PSEB 9th Class Physical Education Solutions Chapter 4 ਮੁੱਢਲੀ ਸਹਾਇਤਾ

Punjab State Board PSEB 9th Class Physical Education Book Solutions Chapter 4 ਮੁੱਢਲੀ ਸਹਾਇਤਾ Textbook Exercise Questions, and Answers.

PSEB Solutions for Class 9 Physical Education Chapter 4 ਮੁੱਢਲੀ ਸਹਾਇਤਾ

Physical Education Guide for Class 9 PSEB ਮੁੱਢਲੀ ਸਹਾਇਤਾ Textbook Questions and Answers

ਪਾਠ ਦੀ ਸੰਖੇਪ ਰੂਪ-ਰੇਖਾ (Brief Outlines of the Chapter)

  • ਮੁੱਢਲੀ ਸਹਾਇਤਾ – ਡਾਕਟਰ ਕੋਲ ਜਾਣ ਤੋਂ ਪਹਿਲਾਂ ਰੋਗੀ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਜਾਂ ਇਲਾਜ ਨੂੰ ਮੁੱਢਲੀ ਸਹਾਇਤਾ ਕਹਿੰਦੇ ਹਨ ।
  • ਮੁੱਢਲੀ ਸਹਾਇਤਾ ਦੀ ਜ਼ਰੂਰਤ – ਜੇਕਰ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਮੁੱਢਲੀ ਸਹਾਇਤਾ ਨਾ ਦਿੱਤੀ ਜਾਵੇ ਤਾਂ ਹੋ ਸਕਦਾ ਹੈ ਕਿ ਉਸਦੀ ਮੌਤ ਹੋ ਜਾਵੇ । ਇਸ ਲਈ | ਮੁੱਢਲੀ ਸਹਾਇਤਾ ਰੋਗੀ ਲਈ ਜੀਵਨ ਰੂਪੀ ਅੰਮਿਤ ਹੈ ।
  • ਪੱਠਿਆਂ ਦਾ ਤਣਾਅ – ਪੱਠਿਆਂ ਦੇ ਖਿੱਚੇ ਜਾਣ ਨੂੰ ਪੱਠਿਆਂ ਦਾ ਤਣਾਅ ਕਹਿੰਦੇ ਹਨ । ਲੋੜ ਨਾਲੋਂ ਵੱਧ ਥਕਾਵਟ ਅਤੇ ਸਰੀਰ ਦੇ ਅੰਗਾਂ ਦਾ ਆਪਸੀ ਤਾਲਮੇਲ ਨਾ ਹੋਣ ਕਾਰਨ ਪੱਠਿਆਂ ਦਾ ਤਣਾਅ ਹੋ ਸਕਦਾ ਹੈ ।
  • ਮੋਚ – ਕਿਸੇ ਜੋੜ ਦੇ ਬੰਧਨ (Ligament) ਦਾ ਫਟ ਜਾਣਾ, ਮੋਚ ਕਹਾਉਂਦਾ ਹੈ । ਮੋਚ ਵਾਲੀ ਥਾਂ ਨੂੰ ਹਿਲਾਉਣਾ ਨਹੀਂ ਚਾਹੀਦਾ ਅਤੇ 48 ਘੰਟਿਆਂ ਤਕ ਪਾਣੀ ਦੀਆਂ ਪੱਟੀਆਂ
    ਕਰਨੀਆਂ ਚਾਹੀਦੀਆਂ ਹਨ ਅਤੇ ਬਾਅਦ ਵਿਚ ਸੇਕ ਦੇਣਾ ਚਾਹੀਦਾ ਹੈ ।
  • ਫਰੈਕਚਰ – ਹੱਡੀ ਟੁੱਟਣ ਜਾਂ ਤਰੇੜ ਪੈਣ ਨੂੰ ਫਰੈਕਚਰ ਕਹਿੰਦੇ ਹਨ ।
  • ਬੇਹੋਸ਼ੀ – ਬੇਹੋਸ਼ੀ ਦਾ ਅਰਥ ਚੇਤਨਾ ਗਵਾਉਣਾ ਹੈ । ਬੇਹੋਸ਼ੀ ਵਿਚ ਨਬਜ਼ ਹੌਲੀ-ਹੌਲੀ | ਚਲਦੀ ਹੈ ਅਤੇ ਚਮੜੀ ਠੰਢੀ ਹੋ ਜਾਂਦੀ ਹੈ ।
  • ਫਰੈਕਚਰ ਦੀਆਂ ਕਿਸਮਾਂ-ਸਾਦੀ ਟੁੱਟ, ਗੁੰਝਲਦਾਰ ਟੁੱਟ, ਦੱਬੀ ਹੋਈ ਅਤੇ ਬਹੁ-ਖੰਡ ਟੁੱਟ ।

ਖਿਆ ਸ਼ੈਲੀ ‘ਤੇ ਆਧਾਰਿਤ ਮਰੰਭਵਪੂਰਨ ਪ੍ਰਸ਼ਨ Examination Style Important Questions
ਬਹੁਤ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions With Very Brief Answers)

ਪ੍ਰਸ਼ਨ 1.
ਮੁੱਢਲੀ ਸਹਾਇਤਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਜ਼ਖ਼ਮੀ ਜਾਂ ਮਰੀਜ਼ ਨੂੰ ਡਾਕਟਰ ਕੋਲ ਲੈ ਕੇ ਜਾਣ ਤੋਂ ਪਹਿਲਾਂ ਜਾਂ ਡਾਕਟਰ ਦੇ ਮਰੀਜ਼ ਕੋਲ ਪਹੁੰਚਣ ਤੋਂ ਪਹਿਲਾਂ ਉਸ ਨੂੰ ਜੋ ਸਹਾਇਤਾ ਦਿੱਤੀ ਜਾਂਦੀ ਹੈ, ਉਸ ਨੂੰ ਮੁੱਢਲੀ ਸਹਾਇਤਾ (FIRST AID) ਕਹਿੰਦੇ ਹਨ ।

ਪ੍ਰਸ਼ਨ 2.
ਫਰੈਕਚਰ (ਹੱਡੀ ਟੁੱਟਣ) ਦਾ ਕੀ ਅਰਥ ਹੈ ?
ਉੱਤਰ-
ਕਿਸੇ ਹੱਡੀ ਦੇ ਟੁੱਟਣ ਜਾਂ ਉਸ ਵਿਚ ਤਰੇੜ ਪੈ ਜਾਣ ਨੂੰ ਫਰੈਕਚਰ ਕਿਹਾ ਜਾਂਦਾ ਹੈ ।

ਪ੍ਰਸ਼ਨ 3.
ਫਰੈਕਚਰ ਦੀਆਂ ਕੋਈ ਦੋ ਕਿਸਮਾਂ ਦੇ ਨਾਂ ਲਿਖੋ ।
ਉੱਤਰ-

  1. ਸਾਦੀ ਟੁੱਟ
  2. ਬਹੁ-ਖੰਡ ਟੁੱਟ ।

ਪ੍ਰਸ਼ਨ 4.
ਬੇਹੋਸ਼ੀ ਕੀ ਹੈ ?
ਉੱਤਰ-
ਬੇਹੋਸ਼ੀ ਦਾ ਅਰਥ ਚੇਤਨਾ ਦਾ ਗੁਆਉਣਾ ਹੈ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 5.
ਬਿਜਲੀ ਦਾ ਝਟਕਾ ਕੀ ਹੈ ?
ਉੱਤਰ-
ਬਿਜਲੀ ਦੀ ਨੰਗੀ ਤਾਰ ਜਿਸ ਵਿਚ ਕਰੰਟ ਚਲ ਰਿਹਾ ਹੋਵੇ, ਨੂੰ ਅਚਾਨਕ ਹੱਥ ਲੱਗ ਜਾਣ ਨਾਲ ਝਟਕਾ ਲਗਦਾ ਹੈ । ਇਸ ਵਿਚ ਸਰੀਰ ਝੁਲਸ ਵੀ ਸਕਦਾ ਹੈ ।

ਪ੍ਰਸ਼ਨ 6.
ਗੁੰਝਲਦਾਰ ਟੁੱਟ ਜ਼ਿਆਦਾ ਖ਼ਤਰਨਾਕ ਹੁੰਦੀ ਹੈ ਠੀਕ ਜਾਂ ਗਲਤ ?
ਉੱਤਰ-
ਠੀਕ ।

ਪ੍ਰਸ਼ਨ 7.
ਦੱਬੀ ਹੋਈ ਟੁੱਟ ਦਾ ਨੁਕਸਾਨ ਨਹੀਂ ਹੁੰਦਾ, ਠੀਕ ਜਾਂ ਗ਼ਲਤ ?
ਉੱਤਰ-
ਗ਼ਲਤ ।

ਪ੍ਰਸ਼ਨ 8.
ਬੇਹੋਸ਼ੀ ਦੇ ਕੋਈ ਦੋ ਚਿੰਨ੍ਹ ਲਿਖੋ ।
ਉੱਤਰ-

  1. ਨਬਜ਼ ਹੌਲੀ-ਹੌਲੀ ਚਲਦੀ ਹੈ ?
  2. ਚਮੜੀ ਠੰਢੀ ਹੋ ਜਾਂਦੀ ਹੈ ।

ਪ੍ਰਸ਼ਨ 9.
ਜੋੜ ਦਾ ਉਤਰਨਾ ਕੀ ਹੁੰਦਾ ਹੈ ?
ਉੱਤਰ-
ਹੱਡੀ ਦਾ ਜੋੜ ਵਾਲੀ ਥਾਂ ਤੋਂ ਖਿਸਕਣਾ, ਜੋੜ ਉਤਰਨਾ (Dislocation ਕਹਾਉਂਦਾ ਹੈ ।

ਪ੍ਰਸ਼ਨ 10.
ਕੀ ਪੱਠੇ ਦੀ ਖਿੱਚ ਜਾਂ ਤਣਾਅ ਅਤੇ ਮੋਚ ਵਿਚ ਫ਼ਰਕ ਹੁੰਦਾ ਹੈ ?
ਉੱਤਰ-
ਹਾਂ, ਫ਼ਰਕ ਹੁੰਦਾ ਹੈ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਸੰਖੇਪ ਉੱਤਰਾਂ ਵਾਲੇ ਪ੍ਰਸ਼ਨ (Questions with Brief Answers)

ਪ੍ਰਸ਼ਨ 1.
ਮੁੱਢਲੀ ਸਹਾਇਤਾ ਬਾਰੇ ਤੁਸੀਂ ਕੀ ਜਾਣਦੇ ਹੋ ? (What do you know about first aid ?)
ਉੱਤਰ-
ਸਾਡੇ ਰੋਜ਼ਾਨਾ ਜੀਵਨ ਵਿਚ ਦੁਰਘਟਨਾਵਾਂ ਤਾਂ ਆਮ ਹੁੰਦੀਆਂ ਰਹਿੰਦੀਆਂ ਹਨ । ਸਕੂਲ ਜਾਂਦੇ ਹੋਏ ਸਾਈਕਲ ਨਾਲ ਟੱਕਰ, ਖੇਡ ਦੇ ਮੈਦਾਨ ਵਿਚ ਸੱਟ ਲੱਗ ਜਾਣਾ ਆਦਿ } ਅਕਸਰ ਘਟਨਾ ਦੇ ਸਥਾਨ ‘ਤੇ ਡਾਕਟਰ ਹਾਜ਼ਰ ਨਹੀਂ ਹੁੰਦਾ । ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਰੋਗੀ ਜਾਂ ਫੱਟੜ ਨੂੰ ਜਿਹੜੀ ਸਹਾਇਤਾ ਦਿੱਤੀ ਜਾਂਦੀ ਹੈ, ਉਸ ਨੂੰ ਮੁੱਢਲੀ ਸਹਾਇਤਾ ( First Aid) ਕਹਿੰਦੇ ਹਨ ।

ਪ੍ਰਸ਼ਨ 2.
ਬੇਹੋਸ਼ੀ ਦੇ ਚਿੰਨ੍ਹ ਦੱਸੋ । (Discuss the symptoms of Unconciousness.)
ਉੱਤਰ-
ਬੇਹੋਸ਼ੀ ਦੇ ਚਿੰਨ੍ਹ-

