PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

Punjab State Board PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ Important Questions and Answers.

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਵਿਵਸਥਿਤ ਪ੍ਰਵਰਤਕ (Misadjusted Reflectors) ਕਿਸ ਤਰ੍ਹਾਂ ਨੁਕਸਾਨਦਾਇਕ ਹੈ ?
ਉੱਤਰ-
ਅਵਿਵਸਥਿਤ ਪ੍ਰਵਰਤਕ ਦੇ ਕਾਰਨ ਚਮਕ ਪੈਦਾ ਹੁੰਦੀ ਹੈ ਜਿਹੜੀ ਅੱਖਾਂ ‘ਤੇ ਬੁਰਾ ਪ੍ਰਭਾਵ ਪਾਉਂਦੀ ਹੈ।

ਪ੍ਰਸ਼ਨ 2.
ਤੀਜੀਪਤ ਰੋਸ਼ਨੀ (Fluorescent Light) ਦੇ ਕਾਰਨ ਕੀ ਨੁਕਸਾਨ ਹੁੰਦੇ ਹਨ ?
ਉੱਤਰ-
ਸਿਰ ਵਿਚ ਦਰਦ, ਅੱਖਾਂ ‘ਤੇ ਦਬਾਅ, ਅੱਖਾਂ ਵਿਚ ਜਲਣ, ਥਕਾਵਟ, ਤਣਾਅ ਆਦਿ।

ਪ੍ਰਸ਼ਨ 3.
ਅਨੁਚਿਤ ਹਵਾਦਾਰੀ (Improper Ventilation) ਦੇ ਪਰਿਣਾਮ ਵਜੋਂ ਕਿਹੜੇਕਿਹੜੇ ਰੋਗ ਜ਼ਿਆਦਾ ਹੁੰਦੇ ਹਨ ?
ਉੱਤਰ-
ਸਾਹ ਨਾਲ ਨੇੜਤਾ ਰੱਖਣ ਵਾਲੇ ਰੋਗ।

ਪ੍ਰਸ਼ਨ 4.
ਹਵਾਦਾਰੀ (Ventilation) ਦੀਆਂ ਦੋ ਵਿਧੀਆਂ ਕਿਹੜੀਆਂ ਹਨ ?
ਉੱਤਰ-
ਕੁਦਰਤੀ ਹਵਾਦਾਰੀ ਅਤੇ ਬਨਾਵਟੀ ਹਵਾਦਾਰੀ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 5.
ਕੁੱਝ ਮੁੱਖ ਕੀਟਨਾਸ਼ਕਾਂ (Insecticides) ਦੇ ਨਾਂ ਦੱਸੋ।
ਉੱਤਰ-
ਫਿਨਾਈਲ, ਅਮਲ, ਤੇਜ਼ਾਬ, ਫਾਰਮਲਡੀਹਾਈਡ॥

ਪ੍ਰਸ਼ਨ 6.
ਕਿਹੜੀਆਂ ਫਾਲਤੂ ਚੀਜ਼ਾਂ ਸੱਟਾਂ ਦਾ ਕਾਰਨ ਬਣਦੀਆਂ ਹਨ ?
ਉੱਤਰ-
ਜੰਗ ਲੱਗੇ ਕਿੱਲ, ਧਾਤਾਂ ਦੇ ਟੁਕੜੇ, ਕੱਚ ਦੇ ਟੁਕੜੇ, ਤਾਰ ਆਦਿ।

ਪ੍ਰਸ਼ਨ 7.
ਉਦਯੋਗਿਕ ਤਬਾਹੀਆਂ (Industrial Disaster) ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਮਨੁੱਖੀ ਲਾਪਰਵਾਹੀ, ਬੇਢੰਗਾ ਘਰੇਲੂ-ਪ੍ਰਬੰਧ ॥

ਪ੍ਰਸ਼ਨ 8.
ਆਮ ਕਾਰਜ ਥਾਂਵਾਂ ਕਿਹੜੀਆਂ ਹੁੰਦੀਆਂ ਹਨ ?
ਉੱਤਰ-
ਘਰ, ਪ੍ਰਯੋਗਸ਼ਾਲਾ, ਕਾਰਖ਼ਾਨਾ, ਕਾਰਜ ਖੇਤਰ |

ਪ੍ਰਸ਼ਨ 9.
ਰਾਸ਼ਟਰੀ ਸੁਰੱਖਿਆ ਪਰਿਸ਼ਦ (National Safety Council) ਦੀ ਸਥਾਪਨਾ ਕਦੋਂ ਹੋਈ ?
ਉੱਤਰ-
4 ਮਾਰਚ, 1966 ਨੂੰ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਸਥਾਪਨਾ ਹੋਈ ਸੀ।

ਪ੍ਰਸ਼ਨ 10.
ਘਰ ਦੇ ਅੰਦਰ ਪ੍ਰਦੂਸ਼ਣ ਹੋਣ ਨਾਲ ਕਿਹੜੀ ਸਰੀਰਕ ਸਮੱਸਿਆ ਪੈਦਾ ਹੋ ਸਕਦੀ ਹੈ ?
ਉੱਤਰ-
ਐਲਰਜੀ, ਸਾਹ ਸੰਬੰਧੀ ਰੋਗ, ਸਿਰਦਰਦ ਆਦਿ ।

ਪ੍ਰਸ਼ਨ 11.
ਪ੍ਰਯੋਗਸ਼ਾਲਾ (Laboratory) ਵਿਚ ਕੰਮ ਕਰਦੇ ਹੋਏ ਕਿਹੜੇ ਸੁਰੱਖਿਆ ਕਵਚ ਪਾਉਣੇ ਚਾਹੀਦੇ ਹਨ ?
ਉੱਤਰ-
ਦਸਤਾਨੇ, ਮਾਸਕ ਅਤੇ ਐਪਨ ।

