PSEB 11th Class Sociology Solutions Chapter 5 ਸਭਿਆਚਾਰ

Punjab State Board PSEB 11th Class Sociology Book Solutions Chapter 5 ਸਭਿਆਚਾਰ Textbook Exercise Questions and Answers.

PSEB Solutions for Class 11 Sociology Chapter 5 ਸਭਿਆਚਾਰ

Sociology Guide for Class 11 PSEB ਸਭਿਆਚਾਰ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੱਭਿਆਚਾਰ ਦੇ ਮੁੱਢਲੇ ਤੱਤਾਂ ਦਾ ਵਰਣਨ ਕਰੋ ।
ਉੱਤਰ-
ਪਰੰਪਰਾਵਾਂ, ਸਮਾਜਿਕ ਪਰਿਮਾਪ ਅਤੇ ਸਮਾਜਿਕ ਕੀਮਤਾਂ ਸੱਭਿਆਚਾਰ ਦੇ ਮੁਲ ਤੱਤ ਹਨ ।

ਪ੍ਰਸ਼ਨ 2.
ਕਿਸ ਵਿਚਾਰਕ ਨੇ ਸੱਭਿਆਚਾਰ ਨੂੰ ‘ਜਿਊਣ ਦਾ ਸੰਪੂਰਨ ਢੰਗ ਕਿਹਾ ਹੈ’?
ਉੱਤਰ-
ਇਹ ਸ਼ਬਦ ਕਲਾਈਡ ਕਲਕੋਹਨ (Clyde Kluckhohn) ਦੇ ਹਨ ।

PSEB 11th Class Sociology Solutions Chapter 5 ਸਭਿਆਚਾਰ

ਪ੍ਰਸ਼ਨ 3.
ਅਨਪੜ੍ਹ ਸਮਾਜਾਂ ਵਿੱਚ ਸੱਭਿਆਚਾਰ ਕਿਵੇਂ ਪ੍ਰਸਾਰਿਤ ਕੀਤਾ ਜਾਂਦਾ ਹੈ ?
ਉੱਤਰ-
ਕਿਉਂਕਿ ਸੱਭਿਆਚਾਰ ਸਿੱਖਿਆ ਹੋਇਆ ਵਿਵਹਾਰ ਹੈ, ਇਸ ਲਈ ਅਨਪੜ੍ਹ ਸਮਾਜਾਂ ਵਿੱਚ ਸੱਭਿਆਚਾਰ ਨੂੰ ਸਿਖਾ ਕੇ ਪ੍ਰਸਾਰਿਤ ਕੀਤਾ ਜਾਂਦਾ ਹੈ ।

ਪ੍ਰਸ਼ਨ 4.
ਸੱਭਿਆਚਾਰ ਦਾ ਵਿਸਤ੍ਰਿਤ ਰੂਪ ਨਾਲ ਵਰਗੀਕਰਨ ਕਰੋ ।
ਉੱਤਰ-
ਸੱਭਿਆਚਾਰ ਦੇ ਦੋ ਭਾਗ ਹੁੰਦੇ ਹਨ-ਭੌਤਿਕ ਸੱਭਿਆਚਾਰ ਅਤੇ ਅਭੌਤਿਕ ਸੱਭਿਆਚਾਰ ।

ਪ੍ਰਸ਼ਨ 5.
ਅਭੌਤਿਕ ਸੱਭਿਆਚਾਰ ਦੀਆਂ ਕੁਝ ਉਦਾਹਰਨਾਂ ਦੇ ਨਾਮ ਲਿਖੋ ।
ਉੱਤਰ-
ਵਿਚਾਰ, ਪਰਿਮਾਪ, ਕੀਮਤਾਂ, ਆਦਤਾਂ, ਆਦਰਸ਼, ਪਰੰਪਰਾਵਾਂ ਆਦਿ ।

ਪ੍ਰਸ਼ਨ 6.
ਸੱਭਿਆਚਾਰਕ ਪਛੜੇਵੇਂ ਦਾ ਸਿਧਾਂਤ ਕਿਸਨੇ ਦਿੱਤਾ ਹੈ ?
ਉੱਤਰ-
ਸੱਭਿਆਚਾਰਕ ਪਛੜੇਵੇਂ ਦਾ ਸਿਧਾਂਤ ਵਿਲਿਅਮ ਐੱਫ. ਆਗਬਰਨ (William F. Ogburn) ਨੇ ਦਿੱਤਾ ਸੀ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੱਭਿਆਚਾਰ ਕੀ ਹੈ ?
ਉੱਤਰ-
ਸਾਡੇ ਰਹਿਣ-ਸਹਿਣ ਦੇ ਤਰੀਕੇ, ਫਿਲਾਸਫ਼ੀ, ਭਾਵਨਾਵਾਂ, ਵਿਚਾਰ, ਮਸ਼ੀਨਾਂ, ਸੰਦ ਆਦਿ ਸਭ ਭੌਤਿਕ ਅਤੇ ਭੌਤਿਕ ਵਸਤੂਆਂ ਹਨ ਅਤੇ ਇਹ ਹੀ ਸੱਭਿਆਚਾਰ ਹੈ । ਇਹ ਸਾਰੀਆਂ ਚੀਜ਼ਾਂ ਸਮੂਹਾਂ ਦੁਆਰਾ ਹੀ ਪੈਦਾ ਕੀਤੀਆਂ ਜਾਂਦੀਆਂ ਅਤੇ ਵਰਤੀਆਂ ਜਾਂਦੀਆਂ ਹਨ । ਇਸ ਤਰ੍ਹਾਂ ਸੱਭਿਆਚਾਰ ਅਜਿਹੀ ਚੀਜ਼ ਹੈ ਜਿਸ ਉੱਪਰ ਅਸੀਂ ਕੰਮ ਕਰਦੇ ਹਾਂ, ਵਿਚਾਰ ਕਰਦੇ ਹਾਂ ਅਤੇ ਆਪਣੇ ਕੋਲ ਰੱਖਦੇ ਹਾਂ ।

PSEB 11th Class Sociology Solutions Chapter 5 ਸਭਿਆਚਾਰ

ਪ੍ਰਸ਼ਨ 2.
ਸੱਭਿਆਚਾਰਕ ਪਛੜੇਵਾਂ ਕੀ ਹੈ ?
ਉੱਤਰ-
ਸੱਭਿਆਚਾਰ ਦੇ ਦੋ ਭਾਗ ਹੁੰਦੇ ਹਨ-ਭੌਤਿਕ ਅਤੇ ਅਭੌਤਿਕ । ਨਵੀਆਂ ਕਾਢਾਂ, ਖੋਜਾਂ ਆਦਿ ਦੇ ਕਾਰਨ ਭੌਤਿਕ ਸੱਭਿਆਚਾਰ ਵਿੱਚ ਤੇਜ਼ੀ ਨਾਲ ਪਰਿਵਰਤਨ ਆਉਂਦੇ ਹਨ ਪਰ ਸਾਡੇ ਵਿਚਾਰ, ਪਰੰਪਰਾਵਾਂ ਅਰਥਾਤ ਅਭੌਤਿਕ ਸੱਭਿਆਚਾਰ ਵਿੱਚ ਉੱਨੀ ਤੇਜ਼ੀ ਨਾਲ ਪਰਿਵਰਤਨ ਨਹੀਂ ਆਉਂਦਾ ਹੈ । ਦੋਹਾਂ ਭਾਗਾਂ ਵਿਚਕਾਰ ਇਸ ਕਰਕੇ ਅੰਤਰ ਪੈਦਾ ਹੋ ਜਾਂਦਾ ਹੈ ਜਿਸ ਨੂੰ ਸੱਭਿਆਚਾਰਕ ਪਛੜੇਵਾਂ ਕਹਿੰਦੇ ਹਨ ।

ਪ੍ਰਸ਼ਨ 3.
ਸਮਾਜਿਕ ਪਰਿਮਾਪ ਕੀ ਹਨ ?
ਉੱਤਰ-
ਹਰੇਕ ਸਮਾਜ ਨੇ ਆਪਣੇ ਮੈਂਬਰਾਂ ਦੇ ਵਿਵਹਾਰ ਕਰਨ ਦੇ ਲਈ ਕੁੱਝ ਨਿਯਮ ਬਣਾਏ ਹੁੰਦੇ ਹਨ ਜਿਨ੍ਹਾਂ ਨੂੰ ਪਰਿਮਾਪ ਕਿਹਾ ਜਾਂਦਾ ਹੈ । ਇਸ ਤਰ੍ਹਾਂ ਪਰਿਮਾਪ ਵਿਵਹਾਰ ਦੇ ਲਈ ਕੁੱਝ ਦਿਸ਼ਾ ਨਿਰਦੇਸ਼ ਹਨ । ਪਰਿਮਾਪ ਸਮਾਜ ਦੇ ਮੈਂਬਰਾਂ ਦੇ ਵਿਵਹਾਰ ਨੂੰ ਨਿਰਦੇਸ਼ਿਤ ਅਤੇ ਨਿਯਮਿਤ ਕਰਦੇ ਹਨ । ਇਹ ਸੱਭਿਆਚਾਰ ਦਾ ਬਹੁਤ ਮਹੱਤਵਪੂਰਨ ਹਿੱਸਾ ਹੁੰਦੇ ਹਨ ।

ਪ੍ਰਸ਼ਨ 4.
ਆਧੁਨਿਕ ਭਾਰਤ ਦੀਆਂ ਕੇਂਦਰੀ ਕਦਰਾਂ-ਕੀਮਤਾਂ ਕੀ ਹਨ ?
ਉੱਤਰ-
ਆਧੁਨਿਕ ਭਾਰਤ ਦੀਆਂ ਪ੍ਰਮੁੱਖ ਕੀਮਤਾਂ ਹਨ-ਲੋਕਤੰਤਰਿਕ ਵਿਵਸਥਾ, ਸਮਾਨਤਾ, ਨਿਆਂ, ਸੁਤੰਤਰਤਾ, ਧਰਮ ਨਿਰਪੱਖਤਾ ਆਦਿ । ਵੱਖ-ਵੱਖ ਸਮਾਜਾਂ ਦੀਆਂ ਵੱਖ-ਵੱਖ ਪ੍ਰਮੁੱਖ ਕੀਮਤਾਂ ਹੁੰਦੀਆਂ ਹਨ । ਛੋਟੇ ਸਮੁਦਾਇ ਕਿਸੇ ਵਿਸ਼ੇਸ਼ ਕੀਮਤ . ਉੱਤੇ ਬਲ ਦਿੰਦੇ ਹਨ ਪਰ ਵੱਡੇ ਸਮਾਜ ਸਰਵਵਿਆਪਕ ਕੀਮਤਾਂ ਉੱਤੇ ਜ਼ੋਰ ਦਿੰਦੇ ਹਨ ।

ਪ੍ਰਸ਼ਨ 5.
ਪਰੰਪਰਾਗਤ ਭਾਰਤੀ ਸਮਾਜ ਦੀਆਂ ਕੁਝ ਕਦਰਾਂ-ਕੀਮਤਾਂ ਦਾ ਵਰਣਨ ਕਰੋ ।
ਉੱਤਰ-
ਹਰੇਕ ਸਮਾਜ ਦੀਆਂ ਵੱਖ-ਵੱਖ ਪ੍ਰਮੁੱਖ ਕੀਮਤਾਂ ਹੁੰਦੀਆਂ ਹਨ । ਕੋਈ ਸਮਾਜ ਕਿਸੇ ਕੀਮਤ ਉੱਤੇ ਜ਼ੋਰ ਦਿੰਦਾ ਹੈ ਅਤੇ ਕੋਈ ਕਿਸੇ ਉੱਤੇ । ਪਰੰਪਰਾਗਤ ਭਾਰਤੀ ਸਮਾਜ ਦੀਆਂ ਪ੍ਰਮੁੱਖ ਕੀਮਤਾਂ ਹਨ-ਨਿਰਲੇਪਤਾ (Detachment), ਦੁਨਿਆਦਾਰੀ ਅਤੇ ਧਰਮ, ਅਰਥ, ਕਾਮ ਅਤੇ ਮੋਕਸ਼ ਦੇ ਚਾਰ ਪੁਰੂਸ਼ਾਰਥਾਂ ਦੀ ਪ੍ਰਾਪਤੀ ।

ਪ੍ਰਸ਼ਨ 6.
ਸੱਭਿਆਚਾਰ ਦੇ ਗਿਆਨਾਤਮਕ ਤੱਤਾਂ ਨੂੰ ਕਿਵੇਂ ਪ੍ਰਦਰਸ਼ਿਤ ਕੀਤਾ ਜਾਂਦਾ ਹੈ ?
ਉੱਤਰ-
ਸੱਭਿਆਚਾਰ ਦੇ ਬੌਧਿਕ ਭਾਗ ਨੂੰ ਕਲਪਨਾਵਾਂ, ਸਾਹਿਤ, ਕਲਾਵਾਂ, ਧਰਮ ਅਤੇ ਵਿਗਿਆਨਿਕ ਸਿਧਾਂਤਾਂ ਦੀ ਮਦਦ ਨਾਲ ਦਰਸਾਇਆ ਜਾਂਦਾ ਹੈ । ਵਿਚਾਰਾਂ ਨੂੰ ਸਾਹਿਤ ਵਿੱਚ ਦਰਸਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਇੱਕ ਸੱਭਿਆਚਾਰ ਦੀ ਬੌਧਿਕ ਵਿਰਾਸਤ ਨੂੰ ਸਾਂਭ ਕੇ ਰੱਖਿਆ ਜਾਂਦਾ ਹੈ ।

PSEB 11th Class Sociology Solutions Chapter 5 ਸਭਿਆਚਾਰ

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੱਭਿਆਚਾਰ ਕਿਸ ਪ੍ਰਕਾਰ ਲੋਕਾਂ ਦਾ ਸੰਪੂਰਨ ਜੀਵਨ ਹੈ ?
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੱਭਿਆਚਾਰ ਲੋਕਾਂ ਦੇ ਜੀਵਨ ਦਾ ਸੰਪੂਰਨ ਤਰੀਕਾ ਹੈ । ਸੱਭਿਆਚਾਰ ਹੋਰ ਕੁੱਝ ਨਹੀਂ ਬਲਕਿ ਜੋ ਕੁੱਝ ਵੀ ਸਾਡੇ ਕੋਲ ਹੈ, ਉਹ ਹੀ ਸੱਭਿਆਚਾਰ ਹੈ । ਸਾਡੇ ਵਿਚਾਰ, ਆਦਰਸ਼, ਆਦਤਾਂ, ਕੱਪੜੇ, ਪੈਸੇ, ਜਾਇਦਾਦ ਆਦਿ ਸਭ ਕੁੱਝ ਜੋ ਕੁੱਝ ਵੀ ਮਨੁੱਖ ਨੇ ਆਦਿ ਕਾਲ ਤੋਂ ਲੈ ਕੇ ਅੱਜ ਤੱਕ ਪ੍ਰਾਪਤ ਕੀਤਾ ਹੈ, ਉਹ ਉਸ ਦਾ ਸੱਭਿਆਚਾਰ ਹੈ । ਜੇਕਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਨੁੱਖ ਦੇ ਜੀਵਨ ਤੋਂ ਵੱਖ ਕਰ ਦਿੱਤਾ ਜਾਵੇ ਤਾਂ ਮਨੁੱਖ ਦੇ ਜੀਵਨ ਵਿੱਚ ਕੁਝ ਵੀ ਨਹੀਂ ਬਚੇਗਾ ਅਤੇ ਉਹ ਫੇਰ ਦੁਬਾਰਾ ਆਦਿ ਮਾਨਵ ਦੇ ਪੱਧਰ ਉੱਤੇ ਪਹੁੰਚ ਜਾਵੇਗਾ । ਚਾਹੇ ਹਰੇਕ ਸਮਾਜ ਦਾ ਸੱਭਿਆਚਾਰ ਵੱਖ-ਵੱਖ ਹੁੰਦਾ ਹੈ ਪਰ ਸਾਰੇ ਸੱਭਿਆਚਾਰਾਂ ਵਿੱਚ ਕੁੱਝ ਅਜਿਹੇ ਤੱਤ ਵੀ ਹੁੰਦੇ ਹਨ ਜਿਹੜੇ ਸਰਵਵਿਆਪਕ ਹੁੰਦੇ ਹਨ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੱਭਿਆਚਾਰ ਲੋਕਾਂ ਦੇ ਜੀਵਨ ਦਾ ਸੰਪੂਰਨ ਤਰੀਕਾ ਹੈ ।

ਪ੍ਰਸ਼ਨ 2.
ਭੌਤਿਕ ਅਤੇ ਅਭੌਤਿਕ ਸੱਭਿਆਚਾਰ ਬਾਰੇ ਵਿਸਤਾਰ ਰੂਪ ਵਿੱਚ ਲਿਖੋ ।
ਉੱਤਰ-
ਭੌਤਿਕ ਸੱਭਿਆਚਾਰ ਦਾ ਅਰਥ ਉਹ ਸੱਭਿਆਚਾਰ ਜਿਸ ਵਿਚ ਵਿਅਕਤੀ ਦੁਆਰਾ ਬਣਾਈਆਂ ਗਈਆਂ ਸਾਰੀਆਂ ਵਸਤੂਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ । ਇਹ ਸੱਭਿਆਚਾਰ ਮੂਰਤ ਹੁੰਦਾ ਹੈ ਕਿਉਂਕਿ ਅਸੀਂ ਇਸ ਨੂੰ ਵੇਖ ਸਕਦੇ ਹਾਂ, ਛੂਹ ਸਕਦੇ ਹਾਂ ; ਜਿਵੇਂ-ਸਕੂਟਰ, ਟੀ. ਵੀ., ਮੇਜ਼, ਕੁਰਸੀ, ਬਰਤਨ, ਬੱਸ, ਕਾਰ, ਜਹਾਜ਼ ਆਦਿ । ਉਪਰੋਕਤ ਸਭ ਵਸਤਾਂ ਮੂਰਤ ਹਨ ਅਤੇ ਭੌਤਿਕ ਸੱਭਿਆਚਾਰ ਹਨ ।

ਅਭੌਤਿਕ ਸੱਭਿਆਚਾਰ ਦਾ ਅਰਥ ਉਹ ਸੱਭਿਆਚਾਰ ਜਿਸ ਵਿਚ ਉਹ ਸਭ ਚੀਜ਼ਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਹੜੀਆਂ ਅਮੂਰਤ ਹੁੰਦੀਆਂ ਹਨ । ਇਨ੍ਹਾਂ ਸਭ ਨੂੰ ਨਾ ਤਾਂ ਅਸੀਂ ਫੜ ਸਕਦੇ ਹਾਂ ਤੇ ਨਾ ਹੀ ਵੇਖ ਸਕਦੇ ਹਾਂ ਬਲਕਿ ਇਨ੍ਹਾਂ ਨੂੰ ਕੇਵਲ ਮਹਿਸੂਸ ਹੀ ਕੀਤਾ ਜਾਂਦਾ ਹੈ; ਜਿਵੇਂ ਪਰੰਪਰਾਵਾਂ (Traditions), ਰੀਤੀ-ਰਿਵਾਜ (Customs), ਕੀਮਤਾਂ (Values), ਕਲਾਵਾਂ (Skills), ਪ੍ਰਮਾਪ (Norms) ਆਦਿ । ਇਹ ਸਭ ਵਸਤਾਂ ਅਮੂਰਤ ਹੁੰਦੀਆਂ ਹਨ । ਇਨ੍ਹਾਂ ਨੂੰ ਅਭੌਤਿਕ ਸੱਭਿਆਚਾਰ ਵਿਚ ਸ਼ਾਮਲ ਕੀਤਾ ਜਾਂਦਾ ਹੈ ।

ਪ੍ਰਸ਼ਨ 3.
ਸੱਭਿਆਚਾਰ ਦੇ ਮੂਲ ਤੱਤਾਂ ਉੱਤੇ ਕਿਸ ਤਰ੍ਹਾਂ ਵਿਚਾਰ-ਵਟਾਂਦਰਾ ਕਰੋਗੇ ?
ਉੱਤਰ-

  • ਰਿਵਾਜ ਅਤੇ ਪਰੰਪਰਾਵਾਂ (Customs and Traditions) ਸਮਾਜਿਕ ਵਿਵਹਾਰ ਦੇ ਪ੍ਰਕਾਰ ਹਨ ਜਿਹੜੇ ਸੰਗਠਿਤ ਹੁੰਦੇ ਹਨ ਅਤੇ ਦੁਬਾਰਾ ਪ੍ਰਯੋਗ ਕੀਤੇ ਜਾਂਦੇ ਹਨ । ਇਹ ਵਿਵਹਾਰ ਕਰਨ ਦੇ ਸਥਾਈ ਤਰੀਕੇ ਹਨ । ਹਰੇਕ ਸਮਾਜ ਅਤੇ ਸੱਭਿਆਚਾਰ ਦੇ ਰਿਵਾਜ ਅਤੇ ਪਰੰਪਰਾਵਾਂ ਵੱਖ-ਵੱਖ ਹੁੰਦੀਆਂ ਹਨ ।
  • ਪਰਿਮਾਪ (Norms) ਵੀ ਸੱਭਿਆਚਾਰ ਦਾ ਜ਼ਰੂਰੀ ਹਿੱਸਾ ਹੁੰਦੇ ਹਨ । ਸਮਾਜ ਦੇ ਹਰੇਕ ਵਿਅਕਤੀ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਕਿਸ ਤਰੀਕੇ ਨਾਲ ਵਿਵਹਾਰ ਕਰੇ । ਪਰਿਪ ਵਿਵਹਾਰ ਕਰਨ ਦੇ ਉਹ ਤਰੀਕੇ ਹਨ ਜਿਨ੍ਹਾਂ ਨੂੰ ਮੰਨਣ ਦੀ ਸਾਰਿਆਂ ਤੋਂ ਉਮੀਦ ਕੀਤੀ ਜਾਂਦੀ ਹੈ ।
  • ਕੀਮਤਾਂ (Values) ਵੀ ਇਸ ਦਾ ਅਭਿੰਨ ਅੰਗ ਹੁੰਦੇ ਹਨ । ਹਰੇਕ ਸਮਾਜ ਦੀਆਂ ਕੀਮਤਾਂ ਹੁੰਦੀਆਂ ਹਨ ਜਿਹੜੀਆਂ ਮੁੱਖ ਹੁੰਦੀਆਂ ਹਨ ਅਤੇ ਹਰੇਕ ਵਿਅਕਤੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਕੀਮਤਾਂ ਨੂੰ ਮੰਨੇ । ਕੀਮਤਾਂ ਨਾਲ ਹੀ ਉਸਨੂੰ ਪਤਾ ਚਲਦਾ ਹੈ ਕਿ ਕੀ ਗ਼ਲਤ ਹੈ ਜਾਂ ਕੀ ਠੀਕ ਹੈ ।

ਪ੍ਰਸ਼ਨ 4.
“ਸੱਭਿਆਚਾਰ ਸਿੱਖਿਅਤ ਵਿਵਹਾਰ ਹੈ ।” ਇਸ ਟਿੱਪਣੀ ਨੂੰ ਢੁੱਕਵੀਂ ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੱਭਿਆਚਾਰ ਮਨੁੱਖਾਂ ਦੁਆਰਾ ਸਿੱਖਿਆ ਜਾਂਦਾ ਹੈ । ਇਹ ਕੋਈ ਜੀਵ ਵਿਗਿਆਨਿਕ ਗੁਣ ਨਹੀਂ ਹੈ ਜਿਹੜਾ ਵਿਅਕਤੀ ਨੂੰ ਜਨਮ ਤੋਂ ਹੀ ਆਪਣੇ ਮਾਤਾ-ਪਿਤਾ ਤੋਂ ਮਿਲਦਾ ਹੈ । ਸੱਭਿਆਚਾਰ ਤਾਂ ਵਿਅਕਤੀ ਹੌਲੀ-ਹੌਲੀ ਸਮਾਜੀਕਰਨ ਨਾਲ ਸਿੱਖਦਾ ਹੈ । ਕੋਈ ਵੀ ਪੈਦਾ ਹੋਣ ਦੇ ਨਾਲ ਵਿਚਾਰ ਭਾਵਨਾਵਾਂ ਨਾਲ ਲੈ ਕੇ ਨਹੀਂ ਆਉਂਦਾ ਬਲਕਿ ਉਹ ਤਾਂ ਉਸ ਸਮਾਜ ਦੇ ਹੋਰ ਲੋਕਾਂ ਨਾਲ ਅੰਤਰਕ੍ਰਿਆ ਕਰਦੇ ਹੋਏ ਸਿੱਖਦਾ ਹੈ । ਅਸੀਂ ਕਿਸੇ ਵੀ ਪ੍ਰਕਾਰ ਦਾ ਕੰਮ ਲੈ ਸਕਦੇ ਹਾਂ, ਹਰੇਕ ਕੰਮ ਨੂੰ ਸਮਾਜ ਵਿੱਚ ਰਹਿੰਦੇ ਹੋਏ ਸਿੱਖਿਆ ਜਾਂਦਾ ਹੈ । ਇਸ ਤੋਂ ਸਪੱਸ਼ਟ ਹੈ ਕਿ ਸੱਭਿਆਚਾਰ ਸਿੱਖਿਆ ਹੋਇਆ ਵਿਵਹਾਰ ਹੈ ।

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸੱਭਿਆਚਾਰ ਦੇ ਸਮਾਜਿਕ ਨਿਰੀਖਣ ਨੂੰ ਆਪਣੀ ਰੋਜ਼ਮੱਰਾ ਦੇ ਸ਼ਬਦਾਂ ਵਿੱਚ ਕਿਸ ਤਰ੍ਹਾਂ ਸਮਝਾਉਗੇ ?
ਉੱਤਰ-
ਦੈਨਿਕ ਪ੍ਰਯੋਗ ਦੇ ਸ਼ਬਦ ‘ਸੱਭਿਆਚਾਰ’ ਦੇ ਅਰਥ ਸਮਾਜ ਵਿਗਿਆਨ ਦੇ ਸ਼ਬਦ ਸੱਭਿਆਚਾਰ ਤੋਂ ਵੱਖ ਹੈ । ਦੈਨਿਕ ਪ੍ਰਯੋਗ ਵਿੱਚ ਸੱਭਿਆਚਾਰ ਕਲਾ ਤੱਕ ਹੀ ਸੀਮਿਤ ਹੈ ਜਾਂ ਕੁੱਝ ਵਰਗਾਂ ਅਤੇ ਦੇਸ਼ਾਂ ਦੀ ਜੀਵਨ ਸ਼ੈਲੀ ਦੇ ਬਾਰੇ ਵਿੱਚ ਦੱਸਦੀ ਹੈ । ਪਰ ਸਮਾਜ ਵਿਗਿਆਨ ਵਿੱਚ ਇਸਦੇ ਅਰਥ ਵੱਖ ਹਨ । ਸਮਾਜ ਵਿਗਿਆਨ ਵਿੱਚ ਇਸਦੇ ਅਰਥ ਹਨਵਿਅਕਤੀ ਨੇ ਪਾਚੀਨ ਕਾਲ ਤੋਂ ਲੈ ਕੇ ਅੱਜ ਤੱਕ ਜੋ ਕੁਝ ਵੀ ਪ੍ਰਾਪਤ ਕੀਤਾ ਹੈ ਜਾਂ ਪਤਾ ਕੀਤਾ ਹੈ ਉਹ ਉਸਦਾ ਸੱਭਿਆਚਾਰ ਹੈ । ਸੰਸਕਾਰ, ਵਿਚਾਰ, ਆਦਰਸ਼ ਪ੍ਰਤੀਮਾਨ, ਰੂੜੀਆਂ, ਕੁਰਸੀ, ਮੇਜ਼, ਕਾਰ, ਪੈਨ, ਕਿਤਾਬਾਂ, ਲਿਖਤੀ ਗਿਆਨ ਆਦਿ ਜੋ ਕੁਝ ਵੀ ਵਿਅਕਤੀ ਨੇ ਸਮਾਜ ਵਿਚ ਰਹਿ ਕੇ ਪ੍ਰਾਪਤ ਕੀਤਾ ਹੈ ਉਹ ਉਸਦਾ ਸੱਭਿਆਚਾਰ ਹੈ । ਇਸ ਤਰ੍ਹਾਂ ਸੱਭਿਆਚਾਰ ਸ਼ਬਦ ਦੇ ਅਰਥ ਸਮਾਜ ਵਿਗਿਆਨ ਦੀ ਨਜ਼ਰ ਵਿੱਚ ਅਤੇ ਦੈਨਿਕ ਪ੍ਰਯੋਗ ਵਿੱਚ ਵੱਖ-ਵੱਖ ਹਨ ।

PSEB 11th Class Sociology Solutions Chapter 5 ਸਭਿਆਚਾਰ

ਪ੍ਰਸ਼ਨ 2.
ਸੱਭਿਆਚਾਰ ਤੋਂ ਤੁਹਾਡਾ ਕੀ ਭਾਵ ਹੈ ? ਸੱਭਿਆਚਾਰ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਦਿਓ ।
ਉੱਤਰ-
ਪਸ਼ੂਆਂ ਤੇ ਮਨੁੱਖਾਂ ਵਿੱਚ ਸਭ ਤੋਂ ਮਹੱਤਵਪੂਰਨ ਵੱਖਰੇਵੇਂਪਨ ਵਾਲੀ ਚੀਜ਼ ਹੈ ਸੱਭਿਆਚਾਰ ਜੋ ਮਨੁੱਖਾਂ ਕੋਲ ਹੈ। ਜਾਨਵਰਾਂ ਕੋਲ ਨਹੀਂ । ਮਨੁੱਖ ਕੋਲ ਸਭ ਤੋਂ ਮਹੱਤਵਪੂਰਨ ਚੀਜ਼ ਉਸਦਾ ਸੱਭਿਆਚਾਰ ਹੈ । ਜੇਕਰ ਮਨੁੱਖ ਦੇ ਕੋਲੋਂ ਉਸ ਦਾ ਸੱਭਿਆਚਾਰ ਲੈ ਲਿਆ ਜਾਵੇ ਤਾਂ ਉਸ ਕੋਲ ਕੁੱਝ ਨਹੀਂ ਬਚੇਗਾ । ਦੁਨੀਆਂ ਦੇ ਸਾਰੇ ਪਾਣੀਆਂ ਵਿੱਚ ਸਿਰਫ਼ ਮਨੁੱਖ ਕੋਲ ਹੀ ਯੋਗਤਾ ਹੈ ਕਿ ਸੱਭਿਆਚਾਰ ਨੂੰ ਬਣਾ ਕੇ ਉਹ ਉਸਨੂੰ ਬਚਾ ਕੇ ਰੱਖ ਸਕੇ । ਸੱਭਿਆਚਾਰ ਪੈਦਾ ਹੁੰਦਾ ਹੈ ਮਨੁੱਖਾਂ ਦੀਆਂ ਆਪਸੀ ਅੰਤਰ ਕ੍ਰਿਆਵਾਂ ਤੋਂ । ਸੱਭਿਆਚਾਰ ਸਿਰਫ਼ ਮਨੁੱਖਾਂ ਦੀਆਂ ਅੰਤਰ ਕ੍ਰਿਆਵਾਂ ਤੋਂ ਹੀ ਪੈਦਾ ਨਹੀਂ ਹੁੰਦਾ ਬਲਕਿ ਇਹ ਮਨੁੱਖਾਂ ਦੀਆਂ ਅਗਲੀਆਂ ਅੰਤਰ ਕ੍ਰਿਆਵਾਂ ਨੂੰ ਵੀ ਰਸਤਾ ਦਿਖਾਉਂਦਾ ਹੈ । ਸੱਭਿਆਚਾਰ ਵਿਅਕਤੀ ਦੇ ਵਿਅਕਤਿੱਤਵ ਦੇ ਨਿਰਮਾਣ ਵਿੱਚ ਮਦਦ ਕਰਦਾ ਹੈ ਅਤੇ ਵਿਅਕਤੀ ਨੂੰ ਸਮਾਜ ਦੇ ਅੰਦਰ ਰਹਿਣ ਦੇ ਯੋਗ ਬਣਾਉਂਦਾ ਹੈ । ਸੱਭਿਆਚਾਰ ਅਜਿਹੇ ਵਾਤਾਵਰਨ ਦਾ ਨਿਰਮਾਣ ਕਰਦਾ ਹੈ ਜਿਸ ਵਿੱਚ ਰਹਿ ਕੇ ਮਨੁੱਖ ਸਮਾਜ ਵਿਚ ਕੰਮ ਕਰਨ ਯੋਗ ਬਣਦਾ ਹੈ । ਇਸ ਤਰ੍ਹਾਂ ਸੱਭਿਆਚਾਰ ਅਤੇ ਵਿਅਕਤੀ ਇੱਕ ਦੂਜੇ ਨਾਲ ਕਾਫ਼ੀ ਗੁੜੇ ਰੂਪ ਨਾਲ ਜੁੜੇ ਹੋਏ ਹਨ ਕਿਉਂਕਿ ਸੱਭਿਆਚਾਰ ਹੀ ਵਿਅਕਤੀ ਨੂੰ ਪਸ਼ੂਆਂ ਤੋਂ ਅਤੇ ਸਮੂਹਾਂ ਨੂੰ ਇੱਕ ਦੂਜੇ ਤੋਂ ਵੱਖ ਕਰਦਾ ਹੈ ।

ਆਮ ਬੋਲ-ਚਾਲ ਵਿੱਚ ਸੱਭਿਆਚਾਰ ਨੂੰ ਪੜ੍ਹਾਈ ਦੇ ਸਮਾਨਾਰਥਕ ਅਰਥਾਂ ਵਿੱਚ ਲਿਆ ਜਾਂਦਾ ਹੈ ਕਿ ਪੜ੍ਹਿਆ-ਲਿਖਿਆ ਵਿਅਕਤੀ ਸੱਭਿਆਚਾਰਕ ਅਤੇ ਅਨਪੜ੍ਹ ਵਿਅਕਤੀ ਅਸੱਭਿਆਚਾਰਕ ਹੈ ਪਰ ਸੱਭਿਆਚਾਰ ਦਾ ਇਹ ਅਰਥ ਠੀਕ ਨਹੀਂ ਹੈ । ਸਮਾਜ ਵਿਗਿਆਨੀ ਸੱਭਿਆਚਾਰ ਦਾ ਅਰਥ ਕਾਫ਼ੀ ਵਿਆਪਕ ਸ਼ਬਦਾਂ ਵਿੱਚ ਲੈਂਦੇ ਹਨ । ਸਮਾਜ ਵਿਗਿਆਨੀਆਂ ਅਨੁਸਾਰ ਜਿਸ ਕਿਸੇ ਚੀਜ਼ ਦਾ ਨਿਰਮਾਣ ਵਿਅਕਤੀ ਨੇ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਕੀਤਾ ਹੈ ਉਹ ਸੱਭਿਆਚਾਰ ਹੈ । | ਸੱਭਿਆਚਾਰ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ ਭੌਤਿਕ ਅਤੇ ਅਭੌਤਿਕ । ਭੌਤਿਕ ਚੀਜ਼ਾਂ ਵਿੱਚ ਉਹ ਸਭ ਕੁਝ ਆ ਜਾਂਦਾ ਹੈ ਜਿਨ੍ਹਾਂ ਨੂੰ ਅਸੀਂ ਵੇਖ ਸਕਦੇ ਹਾਂ ਅਤੇ ਛੂਹ ਸਕਦੇ ਹਾਂ ਅਤੇ ਅਭੌਤਿਕ ਚੀਜ਼ਾਂ ਵਿੱਚ ਉਹ ਚੀਜ਼ਾਂ ਸ਼ਾਮਿਲ ਹਨ ਜਿਨ੍ਹਾਂ ਨੂੰ ਅਸੀਂ ਛੂਹ ਜਾਂ ਵੇਖ ਨਹੀਂ ਸਕਦੇ ਸਿਰਫ਼ ਮਹਿਸੂਸ ਕਰ ਸਕਦੇ ਹਾਂ । ਭੌਤਿਕ ਚੀਜ਼ਾਂ ਵਿੱਚ ਅਸੀਂ ਮੇਜ਼, ਕੁਰਸੀ, ਕਿਤਾਬ, ਸਕੂਟਰ, ਕਾਰ ਆਦਿ ਸਭ ਕੁਝ ਲੈ ਸਕਦੇ ਹਾਂ ਅਤੇ ਅਭੌਤਿਕ ਚੀਜ਼ਾਂ ਵਿੱਚ ਅਸੀਂ ਆਪਣੇ ਵਿਚਾਰ, ਸੰਸਕਾਰ, ਤੌਰ ਤਰੀਕੇ, ਭਾਵਨਾਵਾਂ, ਭਾਸ਼ਾ ਆਦਿ ਲੈ ਸਕਦੇ ਹਾਂ । ਸੰਖੇਪ ਵਿੱਚ ਸੱਭਿਆਚਾਰ ਦਾ ਅਰਥ ਰਹਿਣ ਦੇ ਢੰਗ, ਵਿਚਾਰ, ਭਾਵਨਾਵਾਂ, ਚੀਜ਼ਾਂ, ਮਸ਼ੀਨਾਂ, ਕੁਰਸੀਆਂ ਆਦਿ ਸਾਰੇ ਭੌਤਿਕ ਅਤੇ ਅਭੌਤਿਕ ਪਦਾਰਥਾਂ ਤੋਂ ਹੈ ਅਰਥਾਤ ਵਿਅਕਤੀ ਦੁਆਰਾ ਪ੍ਰਯੋਗ ਕੀਤੀ ਜਾਣ ਵਾਲੀ ਹਰ ਚੀਜ਼ ਤੋਂ ਹੈ ਚਾਹੇ ਉਸਨੇ ਉਸ ਚੀਜ਼ ਨੂੰ ਬਣਾਇਆ ਹੈ ਜਾਂ ਨਹੀਂ । ਸੱਭਿਆਚਾਰ ਇੱਕ ਅਜਿਹੀ ਚੀਜ਼ ਹੈ ਜਿਸ ਦੇ ਅੰਦਰ ਉਹ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਉੱਤੇ ਸਮਾਜ ਦੇ ਮੈਂਬਰ ਅਸੀਂ ਵਿਚਾਰ ਸਕਦੇ ਹਾਂ, ਕੰਮ ਕਰਦੇ ਹਾਂ ਅਤੇ ਆਪਣੇ ਕੋਲ ਰੱਖਦੇ ਹਾਂ ।

ਪਰਿਭਾਸ਼ਾਵਾਂ (Definitions)

  • ਮੈਕਾਈਵਰ ਅਤੇ ਪੇਜ਼ (Maclver and Page) ਦੇ ਅਨੁਸਾਰ, “ਸਾਡੇ ਰਹਿਣ-ਸਹਿਣ ਦੇ ਢੰਗਾਂ ਵਿਚ, ਸਾਡੇ ਦੈਨਿਕ ਵਿਵਹਾਰ ਅਤੇ ਸੰਬੰਧਾਂ ਵਿਚ, ਵਿਚਾਰ ਦੇ ਤਰੀਕਿਆਂ ਵਿਚ, ਸਾਡੀ ਕਲਾ, ਸਾਹਿਤ, ਧਰਮ ਅਤੇ ਮਨੋਰੰਜਨ ਦੇ ਆਨੰਦ ਵਿੱਚ ਸਾਡੀ ਪ੍ਰਕ੍ਰਿਤੀ ਦਾ ਜੋ ਪ੍ਰਗਟਾਵਾ ਹੁੰਦਾ ਹੈ ਉਸ ਨੂੰ ਸੱਭਿਆਚਾਰ ਕਹਿੰਦੇ ਹਨ ।”
  • ਬੀਅਰਸਟੇਡ (Bierstedt) ਦੇ ਅਨੁਸਾਰ, “ਸੱਭਿਆਚਾਰ ਉਨ੍ਹਾਂ ਵਸਤਾਂ ਦੀ ਜਟਿਲ ਸਮਗਰਤਾ ਹੈ ਜੋ ਸਮਾਜ ਦੇ ਮੈਂਬਰ ਦੇ ਰੂਪ ਵਿੱਚ ਅਸੀਂ ਸੋਚਦੇ, ਕਰਦੇ ਅਤੇ ਰੱਖਦੇ ਹਾਂ ।”
  • ਆਗਬਰਨ ਅਤੇ ਮਕਾਫ (Ogburn and Nimkoff) ਦੇ ਅਨੁਸਾਰ, “ਸੱਭਿਆਚਾਰ ਮਨੁੱਖੀ ਵਾਤਾਵਰਨ ਦਾ ਉਹ ਹਿੱਸਾ ਹੈ ਜਿਸ ਵਿੱਚ ਉਹ ਸਿਰਫ਼ ਪੈਦਾ ਹੋਇਆ ਹੈ । ਇਸ ਵਿੱਚ ਇਮਾਰਤਾਂ, ਸੰਦ, ਪਾਉਣ ਦੀਆਂ ਚੀਜ਼ਾਂ, ਵਿਗਿਆਨ, ਧਰਮ ਅਤੇ ਉਹ ਸਾਰੇ ਕੰਮ ਕਰਨ ਦੇ ਤਰੀਕੇ ਆਉਂਦੇ ਹਨ ਜਿਹੜੇ ਵਿਅਕਤੀ ਸਿੱਖਦਾ ਹੈ।” ।
  • ਮਜੂਮਦਾਰ (Majumdar) ਦੇ ਅਨੁਸਾਰ, “ਸੱਭਿਆਚਾਰ ਮਨੁੱਖ ਦੀਆਂ ਪ੍ਰਾਪਤੀਆਂ, ਭੌਤਿਕ ਅਤੇ ਗੈਰ ਭੌਤਿਕ ਦਾ ਸੰਪੁਰਨ ਮੇਲ ਹੁੰਦਾ ਹੈ ਜੋ ਸਮਾਜ ਵਿਗਿਆਨਿਕ ਰੂਪ ਤੋਂ ਭਾਵ ਪਰੰਪਰਾ ਅਤੇ ਢਾਂਚੇ ਦੁਆਰਾ ਖਿਤਜੀ ਅਤੇ ਲੰਬ ਰੂਪ ਵਿਚ ਸੰਚਾਰਿਤ ਹੋਣ ਦੇ ਯੋਗ ਹੁੰਦਾ ਹੈ ।”

ਉੱਪਰ ਦਿੱਤੀਆਂ ਪਰਿਭਾਸ਼ਾਵਾਂ ਤੋਂ ਇਹ ਸਪੱਸ਼ਟ ਹੈ ਕਿ ਸੱਭਿਆਚਾਰ ਵਿੱਚ ਉਹ ਸਭ ਸ਼ਾਮਲ ਹੈ ਜੋ ਵਿਅਕਤੀ ਸਮਾਜ ਵਿੱਚ ਰਹਿੰਦੇ ਹੋਏ ਸਿੱਖਦਾ ਹੈ; ਜਿਵੇਂ, ਕਲਾ, ਕਾਨੂੰਨ, ਭਾਵਨਾਵਾਂ, ਰੀਤੀ-ਰਿਵਾਜ, ਪਹਿਰਾਵਾ, ਖਾਣ-ਪੀਣ, ਸਾਹਿਤ, ਗਿਆਨ, ਵਿਸ਼ਵਾਸ ਆਦਿ ਇਹ ਸਾਰੀਆਂ ਚੀਜ਼ਾਂ ਸੱਭਿਆਚਾਰ ਦਾ ਹਿੱਸਾ ਹਨ ਅਤੇ ਸੱਭਿਆਚਾਰ ਦੇ ਇਹ ਸਾਰੇ ਹਿੱਸੇ ਵੱਖ-ਵੱਖ ਹੋ ਕੇ ਕੰਮ ਨਹੀਂ ਕਰਦੇ ਬਲਕਿ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਹਨ ਅਤੇ ਸੰਗਠਨ ਬਣਾਉਂਦੇ ਹਨ । ਇਸ ਸੰਗਠਨ ਨੂੰ ਹੀ ਸੱਭਿਆਚਾਰ ਕਹਿੰਦੇ ਹਨ । ਸੰਖੇਪ ਵਿੱਚ ਜੋ ਚੀਜ਼ਾਂ ਵਿਅਕਤੀ ਨੇ ਸਿੱਖੀਆਂ ਹਨ ਜਾਂ ਜੋ ਕੁਝ ਵਿਅਕਤੀ ਨੂੰ ਆਪਣੇ ਪੂਰਵਜਾਂ ਤੋਂ ਵਿਰਾਸਤ ਵਿਚ ਮਿਲਿਆ ਹੈ ਉਸ ਨੂੰ ਸੱਭਿਆਚਾਰ ਕਹਿੰਦੇ ਹਨ । ਵਿਰਾਸਤ ਵਿੱਚ ਸੰਦ, ਵਿਵਹਾਰ ਦੇ ਤਰੀਕੇ, ਵਿਗਿਆਨ ਦੇ ਤਰੀਕੇ, ਕੰਮ ਕਰਨ ਦੇ ਤਰੀਕੇ ਆਦਿ ਸਭ ਕੁਝ ਸ਼ਾਮਲ ਹੈ ।

ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ (Characteristics of Culture)

1. ਸੱਭਿਆਚਾਰ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦਾ ਹੈ (Culture moves from generation to generation) – ਸੱਭਿਆਚਾਰ ਨੂੰ ਇੱਕ ਪੀੜੀ ਤੋਂ ਦੂਜੀ ਪੀੜੀ ਨੂੰ ਦਿੱਤਾ ਜਾਂਦਾ ਹੈ ਕਿਉਂਕਿ ਬੱਚਾ ਆਪਣੇ ਮਾਤਾ-ਪਿਤਾ ਤੋਂ ਹੀ ਵਿਵਹਾਰ ਦੇ ਤਰੀਕੇ ਸਿੱਖਦਾ ਹੈ । ਮਨੁੱਖ ਆਪਣੇ ਪੂਰਵਜਾਂ ਦੀਆਂ ਪ੍ਰਾਪਤੀਆਂ ਤੋਂ ਹੀ ਬਹੁਤ ਕੁਝ ਸਿੱਖਦਾ ਹੈ । ਕੋਈ ਵੀ ਕਿਸੇ ਕੰਮ ਨੂੰ ਨਵੇਂ ਸਿਰੇ ਤੋਂ ਸ਼ੁਰੂ ਨਹੀਂ ਕਰਨਾ ਚਾਹੁੰਦਾ ਇਸ ਲਈ ਉਹ ਆਪਣੇ ਪੂਰਵਜਾਂ ਦੁਆਰਾ ਕੀਤੇ ਕੰਮ ਨੂੰ ਅੱਗੇ ਵਧਾਉਂਦਾ ਹੈ । ਇਹ ਪੀੜ੍ਹੀ-ਦਰ-ਪੀੜ੍ਹੀ ਦਾ ਸੰਚਾਰ ਸਦੀਆਂ ਤੋਂ ਚਲਦਾ ਆ ਰਿਹਾ ਹੈ ਅਤੇ ਇਸੇ ਕਾਰਨ ਹੀ ਹਰ ਵਿਅਕਤੀ ਨੂੰ ਅਲੱਗ ਵਿਅਕਤਿੱਤਵ ਪ੍ਰਾਪਤ ਹੁੰਦਾ ਹੈ । ਕੋਈ ਵੀ ਵਿਅਕਤੀ ਪੈਦਾ ਹੁੰਦੇ ਸਮੇਂ ਕੁਝ ਲੈ ਕੇ ਨਹੀਂ ਆਉਂਦਾ ਉਸ ਨੂੰ ਹੌਲੀ-ਹੌਲੀ ਸਮਾਜ ਵਿੱਚ ਰਹਿ ਕੇ ਆਪਣੇ ਮਾਤਾਪਿਤਾ, ਦਾਦੇ, ਨਾਨੇ ਤੋਂ ਬਹੁਤ ਕੁਝ ਸਿੱਖਣਾ ਪੈਂਦਾ ਹੈ । ਇਸ ਤਰ੍ਹਾਂ ਸੱਭਿਆਚਾਰ ਪੀੜ੍ਹੀ ਦਰ ਪੀੜੀ ਸੰਚਾਰਿਤ ਹੁੰਦਾ ਹੈ ।

2. ਸੱਭਿਆਚਾਰ ਸਮਾਜਿਕ ਹੈ (Culture is Social) – ਸੱਭਿਆਚਾਰ ਕਦੇ ਵੀ ਕਿਸੇ ਵਿਅਕਤੀਗਤ ਮਨੁੱਖ ਦੀ ਮਲਕੀਅਤ ਨਹੀਂ ਹੋ ਸਕਦਾ । ਇਹ ਤਾਂ ਸਮਾਜਿਕ ਹੁੰਦਾ ਹੈ ਕਿਉਂਕਿ ਨਾ ਤਾਂ ਕੋਈ ਇੱਕ ਵਿਅਕਤੀ ਸੱਭਿਆਚਾਰ ਨੂੰ ਬਣਾਉਂਦਾ ਹੈ ਅਤੇ ਨਾ ਹੀ ਇਹ ਉਸ ਦੀ ਜਾਇਦਾਦ ਹੁੰਦਾ ਹੈ । ਜਦੋਂ ਕੋਈ ਵਿਅਕਤੀ ਕਿਸੇ ਚੀਜ਼ ਦੀ ਕਾਢ ਕੱਢਦਾ ਹੈ ਤਾਂ ਉਹ ਚੀਜ਼ ਉਸ ਵਿਅਕਤੀ ਦੀ ਨਾ ਹੋ ਕੇ ਸਮਾਜ ਦੀ ਹੋ ਜਾਂਦੀ ਹੈ ਕਿਉਂਕਿ ਉਸ ਚੀਜ਼ ਨੂੰ ਇਕੱਲਾ ਉਹ ਨਹੀਂ ਬਲਕਿ ਸਾਰਾ ਸਮਾਜ ਵਰਤੇਗਾ । ਇਸੇ ਤਰ੍ਹਾਂ ਹੀ ਸਾਡੇ ਸੱਭਿਆਚਾਰ ਦੀਆਂ ਅਲੱਗ-ਅਲੱਗ ਚੀਜ਼ਾਂ ਸਮਾਜ ਦੁਆਰਾ ਵਰਤੀਆਂ ਜਾਂਦੀਆਂ ਹਨ । ਕੋਈ ਵੀ ਚੀਜ਼ ਸੱਭਿਆਚਾਰ ਦਾ ਹਿੱਸਾ ਤਾਂ ਹੀ ਕਹਿਲਾਉਂਦੀ ਹੈ ਜਦੋਂ ਉਸ ਚੀਜ਼ ਨੂੰ ਸਮਾਜ ਦੀ ਬਹੁਗਿਣਤੀ ਸਵੀਕਾਰ ਕਰ ਲੈਂਦੀ ਹੈ । ਇਸ ਤਰ੍ਹਾਂ ਉਸ ਚੀਜ਼ ਦੀ ਸਰਵ ਵਿਆਪਕਤਾ ਸੱਭਿਆਚਾਰ ਦਾ ਜ਼ਰੂਰੀ ਤੱਤ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੱਭਿਆਚਾਰ ਵਿਅਕਤੀਗਤ ਨਹੀਂ ਬਲਕਿ ਸਮਾਜਿਕ ਹੈ ।

3. ਸੱਭਿਆਚਾਰ ਸਿੱਖਿਆ ਜਾਂਦਾ ਹੈ (Culture is learned) – ਸੱਭਿਆਚਾਰ ਮਨੁੱਖਾਂ ਦੁਆਰਾ ਸਿੱਖਿਆ ਜਾਂਦਾ ਹੈ । ਇਹ ਕੋਈ ਜੀਵ ਵਿਗਿਆਨਕ ਗੁਣ ਨਹੀਂ ਹੈ ਜਿਹੜਾ ਵਿਅਕਤੀ ਨੂੰ ਜਨਮ ਤੋਂ ਹੀ ਆਪਣੇ ਮਾਤਾ-ਪਿਤਾ ਤੋਂ ਮਿਲਦਾ ਹੈ । ਸੱਭਿਆਚਾਰ ਤਾਂ ਵਿਅਕਤੀ ਹੌਲੀ-ਹੌਲੀ ਸਮਾਜੀਕਰਨ ਦੁਆਰਾ ਸਿੱਖਦਾ ਹੈ । ਕੋਈ ਵੀ ਪੈਦਾ ਹੋਣ ਦੇ ਨਾਲ ਵਿਚਾਰ ਭਾਵਨਾਵਾਂ ਨਾਲ ਲੈ ਕੇ ਨਹੀਂ ਆਉਂਦਾ ਬਲਕਿ ਉਹ ਤਾਂ ਉਹ ਸਮਾਜ ਦੇ ਹੋਰ ਲੋਕਾਂ ਨਾਲ ਅੰਤਰਕ੍ਰਿਆ ਕਰਦੇ ਹੋਏ ਸਿੱਖਦਾ ਹੈ । ਅਸੀਂ ਕਿਸੇ ਵੀ ਪ੍ਰਕਾਰ ਦਾ ਕੰਮ ਲੈ ਸਕਦੇ ਹਾਂ, ਹਰ ਕੰਮ ਨੂੰ ਸਮਾਜ ਵਿੱਚ ਰਹਿੰਦੇ ਹੋਏ ਸਿੱਖਿਆ ਜਾਂਦਾ ਹੈ । ਇਸ ਤੋਂ ਸਪੱਸ਼ਟ ਹੈ ਕਿ ਸੱਭਿਆਚਾਰ ਸਿੱਖਿਆ ਹੋਇਆ ਵਿਵਹਾਰ ਹੈ ।

4. ਸੱਭਿਆਚਾਰ ਜ਼ਰੂਰਤਾਂ ਪੂਰੀਆਂ ਕਰਦਾ ਹੈ (Culture fulfils needs) – ਜੇਕਰ ਕਿਸੇ ਚੀਜ਼ ਦੀ ਕਾਢ ਹੁੰਦੀ ਹੈ ਤਾਂ ਉਸ ਦੀ ਕਾਢ ਇਸ ਲਈ ਕੀਤੀ ਜਾਂਦੀ ਹੈ ਕਿਉਂਕਿ ਵਿਅਕਤੀ ਨੂੰ ਉਸਦੀ ਲੋੜ ਹੈ । ਇਸੇ ਤਰ੍ਹਾਂ ਸੱਭਿਆਚਾਰ ਦੇ ਹਰ ਪੱਖ ਨੂੰ ਕਿਸੇ ਨਾ ਕਿਸੇ ਸਮੇਂ ਮਨੁੱਖਾਂ ਦੇ ਸਾਹਮਣੇ ਕਿਸੇ ਨਾ ਕਿਸੇ ਵੱਲੋਂ ਲਿਆਂਦਾ ਗਿਆ ਹੋਵੇ ਤਾਂਕਿ ਹੋਰ ਮਨੁੱਖਾਂ ਦੀ ਜ਼ਰੂਰਤ ਪੂਰੀ ਕੀਤੀ ਜਾ ਸਕੇ । ਵਿਅਕਤੀ ਕਣਕ ਉਗਾਉਣਾ ਕਿਉਂ ਸਿੱਖਿਆ ? ਕਿਉਂਕਿ ਮਨੁੱਖ ਨੂੰ ਆਪਣੀ ਭੁੱਖ ਦੂਰ ਕਰਨ ਲਈ ਕਣਕ ਦੀ ਲੋੜ ਸੀ । ਇਸ ਤਰ੍ਹਾਂ ਵਿਅਕਤੀ ਭੋਜਨ ਪੈਦਾ ਕਰਨਾ ਸਿੱਖ ਗਿਆ ਅਤੇ ਇਹ ਸਿੱਖਿਆ ਹੋਇਆ ਵਿਵਹਾਰ ਸੱਭਿਆਚਾਰ ਦਾ ਹਿੱਸਾ ਬਣ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦਾ ਗਿਆ । ਲੋੜਾਂ ਸਿਰਫ਼ ਜੈਵਿਕ ਨਹੀਂ ਬਲਕਿ ਸਮਾਜਿਕ ਸੰਸਕ੍ਰਿਤਕ ਵੀ ਹੋ ਸਕਦੀਆਂ ਹਨ । ਭੁੱਖ ਦੇ ਨਾਲ-ਨਾਲ ਮਨੁੱਖ ਨੂੰ ਪਿਆਰ ਅਤੇ ਹਮਦਰਦੀ ਦੀ ਲੋੜ ਹੈ ਜੋ ਵਿਅਕਤੀ ਸਮਾਜ ਵਿੱਚ ਰਹਿੰਦੇ ਹੋਏ ਵੀ ਸਿੱਖਦਾ ਹੈ । ਇਸੇ ਤਰ੍ਹਾਂ ਸੱਭਿਆਚਾਰ ਦੇ ਵੱਖ-ਵੱਖ ਹਿੱਸੇ ਸਮਾਜ ਦੀਆਂ ਵੱਖ-ਵੱਖ ਜ਼ਰੂਰਤਾਂ ਪੂਰੀਆਂ ਕਰਦੇ ਹਨ । ਸੱਭਿਆਚਾਰ ਦਾ ਜੋ ਹਿੱਸਾ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ ਉਹ ਹੌਲੀ-ਹੌਲੀ ਅਲੋਪ ਜਾਂ ਖ਼ਤਮ ਹੋ ਜਾਂਦਾ ਹੈ ।

5. ਸੱਭਿਆਚਾਰ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ (Changes often come in culture) – ਸੱਭਿਆਚਾਰ ਕਦੇ ਵੀ ਇੱਕੋ ਥਾਂ ਉੱਤੇ ਖੜ੍ਹਾ ਨਹੀਂ ਰਹਿੰਦਾ ਬਲਕਿ ਉਸ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ ਕਿਉਂਕਿ ਹਰ ਚੀਜ਼ ਵਿੱਚ ਠਹਿਰਾਓ ਨਹੀਂ ਰਹਿੰਦਾ ।ਇਹ ਹਰ ਚੀਜ਼ ਦੀ ਪ੍ਰਕ੍ਰਿਤੀ ਹੁੰਦੀ ਹੈ ਕਿ ਉਸ ਵਿੱਚ ਪਰਿਵਰਤਨ ਆਵੇ ਅਤੇ ਜਦੋਂ ਹਰ ਚੀਜ਼ ਵਿੱਚ ਪਰਿਵਰਤਨ ਆਉਣਾ ਹੀ ਹੈ ਤਾਂ ਨਿਸ਼ਚੇ ਹੀ ਉਹ ਚੀਜ਼ ਪਰਿਵਰਤਨਸ਼ੀਲ ਹੈ । ਸੱਭਿਆਚਾਰ ਸਮਾਜ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ ਅਤੇ ਸਮਾਜ ਦੀਆਂ ਜ਼ਰੂਰਤਾਂ ਵਿੱਚ ਬਦਲਾਓ ਆਉਂਦੇ ਰਹਿੰਦੇ ਹਨ ਕਿਉਂਕਿ ਹਾਲਾਤ ਹਮੇਸ਼ਾਂ ਇੱਕੋ ਜਿਹੇ ਨਹੀ ਰਹਿੰਦੇ । ਹਾਲਾਤ ਦੇ ਬਦਲਣ ਨਾਲ ਜ਼ਰੂਰਤਾਂ ਵੀ ਬਦਲ ਜਾਂਦੀਆਂ ਹਨ ਅਤੇ ਜ਼ਰੂਰਤਾਂ ਦੇ ਬਦਲਣ ਦੇ ਨਾਲ ਉਨ੍ਹਾਂ ਜ਼ਰੂਰਤਾਂ ਦੀ ਪੂਰਤੀ ਦੇ ਸਾਧਨਾਂ ਵਿੱਚ ਪਰਿਵਰਤਨ ਆਉਣਾ ਹੀ ਲਾਜ਼ਮੀ ਹੈ । ਉਦਾਹਰਨ ਦੇ ਤੌਰ ਉੱਤੇ ਪਹਿਲਾਂ ਘੱਟ ਜਨਸੰਖਿਆ ਲਈ ਹਲ ਨਾਲ ਖੇਤੀ ਕੀਤੀ ਜਾਂਦੀ ਸੀ ਪਰ ਜਨਸੰਖਿਆ ਦੇ ਵਧਣ ਨਾਲ ਜ਼ਰੂਰਤਾਂ ਵੱਧ ਗਈਆਂ ਅਤੇ ਨਵੀਆਂ ਕਾਢਾਂ ਕਾਰਨ ਹੁਣ ਟਰੈਕਟਰਾਂ, ਕੰਬਾਈਨਾਂ ਆਦਿ ਨਾਲ ਖੇਤੀ ਕਰਕੇ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਂਦਾ ਹੈ । ਇਸ ਤਰ੍ਹਾਂ ਹਾਲਾਤਾਂ ਦੇ ਬਦਲਣ ਨਾਲ ਸੱਭਿਆਚਾਰ ਵਿੱਚ ਪਰਿਵਰਤਨ ਆਉਣਾ ਲਾਜ਼ਮੀ ਹੈ ।

6. ਇੱਕੋ ਸੱਭਿਆਚਾਰ ਵਿੱਚ ਕਈ ਸੱਭਿਆਚਾਰ ਹੁੰਦੇ ਹਨ (One Culture Consists of many Cultures) – ਹਰ ਸੱਭਿਆਚਾਰ ਦੇ ਵਿੱਚ ਅਸੀਂ ਕੁਝ ਸਾਂਝੇ ਪਰਿਮਾਪ, ਪਰੰਪਰਾਵਾਂ, ਭਾਵਨਾਵਾਂ, ਰੀਤੀ-ਰਿਵਾਜ, ਵਿਵਹਾਰ ਆਦਿ ਵੇਖ ਸਕਦੇ ਹਾਂ। ਪਰ ਉਸ ਦੇ ਨਾਲ-ਨਾਲ ਹੀ ਅਸੀਂ ਕਈ ਅਲੱਗ ਤਰ੍ਹਾਂ ਦੇ ਤੌਰ-ਤਰੀਕੇ, ਖਾਣ-ਪੀਣ, ਰਹਿਣ-ਸਹਿਣ ਦੇ ਤਰੀਕੇ, ਵਿਵਹਾਰ ਕਰਨ ਦੇ ਤਰੀਕੇ ਵੇਖ ਸਕਦੇ ਹਾਂ ਜਿਸ ਤੋਂ ਪਤਾ ਲਗਦਾ ਹੈ ਕਿ ਇਸ ਸੱਭਿਆਚਾਰ ਦੇ ਵਿੱਚ ਹੀ ਕਈ ਸੱਭਿਆਚਾਰ ਮੌਜੂਦ ਹਨ । ਉਦਾਹਰਨ ਦੇ ਤੌਰ ਉੱਤੇ ਭਾਰਤੀ ਸੱਭਿਆਚਾਰ ਵਿੱਚ ਹੀ ਕਈ ਤਰ੍ਹਾਂ ਦੇ ਸੱਭਿਆਚਾਰ ਮਿਲ ਜਾਣਗੇ ਕਿਉਂਕਿ ਇੱਥੇ ਕਈ ਤਰ੍ਹਾਂ ਦੇ ਲੋਕ ਰਹਿੰਦੇ ਹਨ ਅਤੇ ਹਰ ਕਿਸੇ ਦੇ ਆਪਣੇ-ਆਪਣੇ ਰਹਿਣ-ਸਹਿਣ, ਖਾਣ-ਪੀਣ, ਵਿਵਹਾਰ ਕਰਨ ਦੇ ਤਰੀਕੇ ਹਨ ਜਿਸ ਤੋਂ ਪਤਾ ਚੱਲਦਾ ਹੈ ਕਿ ਇਕ ਸੱਭਿਆਚਾਰ ਵਿੱਚ ਕਈ ਤਰ੍ਹਾਂ ਦੇ ਸੱਭਿਆਚਾਰ ਹੁੰਦੇ ਹਨ ।

