PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

Punjab State Board PSEB 9th Class Physical Education Book Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ Textbook Exercise Questions, and Answers.

PSEB Solutions for Class 9 Physical Education Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

Physical Education Guide for Class 9 PSEB 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ Textbook Questions and Answers

ਪਾਠ ਦੀ ਸੰਖੇਪ ਰੂਪ-ਰੇਖਾ (Brief Outlines of the Chapter)

  • ਦੇਸ਼ ਦੀ ਵੰਡ ਦਾ ਖੇਡਾਂ ‘ ਤੇ ਅਸਰ – ਪੰਜਾਬ 1947 ਵਿਚ ਵੰਡਿਆ ਗਿਆ ਜਿਸ ਨਾਲ ਖੇਡਾਂ ‘ਤੇ ਬਹੁਤ ਬੁਰਾ ਅਸਰ ਪਿਆ ਕਿਉਂਕਿ ਇਸ ਨਾਲ ਖੇਡਾਂ ਦੇ ਬਹੁਤ ਸਾਰੇ ਮੈਦਾਨ ਪਾਕਿਸਤਾਨ ਵਿਚ ਚਲੇ ਗਏ ।
  • ਪੰਜਾਬ ਵਿਚ ਉਲੰਪਿਕ ਐਸੋਸੀਏਸ਼ਨ ਦੀ ਸਥਾਪਨਾ – ਇਸ ਐਸੋਸੀਏਸ਼ਨ ਦੀ ਸਥਾਪਨਾ 1948 ਵਿਚ ਹੋਈ ਅਤੇ ਇਸ ਦੇ ਪ੍ਰਧਾਨ ਜੀ. ਡੀ. ਸੋਂਧੀ ਅਤੇ ਸਕੱਤਰ ਪ੍ਰੋ. ਐੱਫ. ਸੀ. ਅਰੋੜਾ ਬਣੇ ।
  • ਅਦਾਰਿਆਂ ਦਾ ਖੇਡਾਂ ਦੀ ਉੱਨਤੀ ਵਿਚ ਯੋਗਦਾਨ – ਪੰਜਾਬ ਖੇਡ ਵਿਭਾਗ, ਪੰਜਾਬ ਪੁਲਿਸ ਵਿਭਾਗ, ਸੀਮਾ ਸੁਰੱਖਿਆ ਬਲ ਅਤੇ ਪੰਜਾਬ ਰਾਜ ਬਿਜਲੀ ਬੋਰਡ ਦੇ ਅਦਾਰਿਆਂ ਦਾ ਖੇਡਾਂ ਵਿਚ ਯੋਗਦਾਨ ਹੈ ।
  • ਪੰਜਾਬ ਖੇਡ ਵਿਭਾਗ – 1961 ਵਿਚ ਪੰਜਾਬ ਸਰਕਾਰ ਨੇ ਖੇਡ ਵਿਭਾਗ ਦੀ ਸਥਾਪਨਾ ਕੀਤੀ ਜਿਸਨੇ ਹਰ ਜ਼ਿਲ੍ਹੇ ਵਿਚ ਜ਼ਿਲ੍ਹਾ ਸਪੋਰਟਸ ਵਿਭਾਗ ਖੋਲ੍ਹਿਆ ਹੋਇਆ ਹੈ । ਖਿਡਾਰੀਆਂ ਦੀਆਂ ਸਹੂਲਤਾਂ ਲਈ ਸਪੋਰਟਸ ਹੋਸਟਲ ਖੋਲ੍ਹੇ ਗਏ ਹਨ |
  • ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ – ਪੰਜਾਬ ਯੂਨੀਵਰਸਿਟੀ ਚੰਡੀਗੜ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਹਨ ।
  • ਇਹਨਾਂ ਯੂਨੀਵਰਸਿਟੀਆਂ ਵਿਚ ਡਾਇਰੈਕਟਰ ਨਿਯੁਕਤ ਕੀਤੇ ਗਏ ਹਨ, ਜੋ ਖੇਡਾਂ ਦਾ ਸੰਚਾਲਨ ਕਰਦੇ ਹਨ । ਪੰਜਾਬ ਸਟੇਟ ਸਪੋਰਟਸ ਕੌਂਸਲ-ਇਸ ਕੌਂਸਲ ਦੀ ਸਥਾਪਨਾ 1971 ਵਿਚ ਖੇਡਾਂ ਦੀ ਉੱਨਤੀ ਲਈ ਹੋਈ । ਇਸ ਦਾ ਮੁੱਖ ਕੰਮ ਯੁਵਕਾਂ ਅਤੇ ਯੁਵਤੀਆਂ ਅੰਦਰ ਖੇਡ ਭਾਵਨਾ ਦਾ ਸੰਚਾਰ ਕਰਨਾ ਹੈ ।

ਖਿਆ ਸ਼ੈਲੀ ‘ਤੇ ਆਧਾਰਿਤ ਮਹੱਤਵਪੂਰਨ ਪ੍ਰਸ਼ਨ (Examination Style Important Questions)
ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Very Brief Answers)

ਪ੍ਰਸ਼ਨ 1.
ਕੀ ਦੇਸ਼ ਦੀ ਵੰਡ ਦਾ ਪੰਜਾਬ ਵਿਚ ਖੇਡਾਂ ਦੇ ਵਿਕਾਸ ਉੱਤੇ ਅਸਰ ਪਿਆ ਸੀ ?
ਉੱਤਰ-
ਹਾਂ, ਪਿਆ ਸੀ ।

ਪ੍ਰਸ਼ਨ 2.
ਪੰਜਾਬ ਵਿਚ ਓਲੰਪਿਕ ਐਸੋਸੀਏਸ਼ਨ ਦੁਬਾਰਾ ਕਦੋਂ ਸਥਾਪਿਤ ਹੋਈ ?
ਉੱਤਰ-
1948 ਵਿਚ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 3.
ਕਿਸੇ ਦੋ ਅਦਾਰਿਆਂ ਦੇ ਨਾਂ ਲਿਖੋ ਜਿਨ੍ਹਾਂ ਨੇ ਖੇਡਾਂ ਦੀ ਉੱਨਤੀ ਵਿਚ ਹਿੱਸਾ ਪਾਇਆ ਹੈ ?
ਉੱਤਰ-

  1. ਪੰਜਾਬ ਪੁਲਿਸ
  2. ਸੀਮਾ ਸੁਰੱਖਿਆ ਬਲ ।

ਪ੍ਰਸ਼ਨ 4.
ਕੀ ਪੰਚਾਇਤੀ ਰਾਜ ਖੇਡ ਪਰਿਸ਼ਦ ਫੁੱਟਬਾਲ ਦੇ ਮੁਕਾਬਲੇ ਲੜਕਿਆਂ ਦੇ ਕਰਵਾਉਂਦੇ ਹਨ ਜਾਂ ਨਹੀਂ ?
ਉੱਤਰ-
ਨਹੀਂ ।

ਪ੍ਰਸ਼ਨ 5.
ਰੱਸਾਕਸ਼ੀ ਦੇ ਮੁਕਾਬਲੇ ਦੋਹਾਂ ਲੜਕੇ ਅਤੇ ਲੜਕੀਆਂ ਵਾਸਤੇ ਹੁੰਦੇ ਹਨ ? ਸਹੀ ਜਾਂ ਗਲਤ ।
ਉੱਤਰ-
ਸਹੀ ।

ਪ੍ਰਸ਼ਨ 6,
ਕੀ ਲੀਡਰ ਇੰਜੀਨੀਅਰਿੰਗ ਵਰਕਸ ਜਲੰਧਰ ਖੇਡਾਂ ਦੀ ਉੱਨਤੀ ਲਈ ਹਿੱਸਾ ਪਾ ਰਿਹਾ ਹੈ ਜਾਂ ਨਹੀਂ ?
ਉੱਤਰ-
ਨਹੀਂ ।

ਪ੍ਰਸ਼ਨ 7.
ਪੰਜਾਬ ਸਿੱਖਿਆ ਵਿਭਾਗ ਸਕੂਲਾਂ ਵਿਚ ਖੇਡਾਂ ਦੀ ਉੱਨਤੀ ਲਈ ਕੌਣ ਜ਼ਿੰਮੇਵਾਰ ਹੈ ?
ਉੱਤਰ-
ਡੀ. ਪੀ. ਆਈ. ਸਕੂਲਜ਼ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 8.
ਪੰਜਾਬ ਸਿੱਖਿਆ ਵਿਭਾਗ ਕਾਲਜਾਂ ਵਿਚ ਖੇਡਾਂ ਦੀ ਦੇਖਭਾਲ ਕਿਸ ਅਫ਼ਸਰ ਦੀ ਨਿਗਰਾਨੀ ਹੇਠ ਹੁੰਦੀ ਹੈ ?
ਉੱਤਰ-
ਡੀ. ਪੀ. ਅਈ, ਕਾਲਜ਼ ।