ਪ੍ਰਸ਼ਨ 12.
ਕਾਰਖ਼ਾਨਿਆਂ ਵਿਚ ਹੋਣ ਵਾਲੀਆਂ ਦੁਰਘਟਨਾਵਾਂ ਦੇ ਜ਼ਿੰਮੇਵਾਰ ਕਾਰਕ ਕਿਹੜੇ ਹੁੰਦੇ ਹਨ ?
ਉੱਤਰ-
ਮਨੁੱਖੀ ਲਾਪਰਵਾਹੀ, ਅਸੁਰੱਖਿਅਕ ਕਿਰਿਆਵਾਂ, ਮਸ਼ੀਨੀ ਕਾਰਕ ਅਤੇ ਅਸੁਰੱਖਿਅਤ ਵਾਤਾਵਰਣੀ ਹਾਲਤ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 13.
ਬਿਜਲੀ ਨਾਲ ਚਲਣ ਵਾਲੀ ਮਸ਼ੀਨ ਦੀ ਮੁਰੰਮਤ ਤੋਂ ਪਹਿਲਾਂ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ?
ਉੱਤਰ-
ਬਿਜਲੀ ਦੀ ਸਪਲਾਈ ਬੰਦ ਕਰ ਦੇਣੀ ਚਾਹੀਦੀ ਹੈ।

ਪ੍ਰਸ਼ਨ 14.
ਕਾਰਜ ਖੇਤਰ (Work Place) ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਥਾਂ ਜਿੱਥੇ ਬੰਨੂ, ਇਮਾਰਤਾਂ, ਪੁਲਾਂ, ਸੜਕਾਂ ਆਦਿ ਦਾ ਨਿਰਮਾਣ ਕਾਰਜ ਹੋ ਰਿਹਾ ਹੋਵੇ ਜਾਂ ਖਣਨ ਪ੍ਰਕਿਰਿਆ ਆਦਿ ਚਲ ਰਹੀ ਹੋਵੇ, ਉਸ ਨੂੰ ਕਾਰਜ ਖੇਤਰ ਕਹਿੰਦੇ ਹਾਂ।

ਪ੍ਰਸ਼ਨ 15.
ਚਾਲੂ ਬੱਤੀ ਦੀਆਂ ਤਾਰਾਂ ‘ਤੇ ਕੰਮ ਕਰਦੇ ਹੋਏ ਕਿਹੜੀ ਚੀਜ਼ ਦਾ ਉਪਯੋਗ ਕਰਨਾ ਚਾਹੀਦਾ ਹੈ ?
ਉੱਤਰ-
ਰਬੜ ਦੇ ਦੋਸਤਾਨੇ ਜਾਂ ਰਬੜ ਦੇ ਮੈਟ।

ਪ੍ਰਸ਼ਨ 16.
ਭੌਤਿਕ ਖ਼ਤਰੇ (Physical Hazards) ਕੀ ਹਨ ?
ਉੱਤਰ-
ਵਾਤਾਵਰਣੀ ਸਥਿਤੀਆਂ, ਜਿਵੇਂ ਪ੍ਰਕਾਸ਼, ਨਮੀ, ਖੁੱਲ੍ਹਾ ਵਾਤਾਵਰਣ (ਹਵਾਦਾਰੀ) ਬੇਕਾਰ ਖ਼ਰਾਬ ਪਦਾਰਥ, ਧੁਨੀ ਸਤਰ ਆਦਿ ਨਾਲ ਸੰਬੰਧਿਤ ਖ਼ਤਰੇ ਭੌਤਿਕ ਖ਼ਤਰੇ ਹੁੰਦੇ ਹਨ।

ਪ੍ਰਸ਼ਨ 17.
ਲਟਕਦੇ ਹੋਏ ਕਣਾਂ (Suspended Particulate Matter) ਨਾਲ ਕਿਹੜੀਆਂ ਬੀਮਾਰੀਆਂ ਸੰਬੰਧਿਤ ਹਨ ?
ਉੱਤਰ-
ਇਨ੍ਹਾਂ ਪਦਾਰਥਾਂ ਦੇ ਫੇਫੜਿਆਂ ਵਿਚ ਪ੍ਰਵੇਸ਼ ਕਰਨ ਨਾਲ ਸਾਹ ਨਲੀ ਦਾ ਸੁੱਜਣਾ, ਦਮਾ, ਦਿਲ ਦੀਆਂ ਨਾੜੀਆਂ ਨਾਲ ਸੰਬੰਧਿਤ ਬਿਮਾਰੀਆਂ ਹੁੰਦੀਆਂ ਹਨ।

ਪ੍ਰਸ਼ਨ 18.
ਧੁਨੀ ਦੇ ਉੱਚੇ ਸਤਰ ਦੇ ਕਾਰਨ ਕਿਹੜੀਆਂ ਬਿਮਾਰੀਆਂ ਹੁੰਦੀਆਂ ਹਨ ?
ਉੱਤਰ-
ਢਿੱਡ ਦੀਆਂ ਬਿਮਾਰੀਆਂ, ਉੱਚ ਬਲੱਡ ਪ੍ਰੈਸ਼ਰ, ਸੁਣਨ ਦੀ ਸਮਰੱਥਾ ਦਾ ਘੱਟ ਹੋਣਾ ਅਤੇ ਮਾਨਸਿਕ ਨੁਕਸਾਨ।

ਪ੍ਰਸ਼ਨ 19.
ਰਸਾਇਣਿਕ ਉਦਯੋਗਾਂ ਦੇ ਕਰਮਚਾਰੀਆਂ ਵਿਚ ਪਾਏ ਜਾਣ ਵਾਲੇ ਰੋਗ ਕਿਹੜੇ ਹਨ ?
ਉੱਤਰ-
ਸਿਰ ਵਿਚ ਦਰਦ, ਐਲਰਜੀ, ਛਾਤੀ ਵਿਚ ਪੀੜ, ਬਲਗਮ, ਅੱਖਾਂ ਵਿਚ ਸਾੜ ਆਦਿ।

ਪ੍ਰਸ਼ਨ 20.
ਬਿਜਲੀ ਦੇ ਖ਼ਤਰਿਆਂ (Electrical Hazards) ਦੇ ਕਾਰਨ ਦੱਸੋ ।
ਉੱਤਰ-
ਟਰਾਂਸਫਾਰਮਰ ਅਤੇ ਖੰਭਿਆਂ ਦਾ ਉੱਚਿਤ ਥਾਂ ‘ਤੇ ਨਾ ਹੋਣਾ। ਭੂਮੀ ਨਾਲ ਜੁੜੀਆਂ ਤਾਰਾਂ ਦਾ ਸਹੀ ਨਾ ਹੋਣਾ, ਢਿੱਲੇ ਜੋੜ ਆਦਿ।