ਪ੍ਰਸ਼ਨ 3.
ਸੱਭਿਆਚਾਰ ਦੀਆਂ ਦੋ ਕਿਸਮਾਂ ਦਾ ਵਿਸਤਾਰ ਵਿੱਚ ਵਰਣਨ ਕਰੋ ।
ਉੱਤਰ-
ਸੱਭਿਆਚਾਰ ਦੇ ਦੋ ਪ੍ਰਕਾਰ ਹਨ ਅਤੇ ਉਹ ਹਨ ਭੌਤਿਕ ਸੱਭਿਆਚਾਰ ਅਤੇ ਅਭੌਤਿਕ ਸੱਭਿਆਚਾਰ । ਇਹਨਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਭੌਤਿਕ ਸੱਭਿਆਚਾਰ (Material Culture) – ਭੌਤਿਕ ਸੱਭਿਆਚਾਰ ਅਪਾਕ੍ਰਿਤਕ ਸੱਭਿਆਚਾਰ ਹੁੰਦੀ ਹੈ । ਇਸ ਦੀ ਮੁੱਖ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਵਿਅਕਤੀ ਦੁਆਰਾ ਬਣਾਈਆਂ ਗਈਆਂ ਸਾਰੀਆਂ ਵਸਤੂਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਂਦਾ ਹੈ । ਭੌਤਿਕ ਸੱਭਿਆਚਾਰ ਇਸੇ ਕਰਕੇ ਮੁਰਤ (Concrete) ਵਸਤਾਂ ਨਾਲ ਸੰਬੰਧ ਰੱਖਦੀ ਹੈ । ਇਸ ਸੱਭਿਆਚਾਰ ਵਿੱਚ ਪਾਈਆਂ ਗਈਆਂ ਸਾਰੀਆਂ ਵਸਤਾਂ ਨੂੰ ਅਸੀਂ ਵੇਖ ਸਕਦੇ ਹਾਂ ਅਤੇ ਛੂਹ ਸਕਦੇ ਹਾਂ । ਉਦਾਹਰਣ ਦੇ ਤੌਰ ਉੱਤੇ ਮਸ਼ੀਨਾਂ, ਔਜ਼ਾਰ, ਆਵਾਜਾਈ ਦੇ ਸਾਧਨ, ਬਰਤਨ, ਕਿਤਾਬ, ਪੈਨ, ਟੇਬਲ ਆਦਿ । ਭੌਤਿਕ ਸੱਭਿਆਚਾਰ ਮਨੁੱਖੀ ਕਾਢਾਂ ਅਤੇ ਖੋਜਾਂ ਨਾਲ ਸੰਬੰਧਿਤ ਹੁੰਦੀ ਹੈ ।

ਭੌਤਿਕ ਸੱਭਿਆਚਾਰ ਵਿੱਚ ਆਇਆ ਨਵਾਂ ਤਕਨੀਕੀ ਗਿਆਨ ਵੀ ਸ਼ਾਮਿਲ ਹੈ । ਭੌਤਿਕ ਸੱਭਿਆਚਾਰ ਵਿੱਚ ਉਹ ਸਭ ਕੁਝ ਸ਼ਾਮਿਲ ਹੈ ਜੋ ਕੁਝ ਅੱਜ ਤਕ ਬਣਿਆ ਹੈ, ਸੁਧਰਿਆ ਹੈ ਜਾਂ ਹਸਤਾਂਤਰਿਤ ਕੀਤਾ ਹੈ । ਸੱਭਿਆਚਾਰ ਦੇ ਇਹ ਭੌਤਿਕ ਪੱਖ ਆਪਣੇ ਮੈਂਬਰਾਂ ਨੂੰ ਆਪਣੇ ਵਿਵਹਾਰ ਨੂੰ ਪਰਿਭਾਸ਼ਿਤ ਕਰਨ ਵਿੱਚ ਮੱਦਦ ਕਰਦੇ ਹਨ । ਉਦਾਹਰਨ ਦੇ ਲਈ ਚਾਹੇ ਵੱਖਵੱਖ ਖੇਤਰਾਂ ਵਿੱਚ ਖੇਤੀ ਕਰਨ ਵਾਲੇ ਲੋਕਾਂ ਦਾ ਕੰਮ ਚਾਹੇ ਇੱਕੋ ਜਿਹਾ ਹੁੰਦਾ ਹੈ ਪਰ ਉਹ ਵੱਖ-ਵੱਖ ਪ੍ਰਕਾਰ ਦੇ ਸੰਦ ਪ੍ਰਯੋਗ ਕਰਦੇ ਹਨ । ਇਹ ਸਭ ਕੁਝ ਭੌਤਿਕ ਸੱਭਿਆਚਾਰ ਦਾ ਹਿੱਸਾ ਹੁੰਦੇ ਹਨ ।

2. ਅਭੌਤਿਕ ਸੱਭਿਆਚਾਰ (Non-material Culture) – ਅਭੌਤਿਕ ਸੱਭਿਆਚਾਰ ਦੀ ਮੁੱਖ ਵਿਸ਼ੇਸ਼ਤਾ ਇਹ ਹੁੰਦੀ ਹੈ। ਕਿ ਇਹ ਅਮੂਰਤ (abstract) ਹੁੰਦੀ ਹੈ । ਅਮੂਰਤ ਦਾ ਅਰਥ ਉਹਨਾਂ ਵਸਤਾਂ ਤੋਂ ਹੈ ਜਿਨ੍ਹਾਂ ਨੂੰ ਨਾ ਤਾਂ ਅਸੀਂ ਪਕੜ ਜਾਂ ਛੂਹ ਸਕਦੇ ਹਾਂ ਅਤੇ ਨਾ ਹੀ ਵੇਖ ਸਕਦੇ ਹਾਂ । ਇਹਨਾਂ ਨੂੰ ਅਸੀਂ ਸਿਰਫ਼ ਮਹਿਸੂਸ ਕਰ ਸਕਦੇ ਹਾਂ । ਉਦਾਹਰਨ ਦੇ ਤੌਰ ਉੱਤੇ ਧਰਮ, ਪਰੰਪਰਾਵਾਂ, ਸੰਸਕਾਰ, ਰੀਤੀ-ਰਿਵਾਜ਼, ਕਲਾ, ਸਾਹਿਤ, ਪਰਿਮਾਪ, ਆਦਰਸ਼, ਕੀਮਤਾਂ ਆਦਿ ਨੂੰ ਅਭੌਤਿਕ ਸੱਭਿਆਚਾਰ ਵਿੱਚ ਸ਼ਾਮਲ ਕੀਤਾ ਜਾਂਦਾ ਹੈ । ਇਹਨਾਂ ਸਭ ਦੇ ਕਾਰਨ ਹੀ ਸਮਾਜ ਦੀ ਨਿਰੰਤਰਤਾ ਬਣੀ ਰਹਿੰਦੀ ਹੈ । ਪਰਿਮਾਪ ਅਤੇ ਕੀਤਾ ਵਿਵਹਾਰ ਦੇ ਤਰੀਕਿਆਂ ਦੇ ਆਦਰਸ਼ ਹਨ ਜਿਹੜੇ ਸਮਾਜ ਵਿੱਚ ਸਥਿਰਤਾ ਲਿਆਉਣ ਵਿੱਚ ਮਦਦ ਕਰਦੇ ਹਨ ।

PSEB 11th Class Sociology Solutions Chapter 5 ਸਭਿਆਚਾਰ

ਪ੍ਰਸ਼ਨ 4.
ਸੱਭਿਆਚਾਰਕ ਪਛੜੇਵੇਂ ਦਾ ਵਿਸਤਾਰ ਵਿੱਚ ਵਰਣਨ ਕਰੋ ।
ਉੱਤਰ-
ਸਭ ਤੋਂ ਪਹਿਲਾਂ ਸੱਭਿਆਚਾਰਕ ਪਛੜੇਵੇਂ ਦੇ ਸੰਕਲਪ ਨੂੰ ਆਗਬਰਨ (Ogburna) ਨੇ ਪ੍ਰਯੋਗ ਕੀਤਾ ਤਾਂ ਕਿ ਸਮਾਜ ਵਿੱਚ ਪੈਦਾ ਹੋਈਆਂ ਸਮੱਸਿਆਵਾਂ ਅਤੇ ਤਣਾਉ ਦੀਆਂ ਸਥਿਤੀਆਂ ਨੂੰ ਸਮਝਿਆ ਜਾ ਸਕੇ | ਆਗਬਰਨ ਪਹਿਲਾ ਸਮਾਜ ਵਿਗਿਆਨੀ ਸੀ ਜਿਸਨੇ ਸੱਭਿਆਚਾਰਕ ਪਛੜੇਵਾਂ ਦੇ ਸੰਕਲਪ ਦੇ ਵਿਸਤ੍ਰਿਤ ਅਰਥ ਦਿੱਤੇ ।

ਭਾਵੇਂ ਕਈ ਸਮਾਜਸ਼ਾਸਤਰੀਆਂ, ਜਿਵੇਂ ਸਪੈਂਸਰ, ਸਮਨਰ, ਮੂਲਰ ਆਦਿ ਨੇ ਆਪਣੀਆਂ ਰਚਨਾਵਾਂ ਵਿੱਚ ਸੱਭਿਆਚਾਰਕ ਪਛੜੇਵੇਂ ਸ਼ਬਦ ਨੂੰ ਵਰਤਿਆ, ਪਰੰਤੁ ਔਗਬਰਨ ਨੇ ਸਭ ਤੋਂ ਪਹਿਲਾਂ ਸੱਭਿਆਚਾਰਕ ਪਛੜੇਵੇਂ ਸ਼ਬਦ ਦਾ ਪ੍ਰਯੋਗ ਆਪਣੀ ਕਿਤਾਬ ‘ਸੋਸ਼ਲ ਚੇਂਜ’ (Social Change) ਵਿੱਚ 1921 ਵਿੱਚ ਕੀਤਾ, ਜਿਸ ਦੇ ਦੁਆਰਾ ਸਮਾਜਿਕ ਅਸੰਗਠਨ, ਸਮੱਸਿਆਵਾਂ, ਤਨਾਅ ਆਦਿ ਨੂੰ ਸਮਝਿਆ ਗਿਆ | ਆਗਬਰਨ ਪਹਿਲਾ ਸਮਾਜਸ਼ਾਸਤਰੀ ਸੀ ਜਿਸ ਨੇ ਸੱਭਿਆਚਾਰਕ ਪਛੜੇਵੇਂ ਸ਼ਬਦ ਨੂੰ ਇੱਕ ਸਿਧਾਂਤ ਪੱਖੋਂ ਪੇਸ਼ ਕਰਕੇ ਸਾਡੇ ਸਾਹਮਣੇ ਲਿਆਂਦਾ | ਸਮਾਜਸ਼ਾਸਤਰੀ ਵਿਸ਼ੇ ਵਿੱਚ ਇਸ ਸਿਧਾਂਤ ਨੂੰ ਵਧੇਰੇ ਸਵੀਕਾਰ ਕੀਤਾ ਗਿਆ ਹੈ ।

ਸੱਭਿਆਚਾਰਕ ਪਛੜੇਵੇਂ ਦਾ ਅਰਥ (Meaning of cultural lag) – ਆਧੁਨਿਕ ਸੱਭਿਆਚਾਰ ਦੇ ਭਿੰਨ-ਭਿੰਨ ਭਾਗਾਂ ਵਿੱਚ ਪਰਿਵਰਤਨ ਸਮਾਨ-ਗਤੀ ਨਾਲ ਨਹੀਂ ਹੁੰਦਾ । ਇੱਕ ਭਾਗ ਵਿੱਚ ਪਰਿਵਰਤਨ ਦੁਸਰੇ ਭਾਗ ਨਾਲੋਂ ਵਧੇਰੇ ਤੇਜ਼ ਗਤੀ ਨਾਲ ਹੁੰਦਾ ਹੈ ਪਰੰਤੂ ਸੱਭਿਆਚਾਰ ਇੱਕ ਵਿਵਸਥਾ ਹੈ । ਇਹ ਵਿਭਿੰਨ ਅੰਗਾਂ ਤੋਂ ਮਿਲ ਕੇ ਬਣਦੀ ਹੈ । ਇਸ ਦੇ ਵਿਭਿੰਨ ਅੰਗਾਂ ਵਿੱਚ ਪਰਸਪਰ ਸੰਬੰਧ ਅਤੇ ਅੰਤਰ-ਨਿਰਭਰਤਾ ਹੁੰਦੀ ਹੈ । ਸੱਭਿਆਚਾਰ ਦੀ ਇਹ ਵਿਵਸਥਾ ਤਦ ਹੀ ਬਣੀ ਰਹਿ ਸਕਦੀ ਹੈ, ਜੇਕਰ ਇਸ ਦੇ ਇੱਕ ਭਾਗ ਵਿੱਚ ਤੇਜ਼ ਰਫ਼ਤਾਰ ਨਾਲ ਪਰਿਵਰਤਨ ਹੁੰਦਾ ਹੋਵੇ ਤੇ ਦੂਸਰੇ ਭਾਗ ਵਿੱਚ ਵੀ ਬਰਾਬਰ ਗਤੀ ਨਾਲ ਪਰਿਵਰਤਨ ਹੋਵੇ । ਅਸਲ ਦੇ ਵਿੱਚ ਹੁੰਦਾ ਇਹ ਹੈ ਕਿ ਕਿ ਜਦੋਂ ਸੱਭਿਆਚਾਰ ਦਾ ਇੱਕ ਹਿੱਸਾ ਕਿਸੀ ਕਾਢ ਜਾਂ ਖੋਜ ਦੇ ਅਸਰ ਨਾਲ ਬਦਲਦਾ ਹੈ ਤਾਂ ਉਸ ਨਾਲ ਸੰਬੰਧਿਤ ਜਾਂ ਉਸ ਉੱਤੇ ਨਿਰਭਰ ਭਾਗ ਵਿੱਚ ਪਰਿਵਰਤਨ ਹੁੰਦਾ ਹੈ । ਪਰੰਤੂ ਦੂਸਰੇ ਭਾਗਾਂ ਵਿੱਚ ਪਰਿਵਰਤਨ ਹੋਣ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ । ਦੂਸਰੇ ਭਾਗਾਂ ਵਿੱਚ ਪਰਿਵਰਤਨ ਹੋਣ ਨੂੰ ਕਿੰਨਾ ਸਮਾਂ ਲੱਗੇਗਾ, ਇਹ ਦੂਸਰੇ ਭਾਗ ਦੀ ਪ੍ਰਕਿਰਤੀ ਉੱਪਰ ਨਿਰਭਰ ਹੁੰਦਾ ਹੈ । ਇਹ ਪਛੜੇਵਾਂ ਕਈ ਸਾਲਾਂ ਤੱਕ ਚਲਦਾ ਰਹਿੰਦਾ ਹੈ, ਜਿਸ ਕਰਕੇ ਸੱਭਿਆਚਾਰ ਵਿੱਚ ਅਵਿਵਸਥਾ ਪੈਦਾ ਹੋ ਜਾਂਦੀ ਹੈ । ਸੱਭਿਆਚਾਰ ਦੇ ਦੋ ਪਰਸਪਰ ਸੰਬੰਧਿਤ ਜਾਂ ਅੰਤਰ-ਨਿਰਭਰ ਹਿੱਸਿਆਂ ਦੇ ਪਰਿਵਰਤਨਾਂ ਵਿੱਚ ਇਹ ਪਛੜੇਵਾਂ ਸੱਭਿਆਚਾਰਕ ਪਛੜੇਵਾਂ ਹੁੰਦਾ ਹੈ ।

ਪਛੜੇਵੇਂ ਸ਼ਬਦ ਅੰਗਰੇਜ਼ੀ ਦੇ ਸ਼ਬਦ Lag ਦਾ ਪੰਜਾਬੀ ਰੁਪਾਂਤਰ ਹੈ । ਪਛੜੇਵੇਂ ਦਾ ਅਰਥ ਹੈ ਪਿੱਛੇ ਰਹਿ ਜਾਣਾ । ਇਸ ਪਛੜੇਵਾਂ ਦੇ ਅਰਥ ਨੂੰ ਆਰਾਬਰਨ ਨੇ ਉਦਾਹਰਨ ਦੇ ਕੇ ਸਮਝਾਇਆ ਹੈ । ਉਸ ਦੇ ਅਨੁਸਾਰ ਕੋਈ ਵੀ ਚੀਜ਼ ਕਈ ਹਿੱਸਿਆਂ ਤੋਂ ਮਿਲ ਕੇ ਬਣਦੀ ਹੈ । ਜੇਕਰ ਉਸ ਚੀਜ਼ ਦੇ ਕਿਸੇ ਹਿੱਸੇ ਵਿੱਚ ਪਰਿਵਰਤਨ ਆਵੇਗਾ ਤਾਂ ਉਹ ਪਰਿਵਰਤਨ ਉਸ ਚੀਜ਼ ਦੇ ਦੂਜੇ ਹਿੱਸਿਆਂ ਨੂੰ ਵੀ ਪ੍ਰਭਾਵਿਤ ਕਰੇਗਾ । ਇਹ ਭਾਗ ਜਿਨ੍ਹਾਂ ਉੱਤੇ ਉਸ ਪਰਿਵਰਤਨ ਦਾ ਪ੍ਰਭਾਵ ਪੈਂਦਾ ਹੈ ਹੌਲੀ-ਹੌਲੀ ਸਮੇਂ ਦੇ ਨਾਲ ਆਪ ਵੀ ਪਰਿਵਰਤਿਤ ਹੋ ਜਾਂਦੇ ਹਨ । ਇਹ ਦੋ ਪਰਿਵਰਤਨ ਹੌਲੀ-ਹੌਲੀ ਆਉਂਦੇ ਹਨ ਇਸ ਨੂੰ ਕੁਝ ਸਮਾਂ ਲੱਗ ਜਾਂਦਾ ਹੈ । ਇਸ ਸਮੇਂ ਦੇ ਫ਼ਰਕ ਨੂੰ ਪਛੜ ਜਾਣਾ ਜਾਂ ਪਿੱਛੇ ਰਹਿ ਜਾਣਾ ਜਾਂ ਪਛੜੇਵਾਂ ਕਹਿੰਦੇ ਹਨ ।

ਆਗਬਰਨ ਨੇ ਆਪਣੇ ਸੱਭਿਆਚਾਰਕ ਪਛੜੇਵੇਂ ਦੇ ਸਿਧਾਂਤ ਦੀ ਵਿਆਖਿਆ ਵੀ ਇਸੇ ਤਰੀਕੇ ਨਾਲ ਕੀਤੀ ਹੈ । ਉਨ੍ਹਾਂ ਦੇ ਅਨੁਸਾਰ ਸੱਭਿਆਚਾਰ ਦੇ ਦੋ ਪੱਖ ਹੁੰਦੇ ਹਨ ਜਿਹੜੇ ਆਪਸ ਵਿੱਚ ਸੰਬੰਧਿਤ ਹੁੰਦੇ ਹਨ । ਇੱਕ ਪੱਖ ਵਿੱਚ ਜੇਕਰ ਕੋਈ ਬਦਲਾਓ ਆਉਂਦਾ ਹੈ ਤਾਂ ਉਹ ਦੂਜੇ ਪੱਖ ਨੂੰ ਜ਼ਰੂਰ ਪ੍ਰਭਾਵਿਤ ਕਰਦਾ ਹੈ । ਇਹ ਦੂਜੇ ਪੱਖ ਹੌਲੀ-ਹੌਲੀ ਆਪਣੇ ਆਪ ਨੂੰ ਇਨ੍ਹਾਂ ਪਰਿਵਰਤਨਾਂ ਅਨੁਸਾਰ ਢਾਲ ਲੈਂਦੇ ਹਨ ਅਤੇ ਉਸ ਦੇ ਅਨੁਕੂਲ ਬਣ ਜਾਂਦੇ ਹਨ ਪਰ ਇਸ ਢਾਲਣ ਵਿੱਚ ਕੁਝ ਸਮਾਂ ਲੱਗ ਜਾਂਦਾ ਹੈ । ਇਸ ਸਮੇਂ ਦੇ ਅੰਤਰ ਨੂੰ, ਜੋ ਪਰਿਵਰਤਨ ਦੇ ਆਉਣ ਅਤੇ ਅਨੁਕੂਲਣ ਦੇ ਸਮੇਂ ਵਿੱਚ ਹੁੰਦਾ ਹੈ, ਸੱਭਿਆਚਾਰਕ ਪਛੜੇਵਾਂ ਕਹਿੰਦੇ ਹਨ । ਜਦੋਂ ਸੱਭਿਆਚਾਰ ਦਾ ਕੋਈ ਭਾਗ ਤਰੱਕੀ ਕਰਕੇ ਅੱਗੇ ਲੰਘ ਜਾਂਦਾ ਹੈ ਅਤੇ ਦੂਜਾ ਭਾਗ ਹੌਲੀ ਗਤੀ ਕਰਕੇ ਪਿੱਛੇ ਰਹਿ ਜਾਂਦਾ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਸੱਭਿਆਚਾਰਕ ਪਛੜੇਵਾਂ ਮੌਜੂਦ ਹੈ ।

ਆਗਬਰਨ ਦੇ ਅਨੁਸਾਰ ਸੱਭਿਆਚਾਰ ਦੇ ਦੋ ਭਾਗ ਹੁੰਦੇ ਹਨ (1) ਭੌਤਿਕ ਸੱਭਿਆਚਾਰ (2) ਅਭੌਤਿਕ ਸੱਭਿਆਚਾਰ । ਭੌਤਿਕ ਸੱਭਿਆਚਾਰ ਵਿੱਚ ਉਹ ਸਾਰੀਆਂ ਚੀਜ਼ਾਂ ਸ਼ਾਮਲ ਹਨ ਜਿਹੜੀਆਂ ਅਸੀਂ ਵੇਖ ਸਕਦੇ ਹਾਂ ਜਾਂ ਛੂਹ ਸਕਦੇ ਹਾਂ, ਜਿਵੇਂ, ਮਸ਼ੀਨਾਂ, ਮੇਜ਼, ਕੁਰਸੀ, ਕਿਤਾਬ, ਟੀ. ਵੀ., ਸਕੂਟਰ ਆਦਿ ਅਤੇ ਅਭੌਤਿਕ ਸੱਭਿਆਚਾਰ ਵਿੱਚ ਉਹ ਸਾਰੀਆਂ ਚੀਜ਼ਾਂ ਸ਼ਾਮਲ ਹਨ ਜਿਹੜੀਆਂ ਅਸੀਂ ਵੇਖ ਨਹੀਂ ਸਕਦੇ ਸਿਰਫ਼ ਮਹਿਸੂਸ ਕਰ ਸਕਦੇ ਹਾਂ; ਜਿਵੇਂ, ਆਦਤਾਂ, ਵਿਚਾਰ, ਵਿਵਹਾਰ, ਭਾਵਨਾਵਾਂ, ਤੌਰ-ਤਰੀਕੇ, ਰੀਤੀ-ਰਿਵਾਜ ਆਦਿ । ਇਹ ਦੋਵੇਂ ਸੱਭਿਆਚਾਰ ਦੇ ਭਾਗ ਵਿੱਚ ਨਾਲ ਗੂੜ੍ਹੇ ਰੂਪ ਵਿੱਚ ਸੰਬੰਧਿਤ ਹਨ । ਪਰਿਵਰਤਨ ਪ੍ਰਕ੍ਰਿਤੀ ਦਾ ਨਿਯਮ ਹੈ । ਜੇਕਰ ਇੱਕ ਭਾਗ ਵਿੱਚ ਪਰਿਵਰਤਨ ਆਉਂਦਾ ਹੈ ਤਾਂ ਦੂਜੇ ਭਾਗ ਵਿੱਚ ਪਰਿਵਰਤਨ ਆਉਣਾ ਲਾਜ਼ਮੀ ਹੈ ।

ਇਹ ਨਿਯਮ ਭੌਤਿਕ ਅਤੇ ਅਭੌਤਿਕ ਸੱਭਿਆਚਾਰ ਉੱਤੇ ਵੀ ਲਾਗੂ ਹੁੰਦਾ ਹੈ । ਭੌਤਿਕ ਸੱਭਿਆਚਾਰ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ ਅਤੇ ਇਹ ਪਰਿਵਰਤਨ ਕਾਫ਼ੀ ਜਲਦੀ ਆਉਂਦੇ ਰਹਿੰਦੇ ਹਨ ਕਿਉਂਕਿ ਨਵੀਆਂ ਕਾਢਾਂ ਹੁੰਦੀਆਂ। ਰਹਿੰਦੀਆਂ ਹਨ । ਭੌਤਿਕ ਸੱਭਿਆਚਾਰ ਤਾਂ ਕਾਫ਼ੀ ਤੇਜ਼ੀ ਨਾਲ ਬਦਲ ਜਾਂਦੀ ਹੈ ਪਰ ਅਭੌਤਿਕ ਸੱਭਿਆਚਾਰ ਜਿਸ ਵਿੱਚ ਭਾਵਨਾਵਾਂ, ਵਿਚਾਰ, ਰੀਤੀ-ਰਿਵਾਜ ਆਦਿ ਸ਼ਾਮਲ ਹਨ ਉਨ੍ਹਾਂ ਵਿੱਚ ਪਰਿਵਰਤਨ ਨਹੀਂ ਆਉਂਦੇ ਜਾਂ ਪਰਿਵਰਤਨ ਦੀ ਗਤੀ ਕਾਫ਼ੀ ਘੱਟ ਹੁੰਦੀ ਹੈ । ਇਸ ਕਾਰਨ ਭੌਤਿਕ, ਸੱਭਿਆਚਾਰ ਪਰਿਵਰਤਨਾਂ ਦੇ ਫਲਸਰੂਪ ਅੱਗੇ ਲੰਘ ਜਾਂਦੀ ਹੈ ਪਰ ਅਭੌਤਿਕ ਸੱਭਿਆਚਾਰ, ਜਿਸ ਵਿੱਚ ਪਰਿਵਰਤਨ ਦੀ ਗਤੀ ਘੱਟ ਹੁੰਦੀ ਹੈ, ਪਿੱਛੇ ਰਹਿ ਜਾਂਦੀ ਹੈ । ਇਸ ਤਰ੍ਹਾਂ ਭੌਤਿਕ ਸੱਭਿਆਚਾਰ ਤੋਂ ਅਭੌਤਿਕ ਸੱਭਿਆਚਾਰ ਦੇ ਪਿੱਛੇ ਰਹਿ ਜਾਣ ਨੂੰ ਹੀ ਸੱਭਿਆਚਾਰਕ ਪਛੜੇਵਾਂ ਆਖਦੇ ਹਨ ।

ਉਪਰੋਕਤ ਵਿਵਰਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਸੱਭਿਆਚਾਰਕ ਪਛੜੇਵੇਂ ਦੇ ਲਈ ਕਈ ਕਾਰਨ ਜ਼ਿੰਮੇਵਾਰ ਹੁੰਦੇ ਹਨ, ਜਿਨ੍ਹਾਂ ਵਿੱਚ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਵੱਖ-ਵੱਖ ਸੱਭਿਆਚਾਰ ਦੇ ਤੱਤਾਂ ਦੇ ਵਿੱਚ ਪਰਿਵਰਤਨ ਦੀ ਸਮਰੱਥਾ ਵੀ ਵੱਖਵੱਖ ਹੈ । ਭੌਤਿਕ ਸੱਭਿਆਚਾਰ, ਅਭੌਤਿਕ ਸੱਭਿਆਚਾਰ ਨਾਲੋਂ ਤੇਜ਼ੀ ਨਾਲ ਪਰਿਵਰਤਨ ਨੂੰ ਅਪਨਾਉਣ ਵਿੱਚ ਅਸਫ਼ਲ ਰਹਿ ਜਾਂਦਾ ਹੈ ਜਿਸ ਦੇ ਨਤੀਜੇ ਵੱਜੋਂ ਸੱਭਿਆਚਾਰਕ ਪਛੜੇਵਾਂ ਪੈਦਾ ਹੋ ਜਾਂਦਾ ਹੈ । ਉਨ੍ਹੀਵੀਂ ਤੇ ਵੀਹਵੀਂ ਸਦੀ ਦੇ ਵਿੱਚ ਉਦਯੋਗਿਕ ਪਰਿਵਰਤਨ ਪਹਿਲਾਂ ਹੋਏ ਤੇ ਪਰਿਵਾਰ ਇਸ ਪਰਿਵਰਤਨ ਵਿੱਚ ਪਛੜੇਵੇਂ ਵੱਜੋਂ ਰਹਿ ਗਿਆ । ਮਨੁੱਖ ਦੇ ਵਿਚਾਰ ਅਜੇ ਵੀ ਹਰ ਤਰ੍ਹਾਂ ਦੇ ਪਰਿਵਰਤਨ ਦੇ ਲਈ ਤਿਆਰ ਨਹੀਂ ਹੁੰਦੇ ਅਰਥਾਤ ਲੋਕ ਵਿਗਿਆਨਕ ਕਾਢਾਂ ਨੂੰ ਦੇਖਦੇ ਹਨ, ਪੜ੍ਹਦੇ ਹਨ, ਪਰੰਤੂ ਫਿਰ ਵੀ ਉਹ ਆਪਣੀਆਂ ਪੁਰਾਣੀਆਂ ਪਰੰਪਰਾਵਾਂ, ਰੀਤੀ-ਰਿਵਾਜਾਂ ਨੂੰ ਛੱਡਣ ਲਈ ਤਿਆਰ ਨਹੀਂ ।

PSEB 11th Class Sociology Solutions Chapter 4 ਸਮਾਜਿਕ ਸਮੂਹ

Punjab State Board PSEB 11th Class Sociology Book Solutions Chapter 4 ਸਮਾਜਿਕ ਸਮੂਹ Textbook Exercise Questions and Answers.

PSEB Solutions for Class 11 Sociology Chapter 4 ਸਮਾਜਿਕ ਸਮੂਹ

Sociology Guide for Class 11 PSEB ਸਮਾਜਿਕ ਸਮੂਹ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮੂਹਾਂ ਦੀਆਂ ਦੋ ਕਿਸਮਾਂ, ਅੰਤਰ ਸਮੂਹ ਅਤੇ ਬਾਹਰੀ ਸਮੂਹ ਦਾ ਵਰਗੀਕਰਨ ਕਿਸ ਨੇ ਕੀਤਾ ਹੈ ।
ਉੱਤਰ-
ਡਬਲਯੂ. ਜੀ. ਸਨਰ (W.G. Sumner) ਨੇ ਅੰਤਰ ਸਮੂਹ ਅਤੇ ਬਾਹਰੀ ਸਮੂਹ ਦਾ ਵਰਣਨ ਕੀਤਾ ਹੈ ।

ਪ੍ਰਸ਼ਨ 2.
ਅੰਦਰੂਨੀ ਗਰੁੱਪ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਪਰਿਵਾਰ ਅਤੇ ਖੇਡ ਸਮੂਹ ਅੰਤਰੀ ਸਮੂਹ ਦੀਆਂ ਉਦਾਹਰਨਾਂ ਹਨ ।

PSEB 11th Class Sociology Solutions Chapter 4 ਸਮਾਜਿਕ ਸਮੂਹ

ਪ੍ਰਸ਼ਨ 3.
ਬਾਹਰੀ ਸਮੂਹ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਪਿਤਾ ਦਾ ਦਫ਼ਤਰ ਅਤੇ ਮਾਤਾ ਦਾ ਸਕੂਲ ਬਾਹਰੀ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 4.
‘ਸੰਦਰਭ ਸਮੂਹ’ ਦਾ ਵਿਚਾਰ ਕਿਸ ਨੇ ਦਿੱਤਾ ਹੈ ?
ਉੱਤਰ-
ਸੰਦਰਭ ਸਮੂਹ` ਦਾ ਵਿਚਾਰ ਪ੍ਰਸਿੱਧ ਸਮਾਜ ਸ਼ਾਸਤਰੀ ਰਾਬਰਟ ਕੇ. ਮਰਟਨ (Robert K. Merton) ਨੇ ਦਿੱਤਾ ਹੈ ।

ਪ੍ਰਸ਼ਨ 5.
‘ਅਸੀਂ’ ਦੀ ਭਾਵਨਾ ਕੀ ਹੈ ?
ਉੱਤਰ-
ਅਸੀਂ ਭਾਵਨਾ ਕਿਸੇ ਵਿਅਕਤੀ ਵਿੱਚ ਉਹ ਭਾਵਨਾ ਹੈ ਜਿਸ ਨਾਲ ਉਹ ਆਪਣੇ ਸਮੂਹ ਦੇ ਨਾਲ ਆਪਣੇ ਆਪ ਨੂੰ ਪਛਾਣਦਾ ਹੈ ਕਿ ਉਹ ਉਸ ਸਮੂਹ ਦਾ ਮੈਂਬਰ ਹੈ ।

ਪ੍ਰਸ਼ਨ 6.
ਸੀ. ਐੱਚ. ਕੂਲੇ ਦੁਆਰਾ ਦਿੱਤੇ ਗਏ ਮੁੱਢਲੇ ਸਮੂਹ ਬਾਰੇ ਦੋ ਉਦਾਹਰਨਾਂ ਸਹਿਤ ਲਿਖੋ ।
ਉੱਤਰ-
ਪਰਿਵਾਰ, ਗੁਆਂਢ ਅਤੇ ਖੇਡ ਸਮੂਹ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸਮੂਹ ਦੀ ਪਰਿਭਾਸ਼ਾ ਦਿਓ ।
ਉੱਤਰ-
ਆਗਬਰਨ ਅਤੇ ਨਿਮਕਾ ਦੇ ਅਨੁਸਾਰ, “ਜਦੋਂ ਕਦੀ ਵੀ ਦੋ ਜਾਂ ਦੋ ਤੋਂ ਵੱਧ ਆਦਮੀ ਇੱਕ ਦੂਜੇ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਤਾਂ ਉਹ ਇੱਕ ਸਮਾਜਿਕ ਸਮੂਹ ਦਾ ਨਿਰਮਾਣ ਕਰਦੇ ਹਨ ।”

PSEB 11th Class Sociology Solutions Chapter 4 ਸਮਾਜਿਕ ਸਮੂਹ

ਪ੍ਰਸ਼ਨ 2.
ਮੁੱਢਲੇ ਸਮੂਹ ਤੋਂ ਤੁਸੀਂ ਕੀ ਸਮਝਦੇ ਹੋ ? ਇੱਕ ਉਦਾਹਰਨ ਦਿਓ ।
ਉੱਤਰ-
ਉਹ ਸਮੂਹ ਜਿਹਨਾਂ ਨਾਲ ਸਾਡੀ ਸਰੀਰਿਕ ਰੂਪ ਨਾਲ ਨਜ਼ਦੀਕੀ ਹੁੰਦੀ ਹੈ, ਜਿਨ੍ਹਾਂ ਵਿੱਚ ਅਸੀਂ ਆਪਣਾਪਨ ਮਹਿਸੂਸ ਕਰਦੇ ਹਾਂ ਅਤੇ ਜਿਨ੍ਹਾਂ ਨਾਲ ਅਸੀਂ ਰਹਿਣਾ ਪਸੰਦ ਕਰਦੇ ਹਾਂ, ਮੁੱਢਲੇ ਸਮੂਹ ਹੁੰਦੇ ਹਨ । ਉਦਾਹਰਨ ਦੇ ਲਈ ਪਰਿਵਾਰ, ਗੁਆਂਢ, ਖੇਡ ਸਮੂਹ ਆਦਿ ।

ਪ੍ਰਸ਼ਨ 3.
ਗੌਣ ਸ਼ਮੂਹ ਤੋਂ ਤੁਹਾਡਾ ਕੀ ਭਾਵ ਹੈ ? ਉਦਾਹਰਨ ਸਹਿਤ ਲਿਖੋ !
ਉੱਤਰ-
ਉਹ ਸਮੁਹ ਜਿਨ੍ਹਾਂ ਦੀ ਮੈਂਬਰਸ਼ਿਪ ਅਸੀਂ ਆਪਣੀ ਇੱਛਾ ਨਾਲ ਕਿਸੇ ਉਦੇਸ਼ ਕਰਕੇ ਚੁਣਦੇ ਹਾਂ ਅਤੇ ਉਦੇਸ਼ ਦੀ ਪੂਰਤੀ ਹੋਣ ਤੇ ਮੈਂਬਰਸ਼ਿਪ ਛੱਡ ਦਿੰਦੇ ਹਾਂ, ਦੂਤੀਆ ਸਮੂਹ ਹੁੰਦੇ ਹਨ । ਇਹ ਅਸਥਾਈ ਹੁੰਦੇ ਹਨ । ਉਦਾਹਰਨ ਦੇ ਲਈ ਰਾਜਨੀਤਿਕ ਦਲ ।

ਪ੍ਰਸ਼ਨ 4.
ਅੰਤਰ ਸਮੂਹ ਅਤੇ ਬਾਹਰੀ ਸਮੂਹ ਵਿੱਚਕਾਰ ਦੋ ਅੰਤਰ ਦਿਓ ।
ਉੱਤਰ-

  1. ਅੰਤਰ ਸਮੂਹਾਂ ਵਿੱਚ ਆਪਣੇਪਨ ਦੀ ਭਾਵਨਾ ਹੁੰਦੀ ਹੈ ਪਰ ਬਾਹਰੀ ਸਮੂਹ ਵਿੱਚ ਇਸ ਭਾਵਨਾ ਦੀ ਕਮੀ | ਪਾਈ ਜਾਂਦੀ ਹੈ ।
  2. ਵਿਅਕਤੀ ਅੰਤਰ ਸਮੂਹਾਂ ਵਿੱਚ ਰਹਿਣਾ ਪਸੰਦ ਕਰਦਾ ਹੈ ਜਦਕਿ ਬਾਹਰੀ ਸਮੂਹ ਵਿੱਚ ਰਹਿਣਾ ਉਸ ਨੂੰ ਪਸੰਦ ਨਹੀਂ ਹੁੰਦਾ ।

ਪ੍ਰਸ਼ਨ 5.
ਗੌਣ ਸਮੂਹ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-

  1. ਦੁਤੀਆ ਸਮੂਹਾਂ ਦੀ ਮੈਂਬਰਸ਼ਿਪ ਉਦੇਸ਼ਾਂ ਉੱਤੇ ਆਧਾਰਿਤ ਹੁੰਦੀ ਹੈ ।
  2. ਦੂਤੀਆ ਸਮੂਹਾਂ ਦੀ ਮੈਂਬਰਸ਼ਿਪ ਅਸਥਾਈ ਹੁੰਦੀ ਹੈ ਅਤੇ ਵਿਅਕਤੀ ਉਦੇਸ਼ ਦੀ ਪੂਰਤੀ ਤੋਂ ਇਹਨਾਂ ਦੀ ਮੈਂਬਰਸ਼ਿਪ ਛੱਡ ਦਿੰਦਾ ਹੈ ।
  3. ਦੂਤੀਆ ਸਮੂਹਾਂ ਦਾ ਰਸਮੀ ਸੰਗਠਨ ਹੁੰਦਾ ਹੈ ।
  4. ਦੂਤੀਆ ਸਮੂਹਾਂ ਦੇ ਮੈਂਬਰਾਂ ਦੇ ਵਿਚਕਾਰ ਅਸਿੱਧੇ ਸੰਬੰਧ ਹੁੰਦੇ ਹਨ ।

ਪ੍ਰਸ਼ਨ 6.
ਮੁੱਢਲੇ ਸਮੂਹ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-

  1. ਇਹਨਾਂ ਦੇ ਮੈਂਬਰਾਂ ਵਿਚਕਾਰ ਸਰੀਰਿਕ ਨਜ਼ਦੀਕੀ ਹੁੰਦੀ ਹੈ ।
  2. ਇਹਨਾਂ ਦਾ ਆਕਾਰ ਸੀਮਿਤ ਹੁੰਦਾ ਹੈ ।
  3. ਇਹ ਸਮੂਹ ਅਸਥਾਈ ਨਹੀਂ ਬਲਕਿ ਸਥਾਈ ਹੁੰਦੇ ਹਨ ।
  4. ਇਹਨਾਂ ਦੇ ਮੈਂਬਰਾਂ ਦੇ ਵਿਚਕਾਰ ਸਵਾਰਥ ਵਾਲੇ ਸੰਬੰਧ ਨਹੀਂ ਹੁੰਦੇ ।
  5. ਇਹਨਾਂ ਦੇ ਮੈਂਬਰਾਂ ਦੇ ਸੰਬੰਧਾਂ ਵਿਚਕਾਰ ਨਿਰੰਤਰਤਾ ਹੁੰਦੀ ਹੈ ।

PSEB 11th Class Sociology Solutions Chapter 4 ਸਮਾਜਿਕ ਸਮੂਹ

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸਮੂਹ ਦੇ ਗੁਣਾਂ ਦਾ ਵਰਣਨ ਕਰੋ ।
ਉੱਤਰ-

  1. ਸਮਾਜਿਕ ਸਮੂਹ ਦੇ ਮੈਂਬਰਾਂ ਵਿਚ ਆਪਸੀ ਸੰਬੰਧ ਪਾਏ ਜਾਂਦੇ ਹਨ । ਸਮਾਜਿਕ ਸਮੂਹ ਵਿਅਕਤੀਆਂ ਦੇ ਇਕੱਠ ਨੂੰ ਨਹੀਂ ਕਿਹਾ ਜਾਂਦਾ ਬਲਕਿ ਸਮੂਹ ਦੇ ਮੈਂਬਰਾਂ ਵਿਚ ਆਪਸੀ ਸੰਬੰਧਾਂ ਕਰਕੇ ਇਹ ਸਮਾਜਿਕ ਸਮੂਹ ਕਹਾਉਂਦਾ ਹੈ । ਇਹ ਆਪਸੀ ਸੰਬੰਧ ਅੰਤਰ ਕ੍ਰਿਆਵਾਂ ਦੇ ਨਤੀਜੇ ਵਜੋਂ ਪਾਏ ਜਾਂਦੇ ਹਨ ।
  2. ਸਮੂਹ ਵਿਚ ਏਕਤਾ ਦੀ ਭਾਵਨਾ ਵੀ ਪਾਈ ਜਾਂਦੀ ਹੈ । ਸਮਾਜਿਕ ਸਮੂਹ ਦੇ ਮੈਂਬਰਾਂ ਵਿਚ ਏਕਤਾ ਦੀ ਭਾਵਨਾ ਕਰਕੇ ਹੀ ਵਿਅਕਤੀ ਆਪਸ ਵਿਚ ਇਕ ਦੂਸਰੇ ਨਾਲ ਜੁੜੇ ਹੁੰਦੇ ਹਨ । ਇਸ ਕਰਕੇ ਹਮਦਰਦੀ ਤੇ ਪਿਆਰ ਆਦਿ ਵੀ ਇਸ ਦੇ ਤੱਤ ਹਨ ।
  3. ਸਮੂਹ ਦੇ ਮੈਂਬਰਾਂ ਵਿਚਕਾਰ ਅਸੀਂ ਦੀ ਭਾਵਨਾ ਜਾਂ ਹਮਭਾਵਨਾ ਪਾਈ ਜਾਂਦੀ ਹੈ ਅਤੇ ਉਨ੍ਹਾਂ ਵਿਚ ਅਪਣੱਤ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ ਤੇ ਉਹ ਇੱਕ ਦੂਜੇ ਦੀ ਮੱਦਦ ਕਰਦੇ ਹਨ ।
  4. ਸਮੂਹ ਦਾ ਆਪਣੇ ਮੈਂਬਰਾਂ ਦੇ ਵਿਵਹਾਰਾਂ ਉੱਤੇ ਨਿਯੰਤਰਨ ਹੁੰਦਾ ਹੈ ਅਤੇ ਇਹ ਨਿਯੰਤਰਨ ਪਰੰਪਰਾਵਾਂ, ਪ੍ਰਥਾਵਾਂ, ਨਿਯਮਾਂ ਆਦਿ ਦੁਆਰਾ ਪਾਇਆ ਜਾਂਦਾ ਹੈ ।

ਪ੍ਰਸ਼ਨ 2.
ਮੁੱਢਲੇ ਸਮੂਹ ਦੀ ਮਹੱਤਤਾ ਬਾਰੇ ਲਿਖੋ ।
ਉੱਤਰ-

  1. ਮੁੱਢਲੇ ਸਮੂਹ ਦੇ ਵਿਚ ਵਿਅਕਤੀ ਅਤੇ ਸਮਾਜ ਦੋਨਾਂ ਦਾ ਵਿਕਾਸ ਹੁੰਦਾ ਹੈ ।
  2. ਹਰ ਇਕ ਵਿਅਕਤੀ ਦੇ ਅਨੁਭਵਾਂ ਵਿਚੋਂ ਸਭ ਤੋਂ ਪਹਿਲਾਂ ਸਮੂਹ ਇਹ ਹੀ ਪਾਇਆ ਜਾਂਦਾ ਹੈ ।
  3. ਸਮਾਜੀਕਰਨ ਦੀ ਪ੍ਰਕ੍ਰਿਆ ਵੀ ਇਸ ਸਮੂਹ ਨਾਲ ਸੰਬੰਧਿਤ ਹੈ ।
  4. ਵਿਅਕਤੀ ਦੇ ਵਿਅਕਤਿੱਤਵ ਦਾ ਵਿਕਾਸ ਹੁੰਦਾ ਹੈ ਕਿਉਂਕਿ ਸਮੁਹ ਵਿਅਕਤੀ ਦੇ ਵਿਚ ਸਮਾਜਿਕ ਗੁਣ ਭਰਦਾ ਹੈ ।
  5. ਵਿਅਕਤੀ ਇਸ ਦੇ ਅਧੀਨ ਆਪਣੇ ਸਮਾਜ ਦੇ ਪਰਿਮਾਪਾਂ, ਕੀਮਤਾਂ, ਪਰੰਪਰਾਵਾਂ, ਰੀਤੀ-ਰਿਵਾਜ ਆਦਿ ਦਾ ਵੀ ਗਿਆਨ ਪ੍ਰਾਪਤ ਕਰਦਾ ਹੈ ।
  6. ਵਿਅਕਤੀ ਸਭ ਤੋਂ ਪਹਿਲਾਂ ਇਸ ਦਾ ਮੈਂਬਰ ਬਣਦਾ ਹੈ ।
  7. ਸਮਾਜਿਕ ਨਿਯੰਤਰਨ ਦਾ ਆਧਾਰ ਵੀ ਪ੍ਰਾਥਮਿਕ ਸਮੂਹ ਵਿਚ ਹੁੰਦਾ ਹੈ ਜਿਸ ਵਿਚ ਸਮੂਹ ਦੇ ਹਿੱਤ ਨੂੰ ਵਧੇਰੇ ਮਹੱਤਤਾ ਦਿੱਤੀ ਜਾਂਦੀ ਹੈ ।

ਪ੍ਰਸ਼ਨ 3.
ਪ੍ਰਾਥਮਿਕ ਸਮੂਹ ਅਤੇ ਦੁਤੀਆ ਸਮੂਹ ਵਿੱਚ ਅੰਤਰ ਲਿਖੋ ।
ਉੱਤਰ-

  • ਪ੍ਰਾਥਮਿਕ ਸਮੂਹ ਆਕਾਰ ਵਿਚ ਛੋਟੇ ਹੁੰਦੇ ਹਨ ਅਤੇ ਦੂਤੀਆ ਸਮੂਹ ਆਕਾਰ ਵਿਚ ਵੱਡੇ ਹੁੰਦੇ ਹਨ ।
  • ਪਾਥਮਿਕ ਸਮੂਹਾਂ ਵਿਚ ਸੰਬੰਧ ਪ੍ਰਤੱਖ, ਨਿੱਜੀ ਅਤੇ ਗ਼ੈਰ-ਰਸਮੀ ਹੁੰਦੇ ਹਨ ਪਰ ਦੁਤੀਆ ਸਮੂਹਾਂ ਵਿਚ ਸੰਬੰਧ ਅਪ੍ਰਤੱਖ ਅਤੇ ਰਸਮੀ ਹੁੰਦੇ ਹਨ ।
  • ਪ੍ਰਾਥਮਿਕ ਸਮੂਹਾਂ ਦੇ ਮੈਂਬਰਾਂ ਵਿਚ ਸਮੂਹਿਕ ਸਹਿਯੋਗ ਦੀ ਭਾਵਨਾ ਪਾਈ ਜਾਂਦੀ ਹੈ ਪਰ ਦੂਤੀਆ ਸਮੂਹਾਂ ਵਿਚ ਮੈਂਬਰ ਇਕ ਦੂਜੇ ਨਾਲ ਸਹਿਯੋਗ ਸਿਰਫ਼ ਆਪਣੇ ਵਿਸ਼ੇਸ਼ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਕਰਦੇ ਹਨ ।
  • ਪਾਥਮਿਕ ਸਮੂਹ ਦੇ ਮੈਂਬਰਾਂ ਦੇ ਵਿਚ ਆਪਸੀ ਸੰਬੰਧ ਦੀ ਅਵਧੀ ਬਹੁਤ ਲੰਬੀ ਹੁੰਦੀ ਹੈ ਪਰ ਦੁਤੀਆ ਸਮੂਹਾਂ ਦੇ ਵਿਚ ਅਵਧੀ ਦੀ ਕੋਈ ਸੀਮਾ ਨਿਸਚਿਤ ਨਹੀਂ ਹੁੰਦੀ ਇਹ ਘੱਟ ਵੀ ਹੋ ਸਕਦੀ ਹੈ ਤੇ ਵੱਧ ਵੀ ।
  • ਪ੍ਰਾਥਮਿਕ ਸਮੂਹ ਵਧੇਰੇ ਕਰਕੇ ਪਿੰਡਾਂ ਵਿਚ ਪਾਏ ਜਾਂਦੇ ਹਨ ਪਰ ਦੁਤੀਆ ਸਮੂਹ ਵਧੇਰੇ ਕਰਕੇ ਸ਼ਹਿਰਾਂ ਵਿਚ ਪਾਏ ਜਾਂਦੇ ਹਨ ।

ਪ੍ਰਸ਼ਨ 4.
ਅੰਤਰ ਸਮੂਹ ਦੇ ਗੁਣ ਦੱਸੋ । ਉੱਤਰ-ਸਮਨਰ ਦੁਆਰਾ ਵਰਗੀਕ੍ਰਿਤ ਸਮੁਹ ਸੰਸਕ੍ਰਿਤਕ ਵਿਕਾਸ ਦੀਆਂ ਸਾਰੀਆਂ ਹੀ ਅਵਸਥਾਵਾਂ ਵਿਚ ਪਾਏ ਜਾਂਦੇ ਹਨ ਕਿਉਂਕਿ ਇਨ੍ਹਾਂ ਦੇ ਦੁਆਰਾ ਵਿਅਕਤੀ ਵੀ ਪ੍ਰਭਾਵਿਤ ਹੁੰਦਾ ਹੈ । ਅੰਤਰੀ ਸਮੂਹਾਂ ਨੂੰ ‘ਅਸੀਂ ਸਮੂਹ’ (We-group) ਵੀ ਕਿਹਾ ਜਾਂਦਾ ਹੈ । ਸਮੂਹ ਹੁੰਦੇ ਹਨ ਜਿਨ੍ਹਾਂ ਨੂੰ ਵਿਅਕਤੀ ਆਪਣਾ ਸਮਝਦਾ ਹੈ । ਵਿਅਕਤੀ ਇਹਨਾਂ ਸਮੂਹਾਂ ਨਾਲ ਸੰਬੰਧਿਤ ਵੀ ਹੁੰਦਾ ਹੈ । ਮੈਕਾਈਵਰ ਤੇ ਪੇਜ (MacIver and Page) ਨੇ ਆਪਣੀ ਕਿਤਾਬ ‘ਸਮਾਜ’ (Society) ਦੇ ਵਿਚ ਅੰਤਰੀ ਸਮੂਹਾਂ ਦਾ ਅਰਥ ਉਨ੍ਹਾਂ ਸਮੂਹਾਂ ਤੋਂ ਲਿਆ ਹੈ ਜਿਨ੍ਹਾਂ ਨਾਲ ਵਿਅਕਤੀ ਆਪਣੇ ਆਪ ਮਿਲ ਲੈਂਦਾ ਹੈ । ਉਦਾਹਰਨ ਦੇ ਤੌਰ ਤੇ ਜਾਤ, ਧਰਮ, ਕਬੀਲਾ, ਲਿੰਗ ਆਦਿ ਕੁਝ ਇਹੋ ਜਿਹੇ ਸਮੂਹ ਹਨ ਜਿਨ੍ਹਾਂ ਬਾਰੇ ਵਿਅਕਤੀ ਨੂੰ ਪੂਰਾ ਗਿਆਨ ਹੁੰਦਾ ਹੈ ।

ਅੰਤਰੀ ਸਮੂਹਾਂ ਦੀ ਪ੍ਰਕਿਰਤੀ ਸ਼ਾਂਤੀ ਵਾਲੀ ਹੁੰਦੀ ਹੈ ਅਤੇ ਆਪਸੀ ਸਹਿਯੋਗ, ਆਪਸੀ ਮਿਲਵਰਤਨ, ਸਦਭਾਵਨਾ ਆਦਿ ਵਰਗੇ ਗੁਣ ਪਾਏ ਜਾਂਦੇ ਹਨ । ਅੰਤਰੀ ਸਮੂਹਾਂ ਦੇ ਵਿਚ ਵਿਅਕਤੀ ਦਾ ਬਾਹਰਲਿਆਂ ਪ੍ਰਤੀ ਦ੍ਰਿਸ਼ਟੀਕੋਣ ਦੁਸ਼ਮਣੀ ਵਾਲਾ ਹੁੰਦਾ ਹੈ । ਇਹਨਾਂ ਸਮੂਹਾਂ ਦੇ ਵਿਚ ਮਨਾਹੀ ਵੀ ਹੁੰਦੀ ਹੈ । ਕਈ ਵਾਰੀ ਲੜਾਈ ਕਰਨ ਸਮੇਂ ਲੋਕ ਇਕ ਸਮੂਹ ਨਾਲ ਜੁੜ ਕੇ ਦੂਸਰੇ ਸਮੂਹ ਦਾ ਮੁਕਾਬਲਾ ਕਰਨ ਲੱਗ ਪੈਂਦੇ ਹਨ । ਅੰਤਰੀ ਸਮੂਹਾਂ ਦੇ ਵਿਚ “ਅਸੀਂ ਦੀ ਭਾਵਨਾ’ ਪਾਈ ਜਾਂਦੀ ਹੈ ।

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜਿਕ ਸਮੂਹ ਬਾਰੇ ਤੁਸੀਂ ਕੀ ਸਮਝਦੇ ਹੋ, ਇਸ ‘ਤੇ ਵਿਸਤਾਰ ਨੋਟ ਲਿਖੋ ।
ਉੱਤਰ-
ਸਮੂਹ ਦਾ ਅਰਥ (Meaning of Group) – ਆਮ ਆਦਮੀ ਰੋਜ਼ਾਨਾ ਦੀ ਬੋਲਚਾਲ ਦੀ ਭਾਸ਼ਾ ਵਿਚ ਸਮੂਹ ਸ਼ਬਦ ਦਾ ਪ੍ਰਯੋਗ ਕਰਦਾ ਹੈ । ਆਮ ਆਦਮੀ ਦੇ ਲਈ ਸਮੂਹ ਸ਼ਬਦ ਦਾ ਇਕ ਨਹੀਂ ਬਲਕਿ ਕਈ ਅਰਥ ਹਨ । ਉਦਾਹਰਨ ਦੇ ਤੌਰ ਉੱਤੇ ਜੇਕਰ ਅਸੀਂ ਲੋਕਾਂ ਉੱਪਰ ਕਿਸੇ ਚੀਜ਼ ਦੇ ਪ੍ਰਭਾਵ ਦਾ ਅਧਿਐਨ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਚੀਜ਼ ਨੂੰ ਦੋ ਸਮੂਹਾਂ ਵਿਚ ਰੱਖ ਕੇ ਹੀ ਅਧਿਐਨ ਕਰਨਾ ਪਵੇਗਾ । ਪਹਿਲਾ ਸਮੁਹ ਤਾਂ ਉਹ ਹੋਵੇਗਾ ਕਿ ਜਿਹੜਾ ਉਸ ਚੀਜ਼ ਦਾ ਪ੍ਰਯੋਗ ਨਹੀਂ ਕਰਦਾ ਹੈ ਤੇ ਦੂਜਾ ਸਮੂਹ ਉਹ ਹੋਵੇਗਾ ਜਿਹੜਾ ਉਸ ਚੀਜ਼ ਦਾ ਪ੍ਰਯੋਗ ਕਰਦਾ ਹੈ । ਦੋਵੇਂ ਸਮੂਹ ਇਕ-ਦੂਜੇ ਤੋਂ ਦੂਰ ਵੀ ਹੋ ਸਕਦੇ ਹਨ ਅਤੇ ਨੇੜੇ ਵੀ ਹੋ ਸਕਦੇ ਹਨ । ਇਸ ਤਰ੍ਹਾਂ ਜੇਕਰ ਸਾਡੇ ਉਦੇਸ਼ ਵੱਖ ਹਨ ਤਾਂ ਸਮੂਹ ਵੀ ਵੱਖ ਹੋ ਸਕਦੇ ਹਨ । ਇਸ ਤਰ੍ਹਾਂ ਆਮ ਆਦਮੀ ਦੀ ਭਾਸ਼ਾ ਵਿਚ ਮਨੁੱਖਾਂ ਦਾ ਇਕੱਠ ਲੋਕਾਂ ਦੇ ਸਮੂਹ ਨੂੰ ਕਹਿੰਦੇ ਹਨ ।

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਉਸ ਦੀ ਰੋਜ਼ਾਨਾ ਦੀ ਜ਼ਿੰਦਗੀ ਸਮੁਹ ਵਿਚ ਹਿੱਸਾ ਲੈਣ ਨਾਲ ਸੰਬੰਧਿਤ ਹੁੰਦੀ ਹੈ । ਜਨਮ ਤੋਂ ਬਾਅਦ ਸਭ ਤੋਂ ਪਹਿਲਾ ਸਮੂਹ ਉਸ ਨੂੰ ਪਰਿਵਾਰ ਮਿਲਦਾ ਹੈ ਤੇ ਫਿਰ ਸਮੇਂ ਦੇ ਨਾਲ-ਨਾਲ ਉਹ ਹੋਰ ਦੂਜੇ ਸਮੂਹਾਂ ਦਾ ਮੈਂਬਰ ਬਣ ਜਾਂਦਾ ਹੈ । ਹਰ ਇਕ ਸਮਾਜਿਕ ਸਮੂਹ ਵਿਚ ਮਨੁੱਖਾਂ ਦੀਆਂ ਅਰਥ ਭਰਪੂਰ ਕ੍ਰਿਆਵਾਂ ਮਿਲਦੀਆਂ ਹਨ । ਵਿਅਕਤੀ ਨਾ ਸਿਰਫ਼ ਇਹਨਾਂ ਸਮੂਹਾਂ ਦੇ ਵਿਚ ਸੰਬੰਧ ਸਥਾਪਿਤ ਕਰਦਾ ਹੈ ਬਲਕਿ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਵੀ ਕਰਦਾ ਹੈ । ਸਮੂਹ ਦੇ ਅਰਥ ਇਕ ਆਮ ਆਦਮੀ ਲਈ ਤੇ ਸਮਾਜ ਵਿਗਿਆਨੀ ਲਈ ਵੱਖ-ਵੱਖ ਹਨ | ਆਮ ਆਦਮੀ ਲਈ ਸਮੂਹ ਕੁਝ ਨਹੀਂ ਬਲਕਿ ਕੁਝ ਮਨੁੱਖਾਂ ਦਾ ਇਕੱਠ ਹੈ । ਪਰ ਸਮਾਜ ਵਿਗਿਆਨੀ ਦੇ ਲਈ ਇਸਦੇ ਹੋਰ ਅਰਥ ਹਨ । ਸਮਾਜ ਵਿਗਿਆਨੀ ਲਈ ਕੁਝ ਮਨੁੱਖਾਂ ਦਾ ਇਕੱਠ ਉਸ ਸਮੇਂ ਹੁੰਦਾ ਹੈ ਜਦੋਂ ਉਹਨਾਂ ਮਨੁੱਖਾਂ ਵਿਚਕਾਰ ਨਿਸ਼ਚਿਤ ਸੰਬੰਧ ਹੁੰਦੇ ਹਨ ਤੇ ਇਹਨਾਂ ਸੰਬੰਧਾਂ ਦਾ ਨਤੀਜਾ ਪਿਆਰ ਦੀ ਭਾਵਨਾ ਹੋਵੇ ।

ਸਮੂਹ ਦੀਆਂ ਪਰਿਭਾਸ਼ਾਵਾਂ (Definitions of Group)

  • ਸੈਂਡਰਸਨ (Sanderson) ਦੇ ਅਨੁਸਾਰ, “ਸਮੂਹ ਦੋ ਜਾਂ ਦੋ ਤੋਂ ਵੱਧ ਮਨੁੱਖਾਂ ਦਾ ਇਕੱਠ ਹੈ ਜਿਸ ਵਿਚ . ਮਨੋਵਿਗਿਆਨਕ ਅੰਤਰ ਕਾਰਜ ਦਾ ਇਕ ਨਿਸ਼ਚਿਤ ਢੰਗ ਪਾਇਆ ਜਾਂਦਾ ਹੈ ਤੇ ਆਪਣੇ ਵਿਸ਼ੇਸ਼ ਪ੍ਰਕਾਰ ਦੇ ਸਮੂਹਿਕ ਵਿਵਹਾਰ ਦੇ ਕਾਰਨ ਆਪਣੇ ਮੈਂਬਰਾਂ ਅਤੇ ਜ਼ਿਆਦਾਤਰ ਦੁਜਿਆਂ ਦੁਆਰਾ ਹੀ ਇਸ ਨੂੰ ਅਸਲੀ ਵਸਤੁ ਸਮਝਿਆ ਜਾਂਦਾ ਹੈ ।”
  • ਬੋਗਾਰਡਸ (Bogardus) ਦੇ ਅਨੁਸਾਰ, “ਇਕ ਸਮਾਜਿਕ ਸਮੂਹ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਨੂੰ ਕਹਿੰਦੇ ਹਨ ਜਿਸ ਦਾ ਧਿਆਨ ਕੁੱਝ ਸਾਂਝੇ ਉਦੇਸ਼ਾਂ ਉੱਤੇ ਹੁੰਦਾ ਹੈ ਅਤੇ ਜੋ ਇਕ-ਦੂਜੇ ਨੂੰ ਪ੍ਰੇਰਨਾ ਦਿੰਦੇ ਹੋਣ, ਜਿਨ੍ਹਾਂ ਵਿਚ ਸਾਂਝੀ ਭਾਵਨਾ ਹੋਵੇ ਅਤੇ ਜੋ ਸਾਂਝੀਆਂ ਕ੍ਰਿਆਵਾਂ ਵਿਚ ਸ਼ਾਮਿਲ ਹੋਣ ।”
  • ਹੈਰੀ ਐਮ. ਜਾਨਸਨ (Harry M. Johnson) ਦੇ ਅਨੁਸਾਰ, “ਸਮਾਜਿਕ ਸਮੂਹ ਅੰਤਰ-ਕ੍ਰਿਆਵਾਂ ਦੀ ਵਿਵਸਥਾ ਹੈ ।”
  • ਗਿਲਿਨ ਅਤੇ ਗਿਲਿਨ (Gillen and Gillen) ਦੇ ਅਨੁਸਾਰ, “ਸਮਾਜਿਕ ਸਮੂਹ ਦੀ ਉੱਤਪਤੀ ਲਈ ਇਕ ਅਜਿਹੀ ਪ੍ਰਸਥਿਤੀ ਦਾ ਹੋਣਾ ਜ਼ਰੂਰੀ ਹੈ ਜਿਸ ਨਾਲ ਸੰਬੰਧਿਤ ਵਿਅਕਤੀਆਂ ਵਿਚ ਅਰਥ ਪੂਰਨ ਅੰਤਰ ਉਤੇਜਨਾ ਅਤੇ ਅਰਥ ਪੂਰਨ ਪ੍ਰਤੀਕ੍ਰਿਆ ਹੋ ਸਕੇ ਅਤੇ ਜਿਸ ਵਿਚ ਸਾਂਝੀਆਂ ਉਤੇਜਨਾਵਾਂ ਅਤੇ ਹਿੱਤਾਂ ਉੱਤੇ ਸਭ ਦਾ ਧਿਆਨ ਕੇਂਦਰਿਤ ਹੋ ਸਕੇ ਅਤੇ ਕੁੱਝ ਸਾਂਝੀਆਂ ਪ੍ਰਤੀਆਂ, ਪ੍ਰੇਰਨਾਵਾਂ ਅਤੇ ਭਾਵਨਾਵਾਂ ਦਾ ਵਿਕਾਸ ਹੋ ਸਕੇ ।”