  1. ਚਿਹਰਾ ਪੀਲਾ ਪੈ ਜਾਂਦਾ ਹੈ ।
  2. ਚਮੜੀ ਠੰਢੀ ਤੇ ਚਿਪਚਿਪੀ ਹੋ ਜਾਂਦੀ ਹੈ ।
  3. ਨਬਜ਼ ਹੌਲੀ ਹੋ ਜਾਂਦੀ ਹੈ ।
  4. ਲਹੂ ਦਾ ਦਬਾਓ ਘੱਟ ਜਾਂਦਾ ਹੈ ।

ਪ੍ਰਸ਼ਨ 3.
ਟੁੱਟਾਂ ਦੀਆਂ ਕਿਸਮਾਂ ਦੱਸੋ । (Discuss the types of Fracture.)
ਉੱਤਰ-
ਫੁੱਟਾਂ ਦੀਆਂ ਕਿਸਮਾਂ ਹੇਠ ਲਿਖੀਆਂ ਹਨ –

  1. ਸਾਦੀ ਟੁੱਟ ਜਾਂ ਬੰਦ ਟੁੱਟ (Simple or Closed Fracture)
  2. ਖੁੱਲ੍ਹੀ ਟੁੱਟ (Compound or Open Fracture)
  3. ਗੁੰਝਲਦਾਰ ਟੁੱਟ (Complicated Fracture)
  4. ਬਹੁ-ਖੰਡ ਟੁੱਟ (Comminuted Fracture)
  5. ਚਪਟੀ ਟੁੱਟ (Impacted Fracture)
  6. Tot če (Green Stick Fracture)
  7. ਦੱਬੀ ਹੋਈ ਟੁੱਟ (Depressed Fracture)

ਪ੍ਰਸ਼ਨ 4.
ਮੁੱਢਲੇ ਸਹਾਇਕ (First Aider) ਦੇ ਗੁਣ ਤੇ ਕਰਤੱਵ ਕੀ ਹਨ ? (Write down the Qualities and Duties of First Aider.)
ਉੱਤਰ-
ਮੁੱਢਲੇ ਸਹਾਇਕ ਵਿਚ ਹੇਠ ਲਿਖੇ ਗੁਣ ਹੋਣੇ ਚਾਹੀਦੇ ਹਨ-

  1. ਮੁੱਢਲਾ ਸਹਾਇਕ ਚੁਸਤ ਅਤੇ ਸਿਆਣਾ ਹੋਣਾ ਚਾਹੀਦਾ ਹੈ |
  2. ਉਹ ਵਿੱਦਿਅਕ ਯੋਗਤਾ ਰੱਖਦਾ ਹੋਵੇ ।
  3. ਉਸ ਵਿਚ ਸਹਿਣ ਸ਼ਕਤੀ ਹੋਣੀ ਚਾਹੀਦੀ ਹੈ ।
  4. ਉਸ ਦਾ ਦੂਸਰਿਆਂ ਨਾਲ ਵਰਤਾਉ ਚੰਗਾ ਹੋਣਾ ਚਾਹੀਦਾ ਹੈ ।
  5. ਦੂਸਰਿਆਂ ਨਾਲ ਕਿਸੇ ਕਿਸਮ ਦਾ ਵਿਤਕਰਾ ਨਾ ਕਰੇ ।
  6. ਹਰ ਇਕ ਕੰਮ ਨੂੰ ਤੇਜ਼ੀ ਨਾਲ ਕਰੇ ।
  7. ਉਸ ਦੀ ਸਿਹਤ ਚੰਗੀ ਹੋਣੀ ਚਾਹੀਦੀ ਹੈ ।
  8. ਉਸ ਦਾ ਚਰਿੱਤਰ ਚੰਗਾ ਹੋਵੇ ।
  9. ਉਸ ਵਿਚ ਇਹ ਸ਼ਕਤੀ ਹੋਣੀ ਚਾਹੀਦੀ ਹੈ ਕਿ ਉਹ ਔਖੇ ਤੋਂ ਔਖੇ ਕੰਮ ਨੂੰ ਆਰਾਮ ਨਾਲ ਕਰੇ।
  10. ਉਹ ਈਮਾਨਦਾਰ ਹੋਣਾ ਚਾਹੀਦਾ ਹੈ ।
  11. ਉਹ ਫੁਰਤੀਲਾ ਹੋਣਾ ਚਾਹੀਦਾ ਹੈ ।
  12. ਉਸ ਵਿਚ ਯੋਜਨਾ ਬਣਾਉਣ ਦੀ ਸ਼ਕਤੀ ਹੋਣੀ ਚਾਹੀਦੀ ਹੈ ।
  13. ਮੁੱਢਲਾ ਸਹਾਇਕ ਹਮਦਰਦੀ ਵਾਲਾ ਹੋਣਾ ਚਾਹੀਦਾ ਹੈ ।
  14. ਉਹ ਹੌਸਲੇ ਵਾਲਾ ਹੋਣਾ ਚਾਹੀਦਾ ਹੈ ।
  15. ਮੁੱਢਲਾ ਸਹਾਇਕ ਸੋਚਣ ਸ਼ਕਤੀ ਵਾਲਾ ਹੋਣਾ ਚਾਹੀਦਾ ਹੈ ।

ਮੁੱਢਲੇ ਸਹਾਇਕ ਦੇ ਕਰਤੱਵ ਇਸ ਪ੍ਰਕਾਰ ਹਨ-

  1. ਪਹਿਲਾ ਕੰਮ ਪਹਿਲਾਂ ਕਰਨਾ ਚਾਹੀਦਾ ਹੈ ।
  2. ਰੋਗੀ ਨੂੰ ਹਮੇਸ਼ਾਂ ਹੌਂਸਲਾ ਦੇਣਾ ਚਾਹੀਦਾ ਹੈ ।
  3. ਜਿੰਨੀ ਛੇਤੀ ਹੋ ਸਕੇ, ਡਾਕਟਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।
  4. ਜੇਕਰ ਲੋੜ ਮਹਿਸੂਸ ਹੋਵੇ ਤਾਂ ਰੋਗੀ ਦੇ ਕੱਪੜੇ ਲੋੜ ਅਨੁਸਾਰ ਉਤਾਰ ਦੇਣੇ ਚਾਹੀਦੇ ਹਨ ।
  5. ਰੋਗੀ ਦੀ ਜਾਨ ਬਚਾਉਣ ਲਈ ਆਖ਼ਰੀ ਦਮ ਤਕ ਸਹਾਇਤਾ ਕਰਨੀ ਚਾਹੀਦੀ ਹੈ ।
  6. ਰੋਗੀ ਨੂੰ ਹਮੇਸ਼ਾਂ ਆਰਾਮ ਦੀ ਹਾਲਤ ਵਿਚ ਰੱਖੋ ।
  7. ਰੋਗੀ ਦੇ ਆਲੇ-ਦੁਆਲੇ ਰੌਲਾ ਨਹੀਂ ਪਾਉਣਾ ਚਾਹੀਦਾ ।
  8. ਜੇਕਰ ਲਹੂ ਵੱਗ ਰਿਹਾ ਹੋਵੇ ਤਾਂ ਲਹੂ ਨੂੰ ਬੰਦ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ
  9. ਰੋਗੀ ਨੂੰ ਹਮੇਸ਼ਾਂ ਖੁੱਲ੍ਹੀ ਹਵਾ ਵਿਚ ਰੱਖੋ ।
  10. ਜੇਕਰ ਘਟਨਾ ਬਿਜਲੀ ਦੇ ਕਰੰਟ ਜਾਂ ਗੈਸ ਨਾਲ ਹੋਈ ਹੋਵੇ, ਤਾਂ ਇਕ ਦਮ ਬਿਜਲੀ ਜਾਂ ਗੈਸ ਨੂੰ ਬੰਦ ਕਰ ਦਿਓ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 5.
ਮੁੱਢਲੀ ਸਹਾਇਤਾ ਦੇ ਕੀ ਨਿਯਮ ਹਨ ? (What are the principles of First Aid ?)
ਉੱਤਰ-
ਨਿਯਮ-ਮੁੱਢਲੀ ਸਹਾਇਤਾ ਦੇ ਮੁੱਖ ਨਿਯਮ ਇਸ ਪ੍ਰਕਾਰ ਹਨ-

  1. ਰੋਗੀ ਨੂੰ ਹਮੇਸ਼ਾਂ ਆਰਾਮ ਦੀ ਹਾਲਤ ਵਿਚ ਰੱਖੋ ।
  2. ਰੋਗੀ ਨੂੰ ਹਮੇਸ਼ਾਂ ਹੌਸਲਾ ਦੇਣਾ ਚਾਹੀਦਾ ਹੈ ।
  3. ਰੋਗੀ ਨੂੰ ਹਮੇਸ਼ਾਂ ਹੌਸਲਾ ਤੇ ਹਮਦਰਦੀ ਦਿਓ ।
  4. ਜੇਕਰ ਖੂਨ ਵਗ ਰਿਹਾ ਹੋਵੇ ਤਾਂ ਪਹਿਲਾਂ ਖੂਨ ਬੰਦ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।
  5. ਭੀੜ ਨੂੰ ਆਲੇ-ਦੁਆਲੇ ਤੋਂ ਪਰੇ ਹਟਾ ਦਿਓ ।
  6. ਰੋਗੀ ਦੇ ਕੱਪੜੇ ਉਸ ਤਰੀਕੇ ਨਾਲ ਉਤਾਰੋ ਤਾਂ ਜੋ ਰੋਗੀ ਨੂੰ ਤਕਲੀਫ਼ ਨਾ ਹੋਵੇ ।
  7. ਉਸ ਨੂੰ ਤੁਰੰਤ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ ।
  8. ਓਨਾ ਚਿਰ ਤਕ ਸਹਾਇਤਾ ਦੇਂਦੇ ਰਹਿਣਾ ਚਾਹੀਦਾ ਹੈ, ਜਿੰਨਾ ਚਿਰ ਰੋਗੀ ਵਿਚ ਜਾਨ ਹੈ ।
  9. ਜੇਕਰ ਸਾਹ ਰੁਕਦਾ ਹੋਵੇ ਤਾਂ ਬਨਾਵਟੀ ਸਾਹ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।
  10. ਜੇਕਰ ਜ਼ਖ਼ਮ ਛਿੱਲਿਆ ਹੋਇਆ ਹੋਵੇ ਤਾਂ ਉਸ ਨੂੰ ਸਾਫ਼ ਕਰਕੇ ਪੱਟੀ ਬੰਨ੍ਹ ਦਿਓ ।
  11. ਦੁਰਘਟਨਾ ਸਮੇਂ ਜਿਸ ਕੰਮ ਨੂੰ ਕਰਨ ਦੀ ਪਹਿਲਾਂ ਲੋੜ ਹੋਵੇ, ਉਸ ਨੂੰ ਪਹਿਲਾਂ ਕਰਨਾ ਚਾਹੀਦਾ ਹੈ ।
  12. ਰੋਗੀ ਨੂੰ ਕੋਈ ਨਸ਼ੇ ਵਾਲੀ ਚੀਜ਼ ਨਾ ਦਿਓ ।
  13. ਹੱਡੀ ਟੁੱਟਣ ਦੀ ਦਿਸ਼ਾ ਵਿਚ ਰੋਗੀ ਨੂੰ ਬਹੁਤਾ ਹਿਲਾਉਣਾ-ਜੁਲਾਉਣਾ ਨਹੀਂ ਚਾਹੀਦਾ ।
  14. ਰੋਗੀ ਨੂੰ ਹਮੇਸ਼ਾਂ ਖੁੱਲ੍ਹੀ ਹਵਾ ਵਿਚ ਰੱਖੋ ।
  15. ਜੇਕਰ ਰੋਗੀ ਸੜਕ ‘ਤੇ ਧੁੱਪੇ ਪਿਆ ਹੋਵੇ ਤਾਂ ਉਸ ਨੂੰ ਠੰਢੀ ਛਾਂ ‘ਤੇ ਪਹੁੰਚਾਉਣਾ ਚਾਹੀਦਾ ਹੈ ।