ਪ੍ਰਸ਼ਨ 21.
ਕਿਹੜੇ ਕਰਮਚਾਰੀਆਂ ਨੂੰ ਜੈਵਿਕ ਖ਼ਤਰਿਆਂ (Biological Hazards) ਦਾ ਸਾਹਮਣਾ ਕਰਨਾ ਪੈਂਦਾ ਹੈ ?
ਉੱਤਰ-
ਹਸਪਤਾਲ, ਨਰਸਿੰਗ ਹੋਮ, ਚਿਕਿਤਸਾ ਨਿਦਾਨ ਸੂਚਕ ਪ੍ਰਯੋਗਸ਼ਾਲਾ, ਕੁ ਸੁੱਟਣ ਦੀਆਂ ਸੇਵਾਵਾਂ ਵਿਚ ਕਾਰਜਸ਼ੀਲ ਕਰਮਚਾਰੀਆਂ ਨੂੰ ਜੈਵਿਕ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲਾਪਰਵਾਹੀ, ਅੱਗ, ਜ਼ਹਿਰ, ਹਾਨੀਕਾਰਕ ਰਸਾਇਣਾਂ ਦੇ ਫੈਲਾਓ ਅਤੇ ਵਿਕਿਰਨਾਂ ਦੇ ਰਿਸ ਜਾਣ ਵਰਗੀਆਂ ਘਟਨਾਵਾਂ ਨੂੰ ਜਨਮ ਦਿੰਦੀਆਂ ਹਨ। ਜਿਸਦੇ ਪ੍ਰਭਾਵ ਨਾਲ ਨਤੀਜੇ ਬਹੁਤ ਭੈੜੇ ਆ ਸਕਦੇ ਹਨ।

ਪ੍ਰਸ਼ਨ 22.
ਕਾਰਜ ਨਾਲ ਸੰਬੰਧਿਤ ਮੁੱਖ ਮਨੋਵਿਗਿਆਨਿਕ (Psychological Hazard) ਖ਼ਤਰਾ ਕਿਹੜਾ ਹੈ ?
ਉੱਤਰ-
ਤਣਾਅ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਖ਼ਰਾਬ ਜਾਂ ਅਨੁਚਿਤ ਹਵਾਦਾਰੀ (Improper Ventilation) ਕਿਵੇਂ ਕਾਰਜ ਖੇਤਰ ਨੂੰ ਅਸੁਵਿਧਾਜਨਕ ਬਣਾਉਂਦੀ ਹੈ ?
ਉੱਤਰ-
ਪੂਰੀ ਹਵਾਦਾਰੀ ਦੇ ਨਾ ਹੋਣ ਦੀ ਹਾਲਤ ਵਿਚ ਕਾਰਜ ਖੇਤਰ ਦੇ ਬੰਦ ਸਥਾਨ ਤੇ ਸਾਹ ਨਾਲ ਸੰਬੰਧਿਤ ਅਤੇ ਦੂਜੀਆਂ ਪ੍ਰਕਿਰਿਆਵਾਂ ਦੇ ਕਾਰਨ ਕਾਰਬਨਡਾਈਆਕਸਾਈਡ ਦੀ ਮਾਤਰਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਮਸ਼ੀਨਾਂ ਵਲੋਂ ਪੈਦਾ ਕੀਤੀ ਗਰਮੀ ਕਾਰਜ ਖੇਤਰ ਦਾ ਤਾਪਮਾਨ ਵਧਾ ਦਿੰਦੀ ਹੈ। ਬਾਹਰ ਜਾਣ ਦਾ ਰਾਹ ਨਾ ਮਿਲਣ ਕਰਕੇ ਨਮੀ (ਸਿੱਲ੍ਹਣਾ ਧੂੰਆਂ, ਅਸ਼ੁੱਧੀਆਂ, ਧੂੜ ਅਤੇ ਜ਼ਹਿਰੀਲਾ ਧੂੰਆਂ ਵੀ ਉੱਥੇ ਇਕੱਠੇ ਹੋ ਜਾਂਦੇ ਹਨ। ਇਨ੍ਹਾਂ ਸਥਿਤੀਆਂ ਵਿਚ ਕਾਰਜ ਸਥਾਨ ਚੰਗਾ ਨਹੀਂ ਰਹਿ ਜਾਂਦਾ।

ਪ੍ਰਸ਼ਨ 2.
ਕਾਰਜ ਖੇਤਰ ਵਿਚ ਸਫ਼ਾਈ ਦੇ ਕੀ ਲਾਭ ਹਨ ?
ਉੱਤਰ-
ਸਾਫ਼ ਵਾਤਾਵਰਣ, ਕਾਰਜ ਖੇਤਰ ਵਿਚ ਜੀਵਨ ਰੱਖਿਅਕ ਦਾ ਕੰਮ ਕਰਦਾ ਹੈ। ਸਾਫ਼ ਅਤੇ ਚੰਗੇ ਵਾਤਾਵਰਣ ਵਿੱਚ ਕਾਰਜ ਕਰਨ ਨਾਲ ਕੰਮ ਕਰਨ ਵਾਲਿਆਂ ਦਾ ਕੰਮ ਵਿਚ ਮਨ ਜ਼ਿਆਦਾ ਲੱਗਦਾ ਹੈ ਤੇ ਉਨ੍ਹਾਂ ਦੀ ਕਾਰਜ ਸਮਰੱਥਾ ਵੱਧਦੀ ਹੈ। ਇਸ ਵਿਚ ਤੰਦਰੁਸਤ ਕਰਮਚਾਰੀ ਕੰਮ ਤੋਂ ਛੁੱਟੀ ਨਹੀਂ ਕਰਦੇ ਅਤੇ ਉਤਪਾਦਨ ਵਿਚ ਵਾਧਾ ਹੁੰਦਾ ਹੈ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 3.
ਕਿਹੜੀਆਂ ਸਥਿਤੀਆਂ ਵਿਚ ਸੂਖ਼ਮ ਜੀਵਾਂ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ ?
ਉੱਤਰ-
ਸੂਖ਼ਮ ਜੀਵਾਂ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਹੇਠ ਲਿਖੀਆਂ ਸਥਿਤੀਆਂ ਵਿਚ ਜ਼ਿਆਦਾ ਤੇਜ਼ੀ ਨਾਲ ਫੈਲਦੀਆਂ ਹਨ