ਪ੍ਰਸ਼ਨ 9.
ਕੀ ਪੰਜਾਬ ਸਪੋਰਟਸ ਵਿਭਾਗ ਖੇਡਾਂ ਦੇ ਵਿਕਾਸ ਵਿਚ ਹਿੱਸਾ ਪਾਉਂਦਾ ਹੈ ?
ਉੱਤਰ-
ਹਾਂ, ਪੰਜਾਬ ਸਪੋਰਟਸ ਵਿਭਾਗ ਖੇਡਾਂ ਦੇ ਵਿਕਾਸ ਵਿਚ ਹਿੱਸਾ ਪਾ ਰਿਹਾ ਹੈ ।

ਪ੍ਰਸ਼ਨ 10.
ਲੜਕਿਆਂ ਲਈ ਪੰਚਾਇਤੀ ਰਾਜ ਖੇਡ ਪਰਿਸ਼ਦ ਕਿਹੜੇ ਖੇਡ ਮੁਕਾਬਲੇ ਕਰਵਾਉਂਦੀ ਹੈ ?
ਉੱਤਰ-

  1. ਕਬੱਡੀ,
  2. ਖੋ-ਖੋ,
  3. ਹਾਕੀ,
  4. ਰੱਸਾਕਸ਼ੀ ।

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Brief Answers)

ਪ੍ਰਸ਼ਨ 1.
ਦੇਸ਼ ਦੀ ਵੰਡ ਨੇ ਪੰਜਾਬ ਵਿਚ ਖੇਡਾਂ ਦੇ ਵਿਕਾਸ ਉੱਤੇ ਕੀ ਅਸਰ ਪਾਇਆ ? (How the partition of India effects on the development of sports ?)
ਉੱਤਰ-
15 ਅਗਸਤ, 1947 ਨੂੰ ਭਾਰਤ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਪਰ ਇਸ ਦੇ ਨਾਲ ਹੀ ਦੇਸ਼ ਦੀ ਭਾਰਤ ਤੇ ਪਾਕਿਸਤਾਨ ਨਾਂ ਦੇ ਦੋ ਮੁਲਕਾਂ ਵਿਚ ਵੰਡ ਹੋ ਗਈ । ਇਸ ਵੰਡ ਨੇ ਪੰਜਾਬ ਦੀਆਂ ਖੇਡਾਂ ਦੇ ਵਿਕਾਸ ਨੂੰ ਬੁਰੀ ਤਰ੍ਹਾਂ ਸੱਟ ਮਾਰੀ ! ਖੇਡਾਂ ਦੇ ਚੰਗੇ-ਚੰਗੇ ਮੈਦਾਨ ਤੇ ਖੇਡਾਂ ਦਾ ਸਾਮਾਨ ਬਣਾਉਣ ਵਾਲੇ ਸ਼ਹਿਰ ਸਿਆਲਕੋਟ ਆਦਿ ਪਾਕਿਸਤਾਨ ਵਿਚ ਚਲੇ ਗਏ । ਖੇਡ ਐਸੋਸੀਏਸ਼ਨਾਂ ਟੁੱਟ ਗਈਆਂ । ਇਸ ਤਰ੍ਹਾਂ ਪੰਜਾਬ ਖੇਡਾਂ ਦੇ ਖੇਤਰ ਵਿਚ ਸ਼ਰਨਾਰਥੀ ਬਣ ਗਿਆ।

ਪ੍ਰਸ਼ਨ 2.
ਪੰਜਾਬ ਵਿਚ ਓਲੰਪਿਕ ਐਸੋਸੀਏਸ਼ਨ ਕਿਵੇਂ ਦੁਬਾਰਾ ਸਥਾਪਿਤ ਹੋਈ ? (How Punjab Olympic Association was formed in Punjab ?)
ਉੱਤਰ-
ਭਾਰਤ ਦੇ ਵੰਡ ਰੂਪੀ ਤੁਫ਼ਾਨ ਨੇ ਪੰਜਾਬ ਦੀ ਖੇਡਾਂ ਦੀ ਤਰੱਕੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ । ਪਰ ਇਸ ਤੁਫ਼ਾਨ ਦੇ ਗੁਜ਼ਰ ਜਾਣ ਤੋਂ ਬਾਅਦ ਪੰਜਾਬ ਦੇ ਖੇਡ ਪ੍ਰੇਮੀਆਂ ਨੇ ਆਪਣੀ ਹੋਸ਼ ਸੰਭਾਲੀ ਉਹਨਾਂ ਨੇ 1948 ਵਿਚ ਸ਼ਿਮਲੇ ਵਿਚ ਇਕ ਸਭਾ ਬੁਲਾਈ । ਇਸੇ ਸਾਲ ਪੰਜਾਬ ਉਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਹੋਈ । ਇਸ ਸੰਸਥਾ ਦੇ ਪ੍ਰਧਾਨ ਸ੍ਰੀ ਜੀ. ਡੀ. ਸੋਂਧੀ ਨਿਯੁਕਤ ਕੀਤੇ ਗਏ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 3.
ਕਿਹੜੇ ਅਦਾਰਿਆਂ ਨੇ ਖੇਡਾਂ ਦੀ ਉੱਨਤੀ ਵਿਚ ਹਿੱਸਾ ਪਾਇਆ ? (Discuss the various unit who promote sports in Punjab.)
ਉੱਤਰ-
ਹੋਰ ਲਿਖੇ ਅਦਾਰਿਆਂ ਨੇ ਖੇਡਾਂ ਦੀ ਉੱਨਤੀ ਵਿਚ ਹਿੱਸਾ ਪਾਇਆ ਹੈ-

  1. ਪੰਜਾਬ ਪੁਲਿਸ (Punjab Police
  2. ਸੀਮਾ ਸੁਰੱਖਿਆ ਬਲ (Border Security Force-B.S.F.)
  3. ਲੀਡਰ ਇੰਜੀਨੀਅਰਿੰਗ ਵਰਕਸ, ਜਲੰਧਰ (Leader Engineering Works, Jalandhar)
  4. ਜਗਤਜੀਤ ਕਾਟਨ ਤੇ ਟੈਕਸਟਾਈਲ ਮਿਲਜ਼, ਫਗਵਾੜਾ (Jagatjit Cotton and Textile Mills, Phagwara)
  5. ਜਾਬ ਰਾਜ ਬਿਜਲੀ ਬੋਰਡ (Puujab State Electricity Board)
  6. ਪੈਪਸੂ ਰੋ ਟਰਾਂਸਪੋਰਟ ਕਾਰਪੋਰੇਸ਼ਨ (Pepsu Road Transport Corporation) |

ਪ੍ਰਸ਼ਨ 4.
ਪੰਚਾਇਤੀ ਰਾਜ ਖੇਡ ਪਰਿਸ਼ਦ ਕਿਹੜੇ ਖੇਡ ਮੁਕਾਬਲੇ ਕਰਵਾਉਂਦੀ ਹੈ ? (How state Panchayati Organised Sports Competitions ?)
ਉੱਤਰ-
ਪੰਚਾਇਤੀ ਰਾਜ ਖੇਡ ਪਰਿਸ਼ਦ ਹੇਠ ਲਿਖੇ ਮੁਕਾਬਲੇ ਕਰਵਾਉਂਦੀ ਹੈ-

ਲੜਕਿਆਂ ਲਈ

  1. ਫੁੱਟਬਾਲ
  2. ਹਾਕੀ
  3. ਕਬੱਡੀ
  4. ਵਾਲੀਬਾਲ
  5. ਰੱਸਾਕਸ਼ੀ
  6. ਐਥਲੈਟਿਕਸ
  7. ਭਾਰ ਚੁੱਕਣਾ
  8. ਕੁਸ਼ਤੀ
  9. ਜਿਮਨਾਸਟਿਕ ।

ਲੜਕੀਆਂ ਲਈ

  1. ਕਬੱਡੀ
  2. ਖੋ-ਖੋ
  3. ਹਾਕੀ ਆਦਿ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Questions with Long Answers)