ਪ੍ਰਸ਼ਨ 6.
ਪੱਠੇ ਦੀ ਖਿੱਚ ਜਾਂ ਤਣਾਅ ਤੋਂ ਕੀ ਭਾਵ ਹੈ ? ਇਸ ਦੇ ਚਿੰਨ੍ਹ ਤੇ ਉਪਾਅ ਬਾਰੇ ਲਿਖੋ ।
(What is Sprain ? Discuss its symptoms and safety measures.)
ਉੱਤਰ-
ਪੱਠਿਆਂ ਦੇ ਖਿੱਚੇ ਜਾਣ ਨੂੰ ਪੱਠਿਆਂ ਦਾ ਤਣਾਅ ਕਹਿੰਦੇ ਹਨ | ਅਜਿਹੀ ਦਸ਼ਾ ਵਿਚ ਪੱਠਿਆਂ ਵਿਚ ਸੋਜ ਆ ਜਾਂਦੀ ਹੈ ਅਤੇ ਬਹੁਤ ਜ਼ਿਆਦਾ ਦਰਦ ਹੁੰਦੀ ਹੈ ।
ਪੱਠਿਆਂ ਦੇ ਤਨਾਅ ਦੇ ਕਾਰਨ (Causes of Sprain) – ਪੱਠਿਆਂ ਦੇ ਤਣਾਅ ਦੇ ਹੇਠ ਲਿਖੇ ਕਾਰਨ ਹੁੰਦੇ ਹਨ

  1. ਸਰੀਰ ਵਿਚੋਂ ਪਸੀਨੇ ਦੇ ਰੂਪ ਵਿਚ ਪਾਣੀ ਦਾ ਨਿਕਾਸ ਹੋ ਜਾਣਾ ।
  2. ਥਕਾਵਟ ।
  3. ਸਰੀਰ ਦੇ ਅੰਗਾਂ ਦਾ ਆਪਸੀ ਤਾਲਮੇਲ ਨਾ ਹੋਣਾ ।
  4. ਖੇਡ ਦੇ ਮੈਦਾਨ ਦਾ ਵਧੇਰੇ ਸਖ਼ਤ ਹੋਣਾ ।
  5. ਮਾਸ-ਪੇਸ਼ੀਆਂ ਨੂੰ ਇਕ ਦਮ ਵਰਤੋਂ ਵਿਚ ਲਿਆਉਣਾ ।
  6. ਸਰੀਰ ਨੂੰ ਗਰਮ (warm-up) ਨਾ ਕਰਨਾ ।
  7. ਖੇਡ ਦਾ ਸਾਮਾਨ ਠੀਕ ਨਾ ਹੋਣਾ ।
  8. ਸਰੀਰ ਦੀ ਸ਼ਕਤੀ ਦਾ ਉੱਚਿਤ ਅਨੁਪਾਤ ਨਾ ਹੋਣਾ |

ਜਿੰਨ੍ਹ (Symptoms)-

  1. ਮਾਸ-ਪੇਸ਼ੀਆਂ ਵਿਚ ਅਚਾਨਕ ਖਿਚਾਅ ਜਿਹਾ ਆ ਸਕਦਾ ਹੈ ।
  2. ਮਾਸ-ਪੇਸ਼ੀਆਂ ਕਮਜ਼ੋਰੀ ਦੇ ਕਾਰਨ ਕੰਮ ਕਰਨ ਦੇ ਯੋਗ ਨਹੀਂ ਰਹਿੰਦੀਆਂ ।
  3. ਚੋਟ ਲੱਗਣ ਦੇ ਇਕ-ਦਮ ਬਾਅਦ ਪੀੜ ਮਹਿਸੂਸ ਹੁੰਦੀ ਹੈ ।
  4. ਚੋਟ ਵਾਲੀ ਜਗਾ ਤੇ ਟੋਆ ਨਜ਼ਰ ਆਉਂਦਾ ਹੈ ।
  5. ਕਦੇ-ਕਦੇ ਚੋਟ ਵਾਲੀ ਜਗਾ ਦੇ ਨੇੜੇ-ਤੇੜੇ ਦੀ ਜਗਾ ਨੀਲੇ ਰੰਗ ਦੀ ਹੋ ਜਾਂਦੀ ਹੈ ।
  6. ਚੋਟ ਵਾਲੀ ਜਗ੍ਹਾ ਨਰਮ ਲੱਗਦੀ ਹੈ ।

ਬਚਾਅ (Safety Measures)-

  1. ਖੇਡ ਦਾ ਮੈਦਾਨ ਸਮਤਲ ਅਤੇ ਸਾਫ਼-ਸੁਥਰਾ ਹੋਣਾ ਚਾਹੀਦਾ ਹੈ । ਇਸ ਵਿਚ ਕੰਕਰ , ਆਦਿ ਖਿਲਰੇ ਨਹੀਂ ਹੋਣੇ ਚਾਹੀਦੇ ।
  2. ਉੱਚੀ ਅਤੇ ਲੰਮੀ ਛਾਲ ਦੇ ਅਖਾੜੇ ਨਰਮ ਰੱਖਣੇ ਚਾਹੀਦੇ ਹਨ ।
  3. ਖਿਡਾਰੀਆਂ ਨੂੰ ਚੋਣਾਂ ਤੋਂ ਬਚਣ ਦੇ ਲਈ ਜ਼ਰੂਰੀ ਸਿੱਖਿਆ ਦੇਣੀ ਚਾਹੀਦੀ ਹੈ ।
  4. ਖੇਡ ਆਰੰਭ ਕਰਨ ਤੋਂ ਪਹਿਲਾਂ ਕੁੱਝ ਹਲਕੀਆਂ ਕਸਰਤਾਂ ਕਰਕੇ ਸਰੀਰ ਨੂੰ ਗਰਮ (Warm-up) ਕਰਨਾ ਚਾਹੀਦਾ ਹੈ ।
  5. ਗਿੱਲ ਜਾਂ ਫਿਸਲਣ ਵਾਲੇ ਮੈਦਾਨ ‘ਤੇ ਨਹੀਂ ਖੇਡਣਾ ਚਾਹੀਦਾ ।
  6. ਖੇਡ ਦਾ ਸਾਮਾਨ ਚੰਗਾ ਹੋਣਾ ਚਾਹੀਦਾ ਹੈ ।
  7. ਖਿਡਾਰੀਆਂ ਨੂੰ ਆਪਸੀ ਸਦਭਾਵਨਾ ਰੱਖਣੀ ਚਾਹੀਦੀ ਹੈ । ਖੇਡ ਕਦੇ ਕਰੋਧ ਵਿਚ ਆ ਕੇ ਨਹੀਂ ਖੇਡਣੀ ਚਾਹੀਦੀ ।

ਇਲਾਜ (Treatment)-

  1. ਚੋਟ ਵਾਲੀ ਜਗ੍ਹਾ ਤੇ ਠੰਢੇ ਪਾਣੀ ਦੀ ਪੱਟੀ ਜਾਂ ਬਰਫ਼ ਰੱਖਣੀ ਚਾਹੀਦੀ ਹੈ ।
  2. ਚੋਟ ਵਾਲੀ ਜਗ੍ਹਾ ਤੇ ਭਾਰ ਨਹੀਂ ਪਾਉਣਾ ਚਾਹੀਦਾ ।
  3. ਚੋਟ ਵਾਲੀ ਜਗ੍ਹਾ ਦੇ ਅੰਗ ਨੂੰ ਹਿਲਾਉਣਾ ਨਹੀਂ ਚਾਹੀਦਾ ।
  4. ਚੋਟ ਵਾਲੀ ਜਗ੍ਹਾ ‘ਤੇ 24 ਘੰਟੇ ਬਾਅਦ ਸੇਕ ਜਾਂ ਮਾਲਿਸ਼ ਕਰਨੀ ਚਾਹੀਦੀ ਹੈ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 7.
ਮੋਚ ਦੇ ਕੀ ਕਾਰਨ ਹਨ ? ਇਸ ਦੀਆਂ ਨਿਸ਼ਾਨੀਆਂ ਤੇ ਇਲਾਜ ਬਾਰੇ ਲਿਖੋ ।
(What are the causes of Sprain ? Write down its symptoms and treatment.) ਉੱਤਰ-ਕਿਸੇ ਜੋੜ ਦੇ ਬੰਧਨਾਂ ਦੇ ਫਟ ਜਾਣ ਨੂੰ ਮੋਚ ਕਹਿੰਦੇ ਹਨ ।
ਕਾਰਨ (Causes)-

  1. ਗਿੱਲੇ ਜਾਂ ਤਿਲ੍ਹਕਣ ਵਾਲੇ ਮੈਦਾਨ ਵਿਚ ਖੇਡਣਾ ।
  2. ਮੈਦਾਨ ਵਿਚ ਪਏ ਕੰਕਰ ਆਦਿ ਦਾ ਪੈਰ ਦੇ ਹੇਠਾਂ ਆ ਜਾਣਾ ।
  3. ਖੇਡ ਦੇ ਮੈਦਾਨ ਵਿਚ ਟੋਏ ਆਦਿ ਦਾ ਹੋਣਾ ।
  4. ਅਣਜਾਣ ਖਿਡਾਰੀ ਦਾ ਗਲਤ ਢੰਗ ਨਾਲ ਖੇਡਣਾ।

ਚਿੰਨ੍ਹ (Symptoms)-

  1. ਥੋੜੀ ਦੇਰ ਬਾਅਦ ਮੋਚ ਵਾਲੀ ਜਗਾ ਤੇ ਹੋਰ ਸੋਜ ਹੋਣ ਲੱਗਦੀ ਹੈ !
  2. ਸੋਜ ਵਾਲੀ ਜਗਾ ਤੇ ਪੀੜ ਹੋਣ ਲੱਗਦੀ ਹੈ ।
  3. ਮੋਚ ਵਾਲੇ ਭਾਗ ਦੀ ਸਹਿਨ ਕਰਨ ਜਾਂ ਕੰਮ ਕਰਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ ।
  4. ਗੰਭੀਰ ਮੋਚ ਦੀ ਦਸ਼ਾ ਵਿਚ ਜੋੜ ਦੀ ਉੱਪਰਲੀ ਚਮੜੀ ਦਾ ਰੰਗ ਨੀਲਾ ਹੋ ਜਾਂਦਾ ਹੈ ।

ਇਲਾਜ (Treatment) – ਮੋਚ ਦੇ ਇਲਾਜ ਇਸ ਪ੍ਰਕਾਰ ਹਨ-

  1. ਮੋਚ ਵਾਲੀ ਥਾਂ ਨੂੰ ਬਹੁਤਾ ਹਿਲਾਉਣਾ ਨਹੀਂ ਚਾਹੀਦਾ ।
  2. ਸੱਟ ਵਾਲੀ ਥਾਂ ਤੇ 4 ਘੰਟੇ ਤਕ ਪਾਣੀ ਦੀਆਂ ਪੱਟੀਆਂ ਰੱਖਣੀਆਂ ਚਾਹੀਦੀਆਂ ਹਨ ।
  3. ਮੋਚ ਵਾਲੀ ਥਾਂ ਤੇ ਅੱਠ ਦੇ ਆਕਾਰ ਦੀ ਪੱਟੀ ਬੰਨ੍ਹਣੀ ਚਾਹੀਦੀ ਹੈ ।
  4. ਮੋਚ ਵਾਲੀ ਥਾਂ ਤੇ ਭਾਰ ਨਹੀਂ ਪਾਉਣਾ ਚਾਹੀਦਾ ।
  5. ਜੇਕਰ ਹੱਡੀ ਟੁੱਟੀ ਹੋਵੇ ਤਾਂ ਐਕਸ-ਰੇ ਕਰਾਉਣਾ ਚਾਹੀਦਾ ਹੈ ।
  6. 48 ਤੋਂ 72 ਘੰਟੇ ਬਾਅਦ ਹੀ ਸੇਕ ਦੇਣਾ ਚਾਹੀਦਾ ਹੈ ।
  7. ਮੋਚ ਵਾਲੀ ਥਾਂ ਨੂੰ ਹਮੇਸ਼ਾਂ ਧਿਆਨ ਵਿਚ ਰੱਖਣਾ ਚਾਹੀਦਾ ਹੈ । ਜਿੱਥੇ ਇਕ ਵਾਰੀ ਮੋਚ ਆ ਜਾਵੇ ਦੁਬਾਰਾ ਫਿਰ ਆ ਜਾਂਦੀ ਹੈ “Once a sprain, always a sprain.”
  8. ਮੋਚ ਠੀਕ ਹੋਣ ਤੋਂ ਬਾਅਦ ਹੀ ਕਿਰਿਆਵਾਂ ਕਰਨੀਆਂ ਚਾਹੀਦੀਆਂ ਹਨ |

ਪ੍ਰਸ਼ਨ 8.
ਜੋੜ ਦੇ ਉਤਰਨ ਦੇ ਕਾਰਨ, ਚਿੰਨ੍ਹ ਅਤੇ ਇਲਾਜ ਦੱਸੋ । (What is Dislocation ? Discuss its causes, symptoms and treatment.)
ਉੱਤਰ-
ਹੱਡੀ ਦਾ ਜੋੜ ਵਾਲੀ ਥਾਂ ਤੋਂ ਖਿਸਕਣਾ ਜੋੜ ਉਤਰਨਾ (Dislocation) ਕਹਾਉਂਦਾ ਹੈ ।
ਕਾਰਨ (Causes)-