  • ਪੂਰੀ ਰੋਸ਼ਨੀ ਦੇ ਨਾ ਹੋਣ ‘ਤੇ
  • ਖਿੱਲਰੀਆਂ ਹੋਈਆਂ ਖਾਣ ਦੀਆਂ ਚੀਜ਼ਾਂ ਕਰਕੇ ,
  • ਗੰਦੇ ਇਸ਼ਨਾਨ ਘਰ ਹੋਣ ‘ਤੇ
  • ਗੰਦੇ ਕਾਰਜ ਸਥਾਨ ਹੋਣ ‘ਤੇ
  • ਗੰਦੇ ਹੱਥਾਂ ਨਾਲ ਗੰਦੇ ਭਾਂਡਿਆਂ ਵਿਚ ਖਾਣਾ ਖਾਣ ਨਾਲ।

ਪ੍ਰਸ਼ਨ 4.
ਗੈਸ ਲੀਕੇਜ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਗੈਸ ਲੀਕੇਜ ਨੂੰ ਰੋਕਣ ਲਈ ਗੈਸ ਪਾਈਪ ਲਾਈਨ ਦੀ ਵੇਲੇ ਸਿਰ ਜਾਂਚ ਕਰਨੀ ਚਾਹੀਦੀ ਹੈ ਅਤੇ ਗੈਸ ਦੇ ਬਾਹਰ ਨਿਕਲਣ ਦਾ ਵਧੀਆ ਪ੍ਰਬੰਧ ਹੋਣਾ ਚਾਹੀਦਾ ਹੈ।

ਪ੍ਰਸ਼ਨ 5.
ਪ੍ਰਯੋਗਸ਼ਾਲਾ ਵਿਚ ਦੁਰਘਟਨਾਵਾਂ ਦੀ ਸੰਭਾਵਨਾ ਜ਼ਿਆਦਾ ਕਿਉਂ ਹੁੰਦੀ ਹੈ ?
ਉੱਤਰ-
ਪ੍ਰਯੋਗਸ਼ਾਲਾ ਵਿਚ ਵੱਖ-ਵੱਖ ਜ਼ਹਿਰੀਲੇ ਲੂਣਾਂ, ਵਿਸਫੋਟਕ ਪਦਾਰਥਾਂ, ਬਿਜਲਈ ਯੰਤਰਾਂ, ਕੱਚ ਦੇ ਸਾਮਾਨ ਅਤੇ ਸੂਖ਼ਮ ਜੀਵਾਂ ਦੇ ਨਾਲ ਕੰਮ ਕੀਤਾ ਜਾਂਦਾ ਹੈ।ਇਹ ਸਾਰੀਆਂ ‘ ਚੀਜ਼ਾਂ ਖ਼ਤਰਨਾਕ ਅਤੇ ਦੁਰਘਟਨਾਵਾਂ ਦੇ ਕਾਰਕ ਵਜੋਂ ਸਿੱਧ ਹੁੰਦੀਆਂ ਹਨ। ਜ਼ਰਾ ਜਿੰਨੀ ਲਾਪਰਵਾਹੀ, ਅੱਗ, ਜ਼ਹਿਰ, ਹਾਨੀਕਾਰਕ ਰਸਾਇਣਾਂ ਦੇ ਫੈਲਾਓ ਅਤੇ ਵਿਕਿਰਨਾਂ ਦੇ ਰਿਸ | ਜਾਣ ਵਰਗੀਆਂ ਘਟਨਾਵਾਂ ਨੂੰ ਜਨਮ ਦਿੰਦੀਆਂ ਹਨ। ਜਿਸਦੇ ਪ੍ਰਭਾਵ ਨਾਲ ਨਤੀਜੇ ਬਹੁਤ ਭੈੜੇ ਆ ਸਕਦੇ ਹਨ।

ਪ੍ਰਸ਼ਨ 6.
ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਵਲੋਂ ਕਾਰਜ ਸਥਲ ਦੀ ਚੋਣ ਸੰਬੰਧੀ ਨਿਰਧਾਰਿਤ ਕੀਤੇ ਮਾਪਦੰਡ ਕਿਹੜੇ ਹਨ ?
ਉੱਤਰ-
ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਵਲੋਂ ਕਾਰਜ ਸਥਲ ਦੀ ਚੋਣ ਸੰਬੰਧੀ ਮਾਪਦੰਡਾਂ ਦੇ ਅਨੁਸਾਰ ਪ੍ਰਦੂਸ਼ਣ ਫੈਲਾਉਣ ਵਾਲੇ ਕਾਰਖ਼ਾਨਿਆਂ ਨੂੰ ਬਸਤੀਆਂ ਤੋਂ ਦੂਰ ਲਾਉਣਾ ਚਾਹੀਦਾ ਹੈ। ਇਹ ਕਾਰਖ਼ਾਨੇ ਨਦੀ ਅਤੇ ਸਮੁੰਦਰੀ ਖੇਤਰ, ਆਵਾਜਾਈ ਅਤੇ ਸੰਚਾਰ ਇੰਤਜਾਮ ਤੋਂ ਠੀਕ-ਠਾਕ ਦੂਰੀ ‘ਤੇ ਹੋਣੇ ਚਾਹੀਦੇ ਹਨ। ਇਸ ਤਰ੍ਹਾਂ ਜਗਾ ਦੀ ਚੋਣ ਕਰਦੇ ਸਮੇਂ ਕੰਮਕਾਜ ਨਾਲ ਜੁੜੇ ਖ਼ਤਰਿਆਂ ਅਤੇ ਹਵਾ ਦੇ ਰੁੱਖ ਆਦਿ ਦਾ ਵੀ ਖ਼ਿਆਲ ਰੱਖਣਾ ਵੀ ਜ਼ਰੂਰੀ ਹੈ।

