PSEB 4th Class Maths MCQ Chapter 5 ਮਾਪ

Punjab State Board PSEB 4th Class Maths Book Solutions Chapter 5 ਮਾਪ MCQ Questions and Answers.

PSEB 4th Class Maths Chapter 5 ਮਾਪ MCQ Questions

ਠੀਕ ਉੱਤਰ ਉੱਤੇ (✓) ਦਾ ਨਿਸ਼ਾਨ ਲਗਾਓ :

ਪ੍ਰਸ਼ਨ 1.
ਲੰਬਾਈ ਦੀ ਮਿਆਰੀ ਇਕਾਈ ਕੀ ਹੈ ?
(a) ਲਿਟਰ
(b) ਮੀਟਰ
(c) ਗ੍ਰਾਮ
(d) ਕਿਲੋਗ੍ਰਾਮ !
ਉੱਤਰ:
(b) ਮੀਟਰ

ਪ੍ਰਸ਼ਨ 2.
ਭਾਰ ਮਾਪਣ ਦੀ ਮਿਆਰੀ ਇਕਾਈ ਦੱਸੋ ।
(a) ਗ੍ਰਾਮ
(b) ਸੈਂਟੀਮੀਟਰ
(c) ਮੀਟਰ
(d) ਲਿਟਰ ।
ਉੱਤਰ:
(a) ਗ੍ਰਾਮ

PSEB 4th Class Maths MCQ Chapter 5 ਮਾਪ

ਪ੍ਰਸ਼ਨ 3.
35 ਮੀਟਰ = ………. ਸੈਂਟੀਮੀਟਰ ।
(a) 350 ਸੈਂਟੀਮੀਟਰ
(b) 3500 ਸੈਂ.ਮੀ.
(c), 35000 ਸੈਂ.ਮੀ.
(d) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ:
(b) 3500 ਸੈਂ.ਮੀ.

ਪ੍ਰਸ਼ਨ 4.
40 ਮਿ.ਮੀ. = ……….. ਸੈਂ.ਮੀ.
(a) 400 ਸੈਂ.ਮੀ.
(b) 4000 ਸੈਂ.ਮੀ.
(c) 4 ਸੈਂ.ਮੀ.
(d) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ:
(c) 4 ਸੈਂ.ਮੀ.

ਪ੍ਰਸ਼ਨ 5.
1 ਕਿਲੋਗ੍ਰਾਮ = ……… ਗ੍ਰਾਮ
(a) 10 ਗ੍ਰਾਮ
(b) 1000 ਗ੍ਰਾਮ
(c) 100 ਗ੍ਰਾਮ
(d) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ:
(b) 1000 ਗ੍ਰਾਮ

ਪ੍ਰਸ਼ਨ 6.
6000 ਮ = ………. ਕਿ. ਗ੍ਰਾਮ
(a) 5
(b) 8
(c) 7
(d) 6.
ਉੱਤਰ:
(d) 6.

ਪ੍ਰਸ਼ਨ 7.
22 ਲਿਟਰ = ……. ਮਿ.ਲਿਟਰ
(a) 220 ਮਿ.ਲਿ.
(b) 22000 ਮਿ.ਲਿ.
(c) 2200 ਮਿ.ਲਿ.
(d) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ:
(b) 22000 ਮਿ.ਲਿ.

ਪ੍ਰਸ਼ਨ 8.
1 ਗਲਾਸ ਵਿੱਚ 250 ਮਿ. ਲਿ. ਪਾਣੀ ਆਉਂਦਾ, ਹੈ । 2 ਲਿਟਰ ਦੀ ਬੋਤਲ ਵਿੱਚੋਂ ਕਿੰਨੇ ਗਲਾਸ ਭਰੇ ਜਾ ਸਕਦੇ ਹਨ ?
(a) 10
(b) 6
(c) 4
(d) 8.
ਉੱਤਰ:
(d) 8.

PSEB 4th Class Maths MCQ Chapter 5 ਮਾਪ

ਪ੍ਰਸ਼ਨ 9.
ਮਨਜੋਤ ਦੇ ਪਿਤਾ ਜੀ ਨੇ ਸਬਜ਼ੀ ਮੰਡੀ ਤੋਂ 40 ਕਿਲੋਗ੍ਰਾਮ ਪਿਆਜ਼ ਅਤੇ 50 ਕਿ. ਗ੍ਰਾਮ ਆਲੂ ਖਰੀਦੇ ।ਦੱਸੋ ਉਹਨਾਂ ਨੇ ਕਿੰਨੀ ਸਬਜ਼ੀ ਖਰੀਦੀ ?
(a) 70 ਕਿ.ਗ੍ਰਾਮ
(b) 90 ਕਿ.ਗ੍ਰਾਮ
(c) 80 ਕਿ..
(d) 100 ਕਿ. ਗ੍ਰਾਮ ॥
ਉੱਤਰ:
(b) 90 ਕਿ.ਗ੍ਰਾਮ

ਪ੍ਰਸ਼ਨ 10.
ਇੱਕ ਪਾਣੀ ਦੀ ਟੈਂਕੀ ਵਿੱਚ 800 ਲਿਟਰ ਪਾਣੀ ਹੈ 350 ਲਿਟਰ ਪਾਣੀ ਵਰਤਿਆ ਗਿਆ । ਕਿੰਨੇ ਲਿਟਰ ਪਾਣੀ ਬਾਕੀ ਬਚਿਆ ?
(a) 300 ਲਿ.
(b) 400 ਲਿ.
(c) 450 ਲਿ.
(d) 200 ਲਿ.
ਉੱਤਰ:
(c) 450 ਲਿ.

PSEB 4th Class Maths Solutions Chapter 5 ਮਾਪ Ex 5.9

Punjab State Board PSEB 4th Class Maths Book Solutions Chapter 5 ਮਾਪ Ex 5.9 Textbook Exercise Questions and Answers.

PSEB Solutions for Class 4 Maths Chapter 5 ਮਾਪ Ex 5.9

ਪ੍ਰਸ਼ਨ 1.
ਜੋੜ ਕਰੋ ।
(a) 8 ਲਿ. 675 ਮਿ.ਲਿ. + 1 ਲਿ. 210 ਮਿ.ਲਿ.
ਹੱਲ:
PSEB 4th Class Maths Solutions Chapter 5 ਮਾਪ Ex 5.9 1

(b) 3 ਲਿ. 225 ਮਿ. ਲਿ. + 2 ਲਿ. 205 ਮਿ.ਲਿ.
ਹੱਲ:
PSEB 4th Class Maths Solutions Chapter 5 ਮਾਪ Ex 5.9 2

(c) 2 ਲਿ. 605 ਮਿ.ਲਿ. + 7 ਲਿ. 327 ਮਿ.ਲਿ.
ਹੱਲ:
PSEB 4th Class Maths Solutions Chapter 5 ਮਾਪ Ex 5.9 3

PSEB 4th Class Maths Solutions Chapter 5 ਮਾਪ Ex 5.9

(d) 4 ਲਿ. 175 ਮਿ.ਲਿ. + 2 ਲਿ. 290 ਮਿ.ਲਿ.
ਹੱਲ:
PSEB 4th Class Maths Solutions Chapter 5 ਮਾਪ Ex 5.9 4

(e) 9 ਲਿ. 220 ਮਿ.ਲਿ. + 2 ਲਿ. 735 ਮਿ.ਲਿ.
ਹੱਲ:
PSEB 4th Class Maths Solutions Chapter 5 ਮਾਪ Ex 5.9 5

(f) 5 ਲਿ. 125 ਮਿ.ਲਿ. + 8 ਲਿ. 425 ਮਿ.ਲਿ.
ਹੱਲ:
PSEB 4th Class Maths Solutions Chapter 5 ਮਾਪ Ex 5.9 6

ਪ੍ਰਸ਼ਨ 2.
ਘਟਾਓ ਕਰੋ ।
(a) 5 ਲਿ. 470 ਮਿ.ਲਿ. – 3 ਲਿ. 315 ਮਿ.ਲਿ.
ਹੱਲ:
PSEB 4th Class Maths Solutions Chapter 5 ਮਾਪ Ex 5.9 7

(b) 6 ਲਿ. 705 ਮਿ. ਲਿ. – 5 ਲਿ. 550 ਮਿ.ਲਿ.
ਹੱਲ:
PSEB 4th Class Maths Solutions Chapter 5 ਮਾਪ Ex 5.9 8

(c) 4 ਲਿ. 970 ਮਿ.ਲਿ. – 1 ਲਿ. 237 ਮਿ.ਲਿ.
ਹੱਲ:
PSEB 4th Class Maths Solutions Chapter 5 ਮਾਪ Ex 5.9 9

(d) 6 ਲਿ. 500 ਮਿ.ਲਿ. – 2 ਲਿ. 370 ਮਿ.ਲਿ.
ਹੱਲ:
PSEB 4th Class Maths Solutions Chapter 5 ਮਾਪ Ex 5.9 10

PSEB 4th Class Maths Solutions Chapter 5 ਮਾਪ Ex 5.9

(e) 7 ਲਿ. 075 ਮਿ.ਲਿ. – 2 ਲਿ. 025 ਮਿ.ਲਿ.
ਹੱਲ:
PSEB 4th Class Maths Solutions Chapter 5 ਮਾਪ Ex 5.9 11

(f) 9 ਲਿ. 700 ਮਿ.ਲਿ. – 7 ਲਿ. 425 ਮਿ.ਲਿ.
ਹੱਲ:
PSEB 4th Class Maths Solutions Chapter 5 ਮਾਪ Ex 5.9 12

ਪ੍ਰਸ਼ਨ 3.
ਇੱਕ ਹਲਵਾਈ ਨੂੰ 75 ਲਿਟਰ ਦੁੱਧ ਖੋਆ ਬਣਾਉਣ ਲਈ, 40 ਲਿਟਰ ਦੁੱਧ ਪਨੀਰ ਬਣਾਉਣ ਲਈ ਅਤੇ 8 ਲਿਟਰ ਦੁੱਧ ਚਾਹ ਬਣਾਉਣ ਲਈ ਚਾਹੀਦਾ ਹੈ, ਦੱਸੋ ਹਲਵਾਈ ਨੂੰ ਕਿੰਨੇ ਲਿਟਰ ਦੁੱਧ ਦੀ ਲੋੜ ਹੈ ?
ਹੱਲ:
ਹਲਵਾਈ ਨੂੰ ਖੋਆ ਬਣਾਉਣ ਲਈ ਜਿੰਨੇ ਦੁੱਧ ਦੀ ਲੋੜ = 75 ਲਿਟਰ
ਹਲਵਾਈ ਨੂੰ ਪਨੀਰ ਬਣਾਉਣ ਲਈ ਜਿੰਨੇ ਦੁੱਧ ਦੀ ਲੋੜ = 40 ਲਿਟਰ
ਹਲਵਾਈ ਨੂੰ ਚਾਹ ਬਣਾਉਣ ਲਈ ਜਿੰਨੇ ਦੁੱਧ ਦੀ ਲੋੜ = + 8 ਲਿਟਰ
ਹਲਵਾਈ ਨੂੰ ਕੁੱਲ ਜਿੰਨੇ ਦੁੱਧ ਦੀ ਲੋੜ = 123 ਲਿਟਰ
PSEB 4th Class Maths Solutions Chapter 5 ਮਾਪ Ex 5.9 13
ਹਲਵਾਈ ਨੂੰ 123 ਲਿਟਰ ਦੁੱਧ ਦੀ ਲੋੜ ਹੈ ।

ਪ੍ਰਸ਼ਨ 4.
ਸੁਨੀਤਾ ਦੇ ਮੰਮੀ ਜੀ ਨੇ 5 ਲਿਟਰ 500 ਮਿ.ਲਿ. ਦੁੱਧ ਖਰੀਦਿਆ । ਉਸ ਨੇ 2 ਲਿਟਰ ਦੁੱਧ ਖੀਰ ਬਣਾਉਣ ਲਈ ਵਰਤ ਲਿਆ । ਕਿੰਨਾ ਦੁੱਧ ਬਚ ਗਿਆ ?
ਹੱਲ:
ਸੁਨੀਤਾ ਦੇ ਮੰਮੀ ਜੀ ਨੇ ਜਿੰਨੇ ਲਿਟਰ ਦੁੱਧ ਖਰੀਦਿਆ = 5 ਲਿਟਰ 500 ਮਿ.ਲਿ.
ਉਸਨੇ ਜਿੰਨੇ ਦੁੱਧ ਨੂੰ ਖੀਰ ਬਣਾਉਣ ਲਈ ਵਰਤ ਲਿਆ = 2 ਲਿਟਰ 000 ਮਿ.ਲਿ.
ਜਿੰਨਾ ਦੁੱਧ ਬਾਕੀ ਬਚ ਗਿਆ = 3 ਲਿਟਰ 500 ਮਿ.ਲਿ.
PSEB 4th Class Maths Solutions Chapter 5 ਮਾਪ Ex 5.9 14

PSEB 4th Class Maths Solutions Chapter 5 ਮਾਪ Ex 5.9

ਪ੍ਰਸ਼ਨ 5.
ਇੱਕ ਪਾਣੀ ਦੀ ਟੈਂਕੀ ਵਿੱਚ 750 ਲਿਟਰ ਪਾਣੀ ਆਉਂਦਾ ਹੈ । ਜੇ ਟੈਂਕੀ ਵਿੱਚ 475 ਲਿਟਰ ਪਾਣੀ ਪਿਆ ਹੋਵੇ ਤਾਂ ਟੈਂਕੀ ਵਿੱਚ ਹੋਰ ਕਿੰਨਾ ਪਾਣੀ ਆ ਸਕਦਾ ਹੈ ?
ਹੱਲ :
ਪਾਣੀ ਦੀ ਟੈਂਕੀ ਵਿੱਚ ਪਾਣੀ ਆਉਂਦਾ ਹੈ = 750 ਲਿਟਰ
ਟੈਂਕੀ ਵਿੱਚ ਜਿੰਨੇ ਲਿਟਰ ਪਾਣੀ ਪਿਆ ਹੈ = 475 ਲਿਟਰ
ਟੈਂਕੀ ਵਿੱਚ ਹੋਰ ਜਿੰਨਾ ਪਾਣੀ ਆ ਸਕਦਾ ਹੈ = 275
PSEB 4th Class Maths Solutions Chapter 5 ਮਾਪ Ex 5.9 15
ਲਿਟਰ ਟੈਂਕੀ ਵਿੱਚ 275 ਲਿਟਰ ਪਾਣੀ ਹੋਰ ਆ ਸਕਦਾ ਹੈ ।

PSEB 4th Class Maths Solutions Chapter 5 ਮਾਪ Ex 5.8

Punjab State Board PSEB 4th Class Maths Book Solutions Chapter 5 ਮਾਪ Ex 5.8 Textbook Exercise Questions and Answers.

PSEB Solutions for Class 4 Maths Chapter 5 ਮਾਪ Ex 5.8

ਪ੍ਰਸ਼ਨ 1.
ਹੇਠਾਂ ਦਿੱਤੀਆਂ ਵਸਤੂਆਂ ਦੀ ਸਮਰੱਥਾ (ਆਇਤਨ) ਕਿਹੜੀ ਇਕਾਈ ਵਿੱਚ ਮਾਪੀ ਜਾਵੇਗੀ ? ਮਿਲੀਲਿਟਰ ਜਾਂ ਲਿਟਰ’ (✓) ਤੇ ਜਾ ਲਗਾਓ :
PSEB 4th Class Maths Solutions Chapter 5 ਮਾਪ Ex 5.8 1

(a) ਮਿਲੀ ਲਿਟਰ ___
ਲਿਟਰ
ਹੱਲ:
ਲਿਟਰ

PSEB 4th Class Maths Solutions Chapter 5 ਮਾਪ Ex 5.8 2
(b) ਮਿਲੀ ਲਿਟਰ ___
ਲਿਟਰ ___
ਹੱਲ:
ਮਿਲੀਲਿਟਰ

PSEB 4th Class Maths Solutions Chapter 5 ਮਾਪ Ex 5.8

PSEB 4th Class Maths Solutions Chapter 5 ਮਾਪ Ex 5.8 3
(c) ਮਿਲੀ ਲਿਟਰ ___
ਲਿਟਰ ___
ਹੱਲ:
ਲਿਟਰ

PSEB 4th Class Maths Solutions Chapter 5 ਮਾਪ Ex 5.8 4
(d) ਮਿਲੀ ਲਿਟਰ ___
ਲਿਟਰ ___
ਹੱਲ:
ਮਿਲੀਲਿਟਰ

PSEB 4th Class Maths Solutions Chapter 5 ਮਾਪ Ex 5.8 5
(e) ਮਿਲੀ ਲਿਟਰ ___
ਲਿਟਰ ___
ਹੱਲ:
ਲਿਟਰ

PSEB 4th Class Maths Solutions Chapter 5 ਮਾਪ Ex 5.8 6
(f) ਮਿਲੀ ਲਿਟਰ ___
ਲਿਟਰ ___
ਹੱਲ:
ਮਿਲੀਲਿਟਰ

PSEB 4th Class Maths Solutions Chapter 5 ਮਾਪ Ex 5.8 7
(g) ਮਿਲੀ ਲਿਟਰ ___
ਲਿਟਰ ____
ਹੱਲ:
ਮਿਲੀਲਿਟਰ

PSEB 4th Class Maths Solutions Chapter 5 ਮਾਪ Ex 5.8

PSEB 4th Class Maths Solutions Chapter 5 ਮਾਪ Ex 5.8 8
(h) ਮਿਲੀ ਲਿਟਰ ___
ਲਿਟਰ ____
ਹੱਲ:
ਲਿਟਰ

PSEB 4th Class Maths Solutions Chapter 5 ਮਾਪ Ex 5.8 9
(i) ਮਿਲੀ ਲਿਟਰ ___
ਲਿਟਰ ___
ਹੱਲ:
ਲਿਟਰ

PSEB 4th Class Maths Solutions Chapter 5 ਮਾਪ Ex 5.8 10
(j) ਮਿਲੀ ਲਿਟਰ ___
ਲਿਟਰ ____
ਹੱਲ:
ਲਿਟਰ

PSEB 4th Class Maths Solutions Chapter 5 ਮਾਪ Ex 5.8 11
(k) ਮਿਲੀ ਲਿਟਰ ___
ਲਿਟਰ ___
ਹੱਲ:
ਮਿਲੀਲਿਟਰ

PSEB 4th Class Maths Solutions Chapter 5 ਮਾਪ Ex 5.8 12
(l) ਮਿਲੀ ਲਿਟਰ ___
ਲਿਟਰ ____
ਹੱਲ:
ਮਿਲੀਲਿਟਰ ।

ਪ੍ਰਸ਼ਨ 2.
ਹੇਠਾਂ ਦਿੱਤੀਆਂ ਵਸਤੂਆਂ ਦੀ ਧਾਰਨ ਸਮਰੱਥਾ ਅਨੁਸਾਰ ਲਿਟਰ ਜਾਂ ਮਿਲੀਲਿਟਰ ਲਿਖੋ :

(a)
PSEB 4th Class Maths Solutions Chapter 5 ਮਾਪ Ex 5.8 13
200 ………….
ਹੱਲ:
ਮਿਲੀਲਿਟਰ

(b)
PSEB 4th Class Maths Solutions Chapter 5 ਮਾਪ Ex 5.8 14
50 …
ਹੱਲ:
ਮਿਲੀਲਿਟਰ

(c)
PSEB 4th Class Maths Solutions Chapter 5 ਮਾਪ Ex 5.8 15
20 …….
ਹੱਲ:
ਮਿਲੀਲਿਟਰ

(d)
PSEB 4th Class Maths Solutions Chapter 5 ਮਾਪ Ex 5.8 16
5 ….
ਹੱਲ:
ਲਿਟਰ

(e)
PSEB 4th Class Maths Solutions Chapter 5 ਮਾਪ Ex 5.8 17
1 ……
ਹੱਲ:
ਲਿਟਰ

(f)
PSEB 4th Class Maths Solutions Chapter 5 ਮਾਪ Ex 5.8 18
25 ………
ਹੱਲ:
ਲਿਟਰ ।

ਪ੍ਰਸ਼ਨ 3.
ਦੋਨੋਂ ਮਾਪਕਾਂ ਵਿੱਚ ਕਿੰਨਾ-ਕਿੰਨਾ ਤਰਲ ਹੈ ਪਤਾ ਕਰੋ । ਦੋਨੋਂ ਮਾਪਕਾਂ ਵਿੱਚ ਪਏ ਘੋਲ ਦੀ ਮਾਤਰਾ ਜੋੜ ਕੇ ਮਿਲੀਲਿਟਰ ਵਿੱਚ ਦਰਸਾਓ :

(a)
PSEB 4th Class Maths Solutions Chapter 5 ਮਾਪ Ex 5.8 19

(b)
PSEB 4th Class Maths Solutions Chapter 5 ਮਾਪ Ex 5.8 20
ਹੱਲ:
900 ਮਿ.ਲਿ. + 200 ਮਿ.ਲਿ. = 1100 ਮਿ.ਲਿ.

PSEB 4th Class Maths Solutions Chapter 5 ਮਾਪ Ex 5.8

(c)
PSEB 4th Class Maths Solutions Chapter 5 ਮਾਪ Ex 5.8 21
ਹੱਲ:
400 ਮਿ.ਲਿ. + 1000 ਮਿ.ਲਿ. = 1400 ਮਿ.ਲਿ.

(d)
PSEB 4th Class Maths Solutions Chapter 5 ਮਾਪ Ex 5.8 22
ਹੱਲ:
550 ਮਿ.ਲਿ. + 750 ਮਿ. ਲਿ. = 1300 ਮਿ.ਲਿ.

(e)
PSEB 4th Class Maths Solutions Chapter 5 ਮਾਪ Ex 5.8 23
ਹੱਲ:
650 ਮਿ.ਲਿ. + 850 ਮਿ.ਲਿ. = 1500 ਮਿ.ਲਿ.

(f)
PSEB 4th Class Maths Solutions Chapter 5 ਮਾਪ Ex 5.8 24
ਹੱਲ:
300 ਮਿ. ਲਿ. +950 ਮਿ. ਲਿ. = 1250 ਮਿ. ਲਿ.

