PSEB 5th Class Punjabi ਰਚਨਾ ਚਿੱਠੀ-ਪੱਤਰ

Punjab State Board PSEB 5th Class Punjabi Book Solutions Punjabi Rachana ਚਿੱਠੀ-ਪੱਤਰ Exercise Questions and Answers.

PSEB 5th Class Punjabi Rachana ਚਿੱਠੀ-ਪੱਤਰ (1st Language)

Question 1.
ਆਪਣੇ ਪਿਤਾ ਜੀ ਨੂੰ ਆਪਣੇ ਸਾਲਾਨਾ ਇਮਤਿਹਾਨ ਵਿਚੋਂ ਪਾਸ ਹੋਣ ਦੀ ਖ਼ਬਰ ਦੇਣ ਲਈ ਇਕ ਚਿੱਠੀ ਲਿਖੋ।
Answer:

ਪ੍ਰੀਖਿਆ ਭਵਨ,
…………… ਸਕੂਲ,
…………… ਸ਼ਹਿਰ।
12 ਅਪਰੈਲ, 20……………

ਸਤਿਕਾਰਯੋਗ ਪਿਤਾ ਜੀ,

ਸਤਿ ਸ੍ਰੀ ਅਕਾਲ।
ਆਪ ਜੀ ਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੋਵੇਗੀ ਕਿ ਮੈਂ ਪੰਜਵੀਂ ਜਮਾਤ ਦੀ ਪ੍ਰੀਖਿਆ ਪਾਸ ਕਰ ਲਈ ਹੈ। ਮੈਂ ਸਾਰੀ ਜਮਾਤ ਵਿਚੋਂ ਪਹਿਲੇ ਨੰਬਰ ‘ਤੇ ਰਿਹਾ ਹਾਂ ਮੇਰਾ ਮਿੱਤਰ ਲੱਕੀ ਵੀ ਪਾਸ ਹੋ ਗਿਆ ਹੈ। ਘਰ ਵਿਚ ਸਾਰੇ ਰਾਜ਼ੀ-ਖੁਸ਼ੀ ਹਨ। ਮਾਤਾ ਜੀ ਅਤੇ ਪੱਪੂ ਵਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ।

ਆਪ ਜੀ ਦਾ ਸਪੁੱਤਰ,
ਸੰਦੀਪ।

PSEB 5th Class Punjabi ਰਚਨਾ ਚਿੱਠੀ-ਪੱਤਰ

Question 2.
ਆਪਣੇ ਮਿੱਤਰ/ਸਹੇਲੀ ਨੂੰ ਗਰਮੀਆਂ ਦੀਆਂ ਛੁੱਟੀਆਂ ਇਕੱਠੇ ਬਿਤਾਉਣ ਲਈ ਪੱਤਰ ਲਿਖੋ।
Answer:

ਪ੍ਰੀਖਿਆ ਭਵਨ,

…………… ਸਕੂਲ,
…………… ਸ਼ਹਿਰ।
10 ਜੂਨ, 20……………

ਪਿਆਰੇ ਸੁਰਿੰਦਰ,

ਸਤਿ ਸ੍ਰੀ ਅਕਾਲ।
ਸਾਡੇ ਸਕੂਲ ਵਿਚ 15 ਜੂਨ ਤੋਂ ਗਰਮੀਆਂ ਦੀਆਂ ਛੁੱਟੀਆਂ ਹੋ ਰਹੀਆਂ ਹਨ। ਮੇਰਾ ਵਿਚਾਰ ਦੋ ਹਫ਼ਤਿਆਂ ਲਈ ਆਪਣੇ ਪਿਤਾ ਜੀ ਦੇ ਕੋਲ ਸ਼ਿਮਲੇ ਜਾਣ ਦਾ ਹੈ। ਮੈਂ ਚਾਹੁੰਦਾ ਹਾਂ ਕਿ ਤੂੰ ਵੀ ਮੇਰੇ ਨਾਲ ਸ਼ਿਮਲੇ ਚਲੇਂ। ਅਸੀਂ ਦੋਵੇਂ ਉੱਥੇ ਰਹਿ ਕੇ ਪਹਾੜਾਂ ਦੀ ਸੈਰ ਕਰਾਂਗੇ। ਉੱਥੋਂ ਦਾ ਪੌਣ-ਪਾਣੀ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਰਹੇਗਾ। ਮੈਨੂੰ ਆਸ ਹੈ ਕਿ ਤੇਰੇ ਮਾਤਾਪਿਤਾ ਤੈਨੂੰ ਸ਼ਿਮਲੇ ਭੇਜਣ ਲਈ ਮੰਨ ਜਾਣਗੇ। ਆਪਣੀ ਸਲਾਹ ਬਾਰੇ ਮੈਨੂੰ ਇਕ-ਦੋ ਦਿਨਾਂ ਵਿਚ ਚਿੱਠੀ ਜਾਂ ਟੈਲੀਫ਼ੋਨ ਰਾਹੀਂ ਪਤਾ ਦੇਣਾ।

ਤੇਰਾ ਮਿੱਤਰ,
ਗੁਰਬਖ਼ਸ਼ ਸਿੰਘ

Question 3.
ਆਪਣੇ ਮਿੱਤਰ ਨੂੰ ਇਕ ਪੱਤਰ ਰਾਹੀਂ ਦੱਸੋ ਕਿ ਤੁਸੀਂ ਸਕੂਲ ਵਿਚ ਕਿਹੜੀਆਂ-ਕਿਹੜੀਆਂ ਖੇਡਾਂ ਖੇਡਦੇ ਹੋ।
Answer:

ਪ੍ਰੀਖਿਆ ਭਵਨ,
……………… ਸਕੂਲ,
…………….. ਸ਼ਹਿਰ।
2 ਮਾਰਚ, 20………………

ਪਿਆਰੇ ਅਜੀਤ,
ਸਤਿ ਸ੍ਰੀ ਅਕਾਲ। ਅੱਜ ਹੀ ਤੇਰੀ ਚਿੱਠੀ ਮਿਲੀ, ਜਿਸ ਵਿਚ ਤੂੰ ਮੈਨੂੰ ਪੁੱਛਿਆ ਹੈ ਕਿ ਮੈਂ ਸਕੂਲ ਵਿਚ ਕਿਹੜੀਆਂ-ਕਿਹੜੀਆਂ ਖੇਡਾਂ ਖੇਡਦਾ ਹਾਂ। ਇਹ ਤਾਂ ਤੈਨੂੰ ਪਤਾ ਹੀ ਹੈ ਕਿ ਮੈਂ ਪਿਛਲੇ ਸਾਲ ਤੋਂ ਆਪਣੇ ਸਕੂਲ ਦੀ ਕਬੱਡੀ ਟੀਮ ਦਾ ਕਪਤਾਨ ਹਾਂ। ਪਰ ਹੁਣ ਮੈਂ ਆ ਰਹੇ ਜ਼ਿਲ੍ਹਾ ਪੱਧਰ ਦੇ ਸਕੂਲੀ ਮੁਕਾਬਲਿਆਂ ਵਿਚ ਉੱਚੀ ਛਾਲ ਤੇ ਦੌੜਾਂ ਵਿਚ ਭਾਗ ਲੈਣ ਦੀ ਵੀ ਤਿਆਰੀ ਕਰ ਰਿਹਾ ਹਾਂ। ਮੈਨੂੰ ਆਸ ਹੈ ਕਿ ਇਨ੍ਹਾਂ ਮੁਕਾਬਲਿਆਂ ਵਿਚ ਵੀ ਮੈਂ ਜੇਤੂ ਰਹਾਂਗਾ।

ਤੇਰੇ ਮਾਤਾ-ਪਿਤਾ ਨੂੰ ਸਤਿ ਸ੍ਰੀ ਅਕਾਲ।

ਤੇਰਾ ਮਿੱਤਰ,
ਰੋਲ ਨੰ: ………………।

PSEB 5th Class Punjabi ਰਚਨਾ ਚਿੱਠੀ-ਪੱਤਰ

Question 4.
ਆਪਣੇ ਪਿਤਾ ਜੀ ਨੂੰ ਇਕ ਚਿੱਠੀ ਲਿਖੋ, ਜਿਸ ਵਿਚ ਛੋਟੇ ਭਰਾ ਦੀ ਬਿਮਾਰੀ ਬਾਰੇ ਲਿਖਿਆ ਹੋਵੇ।
Answer:

ਪ੍ਰੀਖਿਆ ਭਵਨ,
……………… ਸਕੂਲ,
……………… ਸ਼ਹਿਰ।
22 ਸਤੰਬਰ, 20 ………………

ਸਤਿਕਾਰਯੋਗ ਪਿਤਾ ਜੀ,

ਸਤਿ ਸ੍ਰੀ ਅਕਾਲ।
ਮੈਂ ਆਪ ਨੂੰ ਇਕ ਪੱਤਰ ਪਹਿਲਾਂ ਵੀ ਲਿਖ ਚੁੱਕਾ ਹਾਂ। ਪਰ ਆਪ ਵਲੋਂ ਉਸ ਦਾ ਕੋਈ ਉੱਤਰ ਨਹੀਂ ਆਇਆ। ਸਮਾਚਾਰ ਇਹ ਹੈ ਕਿ ਦਲਵੀਰ ਨੂੰ ਪਿਛਲੇ ਦਸ ਦਿਨਾਂ ਤੋਂ ਬਹੁਤ ਸਖ਼ਤ ਬੁਖ਼ਾਰ ਚੜ੍ਹਿਆ ਹੋਇਆ ਹੈ। ਡਾਕਟਰ ਨੇ ਦੱਸਿਆ ਹੈ ਕਿ ਉਸ ਨੂੰ ਮਿਆਦੀ ਬੁਖ਼ਾਰ ਹੋ ਗਿਆ ਹੈ ਉਸ ਨੇ ਦਲਵੀਰ ਦਾ ਮੰਜੇ ਤੋਂ ਉੱਠਣਾ ਬੰਦ ਕਰ ਦਿੱਤਾ ਹੈ।

ਆਪ ਜਾਣਦੇ ਹੀ ਹੋ ਕਿ ਮੇਰਾ ਇਮਤਿਹਾਨ ਸਿਰ ‘ਤੇ ਆ ਗਿਆ ਹੈ। ਮੇਰੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਮਾਤਾ ਜੀ ਦਲਵੀਰ ਨੂੰ ਨਹੀਂ ਸੰਭਾਲ ਸਕਦੇ। ਉਹ ਵਾਰ-ਵਾਰ ਕਹਿ ਰਹੇ ਹਨ ਕਿ ਬਹੁਤ ਚੰਗਾ ਹੋਵੇ ਜੇਕਰ ਆਪ ਜਲਦੀ ਘਰ ਆ ਜਾਓ। ਦਲਵੀਰ ਵੀ ਆਪ ਨੂੰ ਬਹੁਤ ਯਾਦ ਕਰਦਾ ਹੈ। ਮੈਨੂੰ ਪੂਰੀ ਆਸ ਹੈ ਕਿ ਆਪ ਜਲਦੀ ਹੀ ਛੁੱਟੀ ਲੈ ਕੇ ਘਰ ਆਉਗੇ। ਸਾਰਿਆਂ ਵਲੋਂ ਆਪ ਨੂੰ ਸਤਿ ਸ੍ਰੀ ਅਕਾਲ।

ਆਪ ਦਾ ਸਪੁੱਤਰ,
ਰੋਲ ਨੰ: …………..

Question 5.
ਤੁਹਾਡੇ ਚਾਚਾ ਜੀ ਨੇ ਤੁਹਾਡੇ ਜਨਮ-ਦਿਨ ‘ਤੇ ਤੁਹਾਨੂੰ ਇਕ ਘੜੀ ਜਾਂ ਪੈਂਨ ਭੇਜਿਆ ਹੈ। ਇਕ ਚਿੱਠੀ ਰਾਹੀਂ ਉਨ੍ਹਾਂ ਦਾ ਧੰਨਵਾਦ ਕਰੋ।
Answer:

ਪ੍ਰੀਖਿਆ ਭਵਨ,
……………… ਸਕੂਲ,
……………… ਸ਼ਹਿਰ।
15 ਜਨਵਰੀ, 20………………

ਸਤਿਕਾਰਯੋਗ ਚਾਚਾ ਜੀ,

ਸਤਿ ਸ੍ਰੀ ਅਕਾਲ।
ਮੈਨੂੰ ਆਪਣੇ ਜਨਮ-ਦਿਨ ’ਤੇ ਤੁਹਾਡੀ ਭੇਜੀ ਹੋਈ , ਗੁੱਟ-ਘੜੀ ਮਿਲ ਗਈ ਹੈ। ਇਹ ਘੜੀ ਬਹੁਤ ਹੀ ਸੋਹਣੀ ਹੈ। ਮੈਨੂੰ ਇਸ ਦੀ ਬਹੁਤ ਹੀ ਜ਼ਰੂਰਤ ਸੀ। ਮੇਰੇ ਮਿੱਤਰਾਂ ਨੇ ਇਸ ਘੜੀ ਦੀ ਬਹੁਤ ਪ੍ਰਸੰਸਾ ਕੀਤੀ। ਹੈ। ਮੈਂ ਆਪ ਵਲੋਂ ਭੇਜੀ ਇਸ ਸੁਗਾਤ ਲਈ ਆਪ ਦਾ ਬਹੁਤ ਧੰਨਵਾਦ ਕਰਦਾ ਹਾਂ।

‘ਆਪ ਦਾ ਭਤੀਜਾ,
ਸੁਰਜੀਤ ਸਿੰਘ

PSEB 5th Class Punjabi ਰਚਨਾ ਚਿੱਠੀ-ਪੱਤਰ

Question 6.
ਆਪਣੇ ਪਿਤਾ ਜੀ ਨੂੰ ਚਿੱਠੀ ਲਿਖ ਕੇ ਦੱਸੋ ਕਿ ਤੁਹਾਡੇ ਇਮਤਿਹਾਨ ਕਿਸ ਤਰ੍ਹਾਂ ਦੇ ਹੋਏ ਹਨ।
Answer:

ਪ੍ਰੀਖਿਆ ਭਵਨ,
……………… ਸਕੂਲ,
……………… ਸ਼ਹਿਰ।
25 ਮਾਰਚ, 20 ………………

ਸਤਿਕਾਰਯੋਗ ਪਿਤਾ ਜੀ,

ਸਤਿ ਸ੍ਰੀ ਅਕਾਲ।
ਕੁੱਝ ਦਿਨ ਹੋਏ ਮੈਨੂੰ ਆਪ ਦੀ ਚਿੱਠੀ ਮਿਲੀ ਪਰ ਮੈਂ ਉਸ ਦਾ ਜਵਾਬ ਇਸ ਕਰਕੇ ਨਹੀਂ ਸਾਂ ਦੇ ਸਕਿਆ ਕਿਉਂਕਿ ਮੇਰੇ ਇਮਤਿਹਾਨ ਹੋ ਰਹੇ ਸਨ। ਇਮਤਿਹਾਨ ਵਿਚ ਮੇਰੇ ਸਾਰੇ ਪਰਚੇ ਕਾਫ਼ੀ ਚੰਗੇ ਹੋ ਗਏ ਹਨ ਤੇ ਮੈਨੂੰ ਪਾਸ ਹੋਣ ਦੀ ਪੂਰੀ ਆਸ ਹੈ। ਹਿਸਾਬ ਦਾ ਪਰਚਾ ਕੁੱਝ ਜ਼ਿਆਦਾ ਔਖਾ ਸੀ ਪਰ ਇਹ ਵੀ ਚੰਗਾ ਹੋ ਗਿਆ ਹੈ। ਮੈਨੂੰ ਆਸ ਹੈ ਕਿ ਇਸ ਵਿਚ ਮੈਂ 100 ਵਿਚੋਂ 55 ਨੰਬਰ ਜ਼ਰੂਰ ਲੈ ਲਵਾਂਗਾ ਪੰਜਾਬੀ ਦੇ ਪਰਚੇ ਵਿਚ ਉਹੀ ਪ੍ਰਸਤਾਵ ਤੇ ਕਹਾਣੀ ਆਏ, ਜਿਹੜੇ ਮੈਂ ਇਕ ਰਾਤ ਪਹਿਲਾਂ ਯਾਦ ਕੀਤੇ ਸਨ। ਤੂੰ ਮੈਨੂੰ ਆਸ ਹੈ ਕਿ ਮੈਂ ਜ਼ਰੂਰ ਪਾਸ ਹੋ ਜਾਵਾਂਗਾ। ਮਾਤਾ ਜੀ ਨੂੰ ਪੈਰੀਂ ਪੈਣਾ।

ਤੁਹਾਡਾ ਸਪੁੱਤਰ,
ਰੋਲ ਨੰ: ………………।

Question 7.
ਤੁਹਾਡਾ ਮਿੱਤਰ/ਸਹੇਲੀ ਚੌਥੀ ਜਮਾਤ ਵਿਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ/ਗਈ ਹੈ। ਉਸ ਨੂੰ ਇਕ ਵਧਾਈ ਪੱਤਰ ਲਿਖੋ।
Answer:

ਪ੍ਰੀਖਿਆ ਭਵਨ,
……………… ਸਕੂਲ,
……………… ਸ਼ਹਿਰ।
12 ਅਪਰੈਲ, 20 ………………

ਪਿਆਰੀ ਕੁਲਵਿੰਦਰ,

ਸਤਿ ਸ੍ਰੀ ਅਕਾਲ।
ਮੈਨੂੰ ਅੱਜ ਹੀ ਮਾਤਾ ਜੀ ਦੀ ਚਿੱਠੀ ਮਿਲੀ। ਉਸ ਵਿਚੋਂ ਇਹ ਪੜ੍ਹ ਕੇ ਬਹੁਤ ਖੁਸ਼ੀ ਹੋਈ ਹੈ ਕਿ ਤੂੰ ਸਾਰੀ ਜਮਾਤ ਵਿਚੋਂ ਸਭ ਤੋਂ ਵੱਧ ਨੰਬਰ ਲੈ ਕੇ ਚੌਥੀ ਦਾ ਇਮਤਿਹਾਨ ਪਾਸ ਕੀਤਾ ਹੈ। ਮੈਂ ਤੇਰੀ ਇਸ ਸਫਲਤਾ ‘ਤੇ ਤੈਨੂੰ ਦਿਲੀ ਵਧਾਈ ਭੇਜਦੀ ਹਾਂ। ਤੇਰੇ ਮਾਤਾਪਿਤਾ ਨੂੰ ਸਤਿ ਸ੍ਰੀ ਅਕਾਲ।

