਇਰ, ਇਕ ਸਕੋਰਰ, ਇਕ ਟਾਈਮ ਕੀਪਰ

ਖੇਡ ਸੰਬੰਧੀ ਮਹੱਤਵਪੂਰਨ ਜਾਣਕਾਰੀ

  1. ਖੇਡ ਦੋ ਟੀਮਾਂ ਵਿਚਕਾਰ ਹੁੰਦੀ ਹੈ । ਹਰੇਕ ਟੀਮ ਵਿਚ 14 ਖਿਡਾਰੀ ਖੇਡਦੇ ਹਨ । ਛੇ ਖਿਡਾਰੀ ਬਦਲਵੇਂ (Substitutes) ਹੁੰਦੇ ਹਨ ।
  2. ਖੇਡ ਦੇ ਦੌਰਾਨ ਕਿਸੇ ਖਿਡਾਰੀ ਦੇ ਸੱਟ ਲੱਗ ਜਾਣ ‘ਤੇ ਉਸਦੀ ਥਾਂ ਬਦਲਵਾਂ ਖਿਡਾਰੀ ਹਿਣ ਕਰ ਲੈਂਦਾ ਹੈ ।
  3. ਖਿਡਾਰੀ ਕੇਵਲ ਨੰਗੇ ਪੈਰੀਂ ਖੇਡ ਸਕਦਾ ਹੈ ।
  4. ਖਿਡਾਰੀ ਕੜਾ, ਮੁੰਦਰੀ ਆਦਿ ਪਾ ਕੇ ਨਹੀਂ ਖੇਡ ਸਕਦਾ
  5. ਕੋਈ ਵੀ ਖਿਡਾਰੀ ਲਗਾਤਾਰ ਦੋ ਵਾਰੀ ਆਕਰਮਣ ਨਹੀਂ ਕਰ ਸਕਦਾ ।
  6. ਅਜਿਹਾ ਸੁਪਰਸ਼ ਜਾਂ ਆਕਰਮਣ ਮਨ੍ਹਾ ਹੈ, ਜਿਸ ਵਿਚ ਖਿਡਾਰੀ ਦੀ ਜ਼ਿੰਦਗੀ ਨੂੰ ਖ਼ਤਰਾ ਹੋਵੇ ।
  7. ਮੈਦਾਨ ਤੋਂ ਬਾਹਰ ਖਿਡਾਰੀਆਂ ਨੂੰ ਕੋਚਿੰਗ ਦੇਣਾ ਮਨ੍ਹਾ ਹੈ ।
  8. ਵਿਰੋਧੀ ਖਿਡਾਰੀ ਆਕਰਮਕ ਖਿਡਾਰੀ ਦੇ ਮੂੰਹ ‘ਤੇ ਹੱਥ ਰੱਖ ਕੇ ਕਬੱਡੀ ਬੋਲਣ ਤੋਂ ਨਹੀਂ | ਰੋਕ ਸਕਦਾ ।
  9. ਕੋਈ ਵੀ ਖਿਡਾਰੀ ਤੇਲ ਮਲ ਕੇ ਨਹੀਂ ਖੇਡ ਸਕਦਾ ।
  10. ਜੇਕਰ ਕੋਈ ਖਿਡਾਰੀ ਦਮ ਪਾਉਣ ਸਮੇਂ ਸਾਹ ਰਾਹ ਵਿਚ ਤੋੜ ਦੇਵੇ ਤਾਂ ਰੈਫਰੀ ਦੋਬਾਰਾ ਦਮ ਪਾਉਣ ਲਈ ਕਹਿੰਦਾ ਹੈ ।

ਪੰਜਾਬ ਸਟਾਈਲ ਕਬੱਡੀ (Punjab Style Kabaddi) Game Rules – PSEB 10th Class Physical Education

ਪ੍ਰਸ਼ਨ 1.
ਪੰਜਾਬ ਸਟਾਈਲ ਕਬੱਡੀ ਦੇ ਖੇਡ ਦਾ ਮੈਦਾਨ, ਖੇਡ ਦੀ ਮਿਆਦ, ਟੀਮਾਂ, | ਅਧਿਕਾਰੀਆਂ ਅਤੇ ਖਿਡਾਰੀਆਂ ਦੀ ਪੁਸ਼ਾਕ ਦਾ ਵਰਣਨ ਕਰੋ ।
ਉੱਤਰ –
ਪੰਜਾਬ ਸਟਾਈਲ ਕਬੱਡੀ ਦੇ ਖੇਡ ਦਾ ਮੈਦਾਨ, ਖੇਡ ਦਾ ਸਮਾਂ, ਟੀਮਾਂ, ਅਧਿਕਾਰੀਆਂ ਦੀ ਪੁਸ਼ਾਕ ਅਤੇ ਖੇਡ ਦੇ ਨਿਯਮ ।

ਖੇਡ ਦਾ ਮੈਦਾਨ (Play Ground) – ਪੰਜਾਬ ਸਟਾਈਲ ਕਬੱਡੀ ਨੂੰ ਸਰਕਲ ਕਬੱਡੀ ਵੀ | ਕਿਹਾ ਜਾਂਦਾ ਹੈ । ਕਬੱਡੀ ਦਾ ਮੈਦਾਨ 75 ਫੁੱਟ (70 ਮੀ:) ਦੇ ਅਰਧ ਵਿਆਸ ਦਾ ਇਕ ਵਿਤ
ਪੰਜਾਬ ਸਟਾਈਲ ਕਬੱਡੀ (Punjab Style Kabaddi) Game Rules – PSEB 10th Class Physical Education 1
(Circie) ਹੁੰਦਾ ਹੈ । ਇਹ 5 ਫੁੱਟ (50 ਮੀ:) ਤੋਂ 75 ਫੁੱਟ ਤਕ ਹੋ ਸਕਦਾ ਹੈ । ਕੇਂਦਰੀ ਵਿਚ ਲਾਈ ਗਈ ਮੱਧ ਰੇਖਾ (Centre line) ਇਸ ਨੂੰ ਦੋ ਬਰਾਬਰ ਹਿੱਸਿਆਂ ਵਿਚ ਵੰਡਦੀ ਹੈ । ਮੱਧ ਰੇਖਾ ਵਿਚਕਾਰ 20 ਫੁੱਟ ਦਾ ਪਾਲਾ ਹੁੰਦਾ ਹੈ । ਪਾਲੇ ਜਾਂ ਦੁਵਾਰ ਦੇ ਦੋਹਾਂ ਸਿਰਿਆਂ ‘ਤੇ ਮਿੱਟੀ ਦੇ ਦੋ ਹੁੰਦੇ ਜਾਂ ਪਾਲੇ ਬਣਾਏ ਜਾਂਦੇ ਹਨ, ਜੋ 6 ਇੰਚ ਵਿਆਸ ਦੇ ਹੁੰਦੇ ਹਨ । ਇਹ ਹੁੰਦੇ ਧਰਤੀ ਵਿਚ ਟਿਕਾ ਦਿੱਤੇ ਜਾਂਦੇ ਹਨ ਅਤੇ ਇਹ ਧਰਤੀ ਤੋਂ ਲਗਪਗ ਇਕ ਫੁੱਟ ਉੱਚੇ ਹੁੰਦੇ ਹਨ । ਮੱਧ ਰੇਖਾ ਦੇ ਦੋਵੇਂ ਪਾਸੇ 20 ਫੁੱਟ 6.1(9 ਮੀਟਰ) ਲੰਬੀ ਰੇਖਾ ਰਾਹੀਂ ਡੀ ਖੇਤਰ (d-Area) ਜਾਂ ਨਿਯਮ ਸੀਮਾ ਅੰਕਿਤ ਕੀਤੀ ਜਾਂਦੀ ਹੈ । ਡੀ ਖੇਤਰ ਹੁੰਦੇ ਜਾਂ ਪਾਲੇ ਦੇ ਦੋਹਾਂ ਪਾਸਿਆਂ ਵਲ 15 ਫੁੱਟ ਦੂਰ ਹੁੰਦਾ ਹੈ । ਕੁਆਟਰ ਸਰਕਲ ਰਾਹੀਂ ਇਸ ਦੀ ਛੋਹ ਮੱਧ ਰੇਖਾ ਨਾਲ ਹੁੰਦੀ ਹੈ । ਹੁੰਦੇ ਇਸ ਦੇ ਵਿਚਕਾਰ ਆ ਜਾਂਦੇ ਹਨ ।

ਖੇਡ ਦਾ ਸਮਾਂ (Duration of Play) – ਖੇਡ 20-5-20 ਮਿੰਟ ਦੀਆਂ ਦੋ ਮਿਆਦਾਂ ਵਿਚ ਹੁੰਦੀ ਹੈ ਅਤੇ ਦੋਹਾਂ ਮਿਆਦਾਂ ਵਿਚਾਲੇ ਪੰਜ ਮਿੰਟ ਦਾ ਆਰਾਮ ਹੁੰਦਾ ਹੈ ।

ਟੀਮਾਂ (Teams) – ਖੇਡ ਦੋ ਟੀਮਾਂ ਵਿਚਾਲੇ ਹੁੰਦੀ ਹੈ | ਹਰੇਕ ਟੀਮ ਵਿਚ ਖਿਡਾਰੀਆਂ ਦੀ ਗਿਣਤੀ 10 ਹੁੰਦੀ ਹੈ ਅਤੇ ਦੋ ਖਿਡਾਰੀ ਬਦਲਵੇਂ (Substitutes) ਹੁੰਦੇ ਹਨ । ਜਦ ਖੇਡ ਦੇ ਦੌਰਾਨ ਕੋਈ ਖਿਡਾਰੀ ਅਯੋਗ ਹੋ ਜਾਵੇ, ਤਾਂ ਇਸ ਨੂੰ ਬਦਲਵੇਂ ਖਿਡਾਰੀ ਨਾਲ ਬਦਲ ਲਿਆ ਜਾਂਦਾ ਹੈ । ਕਿਸੇ ਵੀ ਟੀਮ ਵਿਚ ਖੇਡ ਦੀ ਸਮਾਪਤੀ ਤਕ 8 ਖਿਡਾਰੀ ਜ਼ਰੂਰ ਖੇਡਣੇ ਚਾਹੀਦੇ ਹਨ । ਜੇਕਰ ਕਿਸੇ ਕਾਰਨ ਖਿਡਾਰੀ ਘੱਟ ਖੇਡਣ ਤਾਂ ਵਿਰੋਧੀ ਟੀਮ ਨੂੰ ਉੱਨੇ ਹੀ ਨੰਬਰ ਦੇ ਦਿੱਤੇ ਜਾਂਦੇ ਹਨ ।

ਖਿਡਾਰੀਆਂ ਦੀ ਪੁਸ਼ਾਕ (Dress) – ਖਿਡਾਰੀ ਜਾਂਘੀਆ ਪਾਉਣਗੇ । ਉਹ ਸਿਰਫ਼ ਪਤਲੇ ਰਬੜ ਦੇ ਸੋਲ ਵਾਲਾ ਟੈਨਿਸ-ਸ਼ ਪਾ ਸਕਦੇ ਹਨ ਜਾਂ ਨੰਗੇ ਪੈਰੀਂ ਖੇਡ ਸਕਦੇ ਹਨ । ਖਿਡਾਰੀ ਅੰਗਠੀ ਪਾ ਕੇ ਨਹੀਂ ਖੇਡ ਸਕਦਾ ।

ਅਧਿਕਾਰੀ (Officials) – ਇਸ ਖੇਡ ਵਿਚ ਹੇਠ ਲਿਖੇ ਅਧਿਕਾਰੀ ਹੁੰਦੇ ਹਨ-

  1. ਰੈਫ਼ਰੀ ਇਕ
  2. ਅੰਪਾਇਰ ਇਕ
  3. ਸਕੋਰਰ ਦੋ
  4. ਟਾਈਮ ਕੀਪਰ ਇਕ ।

ਪੰਜਾਬ ਸਟਾਈਲ ਕਬੱਡੀ (Punjab Style Kabaddi) Game Rules – PSEB 10th Class Physical Education

ਪ੍ਰਸ਼ਨ 2.
ਪੰਜਾਬ ਸਟਾਈਲ ਕਬੱਡੀ ਖੇਡ ਦੇ ਨਿਯਮਾਂ ਦਾ ਵਰਣਨ ਕਰੋ ।
ਉੱਤਰ-
ਖੇਡ ਦੇ ਸਾਧਾਰਨ ਨਿਯਮ ।
(GENERAL RULES)

  • ਖਿਡਾਰੀ ਆਪਣੀ ਵਾਰੀ ਵੇਲੇ ਉੱਚੀ ਆਵਾਜ਼ ਵਿਚ ਕਬੱਡੀ ਸ਼ਬਦ ਦਾ ਉਚਾਰਨ ਕਰਦੇ-ਕਰਦੇ ਵਿਰੋਧੀ ਦੇ ਕੋਰਟ ਵਿਚ ਜਾਣਗੇ । ਇਹ ਉਚਾਰਨ ਉਹ ਦਮ ਤੋਂ ਲੈ ਕੇ ਮੁੜਦੇ ਸਮੇਂ ਤਕ ਲਗਾਤਾਰ ਕਰਦੇ ਰਹਿਣਗੇ ।
  • ਹਮਲਾਵਰ ਘੱਟ ਤੋਂ ਘੱਟ ਵਿਰੋਧੀ ਦੇ ਕੋਰਟ ਦੀ ‘ਨੀਯਤ ਸੀਮਾ’ ਨੂੰ ਜ਼ਰੂਰ ਛੂਹੇਗਾ । ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਅੰਪਾਇਰ ਉਸ ਨੂੰ ਫਿਰ ਆਕਰਮਣ ਲਈ ਭੇਜ ਸਕਦਾ ਹੈ । ਜੇਕਰ ਦੂਜੀ ਵਾਰੀ ਵੀ ਨਿਯਤ ਸੀਮਾ ਨੂੰ ਨਹੀਂ ਛੁੰਹਦਾ ਤਾਂ ਵਿਰੋਧੀ ਟੀਮ ਨੂੰ ਇਕ ਨੰਬਰ ਦੇ ਦਿੱਤਾ ਜਾਂਦਾ ਹੈ ।
  • ਕੋਈ ਵੀ ਖਿਡਾਰੀ ਲਗਾਤਾਰ ਦੋ ਵਾਰੀ ਆਕਰਮਣ ਨਹੀਂ ਕਰ ਸਕਦਾ । ਹਰੇਕ ਖਿਡਾਰੀ ਨੂੰ ਹਰੇਕ ਅਰਧ ਵਿਚ ਘੱਟ ਤੋਂ ਘੱਟ ਇਕ ਵਾਰੀ ਜ਼ਰੂਰ ਆਕਰਮਣ ਕਰਨਾ ਪੈਂਦਾ ਹੈ ।
  • ਜੇਕਰ ਕੋਈ ਖਿਡਾਰੀ ਵਿਰੋਧੀ ਖਿਡਾਰੀ ਨੂੰ ਛੂਹ ਕੇ ਮੁੜ ਰਿਹਾ ਹੋਵੇ ਤਾਂ ਉਸ ਦਾ ਪਿੱਛਾ ਉੱਨੀ ਦੇਰ ਤਕ ਨਹੀਂ ਕੀਤਾ ਜਾ ਸਕਦਾ, ਜਦ ਤਕ ਕਿ ਉਹ ਆਪਣੇ ਪੱਖ ਦੀ ਜ਼ਰੂਰੀ ਰੇਖਾ ਨੂੰ ਪਾਰ ਨਹੀਂ ਕਰ ਲੈਂਦੇ ।
  • ਜੇਕਰ ਹਮਲਾਵਰ ਵਿਰੋਧੀ ਟੀਮ ਦੇ ਕਿਸੇ ਖਿਡਾਰੀ ਨੂੰ ਛੂਹ ਲੈਂਦਾ ਹੈ ਅਤੇ ਫਿਰ ਉਹ ਆਪਣੇ ਕੋਰਟ ਵਿਚ ਵਾਪਸ ਆ ਜਾਂਦਾ ਹੈ ਤਾਂ ਉਸ ਨੂੰ ਇਕ ਨੰਬਰ ਮਿਲ ਜਾਂਦਾ ਹੈ ।
  • ਜੇਕਰ ਰੱਖਿਅਕ ਟੀਮ ਦਾ ਕੋਈ ਖਿਡਾਰੀ ਰੁਕਾਵਟ ਪੈਦਾ ਕਰਦਾ ਹੈ ਤਾਂ ਹਮਲਾਵਰ ਟੀਮ ਨੂੰ ਉਸੇ ਵੇਲੇ ਨੰਬਰ ਮਿਲ ਜਾਂਦਾ ਹੈ ।
  • ਹਮਲਾਵਰ ਅਤੇ ਵਿਰੋਧੀ ਖਿਡਾਰੀ ਦੇ ਵਿਚਾਲੇ ਛੰਹਦੇ ਅਤੇ ਫੜਦੇ ਸਮੇਂ ਬਾਕੀ ਸਾਰੇ ਖਿਡਾਰੀ ਨੰਬਰ ਦਾ ਫੈਸਲਾ ਹੋ ਜਾਣ ਤਕ ਅਸਥਾਈ ਰੂਪ ਵਿਚ ਆਉਟ ਮੰਨੇ ਜਾਂਦੇ ਹਨ ।
  • ਜੇਕਰ ਹਮਲਾਵਰ ਖਿਡਾਰੀ ਸੀਮਾ ਰੇਖਾ ਤੋਂ ਬਾਹਰ ਚਲਾ ਜਾਵੇ ਤਾਂ ਵਿਰੋਧੀ ਟੀਮ ਨੂੰ ਨੰਬਰ ਪ੍ਰਾਪਤ ਹੋਵੇਗਾ । ਦੋਵੇਂ ਖਿਡਾਰੀ ਬਾਹਰ ਨਿਕਲ ਜਾਣ ਦੀ ਹਾਲਤ ਵਿਚ ਕੋਈ ਨੰਬਰ ਪ੍ਰਾਪਤ ਨਹੀਂ ਹੁੰਦਾ, ਸਗੋਂ ਉਸ ਨੰਬਰ ਨੂੰ ਕੌਮਨ ਸਮਝਿਆ ਜਾਂਦਾ ਹੈ ।
  • ਅਜਿਹਾ ਸਪਰਸ਼ ਜਾਂ ਹਮਲਾ ਮਨ੍ਹਾਂ ਹੈ, ਜਿਸ ਵਿਚ ਕਿ ਖਿਡਾਰੀ ਦੇ ਜੀਵਨ ਨੂੰ ਖ਼ਤਰਾ ਹੋਵੇ ।
  • ਸਰੀਰ ‘ਤੇ ਤੇਲ ਦੀ ਵਰਤੋਂ ਕਰਨਾ ਜਾਂ ਹੱਥਾਂ ਤੇ ਪੈਰਾਂ ਦੇ ਨਹੁੰ ਵਧਾਉਣੇ ਅਯੋਗ ਹਨ ।
  • ਬਾਹਰੋਂ ਕਿਸੇ ਤਰ੍ਹਾਂ ਦੀ ਕੋਚਿੰਗ ਨਹੀਂ ਹੋਣੀ ਚਾਹੀਦੀ ।
  • ਜੇਕਰ ਹਮਲਾਵਰ ਖਿਡਾਰੀ ਵਿਰੋਧੀ ਖਿਡਾਰੀ ਨੂੰ ਛੂਹ ਲੈਂਦਾ ਹੈ, ਤਾਂ ਵਿਰੋਧੀ ਖਿਡਾਰੀ ਆਕਰਮਕ ਨੂੰ ਛੂਹ ਲੈਂਦਾ ਹੈ ਤਾਂ ਦਮ ਤਕ ਉਹ ਦੋਵੇਂ ਹੀ ਇਕ ਦੂਜੇ ਨੂੰ ਪਕੜਦੇ ਹਨ | ਕੋਈ ਦੂਜਾ ਖਿਡਾਰੀ ਆਕਰਮਕ ਖਿਡਾਰੀ ਨੂੰ ਫੜ ਨਹੀਂ ਸਕਦਾ ।
  • ਕੋਈ ਵੀ ਖਿਡਾਰੀ ਕਿਸੇ ਦੇ ਵਾਲ (ਕੇਸ ਨਹੀਂ ਫੜ ਸਕਦਾ ।
  • ਵਿਰੋਧੀ ਖਿਡਾਰੀ ਹਮਲਾਵਰ ਖਿਡਾਰੀ ਦੇ ਮੂੰਹ ‘ਤੇ ਹੱਥ ਰੱਖ ਕੇ ਜਾਂ ਕਿਸੇ ਹੋਰ ਢੰਗ ਨਾਲ ਉਸ ਨੂੰ ਕਬੱਡੀ ਬੋਲਣ ਤੋਂ ਨਹੀਂ ਰੋਕ ਸਕਦਾ |
  • ਖੇਡ ਦੇ ਸਮੇਂ ਬੁਰੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ।
  • ਜਦ ਤਕ ਖੇਡ ਹੋ ਰਹੀ ਹੋਵੇ ਕੋਈ ਵੀ ਖਿਡਾਰੀ ਪਾਣੀ ਪੀਣ ਲਈ ਬਾਹਰ ਨਹੀਂ ਜਾ ਸਕਦਾ ।
  • ਖਿਡਾਰੀ ਆਪਣੇ ਹੱਥਾਂ ਨੂੰ ਮਿੱਟੀ ਲਗਾ ਸਕਦੇ ਹਨ ।
  • ਅੰਪਾਇਰ ਹਰ ਉਸ ਖਿਡਾਰੀ ਨੂੰ ਦਮ ਲਈ ਕਹਿ ਸਕਦਾ ਹੈ, ਜਿਹੜਾ ਵਾਰੀ ਲਈ ਨਾ ਗਿਆ ਹੋਵੇ ।
  • ਹਮਲਾਵਰ ਖਿਡਾਰੀ ਨੂੰ ਬਿਨਾਂ ਫੜੇ (ਪਕੜੇ ਕੈਂਚੀ ਨਹੀਂ ਮਾਰੀ ਜਾ ਸਕਦੀ ।
  • ਕੋਈ ਵੀ ਰੇਡਰ 20 ਸੈਕਿੰਡ ਦੇ ਅੰਦਰ-ਅੰਦਰ ਰੇਡ ਪਾ ਕੇ ਬਿਨਾਂ ਕਿਸੇ ਨੂੰ ਹੱਥ ਲਾਏ ਮੁੜ ਸਕਦਾ ਹੈ । ਜੇਕਰ 30 ਸੈਕਿੰਡ ਦੇ ਸਮੇਂ ਵਿਚ ਕਿਸੇ ਵਿਰੋਧੀ ਨੂੰ ਛੂਹਦਾ ਅਤੇ ਵਾਪਿਸ ਆਪਣੇ ਪੋਲ ਵਿਚ ਨਹੀਂ ਆਉਂਦਾ ਤਾਂ ਵਿਰੋਧੀ ਟੀਮ ਨੂੰ ਇਕ ਅੰਕ ਮਿਲ ਜਾਂਦਾ ਹੈ ।

ਮਾਰਚਿੰਗ (Marching) Game Rules – PSEB 10th Class Physical Education

Punjab State Board PSEB 10th Class Physical Education Book Solutions ਮਾਰਚਿੰਗ (Marching) Game Rules.

