PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ

Punjab State Board PSEB 11th Class Sociology Book Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ Textbook Exercise Questions and Answers.

PSEB Solutions for Class 11 Sociology Chapter 1 ਸਮਾਜ ਸ਼ਾਸਤਰ ਦੀ ਉਤਪਤੀ

Sociology Guide for Class 11 PSEB ਸਮਾਜ ਸ਼ਾਸਤਰ ਦੀ ਉਤਪਤੀ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਅਗਸਤੇ ਕਾਮਤੇ ਨੂੰ ਸਮਾਜ ਸ਼ਾਸਤਰ ਦਾ ਪਿਤਾਮਾ ਮੰਨਿਆ ਜਾਂਦਾ ਹੈ ।

ਪ੍ਰਸ਼ਨ 2.
ਸਮਾਜ ਸ਼ਾਸਤਰ ਦੇ ਇੱਕ ਅਲੱਗ ਵਿਸ਼ੇ ਦੇ ਤੌਰ ‘ਤੇ ਸਥਾਪਿਤ ਹੋਣ ਦੇ ਦੋ ਮੁੱਖ ਕਾਰਨ ਦੱਸੋ ।
ਉੱਤਰ-
ਫ਼ਰਾਂਸੀਸੀ ਕ੍ਰਾਂਤੀ, ਪ੍ਰਾਕ੍ਰਿਤਕ ਵਿਗਿਆਨਾਂ ਦੇ ਵਿਕਾਸ, ਉਦਯੋਗਿਕ ਕ੍ਰਾਂਤੀ ਅਤੇ ਨਗਰੀਕਰਣ ਦੀ ਪ੍ਰਕ੍ਰਿਆ ਨੇ ਸਮਾਜ ਸ਼ਾਸਤਰ ਨੂੰ ਵੱਖਰੇ ਸਮਾਜਿਕ ਵਿਗਿਆਨ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਮੱਦਦ ਕੀਤੀ ।

PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 3.
ਸੋਸ਼ਾਲੋਜੀ ਸ਼ਬਦ ਕਿਹੜੇ ਸ਼ਬਦਾਂ ਦਾ ਸੰਗਮ ਹੈ ? ਇਹ ਵਿਸ਼ਾ ਕਦੋਂ ਹੋਂਦ ਵਿੱਚ ਆਇਆ ?
ਉੱਤਰ-
ਸਮਾਜ ਸ਼ਾਸਤਰ (Sociology) ਸ਼ਬਦ ਲਾਤੀਨੀ ਸ਼ਬਦ ‘Socios’ ਜਿਸਦਾ ਅਰਥ ਹੈ ਸਮਾਜ ਅਤੇ ਗੀਤ ਭਾਸ਼ਾ ਦੇ ਸ਼ਬਦ ‘Logos’ ਜਿਸਦਾ ਅਰਥ ਹੈ ਅਧਿਐਨ, ਦੋਵਾਂ ਤੋਂ ਮਿਲ ਕੇ ਬਣਿਆ ਹੈ ।1839 ਵਿੱਚ ਅਗਸਤੇ ਕਾਮਤੇ ਨੇ ਪਹਿਲੀ ਵਾਰੀ ਇਸ ਸ਼ਬਦ ਦਾ ਪ੍ਰਯੋਗ ਕੀਤਾ ਸੀ ।

ਪ੍ਰਸ਼ਨ 4.
ਸਮਾਜ ਸ਼ਾਸਤਰ ਦੇ ਵਿਸ਼ੇ ਖੇਤਰ ਨਾਲ ਸੰਬੰਧਿਤ ਦੋ ਸਕੂਲਾਂ ਦਾ ਵਰਣਨ ਕਰੋ ।
ਉੱਤਰ-
ਸਮਾਜ ਸ਼ਾਸਤਰ ਦੇ ਵਿਸ਼ੇ ਖੇਤਰ ਨਾਲ ਸੰਬੰਧਿਤ ਦੋ ਸਕੂਲਾਂ ਦੇ ਨਾਮ ਹਨ-ਸਰੂਪਾਤਮਕ ਸਕੂਲ (Formalistic School) ਅਤੇ ਮਿਸ਼ਰਤ ਸਕੂਲ (Synthetic School) ।

ਪ੍ਰਸ਼ਨ 5.
ਉਦਯੋਗੀਕਰਨ ਕੀ ਹੈ ?
ਉੱਤਰ-
ਉਦਯੋਗੀਕਰਨ ਦਾ ਅਰਥ ਹੈ ਸਮਾਜਿਕ ਅਤੇ ਆਰਥਿਕ ਪਰਿਵਰਤਨ ਦਾ ਉਹ ਸਮਾਂ ਜਿਸ ਨੇ ਮਨੁੱਖੀ ਸਮੂਹ ਨੂੰ ਪੇਂਡੂ ਸਮਾਜ ਤੋਂ ਉਦਯੋਗਿਕ ਸਮਾਜ ਵਿੱਚ ਬਦਲ ਦਿੱਤਾ ।

ਪ੍ਰਸ਼ਨ 6.
ਭਾਰਤ ਵਿੱਚ ਸਮਾਜ ਸ਼ਾਸਤਰ ਦੇ ਵਿਕਾਸ ਲਈ ਯਤਨਸ਼ੀਲ ਦੋ ਵਿਚਾਰਕਾਂ ਦੇ ਨਾਮ ਦੱਸੋ ।
ਉੱਤਰ-
ਜੀ. ਐੱਸ. ਯੂਰੀਏ, ਰਾਧਾ ਕਮਲ ਮੁਖਰਜੀ, ਐੱਮ. ਐੱਨ. ਨਿਵਾਸ, ਏ. ਆਰ. ਦੇਸਾਈ ਆਦਿ ।

PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਦਾ ਅਰਥ ਕੀ ਹੈ ?
ਉੱਤਰ-
ਸਮਾਜ ਦੇ ਵਿਗਿਆਨ ਨੂੰ ਸਮਾਜ ਵਿਗਿਆਨ ਕਿਹਾ ਜਾਂਦਾ ਹੈ । ਸਮਾਜ ਵਿਗਿਆਨ ਵਿੱਚ ਸਮੂਹਾਂ, ਸੰਸਥਾਵਾਂ, ਸਭਾਵਾਂ, ਸੰਗਠਨ ਅਤੇ ਸਮਾਜ ਦੇ ਮੈਂਬਰਾਂ ਦੇ ਅੰਤਰ ਸੰਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ ਅਤੇ ਇਹ ਅਧਿਐਨ ਵਿਗਿਆਨਿਕ ਤਰੀਕੇ ਨਾਲ ਹੁੰਦਾ ਹੈ । ਸਧਾਰਨ ਸ਼ਬਦਾਂ ਵਿੱਚ ਸਮਾਜ ਵਿਗਿਆਨ ਸਮਾਜ ਦਾ ਵਿਗਿਆਨਿਕ ਅਧਿਐਨ ਹੈ ।

ਪ੍ਰਸ਼ਨ 2.
ਉਦਯੋਗਿਕ ਕ੍ਰਾਂਤੀ ਨਾਲ ਆਈਆਂ ਦੋ ਮਹੱਤਵਪੂਰਨ ਤਬਦੀਲੀਆਂ ਬਾਰੇ ਦੱਸੋ ?
ਉੱਤਰ-

  1. ਉਦਯੋਗਿਕ ਕ੍ਰਾਂਤੀ ਦੇ ਕਾਰਨ ਚੀਜ਼ਾਂ ਦਾ ਉਤਪਾਦਨ ਘਰਾਂ ਵਿੱਚੋਂ ਨਿਕਲ ਕੇ ਵੱਡੀਆਂ-ਵੱਡੀਆਂ ਫੈਕਟਰੀਆਂ ਵਿੱਚ ਆ ਗਿਆ ਅਤੇ ਉਤਪਾਦਨ ਵੀ ਵੱਧ ਗਿਆ ।
  2. ਇਸ ਨਾਲ ਨਗਰੀਕਰਨ ਵਿੱਚ ਵਾਧਾ ਹੋਇਆ ਅਤੇ ਸ਼ਹਿਰਾਂ ਵਿੱਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨੇ ਜਨਮ ਲਿਆ; ਜਿਵੇਂ ਕਿ-ਵੱਧ ਜਨਸੰਖਿਆਂ, ਪ੍ਰਦੂਸ਼ਣ, ਟ੍ਰੈਫਿਕ ਆਦਿ ।

ਪ੍ਰਸ਼ਨ 3.
ਸਕਾਰਾਤਮਕਵਾਦ ਕੀ ਹੈ ?
ਉੱਤਰ-
ਸਕਾਰਾਤਮਕਵਾਦ (Positivism) ਦਾ ਸੰਕਲਪ ਅਗਸਤੇ ਕਾਮਤੇ ਨੇ ਦਿੱਤਾ ਸੀ । ਉਸ ਦੇ ਅਨੁਸਾਰ ਸਕਾਰਾਤਮਕਵਾਦ ਇੱਕ ਵਿਗਿਆਨਿਕ ਵਿਧੀ ਹੈ ਜਿਸ ਵਿੱਚ ਕਿਸੇ ਵਿਸ਼ੇ-ਵਸਤੂ ਨੂੰ ਸਮਝਣ ਅਤੇ ਪਰਿਭਾਸ਼ਿਤ ਕਰਨ ਲਈ ਕਲਪਨਾ ਜਾਂ ਅਨੁਮਾਨ ਦੀ ਕੋਈ ਥਾਂ ਨਹੀਂ ਹੁੰਦੀ । ਇਸ ਵਿੱਚ ਪ੍ਰੀਖਣ, ਤਜਰਬੇ, ਵਰਗੀਕਰਨ, ਤੁਲਨਾ ਅਤੇ ਇਤਿਹਾਸਿਕ ਵਿਧੀ ਨਾਲ ਕਿਸੇ ਵਿਸ਼ੇ ਬਾਰੇ ਸਭ ਕੁੱਝ ਸਮਝਿਆ ਜਾਂਦਾ ਹੈ ।

ਪ੍ਰਸ਼ਨ 4.
ਵਿਗਿਆਨਿਕ ਵਿਧੀ ਕੀ ਹੈ ?
ਉੱਤਰ-
ਵਿਗਿਆਨਿਕ ਵਿਧੀ (Scientific Method) ਗਿਆਨ ਪ੍ਰਾਪਤ ਕਰਨ ਦੀ ਉਹ ਵਿਧੀ ਹੈ ਜਿਸ ਦੀ ਮੱਦਦ ਨਾਲ ਵਿਗਿਆਨਿਕ ਢੰਗ ਨਾਲ ਅਧਿਐਨ ਕੀਤਾ ਜਾਂਦਾ ਹੈ । ਇਹ ਵਿਧੀ ਇੱਕ ਸਮੂਹਿਕ ਵਿਧੀ ਹੈ ਜਿਹੜੀ ਵੱਖ-ਵੱਖ ਕ੍ਰਿਆਵਾਂ ਨੂੰ ਇਕੱਠਾ ਕਰਦੀ ਹੈ ਜਿਸਦੀ ਮਦਦ ਨਾਲ ਵਿਗਿਆਨ ਦਾ ਨਿਰਮਾਣ ਹੁੰਦਾ ਹੈ ।

ਪ੍ਰਸ਼ਨ 5.
ਵਸਤੂਨਿਸ਼ਠਤਾ ਦੀ ਪਰਿਭਾਸ਼ਾ ਦਿਓ ।
ਉੱਤਰ-
ਜਦੋਂ ਕੋਈ ਸਮਾਜ ਵਿਗਿਆਨਿਕ ਆਪਣਾ ਅਧਿਐਨ ਬਿਨਾਂ ਕਿਸੇ ਪੱਖਪਾਤ ਦੇ ਕਰਦਾ ਹੈ ਤਾਂ ਉਸ ਨੂੰ ਵਸਤੁਨਿਸ਼ਠਤਾ ਕਿਹਾ ਜਾਂਦਾ ਹੈ । ਸਮਾਜ ਵਿਗਿਆਨਿਕ ਲਈ ਵਸਤੁਨਿਸ਼ਠਤਾ ਜਾਂ ਨਿਰਪੱਖਤਾ ਰੱਖਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਜੇਕਰ ਉਸਦਾ ਅਧਿਐਨ ਨਿਰਪੱਖ ਨਹੀਂ ਹੋਵੇਗਾ ਤਾਂ ਉਸਦੇ ਅਧਿਐਨ ਵਿੱਚ ਉਸਦੇ ਵਿਚਾਰਾਂ ਦਾ ਪੱਖਪਾਤ ਆ ਜਾਵੇਗਾ ਅਤੇ ਅਧਿਐਨ ਨਿਰਾਰਥਕ ਹੋ ਜਾਵੇਗਾ ।

PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 6.
ਸਮਾਜ ਸ਼ਾਸਤਰ ਦੇ ਖੇਤਰ ਅਤੇ ਵਿਸ਼ਾ-ਵਸਤੂ ਦਾ ਵਰਣਨ ਕਰੋ ।
ਉੱਤਰ-
ਸਮਾਜ ਸ਼ਾਸਤਰ ਦੇ ਖੇਤਰ ਸੰਬੰਧੀ ਦੋ ਸਕੂਲ ਪ੍ਰਚਲਿਤ ਹਨ । ਪਹਿਲਾ ਸਕੂਲ ਹੈ ਸਰੂਪਾਤਮਕ ਸਕੂਲ ਜਿਸ ਦੇ ਅਨੁਸਾਰ ਸਮਾਜ ਵਿਗਿਆਨ ਸਮਾਜਿਕ ਸੰਬੰਧਾਂ ਦੇ ਸਰੂਪ ਦਾ ਅਧਿਐਨ ਕਰਦਾ ਹੈ ਜਿਸ ਕਰਕੇ ਇਹ ਵਿਸ਼ੇਸ਼ ਵਿਗਿਆਨ ਹੈ । ਦੂਜਾ ਸਕੂਲ ਹੈ ਸੰਸ਼ਲੇਸ਼ਣਾਤਮਕ ਸਕੂਲ, ਜਿਸ ਅਨੁਸਾਰ ਸਮਾਜ ਵਿਗਿਆਨ ਬਾਕੀ ਸਾਰੇ ਸਮਾਜਿਕ ਵਿਗਿਆਨਾਂ ਦਾ ਮਿਸ਼ਰਣ ਹੈ ਅਤੇ ਇਸ ਕਰਕੇ ਇਹ ਸਾਧਾਰਨ ਵਿਗਿਆਨ ਹੈ ।

ਪ੍ਰਸ਼ਨ 7.
ਸਮਾਜ ਵਿਗਿਆਨਕ ਵਿਸ਼ਾ-ਖੇਤਰ ਦਾ ਅਧਿਐਨ ਕਰਨ ਲਈ ਕਿਹੜੀਆਂ ਵਿਧੀਆਂ ਨੂੰ ਅਪਣਾਉਂਦੇ ਹਨ ?
ਉੱਤਰ-
ਸਮਾਜ ਵਿਗਿਆਨੀ ਆਪਣੇ ਵਿਸ਼ੇ-ਖੇਤਰ ਦਾ ਅਧਿਐਨ ਕਰਨ ਲਈ ਬਹੁਤ ਸਾਰੀਆਂ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕਰਦੇ ਹਨ, ਜਿਵੇਂ ਕਿ-ਸੈਂਪਲ ਵਿਧੀ, ਨਿਰੀਖਣ ਵਿਧੀ, ਇੰਟਰਵਿਊ ਵਿਧੀ, ਅਨੁਸੂਚੀ ਵਿਧੀ, ਪ੍ਰਸ਼ਨਾਵਲੀ ਵਿਧੀ, ਕੇਸ ਸਟੱਡੀ ਵਿਧੀ ਆਦਿ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਰੂਪਾਤਮਕ ਸਕੂਲ ਦੀ ਵਿਚਾਰਧਾਰਾ ਮਿਸ਼ਰਤ ਸਕੂਲ ਤੋਂ ਕਿਵੇਂ ਭਿੰਨ ਹੈ ?
ਉੱਤਰ-
(i) ਸਰੂਪਾਤਮਕ ਸਕੂਲ (Formalistic School) – ਸਰੂਪਾਤਮਕ ਸੰਪ੍ਰਦਾਇ ਦੇ ਵਿਚਾਰਕਾਂ ਦੇ ਅਨੁਸਾਰ ਸਮਾਜ ਸ਼ਾਸਤਰ ਇੱਕ ਵਿਸ਼ੇਸ਼ ਵਿਗਿਆਨ ਹੈ ਜਿਸ ਵਿੱਚ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਕੀਤਾ ਜਾਂਦਾ ਹੈ । ਇਹਨਾਂ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਹੋਰ ਕੋਈ ਸਮਾਜਿਕ ਵਿਗਿਆਨ ਨਹੀਂ ਕਰਦਾ ਹੈ ਜਿਸ ਕਰਕੇ ਇਹ ਕੋਈ ਸਾਧਾਰਨ ਵਿਗਿਆਨ ਨਹੀਂ ਬਲਕਿ ਇੱਕ ਵਿਸ਼ੇਸ਼ ਵਿਗਿਆਨ ਹੈ । ਇਸ ਵਿਚਾਰਧਾਰਾ ਦੇ ਪ੍ਰਮੁੱਖ ਸਮਰਥਕ ਜਾਰਜ ਸਿਮਲ, ਮੈਕਸ ਵੈਬਰ, ਸਿੱਮਲ, ਵੀਰਕਾਂਤ, ਵਾਨ ਵੀਜ਼ੇ ਅਤੇ ਰਿਚਰਡ ਆਦਿ ਹਨ ।

(ii) ਮਿਸ਼ਰਤ ਸਕੂਲ (Synthetic School) – ਇਸ ਸੰਪ੍ਰਦਾਇ ਦੇ ਵਿਚਾਰਕਾਂ ਦੇ ਅਨੁਸਾਰ ਸਮਾਜ ਸ਼ਾਸਤਰ ਕੋਈ ਵਿਸ਼ੇਸ਼ ਵਿਗਿਆਨ ਨਹੀਂ ਬਲਕਿ ਇੱਕ ਸਾਧਾਰਨ ਵਿਗਿਆਨ ਹੈ । ਇਹ ਵੱਖ-ਵੱਖ ਸਮਾਜਿਕ ਵਿਗਿਆਨਾਂ ਤੋਂ ਸਮੱਗਰੀ ਉਧਾਰ ਲੈਂਦਾ ਹੈ ਅਤੇ ਉਹਨਾਂ ਦਾ ਅਧਿਐਨ ਕਰਦਾ ਹੈ । ਇਸ ਕਰਕੇ ਇਹ ਸਾਧਾਰਨ ਵਿਗਿਆਨ ਹੈ । ਇਸ ਵਿਚਾਰਧਾਰਾ ਦੇ ਪ੍ਰਮੁੱਖ ਸਮਰਥਕ ਇਮਾਈਲ ਦੁਰਖੀਮ, ਹਾਬਹਾਊਸ, ਸੋਰੋਕਿਨ ਆਦਿ ਹਨ ।

ਪ੍ਰਸ਼ਨ 2.
ਸਮਾਜ ਸ਼ਾਸਤਰ ਦੀ ਮਹੱਤਤਾ ਦੀ ਸੰਖੇਪ ਵਿਆਖਿਆ ਕਰੋ ।
ਉੱਤਰ-

  1. ਸਮਾਜ ਸ਼ਾਸਤਰ ਸਮਾਜ ਦੇ ਵਿਗਿਆਨਿਕ ਅਧਿਐਨ ਕਰਨ ਵਿੱਚ ਮੱਦਦ ਕਰਦਾ ਹੈ ।
  2. ਸਮਾਜ ਸ਼ਾਸਤਰ ਸਮਾਜ ਦੇ ਵਿਕਾਸ ਦੀ ਯੋਜਨਾ ਬਣਾਉਣ ਵਿੱਚ ਮੱਦਦ ਕਰਦਾ ਹੈ ਕਿਉਂਕਿ ਇਹ ਸਮਾਜ ਦਾ ਵਿਗਿਆਨਿਕ ਤਰੀਕੇ ਨਾਲ ਅਧਿਐਨ ਕਰਕੇ ਸਾਨੂੰ ਉਸ ਦੀ ਪੂਰੀ ਸੰਰਚਨਾ ਦੀ ਜਾਣਕਾਰੀ ਦਿੰਦਾ ਹੈ ।
  3. ਸਮਾਜ ਸ਼ਾਸਤਰ ਵੱਖ-ਵੱਖ ਸਮਾਜਿਕ ਸੰਸਥਾਵਾਂ ਦੀ ਸਾਡੇ ਜੀਵਨ ਵਿੱਚ ਮਹੱਤਤਾ ਬਾਰੇ ਦੱਸਦਾ ਹੈ ਕਿ ਇਹ ਕਿਸ ਤਰ੍ਹਾਂ ਵਿਅਕਤੀ ਦੇ ਵਿਅਕਤਿੱਤਵ ਦੇ ਵਿਕਾਸ ਵਿੱਚ ਯੋਗਦਾਨ ਦਿੰਦੇ ਹਨ ।
  4. ਸਮਾਜ ਸ਼ਾਸਤਰ ਵੱਖ-ਵੱਖ ਸਮੱਸਿਆਵਾਂ ਦਾ ਅਧਿਐਨ ਕਰਕੇ ਉਹਨਾਂ ਨੂੰ ਖ਼ਤਮ ਕਰਨ ਦੇ ਤਰੀਕਿਆਂ ਬਾਰੇ ਦੱਸਦਾ ਹੈ ।
  5. ਸਮਾਜ ਸ਼ਾਸਤਰ ਨੇ ਲੋਕਾਂ ਦੀ ਮਨੋਵਿਤੀ ਬਦਲਣ ਵਿੱਚ ਬਹੁਤ ਮੱਦਦ ਕੀਤੀ ਹੈ । ਖ਼ਾਸਕਰ ਇਸ ਨੇ ਅਪਰਾਧੀਆਂ ਨੂੰ ਸੁਧਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ।
  6. ਸਮਾਜ ਸ਼ਾਸਤਰ ਵੱਖ-ਵੱਖ ਸੰਸਕ੍ਰਿਤੀਆਂ ਨੂੰ ਸਮਝਣ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ ।

ਪ੍ਰਸ਼ਨ 3.
ਫਰਾਂਸ ਦੀ ਕ੍ਰਾਂਤੀ ਨੇ ਸਮਾਜ ਤੇ ਕਿਵੇਂ ਅਸਰ ਪਾਇਆ ?
ਉੱਤਰ-
1789 ਈ: ਵਿੱਚ ਫ਼ਰਾਂਸੀਸੀ ਕ੍ਰਾਂਤੀ ਆਈ ਅਤੇ ਇਸ ਨਾਲ ਫ਼ਰਾਂਸੀਸੀ ਸਮਾਜ ਵਿੱਚ ਅਚਾਨਕ ਹੀ ਬਹੁਤ ਵੱਡਾ ਪਰਿਵਰਤਨ ਆ ਗਿਆ । ਦੇਸ਼ ਦੀ ਰਾਜਨੀਤਿਕ ਸੱਤਾ ਬਦਲ ਗਈ ਅਤੇ ਸਮਾਜਿਕ ਸੰਰਚਨਾ ਵਿੱਚ ਵੀ ਪਰਿਵਰਤਨ ਆ ਗਏ । ਤੀ ਤੋਂ ਪਹਿਲਾਂ ਬਹੁਤ ਸਾਰੇ ਵਿਚਾਰਕਾਂ ਨੇ ਪਰਿਵਰਤਨ ਦੇ ਵਿਚਾਰ ਦਿੱਤੇ । ਇਸ ਨਾਲ ਸਮਾਜ ਸ਼ਾਸਤਰ ਦੇ ਬੀਜ ਬੋ ਦਿੱਤੇ ਗਏ ਅਤੇ ਸਮਾਜ ਦੇ ਅਧਿਐਨ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਪਈ । ਵੱਖ-ਵੱਖ ਵਿਚਾਰਕਾਂ ਦੇ ਵਿਚਾਰਾਂ ਨਾਲ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਇਸ ਨੂੰ ਸਾਹਮਣੇ ਲਿਆਉਣ ਦਾ ਕੰਮ ਅਗਸਤੇ ਕਾਮਤੇ ਨੇ ਪੂਰਾ ਕੀਤਾ ਜੋ ਆਪ ਇੱਕ ਫ਼ਰਾਂਸੀਸੀ ਨਾਗਰਿਕ ਸੀ । ਇਸ ਤਰ੍ਹਾਂ ਫ਼ਰਾਂਸੀਸੀ ਕ੍ਰਾਂਤੀ ਨੇ ਸਮਾਜ ਸ਼ਾਸਤਰ ਦੀ ਉਤਪੱਤੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ।

PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 4.
ਉਦਯੋਗਿਕ ਕ੍ਰਾਂਤੀ ਦਾ ਸਮਾਜ ‘ਤੇ ਕੀ ਪ੍ਰਭਾਵ ਪਿਆ ?
ਉੱਤਰ-
ਉਦਯੋਗਿਕ ਕ੍ਰਾਂਤੀ ਆਉਣ ਨਾਲ ਸਮਾਜ ਅਤੇ ਸਮਾਜਿਕ ਵਿਵਸਥਾ ਵਿੱਚ ਬਹੁਤ ਚੰਗੇ ਅਤੇ ਮਾੜੇ ਪਰਿਵਰਤਨ ਆਏ । ਸ਼ਹਿਰ, ਉਦਯੋਗ, ਸ਼ਹਿਰਾਂ ਦੀਆਂ ਸਮੱਸਿਆਵਾਂ ਆਦਿ ਵਰਗੇ ਬਹੁਤ ਸਾਰੇ ਮੁੱਦੇ ਸਾਹਮਣੇ ਆਏ ਅਤੇ ਇਹਨਾਂ ਮੁੱਦਿਆਂ ਨੇ ਹੀ ਸਮਾਜ ਸ਼ਾਸਤਰ ਦੀ ਨੀਂਹ ਰੱਖੀ । ਇਹ ਸਮਾਂ ਹੀ ਜਦੋਂ ਅਗਸਤੇ ਕਾਮ, ਇਮਾਈਲ ਦੁਰਖੀਮ, ਕਾਰਲ ਮਾਰਕਸ, ਮੈਕਸ ਵੈਬਰ ਆਦਿ ਵਰਗੇ ਸਮਾਜਸ਼ਾਸਤਰੀ ਸਾਹਮਣੇ ਆਏ ਅਤੇ ਇਹਨਾਂ ਦੇ ਸਿਧਾਂਤਾਂ ਉੱਪਰ ਹੀ ਸਮਾਜ ਸ਼ਾਸਤਰ ਟਿਕਿਆ ਹੋਇਆ ਹੈ । ਇਹਨਾਂ ਸਾਰਿਆਂ ਸਮਾਜਸ਼ਾਸਤਰੀਆਂ ਦੇ ਵਿਚਾਰਾਂ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਉਦਯੋਗਿਕ ਕ੍ਰਾਂਤੀ ਦੇ ਪ੍ਰਭਾਵ ਛੁਪੇ ਹੋਏ ਹਨ । ਇਸ ਤਰ੍ਹਾਂ ਉਦਯੋਗਿਕ ਕ੍ਰਾਂਤੀ ਦੇ ਪ੍ਰਭਾਵਾਂ ਨਾਲ ਸਮਾਜ ਵਿੱਚ ਬਹੁਤ ਸਾਰੇ ਪਰਿਵਰਤਨ ਆਏ ਅਤੇ ਇਸ ਕਾਰਨ ਸਮਾਜ ਸ਼ਾਸਤਰ ਦੇ ਜਨਮ ਵਿੱਚ ਉਦਯੋਗਿਕ ਕ੍ਰਾਂਤੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ ।

ਪ੍ਰਸ਼ਨ 5.
ਸਮਾਜ ਸ਼ਾਸਤਰ ਆਪਣੇ ਵਿਸ਼ੇ-ਖੇਤਰ ਵਿੱਚ ਵਿਗਿਆਨਿਕ ਵਿਧੀ ਦਾ ਪ੍ਰਯੋਗ ਕਰਦਾ ਹੈ । ਵਿਆਖਿਆ ਕਰੋ ।
ਉੱਤਰ-
ਸਮਾਜ ਸ਼ਾਸਤਰ ਸਮਾਜਿਕ ਤੱਥਾਂ ਦੇ ਅਧਿਐਨ ਦੇ ਲਈ ਕਈ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕਰਦਾ ਹੈ । ਤੁਲਨਾਤਮਕ ਵਿਧੀ, ਇਤਿਹਾਸਿਕ ਵਿਧੀ ਆਦਿ ਕਈ ਤਰ੍ਹਾਂ ਦੀਆਂ ਵਿਧੀਆਂ ਦਾ ਪ੍ਰਯੋਗ ਕਰਕੇ ਸਮਾਜਿਕ ਸਮੱਸਿਆਵਾਂ ਸੁਲਝਾਉਂਦਾ ਹੈ । ਇਹ ਸਭ ਵਿਧੀਆਂ ਵਿਗਿਆਨਿਕ ਹਨ । ਸਮਾਜ ਵਿਗਿਆਨ ਦਾ ਗਿਆਨ ਵਿਵਸਥਿਤ ਹੈ । ਇਹ ਵਿਗਿਆਵਿਕ ਵਿਧੀ ਦੀ ਵਰਤੋਂ ਕਰਕੇ ਹੀ ਗਿਆਨ ਪ੍ਰਾਪਤ ਕਰਦਾ ਹੈ । ਇਸ ਵਿੱਚ ਹੋਰ ਵੀ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ; ਜਿਵੇਂ ਕਿ ਸੈਂਪਲ ਵਿਧੀ, ਨਿਰੀਖਣ ਵਿਧੀ, ਅਨੁਸੂਚੀ ਵਿਧੀ, ਇੰਟਰਵਿਉ ਵਿਧੀ, ਪ੍ਰਸ਼ਨਾਵਲੀ ਵਿਧੀ, ਕੇਸ ਸਟੱਡੀ ਵਿਧੀ ਆਦਿ । ਇਹਨਾਂ ਵਿਧੀਆਂ ਦੀ ਮੱਦਦ ਨਾਲ ਅੰਕੜਿਆਂ ਨੂੰ ਵਿਵਸਥਿਤ ਤਰੀਕੇ ਨਾਲ ਇਕੱਠਾ ਕੀਤਾ ਜਾਂਦਾ ਹੈ, ਜਿਸ ਨਾਲ ਸਮਾਜ ਸ਼ਾਸਤਰ ਇੱਕ ਵਿਗਿਆਨ ਬਣ ਜਾਂਦਾ ਹੈ ।

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਤੋਂ ਕੀ ਭਾਵ ਹੈ ? ਇਸ ਦੇ ਵਿਸ਼ਾ ਖੇਤਰ ਦਾ ਵਰਣਨ ਕਰੋ ।
ਉੱਤਰ-
ਜੇਕਰ ਅਸੀਂ ਆਮ ਸ਼ਬਦਾਂ ਵਿਚ ਸਮਾਜ ਸ਼ਾਸਤਰ ਦਾ ਅਰਥ ਦੇਖੀਏ ਤਾਂ ਸਾਨੂੰ ਪਤਾ ਚੱਲੇਗਾ ਕਿ ਸਮਾਜ ਸ਼ਾਸਤਰ ਸਮਾਜ ਦਾ ਵਿਗਿਆਨਿਕ ਤੌਰ ਉੱਤੇ ਅਧਿਐਨ ਹੈ । ਇਸ ਵਿਚ ਮਨੁੱਖਾਂ ਦੇ ਆਪਸੀ ਸੰਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ । ਸਮਾਜ ਸ਼ਾਸਤਰ ਮਨੁੱਖਾਂ ਦੇ ਵਿਵਹਾਰ ਦੀਆਂ ਆਪਸੀ ਕ੍ਰਿਆਵਾਂ ਦਾ ਅਧਿਐਨ ਕਰਦਾ ਹੈ । ਇਹ ਇਸ ਗੱਲ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਵੱਖ-ਵੱਖ ਸਮੂਹ ਕਿਸ ਤਰ੍ਹਾਂ ਹੋਂਦ ਵਿਚ ਆਏ, ਕਿਸ ਤਰ੍ਹਾਂ ਵਿਕਸਿਤ ਹੋਏ, ਕਿਵੇਂ ਖ਼ਤਮ ਹੋਏ ਅਤੇ ਕਿਸ ਤਰ੍ਹਾਂ ਉਹਨਾਂ ਦੀ ਥਾਂ ਉੱਤੇ ਹੋਰ ਸਮੂਹ ਅੱਗੇ ਆ ਗਏ । ਸਮਾਜ ਸ਼ਾਸਤਰ ਸਮੂਹਾਂ ਦੀਆਂ ਕਾਰਜ ਵਿਧੀਆਂ, ਰਿਵਾਜਾਂ, ਪਰੰਪਰਾਵਾਂ, ਸਮੂਹਾਂ ਅਤੇ ਸੰਸਥਾਵਾਂ ਦਾ ਅਧਿਐਨ ਕਰਦਾ ਹੈ ।

ਸਮਾਜ ਸ਼ਾਸਤਰ ਦਾ ਜਨਮਦਾਤਾ ਅਗਸਤੇ ਕਾਮਤੇ ਨੂੰ ਮੰਨਿਆ ਜਾਂਦਾ ਹੈ ਜੋ ਕਿ ਫ਼ਰਾਂਸ ਦਾ ਇਕ ਸਮਾਜਿਕ ਦਾਰਸ਼ਨਿਕ ਸੀ । ਉਸਨੇ 1830 ਤੋਂ 1842 ਦੇ ਵਿਚਕਾਰ ਇਕ ਕਿਤਾਬ Positive Philosophy ਲਿਖੀ ਜੋ ਕਿ 6 ਹਿੱਸਿਆਂ ਵਿਚ ਛਪੀ । ਉਸਨੇ ਇਸ ਕਿਤਾਬ ਵਿਚ ਸਮਾਜਿਕ ਸੰਬੰਧਾਂ ਦਾ ਅਧਿਐਨ ਕਰਨ ਵਾਲੇ ਵਿਗਿਆਨ ਦੀ ਗੱਲ ਦੱਸੀ ਜਿਸ ਦਾ ਨਾਮ ਉਨ੍ਹਾਂ ਨੇ ‘ਸਮਾਜ ਸ਼ਾਸਤਰ’ ਰੱਖਿਆ । ਇਸ ਸ਼ਬਦ ਦਾ ਪ੍ਰਯੋਗ ਸਭ ਤੋਂ ਪਹਿਲਾਂ 1839 ਈ: ਵਿਚ ਕੀਤਾ ਗਿਆ ਸੀ ।

ਸਮਾਜ ਸ਼ਾਸਤਰ ਨੂੰ ਸਮਝਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਸ ਦੇ ਸ਼ਾਬਦਿਕ ਅਰਥ ਨੂੰ ਦੇਖ ਲਈਏ । ਜੇਕਰ ਸਮਾਜ ਵਿਗਿਆਨ ਦੇ ਸ਼ਾਬਦਿਕ ਅਰਥਾਂ ਨੂੰ ਦੇਖਿਆ ਜਾਵੇ ਤਾਂ ਸਾਨੂੰ ਪਤਾ ਚੱਲੇਗਾ ਕਿ ਇਹ ਦੋ ਸ਼ਬਦਾਂ Socio ਅਤੇ Logos ਤੋਂ ਮਿਲ ਕੇ ਬਣਿਆ ਹੈ । Socio ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸਮਾਜ ਅਤੇ ਸ਼ਬਦ Logos ਯੂਨਾਨੀ ਭਾਸ਼ਾ (ਸ੍ਰੀਕ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਵਿਗਿਆਨ । ਇਸ ਤਰ੍ਹਾਂ ਸਮਾਜ ਸ਼ਾਸਤਰ ਦਾ ਸ਼ਾਬਦਿਕ ਅਰਥ ਹੈ ਸਮਾਜ ਦਾ ਵਿਗਿਆਨ । ਸਮਾਜਿਕ ਸੰਬੰਧਾਂ ਦਾ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਸਮਾਜ ਸ਼ਾਸਤਰ ਕਿਹਾ ਜਾਂਦਾ ਹੈ ।

ਪਰਿਭਾਸ਼ਾਵਾਂ (Definitions)

  1. ਮੈਕਾਈਵਰ ਤੇ ਪੇਜ (MacIver and Page) ਦੇ ਅਨੁਸਾਰ, “ਸਮਾਜ ਵਿਗਿਆਨ ਸਮਾਜਿਕ ਸੰਬੰਧਾਂ ਬਾਰੇ ਹੈ, ਸੰਬੰਧਾਂ ਦੇ ਜਾਲ ਨੂੰ ਅਸੀਂ ਸਮਾਜ ਕਹਿੰਦੇ ਹਾਂ ।”
  2. ਗਿਡਿੰਗਜ਼ (Giddings) ਦੇ ਅਨੁਸਾਰ, “ਸਮਾਜ ਵਿਗਿਆਨ ਪੂਰਨ ਰੂਪ ਨਾਲ ਸਮਾਜ ਦਾ ਕੁਮਬੱਧ ਵਰਣਨ ਤੇ ਵਿਆਖਿਆ ਹੈ।”
  3. ਜਿਨਸਬਰਗ (Ginsberg) ਦੇ ਅਨੁਸਾਰ, “ਸਮਾਜ ਵਿਗਿਆਨ ਮਨੁੱਖਾਂ ਦੀਆਂ ਅੰਤਰ-ਕ੍ਰਿਆਵਾਂ ਤੇ ਅੰਤਰ ਸੰਬੰਧਾਂ, ਉਹਨਾਂ ਦੇ ਕਾਰਨਾਂ ਤੇ ਪਰਿਣਾਮਾਂ ਦਾ ਅਧਿਐਨ ਹੈ ।”
  4. ਦੁਰਖੀਮ (Durkheim) ਦੇ ਅਨੁਸਾਰ, “ਸਮਾਜ ਵਿਗਿਆਨ ਸਮਾਜਿਕ ਸੰਸਥਾਵਾਂ, ਉਹਨਾਂ ਦੀ ਉੱਤਪਤੀ ਤੇ ਵਿਕਾਸ ਦਾ ਅਧਿਐਨ ਹੈ ।
  5. ਮੈਕਸ ਵੈਬਰ (Max Weber) ਦੇ ਅਨੁਸਾਰ, “ਸਮਾਜ ਵਿਗਿਆਨ ਉਹ ਵਿਗਿਆਨ ਹੈ ਜੋ ਸਮਾਜਿਕ ਕ੍ਰਿਆਵਾਂ ਦਾ ਵਿਆਖਿਆਤਮਕ ਬੋਧ ਕਰਵਾਉਣ ਦਾ ਯਤਨ ਕਰਦਾ ਹੈ ।”

ਇਸ ਤਰ੍ਹਾਂ ਇਹਨਾਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਵਿਗਿਆਨ ਸਮਾਜ ਦਾ ਵਿਗਿਆਨਿਕ ਰੂਪ ਨਾਲ ਅਧਿਐਨ ਕਰਦਾ ਹੈ । ਇਹ ਵਿਅਕਤੀਆਂ ਅਤੇ ਸਮੂਹਾਂ ਵਿਚ ਪਾਏ ਗਏ ਵਿਵਹਾਰਾਂ, ਆਪਸੀ ਸੰਬੰਧਾਂ ਅਤੇ ਕੰਮਾਂ ਦਾ ਵੀ ਅਧਿਐਨ ਕਰਦਾ ਹੈ । ਮਨੁੱਖਾਂ ਦੇ ਸਾਰੇ ਰੀਤੀ ਰਿਵਾਜਾਂ, ਮਨੁੱਖੀ ਸੰਸਥਾਵਾਂ ਦੇ ਉਦੇਸ਼ਾਂ, ਉਹਨਾਂ ਦੇ ਸਰੂਪਾਂ ਆਦਿ ਨੂੰ ਸਮਝਣ ਦੀ ਕੋਸ਼ਿਸ਼ ਵੀ ਸਮਾਜ ਵਿਗਿਆਨ ਦੁਆਰਾ ਕੀਤੀ ਜਾਂਦੀ ਹੈ ।

ਸਮਾਜ ਵਿਗਿਆਨ ਦਾ ਵਿਸ਼ਾ-ਖੇਤਰ (Scope of Sociology)

ਸਮਾਜ ਵਿਗਿਆਨ ਦੇ ਵਿਸ਼ੇ-ਖੇਤਰ ਨੂੰ ਦੱਸਣ ਲਈ ਦੋ ਵੱਖ-ਵੱਖ ਵਿਚਾਰਧਾਰਾਵਾਂ ਹਨ । ਇਕ ਵਿਚਾਰਧਾਰਾ ਦੇ ਅਨੁਸਾਰ ਸਮਾਜ ਵਿਗਿਆਨ ਇਕ ਵਿਸ਼ੇਸ਼ ਵਿਗਿਆਨ ਹੈ ਅਤੇ ਦੂਜੀ ਵਿਚਾਰਧਾਰਾ ਦੇ ਅਨੁਸਾਰ ਸਮਾਜ ਵਿਗਿਆਨ ਇਕ ਸਾਧਾਰਨ ਵਿਗਿਆਨ ਹੈ । ਇਨ੍ਹਾਂ ਦੋਹਾਂ ਵਿਚਾਰਧਾਰਾਵਾਂ ਦਾ ਵਰਣਨ ਇਸ ਤਰ੍ਹਾਂ ਦਿੱਤਾ ਗਿਆ ਹੈ । ਇਹ ਦੋ ਵਿਚਾਰਧਾਰਾਵਾਂ ਹਨ-

(I) ਸਰੂਪਾਤਮਕ ਵਿਚਾਰਧਾਰਾ (Formalistic School) – ਵਿਸ਼ੇਸ਼ ਵਿਗਿਆਨ
(II) ਮਿਸ਼ਰਿਤ ਵਿਚਾਰਧਾਰਾ (Synthetic School) – ਸਾਧਾਰਨ ਵਿਗਿਆਨ ।

(I) ਸਰੂਪਾਤਮਕ ਵਿਚਾਰਧਾਰਾ (Formalistic School) – ਇਸ ਵਿਚਾਰਧਾਰਾ ਦੇ ਸਮਰਥਕ-ਜਾਰਜ ਸਿੱਮਲ (George Simmel), ਰਿਚਰਡ (Richard), ਟੋਨੀਜ਼ (Tonnies), ਵਾਨ ਵੀਜ਼ੇ (Van wiese), ਵੀਹਕਾਂਤ (Vier kandt), ਮੈਕਸ ਵੈਬਰ (Max Weber) ਆਦਿ ਹਨ ।

ਇਹਨਾਂ ਸਮਾਜਸ਼ਾਸਤਰੀਆਂ ਅਨੁਸਾਰ ਸਮਾਜ ਸ਼ਾਸਤਰ ਹੋਰ ਸਮਾਜਿਕ ਵਿਗਿਆਨਾਂ ਦੀ ਤਰ੍ਹਾਂ ਇਕ ਵਿਸ਼ੇਸ਼ ਵਿਗਿਆਨ ਹੈ । ਇਨ੍ਹਾਂ ਅਨੁਸਾਰ ਸਮਾਜ ਵਿਗਿਆਨ ਸਿਰਫ਼ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਕਰਦਾ ਹੈ ਜਿਸ ਕਰਕੇ ਇਹ ਵਿਸ਼ੇਸ਼ ਵਿਗਿਆਨ ਹੈ । ਕੋਈ ਹੋਰ ਸਮਾਜਿਕ ਵਿਗਿਆਨ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਨਹੀਂ ਕਰਦਾ ਸਿਰਫ਼ ਸਮਾਜ ਸ਼ਾਸਤਰ ਹੀ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਕਰਦਾ ਹੈ । ਇਸ ਕਰਕੇ ਇਹ ਵਿਸ਼ੇਸ਼ ਵਿਗਿਆਨ ਹੈ । ਇਸ ਵਿਚਾਰਧਾਰਾ ਦੇ ਸਮਰਥਕਾਂ ਅਨੁਸਾਰ ਕਿਉਂਕਿ ਸਮਾਜ ਵਿਗਿਆਨ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਕਰਦਾ ਹੈ । ਇਸ ਕਰਕੇ ਇਹ ਇਕ ਵਿਸ਼ੇਸ਼ ਵਿਗਿਆਨ ਹੈ ਅਤੇ ਸਰੂਪ ਅਤੇ ਅੰਤਰ ਵਸਤੂ ਅੱਡ-ਅੱਡ ਚੀਜ਼ਾਂ ਹਨ । ਸਮਾਜ ਵਿਗਿਆਨ ਆਪਣੀ ਵਿਸ਼ੇਸ਼ ਹੋਂਦ ਬਣਾਏ ਰੱਖਣ ਲਈ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਕਰਦਾ ਹੈ ਅੰਤਰ-ਵਸਤੂ ਦਾ ਨਹੀਂ । ਇਸੇ ਕਰਕੇ ਇਸ ਵਿਚਾਰਧਾਰਾ ਨੂੰ ਸਰੂਪਾਤਮਕ ਸੰਪ੍ਰਦਾਇ ਜਾਂ ਵਿਚਾਰਧਾਰਾ ਕਿਹਾ ਜਾਂਦਾ ਹੈ । ਇਸ ਵਿਚਾਰਧਾਰਾ ਦੇ ਸਮਰਥਕਾਂ ਦੇ ਵੱਖ-ਵੱਖ ਵਿਚਾਰ ਇਸ ਪ੍ਰਕਾਰ ਹਨ-

1. ਸਿੱਮਲ ਦੇ ਵਿਚਾਰ (Views of Simmel) – ਸਿੱਪਲ ਦੇ ਅਨੁਸਾਰ ਸਮਾਜ ਵਿਗਿਆਨ ਇਕ ਵਿਸ਼ੇਸ਼ ਵਿਗਿਆਨ ਹੈ। ਕਿਉਂਕਿ ਸਮਾਜ ਵਿਗਿਆਨ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਕਰਦਾ ਹੈ ਜਦਕਿ ਹੋਰ ਸਮਾਜਿਕ ਵਿਗਿਆਨ ਇਨ੍ਹਾਂ ਹੀ ਸੰਬੰਧਾਂ ਦੇ ਅੰਤਰ-ਵਸਤੁ ਦਾ ਅਧਿਐਨ ਕਰਦੇ ਹਨ । ਸਿੱਮਲ ਅਨੁਸਾਰ ਸਮਾਜ ਸ਼ਾਸਤਰ ਹੋਰ ਸਮਾਜਿਕ ਵਿਗਿਆਨਾਂ ਤੋਂ ਅੱਡ ਦ੍ਰਿਸ਼ਟੀਕੋਣ ਕਰਕੇ ਅਲੱਗ ਹੈ । ਕਿਸੇ ਵੀ ਸਮੂਹਿਕ ਸਮਾਜਿਕ ਘਟਨਾ ਦਾ ਅਧਿਐਨ ਕਿਸੇ ਵੀ ਸਮਾਜਿਕ ਵਿਗਿਆਨ ਦੁਆਰਾ ਕੀਤਾ ਜਾਂਦਾ ਹੈ । ਸਮਾਜ ਸ਼ਾਸਤਰ ਇਸ ਕਰਕੇ ਵਿਸ਼ੇਸ਼ ਵਿਗਿਆਨ ਹੈ ਕਿਉਂਕਿ ਇਹ ਸਮਾਜ ਦੇ ਉਨ੍ਹਾਂ ਹਿੱਸਿਆਂ ਦਾ ਅਧਿਐਨ ਕਰਦਾ ਹੈ ਜਿਨ੍ਹਾਂ ਦਾ ਅਧਿਐਨ ਹੋਰ ਸਮਾਜਿਕ ਵਿਗਿਆਨ ਨਹੀਂ ਕਰਦੇ । ਸਿੰਮਲ ਦਾ ਕਹਿਣਾ ਹੈ ਕਿ ਅੰਤਰਕ੍ਰਿਆਵਾਂ ਦੇ ਦੋ ਰੂਪ ਹੁੰਦੇ ਹਨ

  • ਸੂਖ਼ਮ ਰੂਪ (Abstract form),
  • ਸਬੂਲ ਰੂਪ (Concrete form) ।

ਸਮਾਜਿਕ ਸੰਬੰਧ, ਜਿਵੇਂ, ਪ੍ਰਤਿਯੋਗਿਤਾ, ਸੰਘਰਸ਼, ਕਿਰਤ ਵੰਡ, ਅਧੀਨਗੀ, ਪ੍ਰਭੂਤਵ ਆਦਿ ਅੰਤਰ-ਕ੍ਰਿਆਵਾਂ ਦੇ ਸੂਖ਼ਮ ਰੁਪ ਹੁੰਦੇ ਹਨ ਅਤੇ ਸਮਾਜ ਸ਼ਾਸਤਰ ਇਨ੍ਹਾਂ ਸੂਖ਼ਮ ਰੁਪਾਂ ਦਾ ਅਧਿਐਨ ਕਰਦਾ ਹੈ । ਸਮਾਜ ਸ਼ਾਸਤਰ ਤੋਂ ਇਲਾਵਾ ਹੋਰ ਕੋਈ ਵਿਗਿਆਨ ਇਨ੍ਹਾਂ ਦਾ ਅਧਿਐਨ ਨਹੀਂ ਕਰਦਾ ਹੈ । ਇਸ ਦੇ ਨਾਲ ਹੀ ਸਮਾਜ ਸ਼ਾਸਤਰ ਦਾ ਹੋਰ ਸਮਾਜਿਕ ਵਿਗਿਆਨਾਂ ਨਾਲ ਉਹੀ ਸੰਬੰਧ ਹੈ ਜੋ ਰੇਖਾ ਗਣਿਤ (Geometry) ਦਾ ਹੋਰ ਪ੍ਰਾਕ੍ਰਿਤਕ ਵਿਗਿਆਨਾਂ ਨਾਲ ਹੈ । ਇਸ ਦਾ ਅਰਥ ਹੈ ਕਿ ਰੇਖਾ ਗਣਿਤ ਭੌਤਿਕ ਚੀਜ਼ਾਂ ਦੇ ਸਰੂਪਾਂ ਦਾ ਅਧਿਐਨ ਕਰਦਾ ਹੈ ਅਤੇ ਪਾਕ੍ਰਿਤਕ ਵਿਗਿਆਨ ਉਨ੍ਹਾਂ ਚੀਜ਼ਾਂ ਦੇ ਅੰਤਰ-ਵਸਤੁ ਦਾ ਅਧਿਐਨ ਕਰਦੇ ਹਨ । ਇਸੇ ਤਰੀਕੇ ਨਾਲ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਸਮਾਜ ਵਿਗਿਆਨ ਕਰਦਾ ਹੈ ਅਤੇ ਹੋਰ ਸਮਾਜਿਕ ਵਿਗਿਆਨ, ਸਮਾਜਿਕ ਸੰਬੰਧਾਂ ਦੇ ਅੰਤਰ ਵਸਤੂ ਦਾ ਅਧਿਐਨ ਕਰਦੇ ਹਨ । ਇਸ ਤਰ੍ਹਾਂ ਸਿੱਪਲ ਦੇ ਅਨੁਸਾਰ ਮਨੁੱਖਾਂ ਦੇ ਵਿਵਹਾਰ ਦੇ ਸੂਖਮ ਰੂਪਾਂ ਦਾ ਅਧਿਐਨ ਸਿਰਫ਼ ਸਮਾਜ ਸ਼ਾਸਤਰ ਕਰਦਾ ਹੈ ਜਿਸ ਕਰਕੇ ਇਹ ਇਕ ਵਿਸ਼ੇਸ਼ ਵਿਗਿਆਨ ਹੈ ।

2. ਵੀਕਾਂਤ ਦੇ ਵਿਚਾਰ (views of Vierkandt) – ਵੀਕਾਂਤ ਵੀ ਇਕ ਮਹੱਤਵਪੂਰਨ ਸਮਾਜ ਵਿਗਿਆਨੀ ਹੈ ਜਿਸ ਦੇ ਅਨੁਸਾਰ ਸਮਾਜ ਸ਼ਾਸਤਰ ਗਿਆਨ ਦੀ ਉਸ ਵਿਸ਼ੇਸ਼ ਸ਼ਾਖਾਂ ਨਾਲ ਸੰਬੰਧਿਤ ਹੈ ਜਿਸ ਵਿਚ ਮਾਨਸਿਕ ਸੰਬੰਧਾਂ ਦੀਆਂ ਕਿਸਮਾਂ ਹੁੰਦੀਆਂ ਹਨ ਅਤੇ ਜਿਹੜੀਆਂ ਵਿਅਕਤੀਆਂ ਨੂੰ ਇਕ-ਦੂਜੇ ਨਾਲ ਜੋੜਦੀਆਂ ਹਨ । ਮਨੁੱਖ ਆਪਣੀਆਂ ਇੱਛਾਵਾਂ, ਕਲਪਨਾਵਾਂ, ਸੁਪਨਿਆਂ ਤੋਂ ਬਿਨਾਂ ਹੋਰ ਵਿਅਕਤੀਆਂ ਨਾਲ ਸੰਬੰਧ ਸਥਾਪਿਤ ਨਹੀਂ ਕਰ ਸਕਦਾ । ਇਸ ਤਰ੍ਹਾਂ ਵੀਰਕਾਂਤ ਦੇ ਅਨੁਸਾਰ ਸਮਾਜ ਸ਼ਾਸਤਰ ਸਮਾਜਿਕ ਸੰਬੰਧਾਂ ਤੋਂ ਮਾਨਸਿਕ ਸਰੂਪਾਂ ਨੂੰ ਅਲੱਗ ਕਰਕੇ ਹੀ ਅਧਿਐਨ ਕਰਦਾ ਹੈ । ਉਦਾਹਰਨ ਦੇ ਤੌਰ ਉੱਤੇ ਸਮਾਜ ਸ਼ਾਸਤਰ ਕਿਸੇ ਵੀ ਸਮਾਜ ਦੀ ਉੱਤਪਤੀ, ਵਿਕਾਸ, ਪ੍ਰਗਤੀ, ਵਿਸ਼ੇਸ਼ਤਾਵਾਂ ਆਦਿ ਦਾ ਅਧਿਐਨ ਨਹੀਂ ਕਰਦਾ ਬਲਕਿ ਉਸ ਸਮਾਜ ਦੇ ਮਾਨਸਿਕ ਸਰੂਪਾਂ ਦਾ ਅਧਿਐਨ ਕਰਦਾ ਹੈ | ਸਮਾਜ ਸ਼ਾਸਤਰ, ਵਿਗਿਆਨ ਦੇ ਮੂਲ ਤੱਤਾਂ ਜਿਵੇਂ ਪਿਆਰ, ਨਫ਼ਰਤ, ਪ੍ਰਤਿਯੋਗਿਤਾ, ਲਾਲਚ, ਸਹਿਯੋਗ ਆਦਿ ਦਾ ਅਧਿਐਨ ਕਰਦਾ ਹੈ । ਵੀਕਾਂਤ ਨੇ ਸਮਾਜ ਸ਼ਾਸਤਰ ਵਿਚ ਸਮਾਜਿਕ ਅਤੇ ਮਾਨਸਿਕ ਸਰੂਪਾਂ ਨੂੰ ਵੱਖ-ਵੱਖ ਕੀਤਾ ਹੈ । ਇਸ ਆਧਾਰ ਉੱਤੇ ਵੀਕਾਂਤ ਦੇ ਅਨੁਸਾਰ ਸਮਾਜ ਸ਼ਾਸਤਰ ਇਕ ਵਿਸ਼ੇਸ਼ ਵਿਗਿਆਨ ਹੈ ।

3. ਵਾਨ ਵੀਜ਼ੇ ਦੇ ਵਿਚਾਰ (Views of Van Weise) – ਵਾਨ ਵੀਜ਼ੇ ਵੀ ਅਜਿਹਾ ਸਮਾਜ ਵਿਗਿਆਨੀ ਹੋਇਆ ਹੈ ਜਿਸ ਦੇ ਅਨੁਸਾਰ ਸਮਾਜ ਸ਼ਾਸਤਰ ਇਕ ਵਿਸ਼ੇਸ਼ ਵਿਗਿਆਨ ਹੈ । ਉਸ ਦੇ ਅਨੁਸਾਰ ਸਮਾਜਿਕ ਸੰਬੰਧਾਂ ਦੇ ਸਰੂਪਾਂ ਤੇ ਅੰਤਰ ਵਸਤੁ ਨੂੰ ਵੱਖ-ਵੱਖ ਕਰਕੇ ਉਨ੍ਹਾਂ ਦਾ ਅਧਿਐਨ ਕੀਤਾ ਜਾ ਸਕਦਾ ਹੈ । ਵਾਨ ਵੀਜ਼ੇ ਦਾ ਕਹਿਣਾ ਸੀ ਕਿ ਸਮਾਜ ਸ਼ਾਸਤਰ ਸਮਾਜਿਕ ਜਾਂ ਅੰਤਰ ਮਨੁੱਖੀ ਕ੍ਰਿਆਵਾਂ ਦਾ ਅਧਿਐਨ ਹੈ । ਇਸ ਦ੍ਰਿਸ਼ਟੀਕੋਣ ਤੋਂ ਸਮਾਜ ਸ਼ਾਸਤਰ ਦਾ ਅਧਿਐਨ ਖੇਤਰ ਸੀਮਿਤ ਹੈ ਜਿਸ ਕਰਕੇ ਅਸੀਂ ਇਸ ਨੂੰ ਹੋਰ ਸਮਾਜ ਵਿਗਿਆਨਾਂ ਤੋਂ ਵੱਖ ਕਰ ਸਕਦੇ ਹਾਂ । ਵਾਨ ਵੀਜ਼ੇ ਦਾ ਕਹਿਣਾ ਸੀ ਕਿ ਸਮਾਜ ਸ਼ਾਸਤਰ ਹੋਰ ਸਮਾਜਿਕ ਵਿਗਿਆਨਾਂ ਦੁਆਰਾ ਕੱਢੇ ਨਤੀਜਿਆਂ ਨੂੰ ਇਸੇ ਤਰ੍ਹਾਂ ਹੀ ਇਕੱਠਾ ਨਹੀਂ ਕਰਦਾ ਬਲਕਿ ਸਮਾਜਿਕ ਜੀਵਨ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਦਾ ਹੈ ਅਤੇ ਉਸ ਨੂੰ ਆਪਣੇ ਵਿਸ਼ੇ-ਵਸਤੂ ਵਿਚ ਸਮਾ ਲੈਂਦਾ ਹੈ । ਉਸ ਦੇ ਅਨੁਸਾਰ ਸਮਾਜਿਕ ਸੰਬੰਧਾਂ ਦੀਆਂ 600 ਕਿਸਮਾਂ ਹਨ ਅਤੇ ਉਸਨੇ ਉਨ੍ਹਾਂ ਸੰਬੰਧਾਂ ਦੇ ਰੁਪਾਂ ਦਾ ਵਰਗੀਕਰਨ ਕੀਤਾ ਹੈ । ਉਸ ਨੇ ਜੋ ਵਰਗੀਕਰਨ ਦਿੱਤਾ ਹੈ ਉਸ ਨਾਲ ਇਸ ਵਿਚਾਰਧਾਰਾ ਨੂੰ ਸਮਝਣਾ ਕਾਫ਼ੀ ਸਮਾਨ ਹੈ । ਇਸ ਤਰ੍ਹਾਂ ਵਾਨ ਵੀਜ਼ੇ ਦੇ ਅਨੁਸਾਰ ਸਮਾਜ ਸ਼ਾਸਤਰ ਇਕ ਵਿਸ਼ੇਸ਼ ਵਿਗਿਆਨ ਹੈ ।

4. ਮੈਕਸ ਵੈਬਰ ਦੇ ਵਿਚਾਰ (Views of Max Weber) – ਮੈਕਸ ਵੈਬਰ ਦੇ ਅਨੁਸਾਰ ਸਰੂਪਾਤਮਕ ਵਿਚਾਰਧਾਰਾ ਦੇ ਆਧਾਰ ਉੱਤੇ ਸਮਾਜ ਸ਼ਾਸਤਰ ਦਾ ਖੇਤਰ ਸੀਮਿਤ ਹੈ | ਵੈਬਰ ਅਨੁਸਾਰ ਸਮਾਜ ਸ਼ਾਸਤਰ ਦਾ ਮਤਲਬ ਅਰਥ-ਭਰਪੂਰ ਸਮਾਜਿਕ ਕ੍ਰਿਆਵਾਂ ਦਾ ਅਧਿਐਨ ਹੈ । ਉਸ ਦਾ ਕਹਿਣਾ ਸੀ ਕਿ ਸਮਾਜ ਵਿਚ ਮਿਲਣ ਵਾਲੀ ਹਰੇਕ ਕ੍ਰਿਆ ਸਮਾਜਿਕ ਨਹੀਂ ਹੁੰਦੀ । ਸਿਰਫ਼ ਉਹੀ ਕਿਆ ਹੀ ਸਮਾਜਿਕ ਹੁੰਦੀ ਹੈ ਜਿਸਦੇ ਨਾਲ ਸਮਾਜ ਦੇ ਹੋਰ ਵਿਅਕਤੀਆਂ ਦੇ ਵਿਵਹਾਰ ਪ੍ਰਭਾਵਿਤ ਹੁੰਦੇ ਹੋਣ । ਜਿਵੇਂ ਜੇਕਰ ਦੋ ਵਿਅਕਤੀ ਆਪਸ ਵਿਚ ਟਕਰਾ ਜਾਣ ਤਾਂ ਟੱਕਰ ਹੋਣਾ ਪ੍ਰਾਕ੍ਰਿਤਕ ਘਟਨਾ ਹੈ ਪਰ ਜਿਸ ਕੋਸ਼ਿਸ਼ ਨਾਲ ਉਹ ਇਕ-ਦੂਜੇ ਤੋਂ ਅਲੱਗ ਹੁੰਦੇ ਹਨ ਜਾਂ ਜਿਸ ਭਾਸ਼ਾ ਨਾਲ ਉਹ ਇਕ-ਦੂਜੇ ਤੋਂ ਅਲੱਗ ਹੁੰਦੇ ਹਨ ਉਹ ਉਨ੍ਹਾਂ ਦਾ ਸਮਾਜਿਕ ਵਿਵਹਾਰ ਹੁੰਦਾ ਹੈ । ਵੈਬਰ ਦੇ ਅਨੁਸਾਰ ਸਮਾਜ ਸ਼ਾਸਤਰ ਸਮਾਜਿਕ ਸੰਬੰਧਾਂ ਦੀਆਂ ਕਿਸਮਾਂ ਦੇ ਵਿਸ਼ਲੇਸ਼ਣ ਅਤੇ ਵਰਗੀਕਰਣ ਨਾਲ ਸੰਬੰਧਿਤ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਦਾ ਉਦੇਸ਼ ਸਮਾਜਿਕ ਵਿਵਹਾਰਾਂ ਦੀ ਵਿਆਖਿਆ ਕਰਨਾ ਅਤੇ ਉਨ੍ਹਾਂ ਨੂੰ ਸਮਝਣਾ ਹੈ ਜਿਸ ਕਰਕੇ ਇਹ ਇਕ ਵਿਸ਼ੇਸ਼ ਵਿਗਿਆਨ ਹੈ ।

(I) ਮਿਸ਼ਰਿਤ ਵਿਚਾਰਧਾਰਾ (Synthetic School) – ਇਸ ਵਿਚਾਰਧਾਰਾ ਦੇ ਸਮਰਥਕਾਂ ਅਨੁਸਾਰ ਸਮਾਜ ਸ਼ਾਸਤਰ ਇਕ ਸਾਧਾਰਨ ਵਿਗਿਆਨ ਹੈ । ਉਹਨਾਂ ਦਾ ਕਹਿਣਾ ਹੈ ਕਿ ਸਮਾਜ ਸ਼ਾਸਤਰ ਦਾ ਅਧਿਐਨ ਖੇਤਰ ਕਾਫ਼ੀ ਵੱਡਾ, ਵਿਸਤਿਤ ਅਤੇ ਖੁੱਲਾ ਹੈ । ਇਸ ਕਰਕੇ ਹੀ ਸਮਾਜਿਕ ਜੀਵਨ ਦੇ ਵੱਖਰੇ-ਵੱਖਰੇ ਪੱਖ ਜਿਵੇਂ ਸੰਸਕ੍ਰਿਤਕ, ਰਾਜਨੀਤਿਕ, ਆਰਥਿਕ, ਮਨੋਵਿਗਿਆਨਿਕ ਆਦਿ ਹੁੰਦੇ ਹਨ ਅਤੇ ਇਨ੍ਹਾਂ ਦਾ ਅਧਿਐਨ ਕਰਨ ਲਈ ਮਨੋਵਿਗਿਆਨ, ਮਾਨਵ ਵਿਗਿਆਨ, ਰਾਜਨੀਤਿਕ ਵਿਗਿਆਨ, ਅਰਥਸ਼ਾਸਤਰ ਆਦਿ ਵਿਕਸਿਤ ਹੋਏ ਹਨ । ਇਹ ਸਾਰੇ ਸਮਾਜਿਕ ਵਿਗਿਆਨ ਸਮਾਜ ਦੇ ਕਿਸੇ ਵਿਸ਼ੇਸ਼ ਪੱਖ ਦਾ ਅਧਿਐਨ ਕਰਦੇ ਹਨ ਪਰ ਇਨ੍ਹਾਂ ਤੋਂ ਇਲਾਵਾ ਸਾਨੂੰ ਇਕ ਸਾਧਾਰਨ ਵਿਗਿਆਨ ਦੀ ਲੋੜ ਹੈ ਜਿਹੜਾ ਕਿ ਇਨ੍ਹਾਂ ਸਾਰੇ ਵਿਗਿਆਨਾਂ ਦੇ ਆਧਾਰ ਉੱਤੇ ਸਾਨੂੰ ਸਮਾਜਿਕ ਜੀਵਨ ਦੇ ਸਿਧਾਂਤਾਂ ਤੇ ਆਮ ਹਾਲਾਤਾਂ ਬਾਰੇ ਦੱਸ ਸਕੇ ਅਤੇ ਉਹ ਸਾਧਾਰਨ ਵਿਗਿਆਨ ਸਮਾਜ ਸ਼ਾਸਤਰ ਹੈ । ਇਹ ਵਿਚਾਰਧਾਰਾ ਸਰੂਪਾਤਮਕ ਵਿਚਾਰਧਾਰਾ ਦੇ ਬਿਲਕੁਲ ਉਲਟ ਹੈ । ਇਸ ਦਾ ਕਾਰਨ ਇਹ ਹੈ ਕਿ ਇਹ ਸਮਾਜਿਕ ਸੰਬੰਧਾਂ ਦੇ ਮੂਰਤ ਰੂਪ ਦੇ ਅਧਿਐਨ ਉੱਤੇ ਹੀ ਜ਼ੋਰ ਦਿੰਦਾ ਹੈ । ਇਸ ਵਿਚਾਰਧਾਰਾ ਅਨੁਸਾਰ ਅਸੀਂ ਸਮਾਜਿਕ ਸੰਬੰਧਾਂ ਨੂੰ ਹੋਰ ਸਮਾਜਿਕ ਵਿਗਿਆਨਾਂ ਦੀ ਮਦਦ ਤੋਂ ਬਿਨਾਂ ਨਹੀਂ ਸਮਝ ਸਕਦੇ । ਇਸ ਵਿਚਾਰਧਾਰਾ ਦੇ ਮੁੱਖ ਸਮਰਥਕ ਸੋਰੋਕਿਨ (Sorokin), ਦੁਰਖੀਮ (Durkheim) ਅਤੇ ਹਾਬਹਾਉਸ (Hobhouse) ਆਦਿ ਹਨ ।

1. ਸੋਰੋਕਿਨ ਦੇ ਵਿਚਾਰ (Views of Sorokin) – ਸੋਰੋਕਿਨ ਨੇ ਸਰੂਪਾਤਮਕ ਵਿਚਾਰਧਾਰਾ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਸਮਾਜ ਵਿਗਿਆਨ ਇਕ ਵਿਸ਼ੇਸ਼ ਵਿਗਿਆਨ ਨਹੀਂ ਬਲਕਿ ਸਾਧਾਰਨ ਵਿਗਿਆਨ ਹੈ । ਉਸ ਦਾ ਕਹਿਣਾ ਸੀ ਕਿ ਸਮਾਜ ਸ਼ਾਸਤਰ ਸਮਾਜਿਕ ਪ੍ਰਕਟਨਾਂ ਦੇ ਵੱਖ-ਵੱਖ ਭਾਗਾਂ ਵਿਚ ਪਾਏ ਗਏ ਸੰਬੰਧਾਂ ਦਾ ਅਧਿਐਨ ਕਰਦਾ ਹੈ । ਇਹ ਸਮਾਜਿਕ ਤੇ ਗੈਰ-ਸਮਾਜਿਕ ਵਸਤੂਆਂ ਦੇ ਵਿਚ ਪਾਏ ਗਏ ਸੰਬੰਧਾਂ ਦਾ ਤੇ ਸਮਾਜਿਕ ਪ੍ਰਕਟਨ ਦੇ ਆਮ ਲੱਛਣਾਂ ਦਾ ਵੀ ਅਧਿਐਨ ਕਰਦਾ ਹੈ । ਸੋਰੋਕਿਨ ਦੇ ਅਨੁਸਾਰ, “ਸਮਾਜ ਵਿਗਿਆਨ ਸਮਾਜਿਕ ਸੰਸਕ੍ਰਿਤਕ ਪ੍ਰਕਟਨ ਦੇ ਸਾਧਾਰਨ ਸਰੂਪਾਂ, ਕਿਸਮਾਂ ਤੇ ਹੋਰ ਕਈ ਤਰ੍ਹਾਂ ਦੇ ਸੰਬੰਧਾਂ ਦਾ ਸਾਧਾਰਨ ਵਿਗਿਆਨ ਹੈ ।” ਇਸ ਤਰ੍ਹਾਂ ਸਮਾਜ ਵਿਗਿਆਨ ਸਾਰੀਆਂ ਸਮਾਜਿਕ ਸੰਸਕ੍ਰਿਤਕ ਪਕਟਨਾਂ ਦਾ ਅਧਿਐਨ ਸਾਧਾਰਨ ਦਿਸ਼ਟੀਕੋਣ ਤੋਂ ਹੀ ਕਰਦਾ ਹੈ ।

2. ਹਾਬਹਾਉਸ ਦੇ ਵਿਚਾਰ (Views of Hobhouse) – ਹਾਬਹਾਉਸ ਦੇ ਵਿਚਾਰ ਵੀ ਸੋਰੋਕਿਨ ਵਰਗੇ ਹੀ ਹਨ ।ਉਸਦਾ ਕਹਿਣਾ ਸੀ ਕਿ ਚਾਹੇ ਸਮਾਜ ਸ਼ਾਸਤਰ ਕਈ ਸਮਾਜ ਵਿਗਿਆਨਾਂ ਦਾ ਮਿਸ਼ਰਣ ਹੈ ਪਰ ਇਸ ਦਾ ਅਧਿਐਨ ਪੂਰਾ ਸਮਾਜਿਕ ਜੀਵਨ ਹੈ । ਚਾਹੇ ਸਮਾਜ ਵਿਗਿਆਨ ਸਮਾਜ ਦੇ ਵੱਖ-ਵੱਖ ਹਿੱਸਿਆਂ ਦਾ ਵੱਖ-ਵੱਖ ਅਧਿਐਨ ਕਰਦਾ ਹੈ, ਪਰ ਉਹ ਇਕ ਹਿੱਸੇ ਨੂੰ ਸਮਾਜ ਤੋਂ ਵੱਖ ਨਹੀਂ ਕਰ ਸਕਦਾ ਅਤੇ ਨਾ ਹੀ ਹੋਰ ਸਮਾਜਿਕ ਵਿਗਿਆਨਾਂ ਦੀ ਮਦਦ ਲਏ ਬਿਨਾਂ ਪੂਰਾ ਗਿਆਨ ਪ੍ਰਾਪਤ ਕਰ ਸਕਦਾ ਹੈ । ਸਾਰੇ ਸਮਾਜਿਕ ਵਿਗਿਆਨ ਇਕ-ਦੂਜੇ ਨਾਲ ਡੂੰਘੇ ਰੂਪ ਨਾਲ ਜੁੜੇ ਹੋਏ ਹਨ । ਇਤਿਹਾਸ ਮਨੋਵਿਗਿਆਨ ਨਾਲ, ਮਨੋਵਿਗਿਆਨ ਰਾਜਨੀਤਿਕ ਵਿਗਿਆਨ ਨਾਲ, ਰਾਜਨੀਤਿਕ ਵਿਗਿਆਨ ਸਮਾਜ ਸ਼ਾਸਤਰ ਨਾਲ ਸੰਬੰਧਿਤ ਹੈ ਜਿਸ ਕਰਕੇ ਸਮਾਜ ਸ਼ਾਸਤਰ ਇਨ੍ਹਾਂ ਸਾਰਿਆਂ ਦਾ ਸਾਧਾਰਨ ਵਿਗਿਆਨ ਹੈ । ਇਹ ਮਨੁੱਖੀ ਸਮਾਜਿਕ ਜੀਵਨ ਦਾ ਪੂਰਾ ਅਧਿਐਨ ਕਰਦਾ ਹੈ ਜਿਸ ਕਰਕੇ ਉਹ ਬਾਕੀ ਸਾਰੇ ਸਮਾਜਿਕ ਵਿਗਿਆਨਾਂ ਨਾਲ ਸੰਬੰਧਿਤ ਹੈ ।

3. ਦੁਰਖੀਮ ਦੇ ਵਿਚਾਰ (Views of Durkheim) – ਦੁਰਖੀਮ ਦਾ ਕਹਿਣਾ ਸੀ ਕਿ ਸਾਰੀਆਂ ਸਮਾਜਿਕ ਸੰਸਥਾਵਾਂ ਇਕ-ਦੂਜੇ ਨਾਲ ਸੰਬੰਧਿਤ ਹਨ ਜਿਸ ਕਰਕੇ ਅਸੀਂ ਇਨ੍ਹਾਂ ਨੂੰ ਇਕ-ਦੂਜੇ ਤੋਂ ਵੱਖ ਨਹੀਂ ਕਰ ਸਕਦੇ । ਸੰਪੂਰਨ ਸਮਾਜ ਦਾ ਅਧਿਐਨ ਕਰਨ ਲਈ ਸਮਾਜ ਸ਼ਾਸਤਰ ਹੋਰ ਸਮਾਜਿਕ ਵਿਗਿਆਨਾਂ ਉੱਤੇ ਨਿਰਭਰ ਹੈ । ਦੁਰਖੀਮ ਦੇ ਅਨੁਸਾਰ ਸਮਾਜ ਸ਼ਾਸਤਰ ਦੇ ਤਿੰਨ ਹਿੱਸੇ ਹਨ-

  • ਸਮਾਜਿਕ ਆਕ੍ਰਿਤੀ ਵਿਗਿਆਨ (Social Morphology)
  • ਸਮਾਜਿਕ ਸਰੀਰ ਰਚਨਾ ਵਿਗਿਆਨ (Social Physiology)
  • ਸਾਧਾਰਨ ਸਮਾਜ ਵਿਗਿਆਨ (General Sociology) ।

ਸਮਾਜਿਕ ਆਕ੍ਰਿਤੀ ਵਿਗਿਆਨ ਵਿਚ ਮਨੁੱਖਾਂ ਨਾਲ ਸੰਬੰਧਿਤ ਭੁਗੋਲਿਕ ਆਧਾਰ ਜਿਵੇਂ ਕਿ ਜਨਸੰਖਿਆ, ਇਸ ਦਾ ਆਕਾਰ, ਵਿਤਰਣ ਆਦਿ ਆ ਜਾਂਦੇ ਹਨ । ਸਮਾਜਿਕ ਸਰੀਰ ਰਚਨਾ ਵਿਗਿਆਨ ਬਹੁਤ ਗੁੰਝਲਦਾਰ ਹੈ । ਇਸੇ ਕਰਕੇ ਇਸ ਨੂੰ ਅੱਗੇ ਕਈ ਭਾਗਾਂ ਵਿਚ ਵੰਡਿਆ ਗਿਆ ਹੈ । ਜਿਵੇਂ ਆਰਥਿਕ ਸਮਾਜ ਵਿਗਿਆਨ, ਧਰਮ ਦਾ ਸਮਾਜ ਵਿਗਿਆਨ, ਰਾਜਨੀਤਿਕ ਸਮਾਜ ਵਿਗਿਆਨ, ਕਾਨੂੰਨ ਦਾ ਸਮਾਜ ਸ਼ਾਸਤਰ । ਇਹ ਸਾਰੇ ਵਿਗਿਆਨ ਸਮਾਜਿਕ ਜੀਵਨ ਦੇ ਵੱਖ-ਵੱਖ ਹਿੱਸਿਆਂ ਦਾ ਅਧਿਐਨ ਕਰਦੇ ਹਨ ਪਰ ਇਨ੍ਹਾਂ ਸਾਰਿਆਂ ਦਾ ਹੀ ਦ੍ਰਿਸ਼ਟੀਕੋਣ ਸਮਾਜਿਕ ਹੁੰਦਾ ਹੈ । ਤੀਜਾ ਹਿੱਸਾ ਅਰਥਾਤ ਸਾਧਾਰਨ ਸਮਾਜ ਸ਼ਾਸਤਰ ਵਿਚ ਸਮਾਜਿਕ ਨਿਯਮਾਂ ਦਾ ਨਿਰਮਾਣ ਕੀਤਾ ਜਾਂਦਾ ਹੈ ।

ਇਸ ਤਰ੍ਹਾਂ ਦੁਰਖੀਮ ਦੇ ਅਨੁਸਾਰ ਸਮਾਜ ਸ਼ਾਸਤਰ ਇਕ ਸਾਧਾਰਨ ਵਿਗਿਆਨ ਹੈ ਕਿਉਂਕਿ ਇਹ ਹਰੇਕ ਪ੍ਰਕਾਰ ਦੀਆਂ ਸੰਸਥਾਵਾਂ ਅਤੇ ਸਮਾਜਿਕ ਕ੍ਰਿਆਵਾਂ ਦਾ ਅਧਿਐਨ ਕਰਦਾ ਹੈ ।

PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 2.
ਸਮਾਜ ਸ਼ਾਸਤਰ ਤੋਂ ਤੁਸੀਂ ਕੀ ਸਮਝਦੇ ਹੋ ? ਸਮਾਜ ਸ਼ਾਸਤਰ ਦੀ ਪ੍ਰਕਿਰਤੀ ਦਾ ਵਰਣਨ ਕਰੋ ।
ਉੱਤਰ-
ਸਮਾਜ ਸ਼ਾਸਤਰ ਦਾ ਅਰਥ (Meaning of socialogy) -ਦੇਖੋ ਅਭਿਆਸ ਦੇ ਪ੍ਰਸ਼ਨ (iv) ਦਾ ਪ੍ਰ. 1.