ਪ੍ਰਸ਼ਨ 4.
ਹੇਠਾਂ ਦਿੱਤੇ ਮਾਪਕਾਂ ਵਿੱਚ ਦਿੱਤੀ ਗਈ ਮਾਤਰਾ ਅਨੁਸਾਰ ਰੰਗ ਭਰੋ :

(a)
PSEB 4th Class Maths Solutions Chapter 5 ਮਾਪ Ex 5.8 25
(b)
PSEB 4th Class Maths Solutions Chapter 5 ਮਾਪ Ex 5.8 26
(c)
PSEB 4th Class Maths Solutions Chapter 5 ਮਾਪ Ex 5.8 27
(d)
PSEB 4th Class Maths Solutions Chapter 5 ਮਾਪ Ex 5.8 28
(e)
PSEB 4th Class Maths Solutions Chapter 5 ਮਾਪ Ex 5.8 29
(f)
PSEB 4th Class Maths Solutions Chapter 5 ਮਾਪ Ex 5.8 30
ਹੱਲ:
PSEB 4th Class Maths Solutions Chapter 5 ਮਾਪ Ex 5.8 33
PSEB 4th Class Maths Solutions Chapter 5 ਮਾਪ Ex 5.8 34
PSEB 4th Class Maths Solutions Chapter 5 ਮਾਪ Ex 5.8 35
PSEB 4th Class Maths Solutions Chapter 5 ਮਾਪ Ex 5.8 36

ਪ੍ਰਸ਼ਨ 5.
ਹੇਠਾਂ ਕੁੱਝ ਵਸਤੂਆਂ ਲੈ ਕੇ ਉਨ੍ਹਾਂ ਦੀ ਸਮਰੱਥਾ ਦਾ ਅਨੁਮਾਨ ਲਗਾਓ ਅਤੇ PSEB 4th Class Maths Solutions Chapter 5 ਮਾਪ Ex 5.8 37 ਉਨ੍ਹਾਂ ਦੀ ਅਸਲ ਸਮਾਈ ਪਤਾ ਲਗਾ ਕੇ ਤਾਲਿਕਾ ਪੂਰੀ ਕਰੋ :
PSEB 4th Class Maths Solutions Chapter 5 ਮਾਪ Ex 5.8 38
ਹੱਲ:
ਵਿਦਿਆਰਥੀ ਆਪ ਕਰਨ ।

PSEB 4th Class Maths Solutions Chapter 5 ਮਾਪ Ex 5.8

ਪ੍ਰਸ਼ਨ 6.
ਹੇਠਾਂ ਮਾਪਕਾਂ ਦੇ ਜੋੜੇ ਵਿੱਚੋਂ ਇੱਕ ਮਾਪਕ ਵਿੱਚ ਰੰਗ ਭਰਿਆ ਹੈ ਤੇ ਦੂਜੇ ਮਾਪਕ ਵਿੱਚ ਉੱਨਾ ਰੰਗ ਭਰੋ ਤਾਂ ਜੋ ਦੋਨਾਂ ਦਾ ਜੋੜ ਇੱਕ ਲਿਟਰ ਹੋ ਜਾਵੇ-
PSEB 4th Class Maths Solutions Chapter 5 ਮਾਪ Ex 5.8 39
ਹੱਲ:
PSEB 4th Class Maths Solutions Chapter 5 ਮਾਪ Ex 5.8 40

PSEB 4th Class Maths Solutions Chapter 5 ਮਾਪ Ex 5.7

Punjab State Board PSEB 4th Class Maths Book Solutions Chapter 5 ਮਾਪ Ex 5.7 Textbook Exercise Questions and Answers.

PSEB Solutions for Class 4 Maths Chapter 5 ਮਾਪ Ex 5.7

ਪ੍ਰਸ਼ਨ 1.
ਜੋੜ ਕਰੋ ।
(a) 8 ਕਿ. ਗ੍ਰਾ. 450 ਗ੍ਰਾ. + 1 ਕਿ.ਗ੍ਰਾ. 210
ਹੱਲ:
PSEB 4th Class Maths Solutions Chapter 5 ਮਾਪ Ex 5.7 1

(b) 5 ਕਿ. ਗ੍ਰਾ. 675 ਗ੍ਰਾ. + 2 ਕਿ.ਗ੍ਰ. 205 ਗ੍ਰਾ.
ਹੱਲ:
PSEB 4th Class Maths Solutions Chapter 5 ਮਾਪ Ex 5.7 2

(c) 3 ਕਿ. ਗ੍ਰਾ. 225. + 7 ਕਿ.ਗ੍ਰਾ. 527 ਗ੍ਰਾ.
ਹੱਲ:
PSEB 4th Class Maths Solutions Chapter 5 ਮਾਪ Ex 5.7 3

PSEB 4th Class Maths Solutions Chapter 5 ਮਾਪ Ex 5.7

(d) 3 ਕਿ. ਗਾ. 050 ਗਾ. + 1 ਕਿ.ਗ੍ਰਾ. 400 ਗ੍ਰਾ.
ਹੱਲ:
PSEB 4th Class Maths Solutions Chapter 5 ਮਾਪ Ex 5.7 4

(e) 9 ਕਿ. ਗਾ. 100 ਗਾ. + 5 ਕਿ.. 075 ਗ੍ਰਾ
ਹੱਲ:
PSEB 4th Class Maths Solutions Chapter 5 ਮਾਪ Ex 5.7 5

(f) 4 ਕਿ. ਗੁ. 650 ਗਾ. + 6 ਕਿ.ਗ੍ਰਾ. 275 ਗ੍ਰਾ.
ਹੱਲ:
PSEB 4th Class Maths Solutions Chapter 5 ਮਾਪ Ex 5.7 6

ਪ੍ਰਸ਼ਨ 2.
ਘਟਾਓ ਕਰੋ :

(a) 5 ਕਿ. ਗ੍ਰਾ. 845 ਗ੍ਰ.-2 ਕਿ.ਗ੍ਰਾ. 525 ਗਾ.
ਹੱਲ:
PSEB 4th Class Maths Solutions Chapter 5 ਮਾਪ Ex 5.7 7

(b) 9 ਕਿ. ਗੁ. 605 . – 6 ਕਿ.ਗ੍ਰਾ. 275 ਗਾ.
ਹੱਲ:
PSEB 4th Class Maths Solutions Chapter 5 ਮਾਪ Ex 5.7 8

(c) 8 ਕਿ. ਗੁ. 360 ਗ੍ਰਾ. – 3 ਕਿ.ਗ੍ਰਾ. 150 ਗਾ.
ਹੱਲ:
PSEB 4th Class Maths Solutions Chapter 5 ਮਾਪ Ex 5.7 9

(d) 6 ਕਿ. ਗ੍ਰਾ. 320 ਗ੍ਰ.- 4 ਕਿ.ਗ੍ਰਾ. 175 ਗਾ.
ਹੱਲ:
PSEB 4th Class Maths Solutions Chapter 5 ਮਾਪ Ex 5.7 10

(e) 4 ਕਿ. ਗ੍ਰਾ. 500 ਗ੍ਰਾ. – 1 ਕਿ.ਗ੍ਰਾ. 250 ਗਾ.
ਹੱਲ:
PSEB 4th Class Maths Solutions Chapter 5 ਮਾਪ Ex 5.7 11

(f) 7 ਕਿ. ਗ੍ਰਾ. 425 ਗ੍ਰਾ. -6 ਕਿ. ਗ੍ਰਾ. 280 ਗ੍ਰਾ.
ਹੱਲ:
PSEB 4th Class Maths Solutions Chapter 5 ਮਾਪ Ex 5.7 12

ਪ੍ਰਸ਼ਨ 3.
ਦਿਲਪ੍ਰੀਤ ਸਿੰਘ ਨੇ 5 ਕਿਲੋਗ੍ਰਾਮ 500 ਗ੍ਰਾਮ ਆਲੂ ਅਤੇ 2 ਕਿਲੋ ਗ੍ਰਾਮ 250 ਗ੍ਰਾਮ ਗੋਭੀ ਖਰੀਦੀ । ਦੱਸੋ ਉਸਨੇ ਕਿੰਨੀ ਸਬਜ਼ੀ ਖਰੀਦੀ ?
ਹੱਲ:
ਦਿਲਪ੍ਰੀਤ ਸਿੰਘ ਨੇ ਜਿੰਨੇ ਆਲੂ ਖ਼ਰੀਦੇ = 5 ਕਿ.ਗ੍ਰਾ. 500 ਗਾ.
ਦਿਲਪ੍ਰੀਤ ਸਿੰਘ ਨੇ ਜਿੰਨੀ ਗੋਭੀ ਖ਼ਰੀਦੀ = + 2 ਕਿ.ਗ੍ਰਾ. 250 ਗ੍ਰਾ.
ਉਸਨੇ ਜਿੰਨੀ ਸਬਜ਼ੀ ਖ਼ਰੀਦੀ = 7 ਕਿ.ਗ੍ਰਾ. 750.
PSEB 4th Class Maths Solutions Chapter 5 ਮਾਪ Ex 5.7 13

ਪ੍ਰਸ਼ਨ 4.
ਹਰਜੋਤ ਦਾ ਭਾਰ ਉਸ ਦੇ ਭਰਾ ਦੇ ਭਾਰ ਤੋਂ 20 ਕਿਲੋ ਗ੍ਰਾਮ 500 ਗ੍ਰਾਮ ਘੱਟ ਹੈ । ਜੇਕਰ ਉਸਦੇ ਭਰਾ ‘ ਦਾ ਭਾਰ 62 ਕਿਲੋ ਗ੍ਰਾਮ 750 ਗ੍ਰਾਮ ਦਾ ਹੋਵੇ ਤਾਂ ਹਰਜੋਤ ਦਾ ਭਾਰ ਪਤਾ ਕਰੋ ।
ਹੱਲ:
ਹਰਜੋਤ ਦੇ ਭਰਾ ਦਾ ਭਾਰ = 62 ਕਿ.ਗਾ. 750 ਗਾ.
ਹਰਜੋਤ ਦਾ ਭਾਰ ਆਪਣੇ ਭਰਾ ਦੇ ਭਾਰ ਤੋਂ ਜਿੰਨਾ ਘੱਟ ਹੈ = -20 ਕਿ.ਗ੍ਰਾ. 500 .
ਹਰਜੋਤ ਦਾ ਭਾਰ = 42 ਕਿ.ਗ੍ਰਾ. 250 ਗ੍ਰਾ.
PSEB 4th Class Maths Solutions Chapter 5 ਮਾਪ Ex 5.7 14
ਹਰਜੋਤ ਦਾ ਭਾਰ 42 ਕਿ. ਗ੍ਰਾ. 250 ਗ੍ਰ. ਹੈ ।

PSEB 4th Class Maths Solutions Chapter 5 ਮਾਪ Ex 5.7

ਪ੍ਰਸ਼ਨ 5.
ਇੱਕ ਵਪਾਰੀ ਨੇ 80 ਕਿਲੋ ਗ੍ਰਾਮ 500 ਗ੍ਰਾਮ ਸੇਬ ਖ਼ਰੀਦੇ । ਉਸ ਦੇ 4 ਕਿਲੋ ਗ੍ਰਾਮ 400 ਗ੍ਰਾਮ ਸੇਬ ਖ਼ਰਾਬ ਨਿਕਲੇ । ਬਾਕੀ ਬਚੇ ਚੰਗੇ ਸੇਬਾਂ ਦਾ ਭਾਰ ਪਤਾ ਕਰੋ ।
ਹੱਲ:
ਵਪਾਰੀ ਨੇ ਜਿੰਨੇ ਸੇਬ ਖ਼ਰੀਦੇ = 80 ਕਿ.ਗ੍ਰਾ. 500 ਗ੍ਰਾ.
‘ਜਿੰਨੇ ਸੇਬ ਖ਼ਰਾਬ ਨਿਕਲੇ = – 4 ਕਿ.ਗਾ, 400 ਗਾ.
ਬਾਕੀ ਬਚੇ ਚੰਗੇ ਸੇਬਾਂ ਦਾ ਭਾਰ = 76 ਕਿ.ਗ੍ਰਾ. 100 ਗਾ.
PSEB 4th Class Maths Solutions Chapter 5 ਮਾਪ Ex 5.7 15
ਬਾਕੀ ਬਚੇ ਚੰਗੇ ਸੇਬਾਂ ਦਾ ਭਾਰ 76 ਕਿ. ਗ੍ਰਾ. 100 ਗ੍ਰ. ਹੈ ।

ਪ੍ਰਸ਼ਨ 6.
ਇੱਕ ਹੜ੍ਹ ਪੀੜਿਤ ਇਲਾਕੇ ਵਿੱਚ ਇੱਕ ਸਮਾਜ ਸੇਵੀ ਸੰਸਥਾ ਨੇ ਭੁੱਜੇ ਹੋਏ ਛੋਲਿਆਂ ਦੇ ਪੈਕਟ ਵੰਡੇ । ਹਰ ਇੱਕ ਪੈਕਟ ਦਾ ਭਾਰ 2 ਕਿ. ਗ੍ਰਾਮ ਸੀ । ਜੇ 450 ਪੈਕਟ ਵੰਡੇ ਗਏ ਤਾਂ ਕਿੰਨੇ ਕਿਲੋਗ੍ਰਾਮ ਛੋਲੇ ਵੰਡੇ ਗਏ ?
ਹੱਲ:
ਇੱਕ ਪੈਕਟ ਦਾ ਭਾਰ = 2 ਕਿ.ਗ੍ਰਾ.
ਜਿੰਨੇ ਪੈਕਟ ਵੰਡੇ ਗਏ = 450
ਵੰਡੇ ਗਏ ਛੋਲਿਆਂ ਦਾ ਭਾਰ = 2 ਕਿ.ਗ੍ਰਾ. × 450
= 900 ਕਿ. ਗ੍ਰਾ.

PSEB 4th Class Maths Solutions Chapter 5 ਮਾਪ Ex 5.6

Punjab State Board PSEB 4th Class Maths Book Solutions Chapter 5 ਮਾਪ Ex 5.6 Textbook Exercise Questions and Answers.

PSEB Solutions for Class 4 Maths Chapter 5 ਮਾਪ Ex 5.6

ਪ੍ਰਸ਼ਨ 1.
ਰਾਜ ਦੇ ਮੰਮੀ ਜੀ ਬਜ਼ਾਰ ਵਿੱਚੋਂ ਹੇਠਾਂ ਦਿੱਤਾ ਸਮਾਨ ਲੈ ਕੇ ਆਏ | ਪਤਾ ਕਰੋ ਕਿ ਉਹ ਕਿਹੜਾ ਸਮਾਨ ਗਾਮਾਂ ਵਿੱਚ ਅਤੇ ਕਿਹੜਾ ਕਿ. ਗ੍ਰਾ. ਵਿੱਚ ਲੈ ਕੇ ਆਏ :
PSEB 4th Class Maths Solutions Chapter 5 ਮਾਪ Ex 5.6 1
(a) ਆਲ
ਹੱਲ:
ਕਿਲੋਗ੍ਰਾਮ

PSEB 4th Class Maths Solutions Chapter 5 ਮਾਪ Ex 5.6 2
(b) ਗੋਭੀ 800….
ਹੱਲ:
ਗ੍ਰਾਮ

PSEB 4th Class Maths Solutions Chapter 5 ਮਾਪ Ex 5.6

PSEB 4th Class Maths Solutions Chapter 5 ਮਾਪ Ex 5.6 3
(c) ਟਮਾਟਰ 500….
ਹੱਲ:
ਗ੍ਰਾਮ

PSEB 4th Class Maths Solutions Chapter 5 ਮਾਪ Ex 5.6 4
(d) ਪਿਆਜ਼ 2….
ਹੱਲ:
ਕਿਲੋਗ੍ਰਾਮ

PSEB 4th Class Maths Solutions Chapter 5 ਮਾਪ Ex 5.6 5
(e) ਮਿਰਚ 200….
ਹੱਲ:
ਗ੍ਰਾਮ

PSEB 4th Class Maths Solutions Chapter 5 ਮਾਪ Ex 5.6 6
(f) ਹਲਦੀ 250….
ਹੱਲ:
ਗ੍ਰਾਮ

PSEB 4th Class Maths Solutions Chapter 5 ਮਾਪ Ex 5.6 7
(g) ਖੰਡ 5….
ਹੱਲ:
ਕਿਲੋਗ੍ਰਾਮ

PSEB 4th Class Maths Solutions Chapter 5 ਮਾਪ Ex 5.6 8
(h) ਨਮਕ 1…
ਹੱਲ:
ਕਿਲੋਗ੍ਰਾਮ

PSEB 4th Class Maths Solutions Chapter 5 ਮਾਪ Ex 5.6

PSEB 4th Class Maths Solutions Chapter 5 ਮਾਪ Ex 5.6 9
(i) ਦਾਲ 1 ….
ਹੱਲ:
ਕਿਲੋਗ੍ਰਾਮ

PSEB 4th Class Maths Solutions Chapter 5 ਮਾਪ Ex 5.6 10
(j) ਚਾਵਲ 2…
ਹੱਲ:
ਕਿਲੋਗ੍ਰਾਮ

PSEB 4th Class Maths Solutions Chapter 5 ਮਾਪ Ex 5.6 11
(k) ਅੰਗੂਰ 700 …..
ਹੱਲ:
ਗ੍ਰਾਮ

PSEB 4th Class Maths Solutions Chapter 5 ਮਾਪ Ex 5.6 12
(l) ਮਟਰ 500…
ਹੱਲ:
ਗ੍ਰਾਮ

PSEB 4th Class Maths Solutions Chapter 5 ਮਾਪ Ex 5.6 13
(m) ਗੁੜ 3 …
ਹੱਲ:
ਕਿਲੋਗ੍ਰਾਮ

PSEB 4th Class Maths Solutions Chapter 5 ਮਾਪ Ex 5.6

PSEB 4th Class Maths Solutions Chapter 5 ਮਾਪ Ex 5.6 14
(n) ਚਾਹਪੱਤੀ 500…
ਹੱਲ:
ਗਾਮ

PSEB 4th Class Maths Solutions Chapter 5 ਮਾਪ Ex 5.6 15
(o) ਸੋਨੇ ਦਾ ਕੜਾ 15 ….
ਹੱਲ:
ਗ੍ਰਾਮ

PSEB 4th Class Maths Solutions Chapter 5 ਮਾਪ Ex 5.6 16
(p) ਕਣਕ 25…
ਹੱਲ:
ਕਿਲੋਗ੍ਰਾਮ ।

ਪ੍ਰਸ਼ਨ 2.
ਪਤਾ ਕਰੋ :
(a) ਗਾਜਰਾਂ ਦਾ ਭਾਰ 1 ਕਿ. ਗ੍ਰਾਮ 500 ਗ੍ਰਾਮ ਹੈ ।
PSEB 4th Class Maths Solutions Chapter 5 ਮਾਪ Ex 5.6 17
ਹੱਲ:
1 ਕਿ.ਗ੍ਰਾਮ 500 ਗ੍ਰਾਮ

(b) ਲੱਡੂਆਂ ਦਾ ਭਾਰ …. ਕਿ. ਗ੍ਰਾਮ ….. ਗ੍ਰਾਮ ਹੈ ।
PSEB 4th Class Maths Solutions Chapter 5 ਮਾਪ Ex 5.6 18
ਹੱਲ:
1 ਕਿ. ਗ੍ਰਾਮ 200 ਗ੍ਰਾਮ

(c) ਬੈਂਗਣਾਂ ਦਾ ਭਾਰ ………. ਕਿ. ਗ੍ਰਾਮ ………. ਗ੍ਰਾਮ ਹੈ ।
PSEB 4th Class Maths Solutions Chapter 5 ਮਾਪ Ex 5.6 19
ਹੱਲ:
2 ਕਿ.ਗ੍ਰਾਮ 100 ਗ੍ਰਾਮ

(d) ਕੱਦੂ ਦਾ ਭਾਰ ………. ਕਿ. ਗ੍ਰਾਮ ……… ਗ੍ਰਾਮ ਹੈ ।
PSEB 4th Class Maths Solutions Chapter 5 ਮਾਪ Ex 5.6 20
ਹੱਲ:
2 ਕਿ. ਗ੍ਰਾਮ 300 ਗ੍ਰਾਮ

PSEB 4th Class Maths Solutions Chapter 5 ਮਾਪ Ex 5.6

ਪ੍ਰਸ਼ਨ 3.
ਹੇਠਾਂ ਕੁਝ ਵਸਤੂਆਂ ਲੈ ਕੇ ਉਨ੍ਹਾਂ ਦੇ ਭਾਰ ਦਾ ਅਨੁਮਾਨ ਲਗਾਓ ਅਤੇ ਲਿਖੋ । ਫਿਰ PSEB 4th Class Maths Solutions Chapter 5 ਮਾਪ Ex 5.6 21 ਅਤੇ PSEB 4th Class Maths Solutions Chapter 5 ਮਾਪ Ex 5.6 22 ਦੀ ਸਹਾਇਤਾ ਨਾਲ ਉਨ੍ਹਾਂ ਦਾ ਅਸਲ ਭਾਰ ਪਤਾ ਲਗਾਓ ਅਤੇ ਤਾਲਿਕਾ ਪੂਰੀ ਕਰੋ:
PSEB 4th Class Maths Solutions Chapter 5 ਮਾਪ Ex 5.6 22
ਹੱਲ:
ਵਿਦਿਆਰਥੀ ਆਪ ਕਰਨ ।

ਪ੍ਰਸ਼ਨ 4.
ਤਾਲਿਕਾ ਪੁਰੀ ਕਰੋ :
PSEB 4th Class Maths Solutions Chapter 5 ਮਾਪ Ex 5.6 24
ਹੱਲ:
(a) 1 ਕਿ. ਗ੍ਰਾ. 700 ਗ੍ਰਾਮ, ਜਾਂ 1700 ਗ੍ਰਾਮ
(b) 1 ਕਿ. ਗ੍ਰਾਮ 900 ਗ੍ਰਾਮ, ਜਾਂ 1900 ਗ੍ਰਾਮ
(c) 2 ਕਿ. ਗ੍ਰਾਮ 500 ਗ੍ਰਾਮ ਜਾਂ 2500 ਗ੍ਰਾਮ
(d) 3 ਕਿ. ਗ੍ਰਾਮ 350 ਗ੍ਰਾਮ ਜਾਂ 3350 ਗ੍ਰਾਮ
(e) 1 ਕਿ. ਗ੍ਰਾਮ 700 ਗ੍ਰਾਮ ਜਾਂ 1700 ਗ੍ਰਾਮ
(f) 1 ਕਿ. ਗ੍ਰਾਮ 350 ਗ੍ਰਾਮ ਜਾਂ 1350 ਗ੍ਰਾਮ ॥

ਪ੍ਰਸ਼ਨ 5.
ਇੱਕ ਕਿਲੋਗ੍ਰਾਮ ਦਾ ਭਾਰ ਤੋਲਨ ਲਈ ਹੇਠਾਂ ਦਿੱਤੇ ਵੱਟਿਆਂ ਵਿਚੋਂ ਜੋ ਵੱਟਾ ਘੱਟ ਹੈ, ਉਸ ਦਾ ਚਿੱਤਰ ਬਣਾਓ:
PSEB 4th Class Maths Solutions Chapter 5 ਮਾਪ Ex 5.6 25
ਹੱਲ:
(a)
PSEB 4th Class Maths Solutions Chapter 5 ਮਾਪ Ex 5.6 26

(b)
PSEB 4th Class Maths Solutions Chapter 5 ਮਾਪ Ex 5.6 27

(c)
PSEB 4th Class Maths Solutions Chapter 5 ਮਾਪ Ex 5.6 28

PSEB 4th Class Maths Solutions Chapter 5 ਮਾਪ Ex 5.6

(d)
PSEB 4th Class Maths Solutions Chapter 5 ਮਾਪ Ex 5.6 29

(e)
PSEB 4th Class Maths Solutions Chapter 5 ਮਾਪ Ex 5.6 30

PSEB 5th Class Punjabi Solutions Chapter 9 ਸੁੰਢ ਤੇ ਹਲਦੀ

Punjab State Board PSEB 5th Class Punjabi Book Solutions Chapter 9 ਸੁੰਢ ਤੇ ਹਲਦੀ Textbook Exercise Questions and Answers.