ਇਸ ਤਰ੍ਹਾਂ ਉੱਪਰ ਦਿੱਤੀਆਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਕੁੱਝ ਵਿਅਕਤੀਆਂ ਦਾ ਇਕੱਠ, ਜਿਹੜਾ ਸਰੀਰਕ ਤੌਰ ਉੱਤੇ ਇਕ-ਦੂਜੇ ਦੇ ਨੇੜੇ ਹੈ ਪਰੰਤੂ ਉਹ ਆਪਣੇ ਸਾਂਝੇ ਹਿੱਤਾਂ ਨੂੰ ਪ੍ਰਾਪਤ ਕਰਨ ਲਈ ਇਕਦੂਜੇ ਨੂੰ ਸਹਿਯੋਗ ਨਹੀਂ ਕਰਦੇ ਅਤੇ ਇਕ-ਦੂਜੇ ਦੀ ਅੰਤਰ ਕ੍ਰਿਆ ਨਾਲ ਪ੍ਰਭਾਵਿਤ ਨਹੀਂ ਹੁੰਦੇ, ਤਾਂ ਉਹ ਸਮੂਹ ਨਹੀਂ ਕਹਾ ਸਕਦਾ । ਇਸ ਇਕੱਠ ਨੂੰ ਤਾਂ ਸਿਰਫ਼ ਭੀੜ ਹੀ ਕਿਹਾ ਜਾ ਸਕਦਾ ਹੈ । ਸਮਾਜ ਵਿਗਿਆਨ ਲਈ ਸਮੂਹ ਉਹਨਾਂ ਵਿਅਕਤੀਆਂ ਦਾ ਇਕੱਠ ਹੈ ਜੋ ਇਕੋ ਜਿਹੇ ਹੋਣ ਅਤੇ ਜਿਸ ਦੇ ਮੈਂਬਰਾਂ ਵਿਚਕਾਰ ਆਪਸੀ ਸਮਾਜਿਕ ਕ੍ਰਿਆ, ਪ੍ਰਤੀਕ੍ਰਿਆ, ਸੰਬੰਧ, ਸਾਂਝੇ ਹਿਤ, ਚੇਤਨਾ, ਉਤੇਜਨਾਵਾਂ, ਸਵਾਰਥ, ਭਾਵਨਾਵਾਂ ਹੁੰਦੇ ਹਨ । ਸਮੂਹ ਦੇ ਮੈਂਬਰ ਇਸ ਤਰੀਕੇ ਨਾਲ ਇਕ-ਦੂਜੇ ਨਾਲ ਬੰਨ੍ਹੇ ਰਹਿੰਦੇ ਹਨ ਅਤੇ ਇਕ-ਦੂਜੇ ਨੂੰ ਪ੍ਰਭਾਵਿਤ ਕਰਦੇ ਹਨ । ਸਮੂਹ ਦੇ ਵਿਚ ਵਿਚਾਰਾਂ ਦਾ ਲੈਣ-ਦੇਣ ਵੀ ਹੁੰਦਾ ਹੈਂ ਅਤੇ ਸਮੂਹ ਦੇ ਮੈਂਬਰਾਂ ਵਿਚ ਸਿਰਫ਼ ਸਰੀਰਕ ਨੇੜਤਾ ਨਹੀਂ ਬਲਕਿ ਚੇਤਨਾ ਅਤੇ ਇਕ-ਦੂਜੇ ਪ੍ਰਤੀ ਖਿੱਚ ਵੀ ਪਾਈ ਜਾਂਦੀ ਹੈ । ਇਹਨਾਂ ਦੇ ਸਾਂਝੇ ਸਵਾਰਥ ਅਤੇ ਹਿੱਤ ਹੁੰਦੇ ਹਨ ।

PSEB 11th Class Sociology Solutions Chapter 4 ਸਮਾਜਿਕ ਸਮੂਹ

ਪ੍ਰਸ਼ਨ 2.
ਤੁਸੀਂ ਮੁੱਢਲੇ ਅਤੇ ਗੌਣ ਸਮੂਹਾਂ ਦਾ ਕਿਸ ਤਰ੍ਹਾਂ ਵਰਣਨ ਕਰੋਗੇ ।
ਉੱਤਰ-
ਮੁੱਢਲੇ ਜਾਂ ਪ੍ਰਾਥਮਿਕ ਸਮੂਹ (Primary Groups) – ਚਾਰਲਸ ਹਰਟਨ ਕੂਲੇ (Charles Hurton Cooley) ਨੇ ਸਮਾਜਿਕ ਸਮੂਹਾਂ ਦਾ ਵਰਗੀਕਰਣ ਕੀਤਾ ਹੈ ਤੇ ਦੋ ਪ੍ਰਕਾਰ ਦੇ ਸਮੂਹਾਂ ਮੁੱਢਲੇ ਅਤੇ ਗੌਣ ਬਾਰੇ ਦੱਸਿਆ ਹੈ । ਇਸ ਵਰਗੀਕਰਣ ਨੂੰ ਹਰੇਕ ਸਮਾਜ ਵਿਗਿਆਨੀ ਨੇ ਕਿਸੇ ਨਾ ਕਿਸੇ ਰੂਪ ਵਿਚ ਸਵੀਕਾਰ ਕੀਤਾ ਹੈ । ਕੂਲੇ ਨੇ ਮੁੱਢਲੇ ਸਮੂਹ ਵਿਚ ਬਹੁਤ ਹੀ ਨੇੜੇ ਦੇ ਸੰਬੰਧਾਂ ਨੂੰ ਸ਼ਾਮਲ ਕੀਤਾ ਹੈ, ਜਿਵੇਂ ਪਰਿਵਾਰ, ਗੁਆਂਢ, ਖੇਡ ਸਮੂਹ ਆਦਿ । ਕੂਲੇ ਦੇ ਅਨੁਸਾਰ ਇਸ ਪ੍ਰਕਾਰ ਦੇ ਸਮੂਹਾਂ ਵਿਚ ਵਿਅਕਤੀਆਂ ਦੇ ਇਕ-ਦੂਜੇ ਨਾਲ ਸੰਬੰਧ ਹਮਦਰਦੀ, ਆਦਰ, ਸਹਿਯੋਗ ਅਤੇ ਪਿਆਰ ਵਾਲੇ ਹੁੰਦੇ ਹਨ । ਇਹਨਾਂ ਸਮੂਹਾਂ ਵਿਚ ਵਿਅਕਤੀ ਬਿਨਾਂ ਕਿਸੇ ਝਿਜਕ ਦੇ ਕੰਮ ਕਰਦਾ ਹੈ । ਇਹਨਾਂ ਸਮੂਹਾਂ ਵਿਚ ਸਵਾਰਥ ਦੀ ਭਾਵਨਾ ਨਹੀਂ ਹੁੰਦੀ ਅਤੇ ਸੰਬੰਧ ਵੀ ਈਰਖਾ ਵਾਲੇ ਨਹੀਂ ਹੁੰਦੇ । ਇਹਨਾਂ ਸਮੂਹਾਂ ਦੇ ਮੈਂਬਰਾਂ ਵਿਚ ਵਿਅਕਤੀਗਤ ਦੀ ਥਾਂ ਸਮੂਹਿਕ ਭਾਵਨਾ ਹੁੰਦੀ ਹੈ ਅਤੇ ਇਹ ਸਮੂਹ ਵਿਅਕਤੀ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ ।

ਕੂਲੇ ਨੇ ਮੁੱਢਲੇ ਸਮੂਹ ਦੀ ਪਰਿਭਾਸ਼ਾ ਦਿੱਤੀ ਹੈ । ਕੂਲੇ (Cooley) ਦੇ ਅਨੁਸਾਰ, “ਮੁੱਢਲੇ ਸਮੂਹ ਤੋਂ ਮੇਰਾ ਭਾਵ ਉਹਨਾਂ ਸਮੂਹਾਂ ਤੋਂ ਹੈ ਜਿਨ੍ਹਾਂ ਵਿਚ ਖ਼ਾਸ ਕਰ ਕੇ ਆਹਮੋ-ਸਾਹਮਣੇ ਦੇ ਸੰਬੰਧ ਪਾਏ ਜਾਂਦੇ ਹਨ । ਇਹ ਮੁੱਢਲੇ ਕਈ ਅਰਥ ਵਿਚ ਹਨ ਪਰੰਤੂ ਮੁੱਖ ਤੌਰ ‘ਤੇ ਇਸ ਅਰਥ ਵਿਚ ਕਿ ਵਿਅਕਤੀ ਦੇ ਸੁਭਾਅ ਅਤੇ ਆਦਰਸ਼ ਦਾ ਨਿਰਮਾਣ ਕਰਨ ਵਿਚ ਮੌਲਿਕ ਹਨ । ਇਹਨਾਂ ਗੁੜੇ ਤੇ ਸਹਿਯੋਗੀ ਸੰਬੰਧਾਂ ਦੇ ਨਤੀਜੇ ਵਜੋਂ ਮੈਂਬਰਾਂ ਦੇ ਵਿਅਕਤਿਤੱਵ ਸਾਂਝੀ ਪੂਰਨਤਾ ਵਿਚ ਘੁਲ ਮਿਲ ਜਾਂਦੇ ਹਨ ਤਾਂ ਜੋ ਘੱਟੋ-ਘੱਟ ਕਈ ਉਦੇਸ਼ਾਂ ਲਈ ਵਿਅਕਤੀ ਦਾ ਸਵੈ ਹੀ ਸਮੂਹ ਦਾ ਸਾਂਝਾ ਜੀਵਨ ਤੇ ਉਦੇਸ਼ ਬਣ ਜਾਂਦਾ ਹੈ । ਸ਼ਾਇਦ ਇਸ ਪੂਰਨਤਾ ਨੂੰ ਵਰਣਨ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ । ਇਸ ਨੂੰ ਅਸੀਂ ਸਮੁਹ ਵੀ ਕਿਹਾ ਜਾਂਦਾ ਹੈ, ਇਸ ਵਿਚ ਹਮਦਰਦੀ ਤੇ ਪਰਸਪਰ ਪਹਿਚਾਣ ਦੀ ਭਾਵਨਾ ਲੁਪਤ ਹੁੰਦੀ ਹੈ ਅਤੇ ਅਸੀਂ ਇਸ ਦਾ ਕੁਦਰਤੀ ਪ੍ਰਗਟਾਵਾ ਹੈ ।”

ਕੂਲੇ ਦੇ ਅਨੁਸਾਰ ਮੁੱਢਲੇ ਸਮੂਹ ਮੁੱਢਲੇ ਇਸ ਕਰਕੇ ਹਨ ਕਿ ਇਹ ਸਮੂਹ ਵਿਅਕਤੀਆਂ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ । ਵਿਅਕਤੀ ਤੇ ਸਮਾਜ ਦਾ ਸੰਪਰਕ ਵੀ ਇਹਨਾਂ ਦੀ ਮਦਦ ਨਾਲ ਹੁੰਦਾ ਹੈ । ਕਿਉਂਕਿ ਇਹਨਾਂ ਵਿਚ ਸੰਬੰਧ ਆਹਮੋਸਾਹਮਣੇ ਦੇ ਹੁੰਦੇ ਹਨ ਇਸ ਕਰਕੇ ਇਹਨਾਂ ਵਿਚ ਪਿਆਰ, ਹਮਦਰਦੀ, ਨਿੱਜੀਪਣ ਤੇ ਸਹਿਯੋਗ ਦੀ ਭਾਵਨਾ ਵੀ ਪਾਈ ਜਾਂਦੀ ਹੈ । ਇਹਨਾਂ ਸਮੂਹਾਂ ਵਿਚ ਵਿਅਕਤੀ ਇਕ-ਦੂਜੇ ਨਾਲ ਐਨਾ ਜੁੜ ਜਾਂਦੇ ਹਨ ਕਿ ਨਿੱਜੀ ਸਵਾਰਥ ਵੀ ਭਾਵਨਾ ਉਹਨਾਂ ਵਿਚ ਬਿਲਕੁਲ ਹੀ ਖਤਮ ਹੋ ਜਾਂਦੀ ਹੈ । ਲੋੜ ਪੈਣ ਉੱਤੇ ਉਹ ਇਕ-ਦੂਜੇ ਦੀ ਮਦਦ ਕਰਦੇ ਹਨ ਤੇ ਛੋਟੀ-ਮੋਟੀ ਗੱਲ ਨੂੰ ਅੱਖੋਂ ਉਹਲੇ ਕਰ ਦਿੰਦੇ ਹਨ । ਇਹ ਵਿਅਕਤੀ ਕੇ ਵਿਅਕਤਿੱਤਵ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ । ਕੁਲੇ ਦਾ ਕਹਿਣਾ ਹੈ ਕਿ, “ਇਹ ਸਮੂਹ ਲਗਭਗ ਸਾਰੇ ਸਮਿਆਂ ਤੇ ਵਿਕਾਸ ਦੇ ਸਭ ਪੱਧਰਾਂ ਉੱਤੇ ਸਰਬਵਿਆਪਕ ਰਹੇ ਹਨ । ਇਹ ਮਨੁੱਖੀ ਸੁਭਾਅ ਅਤੇ ਮਨੁੱਖੀ ਆਦਰਸ਼ਾਂ ਵਿਚ ਜੋ ਸਰਬਵਿਆਪਕ ਅੰਸ਼ ਹੈ, ਉਸ ਦੇ ਮੁੱਖ ਆਧਾਰ ਹਨ ।”

ਕੂਲੇ ਨੇ ਤਿੰਨ ਪ੍ਰਕਾਰ ਦੇ ਮੁੱਢਲੇ ਸਮੂਹਾਂ ਨੂੰ ਮਹੱਤਵਪੂਰਨ ਦੱਸਿਆ ਹੈ-

  1. ਪਰਿਵਾਰ (Family)
  2. ਖੇਡ ਸਮੂਹ (Play group)
  3. ਗੁਆਂਢ (Neighbour level) ।

ਕੂਲੇ ਦਾ ਕਹਿਣਾ ਹੈ ਕਿ ਇਹ ਤਿੰਨੋਂ ਸਮੂਹ ਹਰੇਕ ਸਮਾਜ ਵਿਚ ਹਰ ਸਮੇਂ ਨਾਲ ਸੰਬੰਧਿਤ ਹੋਣ ਕਰਕੇ ਸਰਬਵਿਆਪਕ ਹਨ । ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਵਿਅਕਤੀ ਇਹਨਾਂ ਵਿਚ ਵੀ ਪ੍ਰਵੇਸ਼ ਕਰਦਾ ਹੈ । ਜਨਮ ਤੋਂ ਬਾਅਦ ਬੱਚਾ ਆਪਣੇ ਆਪ ਜਿਉਂਦਾ ਨਹੀਂ ਰਹਿ ਸਕਦਾ । ਬੱਚੇ ਦੇ ਪਾਲਣ ਪੋਸ਼ਣ ਲਈ ਪਰਿਵਾਰ ਹੀ ਉਹ ਸਮੂਹ ਹੈ ਜਿਸ ਵਿਚ ਵਿਅਕਤੀ ਆਪਣੇ ਆਪ ਨੂੰ ਸ਼ਾਮਲ ਕਰਦਾ ਹੈ । ਬੱਚੇ ਦਾ ਸਮਾਜੀਕਰਣ ਪਰਿਵਾਰ ਵਿਚ ਹੀ ਹੁੰਦਾ ਹੈ ਅਤੇ ਸਮਾਜ ਵਿਚ ਰਹਿਣ ਦੇ ਤਰੀਕੇ ਸਿੱਖਦਾ ਹੈ । ਬੱਚੇ ਦੀ ਮੁੱਢਲੀ ਸਿੱਖਿਆ ਪਰਿਵਾਰ ਵਿਚ ਰਹਿ ਕੇ ਹੀ ਹੁੰਦੀ ਹੈ । ਪਰਿਵਾਰ ਅਤੇ ਸਮਾਜ ਦੀਆਂ ਪਰੰਪਰਾਵਾਂ, ਸੰਸਕ੍ਰਿਤੀ, ਰੀਤੀਰਿਵਾਜ ਬੱਚਾ ਪਰਿਵਾਰ ਵਿਚ ਰਹਿ ਕੇ ਹੀ ਸਿੱਖਦਾ ਹੈ ।

ਪਰਿਵਾਰ ਵਿਚ ਵਿਅਕਤੀਆਂ ਦੇ ਸੰਬੰਧ ਆਪਸ ਵਿਚ ਸਿੱਧੇ ਹੁੰਦੇ ਹਨ ਜਿਸ ਕਰਕੇ ਆਪਸੀ ਸਹਿਯੋਗ ਦੀ ਭਾਵਨਾ ਵੱਧ ਜਾਂਦੀ ਹੈ । ਪਰਿਵਾਰ ਤੋਂ ਬਾਅਦ ਬੱਚਾ ਗੁਆਂਢ ਦੇ ਸੰਪਰਕ ਵਿਚ ਆਉਂਦਾ ਹੈ ਕਿਉਂਕਿ ਘਰ ਤੋਂ ਬਾਹਰ ਉਹ ਗੁਆਂਢ ਵਿਚ ਹੀ ਜਾਂਦਾ ਹੈ । ਗੁਆਂਢ ਵਿਚ ਉਸ ਨੂੰ ਪਰਿਵਾਰ ਵਰਗਾ ਹੀ ਪਿਆਰ ਪ੍ਰਾਪਤ ਹੁੰਦਾ ਹੈ । ਉਸ ਨੂੰ ਗੁਆਂਢ ਤੋਂ ਹੀ ਪਤਾ ਚਲਦਾ ਹੈ ਕਿ ਵੱਡਿਆਂ ਨਾਲ ਗੱਲਬਾਤ ਕਿਵੇਂ ਕਰਨੀ ਹੈ ਤੇ ਕਿਸ ਤਰ੍ਹਾਂ ਕਿਸੇ ਦਾ ਆਦਰ ਕਰਨਾ ਹੈ । ਗੁਆਂਢ ਤੋਂ ਬਾਅਦ ਉਹ ਖੇਡ ਸਮੂਹ ਦੇ ਸੰਪਰਕ ਵਿਚ ਆਉਂਦਾ ਹੈ | ਖੇਡ ਸਮੂਹ ਵਿਚ ਉਸ ਦੀ ਆਪਣੀ ਉਮਰ ਦੇ ਬੱਚੇ ਹੁੰਦੇ ਹਨ । ਜਿਸ ਕਰਕੇ ਉਹ ਆਪਣੇ ਆਪ ਨੂੰ ਕੁਝ ਸੁਤੰਤਰ ਮਹਿਸੂਸ ਕਰਦਾ ਹੈ । ਖੇਡਦੇ ਹੋਏ ਉਹ ਹੋਰਾਂ ਬੱਚਿਆਂ ਨਾਲ ਸਹਿਯੋਗ ਕਰਨਾ ਸਿੱਖਦਾ ਹੈ ਅਤੇ ਖੇਡ ਦੇ ਨਿਯਮਾਂ ਦੀ ਪਾਲਣਾ ਕਰਨਾ ਸਿੱਖਦਾ ਹੈ । ਨਿਯਮਾਂ ਦੀ ਪਾਲਣਾ ਕਰਦੇ ਹੋਏ ਉਸ ਵਿਚ ਅਨੁਸ਼ਾਸਨ ਆ ਜਾਂਦਾ ਹੈ ਅਤੇ ਉਹ ਹੋਰ ਵਿਅਕਤੀਆਂ ਪ੍ਰਤੀ ਵਿਵਹਾਰ ਅਤੇ ਕੰਮ ਕਰਨਾ ਸਿੱਖ ਜਾਂਦਾ ਹੈ । ਇਸ ਸਭ ਨਾਲ ਉਸ ਦੇ ਚਰਿੱਤਰ ਦਾ ਨਿਰਮਾਣ ਅਤੇ ਵਿਅਕਤਿੱਤਵ ਦਾ ਵਿਕਾਸ ਹੁੰਦਾ ਹੈ । ਇਸ ਵਿਚ ਨੇੜੇ ਦੇ ਸੰਬੰਧ ਹੁੰਦੇ ਹਨ ਜਿਸ ਕਰਕੇ ਇਹਨਾਂ ਨੂੰ ਪ੍ਰਾਰੰਭਿਕ, ਪ੍ਰਾਥਮਿਕ ਜਾਂ ਪ੍ਰਾਇਮਰੀ ਸਮੂਹ ਕਿਹਾ ਜਾਂਦਾ ਹੈ ।

ਗੌਣ ਜਾਂ ਦੂਤੀਆ ਸਮੂਹ (Secondary Groups) – ਚਾਰਲਸ ਹਰਟਨ ਕੂਲੇ (Charles Hurton Cooley) ਨੇ ਪ੍ਰਾਥਮਿਕ ਸਮੂਹਾਂ ਦੇ ਨਾਲ-ਨਾਲ ਦੂਤੀਆਂ ਸਮੂਹਾਂ ਦਾ ਵੀ ਵਰਣਨ ਕੀਤਾ ਹੈ । ਵਿਅਕਤੀ ਪ੍ਰਾਥਮਿਕ ਸਮੂਹਾਂ ਵਿਚ ਵੱਡਾ ਹੁੰਦਾ ਹੈ ਪਰ ਅੱਜ-ਕਲ੍ਹ ਦੇ ਗੁੰਝਲਦਾਰ ਸਮਾਜਾਂ ਵਿਚ ਵਿਅਕਤੀ ਸਿਰਫ਼ ਮੁੱਢਲੇ ਸਮੂਹਾਂ ਵਿਚ ਰਹਿ ਕੇ ਹੀ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਨਹੀਂ ਕਰ ਸਕਦਾ । ਆਪਣੀਆਂ ਜ਼ਰੂਰਤਾਂ ਦੀ ਪੂਰਤੀ ਦੇ ਲਈ ਵਿਅਕਤੀ ਨੂੰ ਹੋਰ ਵਿਅਕਤੀਆਂ ਉੱਪਰ ਨਿਰਭਰ ਰਹਿਣਾ ਪੈਂਦਾ ਹੈ । ਇਸ ਕਰਕੇ ਹੀ ਸੌਣ ਸਮੂਹਾਂ ਦੀ ਆਧੁਨਿਕ ਸਮੂਹਾਂ ਵਿਚ ਬਹੁਤ ਮਹੱਤਤਾ ਹੁੰਦੀ ਹੈ । ਗੌਣ ਸਮੂਹਾਂ ਦੀ ਮਹੱਤਤਾ ਵੱਧਣ ਕਰਕੇ ਮੁੱਢਲੇ ਸਮੂਹਾਂ ਦੀ ਮਹੱਤਤਾ ਘੱਟ ਗਈ ਹੈ ਤੇ ਇਹਨਾਂ ਸਮੂਹਾਂ ਦੀ ਥਾਂ ਹੋਰ ਸੰਸਥਾਵਾਂ ਨੇ ਲੈ ਲਈ ਹੈ । ਸ਼ਹਿਰਾਂ ਵਿਚ ਤਾਂ ਮੁੱਢਲੇ ਸਮੂਹ ਬਹੁਤ ਹੀ ਘੱਟ ਹੋ ਗਏ ਹਨ । ਗੌਣ ਸਮੂਹ ਆਕਾਰ ਵਿਚ ਵੱਡੇ ਹੁੰਦੇ ਹਨ ਤੇ ਮੈਂਬਰਾਂ ਵਿਚਕਾਰ ਅਸੀਂ ਸੰਬੰਧ ਹੁੰਦੇ ਹਨ ।

ਗੌਣ ਸਮੂਹਾਂ ਵਿਚ ਹਰੇਕ ਵਿਅਕਤੀ ਆਪਣਾ ਵੱਖ-ਵੱਖ ਕੰਮ ਕਰਦਾ ਹੈ ਪਰ ਫਿਰ ਵੀ ਉਹ ਇਕ-ਦੂਜੇ ਨਾਲ ਜੁੜੇ ਹੁੰਦੇ ਹਨ ! ਗੌਣ ਸਮੂਹਾਂ ਵਿਚ ਮੈਂਬਰਾਂ ਦੇ ਵਿਸ਼ੇਸ਼ ਉਦੇਸ਼ ਹੁੰਦੇ ਹਨ ਜਿਹੜੇ ਕਿ ਆਪਸੀ ਸਹਿਯੋਗ ਨਾਲ ਪ੍ਰਾਪਤ ਕੀਤੇ ਜਾਂਦੇ ਹਨ । ਦੇਸ਼, ਸਭਾਵਾਂ, ਕਲੱਬ, ਰਾਜਨੀਤਿਕ ਸਮੂਹ ਜਾਂ ਦਲ ਦੁਤੀਆ ਸਮੂਹਾਂ ਦੀਆਂ ਉਦਾਹਰਨਾਂ ਹਨ । ਇਹ ਆਕਾਰ ਵਿਚ ਵੱਡੇ ਹੁੰਦੇ ਹਨ ਤੇ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਬਣਾਏ ਜਾਂਦੇ ਹਨ । ਇਹਨਾਂ ਸਮੂਹਾਂ ਦੇ ਮੈਂਬਰ ਇਕ-ਦੂਜੇ ਨੂੰ ਨਹੀਂ ਜਾਣਦੇ ਹੁੰਦੇ ਤੇ ਅਸਿੱਧੇ ਰੂਪ ਵਿਚ ਇਕ-ਦੂਜੇ ਨੂੰ ਸਹਿਯੋਗ ਕਰਦੇ ਹਨ ।

ਗੌਣ ਸਮੂਹ ਕਿਸੇ ਵਿਸ਼ੇਸ਼ ਉਦੇਸ਼ ਲਈ ਬਣਾਏ ਜਾਂਦੇ ਹਨ । ਇਹ ਆਕਾਰ ਵਿਚ ਵੱਡੇ ਹੁੰਦੇ ਹਨ । ਵਿਅਕਤੀ ਆਪਣੇ ਕਿਸੇ ਵਿਸ਼ੇਸ਼ ਉਦੇਸ਼ ਨੂੰ ਪੂਰਾ ਕਰਨ ਲਈ ਗੌਣ ਸਮੂਹਾਂ ਦਾ ਮੈਂਬਰ ਬਣਦਾ ਹੈ ਅਤੇ ਆਪਣੇ ਉਦੇਸ਼ ਦੇ ਪੂਰਾ ਹੋਣ ਤੋਂ ਬਾਅਦ ਇਨ੍ਹਾਂ ਸਮੂਹਾਂ ਨੂੰ ਛੱਡ ਦਿੰਦਾ ਹੈ । ਗੌਣ ਸਮੂਹਾਂ ਦੇ ਮੈਂਬਰਾਂ ਦੇ ਆਪਸੀ ਸੰਬੰਧਾਂ ਵਿਚ ਨੇੜਤਾ ਅਤੇ ਗੁੜਾਪਨ ਨਹੀਂ ਹੁੰਦਾ । ਗੌਣ ਸਮੂਹ ਦੇ ਮੈਂਬਰ ਰਸਮੀ ਨਿਯੰਤਰਨ ਦੇ ਸਾਧਨਾਂ ਦੁਆਰਾ ਨਿਯੰਤਰਿਤ ਹੁੰਦੇ ਹਨ । ਆਕਾਰ ਵੱਡਾ ਹੋਣ ਦੇ ਕਾਰਨ ਮੈਂਬਰ ਇਕ-ਦੂਜੇ ਨੂੰ ਨਿੱਜੀ ਰੂਪ ਵਿਚ ਨਹੀਂ ਜਾਣਦੇ ਹੁੰਦੇ ਇਨ੍ਹਾਂ ਦੀ ਮੱਦਦ ਨਾਲ ਰੀਤੀ-ਰਿਵਾਜ ਅਤੇ ਸਮਾਜਿਕ ਨਿਯਮ ਵੀ ਬਣਦੇ ਹਨ ।

ਪ੍ਰਸ਼ਨ 3.
ਤੁਸੀਂ ਸਮਾਜ ਦੇ ਮੈਂਬਰ ਹੁੰਦੇ ਹੋਏ ਅਲੱਗ ਸਮੂਹਾਂ ਨਾਲ ਅੰਤਰਕਿਰਿਆ ਕਰਦੇ ਹੋ, ਤੁਸੀਂ ਇਸ ਨੂੰ ਸਮਾਜ ਸ਼ਾਸਤਰੀ ਦ੍ਰਿਸ਼ਟੀਕੋਣ ਤੋਂ ਕਿਸ ਤਰ੍ਹਾਂ ਦੇਖਦੇ ਹੋ ?
ਉੱਤਰ-
ਅਸੀਂ ਸਾਰੇ ਲੋਕ ਸਮਾਜ ਵਿੱਚ ਰਹਿੰਦੇ ਹਾਂ ਅਤੇ ਸਮਾਜ ਵਿੱਚ ਰਹਿੰਦੇ ਹੋਏ ਅਸੀਂ ਕਈ ਪ੍ਰਕਾਰ ਦੇ ਸਮੂਹਾਂ ਨਾਲ ਅੰਤਰਕਿਰਿਆ ਕਰਦੇ ਹੀ ਰਹਿੰਦੇ ਹਾਂ । ਜੇਕਰ ਅਸੀਂ ਸਮਾਜ ਸ਼ਾਸਤਰੀ ਪਰਿਪੇਖ ਨਾਲ ਦੇਖੀਏ ਤਾਂ ਅਸੀਂ ਇਹਨਾਂ ਨੂੰ ਕਈ ਭਾਗਾਂ ਵਿੱਚ ਵੰਡ ਸਕਦੇ ਹਾਂ | ਅਸੀਂ ਪਰਿਵਾਰ ਵਿੱਚ ਰਹਿੰਦੇ ਹਾਂ, ਗੁਆਂਢੀਆਂ ਨਾਲ ਅੰਤਰਕਿਰਿਆ ਕਰਦੇ ਹਾਂ, ਆਪਣੇ ਦੋਸਤਾਂ ਦੇ ਸਮੂਹ ਨਾਲ ਬੈਠਦੇ ਹਾਂ । ਇਹ ਸਮੂਹ ਮੁੱਢਲੇ ਸਮੂਹ ਹੁੰਦੇ ਹਨ ਕਿਉਂਕਿ ਅਸੀਂ ਇਹਨਾਂ ਸਮੂਹਾਂ ਦੇ ਮੈਂਬਰਾਂ ਨਾਲ ਪ੍ਰਤੱਖ ਰੂਪ ਨਾਲ ਅੰਤਰਕਿਰਿਆ ਕਰਦੇ ਹਾਂ ਅਤੇ ਅਸੀਂ ਇਹਨਾਂ ਨਾਲ ਬੈਠਣਾ ਪਸੰਦ ਕਰਦੇ ਹਾਂ । ਅਸੀਂ ਇਹਨਾਂ ਸਮੂਹਾਂ ਦੇ ਸਥਾਈ ਮੈਂਬਰ ਹੁੰਦੇ ਹਾਂ ਅਤੇ ਮੈਂਬਰਾਂ ਵਿਚਕਾਰ ਗੈਰ-ਰਸਮੀ ਸੰਬੰਧ ਹੁੰਦੇ ਹਨ । ਇਹਨਾਂ ਸਮੂਹਾਂ ਦਾ ਸਾਡੇ ਜੀਵਨ ਵਿੱਚ ਬਹੁਤ . ਜ਼ਿਆਦਾ ਮਹੱਤਵ ਹੁੰਦਾ ਹੈ ਕਿਉਂਕਿ ਇਹਨਾਂ ਸਮੂਹਾਂ ਤੋਂ ਬਿਨਾਂ ਵਿਅਕਤੀ ਜੀਊਂਦਾ ਨਹੀਂ ਰਹਿ ਸਕਦਾ । ਵਿਅਕਤੀ ਜਿੱਥੇ ਮਰਜੀ ਚਲਾ ਜਾਵੇ, ਪਰਿਵਾਰ, ਗੁਆਂਢ ਅਤੇ ਖੇਡ ਸਮੂਹ ਜਿਹੇ ਪ੍ਰਾਥਮਿਕ ਸਮੁਹ ਉਸਨੂੰ ਹਰ ਥਾਂ ਉੱਤੇ ਮਿਲ ਜਾਣਗੇ ।

ਮੁੱਢਲੇ ਸਮੂਹਾਂ ਦੇ ਨਾਲ-ਨਾਲ ਵਿਅਕਤੀ ਕੁਝ ਅਜਿਹੇ ਸਮੂਹਾਂ ਦਾ ਵੀ ਮੈਂਬਰ ਹੁੰਦਾ ਹੈ ਜਿਨ੍ਹਾਂ ਦੀ ਮੈਂਬਰਸ਼ਿਪ ਇੱਛੁਕ ਹੁੰਦੀ ਹੈ ਅਤੇ ਵਿਅਕਤੀ ਆਪਣੀ ਇੱਛਾ ਨਾਲ ਹੀ ਇਹਨਾਂ ਦਾ ਮੈਂਬਰ ਬਣਦਾ ਹੈ । ਅਜਿਹੇ ਸਮੂਹਾਂ ਨੂੰ ਗੌਣ ਸਮੂਹ ਕਿਹਾ ਜਾਂਦਾ ਹੈ । ਇਸ ਪ੍ਰਕਾਰ ਦੇ ਸਮੂਹਾਂ ਦਾ ਇੱਕ ਰਸਮੀ ਸੰਗਠਨ ਹੁੰਦਾ ਹੈ ਜਿਸਦੇ ਮੈਂਬਰਾਂ ਦੀ ਚੋਣ ਸਮੇਂ-ਸਮੇਂ ਉੱਤੇ ਹੁੰਦੀ ਰਹਿੰਦੀ ਹੈ । ਵਿਅਕਤੀ ਇਹਨਾਂ ਸਮੂਹਾਂ ਦਾ ਮੈਂਬਰ ਕਿਸੇ ਵਿਸ਼ੇਸ਼ ਉਦੇਸ਼ ਦੀ ਪ੍ਰਾਪਤੀ ਲਈ ਬਣਦਾ ਹੈ ਅਤੇ ਉਹ ਉਦੇਸ਼ ਪ੍ਰਾਪਤੀ ਤੋਂ ਬਾਅਦ ਇਹਨਾਂ ਦੀ ਮੈਂਬਰਸ਼ਿਪ ਛੱਡ ਸਕਦਾ ਹੈ । ਰਾਜਨੀਤਿਕ ਦਲ, ਟਰੇਡ ਯੂਨੀਅਨ ਆਦਿ ਵਰਗੇ ਸਮੂਹ ਇਹਨਾਂ ਦੀ ਉਦਾਹਰਨ ਹਨ ।

ਜੇਕਰ ਕੋਈ ਆਮ ਵਿਅਕਤੀ ਵੱਖ-ਵੱਖ ਸਮੂਹਾਂ ਨਾਲ ਅੰਤਰਕਿਰਿਆ ਕਰਦਾ ਹੈ ਤਾਂ ਉਸ ਲਈ ਇਹਨਾਂ ਸਮੂਹਾਂ ਦਾ ਕੋਈ ਵੱਖ-ਵੱਖ ਅਰਥ ਨਹੀਂ ਹੋਵੇਗਾ ਪਰੰਤੁ ਇੱਕ ਸਮਾਜ ਸ਼ਾਸਤਰੀ ਪਰਿਪੇਖ ਤੋਂ ਸਾਰੇ ਪ੍ਰਕਾਰ ਦੇ ਸਮੂਹਾਂ ਨੂੰ ਵੱਖ-ਵੱਖ ਪ੍ਰਕਾਰਾਂ ਵਿੱਚ ਵੰਡਿਆ ਜਾ ਸਕਦਾ ਹੈ । ਇੱਥੋਂ ਤੱਕ ਕਿ ਵੱਖ-ਵੱਖ ਸਮਾਜ ਸ਼ਾਸਤਰੀਆਂ ਨੇ ਵੀ ਇਹਨਾਂ ਦੇ ਵੱਖ-ਵੱਖ ਪ੍ਰਕਾਰ ਦਿੱਤੇ ਹਨ | ਕਿਉਂਕਿ ਇਹਨਾਂ ਨਾਲ ਸਾਡਾ ਅੰਤਰਕਿਰਿਆ ਕਰਨ ਦਾ ਤਰੀਕਾ ਵੀ ਵੱਖ-ਵੱਖ ਹੁੰਦਾ ਹੈ ।

PSEB 11th Class Sociology Solutions Chapter 4 ਸਮਾਜਿਕ ਸਮੂਹ

ਪ੍ਰਸ਼ਨ 4.
ਮਨੁੱਖ ਦੀ ਜ਼ਿੰਦਗੀ ਸਮੁਹ ਦੀ ਜ਼ਿੰਦਗੀ ਹੈ । ਉਦਾਹਰਨਾਂ ਸਹਿਤ ਲਿਖੋ ।
ਉੱਤਰ-
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮਨੁੱਖ ਦਾ ਜੀਵਨ ਸਹਿਕ ਜੀਵਨ ਹੁੰਦਾ ਹੈ ਅਤੇ ਉਹ ਸਮੂਹ ਵਿੱਚ ਹੀ ਪੈਦਾ ਹੁੰਦਾ ਅਤੇ ਮਰਦਾ ਹੈ । ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਉਸ ਸਮੇਂ ਉਸ ਦਾ ਹੱਥ ਸਭ ਤੋਂ ਪਹਿਲਾ ਪਰਿਵਾਰ ਨਾਮਕ ਪ੍ਰਾਥਮਿਕ ਸਮੂਹ ਹੀ ਫੜਦਾ ਹੈ । ਮਨੁੱਖਾਂ ਦੇ ਬੱਚੇ ਸਾਰੇ ਜੀਵਾਂ ਦੇ ਬੱਚਿਆਂ ਵਿੱਚੋਂ ਸਭ ਤੋਂ ਵੱਧ ਸਮੇਂ ਲਈ ਆਪਣੇ ਪਰਿਵਾਰ ਉੱਤੇ ਨਿਰਭਰ ਕਰਦੇ ਹਨ । ਪਰਿਵਾਰ ਆਪਣੇ ਬੱਚੇ ਨੂੰ ਪਾਲਦਾ ਹੈ ਅਤੇ ਹੌਲੀ-ਹੌਲੀ ਵੱਡਾ ਕਰਦਾ ਹੈ ਜਿਸ ਕਾਰਨ ਉਸ ਨੂੰ ਆਪਣੇ ਪਰਿਵਾਰ ਨਾਲ ਸਭ ਤੋਂ ਵੱਧ ਪਿਆਰ ਅਤੇ ਲਗਾਵ ਹੁੰਦਾ ਹੈ । ਪਰਿਵਾਰ ਹੀ ਬੱਚੇ ਦਾ ਸਮਾਜੀਕਰਨ ਕਰਦਾ ਹੈ, ਉਸਨੂੰ ਸਮਾਜ ਵਿੱਚ ਰਹਿਣ ਦੇ ਤਰੀਕੇ ਸਿਖਾਉਂਦਾ ਹੈ, ਉਸ ਦੀ ਸਿੱਖਿਆ ਦਾ ਪ੍ਰਬੰਧ ਕਰਦਾ ਹੈ ਤਾਂਕਿ ਉਹ ਅੱਗੇ ਚੱਲ ਕੇ ਸਮਾਜ ਦਾ ਚੰਗਾ ਨਾਗਰਿਕ ਬਣ ਸਕੇ । ਇਸ ਤਰ੍ਹਾਂ ਪਰਿਵਾਰ ਨਾਮਕ ਸਮੂਹ ਵਿਅਕਤੀ ਨੂੰ ਸਮੂਹਿਕ ਜੀਵਨ ਦਾ ਪਹਿਲਾ ਪਾਠ ਪੜ੍ਹਾਉਂਦੇ ਹਨ ।

ਪਰਿਵਾਰ ਤੋਂ ਬਾਅਦ ਬੱਚਾ ਜਿਹੜੇ ਸਮੂਹ ਨਾਲ ਘੁਲਦਾ-ਮਿਲਦਾ ਹੈ ਉਹ ਹਨ ਗੁਆਂਢ ਅਤੇ ਖੇਡ ਸਮੂਹ । ਛੋਟੇ ਜਿਹੇ ਬੱਚੇ ਨੂੰ ਗੁਆਂਢ ਵਿੱਚ ਲੈ ਕੇ ਜਾਇਆ ਜਾਂਦਾ ਹੈ ਜਿੱਥੇ ਪਰਿਵਾਰ ਤੋਂ ਇਲਾਵਾ ਹੋਰ ਲੋਕ ਬੱਚੇ ਨੂੰ ਪਿਆਰ ਕਰਦੇ ਹਨ । ਬੱਚੇ ਦੇ ਗ਼ਲਤ ਕੰਮ ਕਰਨ ਉੱਤੇ ਉਸ ਨੂੰ ਡਾਂਟਿਆ ਵੀ ਜਾਂਦਾ ਹੈ । ਇਸਦੇ ਨਾਲ-ਨਾਲ ਬੱਚਾ ਮੁਹੱਲੇ ਦੇ ਹੋਰ ਬੱਚਿਆਂ ਨਾਲ ਮਿਲ ਕੇ ਖੇਡ ਸਮੂਹ ਦਾ ਨਿਰਮਾਣ ਕਰਦਾ ਹੈ ਅਤੇ ਨਵੇਂ-ਨਵੇਂ ਨਿਯਮ ਸਿੱਖਦਾ ਹੈ । ਖੇਡ ਸਮੂਹ ਵਿੱਚ ਰਹਿ ਕੇ ਹੀ ਬੱਚੇ ਵਿੱਚ ਨੇਤਾ ਬਣਨ ਦੇ ਗੁਣ ਪਨਪ ਜਾਂਦੇ ਹਨ ਜੋ ਕਿ ਸਮਾਜਿਕ ਜੀਵਨ ਜੀਣ ਲਈ ਬਹੁਤ ਜ਼ਰੂਰੀ ਹੈ । ਇਹ ਦੋਵੇਂ ਸਮੁਹ ਵੀ ਪ੍ਰਾਥਮਿਕ ਸਮੂਹ ਹੁੰਦੇ ਹਨ ।

ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਉਹ ਹੋਰ ਕਈ ਪ੍ਰਕਾਰ ਦੇ ਸਮੂਹਾਂ ਦਾ ਮੈਂਬਰ ਬਣਦਾ ਹੈ ਜਿਨ੍ਹਾਂ ਨੂੰ ਦੂਤੀਆ ਸਮੂਹ ਕਿਹਾ ਜਾਂਦਾ ਹੈ । ਉਹ ਕਿਸੇ ਦਫ਼ਤਰ ਵਿੱਚ ਨੌਕਰੀ ਕਰਦਾ ਹੈ, ਕਿਸੇ ਕਲੱਬ, ਕਿਸੇ ਸੰਸਥਾ ਜਾਂ ਸਭਾ ਦਾ ਮੈਂਬਰ ਬਣਦਾ ਹੈ ਤਾਂਕਿ ਕੁਝ ਉਦੇਸ਼ਾਂ ਦੀ ਪੂਰਤੀ ਕੀਤੀ ਜਾ ਸਕੇ । ਉਹ ਕਿਸੇ ਰਾਜਨੀਤਿਕ ਦਲ, ਟਰੇਡ ਯੂਨੀਅਨ ਜਾਂ ਕਿਸੇ ਹੋਰ ਸਭਾ ਦੀ ਮੈਂਬਰਸ਼ਿਪ ਵੀ ਹਿਣ ਕਰਦਾ ਹੈ ਜਿਸ ਤੋਂ ਪਤਾ ਚਲਦਾ ਹੈ ਕਿ ਉਹ ਜੀਵਨ ਦੇ ਹਰੇਕ ਸਮੇਂ ਕਿਸੇ ਨਾ ਕਿਸੇ ਸਮੂਹ ਦਾ ਮੈਂਬਰ ਬਣਿਆ ਰਹਿੰਦਾ ਹੈ । ਉਹ ਆਪਣੀ ਮੌਤ ਤੱਕ ਬਹੁਤ ਸਾਰੇ ਸਮੂਹਾਂ ਦਾ ਮੈਂਬਰ ਬਣਦਾ ਰਹਿੰਦਾ ਹੈ ਅਤੇ ਉਹਨਾਂ ਦੀ ਮੈਂਬਰਸ਼ਿਪ ਛੱਡਦਾ ਰਹਿੰਦਾ ਹੈ ।

ਇਸ ਤਰ੍ਹਾਂ ਉੱਪਰ ਲਿਖੀ ਵਿਆਖਿਆ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਮਨੁੱਖੀ ਜੀਵਨ ਦਾ ਕੋਈ ਅਜਿਹਾ ਪੱਖ ਨਹੀਂ ਹੈ ਜਦੋਂ ਉਹ ਕਿਸੇ ਨਾ ਕਿਸੇ ਸਮੂਹ ਦਾ ਮੈਂਬਰ ਨਹੀਂ ਹੁੰਦਾ । ਇਸ ਤਰ੍ਹਾਂ ਮਨੁੱਖੀ ਜੀਵਨ ਸਮੂਹਿਕ ਜੀਵਨ ਹੁੰਦਾ ਹੈ ਅਤੇ ਸਮੂਹਾਂ ਤੋਂ ਬਿਨਾਂ ਉਸਦੇ ਜੀਵਨ ਦਾ ਕੋਈ ਅਸਤਿੱਤਵ ਹੀ ਨਹੀਂ ਹੈ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

Punjab State Board PSEB 11th Class Sociology Book Solutions Chapter 3 ਸਮਾਜ, ਸਮੂਦਾਇ ਅਤੇ ਸਭਾ Textbook Exercise Questions and Answers.

PSEB Solutions for Class 11 Sociology Chapter 3 ਸਮਾਜ, ਸਮੂਦਾਇ ਅਤੇ ਸਭਾ

Sociology Guide for Class 11 PSEB ਸਮਾਜ, ਸਮੂਦਾਇ ਅਤੇ ਸਭਾ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਦਾ ਅਰਥ ਦੱਸੋ ।
ਉੱਤਰ-
ਮੈਕਾਈਵਰ ਦੇ ਅਨੁਸਾਰ, “ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ ।”

ਪ੍ਰਸ਼ਨ 2.
‘ਸੋਸਾਇਟੀ ਅਤੇ “ਕਮਿਊਨਿਟੀ ਸ਼ਬਦ ਕਿਨ੍ਹਾਂ ਸ਼ਬਦਾਂ ਤੋਂ ਮਿਲ ਕੇ ਬਣੇ ਹਨ ?
ਉੱਤਰ-
ਸਮਾਜ (Society) ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ‘Socius’ ਤੋਂ ਨਿਕਲਿਆ ਹੈ ਜਿਸਦਾ ਅਰਥ ਹੈ ਸਾਥ ਜਾਂ ਦੋਸਤੀ । ਸਮੁਦਾਇ (Community) ਵੀ ਲਾਤੀਨੀ ਭਾਸ਼ਾ ਦੇ ਸ਼ਬਦ ‘Communitas’ ਤੋਂ ਨਿਕਲਿਆ ਹੈ ਜਿਸਦਾ ਅਰਥ ਹੈ ਸਾਰਿਆਂ ਦਾ ਸਾਂਝਾ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
“ਮਨੁੱਖ ਇਕ ਸਮਾਜਿਕ ਪ੍ਰਾਣੀ ਹੈ” ਕਿਸ ਨੇ ਕਿਹਾ ?
ਉੱਤਰ-
ਇਹ ਸ਼ਬਦ ਅਰਸਤੂ (Aristotle) ਦੇ ਹਨ ।

ਪ੍ਰਸ਼ਨ 4.
ਸਾਧਾਰਨ ਸੰਯੁਕਤ ਸਮਾਜ, ਸੰਯੁਕਤ ਸਮਾਜ, ਦੋਹਰਾ ਸੰਯੁਕਤ ਸਮਾਜ ਅਤੇ ਤੀਹਰਾ ਸੰਯੁਕਤ ਸਮਾਜ ਦਾ ਵਰਗੀਕਰਨ ਕਿਸਨੇ ਦਿੱਤਾ .?
ਉੱਤਰ-
ਇਹ ਵਰਗੀਕਰਨ ਹਰਬਰਟ ਸਪੈਂਸਰ (Herbert Spencer) ਨੇ ਦਿੱਤਾ ਸੀ ।

ਪ੍ਰਸ਼ਨ 5.
ਸਭਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਕੁੱਝ ਲੋਕ ਕਿਸੇ ਵਿਸ਼ੇਸ਼ ਮੰਤਵ ਦੇ ਲਈ ਆਪਸ ਵਿਚ ਸਹਿਯੋਗ ਸੰਗਠਨ ਬਣਾਉਂਦੇ ਹਨ ਤਾਂ ਇਸ ਸੰਗਠਿਤ ਸੰਗਠਨ ਨੂੰ ਸਭਾ ਕਹਿੰਦੇ ਹਨ ।

ਪ੍ਰਸ਼ਨ 6.
ਖੁੱਲ੍ਹਾ ਸਮਾਜ ਕਿਸਨੂੰ ਕਹਿੰਦੇ ਹਨ ?
ਉੱਤਰ-
ਜਿਸ ਸਮਾਜ ਵਿਚ ਵਿਅਕਤੀਆਂ ਨੂੰ ਅਲੱਗ-ਅਲੱਗ ਵਰਗਾਂ ਵਿਚ ਆਣ-ਜਾਣ ਦੀ ਖੁੱਲ੍ਹ ਹੁੰਦੀ ਹੈ ਉਸਨੂੰ ਖੁੱਲ੍ਹਾ ਸਮਾਜ ਕਹਿੰਦੇ ਹਨ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਦੀਆਂ ਤਿੰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਸਮਾਜ ਲੋਕਾਂ ਦਾ ਸਮੂਹ ਹੁੰਦਾ ਹੈ ਜਿਨ੍ਹਾਂ ਵਿਚ ਆਪਸੀ ਸੰਬੰਧ ਹੁੰਦੇ ਹਨ ।
  2. ਸਮਾਜ ਹਮੇਸ਼ਾ ਸਮਾਨਤਾਵਾਂ ਅਤੇ ਅੰਤਰਾਂ ਉੱਤੇ ਨਿਰਭਰ ਕਰਦਾ ਹੈ ।
  3. ਸਮਾਜ ਸਹਿਯੋਗ ਅਤੇ ਸੰਘਰਸ਼ ਉੱਤੇ ਆਧਾਰਿਤ ਹੁੰਦਾ ਹੈ ।

ਪ੍ਰਸ਼ਨ 2.
ਸਮਾਜ ਦੀਆਂ ਕਿਸਮਾਂ ਦਾ ਵਰਣਨ ਕਰੋ ।
ਉੱਤਰ-
ਸਾਰੇ ਸੰਸਾਰ ਵਿਚ ਬਹੁਤ ਸਾਰੇ ਸਮਾਜ ਮਿਲ ਜਾਂਦੇ ਹਨ ਜਿਵੇਂ ਕਿ ਕਬਾਇਲੀ ਸਮਾਜ, ਪੇਂਡੂ ਸਮਾਜ, ਉਦਯੋਗਿਕ ਸਮਾਜ, ਉੱਤਰ ਉਦਯੋਗਿਕ ਸਮਾਜ ਆਦਿ | ਪਰ ਅਲੱਗ-ਅਲੱਗ ਵਿਦਵਾਨਾਂ ਨੇ ਸਮਾਜਾਂ ਦੇ ਪ੍ਰਕਾਰ ਅਲੱਗਅਲੱਗ ਆਧਾਰਾਂ ਉੱਤੇ ਵੰਡੇ ਹਨ ਜਿਵੇਂ ਕਿ ਕਾਮਤੇ (ਬੌਧਿਕ ਵਿਕਾਸ), ਸਪੈਂਸਰ ਸੰਰਚਨਾਤਮਕ ਜਟਿਲਤਾ), ਮਾਰਗਨ (ਸਮਾਜਿਕ ਵਿਕਾਸ), ਟੋਨੀਜ਼ (ਸਮਾਜਿਕ ਸੰਬੰਧਾਂ ਦੇ ਪ੍ਰਕਾਰ), ਦੁਰਖੀਮ (ਏਕਤਾ ਦੇ ਪ੍ਰਕਾਰ) ਆਦਿ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
ਸਮੁਦਾਇ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਕੁੱਝ ਵਿਅਕਤੀ ਇਕ ਸਮੂਹ ਵਿਚ ਇਕ ਵਿਸ਼ੇਸ਼ ਇਲਾਕੇ ਵਿਚ ਸੰਗਠਿਤ ਰੂਪ ਨਾਲ ਰਹਿੰਦੇ ਹਨ ਅਤੇ ਉਹ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਨਹੀਂ ਬਲਕਿ ਆਪਣਾ ਜੀਵਨ ਹੀ ਉੱਥੇ ਬਿਤਾਉਂਦੇ ਹਨ ਤਾਂ ਉਸਨੂੰ ਅਸੀਂ ਸਮੁਦਾਇ ਕਹਿੰਦੇ ਹਾਂ । ਇਹ ਇਕ ਮੂਰਤ ਸੰਕਲਪ ਹੈ ਜਿਸਦੇ ਮੈਂਬਰਾਂ ਵਿਚਕਾਰ ਅਸੀਂ ਭਾਵਨਾ ਹੁੰਦੀ ਹੈ ।

ਪ੍ਰਸ਼ਨ 4.
ਸਮਾਜ ਕਿਸ ਤਰ੍ਹਾਂ ਸਮੁਦਾਇ ਤੋਂ ਭਿੰਨ ਹੈ ? ਦੋ ਅੰਤਰ ਦੱਸੋ ।
ਉੱਤਰ-

  1. ਸਮਾਜ ਦਾ ਕੋਈ ਭੂਗੋਲਿਕ ਖੇਤਰ ਨਹੀਂ ਹੁੰਦਾ ਪਰ ਸਮੁਦਾਇ ਦਾ ਇਕ ਨਿਸ਼ਚਿਤ ਭੂਗੋਲਿਕ ਖੇਤਰ ਹੁੰਦਾ ਹੈ ।
  2. ਸਮਾਜ ਵਿਚ ਸਹਿਯੋਗ ਅਤੇ ਸੰਘਰਸ਼ ਦੋਵੇਂ ਹੁੰਦੇ ਹਨ ਪਰ ਸਮੁਦਾਇ ਵਿਚ ਸਹਿਯੋਗ ਹੀ ਹੁੰਦਾ ਹੈ ।

ਪ੍ਰਸ਼ਨ 5.
ਸਭਾ ਨੂੰ ਪਰਿਭਾਸ਼ਿਤ ਕਰੋ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ ।
ਉੱਤਰ-
ਬੋਗਾਰਡਸ ਦੇ ਅਨੁਸਾਰ, “ਸਭਾ ਆਮ ਤੌਰ ਉੱਤੇ ਕੁਝ ਉਦੇਸ਼ਾਂ ਦੀ ਪ੍ਰਾਪਤੀ ਦੇ ਲਈ ਵਿਅਕਤੀਆਂ ਦਾ ਮਿਲ ਕੇ ਕੰਮ ਕਰਨਾ ਹੈ ।” ਇਸ ਦੀਆਂ ਕੁੱਝ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਵੇਂ ਕਿ ਇਸਦੀ ਵਿਚਾਰ ਪੂਰਵਕ ਸਥਾਪਨਾ ਹੁੰਦੀ ਹੈ, ਇਸ ਦਾ ਨਿਸ਼ਚਿਤ ਉਦੇਸ਼ ਹੁੰਦਾ ਹੈ, ਇਹਨਾਂ ਦਾ ਜਨਮ ਅਤੇ ਵਿਨਾਸ਼ ਹੁੰਦਾ ਰਹਿੰਦਾ ਹੈ, ਇਸਦੀ ਮੈਂਬਰਸ਼ਿਪ ਇੱਛਾ ਉੱਤੇ ਆਧਾਰਿਤ ਹੁੰਦੀ ਹੈ ਆਦਿ ।

ਪ੍ਰਸ਼ਨ 6.
ਸਮੁਦਾਇ ਅਤੇ ਸਭਾ ਵਿਚਕਾਰ ਦੋ ਅੰਤਰ ਦੱਸੋ ।
ਉੱਤਰ-

  1. ਸਮੁਦਾਇ ਕਿਸੇ ਨਿਸ਼ਚਿਤ ਉਦੇਸ਼ ਲਈ ਨਹੀਂ ਬਣਾਇਆ ਜਾਂਦਾ ਪਰ ਸਭਾ ਇਕ ਨਿਸਚਿਤ ਉਦੇਸ਼ ਲਈ ਨਿਰਮਿਤ ਹੁੰਦੀ ਹੈ ।
  2. ਸਮੁਦਾਇ ਦੀ ਮੈਂਬਰਸ਼ਿਪ ਇੱਛੁਕ ਨਹੀਂ ਹੁੰਦੀ ਪਰ ਸਭਾ ਦੀ ਮੈਂਬਰਸ਼ਿਪ ਇੱਛਕ ਹੁੰਦੀ ਹੈ ।
  3. ਸਮੁਦਾਇ ਦਾ ਕੋਈ ਨਿਸਚਿਤ ਸੰਗਠਨ ਨਹੀਂ ਹੁੰਦਾ ਪਰ ਸਭਾ ਦਾ ਇਕ ਨਿਸਚਿਤ ਸੰਗਠਨ ਹੁੰਦਾ ਹੈ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਮਨੁੱਖੀ ਸਮਾਜ ਉੱਤੇ ਇਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਇਸ ਧਰਤੀ ਉੱਤੇ ਮਨੁੱਖ ਅਤੇ ਮਨੁੱਖੀ ਸਮਾਜ ਕੁਦਰਤ ਵਲੋਂ ਬਣਾਈ ਗਈ ਅਨੁਪਮ ਰਚਨਾ ਹੈ । ਮਨੁੱਖੀ ਸਮਾਜ ਦੀਆਂ ਕੁੱਝ ਅਜਿਹੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਹੜੀਆਂ ਇਸ ਨੂੰ ਧਰਤੀ ਦੇ ਹੋਰ ਜੀਵਾਂ ਤੋਂ ਵੱਖ ਕਰਦੀਆਂ . ਹਨ । ਇਹਨਾਂ ਵਿਸ਼ੇਸ਼ਤਾਵਾਂ ਦੇ ਕਾਰਨ ਹੀ ਮਨੁੱਖੀ ਸਮਾਜ ਨੇ ਪ੍ਰਗਤੀ ਕੀਤੀ ਹੈ ਅਤੇ ਇਸ ਦੀ ਆਪਣੀ ਸੰਸਕ੍ਰਿਤੀ ਅਤੇ ਸੱਭਿਅਤਾ ਵਿਕਸਿਤ ਹੋ ਸਕੀ ਹੈ । ਮਨੁੱਖੀ ਸਮਾਜ ਨੇ ਆਪਣੀ ਸੰਸਕ੍ਰਿਤੀ ਵਿਕਸਿਤ ਕਰ ਲਈ ਹੈ ਜੋ ਕਾਫ਼ੀ ਆਧੁਨਿਕ ਪੱਧਰ ਉੱਤੇ ਪਹੁੰਚ ਚੁੱਕੀ ਹੈ ਚਾਹੇ ਇਹ ਹਰੇਕ ਸਮਾਜ ਲਈ ਅਲੱਗ-ਅਲੱਗ ਹੁੰਦੀ ਹੈ । ਮਨੁੱਖੀ ਸਮਾਜ ਦੀਆਂ ਇਕਾਈਆਂ ਅਰਥਾਤ ਮਨੁੱਖ ਅਲੱਗ-ਅਲੱਗ ਹਾਲਾਤਾਂ, ਜ਼ਿੰਮੇਦਾਰੀਆਂ, ਅਧਿਕਾਰਾਂ, ਵੱਖ-ਵੱਖ ਸੰਬੰਧਾਂ ਪ੍ਰਤੀ ਜਾਗਰੂਕ ਵੀ ਹੁੰਦੇ ਹਨ । ਮਨੁੱਖੀ ਸਮਾਜ ਹਮੇਸ਼ਾ ਪਰਿਵਰਤਨਸ਼ੀਲ ਹੁੰਦਾ ਹੈ ਅਤੇ ਇਸ ਵਿਚ ਸਮੇਂ ਦੇ ਨਾਲ-ਨਾਲ ਪਰਿਵਰਤਨ ਆਉਂਦੇ ਰਹਿੰਦੇ ਹਨ ।

ਪ੍ਰਸ਼ਨ 2.
ਅਗਸਤੇ ਕਾਮਤੇ ਦੁਆਰਾ ਪ੍ਰਸਤੁਤ ਮਾਨਵ ਸਮਾਜ ਦੇ ਤਿੰਨ ਪੜਾਵਾਂ ਬਾਰੇ ਦੱਸੋ ।
ਉੱਤਰ-
ਅਗਸਤੇ ਕਾਮਤੇ ਨੇ ਮਨੁੱਖੀ ਸਮਾਜ ਦੇ ਉਦਵਿਕਾਸ ਦੇ ਤਿੰਨ ਪੜਾਵ ਦਿੱਤੇ ਹਨ ਅਤੇ ਉਹ ਹਨ-

  1. ਅਧਿਆਤਮਿਕ ਪੜਾਅ (Theological Stage)
  2. ਅਧਿਭੌਤਿਕ ਪੜਾਅ (Metaphysical Stage)
  3. ਸਕਾਰਾਤਮਕ ਪੜਾਅ (Positive Stage) ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
ਸਮੁਦਾਇ ਦੇ ਪ੍ਰਮੁੱਖ ਆਧਾਰ ਕਿਹੜੇ ਹਨ ?
ਉੱਤਰ-

  1. ਸਮੁਦਾਇ ਦਾ ਜਨਮ ਆਪਣੇ ਆਪ ਹੀ ਹੋ ਜਾਂਦਾ ਹੈ ।
  2. ਹਰੇਕ ਸਮੁਦਾਇ ਦਾ ਇਕ ਵਿਸ਼ੇਸ਼ ਨਾਮ ਹੁੰਦਾ ਹੈ ।
  3. ਹਰੇਕ ਸਮੁਦਾਇ ਦਾ ਆਪਣਾ ਭੂਗੋਲਿਕ ਖੇਤਰ ਹੁੰਦਾ ਹੈ ਜਿਸ ਵਿਚ ਵਿਅਕਤੀ ਰਹਿੰਦਾ ਹੈ ।
  4. ਅੱਜ-ਕੱਲ੍ਹ ਦੇ ਸਮੁਦਾਇ ਦਾ ਇਕ ਵਿਸ਼ੇਸ਼ ਆਧਾਰ ਹੈ ਕਿ ਇਹ ਆਪਣੇ ਆਪ ਵਿਚ ਆਤਮ ਨਿਰਭਰ ਹੁੰਦਾ ਹੈ ।
  5. ਹਰੇਕ ਸਮੁਦਾਇ ਵਿਚ ਅਸੀਂ ਭਾਵਨਾ ਮਿਲ ਜਾਂਦੀ ਹੈ ।
  6. ਸਮੁਦਾਇ ਵਿਚ ਹਮੇਸ਼ਾ ਸਥਿਰਤਾ ਰਹਿੰਦੀ ਹੈ ਅਰਥਾਤ ਇਹ ਟੁੱਟਦੇ ਨਹੀਂ ਹਨ ।

ਪ੍ਰਸ਼ਨ 4.
ਸਭਾ ਦੇ ਤਿੰਨ ਉਦਾਹਰਨ ਦਿਓ ।
ਉੱਤਰ-

  1. ਰਾਜਨੀਤਿਕ ਦਲ (Political Parties)
  2. ਲੇਬਰ ਯੂਨੀਅਨ (Labour Union)
  3. ਧਾਰਮਿਕ ਸੰਗਠਨ (Religious Organisations)
  4. ਅੰਤਰ-ਰਾਸ਼ਟਰੀ ਸੰਗਠਨ (International Associations) ।

ਪ੍ਰਸ਼ਨ 5.
ਟੌਨਿਜ਼ ਦੁਆਰਾ ਪ੍ਰਸਤੁਤ ਸਮਾਜ ਦੀਆਂ ਕਿਸਮਾਂ ਕਿਹੜੀਆਂ ਹਨ ?
ਉੱਤਰ-

  • ਜੈਮਿਨ ਸ਼ਾਫਟ (Gemein Schaft) – ਟੌਨਿਜ਼ ਦੇ ਅਨੁਸਾਰ, “ਜੈਮਿਨ ਸ਼ਾਫਟ ਇਕ ਸਮੁਦਾਇ ਹੈ ਜਿਸਦੇ ਮੈਂਬਰ ਇਕ ਦੂਜੇ ਦੇ ਨਾਲ ਸਹਿਯੋਗ ਕਰਦੇ ਹੋਏ ਰਹਿੰਦੇ ਹਨ ਅਤੇ ਆਪਣਾ ਜੀਵਨ ਬਤੀਤ ਕਰਦੇ ਹਨ । ਇਸ ਸਮੁਦਾਇ ਦੇ ਜੀਵਨ ਵਿਚ ਸਥਾਈ ਰੂਪ ਅਤੇ ਪ੍ਰਾਥਮਿਕ ਸੰਬੰਧ ਪਾਏ ਜਾਂਦੇ ਹਨ ।” ਉਦਾਹਰਨ ਦੇ ਲਈ ਪੇਂਡੂ ਸਮੁਦਾਇ ।
  • ਗੈਸਿਲ ਸ਼ਾਫਟ (Gesell Schaft) – ਟੌਨਿਜ਼ ਦੇ ਅਨੁਸਾਰ, “ਗੈਸਿਲ ਸ਼ਾਫਟ ਇਕ ਨਵਾਂ ਸਮਾਜਿਕ ਪ੍ਰਕਰਣ ਹੈ। ਜੋ ਰਸਮੀ ਅਤੇ ਘੱਟ ਸਮੇਂ ਵਾਲਾ ਹੁੰਦਾ ਹੈ । ਇਹ ਹੋਰ ਕੁੱਝ ਨਹੀਂ ਬਲਕਿ ਸਮਾਜ ਵਿਚ ਲੋਕਾਂ ਦਾ ਜੀਵਨ ਹੈ । ਇਸਦੇ ਮੈਂਬਰਾਂ ਵਿਚਕਾਰ ਦੂਤੀਆ ਸੰਬੰਧ ਪਾਏ ਜਾਂਦੇ ਹਨ ।”