ਮਾਰਚਿੰਗ (Marching) Game Rules – PSEB 10th Class Physical Education

ਪ੍ਰਸ਼ਨ 1.
ਮਾਰਚਿੰਗ ਵਿੱਚ ਸਾਵਧਾਨ ਤੇ ਵਿਸ਼ਰਾਮ ਤੇ ਪਿੱਛੇ ਮੁੜ ਦੇ ਬਾਰੇ ਦੱਸੋ ।
ਉੱਤਰ-
ਸਾਵਧਾਨ
(ATTENTION)

ਇਹ ਬਹੁਤ ਮਹੱਤਵਪੂਰਨ ਸਥਿਤੀ ਹੈ । ਪੈਰਾਂ ਦੀਆਂ ਅੱਡੀਆਂ ਇਕ ਲਾਈਨ ਨਾਲ ਆਪਸ ਵਿਚ ਜੁੜੀਆਂ ਹੁੰਦੀਆਂ ਹਨ ਅਤੇ 30° ਦਾ ਕੋਣ ਬਣਾਉਂਦੀਆਂ ਹਨ । ਗੋਡੇ ਸਿੱਧੇ, ਸਰੀਰ ਸਿੱਧਾ ਅਤੇ ਛਾਤੀ ਉੱਪਰ ਨੂੰ ਖਿੱਚੀ ਹੁੰਦੀ ਹੈ । ਬਾਂਹਾਂ ਸਰੀਰ ਦੇ ਨਾਲ ਲੱਗੇ ਅਤੇ ਮੁੱਠੀਆਂ ਥੋੜੀਆਂ ਜਿਹੀਆਂ ਬੰਦ ਹੋਣੀਆਂ ਚਾਹੀਦੀਆਂ ਹਨ ।
ਮਾਰਚਿੰਗ (Marching) Game Rules – PSEB 10th Class Physical Education 1
ਗਰਦਨ ਸਿੱਧੀ ਅਤੇ ਆਪਣੇ ਸਾਹਮਣੇ ਵੱਲ ਨਿਗਾਹ ਕਰਕੇ ਅਤੇ ਸਰੀਰ ਦਾ ਭਾਰ ਦੋਨਾਂ ਪੈਰਾਂ ‘ਤੇ ਬਰਾਬਰ, ਸਾਹ ਕਿਰਿਆ ਕੁਦਰਤੀ ਢੰਗ ਨਾਲ ਲੈਂਦੇ ਹਾਂ ।

ਵਿਸ਼ਰਾਮ
(STAND AT EASE)

ਵਿਸ਼ਰਾਮ ਵਿਚ ਆਪਣਾ ਖੱਬਾ ਪੈਰ ਖੱਬੇ ਪਾਸੇ 12 ਇੰਚ ਦੂਰੀ ਤੱਕ ਲੈ ਕੇ ਜਾਂਦੇ ਹਾਂ, ਜਿਸ ਨਾਲ ਸਰੀਰ ਦਾ ਸਾਰਾ ਭਾਰ ਦੋਨਾਂ ਪੈਰਾਂ ‘ਤੇ ਵੀ ਰਹੇ ਅਤੇ ਦੋਨਾਂ ਬਾਂਹਾਂ ਨੂੰ ਪਿੱਛੇ ਲੈ ਜਾਓ ਜਿਸ ਨਾਲ ਸੱਜਾ ਹੱਥ ਖੱਬੇ ਹੱਥ ਨੂੰ ਫੜੇ ਹੋਏ ਹੋਵੇ ਅਤੇ ਸੱਜੇ ਹੱਥ ਦਾ ਅੰਗਨਾ ਖੱਬੇ ਹੱਥ ‘ਤੇ ਆਰਾਮ ਨਾਲ ਹੋਵੇਗਾ ।
ਮਾਰਚਿੰਗ (Marching) Game Rules – PSEB 10th Class Physical Education 2
ਦੋਵੇਂ ਬਾਂਹਾਂ ਨੂੰ ਸਿੱਧੇ ਰੱਖਦੇ ਹੋਏ ਉਂਗਲੀਆਂ ਨੂੰ ਪੂਰੀ ਤਰ੍ਹਾਂ ਨਾਲ ਸਿੱਧਾ ਰੱਖਣਾ ਹੈ ।

ਸੱਜੇ ਸਜ
(RIGHT DRESS)

ਸੱਜੇ ਸਜ ਦੀ ਕਮਾਂਡ ਮਿਲਣ ਤੇ ਸਾਰੇ ਵਿਦਿਆਰਥੀ ਖੱਬੇ ਪੈਰ ਤੋਂ ਅੱਗੇ ਵੱਧਦੇ ਹੋਏ 15 ਇੰਚ ਦੇ ਫਾਸਲੇ ‘ਤੇ ਸਥਾਨ ਗ੍ਰਹਿਣ ਕਰਨਗੇ, ਪਰ ਇਸ ਵਿਚ ਸੱਜੇ ਵੱਲ ਨੂੰ ਖੜਾ ਵਿਦਿਆਰਥੀ ਉੱਥੇ ਹੀ ਖੜ੍ਹਾ ਹੋਵੇਗਾ । ਪਹਿਲੀ ਲਾਇਨ ਵਿਚ ਖੜੇ ਸਾਰੇ ਵਿਦਿਆਰਥੀ ਸੱਜਾ ਹੱਥ ਆਪਣੇ ਮੋਢੇ ਦੇ ਬਰਾਬਰ ਅੱਗੇ ਨੂੰ ਵਧਾਵੇਗਾ ਅਤੇ ਹੱਥ ਦੀਆਂ ਉਂਗਲੀਆਂ ਬੰਦ ਹੋਣਗੀਆਂ । ਦੂਸਰੇ ਵਿਦਿਆਰਥੀ ਉਸ ਦੇ ਸੱਜੇ ਵੱਲ ਨੂੰ ਹੱਥ ਦੁਆਰਾ ਛੂਹਦੇ ਹੋਏ ਖੜੇ ਹੋਣਗੇ ਅਤੇ ਬਾਕੀ ਉਹਨਾਂ ਦੇ ਪਿੱਛੇ-ਪਿੱਛੇ ਖੜ੍ਹੇ ਹੋਣਗੇ । ਇਨ੍ਹਾਂ ਦਾ ਆਪਸ ਵਿਚ 3 ਇੰਚ ਦਾ ਫ਼ਾਸਲਾ ਹੋਵੇਗਾ ।
ਮਾਰਚਿੰਗ (Marching) Game Rules – PSEB 10th Class Physical Education 3

ਖੱਬੇ ਸਜ
(LEFT DRESS)
ਖੱਬੇ ਸਜ ਦਾ ਹੁਕਮ ਮਿਲਣ ਤੇ ਉਪਰੋਕਤ ਸਾਰੀਆਂ ਕਿਰਿਆਵਾਂ ਖੱਬੇ ਹੱਥ ਨੂੰ ਜਾਣਗੀਆਂ ।

ਖੱਬੇ ਮੁੜ
(LEFT TURN)

ਇਸ ਕਿਰਿਆ ਵਿਚ ਸਾਵਧਾਨ ਖੜੇ ਹੋਏ ਦੋ ਦੀ ਗਿਣਤੀ ਕਰਨਗੇ । ਇਕ ਦੀ ਗਿਣਤੀ ‘ ਤੇ ਵਿਦਿਆਰਥੀ ਖੱਬੇ ਵੱਲ 90° ਦਾ ਕੋਣ ਬਣਾਉਂਦੇ ਹੋਏ ਅੱਡੀ ਅਤੇ ਸੱਜੇ ਪੰਜੇ ਨੂੰ ਉੱਪਰ | ਉਠਾਉਣਗੇ । ਇਸ ਕਿਰਿਆ ਦੇ ਬਾਅਦ ਦੋ ਦੀ ਗਿਣਤੀ ਤੇ 6 ਇੰਚ ਉੱਪਰ ਉਠਾ ਕੇ ਆਪਣੇ ਪੈਰ ਦੇ ਨਾਲ ਮਿਲਾਉਣਗੇ ।
ਮਾਰਚਿੰਗ (Marching) Game Rules – PSEB 10th Class Physical Education 4

ਮਾਰਚਿੰਗ (Marching) Game Rules – PSEB 10th Class Physical Education

ਸੱਜੇ ਮੁੜ
(RIGHT TURN)

ਇਹ ਕਿਰਿਆ ਦੋ ਦੀ ਗਿਣਤੀ ਵਿਚ ਜਿਸ ਪ੍ਰਕਾਰ ਖੱਬੇ ਮੁੜ ਵਿਚ ਕੀਤੀ ਜਾਂਦੀ ਹੈ, ਉਸ ਤਰ੍ਹਾਂ ਸੱਜੇ ਅੱਡੀ ਅਤੇ ਖੱਬੇ ਪੰਜੇ ਨੂੰ ਉੱਪਰ ਕਰੋਗੇ ।
ਮਾਰਚਿੰਗ (Marching) Game Rules – PSEB 10th Class Physical Education 5
ਪਿੱਛੇ ਮੁੜ
(ABOUT TURN)

ਪਿੱਛੇ ਮੁੜ ਦਾ ਨਿਰਦੇਸ਼ ਮਿਲਣ ਤੇ ਵਿਦਿਆਰਥੀ ਸੱਜੇ ਵੱਲ ਨੂੰ 180° ਦਾ ਕੋਣ ਬਣਾਉਂਦੇ ਹੋਏ ਖੱਬੇ ਪੈਰ ਦੀ ਅੱਡੀ ਅਤੇ ਸੱਜੇ ਪੈਰ ਦੇ ਪੰਜੇ ਤੇ ਘੁੰਮੇਗਾ ।
ਇਸ ਵਿਚ ਸਰੀਰ ਦਾ ਭਾਰ ਬਰਾਬਰ ਰੱਖਣਾ ਹੁੰਦਾ ਹੈ । ਦੋ ਗਿਣਨ ਤੇ ਵਿਦਿਆਰਥੀ ਖੱਬੇ ਪੈਰ ਨੂੰ ਜ਼ਮੀਨ ਤੋਂ 6 ਇੰਚ ਉਠਾਉਂਦੇ ਹੋਏ ਸੱਜੇ ਪੈਰ ਦੇ ਬਰਾਬਰ ਲਿਆਉਣਗੇ ਅਤੇ ਸਾਵਧਾਨ ਅਵਸਥਾ ਵਿੱਚ ਹੋਣਗੇ । ਸਾਰਿਆਂ ਦੇ ਕਿਰਿਆ ਕਰਦੇ ਸਮੇਂ ਸਰੀਰ ਦਾ ਭਾਰ ਸੱਜੇ ਪੈਰ ਤੇ ਹੋਵੇਗਾ ।
ਮਾਰਚਿੰਗ (Marching) Game Rules – PSEB 10th Class Physical Education 6
ਤੇਜ਼ ਚਲ
(QUICK MARCH)

ਇਸ ਨਿਰਦੇਸ਼ ਤੇ ਵਿਦਿਆਰਥੀ ਆਪਣਾ ਖੱਬਾ ਪੈਰ ਅੱਗੇ ਲਿਆਏਗਾ । ਉਹ ਪੈਰ ਜ਼ਮੀਨ ਦੇ ਸਾਹਮਣੇ ਅੱਗੇ ਲਿਆਏਗਾ । ਉਹ ਪੈਰ ਜ਼ਮੀਨ ਦੇ ਸਾਹਮਣੇ ਗੋਡੇ ਨੂੰ ਸਿੱਧਾ ਰੱਖਦੇ ਹੋਏ ਅੱਗੇ ਲੈ ਕੇ ਜਾਣਗੇ ਅਤੇ ਉਸ ਦੇ ਨਾਲ ਆਪਣੇ ਸੱਜੇ ਹੱਥ ਨੂੰ ਉੱਪਰ ਘੁਮਾਉਂਦੇ ਹੋਏ ਕਦਮ ਦੇ ਸਤਰ ਤੱਕ ਲੈ ਜਾਣਗੇ । ਹੱਥ ਦੀਆਂ ਉਂਗਲੀਆਂ ਬੰਦ ਹੋਣਗੀਆਂ । ਇਹ ਕਿਰਿਆ ਸੱਜਾ ਪੈਰ ਅੱਗੇ ਕਰਦੇ ਹੋਏ ਦੁਹਰਾਉਣਗੇ ਅਤੇ ਹੱਥ ਦੀ ਸਥਿਤੀ ਇਸ ਤੋਂ ਉਲਟ ਹੋਵੇਗੀ । ਇਹ ਕਿਰਿਆ ਇਕ ਦੋ ਦੀ ਗਿਣਤੀ ਤੇ ਨਿਰੰਤਰ ਚੱਲਦੀ ਰਹੇਗੀ ।

ਥੰਮ
(HALT)

ਥੰਮ ਦਾ ਨਿਰਦੇਸ਼ ਜਦੋਂ ਸੱਜਾ ਪੈਰ ਖੱਬੇ ਪੈਰ ਨੂੰ ਪਾਰ ਕਰਦਾ ਹੈ, ਉਦੋਂ ਦਿੱਤਾ ਜਾਂਦਾ ਹੈ । ਇਸਦੇ ਨਿਰਦੇਸ਼ ਮਿਲਣ ਤੇ ਵਿਦਿਆਰਥੀ, ਜਿਵੇਂ-ਖੱਬਾ ਪੈਰ ਜ਼ਮੀਨ ਨੂੰ ਛੂਹ ਲਵੇਗਾ, ਸੱਜਾ | ਪੈਰ ਖੱਬੇ ਪੈਰ ਦੇ ਬਰਾਬਰ ਆਏਗਾ ਅਤੇ ਵਿਦਿਆਰਥੀ ਉੱਥੇ ਖੜੇ ਹੋ ਜਾਏਗਾ ਅਤੇ ਉਹਨਾਂ ਦੇ ਦੋਨੋਂ ਹੱਥ ਬਰਾਬਰ ਹੋਣਗੇ ਅਤੇ ਵਿਦਿਆਰਥੀ ਸਾਵਧਾਨ ਸਥਿਤੀ ਵਿਚ ਹੋਣਗੇ ।

ਲੇਜ਼ੀਅਮ, ਡੰਬਲ (Lazium, Dumble) Game Rules – PSEB 10th Class Physical Education

Punjab State Board PSEB 10th Class Physical Education Book Solutions ਲੇਜ਼ੀਅਮ, ਡੰਬਲ (Lazium, Dumble) Game Rules.

ਲੇਜ਼ੀਅਮ, ਡੰਬਲ (Lazium, Dumble) Game Rules – PSEB 10th Class Physical Education

ਲੇਜ਼ੀਅਮ
(Lazium)

ਲੇਜ਼ੀਅਮ-ਇਸ ਵਿਚ 16 ਲੱਕੜੀਆਂ ਦਾ ਇਕ ਲੰਬਾ ਹੈੱਡਲ ਹੁੰਦਾ ਹੈ । ਜਿਸਦੇ ਨਾਲ ਲੋਹੇ ਦੀ ਚੇਨ ਲੱਗੀ ਹੁੰਦੀ ਹੈ । ਜੋ ਲੱਕੜੀ ਦੇ ਦੋਨਾਂ ਸਿਰਿਆਂ ਨਾਲ ਜੁੜੀ ਹੁੰਦੀ ਹੈ । ਇਸ ਵਿਚ 15″ ਦੀ ਇਕ ਛੜ ਹੁੰਦੀ ਹੈ । ਜਿਸ ਨੂੰ ਫੜ ਕੇ ਲੇਜ਼ੀਅਮ ਨਾਲ ਤਾਲਯੁਕਤ ਝਣਕਾਰ ਅਤੇ ਧੁਨੀ ਉਤਪੰਨ ਕੀਤੀ ਜਾ ਸਕਦੀ ਹੈ । ਇਸ ਦਾ ਭਾਰ ਤਕਰੀਬਨ ਇਕ ਕਿਲੋਗ੍ਰਾਮ ਹੁੰਦਾ ਹੈ ।

ਲੇਜ਼ੀਅਮ ਦਾ ਪ੍ਰਯੋਗ ਭਾਰਤ ਦੇਸ਼ ਦੇ ਪੇਂਡੂ ਖੇਤਰਾਂ ਵਿਚ ਤਾਲਯੁਕਤ ਕਿਰਿਆਵਾਂ ਦੇ ਲਈ ਕੀਤਾ ਜਾਂਦਾ ਹੈ । ਇਸਦੇ ਨਾਲ ਢੋਲ ਤੇ ਤਾਲ ਦਿੱਤੀ ਜਾਂਦੀ ਹੈ । ਸਕੂਲਾਂ ਦੇ ਬੱਚੇ ਇਸ ਵਿੱਚ ਬਹੁਤ ਉਤਸ਼ਾਹ ਨਾਲ ਭਾਗ ਲੈਂਦੇ ਹਨ । ਇਸ ਲਈ ਲੇਜ਼ੀਅਮ ਨਾਲ ਬੱਚਿਆਂ ਦਾ ਮਨੋਰੰਜਨ ਬਹੁਤ ਜ਼ਿਆਦਾ ਹੁੰਦਾ ਹੈ | ਸਰੀਰਿਕ ਕਸਰਤ ਦੇ ਰੂਪ ਵਿਚ ਵੀ ਲੇਜ਼ੀਅਮ ਦਾ ਬਹੁਤ ਮਹੱਤਵ ਹੈ, ਕਿਉਂਕਿ | ਇਸ ਵਿਚ ਭਾਗ ਲੈਣ ਵਾਲਿਆਂ ਨੂੰ ਕਾਫ਼ੀ ਕਸਰਤ ਕਰਨੀ ਪੈਂਦੀ ਹੈ ।

ਪ੍ਰਸ਼ਨ 1.
ਲੇਜ਼ੀਅਮ ਦੀਆਂ ਮੂਲਭੂਤ ਅਵਸਥਾਵਾਂ ਲਿਖੋ ।
ਉੱਤਰ-
ਲੇਜ਼ੀਅਮ ਦੀਆਂ ਮੂਲਭੂਤ ਅਵਸਥਾਵਾਂ
(FUNDAMENTAL STAGES OF LEZIUM)

1. ਲੇਜ਼ੀਅਮ ਸਕੰਦ – ਇਸ ਨੂੰ ਖੱਬੀ ਭੁਜਾ ਵਿਚ ਪਾ ਕੇ ਮੋਢੇ ‘ਤੇ ਰੱਖਿਆ ਜਾਂਦਾ ਹੈ, ਜੋ ਕਿ ਅੰਡੇ ਦੇ ਰੂਪ ਵਿਚ ਹੁੰਦੀ ਹੈ । ਲੱਕੜੀ ਦਾ ਵੱਡਾ ਹੈਂਡਲ ਮੋਢੇ ਦੇ ਪਿੱਛੇ ਅਤੇ ਲੋਹੇ ਦੀ ਜੰਜ਼ੀਰ ਸਾਹਮਣੇ ਹੁੰਦੀ ਹੈ ।
ਲੇਜ਼ੀਅਮ, ਡੰਬਲ (Lazium, Dumble) Game Rules – PSEB 10th Class Physical Education 1

2. ਆਰਾਮ – ਲੇਜ਼ੀਅਮ ਨੂੰ ਲੋਹੇ ਦੀ ਛੜ ਨਾਲ ਸੱਜੇ ਹੱਥ ਵਿਚ ਫੜ ਕੇ ਅਤੇ ਖੱਬੇ ਹੱਥ ਵਿਚ ਫੜ ਕੇ ਖੱਬੇ ਵੱਲ ਨੂੰ ਲਟਕੇ ਰਹਿਣ ਦਿੱਤਾ ਜਾਂਦਾ ਹੈ । ਜਦੋਂ ਵਿਦਿਆਰਥੀ ਇਸ ਦੇ ਨਾਲ ਹੁਸ਼ਿਆਰ ਅਵਸਥਾ ਵਿਚ ਹੋਵੇ, ਤਾਂ ਆਰਾਮ ਦਾ ਆਦੇਸ਼ ਦਿੱਤਾ ਜਾਂਦਾ ਹੈ ।

3. ਹੁਸ਼ਿਆਰ – ਕਸਰਤ ਸ਼ੁਰੂ ਕਰਨ ਦੇ ਲਈ ਹੁਸ਼ਿਆਰ ਅਵਸਥਾ ਵਿਚ ਆਉਣਾ ਹੁੰਦਾ ਹੈ । ਇਹ ਅਵਸਥਾ ਉਸ ਸਮੇਂ ਕੀਤੀ ਜਾਂਦੀ ਹੈ, ਜਦੋਂ ਬੱਚੇ ਲੇਜ਼ੀਅਮ ਨੂੰ ਮੋਢੇ ‘ਤੇ ਰੱਖ ਕੇ ਸਾਵਧਾਨ ਜਾਂ ਆਰਾਮ ਦੀ ਅਵਸਥਾ ਵਿਚ ਹੋਣ, ਇਹ ਕਿਰਿਆ ਦੋ ਦੀ ਗਿਣਤੀ ਵਿਚ ਕੀਤੀ ਜਾਂਦੀ ਹੈ । ਇਕ ਦੀ ਗਿਣਤੀ ਵਿਚ ਲੋਹੇ ਦੀ ਛੜ ਨੂੰ ਸੱਜੇ ਹੱਥ ਨਾਲ ਫੜਿਆ ਜਾਂਦਾ ਹੈ । ਦੋ ਦੀ ਗਿਣਤੀ ਵਿਚ ਲੇਜ਼ੀਅਮ ਨੂੰ ਖੱਬੇ ਮੋਢੇ ਤੋਂ ਉਤਾਰ ਕੇ ਉਸ ਨੂੰ ਛਾਤੀ ਦੇ ਸਾਹਮਣੇ ਲਿਆਉਂਦੇ ਹਨ । ਖੱਬੇ ਹੱਥ ਨੂੰ ਲੱਕੜੀ ਦਾ ਹੈਂਡਲ ਫੜੇ ਹੋਏ ਅੱਗੇ ਨੂੰ ਫੈਲਾਇਆ ਜਾਂਦਾ ਹੈ ਅਤੇ ਲੋਹੇ ਦੀ ਛੜ ਨੂੰ ਸੱਜੇ ਹੱਥ ਨਾਲ ਛਾਤੀ ਵੱਲ ਖਿੱਚਿਆ ਜਾਂਦਾ ਹੈ । ਕਸਰਤ ਤੋਂ ਬਾਅਦ ਇਸ ਅਵਸਥਾ ਵਿਚ ਆਉਣਾ ਹੁੰਦਾ ਹੈ ।

