PSEB 5th Class Punjabi ਰਚਨਾ ਲੇਖ-ਰਚਨਾ

Punjab State Board PSEB 5th Class Punjabi Book Solutions Punjabi Rachana ਲੇਖ-ਰਚਨਾ Exercise Questions and Answers.

PSEB 5th Class Punjabi Rachana ਲੇਖ-ਰਚਨਾ (1st Language)

1. ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹੋਏ ਹਨ ਆਪ ਨੇ ਸਿੱਖ ਧਰਮ ਦੀ ਨੀਂਹ ਰੱਖੀ।

ਆਪ ਦਾ ਜਨਮ 15 ਅਪਰੈਲ, 1469 ਈ: ਨੂੰ ਰਾਇਭੋਇ ਦੀ ਤਲਵੰਡੀ (ਨਨਕਾਣਾ ਸਾਹਿਬ ਵਿਖੇ ਹੋਇਆ। ਉਂਝ ਆਪ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਆਪ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਜੀ ਸੀ ਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ। ਬੇਬੇ ਨਾਨਕੀ ਆਪਦੀ ਵੱਡੀ ਭੈਣ ਸੀ।

ਪੰਜ ਸਾਲ ਦੀ ਉਮਰ ਵਿਚ ਆਪ ਨੂੰ ਪਾਂਧੇ ਕੋਲ ਪੜ੍ਹਨ ਲਈ ਭੇਜਿਆ ਗਿਆ। ਪਿਤਾ ਜੀ ਨੇ ਆਪ ਨੂੰ ਕਾਰੋਬਾਰ ਵਿਚ ਲਾਉਣ ਲਈ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਲਈ ਭੇਜਿਆ, ਪਰ ਆਪ ਸਾਧੂਆਂ-ਸੰਤਾਂ ਨੂੰ ਭੋਜਨ ਸ਼ਕਾ ਆਏ ਆਪ ਦਾ ਵਿਆਹ ਬੀਬੀ ਸੁਲੱਖਣੀ ਜੀ ਨਾਲ ਹੋਇਆ ਆਪ ਦੇ ਘਰ ਦੇ ਪੁੱਤਰਾਂ-ਬਾਬਾ ਸ੍ਰੀ ਚੰਦ ਤੇ ਬਾਬਾ ਲੱਖਮੀ ਦਾਸ-ਨੇ ਜਨਮ ਲਿਆ। ਫਿਰ ਆਪ ਆਪਣੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਚਲੇ ਗਏ, ਜਿੱਥੇ ਆਪ ਨੇ ਨਵਾਬ ਦੌਲਤ ਖਾਂ ਲੋਧੀ ਦਾ ਮੋਦੀਖ਼ਾਨਾ ਚਲਾਇਆ।

ਕੁੱਝ ਸਮੇਂ ਮਗਰੋਂ ਆਪ ਸੰਸਾਰ ਦਾ ਉੱਧਾਰ ਕਰਨ ਲਈ ਘਰੋਂ ਚਲ ਪਏ ਆਪ ਨੇ ਚਾਰ ਦਿਸ਼ਾਵਾਂ ਵਲ ਚਾਰ ਉਦਾਸੀਆਂ ਕੀਤੀਆਂ ਆਪ ਨੇ ਧਾਰਮਿਕ ਪਾਖੰਡ ਤੇ ਜਾਤ-ਪਾਤ ਦਾ ਖੰਡਨ ਕੀਤਾ ਆਪ ਨੇ ਮਨੁੱਖਾਂ ਨੂੰ ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਤੇ ਨਾਲ ਹੀ ਸਭ ਨੂੰ ਹੱਕ-ਹਲਾਲ ਦੀ ਕਮਾਈ ਖਾਣ ਤੇ ਇਸਤਰੀ ਦਾ ਸਨਮਾਨ ਕਰਨ ਦੀ ਪ੍ਰੇਰਨਾ ਦਿੱਤੀ। ਆਪ ਹਿੰਦੂਆਂ-ਮੁਸਲਮਾਨਾਂ ਦੇ ਸਾਂਝੇ ਗੁਰੂ ਕਹਾਏ।

ਆਪ ਜੀ ਦੀ ਰਚੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ‘ਜਪੁਜੀ ਆਪ ਦੀ ਹਰਮਨ-ਪਿਆਰੀ ਬਾਣੀ ਹੈ।

ਆਪ ਨੇ ਲਾਹੌਰ ਦੇ ਨੇੜੇ ਕਰਤਾਰਪੁਰ ਨਗਰ ਵਸਾਇਆ। 1539 ਈ: ਵਿਚ ਆਪ ਜੋਤੀ-ਜੋਤ ਸਮਾ ਗਏ।

PSEB 5th Class Punjabi Grammar ਲੇਖ-ਰਚਨਾ

2. ਗੁਰੂ ਗੋਬਿੰਦ ਸਿੰਘ ਜੀ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ ਆਪ ਨੇ ਖ਼ਾਲਸਾ ਪੰਥ ਦੀ ਨੀਂਹ ਰੱਖੀ। ਆਪ ਦਾ ਜਨਮ 1666 ਈ: ਵਿਚ ਪਟਨਾ ਸਾਹਿਬ ਵਿਖੇ ਹੋਇਆ। ਆਪ ਦੇ ਪਿਤਾ ਜੀ ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਜੀ ਦਾ ਨਾਂ ਮਾਤਾ ਗੁਜਰੀ ਜੀ ਸੀ।

ਆਪ ਬਹੁਤ ਵਿਦਵਾਨ ਤੇ ਬਹਾਦਰ ਯੋਧੇ ਸਨ। ਆਪ ਨੇ ਪਹਾੜੀ ਰਾਜਿਆਂ ਤੇ ਮੁਗਲਾਂ ਨਾਲ ਬਹੁਤ ਤੂੰ ਸਾਰੀਆਂ ਲੜਾਈਆਂ ਲੜੀਆਂ ਤੇ ਜਿੱਤਾਂ ਪ੍ਰਾਪਤ ਕੀਤੀਆਂ। ਆਪ ਨੇ ਦੇਸ਼ ਤੇ ਕੌਮ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ।

ਆਪ ਦਾ ਸਾਰਾ ਜੀਵਨ ਸੰਘਰਸ਼ ਵਿਚ ਹੀ ਗੁਜ਼ਰਿਆ ਆਪ ਸਦਾ ਹੀ ਚੜ੍ਹਦੀਆਂ ਕਲਾਂ ਵਿਚ ਰਹੇ। ਆਪ ਨੇ ਬਹੁਤ ਸਾਰੀ ਬਾਣੀ ਰਚੀ ! “ਚੰਡੀ ਦੀ ਵਾਰ’ ਆਪ ਦੀ ਪ੍ਰਸਿੱਧ ਰਚਨਾ ਹੈ।

ਆਪ ਨੇ ਸਿੱਖ ਪੰਥ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ੀ। 1708 ਈ: ਵਿਚ ਆਪ, ਜੋਤੀ-ਜੋਤ ਸਮਾ ਗਏ।

3. ਮਹਾਤਮਾ ਗਾਂਧੀ

ਮਹਾਤਮਾ ਗਾਂਧੀ ਭਾਰਤ ਦੀ ਅਜ਼ਾਦੀ ਦੀ ਲੜਾਈ ਦੇ ਬਹੁਤ ਵੱਡੇ ਘੁਲਾਟੀਏ ਸਨ। ਆਪ ਸੱਚ ਤੇ ਅਹਿੰਸਾ ਦੇ ਪੁਜਾਰੀ ਸਨ। ਆਪ ਨੂੰ ‘ਰਾਸ਼ਟਰ ਪਿਤਾ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

ਆਪ ਦਾ ਜਨਮ 2 ਅਕਤੂਬਰ, 1869 ਈ: ਨੂੰ ਹੋਇਆ ਆਪ ਦਾ ਪੂਰਾ ਨਾਂ ਮੋਹਨ ਦਾਸ ਕਰਮ ਚੰਦ ਗਾਂਧੀ ਸੀ।

ਆਪ ਨੇ ਵਲਾਇਤ ਵਿਚ ਜਾ ਕੇ ਵਕਾਲਤ ਦੀ ਡਿਗਰੀ ਪ੍ਰਾਪਤ ਕੀਤੀ। ਕੁੱਝ ਸਮਾਂ ਆਪ ਦੱਖਣੀ ਅਫ਼ਰੀਕਾ ਵਿਚ ਰਹੇਂ ਤੇ ਉੱਥੇ ਭਾਰਤੀਆਂ ਨਾਲ ਹੁੰਦੇ ਦੇ ਵਿਤਕਰੇ ਵਿਰੁੱਧ ਸੰਘਰਸ਼ ਕੀਤਾ ਦੇਸ਼ ਵਾਪਸ ਆ ਕੇ ਆਪ ਅਜ਼ਾਦੀ ਦੀ ਲੜਾਈ ਵਿਚ ਕੁੱਦ ਪਏ। ਆਪ ਕਈ ਵਾਰੀ ਜੇਲ੍ਹ ਵੀ ਗਏ। ਅਹਿੰਸਾ ਤੇ ਸੱਤਿਆਗ੍ਰਹਿ ਆਪ ਦੇ ਵੱਡੇ ਹਥਿਆਰ ਸਨ। ਲੱਖਾਂ ਭਾਰਤ ਵਾਸੀ ਆਪ ਦੇ ਹੁਕਮਾਂ ‘ਤੇ ਫੁੱਲ ਚੜ੍ਹਾਉਂਦੇ ਸਨ। 15 ਅਗਸਤ, 1947 ਈ: ਨੂੰ ਆਪ ਭਾਰਤ ਨੂੰ ਅਜ਼ਾਦ ਕਰਾਉਣ ਵਿਚ ਸਫਲ ਹੋ ਗਏ।

30 ਜਨਵਰੀ, 1948 ਨੂੰ ਆਪ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ।

4. ਸ਼ਹੀਦ ਊਧਮ ਸਿੰਘ

ਸ: ਊਧਮ ਸਿੰਘ ਭਾਰਤ ਦੀ ਆਨ-ਸ਼ਾਨ ਲਈ ਮਰ ਮਿਟਣ ਵਾਲਾ ਦੇਸ਼-ਭਗਤ ਸੀ। ਬਚਪਨ ਵਿਚ ਹੀ ਉਸ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਗਿਆ। ਇਸ ਕਰਕੇ ਪੰਜ-ਛੇ ਸਾਲ ਦੀ ਉਮਰ ਵਿਚ ਉਸ ਨੂੰ ਅੰਮ੍ਰਿਤਸਰ ਦੇ ਖ਼ਾਲਸਾ ਕੇਂਦਰੀ ਯਤੀਮਖ਼ਾਨੇ ਵਿਚ ਦਾਖ਼ਲ ਕਰਾ ਦਿੱਤਾ ਗਿਆ। ਇਨ੍ਹਾਂ ਦਿਨਾਂ ਵਿਚ ਹੀ ਅੰਮ੍ਰਿਤਸਰ ਵਿਚ ਜਲ੍ਹਿਆਂ ਵਾਲੇ ਬਾਗ਼ ਦਾ ਖੂਨੀ ਸਾਕਾ ਵਾਪਰਿਆ। ਊਧਮ ਸਿੰਘ ਨੇ ਆਪਣੀ ਅੱਖੀਂ ਪੰਜ ਸੌ ਤੋਂ ਵੱਧ ਬੰਦਿਆਂ ਨੂੰ ਗੋਲੀਆਂ ਨਾਲ ਭੁੰਨੇ ਹੋਏ ਵੇਖਿਆ ਸੀ। ਉਸ ਦੇ ਮਨ ਉੱਤੇ ਇਸ ਕਤਲੇਆਮ ਦਾ ਬੜਾ ਡੂੰਘਾ ਅਸਰ ਹੋਇਆ। ਸ: ਊਧਮ ਸਿੰਘ ਸ਼ਹੀਦ ਭਗਤ ਸਿੰਘ ਨੂੰ ਆਪਣਾ ਗੁਰੂ ਮੰਨਦਾ ਸੀ। ਉਹ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਕੁਰਬਾਨੀ ਤੋਂ ਵੀ ਬਹੁਤ ਪ੍ਰਭਾਵਿਤ ਸੀ।

ਅੰਤ ਉਹ ਇੰਗਲੈਂਡ ਪਹੁੰਚ ਗਿਆ। ਉਹ ਜਲ੍ਹਿਆਂ ਵਾਲੇ ਬਾਗ਼ ਵਿਚ ਹੋਏ ਕਤਲੇਆਮ ਦੇ ਅਸਲ ਜ਼ਿੰਮੇਵਾਰ ਸਰ ਮਾਈਕਲ ਓਡਵਾਇਰ ਤੋਂ ਬਦਲਾ ਲੈਣਾ ਚਾਹੁੰਦਾ ਸੀ।

ਅਖੀਰ 1940 ਈ: ਵਿਚ ਇਕ ਦਿਨ ਊਧਮ ਸਿੰਘ ਨੂੰ ਪਤਾ ਲੱਗਾ ਕਿ ਮਾਈਕਲ ਓਡਵਾਇਰ ਇਕ ਮੀਟਿੰਗ ਵਿਚ ਭਾਗ ਲਵੇਗਾ। ਉਹ ਉੱਥੇ ਜਾ ਪੁੱਜਾ ਮੀਟਿੰਗ ਖ਼ਤਮ ਹੋਣ ‘ਤੇ ਉਸ ਨੇ ਆਪਣਾ ਪਿਸਤੌਲ ਕੱਢਿਆ ਤੇ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਖ਼ਤਮ ਕਰ ਦਿੱਤਾ। ਉਸ ਨੂੰ ਮਾਰ ਕੇ ਊਧਮ ਸਿੰਘ ਆਪਣੇ ਬਚਾ ਲਈ ਉੱਥੋਂ ਭੱਜਿਆ ਨਹੀਂ ਤੇ ਗ੍ਰਿਫ਼ਤਾਰੀ ਦੇ ਦਿੱਤੀ।

ਮੁਕੱਦਮਾ ਚੱਲਿਆ, ਤਾਂ ਉਸ ਨੇ ਆਪਣੇ ਬਚਾ ਲਈ ਕੋਈ ਵਕੀਲ ਨਾ ਕੀਤਾ। ਅੰਤ ਉਸ ਨੂੰ ਫਾਂਸੀ ਦੀ ਸਜ਼ਾ ਹੋਈ, ਜੋ ਉਸ ਨੇ ਹੱਸਦਿਆਂ ਕਬੂਲ ਕੀਤੀ।

PSEB 5th Class Punjabi Grammar ਲੇਖ-ਰਚਨਾ

5. ਪੁਲਾੜ-ਯਾਤਰੀ ਕਲਪਨਾ ਚਾਵਲਾ

ਕਲਪਨਾ ਚਾਵਲਾ ਛੋਟੀ ਉਮਰ ਵਿਚ ਹੀ ਪੁਲਾੜ ਵਿਚ ਉਡਾਰੀਆਂ ਮਾਰਨ ਵਾਲੀ ਦਲੇਰ, ਭਾਰਤੀ ਇਸਤਰੀ ਸੀ।

ਉਸ ਦਾ ਜਨਮ ਪਹਿਲੀ ਜੁਲਾਈ 1961 ਨੂੰ ਪਿਤਾ ਬਨਾਰਸੀ ਦਾਸ ਚਾਵਲਾ ਦੇ ਘਰ ਹੋਇਆ। ਜਦੋਂ ਉਹ ਪੰਜ ਸਾਲਾਂ ਦੀ ਹੋਈ, ਤਾਂ ਉਹ ਕਰਨਾਲ ਦੇ ਟੈਗੋਰ ਬਾਲ ਨਿਕੇਤਨ ਵਿਚ ਦਾਖ਼ਲ ਹੋ ਗਈ।

1976 ਵਿਚ ਦਸਵੀਂ ਪਾਸ ਕਰ ਕੇ ਉਹ ਪਹਿਲਾਂ ਡੀ. ਏ. ਵੀ. ਕਾਲਜ ਤੇ ਫਿਰ ਦਿਆਲ ਸਿੰਘ ਕਾਲਜ ਕਰਨਾਲ ਵਿਚ ਪੜੀ। ਫਿਰ ਉਸ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਵਿਚ ਜਹਾਜ਼ਰਾਨੀ ਦੀ ਇੰਜੀਨੀਅਰਿੰਗ ਕੀਤੀ।

ਇੰਜੀਨੀਅਰਿੰਗ ਦੀ ਡਿਗਰੀ ਪਾਸ ਕਰਨ ਪਿੱਛੋਂ ਉਹ ਅਗਲੇਰੀ ਪੜ੍ਹਾਈ ਲਈ ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਵਿਚ ਜਾ ਦਾਖ਼ਲ ਹੋਈ। ਇੱਥੇ ਪੜ੍ਹਦੇ ਸਮੇਂ ਉਸ ਨੂੰ ਇਕ ਹਵਾਬਾਜ਼ ਯਾਂ ਪੀਰੇ ਹੈਰੀਸਨ ਮਿਲਿਆ। 2 ਦਸੰਬਰ, 1983 ਨੂੰ ਕਲਪਨਾ ਚਾਵਲਾ ਦਾ ਉਸ ਨਾਲ ਵਿਆਹ ਹੋ ਗਿਆ !