  1. ਕਿਸੇ ਬਾਹਰਲੇ ਭਾਰ ਦੇ ਤੇਜ਼ੀ ਨਾਲ ਹੱਡੀ ਨਾਲ ਟਕਰਾਉਣ ਨਾਲ ਹੱਡੀ ਆਪਣੀ ਜਗ੍ਹਾ ਛੱਡ ਦਿੰਦੀ ਹੈ ।
  2. ਖੇਡ ਦਾ ਸਾਮਾਨ ਸਰੀਰਕ ਸ਼ਕਤੀ ਤੋਂ ਵੱਧ ਭਾਰਾ ਹੋਣਾ ।
  3. ਖੇਡ ਦੇ ਮੈਦਾਨ ਦਾ ਅਸਮਤਲ ਜਾਂ ਵੱਧ ਕਠੋਰ ਜਾਂ ਨਰਮ ਹੋਣਾ ।
  4. ਖੇਡ ਵਿਚ ਭਾਗ ਲੈਣ ਤੋਂ ਪਹਿਲਾਂ ਸਰੀਰ ਨੂੰ ਹਲਕੀਆਂ ਕਸਰਤਾਂ ਨਾਲ ਗੁਰਮ (Wam-up) ਨਾ ਕਰਨਾ ।

ਚਿੰਨ੍ਹ (Symptoms)-

  1. ਚੋਟ ਵਾਲੀ ਜਗ੍ਹਾ ਬੇਢੰਗੀ ਜਿਹੀ ਨਜ਼ਰ ਆਉਂਦੀ ਹੈ ।
  2. ਚੋਟ ਵਾਲੀ ਜਗਾ ਆਪਣੇ ਆਪ ਹਿਲ ਨਹੀਂ ਸਕਦੀ ਹੈ ।
  3. ਚੋਟ ਵਾਲੀ ਜਗ੍ਹਾ ਤੇ ਸੋਜ ਹੋ ਜਾਂਦੀ ਹੈ ।
  4. ਚੋਟ ਵਾਲੀ ਜਗਾ ਤੇ ਪੀੜ ਹੁੰਦੀ ਹੈ ।

ਇਲਾਜ (Treatment) – ਜੋੜ ਦੇ ਇਲਾਜ ਇਸ ਪ੍ਰਕਾਰ ਹਨ-

  1. ਹੱਡੀ ਨੂੰ ਇਲਾਸਟਿਕ ਵਾਲੀ ਪੱਟੀ ਬੰਨ੍ਹਣੀ ਚਾਹੀਦੀ ਹੈ ।
  2. ਸੱਟ ਵਾਲੀ ਥਾਂ ਤੇ ਭਾਰ ਨਹੀਂ ਪਾਉਣਾ ਚਾਹੀਦਾ ।
  3. ਸੱਟ ਵਾਲੀ ਥਾਂ ਤੇ ਸਲਿੰਗ ਪਾ ਦੇਣੀ ਚਾਹੀਦੀ ਹੈ ਤਾਂ ਜੋ ਹੱਡੀ ਨਾ ਹਿੱਲ ਸਕੇ ।
  4. ਜੋੜ ਨੂੰ ਬਹੁਤਾ ਹਿਲਾਉਣਾ ਨਹੀਂ ਚਾਹੀਦਾ ।
  5. ਜੋੜ ਨੂੰ 48 ਤੋਂ 72 ਘੰਟੇ ਬਾਅਦ ਹੀ ਸੇਕ ਦੇਣਾ ਚਾਹੀਦਾ ਹੈ ।

ਪ੍ਰਸ਼ਨ 9.
ਹੱਡੀ ਦੀ ਟੁੱਟ ਜਾਂ ਫਰੈਕਚਰ ਦੇ ਕਾਰਨ, ਚਿੰਨ੍ਹ ਅਤੇ ਇਲਾਜ ਦੱਸੋ । (What are the causes, symptoms and treatment of fracture.)
ਉੱਤਰ-
ਹੱਡੀ ਦੀ ਟੁੱਟ ਦੇ ਕਾਰਨ (Causes of Fracture) – ਹੱਡੀ ਦੀ ਟੁੱਟ ਦੇ ਹੇਠ ਲਿਖੇ ਕਾਰਨ ਹੋ ਸਕਦੇ ਹਨ

  1. ਖਿਡਾਰੀ ਦਾ ਬਹੁਤ ਜੋਸ਼ ਅਤੇ ਕਰੋਧ ਵਿਚ ਬੇਕਾਬੂ ਹੋ ਕੇ ਖੇਡਣਾ ।
  2. ਬਹੁਤ ਸਖ਼ਤ ਜਾਂ ਨਰਮ ਮੈਦਾਨ ਵਿਚ ਖਿਡਾਰੀ ਦਾ ਡਿੱਗਣਾ ।
  3. ਅਸਮਤਲ ਜਾਂ ਤਿਲ੍ਹਕਣ ਵਾਲੇ ਮੈਦਾਨ ਵਿਚ ਖੇਡਣਾ ।
  4. ਕਿਸੇ ਯੋਗ ਅਤੇ ਕੁਸ਼ਲ ਵਿਅਕਤੀ ਦੀ ਦੇਖ-ਰੇਖ ਵਿਚ ਖੇਡ ਨਾ ਖੇਡੀ ਜਾਣੀ ।

ਚਿੰਨ੍ਹ (Symptoms)-

  1. ਟੁੱਟ ਵਾਲੀ ਜਗਾ ਦੇ ਨੇੜੇ ਸੋਜ ਹੋ ਜਾਂਦੀ ਹੈ ।
  2. ਟੁੱਟ ਵਾਲੀ ਜਗ੍ਹਾ ਸ਼ਕਤੀਹੀਨ ਹੋ ਜਾਂਦੀ ਹੈ ।
  3. ਟੁੱਟ ਵਾਲੀ ਜਗ੍ਹਾ ‘ਤੇ ਪੀੜ ਹੁੰਦੀ ਹੈ ।
  4. ਟੁੱਟ ਵਾਲੀ ਜਗ੍ਹਾ ‘ਤੇ ਬੇਢੰਗੀ ਹਿਲਜੁਲ ਹੁੰਦੀ ਹੈ ।
  5. ਅੰਗ ਕਰੂਪ ਹੋ ਜਾਂਦਾ ਹੈ ।
  6. ਹੱਥ ਲਾ ਕੇ ਹੱਡੀ ਦੀ ਟੁੱਟ ਦਾ ਪਤਾ ਲਾਇਆ ਜਾ ਸਕਦਾ ਹੈ ।

ਇਲਾਜ (Treatment)-

  1. ਟੁੱਟ ਵਾਲੀ ਜਗ੍ਹਾ ਨੂੰ ਹਿਲਾਉਣਾ ਨਹੀਂ ਚਾਹੀਦਾ ।
  2. ਖੂਨ ਵਗਣ ਦੀ ਹਾਲਤ ਵਿਚ ਪਹਿਲਾਂ ਖੂਨ ਨੂੰ ਰੋਕਣ ਦਾ ਯਤਨ ਕਰਨਾ ਚਾਹੀਦਾ
  3. ਜ਼ਖ਼ਮ ਵਾਲੀ ਜਗ੍ਹਾ ‘ਤੇ ਪੱਟੀ ਬੰਨ੍ਹ ਦੇਣੀ ਚਾਹੀਦੀ ਹੈ ।
  4. ਜ਼ਖ਼ਮ ਨੂੰ ਐਕਸ-ਰੇ ਲਈ ਲੈ ਜਾਣਾ ਚਾਹੀਦਾ ਹੈ ।
  5. ਟੁੱਟ ਵਾਲੀ ਜਗ੍ਹਾ ‘ਤੇ ਪੱਟੀਆਂ ਅਤੇ ਚਪਟੀਆਂ ਦਾ ਸਹਾਰਾ ਬੰਨ੍ਹਣਾ ਚਾਹੀਦਾ ਹੈ ।
  6. ਜ਼ਖ਼ਮੀ ਨੂੰ ਹੋਰ ਇਲਾਜ ਦੇ ਲਈ ਡਾਕਟਰ ਦੇ ਕੋਲ ਪੁੱਜਣਾ ਚਾਹੀਦਾ ਹੈ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 10.
ਮੁੱਢਲੀ ਸਹਾਇਤਾ ਕੀ ਹੁੰਦੀ ਹੈ ? ਇਸ ਦੀ ਸਾਨੂੰ ਕਿਉਂ ਜ਼ਰੂਰਤ ਹੁੰਦੀ ਹੈ ? (What is First Aid ? Why it is needed ?)
ਉੱਤਰ-
ਸਾਡੇ ਜੀਵਨ ਵਿਚ ਅਕਸਰ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ | ਖੇਡ ਦੇ | ਮੈਦਾਨ ਵਿਚ ਖੇਡਦੇ ਸਮੇਂ, ਸੜਕ ਤੇ ਚਲਦੇ ਸਮੇਂ, ਸਕੂਲ ਦੀ ਪ੍ਰਯੋਗਸ਼ਾਲਾ ਵਿਚ ਕੰਮ ਕਰਦੇ | ਸਮੇਂ, ਘਰ ਵਿਚ ਪੌੜੀਆਂ ਚੜ੍ਹਦੇ ਸਮੇਂ, ਰਸੋਈ ਘਰ ਵਿਚ ਕੰਮ ਕਰਦੇ ਹੋਏ ਜਾਂ ਇਸ਼ਨਾਨ ਘਰ ਵਿਚ ਇਸ਼ਨਾਨ ਕਰਦੇ ਸਮੇਂ ਵਿਅਕਤੀ ਕਿਸੇ ਵੀ ਕਿਸਮ ਦੀ ਦੁਰਘਟਨਾ ਦਾ ਸ਼ਿਕਾਰ ਹੋ | ਸਕਦਾ ਹੈ । ਕਈ ਵਾਰ ਖੇਡ ਦੇ ਮੈਦਾਨ ਵਿਚ ਅਨੇਕ ਦੁਰਘਟਨਾਵਾਂ ਹੋ ਜਾਂਦੀਆਂ ਹਨ |

ਇਹਨਾਂ ਦੁਰਘਟਨਾਵਾਂ ਤੋਂ ਬਚਾਅ ਦੇ ਲਈ ਜ਼ਰੂਰੀ ਹੈ ਕਿ ਖੇਡ ਦਾ ਮੈਦਾਨ ਨਾ ਹੀ ਵਧੇਰੇ ਕਠੋਰ ਹੋਵੇ ਅਤੇ ਨਾ ਹੀ ਵਧੇਰੇ ਨਰਮ | ਖੇਡ ਦਾ ਸਾਮਾਨ ਵੀ ਠੀਕ ਤਰ੍ਹਾਂ ਨਾਲ ਬਣਿਆ ਹੋਵੇ ਅਤੇ ਖੇਡ ਕਿਸੇ ਚੰਗੇ ਪ੍ਰਬੰਧਕ ਦੀ ਦੇਖ-ਰੇਖ ਵਿਚ ਖੇਡੀ ਜਾਵੇ । ਅਜਿਹੇ ਸਮੇਂ ਇਹ ਤਾਂ ਸੰਭਵ ਨਹੀਂ ਕਿ ਡਾਕਟਰ ਹਰ ਜਗਾ ਮੌਜੂਦ ਹੋਵੇ । ਡਾਕਟਰ ਦੇ ਪੁੱਜਣ ਤੋਂ ਪਹਿਲਾਂ ਜਾਂ ਡਾਕਟਰ ਤਕ ਲੈ ਜਾਣ ਤੋਂ ਪਹਿਲਾਂ ਪ੍ਰਾਪਤ ਸਾਧਨਾਂ ਤੋਂ ਦੁਰਘਟਨਾ ਦੇ ਸ਼ਿਕਾਰ ਨੂੰ ਜੋ ਸਹਾਇਤਾ ਦਿੱਤੀ ਜਾਂਦੀ ਹੈ, ਉਸ ਨੂੰ ਮੁੱਢਲੀ ਸਹਾਇਤਾ ਕਹਿੰਦੇ ਹਨ । ਇਸ ਤਰ੍ਹਾਂ ਡਾਕਟਰੀ ਸਹਾਇਤਾ ਦੇ ਮਿਲਣ ਤੋਂ ਪਹਿਲਾਂ ਜੋ ਰੋਗੀ ਜਾਂ ਜ਼ਖ਼ਮੀ ਨੂੰ ਸਹਾਇਤਾ ਦਿੱਤੀ ਜਾਂਦੀ ਹੈ, ਉਸ ਨੂੰ ਮੁੱਢਲੀ ਸਹਾਇਤਾ (FIRST AID) ਕਹਿੰਦੇ ਹਨ।