ਸਮਾਜ ਸ਼ਾਸਤਰ ਦੀ ਪ੍ਰਕਿਰਤੀ (Nature of Sociology)

ਸਮਾਜ ਸ਼ਾਸਤਰ ਦੀ ਪ੍ਰਕਿਰਤੀ ਪੂਰੀ ਤਰ੍ਹਾਂ ਵਿਗਿਆਨਿਕ ਹੈ ਜੋ ਕਿ ਹੇਠਾਂ ਲਿਖੀ ਚਰਚਾ ਤੋਂ ਸਪੱਸ਼ਟ ਹੋ ਜਾਵੇਗਾ :
1. ਸਮਾਜ ਸ਼ਾਸਤਰ ਵਿਗਿਆਨਿਕ ਵਿਧੀ ਦਾ ਪ੍ਰਯੋਗ ਕਰਦਾ ਹੈ (Sociology uses scientific methods) – ਸਮਾਜਿਕ ਤੱਥਾਂ ਦਾ ਅਧਿਐਨ ਕਰਨ ਲਈ ਸਮਾਜ ਸ਼ਾਸਤਰ ਕਈ ਪ੍ਰਕਾਰ ਦੀਆਂ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕਰਦਾ ਹੈ । ਇਹ ਵਿਧੀਆਂ, ਜਿਵੇਂ ਕਿ Historical method, Comparative method, Case study method, Experimental method, Ideal type, Verstehen ਆਦਿ ਹਨ | ਸਮਾਜ ਸ਼ਾਸਤਰ ਨੇ ਇਹ ਸਾਰੀਆਂ ਵਿਧੀਆਂ ਵਿਗਿਆਨਿਕ ਵਿਧੀਆਂ ਦੇ ਆਧਾਰ ਉੱਤੇ ਤਿਆਰ ਕੀਤੀਆਂ ਹਨ । ਜਿਵੇਂ ਹੋਰ ਸਾਰੇ ਪ੍ਰਾਕ੍ਰਿਤਕ ਵਿਗਿਆਨ ਤੱਥ ਲੱਭਣ ਲਈ ਵਿਗਿਆਨਿਕ ਵਿਧੀ ਦੇ ਪੜਾਵਾਂ ਦਾ ਪ੍ਰਯੋਗ ਕਰਦੇ ਹਨ ਉਸੇ ਤਰ੍ਹਾਂ ਸਮਾਜ ਸ਼ਾਸਤਰ ਵੀ ਕਰਦਾ ਹੈ । ਅੱਜ-ਕਲ੍ਹ ਤਾਂ ਉੱਪਰ ਲਿਖੀਆਂ ਵਿਧੀਆਂ ਤੋਂ ਇਲਾਵਾ ਕਈ ਹੋਰ ਵਿਧੀਆਂ ਵੀ ਪ੍ਰਯੋਗ ਕੀਤੀਆਂ ਜਾ ਰਹੀਆਂ ਹਨ । ਇਸ ਤਰ੍ਹਾਂ ਜੇਕਰ ਅਸੀਂ ਸਮਾਜ ਸ਼ਾਸਤਰ ਦੇ ਅਧਿਐਨ ਵਿਚ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕਰ ਸਕਦੇ ਹਾਂ ਤਾਂ ਅਸੀਂ ਇਸ ਨੂੰ ਵਿਗਿਆਨ ਵੀ ਕਹਿ ਸਕਦੇ ਹਾਂ ।

2. ਸਮਾਜ ਸ਼ਾਸਤਰ ਕਾਰਜ-ਕਾਰਨਾਂ ਦੇ ਸੰਬੰਧਾਂ ਦੀ ਵਿਆਖਿਆ ਕਰਦਾ ਹੈ (Sociology explains the causal effect relationships) – ਸਮਾਜ ਸ਼ਾਸਤਰ ਨਾ ਸਿਰਫ਼ ਤੱਥਾਂ ਨੂੰ ਹੀ ਇਕੱਠਾ ਕਰਦਾ ਬਲਕਿ ਇਹ ਉਨ੍ਹਾਂ ਤੱਥਾਂ ਵਿਚਕਾਰ ਕਾਰਜ-ਕਾਰਨਾਂ ਦੇ ਸੰਬੰਧਾਂ ਦਾ ਪਤਾ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ । ਇਹ ਨਾ ਸਿਰਫ਼ ਕਿਉਂ ਹੈ’ ਦਾ ਪਤਾ ਲਗਾਉਂਦਾ ਹੈ ਬਲਕਿ “ਕਿਉਂ ਹੈ’ ਤੇ ‘ਕਿਵੇਂ ਹੈ’ ਦਾ ਪਤਾ ਲਗਾਉਣ ਦਾ ਵੀ ਯਤਨ ਕਰਦਾ ਹੈ । ਇਸ ਦਾ ਅਰਥ ਹੈ ਕਿ ਇਹ ਕਿਸੇ ਤੱਥ ਦੇ ਕਾਰਨਾਂ ਤੇ ਨਤੀਜਿਆਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ । ਸਮਾਜ ਸ਼ਾਸਤਰ ਸਿਰਫ਼ ਕਿਸੇ ਸਮੱਸਿਆ ਬਾਰੇ ਪਤਾ ਲਗਾਉਣ ਦਾ ਯਤਨ ਹੀ ਨਹੀਂ ਕਰਦਾ ਬਲਕਿ ਸਮੱਸਿਆ ਦੇ ਕਾਰਨਾਂ ਤੇ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਦੇ ਹੱਲ ਲੱਭਣ ਦੀ ਕੋਸ਼ਿਸ਼ ਵੀ ਕਰਦਾ ਹੈ । ਉਦਾਹਰਨ ਦੇ ਤੌਰ ਉੱਤੇ ਜੇਕਰ ਸਮਾਜਸ਼ਾਸਤਰੀ ਬੇਰੁਜ਼ਗਾਰੀ ਜਾਂ ਗਰੀਬੀ ਬਾਰੇ ਅਧਿਐਨ ਕਰ ਰਿਹਾ ਹੈ ਤਾਂ ਇਹ ਨਾ ਸਿਰਫ਼ ਉਸ ਸਮੱਸਿਆ ਦੇ ਪੈਦਾ ਹੋਣ ਦੇ ਕਾਰਨਾਂ ਦਾ ਪਤਾ ਲਗਾਉਂਦਾ ਹੈ ਬਲਕਿ ਉਸਦੇ ਨਤੀਜਿਆਂ ਤੇ ਹੱਲ ਬਾਰੇ ਵੀ ਦੱਸਣ ਦੀ ਕੋਸ਼ਿਸ਼ ਕਰਦਾ ਹੈ । ਇਸ ਤਰ੍ਹਾਂ ਕਾਰਜ-ਕਾਰਨ ਸੰਬੰਧਾਂ ਦੀ ਵਿਆਖਿਆ ਦੇ ਆਧਾਰ ਉੱਤੇ ਅਸੀਂ ਸਮਾਜ ਸ਼ਾਸਤਰ ਨੂੰ ਇਕ ਵਿਗਿਆਨ ਮੰਨ ਸਕਦੇ ਹਾਂ ।

3. ਸਮਾਜ ਸ਼ਾਸਤਰ “ਕੀ ਹੈ ਦਾ ਵਰਣਨ ਕਰਦਾ ਹੈ ‘ਕੀ ਹੋਣਾ ਚਾਹੀਦਾ ਹੈਂ ਬਾਰੇ ਕੁਝ ਨਹੀਂ ਕਹਿੰਦਾ (It explains only what is not about what is should be) – ਸਮਾਜ ਸ਼ਾਸਤਰ ਸਮਾਜਿਕ ਤੱਥ ਨੂੰ ਉਸੇ ਤਰ੍ਹਾਂ ਪੇਸ਼ ਕਰਦਾ ਹੈ ਜਿਸ ਰੂਪ ਵਿਚ ਉਸਨੇ ਵੇਖਿਆ ਹੈ । ਉਹ ਤੱਥਾਂ ਦਾ ਨਿਰਪੱਖਤਾ ਨਾਲ ਅਧਿਐਨ ਕਰਦਾ ਹੈ ਤੇ ਕਿਸੇ ਵੀ ਤੱਥ ਨੂੰ ਤਰਕ ਤੋਂ ਬਗੈਰ ਸਵੀਕਾਰ ਨਹੀਂ ਕਰਦਾ ਹੈ । ਉਹ ਵਿਸ਼ੇ ਨੂੰ ਅਸਲੀ ਰੂਪ ਵਿਚ ਪੇਸ਼ ਕਰਦਾ ਹੈ ।

ਸਮਾਜ ਸ਼ਾਸਤਰੀ ਸਮਾਜਿਕ ਘਟਨਾਵਾਂ ਦਾ ਅਧਿਐਨ ਕਰਦੇ ਸਮੇਂ ਤੱਥਾਂ ਨੂੰ ਬਗੈਰ ਤਰਕ ਦੇ ਨਹੀਂ ਮੰਨਦਾ । ਉਹ ਸਿਰਫ਼ ਅਸਲੀ ਸਚਾਈ ਨੂੰ ਦੱਸਦਾ ਹੈ । ਸਮਾਜ ਸ਼ਾਸਤਰ ਸਿਰਫ਼ ਸਮਾਜਿਕ ਕ੍ਰਿਆਵਾਂ ਤੇ ਘਟਨਾਵਾਂ ਨੂੰ ਬਿਨਾਂ ਕਿਸੇ ਪ੍ਰਭਾਵ ਦੇ ਅਧਿਐਨ ਤੇ ਉਸਦਾ ਵਰਣਨ ਕਰਦਾ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਨੂੰ ਇਕ ਸਾਕਾਰਾਤਮਕ ਵਿਗਿਆਨ ਵੀ ਮੰਨਿਆ ਜਾ . ਸਕਦਾ ਹੈ ਕਿਉਂਕਿ ਇਸ ਵਿਚ ਸਮਾਜਿਕ ਘਟਨਾ ਨੂੰ ਪ੍ਰਭਾਵ ਦੇ ਆਧਾਰ ਉੱਤੇ ਨਹੀਂ ਬਲਕਿ ਤੱਥਾਂ ਦੇ ਆਧਾਰ ਉੱਤੇ ਅਧਿਐਨ ਕੀਤਾ ਜਾਂਦਾ ਹੈ । ਇਸੇ ਕਰਕੇ ਸਮਾਜ ਸ਼ਾਸਤਰ ਨੂੰ ਇਕ ਵਿਗਿਆਨ ਮੰਨਿਆ ਜਾ ਸਕਦਾ ਹੈ ।

4. ਸਮਾਜ ਸ਼ਾਸਤਰ ਵਿਚ ਬਿਨਾਂ ਪੱਖਪਾਤ ਦੇ ਅਧਿਐਨ ਕੀਤਾ ਜਾਂਦਾ ਹੈ (It studies anything with objectivity) – ਸਮਾਜ ਸ਼ਾਸਤਰ ਕਿਸੇ ਵੀ ਤੱਥ ਦਾ ਬਿਨਾਂ ਕਿਸੇ ਪੱਖਪਾਤ ਦੇ ਨਿਰੀਖਣ ਕਰਦਾ ਹੈ । ਉਹ ਤੱਥਾਂ ਨੂੰ ਤਾਰਕਿਕ ਰੂਪ ਨਾਲ ਅਤੇ ਨਿਰਪੱਖ ਤਰੀਕੇ ਨਾਲ ਅਧਿਐਨ ਕਰਨ ਦੀ ਕੋਸ਼ਿਸ਼ ਕਰਦਾ ਹੈ । ਚਾਹੇ ਸਾਧਾਰਨ ਮਨੁੱਖ ਆਪਣੀ ਪ੍ਰਕਿਰਤੀ ਦੇ ਅਨੁਸਾਰ ਪੱਖਪਾਤੀ ਹੋ ਸਕਦਾ ਹੈ ਅਤੇ ਉਸਦਾ ਅਧਿਐਨ ਉਸਦੀਆਂ ਭਾਵਨਾਵਾਂ ਤੋਂ ਪ੍ਰਭਾਵਿਤ ਹੋ ਸਕਦਾ ਹੈ ਪਰ ਇਕ ਸਹੀ ਸਮਾਜ ਵਿਗਿਆਨੀ ਆਪਣੀਆਂ ਭਾਵਨਾਵਾਂ ਨੂੰ ਆਪਣੇ ਅਧਿਐਨ ਵਿਚ ਨਹੀਂ ਆਉਣ ਦਿੰਦਾ ਅਤੇ ਹਰੇਕ ਚੀਜ਼ ਦਾ ਨਿਰਪੱਖਤਾ ਨਾਲ ਨਿਰੀਖਣ ਕਰਦਾ ਹੈ ।

ਸਮਾਜ ਸ਼ਾਸਤਰ ਦੁਆਰਾ ਕੀਤਾ ਅਧਿਐਨ ਨਿਰਪੱਖਤਾ ਵਾਲਾ ਹੁੰਦਾ ਹੈ ਕਿਉਂਕਿ ਸਮਾਜ ਸ਼ਾਸਤਰੀ ਤੱਥਾਂ ਦੇ ਨਿਰੀਖਣ ਸਮੇਂ ਵਿਗਿਆਨਿਕ ਵਿਧੀ ਦਾ ਪ੍ਰਯੋਗ ਕਰਦਾ ਹੈ । ਜੇਕਰ ਉਹ ਅਧਿਐਨ ਸਮੇਂ ਨਿਰਪੱਖ ਨਾ ਹੋਵੇ ਤਾਂ ਸਮੱਸਿਆ ਦਾ ਹੱਲ ਨਹੀਂ ਲੱਭਿਆ ਜਾ ਸਕੇਗਾ । ਇਸ ਤਰ੍ਹਾਂ ਸਮਾਜ ਸ਼ਾਸਤਰੀ ਬਿਨਾਂ ਕਿਸੇ ਪੱਖਪਾਤ ਦੇ ਨਿਰੀਖਣ ਕਰਦਾ ਹੈ ਅਤੇ ਇਸੇ ਆਧਾਰ ਉੱਤੇ ਸਮਾਜ ਸ਼ਾਸਤਰ ਨੂੰ ਇਕ ਵਿਗਿਆਨ ਮੰਨਿਆ ਜਾ ਸਕਦਾ ਹੈ ।

5. ਸਮਾਜ ਸ਼ਾਸਤਰ ਵਿਚ ਨਿਯਮਾਂ ਜਾਂ ਸਿਧਾਂਤਾਂ ਦਾ ਨਿਰਮਾਣ ਕੀਤਾ ਜਾਂਦਾ ਹੈ (Sociology does frame laws) – ਸਮਾਜ ਸ਼ਾਸਤਰ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕਰਦਾ ਹੈ । ਸਮਾਜ ਸ਼ਾਸਤਰ ਵਲੋਂ ਬਣਾਏ ਗਏ ਸਿਧਾਂਤ ਸਰਵਵਿਆਪਕ ਹੁੰਦੇ ਹਨ ਪਰ ਸਮਾਜ ਵਿਚ ਪਰਿਵਰਤਨ ਆਉਣ ਦੇ ਕਾਰਨ ਇਨ੍ਹਾਂ ਵਿਚ ਵੀ ਪਰਿਵਰਤਨ ਆਉਂਦਾ ਰਹਿੰਦਾ ਹੈ । ਪਰ ਕੁਝ ਸਿਧਾਂਤ ਅਜਿਹੇ ਵੀ ਹਨ ਜਿਹੜੇ ਸਾਰੇ ਦੇਸ਼ਾਂ, ਸਾਰੇ ਸਮਿਆਂ ਵਿਚ ਸਮਾਨ ਰੂਪ ਨਾਲ ਸਿੱਧ ਹੁੰਦੇ ਹਨ। ਜੇਕਰ ਸਮਾਜ ਵਿਚ ਕੋਈ ਪਰਿਵਰਤਨ ਨਾ ਆਵੇ ਤਾਂ ਇਹ ਸਿਧਾਂਤ ਹਰ ਸਮੇਂ ਉੱਤੇ ਲਾਗੂ ਹੋ ਸਕਦੇ ਹਨ । ਇਸ ਦੇ ਨਾਲ ਹੀ ਅਸੀਂ ਵੱਖ-ਵੱਖ ਸਮੇਂ ਦੇ ਹਾਲਾਤਾਂ ਦੇ ਅਧਿਐਨ ਲਈ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕਰ ਸਕਦੇ ਹਾਂ । ਇਸ ਕਰਕੇ ਸਾਨੂੰ ਸਮਾਜ ਦੀ ਅਸਲੀਅਤ ਦਾ ਵੀ ਪਤਾ ਚੱਲ ਜਾਂਦਾ ਹੈ । ਇਸ ਤਰ੍ਹਾਂ ਇਸ ਕਰਕੇ ਵੀ ਇਸ ਨੂੰ ਵਿਗਿਆਨ ਕਿਹਾ ਜਾ ਸਕਦਾ ਹੈ ।

6. ਸਮਾਜ ਸ਼ਾਸਤਰ ਭਵਿੱਖਵਾਣੀ ਕਰ ਸਕਦਾ ਹੈ (Sociology can predict) – ਸਮਾਜ ਸ਼ਾਸਤਰ ਭਵਿੱਖਵਾਣੀ ਕਰ ਸਕਦਾ ਹੈ । ਜਦੋਂ ਸਮਾਜ ਵਿਚ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਸਮਾਜ ਸ਼ਾਸਤਰ ਨਾ ਸਿਰਫ਼ ਉਸ ਸਮੱਸਿਆ ਨਾਲ ਸੰਬੰਧਿਤ ਤੱਥ ਇਕੱਠੇ ਕਰਦਾ ਹੈ ਬਲਕਿ ਉਨ੍ਹਾਂ ਤੱਥਾਂ ਦੇ ਵਿਸ਼ਲੇਸ਼ਣ ਦੇ ਆਧਾਰ ਉੱਤੇ ਉਸ ਦੇ ਨਤੀਜਿਆਂ ਬਾਰੇ ਭਵਿੱਖਵਾਣੀ ਵੀ ਕਰ ਸਕਦਾ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਇਹ ਦੱਸ ਸਕਦਾ ਹੈ ਕਿ ਉਹ ਸਮੱਸਿਆ ਸਮਾਜ ਵਿਚ ਕਿਵੇਂ ਪੈਦਾ ਹੋਈ ਤੇ ਉਸ ਸਮੱਸਿਆ ਦਾ ਸਮਾਜ ਉੱਤੇ ਕੀ ਪ੍ਰਭਾਵ ਪਵੇਗਾ ਤੇ ਸਮਾਜ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰੇਗਾ । ਇਸ ਤਰ੍ਹਾਂ ਜੇਕਰ ਹਾਲਾਤਾਂ ਵਿਚ ਪਰਿਵਰਤਨ ਨਾ ਆਉਣ ਤਾਂ ਉਹ ਭਵਿੱਖਵਾਣੀ ਸਾਰੇ ਸਮਾਜਾਂ ਵਿਚ ਸਹੀ ਸਿੱਧ ਹੋ ਸਕਦੀ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਵਿੱਖਬਾਣੀ ਕਰਨ ਦੇ ਕਾਰਨ ਸਮਾਜ ਸ਼ਾਸਤਰ ਇਕ ਵਿਗਿਆਨ ਹੈ ।

PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 3.
ਸਮਾਜ ਸ਼ਾਸਤਰ ਦੀ ਉਤਪੱਤੀ ਲਈ ਕਿਹੜੇ ਕਾਰਨ ਜ਼ਿੰਮੇਵਾਰ ਹਨ ?
ਉੱਤਰ-
18ਵੀਂ ਸਦੀ ਦੇ ਦੌਰਾਨ ਬਹੁਤ ਸਾਰੇ ਕਾਰਕ ਸਾਹਮਣੇ ਆਏ ਹਨ ਜਿਨ੍ਹਾਂ ਨੇ ਸਮਾਜ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ । ਉਹਨਾਂ ਬਹੁਤ ਸਾਰੇ ਕਾਰਕਾਂ ਵਿੱਚੋਂ ਤਿੰਨ ਮਹੱਤਵਪੂਰਨ ਕਾਰਕਾਂ ਦਾ ਵਰਣਨ ਹੇਠਾਂ ਲਿਖਿਆ ਹੈ-
(i) ਫ਼ਰਾਂਸੀਸੀ ਕ੍ਰਾਂਤੀ ਅਤੇ ਪੁਨਰਗਿਆਨ ਅੰਦੋਲਨ
(ii) ਪ੍ਰਾਕ੍ਰਿਤਕ ਵਿਗਿਆਨਾਂ ਦਾ ਵਿਕਾਸ
(iii) ਉਦਯੋਗਿਕ ਕ੍ਰਾਂਤੀ ਅਤੇ ਨਗਰੀਕਰਨ ।

ਇਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-
(i) ਫ਼ਰਾਂਸੀਸੀ ਕ੍ਰਾਂਤੀ ਅਤੇ ਪੁਨਰ ਗਿਆਨ ਅੰਦੋਲਨ (French Revolution and Enlightenment Movement) – ਫ਼ਰਾਂਸ ਵਿੱਚ 1789 ਈ: ਵਿੱਚ ਇੱਕ ਕ੍ਰਾਂਤੀ ਹੋਈ । ਇਹ ਕ੍ਰਾਂਤੀ ਆਪਣੇ ਆਪ ਵਿੱਚ ਪਹਿਲੀ ਅਜਿਹੀ ਘਟਨਾ ਸੀ । ਇਸ ਦਾ ਫ਼ਰਾਂਸੀਸੀ ਕ੍ਰਾਂਤੀ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪਿਆ ਕਿਉਂਕਿ ਇਸ ਨੇ ਪੁਰਾਣੇ ਸਮਾਜ ਨੂੰ ਨਵੇਂ ਸਮਾਜ ਵਿੱਚ ਅਤੇ ਜਾਗੀਰਦਾਰੀ ਵਿਵਸਥਾ ਨੂੰ ਪੂੰਜੀਵਾਦੀ ਵਿਵਸਥਾ ਵਿੱਚ ਬਦਲ ਦਿੱਤਾ । ਇਸ ਦੇ ਨਾਲ-ਨਾਲ ਨਵਜਾਗਰਣ ਅੰਦੋਲਨ ਵੀ ਚੱਲਿਆ ਜਿਸ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਆਪਣਾ ਯੋਗਦਾਨ ਦਿੱਤਾ । ਇਹਨਾਂ ਵਿਦਵਾਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਅਤੇ ਆਮ ਜਨਤਾ ਦੀ ਸੁੱਤੀ ਹੋਈ ਆਤਮਾ ਨੂੰ ਜਗਾਇਆ । ਇਸ ਸਮੇਂ ਦੇ ਮੁੱਖ ਵਿਚਾਰਕਾਂ, ਲੇਖਕਾਂ ਨੇ ਚਰਚ ਦੀ ਸੱਤਾ ਨੂੰ ਚੁਣੌਤੀ ਦਿੱਤੀ ਜੋ ਕਿ ਉਸ ਸਮੇਂ ਦਾ ਸਭ ਤੋਂ ਵੱਡਾ ਧਾਰਮਿਕ ਸੰਗਠਨ ਸੀ । ਇਹਨਾਂ ਵਿਚਾਰਕਾਂ ਨੇ ਲੋਕਾਂ ਨੂੰ ਚਰਚ ਦੀਆਂ ਸਿੱਖਿਆਵਾਂ ਅਤੇ ਉਹਨਾਂ ਦੇ ਫੈਸਲਿਆਂ ਨੂੰ ਅੰਨ੍ਹੇਵਾਹ ਮੰਨਣ ਤੋਂ ਰੋਕਿਆ ਅਤੇ ਕਿਹਾ ਕਿ ਉਹ ਆਪ ਸੋਚਣਾ ਸ਼ੁਰੂ ਕਰਨ । ਇਸ ਨਾਲ ਲੋਕ ਬਹੁਤ ਜ਼ਿਆਦਾ ਉਤਸ਼ਾਹਿਤ ਹੋਏ ਅਤੇ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਆਪ ਹੀ ਤਰਕਸ਼ੀਲ ਤਰੀਕਿਆਂ ਨਾਲ ਸੁਲਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ।

ਇਸ ਤਰ੍ਹਾਂ ਨਵਜਾਗਰਣ ਸਮੇਂ ਦੀ ਵਿਚਾਰਧਾਰਾ ਸਮਾਜ ਸ਼ਾਸਤਰ ਦੀ ਉਤਪੱਤੀ ਦੇ ਲਈ ਇਕ ਮਹੱਤਵਪੂਰਨ ਕਾਰਕ ਬਣ ਕੇ ਸਾਹਮਣੇ ਆਈ । ਇਸ ਨੂੰ ਆਲੋਚਨਾਤਮਕ ਵਿਚਾਰਧਾਰਾ ਦਾ ਮਹੱਤਵਪੂਰਨ ਸਰੋਤ ਮੰਨਿਆ ਗਿਆ । ਇਸ ਨੇ ਲੋਕਤੰਤਰ ਅਤੇ ਸੁਤੰਤਰਤਾ ਦੇ ਵਿਚਾਰਾਂ ਨੂੰ ਆਧੁਨਿਕ ਸਮਾਜ ਦਾ ਮਹੱਤਵਪੂਰਨ ਭਾਗਾ ਦੱਸਿਆ । ਇਸ ਨੇ ਜਗੀਰਦਾਰੀ ਵਿਵਸਥਾ ਵਿੱਚ ਮੌਜੂਦ ਸਮਾਜਿਕ ਅੰਤਰਾਂ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ ਅਤੇ ਸਾਰੀ ਸ਼ਕਤੀ ਚਰਚ ਤੋਂ ਲੈ ਕੇ ਜਨਤਾ ਦੁਆਰਾ ਚੁਣੀ ਗਈ ਸਰਕਾਰ ਨੂੰ ਸੌਂਪ ਦਿੱਤੀ ।

ਸੰਖੇਪ ਵਿੱਚ ਇੰਗਲੈਂਡ ਦੀ ਉਦਯੋਗਿਕ ਸ਼ਾਂਤੀ ਅਤੇ ਅਮਰੀਕਾ ਅਤੇ ਫ਼ਰਾਂਸ ਦੀ ਲੋਕਤੰਤਰਿਕ ਕ੍ਰਾਂਤੀ ਨੇ ਉਸ ਸਮੇਂ ਦੀ ਮੌਜੂਦਾ ਸੰਗਠਨਾਤਮਕ ਸੱਤਾ ਨੂੰ ਖ਼ਤਮ ਕਰਕੇ ਨਵੀਂ ਸੱਤਾ ਪੈਦਾ ਕੀਤੀ ।

(ii) ਪ੍ਰਾਕ੍ਰਿਤਕ ਵਿਗਿਆਨਾਂ ਦਾ ਵਿਕਾਸ (Growth of Natural Sciences) – 19ਵੀਂ ਸਦੀ ਦੇ ਦੌਰਾਨ ਪ੍ਰਾਕ੍ਰਿਤਕ ਵਿਗਿਆਨਾਂ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ । ਪ੍ਰਾਕ੍ਰਿਤਕ ਵਿਗਿਆਨਾਂ ਨੂੰ ਬਹੁਤ ਜ਼ਿਆਦਾ ਸਫਲਤਾ ਪ੍ਰਾਪਤ ਹੋਈ ਅਤੇ ਇਸ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਸਮਾਜਿਕ ਵਿਚਾਰਕਾਂ ਨੇ ਵੀ ਉਹਨਾਂ ਦਾ ਹੀ ਰਸਤਾ ਅਪਣਾ ਲਿਆ । ਉਸ ਸਮੇਂ ਇਹ ਵਿਸ਼ਵਾਸ ਕਾਇਮ ਹੋ ਗਿਆ ਕਿ ਜੇਕਰ ਪ੍ਰਾਕ੍ਰਿਤਕ ਵਿਗਿਆਨਾਂ ਦੇ ਤਰੀਕਿਆਂ ਨੂੰ ਅਪਣਾ ਕੇ ਭੌਤਿਕ ਅਤੇ ਪ੍ਰਾਕ੍ਰਿਤਕ ਘਟਨਾਵਾਂ ਨੂੰ ਸਮਝਿਆ ਜਾ ਸਕਦਾ ਹੈ ਤਾਂ ਇਹਨਾਂ ਤਰੀਕਿਆਂ ਨੂੰ ਸਮਾਜਿਕ ਘਟਨਾਵਾਂ ਨੂੰ ਸਮਝਣ ਲਈ ਸਮਾਜਿਕ ਵਿਗਿਆਨਾਂ ਉੱਤੇ ਵੀ ਲਾਗੂ ਕੀਤਾ ਜਾ ਸਕਦਾ ਹੈ । ਬਹੁਤ ਸਾਰੇ ਸਮਾਜ ਸ਼ਾਸਤਰੀਆਂ ਜਿਵੇਂ ਕਿ ਅਗਸਤੇ ਕਾਮਤੇ, ਹਰਬਰਟ ਸਪੈਂਸਰ, ਇਮਾਈਲ ਦੁਰਮੀਮ, ਮੈਕਸ ਵੈਬਰ ਆਦਿ ਨੇ ਸਮਾਜ ਦੇ ਅਧਿਐਨ ਵਿੱਚ ਵਿਗਿਆਨਿਕ ਵਿਧੀਆਂ ਦੇ ਪ੍ਰਯੋਗਾਂ ਦੀ ਵਕਾਲਤ ਕੀਤੀ । ਇਸ ਨਾਲ ਸਮਾਜਿਕ ਸ਼ਾਸਤਰਾਂ ਵਿੱਚ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਸ਼ੁਰੂ ਹੋਇਆ ਅਤੇ ਸਮਾਜ ਸ਼ਾਸਤਰ ਦੀ ਉਤਪੱਤੀ ਹੋਈ ।

(iii) ਉਦਯੋਗਿਕ ਕਾਂਤੀ ਅਤੇ ਨਗਰੀਕਰਣ (Industrial Revolution and Urbanisation) – ਸਮਾਜ ਸ਼ਾਸਤਰ ਦੀ ਉਤਪੱਤੀ ਉਦਯੋਗਿਕ ਕ੍ਰਾਂਤੀ ਤੋਂ ਵੀ ਪ੍ਰਭਾਵਿਤ ਹੋਈ । ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ 1750 ਈ: ਤੋਂ ਬਾਅਦ ਯੂਰਪ (Europe) ਖ਼ਾਸਕਰ ਇੰਗਲੈਂਡ ਵਿੱਚ ਹੋਈ । ਇਸ ਕ੍ਰਾਂਤੀ ਨੇ ਪੂਰੇ ਯੂਰਪ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਲਿਆ ਦਿੱਤੇ । ਪਹਿਲਾਂ ਉਤਪਾਦਨ ਘਰਾਂ ਵਿੱਚ ਹੁੰਦਾ ਸੀ ਜੋ ਇਸ ਕ੍ਰਾਂਤੀ ਦੇ ਸ਼ੁਰੂ ਹੋਣ ਤੋਂ ਬਾਅਦ ਫੈਕਟਰੀਆਂ ਵਿੱਚ ਵੱਡੇ ਪੱਧਰ ਉੱਤੇ ਹੋਣ ਲੱਗ ਪਿਆ । ਆਮ ਪੇਂਡੂ ਜੀਵਨ ਅਤੇ ਘਰੇਲੂ ਉਦਯੋਗ ਖ਼ਤਮ ਹੋ ਗਏ ਅਤੇ ਵਿਭੇਦੀਕ੍ਰਿਤ ਸ਼ਹਿਰੀ ਜੀਵਨ ਦੇ ਨਾਲ ਫੈਕਟਰੀਆਂ ਵਿੱਚ ਉਤਪਾਦਨ ਸਾਹਮਣੇ ਆ ਗਿਆ । ਇਸ ਨੇ ਮੱਧਕਾਲ ਦੇ ਵਿਸ਼ਵਾਸ਼ਾਂ, ਵਿਚਾਰਾਂ ਨੂੰ ਬਦਲ ਦਿੱਤਾ ਅਤੇ ਪ੍ਰਾਚੀਨ ਸਮਾਜ ਆਧੁਨਿਕ ਸਮਾਜ ਵਿੱਚ ਬਦਲ ਗਿਆ ।

ਇਸ ਦੇ ਨਾਲ-ਨਾਲ ਉਦਯੋਗੀਕਰਣ ਨੇ ਸ਼ਹਿਰੀਕਰਣ ਨੂੰ ਜਨਮ ਦਿੱਤਾ । ਸ਼ਹਿਰ ਹੋਰ ਵੱਡੇ ਹੋ ਗਏ ਅਤੇ ਬਹੁਤ ਸਾਰੇ ਨਵੇਂ ਸ਼ਹਿਰ ਸਾਹਮਣੇ ਆ ਗਏ । ਸ਼ਹਿਰਾਂ ਦੇ ਵੱਧਣ ਨਾਲ ਬਹੁਤ ਸਾਰੀਆਂ ਨਾ ਖ਼ਤਮ ਹੋਣ ਵਾਲੀਆਂ ਸਮੱਸਿਆਵਾਂ ਦਾ ਜਨਮ ਹੋਇਆ, ਜਿਵੇਂ ਕਿ ਬਹੁਤ ਜ਼ਿਆਦਾ ਭੀੜ, ਕਈ ਪ੍ਰਕਾਰ ਦੇ ਪ੍ਰਦੂਸ਼ਣ, ਟ੍ਰੈਫਿਕ ਸ਼ੋਰ-ਸ਼ਰਾਬਾ ਆਦਿ | ਸ਼ਹਿਰੀਕਰਣ ਦੇ ਕਾਰਨ ਲੱਖਾਂ ਦੀ ਤਾਦਾਦ ਵਿੱਚ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਪ੍ਰਵਾਸ ਕਰ ਗਏ । ਨਤੀਜੇ ਵਜੋਂ ਲੋਕ ਆਪਣੇ ਪੇਂਡੂ ਵਾਤਾਵਰਣ ਤੋਂ ਦੂਰ ਹੋ ਗਏ ਅਤੇ ਸ਼ਹਿਰਾਂ ਵਿੱਚ ਗੰਦੀਆਂ ਬਸਤੀਆਂ ਸਾਹਮਣੇ ਆ ਗਈਆਂ । ਸ਼ਹਿਰਾਂ ਵਿੱਚ ਬਹੁਤ ਸਾਰੇ ਨਵੇਂ ਵਰਗ ਸਾਹਮਣੇ ਆਏ । ਅਮੀਰ ਆਪਣੇ ਪੈਸੇ ਦੇ ਦਮ ਉੱਤੇ ਹੋਰ ਅਮੀਰ ਹੋ ਗਏ ਅਤੇ ਗਰੀਬ ਹੋਰ ਗਰੀਬ ਹੋ ਗਏ । ਸ਼ਹਿਰਾਂ ਵਿੱਚ ਅਪਰਾਧ ਵੀ ਵੱਧ ਗਏ ।

ਬਹੁਤ ਸਾਰੇ ਵਿਦਵਾਨਾਂ; ਜਿਵੇਂ ਕਿ ਅਗਸਤੇ ਕਾਮਤੇ, ਹਰਬਰਟ ਸਪੈਂਸਰ, ਮੈਕਸ ਵੈਬਰ, ਦੁਰਖੀਮ, ਸਿੱਮਲ ਆਦਿ ਨੇ ਮਹਿਸੂਸ ਕੀਤਾ ਕਿ ਨਵੀਆਂ ਵੱਧ ਰਹੀਆਂ ਸਮਾਜਿਕ ਸਮੱਸਿਆਵਾਂ ਨੂੰ ਦੂਰ ਕਰਨ ਲਈ ਸਮਾਜ ਦੇ ਵਿਗਿਆਨਿਕ ਅਧਿਐਨ ਦੀ ਜ਼ਰੂਰਤ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਦਾ ਉਦਭਵ ਹੋਇਆ ਅਤੇ ਹੌਲੀ-ਹੌਲੀ ਉਸਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ।

PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 4.
ਸਮਾਜ ਸ਼ਾਸਤਰ ਦੀ ਉਤਪੱਤੀ ਅਤੇ ਵਿਕਾਸ ਦਾ ਅਧਿਐਨ ਕਿਉਂ ਜ਼ਰੂਰੀ ਹੈ ?
ਉੱਤਰ-
(i) ਸਮਾਜ ਸ਼ਾਸਤਰ ਇੱਕ ਬਹੁਤ ਹੀ ਨਵਾਂ ਵਿਗਿਆਨ ਹੈ ਜਿਹੜਾ ਕਿ ਹਾਲੇ ਆਪਣੀ ਮੁੱਢਲੀ ਅਵਸਥਾ ਵਿੱਚ ਹੀ ਹੈ । ਜੇਕਰ ਅਸੀਂ ਸਮਾਜ ਸ਼ਾਸਤਰ ਦੀ ਹੋਰ ਸਮਾਜਿਕ ਵਿਗਿਆਨਾਂ ਨਾਲ ਤੁਲਨਾ ਕਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਹੋਰ ਸਮਾਜਿਕ ਵਿਗਿਆਨ ਬਹੁਤ ਹੀ ਪੁਰਾਣੇ ਹਨ ਜਦੋਂ ਕਿ ਸਮਾਜ ਸ਼ਾਸਤਰ ਦਾ ਜਨਮ ਹੀ 1839 ਈ: ਵਿੱਚ ਹੋਇਆ ਸੀ । ਇਹ ਸਮਾਂ ਉਹ ਸਮਾਂ ਸੀ ਜਦੋਂ ਨਾ ਸਿਰਫ਼ ਪੁਰਾ ਯੂਰਪ ਬਲਕਿ ਸੰਸਾਰ ਦੇ ਹੋਰ ਦੇਸ਼ ਵੀ ਬਹੁਤ ਸਾਰੇ ਪਰਿਵਰਤਨਾਂ ਵਿਚੋਂ ਲੰਘ ਰਹੇ ਹਨ । ਇਹਨਾਂ ਪਰਿਵਰਤਨਾਂ ਕਾਰਨ ਸਮਾਜ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਗਈਆਂ ਸਨ । ਇਹਨਾਂ ਸਾਰੇ ਪਰਿਵਰਤਨਾਂ, ਸਮੱਸਿਆਵਾਂ ਦੀ ਜਾਣਕਾਰੀ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਸੀ ਤਾਂ ਹੀ ਸਮਾਜ ਕਲਿਆਣ ਬਾਰੇ ਸੋਚਿਆ ਜਾ ਸਕਦਾ ਸੀ । ਇਸ ਕਰਕੇ ਸਮਾਜ ਸ਼ਾਸਤਰ ਦੀ ਉਤਪੱਤੀ ਅਤੇ ਵਿਕਾਸ ਦਾ ਅਧਿਐਨ ਬਹੁਤ ਮਹੱਤਵਪੂਰਨ ਹੈ ।

(ii) ਅੱਜ-ਕਲ੍ਹ ਸਾਰੇ ਯੂਰਪੀ ਸਮਾਜਾਂ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਮੌਜੂਦ ਹਨ । ਜੇਕਰ ਅਸੀਂ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਗੌਰ ਨਾਲ ਵੇਖੀਏ ਤਾਂ ਪਤਾ ਚਲਦਾ ਹੈ ਕਿ ਇਹਨਾਂ ਸਮੱਸਿਆਵਾਂ ਦਾ ਜਨਮ ਉਦਯੋਗਿਕ ਕਾਂਤੀ ਕਰਕੇ ਯੂਰਪ ਵਿੱਚ ਹੋਇਆ | ਬਾਅਦ ਵਿੱਚ ਇਹ ਸਮੱਸਿਆਵਾਂ ਬਾਕੀ ਦੁਨੀਆਂ ਦੇ ਦੇਸ਼ਾਂ ਵਿੱਚ ਪਹੁੰਚ ਗਈਆਂ । ਜੇਕਰ ਸਾਨੂੰ ਇਹਨਾਂ ਨੂੰ ਦੂਰ ਕਰਨਾ ਹੈ ਤਾਂ ਸਾਨੂੰ ਸਮਾਜ ਸ਼ਾਸਤਰ ਦੀ ਉਤਪੱਤੀ ਬਾਰੇ ਵੀ ਜਾਣਨਾ ਪਵੇਗਾ ਜੋ ਕਿ ਉਸੇ ਸਮੇਂ ਵਿੱਚ ਹੀ ਹੋਇਆ ਸੀ ।

(iii) ਕਿਸੇ ਵੀ ਵਿਸ਼ੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਸਾਨੂੰ ਉਸ ਦੇ ਉਦਭਵ ਦੇ ਬਾਰੇ ਪਤਾ ਹੋਵੇ । ਇਸ ਤਰ੍ਹਾਂ ਸਮਾਜ ਸ਼ਾਸਤਰ ਦੇ ਅਧਿਐਨ ਕਰਨ ਤੋਂ ਪਹਿਲਾਂ ਸਾਨੂੰ ਉਸਦੇ ਉਦਭਵ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ।

ਪ੍ਰਸ਼ਨ 5.
ਸਮਾਜ ਸ਼ਾਸਤਰ ਵਿੱਚ ਨਵਜਾਗਰਣ ਕਾਲ ਦਾ ਵਰਣਨ ਕਰੋ ।
ਉੱਤਰ-
ਨਵਜਾਗਰਣ ਯੁੱਗ ਜਾਂ ਜਾਗਰਤੀ ਕਾਲ ਦੇ ਸਮੇਂ ਦਾ ਅਰਥ ਯੂਰਪੀ ਬੌਧਿਕ ਇਤਿਹਾਸ ਦੇ ਉਸ ਸਮੇਂ ਨਾਲ ਹੈ ਜਿਹੜਾ 18ਵੀਂ ਸਦੀ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਇਆ ਅਤੇ ਇਸੇ ਪੂਰੀ ਸਦੀ ਦੌਰਾਨ ਚਲਦਾ ਰਿਹਾ | ਆਤਮਗਿਆਨ ਦੇ ਸਮੇਂ ਨਾਲ ਸੰਬੰਧਿਤ ਬਹੁਤ ਸਾਰੇ ਵਿਚਾਰਕ, ਕਲਪਨਾਵਾਂ, ਅੰਦੋਲਨ ਆਦਿ ਫ਼ਰਾਂਸ ਵਿੱਚ ਹੀ ਹੋਏ | ਪਰ ਨਵਜਾਗਰਣ ਦੇ ਵਿਚਾਰਕ ਜ਼ਿਆਦਾਤਰ ਯੂਰਪੀ ਦੇਸ਼ਾਂ, ਖ਼ਾਸ ਤੌਰ ਉੱਤੇ ਸਕਾਟਲੈਂਡ ਵਿੱਚ ਹੀ ਕ੍ਰਿਆਸ਼ੀਲ ਸਨ ।

ਨਵਜਾਗਰਣ ਕਾਲ ਨੂੰ ਇਸ ਗੱਲ ਦੀ ਪ੍ਰਸਿੱਧੀ ਪ੍ਰਾਪਤ ਹੈ ਕਿ ਇਸ ਨੇ ਮਨੁੱਖਾਂ ਅਤੇ ਸਮਾਜ ਦੇ ਬਾਰੇ ਵਿਚਾਰਾਂ ਦੇ ਨਵੇਂ ਢਾਂਚੇ ਪ੍ਰਦਾਨ ਕੀਤੇ ।ਇਸ ਆਤਮਗਿਆਨ ਦੇ ਸਮੇਂ ਦੇ ਦੌਰਾਨ ਕਈ ਨਵੇਂ ਵਿਚਾਰ ਸਾਹਮਣੇ ਆਏ ਅਤੇ ਜਿਹੜੇ ਅੱਗੇ ਮਨੁੱਖੀ ਗਤੀਵਿਧੀਆਂ ਦਾ ਆਧਾਰ ਬਣੇ । ਉਹਨਾਂ ਦਾ ਮੁੱਖ ਕੇਂਦਰ ਸਮਾਜਿਕ ਸੰਸਾਰ ਸੀ ਜਿਸਨੇ ਮਨੁੱਖੀ ਸੰਸਾਰ, ਰਾਜਨੀਤਿਕ ਅਤੇ ਆਰਥਿਕ ਗਤੀਵਿਧੀਆਂ ਅਤੇ ਸਮਾਜਿਕ ਅੰਤਰਕ੍ਰਿਆਵਾਂ ਬਾਰੇ ਕਈ ਨਵੇਂ ਪ੍ਰਸ਼ਨ ਖੜੇ ਕੀਤੇ । ਇਹ ਸਾਰੇ ਪ੍ਰਸ਼ਨ ਇੱਕ ਨਿਸ਼ਚਿਤ ਪਛਾਣਨ ਯੋਗ ਢਾਂਚੇ (Paradigm) ਦੇ ਅੰਦਰ ਹੀ ਪੁੱਛੇ ਗਏ । Paradigm ਕੁੱਝ ਇੱਕ-ਦੂਜੇ ਨਾਲ ਸੰਬੰਧਿਤ ਵਿਚਾਰਾਂ, ਮੁੱਲਾਂ, ਨਿਯਮਾਂ ਅਤੇ ਤੱਥਾਂ ਦਾ ਗੁੱਛਾ ਹੈ, ਜਿਸਦੇ ਵਿੱਚ ਹੀ ਸਪੱਸ਼ਟ ਸਿਧਾਂਤ ਸਾਹਮਣੇ ਆਉਂਦੇ ਹਨ । ਆਤਮਗਿਆਨ ਦੇ Paradigm ਦੇ ਕੁੱਝ ਮਹੱਤਵਪੂਰਨ ਪੱਖ ਸਨ ਜਿਵੇਂ ਕਿ ਵਿਗਿਆਨ, ਪ੍ਰਗਤੀ, ਵਿਅਕਤੀਵਾਦਿਤਾ, ਸਹਿਣਸ਼ਕਤੀ, ਸੁਤੰਤਰਤਾ, ਧਰਮ-ਨਿਰਪੱਖਤਾ, ਅਨੁਭਵਵਾਦ, ਵਿਸ਼ਵਵਾਦ ਆਦਿ ।

ਮਨੁੱਖਾਂ ਅਤੇ ਉਹਨਾਂ ਦੇ ਸਮਾਜਿਕ, ਰਾਜਨੀਤਿਕ ਅਤੇ ਇਤਿਹਾਸਿਕ ਹਾਲਾਤਾਂ ਬਾਰੇ ਕਈ ਵਿਚਾਰ ਪ੍ਰਚਲਿਤ ਸਨ । ਉਦਾਹਰਨ ਦੇ ਲਈ, 17ਵੀਂ ਸਦੀ ਵਿੱਚ ਮਹੱਤਵਪੂਰਨ ਵਿਚਾਰਕਾਂ ; ਜਿਵੇਂ ਕਿ ਹਾਂਬਸ (Hobbes) (1588-1679) ਅਤੇ ਲੱਕ (Locke) (1632-1704) ਨੇ ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ ਉੱਤੇ ਇੱਕ ਧਰਮ ਨਿਰਪੱਖ ਅਤੇ ਇਤਿਹਾਸਿਕ ਪੱਖ ਤੋਂ ਬਹੁਤ ਕੁੱਝ ਲਿਖਿਆ । ਇਸ ਲਈ ਉਹਨਾਂ ਨੇ ਮਨੁੱਖੀ ਗਤੀਵਿਧੀਆਂ ਨੂੰ ਆਪਣੇ ਵਿਅਕਤੀਗਤ ਪੱਖ ਤੋਂ ਦੇਖਿਆ । ਉਹਨਾਂ ਕਿਹਾ ਕਿ ਮਨੁੱਖੀ ਗਤੀਵਿਧੀਆਂ ਮਨੁੱਖਾਂ ਦੁਆਰਾ ਹੀ ਹੁੰਦੀਆਂ ਹਨ ਅਤੇ ਇਹਨਾਂ ਵਿੱਚ ਇਤਿਹਾਸਿਕ ਪੱਖ ਬਹੁਤ ਮਹੱਤਵਪੂਰਨ ਹੁੰਦਾ ਹੈ ਅਤੇ ਇਹਨਾਂ ਵਿੱਚ ਪਰਿਵਰਤਨ ਆਉਣਾ ਚਾਹੀਦਾ ਹੈ । ਦੂਜੇ ਸ਼ਬਦਾਂ ਵਿੱਚ ਜਿਹੜੇ ਹਾਲਾਤਾਂ ਕਾਰਨ ਗਤੀਵਿਧੀਆਂ ਹੁੰਦੀਆਂ ਹਨ ਉਹਨਾਂ ਨਾਲ ਵਿਅਕਤੀ ਆਪਣੇ ਹਾਲਾਤਾਂ ਵਿੱਚ ਪਰਿਵਰਤਨ ਲਿਆ ਸਕਦਾ ਹੈ ।

18ਵੀਂ ਸਦੀ ਦੇ ਦੌਰਾਨ ਹੀ ਸੋਚਣਾ ਸ਼ੁਰੂ ਕਰ ਦਿੱਤਾ ਕਿ ਕਿਸ ਤਰ੍ਹਾਂ ਸਮਾਜਿਕ, ਆਰਥਿਕ ਅਤੇ ਇਤਿਹਾਸਿਕ ਕ੍ਰਿਆਵਾਂ ਜਟਿਲ ਘਟਨਾਵਾਂ ਹਨ ਇਨ੍ਹਾਂ ਦੇ ਆਪਣੇ ਹੀ ਨਿਯਮ ਤੇ ਕਾਨੂੰਨ ਹਨ । ਸਮਾਜਿਕ, ਸੰਸਕ੍ਰਿਤਕ ਅਤੇ ਰਾਜਨੀਤਿਕ ਵਿਵਸਥਾਵਾਂ ਬਾਰੇ ਸੋਚਿਆ ਜਾਣ ਲੱਗਿਆ ਕਿ ਇਹ ਜਟਿਲ ਪ੍ਰਕ੍ਰਿਆਵਾਂ ਦੀ ਪੈਦਾਵਾਰ ਹਨ, ਜਿਹੜੇ ਸਮਾਜਿਕ ਦੁਨੀਆਂ ਦੇ ਅਚਾਨਕ ਨਿਰੀਖਣ ਕਰਕੇ ਸਾਹਮਣੇ ਨਹੀਂ ਆਏ । ਇਸ ਤਰ੍ਹਾਂ ਸਮਾਜਾਂ ਦਾ ਅਧਿਐਨ ਤੇ ਉਹਨਾਂ ਦਾ ਵਿਕਾਸ ਪ੍ਰਕ੍ਰਿਤਕ ਸੰਸਾਰ ਦੇ ਵਿਗਿਆਨਿਕ ਅਧਿਐਨ ਨਾਲ ਨੇੜੇ ਹੋ ਕੇ ਜੁੜ ਗਏ ਅਤੇ ਉਹਨਾਂ ਵਾਂਗ ਨਵੇਂ ਤਰੀਕੇ ਉਤਪੰਨ ਕਰਨ ਲੱਗ ਪਏ ।

ਇਹਨਾਂ ਵਿਚਾਰਾਂ ਦੇ ਸਾਹਮਣੇ ਲਿਆਉਣ ਵਿੱਚ ਦੋ ਵਿਚਾਰਕਾਂ ਦੇ ਨਾਮ ਪ੍ਰਮੁੱਖ ਹਨ : ਕੋ (Vico) (1668–1774) ਅਤੇ ਮਾਂਟੇਸਕਿਯੂ (Montesquieu) (1689-1755) ਉਹਨਾਂ ਨੇ New Science (1725) ਅਤੇ Spirit of the laws (1748) ਕਿਤਾਬਾਂ ਕ੍ਰਮਵਾਰ ਲਿਖੀਆਂ ਅਤੇ ਇਹ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਵੱਖ-ਵੱਖ ਸਮਾਜਿਕ ਹਾਲਾਤ ਵਿਸ਼ੇਸ਼ ਸੰਸਕ੍ਰਿਤਕ ਤੱਤਾਂ ਤੋਂ ਪ੍ਰਭਾਵਿਤ ਹੁੰਦੇ ਹਨ । ਦੂਜੇ ਸ਼ਬਦਾਂ ਵਿੱਚ ਵਿਸ਼ੇਸ਼ ਸਮਾਜਾਂ ਅਤੇ ਉਹਨਾਂ ਦੀਆਂ ਕਾਰਜਪ੍ਰਣਾਲੀਆਂ ਦੀ ਵਿਆਖਿਆ ਕਰਦੇ ਸਮੇਂ ਜਟਿਲ ਇਤਿਹਾਸਿਕ ਕਾਰਨਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ ।

ਰੂਸੋ (Rousseau) ਇੱਕ ਹੋਰ ਮਹੱਤਵਪੂਰਨ ਵਿਚਾਰਕ ਸੀ ਜਿਹੜਾ ਕਿ ਇਸ ਪ੍ਰਕਾਰ ਦੇ ਵਿਚਾਰ ਸਾਹਮਣੇ ਲਿਆਉਣ ਵਿੱਚ ਮਹੱਤਵਪੂਰਨ ਸੀ । ਉਸਨੇ ਇੱਕ ਕਿਤਾਬ ‘Social Contract’ ਲਿਖੀ ਜਿਸ ਵਿੱਚ ਉਸਨੇ ਕਿਹਾ ਕਿ ਕਿਸੇ ਦੇਸ਼ ਦੇ ਲੋਕਾਂ ਨੂੰ ਆਪਣਾ ਸ਼ਾਸਕ ਚੁਣਨ ਦਾ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ । ਉਸਨੇ ਇਹ ਵੀ ਲਿਖਿਆ ਕਿ ਜੇਕਰ ਲੋਕ ਆਪਣੇ ਆਪ ਤਰੱਕੀ ਕਰਨਾ ਚਾਹੁੰਦੇ ਹਨ ਤਾਂ ਇਹ ਸਿਰਫ਼ ਉਹਨਾਂ ਵਲੋਂ ਚੁਣੀ ਗਈ ਸਰਕਾਰ ਦੇ ਅਧੀਨ ਹੀ ਹੋ ਸਕਦਾ ਹੈ ।

ਨਵਜਾਗਰਣ ਦੇ ਲੇਖਕਾਂ ਨੇ ਇਹ ਵਿਚਾਰ ਨਕਾਰ ਦਿੱਤਾ ਕਿ ਸਮਾਜ ਅਤੇ ਦੇਸ਼ ਸਮਾਜਿਕ ਵਿਸ਼ਲੇਸ਼ਣ ਦੀਆਂ ਮੁਲ ਇਕਾਈਆਂ ਹਨ ਉਹਨਾਂ ਨੇ ਵਿਚਾਰ ਦਿੱਤਾ ਕਿ ਵਿਅਕਤੀ ਹੀ ਸਮਾਜਿਕ ਵਿਸ਼ਲੇਸ਼ਣ ਦਾ ਆਧਾਰ ਹੈ । ਉਹਨਾਂ ਦੇ ਅਨੁਸਾਰ, ਵਿਅਕਤੀ ਵਿੱਚ ਹੀ ਗੁਣ, ਯੋਗਤਾ ਅਤੇ ਅਧਿਕਾਰ ਮੌਜੂਦ ਹੁੰਦੇ ਹਨ ਅਤੇ ਇਹਨਾਂ ਸਮਾਜਿਕ ਵਿਅਕਤੀਆਂ ਵਿਚਕਾਰ ਸਮਾਜਿਕ ਸੰਪਰਕ ਨਾਲ ਹੀ ਸਮਾਜ ਬਣਿਆ ਸੀ । ਨਵਜਾਗਰਣ ਦੇ ਲੇਖਕਾਂ ਨੇ ਮਨੁੱਖੀ ਕਾਰਨ ਨੂੰ ਮਹੱਤਵਪੂਰਨ ਦੱਸਿਆ ਹੈ ਕਿ ਉਸ ਵਿਵਸਥਾ ਦੇ ਵਿਰੁੱਧ ਸੀ, ਜਿਸ ਵਿੱਚ ਪ੍ਰਸ਼ਨ ਪੁੱਛਣ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ ਸੀ ਅਤੇ ਪਵਿੱਤਰਤਾ ਅਰਥਾਤ ਧਰਮ ਸਭ ਤੋਂ ਪ੍ਰਮੁੱਖ ਸੀ । ਉਹਨਾਂ ਨੇ ਇਸ ਵਿਚਾਰ ਦਾ ਸਮਰਥਨ ਕੀਤਾ ਕਿ ਅਧਿਐਨ ਦੇ ਹਰੇਕ ਵਿਸ਼ੇ ਨੂੰ ਮਾਨਤਾ ਮਿਲਣੀ ਚਾਹੀਦੀ ਹੈ, ਕੋਈ ਅਜਿਹਾ ਪ੍ਰਸ਼ਨ ਨਹੀਂ ਹੋਣਾ ਚਾਹੀਦਾ ਜਿਸਦਾ ਉੱਤਰ ਨਾ ਹੋਵੇ ਅਤੇ ਮਨੁੱਖੀ ਜੀਵਨ ਦੇ ਹਰੇਕ ਪੱਖ ਦਾ ਅਧਿਐਨ ਹੋਣਾ ਚਾਹੀਦਾ ਹੈ ।

PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਉਹਨਾਂ ਨੇ ਅਮੂਰਤ ਤਰਕਸੰਗਤਤਾ ਦੀ ਦਾਰਸ਼ਨਿਕ ਪਰੰਪਰਾ ਨੂੰ ਪ੍ਰਯੋਗਾਤਮਕ ਪਰੰਪਰਾ ਨਾਲ ਜੋੜ ਦਿੱਤਾ । ਇਸ ਜੋੜਨ ਦਾ ਨਤੀਜਾ ਇੱਕ ਨਵੇਂ ਰੂਪ ਵਿੱਚ ਸਾਹਮਣੇ ਆਇਆ । ਮਨੁੱਖੀ ਪਤਾ ਕਰਨ ਦੀ ਇੱਛਾ ਦੀ ਨਵੀਂ ਵਿਵਸਥਾ ਨੇ ਪੁਰਾਣੀ ਵਿਵਸਥਾ ਨੂੰ ਡੂੰਘੀ ਸੱਟ ਮਾਰੀ ਅਤੇ ਇਸ ਨੇ ਵਿਗਿਆਨਿਕ ਪੱਧਤੀ ਨਾਲ ਵਿਗਿਆਨ ਦੀ ਪੜ੍ਹਾਈ ਉੱਤੇ ਜ਼ੋਰ ਦਿੱਤਾ । ਇਸ ਨੇ ਮੌਜੂਦਾ ਸੰਸਥਾਵਾਂ ਦੀ ਹੋਂਦ ਉੱਤੇ ਪ੍ਰਸ਼ਨ ਖੜਾ ਕੀਤਾ ਅਤੇ ਕਿਹਾ ਕਿ ਇਹਨਾਂ ਸੰਸਥਾਵਾਂ ਵਿੱਚ ਪਰਿਵਰਤਨ ਕਰਨੇ ਚਾਹੀਦੇ ਹਨ ਜਿਹੜੇ ਮਨੁੱਖੀ ਪ੍ਰਕਿਰਤੀ ਦੇ ਵਿਰੁੱਧ ਹਨ । ਸਾਰੀਆਂ ਸਮਾਜਿਕ ਰੁਕਾਵਟਾਂ ਨੂੰ ਦੂਰ ਕਰਨਾ ਚਾਹੀਦਾ ਹੈ ਜਿਹੜੀਆਂ ਵਿਅਕਤੀ ਦੇ ਵਿਕਾਸ ਵਿੱਚ ਰੁਕਾਵਟ ਹਨ ।

ਇਹ ਨਵਾਂ ਦ੍ਰਿਸ਼ਟੀਕੋਣ ਨਾ ਸਿਰਫ਼ ਪ੍ਰਯੋਗਸਿੱਧ (Empirical) ਅਤੇ ਵਿਗਿਆਨਿਕ ਸੀ ਬਲਕਿ ਇਹ ਦਾਰਸ਼ਨਿਕ (Philosophical) ਵੀ ਸੀ । ਨਵਜਾਗਰਣ ਵਿਚਾਰਕਾਂ ਦਾ ਕਹਿਣਾ ਸੀ ਕਿ ਸਾਰਾ ਸੰਸਾਰ ਹੀ ਗਿਆਨ ਦਾ ਸਰੋਤ ਹੈ ਅਤੇ ਲੋਕਾਂ ਨੂੰ ਇਹ ਸਮਝ ਕੇ ਇਸ ਉੱਤੇ ਖੋਜ ਕਰਨੀ ਚਾਹੀਦੀ ਹੈ । ਨਵੇਂ ਸਮਾਜਿਕ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ ਅਤੇ ਸਮਾਜ ਨੂੰ ਤਰਕਸੰਗਤ ਪੜਤਾਲ (Empirical inquiry) ਦੇ ਆਧਾਰ ਉੱਤੇ ਵਿਕਾਸ ਕਰਨਾ ਚਾਹੀਦਾ ਹੈ । ਇਸ ਤਰ੍ਹਾਂ ਦੇ ਵਿਚਾਰ ਨੂੰ ਸੁਧਾਰਵਾਦੀ (Reformist) ਕਿਹਾ ਜਾ ਸਕਦਾ ਹੈ ਜੋ ਪੁਰਾਣੀ ਸਮਾਜਿਕ ਵਿਵਸਥਾ ਦਾ ਵਿਰੋਧ ਕਰਦੇ ਹਨ । ਇਹ ਵਿਚਾਰਕ ਇਸ ਗੱਲ ਪ੍ਰਤੀ ਸੰਤੁਸ਼ਟ ਹਨ ਕਿ ਨਵੀਂ ਸਮਾਜਿਕ ਵਿਵਸਥਾ ਨਾਲ ਪੁਰਾਣੀ ਸਮਾਜਿਕ ਵਿਵਸਥਾ ਨੂੰ ਸੁਧਾਰਿਆ ਜਾ ਸਕਦਾ ਹੈ ।

ਇਸ ਤਰ੍ਹਾਂ ਨਵਜਾਗਰਣ ਦੇ ਵਿਚਾਰਕਾਂ ਦੇ ਵਿਚਾਰਾਂ ਨਾਲ ਨਵਾਂ ਸਮਾਜਿਕ ਵਿਚਾਰ ਉੱਭਰ ਕੇ ਸਾਹਮਣੇ ਆਇਆ ਅਤੇ ਇਸੇ ਵਿਚੋਂ ਹੀ ਸ਼ੁਰੂਆਤੀ ਸਮਾਜ ਸ਼ਾਸਤਰੀ ਵੀ ਨਿਕਲ ਕੇ ਸਾਹਮਣੇ ਆਏ । ਅਗਸਤੇ ਕਾਮਤੇ (Auguste Comte) ਇਕ ਫ਼ਰਾਂਸੀਸੀ ਵਿਚਾਰਕ ਸੀ ਜਿਸਨੇ ਸਭ ਤੋਂ ਪਹਿਲਾਂ ‘ਸਮਾਜ ਸ਼ਾਸਤਰ` ਸ਼ਬਦ ਘੜਿਆ । ਪਹਿਲਾਂ ਉਸ ਨੇ ਇਸਨੂੰ ਸਮਾਜਿਕ ਭੌਤਿਕੀ (Social Physics) ਦਾ ਨਾਮ ਦਿੱਤਾ ਜਿਹੜਾ ਸਮਾਜ ਦਾ ਅਧਿਐਨ ਕਰਦਾ ਸੀ । ਬਾਅਦ ਵਾਲੇ ਸਮਾਜ ਸ਼ਾਸਤਰੀਆਂ ਨੇ ਵੀ ਉਹ ਹੀ ਵਿਚਾਰ ਅਪਣਾ ਲਿਆ ਕਿ ਸਮਾਜ ਸ਼ਾਸਤਰ ਸਮਾਜ ਦਾ ਵਿਗਿਆਨ ਹੈ । ਨਵਜਾਗਰਣ ਦੇ ਵਿਚਾਰਕਾਂ ਵਲੋਂ ਦਿੱਤੇ ਨਵੇਂ ਵਿਚਾਰਾਂ ਨੇ ਸਮਾਜ ਸ਼ਾਸਤਰ ਦੀ ਉਤਪੱਤੀ ਅਤੇ ਵਿਕਾਸ ਵਿੱਚ ਕਈ ਤਰੀਕਿਆਂ ਨਾਲ ਮਦਦ ਕੀਤੀ ।

ਬਹੁਤ ਸਾਰੇ ਲੋਕ ਮੰਨਦੇ ਹਨ ਕਿ ਸਮਾਜ ਸ਼ਾਸਤਰ ਦਾ ਜਨਮ ਨਵਜਾਗਰਣ ਵਿਚਾਰਾਂ ਅਤੇ ਰੂੜੀਵਾਦੀਆਂ ਦੇ ਉਹਨਾਂ ਦੇ ਵਿਰੋਧ ਤੋਂ ਪੈਦਾ ਹੋਏ ਵਿਚਾਰਾਂ ਕਰਕੇ ਹੋਇਆ । ਅਗਸਤੇ ਕਾਮਤੇ ਵੀ ਉਸ ਰੂੜੀਵਾਦੀ ਵਿਰੋਧ ਦਾ ਹੀ ਇੱਕ ਹਿੱਸਾ ਸੀ । ਸ਼ੁਰੂਆਤੀ ਸਮਾਜ ਸ਼ਾਸਤਰੀਆਂ ਨੇ ਨਵਜਾਗਰਣ ਦੇ ਕੁੱਝ ਵਿਚਾਰਾਂ ਨੂੰ ਲਿਆ ਅਤੇ ਕਿਹਾ ਕਿ ਕੁੱਝ ਸਮਾਜਿਕ ਸੁਧਾਰਾਂ ਦੀ ਮਦਦ ਨਾਲ ਪੁਰਾਣੀ ਸਮਾਜਿਕ ਵਿਵਸਥਾ ਨੂੰ ਸਾਂਭ ਕੇ ਰੱਖਿਆ ਜਾ ਸਕਦਾ ਹੈ । ਇਸੇ ਕਰਕੇ ਇੱਕ ਰੂੜੀਵਾਦੀ ਸਮਾਜ ਸ਼ਾਸਤਰ ਵਿਚਾਰਧਾਰਾ ਸਾਹਮਣੇ ਆਈ ।

ਅਗਸਤੇ ਕਾਮਤੇ ਵੀ ਪੁਰਾਣੀ ਸਮਾਜਿਕ ਵਿਵਸਥਾ ਦੀ ਪ੍ਰਤੀਨਿਧਤਾ ਕਰਦਾ ਸੀ ਅਤੇ ਉਸ ਤੋਂ ਬਾਅਦ ਕਾਰਲ ਮਾਰਕਸ ਨੇ ਵੀ ਅਜਿਹਾ ਹੀ ਕੀਤਾ | ਕਾਰਲ ਮਾਰਕਸ ਜਰਮਨੀ ਵਿੱਚ ਵੱਡਾ ਸਮਾਜ ਸ਼ਾਸਤਰੀ ਹੋਇਆ ਸੀ ਜਿੱਥੇ ਨਵਜਾਗਰਣ ਦੀ ਕਾਫ਼ੀ ਘੱਟ ਮਹੱਤਤਾ ਰਹੀ ਜਿਵੇਂ ਕਿ ਇਸ ਦੀ ਮਹੱਤਤਾ ਇੰਗਲੈਂਡ, ਫਰਾਂਸ ਅਤੇ ਉੱਤਰੀ ਅਮਰੀਕਾ ਵਿੱਚ ਸੀ । ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਮਾਰਕਸ ਦੇ ਕਾਫੀ ਹੱਦ ਤੱਕ ਵਿਚਾਰ ਨਵਜਾਗਰਣ ਵਿਚਾਰਾਂ ਦੇ ਕਾਰਨ ਹੀ ਸਾਹਮਣੇ ਆਏ ਸਨ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

Punjab State Board PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ Important Questions, and Answers.

