PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ

Punjab State Board PSEB 5th Class Punjabi Book Solutions Punjabi Rachana ਚਿਤਰ ਦੇਖ ਕੇ ਵਰਣਨ Exercise Questions and Answers.

PSEB 5th Class Punjabi Rachana ਚਿਤਰ ਦੇਖ ਕੇ ਵਰਣਨ (1st Language)

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 1
ਪ੍ਰਸ਼ਨ 1.
ਉਪਰੋਕਤ ਚਿਤਰ ਨੂੰ ਵੇਖ ਕੇ 7-8 ਸਤਰਾਂ ਲਿਖੋ।
ਉੱਤਰ :
ਇਸ ਚਿਤਰ ਵਿਚ ਪੁਰਾਣੇ ਨਮੂਨੇ ਦਾ ਇਕ ਘਰ ਹੈ, ਜਿਸ ਦੇ ਵਿਹੜੇ ਵਿਚ ਚਾਰ ਕੁੜੀਆਂ ਬੈਠੀਆਂ ਹਨ। ਇਹ ਕੱਤਣ ਤੁੰਬਣ ਦੇ ਕੰਮ ਕਰ ਰਹੀਆਂ ਹਨ। ਇਕ ਕੁੜੀ ਸਾਹਮਣੇ ਚਰਖ਼ਾ ਡਾਹ ਕੇ ਤੰਦ ਕੱਢਦੀ ਹੋਈ ਕੱਤ ਰਹੀ ਹੈ। ਉਸਦੇ ਨਾਲ ਬੈਠੀ ਕੁੜੀ ਕਢਾਈ ਕਰ ਰਹੀ ਹੈ ਅਗਲੀ ਕੁੜੀ ਕੱਤੇ ਹੋਏ ਸਤ ਨੂੰ ਅਟੇਰ ਰਹੀ ਹੈ।

ਸੱਜੇ ਪਾਸੇ ਬੈਠੀ ਪਹਿਲੀ ਕੁੜੀ ਵੀ ਕਢਾਈ ਕਰ ਰਹੀ ਹੈ। ਖੱਬੇ ਪਾਸੇ ਚਾਟੀ ਵਿਚ ਮਧਾਣੀ ਪਈ ਹੈ ਅਤੇ ਸੱਜੇ ਪਾਸੇ ਚੌਂਕੇ ਦਾ ਓਟਾ ਤੇ ਪਿੱਛੇ ਭੜੋਲੀ ਦਿਖਾਈ ਦੇ ਰਹੀ ਹੈ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 2
ਪ੍ਰਸ਼ਨ 2.
ਉਪਰੋਕਤ ਚਿਤਰ ਨੂੰ ਦੇਖ ਕੇ ਅੱਠ ਸਤਰਾਂ ਲਿਖੋ।
ਉੱਤਰ :
ਇਸ ਚਿਤਰ ਵਿਚ ਦੋ ਸਿੱਖ ਨੌਜਵਾਨ ਗਤਕਾ ਖੇਡ ਰਹੇ ਹਨ। ਉਨ੍ਹਾਂ ਨੇ ਖ਼ਾਸ ਕਿਸਮ ਦੇ ਕੱਪੜੇ ਪਹਿਨੇ ਹੋਏ ਹਨ ਤੇ ਕਮਰਕੱਸੇ ਕੀਤੇ ਹੋਏ ਹਨ। ਦੋਹਾਂ ਦੇ ਸੱਜੇ ਹੱਥਾਂ ਵਿਚ ਤਲਵਾਰਾਂ ਹਨ ਤੇ ਖੱਬੇ ਵਿਚ ਢਾਲਾਂ ਇਕ ਜ਼ਰਾ ਛੋਟੀ ਉਮਰ ਦਾ ਖਿਡਾਰੀ ਪਿੱਛੇ ਆਪਣੀ ਵਾਰੀ ਲਈ ਤਿਆਰ-ਬਰ-ਤਿਆਰ ਹੈ।