4. ਪਵਿੱਤਰਤਾ – ਇਹ ਅਵਸਥਾ ਸਕੰਦ ਅਵਸਥਾ ਨਾਲ ਹਾਸਿਲ ਕੀਤੀ ਜਾਂਦੀ ਹੈ । ਸੱਜੇ ਗੋਡੇ ਨੂੰ ਸਿੱਧਾ ਰੱਖ ਕੇ, ਖੱਬੇ ਗੋਡੇ ਵਿਚ ਝੁਕਾਅ ਪਾ ਕੇ ਸੱਜੇ ਪੈਰ ਪਿੱਛੇ ਕਰਕੇ ਗੋਡਾ ਝੁਕਾ ਕੇ, ਖੱਬੇ ਪੰਜੇ ‘ਤੇ ਆਉਣਾ ਚਾਹੀਦਾ ਹੈ ਅਤੇ ਉਸ ਪੈਰ ਨੂੰ ਹੇਠਾਂ ਦਬਾਉਣਾ ਚਾਹੀਦਾ ਹੈ । ਸਰੀਰ ਦਾ ਧੂੜ ਸਿੱਧਾ ਰੱਖ ਕੇ ਛਾਤੀ, ਸਿਰ ਅਤੇ ਅੱਡੀਆਂ ਨੂੰ ਜ਼ਮੀਨ ‘ਤੇ ਰੱਖਦੇ ਹੋਏ, ਉੱਪਰ ਵੱਲ ਨੂੰ ਕਰੋ ਇਸ ਦੇ ਨਾਲ ਸੱਜਾ ਪੈਰ ਖੱਬੇ ਪੈਰ ਦੇ ਸਮਕੋਣ ‘ਤੇ ਰਹੇ ਤੇ ਲੇਜ਼ੀਅਮ ਹੁਸ਼ਿਆਰ ਅਵਸਥਾ ਵਿਚ ਹੋਣੀ ਚਾਹੀਦੀ ਹੈ ।

5. ਚਾਰ ਆਵਾਜ਼–ਸ਼ੁਰੂ ਦੀ ਅਵਸਥਾ ਹੁਸ਼ਿਆਰ ਇਕ ਤੇ ਗੋਡਿਆਂ ਨੂੰ ਸਿੱਧੇ ਰੱਖਦੇ ਹੋਏ, ਧੜ ਨੂੰ ਥੱਲੇ ਝੁਕਾਓ ਅਤੇ ਪੈਰਾਂ ਦੇ ਨੇੜੇ ਪਹਿਲਾ ਸਟਰੋਕ ਲਵੋ । ਇਸ ਅਵਸਥਾ ਵਿਚ ਖੱਬੀ ਕਲਾਈ ਬਾਹਰ ਦੇ ਵੱਲ ਹੋ ਜਾਂਦੀ ਹੈ ਅਤੇ ਲੱਕੜੀ ਦਾ ਹੈਂਡਲ ਸਰੀਰ ਦੇ ਬਰਾਬਰ ਹੋ ਜਾਂਦਾ ਹੈ ।

ਦੂਜੀ ਅਵਸਥਾ ਵਿਚ ਧੜ ਨੂੰ ਉੱਪਰ ਚੁੱਕ ਕੇ ਅਤੇ ਲੋਹੇ ਦੀ ਜੰਜ਼ੀਰ ਨੂੰ ਲੱਕੜੀ ਦੇ ਹੈਂਡਲ ਨੂੰ ਦੂਰ ਖਿੱਚ ਕੇ, ਦੁਸਰਾ ਸਟਰੋਕ ਲਵੇ । ਇਸ ਅਵਸਥਾ ਵਿਚ ਲੇਜ਼ੀਅਮ ਕਮਰ ਦੇ ਕੋਲ ਸਰੀਰ ਦੇ ਸਾਹਮਣੇ ਹੋਵੇਗਾ ।
ਤੀਜੀ ਅਵਸਥਾ ਵਿਚ ਧੜ ਸਿੱਧਾ ਕਰਕੇ ਖੜੇ ਹੋਣ ਦੀ ਅਵਸਥਾ ਵਿਚ ਆ ਕੇ, ਲੱਕੜੀ ਦੇ ਹੈਂਡਲ ਨੂੰ ਜਲਦੀ ਨਾਲ ਸੱਜੇ ਮੋਢੇ ਦੇ ਉੱਪਰ ਨੂੰ ਲਿਆਓ ਖੱਬੇ ਹੱਥ ਸਾਹਮਣੇ ਹੋਣ ।
ਚੌਥੀ ਅਵਸਥਾ ਵਿਚ ਹੈਂਡਲ ਨੂੰ ਉੱਪਰ ਵੱਲ ਨੂੰ ਅਤੇ ਮੂੰਹ ਸਾਹਮਣੇ ਇਸ ਤਰ੍ਹਾਂ ਫੈਲਾਓ ਜਿਸ ਨਾਲ ਲੇਜ਼ੀਅਮ ਵਿਚ ਦੇਖਿਆ ਜਾ ਸਕੇ ।

6. ਇਕ ਜਗਾ – ਇਸ ਕਸਰਤ ਵਿਚ ਪਹਿਲੀਆਂ ਚਾਰ ਗਿਣਤੀਆਂ ‘ਤੇ ਲੇਜ਼ੀਅਮ ਨੂੰ ਅਰਧ-ਗੋਲਾਕਾਰ ਰੂਪ ਵਿਚ ਘੁਮਾ ਕੇ ਖੱਬੇ ਤੋਂ ਸੱਜੇ ਵੱਲ ਲਿਆਇਆ ਜਾਂਦਾ ਹੈ । ਇਸਦੇ ਬਾਅਦ | ਅਗਲੀਆਂ ਚਾਰ ਗਿਣਤੀਆਂ ਵੱਲ ਫਿਰ ਇਸੇ ਤਰ੍ਹਾਂ ਖੱਬੇ ਵੱਲ ਲਿਆਇਆ ਜਾਂਦਾ ਹੈ ।

7. ਆਦਿ ਲਗਾਉ – ਇਸ ਕਸਰਤ ਵਿਚ ਇਕ ਸਥਾਨ ਦੀਆਂ ਸਾਰੀਆਂ ਅੱਠ ਗਿਣਤੀਆਂ | ਉਸੇ ਤਰ੍ਹਾਂ ਹੋਣਗੀਆਂ ਅਤੇ ਨਾਲ ਹੀ ਹਰੇਕ ਵਿਸ਼ਮ ਗਿਣਤੀ ਤੇ ਪੈਰ ਨਾਲ ਕਿਰਿਆ ਕੀਤੀ | ਜਾਵੇਗੀ । ਚਾਰ ਵਾਰੀ ਆਵਾਜ਼ ਭਿੰਨ ਕਰਦੇ ਸਮੇਂ ਖੱਬੀ ਲੱਤ ਨੂੰ ਸੱਜੀ ਲੱਤ ਨਾਲ ਲਾਇਆ | ਜਾਵੇਗਾ ਅਤੇ ਖੱਬਾ ਪੰਜਾ ਸੱਜੀ ਅੱਡੀ ਦੇ ਨੇੜੇ ਜ਼ਮੀਨ ‘ਤੇ ਰੱਖਿਆ ਜਾਂਦਾ ਹੈ । ਲੱਤਾਂ ਨੂੰ ਉੱਪਰ ਨੂੰ ਲੈ ਜਾਂਦੇ ਸਮੇਂ ਪਹਿਲੇ ਉਸ ਨੂੰ ਅੱਗੇ ਫੈਲਾਓ ਅਤੇ ਉਦੋਂ ਦੂਸਰੇ ਦੇ ਉੱਪਰ ਲੈ ਜਾਓ ।

8. ਸ਼ੁਰੂ ਦੀ ਅਵਸਥਾ ਪਵਿੱਤਰ – ਇਸ ਅਵਸਥਾ ਵਿਚ ਪਿੱਛੇ ਘੁੰਮਦੇ ਸਮੇਂ ਚਾਰ ਆਵਾਜ਼ | ਚਾਰ ਵਾਰੀ ਕਰੋ । ਸ਼ੁਰੂ ਦੀ ਅਵਸਥਾ ਵਿਚ ਆਉਣ ਤੇ ਕਿਰਿਆ ਪੂਰੀ ਹੋ ਜਾਂਦੀ ਹੈ । ਘੁੰਮਣ ਦੀ ਕਿਰਿਆ ਸੱਜੇ ਵੱਲ ਨੂੰ ਕੀਤੀ ਜਾਂਦੀ ਹੈ ਅਤੇ ਲੇਜ਼ੀਅਮ ਨੂੰ ਸਾਹਮਣੇ ਦੇ ਵੱਲ ਛਾਤੀ ਦੀ ਉੱਚਾਈ ਤੱਕ ਰੱਖਿਆ ਜਾਂਦਾ ਹੈ । ਤਾਲ ਨੂੰ ਬਣਾਏ ਰੱਖਣ ਦੇ ਲਈ ਚੌਥੀ ਗਿਣਤੀ ਦੇ ਨਾਲ ਤੇਜ਼ੀ ਨਾਲ ਮੁੜਿਆ ਜਾਵੇ । ਇਸ ਕਸਰਤ ਨੂੰ ਕਰਦੇ ਸਮੇਂ ਭੁਜਾ ਗੋਲਾਕਾਰ ਘੁਮਾਈ ਜਾਂਦੀ ਹੈ ।

9. ਦੋ ਰੁੱਖ – ਇਹ ਅੱਠ ਗਿਣਤੀ ਦੀ ਕਸਰਤ ਹੈ । ਇਸ ਵਿਚ ਪਵਿੱਤਰਤਾ ਸ਼ੁਰੂ ਦੀ | ਅਵਸਥਾ ਵਿਚ ਹੁੰਦੀ ਹੈ । ਤਿੰਨ ਤਕ ਦੀ ਗਿਣਤੀ ਤਿੰਨ ਗਿਣਤੀ ਦੇ ਸਮਾਨ ਹੁੰਦੀ ਹੈ । ਚੌਥੇ ਤੇ ਉਲਟ ਦਿਸ਼ਾ ਦੇ ਵੱਲ ਮੂੰਹ ਕਰਦੇ ਹੋਏ ਬਦਲੀ ਹੋਈ ਪਵਿੱਤਰਤਾ ਸਥਿਤੀ ਵਿਚ ਖੱਬੇ ਤੋਂ ਇਕਦਮ ਅੱਗੇ ਨੂੰ ਝਟਪਦੇ ਹੋਏ ਚਾਰ ਵਾਰ ਆਵਾਜ਼ ਕਰੋ । ਪੰਜ ਤੇ ਲੇਜ਼ੀਅਮ ਨੂੰ ਉਲਟਾ ਕਰਦੇ ਹੋਏ ਖੱਬੇ ਵੱਲ ਸੱਜੇ ਪੰਜੇ ਨਾਲ ਨੇੜੇ ਹੋ ਕੇ ਚਾਰ ਆਵਾਜ਼ ਕਰੋ : ਛੇ ਦੋ ਬਰਾਬਰ, ਸੱਤ | ਸ਼ੁਰੂ ਦੀ ਦਿਸ਼ਾ ਵਿਚ ਪੂਰੀ ਤਰ੍ਹਾਂ ਮੁੜੀ ਅਤੇ ਚੰਗੀ ਪਵਿੱਤਰਤਾ ਅਵਸਥਾਵਾਂ ਬਣਾਏ ਰੱਖਦੇ ਹੋਏ ਚਾਰ ਆਵਾਜ਼ ਤਿੰਨ ਕਰੋ ਅਤੇ ਅੱਠ ਉੱਪਰ ਸ਼ੁਰੂ ਕੀਤੀ ਅਵਸਥਾ ਜਾਰੀ ਰੱਖੋ

10. ਅੱਗੇ ਫਲਾਂਗ – ਇਹ ਦਸ ਗਿਣਤੀ ਦੀ ਕਸਰਤ ਹੈ । ਸ਼ੁਰੂ ਦੀ ਅਵਸਥਾ ਪਵਿੱਤਰ ਹੁੰਦੀ ਹੈ । ਇਕ ਅੱਗੇ ਝੁਕ ਕੇ ਖੱਬੇ ਪੰਜੇ ਦੇ ਨੇੜੇ ਚਾਰ ਆਵਾਜ਼ ਤਿੰਨ ਉਸ ਸਮੇਂ ਕਰੋ, ਜਦੋਂ ਸੱਜੇ ਪੈਰ ਨਾਲ ਲਿਆ ਗਿਆ ਕਦਮ ਪੂਰਾ ਹੋ ਜਾਵੇ, ਜਿੱਥੇ ਖੱਬੇ ਵੱਲ ਨੂੰ ਮੁੜਿਆ ਜਾਂਦਾ ਹੈ । ਤੀਸਰੀ ਗਿਣਤੀ ਤੇ ਸੱਜੇ ਪੈਰ ਨਾਲ ਅੱਗੇ ਕਦਮ ਕਰਦੇ ਹੋਏ ਪਿੱਛੇ ਮੁੜ ਕੇ ਦੂਸਰੀ ਦਿਸ਼ਾ ਵੱਲ ਮੂੰਹ ਕਰਕੇ ਖੱਬੇ ਪੈਰ ਨਾਲ ਅੱਗੇ ਨੂੰ ਉਛਲਦੇ ਹਨ । ਇਸ ਤਰ੍ਹਾਂ ਖੱਬੇ ਪੰਜੇ ਦੇ ਨਜ਼ਦੀਕ ਪੰਜ ਤੇ ਚਾਰ ਆਵਾਜ਼ ਇਕ ਕੀਤਾ ਜਾਂਦਾ ਹੈ । ਛੇਵਾਂ ਅਤੇ ਸੱਤਵਾਂ ਸਟਰੋਕ ਲੈਂਦੇ ਸਮੇਂ ਲੇਜ਼ੀਅਮ ਦੇ ਨਾਲ ਬਣਿਆ ਪੈਰ ਵੀ ਅੱਗੇ ਲਿਆਂਦਾ ਜਾਂਦਾ ਹੈ ਅਤੇ ਪਵਿੱਤਰ ਅਵਸਥਾ ਦੇ ਨਾਲ ਅੱਗੇ ਰੱਖ ਦਿੱਤਾ ਜਾਂਦਾ ਹੈ । ਅੱਠ ਤੇ ਚਾਰ ਆਵਾਜ਼ ਚਾਰ ਵਾਰ ਕਰੋ । ਨੌਵੇਂ ਤੇ ਹੇਠਾਂ ਝੁਕਦੇ ਹੋਏ ਚਾਰ ਆਵਾਜ਼ ਇਕ ਸਟਰੋਕ ਖੱਬੇ ਪੰਜੇ ਦੇ ਨੇੜੇ ਲਿਆਇਆ ਜਾਂਦਾ ਹੈ । ਦਸਵੇਂ ਤੇ ਧੜ ਨੂੰ ਉੱਪਰ ਉਠਾ ਕੇ ਚਾਰ ਆਵਾਜ਼ ਦੋ ਕਰਕੇ ਪਵਿੱਤਰ ਅਵਸਥਾ ਲੈਣੀ ਚਾਹੀਦੀ ਹੈ ।

11. ਪਿੱਛੇ ਫਲਾਂਗ – ਇਸ ਕਸਰਤ ਵਿਚ ਗਿਣਤੀ ਦਸ ਤੋਂ ਸ਼ੁਰੂ ਹੋਵੇਗੀ ਅਤੇ ਸ਼ੁਰੂ ਦੀ ਅਵਸਥਾ ਪਵਿੱਤਰ ਹੁੰਦੀ ਹੈ | ਪਹਿਲਾਂ ਖੱਬੇ ਪੰਜੇ ਦੇ ਨੇੜੇ ਚਾਰ ਆਵਾਜ਼ ਇਕ ਕਰੋ ਦੁਸਰੇ ਅਤੇ ਤੀਸਰੇ ਵਿਚ ਸੱਜੇ ਵੱਲ ਘੁੰਮਦੇ ਸਮੇਂ ਆਵਾਜ਼ ਦੋ ਕਰੋ ਅਤੇ ਉਲਟ ਦਿਸ਼ਾ ਵਿਚ ਖੱਬੇ ਪੈਰ ਅੱਗੇ ਵਧਾਅ ਕੇ ਚਾਰ ਆਵਾਜ਼ ਤਿੰਨ ਕਰੋ ਚਾਰ ਤੇ ਚਾਰ ਆਵਾਜ਼ ਚਾਰ ਕਰੋ । ਪੰਜ ਤੇ ਖੱਬੇ ਪੰਜੇ ਦੇ ਨੇੜੇ ਚਾਰ ਆਵਾਜ਼ ਇਕ ਕਰੋ । ਛੇਵੇਂ ਅਤੇ ਸੱਤਵੇਂ ਤੇ ਖੱਬੇ ਪੈਰ ਵੱਲ ਘੁੰਮਦੇ ਹੋਏ ਉਸ ਵੱਲ ਸੱਜਾ ਪੈਰ ਪਿੱਛੇ ਰੱਖੋ । ਅੱਠ ਤੇ ਚਾਰ ਆਵਾਜ਼ ਚਾਰ ਇੱਥੇ ਵਿਦਿਆਰਥੀ ਖੱਬੇ ਵੱਲ ਪਵਿੱਤਰ ਸਥਿਤੀ ਵਿਚ ਹੋਣਗੇ । ਨੌਵੇਂ ਤੇ ਹੇਠਾਂ ਝੁਕਦੇ ਹੋਏ ਚਾਰ ਆਵਾਜ਼ ਇਕ ਦੀ ਜਾਂਦੀ ਹੈ ।

12. ਅੱਗੇ ਝੁਕਣਾ – ਇਕ ਤੇ ਖੱਬਾ ਪੈਰ ਥੋੜ੍ਹਾ ਜਿਹਾ ਅੱਗੇ ਨੂੰ ਰੱਖੋ । ਸੱਜੇ ਵੱਲ ਹੇਠਾਂ ਝੁਕੋ · ਅਤੇ ਲੁਕੇ ਹੋਏ ਧੜ ਦੀ ਹਾਲਤ ਵਿਚ ਲੇਜ਼ੀਅਮ ਖੋਲ੍ਹੇ । ਦੋ ਤੇ ਸੱਜਾ ਪੈਰ 3’ ਉੱਪਰ ਉਠਾਓ | ਅਤੇ ਲੁਕੇ ਹੋਏ ਧੜ ਦੀ ਸਥਿਤੀ ਵਿਚ ਸਾਹਮਣੇ ਵੱਲ ਲੇਜ਼ੀਅਮ ਬੰਦ ਕਰੋ । ਤਿੰਨ ਪਰ ਸੱਜਾ | ਪੈਰ ਥੋੜਾ ਜਿਹਾ ਅੱਗੇ ਰੱਖੋ ਅਤੇ ਸੱਜੇ ਵੱਲ ਗਿਣਤੀ ਇਕ ਦੀ ਹਰਕਤ ਦੁਹਰਾਓ | ਇਸ ਪਕਾਰ ਕਸਰਤ ਜਾਰੀ ਰੱਖੀ ਜਾ ਸਕਦੀ ਹੈ । ਇਸ ਪ੍ਰਕਾਰ ਲੇਜ਼ੀਅਮ ਦੀਆਂ ਭਿੰਨ-ਭਿੰਨ ਕਸਰਤਾਂ ਕੀਤੀਆਂ ਜਾ ਸਕਦੀਆਂ ਹਨ ।

ਲੇਜ਼ੀਅਮ, ਡੰਬਲ (Lazium, Dumble) Game Rules – PSEB 10th Class Physical Education

ਪ੍ਰਸ਼ਨ 2.
ਡੰਬਲ ਦੀ ਕਸਰਤ ਤੇ ਇਨ੍ਹਾਂ ਦੀਆਂ ਕਿਸਮਾਂ ਲਿਖੋ ।
ਉੱਤਰ-
ਡੰਬਲ
(DUMBLE)