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
WHO ਦਾ ਪੂਰਾ ਨਾਂ ਕੀ ਹੈ ?
ਉੱਤਰ-
WHO ਦਾ ਪੂਰਾ ਨਾਂ ਵਿਸ਼ਵ ਸਿਹਤ ਸੰਗਠਨ (World Health Organisation) ਹੈ ।

ਪ੍ਰਸ਼ਨ 2.
ਦੱਸੋ ਸਹੀ ਹੈ ਜਾਂ ਗਲਤ – ਇੱਕ ਸਿਹਤਮੰਦ ਵਿਅਕਤੀ ਸਮਾਜ ਦੀ ਲਾਭਦਾਇਕ ਸੰਪੱਤੀ ਹੁੰਦਾ ਹੈ ।
ਉੱਤਰ-
ਸਹੀ ਹੈ ।

ਪ੍ਰਸ਼ਨ 3.
ਦੱਸੋ ਸਹੀ ਹੈ ਜਾਂ ਗਲਤ – ਇੱਕ ਬਿਮਾਰ ਵਿਅਕਤੀ ਸਮਾਜ ਵਾਸਤੇ ਬੋਝ ਹੁੰਦਾ ਹੈ ।
ਉੱਤਰ-
ਸਹੀ ਹੈ ।

ਪ੍ਰਸ਼ਨ 4.
ਸਿਹਤਮੰਦ ਵਿਅਕਤੀ ਅਤੇ ਬਿਮਾਰ ਵਿਅਕਤੀ ਵਿੱਚੋਂ ਕੌਣ ਦੇਸ਼ ਅਤੇ ਸਮਾਜ ਦੀ ਵਧੀਆ ਸੇਵਾ ਕਰ ਸਕਦਾ ਹੈ ?
ਉੱਤਰ-
ਇੱਕ ਸਿਹਤਮੰਦ ਵਿਅਕਤੀ ਬਿਮਾਰ ਵਿਅਕਤੀ ਦੇ ਮੁਕਾਬਲੇ ਦੇਸ਼ ਅਤੇ ਸਮਾਜ ਦੀ ਵਧੀਆ ਸੇਵਾ ਕਰ ਸਕਦਾ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 5.
ਸਿਹਤਮੰਦ ਅਤੇ ਬਿਮਾਰ ਵਿਅਕਤੀਆਂ ਵਿਚੋਂ ਕੌਣ ਦੇਸ਼ ਅਤੇ ਸਮਾਜ ਦੀ ਉਤਪਾਦਕਤਾ ਪ੍ਰਤੀ ਚੰਗਾ ਯੋਗਦਾਨ ਪਾ ਸਕਦਾ ਹੈ ?
ਉੱਤਰ-
ਇੱਕ ਸਿਹਤਮੰਦ ਵਿਅਕਤੀ ਦੇਸ਼ ਅਤੇ ਸਮਾਜ ਦੀ ਉਤਪਾਦਕਤਾ ਪ੍ਰਤੀ ਚੰਗਾ ਯੋਗਦਾਨ ਪਾ ਸਕਦਾ ਹੈ ।

ਪ੍ਰਸ਼ਨ.6.
ਮਾੜੀ ਸਰੀਰਕ ਸਿਹਤ ਨਾਲ ਸਵੈ-ਮਾਣ ਅਤੇ ਟੀਚਿਆਂ ਨੂੰ ਪੂਰਾ ਕਰਨ ਦੀ ਸਮਰੱਥਾ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਮਾੜੀ ਸਰੀਰਕ ਸਿਹਤ ਸਵੈ-ਮਾਣ ਅਤੇ ਟੀਚਿਆਂ ਨੂੰ ਪੂਰਾ ਕਰਨ ਦੀ ਯੋਗਤਾ ਨੂੰ ਘੱਟ ਕਰ ਸਕਦੀ ਹੈ ।

ਪ੍ਰਸ਼ਨ 7.
ਕੀ, ਕਿਸੇ ਕਿਸਮ ਦੀ ਦਵਾਈ ਜਾਂ ਸ਼ਰਾਬ ਦਾ ਮਾਨਸਿਕ ਸਿਹਤ ‘ਤੇ ਅਸਰ ਪੈ ਸਕਦਾ ਹੈ ?
ਉੱਤਰ-
ਜੀ ਹਾਂ, ਕਿਸੇ ਕਿਸਮ ਦੀ ਦਵਾਈ ਜਾਂ ਸ਼ਰਾਬ ਦੀ ਵਰਤੋਂ ਮਾਨਸਿਕ ਸਿਹਤ ’ਤੇ ‘. ਅਸਰ ਪਾ ਸਕਦੀ ਹੈ ।

ਪ੍ਰਸ਼ਨ 8.
ਕੌਣ ਕਿਸੇ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਬਿਮਾਰੀ ਵੱਲ ਲੈ ਕੇ ਜਾ ਸਕਦਾ ਹੈ ?
ਉੱਤਰ-
ਨਸ਼ਾ ਜਾਂ ਅਲਕੋਹਲ ਦੀ ਆਦਤ, ਕਿਸੇ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਬਿਮਾਰੀ ਵੱਲ ਲੈ ਜਾ ਸਕਦੀ ਹੈ ।

ਪ੍ਰਸ਼ਨ 9.
ਮਾੜੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਹੇਠਲੇ ਪੱਧਰ ਦੇ ਪ੍ਰਭਾਵ ਕੀ ਹਨ ?
ਉੱਤਰ-
ਹੇਠਲੇ ਪੱਧਰ ‘ਤੇ, ਮਾੜੀ ਸਰੀਰਕ ਅਤੇ ਮਾਨਸਿਕ ਸਿਹਤ ਇੱਕ ਵਿਅਕਤੀ ਲਈ ਵਿਅਕਤੀਗਤ, ਉਸ ਦੇ ਪਰਿਵਾਰ ਅਤੇ ਲਾਗਲੇ ਸਮਾਜਿਕ ਦਾਇਰੇ ਲਈ ਮੁਸ਼ਕਿਲਾਂ ਪੈਦਾ ਕਰਦੀ ਹੈ ।

ਪ੍ਰਸ਼ਨ 10.
ਮਾੜੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਉੱਚ ਪੱਧਰ ਦੇ ਪ੍ਰਭਾਵ ਕੀ ਹਨ ?
ਉੱਤਰ-
ਉੱਚ ਪੱਧਰ `ਤੇ, ਮਾੜੀ ਸਰੀਰਕ ਅਤੇ ਮਾਨਸਿਕ ਸਿਹਤ ਨਾਲ ਮਨੁੱਖੀ-ਸ਼ਕਤੀ ਅਤੇ ਉਤਪਾਦਕਤਾ ਵਿੱਚ ਕਮੀ ਆਉਂਦੀ ਹੈ ।

ਪ੍ਰਸ਼ਨ 11.
ਨਸ਼ੇ ਦੀ ਬੀਮਾਰੀ ਕਿਸ ਤਰ੍ਹਾਂ ਦੀ ਬੀਮਾਰੀ ਹੈ ?
ਉੱਤਰ-
ਨਸ਼ੇ ਦੀ ਬੀਮਾਰੀ ਇੱਕ ਤਰ੍ਹਾਂ ਦੀ ਮਾਨਸਿਕ ਬਿਮਾਰੀ ਹੈ ।

ਪ੍ਰਸ਼ਨ 12.
ਕੀ ਨਸ਼ੇ ਦੀ ਆਦਤ ਖਾਸ ਕਿਸਮ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ?
ਉੱਤਰ-
ਨਹੀਂ, ਨਸ਼ੇ ਦੀ ਆਦਤ ਹਰ ਤਰ੍ਹਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ।

ਪ੍ਰਸ਼ਨ 13.
17 ਤੋਂ 19 ਸਾਲ ਦੀ ਉਮਰ ਦੇ ਵਿਅਕਤੀਆਂ ਲਈ ਕਿਹੜਾ ਸ਼ਬਦ ਵਰਤਿਆ ਜਾਣਾ ਚਾਹੀਦਾ ਹੈ ?
ਉੱਤਰ-
ਉਹਨਾਂ ਨੂੰ ਨੌਜਵਾਨ ਬਾਲਗ ਜਾਂ ਕਿਸ਼ੋਰ ਕਿਹਾ ਜਾਣਾ ਚਾਹੀਦਾ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 14.
ਡਰੱਗਜ਼ ਦੀ ਦੁਰਵਰਤੋਂ ਦਾ ਦੂਜਾ ਨਾਂ ਕੀ ਹੈ ?
ਉੱਤਰ-
ਡਰੱਗਜ਼ ਦੀ ਦੁਰਵਰਤੋਂ ਦਾ ਦੂਜਾ ਨਾਂ ਪਦਾਰਥ ਦੁਰਵਰਤੋਂ ਹੈ ।

ਪ੍ਰਸ਼ਨ 15.
ਡਰੱਗਜ਼ ਦੀ ਦੁਰਵਰਤੋਂ ਕਰਕੇ ਹੋਣ ਵਾਲੀਆਂ ਵਿਵਹਾਰਕ ਤਬਦੀਲੀਆਂ ਕੀ ਹਨ ?
ਉੱਤਰ-
ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਆਪਣੇ ਵਿਵਹਾਰ ਵਿਚ ਬਹੁਤ ਸਾਰੇ ਬਦਲਾਅ ਦਿਖਾਉਂਦੇ ਹਨ ।

ਪ੍ਰਸ਼ਨ 16.
ਕੀ ਡਰੱਗਜ਼ ਅਤੇ ਦਵਾਈਆਂ ਦਾ ਇੱਕੋ ਮਤਲਬ ਹੈ ?
ਉੱਤਰ-
ਨਹੀਂ, ਉਨ੍ਹਾਂ ਦੇ ਵੱਖ-ਵੱਖ ਮਤਲਬ ਹੁੰਦੇ ਹਨ ।

ਪ੍ਰਸ਼ਨ 17.
ਡਰੱਗ ਦਾ ਮੁੱਖ ਗੁਣ ਕੀ ਹੁੰਦਾ ਹੈ ?
ਉੱਤਰ-
ਡਰੱਗ ਦਾ ਮੁੱਖ ਗੁਣ ਵਰਤੋਂ ਦੀ ਲੱਤ ਪੈਦਾ ਕਰਨਾ ਹੈ ।

ਪ੍ਰਸ਼ਨ 18.
ਡਰੱਗਜ਼ ਅਤੇ ਦਵਾਈਆਂ ਦੇ ਵਿਚਕਾਰ ਬੁਨਿਆਦੀ ਫਰਕ ਕੀ ਹੈ ?
ਉੱਤਰ-
ਡਰੱਗਜ਼ ਵਿੱਚ ਵਰਤੋਂ ਕਰਨ ਵਾਲੇ ਨੂੰ ਆਦੀ ਬਣਾਉਣ ਦਾ ਗੁਣ ਹੁੰਦਾ ਹੈ ਜਦੋਂ ਕਿ ਦਵਾਈ ਵਿੱਚ ਇਹ ਗੁਣ ਨਹੀਂ ਹੁੰਦਾ ਹੈ ।

ਪ੍ਰਸ਼ਨ 19.
ਇਕ ਆਮ ਆਦਮੀ ਲਈ ਡਰੱਗ ਸ਼ਬਦ ਵਿਚ ਸ਼ਾਮਲ ਪਦਾਰਥਾਂ ਦੇ ਨਾਂ ਦੱਸੋ !
ਉੱਤਰ-
ਸ਼ਬਦੇ ‘ਡਰੱਗ’ ਵਿਚ ਆਦੀ ਬਣਾਉਣ ਵਾਲੀਆਂ ਦਵਾਈਆਂ ਅਤੇ ਨਸ਼ੀਲੇ ਪਦਾਰਥ ਜਿਵੇਂ ਕੋਕੀਨ, ਹੈਰੋਇਨ, ਬਾਉਨ ਸ਼ੁਗਰ ਆਦਿ ਸ਼ਾਮਲ ਹਨ ।

ਪ੍ਰਸ਼ਨ 20.
ਡਰੱਗਜ਼ ਦਾ ਆਦੀ ਜਾਂ ਡਰੱਗ ਐਡਿਕਟ ਕੌਣ ਹੁੰਦਾ ਹੈ ?
ਉੱਤਰ-
ਡਰੱਗਜ਼ ਦੀ ਲਗਾਤਾਰ ਦੁਰਵਰਤੋਂ ਕਰਨ ਵਾਲਾ ਵਿਅਕਤੀ ਡਰੱਗਜ਼ ਦਾ ਆਦੀ ਜਾਂ ਡਰੱਗ ਐਡਿਕਟ ਵਜੋਂ ਜਾਣਿਆ ਜਾਂਦਾ ਹੈ ।

ਪ੍ਰਸ਼ਨ 21.
ਨਸ਼ੇੜੀ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕੀ ਹੈ ?
ਉੱਤਰ-
ਨਸ਼ੇ ਦੀ ਆਦਤ ਦੇ ਨਾਲ ਸੰਬੰਧਿਤ ਮਾੜੇ ਪ੍ਰਭਾਵਾਂ ਦੇ ਮੁਕੰਮਲ ਗਿਆਨ ਦੇ ਬਾਅਦ ਵੀ ਨਸ਼ੀਲੀ ਦਵਾਈਆਂ ਦੀ ਦੁਰਵਰਤੋਂ।

ਪ੍ਰਸ਼ਨ 22.
ਡਰੱਗ ਦੀ ਦੁਰਵਰਤੋਂ ਦਾ ਸਭ ਤੋਂ ਵੱਡਾ ਕਾਰਨ ਕੀ ਹੈ ?
ਉੱਤਰ-
ਡਰੱਗ ਦੀ ਦੁਰਵਰਤੋਂ ਦਾ ਸਭ ਤੋਂ ਮਜ਼ਬੂਤ ਕਾਰਨ, ਦੋਸਤਾਂ ਵਲੋਂ ਪਾਇਆ ਜਾਣ ਵਾਲਾ ਦਬਾਅ ਪੀਅਰ ਪ੍ਰੈਸ਼ਰ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 23.
ਅਸਫਲਤਾ, ਨਸ਼ੇ ਦੀ ਦੁਰਵਰਤੋਂ ਜਾਂ ਨਸ਼ਾਖੋਰੀ ਤੱਕ ਲੈ ਕੇ ਜਾ ਸਕਦੀ ਹੈ । ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ?
ਉੱਤਰ-
ਹਾਂ, ਅਸਫਲਤਾ ਡਰੱਗਜ਼ ਦੀ ਦੁਰਵਰਤੋਂ ਜਾਂ ਨਸ਼ਾਖੋਰੀ ਤੱਕ ਲੈ ਕੇ ਜਾ ਸਕਦੀ ਹੈ ।

ਪ੍ਰਸ਼ਨ 24.
ਕਿਸ ਤਰ੍ਹਾਂ ਦੀ ਪਰਿਵਾਰਕ ਜ਼ਿੰਦਗੀ, ਡਰੱਗਜ਼ ਦੀ ਦੁਰਵਰਤੋਂ ਜਾਂ ਨਸ਼ਾਖੋਰੀ ਤੱਕ ਲੈ ਕੇ ਜਾ ਸਕਦੀ ਹੈ ?
ਉੱਤਰ-
ਖ਼ਰਾਬ ਪਰਿਵਾਰਕ ਜ਼ਿੰਦਗੀ, ਡਰੱਗਜ਼ ਦੀ ਦੁਰਵਰਤੋਂ ਜਾਂ ਨਸ਼ਾਖੋਰੀ ਤੱਕ ਲੈ ਕੇ ਜਾ ਸਕਦੀ ਹੈ ।

ਪ੍ਰਸ਼ਨ 25.
ਕੀ ਡਿਪੈਸ਼ਨ ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦਾ ਹੈ ?
ਉੱਤਰ-
ਹਾਂ, ਡਿਪ੍ਰੈਸ਼ਨ ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦਾ ਹੈ ।

ਪ੍ਰਸ਼ਨ 26.
ਕੀ ਬੇਲੋੜੀ ਚਿੰਤਾ ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦੀ ਹੈ ?
ਉੱਤਰ-
ਹਾਂ, ਬੇਲੋੜੀ ਚਿੰਤਾ ਡਰੱਗ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦੀ ਹੈ ।

ਪ੍ਰਸ਼ਨ 27.
ਕੀ ਬਿਹਤਰ ਕਾਰਗੁਜ਼ਾਰੀ ਲਈ ਦਬਾਅ, ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦਾ ਹੈ?
ਉੱਤਰ-
ਹਾਂ, ਬਿਹਤਰ ਕਾਰਗੁਜ਼ਾਰੀ ਲਈ ਦਬਾਅ, ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦਾ ਹੈ ।

ਪ੍ਰਸ਼ਨ 28.
ਕੀ ਤੁਸੀਂ ਸਹਿਮਤ ਹੋ ਕਿ ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਦਾ ਸੁਭਾਅ ਗੁੱਸੇ ਵਾਲਾ ਹੁੰਦਾ ਹੈ ?
ਉੱਤਰ-
ਹਾਂ, ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਦਾ ਸੁਭਾਅ ਗੁੱਸੇ ਵਾਲਾ ਹੁੰਦਾ ਹੈ ।

ਪ੍ਰਸ਼ਨ 29.
ਗਰੁੱਪ ਲੜਾਈਆਂ ਅਤੇ ਗੈਂਗ-ਵਾਰਾਂ ਵਿਚ ਵਾਧੇ ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਗਰੁੱਪ ਲੜਾਈਆਂ ਅਤੇ ਗੈਂਗ-ਵਾਰਾਂ ਵਿਚ ਵਾਧੇ ਦਾ ਮੁੱਖ ਕਾਰਨ ਨਸ਼ੇ ਦੀ ਆਦਤ ਹੈ।

ਪ੍ਰਸ਼ਨ 30.
ਕੀ ਇਹ ਸੱਚ ਹੈ ਕਿ ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਜ਼ਰਅੰਦਾਜ਼ ਕਰਦੇ ਹਨ ?
ਉੱਤਰ-
ਹਾਂ, ਇਹ ਸੱਚ ਹੈ ਕਿ ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ, ਘਰ ਅਤੇ ਕੰਮ ਵਾਲੀ ਥਾਂ ‘ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਜ਼ਰਅੰਦਾਜ਼ ਕਰਦੇ ਹਨ ।

ਪ੍ਰਸ਼ਨ 31.
ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਦੀ ਰੁਟੀਨ ਵਿਚ ਹੋਣ ਵਾਲੀਆਂ ਕੁੱਝ ਤਬਦੀਲੀਆਂ ਬਾਰੇ ਦੱਸੋ ।
ਉੱਤਰ-
ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਦੀ ਰੁਟੀਨ ਵਿਚ ਹੋਣ ਵਾਲੀਆਂ ਕੁੱਝ ਤਬਦੀਲੀਆਂ ਭੁੱਖ ਵਿੱਚ ਬਦਲਾਅ, ਸਰੀਰ ਦੇ ਭਾਰ ਵਿੱਚ ਬਦਲਾਅ ਅਤੇ ਨੀਂਦ ਦੇ ਤਰੀਕਿਆਂ ਵਿੱਚ ਬਦਲਾਅ ਆਮ ਹਨ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 32.
ਅਸੀਂ ਨਸ਼ੀਲੇ ਪਦਾਰਥਾਂ ਅਤੇ ਗੈਰਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਕਦੋਂ ਮਨਾਉਂਦੇ ਹਾਂ ?
ਉੱਤਰ-
ਅਸੀਂ 26 ਜੂਨ ਨੂੰ ਨਸ਼ੀਲੇ ਪਦਾਰਥਾਂ ਅਤੇ ਗੈਰਕਾਨੂੰਨੀ ਤਸਕਰੀ ਦੇ ਖਿਲਾਫ ਅੰਤਰਰਾਸ਼ਟਰੀ ਦਿਵਸ ਮਨਾਉਂਦੇ ਹਾਂ ।

ਪ੍ਰਸ਼ਨ 33.
ਵਾਸ਼ਪਸ਼ੀਲ ਤਰਲ ਜਾਂ ਸੌਲਵੈਂਟਾਂ ਦਾ ਦੂਜਾ ਨਾਮ ਕੀ ਹੈ ?
ਉੱਤਰ-
ਇੰਹਾਲੈਂਟਸ (Inhalants) ।

ਪ੍ਰਸ਼ਨ 34.
ਉਪਯੋਗਕਰਤਾ ਦੀ ਧਾਰਨਾ ਬਦਲਣ ਵਾਲੇ ਪਦਾਰਥਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਕੀ ਹੈ ?
ਉੱਤਰ-
ਪੈਸਿਨੋਜੈਨਸ (ਭਰਮ ਪੈਦਾ ਕਰਨ ਵਾਲੇ ਪਦਾਰਥ) (Hallucinogens) ।

ਪ੍ਰਸ਼ਨ 35.
ਉਪਯੋਗਕਰਤਾ ਦੇ ਬਲੱਡ ਪ੍ਰੈਸ਼ਰ ਅਤੇ ਊਰਜਾ ਦੇ ਪੱਧਰ ਨੂੰ ਵਧਾਉਣ ਵਾਲੇ ਪਦਾਰਥਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਕੀ ਹੈ ?
ਉੱਤਰ-
ਉਤੇਜਕ ਜਾਂ ਸਟੀਮੂਲੈਂਟਸ (Stimulants) ।

ਪ੍ਰਸ਼ਨ 36.
ਅਲਕੋਹਲ ਕਿਸ ਕਿਸਮ ਦੀ ਡਰੱਗ ਹੈ ?
ਉੱਤਰ-
ਇਹ ਇੱਕ ਅਵਸਾਦਕ ਡਿਪ੍ਰੈਸੇਂਟ) ਹੈ ।

ਪ੍ਰਸ਼ਨ 37.
ਸਟੀਮੂਲੈਂਟਸ ਲਈ ਹੋਰ ਨਾਮ ਕੀ ਹੈ ?
ਉੱਤਰ-
ਇਹ ਅਪਰਜ਼ (Uppers) ਦੇ ਤੌਰ ਤੇ ਜਾਣੇ ਜਾਂਦੇ ਹਨ ।

ਪ੍ਰਸ਼ਨ 38.
ਡਿਪੈਸੇਂਟ ਲਈ ਦੂਜਾ ਨਾਮ ਕੀ ਹੈ ?
ਉੱਤਰ-
ਇਹ ਡਾਊਨਰਜ਼ (Downers) ਦੇ ਤੌਰ ਤੇ ਜਾਣੇ ਜਾਂਦੇ ਹਨ ।

ਪ੍ਰਸ਼ਨ 39.
ਉਤਸ਼ਾਹ ਜਾਂ ਉਤੇਜਨਾ ਦੇਣ ਵਾਲੀ ਦਵਾਈ ਦੀ ਇਕ ਉਦਾਹਰਣ ਦਿਓ ।
ਉੱਤਰ-
ਕੋਕੇਨ (Cocaine)

ਪ੍ਰਸ਼ਨ 40.
ਨਿਕੋਟੀਨ ਦਾ ਮੁੱਖ ਸਰੋਤ ਕੀ ਹੈ ?
ਉੱਤਰ-
ਤੰਬਾਕੂ ਦਾ ਪੌਦਾ ।

ਪ੍ਰਸ਼ਨ 41.
ਕਿਸ ਨਸ਼ੇ ਦੀ ਸਭ ਤੋਂ ਵੱਧ ਦੁਰਵਰਤੋਂ ਹੁੰਦੀ ਹੈ ?
ਉੱਤਰ-
ਅਲਕੋਹਲ (ਸ਼ਰਾਬ) ਦੀ ।

ਪ੍ਰਸ਼ਨ 42.
ਦੂਸਰੇ ਨੰਬਰ ਤੇ ਸਭ ਤੋਂ ਵੱਧ ਦੁਰਵਰਤੋਂ ਕੀਤਾ ਜਾਣ ਵਾਲਾ ਵਾਲਾ ਪਦਾਰਥ ਕਿਹੜਾ ਹੈ ?
ਉੱਤਰ-
ਨਿਕੋਟੀਨ।

ਪ੍ਰਸ਼ਨ 43.
ਡਰੱਗ ਦੁਰਵਰਤੋਂ ਵਿਰੁੱਧ ਸਭ ਤੋਂ ਵਧੀਆ ਹਥਿਆਰ ਕੀ ਹੈ ?
ਉੱਤਰ-
ਮਜ਼ਬੂਤ ਸ਼ਕਤੀ ਡਰੱਗ ਦੁਰਵਰਤੋਂ ਵਿਰੁੱਧ ਸਭ ਤੋਂ ਵੱਧ ਮਜ਼ਬੂਤ ਹਥਿਆਰ ਹੈ ।

ਪ੍ਰਸ਼ਨ 44.
ਸੈਡੇਟਿਵ ਅਤੇ ਟਾਂਕਿਊਲਾਈਜ਼ਰ ਦੇ ਆਮ ਪ੍ਰਭਾਵ ਕੀ ਹਨ ?
ਉੱਤਰ-
ਉਹ ਬੇਲੋੜੀ ਚਿੰਤਾ ਅਤੇ ਮਨ ਦੀ ਬਹੁਤੀ ਸਰਗਰਮੀ ਨੂੰ ਘਟਾਉਂਦੇ ਹਨ ।

ਪ੍ਰਸ਼ਨ 45.
ਵਿਅਕਤੀ ਦੇ ਮਨ ਨੂੰ ਬਦਲਣ ਵਾਲੀ ਡਰੱਗ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਸਾਈਕੋ-ਐਕਟਿਵ ਪਦਾਰਥ (Psycho-active substances) ।

ਪ੍ਰਸ਼ਨ 46.
ਐਂਟੀ-ਡਿਪੈਲੇਂਟਜ਼ ਕੀ ਹਨ ?
ਉੱਤਰ-
ਬੇਲੋੜੀ ਚਿੰਤਾ, ਖਾਣ-ਪੀਣ ਸੰਬੰਧੀ ਵਿਕਾਰਾਂ, ਜੋੜਾਂ ਦੀਆਂ ਪੁਰਾਣੀਆਂ ਦਰਦਾਂ, ਦਿਮਾਗੀ ਵਿਗਾੜਾਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਐਂਟੀ-ਡੀਪ੍ਰੈਜ਼ੈਂਟਸ ਕਿਹਾ ਜਾਂਦਾ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 47.
ਡਰੱਗਜ਼ ਦੀ ਦੁਰਵਰਤੋਂ ਦੀ ਚੇਤਾਵਨੀ ਦੇ ਸੰਕੇਤ ਲਿਖੋ ।
ਉੱਤਰ-
ਡਰੱਗਜ਼ ਦੀ ਦੁਰਵਰਤੋਂ ਦੇ ਕੁਝ ਚੇਤਾਵਨੀ ਸੰਕੇਤ ਹਨ :

  • ਲਾਲ ਸੁਰਖ ਅੱਖਾਂ, ਫੈਲੀਆਂ ਹੋਈਆਂ ਪੁਤਲੀਆਂ,
  • ਭੁੱਖ ਜਾਂ ਨੀਂਦ ਦੇ ਪੈਟਰਨਾਂ ਵਿਚ ਤਬਦੀਲੀਆਂ,
  • ਅਚਾਨਕ ਭਾਰ ਘਟਣਾ ॥

ਪ੍ਰਸ਼ਨ 48.
ਕੀ ਨਸ਼ਾਖੋਰੀ ਇੱਕ ਰੋਗ ਹੈ ਜਾਂ ਆਦਤ ?
ਉੱਤਰ-
ਨਸ਼ਾਖੋਰੀ ਇਕ ਰੋਗ ਹੈ ।

ਪ੍ਰਸ਼ਨ 49.
ਕੀ ਸਾਲ 18 ਦੀ ਉਮਰ ਤੋਂ ਘੱਟ ਕਿਸੇ ਵਿਅਕਤੀ ਨੂੰ ਡਰੱਗ ਵੇਚਣਾ ਕਾਨੂੰਨੀ ਹੈ ?
ਉੱਤਰ-
ਨਹੀਂ, ਇਹ ਗੈਰ-ਕਾਨੂੰਨੀ ਹੈ ।

ਪ੍ਰਸ਼ਨ 50.
ਕੀ ਅਸੀਂ ਖੁੱਲ੍ਹੇ ਵਿੱਚ ਸ਼ਰਾਬ ਪੀ ਸਕਦੇ ਹਾਂ ?
ਉੱਤਰ-
ਨਹੀਂ, ਅਸੀਂ ਖੁੱਲ੍ਹੇ ਵਿੱਚ ਸ਼ਰਾਬ ਨਹੀਂ ਪੀ ਸਕਦੇ ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਬਿਮਾਰੀ ਤੋਂ ਤੁਹਾਡਾ ਕੀ ਮਤਲਬ ਹੈ ?
ਉੱਤਰ-
ਬਿਮਾਰੀ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਜਾਂ ਤਾਂ ਸਰੀਰ ਜਾਂ ਮਨ ਜਾਂ ਦੋਵੇਂ ਠੀਕ ਢੰਗ ਨਾਲ ਕੰਮ ਨਹੀਂ ਕਰਦੇ ।

ਪ੍ਰਸ਼ਨ 2.
ਇਲਾਜ ਤੋਂ ਤੁਹਾਡਾ ਕੀ ਮਤਲਬ ਹੈ ?
ਉੱਤਰ-
ਕਿਸੇ ਰੋਗ ਜਾਂ ਵਿਕਾਰ ਨੂੰ ਠੀਕ ਕਰਨ ਦੀ ਕਿਰਿਆ ਨੂੰ ਇਲਾਜ ਕਹਿੰਦੇ ਹਨ । ਇਸ ਵਿਚ ਸਰੀਰਿਕ ਕਸਰਤ ਜਾਂ ਕਿਸੇ ਅਜਿਹੇ ਪਦਾਰਥ ਦਾ ਲੈਣਾ ਜਾਂ ਖਾਣਾ ਹੋ ਸਕਦਾ ਹੈ ਜਿਸ ਵਿਚ ਰੋਗ ਜਾਂ ਵਿਕਾਰ ਦੇ ਚਿੰਨ੍ਹਾਂ ਜਾਂ ਲੱਛਣਾਂ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ ।

ਪ੍ਰਸ਼ਨ 3.
ਡਰੱਗ (Drug) ਕੀ ਹੈ ?
ਉੱਤਰ-
ਆਮ ਆਦਮੀ ਦੇ ਅਨੁਸਾਰ, ਡਰੱਗ ਨੂੰ ਮਨੁੱਖੀ ਸਰੀਰ ਵਿੱਚ ਸਰੀਰਕ, ਜੈਵਿਕ ਅਤੇ/ਜਾਂ ਮਨੋਵਿਗਿਆਨਿਕ ਪ੍ਰਭਾਵ ਪੈਦਾ ਕਰਨ ਦੇ ਸਮਰੱਥ ਕਿਸੇ ਵੀ ਪਦਾਰਥ ਜਾਂ ਉਤਪਾਦ ਦੇ ਤੌਰ ‘ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਅਤੇ ਮਨੁੱਖੀ ਸਰੀਰ ਦੀਆਂ ਆਮ ਪ੍ਰਕਿਰਿਆਵਾਂ ਜਾਂ ਕਾਰਜਾਂ ਨੂੰ ਬਦਲਣ ਦੇ ਸਮਰੱਥ ਹੈ ।ਉਦਾਹਰਣਾਂ ਵਿੱਚ ਚਾਹ, ਕੌਫੀ, ਅਲਕੋਹਲ, ਤੰਬਾਕੂ, ਦਵਾਈਆਂ ਆਦਿ ਸ਼ਾਮਲ ਹਨ । ਡਰੱਗਜ਼ ਆਦਤ ਬਣਾਉਣ ਦੇ ਇੱਕ ਅਸਾਧਾਰਨ ਗੁਣ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ ।

ਪ੍ਰਸ਼ਨ 4.
ਦਵਾਈਆਂ (medicines) ਕੀ ਹਨ ?
ਉੱਤਰ-
ਰਸਾਇਣਿਕ ਯੌਗਿਕ ਜਿਹੜੇ ਅਸਲ ਵਿਚ ਬਿਮਾਰੀ ’ਤੇ ਕਾਬੂ ਪਾਉਣ ਜਾਂ ਬਿਮਾਰੀ ਨਾਲ ਲੜਨ ਦੀ ਯੋਗਤਾ ਰੱਖਦੇ ਹਨ ਤੇ ਇਕ ਵਾਰ ਲੈਣ ਨਾਲ ਕਿਸੇ ਤਰ੍ਹਾਂ ਦੀ ਆਦਤ ਨਹੀਂ ਬਣਾਉਂਦੇ ਜਾਂ ਲਤ ਨਹੀਂ ਲੱਗਦੀ ਅਤੇ ਇਕ ਵਾਰ ਲੈਣ ਤੋਂ ਬਾਅਦ ਉਸ ਦੀ ਭੂਮਿਕਾ ਸਮਾਪਤ ਹੋ ਜਾਂਦੀ ਹੈ, ਉਨ੍ਹਾਂ ਨੂੰ ਦਵਾਈਆਂ ਕਹਿੰਦੇ ਹਨ ।

ਪ੍ਰਸ਼ਨ 5.
ਡਰੱਗਜ਼ ਦੀ ਦੁਰਵਰਤੋਂ (Drugs Abuse) ਕੀ ਹੈ ?
ਉੱਤਰ-
ਗੈਰ-ਕਾਨੂੰਨੀ ਡਰੱਗਜ਼ (Drugs) ਜਾਂ ਰਸਾਇਣਿਕ ਯੌਗਿਕਾਂ ਦੀ ਆਦਤ ਵਜੋਂ ਜਾਂ ਨਸ਼ੇ ਦੇ ਤੌਰ ਤੇ ਵਰਤੋਂ ਨੂੰ ਡਰੱਗਜ਼ ਦੀ ਦੁਰਵਰਤੋਂ ਕਹਿੰਦੇ ਹਨ ।

ਪ੍ਰਸ਼ਨ 6.
ਪਦਾਰਥ ਦੁਰਵਰਤੋਂ ਵਿਕਾਰ (Substance use disorder) ਕੀ ਹੈ ?
ਉੱਤਰ-
ਪਦਾਰਥ ਦੁਰਵਰਤੋਂ ਵਿਕਾਰ (Substance use disorder)-ਅਜਿਹੀ ਅਵਸਥਾ ਜਿਸ ਵਿਚ ਪਦਾਰਥਾਂ ਦੀ ਵਰਤੋਂ ਕਰਕੇ ਕਲੀਨਿਕਲ ਅਤੇ ਕਾਰਜਕਾਰੀ ਕੰਮਾਂ ਵਿਚ ਮਹੱਤਵਪੂਰਨ ਨੁਕਸਾਨ ਜਾਂ ਤਕਲੀਫ਼ ਹੁੰਦੀ ਹੈ ।

ਪ੍ਰਸ਼ਨ 7.
ਕੀ ਸਿਡੇਟਿਵਟਰੈਂਕੁਲਾਈਜ਼ਰ (Sedative/tranquillizers) ਵਿੱਚ ਕੋਈ ਅੰਤਰ ਹੈ ? ਸਪੱਸ਼ਟ ਕਰੋ ।
ਉੱਤਰ-
ਸਿਡੇਟਿਵ/ਟਰੈਂਕੁਲਾਈਜ਼ਰ (Sedative/tranquillizers) ਵਿੱਚ ਕੋਈ ਅੰਤਰ ਨਹੀਂ ਹੈ । ਦੋਵੇਂ ਸ਼ਬਦ ਸਮਾਨਾਰਥਕ ਅਤੇ ਸ਼ਾਂਤ ਕਰਨ ਵਾਲੇ ਪਦਾਰਥ ਹਨ ।
ਸਿਡੇਟਿਵਟਰੈਂਕੁਲਾਈਜ਼ਰ (Sedative/tranquillizers)-ਇਹ ਅਜਿਹੇ ਰਸਾਇਣਿਕ ਪਦਾਰਥ ਹਨ ਜੋ ਸ਼ਾਂਤ ਕਰਨ ਅਤੇ ਨੀਂਦ ਲਿਆਉਣ ਦੇ ਲਈ, ਚਿੜਚਿੜਾਪਣ ਜਾਂ ਉਤੇਜਨਾ ਨੂੰ ਘੱਟ ਕਰਨ ਲਈ ਵਰਤੇ ਜਾਂਦੇ ਹਨ । ਇਹਨਾਂ ਦੀ ਵੱਡੀ ਮਾਤਰਾ ਵਿਚ ਵਰਤੋਂ ਕਰਨ ਨਾਲ ਥੋਥਲਾਪਣ, ਟੇਢੀ-ਮੇਢੀ ਚਾਲ, ਫ਼ੈਸਲਾ ਲੈਣ ਦੀ ਸਮਰੱਥਾ ਵਿੱਚ ਕਮੀ ਅਤੇ ਹੱਥਾਂ-ਪੈਰਾਂ ਨੂੰ ਜਲਦੀ ਹਿਲਾਉਣ ਵਿਚ ਮੁਸ਼ਕਿਲ ਆਉਂਦੀ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 8.
ਅਵਸਾਦ ਰੋਧੀ (Anti-depressants) ਕੀ ਹਨ ?
ਉੱਤਰ-
ਅਵਸਾਦ ਰੋਧੀ ਜਾਂ ਐਂਟੀ-ਡਿਪੈਸੇਂਟਸ (Anti-depressants)-ਇਹਨਾਂ ਡਰੱਗਜ਼ ਦੀ ਮੁੱਖ ਵਰਤੋਂ ਅਵਸਾਦ ਦੇ ਸ਼ਿਕਾਰ ਵਿਅਕਤੀ ਅਤੇ ਹੋਰ ਹਾਲਤਾਂ ; ਜਿਵੇਂ, ਬੇਚੈਨੀ, ਲੰਬੇ ਸਮੇਂ ਤੋਂ ਚਲ ਰਹੀ ਦਰਦ, ਓਬਸੈਸੀਵ ਕਮਪਲਸਰੀ ਡਿਸਆਰਡਰ ਅਤੇ ਕੁਝ ਸਥਿਤੀਆਂ ਵਿੱਚ ਮਾਈਗ੍ਰੇਨ ਤੋਂ ਰਾਹਤ ਲਈ ਵੀ ਇਹਨਾਂ ਡਰੱਗਜ਼ ਦੀ ਵਰਤੋਂ ਕੀਤੀ ਜਾਂਦੀ ਹੈ । ਇਹਨਾਂ ਵਿਚ ਨੀਂਦ ਲਿਆਉਣ ਦਾ ਗੁਣ ਹੁੰਦਾ ਹੈ ।

ਪ੍ਰਸ਼ਨ 9.
ਨਸ਼ੇ ਦੀ ਲਤ ਲੱਗਣੀ/ਨਸ਼ੇ ਦਾ ਆਦੀ ਹੋਣਾ (Drug-addiction) ਨੂੰ ਪਰਿਭਾਸ਼ਤ ਕਰੋ ।
ਉੱਤਰ-
ਨਸ਼ੇ ਦੀ ਲਤ ਲੱਗਣੀ/ਨਸ਼ੇ ਦਾ ਆਦੀ ਹੋਣਾ (Drug-addiction)-ਵਿਸ਼ਵ ਸਿਹਤ ਸੰਗਠਨ (World Health Organisation, WHO) ਅਨੁਸਾਰ, “ਡਰੱਗ/ਪਦਾਰਥ (ਕੁਦਰਤੀ ਜਾਂ ਸੰਸ਼ਲਿਸ਼ਟ) ਦੇ ਵਾਰ-ਵਾਰ ਸੇਵਨ ਕਰਨ ‘ਤੇ ਕਿਸੇ ਵਿਅਕਤੀ ਵਿਚ ਕਦੇਂ-ਕਦੇ ਜਾਂ ਲੰਬੇ ਸਮੇਂ ਤੱਕ ਬੇਹੋਸ਼ੀ ਜਾਂ ਮਸਤੀ ਵਿਚ ਰਹਿਣ : ਜਿਸ ਨਾਲ ਵਿਅਕਤੀ ਅਤੇ ਸਮਾਜ ਦੋਵਾਂ ਦੀ ਹਾਨੀ ਹੋਵੇ, ਨੂੰ ਨਸ਼ੇ ਦੀ ਲਤ ਲੱਗਣੀ ਜਾਂ ਨਸ਼ੇ ਦਾ ਆਦੀ ਹੋਣਾ ਕਹਿੰਦੇ ਹਨ ।

ਪ੍ਰਸ਼ਨ 10.
ਨਸ਼ਾ ਜਾਂ ਸ਼ਰਾਬ ਦੀ ਲਤ ਕਿੰਨੀ ਆਮ ਗੱਲ ਹੈ ?
ਉੱਤਰ-
ਲਗਪਗ 10% ਜਨਸੰਖਿਆ ਨੂੰ ਨਸ਼ਿਆਂ ਜਾਂ ਸ਼ਰਾਬ ਦੀ ਲਤ ਲੱਗੀ ਹੋਈ ਹੈ । ਇਹ ਲਤ, ਸ਼ੂਗਰ ਦੀ ਬਿਮਾਰੀ ਤੋਂ ਵੀ ਵਧ ਹੈ, ਸ਼ੂਗਰ ਦੀ ਬਿਮਾਰੀ ਲਗਪਗ 7% ਜਨਸੰਖਿਆ ਨੂੰ ਹੈ |

ਪ੍ਰਸ਼ਨ 11.
ਨਸ਼ੇ ਨੂੰ ਛੱਡਣਾ ਬਹੁਤ ਔਖਾ ਜਾਂ ਮੁਸ਼ਕਿਲ ਕਿਉਂ ਹੈ ?
ਉੱਤਰ-
ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਜਾਂ ਇਸ ਦੇ ਇਲਾਜ ਵਿਚ ਸਮਾਂ ਲਗਦਾ ਹੈ । ਸਭ ਤੋਂ ਪਹਿਲਾਂ ਤਾਂ ਆਪਣੇ ਦਿਮਾਗ਼ ਵਿਚ ਇਹ ਗੱਲ ਆਉਣੀ ਚਾਹੀਦੀ ਹੈ ਕਿ ‘ਮੈਂ ਅੱਗੇ ਤੋਂ ਨਸ਼ਾ ਨਹੀਂ ਕਰਨਾਂ’ । ਇਹ ਇਕ ਬਹੁਤ ਵੱਡੀ ਗੱਲ ਹੈ ਤੇ ਨਸ਼ਾ ਛੱਡਣ ਲਈ ਪਹਿਲਾ ਕਦਮ ਹੈ । ਨਸ਼ੇ ਦੀ ਲਤ ਲੱਗੀ ਹੋਵੇ ਤਾਂ ਡਰ ਲੱਗਾ ਰਹਿੰਦਾ ਹੈ ਕਿ ਜੇ ਮੈਂ ਨਸ਼ਾ ਨਾ ਕੀਤਾ ਤਾਂ ਪਤਾ ਨਹੀਂ ਕੀ ਹੋਵੇਗਾ । ਲੋਕ ਆਮ ਕਰਕੇ ਉਦੋਂ ਤੱਕ ਨਸ਼ਾ ਨਹੀਂ ਛੱਡਦੇ ਜਦੋਂ ਤੱਕ ਉਹਨਾਂ ਨਾਲ ਜ਼ਬਰਦਸਤੀ ਨਾ ਕੀਤੀ ਜਾਵੇ ਕਿਉਂਕਿ ਨਸ਼ਾ ਛੱਡਣਾ ਬਹੁਤ ਮੁਸ਼ਕਿਲ ਹੈ ।

ਜਦੋਂ ਤੁਸੀਂ ਨਸ਼ਾ ਛੱਡਦੇ ਹੋ ਤਾਂ ਤੁਹਾਡਾ ਦਿਮਾਗ ਅਤੇ ਸਰੀਰ ਅਸਤ-ਵਿਅਸਤ ਹੋ ਜਾਂਦੇ ਹਨ । ਤੁਸੀਂ ਖੁਦ ਨੂੰ ਬਹੁਤ ਕਮਜ਼ੋਰ ਤੇ ਬਿਮਾਰ ਮਹਿਸੂਸ ਕਰਦੇ ਹੋ ਤੇ ਮਹਿਸੂਸ ਕਰਦੇ ਹੋ ਕਿ ਨਸ਼ਾ ਲੈਣ ਦੀ ਬਹੁਤ ਜ਼ਿਆਦਾ ਲੋੜ ਹੈ । ਜਦੋਂ ਇੰਨੀ ਜ਼ਬਰਦਸਤ ਤਲਬ ਲਗਦੀ ਹੈ ਤਾਂ ਨਸ਼ੇ ਨੂੰ ਮਨਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ।

ਪ੍ਰਸ਼ਨ 12.
ਵਿਸ਼ਵ ਸਿਹਤ ਸੰਗਠਨ (World Health Organisation, WHO) ਨੇ ਡਰੱਗ ਦੇ ਆਦੀ ਹੋਣ ਜਾਂ ਡਰੱਗ ਐਡਿਕਸ਼ਨ ਦੀ ਕੀ ਪਰਿਭਾਸ਼ਾ ਦਿੱਤੀ ਹੈ ?
ਉੱਤਰ-
ਡਰੱਗ ਦੇ ਆਦੀ ਹੋਣ ਜਾਂ ਡਰੱਗ ਐਡਿਕਸ਼ਨ (Drug addiction)-ਇਸ ਸੰਗਠਨ ਅਨੁਸਾਰ, “ਡਰੱਗ/ਪਦਾਰਥ (ਕੁਦਰਤੀ ਜਾਂ ਸੰਸ਼ਲਿਸ਼ਟ) ਦੇ ਵਾਰ-ਵਾਰ ਸੇਵਨ ਕਰਨ ‘ਤੇ ਕਿਸੇ ਵਿਅਕਤੀ ਵਿਚ ਕਦੇ-ਕਦੇ ਜਾਂ ਲੰਬੇ ਸਮੇਂ ਤੱਕ ਬੇਹੋਸ਼ੀ ਜਾਂ ਮਸਤੀ ਵਿਚ ਰਹਿਣ, ਜਿਸ ਨਾਲ ਵਿਅਕਤੀ ਅਤੇ ਸਮਾਜ ਦੋਵਾਂ ਦੀ ਹਾਨੀ ਹੋਵੇ, ਨੂੰ ਨਸ਼ੇ ਦੀ ਲਤ ਲੱਗਣੀ ਜਾਂ ਨਸ਼ੇ ਦਾ ਆਦੀ ਹੋਣਾ ਕਹਿੰਦੇ ਹਨ ।

ਪ੍ਰਸ਼ਨ 13.
ਕੁਝ ਅਫੀਮ ਡੈਰੀਵੇਟਿਵਜ਼ ਦੀ ਇੱਕ ਸੂਚੀ ਬਣਾਓ ।
ਉੱਤਰ-
ਅਫ਼ੀਮ ਤੋਂ ਬਣੇ ਪਦਾਰਥ ਪੋਸਤ ਦੇ ਪੌਦੇ ਤੋਂ ਆਉਂਦੇ ਹਨ । ਇਹ ਦਰਦ ਨਿਵਾਰਕ ਦਵਾਈਆਂ ਦੇ ਆਧਾਰ ਹਨ, ਇਹਨਾਂ ਵਿਚ ਸ਼ਾਮਿਲ ਹੈ ਆਕਸੀਕਾਨਟੀਨ (Oxycontin), ਹੈਰੋਇਨ (Heroin), ਆਕਸੀਕੋਡੋਨ (Oxycodone) ਅਤੇ ਮਾਰਫ਼ੀਨ (Morphine) ।

ਪ੍ਰਸ਼ਨ 14.
ਭਰਮ ਪੈਦਾ ਕਰਨ ਵਾਲੇ ਨਸ਼ੇ ਅਤੇ ਭਰਮ ਤੋਂ ਕੀ ਭਾਵ ਹੈ ?
ਉੱਤਰ-
ਭਰਮ ਪੈਦਾ ਕਰਨ ਵਾਲੇ ਨਸ਼ੇ (Hallucinogens-ਇਹ ਨਸ਼ੇ, ਨਸ਼ਾਖੋਰ ਲਈ ਸਪੱਸ਼ਟ ਭਰਮ-ਭਾਂਤੀਆਂ ਪੈਦਾ ਕਰਦੇ ਹਨ । ਇਹਨਾਂ ਵਿਚੋਂ ਕਈ ਪ੍ਰਚੱਲਿਤ ਨਸ਼ੇ ਹਨ । ਮਤੀਭਰਮ/ਭਰਾਂਤੀ (Hallucination) ਤੋਂ ਭਾਵ ਹੈ ਕਿ ਅਜਿਹੀਆਂ ਵਸਤਾਂ ਵੇਖਣੀਆਂ, ਸੁਣਨੀਆਂ ਅਤੇ ਮਹਿਸੂਸ ਕਰਨੀਆਂ ਜੋ ਅਸਲ ਵਿਚ ਹੁੰਦੀਆਂ ਹੀ ਨਹੀਂ । ਮਤੀਭਰਮ ਦੌਰਾਨ ਵਿਅਕਤੀ ਅਜਿਹੀਆਂ ਆਵਾਜ਼ਾਂ ਸੁਣਦਾ ਹੈ ਜਾਂ ਅਜਿਹੀਆਂ ਵਸਤਾਂ ਦੇਖਦਾ ਹੈ ਜੋ ਜਾਂ ਤਾਂ ਹੁੰਦੀਆਂ ਹੀ ਨਹੀਂ ਜਾਂ ਅਸਲ ਨਾਲੋਂ ਭਿੰਨ ਹੁੰਦੀਆਂ ਹਨ ।

ਪ੍ਰਸ਼ਨ 15.
ਨਾਰਕੋਟਿਕਸ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਨਾਰਕੋਟਿਕਸ (Narcotics)- ਇਹਨਾਂ ਦਾ ਸੇਵਨ ਕਰਨ ਤੇ ਨਸ਼ੇ ਦੀ ਲਤ ਲੱਗ ਜਾਂਦੀ ਹੈ ਤੇ ਇਹ ਮਨੋਦਸ਼ਾ ਅਤੇ ਵਿਵਹਾਰ ਵਿਚ ਬਦਲਾਅ ਪੈਦਾ ਕਰਦੇ ਹਨ । (Narcon- ਨੀਂਦ) ਇਹ ਇੱਕ ਵਰਗੀਕਰਨ ਹੈ ਜਿਸ ਵਿਚ ਅਫ਼ੀਮ ਤੋਂ ਬਣੀਆਂ ਸਾਰੀਆਂ ਦਵਾਈਆਂ ਸ਼ਾਮਿਲ ਹਨ ।

ਪ੍ਰਸ਼ਨ 16.
ਮਾਰਫੀਨ ਕੀ ਹੈ ?
ਉੱਤਰ-
ਮਾਰਫੀਨ (Morphine)-ਇਹ ਇੱਕ ਅਫ਼ੀਮ ਯੁਕਤ ਪਦਾਰਥ ਹੈ ਜਿਸ ਦੀ ਵਰਤੋਂ ਤੁਰੰਤ ਦਰਦ-ਨਿਵਾਰਕ ਵਜੋਂ ਕੀਤੀ ਜਾਂਦੀ ਹੈ । ਇਹ ਕੇਂਦਰੀ ਨਾੜੀ ਪ੍ਰਣਾਲੀ ਤੇ ਪ੍ਰਭਾਵ
ਦਰਦ ਦੇ ਸੰਦੇਸ਼ ਨੂੰ ਨਾੜੀਆਂ (Nerves) ਰਸਤੇ ਦਿਮਾਗ਼ ਤੱਕ ਪੁੱਜਣ ਅਤੇ ਉਸ ਦਾ ਵਿਸ਼ਲੇਸ਼ਣ ਕਰਨ ਤੋਂ ਰੋਕਦੀ ਹੈ ।

ਪ੍ਰਸ਼ਨ 17.
ਹੈਰੋਇਨ ਕੀ ਹੈ ?
ਉੱਤਰ-
ਹੈਰੋਇਨ (Heroin)-ਹੈਰੋਇਨ ਇੱਕ ਅਫ਼ੀਮ ਯੁਕਤ ਨਸ਼ਾ ਹੈ ਜੋ ਕੇਂਦਰੀ ਨਾੜੀ ਪ੍ਰਣਾਲੀ (Central Nervous System) ਨੂੰ ਪ੍ਰਭਾਵਿਤ ਕਰਦਾ ਹੈ । ਇਸਨੂੰ ਮਾਰਫੀਨ ਦੇ ਰਸਾਇਣਿਕ ਸੰਸ਼ੋਧਨ (Processing) ਰਾਹੀਂ ਤਿਆਰ ਕੀਤਾ ਜਾਂਦਾ ਹੈ । ਸ਼ੁੱਧ ਹੈਰੋਇਨ, ਸਫੈਦ ਰੰਗ ਦਾ ਪਾਊਡਰ ਹੁੰਦਾ ਹੈ ਪਰ ਅਸ਼ੁੱਧ ਮਾਤਰਾ ਵਿੱਚ ਇਹ ਗੁਲਾਬੀ-ਹਰੀ, ਭੂਰੀ ਜਾਂ ਕਾਲੀ ਹੋ ਸਕਦੀ ਹੈ । ਇਹ ਹੈਰੋਇਨ) ਇੱਕ ਗ਼ੈਰਕਾਨੂੰਨੀ ਨਸ਼ਾ/ਨਸ਼ੀਲੀ ਦਵਾਈ ਹੈ ਜੋ ਕਿ ਕਿਸ਼ੋਰਾਂ (Adolescents) ਵਿਚ ਬਹੁਤ ਹੀ ਪ੍ਰਚਲਿਤ (Popular) ਨਸ਼ਾ ਹੈ, ਇਸ ਦੀ ਲਤ ਲੱਗ ਜਾਂਦੀ (Addictive) ਹੈ ਅਤੇ ਇਹ ਗ਼ੈਰ-ਕਾਨੂੰਨੀ ਹੈ ।ਰਸਾਇਣਿਕ ਤੌਰ ‘ਤੇ ਹੈਰੋਇਨ, ਡਾਈਐਸੀਟਾਈਲ ਮਾਰਫੀਨ ਹੈ । ਇਸ ਦੇ ਬਜ਼ਾਰੁ ਨਾਮ ਹਨ – ਸਮੈਕ, ਬਾਉਨ ਸ਼ੁਗਰ, ਨਰਕ ਦੀ ਧੂੜ, ਆਦਿ । ਇਸ ਨੂੰ ਸੁਧਰੀ ਹੋਈ ਮਾਰਫੀਨ ਜਾਂ ਮਾਰਫੀਨ ਉਤਪਾਦ ਵੀ ਕਿਹਾ ਜਾਂਦਾ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 18.
ਕ੍ਰਿਤਿਕ ਅਤੇ ਸੰਸ਼ਲਿਸਟ ਭਰਾਂਤੀਜਨਕਾਂ ਦੇ ਉਦਾਹਰਣ ਦਿਉ ।
ਉੱਤਰ-
ਪ੍ਰਕ੍ਰਿਤਿਕ ਭਰਾਂਤੀਜਨਕ (Natural Hallucinogens)-ਪ੍ਰਕ੍ਰਿਤਿਕ ਭਰਾਂਤੀਜਨਕਾਂ ਨੂੰ ਪੌਦਿਆਂ ਅਤੇ ਖੁੰਬਾਂ (Mushrooms) ਤੋਂ ਜਾਂ ਉਨ੍ਹਾਂ ਦੇ ਰਸ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ । ਆਯਾਹੂਆਸਕਾ (Ayahuasca, ਸਾਈਨੋਸਾਈਬਿਨ (Psiloybin), ਖੁੰਬਾਂ, ਧਤੂਰਾ (Datura), ਪਿਉਟੀ (Peyote), ਸਾਲਵੀਆ (Salvia) ਆਦਿ ਆਮ ਉਦਾਹਰਣਾਂ ਹਨ ।

ਸੰਸ਼ਲਿਸਟ ਭਰਾਂਤੀਜਨਕ (Synthetic Hallucinogens-ਸੰਸ਼ਲਿਸ਼ਟ ਭਰਾਂਤੀਜਨਕ ਰਸਾਇਣਿਕ ਕਿਰਿਆਵਾਂ ਰਾਹੀਂ ਪ੍ਰਯੋਗਸ਼ਾਲਾਵਾਂ ਵਿਚ ਤਿਆਰ ਕੀਤੇ ਜਾਂਦੇ ਹਨ | ਐੱਲ.ਐੱਸ. ਡੀ. (LSD), ਪੀ.ਸੀ.ਪੀ. (PCP), ਡੀ. ਐਕਸ. ਐੱਮ. (DXM), ਕੈਟਾਮੀਨ, ਆਦਿ ਆਮ ਉਦਾਹਰਣਾਂ ਹਨ ।

ਪ੍ਰਸ਼ਨ 19.
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਕੀ ਕਾਰਨ ਹਨ ?
ਉੱਤਰ-
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਕਾਰਨ (Causes of Drug Abuse)-ਕਿਸੇ ਵਿਅਕਤੀ ਦੁਆਰਾ ਨਸ਼ਾਖੋਰੀ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ | ਸਭ ਤੋਂ ਆਮ ਕਾਰਨ ਹਨ-ਸੁਭਾਅ, ਉਤਸੁਕਤਾ, ਸ਼ਖ਼ਸੀਅਤ, ਮਾਨਸਿਕਤਾ, ਟੁੱਟੇ ਦਿਲ ਜਾਂ ਕੈਰੀਅਰ ਜਾਂ ਅਧਿਐਨ ਵਿੱਚ ਅਸਫਲ ਹੋਣਾ, ਪਰਿਵਾਰਿਕ ਸਮੱਸਿਆਵਾਂ ਜਾਂ ਬਚਪਨ ਵਿੱਚ ਸਰੀਰਕ, ਭਾਵਨਾਤਮਕ ਅਤੇ ਜਿਨਸੀ ਸ਼ੋਸ਼ਣ, ਸਮਾਜਿਕ ਨਿਯਮਾਂ ਦੇ ਵਿਰੁੱਧ ਬਗਾਵਤ ਕਰਨ ਲਈ, ਨਸ਼ਿਆਂ ਦੀ ਖਪਤ ਨਾਲ ਸੰਬੰਧਿਤ ਭਾਵਨਾਵਾਂ ਦਾ ਤਜਰਬਾ ਪ੍ਰਾਪਤ ਕਰਨ ਲਈ, ਸਥਾਪਿਤ ਹੋਣ ਵਿੱਚ ਅਸਫਲ ਹੋਣਾ, ਸਿਹਤ ਦੇ ਮਸਲਿਆਂ, ਵਿੱਤੀ ਸਮੱਸਿਆਵਾਂ ਆਦਿ ਤੋਂ ਬਚਣ ਲਈ, ਆਦਿ ।

ਪ੍ਰਸ਼ਨ 20.
ਨਸ਼ਾ ਰੋਕਣ ਦੇ ਸੰਦਰਭ ਵਿੱਚ ਰੋਕਥਾਮ ਪ੍ਰੋਗਰਾਮਾਂ ਤੋਂ ਤੁਹਾਡਾ ਕੀ ਮਤਲਬ ਹੈ ?
ਉੱਤਰ-
ਰੋਕਥਾਮ ਪ੍ਰੋਗਰਾਮ (PreventionProgram-ਨਸ਼ੇ ਦੀ ਸਮੱਸਿਆ ਦੀ ਰੋਕਥਾਮ ਲਈ ਭਾਰਤ ਸਰਕਾਰ ਅਤੇ ਵੱਖ-ਵੱਖ ਰਾਜ ਸਰਕਾਰਾਂ ਵਲੋਂ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ । ਇਹਨਾਂ ਨੂੰ ਰੋਕਥਾਮ ਪ੍ਰੋਗਰਾਮ ਕਿਹਾ ਜਾਂਦਾ ਹੈ । ਇਹਨਾਂ ਦਾ ਡਿਜ਼ਾਇਨ ਇਸ ਆਧਾਰ ਤੇ ਹੈ ਕਿ, “ਰੋਕਥਾਮ ਲਈ ਜ਼ਿੰਮੇਵਾਰ ਕਾਰਕਾਂ” ਵਿਚ ਵਾਧਾ ਕੀਤਾ ਜਾਵੇ ਅਤੇ ‘‘ਜ਼ੋਖ਼ਮ ਲਈ ਜ਼ਿੰਮੇਵਾਰ ਕਾਰਕਾਂ’’ ਵਿਚ ਕਮੀ ਲਿਆਂਦੀ ਜਾਵੇ, ਜਿਸ ਨਾਲ ਰੋਕਥਾਮ ਵਿਚ ਸਹਾਇਤਾ ਇਹ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦੇ ਹਨ ਜੇ ਇਹਨਾਂ ਨੂੰ ਪਰਿਵਾਰ, ਸਕੂਲ, ਭਾਈਚਾਰੇ ਜਾਂ ਸਿਹਤ ਸੰਭਾਲ ਪੇਸ਼ੇਵਰਾਂ ਦੇ ਰਾਹੀਂ ਲਾਗੂ ਕਰਵਾਇਆ ਜਾਵੇ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਨਸ਼ਾ (Drugs) ਕੀ ਹੈ ?
ਉੱਤਰ-
ਨਸ਼ਾ ਕੋਈ ਅਜਿਹਾ ਪਦਾਰਥ ਹੈ (ਭੋਜਨ ਅਤੇ ਪਾਣੀ ਨੂੰ ਛੱਡ ਕੇ) ਜਿਸ ਦਾ ਜੇ ਸੇਵਨ ਕੀਤਾ ਜਾਵੇ ਤਾਂ ਇਹ ਸਰੀਰ ਦੇ ਕਾਰਜ ਜਾਂ ਮਾਨਸਿਕ ਕਾਰਜਾਂ ਨੂੰ ਬਦਲ ਦੇਣ ਦਾ ਅਸਰ ਰੱਖਦਾ ਹੈ । ਨਸ਼ੇ ਕਾਨੂੰਨੀ (ਜਿਵੇਂ-ਅਲਕੋਹਲ, ਕੈਫੀਨ ਅਤੇ ਤੰਬਾਕੂ) ਜਾਂ ਗ਼ੈਰ-ਕਾਨੂੰਨੀ (ਜਿਵੇਂ-ਭੰਗ ਤੋਂ ਬਣੇ ਪਦਾਰਥ, ਅਫ਼ੀਮ, ਕੋਕੀਨ,ਹੈਰੋਇਨ, ਐਕਸਟੇਸੀ ਆਦਿ) ਹੋ ਸਕਦੇ ਹਨ । | ਫਾਰਮਾਕੋਲੋਜੀ ਵਿਚ, ਫਾਰਮਾਸਿਊਟੀਕਲ ਡਰੱਗ ਨੂੰ ਦਵਾਈ ਕਹਿੰਦੇ ਹਨ ਜੋ ਕਿ ਇਕ ਰਸਾਇਣਿਕ ਪਦਾਰਥ ਹੈ ਜਿਸਦੀ ਵਰਤੋਂ ਕਿਸੇ ਵਿਅਕਤੀ ਲਈ ਕਿਸੇ ਰੋਗ ਨੂੰ ਪਛਾਣ ਲੈਣ ਤੇ ਉਸ ਦੇ ਇਲਾਜ, ਰੋਗ-ਮੁਕਤੀ ਜਾਂ ਬਚਾਅ ਲਈ ਕੀਤੀ ਜਾਂਦੀ ਹੈ ।

ਆਮ ਸ਼ਬਦਾਂ ਵਿਚ, ਡਰੱਗਜ਼, ਰਸਾਇਣਿਕ ਪਦਾਰਥ ਹਨ ਜੋ ਕਿ ਵਿਅਕਤੀ ਦੇ ਸਰੀਰ ਦੇ ਕਾਰਜ ਕਰਨ ਦੇ ਢੰਗ ਨੂੰ ਬਦਲ ਦਿੰਦੇ ਹਨ । ਕੁਝ ਡਰੱਗਜ਼ ਦੀ ਵਰਤੋਂ ਨਾਲ ਸਾਨੂੰ ਵਧੀਆ ਮਹਿਸੂਸ ਹੁੰਦੀ ਹੈ, ਪਰ ਡਰੱਗਜ਼ ਦਾ ਅਸਰ ਮਾਰੂ ਵੀ ਹੋ ਸਕਦਾ ਹੈ ।

ਪ੍ਰਸ਼ਨ 2.
ਲੋਕ ਨਸ਼ੇ ਦੀ ਵਰਤੋਂ ਕਿਉਂ ਕਰਦੇ ਹਨ ?
ਉੱਤਰ-
ਲੋਕ ਨਸ਼ੇ ਦੀ ਵਰਤੋਂ ਕਈ ਕਾਰਨਾਂ ਕਰਕੇ ਕਰਦੇ ਹਨ :
1. ਉਹ ਵਧੀਆ ਮਹਿਸੂਸ ਕਰਨਾ ਚਾਹੁੰਦੇ ਹਨ-ਨਸ਼ਾ ਕਰਨ ਤੋਂ ਬਾਅਦ ਕੁਝ ਸਮੇਂ ਲਈ ਤਾਂ ਵਧੀਆ ਮਹਿਸੂਸ ਹੋ ਸਕਦਾ ਹੈ । ਇਸ ਲਈ ਲੋਕ ਅਜਿਹਾ ਮਹਿਸੂਸ ਕਰਨ ਲਈ ਵਾਰਵਾਰ ਨਸ਼ਾ ਕਰਦੇ ਹਨ | ਪਰ ਬੇਸ਼ਕ ਕੋਈ ਵੱਧ ਤੋਂ ਵੱਧ ਨਸ਼ਾ ਵੀ ਕਰ ਲਵੇ, ਚੰਗਾ ਮਹਿਸੂਸ ਕਰਨ ਦਾ ਸਮਾਂ ਲੰਬੇ ਸਮੇਂ ਤੱਕ ਨਹੀਂ ਰਹਿੰਦਾ 1 ਜਲਦੀ ਹੀ ਵਿਅਕਤੀ ਨਸ਼ਾ ਸਿਰਫ਼ ਇਸ ਲਈ ਕਰਨ ਲੱਗ ਜਾਂਦਾ ਹੈ ਕਿ ਉਸਨੂੰ ਬੁਰਾ ਅਨੁਭਵ ਨਾ ਹੋਵੇ ।

2. ਉਹ ਮਾੜਾ ਮਹਿਸੂਸ ਕਰਨ ਤੋਂ ਬਚਣਾ ਚਾਹੁੰਦੇ ਹਨ-ਕੁਝ ਲੋਕ ਜੋ ਚਿੰਤਿਤ, ਡਰੇ ਹੋਏ ਜਾਂ ਉਦਾਸ ਹੁੰਦੇ ਹਨ, ਉਹ ਨਸ਼ੇ ਦੀ ਵਰਤੋਂ ਕਰਕੇ ਇਸ ਡਰਾਵਨੀ ਸਥਿਤੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ । ਇਸ ਤਰ੍ਹਾਂ ਸਮੱਸਿਆ ਦਾ ਹੱਲ ਤਾਂ ਨਹੀਂ ਹੁੰਦਾ ਪਰ ਨਸ਼ੇ ਦੀ ਆਦਤ ਲੱਗ ਜਾਂਦੀ ਹੈ ਅਤੇ ਇਸ ਤਰ੍ਹਾਂ ਲੋਕਾਂ ਦਾ ਹੋਰ ਵੀ ਮਾੜਾ ਹਾਲ ਹੋ ਜਾਂਦਾ ਹੈ ।

3. ਉਹ ਸਕੂਲ ਅਤੇ ਕਾਰਜ ਖੇਤਰ ਵਿਚ ਸਭ ਤੋਂ ਵਧੀਆ ਕਰਨਾ ਚਾਹੁੰਦੇ ਹਨ-ਕੁਝ ਲੋਕ ਜੋ ਚੰਗੇ ਅੰਕ ਜਾਂ ਗ੍ਰੇਡ, ਵਧੀਆ ਨੌਕਰੀ ਜਾਂ ਵਧੇਰੇ ਪੈਸਾ ਕਮਾਉਣਾ ਚਾਹੁੰਦੇ ਹਨ, ਉਹਨਾਂ ਦੀ ਸੋਚ ਅਜਿਹੀ ਹੁੰਦੀ ਹੈ ਕਿ ਨਸ਼ਾ ਕਰਨ ਨਾਲ ਉਹਨਾਂ ਵਿਚ ਵਧੇਰੇ ਊਰਜਾ ਆ ਜਾਵੇਗੀ, ਉਹ ਦੇਰ ਤੱਕ ਜਾ ਸਕਦੇ ਹਨ, ਤੇਜ਼ ਸੋਚ ਸਕਦੇ ਹਨ | ਪਰ ਅਜਿਹਾ ਕੁਝ ਨਹੀਂ ਹੁੰਦਾ, ਉਹਨਾਂ ਦੀ ਸਿਹਤ ਨੂੰ ਵੀ ਖ਼ਤਰਾ ਹੋ ਜਾਂਦਾ ਹੈ ਅਤੇ ਉਹ ਨਸ਼ੇ ਦੇ ਆਦੀ ਹੋ ਸਕਦੇ ਹਨ ।

ਪ੍ਰਸ਼ਨ 3.
ਨਸ਼ਾਖੋਰੀ ਲਈ ਲੋਕ ਕਿਹੜੇ ਨਸ਼ਿਆਂ ਦੀ ਵਰਤੋਂ ਕਰਦੇ ਹਨ ?
ਉੱਤਰ-
ਨਸ਼ਾ ਅਜਿਹੇ ਰਸਾਇਣਿਕ ਪਦਾਰਥ ਹਨ ਜੋ ਸਰੀਰ ਅਤੇ ਦਿਮਾਗ਼ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਸਕਦੇ ਹਨ । ਨਸ਼ਾਖੋਰੀ ਲਈ ਵਰਤੇ ਜਾਂਦੇ ਪਦਾਰਥਾਂ ਦੀ ਵਰਤੋਂ ਕਰਕੇ ਲੋਕ ਆਪਣੇ ਆਪ ਨੂੰ ਵਧੇਰੇ ਸ਼ਕਤੀਸ਼ਾਲੀ ਮਹਿਸੂਸ ਕਰਨਾ ਚਾਹੁੰਦੇ ਹਨ । ਇਹ ਨਸ਼ੀਲੇ ਪਦਾਰਥ ਮੁਸ਼ਕਿਲ ਹੋ ਜਾਂਦਾ ਹੈ । ਅਫੀਮ ਦੀ ਵਰਤੋਂ ਦੇ ਬਹੁਤ ਮਾੜੇ ਨਤੀਜੇ ਹੋ ਸਕਦੇ ਹਨ, ਆਪਣੀ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਹਨ, ਆਰਥਿਕ ਸੰਕਟ, ਸਿਹਤ ਸਮੱਸਿਆਵਾਂ, ਸੰਬੰਧ ਵਿਚ ਵਿਗਾੜ ਅਤੇ ਸੰਭਵ ਹੈ ਮੌਤ ਵੀ ਹੋ ਜਾਵੇ |

ਅਫ਼ੀਮ ਦੀ ਲਤ ਲੱਗ ਜਾਣ ਤੇ ਪੈਦਾ ਹੋਏ ਨਤੀਜਿਆਂ ਵਿਚੋਂ ਕੁੱਝ ਇੱਕ ਨੂੰ ਇਲਾਜ ਕਰਕੇ ਪਲਟਿਆ ਜਾ ਸਕਦਾ ਹੈ ਪਰ ਕੁੱਝ ਇੱਕ ਨੂੰ ਪਲਟਿਆ ਨਹੀਂ ਜਾ ਸਕਦਾ । ਅਫ਼ੀਮ ਤੋਂ ਬਣੇ ਪਦਾਰਥ, ਅਫ਼ੀਮ ਨਾਲੋਂ ਵਧੇਰੇ ਹਾਨੀਕਾਰਕ ਹੁੰਦੇ ਹਨ । ਇਹਨਾਂ ਦੀ ਲਤ ਬਹੁਤ ਜਲਦੀ ਲੱਗਦੀ ਹੈ ਤੇ ਕਈ ਵਾਰ ਕੁੱਝ ਹਫ਼ਤੇ ਹੀ ਲੱਗਦੇ ਹਨ । ਅਫ਼ੀਮੀ ਪਦਾਰਥਾਂ ਪ੍ਰਤੀ ਲਤ ਲੱਗ ਜਾਣ ਦੇ ਲੱਛਣ-ਕੁੱਝ ਆਮ ਲੱਛਣਾਂ ਵਿਚ ਸ਼ਾਮਿਲ ਹਨ –

  • ਮਨੋਦਸ਼ਾ ਵਿਚ ਉਤਾਰ-ਚੜ੍ਹਾਅ (Mood swings)
  • ਚਿੜਚਿੜਾਪਨ (Irritability)
  • ਘਬਰਾਹਟ (Agitation)
  • ਉਦਾਸੀ (Depression)
  • ਪੈਸੇ ਜਾਂ ਨਸ਼ੇ ਦੀ ਵਰਤੋਂ ਬਾਰੇ ਝੂਠ ਬੋਲਣਾ (Lying about money or drug use)
  • ਆਰਥਿਕ ਸੰਕਟ ਹੋਣਾ (Suffering financial problems)
  • ਸਮਾਜਿਕ ਵਖਰੇਵਾਂ (Social isolation) ।

ਗੈਰ-ਕਾਨੂੰਨੀ ; ਜਿਵੇਂ-ਮੈਰੀਜੁਆਨਾ, ਕੋਕੀਨ ਜਾਂ ਹੈਰੋਇਨ ਜਾਂ ਬਾਲਗਾਂ ਲਈ ਕਾਨੂੰਨੀ ਵੀ ਹੋ ਸਕਦੇ ਹਨ , ਜਿਵੇਂ-ਸ਼ਰਾਬ ਅਤੇ ਤੰਬਾਕੂ | ਅਜਿਹੀਆਂ ਦਵਾਈਆਂ ਜਿਨ੍ਹਾਂ ਦੀ ਵਰਤੋਂ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ, ਦੀ ਵਰਤੋਂ ਵੀ ਨਸ਼ੀਲੇ ਪਦਾਰਥਾਂ ਦੇ ਰੂਪ ਵਿਚ ਕੀਤੀ ਜਾਂਦੀ ਹੈ । ਜਦੋਂ ਲੋਕ ਇਹਨਾਂ ਦੀ ਵਰਤੋਂ ਖੁਦ ਨੂੰ ਵਧੇਰੇ ਊਰਜਾ ਵਾਲੇ ਮਹਿਸੂਸ ਕਰਨ ਲਈ ਕਰਦੇ ਹਨ ਨਾ ਕਿ ਡਾਕਟਰ ਦੀ ਸਲਾਹ ਤੇ ਬਿਮਾਰੀ ਦੇ ਇਲਾਜ ਲਈ ।ਲੋਕ ਨਸ਼ਾਖੋਰੀ ਲਈ ਖਾਂਸੀ, ਜੁਕਾਮ ਦੀ ਦਵਾਈ ਦੀ ਵਰਤੋਂ ਵੀ ਕਰ ਸਕਦੇ ਹਨ, ਜੇ ਉਹ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਦੇ ਹੋਏ ਵਧੇਰੇ ਮਾਤਰਾ ਵਿੱਚ ਇਹਨਾਂ ਦਵਾਈਆਂ ਦੀ ਵਰਤੋਂ ਕਰ ਲੈਣ ।

ਪ੍ਰਸ਼ਨ 4.
ਨਸ਼ਾਖੋਰੀ ਦੇ ਆਮ ਲੱਛਣ ਅਤੇ ਚਿੰਨ੍ਹ ਦੱਸੋ ।
ਉੱਤਰ-
ਨਸ਼ਾਖੋਰੀ ਦੇ ਆਮ ਲੱਛਣ ਅਤੇ ਚਿੰਨ੍ਹ ਹੇਠ ਲਿਖੇ ਹਨ –

  1. ਸਕੂਲ, ਕਾਰਜ ਖੇਤਰ ਅਤੇ ਘਰ ਵਿੱਚ ਜ਼ਿੰਮੇਵਾਰੀਆਂ ਦੀ ਉਪੇਖਿਆ ਕਰਨਾ (ਕਲਾਸਾਂ ਬੰਦ ਕਰਨਾ, ਕੰਮ ਤੋਂ ਭੱਜਣਾ, ਘਰਦਿਆਂ ਦੀ ਉਪੇਖਿਆ) ।
  2. ਖ਼ਤਰਨਾਕ ਹਾਲਤਾਂ ਵਿੱਚ ਗੱਡੀ ਚਲਾਉਣਾ, ਗੰਦੀਆਂ ਸੂਈਆਂ ਦੀ ਵਰਤੋਂ ਕਰਨਾ, ਅਸੁਰੱਖਿਆ ਸਰੀਰਕ ਸੰਬੰਧ ਸਥਾਪਿਤ ਕਰਨਾ |
  3. ਨਸ਼ਿਆਂ ਦੀ ਵਰਤੋਂ ਵਿਚ ਕਾਨੂੰਨੀ ਪੱਖ ਨੂੰ ਅਣਗੌਲਿਆਂ ਕਰਨਾ ।
  4. ਨਸ਼ਿਆਂ ਦੀ ਵਰਤੋਂ ਕਰਦੇ ਰਹਿਣਾ ਬੇਸ਼ਕ ਰਿਸ਼ਤੇ ਖ਼ਰਾਬ ਹੋ ਜਾਣ ।
  5. ਸਾਰਾ ਜੀਵਨ ਨਸ਼ਿਆਂ ਦੁਆਲੇ ਹੀ ਘੁੰਮਦੇ ਰਹਿਣਾ ।
  6. ਨਸ਼ਿਆਂ ਦੀ ਵਰਤੋਂ ‘ਤੇ ਕਾਬੂ ਨਾ ਰਹਿਣਾ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 5.
ਨਸ਼ਿਆਂ ਦੇ ਸੇਵਨ ਦੇ ਅਸਰਾਂ ਨੂੰ ਸੰਖੇਪ ਵਿਚ ਸਪੱਸ਼ਟ ਕਰੋ ।
ਉੱਤਰ-
ਨਸ਼ਿਆਂ ਦੇ ਸੇਵਨ ਦੇ ਆਮ ਅਸਰ ਹੇਠ ਲਿਖੇ ਹਨ :

  • ਨਸ਼ਿਆਂ ਦੀ ਵਰਤੋਂ ਦੀ ਆਦਤ ਸਰੀਰ ਅਤੇ ਦਿਮਾਗ਼ ’ਤੇ ਚੋਟ ਕਰਦੀ ਹੈ ।
  • ਨਸ਼ੇ ਸਰੀਰ ਨੂੰ ਖ਼ਰਾਬ ਕਰਦੇ ਹਨ ਕਈ ਵਾਰ ਸਦਾ ਲਈ । ਹੈ, ਜਿਵੇਂ-ਪਤੀ, ਪਤਨੀ, ਲੜਕਾ ਦੋਸਤ, ਲੜਕੀ ਦੋਸਤ, ਬੱਚੇ ਅਤੇ ਨਵ-ਜਨਮੇ ਬੱਚੇ ।
  • ਨਸ਼ਿਆਂ ਦੀ ਵਰਤੋਂ ਦੀ ਆਦਤ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਦੋਸਤਾਂ ‘ਤੇ ਵੀ ਅਸਰ ਪਾਉਂਦੀ ਹੈ ।
  • ਨਸ਼ਿਆਂ ਦੀ ਵਰਤੋਂ ਦੀ ਆਦਤ ਸਿਹਤ ਖ਼ਰਾਬ ਕਰਦੀ ਹੈ ਖ਼ਾਸ ਕਰਕੇ ਦਿਮਾਗ਼ ਨੂੰ
  • ਨਸ਼ਿਆਂ ਦੀ ਵਰਤੋਂ ਦੀ ਆਦਤ ਵਿਅਕਤੀ ਨੂੰ HIV/AIDS ਦੇ ਖ਼ਤਰੇ ਵਿਚ ਪਾ ਸਕਦੀ ਹੈ ।

ਪ੍ਰਸ਼ਨ 6.
ਡਰੱਗ ਦੀ ਵਰਤੋਂ ਨਸ਼ੇ ਦੀ ਲਤ ਵਿਚ ਕਿਵੇਂ ਬਦਲ ਜਾਂਦੀ ਹੈ ?
ਉੱਤਰ-
ਸਾਡਾ ਦਿਮਾਗ਼ ਚਾਹੁੰਦਾ ਹੈ ਕਿ ਅਸੀਂ ਉਹ ਕੰਮ ਵਾਰ-ਵਾਰ ਕਰੀਏ ਜਿਨ੍ਹਾਂ ਦੀ ਸਾਨੂੰ ਲੋੜ ਹੈ ਜਾਂ ਜਿਨ੍ਹਾਂ ਕਾਰਨ ਸਾਨੂੰ ਆਨੰਦ ਮਿਲਦਾ ਹੈ, ਜਿਵੇਂ-ਵਧੀਆ ਭੋਜਨ ਕਰਨਾ । ਇਸੇ ਕਾਰਨ ਅਸੀਂ ਭੋਜਨ ਤੋਂ ਬਾਅਦ ਮਿਠਾਈ ਜਾਂ ਮਿੱਠਾ ਪਦਾਰਥ ਖਾਣਾ ਚਾਹੁੰਦੇ ਹਾਂ ਤੇ ਜਿੰਨੀ ਮਾਤਰਾ ਵਿਚ ਸਾਨੂੰ ਪਤਾ ਹੈ ਕਿ ਖਾਣਾ ਚਾਹੀਦਾ ਹੈ, ਉਸ ਤੋਂ ਵੱਧ ਖਾ ਜਾਂਦੇ ਹਾਂ ।