ਪ੍ਰਸ਼ਨ 7.
ਮਸ਼ੀਨੀ ਖ਼ਤਰਿਆਂ (Mechanical Hazards) ਦੇ ਕੀ ਕਾਰਨ ਹੋ ਸਕਦੇ ਹਨ ?
ਉੱਤਰ-
ਅਸੁਰੱਖਿਅਤ ਮਸ਼ੀਨੀ ਸਥਿਤੀਆਂ ਅਤੇ ਅਸੁਰੱਖਿਅਕ ਕਿਰਿਆਵਾਂ, ਮਸ਼ੀਨੀ ਖ਼ਤਰਿਆਂ ਦੇ ਪ੍ਰਮੁੱਖ ਕਾਰਨ ਹਨ। ਪੁਰਾਣੀਆਂ ਅਤੇ ਖ਼ਰਾਬ ਮਸ਼ੀਨਾਂ ਦਾ ਉਪਯੋਗ ਵੀ ਖ਼ਤਰਨਾਕ ਸਿੱਧ ਹੋ ਸਕਦਾ ਹੈ। ਇਸ ਤੋਂ ਇਲਾਵਾ ਮਸ਼ੀਨਾਂ ‘ਤੇ ਜ਼ਿਆਦਾ ਵਜ਼ਨ ਲੱਦ ਕੇ ਜ਼ਿਆਦਾ ਊਰਜਾ ਅਤੇ ਅਸੁਰੱਖਿਅਤ ਤਰੀਕਿਆਂ ਨਾਲ ਚਲਾਉਣਾ ਵੀ ਦੁਰਘਟਨਾਵਾਂ ਦਾ ਕਾਰਨ ਬਣਦਾ ਹੈ।

ਪ੍ਰਸ਼ਨ 8.
ਹਸਪਤਾਲਾਂ (Hospitals) ਅਤੇ ਚਿਕਿਤਸਾ ਪ੍ਰਯੋਗਸ਼ਾਲਾ (Medical Laboratory) ਵਿਚ ਜੈਵਿਕ ਲਾਗ ਕਿਹੜੀਆਂ ਚੀਜ਼ਾਂ ਤੋਂ ਹੋ ਸਕਦਾ ਹੈ ?
ਉੱਤਰ-
ਹਸਪਤਾਲਾਂ ਅਤੇ ਚਿਕਿਤਸਾ ਪ੍ਰਯੋਗਸ਼ਾਲਾ ਵਿਚ ਬੇਕਾਰ ਸਰਿੰਜਾਂ, ਵਰਤੀ ਗਈ ਰੂੰ, ਪਲਾਸਟਿਕ, ਚੀਰ-ਫਾੜ ਕਿਰਿਆ ਦੇ ਸੰਕਰਮਣ ਯੰਤਰ, ਪੱਟੀਆਂ, ਸਰੀਰ ਦੇ ਤਰਲਾਂ ਦੇ ਲਏ ਹੋਏ ਨਮੂਨੇ ਆਦਿ ਨਾਲ ਜੈਵਿਕ ਸੰਕਰਮਣ ਹੋ ਸਕਦਾ ਹੈ।

ਪ੍ਰਸ਼ਨ 9.
ਜੈਵਿਕ ਖ਼ਤਰਿਆਂ (Biological Hazards) ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ?
ਉੱਤਰ-
ਜੈਵਿਕ ਖ਼ਤਰਿਆਂ ਨੂੰ ਰੋਕਣ ਵਿਚ ਚੀਜ਼ਾਂ ਦੀ ਸੁਰੱਖਿਅਤ ਸੰਭਾਲ, ਸੁਰੱਖਿਅਤ ਕੱਪੜਿਆਂ ਦਾ ਉਪਯੋਗ, ਵਾਧੂ ਬਚੀ ਹੋਈ ਗੰਦਗੀ ਦਾ ਪ੍ਰਬੰਧ ਕਰਨਾ, ਟੀਕਾਕਰਨ ਅਤੇ ਖ਼ਤਰਨਾਕ ਜੈਵ ਵਾਧੂ ਪਦਾਰਥਾਂ ਦਾ ਉੱਚਿਤ ਨਿਪਟਾਰਾ ਆਦਿ ਸਹਾਇਕ ਸਿੱਧ ਹੋ ਸਕਦੇ ਹਨ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 10.
ਵਿਕਿਰਣਾਂ ਨਾਲ ਹੋਣ ਵਾਲੇ ਖ਼ਤਰਿਆਂ (Potential Radiation Hazards) ਦਾ ਡਰ ਕਿਹੜੇ ਸਥਾਨਾਂ ‘ਤੇ ਜ਼ਿਆਦਾ ਹੁੰਦਾ ਹੈ ?
ਉੱਤਰ-
ਵਿਕਿਰਣਾਂ ਨਾਲ ਪੈਦਾ ਹੋਣ ਵਾਲੇ ਖ਼ਤਰੇ ਜ਼ਿਆਦਾਤਰ ਪਰਮਾਣੂ ਊਰਜਾ ਯੰਤਰਾਂ, ਸ਼ੋਧ ਪ੍ਰਯੋਗਸ਼ਾਲਾਵਾਂ ਵਿਚ, ਹਥਿਆਰਾਂ ਦੇ ਕਾਰਖ਼ਾਨੇ, ਰੇਡੀਓ ਧਰਮਿਤਾ ਪ੍ਰਯੋਗਸ਼ਾਲਾਵਾਂ ਅਤੇ ਹਸਪਤਾਲਾਂ ਵਿਚ ਜ਼ਿਆਦਾ ਦਿੱਸਦੇ ਹਨ।

(ੲ) ਛੋਟ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਯੰਤਰਾਂ ਅਤੇ ਪਦਾਰਥਾਂ ਦੀ ਸੁਰੱਖਿਆ ਸੰਭਾਲ ਤੇ ਟਿੱਪਣੀ ਕਰੋ ।
ਉੱਤਰ-
ਕਾਰਜ ਸਥਲ ਤੇ ਉਪਕਰਣਾਂ, ਪੁਰਜ਼ਿਆਂ, ਮਸ਼ੀਨਰੀ ਦੀ ਦੇਖਭਾਲ ਅਤੇ ਪਦਾਰਥਾਂ ਦੀ ਸਹੀ ਸੰਭਾਲ ਵਿਚ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਕੰਮ ਦੇ ਦੌਰਾਨ ਅੱਗੇ ਲਿਖੀਆਂ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ –

  • ਬਿਜਲੀ, ਉਰਜਾ, ਹਵਾ ਦੇ ਦਬਾਅ, ਸ਼ੀਤਲ ਯੰਤਰ ਆਦਿ ਦੇ ਸਮੇਂ-ਸਮੇਂ ‘ਤੇ ਨਿਰੀਖਣ ਨਾਲ ਦੁਰਘਟਨਾਵਾਂ ਨੂੰ ਟਾਲਿਆ ਜਾ ਸਕਦਾ ਹੈ।
  • ਗਿੱਲੇ ਸਰੀਰ ਦੀ ਸਥਿਤੀ ਵਿਚ ਕਿਸੇ ਬਿਜਲਈ ਯੰਤਰ ਨੂੰ ਛੂਹਣਾ ਨਹੀਂ ਚਾਹੀਦਾ।
  • ਬਿਜਲੀ ਦੇ ਸਾਮਾਨ ਨੂੰ ਸੰਭਾਲਦੇ ਸਮੇਂ ਰਬੜ ਦੇ ਦਸਤਾਨੇ ਅਤੇ ਮੈਟ ਦੀ ਵਰਤੋਂ ਕਰਨੀ ਚਾਹੀਦੀ ਹੈ।
  • ਅਮਲ (ਤੇਜ਼ਾਬ), ਖਾਰ, ਜ਼ਹਿਰੀਲੇ ਰਸਾਇਣਾਂ ਨੂੰ ਰੱਖਦੇ ਸਮੇਂ ਐਪਰਨ, ਚਸ਼ਮਾ ਅਤੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।
  • ਭਾਰੀ ਵਜ਼ਨ ਚੁੱਕਣ ਵਾਲੀਆਂ ਟ੍ਰੇਨਾਂ ਦੀਆਂ ਤਾਰਾਂ, ਚਰਖੀ, ਘਿਰਨੀ ਅਤੇ ਰੱਸੀ ਦੀ ਨਿਯਮਿਤ ਜਾਂਚ ਕਰਨੀ ਚਾਹੀਦੀ ਹੈ।
  • ਵੱਖ-ਵੱਖ ਉਪਕਰਨਾਂ ਅਤੇ ਪਦਾਰਥਾਂ ਦੀ ਸੰਭਾਲ ਕਰਦੇ ਸਮੇਂ ਚੰਗੀ ਸਥਿਤੀ ਅਤੇ ਸਰੀਰਕ ਮੁਦਰਾ ਸਹੀ ਹੋਣੀ ਚਾਹੀਦੀ ਹੈ।

ਪ੍ਰਸ਼ਨ 2.
ਕੰਮ-ਕਾਜ ਵਾਲੀ ਥਾਂ ਉੱਤੇ ਮਨੁੱਖੀ ਕਾਰਨਾਂ ਵਲੋਂ ਪੈਦਾ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਾਓ ਦੇ ਤਰੀਕੇ ਦੱਸੋ ।
ਉੱਤਰ-
ਮਨੁੱਖੀ ਲਾਪਰਵਾਹੀ, ਜਾਣਕਾਰੀ ਘੱਟ ਹੋਣ ਕਰਕੇ ਬਹੁਤ ਸਾਰੀਆਂ ਦੁਰਘਟਨਾਵਾਂ ਅਤੇ ਆਪਦਾਵਾਂ ਘਟਿਤ ਹੁੰਦੀਆਂ ਹਨ। ਇਨ੍ਹਾਂ ਦੁਰਘਟਨਾਵਾਂ ਨੂੰ ਟਾਲਣ ਲਈ ਹੇਠ ਲਿਖੇ ਸੁਝਾਅ ਦਿੱਤੇ ਜਾ ਰਹੇ ਹਨ –

  1. ਇਨ੍ਹਾਂ ਦੁਰਘਟਨਾਵਾਂ ਤੋਂ ਬਚਣ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ ।
  2. ਕਾਰਖ਼ਾਨੇ ਨਿਯਮਾਂ ਅਨੁਸਾਰ ਲਾਉਣੇ ਚਾਹੀਦੇ ਹਨ।
  3. ਕਿਸੇ ਖ਼ਾਸ ਕੰਮ ਨੂੰ ਕਰਨ ਲਈ ਟ੍ਰੇਨਿੰਗ ਬਹੁਤ ਜ਼ਰੂਰੀ ਹੈ।
  4. ਸੁਰੱਖਿਆ ਲਈ ਤੈਅ ਕੀਤੇ ਨਿਯਮਾਂ ਦਾ ਪੂਰਾ ਪਾਲਨ ਕਰਨਾ ਚਾਹੀਦਾ ਹੈ।
  5. ਕਰਮਚਾਰੀਆਂ ਨੂੰ ਪ੍ਰਬੰਧ ਦੇ ਕੰਮਾਂ ਵਿਚ ਵੀ ਸ਼ਾਮਲ ਕਰਨਾ ਚਾਹੀਦਾ ਹੈ ।
  6. ਕਰਮਚਾਰੀਆਂ ਨੂੰ ਮਨੋਵਿਗਿਆਨਿਕ ਰੂਪ ਵਿਚ ਉਤਸ਼ਾਹਿਤ ਕਰਨ ਲਈ ਯੋਗ ਵੇਤਨ, ਛੁੱਟੀਆਂ, ਬੀਮਾ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਦੇਣੀਆਂ ਚਾਹੀਦੀਆਂ ਹਨ।
  7. ਕਾਰਜ ਕਰਨ ਲਈ ਸੁਰੱਖਿਅਤ ਕਾਰਜ ਵਾਤਾਵਰਣ ਦੇਣਾ ਚਾਹੀਦਾ ਹੈ।