ਜੇ ਜ਼ਖ਼ਮੀ ਜਾਂ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਸਹਾਇਤਾ ਪ੍ਰਦਾਨ ਨਾ ਕੀਤੀ ਜਾਵੇ ਤਾਂ ਹੋ ਸਕਦਾ ਹੈ ਕਿ ਉਸ ਦੀ ਘਟਨਾ ਦੀ ਥਾਂ ‘ਤੇ ਹੀ ਮੌਤ ਹੋ ਜਾਵੇ ! | ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਮੁੱਢਲੀ ਸਹਾਇਤਾ ਜ਼ਖ਼ਮੀ ਜਾਂ ਰੋਗੀ ਦੇ ਲਈ ਜੀਵਨ ਰੂਪੀ ਅੰਮ੍ਰਿਤ ਦੇ ਸਮਾਨ ਹੈ । ਇਸ ਲਈ ਮੁੱਢਲੀ ਸਹਾਇਤਾ ਜੀਵਨ ਵਿਚ ਮਹੱਤਵਪੂਰਨ ਸਥਾਨ ਰੱਖਦੀ ਹੈ ।

ਪ੍ਰਸ਼ਨ 11.
ਪੱਠਿਆਂ ਦਾ ਤਨਾਅ ਕੀ ਹੁੰਦਾ ਹੈ ? ਇਹ ਕਿਨ੍ਹਾਂ ਕਾਰਨਾਂ ਕਰਕੇ ਹੁੰਦਾ ਹੈ ? (What is Strain ? Discuss its causes.)
ਉੱਤਰ-
ਪੱਠਿਆਂ ਦੇ ਖਿੱਚੇ ਜਾਣ ਨੂੰ ਪੱਠਿਆਂ ਦਾ ਤਨਾਅ ਕਹਿੰਦੇ ਹਨ । ਅਜਿਹੀ ਦਸ਼ਾ ਵਿਚ ਪੱਠਿਆਂ ਵਿਚ ਸੋਜ ਆ ਜਾਂਦੀ ਹੈ ਅਤੇ ਬਹੁਤ ਜ਼ਿਆਦਾ ਦਰਦ ਹੁੰਦੀ ਹੈ ।

ਪੱਠਿਆਂ ਦੇ ਤਨਾਅ ਦੇ ਕਾਰਨ – ਪੱਠਿਆਂ ਦੇ ਤਨਾਅ ਦੇ ਹੇਠ ਲਿਖੇ ਕਾਰਨ ਹੁੰਦੇ ਹਨ-

  1. ਸਰੀਰ ਵਿਚੋਂ ਪਸੀਨੇ ਦੇ ਰੂਪ ਵਿਚ ਪਾਣੀ ਦਾ ਨਿਕਾਸ ਹੋ ਜਾਣਾ ।
  2. ਲੋੜ ਨਾਲੋਂ ਵੱਧ ਥਕਾਵਟ ।
  3. ਸਰੀਰ ਦੇ ਅੰਗਾਂ ਦਾ ਆਪਸੀ ਤਾਲਮੇਲ ਠੀਕ ਨਾ ਹੋਣਾ ।
  4. ਖੇਡ ਦੇ ਮੈਦਾਨ ਦਾ ਵਧੇਰੇ ਸਖ਼ਤ ਜਾਂ ਨਰਮ ਹੋਣਾ ।
  5. ਪੱਠਿਆਂ ਨੂੰ ਇਕ ਦਮ ਤੇਜ਼ ਹਰਕਤ ਵਿਚ ਲੈ ਆਉਣਾ ।
  6. ਖੇਡ ਆਰੰਭ ਹੋਣ ਤੋਂ ਪਹਿਲਾਂ ਸਰੀਰ ਨੂੰ ਗਰਮ (warm-up) ਕਰਨ ਲਈ ਹਲਕੀ ਕਸਰਤ ਨਾ ਕਰਨਾ ।
  7. ਖੇਡ ਦੇ ਸਾਮਾਨ ਅਤੇ ਸਰੀਰਕ ਸ਼ਕਤੀ ਦਾ ਉੱਚਿਤ ਅਨੁਪਾਤ ਨਾ ਹੋਣਾ ।
  8. ਪੱਠਿਆਂ ਅਤੇ ਖੂਨ ਕੋਸ਼ਿਕਾਵਾਂ ਦਾ ਟੁੱਟਣਾ ।

ਪ੍ਰਸ਼ਨ 12.
ਮੋਚ ਕਿਸ ਨੂੰ ਕਹਿੰਦੇ ਹਨ ? ਇਸ ਦੇ ਲਈ ਮੁੱਢਲੀ ਸਹਾਇਤਾ ਕੀ ਹੋ ਸਕਦੀ ਹੈ ?
(What is Sprain ? How you will give first aid to a person who got Sprain ?
ਉੱਤਰ-
ਮੋਚ (Sprain) – ਕਿਸੇ ਜੋੜ ਦੇ ਬੰਧਨ (Ligaments) ਦਾ ਫਟ ਜਾਣਾ, ਮੋਚ (Sprain) ਕਹਾਉਂਦਾ ਹੈ । ਸਾਧਾਰਨ ਤੌਰ ਤੇ ਗਿੱਟੇ, ਗੋਡੇ, ਰੀੜ੍ਹ ਦੀ ਹੱਡੀ ਅਤੇ ਗੁੱਟ ਨੂੰ ਮੋਚ ਆਉਂਦੀ ਹੈ ।
ਮੋਚ ਦੀਆਂ ਕਿਸਮਾਂ (Types of Sprain) – ਮੋਚ ਹੇਠ ਲਿਖੀਆਂ ਤਿੰਨ ਕਿਸਮਾਂ ਦੀ ਹੁੰਦੀ ਹੈ-

  1. ਨਰਮ ਮੋਚ (Mild Sprain) – ਇਸ ਹਾਲਤ ਵਿਚ ਮੋਚ ਦੀ ਜਗਾ ਤੇ ਕੁੱਝ ਕਮਜ਼ੋਰੀ, ਸੋਜ ਅਤੇ ਪੀੜਾ ਮਹਿਸੂਸ ਹੁੰਦੀ ਹੈ ।
  2. ਦਰਮਿਆਨੀ ਮੋਚ (Mediocre Sprain) – ਇਸ ਦਸ਼ਾ ਵਿਚ ਸੋਜ ਅਤੇ ਪੀੜਾ ਵਿਚ ਵਾਧਾ ਹੋ ਜਾਂਦਾ ਹੈ ।
  3. ਪੂਰਨ ਮੋਚ (Complete Sprain) – ਇਸ ਦਸ਼ਾ ਵਿਚ ਪੀੜਾ ਇੰਨੀ ਵੱਧ ਹੋ ਜਾਂਦੀ ਹੈ ਕਿ ਸਹਿਣ ਨਹੀਂ ਕੀਤੀ ਜਾ ਸਕਦੀ ।

ਮੁੱਢਲੀ ਸਹਾਇਤਾ (First Aid)-

  1. ਜਿਸ ਜਗ੍ਹਾ ‘ਤੇ ਚੋਟ ਆਈ ਹੋਵੇ ਉੱਥੇ ਜ਼ਰਾ ਵੀ ਹਿਲਜੁਲ ਨਹੀਂ ਹੋਣੀ ਚਾਹੀਦੀ ।
  2. ਮੋਚ ਵਾਲੀ ਜਗ੍ਹਾ ‘ਤੇ 48 ਘੰਟੇ ਤਕ ਪਾਣੀ ਦੀਆਂ ਪੱਟੀਆਂ ਰੱਖਣੀਆਂ ਚਾਹੀਦੀਆਂ ਹਨ ।
  3. ਮੋਚ ਵਾਲੀ ਜਗ੍ਹਾ ‘ਤੇ ਭਾਰ ਨਹੀਂ ਪਾਉਣਾ ਚਾਹੀਦਾ ।
  4. ਗਿੱਟੇ ਵਿਚ ਮੋਚ ਆਉਣ ਦੀ ਹਾਲਤ ਵਿਚ ‘ਅੱਠ’ ਦੇ ਆਕਾਰ ਦੀ ਪੱਟੀ ਬੰਨ੍ਹਣੀ ਚਾਹੀਦੀ ਹੈ |
  5. ਮੋਚ ਵਾਲੀ ਜਗ੍ਹਾ ‘ਤੇ 48 ਘੰਟੇ ਤੋਂ 72 ਘੰਟੇ ਦੇ ਬਾਅਦ ਸੇਕ ਦੇਣਾ ਅਤੇ ਮਾਲਿਸ਼ ਕਰਨੀ ਚਾਹੀਦੀ ਹੈ ।
  6. ਹੱਡੀ ਟੁੱਟਣ ਦਾ ਸ਼ੱਕ ਹੋਣ ਤੇ ਐਕਸ-ਰੇ ਕਰਵਾਉਣਾ ਚਾਹੀਦਾ ਹੈ ।
  7. ਮੋਚ ਠੀਕ ਹੋਣ ਦੇ ਬਾਅਦ ਯੋਗ ਕਿਰਿਆਵਾਂ ਕਰਨੀਆਂ ਚਾਹੀਦੀਆਂ ਹਨ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 13.
ਹਾਕੀ ਖੇਡਦਿਆਂ ਜੇ ਤੁਹਾਡੇ ਗੋਡੇ ਦੀ ਹੱਡੀ ਉੱਤਰ ਜਾਵੇ ਤਦ ਤੁਸੀਂ ਕੀ ਕਰੋਗੇ ?
(While playing Hockey if you got knee dislocation. What will you do ?)
ਉੱਤਰ-
ਜੇ ਹਾਕੀ ਖੇਡਦੇ ਸਮੇਂ ਮੇਰੇ ਗੋਡੇ ਦੀ ਹੱਡੀ ਉਤਰ ਜਾਵੇ ਤਾਂ ਮੈਂ ਉਸ ਦਾ ਇਲਾਜ ਇਸ ਤਰ੍ਹਾਂ ਕਰਾਂਗਾ| ਮੈਂ ਹੱਡੀ ਨੂੰ ਇਲਾਸਟਿਕ ਵਾਲੀ ਪੱਟੀ ਬੰਨ੍ਹਾਂਗਾ । ਮੈਂ ਇਹ ਪਰੀ ਕੋਸ਼ਿਸ਼ ਕਰਾਂਗਾ ਕਿ ਚੋਟ | ਵਾਲੀ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦਾ ਭਾਰ ਨਾ ਪਵੇ । ਚੋਟ ਵਾਲੀ ਜਗ੍ਹਾ ਤੇ ਸਲਿੰਗ ਪਾ ਲਵਾਂਗਾ ਤਾਂ ਕਿ ਹੱਡੀ ਵਿਚ ਹਿਲਜੁਲ ਨਾ ਹੋਵੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Questions with Long Answers)

ਪ੍ਰਸ਼ਨ 1.
ਟੁੱਟਾਂ ਦੀਆਂ ਕਿੰਨੀਆਂ ਕਿਸਮਾਂ ਹਨ ? ਸਭ ਤੋਂ ਖ਼ਤਰਨਾਕ ਕਿਹੜੀ ਟੁੱਟ ਹੈ ?
(Write down the types of Fractures? Which is the most dangerous Fracture ?)
ਉੱਤਰ-
ਫ਼ਰੈਕਚਰ ਦਾ ਅਰਥ-ਕਿਸੇ ਹੱਡੀ ਦੇ ਟੁੱਟਣ ਜਾਂ ਉਸ ਵਿਚ ਤਰੇੜ ਪੈ ਜਾਣ ਨੂੰ ਫ਼ਰੈਕਚਰ ਕਿਹਾ ਜਾਂਦਾ ਹੈ ।