ਖੱਬੇ ਹੱਥ ਵਾਲਾ ਖਿਡਾਰੀ ਪੂਰੇ ਜੋਸ਼ ਨਾਲ ਲਪਕ ਕੇ ਦੂਜੇ ਉੱਤੇ ਤਲਵਾਰ ਦਾ ਵਾਰ ਕਰ ਰਿਹਾ ਹੈ ਤੇ ਅਗਲਾ ਅੱਗੋਂ ਪੂਰੀ ਚੁਸਤੀ ਤੇ ਜ਼ੋਰ ਨਾਲ ਰੋਕ ਰਿਹਾ ਹੈ। ਗਤਕਾ ਖੇਡਣ ਵਾਲਿਆਂ ਦੇ ਚਾਰ-ਪੰਜ ਸਾਥੀ ਹੋਰਨਾਂ ਦਰਸ਼ਕਾਂ ਵਿਚ ਖੜ੍ਹੇ ਹਨ। ਦਰਸ਼ਕਾਂ ਦੇ ਵਿਚਕਾਰ ਇਕ ਛੋਟੀ ਉਮਰ ਦਾ ਗਤਕੇ ਦਾ ਖਿਡਾਰੀ ਵੀ ਹੈ। ਖੇਡ ਬੜੀ ਜੋਸ਼ ਭਰੀ ਤੇ ਉਤਸੁਕਤਾ-ਜਗਾਊ ਹੈ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 3
ਪ੍ਰਸ਼ਨ 3.
ਚਿਤਰ ਨੂੰ ਦੇਖ ਕੇ ਸੱਤ ਸਤਰਾਂ ਲਿਖੋ।
ਉੱਤਰ :
ਇਸ ਚਿਤਰ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਦ੍ਰਿਸ਼ ਹੈ ਸਰਹੰਦ ਦੇ ਨਵਾਬ ਵਜ਼ੀਰ – ਖਾਂ ਨੇ ਗੁਰੂ ਸਾਹਿਬ ਦੇ ਇਨ੍ਹਾਂ ਨਿੱਕੇ-ਨਿੱਕੇ ਬੱਚਿਆਂ ਨੂੰ ਧਰਮ ਨਾ ਬਦਲਣ ਕਰ ਕੇ ਜਿਊਂਦਿਆਂ ਨੀਂਹਾਂ ਵਿਚ ਚਿਣਨ ਦਾ ਹੁਕਮ ਦਿੱਤਾ ਹੈ। ਇਸ ਹੁਕਮ ਦੀ ਪਾਲਣਾ ਕਰਦੇ ਹੋਏ ਰਾਜ ਮਿਸਤਰੀ ਮਸਾਲਾ ਲਾ ਕੇ ਬੱਚਿਆਂ ਦੁਆਲੇ ਇੱਟਾਂ ਦੀ ਚਿਣਾਈ ਕਰ ਰਹੇ ਹਨ। ਨਵਾਬ ਵਜ਼ੀਰ ਖ਼ਾਂ, ਕਾਜ਼ੀ ਤੇ ਹੋਰ ਦਰਸ਼ਕ ਉੱਥੇ ਖੜ੍ਹੇ ਹਨ।