PSEB Solutions for Class 5 Punjabi Chapter 9 ਸੁੰਢ ਤੇ ਹਲਦੀ (1st Language)

ਪਾਠ-ਅਭਿਆਸ ਪ੍ਰਸ਼ਨ-ਉੱਤਰ

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
‘ਸੁੰਢ ਤੇ ਹਲਦੀ ਪਾਠ ਵਿਚੋਂ ਤੁਹਾਨੂੰ ਕਿਹੜੀਆਂ ਚਾਰ-ਪੰਜ ਗੱਲਾਂ ਯਾਦ ਰੱਖਣ ਯੋਗ ਪ੍ਰਤੀਤ ਹੋਈਆਂ ਹਨ ?
ਉੱਤਰ:

  1. ਸੁੰਢ ਗਰਮ ਅਤੇ ਹਲਦੀ ਠੰਢੀ ਹੁੰਦੀ ਹੈ ।
  2. ਸਾਨੂੰ ਮਾਤਾ-ਪਿਤਾ ਅਤੇ ਵੱਡਿਆਂ ਦਾ ਕਿਹਾ ਮੰਨਣਾ ਚਾਹੀਦਾ ਹੈ ।
  3. ਸਾਨੂੰ ਦੂਜਿਆਂ ਦੀ ਮੱਦਦ ਕਰਨੀ ਚਾਹੀਦੀ ਹੈ ।
  4. ਆਗਿਆਕਾਰੀ ਬੱਚਿਆਂ ਨੂੰ ਹਮੇਸ਼ਾ ਸਭ ਦਾ ਪਿਆਰ ਅਤੇ ਸਤਿਕਾਰ ਮਿਲਦਾ ਹੈ ।
  5. ਸਾਨੂੰ ਚੰਗੇ ਬਣਨ ਦਾ ਪ੍ਰਣ ਕਰਨਾ ਚਾਹੀਦਾ ਹੈ ।

II. ਜ਼ਬਾਨੀ ਪ੍ਰਸ਼ਨ

ਪ੍ਰਸ਼ਨ 1.
ਕਹਾਣੀ ਵਿਚ ਸੁੰਢ ਤੇ ਹਲਦੀ ਦੀ ਮਾਂ ਕੌਣ ਹੈ ?
ਉੱਤਰ:
ਕਾਲੀ ਮਿਰਚ ।

PSEB 5th Class Punjabi Solutions Chapter 9 ਸੁੰਢ ਤੇ ਹਲਦੀ

ਪ੍ਰਸ਼ਨ 2.
ਇਕ, ਇਕ ਤੇ ਦੋ ਗਿਆਰਾਂ ਦਾ ਕੀ ਮਤਲਬ ਹੈ ?
ਉੱਤਰ:
ਇਕ ਦੀ ਤਾਕਤ ਘੱਟ ਹੁੰਦੀ ਹੈ, ਪਰੰਤੂ ਦੋ ਮਿਲ ਜਾਣ, ਤਾਂ ਤਾਕਤ ਬਹੁਤ ਵਧ ਜਾਂਦੀ ਹੈ ।

ਪ੍ਰਸ਼ਨ 3.
ਭਣੇਵੀਂ ਕੌਣ ਹੁੰਦੀ ਹੈ ?
ਉੱਤਰ:
ਭੈਣ ਦੀ ਧੀ ਨੂੰ ਭਣੇਵੀਂ ਕਿਹਾ ਜਾਂਦਾ ਹੈ ।

ਪ੍ਰਸ਼ਨ 4.
ਸਾਨੂੰ ਸਿੱਪੀਆਂ ਤੇ ਘੋਗੇ ਕਿੱਥੋਂ ਪ੍ਰਾਪਤ ਹੁੰਦੇ ਹਨ ?
ਉੱਤਰ:
ਦਰਿਆਵਾਂ ਤੇ ਸਮੁੰਦਰ ਤੋਂ ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਲਦੀ ਨੇ ਮਾਂ ਨੂੰ ਕੀ ਕਿਹਾ ?
ਉੱਤਰ:
ਹਲਦੀ ਨੇ ਮਾਂ ਨੂੰ ਕਿਹਾ, “ਮਾਂ, ਮਾਂ ! ਮੈਂ ਆਪਣੇ ਨਾਨਕੇ ਘਰ ਜਾਣੈ।

PSEB 5th Class Punjabi Solutions Chapter 9 ਸੁੰਢ ਤੇ ਹਲਦੀ

ਪ੍ਰਸ਼ਨ 2.
ਮਾਂ ਨੇ ਸੁੰਢ ਨੂੰ ਕੀ ਕਿਹਾ ਤੇ ਸੁੰਢ ਨੇ ਮਾਂ ਨੂੰ ਕੀ ਕਿਹਾ ?
ਉੱਤਰ:
ਮਾਂ ਨੇ ਸੁੰਢ ਨੂੰ ਕਿਹਾ ਕਿ ਉਹ ਹਲਦੀ ਦੇ ਨਾਲ ਨਾਨਕੇ ਘਰ ਜਾਵੇ, ਕਿਉਂਕਿ ਰਸਤੇ ਵਿਚ ਦਰਿਆ ਪੈਂਦਾ ਹੈ ਤੇ ਉਹ ਉਸ ਨੂੰ ਇਕੱਲੀ ਨੂੰ ਨਹੀਂ ਭੇਜਣਾ ਚਾਹੁੰਦੀ । ਉੱਤਰ ਵਿਚ ਸੁੰਢ ਨੇ ਕਿਹਾ ਕਿ ਉਹ ਹਲਦੀ ਦੇ ਨਾਲ ਨਹੀਂ ਜਾਵੇਗੀ ਤੇ ਉਹ ਉਦੋਂ ਜਾਵੇਗੀ, ਜਦੋਂ ਉਸ ਦਾ ਦਿਲ ਕਰੇਗਾ।

ਪ੍ਰਸ਼ਨ 3.
ਦਰਿਆ ਉੱਤੇ ਪੁਲ ਕਿਵੇਂ ਬਣ ਗਿਆ ?
ਉੱਤਰ:
ਜਦੋਂ ਦਰਿਆ ਦੇ ਕਹਿਣ ਉੱਤੇ ਹਲਦੀ ਨੇ ਪੁਲ ਬਣਾਉਣ ਲਈ ਨੇੜੇ ਪਏ ਪੱਥਰ ਢੋਣੇ ਸ਼ੁਰੂ ਕੀਤੇ, ਤਾਂ ਹੋਰ ਮੁਸਾਫਿਰ ਵੀ ਉਸ ਦੇ ਨਾਲ ਹੀ ਪੱਥਰ ਢੋਣ ਲੱਗ ਪਏ । ਇਸ ਤਰ੍ਹਾਂ ਹੌਲੀ-ਹੌਲੀ ਦਰਿਆ ਉੱਤੇ ਪੁਲ ਬਣ ਗਿਆ ।

ਪ੍ਰਸ਼ਨ 4.
ਹਲਦੀ ਨੂੰ ਸਾਰੇ ਪਿਆਰ ਕਿਉਂ ਕਰਦੇ ਸਨ ? (ਪ੍ਰੀਖਿਆ 2000, 04)
ਉੱਤਰ:
ਹਲਦੀ ਨੂੰ ਸਾਰੇ ਇਸ ਕਰਕੇ ਪਿਆਰ ਕਰਦੇ ਸਨ, ਕਿਉਂਕਿ ਉਹ ਹਰ ਇਕ ਦਾ ਕਿਹਾ ਮੰਨਦੀ ਸੀ ਤੇ ਆਪਣੀ ਮਾਂ ਨਾਲ ਚਰਖਾ ਕਤਾਉਣ ਤੋਂ ਬਿਨਾਂ ਰਸੋਈ ਦੇ ਕੰਮ ਵਿਚ ਵੀ ਹੱਥ ਵਟਾਉਂਦੀ ਸੀ ।

ਪ੍ਰਸ਼ਨ 5.
ਹਲਦੀ ਤੇ ਸੁੰਢ ਦੇ ਸੁਭਾ ਵਿਚ ਕੀ ਫ਼ਰਕ ਸੀ ? (ਪ੍ਰੀਖਿਆ 2002)
ਉੱਤਰ:
ਹਲਦੀ ਕੋਲ ਪਿਆਰ ਸੀ, ਉਹ ਹਰ ਕਿਸੇ ਦੇ ਕੰਮ ਆਉਂਦੀ ਤੇ ਕੰਮ ਵਿਚ ਹੱਥ ਵਟਾਉਂਦੀ ਸੀ, ਜਦ ਕਿ ਸੁੰਢ ਰੁੱਖੀ, ਆਕੜ ਮਾਂ, ਕੰਮ ਕਰਨ ਦੀ ਥਾਂ ਕੰਮ ਵਿਗਾੜਨ ਵਾਲੀ ਸੀ ।

PSEB 5th Class Punjabi Solutions Chapter 9 ਸੁੰਢ ਤੇ ਹਲਦੀ

ਪ੍ਰਸ਼ਨ 6.
ਸੁੰਢ ਤੇ ਹਲਦੀ ਦੇ ਨਾਨਕੇ ਕਿੱਥੇ ਸਨ ਤੇ ਉਨ੍ਹਾਂ ਦੇ ਨਾਨਕਿਆਂ ਵਿਚ ਕੌਣ-ਕੌਣ ਸਨ ?
ਉੱਤਰ:
ਸੁੰਢ ਤੇ ਹਲਦੀ ਦੇ ਨਾਨਕੇ ਲੂਣਪੁਰ ਸਨ । ਉਨ੍ਹਾਂ ਦੇ ਘਰ ਹਲਦੀ ਤੇ ਸੁੰਢ ਦਾ ਨਾਨਾ, ਨਾਨੀ, ਮਾਮੀਆਂ, ਮਾਮੇ ਤੇ ਮਾਸੀਆਂ ਸਨ ।

ਪ੍ਰਸ਼ਨ 7.
ਸੁੰਢ ਤੇ ਹਲਦੀ ਦੀ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ, ਲਿਖੋ ।
ਉੱਤਰ:
ਸੁੰਢ ਤੇ ਹਲਦੀ ਦੀ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਮਨੁੱਖ ਨੂੰ ਹਮੇਸ਼ਾ ਦੂਜਿਆਂ ਨਾਲ ਪਿਆਰ ਅਤੇ ਨਿਮਰਤਾ ਨਾਲ ਗੱਲ ਕਰਨੀ ਚਾਹੀਦੀ ਹੈ । ਵੱਡਿਆਂ ਅਤੇ ਛੋਟਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਜਿਸ ਦੇ ਬਦਲੇ ਵਿਚ ਮਨੁੱਖ ਨੂੰ ਦੂਜਿਆਂ ਤੋਂ ਵੀ ਬਹੁਤ ਸਾਰਾ ਮਾਣ-ਸਤਿਕਾਰ ਅਤੇ ਸਨੇਹ ਮਿਲਦਾ ਹੈ । ਆਕੜ ਕਰਨ ਵਾਲਾ ਇਨਸਾਨ ਹਮੇਸ਼ਾ ਇਕੱਲਾ ਹੀ ਰਹਿ ਜਾਂਦਾ ਹੈ ਤੇ ਉਹ ਪਿਆਰਸਤਿਕਾਰ ਦਾ ਪਾਤਰ ਨਹੀਂ ਬਣਦਾ ਹੈ ।

ਪ੍ਰਸ਼ਨ 8.
ਹੇਠਾਂ ਦਿੱਤੇ ਸ਼ਬਦ-ਜੋੜਿਆਂ ਨੂੰ ਦੱਸੇ ਅਨੁਸਾਰ ਉਨ੍ਹਾਂ ਦੇ ਅਰਥਾਂ ਨਾਲ ਮਿਲਾਓ :
PSEB 5th Class Punjabi Solutions Chapter 9 ਸੁੰਢ ਤੇ ਹਲਦੀ 1
ਉੱਤਰ:
PSEB 5th Class Punjabi Solutions Chapter 9 ਸੁੰਢ ਤੇ ਹਲਦੀ 2

PSEB 5th Class Punjabi Solutions Chapter 9 ਸੁੰਢ ਤੇ ਹਲਦੀ

ਪ੍ਰਸ਼ਨ 9.
ਵਾਕ ਬਣਾਓ-
ਇੱਕ-ਇੱਕ ਤੇ ਦੋ ਗਿਆਰਾਂ, ਜਿੰਦ ਛੁੱਟਣੀ, ਕੰਧਾਂ ਨਾਲ ਸਲਾਹ ਕਰਨੀ, ਕੰਡੇ ਚੁੱਭਣੇ, ਲੱਪ, ਚੁੰਨੀ ਦਾ ਲੜ, ਬੁਹਾਰੀ ਫੇਰਨਾ, ਪੁੜਨਾ, ਫੇਰਾ ਮਾਰਨਾ, ਦਿਲਾਸਾ, ਪੈਂਡਾ, ਵਿਦਾ ਕਰਨਾ, ਹੱਥ ਵਟਾਉਣਾ ।
ਉੱਤਰ:

  1. ਇੱਕ-ਇੱਕ ਤੇ ਦੋ ਗਿਆਰਾਂ (ਇਕੱਲੇ ਨਾਲੋਂ ਦੋ ਜਣਿਆਂ ਦੀ ਤਾਕਤ ਬਹੁਤੀ ਹੁੰਦੀ ਹੈ)– ਜੇਕਰ ਤੂੰ ਇਹ ਕੰਮ ਇਕੱਲਾ ਕਰਨ ਦੀ ਥਾਂ ਆਪਣੇ ਭਰਾ ਨੂੰ ਨਾਲ ਰਲਾ ਲੈਂਦਾ, ਤਾਂ ਹੁਣ ਤਕ ਕੰਮ, ਮੁੱਕ ਜਾਣਾ ਸੀ । ਸਿਆਣੇ ਕਹਿੰਦੇ ਹਨ, “ਇੱਕ ਇੱਕ ਤੇ ਦੋ ਗਿਆਰਾਂ ।
  2. ਜਿੰਦ ਛੁੱਟਣੀ ਛੁਟਕਾਰਾ ਪ੍ਰਾਪਤ ਹੋਣਾ)-ਮੇਰੇ ਜ਼ਮਾਨਤ ਦੇਣ ਤੇ ਹੀ ਉਸ ਦੀ ਥਾਣਿਓ ਜਿੰਦ ਛੁੱਟੀ ।
  3. ਕੰਧਾਂ ਨਾਲ ਸਲਾਹ ਕਰਨੀ (ਭਾਵ ਕੋਈ ਕੰਮ ਕਰਨ ਤੋਂ ਪਹਿਲਾਂ ਕਿਸੇ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ। ਬਿਨਾਂ ਸੋਚੇ-ਸਮਝੇ ਕਦਮ ਚੁੱਕਣ ਨਾਲੋਂ ਬੰਦੇ ਲਈ ਕੰਧਾਂ ਨਾਲ ਸਲਾਹ ਕਰਨੀ ਚੰਗੀ ਰਹਿੰਦੀ ਹੈ ।
  4. ਕੰਡੇ ਚੁੱਭਣੇ ਕੰਡੇ ਖੁੱਭ ਜਾਣੇ)-ਜੇਕਰ ਤੂੰ ਨੰਗੇ ਪੈਰੀਂ ਤੁਰੇਂਗਾ, ਤਾਂ ਤੇਰੇ ਪੈਰਾਂ ਵਿਚ ਕੰਡੇ ਚੁੱਭ ਜਾਣਗੇ ।
  5. ਲੱਪ (ਇਕ ਖੁੱਲ੍ਹੇ ਹੱਥ ਦੀ ਕੌਲੀ ਵਾਂਗ ਬਣਾਈ ਤਲੀ ਉੱਪਰ ਜਿੰਨੀ ਚੀਜ਼ ਆਵੇ)-ਮੈਂ ਮੰਗਤੇ ਨੂੰ ਲੱਪ ਕੁ ਆਟਾ ਪਾਇਆ ।
  6. ਚੁੰਨੀ ਦਾ ਲੜ ਚੁੰਨੀ ਦਾ ਕਿਨਾਰਾ)-ਬੁੱਢੀ ਨੇ ਆਪਣੀ ਚੁੰਨੀ ਦੇ ਲੜ ਨਾਲ ਘਰ ਦੀਆਂ ਚਾਬੀਆਂ ਬੰਨ੍ਹੀਆਂ ਹੋਈਆਂ ਹਨ ।
  7. ਬੁਹਾਰੀ ਫੇਰਨਾ ਝਾੜੂ ਫੇਰਨਾ)-ਕੁੜੀ ਆਪਣੇ ਘਰ ਦੇ ਵਿਹੜੇ ਵਿਚ ਬੁਰੀ ਫੇਰ ਰਹੀ ਹੈ ।
  8. ਪੁੜਨਾ ਖੁੱਭਣਾ)-ਮੇਰੇ ਪੈਰ ਵਿਚ ਕੰਡਾ ਪੁੜ ਗਿਆ ।
  9. ਫੇਰਾ ਮਾਰਨਾ ਗੇੜਾ ਲਾਉਣਾ)–ਮੇਰਾ ਚਾਚਾ ਹਰ ਰੋਜ਼ ਸਾਡੇ ਘਰ ਇਕ ਫੇਰਾ ਤਾਂ ਮਾਰਦਾ ਹੀ ਹੈ । (ਪ੍ਰੀਖਿਆ 2005)
  10. ਦਿਲਾਸਾ (ਧੀਰਜ)-ਮਾਂ ਨੇ ਰੋਂਦੀ ਧੀ ਨੂੰ ਦਿਲਾਸਾ ਦਿੱਤਾ (ਪ੍ਰੀਖਿਆ 2003)
  11. ਪੈਂਡਾ (ਰਸਤਾ)-ਹੌਲੀ-ਹੌਲੀ ਤੁਰਦਿਆਂ ਅੰਤ ਅਸੀਂ ਲੰਮਾ ਪੈਂਡਾ ਮਾਰ ਲਿਆ ।
  12. ਵਿਦਾ ਕਰਨਾ ਰਵਾਨਾ ਕਰਨਾ, ਭੇਜਣਾ) ਅਸੀਂ ਚਾਰ ਵਜੇ ਪ੍ਰਾਹੁਣਿਆਂ ਨੂੰ ਵਿਦਾ ਕਰ ਦਿੱਤਾ ।
  13. ਹੱਥ ਵਟਾਉਣਾ ਮੱਦਦ ਕਰਨੀ)-ਮੈਂ ਹਮੇਸ਼ਾ ਆਪਣੀ ਮਾਂ ਨਾਲ ਘਰ ਦੇ ਕੰਮ ਕਰਨ ਵਿਚ ਹੱਥ ਵਟਾਉਂਦੀ ਹਾਂ ।

IV. ਸਮਝ-ਆਧਾਰਿਤ ਸਿਰਜਣਾਤਮਕ ਪਰਖ

ਪ੍ਰਸ਼ਨ 1.
ਪਾਠ ਵਿੱਚ ਆਏ ਰਿਸ਼ਤਿਆਂ ਦੀ ਸੂਚੀ ਬਣਾਓ :
ਉੱਤਰ:
ਦਾਦਕੇ – ਨਾਨਕੇ
ਭੈਣਾਂ – ਮਾਸੀਆਂ
ਮਾਮਾ – ਮਾਮੀਆਂ
ਬਾਬਾ – ਭਣੇਵੀਂ
ਪਿਉ – ਨਾਨਾ ਨਾਨੀ ਮਾਮੀਆਂ ਦੋਹਤੀ ।

ਪ੍ਰਸ਼ਨ 2.
ਹੇਠਾਂ ਲਿਖੇ ਸ਼ਬਦਾਂ ਦਾ ਕਿੱਤਿਆਂ ਨਾਲ ਮਿਲਾਣ ਕਰੋ :
PSEB 5th Class Punjabi Solutions Chapter 9 ਸੁੰਢ ਤੇ ਹਲਦੀ 3
ਉੱਤਰ:
PSEB 5th Class Punjabi Solutions Chapter 9 ਸੁੰਢ ਤੇ ਹਲਦੀ 43.