ਇਸੇ ਲਈ ਇੱਕ ਛੋਟਾ ਬੱਚਾ ਉਸ ਕੰਮ ਨੂੰ ਮੁੜ-ਮੁੜ ਕਰਨ ਲਈ ਸ਼ੋਰ ਕਰਦਾ ਹੈ ਜਿਸ ਨਾਲ ਉਸ ਨੂੰ ਹਾਸਾ ਆਉਂਦਾ ਹੈ । ਸਾਰੇ ਨਸ਼ੇ ਦਿਮਾਗ ਦੇ ਉਹਨਾਂ ਹਿੱਸਿਆਂ ਨੂੰ ਉਕਸਾਉਂਦੇ ਹਨ ਜਿਨ੍ਹਾਂ ਕਾਰਨ ਸਾਨੂੰ ਵਧੀਆ ਮਹਿਸੂਸ ਹੁੰਦਾ ਹੈ । ਪਰ ਇੱਕ ਵਾਰ ਜਦੋਂ ਨਸ਼ਾ ਕਰ ਲਿਆ ਜਾਂਦਾ ਹੈ ਤਾਂ ਵਧੀਆ ਮਹਿਸੂਸ ਕਰਾਉਣ ਵਾਲੇ ਦਿਮਾਗ਼ ਦੇ ਹਿੱਸਿਆਂ ਨੂੰ ਇਸ ਦੀ ਆਦਤ ਪੈ ਜਾਂਦੀ ਹੈ । ਫਿਰ ਤੁਹਾਨੂੰ ਹੋਰ ਨਸ਼ਾ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਕਿ ਵਧੀਆ ਮਹਿਸੂਸ ਕੀਤਾ ਜਾ ਸਕੇ । ਜਲਦੀ ਹੀ ਤੁਹਾਡੇ ਦਿਮਾਗ ਅਤੇ ਸਰੀਰ ਨੂੰ ਆਮ ਹਾਲਤ ਵਿਚ ਮਹਿਸੂਸ ਕਰਨ ਲਈ ਵੀ ਨਸ਼ੇ ਦੀ ਲੋੜ ਪੈਂਦੀ ਹੈ । ਤੁਸੀਂ ਨਸ਼ੇ ਤੋਂ ਬਗੈਰ ਬਿਮਾਰ ਅਤੇ ਥੱਕੇ ਹੋਏ ਮਹਿਸੂਸ ਕਰਦੇ ਹੋ । ਹੁਣ ਤੁਸੀਂ ਉਸ ਤਰ੍ਹਾਂ ਵਧੀਆ ਮਹਿਸੂਸ ਨਹੀਂ ਕਰਦੇ, ਜਿਵੇਂ ਤੁਸੀਂ ਪਹਿਲੀ ਵਾਰ ਨਸ਼ਾ ਕਰਕੇ ਕੀਤਾ ਸੀ ।

ਪ੍ਰਸ਼ਨ 7.
ਕੋਈ ਨਸ਼ੇ ਦੀ ਦੁਰਵਰਤੋਂ ਕਰਨ ਵਾਲਾ ਕਿਵੇਂ ਬਣਦਾ ਹੈ ?
ਉੱਤਰ-
ਨਸ਼ੇ ਦੇ ਤੌਰ ‘ਤੇ ਵਰਤੀ ਗਈ ਡਰੱਗ (Drug of Abuse) ਕੁਦਰਤੀ ਜਾਂ ਸੰਸ਼ਲਿਸ਼ਟ ਆਮ ਤੌਰ ‘ਤੇ ਦਿਮਾਗ ਦੀ ਕਾਰਜ-ਪ੍ਰਣਾਲੀ ਨੂੰ ਬਦਲ ਦਿੰਦੀ ਹੈ । ਇਸ ਅਵਸਥਾ ਵਿਚ ਦਿਮਾਗ ਤਾਂ ਹੀ ਕੰਮ ਕਰਦਾ ਜਦ ਇਸ ਨੂੰ ਆਉਣ ਵਾਲੇ ਲਹੂ ਵਿਚ ਢੁੱਕਵੀਂ ਮਾਤਰਾ ਵਿਚ ਡਰੱਗ ਜਾਂ ਨਸ਼ਾ/ਨਸ਼ੀਲਾ ਪਦਾਰਥ ਹੋਵੇ । ਇਹ ਡਰੱਗ ਜਾਂ ਨਸ਼ੇ/ਨਸ਼ੀਲੇ ਪਦਾਰਥ ਦੀ ਘਾਟ ਵਿਚ ਕੰਮ ਕਰਨਾ ਬੰਦ ਕਰ ਦਿੰਦਾ ਹੈ । ਇਸ ਦੇ ਠੀਕ-ਠਾਕ ਕੰਮ ਕਰਨ ਲਈ ਇਹ ਡਰੱਗ ਜਾਂ ਨਸ਼ੇ/ਨਸ਼ੀਲੇ ਪਦਾਰਥਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੰਦਾ ਹੈ, ਇਸ ਤਰ੍ਹਾਂ ਕੋਈ ਵਿਅਕਤੀ ਨਸ਼ੇ ਦੀ ਦੁਰਵਰਤੋਂ ਕਰਨ ਵਾਲਾ (Drug-Abuser) ਬਣ ਜਾਂਦਾ ਹੈ ।

ਪ੍ਰਸ਼ਨ 8.
ਡਰੱਗ ਜਾਂ ਨਸ਼ੇ/ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਕਰਨ ਵਾਲਾ, ਨਸ਼ੇੜੀ ਕਿਵੇਂ ਬਣਦਾ ਹੈ ?
ਉੱਤਰ-
ਪਹਿਲੀ ਅਵਸਥਾ ਨਸ਼ਾ ਕਰਨਾ ਅਤੇ ਦੂਜੀ ਅਵਸਥਾ ਨਸ਼ੇ ਤੇ ਨਿਰਭਰ ਹੋਣਾ ਹੈ । ਅਜਿਹੇ ਨਸ਼ਾ-ਆਸ਼ਰਿਤ ਜਿਹੜੇ ਨਸ਼ੇ ਤੋਂ ਬਿਨਾਂ ਥੋੜ੍ਹੀ ਦੇਰ ਲਈ ਵੀ ਨਹੀਂ ਰਹਿ ਸਕਦੇ ਅਤੇ ਨਸ਼ੇ ਦੀ ਇੱਕ ਖੁਰਾਕ (Dose) ਵੀ ਨਹੀਂ ਛੱਡ ਸਕਦੇ ਉਹਨਾਂ ਨੂੰ ਨਸ਼ੇੜੀ (Drug Addict) ਕਹਿੰਦੇ ਹਨ । ਇਸ ਅਵਸਥਾ ਨੂੰ ਲਤ ਲਗਣਾ ਜਾਂ ਭੂਸ (Addiction) ਵੀ ਕਹਿੰਦੇ ਹਨ । ਇਸ ਲਈ ਲਤ ਲਗਣਾ ਨਸ਼ਾ ਕਰਨ ਦੀ ਆਖਰੀ ਅਵਸਥਾ ਹੈ । ਇਹ ਲੰਬਾ ਸਮਾਂ ਚੱਲਦੀ ਹੈ ਅਤੇ ਅਕਸਰ ਜਾਨਲੇਵਾ (Fatal) ਸਿੱਧ ਹੁੰਦੀ ਹੈ ।

ਪ੍ਰਸ਼ਨ 9.
ਕੋਕੀਨ ’ਤੇ ਨੋਟ ਲਿਖੋ ।
ਉੱਤਰ-
ਕੋਕੀਨ ਨੂੰ ਕੋਕ ਵੀ ਕਹਿੰਦੇ ਹਨ । ਇਹ ਇਕ ਬਹੁਤ ਹੀ ਤੇਜ਼ ਉਤੇਜਕ ਪਦਾਰਥ ਹੈ ਅਤੇ ਇਹ ਇੱਕ ਮਨੋਰੰਜਕ ਨਸ਼ਾ ਹੈ । ਇਸ ਨੂੰ ਆਮ ਕਰਕੇ ਨਾਸਾਂ ਰਾਹੀਂ ਖਿੱਚਿਆ ਜਾਂਦਾ ਹੈ ਜਾਂ ਨਾੜੀ ਵਿਚ ਟੀਕਾ ਲਗਾਇਆ ਜਾਂਦਾ ਹੈ ।ਮਾਨਸਿਕ ਅਸਰਾਂ ਵਿਚ ਵਾਸਤਵਿਕਤਾ ਨਾਲ ਸੰਪਰਕ ਨਹੀਂ ਰਹਿੰਦਾ ਅਤੇ ਖ਼ੁਸ਼ੀ ਦਾ ਅਹਿਸਾਸ ਹੁੰਦਾ ਹੈ | ਖੂਨ ਦੀਆਂ ਨਾੜੀਆਂ ਦਾ ਸੁੰਗੜਨਾ, ਖੁੱਲ੍ਹੀਆਂ ਪੁਤਲੀਆਂ, ਤਾਪਮਾਨ ਵਿਚ ਵਾਧਾ, ਦਿਲ ਦੀ ਧੜਕਨ, ਖੂਨ ਦਾ ਦਬਾਅ, ਨੀਂਦ ਨਾ ਆਉਣਾ, ਭੁੱਖ ਨਾ ਲੱਗਣਾ, ਬੇਅਰਾਮੀ, ਚਿੜਚਿੜਾਪਨ ਅਤੇ ਬੇਚੈਨੀ ।

ਪ੍ਰਸ਼ਨ 10.
ਅਫੀਮ ਦੀ ਆਦਤ ਦੇ ਨਤੀਜੇ ਕੀ ਹਨ ? ਅਫੀਮ ਦੀ ਆਦਤ ਦੇ ਲੱਛਣ ਵੀ ਦਿਓ ।
ਉੱਤਰ-
ਅਫ਼ੀਮ ਦੀ ਪ੍ਰਾਪਤੀ ਪੋਸਤ ਦੇ ਪੌਦੇ ਤੋਂ ਹੁੰਦੀ ਹੈ । ਅਫ਼ੀਮ ਦੀ ਵਰਤੋਂ ਜੇ ਰੋਜ਼ ਕੀਤੀ ਜਾਵੇ ਤਾਂ ਇਸ ਪ੍ਰਤੀ ਸਹਿਣਸ਼ੀਲਤਾ ਅਤੇ ਨਿਰਭਰਤਾ ਪੈਦਾ ਹੋ ਜਾਂਦੀ ਹੈ ਅਤੇ ਇਸ ਨੂੰ ਛੱਡਣਾ |

ਪ੍ਰਸ਼ਨ 11.
ਹੈਰੋਇਨ ਦੇ ਅਲਪ-ਕਾਲੀਨ ਪ੍ਰਭਾਵ, ਜਦੋਂ ਇਸ ਦੀ ਵਰਤੋਂ ਘੱਟ ਮਾਤਰਾ ਵਿੱਚ ਅਤੇ ਥੋੜ੍ਹੇ ਸਮੇਂ ਲਈ ਕੀਤੀ ਜਾਂਦੀ ਹੈ, ਦੱਸੋ ।
ਉੱਤਰ-
ਹੈਰੋਇਨ ਦੀ ਘੱਟ ਮਾਤਰਾ ਵਿੱਚ ਅਤੇ ਥੋੜ੍ਹੇ ਸਮੇਂ ਲਈ ਵਰਤੋਂ ਦੇ ਅਲਪ-ਕਾਲੀਨ (Short-Term effects of Heroine when Abused in Small Amounts) ਮਾਰਫੀਨ ਦੀ ਤਰ੍ਹਾਂ ਇਹ ਵੀ ਕੇਂਦਰੀ ਨਾੜੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੀ ਅਵਸਾਧਕ (Depressant) ਨਸ਼ੀਲੀ ਦਵਾਈ ਹੈ ਜਿਸ ਵਿੱਚ ਦਰਦ ਨਿਵਾਰਕ ਦੇ ਗੁਣ ਵੀ ਹੁੰਦੇ ਹਨ । ਅਸਲ ਪ੍ਰਭਾਵ ਇਸ ਦਾ ਨਸ਼ਾ ਕਰਨ ਨਾਲ ਬਦਲਦਾ ਹੈ । ਇਹ ਪ੍ਰਭਾਵ ਨਸ਼ੇ ਦੀ ਥੋੜ੍ਹੀ ਮਾਤਰਾ । ਅਤੇ ਨਸ਼ੇ ਦੀ ਵੱਧ ਮਾਤਰਾ ਨਾਲ ਭਿੰਨ-ਭਿੰਨ ਹੁੰਦੇ ਹਨ । ਹੈਰੋਇਨ ਦੀ ਘੱਟ ਮਾਤਰਾ ਵਿੱਚ ਅਤੇ ਥੋੜੇ ਸਮੇਂ ਲਈ ਵਰਤੋਂ ਕਰਨ ਨਾਲ ਆਮ ਪ੍ਰਭਾਵ ਹੇਠ ਲਿਖੇ ਹਨ –

  • ਦਰਦ ਦਾ ਘੱਟ ਅਹਿਸਾਸ ਹੋਣਾ ਜਾਂ ਦਰਦ ਬਿਲਕੁਲ ਨਹੀਂ ਹੋਣਾ |
  • ਉਨੀਂਦਰਾ, ਦਵਾਈ ਦੀ ਵਰਤੋਂ ਨਾਲ ਸ਼ਾਂਤੀ ਅਤੇ ਆਲਸ/ਸੁਸਤੀ ।
  • ਜੋਸ਼ੀਲੇ ਹੋਣ ਦਾ ਅਹਿਸਾਸ ਅਤੇ ਅੱਖਾਂ ਲਾਲ ਹੋਣਾ ।
  • ਨਜ਼ਲਾ ਅਤੇ ਉਲਟੀਆਂ ।
  • ਸਾਹ ਦਰ ਦਾ ਘਟਣਾ ।
  • ਅਤੀ ਸੰਵੇਦਨਾ (Heavy Sensation) ਖ਼ਾਸ ਕਰਕੇ ਨੋਕੀਲੇ ਅੰਗਾਂ ਵਿੱਚ; ਜਿਵੇਂ ਉਂਗਲਾਂ ਦੇ ਪੋਟੇ (Fingertips) ਆਦਿ ।

ਪ੍ਰਸ਼ਨ 12.
ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ਕੁਝ ਰੋਕਥਾਮ ਪ੍ਰੋਗਰਾਮਾਂ ਬਾਰੇ ਦੱਸੋ ।
ਉੱਤਰ-
ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ਕੁਝ ਇੱਕ ਰੋਕਥਾਮ ਪ੍ਰੋਗਰਾਮ ਹੇਠਾਂ ਦੱਸੇ ਗਏ ਹਨ –

  • ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਵਿਸ਼ੇਸ਼ ਸੈਸ਼ਨ ਕੀਤੇ ਜਾਂਦੇ ਹਨ ।
  • ਆਮ ਜਨਤਾ ਵਿਚ ਅਜਿਹੀ ਸਮੱਗਰੀ ਵੰਡੀ ਜਾਂਦੀ ਹੈ ਜੋ ਉਹਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਰੋਕੇ ।
  • ਨਸ਼ੇ ਦੀ ਸਮੱਸਿਆ ਦਾ ਵਿਰੋਧ ਕਰਨ ਲਈ ਹੁਨਰ ਪੈਦਾ ਕਰਨ ਲਈ ਵਿਸ਼ੇਸ਼ ਨਿਗ ਕੈਂਪਾਂ ਦਾ ਆਯੋਜਨ ਕਰਨਾ ।
  • ਮਾਸ ਮੀਡੀਆ ਦੀ ਵਰਤੋਂ ਕਰਕੇ ਇਹ ਜਾਗਰੂਕਤਾ ਫੈਲਾਉਣੀ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਭੈੜੇ ਅਸਰ ਹੁੰਦੇ ਹਨ । ਇਹ ਅਸਰ ਸਿਰਫ ਵਰਤੋਂ ਕਰਨ ਵਾਲੇ ਤੇ ਹੀ ਨਹੀਂ ਸਗੋਂ ਉਸ ਨਾਲ ਸੰਬੰਧਿਤ ਵਿਅਕਤੀਆਂ ਤੇ ਵੀ ਹੁੰਦੇ ਹਨ ।
  • ਇਲੈੱਕਟ੍ਰਾਨਿਕ ਮੀਡੀਆ ਜਿਵੇਂ-ਸਿਨੇਮਾ ਅਤੇ ਟੈਲੀਵਿਜ਼ਨ ਵਿਚ ਅਜਿਹੇ ਪ੍ਰੋਗਰਾਮ ਦੌਰਾਨ ਜਦੋਂ ਕੋਈ ਨਸ਼ਾ ਕਰਦਾ ਦਿਖਾਇਆ ਗਿਆ ਹੋਵੇ, ਵਿਧਾਨਿਕ ਚੇਤਾਵਨੀ ਪ੍ਰਦਰਸ਼ਿਤ ਕਰਨਾ ।
  • ਲੋਕਾਂ ਨਾਲ ਮਿਲਵਰਤਣ ਕਰਕੇ ਉਹਨਾਂ ਨੂੰ ਨਸ਼ਿਆਂ ਦੀ ਸਮੱਸਿਆ ਦੇ ਵਿਰੁੱਧ ਅਤਿ ਸੰਵੇਦਨਸ਼ੀਲ ਬਣਾਉਣਾ, ਜਿਵੇਂ ਨਸ਼ੇ ਦੀ ਵਰਤੋਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 13.
ਕਿਸੇ ਵਿਅਕਤੀ ਦੁਆਰਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸਭ ਤੋਂ ਆਮ ਅਸਿੱਧੇ ਤੌਰ ਤੇ ਪੈਣ ਵਾਲੇ ਮਾੜੇ ਸਰੀਰਕ ਪ੍ਰਭਾਵ ਕੀ ਹਨ ?
ਉੱਤਰ-
ਕਿਸੇ ਵਿਅਕਤੀ ਦੁਆਰਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸਭ ਤੋਂ ਆਮ ਅਸਿੱਧੇ ਤੌਰ ਤੇ ਪੈਣ ਵਾਲੇ ਮਾੜੇ ਸਰੀਰਕ ਪ੍ਰਭਾਵ ਹਨ :
1. ਸੰਚਾਰੀ ਰੋਗਾਂ ਦੇ ਹੋਣ ਦੀ ਸੰਭਾਵਨਾ ਵਿਚ ਵਾਧਾ (Increased Chances of Communicable Infection)-ਨਸ਼ਾ ਕਰਨ ਵਾਲਿਆਂ ਵਿਚ ਸੰਚਾਰੀ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ । ਇਹ ਉਹਨਾਂ ਨਸ਼ੇੜੀਆਂ ਵਿਚ ਵੱਧ ਹੁੰਦੀ ਹੈ ਜੋ ਸੂਈ ਲਾ ਕੇ ਨਸ਼ਾ ਕਰਦੇ ਹਨ । ਇਹ ਦਾ ਕਾਰਨ, ਇੱਕੋ ਸੂਈ ਅਤੇ ਸਰਿੰਜ਼ ਦਾ ਕਈ ਨਸ਼ੇੜੀਆਂ ਵਲੋਂ ਪ੍ਰਯੋਗ ਕਰਨਾ ਹੁੰਦਾ ਹੈ । ਕੁੱਝ ਆਮ ਸੰਚਾਰੀ ਰੋਗ ਹਨ ਏਡਜ਼, ਹੈਪੇਟਾਈਟੀਇਸ B ਅਤੇ C ਆਦਿ ।

2. ਕੌਮਾ ਅਤੇ ਮੌਤ (Coma and Deathਜੇ ਨਸ਼ੇੜੀ ਲੋੜ ਤੋਂ ਵੱਧ ਮਾਤਰਾ ਵਿਚ ਨਸ਼ਾ ਕਰ ਲੈਣ ਅਤੇ ਲੰਬੇ ਸਮੇਂ ਤੱਕ ਨਸ਼ੇ ਵਿਚ ਰਹਿਣ ਤਾਂ ਉਹ ਕੌਮਾ ਵਿਚ ਜਾ ਸਕਦੇ ਹਨ ਜਾਂ ਉਹਨਾਂ ਦੀ ਮੌਤ ਹੋ ਸਕਦੀ ਹੈ 1 ਡਰੱਗ ਦੀ ਦੁਰਵਰਤੋਂ ਦੇ ਕਾਰਨ ਨੌਜਵਾਨ ਮੁੰਡੇ-ਕੁੜੀਆਂ ਦਾ ਛੋਟੀ ਉਮਰੇ ਮਰਨਾ, ਪੂਰੇ ਪਰਿਵਾਰ, ਸਮਾਜ ਅਤੇ ਰਾਸ਼ਟਰ ਲਈ ਚਿੰਤਾ ਦਾ ਵਿਸ਼ਾ ਹੈ ।

ਪ੍ਰਸ਼ਨ 14.
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਤਿੰਨ ਸਭ ਤੋਂ ਵੱਧ ਆਮ ਸਮਾਜਿਕ ਪ੍ਰਭਾਵਾਂ ਬਾਰੇ ਚਰਚਾ ਕਰੋ ।
ਉੱਤਰ-
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਤਿੰਨ ਸਭ ਤੋਂ ਵੱਧ ਆਮ ਸਮਾਜਿਕ ਪ੍ਰਭਾਵ ਹਨ –
1. ਗੈਰ-ਕਾਨੂੰਨੀ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਵਾਧਾ (Increase in Illegal and Anti-social Activities)- ਅਜਿਹੇ ਸਮਾਜ ਜਿਨ੍ਹਾਂ ਵਿਚ ਨਸ਼ੇੜੀ ਵੱਧ ਹੁੰਦੇ ਹਨ ਉੱਥੇ ਜੂਆ ਖੇਡਣਾ, ਗੁੰਡਾਗਰਦੀ, ਲੜਕੀਆਂ ਨਾਲ ਛੇੜ-ਛਾੜ, ਬੱਚਿਆਂ ਨਾਲ ਛੇੜ-ਛਾੜ ਆਦਿ ਵਰਗੀਆਂ ਘਟਨਾਵਾਂ ਵੀ ਵੱਧ ਹੁੰਦੀਆਂ ਹਨ | ਅਪਹਰਨ ਅਤੇ ਹੋਰ ਗੈਰਕਾਨੂੰਨੀ ਗਤੀਵਿਧੀਆਂ ਜਿਨ੍ਹਾਂ ਕਾਰਨ ਘੱਟ ਸਮੇਂ ਵਿਚ ਵੱਧ ਪੈਸੇ ਕਮਾਏ ਜਾ ਸਕਦੇ ਹਨ ਇਸ ਲਈ ਸਮਾਜ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਵੱਧ ਹੁੰਦੀਆਂ ਹਨ । ਕਈ ਖਬਰਾਂ, ਰਿਪੋਰਟਾਂ ਅਤੇ ਸਧਾਰਨ ਅਵਲੋਕਨ ਇਸ ਤੱਥ ਦੀ ਪੁਸ਼ਟੀ ਕਰਦੀਆਂ ਹਨ ਕਿ ਇਹਨਾਂ ਗਤੀਵਿਧੀਆਂ ਵਿੱਚ ਜ਼ਿਆਦਾਤਰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਾਲੇ ਲੋਕ ਸ਼ਾਮਲ ਹੁੰਦੇ ਹਨ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

2. ਖੁਦਕੁਸ਼ੀਆਂ ਵਿਚ ਵਾਧਾ (Increase in Suicides) -ਨਸ਼ੇੜੀ ਜੋ ਨਸ਼ੇ ਪ੍ਰਤੀ ਸਹਿਣਸ਼ੀਲ ਹੋ ਜਾਂਦੇ ਹਨ ਅਤੇ ਨਸ਼ੇ ‘ਤੇ ਨਿਰਭਰ ਹੋ ਜਾਂਦੇ ਹਨ । ਉਹਨਾਂ ਵਿੱਚ ਖੁਦਕੁਸ਼ੀ ਕਰਨ ਦੀ ਪ੍ਰਵਿਰਤੀ ਵੱਧ ਹੁੰਦੀ ਹੈ । ‘ ਇਸ ਲਈ ਅਜਿਹੇ ਸਮਾਜ ਜਿਨ੍ਹਾਂ ਵਿੱਚ ਨਸ਼ੇ ‘ਤੇ ਨਿਰਭਰ ਨਸ਼ੇੜੀਆਂ ਦੀ ਗਿਣਤੀ ਵੱਧ ਹੁੰਦੀ ਹੈ ਉਹਨਾਂ ਸਮਾਜਾਂ ਵਿਚ ਖੁਦਕੁਸ਼ੀਆਂ ਕਰਨ ਦੀ ਪ੍ਰਵਿਰਤੀ ਵੀ ਵੱਧ ਹੁੰਦੀ ਹੈ । ਇਸ ਲਈ ਵਧੇਰੇ ਨਸ਼ੇੜੀਆਂ ਅਤੇ ਨਸ਼ੇ ‘ਤੇ ਨਿਰਭਰ ਲੋਕਾਂ ਵਾਲੇ ਸਮਾਜ ਵਿਚ ਖ਼ੁਦਕੁਸ਼ੀਆਂ ਦੀ ਗਿਣਤੀ ਵੀ ਵੱਧ ਹੁੰਦੀ ਹੈ । ਇਨ੍ਹਾਂ ਲੋਕਾਂ ਦੇ ਡਿਪਰੈਸ਼ਨ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ | ਕਈ ਵਾਰ ਉਹ ਆਪਣੇ ਆਪ ਨੂੰ ਅਜਿਹੇ ਹਾਲਾਤਾਂ ਵਿਚ ਪਾਂਦੇ ਹਨ, ਜਿਨ੍ਹਾਂ ਬਾਰੇ ਉਹ ਸੋਚਦੇ ਹਨ ਕਿ ਉਹ ਉਲਟਾਏ ਨਹੀਂ ਜਾ ਸਕਦੇ । ਉਹਨਾਂ ਲਈ ਅਜਿਹੀ ਤਰਸਯੋਗ ਜ਼ਿੰਦਗੀ ਦੀ ਸਮੱਸਿਆ ਨੂੰ ਖ਼ਤਮ ਕਰਨ ਦਾ ਇਕ ਆਸਾਨ ਤਰੀਕਾ ਹੁੰਦਾ ਹੈ ਕਿ ਉਹ ਆਤਮ ਹੱਤਿਆ ਕਰ ਲੈਣ ।

3. ਔਰਤਾਂ ਪ੍ਰਤੀ ਅਪਰਾਧਿਕ ਮਾਮਲਿਆਂ ਦਾ ਵਧਣਾ ਜਿਸ ਤਰ੍ਹਾਂ ਛੇੜ-ਛਾੜ, ਜਬਰਜਨਾਹ, ਜਿਸਮਫਰੋਸ਼ੀ ਆਦਿ (Higher rates of crimes against Women like Molestation, Rape, Prostitution etc.)-ਕਿਉਂਕਿ ਨਸ਼ੇ ਦੀ ਵਰਤੋਂ ਕਰਨ ਵਾਲੇ ਵਿਚ ਕੋਈ ਨੈਤਿਕਤਾ ਨਹੀਂ ਹੁੰਦੀ ਉਹਨਾਂ ਨੂੰ ਔਰਤਾਂ ਨਾਲ ਮਾੜਾ ਵਿਵਹਾਰ ਕਰਕੇ ਵਧੀਆ ਲੱਗਦਾ ਹੈ । ਉਹ ਔਰਤਾਂ ਨਾਲ ਛੇੜ-ਛਾੜ, ਜਬਰ-ਜਨਾਹ ਕਰਦੇ ਹਨ । ਇਸ ਲਈ ਅਜਿਹੇ ਸਮਾਜਾਂ ਵਿਚ ਔਰਤਾਂ ਪ੍ਰਤੀ ਅਪਰਾਧ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਕਿਸੇ ਵਿਅਕਤੀ ਦੁਆਰਾ ਨਸ਼ਾਖੋਰੀ ਦੇ ਆਮ ਕਾਰਨ ਕੀ ਹਨ ?
ਉੱਤਰ-
ਭੌਤਿਕ ਜਾਂ ਸਰੀਰਕ ਕਾਰਨ (Physical Causes)-ਨਸ਼ੇ ਦੀ ਦੁਰਵਰਤੋਂ ਦੇ ਕੁਝ ਆਮ ਭੌਤਿਕ ਜਾਂ ਸਰੀਰਕ ਸੰਬੰਧੀ ਕਾਰਨ ਹਨ

  • ਸਰੀਰਕ ਜਾਂ ਸਰੀਰ ਵਿਚ ਕਿਰਿਆਤਮਕ ਅਯੋਗਤਾ ।
  • ਹਲਕੀਆਂ ਤੇ ਤੇਜ਼ ਦਰਦਾਂ ।
  • ਘੱਟ ਨੀਂਦ ਜਾਂ ਨੀਂਦ ਪੈਟਰਨ ਵਿਚ ਗੜਬੜੀ ।
  • ਕਮਜ਼ੋਰ ਮੈਟਾਬੋਲੀਜ਼ਮ ਅਤੇ ਮਾੜਾ ਜੁੱਸਾ ।
  • ਰਕਤ ਦਬਾਓ ਵਿਚ ਬਦਲਾਓ ।

ਮਨੋਵਿਗਿਆਨਿਕ ਕਾਰਨ (Psychological Causes)-ਨਸ਼ੇ ਦੀ ਦੁਰਵਰਤੋਂ ਦੇ ਪੰਜ ਮਹੱਤਵਪੂਰਨ ਮਨੋਵਿਗਿਆਨਿਕ ਕਾਰਨ ਹਨ –

  1. ਤਣਾਓ ਤੋਂ ਛੁਟਕਾਰਾ ਜਾਂ ਉਦਾਸੀ ਨੂੰ ਖ਼ਤਮ ਕਰਨਾ ਜਾਂ ਬੋਰੀਅਤ ਖ਼ਤਮ ਕਰਨ ਲਈ ਜਾਂ ਬੇਚੈਨੀ ।..
  2. ਕਿੱਕ ਪ੍ਰਾਪਤ ਕਰਨ ਲਈ ਜਾਂ ਜਿਗਿਆਸਾ ਦੀ ਸੰਤੁਸ਼ਟੀ ਜਾਂ ਹਾਈ ਦਾ ਅਨੁਭਵ ਕਰਨਾ ।
  3. ਬੰਦਿਸ਼ਾਂ ਦੇ ਵਿਰੋਧ ਵਿਚ ਜਾਂ ਮਾਣ ਨਾ ਰਹਿਣਾ ।
  4. ਭਾਵਨਾਤਮਕ, ਯੌਨ ਜਾਂ ਸਰੀਰਕ ਸ਼ੋਸ਼ਣ ਦੇ ਵਿਰੋਧ ਵਿਚ ।
  5. ਉਪੇਖਿਅਤ ਹੋਣਾ ਜਾਂ ਘਰ ਵਿਚ ਅਫ਼ਰਾ-ਤਫ਼ਰੀ ਦਾ ਮਾਹੌਲ ਜਾਂ ਪਰੇਸ਼ਾਨੀ ਦਾ ਮੁਕਾਬਲਾ ਕਰਨ ਦਾ ਹੁਨਰ ਨਾ ਹੋਣਾ ਜਾਂ ਹੋਰਨਾਂ ਨਾਲ ਵਧੀਆ ਮਿਲਵਰਤਣ ਦੀ ਅਯੋਗਤਾ ।
  6. ਵਧੀਆ ਸਾਥੀਆਂ ਤੇ ਦੋਸਤਾਂ ਦੀ ਘਾਟ ਹੋਣਾ ਜਾਂ ਕੰਮ-ਕਾਜ ਵਿਚ ਮਾੜਾ ਪ੍ਰਦਰਸ਼ਨ ਜਾਂ ਕੰਮ-ਕਾਜ ਤੋਂ ਅਸੰਤੁਸ਼ਟੀ ਜਾਂ ਪੇਸ਼ੇ ਦਾ ਖੁੰਝਣਾ ।

ਸਮਾਜਿਕ ਕਾਰਕ – ਕੁੱਝ ਆਮ ਸਮਾਜਿਕ ਕਾਰਨ ਜੋ ਨਸ਼ੇ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੇ ਹਨ

  • ਸਮਾਜਿਕ ਅਵਿਵਸਥਾ ਜਾਂ ਸਮਾਜਿਕ ਤਜਰਬੇ ਦੀ ਘਾਟ ॥
  • ਸਮਾਜ ਵਿਚ ਪਛਾਣ ਨਾ ਹੋਣਾ ਜਾਂ ਸਮਾਜਿਕ ਮੁੱਲਾਂ ਨੂੰ ਚੁਣੌਤੀ ਦੇਣ ਲਈ ।
  • ਹਾਣੀਆਂ ਦਾ ਦਬਾਓ ਜਾਂ ਦੋਸਤਾਂ ਨਾਲ ਕਮਜ਼ੋਰ ਸੰਬੰਧ ।
  • ਕਮਜ਼ੋਰ ਪਰਿਵਾਰਿਕ ਸੰਬੰਧ ਜਾਂ ਗੁਆਂਢੀਆਂ ਨਾਲ ਮਾੜੇ ਸੰਬੰਧ ।
  • ਸਿੱਧੇ-ਸਰਲ ਦੋਸਤਾਂ ਦੀ ਅਣਹੋਂਦ ਜਾਂ ਭਟਕੇ ਹੋਏ ਦੋਸਤਾਂ ਦਾ ਸਾਥ ।
  • ਅਜਿਹੇ ਲੋਕਾਂ ਦੀ ਸੰਗਤ ਜੋ ਅਪਰਾਧਿਕ, ਗੈਰ-ਕਾਨੂੰਨੀ ਅਤੇ ਸਮਾਜ ਵਿਰੋਧੀ : ਗਤੀਵਿਧੀਆਂ ਵਿਚ ਸ਼ਾਮਿਲ ਹੁੰਦੇ ਹਨ ।
  • ਖ਼ੁਸ਼ਹਾਲੀ ।
  • ਭੀੜ ਦਾ ਡਰ ।
  • ਸਮਾਜਿਕ-ਭਾਵਨਾਤਮਕ ਸਮੱਸਿਆਵਾਂ ਜਾਂ ਸਮਾਜਿਕ-ਆਰਥਿਕ ਸਮੱਸਿਆਵਾਂ ਜਾਂ ਸਮਾਜਿਕ-ਸੰਸਕ੍ਰਿਤਕ ਪਰੰਪਰਾਵਾਂ ।

ਪ੍ਰਸ਼ਨ 2.
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਪ੍ਰਭਾਵਾਂ ਦੀ ਸੂਚੀ ਬਣਾਓ । . .
ਉੱਤਰ-
ਸਰੀਰਕ ਪ੍ਰਭਾਵ (Physiological Effects)-ਕੁੱਝ ਆਮ ਸਰੀਰਕ ਪ੍ਰਭਾਵ ਹੇਠਾਂ ਦਿੱਤੇ ਗਏ ਹਨ –

  1. ਦਿਮਾਗ਼ ਨੂੰ ਨੁਕਸਾਨ ਜਾਂ ਸੰਵੇਦਨਾਤਮਕ ਗੜਬੜ ।
  2. ਦਿਲ ਜਾਂ ਲਹੂ ਗੇੜ ਪ੍ਰਣਾਲੀ ਜਾਂ ਨਾਲ ਸੰਬੰਧਿਤ ਸਮੱਸਿਆਵਾਂ ।
  3. ਮੂਤਰ ਤਿਆਗ ਵਿਚ ਬਦਲਾਓ ਜਾਂ ਉਲਟੀ ਜਾਂ ਘਬਰਾਹਟ ਜਾਂ ਸਿਰ ਦਰਦ ।
  4. ਪੱਠਿਆਂ ਵਿਚ ਕਮਜ਼ੋਰੀ ਅਤੇ ਪੱਠਿਆਂ ਦੇ ਤਾਲਮੇਲ ਵਿਚ ਕਮੀ ।
  5. ਸਰੀਰ ਦੇ ਤਾਪਮਾਨ ਵਿਚ ਬਦਲਾਓ, ਭੁੱਖ ਨਾ ਲੱਗਣਾ ਅਤੇ ਭਾਰ ਘਟਣਾ, ਛਾਤੀ ਵਿਚ ਦਰਦ ।
  6. ਰੋਗਾਂ ਲਈ ਤਿਰੱਖਿਆ ਦਾ ਘੱਟ ਹੋਣਾ ।
  7. ਸਰੀਰਕ ਨਿਰਭਰਤਾ ।
  8. ਸੰਚਾਰੀ ਰੋਗਾਂ ਦੇ ਹੋਣ ਦੀ ਸੰਭਾਵਨਾ ਵਿਚ ਵਾਧਾ ।
  9. ਕੌਮਾ ਅਤੇ ਮੌਤ ।

ਮਨੋਵਿਗਿਆਨਿਕ ਪ੍ਰਭਾਵ (Psychological Effects)-ਕੁੱਝ ਆਮ ਮਨੋਵਿਗਿਆਨਿਕ ਪ੍ਰਭਾਵ ਹੇਠਾਂ ਦਿੱਤੇ ਗਏ ਹਨ –

  • ਬੇਚੈਨੀ, ਉਤੇਜਨਾ ।
  • ਦਿਮਾਗ਼ ਨੂੰ ਨੁਕਸਾਨ, ਸੰਵੇਦਨਾਤਮਕ ਗੜਬੜ, ਸੰਵੇਦਨਾਵਾਂ ਵਿਚ ਕਮੀ
  • ਹਮਲਾਵਰ ਤੇ ਹਿੰਸਕ ਵਿਵਹਾਰ
  • ਮਨੋਵਿਗਿਆਨਿਕ ਨਿਰਭਰਤਾ
  • ਭਾਵਨਾਤਮਕ ਤਕਲੀਫ਼
  • ਵਿਵਹਾਰਿਕ ਵਿਕਾਰ ਜਿਸ ਵਿਚ ਰੂੜੀਵਾਦੀ ਵਿਵਹਾਰ ਵੀ ਸ਼ਾਮਿਲ ਹੈ।
  • ਮਨੋਵੇਗੀ ਵਿਵਹਾਰ
  • ਤਣਾਅ ਦਾ ਮੁਕਾਬਲਾ ਕਰਨ ਦੀ ਅਯੋਗਤਾ
  • ਮਾਨਸਿਕ ਕਮਜ਼ੋਰੀ
  • ਰੋਣ ਦੀ ਆਦਤ
  • ਭਰਪੂਰ ਪਸੀਨਾ
  • ਨਸ਼ੇ ਦੀ ਸਹਿਣਸ਼ੀਲਤਾ
  • ਨਿਰਲਿਪਤਤਾ ਲੱਛਣ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਸਮਾਜਿਕ ਪ੍ਰਭਾਵ (Social Effects)-ਕੁੱਝ ਸਮਾਜਿਕ ਪ੍ਰਭਾਵ ਹੇਠ ਲਿਖੇ ਹਨ –

  1. ਅਨੈਤਿਕ ਫੈਸਲੇ (Immoral Judgement)
  2. ਅਪਰਾਧਿਕ ਗਤੀਵਿਧੀਆਂ (Criminal Activities)
  3. ਮਿਲਨਸਾਰਤਾ ਵਿਚ ਕਮੀ Reduced Sociability)
  4. ਵਖਰੇਵਾਂ (Isolation)
  5. ਹਿੰਸਾ ਵਿਚ ਵਾਧਾ (Increase in Violence)
  6. ਖੁਦਕੁਸ਼ੀਆਂ ਵਿਚ ਵਾਧਾ (Increase in Suicide)
  7. ਪਰਿਵਾਰ ਅਤੇ ਸਮਾਜ ਵਿਚ ਅਸ਼ਾਂਤੀ (Disturbance to Family and Society)
  8. ਗ਼ੈਰ-ਕਾਨੂੰਨੀ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਵਾਧਾ (Increase in illegal and anti-social activities)
  9. ਇਸਤਰੀਆਂ ਪ੍ਰਤੀ ਅਪਰਾਧਿਕ ਮਾਮਲਿਆਂ ਦਾ ਵਧਣਾ ਜਿਸ ਤਰ੍ਹਾਂ ਛੇੜ-ਛਾੜ, ਜਬਰਜਨਾਹ, ਜਿਸਮਫ਼ਰੋਸ਼ੀ ਆਦਿ (Higher rate of crimes against women like molestation, rape, prostitution etc.)
  10. ਜਿਸਮਫਰੋਸ਼ੀ ਵਿਚ ਵਾਧਾ (Increased Prostitution) ।

ਆਰਥਿਕ ਪ੍ਰਭਾਵ (Economic Effects) -ਕੁੱਝ ਆਮ ਆਰਥਿਕ ਪ੍ਰਭਾਵ ਹੇਠ ਲਿਖੇ ਹਨ

  • ਕਮਾਈ ਵਿਚ ਕਮੀ, ਕੰਮ-ਕਾਜ ਘੱਟਣਾ ਜਾਂ ਕੋਈ ਕੰਮ ਨਾ ਰਹਿਣਾ (Loss in income, lesser work or no work)
  • ਘੱਟ ਆਮਦਨੀ ਤੇ ਵਧ ਖ਼ਰਚਾ (Smaller eamings and Higher. Expenditure)
  • ਕੰਮ-ਕਾਜ ਵਿਚ ਮਾੜਾ ਪ੍ਰਦਰਸ਼ਨ (Poor work Performance)
  • ਸਿਹਤ ਸਮੱਸਿਆਵਾਂ ‘ਤੇ ਬਹੁਤਾ ਖ਼ਰਚਾ (Too much spending on health related Issues)
  • ਸਕਲ ਘਰੇਲੂ ਉਤਪਾਦ ਦਾ ਘਟਣਾ (Lesser GDP) ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

Punjab State Board PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ Important Questions, and Answers.

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਦਯੋਗਿਕ ਇਕਾਈਆਂ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨ ਦਾ ਨਾਂ ਦੱਸੋ ।
ਉੱਤਰ-
ਫੈਕਟਰੀ ਐਕਟ, 1948 ॥

ਪ੍ਰਸ਼ਨ 2.
‘‘ਦ ਵਰਕਰ ਐਕਟ’’ (The Worker Act) ਕਦੋਂ ਲਾਗੂ ਹੋਇਆ ?
ਉੱਤਰ-
15 ਅਪਰੈਲ, 1987 ।

ਪਸ਼ਨ 3.
‘‘ਦ ਮਾਈਨ ਐਕਟ’’ (The Mine Act) 1952 ਦਾ ਕੀ ਉਦੇਸ਼ ਹੈ ?
ਉੱਤਰ-
ਖਦਾਨ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤ ਦੀ ਦੇਖਭਾਲ।

ਪ੍ਰਸ਼ਨ 4.
ਦੋ ਜਲਨਸ਼ੀਲ ਵਾਂ ਦੇ ਨਾਂ ਦੱਸੋ ।
ਉੱਤਰ-
ਡਾਈਇਥਾਈਲ ਈਥਰ, ਪੈਟਰੋਲ, ਐਸੀਟੋਨ, ਪੈਟਰੋਲੀਅਮ ਗੈਸ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 5.
ਦੋ ਜਲਨਸ਼ੀਲ ਠੋਸ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਨਾਈਟਰੋ-ਸੈਲੂਲੋਸ, ਕੈਲਸ਼ੀਅਮ ਕਾਰਬਾਈਡ।

ਪ੍ਰਸ਼ਨ 6.
ਵਿਸ਼ਾਕਤ ਜਾਂ ਜ਼ਹਿਰੀਲੇ ਪਦਾਰਥਾਂ ਦਾ ਸਰੀਰ ਦੀ ਚਮੜੀ ਨਾਲ ਮਿਲਣ ‘ਤੇ ਕੀ ਅਸਰ ਹੋਵੇਗਾ ?
ਉੱਤਰ-
ਸਰੀਰ ਦੀ ਚਮੜੀ ਵਿਚ ਖਿੱਚ, ਜਖ਼ਮ ਜਾਂ ਫੋੜੇ।

ਪ੍ਰਸ਼ਨ 7.
ILO ਦਾ ਪੂਰਾ ਨਾਂ ਲਿਖੋ ।
ਉੱਤਰ-
ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (Intemational Labour Organisation) ।

ਪ੍ਰਸ਼ਨ 8.
ਮੁੱਢਲਾ ਇਲਾਜ (First Aid) ਕੌਣ ਕਰਦਾ ਹੈ ?
ਉੱਤਰ-
ਪੜਿਆ-ਲਿਖਿਆ ਸਹਾਇਕ ਹੀ ਮੁੱਢਲੀ ਸਹਾਇਤਾ ਜਾਂ ਇਲਾਜ ਕਰਦਾ ਹੈ।

ਪ੍ਰਸ਼ਨ 9.
ਆਪਾਤਕਾਲੀਨ ਹਾਲਤ ਦੀ ਸੂਚਨਾ ਕਿਹੜੇ ਢੰਗਾਂ ਰਾਹੀਂ ਦਿੱਤੀ ਜਾ ਸਕਦੀ ਹੈ ?
ਉੱਤਰ-
ਜਾਗਰੁਕ ਸਤਰ, ਅਖਬਾਰ, ਵਿਭਾਗਾਂ ਵਿਚ ਇਕੱਠੇ ਹੋ ਕੇ, ਨੋਟਿਸ ਬੋਰਡ ਅਤੇ ਘੋਸ਼ਣਾਵਾਂ ਦੁਆਰਾ।

ਪ੍ਰਸ਼ਨ 10.
ਮੁੱਢਲੀ ਸਹਾਇਤਾ ਵਾਲੇ ਬਕਸੇ ਵਿਚ ਕੀ ਹੋਣਾ ਚਾਹੀਦਾ ਹੈ ?
ਉੱਤਰ-
ਜ਼ਰੂਰੀ ਮਾਤਰਾ ਵਿਚ ਹੀ ਇਲਾਜ ਕਰਨ ਵਾਲਾ ਸਾਮਾਨ ਹੋਣਾ ਚਾਹੀਦਾ ਹੈ।

ਪ੍ਰਸ਼ਨ 11.
ਮੁੱਢਲੇ ਸਹਾਇਕ ਨੂੰ ਰੋਗ ਤੋਂ ਬਚਣ ਵਾਸਤੇ ਕੀ ਕਰਨਾ ਚਾਹੀਦਾ ਹੈ ?
ਉੱਤਰ-
ਮੁੱਢਲੇ ਸਹਾਇਕ ਨੂੰ ਰੋਗ ਤੋਂ ਬਚਣ ਵਾਸਤੇ ਦਸਤਾਨੇ ਪਾਉਣੇ ਚਾਹੀਦੇ ਹਨ।

ਪ੍ਰਸ਼ਨ 12.
1948 ਦੇ ਫੈਕਟਰੀ ਐਕਟ ਵਿਚ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਖ਼ਤਰਨਾਕ ਉਦਯੋਗਾਂ ਦੀ ਸੂਚੀ ਦਿੱਤੀ ਹੈ ?
ਉੱਤਰ-
29 ਉਦਯੋਗਾਂ ਦੀ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 13.
1948 ਦੇ ਫੈਕਟਰੀ ਐਕਟ ਵਿਚ ਆਖਿਰੀ ਸੰਸ਼ੋਧਨ ਕਦੋਂ ਕੀਤਾ ਗਿਆ ?
ਉੱਤਰ-
1987 ਵਿਚ।

ਪ੍ਰਸ਼ਨ 14.
1986 ਦੇ ਵਾਤਾਵਰਣ ਸੁਰੱਖਿਆ ਸੰਬੰਧੀ ਕਾਨੂੰਨ ਦੀ ਕਿਹੜੀ ਧਾਰਾ ਵਿਚ ਘਾਤਕ ਪਦਾਰਥਾਂ ਦੇ ਸਹੀ ਰੱਖ-ਰਖਾਵ ‘ਤੇ ਜ਼ੋਰ ਦਿੱਤਾ ਗਿਆ ?
ਉੱਤਰ-
ਧਾਰਾ 8 ਵਿਚ।

ਪ੍ਰਸ਼ਨ 15.
ਰਾਸ਼ਟਰੀ ਵਾਤਾਵਰਣ ਟ੍ਰਿਬਿਊਨਲ ਐਕਟ ਕਦੋਂ ਪਾਸ ਕੀਤਾ ਗਿਆ ?
ਉੱਤਰ-
1995 ਵਿਚ।

ਪ੍ਰਸ਼ਨ 16.
ਅੱਗ ਲੱਗਣ ਦੇ ਕੀ ਕਾਰਨ ਹੋ ਸਕਦੇ ਹਨ ?
ਉੱਤਰ-
ਬਿਜਲੀ ਦੀ ਸਪਲਾਈ ਵਿਚ ਕਰੰਟ, ਉਬਲਦੇ ਦ੍ਰਵ ਦੇ ਫੈਲਣ ਨਾਲ ਜਾਂ ਜਲਨ ਵਾਲੇ ਪਦਾਰਥਾਂ ਦੇ ਕਾਰਨ।

ਪ੍ਰਸ਼ਨ 17.
ਉਦਯੋਗਿਕ ਇਕਾਈਆਂ ਉੱਪਰ ਟੈਲੀਫੋਨ ਦੇ ਸਾਧਨਾਂ ਦੀ ਕੀ ਮਹੱਤਤਾ ਹੈ ?
ਉੱਤਰ-
ਉਦਯੋਗਿਕ ਇਕਾਈਆਂ ਉੱਪਰ ਟੈਲੀਫੋਨ ਦੇ ਸਾਧਨਾਂ ਦੀ ਵਰਤੋਂ ਐਮਰਜੈਂਸੀ ਦੀ ਹਾਲਤ ਦੇ ਦੌਰਾਨ ਮੁੱਢਲੀ ਸਹਾਇਤਾ ਲਈ ਉਸ ਵਿਭਾਗ ਨਾਲ ਸੰਬੰਧ ਬਣਾਉਣ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 18.
ਪ੍ਰਬੰਧਕ ਦੀ ਪਹਿਲੀ ਜ਼ਿੰਮੇਵਾਰੀ ਕੀ ਹੈ ?
ਉੱਤਰ-
ਮੁੱਢਲੀ ਸਹਾਇਤਾ ਦਾ ਪ੍ਰਬੰਧ ਕਰਨਾ ਇਕ ਪ੍ਰਬੰਧਕ ਦੀ ਪਹਿਲੀ ਜ਼ਿੰਮੇਵਾਰੀ ਹੈ।

ਪ੍ਰਸ਼ਨ 19.
ਰਾਸ਼ਟਰੀ ਸੁਰੱਖਿਆ ਪਰਿਸ਼ਦ ਦਾ ਨਿਰਮਾਣ ਕਿਉਂ ਕੀਤਾ ਗਿਆ ?
ਉੱਤਰ-
ਰਾਸ਼ਟਰੀ ਸੁਰੱਖਿਆ ਪਰਿਸ਼ਦ ਦਾ ਨਿਰਮਾਣ ਕਰਮਚਾਰੀਆਂ ਦੀ ਪੂਰੀ ਸੁਰੱਖਿਆ ਦੇ ਲਈ, ਮਨੁੱਖੀ ਪੀੜਾ ਨੂੰ ਘੱਟ ਕਰਨ ਲਈ, ਕੰਮ ਦੇ ਦੌਰਾਨ ਦੁਰਘਟਨਾਵਾਂ ਨੂੰ ਰੋਕਣ ਲਈ ਅਤੇ ਖ਼ਤਰੇ ਨੂੰ ਘੱਟ ਕਰਨ ਲਈ ਕੀਤਾ ਗਿਆ।

ਪ੍ਰਸ਼ਨ 20.
ਵਾਤਾਵਰਣ ਕਾਨੂੰਨ ਨੂੰ ਕਿਸ ਦੀ ਮਦਦ ਨਾਲ ਲਾਗੂ ਕੀਤਾ ਗਿਆ ਹੈ ?
ਉੱਤਰ-
ਕੇਂਦਰੀ ਅਤੇ ਰਾਜ ਪ੍ਰਦੂਸ਼ਣ ਨਿਯੰਤਰਨ ਬੋਰਡ।

ਪ੍ਰਸ਼ਨ 21.
ਵਾਤਾਵਰਣ ਸੁਰੱਖਿਆ ਐਕਟ (Environment Protection Act) ਕਦੋਂ ਤੋਂ ਲਾਗੂ ਹੋਇਆ ?
ਉੱਤਰ-
ਇਹ ਐਕਟ 1986 ਨੂੰ ਲਾਗੂ ਹੋਇਆ ।

ਪ੍ਰਸ਼ਨ 22.
ਫੈਕਟਰੀ ਐਕਟ 1948 Factory Act, 1948) ਦੇ ਘੇਰੇ ਹੇਠ ਉਦਯੋਗਾਂ ਦੀ ਸੰਖਿਆ ਕਿੰਨੀ ਹੈ ?
ਉੱਤਰ-
ਇਹ ਸੰਖਿਆ 29 ਹੈ ।

ਪ੍ਰਸ਼ਨ 23.
ਰਾਸ਼ਟਰੀ ਸੁਰੱਖਿਆ ਦਿਵਸ (National Safety Day) ਕਦੋਂ ਮਨਾਉਂਦੇ ਹਨ ?
ਉੱਤਰ-
ਇਹ ਦਿਵਸ 4 ਮਾਰਚ ਨੂੰ ਮਨਾਇਆ ਜਾਂਦਾ ਹੈ ।

ਪ੍ਰਸ਼ਨ 24.
ਰਾਸ਼ਟਰ ਸੁਰੱਖਿਆ ਦਿਵਸ ਕੀ ਦਰਸਾਉਂਦਾ ਹੈ ?
ਉੱਤਰ-
ਇਹ ਦਿਵਸ ਰਾਸ਼ਟਰੀ ਸੁਰੱਖਿਆ ਕੌਂਸਲ (National Security Day) ਦੇ ਸਥਾਪਨਾ ਦਿਵਸ ਨੂੰ ਦਰਸਾਉਂਦਾ ਹੈ ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 25.
ਅੱਗ ਫੜਣ ਵਾਲੀਆਂ ਗੈਸਾਂ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਜਿਹੜੀਆਂ ਗੈਸਾਂ ਨੂੰ ਨਿਪੀੜਿਆ ਜਾ ਸਕਦਾ ਹੋਵੇ, ਤਰਲ ਵਿਚ ਬਦਲਿਆ ਜਾ ਸਕਦਾ ਹੋਵੇ ਜਾਂ ਦਬਾਉ ਹੇਠ ਪਾਣੀ ਵਿਚ ਘੋਲਿਆ ਜਾ ਸਕੇ, ਉਹਨਾਂ ਗੈਸਾਂ ਨੂੰ ਜਲਣਸ਼ੀਲ ਗੈਸਾਂ ਆਖਦੇ ਹਨ ।

ਪ੍ਰਸ਼ਨ 26.
ਕੁੱਝ ਠੋਸ ਜਲਣਸ਼ੀਲ (Flammable) ਤਰਲ ਪਦਾਰਥਾਂ ਦੇ ਨਾਮ ਦੱਸੋ !
ਉੱਤਰ-
ਇਥਾਈਲ ਈਥਰ, ਐਲਕੋਹਲ, ਪੈਟਰੋਲ , ਮਿੱਟੀ ਦਾ ਤੇਲ ਅਤੇ ਡੀਜ਼ਲ ਆਦਿ ।

ਪ੍ਰਸ਼ਨ 27.
ਕੁਝ ਠੋਸ ਜਲਣਸ਼ੀਲ ਪਦਾਰਥਾਂ ਦੇ ਨਾਮ ਲਿਖੋ ।
ਉੱਤਰ-
ਫਾਸਫੋਰਸ, ਐਲੂਮੀਨੀਅਮ, ਮਾਚਸ ਅਤੇ ਨਾਈਟ੍ਰੋਸੈਲੂਲੋਜ਼ ।

ਪ੍ਰਸ਼ਨ 28.
TNT ਦਾ ਪੂਰਾ ਨਾਮ ਲਿਖੋ ।
ਉੱਤਰ-
Trinitrotoluene.

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
‘ਦ ਫੈਕਟਰੀ ਐਕਟ’ (The Factory Act) ਦਾ ਉਦੇਸ਼ ਕੀ ਹੈ ?
ਉੱਤਰ-
ਦ ਫੈਕਟਰੀ ਐਕਟ ਨਾਲ ਕਰਮਚਾਰੀਆਂ ਦੀ ਸੁਰੱਖਿਆ, ਸਿਹਤ ਅਤੇ ਕਲਿਆਣ ਨਾਲ ਸੰਬੰਧਿਤ ਕਈ ਪੜਾਵਾਂ ਨੂੰ ਨਿਯਮਿਤ ਅਤੇ ਨਿਸ਼ਚਿਤ ਬਣਾਇਆ ਗਿਆ ਹੈ। ਇਹ ਕਾਨੂੰਨ ਕਾਰਖਾਨਿਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਉਦਯੋਗਿਕ ਅਤੇ ਕਿੱਤੇ ਦੇ ਖ਼ਤਰੇ ਤੋਂ ਸੁਰੱਖਿਅਤ ਰਹਿਣ ਲਈ ਪ੍ਰਬੰਧਕ ਦੀ ਜ਼ਿੰਮੇਵਾਰੀ ਤੈਅ ਕਰਨ ਵਾਲਾ ਕਾਨੂੰਨ ਹੈ।

ਪ੍ਰਸ਼ਨ 2.
“ਦ ਮਾਈਨ ਐਕਟ (The Mine Act) 1952 ਵਿਚ ਕਿਹੜੇ ਕਾਨੂੰਨ ਦਿੱਤੇ ਗਏ ਹਨ ?
ਉੱਤਰ-
‘ਦ ਮਾਈਨ ਐਕਟ” ਦੇ ਅਧੀਨ ਅੱਗੇ ਲਿਖੇ ਕਾਨੂੰਨ ਦਿੱਤੇ ਹਨ –

  • ਘਾਤਕ ਦੁਰਘਟਨਾਵਾਂ ਦੀ ਜਾਂਚ ।
  • ਅਨੁਦਾਨ ਨੂੰ ਕਾਨੂੰਨੀ ਇਜ਼ਾਜਤ !
  • ਖਦਾਨ ਸੁਰੱਖਿਆ ਯੰਤਰਾਂ, ਉਪਕਰਨਾਂ ਅਤੇ ਸਮਾਨ ਦੀ ਮਨਜ਼ੂਰੀ।

ਪ੍ਰਸ਼ਨ 3.
ਜਨ ਉੱਤਰਦਾਇਤਵ ਬੀਮਾ ਐਕਟ (Public Liability Insurance Act) ਦੀ ਕੀ ਮਹੱਤਤਾ ਹੈ ?
ਉੱਤਰ-
ਇਹ ਐਕਟ ਕਰਮਚਾਰੀਆਂ ਨੂੰ ਬੀਮੇ ਦੀ ਸੁਵਿਧਾ ਦੇਣ ਲਈ ਬਣਾਇਆ ਹੈ। ਜ਼ਹਿਰੀਲੇ ਅਤੇ ਘਾਤਕ ਪਦਾਰਥਾਂ ਨਾਲ ਕੰਮ ਕਰਦੇ ਸਮੇਂ ਹੋਏ ਦੁਰਘਟਨਾ ਗ੍ਰਸਤ ਕਰਮਚਾਰੀਆਂ ਨੂੰ ਤੁਰੰਤ ਸਹਾਇਤਾ ਮਿਲਣੀ ਚਾਹੀਦੀ ਹੈ। ਇਸ ਕਾਨੂੰਨ ਦੇ ਅਨੁਸਾਰ ਇਹ ਹਿਦਾਇਤ ਦਿੱਤੀ ਗਈ ਹੈ ਕਿ ਸਾਰੇ ਕਰਮਚਾਰੀਆਂ ਨੂੰ ਬੀਮਾ ਕਰਵਾਉਣਾ ਚਾਹੀਦਾ ਹੈ ਅਤੇ ਰਸਾਇਣ ਦੁਰਘਟਨਾ ਨਾਲ ਪੀੜਤ ਨੂੰ ਤੁਰੰਤ ਭੁਗਤਾਨ ਸੁਨਿਸ਼ਚਿਤ ਕਰਨ ਵਾਸਤੇ ਵਾਤਾਵਰਣ ਰਾਹਤ ਕੋਸ਼ ਵਿਚ ਧਨ ਰਾਸ਼ੀ ਜਮਾਂ ਕਰਾਉਣੀ ਚਾਹੀਦੀ ਹੈ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 4.
ਉਦਯੋਗਿਕ ਦੁਰਘਟਨਾ ਸੰਬੰਧੀ ਕਾਨੂੰਨ ਹੋਣ ਦੇ ਬਾਵਜੂਦ ਵੀ ਭਾਰਤ ਵਿਚ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਜ਼ਿਆਦਾ ਹੁੰਦੀਆਂ ਹਨ, ਕਿਉਂ ?
ਉੱਤਰ-
ਇਹਨਾਂ ਦੁਰਘਟਨਾਵਾਂ ਦੇ ਕਾਰਨ ਹੇਠ ਲਿਖੇ ਹਨ

  1. ਇਨ੍ਹਾਂ ਕਾਨੂੰਨਾਂ ਨੂੰ ਠੀਕ ਤਰ੍ਹਾਂ ਲਾਗੂ ਨਹੀਂ ਕੀਤਾ ਜਾਂਦਾ।
  2. ਨਿਯਮਾਂ ਨੂੰ ਤੋੜਨ ਤੇ ਜੁਰਮਾਨਾ ਬਹੁਤ ਘੱਟ ਹੈ।
  3. ਜਾਂਚ ਕਰਨ ਵਾਸਤੇ ਫੈਕਟਰੀ ਵਿਚ ਜਾਂਚ-ਪੜਤਾਲ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ।
  4. ਭਿਸ਼ਟਾਚਾਰ ਵੀ ਇਸਦਾ ਮੁੱਖ ਕਾਰਨ ਹੈ।

ਪ੍ਰਸ਼ਨ 5.
‘‘ਆਪਾਤ ਪ੍ਰਬੰਧਨ ਯੋਜਨਾ’ (Emergency Management Plan) ਦੇ ਤਹਿਤ ਕਿਹੜੇ ਖੇਤਰ ਆਉਂਦੇ ਹਨ ?
ਉੱਤਰ-

  • ਬਚਾਅ ਲਈ ਕੰਮ।
  • ਨਜ਼ਦੀਕੀ ਹਸਪਤਾਲ ਵਿਚ ਜਾਣ ਦਾ ਪ੍ਰਬੰਧ।
  • ਅੱਗ, ਗੈਸ ਅਤੇ ਪਾਣੀ ਉੱਪਰ ਕਾਬੂ
  • ਰਿਸ਼ਤੇਦਾਰਾਂ ਨਾਲ ਮੇਲ।
  • ਪ੍ਰਬੰਧਨ ਪ੍ਰਣਾਲੀ।
  • ਸੁਰੱਖਿਆ।

ਪ੍ਰਸ਼ਨ 6.
ਮਾਲਕ (Employer) ਦੇ ਕੰਮਾਂ ਦੀ ਸੂਚੀ ਬਣਾਉ !
ਉੱਤਰ-

  1. ਮੁੱਢਲੀ ਸਹਾਇਤਾ ਦੇਣੀ।
  2. ਮੁੱਢਲੇ ਸਹਾਇਕ ਦੀ ਚੋਣ ਕਰਨੀ।
  3. ਕਰਮਚਾਰੀਆਂ ਨੂੰ ਅਲੱਗ-ਅਲੱਗ ਕੰਮ ਦੇਣਾ।

ਪ੍ਰਸ਼ਨ 7.
ਸਾਧਾਰਨ ਸਥਿਤੀ ਵਿਚ ਮੁੱਢਲੇ ਸਹਾਇਕ ਦੇ ਕੀ ਕੰਮ ਹਨ ?
ਉੱਤਰ-
ਇਸਦੇ ਦੌਰਾਨ ਮੁੱਢਲੇ ਸਹਾਇਕ ਦੇ ਅੱਗੇ ਲਿਖੇ ਕੰਮ ਹਨ

  • ਦੁਰਘਟਨਾ ਜਾਂ ਬਿਮਾਰੀ ਨਾਲ ਸੰਬੰਧਿਤ ਖੇਤਰਾਂ ਦੀ ਪਹਿਚਾਣ ਕਰਨੀ।
  • ਸੁਰੱਖਿਆ ਉਪਾਅ ਕਰਨੇ।
  • ਉਨ੍ਹਾਂ ਖੇਤਰਾਂ ਦੀ ਪਹਿਚਾਣ ਕਰਨੀ ਜਿੱਥੇ ਸੁਰੱਖਿਆ ਦੀ ਜ਼ਿਆਦਾ ਜ਼ਰੂਰਤ ਹੋਵੇ।
  • ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤ ਸੰਬੰਧੀ ਕੈਂਪ ਲਾਉਣੇ।

ਪ੍ਰਸ਼ਨ 8.
ਮੁੱਢਲੀ ਸਹਾਇਤਾ ਬਕਸੇ (First aid box) ’ਤੇ ਨੋਟ ਲਿਖੋ ।
ਉੱਤਰ-
ਮੁੱਢਲੀ ਸਹਾਇਤਾ ਬਕਸਾ ਦੁਰਘਟਨਾ ਦੇ ਸਮੇਂ ਮੁੱਢਲੀ ਸਹਾਇਤਾ ਦੇਣ ਲਈ ਜ਼ਰੂਰੀ ਸਮਾਨ ਵਿਚੋਂ ਇਕ ਹੈ। ਇਹ ਕਿਸੇ ਕੰਮ ਕਰਨ ਵਾਲੀ ਥਾਂ ਅਤੇ ਉਦਯੋਗ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਇਸ ਬਕਸੇ ਵਿਚ ਜ਼ਰੂਰੀ ਮਾਤਰਾ ਵਿਚ ਇਲਾਜ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ। ਪੁਰਾਣੀਆਂ ਅਤੇ ਖਰਾਬ ਹੋਈਆਂ ਚੀਜ਼ਾਂ ਇਸ ਵਿਚੋਂ ਕੱਢ ਲੈਣੀਆਂ ਚਾਹੀਦੀਆਂ ਹਨ। ਇਸਨੂੰ ਛੇਤੀ ਲੱਭ ਜਾਣ ਵਾਲੀ ਥਾਂ ‘ਤੇ ਰੱਖਣਾ ਚਾਹੀਦਾ ਹੈ।

(ਇ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਰਾਸ਼ਟਰੀ ਸੁਰੱਖਿਆ ਪਰਿਸ਼ਦ (National Safety Council) ਦੀ ਸਥਾਪਨਾ ਕਦੋਂ ਅਤੇ ਕਿਉਂ ਕੀਤੀ ਗਈ ਅਤੇ ਇਸਦੇ ਕੰਮ ਲਿਖੋ ।
ਉੱਤਰ-
ਕਰਮਚਾਰੀ ਮੰਤਰਾਲੇ ਦੁਆਰਾ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਸਥਾਪਨਾ 1966 ਵਿਚ ਕੀਤੀ ਗਈ। ਇਸਦਾ ਮੁੱਖ ਉਦੇਸ਼ ਕਰਮਚਾਰੀਆਂ ਦੀ ਪੂਰੀ ਸੁਰੱਖਿਆ, ਮਨੁੱਖੀ ਪੀੜਾਂ ਨੂੰ ਘਟਾਉਣਾ, ਕੰਮ ਕਰਨ ਵਾਲੀ ਥਾਂ ‘ਤੇ ਹੋਈ ਦੁਰਘਟਨਾ ਅਤੇ ਖ਼ਤਰੇ ਨੂੰ ਘੱਟ ਕਰਨਾ ਹੈ। ਇਸ ਪਰਿਸ਼ਦ ਦੁਆਰਾ ਪ੍ਰਬੰਧਕ ਅਤੇ ਕਰਮਚਾਰੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਨ ਦਿੱਤੇ ਜਾਂਦੇ ਹਨ ਅਤੇ ਕੈਂਪ ਲਾਏ ਜਾਂਦੇ ਹਨ।

ਪ੍ਰਸ਼ਨ 2.
ਮੁੱਢਲੀ ਸਹਾਇਤਾ ਸੇਵਾਵਾਂ ਦੇ ਨਿਯੋਜਨ ਜਾਂ ਪ੍ਰਬੰਧਨ ਤੇ ਟਿੱਪਣੀ ਕਰੋ ।
ਉੱਤਰ-
ਦੁਰਘਟਨਾ ਰੋਕਣ ਲਈ ਨਿਯੋਜਨ ਸੁਰੱਖਿਆ ਪ੍ਰਬੰਧਨ ਇਕ ਮਹੱਤਵਪੂਰਨ ਪ੍ਰਣਾਲੀ ਹੈ। ਆਪਾਤ ਪ੍ਰਬੰਧਨ ਯੋਜਨਾ ਦੇ ਹੇਠਾਂ ਇਹ ਖੇਤਰ ਆਉਂਦੇ ਹਨ- ਬਚਾਉ ਦਾ ਕੰਮ, ਖ਼ਾਲੀ ਕਰਾਉਣ ਦਾ ਕੰਮ, ਨਜ਼ਦੀਕੀ ਹਸਪਤਾਲ ਵਿਚ ਲੈ ਜਾਣਾ, ਅੱਗ, ਗੈਸ ਅਤੇ ਜਲ ਪਾਣੀ) ਤੇ ਕਾਬੂ, ਰਿਸ਼ਤੇਦਾਰਾਂ ਨਾਲ ਮੇਲ, ਪ੍ਰਬੰਧਨ ਪ੍ਰਣਾਲੀ ਸੁਰੱਖਿਆ। ਨਿਯੋਜਨ ਦਾ ਮਹੱਤਵਪੂਰਨ ਕੰਮ ਪ੍ਰਬੰਧਕ ਅਤੇ ਕਰਮਚਾਰੀਆਂ ਦੇ ਵਿਚ ਆਪਾਤਕਾਲੀਨ ਅਤੇ ਵਿਕਸਿਤ ਮੁੱਢਲੀ ਸਹਾਇਤਾ ਦੀਆਂ ਸੁਵਿਧਾਵਾਂ ਬਾਰੇ ਸਲਾਹ ਕਰਨੀ । ਪ੍ਰਬੰਧਕ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਹੀ ਇਹਨਾਂ ਸੇਵਾਵਾਂ ਨੂੰ ਸਮਝਣ ਵਿਚ ਮਦਦ ਮਿਲਦੀ ਹੈ। ਪ੍ਰਬੰਧਕ ਨੂੰ ਖ਼ਤਰੇ ਦੀ ਪਹਿਚਾਣ ਹੋਣਾ ਵੀ ਜ਼ਰੂਰੀ ਹੈ, ਇਸ ਨਾਲ ਆਉਣ ਵਾਲੀਆਂ ਦੁਰਘਟਨਾਵਾਂ ਨੂੰ ਟਾਲਿਆ ਜਾ ਸਕਦਾ ਹੈ। ਇਸ ਪ੍ਰਣਾਲੀ ਵਿਚ ਕੰਮ ਕਰਨ ਵਾਲਿਆਂ ਸ਼ਾਰਿਆਂ ਕਰਮਚਾਰੀਆਂ ਨੂੰ ਸੂਚਨਾ ਅਤੇ ਨਿਰਦੇਸ਼ਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 3.
ਮੁੱਢਲੀ ਸਹਾਇਤਾ ਕਮਰੇ (First Aid Room) ‘ਤੇ ਟਿੱਪਣੀ ਕਰੋ ।
ਉੱਤਰ-
ਇਸਨੂੰ ਹੇਠ ਲਿਖੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ

  • ਇਹ ਕਮਰਾ ਇਕ ਯੋਗ ਮੁੱਢਲੇ ਸਹਾਇਕ ਦੇ ਕਾਬੂ ਵਿਚ ਹੋਣਾ ਚਾਹੀਦਾ ਹੈ।
  • ਮੁੱਢਲੀ ਸਹਾਇਤਾ ਵਾਲਾ ਕਮਰਾ ਹਵਾਦਾਰ ਅਤੇ ਪੁਰੀ ਰੋਸ਼ਨੀ ਵਾਲਾ ਹੋਣਾ ਚਾਹੀਦਾ ਹੈ।
  • ਇਸ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ।
  • ਇਸ ਵਿਚ ਲੋੜੀਂਦਾ ਸਾਮਾਨ, ਸਟਰੇਚਰ, ਪਹੀਆ ਕੁਰਸੀ ਅਤੇ ਬਿਸਤਰ ਆਦਿ ਹੋਣਾ ਚਾਹੀਦਾ ਹੈ।
  • ਇਹ ਕਮਰਾ ਅਜਿਹੀ ਜਗ੍ਹਾ ਤੇ ਹੋਵੇ ਕਿ ਜਿੱਥੋਂ ਜ਼ਖ਼ਮੀ ਕਰਮਚਾਰੀਆਂ ਨੂੰ ਆਸਾਨੀ ਨਾਲ ਹਸਪਤਾਲ ਪਹੁੰਚਾਇਆ ਜਾ ਸਕੇ।

ਇਹ ਕਮਰਾ ਕਾਫ਼ੀ ਵਿਸ਼ਾਲ ਹੋਣਾ ਚਾਹੀਦਾ ਹੈ, ਅਤੇ ਇਸ ਵਿਚ ਜ਼ਖਮੀ ਹੋਏ ਕਰਮਚਾਰੀ ਦਾ ਨਿਰੀਖਣ ਕਰਨ ਵਿਚ ਕਿਸੇ ਪ੍ਰਕਾਰ ਦੀ ਰੁਕਾਵਟ ਨਾ ਪੈਦਾ ਹੋ ਸਕੇ ਅਤੇ ਦੇਖ-ਭਾਲ ਕਰਨ ਵਾਲਿਆਂ ਦੇ ਤੁਰਨ-ਫਿਰਨ ਵਿਚ ਕਿਸੇ ਪ੍ਰਕਾਰ ਦੀ ਰੁਕਾਵਟ ਨਾ ਆਵੇ ।

ਪ੍ਰਸ਼ਨ 4.
ਜਨ ਉਤਰਦਾਇਵਤ ਬੀਮਾ ਐਕਟ 1991 (Public Liability Insurance Act 1991) ਕਦੋਂ ਲਾਗੂ ਕੀਤਾ ਗਿਆ ?
ਉੱਤਰ-
ਇਹ ਐਕਟ ਜਿਹੜਾ 1991 ਨੂੰ ਲਾਗੂ ਕੀਤਾ ਗਿਆ ਇਸ ਐਕਟ ਦਾ ਮੁੱਖ ਉਦੇਸ਼ ਖ਼ਤਰਾ ਭਰਪੂਰ ਉਦਯੋਗਾਂ ਵਿੱਚ ਕੰਮ ਕਰਨ ਵਾਲਿਆਂ ਦੇ ਲਈ ਬੀਮੇ ਦੀ ਸਹੂਲਤ ਪ੍ਰਦਾਨ ਕਰਨਾ ਹੈ । ਇਸ ਐਕਟ ਵਿੱਚ ਰਸਾਇਣਿਕ ਕਾਰਖ਼ਾਨਿਆਂ ਵਿਚ ਕੰਮ ਕਰਨ ਵਾਲਿਆਂ ਲਈ ਵਧੇਰੇ ਵਿਸ਼ੇਸ਼ਤਾ ਰੱਖਦਾ ਹੈ । ਇਸ ਐਕਟ ਦੇ ਅਧੀਨ ਕਾਮਿਆਂ ਦੇ ਲਈ ਬੀਮਾ ਕਰਾਉਣਾ ਜ਼ਰੂਰੀ ਹੈ ਅਤੇ ਬੀਮੇ ਦੀ ਰਕਮ ਦੇ ਬਰਾਬਰ ਦੀ ਰਕਮ ਉਦਯੋਗਾਂ ਦੇ ਮਾਲਕਾਂ ਨੂੰ ਵਾਤਾਵਰਣ ਰਲੀਫ਼ ਸਹਾਇਤਾ ਫੰਡ (Environment Relief Fund) ਵਿੱਚ ਜਮਾ ਕਰਾਉਣੀ ਹੋਵੇਗੀ, ਤਾਂ ਜੋ ਹਾਦਸਾ ਗ੍ਰਸਤ ਹੋਏ ਕਾਮੇ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਾਈ ਜਾ ਸਕੇ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਮੁੱਢਲੇ ਸਹਾਇਕ ਦੀ ਸੁਰੱਖਿਆ ਅਤੇ ਸਿਖਲਾਈ ‘ਤੇ ਟਿੱਪਣੀ ਕਰੋ ।
ਉੱਤਰ-
ਮੁੱਢਲਾ ਸਹਾਇਕ ਤੁਰੰਤ ਇਲਾਜ ਕਰਨ ਵਿਚ ਸਹਾਇਕ ਹੁੰਦਾ ਹੈ। ਇਲਾਜ ਕਰਨ ਸਮੇਂ ਉਸਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਮੁੱਢਲੇ ਸਹਾਇਕ ਦੀ ਸੁਰੱਖਿਆ ਅਤੇ ਸਿਖਲਾਈ ਬਹੁਤ ਜ਼ਰੂਰੀ ਹੈ।

ਮੁੱਢਲੇ ਸਹਾਇਕ ਦੀ ਸੁਰੱਖਿਆ (Protection of first-aider)-ਮੁੱਢਲੇ ਸਹਾਇਕ ਨੂੰ ਇਲਾਜ ਕਰਦੇ ਸਮੇਂ ਕਈ ਦੁਰਘਟਨਾਵਾਂ ਅਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿਚ ਹੈਪਾਟਾਈਟਸ, ਹਰਪੀਸ, ਐੱਚ. ਆਈ. ਵੀ. ਮੁੱਖ ਹਨ। ਇਨ੍ਹਾਂ ਤੋਂ ਇਲਾਵਾ ਆਪਣੀ ਸੁਰੱਖਿਆ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਸਨੂੰ ਕੰਮ ਕਰਨ ਵੇਲੇ ਦਸਤਾਨੇ ਪਾਉਣੇ ਚਾਹੀਦੇ ਹਨ। ਖ਼ੂਨ ਅਤੇ ਸਰੀਰ ਦੇ ਹੋਰ ਪਦਾਰਥਾਂ ਨੂੰ ਜਾਂਚ ਕਰਨ ਲਈ ਸਾਵਧਾਨੀ ਵਰਤਨੀ ਚਾਹੀਦੀ ਹੈ।

ਮੁੱਢਲੇ ਸਹਾਇਕ ਦੀ ਸਿਖਲਾਈ (Training of first-aider)-ਮੁੱਢਲੇ ਸਹਾਇਕ ਨੂੰ ਮੁੱਢਲੇ ਇਲਾਜ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਸਨੂੰ ਕੰਮ ਕਰਨ ਵਾਲੀ ਜਗਾ ਜਾਂ ਕਾਰਖ਼ਾਨੇ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੀ ਸਿਖਲਾਈ ਹੋਣੀ ਚਾਹੀਦੀ ਹੈ। ਮੁੱਢਲੇ ਸਹਾਇਕ ਨੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਸਿਖਲਾਈ ਲਈ ਹੋਣੀ ਚਾਹੀਦੀ ਹੈ।

ਸਿਖਲਾਈ ਦੇ ਦੌਰਾਨ ਸਹਾਇਕ ਨੂੰ ਹੇਠਾਂ ਦਿੱਤੀਆਂ ਜਾਣਕਾਰੀਆਂ ਲੈਣੀਆਂ ਚਾਹੀਦੀਆਂ ਹਨ-

  • ਹੱਡੀ ਟੁੱਟਣ ਦੇ ਸਮੇਂ ਕੀਤਾ ਜਾਣ ਵਾਲਾ ਇਲਾਜ।
  • ਅੰਗ ਵਿਸ਼ੇਦਨ ਪ੍ਰਹਾਰ ਦੇ ਸਮੇਂ ਕੀਤਾ ਜਾਣ ਵਾਲਾ ਇਲਾਜ।
  • ਸਦਮਾ, ਦਮ ਘੁਟਣ ਦਾ ਇਲਾਜ।
  • ਸੱਟ ਲੱਗਣਾ, ਖਿੱਚ ਅਤੇ ਮੋਚ ਦਾ ਇਲਾਜ
  • ਬਿਜਲੀ ਦੇ ਕਰੰਟ ਦੇ ਸਦਮੇ ਦੇ ਸਮੇਂ ਕੀਤਾ ਜਾਣ ਵਾਲਾ ਇਲਾਜ।
  • ਜ਼ਹਿਰੀਲੇ ਜਾਨਵਰ ਦੇ ਕੱਟਣ ਜਾਂ ਡੰਗ ਮਾਰਨ ਦੀ ਸਥਿਤੀ ਦੀ ਸੰਭਾਲ।
  • ਡਾਕਟਰੀ ਐਮਰਜੈਂਸੀ ; ਜਿਵੇਂ-ਅਸਥਮਾ, ਸ਼ੂਗਰ, ਅਲਰਜੀ ਆਦਿ ਦਾ ਇਲਾਜ।

ਪ੍ਰਸ਼ਨ 2.
ਮੁੱਢਲੀ ਸਹਾਇਤਾ ਦੇ ਉਦੇਸ਼ਾਂ ਦਾ ਪਾਲਣ ਕਰੋ ਅਤੇ ਇਨ੍ਹਾਂ ਸੇਵਾਵਾਂ ਦੇ ਪਲੇਨਿੰਗਾਂ ਤੇ ਨੋਟ ਲਿਖੋ ।
ਉੱਤਰ-
ਕਿਸੇ ਕੰਮ ਕਰਨ ਵਾਲੀ ਥਾਂ ਅਤੇ ਕਾਰਖ਼ਾਨੇ ਵਿਚ ਦੁਰਘਟਨਾ ਜਾਂ ਐਮਰਜੈਂਸੀ ਵਿਚ ਮੁੱਢਲੀ ਸਹਾਇਤਾ ਦਾ ਮਿਲਣਾ ਬਹੁਤ ਜ਼ਰੂਰੀ ਹੈ। ਇਹ ਸਹਾਇਤਾ ਕਿਸੇ ਖ਼ਤਰੇ ਜਾਂ ਦੁਰਘਟਨਾ ਦੀ ਸਥਿਤੀ ਵਿਚ ਜ਼ਖ਼ਮੀ ਆਦਮੀਆਂ ਨੂੰ ਦਿੱਤੀ ਜਾਂਦੀ ਹੈ। ਇਹ ਸੇਵਾ ਇਕ ਸਿਖਲਾਈ ਪ੍ਰਾਪਤ ਸਹਾਇਕ ਦੁਆਰਾ ਦਿੱਤੀ ਜਾਂਦੀ ਹੈ।
ਮੁੱਢਲੀ ਸਹਾਇਤਾ ਦੇ ਉਦੇਸ਼ (Objectives of First-aid) –

  1. ਕੰਮ ਕਰਨ ਵਾਲੀ ਜਗ੍ਹਾ ਜਾਂ ਕਾਰਖ਼ਾਨੇ ਵਿਚ ਕਰਮਚਾਰੀਆਂ ਨੂੰ ਜੀਵਨ ਦੀ ਸੁਰੱਖਿਆ ਪ੍ਰਦਾਨ ਕਰਨੀ।
  2. ਬੇਹੋਸ਼ ਲੋਕਾਂ ਨੂੰ ਸੰਭਾਲਣਾ ਅਤੇ ਉਨ੍ਹਾਂ ਦੀ ਹਾਲਤ ਨੂੰ ਠੀਕ ਰੱਖਣ ਵਾਸਤੇ ਸਹਾਇਤਾ ਦੇਣੀ
  3. ਜ਼ਖ਼ਮੀ ਲੋਕਾਂ ਦੀਆਂ ਪੀੜਾਂ ਅਤੇ ਦਰਦ ਨੂੰ ਘੱਟ ਕਰਨਾ ਅਤੇ ਉਨ੍ਹਾਂ ਤੋਂ ਬਚਾਉਣਾ।
  4. ਜ਼ਿਆਦਾ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਪਹੁੰਚਾਣ ਤੋਂ ਪਹਿਲਾਂ ਜ਼ਰੂਰੀ ਮੁੱਢਲੀ ਸਹਾਇਤਾ ਦੇਣੀ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਮੁੱਢਲੀ ਸਹਾਇਤਾ ਸੇਵਾਵਾਂ ਦਾ ਪਲੈਨਿੰਗ ਯੋਜਨਾਬੰਦੀ) (Planning of first-aid Services)-ਇਨ੍ਹਾਂ ਸੇਵਾਵਾਂ ਦਾ ਪ੍ਰਬੰਧਨ ਕੰਮ ਨੂੰ ਆਸਾਨ ਬਣਾਉਂਦਾ ਹੈ। ਇਸਦਾ ਮੁੱਖ ਉਦੇਸ਼ ਪ੍ਰਬੰਧਕਾਂ ਅਤੇ ਕਰਮਚਾਰੀਆਂ ਵਿਚ ਐਮਰਜੈਂਸੀ ਦੀ ਸਥਿਤੀ ਲਈ ਇਲਾਜ ਦੀਆਂ ਸੇਵਾਵਾਂ ਲਈ ਸਲਾਹ ਕਰਨੀ, ਖ਼ਤਰੇ ਦੀ ਪਛਾਣ ਕਰਨੀ ਪ੍ਰਬੰਧਕ ਦਾ ਸਭ ਤੋਂ ਜ਼ਰੂਰੀ ਕੰਮ ਹੈ। ਇਸ ਤਰ੍ਹਾਂ ਆਉਣ ਵਾਲੇ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ ਜਾਂ ਇਸ ਨੂੰ ਟਾਲਿਆ ਜਾ ਸਕਦਾ ਹੈ। ਇਸ ਤਰ੍ਹਾਂ ਮੁੱਢਲੀ ਸਹਾਇਤਾ ਦੇ ਉਦੇਸ਼ ਨੂੰ ਪੂਰਾ ਕਰਨ ਲਈ ਚੰਗੇ ਪ੍ਰਬੰਧਨ ਦਾ ਹੋਣਾ ਬਹੁਤ ਜ਼ਰੂਰੀ ਹੈ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

Punjab State Board PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ Important Questions and Answers.