ਪ੍ਰਸ਼ਨ 1.
1947 ਪਿੱਛੋਂ ਪੰਜਾਬ ਵਿਚ ਖੇਡਾਂ ਦੀ ਉੱਨਤੀ ਬਾਰੇ ਦੱਸੋ । (Discuss the Development of Sports in Punjab after 1947.)
ਉੱਤਰ-
15 ਅਗਸਤ, 1947 ਨੂੰ ਭਾਰਤ ਆਜ਼ਾਦ ਹੋਇਆ | ਅੰਗਰੇਜ਼ ਲਗਪਗ 200 ਸਾਲ ਰਾਜ ਕਰਨ ਮਗਰੋਂ ਭਾਰਤ ਛੱਡ ਕੇ ਤਾਂ ਚਲੇ ਗਏ, ਪਰ ਜਾਂਦੇ ਹੋਏ ਇਸ ਦੀ ਵੰਡ ਕਰਕੇ ਪਾਕਿਸਤਾਨ ਬਣਾ ਗਏ । ਇਸ ਵੰਡ ਨੇ ਪੰਜਾਬ ਦੀਆਂ ਖੇਡਾਂ ਨੂੰ ਬੁਰੀ ਤਰ੍ਹਾਂ ਸੱਟ ਮਾਰੀ ! ਖੇਡਾਂ ਦੇ ਚੰਗੇ-ਚੰਗੇ ਮੈਦਾਨ ਪਾਕਿਸਤਾਨ ਵਿਚ ਚਲੇ ਗਏ । ਪੰਜਾਬ ਸਰਕਾਰ ਤੇ ਲੋਕਾਂ ਵਾਂਗ ਪੰਜਾਬ ਖੇਡਾਂ ਦੇ ਖੇਤਰ ਵਿਚ ਪੱਛੜ ਗਿਆ | ਪੰਜਾਬ ਚੰਗੇ ਖੇਡ ਮੈਦਾਨਾਂ ਤੋਂ ਵਾਂਝਾ ਹੋ ਗਿਆ | ਖੇਡਾਂ ਦਾ ਸਾਮਾਨ ਬਣਾਉਣ ਵਾਲਾ ਸ਼ਹਿਰ ਸਿਆਲਕੋਟ (Sialkot) ਵੀ ਪਾਕਿਸਤਾਨ ਵਿਚ ਚਲਾ ਗਿਆ | ਖੇਡ ਐਸੋਸੀਏਸ਼ਨਾਂ ਟੁੱਟ ਗਈਆਂ । ਸੰਖੇਪ ਵਿਚ ਵੰਡ ਰੂਪੀ ਤੁਫ਼ਾਨ ਨਾਲ ਸੰਪੂਰਨ ਵਾਤਾਵਰਨ ਹੀ ਇਸ ਤਰ੍ਹਾਂ ਦਾ ਬਣ ਗਿਆ ਕਿ ਪੰਜਾਬ ਵਿਚ ਖੇਡਾਂ ਦੀ ਹਾਲਤ ਹੀ ਤਰਸਯੋਗ ਹੋ ਗਈ ।

ਵੰਡ ਰੂਪੀ ਤੂਫ਼ਾਨ ਦੇ ਗੁਜ਼ਰ ਜਾਣ ਦੇ ਬਾਅਦ ਪੰਜਾਬ ਦੇ ਖੇਡ ਪ੍ਰੇਮੀਆਂ ਨੇ ਹੋਸ਼ ਸੰਭਾਲੀ ਤੇ ਉਹਨਾਂ ਨੇ ਪੰਜਾਬ ਵਿਚ ਖੇਡਾਂ ਨੂੰ ਜੀਵਨ ਦਾਨ ਦੇਣ ਦਾ ਨਿਸ਼ਚਾ ਕੀਤਾ । ਸੰਨ 1948 ਵਿਚ ਉਹਨਾਂ ਨੇ ਸ਼ਿਮਲੇ ਵਿਚ ਇਕ ਸਭਾ ਦਾ ਪ੍ਰਬੰਧ ਕੀਤਾ ਤੇ ਇਸੇ ਸਾਲ ਪੰਜਾਬ ਓਲੰਪਿਕ | ਐਸੋਸੀਏਸ਼ਨ (Punjab Olympic Association) ਦੀ ਫਿਰ ਸਥਾਪਨਾ ਕੀਤੀ । ਇਸ ਸੰਸਥਾ ਦੇ ਪਹਿਲੇ ਪ੍ਰਧਾਨ ਸ੍ਰੀ ਜੀ. ਡੀ. ਸੋਂਧੀ (G.D. Sondhi) ਅਤੇ ਸਕੱਤਰ ਸ੍ਰੀ ਐੱਫ. ਸੀ. ਅਰੋੜਾ (F.C. Arora) ਚੁਣੇ ਗਏ ! ਛੇਤੀ ਹੀ ਇਸ ਸੰਸਥਾ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ । ਇਸ ਦੇ ਬਾਅਦ ਪੰਜਾਬ ਵਿਚ ਕਈ ਹੋਰ ਖੇਡ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ । 1948 ਅਤੇ 1951 ਵਿਚ ਹਾਕੀ ਅਤੇ ਵਾਲੀਬਾਲ ਐਸੋਸੀਏਸ਼ਨਾਂ ਹੋਂਦ ਵਿਚ ਆਈਆਂ ! ਉਸ ਤੋਂ | ਬਾਅਦ ਹੌਲੀ-ਹੌਲੀ ਬਾਸਕਟਬਾਲ, ਫੁੱਟਬਾਲ, ਕਬੱਡੀ ਅਤੇ ਬਾਕਸਿੰਗ ਐਸੋਸੀਏਸ਼ਨਾਂ ਸਥਾਪਿਤ ਹੋਈਆਂ ; ਭਿੰਨ-ਭਿੰਨ ਪੁੱਤਾਂ ਦੀਆਂ ਐਸੋਸੀਏਸ਼ਨਾਂ ਦੀ ਸਥਾਪਨਾ ਦੇ ਬਾਅਦ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪਹਿਲਾਂ ਜ਼ਿਲ੍ਹਾ ਪੱਧਰ ਅਤੇ ਫੇਰ ਪ੍ਰਾਂਤਿਕ ਪੱਧਰ ਤੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਗਿਆ ।

1948 ਈ: ਦੇ ਬਾਅਦ ਪੰਜਾਬ ਹਾਕੀ ਅਤੇ ਵਾਲੀਬਾਲ ਐਸੋਸੀਏਸ਼ਨਾਂ ਨੇ ਪਾਕਿਸਤਾਨ ਅਤੇ ਹੋਰ ਦੇਸ਼ਾਂ ਦੀਆਂ ਟੀਮਾਂ ਨੂੰ ਮੁਕਾਬਲੇ ਲਈ ਸੱਦਾ ਦਿੱਤਾ । ਇਸ ਦੇ ਇਲਾਵਾ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਵ ਭਾਰਤੀ ਪੱਧਰ (All India Level) ‘ਤੇ ਟੂਰਨਾਮੈਂਟਾਂ ਦਾ ਪ੍ਰਬੰਧ ਕੀਤਾ ਗਿਆ । ਇਹਨਾਂ ਵਿਚੋਂ ਮਹਾਰਾਜਾ ਰਣਜੀਤ ਸਿੰਘ ਟੂਰਨਾਮੈਂਟ, ਅੰਮ੍ਰਿਤਸਰ, ; ਮੇਜਰ ਭੂਪਿੰਦਰ ਸਿੰਘ ਟੂਰਨਾਮੈਂਟ ਲੁਧਿਆਣਾ ਤੇ ਸ਼ਹੀਦ ਭਗਤ ਸਿੰਘ ਮੈਮੋਰੀਅਲ ਟੂਰਨਾਮੈਂਟ ਦੇ ਨਾਂ ਵਿਸ਼ੇਸ਼ ਰੂਪ ਨਾਲ ਵਰਣਨਯੋਗ ਹਨ । 1957 ਵਿਚ ਪਹਿਲੀ ਵਾਰ ਰਾਜ ਪੱਧਰ ਤੇ ਉਲੰਪਿਕ ਐਸੋਸੀਏਸ਼ਨ ਨੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ | ਪੰਜਾਬ ਸਰਕਾਰ ਨੇ ਵੀ ਰਾਜ ਵਿਚ ਖੇਡਾਂ ਦੇ ਪੱਧਰ ਨੂੰ ਉੱਨਤ ਕਰਨ ਲਈ ਵਿਸ਼ੇਸ਼ ਰੁਚੀ ਲਈ ਹੈ । ਇਹ ਰਾਜ ਦੀਆਂ ਯੂਨੀਵਰਸਿਟੀਆਂ ਨੂੰ ਖੇਡ ਦਾ ਮੈਦਾਨ, ਜਿਮਨੇਜ਼ੀਅਮ, ਸਵਿਮਿੰਗ ਪੂਲ ਆਦਿ ਦੇ ਨਿਰਮਾਣ ਲਈ ਆਰਥਿਕ ਸਹਾਇਤਾ ਦਿੰਦੀ ਹੈ । ਪੰਜਾਬ ਵਿਚ ਖੇਡਾਂ ਦੇ ਵਿਕਾਸ ਲਈ ਪੰਜਾਬ ਪੁਲਿਸ, ਬੀ. ਐੱਸ. ਐੱਫ., ਲੀਡਰ ਇੰਜੀਨੀਅਰਿੰਗ ਵਰਕਸ ਜਲੰਧਰ, ਜਗਤਜੀਤ ਕਾਟਨ ਐਂਡ ਟੈਕਸਟਾਈਲ ਮਿਲਜ਼ ਫਗਵਾੜਾ ਆਦਿ ਨੇ ਵਿਸ਼ੇਸ਼ ਯੋਗਦਾਨ ਦਿੱਤਾ ਹੈ । ਇਹਨਾਂ ਦੀਆਂ ਟੀਮਾਂ ਨੇ ਸਰਵ ਭਾਰਤੀ ਡਿਉਡ ਕੱਪ ਦਿੱਲੀ, ਬੰਬਈ (ਮੁੰਬਈ), ਸਵਰਨ ਕੱਪ ਬੰਬਈ ਮੁੰਬਈ), ਨਹਿਰੂ ਹਾਕੀ ਪ੍ਰਤੀਯੋਗਤਾ, ਦਿੱਲੀ ਵਰਗੇ ਮਹੱਤਵਪੂਰਨ ਟੂਰਨਾਮੈਂਟਾਂ ਵਿਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ।