ਫਰੈਕਚਰ ਦੇ ਕਾਰਨ (Causes of Fracture) – ਹੱਡੀਆਂ ਦੇ ਟੁੱਟਣ ਜਾਂ ਉਸ ਵਿਚ ਤਰੇੜ ਪੈ ਜਾਣ ਦੇ ਕਈ ਕਾਰਨ ਹੋ ਸਕਦੇ ਹਨ । ਇਸ ਵਿਚੋਂ ਸਭ ਤੋਂ ਵੱਡਾ ਕਾਰਨ ਕਿਸੇ ਪਕਾਰ ਦੀ ਪ੍ਰਤੱਖ ਜਾਂ ਅਪ੍ਰਤੱਖ (Direct or Indirect force) ਚੋਟ ਹੈ ਸੈਕਦੀ ਹੈ ।

ਫ਼ਰੈਕਚਰ ਦੇ ਪ੍ਰਕਾਰ (Types of Fracture)-
1. ਸਾਦੀ ਟੁੱਟ ਜਾਂ ਬੰਦ ਟੁੱਟ (Simple or Closed Fracture) – ਜਦ ਕੋਈ ਬਾਹਰਲਾ ਫੱਟ ਨਾ ਹੋਵੇ ਜੋ ਟੁੱਟੀ ਹੋਈ ਹੱਡੀ ਤਕ ਜਾਂਦਾ ਹੋਵੇ । ਦੇਖੋ ਚਿਤਰ ਨੰ: 1
ਚਿੱਤਰ ਨੰ: 1
PSEB 9th Class Physical Education Solutions Chapter 4 ਮੁੱਢਲੀ ਸਹਾਇਤਾ 1
2. ਖੁੱਲੀ ਟੁੱਟ (Compound or Open Fracture) – ਜਦ ਕੋਈ ਅਜਿਹਾ ਫੱਟ ਹੋਵੇ ਜੋ ਟੁੱਟੀ ਹੋਈ ਹੱਡੀ ਤਕ ਜਾਂਦਾ ਹੋਵੇ ਜਾਂ ਜੋ ਹੱਡੀ ਦੇ ਟੁੱਟੇ ਹੋਏ ਹਿੱਸੇ ਦੀ ਚਮੜੀ ਜਾਂ ਮਾਸ ਨੂੰ ਚੀਰ ਕੇ ਬਾਹਰ ਨਿਕਲ ਆਉਂਦਾ ਹੈ ਅਤੇ ਕੀਟਾਣੂ ਫ਼ਰੈਕਚਰ ਵਾਲੇ ਥਾਂ ਵਿਚ ਪਰਵੇਸ਼ ਕਰਦੇ ਹਨ ।
PSEB 9th Class Physical Education Solutions Chapter 4 ਮੁੱਢਲੀ ਸਹਾਇਤਾ 2
3. ਗੁੰਝਲਦਾਰ ਟੁੱਟ (Complicated Fracture) – ਹੱਡੀ ਟੁੱਟਣ ਦੇ ਨਾਲ-ਨਾਲ ਦਿਮਾਗ਼, ਜਿਗਰ, ਗੁਰਦੇ ਤੇ ਚੋਟ ਲੱਗਣ ਨਾਲ ਜੋੜ ਵੀ ਉਤਰ ਜਾਂਦਾ ਹੈ । ਇਕ ਗੁੰਝਲਦਾਰ ਫ਼ਰੈਕਚਰ ਸਰਲ ਜਾਂ ਖੁੱਲ੍ਹਾ ਹੋ ਸਕਦਾ ਹੈ ।
ਇਸ ਦੇ ਇਲਾਵਾ ਕਈ ਹੋਰ ਫ਼ਰੈਕਚਰ ਵੀ ਹੁੰਦੇ ਹਨ, ਜਿਨ੍ਹਾਂ ਦਾ ਮੁੱਢਲਾ ਇਲਾਜ ਕਰਨ ਵਾਲੇ ਨੂੰ ਪਤਾ ਨਹੀਂ ਲੱਗਦਾ । ਇਹਨਾਂ ਵਿਚੋਂ ਮੁੱਖ ਫ਼ਰੈਕਚਰ ਦਾ ਵੇਰਵਾ ਹੇਠਾਂ ਦਿੱਤਾ ਜਾਂਦਾ
ਹੈ-

4. ਬਹੁ-ਖੰਡ ਟੁੱਟ (Comminuted Fracture) – ਜਦ ਹੱਡੀ ਕਈ ਸਥਾਨਾਂ ਤੋਂ ਟੁੱਟ ਜਾਂਦੀ ਹੈ । ਦੇਖੋ ਚਿਤਰ ਨੰ: 3
PSEB 9th Class Physical Education Solutions Chapter 4 ਮੁੱਢਲੀ ਸਹਾਇਤਾ 3
5. ਚਪਟੀ ਫ਼ਰੈਕਚਰ (Impacted Fracture) – ਜਦ ਟੁੱਟੀਆਂ ਹੋਈਆਂ ਹੱਡੀਆਂ ਦੇ ਸਿਰੇ ਇਕ-ਦੂਸਰੇ ਵਿਚ ਖੁੱਭ ਜਾਂਦੇ ਹਨ । ਦੇਖੋ ਚਿਤਰ ਨੰ: 4
PSEB 9th Class Physical Education Solutions Chapter 4 ਮੁੱਢਲੀ ਸਹਾਇਤਾ 4
6. ਕੱਚੀ ਟੁੱਟ (Green Stick Fracture) – ਅਜਿਹਾ ਫ਼ਰੈਕਚਰ ਅਕਸਰ ਛੋਟੇ ਬੱਚਿਆਂ ਵਿਚ ਹੁੰਦਾ ਹੈ । ਉਹਨਾਂ ਦੀਆਂ ਹੱਡੀਆਂ ਨਰਮ ਹੁੰਦੀਆਂ ਹਨ । ਜਦ ਉਹਨਾਂ ਦੀ ਹੱਡੀ ਟੁੱਟ ਜਾਂਦੀ ਹੈ ਤੇ ਉਹ ਪੂਰੀ ਤਰ੍ਹਾਂ ਆਰ-ਪਾਰ ਨਿਕਲ ਕੇ ਟੇਢੀ ਹੋ ਜਾਂਦੀ ਹੈ ਜਾਂ ਉਸ ਵਿਚ ਤਰੇੜ ਆ ਜਾਂਦੀ ਹੈ । ਦੇਖੋ ਚਿੱਤਰ ਨੰ: 5
PSEB 9th Class Physical Education Solutions Chapter 4 ਮੁੱਢਲੀ ਸਹਾਇਤਾ 5
7. ਦੱਬੀ ਹੋਈ ਟੁੱਟ (Depressed Fracture) – ਜਦੋਂ ਖੋਪੜੀ ਦੇ ਉੱਪਰ ਵਾਲੇ ਹਿੱਸੇ ਜਾਂ ਉਸ ਦੇ ਆਸ-ਪਾਸ ਕਿਤੇ ਹੱਡੀ ਟੁੱਟ ਜਾਵੇ ਜਾਂ ਅੰਦਰ ਖੁੱਭ ਜਾਵੇ ।
ਇਸ ਵਿਚ ਸਭ ਤੋਂ ਖ਼ਤਰਨਾਕ ਟੁੱਟ ਜਾਂ ਫ਼ਰੈਕਚਰ ਗੁੰਝਲਦਾਰ ਹੈ । ਇਸ ਟੁੱਟ ਦੇ ਕਾਰਨ ਮਨੁੱਖ ਦਾ ਜੀਵਨ ਸੰਕਟ ਵਿਚ ਪੈ ਜਾਂਦਾ ਹੈ । ਇਸ ਲਈ ਇਹ ਫ਼ਰੈਕਚਰ ਸਭ ਤੋਂ ਭਿਆਨਕ ਹੈ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 2.
ਬੇਹੋਸ਼ੀ ਕੀ ਹੈ ? ਇਸ ਦੇ ਕਾਰਨ, ਚਿੰਨ੍ਹਾਂ ਅਤੇ ਇਲਾਜ ਦੇ ਬਾਰੇ ਦੱਸੋ ।
(What is Unconsciousness ? Discuss its symptoms, causes and treatment.) .
ਉੱਤਰ-
ਬੇਹੋਸ਼ੀ (Unconsciousness) – ਬੇਹੋਸ਼ੀ ਦਾ ਅਰਥ ਚੇਤਨਾ ਦਾ ਗੁਆਉਣਾ ਹੈ ।

ਕਾਰਨ (Causes)-

  1. ਬਹੁਤ ਕੰਮ ਕਰਨ ਜਾਂ ਬਹੁਤ ਖੇਡਣ ਨਾਲ ਥਕਾਵਟ ਕਰਕੇ ।
  2. ਜਦੋਂ ਗਰਮੀ ਹੋਵੇ ।
  3. ਸਰੀਰ ਵਿਚ ਪਾਣੀ ਖ਼ਤਮ ਹੋ ਜਾਵੇ ।
  4. ਜ਼ਹਿਰ ਦੇ ਅਸਰ ਨਾਲ ।
  5. ਮਿਰਗੀ ਤੇ ਹਿਸਟੀਰੀਆ ਜਿਹੀਆਂ ਬਿਮਾਰੀਆਂ ਵੇਲੇ ।
  6. ਦਿਲ ਦਾ ਦੌਰਾ ਪੈ ਜਾਣ ਨਾਲ ।
  7. ਸ਼ੱਕਰ ਦੇ ਰੋਗ ਵਾਲੇ ਇਨਸੂਲਿਨ ਦੀ ਵਰਤੋਂ ਕਰਕੇ ।
  8. ਕਿਸੇ ਬਿਮਾਰੀ ਨਾਲ ਹੋਈ ਕਮਜ਼ੋਰੀ ਵੇਲੇ ਸਰੀਰ ਤੋਂ ਬਹੁਤ ਸਾਰਾ ਕੰਮ ਲਿਆ ਜਾਵੇ ।
  9. ਸਰੀਰ ਵਿਚੋਂ ਲਹੂ ਦੇ ਜ਼ਿਆਦਾ ਵੱਗਣ ਨਾਲ ।

ਚਿੰਨ੍ਹ (Symptoms) – ਬੇਹੋਸ਼ੀ ਦੇ ਹੇਠ ਲਿਖੇ ਲੱਛਣ ਹੁੰਦੇ ਹਨ-

  1. ਨਬਜ਼ ਹੌਲੀ-ਹੌਲੀ ਚਲਦੀ ਹੈ ।
  2. ਚਮੜੀ ਠੰਢੀ ਅਤੇ ਚਿਪਚਿਪੀ ਹੋ ਜਾਂਦੀ ਹੈ ।
  3. ਚਿਹਰਾ ਪੀਲਾ ਪੈ ਜਾਂਦਾ ਹੈ ।
  4. ਖੂਨ ਦਾ ਦਬਾਅ ਘੱਟ ਹੋ ਜਾਂਦਾ ਹੈ ।

ਇਲਾਜ (Treatment)-

  1. ਰੋਗੀ ਦੀ ਨਬਜ਼ ਅਤੇ ਦਿਲ ਦੀ ਧੜਕਣ ਚੰਗੀ ਤਰ੍ਹਾਂ ਵੇਖ ਲੈਣੀ ਚਾਹੀਦੀ ਹੈ ।
  2. ਰੋਗੀ ਦੀ ਜੀਭ ਨੂੰ ਪਿਛਲੇ ਪਾਸੇ ਖਿਸਕਣ ਨਹੀਂ ਦੇਣਾ ਚਾਹੀਦਾ ।
  3. ਜੇ ਸਰੀਰ ਦੇ ਕੱਪੜੇ ਤੰਗ ਹੋਣ ਤਾਂ ਉਤਾਰ ਦੇਣੇ ਚਾਹੀਦੇ ਹਨ ।
  4. ਖੁੱਲ੍ਹੀ ਹਵਾ ਆਉਣ ਦੇਣੀ ਚਾਹੀਦੀ ਹੈ ।
  5. ਦਿਲ ‘ਤੇ ਮਾਲਿਸ਼ ਕਰਨੀ ਚਾਹੀਦੀ ਹੈ ।
  6. ਸਾਹ ਦੀ ਗਤੀ ਘੱਟ ਹੋਣ ਦੀ ਦਸ਼ਾ ਵਿਚ ਬਨਾਵਟੀ ਸਾਹ ਦੇਣਾ ਚਾਹੀਦਾ ਹੈ ।
  7. ਰੋਗੀ ਨੂੰ ਪੂਰੀ ਹੋਸ਼ ਨਾ ਆਉਣ ਤਕ ਮੂੰਹ ਦੇ ਦੁਆਰਾ ਕੁੱਝ ਖਾਣ ਦੇ ਲਈ ਨਹੀਂ ਦੇਣਾ ਚਾਹੀਦਾ।
  8. ਜਦੋਂ ਤਕ ਰੋਗੀ ਹੋਸ਼ ਵਿਚ ਨਾ ਆਵੇ ਉਸ ਨੂੰ ਪਾਣੀ ਜਾਂ ਗਰਮ ਚੀਜ਼ ਪੀਣ ਦੇ ਲਈ ਦੇਣੀ ਚਾਹੀਦੀ ਹੈ ।
  9. ਰੋਗੀ ਨੂੰ ਸਪਿਰਿਟ ਅਮੋਨੀਆ ਸੁੰਘਾ ਦੇਣੀ ਚਾਹੀਦੀ ਹੈ । ਜੇ ਇਹ ਨਾ ਮਿਲ ਸਕੇ ਤਾਂ ਪਿਆਜ਼ ਹੀ ਸੁੰਘਾ ਦੇਣਾ ਚਾਹੀਦਾ ਹੈ ।
  10. ਜਿਸ ਕਾਰਨ ਨਾਲ ਬੇਹੋਸ਼ੀ ਹੋਈ ਹੋਵੇ ਤਾਂ ਉਸ ਦਾ ਇਲਾਜ ਕਰਨਾ ਚਾਹੀਦਾ ਹੈ ।