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਵਿਵਸਥਿਤ ਪ੍ਰਵਰਤਕ (Misadjusted Reflectors) ਕਿਸ ਤਰ੍ਹਾਂ ਨੁਕਸਾਨਦਾਇਕ ਹੈ ?
ਉੱਤਰ-
ਅਵਿਵਸਥਿਤ ਪ੍ਰਵਰਤਕ ਦੇ ਕਾਰਨ ਚਮਕ ਪੈਦਾ ਹੁੰਦੀ ਹੈ ਜਿਹੜੀ ਅੱਖਾਂ ‘ਤੇ ਬੁਰਾ ਪ੍ਰਭਾਵ ਪਾਉਂਦੀ ਹੈ।

ਪ੍ਰਸ਼ਨ 2.
ਤੀਜੀਪਤ ਰੋਸ਼ਨੀ (Fluorescent Light) ਦੇ ਕਾਰਨ ਕੀ ਨੁਕਸਾਨ ਹੁੰਦੇ ਹਨ ?
ਉੱਤਰ-
ਸਿਰ ਵਿਚ ਦਰਦ, ਅੱਖਾਂ ‘ਤੇ ਦਬਾਅ, ਅੱਖਾਂ ਵਿਚ ਜਲਣ, ਥਕਾਵਟ, ਤਣਾਅ ਆਦਿ।

ਪ੍ਰਸ਼ਨ 3.
ਅਨੁਚਿਤ ਹਵਾਦਾਰੀ (Improper Ventilation) ਦੇ ਪਰਿਣਾਮ ਵਜੋਂ ਕਿਹੜੇਕਿਹੜੇ ਰੋਗ ਜ਼ਿਆਦਾ ਹੁੰਦੇ ਹਨ ?
ਉੱਤਰ-
ਸਾਹ ਨਾਲ ਨੇੜਤਾ ਰੱਖਣ ਵਾਲੇ ਰੋਗ।

ਪ੍ਰਸ਼ਨ 4.
ਹਵਾਦਾਰੀ (Ventilation) ਦੀਆਂ ਦੋ ਵਿਧੀਆਂ ਕਿਹੜੀਆਂ ਹਨ ?
ਉੱਤਰ-
ਕੁਦਰਤੀ ਹਵਾਦਾਰੀ ਅਤੇ ਬਨਾਵਟੀ ਹਵਾਦਾਰੀ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 5.
ਕੁੱਝ ਮੁੱਖ ਕੀਟਨਾਸ਼ਕਾਂ (Insecticides) ਦੇ ਨਾਂ ਦੱਸੋ।
ਉੱਤਰ-
ਫਿਨਾਈਲ, ਅਮਲ, ਤੇਜ਼ਾਬ, ਫਾਰਮਲਡੀਹਾਈਡ॥

ਪ੍ਰਸ਼ਨ 6.
ਕਿਹੜੀਆਂ ਫਾਲਤੂ ਚੀਜ਼ਾਂ ਸੱਟਾਂ ਦਾ ਕਾਰਨ ਬਣਦੀਆਂ ਹਨ ?
ਉੱਤਰ-
ਜੰਗ ਲੱਗੇ ਕਿੱਲ, ਧਾਤਾਂ ਦੇ ਟੁਕੜੇ, ਕੱਚ ਦੇ ਟੁਕੜੇ, ਤਾਰ ਆਦਿ।

ਪ੍ਰਸ਼ਨ 7.
ਉਦਯੋਗਿਕ ਤਬਾਹੀਆਂ (Industrial Disaster) ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਮਨੁੱਖੀ ਲਾਪਰਵਾਹੀ, ਬੇਢੰਗਾ ਘਰੇਲੂ-ਪ੍ਰਬੰਧ ॥

ਪ੍ਰਸ਼ਨ 8.
ਆਮ ਕਾਰਜ ਥਾਂਵਾਂ ਕਿਹੜੀਆਂ ਹੁੰਦੀਆਂ ਹਨ ?
ਉੱਤਰ-
ਘਰ, ਪ੍ਰਯੋਗਸ਼ਾਲਾ, ਕਾਰਖ਼ਾਨਾ, ਕਾਰਜ ਖੇਤਰ |

ਪ੍ਰਸ਼ਨ 9.
ਰਾਸ਼ਟਰੀ ਸੁਰੱਖਿਆ ਪਰਿਸ਼ਦ (National Safety Council) ਦੀ ਸਥਾਪਨਾ ਕਦੋਂ ਹੋਈ ?
ਉੱਤਰ-
4 ਮਾਰਚ, 1966 ਨੂੰ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਸਥਾਪਨਾ ਹੋਈ ਸੀ।

ਪ੍ਰਸ਼ਨ 10.
ਘਰ ਦੇ ਅੰਦਰ ਪ੍ਰਦੂਸ਼ਣ ਹੋਣ ਨਾਲ ਕਿਹੜੀ ਸਰੀਰਕ ਸਮੱਸਿਆ ਪੈਦਾ ਹੋ ਸਕਦੀ ਹੈ ?
ਉੱਤਰ-
ਐਲਰਜੀ, ਸਾਹ ਸੰਬੰਧੀ ਰੋਗ, ਸਿਰਦਰਦ ਆਦਿ ।

ਪ੍ਰਸ਼ਨ 11.
ਪ੍ਰਯੋਗਸ਼ਾਲਾ (Laboratory) ਵਿਚ ਕੰਮ ਕਰਦੇ ਹੋਏ ਕਿਹੜੇ ਸੁਰੱਖਿਆ ਕਵਚ ਪਾਉਣੇ ਚਾਹੀਦੇ ਹਨ ?
ਉੱਤਰ-
ਦਸਤਾਨੇ, ਮਾਸਕ ਅਤੇ ਐਪਨ ।

ਪ੍ਰਸ਼ਨ 12.
ਕਾਰਖ਼ਾਨਿਆਂ ਵਿਚ ਹੋਣ ਵਾਲੀਆਂ ਦੁਰਘਟਨਾਵਾਂ ਦੇ ਜ਼ਿੰਮੇਵਾਰ ਕਾਰਕ ਕਿਹੜੇ ਹੁੰਦੇ ਹਨ ?
ਉੱਤਰ-
ਮਨੁੱਖੀ ਲਾਪਰਵਾਹੀ, ਅਸੁਰੱਖਿਅਕ ਕਿਰਿਆਵਾਂ, ਮਸ਼ੀਨੀ ਕਾਰਕ ਅਤੇ ਅਸੁਰੱਖਿਅਤ ਵਾਤਾਵਰਣੀ ਹਾਲਤ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 13.
ਬਿਜਲੀ ਨਾਲ ਚਲਣ ਵਾਲੀ ਮਸ਼ੀਨ ਦੀ ਮੁਰੰਮਤ ਤੋਂ ਪਹਿਲਾਂ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ?
ਉੱਤਰ-
ਬਿਜਲੀ ਦੀ ਸਪਲਾਈ ਬੰਦ ਕਰ ਦੇਣੀ ਚਾਹੀਦੀ ਹੈ।

ਪ੍ਰਸ਼ਨ 14.
ਕਾਰਜ ਖੇਤਰ (Work Place) ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਥਾਂ ਜਿੱਥੇ ਬੰਨੂ, ਇਮਾਰਤਾਂ, ਪੁਲਾਂ, ਸੜਕਾਂ ਆਦਿ ਦਾ ਨਿਰਮਾਣ ਕਾਰਜ ਹੋ ਰਿਹਾ ਹੋਵੇ ਜਾਂ ਖਣਨ ਪ੍ਰਕਿਰਿਆ ਆਦਿ ਚਲ ਰਹੀ ਹੋਵੇ, ਉਸ ਨੂੰ ਕਾਰਜ ਖੇਤਰ ਕਹਿੰਦੇ ਹਾਂ।

ਪ੍ਰਸ਼ਨ 15.
ਚਾਲੂ ਬੱਤੀ ਦੀਆਂ ਤਾਰਾਂ ‘ਤੇ ਕੰਮ ਕਰਦੇ ਹੋਏ ਕਿਹੜੀ ਚੀਜ਼ ਦਾ ਉਪਯੋਗ ਕਰਨਾ ਚਾਹੀਦਾ ਹੈ ?
ਉੱਤਰ-
ਰਬੜ ਦੇ ਦੋਸਤਾਨੇ ਜਾਂ ਰਬੜ ਦੇ ਮੈਟ।

ਪ੍ਰਸ਼ਨ 16.
ਭੌਤਿਕ ਖ਼ਤਰੇ (Physical Hazards) ਕੀ ਹਨ ?
ਉੱਤਰ-
ਵਾਤਾਵਰਣੀ ਸਥਿਤੀਆਂ, ਜਿਵੇਂ ਪ੍ਰਕਾਸ਼, ਨਮੀ, ਖੁੱਲ੍ਹਾ ਵਾਤਾਵਰਣ (ਹਵਾਦਾਰੀ) ਬੇਕਾਰ ਖ਼ਰਾਬ ਪਦਾਰਥ, ਧੁਨੀ ਸਤਰ ਆਦਿ ਨਾਲ ਸੰਬੰਧਿਤ ਖ਼ਤਰੇ ਭੌਤਿਕ ਖ਼ਤਰੇ ਹੁੰਦੇ ਹਨ।

ਪ੍ਰਸ਼ਨ 17.
ਲਟਕਦੇ ਹੋਏ ਕਣਾਂ (Suspended Particulate Matter) ਨਾਲ ਕਿਹੜੀਆਂ ਬੀਮਾਰੀਆਂ ਸੰਬੰਧਿਤ ਹਨ ?
ਉੱਤਰ-
ਇਨ੍ਹਾਂ ਪਦਾਰਥਾਂ ਦੇ ਫੇਫੜਿਆਂ ਵਿਚ ਪ੍ਰਵੇਸ਼ ਕਰਨ ਨਾਲ ਸਾਹ ਨਲੀ ਦਾ ਸੁੱਜਣਾ, ਦਮਾ, ਦਿਲ ਦੀਆਂ ਨਾੜੀਆਂ ਨਾਲ ਸੰਬੰਧਿਤ ਬਿਮਾਰੀਆਂ ਹੁੰਦੀਆਂ ਹਨ।

ਪ੍ਰਸ਼ਨ 18.
ਧੁਨੀ ਦੇ ਉੱਚੇ ਸਤਰ ਦੇ ਕਾਰਨ ਕਿਹੜੀਆਂ ਬਿਮਾਰੀਆਂ ਹੁੰਦੀਆਂ ਹਨ ?
ਉੱਤਰ-
ਢਿੱਡ ਦੀਆਂ ਬਿਮਾਰੀਆਂ, ਉੱਚ ਬਲੱਡ ਪ੍ਰੈਸ਼ਰ, ਸੁਣਨ ਦੀ ਸਮਰੱਥਾ ਦਾ ਘੱਟ ਹੋਣਾ ਅਤੇ ਮਾਨਸਿਕ ਨੁਕਸਾਨ।

ਪ੍ਰਸ਼ਨ 19.
ਰਸਾਇਣਿਕ ਉਦਯੋਗਾਂ ਦੇ ਕਰਮਚਾਰੀਆਂ ਵਿਚ ਪਾਏ ਜਾਣ ਵਾਲੇ ਰੋਗ ਕਿਹੜੇ ਹਨ ?
ਉੱਤਰ-
ਸਿਰ ਵਿਚ ਦਰਦ, ਐਲਰਜੀ, ਛਾਤੀ ਵਿਚ ਪੀੜ, ਬਲਗਮ, ਅੱਖਾਂ ਵਿਚ ਸਾੜ ਆਦਿ।

ਪ੍ਰਸ਼ਨ 20.
ਬਿਜਲੀ ਦੇ ਖ਼ਤਰਿਆਂ (Electrical Hazards) ਦੇ ਕਾਰਨ ਦੱਸੋ ।
ਉੱਤਰ-
ਟਰਾਂਸਫਾਰਮਰ ਅਤੇ ਖੰਭਿਆਂ ਦਾ ਉੱਚਿਤ ਥਾਂ ‘ਤੇ ਨਾ ਹੋਣਾ। ਭੂਮੀ ਨਾਲ ਜੁੜੀਆਂ ਤਾਰਾਂ ਦਾ ਸਹੀ ਨਾ ਹੋਣਾ, ਢਿੱਲੇ ਜੋੜ ਆਦਿ।

ਪ੍ਰਸ਼ਨ 21.
ਕਿਹੜੇ ਕਰਮਚਾਰੀਆਂ ਨੂੰ ਜੈਵਿਕ ਖ਼ਤਰਿਆਂ (Biological Hazards) ਦਾ ਸਾਹਮਣਾ ਕਰਨਾ ਪੈਂਦਾ ਹੈ ?
ਉੱਤਰ-
ਹਸਪਤਾਲ, ਨਰਸਿੰਗ ਹੋਮ, ਚਿਕਿਤਸਾ ਨਿਦਾਨ ਸੂਚਕ ਪ੍ਰਯੋਗਸ਼ਾਲਾ, ਕੁ ਸੁੱਟਣ ਦੀਆਂ ਸੇਵਾਵਾਂ ਵਿਚ ਕਾਰਜਸ਼ੀਲ ਕਰਮਚਾਰੀਆਂ ਨੂੰ ਜੈਵਿਕ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲਾਪਰਵਾਹੀ, ਅੱਗ, ਜ਼ਹਿਰ, ਹਾਨੀਕਾਰਕ ਰਸਾਇਣਾਂ ਦੇ ਫੈਲਾਓ ਅਤੇ ਵਿਕਿਰਨਾਂ ਦੇ ਰਿਸ ਜਾਣ ਵਰਗੀਆਂ ਘਟਨਾਵਾਂ ਨੂੰ ਜਨਮ ਦਿੰਦੀਆਂ ਹਨ। ਜਿਸਦੇ ਪ੍ਰਭਾਵ ਨਾਲ ਨਤੀਜੇ ਬਹੁਤ ਭੈੜੇ ਆ ਸਕਦੇ ਹਨ।

ਪ੍ਰਸ਼ਨ 22.
ਕਾਰਜ ਨਾਲ ਸੰਬੰਧਿਤ ਮੁੱਖ ਮਨੋਵਿਗਿਆਨਿਕ (Psychological Hazard) ਖ਼ਤਰਾ ਕਿਹੜਾ ਹੈ ?
ਉੱਤਰ-
ਤਣਾਅ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਖ਼ਰਾਬ ਜਾਂ ਅਨੁਚਿਤ ਹਵਾਦਾਰੀ (Improper Ventilation) ਕਿਵੇਂ ਕਾਰਜ ਖੇਤਰ ਨੂੰ ਅਸੁਵਿਧਾਜਨਕ ਬਣਾਉਂਦੀ ਹੈ ?
ਉੱਤਰ-
ਪੂਰੀ ਹਵਾਦਾਰੀ ਦੇ ਨਾ ਹੋਣ ਦੀ ਹਾਲਤ ਵਿਚ ਕਾਰਜ ਖੇਤਰ ਦੇ ਬੰਦ ਸਥਾਨ ਤੇ ਸਾਹ ਨਾਲ ਸੰਬੰਧਿਤ ਅਤੇ ਦੂਜੀਆਂ ਪ੍ਰਕਿਰਿਆਵਾਂ ਦੇ ਕਾਰਨ ਕਾਰਬਨਡਾਈਆਕਸਾਈਡ ਦੀ ਮਾਤਰਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਮਸ਼ੀਨਾਂ ਵਲੋਂ ਪੈਦਾ ਕੀਤੀ ਗਰਮੀ ਕਾਰਜ ਖੇਤਰ ਦਾ ਤਾਪਮਾਨ ਵਧਾ ਦਿੰਦੀ ਹੈ। ਬਾਹਰ ਜਾਣ ਦਾ ਰਾਹ ਨਾ ਮਿਲਣ ਕਰਕੇ ਨਮੀ (ਸਿੱਲ੍ਹਣਾ ਧੂੰਆਂ, ਅਸ਼ੁੱਧੀਆਂ, ਧੂੜ ਅਤੇ ਜ਼ਹਿਰੀਲਾ ਧੂੰਆਂ ਵੀ ਉੱਥੇ ਇਕੱਠੇ ਹੋ ਜਾਂਦੇ ਹਨ। ਇਨ੍ਹਾਂ ਸਥਿਤੀਆਂ ਵਿਚ ਕਾਰਜ ਸਥਾਨ ਚੰਗਾ ਨਹੀਂ ਰਹਿ ਜਾਂਦਾ।

ਪ੍ਰਸ਼ਨ 2.
ਕਾਰਜ ਖੇਤਰ ਵਿਚ ਸਫ਼ਾਈ ਦੇ ਕੀ ਲਾਭ ਹਨ ?
ਉੱਤਰ-
ਸਾਫ਼ ਵਾਤਾਵਰਣ, ਕਾਰਜ ਖੇਤਰ ਵਿਚ ਜੀਵਨ ਰੱਖਿਅਕ ਦਾ ਕੰਮ ਕਰਦਾ ਹੈ। ਸਾਫ਼ ਅਤੇ ਚੰਗੇ ਵਾਤਾਵਰਣ ਵਿੱਚ ਕਾਰਜ ਕਰਨ ਨਾਲ ਕੰਮ ਕਰਨ ਵਾਲਿਆਂ ਦਾ ਕੰਮ ਵਿਚ ਮਨ ਜ਼ਿਆਦਾ ਲੱਗਦਾ ਹੈ ਤੇ ਉਨ੍ਹਾਂ ਦੀ ਕਾਰਜ ਸਮਰੱਥਾ ਵੱਧਦੀ ਹੈ। ਇਸ ਵਿਚ ਤੰਦਰੁਸਤ ਕਰਮਚਾਰੀ ਕੰਮ ਤੋਂ ਛੁੱਟੀ ਨਹੀਂ ਕਰਦੇ ਅਤੇ ਉਤਪਾਦਨ ਵਿਚ ਵਾਧਾ ਹੁੰਦਾ ਹੈ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 3.
ਕਿਹੜੀਆਂ ਸਥਿਤੀਆਂ ਵਿਚ ਸੂਖ਼ਮ ਜੀਵਾਂ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ ?
ਉੱਤਰ-
ਸੂਖ਼ਮ ਜੀਵਾਂ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਹੇਠ ਲਿਖੀਆਂ ਸਥਿਤੀਆਂ ਵਿਚ ਜ਼ਿਆਦਾ ਤੇਜ਼ੀ ਨਾਲ ਫੈਲਦੀਆਂ ਹਨ

  • ਪੂਰੀ ਰੋਸ਼ਨੀ ਦੇ ਨਾ ਹੋਣ ‘ਤੇ
  • ਖਿੱਲਰੀਆਂ ਹੋਈਆਂ ਖਾਣ ਦੀਆਂ ਚੀਜ਼ਾਂ ਕਰਕੇ ,
  • ਗੰਦੇ ਇਸ਼ਨਾਨ ਘਰ ਹੋਣ ‘ਤੇ
  • ਗੰਦੇ ਕਾਰਜ ਸਥਾਨ ਹੋਣ ‘ਤੇ
  • ਗੰਦੇ ਹੱਥਾਂ ਨਾਲ ਗੰਦੇ ਭਾਂਡਿਆਂ ਵਿਚ ਖਾਣਾ ਖਾਣ ਨਾਲ।

ਪ੍ਰਸ਼ਨ 4.
ਗੈਸ ਲੀਕੇਜ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਗੈਸ ਲੀਕੇਜ ਨੂੰ ਰੋਕਣ ਲਈ ਗੈਸ ਪਾਈਪ ਲਾਈਨ ਦੀ ਵੇਲੇ ਸਿਰ ਜਾਂਚ ਕਰਨੀ ਚਾਹੀਦੀ ਹੈ ਅਤੇ ਗੈਸ ਦੇ ਬਾਹਰ ਨਿਕਲਣ ਦਾ ਵਧੀਆ ਪ੍ਰਬੰਧ ਹੋਣਾ ਚਾਹੀਦਾ ਹੈ।

ਪ੍ਰਸ਼ਨ 5.
ਪ੍ਰਯੋਗਸ਼ਾਲਾ ਵਿਚ ਦੁਰਘਟਨਾਵਾਂ ਦੀ ਸੰਭਾਵਨਾ ਜ਼ਿਆਦਾ ਕਿਉਂ ਹੁੰਦੀ ਹੈ ?
ਉੱਤਰ-
ਪ੍ਰਯੋਗਸ਼ਾਲਾ ਵਿਚ ਵੱਖ-ਵੱਖ ਜ਼ਹਿਰੀਲੇ ਲੂਣਾਂ, ਵਿਸਫੋਟਕ ਪਦਾਰਥਾਂ, ਬਿਜਲਈ ਯੰਤਰਾਂ, ਕੱਚ ਦੇ ਸਾਮਾਨ ਅਤੇ ਸੂਖ਼ਮ ਜੀਵਾਂ ਦੇ ਨਾਲ ਕੰਮ ਕੀਤਾ ਜਾਂਦਾ ਹੈ।ਇਹ ਸਾਰੀਆਂ ‘ ਚੀਜ਼ਾਂ ਖ਼ਤਰਨਾਕ ਅਤੇ ਦੁਰਘਟਨਾਵਾਂ ਦੇ ਕਾਰਕ ਵਜੋਂ ਸਿੱਧ ਹੁੰਦੀਆਂ ਹਨ। ਜ਼ਰਾ ਜਿੰਨੀ ਲਾਪਰਵਾਹੀ, ਅੱਗ, ਜ਼ਹਿਰ, ਹਾਨੀਕਾਰਕ ਰਸਾਇਣਾਂ ਦੇ ਫੈਲਾਓ ਅਤੇ ਵਿਕਿਰਨਾਂ ਦੇ ਰਿਸ | ਜਾਣ ਵਰਗੀਆਂ ਘਟਨਾਵਾਂ ਨੂੰ ਜਨਮ ਦਿੰਦੀਆਂ ਹਨ। ਜਿਸਦੇ ਪ੍ਰਭਾਵ ਨਾਲ ਨਤੀਜੇ ਬਹੁਤ ਭੈੜੇ ਆ ਸਕਦੇ ਹਨ।

ਪ੍ਰਸ਼ਨ 6.
ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਵਲੋਂ ਕਾਰਜ ਸਥਲ ਦੀ ਚੋਣ ਸੰਬੰਧੀ ਨਿਰਧਾਰਿਤ ਕੀਤੇ ਮਾਪਦੰਡ ਕਿਹੜੇ ਹਨ ?
ਉੱਤਰ-
ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਵਲੋਂ ਕਾਰਜ ਸਥਲ ਦੀ ਚੋਣ ਸੰਬੰਧੀ ਮਾਪਦੰਡਾਂ ਦੇ ਅਨੁਸਾਰ ਪ੍ਰਦੂਸ਼ਣ ਫੈਲਾਉਣ ਵਾਲੇ ਕਾਰਖ਼ਾਨਿਆਂ ਨੂੰ ਬਸਤੀਆਂ ਤੋਂ ਦੂਰ ਲਾਉਣਾ ਚਾਹੀਦਾ ਹੈ। ਇਹ ਕਾਰਖ਼ਾਨੇ ਨਦੀ ਅਤੇ ਸਮੁੰਦਰੀ ਖੇਤਰ, ਆਵਾਜਾਈ ਅਤੇ ਸੰਚਾਰ ਇੰਤਜਾਮ ਤੋਂ ਠੀਕ-ਠਾਕ ਦੂਰੀ ‘ਤੇ ਹੋਣੇ ਚਾਹੀਦੇ ਹਨ। ਇਸ ਤਰ੍ਹਾਂ ਜਗਾ ਦੀ ਚੋਣ ਕਰਦੇ ਸਮੇਂ ਕੰਮਕਾਜ ਨਾਲ ਜੁੜੇ ਖ਼ਤਰਿਆਂ ਅਤੇ ਹਵਾ ਦੇ ਰੁੱਖ ਆਦਿ ਦਾ ਵੀ ਖ਼ਿਆਲ ਰੱਖਣਾ ਵੀ ਜ਼ਰੂਰੀ ਹੈ।

ਪ੍ਰਸ਼ਨ 7.
ਮਸ਼ੀਨੀ ਖ਼ਤਰਿਆਂ (Mechanical Hazards) ਦੇ ਕੀ ਕਾਰਨ ਹੋ ਸਕਦੇ ਹਨ ?
ਉੱਤਰ-
ਅਸੁਰੱਖਿਅਤ ਮਸ਼ੀਨੀ ਸਥਿਤੀਆਂ ਅਤੇ ਅਸੁਰੱਖਿਅਕ ਕਿਰਿਆਵਾਂ, ਮਸ਼ੀਨੀ ਖ਼ਤਰਿਆਂ ਦੇ ਪ੍ਰਮੁੱਖ ਕਾਰਨ ਹਨ। ਪੁਰਾਣੀਆਂ ਅਤੇ ਖ਼ਰਾਬ ਮਸ਼ੀਨਾਂ ਦਾ ਉਪਯੋਗ ਵੀ ਖ਼ਤਰਨਾਕ ਸਿੱਧ ਹੋ ਸਕਦਾ ਹੈ। ਇਸ ਤੋਂ ਇਲਾਵਾ ਮਸ਼ੀਨਾਂ ‘ਤੇ ਜ਼ਿਆਦਾ ਵਜ਼ਨ ਲੱਦ ਕੇ ਜ਼ਿਆਦਾ ਊਰਜਾ ਅਤੇ ਅਸੁਰੱਖਿਅਤ ਤਰੀਕਿਆਂ ਨਾਲ ਚਲਾਉਣਾ ਵੀ ਦੁਰਘਟਨਾਵਾਂ ਦਾ ਕਾਰਨ ਬਣਦਾ ਹੈ।

ਪ੍ਰਸ਼ਨ 8.
ਹਸਪਤਾਲਾਂ (Hospitals) ਅਤੇ ਚਿਕਿਤਸਾ ਪ੍ਰਯੋਗਸ਼ਾਲਾ (Medical Laboratory) ਵਿਚ ਜੈਵਿਕ ਲਾਗ ਕਿਹੜੀਆਂ ਚੀਜ਼ਾਂ ਤੋਂ ਹੋ ਸਕਦਾ ਹੈ ?
ਉੱਤਰ-
ਹਸਪਤਾਲਾਂ ਅਤੇ ਚਿਕਿਤਸਾ ਪ੍ਰਯੋਗਸ਼ਾਲਾ ਵਿਚ ਬੇਕਾਰ ਸਰਿੰਜਾਂ, ਵਰਤੀ ਗਈ ਰੂੰ, ਪਲਾਸਟਿਕ, ਚੀਰ-ਫਾੜ ਕਿਰਿਆ ਦੇ ਸੰਕਰਮਣ ਯੰਤਰ, ਪੱਟੀਆਂ, ਸਰੀਰ ਦੇ ਤਰਲਾਂ ਦੇ ਲਏ ਹੋਏ ਨਮੂਨੇ ਆਦਿ ਨਾਲ ਜੈਵਿਕ ਸੰਕਰਮਣ ਹੋ ਸਕਦਾ ਹੈ।

ਪ੍ਰਸ਼ਨ 9.
ਜੈਵਿਕ ਖ਼ਤਰਿਆਂ (Biological Hazards) ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ?
ਉੱਤਰ-
ਜੈਵਿਕ ਖ਼ਤਰਿਆਂ ਨੂੰ ਰੋਕਣ ਵਿਚ ਚੀਜ਼ਾਂ ਦੀ ਸੁਰੱਖਿਅਤ ਸੰਭਾਲ, ਸੁਰੱਖਿਅਤ ਕੱਪੜਿਆਂ ਦਾ ਉਪਯੋਗ, ਵਾਧੂ ਬਚੀ ਹੋਈ ਗੰਦਗੀ ਦਾ ਪ੍ਰਬੰਧ ਕਰਨਾ, ਟੀਕਾਕਰਨ ਅਤੇ ਖ਼ਤਰਨਾਕ ਜੈਵ ਵਾਧੂ ਪਦਾਰਥਾਂ ਦਾ ਉੱਚਿਤ ਨਿਪਟਾਰਾ ਆਦਿ ਸਹਾਇਕ ਸਿੱਧ ਹੋ ਸਕਦੇ ਹਨ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 10.
ਵਿਕਿਰਣਾਂ ਨਾਲ ਹੋਣ ਵਾਲੇ ਖ਼ਤਰਿਆਂ (Potential Radiation Hazards) ਦਾ ਡਰ ਕਿਹੜੇ ਸਥਾਨਾਂ ‘ਤੇ ਜ਼ਿਆਦਾ ਹੁੰਦਾ ਹੈ ?
ਉੱਤਰ-
ਵਿਕਿਰਣਾਂ ਨਾਲ ਪੈਦਾ ਹੋਣ ਵਾਲੇ ਖ਼ਤਰੇ ਜ਼ਿਆਦਾਤਰ ਪਰਮਾਣੂ ਊਰਜਾ ਯੰਤਰਾਂ, ਸ਼ੋਧ ਪ੍ਰਯੋਗਸ਼ਾਲਾਵਾਂ ਵਿਚ, ਹਥਿਆਰਾਂ ਦੇ ਕਾਰਖ਼ਾਨੇ, ਰੇਡੀਓ ਧਰਮਿਤਾ ਪ੍ਰਯੋਗਸ਼ਾਲਾਵਾਂ ਅਤੇ ਹਸਪਤਾਲਾਂ ਵਿਚ ਜ਼ਿਆਦਾ ਦਿੱਸਦੇ ਹਨ।

(ੲ) ਛੋਟ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਯੰਤਰਾਂ ਅਤੇ ਪਦਾਰਥਾਂ ਦੀ ਸੁਰੱਖਿਆ ਸੰਭਾਲ ਤੇ ਟਿੱਪਣੀ ਕਰੋ ।
ਉੱਤਰ-
ਕਾਰਜ ਸਥਲ ਤੇ ਉਪਕਰਣਾਂ, ਪੁਰਜ਼ਿਆਂ, ਮਸ਼ੀਨਰੀ ਦੀ ਦੇਖਭਾਲ ਅਤੇ ਪਦਾਰਥਾਂ ਦੀ ਸਹੀ ਸੰਭਾਲ ਵਿਚ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਕੰਮ ਦੇ ਦੌਰਾਨ ਅੱਗੇ ਲਿਖੀਆਂ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ –

  • ਬਿਜਲੀ, ਉਰਜਾ, ਹਵਾ ਦੇ ਦਬਾਅ, ਸ਼ੀਤਲ ਯੰਤਰ ਆਦਿ ਦੇ ਸਮੇਂ-ਸਮੇਂ ‘ਤੇ ਨਿਰੀਖਣ ਨਾਲ ਦੁਰਘਟਨਾਵਾਂ ਨੂੰ ਟਾਲਿਆ ਜਾ ਸਕਦਾ ਹੈ।
  • ਗਿੱਲੇ ਸਰੀਰ ਦੀ ਸਥਿਤੀ ਵਿਚ ਕਿਸੇ ਬਿਜਲਈ ਯੰਤਰ ਨੂੰ ਛੂਹਣਾ ਨਹੀਂ ਚਾਹੀਦਾ।
  • ਬਿਜਲੀ ਦੇ ਸਾਮਾਨ ਨੂੰ ਸੰਭਾਲਦੇ ਸਮੇਂ ਰਬੜ ਦੇ ਦਸਤਾਨੇ ਅਤੇ ਮੈਟ ਦੀ ਵਰਤੋਂ ਕਰਨੀ ਚਾਹੀਦੀ ਹੈ।
  • ਅਮਲ (ਤੇਜ਼ਾਬ), ਖਾਰ, ਜ਼ਹਿਰੀਲੇ ਰਸਾਇਣਾਂ ਨੂੰ ਰੱਖਦੇ ਸਮੇਂ ਐਪਰਨ, ਚਸ਼ਮਾ ਅਤੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।
  • ਭਾਰੀ ਵਜ਼ਨ ਚੁੱਕਣ ਵਾਲੀਆਂ ਟ੍ਰੇਨਾਂ ਦੀਆਂ ਤਾਰਾਂ, ਚਰਖੀ, ਘਿਰਨੀ ਅਤੇ ਰੱਸੀ ਦੀ ਨਿਯਮਿਤ ਜਾਂਚ ਕਰਨੀ ਚਾਹੀਦੀ ਹੈ।
  • ਵੱਖ-ਵੱਖ ਉਪਕਰਨਾਂ ਅਤੇ ਪਦਾਰਥਾਂ ਦੀ ਸੰਭਾਲ ਕਰਦੇ ਸਮੇਂ ਚੰਗੀ ਸਥਿਤੀ ਅਤੇ ਸਰੀਰਕ ਮੁਦਰਾ ਸਹੀ ਹੋਣੀ ਚਾਹੀਦੀ ਹੈ।

ਪ੍ਰਸ਼ਨ 2.
ਕੰਮ-ਕਾਜ ਵਾਲੀ ਥਾਂ ਉੱਤੇ ਮਨੁੱਖੀ ਕਾਰਨਾਂ ਵਲੋਂ ਪੈਦਾ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਾਓ ਦੇ ਤਰੀਕੇ ਦੱਸੋ ।
ਉੱਤਰ-
ਮਨੁੱਖੀ ਲਾਪਰਵਾਹੀ, ਜਾਣਕਾਰੀ ਘੱਟ ਹੋਣ ਕਰਕੇ ਬਹੁਤ ਸਾਰੀਆਂ ਦੁਰਘਟਨਾਵਾਂ ਅਤੇ ਆਪਦਾਵਾਂ ਘਟਿਤ ਹੁੰਦੀਆਂ ਹਨ। ਇਨ੍ਹਾਂ ਦੁਰਘਟਨਾਵਾਂ ਨੂੰ ਟਾਲਣ ਲਈ ਹੇਠ ਲਿਖੇ ਸੁਝਾਅ ਦਿੱਤੇ ਜਾ ਰਹੇ ਹਨ –

  1. ਇਨ੍ਹਾਂ ਦੁਰਘਟਨਾਵਾਂ ਤੋਂ ਬਚਣ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ ।
  2. ਕਾਰਖ਼ਾਨੇ ਨਿਯਮਾਂ ਅਨੁਸਾਰ ਲਾਉਣੇ ਚਾਹੀਦੇ ਹਨ।
  3. ਕਿਸੇ ਖ਼ਾਸ ਕੰਮ ਨੂੰ ਕਰਨ ਲਈ ਟ੍ਰੇਨਿੰਗ ਬਹੁਤ ਜ਼ਰੂਰੀ ਹੈ।
  4. ਸੁਰੱਖਿਆ ਲਈ ਤੈਅ ਕੀਤੇ ਨਿਯਮਾਂ ਦਾ ਪੂਰਾ ਪਾਲਨ ਕਰਨਾ ਚਾਹੀਦਾ ਹੈ।
  5. ਕਰਮਚਾਰੀਆਂ ਨੂੰ ਪ੍ਰਬੰਧ ਦੇ ਕੰਮਾਂ ਵਿਚ ਵੀ ਸ਼ਾਮਲ ਕਰਨਾ ਚਾਹੀਦਾ ਹੈ ।
  6. ਕਰਮਚਾਰੀਆਂ ਨੂੰ ਮਨੋਵਿਗਿਆਨਿਕ ਰੂਪ ਵਿਚ ਉਤਸ਼ਾਹਿਤ ਕਰਨ ਲਈ ਯੋਗ ਵੇਤਨ, ਛੁੱਟੀਆਂ, ਬੀਮਾ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਦੇਣੀਆਂ ਚਾਹੀਦੀਆਂ ਹਨ।
  7. ਕਾਰਜ ਕਰਨ ਲਈ ਸੁਰੱਖਿਅਤ ਕਾਰਜ ਵਾਤਾਵਰਣ ਦੇਣਾ ਚਾਹੀਦਾ ਹੈ।

ਪ੍ਰਸ਼ਨ 3.
ਜੈਵਿਕ ਖ਼ਤਰਿਆਂ (Biological Hazards) ‘ਤੇ ਟਿੱਪਣੀ ਕਰੋ ।
ਉੱਤਰ-
ਹਸਪਤਾਲ, ਨਰਸਿੰਗ ਹੋਮ, ਡਾਕਟਰੀ ਨਿਦਾਨ-ਸੂਚਕ ਪ੍ਰਯੋਗਸ਼ਾਲਾ, ਹੋਟਲ ਦੀ ਲਾਉਂਡਰੀ ਅਤੇ ਕੂੜਾ ਸੁੱਟਣ ਦੀਆਂ ਸੇਵਾਵਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਕਾਰਜ ਖੇਤਰ ਤੇ ਜੈਵਿਕ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਕੰਮਾਂ ਨਾਲ ਜੁੜੇ ਕਰਮਚਾਰੀ ਅਤੇ ਮਜ਼ਦੂਰ ਕੰਮ ਦੇ ਦੌਰਾਨ ਸੰਕਰਮਣ ਅਤੇ ਵਿਸ਼ਾਣੂਆਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਜੈਵਿਕ ਖ਼ਤਰਿਆਂ ਦੇ ਕਾਰਕ ਜੈਵ-ਬੇਕਾਰ ਚੀਜ਼ਾਂ, ਜਿਵੇਂ ਫਾਲਤੂ ਸਰਿੰਜਾਂ, ਵਰਤੀ ਗਈ ਨੂੰ, ਪਲਾਸਟਰ, ਚੀਰ-ਫਾੜ ਕਿਰਿਆ ਦੇ ਯੰਤਰ, ਪੱਟੀਆਂ ਆਦਿ ਹੁੰਦੀਆਂ ਹਨ।

ਇਨ੍ਹਾਂ ਸੰਕਰਮਿਤ ਚੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਕਰਮਚਾਰੀ ਰੋਗ ਵਾਹਕ ਬੈਕਟੀਰਿਆ, ਵਾਇਰਸ, ਵਫੁੱਦੀ, ਭੀਮਿਆ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਹੁੰਦੇ ਹਨ। ਇਸ ਤੋਂ ਪ੍ਰਭਾਵਿਤ ਆਦਮੀਆਂ ਨੂੰ ਦਿਮਾਗੀ ਬੁਖ਼ਾਰ, ਟਿਟਨੇਸ, ਫੜੂੰਦੀ, ਖੈ-ਰੋਗ ਹੋ ਜਾਂਦੇ ਹਨ। ਜੈਵਿਕ ਖ਼ਤਰਿਆਂ ਨੂੰ ਘੱਟ ਕਰਨ ਲਈ ਹਸਪਤਾਲਾਂ ਵਿਚ ਅਪਸ਼ਿਸ਼ਟ ਪਦਾਰਥਾਂ ਨੂੰ ਉੱਚ ਤਾਪਮਾਨ ‘ਤੇ ਭੱਠੀਆਂ ਵਿਚ ਭਸਮ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੈਵਿਕ ਖ਼ਤਰਿਆਂ ਨੂੰ ਰੋਕਣ ਲਈ ਸੁਰੱਖਿਅਕ ਕੱਪੜਿਆਂ ਦਾ ਉਪਯੋਗ, ਕੂੜਾ ਸੁੱਟਣ ਦਾ ਵਧੀਆ ਪ੍ਰਬੰਧ, ਟੀਕਾਕਰਨ ਅਤੇ ਖ਼ਤਰਨਾਕ ਜੈਵਬੇਕਾਰ ਦਾ ਵਧੀਆ ਨਿਪਟਾਰਾ ਬਹੁਤ ਸਹਾਇਕ ਹੋ ਸਕਦਾ ਹੈ।

ਪ੍ਰਸ਼ਨ 4.
ਮਨੋਵਿਗਿਆਨਿਕ ਖ਼ਤਰਿਆਂ (Psychological Hazards) ਦੇ ਕਾਰਨਾਂ ਅਤੇ ਪ੍ਰਭਾਵਾਂ ਦਾ ਵਰਣਨ ਕਰੋ।
ਉੱਤਰ-
ਮਨੋਵਿਗਿਆਨਿਕ ਖ਼ਤਰਿਆਂ ਦੇ ਕਾਰਨ (Causes of Psychological Hazards) -ਮਨੋਵਿਗਿਆਨਿਕ ਮੁਸ਼ਕਲਾਂ ਦਾ ਮੁੱਖ ਕਾਰਨ ਦਿਮਾਗੀ ਤਨਾਅ ਅਤੇ ਭਾਰ ਹੈ । ਜਿਸ ਦੇ ਫਲਸਰੂਪ ਸਰੀਰ ਅਤੇ ਸਿਹਤ ਵਿਚ ਕਈ ਪ੍ਰਕਾਰ ਦੇ ਦੋਸ਼ ਅਤੇ ਵਿਗਾੜ ਪੈਦਾ ਹੋ ਜਾਂਦੇ ਹਨ । ਇਸ ਦੇ ਕਾਰਨ ਫਿਕਰ ਥਕਾਵਟ, ਚਿੜ-ਚਿੜਾਪਨ ਅਤੇ ਅਸੰਤੁਲਨ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ | ਮਨੋਵਿਗਿਆਨਿਕ ਖ਼ਤਰਿਆਂ ਦੇ ਬਹੁਤ ਸਾਰੇ ਅੰਦਰੂਨੀ ਅਤੇ ਬਾਹਰੀ ਕਾਰਕ ਹਨ। ਇਸਦਾ ਮੁੱਖ ਕਾਰਨ, ਕਾਰਜ ਦੀ ਅਸਮਾਨ ਵੰਡ, ਘੱਟ ਬੀਮਾ ਸੁਵਿਧਾਵਾਂ, ਅਸੁਰੱਖਿਅਤ ਕਾਰਜ ਵਾਤਾਵਰਣ, ਆਰਥਿਕ ਸੰਕਟ, ਸੰਗਠਨ ਦਾ ਖ਼ਰਾਬ ਪ੍ਰਬੰਧ, ਪਰਿਵਾਰਿਕ ਸਮੱਸਿਆਵਾਂ ਅਤੇ ਅੰਦਰੂਨੀ ਮਨੁੱਖੀ ਝਗੜੇ ਹਨ।

ਮਨੋਵਿਗਿਆਨਿਕ ਖ਼ਤਰਿਆਂ ਦੇ ਪ੍ਰਭਾਵ (Effects of Psychological Hazards)ਇਨ੍ਹਾਂ ਸਮੱਸਿਆਵਾਂ ਦੇ ਕਾਰਨ ਕਰਮਚਾਰੀਆਂ ਵਿਚ ਕੰਮ ਦੇ ਪ੍ਰਤੀ ਅਸੰਤੋਖ਼ ਪੈਦਾ ਹੋ ਜਾਂਦਾ ਹੈ ਜਿਹੜਾ ਤਣਾਅ ਦਾ ਕਾਰਨ ਬਣਦਾ ਹੈ। ਤਣਾਅ ਦੇ ਕਾਰਨ ਘਬਰਾਹਟ, ਉਤੇਜਨਾ, ਥਕਾਵਟ, ਚਿੜਚਿੜਾਪਣ ਅਤੇ ਅਸੰਤੁਲਿਤ ਵਿਵਹਾਰ ਵੱਧਦਾ ਹੈ। ਤਣਾਅ ਦੇ ਕਾਰਨ ਕਾਰਜ ਕਰਨ ਦੀ ਤਾਕਤ ਘੱਟਦੀ ਹੈ ਅਤੇ ਉਤਪਾਦਕਤਾ ਵਿਚ ਕਮੀ ਆਉਂਦੀ ਹੈ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ-
ਅਸੁਰੱਖਿਅਤੇ ਕਾਰਜ ਵਾਤਾਵਰਣ ਕਾਰਜ ਸਮਰੱਥਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਕਾਰਜ ਖੇਤਰ ਦਾ ਵਾਤਾਵਰਣ ਕਰਮਚਾਰੀਆਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਕਰਮਚਾਰੀ ਆਪਣਾ ਦਿਨ ਭਰ ਦਾ ਸਭ ਤੋਂ ਜ਼ਿਆਦਾ ਸਮਾਂ ਕਾਰਜ ਸਥਲ ਤੇ ਲੰਘਾਉਂਦਾ ਹੈ। ਚੰਗਾ ਵਾਤਾਵਰਣ ਕਾਮਿਆਂ ਨੂੰ ਜ਼ਿਆਦਾ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ ਪਰ ਅਸੁਰੱਖਿਅਤ ਅਤੇ ਅਸੁਵਿਧਾਪੂਰਣ ਵਾਤਾਵਰਣ ਦੁਰਘਟਨਾਵਾਂ ਅਤੇ ਵਿਵਸਾਇਕ ਖਤਰਿਆਂ ਦਾ ਕਾਰਨ ਬਣਦਾ ਹੈ। ਕਾਰਜ ਵਾਤਾਵਰਣ ਵਿਚ ਪ੍ਰਕਾਸ਼, ਹਵਾਦਾਰੀ, ਸਫ਼ਾਈ ਅਤੇ ਘਰੇਲੂ-ਪ੍ਰਬੰਧ ਸ਼ਾਮਲ ਹੈ : ਪ੍ਰਕਾਸ਼ ਵਿਵਸਥਾ (Light arrangement)-ਪ੍ਰਕਾਸ਼ ਪ੍ਰਣਾਲੀ ਦਾ ਖਰਾਬ ਇੰਤਜਾਮ ਅੱਖਾਂ ਦੇ ਲਈ ਹਾਨੀਕਾਰਕ ਸਿੱਧ ਹੁੰਦਾ ਹੈ। ਰੋਸ਼ਨੀ ਦੀ ਘੱਟ ਅਤੇ ਵੱਧ ਮਾਤਰਾ ਦੋਨੋਂ ਹੀ ਅੱਖਾਂ ‘ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ। ਰੋਸ਼ਨੀ ਦੀ ਘਾਟ ਦੇ ਕਾਰਨ, ਸਿਰ-ਦਰਦ, ਅੱਖਾਂ ਤੇ ਦਬਾਅ, ਤਣਾਅ, ਥਕਾਵਟ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜਗਮਗਾਉਂਦੀ ਬਿਜਲੀ ਦੇ ਕਾਰਨ ਕਾਰਜ ਸਮਰੱਥਾ ਪ੍ਰਭਾਵਿਤ ਹੁੰਦੀ ਹੈ।

ਹਵਾਦਾਰੀ (Ventilation)-ਸ਼ੁੱਧ ਹਵਾ ਦੀ ਘਾਟ ਵਿਚ ਕੰਮ ਕਰਨਾ ਸਿਹਤ ਲਈ ਹਾਨੀਕਾਰਕ ਹੈ । ਪੂਰੀ ਹਵਾਦਾਰੀ ਨਾ ਹੋਣ ਤੇ ਕਾਰਜ ਸਥਲ ਵਿਚ ਕਾਰਬਨ-ਡਾਈਆਕਸਾਈਡ, ਜਾਣ ਵਾਲੇ ਕਲਾ ਲਈ ਹਸਪਤਾਲਾਂ ਵਿਚ ਅਪਸ਼ਿਸ਼ਟ ਪਦਾਰਥਾਂ ਨੂੰ ਉੱਚ ਤਾਪਮਾਨ ‘ਤੇ ਭੱਠੀਆਂ ਵਿਚ ਭਸਮ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੈਵਿਕ ਖ਼ਤਰਿਆਂ ਨੂੰ ਰੋਕਣ ਲਈ ਸੁਰੱਖਿਅਕ ਕੱਪੜਿਆਂ ਦਾ ਉਪਯੋਗ, ਕੂੜਾ ਸੁੱਟਣ ਦਾ ਵਧੀਆ ਪ੍ਰਬੰਧ, ਟੀਕਾਕਰਨ ਅਤੇ ਖ਼ਤਰਨਾਕ ਜੈਵਬੇਕਾਰ ਦਾ ਵਧੀਆ ਨਿਪਟਾਰਾ ਬਹੁਤ ਸਹਾਇਕ ਹੋ ਸਕਦਾ ਹੈ।

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

Punjab State Board PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ Important Questions and Answers.

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਤਪਾਦਨ ਕਰਨ ਵਾਲੀਆਂ ਇਕਾਈਆਂ ਦੁਆਰਾ ਛੱਡੀ ਗਈ ਭਾਫ਼ ਕਿਸ ਕੰਮ ਆਉਂਦੀ ਹੈ ?
ਉੱਤਰ-
ਇਹ ਭਾਫ ਖਾਣਾ ਬਣਾਉਣ ਲਈ ਅਤੇ ਸਥਾਨਾਂ ਨੂੰ ਗਰਮ ਰੱਖਣ ਲਈ ਕੰਮ ਆਉਂਦੀ ਹੈ।

ਪ੍ਰਸ਼ਨ 2.
ਟਰਾਂਸਫਾਰਮਰ (Transformer) ਕੀ ਹੁੰਦਾ ਹੈ ?
ਉੱਤਰ-
ਟਰਾਂਸਫਾਰਮਰ ਵੋਲਟੇਜ਼ ਨੂੰ ਘਟਾਉਣ-ਵਧਾਉਣ ਲਈ ਵਰਤਿਆ ਜਾਣ ਵਾਲਾ , ਇਕ ਯੰਤਰ ਹੈ।

ਪ੍ਰਸ਼ਨ 3.
ਉਪਯੋਗਿਕ ਕਾਰਨਾਂ ਨਾਲ ਹੋਣ ਵਾਲੀਆਂ ਸੰਚਾਰ ਹਾਨੀਆਂ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ ?
ਉੱਤਰ-
ਬਹੁਤ ਹੀ ਸ਼ਕਤੀਸ਼ਾਲੀ ਟਰਾਂਸਫਾਰਮਰਾਂ ਅਤੇ ਵਧੀਆ ਤਕਨੀਕ ਦੀ ਵਰਤੋਂ ਨਾਲ ਉਪਯੋਗਿਕ ਕਾਰਨਾਂ ਨਾਲ ਹੋਣ ਵਾਲੀ ਹਾਨੀ ਨੂੰ ਬਚਾਇਆ ਜਾ ਸਕਦਾ ਹੈ।

ਪ੍ਰਸ਼ਨ 4.
ਭਾਰਤ ਦੇ ਕਿਹੜੇ ਉਦਯੋਗਾਂ ਵਿਚ ਬਹੁਤ ਸਾਰੀ ਊਰਜਾ ਦੀ ਲੋੜ ਪੈਂਦੀ ਹੈ ?
ਉੱਤਰ-
ਕਾਗਜ਼, ਪਲਾਸਟਿਕ, ਸੀਮੇਂਟ, ਖਾਦਾਂ, ਦਵਾਈਆਂ, ਓਜ਼ੋਨ ਪ੍ਰਕ੍ਰਿਆ ਅਤੇ ਧਾਤੂ ਉਦਯੋਗਾਂ ਵਿਚ ਜ਼ਿਆਦਾ ਉਰਜਾ ਦੀ ਲੋੜ ਪੈਂਦੀ ਹੈ।

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 5.
ਐਲੂਮੀਨੀਅਮ ਨੂੰ ਦੁਬਾਰਾ ਤਿਆਰ ਕਰਕੇ ਇਸ ਧਾਤ ਦਾ ਖਾਤਮਾ ਕਿੰਨੇ ਪ੍ਰਤੀਸ਼ਤ ਘੱਟ ਕੀਤਾ ਜਾ ਸਕਦਾ ਹੈ ?
ਉੱਤਰ-
90%.

ਪ੍ਰਸ਼ਨ 6.
ਕਿਨ੍ਹਾਂ ਦੇਸ਼ਾਂ ਨੂੰ ਊਰਜਾ ਦੀ ਸਹੀ ਵਰਤੋਂ ਕਰਨ ਦੀ ਮੁਹਾਰਤ ਹਾਸਿਲ ਹੈ ?
ਉੱਤਰ-
ਪੱਛਮੀ ਜਰਮਨੀ, ਇਟਲੀ, ਸਪੇਨ, ਫਰਾਂਸ ਅਤੇ ਜਾਪਾਨ|

ਪ੍ਰਸ਼ਨ 7.
ਗੈਸੋਲੀਨ ਦੇ ਸਥਾਨ ਤੇ ਕਿਸ ਰਸਾਇਣਿਕ ਬਾਲਣ ਦਾ ਉਪਯੋਗ ਕੀਤਾ ਜਾ ਸਕਦਾ ਹੈ ?
ਉੱਤਰ-
ਈਥਾਨੋਲ, ਮੀਥਾਨੋਲ ਦਾ ਉਪਯੋਗ ਗੈਸੋਲੀਨ ਦੀ ਥਾਂ ਕੀਤਾ ਜਾ ਸਕਦਾ ਹੈ।

ਪ੍ਰਸ਼ਨ 8.
ਖੇਤੀਬਾੜੀ ਖੇਤਰ ਵਿਚ ਕਿਹੜੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਪੰਪ ਸੈੱਟ, ਮੋਟਰ (ਬਿਜਲੀ ਵਾਲੀ, ਡੀਜ਼ਲ ਇੰਜਣ, ਕੰਬਾਇਨ, ਟਰੈਕਟਰ, ਆਪਣੇ ਆਪ ਭਾਰ ਚੁੱਕਣ ਵਾਲੀਆਂ ਮਸ਼ੀਨਾਂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਪੁਰਾਣੇ ਅਤੇ ਨਵੇਂ ਗੈਸੀ ਚੁੱਲ੍ਹਿਆਂ ਵਿਚ ਕੰਮ ਕਰਨ ਦੀ ਸਮਰੱਥਾ ਕਿੰਨੇ % ਵੱਧ ਹੈ ?
ਉੱਤਰ-
ਨਵਾਂ ਚੁੱਲ੍ਹਾ 10 ਤੋਂ 15% ਤਕ ਵੱਧ ਸਮਰੱਥ ਹੈ।’

ਪ੍ਰਸ਼ਨ 10.
ਉਰਜਾ ਦੇ ਸੰਭਾਵਿਤ ਮੁੱਖ ਸੋਮਿਆਂ ਦੇ ਨਾਂ ਲਿਖੋ ।
ਉੱਤਰ-
ਹਾਈਡੋਜਨ, ਅਲਕੋਹਲ, ਈਂਧਣ ਸੈੱਲ ਆਦਿ।

ਪ੍ਰਸ਼ਨ 11.
ਗੈਸ ਦੀ ਹਾਲਤ ਵਿਚ ਹਾਈਜਨ ਨੂੰ ਇਕੱਠਾ ਕਰਨ ਲਈ ਬਹੁਤ ਵੱਡੇ ਕੰਨਟੇਨਰਾਂ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਗੈਸ ਅਵਸਥਾ ਵਿਚ ਹਾਈਡੋਜਨ ਦੀ ਘਣਤਾ ਘੱਟ ਹੋ ਜਾਂਦੀ ਹੈ। ਇਸ ਲਈ ਫੈਲਾਉ ਦੇ ਕਾਰਨ ਇਸ ਨੂੰ ਇਕੱਠਾ ਕਰਨ ਲਈ ਵੱਡੇ ਕੰਨਟੇਨਰਾਂ ਦੀ ਲੋੜ ਪੈਂਦੀ ਹੈ।

ਪ੍ਰਸ਼ਨ 12.
ਭਾਇਓਜੈਨਿਕ ਹਾਈਡੋਜਨ ਨੂੰ ਕਿਸ ਤਰ੍ਹਾਂ ਇਕੱਠਾ ਕੀਤਾ ਜਾ ਸਕਦਾ ਹੈ ?
ਉੱਤਰ-
ਸ਼ਾਇਓਜੈਨਿਕ ਹਾਈਡੋਜਨ ਨੂੰ ਇਕੱਠਾ ਕਰਨ ਲਈ ਇਕ ਖ਼ਾਸ ਤਰ੍ਹਾਂ ਦੇ ਕੰਨਟੇਨਰਾਂ ਦੀ ਲੋੜ ਹੁੰਦੀ ਹੈ ਜਿਸ ਵਿਚ ਘੱਟ ਤਾਪਮਾਨ ਅਤੇ ਭਾਰੀ ਦਬਾਅ ਬਣਾ ਕੇ, ਹਾਈਡ੍ਰੋਜਨ ਨੂੰ ਰੱਖਿਆ ਜਾ ਸਕੇ।

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 13.
ਹਾਈਡੋਜਨ ਦਾ ਕੈਲੋਰੀ ਤਾਪਮਾਨ ਕਿੰਨਾ ਹੈ ?
ਉੱਤਰ-
150 kJ/ਗਾਮ ।

ਪ੍ਰਸ਼ਨ 14.
ਈਥਾਨੋਲ ਦਾ ਰਸਾਇਣਿਕ ਸੂਤਰ ਲਿਖੋ ।
ਉੱਤਰ-
C2H5OH.

ਪ੍ਰਸ਼ਨ 15.
ਮੀਥਾਨੋਲ ਦਾ ਰਸਾਇਣਿਕ ਸੂਤਰ ਲਿਖੋ ।
ਉੱਤਰ-
CH3OH.