ਕੋਈ ਦਸ ਚੰਗੀਆਂ ਆਦਤਾਂ ਲਿਖੋ ।
ਉੱਤਰ:

  1. ਵੱਡਿਆਂ ਦਾ ਕਿਹਾ ਮੰਨਣਾ ਤੇ ਉਨ੍ਹਾਂ ਦਾ ਆਦਰ ਸਤਿਕਾਰ ਕਰਨਾ ।
  2. ਭੈਣਾਂ-ਭਰਾਵਾਂ ਤੇ ਹੋਰ ਸਭ ਨਾਲ ਪਿਆਰ ਕਰਨਾ ।
  3. ਘਰ ਦੇ ਕੰਮਾਂ ਵਿਚ ਹੱਥ ਵਟਾਉਣਾ ।
  4. ਸਰੀਰ ਤੇ ਆਲੇ-ਦੁਆਲੇ ਦੀ ਸਫਾਈ ਦਾ ਧਿਆਨ ਰੱਖਣਾ ।
  5. ਸੱਚ ਬੋਲਣਾ ਤੇ ਝੂਠ ਤੋਂ ਦੂਰ ਰਹਿਣਾ ।
  6. ਦਿਲਚਸਪੀ ਨਾਲ ਪੜ੍ਹਾਈ ਦਾ ਕੰਮ ਕਰਨਾ ।
  7. ਹੰਕਾਰ ਤੋਂ ਬਚਣਾ ਤੇ ਨਿਮਰਤਾ ਨਾਲ ਰਹਿਣਾ ।
  8. ਸਮਾਂ ਅਜਾਈਂ ਨਾ ਗੁਆਉਣਾ ।
  9. ਕਿਸੇ ਦਾ ਬੁਰਾ ਨਾ ਸੋਚਣਾ ।
  10. ਆਪ ਹੁਦਰੇ ਨਾ ਹੋਣਾ ।

PSEB 5th Class Punjabi Solutions Chapter 9 ਸੁੰਢ ਤੇ ਹਲਦੀ

V. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਸੁੰਢ ਤੇ ਹਲਦੀ ਕਹਾਣੀ ਦੇ ਕਿਸੇ ਤਿੰਨ ਪਾਤਰਾਂ ਦੇ ਨਾਂ ਲਿਖੋ ।
ਉੱਤਰ:
ਸੁੰਢ, ਹਲਦੀ ਤੇ ਕਾਲੀ ਮਿਰਚ ।

ਪ੍ਰਸ਼ਨ 2.
ਸੁੰਢ ਦਾ ਸੁਭਾ ਕਿਹੋ ਜਿਹਾ ਸੀ ?
ਉੱਤਰ:
ਰਤਾ ਕੌੜਾ ਤੇ ਆਕੜਖੋਰ ।

ਪ੍ਰਸ਼ਨ 3.
ਸੁੰਢ ਕਿਸ ਤਰ੍ਹਾਂ ਘਰ ਪਰਤੀ ?
ਉੱਤਰ:
ਖ਼ਾਲੀ ਹੱਥ ।

VI. ਬਹੁਵਿਕਲਪੀ/ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਸੁੰਢ ਤੇ ਹਲਦੀ ਕਹਾਣੀ ਦਾ ਲੇਖਕ ਕੌਣ ਹੈ ?
ਉੱਤਰ:
ਡਾ: ਵਣਜਾਰਾ ਬੇਦੀ (✓) ।

PSEB 5th Class Punjabi Solutions Chapter 9 ਸੁੰਢ ਤੇ ਹਲਦੀ

ਪ੍ਰਸ਼ਨ 2.
ਤੁਸੀਂ ਆਪਣੀ ਪਾਠ-ਪੁਸਤਕ ਵਿਚ ਡਾ: ਵਣਜਾਰਾ ਬੇਦੀ ਦੀ ਲਿਖੀ ਹੋਈ ਕਿਹੜੀ ਕਹਾਣੀ ਪੜ੍ਹ ਹੈ ?
ਉੱਤਰ:
ਸੁੰਢ ਤੇ ਹਲਦੀ (✓) ।

ਪ੍ਰਸ਼ਨ 3.
ਸੁੰਢ ਤੇ ਹਲਦੀ ਕਵਿਤਾ ਹੈ ਜਾਂ ਕਹਾਣੀ ?
ਉੱਤਰ:
ਕਹਾਣੀ (✓) ।

ਪ੍ਰਸ਼ਨ 4.
ਸੁੰਢ ਤੇ ਹਲਦੀ ਦਾ ਆਪਸ ਵਿਚ ਕੀ ਰਿਸ਼ਤਾ ਸੀ ?
ਜਾਂ
ਸੁੰਢ ਤੇ ਹਲਦੀ ਇਕ ਦੂਜੀ ਦੀਆਂ ਕੀ ਲਗਦੀਆਂ ਸਨ ?
ਉੱਤਰ:
ਸਕੀਆਂ ਭੈਣਾਂ (✓) ।

ਪ੍ਰਸ਼ਨ 5.
ਸੁੰਢ ਤੇ ਹਲਦੀ ਦੀ ਮਾਂ ਦਾ ਨਾਂ ਕੀ ਸੀ ?
ਉੱਤਰ:
ਕਾਲੀ ਮਿਰਚ (✓) ।

PSEB 5th Class Punjabi Solutions Chapter 9 ਸੁੰਢ ਤੇ ਹਲਦੀ

ਪ੍ਰਸ਼ਨ 6.
ਹਲਦੀ ਨੇ ਮਾਂ ਤੋਂ ਕਿੱਥੇ ਜਾਣ ਦੀ ਆਗਿਆ ਮੰਗੀ ?
ਉੱਤਰ:
ਨਾਨਕੇ (✓) ।

ਪ੍ਰਸ਼ਨ 7.
ਸੁੰਢ ਦਾ ਸੁਭਾ ਕਿਹੋ ਜਿਹਾ ਸੀ ।
ਉੱਤਰ:
ਕੜਾ (✓) ।

ਪ੍ਰਸ਼ਨ 8.
ਸੁੰਢ ਕਿਸ ਤਰ੍ਹਾਂ ਰਹਿੰਦੀ ਸੀ ?
ਉੱਤਰ:
ਆਕੜ ਨਾਲ (✓) ।

ਪ੍ਰਸ਼ਨ 9.
ਸਭ ਤੋਂ ਪਹਿਲਾਂ ਹਲਦੀ ਦੇ ਰਾਹ ਵਿਚ ਕੀ ਆਇਆ ?
ਉੱਤਰ:
ਦਰਿਆ (✓) ।

ਪ੍ਰਸ਼ਨ 10.
ਹਲਦੀ ਦਰਿਆ ਦੇ ਕਹੇ ਕੀ ਚੁੱਕ ਕੇ, ਲਿਆਈ ?
ਉੱਤਰ:
ਪੱਥਰ (✓) ।

ਪ੍ਰਸ਼ਨ 11.
ਹਲਦੀ ਨੇ ਪੱਥਰਾਂ ਨਾਲ ਦਰਿਆ ਉੱਤੇ ਕੀ ਬਣਾਇਆ ?
ਉੱਤਰ:
ਪੂਲ (✓) ।

PSEB 5th Class Punjabi Solutions Chapter 9 ਸੁੰਢ ਤੇ ਹਲਦੀ

ਪ੍ਰਸ਼ਨ 12.
ਹਲਦੀ ਨੇ ਭੁੱਖ ਲੱਗਣ ‘ਤੇ ਬੇਰੀ ਤੋਂ ਕੀ ਮੰਗਿਆ ?
ਉੱਤਰ:
ਬੇਰ (✓) ।

ਪ੍ਰਸ਼ਨ 13.
ਬੇਰੀ ਨੇ ਬੇਰ ਦੇਣ ਤੋਂ ਪਹਿਲਾਂ ਹਲਦੀ ਨੂੰ ਆਪਣੇ ਹੇਠਾਂ ਕੀ ਹੂੰਝਣ ਲਈ ਕਿਹਾ ?
ਉੱਤਰ:
ਕੰਡੇ (✓) ।

ਪ੍ਰਸ਼ਨ 14.
ਬੇਰੀ ਨੇ ਹਲਦੀ ਨੂੰ ਕਿਹੋ ਜਿਹੇ ਬੇਰ ਖਾਣ ਲਈ ਦਿੱਤੇ ?
ਉੱਤਰ:
ਮਿੱਠੇ ਤੇ ਸੂਹੇ (✓) ।

ਪ੍ਰਸ਼ਨ 15.
ਪਿੰਡ ਦੇ ਬਾਹਰ ਕੌਣ ਦਾਣੇ ਭੁੰਨ ਰਿਹਾ ਸੀ ?
ਉੱਤਰ:
ਇਕ ਮਾਈ (✓) ।

ਪ੍ਰਸ਼ਨ 16.
ਭੱਠੀ ਵਾਲੀ ਨੇ ਹਲਦੀ ਨੂੰ ਕਿੰਨੇ ਕੁ ਦਾਣੇ ਦਿੱਤੇ ?
ਉੱਤਰ:
ਲੱਪ ਕੁ (✓) ।

PSEB 5th Class Punjabi Solutions Chapter 9 ਸੁੰਢ ਤੇ ਹਲਦੀ

ਪ੍ਰਸ਼ਨ 17.
ਹਲਦੀ ਦੇ ਨਾਨਕੇ ਕਿਹੜੇ ਪਿੰਡ ਵਿਚ ਸਨ ?
ਉੱਤਰ:
ਲੂਣਪੁਰ (✓) ।

ਪ੍ਰਸ਼ਨ 18.
ਹਲਦੀ ਕਿਸ ਨਾਲ ਕੰਮ ਵਿਚ ਹੱਥ ਵਟਾਉਂਦੀ ? .
ਉੱਤਰ:
ਨਾਨੀ ਨਾਲ (✓) ।

ਪ੍ਰਸ਼ਨ 19.
ਨਾਨੀ ਨੇ ਦੋਹਤੀ ਹਲਦੀ ਨੂੰ ਕੀ ਦਿੱਤਾ ?
ਉੱਤਰ:
ਕੱਪੜੇ (✓) ।

ਪ੍ਰਸ਼ਨ 20.
ਮਾਮੀਆਂ ਨੇ ਹਲਦੀ ਨੂੰ ਕੀ ਦਿੱਤਾ ?
ਉੱਤਰ:
ਖੋਏ ਦੀ ਮਠਿਆਈ (✓) ।

ਪ੍ਰਸ਼ਨ 21.
ਹਲਦੀ ਨੂੰ ਫਲਾਂ ਦੀ ਟੋਕਰੀ ਕਿਸ ਨੇ ਦਿੱਤੀ ? ‘
ਉੱਤਰ:
ਨਾਨੇ ਨੇ (✓) ।

ਪ੍ਰਸ਼ਨ 22.
ਵਾਪਸ ਜਾਂਦੀ ਹਲਦੀ ਨੂੰ ਭੱਠੀ ਵਾਲੀ ਮਾਈ ਨੇ ਕੀ ਦਿੱਤਾ ?
ਉੱਤਰ:
ਭੁੱਜੇ ਛੋਲੇ (✓) ।

PSEB 5th Class Punjabi Solutions Chapter 9 ਸੁੰਢ ਤੇ ਹਲਦੀ

ਪ੍ਰਸ਼ਨ 23.
ਵਾਪਸ ਜਾ ਰਹੀ ਹਲਦੀ ਨੂੰ ਦਰਿਆ ਨੇ ਕੀ ਦਿੱਤਾ ?
ਉੱਤਰ:
ਸਿੱਪੀਆਂ ਤੇ ਘੋਗੇ (✓) ।

ਪ੍ਰਸ਼ਨ 24.
ਸੁੰਢ ਨਾਨਕੇ ਤੁਰਨ ਲੱਗੀ ਕਿਸ ਨਾਲ ਲੜ ਪਈ ?
ਉੱਤਰ:
ਹਲਦੀ ਨਾਲ (✓) ।

ਪ੍ਰਸ਼ਨ 25.
ਸੁੰਢ ਨੇ ਨਾਨਕੇ ਘਰ ਕੀ ਤੋੜਿਆ ?
ਉੱਤਰ:
ਚਰਖਾ (✓) ।

ਪ੍ਰਸ਼ਨ 26.
ਸੁੰਢ ਨਾਨਕੇ-ਘਰ ਵਿਚ ਕਿਸ ਤਰ੍ਹਾਂ ਰਹਿੰਦੀ ਸੀ ?
ਉੱਤਰ:
ਆਕੜ ਨਾਲ (✓) ।

ਪ੍ਰਸ਼ਨ 27.
ਵਾਪਸੀ ਤੇ ਬੇਰੀ ਕੋਲੋਂ ਲੰਘਦਿਆਂ ਸੁੰਢ ਦੇ ਪੈਰਾਂ ਵਿਚ ਕੀ ਚੁੱਭਿਆ ?
ਉੱਤਰ:
ਕੰਡੇ (✓) ।

ਪਸ਼ਨ 28.
ਅੰਤ ਵਿਚ ਕੌਣ ਪਛਤਾਈ ? ਉੱਤਰ:
ਸੁੰਢ (✓) ।

PSEB 5th Class Punjabi Solutions Chapter 9 ਸੁੰਢ ਤੇ ਹਲਦੀ

ਪ੍ਰਸ਼ਨ 29.
ਸੁੰਢ ਨਾਲ ਕਿਸੇ ਨੇ ਪਿਆਰ ਕਿਉਂ ਨਾ ਕੀਤਾ ?
ਉੱਤਰ:
ਉਸਦੇ ਕੌੜੇ ਸੁਭਾ ਤੇ ਨਿਕੰਮੀ ਹੋਣ ਕਰਕੇ (✓) ।

ਪ੍ਰਸ਼ਨ 30.
‘ਸੁੰਢ ਤੇ ਹਲਦੀ ਕਹਾਣੀ ਦਾ ਪਾਤਰ ਕਿਹੜਾ ਹੈ ?
ਉੱਤਰ:
ਕਾਲੀ ਮਿਰਚ (✓) ।

ਪ੍ਰਸ਼ਨ 31.
ਖਾਧ ਪਦਾਰਥਾਂ ਵਿਚ ਸੁੰਢ ਦੀ ਤਾਸੀਰ ਕਿਹੋ ਜਿਹੀ ਹੁੰਦੀ ਹੈ ?
ਉੱਤਰ:
ਗਰਮ (✓) ।

ਪ੍ਰਸ਼ਨ 32.
ਖਾਧ ਪਦਾਰਥਾਂ ਵਿਚ ਹਲਦੀ ਦੀ ਤਾਸੀਰ ਕਿਹੋ ਜਿਹੀ ਹੁੰਦੀ ਹੈ ?
ਉੱਤਰ:
ਠੰਢੀ (✓) ।

ਪ੍ਰਸ਼ਨ 33.
ਭੈਣ ਦੀ ਧੀ ਨੂੰ ਕਹਿੰਦੇ ਹਨ ?
ਉੱਤਰ:
ਭਣੇਵੀਂ (✓) ।

VII. ਵਿਆਕਰਨ

ਪ੍ਰਸ਼ਨ 1.
‘ਤੂੰ ਉਸਦੇ ਨਾਲ ਚਲੀ । ਇਸ ਵਾਕ ਵਿਚ ਪੜਨਾਂਵ ਕਿਹੜਾ ਹੈ ?
(ਉ) ਤੂੰ, ਉਸ
(ਅ) ਦੇ
(ੲ) ਨਾਲ
(ਸ) ਚਲੀ ।
ਉੱਤਰ:
(ੳ) ਤੂੰ, ਉਸ ।

PSEB 5th Class Punjabi Solutions Chapter 9 ਸੁੰਢ ਤੇ ਹਲਦੀ

ਪ੍ਰਸ਼ਨ 2.
‘ਬੇਰੀ ਉੱਤੇ ਸੂਹੇ-ਸੂਹੇ ਬੇਰ ਲੱਗੇ ਹੋਏ ਸਨ । ਇਸ ਵਾਕ ਵਿਚ ਪਹਿਲੇ ਸੂਹੇ ਤੋਂ ਬਾਅਦ ! ਵਿਚ ਕਿਹੜਾ ਵਿਸਰਾਮ ਚਿੰਨ੍ਹ ਆਵੇਗਾ
(ਉ) ਡੰਡੀ (|)
(ਅ) ਜੋੜਨੀ
(ੲ) ਪ੍ਰਸ਼ਨਿਕ ਚਿੰਨ੍ਹ (?)
(ਸ) ਵਿਸਮਿਕ ਚਿੰਨ੍ਹ (!)
ਉੱਤਰ:
(ਅ) ਜੋੜਨੀ (-) ।

ਪ੍ਰਸ਼ਨ 3.
“ਮੈਂ ਤੇਰੀ ਕੋਈ ਨੌਕਰ ਹਾਂ !” ਸੰਢ ਨੇ । ਦਰਿਆ ਨੂੰ ਖਿਝਦੇ ਹੋਏ ਕਿਹਾ । ਇਸ ਵਾਕ ਵਿਚ ਕਿਹੜੇ ਵਿਸਰਾਮ ਚਿੰਨ੍ਹ ਦੀ ਗ਼ਲਤ ਵਰਤੋਂ ਹੋਈ ਹੈ ?
(ਉ) ਡੰਡੀ (।)
(ਅ) ਪੁੱਠੇ ਕਾਮੇ (” ” )
(ੲ) ਵਿਸਮਿਕ ਚਿੰਨ੍ਹ (!)
(ਸ) ਕੋਈ ਵੀ ਨਹੀਂ ।
ਉੱਤਰ:
ਵਿਸਮਿਕ ਚਿੰਨ੍ਹ (!) !

ਪ੍ਰਸ਼ਨ 4.
ਕੱਪੜਾ ਬੁਣਨ ਵਾਲੇ ਨੂੰ ਕੀ ਕਹਿੰਦੇ ਹਨ ?
ਉੱਤਰ:
ਜੁਲਾਹਾ (✓) ।

ਪ੍ਰਸ਼ਨ 5.
ਹੱਥ ਵਟਾਉਣਾ ਮੁਹਾਵਰੇ ਦਾ ਸਹੀ ਅਰਥ ਕਿਹੜਾ ਹੈ ?
ਉੱਤਰ:
ਕੰਮ ਵਿਚ ਮਦਦ ਕਰਨੀ (✓) ।

ਪ੍ਰਸ਼ਨ 6.
ਸਾਨੂੰ ਸਿੱਪੀਆਂ ਤੇ ਘੋਗੇ ਕਿੱਥੋਂ ਪ੍ਰਾਪਤ ਹੁੰਦੇ ਹਨ ?
ਉੱਤਰ:
ਦਰਿਆਵਾਂ ਤੇ ਸਮੁੰਦਰਾਂ ਤੋਂ (✓) ।

PSEB 5th Class Punjabi Solutions Chapter 9 ਸੁੰਢ ਤੇ ਹਲਦੀ

ਪ੍ਰਸ਼ਨ 7.
ਹੇਠ ਲਿਖੇ ਵਾਕਾਂ ਵਿਚੋਂ ਕੁੜੀਨ: ਸ਼ਬਦਾਂ ‘ਤੇ ਗੋਲਾ ਲਾਓ :
(i) ਤੂੰ ਉਸ ਦੇ ਨਾਲ ਚਲੀ ਜਾਵੀਂ ।
(ii) ਇਹ ਕਹਿੰਦੀ ਹੋਈ ਉਹ ਚਾਅ ਨਾਲ ਗੁਣਗੁਣਾਉਣ ਲੱਗੀ ।
(iii) ਮੈਂ ਹਾਂ ਤੇਰੀ ਧੀ-ਧਿਆਣੀ ।
ਉੱਤਰ:
PSEB 5th Class Punjabi Solutions Chapter 9 ਸੁੰਢ ਤੇ ਹਲਦੀ 5

VIII. ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹਠ ਲਖ ਵਾਕਾ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਚੁਣ ਕੇ ਭਰੋ :
(ੳ) ਸੁੰਢ ਤੇ ………………… ਦੋ ਸਕੀਆਂ ਭੈਣਾਂ ਸਨ । (ਹਲਦੀ, ਕਾਲੀ ਮਿਰਚ, ਅਦਰਕ) (ਪ੍ਰੀਖਿਆ 2002)
(ਅ) ਨਾਨਕੇ ਘਰ ਜਾਵਾਂਗੇ ……………….. ਪੇੜੇ ਖਾਵਾਂਗੇ । (ਲੱਡੂ, ਆਲੂ, ਮਲਾਈ) (ਪ੍ਰੀਖਿਆ 2005)
(ੲ) ਇੱਕ ਇੱਕ ਤੇ ਦੋ ……………….. ਹੁੰਦੇ ਨੇ । (ਬਾਰਾਂ, ਦਸ, ਗਿਆਰਾਂ) (ਪ੍ਰੀਖਿਆ 2005)
(ਸ) ………….. ਰਤਾ ਕੌੜੇ ਸੁਭਾ ਦੀ ਸੀ । (ਸੁੰਢ, ਹਲਦੀ, ਕਾਲੀ ਮਿਰਚ)
(ਹ) ਹਲਦੀ ਹਰ ਕਿਸੇ ਦੇ ਕੰਮ ਆਉਂਦੀ ਏ, ਸਭ ਦਾ ਹੱਥ ………………… ਏ । (ਵਟਾਉਂਦੀ, ਫੜਦੀ, ਪਲੋਸਦੀ) (ਪ੍ਰੀਖਿਆ 2003)
(ਕ) ਹਲਦੀ ਨੇ ……………….. ਅੱਗੇ ਤਰਲਾ ਕੀਤਾ । ( ਅੰਬ, ਬੇਰੀ, ਕਿੱਕਰ) (ਪ੍ਰੀਖਿਆ 2004, 05)
(ਖ) ਜਦੋਂ ਸੁੰਢ ਖ਼ਾਲੀ ਹੱਥ , ਘਰ ਪਹੁੰਚੀ ਤਾਂ ……………… ਲੱਗੀ । (ਰੋਣ, ਡੁਸਕਣ, ਹੱਸਣ) (ਪ੍ਰੀਖਿਆ 2003)
ਉੱਤਰ:
(ਉ) ਹਲਦੀ,
(ਅ) ਲੱਡੂ,
(ੲ) ਗਿਆਰਾਂ
(ਸ) ਸੁੰਢ
(ਹ) ਵਟਾਉਂਦੀ,
(ਕ) ਬੇਰੀ,
(ਖ) ਡੁਸਕਣ

ਪ੍ਰਸ਼ਨ 2.
ਵਿਸਰਾਮ ਚਿੰਨ੍ਹਾਂ ਨਾਲ ਜਾਣ-ਪਛਾਣ ਕਰਾਓ ।
ਉੱਤਰ:
ਵਿਸਰਾਮ ਚਿੰਨ੍ਹ ਹੇਠ ਲਿਖੇ ਹਨ :
ਡੰਡੀ (।), ਪ੍ਰਨਿਕ ਚਿੰਨ੍ਹ (?), ਵਿਸਮਿਕ ਚਿੰਨ੍ਹ (!), ਕਾਮਾ (,), ਬਿੰਦੀ ਕਾਮਾ (,), ਬਿੰਦੀ (.), ਦੁਬਿੰਦੀ (:), ਪੁੱਠੇ ਕਾਮੇ (” ” ), ਛੁੱਟ-ਮਰੋੜੀ (‘), ਜੋੜਨੀ (-) , ਡੈਸ਼ (-) ਆਦਿ ।

PSEB 5th Class Punjabi Solutions Chapter 9 ਸੁੰਢ ਤੇ ਹਲਦੀ

ਪ੍ਰਸ਼ਨ 3.
ਪੜਨਾਂਵ ਕੀ ਹੁੰਦਾ ਹੈ ?
ਉੱਤਰ:
ਜਿਹੜਾ ਸ਼ਬਦ ਨਾਂਵ ਦੀ ਥਾਂ ਵਰਤਿਆ ਜਾਵੇ, ਉਸਨੂੰ ਪੜਨਾਂਵ ਕਹਿੰਦੇ ਹਨ , ਜਿਵੇਂ :-

ਸਤੀਸ਼ ਨੇ ਕਿਹਾ ਕਿ, “ਸਤੀਸ਼ ਸਕੂਲ ਜਾ ਰਿਹਾ ਹੈ ਤੇ ਸਤੀਸ਼ ਤੈਨੂੰ ਆਪਣੀ ਕਿਤਾਬ ਨਹੀਂ ਦੇ ਸਕਦਾ ।”