ਬੱਚੇ ਮੌਤ ਤੋਂ ਬੇਪਰਵਾਹ ਹਨ ਤੇ ਬਾਂਹਾਂ ਉਠਾ ਕੇ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਸਿੱਖੀ ਸਿਦਕ ਜਾਨ ਤੋਂ ਪਿਆਰਾ ਹੈ। ਕੰਧ ਬੱਚਿਆਂ ਦੀ ਛਾਤੀ ਤਕ ਪਹੁੰਚ ਚੁੱਕੀ ਹੈ। ਬੱਚਿਆਂ ਦੀ ਬੇਪਰਵਾਹੀ ਦੇਖ ਕੇ ਵਜ਼ੀਰ ਖਾਂ ਨੂੰ ਹੈਰਾਨੀ ਤੇ ਘਬਰਾਹਟ ਹੋ ਰਹੀ ਹੈ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 4
ਪ੍ਰਸ਼ਨ 4.
ਉਪਰੋਕਤ ਚਿੱਤਰ ਨੂੰ ਦੇਖ ਕੇ ਅੱਠ ਸਤਰਾਂ ਲਿਖੋ।
ਉੱਤਰ :
ਚਿਤਰ ਵਿਚ ਇਕ ਚਿੜੀਆ-ਘਰ ਦਿਖਾਈ ਦੇ ਰਿਹਾ ਹੈ। ਚਿੜੀਆ-ਘਰ ਵਿਚ ਵੱਖ-ਵੱਖ ਪਸ਼ੂਆਂ ਤੇ ਜਾਨਵਰਾਂ ਨੂੰ ਦੇਖਣ ਲਈ ਕੁੱਝ ਬੱਚੇ ਆਏ ਹਨ। ਚਿੜੀਆ-ਘਰ ਦੇ ਬਾਹਰ ਉੱਚਾ ਗੇਟ ਹੈ, ਜਿਸਨੂੰ ਲੰਘ ਕੇ ਦਰਸ਼ਕ ਅੰਦਰ ਆਉਂਦੇ ਹਨ ਤੇ ਫਿਰ ਟਿਕਟ ਲੈਣ ਵਾਲੀ ਖਿੜਕੀ ਕੋਲ ਪਹੁੰਚਦੇ ਹਨ। ਚਿੜੀਆਘਰ ਵਿਚ ਪਿੰਜਰੇ ਵਿਚ ਸਾਹਮਣੇ ਤਿੰਨ ਜ਼ੈਬਰੇ ਦਿਖਾਈ ਦੇ ਰਹੇ ਹਨ ਤੇ ਉਸ ਤੋਂ ਅੱਗੇ ਇਕ ਬਾਂਦਰ ਪੂਛ ਨਾਲ ਲਮਕ ਰਿਹਾ ਹੈ। ਉਸ ਅੱਗੇ ਇਕ ਪਾਸੇ ਵੱਡੇ ਜੰਗਲੇ ਵਿਚ ਵੱਡਾ ਹਾਥੀ ਤੇ ਦੂਜੇ ਪਾਸੇ ਬਾਰਾਂਸਿੰਝਾ ਖੜ੍ਹਾ ਹੈ।

ਇਨ੍ਹਾਂ ਤੋਂ ਇਲਾਵਾ ਪਾਣੀ ਕੰਢੇ ਵੱਡੇ ਸਾਰਸ, ਉਸ ਤੋਂ ਅੱਗੇ ਇਕ ਲੰਬੜੀ, ਪਾਂਡਾ, ਹੋਰ ਅੱਗੇ ਇਕ ਮਗਰਮੱਛ, ਜਿਰਾਫ਼, ਗਿਰਝ ਤੇ ਉੱਲੂ ਤੇ ਲਮਕਦਾ ਸੱਪ ਵੀ ਹੈ। ਚਿੜੀਆ-ਘਰ ਵਿਚ ਖਜੂਰਾਂ ਤੇ ਹੋਰ ਰੁੱਖ-ਪੌਦੇ ਵੀ ਹਨ। ਬੱਚੇ ਇਨ੍ਹਾਂ ਨੂੰ ਦੇਖ ਕੇ ਖ਼ੁਸ਼ ਹੋ ਰਹੇ ਹਨ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 5
ਪ੍ਰਸ਼ਨ 5.
ਚਿਤਰ ਦੇਖ ਕੇ ਸੱਤ ਸਤਰਾਂ ਲਿਖੋ।
ਉੱਤਰ :
ਇਸ ਚਿਤਰ ਵਿਚ ਕੁੱਝ ਰੁੱਖ ਲਾਉਣ ਦਾ ਚਿਤਰ ਹੈ। ਆਲੇ-ਦੁਆਲੇ ਖੜੇ-ਮੁੰਡਿਆਂ ਦੇ ਲੱਗੀਆਂ ਟਾਈਆਂ ਤੇ ਇਕੋ-ਜਿਹੀ ਵਰਦੀ ਤੋਂ ਪਤਾ ਲਗਦਾ ਹੈ ਕਿ ਇਹ ਸਕੂਲ ਦਾ ਦ੍ਰਿਸ਼ ਹੈ। ਇਨ੍ਹਾਂ ਵਿਦਿਆਰਥੀਆਂ ਨਾਲ ਇਕ ਅਧਿਆਪਕਾ ਵੀ ਦਿਖਾਈ ਦੇ ਰਹੇ ਹਨ। ਅਧਿਆਪਕਾ ਨੇ ਕਹੀ ਨਾਲ ਟੋਆ ਪੁੱਟ ਕੇ ਤੇ ਖ਼ਾਦ ਪਾ ਕੇ ਇਕ ਰੁੱਖ ਲਾਇਆ ਹੈ।