ਇਸ ਤੋਂ ਪਿੱਛੋਂ ਉਸ ਨੇ ਕੋਲੋਰੈਡੋ ਯੂਨੀਵਰਸਿਟੀ ਤੋਂ ਜਹਾਜ਼ਰਾਨੀ ਵਿਚ ਹੀ ਡਾਕਟਰੇਟ ਕੀਤੀ ਤੇ 1988 ੩ ਵਿਚ ਉਹ ਅਮਰੀਕੀ ਪੁਲਾੜ ਖੋਜ ਦੇ ਵਿਸ਼ਵ ਪ੍ਰਸਿੱਧ ਕੇਂਦਰ ਨਾਸਾ ਵਿਚ ਪਹੁੰਚ ਗਈ। ਨਵੰਬਰ 1996 ਵਿਚ ਉਸ ਨੂੰ ਸਪੇਸ ਸ਼ਟਲ ਵਿਚ ਉਡਾਰੀ ਲਾਉਣ ਅਤੇ ਖੋਜ ਕਰਨ ਲਈ ਚੁਣ ਲਿਆ ਗਿਆ। 19 ਨਵੰਬਰ, 1997 ਨੂੰ ਉਸ ਨੇ ਇਹ ਉਡਾਰੀ ਭਰੀ। 5 ਦਸੰਬਰ ਤਕ ਇਹ ਸ਼ਟਲ ਸੋਲਾਂ ਦਿਨ ਪੁਲਾੜ ਵਿਚ ਘੁੰਮਦੀ ਰਹੀ। ਉਸ ਨੇ ਧਰਤੀ ਦੁਆਲੇ 252 ਚੱਕਰ ਕੱਟੇ।

ਛੇ ਕੁ ਸਾਲ ਬਾਅਦ 2003 ਵਿਚ ਕਲਪਨਾ ਚਾਵਲਾ 1 ਨੂੰ ਇਕ ਵਾਰ ਫਿਰ ਸਪੇਸ ਸ਼ਟਲ ਵਿਚ ਉਡਾਰੀ ਮਾਰਨ ਦਾ ਮੌਕਾ ਮਿਲਿਆ ! ਪਹਿਲੀ ਫ਼ਰਵਰੀ 2003 ਸ਼ਨਿਚਰਵਾਰ ਦਾ ਦਿਨ ਸੀ। ਸਾਰਾ ਸੰਸਾਰ ਧਰਤੀ ਉੱਤੇ ਕਲਪਨਾ ਚਾਵਲਾ ਦੀ ਵਾਪਸੀ ਦੀ ਉਡੀਕ ਕਰ ਰਿਹਾ ਸੀ। ਪਰ ਧਰਤੀ ਉੱਤੇ ਉਤਰਨ ਤੋਂ ਸੋਲਾਂ ਮਿੰਟ ਪਹਿਲਾਂ ਸ਼ਟਲ ਧਮਾਕੇ ਨਾਲ ਖ਼ਤਮ ਹੋ ਗਈ ਤੇ ਨਾਲ ਹੀ ਕਲਪਨਾ ਚਾਵਲਾ ਵੀ ਪੁਲਾੜ ਵਿਚ ਸਮਾ ਗਈ। ਉਸ ਦਾ ਜੀਵਨ ਸੰਸਾਰ ਭਰ ਦੀਆਂ ਕੁੜੀਆਂ ਲਈ ਪ੍ਰੇਰਨਾ ਦਾ ਸੋਮਾ ਬਣ ਗਿਆ।

6. ਸਾਡਾ ਸਕੂਲ

ਸਾਡੇ ਸਕੂਲ ਦਾ ਨਾਂ ਰੌ: ਪ੍ਰਤੀ ਸਕੂਲ, ਬੁਲੋਵਾਲ ਹੈ। ਇਹ ਉਸ ਸੜਕ ਸਥਿਤ ਹੈ, ਜਿਹੜੀ ਹੁਸ਼ਿਆਰਪੁਰ ਤੋਂ ਟਾਂਡੇ ਨੂੰ ਜ ਹੈ। ਸਕੂਲ ਦੀ ਇਮਾਰਤ ਪੱਕੀ ਹੈ। ਇਸਚ 7 ਕਮਰੇ ਅਤੇ ਇਕ ਦਫ਼ਤਰ ਹੈ। ਕਮਰਿਆਂ ਦੇਗੇ ਵਰਾਂਡਾ ਹੈ।

ਸਕੂਲ ਦੀ ਇਮਾਰਤ ਦੇ ਵਿਚਕਾਦਕ ਬਹੁਤ ਵੱਡਾ ਵਿਹੜਾ ਹੈ। ਵਿਹੜੇ ਵਿਚ ਬਹੁਤਾਰੇ ਸਫ਼ੈਦੇ ਅਤੇ ਤੂਤ ਦੇ ਦਰੱਖ਼ਤ ਲੱਗੇ ਹੋਏ ਹਨ ਇਸ ਵਿਚੋਂ ਸਕੂਲ ਵਿਚ ਇਧਰ-ਉਧਰ ਜਾਣ ਲਈਸਤੇ ਹਨ, ਜਿਨ੍ਹਾਂ ਦੇ ਆਲੇ-ਦੁਆਲੇ ਫੁੱਲਾਂ ਦੇ ਪੌਦੇ ਛੋਏ ਹਨ ! ਰਸਤਿਆਂ ਦੇ ਇਧਰ-ਉਧਰ ਹਰੇ ਘਾਹੇ ਲਾਅਨ ਹਨ। ਸਕੂਲ ਵਿਚ 4 ਪਾਣੀ ਦੀਆਂ ਟੂਟੇ ਲੱਗੀਆਂ ਹੋਈਆਂ ਹਨ ! ਸਕੂਲ ਦੇ ਕਮਰੇ ਚਾਰਟਾਂ ਨਾਲ ਸਜੇ ਹੋਨ। ਇਸ ਦੀਆਂ ਕੰਧਾਂ ‘ਤੇ ਬਹੁਤ ਸਾਰੇ ਮਾਟੋ ਆਦਕ ਲਿਖੇ ਹੋਏ ਹਨ, ਜੋ ਵਿਦਿਆਰਥੀਆਂ ਦੇ ਜੀਵਨ ਅਗਵਾਈ ਕਰਦੇ ਤੇ ਉਨ੍ਹਾਂ ਦਾ ਉਤਸ਼ਾਹ ਵਧਾਉਂਦੇ ਹਨ ਇਸ ਵਿਚ 200 ਵਿਦਿਆਰਥੀ ਪੜ੍ਹਚੇਨ ਤੇ ਅਧਿਆਪਕ ਪੜਾਉਂਦੇ ਹਨ ਸਕੂਲ ਦੀ ਈ ਬਹੁਤ ਚੰਗੀ ਹੈ। ਮੈਨੂੰ ਆਪਣੇ ਸਕੂਲ ਨਾਲ ਬਹੁਤ ਪਿਤ ਹੈ।

PSEB 5th Class Punjabi Grammar ਲੇਖ-ਰਚਨਾ

7. ਸਾਡਾ ਪਿੰਡ

ਸਾਡੇ ਪਿੰਡ ਦਾ ਨਾਂ ਬੇਗਮਪੁਰ ਜੰਡਿਲਾ ਹੈ। ਇਹ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਥਿਤ। ਇਹ ਭੋਗਪੁਰ-ਬੁਲੋਵਾਲ ਸੜਕ ਨਾਲ ਜੁੜਿਆ ਹੋਮਾ ਹੈ। ਇਹ ਪੁਰਾਣਾ ਤੇ ਇਤਿਹਾਸਿਕ ਪਿੰਡ ਹੈ।

ਇਸ ਪਿੰਡ ਵਿਚ ਘਰਾਂ ਦੀ ਗਿਣਤੰ00 ਤੇ ਅਬਾਦੀ ਲਗਪਗ ਡੇਢ ਹਜ਼ਾਰ ਹੈ। ਇਸ ਦੀਆਂ ਗਲੀਆਂ ਤੇ ਫਿਰ ਪੱਕੀ ਹੈ।

ਇੱਥੋਂ ਦੇ ਬਹੁਤ ਸਾਰੇ ਲੋਕ ਪੜੇ-ਲਿਹਨ। ਇੱਥੋਂ ਦੇ ਬਹੁਤੇ ਲੋਕ ਖੇਤੀ-ਬਾੜੀ ਕਰਦੇ ਹਤੇ ਉਹ ਬਹੁਤ ਮਿਹਨਤੀ ਹਨ।ਉਹ ਆਪਸ ਵਿਚ ਪਿਆਰ ਨਾਲ ਰਹਿੰਦੇ ਹਨ।

ਇਸ ਪਿੰਡ ਵਿਚ ਦੋ ਪ੍ਰਾਇਮਰੀ ਸਕੂਲ ਹਨ। ਪਿੰਡੋਂ ਬਾਹਰ ਪੀਰ ਬਾਬਾ ਅਮਾਨਤ ਖਾਂ ਜੀ ਦੀ ਦਰਗਾਹ ਹੈ। ਇਸ ਦਾ ਆਲਾ-ਦੁਆਲਾ ਹਰਾ-ਭਰਾ ਹੈ। ਦੁਰ ਉੱਤਰ-ਪੂਰਬ ਵਲ, ਸ਼ਿਵਾਲਕ ਦੀਆਂ ਪਹਾੜੀਆਂ ਦੇ ਨਜ਼ਾਰੇ ਮਨ ਨੂੰ ਮੋਂਹਦੇ ਹਨ। ਮੇਰਾ ਪਿੰਡ ਇਲਾਕੇ ਵਿਚ ਬੜਾ ਪ੍ਰਸਿੱਧ ਹੈ। ਮੈਨੂੰ ਇਸ ਪਿੰਡ ਵਿਚ ਰਹਿ ਕੇ ਬਹੁਤ ਖ਼ੁਸ਼ੀ ਮਿਲਦੀ ਹੈ।

8. ਸਾਡਾ ਸ਼ਹਿਰ

ਜਲੰਧਰ ਸਾਡਾ ਸ਼ਹਿਰ ਹੈ। ਇਹ ਜਲੰਧਰ-ਦੁਆਬ ਦੀ ਧਰਤੀ ਦਾ ਦਿੱਲੀ ਤੋਂ ਲਾਹੌਰ ਨੂੰ ਜਾਂਦੀ ਜਰਨੈਲੀ ਸੜਕ ਉੱਪਰ ਵਸਿਆ ਇਕ ਸੁੰਦਰ ਤੇ ਇਤਿਹਾਸਿਕ ਸ਼ਹਿਰ ਹੈ। ਇਸ ਸ਼ਹਿਰ ਦੇ ਇਤਿਹਾਸਿਕ ਪਿਛੋਕੜ ਬਾਰੇ ਕਈ ਦੰਦ-ਕਥਾਵਾਂ ਪ੍ਰਚੱਲਿਤ ਹਨ।

ਪੰਜਾਬ ਦੇ ਹੋਰਨਾਂ ਸ਼ਹਿਰਾਂ ਨਾਲੋਂ ਇਸ ਵਿਚ ਕਈ ਵਿਸ਼ੇਸ਼ ਗੱਲਾਂ ਹਨ। ਸਿਰਫ਼ ਇਸ ਵਿਚ ਹੀ ਰੇਡੀਓ ਸਟੇਸ਼ਨ ਹੈ ਤੇ ਟੈਲੀਵਿਜ਼ਨ ਕੇਂਦਰ ਹੈ। ਇਹ ਪੰਜਾਬ ਦਾ ਇੱਕੋ-ਇਕ ਸ਼ਹਿਰ ਹੈ, ਜਿੱਥੋਂ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਉਰਦੂ ਦੀਆਂ ਸਭ ਤੋਂ ਵੱਧ ਅਖ਼ਬਾਰਾਂ ਹਰ ਰੋਜ਼ ਨਿਕਲਦੀਆਂ ਹਨ।

ਜਲੰਧਰ ਖੇਡਾਂ ਦਾ ਸਾਮਾਨ ਬਣਾਉਣ ਲਈ ਦੁਨੀਆ ਭਰ ਵਿਚ ਪ੍ਰਸਿੱਧ ਹੈ ਸ਼ਹਿਰ ਤੋਂ ਬਾਹਰ ਇੰਡਸਟ੍ਰੀਅਲ ਏਰੀਆ ਤੇ ਫੋਕਲ ਪੁਆਇੰਟ ਹੈ। ਇੱਥੇ ਡਾਕਟਰੀ ਔਜ਼ਾਰ ਵੀ ਬਣਦੇ ਹਨ। ਬੱਸ ਸਟੈਂਡ ਤੋਂ ਮਾਡਲ ਟਾਊਨ ਨੂੰ ਜਾਂਦਿਆਂ ਰਸਤੇ ਵਿਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਆਉਂਦਾ ਹੈ। ਰੇਡੀਓ ਸਟੇਸ਼ਨ ਕੋਲ ਹੰਸ ਰਾਜ ਸਟੇਡੀਅਮ ਹੈ। ਇਸੇ ਸਟੇਡੀਅਮ ਦੇ ਨਾਲ ਹੀ ਦੇਸ਼-ਭਗਤ ਯਾਦਗਾਰ ਹਾਲ ਹੈ ਸ਼ਹਿਰੋਂ ਬਾਹਰ ਅੰਮ੍ਰਿਤਸਰ ਦੀ ਸੜਕ ‘ਤੇ ਬਰਲਟਨ ਪਾਰਕ ਹੈ, ਜਿੱਥੇ ਕ੍ਰਿਕਟ ਤੇ ਹਾਕੀ ਦੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਮੈਚ ਖੇਡੇ ਜਾਂਦੇ ਹਨ। ਜਲੰਧਰ ਵਿੱਦਿਅਕ ਸੰਸਥਾਵਾਂ ਦਾ ਕੇਂਦਰ ਹੈ। ਇੱਥੇ ਇਕ ਇੰਜੀਨੀਅਰਿੰਗ ਤੇ ਟੈਕਨੀਕਲ ਯੂਨੀਵਰਸਿਟੀ ਹੈ। ਇੱਥੇ ਇਕ ਮੈਡੀਕਲ ਕਾਲਜ ਵੀ ਬਣ ਗਿਆ ਹੈ। ਇੱਥੇ ਲੜਕੇ ਤੇ ਲੜਕੀਆਂ ਦੇ ਦਸ ਕਾਲਜ ਹਨ।