1. ਡੰਬਲ – ਡੰਬਲ ਪੱਛਮੀ ਦੇਸ਼ਾਂ ਦੀ ਖੇਡ ਹੈ, ਜੋ ਸਰੀਰ ਨਿਰਮਾਣ ਦੇ ਲਈ ਜਿਮਨੇਜ਼ਿਅਮ ਵਿਚ ਪ੍ਰਯੋਗ ਕੀਤਾ ਜਾਂਦਾ ਹੈ । ਡੰਬਲ ਦੋ ਪ੍ਰਕਾਰ ਦੇ ਹੁੰਦੇ ਹਨ । ਇਕ ਭਾਰੀ ਲੋਹੇ ਦੇ ਤੇ ਦੂਸਰੇ ਹਲਕੇ ਲੱਕੜੀ ਦੇ ! ਡੰਬਲ ਦਾ ਅਰਥ ਦੋ ਸਿਰਾ ਭਾਰ ਹੈ । ਲੱਕੜੀ ਦੇ ਡੰਬਲ ਵਿਚ ਸਕੂਲਾਂ ਦੇ ਬੱਚੇ ਕਸਰਤ ਕਰਦੇ ਹਨ । ਇਕ ਹੱਥ ਵਿਚ ਇਕ ਡੰਬਲ ਫੜਿਆ ਜਾਂਦਾ ਹੈ ਅਤੇ ਬਾਹਾਂ ਨੂੰ ਘੁਮਾ ਕੇ ਇਨ੍ਹਾਂ ਦਾ ਅਭਿਆਸ ਕੀਤਾ ਜਾਂਦਾ ਹੈ । ਡੰਬਲ ਨਾਲ ਕਸਰਤ ਕਰਨ ਦਾ ਉਦੇਸ਼ ਉਹ ਕਸਰਤ ਹੈ ਜਿਸ ਨਾਲ ਸਰੀਰਿਕ ਅਤੇ ਮਾਨਸਿਕ ਵਿਕਾਸ ਹੋ ਸਕੇ । ਇਨ੍ਹਾਂ ਦੇ ਨਾਲ ਬਾਂਹਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ । ਛਾਤੀ ਚੌੜੀ ਹੋ ਕੇ ਜ਼ਿਆਦਾ ਹਵਾ ਸਾਹ ਦੇ ਰਾਹੀਂ ਦਿਲ ਤਕ ਪਹੁੰਚਦੀ ਹੈ, ਜਿਸ ਨਾਲ ਖੂਨ ਸਾਫ਼ ਹੁੰਦਾ ਹੈ । ਸਾਫ਼ ਖ਼ੂਨ ਮਿਲਣ ਨਾਲ ਸਰੀਰ ਨਿਰੋਗ ਅਤੇ ਸਵਸਥ ਰਹਿੰਦਾ ਹੈ । ਪੁਰਾਤਨ ਕਾਲ ਵਿਚ ਮਲ ਯੁੱਧ ਅਤੇ ਕੁਸ਼ਤੀਆਂ ਕਰਨ ਵਾਲੇ ਡੰਬਲ ਦਾ ਅਭਿਆਸ ਜ਼ਰੂਰ ਕਰਦੇ ਸਨ । ਜਿਹਨਾਂ ਲੋਕਾਂ ਨੇ ਬਾਂਹਾਂ ਦੀਆਂ ਮਾਸਪੇਸ਼ੀਆਂ ਬਣਾਉਣੀਆਂ ਹੁੰਦੀਆਂ ਸੀ ਅਤੇ ਸੀਨਾ ਚੌੜਾ ਕਰਨਾ ਹੁੰਦਾ ਸੀ ਉਹ ਵੀ ਡੰਬਲ ਦੀ ਕਸਰਤ ਕਰਦੇ ਸਨ ।
ਲੇਜ਼ੀਅਮ, ਡੰਬਲ (Lazium, Dumble) Game Rules – PSEB 10th Class Physical Education 2
ਅੱਜ ਵੀ ਡੰਬਲ ਦਾ ਪ੍ਰਯੋਗ ਪੁਰਾਤਨ ਸਮੇਂ ਦੀ ਤਰ੍ਹਾਂ ਹੀ ਹੁੰਦਾ ਹੈ । ਡੰਬਲ ਇਕ ਪ੍ਰਕਾਰ ਦਾ ਖੇਡ ਵੀ ਹੈ ਅਤੇ ਕਸਰਤ ਦਾ ਸਾਧਨ ਵੀ । ਖੇਡ ਅਤੇ ਕਸਰਤ ਦੇ ਨਾਲ ਇਹ ਮਨੋਰੰਜਨ ਦਾ ਸਾਧਨ ਵੀ ਹੈ । ਡੰਬਲ ਸੁੱਕੀ ਲੱਕੜੀ ਦਾ ਬਣਿਆ ਹੁੰਦਾ ਹੈ । ਜਿਸਦੇ ਵਿਚ ਮੁੱਠ ਹੁੰਦੀ ਹੈ । ਇਹ ਦੋਨਾਂ ਸਿਰਿਆਂ ਤੋਂ ਗੋਲ ਅਤੇ ਮੋਟਾ ਹੁੰਦਾ ਹੈ । ਇਸ ਮੁਠ ਨੂੰ ਹੱਥ ਨਾਲ ਫੜਿਆ ਜਾਂਦਾ ਹੈ । ਸੁੱਕੀ ਲੱਕੜੀ ਦੇ ਡੰਬਲ ਮਜ਼ਬੂਤ ਹੁੰਦੇ ਹਨ । ਇਸ ਦੀ ਆਵਾਜ਼ ਵੀ ਕਾਫ਼ੀ ਤਿੱਖੀ ਹੁੰਦੀ ਹੈ । ਡੰਬਲ ਕਸਰਤ ਵਿਚ ਪਰਸਪਰ ਟਕਰਾਇਆ ਜਾਂਦਾ ਹੈ । ਇਸ ਲਈ ਇਨ੍ਹਾਂ ਨੂੰ ਸਾਵਧਾਨੀ ਨਾਲ ਫੜਨ ਦੀ ਜ਼ਰੂਰਤ ਹੁੰਦੀ ਹੈ । ਡੰਬਲ ਨੂੰ ਵਿਚੋਂ ਫੜ ਕੇ, ਪਹਿਲੇ ਮੁਠ ਦੇ ਗਿਰਦ, ਚਾਰੋਂ ਉਂਗਲੀਆਂ ਨੂੰ ਲਪੇਟ ਲਿਆ ਜਾਂਦਾ ਹੈ । ਅੰਗੂਠਾ ਚਾਰੋਂ ਉਂਗਲੀਆਂ ਦੇ ਵਿੱਚ | ਰੱਖਿਆ ਜਾਂਦਾ ਹੈ । ਡੰਬਲ ਇਸ ਢੰਗ ਨਾਲ ਫੜਨਾ ਚਾਹੀਦਾ ਹੈ ਕਿ ਡੰਬਲ ਟਕਰਾਉਂਦੇ ਸਮੇਂ ਹੱਥ ਨਾਲ ਡਿੱਗ ਨਾ ਜਾਵੇ ।

2. ਡੰਬਲ ਕਰਦੇ ਸਮੇਂ ਸਰੀਰ ਦੀ ਸਥਿਤੀ – ਡੰਬਲ ਕਰਦੇ ਸਮੇਂ ਪੈਰ ਤੇ ਅੱਡੀਆਂ ਮਿਲੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਪੰਜੇ ਖੁੱਲ੍ਹੇ ਹੋਣੇ ਚਾਹੀਦੇ ਹਨ । ਗੋਡੇ ਅਤੇ ਲੱਤਾਂ ਸਿੱਧੀਆਂ ਹੋਣ । ਮੋਢੇ ਨੂੰ ਪਿੱਛੇ ਖਿੱਚਣ ਨਾਲ ਛਾਤੀ ਨੀ ਹੋਵੇਗੀ । ਅੱਖਾਂ ਸਾਹਮਣੇ ਸਿੱਧੀਆਂ ਹੋਣਗੀਆਂ । ਡੰਬਲ , ਕਰਦੇ ਸਮੇਂ ਵਿਦਿਆਰਥੀ ਵਿਸ਼ਰਾਮ ਨਾਲ ਸਾਵਧਾਨ ਅਵਸਥਾ ਵਿਚ ਆਉਂਦਾ ਹੈ ਅਤੇ ਦੋਨਾਂ ਹੱਥਾਂ ਵਿਚ ਡੰਬਲ ਫੜੇ ਹੁੰਦੇ ਹਨ ਅਤੇ ਉਹਨਾਂ ਨੂੰ ਸਾਵਧਾਨ ਸਥਿਤੀ ਵਿਚ ਰਹਿਣਾ ਪੈਂਦਾ ਹੈ ।
ਲੇਜ਼ੀਅਮ, ਡੰਬਲ (Lazium, Dumble) Game Rules – PSEB 10th Class Physical Education 3
ਪਹਿਲੇ ਅਭਿਆਸ ਨੂੰ ਸ਼ੁਰੂ ਕਰਦੇ ਹੋਏ ਲੀਡਰ ਸਾਵਧਾਨ ਦੀ ਮੁਦਰਾ (ਅਵਸਥਾ ਵਿਚ ਹੋਣ ਦਾ ਨਿਰਦੇਸ਼ ਦਿੰਦਾ ਹੈ । ਉਸਦੇ ਆਦੇਸ਼ ‘ਤੇ ਵਿਦਿਆਰਥੀ ਸਾਵਧਾਨ ਅਵਸਥਾ ਵਿੱਚ ਡੰਬਲ ਫੜੇ ਹੋਏ ਆਪਣੇ ਹੱਥ ਉੱਪਰ ਵੱਲ ਨੂੰ ਉਠਾਉਂਦੇ ਹਨ ਤੇ ਉਹ ਡੰਬਲਾਂ ਨੂੰ ਆਪਣੀ ਕੂਹਣੀ ਵੱਲ ਨੂੰ ਮੋੜਦੇ ਹਨ । ਡੰਬਲਾਂ ਨੂੰ ਆਪਣੇ ਪੇਟ ਕੋਲ ਲਿਆਉਂਦੇ ਹਨ ਅਤੇ ਦੋਨਾਂ ਪੈਰਾਂ ਨੂੰ ਮਿਲਾਉਂਦੇ ਹੋਏ ਇਕ ਹੀ ਸੁਰ ਤੇ ਖੱਬੇ ਅਤੇ ਸੱਜੇ ਹੱਥ ਦੇ ਡੰਬਲ ਇਕ-ਦੂਜੇ ਨਾਲ ਟਕਰਾਉਂਦੇ ਹਨ, ਡੰਬਲ ਜਦੋਂ ਪਰਸਪਰ ਟਕਰਾਉਂਦੇ ਹਨ ਤੇ ਨਾਲ ਹੀ ਮਿਲੀ-ਜੁਲੀ ਧੁਨੀ ਪੈਦਾ ਹੁੰਦੀ ਹੈ । ਉਸਦੇ ਅਨੁਸਾਰ ਲੀਡਰ ਵਿਸ਼ਰਾਮ ਦਾ ਆਦੇਸ਼ ਦਿੰਦਾ ਹੈ । ਵਿਸ਼ਰਾਮ ਦੇ ਆਦੇਸ਼ ਤੇ ਸਾਰੇ ਵਿਦਿਆਰਥੀ ਆਪਣੇ ਸੱਜੇ ਪੈਰ ਨੂੰ ਉਠਾਉਣਗੇ ਅਤੇ ਘੱਟ ਤੋਂ ਘੱਟ 6 ਇੰਚ ਦੀ ਦੂਰੀ ਤੇ ਜ਼ੋਰ ਨਾਲ ਭੂਮੀ ‘ਤੇ ਪਟਕ ਕੇ ਇਕੱਠੇ ਧੁਨੀ ਪੈਦਾ ਕਰਨਗੇ ।

ਇੰਝ ਕਰਦੇ ਹੋਏ ਉਹ ਦੋਨਾਂ ਹੱਥਾਂ ਨਾਲ ਫੜੇ ਹੋਏ ਡੰਬਲ ਨੂੰ ਪਿੱਛੇ ਵੱਲ ਲੈ ਜਾਣਗੇ ਅਤੇ ਇਕੱਠਾ ਡੰਬਲ ਇਸ ਤਰ੍ਹਾਂ ਵਜਾਉਣਗੇ ਕਿ ਇਕ ਸਾਖ਼ ਧੁਨੀ ਪੈਦਾ ਹੋਵੇ । ਉਸ ਤੋਂ ਬਾਅਦ ਸਾਵਧਾਨ ਦਾ ਆਦੇਸ਼ ਦੇਣ ਤੇ ਅਭਿਆਸ ਕਰਤਾ ਕੁਹਣੀ ਨੂੰ ਮੋੜ ਕੇ ਅਤੇ ਦੋਨਾਂ ਹੱਥਾਂ ਨਾਲ ਫੜੇ ਭੰਬਲਾਂ ਨੂੰ ਆਪਣੇ-ਆਪਣੇ ਸਾਹਮਣੇ ਲਿਆ ਕੇ ਟਕਰਾਉਣਗੇ ਅਤੇ ਇਕ ਸਾਖ਼ ਧੁਨੀ
ਉਤਪੰਨ ਕਰਨਗੇ । ਫਿਰ ਆਪਣੇ ਦੋਨਾਂ ਹੱਥਾਂ ਨੂੰ ਸਿੱਧਾ ਭੂਮੀ ਵੱਲ ਲੈ ਜਾਂਦੇ ਹਨ । ਇਸ | ਅਭਿਆਸ ਵਿਚ ਹੇਠਾਂ ਲਿਖੀਆਂ ਅਵਸਥਾਵਾਂ ਹੁੰਦੀਆਂ ਹਨ ।

ਇਸ ਅਵਸਥਾ ਵਿਚ ਸਭ ਤੋਂ ਪਹਿਲਾਂ ਸਾਵਧਾਨ ਹੋਈਏ । ਦੋਨਾਂ ਪੈਰਾਂ ਦੀਆਂ ਅੱਡੀਆਂ | ਆਪਸ ਵਿਚ ਮਿਲਾਈਆਂ ਜਾਂਦੀਆਂ ਹਨ ਅਤੇ ਪੰਜੇ ਫੈਲੇ ਹੋਏ ਹੁੰਦੇ ਹਨ ।
ਕੁਹਣੀ ਨੂੰ ਘੁਮਾ ਕੇ ਦੋਨਾਂ ਹੱਥਾਂ ਵਿਚ ਫੜੇ ਡੰਬਲਾਂ ਨੂੰ ਪਰਸਪਰ ਟਕਰਾਇਆ ਜਾਂਦਾ ਹੈ ਅਤੇ ਧੁਨੀ ਪੈਦਾ ਕੀਤੀ ਜਾਂਦੀ ਹੈ ।
ਦੁਸਰੀ ਅਵਸਥਾ ਵਿਚ ਆਉਣ ਦੇ ਲਈ ਪਹਿਲੀ ਅਵਸਥਾ ਨੂੰ ਬਦਲ ਦਿੱਤਾ ਜਾਂਦਾ ਹੈ । ਇਸ ਵਿਚ ਦੋਨਾਂ ਹੱਥਾਂ ਨੂੰ ਸਿੱਧਾ ਅੱਗੇ ਨੂੰ ਕੀਤਾ ਜਾਂਦਾ ਹੈ ।
ਹੱਥਾਂ ਦੀਆਂ ਹਥੇਲੀਆਂ ਭੂਮੀ ਵੱਲ ਕੀਤੀਆਂ ਜਾਂਦੀਆਂ ਹਨ । ਉਪਰੋਕਤ ਮੁਦਰਾ ਵਿਚ ਡੰਬਲ ਪਰਸਪਰ ਤੀਸਰੀ ਅਵਸਥਾ ਵਿਚ ਆਉਣ ਦੇ ਲਈ ਦੂਸਰੀ ਅਵਸਥਾ ਵਿਚ ਪਰਿਵਰਤਨ ਕੀਤਾ ਜਾਂਦਾ ਹੈ ।

ਤੀਸਰੀ ਅਵਸਥਾ ਤੋਂ ਪਹਿਲੀ ਅਵਸਥਾ ਵਿਚ ਆਇਆ ਜਾਂਦਾ ਹੈ । ਇਸ ਅਵਸਥਾ ਵਿਚ ਹੱਥਾਂ ਨੂੰ ਆਪਣੀ ਠੋਡੀ ਦੇ ਹੇਠਾਂ ਲਿਆਇਆ ਜਾਂਦਾ ਹੈ । ਇਸ ਅਵਸਥਾ ਵਿਚ ਹੱਥਾਂ ਦੀਆਂ ਹਥੇਲੀਆਂ ਉੱਪਰ ਨੂੰ ਹੁੰਦੀਆਂ ਹਨ ।

ਹੱਥਾਂ ਨੂੰ ਠੋਡੀ ਦੇ ਹੇਠਾਂ ਲਿਆ ਕੇ ਡੰਬਲਾਂ ਨੂੰ ਪਰਸਪਰ ਟਕਰਾਇਆ ਜਾਂਦਾ ਹੈ ਅਤੇ ਇਕ ਸਾਰ ਧੁਨੀ ਪੈਦਾ ਕੀਤੀ ਜਾਂਦੀ ਹੈ ।
ਚੌਥੀ ਅਵਸਥਾ ਵਿਚ ਆਉਣ ਦੇ ਲਈ ਫਿਰ ਤੋਂ ਤੀਸਰੀ ਅਵਸਥਾ ਵਿਚ ਪਰਿਵਰਤਨ ਕੀਤਾ ਜਾਂਦਾ ਹੈ । ਇਸ ਅਵਸਥਾ ਵਿਚ ਸਾਵਧਾਨ ਸਥਿਤੀ ਵਿਚ ਆਇਆ ਜਾਂਦਾ ਹੈ ।
ਸਾਵਧਾਨ ਸਥਿਤੀ ਵਿਚ ਅਭਿਆਸ ਕਰਨ ਵਾਲਾ ਅੱਡੀਆਂ ਨੂੰ ਮਿਲਾ ਕੇ ਅਤੇ ਪੰਜੇ ਖੋਲ ਕੇ ਰੱਖਦੇ ਹਨ । ਉਹਨਾਂ ਦੀਆਂ ਲੱਤਾਂ ਸਿੱਧੀਆਂ ਹੁੰਦੀਆਂ ਹਨ ਅਤੇ ਗੋਡੇ ਲਗਭਗ ਇਕਦੂਸਰੇ ਨਾਲ ਮਿਲੇ ਹੋਏ ਹੁੰਦੇ ਹਨ । ਹੱਥਾਂ ਵਿਚ ਫੜੇ ਹੋਏ ਡੰਬਲ ਹੇਠਾਂ ਸਰੀਰ ਦੇ ਨਾਲ ਸਪੱਰਸ਼ ਕਰਦੇ ਹਨ । ਇਸ ਸਮੇਂ ਗਰਦਨ ਸਿੱਧੀ ਹੁੰਦੀ ਹੈ । ਨਜ਼ਰਾਂ ਸਾਹਮਣੇ ਵੱਲ ਦੇਖਦੀਆਂ ਹਨ | ਮੋਢੇ ਪਿੱਛੇ ਨੂੰ ਖਿੱਚੇ ਹੋਏ ਅਤੇ ਸੀਨਾ ਤਣਿਆ ਹੋਇਆ ਹੁੰਦਾ ਹੈ ।

(ਉ) ਪਹਿਲੀ ਅਵਸਥਾ – ਅਭਿਆਸ ਨੰਬਰ 4 ਦੀ ਵਿਚ ਅਵਸਥਾ ਅਭਿਆਸ ਕਰਨ ਵਾਲੇ ਸਾਵਧਾਨ ਦੀ ਅਵਸਥਾ ਵਿਚ ਖੜ੍ਹੇ ਹੁੰਦੇ ਹਨ । ਦੋਵੇਂ ਬਾਂਹਾਂ ਨੂੰ ਅੱਗੇ ਵੱਲ ਫੈਲਾਇਆ ਜਾਂਦਾ ਹੈ । ਹੱਥ ਦੀਆਂ ਹਥੇਲੀਆਂ ਅੱਗੇ ਨੂੰ ਝੁਕੀਆਂ ਹੁੰਦੀਆਂ ਹਨ ।

ਇਸ ਅਵਸਥਾ ਵਿਚ ਡੰਬਲ ਪਰਸਪਰ ਟਕਰਾ ਕੇ ਧੁਨੀ ਪੈਦਾ ਹਨ ਕਰਦੇ ਹਨ ਅਤੇ ਇਸ ਤਰ੍ਹਾਂ ਕਰਦੇ ਸਮੇਂ ਨਜ਼ਰ ਸਾਹਮਣੇ ਨੂੰ ਸਿੱਧੀ ਰੱਖੀ ਜਾਂਦੀ ਹੈ ।

(ਅ) ਦੂਸਰੀ ਅਵਸਥਾ – ਦੂਸਰੀ ਅਵਸਥਾ ਵਿਚ ਆਉਣ ਦੇ ਲਈ ਪਹਿਲੀ ਅਵਸਥਾ ਵਿਚ ਪਰਿਵਰਤਨ ਕੀਤਾ ਜਾਂਦਾ ਹੈ ।
ਦੋਨਾਂ ਹੱਥਾਂ ਨੂੰ ਉੱਪਰ ਵੱਲ ਸਿੱਧਾ ਕੀਤਾ ਜਾਂਦਾ ਹੈ ਅਤੇ ਡੰਬਲ ਸਿਰ ਦੇ ਉੱਪਰ ਲਿਜਾਏ ਜਾਂਦੇ ਹਨ । ਇਸ ਅਵਸਥਾ ਵਿਚ ਦੋਨਾਂ ਦੀਆਂ ਹਥੇਲੀਆਂ ਅੱਗੇ ਨੂੰ ਆਉਂਦੀਆਂ ਹਨ । ਬਾਂਹਾਂ ਪਿੱਛੇ ਰੱਖ ਕੇ ਡੰਬਲ ਆਪਸ ਵਿਚ ਟਕਰਾਏ ਜਾਂਦੇ ਹਨ ਅਤੇ ਇਕ ਸਾਰ ਧੁਨੀ ਉਤਪੰਨ ਕੀਤੀ ਜਾਂਦੀ ਹੈ । ਇਸ ਅਵਸਥਾ ਵਿਚ ਧਿਆਨ ਰੱਖਣਾ ਚਾਹੀਦਾ ਹੈ ਕਿ ਅਭਿਆਸ ਕਰਨ ਵਾਲੇ ਦਾ ਚਿਹਰਾ ਸੂਰਜ ਵੱਲ ਨਾ ਹੋਵੇ ।

(ਅ) ਤੀਸਰੀ ਅਵਸਥਾ – ਇਸ ਅਵਸਥਾ ਵਿਚ ਆਉਣ ਦੇ ਲਈ ਦੂਸਰੀ ਅਵਸਥਾ ਵਿਚ ਪਰਿਵਰਤਨ ਕੀਤਾ ਜਾਂਦਾ ਹੈ । ਉੱਪਰ ਉੱਠੀਆਂ ਹੋਈਆਂ ਬਾਂਹਾਂ ਨੂੰ ਪਹਿਲੇ ਥੱਲੇ ਲੈ ਕੇ ਆਉਂਦੇ ਹਨ, ਕੂਹਣੀਆਂ ਮੋੜ ਕੇ ਬਾਹਾਂ ਉੱਪਰ ਨੂੰ ਕੀਤੀਆਂ ਜਾਂਦੀਆਂ ਹਨ ਅਤੇ ਠੋਡੀ ਦੇ ਥੱਲੇ ਕੀਤੀਆਂ ਜਾਂਦੀਆਂ ਹਨ । ਇਸ ਅਵਸਥਾ ਵਿਚ ਧਮਨੀਆਂ ਉੱਪਰ ਨੂੰ ਜਾਂਦੀਆਂ ਹਨ ।
ਡੰਬਲਾਂ ਨੂੰ ਠੋਡੀ ਦੇ ਥੱਲੇ ਟਕਰਾ ਕੇ ਧੁਨੀ ਪੈਦਾ ਕੀਤੀ ਜਾਂਦੀ ਹੈ ।

(ੲ) ਚੌਥੀ ਅਵਸਥਾ – ਇਸ ਅਵਸਥਾ ਵਿਚ ਆਉਣ ਦੇ ਲਈ ਉੱਠੇ ਹੋਏ ਹੱਥਾਂ ਨੂੰ ਹੇਠਾਂ ਨੂੰ ਲਿਆਇਆ ਜਾਂਦਾ ਹੈ ।
ਚੌਥੀ ਅਵਸਥਾ ਵਿਚ ਸਾਵਧਾਨ ਮੁਦਰਾ ਬਣਾਈ ਜਾਂਦੀ ਹੈ, ਜਿਸ ਵਿਚ ਅਭਿਆਸ ਕਰਨ ਵਾਲਾ ਅੱਡੀਆਂ ਮਿਲਾ ਕੇ ਅਤੇ ਪੰਜੇ ਖੋਲ੍ਹ ਕੇ ਖੜ੍ਹੇ ਹੁੰਦੇ ਹਨ । ਲੱਤਾਂ ਸਿੱਧੀਆਂ ਹੁੰਦੀਆਂ ਹਨ ਅਤੇ ਗੋਡੇ ਲਗਭਗ ਇਕ-ਦੂਜੇ ਨਾਲ ਸਪਰਸ਼ ਕਰਦੇ ਹਨ । ਇਸ ਸਮੇਂ ਗਰਦਨ ਸਿੱਧੀ ਰੱਖੀ ਜਾਂਦੀ ਹੈ । ਨਜ਼ਰਾ ਸਾਹਮਣੇ ਨੂੰ ਦੇਖਦਿਆਂ, ਮੋਢੇ ਪਿੱਛੇ ਨੂੰ ਖਿੱਚੇ ਹੋਏ ਅਤੇ ਸੀਨਾ ਤਨਿਆ ਹੋਇਆ ਹੁੰਦਾ ਹੈ ।