ਤੇਰੀ ਸਹੇਲੀ,
ਸੁਰਿੰਦਰ।

PSEB 5th Class Punjabi ਰਚਨਾ ਚਿੱਠੀ-ਪੱਤਰ

Question 8.
ਤੁਹਾਡਾ ਇਕ ਮਿੱਤਰ/ਸਹੇਲੀ ਚੌਥੀ ਜਮਾਤ ਵਿਚੋਂ ਫੇਲ੍ਹ ਹੋ ਗਿਆ/ਗਈ ਹੈ। ਉਹ ਨੂੰ ਇਕ ਚਿੱਠੀ ਰਾਹੀਂ ਸਲਾ ਦਿਓ।
Answer:

ਪ੍ਰੀਖਿਆ ਭਵਨ,
……………… ਸਕੂਲ,
……………… ਸ਼ਹਿਰ।
8 ਅਪਰੈਲ, 20………………

ਪਿਆਰੇ ਬਲਬੀਰ,

ਸਤਿ ਸ੍ਰੀ ਅਕਾਲ।
ਮੈਨੂੰ ਇਹ ਗੱਲ ਸੁਣ ਕੇ ਬਹੁਤ ਦੁੱਖ ਹੋਇਆ ਹੈ ਕਿ ਤੂੰ ਚੌਥੀ ਜਮਾਤ ਵਿਚੋਂ ਫੇਲ੍ਹ ਹੋ ਗਿਆ ਹੈਂ। ਮੈਂ ਸਮਝਦਾ ਹਾਂ ਕਿ ਇਸ ਵਿਚ ਤੇਰਾ ਕੋਈ ਕਸੂਰ ਨਹੀਂ। ਤੂੰ ਪਿਛਲੇ ਸਾਲ ਦੋ ਮਹੀਨੇ ਬਿਮਾਰ ਰਿਹਾ ਸੀ ਤੇ ਸਕੂਲ ਨਹੀਂ ਸੀ ਜਾ ਸਕਿਆ।ਇਸ ਕਰਕੇ ਤੇਰੀ ਪੜ੍ਹਾਈ ਬਹੁਤ ਪਛੜ ਗਈ ਸੀ। ਜੇਕਰ ਤੂੰ ਬਿਮਾਰ ਨਾ ਹੁੰਦਾ, ਤਾਂ ਤੂੰ ਕਦੇ ਵੀ ਫੇਲ੍ਹ ਨਾ ਹੁੰਦਾ ਮੇਰੀ ਤੈਨੂੰ ਇਹੋ ਹੀ ਸਲਾਹ ਹੈ ਕਿ ਤੂੰ ਅੱਗੋਂ ਆਪਣੀ ਸਿਹਤ ਦਾ ਪੂਰਾ-ਪੂਰਾ ਖ਼ਿਆਲ ਰੱਖ ਕੇ ਪੜ੍ਹਾਈ ਨੂੰ ਜਾਰੀ ਰੱਖ। ਇਸ ਤਰ੍ਹਾਂ ਆਉਂਦੀ ਪ੍ਰੀਖਿਆ ਵਿਚ ਤੂੰ ਜ਼ਰੂਰ ਹੀ ਪਾਸ ਹੋ ਜਾਵੇਂਗਾ। ਤੈਨੂੰ ਕਿਸੇ ਹਾਲਤ ਵਿਚ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ।

ਤੇਰਾ ਮਿੱਤਰ,
ਨਰਿੰਦਰ।

Question 9.
ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬਿਮਾਰੀ ਦੀ ਛੁੱਟੀ ਲੈਣ ਲਈ ਬੇਨਤੀ-ਪੱਤਰ ਲਿਖੋ।
ਜਾਂ
ਤੁਹਾਡੀ ਸਿਹਤ ਠੀਕ ਨਹੀਂ ਹੈ, ਆਪਣੇ ਸਕੂਲ ਦੇ ਮੁੱਖ ਅਧਿਆਪਕ ਜੀ ਤੋਂ ਦੋ ਦਿਨ ਦੀ ਛੁੱਟੀ ਲੈਣ ਲਈ ਬੇਨਤੀ ਪੱਤਰ ਲਿਖੋ।
Answer:

ਸੇਵਾ ਵਿਖੇ
ਮੁੱਖ ਅਧਿਆਪਕ ਸਾਹਿਬ,
ਗੋ: ਪ੍ਰਾ: ਸਕੂਲ,
……………… ਸ਼ਹਿਰ।

ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਨੂੰ ਮਲੇਰੀਆ ਬੁਖ਼ਾਰ ਹੋ ਗਿਆ ਹੈ। ਇਸ ਕਰਕੇ ਮੈਂ ਸਕੂਲ ਨਹੀਂ ਆ ਸਕਦਾ। ਕਿਰਪਾ ਕਰ ਕੇ ਮੈਨੂੰ ਦੋ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।

ਆਪ ਦਾ ਆਗਿਆਕਾਰੀ
ਰਾਜ ਕੁਮਾਰ,
ਰੋਲ ਨੰ: …………………..।
ਪੰਜਵੀਂ ਜਮਾਤ।

ਮਿਤੀ : 12 ਸਤੰਬਰ, 20……

PSEB 5th Class Punjabi ਰਚਨਾ ਚਿੱਠੀ-ਪੱਤਰ

Question 10.
ਆਪਣੇ ਸਕੂਲ ਦੀ ਮੁੱਖ ਅਧਿਆਪਕਾ ਨੂੰ ਜ਼ਰੂਰੀ ਕੰਮ ਦੀ ਛੁੱਟੀ ਲੈਣ ਲਈ ਇਕ ਬੇਨਤੀ-ਪੱਤਰ ਲਿਖੋ।
Answer:
ਸੇਵਾ ਵਿਖੇ

ਮੁੱਖ ਅਧਿਆਪਕਾ ਜੀ,
ਗੌ: ਪ੍ਰਾ: ਸਕੂਲ,
………………….. ਸ਼ਹਿਰ।

ਸੀਮਤੀ ਜੀ,
ਬੇਨਤੀ ਹੈ ਕਿ ਮੈਨੂੰ ਘਰ ਵਿਚ ਇਕ ਜ਼ਰੂਰੀ ਕੰਮ ਪੈ ਗਿਆ ਹੈ। ਇਸ ਕਰਕੇ ਮੈਂ ਅੱਜ ਸਕੂਲ ਨਹੀਂ ਆ ਸਕਦੀ। ਕਿਰਪਾ ਕਰਕੇ ਮੈਨੂੰ ਇਕ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਦੀ ਬਹੁਤ ਧੰਨਵਾਦੀ ਹੋਵਾਂਗੀ।

ਆਪ ਦੀ ਆਗਿਆਕਾਰੀ,
ਮਨਪ੍ਰੀਤ ਕੌਰ,
ਰੋਲ ਨੰ: …………………..
ਪੰਜਵੀਂ ਜਮਾਤ

ਮਿਤੀ : 23 ਜਨਵਰੀ, 20…………………..