ਜਲੰਧਰ ਬੜੀ ਰੌਣਕ ਵਾਲਾ ਸ਼ਹਿਰ ਹੈ। ਇੱਥੋਂ ਦੇ ਰੈਣਕ ਬਜ਼ਾਰ ਵਿਚ ਸਭ ਤੋਂ ਵੱਧ ਰੌਣਕ ਹੁੰਦੀ ਹੈ। ਇੱਥੇ ਹਸਪਤਾਲਾਂ ਦੀ ਭਰਮਾਰ ਹੈ। ਹੋਟਲਾਂ ਤੇ ਵਪਾਰਿਕ ਕੇਂਦਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇੱਥੋਂ ਦਾ ਬਾਬਾ ਸੋਢਲ ਦਾ ਮੇਲਾ ਤੇ ਹਰਿਵੱਲਭ ਸੰਗੀਤ ਸੰਮੇਲਨ ਬਹੁਤ ਪ੍ਰਸਿੱਧ ਹੈ। ਇਹ ਸ਼ਹਿਰ ਦਿਨੋ-ਦਿਨ ਤਰੱਕੀ ਕਰ ਰਿਹਾ ਹੈ।

PSEB 5th Class Punjabi Grammar ਲੇਖ-ਰਚਨਾ

9. ਮੇਰਾ ਬਸਤਾ

ਇਹ ਮੇਰਾ ਸੋਹਣਾ ਬਸਤਾ ਹੈ। ਇਸ ਦਾ ਰੰਗ ਨੀਲਾ ਹੈ। ਇਹ ਮੋਟੇ ਕੱਪੜੇ ਦਾ ਬਣਿਆ ਹੋਇਆ ਹੈ। ਇਸ ਵਿਚ ਦੋ ਵੱਡੇ ਖ਼ਾਨੇ ਹਨ ਤੇ ਇਕ ਚਿੱਪ ਵਾਲੀ ਜੇਬ ਹੈ, ਜਿਸ ਨੂੰ ਛੋਟਾ ਜਿੰਦਰਾ ਵੀ ਲਾਇਆ ਜਾ ਸਕਦਾ ਹੈ। ਇਹ ਹਰ ਸਮੇਂ ਕਿਤਾਬਾਂ, ਕਾਪੀਆਂ ਤੇ ਲਿਖਣ ਦੇ ਹੋਰ ਸਾਮਾਨ ਨਾਲ ਭਰਿਆ ਰਹਿੰਦਾ ਹੈ। ਮੈਂ ਆਪਣਾ ਰੋਟੀ ਦਾ ਡੱਬਾ ਵੀ ਇਸੇ ਵਿਚ ਹੀ ਰੱਖਦਾ ਹਾਂ।

ਮੈਂ ਐਤਵਾਰ ਵਾਲੇ ਦਿਨ ਇਸ ਨੂੰ ਧੁਆਉਂਦਾ ਹਾਂ। ਇਹ ਆਮ ਕਰਕੇ ਭਾਰਾ ਹੁੰਦਾ ਹੈ। ਮੈਂ ਇਸ ਦੀਆਂ ਤਣੀਆਂ ਨੂੰ ਮੋਢਿਆਂ ‘ਤੇ ਪਾ ਕੇ ਤੇ ਇਸ ਨੂੰ ਪਿੱਠ ਉੱਤੇ ਚੁੱਕ ਕੇ ਸਕੂਲ ਜਾਂਦਾ ਹਾਂ। ਮੈਂ ਇਸ ਦੀ ਜੇਬ ਵਿਚ ਕੁੱਝ ਪੈਸੇ ਰੱਖਦਾ ਹਾਂ। ਇਹ ਸਕੂਲ ਵਿਚ ਮੇਰਾ ਪੱਕਾ ਸਾਥੀ ਹੈ ਸਕੂਲ ਵਿਚ ਮੈਂ ਇਸ ਦਾ ਧਿਆਨ ਰੱਖਦਾ ਹਾਂ, ਤਾਂ ਜੋ ਇਸ ਵਿਚੋਂ ਕੋਈ ਚੀਜ਼ ਚੋਰੀ ਨਾ ਹੋ ਜਾਵੇ। ਮੈਂ ਇਸ ਨੂੰ ਮੈਲਾ ਹੋਣ ਤੋਂ ਵੀ ਬਚਾਉਂਦਾ ਹਾਂ। ਜਦੋਂ ਕਦੇ ਇਸ ਦੀ ਕੋਈ ਤਣੀ ਟੁੱਟ ਜਾਂਦੀ ਹੈ, ਜਾਂ ਇਸ ਦੀ ਸਿਊਣ ਉੱਧੜ ਜਾਂਦੀ ਹੈ, ਤਾਂ ਮੈਂ ਇਸ ਦੀ ਮੁਰੰਮਤ ਕਰਾ ਲੈਂਦਾ ਹਾਂ।

ਮੇਰਾ ਬਸਤਾ ਮੇਰੇ ਲਈ ਗਿਆਨ ਦਾ ਭੰਡਾਰ ਹੈ। ਇਸ ਨੂੰ ਮੋਢਿਆਂ ‘ਤੇ ਚੁੱਕ ਕੇ ਮੈਂ ਬੜੇ ਮਾਣ ਨਾਲ ਸਕੂਲ ਜਾਂਦਾ ਤੇ ਆਉਂਦਾ ਹਾਂ।

10. ਮੇਰੇ ਦਾਦਾ ਜੀ।

ਮੇਰੇ ਦਾਦਾ ਜੀ ਦਾ ਨਾਂ ਸ: ਮਲਕੀਅਤ ਸਿੰਘ ਹੈ ਉਹ ਬਹੁਤ ਬਿਰਧ ਹਨ। ਉਨ੍ਹਾਂ ਦੀ ਉਮਰ 90 ਸਾਲ ਹੈ ਉਨ੍ਹਾਂ ਦੀ ਸਿਹਤ ਚੰਗੀ ਹੈ ਪਰ ਉਹ ਹੱਥ ਵਿਚ ਖੂੰਡਾ ਰੱਖਦੇ ਹਨ। ਉਹ ਲਿਖੇ ਤਾਂ ਨਹੀਂ, ਪਰ ਉਨ੍ਹਾਂ ਨੂੰ ਬਹੁਤ ਸਾਰੀਆਂ ਠੀਆਂ ਤੇ ਬਾਤਾਂ ਯਾਦ ਹਨ ਉਹ ਸਾਨੂੰ ਆਪਣੀ ਗੀ ਦੀਆਂ ਸੁਆਦਲੀਆਂ ਗੱਲਾਂ ਸੁਣਾਉਂਦੇ ਰਹਿੰਦੇ ਹ ਲੋਕ ਉਨ੍ਹਾਂ ਦੀ ਸਿਆਣੀ ਸਲਾਹ ਲੈਣੀ ਪਸੰਦ ਕ ਹਨ। ਉਹ ਰੇ ਉੱਠਦੇ ਹਨ ਤੇ ਨਹਾ ਧੋ ਕੇ ਪਾਠ ਕਰਦੇ ਹਉਨ੍ਹਾਂ ਦਾ ਜੀਵਨ ਬਹੁਤ ਸਾਦਾ ਹੈ। ਉਹ ਸਾਦਾ ਪਦੇ ਹਨ ਤੇ ਥੋੜਾ ਖਾਂਦੇ ਹਨ।

ਉਨ੍ਹਾਂ ਸਿਹਤ ਬਹੁਤ ਚੰਗੀ ਹੈ। ਉਹ ਸਫ਼ਾਈ ਦਾ ਬਹੁਆਲ ਰੱਖਦੇ ਹਨ। ਉਹ ਸਦਾ ਕੋਈ ਨਾ ਕੋਈ ਕੰਰਦੇ ਰਹਿੰਦੇ ਹਨ। ਉਨ੍ਹਾਂ ਆਪਣੇ ਦੇਸ਼ ਨਾਲ ਬਹੁਤ ਪ੍ਰੇਮ ਹੈ। ਉਹ ਸਾਨੂੰ ਸ ਬਹੁਤ ਪਿਆਰ ਕਰਦੇ ਹਨ। ਸਾਰੇ ਉਨ੍ਹਾਂ ਨੂੰ ਬਾਪੂ ਜੀ ਕਹਿੰਦੇ ਹਨ। ਅਸੀਂ ਸਾਰੇ ਉਦਾ ਬਹੁਤ ਸਤਿਕਾਰ ਕਰਦੇ ਹਾਂ

11. ਮੇਰੇ ਦਾਦੀ ਜੀ

ਮੇਰੇਦੀ ਜੀ ਦਾ ਨਾਂ ਬਚਨ ਕੌਰ ਹੈ। ਉਹ ਬਹੁਤ ਧੀ ਹਨ। ਉਨ੍ਹਾਂ ਦੀ ਉਮਰ 85 ਸਾਲ ਹੈ। ਉਹ ਹੱਵਚ ਖੁੰਡੀ ਰੱਖਦੇ ਹਨ। “ਉਹਹੜੇ ਵਿਚ ਇਕ ਮੰਜੀ ‘ਤੇ ਬੈਠੇ ਰਹਿੰਦੇ ਹਨ। ਕੋਈ ਉਨ੍ਹਾਂ ਨੂੰ ਮੱਥਾ ਟੇਕਦਾ ਹੈ, ਤਾਂ ਉਹ ਬਹੁਤ ਸਾਂ ਦਿੰਦੇ ਹਨ। ਉਵੇਰੇ ਉੱਠਦੇ ਹਨ ਤੇ ਫੇਰ ਬਾਹਰ ਨੂੰ ਜਾਂਦੇ ਹਨ ਹਰ ਰੋਜ਼ ਇਸ਼ਨਾਨ ਕਰਦੇ ਹਨ ਤੇ ਫੇਰ ਗੁਰਦੁਖ ਜਾਂਦੇ ਹਨ। ਉਨ੍ਹਾਂ ਦੀਆਂ ਲੋੜਾਂ ਬਹੁਤ ਘੱਟ ਹਨ ਸਾਦਾ ਪਹਿਨਦੇ ਅਤੇ ਥੋੜਾ ਖਾਂਦੇ ਹਨ।

ਉਦੀ ਸਿਹਤ ਬਹੁਤ ਚੰਗੀ ਹੈ। ਉਹ ਸਫ਼ਾਈ ਦਾ ਬਖ਼ਿਆਲ ਰੱਖਦੇ ਹਨ। ਉਹ ਸਦਾ ਕੋਈ ਨਾ ਕੋਈ ਕਰਦੇ ਰਹਿੰਦੇ ਹਨ।

ਉਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦੇ ਹਨ। ਰਾਤ ਨੂੰ ਬਾਤਾਂ ਸੁਣਾਉਂਦੇ ਹਨ।

ਅ ਸਾਰੇ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਅਸੀਂ ਦੀ ਆਗਿਆ ਦਾ ਪਾਲਣ ਕਰਦੇ ਹਾਂ।

PSEB 5th Class Punjabi Grammar ਲੇਖ-ਰਚਨਾ

12. ਮੇਰੇ ਪਿਤਾ ਜੀ

ਪਿਤਾ ਜੀ ਦਾ ਨਾਂ ਸ: ਬਲਵੰਤ ਸਿੰਘ ਹੈ। ਉਹ ਐੱਸ. ਸੀ. ਪਾਸ ਹਨ।

ਉਨ੍ਹਾਂ ਦੀ ਉਮਰ 45 ਸਾਲ ਹੈ ਉਨ੍ਹਾਂ ਦੀ ਸਿਹਤ ਬਹੁਤ ਚੰਗੀ ਹੈ। ਉਹ ਸਵੇਰੇ ਉੱਠਦੇ ਹਨ ਤੇ ਸੈਰ ਨੂੰ ਜਾਂਦੇ ਹਨ। ਉਹ ਹਰ ਰੋਜ਼ ਇਸ਼ਨਾਨ ਕਰਦੇ ਹਨ ਉਹ ਸਾਫ਼-ਸੁਥਰੇ ਤੇ ਸਾਦੇ ਕੱਪੜੇ ਪਹਿਨਦੇ ਹਨ। ਉਨ੍ਹਾਂ ਦੀ ਖ਼ੁਰਾਕ ਬਹੁਤ ਸਾਦੀ ਹੈ। ਉਹ ਸਰਕਾਰੀ ਨੌਕਰੀ ਕਰਦੇ ਹਨ। ਉਹ ਇਕ ਦਫ਼ਤਰ ਵਿਚ ਸੁਪਰਿੰਟੈਂਡੈਂਟ ਹਨ। ਉਹ ਆਪਣੇ ਦਫ਼ਤਰ ਦਾ ਕੰਮ ਪੂਰੀ ਈਮਾਨਦਾਰੀ ਨਾਲ ਕਰਦੇ ਹਨ। ਉਹ ਰਿਸ਼ਵਤ ਨਹੀਂ ਲੈਂਦੇ। ਉਹ ਆਪਣੇ ਕਰਤੱਵ ਦੀ ਪਾਲਣਾ ਬਹੁਤ ਮਿਹਨਤ ਨਾਲ ਕਰਦੇ ਹਨ। ਉਨ੍ਹਾਂ ਨੂੰ ਆਪਣੇ ਦੇਸ਼ ਨਾਲ ਬਹੁਤ ਪਿਆਰ ਹੈ। ਉਹ ਸਾਨੂੰ ਸਭ ਨੂੰ ਬਹੁਤ ਪਿਆਰ ਕਰਦੇ ਹਨ।

13. ਮੇਰੇ ਮਾਤਾ ਜੀ

ਮੇਰੇ ਮਾਤਾ ਜੀ ਦਾ ਨਾਂ ਸ੍ਰੀਮਤੀ ਮਨਜੀਤ ਕੌਰ ਹੈ। ਉਨ੍ਹਾਂ ਦੀ ਉਮਰ 35 ਸਾਲਾਂ ਦੀ ਹੈ। ਉਹ ਬੀ. ਏ., ਬੀ. ਐੱਡ. ਪਾਸ ਹਨ ਅਤੇ ਉਹ ਇਕ ਸੀਨੀਅਰ ਸੈਕੰਡਰੀ ਸਕੂਲ ਵਿਚ ਅਧਿਆਪਕ ਲੱਗੇ ਹੋਏ ਹਨ। ਉਹ ਸਕੂਲ ਵਿਚ ਅੰਗਰੇਜ਼ੀ ਅਤੇ ਸੋਸ਼ਲ ਸਟੱਡੀ ਪੜ੍ਹਾਉਂਦੇ ਹਨ। ਉਹ ਸਵੇਰੇ ਉੱਠਦੇ ਹਨ ਤੇ ਹਰ ਰੋਜ਼ ਇਸ਼ਨਾਨ ਕਰਦੇ ਹਨ। ਉਹ ਹਰ ਰੋਜ਼ ਸਵੇਰੇ ‘ਜਪੁਜੀ ਸਾਹਿਬ ਦਾ ਪਾਠ ਕਰਦੇ ਹਨ। ਸ਼ਾਮ ਵੇਲੇ ਉਹ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਨ ਉਹ ਸਦਾ ਸਾਫ਼-ਸੁਥਰੇ ਕੱਪੜੇ ਪਹਿਨਦੇ ਹਨ।