ਲੇਜ਼ੀਅਮ, ਡੰਬਲ (Lazium, Dumble) Game Rules – PSEB 10th Class Physical Education

ਅਭਿਆਸ 5 ਵਿਚ ਹੇਠਾਂ ਲਿਖੀਆਂ ਚਾਰ ਅਵਸਥਾਵਾਂ ਆਉਂਦੀਆਂ ਹਨ-
(1) ਪਹਿਲੀ ਅਵਸਥਾ ਵਿਚ ਅਭਿਆਸ ਕਰਨ ਵਾਲਾ ਸਾਵਧਾਨ ਮੁਦਰਾ ਵਿਚ ਆਉਂਦਾ ਹੈ । ਫਿਰ ਕੂਹਣੀਆਂ ਨੂੰ ਮੋੜ ਕੇ ਹੱਥ ਉੱਪਰ ਵੱਲ ਨੂੰ ਲੈ ਕੇ ਜਾਂਦੇ ਹਨ ਅਤੇ ਫਿਰ ਹੱਥ ਠੋਡੀ ਦੇ ਥੱਲੇ ਕੀਤੇ ਜਾਂਦੇ ਹਨ ।

(2) ਦੂਸਰੀ ਅਵਸਥਾ ਵਿਚ ਆਉਣ ਦੇ ਲਈ ਪਹਿਲੀ ਅਵਸਥਾ ਵਿਚ ਕਾਫ਼ੀ ਪਰਿਵਰਤਨ ਕੀਤਾ ਜਾਂਦਾ ਹੈ । ਉੱਪਰ ਨੂੰ ਉੱਠੀਆਂ ਬਾਂਹਾਂ ਨੂੰ ਥੱਲੇ ਲਿਆਇਆ ਜਾਂਦਾ ਹੈ ਅਤੇ ਬਾਹਾਂ ਨੂੰ ਪਿੱਛੇ ਨੂੰ ਕਰਕੇ ਹੱਥ ਪਿੱਛੇ ਲਿਆਏ ਜਾਂਦੇ ਹਨ, ਫਿਰ ਦੋਨਾਂ ਨੂੰ ਸਿੱਧਾ ਕਰਨ ਤੋਂ ਬਾਅਦ ਕੂਹਣੀਆਂ ਪੇਟ ਦੇ ਨਾਲ ਲਗਾਈਆਂ ਜਾਂਦੀਆਂ ਹਨ । ਇਸ ਮੁਦਰਾ ਵਿਚ ਡੰਬਲ ਪਰਸਪਰ ਟਕਰਾ ਕੇ ਇੱਕੋ ਸਮੇਂ ਧੁਨੀ ਉਤਪੰਨ ਕੀਤੀ ਜਾਂਦੀ ਹੈ ।

(3) ਤੀਸਰੀ ਅਵਸਥਾ ਵਿਚ ਆਉਣ ਦੇ ਲਈ ਪਿੱਛੇ ਕੀਤੇ ਹੋਏ ਹੱਥਾਂ ਨੂੰ ਉੱਥੋਂ ਹਟਾ ਕੇ ਅੱਗੇ ਲਿਆਇਆ ਜਾਂਦਾ ਹੈ । ਇਸ ਮੁਦਰਾ ਵਿੱਚ ਡੰਬਲ ਪਰਸਪਰ ਟਕਰਾ ਕੇ ਇੱਕੋ ਸਮੇਂ ਧੁਨੀ ਉਤਪੰਨ ਕੀਤੀ ਜਾਂਦੀ ਹੈ ।

(4) ਚੌਥੀ ਅਵਸਥਾ ਵਿੱਚ ਅਭਿਆਸ ਕਰਨ ਵਾਲਾ ਸਾਵਧਾਨੀ ਦੀ ਅਵਸਥਾ ਵਿਚ ਆ ਜਾਂਦੇ ਹਨ, ਡੰਬਲ ਮੁੱਠ ਤੋਂ ਹੱਥਾਂ ਵਿਚ ਫੜੇ ਹੋਏ ਸਰੀਰ ਨੂੰ ਸਪੱਰਸ਼ ਕਰੋਗੇ ।

ਰਿਦਮਕ ਫੋਕ ਡਾਂਸ (Rhythmic Folk Dance) Game Rules – PSEB 10th Class Physical Education

Punjab State Board PSEB 10th Class Physical Education Book Solutions ਰਿਦਮਕ ਫੋਕ ਡਾਂਸ (Rhythmic Folk Dance) Game Rules.

ਰਿਦਮਕ ਫੋਕ ਡਾਂਸ (Rhythmic Folk Dance) Game Rules – PSEB 10th Class Physical Education

ਰਿਦਮਕ ਫੋਕ ਡਾਂਸ
(Rhythmic Folk Dance)

ਪ੍ਰਸ਼ਨ 1.
ਤਾਲਮਈ ਕਿਰਿਆਵਾਂ ਦੇ ਨਾਮ ਲਿਖੋ । (Write the name of Rhythmic activities.)
ਉੱਤਰ-
ਤਾਲਮਈ ਕਿਰਿਆਵਾਂ ਵਿਚ ਹੇਠ ਲਿਖੀਆਂ ਕਿਰਿਆਵਾਂ ਹੁੰਦੀਆਂ ਹਨ-

  1. ਲੋਕ ਨਾਚ
  2. ਲੇਜੀਅਮ
  3. ਰੱਸੀ ਟੱਪਣਾ
  4. ਪੀ. ਟੀ. ਕਸਰਤਾਂ
  5. ਡੰਬਲ
  6. ਟਿੱਪਰੀ

ਰਿਦਮਕ ਫੋਕ ਡਾਂਸ (Rhythmic Folk Dance) Game Rules – PSEB 10th Class Physical Education

ਪ੍ਰਸ਼ਨ 2.
ਲੋਕ-ਨਾਚਾਂ ਦੀ ਸੰਖੇਪ ਜਾਣਕਾਰੀ ਦਿਓ । (Write down briefly about Folk dance.)
ਉੱਤਰ-
ਲੋਕ-ਨਾਚਾਂ ਨੂੰ ਹੇਠ ਲਿਖਿਆਂ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ-
1. ਪ੍ਰਦੇਸ਼ਿਕ ਲੋਕ ਨਾਚ (Regional Folk dance)-

  • ਗੁਜਰਾਤੀ ਟਿੱਪਰੀ ਨਾਚ-ਗੁਜਰਾਤ
  • ਮਹਾਂਰਾਸ਼ਟਰ ਦਾ ਛੂਆ ਨਾਚ
  • ਰਾਜਸਥਾਨੀ ਨਾਚ-ਇਹ ਪੱਕੀ ਫ਼ਸਲ ਨੂੰ ਕੱਟਣ ‘ਤੇ ਕੀਤਾ ਜਾਂਦਾ ਹੈ ।
  • ਕੁੱਮੀ ਨਾਚ
  • ਕੋਲਾਹ ਨਾਚ ਤਾਮਿਲ
  • ਬੰਗਲਾ ਦੇਸ਼ ਦਾ ਪ੍ਰਸੰਸਾ ਵਿਚ ਨਾਚ
  • ਪੰਜਾਬ ਦਾ ਭੰਗੜਾ ਅਤੇ ਗਿੱਧਾ ।

2. ਪੱਛਮੀ ਲੋਕ ਨਾਚ (Western Folk Dance)-
(ੳ) ਕੁਝ ਕਦਮ, ਜਿਵੇਂ-

  • ਡੂ ਸਿਡੋ (Do Sido).
  • ਹੀਲ ਟੋ ਸਟੈਂਪ (Heel toe step)
  • ਹਾਪ (Hop)
  • ਪੋਲਕਾ (Polka)
  • ਸਲਾਈਡ (Side)

(ਅ) ਕੁਝ ਨਾਚ, ਜਿਵੇਂ-

  • ਜੋਸੀਆ ਪੋਲਕਾ (Jessia Polka)
  • ਨਯੀਮ (Nayim)
  • ਮੀਕੋਲ ਓਰਾਈਡੀਆ (Michol Orayada)
  • ਸ਼ੂ ਮੇਕਰ (Shoe Maker)
  • ਵੀ ਡੇਵਿਡ (Ve-David)

ਪ੍ਰਸ਼ਨ 3.
ਲੇਜ਼ੀਅਮ ਕੀ ਹੈ ? (What is Lezium ?)
ਉੱਤਰ-
ਲੇਜ਼ੀਅਮ .
(LEZIUM) ਇਸ ਵਿਚ 15 ਤੋਂ 18” ਲੱਕੜੀ ਦਾ ਇਕ ਲੰਬਾ ਹੈੱਡਲ ਹੁੰਦਾ ਹੈ । ਜਿਸ ਦੇ ਨਾਲ ਲੋਹੇ ਦੀ ਚੇਨ ਜੋ ਲੱਕੜੀ ਦੇ ਦੋਨਾਂ ਸਿਰਿਆਂ ਨਾਲ ਜੁੜਦੀ ਹੈ, ਲੱਗੀ ਹੁੰਦੀ ਹੈ । ਲੇਜ਼ੀਅਮ ਵਿਚ 6′ (15 cm) ਦੀ ਛੜ ਹੁੰਦੀ ਹੈ । ਜਿਸ ਨੂੰ ਫੜ ਕੇ ਲੇਜ਼ੀਅਮ ਨਾਲ ਤਾਲਮਈ ਆਵਾਜ਼ ਪੈਦਾ ਕੀਤੀ ਜਾ ਸਕਦੀ ਹੈ । ਇਸ ਦਾ ਭਾਰ ਲਗਪਗ 1 ਕਿਲੋਗ੍ਰਾਮ ਹੁੰਦਾ ਹੈ ।

ਲੇਜ਼ੀਅਮ ਦੀ ਵਰਤੋਂ ਭਾਰਤ ਦੇ ਪਿੰਡਾਂ ਵਿਚ ਤਾਲਮਈ ਕਿਰਿਆਵਾਂ ਕਰਨ ਲਈ ਕੀਤੀ ਜਾਂਦੀ ਹੈ । ਇਸ ਦੇ ਨਾਲ ਢੋਲ ਦੇ ਡੱਗੇ ਤੋਂ ਤਾਲ ਦਿੱਤੀ ਜਾਂਦੀ ਹੈ । ਸਕੂਲ ਦੇ ਬੱਚੇ ਬਹੁਤ | ਉਤਸ਼ਾਹ ਨਾਲ ਲੇਜ਼ੀਅਮ ਵਿਚ ਭਾਗ ਲੈਂਦੇ ਹਨ ਕਿਉਂਕਿ ਇਸ ਨਾਲ ਬੱਚਿਆਂ ਦਾ ਬਹੁਤ ਮੰਨੋਰੰਜਨ ਹੁੰਦਾ ਹੈ । ਸਰੀਰਕ ਕਸਰਤ ਲਈ ਵੀ ਲੇਜ਼ੀਅਮ ਮਹੱਤਵਪੂਰਨ ਹੁੰਦਾ ਹੈ । ਕਿਉਂਕਿ ਇਸ ਵਿਚ ਭਾਗ ਲੈਣ ਵਾਲਿਆਂ ਨੂੰ ਕਾਫ਼ੀ ਕਸਰਤ ਕਰਨੀ ਪੈਂਦੀ ਹੈ ।

ਪ੍ਰਸ਼ਨ 4.
ਲੇਜ਼ੀਅਮ ਦੇ ਮੁੱਖ ਕੌਸ਼ਲ ਲਿਖੋ ।
(Write the fundamental Position of Lezium.) ,
ਉੱਤਰ-
ਮੁੱਖ ਕੌਸ਼ਲ
(FUNDAMENTAL POSITION)

  • ਲੇਜ਼ੀਅਮ ਸਕੰਦ
  • ਪਵਿੱਤਰ

ਰਿਦਮਕ ਫੋਕ ਡਾਂਸ (Rhythmic Folk Dance) Game Rules – PSEB 10th Class Physical Education 1

  • ਆਰਾਮ
  • ਹੁਸ਼ਿਆਰ
  • ਚਾਰ ਆਵਾਜ਼
  • ਇਕ ਜਗਾ
  • ਆਦਿ ਲਗਾਉ
  • ਸ਼ੁਰੂ ਦੀ ਅਵਸਥਾ ਪਵਿੱਤਰ
  • ਦੋ ਰੁੱਖ
  • ਅੱਗੇ ਫਲਾਂਗ
  • ਪਿੱਛੇ ਫਲਾਂਗ
  • ਅੱਗੇ ਝੁਕਣਾ ।

ਰਿਦਮਕ ਫੋਕ ਡਾਂਸ (Rhythmic Folk Dance) Game Rules – PSEB 10th Class Physical Education

ਪ੍ਰਸ਼ਨ 5.
ਹੇਠ ਲਿਖਿਆਂ ‘ਤੇ ਸੰਖੇਪ ਨੋਟ ਲਿਖੋ-
(ਉ) ਡੰਬਲ
(ਅ) ਟਿੱਪਰੀ
(ੲ) ਰੱਸੀ ਟੱਪਣਾ ।

(Write a short note on the followings)-
(a) Dumble
(b) Tipri
(c) Skipping.

(ੳ) ਡੰਬਲ (Dumble) – ਇਹ ਦੋ ਤਰ੍ਹਾਂ ਹੁੰਦੇ ਹਨ-ਲੋਹੇ ਦਾ ਅਤੇ ਲੱਕੜੀ ਦਾ । ਇਸ ਦੇ ਵਿਚ ਮੁੱਠ ਹੁੰਦੀ ਹੈ ਅਤੇ ਦੋਵੇਂ ਸਿਰੇ ਗੋਲ ਅਤੇ ਮੋਟੇ ਹੁੰਦੇ ਹਨ । ਮੁੱਠ ਨੂੰ ਵਿਚੋਂ
ਫੜ ਕੇ ਦੋਵੇਂ ਮੋਟੇ ਸਿਰਿਆਂ ਨੂੰ ਟਕਰਾਇਆ ਜਾਂਦਾ ਹੈ ਜਿਸ ਨਾਲ ਕਾਫ਼ੀ ਉੱਚੀ ਆਵਾਜ਼ ਪੈਦਾ ਹੁੰਦੀ ਹੈ । ਇਸ ਵਿਚ ਪਹਿਲੀ ਅਵਸਥਾ, ਦੂਜੀ ਅਵਸਥਾ, ਤੀਸਰੀ ਅਵਸਥਾ ਅਤੇ ਚੌਥੀ ਅਵਸਥਾ ਕੀਤੀ ਜਾਂਦੀ ਹੈ ।
ਰਿਦਮਕ ਫੋਕ ਡਾਂਸ (Rhythmic Folk Dance) Game Rules – PSEB 10th Class Physical Education 2
(ਅ) ਟਿੱਪਰੀ (Tipri) – ਇਹ 15 ਤੋਂ 18 ਇੰਚ ਲੰਬਾ ਲੱਕੜੀ ਦਾ ਡੰਡਾ ਹੁੰਦਾ ਹੈ । ਇਸ ਦੀ ਮੋਟਾਈ 20 ਤੋਂ 25 ਸੈਂ. ਮੀ. ਹੁੰਦੀ ਹੈ । ਇਸ ਦਾ ਭਾਰ 100 ਗ੍ਰਾਮ ਹੁੰਦਾ ਹੈ । ਇਸਨੂੰ ਦੋਨਾਂ ਹੱਥਾਂ ਵਿਚ ਫੜ ਕੇ ਸੰਗੀਤ ਦੀਆਂ ਧੁਨਾਂ ਤੇ ਟਕਰਾਇਆ ਅਤੇ ਨੱਚਿਆ ਜਾਂਦਾ ਹੈ ।

(ੲ) ਰੱਸੀ ਟੱਪਣਾ (Skipping) – ਰੱਸੀ ਇਕ ਸੂਤ ਦੀ ਤਿੰਨ ਮੀਟਰ ਲੰਮੀ ਹੁੰਦੀ ਹੈ । ਜਿਸ ਦੀ ਮੋਟਾਈ 20 ਮਿ. ਮੀ. ਤਕ ਹੋ ਸਕਦੀ ਹੈ । ਇਸਨੂੰ ਦੋਵੇਂ ਹੱਥਾਂ ਵਿਚ ਫੜ ਕੇ ਜਾਂ ਦੋਵੇਂ ਸਿਰਿਆਂ ਨੂੰ ਅਲੱਗ-ਅਲੱਗ ਫੜ ਕੇ ਘੁਮਾਇਆ ਜਾਂਦਾ ਹੈ ਅਤੇ ਜ਼ਮੀਨ ਨਾਲ ਛੁਹਾਇਆ ਜਾਂਦਾ ਹੈ ਅਤੇ ਉਸ ਸਮੇਂ ਉਸ ਵਿਚ ਟੱਪਿਆ ਜਾਂਦਾ ਹੈ ।

ਰੱਸੀ ਟੱਪਣ ਵਿਚ ਹੇਠ ਲਿਖੀਆਂ ਕਿਰਿਆਵਾਂ ਹੁੰਦੀਆਂ ਹਨ-

  1. ਇਕੱਲੀ ਰੱਸੀ ਨਾਲ ਇਕ ਆਦਮੀ ਦਾ ਅੱਗੇ ਪਿੱਛੇ ਟੱਪਣਾ ।
  2. ਸਾਥੀ ਨਾਲ ਰੱਸੀ ਟੱਪਣਾ ।
  3. ਸਟੰਟ ਟੱਪਣਾ ।
  4. ਰੱਸੀ ਦੇ ਦੋਵੇਂ ਸਿਰੇ ਫੜ ਕੇ ਟੱਪਣਾ ।
  5. ਅੰਦਰ ਜਾਣਾ ਅਤੇ ਬਾਹਰ ਆਉਣਾ ।
  6. ਇਕ ਪੈਰ ਅਤੇ ਰੱਸੀ ਟੱਪਣਾ ।
  7. ਸਕੈਟ ਪੁਜ਼ੀਸ਼ਨ ਅਤੇ ਰੱਸੀ ਟੱਪਣਾ ।

ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education

Punjab State Board PSEB 10th Class Physical Education Book Solutions ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules.

ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education

History of Yogic Exercies or Asans

ਪ੍ਰਸ਼ਨ 1.
ਯੋਗਾ ਦਾ ਇਤਿਹਾਸ ਤੇ ਨਿਯਮ ਲਿਖੋ ।
ਉੱਤਰ-
“ਯੋਗ” ਦਾ ਇਤਿਹਾਸ ਅਸਲ ਵਿਚ ਬਹੁਤ ਪੁਰਾਣਾ ਹੈ । ਯੋਗ ਦੀ ਉਤਪੱਤੀ ਦੇ ਬਾਰੇ ਵਿਚ ਦ੍ਰਿੜ੍ਹਤਾਪੂਰਵਕ ਤੇ ਸਪੱਸ਼ਟਤਾ ਕੁੱਝ ਵੀ ਨਹੀਂ ਕਿਹਾ ਜਾ ਸਕਦਾ । ਕੇਵਲ ਇਹ ਕਿਹਾ ਜਾ ਸਕਦਾ ਹੈ ਕਿ ਯੋਗ ਦਾ ਉਤਪੱਤੀ ਭਾਰਤਵਰਸ਼ ਵਿਚ ਹੋਈ ਸੀ । ਉਪਲੱਬਧ ਤੱਥ ਇਹ ਦਰਸਾਉਂਦੇ ਹਨ ਕਿ ਯੋਗ ਸਿੰਧ ਘਾਟੀ ਸਭਿਅਤਾ ਨਾਲ ਸੰਬੰਧਿਤ ਹੈ । ਉਸ ਸਮੇਂ ਵਿਅਕਤੀ ਯੋਗਾ ਕਰਦੇ ਸਨ । ਗੋਣ ਸਰੋਤਾਂ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਯੋਗ ਦੀ ਉਤਪੱਤੀ ਭਾਰਤਵਰਸ਼ ਵਿਚ ਲਗਭਗ 3000 ਈ: ਪਹਿਲਾ ਹੋਇਆ ਸੀ । 147 ਈ: ਪਹਿਲਾਂ ਪਤੰਜਲੀ (Patanjali) ਦੇ ਦੁਆਰਾ ਯੋਗ ਤੇ ਪਹਿਲੀ ਕਿਤਾਬ ਲਿਖੀ ਗਈ ਸੀ । ਵਾਸਤਵ ਵਿਚ ਯੋਗ ਸੰਸਕ੍ਰਿਤ ਭਾਸ਼ਾ ਦੇ ‘ਯੁਜ’ ਸ਼ਬਦ ਵਿਚੋਂ ਲਿਆ ਗਿਆ ਹੈ । ਜਿਸਦਾ ਭਾਵ ਹੈ “ਜੋੜ ਜਾਂ ਮੇਲ’ ਅੱਜ-ਕਲ੍ਹ ਯੋਗਾ ਪੂਰੇ ਵਿਸ਼ਵ ਵਿਚ ਪ੍ਰਸਿੱਧ ਹੋ ਚੁੱਕਿਆ ਹੈ । ਆਧੁਨਿਕ ਯੁੱਗ ਨੂੰ ਤਨਾਵ, ਦਬਾਅ ਤੇ ਚਿੰਤਾ ਦਾ ਯੁੱਗ ਕਿਹਾ ਜਾ ਸਕਦਾ ਹੈ । ਇਸ ਲਈ ਜ਼ਿਆਦਾਤਰ ਵਿਅਕਤੀ ਖ਼ੁਸ਼ੀ ਨਾਲ ਭਰਪੂਰ ਤੇ ਫਲਦਾਇਕ ਜੀਵਨ ਨਹੀਂ ਗੁਜ਼ਾਰ ਰਹੇ ਹਨ । ਪੱਛਮੀ ਦੇਸ਼ਾਂ ਵਿਚ ਯੋਗਾ ਜੀਵਨ ਦਾ ਇਕ ਭਾਗ ਬਣ ਚੁੱਕਿਆ ਹੈ । ਮਾਨਵ ਜੀਵਨ ਵਿਚ ਯੋਗਾ ਬਹੁਤ ਮਹੱਤਵਪੂਰਨ ਹੈ ।