Question 11.
ਆਪਣੇ ਸਕੂਲ ਦੀ ਮੁੱਖ ਅਧਿਆਪਕਾ ਨੂੰ ਅੱਧੇ ਦਿਨ ਦੀ ਛੁੱਟੀ ਲੈਣ ਲਈ ਇਕ ਬੇਨਤੀ-ਪੱਤਰ ਲਿਖੋ।
Answer:
ਸੇਵਾ ਵਿਖੇ,

ਮੁੱਖ ਅਧਿਆਪਕਾ ਜੀ,
ਗੌ: ਪ੍ਰਾ: ਸਕੂਲ,
………………….. ਸ਼ਹਿਰ।

ਸ੍ਰੀਮਤੀ ਜੀ,
ਬੇਨਤੀ ਹੈ ਕਿ ਮੈਨੂੰ ਘਰ ਵਿਚ ਇਕ ਜ਼ਰੂਰੀ ਕੰਮ ਪੈ ਗਿਆ ਹੈ। ਇਸ ਕਰਕੇ ਮੈਨੂੰ ਅੱਜ ਚੌਥੇ ਪੀਰੀਅਡ ਤੋਂ ਮਗਰੋਂ ਅੱਧੇ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।

ਆਪ ਦਾ ਆਗਿਆਕਾਰੀ,
ਗੁਰਮਿੰਦਰ ਸਿੰਘ,
ਰੋਲ ਨੰ: …………………..
ਪੰਜਵੀਂ ਜਮਾਤ!

ਮਿਤੀ : 28 ਜਨਵਰੀ, 20…………………..

PSEB 5th Class Punjabi ਰਚਨਾ ਚਿੱਠੀ-ਪੱਤਰ

Question 12.
ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬੇਨਤੀ-ਪੱਤਰ ਲਿਖੋ।
Answer:
ਸੇਵਾ ਵਿਖੇ

ਮੁੱਖ ਅਧਿਆਪਕ ਸਾਹਿਬ,
ਗੋ: ਪ੍ਰ: ਸਕੂਲ,
………………….. ਸ਼ਹਿਰ।

ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ ਪੰਜਵੀਂ ਜਮਾਤ ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਪੋਸਟ ਆਫ਼ਿਸ, ਜਲੰਧਰ ਵਿਚ ਕਲਰਕ ਲੱਗੇ ਹੋਏ ਹਨ। ਪਿਛਲੇ ਦਿਨੀਂ ਉਨ੍ਹਾਂ ਦੀ ਬਦਲੀ ਲੁਧਿਆਣੇ ਦੀ ਹੋ ਗਈ ਹੈ। ਇਸ ਲਈ ਮੇਰਾ ਜਲੰਧਰ ਵਿਚ ਰਹਿਣਾ ਮੁਸ਼ਕਿਲ ਹੋ ਗਿਆ ਹੈ। ਮੈਂ ਹੁਣ ਲੁਧਿਆਣੇ ਜਾ ਕੇ ਹੀ ਪੜ੍ਹ ਸਕਾਂਗਾ। ਕਿਰਪਾ ਕਰ ਕੇ ਮੈਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਦਿੱਤਾ ਜਾਵੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।

ਆਪ ਜੀ ਦਾ ਆਗਿਆਕਾਰੀ,
ਹਰੀਸ਼ ਚੰਦਰ,
ਰੋਲ ਨੰ: …………………..
ਪੰਜਵੀਂ ਜਮਾਤ।

ਮਿਤੀ : 10 ਦਸੰਬਰ, 20…………………..

Question 13.
ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਆਪਣੀ ਵੱਡੀ ਭੈਣ ਜਾਂ ਵੱਡੇ ਭਰਾ ਜਾਂ ਭੂਆ) ਦੇ ਵਿਆਹ ਸਮੇਂ ਚਾਰ ਦਿਨ ਦੀ ਛੁੱਟੀ ਲਈ ਬੇਨਤੀ-ਪੱਤਰ ਲਿਖੋ।
Answer:
ਸੇਵਾ ਵਿਖੇ

ਮੁੱਖ ਅਧਿਆਪਕ ਸਾਹਿਬ,
ਗੌ: ਪ੍ਰਾ: ਸਕੂਲ,
………………….. ਸ਼ਹਿਰ

ਸ੍ਰੀਮਾਨ ਜੀ,
ਬੇਨਤੀ ਹੈ ਕਿ ਮੇਰੀ ਵੱਡੀ ਭੈਣ ਦਾ ਵਿਆਹ 10 ਜਨਵਰੀ ਨੂੰ ਹੋਣਾ ਨਿਯਤ ਹੋਇਆ ਹੈ। ਵਿਆਹ ਦਾ ਪ੍ਰਬੰਧ ਕਰਨ ਲਈ ਮੈਨੂੰ ਘਰ ਵਿਚ ਬਹੁਤ ਕੰਮ ਹੈ। ਇਸ ਕਰਕੇ ਮੈਂ ਸਕੂਲ ਨਹੀਂ ਆ ਸਕਦਾ। ਕਿਰਪਾ ਕਰ ਕੇ ਮੈਨੂੰ 8 ਤੋਂ 11 ਜਨਵਰੀ ਤਕ ਚਾਰ ਦਿਨ ਦੀ ਛੁੱਟੀ ਦਿੱਤੀ ਜਾਵੇ। ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ।

ਆਪ ਦਾ ਆਗਿਆਕਾਰੀ,
ਸੁਰਜੀਤ ਸਿੰਘ,
ਰੋਲ ਨੰ: …………………..!