ਉਹ ਘਰ ਦਾ ਸਾਰਾ ਕੰਮ ਆਪ ਕਰਦੇ ਹਨ। ਉਹ ਸਦਾ ਕੰਮ ਵਿਚ ਜੁੱਟੇ ਰਹਿੰਦੇ ਹਨ। ਉਨ੍ਹਾਂ ਦਾ ਸੁਭਾ ਬਹੁਤ ਚੰਗਾ ਹੈ। ਉਹ ਸਦਾ ਖੁਸ਼ ਰਹਿੰਦੇ ਹਨ। ਉਹ ਸਾਨੂੰ ਸਭ ਨੂੰ ਬਹੁਤ ਪਿਆਰ ਕਰਦੇ ਹਨ। ਅਸੀਂ ਸਭ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਗਲੀ-ਗੁਆਂਢ ਵਿਚ ਉਨ੍ਹਾਂ ਦਾ ਬਹੁਤ ਸਤਿਕਾਰ ਹੈ। ਉਹ ਮੁਹੱਲੇ ਦੀ ਇਸਤਰੀ ਸਭਾ ਦੇ ਪ੍ਰਧਾਨ ਹਨ। ਲੋਕ ਆਪਣੇ ਘਰਾਂ ਦੇ ਕੰਮਾਂ ਵਿਚ ਉਨ੍ਹਾਂ ਦੀ ਸਲਾਹ ਲੈਂਦੇ ਹਨ

14. ਮੇਰਾ ਮਿੱਤਰ

ਮੇਰੇ ਮਿੱਤਰ ਦਾ ਨਾਂ ਜਗਜੀਤ ਸਿੰਘ ਹੈ। ਉਹ ਮੇਰਾ ਜਮਾਤੀ ਹੈ। ਉਸ ਦੀ ਉਮਰ 10 ਸਾਲ ਹੈ।

ਉਹ ਸਵੇਰੇ ਉੱਠਦਾ ਹੈ ਤੇ ਸੈਰ ਨੂੰ ਜਾਂਦਾ ਹੈ। ਉਹ ਕਸਰਤ ਕਰ ਕੇ ਇਸ਼ਨਾਨ ਕਰਦਾ ਹੈ ਉਹ ਹਰ ਰੋਜ਼ ਪਾਠ ਵੀ ਕਰਦਾ ਹੈ। ਉਹ ਸਦਾ ਸਾਫ਼ ਕੱਪੜੇ ਪਹਿਨਦਾ ਹੈ। ਉਹ ਸਫ਼ਾਈ ਦਾ ਬਹੁਤ ਧਿਆਨ ਰੱਖਦਾ ਹੈ। ਉਹ ਫ਼ਜ਼ੂਲ-ਖ਼ਰਚੀ ਨਹੀਂ ਕਰਦਾ। ਉਹ ਆਪਣੀ ਪੜ੍ਹਾਈ ਮਿਹਨਤ ਨਾਲ ਕਰਦਾ ਹੈ। ਉਹ ਪੜ੍ਹਨ ਵਿਚ ਬਹੁਤ ਹੁਸ਼ਿਆਰ ਹੈ। ਉਸ ਨੂੰ ਪੜ੍ਹਾਈ ਤੋਂ ਇਲਾਵਾ ਹੋਰ ਕਿਤਾਬਾਂ ਪੜ੍ਹਨ ਦਾ ਵੀ ਸ਼ੌਕ ਹੈ। ਸਾਰੇ ਅਧਿਆਪਕ ਉਸ ਨਾਲ ਪਿਆਰ ਕਰਦੇ ਹਨ। ਉਸ ਨੇ ਬਹੁਤ ਸਾਰੇ ਇਨਾਮ ਪ੍ਰਾਪਤ ਕੀਤੇ ਹਨ। ਸ਼ਾਮ ਨੂੰ ਅਸੀਂ ਦੋਵੇਂ ਇਕੱਠੇ ਖੇਡਦੇ ਹਾਂ। ਉਹ ਬਹੁਤ ਤੇਜ਼ ਦੌੜਦਾ ਹੈ (ਉਹ ਫੁੱਟਬਾਲ ਦਾ ਇਕ ਵਧੀਆ ਖਿਡਾਰੀ ਹੈ। ਮੈਨੂੰ ਉਸ ਨਾਲ ਬਹੁਤ ਪਿਆਰ ਹੈ।

15. ਸਾਡਾ ਅਧਿਆਪਕ

ਸਾਡੇ ਅਧਿਆਪਕ ਦਾ ਨਾਂ ਸ: ਗੁਰਚਰਨ ਸਿੰਘ ਹੈ। ਉਹ ਬਹੁਤ ਹਰਮਨ-ਪਿਆਰੇ ਅਧਿਆਪਕ ਹਨ। ਉਨ੍ਹਾਂ ਦੀ ਉਮਰ 45 ਸਾਲ ਹੈ। ਉਹ ਸਵੇਰੇ ਉੱਠਦੇ ਹਨ ਤੇ ਸੈਰ ਨੂੰ ਜਾਂਦੇ ਹਨ। ਉਹ ਕਸਰਤ ਕਰ ਕੇ ਇਸ਼ਨਾਨ ਕਰਦੇ ਹਨ। ਉਹ ਸਦਾ ਸਾਫ਼ ਤੇ ਸਾਦੇ ਕੱਪੜੇ ਪਹਿਨਦੇ ਹਨ। ਉਨ੍ਹਾਂ ਦੀ ਸਿਹਤ ਬਹੁਤ ਚੰਗੀ ਹੈ। ਉਨ੍ਹਾਂ ਦਾ ਸੁਭਾ ਬਹੁਤ ਚੰਗਾ ਹੈ। ਉਹ ਹਰ ਕਿਸੇ ਨਾਲ ਪਿਆਰ ਨਾਲ ਬੋਲਦੇ ਹਨ। ਉਹ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਹਨ। ਉਨ੍ਹਾਂ ਦੇ ਪੜ੍ਹਾਉਣ ਦਾ ਢੰਗ ਬਹੁਤ ਚੰਗਾ ਹੈ। ਉਹ ਬੜੇ ਮਿਹਨਤੀ ਹਨ। ਸਾਰੇ ਵਿਦਿਆਰਥੀ ਉਨ੍ਹਾਂ ਨਾਲ ਪਿਆਰ ਕਰਦੇ ਹਨ। ਉਨ੍ਹਾਂ ਨੂੰ ਆਪਣੇ ਕਿੱਤੇ ਨਾਲ ਬਹੁਤ ਪਿਆਰ ਹੈ। ਉਹ ਇਕ ਆਦਰਸ਼ ਅਧਿਆਪਕ ਹਨ।

PSEB 5th Class Punjabi Grammar ਲੇਖ-ਰਚਨਾ

16. ਮੇਰਾ ਪੈੱਨ

ਇਹ ਮੇਰਾ ਸੋਹਣਾ ਪੈਂਨ ਹੈ। ਇਸ ਦਾ ਰੰਗ ਨੀਲਾ ਹੈ। ਇਸ ਨੂੰ ਪਾਇਲਟ ਪੈੱਨ ਕਹਿੰਦੇ ਹਨ। ਇਸ ਦੀ ਕੀਮਤ 25 ਰੁਪਏ ਹੈ। ਇਹ ਜਾਪਾਨ ਦਾ ਬਣਿਆ ਹੋਇਆ ਹੈ। ਇਸ ਦੀ ਨਿੱਬ ਲਈ ਵਰਗੀ ਹੈ। ਇਸ ਦੇ ਪੇਟ ਵਿਚ ਸਿਆਹੀ ਭਰੀ ਹੋਈ ਹੈ। ਇਸ ਦੀ ਟੋਪੀ ਬੜੀ ਸੁੰਦਰ ਹੈ। ਇਹ ਮੇਰੀ ਸੋਹਣਾ ਤੇ ਸਾਫ਼ ਲਿਖਣ ਵਿਚ ਸਹਾਇਤਾ ਕਰਦਾ ਹੈ। ਇਸ ਨਾਲ ਲਿਖਦਿਆਂ ਮੈਨੂੰ ਬਹੁਤ ਸੁਆਦ ਆਉਂਦਾ ਹੈ। ਮੈਂ ਇਸ ਨੂੰ ਜੇਬ ਵਿਚ ਪਾ ਕੇ ਤੇ ਇਸ ਦਾ ਕਲਿੱਪ ਲਾ ਕੇ ਸੰਭਾਲ ਕੇ ਰੱਖਦਾ ਹਾਂ। ਇਸ ਵਿਚ ਇਕ ਵਾਰੀ ਪਾਈ ਸਿਆਹੀ ਘੱਟੋ-ਘੱਟ ਇਕ ਹਫ਼ਤਾ ਚਲ ਜਾਂਦੀ ਹੈ। ਇਸ ਦੀ ਸਿਆਹੀ ਹੋਰਨਾਂ ਪੈਂਨਾਂ ਦੀ ਸਿਆਹੀ ਤੋਂ ਮਹਿੰਗੀ ਹੈ। ਮੈਂ ਇਸ ਨੂੰ ਕਿਸੇ ਹੋਰ ਦੇ ਹੱਥ ਵਿਚ ਨਹੀਂ ਦਿੰਦਾ। ਇਹ ਮੈਨੂੰ ਬਹੁਤ ਪਿਆਰਾ ਲਗਦਾ ਹੈ।

17. ਮੇਰੀ ਪੈਂਨਸਿਲ

ਇਹ ਮੇਰੀ ਪੈਂਨਸਿਲ ਹੈ। ਇਸ ਦਾ ਰੰਗ ਕਾਲਾ ਹੈ। ਇਹ ਕੈਮਲਿਨ ਕੰਪਨੀ ਦੀ ਬਣੀ ਹੋਈ ਹੈ। ਇਸ ਵਿਚਲਾ ਸਿੱਕਾ ਵੀ ਕਾਲਾ ਹੈ। ਇਸ ਦੀ ਕੀਮਤ ਪੰਜ ਰੁਪਏ ਹੈ। ਇਸ ਦਾ ਸਿੱਕਾ ਨਾ ਨਰਮ ਹੈ ਤੇ ਨਾ ਹੀ ਸਖ਼ਤ। ਇਸ ਉੱਤੇ ਕੰਪਨੀ ਦੇ ਨਾਂ ਤੋਂ ਇਲਾਵਾ, HD ਲਿਖਿਆ ਹੋਇਆ ਹੈ। ਮੈਂ ਇਸ ਨੂੰ ਪੈਂਨਸਿਲ ਘਾੜੇ ਨਾਲ ਘੜਦਾ ਹਾਂ। ਮੈਂ ਇਸ ਨਾਲ ਕਾਪੀਆਂ ਉੱਤੇ ਲਿਖਦਾ ਹਾਂ ਤੇ ਚਿਤਰ ਬਣਾਉਂਦਾ ਹਾਂ। ਮੈਂ ਇਸ ਨੂੰ ਬਸਤੇ ਵਿਚ ਸੰਭਾਲ ਕੇ ਰੱਖਦਾ ਹਾਂ। ਮੈਂ ਇਸ ਦੀ ਚੁੰਝ ਤਿੱਖੀ ਰੱਖਦਾ ਹਾਂ। ਮੈਨੂੰ ਇਹ ਹਰ ਰੋਜ਼ ਦੋ ਕੁ ਵਾਰੀ ਘੜਨੀ ਪੈਂਦੀ ਹੈ। ਜਦੋਂ ਇਹ ਬਹੁਤ ਛੋਟੀ ਰਹਿ ਜਾਂਦੀ ਹੈ, ਤਾਂ ਮੈਂ ਇਸ ਨੂੰ ਸੁੱਟ ਦਿੰਦਾ ਹਾਂ ਤੇ ਨਵੀਂ ਪੈਂਨਸਿਲ ਖ਼ਰੀਦ ਲੈਂਦਾ ਹਾਂ। ਇਸ ਦਾ ਲਿਖਿਆ ਹੋਇਆ ਮਿਟਾਉਣ ਲਈ ਮੈਂ ਰਬੜ ਦੀ ਵਰਤੋਂ ਕਰਦਾ ਹਾਂ।

18. ਮੈਂ ਐਤਵਾਰ ਦੀ ਛੁੱਟੀ ਕਿਵੇਂ ਗੁਜ਼ਾਰਦਾ ਹਾਂ

ਮੈਨੂੰ ਐਤਵਾਰ ਦੀ ਛੁੱਟੀ ਦਾ ਬਹੁਤ ਚਾ ਰਹਿੰਦਾ ਹੈ। ਛੇ ਦਿਨ ਲਗਾਤਾਰ ਸਕੂਲ ਵਿਚ ਪੜ੍ਹਨ ਪਿੱਛੋਂ ਇਸ ਦਿਨ ਦੀ ਬਹੁਤ ਬੇਸਬਰੀ ਨਾਲ ਉਡੀਕ ਹੁੰਦੀ ਹੈ। ਇਸ ਦਿਨ ਸਵੇਰੇ ਉੱਠ ਕੇ ਮੈਂ ਕੇਸੀਂ ਇਸ਼ਨਾਨ ਕਰਦਾ ਹਾਂ। ਫੇਰ ਆਪਣੇ ਨਹੁੰ ਕੱਟਦਾ ਹਾਂ ਤੇ ਮਗਰੋਂ ਕੁੱਝ ਖਾਂਦਾ-ਪੀਂਦਾ ਹਾਂ। ਇਸ ਪਿੱਛੋਂ ਮੈਂ ਪੜ੍ਹਨ ਲੱਗ ਜਾਂਦਾ ਹਾਂ। ਬੀਤੇ ਹਫ਼ਤੇ ਦੀ ਪੜ੍ਹਾਈ ਦੀ ਦੁਹਰਾਈ ਕਰਦਾ ਹਾਂ। ਇਸ ਦਿਨ ਮੈਂ ਕੋਈ ਨਾ ਕੋਈ ਰਸਾਲਾ ਵੀ ਪਦਾ ਹਾਂ। ਮੈਂ ਰੇਡੀਓ ਤੋਂ ਬੱਚਿਆਂ ਦਾ ਪ੍ਰੋਗਰਾਮ ਵੀ ਸੁਣਦਾ ਹਾਂ ਤੇ ਟੈਲੀਵਿਜ਼ਨ ਉੱਤੇ ਕਾਰਟੂਨ ਵੀ ਦੇਖਦਾ ਹਾਂ। ਸ਼ਾਮ ਵੇਲੇ ਮੈਂ ਆਪਣੇ ਸਾਥੀਆਂ ਨਾਲ ਖੇਡਦਾ ਹਾਂ ਤੇ ਬਾਗ਼ ਦੀ ਸੈਰ ਕਰਨ ਜਾਂਦਾ ਹਾਂ। ਕਦੇ-ਕਦੇ ਮੈਂ ਟੈਲੀਵਿਜ਼ਨ ਉੱਤੇ ਫ਼ਿਲਮ ਵੀ ਵੇਖਦਾ ਹਾਂ। ਇਹ ਦਿਨ ਮੇਰੇ ਲਈ ਬਹੁਤ ਖ਼ੁਸ਼ੀਆਂ ਭਰਿਆ ਹੁੰਦਾ ਹੈ।