ਪ੍ਰਸ਼ਨ 16.
ਵਈਥਾਨੋਲ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਗੈਣ ਅਲਕੋਹਲ (Grain alcohol) |

ਪ੍ਰਸ਼ਨ 17.
ਮੀਥਾਨੋਲ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਲੱਕੜੀ ਅਲਕੋਹਲ।

ਪ੍ਰਸ਼ਨ 18.
ਗੈਸੋਹੋਲ ਕੀ ਹੈ ?
ਉੱਤਰ-
ਗੈਸੋਲੀਨ ਅਤੇ 10-23% ਈਥਾਨੋਲ ਦੇ ਮਿਸ਼ਰਣ ਨੂੰ ਗੈਸੋਹੋਲ ਕਹਿੰਦੇ ਹਨ।

ਪ੍ਰਸ਼ਨ 19.
ਡਾਈਸੋਲ, ਕੀ ਹੁੰਦਾ ਹੈ ?
ਉੱਤਰ-
ਡੀਜ਼ਲ ਅਤੇ 15-20% ਮੀਥਾਨੋਲ ਦੇ ਮਿਸ਼ਰਣ ਨੂੰ ਡਾਈਸੋਲ ਕਹਿੰਦੇ ਹਨ।

ਪ੍ਰਸ਼ਨ 20.
ਈਥਾਨੋਲ ਕਿਨ੍ਹਾਂ ਸੋਮਿਆਂ ਤੋਂ ਪ੍ਰਾਪਤ ਹੁੰਦੀ ਹੈ ?
ਉੱਤਰ-
ਈਥਾਨੋਲ ਗੰਨਾ, ਚੁਕੰਦਰ, ਆਲੂ, ਜਵਾਰ ਅਤੇ ਮੱਕੀ ਆਦਿ ਫ਼ਸਲਾਂ ਦੇ ਖਮੀਰੀਕਰਨ ਤੋਂ ਪ੍ਰਾਪਤ ਹੁੰਦੀ ਹੈ।

ਪ੍ਰਸ਼ਨ 21.
ਮੀਥਾਨੋਲ ਕਿਹੜੇ ਸੋਮਿਆਂ ਤੋਂ ਪ੍ਰਾਪਤ ਹੁੰਦੀ ਹੈ ?
ਉੱਤਰ-
ਮੀਥਾਨੋਲ ਲੱਕੜੀ, ਫਸਲਾਂ ਦੇ ਬਚੇ ਕੱਚਰੇ, ਸੀਵਰੇਜ, ਕੋਲੇ ਅਤੇ ਕੁਦਰਤੀ ਗੈਸ ਤੋਂ ਬਣ ਸਕਦੀ ਹੈ।

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 22.
ਕਿਨ੍ਹਾਂ ਦੇਸ਼ਾਂ ਵਿਚ ਗੈਸੋਹੋਲ ਦਾ ਪ੍ਰਯੋਗ ਆਰੰਭ ਹੋ ਚੁੱਕਾ ਹੈ ?
ਉੱਤਰ-
ਬਾਜ਼ੀਲ ਅਤੇ ਜਿੰਬਾਬਵੇ ਵਿਚ।

ਪ੍ਰਸ਼ਨ 23.
ਉਨ੍ਹਾਂ ਦੋ ਧਾਤਾਂ ਦੇ ਨਾਂ ਲਿਖੋ ਜਿਹੜੀਆਂ ਹਾਈਡੋਜਨ ਨਾਲ ਕਿਰਿਆ ਕਰਕੇ ਠੋਸ ‘ ਧਾਤ ਹਾਈਡਾਇਡਸ ਬਣਾਉਂਦੀਆਂ ਹਨ ?
ਉੱਤਰ-
ਪੈਲੇਡੀਅਮ (Pd) ਅਤੇ ਟਾਈਟੇਨੀਅਮ (Ti)।,

ਪ੍ਰਸ਼ਨ 24.
ਈਂਧਨ ਸੈੱਲ ਵਿਚ ਊਰਜਾ ਪੈਦਾ ਕਰਨ ਲਈ ਕਿਹੜੀ ਗੈਸ ਦੀ ਵਰਤੋਂ ਹੁੰਦੀ ਹੈ ?
ਉੱਤਰ-
ਹਾਈਡਰੋਜਨ (Hydrogen) |

ਪ੍ਰਸ਼ਨ 25.
ਬਾਇਉਗੈਸ ਪਲਾਂਟ ਤੋਂ ਕੀ ਮਿਲਦਾ ਹੈ ?
ਉੱਤਰ-
ਬਾਇਉਗੈਸ, ਜੈਵਿਕ ਖਾਦ, ਮੀਥੇਨ, CO2 ਅਤੇ ਹਾਈਡ੍ਰੋਜਨ ਸਲਫਾਈਡ ।

ਪ੍ਰਸ਼ਨ 26.
ਉਰਜਾ ਵਿਤਰਣ ਵੇਲੇ ਕਿੰਨੇ ਪ੍ਰਤੀਸ਼ਤ ਤੱਕ ਉਰਜਾ ਵਿਅਰਥ ਹੁੰਦੀ ਹੈ ?
ਉੱਤਰ-
ਲਗਭਗ 20% |

ਪ੍ਰਸ਼ਨ 27.
ਇਕ ਈਂਧਨ ਦੇ ਰੂਪ ਵਿੱਚ ਹਾਈਡੋਜਨ ਗੈਸ ਦੇ ਕੀ-ਕੀ ਫਾਇਦੇ ਹਨ ?
ਉੱਤਰ-
ਈਂਧਨ ਦੇ ਰੂਪ ਵਿੱਚ ਹਾਈਡੋਜਨ ਗੈਸ ਦੇ ਫਾਇਦੇ –

  1. ਇਸ ਨਾਲ ਕਿਸੇ ਵੀ ਕਿਸਮ ਦਾ ਪ੍ਰਦੂਸ਼ਣ ਨਹੀਂ ਹੁੰਦਾ ਹੈ ।
  2. ਜਿਸ ਦਾ ਕੈਲੋਰੀਫਿਕ ਮਾਨ (Colorific Value) ਬਹੁਤ ਜ਼ਿਆਦਾ ਹੈ ।
  3. ਇਸ ਨਾਲ ਪੈਦਾ ਹੋਣ ਵਾਲੀ ਉਰਜਾ ਦਾ ਵੱਡਾ ਹਿੱਸਾ ਵਰਤੋਂ ਵਿੱਚ ਆ ਜਾਂਦਾ ਹੈ ।

ਪ੍ਰਸ਼ਨ 28.
Pb (C2H5)4 ਦਾ ਨਾਮ ਲਿਖੋ ।
ਉੱਤਰ-
ਟੈਟਾ ਈਥਾਇਲੈਡ ।

ਪ੍ਰਸ਼ਨ 29.
Pb (C2H5)4 ਦਾ ਕੀ ਕੰਮ ਹੈ ?
ਉੱਤਰ-
ਇਹ ਇੰਜਣ ਦੀ ਅਵਾਜ਼ ਨੂੰ ਘੱਟ ਕਰਦਾ ਹੈ ।

(ਅ) ਭੇਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਹਾਈਡੋਜਨ ਦਾ ਨਿਰਮਾਣ ਕਿਸ ਤਰਾਂ ਕੀਤਾ ਜਾਂਦਾ ਹੈ ?
ਉੱਤਰ-
ਹਾਈਡੋਜਨ ਦਾ ਨਿਰਮਾਣ ਪਾਣੀ ਦਾ ਤਾਪ ਅਪਘਟਨ ਕਰਾ ਕੇ ਅਤੇ ਪਾਣੀ ਵਿਚੋਂ ਬਿਜਲੀ ਊਰਜਾ ਲੰਘਾ ਕੇ, ਉਤਪ੍ਰੇਰਕ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ।
PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ 1
ਹਾਈਡੋਜਨ ਦੇ ਉਤਪਾਦਨ ਲਈ, ਬਿਜਲੀ ਅਪਘਟਨ ਯੰਤਰ ਦਾ ਉਪਯੋਗ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਗੈਸੋਹੋਲ ਵਿਚ ਟੈਟਰਾਈਥਾਇਲ ਲੈਂਡ Pb(C2H5)4, ਪਾਉਣ ਦੀ ਜ਼ਰੂਰਤ ਕਿਉਂ ਨਹੀਂ ਪੈਂਦੀ ?
ਉੱਤਰ-
ਗੈਸੋਹੋਲ ਦਾ ਆਕਟੋਨ ਨੰਬਰ ਜ਼ਿਆਦਾ ਹੈ ਇਸ ਲਈ ਇਸ ਵਿਚ ਟੈਟਰਾਈਥਾਇਲ ਲੈਂਡ Pb(C2H5)4, ਨੂੰ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ।

ਪ੍ਰਸ਼ਨ 3.
ਈਂਧਨ ਦੇ ਪੱਖ ਤੋਂ ਨਿਪੁੰਨਤਾ ਵਾਲੀ ਇਕ ਵਧੀਆ ਕਾਰ ਦੀਆਂ ਵਿਸ਼ੇਸ਼ਤਾਵਾਂ ਦੱਸੋ !
ਉੱਤਰ-
ਈਂਧਨ ਦੇ ਪੱਖ ਤੋਂ ਨਿਪੁੰਨਤਾ ਵਾਲੀ ਇੱਕ ਵਧੀਆ ਕਾਰ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  • ਇਸ ਦਾ ਢਾਂਚਾ ਬਹੁਤ ਹਲਕਾ ਹੋਣਾ ਚਾਹੀਦਾ ਹੈ।
  • ਹਵਾ ਦਾ ਵਧੀਆ ਨਿਕਾਸ ਹੋਣਾ ਚਾਹੀਦਾ ਹੈ।
  • ਵਧੀਆ ਕਿਸਮ ਦੇ ਪੁਰਜੇ ਲੱਗੇ ਹੋਏ ਹੋਣੇ ਚਾਹੀਦੇ ਹਨ ।

ਪ੍ਰਸ਼ਨ 4.
ਹਾਈਡੋਜਨ ਨੂੰ ਬਾਲਣ ਵਾਂਗ ਵਰਤਣ ਨਾਲ ਸੰਬੰਧਿਤ ਮੁਸ਼ਕਿਲਾਂ ਦਾ ਵਰਣਨ ਕਰੋ।
ਉੱਤਰ-
ਹਾਈਡ੍ਰੋਜਨ ਦੇ ਪ੍ਰਯੋਗ ਵਿਚ ਹੇਠ ਲਿਖੀਆਂ ਮੁਸ਼ਕਿਲਾਂ ਆਉਂਦੀਆਂ ਹਨ –

  1. ਹਾਈਡੋਜਨ ਜਦੋਂ ਬਲਦੀ ਹੈ ਤਾਂ ਧਮਾਕੇ ਨਾਲ ਬਲਦੀ ਹੈ ਇਸ ਲਈ ਘਰਾਂ ਅਤੇ ਉਦਯੋਗਾਂ ਵਿਚ ਇਸਦੀ ਇਕ ਸਮਾਨ ਵਰਤੋਂ ਨਹੀਂ ਕੀਤੀ ਜਾ ਸਕਦੀ ।
  2. ਇਹ ਬਹੁਤ ਮਹਿੰਗਾ ਸਾਧਨ ਹੈ।

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 5.
ਈਥਾਨੋਲ (C2H5OH) ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ?
ਉੱਤਰ-
ਈਥਾਨੋਲ (C2H5OH) ਨੂੰ ਖੰਡ ਭਾਵ ਚੀਨੀ ਦੇ ਵੱਖ-ਵੱਖ ਸ੍ਰੋਤਾਂ ਤੋਂ, ਜਿਵੇਂਗੰਨਾ, ਚੁਕੰਦਰ, ਆਲੂ, ਜਵਾਰ, ਮੱਕੀ ਅਤੇ ਕਣਕ ਦੀਆਂ ਫ਼ਸਲਾਂ ਤੋਂ ਖਮੀਰੀਕਰਨ (Fermentation) ਦੀ ਵਿਧੀ ਦੁਆਰਾ ਬਣਾਇਆ ਜਾ ਸਕਦਾ ਹੈ। ਇਸ ਕਿਰਿਆ ਵਿਚ ਸੈਕਰੋਮਾਈਸਿਸ ਸੈਰੀਵਸੀਏ ਅਤੇ ਸੈਕਰੋਮਾਈਸਿਸ ਸਰਵਿਸੀ ਉੱਲੀਆਂ ਦੁਆਰਾ ਸਟਾਰਚ ਖਮੀਰ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਪ੍ਰਸ਼ਨ 6.
ਹਾਈਡੋਜਨ ਨੂੰ ਕਿਸ ਤਰ੍ਹਾਂ ਇਕੱਠਾ ਕੀਤਾ ਜਾ ਸਕਦਾ ਹੈ ?
ਉੱਤਰ-
ਗੈਸ ਦੀ ਹਾਲਤ ਵਿਚ ਹਾਈਡੋਜਨ ਦੀ ਘਣਤਾ ਬਹੁਤ ਘੱਟ ਜਾਂਦੀ ਹੈ। ਇਸ ਲਈ ਇਸ ਨੂੰ ਇਕੱਠਾ ਕਰਨ ਲਈ ਬਹੁਤ ਵੱਡੇ-ਵੱਡੇ ਕੰਨਟੇਨਰਾਂ ਦੀ ਜ਼ਰੂਰਤ ਪੈਂਦੀ ਹੈ ਪਰੰਤੂ ਵ ਹਾਈਡੋਜ਼ਨ ਦੇ ਰੂਪ ਵਿਚ ਇਸ ਨੂੰ ਇਕ ਖ਼ਾਸ ਕਿਸਮ ਦੇ ਡਰੰਮ ਵਿਚ ਰੱਖਿਆ ਜਾ ਸਕਦਾ ਹੈ ਜਿਸ ਵਿਚ ਬਹੁਤ ਘੱਟ ਤਾਪਮਾਨ ਅਤੇ ਉੱਚ ਦਬਾਅ ਬਣਾ ਕੇ ਰੱਖਿਆ ਜਾਂਦਾ ਹੈ।

ਪ੍ਰਸ਼ਨ 7.
ਅਲਕੋਹਲ (Alcohol) ਨੂੰ ਊਰਜਾ ਦੇ ਸੋਮੇ ਵਜੋਂ ਵਰਤਣ ਦੇ ਕੀ ਲਾਭ ਹਨ ?
ਉੱਤਰ-
ਅਲਕੋਹਲ ਨੂੰ ਊਰਜਾ ਦੇ ਸੋਮੇ ਵਜੋਂ ਵਰਤਣ ਦੇ ਹੇਠ ਲਿਖੇ ਲਾਭ ਹਨ –

  1. ਇਹ ਊਰਜਾ ਦਾ ਇਕ ਨਵਿਆਉਣਯੋਗ ਸੋਮਾ ਹੈ ਕਿਉਂਕਿ ਗੰਨਾ, ਚੁਕੰਦਰ, ਆਲੂ, ਜਵਾਰ, ਮੱਕੀ ਅਤੇ ਕਣਕ ਵਰਗੀਆਂ ਫ਼ਸਲਾਂ ਵਾਰ-ਵਾਰ ਪੈਦਾ ਕੀਤੀਆਂ ਜਾ ਸਕਦੀਆਂ ਹਨ।
  2. ਇਹ ਉਰਜਾ ਦਾ ਇਕ ਸਸਤਾ ਸਾਧਨ ਹੈ ।
  3. ਅਲਕੋਹਲ ਇਕ ਵਧੀਆ ਅਤੇ ਸਾਫ਼ ਬਾਲਣ ਹੈ ਕਿਉਂਕਿ ਇਸ ਨਾਲ ਹਵਾ ਵਿਚ ਪ੍ਰਦੂਸ਼ਨ ਨਹੀਂ ਫੈਲਦਾ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਹਾਈਡ੍ਰੋਜਨ ਨੂੰ ਬਾਲਣ ਦੇ ਰੂਪ ਵਿਚ ਵਰਤਣ ਦੇ ਕੀ ਲਾਭ ਹਨ ?
ਉੱਤਰ-
ਹਾਈਡੋਜਨ ਨੂੰ ਬਾਲਣ ਦੇ ਰੂਪ ਵਿੱਚ ਵਰਤਣ ਦੇ ਹੇਠ ਲਿਖੇ ਲਾਭ ਹਨ –

  1. ਹਾਈਡੋਜਨ ਇਕ ਸਾਫ਼ ਅਤੇ ਬਲਣਸ਼ੀਲ ਬਾਲਣ ਹੈ ।
  2. ਹਾਈਡੋਜਨ ਜਦੋਂ ਬਲਦੀ ਹੈ ਤਾਂ ਥੋੜ੍ਹੀ ਮਾਤਰਾ ਵਿਚ ਪਾਣੀ ਅਤੇ ਨਾਈਟ੍ਰੋਜਨ ਆਕਸਾਈਡ ਨਿਕਲਦੀ ਹੈ। ਨਾਈਟ੍ਰੋਜਨ ਆਕਸਾਈਡ ਨੂੰ ਕੱਢ ਕੇ ਜਲਣ ਕਿਰਿਆ ਨੂੰ ਘੱਟ ਕਰਕੇ ਤਾਪਮਾਨ ਅਤੇ ਪ੍ਰਦੂਸ਼ਣ ਯੰਤਰਾਂ ਤੇ ਕੰਟਰੋਲ ਕਰਕੇ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ।
  3. ਹਾਈਡ੍ਰੋਜਨ ਦੇ ਬਲਣ ਤੋਂ ਬਾਅਦ ਕਾਰਬਨ ਡਾਈਆਕਸਾਈਡ ਨਹੀਂ ਨਿਕਲਦੀ ਜਿਸ ਕਾਰਨ ਹਵਾ ਦਾ ਪ੍ਰਦੂਸ਼ਣ ਨਹੀਂ ਹੁੰਦਾ ਹੈ।
  4. ਹਾਈਡੋਜਨ ਨੂੰ ਸੁਵਿਧਾ ਅਨੁਸਾਰ ਇੱਕ ਜਗ੍ਹਾ ਤੋਂ ਦੂਸਰੀ ਜਗਾ ਤੇ ਲਿਜਾਇਆ ਜਾ ਸਕਦਾ ਹੈ।
  5. ਹਾਈਡੋਜਨ ਨੂੰ ਪਾਣੀ, ਬਿਜਲੀ, ਸੂਰਜੀ ਊਰਜਾ ਅਤੇ ਨਵਿਆਉਣਯੋਗ ਸੋਮਿਆਂ (ਸਾਧਨਾਂ) ਦੁਆਰਾ ਪ੍ਰਾਪਤ ਕਰਕੇ ਸਟੋਰ ਕੀਤਾ ਜਾ ਸਕਦਾ ਹੈ।

ਜਦੋਂ ਇਨ੍ਹਾਂ ਸਾਧਨਾਂ ਤੋਂ ਪ੍ਰਾਪਤ ਉਰਜਾ ਦੀ ਮੰਗ ਘੱਟ ਹੋਵੇ ਤਾਂ ਇਸ ਉਤਪਾਦਿਤ ਬਿਜਲੀ ਨੂੰ ਹਾਈਡ੍ਰੋਕਾਰਬਨ ਬਣਾਉਣ ਦੇ ਕੰਮ ਲਿਆਂਦਾ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਇਸ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।

ਪ੍ਰਸ਼ਨ 2.
ਈਧਣ ਸੈੱਲ (Fuel Cell) ਦੀ ਰਚਨਾ ਦਾ ਵਰਣਨ ਕਰੋ ।
ਉੱਤਰ-
ਰਸਾਇਣਿਕ ਉਰਜਾ ਨੂੰ ਬਿਜਲੀ ਉਰਜਾ ਵਿੱਚ ਬਦਲਣ ਵਾਲੇ ਯੰਤਰ ਨੂੰ ਈਂਧਣ ਸੈਂਲ ਕਿਹਾ ਜਾਂਦਾ ਹੈ। ਈਂਧਣ ਸੈੱਲ ਬੈਟਰੀ ਦੀ ਤਰ੍ਹਾਂ ਲਗਦਾ ਹੈ। ਇਸ ਵਿਚ ਦੋ ਇਲੈੱਕਟੋਡ ਹੁੰਦੇ ਹਨ ਜਿਹੜੇ ਇਕ ਇਲੈੱਕਟੋਲਿਟ ਦੁਆਰਾ ਅਲੱਗ ਹੁੰਦੇ ਹਨ। ਇਕ ਐਨੋਡ ਅਤੇ ਇਕ ਕੈਥੋਡ ਹੁੰਦਾ ਹੈ ਜਿੱਥੇ ਰਿਡਾਕਸ ਕਿਰਿਆ ਹੁੰਦੀ ਹੈ।ਹਾਈਡੋਜਨ ਕੈਥੋਡ ਵੱਲ ਭੇਜੀ ਜਾਂਦੀ ਹੈ ਜਿਸ ਨਾਲ ਹਾਈਡੋਜਨ ਆਇਨ ਅਤੇ ਇਲੈੱਕਟਰੋਨਸ ਨਿਕਲਦੇ ਹਨ। ਇਹ ਇਲੈੱਕਟ੍ਰੋਨ ਤਾਰਾਂ ਵਿੱਚੋਂ ਲੰਘ ਕੇ ਬਿਜਲੀ ਪੈਦਾ ਕਰਦੇ ਹਨ। ਆਕਸੀਜਨ ਐਨੋਡ ਵਿੱਚ ਭੇਜੀ ਜਾਂਦੀ ਹੈ। ਇਹ ਹਾਈਡੋਜਨ ਆਇਨਸ ਦੇ ਨਾਲ ਮਿਲ ਕੇ ਪਾਣੀ ਬਣਾਉਂਦੇ ਹਨ ਅਤੇ ਬਿਜਲੀ ਪੈਦਾ ਹੁੰਦੀ ਹੈ। ਈਂਧਣ ਸੈੱਲਾਂ ਵਿਚ ਉਰਜਾ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ।
PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ 2

ਪ੍ਰਸ਼ਨ 3.
ਉਦਯੋਗ ਖੇਤਰ ਵਿਚ ਊਰਜਾ ਬਚਾਉਣ ਤੇ ਇਕ ਨੋਟ ਲਿਖੋ ।
ਉੱਤਰ-
ਉਰਜਾ ਦੀ ਸਭ ਤੋਂ ਜ਼ਿਆਦਾ ਵਰਤੋਂ ਉਦਯੋਗ ਦੇ ਖੇਤਰ ਵਿਚ ਹੁੰਦੀ ਹੈ। ਇਕ ਅਨੁਮਾਨ ਦੁਆਰਾ ਭਾਰਤ ਦੀ ਕੁੱਲ ਊਰਜਾ ਵਿਚੋਂ 50% ਤਕ ਊਰਜਾ ਉਦਯੋਗਾਂ ਦੁਆਰਾ ਹੀ ਖਪਤ ਕੀਤੀ ਜਾਂਦੀ ਹੈ। ਉਦਯੋਗਾਂ ਵਿਚ ਵਰਤੀ ਜਾਣ ਵਾਲੀ ਉਰਜਾ ਦੇ ਦੌਰਾਨ ਕੁੱਝ ਸਾਵਧਾਨੀਆਂ ਵਰਤ ਕੇ ਉਰਜਾ ਨੂੰ ਕਾਫੀ ਹੱਦ ਤਕ ਬਚਾਇਆ ਜਾ ਸਕਦਾ ਹੈ। ਉਰਜਾ ਨੂੰ ਬਚਾਉਣ ਦੇ ਅੱਗੇ ਲਿਖੇ ਤਰੀਕੇ ਹਨ-

  1. ਭਾਰੀ ਮਸ਼ੀਨਾਂ ਦੀ ਦੇਖਭਾਲ ਅਤੇ ਰੋਜ਼ਾਨਾ ਚੈਕਿੰਗ ਉਰਜਾ ਦੀ ਖਪਤ ਘਟਾਉਂਦੀ ਹੈ।
  2. ਜ਼ਿਆਦਾ ਕੁਸ਼ਲ ਮਸ਼ੀਨਾਂ ਦਾ ਪ੍ਰਯੋਗ ਅਤੇ ਊਰਜਾ ਬਚਾਉਣ ਵਾਲੇ ਡਿਜ਼ਾਇਨਾਂ ਵਾਲੀਆਂ ਮਸ਼ੀਨਾਂ ਦੀ ਵਰਤੋਂ ਊਰਜਾ ਬਚਾਉਣ ਵਿਚ ਪ੍ਰਭਾਵਸ਼ਾਲੀ ਸਿੱਧ ਹੁੰਦੀ ਹੈ ।
  3. ਬਿਜਲਈ ਮੋਟਰ ਉਦਯੋਗਾਂ ਵਿਚ ਮੁੱਖ ਭੂਮਿਕਾ ਨਿਭਾਉਂਦੀ ਹੈ ਬਿਜਲੀ ਮੋਟਰ ਦੀ ਬਨਾਵਟ ਵਿਚ ਸੁਧਾਰ ਨਾਲ ਬਿਜਲੀ ਉਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ। ਮੋਟਰ ਦੀ ਸਮਰੱਥਾ ਲੋੜ ਅਨੁਸਾਰ ਹੋਣੀ ਚਾਹੀਦੀ ਹੈ । ਇਸ ਨਾਲ ਬਿਜਲੀ ਉਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ।
  4. ਬਿਜਲੀ ਦੀਆਂ ਤਾਰਾਂ ਚੰਗੇ ਸੂਚਾਲਕ, ਜਿਵੇਂ ਤਾਂਬਾ ਜਾਂ ਐਲੂਮੀਨੀਅਮ ਆਦਿ ਦੀਆਂ ਬਣਾਉਣੀਆਂ ਚਾਹੀਦੀਆਂ ਹਨ। ਇਸ ਨਾਲ ਬਿਜਲੀ ਦੇ ਨੁਕਸਾਨ ਨੂੰ ਘੱਟ ਕਰਕੇ ਬਿਜਲੀ ਉਰਜਾ ਬਚਾਈ ਜਾ ਸਕਦੀ ਹੈ।
  5. ਜਿਨ੍ਹਾਂ ਚੀਜ਼ਾਂ ਦੇ ਨਿਰਮਾਣ ਵਿਚ ਜ਼ਿਆਦਾ ਉਰਜਾ ਦੀ ਖਪਤ ਹੁੰਦੀ ਹੈ ਉਨ੍ਹਾਂ ਵਸਤੂਆਂ ਦਾ ਦੁਬਾਰਾ ਨਿਰਮਾਣ ਕਰ ਕੇ ਵਰਤੀ ਜਾਣ ਵਾਲੀ ਉਰਜਾ ਵਿੱਚ ਬੱਚਤ ਕੀਤੀ ਜਾ ਸਕਦੀ ਹੈ, ਜਿਵੇਂ ਕੱਚ, ਐਲੂਮੀਨੀਅਮ, ਪਲਾਸਟਿਕ, ਕਾਗਜ਼ ਆਦਿ।

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 4.
ਪੈਟਰੋਲ ਅਤੇ ਡੀਜ਼ਲ ਦੇ ਵਿਕਲਪ ਲੱਭਣ ਦੀ ਲੋੜ ਕਿਉਂ ਮਹਿਸੂਸ ਹੋਈ ਹੈ ? ਕੋਈ ਦੋ ਵਿਕਲਪਾਂ ਦੇ ਨਾਂ ਲਿਖੋ ।
ਉੱਤਰ-
ਪੈਟਰੋਲ ਅਤੇ ਡੀਜ਼ਲ ਦਾ ਜ਼ਿਆਦਾ ਪ੍ਰਯੋਗ ਮੋਟਰ ਗੱਡੀਆਂ ਨੂੰ ਚਲਾਉਣ ਲਈ ਕੀਤਾ ਜਾਂਦਾ ਹੈ। ਜਨਸੰਖਿਆ ਦੇ ਵੱਧਣ ਨਾਲ ਮੋਟਰ ਗੱਡੀਆਂ ਦੀ ਸੰਖਿਆ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨਾਲ ਪੈਟਰੋਲ ਅਤੇ ਡੀਜ਼ਲ ਦੀ ਮੰਗ ਵੱਧ ਰਹੀ ਹੈ। ਇਹ ਊਰਜਾ ਦਾ ਨਾ-ਨਵਿਆਉਣਯੋਗ ਸੋਮਾ ਹਨ। ਇਸ ਲਈ ਇਸ ਦੇ ਭੰਡਾਰਾਂ ਦੇ ਖ਼ਤਮ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇਸ ਦੇ ਬਲਣ ਨਾਲ ਪੈਦਾ ਹੋਣ ਵਾਲੀਆਂ ਗੈਸਾਂ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਇਨ੍ਹਾਂ ਮੁਸ਼ਕਿਲਾਂ ਦੇ ਕਾਰਨ ਮੋਟਰ ਗੱਡੀਆਂ ਲਈ ਵਿਕਲਪਿਤ ਤੇਲ (ਬਾਲਣ) ਨੂੰ ਲੱਭਣ ਦੀ ਲੋੜ ਪਈ ਹੈ। ਹਾਈਡੋਜਨ, ਅਲਕੋਹਲ ਅਤੇ ਈਂਧਣ ਸੈੱਲ ਭਵਿੱਖ ਵਿਚ ਵਰਤੇ ਜਾ ਸਕਣ ਵਾਲੇ ਊਰਜਾ ਦੇ ਸ੍ਰੋਤ ਹਨ।

(ਸ) ਵੱਡ ਉੱਤਰਾਂ ਵਾਲੇ ਪ੍ਰਨ –

ਪ੍ਰਸ਼ਨ-
ਊਰਜਾ ਸਾਧਨਾਂ ਦੇ ਰੂਪ ਵਿਚ ਹਾਈਡੋਜਨ ਨਿਰਮਾਣ, ਇਸਦੇ ਲਾਭ ਅਤੇ ਸੀਮਾਵਾਂ ਦਾ ਵਰਣਨ ਕਰੋ ।
ਉੱਤਰ-
ਹਾਈਡ੍ਰੋਜਨ ਨੂੰ ਭਵਿੱਖ ਵਿੱਚ ਬਾਲਣ ਦੇ ਯੋਤ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਵਿਗਿਆਨਿਕ ਇਸ ਨੂੰ ਆਉਣ ਵਾਲੇ ਸਮੇਂ ਵਿਚ ਸਭ ਤੋਂ ਵਧੀਆ ਬਾਲਣ ਦੇ ਰੂਪ ਵਿੱਚ ਵੇਖ ਰਹੇ ਹਨ। ਹਾਈਡੋਜਨ ਇਕ ਨਵੀਂ ਪ੍ਰਕਾਰ ਦਾ ਬਾਲਣ ਹੈ ਜੋ ਕੁਦਰਤੀ ਗੈਸ ਅਤੇ ਗੈਸੋਲੀਨ ਦੇ ਸਥਾਨ ਤੇ ਵਰਤਿਆ ਜਾ ਸਕਦਾ ਹੈ। | ਨਿਰਮਾਣ ਵਿਧੀ (Methods of Formation)-ਵਾਤਾਵਰਣ ਵਿਚ ਹਾਈਡੋਜਨ ਦੀ ਮਾਤਰਾ ਬਹੁਤ ਘੱਟ ਹੈ। ਇਸ ਨੂੰ ਪਾਣੀ ਵਿੱਚੋਂ ਬਿਜਲੀ ਲੰਘਾ ਕੇ, ਪਾਣੀ ਨੂੰ ਉੱਚ ਤਾਪਮਾਨ ਤੇ ਗਰਮ ਕਰਕੇ ਅਤੇ ਉਤਪ੍ਰੇਰਕ ਦੀ ਵਰਤੋਂ ਨਾਲ ਅਪਘਟਿਤ ਕਰਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸਨੂੰ ਬਣਾਉਣ ਲਈ ਬਿਜਲੀ ਅਪਘਟਿਤ ਯੰਤਰ ਵਰਤਿਆ ਜਾਂਦਾ ਹੈ।

ਹਾਈਡੋਜਨ ਨੂੰ ਉਰਜਾ ਸੋਤ ਵੱਜੋਂ ਵਰਤੇ ਜਾਣ ਦੇ ਲਾਭ (Uses of Hydrogen as Fuel) -ਬਾਲਣ ਦੇ ਰੂਪ ਵਿੱਚ ਹਾਈਡੋਜਨ ਦੇ ਹੇਠ ਲਿਖੇ ਲਾਭ ਹਨ

  • ਇਹ ਇਕ ਸਾਫ਼-ਸੁਥਰਾ ਬਲਣਸ਼ੀਲ ਬਾਲਣ ਹੈ।
  • ਹਾਈਡੋਜਨ ਜਲਣ ਤੋਂ ਬਾਅਦ ਸਿਰਫ ਜਲਵਾਸ਼ਪ ਹੀ ਪੈਦਾ ਕਰਦੀ ਹੈ ਅਤੇ ਵਾਯੂ ਮੰਡਲ ਵਿੱਚ ਕੋਈ ਦੁਸ਼ਣ ਨਹੀਂ ਪੈਦਾ ਕਰਦੀ, ਇਸ ਲਈ ਇਸ ਦਾ ਵਾਯੁਮੰਡਲ ਤੋਂ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ।
  • ਇਸਨੂੰ ਆਸਾਨੀ ਨਾਲ ਇਕ ਥਾਂ ਤੋਂ ਦੂਸਰੀ ਥਾਂ ਲਿਜਾਇਆ ਜਾ ਸਕਦਾ ਹੈ।
  • ਹਾਈਡੋਜਨ ਦੀ ਗਰਮੀ ਪੈਦਾ ਕਰਨ ਦੀ ਸਮਰੱਥਾ 150 kj ਪਤੀ ਸ਼ਾਮ ਹੈ ਜੋ ਬਾਕੀ ਸਾਰੇ ਬਾਲਣਾਂ ਤੋਂ ਜ਼ਿਆਦਾ ਹੈ।
  • ਸਾਧਾਰਨ ਤੌਰ ਤੇ ਪ੍ਰਯੋਗ ਵਿਚ ਲਿਆਉਣ ਵਾਲੇ ਬਾਲਣਾਂ ਦੀ ਮੰਗ ਵੱਧਣ ਨਾਲ ਹਾਈਡੋਜਨ ਨੂੰ ਵਿਕੰਲਪਿਤ ਤੌਰ ‘ਤੇ ਪ੍ਰਯੋਗ ਵਿੱਚ ਲਿਆਂਦਾ ਜਾ ਸਕਦਾ ਹੈ।

ਹਾਈਡੋਜਨ ਨੂੰ ਊਰਜਾ ਸ੍ਰੋਤ ਵੱਜੋਂ ਵਰਤੇ ਜਾਣ ਦੀਆਂ ਖਾਮੀਆਂ (Limitations of Hydrogen as a Fuel) –

  1. ਇਹ ਇਕ ਮਹਿੰਗਾ ਬਾਲਣ ਹੈ।
  2. ਇਹ ਜਦੋਂ ਬਲਦੀ ਹੈ ਤਾਂ ਵਿਸਫੋਟ ਪੈਦਾ ਕਰਦੀ ਹੈ। ਇਸ ਨੂੰ ਉਦਯੋਗਾਂ ਵਿੱਚ ਇਕ ਬਾਲਣ ਦੇ ਰੂਪ ਵਿੱਚ ਵਰਤਣਾ ਮੁਸ਼ਕਿਲ ਕੰਮ ਹੈ।
  3. ਇਸ ਨੂੰ ਇਕੱਠਾ ਕਰਕੇ ਰੱਖਣਾ ਇਕ ਜ਼ੋਖਿਮ ਭਰਿਆ ਕੰਮ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਜਲਣਸ਼ੀਲ ਹੈ।

ਹਾਈਡ੍ਰੋਜਨ ਦੇ ਭਵਿੱਖ ਵਿੱਚ ਉਪਯੋਗ (Future Uses of Hydrogen)-

  • ਹਾਈਡੋਜਨ ਦਾ ਮੋਟਰ ਵਾਹਨਾਂ ਵਿੱਚ ਤੇਲ ਅਤੇ ਈਂਧਣ ਸੈੱਲ ਵਿਚ ਉਪਯੋਗ ਕੀਤਾ ਜਾ ਸਕਦਾ ਹੈ ।
  • ਦਵ ਹਾਲਤ ਵਿੱਚ ਇਸ ਨੂੰ ਜਹਾਜ਼ ਦੇ ਤੇਲ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ। ਉਰਜਾ ਦੇ ਰੂਪ ਵਿੱਚ ਹਾਈਡੋਜਨ ਨੂੰ ਵਰਤਣ ਦੀ ਤਕਨਾਲੋਜੀ ਦਾ ਵਿਕਾਸ ਕੀਤਾ ਜਾ ਰਿਹਾ ਹੈ। ਜੇ ਵਧੀਆ ਤਕਨੀਕ ਦਾ ਵਿਕਾਸ ਸੰਭਵ ਹੋ ਗਿਆ ਤਾਂ ਹਾਈਡੋਜਨ ਇਕ ਵਧੀਆ ਬਾਲਣ ਸਿੱਧ ਹੋਵੇਗਾ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

Punjab State Board PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ Important Questions and Answers.

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਲੱਗ-ਅਲੱਗ ਊਰਜਾ ਸਰੋਤਾਂ ਤੋਂ ਊਰਜਾ ਪ੍ਰਾਪਤ ਕਰਨ ਦੇ ਲਈ ਸਾਧਨ ਕੌਣ ਪ੍ਰਦਾਨ ਕਰਦਾ ਹੈ ?
ਉੱਤਰ-
ਤਕਨਾਲੋਜੀ

ਪ੍ਰਸ਼ਨ 2.
ਧਰਤੀ ਉੱਤੇ ਊਰਜਾ ਦਾ ਮੁੱਖ ਪ੍ਰਾਕ੍ਰਿਤਕ ਊਰਜਾ ਸ੍ਰੋਤ ਕੀ ਹੈ ?
ਉੱਤਰ-
ਸੂਰਜੀ ਊਰਜਾ।

ਪ੍ਰਸ਼ਨ 3.
ਕਿਸੇ ਦੋ ਪ੍ਰਾਕ੍ਰਿਤਕ ਊਰਜਾ ਸ੍ਰੋਤਾਂ ਦੇ ਨਾਂ ਲਿਖੋ ।
ਉੱਤਰ-
ਸੂਰਜੀ ਊਰਜਾ ਅਤੇ ਪੌਣ ਉਰਜਾ ।

ਪ੍ਰਸ਼ਨ 4.
ਸੂਰਜ ਵਿਚ ਊਰਜਾ ਦਾ ਸ੍ਰੋਤ ਕੀ ਹੈ ?
ਉੱਤਰ-
ਹਾਈਡੋਜਨ ਪ੍ਰਮਾਣੂਆਂ ਦੀ ਸੰਯੋਜਨ ਕਿਰਿਆ ।

ਪ੍ਰਸ਼ਨ 5.
ਸੂਰਜੀ ਤਾਪਕ ਦਾ ਮਾਨ ਕੀ ਹੈ ?
ਉੱਤਰ-
1.4 kJ/ms |

ਪ੍ਰਸ਼ਨ 6.
ਪੌਦੇ ਸੌਰ ਊਰਜਾ ਦਾ ਪ੍ਰਯੋਗ ਕਿਸ ਲਈ ਕਰਦੇ ਹਨ ?
ਉੱਤਰ-
ਪੌਦੇ ਸੌਰ ਊਰਜਾ ਦਾ ਪ੍ਰਯੋਗ ਪ੍ਰਕਾਸ਼ ਸੰਸ਼ਲੇਸ਼ਣ ਦੇ ਲਈ ਕਰਦੇ ਹਨ ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 7.
ਪ੍ਰਕਾਸ਼ ਸੰਸ਼ਲੇਸ਼ਣ ਲਈ ਪੌਦੇ ਕਿਸ ਰੰਗ ਦਾ ਪ੍ਰਕਾਸ਼ ਸੋਖਦੇ ਹਨ ?
ਉੱਤਰ-
ਲਾਲ ਅਤੇ ਨੀਲੇ ਰੰਗ ਦਾ ਪ੍ਰਕਾਸ਼ ।

ਪ੍ਰਸ਼ਨ 8.
ਸੂਰਜ ਦੇ ਪ੍ਰਕਾਸ਼ ਦਾ ਕਿਹੜਾ ਘਟਕ ਵਸਤੂਆਂ ਨੂੰ ਗਰਮ ਕਰ ਦਿੰਦਾ ਹੈ ?
ਉੱਤਰ-
ਇਨਫਰਾਰੈੱਡ ਵਿਕਿਰਣ (Infrared Radiations) ।

ਪ੍ਰਸ਼ਨ 9.
ਭਾਰਤ ਦੇ ਕਿਹੜੇ ਦੋ ਪ੍ਰਮੁੱਖ ਸਥਾਨਾਂ ਤੇ ਪੌਣ ਚੱਕੀਆਂ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ ?
ਉੱਤਰ-
ਕੱਛ ਖੇਤਰ, ਤੁਤੀਕੋਰਿਨ ।

ਪ੍ਰਸ਼ਨ 10.
ਸਭ ਤੋਂ ਵੱਡੀ ਪ੍ਰਮਾਣੂ ਦੁਰਘਟਨਾ ਕਿਹੜੀ ਸੀ ?
ਉੱਤਰ-
ਚਰਨੋਬਾਇਲ ਪ੍ਰਮਾਣੂ ਕੇਂਦਰ ਦੁਰਘਟਨਾ ।

ਪ੍ਰਸ਼ਨ 11.
ਸੌਰ ਸੂਰਜੀ ਊਰਜਾ ਨਾਲ ਚੱਲਣ ਵਾਲੇ ਸੰਯੰਤਰਾਂ ਦੇ ਨਾਂ ਦੱਸੋ ।
ਉੱਤਰ-
ਸੂਰਜੀ ਕੁੱਕਰ, ਸੁਰਜੀ ਹੀਟਰ ।

ਪ੍ਰਸ਼ਨ 12.
ਬਾਇਓਗੈਸ ਵਿਚ ਕਿਹੜੀਆਂ-ਕਿਹੜੀਆਂ ਗੈਸਾਂ ਹੁੰਦੀਆਂ ਹਨ ?
ਉੱਤਰ-
ਮੀਥੇਨ, ਕਾਰਬਨ ਡਾਈਆਕਸਾਈਡ, ਹਾਈਡੋਜਨ, ਹਾਈਡੋਜਨ ਸਲਫਾਈਡ |

ਪ੍ਰਸ਼ਨ 13.
ਸੌਰ ਤਕਨਾਲੋਜੀ ਦਾ ਉਪਯੋਗ ਕਿਸ ਖੇਤਰ ਵਿਚ ਕੀਤਾ ਜਾਂਦਾ ਹੈ ?
ਉੱਤਰ-
ਸੌਰ ਪ੍ਰਯੋਗਿਕੀ ਦਾ ਉਪਯੋਗ ਉਪਹਿ, ਬਿਜਲੀ ਘੜੀਆਂ, ਕੈਲਕੁਲੇਟਰ, ਸਵੀਟ ਲਾਈਟਾਂ ਅਤੇ ਪਾਣੀ ਦੇ ਪੰਪਾਂ ਨੂੰ ਚਲਾਉਣ ਵਿਚ ਕੀਤਾ ਜਾਂਦਾ ਹੈ ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 14
ਸਮੁੰਦਰੀ ਊਰਜਾ (Ocean Energy) ਦੇ ਦੋ ਰੂਪ ਦੱਸੋ ।
ਉੱਤਰ-
ਸਮੁੰਦਰੀ ਤਾਪ ਉਰਜਾ, ਜਵਾਰ-ਭਾਟਾ ਉਰਜਾ।

ਪ੍ਰਸ਼ਨ 15.
ਨਿਊਕਲੀਅਰ ਰੀਐਕਟਰ (Nuclear Reactor) ਦੇ ਮੁੱਖ ਭਾਗਾਂ ਦੇ ਨਾਂ ਦੱਸੋ !
ਉੱਤਰ-
ਰੀਐਕਟਰ ਕੋਰ, ਕੰਡੈਂਸਰ, ਜਨਰੇਟਰ, ਟਰਬਾਈਨ ।

ਪ੍ਰਸ਼ਨ 16.
ਯੂਰੇਨੀਅਮ (Uranium) ਦੀ ਕੱਚੀ ਧਾਤ ਭਾਰਤ ਦੇ ਕਿਹੜੇ ਖੇਤਰਾਂ ਵਿਚ ਉਪਲੱਬਧ ਹੈ ?
ਉੱਤਰ-
ਝਾਰਖੰਡ, ਆਂਧਰਾ ਪ੍ਰਦੇਸ਼, ਰਾਜਸਥਾਨ, ਹਿਮਾਲਿਆ ਖੇਤਰ ।

ਪ੍ਰਸ਼ਨ 17.
ਨਿਊਕਲੀਅਰ ਰੀਐਕਟਰ ਨੂੰ ਠੰਡਾ ਰੱਖਣ ਦੇ ਲਈ ਕਿਸ ਦਾ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਭਾਰੀ ਪਾਣੀ (Heavy Water) ਦਾ।

ਪ੍ਰਸ਼ਨ 18.
ਯੂਰੇਨੀਅਮ ਦੀ ਕੱਚੀ ਧਾਤੂ ਨਾਲ ਈਂਧਨ ਕਿੱਥੇ ਬਣਾਈ ਜਾਂਦੀ ਹੈ ?
ਉੱਤਰ-
ਆਂਧਰਾ-ਪ੍ਰਦੇਸ਼ ਦੇ ਨਿਊਕਲੀਅਰ ਈਂਧਨ ਕੰਪਲੈਕਸ ਵਿਚ।

ਪ੍ਰਸ਼ਨ 19.
ਭਾਰਤ ਵਿਚ ਭਾਰੀ ਪਾਣੀ ਦਾ ਉਤਪਾਦਨ ਕਿੱਥੇ ਕੀਤਾ ਜਾਂਦਾ ਹੈ ?
ਉੱਤਰ-
ਕੋਟਾ, ਬੜੌਦਾ, ਤੁਤੀਕੋਰਨ, ਥਾਲ ਅਤੇ ਤਲਛੇਰ ।

ਪ੍ਰਸ਼ਨ 20.
ਬਾਇਓਗੈਸ ਵਿਚ ਮੀਥੇਨ ਦੀ ਮਾਤਰਾ ਕਿੰਨੀ ਹੁੰਦੀ ਹੈ ?
ਉੱਤਰ-
60-70% ।

ਪ੍ਰਸ਼ਨ 21.
ਪੌਣ ਫਾਰਮ (Wind Farm) ਕਿਹੜੇ ਖੇਤਰਾਂ ਵਿਚ ਸਥਾਪਿਤ ਕੀਤਾ ਜਾਂਦਾ ਹੈ ?
ਉੱਤਰ-
ਘਾਹ ਦੇ ਮੈਦਾਨ, ਪਹਾੜੀ ਖੇਤਰ, ਤੱਟੀ ਖੇਤਰ ਅਤੇ ਦੀਪ|

ਪ੍ਰਸ਼ਨ 22.
ਸਥਾਨਕ ਲੋਕ ਭੂ-ਤਾਪ ਊਰਜਾ ਦਾ ਉਪਯੋਗ ਕਿਨ੍ਹਾਂ ਗਤੀਵਿਧੀਆਂ ਦੇ ਲਈ ਕਰਦੇ ਹਨ ?
ਉੱਤਰ-
ਜਗਾ ਗਰਮ ਰੱਖਣ, ਖਾਣਾ ਬਣਾਉਣ, ਮੁਰਗੀ ਪਾਲਣ, ਖੁੰਭਾਂ ਦੀ ਖੇਤੀ ਅਤੇ ਭੋਜਨ ਦੀ ਪ੍ਰਕਿਰਿਆ ਦੇ ਲਈ ਸਥਾਨਿਕ ਲੋਕ ਭੂ-ਤਾਪ ਉਰਜਾ ਦਾ ਪ੍ਰਯੋਗ ਕਰਦੇ ਹਨ।

ਪ੍ਰਸ਼ਨ 23.
ਨਿਊਕਲੀ ਵਿਖੰਡਨ ਰੀਐਕਟਰ (Nuclear Fission Reactor) ਦਾ ਕੀ ਕਾਰਨ ਹੈ ?
ਉੱਤਰ-
ਨਿਊਕਲੀ ਵਿਖੰਡਨ ਰੀਐਕਟਰ ਦਾ ਕੰਮ ਨਿਊਕਲੀ ਊਰਜਾ ਨੂੰ ਕੰਟਰੋਲ ਵਿੱਚ ਰੱਖਣਾ ਹੈ ।

ਪ੍ਰਸ਼ਨ 24.
ਪਣ ਊਰਜਾ (Hydal Energy) ਤੋਂ ਕੀ ਭਾਵ ਹੈ ?
ਉੱਤਰ-
ਜਿਹੜੀ ਉਰਜਾ ਵਹਿੰਦੇ ਜਾਂ ਡਿੱਗਦੇ ਹੋਏ ਪਾਣੀ ਤੋਂ ਪ੍ਰਾਪਤੀ ਹੁੰਦੀ ਹੈ, ਉਸ ਨੂੰ ਪਣ ਉਰਜਾ ਕਹਿੰਦੇ ਹਨ ! ਪਣ ਉਰਜਾ ਨੂੰ ਪਣ ਸ਼ਕਤੀ ਵੀ ਆਖਿਆ ਜਾਂਦਾ ਹੈ ।

ਪ੍ਰਸ਼ਨ 25.
ਊਰਜਾ ਪ੍ਰਾਪਤ ਕਰਨ ਦੇ ਮੰਤਵ ਨਾਲ ਊਰਜਾ ਸੈੱਲ ਵਿਚ ਕਿਹੜੀ ਗੈਸ ਵਰਤੀ ਜਾਂਦੀ ਹੈ ?
ਉੱਤਰ-
ਹਾਈਡੋਜਨ ਗੈਸ ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 26.
ਬਾਇਓਗੈਸ ਪਲਾਂਟ ਤੋਂ ਕੀ-ਕੀ ਪ੍ਰਾਪਤ ਕੀਤਾ ਜਾਂਦਾ ਹੈ ?
ਉੱਤਰ-
ਬਾਇਓਗੈਸ ਪਲਾਂਟ ਤੋਂ ਪ੍ਰਾਪਤ ਹੋਣ ਵਾਲੀਆਂ ਚੀਜ਼ਾਂ ਵਿੱਚ ਬਾਇਓਗੈਸ, ਕਾਰਬਨਿਕ ਖਾਦਾਂ, ਤਰਲ ਦੀ ਸਰੀ (Slurry) ਦੀ ਸ਼ਕਲ ਵਿਚ ਅਤੇ ਮੀਥੇਨ ਦੇ ਇਲਾਵਾ, ਈਥੇਨ ਅਤੇ ਕਾਰਬਨ-ਡਾਈਆਕਸਾਈਡ ਆਦਿ ।

ਪ੍ਰਸ਼ਨ 27.
ਬਿਜਲੀ ਦੀ ਵੰਡ ਸਮੇਂ ਕਿੰਨੇ ਪ੍ਰਤੀਸ਼ਤ ਬਿਜਲੀ ਜ਼ਾਇਆ ਹੁੰਦੀ ਹੈ ?
ਉੱਤਰ-
20%.

ਪ੍ਰਸ਼ਨ 28.
ਹਾਈਡੋਜਨ ਗੈਸ ਦੀ ਈਂਧਨ ਵਜੋਂ ਵਰਤੋਂ ਕਰਨ ਦੇ ਕੀ ਲਾਭ ਹਨ ?
ਉੱਤਰ-
ਹਾਈਡ੍ਰੋਜਨ ਦੀ ਈਂਧਨ ਵਜੋਂ ਵਰਤੋ ਕਰਨ ਨਾਲ

  • ਪ੍ਰਦੂਸ਼ਣ ਨਹੀਂ ਫੈਲਦਾ ।
  • ਹਾਈਡੋਜਨ ਦਾ ਕੈਲੋਰੀਮਾਨ ਬਹੁਤ ਜ਼ਿਆਦਾ ਹੈ ।
  • ਹਾਈਡ੍ਰੋਜਨ ਇਕ ਨਿਪੁੰਨ ਈਂਧਨ ਹੈ ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਪਣ-ਊਰਜਾ ਯੋਜਨਾ ਦੇ ਲਾਭ ਲਿਖੋ ।
ਉੱਤਰ-
ਪਣ-ਊਰਜਾ ਯੋਜਨਾ ਦੇ ਹੇਠ ਲਿਖੇ ਲਾਭ ਹਨ

  1. ਇਹ ਬਿਜਲੀ ਪੈਦਾ ਕਰਨ ਦਾ ਸਸਤਾ ਸਾਧਨ ਹੈ।
  2. ਡੈਮਾਂ ਵਿਚੋਂ ਨਿਕਲਿਆ ਨਹਿਰਾਂ ਦਾ ਪਾਣੀ ਸਿੰਚਾਈ, ਉਦਯੋਗ ਅਤੇ ਪਾਣੀ ਪੂਰਤੀ ਲਈ ਵਰਤਿਆ ਜਾਂਦਾ ਹੈ।
  3. ਡੈਮ ਦੀ ਝੀਲ ਵਿਚ ਮੱਛੀ ਪਾਲਣ ਦਾ ਕੰਮ ਕੀਤਾ ਜਾਂਦਾ ਹੈ।
  4. ਡੈਮ ਦਾ ਨਿਰਮਾਣ ਹੜਾਂ ਅਤੇ ਸੋਕੇ ਨੂੰ ਵੀ ਕਾਬੂ ਕਰਦਾ ਹੈ।

ਪ੍ਰਸ਼ਨ 2.
ਸਾਗਰੀ ਊਰਜਾ ਦੀਆਂ ਹਾਨੀਆਂ ਲਿਖੋ ।
ਉੱਤਰ-

  • ਸਾਰੀ ਤੁਫ਼ਾਨਾਂ ਨਾਲ ਬਿਜਲੀ ਨਸ਼ਟ ਹੋ ਜਾਂਦੀ ਹੈ।
  • ਇਹ ਬਹੁਤ ਮਹਿੰਗਾ ਸਾਧਨ ਹੈ।
  • ਇਸ ਨੂੰ ਪ੍ਰਾਪਤ ਕਰਨ ਨਾਲ ਸਾਗਰ ਵਿਚ ਰਹਿਣ ਵਾਲੇ ਜੀਵਾਂ ਦੀ ਗਿਣਤੀ ਘੱਟ ਜਾਂਦੀ ਹੈ।

ਪਸ਼ਨ 3.
ਧਰਤੀ ਦੀ ਤਾਪ ਉਰਜਾ ਤੋਂ ਕੀ ਭਾਵ ਹੈ ?
ਉੱਤਰ-
ਧਰਤੀ ਦੇ ਅੰਦਰ ਦੀ ਸੜਾ ਕਾਫ਼ੀ ਗਰਮ ਹੁੰਦੀ ਹੈ। ਇਸ ਵਿਚ ਚੱਟਾਨਾਂ ਮੈਗਮਾ ਦੇ ਰੂਪ ਵਿਚ ਪਾਈਆਂ ਜਾਂਦੀਆਂ ਹਨ। ਕਈ ਜਗਾ ਤੇ ਇਹ ਗਰਮ ਪਦਾਰਥ ਧਰਤੀ ਦੀ ਸਤਾ ਦੇ ਨੇੜੇ ਹੁੰਦੇ ਹਨ ਅਤੇ ਆਲੇ-ਦੁਆਲੇ ਦੇ ਧਰਤੀ ਦੇ ਪਾਣੀ ਨੂੰ ਭਾਫ਼ ਵਿਚ ਬਦਲ ਦਿੰਦੇ ਹਨ। ਇਹ ਭਾਫ਼ ਉੱਚ ਦਬਾਅ ਵਾਲੀ ਹੁੰਦੀ ਹੈ। ਇਸ ਦੇ ਨਾਲ ਬਿਜਲੀ ਪੈਦਾ ਹੋ ਸਕਦੀ ਹੈ। ਇਸ ਤਰ੍ਹਾਂ ਦੀ ਧਰਤੀ ਦੇ ਅੰਦਰ ਪਾਈ ਜਾਣ ਵਾਲੀ ਗਰਮੀ ਨੂੰ ਧਰਤੀ ਦੀ ਤਾਪ ਊਰਜਾ ਕਹਿੰਦੇ ਹਨ।

ਪ੍ਰਸ਼ਨ 4.
ਜਵਾਰਭਾਟਾ ਊਰਜਾ ਕੀ ਹੁੰਦੀ ਹੈ ?
ਉੱਤਰ-
ਜਵਾਰਭਾਟਾ ਊਰਜਾ ਸਾਗਰ ਤੋਂ ਪ੍ਰਾਪਤ ਹੋਣ ਵਾਲੀ ਉਰਜਾ ਹੈ। ਚੰਦਰਮਾ ਅਤੇ ਸੂਰਜ ਦੀ ਗੁਰੁਤਾਕਰਸ਼ਣ ਤਾਕਤ ਕਾਰਨ ਸਮੁੰਦਰ ਦਾ ਪਾਣੀ ਉੱਪਰ ਚੜ੍ਹਦਾ ਹੈ ਅਤੇ ਹੇਠਾਂ ਉਤਰਦਾ ਹੈ। ਇਨ੍ਹਾਂ ਲਹਿਰਾਂ ਨੂੰ ਜਵਾਰਭਾਟਾ ਆਖਦੇ ਹਨ। ਇਸ ਦੀ ਊਰਜਾ ਨੂੰ ਜਵਾਰਭਾਟਾ ਉਰਜਾ ਕਿਹਾ ਜਾਂਦਾ ਹੈ। ਜਦੋਂ ਇਹ ਲਹਿਰਾਂ ਆਪਣੀ ਔਸਤ ਤੋਂ 50 ਤੋਂ 100 ਗੁਣਾਂ ਉੱਪਰ ਉਠਦੀਆਂ ਹਨ ਤਾਂ ਇਸ ਨਾਲ ਟਰਬਾਈਨ ਚਲਾ ਕੇ ਇਸ ਤੋਂ ਬਿਜਲੀ ਪ੍ਰਾਪਤ ਕੀਤੀ ਜਾਂਦੀ ਹੈ। ਜਵਾਰਭਾਟਾ ਊਰਜਾ ਦਾ ਇਕ ਚੰਗਾ, ਨਵਿਆਉਣਯੋਗ ਪਰ ਮਹਿੰਗਾ ਊਰਜਾ ਸ੍ਰੋਤ ਹੈ।

ਪ੍ਰਸ਼ਨ 5.
ਨਿਊਕਲੀਅਰ ਰੀਐਕਟਰ ਦੀ ਕਾਰਜ ਪ੍ਰਣਾਲੀ ਦਾ ਵਰਣਨ ਕਰੋ ।
ਉੱਤਰ-
ਨਿਊਕਲੀਅਰ ਰੀਐਕਟਰ ਨਿਊਕਲੀਅਰ ਕਿਰਿਆ ਨੂੰ ਨਿਯੰਤਰਨ ਵਿਚ ਰੱਖਦਾ ਹੈ। ਰੀਐਕਟਰ ਕੋਰ ਵਿਚ ਯੂਰੇਨੀਅਮ ਰੱਖਿਆ ਜਾਂਦਾ ਹੈ ਜੋ ਵਿਖੰਡਨ ਕਰਦਾ ਹੈ। ਇਹ ਨਿਯੰਤਰਨ ਸਪੈਸ਼ਲ ਕਿਸਮ ਦੀਆਂ ਛੜਾਂ ਨਾਲ ਹੁੰਦਾ ਹੈ। ਇਹ ਛੜਾਂ ਵਿਖੰਡਨ ਦੇ ਦੌਰਾਨ ਵੀ ਨਿਊਟਰੋਨਾਂ ਨੂੰ ਕੰਟਰੋਲ ਕਰਦੀਆਂ ਹਨ। ਵਿਖੰਡਣ ਵਿਚ ਪੈਦਾ ਹੋਈ ਊਰਜਾ ਵਾਸ਼ਪੀਕਰਨ ਕਰਦੀ ਹੈ। ਇਨ੍ਹਾਂ ਵਾਸ਼ਪਾਂ ਦਾ ਪ੍ਰਯੋਗ ਜਨਰੇਟਰ ਦੀ ਟਰਬਾਈਨ ਮਾਉਣ ਲਈ ਕੀਤਾ ਜਾਂਦਾ ਹੈ ਅਤੇ ਇਹ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ।
PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 1

ਪ੍ਰਸ਼ਨ 6.
ਭਾਰਤ ਦੇ ਪ੍ਰਮਾਣੂ ਸ਼ਕਤੀ ਕੇਂਦਰਾਂ ਦੇ ਨਾਂ ਲਿਖੋ ।
ਉੱਤਰ-

  • ਤਾਰਾਪੁਰ ਪ੍ਰਮਾਣੂ ਸ਼ਕਤੀ ਕੇਂਦਰ (ਮਹਾਂਰਾਸ਼ਟਰ) ।
  • ਰਾਜਸਥਾਨ ਪ੍ਰਮਾਣੂ ਸ਼ਕਤੀ ਕੇਂਦਰ ।
  • ਨਰੋਰਾ ਪ੍ਰਮਾਣੂ ਸ਼ਕਤੀ ਕੇਂਦਰ (ਉੱਤਰ ਪ੍ਰਦੇਸ਼) ।

ਪ੍ਰਸ਼ਨ 7.
ਨਿਊਕਲੀਅਰ ਊਰਜਾ (Nuclear Energy) ਦੇ ਲਾਭ ਲਿਖੋ।
ਉੱਤਰ-
ਨਿਊਕਲੀਅਰ ਊਰਜਾ ਪੈਦਾ ਹੋਣ ਸਮੇਂ ਹੋਰ ਬਾਲਣਾਂ ਦੀ ਤਰ੍ਹਾਂ ਵਾਯੂ. ਪ੍ਰਦੂਸ਼ਕ ਜਿਵੇਂ-ਕਾਰਬਨਡਾਈਆਕਸਾਈਡ, ਸਲਫਰਡਾਈਆਕਸਾਈਡ ਅਤੇ ਨਾਈਟ੍ਰੋਜਨ ਦੇ ਆਕਸਾਈਡ ਪੈਦਾ ਨਹੀਂ ਹੁੰਦੇ। ਇਸ ਤੋਂ ਇਲਾਵਾ ਇਸ ਨਾਲ ਲਟਕਦੇ ਕਣ ਪੈਦਾ ਨਹੀਂ ਹੁੰਦੇ। ਇਹ ਉਰਜਾ ਉੱਚੇ ਸਤਰ ਦੀ ਉਰਜਾ ਹੈ ਅਤੇ ਸੰਘਣੀ ਉਰਜਾ ਦਾ ਸ੍ਰੋਤ ਹੈ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 8.
ਜੀਵ-ਪੁੰਜ ਊਰਜਾ (Biomass Energy) ਦਾ ਉਪਯੋਗ ਕਿਸ ਤਰ੍ਹਾਂ ਵਾਯੂ ਪ੍ਰਦੂਸ਼ਣ ਪੈਦਾ ਕਰਦਾ ਹੈ ?
ਉੱਤਰ-
ਜੀਵ-ਪੁੰਜ ਦੇ ਜਲਣ ਨਾਲ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। ਇਸਦੇ ਹੋਰ ਰੂਪ ਜਿਵੇਂ- ਮਲ-ਮੂਤਰ, ਫ਼ਸਲ ਦਾ ਬਚਿਆ-ਖੁਚਿਆ ਹਿੱਸਾ ਆਦਿ ਦੇ ਰੂਪ ਵਿਚ ਪ੍ਰਯੋਗ ਦੇ ਦੌਰਾਨ ਵਾਯੂ-ਮੰਡਲ ਵਿਚ ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡਾਂ ਦੀ ਮਾਤਰਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਹਵਾ ਵਿਚ ਲਟਕਦੇ ਹੋਏ ਧੂੜ ਦੇ ਕਣ ਪੈਦਾ ਹੁੰਦੇ ਹਨ। ਇਨ੍ਹਾਂ ਸਾਰਿਆਂ ਦੇ ਕਾਰਨ ਵਾਯੂ ਪ੍ਰਦੂਸ਼ਣ ਪੈਦਾ ਹੁੰਦਾ ਹੈ। ਕਾਰਬਨਡਾਈਆਕਸਾਈਡ ਦੀ ਮਾਤਰਾ ਵੱਧਣ ਕਾਰਨ ਧਰਤੀ ਦੇ ਤਾਪਮਾਨ ਦੇ ਵਾਧੇ ਦੀ ਸਮੱਸਿਆ ਵਿਚ ਵਾਧਾ ਹੁੰਦਾ ਹੈ।

ਪ੍ਰਸ਼ਨ 9.
ਵਿਸ਼ਵ ਦਾ ਸਭ ਤੋਂ ਵੱਡਾ ਸੂਰਜੀ ਭਾਫ਼ ਯੰਤਰ ਕਿੱਥੇ ਹੈ ? ਇਸ ਦੇ ਉਤਪਾਦਨ ਦੇ ਬਾਰੇ ਲਿਖੋ ।
ਉੱਤਰ-
ਵਿਸ਼ਵ ਦਾ ਸਭ ਤੋਂ ਵੱਡਾ ਸੁਰਜੀ ਭਾਫ਼ ਯੰਤਰ ਰਾਜਸਥਾਨ ਵਿਚ ਮਾਉਂਟ ਆਬੂ ਦੇ ਨਾਲ ਤਲੇਟੀ ਤੇ ਸਥਾਪਿਤ ਹੈ। ਇਹ ਭੋਜਨ ਪਕਾਉਣ ਦਾ ਸਭ ਤੋਂ ਵੱਡਾ ਯੰਤਰ ਹੈ। ਇਸ ਵਿਚ 10,000 ਲੋਕਾਂ ਦਾ ਭੋਜਨ ਅਤੇ ਲਗਪਗ 4000 ਕਿਲੋਗ੍ਰਾਮ ਭਾਫ਼ ਬਣਦੀ ਹੈ। ਇਸ ਵਿਚ 300 ਲਿਟਰ ਪਾਣੀ ਪਾਉਣ ਦੀ ਵਿਵਸਥਾ ਹੈ।

ਪ੍ਰਸ਼ਨ 10.
ਊਰਜਾ ਦੇ ਗੈਰ-ਰਵਾਇਤੀ ਸ੍ਰੋਤਾਂ ਤੇ ਨੋਟ ਲਿਖੋ।
ਉੱਤਰ-
ਊਰਜਾ ਦੇ ਗੈਰ-ਰਵਾਇਤੀ ਲੋੜਾਂ ਨੂੰ ਨਵਿਆਉਣਯੋਗ ਊਰਜਾ ਸੋਤ ਵੀ ਕਿਹਾ ਜਾਂਦਾ ਹੈ। ਇਹ ਸੋਤ ਉਰਜਾ ਦੇ ਅਸੀਮਿਤ ਭੰਡਾਰ ਹਨ। ਇਸ ਲਈ ਇਨ੍ਹਾਂ ਦਾ ਲਗਾਤਾਰ ਉਪਯੋਗ ਕਰਦੇ ਰਹਿਣ ਨਾਲ ਵੀ ਇਹ ਖ਼ਤਮ ਨਹੀਂ ਹੁੰਦੇ। ਇਹ ਸੋਤ ਵਾਤਾਵਰਣ ਦੇ ਅਨੁਕੂਲ ਹਨ। ਇਨ੍ਹਾਂ ਨਾਲ ਪ੍ਰਦੂਸ਼ਣ ਵੀ ਨਹੀਂ ਫੈਲਦਾ। ਇਸ ਲਈ ਇਹ ਕੁਦਰਤ ਦੇ ਮਿੱਤਰ ਹਨ। ਇਨ੍ਹਾਂ ਊਰਜਾ ਸੋਤਾਂ ਨੂੰ ਕੁਦਰਤੀ ਊਰਜਾ ਸ੍ਰੋਤ ਵੀ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਵਿਚ ਊਰਜਾ ਕੁਦਰਤ ਦੇ ਹਿਸਾਬ ਦੇ ਨਾਲ ਵਿਕਸਿਤ ਹੁੰਦੀ ਹੈ। ਇਨ੍ਹਾਂ ਦੇ ਪ੍ਰਮੁੱਖ ਰੂਪ ਹਨ-ਸੂਰਜੀ ਊਰਜਾ, ਪੌਣ ਊਰਜਾ, ਜਵਾਰਭਾਟੀ ਊਰਜਾ, ਧਰਤੀ ਦੀ ਤਾਪ ਊਰਜਾ, ਜੀਵ ਊਰਜਾ ਆਦਿ।

(ੲ) ਛੋਟੇ ਉੱਤਰਾਂ ਵਾਲੇ ਨ (Type II)

ਪ੍ਰਸ਼ਨ 1.
ਭੂ-ਤਾਪ ਊਰਜਾ (Geothermal Energy) ਦੇ ਲਾਭ ਅਤੇ ਸੀਮਾਵਾਂ ਦੱਸੋ।
ਉੱਤਰ-
ਧਰਤੀ ਦੇ ਅੰਦਰ ਦੀ ਉਰਜਾ ਨੂੰ ਭੂ-ਤਾਪ ਉਰਜਾ ਕਿਹਾ ਜਾਂਦਾ ਹੈ। ਭੂ-ਤਾਪ ਊਰਜਾ ਦੇ ਕਾਰਨ ਉਤਪੰਨ ਹੋਈ ਭਾਫ਼ ਦੀ ਮੱਦਦ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਭੂ-ਤਾਪ ਉਰਜਾ ਦੇ ਬਣੇ ਗਰਮ ਪਾਣੀ ਦੇ ਚਸ਼ਮੇ ਦਾ ਉਪਯੋਗ ਆਦਮੀ ਖਾਣਾ ਬਣਾਉਣ, ਨਹਾਉਣ ਲਈ ਕਰਦੇ ਹਨ। ਭੂ-ਤਾਪ ਊਰਜਾ ਦੇ ਲਾਭ (Advantages)-

  • ਇਹ ਇਕ ਸਥਿਰ ਊਰਜਾ ਸ੍ਰੋਤ ਹੈ। ਇਸ ਦੇ ਨਾਲ ਬਿਜਲੀ ਯੰਤਰ ਸਾਰਾ ਸਾਲ ਲਗਾਤਾਰ 24 ਘੰਟੇ ਚਲਦਾ ਹੈ।
  • ਇਹ ਪ੍ਰਦੂਸ਼ਣ ਰਹਿਤ ਹੈ।
  • ਇਸ ਵਿਚ ਕੋਈ ਬਾਲਣ ਯੋਗ ਨਹੀਂ ਹੁੰਦਾ, ਇਹ ਬਿਜਲੀ ਬਣਾਉਣ ਦਾ ਸਸਤਾ ਸਾਧਨ ਹੈ।

ਭੂ-ਤਾਪ ਉਰਜਾ ਦੀਆਂ ਹਾਨੀਆਂ (Limitaitons)-ਚੱਟਾਨਾਂ ਵਿਚ ਛੇਕ ਕਰਕੇ ਭਾਫ਼ ਬਾਹਰ ਕੱਢਣਾ ਇਕ ਔਖਾ ਕੰਮ ਹੈ। ਇਸ ਤੋਂ ਲਾਵਾ ਬਾਹਰ ਨਿਕਲਣ ਦਾ ਵੀ ਡਰ ਹੁੰਦਾ ਹੈ।

ਪ੍ਰਸ਼ਨ 2.
ਸਾਗਰੀ ਤਾਪ ਊਰਜਾ (Oceanic Thermal Energy) ਤੇ ਨੋਟ ਲਿਖੋ ।
ਉੱਤਰ-
ਸਾਗਰੀ ਤਾਪ ਊਰਜਾ, ਸਾਗਰ ਵਿਚੋਂ ਉਰਜਾ ਪ੍ਰਾਪਤ ਕਰਨ ਦੀ ਵਿਧੀ ਹੈ। ਸੂਰਜ ਦੀ ਗਰਮੀ ਨਾਲ ਸਮੁੰਦਰ ਦੀ ਪਰਤ ਦਾ ਪਾਣੀ ਕਾਫ਼ੀ ਗਰਮ ਹੋ ਜਾਂਦਾ ਹੈ। ਜਦੋਂ ਕਿ ਸਮੁੰਦਰ ਦੀ ਗਹਿਰਾਈ ਦਾ ਪਾਣੀ ਠੰਡਾ ਰਹਿੰਦਾ ਹੈ। ਗਰਮ ਅਤੇ ਠੰਢੇ ਪਾਣੀ ਵਿਚ ਪੈਦਾ ਹੋਏ ਤਾਪ ਦੇ ਅੰਤਰ ਨੂੰ ਊਰਜਾ ਦਾ ਸੋਮਾ ਕਿਹਾ ਜਾਂਦਾ ਹੈ। ਇਹ ਊਰਜਾ ਸਾਗਰੀ ਤਾਪ ਊਰਜਾ ਅਖਵਾਉਂਦੀ ਹੈ। ਇਸ ਵਿਚ ਬਿਜਲੀ ਪ੍ਰਾਪਤ ਕਰਨ ਲਈ ਠੰਡੇ ਅਤੇ ਗਰਮ ਪਾਣੀ ਵਿਚ ਅੰਤਰ 20°C ਜਾਂ ਇਸ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ।

ਸਾਗਰੀ ਤਾਪ ਊਰਜਾ ਰੂਪਾਂਤਰ ਯੰਤਰ ਵਿਚ ਸਾਗਰੀ ਪਾਣੀ ਦੀ ਤਾਪ ਊਰਜਾ ਦਾ ਉਪਯੋਗ ਬਿਜਲੀ ਪੈਦਾ ਕਰਨ ਲਈ ਕੀਤਾ ਜਾਂਦਾ ਹੈ। ਸਮੁੰਦਰ ਦੀ ਉੱਪਰ ਵਾਲੀ ਸੜਾ ਵਿਚ ਪਾਣੀ ਦੀ ਉਰਜਾ ਤੋਂ ਅਮੋਨੀਆ ਵਰਗੇ ਤਰਲ ਨੂੰ ਉਬਾਲਿਆ ਜਾਂਦਾ ਹੈ। ਇਸ ਤੋਂ ਪੈਦਾ ਹੋਣ ਵਾਲੀ ਭਾਫ਼ ਨੂੰ ਟਰਬਾਈਨ ਚਲਾ ਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਸਮੁੰਦਰ ਦੀ ਗਹਿਰਾਈ ਤੋਂ ਠੰਡੇ ਪਾਣੀ ਨੂੰ ਪੰਪ ਦੀ ਸਹਾਇਤਾ ਨਾਲ ਉੱਪਰ ਖਿੱਚਿਆ ਜਾਂਦਾ ਹੈ, ਭਾਫ਼ ਨੂੰ ਠੰਡਾ ਕਰਕੇ ਅਮੋਨੀਆ ਨੂੰ ਫਿਰ ਤਰਲ ਵਿਚ ਬਦਲ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਹ ਕਿਰਿਆ ਲਗਾਤਾਰ ਚਲਦੀ ਹੈ। ਸਾਗਰੀ ਤਾਪ ਉਰਜਾ ਨਵਿਆਉਣਯੋਗ ਊਰਜਾ ਸੋਮਾ ਹੈ। ਇਹ ਵਾਤਾਵਰਣ ਲਈ ਠੀਕ ਹੈ, ਪਰ ਇਸ ਨੂੰ ਵਰਤਣ ਲਈ ਉੱਨਤ ਸਾਧਨਾਂ ਦੀ ਜ਼ਰੂਰਤ ਹੈ।

ਪ੍ਰਸ਼ਨ 3.
ਨਿਊਕਲੀਅਰ ਊਰਜਾ (Nuclear Energy) ਦੀਆਂ ਕਮੀਆਂ ਲਿਖੋ ।
ਉੱਤਰ-
ਨਿਊਕਲੀਅਰ ਊਰਜਾ ਦੀਆਂ ਸੀਮਾਵਾਂ ਹੇਠ ਲਿਖੀਆਂ ਹਨ –

  1. ਇਸ ਊਰਜਾ ਨੂੰ ਪ੍ਰਾਪਤ ਕਰਨ ਲਈ ਉੱਚ ਕੋਟੀ ਦੇ ਯੂਰੇਨੀਅਮ ਨੂੰ ਆਯਾਤ ਕਰਨਾ ਪੈਂਦਾ ਹੈ।
  2. ਨਿਊਕਲੀਅਰ ਰੀਐਕਟਰ ਵਿਚ ਪੈਦਾ ਹੋਇਆ ਕਚਰਾ ਬੜਾ ਹਾਨੀਕਾਰਕ ਹੁੰਦਾ ਹੈ। ਇਸ ਦੇ ਕਾਰਨ ਦੁਰਘਟਨਾ ਦਾ ਖ਼ਤਰਾ ਬਣਿਆ ਰਹਿੰਦਾ ਹੈ।
  3. ਰੇਡੀਓ ਵਿਕਿਰਣਾਂ ਆਦਮੀ ਦੀ ਸਿਹਤ ਅਤੇ ਵਾਤਾਵਰਣ ‘ਤੇ ਬੁਰਾ ਅਸਰ ਪਾਉਂਦੀਆਂ ਹਨ। ਇਸ ਕਾਰਨ ਆਦਮੀ ਵਿਚ ਜੀਨ ਸੰਬੰਧੀ ਸਮੱਸਿਆਵਾਂ ਆ ਸਕਦੀਆਂ ਹਨ ।
  4. ਰੇਡੀਓ ਵਿਕਿਰਣਾਂ ਦੇ ਫਾਲਤੂ ਦੇ ਪ੍ਰਬੰਧ ਲਈ, ਸੁਰੱਖਿਆ ਦੇ ਪ੍ਰਬੰਧ ਅਤੇ ਰੀਐਕਟਰ ਦੇ ਨਿਰਮਾਣ ਲਈ ਭਾਰੀ ਖ਼ਰਚੇ ਦੀ ਜ਼ਰੂਰਤ ਹੈ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਗੋਬਰ ਗੈਸ (ਬਾਇਓਗੈਸ) ਦੇ ਨਿਰਮਾਣ, ਲਾਭ ਅਤੇ ਹਾਨੀਆਂ ਤੇ ਟਿੱਪਣੀ ‘ ਲਿਖੋ।
ਉੱਤਰ-
ਬਾਇਓਗੈਸ ਜਾਂ ਗੋਬਰ ਗੈਸ ਦਾ ਉਤਪਾਦਨ ਸੂਖ਼ਮ ਜੀਵਾਂ ਦੁਆਰਾ ਕੀਤੀ ਗਈ ਕਿਰਿਆ ਦੇ ਕਾਰਨ ਹੁੰਦਾ ਹੈ। ਬਾਇਓਗੈਸ ਬਣਾਉਣ ਲਈ ਪਸ਼ੂਆਂ ਦਾ ਗੋਹਾ ਅਤੇ ਝੜੇ ਹੋਏ ਸੁੱਕੇ ਪੱਤਿਆਂ ਨੂੰ ਹਵਾ ਤੋਂ ਬਿਨਾਂ ਵਾਤਾਵਰਣ ਵਿਚ ਅਤੇ ਪਾਣੀ ਵਿਚ ਰੱਖਿਆ ਜਾਂਦਾ ਹੈ। ਅਣ ਆਕਸ਼ੀ ਜਿਸ ਥਾਂ ਵਿੱਚ ਇਸ ਘੋਲ ਨੂੰ ਰੱਖਿਆ ਜਾਂਦਾ ਹੈ ਉਸ ਨੂੰ ਚੁਸ (Digester) ਆਖਦੇ ਹਨ । ਸੂਖ਼ਮ ਜੀਵਾਂ ਦੁਆਰਾ ਕੀਤੀ ਗਈ ਕਿਰਿਆ ਵਿਚ ਇਹ ਇਕ ਮਿਸ਼ਰਣ ਤੋਂ ਮੀਥੇਨ, ਹਾਈਡੋਜਨ, ਕਾਰਬਨਡਾਈਆਕਸਾਈਡ ਅਤੇ ਹਾਈਡਰੋਜਨ ਸਲਫਾਈਡ ਆਦਿ ਗੈਸਾਂ ਪੈਦਾ ਹੁੰਦੀਆਂ ਹਨ।

ਇਨ੍ਹਾਂ ਗੈਸਾਂ ਦੇ ਮਿਸ਼ਰਨ ਨੂੰ ਗੋਬਰ ਗੈਸ ਜਾਂ ਬਾਇਓਗੈਸ ਕਿਹਾ ਜਾਂਦਾ ਹੈ ।ਬਾਇਓਗੈਸ ਵਿਚ ਲਗਪਗ 60-70 ਮੀਥੇਨ ਹੁੰਦੀ ਹੈ, ਜੋ ਵਧੀਆ ਬਾਲਣ ਦਾ ਕੰਮ ਕਰਦੀ ਹੈ। ਇਹ ਇਕ ਵਧੀਆ ਬਾਲਣ ਹੈ ਜੋ ਧੂੰਆਂ ਰਹਿਤ ਹੈ। ਬਾਇਓਗੈਸ ਦੀ ਵਰਤੋਂ ਘਰਾਂ ਵਿਚ, ਉਦਯੋਗਾਂ ਵਿਚ ਵੀ ਆਸਾਨੀ ਨਾਲ ਕੀਤੀ ਜਾਂਦੀ ਹੈ। ਬਾਇਓਗੈਸ ਪਲਾਂਟ ਵਿਚ ਫਾਲਤੂ ਪਦਾਰਥ ਖਾਦ ਦਾ ਕੰਮ ਕਰਦਾ ਹੈ। ਤਰਲ ਬਾਲਣ ਜਿਵੇਂ ਮੀਥਾਨਾਲ ਅਤੇ ਈਥਾਨਾਲ ਵੀ ਬਾਇਓਗੈਸ ਤੋਂ ਤਿਆਰ ਕੀਤੇ ਜਾ ਸਕਦੇ ਹਨ।
ਗੋਬਰ ਗੈਸ ਯੰਤਰ ਦੋ ਪ੍ਰਕਾਰ ਦੇ ਹੁੰਦੇ ਹਨ –

  1. ਸਥਿਰ ਗੁੰਬਦ ਵਾਲੇ ਯੰਤਰ
  2. ਤੈਰਦੇ ਗੈਸ ਯੰਤਰ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 2

ਗੋਬਰ ਗੈਸ ਦੇ ਲਾਭ (Advantages of Biogas)-

  • ਗੋਬਰ ਗੈਸ ਦੀ ਵਰਤੋਂ ਆਮ ਗੈਸ ਸਟੋਵ ਵਿਚ ਕੀਤੀ ਜਾਂਦੀ ਹੈ।
  • ਇਸ ਦੇ ਨਾਲ ਗਲੀ-ਮੁਹੱਲੇ ਵਿਚ ਰੌਸ਼ਨੀ ਵੀ ਕੀਤੀ ਜਾਂਦੀ ਹੈ।
  • ਬਾਇਓਗੈਸ ਫਾਲਤੂ ਗੋਹੇ ਅਤੇ ਹੋਰ ਪਦਾਰਥਾਂ ਨੂੰ ਖਾਦ ਵਿਚ ਬਦਲ ਦਿੰਦੀ ਹੈ।
  • ਬਾਇਓਗੈਸ ਨਾਲ ਛੋਟੇ ਇੰਜਣ ਵੀ ਚਲ ਸਕਦੇ ਹਨ।
  • ਬਾਇਓਗੈਸ ਇਕ ਸਾਫ਼ ਅਤੇ ਪ੍ਰਦੂਸ਼ਣ ਰਹਿਤ ਉਰਜਾ ਸ੍ਰੋਤ ਹੈ।

ਗੋਬਰ ਗੈਸ ਦੀਆਂ ਹਾਨੀਆਂ (Disadvantages of Biogas)-ਬਾਇਓਗੈਸ ਯੰਤਰ ਨੂੰ ਕਾਫ਼ੀ ਜਗਾ ਦੀ ਜ਼ਰੂਰਤ ਹੁੰਦੀ ਹੈ। ਇਹ ਸ਼ਹਿਰਾਂ ਅਤੇ ਨਗਰਾਂ ਵਿਚ ਨਿੱਜੀ ਤੌਰ ‘ਤੇ ਸਥਾਪਿਤ । ਨਹੀਂ ਕੀਤਾ ਜਾ ਸਕਦਾ। ਬਾਇਓ ਗੈਸ ਪਲਾਂਟ ਦੇ ਕਾਰਜ ਕਰਨ ਦੇ ਲਈ ਗੋਹੇ ਆਦਿ ਦਾ ਲੋੜੀਂਦੀ ਮਾਤਰਾ ਵਿੱਚ ਉਪਲੱਬਧ ਹੋਣਾ ਜ਼ਰੂਰੀ ਹੈ ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 2.
ਪੌਣ ਊਰਜਾ (Wind Energy) ਤੇ ਵਿਸਥਾਰ ਪੂਰਵਕ ਟਿੱਪਣੀ ਕਰੋ।
ਉੱਤਰ-
ਤੇਜ਼ ਗਤੀ ਨਾਲ ਚੱਲਣ ਵਾਲੀ ਹਵਾ ਨੂੰ ਪੌਣ ਕਿਹਾ ਜਾਂਦਾ ਹੈ। ਪੌਣ ਦੀ ਗਤੀ ਵਿਚ ਤਿਜ ਉਰਜਾ ਹੁੰਦੀ ਹੈ, ਜਿਸ ਨੂੰ ਬਿਜਲੀ ਉਰਜਾ ਵਿਚ ਬਦਲਿਆ ਜਾ ਸਕਦਾ ਹੈ। ਇਸ ਉਰਜਾ ਨੂੰ ਪ੍ਰਾਪਤ ਕਰਨ ਲਈ ਪੌਣ ਚੱਕੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪੌਣ ਚੱਕੀ ਦੇ ਇਕ ਕਿਨਾਰੇ ਤੇ ਗਤੀਸ਼ੀਲ ਬਲੇਡ ਲੱਗੇ ਹੁੰਦੇ ਹਨ। ਪੌਣ ਦੀ ਗਤਿਜ ਊਰਜਾ ਨੂੰ ਪੌਣ ਚੱਕੀ ਦੇ ਪੱਖੇ ਦੁਆਰਾ ਯੰਤਰਿਕ ਊਰਜਾ ਵਿਚ ਬਦਲ ਲਿਆ ਜਾਂਦਾ ਹੈ। ਇਸ ਦੀ ਸਹਾਇਤਾ ਨਾਲ ਪਾਣੀ ਦੇ ਪੰਪ ਅਤੇ ਆਟਾ ਚੱਕੀ ਚਲਾਈ ਜਾ ਸਕਦੀ ਹੈ। ਇਸ ਵਿਚ ਬਲੇਡ ਦੇ ਨਾਲ ਇਕ ਛੋਟਾ ਜਰਨੇਟਰ ਜੋੜਿਆ ਜਾਂਦਾ ਹੈ, ਬਲੇਡ ਦੇ ਘੁੰਮਣ ਨਾਲ ਜਨਰੇਟਰ ਨਾਲ ਟਰਬਾਈਨ ਘੁੰਮਦੇ ਹਨ ਅਤੇ ਬਿਜਲੀ ਪੈਦਾ ਹੁੰਦੀ ਹੈ। ਬਿਜਲੀ ਪੈਦਾ ਕਰਨ ਵਾਲੀ ਪੌਣ ਮਸ਼ੀਨ ਪੌਣ ਟਰਬਾਈਨ ਕਹਾਉਂਦੀ ਹੈ। ਇਕ ਪੌਣ ਟਰਬਾਈਨ ਨਾਲ ਘੱਟ ਬਿਜਲੀ ਪੈਦਾ ਹੁੰਦੀ ਹੈ, ਇਸ ਲਈ ਬਿਜਲੀ ਦੀ ਮਾਤਰਾ ਨੂੰ ਵਧਾਉਣ ਲਈ ਇਕ ਵੱਡੇ ਖੇਤਰ ਵਿਚ ਜ਼ਿਆਦਾ ਪੌਣ ਟਰਬਾਈਨਾਂ ਨੂੰ ਜੋੜਿਆ ਜਾਂਦਾ ਹੈ, ਇਸ ਅਵਸਥਾ ਨੂੰ ਪੌਣ ਫਾਰਮ ਆਖਦੇ ਹਨ। ਪੌਣ ਫਾਰਮ ਦਾ ਪ੍ਰਯੋਗ ਉੱਥੇ ਕੀਤਾ ਜਾਂਦਾ ਹੈ ਜਿੱਥੇ ਵਾਯੂ ਦੀਆਂ ਪਰਿਸਥਿਤੀਆਂ ਅਨੁਕੂਲ ਹੋਣ।

ਇਸ ਵਿਚ ਘਾਹ ਦੇ ਮੈਦਾਨ, ਪਹਾੜੀ ਰਸਤੇ, ਤੱਟ ਖੇਤਰ ਅਤੇ ਦੀਪ ਸਮੂਹ ਸ਼ਾਮਲ ਹਨ। ਭਾਰਤ ਵਿਚ ਪੌਣ ਉਰਜਾ ਦੀ ਵਰਤੋਂ ਵੀ ਕਾਫ਼ੀ ਹੋ ਰਹੀ ਹੈ। ਇਸ ਖੇਤਰ ਵਿਚ ਭਾਰਤ ਦਾ ਜਰਮਨੀ, ਅਮਰੀਕਾ, ਡੈਨਮਾਰਕ ਤੋਂ ਬਾਅਦ ਚੌਥਾ ਸਥਾਨ ਹੈ। ਇਕ ਅਨੁਮਾਨ ਦੇ ਅਨੁਸਾਰ ਭਾਰਤ ਵਿਚ 4500 ਮੈਗਾਵਾਟ ਦੇ ਲਗਪਗ ਪੌਣ ਊਰਜਾ ਪੈਦਾ ਹੁੰਦੀ ਹੈ। ਸਾਡੇ ਦੇਸ਼ ਵਿਚ ਪੂਰੀ (ਉੜੀਸਾ), ਕੁਸ਼ ਖੇਤਰ (ਗੁਜਰਾਤ) ਅਤੇ ਕੰਨਿਆ ਕੁਮਾਰੀ ਦੇ ਕੋਲ ਤੁਤੀਕਰਨ (ਤਾਮਿਲਨਾਡੂ ਵਿਚ ਪੌਣ ਚੱਕੀਆਂ ਦੀ ਸਹਾਇਤਾ ਨਾਲ ਬਿਜਲੀ ਪੈਦਾ ਹੁੰਦੀ ਹੈ। ਭਾਰਤ ਦੇ ਸੱਤ ਰਾਜਾਂ ਜਿਵੇਂ ਮੱਧ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ, ਮਹਾਂਰਾਸ਼ਟਰ ਅਤੇ ਗੁਜਰਾਤ ਵਿਚ ਪੌਣ ਚੱਕੀਆਂ ਦੁਆਰਾ ਊਰਜਾ ਪ੍ਰਾਪਤ ਕੀਤੀ ਜਾਂਦੀ ਹੈ।

ਪੌਣ ਉਰਜਾ ਦੇ ਲਾਭ (Advantages of Wind Energy)-ਪੌਣ ਊਰਜਾ ਨਵਿਆਉਣਯੋਗ ਊਰਜਾ ਸੋਮਾ ਹੈ। ਇਸ ਦੇ ਕਾਰਨ ਪ੍ਰਦੂਸ਼ਣ ਨਹੀਂ ਹੁੰਦਾ, ਵਾਯੂ ਟਰਬਾਈਨ ਨੂੰ ਦੂਰ ਦੇ ਖੇਤਰਾਂ ਵਿਚ ਸਥਾਪਿਤ ਕੀਤਾ ਜਾਂਦਾ ਹੈ, ਜਿੱਥੇ ਹੋਰ ਕੋਈ ਸੋਮਾ ਨਾ ਹੋਵੇ।

ਪੌਣ ਉਰਜਾ ਦੀਆਂ ਹਾਨੀਆਂ (Disadvantages of Wind Energy)-ਪੌਣ ਊਰਜਾ ਪ੍ਰਾਪਤ ਕਰਨ ਲਈ ਹੇਠ ਲਿਖੀਆਂ ਸੀਮਾਵਾਂ ਹਨ –

  1. ਸਾਨੂੰ ਹਵਾ ਦੀ ਦਿਸ਼ਾ ਅਤੇ ਗਤੀ ‘ਤੇ ਨਿਰਭਰ ਰਹਿਣਾ ਪੈਂਦਾ ਹੈ। ਪਰ ਇਹ ਦੋਨੋਂ ਹੀ ਸਾਡੇ ਕਾਬੂ ਤੋਂ ਬਾਹਰ ਹਨ।
  2. ਪੌਣ ਚੱਕੀਆਂ ਨੂੰ ਲਗਾਉਣ ਲਈ ਕਾਫ਼ੀ ਖ਼ਰਚਾ ਆਉਂਦਾ ਹੈ।
  3. ਇਹ ਉਰਜਾ ਹਰ ਸਥਾਨ ਤੇ ਪੈਦਾ ਨਹੀਂ ਕੀਤੀ ਜਾ ਸਕਦੀ।
  4. ਪੌਣ ਚੱਕੀਆਂ ਧੁਨੀ ਪ੍ਰਦੂਸ਼ਣ ਪੈਦਾ ਕਰਦੀਆਂ ਹਨ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

Punjab State Board PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ Important Questions and Answers.