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 25-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਬਦ ਤੋਂ ਤੁਸੀਂ ਕੀ ਸਮਝਦੇ ਹੋ ? ਵਿਸਤਰਿਤ ਟਿੱਪਣੀ ਲਿਖੋ ।
ਉੱਤਰ-
ਆਮ ਬੋਲਚਾਲ ਵਿੱਚ ਸਮਾਜ ਦਾ ਅਰਥ ‘ਵਿਅਕਤੀਆਂ ਦੇ ਸਮੂਹ’ ਤੋਂ ਲਿਆ ਜਾਂਦਾ ਹੈ । ਬਹੁਤ ਸਾਰੇ ਫਿਲਾਸਫ਼ਰ ਇਸ ਸ਼ਬਦ ਦੀ ਵਰਤੋਂ ਇਸੇ ਅਰਥ ਵਿੱਚ ਕਰਦੇ ਹਨ । ਇਸ ਤਰ੍ਹਾਂ ਸਮਾਜ ਦਾ ਮਤਲਬ ਕਿਸੇ ਸਮੂਹ ਦੇ ਵਿਅਕਤੀਆਂ ਤੋਂ ਲਿਆ ਜਾ ਸਕਦਾ ਹੈ ਉਹਨਾਂ ਦੇ ਵਿਚਕਾਰ ਦੇ ਰਿਸ਼ਤਿਆਂ ਤੋਂ ਨਹੀਂ । ਕਦੀ-ਕਦੀ ਸਮਾਜ ਮਤਲਬ ਨੂੰ ਕਿਸੇ ਸੰਸਥਾ ਦੇ ਨਾਮ ਤੋਂ ਵੀ ਲਿਆ ਜਾਂਦਾ ਹੈ; ਜਿਵੇਂ ਆਰੀਆ ਸਮਾਜ, ਬ੍ਰਹਮ ਸਮਾਜ ਆਦਿ । ਇਸ ਤਰ੍ਹਾਂ ਆਮ ਆਦਮੀ ਦੀ ਭਾਸ਼ਾ ਵਿੱਚ ਸਮਾਜ ਦਾ ਮਤਲਬ ਇਹਨਾਂ ਅਰਥਾਂ ਵਿਚ ਲਿਆ ਜਾਂਦਾ ਹੈ ਪਰ ਸਮਾਜ ਵਿਗਿਆਨ ਵਿੱਚ ਇਸ ਸ਼ਬਦ ਦਾ ਅਰਥ ਕੁੱਝ ਹੋਰ ਅਰਥਾਂ ਵਿੱਚ ਲਿਆ ਜਾਂਦਾ ਹੈ ।

ਸਮਾਜ ਵਿਗਿਆਨ ਵਿੱਚ ‘ਸਮਾਜ’ ਸ਼ਬਦ ਦਾ ਮਤਲਬ ਲੋਕਾਂ ਦੇ ਸਮੂਹ ਤੋਂ ਨਹੀਂ ਲਿਆ ਜਾਂਦਾ ਬਲਕਿ ਉਹਨਾਂ ਦੇ ਵਿਚਕਾਰ ਪੈਦਾ ਹੋਏ ਰਿਸ਼ਤਿਆਂ ਦੇ ਫਲਸਰੂਪ ਜੋ ਨਿਯਮ ਪੈਦਾ ਹੋਏ ਹਨ ਉਹਨਾਂ ਤੋਂ ਲਿਆ ਜਾਂਦਾ ਹੈ । ਸਮਾਜਿਕ ਰਿਸ਼ਤਿਆਂ ਵਿੱਚ ਲੋਕਾਂ ਦਾ ਬਹੁਤ ਮਹੱਤਵ ਹੁੰਦਾ ਹੈ । ਉਹ ਸਮਾਜ ਦਾ ਇੱਕ ਜ਼ਰੂਰੀ ਅੰਗ ਹਨ । ਇਹ ਇੱਕ ਪ੍ਰਕ੍ਰਿਆ ਹੈ ਨਾ ਕਿ ਚੀਜ਼ ਸਮਾਜ ਵਿਚ ਇਕ ਜ਼ਰੂਰੀ ਚੀਜ਼ ਇਹ ਹੈ ਕਿ ਲੋਕਾਂ ਦੇ ਵਿਚਕਾਰਲੇ ਰਿਸ਼ਤੇ ਅਤੇ ਅੰਤਰ ਸੰਬੰਧਾਂ ਵਿਚਲੇ ਨਿਯਮ ਜਿਨ੍ਹਾਂ ਨਾਲ ਸਮਾਜ ਦੇ ਮੈਂਬਰ ਇੱਕ-ਦੂਜੇ ਨਾਲ ਰਹਿੰਦੇ ਹਨ । ਜਦੋਂ ਸਮਾਜ ਸ਼ਾਸਤਰੀ ਸਮਾਜ ਸ਼ਬਦ ਦਾ ਅਰਥ ਆਮ ਰੂਪ ਵਿੱਚ ਦਿੰਦੇ ਹਨ ਤਾਂ ਉਹਨਾਂ ਦਾ ਅਰਥ ਸਮਾਜ ਵਿੱਚ ਹੋਣ ਵਾਲੇ ਸਮਾਜਿਕ ਸੰਬੰਧਾਂ ਦੇ ਜਾਲ ਤੋਂ ਅਤੇ ਜਦੋਂ ਉਹ ਸਮਾਜ ਸ਼ਬਦ ਨੂੰ ਵਿਸ਼ੇਸ਼ ਰੂਪ ਵਿੱਚ ਪ੍ਰਯੋਗ ਕਰਦੇ ਹਨ ਤਾਂ ਉਨ੍ਹਾਂ ਦਾ ਅਰਥ ਹੁੰਦਾ ਹੈ ਕਿ ਸਮਾਜ ਉਹਨਾਂ ਮਨੁੱਖਾਂ ਦਾ ਸਮੂਹ ਹੈ ਜਿਨ੍ਹਾਂ ਵਿੱਚ ਵਿਸ਼ੇਸ਼ ਪ੍ਰਕਾਰ ਦੇ ਸੰਬੰਧ ਪਾਏ ਜਾਂਦੇ ਹਨ ।

ਸਮਾਜ (Society) – ਜਦੋਂ ਸਮਾਜਸ਼ਾਸਤਰੀ ਸਮਾਜ ਸ਼ਬਦ ਨੂੰ ਵਰਤਦੇ ਹਨ ਤਾਂ ਉਨ੍ਹਾਂ ਦਾ ਅਰਥ ਸਿਰਫ਼ ਲੋਕਾਂ ਦੇ ਜੋੜ ਮਾਤਰ ਤੋਂ ਨਹੀਂ ਹੁੰਦਾ । ਉਹਨਾਂ ਦਾ ਅਰਥ ਹੁੰਦਾ ਹੈ ਸਮਾਜ ਦੇ ਲੋਕਾਂ ਵਿੱਚ ਪਾਏ ਜਾਣ ਵਾਲੇ ਸੰਬੰਧਾਂ ਦੇ ਜਾਲ ਤੋਂ ਜਿਸ ਨਾਲ ਲੋਕ ਇੱਕ-ਦੂਜੇ ਨਾਲ ਜੁੜੇ ਹੋਏ ਹਨ । ਸਿਰਫ਼ ਕੁਝ ਲੋਕ ਇਕੱਠੇ ਕਰਨ ਨਾਲ ਹੀ ਸਮਾਜ ਨਹੀਂ ਬਣ ਜਾਂਦਾ । ਸਮਾਜ ਤਾਂ ਹੀ ਬਣਦਾ ਹੈ ਜਦੋਂ ਸਮਾਜ ਦੇ ਉਹਨਾਂ ਲੋਕਾਂ ਵਿੱਚ ਅਰਥਪੂਰਨ ਸੰਬੰਧ ਸਥਾਪਿਤ ਹੋਣ । ਇਹ ਸੰਬੰਧ ਅਮੂਰਤ ਹੁੰਦੇ ਹਨ । ਅਸੀਂ ਇਹਨਾਂ ਨੂੰ ਵੇਖ ਨਹੀਂ ਸਕਦੇ ਤੇ ਨਾ ਹੀ ਇਹਨਾਂ ਦਾ ਕੋਈ ਠੋਸ ਰੂਪ ਹੁੰਦਾ ਹੈ । ਅਸੀਂ ਸਿਰਫ਼ ਇਹਨਾਂ ਨੂੰ ਮਹਿਸੂਸ ਕਰ ਸਕਦੇ ਹਾਂ । ਇਹ ਜੀਵਨ ਦੇ ਹਰ ਰੂਪ ਵਿੱਚ ਮੌਜੂਦ ਹੁੰਦੇ ਹਨ । ਇਹਨਾਂ ਸੰਬੰਧਾਂ ਨੂੰ ਇੱਕ-ਦੂਜੇ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ । ਇਹ ਤਾਂ ਆਪਸ ਵਿੱਚ ਇੰਨੇ ਅੰਤਰ ਸੰਬੰਧਿਤ ਹੁੰਦੇ ਹਨ ਕਿ ਇਹਨਾਂ ਦਾ ਅੰਤਰ ਕਰਨਾ ਮੁਸ਼ਕਿਲ ਹੈ । ਇਹ ਸਾਰੇ ਸੰਬੰਧ ਜੋ ਵਿਅਕਤੀਆਂ ਵਿਚਕਾਰ ਹੁੰਦੇ ਹਨ ਇਹਨਾਂ ਦੇ ਜਾਲ ਨੂੰ ਹੀ ਸਮਾਜ ਕਹਿੰਦੇ ਹਨ । ਅਸੀਂ ਇਹਨਾਂ ਨੂੰ ਵੇਖ ਨਹੀਂ ਸਕਦੇ ਇਸ ਲਈ ਇਹ ਅਮੂਰਤ ਹੁੰਦੇ ਹਨ ।

ਕੁੱਝ ਲੇਖਕ ਇਹ ਵਿਚਾਰ ਕਰਦੇ ਹਨ ਕਿ ਸਮਾਜ ਤਾਂ ਹੀ ਬਣਦਾ ਹੈ ਜਦੋਂ ਇਸ ਦੇ ਮੈਂਬਰ ਇੱਕ-ਦੂਜੇ ਨੂੰ ਜਾਣਦੇ ਹੋਣ ਅਤੇ ਉਹਨਾਂ ਦੇ ਕੁੱਝ ਆਪਸੀ ਹਿੱਤ ਹੋਣ । ਉਦਾਹਰਨ ਦੇ ਤੌਰ ਉੱਤੇ ਜੇਕਰ ਦੋ ਵਿਅਕਤੀ ਬੱਸ ਵਿੱਚ ਸਫ਼ਰ ਕਰ ਰਹੇ ਹਨ ਅਤੇ ਇੱਕਦੂਜੇ ਨੂੰ ਜਾਣਦੇ ਨਹੀਂ ਤਾਂ ਉਹ ਸਮਾਜ ਨਹੀਂ ਬਣਾ ਸਕਦੇ । ਪਰ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਹਨ, ਇੱਕ-ਦੂਜੇ ਬਾਰੇ ਜਾਣਨਾ ਸ਼ੁਰੂ ਕਰ ਦਿੰਦੇ ਹਨ ਤਾਂ ਸਮਾਜ ਦੀ ਹੋਂਦ ਆਉਣੀ ਸ਼ੁਰੂ ਹੋ ਜਾਂਦੀ ਹੈ । ਉਹਨਾਂ ਦੋਹਾਂ ਦੇ ਵਿਚਕਾਰ ਇੱਕ-ਦੂਜੇ ਵੱਲ ਵਿਵਹਾਰ ਜ਼ਰੂਰੀ ਹੈ ।

ਅਸਲ ਵਿੱਚ ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ । ਵਿਅਕਤੀ ਜੋ ਇੱਕ ਜਗ੍ਹਾ ਉੱਤੇ ਰਹਿੰਦੇ ਹਨ ਉਹਨਾਂ ਵਿੱਚ ਆਪਸੀ ਸੰਬੰਧ ਹੁੰਦੇ ਹਨ ਅਤੇ ਇੱਕ-ਦੂਜੇ ਨਾਲ ਹਿੱਤ ਜੁੜੇ ਹੁੰਦੇ ਹਨ । ਉਹ ਇੱਕ-ਦੂਜੇ ਉੱਤੇ ਨਿਰਭਰ ਹੁੰਦੇ ਹਨ ਅਤੇ ਇਸ ਤਰ੍ਹਾਂ ਸਮਾਜ ਦਾ ਨਿਰਮਾਣ ਕਰਦੇ ਹਨ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 2.
ਵਿਅਕਤੀ ਅਤੇ ਸਮਾਜ ਪਰਸਪਰ ਸੰਬੰਧਿਤ ਹਨ । ਟਿੱਪਣੀ ਲਿਖੋ ।
ਉੱਤਰ-
ਗਰੀਕ (ਯੁਨਾਨੀ) ਫਿਲਾਸਫਰ ਅਰਸਤੂ (Aristotle) ਨੇ ਕਿਹਾ ਸੀ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ । ਇਸ ਦਾ ਅਰਥ ਇਹ ਹੈ ਕਿ ਮਨੁੱਖ ਸਮਾਜ ਵਿੱਚ ਰਹਿੰਦਾ ਹੈ । ਸਮਾਜ ਦੇ ਬਿਨਾਂ ਮਨੁੱਖ ਦੀ ਕੀਮਤ ਕੁੱਝ ਵੀ ਨਹੀਂ ਹੈ । ਉਹ ਮਨੁੱਖ ਜੋ ਹੋਰ ਮਨੁੱਖਾਂ ਨਾਲ ਮਿਲ ਕੇ ਸਾਂਝੇ ਜੀਵਨ ਨੂੰ ਨਹੀਂ ਨਿਭਾਉਂਦਾ ਉਹ ਮਨੁੱਖਤਾ ਦੀ ਸਭ ਤੋਂ ਹੇਠਲੀ ਪੱਧਰ ਉੱਤੇ ਹੈ । ਮਨੁੱਖ ਨੂੰ ਲੰਬਾ ਜੀਵਨ ਜਿਉਣ ਲਈ ਅਤੇ ਬਹੁਤ ਸਾਰੀਆਂ ਲੋੜਾਂ ਵਾਸਤੇ ਹੋਰ ਮਨੁੱਖਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਉਸ ਨੂੰ ਆਪਣੀ ਸੁਰੱਖਿਆ, ਭੋਜਨ, ਸਿੱਖਿਆ, ਸਾਜ਼ ਸਮਾਨ, ਕਈ ਪ੍ਰਕਾਰ ਦੀਆਂ ਸੇਵਾਵਾਂ ਲਈ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਮਨੁੱਖ ਨੂੰ ਅਸੀਂ ਸਮਾਜਿਕ ਪ੍ਰਾਣੀ ਤਿੰਨ ਵੱਖ-ਵੱਖ ਆਧਾਰਾਂ ਉੱਤੇ ਕਹਿ ਸਕਦੇ ਹਾਂ-

1. ਮਨੁੱਖ ਪ੍ਰਕ੍ਰਿਤੀ ਤੋਂ ਸਮਾਜਿਕ ਹੈ (Man is Social by Nature) – ਸਭ ਤੋਂ ਪਹਿਲਾਂ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ । ਮਨੁੱਖ ਇਕੱਲਾ ਨਹੀਂ ਰਹਿ ਸਕਦਾ । ਕੋਈ ਵੀ ਸਮਾਜ ਤੋਂ ਵੱਖ ਰਹਿ ਕੇ ਆਮ ਤਰੀਕੇ ਨਾਲ ਵਿਕਾਸ ਨਹੀਂ ਕਰ ਸਕਦਾ । ਬਹੁਤ ਸਾਰੇ ਸਮਾਜ ਵਿਗਿਆਨੀਆਂ ਨੇ ਤਜਰਬੇ ਕੀਤੇ ਹਨ ਕਿ ਜਿਹੜੇ ਬੱਚੇ ਸਮਾਜ ਤੋਂ ਵੱਖ ਰਹਿ ਕੇ ਵੱਡੇ ਹੋਏ ਹਨ ਉਹ ਸਹੀ ਤਰ੍ਹਾਂ ਵਿਕਾਸ ਨਹੀਂ ਕਰ ਸਕੇ ਹਨ । ਇੱਥੋਂ ਤਕ ਕਿ ਇੱਕ ਬੱਚਾ 17 ਸਾਲ ਦੀ ਉਮਰ ਦਾ ਹੋ ਕੇ ਵੀ ਸਹੀ ਤਰ੍ਹਾਂ ਚਲ ਨਹੀਂ ਸਕਦਾ ਹੈ । ਉਸਨੂੰ ਸਿੱਖਿਆ ਦੇਣ ਤੋਂ ਬਾਅਦ ਵੀ ਉਹ ਆਮ ਮਨੁੱਖਾਂ ਵਾਂਗ ਨਹੀਂ ਰਹਿ ਸਕਿਆ ।

ਇਸੇ ਦੇ ਨਾਲ ਇੱਕ ਦੂਜਾ ਕੇਸ ਸਾਡੇ ਸਾਹਮਣੇ ਆਇਆ 1920 ਵਿੱਚ ਜਦੋਂ ਦੋ ਹਿੰਦੂ ਬੱਚੇ ਇੱਕ ਬਘਿਆੜ ਦੀ ਗੁਫ਼ਾ ਵਿੱਚ ਮਿਲੇ ਸਨ ਉਹਨਾਂ ਵਿਚੋਂ ਇੱਕ ਬੱਚਾ ਤਾਂ ਲੱਭਣ ਦੇ ਕੁਝ ਸਮੇਂ ਬਾਅਦ ਹੀ ਮਰ ਗਿਆ ਪਰ ਦੂਜੇ ਬੱਚੇ ਨੇ ਅਜੀਬ ਤਰ੍ਹਾਂ ਵਿਵਹਾਰ ਕੀਤਾ । ਉਹ ਮਨੁੱਖਾਂ ਵਾਂਗ ਚਲ ਨਹੀਂ ਸਕਦਾ ਸੀ । ਉਹਨਾਂ ਵਾਂਗ ਖਾ ਨਹੀਂ ਸਕਦਾ ਸੀ ਤੇ ਬੋਲ ਵੀ ਨਹੀਂ ਸਕਦਾ ਸੀ । ਉਹ ਜਾਨਵਰਾਂ ਵਾਂਗ ਚਾਰੇ ਹੱਥਾਂ-ਪੈਰਾਂ ਦੇ ਭਾਰ ਚਲਦਾ ਸੀ, ਉਸ ਕੋਲ ਕੋਈ ਭਾਸ਼ਾ ਨਹੀਂ ਸੀ ਅਤੇ ਬਘਆੜ ਵਾਂਗ ਚੀਕਾਂ ਮਾਰਦਾ ਸੀ । ਉਹ ਬੱਚਾ ਮਨੁੱਖਾਂ ਤੋਂ ਡਰਦਾ ਸੀ । ਉਸ ਤੋਂ ਬਾਅਦ ਉਸ ਬੱਚੇ ਨਾਲ ਹਮਦਰਦੀ ਅਤੇ ਪਿਆਰ ਵਾਲਾ ਵਤੀਰਾ ਅਪਣਾਇਆ ਗਿਆ ਜਿਸ ਕਰਕੇ ਉਹ ਕੁਝ ਸਮਾਜਿਕ ਆਦਤਾਂ ਤੇ ਵਿਵਹਾਰ ਸਿੱਖ ਸਕਿਆ ।

ਇੱਕ ਹੋਰ ਤੀਜਾ ਕੇਸ ਅਮਰੀਕਾ ਵਿੱਚ ਇੱਕ ਬੱਚੇ ਨਾਲ ਪ੍ਰਯੋਗ ਕੀਤਾ ਗਿਆ । ਉਸ ਬੱਚੇ ਦੇ ਮਾਤਾ-ਪਿਤਾ ਦਾ ਪਤਾ ਨਹੀਂ ਸੀ । ਉਸ ਨੂੰ 6 ਮਹੀਨੇ ਦੀ ਉਮਰ ਤੋਂ ਇੱਕ ਕਮਰੇ ਵਿੱਚ ਇਕਾਂਤ ਵਿੱਚ ਰੱਖਿਆ ਗਿਆ । 5 ਸਾਲ ਬਾਅਦ ਵਿਚ ਵੇਖਿਆ ਗਿਆ ਕਿ ਉਹ ਬੱਚਾ ਨਾ ਤਾਂ ਚਲ ਸਕਦਾ ਹੈ ਤੇ ਨਾ ਹੀ ਬੋਲ ਸਕਦਾ ਹੈ ਅਤੇ ਉਹ ਹੋਰ ਮਨੁੱਖਾਂ ਤੋਂ ਵੀ ਡਰਦਾ ਸੀ ।

ਇਹ ਸਾਰੀਆਂ ਉਦਾਹਰਨਾਂ ਇਹ ਸਾਬਤ ਕਰਦੀਆਂ ਹਨ ਕਿ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ । ਮਨੁੱਖ ਉਸ ਹਾਲਾਤ ਵਿੱਚ ਹੀ ਸਹੀ ਤਰ੍ਹਾਂ ਵਿਕਾਸ ਕਰ ਸਕਦੇ ਹਨ ਜਦੋਂ ਉਹ ਸਮਾਜ ਵਿੱਚ ਰਹਿੰਦੇ ਹੋਣ ਅਤੇ ਆਪਣੇ ਜੀਵਨ ਨੂੰ ਹੋਰ ਮਨੁੱਖਾਂ ਨਾਲ ਵੰਡਦੇ ਹੋਣ ਉੱਪਰ ਦਿੱਤੀਆਂ ਉਦਾਹਰਣਾਂ ਤੋਂ ਅਸੀਂ ਵੇਖ ਸਕਦੇ ਹਾਂ ਕਿ ਉਹਨਾਂ ਬੱਚਿਆਂ ਵਿੱਚ ਮਨੁੱਖਾਂ ਵਰਗੀ ਸਮਰੱਥਾ ਤਾਂ ਸੀ ਪਰ ਸਮਾਜਿਕ ਸਮਝੌਤਿਆਂ ਦੀ ਕਮੀ ਵਿੱਚ ਉਹ ਸਮਾਜਿਕ ਤੌਰ ਉੱਤੇ ਵਿਕਾਸ ਕਰਨ ਵਿੱਚ ਅਸਮਰੱਥ ਰਹੇ । ਸਮਾਜ ਵਿੱਚ ਅਜਿਹੀ ਚੀਜ਼ ਹੈ ਜੋ ਮਨੁੱਖ ਦੀ ਪ੍ਰਕ੍ਰਿਤੀ ਦੀਆਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ । ਇਹ ਕੋਈ ਰੱਬ ਵਲੋਂ ਥੋਪੀ ਗਈ ਚੀਜ਼ ਨਹੀਂ ਹੈ ਬਲਕਿ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ ।

2. ਜ਼ਰੂਰਤ ਇਨਸਾਨ ਨੂੰ ਸਮਾਜਿਕ ਬਣਾਉਂਦੀ ਹੈ (Necessity makes a man Social) – ਮਨੁੱਖ ਸਮਾਜ ਵਿੱਚ ਇਸ ਲਈ ਰਹਿੰਦਾ ਹੈ ਕਿਉਂਕਿ ਉਸ ਨੂੰ ਸਮਾਜ ਤੋਂ ਬਹੁਤ ਕੁੱਝ ਚਾਹੀਦਾ ਹੁੰਦਾ ਹੈ । ਜੇਕਰ ਉਹ ਸਮਾਜ ਦੇ ਹੋਰ ਮੈਂਬਰਾਂ ਨਾਲ ਸਹਿਯੋਗ ਨਹੀਂ ਕਰੇਗਾ ਤਾਂ ਉਸ ਦੀਆਂ ਬਹੁਤ ਸਾਰੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋਣਗੀਆਂ । ਹਰ ਮਨੁੱਖ ਆਦਮੀ ਅਤੇ ਔਰਤ ਦੇ ਆਪਸੀ ਸੰਬੰਧਾਂ ਦਾ ਨਤੀਜਾ ਹੁੰਦਾ ਹੈ, ਬੱਚਾ ਆਪਣੇ ਮਾਪਿਆਂ ਦੀ ਦੇਖ-ਰੇਖ ਵਿੱਚ ਵੱਡਾ ਹੁੰਦਾ ਹੈ ਅਤੇ ਆਪਣੇ ਮਾਂ-ਬਾਪ ਦੇ ਨਾਲ ਰਹਿੰਦੇ ਹੋਏ ਉਹ ਬਹੁਤ ਕੁੱਝ ਸਿੱਖਦਾ ਹੈ । ਬੱਚਾ ਆਪਣੀ ਹੋਂਦ ਲਈ ਪੂਰੀ ਤਰ੍ਹਾਂ ਸਮਾਜ ਉੱਪਰ ਨਿਰਭਰ ਕਰਦਾ ਹੈ । ਜੇਕਰ ਇੱਕ ਨਵੇਂ ਜੰਮੇ ਬੱਚੇ ਨੂੰ ਸਮਾਜ ਦੀ ਸੁਰੱਖਿਆ ਨਾ ਮਿਲੇ ਤਾਂ ਸ਼ਾਇਦ ਉਹ ਨਵਾਂ ਜੰਮਿਆ ਬੱਚਾ ਇਕ ਦਿਨ ਵੀ ਜਿਊਂਦਾ ਨਾ ਰਹਿ ਸਕੇ । ਮਨੁੱਖ ਦਾ ਬੱਚਾ ਐਨਾਂ ਅਸਹਾਇ ਹੁੰਦਾ ਹੈ ਕਿ ਉਸ ਨੂੰ ਸਮਾਜ ਦੀ ਮਦਦ ਦੀ ਲੋੜ ਪੈਂਦੀ ਹੀ ਹੈ । ਅਸੀਂ ਉਸ ਦੇ ਖਾਣੇ, ਕੱਪੜੇ ਅਤੇ ਰਹਿਣ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਾਂ ਕਿਉਂਕਿ ਅਸੀਂ ਸਾਰੇ ਸਮਾਜ ਵਿੱਚ ਰਹਿੰਦੇ ਹਾਂ ਅਤੇ ਸਿਰਫ਼ ਸਮਾਜ ਵਿੱਚ ਰਹਿ ਕੇ ਹੀ ਇਹ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹਨ ।

ਉੱਪਰ ਦਿੱਤੀਆਂ ਉਦਾਹਰਨਾਂ ਨੇ ਇਹ ਸਾਬਤ ਕੀਤਾ ਹੈ ਕਿ ਜੋ ਬੱਚੇ ਜਾਨਵਰਾਂ ਦੁਆਰਾ ਵੱਡੇ ਕੀਤੇ ਜਾਂਦੇ ਹਨ ਉਹ ਆਦਤਾਂ ਤੋਂ ਵੀ ਜਾਨਵਰ ਹੀ ਰਹਿੰਦੇ ਹਨ । ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਮਾਜ ਦਾ ਹੋਣਾ ਜ਼ਰੂਰੀ ਹੈ । ਕੋਈ ਵੀ ਉਸ ਸਮੇਂ ਤੱਕ ਮਨੁੱਖ ਨਹੀਂ ਕਹਾ ਸਕਦਾ ਜਦ ਤੱਕ ਉਹ ਮਨੁੱਖੀ ਸਮਾਜ ਵਿੱਚ ਹੋਰਾਂ ਮਨੁੱਖ ਦੇ ਨਾਲ ਨਾ ਰਹੇ । ਰੋਟੀ ਦੀ ਭੁੱਖ ਹੋਰਾਂ ਨਾਲ ਸੰਬੰਧ ਬਣਾਉਣ ਨੂੰ ਮਜਬੂਰ ਕਰਦੀ ਹੈ ਇਸ ਲਈ ਸਾਨੂੰ ਕੁਝ ਕੰਮ ਕਰਨੇ ਪੈਂਦੇ ਹਨ ਅਤੇ ਇਹ ਕੰਮ ਹਨ ਹੋਰਾਂ ਨਾਲ ਸੰਬੰਧ ਬਣਾਉਣ ਦੇ ।ਇਸ ਤਰ੍ਹਾਂ ਸਿਰਫ਼ ਮਨੁੱਖ ਦੀ ਪ੍ਰਕਿਰਤੀ ਵਜੋਂ ਹੀ ਨਹੀਂ ਬਲਕਿ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਮਨੁੱਖ ਸਮਾਜ ਵਿੱਚ ਰਹਿੰਦਾ ਹੈ ।

3. ਸਮਾਜ ਵਿਅਕਤੀ ਦਾ ਵਿਅਕਤਿੱਤਵ ਬਣਾਉਂਦਾ ਹੈ (Society makes personality) – ਮਨੁੱਖ ਸਮਾਜ ਵਿੱਚ ਆਪਣੇ ਸਰੀਰਕ ਅਤੇ ਮਾਨਸਿਕ ਪੱਖ ਨੂੰ ਵਧਾਉਣ ਲਈ ਰਹਿੰਦਾ ਹੈ । ਸਮਾਜ ਆਪਣੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਸਾਂਭ ਕੇ ਰੱਖਦਾ ਹੈ ਤਾਂ ਕਿ ਇਸ ਨੂੰ ਅਗਲੀ ਪੀੜ੍ਹੀ ਨੂੰ ਸੌਂਪਿਆ ਜਾ ਸਕੇ । ਇਹ ਸਾਨੂੰ ਅਜ਼ਾਦੀ ਵੀ ਦਿੰਦਾ ਹੈ ਤਾਂਕਿ ਅਸੀਂ ਆਪਣੇ ਗੁਣਾਂ ਨੂੰ ਨਿਖਾਰ ਸਕੀਏ ਅਤੇ ਆਪਣੇ ਵਿਵਹਾਰ, ਇੱਛਾਵਾਂ, ਵਿਸ਼ਵਾਸ, ਰੀਤਾਂ ਆਦਿ ਨੂੰ ਬਦਲ ਸਕੀਏ । ਸਮਾਜ ਤੋਂ ਬਿਨਾਂ ਵਿਅਕਤੀ ਦਾ ਮਨ ਇੱਕ ਬੱਚੇ ਦੇ ਮਨ ਵਰਗਾ ਹੁੰਦਾ ਹੈ । ਸਾਡੀ ਸੰਸਕ੍ਰਿਤੀ ਅਤੇ ਸਾਡਾ ਵਿਰਸਾ ਸਾਡੇ ਵਿਅਕਤਿੱਤਵ ਨੂੰ ਬਣਾਉਂਦੇ ਹਨ ਕਿਉਂਕਿ ਸਾਡੇ ਵਿਅਕਤਿੱਤਵ ਉੱਪਰ ਸਭ ਤੋਂ ਜ਼ਿਆਦਾ ਪ੍ਰਭਾਵ ਸਾਡੀ ਸੰਸਕ੍ਰਿਤੀ ਦਾ ਹੁੰਦਾ ਹੈ । ਸਮਾਜ ਸਿਰਫ਼ ਸਾਡੀਆਂ ਸਰੀਰਕ ਜ਼ਰੂਰਤਾਂ ਹੀ ਨਹੀਂ ਬਲਕਿ ਮਾਨਸਿਕ ਜ਼ਰੂਰਤਾਂ ਵੀ ਪੂਰੀਆਂ ਕਰਦਾ ਹੈ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਪ੍ਰਕ੍ਰਿਤੀ ਤੋਂ ਹੀ ਸਮਾਜਿਕ ਹੈ । ਮਨੁੱਖ ਮਨੁੱਖਾਂ ਦੀ ਤਰ੍ਹਾਂ ਜੇਕਰ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਸਮਾਜ ਦੀ ਜ਼ਰੂਰਤ ਹੈ । ਉਸਨੂੰ ਸਿਰਫ਼ ਇੱਕ ਜਾਂ ਕੁੱਝ ਜ਼ਰੂਰਤਾਂ ਲਈ ਹੀ ਨਹੀਂ ਬਲਕਿ ਆਪਣੇ ਵਿਅਕਤਿੱਤਵ ਨੂੰ ਬਣਾਉਣ ਲਈ ਸਮਾਜ ਦੀ ਲੋੜ ਪੈਂਦੀ ਹੈ ।

ਵਿਅਕਤੀਆਂ ਬਗੈਰ ਸਮਾਜ ਵੀ ਨਹੀਂ ਹੋਂਦ ਵਿੱਚ ਆ ਸਕਦਾ । ਸਮਾਜ ਕੁੱਝ ਨਹੀਂ ਹੈ ਬਲਕਿ ਸੰਬੰਧਾਂ ਦਾ ਇੱਕ ਜਾਲ ਹੈ ਅਤੇ ਸੰਬੰਧ ਸਿਰਫ਼ ਵਿਅਕਤੀਆਂ ਵਿੱਚ ਹੋ ਸਕਦੇ ਹਨ । ਇਸ ਲਈ ਇਹ ਦੂਜੇ ਉੱਤੇ ਨਿਰਭਰ ਹਨ । ਦੋਨਾਂ ਵਿਚਕਾਰ ਸੰਬੰਧ ਇਕਤਰਫ਼ਾ ਨਹੀਂ ਹੈ । ਇਹ ਦੋਵੇਂ ਇੱਕ-ਦੂਜੇ ਦੀ ਹੋਂਦ ਲਈ ਜ਼ਰੂਰੀ ਹੈ । ਵਿਅਕਤੀਆਂ ਨੂੰ ਸਿਰਫ਼ ਜੀਵ ਨਹੀਂ ਕਿਹਾ ਜਾ ਸਕਦਾ ਅਤੇ ਸਮਾਜ ਸਿਰਫ਼ ਮਨੁੱਖ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਸਾਧਨ ਨਹੀਂ ਹੈ । ਸਮਾਜ ਉਹ ਹੈ ਜਿਸ ਬਗ਼ੈਰ ਵਿਅਕਤੀ ਨਹੀਂ ਰਹਿ ਸਕਦੇ ਅਤੇ ਵਿਅਕਤੀ ਉਹ ਹਨ ਜਿਨ੍ਹਾਂ ਬਗੈਰ ਸਮਾਜ ਹੋਂਦ ਵਿਚ ਨਹੀਂ ਆ ਸਕਦਾ । ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਕੀ ਸਮਾਜ ਤੋਂ ਜ਼ਿਆਦਾ ਮਨੁੱਖ ਜ਼ਰੂਰੀ ਹਨ ਜਾਂ ਮਨੁੱਖਾਂ ਤੋਂ ਜ਼ਿਆਦਾ ਸਮਾਜ ਜ਼ਰੂਰੀ ਹੈ । ਇਹ ਪ੍ਰਸ਼ਨ ਉਸ ਪ੍ਰਸ਼ਨ ਦੇ ਬਰਾਬਰ ਹੈ ਕਿ ਦੁਨੀਆਂ ਵਿੱਚ ਪਹਿਲਾਂ ਮੁਰਗੀ ਆਈ ਕਿ ਅੰਡਾ ( ਅਸਲੀਅਤ ਇਹ ਹੈ ਕਿ ਸਾਰੇ ਮਨੁੱਖ ਸਮਾਜ ਵਿੱਚ ਪੈਦਾ ਹੋਏ ਹਨ ਅਤੇ ਜੰਮਦੇ ਸਾਰ ਹੀ ਸਮਾਜ ਵਿੱਚ ਪਾ ਦਿੱਤੇ ਜਾਂਦੇ ਹਨ ।

ਕੋਈ ਵੀ ਪੂਰਨ ਰੂਪ ਵਿਚ ਵਿਅਕਤੀਗਤ ਨਹੀਂ ਹੋ ਸਕਦਾ ਅਤੇ ਨਾ ਹੀ ਕੋਈ ਪੂਰਨ ਰੂਪ ਵਿਚ ਸਮਾਜਿਕ ਹੋ ਸਕਦਾ । ਅਸਲ ਵਿੱਚ ਇਹ ਦੋਵੇਂ ਇੱਕ-ਦੂਜੇ ਉੱਤੇ ਨਿਰਭਰ ਹਨ । ਦੋਨਾਂ ਵਿੱਚੋਂ ਅਗਰ ਇੱਕ ਵੀ ਨਾ ਹੋਵੇ ਤਾਂ ਦੂਜੇ ਦਾ ਹੋਣਾ ਮੁਸ਼ਕਿਲ ਹੈ । ਦੋਵੇਂ ਇੱਕ-ਦੂਜੇ ਦੇ ਪੂਰਕ ਹਨ । ਸਮਾਜ ਹੀ ਵਿਅਕਤੀ ਵਿੱਚ ਆਪੇ ਦਾ ਵਿਕਾਸ ਕਰਦਾ ਹੈ । ਸਮਾਜ ਵਿੱਚ ਰਹਿ ਕੇ ਹੀ ਵਿਅਕਤੀ ਸਮਾਜਿਕ ਆਦਤਾਂ ਨੂੰ ਗ੍ਰਹਿਣ ਕਰਦਾ ਹੈ ਅਤੇ ਸਮਾਜਿਕ ਬਣਦਾ ਹੈ । ਇਸਦੇ ਨਾਲ ਸਮਾਜ ਵਿਅਕਤੀਆਂ ਤੋਂ ਬਗੈਰ ਨਹੀਂ ਬਣ ਸਕਦਾ । ਸਮਾਜ ਬਣਾਉਣ ਲਈ ਘੱਟੋ-ਘੱਟ ਦੋ ਵਿਅਕਤੀਆਂ ਦੀ ਲੋੜ ਪੈਂਦੀ ਹੈ ।ਉਨ੍ਹਾਂ ਦੇ ਵਿੱਚ ਸੰਬੰਧ ਵੀ ਜ਼ਰੂਰੀ ਹੈ । ਇਸ ਤਰ੍ਹਾਂ ਸਮਾਜ ਵਿਅਕਤੀਆਂ ਦੇ ਵਿਚਕਾਰ ਪੈਦਾ ਹੋਏ ਸੰਬੰਧਾਂ ਦਾ ਜਾਲ ਹੈ । ਇਸ ਤਰ੍ਹਾਂ ਇੱਕ ਦੀ ਹੋਂਦ ਦੂਜੇ ਉੱਪਰ ਨਿਰਭਰ ਕਰਦੀ ਹੈ । ਇੱਕ ਦੀ ਅਣਹੋਂਦ ਵਿੱਚ ਦੂਜੇ ਦੀ ਹੋਂਦ ਮੁਮਕਿਨ ਨਹੀਂ ਹੈ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 3.
ਸਮੁਦਾਇ ਤੋਂ ਤੁਸੀਂ ਕੀ ਸਮਝਦੇ ਹੋ ? ਸਮੁਦਾਇ ਦੀਆਂ ਵਿਸ਼ੇਸ਼ਤਾਵਾਂ ਦੀ ਵਿਸਤਾਰ ਰੂਪ ਨਾਲ ਚਰਚਾ ਕਰੋ ।
ਉੱਤਰ-
ਹਰ ਸਮਾਜ ਵਿਚ ਵੱਖ-ਵੱਖ ਪ੍ਰਕਾਰ ਦੇ ਸਮੂਹ ਪਾਏ ਜਾਂਦੇ ਹਨ । ਇਨ੍ਹਾਂ ਵੱਖ-ਵੱਖ ਪ੍ਰਕਾਰ ਦੇ ਸਮੂਹਾਂ ਨੂੰ ਅਲੱਗਅਲੱਗ ਪ੍ਰਕਾਰ ਦੇ ਨਾਂ ਦਿੱਤੇ ਗਏ ਹਨ ਅਤੇ ਸਮੁਦਾਇ ਇਨ੍ਹਾਂ ਨਾਂਵਾਂ ਵਿਚੋਂ ਇਕ ਹੈ । ਸਮੁਦਾਇ ਆਪਣੇ ਆਪ ਵਿਚ ਇਕ ਸਮਾਜ ਹੈ ਅਤੇ ਇਹ ਇਕ ਨਿਸ਼ਚਿਤ ਖੇਤਰ ਵਿਚ ਹੁੰਦਾ ਹੈ, ਜਿਵੇਂ ਕੋਈ ਪਿੰਡ ਜਾਂ ਸ਼ਹਿਰ । ਜਦੋਂ ਦਾ ਮਨੁੱਖ ਨੇ ਇਕ ਥਾਂ ਉੱਤੇ ਰਹਿਣਾ ਸ਼ੁਰੂ ਕੀਤਾ ਹੈ ਉਦੋਂ ਤੋਂ ਹੀ ਉਹ ਸਮੁਦਾਇ ਵਿਚ ਰਹਿੰਦਾ ਆਇਆ ਹੈ । ਸਭ ਤੋਂ ਪਹਿਲਾਂ ਜਦੋਂ ਮਨੁੱਖ ਨੇ ਖੇਤੀਬਾੜੀ ਕਰਨੀ ਸ਼ੁਰੂ ਕੀਤੀ ਉਸ ਸਮੇਂ ਤੋਂ ਹੀ ਵਿਅਕਤੀ ਨੇ ਸਮੁਦਾਇ ਵਿਚ ਰਹਿਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਵਿਅਕਤੀ ਇਕੋ ਥਾਂ ਉੱਤੇ ਰਹਿਣਾ ਸ਼ੁਰੂ ਹੋ ਗਿਆ ਅਤੇ ਇਸ ਨਾਲ ਲੈਣਾ-ਦੇਣਾ ਸ਼ੁਰੂ ਹੋ ਗਿਆ ਹੈ ।

ਸਮਾਜ ਸ਼ਾਸਤਰ ਵਿਚ ਸਮੁਦਾਇ ਦਾ ਅਰਥ – ਸਮਾਜ ਸ਼ਾਸਤਰ ਵਿਚ ਇਸ ਸ਼ਬਦ ਸਮੁਦਾਇ ਦੇ ਵਿਆਪਕ ਅਰਥ ਹਨ । ਆਮ ਸ਼ਬਦਾਂ ਵਿਚ ਜਦੋਂ ਕੁੱਝ ਵਿਅਕਤੀ ਇਕ ਸਮੂਹ ਵਿਚ, ਇਕ ਵਿਸ਼ੇਸ਼ ਇਲਾਕੇ ਵਿਚ ਸੰਗਠਿਤ ਰੂਪ ਨਾਲ ਰਹਿੰਦੇ ਹਨ ਅਤੇ ਉਹ ਕਿਸੇ ਵਿਸ਼ੇਸ਼ ਉਦੇਸ਼ ਦੀ ਪੂਰਤੀ ਲਈ ਨਹੀਂ ਬਲਕਿ ਆਪਣਾ ਜੀਵਨ ਹੀ ਉੱਥੇ ਬਿਤਾਉਂਦੇ ਹਨ ਤਾਂ ਉਸ ਨੂੰ ਅਸੀਂ ਸਮੁਦਾਇ ਕਹਿੰਦੇ ਹਾਂ । ਇਹ ਇਕ ਮੁਰਤ ਸੰਕਲਪ ਹੈ । ਸਮੁਦਾਇ ਦੀ ਸਥਾਪਨਾ ਜਾਣ ਬੁੱਝ ਕੇ ਨਹੀਂ ਕੀਤੀ ਜਾਂਦੀ । ਇਸ ਦਾ ਜਨਮ ਵੀ ਨਹੀਂ ਹੁੰਦਾ ਇਸ ਦਾ ਤਾਂ ਵਿਕਾਸ ਹੁੰਦਾ ਹੈ ਅਤੇ ਆਪਣੇ ਆਪ ਹੀ ਹੋ ਜਾਂਦਾ ਹੈ । ਜਦੋਂ ਲੋਕ ਇਲਾਕੇ ਵਿਚ ਰਹਿੰਦੇ ਹਨ ਅਤੇ ਸਮਾਜਿਕ ਕ੍ਰਿਆਵਾਂ ਕਰਦੇ ਹਨ ਤਾਂ ਇਹ ਆਪਣੇ ਆਪ ਹੀ ਵਿਕਾਸ ਕਰ ਜਾਂਦਾ ਹੈ । ਸਮੁਦਾਇ ਦਾ ਆਪਣਾ ਇਕ ਭੁਗੋਲਿਕ ਖੇਤਰ ਹੁੰਦਾ ਹੈ ਜਿੱਥੇ ਮੈਂਬਰ ਆਪਣੀਆਂ ਜ਼ਰੂਰਤਾਂ ਆਪ ਹੀ ਪੂਰੀਆਂ ਕਰ ਲੈਂਦੇ ਹਨ । ਸਮੁਦਾਇ ਦੇ ਮੈਂਬਰ ਆਪਣੀਆਂ ਹਰ ਪ੍ਰਕਾਰ ਦੀਆਂ ਲੋੜਾਂ ਪੂਰੀਆਂ ਕਰ ਲੈਂਦੇ ਹਨ ਕਿਉਂਕਿ ਮੈਂਬਰਾਂ ਵਿਚ ਆਪਸੀ ਲੈਣ-ਦੇਣ ਹੁੰਦਾ ਹੈ । ਜਦੋਂ ਵਿਅਕਤੀ ਲੋੜਾਂ ਪੂਰੀਆਂ ਕਰਨ ਲਈ ਇਕ-ਦੂਜੇ ਨਾਲ ਸਹਿਯੋਗ ਕਰਦੇ ਹਨ ਤਾਂ ਉਨ੍ਹਾਂ ਵਿਚ ਸਾਂਝ ਪੈਦਾ ਹੋ ਜਾਂਦੀ ਹੈ ਜਿਸ ਕਾਰਨ ਅਸੀਂ ਭਾਵਨਾ ਉਤਪੰਨ ਹੋ ਜਾਂਦੀ ਹੈ । ਜਦੋਂ ਲੋਕ ਆਪਸ ਵਿਚ ਮਿਲ ਕੇ ਰਹਿੰਦੇ ਹਨ ਤਾਂ ਉਨ੍ਹਾਂ ਵਿਚ ਕੁਝ ਨਿਯਮ ਵੀ ਪੈਦਾ ਹੋ ਜਾਂਦੇ ਹਨ ।

ਸਮੁਦਾਇ ਦੀਆਂ ਵਿਸ਼ੇਸ਼ਤਾਵਾਂ ਜਾਂ ਤੱਤ (Characteristics or elements of Community)

1. ਅਸੀਂ ਭਾਵਨਾ (We Feeling) – ਸਮੁਦਾਇ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਇਸ ਵਿਚ ਅਸੀਂ ਭਾਵਨਾ ਹੁੰਦੀ ਹੈ । ਇਸ ਅਸੀਂ ਭਾਵਨਾ ਦੇ ਕਰਕੇ ਹੀ ਸਮੁਦਾਇ ਦਾ ਹਰ ਮੈਂਬਰ ਆਪਣੇ ਆਪ ਨੂੰ ਇਕ-ਦੂਜੇ ਤੋਂ ਅਲੱਗ ਨਹੀਂ ਸਮਝਦਾ ਬਲਕਿ ਉਨ੍ਹਾਂ ਉੱਤੇ ਵਿਸ਼ਵਾਸ ਕਰਦੇ ਹਨ ਕਿ ਉਹ ਸਭ ਇਕ ਹਨ ।ਉਹ ਹੋਰਾਂ ਵਰਗਾਂ ਅਤੇ ਹੋਰਾਂ ਵਿਚੋਂ ਇਕ ਹੈ ।

2. ਰੋਲ ਭਾਵਨਾ (Role Feeling) – ਸਮੁਦਾਇ ਦੀ ਦੂਜੀ ਵਿਸ਼ੇਸ਼ਤਾ ਇਹ ਹੈ ਕਿ ਇਸਦੇ ਮੈਂਬਰਾਂ ਵਿਚ ਰੋਲ ਭਾਵਨਾ ਹੁੰਦੀ ਹੈ । ਸਮੁਦਾਇ ਵਿਚ ਹਰ ਕਿਸੇ ਨੂੰ ਕੋਈ ਨਾ ਕੋਈ ਪਦ ਅਤੇ ਭੂਮਿਕਾ ਪ੍ਰਾਪਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਨੇ ਕਿਹੜੇ ਕੰਮ ਕਰਨੇ ਹਨ ਅਤੇ ਕਿਹੜੇ ਕਰਤੱਵਾਂ ਦਾ ਪਾਲਣ ਕਰਨਾ ਹੈ ।

3. ਨਿਰਭਰਤਾ (Dependence) – ਸਮੁਦਾਇ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਸਮੁਦਾਇ ਦੇ ਮੈਂਬਰ ਆਪਣੀਆਂ ਜ਼ਰੂਰਤਾਂ ਲਈ ਇਕ-ਦੂਜੇ ਉੱਤੇ ਨਿਰਭਰ ਹੁੰਦੇ ਹਨ ਅਤੇ ਇਕੱਲੇ ਇਕ ਵਿਅਕਤੀ ਲਈ ਸਮੁਦਾਇ ਤੋਂ ਅਲੱਗ ਰਹਿਣਾ ਸੰਭਵ ਨਹੀਂ ਹੈ । ਵਿਅਕਤੀ ਸਾਰੇ ਕੰਮ ਇਕੱਲੇ ਨਹੀਂ ਕਰ ਸਕਦਾ । ਇਸ ਲਈ ਉਸ ਨੂੰ ਆਪਣੇ ਬਹੁਤ ਸਾਰੇ ਕੰਮਾਂ ਲਈ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ ।

4. ਸਥਿਰਤਾ (Permanence – ਸਮੁਦਾਇ ਵਿਚ ਸਥਿਰਤਾ ਹੁੰਦੀ ਹੈ । ਇਸਦੇ ਮੈਂਬਰ ਅਸਥਾਈ ਨਹੀਂ ਬਲਕਿ ਸਥਾਈ ਹੁੰਦੇ ਹਨ । ਜੇਕਰ ਕੋਈ ਵਿਅਕਤੀ ਕੁਝ ਸਮੇਂ ਲਈ ਸਮੁਦਾਇ ਛੱਡ ਕੇ ਚਲਾ ਜਾਂਦਾ ਹੈ ਤਾਂ ਕੋਈ ਗੱਲ ਨਹੀਂ ਫਿਰ ਵੀ ਉਹ ਆਪਣੇ ਸਮੁਦਾਇ ਨਾਲ ਜੁੜਿਆ ਰਹਿੰਦਾ ਹੈ । ਜੇਕਰ ਕੋਈ ਆਪਣਾ ਸਮੁਦਾਇ ਛੱਡ ਕੇ ਵਿਦੇਸ਼ ਚਲਾ ਜਾਂਦਾ ਹੈ ਤਾਂ ਸਮੁਦਾਇ ਦਾ ਦਾਇਰਾ ਵਧਣ ਲੱਗ ਜਾਂਦਾ ਹੈ ਕਿਉਂਕਿ ਬਾਹਰਲੇ ਦੇਸ਼ ਜਾਣ ਤੋਂ ਬਾਅਦ ਵੀ ਵਿਅਕਤੀ ਆਪਣੇ ਸਮੁਦਾਇ ਨੂੰ ਭੁੱਲਦਾ ਨਹੀਂ ਹੈ । ਅੱਜ-ਕਲ੍ਹ ਕੋਈ ਵਿਅਕਤੀ ਸਿਰਫ਼ ਇਕ ਸਮੁਦਾਇ ਦਾ ਮੈਂਬਰ ਨਹੀਂ ਹੈ । ਅਲੱਗ-ਅਲੱਗ ਸਮੇਂ ਵਿਚ ਵਿਅਕਤੀ ਅਲੱਗ-ਅਲੱਗ ਸਮੁਦਾਇ ਦਾ ਮੈਂਬਰ ਹੁੰਦਾ ਹੈ । ਇਸ ਲਈ ਵਿਅਕਤੀ ਚਾਹੇ ਜਿਸ ਸਮੁਦਾਇ ਦਾ ਮੈਂਬਰ ਹੋਵੇ ਉਸ ਵਿਚ ਵੀ ਸਥਿਰਤਾ ਰਹਿੰਦੀ ਹੈ ।

5. ਆਮ ਜੀਵਨ (Common Life) – ਸਮੁਦਾਇ ਦਾ ਕੋਈ ਵਿਸ਼ੇਸ਼ ਉਦੇਸ਼ ਨਹੀਂ ਹੁੰਦਾ ਉਸਦਾ ਸਿਰਫ਼ ਇਕ ਹੀ ਉਦੇਸ਼ ਹੁੰਦਾ ਹੈ ਕਿ ਸਾਰੇ ਆਪਣਾ ਜੀਵਨ ਆਰਾਮ ਨਾਲ ਬਿਤਾ ਸਕਣ ਅਤੇ ਮਨੁੱਖ ਆਪਣਾ ਜੀਵਨ ਸਮੁਦਾਇ ਵਿਚ ਰਹਿੰਦੇ ਹੋਏ ਵੀ ਬਿਤਾ ਦਿੰਦਾ ਹੈ ।

6. ਭੂਗੋਲਿਕ ਖੇਤਰ (Geographical Area) – ਹਰ ਸਮੁਦਾਇ ਦਾ ਆਪਣਾ ਭੂਗੋਲਿਕ ਖੇਤਰ ਹੁੰਦਾ ਹੈ ਜਿਸ ਵਿਚ ਉਹ ਰਹਿੰਦਾ ਹੈ । ਬਿਨਾਂ ਕਿਸੇ ਵਿਸ਼ੇਸ਼ ਭੂਗੋਲਿਕ ਖੇਤਰ ਦੇ ਸਮੁਦਾਇ ਨਹੀਂ ਬਣ ਸਕਦਾ ।

7. ਆਪ ਮੁਹਾਰਾ ਜਨਮ (Spontaneous Birth) – ਸਮੁਦਾਇ ਆਪਣੇ ਆਪ ਹੀ ਪੈਦਾ ਹੋ ਜਾਂਦਾ ਹੈ । ਸਮੁਦਾਇ ਦਾ ਕੋਈ ਵਿਸ਼ੇਸ਼ ਮੰਤਵ ਨਹੀਂ ਹੁੰਦਾ ।ਇਸ ਦੀ ਸਥਾਪਨਾ ਜਾਣ-ਬੁੱਝ ਕੇ ਨਹੀਂ ਕੀਤੀ ਜਾਂਦੀ । ਜਿਸ ਥਾਂ ਤੇ ਵਿਅਕਤੀ ਕੁਝ ਦੇਰ ਲਈ ਰਹਿਣਾ ਸ਼ੁਰੂ ਕਰ ਦਿੰਦੇ ਹਨ ਉੱਥੇ ਸਮੁਦਾਇ ਆਪਣੇ ਆਪ ਪੈਦਾ ਹੋ ਜਾਂਦਾ ਹੈ । ਸਮੁਦਾਇ ਉਸਨੂੰ ਉਹ ਸਾਰੀਆਂ ਸਹੂਲਤਾਂ ਦਿੰਦਾ ਹੈ ਜਿਸ ਨਾਲ ਮਨੁੱਖ ਆਪਣੀਆਂ ਜ਼ਰੂਰਤਾਂ ਆਰਾਮ ਨਾਲ ਪੂਰੀਆਂ ਕਰ ਸਕਦਾ ਹੈ ।

8. ਵਿਸ਼ੇਸ਼ ਨਾਮ (Particular Name) – ਹਰੇਕ ਸਮੁਦਾਇ ਨੂੰ ਇਕ ਵਿਸ਼ੇਸ਼ ਨਾਮ ਦਿੱਤਾ ਜਾਂਦਾ ਹੈ ਜੋ ਕਿ ਸਮੁਦਾਇ ਦੇ ਬਣਨ ਲਈ ਜ਼ਰੂਰੀ ਹੈ ।

ਪ੍ਰਸ਼ਨ 4.
ਸਮੁਦਾਇ ਨੂੰ ਪਰਿਭਾਸ਼ਿਤ ਕਰੋ । ਸਮੁਦਾਇ ਕਿਹੜੇ ਅਰਥ ਵਿੱਚ ਸਮਾਜ ਨਾਲੋਂ ਵੱਖ ਹੈ । ਵਿਸਤਾਰ ਨਾਲ ਚਰਚਾ ਕਰੋ ।
ਉੱਤਰ-
ਸਮੁਦਾਇ ਸ਼ਬਦ ਦੇ ਮਤਲਬ ਸਪੱਸ਼ਟ ਕਰਨ ਲਈ ਇਹ ਜ਼ਰੂਰੀ ਹੈ ਕਿ ਇਸ ਦੀਆਂ ਉੱਘੇ ਸਮਾਜਸ਼ਾਸਤਰੀਆਂ ਦੁਆਰਾ ਦਿੱਤੀਆਂ ਪਰਿਭਾਸ਼ਾਵਾਂ ਵੇਖ ਲਈਆਂ ਜਾਣ ਤਾਂਕਿ ਅਸੀਂ ਸਮੁਦਾਇ ਦਾ ਮਤਲਬ ਚੰਗੀ ਤਰ੍ਹਾਂ ਸਮਝ ਸਕੀਏ ।

ਪਰਿਭਾਸ਼ਾਵਾਂ (Definitions)

1. ਮੈਕਾਈਵਰ ਅਤੇ ਪੇਜ (Maclver and Page) ਦੇ ਅਨੁਸਾਰ, “ਸਮੁਦਾਇ ਉਨ੍ਹਾਂ ਲੋਕਾਂ ਦਾ ਸਮੂਹ ਹੈ ਜੋ ਕਿ ਨਿਸ਼ਚਿਤ ਥਾਂ ਜਾਂ ਸਥਾਨ ਤੇ ਰਹਿੰਦੇ ਹਨ, ਇਕ-ਦੂਜੇ ਨਾਲ ਸੰਬੰਧਿਤ ਹਨ , ਕਿਸੇ ਇਕਾ-ਦੁੱਕਾ ਵਿਸ਼ੇਸ਼ ਹਿੱਤਾਂ ਵਿਚ ਹੀ ਕੇਵਲ ਦਿਲਚਸਪੀ ਨਹੀਂ ਲੈਂਦੇ, ਸਗੋਂ ਉਨ੍ਹਾਂ ਸਮੁੱਚੇ ਹਿੱਤਾਂ ਵਿਚ ਲੈਂਦੇ ਹਨ ਜੋ ਇੰਨੇ ਚੌੜੇ ਤੇ ਵਿਸ਼ਾਲ ਹਨ ਕਿ ਉਨ੍ਹਾਂ ਸਮੁੱਚੇ ਜੀਵਨ ਨੂੰ ਆਪਣੇ ਕਲਾਵੇ ਵਿਚ ਲੈ ਲੈਂਦੇ ਹਨ ਤਾਂ ਸਮੁਦਾਇ ਦੀ ਬੁਨਿਆਦੀ ਕਸਵੱਟੀ ਇਹ ਹੈ ਕਿ ਉਸ ਵਿਚ ਸਭ ਤਰ੍ਹਾਂ ਦੇ ਸਮਾਜਿਕ ਸੰਬੰਧ ਪਾਏ ਜਾਂਦੇ ਹਨ ।”

2. ਬੋਗਾਰਡਸ (Bogardus) ਦੇ ਅਨੁਸਾਰ, “ਇਕ ਸਮੁਦਾਇ ਇਕ ਸਮਾਜਿਕ ਸਮੂਹ ਹੈ ਜਿਸ ਵਿਚ ਕੁਝ ਅੰਸ਼ ਵਿਚ ਅਸੀਂ ਭਾਵਨਾ ਹੈ ਅਤੇ ਜੋ ਇਕ ਇਕ ਵਿਸ਼ੇਸ਼ ਖੇਤਰ ਵਿਚ ਰਹਿੰਦਾ ਹੈ ।”

3. ਕਿੰਗਸਲੇ ਡੇਵਿਸ (Kingsley Davis) ਦੇ ਅਨੁਸਾਰ, “ਸਮੁਦਾਇ ਉਹ ਸਭ ਤੋਂ ਛੋਟਾ ਇਲਾਕਾਈ ਸਮੂਹ ਹੈ ਜੋ ਸਮਾਜਿਕ ਜੀਵਨ ਦੇ ਹਰ ਪੱਖ ਨੂੰ ਆਪਣੀ ਬੁੱਕਲ ਵਿਚ ਸਮਾਉਂਦਾ ਹੈ । ਘਰ ਸਭ ਤੋਂ ਛੋਟਾ ਇਲਾਕਾਈ ਸਮੂਹ ਹੁੰਦਾ ਹੈ, ਪਰੰਤੂ ਇਸ ਦਾ ਘੇਰਾ ਵੀ ਸੀਮਿਤ ਹੁੰਦਾ ਹੈ । ਦੂਜੇ ਪਾਸੇ ਸਮੁਦਾਇ ਅਜਿਹਾ ਸਥਾਨਕ ਸਮੂਹ ਹੈ ਜੋ ਸਾਰੀਆਂ ਮੁੱਖ ਸੰਸਥਾਵਾਂ, ਸਾਰੀਆਂ ਪਦਵੀਆਂ ਅਤੇ ਹਿੱਤਾਂ ਨੂੰ ਆਪਣੇ ਘੇਰੇ ਵਿਚ ਲੈ ਲੈਂਦਾ ਹੈ, ਜਿਨ੍ਹਾਂ ਤੋਂ ਸਮਾਜ ਬਣਦਾ ਹੈ, ਇਹ ਸਭ ਤੋਂ ਛੋਟਾ ਹੋ ਸਕਣ ਤੇ ਹੋਣ ਵਾਲਾ ਸਮਾਜਿਕ ਸਮੂਹ ਹੈ ਜੋ ਪੂਰਣ ਸਮਾਜ ਹੁੰਦਾ ਹੈ ।”

ਇਸ ਤਰ੍ਹਾਂ ਸਮੁਦਾਇ ਦੀਆਂ ਪਰਿਭਾਸ਼ਾਵਾਂ ਵੇਖਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਦਾ ਭੂਗੋਲਿਕ ਸਮੂਹ ਜਿੱਥੇ ਉਹ ਆਪਣਾ ਪੂਰਾ ਜੀਵਨ ਬਿਤਾਉਂਦਾ ਹੈ, ਉਹ ਸਮੁਦਾਇ ਹੈ । ਸਮੁਦਾਇ ਦੀ ਇਕ ਖਾਸ ਪਛਾਣ ਹੁੰਦੀ ਹੈ ਕਿ ਇੱਥੇ ਮਨੁੱਖ ਆਪਣਾ, ਪੂਰਾ ਜੀਵਨ ਬਿਤਾ ਸਕਦਾ ਹੈ । ਮਨੁੱਖ ਆਪਣੇ ਦਫ਼ਤਰ, ਮੰਦਰ ਜਾਂ ਗੁਰਦੁਆਰੇ ਵਿਚ ਆਪਣਾ ਜੀਵਨ ਨਹੀਂ ਬਿਤਾ ਸਕਦਾ ਪਰ ਆਪਣੇ ਪਿੰਡ ਜਾਂ ਸ਼ਹਿਰ ਵਿਚ ਬਿਤਾ ਸਕਦਾ ਹੈ । ਸਮੁਦਾਇ ਵਿਚ ਹਰ ਤਰ੍ਹਾਂ ਦੇ ਸਮਾਜਿਕ ਸੰਬੰਧ ਪਾਏ ਜਾਂਦੇ ਹਨ ।

ਸਮੁਦਾਇ ਅਤੇ ਸਮਾਜ ਵਿਚ ਅੰਤਰ (Difference between Community and Society)-

  1. ਸਮਾਜ ਵਿਅਕਤੀਆਂ ਦਾ ਸਮੂਹ ਹੈ ਜੋ ਆਪਣੇ ਆਪ ਹੀ ਵਿਕਸਿਤ ਹੋ ਜਾਂਦਾ ਹੈ ਪਰ ਸਮੁਦਾਇ ਚਾਹੇ ਆਪਣੇ ਆਪ ਪੈਦਾ ਹੁੰਦਾ ਹੈ ਪਰ ਇਹ ਹੁੰਦਾ ਕਿਸੇ ਵਿਸ਼ੇਸ਼ ਖੇਤਰ ਵਿਚ ਹੈ ।
  2. ਸਮਾਜ ਦਾ ਕੋਈ ਵਿਸ਼ੇਸ਼ ਭੂਗੋਲਿਕ ਖੇਤਰ ਨਹੀਂ ਹੁੰਦਾ ਪਰ ਸਮੁਦਾਇ ਦਾ ਇਕ ਵਿਸ਼ੇਸ਼ ਭੂਗੋਲਿਕ ਖੇਤਰ ਹੁੰਦਾ ਹੈ ।
  3. ਸਮਾਜ ਦਾ ਕੋਈ ਵਿਸ਼ੇਸ਼ ਨਾਮ ਨਹੀਂ ਹੁੰਦਾ ਪਰ ਸਮੁਦਾਇ ਦਾ ਇਕ ਵਿਸ਼ੇਸ਼ ਨਾਮ ਹੁੰਦਾ ਹੈ ।
  4. ਸਮਾਜ ਸਮਾਜਿਕ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ ਜਿਸ ਕਰਕੇ ਇਹ ਅਮੂਰਤ ਹੁੰਦਾ ਹੈ ਪਰ ਸਮੁਦਾਇ ਇਕ ਮੂਰਤ ਸੰਕਲਪ ਹੈ ।
  5. ਹਰੇਕ ਸਮਾਜ ਆਪਣੇ ਆਪ ਵਿਚ ਆਤਮ-ਨਿਰਭਰ ਨਹੀਂ ਹੁੰਦਾ ਪਰ ਹਰੇਕ ਸਮਦਾਇ ਆਪਣੇ ਆਪ ਵਿਚ ਆਤਮਨਿਰਭਰ ਹੁੰਦਾ ਹੈ ਜਿਸ ਕਰਕੇ ਇਹ ਆਪਣੇ ਮੈਂਬਰਾਂ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੈ ।
  6. ਸਮਾਜ ਦੇ ਮੈਂਬਰਾਂ ਵਿਚਕਾਰ ਕੋਈ ਅਸੀਂ ਭਾਵਨਾ ਨਹੀਂ ਹੁੰਦੀ ਪਰ ਸਮੁਦਾਇ ਦੇ ਮੈਂਬਰਾਂ ਵਿਚਕਾਰ ਅਸੀਂ ਭਾਵਨਾ ਹੁੰਦੀ ਹੈ ।