ਉਨ੍ਹਾਂ ਕੋਲ ਨਵੇਂ ਲਾਏ ਰੁੱਖ ਨੂੰ ਪਾਣੀ ਪਾਉਣ ਲਈ ਇਕ ਬਾਲਟੀ ਵੀ ਹੈ। ਸਾਰੇ ਬੱਚੇ ਧਿਆਨ ਨਾਲ ਰੁੱਖ ਲਾਉਣ ਦਾ ਤਰੀਕਾ ਸਿੱਖ ਰਹੇ ਹਨ। ਇੱਥੇ ਆਲਾ-ਦੁਆਲਾ ਹਰਿਆਵਲ ਤੋਂ ਖਾਲੀ ਹੋਣ ਕਰਕੇ ਰੁੱਖ ਲਾਉਣ ਦੀ ਲੋੜ ਹੈ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 6
ਪ੍ਰਸ਼ਨ 6.
ਚਿਤਰ ਦੇਖ ਕੇ ਸੱਤ ਸਤਰਾਂ ਲਿਖੋ।
ਉੱਤਰ :
ਇਹ ਕਿਸੇ ਸਕੂਲ ਦਾ ਦ੍ਰਿਸ਼ ਹੈ, ਜਿੱਥੇ ਵਿਦਿਆਰਥੀ ਦੇਸ਼ ਦੇ ਝੰਡੇ ਦੇ ਪਿਆਰ ਦਾ ਗੀਤ ਗਾ ਰਹੇ ਹਨ। ਬੱਚਿਆਂ ਨੇ ਝੰਡੇ ਦੇ ਅਦਬ ਵਿਚ ਸਿਰ ਨੀਵੇਂ ਕਰ ਕੇ ਹੱਥ ਜੋੜੇ ਹੋਏ ਹਨ। ਵਿਦਿਆਰਥੀ ਛੋਟੀਆਂ ਕਲਾਸਾਂ ਦੇ ਬੱਚੇ ਹਨ, ਜਿਨ੍ਹਾਂ ਵਿਚ ਮੁੰਡੇਕੁੜੀਆਂ ਸ਼ਾਮਿਲ ਹਨ। ਸਕੂਲ ਦੀ ਇਮਾਰਤ ਕਾਫੀ ਵੱਡੀ ਹੈ ਤੇ ਉਸਦੇ ਸਾਹਮਣੇ ਤਿਰੰਗਾ ਲਹਿਰਾ ਰਿਹਾ ਹੈ।

ਬੱਚਿਆਂ ਦੇ ਕੱਪੜੇ ਗਰਮੀਆਂ ਦੇ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਸਕੂਲ ਵਿਚ 15 ਅਗਸਤ ਅਜ਼ਾਦੀ ਦਾ ਦਿਨ ਮਨਾਇਆ ਜਾ ਰਿਹਾ ਹੈ। ਇਸ ਦੇਸ਼ ਦੇ ਇਸ ਝੰਡੇ ਵਿਚ ਤਿੰਨ ਰੰਗ ਹਨ ਤੇ ਵਿਚਕਾਰ ਅਸ਼ੋਕ ਚੱਕਰ ਹੈ। ਸਕੂਲ ਦੀਆਂ ਛੱਤਾਂ ਦੇ ਦੋਹੀਂ ਪਾਸੇ ਹਰੇ ਭਰੇ ਰੁੱਖ ਦਿਖਾਈ ਦੇ ਰਹੇ ਹਨ।