19. ਮੈਂ ਸਕੂਲ ਜਾਣ ਲਈ ਕਿਵੇਂ ਤਿਆਰ

ਹੁੰਦਾ ਹਾਂ ਮੈਂ ਸਵੇਰੇ ਉੱਠਦਾ ਹਾਂ। ਪਹਿਲਾਂ ਬਾਹਰ ਸੈਰ ਨੂੰ ਜਾਂਦਾ ਹਾਂ। ਫਿਰ ਕਸਰਤ ਕਰ ਕੇ ਇਸ਼ਨਾਨ ਕਰਦਾ ਹਾਂ ਕੱਪੜੇ ਬਦਲਦਾ ਹਾਂ ਤੇ ਫੇਰ ਭੋਜਨ ਛਕਦਾ ਹਾਂ। ਕੁੱਝ ਚਿਰ ਬੈਠ ਕੇ ਮੈਂ ਪੜ੍ਹਦਾ ਹਾਂ। ਫੇਰ ਮੈਂ ਤਿਆਰ ਹੁੰਦਾ ਹਾਂ। ਸਿਰ ‘ਤੇ ਪਟਕਾ ਬੰਨ੍ਹਦਾ ਹਾਂ। ਜੁਰਾਬਾਂ ਪਾ ਕੇ ਬੂਟ ਪਾਉਂਦਾ ਹਾਂ। ਫਿਰ ਆਪਣੇ ਬਸਤੇ ਵਿਚ ਪੁਸਤਕਾਂ ਤੇ ਕਾਪੀਆਂ ਠੀਕ ਢੰਗ ਨਾਲ ਪਾਉਂਦਾ ਹਾਂ। ਸਿਆਹੀ ਤੇ ਸਲੇਟੀਆਂ ਧਿਆਨ ਨਾਲ ਰੱਖਦਾ ਹਾਂ। ਮੈਂ ਰੋਟੀ ਦਾ ਡੱਬਾ ਵੀ ਬਸਤੇ ਵਿਚ ਪਾਉਂਦਾ ਹਾਂ। ਫਿਰ ਮਾਤਾ ਤੇ ਪਿਤਾ ਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਹਾਂ। ਫਿਰ ਬਸਤਾ ਗਲ ਵਿਚ ਪਾ ਕੇ ਸਕੂਲ ਨੂੰ ਤੁਰ ਪੈਂਦਾ ਹਾਂ। ਰਾਹ ਵਿਚੋਂ ਆਪਣੇ ਮਿੱਤਰ ਸੁਦੇਸ਼ ਨੂੰ ਨਾਲ ਲੈਂਦਾ ਹਾਂ। ਸਕੂਲ ਸਾਡੇ ਘਰਾਂ ਦੇ ਨੇੜੇ ਹੀ ਹੈ। ਅਸੀਂ ਦੋਵੇਂ ਗੱਲਾਂ ਕਰਦੇਕਰਦੇ ਸਕੂਲ ਪਹੁੰਚ ਜਾਂਦੇ ਹਾਂ।

PSEB 5th Class Punjabi Grammar ਲੇਖ-ਰਚਨਾ

20. ਦੁਸਹਿਰਾ

ਦੁਸਹਿਰਾ ਸਾਡੇ ਦੇਸ਼ ਦਾ ਇਕ ਪ੍ਰਸਿੱਧ ਤਿਉਹਾਰ ਹੈ। ਇਹ ਸਾਡੇ ਦੇਸ਼ ਵਿਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਸ੍ਰੀ ਰਾਮ ਚੰਦਰ ਜੀ ਨੇ ਲੰਕਾ ਦੇ ਰਾਜੇ ਰਾਵਣ ਨੂੰ ਮਾਰਿਆ ਸੀ। ਇਸ ਨੂੰ ਸੱਚ ਦੀ ਜਿੱਤ ਕਿਹਾ ਜਾਂਦਾ ਹੈ। ਸ਼ਹਿਰਾਂ ਅਤੇ ਵੱਡੇ-ਵੱਡੇ ਨਗਰਾਂ ਵਿਚ ਦੁਸਹਿਰੇ ਤੋਂ ਕਈ ਦਿਨ ਪਹਿਲਾਂ ਰਾਮ-ਲੀਲ੍ਹਾ ਕੀਤੀ ਜਾਂਦੀ ਹੈ। ਦਸਹਿਰੇ ਵਾਲੇ ਦਿਨ ਅਸੀਂ ਸਵੇਰੇ ਖ਼ਸ਼ੀ-ਖ਼ੁਸ਼ੀ ਉੱਠੇ। ਇਸ਼ਨਾਨ ਕੀਤਾ, ਨਵੇਂ ਕੱਪੜੇ ਪਾਏ ਤੇ ਮੇਲਾ ਵੇਖਣ ਲਈ ਸਮਰਾਲੇ ਗਏ। ਉੱਥੇ ਮੇਲਾ ਬਹੁਤ ਭਰਿਆ ਹੋਇਆ ਸੀ।

ਇਕ ਖੁੱਲ੍ਹੇ ਮੈਦਾਨ ਦੇ ਵਿਚਕਾਰ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਗੱਡੇ ਹੋਏ ਸਨ। ਉਸ ਦੇ ਦੁਆਲੇ ਕੁੱਝ ਦੂਰੀ ਉੱਤੇ ਲੋਕ ਖੜੇ ਸਨ। ਵਿਚਕਾਰ ਆਤਿਸ਼ਬਾਜ਼ੀ ਚਲਾਈ ਜਾ ਰਹੀ ਸੀ। ਮੇਲੇ ਦਾ ਪ੍ਰਬੰਧ ਪੁਲਿਸ ਕਰ ਰਹੀ ਸੀ। ਇਧਰ-ਉਧਰ ਬਹੁਤ ਸਾਰੀਆਂ ਦੁਕਾਨਾਂ ਸਜੀਆਂ ਹੋਈਆਂ ਸਨ ਅਸੀਂ ਮੇਲੇ ਦਾ ਬਹੁਤ ਅਨੰਦ ਮਾਣਿਆ ਮਠਿਆਈ ਅਤੇ ਹੋਰ ਕਈ ਚੀਜ਼ਾਂ ਖਾਧੀਆਂ ਪੰਘੂੜੇ ਉੱਤੇ ਝੂਟੇ ਲਏ ਅਤੇ ਜਾਦੂ ਦੇ ਖੇਲ਼ ਦੇਖੇ। ਰਾਵਣ, ਮੇਘਨਾਦ ਤੇ ਕੰਭਕਰਨ ਦੇ ਪੁਤਲੇ ਸਾੜੇ ਜਾਣ ਤੋਂ ਮਗਰੋਂ ਹਨੇਰਾ ਹੋਣ ਲੱਗਾ ਤੇ ਅਸੀਂ ਆਪਣੇ ਘਰ ਮੁੜ ਆਏ॥

21. ਦੀਵਾਲੀ

ਦੀਵਾਲੀ ਸਾਡੇ ਦੇਸ਼ ਦਾ ਬਹੁਤ ਪ੍ਰਸਿੱਧ ਤਿਉਹਾਰ ਹੈ। ਇਸ ਦਿਨ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਪਰਤੇ। ਇਸ ਖੁਸ਼ੀ ਵਿਚ ਲੋਕਾਂ ਨੇ ਦੀਪਮਾਲਾ ਕੀਤੀ ਸੀ। ਇਸੇ ਹੀ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਮੁਗ਼ਲਾਂ ਦੀ ਕੈਦ ਵਿਚੋਂ ਰਿਹਾ ਹੋ ਕੇ ਆਏ ਸਨ। ਇਸ ਖ਼ੁਸ਼ੀ ਵਿਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਬਹੁਤ ਖ਼ੁਸ਼ ਹੁੰਦੇ ਹਨ। ਉਹ ਆਪਣੇ ਘਰਾਂ ਨੂੰ ਸੁਆਰਦੇ ਤੇ ਸ਼ਿੰਗਾਰਦੇ ਹਨ। ਸਾਰੇ ਬਜ਼ਾਰ ਸਜੇ ਹੁੰਦੇ ਹਨ।

ਲੋਕ ਮਠਿਆਈਆਂ ਖ਼ਰੀਦਦੇ – ਹਨ ਅਤੇ ਚੰਗੇ-ਚੰਗੇ ਭੋਜਨ ਤਿਆਰ ਕਰਦੇ ਹਨ। ਅਸੀਂ ਦੀਵਾਲੀ ਵਾਲੇ ਦਿਨ ਸ਼ਹਿਰ ਤੋਂ ਮਠਿਆਈ ਲਿਆਂਦੀ ਮਾਤਾ ਜੀ ਨੇ ਕਈ ਤਰ੍ਹਾਂ ਦੇ ਭੋਜਨ ਤਿਆਰ ਕੀਤੇ ਅਸੀਂ ਖੂਬ ਅਨੰਦ ਮਾਣਿਆ। ਰਾਤ ਨੂੰ ਅਸੀਂ ਲੱਛਮੀ ਦੀ ਪੂਜਾ ਕੀਤੀ ਤੇ ਮੱਥਾ। ਟੇਕਿਆ ਫੇਰ ਦੀਪਮਾਲਾ ਕੀਤੀ ਤੇ ਪਟਾਕੇ ਚਲਾਏ। ਇਸ ਤਰ੍ਹਾਂ ਅਸੀਂ ਦੀਵਾਲੀ ਮਨਾਈ।

22. ਲੋਹੜੀ

‘ਲੋਹੜੀ ਮੌਸਮੀ ਤਿਉਹਾਰ ਹੈ। ਇਸ ਤਿਉਹਾਰ ਸਮੇਂ ਸਰਦੀ ਆਪਣੇ ਜੋਬਨ ‘ਤੇ ਹੁੰਦੀ ਹੈ।

ਇਸ ਤਿਉਹਾਰ ਲਈ ਲੋਕਾਂ ਵਿਚ ਬਹੁਤ ਚਾ ਹੁੰਦਾ ਹੈ। ਇਸ ਤੋਂ ਕਈ ਦਿਨ ਪਹਿਲਾਂ ਹੀ ਇਸ ਦੀਆਂ ਉਡੀਕਾਂ ਲੱਗੀਆਂ ਰਹਿੰਦੀਆਂ ਹਨ।

ਲੋਹੜੀ ਵਾਲੇ ਦਿਨ ਸਕੂਲ ਵਿਚ ਛੁੱਟੀ ਨਹੀਂ ਸੀ। ਇਸ ਲਈ ਛੁੱਟੀ ਮਿਲਦੇ ਸਾਰ ਹੀ ਅਸੀਂ ਭੱਜ ਕੇ ਘਰ ਪਹੁੰਚ ਗਏ ਬਹੁਤ ਸਾਰੇ ਬੱਚੇ ਘਰਾਂ ਵਿਚੋਂ ਲੋਹੜੀ ਮੰਗ ਰਹੇ ਸਨ ਤੇ ਲੋਕ ਉਨ੍ਹਾਂ ਨੂੰ ਪੈਸੇ, ਗੁੜ, ਰਿਉੜੀਆਂ ਤੇ ਮੰਗਫਲੀ ਦੇ ਰਹੇ ਸਨ ਜਿਨ੍ਹਾਂ ਦੇ ਘਰੀਂ ਮੁੰਡੇ ਜੰਮੇ ਸਨ, ਅਸੀਂ ਉਨ੍ਹਾਂ ਦੇ ਘਰੀਂ ਗੀਤ ਗਾਏ ਉਨ੍ਹਾਂ ਨੇ ਸਾਨੂੰ ਰਿਉੜੀਆਂ ਤੇ ਮੂੰਗਫਲੀ ਦਿੱਤੀ।

ਫੇਰ ਅਸੀਂ ਆਪਣੇ ਦਰਵਾਜ਼ੇ ਅੱਗੇ ਪਾਥੀਆਂ ਦੀ ਧੂਣੀ ਲਾਈ ਤੇ ਬਹੁਤ ਚਿਰ ਤਕ ਅੱਗ ਸੇਕਦੇ ਰਹੇ। ਇਸ ਤਰ੍ਹਾਂ ਅਸੀਂ ਲੋਹੜੀ ਮਨਾਈ॥

PSEB 5th Class Punjabi Grammar ਲੇਖ-ਰਚਨਾ

23. ਵਿਸਾਖੀ ਦਾ ਮੇਲਾ
ਜਾਂ
ਅੱਖੀਂ ਡਿੱਠਾ ਮੇਲਾ

ਵਿਸਾਖੀ ਸਾਡੇ ਦੇਸ਼ ਦਾ ਕੌਮੀ ਤਿਉਹਾਰ ਹੈ। ਇਹ ਮੇਲਾ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਥਾਂ-ਥਾਂ ‘ਤੇ ਲਗਦਾ ਹੈ।

ਇਸ ਸਮੇਂ ਕਣਕ ਦੀ ਫ਼ਸਲ ਪੱਕ ਜਾਂਦੀ ਹੈ। ਕਈ ਥਾਂਵਾਂ ‘ਤੇ ਕਣਕ ਦੀ ਵਾਢੀ ਵੀ ਪੈ ਜਾਂਦੀ ਹੈ।

ਪੱਕੀ ਫ਼ਸਲ ਨੂੰ ਵੇਖ ਕੇ ਕਿਸਾਨ ਬਹੁਤ ਖ਼ੁਸ਼ ਹੁੰਦੇ ਹਨ। ਲੋਕ ਨਹਿਰਾਂ, ਦਰਿਆਵਾਂ ਅਤੇ ਸਰੋਵਰਾਂ ਵਿਚ ਇਸ਼ਨਾਨ ਕਰਦੇ ਹਨ ਵੱਡੇ-ਵੱਡੇ ਸ਼ਹਿਰਾਂ ਵਿਚ ਮੇਲੇ E ਲਗਦੇ ਹਨ।

ਐਤਕੀਂ ਅਸੀਂ ਵਿਸਾਖੀ ਦਾ ਮੇਲਾ ਦੇਖਣ ਮਾਛੀਵਾੜੇ ਗਏ। ਉੱਥੇ ਬੁੱਢੇ ਦਰਿਆ ਵਿਚ ਇਸ਼ਨਾਨ ਕੀਤਾ। ਫੇਰ ਗੁਰਦੁਆਰੇ ਗਏ। ਇਸ ਪਿੱਛੋਂ ਮੇਲੇ ਦਾ ਅਨੰਦ ਮਾਣਿਆ। ਮੇਲੇ ਵਿਚ ਅਸੀਂ ਮਠਿਆਈ ਖਾਧੀ, ਜਾਦੂ ਦੇ ਖੇਲ਼ ਤੇ ਸਰਕਸ ਦੇਖੀ। ਅਸੀਂ ਕੁੱਝ ਖਿਡਾਉਣੇ ਵੀ ਖ਼ਰੀਦੇ। ਸ਼ਾਮ ਨੂੰ ਅਸੀਂ ਆਪਣੇ ਘਰ ਵਾਪਸ ਆ ਗਏ।