PSEB 11th Class Sociology Solutions Chapter 3 ਸਮਾਜ, ਸਮੂਦਾਇ ਅਤੇ ਸਭਾ

ਪ੍ਰਸ਼ਨ 5.
ਸਮੁਦਾਇ ਅਤੇ ਸਭਾ ਵਿਚਕਾਰ ਅੰਤਰ ਦੱਸੋ ।
ਉੱਤਰ-
ਸਭਾ ਅਤੇ ਸਮੁਦਾਇ ਵਿਚ ਅੰਤਰ-

  1. ਸਮੁਦਾਇ ਆਪਣੇ ਆਪ ਵਿਕਸਿਤ ਹੁੰਦਾ ਹੈ ਇਸ ਨੂੰ ਬਣਾਇਆ ਨਹੀਂ ਜਾਂਦਾ ਜਦੋਂ ਕਿ ਸਭਾ ਦਾ ਨਿਰਮਾਣ ਜਾਣ-ਬੁਝ ਕੇ ਕੀਤਾ ਜਾਂਦਾ ਹੈ ।
  2. ਸਮੁਦਾਇ ਦਾ ਕੋਈ ਵਿਸ਼ੇਸ਼ ਉਦੇਸ਼ ਨਹੀਂ ਹੁੰਦਾ । ਇਹ ਸਾਰਿਆਂ ਦੇ ਹਿੱਤਾਂ ਦੀ ਪੂਰਤੀ ਕਰਦੀ ਹੈ ਜਦੋਂ ਕਿ ਸਭਾਵਾਂ ਦਾ ਇਕ ਨਿਸ਼ਚਿਤ ਉਦੇਸ਼ ਹੁੰਦਾ ਹੈ ।
  3. ਇਕ ਵਿਅਕਤੀ ਇਕ ਸਮੇਂ ਵਿਚ ਸਿਰਫ਼ ਇਕ ਸਮੁਦਾਇ ਦਾ ਮੈਂਬਰ ਹੁੰਦਾ ਹੈ ਜਦੋਂ ਕਿ ਵਿਅਕਤੀ ਇਕ ਹੀ ਸਮੇਂ ਵਿਚ ਕਈ ਸਭਾਵਾਂ ਦਾ ਮੈਂਬਰ ਹੋ ਸਕਦਾ ਹੈ ।
  4. ਸਮੁਦਾਇ ਦੀ ਮੈਂਬਰਸ਼ਿਪ ਦੀ ਜ਼ਰੂਰਤ ਹੁੰਦੀ ਹੈ ਜਦਕਿ ਸਭਾ ਦੀ ਮੈਂਬਰਸ਼ਿਪ ਇੱਛੁਕ ਹੁੰਦੀ ਹੈ ।
  5. ਸਮੁਦਾਇ ਦੇ ਲਈ ਇਕ ਨਿਸ਼ਚਿਤ ਭੁਗੋਲਿਕ ਖੇਤਰ ਦਾ ਹੋਣਾ ਜ਼ਰੂਰੀ ਹੈ ਜਦੋਂ ਕਿ ਸਭਾ ਦੇ ਲਈ ਇਹ ਜ਼ਰੂਰੀ ਨਹੀਂ ਹੈ ।
  6. ਸਮੁਦਾਇ ਆਪਣੇ ਆਪ ਵਿਚ ਇਕ ਉਦੇਸ਼ ਹੁੰਦਾ ਹੈ ਜਦਕਿ ਸਭਾ ਕਿਸੇ ਉਦੇਸ਼ ਨੂੰ ਪੂਰਾ ਕਰਨ ਦਾ ਸਾਧਨ ਹੁੰਦੀ ਹੈ ।
  7. ਸਮੁਦਾਇ ਸਥਾਈ ਹੁੰਦਾ ਹੈ ਪਰ ਸਭਾ ਅਸਥਾਈ ਹੁੰਦੀ ਹੈ ।
  8. ਵਿਅਕਤੀ ਸਮੁਦਾਇ ਵਿਚ ਪੈਦਾ ਹੁੰਦਾ ਹੈ ਅਤੇ ਇਸੇ ਵਿਚ ਮਰ ਜਾਂਦਾ ਹੈ ਪਰ ਵਿਅਕਤੀ ਸਭਾ ਵਿਚ ਇਸ ਲਈ ਹਿੱਸਾ ਲੈਂਦਾ ਹੈ ਕਿਉਂਕਿ ਉਸਨੂੰ ਕਿਸੇ ਨਿਸ਼ਚਿਤ ਉਦੇਸ਼ ਦੀ ਪੂਰਤੀ ਕਰਨੀ ਹੁੰਦੀ ਹੈ ।
  9. ਸਮੁਦਾਇ ਦਾ ਕੋਈ ਵਿਧਾਨਿਕ ਦਰਜਾ ਨਹੀਂ ਹੁੰਦਾ ਪਰ ਸਭਾ ਦਾ ਵਿਧਾਨਿਕ ਦਰਜਾ ਹੁੰਦਾ ਹੈ ।

ਪ੍ਰਸ਼ਨ 6.
ਸਮਾਜ ਅਤੇ ਸਭਾ ਦੇ ਵਿਚਕਾਰ ਅੰਤਰ ਬਾਰੇ ਚਰਚਾ ਕਰੋ ।
ਉੱਤਰ-

  • ਸਭਾ ਵਿਅਕਤੀਆਂ ਦਾ ਸਮੂਹ ਹੈ ਜੋ ਕਿਸੇ ਵਿਸ਼ੇਸ਼ ਉਦੇਸ਼ਾਂ ਲਈ ਨਿਰਮਿਤ ਕੀਤੀ ਜਾਂਦੀ ਹੈ ਪਰ ਸਮਾਜ ਵਿਅਕਤੀਆਂ ਦਾ ਸਮੂਹ ਹੈ ਜੋ ਕਿਸੇ ਵਿਸ਼ੇਸ਼ ਉਦੇਸ਼ ਲਈ ਨਹੀਂ ਬਲਕਿ ਆਪਣੇ ਆਪ ਹੀ ਵਿਕਸਿਤ ਹੋ ਜਾਂਦਾ ਹੈ ।
  • ਸਭਾ ਦੀ ਮੈਂਬਰਸ਼ਿਪ ਵਿਅਕਤੀ ਲਈ ਇੱਛੁਕ ਹੁੰਦੀ ਹੈ ਅਤੇ ਵਿਅਕਤੀ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਹੋਣ ਤੋਂ ਬਾਅਦ ਇਹਨਾਂ ਦੀ ਮੈਂਬਰਸ਼ਿਪ ਛੱਡ ਸਕਦਾ ਹੈ । ਪਰ ਸਮਾਜ ਦੀ ਮੈਂਬਰਸ਼ਿਪ ਇੱਛੁਕ ਨਹੀਂ ਬਲਕਿ ਜ਼ਰੂਰੀ ਹੁੰਦੀ ਹੈ ਅਤੇ ਵਿਅਕਤੀ ਨੂੰ ਸਾਰੀ ਉਮਰ ਸਮਾਜ ਦਾ ਮੈਂਬਰ ਬਣ ਕੇ ਰਹਿਣਾ ਪੈਂਦਾ ਹੈ ।
  • ਸਭਾ ਇਕ ਮੂਰਤ ਵਿਵਸਥਾ ਹੈ ਕਿਉਂਕਿ ਇਹ ਲੋਕਾਂ ਦੀਆਂ ਜ਼ਰੂਰਤਾਂ ਉੱਤੇ ਆਧਾਰਿਤ ਹੁੰਦੀ ਹੈ । ਪਰ ਅਮੂਰਤ ਵਿਵਸਥਾ ਹੈ ਕਿਉਂਕਿ ਇਹ ਸਮਾਜਿਕ ਸੰਬੰਧਾਂ ਉੱਤੇ ਆਧਾਰਿਤ ਹੁੰਦਾ ਹੈ ਅਤੇ ਸਮਾਜਿਕ ਸੰਬੰਧ ਅਮੂਰਤ ਹੁੰਦੇ ਹਨ ।
  • ਸਭਾ ਚੇਤਨ ਰੂਪ ਨਾਲ ਅਤੇ ਲੋਕਾਂ ਦੀਆਂ ਕੋਸ਼ਿਸ਼ਾਂ ਨਾਲ ਵਿਕਸਿਤ ਹੁੰਦੀ ਹੈ । ਪਰ ਸਮਾਜ ਆਪ ਮੁਹਾਰੇ ਹੀ ਵਿਕਸਿਤ ਹੋ ਜਾਂਦੇ ਹਨ ਅਤੇ ਇਸ ਵਿਚ ਚੇਤੰਨ ਕੋਸ਼ਿਸ਼ ਦੀ ਜ਼ਰੂਰਤ ਨਹੀਂ ਹੁੰਦੀ ।
  • ਸਭਾ ਦਾ ਇਕ ਰਸਮੀ ਢਾਂਚਾ ਹੁੰਦਾ ਹੈ ਜਿਸ ਵਿਚ ਪ੍ਰਧਾਨ ਸੈਕਟਰੀ, ਖਜ਼ਾਨਚੀ, ਮੈਂਬਰ ਆਦਿ ਹੁੰਦੇ ਹਨ ਅਤੇ ਇਹਨਾਂ ਦੀ ਚੋਣ ਨਿਸਚਿਤ ਸਮੇਂ ਲਈ ਹੁੰਦੀ ਹੈ । ਪਰ ਸਮਾਜ ਦਾ ਕੋਈ ਰਸਮੀ ਢਾਂਚਾ ਨਹੀਂ ਹੁੰਦਾ ਅਤੇ ਸਾਰੇ ਵਿਅਕਤੀ ਹੀ ਸਮਾਜ ਦੇ ਮੈਂਬਰ ਹੁੰਦੇ ਹਨ । ਉਹ ਸਾਰੀ ਉਮਰ ਇਸ ਦੀ ਮੈਂਬਰਸ਼ਿਪ ਨਹੀਂ ਛੱਡ ਸਕਦੇ ।
  • ਸਭਾ ਦੀ ਉਤਪੱਤੀ ਸਿਰਫ਼ ਉਹਨਾਂ ਵਿਅਕਤੀਆਂ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੁੰਦੀ ਹੈ ਜਿਨ੍ਹਾਂ ਦੇ ਇਸ ਨਾਲ ਵਿਸ਼ੇਸ਼ ਉਦੇਸ਼ ਜੁੜੇ ਹੁੰਦੇ ਹਨ । ਪਰ ਸਮਾਜ ਦੀ ਉਤਪੱਤੀ ਸਾਰੇ ਲੋਕਾਂ ਦੀ ਸਹਿਮਤੀ ਨਾਲ ਹੁੰਦੀ ਹੈ ਅਤੇ ਇਸ ਨਾਲ ਕਿਸੇ ਵਿਅਕਤੀ ਵਿਸ਼ੇਸ਼ ਦਾ ਸਵਾਰਥ ਨਹੀਂ ਜੁੜਿਆ ਹੁੰਦਾ ।
  • ਵਿਅਕਤੀ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਤੋਂ ਬਾਅਦ ਸਭਾ ਨੂੰ ਇਕ-ਦਮ ਹੀ ਤੋੜ ਦਿੰਦੇ ਹਨ ਅਤੇ ਇਸ ਦੀ ਹੋਂਦ ਅਚਾਨਕ ਹੀ ਖ਼ਤਮ ਹੋ ਜਾਂਦੀ ਹੈ । ਪਰ ਕੋਈ ਵੀ ਵਿਅਕਤੀ ਸਮਾਜ ਨੂੰ ਤੋੜ ਨਹੀਂ ਸਕਦਾ ਅਤੇ ਇਸ ਦੀ ਹੋਂਦ ਖ਼ਤਮ ਨਹੀਂ ਹੋ ਸਕਦੀ ।
  • ਸਭਾ ਦੀ ਉਤਪੱਤੀ ਵਿਚਾਰ ਨਾਲ ਨਹੀਂ ਬਲਕਿ ਮੰਤਵ ਨਾਲ ਸੰਬੰਧਿਤ ਹੁੰਦੀ ਹੈ ਪਰ ਸਮਾਜ ਦੀ ਉਤਪੱਤੀ ਸਮਾਜਿਕ ਸੰਬੰਧਾਂ ਉੱਤੇ ਨਿਰਭਰ ਕਰਦੀ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

Punjab State Board PSEB 11th Class Sociology Book Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ Textbook Exercise Questions and Answers.

PSEB Solutions for Class 11 Sociology Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

Sociology Guide for Class 11 PSEB ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਨੂੰ ਜੁੜਵੀਆਂ ਭੈਣਾਂ, ਕਿਸ ਵਿਚਾਰਕ ਨੇ ਕਿਹਾ ਹੈ ?
ਉੱਤਰ-
ਐੱਲ. ਕਰੋਬਰ (L. Kroeber) ਨੇ ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਨੂੰ ਜੁੜਵੀਆਂ ਭੈਣਾਂ ਕਿਹਾ ਹੈ ।

ਪ੍ਰਸ਼ਨ 2.
ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਵਿੱਚ ਅਧਿਐਨ ਕੀਤੇ ਜਾਣ ਵਾਲੇ ਵਿਸ਼ੇ ਦੇ ਨਾਮ ਦੱਸੋ ।
ਉੱਤਰ-
ਪੂੰਜੀਵਾਦ, ਉਦਯੋਗੀਕਰਨ, ਮਜ਼ਦੂਰੀ ਦੇ ਸੰਬੰਧ, ਵਿਸ਼ਵ ਵਿਆਪੀਕਰਨ ਆਦਿ ਕੁਝ ਅਜਿਹੇ ਮੁੱਦੇ ਹਨ ਜਿਨ੍ਹਾਂ ਦਾ ਦੋਵੇਂ ਸਮਾਜ ਵਿਗਿਆਨ ਅਤੇ ਅਰਥ ਸ਼ਾਸਤਰ ਅਧਿਐਨ ਕਰਦੇ ਹਨ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 3.
ਮਾਨਵ ਵਿਗਿਆਨ ਦੇ ਅਧਿਐਨ ਦੇ ਦੋ ਖੇਤਰ ਕਿਹੜੇ ਹਨ ?
ਉੱਤਰ-
ਭੌਤਿਕ ਮਾਨਵ ਵਿਗਿਆਨ ਅਤੇ ਸੰਸਕ੍ਰਿਤਕ ਮਾਨਵ ਵਿਗਿਆਨ ।

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਕੀ ਹੈ ?
ਉੱਤਰ-
ਸਮਾਜ ਦੇ ਵਿਗਿਆਨ ਨੂੰ ਸਮਾਜ ਸ਼ਾਸਤਰ ਕਿਹਾ ਜਾਂਦਾ ਹੈ । ਸਮਾਜ ਸ਼ਾਸਤਰ ਵਿੱਚ ਸਮੂਹਾਂ, ਸੰਸਥਾਵਾਂ, ਸਭਾਵਾਂ, ਸੰਗਠਨ ਅਤੇ ਸਮਾਜ ਦੇ ਮੈਂਬਰਾਂ ਦੇ ਅੰਤਰ ਸੰਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ ਅਤੇ ਇਹ ਅਧਿਐਨ ਵਿਗਿਆਨਿਕ ਤਰੀਕੇ ਨਾਲ ਹੁੰਦਾ ਹੈ । ਸਾਧਾਰਨ ਸ਼ਬਦਾਂ ਵਿੱਚ ਸਮਾਜ ਸ਼ਾਸਤਰ ਸਮਾਜ ਦਾ ਵਿਗਿਆਨਿਕ ਅਧਿਐਨ ਹੈ ।

ਪ੍ਰਸ਼ਨ 2.
ਰਾਜਨੀਤੀ ਸ਼ਾਸਤਰ ਤੋਂ ਕੀ ਭਾਵ ਹੈ ?
ਉੱਤਰ-
ਰਾਜਨੀਤਿਕ ਵਿਗਿਆਨ ਰਾਜ ਅਤੇ ਸਰਕਾਰ ਦਾ ਵਿਗਿਆਨ ਹੈ । ਇਹ ਮੁੱਖ ਤੌਰ ਉੱਤੇ ਉਹਨਾਂ ਸਮਾਜਿਕ ਸਮੂਹਾਂ ਦਾ ਅਧਿਐਨ ਕਰਦਾ ਹੈ ਜਿਹੜੇ ਰਾਜ ਦੀ ਆਪਣੀ ਸੱਤਾ ਵਿੱਚ ਆਉਂਦੇ ਹਨ । ਇਸ ਦੇ ਅਧਿਐਨ ਦਾ ਮੁੱਖ ਮੁੱਦਾ ਸ਼ਕਤੀ, ਰਾਜਨੀਤਿਕ ਵਿਵਸਥਾਵਾਂ, ਰਾਜਨੀਤਿਕ ਕ੍ਰਿਆਵਾਂ, ਸਰਕਾਰ ਦੇ ਪ੍ਰਕਾਰ ਅਤੇ ਕੰਮ, ਅੰਤਰ-ਰਾਸ਼ਟਰੀ ਸੰਬੰਧ, ਸੰਵਿਧਾਨ ਆਦਿ ਹੁੰਦੇ ਹਨ ।

ਪ੍ਰਸ਼ਨ 3.
ਭੌਤਿਕ ਮਾਨਵ ਵਿਗਿਆਨ ਤੋਂ ਕੀ ਭਾਵ ਹੈ ?
ਉੱਤਰ-
ਭੌਤਿਕ ਮਾਨਵ ਵਿਗਿਆਨ, ਮਾਨਵ ਵਿਗਿਆਨ ਦੀ ਹੀ ਇੱਕ ਸ਼ਾਖਾ ਹੈ ਜਿਹੜੀ ਮੁੱਖ ਤੌਰ ਉੱਤੇ ਮਨੁੱਖ ਦੇ ਉਦਭਵ ਅਤੇ ਉਦਵਿਕਾਸ, ਉਹਨਾਂ ਦੇ ਵਿਵਰਣ ਅਤੇ ਉਹਨਾਂ ਦੇ ਪ੍ਰਜਾਤੀ ਲੱਛਣਾਂ ਵਿੱਚ ਆਏ ਪਰਿਵਰਤਨਾਂ ਦਾ ਅਧਿਐਨ ਕਰਦੀ ਹੈ । ਇਹ ਆਦਿ ਮਨੁੱਖ ਦੇ ਸਰੀਰਿਕ ਲੱਛਣਾਂ ਦਾ ਅਧਿਐਨ ਕਰਕੇ ਪ੍ਰਾਚੀਨ ਅਤੇ ਆਧੁਨਿਕ ਸੰਸਕ੍ਰਿਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ।

ਪ੍ਰਸ਼ਨ 4.
ਸੱਭਿਆਚਾਰਕ ਮਾਨਵ ਵਿਗਿਆਨ ਤੋਂ ਕੀ ਭਾਵ ਹੈ ?
ਉੱਤਰ-
ਸੱਭਿਆਚਾਰਕ ਮਾਨਵ ਵਿਗਿਆਨ, ਮਾਨਵ ਵਿਗਿਆਨ ਦੀ ਉਹ ਸ਼ਾਖਾ ਹੈ ਜਿਹੜੀ ਸੰਸਕ੍ਰਿਤੀ ਦੇ ਉਦਭਵ, ਵਿਕਾਸ ਅਤੇ ਸਮੇਂ ਦੇ ਨਾਲ-ਨਾਲ ਉਸ ਵਿੱਚ ਆਏ ਪਰਿਵਰਤਨਾਂ ਦਾ ਅਧਿਐਨ ਕਰਦੀ ਹੈ । ਮਨੁੱਖੀ ਸਮਾਜ ਦੀਆਂ ਅੱਡ-ਅੱਡ ਸੰਸਥਾਵਾਂ ਕਿਸ ਪ੍ਰਕਾਰ ਨਾਲ ਸਾਹਮਣੇ ਆਈਆਂ, ਉਹਨਾਂ ਦਾ ਅਧਿਐਨ ਵੀ ਮਾਨਵ ਵਿਗਿਆਨ ਦੀ ਇਹ ਸ਼ਾਖਾ ਕਰਦੀ ਹੈ ।

ਪ੍ਰਸ਼ਨ 5.
ਅਰਥ ਸ਼ਾਸਤਰ ਕੀ ਹੈ ?
ਉੱਤਰ-
ਅਰਥ ਸ਼ਾਸਤਰ ਮਨੁੱਖ ਦੀਆਂ ਆਰਥਿਕ ਗਤੀਵਿਧੀਆਂ ਨਾਲ ਸੰਬੰਧਿਤ ਹੈ । ਇਹ ਸਾਡੇ ਕੋਲ ਮੌਜੂਦ ਸੰਸਾਧਨਾਂ ਅਤੇ ਘੱਟ ਹੋ ਰਹੇ ਸੰਸਾਧਨਾਂ ਨੂੰ ਸਾਂਭ ਕੇ ਰੱਖਣ ਦੇ ਤਰੀਕਿਆਂ ਬਾਰੇ ਦੱਸਦਾ ਹੈ । ਇਹ ਕਈ ਕ੍ਰਿਆਵਾਂ ਜਿਵੇਂ ਕਿ ਉਤਪਾਦਨ, ਉਪਭੋਗ, ਵਿਤਰਣ ਅਤੇ ਲੈਣ-ਦੇਣ ਨਾਲ ਵੀ ਸੰਬੰਧਿਤ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 6.
ਇਤਿਹਾਸ ਕੀ ਹੈ ?
ਉੱਤਰ-
ਇਤਿਹਾਸ ਬੀਤ ਗਈਆਂ ਘਟਨਾਵਾਂ ਦਾ ਅਧਿਐਨ ਕਰਨ ਵਾਲਾ ਅਧਿਐਨ ਹੈ ! ਇਹ ਤਰੀਕਾਂ, ਸਥਾਨਾਂ, ਘਟਨਾਵਾਂ ਅਤੇ ਸੰਘਰਸ਼ਾਂ ਦਾ ਅਧਿਐਨ ਹੈ । ਇਹ ਮੁੱਖ ਤੌਰ ਉੱਤੇ ਪਿਛਲੀਆਂ ਘਟਨਾਵਾਂ ਅਤੇ ਸਮਾਜ ਉੱਤੇ ਉਹਨਾਂ ਘਟਨਾਵਾਂ ਦੇ ਪਏ ਪ੍ਰਭਾਵਾਂ ਨਾਲ ਸੰਬੰਧਿਤ ਹੈ । ਇਤਿਹਾਸ ਨੂੰ ਪਿਛਲੇ ਸਮੇਂ ਦਾ ਮਾਈਕਰੋਸਕੋਪ, ਵਰਤਮਾਨ ਦਾ ਰਾਸ਼ੀਫਲ ਅਤੇ ਭਵਿੱਖ ਦਾ ਟੈਲੀਸਕੋਪ ਵੀ ਕਹਿੰਦੇ ਹਨ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਵਿੱਚ ਦੋ ਭਿੰਨਤਾਵਾਂ ਦੱਸੋ ।
ਉੱਤਰ-

  1. ਸਮਾਜ ਵਿਗਿਆਨ ਸਮਾਜ ਅਤੇ ਸਮਾਜਿਕ ਸੰਬੰਧਾਂ ਦਾ ਵਿਗਿਆਨ ਹੈ ਜਦਕਿ ਰਾਜਨੀਤਿਕ ਵਿਗਿਆਨ, ਰਾਜ ਅਤੇ ਸਰਕਾਰ ਦਾ ਵਿਗਿਆਨ ਹੈ ।
  2. ਸਮਾਜ ਵਿਗਿਆਨ ਸੰਗਠਿਤ, ਅਸੰਗਠਿਤ ਅਤੇ ਅਵਿਵਸਥਿਤ ਸਮਾਜਾਂ ਦਾ ਅਧਿਐਨ ਕਰਦਾ ਹੈ ਜਦਕਿ ਰਾਜਨੀਤਿਕ ਵਿਗਿਆਨ ਸਿਰਫ਼ ਰਾਜਨੀਤਿਕ ਤੌਰ ਉੱਤੇ ਸੰਗਠਿਤ ਸਮਾਜਾਂ ਦਾ ਅਧਿਐਨ ਕਰਦਾ ਹੈ ।
  3. ਸਮਾਜ ਵਿਗਿਆਨ ਦਾ ਵਿਸ਼ਾ ਖੇਤਰ ਬਹੁਤ ਵੱਡਾ ਅਰਥਾਤ ਅਸੀਮਿਤ ਹੈ ਜਦਕਿ ਰਾਜਨੀਤਿਕ ਵਿਗਿਆਨ ਦਾ ਵਿਸ਼ਾ ਖੇਤਰ ਬਹੁਤ ਹੀ ਸੀਮਿਤ ਹੈ ।

ਪ੍ਰਸ਼ਨ 2.
ਸਮਾਜ ਸ਼ਾਸਤਰ ਅਤੇ ਇਤਿਹਾਸ ਵਿੱਚ ਕੀ ਸੰਬੰਧ ਹੈ ? ਦੋ ਵਿਚਾਰ ਦਿਓ ।
ਉੱਤਰ-
ਇਤਿਹਾਸ ਮਨੁੱਖੀ ਸਮਾਜ ਦੇ ਬੀਤ ਚੁੱਕੇ ਸਮੇਂ ਦਾ ਅਧਿਐਨ ਕਰਦਾ ਹੈ । ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਮਨੁੱਖੀ ਸਮਾਜ ਦਾ ਕੂਮ ਵਿੱਚ ਵਰਣਨ ਕਰਦਾ ਹੈ । ਸਿਰਫ਼ ਇਤਿਹਾਸ ਪੜ ਕੇ ਹੀ ਪਤਾ ਚਲਦਾ ਹੈ ਕਿ ਸਮਾਜ, ਇਸ ਦੀਆਂ ਸੰਸਥਾਵਾਂ, ਸੰਬੰਧ, ਰੀਤੀ-ਰਿਵਾਜ ਆਦਿ ਕਿਵੇਂ ਪੈਦਾ ਹੋਏ । ਇਸ ਦੇ ਉਲਟ ਸਮਾਜ ਵਿਗਿਆਨ ਵਰਤਮਾਨ ਸਮਾਜ ਦਾ ਅਧਿਐਨ ਕਰਦਾ ਹੈ । ਇਸ ਵਿੱਚ ਸਮਾਜਿਕ ਸੰਬੰਧਾਂ, ਪਰੰਪਰਾਵਾਂ, ਸੰਸਥਾਵਾਂ, ਰੀਤੀ-ਰਿਵਾਜਾਂ, ਸੰਸਕ੍ਰਿਤੀ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਅੱਜ ਦੇ ਸਮਾਜ ਦੀਆਂ ਸੰਸਥਾਵਾਂ, ਵੱਖ-ਵੱਖ ਸੰਬੰਧਾਂ ਆਦਿ ਦਾ ਅਧਿਐਨ ਕਰਦਾ ਹੈ । ਜੇਕਰ ਅਸੀ ਦੋਹਾਂ ਵਿਗਿਆਨਾਂ ਦਾ ਸੰਬੰਧ ਦੇਖੀਏ ਤਾਂ ਇਤਿਹਾਸ ਪ੍ਰਾਚੀਨ ਸਮਾਜ ਦੇ ਹਰੇਕ ਪੱਖ ਦਾ ਅਧਿਐਨ ਕਰਦਾ ਹੈ ਅਤੇ ਸਮਾਜ ਸ਼ਾਸਤਰ ਉਸੇ ਸਮਾਜ ਦੇ ਵਰਤਮਾਨ ਪੱਖ ਦਾ ਅਧਿਐਨ ਕਰਦਾ ਹੈ । ਦੋਹਾਂ ਵਿਗਿਆਨਾਂ ਨੂੰ ਆਪਣੇ ਅਧਿਐਨ ਲਈ ਇੱਕ ਦੂਜੇ ਦੀ ਮੱਦਦ ਲੈਣੀ ਪੈਂਦੀ ਹੈ ਕਿਉਂਕਿ ਬਿਨਾਂ ਇੱਕ ਦੂਜੇ ਦੀ ਮੱਦਦ ਦੇ ਇਹ ਆਪਣਾ ਕੰਮ ਨਹੀਂ ਕਰ ਸਕਦੇ ।

ਪ੍ਰਸ਼ਨ 3.
ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਵਿੱਚ ਸੰਬੰਧਾਂ ਦੀ ਸੰਖੇਪ ਵਿਆਖਿਆ ਕਰੋ । ਉੱਤਰ-ਮਾਨਵ ਵਿਗਿਆਨ ਨੂੰ ਆਪਣੀ ਸੰਸਕ੍ਰਿਤੀ ਅਤੇ ਸਮਾਜਿਕ ਕਿਰਿਆਵਾਂ ਨੂੰ ਸਮਝਣ ਦੇ ਲਈ ਸਮਾਜ ਸ਼ਾਸਤਰ ਦੀ ਮੱਦਦ ਲੈਣੀ ਪੈਂਦੀ ਹੈ, ਮਾਨਵ-ਵਿਗਿਆਨੀਆਂ ਨੇ ਆਧੁਨਿਕ ਸਮਾਜ ਦੇ ਗਿਆਨ ਦੇ ਆਧਾਰ ਉੱਤੇ ਕਈ ਪਰਿਕਲਪਨਾਵਾਂ ਦਾ ਨਿਰਮਾਣ ਕੀਤਾ ਹੈ ਇਸ ਦੇ ਆਧਾਰ ਤੇ ਪ੍ਰਾਚੀਨ ਸਮਾਜਾਂ ਦਾ ਅਧਿਐਨ ਵਧੇਰੇ ਸੁਚੱਜੇ ਢੰਗ ਨਾਲ ਕੀਤਾ ਜਾਂਦਾ ਹੈ । ਸੰਸਕ੍ਰਿਤੀ ਹਰ ਸਮਾਜ ਦਾ ਇਕ ਹਿੱਸਾ ਹੁੰਦੀ ਹੈ ਬਿਨਾਂ ਸੰਸਕ੍ਰਿਤੀ ਦੇ ਅਸੀਂ ਕਿਸੇ ਸਮਾਜ ਬਾਰੇ ਸੋਚ ਵੀ ਨਹੀਂ ਸਕਦੇ । ਇਹ ਸਾਰਾ ਗਿਆਨ ਪ੍ਰਾਪਤ ਕਰਨ ਲਈ ਮਾਨਵ-ਵਿਗਿਆਨ ਨੂੰ ਸਮਾਜ ਵਿਗਿਆਨ ਉੱਪਰ ਆਧਾਰਿਤ ਹੋਣਾ ਪੈਂਦਾ ਹੈ । ਇਸ ਤੋਂ ਇਲਾਵਾ ਮਾਨਵ ਵਿਗਿਆਨੀ ਸਮੂਹਿਕ ਸਥਿਰਤਾ ਨੂੰ ਪੈਦਾ ਕਰਨ ਵਾਲੇ ਸੰਸਕ੍ਰਿਤਕ ਅਤੇ ਸਮਾਜਿਕ ਤੱਤਾਂ ਦੇ ਨਾਲ-ਨਾਲ ਉਨ੍ਹਾਂ ਤੱਤਾਂ ਦਾ ਅਧਿਐਨ ਵੀ ਕਰਦਾ ਹੈ ਜੋ ਸਮਾਜ ਵਿੱਚ ਸੰਘਰਸ਼ ਅਤੇ ਵੰਡ ਪੈਦਾ ਕਰਦੇ ਹਨ ।

ਪ੍ਰਸ਼ਨ 4.
ਸਮਾਜ ਸ਼ਾਸਤਰ ਅਰਥ ਸ਼ਾਸਤਰ ਨਾਲ ਕਿਵੇਂ ਸੰਬੰਧਿਤ ਹੈ ? ਸੰਖੇਪ ਵਰਣਨ ਕਰੋ ।
ਉੱਤਰ-
ਕਿਸੇ ਵੀ ਆਰਥਿਕ ਸਮੱਸਿਆ ਦਾ ਹੱਲ ਕਰਨ ਦੇ ਲਈ ਸਾਨੂੰ ਸਮਾਜਿਕ ਤੱਥ ਦਾ ਵੀ ਸਹਾਰਾ ਲੈਣਾ ਪੈਂਦਾ ਹੈ । ਉਦਾਹਰਨ ਦੇ ਤੌਰ ਉੱਤੇ ਬੇਰੁਜ਼ਗਾਰੀ ਦੀ ਸਮੱਸਿਆ ਦੇ ਹੱਲ ਲਈ ਅਰਥ ਵਿਗਿਆਨ ਕੇਵਲ ਆਰਥਿਕ ਕਾਰਨਾਂ ਦਾ ਪਤਾ ਲਗਾ ਸਕਦਾ ਹੈ, ਪਰੰਤੂ ਸਮਾਜਿਕ ਪੱਖ ਇਸਨੂੰ ਸੁਲਝਾਉਣ ਬਾਰੇ ਵਿਚਾਰ ਦਿੰਦਾ ਹੈ ਕਿ ਬੇਰੁਜ਼ਗਾਰੀ ਦੀ ਸਮੱਸਿਆ ਦਾ ਮੁੱਖ ਕਾਰਨ ਸਮਾਜਿਕ ਕੀਮਤਾਂ ਦੀ ਗਿਰਾਵਟ ਹੈ । ਇਸੇ ਕਰਕੇ ਆਰਥਿਕ ਕਿਰਿਆਵਾਂ ਸਮਾਜਿਕ ਅੰਤਰ-ਕ੍ਰਿਆਵਾਂ ਦਾ ਹੀ ਸਿੱਟਾ ਹੁੰਦੀਆਂ ਹਨ । ਇਨ੍ਹਾਂ ਨੂੰ ਸਮਝਣ ਦੇ ਲਈ ਅਰਥਸ਼ਾਸਤਰੀ ਨੂੰ ਸਮਾਜ ਸ਼ਾਸਤਰ ਦਾ ਸਹਾਰਾ ਲੈਣਾ ਪੈਂਦਾ ਹੈ ।

ਕਈ ਪ੍ਰਸਿੱਧ ਅਰਥਸ਼ਾਸਤਰੀਆਂ ਨੇ ਆਰਥਿਕ ਖੇਤਰ ਦੇ ਅਧਿਐਨ ਤੋਂ ਬਾਅਦ ਸਮਾਜਿਕ ਖੇਤਰ ਦਾ ਅਧਿਐਨ ਕੀਤਾ । ਸਮਾਜ ਸ਼ਾਸਤਰ ਨੇ ਜਦੋਂ ਸਮਾਜਿਕ ਸੰਬੰਧਾਂ ਦੇ ਟੁੱਟਣ ਜਾਂ ਸਮਾਜ ਦੀ ਵਿਅਕਤੀਵਾਦੀ ਦ੍ਰਿਸ਼ਟੀ ਕਿਉਂ ਹੈ ਆਦਿ ਦਾ ਅਧਿਐਨ ਕਰਨਾ ਹੁੰਦਾ ਹੈ ਤਾਂ ਉਸ ਨੂੰ ਅਰਥ ਵਿਗਿਆਨ ਦੀ ਮੱਦਦ ਲੈਣੀ ਪੈਂਦੀ ਹੈ । ਜਿਵੇਂ ਅਰਥ ਸ਼ਾਸਤਰ ਸਮਾਜ ਵਿਚ ਪੈਸੇ ਦੀ ਵੱਧਦੀ ਜ਼ਰੁਰਤ ਆਦਿ ਵਰਗੇ ਕਈ ਕਾਰਨਾਂ ਨੂੰ ਦੱਸਦਾ ਹੈ । ਇਸ ਤੋਂ ਇਲਾਵਾ ਕਈ ਸਮਾਜਿਕ ਬੁਰਾਈਆਂ ਜਿਵੇਂ ਨਸ਼ਾ ਕਰਨਾ ਆਦਿ ਪਿੱਛੇ ਵੀ ਮੁੱਖ ਕਾਰਨ ਆਰਥਿਕ ਖੇਤਰ ਨਾਲ ਹੀ ਜੁੜਿਆ ਹੋਇਆ ਹੈ । ਇਨ੍ਹਾਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਸਮਾਜ ਸ਼ਾਸਤਰ ਨੂੰ ਅਰਥ ਸ਼ਾਸਤਰ ਦਾ ਸਹਾਰਾ ਲੈਣਾ ਪੈਂਦਾ ਹੈ ।

ਪ੍ਰਸ਼ਨ 5.
ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਦੇ ਸੰਬੰਧਾਂ ਦਾ ਵਰਣਨ ਕਰੋ ।
ਉੱਤਰ-
ਮਨੋਵਿਗਿਆਨ, ਸਮਾਜਸ਼ਾਸਤਰੀਆਂ ਨੂੰ ਆਧੁਨਿਕ ਗੁੰਝਲਦਾਰ ਸਮਾਜ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿਚ ਮੱਦਦ ਦਿੰਦਾ ਹੈ | ਮਨੋਵਿਗਿਆਨ ਮਨੁੱਖ ਦੇ ਮਨ ਅਤੇ ਦਿਮਾਗ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ ! ਇਸ ਪ੍ਰਕਾਰ ਸਮਾਜ ਵਿਗਿਆਨੀ ਨੂੰ ਮਨੋਵਿਗਿਆਨੀ ਦੁਆਰਾ ਇਕੱਤਰਤ ਕੀਤੀ ਸਮੱਗਰੀ ਉੱਪਰ ਹੀ ਨਿਰਭਰ ਰਹਿਣਾ ਪੈਂਦਾ ਹੈ । ਇਸ ਤਰ੍ਹਾਂ ਮਨੋ-ਵਿਗਿਆਨ ਦੀ ਸਮਾਜ ਵਿਗਿਆਨ ਨੂੰ ਬਹੁਤ ਦੇਣ ਹੈ ।

ਮਨੋਵਿਗਿਆਨ ਨੂੰ ਵਿਅਕਤੀਗਤ ਵਿਵਹਾਰ ਦੇ ਅਧਿਐਨ ਕਰਨ ਦੇ ਲਈ ਸਮਾਜ ਸ਼ਾਸਤਰ ਦੇ ਵਿਸ਼ੇ-ਵਸਤੂ ਦੀ ਲੋੜ ਪੈਂਦੀ ਹੈ । ਕੋਈ ਵੀ ਵਿਅਕਤੀ ਸਮਾਜ ਤੋਂ ਬਾਹਰ ਨਹੀਂ ਰਹਿ ਸਕਦਾ । ਇਸੇ ਕਰਕੇ ਅਰਸਤੂ (Aristotle) ਨੇ ਵੀ ਮਨੁੱਖ ਨੂੰ ਇਕ ਸਮਾਜਿਕ ਪਸ਼ੂ ਕਿਹਾ ਹੈ । ਮਨੋਵਿਗਿਆਨੀ ਨੂੰ ਮਾਨਸਿਕ ਕਿਰਿਆਵਾਂ ਨੂੰ ਸਮਝਣ ਦੇ ਲਈ ਉਸ ਦੀਆਂ ਸਮਾਜਿਕ ਹਾਲਤਾਂ ਬਾਰੇ ਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੋ ਜਾਂਦਾ ਹੈ । ਇਸ ਪ੍ਰਕਾਰ ਵਿਅਕਤੀਗਤ ਵਿਵਹਾਰ ਨੂੰ ਜਾਣਨ ਦੇ ਲਈ ਸਮਾਜ ਸ਼ਾਸਤਰ ਦੀ ਜ਼ਰੂਰਤ ਪੈਂਦੀ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 6.
ਸਮਾਜ ਸ਼ਾਸਤਰ ਰਾਜਨੀਤੀ ਸ਼ਾਸਤਰ ਨਾਲ ਕਿਵੇਂ ਅੰਤਰਸੰਬੰਧਿਤ ਹੈ ? ਵਿਆਖਿਆ ਕਰੋ ।
ਉੱਤਰ-
ਰਾਜਨੀਤਿਕ ਸ਼ਾਸਤਰ ਦੇ ਵਿਚ ਜਦੋਂ ਵੀ ਕਾਨੂੰਨ ਬਣਾਉਂਦੇ ਹਾਂ ਤਾਂ ਸਮਾਜਿਕ ਪਰਿਸਥਿਤੀਆਂ ਨੂੰ ਵੀ ਧਿਆਨ ਵਿਚ ਰੱਖਣਾ ਪੈਂਦਾ ਹੈ ਕਿਉਂਕਿ ਜੇਕਰ ਸਰਕਾਰ ਕੋਈ ਵੀ ਕਾਨੂੰਨ ਬਿਨਾਂ ਸਮਾਜਿਕ ਸਵੀਕ੍ਰਿਤੀ ਦੇ ਬਣਾ ਦਿੰਦੀ ਹੈ ਤਾਂ ਲੋਕ ਅੰਦੋਲਨ ਦਾ ਰਾਹ ਫੜ ਲੈਂਦੇ ਹਨ ਅਤੇ ਸਮਾਜ ਦੇ ਵਿਕਾਸ ਵਿੱਚ ਰੁਕਾਵਟ ਪੈਦਾ ਹੋ ਜਾਂਦੀ ਹੈ । ਇਸ ਕਰਕੇ ਰਾਜਨੀਤੀ ਸ਼ਾਸਤਰ ਨੂੰ ਸਮਾਜ ਸ਼ਾਸਤਰ ਉੱਪਰ ਨਿਰਭਰ ਰਹਿਣਾ ਪੈਂਦਾ ਹੈ ।

ਕਿਸੇ ਵੀ ਸਮਾਜ ਦੇ ਵਿਚ ਬਿਨਾਂ ਨਿਯੰਤਰਨ ਦੇ ਵਿਕਾਸ ਨਹੀਂ ਪਾਇਆ ਜਾਂਦਾ । ਰਾਜਨੀਤੀ ਸ਼ਾਸਤਰ ਦੇ ਦੁਆਰਾ ਸਮਾਜ ਉੱਪਰ ਨਿਯੰਤਰਨ ਬਣਿਆ ਰਹਿੰਦਾ ਹੈ । ਬਹੁ-ਵਿਆਹ ਦੀ ਪ੍ਰਥਾ, ਸਤੀ ਪ੍ਰਥਾ, ਵਿਧਵਾ ਵਿਆਹ, ਆਦਿ ਵਰਗੀਆਂ ਪਾਈਆਂ ਗਈਆਂ ਸਮਾਜਿਕ ਬੁਰਾਈਆਂ ਜਿਹੜੀਆਂ ਸਮਾਜ ਦੀ ਪ੍ਰਤੀ ਲਈ ਰੁਕਾਵਟ ਬਣ ਗਈਆਂ ਸਨ, ਨੂੰ ਖ਼ਤਮ ਕਰਨ ਦੇ ਲਈ ਰਾਜਨੀਤੀ ਸ਼ਾਸਤਰ ਦਾ ਹੀ ਸਹਾਰਾ ਲੈਣਾ ਪਿਆ ਹੈ । ਇਸ ਪ੍ਰਕਾਰ ਸਮਾਜ ਦੇ ਵਿਚ ਪਰਿਵਰਤਨ ਲਿਆਉਣ ਦੇ ਲਈ ਸਾਨੂੰ ਰਾਜਨੀਤੀ ਸ਼ਾਸਤਰ ਤੋਂ ਮੱਦਦ ਲੈਣੀ ਪੈਂਦੀ ਹੈ ।

ਪ੍ਰਸ਼ਨ 7.
ਸਮਾਜ ਸ਼ਾਸਤਰ ਅਤੇ ਮਾਨਵ ਵਿਗਿਆਨ ਵਿੱਚ ਸੰਖੇਪ ਭਿੰਨਤਾ ਦਾ ਵਰਣਨ ਕਰੋ ।
ਉੱਤਰ-

  • ਸਮਾਜ ਸ਼ਾਸਤਰ ਆਧੁਨਿਕ ਸਮਾਜ ਦੀ ਆਰਥਿਕ-ਵਿਵਸਥਾ, ਰਾਜਨੀਤਿਕ ਵਿਵਸਥਾ, ਕਲਾ ਆਦਿ ਦਾ ਅਧਿਐਨ ਆਪਣੇ ਹੀ ਢੰਗ ਨਾਲ ਕਰਦਾ ਹੈ । ਇਹ ਸਿਰਫ ਸਮਾਜਿਕ ਸੰਰਚਨਾ, ਸਮਾਜਿਕ ਸੰਗਠਨ ਅਤੇ ਵਿਘਟਨ ਦਾ ਅਧਿਐਨ ਕਰਦਾ ਹੈ । ਪਰੰਤੂ ਸਮਾਜਿਕ ਮਾਨਵ ਵਿਗਿਆਨ ਦਾ ਵਿਸ਼ਾ-ਵਸਤੂ ਕਿਸੇ ਇਕ ਸਮਾਜ ਦੀ ਰਾਜਨੀਤਿਕ, ਆਰਥਿਕਵਿਵਸਥਾ, ਸਮਾਜਿਕ ਸੰਗਠਨ, ਧਰਮ, ਕਲਾ ਆਦਿ ਹਰੇਕ ਵਸਤੂ ਦਾ ਅਧਿਐਨ ਕਰਦਾ ਹੈ ਅਤੇ ਇਹ ਸੰਪੂਰਨ ਸਮਾਜ ਦੀ ਪੂਰਨਤਾ ਦਾ ਅਧਿਐਨ ਕਰਦਾ ਹੈ ।
  • ਮਾਨਵ ਵਿਗਿਆਨ ਆਪਣੇ ਆਪ ਨੂੰ ਸਮੱਸਿਆਵਾਂ ਦੇ ਅਧਿਐਨ ਤਕ ਸੀਮਿਤ ਰੱਖਦਾ ਹੈ ਪਰ ਸਮਾਜ ਸ਼ਾਸਤਰ ਭਵਿੱਖ ਤਕ ਵੀ ਪਹੁੰਚਦਾ ਹੈ ।
  • ਸਮਾਜ ਸ਼ਾਸਤਰ ਸਮਾਜਿਕ ਸੰਬੰਧਾਂ ਨਾਲ ਸੰਬੰਧਿਤ ਹੈ ਅਤੇ ਮਾਨਵ ਵਿਗਿਆਨ ਸਮਾਜ ਦੀ ਸੰਪੂਰਨਤਾ ਨਾਲ ਸੰਬੰਧਿਤ ਹੁੰਦਾ ਹੈ । ਇਸ ਤਰ੍ਹਾਂ ਦੋਨੋਂ ਸਮਾਜ ਸ਼ਾਸਤਰਾਂ ਦੇ ਅਧਿਐਨ ਖੇਤਰ ਵਿਚ ਅੰਤਰ ਹੈ ।
  • ਸਮਾਜ ਸ਼ਾਸਤਰ ਦਾ ਵਿਸ਼ਾ-ਖੇਤਰ ਬਹੁਤ ਵੱਡਾ ਹੈ ਜਦਕਿ ਮਾਨਵ ਵਿਗਿਆਨ ਦਾ ਵਿਸ਼ਾ-ਖੇਤਰ ਬਹੁਤ ਸੀਮਿਤ ਹੈ ਕਿਉਂਕਿ ਇਹ ਸਮਾਜ ਸ਼ਾਸਤਰ ਦਾ ਹੀ ਇੱਕ ਹਿੱਸਾ ਹੈ ।

ਪ੍ਰਸ਼ਨ 8.
ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਵਿੱਚ ਅੰਤਰਾਂ ਦਾ ਵਰਣਨ ਕਰੋ ।
ਉੱਤਰ-

  • ਸਮਾਜ ਸ਼ਾਸਤਰ ਸਮਾਜ ਦੇ ਵੱਖ-ਵੱਖ ਹਿੱਸਿਆਂ ਦਾ ਅਧਿਐਨ ਕਰਦਾ ਹੈ ਅਤੇ ਅਰਥ ਵਿਗਿਆਨ ਸਮਾਜ ਦੇ ਕੇਵਲ ਆਰਥਿਕ ਹਿੱਸੇ ਦਾ ਅਧਿਐਨ ਕਰਦਾ ਹੈ । ਸਮਾਜ ਸ਼ਾਸਤਰ ਦੀ ਇਕਾਈ ਦੋ ਜਾਂ ਦੋ ਤੋਂ ਵੱਧ ਵਿਅਕਤੀ ਹੁੰਦੇ ਹਨ । ਪਰੰਤੁ ਅਰਥ ਸ਼ਾਸਤਰ ਦੀ ਇਕਾਈ ਮਨੁੱਖ ਅਤੇ ਉਸਦੇ ਆਰਥਿਕ ਹਿੱਸੇ ਦੇ ਅਧਿਐਨ ਤੋਂ ਹੈ ।
  • ਸਮਾਜ ਸ਼ਾਸਤਰ ਇਕ ਸਾਧਾਰਨ ਵਿਗਿਆਨ ਹੈ ਅਤੇ ਅਰਥ ਸ਼ਾਸਤਰ ਇਕ ਵਿਸ਼ੇਸ਼ ਵਿਗਿਆਨ ਹੈ ।
  • ਸਮਾਜ ਸ਼ਾਸਤਰ ਵਿਚ ਇਤਿਹਾਸਿਕ, ਤੁਲਨਾਤਮਕ ਆਦਿ ਵਿਧੀ ਦਾ ਪ੍ਰਯੋਗ ਕੀਤਾ ਹੁੰਦਾ ਹੈ ਜਦੋਂ ਕਿ ਅਰਥ ਸ਼ਾਸਤਰ ਵਿਚ ਨਿਗਮਨ ਅਤੇ ਆਗਮਨ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ ।
  • ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਦੇ ਵਿਸ਼ੇ ਖੇਤਰ ਵਿਚ ਵੀ ਅੰਤਰ ਹੁੰਦਾ ਹੈ । ਸਮਾਜ ਸ਼ਾਸਤਰ ਸਮਾਜ ਦੇ ਵੱਖ-ਵੱਖ ਹਿੱਸਿਆਂ ਦਾ ਚਿਤਰ ਪੇਸ਼ ਕਰਦਾ ਹੈ । ਇਸ ਕਰਕੇ ਇਸ ਦਾ ਖੇਤਰ ਵਿਸ਼ਾਲ ਹੁੰਦਾ ਹੈ । ਪਰ ਅਰਥ ਸ਼ਾਸਤਰ ਸਿਰਫ ਸਮਾਜ ਦੇ ਆਰਥਿਕ ਹਿੱਸੇ ਦਾ ਅਧਿਐਨ ਕਰਨ ਤਕ ਸੀਮਿਤ ਹੁੰਦਾ ਹੈ, ਇਸ ਕਰਕੇ ਇਸ ਦਾ ਵਿਸ਼ਾ ਖੇਤਰ ਸੀਮਿਤ ਹੁੰਦਾ ਹੈ ।

ਪ੍ਰਸ਼ਨ 9.
ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਵਿੱਚ ਭਿੰਨਤਾ ਕਰੋ ।
ਉੱਤਰ-

  1. ਮਨੋਵਿਗਿਆਨ ਮਨੁੱਖ ਦੇ ਮਨ ਦਾ ਅਧਿਐਨ ਕਰਦਾ ਹੈ ਤੇ ਸਮਾਜ ਸ਼ਾਸਤਰ ਸਮੁਹ ਨਾਲ ਸੰਬੰਧਿਤ ਹੈ ।
  2. ਮਨੋਵਿਗਿਆਨ ਦਾ ਦ੍ਰਿਸ਼ਟੀਕੋਣ ਵਿਅਕਤੀਗਤ ਹੈ ਸਮਾਜ ਵਿਗਿਆਨ ਦਾ ਦ੍ਰਿਸ਼ਟੀਕੋਣ ਸਮਾਜਿਕ ਹੈ ।
  3. ਮਨੋਵਿਗਿਆਨ ਵਿਚ ਪ੍ਰਯੋਗਾਤਮਕ ਵਿਧੀ ਦਾ ਪ੍ਰਯੋਗ ਹੁੰਦਾ ਹੈ ਜਦਕਿ ਸਮਾਜ ਸ਼ਾਸਤਰ ਵਿਚ ਇਤਿਹਾਸਿਕ ਅਤੇ ਤੁਲਨਾਤਮਕ ਵਿਧੀ ਦਾ ਪ੍ਰਯੋਗ ਹੁੰਦਾ ਹੈ ।
  4. ਸਮਾਜ ਸ਼ਾਸਤਰ ਮਨੁੱਖੀ ਵਿਵਹਾਰ ਦਾ ਸਮਾਜਿਕ ਪੱਖ ਤੋਂ ਅਧਿਐਨ ਕਰਦਾ ਹੈ ਜਦਕਿ ਮਨੋਵਿਗਿਆਨ ਮਨੁੱਖੀ ਵਿਵਹਾਰ ਦਾ ਮਨੋਵਿਗਿਆਨਿਕ ਪੱਖ ਤੋਂ ਅਧਿਐਨ ਕਰਦਾ ਹੈ ।

ਪ੍ਰਸ਼ਨ 10.
ਸਮਾਜ ਸ਼ਾਸਤਰ ਅਤੇ ਇਤਿਹਾਸ ਵਿੱਚ ਸੰਖੇਪ ਭਿੰਨਤਾ ਕਰੋ ।
ਉੱਤਰ-

  • ਸਮਾਜ ਸ਼ਾਸਤਰ ਅਮੂਰਤ (Abstract) ਵਿਗਿਆਨ ਹੈ ਕਿਉਂਕਿ ਇਹ ਸਮਾਜਿਕ ਪ੍ਰਕ੍ਰਿਆਵਾਂ, ਸੰਬੰਧਾਂ ਆਦਿ ਦਾ ਅਧਿਐਨ ਕਰਦਾ ਹੈ ਅਤੇ ਇਤਿਹਾਸ ਮੁਰਤ ਵਿਗਿਆਨ (Concrete) ਹੈ । ਇਹ ਘਟਨਾਵਾਂ ਸਮਾਜਿਕ ਪ੍ਰਕ੍ਰਿਆਵਾਂ, ਸੰਬੰਧਾਂ ਆਦਿ ਦੇ ਕਾਰਨ ਹੀ ਵਾਪਰਦੀਆਂ ਹਨ ।
  • ਸਮਾਜ ਸ਼ਾਸਤਰ ਅਤੇ ਇਤਿਹਾਸ ਵਿਚ ਵੱਖੋ-ਵੱਖਰੀਆਂ ਵਿਧੀਆਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ । ਸਮਾਜ ਵਿਗਿਆਨ ਵਿਚ ਜਿੱਥੇ ਤੁਲਨਾਤਮਕ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਉੱਥੇ ਇਤਿਹਾਸ ਦੇ ਵਿਚ ਵਿਵਰਣਾਤਮਕ ਵਿਧੀ ਦਾ ।
  • ਦੋਨੋਂ ਵਿਗਿਆਨਾਂ ਦੀਆਂ ਵਿਸ਼ਲੇਸ਼ਣ ਦੀਆਂ ਇਕਾਈਆਂ ਵੀ ਵੱਖੋ-ਵੱਖਰੀਆਂ ਹਨ । ਸਮਾਜ ਵਿਗਿਆਨ ਦੀ ਵਿਸ਼ਲੇਸ਼ਣ ਦੀ ਇਕਾਈ ਮਨੁੱਖੀ ਸਮੂਹ ਹੈ, ਪਰੰਤੂ ਇਤਿਹਾਸ ਮਨੁੱਖ ਦੇ ਕਾਰਨਾਮਿਆਂ ਦੇ ਅਧਿਐਨ ਉੱਪਰ ਜ਼ੋਰ ਦਿੰਦਾ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਦੁਜੇ ਸਮਾਜਿਕ ਵਿਗਿਆਨਾਂ ਤੋਂ ਕਿਵੇਂ ਭਿੰਨ ਹੈ, ’ਤੇ ਵਿਸਤਾਰ ਸਹਿਤ ਵਰਨਣ ਕਰੋ ।
ਉੱਤਰ-
ਵਿਅਕਤੀ ਦਾ ਜੀਵਨ ਬਹੁਤ ਜਟਿਲ ਹੈ । ਜੇਕਰ ਸਮਾਜ ਵਿਗਿਆਨ ਨੇ ਕਿਸੇ ਸਮਾਜ ਦਾ ਅਧਿਐਨ ਕਰਨਾ ਹੁੰਦਾ ਹੈ ਤਾਂ ਉਸ ਨੂੰ ਹੋਰ ਸਮਾਜਿਕ ਵਿਗਿਆਨਾਂ ਜਿਵੇਂ ਕਿ ਰਾਜਨੀਤੀ ਵਿਗਿਆਨ, ਅਰਥ ਸ਼ਾਸਤਰ, ਮਨੋਵਿਗਿਆਨ ਆਦਿ ਦੀ ਮਦਦ ਲੈਣੀ ਹੀ ਪੈਂਦੀ ਹੈ । ਜਿਵੇਂ ਅਰਥ ਸ਼ਾਸਤਰ ਚੀਜ਼ਾਂ ਅਤੇ ਪੈਸੇ ਦੇ ਉਤਪਾਦਨ, ਵੰਡ ਤੇ ਉਪਭੋਗ ਬਾਰੇ ਦੱਸਦਾ ਹੈ । ਇਤਿਹਾਸ ਤੋਂ ਸਾਨੂੰ ਪੁਰਾਣੀਆਂ ਘਟਨਾਵਾਂ ਦਾ ਪਤਾ ਚਲਦਾ ਹੈ । ਇਹਨਾਂ ਸਾਰੇ ਸਮਾਜਿਕ ਵਿਗਿਆਨਾਂ ਦੀ ਮਦਦ ਨਾਲ ਸਮਾਜ ਸ਼ਾਸਤਰ ਆਪਣਾ ਅਧਿਐਨ ਪੂਰਾ ਕਰ ਲੈਂਦਾ ਹੈ । ਇਸ ਕਰਕੇ ਹੀ ਇਸਨੂੰ ਸਾਰੇ ਸਮਾਜਿਕ ਵਿਗਿਆਨਾਂ ਦੀ ਮਾਂ ਕਿਹਾ ਗਿਆ ਹੈ ।

ਇਸ ਦੇ ਨਾਲ ਹੀ ਬਹੁਤ ਸਾਰੇ ਸਮਾਜ ਵਿਗਿਆਨੀਆਂ ਦੇ ਇਸ ਵਿਸ਼ੇ ਪਤੀ ਵੱਖ-ਵੱਖ ਵਿਚਾਰ ਹਨ । ਕੁੱਝ ਸਮਾਜ ਵਿਗਿਆਨੀਆਂ ਅਨੁਸਾਰ ਸਮਾਜ ਵਿਗਿਆਨ ਇਕ ਸੁਤੰਤਰ ਵਿਗਿਆਨ ਹੈ ਅਤੇ ਕਈ ਸਮਾਜ ਵਿਗਿਆਨੀਆਂ ਦਾ ਵਿਚਾਰ ਹੈ ਕਿ ਇਹ ਸਾਧਾਰਨ ਵਿਗਿਆਨ ਹੈ ਅਤੇ ਹੋਰ ਸਮਾਜਿਕ ਵਿਗਿਆਨਾਂ ਦਾ ਮਿਸ਼ਰਣ ਹੈ । ਸਪੈਂਸਰ ਨੇ ਤਾਂ ਇਹ ਵੀ ਕਿਹਾ ਸੀ ਕਿ ਸਮਾਜ ਸ਼ਾਸਤਰ ਨੂੰ ਪੂਰੀ ਤਰ੍ਹਾਂ ਹੋਰ ਸਮਾਜਿਕ ਵਿਗਿਆਨਾਂ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਮਾਜ ਸ਼ਾਸਤਰ ਵਿਚ ਸਾਰੇ ਸਮਾਜਿਕ ਵਿਗਿਆਨਾਂ ਦੇ ਵਿਸ਼ੇ-ਵਸਤੂ ਨੂੰ ਅਧਿਐਨ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ । ਮੈਕਾਈਵਰ ਨੇ ਵੀ ਕਿਹਾ ਹੈ ਕਿ ਅਸੀਂ ਸਾਰੇ ਸਮਾਜਿਕ ਵਿਗਿਆਨਾਂ ਨੂੰ ਇਕ-ਦੂਜੇ ਤੋਂ ਵੱਖ-ਵੱਖ ਕਰ ਕੇ ਅਧਿਐਨ ਨਹੀਂ ਕਰ ਸਕਦੇ । ਇਹਨਾਂ ਸਾਰਿਆਂ ਅਨੁਸਾਰ ਸਮਾਜ ਵਿਗਿਆਨ ਦੀ ਆਪਣੀ ਕੋਈ ਸੁਤੰਤਰ ਹੋਂਦ ਨਹੀਂ ਹੈ ਬਲਕਿ ਇਹ ਹੋਰ ਸਾਰੇ ਸਮਾਜ ਵਿਗਿਆਨਾਂ ਦਾ ਮਿਸ਼ਰਣ ਹੈ ।

ਪਰੰਤ ਕਈ ਸਮਾਜ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਇਕ ਸੁਤੰਤਰ ਵਿਗਿਆਨ ਹੈ । ਉਹ ਕਹਿੰਦੇ ਹਨ ਕਿ ਸਮਾਜ ਵਿਗਿਆਨ ਨੂੰ ਸਮਝਣ ਦੇ ਲਈ ਸਿਧਾਂਤਾਂ ਉੱਤੇ ਆਧਾਰਿਤ ਹੋਣਾ ਪੈਂਦਾ ਹੈ । ਪਰ ਜਦੋਂ ਇਹ ਪੂਰੇ ਸਮਾਜ ਦਾ ਅਧਿਐਨ ਕਰਦਾ ਹੈ ਤਾਂ ਇਸ ਨੂੰ ਹੋਰ ਸਮਾਜਿਕ ਵਿਗਿਆਨਾਂ ਦੇ ਵਿਸ਼ੇ ਖੇਤਰ ਦਾ ਅਧਿਐਨ ਕਰਨ ਦੀ ਜ਼ਰੂਰਤ ਪੈਂਦੀ ਹੈ ।

ਬਾਰੰਜ਼ ਦਾ ਕਹਿਣਾ ਹੈ ਕਿ “ਸਮਾਜ ਵਿਗਿਆਨ ਨਾ ਤਾਂ ਹੋਰਨਾਂ ਸਮਾਜਿਕ ਵਿਗਿਆਨਾਂ ਦੀ ਰਖੈਲ ਹੈ ਤੇ ਨਾ ਹੀ ਦਾਸੀ ਬਲਕਿ ਉਹਨਾਂ ਦੀ ਭੈਣ ਹੈ ।”