ਪੰਜਾਬ ਸਰਕਾਰ ਨੇ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਤੇ ਅਧਿਆਪਕਾਂ ਦੀ ਟਰੇਨਿੰਗ ਦੇਣ ਲਈ ਗਵਰਨਮੈਂਟ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਦੀ ਸਥਾਪਨਾ ਪਟਿਆਲੇ ਵਿਖੇ ਕੀਤੀ ਹੈ । ਇੰਨਾ ਹੀ ਨਹੀਂ ਪੰਜਾਬ ਸਰਕਾਰ ਨੇ ਸਰੀਰਕ ਸਿੱਖਿਆ ਦੇ ਵਿਸ਼ੇ ਨੂੰ ਹੋਰ ਵਿਸ਼ਿਆਂ ਦੀ ਤਰ੍ਹਾਂ ਲਾਜ਼ਮੀ ਬਣਾ ਦਿੱਤਾ ਹੈ । ਇਸ ਤਰ੍ਹਾਂ ਪੰਜਾਬ ਸਰਕਾਰ ਦੀ ਖੇਡਾਂ ਵਿਚ ਵਿਸ਼ੇਸ਼ ਰੁਚੀ ਲੈਣ ਦੇ ਕਾਰਨ ਪੰਜਾਬ ਖੇਡਾਂ ਦੇ ਖੇਤਰ ਵਿਚ ਹੈਰਾਨੀਜਨਕ ਉੱਨਤੀ ਕਰ ਰਿਹਾ ਹੈ । ਪੰਜਾਬ ਨੇ ਦੇਸ਼ ਨੂੰ ਅਜਿਹੇ ਉੱਚ-ਕੋਟੀ ਦੇ ਮਹਾਨ ਖਿਡਾਰੀ ਪ੍ਰਦਾਨ ਕੀਤੇ ਹਨ ਜਿਨ੍ਹਾਂ ਨੇ ਆਪਣੀ ਸਰਵ-ਉੱਤਮ ਖੇਡ ਨਾਲ ਪੰਜਾਬ ਦੇ ਹੀ ਨਹੀਂ, ਸਗੋਂ ਭਾਰਤ ਦੇ ਨਾਂ ਨੂੰ ਚਾਰ ਚੰਨ ਲਾ ਦਿੱਤੇ ਹਨ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 2.
ਪੰਜਾਬ ਸਿੱਖਿਆ ਵਿਭਾਗ ਨੇ ਖੇਡਾਂ ਦੀ ਪ੍ਰਤੀ ਵਿਚ ਕੀ ਯੋਗਦਾਨ ਪਾਇਆ ਹੈ ?
(Discuss the contribution of Education Department of Punjab for the development of sports.)
ਉੱਤਰ-
ਪੰਜਾਬ ਸਿੱਖਿਆ ਵਿਭਾਗ ਨੇ ਖੇਡਾਂ ਦੀ ਉੱਨਤੀ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ । ਇਸ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ-

  • ਪੰਜਾਬ ਸਰਕਾਰ ਨੇ ਖੇਡਾਂ ਨੂੰ ਉੱਨਤ ਕਰਨ ਲਈ ਡੀ. ਪੀ. ਆਈ. (ਸਕੂਲਜ਼) ਅਤੇ ਡੀ. ਪੀ. ਆਈ. ਕਾਲਜਾਂ ਦੀ ਨਿਗਰਾਨੀ ਵਿਚ ਇਕ ਵਿਸ਼ੇਸ਼ ਵਿਭਾਗ ਦੀ ਸਥਾਪਨਾ ਕੀਤੀ ਹੈ । ਇਹ ਵਿਭਾਗ ਸਕੂਲਾਂ ਅਤੇ ਕਾਲਜਾਂ ਵਿਚ ਖੇਡਾਂ ਦਾ ਪੱਧਰ ਉੱਨਤ ਕਰਨ ਦੇ ਲਈ ਪੂਰਾ ਯਤਨ ਕਰ ਰਿਹਾ ਹੈ ।
  • ਖੇਡਾਂ ਦੇ ਵਿਕਾਸ ਲਈ ਪੰਜਾਬ ਸਿੱਖਿਆ ਵਿਭਾਗ ਨੇ 1961 ਵਿਚ ਜਲੰਧਰ ਵਿਚ ਸਟੇਟ ਸਕੂਲ ਆਫ਼ ਸਪੋਰਟਸ ਅਤੇ ਸਟੇਟ ਕਾਲਜ ਆਫ਼ ਸਪੋਰਟਸ ਸਥਾਪਿਤ ਕੀਤੇ । ਇਹਨਾਂ ਸੰਸਥਾਵਾਂ ਵਿਚ ਪ੍ਰਸਿੱਧ ਖਿਡਾਰੀ ਪ੍ਰਵੇਸ਼ ਪਾ ਕੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਟਰੇਨਿੰਗ ਪ੍ਰਾਪਤ ਕਰਦੇ ਹਨ । ਇਹਨਾਂ ਸੰਸਥਾਵਾਂ ਵਿਚ ਵਿੱਦਿਆ ਪ੍ਰਾਪਤ ਕਰਨ ਵਾਲੇ ਲੜਕਿਆਂ ਅਤੇ ਲੜਕੀਆਂ ਦੇ ਲਈ ਭੋਜਨ, ਨਿਵਾਸ ਅਤੇ ਫ਼ੀਸ ਆਦਿ ਦਾ ਪ੍ਰਬੰਧ ਪੰਜਾਬ ਸਿੱਖਿਆ ਵਿਭਾਗ ਕਰਦਾ ਹੈ ।
  • ਪੰਜਾਬ ਸਿੱਖਿਆ ਵਿਭਾਗ ਨੇ ਹਰੇਕ ਜ਼ਿਲ੍ਹੇ ਵਿਚ ਖੇਡਾਂ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸੌਂਪ ਰੱਖਿਆ ਹੈ | ਹਰੇਕ ਜ਼ਿਲ੍ਹੇ ਵਿਚ ਜ਼ੋਨ (Zone) ਅਤੇ ਜ਼ਿਲ੍ਹਾ (District) ਪੱਧਰ ‘ਤੇ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ । ਸਿੱਖਿਆ ਵਿਭਾਗ ਕੁੱਝ ਮੁਕਾਬਲੇ ਗਰਮੀ ਰੁੱਤ ਵਿਚ ਅਤੇ ਕੁੱਝ ਮੁਕਾਬਲੇ ਸਰਦੀ ਦੀ ਰੁੱਤ ਵਿਚ ਕਰਵਾਉਂਦਾ ਹੈ ।
  • ਪੰਜਾਬ ਸਿੱਖਿਆ ਵਿਭਾਗ ਨੇ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵੱਖ-ਵੱਖ ਉਮਰ ਦੇ ਬੱਚਿਆਂ ਲਈ ਖੇਡ ਮੁਕਾਬਲਿਆਂ ਦਾ ਪ੍ਰਬੰਧ ਕੀਤਾ ਹੈ । ਹੁਣ ਪਾਇਮਰੀ, ਮਿੰਨੀ ਅਤੇ ਜੂਨੀਅਰ ਪੱਧਰ ਤੇ ਮੁਕਾਬਲੇ ਕਰਵਾਏ ਜਾਂਦੇ ਹਨ ।
  • ਸਿੱਖਿਆ ਵਿਭਾਗ ਨੇ ਪਟਿਆਲਾ, ਜਲੰਧਰ ਅਤੇ ਫ਼ਿਰੋਜ਼ਪੁਰ ਵਿਚ ਇਨਸਰਵਿਸ ਟਰੇਨਿੰਗ ਸੈਂਟਰ ਖੋਲ੍ਹੇ ਹਨ । ਇੱਥੇ ਸਰੀਰਕ ਸਿੱਖਿਆ ਅਤੇ ਖੇਡਾਂ ਵਿਚ ਆਈਆਂ ਨਵੀਆਂ ਪ੍ਰਵਿਰਤੀਆਂ ਦੀ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ।
  • ਪੰਜਾਬ ਸਿੱਖਿਆ ਵਿਭਾਗ ਨੇ ਹੋਰ ਵਿਸ਼ਿਆਂ ਦੀ ਤਰ੍ਹਾਂ ਸਰੀਰਕ ਸਿੱਖਿਆ ਵਿਭਾਗ ਨੂੰ ਸਕੂਲਾਂ ਅਤੇ ਕਾਲਜਾਂ ਵਿਚ ਲਾਗੂ ਕੀਤਾ ।
  • ਸਿੱਖਿਆ ਵਿਭਾਗ ਹਰ ਸਾਲ ਗਰਮੀ ਦੀਆਂ ਛੁੱਟੀਆਂ ਵਿਚ ਉਭਰਦੇ ਹੋਏ ਨੌਜਵਾਨ ਖਿਡਾਰੀਆਂ ਦੀ ਉੱਚ ਪੱਧਰ ਦੀ ਟਰੇਨਿੰਗ ਲਈ ਪ੍ਰਬੰਧ ਕਰਦਾ ਹੈ ।
  • ਸਿੱਖਿਆ ਵਿਭਾਗ ਦੁਆਰਾ ਸਕੂਲਾਂ ਅਤੇ ਕਾਲਜਾਂ ਨੂੰ ਖੇਡਾਂ ਵਿਚ ਉੱਚ ਪੱਧਰ ਦੀ ਟਰੇਨਿੰਗ ਲਈ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ । ਇਸ ਨਾਲ ਖੇਡ ਦੇ ਮੈਦਾਨ ਬਣਾਏ ਜਾਂਦੇ ਹਨ ਅਤੇ ਖੇਡ ਦਾ ਸਾਮਾਨ ਖ਼ਰੀਦਿਆ ਜਾਂਦਾ ਹੈ ।
  • ਪੰਜਾਬ ਸਿੱਖਿਆ ਵਿਭਾਗ ਰਾਸ਼ਟਰੀ ਸਰੀਰਕ ਯੋਗਤਾ ਲਹਿਰ ਲਈ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ ।
  • ਇਸ ਵਿਭਾਗ ਵਿਚ ਰਾਜ ਦੇ ਭਿੰਨ-ਭਿੰਨ ਕਾਲਜਾਂ, ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾਂ ਵਿਚ ਸੇਸ਼ਟ ਖਿਡਾਰੀਆਂ ਲਈ ਸਥਾਨ ਸੁਰੱਖਿਅਤ ਰੱਖੇ ਹਨ । ਇਸ ਨਾਲ ਉੱਚ ਪੱਧਰ ਦੇ ਖਿਡਾਰੀਆਂ ਨੂੰ ਉੱਚ ਸਿੱਖਿਆ ਦੇ ਨਾਲ ਖੇਡਾਂ ਦੀ ਸਿਖਲਾਈ ਵੀ ਮਿਲਦੀ ਹੈ । ਇਹ ਵਿਭਾਗ ਖੇਡਾਂ ਦੀ ਉੱਨਤੀ ਲਈ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ ।