ਪ੍ਰਸ਼ਨ 3.
ਜੈਵਿਕ ਖ਼ਤਰਿਆਂ (Biological Hazards) ‘ਤੇ ਟਿੱਪਣੀ ਕਰੋ ।
ਉੱਤਰ-
ਹਸਪਤਾਲ, ਨਰਸਿੰਗ ਹੋਮ, ਡਾਕਟਰੀ ਨਿਦਾਨ-ਸੂਚਕ ਪ੍ਰਯੋਗਸ਼ਾਲਾ, ਹੋਟਲ ਦੀ ਲਾਉਂਡਰੀ ਅਤੇ ਕੂੜਾ ਸੁੱਟਣ ਦੀਆਂ ਸੇਵਾਵਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਕਾਰਜ ਖੇਤਰ ਤੇ ਜੈਵਿਕ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਕੰਮਾਂ ਨਾਲ ਜੁੜੇ ਕਰਮਚਾਰੀ ਅਤੇ ਮਜ਼ਦੂਰ ਕੰਮ ਦੇ ਦੌਰਾਨ ਸੰਕਰਮਣ ਅਤੇ ਵਿਸ਼ਾਣੂਆਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਜੈਵਿਕ ਖ਼ਤਰਿਆਂ ਦੇ ਕਾਰਕ ਜੈਵ-ਬੇਕਾਰ ਚੀਜ਼ਾਂ, ਜਿਵੇਂ ਫਾਲਤੂ ਸਰਿੰਜਾਂ, ਵਰਤੀ ਗਈ ਨੂੰ, ਪਲਾਸਟਰ, ਚੀਰ-ਫਾੜ ਕਿਰਿਆ ਦੇ ਯੰਤਰ, ਪੱਟੀਆਂ ਆਦਿ ਹੁੰਦੀਆਂ ਹਨ।

ਇਨ੍ਹਾਂ ਸੰਕਰਮਿਤ ਚੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਕਰਮਚਾਰੀ ਰੋਗ ਵਾਹਕ ਬੈਕਟੀਰਿਆ, ਵਾਇਰਸ, ਵਫੁੱਦੀ, ਭੀਮਿਆ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਹੁੰਦੇ ਹਨ। ਇਸ ਤੋਂ ਪ੍ਰਭਾਵਿਤ ਆਦਮੀਆਂ ਨੂੰ ਦਿਮਾਗੀ ਬੁਖ਼ਾਰ, ਟਿਟਨੇਸ, ਫੜੂੰਦੀ, ਖੈ-ਰੋਗ ਹੋ ਜਾਂਦੇ ਹਨ। ਜੈਵਿਕ ਖ਼ਤਰਿਆਂ ਨੂੰ ਘੱਟ ਕਰਨ ਲਈ ਹਸਪਤਾਲਾਂ ਵਿਚ ਅਪਸ਼ਿਸ਼ਟ ਪਦਾਰਥਾਂ ਨੂੰ ਉੱਚ ਤਾਪਮਾਨ ‘ਤੇ ਭੱਠੀਆਂ ਵਿਚ ਭਸਮ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੈਵਿਕ ਖ਼ਤਰਿਆਂ ਨੂੰ ਰੋਕਣ ਲਈ ਸੁਰੱਖਿਅਕ ਕੱਪੜਿਆਂ ਦਾ ਉਪਯੋਗ, ਕੂੜਾ ਸੁੱਟਣ ਦਾ ਵਧੀਆ ਪ੍ਰਬੰਧ, ਟੀਕਾਕਰਨ ਅਤੇ ਖ਼ਤਰਨਾਕ ਜੈਵਬੇਕਾਰ ਦਾ ਵਧੀਆ ਨਿਪਟਾਰਾ ਬਹੁਤ ਸਹਾਇਕ ਹੋ ਸਕਦਾ ਹੈ।

ਪ੍ਰਸ਼ਨ 4.
ਮਨੋਵਿਗਿਆਨਿਕ ਖ਼ਤਰਿਆਂ (Psychological Hazards) ਦੇ ਕਾਰਨਾਂ ਅਤੇ ਪ੍ਰਭਾਵਾਂ ਦਾ ਵਰਣਨ ਕਰੋ।
ਉੱਤਰ-
ਮਨੋਵਿਗਿਆਨਿਕ ਖ਼ਤਰਿਆਂ ਦੇ ਕਾਰਨ (Causes of Psychological Hazards) -ਮਨੋਵਿਗਿਆਨਿਕ ਮੁਸ਼ਕਲਾਂ ਦਾ ਮੁੱਖ ਕਾਰਨ ਦਿਮਾਗੀ ਤਨਾਅ ਅਤੇ ਭਾਰ ਹੈ । ਜਿਸ ਦੇ ਫਲਸਰੂਪ ਸਰੀਰ ਅਤੇ ਸਿਹਤ ਵਿਚ ਕਈ ਪ੍ਰਕਾਰ ਦੇ ਦੋਸ਼ ਅਤੇ ਵਿਗਾੜ ਪੈਦਾ ਹੋ ਜਾਂਦੇ ਹਨ । ਇਸ ਦੇ ਕਾਰਨ ਫਿਕਰ ਥਕਾਵਟ, ਚਿੜ-ਚਿੜਾਪਨ ਅਤੇ ਅਸੰਤੁਲਨ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ | ਮਨੋਵਿਗਿਆਨਿਕ ਖ਼ਤਰਿਆਂ ਦੇ ਬਹੁਤ ਸਾਰੇ ਅੰਦਰੂਨੀ ਅਤੇ ਬਾਹਰੀ ਕਾਰਕ ਹਨ। ਇਸਦਾ ਮੁੱਖ ਕਾਰਨ, ਕਾਰਜ ਦੀ ਅਸਮਾਨ ਵੰਡ, ਘੱਟ ਬੀਮਾ ਸੁਵਿਧਾਵਾਂ, ਅਸੁਰੱਖਿਅਤ ਕਾਰਜ ਵਾਤਾਵਰਣ, ਆਰਥਿਕ ਸੰਕਟ, ਸੰਗਠਨ ਦਾ ਖ਼ਰਾਬ ਪ੍ਰਬੰਧ, ਪਰਿਵਾਰਿਕ ਸਮੱਸਿਆਵਾਂ ਅਤੇ ਅੰਦਰੂਨੀ ਮਨੁੱਖੀ ਝਗੜੇ ਹਨ।