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਕ੍ਰਿਆਵਾਂ, ਸੰਬੰਧਾਂ, ਸੰਸਥਾਵਾਂ, ਸਮੂਹਾਂ ਆਦਿ ਦਾ ਅਧਿਐਨ ਸਿਰਫ਼ ਸਮਾਜ ਸ਼ਾਸਤਰ ਕਰਦਾ ਹੈ ਹੋਰ ਕੋਈ ਸਮਾਜਿਕ ਵਿਗਿਆਨ ਨਹੀਂ ਕਰਦਾ ਹੈ । ਇਸ ਦਾ ਵਿਸ਼ਾ-ਵਸਤੂ ਆਪਣਾ ਹੀ ਹੈ । ਹੋਰ ਕੋਈ ਸਮਾਜਿਕ ਵਿਗਿਆਨ ਸਮਾਜ ਦੇ ਉਹਨਾਂ ਹਿੱਸਿਆਂ ਦਾ ਅਧਿਐਨ ਨਹੀਂ ਕਰਦੇ ਜਿਨ੍ਹਾਂ ਦਾ ਸਮਾਜ ਵਿਗਿਆਨ ਕਰਦੇ ਹਨ । ਜੇਕਰ ਅਸੀਂ ਨੀਲੇ ਤੇ ਪੀਲੇ ਰੰਗ ਨੂੰ ਮਿਲਾ ਦੇਈਏ ਤਾਂ ਹਰਾ ਰੰਗ ਬਣ ਜਾਂਦਾ ਹੈ ਪਰ ਹਰੇ ਰੰਗ ਦੀ ਆਪਣੀ ਸੁਤੰਤਰ ਹੋਂਦ ਹੁੰਦੀ ਹੈ ਤੇ ਇਸ ਨੂੰ ਸੁਤੰਤਰ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ । ਇਸੇ ਤਰ੍ਹਾਂ ਦੇ ਸੰਬੰਧ ਸਮਾਜ ਸ਼ਾਸਤਰ ਅਤੇ ਹੋਰ ਸਮਾਜਿਕ ਵਿਗਿਆਨਾਂ ਵਿਚ ਪਾਏ ਜਾਂਦੇ ਹਨ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਸਹੀ ਹੈ ਕਿ ਸਮਾਜ ਸ਼ਾਸਤਰ ਆਪਣੇ ਅਧਿਐਨ ਲਈ ਹੋਰ ਸਮਾਜਿਕ ਵਿਗਿਆਨਾਂ ਦੀ ਮਦਦ ਲੈਂਦਾ ਹੈ । ਪਰ ਉਹ ਹੋਰ ਸਮਾਜਿਕ ਵਿਗਿਆਨਾਂ ਨੂੰ ਮਦਦ ਦਿੰਦਾ ਵੀ ਹੈ । ਜੇਕਰ ਕਿਸੇ ਵੀ ਸਮਾਜਿਕ ਸਮੱਸਿਆ ਦਾ ਹੱਲ ਲੱਭਣਾ ਹੋਵੇ ਤਾਂ ਕਿਸੇ ਵੀ ਸਮਾਜਿਕ ਵਿਗਿਆਨ ਲਈ ਇਕੱਲੇ ਹੱਲ ਲੱਭਣਾ ਮੁਮਕਿਨ ਨਹੀਂ ਹੈ । ਉਸ ਨੂੰ ਹੋਰ ਸਮਾਜਿਕ ਵਿਗਿਆਨਾਂ ਦੀ ਮਦਦ ਲੈਣੀ ਹੀ ਪੈਂਦੀ ਹੈ । ਇਸ ਤਰ੍ਹਾਂ ਸਮਾਜਿਕ ਵਿਗਿਆਨ ਤੇ ਸਮਾਜ ਸ਼ਾਸਤਰ ਇਕਦੂਜੇ ਨਾਲ ਸੰਬੰਧਿਤ ਵੀ ਹਨ ਅਤੇ ਇਕ-ਦੂਜੇ ਤੋਂ ਵੱਖ ਵੀ ਹਨ ।

ਸਮਾਜ ਸ਼ਾਸਤਰ ਅਤੇ ਅਰਥ ਸ਼ਾਸਤਰ ਵਿਚ ਅੰਤਰ (Difference between Sociology and Economics) –

  • ਸਾਧਾਰਨ ਤੇ ਵਿਸ਼ੇਸ਼ (General and Special) – ਸਮਾਜ ਸ਼ਾਸਤਰ ਨੂੰ ਇਕ ਸਾਧਾਰਨ ਵਿਗਿਆਨ ਮੰਨਿਆ ਜਾਂਦਾ ਹੈ ਕਿਉਂਕਿ ਉਹ ਹਰੇਕ ਪ੍ਰਕਾਰ ਦੇ ਸਮਾਜਿਕ ਪ੍ਰਕਟਨਾਂ ਦਾ ਅਧਿਐਨ ਕਰਦਾ ਹੈ ਜਿਹੜੇ ਸਮਾਜ ਦੇ ਕਿਸੇ ਵਿਸ਼ੇਸ਼ ਹਿੱਸੇ ਨਾਲ ਨਹੀਂ ਬਲਕਿ ਪੂਰਨ ਸਮਾਜ ਨਾਲ ਸੰਬੰਧਿਤ ਹੁੰਦੇ ਹਨ | ਪਰੰਤੁ ਅਰਥ ਸ਼ਾਸਤਰ ਇਕ ਵਿਸ਼ੇਸ਼ ਵਿਗਿਆਨ ਹੈ ਕਿਉਂਕਿ ਇਹ ਸਿਰਫ਼ ਮਨੁੱਖ ਦੀਆਂ ਆਰਥਿਕ ਕ੍ਰਿਆਵਾਂ ਨਾਲ ਸੰਬੰਧਿਤ ਹੁੰਦਾ ਹੈ ।
  • ਵਿਸ਼ੇ ਖੇਤਰ ਦਾ ਅੰਤਰ (Difference of Subject matter) – ਸਮਾਜ ਸ਼ਾਸਤਰ ਤੇ ਅਰਥ ਸ਼ਾਸਤਰ ਦੇ ਵਿਸ਼ੇ ਖੇਤਰ ਵਿਚ ਵੀ ਅੰਤਰ ਹੈ । ਸਮਾਜ ਸ਼ਾਸਤਰ ਸਮਾਜ ਦੇ ਵੱਖ-ਵੱਖ ਹਿੱਸਿਆਂ ਦਾ ਅਧਿਐਨ ਕਰਕੇ ਸਮਾਜ ਦੀ ਇਕ ਸਪੱਸ਼ਟ ਤਸਵੀਰ ਪੇਸ਼ ਕਰਦਾ ਹੈ । ਇਸੇ ਕਾਰਨ ਕਰਕੇ ਸਮਾਜ ਸ਼ਾਸਤਰ ਦਾ ਘੇਰਾ ਕਾਫ਼ੀ ਵਿਸ਼ਾਲ ਹੈ । ਪਰ ਅਰਥ ਸ਼ਾਸਤਰ ਸਮਾਜ ਦੇ ਸਿਰਫ਼ ਆਰਥਿਕ ਹਿੱਸੇ ਨਾਲ ਸੰਬੰਧਿਤ ਹੁੰਦਾ ਹੈ ਜਿਸ ਕਰਕੇ ਇਸ ਦਾ ਵਿਸ਼ਾ ਖੇਤਰ ਕਾਫ਼ੀ ਸੀਮਿਤ ਹੈ ।
  • ਇਕਾਈ ਵਿਚ ਅੰਤਰ (Difference in Units) – ਸਮਾਜ ਸ਼ਾਸਤਰ ਦੇ ਅਧਿਐਨ ਦੀ ਇਕਾਈ ਸਮੂਹ ਹੈ । ਉਹ ਸਮੁਹ ਵਿਚ ਰਹਿੰਦੇ ਵਿਅਕਤੀਆਂ ਦਾ ਅਧਿਐਨ ਕਰਦਾ ਹੈ | ਪਰ ਅਰਥ ਸ਼ਾਸਤਰੀ ਵਿਅਕਤੀ ਦੇ ਸਿਰਫ਼ ਆਰਥਿਕ ਪੱਖ ਨਾਲ ਹੀ ਸੰਬੰਧਿਤ ਹੁੰਦਾ ਹੈ ਜਿਸ ਕਰਕੇ ਇਸ ਦੀ ਇਕਾਈ ਵਿਅਕਤੀ ਹੁੰਦਾ ਹੈ ।
  • ਦ੍ਰਿਸ਼ਟੀਕੋਣ ਵਿਚ ਅੰਤਰ (Difference in Point of view) – ਸਮਾਜ ਸ਼ਾਸਤਰ ਸਮਾਜ ਵਿਚ ਮਿਲਣ ਵਾਲੀਆਂ ਸਮਾਜਿਕ ਕ੍ਰਿਆਵਾਂ ਨਾਲ ਸੰਬੰਧਿਤ ਹੈ ਅਤੇ ਇਹ ਸਮਾਜਿਕ ਸਮੱਸਿਆਵਾਂ ਦਾ ਅਧਿਐਨ ਕਰਦਾ ਹੈ ਜਿਸ ਕਰਕੇ ਇਸ ਦਾ ਦਿਸ਼ਟੀਕੋਣ ਸਮਾਜ ਸ਼ਾਸਤਰ ਹੈ । ਅਰਥ ਸ਼ਾਸਤਰ ਵਿਅਕਤੀ ਦੀਆਂ ਆਰਥਿਕ ਕ੍ਰਿਆਵਾਂ ਨਾਲ ਸੰਬੰਧਿਤ ਹੈ ਜਿਵੇਂ ਪੈਸਾ ਕਿਵੇਂ ਕਮਾਉਣਾ ਹੈ, ਕਿਵੇਂ ਵੰਡ ਕਰਨੀ ਹੈ ਅਤੇ ਕਿਵੇਂ ਪ੍ਰਯੋਗ ਕਰਨਾ ਹੈ । ਇਸ ਕਰਕੇ ਇਸ ਦਾ ਦ੍ਰਿਸ਼ਟੀਕੋਣ ਆਰਥਿਕ ਹੈ ।

ਸਮਾਜ ਵਿਗਿਆਨ ਅਤੇ ਰਾਜਨੀਤਿਕ ਵਿਗਿਆਨ ਵਿੱਚ ਅੰਤਰ (Difference between Sociology and Political Science)-

(i) ਸਕਾਰਾਤਮਕ ਤੇ ਆਦਰਸ਼ਵਾਦੀ (Positive and Idealistic) – ਸਮਾਜ ਸ਼ਾਸਤਰ ਇਕ ਸਕਾਰਾਤਮਕ ਵਿਗਿਆਨ ਹੈ ਕਿਉਂਕਿ ਇਹ ਸੁਤੰਤਰ ਰੂਪ ਨਾਲ ਅਧਿਐਨ ਕਰਦਾ ਅਰਥਾਤ ਇਸ ਦੀ ਦ੍ਰਿਸ਼ਟੀ ਨਿਰਪੱਖਤਾ ਵਾਲੀ ਹੁੰਦੀ ਹੈ । ਪਰ ਰਾਜਨੀਤੀ ਵਿਗਿਆਨ ਇਕ ਆਦਰਸ਼ਵਾਦੀ ਵਿਗਿਆਨ ਹੈ ਕਿਉਂਕਿ ਰਾਜਨੀਤੀ ਵਿਗਿਆਨ ਰਾਜ ਦੇ ਸਰੂਪ ਨਾਲ ਵੀ ਸੰਬੰਧਿਤ ਹੁੰਦਾ ਹੈ ਤੇ ਇਸ ਵਿਚ ਸਮਾਜ ਵੱਲੋਂ ਪ੍ਰਵਾਨਿਤ ਨਿਯਮਾਂ ਨੂੰ ਸਵੀਕਾਰਿਆ ਜਾਂਦਾ ਹੈ ।

(ii) ਵਿਸ਼ੇ ਖੇਤਰ ਦਾ ਅੰਤਰ (Difference of Subject matter) – ਸਮਾਜ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਦੇ ਵਿਸ਼ੇ ਖੇਤਰ ਵਿਚ ਕਾਫ਼ੀ ਅੰਤਰ ਪਾਇਆ ਜਾਂਦਾ ਹੈ । ਸਮਾਜ ਸ਼ਾਸਤਰ ਧਾਰਮਿਕ, ਸਮਾਜਿਕ, ਆਰਥਿਕ, ਮਨੋਵਿਗਿਆਨਿਕ, ਇਤਿਹਾਸਿਕ ਹਰੇਕ ਪ੍ਰਕਾਰ ਦੀਆਂ ਸੰਸਥਾਵਾਂ ਦੇ ਸੰਬੰਧਾਂ ਦਾ ਅਧਿਐਨ ਕਰਕੇ ਵਿਅਕਤੀਗਤ ਜੀਵਨ ਬਾਰੇ ਦੱਸਦਾ ਹੈ । ਪਰ ਰਾਜਨੀਤੀ ਵਿਗਿਆਨ ਸਿਰਫ਼ ਰਾਜ ਅਤੇ ਉਸ ਦੇ ਅੰਗਾਂ ਦੇ ਆਪਸੀ ਸੰਬੰਧਾਂ ਦਾ ਅਧਿਐਨ ਕਰਦਾ ਹੈ । ਇਹ ਸਿਰਫ਼ ਰਾਜ ਅਤੇ ਰਾਜ ਸਰਕਾਰ ਨਾਲ ਸੰਬੰਧਿਤ ਹੁੰਦਾ ਹੈ । ਸਮਾਜ ਸ਼ਾਸਤਰ ਹਰੇਕ ਪ੍ਰਕਾਰ ਦੀ ਸਮਾਜਿਕ ਸੰਸਥਾ ਵਿਚ ਪਾਏ ਗਏ ਸੰਬੰਧਾਂ ਨਾਲ ਸੰਬੰਧਿਤ ਹੁੰਦਾ ਹੈ ਜਿਸ ਕਰਕੇ ਇਸ ਦਾ ਖੇਤਰ ਕਾਫ਼ੀ ਵਿਸ਼ਾਲ ਹੈ ।

(iii) ਚੇਤਨ ਅਤੇ ਅਚੇਤਨ (Conscious and Unconscious) – ਸਮਾਜ ਸ਼ਾਸਤਰ ਅਚੇਤਨ ਕ੍ਰਿਆਵਾਂ ਨਾਲ ਸੰਬੰਧਿਤ ਹੁੰਦਾ ਹੈ ਜਦਕਿ ਰਾਜਨੀਤੀ ਵਿਗਿਆਨ ਦਾ ਸੰਬੰਧ ਮਨੁੱਖ ਦੀਆਂ ਸਿਰਫ਼ ਚੇਤਨ ਕ੍ਰਿਆਵਾਂ ਨਾਲ ਹੁੰਦਾ ਹੈ । ਇਸ ਕਰਕੇ ਹੀ ਇਹ ਸਿਰਫ਼ ਸੰਗਠਿਤ ਸਮੁਦਾਵਾਂ ਨਾਲ ਹੀ ਸੰਬੰਧ ਰੱਖਦਾ ਹੈ ।

(iv) ਕਾਲ ਦਾ ਅੰਤਰ (Difference of Time) – ਸਮਾਜ ਸ਼ਾਸਤਰ ਸਿਰਫ਼ ਵਰਤਮਾਨ ਸਮਾਜ ਦੇ ਵਿਸ਼ਲੇਸ਼ਣ ਨਾਲ ਸੰਬੰਧਿਤ ਹੁੰਦਾ ਹੈ ਜਦਕਿ ਰਾਜਨੀਤੀ ਸ਼ਾਸਤਰ ਰਾਜਨੀਤਿਕ ਸੰਸਥਾਵਾਂ ਦੇ ਭੂਤਕਾਲ, ਵਰਤਮਾਨ ਤੇ ਭਵਿੱਖ ਵਿਚ ਆਉਣ ਵਾਲੇ ਸਮੇਂ ਦਾ ਅਧਿਐਨ ਕਰਦਾ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 2.
ਸਮਾਜ ਸ਼ਾਸਤਰ ਅਤੇ ਇਤਿਹਾਸ ਵਿਚਲੇ ਸੰਬੰਧਾਂ ਤੇ ਵਿਸਥਾਰਪੂਰਵਕ ਨੋਟ ਲਿਖੋ ।
ਉੱਤਰ-
ਸਮਾਜ ਸ਼ਾਸਤਰ ਅਤੇ ਇਤਿਹਾਸ ਦੋਵੇਂ ਮਨੁੱਖੀ ਸਮਾਜ ਦਾ ਅਧਿਐਨ ਕਰਦੇ ਹਨ । ਇਤਿਹਾਸ ਪ੍ਰਾਚੀਨ ਕਾਲ ਤੋਂ ਲੈ ਕੇ ਵਰਤਮਾਨ ਮਨੁੱਖੀ ਸਮਾਜ ਦੀਆਂ ਮਹੱਤਵਪੂਰਨ ਘਟਨਾਵਾਂ ਦਾ ਵੇਰਵਾ ਤਿਆਰ ਕਰਕੇ ਉਹਨਾਂ ਨੂੰ ਕਾਲ ਅਤੇ ਭੂਮ ਦੇ ਆਧਾਰ ਉੱਤੇ ਸੰਸ਼ੋਧਿਤ ਕਰਦਾ ਹੈ ਅਤੇ ਮਨੁੱਖੀ ਜੀਵਨ ਦੀ ਇਕ ਕਹਾਣੀ ਦੀ ਤਰ੍ਹਾਂ ਪੇਸ਼ ਕਰਦਾ ਹੈ । ਇਤਿਹਾਸ ਅਤੇ ਸਮਾਜ ਸ਼ਾਸਤਰ ਦੋਵੇਂ ਹੀ ਮਨੁੱਖੀ ਸਮਾਜ ਦਾ ਅਧਿਐਨ ਕਰਦੇ ਹਨ । ਜੇਕਰ ਅਸੀਂ ਗੌਰ ਨਾਲ ਦੇਖੀਏ ਤਾਂ ਸਮਾਜ ਵਿਗਿਆਨ ਇਤਿਹਾਸ ਤੋਂ ਹੀ ਉਤਪੰਨ ਹੋਇਆ ਹੈ । ਇਤਿਹਾਸਿਕ ਵਿਧੀ ਜਿਹੜੀ ਸਮਾਜ ਸ਼ਾਸਤਰ ਵਿਚ ਪ੍ਰਯੋਗ ਹੁੰਦੀ ਹੈ, ਉਹ ਇਤਿਹਾਸ ਤੋਂ ਹੀ ਲਈ ਗਈ ਹੈ ।

ਇਤਿਹਾਸ ਮਨੁੱਖੀ ਸਮਾਜ ਦੇ ਬੀਤ ਚੁੱਕੇ ਸਮੇਂ ਦਾ ਅਧਿਐਨ ਕਰਦਾ ਹੈ । ਇਹ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਮਨੁੱਖੀ ਸਮਾਜ ਦਾ ਕ੍ਰਮ ਵਿਚ ਵਰਣਨ ਕਰਦਾ ਹੈ । ਇਹ ਸਿਰਫ਼ “ਕੀ ਸੀ ਦਾ ਹੀ ਵਰਣਨ ਨਹੀਂ ਕਰਦਾ ਹੈ ਬਲਕਿ ‘ਕਿਵੇਂ ਹੋਇਆ’ ਬਾਰੇ ਵੀ ਦੱਸਦਾ ਹੈ । ਸਿਰਫ਼ ਇਤਿਹਾਸ ਪੜ੍ਹਨ ਤੋਂ ਹੀ ਪਤਾ ਚਲਦਾ ਹੈ ਕਿ ਸਮਾਜ, ਇਸ ਵਿਚ ਸੰਸਥਾਵਾਂ, ਸੰਬੰਧ, ਰੀਤੀ ਰਿਵਾਜ ਕਿਵੇਂ ਉਤਪੰਨ ਹੋਏ । ਇਤਿਹਾਸ ਸਾਡੇ ਭੂਤਕਾਲ ਨਾਲ ਸੰਬੰਧਿਤ ਹੈ ਕਿ ਭੂਤਕਾਲ ਵਿਚ ਕੀ, ਕਿਉਂ ਤੇ ਕਿਵੇਂ ਹੋਇਆ ।

ਇਤਿਹਾਸ ਦੇ ਉਲਟ ਸਮਾਜ ਸ਼ਾਸਤਰ ਵਰਤਮਾਨ ਸਮਾਜ ਦਾ ਅਧਿਐਨ ਕਰਦਾ ਹੈ । ਇਸ ਵਿਚ ਸਮਾਜਿਕ ਸੰਬੰਧਾਂ ਤੇ ਉਹਨਾਂ ਦੇ ਸਰੂਪਾਂ, ਪਰੰਪਰਾਵਾਂ, ਸੰਸਥਾਵਾਂ, ਰੀਤੀ ਰਿਵਾਜਾਂ, ਮਨੁੱਖੀ ਸੰਸਕ੍ਰਿਤੀ, ਸੰਸਕ੍ਰਿਤੀ ਦੇ ਵੱਖ-ਵੱਖ ਸਰੂਪਾਂ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਅੱਜ ਦੇ ਸਮਾਜ ਦੀਆਂ ਸੰਸਥਾਵਾਂ, ਵੱਖ-ਵੱਖ ਸੰਬੰਧਾਂ ਆਦਿ ਦਾ ਅਧਿਐਨ ਕਰਦਾ ਹੈ ।

ਜੇਕਰ ਅਸੀਂ ਦੋਹਾਂ ਵਿਗਿਆਨਾਂ ਦਾ ਵਿਸ਼ਲੇਸ਼ਣ ਕਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਇਤਿਹਾਸ ਪ੍ਰਾਚੀਨ ਜਾਂ ਭੂਤਕਾਲ ਦੇ ਸਮਾਜ ਦੇ ਹਰ ਇਕ ਪਹਿਲੂ ਦਾ ਅਧਿਐਨ ਕਰਦਾ ਹੈ ਅਤੇ ਸਮਾਜ ਸ਼ਾਸਤਰ ਉਸੇ ਸਮਾਜ ਦੇ ਵਰਤਮਾਨ ਪਹਿਲੂ ਦਾ ਅਧਿਐਨ ਕਰਦਾ ਹੈ ।

ਇਤਿਹਾਸ ਦਾ ਸਮਾਜ ਸ਼ਾਸਤਰ ਨੂੰ ਯੋਗਦਾਨ (Contribution of History to Sociology) – ਇਤਿਹਾਸ ਵਲੋਂ ਦਿੱਤੀ ਸਮੱਗਰੀ ਨੂੰ ਸਮਾਜ ਸ਼ਾਸਤਰ ਪ੍ਰਯੋਗ ਕਰਦਾ ਹੈ । ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ ਜੋ ਕਿ ਪੁਰਾਣੇ ਸਮੇਂ ਤੋਂ ਚਲੇ ਆ ਰਹੇ ਹਨ । ਸਮਾਜ ਨੂੰ ਸਮਝਣ ਲਈ ਸਾਨੂੰ ਪੁਰਾਤਨ ਸਮੇਂ ਵਿਚ ਉਸ ਦੀ ਉੱਤਪਤੀ ਬਾਰੇ ਜਾਣਨਾ ਪੈਂਦਾ ਹੈ । ਮਨੁੱਖੀ ਜੀਵਨ ਦੀ ਉੱਤਪਤੀ, ਵਿਕਾਸ, ਢੰਗ ਸਭ ਕੁੱਝ ਅਤੀਤ ਦਾ ਹਿੱਸਾ ਹੈ । ਇਸ ਕਰਕੇ ਕਿਸੇ ਵੀ ਸਮਾਜ ਵਿਗਿਆਨੀ ਨੂੰ ਇਹਨਾਂ ਦਾ ਅਧਿਐਨ ਕਰਨ ਲਈ ਇਤਿਹਾਸ ਦੀ ਮਦਦ ਲੈਣੀ ਪੈਂਦੀ ਹੈ । ਇਤਿਹਾਸ ਸਾਨੂੰ ਪ੍ਰਾਚੀਨ ਸਮੇਂ ਦੇ ਸਮਾਜਿਕ ਤੱਥਾਂ ਦਾ ਗਿਆਨ ਦਿੰਦਾ ਹੈ । ਇਸੇ ਲਈ ਅੱਜ ਦੇ ਵਰਤਮਾਨ ਸਮਾਜ ਨੂੰ ਸਮਝਣ ਲਈ ਇਤਿਹਾਸ ਦੀ ਲੋੜ ਪੈਂਦੀ ਹੈ ।

ਸਮਾਜ ਸ਼ਾਸਤਰ ਵਿਚ ਤੁਲਨਾਤਮਕ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸ ਦੀ ਮਦਦ ਨਾਲ ਵੱਖ-ਵੱਖ ਸੰਸਥਾਵਾਂ ਦੀ ਤੁਲਨਾ ਕੀਤੀ ਜਾਂਦੀ ਹੈ । ਇਸ ਤਰ੍ਹਾਂ ਤੁਲਨਾ ਕਰਨ ਲਈ ਇਤਿਹਾਸ ਦੀ ਸਮੱਗਰੀ ਦੀ ਲੋੜ ਪੈਂਦੀ ਹੈ । ਦੁਰਖੀਮ ਨੇ ‘ਸਮਾਜਿਕ ਤੱਥ’ ਸੰਕਲਪ ਬਾਰੇ ਦੱਸਣ ਲਈ ਇਤਿਹਾਸਿਕ ਸੂਚਨਾਵਾਂ ਦਾ ਪ੍ਰਯੋਗ ਕੀਤਾ ਸੀ । ਸੱਚ ਤਾਂ ਇਹ ਹੈ ਕਿ ਸਮਾਜ ਸ਼ਾਸਤਰੀ ਨੂੰ ਤੁਲਨਾਤਮਕ ਵਿਧੀ ਦਾ ਪ੍ਰਯੋਗ ਕਰਨ ਲਈ ਇਤਿਹਾਸ ਦੀ ਮਦਦ ਲੈਣੀ ਹੀ ਪੈਂਦੀ ਹੈ ।

ਇਸੇ ਤਰ੍ਹਾਂ ਹੀ ਵੱਖ-ਵੱਖ ਸਮਾਜਿਕ ਸੰਸਥਾਵਾਂ ਇਕ-ਦੂਜੇ ਨੂੰ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ । ਇਹਨਾਂ ਪ੍ਰਭਾਵਾਂ ਦੇ ਕਾਰਨ ਹੀ ਇਹਨਾਂ ਸੰਸਥਾਵਾਂ ਵਿਚ ਪਰਿਵਰਤਨ ਆਉਂਦੇ ਰਹਿੰਦੇ ਹਨ । ਇਹਨਾਂ ਪਰਿਵਰਤਨਾਂ ਨੂੰ ਦੇਖਣ ਲਈ ਹੋਰ ਸੰਸਥਾਵਾਂ ਦੇ ਪ੍ਰਭਾਵਾਂ ਨਾਲ ਤੁਲਨਾ ਕਰਨਾ ਜ਼ਰੂਰੀ ਹੈ । ਇਹ ਸਭ ਕਰਨ ਲਈ ਇਤਿਹਾਸਕ ਸਮੱਗਰੀ ਤੇ ਇਤਿਹਾਸ ਦੀ ਬਹੁਤ ਜ਼ਰੂਰਤ ਪੈਂਦੀ ਹੈ ।

ਸਮਾਜ ਸ਼ਾਸਤਰ ਦਾ ਇਤਿਹਾਸ ਨੂੰ ਯੋਗਦਾਨ (Contribution of Sociology to History) – ਸਮਾਜ ਸ਼ਾਸਤਰ ਵੀ ਆਪਣੀ ਸਮੱਗਰੀ ਇਤਿਹਾਸ ਨੂੰ ਉਧਾਰ ਦਿੰਦਾ ਹੈ । ਆਧੁਨਿਕ ਇਤਿਹਾਸ ਵਿਚ ਸਮਾਜ ਸ਼ਾਸਤਰ ਦੇ ਕਈ ਸੰਕਲਪ ਸ਼ਾਮਲ ਕੀਤੇ ਗਏ ਹਨ ਜਿਸ ਕਰਕੇ ਹੀ ਸਮਾਜਿਕ ਇਤਿਹਾਸ (Social History) ਨਾਮਕ ਨਵੀਂ ਸ਼ਾਖਾ ਦਾ ਨਿਰਮਾਣ ਹੋਇਆ ਹੈ । ਸਮਾਜਿਕ ਇਤਿਹਾਸ ਕਿਸੇ ਰਾਜੇ ਦਾ ਅਧਿਐਨ ਨਹੀਂ ਕਰਦਾ ਹੈ ਬਲਕਿ ਕਿਸੇ ਸੰਸਥਾ ਦੀ ਉੱਤਪਤੀ, ਵਿਕਾਸ ਜਾਂ ਕਿਸੇ ਕਾਰਨ ਵਜੋਂ ਹੋਏ ਪਰਿਵਰਤਨਾਂ ਦਾ ਅਧਿਐਨ ਕਰਦਾ ਹੈ । ਇਸ ਤਰੀਕੇ ਨਾਲ ਜੋ ਸਮੱਗਰੀ ਪਹਿਲਾਂ ਇਤਿਹਾਸ ਫਿਲਾਸਫ਼ੀ ਤੋਂ ਉਧਾਰ ਲੈਂਦਾ ਸੀ ਹੁਣ ਸਮਾਜ ਸ਼ਾਸਤਰ ਉਸ ਨੂੰ ਉਧਾਰ ਦਿੰਦਾ ਹੈ ।

ਸਮਾਜ ਸ਼ਾਸਤਰ ਤੇ ਇਤਿਹਾਸ ਵਿਚ ਅੰਤਰ (Difference between Sociology and History)-

1. ਦ੍ਰਿਸ਼ਟੀਕੋਣ ਵਿਚ ਅੰਤਰ (Difference in Outlook) – ਸਮਾਜ ਸ਼ਾਸਤਰ ਅਤੇ ਇਤਿਹਾਸ ਇੱਕੋ ਜਿਹੀ ਵਿਸ਼ੇ ਸਮੱਗਰੀ ਦਾ ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਅਧਿਐਨ ਕਰਦੇ ਹਨ । ਇਤਿਹਾਸ ਲੜਾਈ ਜਾਂ ਯੁੱਧ ਦਾ ਵਰਣਨ ਕਰਦਾ ਹੈ । ਪਰੰਤੂ ਸਮਾਜ ਸ਼ਾਸਤਰ ਉਹਨਾਂ ਕ੍ਰਿਆਵਾਂ ਤੇ ਕਾਰਨਾਂ ਦਾ ਅਧਿਐਨ ਕਰਦਾ ਹੈ ਜੋ ਯੁੱਧ ਦਾ ਕਾਰਨ ਬਣੇ । ਸਮਾਜ ਵਿਗਿਆਨੀ ਉਹਨਾਂ ਘਟਨਾਵਾਂ ਦਾ ਸਮਾਜਿਕ ਤਰੀਕੇ ਨਾਲ ਅਧਿਐਨ ਕਰਦਾ ਹੈ । ਇਤਿਹਾਸ ਪੁਰਾਣੇ ਸਮਿਆਂ ਉੱਤੇ ਜ਼ੋਰ ਦਿੰਦਾ ਹੈ ਅਤੇ ਸਮਾਜ ਸ਼ਾਸਤਰ ਵਰਤਮਾਨ ਉੱਤੇ ਜ਼ੋਰ ਦਿੰਦਾ ਹੈ ।

2. ਵਿਸ਼ੇ ਖੇਤਰ ਵਿਚ ਅੰਤਰ (Difference in Subject matter) – ਸਮਾਜ ਸ਼ਾਸਤਰ ਦਾ ਵਿਸ਼ਾ ਖੇਤਰ ਇਤਿਹਾਸ ਦੇ ਵਿਸ਼ੇ ਖੇਤਰ ਨਾਲੋਂ ਜ਼ਿਆਦਾ ਵੱਡਾ ਅਤੇ ਵਿਆਪਕ ਹੈ । ਇਸ ਦਾ ਕਾਰਨ ਇਹ ਹੈ ਕਿ ਇਤਿਹਾਸ ਸਿਰਫ਼ ਕੁਝ ਵਿਸ਼ੇਸ਼ ਘਟਨਾਵਾਂ ਦਾ ਹੀ ਅਧਿਐਨ ਕਰਦਾ ਪਰ ਸਮਾਜ ਸ਼ਾਸਤਰ ਸਾਧਾਰਨ ਘਟਨਾਵਾਂ ਦਾ ਵੀ ਅਧਿਐਨ ਕਰਦਾ ਹੈ । ਇਤਿਹਾਸ ਇਹ ਦੱਸਦਾ ਹੈ ਕਿ ਕੋਈ ਘਟਨਾ ਵਿਸ਼ੇਸ਼ ਕਿਉਂ ਹੋਈ ਪਰ ਸਮਾਜ ਸ਼ਾਸਤਰ ਵੱਖ-ਵੱਖ ਘਟਨਾਵਾਂ ਦੇ ਆਪਸੀ ਸੰਬੰਧਾਂ ਵਿਚ ਰੁਚੀ ਰੱਖਦਾ ਹੈ ਅਤੇ ਫਿਰ ਘਟਨਾਵਾਂ ਦੇ ਕਾਰਨਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰਦਾ ਹੈ ।

3. ਵਿਧੀਆਂ ਵਿਚ ਅੰਤਰ (Difference in Methods) – ਸਮਾਜ ਸ਼ਾਸਤਰ ਤੁਲਨਾਤਮਕ ਵਿਧੀ ਦਾ ਪ੍ਰਯੋਗ ਕਰਦਾ ਹੈ। ਜਦਕਿ ਇਤਿਹਾਸ ਵਿਵਰਣਾਤਮਕ ਵਿਧੀ ਦਾ ਪ੍ਰਯੋਗ ਕਰਦਾ ਹੈ । ਇਤਿਹਾਸ ਕਿਸੇ ਘਟਨਾ ਦਾ ਵਰਣਨ ਕਰਦੇ ਹੋਏ ਉਸਦੇ ਵਿਕਾਸ ਦੇ ਵੱਖ-ਵੱਖ ਪੱਧਰਾਂ ਦਾ ਅਧਿਐਨ ਕਰਦਾ ਜਿਸ ਲਈ ਵਰਣਨਾਤਮਕ ਵਿਧੀ ਹੀ ਠੀਕ ਹੈ । ਪਰੰਤੂ ਸਮਾਜ ਸ਼ਾਸਤਰ ਕਿਸੇ ਘਟਨਾ ਦੇ ਵੱਖ-ਵੱਖ ਦੇਸ਼ਾਂ ਤੇ ਸਮਿਆਂ ਵਿਚ ਮਿਲਣ ਵਾਲੇ ਸਰੂਪਾਂ ਦਾ ਅਧਿਐਨ ਕਰਦਾ ਹੈ ਅਤੇ ਉਸ ਘਟਨਾ ਵਿਚ ਹੋਣ ਵਾਲੇ ਬਦਲਾਵਾਂ ਦੇ ਨਿਯਮਾਂ ਨੂੰ ਸਥਾਪਿਤ ਕਰਦਾ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਅਤੇ ਇਤਿਹਾਸ ਦੀਆਂ ਵਿਧੀਆਂ ਵਿਚ ਬਹੁਤ ਅੰਤਰ ਪਾਇਆ ਜਾਂਦਾ ਹੈ ।

4. ਇਕਾਈ ਦਾ ਅੰਤਰ (Differences in Units) – ਇਤਿਹਾਸ ਵਿਅਕਤੀ ਦੇ ਕੰਮਾਂ ਜਾਂ ਕਾਰਨਾਮਿਆਂ ਦੇ ਅਧਿਐਨ ਉੱਤੇ ਜ਼ੋਰ ਦਿੰਦਾ ਹੈ ਜਦਕਿ ਸਮਾਜ ਸ਼ਾਸਤਰ ਦੇ ਵਿਸ਼ਲੇਸ਼ਣ ਦੀ ਇਕਾਈ ਮਨੁੱਖੀ ਸਮਾਜ ਤੇ ਸਮੂਹ ਹੁੰਦੇ ਹਨ ।

ਪ੍ਰਸ਼ਨ 3.
ਰਾਜਨੀਤਿਕ ਸ਼ਾਸਤਰ ਦੇ ਅਧਿਐਨ ਲਈ ਸਮਾਜ ਸ਼ਾਸਤਰ ਦੀ ਸਮਝ ਦੀ ਲੋੜ ਕਿਉਂ ਹੈ ? ਵਿਆਖਿਆ ਕਰੋ ।
ਉੱਤਰ-
ਸਮਾਜ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿਚ ਬਹੁਤ ਗੂੜ੍ਹਾ ਸੰਬੰਧ ਹੈ । ਦੋਵੇਂ ਹੀ ਇਕ-ਦੂਜੇ ਨਾਲ ਅੰਤਰ ਸੰਬੰਧਿਤ ਹਨ | ਪਲੈਟੋ ਅਤੇ ਅਰਸਤੂ ਨੇ ਤਾਂ ਇਹ ਕਿਹਾ ਸੀ ਕਿ ਰਾਜ ਅਤੇ ਸਮਾਜ ਦਾ ਅਰਥ ਇਕੋ ਹੀ ਹੈ । ਚਾਹੇ ਬਾਅਦ ਵਿਚ ਇਹਨਾਂ ਦੇ ਅਰਥ ਵੱਖ ਕਰ ਦਿੱਤੇ ਗਏ ਅਤੇ ਰਾਜਨੀਤੀ ਵਿਗਿਆਨ ਨੂੰ ਸਿਰਫ਼ ਰਾਜ ਦੇ ਕੰਮਾਂ ਨਾਲ ਹੀ ਸੰਬੰਧਿਤ ਅਤੇ ਸੀਮਿਤ ਕਰ ਦਿੱਤਾ ਗਿਆ । 1850 ਈ: ਤੋਂ ਬਾਅਦ ਸਮਾਜ ਸ਼ਾਸਤਰ ਨੇ ਵੀ ਆਪਣਾ ਖੇਤਰ ਵੱਖ ਕਰਕੇ ਵੱਖਰਾ ਵਿਸ਼ਾ ਬਣਾ ਲਿਆ ਤੇ ਰਾਜਨੀਤੀ ਵਿਗਿਆਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ।

ਰਾਜਨੀਤੀ ਵਿਗਿਆਨ ਵਿਚ ਰਾਜ ਦੀ ਉਤਪੱਤੀ, ਵਿਕਾਸ, ਸੰਗਠਨ, ਸਰਕਾਰ ਦੀ ਸ਼ਾਸਕੀ, ਪ੍ਰਬੰਧਕੀ ਪ੍ਰਣਾਲੀ, ਇਸ ਨਾਲ ਸੰਬੰਧਿਤ ਸੰਸਥਾਵਾਂ ਅਤੇ ਉਹਨਾਂ ਦੇ ਕੰਮਾਂ ਦਾ ਅਧਿਐਨ ਹੁੰਦਾ ਹੈ । ਇਹ ਸਿਰਫ਼ ਸੰਗਠਿਤ ਸੰਬੰਧਾਂ ਦਾ ਅਧਿਐਨ ਕਰਦਾ ਹੈ ਜਾਂ ਕਹਿ ਸਕਦੇ ਹਾਂ ਕਿ ਰਾਜਨੀਤੀ ਵਿਗਿਆਨ ਸਿਰਫ਼ ਰਾਜਨੀਤਿਕ ਸੰਬੰਧਾਂ ਦਾ ਅਧਿਐਨ ਕਰਦਾ ਹੈ ।

ਸਮਾਜ ਸ਼ਾਸਤਰ ਵਿਚ ਸਮੂਹਾਂ, ਪ੍ਰਤੀਮਾਨਾਂ, ਪ੍ਰਥਾਵਾਂ, ਸੰਰਚਨਾਵਾਂ, ਸਮਾਜਿਕ ਸੰਬੰਧਾਂ, ਸੰਬੰਧਾਂ ਦੇ ਵੱਖ-ਵੱਖ ਸਰੂਪਾਂ, ਸੰਸਥਾਵਾਂ ਤੇ ਉਹਨਾਂ ਦੇ ਅੰਤਰ ਸੰਬੰਧਾਂ, ਪਰੰਪਰਾਵਾਂ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ । ਇਕ ਪਾਸੇ ਰਾਜਨੀਤੀ ਵਿਗਿਆਨ ਹੈ ਜੋ ਰਾਜਨੀਤੀ ਅਰਥਾਤ ਰਾਜ ਜਾਂ ਸਰਕਾਰ ਦਾ ਅਧਿਐਨ ਕਰਦਾ ਹੈ ਪਰ ਸਮਾਜ ਸ਼ਾਸਤਰ ਰਾਜਨੀਤਿਕ ਸੰਸਥਾਵਾਂ ਦਾ ਵੀ ਅਧਿਐਨ ਕਰਦਾ ਹੈ ਜੋ ਕਿ ਸਮਾਜਿਕ ਨਿਯੰਤਰਣ ਦਾ ਪ੍ਰਮੁੱਖ ਸਾਧਨ ਹੈ । ਸਮਾਜ ਸ਼ਾਸਤਰ ਵਿਚ ਰਾਜ ਨੂੰ ਇਕ ਰਾਜਨੀਤਿਕ ਸੰਸਥਾ ਦੇ ਰੂਪ ਵਿਚ ਵੇਖਿਆ ਜਾਂਦਾ ਹੈ ਅਤੇ ਰਾਜਨੀਤੀ ਵਿਗਿਆਨ ਉਸੇ ਰਾਜ ਦੇ ਸੰਗਠਨ ਤੇ ਕਾਨੂੰਨ ਦੇ ਰੂਪ ਵਿਚ ਵੇਖਦਾ ਹੈ ।

ਸਮਾਜ ਸ਼ਾਸਤਰ ਦੀ ਰਾਜਨੀਤੀ ਵਿਗਿਆਨ ਨੂੰ ਦੇਣ (Contribution of Sociology to Political Science) – ਰਾਜਨੀਤੀ ਵਿਗਿਆਨ ਵਿਚ ਵਿਅਕਤੀ ਨੂੰ ਰਾਜਨੀਤਿਕ ਪਾਣੀ ਕਿਹਾ ਜਾਂਦਾ ਹੈ ਪਰ ਇਸ ਬਾਰੇ ਨਹੀਂ ਦੱਸਿਆ ਜਾਂਦਾ ਹੈ ਕਿ ਉਹ ਕਿਵੇਂ ਅਤੇ ਕਦੋਂ ਰਾਜਨੀਤਿਕ ਵਿਅਕਤੀ ਬਣਿਆ । ਇਸ ਲਈ ਰਾਜਨੀਤੀ ਵਿਗਿਆਨ ਸਮਾਜ ਸ਼ਾਸਤਰ ਤੋਂ ਮਦਦ ਲੈਂਦਾ ਹੈ । ਜੇਕਰ ਰਾਜਨੀਤੀ ਵਿਗਿਆਨ ਸਮਾਜ ਸ਼ਾਸਤਰ ਦੇ ਸਿਧਾਂਤਾਂ ਦੀ ਮਦਦ ਲਵੇ ਤਾਂ ਵਿਅਕਤੀ ਨਾਲ ਸੰਬੰਧਿਤ ਉਸਦੇ ਅਧਿਐਨਾਂ ਨੂੰ ਬਹੁਤ ਆਸਾਨ ਬਣਾਇਆ ਜਾ ਸਕਦਾ ਹੈ । ਰਾਜਨੀਤੀ ਵਿਗਿਆਨ ਨੂੰ ਆਪਣੀਆਂ ਨੀਤੀਆਂ ਬਣਾਉਂਦੇ ਸਮੇਂ ਸਮਾਜਿਕ ਕੀਮਤਾਂ ਤੇ ਆਦਰਸ਼ਾਂ ਨੂੰ ਅੱਗੇ ਰੱਖਣਾ ਹੀ ਪੈਂਦਾ ਹੈ ।

ਜਦੋਂ ਵੀ ਰਾਜਨੀਤੀ ਵਿਗਿਆਨ ਕੋਈ ਕਾਨੂੰਨ ਬਣਾਉਂਦਾ ਹੈ ਤਾਂ ਉਸਨੂੰ ਸਮਾਜਿਕ ਹਾਲਾਤਾਂ ਨੂੰ ਹੀ ਸਾਹਮਣੇ ਰੱਖਣਾ ਪੈਂਦਾ ਹੈ । ਸਾਡੇ ਸਮਾਜ ਦੀਆਂ ਪਰੰਪਰਾਵਾਂ, ਪ੍ਰਥਾਵਾਂ, ਸੰਸਕ੍ਰਿਤੀ ਆਦਿ ਨੂੰ ਸਮਾਜ ਨੂੰ ਸੰਗਠਿਤ ਤਰੀਕੇ ਨਾਲ ਚਲਾਉਣ ਲਈ ਵਿਅਕਤੀਆਂ ਉੱਤੇ ਨਿਯੰਤਰਣ ਰੱਖਣ ਲਈ ਬਣਾਇਆ ਜਾਂਦਾ ਹੈ; ਪਰ ਜਦੋਂ ਇਹ ਪਰੰਪਰਾਵਾਂ, ਪ੍ਰਥਾਵਾਂ ਨੂੰ ਸਰਕਾਰ ਵਲੋਂ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਇਹ ਕਾਨੂੰਨ ਬਣ ਜਾਂਦੇ ਹਨ । ਜਿਵੇਂ ਅਸੀਂ ਦੇਖਦੇ ਹਾਂ ਕਿ ਵੱਖ-ਵੱਖ ਦੇਸ਼ਾਂ ਵਿਚ ਵੱਖਵੱਖ ਪ੍ਰਕਾਰ ਦੇ ਕਾਨੂੰਨ ਹਨ । ਸਾਡੇ ਦੇਸ਼ ਵਿਚ ਔਰਤਾਂ ਦੀ ਸਥਿਤੀ ਕਾਫ਼ੀ ਨੀਵੀਂ ਸੀ । ਲੋਕਾਂ ਨੇ ਇਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਅਤੇ ਬਹੁਤ ਸਾਰੇ ਨੇਤਾਵਾਂ ਨੇ ਔਰਤਾਂ ਦੀ ਸਥਿਤੀ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ । ਇਸ ਕਰਕੇ ਕਈ ਪ੍ਰਕਾਰ ਦੇ ਕਾਨੂੰਨ ਬਣ ਗਏ ਅਤੇ ਔਰਤਾਂ ਨੂੰ ਆਦਮੀਆਂ ਦੇ ਬਰਾਬਰ ਦਰਜਾ ਮਿਲ ਗਿਆ । ਸੱਚ ਤਾਂ ਇਹ ਹੈ ਕਿ ਕਾਨੂੰਨ ਬਣਾਉਂਦੇ ਸਮੇਂ ਅਸੀਂ ਆਪਣੀਆਂ ਪਰੰਪਰਾਵਾਂ, ਕੀਮਤਾਂ, ਪ੍ਰਥਾਵਾਂ, ਆਦਰਸ਼ਾਂ ਨੂੰ ਅੱਖੋਂ ਉਹਲੇ ਨਹੀਂ ਕਰ ਸਕਦੇ । ਕਈ ਵਾਰ ਤਾਂ ਲੋਕ ਸਰਕਾਰ ਦੁਆਰਾ ਬਣਾਏ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਵੀ ਚਲਾਉਂਦੇ ਹਨ ।

ਜੇਕਰ ਸਰਕਾਰ ਸਮਾਜ ਦੁਆਰਾ ਬਣਾਈਆਂ ਪਰੰਪਰਾਵਾਂ, ਪ੍ਰਥਾਵਾਂ ਨੂੰ ਅੱਖੋਂ ਉਹਲੇ ਕਰ ਲੈਂਦੀ ਹੈ ਤਾਂ ਇਸ ਸਥਿਤੀ ਵਿਚ ਸਮਾਜਿਕ ਵਿਘਟਨ ਦੀ ਸਥਿਤੀ ਪੈਦਾ ਹੋ ਜਾਂਦੀ ਹੈ । ਸਮਾਜਿਕ ਵਿਕਾਸ ਵੀ ਰੁਕ ਜਾਂਦਾ ਹੈ । ਸਮਾਜਿਕ ਪ੍ਰਥਾਵਾਂ, ਪਰੰਪਰਾਵਾਂ, ਆਦਰਸ਼ਾਂ, ਕੀਮਤਾਂ ਆਦਿ ਦੀ ਜਾਣਕਾਰੀ ਲਈ ਰਾਜਨੀਤੀ ਵਿਗਿਆਨ ਨੂੰ ਸਮਾਜ ਵਿਗਿਆਨ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਸਮਾਜ ਦੀਆਂ ਸਮੱਸਿਆਵਾਂ ਦਾ ਹੱਲ ਕਾਨੂੰਨ ਦੀ ਮਦਦ ਨਾਲ ਲੱਭਿਆ ਜਾ ਸਕਦਾ ਹੈ ।

PSEB 11th Class Sociology Solutions Chapter 2 ਸਮਾਜ ਸ਼ਾਸਤਰ ਦਾ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ

ਪ੍ਰਸ਼ਨ 4.
ਮਨੋਵਿਗਿਆਨ ਸਮਾਜ ਸ਼ਾਸਤਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਸਮਾਜਿਕ ਮਨੋਵਿਗਿਆਨ ਦਾ ਅਰਥ (Meaning of social psychology) – ਸਭ ਤੋਂ ਪਹਿਲੀ ਗੱਲ ਤਾਂ ਇਸ ਸੰਬੰਧ ਵਿੱਚ ਇਹ ਕਹੀ ਜਾਂਦੀ ਹੈ ਕਿ ਇਹ ਵਿਅਕਤੀਗਤ ਵਿਵਹਾਰ ਦਾ ਅਧਿਐਨ ਕਰਦਾ ਹੈ । ਸਮਾਜ ਦਾ ਜੋ ਪ੍ਰਭਾਵ ਉਸ ਦੇ ਮਾਨਸਿਕ ਹਿੱਸੇ ਤੇ ਪੈਂਦਾ ਹੈ ਉਸ ਦਾ ਅਧਿਐਨ ਕੀਤਾ ਜਾਂਦਾ ਹੈ । ਵਿਅਕਤੀਗਤ ਵਿਵਹਾਰ ਦੇ ਅਧਿਐਨ ਨੂੰ ਸਮਝਣ ਦੇ ਲਈ ਉਹ ਉਸ ਦੀਆਂ ਸਮਾਜਿਕ ਪ੍ਰਸਥਿਤੀਆਂ ਨੂੰ ਨਹੀਂ ਵੇਖਦਾ ਬਲਕਿ ਤੰਤੂ ਗੰਥੀ ਪ੍ਰਣਾਲੀ ਦੇ ਆਧਾਰ ਤੇ ਕਰਦਾ ਹੈ | ਮਾਨਸਿਕ ਪ੍ਰਕ੍ਰਿਆਵਾਂ ਜਿਨ੍ਹਾਂ ਦਾ ਅਧਿਐਨ ਸਮਾਜਿਕ ਮਨੋਵਿਗਿਆਨ ਕਰਦਾ ਹੈ ਇਹ ਹਨ ਮਨ, ਪ੍ਰਤੀਕਿਰਿਆ, ਸਿੱਖਿਆ, ਪਿਆਰ, ਨਫ਼ਰਤ, ਭਾਵਨਾਵਾਂ ਆਦਿ ਹਨ । ਮਨੋਵਿਗਿਆਨ ਇਨ੍ਹਾਂ ਸਮਾਜਿਕ ਕ੍ਰਿਆਵਾਂ ਦਾ ਵਿਗਿਆਨਕ ਅਧਿਐਨ ਕਰਦਾ ਹੈ ।

ਇਹ ਦੋਨੋਂ ਵਿਗਿਆਨ ਆਪਸ ਵਿਚ ਕਾਫ਼ੀ ਸੰਬੰਧਿਤ ਹਨ । ਮੈਕਾਈਵਰ ਨੇ ਇਨ੍ਹਾਂ ਦੋਨੋਂ ਵਿਗਿਆਨਾਂ ਦੇ ਸੰਬੰਧਾਂ ਬਾਰੇ ਆਪਣੀ ਕਿਤਾਬ ‘ਕਮਿਊਨਿਟੀ’ ਵਿੱਚ ਲਿਖਿਆ ਹੈ, “ਸਮਾਜ ਵਿਗਿਆਨ ਵਿਸ਼ੇਸ਼ ਰੂਪ ਵਿੱਚ ਮਨੋਵਿਗਿਆਨ ਨੂੰ ਸਹਾਇਤਾ ਦਿੰਦਾ ਹੈ, ਜਿਵੇਂ ਮਨੋਵਿਗਿਆਨ ਸਮਾਜ ਵਿਗਿਆਨ ਨੂੰ ਵਿਸ਼ੇਸ਼ ਸਹਾਇਤਾ ਦਿੰਦਾ ਹੈ ।”

ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਸਮਾਜਿਕ ਪ੍ਰਕਟਨ ਦੇ ਵਿਗਿਆਨਕ ਅਧਿਐਨ ਦਾ ਆਧਾਰ ਮਨੋਵਿਗਿਆਨ ਹੈ ਅਤੇ ਇਨ੍ਹਾਂ ਦਾ ਅਸੀਂ ਸਿੱਧੇ ਤੌਰ ਤੇ ਹੀ ਨਿਰੀਖਣ ਕਰ ਸਕਦੇ ਹਾਂ । ਸੋ ਇਸ ਤਰ੍ਹਾਂ ਅਸੀਂ ਇਹ ਵਿਸ਼ਲੇਸ਼ਣ ਕਰਦੇ ਹਾਂ ਕਿ ਇਹ ਦੋਨੋਂ ਵਿਗਿਆਨ ਇੱਕ-ਦੂਜੇ ਨਾਲ ਸੰਬੰਧਿਤ ਹਨ ।

ਮਨੋਵਿਗਿਆਨ ਦਾ ਸਮਾਜ ਸ਼ਾਸਤਰ ਨੂੰ ਯੋਗਦਾਨ (Contribution of Psychology to Sociology) – ਸਮਾਜ ਸ਼ਾਸਤਰ ਵਿੱਚ ਅਸੀਂ ਸਮਾਜਿਕ ਸੰਬੰਧਾਂ ਦਾ ਅਧਿਐਨ ਕਰਦੇ ਹਾਂ । ਸਮਾਜਿਕ ਸੰਬੰਧਾਂ ਨੂੰ ਸਮਝਣ ਲਈ ਵਿਅਕਤੀ ਦੇ ਵਿਵਹਾਰ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ਮਨੁੱਖ ਦੀਆਂ ਮਾਨਸਿਕ ਅਤੇ ਸਰੀਰਕ ਜ਼ਰੂਰਤਾਂ ਦੂਜੇ ਵਿਅਕਤੀ ਦੇ ਨਾਲ ਸੰਬੰਧਾਂ ਨੂੰ ਪ੍ਰਭਾਵਿਤ ਕਰਦੀਆਂ ਹਨ ।

ਮਨੋਵਿਗਿਆਨ ਮਨੁੱਖ ਦੀਆਂ ਇਨ੍ਹਾਂ ਮਾਨਸਿਕ ਕ੍ਰਿਆਵਾਂ, ਵਿਚਾਰਾਂ, ਮਨੋਭਾਵਾਂ ਆਦਿ ਦਾ ਸੁਖਮ ਅਧਿਐਨ ਕਰਦਾ ਹੈ । ਸਮਾਜ ਸ਼ਾਸਤਰ ਨੂੰ ਵਿਅਕਤੀ ਨੂੰ ਜਾਂ ਸਮਾਜ ਦੇ ਵਿਵਹਾਰਾਂ ਨੂੰ ਸਮਝਣ ਦੇ ਲਈ ਮਨੋਵਿਗਿਆਨ ਦੀ ਮਦਦ ਦੀ ਲੋੜ ਜ਼ਰੂਰੀ ਪੈਂਦੀ ਹੈ । ਅਜਿਹਾ ਕਰਨ ਦੇ ਲਈ ਮਨੋਵਿਗਿਆਨ ਦੀ ਸ਼ਾਖਾ ਸਮਾਜਿਕ ਮਨੋਵਿਗਿਆਨ ਸਹਾਇਕ ਹੁੰਦੀ ਹੈ ਜੋ ਮਨੁੱਖ ਨੂੰ ਸਮਾਜਿਕ ਹਾਲਾਤਾਂ ਵਿੱਚ ਰੱਖ ਕੇ ਉਨ੍ਹਾਂ ਦੇ ਅਨੁਭਵਾਂ, ਵਿਵਹਾਰਾਂ ਅਤੇ ਉਨ੍ਹਾਂ ਦੇ ਵਿਅਕਤਿੱਤਵ ਦਾ ਅਧਿਐਨ ਕਰਦੀ ਹੈ ।

ਸਮਾਜ ਸ਼ਾਸਤਰੀ ਇਹ ਵੀ ਕਹਿੰਦੇ ਹਨ ਕਿ ਸਮਾਜ ਵਿੱਚ ਹੋਣ ਵਾਲੇ ਪਰਿਵਰਤਨਾਂ ਨੂੰ ਸਮਝਣ ਦੇ ਲਈ ਮਨੋਵਿਗਿਆਨਕ ਆਧਾਰ ਬਹੁਤ ਮਹੱਤਵਪੂਰਨ ਹੁੰਦੇ ਹਨ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਨੂੰ ਸਮਝਣ ਦੇ ਲਈ ਵਿਅਕਤੀ ਦੇ ਵਿਵਹਾਰ ਨੂੰ ਸਮਝਣਾ ਜ਼ਰੂਰੀ ਹੈ ਅਤੇ ਇਹ ਕੰਮ ਮਨੋਵਿਗਿਆਨ ਦਾ ਹੈ ।

PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ

Punjab State Board PSEB 11th Class Sociology Book Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ Textbook Exercise Questions and Answers.