ਪ੍ਰਸ਼ਨ 3.
ਪੰਜਾਬ ਦੇ ਖੇਡ ਵਿਕਾਸ ਵਿਚ ਪੰਜਾਬ ਸਪੋਰਟਸ ਵਿਭਾਗ ਦੀ ਕੀ ਖ਼ਾਸ ਥਾਂ ਹੈ ? ਕੀ ਤੁਸੀਂ ਇਸ ਨਾਲ ਸਹਿਮਤ ਹੋ ? ਪੰਜਾਬ ਸਪੋਰਟਸ ਵਿਭਾਗ ਦੀ ਦੇਣ ਤੇ ਰੌਸ਼ਨੀ ਪਾਓ ।
(Punjab Sports Department take a special place in developing the sports in Punjab. Do you agree ? Through light on the contribution of Punjab Sports Department.)
ਉੱਤਰ-
ਪੰਜਾਬ ਖੇਡ ਵਿਭਾਗ (Punjab Sports Department) – ਪੰਜਾਬ ਸਰਕਾਰ ਨੇ ਪ੍ਰਾਂਤ ਵਿਚ ਖੇਡਾਂ ਦੀ ਉੱਨਤੀ ਲਈ 1961 ਵਿਚ ਪੰਜਾਬ ਖੇਡ ਵਿਭਾਗ ਦੀ ਸਥਾਪਨਾ ਕੀਤੀ । ਇਸ ਵਿਭਾਗ ਨੇ ਪ੍ਰਾਂਤ ਦੇ ਹਰੇਕ ਜ਼ਿਲ੍ਹੇ ਵਿਚ ਜ਼ਿਲ੍ਹਾ ਸਪੋਰਟਸ ਵਿਭਾਗ ਖੋਲ੍ਹਿਆ ਹੈ । ਇਸ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਜ਼ਿਲਾ ਸਪੋਰਟਸ ਅਧਿਕਾਰੀ ਨੂੰ ਸੌਂਪੀ ਗਈ ਹੈ ।

ਹਰੇਕ ਜ਼ਿਲ੍ਹੇ ਨੂੰ ਤਹਿਸੀਲ ਅਤੇ ਤਹਿਸੀਲ ਨੂੰ ਅੱਗੇ ਉਪ-ਕੇਂਦਰਾਂ (Sub-Centres) ਵਿਚ ਵੰਡਿਆ ਗਿਆ ਹੈ । ਇਹਨਾਂ ਉਪ-ਕੇਂਦਰਾਂ ਵਿਚ ਭਿੰਨ-ਭਿੰਨ ਖੇਡਾਂ ਦੇ ਵਿਕਾਸ ਲਈ ਅਤੇ ਟਰੇਨਿੰਗ ਲਈ ਚੰਗੇ ਕੋਚਾਂ ਦੀ ਵਿਵਸਥਾ ਕੀਤੀ ਗਈ ਹੈ ।

ਖਿਡਾਰੀਆਂ ਦੀ ਸਹੂਲਤ ਦੇ ਲਈ ਵੱਖ-ਵੱਖ ਥਾਂਵਾਂ ‘ਤੇ ਸਪੋਰਟਸ ਹੋਸਟਲ ਖੋਲ੍ਹੇ ਗਏ ਹਨ । ਇਹਨਾਂ ਹੋਸਟਲਾਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਲਈ ਖੇਡ ਦੇ ਸਮਾਨ, ਫ਼ੀਸ ਅਤੇ ਸਪੋਰਟਸ ਦਾ ਪ੍ਰਬੰਧ ਪੰਜਾਬ ਸਪੋਰਟਸ ਵਿਭਾਗ ਦੁਆਰਾ ਕੀਤਾ ਜਾਂਦਾ ਹੈ । ਚੰਗੇ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਅਤੇ ਉਹਨਾਂ ਨੂੰ ਉੱਤਮ ਖੇਡ ਲਈ ਪ੍ਰੇਰਿਤ ਕਰਨ ਲਈ ਸਾਲਾਨਾ ਵਜ਼ੀਫ਼ੇ ਦਿੱਤੇ ਜਾਂਦੇ ਹਨ । ਇੰਨਾ ਹੀ ਨਹੀਂ, ਪੰਜਾਬ ਸਪੋਰਟਸ ਵਿਭਾਗ ਹਰ ਸਾਲ ਰਾਜ ਪੱਧਰ ‘ਤੇ ਸਭ ਖੇਡਾਂ ਦੇ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ । ਇਹ ਮੁਕਾਬਲੇ ‘ਮੈਨ ਸਪੋਰਟਸ ਫ਼ੈਸਟੀਵਲ’ ਅਤੇ ‘ਵਿਮੈਨ ਸਪੋਰਟਸ ਫ਼ੈਸਟੀਵਲ’ ਦੇ ਨਾਂ ਨਾਲ ਜਾਣੇ ਜਾਂਦੇ ਹਨ । ਇਹ ਵਿਭਾਗ ਅੰਤਰ-ਰਾਸ਼ਟਰੀ ਪੱਧਰ ਤੇ ਉੱਚ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨ ਪੱਤਰ ਅਤੇ ਵਜ਼ੀਫ਼ੇ ਦਿੰਦਾ ਹੈ । ਇਹ ਵਿਭਾਗ ਹਰ ਸਾਲ ਅੰਮ੍ਰਿਤਸਰ ਵਿਚ ਮਹਾਰਾਜਾ ਰਣਜੀਤ ਸਿੰਘ ਹਾਕੀ ਟੂਰਨਾਮੈਂਟ ਦਾ ਪ੍ਰਬੰਧ ਕਰਦਾ ਹੈ | ਪੰਜਾਬ ਸਪੋਰਟਸ ਵਿਭਾਗ ਪੇਸ਼ਾਵਰ ਕਾਲਜਾਂ (Professional Colleges) ਵਿਚ ਵਿਦਿਆਰਥੀਆਂ ਲਈ ਸੁਰੱਖਿਅਤ ਰੱਖੀਆਂ ਹੋਈਆਂ ਸੀਟਾਂ ਲਈ ਗਰੇਡੇਸ਼ਨ ਕਰਦਾ ਹੈ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 4.
ਹੇਠ ਲਿਖਿਆਂ ਦੀ ਖੇਡ ਪ੍ਰਤੀ ਵਿਚ ਦੇਣ ‘ਤੇ ਨੋਟ ਲਿਖੋ
(ਉ) ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ,
(ਅ) ਪੰਜਾਬ ਸਟੇਟ ਸਪੋਰਟਸ ਕੌਂਸਿਲ,
(ਬ) ਪੰਚਾਇਤੀ ਰਾਜ ਖੇਡ ਪਰਿਸ਼ਦ
(ਸ) ਪੰਜਾਬ ਉਲੰਪਿਕ ਐਸੋਸੀਏਸ਼ਨ
(ਹ) ਪੰਜਾਬ ਸਕੂਲ ਸਿੱਖਿਆ ਬੋਰਡ ।