ਇਹ ਵਾਕ ਬੜਾ ਅਜੀਬ ਲਗਦਾ ਹੈ । ਜੇਕਰ ਇਹ } ਹੇਠ ਲਿਖੇ ਅਨੁਸਾਰ ਲਿਖਿਆ ਜਾਵੇ, ਤਾਂ ਠੀਕ ਹੋਵੇਗਾ ।

ਸਤੀਸ਼ ਨੇ ਕਿਹਾ ਕਿ, “ਮੈਂ ਸਕੂਲ ਜਾ ਰਿਹਾ ਹਾਂ। ਤੇ ਮੈਂ ਤੈਨੂੰ ਆਪਣੀ ਕਿਤਾਬ ਨਹੀਂ ਦੇ ਸਕਦਾ ।

ਇਸ ਵਾਕ ਵਿਚ ਦੂਜੀ ਵਾਰੀ ਸਤੀਸ਼ ਵਰਤਣ ਦੀ ਥਾਂ ‘ਮੈਂ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਤੇ ਇਹ ਹੀ ਪੜਨਾਂਵ ਹੈ । ਇਸੇ ਤਰ੍ਹਾਂ ਇਹ, ਉਹ, ਅਸੀਂ, ਤੂੰ, ਤੁਸੀਂ ਆਦਿ ਸ਼ਬਦ ਪੜਨਾਂਵ ਹਨ ।

IX. ਪੈਰਿਆਂ ਸੰਬੰਧੀ ਪ੍ਰਸ਼ਨ

1.
ਹਲਦੀ ਨੇ ਭੱਠੀ ਦਾ ਆਲਾ-ਦੁਆਲਾ ਸਾਫ਼ ਕੀਤਾ ਤੇ ਕੱਖ-ਕਾਣ ਦੀ ਇੱਕ ਪਾਸੇ ਢੇਰੀ ਲਾ, ਉਸੇ ਕੱਖ-ਕਾਣ ਵਿੱਚੋਂ ਝੋਕਾ ਭੱਠੀ ਵਿਚ ਲਾਇਆ । ਭੱਠੀ ਵਾਲੀ ਮਾਈ ਨੇ ਹਲਦੀ ਨੂੰ ਲੱਪ ਦਾਣਿਆਂ ਦੀ ਦਿੱਤੀ । ਦਾਣੇ ਲੈ ਕੇ ਹਲਦੀ ਅੱਗੇ ਤੁਰ ਪਈ । ਅਮੀਰ ਹਲਦੀ ਆਪਣੇ ਨਾਨਕੇ ਪਿੰਡ ‘ਲੂਣਪੁਰ ਜਾ ਪਹੁੰਚੀ । ਉੱਥੇ ਉਹ ਸਭਨਾਂ ਰਿਸ਼ਤੇਦਾਰਾਂ ਨੂੰ ਪਿਆਰ-ਮੁਹੱਬਤ ਨਾਲ ਮਿਲੀ । ਉਸ ਦੇ ਨਾਨੇ, ਨਾਨੀ, ਮਾਮਿਆਂ ਤੇ ਮਾਸੀਆਂ ਨੇ ਉਸ ਨੂੰ ਬਹੁਤ ਪਿਆਰ ਕੀਤਾ । ਨਾਨਕੇ ਪਿੰਡ ਉਹ ਕਈ ਦਿਨ ਰਹੀ । ਉੱਥੇ ਉਹ ਹਰ ਇੱਕ ਦਾ ਕਹਿਣਾ ਮੰਨਦੀ ।ਵਿਹਲੇ ਬੈਠ ਕੇ ਉਹ ਨਾਨੀ ਦਾ ਚਰਖਾ ਡਾਹ ਕੇ ਉਸ ਉੱਤੇ ਸੂਤ ਕੱਤਦੀ । ਰਸੋਈ ਵਿੱਚ ਜਾ ਕੇ ਉਹ ਰਸੋਈ ਦੇ ਕੰਮ-ਕਾਰ ਵਿੱਚ ਨਾਨੀ ਦਾ ਹੱਥ ਵਟਾਉਂਦੀ ।
ਪ੍ਰਸ਼ਨ 1.
ਹਲਦੀ ਨੇ ਭੱਠੀ ਵਿੱਚ ਕਾਹਦਾ ਝੋਕਾ ਲਾਇਆ ?
(ਉ) ਖੋਰੀ ਦਾ
(ਅ) ਟਾਂਡਿਆਂ ਦਾ
(ੲ) ਪੱਛੀਆਂ ਦਾ
(ਸ) ਕੱਖ-ਕਾਣ ਦਾ ।
ਉੱਤਰ:
(ਸ) ਕੱਖ-ਕਾਣ ਦਾ ।

ਪ੍ਰਸ਼ਨ 2.
ਭੱਠੀ ਵਾਲੀ ਨੇ ਹਲਦੀ ਨੂੰ ਕਾਹਦਾ ਲੱਪ ਦਿੱਤਾ ?
(ਉ) ਦਾਣਿਆਂ ਦਾ
(ਅ) ਭਾੜੇ ਦਾ
(ੲ) ਸ਼ੱਕਰ ਦਾ
(ਸ) ਕੱਖ-ਕਾਣ ਦਾ ।
ਉੱਤਰ:
(ਉ) ਦਾਣਿਆਂ ਦਾ

PSEB 5th Class Punjabi Solutions Chapter 9 ਸੁੰਢ ਤੇ ਹਲਦੀ

ਪ੍ਰਸ਼ਨ 3.
ਹਲਦੀ ਦੇ ਨਾਨਕੇ ਕਿਹੜੇ ਪਿੰਡ ਵਿਚ ਸਨ ?
(ਉ) ਜੰਡਿਆਲੇ
(ਅ) ਵਡਾਲੇ
(ੲ) ਲੂਣਪੁਰ
(ਸ) ਤਾਜਪੁਰ ।
ਉੱਤਰ:
(ੲ) ਲੂਣਪੁਰ

ਪ੍ਰਸ਼ਨ 4.
ਹਲਦੀ ਕਿਸ-ਕਿਸ ਨੂੰ ਮੁਹੱਬਤ-ਪਿਆਰ ਨਾਲ ਮਿਲੀ ?
(ਉ) ਸਹੇਲੀਆਂ ਨੂੰ
(ਅ) ਮਾਪਿਆਂ ਨੂੰ
(ੲ) ਘਰਦਿਆਂ ਨੂੰ
(ਸ) ਰਿਸ਼ਤੇਦਾਰਾਂ ਨੂੰ ।
ਉੱਤਰ:
(ਸ) ਰਿਸ਼ਤੇਦਾਰਾਂ ਨੂੰ ।

ਪ੍ਰਸ਼ਨ 5.
ਹਲਦੀ ਨੂੰ ਕਿਸ-ਕਿਸ ਨੇ ਪਿਆਰ ਕੀਤਾ ?
ਉੱਤਰ:
ਨਾਨੇ, ਨਾਨੀ, ਮਾਮਿਆਂ ਤੇ ਮਾਸੀਆਂ ਨੇ ।

ਪ੍ਰਸ਼ਨ 6.
ਹਲਦੀ ਵਿਹਲੀ ਸਮੇਂ ਕੀ ਕਰਦੀ ?
(ਉ) ਖੇਡਦੀ
(ਅ) ਸੌਂਦੀ
(ੲ) ਚਰਖਾ ਕੱਤਦੀ
(ਸ) ਨੱਚਦੀ ।
ਉੱਤਰ:
(ੲ) ਚਰਖਾ ਕੱਤਦੀ ।

ਪ੍ਰਸ਼ਨ 7.
ਹਲਦੀ ਰਸੋਈ ਵਿਚ ਕਿਸ ਨਾਲ ਕੰਮ ਵਿਚ ਹੱਥ ਵਟਾਉਂਦੀ ?
(ਉ) ਮਾਮੀ ਨਾਲ
(ਅ) ਨਾਨੀ ਨਾਲ
(ੲ) ਮਾਸੀ ਨਾਲ
(ਸ) ਨਾਨੇ ਨਾਲ ।
ਉੱਤਰ:
(ਅ) ਨਾਨੀ ਨਾਲ

PSEB 5th Class Punjabi Solutions Chapter 9 ਸੁੰਢ ਤੇ ਹਲਦੀ

ਪ੍ਰਸ਼ਨ 8.
‘ਹੱਥ ਵਟਾਉਣਾ ਮੁਹਾਵਰੇ ਦੀ ਆਪਣੇ ਵਾਕ ਵਿਚ ਵਰਤੋਂ ਕਰੋ ।
ਉੱਤਰ:
ਸਾਨੂੰ ਵਿਹਲੇ ਸਮੇਂ ਵਿਚ ਮਾਤਾ-ਪਿਤਾ ਨਾਲ ਉਨ੍ਹਾਂ ਦੇ ਕੰਮ ਵਿਚ ਹੱਥ ਵਟਾਉਣਾ ਚਾਹੀਦਾ ਹੈ ।

ਪ੍ਰਸ਼ਨ 9.
ਉਪਰੋਕਤ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਭੱਠੀ, ਮਾਈ, ਪਿੰਡ ।

ਪ੍ਰਸ਼ਨ 10.
ਉਪਰੋਕਤ ਪੈਰੇ ਵਿਚੋਂ ਤਿੰਨ ਵਸਤਵਾਚਕ ਨਾਂਵ ਚੁਣੋ ।.
ਉੱਤਰ:
ਕੱਖ-ਕਾਣ, ਦਾਣਿਆਂ, ਸੂਤ ।

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਦੋ ਪੜਨਾਂਵ ਚੁਣੋ ।
ਉੱਤਰ:
ਉਸ, ਉਹ ।

ਪ੍ਰਸ਼ਨ 12.
ਇਹ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
ਉੱਤਰ:
ਸੁੰਢ ਤੇ ਹਲਦੀ ।

ਪ੍ਰਸ਼ਨ 13.
ਅੱਗੇ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ) ਬਦਲ ਕੇ ਲਿਖੋ :
ਉਸ ਦੇ ਨਾਨੇ, ਨਾਨੀ, ਮਾਮਿਆਂ ਤੇ ਮਾਸੀਆਂ ਨੇ ਉਸ ਨੂੰ ਬਹੁਤ ਪਿਆਰ ਕੀਤਾ ।
ਉੱਤਰ:
ਉਨ੍ਹਾਂ ਦੇ ਨਾਨਿਆਂ, ਨਾਨੀਆਂ, ਮਾਮੇ ਤੇ ਮਾਸੀ। ਨੇ ਉਨ੍ਹਾਂ ਨੂੰ ਬਹੁਤ ਪਿਆਰ ਕੀਤਾ ।

PSEB 5th Class Punjabi Solutions Chapter 9 ਸੁੰਢ ਤੇ ਹਲਦੀ

ਪ੍ਰਸ਼ਨ 14.
ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗਲਤ ਅੱਗੇ (✗) ਦਾ ਨਿਸ਼ਾਨ ਲਾਓ :
(ਉ) ਹਲਦੀ ਨੇ ਭੱਠੀ ਵਿਚ ਕੱਖ-ਕਾਣ ਦਾ ਝੁਕਾ ਲਾਇਆ ।
(ਅ) ਨਾਨਕੇ ਪਿੰਡ ਉਹ ਇਕ ਦਿਨ ਨਾ ਰਹੀ ।
ਉੱਤਰ:
(ੳ) (✓)
(ਅ) (✗)

2.
ਦਰਿਆ ਪਾਰ ਕਰ ਕੇ ਸੁੰਢ ਕਾਹਲੇ-ਕਾਹਲੇ ਕਦਮ ਪੁੱਟਦੀ ਅੱਗੇ ਤੁਰ ਪਈ । ਅੱਗੇ ਰਾਹ ਵਿੱਚ ਉਹੋ ਬੇਰੀ ਆਈ । ਸੁੰਢ ਨੂੰ ਬਹੁਤ ਭੁੱਖ ਲੱਗੀ ਹੋਈ ਸੀ । ਉਹ ਬੇਰੀ ਨੂੰ ਜ਼ੋਰ ਦੀ ਹਲੂਣਾ ਦੇਣ ਲੱਗੀ । ਸੁੰਢ ਨੂੰ ਇਹ ਕਰਦਿਆਂ ਵੇਖ ਬੇਰੀ ਨੇ ਕਿਹਾ, “ “ ਧੀਏ ! ਜੇ ਤੂੰ ਤਾਜ਼ੇ ਤੇ ਮਿੱਠੇ ਬੇਰ ਖਾਣਾ ਚਾਹੁੰਦੀ ਏਂ ਤਾਂ ਪਹਿਲੋਂ ਮੇਰੇ ਹੇਠ ਬੁਹਾਰੀ ਦੇ ਤੇ ਕੰਡੇ ਹੂੰਝਦੀ ਜਾ । ਹੁਣੇ ਪਿੰਡੋਂ ਬੱਚੇ ਮੇਰੇ ਬੇਰ ਖਾਣ ਆਉਣਗੇ, ਤਾਂ ਇਹ ਕੰਡੇ ਉਹਨਾਂ ਦੇ ਪੈਰਾਂ ਵਿਚ ਚੁਭਣਗੇ ।” ਪਰ ਸੁੰਢ ਨੇ ਬੇਰੀ ਦੀ ਇੱਕ ਨਾ ਸੁਣੀ । ਉਹ ਬੇਰੀ ਦੇ ਟਾਹਣਾਂ ਨੂੰ ਹਲੂਣਦੀ ਰਹੀ ਪਰ ਮੰਦੇ ਭਾਗਾਂ ਨੂੰ ਇੱਕ ਵੀ ਬੇਰ ਹੇਠਾਂ ਨਾ ਡਿੱਗਿਆ ।

ਪ੍ਰਸ਼ਨ 1.
ਸੁੰਢ ਦਰਿਆ ਪਾਰ ਕਰ ਕੇ ਕਿਸ ਤਰ੍ਹਾਂ ਅੱਗੇ ਤੁਰੀ ?
(ਉ) ਹੌਲੀ-ਹੌਲੀ
(ਅ) ਕਾਹਲੇ-ਕਾਹਲੇ ਕਦਮ ਪੁੱਟਦੀ
(ੲ) ਅਰਾਮ ਨਾਲ
(ਸ) ਚੁੱਪ ਕਰ ਕੇ ।
ਉੱਤਰ:
(ਅ) ਕਾਹਲੇ-ਕਾਹਲੇ ਕਦਮ ਪੁੱਟਦੀ ।

ਪ੍ਰਸ਼ਨ 2.
ਸੁੰਢ ਨੇ ਬੇਰ ਲਾਹੁਣ ਲਈ ਕੀ ਕੀਤਾ ? ‘
(ਉ) ਰੋੜਾ ਮਾਰਿਆ
(ਅ) ਸੋਟਾ ਮਾਰਿਆ
(ੲ) ਹਲੂਣਾ ਦਿੱਤਾ
(ਸ) ਪੁੱਟ ਦਿੱਤਾ ।
ਉੱਤਰ:
(ੲ) ਹਲੂਣਾ ਦਿੱਤਾ ।

ਪ੍ਰਸ਼ਨ 3.
ਬੇਰੀ ਨੇ ਸੁੰਢ ਨੂੰ ਬੁਹਾਰੀ ਨਾਲ ਕੀ ਕਰਨ ਲਈ ਕਿਹਾ ?
ਉੱਤਰ:
ਆਪਣੇ ਹੇਠੋਂ ਕੰਡੇ ਹੂੰਝਣ ਲਈ ਕਿਹਾ ।

ਪ੍ਰਸ਼ਨ 4.
ਬੇਰ ਖਾਣ ਪਿੱਛੋਂ ਕਿਨ੍ਹਾਂ ਨੇ ਆਉਣਾ ਸੀ ?
(ਉ) ਲੋਕਾਂ ਨੇ
(ਅ) ਮੁੰਡਿਆਂ ਨੇ
(ੲ) ਕੁੜੀਆਂ ਨੇ
(ਸ) ਬੱਚਿਆਂ ਨੇ ।
ਉੱਤਰ:
(ਸ) ਬੱਚਿਆਂ ਨੇ ।

PSEB 5th Class Punjabi Solutions Chapter 9 ਸੁੰਢ ਤੇ ਹਲਦੀ

ਪ੍ਰਸ਼ਨ 5.
‘ਇਕ ਨਾ ਸੁਣਨੀਂ ਮੁਹਾਵਰੇ ਦੀ ਆਪਣੇ ਵਾਕ ਵਿਚ ਵਰਤੋਂ ਕਰੋ ।
ਉੱਤਰ:
ਮੈਂ ਉਸਨੂੰ ਮਨਾਉਣ ਲਈ ਬਹੁਤ ਕੁੱਝ ਕਿਹਾ, ਪਰ ਉਸ ਨੇ ਇਕ ਨਾ ਸੁਣੀ ।

ਪ੍ਰਸ਼ਨ 6.
ਇਸ ਪੈਰੇ ਵਿਚੋਂ ਤਿੰਨ ਆਮ ਨਾਂਵ ਚੁਣੋ ।
ਉੱਤਰ:
ਦਰਿਆ, ਬੇਰੀ, ਧੀਏ ।

ਪ੍ਰਸ਼ਨ 7.
ਇਸ ਪੈਰੇ ਵਿਚੋਂ ਦੋ ਭਾਵਵਾਚਕ ਨਾਂਵ ਚੁਣੋ ।
ਉੱਤਰ:
ਭੁੱਖ, ਭਾਗ ।

ਪ੍ਰਸ਼ਨ 8.
ਇਸ ਪੈਰੇ ਵਿਚੋਂ ਤਿੰਨ ਪੜਨਾਂਵ ਚੁਣੋ ।
ਉੱਤਰ:
ਤੂੰ, ਉਨ੍ਹਾਂ, ਉਹ ।

ਪ੍ਰਸ਼ਨ 9.
ਇਹ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
ਉੱਤਰ:
ਸੁੰਢ ਤੇ ਹਲਦੀ ।

ਪ੍ਰਸ਼ਨ 10.
ਹੇਠ ਲਿਖੇ ਵਾਕ ਵਿਚਲੇ ਸ਼ਬਦਾਂ ਦੇ ਵਚਨ ਬਦਲੋ :
ਅੱਗੇ ਰਾਹ ਵਿਚ ਉਹੋ ਬੇਰੀ ਆਈ ।
ਉੱਤਰ:
ਅੱਗੇ ਰਾਹਾਂ ਵਿਚ ਉਹੋ ਬੇਰੀਆਂ ਆਈਆਂ ।

PSEB 5th Class Punjabi Solutions Chapter 9 ਸੁੰਢ ਤੇ ਹਲਦੀ

ਪ੍ਰਸ਼ਨ 11.
ਹੇਠ ਲਿਖਿਆਂ ਵਿਚੋਂ ਸਹੀ ਵਾਕ ਦੇ ਅੱਗੇ (✓) ਅਤੇ ਗ਼ਲਤ ਅੱਗੇ (✗) ਦਾ ਨਿਸ਼ਾਨ ਲਾਓ :
(ੳ) ਸੁੰਢ ਬੇਰੀ ਦੇ ਬੇਰ ਖਾਣੇ ਚਾਹੁੰਦੀ ਸੀ :
(ਅ) ਸੁੰਢ ਦੇ ਪੈਰਾਂ ਵਿਚ ਕੰਡੇ ਚੁੱਭ ਗਏ ।
ਉੱਤਰ:
(ੳ) (✓)
(ਅ) (✗)

ਔਖੇ ਸ਼ਬਦਾਂ ਦੇ ਅਰਥ

ਗੁਣ-ਗੁਣਾਉਣਾ – ਮੂੰਹ ਵਿਚ ਹੌਲੀ-ਹੌਲੀ ਗਾਉਣਾ ।
ਚਾਅ – ਖੁਸ਼ੀ ।
ਔਕੜਾਂ – ਮੁਸ਼ਕਿਲਾਂ ।
ਪੈਂਡਾ – ਰਸਤਾ ।
ਕੌੜੇ ਸੁਭਾ ਦੀ – ਗੁੱਸੇ ਨਾਲ ਭਰੀ ਰਹਿਣ ਵਾਲੀ ।
ਠਾਠਾਂ ਮਾਰਦਾ – ਉੱਚੀਆਂ ਲਹਿਰਾਂ ਨਾਲ ਭਰਿਆ ।
ਮੁਸਾਫ਼ਿਰ – ਯਾਤਰੀ ।
ਸੂਹੇ-ਸੂਹੇ – ਲਾਲ-ਲਾਲ ।
ਧੀਧਿਆਣੀ – ਪਿਆਰੀ ਧੀ ।
ਪੁੜ ਜਾਣਗੇ – ਚੁੱਭ ਜਾਣਗੇ ।
ਬੁਹਾਰੀ – ਝਾਤੂ ।
ਦਿਲਾਸਾ – ਧੀਰਜ ।
ਝੋਕਾ ਲਾਉਣਾ – ਭੱਠੀ ਵਿਚ ਘਾਹ-ਫੂਸ ਪਾਉਣਾ ।
ਲੱਪ – ਇਕ ਖੁੱਲ੍ਹੇ ਹੱਥ ਦੀ ਹਥੇਲੀ ਉੱਪਰ ਜਿੰਨੀ ਚੀਜ਼ ਆ ਜਾਵੇ, ਉਸ ਨੂੰ ਲੱਪ ਕਿਹਾ ਜਾਂਦਾ ਹੈ ।
ਹੱਥ ਵਟਾਉਣਾ – ਕੰਮ ਵਿਚ ਮੱਦਦ ਕਰਨੀ ।
ਲੜ – ਚੁੰਨੀ ਦਾ ਕਿਨਾਰਾ ।
ਵਿਦਾ ਕੀਤਾ – ਤੋਰਿਆ ।
ਜੁਲਾਹਾ – ਕੱਪੜਾ ਬੁਣਨ ਦਾ ਕੰਮ ਕਰਨ ਵਾਲਾ ।
ਨਾਨਕਿਉਂ – ਨਾਨਕਿਆਂ ਦਿਉਂ ।
ਮੋਹ – ਪਿਆਰ ।
ਦੋਹਤੀ – ਧੀ ਦੀ ਧੀ ।
ਮੰਦੇ ਭਾਗਾਂ ਨੂੰ – ਮਾੜੀ ਕਿਸਮਤ ਕਰਕੇ ।
ਬਿਖੜਾ – ਔਖਾ ।
ਅਸੀਸ – ਅਸ਼ੀਰਵਾਦ ।
ਹਿੱਲੀ ਹੋਈ – ਗਿੱਝੀ ਹੋਈ ।
ਡੁਸਕਣ ਲੱਗੀ – ਰੋਣ ਲੱਗੀ ।
ਪ੍ਰਣ – ਇਕਰਾਰ ।

PSEB 4th Class Maths Solutions Chapter 5 ਮਾਪ Ex 5.5

Punjab State Board PSEB 4th Class Maths Book Solutions Chapter 5 ਮਾਪ Ex 5.5 Textbook Exercise Questions and Answers.