ਮਿਤੀ : 7 ਜਨਵਰੀ, 20…………………..

PSEB 5th Class Punjabi ਰਚਨਾ ਚਿੱਠੀ-ਪੱਤਰ

Question 14.
ਇਕ ਪੱਤਰ ਰਾਹੀਂ ਆਪਣੇ ਇਲਾਕੇ ਦੇ ਡਾਕੀਏ 1 ਦੀ ਲਾਪਰਵਾਹੀ ਵਿਰੁੱਧ ਪੋਸਟ ਮਾਸਟਰ ਨੂੰ ਸ਼ਿਕਾਇਤ ਕਰੋ।
Answer:

ਪ੍ਰੀਖਿਆ ਭਵਨ,
………………….. ਸਕੂਲ,
………………….. ਸ਼ਹਿਰ
13 ਫ਼ਰਵਰੀ, 20…………………..

ਸੇਵਾ ਵਿਖੇ

ਪੋਸਟ ਮਾਸਟਰ ਸਾਹਿਬ,
ਜਨਰਲ ਪੋਸਟ ਆਫ਼ਿਸ,
ਫ਼ਰੀਦਕੋਟ।

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਸਾਡੇ ਮੁਹੱਲੇ ਮਾਡਲ ਟਾਊਨ ਦਾ ਡਾਕੀਆ ਰਾਮ ਲਾਲ ਹੈ ਉਹ ਬੜਾ ਹੀ ਲਾਪਰਵਾਹ ਹੈ ! ਉਹ ਕਦੇ ਵੀ ਸਮੇਂ ਸਿਰ ਡਾਕ ਨਹੀਂ ਵੰਡਦਾ। ਕਈ ਵਾਰ ਉਹ ਚਿੱਠੀਆਂ ਤੀਜੇ ਤੀਜੇ ਦਿਨ ਵੰਡਦਾ ਹੈ। ਇਸ ਤਰ੍ਹਾਂ ਸਾਨੂੰ ਜ਼ਰੂਰੀ ਚਿੱਠੀਆਂ ਵੀ ਵੇਲੇ ਸਿਰ ਨਹੀਂ ਮਿਲਦੀਆਂ। ਅਸੀਂ ਉਸ ਨੂੰ ਇਕ ਦੋ ਵਾਰ ਬੇਨਤੀ ਕੀਤੀ ਹੈ, ਪਰ ਉਹ ਇਸ ਪਾਸੇ ਕੋਈ ਧਿਆਨ ਨਹੀਂ ਦਿੰਦਾ। ਕਿਰਪਾ ਕਰ ਕੇ ਆਪ ਉਸ ਵਿਰੁੱਧ ਯੋਗ ਕਾਰਵਾਈ ਕਰੋ। ਧੰਨਵਾਦ ਸਹਿਤ !

ਆਪ ਦਾ ਵਿਸ਼ਵਾਸ-ਪਾਤਰ,
ਪ੍ਰਿਤਪਾਲ ਸਿੰਘ !

Question 15.
ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਜੁਰਮਾਨੇ ਦੀ ਮੁਆਫ਼ੀ ਲਈ ਬੇਨਤੀ-ਪੱਤਰ ਲਿਖੋ।
Answer:
ਸੇਵਾ ਵਿਖੇ

ਮੁੱਖ ਅਧਿਆਪਕ ਸਾਹਿਬ,
ਗੋ: ਪ੍ਰ: ਸਕੂਲ,
………………….. ਸ਼ਹਿਰ

ਸੀਮਾਨ ਜੀ,
ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ ਪੰਜਵੀਂ ਜਮਾਤ ਦਾ ਵਿਦਿਆਰਥੀ ਹਾਂ। ਪਿਛਲੇ ਮਹੀਨੇ ਹੋਈ ਪੀਖਿਆ ਵਿਚ ਹਿਸਾਬ ਦਾ ਪਰਚਾ ਨਾ ਦੇ ਸਕਣ ਕਰਕੇ ਮੈਨੂੰ ਪੰਜ ਰੁਪਏ ਜੁਰਮਾਨਾ ਹੋ ਗਿਆ ਹੈ। ਅਸਲ ਵਿਚ ਮੈਂ ਉਸ ਦਿਨ ਬਹੁਤ ਬਿਮਾਰ ਸੀ। ਇਸ ਕਰਕੇ ਮੈਂ ਇਹ ਪਰਚਾ ਨਾ ਦੇ ਸਕਿਆ। ਮੇਰੇ ਪਿਤਾ ਜੀ ਗ਼ਰੀਬ ਹਨ। ਉਹ ਮੇਰੀ ਪੜ੍ਹਾਈ ਦਾ ਖ਼ਰਚ ਬੜੀ ਮੁਸ਼ਕਿਲ ਨਾਲ ਕਰਦੇ ਹਨ। ਕਿਰਪਾ ਕਰ ਕੇ ਮੇਰਾ ਇਹ ਜੁਰਮਾਨਾ ਮੁਆਫ਼ ਕਰ ਦਿੱਤਾ ਜਾਵੇ। ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ।

ਆਪ ਜੀ ਦਾ ਆਗਿਆਕਾਰੀ,
ਰਾਜ ਕੁਮਾਰ,
ਰੋਲ ਨੰ:…………………..
ਪੰਜਵੀਂ ਜਮਾਤ।

ਮਿਤੀ : 16 ਜਨਵਰੀ, 20…………………..