PSEB Solutions for Class 11 Sociology Chapter 1 ਸਮਾਜ ਸ਼ਾਸਤਰ ਦੀ ਉਤਪਤੀ

Sociology Guide for Class 11 PSEB ਸਮਾਜ ਸ਼ਾਸਤਰ ਦੀ ਉਤਪਤੀ Textbook Questions and Answers

I. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਅਗਸਤੇ ਕਾਮਤੇ ਨੂੰ ਸਮਾਜ ਸ਼ਾਸਤਰ ਦਾ ਪਿਤਾਮਾ ਮੰਨਿਆ ਜਾਂਦਾ ਹੈ ।

ਪ੍ਰਸ਼ਨ 2.
ਸਮਾਜ ਸ਼ਾਸਤਰ ਦੇ ਇੱਕ ਅਲੱਗ ਵਿਸ਼ੇ ਦੇ ਤੌਰ ‘ਤੇ ਸਥਾਪਿਤ ਹੋਣ ਦੇ ਦੋ ਮੁੱਖ ਕਾਰਨ ਦੱਸੋ ।
ਉੱਤਰ-
ਫ਼ਰਾਂਸੀਸੀ ਕ੍ਰਾਂਤੀ, ਪ੍ਰਾਕ੍ਰਿਤਕ ਵਿਗਿਆਨਾਂ ਦੇ ਵਿਕਾਸ, ਉਦਯੋਗਿਕ ਕ੍ਰਾਂਤੀ ਅਤੇ ਨਗਰੀਕਰਣ ਦੀ ਪ੍ਰਕ੍ਰਿਆ ਨੇ ਸਮਾਜ ਸ਼ਾਸਤਰ ਨੂੰ ਵੱਖਰੇ ਸਮਾਜਿਕ ਵਿਗਿਆਨ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਮੱਦਦ ਕੀਤੀ ।

PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 3.
ਸੋਸ਼ਾਲੋਜੀ ਸ਼ਬਦ ਕਿਹੜੇ ਸ਼ਬਦਾਂ ਦਾ ਸੰਗਮ ਹੈ ? ਇਹ ਵਿਸ਼ਾ ਕਦੋਂ ਹੋਂਦ ਵਿੱਚ ਆਇਆ ?
ਉੱਤਰ-
ਸਮਾਜ ਸ਼ਾਸਤਰ (Sociology) ਸ਼ਬਦ ਲਾਤੀਨੀ ਸ਼ਬਦ ‘Socios’ ਜਿਸਦਾ ਅਰਥ ਹੈ ਸਮਾਜ ਅਤੇ ਗੀਤ ਭਾਸ਼ਾ ਦੇ ਸ਼ਬਦ ‘Logos’ ਜਿਸਦਾ ਅਰਥ ਹੈ ਅਧਿਐਨ, ਦੋਵਾਂ ਤੋਂ ਮਿਲ ਕੇ ਬਣਿਆ ਹੈ ।1839 ਵਿੱਚ ਅਗਸਤੇ ਕਾਮਤੇ ਨੇ ਪਹਿਲੀ ਵਾਰੀ ਇਸ ਸ਼ਬਦ ਦਾ ਪ੍ਰਯੋਗ ਕੀਤਾ ਸੀ ।

ਪ੍ਰਸ਼ਨ 4.
ਸਮਾਜ ਸ਼ਾਸਤਰ ਦੇ ਵਿਸ਼ੇ ਖੇਤਰ ਨਾਲ ਸੰਬੰਧਿਤ ਦੋ ਸਕੂਲਾਂ ਦਾ ਵਰਣਨ ਕਰੋ ।
ਉੱਤਰ-
ਸਮਾਜ ਸ਼ਾਸਤਰ ਦੇ ਵਿਸ਼ੇ ਖੇਤਰ ਨਾਲ ਸੰਬੰਧਿਤ ਦੋ ਸਕੂਲਾਂ ਦੇ ਨਾਮ ਹਨ-ਸਰੂਪਾਤਮਕ ਸਕੂਲ (Formalistic School) ਅਤੇ ਮਿਸ਼ਰਤ ਸਕੂਲ (Synthetic School) ।

ਪ੍ਰਸ਼ਨ 5.
ਉਦਯੋਗੀਕਰਨ ਕੀ ਹੈ ?
ਉੱਤਰ-
ਉਦਯੋਗੀਕਰਨ ਦਾ ਅਰਥ ਹੈ ਸਮਾਜਿਕ ਅਤੇ ਆਰਥਿਕ ਪਰਿਵਰਤਨ ਦਾ ਉਹ ਸਮਾਂ ਜਿਸ ਨੇ ਮਨੁੱਖੀ ਸਮੂਹ ਨੂੰ ਪੇਂਡੂ ਸਮਾਜ ਤੋਂ ਉਦਯੋਗਿਕ ਸਮਾਜ ਵਿੱਚ ਬਦਲ ਦਿੱਤਾ ।

ਪ੍ਰਸ਼ਨ 6.
ਭਾਰਤ ਵਿੱਚ ਸਮਾਜ ਸ਼ਾਸਤਰ ਦੇ ਵਿਕਾਸ ਲਈ ਯਤਨਸ਼ੀਲ ਦੋ ਵਿਚਾਰਕਾਂ ਦੇ ਨਾਮ ਦੱਸੋ ।
ਉੱਤਰ-
ਜੀ. ਐੱਸ. ਯੂਰੀਏ, ਰਾਧਾ ਕਮਲ ਮੁਖਰਜੀ, ਐੱਮ. ਐੱਨ. ਨਿਵਾਸ, ਏ. ਆਰ. ਦੇਸਾਈ ਆਦਿ ।

PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ

II. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 30-35 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਦਾ ਅਰਥ ਕੀ ਹੈ ?
ਉੱਤਰ-
ਸਮਾਜ ਦੇ ਵਿਗਿਆਨ ਨੂੰ ਸਮਾਜ ਵਿਗਿਆਨ ਕਿਹਾ ਜਾਂਦਾ ਹੈ । ਸਮਾਜ ਵਿਗਿਆਨ ਵਿੱਚ ਸਮੂਹਾਂ, ਸੰਸਥਾਵਾਂ, ਸਭਾਵਾਂ, ਸੰਗਠਨ ਅਤੇ ਸਮਾਜ ਦੇ ਮੈਂਬਰਾਂ ਦੇ ਅੰਤਰ ਸੰਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ ਅਤੇ ਇਹ ਅਧਿਐਨ ਵਿਗਿਆਨਿਕ ਤਰੀਕੇ ਨਾਲ ਹੁੰਦਾ ਹੈ । ਸਧਾਰਨ ਸ਼ਬਦਾਂ ਵਿੱਚ ਸਮਾਜ ਵਿਗਿਆਨ ਸਮਾਜ ਦਾ ਵਿਗਿਆਨਿਕ ਅਧਿਐਨ ਹੈ ।

ਪ੍ਰਸ਼ਨ 2.
ਉਦਯੋਗਿਕ ਕ੍ਰਾਂਤੀ ਨਾਲ ਆਈਆਂ ਦੋ ਮਹੱਤਵਪੂਰਨ ਤਬਦੀਲੀਆਂ ਬਾਰੇ ਦੱਸੋ ?
ਉੱਤਰ-

  1. ਉਦਯੋਗਿਕ ਕ੍ਰਾਂਤੀ ਦੇ ਕਾਰਨ ਚੀਜ਼ਾਂ ਦਾ ਉਤਪਾਦਨ ਘਰਾਂ ਵਿੱਚੋਂ ਨਿਕਲ ਕੇ ਵੱਡੀਆਂ-ਵੱਡੀਆਂ ਫੈਕਟਰੀਆਂ ਵਿੱਚ ਆ ਗਿਆ ਅਤੇ ਉਤਪਾਦਨ ਵੀ ਵੱਧ ਗਿਆ ।
  2. ਇਸ ਨਾਲ ਨਗਰੀਕਰਨ ਵਿੱਚ ਵਾਧਾ ਹੋਇਆ ਅਤੇ ਸ਼ਹਿਰਾਂ ਵਿੱਚ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨੇ ਜਨਮ ਲਿਆ; ਜਿਵੇਂ ਕਿ-ਵੱਧ ਜਨਸੰਖਿਆਂ, ਪ੍ਰਦੂਸ਼ਣ, ਟ੍ਰੈਫਿਕ ਆਦਿ ।

ਪ੍ਰਸ਼ਨ 3.
ਸਕਾਰਾਤਮਕਵਾਦ ਕੀ ਹੈ ?
ਉੱਤਰ-
ਸਕਾਰਾਤਮਕਵਾਦ (Positivism) ਦਾ ਸੰਕਲਪ ਅਗਸਤੇ ਕਾਮਤੇ ਨੇ ਦਿੱਤਾ ਸੀ । ਉਸ ਦੇ ਅਨੁਸਾਰ ਸਕਾਰਾਤਮਕਵਾਦ ਇੱਕ ਵਿਗਿਆਨਿਕ ਵਿਧੀ ਹੈ ਜਿਸ ਵਿੱਚ ਕਿਸੇ ਵਿਸ਼ੇ-ਵਸਤੂ ਨੂੰ ਸਮਝਣ ਅਤੇ ਪਰਿਭਾਸ਼ਿਤ ਕਰਨ ਲਈ ਕਲਪਨਾ ਜਾਂ ਅਨੁਮਾਨ ਦੀ ਕੋਈ ਥਾਂ ਨਹੀਂ ਹੁੰਦੀ । ਇਸ ਵਿੱਚ ਪ੍ਰੀਖਣ, ਤਜਰਬੇ, ਵਰਗੀਕਰਨ, ਤੁਲਨਾ ਅਤੇ ਇਤਿਹਾਸਿਕ ਵਿਧੀ ਨਾਲ ਕਿਸੇ ਵਿਸ਼ੇ ਬਾਰੇ ਸਭ ਕੁੱਝ ਸਮਝਿਆ ਜਾਂਦਾ ਹੈ ।

ਪ੍ਰਸ਼ਨ 4.
ਵਿਗਿਆਨਿਕ ਵਿਧੀ ਕੀ ਹੈ ?
ਉੱਤਰ-
ਵਿਗਿਆਨਿਕ ਵਿਧੀ (Scientific Method) ਗਿਆਨ ਪ੍ਰਾਪਤ ਕਰਨ ਦੀ ਉਹ ਵਿਧੀ ਹੈ ਜਿਸ ਦੀ ਮੱਦਦ ਨਾਲ ਵਿਗਿਆਨਿਕ ਢੰਗ ਨਾਲ ਅਧਿਐਨ ਕੀਤਾ ਜਾਂਦਾ ਹੈ । ਇਹ ਵਿਧੀ ਇੱਕ ਸਮੂਹਿਕ ਵਿਧੀ ਹੈ ਜਿਹੜੀ ਵੱਖ-ਵੱਖ ਕ੍ਰਿਆਵਾਂ ਨੂੰ ਇਕੱਠਾ ਕਰਦੀ ਹੈ ਜਿਸਦੀ ਮਦਦ ਨਾਲ ਵਿਗਿਆਨ ਦਾ ਨਿਰਮਾਣ ਹੁੰਦਾ ਹੈ ।

ਪ੍ਰਸ਼ਨ 5.
ਵਸਤੂਨਿਸ਼ਠਤਾ ਦੀ ਪਰਿਭਾਸ਼ਾ ਦਿਓ ।
ਉੱਤਰ-
ਜਦੋਂ ਕੋਈ ਸਮਾਜ ਵਿਗਿਆਨਿਕ ਆਪਣਾ ਅਧਿਐਨ ਬਿਨਾਂ ਕਿਸੇ ਪੱਖਪਾਤ ਦੇ ਕਰਦਾ ਹੈ ਤਾਂ ਉਸ ਨੂੰ ਵਸਤੁਨਿਸ਼ਠਤਾ ਕਿਹਾ ਜਾਂਦਾ ਹੈ । ਸਮਾਜ ਵਿਗਿਆਨਿਕ ਲਈ ਵਸਤੁਨਿਸ਼ਠਤਾ ਜਾਂ ਨਿਰਪੱਖਤਾ ਰੱਖਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਜੇਕਰ ਉਸਦਾ ਅਧਿਐਨ ਨਿਰਪੱਖ ਨਹੀਂ ਹੋਵੇਗਾ ਤਾਂ ਉਸਦੇ ਅਧਿਐਨ ਵਿੱਚ ਉਸਦੇ ਵਿਚਾਰਾਂ ਦਾ ਪੱਖਪਾਤ ਆ ਜਾਵੇਗਾ ਅਤੇ ਅਧਿਐਨ ਨਿਰਾਰਥਕ ਹੋ ਜਾਵੇਗਾ ।

PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 6.
ਸਮਾਜ ਸ਼ਾਸਤਰ ਦੇ ਖੇਤਰ ਅਤੇ ਵਿਸ਼ਾ-ਵਸਤੂ ਦਾ ਵਰਣਨ ਕਰੋ ।
ਉੱਤਰ-
ਸਮਾਜ ਸ਼ਾਸਤਰ ਦੇ ਖੇਤਰ ਸੰਬੰਧੀ ਦੋ ਸਕੂਲ ਪ੍ਰਚਲਿਤ ਹਨ । ਪਹਿਲਾ ਸਕੂਲ ਹੈ ਸਰੂਪਾਤਮਕ ਸਕੂਲ ਜਿਸ ਦੇ ਅਨੁਸਾਰ ਸਮਾਜ ਵਿਗਿਆਨ ਸਮਾਜਿਕ ਸੰਬੰਧਾਂ ਦੇ ਸਰੂਪ ਦਾ ਅਧਿਐਨ ਕਰਦਾ ਹੈ ਜਿਸ ਕਰਕੇ ਇਹ ਵਿਸ਼ੇਸ਼ ਵਿਗਿਆਨ ਹੈ । ਦੂਜਾ ਸਕੂਲ ਹੈ ਸੰਸ਼ਲੇਸ਼ਣਾਤਮਕ ਸਕੂਲ, ਜਿਸ ਅਨੁਸਾਰ ਸਮਾਜ ਵਿਗਿਆਨ ਬਾਕੀ ਸਾਰੇ ਸਮਾਜਿਕ ਵਿਗਿਆਨਾਂ ਦਾ ਮਿਸ਼ਰਣ ਹੈ ਅਤੇ ਇਸ ਕਰਕੇ ਇਹ ਸਾਧਾਰਨ ਵਿਗਿਆਨ ਹੈ ।

ਪ੍ਰਸ਼ਨ 7.
ਸਮਾਜ ਵਿਗਿਆਨਕ ਵਿਸ਼ਾ-ਖੇਤਰ ਦਾ ਅਧਿਐਨ ਕਰਨ ਲਈ ਕਿਹੜੀਆਂ ਵਿਧੀਆਂ ਨੂੰ ਅਪਣਾਉਂਦੇ ਹਨ ?
ਉੱਤਰ-
ਸਮਾਜ ਵਿਗਿਆਨੀ ਆਪਣੇ ਵਿਸ਼ੇ-ਖੇਤਰ ਦਾ ਅਧਿਐਨ ਕਰਨ ਲਈ ਬਹੁਤ ਸਾਰੀਆਂ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕਰਦੇ ਹਨ, ਜਿਵੇਂ ਕਿ-ਸੈਂਪਲ ਵਿਧੀ, ਨਿਰੀਖਣ ਵਿਧੀ, ਇੰਟਰਵਿਊ ਵਿਧੀ, ਅਨੁਸੂਚੀ ਵਿਧੀ, ਪ੍ਰਸ਼ਨਾਵਲੀ ਵਿਧੀ, ਕੇਸ ਸਟੱਡੀ ਵਿਧੀ ਆਦਿ ।

III. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 75-85 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਰੂਪਾਤਮਕ ਸਕੂਲ ਦੀ ਵਿਚਾਰਧਾਰਾ ਮਿਸ਼ਰਤ ਸਕੂਲ ਤੋਂ ਕਿਵੇਂ ਭਿੰਨ ਹੈ ?
ਉੱਤਰ-
(i) ਸਰੂਪਾਤਮਕ ਸਕੂਲ (Formalistic School) – ਸਰੂਪਾਤਮਕ ਸੰਪ੍ਰਦਾਇ ਦੇ ਵਿਚਾਰਕਾਂ ਦੇ ਅਨੁਸਾਰ ਸਮਾਜ ਸ਼ਾਸਤਰ ਇੱਕ ਵਿਸ਼ੇਸ਼ ਵਿਗਿਆਨ ਹੈ ਜਿਸ ਵਿੱਚ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਕੀਤਾ ਜਾਂਦਾ ਹੈ । ਇਹਨਾਂ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਹੋਰ ਕੋਈ ਸਮਾਜਿਕ ਵਿਗਿਆਨ ਨਹੀਂ ਕਰਦਾ ਹੈ ਜਿਸ ਕਰਕੇ ਇਹ ਕੋਈ ਸਾਧਾਰਨ ਵਿਗਿਆਨ ਨਹੀਂ ਬਲਕਿ ਇੱਕ ਵਿਸ਼ੇਸ਼ ਵਿਗਿਆਨ ਹੈ । ਇਸ ਵਿਚਾਰਧਾਰਾ ਦੇ ਪ੍ਰਮੁੱਖ ਸਮਰਥਕ ਜਾਰਜ ਸਿਮਲ, ਮੈਕਸ ਵੈਬਰ, ਸਿੱਮਲ, ਵੀਰਕਾਂਤ, ਵਾਨ ਵੀਜ਼ੇ ਅਤੇ ਰਿਚਰਡ ਆਦਿ ਹਨ ।

(ii) ਮਿਸ਼ਰਤ ਸਕੂਲ (Synthetic School) – ਇਸ ਸੰਪ੍ਰਦਾਇ ਦੇ ਵਿਚਾਰਕਾਂ ਦੇ ਅਨੁਸਾਰ ਸਮਾਜ ਸ਼ਾਸਤਰ ਕੋਈ ਵਿਸ਼ੇਸ਼ ਵਿਗਿਆਨ ਨਹੀਂ ਬਲਕਿ ਇੱਕ ਸਾਧਾਰਨ ਵਿਗਿਆਨ ਹੈ । ਇਹ ਵੱਖ-ਵੱਖ ਸਮਾਜਿਕ ਵਿਗਿਆਨਾਂ ਤੋਂ ਸਮੱਗਰੀ ਉਧਾਰ ਲੈਂਦਾ ਹੈ ਅਤੇ ਉਹਨਾਂ ਦਾ ਅਧਿਐਨ ਕਰਦਾ ਹੈ । ਇਸ ਕਰਕੇ ਇਹ ਸਾਧਾਰਨ ਵਿਗਿਆਨ ਹੈ । ਇਸ ਵਿਚਾਰਧਾਰਾ ਦੇ ਪ੍ਰਮੁੱਖ ਸਮਰਥਕ ਇਮਾਈਲ ਦੁਰਖੀਮ, ਹਾਬਹਾਊਸ, ਸੋਰੋਕਿਨ ਆਦਿ ਹਨ ।

ਪ੍ਰਸ਼ਨ 2.
ਸਮਾਜ ਸ਼ਾਸਤਰ ਦੀ ਮਹੱਤਤਾ ਦੀ ਸੰਖੇਪ ਵਿਆਖਿਆ ਕਰੋ ।
ਉੱਤਰ-

  1. ਸਮਾਜ ਸ਼ਾਸਤਰ ਸਮਾਜ ਦੇ ਵਿਗਿਆਨਿਕ ਅਧਿਐਨ ਕਰਨ ਵਿੱਚ ਮੱਦਦ ਕਰਦਾ ਹੈ ।
  2. ਸਮਾਜ ਸ਼ਾਸਤਰ ਸਮਾਜ ਦੇ ਵਿਕਾਸ ਦੀ ਯੋਜਨਾ ਬਣਾਉਣ ਵਿੱਚ ਮੱਦਦ ਕਰਦਾ ਹੈ ਕਿਉਂਕਿ ਇਹ ਸਮਾਜ ਦਾ ਵਿਗਿਆਨਿਕ ਤਰੀਕੇ ਨਾਲ ਅਧਿਐਨ ਕਰਕੇ ਸਾਨੂੰ ਉਸ ਦੀ ਪੂਰੀ ਸੰਰਚਨਾ ਦੀ ਜਾਣਕਾਰੀ ਦਿੰਦਾ ਹੈ ।
  3. ਸਮਾਜ ਸ਼ਾਸਤਰ ਵੱਖ-ਵੱਖ ਸਮਾਜਿਕ ਸੰਸਥਾਵਾਂ ਦੀ ਸਾਡੇ ਜੀਵਨ ਵਿੱਚ ਮਹੱਤਤਾ ਬਾਰੇ ਦੱਸਦਾ ਹੈ ਕਿ ਇਹ ਕਿਸ ਤਰ੍ਹਾਂ ਵਿਅਕਤੀ ਦੇ ਵਿਅਕਤਿੱਤਵ ਦੇ ਵਿਕਾਸ ਵਿੱਚ ਯੋਗਦਾਨ ਦਿੰਦੇ ਹਨ ।
  4. ਸਮਾਜ ਸ਼ਾਸਤਰ ਵੱਖ-ਵੱਖ ਸਮੱਸਿਆਵਾਂ ਦਾ ਅਧਿਐਨ ਕਰਕੇ ਉਹਨਾਂ ਨੂੰ ਖ਼ਤਮ ਕਰਨ ਦੇ ਤਰੀਕਿਆਂ ਬਾਰੇ ਦੱਸਦਾ ਹੈ ।
  5. ਸਮਾਜ ਸ਼ਾਸਤਰ ਨੇ ਲੋਕਾਂ ਦੀ ਮਨੋਵਿਤੀ ਬਦਲਣ ਵਿੱਚ ਬਹੁਤ ਮੱਦਦ ਕੀਤੀ ਹੈ । ਖ਼ਾਸਕਰ ਇਸ ਨੇ ਅਪਰਾਧੀਆਂ ਨੂੰ ਸੁਧਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ।
  6. ਸਮਾਜ ਸ਼ਾਸਤਰ ਵੱਖ-ਵੱਖ ਸੰਸਕ੍ਰਿਤੀਆਂ ਨੂੰ ਸਮਝਣ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ ।

ਪ੍ਰਸ਼ਨ 3.
ਫਰਾਂਸ ਦੀ ਕ੍ਰਾਂਤੀ ਨੇ ਸਮਾਜ ਤੇ ਕਿਵੇਂ ਅਸਰ ਪਾਇਆ ?
ਉੱਤਰ-
1789 ਈ: ਵਿੱਚ ਫ਼ਰਾਂਸੀਸੀ ਕ੍ਰਾਂਤੀ ਆਈ ਅਤੇ ਇਸ ਨਾਲ ਫ਼ਰਾਂਸੀਸੀ ਸਮਾਜ ਵਿੱਚ ਅਚਾਨਕ ਹੀ ਬਹੁਤ ਵੱਡਾ ਪਰਿਵਰਤਨ ਆ ਗਿਆ । ਦੇਸ਼ ਦੀ ਰਾਜਨੀਤਿਕ ਸੱਤਾ ਬਦਲ ਗਈ ਅਤੇ ਸਮਾਜਿਕ ਸੰਰਚਨਾ ਵਿੱਚ ਵੀ ਪਰਿਵਰਤਨ ਆ ਗਏ । ਤੀ ਤੋਂ ਪਹਿਲਾਂ ਬਹੁਤ ਸਾਰੇ ਵਿਚਾਰਕਾਂ ਨੇ ਪਰਿਵਰਤਨ ਦੇ ਵਿਚਾਰ ਦਿੱਤੇ । ਇਸ ਨਾਲ ਸਮਾਜ ਸ਼ਾਸਤਰ ਦੇ ਬੀਜ ਬੋ ਦਿੱਤੇ ਗਏ ਅਤੇ ਸਮਾਜ ਦੇ ਅਧਿਐਨ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਪਈ । ਵੱਖ-ਵੱਖ ਵਿਚਾਰਕਾਂ ਦੇ ਵਿਚਾਰਾਂ ਨਾਲ ਇਸ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਇਸ ਨੂੰ ਸਾਹਮਣੇ ਲਿਆਉਣ ਦਾ ਕੰਮ ਅਗਸਤੇ ਕਾਮਤੇ ਨੇ ਪੂਰਾ ਕੀਤਾ ਜੋ ਆਪ ਇੱਕ ਫ਼ਰਾਂਸੀਸੀ ਨਾਗਰਿਕ ਸੀ । ਇਸ ਤਰ੍ਹਾਂ ਫ਼ਰਾਂਸੀਸੀ ਕ੍ਰਾਂਤੀ ਨੇ ਸਮਾਜ ਸ਼ਾਸਤਰ ਦੀ ਉਤਪੱਤੀ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ।

PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 4.
ਉਦਯੋਗਿਕ ਕ੍ਰਾਂਤੀ ਦਾ ਸਮਾਜ ‘ਤੇ ਕੀ ਪ੍ਰਭਾਵ ਪਿਆ ?
ਉੱਤਰ-
ਉਦਯੋਗਿਕ ਕ੍ਰਾਂਤੀ ਆਉਣ ਨਾਲ ਸਮਾਜ ਅਤੇ ਸਮਾਜਿਕ ਵਿਵਸਥਾ ਵਿੱਚ ਬਹੁਤ ਚੰਗੇ ਅਤੇ ਮਾੜੇ ਪਰਿਵਰਤਨ ਆਏ । ਸ਼ਹਿਰ, ਉਦਯੋਗ, ਸ਼ਹਿਰਾਂ ਦੀਆਂ ਸਮੱਸਿਆਵਾਂ ਆਦਿ ਵਰਗੇ ਬਹੁਤ ਸਾਰੇ ਮੁੱਦੇ ਸਾਹਮਣੇ ਆਏ ਅਤੇ ਇਹਨਾਂ ਮੁੱਦਿਆਂ ਨੇ ਹੀ ਸਮਾਜ ਸ਼ਾਸਤਰ ਦੀ ਨੀਂਹ ਰੱਖੀ । ਇਹ ਸਮਾਂ ਹੀ ਜਦੋਂ ਅਗਸਤੇ ਕਾਮ, ਇਮਾਈਲ ਦੁਰਖੀਮ, ਕਾਰਲ ਮਾਰਕਸ, ਮੈਕਸ ਵੈਬਰ ਆਦਿ ਵਰਗੇ ਸਮਾਜਸ਼ਾਸਤਰੀ ਸਾਹਮਣੇ ਆਏ ਅਤੇ ਇਹਨਾਂ ਦੇ ਸਿਧਾਂਤਾਂ ਉੱਪਰ ਹੀ ਸਮਾਜ ਸ਼ਾਸਤਰ ਟਿਕਿਆ ਹੋਇਆ ਹੈ । ਇਹਨਾਂ ਸਾਰਿਆਂ ਸਮਾਜਸ਼ਾਸਤਰੀਆਂ ਦੇ ਵਿਚਾਰਾਂ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਉਦਯੋਗਿਕ ਕ੍ਰਾਂਤੀ ਦੇ ਪ੍ਰਭਾਵ ਛੁਪੇ ਹੋਏ ਹਨ । ਇਸ ਤਰ੍ਹਾਂ ਉਦਯੋਗਿਕ ਕ੍ਰਾਂਤੀ ਦੇ ਪ੍ਰਭਾਵਾਂ ਨਾਲ ਸਮਾਜ ਵਿੱਚ ਬਹੁਤ ਸਾਰੇ ਪਰਿਵਰਤਨ ਆਏ ਅਤੇ ਇਸ ਕਾਰਨ ਸਮਾਜ ਸ਼ਾਸਤਰ ਦੇ ਜਨਮ ਵਿੱਚ ਉਦਯੋਗਿਕ ਕ੍ਰਾਂਤੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ ।

ਪ੍ਰਸ਼ਨ 5.
ਸਮਾਜ ਸ਼ਾਸਤਰ ਆਪਣੇ ਵਿਸ਼ੇ-ਖੇਤਰ ਵਿੱਚ ਵਿਗਿਆਨਿਕ ਵਿਧੀ ਦਾ ਪ੍ਰਯੋਗ ਕਰਦਾ ਹੈ । ਵਿਆਖਿਆ ਕਰੋ ।
ਉੱਤਰ-
ਸਮਾਜ ਸ਼ਾਸਤਰ ਸਮਾਜਿਕ ਤੱਥਾਂ ਦੇ ਅਧਿਐਨ ਦੇ ਲਈ ਕਈ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕਰਦਾ ਹੈ । ਤੁਲਨਾਤਮਕ ਵਿਧੀ, ਇਤਿਹਾਸਿਕ ਵਿਧੀ ਆਦਿ ਕਈ ਤਰ੍ਹਾਂ ਦੀਆਂ ਵਿਧੀਆਂ ਦਾ ਪ੍ਰਯੋਗ ਕਰਕੇ ਸਮਾਜਿਕ ਸਮੱਸਿਆਵਾਂ ਸੁਲਝਾਉਂਦਾ ਹੈ । ਇਹ ਸਭ ਵਿਧੀਆਂ ਵਿਗਿਆਨਿਕ ਹਨ । ਸਮਾਜ ਵਿਗਿਆਨ ਦਾ ਗਿਆਨ ਵਿਵਸਥਿਤ ਹੈ । ਇਹ ਵਿਗਿਆਵਿਕ ਵਿਧੀ ਦੀ ਵਰਤੋਂ ਕਰਕੇ ਹੀ ਗਿਆਨ ਪ੍ਰਾਪਤ ਕਰਦਾ ਹੈ । ਇਸ ਵਿੱਚ ਹੋਰ ਵੀ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ; ਜਿਵੇਂ ਕਿ ਸੈਂਪਲ ਵਿਧੀ, ਨਿਰੀਖਣ ਵਿਧੀ, ਅਨੁਸੂਚੀ ਵਿਧੀ, ਇੰਟਰਵਿਉ ਵਿਧੀ, ਪ੍ਰਸ਼ਨਾਵਲੀ ਵਿਧੀ, ਕੇਸ ਸਟੱਡੀ ਵਿਧੀ ਆਦਿ । ਇਹਨਾਂ ਵਿਧੀਆਂ ਦੀ ਮੱਦਦ ਨਾਲ ਅੰਕੜਿਆਂ ਨੂੰ ਵਿਵਸਥਿਤ ਤਰੀਕੇ ਨਾਲ ਇਕੱਠਾ ਕੀਤਾ ਜਾਂਦਾ ਹੈ, ਜਿਸ ਨਾਲ ਸਮਾਜ ਸ਼ਾਸਤਰ ਇੱਕ ਵਿਗਿਆਨ ਬਣ ਜਾਂਦਾ ਹੈ ।

IV. ਨਿਮਨਲਿਖਤ ਪ੍ਰਸ਼ਨਾਂ ਦੇ ਉੱਤਰ 250-300 ਸ਼ਬਦਾਂ ਵਿੱਚ ਦਿਓ ।

ਪ੍ਰਸ਼ਨ 1.
ਸਮਾਜ ਸ਼ਾਸਤਰ ਤੋਂ ਕੀ ਭਾਵ ਹੈ ? ਇਸ ਦੇ ਵਿਸ਼ਾ ਖੇਤਰ ਦਾ ਵਰਣਨ ਕਰੋ ।
ਉੱਤਰ-
ਜੇਕਰ ਅਸੀਂ ਆਮ ਸ਼ਬਦਾਂ ਵਿਚ ਸਮਾਜ ਸ਼ਾਸਤਰ ਦਾ ਅਰਥ ਦੇਖੀਏ ਤਾਂ ਸਾਨੂੰ ਪਤਾ ਚੱਲੇਗਾ ਕਿ ਸਮਾਜ ਸ਼ਾਸਤਰ ਸਮਾਜ ਦਾ ਵਿਗਿਆਨਿਕ ਤੌਰ ਉੱਤੇ ਅਧਿਐਨ ਹੈ । ਇਸ ਵਿਚ ਮਨੁੱਖਾਂ ਦੇ ਆਪਸੀ ਸੰਬੰਧਾਂ ਦਾ ਅਧਿਐਨ ਕੀਤਾ ਜਾਂਦਾ ਹੈ । ਸਮਾਜ ਸ਼ਾਸਤਰ ਮਨੁੱਖਾਂ ਦੇ ਵਿਵਹਾਰ ਦੀਆਂ ਆਪਸੀ ਕ੍ਰਿਆਵਾਂ ਦਾ ਅਧਿਐਨ ਕਰਦਾ ਹੈ । ਇਹ ਇਸ ਗੱਲ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਵੱਖ-ਵੱਖ ਸਮੂਹ ਕਿਸ ਤਰ੍ਹਾਂ ਹੋਂਦ ਵਿਚ ਆਏ, ਕਿਸ ਤਰ੍ਹਾਂ ਵਿਕਸਿਤ ਹੋਏ, ਕਿਵੇਂ ਖ਼ਤਮ ਹੋਏ ਅਤੇ ਕਿਸ ਤਰ੍ਹਾਂ ਉਹਨਾਂ ਦੀ ਥਾਂ ਉੱਤੇ ਹੋਰ ਸਮੂਹ ਅੱਗੇ ਆ ਗਏ । ਸਮਾਜ ਸ਼ਾਸਤਰ ਸਮੂਹਾਂ ਦੀਆਂ ਕਾਰਜ ਵਿਧੀਆਂ, ਰਿਵਾਜਾਂ, ਪਰੰਪਰਾਵਾਂ, ਸਮੂਹਾਂ ਅਤੇ ਸੰਸਥਾਵਾਂ ਦਾ ਅਧਿਐਨ ਕਰਦਾ ਹੈ ।

ਸਮਾਜ ਸ਼ਾਸਤਰ ਦਾ ਜਨਮਦਾਤਾ ਅਗਸਤੇ ਕਾਮਤੇ ਨੂੰ ਮੰਨਿਆ ਜਾਂਦਾ ਹੈ ਜੋ ਕਿ ਫ਼ਰਾਂਸ ਦਾ ਇਕ ਸਮਾਜਿਕ ਦਾਰਸ਼ਨਿਕ ਸੀ । ਉਸਨੇ 1830 ਤੋਂ 1842 ਦੇ ਵਿਚਕਾਰ ਇਕ ਕਿਤਾਬ Positive Philosophy ਲਿਖੀ ਜੋ ਕਿ 6 ਹਿੱਸਿਆਂ ਵਿਚ ਛਪੀ । ਉਸਨੇ ਇਸ ਕਿਤਾਬ ਵਿਚ ਸਮਾਜਿਕ ਸੰਬੰਧਾਂ ਦਾ ਅਧਿਐਨ ਕਰਨ ਵਾਲੇ ਵਿਗਿਆਨ ਦੀ ਗੱਲ ਦੱਸੀ ਜਿਸ ਦਾ ਨਾਮ ਉਨ੍ਹਾਂ ਨੇ ‘ਸਮਾਜ ਸ਼ਾਸਤਰ’ ਰੱਖਿਆ । ਇਸ ਸ਼ਬਦ ਦਾ ਪ੍ਰਯੋਗ ਸਭ ਤੋਂ ਪਹਿਲਾਂ 1839 ਈ: ਵਿਚ ਕੀਤਾ ਗਿਆ ਸੀ ।

ਸਮਾਜ ਸ਼ਾਸਤਰ ਨੂੰ ਸਮਝਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਇਸ ਦੇ ਸ਼ਾਬਦਿਕ ਅਰਥ ਨੂੰ ਦੇਖ ਲਈਏ । ਜੇਕਰ ਸਮਾਜ ਵਿਗਿਆਨ ਦੇ ਸ਼ਾਬਦਿਕ ਅਰਥਾਂ ਨੂੰ ਦੇਖਿਆ ਜਾਵੇ ਤਾਂ ਸਾਨੂੰ ਪਤਾ ਚੱਲੇਗਾ ਕਿ ਇਹ ਦੋ ਸ਼ਬਦਾਂ Socio ਅਤੇ Logos ਤੋਂ ਮਿਲ ਕੇ ਬਣਿਆ ਹੈ । Socio ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸਮਾਜ ਅਤੇ ਸ਼ਬਦ Logos ਯੂਨਾਨੀ ਭਾਸ਼ਾ (ਸ੍ਰੀਕ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਵਿਗਿਆਨ । ਇਸ ਤਰ੍ਹਾਂ ਸਮਾਜ ਸ਼ਾਸਤਰ ਦਾ ਸ਼ਾਬਦਿਕ ਅਰਥ ਹੈ ਸਮਾਜ ਦਾ ਵਿਗਿਆਨ । ਸਮਾਜਿਕ ਸੰਬੰਧਾਂ ਦਾ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਸਮਾਜ ਸ਼ਾਸਤਰ ਕਿਹਾ ਜਾਂਦਾ ਹੈ ।

ਪਰਿਭਾਸ਼ਾਵਾਂ (Definitions)

  1. ਮੈਕਾਈਵਰ ਤੇ ਪੇਜ (MacIver and Page) ਦੇ ਅਨੁਸਾਰ, “ਸਮਾਜ ਵਿਗਿਆਨ ਸਮਾਜਿਕ ਸੰਬੰਧਾਂ ਬਾਰੇ ਹੈ, ਸੰਬੰਧਾਂ ਦੇ ਜਾਲ ਨੂੰ ਅਸੀਂ ਸਮਾਜ ਕਹਿੰਦੇ ਹਾਂ ।”
  2. ਗਿਡਿੰਗਜ਼ (Giddings) ਦੇ ਅਨੁਸਾਰ, “ਸਮਾਜ ਵਿਗਿਆਨ ਪੂਰਨ ਰੂਪ ਨਾਲ ਸਮਾਜ ਦਾ ਕੁਮਬੱਧ ਵਰਣਨ ਤੇ ਵਿਆਖਿਆ ਹੈ।”
  3. ਜਿਨਸਬਰਗ (Ginsberg) ਦੇ ਅਨੁਸਾਰ, “ਸਮਾਜ ਵਿਗਿਆਨ ਮਨੁੱਖਾਂ ਦੀਆਂ ਅੰਤਰ-ਕ੍ਰਿਆਵਾਂ ਤੇ ਅੰਤਰ ਸੰਬੰਧਾਂ, ਉਹਨਾਂ ਦੇ ਕਾਰਨਾਂ ਤੇ ਪਰਿਣਾਮਾਂ ਦਾ ਅਧਿਐਨ ਹੈ ।”
  4. ਦੁਰਖੀਮ (Durkheim) ਦੇ ਅਨੁਸਾਰ, “ਸਮਾਜ ਵਿਗਿਆਨ ਸਮਾਜਿਕ ਸੰਸਥਾਵਾਂ, ਉਹਨਾਂ ਦੀ ਉੱਤਪਤੀ ਤੇ ਵਿਕਾਸ ਦਾ ਅਧਿਐਨ ਹੈ ।
  5. ਮੈਕਸ ਵੈਬਰ (Max Weber) ਦੇ ਅਨੁਸਾਰ, “ਸਮਾਜ ਵਿਗਿਆਨ ਉਹ ਵਿਗਿਆਨ ਹੈ ਜੋ ਸਮਾਜਿਕ ਕ੍ਰਿਆਵਾਂ ਦਾ ਵਿਆਖਿਆਤਮਕ ਬੋਧ ਕਰਵਾਉਣ ਦਾ ਯਤਨ ਕਰਦਾ ਹੈ ।”

ਇਸ ਤਰ੍ਹਾਂ ਇਹਨਾਂ ਪਰਿਭਾਸ਼ਾਵਾਂ ਦੇ ਆਧਾਰ ਉੱਤੇ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਵਿਗਿਆਨ ਸਮਾਜ ਦਾ ਵਿਗਿਆਨਿਕ ਰੂਪ ਨਾਲ ਅਧਿਐਨ ਕਰਦਾ ਹੈ । ਇਹ ਵਿਅਕਤੀਆਂ ਅਤੇ ਸਮੂਹਾਂ ਵਿਚ ਪਾਏ ਗਏ ਵਿਵਹਾਰਾਂ, ਆਪਸੀ ਸੰਬੰਧਾਂ ਅਤੇ ਕੰਮਾਂ ਦਾ ਵੀ ਅਧਿਐਨ ਕਰਦਾ ਹੈ । ਮਨੁੱਖਾਂ ਦੇ ਸਾਰੇ ਰੀਤੀ ਰਿਵਾਜਾਂ, ਮਨੁੱਖੀ ਸੰਸਥਾਵਾਂ ਦੇ ਉਦੇਸ਼ਾਂ, ਉਹਨਾਂ ਦੇ ਸਰੂਪਾਂ ਆਦਿ ਨੂੰ ਸਮਝਣ ਦੀ ਕੋਸ਼ਿਸ਼ ਵੀ ਸਮਾਜ ਵਿਗਿਆਨ ਦੁਆਰਾ ਕੀਤੀ ਜਾਂਦੀ ਹੈ ।

ਸਮਾਜ ਵਿਗਿਆਨ ਦਾ ਵਿਸ਼ਾ-ਖੇਤਰ (Scope of Sociology)

ਸਮਾਜ ਵਿਗਿਆਨ ਦੇ ਵਿਸ਼ੇ-ਖੇਤਰ ਨੂੰ ਦੱਸਣ ਲਈ ਦੋ ਵੱਖ-ਵੱਖ ਵਿਚਾਰਧਾਰਾਵਾਂ ਹਨ । ਇਕ ਵਿਚਾਰਧਾਰਾ ਦੇ ਅਨੁਸਾਰ ਸਮਾਜ ਵਿਗਿਆਨ ਇਕ ਵਿਸ਼ੇਸ਼ ਵਿਗਿਆਨ ਹੈ ਅਤੇ ਦੂਜੀ ਵਿਚਾਰਧਾਰਾ ਦੇ ਅਨੁਸਾਰ ਸਮਾਜ ਵਿਗਿਆਨ ਇਕ ਸਾਧਾਰਨ ਵਿਗਿਆਨ ਹੈ । ਇਨ੍ਹਾਂ ਦੋਹਾਂ ਵਿਚਾਰਧਾਰਾਵਾਂ ਦਾ ਵਰਣਨ ਇਸ ਤਰ੍ਹਾਂ ਦਿੱਤਾ ਗਿਆ ਹੈ । ਇਹ ਦੋ ਵਿਚਾਰਧਾਰਾਵਾਂ ਹਨ-

(I) ਸਰੂਪਾਤਮਕ ਵਿਚਾਰਧਾਰਾ (Formalistic School) – ਵਿਸ਼ੇਸ਼ ਵਿਗਿਆਨ
(II) ਮਿਸ਼ਰਿਤ ਵਿਚਾਰਧਾਰਾ (Synthetic School) – ਸਾਧਾਰਨ ਵਿਗਿਆਨ ।

(I) ਸਰੂਪਾਤਮਕ ਵਿਚਾਰਧਾਰਾ (Formalistic School) – ਇਸ ਵਿਚਾਰਧਾਰਾ ਦੇ ਸਮਰਥਕ-ਜਾਰਜ ਸਿੱਮਲ (George Simmel), ਰਿਚਰਡ (Richard), ਟੋਨੀਜ਼ (Tonnies), ਵਾਨ ਵੀਜ਼ੇ (Van wiese), ਵੀਹਕਾਂਤ (Vier kandt), ਮੈਕਸ ਵੈਬਰ (Max Weber) ਆਦਿ ਹਨ ।

ਇਹਨਾਂ ਸਮਾਜਸ਼ਾਸਤਰੀਆਂ ਅਨੁਸਾਰ ਸਮਾਜ ਸ਼ਾਸਤਰ ਹੋਰ ਸਮਾਜਿਕ ਵਿਗਿਆਨਾਂ ਦੀ ਤਰ੍ਹਾਂ ਇਕ ਵਿਸ਼ੇਸ਼ ਵਿਗਿਆਨ ਹੈ । ਇਨ੍ਹਾਂ ਅਨੁਸਾਰ ਸਮਾਜ ਵਿਗਿਆਨ ਸਿਰਫ਼ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਕਰਦਾ ਹੈ ਜਿਸ ਕਰਕੇ ਇਹ ਵਿਸ਼ੇਸ਼ ਵਿਗਿਆਨ ਹੈ । ਕੋਈ ਹੋਰ ਸਮਾਜਿਕ ਵਿਗਿਆਨ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਨਹੀਂ ਕਰਦਾ ਸਿਰਫ਼ ਸਮਾਜ ਸ਼ਾਸਤਰ ਹੀ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਕਰਦਾ ਹੈ । ਇਸ ਕਰਕੇ ਇਹ ਵਿਸ਼ੇਸ਼ ਵਿਗਿਆਨ ਹੈ । ਇਸ ਵਿਚਾਰਧਾਰਾ ਦੇ ਸਮਰਥਕਾਂ ਅਨੁਸਾਰ ਕਿਉਂਕਿ ਸਮਾਜ ਵਿਗਿਆਨ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਕਰਦਾ ਹੈ । ਇਸ ਕਰਕੇ ਇਹ ਇਕ ਵਿਸ਼ੇਸ਼ ਵਿਗਿਆਨ ਹੈ ਅਤੇ ਸਰੂਪ ਅਤੇ ਅੰਤਰ ਵਸਤੂ ਅੱਡ-ਅੱਡ ਚੀਜ਼ਾਂ ਹਨ । ਸਮਾਜ ਵਿਗਿਆਨ ਆਪਣੀ ਵਿਸ਼ੇਸ਼ ਹੋਂਦ ਬਣਾਏ ਰੱਖਣ ਲਈ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਕਰਦਾ ਹੈ ਅੰਤਰ-ਵਸਤੂ ਦਾ ਨਹੀਂ । ਇਸੇ ਕਰਕੇ ਇਸ ਵਿਚਾਰਧਾਰਾ ਨੂੰ ਸਰੂਪਾਤਮਕ ਸੰਪ੍ਰਦਾਇ ਜਾਂ ਵਿਚਾਰਧਾਰਾ ਕਿਹਾ ਜਾਂਦਾ ਹੈ । ਇਸ ਵਿਚਾਰਧਾਰਾ ਦੇ ਸਮਰਥਕਾਂ ਦੇ ਵੱਖ-ਵੱਖ ਵਿਚਾਰ ਇਸ ਪ੍ਰਕਾਰ ਹਨ-

1. ਸਿੱਮਲ ਦੇ ਵਿਚਾਰ (Views of Simmel) – ਸਿੱਪਲ ਦੇ ਅਨੁਸਾਰ ਸਮਾਜ ਵਿਗਿਆਨ ਇਕ ਵਿਸ਼ੇਸ਼ ਵਿਗਿਆਨ ਹੈ। ਕਿਉਂਕਿ ਸਮਾਜ ਵਿਗਿਆਨ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਕਰਦਾ ਹੈ ਜਦਕਿ ਹੋਰ ਸਮਾਜਿਕ ਵਿਗਿਆਨ ਇਨ੍ਹਾਂ ਹੀ ਸੰਬੰਧਾਂ ਦੇ ਅੰਤਰ-ਵਸਤੁ ਦਾ ਅਧਿਐਨ ਕਰਦੇ ਹਨ । ਸਿੱਮਲ ਅਨੁਸਾਰ ਸਮਾਜ ਸ਼ਾਸਤਰ ਹੋਰ ਸਮਾਜਿਕ ਵਿਗਿਆਨਾਂ ਤੋਂ ਅੱਡ ਦ੍ਰਿਸ਼ਟੀਕੋਣ ਕਰਕੇ ਅਲੱਗ ਹੈ । ਕਿਸੇ ਵੀ ਸਮੂਹਿਕ ਸਮਾਜਿਕ ਘਟਨਾ ਦਾ ਅਧਿਐਨ ਕਿਸੇ ਵੀ ਸਮਾਜਿਕ ਵਿਗਿਆਨ ਦੁਆਰਾ ਕੀਤਾ ਜਾਂਦਾ ਹੈ । ਸਮਾਜ ਸ਼ਾਸਤਰ ਇਸ ਕਰਕੇ ਵਿਸ਼ੇਸ਼ ਵਿਗਿਆਨ ਹੈ ਕਿਉਂਕਿ ਇਹ ਸਮਾਜ ਦੇ ਉਨ੍ਹਾਂ ਹਿੱਸਿਆਂ ਦਾ ਅਧਿਐਨ ਕਰਦਾ ਹੈ ਜਿਨ੍ਹਾਂ ਦਾ ਅਧਿਐਨ ਹੋਰ ਸਮਾਜਿਕ ਵਿਗਿਆਨ ਨਹੀਂ ਕਰਦੇ । ਸਿੰਮਲ ਦਾ ਕਹਿਣਾ ਹੈ ਕਿ ਅੰਤਰਕ੍ਰਿਆਵਾਂ ਦੇ ਦੋ ਰੂਪ ਹੁੰਦੇ ਹਨ

  • ਸੂਖ਼ਮ ਰੂਪ (Abstract form),
  • ਸਬੂਲ ਰੂਪ (Concrete form) ।

ਸਮਾਜਿਕ ਸੰਬੰਧ, ਜਿਵੇਂ, ਪ੍ਰਤਿਯੋਗਿਤਾ, ਸੰਘਰਸ਼, ਕਿਰਤ ਵੰਡ, ਅਧੀਨਗੀ, ਪ੍ਰਭੂਤਵ ਆਦਿ ਅੰਤਰ-ਕ੍ਰਿਆਵਾਂ ਦੇ ਸੂਖ਼ਮ ਰੁਪ ਹੁੰਦੇ ਹਨ ਅਤੇ ਸਮਾਜ ਸ਼ਾਸਤਰ ਇਨ੍ਹਾਂ ਸੂਖ਼ਮ ਰੁਪਾਂ ਦਾ ਅਧਿਐਨ ਕਰਦਾ ਹੈ । ਸਮਾਜ ਸ਼ਾਸਤਰ ਤੋਂ ਇਲਾਵਾ ਹੋਰ ਕੋਈ ਵਿਗਿਆਨ ਇਨ੍ਹਾਂ ਦਾ ਅਧਿਐਨ ਨਹੀਂ ਕਰਦਾ ਹੈ । ਇਸ ਦੇ ਨਾਲ ਹੀ ਸਮਾਜ ਸ਼ਾਸਤਰ ਦਾ ਹੋਰ ਸਮਾਜਿਕ ਵਿਗਿਆਨਾਂ ਨਾਲ ਉਹੀ ਸੰਬੰਧ ਹੈ ਜੋ ਰੇਖਾ ਗਣਿਤ (Geometry) ਦਾ ਹੋਰ ਪ੍ਰਾਕ੍ਰਿਤਕ ਵਿਗਿਆਨਾਂ ਨਾਲ ਹੈ । ਇਸ ਦਾ ਅਰਥ ਹੈ ਕਿ ਰੇਖਾ ਗਣਿਤ ਭੌਤਿਕ ਚੀਜ਼ਾਂ ਦੇ ਸਰੂਪਾਂ ਦਾ ਅਧਿਐਨ ਕਰਦਾ ਹੈ ਅਤੇ ਪਾਕ੍ਰਿਤਕ ਵਿਗਿਆਨ ਉਨ੍ਹਾਂ ਚੀਜ਼ਾਂ ਦੇ ਅੰਤਰ-ਵਸਤੁ ਦਾ ਅਧਿਐਨ ਕਰਦੇ ਹਨ । ਇਸੇ ਤਰੀਕੇ ਨਾਲ ਸਮਾਜਿਕ ਸੰਬੰਧਾਂ ਦੇ ਸਰੂਪਾਂ ਦਾ ਅਧਿਐਨ ਸਮਾਜ ਵਿਗਿਆਨ ਕਰਦਾ ਹੈ ਅਤੇ ਹੋਰ ਸਮਾਜਿਕ ਵਿਗਿਆਨ, ਸਮਾਜਿਕ ਸੰਬੰਧਾਂ ਦੇ ਅੰਤਰ ਵਸਤੂ ਦਾ ਅਧਿਐਨ ਕਰਦੇ ਹਨ । ਇਸ ਤਰ੍ਹਾਂ ਸਿੱਪਲ ਦੇ ਅਨੁਸਾਰ ਮਨੁੱਖਾਂ ਦੇ ਵਿਵਹਾਰ ਦੇ ਸੂਖਮ ਰੂਪਾਂ ਦਾ ਅਧਿਐਨ ਸਿਰਫ਼ ਸਮਾਜ ਸ਼ਾਸਤਰ ਕਰਦਾ ਹੈ ਜਿਸ ਕਰਕੇ ਇਹ ਇਕ ਵਿਸ਼ੇਸ਼ ਵਿਗਿਆਨ ਹੈ ।

2. ਵੀਕਾਂਤ ਦੇ ਵਿਚਾਰ (views of Vierkandt) – ਵੀਕਾਂਤ ਵੀ ਇਕ ਮਹੱਤਵਪੂਰਨ ਸਮਾਜ ਵਿਗਿਆਨੀ ਹੈ ਜਿਸ ਦੇ ਅਨੁਸਾਰ ਸਮਾਜ ਸ਼ਾਸਤਰ ਗਿਆਨ ਦੀ ਉਸ ਵਿਸ਼ੇਸ਼ ਸ਼ਾਖਾਂ ਨਾਲ ਸੰਬੰਧਿਤ ਹੈ ਜਿਸ ਵਿਚ ਮਾਨਸਿਕ ਸੰਬੰਧਾਂ ਦੀਆਂ ਕਿਸਮਾਂ ਹੁੰਦੀਆਂ ਹਨ ਅਤੇ ਜਿਹੜੀਆਂ ਵਿਅਕਤੀਆਂ ਨੂੰ ਇਕ-ਦੂਜੇ ਨਾਲ ਜੋੜਦੀਆਂ ਹਨ । ਮਨੁੱਖ ਆਪਣੀਆਂ ਇੱਛਾਵਾਂ, ਕਲਪਨਾਵਾਂ, ਸੁਪਨਿਆਂ ਤੋਂ ਬਿਨਾਂ ਹੋਰ ਵਿਅਕਤੀਆਂ ਨਾਲ ਸੰਬੰਧ ਸਥਾਪਿਤ ਨਹੀਂ ਕਰ ਸਕਦਾ । ਇਸ ਤਰ੍ਹਾਂ ਵੀਰਕਾਂਤ ਦੇ ਅਨੁਸਾਰ ਸਮਾਜ ਸ਼ਾਸਤਰ ਸਮਾਜਿਕ ਸੰਬੰਧਾਂ ਤੋਂ ਮਾਨਸਿਕ ਸਰੂਪਾਂ ਨੂੰ ਅਲੱਗ ਕਰਕੇ ਹੀ ਅਧਿਐਨ ਕਰਦਾ ਹੈ । ਉਦਾਹਰਨ ਦੇ ਤੌਰ ਉੱਤੇ ਸਮਾਜ ਸ਼ਾਸਤਰ ਕਿਸੇ ਵੀ ਸਮਾਜ ਦੀ ਉੱਤਪਤੀ, ਵਿਕਾਸ, ਪ੍ਰਗਤੀ, ਵਿਸ਼ੇਸ਼ਤਾਵਾਂ ਆਦਿ ਦਾ ਅਧਿਐਨ ਨਹੀਂ ਕਰਦਾ ਬਲਕਿ ਉਸ ਸਮਾਜ ਦੇ ਮਾਨਸਿਕ ਸਰੂਪਾਂ ਦਾ ਅਧਿਐਨ ਕਰਦਾ ਹੈ | ਸਮਾਜ ਸ਼ਾਸਤਰ, ਵਿਗਿਆਨ ਦੇ ਮੂਲ ਤੱਤਾਂ ਜਿਵੇਂ ਪਿਆਰ, ਨਫ਼ਰਤ, ਪ੍ਰਤਿਯੋਗਿਤਾ, ਲਾਲਚ, ਸਹਿਯੋਗ ਆਦਿ ਦਾ ਅਧਿਐਨ ਕਰਦਾ ਹੈ । ਵੀਕਾਂਤ ਨੇ ਸਮਾਜ ਸ਼ਾਸਤਰ ਵਿਚ ਸਮਾਜਿਕ ਅਤੇ ਮਾਨਸਿਕ ਸਰੂਪਾਂ ਨੂੰ ਵੱਖ-ਵੱਖ ਕੀਤਾ ਹੈ । ਇਸ ਆਧਾਰ ਉੱਤੇ ਵੀਕਾਂਤ ਦੇ ਅਨੁਸਾਰ ਸਮਾਜ ਸ਼ਾਸਤਰ ਇਕ ਵਿਸ਼ੇਸ਼ ਵਿਗਿਆਨ ਹੈ ।

3. ਵਾਨ ਵੀਜ਼ੇ ਦੇ ਵਿਚਾਰ (Views of Van Weise) – ਵਾਨ ਵੀਜ਼ੇ ਵੀ ਅਜਿਹਾ ਸਮਾਜ ਵਿਗਿਆਨੀ ਹੋਇਆ ਹੈ ਜਿਸ ਦੇ ਅਨੁਸਾਰ ਸਮਾਜ ਸ਼ਾਸਤਰ ਇਕ ਵਿਸ਼ੇਸ਼ ਵਿਗਿਆਨ ਹੈ । ਉਸ ਦੇ ਅਨੁਸਾਰ ਸਮਾਜਿਕ ਸੰਬੰਧਾਂ ਦੇ ਸਰੂਪਾਂ ਤੇ ਅੰਤਰ ਵਸਤੁ ਨੂੰ ਵੱਖ-ਵੱਖ ਕਰਕੇ ਉਨ੍ਹਾਂ ਦਾ ਅਧਿਐਨ ਕੀਤਾ ਜਾ ਸਕਦਾ ਹੈ । ਵਾਨ ਵੀਜ਼ੇ ਦਾ ਕਹਿਣਾ ਸੀ ਕਿ ਸਮਾਜ ਸ਼ਾਸਤਰ ਸਮਾਜਿਕ ਜਾਂ ਅੰਤਰ ਮਨੁੱਖੀ ਕ੍ਰਿਆਵਾਂ ਦਾ ਅਧਿਐਨ ਹੈ । ਇਸ ਦ੍ਰਿਸ਼ਟੀਕੋਣ ਤੋਂ ਸਮਾਜ ਸ਼ਾਸਤਰ ਦਾ ਅਧਿਐਨ ਖੇਤਰ ਸੀਮਿਤ ਹੈ ਜਿਸ ਕਰਕੇ ਅਸੀਂ ਇਸ ਨੂੰ ਹੋਰ ਸਮਾਜ ਵਿਗਿਆਨਾਂ ਤੋਂ ਵੱਖ ਕਰ ਸਕਦੇ ਹਾਂ । ਵਾਨ ਵੀਜ਼ੇ ਦਾ ਕਹਿਣਾ ਸੀ ਕਿ ਸਮਾਜ ਸ਼ਾਸਤਰ ਹੋਰ ਸਮਾਜਿਕ ਵਿਗਿਆਨਾਂ ਦੁਆਰਾ ਕੱਢੇ ਨਤੀਜਿਆਂ ਨੂੰ ਇਸੇ ਤਰ੍ਹਾਂ ਹੀ ਇਕੱਠਾ ਨਹੀਂ ਕਰਦਾ ਬਲਕਿ ਸਮਾਜਿਕ ਜੀਵਨ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਦਾ ਹੈ ਅਤੇ ਉਸ ਨੂੰ ਆਪਣੇ ਵਿਸ਼ੇ-ਵਸਤੂ ਵਿਚ ਸਮਾ ਲੈਂਦਾ ਹੈ । ਉਸ ਦੇ ਅਨੁਸਾਰ ਸਮਾਜਿਕ ਸੰਬੰਧਾਂ ਦੀਆਂ 600 ਕਿਸਮਾਂ ਹਨ ਅਤੇ ਉਸਨੇ ਉਨ੍ਹਾਂ ਸੰਬੰਧਾਂ ਦੇ ਰੁਪਾਂ ਦਾ ਵਰਗੀਕਰਨ ਕੀਤਾ ਹੈ । ਉਸ ਨੇ ਜੋ ਵਰਗੀਕਰਨ ਦਿੱਤਾ ਹੈ ਉਸ ਨਾਲ ਇਸ ਵਿਚਾਰਧਾਰਾ ਨੂੰ ਸਮਝਣਾ ਕਾਫ਼ੀ ਸਮਾਨ ਹੈ । ਇਸ ਤਰ੍ਹਾਂ ਵਾਨ ਵੀਜ਼ੇ ਦੇ ਅਨੁਸਾਰ ਸਮਾਜ ਸ਼ਾਸਤਰ ਇਕ ਵਿਸ਼ੇਸ਼ ਵਿਗਿਆਨ ਹੈ ।

4. ਮੈਕਸ ਵੈਬਰ ਦੇ ਵਿਚਾਰ (Views of Max Weber) – ਮੈਕਸ ਵੈਬਰ ਦੇ ਅਨੁਸਾਰ ਸਰੂਪਾਤਮਕ ਵਿਚਾਰਧਾਰਾ ਦੇ ਆਧਾਰ ਉੱਤੇ ਸਮਾਜ ਸ਼ਾਸਤਰ ਦਾ ਖੇਤਰ ਸੀਮਿਤ ਹੈ | ਵੈਬਰ ਅਨੁਸਾਰ ਸਮਾਜ ਸ਼ਾਸਤਰ ਦਾ ਮਤਲਬ ਅਰਥ-ਭਰਪੂਰ ਸਮਾਜਿਕ ਕ੍ਰਿਆਵਾਂ ਦਾ ਅਧਿਐਨ ਹੈ । ਉਸ ਦਾ ਕਹਿਣਾ ਸੀ ਕਿ ਸਮਾਜ ਵਿਚ ਮਿਲਣ ਵਾਲੀ ਹਰੇਕ ਕ੍ਰਿਆ ਸਮਾਜਿਕ ਨਹੀਂ ਹੁੰਦੀ । ਸਿਰਫ਼ ਉਹੀ ਕਿਆ ਹੀ ਸਮਾਜਿਕ ਹੁੰਦੀ ਹੈ ਜਿਸਦੇ ਨਾਲ ਸਮਾਜ ਦੇ ਹੋਰ ਵਿਅਕਤੀਆਂ ਦੇ ਵਿਵਹਾਰ ਪ੍ਰਭਾਵਿਤ ਹੁੰਦੇ ਹੋਣ । ਜਿਵੇਂ ਜੇਕਰ ਦੋ ਵਿਅਕਤੀ ਆਪਸ ਵਿਚ ਟਕਰਾ ਜਾਣ ਤਾਂ ਟੱਕਰ ਹੋਣਾ ਪ੍ਰਾਕ੍ਰਿਤਕ ਘਟਨਾ ਹੈ ਪਰ ਜਿਸ ਕੋਸ਼ਿਸ਼ ਨਾਲ ਉਹ ਇਕ-ਦੂਜੇ ਤੋਂ ਅਲੱਗ ਹੁੰਦੇ ਹਨ ਜਾਂ ਜਿਸ ਭਾਸ਼ਾ ਨਾਲ ਉਹ ਇਕ-ਦੂਜੇ ਤੋਂ ਅਲੱਗ ਹੁੰਦੇ ਹਨ ਉਹ ਉਨ੍ਹਾਂ ਦਾ ਸਮਾਜਿਕ ਵਿਵਹਾਰ ਹੁੰਦਾ ਹੈ । ਵੈਬਰ ਦੇ ਅਨੁਸਾਰ ਸਮਾਜ ਸ਼ਾਸਤਰ ਸਮਾਜਿਕ ਸੰਬੰਧਾਂ ਦੀਆਂ ਕਿਸਮਾਂ ਦੇ ਵਿਸ਼ਲੇਸ਼ਣ ਅਤੇ ਵਰਗੀਕਰਣ ਨਾਲ ਸੰਬੰਧਿਤ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਦਾ ਉਦੇਸ਼ ਸਮਾਜਿਕ ਵਿਵਹਾਰਾਂ ਦੀ ਵਿਆਖਿਆ ਕਰਨਾ ਅਤੇ ਉਨ੍ਹਾਂ ਨੂੰ ਸਮਝਣਾ ਹੈ ਜਿਸ ਕਰਕੇ ਇਹ ਇਕ ਵਿਸ਼ੇਸ਼ ਵਿਗਿਆਨ ਹੈ ।

(I) ਮਿਸ਼ਰਿਤ ਵਿਚਾਰਧਾਰਾ (Synthetic School) – ਇਸ ਵਿਚਾਰਧਾਰਾ ਦੇ ਸਮਰਥਕਾਂ ਅਨੁਸਾਰ ਸਮਾਜ ਸ਼ਾਸਤਰ ਇਕ ਸਾਧਾਰਨ ਵਿਗਿਆਨ ਹੈ । ਉਹਨਾਂ ਦਾ ਕਹਿਣਾ ਹੈ ਕਿ ਸਮਾਜ ਸ਼ਾਸਤਰ ਦਾ ਅਧਿਐਨ ਖੇਤਰ ਕਾਫ਼ੀ ਵੱਡਾ, ਵਿਸਤਿਤ ਅਤੇ ਖੁੱਲਾ ਹੈ । ਇਸ ਕਰਕੇ ਹੀ ਸਮਾਜਿਕ ਜੀਵਨ ਦੇ ਵੱਖਰੇ-ਵੱਖਰੇ ਪੱਖ ਜਿਵੇਂ ਸੰਸਕ੍ਰਿਤਕ, ਰਾਜਨੀਤਿਕ, ਆਰਥਿਕ, ਮਨੋਵਿਗਿਆਨਿਕ ਆਦਿ ਹੁੰਦੇ ਹਨ ਅਤੇ ਇਨ੍ਹਾਂ ਦਾ ਅਧਿਐਨ ਕਰਨ ਲਈ ਮਨੋਵਿਗਿਆਨ, ਮਾਨਵ ਵਿਗਿਆਨ, ਰਾਜਨੀਤਿਕ ਵਿਗਿਆਨ, ਅਰਥਸ਼ਾਸਤਰ ਆਦਿ ਵਿਕਸਿਤ ਹੋਏ ਹਨ । ਇਹ ਸਾਰੇ ਸਮਾਜਿਕ ਵਿਗਿਆਨ ਸਮਾਜ ਦੇ ਕਿਸੇ ਵਿਸ਼ੇਸ਼ ਪੱਖ ਦਾ ਅਧਿਐਨ ਕਰਦੇ ਹਨ ਪਰ ਇਨ੍ਹਾਂ ਤੋਂ ਇਲਾਵਾ ਸਾਨੂੰ ਇਕ ਸਾਧਾਰਨ ਵਿਗਿਆਨ ਦੀ ਲੋੜ ਹੈ ਜਿਹੜਾ ਕਿ ਇਨ੍ਹਾਂ ਸਾਰੇ ਵਿਗਿਆਨਾਂ ਦੇ ਆਧਾਰ ਉੱਤੇ ਸਾਨੂੰ ਸਮਾਜਿਕ ਜੀਵਨ ਦੇ ਸਿਧਾਂਤਾਂ ਤੇ ਆਮ ਹਾਲਾਤਾਂ ਬਾਰੇ ਦੱਸ ਸਕੇ ਅਤੇ ਉਹ ਸਾਧਾਰਨ ਵਿਗਿਆਨ ਸਮਾਜ ਸ਼ਾਸਤਰ ਹੈ । ਇਹ ਵਿਚਾਰਧਾਰਾ ਸਰੂਪਾਤਮਕ ਵਿਚਾਰਧਾਰਾ ਦੇ ਬਿਲਕੁਲ ਉਲਟ ਹੈ । ਇਸ ਦਾ ਕਾਰਨ ਇਹ ਹੈ ਕਿ ਇਹ ਸਮਾਜਿਕ ਸੰਬੰਧਾਂ ਦੇ ਮੂਰਤ ਰੂਪ ਦੇ ਅਧਿਐਨ ਉੱਤੇ ਹੀ ਜ਼ੋਰ ਦਿੰਦਾ ਹੈ । ਇਸ ਵਿਚਾਰਧਾਰਾ ਅਨੁਸਾਰ ਅਸੀਂ ਸਮਾਜਿਕ ਸੰਬੰਧਾਂ ਨੂੰ ਹੋਰ ਸਮਾਜਿਕ ਵਿਗਿਆਨਾਂ ਦੀ ਮਦਦ ਤੋਂ ਬਿਨਾਂ ਨਹੀਂ ਸਮਝ ਸਕਦੇ । ਇਸ ਵਿਚਾਰਧਾਰਾ ਦੇ ਮੁੱਖ ਸਮਰਥਕ ਸੋਰੋਕਿਨ (Sorokin), ਦੁਰਖੀਮ (Durkheim) ਅਤੇ ਹਾਬਹਾਉਸ (Hobhouse) ਆਦਿ ਹਨ ।

1. ਸੋਰੋਕਿਨ ਦੇ ਵਿਚਾਰ (Views of Sorokin) – ਸੋਰੋਕਿਨ ਨੇ ਸਰੂਪਾਤਮਕ ਵਿਚਾਰਧਾਰਾ ਦੀ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਸਮਾਜ ਵਿਗਿਆਨ ਇਕ ਵਿਸ਼ੇਸ਼ ਵਿਗਿਆਨ ਨਹੀਂ ਬਲਕਿ ਸਾਧਾਰਨ ਵਿਗਿਆਨ ਹੈ । ਉਸ ਦਾ ਕਹਿਣਾ ਸੀ ਕਿ ਸਮਾਜ ਸ਼ਾਸਤਰ ਸਮਾਜਿਕ ਪ੍ਰਕਟਨਾਂ ਦੇ ਵੱਖ-ਵੱਖ ਭਾਗਾਂ ਵਿਚ ਪਾਏ ਗਏ ਸੰਬੰਧਾਂ ਦਾ ਅਧਿਐਨ ਕਰਦਾ ਹੈ । ਇਹ ਸਮਾਜਿਕ ਤੇ ਗੈਰ-ਸਮਾਜਿਕ ਵਸਤੂਆਂ ਦੇ ਵਿਚ ਪਾਏ ਗਏ ਸੰਬੰਧਾਂ ਦਾ ਤੇ ਸਮਾਜਿਕ ਪ੍ਰਕਟਨ ਦੇ ਆਮ ਲੱਛਣਾਂ ਦਾ ਵੀ ਅਧਿਐਨ ਕਰਦਾ ਹੈ । ਸੋਰੋਕਿਨ ਦੇ ਅਨੁਸਾਰ, “ਸਮਾਜ ਵਿਗਿਆਨ ਸਮਾਜਿਕ ਸੰਸਕ੍ਰਿਤਕ ਪ੍ਰਕਟਨ ਦੇ ਸਾਧਾਰਨ ਸਰੂਪਾਂ, ਕਿਸਮਾਂ ਤੇ ਹੋਰ ਕਈ ਤਰ੍ਹਾਂ ਦੇ ਸੰਬੰਧਾਂ ਦਾ ਸਾਧਾਰਨ ਵਿਗਿਆਨ ਹੈ ।” ਇਸ ਤਰ੍ਹਾਂ ਸਮਾਜ ਵਿਗਿਆਨ ਸਾਰੀਆਂ ਸਮਾਜਿਕ ਸੰਸਕ੍ਰਿਤਕ ਪਕਟਨਾਂ ਦਾ ਅਧਿਐਨ ਸਾਧਾਰਨ ਦਿਸ਼ਟੀਕੋਣ ਤੋਂ ਹੀ ਕਰਦਾ ਹੈ ।

2. ਹਾਬਹਾਉਸ ਦੇ ਵਿਚਾਰ (Views of Hobhouse) – ਹਾਬਹਾਉਸ ਦੇ ਵਿਚਾਰ ਵੀ ਸੋਰੋਕਿਨ ਵਰਗੇ ਹੀ ਹਨ ।ਉਸਦਾ ਕਹਿਣਾ ਸੀ ਕਿ ਚਾਹੇ ਸਮਾਜ ਸ਼ਾਸਤਰ ਕਈ ਸਮਾਜ ਵਿਗਿਆਨਾਂ ਦਾ ਮਿਸ਼ਰਣ ਹੈ ਪਰ ਇਸ ਦਾ ਅਧਿਐਨ ਪੂਰਾ ਸਮਾਜਿਕ ਜੀਵਨ ਹੈ । ਚਾਹੇ ਸਮਾਜ ਵਿਗਿਆਨ ਸਮਾਜ ਦੇ ਵੱਖ-ਵੱਖ ਹਿੱਸਿਆਂ ਦਾ ਵੱਖ-ਵੱਖ ਅਧਿਐਨ ਕਰਦਾ ਹੈ, ਪਰ ਉਹ ਇਕ ਹਿੱਸੇ ਨੂੰ ਸਮਾਜ ਤੋਂ ਵੱਖ ਨਹੀਂ ਕਰ ਸਕਦਾ ਅਤੇ ਨਾ ਹੀ ਹੋਰ ਸਮਾਜਿਕ ਵਿਗਿਆਨਾਂ ਦੀ ਮਦਦ ਲਏ ਬਿਨਾਂ ਪੂਰਾ ਗਿਆਨ ਪ੍ਰਾਪਤ ਕਰ ਸਕਦਾ ਹੈ । ਸਾਰੇ ਸਮਾਜਿਕ ਵਿਗਿਆਨ ਇਕ-ਦੂਜੇ ਨਾਲ ਡੂੰਘੇ ਰੂਪ ਨਾਲ ਜੁੜੇ ਹੋਏ ਹਨ । ਇਤਿਹਾਸ ਮਨੋਵਿਗਿਆਨ ਨਾਲ, ਮਨੋਵਿਗਿਆਨ ਰਾਜਨੀਤਿਕ ਵਿਗਿਆਨ ਨਾਲ, ਰਾਜਨੀਤਿਕ ਵਿਗਿਆਨ ਸਮਾਜ ਸ਼ਾਸਤਰ ਨਾਲ ਸੰਬੰਧਿਤ ਹੈ ਜਿਸ ਕਰਕੇ ਸਮਾਜ ਸ਼ਾਸਤਰ ਇਨ੍ਹਾਂ ਸਾਰਿਆਂ ਦਾ ਸਾਧਾਰਨ ਵਿਗਿਆਨ ਹੈ । ਇਹ ਮਨੁੱਖੀ ਸਮਾਜਿਕ ਜੀਵਨ ਦਾ ਪੂਰਾ ਅਧਿਐਨ ਕਰਦਾ ਹੈ ਜਿਸ ਕਰਕੇ ਉਹ ਬਾਕੀ ਸਾਰੇ ਸਮਾਜਿਕ ਵਿਗਿਆਨਾਂ ਨਾਲ ਸੰਬੰਧਿਤ ਹੈ ।

3. ਦੁਰਖੀਮ ਦੇ ਵਿਚਾਰ (Views of Durkheim) – ਦੁਰਖੀਮ ਦਾ ਕਹਿਣਾ ਸੀ ਕਿ ਸਾਰੀਆਂ ਸਮਾਜਿਕ ਸੰਸਥਾਵਾਂ ਇਕ-ਦੂਜੇ ਨਾਲ ਸੰਬੰਧਿਤ ਹਨ ਜਿਸ ਕਰਕੇ ਅਸੀਂ ਇਨ੍ਹਾਂ ਨੂੰ ਇਕ-ਦੂਜੇ ਤੋਂ ਵੱਖ ਨਹੀਂ ਕਰ ਸਕਦੇ । ਸੰਪੂਰਨ ਸਮਾਜ ਦਾ ਅਧਿਐਨ ਕਰਨ ਲਈ ਸਮਾਜ ਸ਼ਾਸਤਰ ਹੋਰ ਸਮਾਜਿਕ ਵਿਗਿਆਨਾਂ ਉੱਤੇ ਨਿਰਭਰ ਹੈ । ਦੁਰਖੀਮ ਦੇ ਅਨੁਸਾਰ ਸਮਾਜ ਸ਼ਾਸਤਰ ਦੇ ਤਿੰਨ ਹਿੱਸੇ ਹਨ-

  • ਸਮਾਜਿਕ ਆਕ੍ਰਿਤੀ ਵਿਗਿਆਨ (Social Morphology)
  • ਸਮਾਜਿਕ ਸਰੀਰ ਰਚਨਾ ਵਿਗਿਆਨ (Social Physiology)
  • ਸਾਧਾਰਨ ਸਮਾਜ ਵਿਗਿਆਨ (General Sociology) ।

ਸਮਾਜਿਕ ਆਕ੍ਰਿਤੀ ਵਿਗਿਆਨ ਵਿਚ ਮਨੁੱਖਾਂ ਨਾਲ ਸੰਬੰਧਿਤ ਭੁਗੋਲਿਕ ਆਧਾਰ ਜਿਵੇਂ ਕਿ ਜਨਸੰਖਿਆ, ਇਸ ਦਾ ਆਕਾਰ, ਵਿਤਰਣ ਆਦਿ ਆ ਜਾਂਦੇ ਹਨ । ਸਮਾਜਿਕ ਸਰੀਰ ਰਚਨਾ ਵਿਗਿਆਨ ਬਹੁਤ ਗੁੰਝਲਦਾਰ ਹੈ । ਇਸੇ ਕਰਕੇ ਇਸ ਨੂੰ ਅੱਗੇ ਕਈ ਭਾਗਾਂ ਵਿਚ ਵੰਡਿਆ ਗਿਆ ਹੈ । ਜਿਵੇਂ ਆਰਥਿਕ ਸਮਾਜ ਵਿਗਿਆਨ, ਧਰਮ ਦਾ ਸਮਾਜ ਵਿਗਿਆਨ, ਰਾਜਨੀਤਿਕ ਸਮਾਜ ਵਿਗਿਆਨ, ਕਾਨੂੰਨ ਦਾ ਸਮਾਜ ਸ਼ਾਸਤਰ । ਇਹ ਸਾਰੇ ਵਿਗਿਆਨ ਸਮਾਜਿਕ ਜੀਵਨ ਦੇ ਵੱਖ-ਵੱਖ ਹਿੱਸਿਆਂ ਦਾ ਅਧਿਐਨ ਕਰਦੇ ਹਨ ਪਰ ਇਨ੍ਹਾਂ ਸਾਰਿਆਂ ਦਾ ਹੀ ਦ੍ਰਿਸ਼ਟੀਕੋਣ ਸਮਾਜਿਕ ਹੁੰਦਾ ਹੈ । ਤੀਜਾ ਹਿੱਸਾ ਅਰਥਾਤ ਸਾਧਾਰਨ ਸਮਾਜ ਸ਼ਾਸਤਰ ਵਿਚ ਸਮਾਜਿਕ ਨਿਯਮਾਂ ਦਾ ਨਿਰਮਾਣ ਕੀਤਾ ਜਾਂਦਾ ਹੈ ।

ਇਸ ਤਰ੍ਹਾਂ ਦੁਰਖੀਮ ਦੇ ਅਨੁਸਾਰ ਸਮਾਜ ਸ਼ਾਸਤਰ ਇਕ ਸਾਧਾਰਨ ਵਿਗਿਆਨ ਹੈ ਕਿਉਂਕਿ ਇਹ ਹਰੇਕ ਪ੍ਰਕਾਰ ਦੀਆਂ ਸੰਸਥਾਵਾਂ ਅਤੇ ਸਮਾਜਿਕ ਕ੍ਰਿਆਵਾਂ ਦਾ ਅਧਿਐਨ ਕਰਦਾ ਹੈ ।

PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 2.
ਸਮਾਜ ਸ਼ਾਸਤਰ ਤੋਂ ਤੁਸੀਂ ਕੀ ਸਮਝਦੇ ਹੋ ? ਸਮਾਜ ਸ਼ਾਸਤਰ ਦੀ ਪ੍ਰਕਿਰਤੀ ਦਾ ਵਰਣਨ ਕਰੋ ।
ਉੱਤਰ-
ਸਮਾਜ ਸ਼ਾਸਤਰ ਦਾ ਅਰਥ (Meaning of socialogy) -ਦੇਖੋ ਅਭਿਆਸ ਦੇ ਪ੍ਰਸ਼ਨ (iv) ਦਾ ਪ੍ਰ. 1.