PSEB Solutions for Class 4 Maths Chapter 5 ਮਾਪ Ex 5.5

ਪ੍ਰਸ਼ਨ 1.
ਜੋੜ ਕਰੋ :
(a) 8 ਮੀ. 40 ਸੈਂ. ਮੀ. + 4 ਮੀ. 35 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 1

(b) 2 ਮੀ. 62 ਸੈਂ.ਮੀ. + 6 ਮੀ. 25 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 2

(c) 5 ਮੀ. 37 ਸੈਂ.ਮੀ. + 7 ਮੀ. 20 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 3

(d) 3 ਮੀ. 45 ਸੈਂ.ਮੀ. + 6 ਮੀ. 15 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 4

PSEB 4th Class Maths Solutions Chapter 5 ਮਾਪ Ex 5.5

(e) 1 ਮੀ. 50 ਸੈਂ.ਮੀ. + 2 ਮੀ. 25 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 5

(f) 9 ਮੀ. 44 ਸੈਂ.ਮੀ. + 5 ਮੀ. 35 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 6

ਪ੍ਰਸ਼ਨ 2.
ਘਟਾਓ ਕਰੋ :
(a) 9 ਮੀ. 70 ਸੈਂ.ਮੀ. – 7 ਮੀ. 35 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 7

(b) 6 ਮੀ. 84 ਸੈਂ.ਮੀ. – 1 ਮੀ. 35 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 8

(c) 5 ਮੀ. 72 ਸੈਂ.ਮੀ. – 3 ਮੀ. 60 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 9

(d) 4 ਮੀ. 18 ਸੈਂ.ਮੀ. – 3 ਮੀ. 12 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 10

(e) 9 ਮੀ. 50 ਸੈਂ.ਮੀ. – 4 ਮੀ. 25 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 11

(f) 5 ਮੀ. 81 ਸੈਂ.ਮੀ. – 5 ਮੀ. 75 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.5 12

ਪ੍ਰਸ਼ਨ 3.
ਮਾਇਆ ਨੇ ਇੱਕ ਫੁੱਲ ਬਣਾਉਣ ਲਈ 1 ਮੀਟਰ 50 ਸੈਂਟੀ ਮੀਟਰ ਲਾਲ ਰਿਬਨ ਤੇ 2 ਮੀਟਰ 25 ਸੈਂਟੀ ਮੀਟਰ ਹਰੇ ਰਿਬਨ ਦੀ ਵਰਤੋਂ ਕੀਤੀ । ਉਸ ਨੇ ਫੁੱਲ ਬਣਾਉਣ ਵਿੱਚ ਕਿੰਨੇ
ਰਿਬਨ ਦੀ ਵਰਤੋਂ ਕੀਤੀ ?
ਹੱਲ:
ਫੁੱਲ ਬਣਾਉਣ ਲਈ ਜਿੰਨੇ ਲਾਲ ਰਿਬਨ ਦੀ ਵਰਤੋਂ ਕੀਤੀ ਗਈ = 1 ਮੀ. 50 ਸੈਂ.ਮੀ.
ਫੁੱਲ ਬਣਾਉਣ ਲਈ ਜਿੰਨੇ ਹਰੇ ਰਿਬਨ ਦੀ ਵਰਤੋਂ ਕੀਤੀ ਗਈ = + 2 ਮੀ. 25 ਸੈਂ.ਮੀ.
ਫੁੱਲ ਬਣਾਉਣ ਲਈ ਕੁੱਲ ਜਿੰਨੇ ਰਿਬਨ ਦੀ ਵਰਤੋਂ ਕੀਤੀ ਗਈ = 3 ਮੀ. 75 ਸੈਂ.ਮੀ.

PSEB 4th Class Maths Solutions Chapter 5 ਮਾਪ Ex 5.5

ਪ੍ਰਸ਼ਨ 4.
ਸਰੋਜ ਨੇ 5 ਮੀਟਰ 50 ਸੈਂਟੀ ਮੀਟਰ ਕੱਪੜਾ ਆਪਣੇ ਲਈ ਅਤੇ 3 ਮੀਟਰ 25 ਸੈਂਟੀ ਮੀਟਰ ਕੱਪੜਾ ਆਪਣੀ ਬੇਟੀ ਲਈ ਖਰੀਦਿਆ । ਉਸ ਨੇ ਕਿੰਨੇ ਮੀਟਰ ਕੱਪੜਾ ਖਰੀਦਿਆ ? ਹੱਲ:
ਸਰੋਜ ਨੇ ਆਪਣੇ ਲਈ ਜਿੰਨਾ ਕੱਪੜਾ ਖਰੀਦਿਆ = 5 ਮੀ. 50 ਸੈਂ.ਮੀ.
ਆਪਣੀ ਬੇਟੀ ਲਈ . ਜਿੰਨਾ ਕੱਪੜਾ ਖਰੀਦਿਆ = + 3 ਮੀ. 25 ਸੈਂ.ਮੀ.
ਉਸ ਨੇ ਕੁੱਲ ਜਿੰਨੇ ਮੀ. ਕੱਪੜਾ ਖਰੀਦਿਆ = 8 ਮੀ. 75 ਸੈਂ.ਮੀ.
PSEB 4th Class Maths Solutions Chapter 5 ਮਾਪ Ex 5.5 13

ਪ੍ਰਸ਼ਨ 5.
ਸੌਰਵ ਦੇ ਘਰ ਤੋਂ ਸਕੂਲ ਦੀ ਦੂਰੀ 275 ਮੀਟਰ ਹੈ ਤੇ ਗੌਰਵ ਦੇ ਘਰ ਤੋਂ ਸਕੂਲ ਦੀ ਦੂਰੀ 310 ਮੀਟਰ ਹੈ । ਕਿਸਨੂੰ ਸਕੂਲ ਜਾਣ ਲਈ ਵੱਧ ਦੂਰੀ ਤੈਅ ਕਰਨੀ ਪੈਂਦੀ ਹੈ ਅਤੇ ਕਿੰਨੀ ?
ਹੱਲ:
ਗੌਰਵ ਦੇ ਘਰ ਤੋਂ ਸਕੂਲ ਦੀ ਦੂਰੀ = 310 ਮੀ.
ਸੌਰਵ ਦੇ ਘਰ ਤੋਂ ਸਕੂਲ ਦੀ ਦੂਰੀ = – 275 ਮੀ.
ਗੌਰਵ ਨੂੰ ਸਕੂਲ ਜਾਣ ਲਈ ਜਿੰਨੀ ਵੱਧ ਦੂਰੀ ਤੈਅ ਕਰਨੀ ਪੈਂਦੀ ਹੈ = 0 3 5 ਮੀ.
PSEB 4th Class Maths Solutions Chapter 5 ਮਾਪ Ex 5.5 14
ਗੌਰਵ ਨੂੰ ਸਕੂਲ ਜਾਣ ਲਈ 35 ਮੀ. ਵੱਧ ਦੂਰੀ ਤੈਅ ਕਰਨੀ ਪੈਂਦੀ ਹੈ ।

PSEB 5th Class Punjabi Solutions Chapter 8 ਚਿੜੀਆ-ਘਰ

Punjab State Board PSEB 5th Class Punjabi Book Solutions Chapter 8 ਚਿੜੀਆ-ਘਰ Textbook Exercise Questions and Answers.

PSEB Solutions for Class 5 Punjabi Chapter 8 ਚਿੜੀਆ-ਘਰ (1st Language)

ਪਾਠ-ਅਭਿਆਸ ਪ੍ਰਸ਼ਨ-ਉੱਤਰ

I. ਯਾਦ ਰੱਖਣ ਯੋਗ ਗੱਲਾਂ

ਪ੍ਰਸ਼ਨ 1.
‘ਚਿੜੀਆ-ਘਰ ਕਵਿਤਾ ਨੂੰ ਪੜ੍ਹ ਕੇ ਤੁਹਾਨੂੰ ਕਿਹੜੀਆਂ ਚਾਰ-ਪੰਜ ਗੱਲਾਂ ਯਾਦ ਰੱਖਣ ਯੋਗ ਪ੍ਰਤੀਤ ਹੋਈਆਂ ਹਨ ?
ਉੱਤਰ:

  1. ਚਿੜੀਆ-ਘਰ ਵਿਚ ਕਈ ਕਿਸਮਾਂ ਦੇ = ਜਾਨਵਰ ਅਤੇ ਪੰਛੀ ਹੁੰਦੇ ਹਨ ।
  2. ਬਣਮਾਣਸ ਦੀ ਅਵਾਜ਼ ਢੋਲ ਵਰਗੀ ਹੁੰਦੀ ਹੈ ।
  3. ਉੱਲੂ ਨੂੰ ਦਿਨ ਨਾਲੋਂ ਰਾਤ ਨੂੰ ਵਧੇਰੇ ਚੰਗਾ : ਦਿਖਾਈ ਦਿੰਦਾ ਹੈ ।
  4. ਮੋਰ ਭਾਰਤ ਦਾ ਰਾਸ਼ਟਰੀ ਪੰਛੀ ਹੈ ।
  5. ਛੱਤਬੀੜ ਚਿੜੀਆ-ਘਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿਚ, ਚੰਡੀਗੜ੍ਹ ਤੋਂ ਪਟਿਆਲੇ – ਵਲ ਜਾਂਦੀ ਸੜਕ ਦੇ ਨੇੜੇ ਸਥਿਤ ਹੈ ।

II. ਜ਼ਬਾਨੀ ਪ੍ਰਸ਼ਨ

ਪ੍ਰਸ਼ਨ 1.
ਛੱਤਬੀੜ ਚਿੜੀਆ-ਘਰ ਕਿੱਥੇ ਹੈ ?
ਉੱਤਰ:
ਚੰਡੀਗੜ੍ਹ ਤੋਂ ਪਟਿਆਲੇ ਵਲ ਨੂੰ ਜਾਂਦੀ ਹੈ ਸੜਕ ਦੇ ਨੇੜੇ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ।

PSEB 5th Class Punjabi Solutions Chapter 8 ਚਿੜੀਆ-ਘਰ

ਪ੍ਰਸ਼ਨ 2.
ਬਣਮਾਣਸ ਕੀ ਹੁੰਦਾ ਹੈ ?
ਉੱਤਰ:
ਬਣਮਾਣਸ ਨੂੰ ਮਨੁੱਖ ਦਾ ਵਡੇਰਾ ਮੰਨਿਆ ਜਾਂਦਾ ਹੈ । ਉਹ ਸਾਡੇ ਵਾਂਗ ਸਿੱਧਾ ਤੁਰ ਲੈਂਦਾ ਹੈ, ਪਰ ਉਸਦੀ ਅਵਾਜ਼ ਢੋਲ ਵਰਗੀ ਹੁੰਦੀ ਹੈ ।

ਪ੍ਰਸ਼ਨ 3.
ਹਿਰਨ ਵਾਂਗ ਛਾਲਾਂ ਮਾਰਨ ਨੂੰ ਕੀ ਕਹਿੰਦੇ ਹਨ ?
ਉੱਤਰ:
ਚੁੰਗੀਆਂ ਭਰਨਾ ।

ਪ੍ਰਸ਼ਨ 4.
ਕਵਿਤਾ ਨੂੰ ਲੈ ਵਿਚ ਗਾਓ ।
ਉੱਤਰ:
(ਨੋਟ – ਵਿਦਿਆਰਥੀ ਆਪ ਹੀ ਗਾਉਣ ) ।

III. ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਚਿੜੀਆ-ਘਰ ਕਵਿਤਾ ਵਿਚ ਕਵੀ ਨੇ ਕਿਹੜੇ ਚਿੜੀਆ-ਘਰ ਦੀ ਗੱਲ ਕੀਤੀ ਹੈ ?
ਉੱਤਰ:
ਇਸ ਕਵਿਤਾ ਵਿਚ ਕਵੀ ਨੇ ਛੱਤਬੀੜ ਚਿੜੀਆ-ਘਰ ਦੀ ਗੱਲ ਕੀਤੀ ਹੈ ।

PSEB 5th Class Punjabi Solutions Chapter 8 ਚਿੜੀਆ-ਘਰ

ਪ੍ਰਸ਼ਨ 2.
ਚਿੜੀਆ-ਘਰ ਵਿਚ ਕਿਹੜੇ-ਕਿਹੜੇ ਜੀਵ ਹਨ ?
ਉੱਤਰ:
ਚਿੜੀਆ-ਘਰ ਵਿਚ ਸ਼ੇਰ, ਬਣਮਾਣਸ, ਹਿਰਨ, ਮਗਰਮੱਛ, ਬਾਘ, ਬਾਰਾਂਸਿੰਝਾ, ਲੱਕੜਬੱਘਾ. ਹੰਸ, ਪਹਾੜ ਦੀ ਮੈਨਾ, ਉੱਲੂ, ਕਬੂਤਰ, ਮੋਰ, ਬਗਲੇ, ਜੰਗਲੀ ਕੁੱਕੜ, ਲੂੰਬੜੀ, ਸਹੇ ਤੇ ਖ਼ਰਗੋਸ਼ ਆਦਿ ਜੀਵ ਹਨ ।

ਪ੍ਰਸ਼ਨ 3.
‘ਚਿੜੀਆ-ਘਰ’ ਕਵਿਤਾ ਦੀਆਂ ਆਖ਼ਰੀ । ਸਤਰਾਂ ਵਿਚ ਕਵੀ ਕੀ ਕਹਿੰਦਾ ਹੈ ? ।
ਉੱਤਰ:
ਪੰਛੀਆਂ ਨੂੰ ਭੁੱਲ ਕੇ ਵੀ ਕੈਦ ਨਹੀਂ ਕਰਨਾ ਚਾਹੀਦਾ । ਉਹ ਸਾਡੇ ਵਾਂਗ ਹੀ ਪਿੰਜਰੇ ਵਿਚ ਰਹਿਣ ਨਾਲੋਂ ਮਰਨ ਨੂੰ ਚੰਗਾ ਸਮਝਦੇ ਹਨ ।

IV. ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
‘ਚਿੜੀਆ-ਘਰ’ ਕਵਿਤਾ ਵਿਚ ਆਏ ਕਿਸੇ ਦੋ ਪੰਛੀਆਂ ਦੇ ਨਾਂ ਲਿਖੋ ।
ਉੱਤਰ:
ਉੱਲੂ ਅਤੇ ਮੋਰ ।

ਪ੍ਰਸ਼ਨ 2.
‘ਚਿੜੀਆ-ਘਰ’ ਕਵਿਤਾ ਵਿਚ ਆਏ ਕਿਸੇ ਦੋ ਜੰਗਲੀ ਜਾਨਵਰਾਂ ਦੇ ਨਾਂ ਲਿਖੋ ।
ਉੱਤਰ:
ਦਰ ਤੇ ਬਾਘ ।

PSEB 5th Class Punjabi Solutions Chapter 8 ਚਿੜੀਆ-ਘਰ

ਪ੍ਰਸ਼ਨ 3.
‘ਚਿੜੀਆ-ਘਰ ਕਿੱਥੇ ਸਥਿਤ ਹੈ ?
ਉੱਤਰ:
ਛੱਤਬੀੜ ਵਿਚ ।

ਪ੍ਰਸ਼ਨ 4.
ਮਗਰਮੱਛ ਕੀ cਰ ਰਿਹਾ ਹੈ ?
ਉੱਤਰ:
ਕੋਸੀ ਧੁੱਪ ਸੇਕ ਰਿਹਾ ਹੈ ।

ਪ੍ਰਸ਼ਨ 5.
ਹੰਸ ਕੀ ਕਰ ਰਹੇ ਹਨ ?
ਉੱਤਰ:
ਛੰਭ ਵਿਚ ਤਰ ਰਹੇ ਹਨ ।

V. ਬਹੁਵਿਕਲਪੀ/ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
‘ਚਿੜੀਆ-ਘਰ’ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਡਾ: ਸਰਬਜੀਤ ਬੇਦੀ (✓) ।

PSEB 5th Class Punjabi Solutions Chapter 8 ਚਿੜੀਆ-ਘਰ

ਪ੍ਰਸ਼ਨ 2.
ਤੁਹਾਡੀ ਪਾਠ-ਪੁਸਤਕ ਵਿਚ ਡਾ: ਸਰਬਜੀਤ ਸਿੰਘ ਦੀ ਕਿਹੜੀ ਕਵਿਤਾ ਸ਼ਾਮਿਲ ਹੈ ?
ਉੱਤਰ:
ਚਿੜੀਆ-ਘਰ (✓) ।

ਪ੍ਰਸ਼ਨ 3.
‘ਚਿੜੀਆ-ਘਰ’ ਪਾਠ ਕਵਿਤਾ ਹੈ ਜਾਂ ਕਹਾਣੀ ?
ਉੱਤਰ:
ਕਵਿਤਾ (✓) ।

ਪ੍ਰਸ਼ਨ 4.
ਸਾਰੇ ਬਾਲਕਾਂ ਨੂੰ ਨਾਲ ਕਿਹੜੇ ਚਿੜੀਆਘਰ ਵਿਚ ਜਾਣ ਦੀ ਗੱਲ ਹੋ ਰਹੀ ਹੈ ?
ਉੱਤਰ:
ਛੱਤ-ਬੀੜ (✓) ।

ਪ੍ਰਸ਼ਨ 5.
ਚਿੜੀਆ-ਘਰ ਦੀ ਕੁੱਖ ਵਿਚ ਕਿਹੜਾ ਜਾਨਵਰ ਹੈ ?
ਉੱਤਰ:
ਸ਼ੇਰ (✓) ।

PSEB 5th Class Punjabi Solutions Chapter 8 ਚਿੜੀਆ-ਘਰ

ਪ੍ਰਸ਼ਨ 6.
ਪਿੰਜਰੇ ਵਿਚ ਬੰਦ ਕਿਹੜਾ ਜਾਨਵਰ ਹੈ ?
ਉੱਤਰ:
ਬਾਂਦਰ (✓) ।

ਪ੍ਰਸ਼ਨ 7.
ਕਿਹੜਾ ਜਾਨਵਰ ਮਨੁੱਖਾਂ ਵਾਂਗ ਚਲਦਾ ਹੈ ?
ਜਾਂ
ਕਿਹੜਾ ਜਾਨਵਰ ਢੋਲ ਵਾਂਗ ਅਵਾਜ ਕੱਢ ਰਿਹਾ ਹੈ ?
ਉੱਤਰ:
ਬਣਮਾਣਸ (✓) ।

ਪ੍ਰਸ਼ਨ 8.
ਕਿਨ੍ਹਾਂ ਦੀ ਡਾਰ ਚੁੰਗੀਆਂ ਭਰ ਰਹੀ ਹੈ ?
ਉੱਤਰ:
ਹਿਰਨਾਂ ਦੀ (✓) ।

ਪ੍ਰਸ਼ਨ 9.
ਕੋਸੀ ਧੁੱਪ ਕਿਹੜੇ ਜੀਵ ਸੇਕ ਰਹੇ ਹਨ ? |
ਜਾਂ
ਕਿਹੜਾ ਜਾਨਵਰ ਦਰਸ਼ਕਾਂ ਵਲ ਲੁਕ-ਛਿਪ ਕੇ ਦੇਖ ਰਿਹਾ ਹੈ ?
ਉੱਤਰ:
ਮੱਗਰਮੱਛ (✓) ।

ਪ੍ਰਸ਼ਨ 10.
ਕਿਹੜੇ ਜਾਨਵਰਾਂ ਦੇ ਪਿੰਜਰੇ ਵਿਚ ਭੁੱਲ ਕੇ ਵੀ ਹੱਥ ਨਹੀਂ ਪਾਈਦਾ ?
ਉੱਤਰ:
ਬਾਘ ਤੇ ਬਘੇਲੇ ਦੇ (✓) ।

PSEB 5th Class Punjabi Solutions Chapter 8 ਚਿੜੀਆ-ਘਰ

ਪ੍ਰਸ਼ਨ 11.
ਕਿਸਨੂੰ ਦੇਖ ਕੇ ਇਹ ਸਿੱਖਿਆ ਦੇਣ ਵਾਲੀ ਕਹਾਣੀ ਯਾਦ ਆਉਂਦੀ ਹੈ ਕਿ ਸੋਹਣੀ ਚੀਜ਼ ਉਹ ਹੁੰਦੀ ਹੈ, ਜਿਹੜੀ ਕੰਮ ਆਵੇ ?
ਉੱਤਰ:
ਬਾਰਾਂਸਿੰਝੇ ਨੂੰ (✓) ।

ਪ੍ਰਸ਼ਨ 12.
ਕਿਹੜਾ ਜਾਨਵਰ ਬੱਚੇ ਚੁੱਕਦਾ ਹੈ ?
ਉੱਤਰ:
ਲੱਕੜਬੱਘਾ (✓) ।

ਪ੍ਰਸ਼ਨ 13.
ਨਿੱਕੇ ਜਿਹੇ ਛੰਭ ਵਿਚ ਕਿਹੜੇ ਜਾਨਵਰ ਤਰ ਰਹੇ ਹਨ ?
ਉੱਤਰ:
ਹੰਸ (✓) ।

ਪ੍ਰਸ਼ਨ 14.
ਪਹਾੜੀ ਮੈਨਾ ਦੀ ਚੁੰਝ ਕਿਹੋ-ਜਿਹੀ ਹੈ ?
ਉੱਤਰ:
ਸੁਨਹਿਰੀ (✓) ।

PSEB 5th Class Punjabi Solutions Chapter 8 ਚਿੜੀਆ-ਘਰ

ਪ੍ਰਸ਼ਨ 15.
ਅੱਧਸੁੱਤਾ ਉਲੂ ਸਾਨੂੰ ਮਨ ਵਿਚ ਕੀ ਕਹਿੰਦਾ ਜਾਪਦਾ ਹੈ ?
ਉੱਤਰ:
ਉੱਲੂ (✓) ।

ਪ੍ਰਸ਼ਨ 16.
ਕਿਹੜੇ ਜਾਨਵਰ ਗੁਟਕਦੇ ਹਨ ? ‘
ਜਾਂ
ਕਿਹੜੇ ਜਾਨਵਰ ਘੇਰੇ ਕੱਢਦੇ ਹੋਏ ਕੋਈ ਨਾਲ ਨੱਚਦੇ ਜਾਪਦੇ ਹਨ ?
ਉੱਤਰ:
ਕਬੂਤਰ (✓) ।

ਪ੍ਰਸ਼ਨ 17.
ਪੰਛੀਆਂ ਦਾ ਰਾਜਾ ਕੌਣ ਹੈ ?
ਜਾਂ
ਕਿਸ ਜਾਨਵਰ ਬਾਰੇ ਇਹ ਗੱਲ ਝੂਠ ਹੈ ਕਿ ਉਹ ਗੁਟਾਰਾਂ ਨਾਲ ਰੁੱਸ ਜਾਂਦਾ ਹੈ ?
ਉੱਤਰ:
ਮੋਰ   (✓) ।