PSEB 5th Class Punjabi ਰਚਨਾ ਚਿੱਠੀ-ਪੱਤਰ

Question 16.
ਤੁਹਾਡੇ ਮਾਤਾ ਜੀ ਦੀ ਤਬੀਅਤ ਠੀਕ ਨਹੀਂ ਸੀ। ਇਸ ਲਈ ਤੁਸੀਂ ਦੋ ਦਿਨ ਸਕੂਲ ਨਹੀਂ ਜਾ ਸਕੇ। ਇਸ ਬਾਰੇ ਛੁੱਟੀ ਲਈ ਬੇਨਤੀ-ਪੱਤਰ ਲਿਖੋ।
Answer:
ਸੇਵਾ ਵਿਖੇ

ਮੁੱਖ ਅਧਿਆਪਕ ਜੀ,
………………….. ਸਕੂਲ,
………………….. ਸ਼ਹਿਰ।

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਦੇ ਸਕੂਲ ਵਿਚ ਪੰਜਵੀਂ ਜਮਾਤ ਵਿਚ ਪੜ੍ਹਦਾ/ਪੜ੍ਹਦੀ ਹਾਂ। ਪਿਛਲੇ ਦੋ ਦਿਨਾਂ ਤੋਂ ਮੇਰੇ ਮਾਤਾ ਜੀ ਨੂੰ ਬਹੁਤ ਤੇਜ਼ ਬੁਖ਼ਾਰ ਸੀ ਅਤੇ ਮੇਰੇ ਪਿਤਾ ਜੀ ਵੀ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ। ਉਨ੍ਹਾਂ ਦੀ ਦੇਖ-ਭਾਲ ਕਰਨ ਲਈ ਘਰ ਵਿਚ ਕੇਵਲ ਮੈਂ ਹੀ ਸਾਂ। ਇਸ ਲਈ ਮੈਂ ਦੋ ਦਿਨ ਸਕੂਲ ਨਹੀਂ ਆ ਸਕਿਆ/ਸਕੀ। ਕਿਰਪਾ ਕਰ ਕੇ ਮੇਰੀ 25 ਅਤੇ 26 ਨਵੰਬਰ ਦੀ ਛੁੱਟੀ ਪ੍ਰਵਾਨ ਕੀਤੀ ਜਾਵੇ। ਧੰਨਵਾਦ ਸਹਿਤ।

ਆਪ ਜੀ ਦਾ ਆਗਿਆਕਾਰੀ,
ਉ, ਅ, ਈ
ਰੋਲ ਨੰ: …………………..!

ਮਿਤੀ : 27 ਨਵੰਬਰ, 20…………………..

Question 17.
ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਫ਼ੀਸ ਮੁਆਫ਼ੀ ਲਈ ਅਰਜ਼ੀ ਲਿਖੋ !
Answer:
ਸੇਵਾ ਵਿਖੇ

ਮੁੱਖ ਅਧਿਆਪਕ ਜੀ,
………………….. ਸਕੂਲ,
………………….. ਸ਼ਹਿਰ।

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਪੰਜਵੀਂ “ਏ” ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਇਕ ਸਧਾਰਨ ਦੁਕਾਨਦਾਰ ਹਨ, ਜਿਨ੍ਹਾਂ ਦੀ ਮਾਸਿਕ ਆਮਦਨ ਲਗਪਗ ਚਾਰ ਹਜ਼ਾਰ ਰੁਪਏ ਹੈ। ਮੇਰੇ ਦੋ ਭਰਾ ਤੇ ਇਕ ਭੈਣ ਵੀ ਸਕੂਲ ਵਿਚ ਪੜ੍ਹਦੇ ਹਨ। ਇੰਨੀ ਥੋੜ੍ਹੀ ਆਮਦਨ ਨਾਲ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚਲਦਾ ਹੈ। ਮੈਨੂੰ ਪੜ੍ਹਾਈ ਦਾ ਬਹੁਤ ਸ਼ੌਕ ਹੈ। ਮੈਂ ਹਰ ਸਾਲ ਆਪਣੀ ਸ਼੍ਰੇਣੀ ਵਿਚੋਂ ਪਹਿਲੇ ਨੰਬਰ ‘ਤੇ ਆਉਂਦਾ ਹਾਂ। ਮੈਂ ਕ੍ਰਿਕਟ ਦਾ ਵੀ ਚੰਗਾ ਖਿਡਾਰੀ ਹਾਂ। ਕਿਰਪਾ ਕਰ ਕੇ ਮੇਰੀ ਫ਼ੀਸ ਮੁਆਫ਼ ਕਰ ਦਿਓ, ਤਾਂ ਜੋ ਮੈਂ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਾਂ। ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ।

ਧੰਨਵਾਦ ਸਹਿਤ

ਆਪ ਦਾ ਆਗਿਆਕਾਰੀ,
………………….. ਸਿੰਘ,
ਰੋਲ ਨੰ: …………………..!

ਮਿਤੀ : 2 ਮਈ, 20…………………..

PSEB 5th Class Punjabi ਰਚਨਾ ਚਿੱਠੀ-ਪੱਤਰ

Question 18.
ਤੁਹਾਡੀ ਸ਼੍ਰੇਣੀ ਕੋਈ ਨੁਮਾਇਸ਼ ਦੇਖਣਾ ਚਾਹੁੰਦੀ ਹੈ। ਇਸ ਸੰਬੰਧ ਵਿਚ ਆਪਣੇ ਮੁੱਖ ਅਧਿਆਪਕ ਜੀ ਤੋਂ ਆਗਿਆ ਲੈਣ ਲਈ ਬਿਨੈ-ਪੱਤਰ ਲਿਖੋ।
Answer:
ਸੇਵਾ ਵਿਖੇ

ਮੁੱਖ ਅਧਿਆਪਕ ਸਾਹਿਬ,
………………….. ਸਕੂਲ,
………………….. ਸ਼ਹਿਰ।

ਸ਼੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਸਾਡੇ ਸ਼ਹਿਰ ਦੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਵਿਚ ਸਾਇੰਸ ਦੀ ਇਕ ਨੁਮਾਇਸ਼ ਲੱਗੀ ਹੋਈ ਹੈ। ਇਸ ਨੁਮਾਇਸ਼ ਵਿਚ ਵਿਦਿਆਰਥੀਆਂ ਨੂੰ ਸਾਇੰਸ ਦਾ ਗਿਆਨ ਦੇਣ ਤੇ ਅਚੰਭੇ ਦਿਖਾਉਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਹਨ। ਇਹ ਨੁਮਾਇਸ਼ ਪਰਸੋਂ ਨੂੰ ਖ਼ਤਮ ਹੋ ਰਹੀ ਹੈ। ਇਸ ਕਰਕੇ ਆਪ ਸਾਡੀ ਕਲਾਸ ਨੂੰ ਕੱਲ੍ਹ 10.11.20…… ਨੂੰ ਤੀਜੇ ਪੀਰੀਅਡ ਤੋਂ ਮਗਰੋਂ ਇਹ ਨੁਮਾਇਸ਼ ਵੇਖਣ ਲਈ ਜਾਣ ਦੀ ਆਗਿਆ ਦੇ ਦੇਵੋ। ਇਸ ਸੰਬੰਧੀ ਸਾਡੀ ਅਗਵਾਈ ਲਈ ਸਾਡੇ ਸਾਇੰਸ ਮਾਸਟਰ ਜੀ ਨੂੰ ਵੀ ਨਾਲ ਭੇਜਣ ਦੀ ਕਿਰਪਾਲਤਾ ਕਰਨੀ। ਧੰਨਵਾਦ ਸਹਿਤ !