(Write down the role of the following for development of Sports-
(a) State Universities
(b) Punjab State Sports Council
(c) Panchayati Raj Sports Council
(d) Punjab Olympic Association
(e) Punjab School Education Board.]
ਉੱਤਰ-
(ਉ) ਪੰਜਾਬ ਰਾਜ ਦੀਆਂ ਯੂਨੀਵਰਸਿਟੀਆਂ
(State Universities)

ਜਦੋਂ ਭਾਰਤ ਦੀ ਵੰਡ ਹੋਈ ਉਦੋਂ ਪੰਜਾਬ ਵਿਚ ਇਕ ਹੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਸੀ । 1947 ਦੀ ਵੰਡ ਦੇ ਬਾਅਦ ਇਹ ਚੰਡੀਗੜ੍ਹ ਵਿਚ ਸਥਾਪਿਤ ਹੋ ਗਈ । ਇਸ ਸਮੇਂ ਪੰਜਾਬ ਵਿਚ ਚਾਰ ਯੂਨੀਵਰਸਿਟੀਆਂ ਹਨ-ਪੰਜਾਬ ਯੂਨੀਵਰਸਿਟੀ ਚੰਡੀਗੜ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ । ਇਹਨਾਂ ਵਿਚੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਕੇਵਲ ਖੇਤੀ ਦੇ ਹੀ ਕਾਲਜ ਹਨ, ਜਦੋਂ ਕਿ ਹੋਰ ਪੰਜਾਬ ਦੇ ਕਾਲਜ ਬਾਕੀ ਦੀਆਂ ਤਿੰਨ ਯੂਨੀਵਰਸਿਟੀਆਂ ਦੇ ਨਾਲ ਹਨ ।

ਸਭ ਯੂਨੀਵਰਸਿਟੀਆਂ ਵਿਚ ਖੇਡਾਂ ਲਈ ਇਕ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ । ਡਾਇਰੈਕਟਰ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਕਾਲਜਾਂ ਵਿਚ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ । ਇਸ ਦੇ ਬਾਅਦ ਉਹ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਲਈ ਚੰਗੀ ਤਰ੍ਹਾਂ | ਨਾਲ ਟਰੇਂਡ ਮੁੰਡਿਆਂ ਅਤੇ ਕੁੜੀਆਂ ਦੀਆਂ ਟੀਮਾਂ ਭੇਜਦਾ ਹੈ । ਹਰੇਕ ਯੂਨੀਵਰਸਿਟੀ ਵਿਚ ਖੇਡਾਂ ਦੇ ਪ੍ਰਬੰਧਕੀ ਵਿਭਾਗ ਬਣਾਏ ਗਏ ਹਨ । ਇਸ ਦਾ ਕੰਮ ਯੂਨੀਵਰਸਿਟੀ ਵਿਚ ਖੇਡ ਦਾ ਮੈਦਾਨ, ਖੇਡ ਦੇ ਸਾਮਾਨ ਅਤੇ ਖੇਡ ਮੁਕਾਬਲਿਆਂ ਦੀ ਵਿਵਸਥਾ ਕਰਨਾ ਹੈ । ਖੇਤੀਬਾੜੀ ਯੂਨੀਵਰਸਿਟੀ ਨੂੰ ਛੱਡ ਕੇ ਹੋਰ ਯੂਨੀਵਰਸਿਟੀਆਂ ਵਿਚ ਬਾਕੀ ਵਿਸ਼ਿਆਂ ਦੀ ਤਰ੍ਹਾਂ ਸਰੀਰਕ ਸਿੱਖਿਆ ਦਾ ਵਿਸ਼ਾ ਪੜ੍ਹਾਇਆ ਜਾਂਦਾ ਹੈ ਅਤੇ ਇਸ ਵਿਸ਼ੇ ਵਿਚ ਪ੍ਰੀਖਿਆਵਾਂ ਵੀ ਲਈਆਂ ਜਾਂਦੀਆਂ ਹਨ । ਇਸ ਦੇ ਇਲਾਵਾ ਯੂਨੀਵਰਸਿਟੀਆਂ ਦੇ ਹਰ ਵਿਭਾਗ ਵਿਚ ਚੰਗੇ ਖਿਡਾਰੀਆਂ | ਲਈ ਸੀਟਾਂ ਸੁਰੱਖਿਅਤ ਰੱਖੀਆਂ ਜਾਂਦੀਆਂ ਹਨ । ਇਸ ਨਾਲ ਖਿਡਾਰੀਆਂ ਨੂੰ ਵੀ ਉੱਚ ਸਿੱਖਿਆ | ਪ੍ਰਾਪਤ ਕਰਕੇ ਇੰਜੀਨੀਅਰ, ਡਾਕਟਰ ਅਤੇ ਵਿਗਿਆਨਿਕ ਬਣਨ ਦਾ ਮੌਕਾ ਮਿਲਦਾ ਹੈ ।

ਸਭ ਯੂਨੀਵਰਸਿਟੀਆਂ ਵਿਚ ਖੇਡਾਂ ਦੀ ਪ੍ਰਗਤੀ ਲਈ ਖੇਡ ਦੇ ਮੈਦਾਨਾਂ, ਸਵਿਮਿੰਗ ਪੂਲਾਂ, | ਸਟੇਡੀਅਮਾਂ, ਜਿਮਨੇਜ਼ੀਅਮਾਂ ਦੀ ਵਿਵਸਥਾ ਕੀਤੀ ਗਈ ਹੈ । ਪੰਜਾਬ ਯੂਨੀਵਰਸਿਟੀ ਅਤੇ ਗੁਰੁ | ਨਾਨਕ ਦੇਵ ਯੂਨੀਵਰਸਿਟੀ ਵਿਚ ਵਿਸ਼ੇਸ਼ ਵਿਭਾਗ ਖੋਲ੍ਹੇ ਗਏ ਹਨ, ਜਿੱਥੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ । ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਇਹ ਯੂਨੀਵਰਸਿਟੀਆਂ ਭਿੰਨ-ਭਿੰਨ ਖੇਤਰਾਂ ਵਿਚ ਚੰਗੇ ਖਿਡਾਰੀ ਪੈਦਾ ਕਰਨ ਵਿਚ ਸਲਾਹੁਣ ਯੋਗ ਭੂਮਿਕਾ ਨਿਭਾ ਰਹੀਆਂ ਹਨ ।

(ਅ) ਪੰਜਾਬ ਸਟੇਟ ਸਪੋਰਟਸ ਕੌਂਸਿਲ
(Punjab State Sports Council)

ਪੰਜਾਬ ਸਰਕਾਰ ਨੇ 1971 ਵਿਚ ਖੇਡਾਂ ਦੀ ਉੱਨਤੀ ਲਈ ਇਕ ਸੰਸਥਾ ਦੀ ਸਥਾਪਨਾ ਕੀਤੀ ਜਿਸ ਨੂੰ ਪੰਜਾਬ ਸਪੋਰਟਸ ਕੌਂਸਿਲ ਦਾ ਨਾਂ ਦਿੱਤਾ ਗਿਆ । ਇਸ ਕੌਂਸਿਲਾਂ ਦਾ ਮੁੱਖ ਕੰਮ ਪ੍ਰਾਂਤ ਦੇ ਯੁਵਕਾਂ ਅਤੇ ਯੁਵਤੀਆਂ ਦੇ ਅੰਦਰ ਖੇਡ ਭਾਵਨਾ ਦਾ ਸੰਚਾਰ ਕਰਨਾ ਹੈ | ਰਾਜ ਵਿਚ ਵਧੀਆ ਖੇਡ ਦਾ ਸਾਮਾਨ ਜਿਮਨੇਜ਼ੀਅਮ, ਸਟੇਡੀਅਮ, ਸਵਿਮਿੰਗ ਪੂਲ ਆਦਿ ਬਣਾਉਣ ਦੀ ਜ਼ਿੰਮੇਵਾਰੀ ਇਸ ਸੰਸਥਾ ਦੇ ਜ਼ਿੰਮੇ ਹੈ । ਇਸ ਕੰਮ ਲਈ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਹਰ ਸਾਲ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ।