ਪ੍ਰਸ਼ਨ 18.
ਬਗਲੇ ਭਗਤ ਕਿੱਥੇ ਖੜ੍ਹੇ ਹਨ ?
ਉੱਤਰ:
ਨਿੱਕੀ ਝੀਲ ਵਿਚ (✓) ।

PSEB 5th Class Punjabi Solutions Chapter 8 ਚਿੜੀਆ-ਘਰ

ਪ੍ਰਸ਼ਨ 19.
ਇਕੱਲਾ ਤੇ ਉਦਾਸ ਜਾਨਵਰ ਕਿਹੜਾ ਹੈ ?
ਉੱਤਰ:
ਜੰਗਲੀ ਕੁੱਕੜ (✓) ।

ਪ੍ਰਸ਼ਨ 20.
ਕਾਂ ਨੂੰ ਗਵਈਆ ਆਖ ਕੇ ਕਿਹੜੇ ਜਾਨਵਰ ਨੇ ਠਗਿਆ ਸੀ ।
ਉੱਤਰ:
ਲੂੰਬੜੀ ਨੇ (✓) ।

ਪ੍ਰਸ਼ਨ 21.
ਲੰਮੀ ਛਾਲ ਕਿਹੜੇ ਜਾਨਵਰ ਮਾਰਦੇ ਹਨ ?
ਜਾਂ
ਕੱਛੂ ਕੋਲੋਂ ਕਿਹੜੇ ਜਾਨਵਰ ਹਾਰ ਗਏ ਸਨ ?
ਉੱਤਰ:
ਸਹੇ ਤੇ ਖ਼ਰਗੋਸ਼ (✓) ।

ਪ੍ਰਸ਼ਨ 22.
‘ਅੱਧ-ਸੁੱਤਾ, ਉੱਲੂ ਸਾਡੇ ਵਲ ਝਾਕਦਾ ਇਸ ਤੁਕ ਵਿਚ ਵਿਸ਼ੇਸ਼ਣ ਕਿਹੜਾ ਹੈ ?
ਉੱਤਰ:
ਅੱਧ-ਸੁੱਤਾ (✓) ।

ਪ੍ਰਸ਼ਨ 23.
ਭੁੱਲ ਕੇ ਵੀ ਕਿਹੜੀ ਗੱਲ ਨਹੀਂ ਕਰਨੀ ਚਾਹੀਦੀ ?
ਉੱਤਰ:
ਪੰਛੀ ਨੂੰ ਕੈਦ ਕਰਨਾ (✓) ।

PSEB 5th Class Punjabi Solutions Chapter 8 ਚਿੜੀਆ-ਘਰ

ਪ੍ਰਸ਼ਨ 24.
ਪਿੰਜਰੇ ਨਾਲੋਂ ਕਿਹੜੀ ਚੀਜ਼ ਚੰਗੀ ਹੁੰਦੀ ਹੈ ?
ਉੱਤਰ:
ਮੌਤ (✓) ।

ਪ੍ਰਸ਼ਨ 25.
ਸਾਡਾ ਰਾਸ਼ਟਰੀ ਪੰਛੀ ਕਿਹੜਾ ਹੈ ?
ਉੱਤਰ:
ਮੋਰ (✓) ।

ਪ੍ਰਸ਼ਨ 26.
ਰਾਤ ਨੂੰ ਕਿਹੜਾ ਜਾਨਵਰ ਸਪੱਸ਼ਟ ਦੇਖ ਸਕਦਾ ਹੈ ?
ਉੱਤਰ:
ਉੱਲੂ (✓) ।

ਪ੍ਰਸ਼ਨ 27.
‘ਚਿੜੀਆ-ਘਰ’ ਕਵਿਤਾ ਦਾ ਛੰਦ ਕਿਹੜਾ ਹੈ ?
ਉੱਤਰ:
ਕੋਰੜਾ (✓) ।

PSEB 5th Class Punjabi Solutions Chapter 8 ਚਿੜੀਆ-ਘਰ

ਪ੍ਰਸ਼ਨ 28.
ਸਤਰਾਂ ਪੂਰੀਆਂ ਕਰੋ :
(ੳ) ਆਓ ਸਾਰੇ ਬਾਲ, ਛੱਤਬੀੜ ਚਲੀਏ ।
ਹਾਣੀਆਂ ਦੇ ਨਾਲ ………………..

(ਅ) ਜੰਗਲਾਂ ਦੇ ਜੀਵ …………….
ਉੱਤਰ:
(ੳ) ਮੋਹਰੇ ਹੋ ਕੇ ਚਲੀਏ ।
(ਅ) ਕਿਵੇਂ ਮਾਣਦੇ ਆਨੰਦ ।

ਪ੍ਰਸ਼ਨ 29.
ਦਿੱਤੇ ਤੁਕਾਤਾਂ ਤੋਂ ਕਾਵਿ-ਸਤਰਾਂ ਬਣਾਓ :
…………………… ਜਾਈਦਾ ।.
…………………… ਪਾਈਦਾ ।
ਉੱਤਰ:
ਬਾਘ ਤੇ ਬਘੇਲੇ ਦੇਖ, ਡਰ ਜਾਈਦਾ । ਭੁੱਲ ਕੇ ਨਾ ਪਿੰਜਰੇ, ਹੱਥ ਪਾਈਦਾ । (ਨੋਟ-ਅਜਿਹੇ ਪ੍ਰਸ਼ਨਾਂ ਦੇ ਉੱਤਰ ਲਈ ਐੱਮ.ਬੀ.ਡੀ. ਸਫਲਤਾ ਦਾ ਸਾਧਨ ਪੜ੍ਹੋ ਤੇ ਸਾਰੀ ਕਵਿਤਾ ਜ਼ਬਾਨੀ ਯਾਦ ਕਰੋ)

PSEB 5th Class Punjabi Solutions Chapter 8 ਚਿੜੀਆ-ਘਰ

ਪ੍ਰਸ਼ਨ 30.
ਕੋਸ਼ ਵਿਚ ਪਹਿਲਾਂ ਕਿਹੜਾ ਸ਼ਬਦ ਆਵੇਗਾ ?
(ਉ) ਬਾਂਦਰ
(ਅ) ਬਾਰਾਂਸਿੰਝਾ
(ੲ) ਬਾਘ
(ਸ) ਬੱਚੇ ।
ਉੱਤਰ:
(ਸ) ਬੱਚੇ ।

VI. ਵਿਆਕਰਨ

ਪ੍ਰਸ਼ਨ 1.
ਵਿਰੋਧੀ ਸ਼ਬਦ ਲਿਖੋ :ਕੈਦ, ਬੰਦ, ਧੁੱਪ, ਤਰਨਾ, ਸੁੱਤਾ, ਝੂਠ, ਰੁੱਸਣਾ, ਹਾਰਨਾ, ਮਰਨਾ, ਚੰਗਾ ।
ਉੱਤਰ:
ਵਿਰੋਧੀ ਸ਼ਬਦ
ਕੈਦ – ਅਜ਼ਾਦ
ਬੰਦ – ਖੁੱਲ੍ਹਾ
ਧੁੱਪ – ਡੁੱਬਣਾ
ਸੁੱਤਾ – ਜਾਗਦਾ
ਝੂਠ – ਸੱਚ
ਰੁੱਸਣਾ – ਮੰਨਣਾ
ਹਾਰਨਾ – ਜਿੱਤਣਾ
ਮਰਨਾ – ਜਿਊਣਾ
ਚੰਗਾ – ਮਾੜਾ, ਬੁਰਾ ।

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦੇ ਸ਼ਬਦ-ਜੋੜ ਸ਼ੁੱਧ ਕਰ ਕੇ ਲਿਖੋ :
ਬਨਮਾਨਸ, ਛਤਬੀੜ, ਸੁਨਿਹਰੀ, ਕਾਵਾਂ, ਲਕੜਬਗਾ, ਮੇਨਾ ।
ਉੱਤਰ:
ਬਨਮਾਨਸ – ਬਣ-ਮਾਣਸ
ਛੱਤਬੀੜ – ਛੱਤਬੀੜ
ਸੁਨਿਹਰੀ – ਸੁਨਹਿਰੀ
ਕਾਵਾਂ – ਕਾਂਵਾਂ
ਲਕੜਬਗਾ – ਲੱਕੜਬੱਘਾ
ਮੇਨਾ – ਮੈਨਾ ।

PSEB 5th Class Punjabi Solutions Chapter 8 ਚਿੜੀਆ-ਘਰ

ਪ੍ਰਸ਼ਨ 3.
ਲੈਅਮਈ ਸ਼ਬਦ ਲਿਖੋ :
ਚੱਲੀਏ, ਬੰਦ, ਸੇਕਦੇ, ਤਰਦੇ, ਪਾਵਦਾ, ਜੰਗਲੀ, ਤੱਕਦਾ, ਮਾਰਦੇ ।
ਉੱਤਰ:
ਚੱਲੀਏ – ਰਲੀਏ
ਬੰਦ – ਅਨੰਦ
ਸੇਕਦੇ – ਵੇਖਦੇ
ਭਰਦੇ – ਭਰਦੇ
ਪਾਂਵਦਾ – ਜਾਂਵਦਾ
ਜੰਗਲੀ – ਰੰਗਲੀ
ਤੱਕਦਾ – ਚੱਕਦਾ
ਮਾਰਦੇ – ਹਾਰਦੇ ।

ਪ੍ਰਸ਼ਨ 4.
‘ਬੰਦ ਦੇ ਨਾਲ ਮਿਲਦਾ ਲੈਅਮਈ ਸ਼ਬਦ ਕਿਹੜਾ ਹੈ ?
(ਉ) ਚੱਕਣਾ
(ਅ) ਵੇਖਦੇ
(ੲ) ਰੈਣ
(ਸ) ਅਨੰਦ ।
ਉੱਤਰ:
(ਸ) ਅਨੰਦ ।

ਪ੍ਰਸ਼ਨ 5.
ਕਿਹੜਾ ਸ਼ਬਦ-ਜੋੜ ਸਹੀ ਹੈ ?
(ਉ) ਕਢਦਾ .
(ਅ) ਕਡਦਾ
(ੲ) ਕੱਡਦਾ
(ਸ) ਕੱਢਦਾ ।
ਉੱਤਰ:
(ਸ) ਕੱਢਦਾ ।

VII. ਤਸਵੀਰਾਂ ਬਾਰੇ ਲਿਖਣਾ

ਪ੍ਰਸ਼ਨ 1.
ਹੇਠਾਂ ਦਿੱਤੀਆਂ ਤਸਵੀਰਾਂ ਵਾਲੇ ਪੰਛੀਆਂ ਜਾਨਵਰਾਂ ਬਾਰੇ ਕਵਿਤਾ ‘ਚਿੜੀਆ-ਘਰ ਵਿਚੋਂ ਪੜੀ ਕੋਈ ਇਕ-ਇਕ ਗੱਲ ਲਿਖੋ :
ਉੱਤਰ:
1. ਸ਼ੇਰ
PSEB 5th Class Punjabi Solutions Chapter 8 ਚਿੜੀਆ-ਘਰ 1
ਸ਼ੇਰ ਰੱਖ ਵਿਚ ਰੱਖੇ ਗਏ ਹਨ ।

2. ਬਾਂਦਰ
PSEB 5th Class Punjabi Solutions Chapter 8 ਚਿੜੀਆ-ਘਰ 2
ਬਾਂਦਰ ਪਿੰਜਰੇ ਵਿਚ ਬੰਦ ਹੈ।

PSEB 5th Class Punjabi Solutions Chapter 8 ਚਿੜੀਆ-ਘਰ

3. ਬਣਮਾਣਸ
PSEB 5th Class Punjabi Solutions Chapter 8 ਚਿੜੀਆ-ਘਰ 3
ਬਣਮਾਣਸ ਮਨੁੱਖਾਂ ਵਾਂਗ ਚਲ ਰਿਹਾ ਹੈ ।

4. ਹਿਰਨਾਂ ਦੀ ਡਾਰ
PSEB 5th Class Punjabi Solutions Chapter 8 ਚਿੜੀਆ-ਘਰ 4
ਹਿਰਨਾਂ ਦੀ ਡਾਰ ਚੁੰਗੀਆਂ ਭਰ ਰਹੀ ਹੈ ।

5. ਮਗਰਮੱਛ
PSEB 5th Class Punjabi Solutions Chapter 8 ਚਿੜੀਆ-ਘਰ 5
ਮਗਰਮੱਛ ਕੋਸੀ-ਕੋਸੀ ਧੁੱਪ ਸੇਕ ਰਹੇ ਹਨ ।

6. ਬਾਘ
PSEB 5th Class Punjabi Solutions Chapter 8 ਚਿੜੀਆ-ਘਰ 6
ਬਾਘ ਨੂੰ ਦੇਖ ਕੇ ਡਰ ਆਉਂਦਾ ਹੈ ।

7. ਬਾਰਾਂ ਸਿੱਕੇ
PSEB 5th Class Punjabi Solutions Chapter 8 ਚਿੜੀਆ-ਘਰ 7
ਬਾਰਾਂ ਸਿੱਕਿਆਂ ਨੂੰ ਦੇਖ ਕੇ ਉਹ ਕਥਾ ਯਾਦ ਆਉਂਦੀ ਹੈ, ਜਿਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸੋਹਣੀ ਉਹ ਚੀਜ਼ ਹੁੰਦੀ ਹੈ, ਜਿਹੜੀ ਕੰਮ ਆਉਂਦੀ ਹੈ ।

PSEB 5th Class Punjabi Solutions Chapter 8 ਚਿੜੀਆ-ਘਰ

8. ਲੱਕੜਬੱਘਾ
PSEB 5th Class Punjabi Solutions Chapter 8 ਚਿੜੀਆ-ਘਰ 8
ਲੱਕੜਬੱਘਾ ਬੱਚੇ ਚੁੱਕ ਲਿਜਾਂਦਾ ਹੈ ।

9. ਹੰਸ
PSEB 5th Class Punjabi Solutions Chapter 8 ਚਿੜੀਆ-ਘਰ 9
ਹੰਸ ਪਾਣੀ ਵਿਚ ਤਰਦੇ ਹਨ ।

10. ਮੈਨਾ
PSEB 5th Class Punjabi Solutions Chapter 8 ਚਿੜੀਆ-ਘਰ 10
ਮੈਨਾ ਦੀ ਚੁੰਝ ਸੁਨਹਿਰੀ ਹੈ ।

11. ਉੱਲੂ
PSEB 5th Class Punjabi Solutions Chapter 8 ਚਿੜੀਆ-ਘਰ 11
ਉੱਲੂ ਅੱਧ-ਸੁੱਤਾ ਜਿਹਾ ਹੈ ।

12. ਕਬੂਤਰ
PSEB 5th Class Punjabi Solutions Chapter 8 ਚਿੜੀਆ-ਘਰ 12
ਕਬੂਤਰ ਗੁਟਕਦੇ ਹਨ ।

13. ਮੋਰ
PSEB 5th Class Punjabi Solutions Chapter 8 ਚਿੜੀਆ-ਘਰ 13
ਮੋਰ ਪੈਲ ਪਾ ਰਿਹਾ ਹੈ ।

14. ਬਗਲੇ
PSEB 5th Class Punjabi Solutions Chapter 8 ਚਿੜੀਆ-ਘਰ 14
ਬਗਲੇ ਨਿੱਕੀ ਜਿਹੀ ਝੀਲ ਵਿਚ ਖੜ੍ਹੇ ਹਨ ।

15. ਜੰਗਲੀ ਕੁਕੜੀ
PSEB 5th Class Punjabi Solutions Chapter 8 ਚਿੜੀਆ-ਘਰ 15
ਜੰਗਲੀ ਕੁਕੜੀ ਉਦਾਸ ਤੇ ਇਕੱਲੀ ਹੈ ।

PSEB 5th Class Punjabi Solutions Chapter 8 ਚਿੜੀਆ-ਘਰ

16. ਲੂੰਬੜੀ
PSEB 5th Class Punjabi Solutions Chapter 8 ਚਿੜੀਆ-ਘਰ 16
ਲੂੰਬੜੀ ਨੂੰ ਦੇਖ ਕੇ ਯਾਦ ਆਉਂਦਾ ਹੈ ਕਿ ਕਿਵੇਂ ਉਸਨੇ ਕਾਂ ਨੂੰ ਗਵਈਆ ਆਖ ਕੇ ਠਗਿਆ ਸੀ ।

17. ਸਹੇ/ਖ਼ਰਗੋਸ਼
PSEB 5th Class Punjabi Solutions Chapter 8 ਚਿੜੀਆ-ਘਰ 17
ਸਹੇ ਤੇ ਖ਼ਰਗੋਸ਼ ਛਾਲਾਂ ਮਾਰ ਰਹੇ ਹਨ ।

VIII. ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕਾਂ ਵਿਚ ਵਰਤੋਂ ਕਰੋ :–
ਛੱਤਬੀੜ, ਰੱਖ, ਬਣਮਾਣਸ, ਚੁੰਗੀਆਂ, ਛੰਭ, ਦਿਖ, ਠੱਗ, ਸ਼ੇਰ, ਉਡਾਰੀ, ਲੂੰਬੜੀ ।
ਉੱਤਰ:

  1. ਛੱਤਬੀੜ (ਇਕ ਪਿੰਡ ਦਾ ਨਾਂ । ਇੱਥੇ ਚਿੜੀਆ-ਘਰ ਹੈ) – ਅਸੀਂ ਕੱਲ੍ਹ ਛੱਤਬੀੜ ਦਾ ਚਿੜੀਆ| ਘਰ ਦੇਖਣ ਗਏ ।
  2. ਰੱਖ (ਨਿੱਕੇ ਰੁੱਖਾਂ ਵਾਲਾ ਜੰਗਲ, ਖੇਤੀਬਾੜੀ ਤੋਂ ਵੱਖਰੀ ਰੱਖੀ ਗਈ ਥਾਂ) – ਚਿੜੀਆ-ਘਰ ਛੱਤਬੀੜ ਦੇ ਰੱਖ ਵਿਚ ਬਣਿਆ ਹੈ ।
  3. ਬਣਮਾਣਸ (ਮਨੁੱਖ ਦੀ ਸ਼ਕਲ ਦਾ ਇੱਕ ਜੰਗਲੀ ਜਨੌਰ) – ਛੱਤਬੀੜ ਦੇ ਚਿੜੀਆ-ਘਰ ਵਿਚ ਇਕ ਬਣਮਾਣਸ ਵੀ ਹੈ ।
  4. ਚੰਗੀਆਂ (ਉੱਛਲ-ਉੱਛਲ ਕੇ ਦੌੜ ਲਾਉਣਾ) – ਜੰਗਲ ਵਿਚ ਹਿਰਨ ਚੁੰਗੀਆਂ ਭਰ ਰਹੇ ਸਨ ।
  5. ਛੰਭ (ਟੋਭੇ, ਛੱਪੜ ਤੇ ਝੀਲ ਵਾਂਗ ਪਾਣੀ ਵਾਲੀ ਥਾਂ) – ਸਾਡੇ ਪਿੰਡ ਦੇ ਨੇੜੇ ਇਕ ਵੱਡਾ ਛੰਭ ਹੈ ।
  6. ਦਿਖ (ਜਿਵੇਂ ਕੋਈ ਚੀਜ਼ ਦਿਸਦੀ ਹੈ, ਵੇਖਣ ਵਾਲੇ ਉੱਤੇ ਬਣਦਾ ਪ੍ਰਭਾਵ) – ਜੰਗਲੀ ਕੁੱਕੜ ਦੀ ਦਿਖ ਬਹੁਤ ਸੋਹਣੀ ਹੈ ।
  7. ਠੱਗ (ਧੋਖਾ ਦੇ ਕੇ ਲੁੱਟਣ ਵਾਲਾ) – ਰਾਤ ਵੇਲੇ ਇਕ ਠੱਗ ਨੇ ਉਸ ਤੋਂ ਸਾਰੇ ਪੈਸੇ ਠੱਗ ਲਏ ।
  8. ਸ਼ੇਰ (ਇਕ ਖੂੰਖਾਰ ਜੰਗਲੀ ਪਸ਼ੂ) – ਸ਼ੇਰ ਨੂੰ ਜੰਗਲ ਦਾ ਰਾਜਾ ਮੰਨਿਆ ਜਾਂਦਾ ਹੈ ।
  9. ਉਡਾਰੀ (ਉੱਡਣ ਕਿਰਿਆ ਦਾ ਨਾਂਵ) – ਪੰਛੀ ਹਵਾ ਵਿਚ ਉਡਾਰੀ ਮਾਰ ਕੇ ਅੱਖੋਂ ਓਹਲੇ ਹੋ ਗਿਆ ।
  10. ਲੂੰਬੜੀ (ਇਕ ਜੰਗਲੀ ਜਾਨਵਰ) – ਲੂੰਬੜੀ ਇਕ ਚਲਾਕ ਜਾਨਵਰ ਹੈ ।

ਪ੍ਰਸ਼ਨ 2.
ਹੇਠਾਂ ਲਿਖੇ ਸ਼ਬਦਾਂ ਦੇ ਅਰਥ ਲਿਖੋ :
ਛੱਤਬੀੜ, ਰੱਖਾਂ, ਅਨੰਦ, ਬਣ-ਮਾਣਸ, ਡਾਰ, ਚੰਗੀਆਂ, ਕਥਾ, ਛੰਭ, ਗੁਟਕਦੇ ।
ਉੱਤਰ:
ਛੱਤਬੀੜ – ਇਕ ਪਿੰਡ ਦਾ ਨਾਂ, ਜਿੱਥੇ ਚਿੜੀਆ-ਘਰ ਸਥਿਤ ਹੈ ।
ਰੱਖਾਂ – ਰੱਖੀ ਹੋਈ ਹਰੀ-ਭਰੀ ਥਾਂ ।
ਅਨੰਦ – ਮੌਜ, ਮਜ਼ਾ, ਸਵਾਦ ।
ਬਣਮਾਣਸ – ਇਕ ਪਸ਼ੂ, ਜੋ ਮਨੁੱਖਾਂ ਦਾ ਵਡੇਰਾ ਮੰਨਿਆ ਜਾਂਦਾ ਹੈ ।
ਡਾਰ – ਪੰਛੀਆਂ ਜਾਂ ਪਸ਼ੂਆਂ ਦੀ ਕਤਾਰ ।
ਚੰਗੀਆਂ – ਹਿਰਨਾਂ ਦੀਆਂ ਛਾਲਾਂ ।
ਕਥਾ – ਕਹਾਣੀ ।
ਛੰਭ – ਛੋਟੀ ਝੀਲ, ਵੱਡਾ ਛੱਪੜ ।
ਗੁਟਕਦੇ – ‘ਕਬੂਤਰਾਂ ਦਾ ਬੋਲਣਾ ।