ਆਪ ਦਾ ਵਿਸ਼ਵਾਸ-ਪਾਤਰ,
ਮਨਿੰਦਰ ਸਿੰਘ,
ਮਨੀਟਰ,
ਪੰਜਵੀਂ ਜਮਾਤ !

ਮਿਤੀ : 9 ਨਵੰਬਰ, 20…………………..

Question 19.
ਤੁਹਾਡੀ ਸ਼੍ਰੇਣੀ ਕੋਈ ਮੈਚ ਹਾਕੀ, ਫੁੱਟਬਾਲ, ਕਬੱਡੀ ਦੇਖਣਾ ਚਾਹੁੰਦੀ ਹੈ। ਇਸ ਸੰਬੰਧ ਵਿਚ ਆਪਣੇ ਮੁੱਖ ਅਧਿਆਪਕ ਜੀ ਤੋਂ ਆਗਿਆ ਲੈਣ ਲਈ ਬਿਨੈ ਪੱਤਰ ਲਿਖੋ।
Answer:
ਸੇਵਾ ਵਿਖੇ

ਮੁੱਖ ਅਧਿਆਪਕ ਸਾਹਿਬ,
………………….. ਸਕੂਲ,
………………….. ਸ਼ਹਿਰ।

ਸ੍ਰੀਮਾਨ ਜੀ,
ਸਨਿਮਰ ਬੇਨਤੀ ਹੈ ਕਿ ਅੱਜ ਚੌਥੇ ਪੀਰੀਅਡ ਤੋਂ ਮਗਰੋਂ ਖ਼ਾਲਸਾ ਹਾਈ ਸਕੂਲ ਨਕੋਦਰ ਰੋਡ ਦੀ ਗਰਾਊਂਡ ਵਿਚ ਸਾਡੇ ਸਕੂਲ ਤੇ ਸਾਈਂ ਦਾਸ ਸੀਨੀਅਰ ਸੈਕੰਡਰੀ ਸਕੂਲ ਦੀਆਂ ਟੀਮਾਂ ਵਿਚਕਾਰ ਕਬੱਡੀ (ਹਾਕੀ ਜਾਂ ਫੁੱਟਬਾਲ ਦਾ ਮੈਚ ਹੋ ਰਿਹਾ ਹੈ। ਸਾਡੀ ਸਾਰੀ ਜਮਾਤ ਇਸ ਮੈਚ ਨੂੰ ਦੇਖਣਾ ਚਾਹੁੰਦੀ ਹੈ ਕਿਉਂਕਿ ਇਸ ਵਿਚ ਸਾਡੀ ਜਮਾਤ ਦੇ ਦੋ ਖਿਡਾਰੀ ਖੇਡ ਰਹੇ ਹਨ। ਜੇਕਰ ਆਪ ਸਾਡੀ ਸਾਰੀ ਜਮਾਤ ਨੂੰ ਇਹ ਮੈਚ ਦੇਖਣ ਦੀ ਆਗਿਆ ਦੇ ਦੇਵੋ, ਤਾਂ ਆਪ ਦੀ ਬਹੁਤ ਮਿਹਰਬਾਨੀ ਹੋਵੇਗੀ। ਧੰਨਵਾਦ ਸਹਿਤ।

ਆਪ ਦਾ ਵਿਸ਼ਵਾਸ-ਪਾਤਰ,
ਮਨਿੰਦਰ ਸਿੰਘ,
ਮਨੀਟਰ,
ਪੰਜਵੀਂ ਜਮਾਤ

ਮਿਤੀ : 16 ਨਵੰਬਰ, 20…………………..

PSEB 5th Class Punjabi ਰਚਨਾ ਚਿੱਠੀ-ਪੱਤਰ

Question 20.
ਆਪਣੇ ਮਿੱਤਰ ਨੂੰ ਇਕ ਪੱਤਰ ਲਿਖੋ ਕਿ ਉਹ ਤੁਹਾਡੇ ਭਰਾ ਦੇ ਵਿਆਹ ‘ਤੇ ਆਵੇ।
Answer:

ਪ੍ਰੀਖਿਆ ਭਵਨ,
ਰੀ: ਪਾ: ਸਕੂਲ,
………………….. ਸ਼ਹਿਰ।
10 ਮਾਰਚ, 20…………………..

ਪਿਆਰੇ ਸ਼ਾਮ,
ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਮੇਰੇ ਵੱਡੇ ਭਰਾ ਦਾ ਵਿਆਹ 20 ਮਾਰਚ ਨੂੰ ਹੋਣਾ ਨਿਯਤ ਹੋਇਆ ਹੈ। ਇਸ ਲਈ ਤੁਸੀਂ 19 ਮਾਰਚ ਨੂੰ ਇੱਥੇ ਜ਼ਰੂਰ ਪੁੱਜ ਜਾਣਾ ਤਦ ਤਕ ਤੁਹਾਡੇ ਇਮਤਿਹਾਨ ਵੀ ਮੁੱਕ ਜਾਣਗੇ। ਜੰਝ ਅੰਮ੍ਰਿਤਸਰ ਜਾਵੇਗੀ।ਉੱਥੇ ਆਪਾਂ ਹਰਿਮੰਦਰ ਸਾਹਿਬ ਮੱਥਾ ਟੇਕਣ ਵੀ ਜਾਵਾਂਗੇ। ਮੈਨੂੰ ਪੱਕੀ ਆਸ ਹੈ ਕਿ ਤੁਸੀਂ ਜ਼ਰੂਰ ਸ਼ਾਮਲ ਹੋਵੋਗੇ।

ਆਪ ਦੇ ਮਾਤਾ-ਪਿਤਾ ਨੂੰ ਸਤਿ ਸ੍ਰੀ ਅਕਾਲ।

ਤੇਰਾ ਮਿੱਤਰ,
ਰੋਲ ਨੰ: …………………..।

Leave a Comment