ਯੋਗਿਕ ਕਸਰਤਾਂ ਜਾਂ ਆਸਨ ਦੇ ਨਵੇਂ ਸਾਧਾਰਣ ਨਿਯਮ

  1. ਯੋਗਾਸਨ ਕਰਨ ਦੀ ਥਾਂ ਸਮਤਲ ਹੋਣੀ ਚਾਹੀਦੀ ਹੈ । ਜ਼ਮੀਨ ‘ਤੇ ਦਰੀ ਜਾਂ ਕੰਬਲ ਵਿਛਾ ਕੇ ਯੋਗਾਸਨ ਕਰਨੇ ਚਾਹੀਦੇ ਹਨ ।
  2. ਯੋਗਾਸਨ ਕਰਨ ਦੀ ਥਾਂ ਸ਼ਾਂਤ, ਹਵਾਦਾਰ ਅਤੇ ਸਾਫ਼ ਹੋਣੀ ਚਾਹੀਦੀ ਹੈ ।
  3. ਆਸਨ ਕਰਦੇ ਸਮੇਂ ਸਾਹ ਨਾਰਮਲ ਅਤੇ ਮਨ ਸ਼ਾਂਤ ਰੱਖਣਾ ਜ਼ਰੂਰੀ ਹੈ ।
  4. ਖਾਣਾ ਖਾਣ ਤੋਂ ਘੱਟੋ ਘੱਟ ਚਾਰ ਘੰਟੇ ਬਾਅਦ ਚਿਤ ਨੂੰ ਏਕਾਗਰ ਕਰਕੇ ਯੋਗ ਕਰਨਾ | ਚਾਹੀਦਾ ਹੈ ।
  5. ਅਭਿਆਸ ਹੌਲੇ-ਹੌਲੇ ਸਰਲਤਾਪੂਰਵਕ ਕਰਨਾ ਅਤੇ ਹੌਲੇ-ਹੌਲੇ ਅਭਿਆਸ ਨੂੰ ਵਧਾਉਣਾ ਹੁੰਦਾ ਹੈ ।
  6. ਪ੍ਰਤੀਦਿਨ ਅਭਿਆਸ ਸਿਖਿਅਕ ਦੀ ਦੇਖ-ਰੇਖ ਵਿਚ ਕਰਨਾ ਚਾਹੀਦਾ ਹੈ ।
  7. ਦੋ ਆਸਨਾਂ ਵਿਚਕਾਰ ਥੋੜਾ ਵਿਸ਼ਰਾਮ ਸ਼ਵ ਆਸਨ ਕਰਕੇ ਕਰਨਾ ਹੁੰਦਾ ਹੈ ।
  8. ਸਰੀਰ ‘ਤੇ ਘੱਟੋ-ਘੱਟ ਕੱਪੜੇ ਲੰਗੋਟ, ਨਿੱਕਰ, ਬੁਨ ਪਹਿਨਣਾ, ਸੰਤੁਲਿਤ ਤੇ ਹਲਕਾ ਭੋਜਨ ਕਰਨਾ ਹੁੰਦਾ ਹੈ ।

ਬੋਰਡ ਦੁਆਰਾ ਨਿਰਧਾਰਿਤ ਪਾਠ-ਕ੍ਰਮ ਵਿਚ ਹੇਠ ਲਿਖੀਆਂ ਕਸਰਤਾਂ ਸ਼ਾਮਲ ਕੀਤੀਆਂ ਗਈਆਂ ਹਨ , ਜਿਨ੍ਹਾਂ ਦੇ ਰੋਜ਼ਾਨਾ ਅਭਿਆਸ ਦੁਆਰਾ ਇਕ ਸਾਧਾਰਨ ਆਦਮੀ ਦੀ ਸਿਹਤ ਠੀਕ ਰਹਿੰਦੀ ਹੈ-

  1. ਤਾੜ ਆਸਨ
  2. ਅਰਧ-ਚੰਦਰ ਆਸਨ
  3. ਭੁਜੰਗ ਆਸਨ
  4. ਸ਼ਲਭ ਆਸਨ
  5. ਧਨੁਰ ਆਸਨ
  6. ਅਰਧ-ਮਤਸਏਂਦਰ ਆਸਨ
  7. ਪਸ਼ਚਿਮੋਤਾਨ ਆਸਨ
  8. ਪਦਮ ਅਸਨ
  9. ਸਵਾਸਤਿਕ ਆਸਨ
  10. ਸਰਵਾਂਗ ਆਸਨ
  11. ਮਤਸਿਯਾ ਆਸਨ
  12. ਹਲ ਆਸਨ
  13. ਯੋਗ ਆਸਨ
  14. ਮਯੂਰ ਆਸਨ
  15. ਉਡਆਨ
  16. ਪ੍ਰਾਣਾਯਾਮ ਅਨੁਲੋਮ, ਵਿਲੋਮ
  17. ਸੂਰਜ ਨਮਸਕਾਰ
  18. ਸ਼ਵਆਸਨ ।

ਇਨ੍ਹਾਂ ਵਿਚੋਂ ਕੁਝ ਮਹੱਤਵਪੂਰਨ ਆਸਨਾਂ ਦਾ ਵਿਸਤਾਰ ਪੂਰਵਕ ਵਰਣਨ ਅਤੇ ਹੋਰਨਾਂ ਦਾ ਸੰਖੇਪ ਵਰਣਨ ਹੇਠ ਦਿੱਤਾ ਹੈ-

ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education

ਪ੍ਰਸ਼ਨ 2.
ਤਾੜ ਆਸਨ, ਭੁਜੰਗ ਆਸਨ ਅਤੇ ਸ਼ਲਭ ਆਸਨ ਦੀ ਕੀ ਵਿਧੀ ਹੈ ? ਇਹਨਾਂ ਦੇ ਕੀ ਕੀ ਲਾਭ ਹਨ ?
ਉੱਤਰ-
1. ਤਾੜ ਆਸਨ (Tar Asana) – ਇਸ ਆਸਨ ਵਿਚ ਖੜ੍ਹੇ ਹੋਣ ਦੀ ਸਥਿਤੀ ਵਿਚ ਧੜ ਨੂੰ ਉੱਪਰ ਵੱਲ ਖਿੱਚਿਆ ਜਾਂਦਾ ਹੈ ।
ਤਾੜ ਆਸਨ ਦੀ ਸਥਿਤੀ (Position of Tar Asana) – ਇਸ ਆਸਨ ਵਿਚ ਸਥਿਤੀ ਤਾੜ ਦੇ ਰੁੱਖ ਵਰਗੀ ਹੁੰਦੀ ਹੈ ।

ਤਾੜ ਆਸਨ ਦੀ ਵਿਧੀ (Technique of Tar asana) – ਖੜ੍ਹੇ ਹੋ ਕੇ ਪੈਰ ਦੀਆਂ ਅੱਡੀਆਂ ਅਤੇ ਉਂਗਲੀਆਂ ਨੂੰ ਜੋੜ ਕੇ ਬਾਹਵਾਂ ਨੂੰ ਉੱਪਰ ਸਿੱਧਾ ਕਰੋ । ਦੋਹਾਂ ਹੱਥਾਂ ਦੀਆਂ ਉਂਗਲੀਆਂ ਇਕ ਦੁਸਰੇ ਦੀਆਂ ਉਂਗਲੀਆਂ ਵਿਚ ਫਸਾ ਲਵੋ । ਹਥੇਲੀਆਂ ਉੱਪਰ . ਅਤੇ ਨਜ਼ਰ ਸਾਹਮਣੇ ਹੋਵੇ । ਆਪਣਾ ਪੂਰਾ ਸਾਹ ਅੰਦਰ ਨੂੰ ਖਿੱਚੋ। ਅੱਡੀਆਂ ਨੂੰ ਉੱਪਰ ਚੁੱਕ ਕੇ ਸਰੀਰ ਦਾ ਸਾਰਾ ਭਾਰ ਪੰਜਿਆਂ ‘ਤੇ ਹੀ ਪਾਓ | ਸਰੀਰ ਨੂੰ ਉੱਪਰ ਵੱਲ ਖਿੱਚੋ | ਕੁੱਝ ਦੇਰ ਬਾਅਦ ਸਾਹ | ਛੱਡਦੇ ਹੋਏ ਸਰੀਰ ਨੂੰ ਹੇਠਾਂ ਲਿਆਉ । ਅਜਿਹਾ 10-15 ਵਾਰ ਕਰੋ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 1

ਲਾਭ (Advantages)-

  1. ਇਸ ਵਿਚ ਸਰੀਰ ਦਾ ਮੋਟਾਪਾ ਦੂਰ ਹੁੰਦਾ ਹੈ ।
  2. ਇਸ ਨਾਲ ਕੱਦ ਵਧਦਾ ਹੈ ।
  3. ਇਸ ਨਾਲ ਕਬਜ਼ ਦੂਰ ਹੁੰਦੀ ਹੈ ।
  4. ਇਸ ਨਾਲ ਅੰਤੜੀਆਂ ਦੇ ਰੋਗ ਨਹੀਂ ਲੱਗਦੇ ।
  5. ਹਰ ਰੋਜ਼ ਠੰਢਾ ਪਾਣੀ ਪੀ ਕੇ ਇਹ ਆਸਨ ਕਰਨ ਨਾਲ ਪੇਟ ਸਾਫ਼ ਰਹਿੰਦਾ ਹੈ ।

2. ਭੁਜੰਗ ਆਸਨ (Bhujang Asana) – ਇਸ ਵਿਚ ਪਿੱਠ ਭਾਰ ਲੇਟ ਕੇ ਧੜ ਨੂੰ ਢਿੱਲਾ ਕੀਤਾ ਜਾਂਦਾ ਹੈ ।
ਭੁਜੰਗ ਆਸਨ ਦੀ ਵਿਧੀ (Technique of Bhujang Asana) – ਇਸ ਨੂੰ ਸਰਪ ਆਸਨ ਵੀ ਕਹਿੰਦੇ ਹਨ । ਇਸ ਵਿਚ ਸਰੀਰ ਦੀ ਸਥਿਤੀ ਸੱਪ ਦੇ ਆਕਾਰ ਵਰਗੀ ਹੁੰਦੀ ਹੈ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 2

ਸਰਪ ਆਸਨ ਕਰਨ ਲਈ ਧਰਤੀ ‘ਤੇ ਪੇਟ ਦੇ ਬਲ ਲੇਟੋ । ਦੋਵੇਂ ਹੱਥ ਮੋਢਿਆਂ ਦੇ ਬਰਾਬਰ ਰੱਖੋ । ਹੌਲੀ-ਹੌਲੀ ਲੱਤਾਂ ਨੂੰ ਅਕੜਾਉਂਦੇ ਹੋਏ ਹਥੇਲੀਆਂ ਦੇ ਬਲ ਛਾਤੀ ਨੂੰ ਇੰਨਾ ਉੱਪਰ ਚੁੱਕੋ ਕਿ ਬਾਹਵਾਂ ਬਿਲਕੁਲ ਸਿੱਧੀਆਂ ਹੋ ਜਾਣ । ਪੰਜਿਆਂ ਨੂੰ ਅੰਦਰ ਵੱਲ ਨੂੰ ਕਰੋ ਅਤੇ ਸਿਰ ਨੂੰ ਹੌਲੀ-ਹੌਲੀ ਪਿੱਛੇ ਵੱਲ ਨੂੰ ਲਟਕਾਉ । ਹੌਲੀ-ਹੌਲੀ ਪਹਿਲੇ ਵਾਲੀ ਸਥਿਤੀ ਵਿਚ ਆ ਜਾਉ । ਇਸ ਆਸਨ ਨੂੰ ਤਿੰਨ ਤੋਂ ਪੰਜ ਵਾਰ ਕਰੋ ।

ਲਾਭ (Advantages)-

  1. ਭੁਜੰਗ ਆਸਨ ਨਾਲ ਪਾਚਨ ਸ਼ਕਤੀ ਵਧਦੀ ਹੈ ।
  2. ਜਿਗਰ ਅਤੇ ਤਿੱਲੀ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ।
  3. ਰੀੜ੍ਹ ਦੀ ਹੱਡੀ ਅਤੇ ਪੱਠੇ ਮਜ਼ਬੂਤ ਬਣਦੇ ਹਨ ।
  4. ਕਬਜ਼ ਦੂਰ ਹੁੰਦੀ ਹੈ ।
  5. ਵਧਿਆ ਹੋਇਆ ਪੇਟ ਅੰਦਰ ਨੂੰ ਧਸਦਾ ਹੈ ।
  6. ਫੇਫੜੇ ਸ਼ਕਤੀਸ਼ਾਲੀ ਹੁੰਦੇ ਹਨ ।

3. ਸ਼ਲਭ ਆਸਨ (Shlab Asana) – ਇਸ ਆਸਨ ਵਿਚ ਪਿੱਠ ਦੇ ਭਾਰ ਲੇਟ ਕੇ ਅਤੇ ਗਲ ਨੂੰ ਪਿੱਛੇ ਫੈਲਾਇਆ ਜਾਂਦਾ ਹੈ ।

ਵਿਧੀ (Technique) – ਪੇਟ ਦੇ ਬਲ ਲੇਟ ਕੇ ਗਰਦਨ ਨੂੰ ਪਿੱਛੇ ਫੈਲਾਉਣ ਲਈ ਦੋਵੇਂ ਹਥੇਲੀਆਂ ਸਰੀਰ ਦੇ ਨਾਲ ਜ਼ਮੀਨ ਤੇ ਟਿਕਾ ਲਵੋ । ਪੈਰਾਂ ਨੂੰ ਉੱਪਰ ਕਰਕੇ ਲੱਤਾਂ ਉੱਚੀਆਂ ਚੁੱਕੋ । ਧੁੰਨੀ ਤੋਂ ਹੇਠਲਾ ਭਾਗ ਜ਼ੋਰ ਲਗਾ ਕੇ ਜਿੰਨਾਂ ਉੱਚਾ ਚੁੱਕ ਸਕਦੇ ਹੋ ਚੁੱਕੋ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 3
ਲਾਭ (Advantages)-

  1. ਇਹ ਆਸਨ ਕਰਨ ਨਾਲ ਸ਼ੂਗਰ ਦੀ ਬਿਮਾਰੀ ਦੂਰ ਹੁੰਦੀ ਹੈ ।
  2. ਰੀੜ੍ਹ ਦੀ ਹੱਡੀ ਲਚਕੀਲੀ ਹੋ ਜਾਂਦੀ ਹੈ ।
  3. ਇਸ ਨਾਲ ਲਹੂ ਦਾ ਦੌਰਾ ਠੀਕ ਤੇ ਵੱਧ ਜਾਂਦਾ ਹੈ ।
  4. ਸ਼ਲਭ ਆਸਨ ਕਰਨ ਨਾਲ ਧਰਨ ਆਪਣੀ ਜਗ੍ਹਾ ‘ਤੇ ਰਹਿੰਦੀ ਹੈ ।
  5. ਪਾਚਨ ਕਿਰਿਆ ਦੇ ਸਾਰੇ ਦੋਸ਼ ਦੂਰ ਹੋ ਜਾਂਦੇ ਹਨ ।
  6. ਮਾਨਸਿਕ ਤਣਾਅ ਦੂਰ ਹੁੰਦਾ ਹੈ ਅਤੇ ਯਾਦਦਾਸ਼ਤ ਵੱਧ ਜਾਂਦੀ ਹੈ ।

ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education

ਪ੍ਰਸ਼ਨ 3.
ਧਨੁਰ ਆਸਨ, ਅਰਧ-ਮੱਤਸਿਏਂਦਰ ਅਤੇ ਪਸ਼ਚਿਮੋਤਾਨ ਆਸਨ ਦੀ ਵਿਧੀ ਅਤੇ ਲਾਭ ਲਿਖੋ । |
ਉੱਤਰ-
1. ਧਨੁਰ ਆਸਨ (Dhanur Asana) – ਇਸ ਵਿਚ ਪਿੱਠ ਦੇ ਭਾਰ ਲੇਟ ਕੇ ਅਤੇ ਲੱਤਾਂ ਨੂੰ ਉੱਪਰ ਖਿੱਚ ਕੇ ਗਿੱਟਿਆਂ ਨੂੰ ਹੱਥਾਂ ਨਾਲ ਫੜਿਆ ਜਾਂਦਾ ਹੈ ।
ਧਨੁਰ ਆਸਨ ਦੀ ਵਿਧੀ (Technique of Dhanur Asana) – ਇਸ ਵਿਚ ਸਰੀਰ ਦੀ ਸਥਿਤੀ ਕਮਾਨ ਵਾਂਗ ਹੁੰਦੀ ਹੈ । ਧਨੁਰ ਆਸਨ ਕਰਨ ਲਈ ਪੇਟ ਦੇ ਬਲ ਜ਼ਮੀਨ ਤੇ ਲੇਟ ਜਾਉ । ਗੋਡਿਆਂ ਨੂੰ ਪਿੱਛੇ ਵੱਲ ਮੋੜ ਕੇ ਰੱਖੋ ।ਗਿੱਟਿਆਂ ਦੇ ਨੇੜੇ ਪੈਰਾਂ ਨੂੰ ਹੱਥਾਂ ਨਾਲ ਫੜੋ । ਲੰਬਾ ਸਾਹ ਲੈ ਕੇ ਛਾਤੀ ਨੂੰ ਜਿੰਨਾ ਹੋ ਸਕੇ, ਉੱਪਰ ਵੱਲ ਚੁੱਕੋ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 4
ਹੁਣ ਪੈਰਾਂ ਨੂੰ ਅਕੜਾਉ ਜਿਸ ਨਾਲ ‘ ਸਰੀਰ ਦਾ ਆਕਾਰ ਕਮਾਨ ਵਾਂਗ ਬਣ ਜਾਏ । ਜਿੰਨੀ ਦੇਰ ਤਕ ਹੋ ਸਕੇ ਉੱਪਰ ਵਾਲੀ ਸਥਿਤੀ ਵਿਚ ਰਹੋ । ਸਾਹ ਛੱਡਦੇ ਸਮੇਂ ਸਰੀਰ ਨੂੰ ਢਿੱਲਾ ਰੱਖਦੇ ਹੋਏ ਪਹਿਲੇ ਵਾਲੀ ਸਥਿਤੀ ਵਿਚ ਆ ਜਾਉ । ਇਸ ਆਸਨ ਨੂੰ ਤਿੰਨ-ਚਾਰ ਵਾਰ ਕਰੋ । ਭੁਜੰਗ ਆਸਨ ਅਤੇ ਧਨੁਰ ਆਸਨ ਦੋਵੇਂ ਹੀ ਵਾਰੀ-ਵਾਰੀ ਕਰਨੇ ਚਾਹੀਦੇ ਹਨ ।

ਲਾਭ (Advantages)-

  1. ਇਸ ਆਸਨ ਨਾਲ ਸਰੀਰ ਦਾ ਮੋਟਾਪਾ ਘੱਟ ਹੁੰਦਾ ਹੈ ।
  2. ਇਸ ਨਾਲ ਪਾਚਨ ਸ਼ਕਤੀ ਵਧਦੀ ਹੈ ।
  3. ਗਠੀਆ ਅਤੇ ਮੂਤਰ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ।
  4. ਮਿਹਦਾ ਅਤੇ ਆਂਤੜੀਆਂ ਤਾਕਤਵਰ ਹੁੰਦੀਆਂ ਹਨ ।
  5. ਰੀੜ੍ਹ ਦੀ ਹੱਡੀ ਅਤੇ ਮਾਸ-ਪੇਸ਼ੀਆਂ ਮਜ਼ਬੂਤ ਅਤੇ ਲਚਕੀਲੀਆਂ ਬਣਦੀਆਂ ਹਨ ।

2. ਅਰਧ-ਮੱਤਸਿਏਂਦਰ (Ardh Matseyendra Asana) – ਇਸ ਵਿਚ ਬੈਠਣ ਦੀ ਸਥਿਤੀ ਵਿਚ ਧੜ ਨੂੰ ਪਾਸਿਆਂ ਵੱਲ ਧੱਸਿਆ ਜਾਂਦਾ ਹੈ ।
ਵਿਪੀ (Technique) – ਜ਼ਮੰਨ ਤੇ ਬੈਠ ਕੇ ਖੱਬੇ ਪੈਰ ਦੀ ਅੱਡੀ ਨੂੰ ਸੱਜੇ ਪੱਟ ਵਲ ਲੈ ਜਾਓ ਜਿਸ ਨਾਲ ਅੱਡੀ ਦਾ ਹਿੱਸਾ ਗੁਦਾ ਦੇ ਨਾਲ ਲੱਗ ਜਾਏ । ਸੱਜੇ ਪੈਰ ਨੂੰ ਜ਼ਮੀਨ ਤੇ ਖੱਬੇ ਪੈਰ ਨੂੰ ਗੋਡੇ ਦੇ ਨੇੜੇ ਰੱਖੋ । ਫੇਰ ਖੱਬੀ ਬਾਂਹ ਛਾਤੀ ਨੇੜੇ ਲੈ ਜਾਓ ਸੱਜੇ ਪੈਰ ਦੇ ਗੋਡੇ ਹੇਠਾਂ ਆਪਣੀ ਪੱਟ ਤੇ ਰੱਖੋ । ਪਿੱਛੇ ਨੂੰ ਸੱਜੇ ਹੱਥ ਨੂੰ ਕਮਰ ਨਾਲ ਲਪੇਟਦੇ ਹੋਏ ਧੁਨੀ ਨੂੰ ਛੂਹਣ ਦੀ ਕੋਸ਼ਿਸ਼ ਕਰੋ । ਇਸ ਮਗਰੋਂ ਪੈਰ ਬਦਲ ਕੇ ਸਾਰੀ ਕਿਰਿਆ ਦੁਹਰਾਓ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 5
ਲਾਭ (Advantages)-

  1. ਇਹ ਆਸਨ ਕਰਨ ਨਾਲ ਸਰੀਰ ਦੀਆਂ ਮਾਸ-ਪੇਸ਼ੀਆਂ ਲਚਕੀਲੀਆਂ ਹੋ ਜਾਂਦੀਆਂ ਹਨ ਅਤੇ ਜੋੜਾਂ ਵਿਚ ਵੀ ਲਚਕ ਆ ਜਾਂਦੀ ਹੈ। ਸਰੀਰ ਵਿਚ ਤਾਕਤ ਵੱਧ ਜਾਂਦੀ ਹੈ ।
  2. ਇਹ ਵਾਯੂ ਰੋਗ ਅਤੇ ਸ਼ੂਗਰ ਦੀ ਬਿਮਾਰੀ ਠੀਕ ਕਰਦਾ ਹੈ ਅਤੇ ਹਰਨੀਆਂ ਦਾ ਰੋਗ ਵੀ ਠੀਕ ਹੋ ਜਾਂਦਾ ਹੈ ।
  3. ਪੇਸ਼ਾਬ, ਜਿਗਰ ਆਦਿ ਦੇ ਰੋਗ ਠੀਕ ਹੋ ਜਾਂਦੇ ਹਨ ।
  4. ਇਹ ਆਸਨ ਕਰਨ ਨਾਲ ਮੋਟਾਪਾ ਘੱਟ ਜਾਂਦਾ ਹੈ ।
  5. ਇਹ ਆਸਨ ਛੋਟੀਆਂ ਅਤੇ ਵੱਡੀਆਂ ਆਂਦਰਾਂ ਦੇ ਰੋਗਾਂ ਲਈ ਬੜਾ ਲਾਭਦਾਇਕ ਹੁੰਦਾ ਹੈ ।