ਪੰਜਾਬ ਸਟੇਟ ਸਪੋਰਟਸ ਕੌਂਸਿਲ ਨੇ ਹਰੇਕ ਜ਼ਿਲ੍ਹੇ ਵਿਚ ਜ਼ਿਲ੍ਹਾ ਸਪੋਰਟਸ ਕੌਂਸਿਲਾਂ (District Sports Council) ਸਥਾਪਿਤ ਕੀਤੀਆਂ ਹਨ । ਇਹ ਕੌਂਸਿਲਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਅਧੀਨ ਕੰਮ ਕਰਦੀਆਂ ਹਨ । ਇਹਨਾਂ ਦੇ ਸਕੱਤਰ ਦੇ ਰੂਪ ਵਿਚ ਜ਼ਿਲ੍ਹਾ ਸਪੋਰਟਸ ਅਧਿਕਾਰੀ ਕੰਮ ਕਰਦੇ ਹਨ । ਪੰਜਾਬ ਸਟੇਟ ਸਪੋਰਟਸ ਕੌਂਸਿਲ ਦਾ ਪ੍ਰਧਾਨ ਰਾਜ ਦਾ ਮੁੱਖ ਮੰਤਰੀ ਹੁੰਦਾ ਹੈ ਅਤੇ ਰਾਜ ਦਾ ਡਾਇਰੈਕਟਰ ਸਪੋਰਟਸ ਇਸ ਦਾ ਸਕੱਤਰ ਹੁੰਦਾ ਹੈ । ਕੌਂਸਿਲ ਖੇਡਾਂ ਦੀ ਉੱਨਤੀ ਲਈ ਇਕ ਵਿਸ਼ੇਸ਼ ਯਤਨ ਕਰਦੀ ਹੈ ।

ਇਹ ਕੌਂਸਿਲ ਪ੍ਰਸਿੱਧ ਖਿਡਾਰੀਆਂ ਨੂੰ, ਜਿਨ੍ਹਾਂ ਨੇ ਅੰਤਰ-ਰਾਸ਼ਟਰੀ ਪੱਧਰ ਤੇ ਸਫਲਤਾ ਪ੍ਰਾਪਤ ਕੀਤੀ ਹੋਵੇ ‘ਮਹਾਰਾਜਾ ਰਣਜੀਤ ਸਿੰਘ ਐਵਾਰਡ’ ਨਾਲ ਸਨਮਾਨਿਤ ਕਰਦੀ ਹੈ । ਇਹ ਪੁਰਾਣੇ ਅਤੇ ਰਿਟਾਇਰਡ ਬਜ਼ੁਰਗ ਖਿਡਾਰੀਆਂ ਨੂੰ, ਜਿਨ੍ਹਾਂ ਨੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਖੇਡਾਂ ਵਿਚ ਭਾਗ ਲਿਆ ਹੈ, ਪੈਨਸ਼ਨਾਂ ਦਿੰਦੀ ਹੈ । ਇਹ ਕੌਂਸਿਲ ਰਾਸ਼ਟਰੀ ਮੁਕਾਬਲਿਆਂ ਵਿਚ ਭਾਗ ਲੈਣ ਵਾਲੀਆਂ ਟੀਮਾਂ ਦਾ ਸਾਰਾ ਖ਼ਰਚ ਸਹਿਣ ਕਰਦੀ ਹੈ । ਇਸ ਦੇ ਇਲਾਵਾ ਇਹ ਕੌਂਸਿਲ ਅੰਤਰ-ਰਾਸ਼ਟਰੀ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਵਿਦੇਸ਼ਾਂ ਵਿਚ ਜਾਣ ਲਈ ਆਰਥਿਕ ਸਹਾਇਤਾ ਪ੍ਰਦਾਨ ਕਰਦੀ ਹੈ ।

(ਬ) ਪੰਚਾਇਤੀ ਰਾਜ ਖੇਡ ਪਰਿਸ਼ਦ
(Panchayati Raj Sports Council)

ਪੰਜਾਬ ਸਰਕਾਰ ਨੇ ਪੇਂਡੂ ਖੇਤਰਾਂ ਵਿਚ ਖੇਡਾਂ ਦੀ ਉੱਨਤੀ ਲਈ 1967 ਵਿਚ ਪੰਚਾਇਤੀ ਰਾਜ ਖੇਡ ਪਰਿਸ਼ਦ ਦੀ ਸਥਾਪਨਾ ਕੀਤੀ । ਇਸ ਪਰਿਸ਼ਦ ਨੇ ਪੇਂਡੂ ਨੌਜਵਾਨਾਂ ਵਿਚ ਖੇਡ ਭਾਵਨਾ ਅਤੇ ਖੇਡ ਮੁਕਾਬਲਿਆਂ ਵਿਚ ਰੁਚੀ ਅਤੇ ਭਾਈਚਾਰੇ ਦੇ ਗੁਣਾਂ ਦਾ ਸੰਚਾਰ ਕਰਨ ਦੇ ਵਿਸ਼ੇਸ਼ ਯਤਨ ਕੀਤੇ । ਇਸ ਪਰਿਸ਼ਦ ਨੇ ਸਭ ਜ਼ਿਲਿਆਂ ਵਿਚ ਪੰਚਾਇਤ ਸਮਿਤੀਆਂ ਦੀ ਸਥਾਪਨਾ ਕੀਤੀ ਹੈ, ਜੋ ਆਪਣੇ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਖੇਡ ਮੁਕਾਬਲਿਆਂ ਲਈ ਜ਼ਿਲ੍ਹਾ ਸਮਿਤੀ ਨੂੰ 250 ਰੁਪਏ ਗਰਾਂਟ ਦਿੰਦੀ ਹੈ । ਪੰਚਾਇਤੀ ਰਾਜ ਖੇਡ ਪਰਿਸ਼ਦ ਲੜਕੀਆਂ ਲਈ ਫੁੱਟਬਾਲ, ਹਾਕੀ, ਕਬੱਡੀ, ਵਾਲੀਬਾਲ, ਰੱਸਾਕਸ਼ੀ, ਐਥਲੈਟਿਕਸ, ਭਾਰ ਚੁੱਕਣਾ, ਜਿਮਨਾਸਟਿਕ ਅਤੇ ਮੁੰਡਿਆਂ ਲਈ ਕਬੱਡੀ, ਹਾਕੀ ਆਦਿ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦੀ ਹੈ ।

(ਸ) ਪੰਜਾਬ ਉਲੰਪਿਕ ਐਸੋਸੀਏਸ਼ਨ
(Punjab Olympic Association)

ਪੰਜਾਬ ਓਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਦੇਸ਼ ਦੀ ਵੰਡ ਤੋਂ ਪਹਿਲਾਂ 1942 ਵਿਚ ਜੀ. ਡੀ. ਸੋਂਧੀ ਦੇ ਯਤਨਾਂ ਦੇ ਫਲਸਰੂਪ ਹੋਈ ਸੀ, ਪਰ 1947 ਵਿਚ ਦੇਸ਼ ਦੀ ਵੰਡ ਦੇ ਨਾਲ ਹੀ ਇਸ ਸੰਸਥਾ ਦੀ ਹੋਂਦ ਮਿਟ ਗਈ । 1948 ਵਿਚ ਸ੍ਰੀ ਜੀ. ਡੀ. ਸੋਂਧੀ ਦੇ ਯਤਨਾਂ ਨਾਲ ਪੰਜਾਬ ਓਲੰਪਿਕ ਐਸੋਸੀਏਸ਼ਨ ਦਾ ਪੁਨਰ-ਗਠਨ ਹੋਇਆ | ਪੰਜਾਬ ਦੀਆਂ ਸਭ ਖੇਡ ਐਸੋਸੀਏਸ਼ਨਾਂ ਇਸ ਸੰਸਥਾ ਦੀਆਂ ਮੈਂਬਰ ਬਣੀਆਂ । ਇਸ ਤੋਂ ਇਲਾਵਾ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨਾਂ ਵੀ ਇਸ ਸੰਸਥਾ ਦੀਆਂ ਮੈਂਬਰ ਬਣੀਆਂ ।

ਇਸ ਸੰਸਥਾ ਦਾ ਮੁੱਖ ਕੰਮ ਨਾ ਕੇਵਲ ਭਿੰਨ-ਭਿੰਨ ਖੇਡ ਐਸੋਸੀਏਸ਼ਨਾਂ ਦੇ ਕੰਮ ਦੀ ਦੇਖਭਾਲ ਕਰਨਾ ਹੈ, ਸਗੋਂ ਇਸ ਦੇ ਵਿੱਤੀ ਖ਼ਰਚ ਤੇ ਵੀ ਨਜ਼ਰ ਰੱਖਣਾ ਹੈ । ਇਹ ਸਮੇਂ-ਸਮੇਂ ’ਤੇ ਪ੍ਰਾਂਤਿਕ ਐਸੋਸੀਏਸ਼ਨਾਂ ਨੂੰ ਖੇਡਾਂ ਦੀ ਉੱਨਤੀ ਲਈ ਸੁਝਾਅ ਦਿੰਦੀ ਹੈ ਅਤੇ ਉਹਨਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕਰਦੀ ਹੈ । ਇਹ ਸਾਲ ਵਿਚ ਇਕ ਵਾਰ ਓਲੰਪਿਕ ਦਿਵਸ ਮਨਾਉਂਦੀ ਹੈ ਅਤੇ ਓਲੰਪਿਕ ਲਹਿਰ ਦੇ ਵਿਸ਼ੇ ਵਿਚ ਜਾਣਕਾਰੀ ਪ੍ਰਦਾਨ ਕਰਦੀ ਹੈ ।