ਪ੍ਰਸ਼ਨ 3.
ਸੱਪ ਦੇ ਡੰਗ ਮਾਰਨ ਤੇ ਤੁਸੀਂ ਮਰੀਜ਼ ਨੂੰ ਕਿਸ ਤਰ੍ਹਾਂ ਦੀ ਮੁੱਢਲੀ ਸਹਾਇਤਾ ਦੇਵੋਗੇ ?
(What type of First Aid you would provide to a person who got bite by snake?)
ਉੱਤਰ-
ਸੱਪ ਦੇ ਕੱਟਣ ਦੀ ਹਾਲਤ ਵਿਚ ਮੁੱਢਲੀ ਸਹਾਇਤਾ
(First Aid in case of snake bite)

ਸੱਪ ਦੇ ਕੱਟਣ ਨਾਲ ਵਿਅਕਤੀ ਦੀ ਮੌਤ ਹੋਣ ਦੀ ਸੰਭਾਵਨਾ ਹੋ ਸਕਦੀ ਹੈ । ਇਸ ਲਈ ਅਜਿਹੇ ਵਿਅਕਤੀ ਨੂੰ ਫੌਰਨ ਮੁੱਢਲੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ । ਸੱਪ ਰਾਹੀਂ ਡੱਸੇ ਵਿਅਕਤੀ ਨੂੰ ਹੇਠ ਲਿਖੇ ਢੰਗ ਰਾਹੀਂ ਮੁੱਢਲੀ ਸਹਾਇਤਾ ਦੇਣੀ ਚਾਹੀਦੀ ਹੈ-

  • ਖੂਨ ਦੇ ਦੌਰੇ ਨੂੰ ਰੋਕਣਾ (Stopping the Circulation of blood) – ਸਭ ਤੋਂ ਪਹਿਲਾਂ ਜਿਸ ਅੰਗ ਤੇ ਸੱਪ ਨੇ ਡੱਸਿਆ ਹੋਵੇ, ਉਸ ਅੰਗ ਵਿਚ ਖੂਨ ਦੇ ਦੌਰੇ ਨੂੰ ਰੋਕਣਾ ਚਾਹੀਦਾ ਹੈ । ਇਸ ਦੇ ਦਿਲ ਵੱਲ ਦੇ ਹਿੱਸੇ ਦੇ ਉੱਪਰਲੇ ਹਿੱਸੇ ਨੂੰ ਕੱਪੜੇ ਦੇ ਨਾਲ ਜਾਂ ਰੱਸੀ ਨਾਲ ਕੱਸ ਕੇ ਬੰਨ੍ਹ ਦੇਣਾ ਚਾਹੀਦਾ ਹੈ । ਇਕ ਬੰਧਨ ਪੈਰ ਜਾਂ ਬਾਂਹ ਦੇ ਦੁਆਲੇ ਗੋਡੇ ਜਾਂ ਕੁਹਣੀ ਦੇ ਉੱਪਰ ਬੰਨ੍ਹਣਾ ਚਾਹੀਦਾ ਹੈ । ਹਰੇਕ 10-20 ਮਿੰਟ ਦੇ ਬਾਅਦ ਇਸ ਨੂੰ ਅੱਧੇ ਮਿੰਟ ਲਈ ਢਿੱਲਾ ਛੱਡਣਾ ਚਾਹੀਦਾ ਹੈ ।
  • ਪਾਣੀ ਜਾਂ ਲਾਲ ਦਵਾਈ ਦੇ ਘੋਲ ਨਾਲ ਧੋਣਾ (Washing with water of Potassium permanganate solution) – ਜਿਸ ਥਾਂ ਤੇ ਸੱਪ ਨੇ ਡੰਗ ਮਾਰਿਆ ਹੋਵੇ, ਉਸ ਥਾਂ ਨੂੰ ਪਾਣੀ ਜਾਂ ਲਾਲ ਦਵਾਈ (Potassium permanganate) ਦੇ ਘੋਲ ਨਾਲ ਧੋ ਲੈਣਾ ਚਾਹੀਦਾ ਹੈ
  • ਕਟਾਅ ਲਾਉਣਾ (To make an incision) – ਡੰਗ ਵਾਲੀ ਥਾਂ ਨੂੰ ਚਾਕੂ ਜਾਂ ਬਲੇਡ ਦੇ ਨਾਲ 1 (2.5 ਸਮ ਲੰਮਾ ਅਤੇ 2 ’’ (1.25 ਸਮ ਡੂੰਘਾ ਕਟਾਅ ਲਾਉਣਾ ਚਾਹੀਦਾ ਹੈ । ਚਾਕੂ ਜਾਂ ਬਲੇਡ ਨੂੰ ਪਹਿਲਾਂ ਕੀਟਾਣੂ ਰਹਿਤ ਕਰ ਲੈਣਾ ਚਾਹੀਦਾ ਹੈ । ਕਟਾਅ ਲਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਵੱਡੀ ਖੂਨ ਦੀ ਨਾਲੀ ਨੂੰ ਕੋਈ ਹਾਨੀ ਨਾ ਹੋਵੇ ।
  • ਬਿਮਾਰ ਨੂੰ ਘੁੰਮਣ-ਫਿਰਨ ਨਾ ਦੇਣਾ (Not allowing the patient to moveਬਿਮਾਰ ਨੂੰ ਘੁੰਮਣ-ਫਿਰਨ ਨਾ ਦਿੱਤਾ ਜਾਵੇ । ਬਿਮਾਰ ਦੇ ਤੁਰਨ-ਫਿਰਨ ਨਾਲ ਸਰੀਰ ਵਿਚ ਜ਼ਹਿਰ ਫੈਲ ਜਾਂਦਾ ਹੈ ।
  • ਸਰੀਰ ਨੂੰ ਗਰਮ ਰੱਖਣਾ (Keeping the body warm) – ਬਿਮਾਰੀ ਦੇ ਸਰੀਰ ਨੂੰ ਗਰਮ ਰੱਖਿਆ ਜਾਵੇ । ਉਸ ਨੂੰ ਪੀਣ ਲਈ ਗਰਮ ਚਾਹ ਦੇਣੀ ਚਾਹੀਦੀ ਹੈ ।
  • ਬਨਾਉਟੀ ਸਾਹ ਦੇਣਾ (Administering artificial respiration) – ਜੇਕਰ ਰੋਗੀ ਦਾ ਸਾਹ ਰੁਕ ਗਿਆ ਹੋਵੇ ਤਾਂ ਰੋਗੀ ਨੂੰ ਬਨਾਉਟੀ ਸਾਹ ਦੇਣਾ ਚਾਹੀਦਾ ਹੈ ।
  • ਬਿਮਾਰ ਨੂੰ ਹੌਸਲਾ ਦੇਣਾ (Encouraging the patient) – ਬਿਮਾਰ ਨੂੰ ਹੌਸਲਾ ਦਿੰਦੇ ਰਹਿਣਾ ਚਾਹੀਦਾ ਹੈ ।
  • ਡਾਕਟਰ ਦੇ ਕੋਲ ਜਾਂ ਹਸਪਤਾਲ ਵਿਚ ਪਹੁੰਚਾਉਣਾ (Taking to a doctor or hospital) – ਬਿਮਾਰ ਨੂੰ ਜਲਦੀ ਹੀ ਕਿਸੇ ਡਾਕਟਰ ਦੇ ਕੋਲ ਜਾਂ ਹਸਪਤਾਲ ਵਿਚ ਪਹੁੰਚਾਉਣਾ ਚਾਹੀਦਾ ਹੈ ।

ਪ੍ਰਸ਼ਨ 4.
ਪਾਣੀ ਵਿਚ ਡੁੱਬਣ ਤੇ ਤੁਸੀਂ ਮਰੀਜ਼ ਨੂੰ ਕਿਸ ਤਰ੍ਹਾਂ ਦੀ ਮੁੱਢਲੀ ਸਹਾਇਤਾ ਦੇਵੋਗੇ ?
(How you will give first aid to a Drowning person ?)
ਉੱਤਰ-
ਪਾਣੀ ਵਿਚ ਡੁੱਬਣ ਦਾ ਇਲਾਜ
(Treatment of Drowning)

ਨਹਿਰਾਂ, ਤਲਾਬਾਂ ਅਤੇ ਨਦੀਆਂ ਵਿਚ ਕਈ ਵਾਰ ਇਸ਼ਨਾਨ ਕਰਦਿਆਂ ਜਾਂ ਇਹਨਾਂ ਨੂੰ ਪਾਰ ਕਰਦੇ ਸਮੇਂ ਕਈ ਵਿਅਕਤੀ ਡੁੱਬ ਜਾਂਦੇ ਹਨ ।
ਜੇ ਡੁੱਬੇ ਹੋਏ ਵਿਅਕਤੀ ਨੂੰ ਪਾਣੀ ਵਿਚੋਂ ਕੱਢ ਕੇ ਮੁੱਢਲੀ ਸਹਾਇਤਾ ਦਿੱਤੀ ਜਾਵੇ ਤਾਂ ਉਸ ਦੀ ਜ਼ਿੰਦਗੀ ਦੀ ਰੱਖਿਆ ਕੀਤੀ ਜਾ ਸਕਦੀ ਹੈ । ਪਾਣੀ ਵਿਚ ਡੁੱਬੇ ਹੋਏ ਵਿਅਕਤੀ ਨੂੰ ਅੱਗੇ ਲਿਖੇ ਢੰਗ ਨਾਲ ਮੁੱਢਲੀ ਸਹਾਇਤਾ ਦੇਣੀ ਚਾਹੀਦੀ ਹੈ-