3. ਪਸ਼ਚਿਮੋਤਾਨ ਆਸਨ (Paschimottan Asana) – ਇਸ ਵਿਚ ਪੈਰਾਂ ਦੇ ਅੰਗੂਠਿਆਂ ਨੂੰ ਉਂਗਲੀਆਂ ਨਾਲ ਫੜ ਕੇ ਇਸ ਤਰ੍ਹਾਂ ਬੈਠਿਆ ਜਾਂਦਾ ਹੈ ਕਿ ਧੜ ਇਕ ਪਾਸੇ ਜ਼ੋਰ ਨਾਲ ਚਲਾ ਜਾਏ ।

ਪਸ਼ਚਿਮੋਤਾਨ ਆਸਨ ਦੀ ਸਥਿਤੀ (Position of Paschimottan Asana) – ਇਸ ਵਿਚ ਸਾਰੇ ਸਰੀਰ ਨੂੰ ਜ਼ੋਰ ਨਾਲ ਫੈਲਾ ਕੇ ਮੋੜਿਆ ਜਾਂਦਾ ਹੈ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 6
ਪਸ਼ਚਿਮੋਤਾਨ ਆਸਨ ਦੀ ਵਿਧੀ (Technique of Paschimottan Asana) – ਦੋਵੇਂ ਲੱਤਾਂ ਅੱਗੇ ਨੂੰ ਫੈਲਾ ਕੇ ਜ਼ਮੀਨ ‘ਤੇ ਬੈਠ ਜਾਓ । ਦੋਨਾਂ ਹੱਥਾਂ ਨਾਲ ਪੈਰ ਦੇ ਅੰਗੂਠੇ ਫੜ ਕੇ ਹੌਲੀ-ਹੌਲੀ ਸਾਹ ਛੱਡਦੇ ਹੋਏ ਗੋਡਿਆਂ ਨੂੰ ਫੜਨ ਦਾ ਯਤਨ ਕਰੋ । ਫਿਰ ਹੌਲੀ-ਹੌਲੀ ਸਾਹ ਲੈਂਦੇ ਹੋਏ ਸਿਰ ਨੂੰ ਉੱਪਰ ਚੁੱਕ ਕੇ ਅਤੇ ਪਹਿਲਾਂ ਵਾਲੀ ਸਥਿਤੀ ਵਿਚ ਆ ਜਾਓ । ਇਹ ਆਸਨ ਹਰ ਰੋਜ਼ 10-15 ਵਾਰੀ ਕਰਨਾ ਚਾਹੀਦਾ ਹੈ ।

ਲਾਭ (Advantages)-

  1. ਇਸ ਆਸਨ ਨਾਲ ਪੱਟਾਂ ਨੂੰ ਸ਼ਕਤੀ ਮਿਲਦੀ ਹੈ ।
  2. ਨਾੜੀਆਂ ਦੀ ਸਫ਼ਾਈ ਹੁੰਦੀ ਹੈ ।
  3. ਪੇਟ ਦੇ ਕਈ ਤਰ੍ਹਾਂ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ।
  4. ਸਰੀਰ ਦੀ ਵਧੀ ਹੋਈ ਚਰਬੀ ਘਟਦੀ ਹੈ ।
  5. ਪੇਟ ਦੀ ਗੈਸ ਖ਼ਤਮ ਹੁੰਦੀ ਹੈ ।

ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education

ਪ੍ਰਸ਼ਨ 4.
ਪਦਮ ਆਸਨ, ਸਵਾਸਤਿਕ ਆਸਨ, ਸਰਵਾਂਗ ਆਸਨ ਅਤੇ ਮਤੱਸਿਆ ਆਸਨ ਦੀ ਵਿਧੀ ਅਤੇ ਲਾਭ ਲਿਖੋ ।
ਉੱਤਰ-
1. ਪਦਮ ਆਸਨ (Padam Asana) – ਇਸ ਵਿਚ ਲੱਤਾਂ ਦੀ ਚੌਕੜੀ ਮਾਰ ਕੇ ਬੈਠਿਆ ਜਾਂਦਾ ਹੈ ।
ਪਦਮ ਆਸਨ ਦੀ ਸਥਿਤੀ (Position of Padam Asana) – ਇਸ ਆਸਨ ਦੀ ਸਥਿਤੀ ਕਮਲ ਦੀ ਤਰ੍ਹਾਂ ਹੁੰਦੀ ਹੈ ।
ਪਦਮ ਆਸਨ ਦੀ ਵਿਧੀ (Technique of Padam Asana) – ਚੌਕੜੀ ਮਾਰ ਕੇ ਬੈਠਣ ਤੋਂ ਬਾਅਦ ਪੈਰ ਖੱਬੇ ਪੱਟ ਤੇ ਇਸ ਤਰ੍ਹਾਂ ਰੱਖੋ ਕਿ ਸੱਜੇ ਪੈਰ ਦੀ ਅੱਡੀ ਖੱਬੇ ਪੱਟ ਦੀ ਪੇਡੂ ਹੱਡੀ ਨੂੰ ਛੂਹੇ । ਇਸ ਤੋਂ ਬਾਅਦ ਖੱਬੇ ਪੈਰ ਨੂੰ ਚੁੱਕ ਕੇ ਉਸੇ ਤਰ੍ਹਾਂ ਸੱਜੇ ਪੈਰ ਦੇ ਪੱਟ ‘ਤੇ ਰੱਖੋ ।

ਰੀੜ੍ਹ ਦੀ ਹੱਡੀ ਬਿਲਕੁਲ ਸਿੱਧੀ ਰਹਿਣੀ ਚਾਹੀਦੀ ਹੈ । ਬਾਹਵਾਂ ਨੂੰ ਤਾਣ ਕੇ ਹੱਥਾਂ ਨੂੰ ਗੋਡਿਆਂ ‘ਤੇ ਰੱਖੋ । ਕੁਝ ਦਿਨਾਂ ਦੇ ਅਭਿਆਸ ਦੁਆਰਾ ਇਸ ਆਸਨ ਨੂੰ ਬਹੁਤ ਹੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 7
ਲਾਭ (Advantages) –

  1. ਇਸ ਆਸਨ ਨਾਲ ਪਾਚਨ ਸ਼ਕਤੀ ਵਧਦੀ ਹੈ ।
  2. ਇਹ ਆਸਨ ਮਨ ਦੀ ਇਕਾਗਰਤਾ ਲਈ ਸਭ ਤੋਂ ਉੱਤਮ ਹੈ ।
  3. ਕਮਰ ਦਰਦ ਦੂਰ ਹੁੰਦਾ ਹੈ ।
  4. ਦਿਲ ਅਤੇ ਪੇਟ ਦੇ ਰੋਗ ਨਹੀਂ ਲਗਦੇ ।
  5. ਮੂਤਰ ਰੋਗਾਂ ਨੂੰ ਦੂਰ ਕਰਦਾ ਹੈ ।

2. ਮਯੂਰ ਆਸਨ (Mayur Asana) – ਇਸ ਵਿਚ ਸਰੀਰ ਨੂੰ ਖਿਤਿਜ ਰੂਪ ਵਿਚ ਹੁਣੀਆਂ ਤੇ ਸੰਤੁਲਿਤ ਕੀਤਾ ਜਾਂਦਾ ਹੈ । ਹਥੇਲੀਆਂ ਧਰਤੀ ਤੇ ਟਿਕੀਆਂ ਹੁੰਦੀਆਂ ਹਨ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 8
ਵਿਧੀ (Technique) – ਮਯੂਰ ਆਸਨ ਕਰਨ ਲਈ ਪੇਟ ਦੇ ਭਾਰ ਲੇਟ ਕੇ ਦੋਵੇਂ ਪੈਰ ਇਕੱਠੇ ਕਰੋ ਅਤੇ ਦੋਵੇਂ ਕੂਹਣੀਆਂ ਧੁੰਨੀ ਦੇ ਹੇਠਾਂ ਰੱਖੋ ਇਸ ਤਰ੍ਹਾਂ ਕਰਨ ਨਾਲ ਸਰੀਰ ਦਾ ਸਾਰਾ ਭਾਰ ਕੁਹਣੀਆਂ ਤੇ ਪਾਉਂਦੇ ਹੋਏ ਪੈਰ ਅਤੇ ਗੋਡੇ ਜ਼ਮੀਨ ਤੋਂ ਉੱਪਰ ਚੁੱਕੋ ।
ਲਾਭ (Advantages)-

  1. ਮਯੂਰ ਆਸਨ ਕਰਨ ਨਾਲ ਫੇਫੜਿਆਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਚਿਹਰੇ ਤੇ ਲਾਲੀ ਆ ਜਾਂਦੀ ਹੈ ।
  2. ਪੇਟ ਦੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ । ਹੱਥ ਅਤੇ ਬਾਹਾਂ ਮਜ਼ਬੂਤ ਹੁੰਦੀਆਂ ਹਨ ।
  3. ਇਸ ਆਸਨ ਨਾਲ ਅੱਖਾਂ ਦੀ ਦੂਰ ਅਤੇ ਨੇੜੇ ਦੀ ਨਜ਼ਰ ਠੀਕ ਰਹਿੰਦੀ ਹੈ ।
  4. ਇਹ ਆਸਨ ਕਰਨ ਨਾਲ ਸ਼ੂਗਰ ਦੀ ਬਿਮਾਰੀ ਨਹੀਂ ਹੁੰਦੀ ਜੇਕਰ ਹੋ ਜਾਵੇ ਤਾਂ ਦੂਰ ਹੋ ਜਾਂਦੀ ਹੈ ।
  5. ਇਹ ਆਸਨ ਲਹੂ-ਚੱਕਰ ਨੂੰ ਠੀਕ ਰੱਖਦਾ ਹੈ ।

3. ਸਰਵਾਂਗ ਆਸਨ (Sarvang Asana) – ਇਸ ਵਿਚ ਮੋਢਿਆਂ ‘ਤੇ ਖੜ੍ਹਾ ਹੋਇਆ ਜਾਂਦਾ ਹੈ ।

ਸਰਵਾਂਗ ਆਸਨ ਦੀ ਵਿਧੀ (Technique of Sarvang Asaa) – ਸਰਵਾਂਗ ਆਸਨ ਵਿਚ ਸਰੀਰ ਦੀ ਸਥਿਤੀ ਅਰਧਹਲ ਆਸਨ ਵਾਂਗ ਹੁੰਦੀ ਹੈ । ਇਸ ਆਸਨ ਦੇ ਲਈ ਸਰੀਰ ਸਿੱਧਾ ਕਰਕੇ, ਪਿੱਠ ਦੇ ਬਲ ਜ਼ਮੀਨ ‘ਤੇ ਲੇਟ ਜਾਓ । ਹੱਥਾਂ ਨੂੰ ਪੱਟਾਂ ਨੂੰ ਬਰਾਬਰ ਰੱਖੋ ! ਦੋਹਾਂ ਪੈਰਾਂ ਨੂੰ ਇਕ ਵਾਰੀ ਚੁੱਕ ਕੇ ਹਥੇਲੀਆਂ ਦੁਆਰਾ ਪਿੱਠ ਨੂੰ ਸਹਾਰਾ ਦੇ ਕੇ ਕੁਹਣੀਆਂ ਨੂੰ ਜ਼ਮੀਨ ‘ਤੇ ਟਿਕਾਓ । ਸਾਰੇ ਸਰੀਰ ਦਾ ਭਾਰ ਮੋਢਿਆਂ ਅਤੇ ਗਰਦਨ ਤੇ ਰੱਖੋ । ਠੋਡੀ ਕੰਡਕੂਪ ਨਾਲ ਲੱਗੀ ਰਹੇ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 9
ਕੁਝ ਸਮੇਂ ਤਕ ਇਸ ਸਥਿਤੀ ਵਿਚ ਰਹਿਣ ਦੇ ਬਾਅਦ ਹੌਲੀਹੌਲੀ ਪਹਿਲੀ ਸਥਿਤੀ ਵਿਚ ਆਓ । ਸ਼ੁਰੂ ਵਿਚ ਇਸ ਆਸਨ ਨੂੰ ਇਕ ਤੋਂ ਦੋ ਮਿੰਟ ਹੀ ਕਰੋ । ਬਾਅਦ ਵਿਚ ਇਸ ਆਸਨ ਦਾ ਸਮਾਂ ਵਧਾ ਕੇ ਪੰਜ ਤੋਂ ਸੱਤ ਮਿੰਟ ਤਕ ਕੀਤਾ ਜਾ ਸਕਦਾ ਹੈ । ਜੋ ਵਿਅਕਤੀ ਕਿਸੇ ਕਾਰਨ ਸ਼ੀਸ਼ ਆਸਨ ਨਹੀਂ ਕਰ ਸਕਦੇ, ਉਨ੍ਹਾਂ ਨੂੰ ਸਰਵਾਂਗ ਆਸਨ ਕਰਨਾ ਚਾਹੀਦਾ ਹੈ ।

ਲਾਭ (Advantages)-

  1. ਇਸ ਆਸਨ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਭੁੱਖ ਖੂਬ ਲਗਦੀ ਹੈ ।
  2. ਬਾਹਰ ਦਾ ਵਧਿਆ ਹੋਇਆ ਪੇਟ ਅੰਦਰ ਧਸਦਾ ਹੈ
  3. ਸਰੀਰ ਦੇ ਸਭ ਅੰਗਾਂ ਵਿਚ ਚੁਸਤੀ ਆਉਂਦੀ ਹੈ ।
  4. ਪੇਟ ਦੀ ਗੈਸ (ਵਾਯੂ-ਵਿਕਾਰ ਖ਼ਤਮ ਹੁੰਦੀ ਹੈ ।
  5. ਖੂਨ ਦਾ ਸੰਚਾਰ ਠੀਕ ਤੋਂ ਖੂਨ ਸਾਫ਼ ਹੁੰਦਾ ਹੈ ।
  6. ਬਵਾਸੀਰ ਰੋਗ ਤੋਂ ਛੁਟਕਾਰਾ ਮਿਲਦਾ ਹੈ ।

4. ਮਸਿਆ ਆਸਨ (Matsya Asana) – ਇਸ ਵਿਚ ਪਦਮ ਆਸਨ ਵਿਚ ਬੈਠ ਕੇ ਸੁਪਾਈਨ Supine ਲੇਟੇ ਹੋਏ ਅਤੇ ਪਿੱਛੇ ਵੱਲ arch ਬਣਾਉਂਦੇ ਹਨ ।

ਵਿਧੀ (Technique) – ਪਦਮ ਆਸਨ ਲਗਾ ਦੇ ਸਿਰ ਨੂੰ ਇੰਨਾ ਪਿੱਛੇ ਲੈ ਜਾਓ ਜਿਸ ਨਾਲ ਸਿਰ ਦਾ ਅਗਲਾ ਭਾਗ ਜ਼ਮੀਨ ‘ਤੇ ਲੱਗ ਜਾਵੇ ਅਤੇ ਪਿੱਠ ਦੇ ਭਾਗ ਨੂੰ ਜ਼ਮੀਨ ਤੋਂ ਉੱਪਰ ਚੁੱਕੋ । ਦੋਹਾਂ ਹੱਥਾਂ ਨਾਲ ਪੈਰਾਂ ਦੇ ਦੋਵੇਂ ਅੰਗੂਠੇ ਫੜੋ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 10
ਲਾਭ (Advantages)-

  1. ਇਹ ਆਸਨ ਚਿਹਰੇ ਅਤੇ ਚਮੜੀ ਨੂੰ ਚਮਕਦਾਰ ਬਣਾਉਂਦਾ ਹੈ । ਇਸ ਨਾਲ ਚਮੜੀ ਦੇ ਰੋਗ ਦੂਰ ਹੋ ਜਾਂਦੇ ਹਨ ।
  2. ਇਹ ਆਸਨ ਟਾਂਸਿਲ, ਸ਼ੂਗਰ, ਗੋਡੇ ਅਤੇ ਕਮਰ ਦਰਦ ਲਈ ਲਾਭਦਾਇਕ ਹੈ । ਇਸ ਨਾਲ ਸਾਫ਼ ਹੁ ਬਣਦਾ ਹੈ ਅਤੇ ਦੌਰਾ ਕਰਦਾ ਹੈ ।
  3. ਇਸ ਆਸਨ ਨਾਲ ਰੀੜ ਦੀ ਹੱਡੀ ਵਿਚ ਲਚਕ ਵੱਧਦੀ ਹੈ : ਕਬਜ਼ ਦੂਰ ਹੁੰਦੀ ਹੈ । ਭੁੱਖ ਲੱਗਣ ਲਗਦੀ ਹੈ । ਗੈਸ ਦੂਰ ਕਰਕੇ ਭੋਜਨ ਪਚਨ ਵਿਚ ਸਹਾਇਤਾ ਕਰਦਾ ਹੈ ।
  4. ਇਹ ਆਸਨ ਫੇਫੜਿਆਂ ਲਈ ਵੀ ਲਾਹੇਵੰਦ ਹੈ । ਸਾਹ ਨਾਲ ਸੰਬੰਧ ਰੱਖਣ ਵਾਲੀਆਂ ਬਿਮਾਰੀਆਂ ਜਿਵੇਂ ਖਾਂਸੀ, ਦਮਾ, ਮਾਹ ਨਲੀ ਦੀ ਬਿਮਾਰੀ ਆਦਿ ਤੋਂ ਛੁਟਕਾਰਾ ਮਿਲ ਜਾਂਦਾ ਹੈ | ਅੱਖਾਂ ਦੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਹਨ ।
  5. ਇਸ ਆਸਨ ਨਾਲ ਲੱਤਾਂ ਅਤੇ ਬਾਹਵਾਂ ਮਜ਼ਬੂਤ ਹੁੰਦੀਆਂ ਹਨ ਅਤੇ ਮਾਨਸਿਕ ਕਮਜ਼ੋਰੀ ਦੂਰ ਹੁੰਦੀ ਹੈ ।

ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education

ਪ੍ਰਸ਼ਨ 5.
ਹਲ ਆਸਨ, ਸ਼ਵਆਸਨ, ਵਜਰ ਆਸਨ, ਸ਼ੀਰਸ਼ ਆਸਨ, ਚੱਕਰ ਆਸਨ, ਗਰੁੜ ਆਸਨ ਦੀ ਵਿਧੀ ਅਤੇ ਲਾਭ ਲਿਖੋ ।
ਉੱਤਰ-
1. ਹਲ ਆਸਨ (Hal Asana) – ਇਸ ਵਿਚ ਸੁਪਾਈਨ (Supine) ਲੇਟੇ ਹੋਏ, ਲੱਤਾਂ ਚੁੱਕ ਕੇ ਸਿਰ ਤੋਂ ਪਰੇ ਰੱਖੀਆਂ ਜਾਂਦੀਆਂ ਹਨ ।
ਵਿਧੀ (Technique) – ਦੋਵੇਂ ਲੱਤਾਂ ਨੂੰ ਉੱਪਰ ਚੁੱਕ ਕੇ ਸਿਰ ਦੇ ਪਿੱਛੇ ਰੱਖੋ ਅਤੇ ਦੋਵੇਂ ਪੈਰ ਜ਼ਮੀਨ ਤੇ ਲਾਓ ਜਿਸ ਨਾਲ ਪੈਰਾਂ ਦੇ ਅੰਗੂਠੇ ਧਰਤੀ ਨੂੰ ਛੂਹ ਲੈਣ । ਇਸ ਤਰ੍ਹਾਂ ਉਸ ਸਮੇਂ ਤਕ ਰਹੋ ਜਦੋਂ ਤਕ ਰਹਿ ਸਕੋ । ਇਸ ਦੇ ਮਗਰੋਂ ਜਿੱਥੋਂ ਸ਼ੁਰੂ ਹੋਏ ਸੀ ਉਸੇ ਪੋਜ਼ੀਸ਼ਨ ਤੇ ਲੈ ਆਓ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 11

ਲਾਭ (Advantages)-

  1. ਹਲ ਆਸਨ ਔਰਤਾਂ ਅਤੇ ਮਰਦਾਂ ਲਈ ਹਰ ਉਮਰ ਵਿਚ ਲਾਭਦਾਇਕ ਹੁੰਦਾ ਹੈ ।
  2. ਇਹ ਆਸਨ ਉੱਚ ਲਹੂ ਦਬਾਅ ਅਤੇ ਘੱਟ ਲਹੁ ਦਬਾਅ ਵਿਚ ਵੀ ਲਾਭਦਾਇਕ ਹੈ ਜਿਸ ਆਦਮੀ ਨੂੰ ਦਿਲ ਦੀ ਬਿਮਾਰੀ ਲੱਗੀ ਹੋਵੇ ਉਸ ਲਈ ਵੀ ਫਾਇਦੇਮੰਦ ਹੈ ।
  3. ਲਹੂ ਦਾ ਦੌਰਾ ਨਿਯਮਿਤ ਹੋ ਜਾਂਦਾ ਹੈ ।
  4. ਆਸਨ ਕਰਨ ਨਾਲ ਆਦਮੀ ਦੀ ਚਰਬੀ ਘੱਟ ਜਾਂਦੀ ਹੈ । ਲੱਕ ਅਤੇ ਢਿੱਡ ਪਤਲਾ ਹੋ ਜਾਂਦਾ ਹੈ ।
  5. ਰੀੜ ਦੀ ਹੱਡੀ ਲਚਕਦਾਰ ਹੋ ਜਾਂਦੀ ਹੈ । (6) ਇਹ ਆਸਨ ਕਰਨ ਨਾਲ ਸਰੀਰ ਸੁੰਦਰ ਬਣ ਜਾਂਦਾ ਹੈ ।
  6. ਚਿਹਰਾ ਸੋਨੇ ਦੀ ਤਰ੍ਹਾਂ ਚਮਕਣ ਲੱਗ ਜਾਂਦਾ ਹੈ ।
  7. ਚਮੜੀ ਦੀ ਬਿਮਾਰੀ ਠੀਕ ਹੋ ਜਾਂਦੀ ਹੈ ਤੇ ਕਬਜ਼ ਨਹੀਂ ਰਹਿੰਦੀ ਹੈ ।

2. ਵੱਜਰ ਆਸਨ (Vajur Asana)-
ਸਥਿਤੀ (Position) – ਪੈਰਾਂ ਨੂੰ ਪਿੱਛੇ ਵਲ ਕਰ ਕੇ ਬੈਠਣਾ ਅਤੇ ਹੱਥਾਂ ਨੂੰ ਗੋਡਿਆਂ ਤੇ ਰੱਖਣਾ ਇਸ ਆਸਨ ਦੀ ਸਥਿਤੀ ਹੈ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 12
ਵਿਧੀ (Technique)-