PSEB 5th Class Punjabi Solutions Chapter 8 ਚਿੜੀਆ-ਘਰ

ਪ੍ਰਸ਼ਨ 3.
ਹੇਠਾਂ ਕੁੱਝ ਜਾਨਵਰਾਂ ਅਤੇ ਪੰਛੀਆਂ ਦੇ ਨਾਂ ਦਿੱਤੇ ਗਏ ਹਨ । ਇਨ੍ਹਾਂ ਵਿਚੋਂ ਦੋਹਾਂ ਦੀਆਂ ਅਲੱਗਅਲੱਗ ਸੂਚੀਆਂ ਬਣਾਓ :
ਕੁੱਕੜ, ਸ਼ੇਰ, ਬਣ-ਮਾਣਸ, ਕਬੂਤਰ, ਹਿਰਨ, ਮਗਰਮੱਛ, ਉੱਲੂ, ਲੱਕੜਬੱਘਾ, ਬਾਘ, ਹੰਸ, ਬਾਰਾਂਸਿੰਕਾ, ਮੈਨਾ, ਲੂੰਬੜੀ, ਮੋਰ, ਖ਼ਰਗੋਸ਼, ਕੱਛੂ, ਕਾਂ, ਬਗਲਾ ॥
ਉੱਤਰ:
ਜਾਨਵਰ (ਪਸ਼ੂ) – ਪੰਛੀ
ਸ਼ੇਰ – ਹੰਸ
ਬਣ-ਮਾਣਸ – ਕਬੂਤਰ
ਹਿਰਨ – ਉੱਲੂ
ਮਗਰਮੱਛ – ਕੁਕੜ
ਲੱਕੜਬੱਘਾ – ਮੈਨਾ
ਬਾਘ – ਮੋਰ
ਬਾਰਾਂਸਿੰਝਾ – ਕਾਂ
ਲੂੰਬੜੀ – ਬਰਲਾ
ਖ਼ਰਗੋਸ਼
ਕੱਛੂ

IX. ਕਾਵਿ-ਸਤਰਾਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੀਆਂ ਕਾਵਿ-ਸਤਰਾਂ ਨੂੰ ਪੂਰੀਆਂ ਕਰੋ :
(ੳ) ਆਓ ਸਾਰੇ ਬਾਲ
……………………. । (ਪ੍ਰੀਖਿਆ 2010)
ਹਾਣੀਆਂ ਦੇ ਨਾਲ
…………………… ।
ਉੱਤਰ:
ਆਓ ਸਾਰੇ ਬਾਲ
ਛੱਤਬੀੜ ਚੱਲੀਏ ।
ਹਾਣੀਆਂ ਦੇ ਨਾਲ
ਅੱਗੇ ਹੋ ਕੇ ਲੀਏ ।

(ਅ) ਰੱਖਾਂ ਵਿਚ ਸ਼ੇਰ
……………………. ।
ਜੰਗਲਾਂ ਦੇ ਜੀਵ
……………………. ।
ਉੱਤਰ:
ਰੱਖਾਂ ਵਿਚ ਸ਼ੇਰ,
ਬੰਦਾ ਪਿੰਜਰੇ ‘ਚ ਬੰਦ ।
ਜੰਗਲਾਂ ਦੇ ਜੀਵ.
ਕਿਵੇਂ ਮਾਣਦੇ ਅਨੰਦ ॥

PSEB 5th Class Punjabi Solutions Chapter 8 ਚਿੜੀਆ-ਘਰ

(ੲ) ਬਣਮਾਣਸ ਵੇਖੋ :
……………………. ।
ਕੱਢਦਾ ਅਵਾਜ਼
……………………. ।
ਉੱਤਰ:
ਬਣਮਾਣਸ ਵੇਖੋ
ਸਾਡੇ ਵਾਂਗ ਚੱਲਦਾ ।
ਕੱਢਦਾ ਅਵਾਜ਼
ਜਿਵੇਂ ਢੋਲ ਵੱਜਦਾ ।

(ਸ) ਹਿਰਨਾਂ ਦੀ ਡਾਰ
……………………. ।
ਹਰਾ-ਭਰਾ ਚਾਰਾ
……………………. । (ਪ੍ਰੀਖਿਆ 2008)
ਉੱਤਰ:
ਹਿਰਨਾਂ ਦੀ ਡਾਰ
ਭਰੇ ਚੰਗੀਆਂ ਪਈ ।
ਹਰਾ-ਭਰਾ ਚਾਰਾ
ਨਾਲੇ ਡਰ ਕੋਈ ਨਹੀਂ ।

(ਹ) ਮਗਰ-ਮੱਛ ਵੇਖੋ
……………………. ।
ਇਹ ਵੀ ਸਾਡੇ ਵਲ .
……………………. ।
ਉੱਤਰ:
ਮਗਰ-ਮੱਛ ਵੇਖੋ
ਕੋਸੀ ਧੁੱਪ ਸੇਕਦੇ ।
ਇਹ ਵੀ ਸਾਡੇ ਵਲ
ਲੁਕ-ਛਿਪ ਵੇਖਦੇ ।

PSEB 5th Class Punjabi Solutions Chapter 8 ਚਿੜੀਆ-ਘਰ

(ਕ) ਬਾਘ ਤੇ ਬਘੇਲੇ ਵੇਖ
……………………. ।
ਭੁੱਲ ਕੇ ਨਾ ਪਿੰਜਰੇ ‘ਚ
……………………. ।
ਉੱਤਰ:
ਬਾਘ ਤੇ ਬਘੇਲੇ ਵੇਖ
ਡਰ ਜਾਈਦਾ ।
ਭੁੱਲ ਕੇ ਨਾ ਪਿੰਜਰੇ ‘ਚ
ਹੱਥ ਪਾਈਦਾ ।

ਪ੍ਰਸ਼ਨ 2.
ਹੇਠ ਲਿਖੀਆਂ ਕਾਵਿ-ਸਤਰਾਂ ਨੂੰ ਪੂਰੀਆਂ ਕਰੋ :- .
(ਉ) ਬਾਰਾਂ ਸਿੰਝੇ ਵੇਖ
……………………. ।
ਸੋਹਣੀ ਉਹੋ ਚੀਜ਼.
……………………. ।
ਉੱਤਰ:
ਬਾਰਾਂ ਸਿੰਥੇ ਵੇਖ
ਕਥਾ ਯਾਦ ਆਂਵਦੀ ।
ਸੋਹਣੀ ਉਹੋ ਚੀਜ਼
ਜਿਹੜੀ ਕੰਮ ਆਂਵਦੀ ।

(ਅ) ਲੱਕੜਬੱਘਾ ਨਹੀਓ
……………………. ।
ਆਖਦਾ ਸੀ ਤਾਇਆ .
……………………. ।
ਉੱਤਰ:
ਲੱਕੜਬੱਘਾ ਨਹੀਓਂ
ਸਾਡੇ ਵੱਲ ਤੱਕਦਾ ।
ਆਖਦਾ ਸੀ ਤਾਇਆ .
ਇਹ ਤਾਂ ਬੱਚੇ ਚੱਕਦਾ ।

PSEB 5th Class Punjabi Solutions Chapter 8 ਚਿੜੀਆ-ਘਰ

(ੲ) ਨਿੱਕੇ ਜਿਹੇ ਛੰਭ
……………………. ।
ਕੈਦ ਨੇ ਵਿਚਾਰੇ
……………………. ।
ਉੱਤਰ:
ਨਿੱਕੇ ਜਿਹੇ ਛੰਭ
ਵਿੱਚ ਹੰਸ ਤਰਦੇ ।
ਕੈਦ ਨੇ ਵਿਚਾਰੇ
ਨਾ ਉਡਾਰੀ ਭਰਦੇ ।

(ਸ) ਸੁਨਹਿਰੀ ਚੁੰਝ ਵਾਲੀ
……………………. ।
ਸੁਨੇਹਾ ਕੋਈ ਦੇਵੇ ।
……………………. ।
ਉੱਤਰ:
ਸੁਨਹਿਰੀ ਚੁੰਝ ਵਾਲੀ
ਮੈਨਾ ਹੈ ਪਹਾੜ ਦੀ ।
ਸੁਨੇਹਾ ਕੋਈ ਦੇਵੇ
ਮੈਨੂੰ ਵਾਜ ਮਾਰਦੀ ।

(ਹ) ਅੱਧ-ਸੁੱਤਾ ਉੱਲੂ
……………………. ।
ਮਨ ਵਿਚ ਇਹ ਵੀ .
……………………. ।
ਉੱਤਰ:
ਅੱਧ-ਸੁੱਤਾ ਉੱਲੂ
ਸਾਡੇ ਵੱਲ ਝਾਕਦਾ ।
ਮਨ ਵਿਚ ਇਹ ਵੀ
ਸਾਨੂੰ ਉੱਲੂ ਆਖਦਾ ।

PSEB 5th Class Punjabi Solutions Chapter 8 ਚਿੜੀਆ-ਘਰ

(ਕ) ਗੁਟਕਦੇ ਕਬੂਤਰ
……………………. ।
ਜਾਪਦਾ ਏ ਜਿਵੇਂ
……………………. ।
ਉੱਤਰ:
ਗੁਟਕਦੇ ਕਬੂਤਰ
ਕਿਵੇਂ ਘੋਰੇ ਕੱਢਦੇ ।
ਜਾਪਦਾ ਏ ਜਿਵੇਂ
ਕੋਈ ਨਾਚ ਨੱਚਦੇ ।

(ਖ) ਪੰਛੀਆਂ ਦਾ ਰਾਜਾ
……………………. ।
ਝੂਠ ਹੈ ਗੁਟਾਰਾਂ
……………………. ।
ਉੱਤਰ:
ਪੰਛੀਆਂ ਦਾ ਰਾਜਾ
ਮੋਰ ਪੈਲ ਪਾਂਵਦਾ ।
ਝੂਠ ਹੈ ਗੁਟਾਰਾਂ
ਨਾਲ ਰੁੱਸ ਜਾਂਵਦਾ ।

ਪ੍ਰਸ਼ਨ 3.
ਹੇਠ ਲਿਖੀਆਂ ਕਾਵਿ-ਸਤਰਾਂ ਨੂੰ ਪੂਰੀਆਂ ਕਰੋ :
(ਉ) ਨਿੱਕੀ ਜਿਹੀ ਝੀਲ
……………………. ।
ਬਗਲੇ-ਭਗਤ . .
……………………. ।
ਉੱਤਰ:
ਨਿੱਕੀ ਜਿਹੀ ਝੀਲ
ਵਿੱਚ ਪੱਤੇ ਨੇ ਝੜੇ ।
ਬਗਲੇ-ਭਗਤ
ਵਿੱਚ ਕਿਵੇਂ ਨੇ ਖੜੇ ।

PSEB 5th Class Punjabi Solutions Chapter 8 ਚਿੜੀਆ-ਘਰ

(ਅ) ਇਕੱਲਾ ਤੇ ਉਦਾਸ
……………………. ।
ਵੇਖਣ ਹੀ ਵਾਲੀ
……………………. ।
ਉੱਤਰ:
ਇਕੱਲਾ ਤੇ ਉਦਾਸ
ਕੁੱਕੜ ਇੱਕ ਜੰਗਲੀ ।
ਵੇਖਣ ਹੀ ਵਾਲੀ
ਇਹਦੀ ਦਿੱਖ ਰੰਗਲੀ ।

(ੲ) ਲੂੰਬੜੀ ਨੂੰ ਵੇਖ
……………………. ।
ਕਾਂਵਾਂ ਨੂੰ ਗਵੱਈਆ ਆਖ
……………………. ।
ਉੱਤਰ:
ਲੂੰਬੜੀ ਨੂੰ ਵੇਖ
ਬਾਤ ਯਾਦ ਆਉਂਦੀ ਏ ।
ਕਾਂਵਾਂ ਨੂੰ ਗਵੱਈਆ ਆਖ
ਠੱਗ ਜਾਂਦੀ ਏ ।

(ਸ) ਸਹੇ-ਖ਼ਰਗੋਸ਼
……………………. ।
ਕਦੇ-ਕਦੇ ਭਾਵੇਂ
……………………. ।
ਉੱਤਰ:
ਸਹੇ-ਖ਼ਰਗੋਸ਼
ਲੰਮੀ ਛਾਲ਼ ਮਾਰਦੇ ।
ਕਦੇ-ਕਦੇ ਭਾਵੇਂ
ਕੱਛੂ ਕੋਲੋਂ ਹਾਰਦੇ ।

PSEB 5th Class Punjabi Solutions Chapter 8 ਚਿੜੀਆ-ਘਰ

(ਹ) ਪੰਛੀਆਂ ਨੂੰ ਕੈਦ
……………………. ।
ਪਿੰਜਰੇ ‘ਚ ਰਹਿਣ
……………………. । (ਪ੍ਰੀਖਿਆ 2008)
ਉੱਤਰ:
ਪੰਛੀਆਂ ਨੂੰ ਕੈਦ
ਭੁੱਲ ਕੇ ਨਾ ਕਰਨਾ ।
ਪਿੰਜਰੇ ‘ਚ ਰਹਿਣ
ਨਾਲੋਂ ਚੰਗਾ ਮਰਨਾ ।

ਔਖੇ ਸ਼ਬਦਾਂ ਦੇ ਅਰਥ

ਬਾਲ – ਬੱਚੇ ।
ਛੱਤਬੀੜ – ਇਕ ਪਿੰਡ ਦਾ ਨਾਂ, ਜਿੱਥੇ ਚਿੜੀਆ-ਘਰ ਸਥਿਤ ਹੈ ।
ਰੱਖਾਂ – ਨਿੱਕੇ ਰੁੱਖਾਂ ਵਾਲਾ ਜੰਗਲ ।
ਅਨੰਦ – ਖੁਸ਼ੀ ।
ਬਣਮਾਣਸ – ਚਿੰਪਾਜ਼ੀ, ਮਨੁੱਖ ਦੀ ਸ਼ਕਲ ਦਾ ਇਕ ਜਾਨਵਰ ।
ਚੁੰਗੀਆਂ – ਛਾਲਾਂ ।
ਕੋਸੀ – ਨਿੱਘੀ ।
ਕਥਾ-ਕਹਾਣੀ ।
ਛੰਭ – ਛੋਟੀ ਝੀਲ, ਵੱਡਾ ਛੱਪੜ ।
ਡਾਰ – ਪੰਛੀਆਂ ਦਾ ਕਤਾਰ ਵਿੱਚ ਉੱਡਣਾ ।
ਗੁਟਕਦੇ – ਬੋਲਦੇ ।
ਗੁਟਾਰਾਂ – ਛਾਰਕਾਂ ।
ਬਗਲੇ-ਭਗਤ – ਬਗਲਾ ਇਕ ਚਿੱਟੇ ਰੰਗ ਦਾ ਪੰਛੀ ਹੈ, ਜੋ ਸਰੋਵਰਾਂ ਤੇ ਨਦੀਆਂ ਕੰਢੇ ਇਕ ਟੰਗ ਭਾਰ ਖੜਾ ਭਗਤੀ ਕਰਦਾ ਜਾਪਦਾ ਹੈ, ਪਰ ਜਦੋਂ ਕੋਈ ਮੱਛੀ ਉਛਲਦੀ ਹੈ, ਤਾਂ ਇਹ ਉਸ ਨੂੰ ਝਪਟ ਲੈਂਦਾ ਹੈ ।
ਦਿਖ – ਦਿਸਣ ਵਿਚ ।
ਰੰਗਲੀ – ਰੰਗਾਂ ਵਾਲੀ.।
ਠਗ – ਧੋਖਾ ਦੇ ਕੇ ਲੁੱਟਣ ਵਾਲਾ ।

PSEB 4th Class Maths Solutions Chapter 5 ਮਾਪ Ex 5.4

Punjab State Board PSEB 4th Class Maths Book Solutions Chapter 5 ਮਾਪ Ex 5.4 Textbook Exercise Questions and Answers.

PSEB Solutions for Class 4 Maths Chapter 5 ਮਾਪ Ex 5.4

(ਉ) ਦਿੱਤੇ ਹੋਏ ਬਿੰਦੂਆਂ ਨੂੰ ਮਿਲਾ ਕੇ ਰੇਖਾ-ਖੰਡ ਖਿੱਚੋ ਅਤੇ ਉਹਨਾਂ ਦੀ ਲੰਬਾਈ ਮਾਪੋ : .
PSEB 4th Class Maths Solutions Chapter 5 ਮਾਪ Ex 5.4 1
ਹੱਲ:
(a)
PSEB 4th Class Maths Solutions Chapter 5 ਮਾਪ Ex 5.4 2

(b)
PSEB 4th Class Maths Solutions Chapter 5 ਮਾਪ Ex 5.4 3

PSEB 4th Class Maths Solutions Chapter 5 ਮਾਪ Ex 5.4

(c)
PSEB 4th Class Maths Solutions Chapter 5 ਮਾਪ Ex 5.4 4

(ਅ) ਦਿੱਤੀ ਹੋਈ ਲੰਬਾਈ ਦਾ ਰੇਖਾ-ਖੰਡ ਖਿੱਚੋ :

(a) 5 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.4 5

(b) 8 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.4 6

(c) 6 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.4 7

(d) 2 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.4 8

PSEB 4th Class Maths Solutions Chapter 5 ਮਾਪ Ex 5.4

(e) 7 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.4 9

(f) 9 ਸੈਂ.ਮੀ.
ਹੱਲ:
PSEB 4th Class Maths Solutions Chapter 5 ਮਾਪ Ex 5.4 10

PSEB 4th Class Maths Solutions Chapter 5 ਮਾਪ Ex 5.3

Punjab State Board PSEB 4th Class Maths Book Solutions Chapter 5 ਮਾਪ Ex 5.3 Textbook Exercise Questions and Answers.

PSEB Solutions for Class 4 Maths Chapter 5 ਮਾਪ Ex 5.3

ਮੀਟਰ (ਯਾਦ ਰੱਖੋ 1 ਮੀਟਰ = 100 ਸੈਂ ਟੀਮੀਟਰ)

ਪ੍ਰਸ਼ਨ 1.
ਮੀਟਰਾਂ ਵਿੱਚ ਬਦਲੋ ।

(a) 400 ਸੈਂ.ਮੀ. = ……ਮੀ.
ਹੱਲ:
4 ਮੀ.

(b) 700 ਸੈਂ.ਮੀ. = ……ਮੀ.
ਹੱਲ:
7 ਮੀ.

(c) 200 ਸੈਂਪੀ. = ……ਮੀ.
ਹੱਲ:
2 ਮੀ.

(d) 800, ਸੈਂ.ਮੀ. = …….
ਹੱਲ:
8 ਮੀ.

PSEB 4th Class Maths Solutions Chapter 5 ਮਾਪ Ex 5.3

(e) 500 ਸੈਂ.ਮੀ.. . ….. .ਮੀ.
ਹੱਲ:
5 ਮੀ.

(f) 900 ਸੈਂ.ਮੀ. = ……ਮੀ.
ਹੱਲ:
9 ਮੀ.

ਪ੍ਰਸ਼ਨ 2.
ਸੈਂਟੀਮੀਟਰਾਂ ਵਿੱਚ ਬਦਲੋ ।

(a) 3 ਮੀ. =……… ਸੈਂ.ਮੀ.
ਹੱਲ:
3 ਮੀ. = 3 × 100 ਸੈਂ.ਮੀ.
= 300 ਸੈਂ.ਮੀ.

(b) 6 ਮੀ. = ……… ਸੈਂ.ਮੀ.
ਹੱਲ:
6 ਮੀ. = 6 × 100 ਸੈਂ.ਮੀ.
= 600 ਸੈਂ.ਮੀ.

(c) 4 ਮੀ. = ……… ਸੈਂ.ਮੀ.
ਹੱਲ:
4 ਮੀ. = 4 × 100 ਸੈਂ.ਮੀ.
= 400 ਸੈਂ.ਮੀ.

(d) 9 ਮੀ. = ……… ਮੈਂ.ਮੀ.
ਹੱਲ:
9 ਮੀ. = 9 × 100 ਸੈਂ.ਮੀ.
= 900 ਸੈਂ.ਮੀ.

(e) 2 ਮੀ. = ……… ਸੈਂ.ਮੀ.
ਹੱਲ:
2 ਮੀ. = 2 × 100 ਸੈਂ.ਮੀ.
= 200 ਸੈਂ.ਮੀ.

PSEB 4th Class Maths Solutions Chapter 5 ਮਾਪ Ex 5.3

(f) 5 ਮੀ. = ……… ਸੈਂ.ਮੀ.
ਹੱਲ:
5 ਮੀ. = 5 × 100 ਸੈਂ.ਮੀ.
= 500 ਸੈਂ.ਮੀ.

ਪ੍ਰਸ਼ਨ 3.
ਮੋਹਿਤ ਨੇ 30 ਸੈਂ.ਮੀ. ਵਾਲੇ ਫੁੱਟੇ ਨਾਲ ਆਪਣੀ ਜਮਾਤ ਦੇ ਕਮਰੇ ਦੀਆਂ ਕੁੱਝ ਚੀਜ਼ਾਂ ਦੀ ਲੰਬਾਈ ਸੈਂਟੀਮੀਟਰਾਂ ਵਿੱਚ ਮਾਪੀ । ਇਸ ਲੰਬਾਈ ਨੂੰ ਮੀਟਰ ਅਤੇ ਸੈਂਟੀਮੀਟਰਾਂ ਵਿੱਚ ਬਦਲੋ !
PSEB 4th Class Maths Solutions Chapter 5 ਮਾਪ Ex 5.3 1
ਹੱਲ:

  1. 1 ਮੀ. 8 ਸੈਂ.ਮੀ.
  2. 1 ਮੀ. 32 ਸੈਂ.ਮੀ.
  3. 3 ਮੀ. 5 ਸੈਂ.ਮੀ.
  4. 4 ਮੀ. 50 ਸੈਂ.ਮੀ. ।

ਪ੍ਰਸ਼ਨ 4.
ਹੇਠਾਂ ਦਿੱਤੀਆਂ ਥਾਂਵਾਂ ਵਿਚਕਾਰ ਦੂਰੀ ਦਾ ਅਨੁਮਾਨ ਮੀਟਰਾਂ ਵਿੱਚ ਲਗਾਓ ਤੇ ਇੱਕ ਮੀਟਰ, ਰਾਡ ਜਾਂ ਫੀਤੇ ‘ ਨਾਲ ਅਸਲ ਦੂਰੀ ਪਤਾ ਕਰੋ ।
PSEB 4th Class Maths Solutions Chapter 5 ਮਾਪ Ex 5.3 2
ਹੱਲ:
ਵਿਦਿਆਰਥੀ ਆਪ ਕਰਨ ।