ਓਲੰਪਿਕ ਨਿਯਮਾਂ ਦਾ ਪਾਲਣ ਕਰਵਾਉਣਾ ਅਤੇ ਖੇਡ ਮੁਕਾਬਲਿਆਂ ਵਿਚ ਪੇਸ਼ਾਵਰ ਖਿਡਾਰੀਆਂ (Professional Players) ਨੂੰ ਭਾਗ ਲੈਣ ਤੋਂ ਰੋਕਣਾ ਇਸ ਸੰਸਥਾ ਦੀ ਜ਼ਿੰਮੇਵਾਰੀ ਹੈ । ਇਸ ਤੋਂ ਇਲਾਵਾ ਇਹ ਸੰਸਥਾ ਸਾਲ ਵਿਚ ਇਕ ਵਾਰ ਪ੍ਰਾਂਤਿਕ ਪੱਧਰ ਤੇ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦੀ ਹੈ।

(ਹ) ਪੰਜਾਬ ਸਕੂਲ ਸਿੱਖਿਆ ਬੋਰਡ ,
(Punjab School Education Board)

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ ਪੰਜਾਬ ਯੂਨੀਵਰਸਿਟੀ ਦੇ ਪ੍ਰੀਖਿਆਵਾਂ ਦੇ ਵਧੇਰੇ ਬੋਝ ਨੂੰ ਘੱਟ ਕਰਨ, ਪ੍ਰੀਖਿਆਵਾਂ ਨੂੰ ਚੰਗੀ ਤਰ੍ਹਾਂ ਪ੍ਰਬੰਧਿਤ ਕਰਨ ਅਤੇ ਜਲਦੀ ਨਤੀਜੇ ਕੱਢਣ ਲਈ ਕੀਤੀ ਗਈ । ਇਸ ਬੋਰਡ ਦਾ ਕੰਮ ਸਕੂਲਾਂ ਦੀਆਂ ਭਿੰਨ-ਭਿੰਨ ਸ਼ਰੇਣੀਆਂ ਦੇ ਲਈ ਪਾਠਕ੍ਰਮ ਅਤੇ ਪੁਸਤਕਾਂ ਤਿਆਰ ਕਰਨਾ ਹੈ ।

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਕ ਸਲਾਹੁਤਾ ਯੋਗ ਕੰਮ ਕੀਤਾ ਹੈ । ਉਹ ਇਹ ਕਿ ਹੋਰ ਵਿਸ਼ਿਆਂ ਦੀ ਤਰ੍ਹਾਂ ਸਰੀਰਕ ਸਿੱਖਿਆ ਨੂੰ ਵੀ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਵਿਸ਼ਾ ਬਣਾਇਆ ਅਤੇ ਇਸ ਵਿਸ਼ੇ ਤੇ ਪ੍ਰੀਖਿਆਵਾਂ ਵੀ ਲਈਆਂ ਜਾਂਦੀਆਂ ਹਨ । ਪੰਜਾਬ ਸਕੂਲ ਸਿੱਖਿਆ ਬੋਰਡ ਹਾਕੀ ਦੀ ਖੇਡ ਨੂੰ ਵਿਸ਼ੇਸ਼ ਰੂਪ ਨਾਲ ਉੱਨਤ ਕਰਨ ਲਈ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ । ਇਹ ਪ੍ਰਾਇਮਰੀ ਪੱਧਰ ‘ਤੇ ਖੇਡਾਂ ਦੀ ਉੱਨਤੀ ਲਈ ਅਤੇ ਬਲਾਕ ਪੱਧਰ ’ਤੇ ਸਕੂਲ ਦੇ ਬੱਚਿਆਂ ਲਈ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦਾ ਹੈ ।

PSEB 9th Class Physical Education Solutions Chapter 5 1947 ਪਿੱਛੋਂ ਪੰਜਾਬ ਵਿੱਚ ਖੇਡਾਂ ਦੀ ਪ੍ਰਗਤੀ

ਪ੍ਰਸ਼ਨ 5.
ਪੰਜਾਬ ਓਲੰਪਿਕ ਐਸੋਸੀਏਸ਼ਨ ਨੇ ਖੇਡਾਂ ਦੀ ਪ੍ਰਗਤੀ ਲਈ ਕੀ ਕਦਮ ਚੁੱਕੇ ਹਨ ?
ਉੱਤਰ-
(ਸ) ਪੰਜਾਬ ਉਲੰਪਿਕ ਐਸੋਸੀਏਸ਼ਨ
(Punjab Olympic Association)
ਪੰਜਾਬ ਓਲੰਪਿਕ ਐਸੋਸੀਏਸ਼ਨ ਦੀ ਸਥਾਪਨਾ ਦੇਸ਼ ਦੀ ਵੰਡ ਤੋਂ ਪਹਿਲਾਂ 1942 ਵਿਚ ਜੀ. ਡੀ. ਸੋਂਧੀ ਦੇ ਯਤਨਾਂ ਦੇ ਫਲਸਰੂਪ ਹੋਈ ਸੀ, ਪਰ 1947 ਵਿਚ ਦੇਸ਼ ਦੀ ਵੰਡ ਦੇ ਨਾਲ ਹੀ ਇਸ ਸੰਸਥਾ ਦੀ ਹੋਂਦ ਮਿਟ ਗਈ । 1948 ਵਿਚ ਸ੍ਰੀ ਜੀ. ਡੀ. ਸੋਂਧੀ ਦੇ ਯਤਨਾਂ ਨਾਲ ਪੰਜਾਬ ਓਲੰਪਿਕ ਐਸੋਸੀਏਸ਼ਨ ਦਾ ਪੁਨਰ-ਗਠਨ ਹੋਇਆ | ਪੰਜਾਬ ਦੀਆਂ ਸਭ ਖੇਡ ਐਸੋਸੀਏਸ਼ਨਾਂ ਇਸ ਸੰਸਥਾ ਦੀਆਂ ਮੈਂਬਰ ਬਣੀਆਂ । ਇਸ ਤੋਂ ਇਲਾਵਾ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨਾਂ ਵੀ ਇਸ ਸੰਸਥਾ ਦੀਆਂ ਮੈਂਬਰ ਬਣੀਆਂ ।

ਇਸ ਸੰਸਥਾ ਦਾ ਮੁੱਖ ਕੰਮ ਨਾ ਕੇਵਲ ਭਿੰਨ-ਭਿੰਨ ਖੇਡ ਐਸੋਸੀਏਸ਼ਨਾਂ ਦੇ ਕੰਮ ਦੀ ਦੇਖਭਾਲ ਕਰਨਾ ਹੈ, ਸਗੋਂ ਇਸ ਦੇ ਵਿੱਤੀ ਖ਼ਰਚ ਤੇ ਵੀ ਨਜ਼ਰ ਰੱਖਣਾ ਹੈ । ਇਹ ਸਮੇਂ-ਸਮੇਂ ’ਤੇ ਪ੍ਰਾਂਤਿਕ ਐਸੋਸੀਏਸ਼ਨਾਂ ਨੂੰ ਖੇਡਾਂ ਦੀ ਉੱਨਤੀ ਲਈ ਸੁਝਾਅ ਦਿੰਦੀ ਹੈ ਅਤੇ ਉਹਨਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਕਰਦੀ ਹੈ । ਇਹ ਸਾਲ ਵਿਚ ਇਕ ਵਾਰ ਓਲੰਪਿਕ ਦਿਵਸ ਮਨਾਉਂਦੀ ਹੈ ਅਤੇ ਓਲੰਪਿਕ ਲਹਿਰ ਦੇ ਵਿਸ਼ੇ ਵਿਚ ਜਾਣਕਾਰੀ ਪ੍ਰਦਾਨ ਕਰਦੀ ਹੈ ।

ਓਲੰਪਿਕ ਨਿਯਮਾਂ ਦਾ ਪਾਲਣ ਕਰਵਾਉਣਾ ਅਤੇ ਖੇਡ ਮੁਕਾਬਲਿਆਂ ਵਿਚ ਪੇਸ਼ਾਵਰ ਖਿਡਾਰੀਆਂ (Professional Players) ਨੂੰ ਭਾਗ ਲੈਣ ਤੋਂ ਰੋਕਣਾ ਇਸ ਸੰਸਥਾ ਦੀ ਜ਼ਿੰਮੇਵਾਰੀ ਹੈ । ਇਸ ਤੋਂ ਇਲਾਵਾ ਇਹ ਸੰਸਥਾ ਸਾਲ ਵਿਚ ਇਕ ਵਾਰ ਪ੍ਰਾਂਤਿਕ ਪੱਧਰ ਤੇ ਖੇਡ ਮੁਕਾਬਲਿਆਂ ਦਾ ਪ੍ਰਬੰਧ ਕਰਦੀ ਹੈ।

Leave a Comment