  1. ਗੋਡੇ ਉਲਟੇ ਕਰ ਕੇ ਪੈਰ ਪਿੱਛੇ ਨੂੰ ਕਰਕੇ ਪੈਰਾਂ ਦੀਆਂ ਤਲੀਆਂ ਦੇ ਭਾਰ ਬੈਠ ਜਾਓ ।
  2. ਹੇਠਾਂ ਪੈਰਾਂ ਦੇ ਅੰਗੂਠੇ ਇਕ ਦੂਜੇ ਵਲ ਹੋਣ ।
  3. ਦੋਵੇਂ ਗੋਡੇ ਮਿਲੇ ਹੋਣ ਤੇ ਕਮਰ ਤੇ ਪਿੱਠ | ਇਕ-ਦਮ ਸਿੱਧੀਆਂ ਹੋਣ ।
  4. ਦੋਵੇਂ ਹੱਥ ਦੱਬ ਕੇ ਗੋਡਿਆਂ ਕੋਲ ਰੱਖੋ ।
  5. ਸਾਹ ਦੀ ਗਤੀ ਲੰਮੀ ਹੋਣੀ ਚਾਹੀਦੀ ਹੈ ।
  6. ਇਹ ਆਸਨ ਹਰ ਰੋਜ਼ 3 ਮਿੰਟ ਤੋਂ ਲੈ ਕੇ 20 ਮਿੰਟ ਤਕ ਕਰਨਾ ਚਾਹੀਦਾ ਹੈ ।

ਲਾਭ (Advantages)-

  1. ਸਰੀਰ ਵਿਚ ਚੁਸਤੀ ਆਉਂਦੀ ਹੈ ।
  2. ਸਰੀਰ ਦਾ ਮੋਟਾਪਾ ਦੂਰ ਹੋ ਜਾਂਦਾ ਹੈ ।
  3. ਸਰੀਰ ਤੰਦਰੁਸਤ ਰਹਿੰਦਾ ਹੈ ।
  4. ਮਾਸ-ਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ।
  5. ਇਸ ਨਾਲ ਸੁਪਨ-ਦੋਸ਼ ਦੂਰ ਹੋ ਜਾਂਦਾ ਹੈ ।
  6. ਪੈਰਾਂ ਦਾ ਦਰਦ ਦੂਰ ਹੋ ਜਾਂਦਾ ਹੈ ।
  7. ਮਾਨਸਿਕ ਤੌਰ ਤੇ ਸ਼ਾਂਤੀ ਮਿਲਦੀ ਹੈ ।
  8. ਇਨਸਾਨ ਬੇ-ਫ਼ਿਕਰ ਹੋ ਜਾਂਦਾ ਹੈ ।
  9. ਇਸ ਆਸਨ ਦੁਆਰਾ ਸ਼ੂਗਰ ਦਾ ਰੋਗ ਦੂਰ ਹੋ ਜਾਂਦਾ ਹੈ ।
  10. ਪਾਚਨ ਸ਼ਕਤੀ ਠੀਕ ਰਹਿੰਦੀ ਹੈ ।

3. ਸ਼ੀਰਸ਼ ਆਸਨ (Shirsh Asana)-
ਸਥਿਤੀ – ਸਿਰ ਹੇਠਾਂ ਅਤੇ ਪੈਰ ਉੱਪਰ ਵੱਲ ਕਰਨਾ ।
ਵਿਧੀ (Technique)-

  1. ਕੰਬਲ ਜਾਂ ਦਰੀ ਵਿਛਾ ਕੇ ਗੋਡਿਆਂ ਦੇ ਭਾਰ ਬੈਠ ਜਾਉ ॥
  2. ਦੋਵੇਂ ਹੱਥਾਂ ਦੀਆਂ ਉਂਗਲੀਆਂ ਕੱਸ ਕੇ ਬੰਨ੍ਹ ਦਿਓ ਅਤੇ ਦੋਵੇਂ ਹੱਥਾਂ ਨੂੰ ਕੋਣਾਕਾਰ ਬਣਾ ਕੇ ਕੰਬਲ ਜਾਂ ਦਰੀ ਉੱਤੇ ਰੱਖੋ ।
  3. ਸਿਰ ਦੇ ਉੱਪਰ ਵਾਲਾ ਹਿੱਸਾ ਹੱਥ ਦੇ ਵਿਚ ਇਸ ਤਰ੍ਹਾਂ ਜ਼ਮੀਨ ਉੱਪਰ ਰੱਖੋ ਕਿ ਦੋਵੇਂ ਅੰਗੂਠੇ ਸਿਰ ਦੇ ਪਿਛਲੇ ਹਿੱਸੇ ਨੂੰ ਦਬਾਉਣ ।
  4. ਲੱਤਾਂ ਨੂੰ ਹੌਲੀ-ਹੌਲੀ ਅੰਦਰ ਵਲ ਮੋੜਦੇ ਹੋਏ ਸਿਰ ਅਤੇ ਦੋਵੇਂ ਹੱਥਾਂ ਦੇ ਸਹਾਰੇ ਧੜ ਅਸਮਾਨ ਵਲ ਸਿੱਧਾ ਚੁੱਕੋ ।
  5. ਪੈਰਾਂ ਨੂੰ ਹੌਲੀ-ਹੌਲੀ ਉੱਪਰ ਚੁੱਕੋ । ਪਹਿਲਾਂ ਇਕ ਲੱਤ ਸਿੱਧੀ ਕਰੋ ਫਿਰ ਦੂਜੀ ।
  6. ਸਰੀਰ ਨੂੰ ਬਿਲਕੁਲ ਸਿੱਧਾ ਰੱਖੋ ।
  7. ਸਰੀਰ ਦਾ ਭਾਰ ਬਾਹਵਾਂ ਤੇ ਸਿਰ ਉੱਪਰ ਬਰਾਬਰ ਰੱਖੋ ।
  8. ਦੀਵਾਰ ਜਾਂ ਸਾਥੀ ਦਾ ਸਹਾਰਾ ਲਵੋ ।

ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 13
ਲਾਭ (Advantages)-

  1. ਭੁੱਖ ਬਹੁਤ ਹੀ ਜ਼ਿਆਦਾ ਲਗਦੀ ਹੈ ।
  2. ਯਾਦ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ ।
  3. ਮੋਟਾਪਾ ਦੂਰ ਹੋ ਜਾਂਦਾ ਹੈ ।
  4. ਜਿਗਰ ਅਤੇ ਤਿੱਲੀ ਠੀਕ ਪ੍ਰਕਾਰ ਨਾਲ ਕੰਮ ਕਰਦੀ ਹੈ ।
  5. ਪਿਸ਼ਾਬ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
  6. ਬਵਾਸੀਰ ਦੀ ਬਿਮਾਰੀ ਦੂਰ ਹੋ ਜਾਂਦੀ ਹੈ ।
  7. ਇਸ ਆਸਨ ਨੂੰ ਹਰ ਰੋਜ਼ ਕਰਨ ਦੇ ਨਾਲ ਕਈ ਪ੍ਰਕਾਰ ਦੀਆਂ ਮਾਨਸਿਕ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।

ਸਾਵਧਾਨੀਆਂ (Precautions) – ਇਹ ਆਸਨ ਉੱਚ ਰਕਤ ਚਾਪ ਵਾਲੇ ਨੂੰ ਨਹੀਂ ਕਰਨਾ ਚਾਹੀਦਾ ਹੈ ।

4. ਚੱਕਰ ਆਸਨ (Chakar Asana)-
ਸਥਿਤੀ (Position) – ਗੋਲ ਚੱਕਰ ਵਾਂਗ ਸਰੀਰ ਕਰਨਾ ।
ਵਿਧੀ (Technique)-

  1. ਪਿੱਠ ਦੇ ਭਾਰ ਸਿੱਧੇ ਲੇਟ ਕੇ ਗੋਡਿਆਂ ਨੂੰ ਮੋੜ ਕੇ, ਪੈਰਾਂ ਤੇ ਤਲੀਆਂ ਨੂੰ ਜ਼ਮੀਨ ਨਾਲ ਜਮਾ ਲਵੋ ਅਤੇ ਪੈਰਾਂ ਵਿਚ ਇਕ ਤੋਂ ਡੇਢ ਫੁੱਟ ਦਾ ਫਾਸਲਾ ਰੱਖੋ ।
  2. ਹੱਥਾਂ ਨੂੰ ਪਿੱਛੇ ਵੱਲ ਜ਼ਮੀਨ ਤੇ ਰੱਖੋ । ਹਥੇਲੀ ਅਤੇ ਉਂਗਲੀਆਂ ਨੂੰ ਪੱਕੀ ਤਰ੍ਹਾਂ ਜ਼ਮੀਨ ਨਾਲ ਜਮਾ ਕੇ ਰੱਖੋ ।
  3. ਹੁਣ ਹੱਥਾਂ ਅਤੇ ਪੈਰਾਂ ਦਾ ਸਹਾਰਾ ਲੈ ਕੇ ਪੂਰੇ ਸਰੀਰ ਨੂੰ ਕਮਾਨੀ ਜਾਂ ਚੱਕਰ ਵਾਂਗ ਬਣਾਓ ।
  4. ਸਾਰੇ ਸਰੀਰ ਦੀ ਸ਼ਕਲ ਗੋਲਕਾਰ ਹੋਣੀ ਚਾਹੀਦੀ ਹੈ ।
  5. ਅੱਖਾਂ ਬੰਦ ਰੱਖਣੀਆਂ ਚਾਹੀਦੀਆਂ ਹਨ। ਤਾਂ ਜੋ ਸਾਹ ਦੀ ਗਤੀ ਤੇਜ਼ ਹੋ ਸਕੇ ।

ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 14
ਲਾਭ (Advantages)-

  1. ਸਰੀਰ ਦੀਆਂ ਸਾਰੀਆਂ ਕਮਜ਼ੋਰੀਆਂ ਦੂਰ ਹੋ ਜਾਂਦੀਆਂ ਹਨ ।
  2. ਸਰੀਰ ਦੇ ਸਾਰੇ ਅੰਗਾਂ ਨੂੰ ਲਚਕੀਲਾ ਬਣਾ ਦਿੰਦਾ ਹੈ ।
  3. ਹਰਨੀਆਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
  4. ਪਾਚਨ ਸ਼ਕਤੀ ਵਧਾਉਂਦਾ ਹੈ ।
  5. ਪੇਟ ਦੀ ਗੈਸ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
  6. ਰੀੜ੍ਹ ਦੀ ਹੱਡੀ ਮਜ਼ਬੂਤ ਹੋ ਜਾਂਦੀ ਹੈ।
  7. ਲੱਤਾਂ ਤੇ ਬਾਹਾਂ ਵਿਚ ਤਾਕਤ ਆਉਂਦੀ ਹੈ ।
  8. ਗੁਰਦੇ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ।
  9. ਕਮਰ ਦਰਦ ਦੂਰ ਹੋ ਜਾਂਦੀ ਹੈ ।
  10. ਸਰੀਰ ਹਲਕਾਪਨ ਮਹਿਸੂਸ ਕਰਦਾ ਹੈ ।

ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education

5. ਗਰੁੜ ਆਸਨ (Garur Asana)-
ਸਥਿਤੀ (Position) – ਗਰੁੜ ਆਸਣ (Garur Asana) ਵਿਚ ਸਰੀਰ ਦੀ ਸਥਿਤੀ ਗਰੁੜ ਪੰਛੀ ਵਾਂਗ ਹੁੰਦੀ ਹੈ ।
ਵਿਧੀ (Technique) –
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 15

  1. ਸਿੱਧੇ ਖੜੇ ਹੋ ਕੇ ਖੱਬੇ ਪੈਰ ਨੂੰ ਚੁੱਕ ਕੇ ਸੱਜੀ ਲੱਤ ਦੁਆਲੇ ਵੇਲ ਵਾਂਗ ਲਪੇਟ ਦਿਓ ।
  2. ਖੱਬਾ ਪੱਟ ਸੱਜੇ ਪੱਟ ਦੇ ਉੱਪਰ ਆ ਜਾਵੇਗਾ ਅਤੇ ਖੱਬੀ ਪਿੰਡਲੀ ਸੱਜੀ ਪਿੰਡਲੀ ਨੂੰ ਢੱਕ ਲਵੇਗੀ ।
  3. ਸਰੀਰ ਦਾ ਪੂਰਾ ਭਾਰ ਇਕ ਪੈਰ ਤੇ ਕਰ ਦਿਓ ।
  4. ਖੱਬੀ ਬਾਂਹ ਨੂੰ ਸੱਜੀ ਬਾਂਹ ਦੇ ਉੱਤੇ ਲਪੇਟ ਕੇ ਉੱਪਰ ਚੁੱਕ ਕੇ ਦੋਹਾਂ ਹਥੇਲੀਆਂ ਨਾਲ ਨਮਸਕਾਰ ਵਾਂਗ ਹੱਥ ਜੋੜ ਦਿਉ ।
  5. ਫਿਰ ਸੱਜੀ ਲੱਤ ਨੂੰ ਥੋੜਾ ਝੁਕਾ ਕੇ ਸਰੀਰ ਨੂੰ ਬੈਠਣ ਦੀ ਸਥਿਤੀ ਵਿਚ ਲਿਆਉ । ਇਸ ਨਾਲ ਸਰੀਰ ਦੀਆਂ ਨਾੜੀਆਂ ਖਿੱਚੀਆਂ ਜਾਣਗੀਆਂ । ਉਸ ਤੋਂ ਬਾਅਦ ਸਰੀਰ ਫਿਰ ਸਿੱਧਾ ਕਰ ਲਉ ਤੇ ਸਾਵਧਾਨ ਦੀ ਸਥਿਤੀ ਵਿਚ ਆ ਜਾਉ ।
  6. ਹੁਣ ਹੱਥਾਂ ਪੈਰਾਂ ਨੂੰ ਬਦਲ ਕੇ ਆਸਨ ਦੀ ਸਥਿਤੀ ਦੁਹਰਾਉ । ਨੋਟ-ਇਹ ਆਸਨ ਹਰ ਇਕ ਲੱਤ ਉੱਤੇ ਇਕ ਤੋਂ ਪੰਜ ਮਿੰਟ ਤਕ ਕਰਨਾ ਚਾਹੀਦਾ ਹੈ ।

ਲਾਭ (Advantages) –

  1. ਸਰੀਰ ਦੇ ਸਾਰੇ ਅੰਗਾਂ ਵਿਚ ਤਾਕਤ ਆਉਂਦੀ ਹੈ ।
  2. ਸਰੀਰ ਤੰਦਰੁਸਤ ਹੋ ਜਾਂਦਾ ਹੈ ।
  3. ਬਾਹਾਂ ਸ਼ਕਤੀਸ਼ਾਲੀ ਬਣ ਜਾਂਦੀਆਂ ਹਨ ।
  4. ਹਰਨੀਆਂ ਦੇ ਰੋਗ ਤੋਂ ਮਨੁੱਖ ਬਚ ਸਕਦਾ ਹੈ ।
  5. ਲੱਤਾਂ ਵਿਚ ਸ਼ਕਤੀ ਆਉਂਦੀ ਹੈ ।
  6. ਸਰੀਰ ਹਲਕਾਪਨ ਮਹਿਸੂਸ ਕਰਦਾ ਹੈ ।
  7. ਖੂਨ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ ।
  8. ਗਰੁੜ ਆਸਨ ਰਾਹੀਂ ਮਨੁੱਖ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਜਾਂਦਾ ਹੈ ।

 

6. ਸ਼ਵ ਆਸਨ (Shayasana) – ਸ਼ਵ ਆਸਨ ਵਿਚ ਪਿੱਠ ਦੇ ਬਲ ਸਿੱਧਾ ਲੇਟ ਕੇ ਸਰੀਰ ਨੂੰ ਢਿੱਲਾ ਛੱਡ ਦਿੱਤਾ ਜਾਂਦਾ ਹੈ । ਸ਼ਵ ਆਸਨ ਕਰਨ ਲਈ ਜ਼ਮੀਨ ‘ਤੇ ਪਿੱਠ ਦੇ ਬਲ ਲੇਟ ਜਾਉ ਅਤੇ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦਿਉ । ਹੌਲੀ-ਹੌਲੀ ਲੰਬੇ-ਲੰਬੇ ਸਾਹ ਲਵੋ ! ਬਿਲਕੁਲ ਚਿਤ ਲੇਟ ਕੇ ਸਾਰੇ ਸਰੀਰ ਦੇ ਅੰਗਾਂ ਨੂੰ ਬਹੁਤ ਢਿੱਲਾ ਛੱਡ ਦਿਉ । ਦੋਨਾਂ ਪੈਰਾਂ ਵਿਚ ਡੇਢ ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ ।
ਯੋਗਿਕ ਕਸਰਤਾਂ ਜਾਂ ਆਸਨ (Yogic Exercies or Asans) Game Rules – PSEB 10th Class Physical Education 16
ਹੱਥਾਂ ਦੀਆਂ ਹਥੇਲੀਆਂ ਆਕਾਸ਼ ਵੱਲ ਕਰਕੇ ਸਰੀਰ ਤੋਂ ਦੂਰ ਰੱਖੋ | ਅੱਖਾਂ ਬੰਦ ਕਰਕੇ ਅੰਤਰ ਧਿਆਨ ਹੋ ਕੇ ਸੋਚੋ ਕਿ ਸਰੀਰ ਢਿੱਲਾ ਹੋ ਰਿਹਾ ਹੈ | ਅਨੁਭਵ ਕਰੋ ਕਿ ਸਰੀਰ ਵਿਸ਼ਰਾਮ ਸਥਿਤੀ ਵਿਚ ਹੈ । ਇਹ ਆਸਨ 3 ਤੋਂ 5 ਮਿੰਟ ਕਰਨਾ ਚਾਹੀਦਾ ਹੈ । ਇਸ ਆਸਨ ਦਾ ਅਭਿਆਸ ਹਰੇਕ ਆਸਨ ਦੇ ਸ਼ੁਰੂ ਅਤੇ ਅੰਤ ਵਿਚ ਕਰਨਾ ਜ਼ਰੂਰੀ ਹੈ ।

ਮਹੱਤਵ (Importance) –

  1. ਸ਼ਵ ਆਸਨ ਨਾਲ ਉੱਚ ਰਕਤ ਚਾਪ ਅਤੇ ਮਾਨਸਿਕ ਤਣਾਉ ਤੋਂ ਛੁਟਕਾਰਾ ਮਿਲਦਾ ਹੈ ।
  2. ਇਹ ਦਿਲ ਅਤੇ ਦਿਮਾਗ਼ ਨੂੰ ਤਾਜ਼ਾ ਰੱਖਦਾ ਹੈ ।
  3. ਇਸ ਆਸਨ ਦੁਆਰਾ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ ।

ਯੋਗ ਮੁਦਰਾ (Yog Mudra) – ਇਸ ਵਿਚ ਵਿਅਕਤੀ ਪਦਮ ਆਸਨ ਵਿਚ ਬੈਠਦਾ ਹੈ, ਧੜ ਨੂੰ ਝੁਕਾਉਂਦਾ ਹੈ ਅਤੇ ਜ਼ਮੀਨ ਤੇ ਸਿਰ ਨੂੰ ਵਿਸ਼ਰਾਮ ਦਿੰਦਾ ਹੈ ।
ਉਡਿਆਨ (Uddiyan) – ਪੈਰ ਨੂੰ ਅਲੱਗ-ਅਲੱਗ ਕਰਕੇ ਖੜੇ ਹੋ ਕੇ ਧੜ ਨੂੰ ਅੱਗੇ ਵੱਲ ਝੁਕਾਉ । ਹੱਥਾਂ ਨੂੰ ਪੱਟਾਂ ‘ਤੇ ਰੱਖੋ । ਸਾਹ ਬਾਹਰ ਖਿੱਚੋ ਅਤੇ ਪਸਲੀਆਂ ਦੇ ਥੱਲੇ ਅੰਦਰ ਨੂੰ ਸਾਹ ਖਿੱਚਣ ਦੀ ਨਕਲ ਕਰੋ ।

ਪ੍ਰਾਣਾਯਾਮ-ਅਨੁਲੋਮ ਵਿਲੋਮ (Pranayam : Anulom Vilom) – ਬੈਠ ਕੇ ਨਿਸਚਿਤ ਸਮੇਂ ਲਈ ਵਾਰੀ-ਵਾਰੀ ਸਾਹ ਨੂੰ ਅੰਦਰ ਖਿੱਚੋ | ਠੋਡੀ ਦੀ ਮਦਦ ਨਾਲ ਸਾਹ ਨੂੰ ਰੋਕੋ ਅਤੇ ਸਾਹ ਬਾਹਰ ਕੱਢੋ ।
ਲਾਭ (Advantages) – ਪ੍ਰਾਣਾਯਾਮ ਆਸਨ ਦੁਆਰਾ ਲਹੂ, ਨਾੜੀਆਂ ਅਤੇ ਮਨ ਦੀ ਸ਼ੁੱਧੀ ਹੁੰਦੀ ਹੈ ।
ਸੂਰਜ ਨਮਸਕਾਰ (Surya Namaskar) – ਸੂਰਜ ਨਮਸਕਾਰ ਦੇ 16 ਅੰਗ ਹਨ । 16 ਅੰਗਾਂ ਵਾਲਾ ਸੂਰਜ ਸੰਪੂਰਨ ਸ਼ਿਸ਼ਟੀ ਦੇ ਲੈਯ ਹੋਣ ਸਮੇਂ ਪ੍ਰਗਟ ਹੁੰਦਾ ਹੈ । ਆਮ ਤੌਰ ‘ਤੇ ਇਸ ਦੇ 12 ਅੰਗਾਂ ਦਾ ਹੀ ਅਭਿਆਸ ਕੀਤਾ ਜਾਂਦਾ ਹੈ ।

ਲਾਭ (Advantages) – ਇਹ ਸ਼੍ਰੇਸ਼ਟ ਯੋਗਿਕ ਕਸਰਤ ਹੈ । ਇਸ ਵਿਚ ਵਿਅਕਤੀ ਨੂੰ ਆਸਨ ਮੁਦਰਾ ਅਤੇ ਪ੍ਰਾਣਾਯਾਮ ਦੇ ਲਾਭ ਪ੍ਰਾਪਤ ਹੁੰਦੇ ਹਨ । ਅਭਿਆਸੀ ਦਾ ਸਰੀਰ ਸੁਰਜ ਦੇ ਵਾਂਗ ਚਮਕਣ ਲਗਦਾ ਹੈ । ਚਮੜੀ ਸੰਬੰਧੀ ਰੋਗਾਂ ਤੋਂ ਬਚਾਓ ਹੁੰਦਾ ਹੈ । ਕਬਜ਼ ਦੂਰ ਹੁੰਦੀ ਹੈ । ਰੀੜ੍ਹ ਦੀ ਹੱਡੀ ਤੇ ਕਮਰ ਲਚਕੀਲੀ ਹੁੰਦੀ ਹੈ । ਗਰਭਵਤੀ ਇਸਤਰੀਆਂ ਅਤੇ ਹਰਨੀਆਂ ਦੇ ਰੋਗੀਆਂ ਨੂੰ ਇਸ ਦਾ ਅਭਿਆਸ ਨਹੀਂ ਕਰਨਾ ਚਾਹੀਦਾ ।