24. ਫੁੱਟਬਾਲ ਦਾ ਮੈਚ
ਜਾਂ
ਅੱਖੀਂ ਡਿੱਠਾ ਮੈਚ

ਪਿਛਲੇ ਐਤਵਾਰ ਸਾਡੇ ਸਕੂਲ ਤੇ ਦੁਆਬਾ ਹਾਈ ਸਕੂਲ ਦੀ ਟੀਮ ਵਿਚਕਾਰ ਫੁੱਟਬਾਲ ਦਾ ਇਕ ਮੈਚ ਖੇਡਿਆ ਗਿਆ। ਸ਼ਾਮ ਦੇ ਚਾਰ ਵਜੇ ਖਿਡਾਰੀ ਖੇਡ ਦੇ ਮੈਦਾਨ ਵਿਚ ਆ ਗਏ। ਰੈਫ਼ਰੀ ਨੇ ਠੀਕ ਸਮੇਂ ‘ਤੇ ਵਿਸਲ ਵਜਾਈ ਅਤੇ ਦੋਵੇਂ ਟੀਮਾਂ ਮੈਚ ਖੇਡਣ ਲਈ ਮੈਦਾਨ ਵਿਚ ਆਂ ਗਈਆਂ ਸਾਡੀ ਟੀਮ ਦਾ ਕੈਪਟਨ ਜਸਬੀਰ ਸਿੰਘ ਅਤੇ ਦੁਆਬਾ ਹਾਈ ਸਕੂਲ ਦੀ ਟੀਮ ਦਾ ਕੈਪਟਨ ਕਰਮ ਚੰਦ ਸੀ। ਟਾਸ ਸਾਡੇ ਸਕੂਲ ਨੇ ਜਿੱਤਿਆ ਰੈਫ਼ਰੀ ਦੀ ਵਿਸਲ ਨਾਲ ਝਟਪਟ ਹੀ ਖੇਡ ਆਰੰਭ ਹੋ ਗਈ।

ਪਹਿਲਾਂ ਤਾਂ 20 ਕੁ ਮਿੰਟ ਸਾਡੀ ਟੀਮ ਅੜੀ ਰਹੀ ਤੇ ਦੁਆਬਾ ਹਾਈ ਸਕੂਲ ਦੇ ਫ਼ਾਰਵਰਡਾਂ ਨੇ ਬਾਲ ਨੂੰ ਸਾਡੇ ਗੋਲਾਂ ਵਲ ਹੀ ਰੱਖਿਆ ਉਨ੍ਹਾਂ ਦੇ ਇਕ ਫ਼ਾਰਵਰਡ ਨੇ ਇੰਨੀ ਜ਼ੋਰ ਦੀ ਕਿੱਕ ਮਾਰੀ ਕਿ ਸਾਡੇ ਗੋਲਚੀ ਦੇ ਯਤਨ ਕਰਨ ‘ਤੇ ਵੀ ਸਾਡੇ ਸਿਰ ਗੋਲ ਹੋ ਗਿਆ। ਜਲਦੀ ਹੀ ਅੱਧੇ ਸਮੇਂ ਦੀ ਵਿਸਲ ਵੱਜ ਗਈ। ਕੁੱਝ ਮਿੰਟਾਂ ਮਗਰੋਂ ਖੇਡ ਦੂਜੀ ਵਾਰ ਆਰੰਭ ਹੋਈ। ਖੇਡ ਚਲਦੀ ਰਹੀ। ਅੰਤ ਸਮਾਂ 10 ਮਿੰਟ ਹੀ ਰਹਿ ਗਿਆ। ਸਾਡੇ ਕੈਪਟਨ ਨੇ ਨੁੱਕਰ ‘ਤੇ ਜਾ ਕੇ ਅਜਿਹੀ ਕਿੱਕ ਮਾਰੀ ਕਿ ਗੋਲ ਉਤਾਰ ਦਿੱਤਾ।

ਇਸ ਤੋਂ ਮਗਰੋਂ ਬਾਲ ਸਾਡੇ ਗੋਲਾਂ ਵਿਚ ਪੁੱਜ ਗਿਆ। ਕੁੱਝ ਮਿੰਟਾਂ ਵਿਚ ਹੀ ਸਾਡੇ ਕੈਪਟਨ ਨੇ ਬਾਲ ਨੂੰ ਕੱਢ ਕੇ ਮੁੜ ਅਜਿਹੀ ਕਿੱਕ ਮਾਰੀ ਕਿ ਉਨ੍ਹਾਂ ਦੇ ਸਿਰ ਇਕ ਗੋਲ ਕਰ ਦਿੱਤਾ। ਰੈਫ਼ਰੀ ਨੇ ਵਿਸਲ ਵਜਾ ਕੇ ਗੋਲ ਦਾ ਐਲਾਨ ਕਰ ਦਿੱਤਾ। ਇਕ ਮਿੰਟ ਮਗਰੋਂ ਹੀ ਖੇਡ ਸਮਾਪਤ ਹੋ ਗਈ। ਇਸ ਪ੍ਰਕਾਰ ਅਸੀਂ ਫੁੱਟਬਾਲ ਦਾ ਮੈਚ ਜਿੱਤ ਲਿਆ।

25. ਮੇਰੇ ਮਨ-ਭਾਉਂਦੀ ਖੇਡ

ਸਰੀਰ ਦੀ ਤੰਦਰੁਸਤੀ ਅਤੇ ਮਨ ਦੀ ਖ਼ੁਸ਼ੀ ਲਈ ਖੇਡਣਾ ਬਹੁਤ ਜ਼ਰੂਰੀ ਹੈ। ਖੇਡਣ ਨਾਲ ਬੰਦੇ ਵਿਚ ਕਈ ਚੰਗੇ ਗੁਣ ਪੈਦਾ ਹੁੰਦੇ ਹਨ। ਮੈਨੂੰ ‘ਛੂਹਣ-ਛੁਹਾਈ’ ਦੀ ਖੇਡ ਬਹੁਤ ਪਿਆਰੀ ਲਗਦੀ ਹੈ।

ਇਹ ਖੇਡ ਇਸ ਤਰ੍ਹਾਂ ਖੇਡੀ ਜਾਂਦੀ ਹੈ ਖੇਡਣ ਵਾਲੇ ਬੱਚੇ ਮੈਦਾਨ ਵਿਚ ਖੜ੍ਹੇ ਹੋ ਜਾਂਦੇ ਹਨ। ਬੱਚੇ ਆਪਸ ਵਿਚ ਪੁੱਗਦੇ ਹਨ। ਨਾ ਪੁੱਗਣ ਵਾਲਾ ਬੱਚਾ ਖੇਡ ਸ਼ੁਰੂ ਕਰਦਾ ਹੈ। ਉਹ ਦੂਜਿਆਂ ਨੂੰ ਛੂਹਣ ਲਈ ਮਗਰ ਦੌੜਦਾ ਹੈ। ਸਾਰੇ ਬੱਚੇ ਉਸ ਦੇ ਅੱਗੇ-ਅੱਗੇ ਦੌੜਦੇ ਹਨ। ਜਿਸ ਨੂੰ ਉਹ ਛੂਹ ਲੈਂਦਾ ਹੈ, ਫਿਰ ਮੀਟੀ ਉਸ ਦੇ ਸਿਰ ਆ ਜਾਂਦੀ ਹੈ ਤੇ ਉਹ ਦੂਜਿਆਂ ਨੂੰ ਛੂਹਣ ਲਈ ਮਗਰ ਦੌੜਦਾ ਹੈ। ਇਸ ਤਰ੍ਹਾਂ ਨਾਲ ਹਾਸੇ-ਹਾਸੇ ਵਿਚ ਇਹ ਖੇਡ ਚੱਲਦੀ ਰਹਿੰਦੀ ਹੈ।

ਮੈਨੂੰ ਇਹ ਖੇਡ ਖੇਡਦਿਆਂ ਬਹੁਤ ਅਨੰਦ ਆਉਂਦਾ ਹੈ।

PSEB 5th Class Punjabi Grammar ਲੇਖ-ਰਚਨਾ

26. ਮੇਰੀ ਪਾਠ-ਪੁਸਤਕ
ਜਾਂ
ਮੇਰੀ ਕਿਤਾਬ

ਮੈਨੂੰ ਆਪਣੀ ਪੰਜਾਬੀ ਦੀ ਪਾਠ-ਪੁਸਤਕ ਬਹੁਤ ਪਿਆਰੀ ਲਗਦੀ ਹੈ। ਇਸ ਪੁਸਤਕ ਵਿਚ ਬਹੁਤ ਸਾਰੀਆਂ ਸੁਆਦਲੀਆਂ ਕਵਿਤਾਵਾਂ ਤੇ ਕਹਾਣੀਆਂ ਹਨ। ਕਈ ਜਾਣਕਾਰੀ ਭਰਪੂਰ ਲੇਖ ਵੀ ਹਨ। ਇਸ ਪੁਸਤਕ ਦੀ ਭਾਸ਼ਾ ਸਰਲ ਹੈ। ਇਸ ਦੇ 102 ਸਫ਼ੇ ਹਨ। ਇਸ ਨੂੰ ਪੜ੍ਹਦਿਆਂ ਮੇਰਾ ਮਨ ਅੱਕਦਾ ਨਹੀਂ। ਇਸ ਨਾਲ ਮੇਰੀ ਪੰਜਾਬੀ ਦੀ ਸ਼ਬਦਾਵਲੀ ਵਿਚ ਬਹੁਤ ਵਾਧਾ ਹੋਇਆ ਹੈ। ਇਸ ਵਿਚਲੀਆਂ ਸਿੱਖਿਆਦਾਇਕ ਕਹਾਣੀਆਂ ਨੇ ਮੇਰੇ ਵਿਚ ਬਹੁਤ ਸਾਰੇ ਗੁਣ ਪੈਦਾ ਕੀਤੇ ਹਨ। ਇਸ ਵਿਚਲੇ ਲੇਖਾਂ ਨੇ ਮੇਰੀ ਜਾਣਕਾਰੀ ਵਿਚ ਬਹੁਤ ਵਾਧਾ ਕੀਤਾ ਹੈ। ਇਸ ਪੁਸਤਕ ਦੀਆਂ ਕਈ ਕਵਿਤਾਵਾਂ ਮੈਨੂੰ ਜ਼ਬਾਨੀ ਯਾਦ ਹਨ ! ਇਹ ਪੁਸਤਕ ਬਹੁਤ ਚੰਗੀ ਹੈ। ਇਹ ਪੁਸਤਕ ਹੋਰ ਵੀ ਚੰਗੀ ਬਣ ਸਕਦੀ ਹੈ, ਜੇਕਰ ਇਸ ਵਿਚ ਰੰਗਦਾਰ ਤਸਵੀਰਾਂ ਲਾਈਆਂ ਜਾਣ।

27. ਮੇਰਾ ਸਾਈਕਲ

ਮੇਰਾ ਸਾਈਕਲ ਹਰਕੁਲੀਜ਼ ਹੈ। ਇਸ ਦਾ ਰੰਗ ਹਰਾ ਹੈ। ਇਸ ਦੇ ਫ਼ਰੇਮ ਦੀ ਉਚਾਈ 20 ਇੰਚ ਹੈ।

ਇਹ ਮੈਨੂੰ ਮੇਰੇ ਪਿਤਾ ਜੀ ਨੇ ਪਿਛਲੇ ਮਹੀਨੇ ਲੈ ਕੇ I ਦਿੱਤਾ ਸੀ। ਇਸ ਦੀ ਕੀਮਤ 3800 ਰੁਪਏ ਹੈ।

‘ਮੈਂ ਇਸ ਉੱਤੇ ਹਰ ਰੋਜ਼ ਸਕੂਲ ਜਾਂਦਾ ਹਾਂ। ਮੈਂ ਆਪਣਾ ਬਸਤਾ ਇਸ ਦੇ ਕੈਰੀਅਰ ਉੱਤੇ ਰੱਖਦਾ ਹਾਂ। ਕਦੇ-ਕਦੇ ਮੇਰਾ ਦੋਸਤ ਇਸ ਦੇ ਕੈਰੀਅਰ ਉੱਤੇ ਬੈਠ ਕੇ ਮੇਰੇ ਨਾਲ ਸਕੂਲ ਜਾਂਦਾ ਹੈ। ਮੈਂ ਇਸ ਨੂੰ ਸਕੂਲ ਦੇ ਸਾਈਕਲ ਸਟੈਂਡ ਉੱਤੇ ਜਮਾਂ ਕਰਾ ਕੇ ਆਪਣੀ ਕਲਾਸ ਵਿਚ ਪੜ੍ਹਨ ਜਾਂਦਾ ਹਾਂ ਤੇ ਸਕੂਲ ਵਿਚ ਛੁੱਟੀ ਹੋਣ ਮਗਰੋਂ ਲੈ ਲੈਂਦਾ ਹਾਂ। ਮੈਂ ਇਸ ਨੂੰ ਬਹੁਤਾ ਤੇਜ਼ ਨਹੀਂ ਚਲਾਉਂਦਾ। ਮੈਂ ਖ਼ਾਸ ਖ਼ਿਆਲ ਰੱਖਦਾ ਹਾਂ। ਮੈਂ ਇਸ ਦੀ ਹਰ ਰੋਜ਼ ਸਫ਼ਾਈ ਕਰਦਾ ਹਾਂ ਤੇ ਕਦੇ-ਕਦੇ ਤੇਲ ਵੀ ਦਿੰਦਾ ਹਾਂ। ਇਸ ਦੀ ਸਵਾਰੀ ਮੈਨੂੰ ਬਹੁਤ ਸੁਆਦ ਦਿੰਦੀ ਹੈ।

28. ਪਿਕਨਿਕ

ਪਿਛਲੇ ਸਨਿਚਰਵਾਰ ਅਸੀਂ ਸਤਲੁਜ ਦਰਿਆ ਦੇ ਕੰਢੇ ਪਿਕਨਿਕ ਲਈ ਗਏ। ਇਸ ਵਿਚ ਸਾਡੀ ਕਲਾਸ ਦੇ ਦਸ ਮੁੰਡੇ ਸ਼ਾਮਲ ਸਨ। ਇਸ ਲਈ ਮੈਂ ਆਪਣੇ ਘਰੋਂ ਗੈਸ ਦਾ ਛੋਟਾ ਸਿਲੰਡਰ ਤੇ ਛੋਟਾ ਚੁੱਲ੍ਹਾ ਲੈ ਗਿਆ। ਮਨਜੀਤ ਨੇ ਪਤੀਲੀ, ਕੱਪ, ਪਲੇਟਾਂ ਤੇ ਚਾਹ ਬਣਾਉਣ ਦਾ ਸਾਮਾਨ ਲੈ ਲਿਆਂ। ਗੁਰਜੀਤ ਦੀ ਮੰਮੀ ਨੇ ਸਾਨੂੰ ਪਕੌੜੇ ਬਣਾਉਣ ਲਈ ਤੇਲ, ਵੇਸਣ, ਪਾਲਕ, ਪਿਆਜ਼ ਤੇ ਲੂਣ-ਮਸਾਲਾ ਆਦਿ ਦੇ ਦਿੱਤਾ ਅਸੀਂ ਕੁੱਝ ਪਲਾਸਟਿਕ ਦੇ ਕੱਪ ਤੇ ਪਲੇਟਾਂ ਲੈ ਲਈਆਂ। ਇਸ ਦੇ ਨਾਲ ਬਿਸਕੁਟਾਂ ਦੇ ਕੁੱਝ ਪੈਕਟ ਵੀ ਲੈ ਲਏ। ਸਤਲੁਜ ਦਰਿਆ ਸਾਡੇ ਪਿੰਡਾਂ ਪੰਦਰਾਂ ਕਿਲੋਮੀਟਰ ਸੀ। ਅਸੀਂ ਸਾਰੇ ਸਾਈਕਲਾਂ ਉੱਤੇ ਸਾਮਾਨ ਰੱਖ ਕੇ ਚਲ ਪਏ।