  • ਢਿੱਡ ਵਿਚੋਂ ਪਾਣੀ ਕੱਢਣਾ (Removing water from the belly) – ਡੁੱਬੇ ਹੋਏ ਵਿਅਕਤੀ ਨੂੰ ਪਾਣੀ ਵਿਚੋਂ ਬਾਹਰ ਕੱਢੋ । ਫਿਰ ਉਸ ਨੂੰ ਢਿੱਡ ਦੇ ਭਾਰ ਲੰਮਾ ਪਾ ਕੇ ਉਸ ਦੇ ਢਿੱਡ ਵਿਚੋਂ ਪਾਣੀ ਕੱਢਿਆ ਜਾਵੇ । ਘੜਾ ਨਾ ਮਿਲਣ ਦੀ ਹਾਲਤ ਵਿਚ ਉਸ ਨੂੰ ਢਿੱਡ ਦੇ ਭਾਰ ਲੰਮਾ ਪਾ ਕੇ ਉਸ ਨੂੰ ਲੱਕ ਤੋਂ ਫੜ ਕੇ ਉੱਪਰ ਵੱਲ ਉਛਾਲੋ । ਅਜਿਹਾ ਕਰਨ ਨਾਲ ਉਸ ਦੇ ਢਿੱਡ ਵਿਚੋਂ ਪਾਣੀ ਬਾਹਰ ਨਿਕਲ ਜਾਵੇਗਾ ।
  • ਬਿਮਾਰ ਨੂੰ ਸੁੱਕੇ ਕੱਪੜੇ ਪਹਿਨਾਉਣਾ (Making the patient wear dry clothes) – ਰੋਗੀ ਨੂੰ ਸੁੱਕੇ ਕੱਪੜੇ ਪਾਉਣ ਲਈ ਦਿਓ ।
  • ਬਿਮਾਰ ਦੇ ਸਰੀਰ ਨੂੰ ਗਰਮ ਰੱਖਣਾ (Keeping the patient’s body warmਬਿਮਾਰ ਨੂੰ ਕੰਬਲ, ਚਾਦਰ ਆਦਿ ਵਿਚ ਲਪੇਟ ਦਿਓ ਤਾਂਕਿ ਉਸ ਦਾ ਸਰੀਰ ਗਰਮ ਰਹੇ ।
  • ਬਨਾਉਟੀ ਸਾਹ ਦੇਣਾ (Administering artificial respiration) – ਜੇ ਬਿਮਾਰ ਦਾ ਸਾਹ ਬੰਦ ਹੋ ਜਾਵੇ ਤਾਂ ਉਸ ਨੂੰ ਬਨਾਉਟੀ ਸਾਹ ਦਿਓ ।
  • ਬਿਮਾਰ ਨੂੰ ਗਰਮ ਚਾਹ ਜਾਂ ਕਾਫ਼ੀ ਪਿਲਾਉਣਾ (Administering the patient hot tea or coffee) – ਹੋਸ਼ ਵਿਚ ਆਉਣ ਤੇ ਬਿਮਾਰ ਨੂੰ ਗਰਮ ਚਾਹ ਜਾਂ ਕਾਫ਼ੀ ਪੀਣ ਲਈ ਦਿਓ ।
  • ਬਿਮਾਰ ਨੂੰ ਡਾਕਟਰ ਕੋਲ ਪਹੁੰਚਾਉਣਾ (Taking the patient to the doctor) – ਜੇ ਜ਼ਰੂਰੀ ਹੋਵੇ ਤਾਂ ਬਿਮਾਰ ਨੂੰ ਡਾਕਟਰ ਕੋਲ ਪਹੁੰਚਾਓ ।

PSEB 9th Class Physical Education Solutions Chapter 4 ਮੁੱਢਲੀ ਸਹਾਇਤਾ

ਪ੍ਰਸ਼ਨ 5.
ਅੱਗ ਨਾਲ ਸੜੇ ਹੋਏ ਮਨੁੱਖ ਨੂੰ ਤੁਸੀਂ ਕਿਹੋ ਜਿਹੀ ਮੁੱਢਲੀ ਸਹਾਇਤਾ ਦੇਵੋਗੇ ? (What type of first aid you will provide to a Burnt person ?)
ਉੱਤਰ-
ਸੜਨਾ
(Burning)

ਕਾਰਨ ਅਤੇ ਪ੍ਰਭਾਵ (Causes and Effects) – ਕਈ ਵਾਰ ਅੱਗ, ਗਰਮ ਭਾਂਡਿਆਂ, ਰਸਾਇਣਿਕ ਪਦਾਰਥ, ਤੇਜ਼ਾਬ ਅਤੇ ਬਿਜਲੀ ਦੇ ਕਰੰਟ ਨਾਲ ਆਦਮੀ ਸੜ ਜਾਂਦਾ ਹੈ । ਇਸ ਨਾਲ ਚਮੜੀ, ਮਾਸ-ਪੇਸ਼ੀਆਂ ਅਤੇ ਉਤਕ (Tissues) ਨਸ਼ਟ ਹੋ ਜਾਂਦੇ ਹਨ ।
ਕਦੇ-ਕਦੇ ਗਰਮ ਚਾਹ, ਗਰਮ ਦੁੱਧ, ਗਰਮ ਕੌਫ਼ੀ, ਭਾਫ ਜਾਂ ਤੇਜ਼ਾਬ ਨਾਲ ਜ਼ਖ਼ਮ (Scalds) ਹੋ ਜਾਂਦੇ ਹਨ । ਚਮੜੀ ਲਾਲ ਹੋ ਜਾਂਦੀ ਹੈ, ਜਾਂ ਕੱਪੜੇ ਸਰੀਰ ਨਾਲ ਚੰਬੜ ਜਾਂਦੇ ਹਨ ਨੂੰ ਬਰਦਾਸ਼ਤ ਤੋਂ ਬਾਹਰ ਦਰਦ ਹੁੰਦਾ ਹੈ | ਕਦੇ-ਕਦੇ ਆਦਮੀ ਵਧੇਰੇ ਸੜਨ ਨਾਲ ਮਰ ਵੀ ਜਾਂਦਾ ਹੈ ।

ਇਲਾਜ (Treatment)-

  1. ਸੜੇ ਹੋਏ ਹਿੱਸੇ ਦਾ ਧਿਆਨ-ਪੂਰਵਕ ਇਲਾਜ ਕਰਨਾ ਚਾਹੀਦਾ ਹੈ ।
  2. ਜੇ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਭੱਜਣਾ ਨਹੀਂ ਚਾਹੀਦਾ । ਆਦਮੀ ਨੂੰ ਲੰਮਾ ਪੈ ਜਾਣਾ ਚਾਹੀਦਾ ਹੈ ।
  3. ਜਿਸ ਆਦਮੀ ਦੇ ਕੱਪੜਿਆਂ ਨੂੰ ਅੱਗ ਲੱਗ ਜਾਵੇ, ਉਸ ਨੂੰ ਕੰਬਲ ਜਾਂ ਮੋਟੇ ਕੱਪੜੇ ਨਾਲ ਲਪੇਟ ਦਿਓ ।
  4. ਕੱਪੜਿਆਂ ਨੂੰ ਧਿਆਨ ਨਾਲ ਉਤਾਰੋ । ਜੇ ਸਰੀਰ ਨਾਲ ਚੰਬੜਨ ਦੇ ਕਾਰਨ ਉਤਰ ਨਾ ਸਕਣ ਤਾਂ ਉਹਨਾਂ ਨੂੰ ਕੱਟ ਦਿਓ ।
  5. ਤੇਜ਼ਾਬ ਨਾਲ ਸੜ ਜਾਣ ਤੇ ਜ਼ਖ਼ਮਾਂ ਉੱਤੇ ਦੋ ਚਮਚੇ ਮਿੱਠਾ ਸੋਢਾ (Sodium bicarbonate) 400 C.C. ਪਾਣੀ ਵਿਚ ਘੋਲ ਕੇ ਮੁਲਾਇਮ ਕੱਪੜੇ ਨਾਲ ਲਾਓ ।
  6. ਜ਼ਖ਼ਮਾਂ ‘ਤੇ lodex ਜਾਂ Ripanto ਲਗਾਓ ।

ਪ੍ਰਸ਼ਨ 6.
ਬਿਜਲੀ ਦੇ ਝਟਕੇ ਤੋਂ ਕੀ ਭਾਵ ਹੈ ? ਤੁਸੀਂ ਮਰੀਜ਼ ਨੂੰ ਕਿਸ ਤਰ੍ਹਾਂ ਦੀ ਮੁੱਢਲੀ ਸਹਾਇਤਾ ਦੇਵੋਗੇ ?
(What is Electric Shock ? How you will give first aid to a such person ?)
ਉੱਤਰ-
ਬਿਜਲੀ ਦਾ ਝਟਕਾ
(Electric Shock)

ਬਿਜਲੀ ਦੀ ਨੰਗੀ ਤਾਰ ਜਿਸ ਵਿਚ ਕਰੰਟ ਚਲ ਰਿਹਾ ਹੋਵੇ, ਨੂੰ ਅਚਾਨਕ ਹੱਥ ਲਾਉਣ ਨਾਲ ਜਾਂ ਲੱਗ ਜਾਣ ਨਾਲ ਝਟਕਾ ਲੱਗਦਾ ਹੈ | ਸਰੀਰ ਝੁਲਸ ਵੀ ਜਾਂਦਾ ਹੈ । ਇਸ ਦੇ ਇਲਾਵਾ ਕਈ ਵਾਰ ਬਿਜਲੀ ਦੇ ਝਟਕੇ ਨਾਲ ਮੌਤ ਵੀ ਹੋ ਜਾਂਦੀ ਹੈ । ਜੇ ਕੋਈ ਆਦਮੀ ਤਾਰ ਨਾਲ ਚੰਬੜ ਜਾਵੇ ਤਾਂ ਉਸ ਨੂੰ ਛੁਡਾਉਣ ਲਈ ਫੌਰਨ ਸਵਿੱਚ ਬੰਦ ਕਰ ਦੇਣਾ ਚਾਹੀਦਾ ਹੈ । ਜੇ ਕਿਸੇ ਕਾਰਨ Main Switch ਨਾ ਮਿਲੇ ਤਾਂ ਹੇਠ ਲਿਖੇ ਢੰਗ ਪ੍ਰਯੋਗ ਕਰਨੇ ਚਾਹੀਦੇ ਹਨ –

ਇਲਾਜ (Treatment)-

  • ਰਬੜ ਦੇ ਦਸਤਾਨੇ ਅਤੇ ਸੁੱਕੀ ਲੱਕੜ ਦਾ ਪ੍ਰਯੋਗ ਕਰਨਾ (Using Rubber gloves · and dry wood) – ਜੇ ਬਿਜਲੀ ਦੀ ਸ਼ਕਤੀ 500 ਵੋਲਟ ਤਕ ਹੋਵੇ ਤਾਂ ਰਬੜ ਦੇ ਦਸਤਾਨੇ ਅਤੇ ਸੁੱਕੀ ਲੱਕੜ ਦਾ ਪ੍ਰਯੋਗ ਕਰਕੇ ਆਦਮੀ ਨੂੰ ਬਚਾਉਣਾ ਚਾਹੀਦਾ ਹੈ । ਇਹਨਾਂ ਵਿਚ ਬਿਜਲੀ ਦਾ ਕਰੰਟ ਨਹੀਂ ਲੰਘਦਾ । ਗਿੱਲੀ ਚੀਜ਼ ਜਾਂ ਧਾਤ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ।
  • ਪਲੱਗ ਕੱਢਣਾ (Removing the plug)-ਜੇ ਬਿਜਲੀ ਦੀ ਤਾਰ ਕਿਸੇ ਦੂਰ ਦੀ | ਥਾਂ ਤੋਂ ਆ ਰਹੀ ਹੋਵੇ ਤਾਂ ਪਲੱਗ (Plug) ਕੱਢ ਦੇਣਾ ਚਾਹੀਦਾ ਹੈ ਜਾਂ ਫਿਰ ਤਾਰ ਤੋੜ ਦੇਣੀ ਚਾਹੀਦੀ ਹੈ ।
  • ਬਨਾਉਟੀ ਸਾਹ ਦੇਣਾ (Giving artificial respiration) – ਜੇ ਬਿਮਾਰ ਦਾ ਸਾਹ ਬੰਦ ਹੋਵੇ ਤਾਂ ਉਸ ਨੂੰ ਬਨਾਉਟੀ ਸਾਹ ਦੇਣਾ ਚਾਹੀਦਾ ਹੈ ।
  • ਝੁਲਸੇ ਜਾਂ ਸੜੇ ਅੰਗ ਦਾ ਇਲਾਜ (Treatment of Scald or Burnt partਜੇ ਕੋਈ ਅੰਗ ਝੁਲਸ ਜਾਂ ਸੜ ਗਿਆ ਹੋਵੇ ਤਾਂ ਉਸ ਦਾ ਇਲਾਜ ਕਰਨਾ ਚਾਹੀਦਾ ਹੈ ।
  • ਬਿਮਾਰ ਨੂੰ ਹੌਸਲਾ ਦੇਣਾ (Encouraging the patient) – ਬਿਮਾਰ ਨੂੰ ਹੌਸਲਾ ਦੇਣਾ ਚਾਹੀਦਾ ਹੈ ।
  • ਕੰਬਲ ਵਿਚ ਲਪੇਟਣਾ (Wrapping in a blanket) – ਬਿਮਾਰ ਨੂੰ ਕੰਬਲ ਜਾਂ ਹੋਰ | ਕੱਪੜੇ ਵਿਚ ਲਪੇਟ ਕੇ ਰੱਖਣਾ ਚਾਹੀਦਾ ਹੈ ।
  • ਗਰਮ ਦੁੱਧ ਜਾਂ ਚਾਹ ਪਿਆਉਣਾ (Administration hot milk or tea)- ਬਿਮਾਰ ਨੂੰ ਗਰਮ ਦੁੱਧ ਜਾਂ ਚਾਹ ਦੇਣੀ ਚਾਹੀਦੀ ਹੈ ।

Leave a Comment