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਊਰਜਾ ਦੀ ਪਰਿਭਾਸ਼ਾ ਲਿਖੋ ।
ਉੱਤਰ-
ਕੰਮ ਕਰਨ ਦੀ ਸਮਰੱਥਾ ਨੂੰ ਊਰਜਾ ਕਹਿੰਦੇ ਹਨ।

ਪ੍ਰਸ਼ਨ 2.
ਮਨੁੱਖ ਦੁਆਰਾ ਕੰਮ ਕਰਨ ਲਈ ਕਿਹੜੀ ਊਰਜਾ ਦਾ ਪ੍ਰਯੋਗ ਹੁੰਦਾ ਹੈ ?
ਉੱਤਰ-
ਮਾਸਪੇਸ਼ੀਆਂ ਤੋਂ ਪੈਦਾ ਹੋਣ ਵਾਲੀ ਉਰਜਾ।

ਪ੍ਰਸ਼ਨ 3.
ਘਰਾਂ ਵਿਚ ਵਰਤੀ ਜਾਣ ਵਾਲੀ ਉਰਜਾ ਦੇ ਦੋ ਮੁੱਖ ਸਾਧਨ ਕਿਹੜੇ ਹਨ ?
ਉੱਤਰ-
ਘਰੇਲੂ ਗੈਸ, ਜਿਸਨੂੰ ਐਲ.ਪੀ.ਜੀ. (Liquified Petroleum Gas) ਵੀ ਕਿਹਾ ਜਾਂਦਾ ਹੈ ਅਤੇ ਮਿੱਟੀ ਦਾ ਤੇਲ।

ਪ੍ਰਸ਼ਨ 4.
L.P.G. ਅਤੇ C.N.G. ਦਾ ਪੂਰਾ ਨਾਂ ਲਿਖੋ ।
ਉੱਤਰ-

  • L.PG. – ਲਿਕਵੀਫਾਇਡ ਪੈਟਰੋਲੀਅਮ ਗੈਸ/ਵਿਤ ਪੈਟਰੋਲੀਅਮ ਗੈਸ ॥
  • C.N.G. – ਕੰਪਰੈਸਡ ਨੈਚੁਰਲ ਗੈਸ/ਨਿਪੀੜਤ ਕੁਦਰਤੀ ਗੈਸ !

ਪ੍ਰਸ਼ਨ 5.
ਕੋਲੇ ਵਿਚ ਪਾਇਆ ਜਾਣ ਵਾਲਾ ਮੁੱਖ ਤੱਤ ਕਿਹੜਾ ਹੈ ?
ਉੱਤਰ-
ਕੋਲੇ ਵਿਚ ਸਭ ਤੋਂ ਜ਼ਿਆਦਾ ਕਾਰਬਨ ਤੱਤ ਪਾਇਆ ਜਾਂਦਾ ਹੈ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 6.
ਸਭ ਤੋਂ ਵੱਧ ਕਾਰਬਨ ਕੋਲੇ ਦੀ ਕਿਸ ਕਿਸਮ ਵਿਚ ਪਾਇਆ ਜਾਂਦਾ ਹੈ ?
ਉੱਤਰ-
ਐੱਥਰੇਸਾਈਟ ਵਿਚ ਸਭ ਤੋਂ ਜ਼ਿਆਦਾ 95% ਕਾਰਬਨ ਪਾਇਆ ਜਾਂਦਾ ਹੈ।

ਪ੍ਰਸ਼ਨ 7.
ਪੈਟਰੋਲੀਅਮ ਕੀ ਹੈ ?
ਉੱਤਰ-
ਪੈਟਰੋਲੀਅਮ ਬਹੁਤ ਸਾਰੇ ਹਾਈਡਰੋਕਾਰਬਨਾਂ ਦਾ ਮਿਸ਼ਰਣ ਹੈ। ‘

ਪ੍ਰਸ਼ਨ 8.
ਕੱਚਾ ਤੇਲ ਕਿਸ ਨੂੰ ਕਹਿੰਦੇ ਹਨ ?
ਉੱਤਰ-
ਤੇਲ ਦੇ ਖੂਹਾਂ ਵਿਚੋਂ ਕੱਢੇ ਗਏ ਕਾਲੇ ਰੰਗ ਦੇ ਸੰਘਣੇ ਵ ਨੂੰ ਕੱਚਾ ਤੇਲ ਕਹਿੰਦੇ ਹਨ।

ਪ੍ਰਸ਼ਨ 9.
ਅੰਸ਼ਕ ਕਸ਼ੀਦਣ ਦੀ ਕਿਰਿਆ ਕਿਸ ਦੇ ਸ਼ੁੱਧੀਕਰਨ ਲਈ ਵਰਤੀ ਜਾਂਦੀ ਹੈ ?
ਉੱਤਰ-
ਪੈਟਰੋਲੀਅਮ ਦੇ ਸ਼ੁੱਧੀਕਰਨ ਲਈ।

ਪ੍ਰਸ਼ਨ 10.
ਪੈਟਰੋਲੀਅਮ ਦੇ ਅੰਸ਼ਕ ਕਸ਼ੀਦਣ ਕਰਨ ਨਾਲ ਕਿਹੜੀਆਂ ਸਹਿਉੱਪਜਾਂ (By products) ਪ੍ਰਾਪਤ ਹੁੰਦੀਆਂ ਹਨ ?
ਉੱਤਰ-

  • ਡੀਜ਼ਲ
  • ਪੈਟਰੋਲ
  • ਮਿੱਟੀ ਦਾ ਤੇਲ
  • ਪੈਟਰੋਲੀਅਮ ਗੈਸ।

ਪ੍ਰਸ਼ਨ 11.
ਪੈਟਰੋਲੀਅਮ ਗੈਸ ਵਿਚ ਪਾਏ ਜਾਣ ਵਾਲੇ ਮੁੱਖ ਤੱਤ ਕਿਹੜੇ-ਕਿਹੜੇ ਹਨ ?
ਉੱਤਰ-
ਪੈਟਰੋਲੀਅਮ ਗੈਸ, ਈਥੇਨ, ਪੇਨ, ਬਿਊਟੇਨ ਦਾ ਮਿਸ਼ਰਨ ਹੈ। ਇਸ ਵਿਚ ਮੁੱਖ ਤੱਤ, ਮੀਥੇਨ ਹੈ।

ਪ੍ਰਸ਼ਨ 12.
ਲਿਕਵੀਫਾਇਡ (ਵਿਤ) ਪੈਟਰੋਲੀਅਮ ਗੈਸ ਦੀ ਲੀਕੇਜ ਦਾ ਪਤਾ ਲਗਾਉਣ ਲਈ ਉਸ ਵਿਚ ਕੀ ਮਿਲਾਇਆ ਜਾਂਦਾ ਹੈ ?
ਉੱਤਰ-
ਈਥਾਈਲ ਮਰਕੈਪਟੋਨ (C2H5SH) |

ਪ੍ਰਸ਼ਨ 13.
ਕੁਦਰਤੀ ਗੈਸ ਕੀ ਹੈ ?
ਉੱਤਰ-
ਕੁਦਰਤੀ ਗੈਸ, ਮੀਥੇਨ, ਈਥੇਨ, ਪੇਨ ਦਾ ਮਿਸ਼ਰਣ ਹੈ।

ਪ੍ਰਸ਼ਨ 14.
C.N.G. ਗੈਸ ਕਿਸ ਤਰ੍ਹਾਂ ਬਣਾਈ ਜਾਂਦੀ ਹੈ ?
ਉੱਤਰ-
ਕੁਦਰਤੀ ਗੈਸ ‘ਤੇ ਵੱਧ ਦਬਾਓ ਪਾ ਕੇ ਇਸ ਨੂੰ ਤਰਲ ਬਣਾਇਆ ਜਾਂਦਾ ਹੈ ਜਿਸ ਨਾਲ C.N.G. ਗੈਸ ਦਾ ਨਿਰਮਾਣ ਹੁੰਦਾ ਹੈ ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 15.
ਉਰਜਾ ਦੇ ਵੱਖ-ਵੱਖ ਤਰ੍ਹਾਂ ਦੇ ਮੁੱਖ ਸਾਧਨਾਂ ਦੇ ਨਾਂ ਲਿਖੋ ।
ਉੱਤਰ-

  1. ਨਾ-ਨਵਿਆਉਣਯੋਗ ਊਰਜਾ ਸਾਧਨ
  2. ਨਵਿਆਉਣਯੋਗ ਊਰਜਾ ਸਾਧਨ।’

ਪ੍ਰਸ਼ਨ 16.
ਨਾ-ਨਵਿਆਉਣਯੋਗ ਊਰਜਾ ਸਾਧਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਉਰਜਾ ਸਾਧਨ ਜਿਨ੍ਹਾਂ ਦਾ ਦੁਬਾਰਾ ਨਿਰਮਾਣ ਨਹੀਂ ਕੀਤਾ ਜਾ ਸਕਦਾ, ਜਿਹੜੇ ਇਕ ਵਾਰੀ ਵਰਤੋਂ ਕਰਨ ਤੋਂ ਬਾਅਦ ਖ਼ਤਮ ਹੋ ਜਾਣਗੇ, ਉਨ੍ਹਾਂ ਨੂੰ ਨਾ-ਨਵਿਆਉਣ ਯੋਗ ਊਰਜਾ ਸਾਧਨ ਕਿਹਾ ਜਾਂਦਾ ਹੈ; ਜਿਵੇਂ ਕਿ-ਕੋਲਾ, ਪੈਟਰੋਲੀਅਮ ਆਦਿ ।

ਪ੍ਰਸ਼ਨ 17.
ਸਮੁੰਦਰੀ ਜੀਵ-ਜੰਤੂਆਂ ਦੀਆਂ ਹੱਡੀਆਂ ਅਤੇ ਮਲ-ਤਿਆਗ ਤੋਂ ਕਿਹੜਾ ਬਾਲਣ ਬਣਦਾ ਹੈ ?
ਉੱਤਰ-
ਪੈਟਰੋਲੀਅਮ।

ਪ੍ਰਸ਼ਨ 18.
ਭਾਰਤ ਵਿਚ ਸਭ ਤੋਂ ਜ਼ਿਆਦਾ ਕੋਲੇ ਦੇ ਭੰਡਾਰ ਕਿਹੜੇ ਰਾਜਾਂ ਵਿਚ ਹਨ ?
ਉੱਤਰ-
ਭਾਰਤ ਵਿਚ ਸਭ ਤੋਂ ਜ਼ਿਆਦਾ ਕੋਲੇ ਦੇ ਭੰਡਾਰ ਝਾਰਖੰਡ, ਉੜੀਸਾ, ਮੱਧ ਪ੍ਰਦੇਸ਼ ਵਿਚ ਪਾਏ ਜਾਂਦੇ ਹਨ।

ਪ੍ਰਸ਼ਨ 19.
ਭਾਰਤ ਵਿਚ ਖਣਿਜ ਤੇਲ ਸੁਧਾਈ ਦੀਆਂ ਕਿੰਨੀਆਂ ਪ੍ਰਯੋਗਸ਼ਾਲਾਵਾਂ ਹਨ ?
ਉੱਤਰ-13.

ਪ੍ਰਸ਼ਨ 20.
ਭਾਰਤ ਵਿਚ ਕੁਦਰਤੀ ਗੈਸ ਪਹੁੰਚਾਉਣ ਵਾਲੀ ਗੈਸ ਪਾਈਪ ਲਾਈਨ ਦਾ ਨਾਂ ਕੀ ਹੈ ?
ਉੱਤਰ-
ਹਜੀਰਾ-ਵਿਜੇਪੁਰ-ਜਗਦੀਸ਼ਪੁਰ ਗੈਸ ਪਾਈਪ ਲਾਈਨ। ਇਸ ਦੀ ਲੰਬਾਈ 1750 ਕਿਲੋਮੀਟਰ ਹੈ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 21.
ਕੋਲੇ ਦੀ ਕਿਹੜੀ ਕਿਸਮ ਵਿਚ ਗੰਧਕ (Sulphur) ਹੈ ?
ਉੱਤਰ-
ਬਿਟੂਮਿਨਸ ਕਿਸਮ ।

ਪ੍ਰਸ਼ਨ 22.
ਪੈਟਰੋਲੀਅਮ ਵਿੱਚ ਪਾਏ ਜਾਣ ਵਾਲੇ ਤੱਤਾਂ ਦੇ ਨਾਮ ਲਿਖੋ ।
ਉੱਤਰ-
ਹਾਈਡ੍ਰੋਕਾਰਬਨ ਦੇ ਯੋਗਿਕ ਅਤੇ ਥੋੜ੍ਹੀ ਜਿਹੀ ਮਾਤਰਾ ਵਿਚ ਗੰਧਕ, ਨਾਈਟ੍ਰੋਜਨ ਅਤੇ ਆਕਸੀਜਨ ।

ਪ੍ਰਸ਼ਨ 23.
ਪੈਟਰੋਲੀਅਮ ਦਾ ਸ਼ਬਦ ਕਿਸ ਭਾਸ਼ਾ ਤੋਂ ਘੜਿਆ ਗਿਆ ਹੈ ?
ਉੱਤਰ-
ਪੈਟਰੋਲੀਅਮ ਦਾ ਸ਼ਬਦ ਲਾਤੀਨੀ (Greek) ਭਾਸ਼ਾ ਤੋਂ ਲਿਆ ਗਿਆ ਹੈ । ਇਹ ਸ਼ਬਦ ਹਨ ਪੈਣਾ (Petra), ਜਿਸ ਦਾ ਅਰਥ ਹੈ ਚੱਟਾਨ (Rock) ਅਤੇ ਓਲੀਅਮ (Oleam) ਜਿਸ ਦਾ ਅਰਥ ਹੈ ਤੇਲ (Oil)

ਪ੍ਰਸ਼ਨ 24.
ਕੁਦਰਤੀ ਗੈਸ ਦੇ ਮੁੱਖ ਅੰਸ਼ਾਂ ਦੇ ਨਾਮ ਲਿਖੋ ।
ਉੱਤਰ-
ਕੁਦਰਤੀ ਗੈਸ ਦੇ ਮੁੱਖ ਅੰਸ਼ ਹਨ| ਮੀਥੇਨ ਬਹੁਤ ਅਧਿਕ ਮਾਤਰਾ ਵਿਚ ਹੈ ਅਤੇ ਇਸ ਗੈਸ ਦੇ ਇਲਾਵਾ ਪੇਨ (Propane) ਅਤੇ ਬਿਊਟੇਨ (Butane) ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਪਾਈਆਂ ਜਾਂਦੀਆਂ ਹਨ ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਕੋਕ (Coke) ਇਕ ਚੰਗਾ ਬਾਲਣ ਹੈ। ਕਿਉਂ ?
ਉੱਤਰ-
ਕੋਕ (Coke) ਇਕ ਚੰਗਾ ਬਾਲਣ ਇਸ ਕਰਕੇ ਹੈ ਕਿਉਂਕਿ ਇਸ ਦਾ ਧੂੰਆਂ ਘੱਟ ਹੁੰਦਾ ਹੈ। ਇਸ ਦੀ ਤਾਪ ਊਰਜਾ ਵੱਧ ਹੁੰਦੀ ਹੈ। ਜਲਣ ਵੇਲੇ ਇਸ ਵਿਚੋਂ ਜ਼ਹਿਰੀਲੀਆਂ ਗੈਸਾਂ ਘੱਟ ਨਿਕਲਦੀਆਂ ਹਨ। ਇਸ ਦਾ ਬਲਣ ਦਾ ਤਾਪਮਾਨ ਘੱਟ ਹੁੰਦਾ ਹੈ।

ਪ੍ਰਸ਼ਨ 2.
L.P.G. (Liquified Petroleum Gas) ਨੂੰ ਸਭ ਤੋਂ ਚੰਗਾ ਬਾਲਣ ਕਿਉਂ ਕਿਹਾ ਜਾਂਦਾ ਹੈ ?
ਉੱਤਰ-
LP.G. ਨੂੰ ਹੇਠ ਲਿਖੇ ਕਾਰਨਾਂ ਕਰਕੇ ਇਕ ਚੰਗਾ ਬਾਲਣ ਕਿਹਾ ਜਾਂਦਾ ਹੈ –

  1. ਇਸ ਦਾ ਤਾਪ ਕਲੋਰੀਮਾਨ 50 kj/g ਹੈ। ਇਸ ਲਈ ਇਹ ਵੱਧ ਤਾਪ ਦਿੰਦੀ ਹੈ ।
  2. ਇਹ ਗੈਸ ਬਲਣ ਵੇਲੇ ਧੂੰਆਂ ਪੈਦਾ ਨਹੀਂ ਕਰਦੀ।
  3. ਇਹ ਆਸਾਨੀ ਨਾਲ ਬਲਦੀ ਹੈ।
  4. ਪੂਰੀ ਤਰ੍ਹਾਂ ਬਲਣ ਦੇ ਕਾਰਨ ਇਸ ਦਾ ਅਵਸ਼ੇਸ਼ ਨਹੀਂ ਬਚਦਾ।
  5. ਇਸ ਦੇ ਬਲਣ ਨਾਲ ਕੋਈ ਹਾਨੀਕਾਰਕ ਗੈਸ ਪੈਦਾ ਨਹੀਂ ਹੁੰਦੀ।
  6. ਇਸ ਨੂੰ ਲਿਆਉਣਾ ਅਤੇ ਲਿਜਾਣਾ ਆਸਾਨ ਹੈ।

ਪ੍ਰਸ਼ਨ 3.
L.P.G. (Liquified Petroleum Gas) ਇਕ ਰੰਗਹੀਨ ਅਤੇ ਗੰਧਹੀਨ ਗੈਸ ਹੈ ਇਸ ਦੇ ਰਿਸਾਓ ਦਾ ਪਤਾ ਲਗਾਉਣ ਲਈ ਇਸ ਵਿਚ ਕੀ ਮਿਲਾਇਆ ਜਾਂਦਾ ਹੈ ?
ਉੱਤਰ-
L.P.G. ਗੈਸ ਦੇ ਰਿਸਾਓ ਦਾ ਪਤਾ ਲਗਾਉਣ ਲਈ ਇਸ ਵਿਚ ਥੋੜ੍ਹੀ ਮਾਤਰਾ ਵਿਚ ਈਥਾਈਲ ਮਰਕੈਪਟਨ (C,HASH) ਮਿਲਾਇਆ ਜਾਂਦਾ ਹੈ। ਇਹ ਇਕ ਤੇਜ਼ ਧ ਵਾਲਾ ਪਦਾਰਥ ਹੁੰਦਾ ਹੈ ਜਿਸ ਦੇ ਕਾਰਨ ਇਸ ਦੇ ਰਿਸਾਓ ਦਾ ਪਤਾ ਲੱਗ ਜਾਂਦਾ ਹੈ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 4.
ਕੁਦਰਤੀ ਗੈਸ (Natural Gas) ਸਾਨੂੰ ਕਿੱਥੋਂ ਪ੍ਰਾਪਤ ਹੁੰਦੀ ਹੈ ? ਇਸ ਨੂੰ ਸਾਫ਼ ਸੁਥਰਾ ਬਾਲਣ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਕੁਦਰਤੀ ਗੈਸ ਆਮ ਤੌਰ ‘ਤੇ ਪੈਟਰੋਲੀਅਮ ਵਾਲੇ ਖੂਹਾਂ ਦੀ ਉੱਪਰੀ ਤਹਿ ‘ਤੇ ਪਾਈ ਜਾਂਦੀ ਹੈ। ਕਦੀ-ਕਦੀ ਇਹ ਕੁਦਰਤੀ ਤੌਰ ‘ਤੇ ਵਾਤਾਵਰਣ ਵਿਚ ਪਾਈ ਜਾਂਦੀ ਹੈ। ਇਸ ਨੂੰ ਸਾਫ਼ ਸੁਥਰਾ ਬਾਲਣ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਬਲਣ ਨਾਲ ਹਾਨੀਕਾਰਕ ਗੈਸਾਂ ਅਤੇ ਜ਼ਹਿਰੀਲੀਆਂ ਗੈਸਾਂ ਪੈਦਾ ਨਹੀਂ ਹੁੰਦੀਆਂ ਹਨ। ਇਹ ਇਕ ਧੂੰਆਂ ਰਹਿਤ ਬਾਲਣ ਹੈ। ਇਸ ਕਰਕੇ ਇਸ ਦਾ ਜਲਵਾਯੂ ’ਤੇ ਕੋਈ ਮਾੜਾ ਅਸਰ ਨਹੀਂ ਪੈਂਦਾ ਅਤੇ ਨਾ ਹੀ ਬਲਣ ਤੋਂ ਬਾਅਦ ਇਸ ਦੀ ਸਵਾਹ ਬਚਦੀ ਹੈ।

ਪ੍ਰਸ਼ਨ 5.
ਜੀਵਨ ਦੇ ਕਿਹੜੇ-ਕਿਹੜੇ ਪਹਿਲੂਆਂ (ਕੰਮਾਂ ਵਿਚ ਊਰਜਾ ਦਾ ਉਪਯੋਗ ਹੁੰਦਾ ਹੈ ?
ਉੱਤਰ-
ਰੋਜ਼ਾਨਾ ਜੀਵਨ ਦੇ ਹਰੇਕ ਕੰਮ ਲਈ ਸਾਨੂੰ ਉਰਜਾ ਦੀ ਲੋੜ ਪੈਂਦੀ ਹੈ। ਭੋਜਨ ਬਣਾਉਣ ਲਈ ਅਤੇ ਰੌਸ਼ਨੀ ਲਈ, ਆਵਾਜਾਈ ਦੇ ਸਾਧਨਾਂ ਲਈ, ਕਾਰਖ਼ਾਨਿਆਂ ਅਤੇ ਖੇਤੀਬਾੜੀ ਲਈ ਸਾਨੂੰ ਊਰਜਾ ਦੀ ਜ਼ਰੂਰਤ ਪੈਂਦੀ ਹੈ।

ਪ੍ਰਸ਼ਨ 6.
ਕੋਲੇ ਦਾ ਪ੍ਰਯੋਗ ਕਿਹੜੇ ਕਾਰਬਨਿਕ ਤੱਤਾਂ ਨੂੰ ਬਣਾਉਣ ਲਈ ਕੀਤਾ ਜਾਂਦਾ ਹੈ ?
ਉੱਤਰ-
ਕੋਲੇ ਦੀ ਵਰਤੋਂ, ਕੋਲਾ, ਗੈਸ, ਕੋਕ, ਪੈਟਰੋਲੀਅਮ ਅਤੇ ਹੋਰ ਕਈ ਕਾਰਬਨਿਕ ਤੱਤਾਂ; ਜਿਵੇਂ-ਬੈਨਜ਼ੀਨ (Benzene), ਟਾਈਨ (Toluene), ਐਨੇਲੀਨ (Aniline), ਐਨਥਰਾਸੀਨ (Anthracene) ਆਦਿ ਬਣਾਉਣ ਲਈ ਕੀਤੀ ਜਾਂਦੀ ਹੈ।

ਪ੍ਰਸ਼ਨ 7.
ਪੈਟਰੋਲੀਅਮ ਦੇ ਉਪਯੋਗ ਨਾਲ ਹਵਾ ਵਿਚ ਪ੍ਰਦੂਸ਼ਣ ਕਿਵੇਂ ਫੈਲਦਾ ਹੈ ?
ਉੱਤਰ-
ਕਾਰਬਨਿਕ ਉਤਪਾਦਨ ਹੋਣ ਦੇ ਕਾਰਨ ਪੈਟਰੋਲੀਅਮ ਦੇ ਜਲਣ ਦੇ ਫਲਸਰੂਪ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਪੈਦਾ ਹੁੰਦੀ ਹੈ, ਜਿਸ ਦੇ ਕਾਰਨ ਹਵਾ ਵਿਚ ਪ੍ਰਦੂਸ਼ਣ ਫੈਲਦਾ ਹੈ। ਇਸ ਤੋਂ ਇਲਾਵਾ ਤੇਲ ਸੋਧਕ ਕਾਰਖ਼ਾਨੇ ਅਤੇ ਤੇਲ ਦੇ ਵੱਡੇ ਭੰਡਾਰਾਂ ਵਿਚ ਅੱਗ ਲੱਗਣ ਨਾਲ ਹਵਾ ਵਿਚ ਪ੍ਰਦੂਸ਼ਣ ਫੈਲਦਾ ਹੈ।

ਪ੍ਰਸ਼ਨ 8.
ਪੈਟਰੋਲੀਅਮ ਦੀ ਸੁਧਾਈ ਪਿੱਛੋਂ ਮਿਲਣ ਵਾਲੇ ਬਾਲਣਾਂ ਦੀ ਵਰਤੋਂ ਲਿਖੋ ।
ਉੱਤਰ-
ਪੈਟਰੋਲੀਅਮ ਨੂੰ ਸਾਫ਼ ਕਰਨ ਤੋਂ ਬਾਅਦ ਹੇਠ ਲਿਖੇ ਬਾਲਣ ਪ੍ਰਾਪਤ ਹੁੰਦੇ ਹਨ –

  1. ਵਿਤ ਪੈਟਰੋਲੀਅਮ ਗੈਸ (L.P.G. ਇਸ ਨੂੰ ਘਰੇਲੂ ਗੈਸ ਵੀ ਕਿਹਾ ਜਾਂਦਾ ਹੈ । ਇਸ ਦੀ ਵਰਤੋਂ ਘਰਾਂ ਵਿਚ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ ।
  2. ਪੈਟਰੋਲ (Petrol)-ਇਸ ਦੀ ਵਰਤੋਂ ਆਮ ਤੌਰ ‘ਤੇ ਕਾਰ, ਸਕੂਟਰ ਵਰਗੇ ਹਲਕੇ ਵਾਹਨਾਂ ਨੂੰ ਚਲਾਉਣ ਵਾਸਤੇ ਕੀਤੀ ਜਾਂਦੀ ਹੈ।
  3. ਮਿੱਟੀ ਦਾ ਤੇਲ (Kerosene Oil)-ਇਸ ਦੀ ਵਰਤੋਂ ਘਰਾਂ ਵਿਚ ਸਟੋਵ ਅਤੇ ਲੈਂਪ ਜਗਾਉਣ ਲਈ ਕੀਤੀ ਜਾਂਦੀ ਹੈ।

ਪ੍ਰਸ਼ਨ 9.
ਪੈਟਰੋਲੀਅਮ ਦੀ ਉਤਪੱਤੀ ‘ਤੇ ਨੋਟ ਲਿਖੋ ।
ਉੱਤਰ-
ਸੰਸਾਰ ਵਿਚ ਪੈਟਰੋਲੀਅਮ ਦੇ ਭੰਡਾਰਾਂ ਦੀ ਭਰਮਾਰ ਹੈ, ਕੁਵੈਤ, ਸਾਉਦੀ ਅਰਬ ਇਰਾਨ, ਇਰਾਕ, ਸੰਯੁਕਤ ਅਰਬ ਅਮੀਰਾਤ ਵਰਗੇ ਦੇਸ਼ਾਂ ਵਿਚ ਵਿਸ਼ਵ ਦੇ ਤੇਲ ਦਾ ਸਭ ਤੋਂ ਵੱਧ 2/3 ਭਾਗ ਹੈ। ਅਮਰੀਕਾ, ਰੂਸ, ਬ੍ਰਿਟੇਨ ਵਿਚ ਵੀ ਤੇਲ ਦੇ ਵੱਡੇ ਭੰਡਾਰ ਹਨ। ਭਾਰਤ ਵਿਚ ਤੇਲ ਦਾ ਸਭ ਤੋਂ ਪਹਿਲਾ ਖੂਹ 1867 ਵਿਚ ਮੁਕੁਮ (ਅਸਾਮ) ਵਿਚ ਬਣਾਇਆ ਗਿਆ। , ਭਾਰਤ ਵਿਚ ਤੇਲ ਦੇ ਭੰਡਾਰ, ਸੰਸਾਰ ਦੇ ਕੁੱਲ ਭੰਡਾਰਾਂ ਦਾ 0.4% ਭਾਗ ਹੈ। ਘਰੇਲੂ ਤੇਲ ਦਾ ਉਤਪਾਦਨ 33 ਮਿਲੀਅਨ ਮੀਟ੍ਰਿਕ ਟਨ ਹੈ ਜੋ ਸਾਲਾਨਾ ਮੰਗ ਦੀ 35% ਭਾਗ ਦੀ ਪੂਰਤੀ ਕਰਦਾ ਹੈ। | ਭਾਰਤ ਵਿੱਚ ਪੈਟਰੋਲੀਅਮ (ਕੱਚਾ ਤੇਲ ਆਸਾਮ ਅਤੇ ਗੁਜਰਾਤ ਵਿੱਚ ਪਾਇਆ ਜਾਂਦਾ ਹੈ । ਪੈਟਰੋਲੀਅਮ ਦਾ ਨਿਰਯਾਤ ਕਰਨ ਵਾਲੇ ਦੇਸ਼ਾਂ ਦੇ ਸੰਗਠਨ Organisation of Petroleum Exporting Countries ਅਰਥਾਤ 0PEC ਵਿਸ਼ਵ ਭਰ ਦੀਆਂ ਪੈਟਰੋਲ ਸੰਬੰਧੀ 77% ਲੋੜਾਂ ਪੂਰੀਆਂ ਕਰਦਾ ਹੈ ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 10.
ਭਾਰਤ ਵਿਚ ਕੋਲੇ ਦੇ ਉਤਪਾਦਨ ‘ਤੇ ਇਕ ਸੰਖੇਪ ਟਿੱਪਣੀ ਲਿਖੋ।
ਉੱਤਰ-
ਸੰਸਾਰ ਵਿਚ ਕੋਲੇ ਦੇ ਕੁੱਲ ਉਤਪਾਦਨ ਦਾ 60% ਭਾਗ ਕੇਵਲ ਚੀਨ, ਸੰਯੁਕਤ ਰਾਜ ਅਮਰੀਕਾ ਅਤੇ ਭੂਤਪੂਰਵ ਸੋਵੀਅਤ ਸੰਘ ਤੋਂ ਹੀ ਪ੍ਰਾਪਤ ਹੁੰਦਾ ਹੈ। ਭਾਰਤ ਕੋਲ, ਸੰਸਾਰ ਦਾ 1.7 ਪ੍ਰਤੀਸ਼ਤ ਭਾਗ ਕੋਲਾ ਹੈ। ਭਾਰਤ ਵਿਚ ਦੋ ਤਰ੍ਹਾਂ ਦੇ ਕੋਲੇ ਦੇ ਖੇਤਰ ਹਨ –

  • ਗੋਂਡਵਾਨਾ ਕੋਲਾ ਖੇਤਰ (Gondwon of coal area)
  • ਟਰਸ਼ਰੀ ਕੋਲਾ ਖੇਤਰ (Tertiary coal area) ।

ਭਾਰਤ ਦੇ ਜਿਓਲੌਜੀਕਲ ਸਰਵੇ (Geological survey of India) ਦੇ ਅਨੁਸਾਰ ਜਨਵਰੀ 2001 ਭਾਰਤ ਵਿੱਚ ਮੌਜੂਦ ਕੋਲੇ ਦੇ ਭੰਡਾਰਾਂ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ, ਉਸ ਦੀ ਮਾਤਰਾ 84.41 ਬਿਲੀਅਨ ਟਨ ਹੈ ਅਤੇ ਕੋਲੇ ਦੇ ਇਹ ਭੰਡਾਰ ਮੁੱਖ ਤੌਰ ‘ਤੇ ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਖੇ ਸਥਿਤ ਹਨ । ਭਾਰਤ ਵਿਚ ਊਰਜਾ ਦੀ ਜਿੰਨੀ ਮਾਤਰਾ ਦੀ ਉਤਪੱਤੀ ਹੁੰਦੀ ਹੈ, ਉਸ ਵਿੱਚ 66 ਕੋਲਾ ਵਰਤਿਆ ਜਾਂਦਾ ਹੈ । ਮੁੱਖ ਰੂਪ ਵਿੱਚ ਇਸ ਕੋਲੇ ਦੀ ਵਰਤੋਂ ਤਾਪ ਬਿਜਲੀ ਘਰਾਂ ਵਿੱਚ ਕੀਤੀ ਜਾਂਦੀ ਹੈ । ਕੋਲੇ ਦੀ ਮੰਗ ਹਰ ਸਾਲ ਵੱਧ ਰਹੀ ਹੈ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਪੈਟਰੋਲੀਅਮ ਪਦਾਰਥਾਂ ਦੀ ਸੁਧਾਈ ਨਾਲ ਪ੍ਰਾਪਤ ਵੱਖ-ਵੱਖ ਤਰ੍ਹਾਂ ਦੇ ਉਤਪਾਦਨ, ਬਲਣ ਤਾਪਮਾਨ ਅਤੇ, ਅਣੂਆਂ ਦੀ ਗਿਣਤੀ ਅਤੇ ਉਹਨਾਂ ਦੀ ਵਰਤੋਂ ਲਿਖੋ।
ਉੱਤਰ-
PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ 1

ਪ੍ਰਸ਼ਨ 2.
ਬਾਲਣ ਦੇ ਰੂਪ ਵਿਚ ਲੱਕੜੀ ਦੀ ਵਰਤੋਂ ਸਹੀ ਕਿਉਂ ਨਹੀਂ ਜਦੋਂ ਕਿ ਇਸ ਦੀ ਪ੍ਰਾਪਤੀ ਜੰਗਲਾਂ ਦੁਆਰਾ ਦੋਬਾਰਾ ਕੀਤੀ ਜਾ ਸਕਦੀ ਹੈ।
ਉੱਤਰ-
ਜੰਗਲਾਂ ਤੋਂ ਪ੍ਰਾਪਤ ਬਾਲਣ ਵਾਲੀ ਲੱਕੜੀ (Fire Wood) ਨਵਿਆਉਣਯੋਗ ਉਰਜਾ (Renewable Energy) ਦਾ ਮੁੱਖ ਸੋਮਾ ਹੈ ਪਰ ਫਿਰ ਵੀ ਇਸ ਨੂੰ ਬਾਲਣ ਦੇ ਰੂਪ ਵਿਚ ਉਪਯੋਗ ਕਰਨਾ ਉੱਚਿਤ ਨਹੀਂ ਹੈ ਕਿਉਂਕਿ ਇਕ ਦਰੱਖ਼ਤ ਨੂੰ ਵੱਡਾ ਹੋਣ ਲਈ 15 ਸਾਲ ਦਾ ਸਮਾਂ ਲੱਗਦਾ ਹੈ, ਇਸ ਦੇ ਨਾਲ-ਨਾਲ ਜੰਗਲਾਂ ਦੀ ਅੰਧਾ-ਧੁੰਦ ਕਟਾਈ ਨਾਲ ਵਾਤਾਵਰਣੀ ਸਥਿਤੀਆਂ ਵਿਚ ਅਸੰਤੁਲਨ ਪੈਦਾ ਹੁੰਦਾ ਹੈ। ਲੱਕੜੀ ਬਲਣ ਨਾਲ ਵੱਡੀ ਮਾਤਰਾ ਵਿਚ ਧੂੰਆਂ ਨਿਕਲਦਾ ਹੈ ਜਿਸ ਨਾਲ ਹਵਾ ਦਾ ਪ੍ਰਦੂਸ਼ਣ ਫੈਲਦਾ ਹੈ। ਇਸ ਤਰ੍ਹਾਂ ਬਲਣ ਵਾਲੀ ਲੱਕੜੀ ਨੂੰ ਊਰਜਾ ਦਾ ਉੱਚਿਤ ਸੋਮਾ ਨਹੀਂ ਮੰਨਿਆ ਜਾਂਦਾ ਹੈ।

ਪ੍ਰਸ਼ਨ 3.
ਖਣਿਜ ਤੇਲਾਂ ਦਾ ਮਹੱਤਵ ਵੱਧਣ ਦੇ ਕਾਰਨ ਸਪੱਸ਼ਟ ਕਰੋ।
ਉੱਤਰ-
ਕੋਲੇ ਨਾਲੋਂ ਖਣਿਜ ਤੇਲ ਦਾ ਮਹੱਤਵ ਦਿਨ-ਪ੍ਰਤੀ-ਦਿਨ ਵੱਧਦਾ ਜਾ ਰਿਹਾ ਹੈ। ਇਸ ਦੇ ਮਹੱਤਵ ਦੇ ਵੱਧਣ ਦੇ ਹੇਠ ਲਿਖੇ ਕਾਰਨ ਹਨ –

  1. ਕੋਲੇ ਦੇ ਮੁਕਾਬਲੇ ਖਣਿਜ ਤੇਲ ਨੂੰ ਕੱਢਣਾ ਸੌਖਾ ਅਤੇ ਆਸਾਨ ਹੈ ਅਤੇ ਇਹ ਬਹੁਤ ਸਸਤਾ ਹੈ।
  2. ਕੋਲੇ ਨਾਲੋਂ ਇਸ ਨੂੰ ਇਕ ਥਾਂ ਤੋਂ ਦੂਸਰੀ ਥਾਂ ਪਹੁੰਚਾਉਣਾ ਸਸਤਾ ਅਤੇ ਆਸਾਨ ਹੈ।
  3. ਇਸ ਦੀ ਬਲਣ ਸ਼ਕਤੀ ਵੱਧ ਹੋਣ ਨਾਲ ਮਸ਼ੀਨਾਂ ਦੀ ਗਤੀ ਵੱਧ ਹੋ ਜਾਂਦੀ ਹੈ।
  4. ਤੇਲ ਦਾ ਭੰਡਾਰਨ ਆਸਾਨੀ ਨਾਲ ਕੀਤਾ ਜਾ ਸਕਦਾ ਹੈ।
  5. ਆਵਾਜਾਈ ਦੇ ਸਾਧਨਾਂ ਵਿਚ ਇਸ ਦਾ ਉਪਯੋਗ ਬਹੁਤ ਲਾਭਕਾਰੀ ਸਿੱਧ ਹੋਇਆ ਹੈ।

ਪ੍ਰਸ਼ਨ 4.
ਭਾਰਤ ਵਿਚ ਪਾਏ ਜਾਣ ਵਾਲੇ ਤੇਲ ਕੱਢਣ ਦੇ ਸਥਾਨਾਂ ਦਾ ਵਰਣਨ ਕਰੋ ।
ਉੱਤਰ-
ਭਾਰਤ ਵਿਚ ਤੇਲ ਹੇਠ ਲਿਖੇ ਸਥਾਨਾਂ ‘ਤੇ ਪਾਇਆ ਜਾਂਦਾ ਹੈ –
1. ਅਸਾਮ ਵਿਚ ਤੇਲ ਦੀਆਂ ਥਾਂਵਾਂ (Oil deposits of Assam)- ਭਾਰਤ ਦੇ ਪੂਰਬੀ ਭਾਗਾਂ ਵਿੱਚ ਪ੍ਰਸਿੱਧ ਤੇਲ ਉਤਪਾਦਕ ਥਾਂਵਾਂ-ਲਖੀਮਪੁਰ, ਡਿਬਰੁਗੜ੍ਹ, ਡਿਗਈ ਮੁੱਕੁਮ ਅਤੇ ਸੁਰਮਾਘਾਟੀ ਵਿਚ ਬਦਰੁਪੁਰ, ਮਸੀਮਪੁਰ ਪਥਰੀਆ ਆਦਿ ‘ਤੇ ਪਾਇਆ ਜਾਂਦਾ ਹੈ। ਤੇਲ ਦੇ ਇਸ ਖੇਤਰ ਵਿੱਚ ਬੜੌਦਾ, ਅਹਿਮਦਾਬਾਦ ਕਾਲੋਲ, ਨਵਗਾਂਵ ਅਤੇ ਲਿਊਨੇਜ਼ਮੀ ਵੀ ਸ਼ਾਮਿਲ ਹਨ ।

2. ਗੁਜਰਾਤ ਦਾ ਤੇਲ ਖੇਤਰ (Oil deposits of Gujarat)-ਗੁਜਰਾਤ ਵਿਚ ਤੇਲ ਬੜੌਦਾ, ਅਹਿਮਦਾਬਾਦ, ਨਵਰਾਂਵ ਕਤਲੋਲ, ਅੰਕਲੇਸ਼ਵਰ ਅਤੇ ਲੁਨੇਜ ਤਕ 15360 ਵਰਗ ਕਿਲੋਮੀਟਰ ਖੇਤਰ ਵਿਚ ਪਾਇਆ ਜਾਂਦਾ ਹੈ। ਅੰਕਲੇਸ਼ਵਰ ਅਤੇ ਖੰਭਾਤ ਖੇਤਰ ਵਿਚ ਖਣਿਜ ਤੇਲ ਬਹੁਤ ਵੱਡੀ ਮਾਤਰਾ ਵਿਚ ਪਾਇਆ ਜਾਂਦਾ ਹੈ।

PSEB 11th Class Environmental Education Important Questions Chapter 12 ਉਰਜਾ ਦੇ ਰਵਾਇਤੀ ਸ੍ਰੋਤ

3. ਸਮੁੰਦਰੀ ਕਿਨਾਰਿਆਂ ‘ਤੇ ਪਾਇਆ ਜਾਣ ਵਾਲਾ ਖੇਤਰ (Coastal Oil deposits)- ਭਾਰਤ ਵਿਚ ਸਮੁੰਦਰ ਦੇ ਕਿਨਾਰੇ ਸੌਰਾਸ਼ਟਰ ਵਿਚ ਭਾਵਨਗਰ ਤੋਂ 45 ਕਿਲੋਮੀਟਰ ਦੂਰ ਅਰਬ ਸਾਗਰ ਵਿਚ ਸਥਿਤ ਮਾਲਿਆ ਬੇਟ ਅਤੇ ਮਹਾਰਾਸ਼ਟਰ ਦੇ ਮਹਾਂਦੀਪ ਨਿਮਚ ਤੱਟ ਤੋਂ ਮੁੰਬਈ ਤੋਂ 167 KM. ਉੱਤਰ-ਪੱਛਮ ਵਿਚ ਸਥਿਤ ਬੰਬੇ ਹਾਈ ਨਾਂ ਦੇ ਸਥਾਨ ‘ਤੇ ਹੈ। ਬੰਬੇ ਹਾਈ ਦੇ ਤੇਲ ਕਾਰਖ਼ਾਨੇ ਵਿਚ 1500 ਮੀਟਰ ਦੀ ਡੂੰਘਾਈ ਤੋਂ ਤੇਲ ਪ੍ਰਾਪਤ ਕੀਤਾ ਜਾਂਦਾ ਹੈ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ-
ਕੁਦਰਤੀ ਗੈਸ (Natural Gas) ਦੇ ਉਤਪਾਦਨ ਅਤੇ ਉਪਯੋਗ ਤੇ ਨੋਟ ਲਿਖੋ ।
ਉੱਤਰ-
ਕੁਦਰਤੀ ਗੈਸ (Natural Gas) ਇਕ ਮਹੱਤਵਪੂਰਨ ਪਥਰਾਟ ਬਾਲਣ (Fossil Fuel) ਹੈ। ਕੁਦਰਤੀ ਗੈਸ ਵੀ ਉਸੇ ਤਰ੍ਹਾਂ ਹੀ ਬਣਦੀ ਹੈ ਜਿਸ ਤਰ੍ਹਾਂ · ਲੱਖਾਂ ਸਾਲ ਪਹਿਲਾਂ ਸਮੁੰਦਰੀ ਜੀਵਾਂ ਦੇ ਦੱਬੇ ਰਹਿਣ ਕਾਰਨ ਖਣਿਜ ਤੇਲ ਬਣਦਾ ਹੈ। ਜ਼ਿਆਦਾਤਰ ਕੁਦਰਤੀ ਗੈਸ ਪੈਟਰੋਲੀਅਮ ਦੇ ਭੰਡਾਰ ਉੱਪਰ ਜਮਾਂ ਹੁੰਦੀ ਹੈ। ਕੁਦਰਤੀ ਗੈਸ ਵੱਖ-ਵੱਖ ਹਾਈਡੋਕਾਰਬਨਾਂ ਦਾ ਮਿਸ਼ਰਨ ਹੈ ਇਸ ਵਿਚ ਮੁੱਖ ਤੌਰ ‘ਤੇ ਮੀਥੇਨ 95% ਤਕ ਹੁੰਦੀ ਹੈ। ਇਸ ਦੇ ਇਲਾਵਾ ਕੁੱਝ ਨਿਕਲਦਾ ਹੈ ਜਿਸ ਨਾਲ ਹਵਾ ਦਾ ਪ੍ਰਦੂਸ਼ਣ ਫੈਲਦਾ ਹੈ। ਇਸ ਤਰ੍ਹਾਂ ਬਲਣ ਵਾਲੀ ਲੱਕੜੀ ਨੂੰ ਉਰਜਾ ਦਾ ਉੱਚਿਤ ਸੋਮਾ ਨਹੀਂ ਮੰਨਿਆ ਜਾਂਦਾ ਹੈ। ਮਾਤਰਾ ਵਿਚ ਪੋਪੇਨ ਅਤੇ ਬਿਉਟੇਨ ਵੀ ਸ਼ਾਮਿਲ ਹੁੰਦੀਆਂ ਹਨ। ਕੁਦਰਤੀ ਗੈਸ ਇਕ ਬਹੁਤ ਹੀ ਸਾਫ਼ ਪਥਰਾਟ ਬਾਲਣ ਹੈ ਕਿਉਂਕਿ ਇਸ ਦੇ ਬਾਲਣ ਤੋਂ ਬਾਅਦ ਕੁੱਝ ਵੀ ਬਾਕੀ ਨਹੀਂ ਬਚਦਾ ਹੈ ਅਤੇ ਨਾ ਹੀ ਕੋਈ ਧੂੰਆਂ ਨਿਕਲਦਾ ਹੈ। ਕੁਦਰਤੀ ਗੈਸ ਤੋਂ ਕੋਈ ਵੀ ਜ਼ਹਿਰੀਲੀ ਗੈਸ ਨਹੀਂ ਨਿਕਲਦੀ ਹੈ ਜਿਸ ਨਾਲ ਹਵਾ ਦੁਸ਼ਿਤ ਨਹੀਂ ਹੁੰਦੀ ਹੋਵੇ। ਕੁਦਰਤੀ ਗੈਸ ਨੂੰ ਉਪਯੋਗ ਲਈ ਵੱਖ-ਵੱਖ ਰੂਪਾਂ ਵਿਚ ਪਰਿਵਰਤਿਤ ਕਰ ਲਿਆ ਜਾਂਦਾ ਹੈ।

ਕੁਦਰਤੀ ਗੈਸ ਵਿਚੋਂ ਬਿਉਟੇਨ, ਪ੍ਰੋਪੇਨ ਨੂੰ ਅਲੱਗ ਕਰ ਲਿਆ ਜਾਂਦਾ ਹੈ ਫਿਰ ਜ਼ਿਆਦਾ ਦਬਾਅ ਵਾਲੇ ਟੈਂਕਰਾਂ ਵਿਚ ਜਾਂ ਫਿਰ ਵਿਤ ਪੈਟਰੋਲੀਅਮ ਗੈਸ ਦੇ ਰੂਪ ਵਿਚ ਸਿਲੰਡਰਾਂ ਵਿਚ ਭਰ ਲਿਆ ਜਾਂਦਾ ਹੈ। ਇਸ ਤਰ੍ਹਾਂ ਇਸ ਦੀ ਵਰਤੋਂ ਖਾਣਾ ਬਣਾਉਣ ਅਤੇ ਗਰਮੀ ਪੈਦਾ ਕਰਨ ਲਈ ਕੀਤੀ ਜਾਂਦੀ ਹੈ। ਬਾਕੀ ਬਚੀ ਹੋਈ ਮਿਥੇਨ ਗੈਸ ਨੂੰ ਛੱਡਣ ਲਈ ਪਾਇਪ ਲਾਈਨ ਵਿਚ ਛੱਡ ਦਿੱਤਾ ਜਾਂਦਾ ਹੈ। ਕਾਫ਼ੀ ਘੱਟ ਤਾਪਮਾਨ ‘ਤੇ ਕੁਦਰਤੀ ਗੈਸ ਨੂੰ ਵਿਤ ਕੁਦਰਤੀ ਗੈਸ ਵਿਚ ਬਦਲ ਲਿਆ ਜਾਂਦਾ ਹੈ। ਕੁਦਰਤੀ ਗੈਸ ਨੂੰ ਉੱਚ ਦਬਾਅਤੇ C.N.G. ਵਿਚ ਬਦਲ ਕੇ ਪ੍ਰਯੋਗ ਵਿਚ ਲਿਆਂਦਾ ਜਾਂਦਾ ਹੈ।

ਕੁਦਰਤੀ ਗੈਸ ਦੀ ਵਰਤੋਂ ਉਪਯੋਗ (Uses of Natural Gas)-ਕੁਦਰਤੀ ਗੈਸ ਦੇ ਉਪਯੋਗ ਹੇਠ ਲਿਖੇ ਹਨ –

  • ਇਸ ਦੀ ਵਰਤੋਂ ਖਾਣਾ ਬਣਾਉਣ ਲਈ ਅਤੇ ਊਰਜਾ (ਗਰਮੀ ਪੈਦਾ ਕਰਨ ਲਈ ਕੀਤੀ ਜਾਂਦੀ ਹੈ।
  • ਵਿਤ ਕੁਦਰਤੀ ਗੈਸ ਦੀ ਵਰਤੋਂ ਬਾਲਣ ਦੇ ਰੂਪ ਵਿਚ ਵੀ ਕੀਤੀ ਜਾਂਦੀ ਹੈ।
  • ਕੁਦਰਤੀ ਗੈਸ ਨੂੰ ਸ਼ਕਤੀ ਯੰਤਰਾਂ ਵਿਚ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ।
  • ਸੀਮੇਂਟ, ਕੱਚ, ਇੱਟਾਂ ਅਤੇ ਖਾਦਾਂ ਬਣਾਉਣ ਦੇ ਉਦਯੋਗ ਵਿਚ ਕੁਦਰਤੀ ਗੈਸ ਨੂੰ ਬਾਲਣ ਦੇ ਰੂਪ ਵਿਚ ਵਰਤਿਆ ਜਾਂਦਾ ਹੈ।
  • ਕੁਦਰਤੀ ਗੈਸ ਤੋਂ ਪ੍ਰਾਪਤ ਪੈਟਰੋ ਰਸਾਇਣਾਂ ਨੂੰ ਪਲਾਸਟਿਕ, ਦਵਾਈਆਂ, ਡਿਟਰਜੈਂਟ, . ਖਾਦਾਂ ਆਦਿ ਬਣਾਉਣ ਦੇ ਲਈ ਵਰਤਿਆ ਜਾਂਦਾ ਹੈ।
  • C.N.G. (Compressed Natural Gas) ਦਾ ਪ੍ਰਯੋਗ ਆਵਾਜਾਈ ਦੇ ਸਾਧਨਾਂ ਵਿਚ ਬਾਲਣ ਦੇ ਰੂਪ ਵਿਚ ਹੁੰਦਾ ਹੈ।
    ਸਾਡੇ ਦੇਸ਼ ਵਿਚ ਇਸ ਸਮੇਂ (ਵੇਲੇ) 638 ਅਰਬ ਘਣ ਮੀਟਰ ਕੁਦਰਤੀ ਗੈਸ ਦੇ ਭੰਡਾਰ ਹਨ। ਮੁੱਖ ਭੰਡਾਰ ਅਸਾਮ, ਗੁਜਰਾਤ ਅਤੇ ਬੰਬੇ ਹਾਈ ਵਿਚ ਹਨ।

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

Punjab State Board PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ Important Questions and Answers.

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

(ਉ) ਬਹੁਤ ਫਟੇ ਉੱਤਰਾਂ –

ਪ੍ਰਸ਼ਨ 1.
ਊਰਜਾ ਸਾਧਨਾਂ ਦੀ ਪਰਿਭਾਸ਼ਾ ਦਿਉ।
ਉੱਤਰ-
ਉਹ ਸਾਰੇ ਸਾਧਨ ਜਿਹਨਾਂ ਤੋਂ ਊਰਜਾ ਪ੍ਰਾਪਤ ਹੁੰਦੀ ਹੈ ਨੂੰ ਊਰਜਾ ਸਾਧਨ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਉਰਜਾ ਦਾ ਮੁੱਖ ਜਾਂ ਮੁੱਢਲਾ ਸਾਧਨ ਕੀ ਹੈ ?
ਉੱਤਰ-
ਸੂਰਜ।

ਪ੍ਰਸ਼ਨ 3.
ਲੱਕੜੀ ਵਿਚੋਂ ਕਿੰਨੇ ਪ੍ਰਤੀਸ਼ਤ ਊਰਜਾ ਪ੍ਰਾਪਤ ਹੁੰਦੀ ਹੈ ?
ਉੱਤਰ-
47% ॥

ਪ੍ਰਸ਼ਨ 4.
ਤੇਲ ਉਪਯੋਗ ਦੀ, 2010-2020 ਤਕ ਦੀ ਅਨੁਮਾਨਿਤ ਦਰ ਦੱਸੋ ।’
ਉੱਤਰ-
80 ਕਰੋੜ ਬੈਰਿਲ ਪ੍ਰਤੀਦਿਨ।

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 5.
ਪਥਰਾਟ ਬਾਲਣ ਦੀਆਂ ਉਦਾਹਰਨਾਂ ਦਿਉ।
ਉੱਤਰ-
ਕੋਲਾ, ਪੈਟਰੋਲ ਅਤੇ ਕੁਦਰਤੀ ਗੈਸ।

ਪ੍ਰਸ਼ਨ 6.
ਆਧੁਨਿਕ ਸੰਸਾਰ ਵਿਚ ਊਰਜਾ ਦੇ ਮੁੱਖ ਸਾਧਨ ਕੀ ਹਨ ?
ਉੱਤਰ-
ਕੋਲਾ, ਪੈਟਰੋਲ, ਕੁਦਰਤੀ ਗੈਸ ਅਤੇ ਸੂਰਜ।

ਪ੍ਰਸ਼ਨ 7.
ਮਿਸਰ (Egypt) ਵਿਚ ਪ੍ਰਤੀ ਵਿਅਕਤੀ ਤੇਲ ਦਾ ਉਪਯੋਗ 2000-01 ਦੀ ਰਿਪੋਰਟ ਅਨੁਸਾਰ ਕਿੰਨਾ ਹੈ ?
ਉੱਤਰ-
656 ਕਿਲੋਗਰਾਮ ਪ੍ਰਤੀ ਵਿਅਕਤੀ।

ਪ੍ਰਸ਼ਨ 8.
ਨਵੀਂ ਵਿਧੀ ਦੇ ਊਰਜਾ ਸਾਧਨਾਂ ਦੀਆਂ ਉਦਾਹਰਨਾਂ ਦਿਉ ।
ਉੱਤਰ-
ਹਵਾ ਊਰਜਾ, ਸੂਰਜੀ ਊਰਜਾ, ਪਣ ਊਰਜਾ ਅਤੇ ਭੂਮੀ ਤਾਪ ਊਰਜਾ।

ਪ੍ਰਸ਼ਨ 9.
ਊਰਜਾ ਉਪਯੋਗ ਤੋਂ ਕੀ ਮਤਲਬ ਹੈ ?
ਉੱਤਰ-
ਰੋਜ਼ ਦੇ ਕੰਮਾਂ ਵਿਚ ਵਰਤੀ ਜਾਣ ਵਾਲੀ ਊਰਜਾ ਦੀ ਮਾਤਰਾ ਨੂੰ ਊਰਜਾ ਉਪਯੋਗ ਕਹਿੰਦੇ ਹਨ।

ਪ੍ਰਸ਼ਨ 10.
ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿਚੋਂ ਊਰਜਾ ਉਪਯੋਗ ਕਿਨ੍ਹਾਂ ਵਿਚ ਜ਼ਿਆਦਾ ਹੈ ?
ਉੱਤਰ-
ਵਿਕਸਿਤ ਦੇਸ਼ਾਂ ਵਿਚ ਊਰਜਾ ਦੀ ਖਪਤ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ।

ਪ੍ਰਸ਼ਨ 11.
ਭਾਰਤ ਦੇ ਕਿੰਨੇ ਪ੍ਰਤੀਸ਼ਤ ਲੋਕ ਬਾਲਣ ਦੀ ਖ਼ਰੀਦ ਕਰਨ ਦੇ ਯੋਗ ਹਨ ?
ਉੱਤਰ-
40% ਲੋਕ ।

ਪ੍ਰਸ਼ਨ 12.
ਉਰਜਾ ਦੀ ਮੰਗ ਵੱਧਣ ਦੇ ਮੁੱਖ ਕਾਰਨ ਦੱਸੋ ।
ਉੱਤਰ-
ਉਦਯੋਗਾਂ ਲਈ ਅਤੇ ਆਵਾਜਾਈ ਲਈ ਇਨ੍ਹਾਂ ਦੀ ਮੰਗ ਵੱਧ ਰਹੀ ਹੈ ।

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 13.
ਕਾਰੋਬਾਰੀ ਊਰਜਾ ਦਾ 95% ਭਾਗ ਕਿਸ ਤੋਂ ਮਿਲਦਾ ਹੈ ?
ਉੱਤਰ-
ਕੋਲੇ, ਤੇਲ ਅਤੇ ਕੁਦਰਤੀ ਗੈਸ ਤੋਂ ।

ਪ੍ਰਸ਼ਨ 14.
ਕੁੱਝ ਅਜਿਹੀਆਂ ਘਰੇਲੂ ਜ਼ਰੂਰਤਾਂ ਦੱਸੋ ਜਿਨ੍ਹਾਂ ਵਿਚ ਊਰਜਾ ਦਾ ਉਪਯੋਗ ਹੁੰਦਾ ਹੈ ?
ਉੱਤਰ-
ਭੋਜਨ ਬਨਾਉਣ, ਬਿਜਲੀ ਚਲਾਉਣ, ਘਰ ਨੂੰ ਗਰਮ ਜਾਂ ਠੰਡਾ ਰੱਖਣ ਲਈ, ਆਦਿ ।

ਪ੍ਰਸ਼ਨ 15.
ਆਦਮੀ ਦੀ ਜੀਵਨ ਸ਼ੈਲੀ ਬਾਰੇ ਕਿਵੇਂ ਪਤਾ ਲੱਗਦਾ ਹੈ ?
ਉੱਤਰ-
ਪ੍ਰਤੀ ਵਿਅਕਤੀ ਆਮਦਨੀ ਅਤੇ ਉਰਜਾ ਦੀ ਖ਼ਪਤ ਤੋਂ ਆਦਮੀ ਦੀ ਜੀਵਨ ਸ਼ੈਲੀ ਬਾਰੇ ਪਤਾ ਲੱਗਦਾ ਹੈ ।

ਪ੍ਰਸ਼ਨ 16.
ਵਿਕਸਿਤ ਦੇਸ਼ਾਂ ਦੀ ਅਬਾਦੀ ਲਗਪਗ ਕਿੰਨੀ ਹੈ ?
ਉੱਤਰ-
ਦੁਨੀਆ ਦੀ ਕੁੱਲ ਅਬਾਦੀ ਦਾ ਇਕ ਚੌਥਾਈ ਹਿੱਸਾ ।

ਪ੍ਰਸ਼ਨ 17.
ਵਿਕਸਿਤ ਦੇਸ਼ਾਂ ਵਿਚ ਊਰਜਾ ਦੀ ਖ਼ਪਤ ਵਿਸ਼ਵ ਦੀ ਕੁੱਲ ਉਰਜਾ ਖ਼ਪਤ ਦਾ ਕਿੰਨਾ ਹਿੱਸਾ ਹੈ ?
ਉੱਤਰ-
75% ।

ਪ੍ਰਸ਼ਨ 18.
ਭਾਰਤ ਦੀ ਜਨਸੰਖਿਆ ਵਿਸ਼ਵ ਜਨਸੰਖਿਆ ਦਾ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
16%

ਪ੍ਰਸ਼ਨ 19.
ਭਾਰਤ ਦੀ ਊਰਜਾ ਖ਼ਪਤ ਵਿਸ਼ਵ ਊਰਜਾ ਖ਼ਪਤ ਦਾ ਕਿੰਨੇ ਪ੍ਰਤੀਸ਼ਤ ਹੈ ?
ਉੱਤਰ-
1.5% 1

ਪ੍ਰਸ਼ਨ 20.
ਉੱਨਤ ਸਾਧਨ ਵਿਕਸਿਤ ਦੇਸ਼ਾਂ ਦੁਆਰਾ ਉਪਯੋਗ ਕੀਤੀ ਜਾਣ ਵਾਲੀ ਊਰਜਾ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਦਿੰਦੇ ਹਨ ? :
ਉੱਤਰ-
90% |

ਪ੍ਰਸ਼ਨ 21.
ਗਾਮੀਣ ਇਲਾਕਿਆਂ ਵਿਚ ਊਰਜਾ ਦੇ ਸਰੋਤ ਕਿਹੜੇ ਹਨ ?
ਉੱਤਰ-
ਜ਼ਰਾਇਤ/ਖੇਤੀਬਾੜੀ ਦੀ ਰਹਿੰਦ-ਖੂੰਹਦ, ਲੱਕੜੀ ਅਤੇ ਗੋਬਰ ਗੈਸ ਆਦਿ ।

ਪ੍ਰਸ਼ਨ 22.
ਊਰਜਾ ਦੇ ਨਾ-ਨਵਿਆਉਣਯੋਗ (Non-renewable) ਸਾਧਨਾਂ ਦੇ ਨਾਮ ਲਿਖੋ ।
ਉੱਤਰ-
ਕੋਲਾ, ਕੁਦਰਤੀ ਗੈਸ ਅਤੇ ਪੈਟਰੋਲੀਅਮ ।

ਪ੍ਰਸ਼ਨ 23.
ਊਰਜਾ ਦੇ ਨਵਿਆਉਣਯੋਗ (Renewable) ਸਰੋਤਾਂ ਦੇ ਨਾਮ ਲਿਖੋ ।
ਉੱਤਰ-
ਸੌਰ ਊਰਜਾ, ਤਾਪ ਊਰਜਾ, ਭੂ-ਰਸਾਇਣ ਉਰਜਾ, ਪੌਣ ਊਰਜਾ ਅਤੇ ਜੀਵ ਪੁੰਜ ਆਦਿ ।

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

(ਅ) ਛੋਟ ਉੱਤਰਾਂ ਵਾਲੇ ਪ੍ਰਸ਼ਨ (Type I )

ਪ੍ਰਸ਼ਨ 1.
ਊਰਜਾ ਉਪਯੋਗ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ ?
ਉੱਤਰ-
ਉਰਜਾ ਉਪਯੋਗ ਨੂੰ ਪ੍ਰਭਾਵਿਤ ਕਰਨ ਵਾਲੇ ਸਾਧਨਾਂ ਵਿਚ ਅਰਥ ਵਿਵਸਥਾ, ਆਰਥਿਕ ਵਿਕਾਸ, ਕੰਮ ਕਰਨ ਦਾ ਪੱਧਰ, ਜਲਵਾਯੂ ਅਤੇ ਊਰਜਾ ਦੀ ਕੀਮਤ ਆਦਿ ਕਾਰਕ ਸ਼ਾਮਿਲ ਹਨ। |

ਪ੍ਰਸ਼ਨ 2.
ਨਾ-ਨਵਿਆਉਣਯੋਗ (Non-renewable) ਉਰਜਾ ਸਾਧਨਾਂ ਦੀ ਪਰਿਭਾਸ਼ਾ ਦਿਉ।
ਉੱਤਰ-
ਊਰਜਾ ਦੇ ਉਹ ਸਾਧਨ ਜਿਨ੍ਹਾਂ ਦਾ ਇਕ ਵਾਰ ਉਪਯੋਗ ਕਰਨ ਤੋਂ ਬਾਅਦ ਦੁਬਾਰਾ ਉਪਯੋਗ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹਨਾਂ ਨੂੰ ਖ਼ਤਮ ਹੋਣ ਤੋਂ ਬਾਅਦ ਦੁਬਾਰਾ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਜਾਂ ਇਹਨਾਂ ਨੂੰ ਬਣਨ ਲਈ ਲੱਖਾਂ ਸਾਲ ਲੱਗ ਜਾਂਦੇ ਹਨ।

ਪ੍ਰਸ਼ਨ 3.
ਊਰਜਾ ਖ਼ਪਤ ਕਿਸੇ ਦੇਸ਼ ਦੀ ਅਰਥ ਵਿਵਸਥਾ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਊਰਜਾ ਉਪਯੋਗ ਅਰਥ ਵਿਵਸਥਾ ਦੇ ਪ੍ਰਸਾਰ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਖੇਤੀ ਦੀ ਅਰਥ ਵਿਵਸਥਾ ਦੀ ਤੁਲਨਾ ਵਿਚ ਉਦਯੋਗਾਂ ਦੀ ਅਰਥ ਵਿਵਸਥਾ ਵਿਚ ਉਰਜਾ ਉਪਯੋਗ ਦਾ ਵਾਧਾ ਸੰਭਾਵਿਤ ਹੈ ਕਿਉਂਕਿ ਉਦਯੋਗਾਂ ਦੀਆਂ ਭਾਰੀਆਂ ਮਸ਼ੀਨਾਂ ਖੇਤੀ ਦੀਆਂ ਮਸ਼ੀਨਾਂ ਨਾਲੋਂ ਵੱਧ ਊਰਜਾ ਦੀ ਖ਼ਪਤ ਕਰਦੀਆਂ ਹਨ।

ਪ੍ਰਸ਼ਨ 4.
ਊਰਜਾ ਦੇ ਗੈਰ-ਪਰੰਪਰਾਗਤ (Non-conventional) ਸਾਧਨ ਕੀ ਹਨ ?
ਉੱਤਰ-
ਉਹ ਉਰਜਾ ਸਾਧਨ ਜਿਹਨਾਂ ਦਾ ਉਪਯੋਗ ਆਮ ਤੌਰ ਤੇ ਨਹੀਂ ਕੀਤਾ ਜਾਂਦਾ ਅਤੇ ਇਹਨਾਂ ਦਾ ਨਵੀਨੀਕਰਣ ਕੀਤਾ ਜਾ ਸਕਦਾ ਹੈ ਇਸ ਤੋਂ ਭਾਵ ਹੈ ਕਿ ਵਾਰ-ਵਾਰ ਇਸਦੀ ਵਰਤੋਂ ਕਰਨ ਨਾਲ ਇਹਨਾਂ ਦੀ ਸਮਾਪਤੀ ਨਹੀਂ ਹੁੰਦੀ ਜਿਵੇਂ- ਸੂਰਜੀ ਊਰਜਾ, ਹਵਾ ਊਰਜਾ।

ਪ੍ਰਸ਼ਨ 5.
ਵਿਕਾਸਸ਼ੀਲ (Developing) ਦੇਸ਼ਾਂ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਵਿਕਾਸਸ਼ੀਲ ਦੇਸ਼ਾਂ ਦਾ ਮੁੱਖ ਉਦੇਸ਼ ਆਪਣੇ ਦੇਸ਼-ਵਾਸੀਆਂ ਦੀ ਜੀਵਨ ਸ਼ੈਲੀ ਨੂੰ ਸੁਧਾਰਨਾ ਹੈ।

ਪ੍ਰਸ਼ਨ 6.
ਵਿਕਾਸਸ਼ੀਲ ਦੇਸ਼ਾਂ ਦੇ ਵਸਨੀਕਾਂ ਦਾ ਜੀਵਨ ਸਤਰ ਕਿਵੇਂ ਸੁਧਰ ਸਕਦਾ ਹੈ ?
ਉੱਤਰ-
ਵਿਕਾਸਸ਼ੀਲ ਦੇਸ਼ਾਂ ਦੇ ਵਸਨੀਕਾਂ ਦਾ ਜੀਵਨ ਸਤਰ ਪਤੀ ਵਿਅਕਤੀ ਉਰਜਾ ਦੀ ਖਪਤ ਵਧ ਕੇ ਸੁਧਾਰਿਆ ਜਾ ਸਕਦਾ ਹੈ । ਇਸ ਤੋਂ ਭਾਵ ਹੈ ਕਿ ਉਹਨਾਂ ਵੱਲੋਂ ਵੱਧ ਮਾਤਰਾ ਵਿੱਚ ਬਿਜਲੀ ਅਤੇ ਸੋਧੇ ਹੋਏ ਪਦਾਰਥਾਂ ਦੀ ਵਰਤੋਂ ਕੀਤੀ ਜਾਵੇ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਪਥਰਾਟ ਬਾਲਣਾਂ (Fossil Fuels) ਦਾ ਹਾਨੀਕਾਰਕ ਪ੍ਰਭਾਵ ਕੀ ਹੈ ? ‘
ਉੱਤਰ-
ਪਥਰਾਟ ਬਾਲਣਾਂ ਦਾ ਬਹੁਤ ਜ਼ਿਆਦਾ ਪ੍ਰਯੋਗ ਹੋ ਰਿਹਾ ਹੈਂ ਤਾਂ ਕਿ ਉਦਯੋਗਿਕ ਵਿਕਾਸ ਹੋ ਸਕੇ। ਇਨ੍ਹਾਂ ਦੇ ਜ਼ਿਆਦਾ ਉਪਯੋਗ ਦੇ ਸਮੇਂ ਇਨ੍ਹਾਂ ਵਿਚੋਂ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ ; ਜਿਵੇਂ- CO2, SO2, SO3, ਆਦਿ ਜੋ ਵਾਤਾਵਰਣ ਨੂੰ ਦੂਸ਼ਿਤ ਕਰਦੀਆਂ ਹਨ।