ਦਰਿਆ ਦੇ ਕੰਢੇ ਪਹੁੰਚ ਕੇ ਅਸੀਂ ਇਕ ਸਾਫ਼-ਸੁਥਰੀ ਥਾਂ ਚੁਣ ਲਈ ਤੇ ਉੱਥੇ ਬੈਠ ਗਏ। ਸਾਡੇ ਵਿਚੋਂ ਸਭ ਨੂੰ ਤਰਨਾ ਆਉਂਦਾ ਸੀ। ਅਸੀਂ ਸਭ ਨੇ ਕੱਪੜੇ ਲਾਹ ਕੇ ਕੰਢੇ ਉੱਤੇ ਰੱਖ ਦਿੱਤੇ ਤੇ ਇਕ ਘੰਟਾ ਖੂਬ ਤਾਰੀਆਂ ਲਾਉਂਦੇ ਰਹੇ। ਫਿਰ ਸਾਨੂੰ ਭੁੱਖ ਲੱਗ ਗਈ। ਦਰਿਆ ਤੋਂ ਬਾਹਰ ਆ ਕੇ ਮੈਂ ਨੇੜੇ ਦੇ ਗੈਸਟ ਹਾਊਸ ਤੋਂ ਪਾਣੀ ਦੀ ਬਾਲਟੀ ਲੈ ਆਂਦੀ ਤੇ ਗੈਸਚੁੱਲ੍ਹਾ ਬਾਲ ਦਿੱਤਾ। ਗੁਰਜੀਤ ਨੇ ਕੜਾਹੀ ਉੱਤੇ ਰੱਖ ਕੇ ਤੇਲ ਗਰਮ ਕਰਨਾ ਸ਼ੁਰੂ ਕਰ ਦਿੱਤਾ ਬਲਵੀਰ ਨੇ ਕੁੱਝ ਵੇਸਣ ਵਿਚ ਪਾਲਕ ਤੇ ਕੁੱਝ ਵਿਚ ਪਿਆਜ਼ ਮਿਲਾ ਕੇ ਘੋਲ ਤਿਆਰ ਕਰ ਲਿਆ ਤੇ ਪਕੌੜੇ ਤਲਣ ਲੱਗਾ।

ਉਹ ਗਰਮ-ਗਰਮ ਪਕੌੜੇ ਕੱਢ ਰਿਹਾ ਸੀ ਤੇ ਅਸੀਂ ਖਾ ਰਹੇ ਸਾਂ। ਫਿਰ ਅਸੀਂ ਚਾਹ ਬਣਾਈ ਤੇ ਉਸ ਨਾਲ ਬਿਸਕੁਟ ਖਾਧੇ। ਇਸ ਪਿੱਛੋਂ ਅਸੀਂ ਸਾਰੇ ਗੋਲ ਘੇਰਾ ਬਣਾ ਕੇ ਬੈਠ ਗਏ। ਰਾਕੇਸ਼ ਨੇ ਲਤੀਫ਼ੇ ਸੁਣਾ-ਸੁਣਾ ਕੇ ਸਾਨੂੰ ਖ਼ਬ ਹਸਾਇਆ। ਜੋਤੀ ਤੇ ਮਿੱਕੀ ਨੇ ਗੀਤ ਸੁਣਾਏ। ਹਰਦੀਪ ਨੇ ਕੁੱਝ ਅਧਿਆਪਕਾਂ ਤੇ ਐਕਟਰਾਂ ਦੀਆਂ ਨਕਲਾਂ ਲਾ ਕੇ ਖੂਬ ਹਸਾਇਆ। ਇਸ ਤਰ੍ਹਾਂ ਤਿੰਨ-ਚਾਰ ਘੰਟੇ ਪਿਕਨਿਕ ਦਾ ਮਜ਼ਾ ਲੈਣ ਮਗਰੋਂ ਅਸੀਂ ਘਰਾਂ ਨੂੰ ਪਰਤ ਆਏ।

PSEB 5th Class Punjabi Grammar ਲੇਖ-ਰਚਨਾ

29. ਕੁੱਤਾ

ਕੁੱਤਾ ਇਕ ਪਾਲਤੂ ਜਾਨਵਰ ਹੈ। ਕੁੱਤੇ ਕਾਲੇ, ਚਿੱਟੇ, ਲਾਖੇ ਤੇ ਡੱਬ-ਖੜੱਬੇ ਰੰਗਾਂ ਦੇ ਹੁੰਦੇ ਹਨ। ਇਸ ਦੇ ਬੱਚੇ ਨੂੰ ਕਤੂਰਾ ਕਿਹਾ ਜਾਂਦਾ ਹੈ। ਕੁੱਤਾ ਰੋਟੀ ਜਾਂ ਮਾਸ ਖਾ ਕੇ ਤੇ ਦੁੱਧ ਪੀ ਕੇ ਪਲਦਾ ਹੈ। ਇਹ ‘ਬਉਂ ਬਊਂ’ ਕਰ ਕੇ ਭੌਕਦਾ ਹੈ। ਇਸ ਦਾ ਕੱਦ ਇਕ ਫੁੱਟ ਤੋਂ ਲੈ ਕੇ ਦੋ ਢਾਈ ਫੁੱਟ ਹੁੰਦਾ ਹੈ। ਇਹ ਬਹੁਤ ਸਾਰੀਆਂ ਕਿਸਮਾਂ ਦੇ ਹੁੰਦੇ ਹਨ ਜਿਵੇਂ-ਪਾਮੇਰੀਅਨ, ਅਲਸੇਸ਼ਨ, ਗੱਦੀ, ਪੁਆਂਇਟਰ ਆਦਿ। ਕੁੱਤਾ ਬੜਾ ਵਫ਼ਾਦਾਰ ਜਾਨਵਰ ਮੰਨਿਆ ਜਾਂਦਾ ਹੈ। ਇਹ ਆਪਣੇ ਮਾਲਕ ਨੂੰ ਕਦੇ ਧੋਖਾ ਨਹੀਂ ਦਿੰਦਾ।

ਇਸ ਤੋਂ ਰਾਖੀ ਦਾ ਕੰਮ ਲਿਆ ਜਾਂਦਾ ਹੈ। ਇਹ ਚੋਰ, ਓਪਰੇ ਆਦਮੀ ਜਾਂ ਕੁੱਤੇ ਨੂੰ ਦੇਖ ਕੇ ਭੁੱਕਦਾ ਹੈ ਤੇ ਉਨ੍ਹਾਂ ਉੱਤੇ ਹਮਲਾ ਕਰ ਦਿੰਦਾ ਹੈ। ਕਈ ਵਾਰੀ ਕੁੱਤੇ ਚੋਰਾਂ, ਡਾਕੂਆਂ ਤੇ ਕਾਤਲਾਂ ਨੂੰ ਲੱਭਣ ਵਿਚ ਪੁਲਿਸ ਦੀ ਸਹਾਇਤਾ ਕਰਦੇ ਹਨ। ਕਈ ਲੋਕ ਕੁੱਤੇ ਬੜੇ ਸ਼ੌਕ ਨਾਲ ਪਾਲਦੇ ਹਨ ਕਈ ਲੋਕ ਚੰਗੀ ਨਸਲ ਦੇ ਕੁੱਤਿਆਂ ਦਾ ਵਪਾਰ ਕਰਦੇ ਹਨ ਤੇ ਕਈ ਸ਼ੌਕੀਨ ਕਈ-ਕਈ ਹਜ਼ਾਰ ਰੁਪਏ ਖ਼ਰਚ ਕੇ ਚੰਗੇ ਕੁੱਤੇ ਖ਼ਰੀਦਦੇ ਹਨ

30. ਗਊ

ਭਾਰਤ ਵਿਚ ਗਊ ਇਕ ਪਵਿੱਤਰ ਪਸ਼ੂ ਮੰਨਿਆ ਜਾਂਦਾ ਹੈ। ਹਿੰਦੂ ਧਰਮ ਵਿਚ ਇਸ ਨੂੰ ਮਾਤਾ ਦਾ ਦਰਜਾ ਦਿੱਤਾ ਜਾਂਦਾ ਹੈ। ਲੋਕ ਇਸ ਨੂੰ ਪੇੜਾ ਦਿੰਦੇ ਹਨ। ਇਸ ਦਾ ਦਾਨ ਕਰਦੇ ਹਨ। ਇਸ ਨੂੰ ਮੱਥਾ ਟੇਕਦੇ ਹਨ ਤੇ ਇਸ ਨੂੰ ਡੰਡਾ-ਸੋਟਾ ਮਾਰਨ ਤੋਂ ਪਰਹੇਜ਼ ਦੇ ਕਰਦੇ ਹਨ। ਇਸ ਨੂੰ ਮਾਰਨਾ ਪਾਪ ਮੰਨਿਆ ਜਾਂਦਾ ਹੈ।

ਇਸ ਦਾ ਦੁੱਧ ਅੰਮ੍ਰਿਤ ਸਮਾਨ ਮੰਨਿਆ ਜਾਂਦਾ ਹੈ। ਇਸ ਦਾ ਦੁੱਧ ਹਲਕਾ, ਪੌਸ਼ਟਿਕ ਤੇ ਮਿੱਠਾ ਹੁੰਦਾ ਹੈ।

ਇਹ ਮਨੁੱਖੀ ਸਰੀਰ ਨੂੰ ਤਾਕਤ ਦਿੰਦਾ ਹੈ ਤੇ ਉਸ ਦੀ ਰੋਗਾਂ ਦਾ ਟਾਕਰਾ ਕਰਨ ਦੀ ਸਮਰੱਥਾ ਵਿਚ ਵਾਧਾ ਕਰਦਾ ਹੈ। ਇਸ ਦਾ ਦੁੱਧ ਤੇ ਮੂਤਰ ਬਹੁਤ ਸਾਰੀਆਂ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਇਸ ਦੇ ਦੁੱਧ ਦੀ ਦਹੀਂ, ਮੱਖਣ, ਲੱਸੀ ਤੇ ਘਿਓ ਬਣਾਉਣ ਲਈ ਵਰਤੋਂ ਵੀ ਕੀਤੀ ਜਾਂਦੀ ਹੈ। ਗਊ ਦਾ ਗੋਹਾ ਵੀ ਪਵਿੱਤਰ ਮੰਨਿਆ ਜਾਂਦਾ ਹੈ। ਇਸ ਨੂੰ ਮਿੱਟੀ ਵਿਚ ਮਿਲਾ ਕੇ ਚੌਕਿਆਂ ਵਿਚ ਪੋਚਾ ਫੇਰਿਆ ਜਾਂਦਾ ਹੈ ਮਰ ਚੁੱਕੀ ਗਾਂ ਦਾ ਚਮੜਾ ਬਹੁਤ ਸਾਰੀਆਂ ਚੀਜ਼ਾਂ ਬਣਾਉਣ ਦੇ ਕੰਮ ਆਉਂਦਾ ਹੈ।

ਇਹ ਇਕ ਚੁਪਾਇਆ, ਥਣਧਾਰੀ ਅਤੇ ਸੁੰਦਰ ਦਿਖਾਈ ਦੇਣ ਵਾਲਾ ਪਸ਼ੂ ਹੈ। ਇਸ ਦੇ ਬੱਚੇ ਬਲਦਾਂ ਦੇ ਰੂਪ ਵਿਚ ਸਾਰੀ ਧਰਤੀ ਦਾ ਭਾਰ ਚੁੱਕਦੇ ਹਨ। ਉਹ ਸਾਡਾ ਖੇਤੀਬਾੜੀ ਦਾ ਹਰ ਇਕ ਕੰਮ ਕਰਦੇ ਹਨ। ਭਾਵੇਂ ਖੇਤੀਬਾੜੀ ਦਾ ਸੰਪੂਰਨ ਮਸ਼ੀਨੀਕਰਨ ਹੋ ਜਾਵੇ, ਤਾਂ ਵੀ ਗਊ ਦੇ ਜਾਏ ਬਲਦਾਂ ਦੀ ਜ਼ਰੂਰਤ ਰਹਿੰਦੀ ਹੈ। ਇਸ ਪ੍ਰਕਾਰ ਗਊ ਸਾਡੇ ਘਰੇਲੂ, ਸਮਾਜਿਕ ਤੇ ਕਾਰੋਬਾਰੀ ਜੀਵਨ ਵਿਚ ਇਕ ਮਹੱਤਵਪੂਰਨ ਪਸ਼ੂ ਹੈ।

PSEB 5th Class Punjabi Grammar ਲੇਖ-ਰਚਨਾ

31. ਡਾਕੀਆ

ਡਾਕੀਆ ਸਾਡੇ ਜੀਵਨ ਦੇ ਹਰ ਖੇਤਰ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ। ਉਸ ਦੀ ਹਰ ਘਰ, ਹਰ ਦਫ਼ਤਰ ਤੇ, ਹਰ ਸਥਾਨ ਉੱਤੇ ਉਡੀਕ ਕੀਤੀ ਜਾਂਦੀ ਹੈ। ਉਹ ਸਾਡੇ ਘਰਾਂ ਵਿਚ ਮਿੱਤਰਾਂ ਅਤੇ ਸੰਬੰਧੀਆਂ ਦੀਆਂ ਚਿੱਠੀਆਂ ਲੈ ਕੇ ਆਉਂਦਾ ਹੈ। ਉਹ ਘਰਾਂ ਤੇ ਦਫ਼ਤਰਾਂ ਵਿਚ ਨਿੱਜੀ, ਸਰਕਾਰੀ ਤੇ ਵਪਾਰਕ ਚਿੱਠੀਆਂ, ਰਜਿਸਟਰੀਆਂ, ਪਾਰਸਲ ਤੇ ਮਨੀਆਰਡਰ ਪੁਚਾਉਂਦਾ ਹੈ। ਉਸ ਦੀ ਹਰ ਥਾਂ ਉੱਤੇ ਤੀਬਰਤਾ ਨਾਲ ਉਡੀਕ ਕੀਤੀ ਜਾਂਦੀ ਹੈ। ਉਸ ਨੂੰ ਦੇਖ ਕੇ ਆਮ ਕਰਕੇ ਹਰ ਇਕ ਦਾ ਚਿਹਰਾ ਖਿੜ ਜਾਂਦਾ ਹੈ।

ਇਕ ਥਾਂ ਤੋਂ ਦੂਜੀ ਥਾਂ ਸੁਨੇਹੇ ਪੁਚਾਉਣ ਦਾ ਕੰਮ ਤਾਂ ਬਹੁਤ ਪੁਰਾਣਾ ਹੈ ਸੁਨੇਹਾ ਪੁਚਾਉਣ ਲਈ ਅੱਜਕੱਲ੍ਹ ਟੈਲੀਫੋਨ, ਤਾਰ, ਟੈਲੀਪ੍ਰਿੰਟਰ, ਫੈਕਸ ਤੇ ਪੇਜਰ, ਮੋਬਾਈਲ ਫੋਨ ਤੇ ਇੰਟਰਨੈੱਟ ਦੀ ਵਰਤੋਂ ਵੀ ਹੁੰਦੀ ਹੈ ਤੇ ਇਨ੍ਹਾਂ ਰਾਹੀਂ ਸੁਨੇਹੇ ਝਟਪਟ ਪਹੁੰਚ ਜਾਂਦੇ ਹਨ। ਪਰ ਸਾਡੇ ਹੱਥਾਂ ਨਾਲ ਲਿਖਿਆ ਸੁਨੇਹਾ ਕੇਵਲ ਡਾਕੀਆ ਹੀ ਦੂਜਿਆਂ ਤਕ ਪੁਚਾਉਂਦਾ ਹੈ। ਇਸ ਪ੍ਰਕਾਰ ਡਾਕੀਏ ਦੀ ਸਾਡੇ ਜੀਵਨ ਵਿਚ ਭਾਰੀ ਤੇ ਸਦੀਵੀ ਮਹਾਨਤਾ ਹੈ। ਡਾਕੀਆਂ ਸਰਕਾਰੀ ਮੁਲਾਜ਼ਮ ਹੈ। ਉਹ ਖ਼ਾਕੀ ਵਰਦੀ ਪਾਉਂਦਾ ਹੈ।