ਮਨੋਵਿਗਿਆਨਿਕ ਖ਼ਤਰਿਆਂ ਦੇ ਪ੍ਰਭਾਵ (Effects of Psychological Hazards)ਇਨ੍ਹਾਂ ਸਮੱਸਿਆਵਾਂ ਦੇ ਕਾਰਨ ਕਰਮਚਾਰੀਆਂ ਵਿਚ ਕੰਮ ਦੇ ਪ੍ਰਤੀ ਅਸੰਤੋਖ਼ ਪੈਦਾ ਹੋ ਜਾਂਦਾ ਹੈ ਜਿਹੜਾ ਤਣਾਅ ਦਾ ਕਾਰਨ ਬਣਦਾ ਹੈ। ਤਣਾਅ ਦੇ ਕਾਰਨ ਘਬਰਾਹਟ, ਉਤੇਜਨਾ, ਥਕਾਵਟ, ਚਿੜਚਿੜਾਪਣ ਅਤੇ ਅਸੰਤੁਲਿਤ ਵਿਵਹਾਰ ਵੱਧਦਾ ਹੈ। ਤਣਾਅ ਦੇ ਕਾਰਨ ਕਾਰਜ ਕਰਨ ਦੀ ਤਾਕਤ ਘੱਟਦੀ ਹੈ ਅਤੇ ਉਤਪਾਦਕਤਾ ਵਿਚ ਕਮੀ ਆਉਂਦੀ ਹੈ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ-
ਅਸੁਰੱਖਿਅਤੇ ਕਾਰਜ ਵਾਤਾਵਰਣ ਕਾਰਜ ਸਮਰੱਥਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਕਾਰਜ ਖੇਤਰ ਦਾ ਵਾਤਾਵਰਣ ਕਰਮਚਾਰੀਆਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਕਰਮਚਾਰੀ ਆਪਣਾ ਦਿਨ ਭਰ ਦਾ ਸਭ ਤੋਂ ਜ਼ਿਆਦਾ ਸਮਾਂ ਕਾਰਜ ਸਥਲ ਤੇ ਲੰਘਾਉਂਦਾ ਹੈ। ਚੰਗਾ ਵਾਤਾਵਰਣ ਕਾਮਿਆਂ ਨੂੰ ਜ਼ਿਆਦਾ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ ਪਰ ਅਸੁਰੱਖਿਅਤ ਅਤੇ ਅਸੁਵਿਧਾਪੂਰਣ ਵਾਤਾਵਰਣ ਦੁਰਘਟਨਾਵਾਂ ਅਤੇ ਵਿਵਸਾਇਕ ਖਤਰਿਆਂ ਦਾ ਕਾਰਨ ਬਣਦਾ ਹੈ। ਕਾਰਜ ਵਾਤਾਵਰਣ ਵਿਚ ਪ੍ਰਕਾਸ਼, ਹਵਾਦਾਰੀ, ਸਫ਼ਾਈ ਅਤੇ ਘਰੇਲੂ-ਪ੍ਰਬੰਧ ਸ਼ਾਮਲ ਹੈ : ਪ੍ਰਕਾਸ਼ ਵਿਵਸਥਾ (Light arrangement)-ਪ੍ਰਕਾਸ਼ ਪ੍ਰਣਾਲੀ ਦਾ ਖਰਾਬ ਇੰਤਜਾਮ ਅੱਖਾਂ ਦੇ ਲਈ ਹਾਨੀਕਾਰਕ ਸਿੱਧ ਹੁੰਦਾ ਹੈ। ਰੋਸ਼ਨੀ ਦੀ ਘੱਟ ਅਤੇ ਵੱਧ ਮਾਤਰਾ ਦੋਨੋਂ ਹੀ ਅੱਖਾਂ ‘ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ। ਰੋਸ਼ਨੀ ਦੀ ਘਾਟ ਦੇ ਕਾਰਨ, ਸਿਰ-ਦਰਦ, ਅੱਖਾਂ ਤੇ ਦਬਾਅ, ਤਣਾਅ, ਥਕਾਵਟ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜਗਮਗਾਉਂਦੀ ਬਿਜਲੀ ਦੇ ਕਾਰਨ ਕਾਰਜ ਸਮਰੱਥਾ ਪ੍ਰਭਾਵਿਤ ਹੁੰਦੀ ਹੈ।

ਹਵਾਦਾਰੀ (Ventilation)-ਸ਼ੁੱਧ ਹਵਾ ਦੀ ਘਾਟ ਵਿਚ ਕੰਮ ਕਰਨਾ ਸਿਹਤ ਲਈ ਹਾਨੀਕਾਰਕ ਹੈ । ਪੂਰੀ ਹਵਾਦਾਰੀ ਨਾ ਹੋਣ ਤੇ ਕਾਰਜ ਸਥਲ ਵਿਚ ਕਾਰਬਨ-ਡਾਈਆਕਸਾਈਡ, ਜਾਣ ਵਾਲੇ ਕਲਾ ਲਈ ਹਸਪਤਾਲਾਂ ਵਿਚ ਅਪਸ਼ਿਸ਼ਟ ਪਦਾਰਥਾਂ ਨੂੰ ਉੱਚ ਤਾਪਮਾਨ ‘ਤੇ ਭੱਠੀਆਂ ਵਿਚ ਭਸਮ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੈਵਿਕ ਖ਼ਤਰਿਆਂ ਨੂੰ ਰੋਕਣ ਲਈ ਸੁਰੱਖਿਅਕ ਕੱਪੜਿਆਂ ਦਾ ਉਪਯੋਗ, ਕੂੜਾ ਸੁੱਟਣ ਦਾ ਵਧੀਆ ਪ੍ਰਬੰਧ, ਟੀਕਾਕਰਨ ਅਤੇ ਖ਼ਤਰਨਾਕ ਜੈਵਬੇਕਾਰ ਦਾ ਵਧੀਆ ਨਿਪਟਾਰਾ ਬਹੁਤ ਸਹਾਇਕ ਹੋ ਸਕਦਾ ਹੈ।

Leave a Comment