ਪ੍ਰਸ਼ਨ 2.
ਪਥਰਾਟ ਬਾਲਣ (ਤੇਲ) ਸੀਮਿਤ ਹਨ, ਕਿਵੇਂ ?
ਉੱਤਰ-
ਪਥਰਾਟ ਬਾਲਣ ਮਰੇ ਹੋਏ ਜੀਵਾਂ, ਬਨਸਪਤੀ ਤੋਂ ਲੱਖਾਂ ਸਾਲ ਤਕ ਸੁਖਮ, ਜੀਵਾਂ ਦੁਆਰਾ ਕਿਰਿਆ ਕਰਕੇ ਬਣਿਆ ਹੈ। ਇਸ ਦਾ ਲਗਾਤਾਰ ਉਪਯੋਗ ਕਰਨ ਨਾਲ ਇਸ ਦੇ ਭੰਡਾਰ ਖ਼ਤਮ ਹੋਣ ਦੇ ਕਿਨਾਰੇ ਹਨ । ਇਨ੍ਹਾਂ ਦਾ ਦੁਬਾਰਾ ਬਣਨਾ ਆਸਾਨ ਨਹੀਂ ਹੈ ਕਿਉਂਕਿ ਇਨ੍ਹਾਂ ਨੂੰ ਬਣਨ ਲਈ ਲੱਖਾਂ ਸਾਲ ਲੱਗਦੇ ਹਨ। ਜੇਕਰ ਇਨ੍ਹਾਂ ਦਾ ਕੋਈ ਵਿਕਲਪ ਨਾ ਲੱਭਿਆ ਗਿਆ ਤਾਂ ਇਹ ਖ਼ਤਮ ਹੋ ਜਾਣਗੇ। ਇਸ ਲਈ ਇਹ ਕਿਹਾ ਜਾਂਦਾ ਹੈ ਕਿ ਪਥਰਾਟ ਬਾਲਣ ਸੀਮਿਤ ਹਨ।

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 3.
ਭਵਿੱਖ ਵਿੱਚ ਲੋਕਾਂ ਦਾ ਜੀਵਨ ਮੁਸ਼ਕਿਲਾਂ ਭਰਿਆ ਹੋਵੇਗਾ । ਇਸ ਕਥਨ ਨੂੰ ਪਥਰਾਟ ਬਾਲਣਾਂ ਦੀ ਵਧੇਰੇ ਵਰਤੋਂ ਨਾਲ ਜੋੜ ਕੇ ਸਮਝਾਉ ।
ਉੱਤਰ-
ਪਥਰਾਟ ਬਾਲਣ ਦਾ ਨਾ-ਨਵਿਆਉਣ ਯੋਗ ਸਰੋਤ ਹਨ ਅਤੇ ਇਕ ਸੀਮਿਤ ਮਾਤਰਾ ਵਿੱਚ ਮੌਜੂਦ ਹਨ । ਇਹਨਾਂ ਦੀ ਲਗਾਤਾਰ ਉਪਯੋਗ ਦਰ ਵਿੱਚ ਵਾਧੇ ਨਾਲ ਇਹ ਅਗਲੇ ਲਗਭਗ 50 ਤੋਂ 100 ਸਾਲਾਂ ਵਿੱਚ ਖ਼ਤਮ ਹੋ ਜਾਣਗੇ । ‘ ਇਸ ਤੋਂ ਬਾਅਦ ਪ੍ਰਤੀ ਵਿਅਕਤੀ ਉਰਜਾ ਦੀ ਮੰਗ ਨੂੰ ਪੂਰਾ ਕਰਨ ਵਿੱਚ ਔਖਾ ਹੋਜਾਵੇਗਾ । ਇਸ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਣਗੀਆਂ | ਸਾਨੂੰ ਭਰੋਸਾ ਹੈ ਕਿ ਅਜਿਹੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਹੀ ਸਾਇੰਸਦਾਨ ਨਵੀਆਂ ਤਕਨੀਕਾਂ ਲੱਭ ਲੈਣਗੇ। ਜਿਸ ਨਾਲ ਊਰਜਾ ਸੰਕਟ ਨਾਲ ਨਿਪਟਣ ਵਿੱਚ ਕੋਈ ਤਕਲੀਫ ਨਹੀਂ ਹੋਵੇਗੀ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਰਜਾ ਦੇ ਸਰੋਤ ਦੇ ਕੁੱਝ ਵਿਕਲਪਾਂ ਦੇ ਉਦਾਹਰਨ ਦਿਓ ਅਤੇ ਊਰਜਾ ਦੇ ਕਿਸੇ ਇਕ ਸਰੋਤ ਤੇ ਨੋਟ ਲਿਖੋ ।
ਉੱਤਰ-
ਪੌਣ ਊਰਜਾ (Wind Energy), ਪਣ ਊਰਜਾ (Hydel Energy), ਜੀਵ ਪੁੰਜ ਊਰਜਾ (Biomass Energy) ਅਤੇ ਸੌਰ ਊਰਜਾ (Solar Energy), ਬਾਓ ਗੈਸ ਊਰਜਾ (Biogas Energy) ਅਤੇ ਨਾਭਿਕੀ ਉਰਜਾ (Nuclear Energy) ਪਰੰਪਰਾਗਤ ਊਰਜਾ ਦੇ ਵਿਕਲਪ ਹਨ ।

ਸੌਰ ਊਰਜਾ (Solar Energy) -ਊਰਜਾ ਦਾ ਅੰਤਲਾ ਸਰੋਤ ਸੂਰਜ ਹੈ । ਸੂਰਜ ਵਿਚ ‘ ਪੈਦਾ ਹੋਣ ਵਾਲੀ ਉਰਜਾ ਦਾ ਕਾਰਨ, ਸੂਰਜ ਦੀਆਂ ਨਾਲਿਕਾਂ ਵਿਚ ਵਿਖੰਡਨ ਕਿਰਿਆ (Nuclear fisson) ਦਾ ਹੋਣਾ ਹੈ । ਇਸ ਕਿਰਿਆ ਦੇ ਸਮੇਂ ਬੜੀ ਵੱਡੀ ਮਾਤਰਾ ਵਿਚ ਊਰਜਾ ਪੈਦਾ ਹੁੰਦੀ ਹੈ । ਪੈਦਾ ਹੋਈ ਇਹ ਊਰਜਾ ਧਰਤੀ ਦੇ ਵਿਸ਼ਾਲ ਖੇਤਰ ਤੇ ਫੈਲਦੀ ਪੈਦਾ ਹੋਈ ਇਸ ਊਰਜਾ ਨੂੰ ਖ ਅਤੇ ਅਪ੍ਰਤੱਖ ਤੌਰ ਤੇ ਪ੍ਰਾਪਤ ਕੀਤਾ ਜਾ ਸਕਦਾ ਹੈ । ਸੂਰਜ ਦੀ ਇਹ ਉਰਜਾ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੁਆਰਾ ਅਤੇ ਸਮੁੰਦਰੀ ਪਾਣੀਆਂ ਦੀ ਗਰਮਾਇਸ਼, ਊਰਜਾ ਪ੍ਰਾਪਤੀ ਦੇ ਪ੍ਰਤੱਖ ਕਿਸਮ ਦੀ ਪ੍ਰਾਪਤੀ ਅਖਵਾਉਂਦੀ ਹੈ । ਸੂਰਜ ਦੀ ਗਰਮੀ ਕਾਰਨ ਵਾਯੂ ਮੰਡਲ ਦਾ ਗਰਮ ਹੋਣਾ ਅਪ੍ਰਤੱਖ ਕਿਸਮ ਦੀ ਪ੍ਰਾਪਤੀ ਹੈ । | ਸੌਰ ਊਰਜਾ ਦੀ ਵਰਤੋਂ ਕਰਨ ਦੇ ਲਈ ਕਈ ਪ੍ਰਕਾਰ ਦੇ ਯੰਤਰਾਂ ਦੀ ਕਾਢ ਕੱਢੀ ਗਈ ਹੈ ਜਿਵੇਂ ਕਿ ਸੋਲਰ ਹੀਟਰ, ਸੋਲਰ ਕੁੱਕਰ ਆਦਿ ।

ਸੌਰ ਜਲ/ਪਾਣੀ ਹੀਟਰ (Solar Water Heater)- ਸੌਰ ਹੀਟਰ ਦੀ ਬਣਤਰ (Construction of Solar Heater)-ਸੌਰ ਹੀਟਰ ਇਕ ਨਿਵੇਕਲੀ ਕਿਸਮ ਦਾ ਉਪਕਰਨ ਹੈ ਜਿਸ ਵਿਚ ਤਾਂ ਬੰਦੇ ਇਕ ਕੁੰਡਲਿਤ ਨਲੀ (Coiled copper pipe) ਕਾਲੀ ਰੰਗਤ ਧਾਤਵੀ ਗਰਮੀ ਰੋਧੀ (Insulated) ਬਕਸੇ ਨਾਲ ਜੁੜੀ ਹੋਈ ਹੁੰਦੀ ਹੈ । ਇਸ ਬਕਸੇ ਦੇ ਉੱਪਰ ਕੱਚ (Glass) ਲਗਿਆ ਹੋਇਆ ਹੁੰਦਾ ਹੈ । ਪ੍ਰਾਪਤ ਕੀਤੀ ਹੋਈ ਗਰਮੀ ਤਾਂਬੇ ਦੀ ਨਲੀ ਅੰਦਰ ਮੌਜੂਦ ਹਵਾ ਜਾਂ ਪਾਣੀ ਨੂੰ ਗਰਮ ਕਰ ਦਿੱਦੀ ਹੈ ।
PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ 1
ਸੌਰ ਊਰਜਾ ਨੂੰ ਬਿਜਲੀ ਦੇ ਉਤਪਾਦਨ ਲਈ ਵੀ ਵਰਤਿਆ ਜਾਂਦਾ ਹੈ ਅਤੇ ਸੌਰ ਊਰਜਾ ਦੀ ਵਰਤੋਂ ਕਰਦਿਆਂ ਹੋਇਆਂ ਬਿਜਲੀ ਉਰਜਾ ਦੀ ਪ੍ਰਾਪਤੀ ਨੂੰ ਥਰਮਲ (ਤਾਪ ਬਿਜਲੀ ਉਤਪਾਦਨ (Thermal electricity generation) ਆਖਦੇ ਹਨ । ਸੌਰ ਊਰਜਾ ਤੋਂ ਬਿਜਲੀ ਪ੍ਰਾਪਤ ਕਰਨ ਦੇ ਲਈ ਕੰਪਿਊਟਰ ਦੁਆਰਾ ਮਾਪਕ ਯੰਤਰ ਵਜੋਂ ਕਾਰਜ ਕਰਨ ਵਾਲੇ ਸ਼ੀਸ਼ੇ (Mirrors) ਵਰਤੇ ਜਾਂਦੇ ਹਨ ਅਤੇ ਇਨ੍ਹਾਂ ਸ਼ੀਸ਼ਿਆਂ ਵਿਚ ਹੀ ਵਿਕੀਰਣਾਂ ਦੀ ਅਨੁਕੂਲਤਮ ਮਾਤਰਾ (Optimum quantity) ਪ੍ਰਵੇਸ਼ ਕਰਦੀ ਹੈ ਜਿਸ ਦੇ ਕਾਰਨ ਤੇਲ ਨਾਲ ਭਰੀਆਂ ਹੋਈਆਂ ਨਲੀਆਂ (Pipes) ਅੰਦਰਲਾ ਤੇਲ ਦਾ ਤਾਪਮਾਨ 390°C ਤਕ ਵੱਧ ਜਾਂਦਾ ਹੈ ਅਤੇ ਗਰਮ ਹੋਏ ਇਸ ਤੇਲ ਨੂੰ ਜਲ ਭੰਡਾਰਕ ਕਰਨ-ਵਾਲੀ ਪ੍ਰਣਾਲੀ ਰਾਹੀਂ ਗੁਜ਼ਾਰਨ ਨਾਲ ਪਾਣੀ ਭਾਫ਼ ਵਿਚ ਬਦਲ ਜਾਂਦਾ ਹੈ ਅਤੇ ਇਸ ਤਰ੍ਹਾਂ ਪ੍ਰਾਪਤ ਹੋਈ ਭਾਫ਼ ਦੀ ਵਰਤੋਂ ਕਰਦਿਆਂ ਹੋਇਆਂ ਟਰਬਾਈਨਜ਼ (Turbines) ਚਲਾਏ ਜਾਂਦੇ ਹਨ ਅਤੇ ਬਿਜਲੀ ਦਾ ਉਤਪਾਦਨ ਹੋ ਜਾਂਦਾ ਹੈ ।

ਪ੍ਰਸ਼ਨ 2.
ਵਿਸ਼ਵ ਦੇ ਵੱਖ-ਵੱਖ ਭਾਗਾਂ ਵਿਚ ਊਰਜਾ ਦਾ ਉਪਯੋਗ ਇਕ ਸਮਾਨ ਨਹੀਂ ਹੈ। ਟਿੱਪਣੀ ਕਰੋ ।
ਉੱਤਰ-
ਇਹ ਕਹਿਣਾ ਕਿ ਵਿਸ਼ਵ ਭਰ ਦੇ ਦੇਸ਼ਾਂ ਵਿੱਚ ਊਰਜਾ ਦੀ ਖਪਤ ਇਕ ਸਮਾਨ ਨਹੀਂ ਹੈ, ਗ਼ਲਤ ਨਹੀਂ ਹੈ | ਅਮਰੀਕਾ, ਕੈਨੇਡਾ, ਸਵਿਟਜ਼ਰਲੈਂਡ ਅਤੇ ਨਾਰਵੇ ਆਦਿ ਵਰਗੇ ਵਿਕਸਿਤ ਦੇਸ਼ਾਂ ਵਿਚ ਉਰਜਾ ਦੀ ਖਪਤ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ । ਇਕ ਅਨੁਮਾਨ ਦੇ ਅਨੁਸਾਰ ਵਿਸ਼ਵ ਭਰ ਦੀ ਕੁੱਲ ਜਨਸੰਖਿਆ ਦਾ ਤਕਰੀਬਨ 22.60% ਭਾਗ ਵਿਕਸਿਤ ਦੇਸ਼ਾਂ ਵਿੱਚ ਹੈ, ਪਰ ਇਨ੍ਹਾਂ ਦੇਸ਼ਾਂ ਵਿੱਚ ਵਰਤੀ ਜਾਂਦੀ ਊਰਜਾ ਦੀ ਮਾਤਰਾ ਪੈਦਾ ਹੋਈ. ਉਰਜਾ ਦੀ ਕੁੱਲ ਮਾਤਰਾ ਦਾ 74% ਹੈ ।

PSEB 11th Class Environmental Education Important Questions Chapter 11 ਊਰਜਾ ਦੀ ਖ਼ਪਤ

ਵਿਕਸਿਤ ਦੇਸ਼ਾਂ ਵਿਚ ਉਰਜਾ ਦੇ ਨਾਨਵਿਆਉਣ ਯੋਗ ਸਾਧਨਾਂ (ਕੋਲਾ, ਪੈਟਰੋਲ ਅਤੇ ਕੁਦਰਤੀ ਗੈਸ) ਤੋਂ ਪ੍ਰਾਪਤ ਹੋਣ ਵਾਲੀ ਕੁੱਲ ਊਰਜਾ ਦਾ 90% ਭਾਗ ਇਹ ਵਿਕਸਿਤ ਦੇਸ਼ ਵਰਤਦੇ ਹਨ ਜਦਕਿ ਨਵਿਆਉਣਯੋਗ ਸਰੋਤਾਂ ਜਿਵੇਂ ਕਿ ਪਣ ਊਰਜਾ, ਪੌਣ ਊਰਜਾ, ਬਾਇਓਗੈਸ ਊਰਜਾ ਆਦਿ ਦਾ ਕੇਵਲ 10% ਹੀ ਇਹ ਦੇਸ਼ ਵਰਤੋਂ ਵਿਚ ਲਿਆਉਂਦੇ ਹਨ । ਚੀਨ ਅਤੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਵਿੱਚ ਨਵਿਆਉਣ ਯੋਗ ਅਤੇ ਨਾ-ਨਵਿਆਉਣਯੋਗ ਊਰਜਾ ਦੇ ਸਰੋਤਾਂ ਤੋਂ ਪ੍ਰਾਪਤ ਹੋਈ ਉਰਜਾ ਦੀ ਖਪਤ ਕ੍ਰਮਵਾਰ 41% ਅਤੇ 59% ਹੈ । ਇਸ ਤੋਂ ਸਪੱਸ਼ਟ ਹੈ ਕਿ ਵਿਸ਼ਵ ਭਰ ਦੇ ਦੇਸ਼ਾਂ ਵਿਚ ਉਰਜਾ ਦੀ ਖਪਤ ਇਕ ਸਮਾਨ ਨਹੀਂ ਹੈ ।

PSEB 11th Class Environmental Education Important Questions Chapter 10 ਆਫ਼ਤਾਂ

Punjab State Board PSEB 11th Class Environmental Education Important Questions Chapter 10 ਆਫ਼ਤਾਂ Important Questions and Answers.

PSEB 11th Class Environmental Education Important Questions Chapter 10 ਆਫ਼ਤਾਂ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਡਿਜ਼ਾਸਟਰ ਜਾਂ ਆਫ਼ਤ (Disaster) ਦਾ ਅਰਥ ਕੀ ਹੈ ?
ਉੱਤਰ-
ਅਣ ਇਛਿਤ ਤਰੀਕੇ ਨਾਲ ਹੋਣ ਵਾਲੀ ਘਟਨਾ ਜਿਸ ਕਾਰਨ ਮਨੁੱਖ ਨੂੰ ਮਾਲ ਅਸਬਾਬ ਅਤੇ ਸੰਪੱਤੀ ਦਾ ਨੁਕਸਾਨ ਹੁੰਦਾ ਹੋਵੇ, ਉਸ ਨੂੰ ਆਫ਼ਤ ਆਖਦੇ ਹਨ । ਜਿਵੇਂ ਕਿ ਭੂਚਾਲ ਆਦਿ।

ਪ੍ਰਸ਼ਨ 2.
ਕਵੇਟਾ ਵਿਚ ਭੂਚਾਲ ਕਦੋਂ ਆਇਆ ਸੀ ?
ਉੱਤਰ-
1935 ਵਿਚ ।

ਪ੍ਰਸ਼ਨ 3.
ਹਾਲ ਵਿਚ ਪਾਕਿਸਤਾਨ ਵਿਚ ਆਏ ਭੂਚਾਲ ਦੀ ਤਾਰੀਖ ਅਤੇ ਸਾਲ ਦੱਸੋ।
ਉੱਤਰ-
10 ਅਕਤੂਬਰ, 2005 ਸ਼ਹਿਰ ਮੁਜ਼ਫ਼ਰਾਬਾਦ, ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ (POK)|

ਪ੍ਰਸ਼ਨ 4.
ਭੂਚਾਲ ਮਾਪਣ ਦੀ ਇਕਾਈ ਕੀ ਹੈ ?
ਉੱਤਰ-
ਰਿਕਟਰ ਸਕੇਲ (Richter Scale) |

ਪ੍ਰਸ਼ਨ 5.
ਭੂਚਾਲ ਮਾਪਣ ਵਾਲੇ ਯੰਤਰ ਦਾ ਨਾਮ ਕੀ ਹੈ ?
ਉੱਤਰ-
ਸ਼ੀਜਮੋਗਰਾਫ (Seismograph) ।

PSEB 11th Class Environmental Education Important Questions Chapter 10 ਆਫ਼ਤਾਂ

ਪ੍ਰਸ਼ਨ 6.
ਭੂਚਾਲ ਨਾਲ ਹੋਣ ਵਾਲੀਆਂ ਹਾਨੀਆਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਢਿੱਗਾਂ ਦਾ ਡਿੱਗਣਾ ਤੇ ਸੁਨਾਮੀ ਲਹਿਰਾਂ, ਅੱਗਾਂ ਲੱਗਣੀਆਂ, ਭਵਨਾਂ ਦਾ ਢਹਿਣਾ ਆਦਿ ।

ਪ੍ਰਸ਼ਨ 7.
ਸੋਕਾ ਕਿਨਾ ਖੇਤਰਾਂ ਵਿਚ ਗੰਭੀਰ ਰੂਪ ਲੈਂਦਾ ਹੈ ?
ਉੱਤਰ-
ਮਕਰ ਰੇਖਾ ਦੇ 15-20° ਦੇ ਵਿਚ ਸਥਿਤ ਖੇਤਰਾਂ ਵਿਚ।

ਪ੍ਰਸ਼ਨ 8.
ਸੋਕੇ ਨਾਲ ਉਤਪੰਨ ਸਮੱਸਿਆਵਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਭੁੱਖਮਰੀ, ਸਿਹਤ ਸਮੱਸਿਆਵਾਂ, ਚਾਰੇ ਦੀ ਘਾਟ, ਜੰਗਲੀ ਜੀਵਨ ਦੀ ਹਾਨੀ ।

ਪ੍ਰਸ਼ਨ 9.
ਭਾਰਤ ਵਿਚ ਹੜ੍ਹ ਨਾਲ ਹੋਣ ਵਾਲੇ 70% ਨੁਕਸਾਨ ਲਈ ਉੱਤਰਦਾਇਕ ਨਦੀਆਂ ਦੇ ਨਾਂ ਦੱਸੋ।
ਉੱਤਰ-
ਗੰਗਾ, ਬ੍ਰਹਮਪੁੱਤਰ, ਸਤਲੁਜ।

ਪ੍ਰਸ਼ਨ 10.
ਚੱਕਰਵਾਤ ਤੋਂ ਬਾਅਦ ਕੀ ਹੁੰਦਾ ਹੈ ?
ਉੱਤਰ-
ਤੇਜ਼ ਮੀਂਹ ਵਰ੍ਹਦਾ ਹੈ ।

ਪ੍ਰਸ਼ਨ 11.
ਚੱਕਰਵਾਤਾਂ ਲਈ ਵਰਤੇ ਜਾਂਦੇ ਹੋਰ ਨਾਮ ਦੱਸੋ।
ਉੱਤਰ-
ਟਾਇਫੂਨ, ਵਿਲੀ ਵਿਲੀਜ਼ ।

ਪ੍ਰਸ਼ਨ 12.
ਸਭ ਤੋਂ ਗੰਭੀਰ ਸੋਕਾ ਕਿੱਥੇ ਪਿਆ ਸੀ ?
ਉੱਤਰ-
ਅਮਰੀਕਾ ਦੇ ਗਰੇਟ ਪਲੇਨਜ਼ ਵਿਚ, 1930 ਵਿਚ ।

PSEB 11th Class Environmental Education Important Questions Chapter 10 ਆਫ਼ਤਾਂ

ਪ੍ਰਸ਼ਨ 13.
W.H.O. ਦਾ ਕੀ ਅਰਥ ਹੈ ?
ਉੱਤਰ-
ਵਿਸ਼ਵ ਸਿਹਤ ਸੰਗਠਨ (World Health Organisation) ।

ਪ੍ਰਸ਼ਨ 14.
ਰਿਕਟਰ ਪੈਮਾਨੇ ਦੀ ਕੀ ਸੀਮਾ ਹੈ ?
ਉੱਤਰ-
0 ਤੋਂ 12 ਤੱਕ ।

ਪ੍ਰਸ਼ਨ 15.
ਸਮੁੰਦਰ ਵਿਚ ਭੂਚਾਲ ਆਉਣ ਨਾਲ ਵੱਡੀਆਂ ਲਹਿਰਾਂ ਪੈਦਾ ਹੁੰਦੀਆਂ ਹਨ । ਇਨ੍ਹਾਂ ਨੂੰ ਕੀ ਆਖਦੇ ਹਨ ?
ਉੱਤਰ-
ਸੁਨਾਮੀ ਲਹਿਰਾਂ ।

ਪ੍ਰਸ਼ਨ 16.
ਭੂਪਾਲ ਵਿਖੇ ਮੀਥਾਈਲ ਆਈਸੋਸਾਇਨੇਟ ਗੈਸ ਰਿਸਣ ਨਾਲ ਕਿੰਨੇ ਲੋਕ ਪ੍ਰਭਾਵਿਤ ਹੋਏ ?
ਉੱਤਰ-
ਇਸ ਨਾਲ 2300 ਤੋਂ ਵੱਧ ਲੋਕ ਮਾਰੇ ਗਏ ਅਤੇ 14000 ਤੋਂ ਵੱਧ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ।

ਪ੍ਰਸ਼ਨ 17.
ਚੱਕਰਵਾਤ ਵੇਲੇ ਹਵਾ ਦੀ ਗਤੀ ਕੀ ਹੁੰਦੀ ਹੈ ?
ਉੱਤਰ-
120 ਕਿ. ਮੀ. ਤੋਂ 250 ਕਿ. ਮੀ. ਪ੍ਰਤੀ ਘੰਟਾ ।

ਪ੍ਰਸ਼ਨ 18.
ਵੈਸਟਇੰਡੀਜ਼ ਵਿਚ ਚੱਕਰਵਾਤ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਹੈਰੀਕਨਜ਼ (Hurricanes) ।

ਪ੍ਰਸ਼ਨ 19.
ਆਸਟ੍ਰੇਲੀਆ ਵਿਚ ਚੱਕਰਵਾਤ ਲਈ ਕੀ ਨਾਂ ਵਰਤਿਆ ਜਾਂਦਾ ਹੈ ?
ਉੱਤਰ-
ਵਿਲੀ-ਵਿਲੀਜ ॥

ਪ੍ਰਸ਼ਨ 20.
ਚੱਕਰਵਾਤ ਲਈ ਸਮੁੰਦਰ ਦਾ ਤਾਪਮਾਨ ਕੀ ਹੋਣਾ ਚਾਹੀਦਾ ਹੈ ?
ਉੱਤਰ-
ਇਸ ਲਈ ਤਾਪਮਾਨ 26°C ਤੋਂ ਜ਼ਿਆਦਾ ਹੋਣਾ ਚਾਹੀਦਾ ਹੈ ।

ਪ੍ਰਸ਼ਨ 21.
ਭੂਚਾਲ ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਭੁਚਾਲ ਦੇ ਮੁੱਖ ਕਾਰਨ

  • ਭੂਮੀ ਹੇਠ ਪ੍ਰਮਾਣੂ ਵਿਸਫੋਟ,
  • ਪਾਣੀ ਦੀ ਖੁਦਾਈ,
  • ਜਵਾਲਾਮੁਖੀ ਵਿਸਫੋਟ ਆਦਿ ।

ਪ੍ਰਸ਼ਨ 22.
ਆਮ ਕਰਕੇ ਔੜ/ਸੋਕਾ ਕਿਸ ਖੰਡ ਵਿਚ ਪੈਂਦਾ ਹੈ ?
ਉੱਤਰ-
ਸੋਕਾ/ਔੜ 15-20° ਵਿਚਕਾਰ (Latitude) ਵਾਲੇ ਖੰਡਾਂ ਵਿਚ ਅਸਰ ਪੈਂਦਾ ਹੈ ।

ਪ੍ਰਸ਼ਨ 23.
ਆਸਟ੍ਰੇਲੀਆ ਵਿੱਚ ਚੱਕਰਵਾਤ ਨੂੰ ਕੀ ਆਖਦੇ ਹਨ ?
ਉੱਤਰ-
ਆਸਟ੍ਰੇਲੀਆ ਵਿਚ ਚੱਕਰਵਾਤ ਨੂੰ (Vilyvillies) ਆਖਦੇ ਹਨ ।

PSEB 11th Class Environmental Education Important Questions Chapter 10 ਆਫ਼ਤਾਂ

ਪ੍ਰਸ਼ਨ 24.
ਭੂਪਾਲ ਗੈਸ ਦੁਖਾਂਤ , ਕਦੋਂ ਵਾਪਰਿਆ ?
ਉੱਤਰ-
ਭੂਪਾਲ ਗੈਸ ਦੁਖਾਂਤ 3 ਦਸੰਬਰ, 1984 ਨੂੰ ਵਾਪਰਿਆ ।

(ਅ) ਟ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਸੋਕੇ ਦੀ ਪ੍ਰਗਤੀ ਨੂੰ ਕਿਸ ਤਰ੍ਹਾਂ ਮਾਪਿਆ ਜਾਂਦਾ ਹੈ ? .
ਉੱਤਰ-
ਸੋਕੇ ਦੀ ਪ੍ਰਗਤੀ ਨੂੰ ਨਮੀ ਦੀ ਕਮੀ, ਸੋਕੇ ਦਾ ਸਮਾਂ ਤੇ ਪ੍ਰਭਾਵਿਤ ਖੇਤਰ ਦੇ ਆਕਾਰ ਨਾਲ ਮਾਪਿਆ ਜਾਂਦਾ ਹੈ।

ਪ੍ਰਸ਼ਨ 2.
ਆਂਸ਼ਿਕ ਸੋਕਾ, ਗੰਭੀਰ ਸੋਕੇ ਤੋਂ ਕਿਸ ਤਰ੍ਹਾਂ ਭਿੰਨ ਹੈ ?
ਉੱਤਰ-
ਆਂਸ਼ਿਕ ਸੋਕਾ ਕੇਵਲ ’14 ਦਿਨਾਂ ਤਕ ਵਰਖਾ ਨਾ ਹੋਣ ਦੀ ਸਥਿਤੀ ਹੁੰਦੀ ਹੈ, ਜਦਕਿ ਗੰਭੀਰ ਸੋਕਾ ਇਕ ਸਾਲ ਜਾਂ ਉਸ ਤੋਂ ਵੱਧ ਸਮੇਂ ਤਕ ਵਰਖਾ ਨਾ ਹੋਣ ਦੀ ਸਥਿਤੀ ਨੂੰ ਕਹਿੰਦੇ ਹਨ ।

ਪ੍ਰਸ਼ਨ 3.
ਭਾਰਤ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਨਾਮ ਦੱਸੋ।
ਉੱਤਰ-
ਹਰੇਕ ਸਾਲ ਮੌਨਸੂਨ ਵਿਚ ਭਾਰਤ ਦੇ ਆਸਾਮ, ਬਿਹਾਰ ਤੇ ਪੱਛਮੀ ਬੰਗਾਲ ਖੇਤਰਾਂ ਵਿਚ ਹੜ੍ਹ ਆਉਣਾ ਨਿਸ਼ਚਿਤ ਹੈ।

ਪ੍ਰਸ਼ਨ 4.
ਚਰਨੋਬਾਇਲ ਪਰਮਾਣੂ ਡਿਜ਼ਾਸਟਰ ਕਦੋਂ ਤੇ ਕਿੱਥੇ ਹੋਇਆ ?
ਉੱਤਰ-
ਚਰਨੋਬਾਇਲ ਪਰਮਾਣੂ ਡਿਜ਼ਾਸਟਰ 26 ਅਪਰੈਲ, 1986 ਨੂੰ ਸੋਵੀਅਤ ਯੂਨੀਅਨ ਵਿਚ ਹੋਇਆ ਸੀ।

ਪ੍ਰਸ਼ਨ 5.
ਢਿੱਗਾਂ ਡਿੱਗਣ ਦੇ ਕੀ ਕਾਰਨ ਹਨ ?
ਉੱਤਰ-
ਜੰਗਲਾਂ ਦੀ ਕਟਾਈ, ਭੂਚਾਲ, ਚੱਟਾਨਾਂ ਵਿਚ ਵਿਸਫੋਟ ਆਦਿ ਢਿੱਗਾਂ ਡਿੱਗਣ ਦੇ ਕਾਰਨ ਹਨ ।

ਪ੍ਰਸ਼ਨ 6.
ਮਨੁੱਖੀ ਨਿਰਮਾਣ ਸੰਕਟ ਦੇ ਕਾਰਨ ਦੱਸੋ।
ਉੱਤਰ-
ਤਰੁੱਟੀਪੂਰਨ ਸੰਰਚਨਾਤਮਕ ਪ੍ਰਬੰਧ ਅਤੇ ਖ਼ਤਰਨਾਕ ਵਿਅਰਥ ਪਦਾਰਥਾਂ ਦੀ ਅਨੁਚਿਤ ਸੰਭਾਲ।

ਪ੍ਰਸ਼ਨ 7.
ਮੌਸਮ ਵਿਗਿਆਨ ਵਿਭਾਗ ਕੀ ਕੰਮ ਕਰਦਾ ਹੈ ?
ਉੱਤਰ-
ਮੌਸਮ ਵਿਗਿਆਨ ਵਿਭਾਗ ਸਾਨੂੰ ਆਉਣ ਵਾਲੇ ਸਮੇਂ ਵਿਚ ਮੌਸਮ ਦਾ ਹਾਲਚਾਲ ਦੱਸਦਾ ਹੈ ਜਿਸ ਨਾਲ ਅਸੀਂ ਆਪਣੇ ਆਪ ਨੂੰ ਆਉਣ ਵਾਲੀ ਕਿਸੇ ਵੀ ਆਫ਼ਤ ਤੋਂ ਬਚਣ ਦੇ ਉਪਾਅ ਕਰ ਲੈਂਦੇ ਹਾਂ ਅਤੇ ਇਸ ਨਾਲ ਜਾਨ ਅਤੇ ਮਾਲ ਦੇ ਨੁਕਸਾਨ ਤੋਂ ਬਚ ਜਾਂਦੇ ਹਾਂ ।

ਪ੍ਰਸ਼ਨ 8.
ਭਾਰਤ ਵਿਚ ਚੱਕਰਵਾਤ (Cyclones) ਕਦੋਂ ਅਤੇ ਕਿੱਥੇ ਆਉਂਦੇ ਹਨ ?
ਉੱਤਰ-
ਚੱਕਰਵਾਤਾਂ ਲਈ ਸਮੁੰਦਰ ਦਾ ਤਾਪਮਾਨ 26°C ਤੋਂ ਜ਼ਿਆਦਾ ਹੋਣਾ ਚਾਹੀਦਾ ਹੈ । ਇਸ ਕਰਕੇ ਭਾਰਤ ਵਿਚ ਇਕ ਚੱਕਰਵਾਤ ਗਰਮੀ ਦੇ ਮੌਸਮ ਵਿਚ ਆਉਂਦੇ ਹਨ | ਭਾਰਤ ਵਿਚ ਚੱਕਰਵਾਤ ਅਰਬ ਸਾਗਰ ਅਤੇ ਬੰਗਾਲ ਦੀ ਖਾੜੀ ਦੀ ਸੜਾ ਦੇ ਉੱਪਰ ਬਣਦੇ ਹਨ ਅਤੇ ਲਾਗਲੇ ਇਲਾਕਿਆਂ ਨੂੰ ਪ੍ਰਭਾਵਿਤ ਕਰਦੇ ਹਨ ।

ਪ੍ਰਸ਼ਨ 9.
ਮਨੁੱਖ ਦੁਆਰਾ ਰਚਿਤ ਆਫ਼ਤਾਂ ਦੇ ਮੁੱਖ ਕਾਰਨ ਦੱਸੋ ।
ਉੱਤਰ-
ਮਨੁੱਖੀ ਕਿਰਿਆਵਾਂ ਕਰਕੇ ਆਉਣ ਵਾਲੀਆਂ ਆਫ਼ਤਾਂ ਨੂੰ ਮਨੁੱਖੀ ਆਫ਼ਤਾਂ ਕਿਹਾ ਜਾਂਦਾ ਹੈ । ਇਨ੍ਹਾਂ ਵਿਚੋਂ ਪ੍ਰਮਾਣੂ ਦੁਰਘਟਨਾਵਾਂ, ਜ਼ਹਿਰੀਲੇ ਰਸਾਇਣਾਂ ਦਾ ਰਿਸਾਅ, ਹਵਾਈ ਧਮਾਕੇ, ਬੰਨ੍ਹ ਅਤੇ ਪੁਲ ਆਦਿ ਦਾ ਟੁੱਟਣਾ ਮੁੱਖ ਹਨ । ਵਧੀਆ ਸਿਖਲਾਈ ਦੀ ਘਾਟ, ਦੋਸ਼ਪੂਰਨ ਨਿਰਮਾਣ, ਖ਼ਤਰਨਾਕ , ਫਾਲਤੂ ਪਦਾਰਥਾਂ ਦੇ ਨਿਪਟਾਰੇ ਵਿਚ ਅਸਫਲ ਹੋਣਾ ਆਦਿ ਮਨੁੱਖੀ ਆਫ਼ਤਾਂ ਦੇ ਮੁੱਖ ਕਾਰਨ ਹਨ |

PSEB 11th Class Environmental Education Important Questions Chapter 10 ਆਫ਼ਤਾਂ

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II )

ਪ੍ਰਸ਼ਨ 1.
ਢਿੱਗਾਂ ਡਿੱਗਣ ਜਾਂ ਭੋਂ-ਖਿਸਕਣ ਦੇ ਕੰਟਰੋਲ ਦੇ ਉਪਾਅ ਦੱਸੋ।
ਉੱਤਰ-
ਚੱਟਾਨਾਂ ਦੇ ਢੇਰ ਦਾ ਅਨਿਯੰਤ੍ਰਿਤ ਫਿਸਲਣਾ ਜਾਂ ਪਹਾੜੀ ਢਲਾਨ ਤੇ ਰਗੜ ਦੀ ਕਿਰਿਆ ਨਾਲ ਜ਼ਮੀਨ ਦਾ ਅੰਦਰ ਚਲੇ ਜਾਣਾ ਭੋਂ-ਖਿਸਕਣ ਹੈ। ਇਸ ਨਾਲ ਜਾਨ ਅਤੇ ਮਾਲ ਦੀ ਬਹੁਤ ਹਾਨੀ ਹੁੰਦੀ ਹੈ। ਇਸਨੂੰ ਕੰਟਰੋਲ ਕਰਨ ਲਈ ਉੱਚਿਤ ਕਦਮ ਉਠਾਏ ਜਾਣੇ ਚਾਹੀਦੇ ਹਨ। ਇਸ ਵਿਚ ਦਰੱਖ਼ਤ ਲਗਾਉਣਾ, ਸੜਕਾਂ ਦੇ ਕਿਨਾਰਿਆਂ ਅਤੇ ਨਦੀਆਂ ਦੇ ਪੁਲਾਂ ਦੇ ਨਿਰਮਾਣ ਦੇ ਨਾਲ-ਨਾਲ ਤਾਰਾਂ ਨਾਲ ਪੱਥਰ ਬੰਨਣਾ ਸ਼ਾਮਲ ਹੈ। ਵਰਖਾ ਰੁੱਤ ਵਿਚ ਪਾਣੀ ਦਾ ਉੱਚਿਤ ਨਿਕਾਸ ਵੀ ਢਿੱਗਾਂ ਡਿੱਗਣ ਨੂੰ ਕੰਟਰੋਲ ਕਰਨ ਵਿਚ ਸਹਾਇਕ ਹਨ।

ਪ੍ਰਸ਼ਨ 2.
ਹਤੁ ਕੀ ਹੈ ?
ਉੱਤਰ-
ਹੜ੍ਹ ਤੋਂ ਭਾਵ ਇਕ ਵੱਡੇ ਭੂਮੀ ਖੇਤਰ ਦਾ ਅਨੇਕ ਦਿਨਾਂ ਲਈ ਪਾਣੀ ਦਾ ਇਕੱਠੇ ਹੋ ਜਾਣ ਤੋਂ ਹੈ । ਇਹ ਇਕ ਪ੍ਰਾਚੀਨ ਸੰਕਟ ਹੈ ਜੋ ਮਨੁੱਖ ਅਤੇ ਸੰਪੱਤੀ ਨੂੰ ਹਾਨੀ ਪਹੁੰਚਾਉਂਦਾ ਹੈ। ਇਸਦੇ ਕਾਰਨ ਕਈ ਛੂਤ ਦੇ ਰੋਗ ਪੈਦਾ ਹੁੰਦੇ ਹਨ। ਟੈਲੀਫੋਨ ਸੇਵਾਵਾਂ, ਪਾਣੀ ਪ੍ਰਣਾਲੀ, ਬਿਜਲੀ ਪ੍ਰਣਾਲੀ ਅਤੇ ਪਰਿਵਹਿਣ ਸੇਵਾਵਾਂ ਅਸਤ-ਵਿਅਸਤ ਹੋ ਜਾਂਦੀਆਂ ਹਨ।

ਪ੍ਰਸ਼ਨ 3.
ਚੱਕਰਵਾਤ ਦੇ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਨਾਮ ਕੀ ਹਨ ?
ਉੱਤਰ-
ਇਸ ਨੂੰ ਆਸਟ੍ਰੇਲੀਆ ਵਿਚ ਵਿਲੀ ਵਿਲੀਜ, ਚੀਨ ਵਿਚ ਟਾਇਫੁਨਜ, ਵੈਸਟਇੰਡੀਜ਼ ਵਿਚ ਹਰੀਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਪ੍ਰਸ਼ਨ 4.
ਵਿਸ਼ਵ ਦੀ ਸਭ ਤੋਂ ਵਿਨਾਸ਼ਕਾਰੀ ਘਟਨਾ ਕਿੱਥੇ ਅਤੇ ਕਿਸ ਤਰ੍ਹਾਂ ਘਟੀ ?
ਉੱਤਰ-
ਵਿਸ਼ਵ ਵਿਚ ਸਭ ਤੋਂ ਵਿਨਾਸ਼ਕਾਰੀ ਘਟਨਾ ਭਾਰਤ ਵਿਚ 3 ਦਸੰਬਰ, 1984 ਨੂੰ ਭੋਪਾਲ ਸਥਿਤ ਯੂਨਾਈਟਡ ਕਾਰਬਾਈਡ ਕੀਟਨਾਸ਼ਕ ਕਾਰਖ਼ਾਨੇ ਵਿਚ ਹੋਈ। ਇਹ ਘਟਨਾ ਅਧਿਕ ਜ਼ਹਿਰੀਲੀ ਗੈਸ ਮੀਥੇਨ ਆਇਸੋਸਾਇਨੇਟ ਗੈਸ ਦੇ ਲੀਕ ਹੋਣ ਨਾਲ ਹੋਈ। ਇਸ ਵਿਚ 2300 ਲੋਕਾਂ ਦੀ ਮੌਤ ਦੇ ਨਾਲ-ਨਾਲ 14000 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਤੇ ਬਹੁਤ ਵੱਡੀ ਗਿਣਤੀ ਵਿਚ ਲੋਕ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਗਏ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਉਦਯੋਗਿਕ ਦੁਰਘਟਨਾਵਾਂ ਦੀ ਪਰਿਭਾਸ਼ਾ ਅਤੇ ਕੰਟਰੋਲ ਉੱਪਰ ਟਿੱਪਣੀ ਕਰੋ।
ਉੱਤਰ-
ਉਦਯੋਗਿਕ ਦੁਰਘਟਨਾਵਾਂ ਉਹ ਹਨ ਜੋ ਮਨੁੱਖੀ ਲਾਪਰਵਾਹੀ ਨਾਲ ਹੁੰਦੀਆਂ ਹਨ। ਇਸ ਪ੍ਰਕਾਰ ਦੀਆਂ ਦੁਰਘਟਨਾਵਾਂ ਵਿਚ ਲੱਖਾਂ ਲੋਕਾਂ ਦਾ ਜੀਵਨ ਪ੍ਰਭਾਵਿਤ ਹੁੰਦਾ ਹੈ। ਉਦਯੋਗਿਕ ਦੁਰਘਟਨਾਵਾਂ ਤੋਂ ਭਾਵ ਹੈ, ਉਦਯੋਗਾਂ ਵਿਚ ਅਸੁਰੱਖਿਅਤ ਮਸ਼ੀਨਾਂ ਤੇ ਅਗਿਆਨਤਾ ਕਾਰਨ ਕਿਸੇ ਦੁਰਘਟਨਾ ਦਾ ਹੋਣਾ। ਮਸ਼ੀਨਾਂ ਦੇ ਸੁਰੱਖਿਅਤ ਸੰਚਾਲਨ ਲਈ ਸੁਰੱਖਿਆ ਨਿਯਮ ਸਥਾਪਿਤ ਹੁੰਦੇ ਹਨ। ਪਰੰਤੂ ਇਨ੍ਹਾਂ ਨਿਯਮਾਂ ਦੀ ਅਣਦੇਖੀ ਨਾਲ ਖ਼ਤਰਨਾਕ ਦੁਰਘਟਨਾਵਾਂ ਹੋ ਜਾਂਦੀਆਂ ਹਨ। ਇਹ ਦੁਰਘਟਨਾਵਾਂ ਰਸਾਇਣਿਕ, ਜੈਵਿਕ ਤੇ ਭੌਤਿਕ ਵੀ ਹੋ ਸਕਦੀਆਂ ਹਨ। ਉਦਯੋਗਿਕ ਦੁਰਘਟਨਾਵਾਂ ਦਾ ਕੰਟਰੋਲ (Control of Industrial Accidents)ਉਦਯੋਗਿਕ ਦੁਰਘਟਨਾਵਾਂ ਦੇ ਕੰਟਰੋਲ ਲਈ 19ਵੀਂ ਸਦੀ ਤੋਂ ਬਾਅਦ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਇਨ੍ਹਾਂ ਵਿਚ ਉਦਯੋਗਾਂ ਲਈ ਨਿਯਮਾਂ ਸੰਬੰਧੀ ਅਭਿਆਨ ਚਲਾਉਣਾ, ਅੱਗ ਲਈ

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

Punjab State Board PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ Important Questions and Answers.

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਲੋਰੀਨ ਦੇ ਇਕ ਅਣੂ ਨਾਲ ਓਜ਼ੋਨ ਦੇ ਕਿੰਨੇ ਅਣੂ ਨਸ਼ਟ ਹੁੰਦੇ ਹਨ ?
ਉੱਤਰ-
ਇਕ ਲੱਖ ਅਣੂ ।

ਪ੍ਰਸ਼ਨ 2.
ਮੁੱਖ ਗਰੀਨ ਹਾਊਸ ਗੈਸਾਂ ਕਿਹੜੀਆਂ ਹਨ ?
ਉੱਤਰ-
CO2, N2O, CH4, CFCs.

ਪ੍ਰਸ਼ਨ 3.
CFC’s ਕੀ ਹਨ ?
ਉੱਤਰ-
ਕਲੋਰੋਫਲੋਰੋ ਕਾਰਬਨਜ਼ ।

ਪ੍ਰਸ਼ਨ 4.
ਗਰੀਨ ਹਾਊਸ ਗੈਸਾਂ ਨਾਲ 2100 ਤਕ ਧਰਤੀ ਦਾ ਤਾਪਮਾਨ ਕਿੰਨਾ ਵੱਧ ਜਾਵੇਗਾ ?
ਉੱਤਰ-
1.400 ਤੋਂ 5.8°C ।

ਪ੍ਰਸ਼ਨ 5.
ਵਿਕੀਰਣਾਂ (Radiations) ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ?
ਉੱਤਰ-
ਦੋ ਪ੍ਰਕਾਰ ਦੀਆਂ –

  • ਆਇਤ ਵਿਕੀਰਣਾਂ (Ionising Radiations)
  • ਅਣਿਆਇਤ ਵਿਕੀਰਣਾਂ (Non-ionising Radiations) |

ਪ੍ਰਸ਼ਨ 6.
ਮਿਨੀਮਾਤਾ ਰੋਗ (Minimata Disease) ਦਾ ਕਾਰਨ ਕੀ ਹੈ ?
ਉੱਤਰ-
ਪਾਣੀ ਵਿਚ ਮਰਕਰੀ ਦਾ ਹੋਣਾ ਅਤੇ ਮਰਕਰੀ ਨਾਲ ਪ੍ਰਭਾਵਿਤ ਮੱਛੀਆਂ ਦਾ ਸੇਵਨ ।

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

ਪ੍ਰਸ਼ਨ 7.
ਬੈਨਜੀਨ (Benzene) ਕਾਰਨ ਹੋਣ ਵਾਲੇ ਰੋਗ ਦਾ ਨਾਮ ਦੱਸੋ ।
ਉੱਤਰ-
ਲਿਊਕੀਮੀਆ (ਇਕ ਕਿਸਮ ਦਾ ਕੈਂਸਰ)।

ਪ੍ਰਸ਼ਨ 8.
ਮਾਂਟਰੀਅਲ ਪ੍ਰੋਟੋਕਾਲ ਸੰਧੀ (Montreal Protocol Agreement) ਕੀ ਹੈ ?
ਉੱਤਰ-
ਇਹ ਸੰਧੀ 1987 ਵਿਚ ਓਜ਼ੋਨ ਸੁਰੱਖਿਆ ਲਈ ਹਸਤਾਖਰਿਤ ਹੋਈ ਸੀ ।

ਪ੍ਰਸ਼ਨ 9.
ਕਲੋਰੋਫਲੋਰੋ ਕਾਰਬਨਜ਼ ਦੀ ਉਤਪੱਤੀ ਕਿਸ ਤਰ੍ਹਾਂ ਹੁੰਦੀ ਹੈ ?
ਉੱਤਰ-
CFCs ਦੀ ਉਤਪੱਤੀ ਏਅਰ ਕੰਡੀਸ਼ਨਰ, ਫਰਿੱਜ਼ਾਂ, ਏਰੋਸੋਲ ਕੈਨ ਦੇ ਪ੍ਰੇਰਕ ਰੂਪ ਵਿਚ, ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਨਾਲ ਹੁੰਦੀ ਹੈ।

ਪ੍ਰਸ਼ਨ 10.
ਮੀਥੇਨ ਦੇ ਮੁੱਖ ਸ੍ਰੋਤ ਕਿਹੜੇ ਹਨ ?
ਉੱਤਰ-
ਦਲਦਲੀ ਭੂਮੀ, ਚਾਵਲ ਦੇ ਖੇਤ, ਜੁਗਾਲੀ ਕਰਨ ਵਾਲੇ ਜਾਨਵਰਾਂ ਦਾ ਵਿਅਰਥ ਆਦਿ।

ਪ੍ਰਸ਼ਨ 11.
PM ਕੀ ਹੈ ?
ਉੱਤਰ-
ਏਕਾਸ਼ਿਤ ਹਾਨੀਕਾਰਕ ਜੀਵ ਪਬੰਧ (Integrated Pest Control) |

ਪ੍ਰਸ਼ਨ 12.
ਭਾਰਤ ਦਾ ਕੁੱਲ ਕਿੰਨੇ ਪ੍ਰਤਿਸ਼ਤ ਭਾਗ ਜੰਗਲਾਂ ਨਾਲ ਢੱਕਿਆ ਹੋਇਆ ਹੈ ?
ਉੱਤਰ-
19.27%.

ਪ੍ਰਸ਼ਨ 13.
ਵਣ ਜੀਵਨ ਸੁਰੱਖਿਆ ਅਧਿਨਿਯਮ ਕਦੋਂ ਬਣਾਇਆ ਗਿਆ ਸੀ ?
ਉੱਤਰ-
1972 ਵਿਚ।

ਪ੍ਰਸ਼ਨ 14.
ਪਹਿਲੀ ਧਰਤੀ ਸ਼ਿਖਰ ਵਾਰਤਾ ਕਦੋਂ ਅਤੇ ਕਿੱਥੇ ਹੋਈ ?
ਉੱਤਰ-
ਪਹਿਲੀ ਧਰਤੀ ਸ਼ਿਖਰ ਵਾਰਤਾ ਰਿਓ-ਡੀ-ਜਨੇਰੀਓ, ਬਾਜ਼ੀਲ ਵਿਖੇ 1992 ਵਿਚ ਹੋਈ ।

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

ਪ੍ਰਸ਼ਨ 15.
ਵਾਯੂਮੰਡਲ ਦੀ ਧਰਤੀ ਦੇ ਨੇੜੇ ਦੀ ਪਰਤ ਕਿਹੜੀ ਹੈ ?
ਉੱਤਰ-
ਪੋਸਫੀਅਰ ।

ਪ੍ਰਸ਼ਨ 16.
ਰਸਾਇਣਿਕ ਤੌਰ ‘ ਤੇ ਓਜ਼ੋਨ ਕੀ ਹੈ ?
ਉੱਤਰ-
ਰਸਾਇਣਿਕ ਤੌਰ ‘ਤੇ ਓਜ਼ੋਨ, ਆਕਸੀਜਨ ਦਾ ਇਕ ਅਪਰੁਪ ਹੈ ।

ਪ੍ਰਸ਼ਨ 17.
CO2 ਤੋਂ ਇਲਾਵਾ ਕਿਹੜੀਆਂ ਗੈਸਾਂ ਸ੍ਰੀਨ ਹਾਊਸ ਪ੍ਰਭਾਵ ਦਾ ਪ੍ਰਗਟਾਵਾ ਕਰਦੀਆਂ ਹਨ ?
ਉੱਤਰ-
CH4 ਮੀਥੇਨ ।

ਪ੍ਰਸ਼ਨ 18.
ਜੈਵਿਕ/ਜੈਵ ਖਾਦ ਕਿਸ ਨੂੰ ਕਹਿੰਦੇ ਹਨ ?
ਉੱਤਰ-
ਨੀਲੀ-ਹਰੀ ਕਾਈ ਅਤੇ ਮਿੱਟੀ ਵਿਚ ਫ਼ਸਲਾਂ ਨੂੰ ਪੌਸ਼ਟਿਕਤਾ ਦੇਣ ਵਾਲੇ ਜੀਵਾਣੂਆਂ ਨੂੰ ਜੈਵਿਕ/ਜੀਵ ਖਾਦ ਕਹਿੰਦੇ ਹਨ ।

ਪ੍ਰਸ਼ਨ 19.
ਸਮੁੰਦਰ ਦਾ ਜਲ ਪੱਧਰ ਵਧਣ ਨਾਲ ਡੁੱਬ ਜਾਣ ਦਾ ਖ਼ਤਰਾ ਝੱਲ ਰਹੇ ਕੁੱਝ ਸਥਾਨਾਂ ਦੇ ਨਾਂ ਦੱਸੋ ।
ਉੱਤਰ-
ਬੈਂਕਾਕ, ਢਾਕਾ, ਵੀਨਸ, ਸਾਨ-ਫਰਾਂਸਿਸਕੋ, ਸਿਡਨੀ ਆਦਿ ।

ਪ੍ਰਸ਼ਨ 20.
ਭਾਰਤ ਵਿਚਲੇ ਕਿਸੇ ਇਕ ਥਾਂ ਦਾ ਨਾਂ ਦੱਸੋ ਜਿਹੜੀ ਸਮੁੰਦਰੀ ਜਲ-ਪੱਧਰ ਵਧਣ ਨਾਲ ਡੁੱਬ ਸਕਦੀ ਹੈ ?
ਉੱਤਰ-
ਲਕਸ਼ਦੀਪ ।

ਪ੍ਰਸ਼ਨ. 21.
ਅਮਰੀਕਾ ਵਿਚ ਕਲੋਰੋਫਲੋਰੋ ਕਾਰਬਨ ਕਦੋਂ ਤੋਂ ਪ੍ਰਤੀਬੰਧਿਤ ਹਨ ?
ਉੱਤਰ-
1978 ਤੋਂ ।

ਪ੍ਰਸ਼ਨ 22.
ਬਨਸਪਤੀ ਖਾਦ ਕਿਹੜੇ ਤੱਤਾਂ ਨਾਲ ਬਣਾਈ ਜਾਂਦੀ ਹੈ ?
ਉੱਤਰ-
ਜਰਾਇਤੀ ਰਹਿੰਦ-ਖੂੰਹਦ, ਕਾਗਜ਼, ਭੋਜਨ ਦਾ ਬਚਿਆ ਹਿੱਸਾ, ਸੁੱਕੀਆਂ ਪੱਤੀਆਂ, ਟਾਹਣੀਆਂ ਅਤੇ ਪਸ਼ੂਆਂ ਦੇ ਗੋਹੇ ਨਾਲ ਬਨਸਪਤੀ ਖਾਦ ਬਣਾਈ ਜਾਂਦੀ ਹੈ ।

ਪ੍ਰਸ਼ਨ 23.
ਮਾਂਟੀਅਲ ਟੋਕਾਲ ਸਮਝੌਤੇ ‘ਤੇ ਕਿੰਨੇ ਦੇਸ਼ਾਂ ਨੇ ਹਸਤਾਖ਼ਰ ਕੀਤੇ ਹਨ ?
ਉੱਤਰ-
ਭਾਰਤ ਸਮੇਤ 175 ਦੇਸ਼ਾਂ ਨੇ।

ਪ੍ਰਸ਼ਨ 24.
ਕੀਟਨਾਸ਼ਕ ਅਧਿਨਿਯਮ ਕਦੋਂ ਹੋਂਦ ਵਿਚ ਆਇਆ ?
ਉੱਤਰ-
1968 ਵਿਚ ।

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

ਪ੍ਰਸ਼ਨ 25.
ਜੰਗਲੀ ਜੀਵ ਸੁਰੱਖਿਆ ਅਧਿਨਿਯਮ ਕਦੋਂ ਹੋਂਦ ਵਿਚ ਆਇਆ ?
ਉੱਤਰ-
1972 ਵਿੱਚ ।

ਪ੍ਰਸ਼ਨ 26.
ਜੀਵ ਵਿਭਿੰਨਤਾ ਅਧਿਨਿਯਮ ਕਦੋਂ ਹੋਂਦ ਵਿਚ ਆਇਆ ?
ਉੱਤਰ-
2003 ਵਿਚ ।

ਪ੍ਰਸ਼ਨ 27.
ਵਾਯੂਮੰਡਲ ਦੀ ਸਭ ਤੋਂ ਬਾਹਰ ਵਾਲੀ ਪੱਟੀ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਐਕਸੋਸਫੀਅਰ (Exosphere)|

ਪ੍ਰਸ਼ਨ 28.
ਵਾਤਾਵਰਣੀ ਸਮੱਸਿਆਵਾਂ ਲਈ ਕਿਸ ਦੇਸ਼ ਦਾ ਕਾਨੂੰਨ ਲਾਗੂ ਹੁੰਦਾ ਹੈ ?
ਉੱਤਰ-
ਕਿਸੇ ਵੀ ਦੇਸ਼ ਦਾ ਨਹੀਂ, ਸਗੋਂ ਇਸ ਲਈ ਅੰਤਰ-ਰਾਸ਼ਟਰੀ ਕਾਨੂੰਨ ਲਾਗੂ ਹੁੰਦਾ ਹੈ ।

ਪ੍ਰਸ਼ਨ 29.
ਓਜ਼ੋਨ ਦੀ ਰਚਨਾ ਅਤੇ ਸੂਤਰ ਕੀ ਹੈ ?
ਉੱਤਰ-
ਓਜ਼ੋਨ ਵਿਚ ਆਕਸੀਜਨ ਦੇ ਤਿੰਨ ਐਟਮ (Atoms) ਹੁੰਦੇ ਹਨ ਅਤੇ ਇਸ ਦਾ ਰਸਾਇਣਿਕ ਸੂਤਰ , ਹੈ।

ਪ੍ਰਸ਼ਨ 30.
ਅਮਰੀਕਾ ਨੇ ਸੀ. ਐੱਫ. ਸੀ. (CFCS) ਦੀ ਵਰਤੋਂ ‘ਤੇ ਕਦੋਂ ਰੋਕ ਲਗਾਈ ?
ਉੱਤਰ-
ਸੀ. ਐੱਫ. ਸੀ. ਦੀ ਵਰਤੋਂ ‘ਤੇ ਰੋਕ ਸੰਨ 1978 ਤੋਂ ਲਾਗੂ ਹੈ ।

ਪ੍ਰਸ਼ਨ 31.
ਵਿਸ਼ਵਤਾਪਨ (Global Warming) ਦੇ ਕੋਈ ਤਿੰਨ ਮਾੜੇ ਪ੍ਰਭਾਵ ਲਿਖੋ ।
ਉੱਤਰ-
ਜਲਵਾਯੂ ਵਿਚ ਤਬਦੀਲੀ, ਫ਼ਸਲਾਂ ਦੇ ਝਾੜ ਦੀ ਕਮੀ, ਵਰਖਾ ਦੇ ਸਮੇਂ ਵਿਚ ਪਰਿਵਰਤਨ ।

(ਅ) ਛੋਟ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਪਹਿਲੀ ਧਰਤੀ ਸ਼ਿਖਰ (First Earth Summit) ਵਾਰਤਾ ਦੇ ਬਾਰੇ ਵਿਚ ਜਾਣਕਾਰੀ ਦਿਓ।
ਉੱਤਰ-
ਰਿਓ-ਡੀ-ਜਨੇਰੀਓ, ਬਾਜ਼ੀਲ ਵਿਚ 1992 ਵਿਚ ਪਹਿਲੀ ਧਰਤੀ ਸ਼ਿਖਰ ਵਾਰਤਾ ਵਿਚ ਪ੍ਰਦੂਸ਼ਣ ਦੇ ਵਿਸ਼ਵ ਵਿਆਪੀ ਪ੍ਰਭਾਵਾਂ, ਜੈਵਿਕ ਵਿਵਿਧਤਾ ਦਾ ਗ਼ੈਰ ਜ਼ਰੂਰੀ ਪਤਨ ਆਦਿ ਨੂੰ ਕੰਟਰੋਲ ਕਰਨ ਤੇ ਵਿਕਾਸ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਗਿਆ।

ਪ੍ਰਸ਼ਨ 2.
ਵਾਤਾਵਰਣ ਜਾਗਰੂਕਤਾ (Environmental Awareness) ਕੀ ਹੈ ?
ਉੱਤਰ-
ਵਾਤਾਵਰਣ ਜਾਗਰੁਕਤਾ ਤੋਂ ਭਾਵ ਹੈ, ਹਰ ਵਰਗ ਵਿਚ ਵਾਤਾਵਰਣ ਦੇ ਮਹੱਤਵ ਅਤੇ ਇਸਨੂੰ ਸੰਤੁਲਿਤ ਰੱਖਣ ਲਈ ਕੋਸ਼ਿਸ਼ ਕਰਨ ਦੀ ਚੇਤਨਾ ਪੈਦਾ ਕਰਨਾ।

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

ਪ੍ਰਸ਼ਨ 3.
ਵਾਤਾਵਰਣ ਜਾਗਰੂਕਤਾ ਪੈਦਾ ਕਰਨ ਵਾਲੀਆਂ ਕਿਹੜੀਆਂ-ਕਿਹੜੀਆਂ ਸੰਸਥਾਵਾਂ ਭੂਮਿਕਾ ਨਿਭਾਉਂਦੀਆਂ ਹਨ ?
ਉੱਤਰ-
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਗੈਰ ਸਰਕਾਰੀ ਸੰਗਠਨ, ਕਲੱਬ ਅਤੇ ਸੰਸਥਾਵਾਂ ਵਾਤਾਵਰਣ ਜਾਗਰੁਕਤਾ ਪੈਦਾ ਕਰਨ ਵਿਚ ਭੂਮਿਕਾ ਨਿਭਾਉਂਦੀਆਂ ਹਨ।

ਪ੍ਰਸ਼ਨ 4.
ਕਾਰਬਨਿਕ ਜਾਂ ਜੈਵਿਕ ਖੇਤੀ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਇਸਦਾ ਮੁੱਖ ਉਦੇਸ਼ ਮਿੱਟੀ ਦੀ ਸਥਿਤੀ ਵਿਚ ਸੁਧਾਰ ਕਰਨਾ ਤੇ ਪ੍ਰਦੂਸ਼ਣ ਨੂੰ ਘੱਟ ਕਰਨਾ ਹੈ।

ਪ੍ਰਸ਼ਨ 5.
ਕੀਟਨਾਸ਼ਕ ਕੰਟਰੋਲ (Pesticide Control) ਦੀ ਪਰਿਭਾਸ਼ਾ ਦਿਓ।
ਉੱਤਰ-
ਖੇਤਾਂ ਵਿਚ ਫ਼ਸਲਾਂ ਤੇ ਹਮਲਾ ਕਰਨ ਵਾਲੇ ਕੀਟਾਂ ਨੂੰ ਰਸਾਇਣਿਕ ਜਾਂ, ਜੈਵਿਕ ਢੰਗਾਂ ਨੂੰ ਕੰਟਰੋਲ ਕਰਨ ਦੀ ਵਿਧੀ ਨੂੰ ਕੀਟਨਾਸ਼ਕ ਕੰਟਰੋਲ ਕਹਿੰਦੇ ਹਨ।

ਪ੍ਰਸ਼ਨ 6.
ਟਾਂਸਜੈਨਿਕ ਫ਼ਸਲਾਂ (Transgenic Crops) ਕਿਸ ਤਰ੍ਹਾਂ ਪੈਦਾ ਹੁੰਦੀਆਂ ਹਨ ?
ਉੱਤਰ-
ਫ਼ਸਲਾਂ ਵਿਚ ਜੀਵਾਣੂ ਤੇ ਵਿਸ਼ਾਣੂ ਆਦਿ ਦੇ ਹਮਲੇ ਤੋਂ ਬਚਾਉਣ ਵਾਲੇ ਜੀਵਾਂ ਨੂੰ ਅਣੂਵੰਸ਼ਿਕੀ ਤਕਨੀਕਾਂ ਦੁਆਰਾ, ਉਸ ਵਿਚ ਰੋਗ ਪ੍ਰਤਿਰੋਧ ਦਾ ਗੁਣ ਪੈਦਾ ਕਰਕੇ, ਸੋਕਾ ਪ੍ਰਤਿਰੋਧਕ ਵਿਸ਼ੇਸ਼ਤਾਵਾਂ ਪੈਦਾ ਕਰਨ ਨਾਲ ਵਾਂਸਜੈਨਿਕ ਫ਼ਸਲਾਂ ਪੈਦਾ ਹੁੰਦੀਆਂ ਹਨ ।

ਪ੍ਰਸ਼ਨ 7.
ਗਰੀਨ ਹਾਊਸ ਗੈਸਾਂ ਦੇ ਵੱਖ-ਵੱਖ ਸੋਮੇ ਕਿਹੜੇ-ਕਿਹੜੇ ਹਨ ?
ਉੱਤਰ-
ਪਥਰਾਟ ਬਾਲਣ, ਏਅਰਕੰਡੀਸ਼ਨਰ, ਫਰਿੱਜ਼ਾ, ਹੇਅਰ ਸਪੇ, ਨਰਮ ਭੂਮੀ, ਚਾਵਲ ਦੇ ਖੇਤ, ਕੋਲਾ ਤੇ ਤੇਲ ਆਦਿ ਸਭ ਗਰੀਨ ਹਾਊਸ ਗੈਸਾਂ ਦਾ ਸੋਮਾ ਹਨ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (One)

ਪ੍ਰਸ਼ਨ 1.
ਤਕਨੀਕੀ ਉੱਨਤੀ (Technological Upgradation) ਕੀ ਹੈ ?
ਉੱਤਰ-
ਇਸ ਤੋਂ ਭਾਵ ਹੈ, ਵਾਤਾਵਰਣ ਨੂੰ ਸੰਤੁਲਿਤ ਰੱਖਣ ਲਈ ਉੱਨਤ ਤਕਨੀਕਾਂ ਤੇ ਉਪਕਰਣਾਂ ਦੇ ਵਿਕਾਸ ਲਈ ਕੋਸ਼ਿਸ਼ ; ਜਿਸ ਤਰ੍ਹਾਂ –

  1. ਸਥਿਰ ਬਿਜਲਈ ਨਾਲ ਵਰਖਾ ਤੇ ਹਵਾ ਫਿਲਟਰ ਕਰਨਾ।
  2. ਗਿੱਲੇ ਸਕਰਬਰ ਨਾਲ ਉਦਯੋਗਾਂ ਦੁਆਰਾ ਉਤਪੰਨ ਗੈਸੀ ਵਿਅਰਥ ਪਦਾਰਥਾਂ ਤੋਂ ਨਿਲੰਬਤ ਕਣਾਂ ਨੂੰ ਹਟਾਉਣਾ।

ਪ੍ਰਸ਼ਨ 2.
ਪੋਸਫੀਅਰ (Troposphere) ਕੀ ਹੈ ?
ਉੱਤਰ-
ਪੋਸਫੀਅਰ ਵਾਯੂਮੰਡਲ ਦੀ ਧਰਤੀ ਦੇ ਨੇੜੇ ਦੀ ਪਰਤ ਹੈ। ਵਾਯੂਮੰਡਲ ਪੁੰਜ ਦਾ 80% ਭਾਗ ਧੂਲ ਕਣਾਂ, ਪਰਾਗ ਕਣ, ਪਾਣੀ ਦਾ ਵਾਸ਼ਪੀਕਰਨ, ਹਵਾ ਦੀ ਹਲਚਲ, ਬੱਦਲਾਂ ਦਾ ਬਣਨਾ, ਮੌਸਮ ਦੀ ਸਥਿਤੀ ਵਿਚ ਪਰਿਵਰਤਨ, ਇਸ ਖੇਤਰ ਵਿਚ ਹੀ ਹੁੰਦੇ ਹਨ।

ਪ੍ਰਸ਼ਨ 3.
ਓਜ਼ੋਨ ਗੈਸ ਕਿੱਥੇ ਬਣਦੀ ਹੈ ?
ਉੱਤਰ-
ਓਜ਼ੋਨ ਗੈਸ ਵਾਯੂਮੰਡਲ ਦੀ ਸਟਰੈਟੋਸਫੀਅਰ ਪਰਤ (Stratosphere) ਵਿਚ 0, ਦੇ ਤਿੰਨ ਅਣੂਆਂ ਤੇ ਸੂਰਜ ਦੀ ਰੋਸ਼ਨੀ ਕਾਰਨ ਬਣਦੀ ਹੈ। ਸੂਰਜੀ ਰੋਸ਼ਨੀ 203 ਸਟਰੈਟੋਸਫੀਅਰ ਦਾ ਤਾਪਮਾਨ, ਓਜ਼ੋਨ ਮੰਡਲ ਕਾਰਨ ਵੱਧ ਗਿਆ ਹੈ। ਇਹ ਪਰਤ, ਪੋਸਫੀਅਰ ਤੋਂ ਉੱਪਰ 35 – 40 ਕਿਲੋਮੀਟਰ ਖੇਤਰ ਵਿਚ ਫੈਲੀ ਹੋਈ ਹੈ।

PSEB 11th Class Environmental Education Important Questions Chapter 9 ਵਿਸ਼ਵ ਵਿਆਪੀ ਮੁੱਦੇ ਅਤੇ ਵਾਤਾਵਰਣ ਦਾ ਸੁਧਾਰ

ਪ੍ਰਸ਼ਨ 4.
ਓਜ਼ੋਨ ਛੇਦ (Ozone hole) ਕੀ ਹੈ ?
ਉੱਤਰ-
ਓਜ਼ੋਨ ਪਰਤ ਦੀ ਮੋਟਾਈ ਅਤੇ ਸੰਘਣਤਾ ਵਿਚ ਕਮੀ ਨੂੰ ਓਜ਼ੋਨ ਛੇਕ ਕਿਹਾ ਜਾਂਦਾ ਹੈ । ਇਸਨੂੰ ਸਭ ਤੋਂ ਪਹਿਲਾਂ 1985 ਵਿਚ ਅੰਟਾਰਕਟਿਕਾ ਦੇ ਉੱਪਰ ਵੇਖਿਆ ਗਿਆ। ਇਸਦਾ ਮੁੱਖ ਕਾਰਨ ਕਲੋਰੋਫਲੋਰੋ ਕਾਰਬਨਜ਼ ਹਨ।

ਪ੍ਰਸ਼ਨ 5.
ਗਰੀਨ ਹਾਊਸ ਪ੍ਰਭਾਵ ਕਿਸ ਤਰ੍ਹਾਂ ਪੈਦਾ ਹੁੰਦਾ ਹੈ ?
ਉੱਤਰ-
ਗਰੀਨ ਹਾਊਸ ਪ੍ਰਭਾਵ, ਸੂਰਜੀ ਤਾਪ ਕਿਰਨਾਂ ਦੇ ਧਰਤੀ ਨਾਲ ਪਰਾਵਰਤਿਤ ਹੋਣ ਤੋਂ ਬਾਅਦ ਵਾਯੂਮੰਡਲ ਤੋਂ ਬਾਹਰ ਨਾ ਆਉਣ ‘ਤੇ CO2, ਦੀ ਪਰਤ ਵਿਚ ਸਮਾ ਜਾਣ ਨਾਲ ਹੁੰਦਾ ਹੈ।

ਪ੍ਰਸ਼ਨ 6.
ਵਾਤਾਵਰਣ ਸੁਧਾਰ ਦੀਆਂ ਰਣਨੀਤੀਆਂ ਬਾਰੇ ਦੱਸੋ।
ਉੱਤਰ-
ਵਾਤਾਵਰਣ ਸੁਧਾਰ ਰਣਨੀਤੀਆਂ, ਵਾਤਾਵਰਣ ਨੂੰ ਬਚਾਉਣ ਤੇ ਵਾਤਾਵਰਣ ਨੂੰ ਸੰਤੁਲਿਤ ਰੱਖਣ ਵਿਚ ਸਹਾਇਕ ਹੁੰਦੀਆਂ ਹਨ। ਇਹ ਹੇਠਾਂ ਲਿਖੀਆਂ ਹਨ –

  • ਵਿਅਰਥਾਂ ਦਾ ਨਿਪਟਾਰਾ ਤੇ ਪ੍ਰਬੰਧਨ
  • ਕਾਰਬਨਿਕ ਖੇਤੀ
  • ਕੀਟਨਾਸ਼ਕ ਨਿਯੰਤਰਨ
  • ਦਰੱਖ਼ਤ ਲਗਾਉਣਾ
  • ਤਕਨੀਕੀ ਉੱਨਤੀ
  • ਅੰਤਰਰਾਸ਼ਟਰੀ ਕਾਨੂੰਨ
  • ਵਾਤਾਵਰਣ ਜਾਗਰੂਕਤਾ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ-
ਵਾਤਾਵਰਣ ਸੁਰੱਖਿਅਣ ਲਈ ਅੰਤਰਰਾਸ਼ਟਰੀ ਕੋਸ਼ਿਸ਼ਾਂ ਅਤੇ ਬਣਾਏ ਗਏ ਕਾਨੂੰਨਾਂ ਤੇ ਟਿੱਪਣੀ ਕਰੋ।
ਉੱਤਰ-
ਵਾਤਾਵਰਣ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਹੈ। ਵਾਤਾਵਰਣ ਦਾ ਅਸੰਤੁਲਨ ਸਿੱਧੇ ਜਾਂ ਅਸਿੱਧੇ ਰੂਪ ਵਿਚ ਜੈਵਿਕ ਅਤੇ ਅਜੈਵਿਕ ਕਾਰਕਾਂ ਨੂੰ ਪ੍ਰਭਾਵਿਤ ਕਰਦਾ ਹੈ। ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਵੱਖ-ਵੱਖ ਰਣਨੀਤੀਆਂ ਬਣਾਈਆਂ ਗਈਆਂ ਹਨ, ਜਿਸ ਤਰ੍ਹਾਂ ਪਦਾਰਥਾਂ ਦਾ ਪ੍ਰਬੰਧਣ, ਵਾਤਾਵਰਣ ਜਾਗਰੁਕਤਾ, ਕੀਟਨਾਸ਼ਕਾਂ ਤੇ ਕੰਟਰੋਲ, ਦਰੱਖ਼ਤ ਲਗਾਉਣਾ ਆਦਿ ਅੰਤਰਰਾਸ਼ਟਰੀ ਕੋਸ਼ਿਸ਼ਾਂ ਤੇ ਕਾਨੂੰਨ ਨਿਰਮਾਣ ਵੀ ਇਨ੍ਹਾਂ ਵਿਚੋਂ ਇਕ ਹੈ।

ਵਿਸ਼ਵਵਿਆਪੀ ਮੁੱਦਿਆਂ ਦੇ ਸੰਭਾਵਿਤ ਹੱਲ ਲੱਭਣ ਲਈ ਵੱਖ-ਵੱਖ ਦੇਸ਼ਾਂ ਦੁਆਰਾ ਵਾਤਾਵਰਣ ਸੁਧਾਰ ਲਈ ਵੱਖ-ਵੱਖ ਅੰਤਰਰਾਸ਼ਟਰੀ ਸਭਾਵਾਂ, ਸਿਫ਼ਾਰਿਸ਼ਾਂ ਤੇ ਸਮਝੌਤਿਆਂ ਦਾ ਬਹੁਤ ਹੀ ਮਹੱਤਵ ਹੈ। ਇਸ ਬਾਰੇ ਵਿਚ ਯੂਨਾਈਟਿਡ ਨੇਸ਼ਨਜ਼ ਕਾਨਫਰੰਸ ਦੁਆਰਾ ਜੂਨ 1972 ਵਿਚ ਮਨੁੱਖੀ ਵਾਤਾਵਰਣ ਤੇ ਕੀਤਾ ਗਿਆ ਪਹਿਲਾ ਸੰਮੇਲਨ ਗੰਭੀਰ ਅੰਤਰਰਾਸ਼ਟਰੀ ਕੋਸ਼ਿਸ਼ ਹੈ।