ਉਸ ਦੇ ਸਾਈਕਲ ਦੀ ਟੋਕਰੀ ਵਿਚ ਚਿੱਠੀਆਂ ਤੇ ਰਜਿਸਟਰੀਆਂ ਹੁੰਦੀਆਂ ਹਨ। ਉਸ ਦੇ ਬੈਗ ਵਿਚ ਮਨੀਆਰਡਰਾਂ ਦੇ ਪੈਸੇ ਤੇ ਪਾਰਸਲ ਹੁੰਦੇ ਹਨ। ਉਹ ਦੋ ਵਾਰੀ ਡਾਕ ਵੰਡਣ ਲਈ ਜਾਂਦਾ ਹੈ। ਉਸ ਦੀ ਤਨਖ਼ਾਹ ਬਹੁਤੀ ਨਹੀਂ ਹੁੰਦੀ, ਪਰ ਉਹ ਇਕ ਈਮਾਨਦਾਰ ਆਦਮੀ ਹੁੰਦਾ ਹੈ। ਉਹ ਹਰ ਅਮੀਰਗ਼ਰੀਬ ਤੇ ਹਰ ਖ਼ੁਸ਼ੀ-ਗ਼ਮੀ ਵਿਚ ਘਿਰੇ ਬੰਦੇ ਦੀ ਆਸ ਹੁੰਦਾ ਹੈ। ਇਸ ਪ੍ਰਕਾਰ ਉਹ ਹਰ ਥਾਂ ਹਰਮਨ-ਪਿਆਰਾ ਬਣਿਆ ਰਹਿੰਦਾ ਹੈ।

32. ਚੌਕੀਦਾਰ

ਚੌਕੀਦਾਰ ਦੇ ਜ਼ਿੰਮੇ ਰਾਤ ਨੂੰ ਘਰਾਂ, ਦੁਕਾਨਾਂ ਤੇ ਕਾਰਖ਼ਾਨਿਆਂ ਆਦਿ ਦੀ ਚੋਰਾਂ ਤੋਂ ਰਾਖੀ ਕਰਨ ਦਾ ਕੰਮ ਹੁੰਦਾ ਹੈ। ਉਹ ਇਕ ਗਰੀਬ ਵਿਅਕਤੀ ਹੁੰਦਾ ਹੈ। ਉਸ ਨੂੰ ਤਨਖ਼ਾਹ ਬਹੁਤੀ ਨਹੀਂ ਮਿਲਦੀ। ਉਹ ਆਮ ਕਰਕੇ ਦਿਨੇ ਸੌਂਦਾ ਹੈ, ਪਰ ਰਾਤ ਵੇਲੇ ਰਾਖੀ ਕਰਨ ਲਈ ਗਲੀਆਂ ਵਿੱਚ ਘੁੰਮਦਾ ਹੈ। ਲੋਕਾਂ ਨੂੰ ਖ਼ਬਰਦਾਰ ਕਰਨ ਲਈ ਕਹਿੰਦਾ ਹੈ, “ਜਾਗਦੇ ਰਹੋ ਬਈਓ’’ ‘ਖ਼ਬਰਦਾਰ ਬਈਓ ” ਉਹ ਕਈਆਂ ਘਰਾਂ, ਦੁਕਾਨਾਂ ਜਾਂ ਕਾਰਖ਼ਾਨਿਆਂ ਵਿਚ ਸੌਣ ਵਾਲੇ ਲੋਕਾਂ ਨੂੰ ਨਾਂ ਲੈ-ਲੈ ਕੇ ਵੀ ਅਵਾਜ਼ਾਂ ਦਿੰਦਾ ਹੈ ਤੇ ਜਗਾਉਂਦਾ ਹੈ।

ਇਸ ਪ੍ਰਕਾਰ ਉਹ ਗਲੀਆਂ ਵਿਚ ਵਾਰ-ਵਾਰ ਗੇੜੇ ਮਾਰ ਕੇ ਲੋਕਾਂ ਨੂੰ ਖ਼ਬਰਦਾਰ, ਕਰਦਾ ਹੈ। ਉਸ ਦੇ ਇਲਾਕੇ ਵਿਚ ਜਦੋਂ ਕੋਈ ਚੋਰੀ ਹੋ ਜਾਂਦੀ ਹੈ, ਤਾਂ ਥਾਣੇ ਵਾਲੇ ਪਹਿਲਾਂ ਉਸ ਦੀ ਹੀ ਖ਼ਬਰ ਲੈਂਦੇ ਹਨ। ਇਸ ਕਰਕੇ ਉਸ ਨੂੰ ਕਾਫ਼ੀ ਜ਼ਿੰਮੇਵਾਰੀ ਤੋਂ ਕੰਮ ਲੈਣਾ ਪੈਂਦਾ ਹੈ ਕਈ ਵਾਰੀ ਚੋਰ ਉਸ ਦੀਆਂ ਅੱਖਾਂ ਵਿਚ – ਘੱਟਾ ਪਾ ਕੇ ਕਿਤੇ ਨਾ ਕਿਤੇ ਚੋਰੀ ਕਰ ਹੀ ਜਾਂਦੇ ਹਨ ਉਸ ਨੂੰ ਖ਼ਰਾਬ ਮੌਸਮ ਤੇ ਅਤਿ ਗਰਮੀ ਜਾਂ ਸਰਦੀ ਵਿਚ ਵੀ ਆਪਣੀ ਡਿਊਟੀ ਦੇਣੀ ਪੈਂਦੀ ਹੈ।

ਪਿੰਡ ਵਿਚ ਉਹ ਨਵ-ਜੰਮੇ ਬੱਚਿਆਂ ਤੇ ਮਰ ਚੁੱਕੇ ਵਿਅਕਤੀਆਂ ਦਾ ਹਿਸਾਬ ਵੀ ਰੱਖਦਾ ਹੈ ਅਤੇ ਜ਼ਿਲ੍ਹੇ ਦੇ ਮੁੱਖ ਦਫ਼ਤਰ ਨੂੰ ਇਸ ਸੰਬੰਧੀ ਸਾਰੀ ਸੂਚਨਾ ਪੁਚਾਉਂਦਾ ਹੈ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਚੌਕੀਦਾਰ ਸਾਡੇ ਜੀਵਨ ਦਾ ਇਕ ਮਹੱਤਵਪੂਰਨ ਵਿਅਕਤੀ ਹੈ !

PSEB 5th Class Punjabi Grammar ਲੇਖ-ਰਚਨਾ

33. ਬਸੰਤ ਰੁੱਤ

ਭਾਰਤ ਰੁੱਤਾਂ ਦਾ ਦੇਸ਼ ਹੈ। ਸਾਰੀਆਂ ਰੁੱਤਾਂ ਵਿਚੋਂ ਬਸੰਤ ਸਭ ਤੋਂ ਹਰਮਨ-ਪਿਆਰੀ ਰੁੱਤ ਹੈ। ਇਹ ਖੁੱਲ੍ਹੀ ਤੇ ਨਿੱਘੀ ਰੁੱਤ ਹੈ। ਇਸ ਨਾਲ ਸਰਦੀ ਦਾ ਅੰਤ ਹੋ ਜਾਂਦਾ ਹੈ। ਇਸ ਦਾ ਆਰੰਭ ਬਸੰਤ ਪੰਚਮੀ ਦੇ ਤਿਉਹਾਰ ਨਾਲ ਹੁੰਦਾ ਹੈ।

ਬਸੰਤ ਪੰਚਮੀ ਦੇ ਦਿਨ ਥਾਂ-ਥਾਂ ਮੇਲੇ ਲੱਗਦੇ ਹਨ। ਖਿਡੌਣਿਆਂ ਤੇ ਮਠਿਆਈਆਂ ਦੀਆਂ ਦੁਕਾਨਾਂ ਸਜਦੀਆਂ ਹਨ। ਲੋਕ ਬਸੰਤੀ ਰੰਗ ਦੇ ਕੱਪੜੇ ਪਾਉਂਦੇ ਹਨ।

ਘਰ-ਘਰ ਬਸੰਤੀ ਹਲਵਾ, ਚਾਵਲ ਅਤੇ ਕੇਸਰੀ ਰੰਗ ਦੀ ਖੀਰ ਬਣਾਈ ਜਾਂਦੀ ਹੈ। ਬੱਚੇ ਅਤੇ ਜਵਾਨ ਪਤੰਗਬਾਜ਼ੀ ਕਰਦੇ ਹਨ। ਮੇਲਿਆਂ ਵਿਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਅਤੇ ਹੋਰ ਖੇਡਾਂ-ਤਮਾਸ਼ਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਦਿਨ ਦਾ ਸੰਬੰਧ ਬਾਲ ਹਕੀਕਤ ਰਾਏ ਧਰਮੀ ਦੀ ਸ਼ਹੀਦੀ ਨਾਲ ਵੀ ਹੈ। ਇਹ ਰੁੱਤ ਬਹੁਤ ਹੀ ਸੁਹਾਵਣੀ ਹੁੰਦੀ ਹੈ। ਜੀਵਜੰਤੂਆਂ ਅਤੇ ਪੌਦਿਆਂ ਵਿਚ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ। ਆਲਾ-ਦੁਆਲਾ ਸਰੋਂ ਦੇ ਬਸੰਤੀ ਰੰਗਾਂ ਦੇ ਫੁੱਲਾਂ ਤੇ ਹੋਰਨਾਂ ਰੰਗ-ਬਿਰੰਗੇ ਫੁੱਲਾਂ ਨਾਲ ਭਰ ਜਾਂਦਾ ਹੈ।

ਇਹ ਰੁੱਤ ਮਨੁੱਖ ਦੀ ਸਿਹਤ ਨੂੰ ਵਧਾਉਣ ਵਿਚ ਵੀ ਸਹਾਇਤਾ ਕਰਦੀ ਹੈ। ਇਸ ਰੁੱਤ ਵਿਚ ਚੰਗੀ ਖੁਰਾਕ ਖਾਣੀ ਚਾਹੀਦੀ ਹੈ ਤੇ ਕਸਰਤ ਆਦਿ ਕਰਨੀ ਚਾਹੀਦੀ ਹੈ।

34. ਗਤਕਾ

ਗਤਕਾ ਪੰਜਾਬ ਦੀ ਉਪਜ ਹੈ ਤੇ ਇਹ ਇਕ ਜੰਗੀ ਹੁਨਰ ਹੈ। ਇਸ ਰਾਹੀਂ ਵਿਰੋਧੀ ਉੱਤੇ ਵਾਰ ਕਰਨ ਅਤੇ ਰੋਕਣ ਦਾ ਅਭਿਆਸ ਹੁੰਦਾ ਹੈ। ਗਤਕੇ ਵਿਚ ਸਾਢੇ ਤਿੰਨ ਹੱਥ ਲੰਮਾ ਡੰਡਾ ਤੇ ਛੋਟੀ ਢਾਲ ਦੀ ਵਰਤੋਂ ਕੀਤੀ ਜਾਂਦੀ ਹੈ। ਡੰਡੇ ਉੱਤੇ ਚੰਮ ਦਾ ਖੋਲ ਚੜਿਆ ਹੁੰਦਾ ਹੈ। ਇਸ ਵਿਚ ਉਸਤਾਦੀ-ਸ਼ਗਿਰਦੀ ਚਲਦੀ ਹੈ। ਉਸਤਾਦ ਕੁੱਝ ਰਸਮਾਂ ਕਰ ਕੇ ਬੱਚੇ ਨੂੰ ਭੁਝੰਗੀ ਬਣਾਉਂਦੇ ਹਨ ਤੇ ਉਸ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਕਿ ਚਾਲ-ਚਲਣ ਨੇਕ ਰੱਖਣਾ ਹੈ।

ਬੱਚੇ, ਬਜ਼ੁਰਗ, ਔਰਤ ਤੇ ਨਿਤਾਣੇ ਉੱਤੇ ਵਾਰ ਨਹੀਂ ਕਰਨਾ ਸਾਦੀ ਤੇ ਸ਼ੁੱਧ ਖ਼ੁਰਾਕ ਖਾਣੀ ਹੈ। ਕੋਈ ਨਸ਼ਾ ਨਹੀਂ ਕਰਨਾ। ਖੇਡ ਸਿਖਲਾਈ ਸਮੇਂ ਪਹਿਲਾਂ ਡੰਡ ਬੈਠਕਾਂ ਤੇ ਦੌੜ ਨਾਲ ਜੁੱਸੇ ਗਰਮਾਏ ਜਾਂਦੇ ਹਨ। ਇਸ ਲਈ ਫਿਰ ਹਥਿਆਰਾਂ ਨੂੰ ਨਮਸਕਾਰ ਕਰ ਕੇ ਹਥਿਆਰ ਚੁੱਕਣ, ਪੈਂਤੜਾ ਲੈਣ, ਵਾਰ ਕਰਨ ਅਤੇ ਰੋਕਣ ਦੇ ਦਾਅ-ਪੇਚ ਸਿਖਾਏ ਜਾਂਦੇ ਹਨ। ਕਦੇ ਅਨੰਦਪੁਰ ਸਾਹਿਬ ਤੇ ਪਾਉਂਟਾ ਸਾਹਿਬ ਗਤਕੇ ਦੇ ਵੱਡੇ ਕੇਂਦਰ ਸਨ ਅਤੇ ਹੋਲੇ-ਮਹੱਲੇ ਸਮੇਂ ਗਤਕੇ ਦੇ ਵੱਡੀ ਪੱਧਰ ‘ਤੇ ਮੁਕਾਬਲੇ ਹੁੰਦੇ ਹਨ।

PSEB 5th Class Punjabi Grammar ਲੇਖ-ਰਚਨਾ

ਅੱਜ-ਕੱਲ੍ਹ ਕੁਝ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਗਤਕਾ ਖੇਡਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਹ ਹੁਨਰ ਪਹਿਲਾਂ ਮਰਦ ਹੀ ਸਿੱਖਦੇ ਸਨ ਪਰ ਹੁਣ ਔਰਤਾਂ ਵੀ ਇਸ ਵਿਚ ਭਾਗ ਲੈਣ ਲੱਗ ਪਈਆਂ ਹਨ। ਨਿਹੰਗ ਸਿੰਘਾਂ ਦੀ ਇਹ ਹਰਮਨ-ਪਿਆਰੀ ਖੇਡ ਹੈ। ਇਹ ਖੇਡ ਹੁਣ ਨਗਰਕੀਰਤਨਾਂ ਅਤੇਂ ਖ਼ਾਸ ਖੇਡ ਸਮਾਗਮਾਂ ਵਿਚ ਹੀ ਖੇਡੀ ਜਾਂਦੀ ਹੈ।

Leave a Comment