PSEB 5th Class Punjabi ਰਚਨਾ ਚਿਤਰ ਦੇਖ ਕੇ ਵਰਣਨ 7
ਪ੍ਰਸ਼ਨ 7.
ਚਿਤਰ ਦੇਖ ਕੇ ਅੱਠ ਸਤਰਾਂ ਲਿਖੋ।
ਉੱਤਰ :
ਦੋ ਬੰਦੇ ਕੁਹਾੜਾ ਤੇ ਕਹੀ ਲੈ ਕੇ ਰੁੱਖ ਵੱਢਣ ਲਈ ਆਏ ਜਾਪਦੇ ਹਨ। ਰੁੱਖ ਖੇਤਾਂ ਵਿਚ ਜਾਪਦਾ ਹੈ। ਛਾਹ-ਵੇਲਾ ਹੋ ਗਿਆ ਜਾਪਦਾ ਹੈ, ਇਸੇ ਕਰਕੇ ਇਕ ਇਸਤਰੀ ਘਰੋਂ ਭੱਤਾ ਸਿਰ ਉੱਤੇ ਚੁੱਕੀ ਉੱਥੇ ਆ ਪਹੁੰਚੀ ਹੈ।

ਰੁੱਖ ਵੱਢਣ ਵਾਲੇ ਦੋਹਾਂ ਬੰਦਿਆਂ ਨੂੰ ਇਕ ਬਜ਼ੁਰਗ ਸ਼ਾਇਦ ਰਿਹਾ ਹੈ ਕਿ ਉਹ ਰੁੱਖ ਨੂੰ ਨਾ ਵੱਢਣ ਉਹ ਕਹਿੰਦਾ ਜਾਪਦਾ ਹੈ ਕਿ ਉੱਥੇ ਕੇਵਲ ਇੱਕੋ ਹੀ ਰੁੱਖ ਹੈ, ਜਿਸਨੂੰ ਵੱਢਣਾ ਠੀਕ ਨਹੀਂ।ਉਹ ਦੱਸ ਰਿਹਾ ਜਾਪਦਾ ਹੈ ਕਿ ਰੁੱਖ ਵੱਢਣ ਨਾਲ ਪ੍ਰਦੂਸ਼ਣ ਤੇ ਗਰਮੀ ਵਧ ਰਹੀ ਹੈ, ਮੀਂਹ, ਘਟ ਰਹੇ ਹਨ ਤੇ ਪਸ਼ੂ ਪੰਛੀ ਮਰ ਰਹੇ ਹਨ।

ਇਕ ਹੋਰ ਆਦਮੀ ਵੀ ਕੋਲ ਖੜ੍ਹਾ ਹੈ ਤੇ ਸਾਰੀ ਗੱਲ ਸੁਣ ਰਿਹਾ ਹੈ। ਰੁੱਖ ਵੱਢਣ ਲਈ ਸੰਦ ਲੈ ਕੇ ਬੰਦੇ ਵੀ ਬਜ਼ੁਰਗ ਦੀ ਗੱਲ ਸੁਣ ਕੇ ਰੁੱਖ ਵੱਢਣ ਤੋਂ ਰੁਕ ਗਏ ਜਾਪਦੇ ਹਨ ਅਤੇ ਉਨ੍ਹਾਂ ਨੂੰ ਮਨੁੱਖਾਂ ਤੇ ਪਸ਼ੂਆਂ-ਪੰਛੀਆਂ ਦੇ ਜੀਵਨ ਵਿਚ ਰੁੱਖਾਂ ਦੀ ਮਹਾਨਤਾ ਦਾ ਪਤਾ ਲੱਗ ਗਿਆ ਹੈ।

Leave a Comment