ਸਮਾਜ ਸ਼ਾਸਤਰ ਦੀ ਪ੍ਰਕਿਰਤੀ (Nature of Sociology)

ਸਮਾਜ ਸ਼ਾਸਤਰ ਦੀ ਪ੍ਰਕਿਰਤੀ ਪੂਰੀ ਤਰ੍ਹਾਂ ਵਿਗਿਆਨਿਕ ਹੈ ਜੋ ਕਿ ਹੇਠਾਂ ਲਿਖੀ ਚਰਚਾ ਤੋਂ ਸਪੱਸ਼ਟ ਹੋ ਜਾਵੇਗਾ :
1. ਸਮਾਜ ਸ਼ਾਸਤਰ ਵਿਗਿਆਨਿਕ ਵਿਧੀ ਦਾ ਪ੍ਰਯੋਗ ਕਰਦਾ ਹੈ (Sociology uses scientific methods) – ਸਮਾਜਿਕ ਤੱਥਾਂ ਦਾ ਅਧਿਐਨ ਕਰਨ ਲਈ ਸਮਾਜ ਸ਼ਾਸਤਰ ਕਈ ਪ੍ਰਕਾਰ ਦੀਆਂ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕਰਦਾ ਹੈ । ਇਹ ਵਿਧੀਆਂ, ਜਿਵੇਂ ਕਿ Historical method, Comparative method, Case study method, Experimental method, Ideal type, Verstehen ਆਦਿ ਹਨ | ਸਮਾਜ ਸ਼ਾਸਤਰ ਨੇ ਇਹ ਸਾਰੀਆਂ ਵਿਧੀਆਂ ਵਿਗਿਆਨਿਕ ਵਿਧੀਆਂ ਦੇ ਆਧਾਰ ਉੱਤੇ ਤਿਆਰ ਕੀਤੀਆਂ ਹਨ । ਜਿਵੇਂ ਹੋਰ ਸਾਰੇ ਪ੍ਰਾਕ੍ਰਿਤਕ ਵਿਗਿਆਨ ਤੱਥ ਲੱਭਣ ਲਈ ਵਿਗਿਆਨਿਕ ਵਿਧੀ ਦੇ ਪੜਾਵਾਂ ਦਾ ਪ੍ਰਯੋਗ ਕਰਦੇ ਹਨ ਉਸੇ ਤਰ੍ਹਾਂ ਸਮਾਜ ਸ਼ਾਸਤਰ ਵੀ ਕਰਦਾ ਹੈ । ਅੱਜ-ਕਲ੍ਹ ਤਾਂ ਉੱਪਰ ਲਿਖੀਆਂ ਵਿਧੀਆਂ ਤੋਂ ਇਲਾਵਾ ਕਈ ਹੋਰ ਵਿਧੀਆਂ ਵੀ ਪ੍ਰਯੋਗ ਕੀਤੀਆਂ ਜਾ ਰਹੀਆਂ ਹਨ । ਇਸ ਤਰ੍ਹਾਂ ਜੇਕਰ ਅਸੀਂ ਸਮਾਜ ਸ਼ਾਸਤਰ ਦੇ ਅਧਿਐਨ ਵਿਚ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕਰ ਸਕਦੇ ਹਾਂ ਤਾਂ ਅਸੀਂ ਇਸ ਨੂੰ ਵਿਗਿਆਨ ਵੀ ਕਹਿ ਸਕਦੇ ਹਾਂ ।

2. ਸਮਾਜ ਸ਼ਾਸਤਰ ਕਾਰਜ-ਕਾਰਨਾਂ ਦੇ ਸੰਬੰਧਾਂ ਦੀ ਵਿਆਖਿਆ ਕਰਦਾ ਹੈ (Sociology explains the causal effect relationships) – ਸਮਾਜ ਸ਼ਾਸਤਰ ਨਾ ਸਿਰਫ਼ ਤੱਥਾਂ ਨੂੰ ਹੀ ਇਕੱਠਾ ਕਰਦਾ ਬਲਕਿ ਇਹ ਉਨ੍ਹਾਂ ਤੱਥਾਂ ਵਿਚਕਾਰ ਕਾਰਜ-ਕਾਰਨਾਂ ਦੇ ਸੰਬੰਧਾਂ ਦਾ ਪਤਾ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ । ਇਹ ਨਾ ਸਿਰਫ਼ ਕਿਉਂ ਹੈ’ ਦਾ ਪਤਾ ਲਗਾਉਂਦਾ ਹੈ ਬਲਕਿ “ਕਿਉਂ ਹੈ’ ਤੇ ‘ਕਿਵੇਂ ਹੈ’ ਦਾ ਪਤਾ ਲਗਾਉਣ ਦਾ ਵੀ ਯਤਨ ਕਰਦਾ ਹੈ । ਇਸ ਦਾ ਅਰਥ ਹੈ ਕਿ ਇਹ ਕਿਸੇ ਤੱਥ ਦੇ ਕਾਰਨਾਂ ਤੇ ਨਤੀਜਿਆਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ । ਸਮਾਜ ਸ਼ਾਸਤਰ ਸਿਰਫ਼ ਕਿਸੇ ਸਮੱਸਿਆ ਬਾਰੇ ਪਤਾ ਲਗਾਉਣ ਦਾ ਯਤਨ ਹੀ ਨਹੀਂ ਕਰਦਾ ਬਲਕਿ ਸਮੱਸਿਆ ਦੇ ਕਾਰਨਾਂ ਤੇ ਉਨ੍ਹਾਂ ਕਾਰਨਾਂ ਨੂੰ ਦੂਰ ਕਰਨ ਦੇ ਹੱਲ ਲੱਭਣ ਦੀ ਕੋਸ਼ਿਸ਼ ਵੀ ਕਰਦਾ ਹੈ । ਉਦਾਹਰਨ ਦੇ ਤੌਰ ਉੱਤੇ ਜੇਕਰ ਸਮਾਜਸ਼ਾਸਤਰੀ ਬੇਰੁਜ਼ਗਾਰੀ ਜਾਂ ਗਰੀਬੀ ਬਾਰੇ ਅਧਿਐਨ ਕਰ ਰਿਹਾ ਹੈ ਤਾਂ ਇਹ ਨਾ ਸਿਰਫ਼ ਉਸ ਸਮੱਸਿਆ ਦੇ ਪੈਦਾ ਹੋਣ ਦੇ ਕਾਰਨਾਂ ਦਾ ਪਤਾ ਲਗਾਉਂਦਾ ਹੈ ਬਲਕਿ ਉਸਦੇ ਨਤੀਜਿਆਂ ਤੇ ਹੱਲ ਬਾਰੇ ਵੀ ਦੱਸਣ ਦੀ ਕੋਸ਼ਿਸ਼ ਕਰਦਾ ਹੈ । ਇਸ ਤਰ੍ਹਾਂ ਕਾਰਜ-ਕਾਰਨ ਸੰਬੰਧਾਂ ਦੀ ਵਿਆਖਿਆ ਦੇ ਆਧਾਰ ਉੱਤੇ ਅਸੀਂ ਸਮਾਜ ਸ਼ਾਸਤਰ ਨੂੰ ਇਕ ਵਿਗਿਆਨ ਮੰਨ ਸਕਦੇ ਹਾਂ ।

3. ਸਮਾਜ ਸ਼ਾਸਤਰ “ਕੀ ਹੈ ਦਾ ਵਰਣਨ ਕਰਦਾ ਹੈ ‘ਕੀ ਹੋਣਾ ਚਾਹੀਦਾ ਹੈਂ ਬਾਰੇ ਕੁਝ ਨਹੀਂ ਕਹਿੰਦਾ (It explains only what is not about what is should be) – ਸਮਾਜ ਸ਼ਾਸਤਰ ਸਮਾਜਿਕ ਤੱਥ ਨੂੰ ਉਸੇ ਤਰ੍ਹਾਂ ਪੇਸ਼ ਕਰਦਾ ਹੈ ਜਿਸ ਰੂਪ ਵਿਚ ਉਸਨੇ ਵੇਖਿਆ ਹੈ । ਉਹ ਤੱਥਾਂ ਦਾ ਨਿਰਪੱਖਤਾ ਨਾਲ ਅਧਿਐਨ ਕਰਦਾ ਹੈ ਤੇ ਕਿਸੇ ਵੀ ਤੱਥ ਨੂੰ ਤਰਕ ਤੋਂ ਬਗੈਰ ਸਵੀਕਾਰ ਨਹੀਂ ਕਰਦਾ ਹੈ । ਉਹ ਵਿਸ਼ੇ ਨੂੰ ਅਸਲੀ ਰੂਪ ਵਿਚ ਪੇਸ਼ ਕਰਦਾ ਹੈ ।

ਸਮਾਜ ਸ਼ਾਸਤਰੀ ਸਮਾਜਿਕ ਘਟਨਾਵਾਂ ਦਾ ਅਧਿਐਨ ਕਰਦੇ ਸਮੇਂ ਤੱਥਾਂ ਨੂੰ ਬਗੈਰ ਤਰਕ ਦੇ ਨਹੀਂ ਮੰਨਦਾ । ਉਹ ਸਿਰਫ਼ ਅਸਲੀ ਸਚਾਈ ਨੂੰ ਦੱਸਦਾ ਹੈ । ਸਮਾਜ ਸ਼ਾਸਤਰ ਸਿਰਫ਼ ਸਮਾਜਿਕ ਕ੍ਰਿਆਵਾਂ ਤੇ ਘਟਨਾਵਾਂ ਨੂੰ ਬਿਨਾਂ ਕਿਸੇ ਪ੍ਰਭਾਵ ਦੇ ਅਧਿਐਨ ਤੇ ਉਸਦਾ ਵਰਣਨ ਕਰਦਾ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਨੂੰ ਇਕ ਸਾਕਾਰਾਤਮਕ ਵਿਗਿਆਨ ਵੀ ਮੰਨਿਆ ਜਾ . ਸਕਦਾ ਹੈ ਕਿਉਂਕਿ ਇਸ ਵਿਚ ਸਮਾਜਿਕ ਘਟਨਾ ਨੂੰ ਪ੍ਰਭਾਵ ਦੇ ਆਧਾਰ ਉੱਤੇ ਨਹੀਂ ਬਲਕਿ ਤੱਥਾਂ ਦੇ ਆਧਾਰ ਉੱਤੇ ਅਧਿਐਨ ਕੀਤਾ ਜਾਂਦਾ ਹੈ । ਇਸੇ ਕਰਕੇ ਸਮਾਜ ਸ਼ਾਸਤਰ ਨੂੰ ਇਕ ਵਿਗਿਆਨ ਮੰਨਿਆ ਜਾ ਸਕਦਾ ਹੈ ।

4. ਸਮਾਜ ਸ਼ਾਸਤਰ ਵਿਚ ਬਿਨਾਂ ਪੱਖਪਾਤ ਦੇ ਅਧਿਐਨ ਕੀਤਾ ਜਾਂਦਾ ਹੈ (It studies anything with objectivity) – ਸਮਾਜ ਸ਼ਾਸਤਰ ਕਿਸੇ ਵੀ ਤੱਥ ਦਾ ਬਿਨਾਂ ਕਿਸੇ ਪੱਖਪਾਤ ਦੇ ਨਿਰੀਖਣ ਕਰਦਾ ਹੈ । ਉਹ ਤੱਥਾਂ ਨੂੰ ਤਾਰਕਿਕ ਰੂਪ ਨਾਲ ਅਤੇ ਨਿਰਪੱਖ ਤਰੀਕੇ ਨਾਲ ਅਧਿਐਨ ਕਰਨ ਦੀ ਕੋਸ਼ਿਸ਼ ਕਰਦਾ ਹੈ । ਚਾਹੇ ਸਾਧਾਰਨ ਮਨੁੱਖ ਆਪਣੀ ਪ੍ਰਕਿਰਤੀ ਦੇ ਅਨੁਸਾਰ ਪੱਖਪਾਤੀ ਹੋ ਸਕਦਾ ਹੈ ਅਤੇ ਉਸਦਾ ਅਧਿਐਨ ਉਸਦੀਆਂ ਭਾਵਨਾਵਾਂ ਤੋਂ ਪ੍ਰਭਾਵਿਤ ਹੋ ਸਕਦਾ ਹੈ ਪਰ ਇਕ ਸਹੀ ਸਮਾਜ ਵਿਗਿਆਨੀ ਆਪਣੀਆਂ ਭਾਵਨਾਵਾਂ ਨੂੰ ਆਪਣੇ ਅਧਿਐਨ ਵਿਚ ਨਹੀਂ ਆਉਣ ਦਿੰਦਾ ਅਤੇ ਹਰੇਕ ਚੀਜ਼ ਦਾ ਨਿਰਪੱਖਤਾ ਨਾਲ ਨਿਰੀਖਣ ਕਰਦਾ ਹੈ ।

ਸਮਾਜ ਸ਼ਾਸਤਰ ਦੁਆਰਾ ਕੀਤਾ ਅਧਿਐਨ ਨਿਰਪੱਖਤਾ ਵਾਲਾ ਹੁੰਦਾ ਹੈ ਕਿਉਂਕਿ ਸਮਾਜ ਸ਼ਾਸਤਰੀ ਤੱਥਾਂ ਦੇ ਨਿਰੀਖਣ ਸਮੇਂ ਵਿਗਿਆਨਿਕ ਵਿਧੀ ਦਾ ਪ੍ਰਯੋਗ ਕਰਦਾ ਹੈ । ਜੇਕਰ ਉਹ ਅਧਿਐਨ ਸਮੇਂ ਨਿਰਪੱਖ ਨਾ ਹੋਵੇ ਤਾਂ ਸਮੱਸਿਆ ਦਾ ਹੱਲ ਨਹੀਂ ਲੱਭਿਆ ਜਾ ਸਕੇਗਾ । ਇਸ ਤਰ੍ਹਾਂ ਸਮਾਜ ਸ਼ਾਸਤਰੀ ਬਿਨਾਂ ਕਿਸੇ ਪੱਖਪਾਤ ਦੇ ਨਿਰੀਖਣ ਕਰਦਾ ਹੈ ਅਤੇ ਇਸੇ ਆਧਾਰ ਉੱਤੇ ਸਮਾਜ ਸ਼ਾਸਤਰ ਨੂੰ ਇਕ ਵਿਗਿਆਨ ਮੰਨਿਆ ਜਾ ਸਕਦਾ ਹੈ ।

5. ਸਮਾਜ ਸ਼ਾਸਤਰ ਵਿਚ ਨਿਯਮਾਂ ਜਾਂ ਸਿਧਾਂਤਾਂ ਦਾ ਨਿਰਮਾਣ ਕੀਤਾ ਜਾਂਦਾ ਹੈ (Sociology does frame laws) – ਸਮਾਜ ਸ਼ਾਸਤਰ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕਰਦਾ ਹੈ । ਸਮਾਜ ਸ਼ਾਸਤਰ ਵਲੋਂ ਬਣਾਏ ਗਏ ਸਿਧਾਂਤ ਸਰਵਵਿਆਪਕ ਹੁੰਦੇ ਹਨ ਪਰ ਸਮਾਜ ਵਿਚ ਪਰਿਵਰਤਨ ਆਉਣ ਦੇ ਕਾਰਨ ਇਨ੍ਹਾਂ ਵਿਚ ਵੀ ਪਰਿਵਰਤਨ ਆਉਂਦਾ ਰਹਿੰਦਾ ਹੈ । ਪਰ ਕੁਝ ਸਿਧਾਂਤ ਅਜਿਹੇ ਵੀ ਹਨ ਜਿਹੜੇ ਸਾਰੇ ਦੇਸ਼ਾਂ, ਸਾਰੇ ਸਮਿਆਂ ਵਿਚ ਸਮਾਨ ਰੂਪ ਨਾਲ ਸਿੱਧ ਹੁੰਦੇ ਹਨ। ਜੇਕਰ ਸਮਾਜ ਵਿਚ ਕੋਈ ਪਰਿਵਰਤਨ ਨਾ ਆਵੇ ਤਾਂ ਇਹ ਸਿਧਾਂਤ ਹਰ ਸਮੇਂ ਉੱਤੇ ਲਾਗੂ ਹੋ ਸਕਦੇ ਹਨ । ਇਸ ਦੇ ਨਾਲ ਹੀ ਅਸੀਂ ਵੱਖ-ਵੱਖ ਸਮੇਂ ਦੇ ਹਾਲਾਤਾਂ ਦੇ ਅਧਿਐਨ ਲਈ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਕਰ ਸਕਦੇ ਹਾਂ । ਇਸ ਕਰਕੇ ਸਾਨੂੰ ਸਮਾਜ ਦੀ ਅਸਲੀਅਤ ਦਾ ਵੀ ਪਤਾ ਚੱਲ ਜਾਂਦਾ ਹੈ । ਇਸ ਤਰ੍ਹਾਂ ਇਸ ਕਰਕੇ ਵੀ ਇਸ ਨੂੰ ਵਿਗਿਆਨ ਕਿਹਾ ਜਾ ਸਕਦਾ ਹੈ ।

6. ਸਮਾਜ ਸ਼ਾਸਤਰ ਭਵਿੱਖਵਾਣੀ ਕਰ ਸਕਦਾ ਹੈ (Sociology can predict) – ਸਮਾਜ ਸ਼ਾਸਤਰ ਭਵਿੱਖਵਾਣੀ ਕਰ ਸਕਦਾ ਹੈ । ਜਦੋਂ ਸਮਾਜ ਵਿਚ ਕੋਈ ਸਮੱਸਿਆ ਪੈਦਾ ਹੁੰਦੀ ਹੈ ਤਾਂ ਸਮਾਜ ਸ਼ਾਸਤਰ ਨਾ ਸਿਰਫ਼ ਉਸ ਸਮੱਸਿਆ ਨਾਲ ਸੰਬੰਧਿਤ ਤੱਥ ਇਕੱਠੇ ਕਰਦਾ ਹੈ ਬਲਕਿ ਉਨ੍ਹਾਂ ਤੱਥਾਂ ਦੇ ਵਿਸ਼ਲੇਸ਼ਣ ਦੇ ਆਧਾਰ ਉੱਤੇ ਉਸ ਦੇ ਨਤੀਜਿਆਂ ਬਾਰੇ ਭਵਿੱਖਵਾਣੀ ਵੀ ਕਰ ਸਕਦਾ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਇਹ ਦੱਸ ਸਕਦਾ ਹੈ ਕਿ ਉਹ ਸਮੱਸਿਆ ਸਮਾਜ ਵਿਚ ਕਿਵੇਂ ਪੈਦਾ ਹੋਈ ਤੇ ਉਸ ਸਮੱਸਿਆ ਦਾ ਸਮਾਜ ਉੱਤੇ ਕੀ ਪ੍ਰਭਾਵ ਪਵੇਗਾ ਤੇ ਸਮਾਜ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰੇਗਾ । ਇਸ ਤਰ੍ਹਾਂ ਜੇਕਰ ਹਾਲਾਤਾਂ ਵਿਚ ਪਰਿਵਰਤਨ ਨਾ ਆਉਣ ਤਾਂ ਉਹ ਭਵਿੱਖਵਾਣੀ ਸਾਰੇ ਸਮਾਜਾਂ ਵਿਚ ਸਹੀ ਸਿੱਧ ਹੋ ਸਕਦੀ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਵਿੱਖਬਾਣੀ ਕਰਨ ਦੇ ਕਾਰਨ ਸਮਾਜ ਸ਼ਾਸਤਰ ਇਕ ਵਿਗਿਆਨ ਹੈ ।

PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 3.
ਸਮਾਜ ਸ਼ਾਸਤਰ ਦੀ ਉਤਪੱਤੀ ਲਈ ਕਿਹੜੇ ਕਾਰਨ ਜ਼ਿੰਮੇਵਾਰ ਹਨ ?
ਉੱਤਰ-
18ਵੀਂ ਸਦੀ ਦੇ ਦੌਰਾਨ ਬਹੁਤ ਸਾਰੇ ਕਾਰਕ ਸਾਹਮਣੇ ਆਏ ਹਨ ਜਿਨ੍ਹਾਂ ਨੇ ਸਮਾਜ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ । ਉਹਨਾਂ ਬਹੁਤ ਸਾਰੇ ਕਾਰਕਾਂ ਵਿੱਚੋਂ ਤਿੰਨ ਮਹੱਤਵਪੂਰਨ ਕਾਰਕਾਂ ਦਾ ਵਰਣਨ ਹੇਠਾਂ ਲਿਖਿਆ ਹੈ-
(i) ਫ਼ਰਾਂਸੀਸੀ ਕ੍ਰਾਂਤੀ ਅਤੇ ਪੁਨਰਗਿਆਨ ਅੰਦੋਲਨ
(ii) ਪ੍ਰਾਕ੍ਰਿਤਕ ਵਿਗਿਆਨਾਂ ਦਾ ਵਿਕਾਸ
(iii) ਉਦਯੋਗਿਕ ਕ੍ਰਾਂਤੀ ਅਤੇ ਨਗਰੀਕਰਨ ।

ਇਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-
(i) ਫ਼ਰਾਂਸੀਸੀ ਕ੍ਰਾਂਤੀ ਅਤੇ ਪੁਨਰ ਗਿਆਨ ਅੰਦੋਲਨ (French Revolution and Enlightenment Movement) – ਫ਼ਰਾਂਸ ਵਿੱਚ 1789 ਈ: ਵਿੱਚ ਇੱਕ ਕ੍ਰਾਂਤੀ ਹੋਈ । ਇਹ ਕ੍ਰਾਂਤੀ ਆਪਣੇ ਆਪ ਵਿੱਚ ਪਹਿਲੀ ਅਜਿਹੀ ਘਟਨਾ ਸੀ । ਇਸ ਦਾ ਫ਼ਰਾਂਸੀਸੀ ਕ੍ਰਾਂਤੀ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪਿਆ ਕਿਉਂਕਿ ਇਸ ਨੇ ਪੁਰਾਣੇ ਸਮਾਜ ਨੂੰ ਨਵੇਂ ਸਮਾਜ ਵਿੱਚ ਅਤੇ ਜਾਗੀਰਦਾਰੀ ਵਿਵਸਥਾ ਨੂੰ ਪੂੰਜੀਵਾਦੀ ਵਿਵਸਥਾ ਵਿੱਚ ਬਦਲ ਦਿੱਤਾ । ਇਸ ਦੇ ਨਾਲ-ਨਾਲ ਨਵਜਾਗਰਣ ਅੰਦੋਲਨ ਵੀ ਚੱਲਿਆ ਜਿਸ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਆਪਣਾ ਯੋਗਦਾਨ ਦਿੱਤਾ । ਇਹਨਾਂ ਵਿਦਵਾਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਅਤੇ ਆਮ ਜਨਤਾ ਦੀ ਸੁੱਤੀ ਹੋਈ ਆਤਮਾ ਨੂੰ ਜਗਾਇਆ । ਇਸ ਸਮੇਂ ਦੇ ਮੁੱਖ ਵਿਚਾਰਕਾਂ, ਲੇਖਕਾਂ ਨੇ ਚਰਚ ਦੀ ਸੱਤਾ ਨੂੰ ਚੁਣੌਤੀ ਦਿੱਤੀ ਜੋ ਕਿ ਉਸ ਸਮੇਂ ਦਾ ਸਭ ਤੋਂ ਵੱਡਾ ਧਾਰਮਿਕ ਸੰਗਠਨ ਸੀ । ਇਹਨਾਂ ਵਿਚਾਰਕਾਂ ਨੇ ਲੋਕਾਂ ਨੂੰ ਚਰਚ ਦੀਆਂ ਸਿੱਖਿਆਵਾਂ ਅਤੇ ਉਹਨਾਂ ਦੇ ਫੈਸਲਿਆਂ ਨੂੰ ਅੰਨ੍ਹੇਵਾਹ ਮੰਨਣ ਤੋਂ ਰੋਕਿਆ ਅਤੇ ਕਿਹਾ ਕਿ ਉਹ ਆਪ ਸੋਚਣਾ ਸ਼ੁਰੂ ਕਰਨ । ਇਸ ਨਾਲ ਲੋਕ ਬਹੁਤ ਜ਼ਿਆਦਾ ਉਤਸ਼ਾਹਿਤ ਹੋਏ ਅਤੇ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਨੂੰ ਆਪ ਹੀ ਤਰਕਸ਼ੀਲ ਤਰੀਕਿਆਂ ਨਾਲ ਸੁਲਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ।

ਇਸ ਤਰ੍ਹਾਂ ਨਵਜਾਗਰਣ ਸਮੇਂ ਦੀ ਵਿਚਾਰਧਾਰਾ ਸਮਾਜ ਸ਼ਾਸਤਰ ਦੀ ਉਤਪੱਤੀ ਦੇ ਲਈ ਇਕ ਮਹੱਤਵਪੂਰਨ ਕਾਰਕ ਬਣ ਕੇ ਸਾਹਮਣੇ ਆਈ । ਇਸ ਨੂੰ ਆਲੋਚਨਾਤਮਕ ਵਿਚਾਰਧਾਰਾ ਦਾ ਮਹੱਤਵਪੂਰਨ ਸਰੋਤ ਮੰਨਿਆ ਗਿਆ । ਇਸ ਨੇ ਲੋਕਤੰਤਰ ਅਤੇ ਸੁਤੰਤਰਤਾ ਦੇ ਵਿਚਾਰਾਂ ਨੂੰ ਆਧੁਨਿਕ ਸਮਾਜ ਦਾ ਮਹੱਤਵਪੂਰਨ ਭਾਗਾ ਦੱਸਿਆ । ਇਸ ਨੇ ਜਗੀਰਦਾਰੀ ਵਿਵਸਥਾ ਵਿੱਚ ਮੌਜੂਦ ਸਮਾਜਿਕ ਅੰਤਰਾਂ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ ਅਤੇ ਸਾਰੀ ਸ਼ਕਤੀ ਚਰਚ ਤੋਂ ਲੈ ਕੇ ਜਨਤਾ ਦੁਆਰਾ ਚੁਣੀ ਗਈ ਸਰਕਾਰ ਨੂੰ ਸੌਂਪ ਦਿੱਤੀ ।

ਸੰਖੇਪ ਵਿੱਚ ਇੰਗਲੈਂਡ ਦੀ ਉਦਯੋਗਿਕ ਸ਼ਾਂਤੀ ਅਤੇ ਅਮਰੀਕਾ ਅਤੇ ਫ਼ਰਾਂਸ ਦੀ ਲੋਕਤੰਤਰਿਕ ਕ੍ਰਾਂਤੀ ਨੇ ਉਸ ਸਮੇਂ ਦੀ ਮੌਜੂਦਾ ਸੰਗਠਨਾਤਮਕ ਸੱਤਾ ਨੂੰ ਖ਼ਤਮ ਕਰਕੇ ਨਵੀਂ ਸੱਤਾ ਪੈਦਾ ਕੀਤੀ ।

(ii) ਪ੍ਰਾਕ੍ਰਿਤਕ ਵਿਗਿਆਨਾਂ ਦਾ ਵਿਕਾਸ (Growth of Natural Sciences) – 19ਵੀਂ ਸਦੀ ਦੇ ਦੌਰਾਨ ਪ੍ਰਾਕ੍ਰਿਤਕ ਵਿਗਿਆਨਾਂ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ । ਪ੍ਰਾਕ੍ਰਿਤਕ ਵਿਗਿਆਨਾਂ ਨੂੰ ਬਹੁਤ ਜ਼ਿਆਦਾ ਸਫਲਤਾ ਪ੍ਰਾਪਤ ਹੋਈ ਅਤੇ ਇਸ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਸਮਾਜਿਕ ਵਿਚਾਰਕਾਂ ਨੇ ਵੀ ਉਹਨਾਂ ਦਾ ਹੀ ਰਸਤਾ ਅਪਣਾ ਲਿਆ । ਉਸ ਸਮੇਂ ਇਹ ਵਿਸ਼ਵਾਸ ਕਾਇਮ ਹੋ ਗਿਆ ਕਿ ਜੇਕਰ ਪ੍ਰਾਕ੍ਰਿਤਕ ਵਿਗਿਆਨਾਂ ਦੇ ਤਰੀਕਿਆਂ ਨੂੰ ਅਪਣਾ ਕੇ ਭੌਤਿਕ ਅਤੇ ਪ੍ਰਾਕ੍ਰਿਤਕ ਘਟਨਾਵਾਂ ਨੂੰ ਸਮਝਿਆ ਜਾ ਸਕਦਾ ਹੈ ਤਾਂ ਇਹਨਾਂ ਤਰੀਕਿਆਂ ਨੂੰ ਸਮਾਜਿਕ ਘਟਨਾਵਾਂ ਨੂੰ ਸਮਝਣ ਲਈ ਸਮਾਜਿਕ ਵਿਗਿਆਨਾਂ ਉੱਤੇ ਵੀ ਲਾਗੂ ਕੀਤਾ ਜਾ ਸਕਦਾ ਹੈ । ਬਹੁਤ ਸਾਰੇ ਸਮਾਜ ਸ਼ਾਸਤਰੀਆਂ ਜਿਵੇਂ ਕਿ ਅਗਸਤੇ ਕਾਮਤੇ, ਹਰਬਰਟ ਸਪੈਂਸਰ, ਇਮਾਈਲ ਦੁਰਮੀਮ, ਮੈਕਸ ਵੈਬਰ ਆਦਿ ਨੇ ਸਮਾਜ ਦੇ ਅਧਿਐਨ ਵਿੱਚ ਵਿਗਿਆਨਿਕ ਵਿਧੀਆਂ ਦੇ ਪ੍ਰਯੋਗਾਂ ਦੀ ਵਕਾਲਤ ਕੀਤੀ । ਇਸ ਨਾਲ ਸਮਾਜਿਕ ਸ਼ਾਸਤਰਾਂ ਵਿੱਚ ਵਿਗਿਆਨਿਕ ਵਿਧੀਆਂ ਦਾ ਪ੍ਰਯੋਗ ਸ਼ੁਰੂ ਹੋਇਆ ਅਤੇ ਸਮਾਜ ਸ਼ਾਸਤਰ ਦੀ ਉਤਪੱਤੀ ਹੋਈ ।

(iii) ਉਦਯੋਗਿਕ ਕਾਂਤੀ ਅਤੇ ਨਗਰੀਕਰਣ (Industrial Revolution and Urbanisation) – ਸਮਾਜ ਸ਼ਾਸਤਰ ਦੀ ਉਤਪੱਤੀ ਉਦਯੋਗਿਕ ਕ੍ਰਾਂਤੀ ਤੋਂ ਵੀ ਪ੍ਰਭਾਵਿਤ ਹੋਈ । ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ 1750 ਈ: ਤੋਂ ਬਾਅਦ ਯੂਰਪ (Europe) ਖ਼ਾਸਕਰ ਇੰਗਲੈਂਡ ਵਿੱਚ ਹੋਈ । ਇਸ ਕ੍ਰਾਂਤੀ ਨੇ ਪੂਰੇ ਯੂਰਪ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਲਿਆ ਦਿੱਤੇ । ਪਹਿਲਾਂ ਉਤਪਾਦਨ ਘਰਾਂ ਵਿੱਚ ਹੁੰਦਾ ਸੀ ਜੋ ਇਸ ਕ੍ਰਾਂਤੀ ਦੇ ਸ਼ੁਰੂ ਹੋਣ ਤੋਂ ਬਾਅਦ ਫੈਕਟਰੀਆਂ ਵਿੱਚ ਵੱਡੇ ਪੱਧਰ ਉੱਤੇ ਹੋਣ ਲੱਗ ਪਿਆ । ਆਮ ਪੇਂਡੂ ਜੀਵਨ ਅਤੇ ਘਰੇਲੂ ਉਦਯੋਗ ਖ਼ਤਮ ਹੋ ਗਏ ਅਤੇ ਵਿਭੇਦੀਕ੍ਰਿਤ ਸ਼ਹਿਰੀ ਜੀਵਨ ਦੇ ਨਾਲ ਫੈਕਟਰੀਆਂ ਵਿੱਚ ਉਤਪਾਦਨ ਸਾਹਮਣੇ ਆ ਗਿਆ । ਇਸ ਨੇ ਮੱਧਕਾਲ ਦੇ ਵਿਸ਼ਵਾਸ਼ਾਂ, ਵਿਚਾਰਾਂ ਨੂੰ ਬਦਲ ਦਿੱਤਾ ਅਤੇ ਪ੍ਰਾਚੀਨ ਸਮਾਜ ਆਧੁਨਿਕ ਸਮਾਜ ਵਿੱਚ ਬਦਲ ਗਿਆ ।

ਇਸ ਦੇ ਨਾਲ-ਨਾਲ ਉਦਯੋਗੀਕਰਣ ਨੇ ਸ਼ਹਿਰੀਕਰਣ ਨੂੰ ਜਨਮ ਦਿੱਤਾ । ਸ਼ਹਿਰ ਹੋਰ ਵੱਡੇ ਹੋ ਗਏ ਅਤੇ ਬਹੁਤ ਸਾਰੇ ਨਵੇਂ ਸ਼ਹਿਰ ਸਾਹਮਣੇ ਆ ਗਏ । ਸ਼ਹਿਰਾਂ ਦੇ ਵੱਧਣ ਨਾਲ ਬਹੁਤ ਸਾਰੀਆਂ ਨਾ ਖ਼ਤਮ ਹੋਣ ਵਾਲੀਆਂ ਸਮੱਸਿਆਵਾਂ ਦਾ ਜਨਮ ਹੋਇਆ, ਜਿਵੇਂ ਕਿ ਬਹੁਤ ਜ਼ਿਆਦਾ ਭੀੜ, ਕਈ ਪ੍ਰਕਾਰ ਦੇ ਪ੍ਰਦੂਸ਼ਣ, ਟ੍ਰੈਫਿਕ ਸ਼ੋਰ-ਸ਼ਰਾਬਾ ਆਦਿ | ਸ਼ਹਿਰੀਕਰਣ ਦੇ ਕਾਰਨ ਲੱਖਾਂ ਦੀ ਤਾਦਾਦ ਵਿੱਚ ਲੋਕ ਪਿੰਡਾਂ ਤੋਂ ਸ਼ਹਿਰਾਂ ਵੱਲ ਪ੍ਰਵਾਸ ਕਰ ਗਏ । ਨਤੀਜੇ ਵਜੋਂ ਲੋਕ ਆਪਣੇ ਪੇਂਡੂ ਵਾਤਾਵਰਣ ਤੋਂ ਦੂਰ ਹੋ ਗਏ ਅਤੇ ਸ਼ਹਿਰਾਂ ਵਿੱਚ ਗੰਦੀਆਂ ਬਸਤੀਆਂ ਸਾਹਮਣੇ ਆ ਗਈਆਂ । ਸ਼ਹਿਰਾਂ ਵਿੱਚ ਬਹੁਤ ਸਾਰੇ ਨਵੇਂ ਵਰਗ ਸਾਹਮਣੇ ਆਏ । ਅਮੀਰ ਆਪਣੇ ਪੈਸੇ ਦੇ ਦਮ ਉੱਤੇ ਹੋਰ ਅਮੀਰ ਹੋ ਗਏ ਅਤੇ ਗਰੀਬ ਹੋਰ ਗਰੀਬ ਹੋ ਗਏ । ਸ਼ਹਿਰਾਂ ਵਿੱਚ ਅਪਰਾਧ ਵੀ ਵੱਧ ਗਏ ।

ਬਹੁਤ ਸਾਰੇ ਵਿਦਵਾਨਾਂ; ਜਿਵੇਂ ਕਿ ਅਗਸਤੇ ਕਾਮਤੇ, ਹਰਬਰਟ ਸਪੈਂਸਰ, ਮੈਕਸ ਵੈਬਰ, ਦੁਰਖੀਮ, ਸਿੱਮਲ ਆਦਿ ਨੇ ਮਹਿਸੂਸ ਕੀਤਾ ਕਿ ਨਵੀਆਂ ਵੱਧ ਰਹੀਆਂ ਸਮਾਜਿਕ ਸਮੱਸਿਆਵਾਂ ਨੂੰ ਦੂਰ ਕਰਨ ਲਈ ਸਮਾਜ ਦੇ ਵਿਗਿਆਨਿਕ ਅਧਿਐਨ ਦੀ ਜ਼ਰੂਰਤ ਹੈ । ਇਸ ਤਰ੍ਹਾਂ ਸਮਾਜ ਸ਼ਾਸਤਰ ਦਾ ਉਦਭਵ ਹੋਇਆ ਅਤੇ ਹੌਲੀ-ਹੌਲੀ ਉਸਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ।

PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਪ੍ਰਸ਼ਨ 4.
ਸਮਾਜ ਸ਼ਾਸਤਰ ਦੀ ਉਤਪੱਤੀ ਅਤੇ ਵਿਕਾਸ ਦਾ ਅਧਿਐਨ ਕਿਉਂ ਜ਼ਰੂਰੀ ਹੈ ?
ਉੱਤਰ-
(i) ਸਮਾਜ ਸ਼ਾਸਤਰ ਇੱਕ ਬਹੁਤ ਹੀ ਨਵਾਂ ਵਿਗਿਆਨ ਹੈ ਜਿਹੜਾ ਕਿ ਹਾਲੇ ਆਪਣੀ ਮੁੱਢਲੀ ਅਵਸਥਾ ਵਿੱਚ ਹੀ ਹੈ । ਜੇਕਰ ਅਸੀਂ ਸਮਾਜ ਸ਼ਾਸਤਰ ਦੀ ਹੋਰ ਸਮਾਜਿਕ ਵਿਗਿਆਨਾਂ ਨਾਲ ਤੁਲਨਾ ਕਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਹੋਰ ਸਮਾਜਿਕ ਵਿਗਿਆਨ ਬਹੁਤ ਹੀ ਪੁਰਾਣੇ ਹਨ ਜਦੋਂ ਕਿ ਸਮਾਜ ਸ਼ਾਸਤਰ ਦਾ ਜਨਮ ਹੀ 1839 ਈ: ਵਿੱਚ ਹੋਇਆ ਸੀ । ਇਹ ਸਮਾਂ ਉਹ ਸਮਾਂ ਸੀ ਜਦੋਂ ਨਾ ਸਿਰਫ਼ ਪੁਰਾ ਯੂਰਪ ਬਲਕਿ ਸੰਸਾਰ ਦੇ ਹੋਰ ਦੇਸ਼ ਵੀ ਬਹੁਤ ਸਾਰੇ ਪਰਿਵਰਤਨਾਂ ਵਿਚੋਂ ਲੰਘ ਰਹੇ ਹਨ । ਇਹਨਾਂ ਪਰਿਵਰਤਨਾਂ ਕਾਰਨ ਸਮਾਜ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆ ਗਈਆਂ ਸਨ । ਇਹਨਾਂ ਸਾਰੇ ਪਰਿਵਰਤਨਾਂ, ਸਮੱਸਿਆਵਾਂ ਦੀ ਜਾਣਕਾਰੀ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਸੀ ਤਾਂ ਹੀ ਸਮਾਜ ਕਲਿਆਣ ਬਾਰੇ ਸੋਚਿਆ ਜਾ ਸਕਦਾ ਸੀ । ਇਸ ਕਰਕੇ ਸਮਾਜ ਸ਼ਾਸਤਰ ਦੀ ਉਤਪੱਤੀ ਅਤੇ ਵਿਕਾਸ ਦਾ ਅਧਿਐਨ ਬਹੁਤ ਮਹੱਤਵਪੂਰਨ ਹੈ ।

(ii) ਅੱਜ-ਕਲ੍ਹ ਸਾਰੇ ਯੂਰਪੀ ਸਮਾਜਾਂ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਮੌਜੂਦ ਹਨ । ਜੇਕਰ ਅਸੀਂ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਗੌਰ ਨਾਲ ਵੇਖੀਏ ਤਾਂ ਪਤਾ ਚਲਦਾ ਹੈ ਕਿ ਇਹਨਾਂ ਸਮੱਸਿਆਵਾਂ ਦਾ ਜਨਮ ਉਦਯੋਗਿਕ ਕਾਂਤੀ ਕਰਕੇ ਯੂਰਪ ਵਿੱਚ ਹੋਇਆ | ਬਾਅਦ ਵਿੱਚ ਇਹ ਸਮੱਸਿਆਵਾਂ ਬਾਕੀ ਦੁਨੀਆਂ ਦੇ ਦੇਸ਼ਾਂ ਵਿੱਚ ਪਹੁੰਚ ਗਈਆਂ । ਜੇਕਰ ਸਾਨੂੰ ਇਹਨਾਂ ਨੂੰ ਦੂਰ ਕਰਨਾ ਹੈ ਤਾਂ ਸਾਨੂੰ ਸਮਾਜ ਸ਼ਾਸਤਰ ਦੀ ਉਤਪੱਤੀ ਬਾਰੇ ਵੀ ਜਾਣਨਾ ਪਵੇਗਾ ਜੋ ਕਿ ਉਸੇ ਸਮੇਂ ਵਿੱਚ ਹੀ ਹੋਇਆ ਸੀ ।

(iii) ਕਿਸੇ ਵੀ ਵਿਸ਼ੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਸਾਨੂੰ ਉਸ ਦੇ ਉਦਭਵ ਦੇ ਬਾਰੇ ਪਤਾ ਹੋਵੇ । ਇਸ ਤਰ੍ਹਾਂ ਸਮਾਜ ਸ਼ਾਸਤਰ ਦੇ ਅਧਿਐਨ ਕਰਨ ਤੋਂ ਪਹਿਲਾਂ ਸਾਨੂੰ ਉਸਦੇ ਉਦਭਵ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ।

ਪ੍ਰਸ਼ਨ 5.
ਸਮਾਜ ਸ਼ਾਸਤਰ ਵਿੱਚ ਨਵਜਾਗਰਣ ਕਾਲ ਦਾ ਵਰਣਨ ਕਰੋ ।
ਉੱਤਰ-
ਨਵਜਾਗਰਣ ਯੁੱਗ ਜਾਂ ਜਾਗਰਤੀ ਕਾਲ ਦੇ ਸਮੇਂ ਦਾ ਅਰਥ ਯੂਰਪੀ ਬੌਧਿਕ ਇਤਿਹਾਸ ਦੇ ਉਸ ਸਮੇਂ ਨਾਲ ਹੈ ਜਿਹੜਾ 18ਵੀਂ ਸਦੀ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਇਆ ਅਤੇ ਇਸੇ ਪੂਰੀ ਸਦੀ ਦੌਰਾਨ ਚਲਦਾ ਰਿਹਾ | ਆਤਮਗਿਆਨ ਦੇ ਸਮੇਂ ਨਾਲ ਸੰਬੰਧਿਤ ਬਹੁਤ ਸਾਰੇ ਵਿਚਾਰਕ, ਕਲਪਨਾਵਾਂ, ਅੰਦੋਲਨ ਆਦਿ ਫ਼ਰਾਂਸ ਵਿੱਚ ਹੀ ਹੋਏ | ਪਰ ਨਵਜਾਗਰਣ ਦੇ ਵਿਚਾਰਕ ਜ਼ਿਆਦਾਤਰ ਯੂਰਪੀ ਦੇਸ਼ਾਂ, ਖ਼ਾਸ ਤੌਰ ਉੱਤੇ ਸਕਾਟਲੈਂਡ ਵਿੱਚ ਹੀ ਕ੍ਰਿਆਸ਼ੀਲ ਸਨ ।

ਨਵਜਾਗਰਣ ਕਾਲ ਨੂੰ ਇਸ ਗੱਲ ਦੀ ਪ੍ਰਸਿੱਧੀ ਪ੍ਰਾਪਤ ਹੈ ਕਿ ਇਸ ਨੇ ਮਨੁੱਖਾਂ ਅਤੇ ਸਮਾਜ ਦੇ ਬਾਰੇ ਵਿਚਾਰਾਂ ਦੇ ਨਵੇਂ ਢਾਂਚੇ ਪ੍ਰਦਾਨ ਕੀਤੇ ।ਇਸ ਆਤਮਗਿਆਨ ਦੇ ਸਮੇਂ ਦੇ ਦੌਰਾਨ ਕਈ ਨਵੇਂ ਵਿਚਾਰ ਸਾਹਮਣੇ ਆਏ ਅਤੇ ਜਿਹੜੇ ਅੱਗੇ ਮਨੁੱਖੀ ਗਤੀਵਿਧੀਆਂ ਦਾ ਆਧਾਰ ਬਣੇ । ਉਹਨਾਂ ਦਾ ਮੁੱਖ ਕੇਂਦਰ ਸਮਾਜਿਕ ਸੰਸਾਰ ਸੀ ਜਿਸਨੇ ਮਨੁੱਖੀ ਸੰਸਾਰ, ਰਾਜਨੀਤਿਕ ਅਤੇ ਆਰਥਿਕ ਗਤੀਵਿਧੀਆਂ ਅਤੇ ਸਮਾਜਿਕ ਅੰਤਰਕ੍ਰਿਆਵਾਂ ਬਾਰੇ ਕਈ ਨਵੇਂ ਪ੍ਰਸ਼ਨ ਖੜੇ ਕੀਤੇ । ਇਹ ਸਾਰੇ ਪ੍ਰਸ਼ਨ ਇੱਕ ਨਿਸ਼ਚਿਤ ਪਛਾਣਨ ਯੋਗ ਢਾਂਚੇ (Paradigm) ਦੇ ਅੰਦਰ ਹੀ ਪੁੱਛੇ ਗਏ । Paradigm ਕੁੱਝ ਇੱਕ-ਦੂਜੇ ਨਾਲ ਸੰਬੰਧਿਤ ਵਿਚਾਰਾਂ, ਮੁੱਲਾਂ, ਨਿਯਮਾਂ ਅਤੇ ਤੱਥਾਂ ਦਾ ਗੁੱਛਾ ਹੈ, ਜਿਸਦੇ ਵਿੱਚ ਹੀ ਸਪੱਸ਼ਟ ਸਿਧਾਂਤ ਸਾਹਮਣੇ ਆਉਂਦੇ ਹਨ । ਆਤਮਗਿਆਨ ਦੇ Paradigm ਦੇ ਕੁੱਝ ਮਹੱਤਵਪੂਰਨ ਪੱਖ ਸਨ ਜਿਵੇਂ ਕਿ ਵਿਗਿਆਨ, ਪ੍ਰਗਤੀ, ਵਿਅਕਤੀਵਾਦਿਤਾ, ਸਹਿਣਸ਼ਕਤੀ, ਸੁਤੰਤਰਤਾ, ਧਰਮ-ਨਿਰਪੱਖਤਾ, ਅਨੁਭਵਵਾਦ, ਵਿਸ਼ਵਵਾਦ ਆਦਿ ।

ਮਨੁੱਖਾਂ ਅਤੇ ਉਹਨਾਂ ਦੇ ਸਮਾਜਿਕ, ਰਾਜਨੀਤਿਕ ਅਤੇ ਇਤਿਹਾਸਿਕ ਹਾਲਾਤਾਂ ਬਾਰੇ ਕਈ ਵਿਚਾਰ ਪ੍ਰਚਲਿਤ ਸਨ । ਉਦਾਹਰਨ ਦੇ ਲਈ, 17ਵੀਂ ਸਦੀ ਵਿੱਚ ਮਹੱਤਵਪੂਰਨ ਵਿਚਾਰਕਾਂ ; ਜਿਵੇਂ ਕਿ ਹਾਂਬਸ (Hobbes) (1588-1679) ਅਤੇ ਲੱਕ (Locke) (1632-1704) ਨੇ ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ ਉੱਤੇ ਇੱਕ ਧਰਮ ਨਿਰਪੱਖ ਅਤੇ ਇਤਿਹਾਸਿਕ ਪੱਖ ਤੋਂ ਬਹੁਤ ਕੁੱਝ ਲਿਖਿਆ । ਇਸ ਲਈ ਉਹਨਾਂ ਨੇ ਮਨੁੱਖੀ ਗਤੀਵਿਧੀਆਂ ਨੂੰ ਆਪਣੇ ਵਿਅਕਤੀਗਤ ਪੱਖ ਤੋਂ ਦੇਖਿਆ । ਉਹਨਾਂ ਕਿਹਾ ਕਿ ਮਨੁੱਖੀ ਗਤੀਵਿਧੀਆਂ ਮਨੁੱਖਾਂ ਦੁਆਰਾ ਹੀ ਹੁੰਦੀਆਂ ਹਨ ਅਤੇ ਇਹਨਾਂ ਵਿੱਚ ਇਤਿਹਾਸਿਕ ਪੱਖ ਬਹੁਤ ਮਹੱਤਵਪੂਰਨ ਹੁੰਦਾ ਹੈ ਅਤੇ ਇਹਨਾਂ ਵਿੱਚ ਪਰਿਵਰਤਨ ਆਉਣਾ ਚਾਹੀਦਾ ਹੈ । ਦੂਜੇ ਸ਼ਬਦਾਂ ਵਿੱਚ ਜਿਹੜੇ ਹਾਲਾਤਾਂ ਕਾਰਨ ਗਤੀਵਿਧੀਆਂ ਹੁੰਦੀਆਂ ਹਨ ਉਹਨਾਂ ਨਾਲ ਵਿਅਕਤੀ ਆਪਣੇ ਹਾਲਾਤਾਂ ਵਿੱਚ ਪਰਿਵਰਤਨ ਲਿਆ ਸਕਦਾ ਹੈ ।

18ਵੀਂ ਸਦੀ ਦੇ ਦੌਰਾਨ ਹੀ ਸੋਚਣਾ ਸ਼ੁਰੂ ਕਰ ਦਿੱਤਾ ਕਿ ਕਿਸ ਤਰ੍ਹਾਂ ਸਮਾਜਿਕ, ਆਰਥਿਕ ਅਤੇ ਇਤਿਹਾਸਿਕ ਕ੍ਰਿਆਵਾਂ ਜਟਿਲ ਘਟਨਾਵਾਂ ਹਨ ਇਨ੍ਹਾਂ ਦੇ ਆਪਣੇ ਹੀ ਨਿਯਮ ਤੇ ਕਾਨੂੰਨ ਹਨ । ਸਮਾਜਿਕ, ਸੰਸਕ੍ਰਿਤਕ ਅਤੇ ਰਾਜਨੀਤਿਕ ਵਿਵਸਥਾਵਾਂ ਬਾਰੇ ਸੋਚਿਆ ਜਾਣ ਲੱਗਿਆ ਕਿ ਇਹ ਜਟਿਲ ਪ੍ਰਕ੍ਰਿਆਵਾਂ ਦੀ ਪੈਦਾਵਾਰ ਹਨ, ਜਿਹੜੇ ਸਮਾਜਿਕ ਦੁਨੀਆਂ ਦੇ ਅਚਾਨਕ ਨਿਰੀਖਣ ਕਰਕੇ ਸਾਹਮਣੇ ਨਹੀਂ ਆਏ । ਇਸ ਤਰ੍ਹਾਂ ਸਮਾਜਾਂ ਦਾ ਅਧਿਐਨ ਤੇ ਉਹਨਾਂ ਦਾ ਵਿਕਾਸ ਪ੍ਰਕ੍ਰਿਤਕ ਸੰਸਾਰ ਦੇ ਵਿਗਿਆਨਿਕ ਅਧਿਐਨ ਨਾਲ ਨੇੜੇ ਹੋ ਕੇ ਜੁੜ ਗਏ ਅਤੇ ਉਹਨਾਂ ਵਾਂਗ ਨਵੇਂ ਤਰੀਕੇ ਉਤਪੰਨ ਕਰਨ ਲੱਗ ਪਏ ।

ਇਹਨਾਂ ਵਿਚਾਰਾਂ ਦੇ ਸਾਹਮਣੇ ਲਿਆਉਣ ਵਿੱਚ ਦੋ ਵਿਚਾਰਕਾਂ ਦੇ ਨਾਮ ਪ੍ਰਮੁੱਖ ਹਨ : ਕੋ (Vico) (1668–1774) ਅਤੇ ਮਾਂਟੇਸਕਿਯੂ (Montesquieu) (1689-1755) ਉਹਨਾਂ ਨੇ New Science (1725) ਅਤੇ Spirit of the laws (1748) ਕਿਤਾਬਾਂ ਕ੍ਰਮਵਾਰ ਲਿਖੀਆਂ ਅਤੇ ਇਹ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਵੱਖ-ਵੱਖ ਸਮਾਜਿਕ ਹਾਲਾਤ ਵਿਸ਼ੇਸ਼ ਸੰਸਕ੍ਰਿਤਕ ਤੱਤਾਂ ਤੋਂ ਪ੍ਰਭਾਵਿਤ ਹੁੰਦੇ ਹਨ । ਦੂਜੇ ਸ਼ਬਦਾਂ ਵਿੱਚ ਵਿਸ਼ੇਸ਼ ਸਮਾਜਾਂ ਅਤੇ ਉਹਨਾਂ ਦੀਆਂ ਕਾਰਜਪ੍ਰਣਾਲੀਆਂ ਦੀ ਵਿਆਖਿਆ ਕਰਦੇ ਸਮੇਂ ਜਟਿਲ ਇਤਿਹਾਸਿਕ ਕਾਰਨਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ ।

ਰੂਸੋ (Rousseau) ਇੱਕ ਹੋਰ ਮਹੱਤਵਪੂਰਨ ਵਿਚਾਰਕ ਸੀ ਜਿਹੜਾ ਕਿ ਇਸ ਪ੍ਰਕਾਰ ਦੇ ਵਿਚਾਰ ਸਾਹਮਣੇ ਲਿਆਉਣ ਵਿੱਚ ਮਹੱਤਵਪੂਰਨ ਸੀ । ਉਸਨੇ ਇੱਕ ਕਿਤਾਬ ‘Social Contract’ ਲਿਖੀ ਜਿਸ ਵਿੱਚ ਉਸਨੇ ਕਿਹਾ ਕਿ ਕਿਸੇ ਦੇਸ਼ ਦੇ ਲੋਕਾਂ ਨੂੰ ਆਪਣਾ ਸ਼ਾਸਕ ਚੁਣਨ ਦਾ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ । ਉਸਨੇ ਇਹ ਵੀ ਲਿਖਿਆ ਕਿ ਜੇਕਰ ਲੋਕ ਆਪਣੇ ਆਪ ਤਰੱਕੀ ਕਰਨਾ ਚਾਹੁੰਦੇ ਹਨ ਤਾਂ ਇਹ ਸਿਰਫ਼ ਉਹਨਾਂ ਵਲੋਂ ਚੁਣੀ ਗਈ ਸਰਕਾਰ ਦੇ ਅਧੀਨ ਹੀ ਹੋ ਸਕਦਾ ਹੈ ।

ਨਵਜਾਗਰਣ ਦੇ ਲੇਖਕਾਂ ਨੇ ਇਹ ਵਿਚਾਰ ਨਕਾਰ ਦਿੱਤਾ ਕਿ ਸਮਾਜ ਅਤੇ ਦੇਸ਼ ਸਮਾਜਿਕ ਵਿਸ਼ਲੇਸ਼ਣ ਦੀਆਂ ਮੁਲ ਇਕਾਈਆਂ ਹਨ ਉਹਨਾਂ ਨੇ ਵਿਚਾਰ ਦਿੱਤਾ ਕਿ ਵਿਅਕਤੀ ਹੀ ਸਮਾਜਿਕ ਵਿਸ਼ਲੇਸ਼ਣ ਦਾ ਆਧਾਰ ਹੈ । ਉਹਨਾਂ ਦੇ ਅਨੁਸਾਰ, ਵਿਅਕਤੀ ਵਿੱਚ ਹੀ ਗੁਣ, ਯੋਗਤਾ ਅਤੇ ਅਧਿਕਾਰ ਮੌਜੂਦ ਹੁੰਦੇ ਹਨ ਅਤੇ ਇਹਨਾਂ ਸਮਾਜਿਕ ਵਿਅਕਤੀਆਂ ਵਿਚਕਾਰ ਸਮਾਜਿਕ ਸੰਪਰਕ ਨਾਲ ਹੀ ਸਮਾਜ ਬਣਿਆ ਸੀ । ਨਵਜਾਗਰਣ ਦੇ ਲੇਖਕਾਂ ਨੇ ਮਨੁੱਖੀ ਕਾਰਨ ਨੂੰ ਮਹੱਤਵਪੂਰਨ ਦੱਸਿਆ ਹੈ ਕਿ ਉਸ ਵਿਵਸਥਾ ਦੇ ਵਿਰੁੱਧ ਸੀ, ਜਿਸ ਵਿੱਚ ਪ੍ਰਸ਼ਨ ਪੁੱਛਣ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ ਸੀ ਅਤੇ ਪਵਿੱਤਰਤਾ ਅਰਥਾਤ ਧਰਮ ਸਭ ਤੋਂ ਪ੍ਰਮੁੱਖ ਸੀ । ਉਹਨਾਂ ਨੇ ਇਸ ਵਿਚਾਰ ਦਾ ਸਮਰਥਨ ਕੀਤਾ ਕਿ ਅਧਿਐਨ ਦੇ ਹਰੇਕ ਵਿਸ਼ੇ ਨੂੰ ਮਾਨਤਾ ਮਿਲਣੀ ਚਾਹੀਦੀ ਹੈ, ਕੋਈ ਅਜਿਹਾ ਪ੍ਰਸ਼ਨ ਨਹੀਂ ਹੋਣਾ ਚਾਹੀਦਾ ਜਿਸਦਾ ਉੱਤਰ ਨਾ ਹੋਵੇ ਅਤੇ ਮਨੁੱਖੀ ਜੀਵਨ ਦੇ ਹਰੇਕ ਪੱਖ ਦਾ ਅਧਿਐਨ ਹੋਣਾ ਚਾਹੀਦਾ ਹੈ ।

PSEB 11th Class Sociology Solutions Chapter 1 ਸਮਾਜ ਸ਼ਾਸਤਰ ਦੀ ਉਤਪਤੀ

ਉਹਨਾਂ ਨੇ ਅਮੂਰਤ ਤਰਕਸੰਗਤਤਾ ਦੀ ਦਾਰਸ਼ਨਿਕ ਪਰੰਪਰਾ ਨੂੰ ਪ੍ਰਯੋਗਾਤਮਕ ਪਰੰਪਰਾ ਨਾਲ ਜੋੜ ਦਿੱਤਾ । ਇਸ ਜੋੜਨ ਦਾ ਨਤੀਜਾ ਇੱਕ ਨਵੇਂ ਰੂਪ ਵਿੱਚ ਸਾਹਮਣੇ ਆਇਆ । ਮਨੁੱਖੀ ਪਤਾ ਕਰਨ ਦੀ ਇੱਛਾ ਦੀ ਨਵੀਂ ਵਿਵਸਥਾ ਨੇ ਪੁਰਾਣੀ ਵਿਵਸਥਾ ਨੂੰ ਡੂੰਘੀ ਸੱਟ ਮਾਰੀ ਅਤੇ ਇਸ ਨੇ ਵਿਗਿਆਨਿਕ ਪੱਧਤੀ ਨਾਲ ਵਿਗਿਆਨ ਦੀ ਪੜ੍ਹਾਈ ਉੱਤੇ ਜ਼ੋਰ ਦਿੱਤਾ । ਇਸ ਨੇ ਮੌਜੂਦਾ ਸੰਸਥਾਵਾਂ ਦੀ ਹੋਂਦ ਉੱਤੇ ਪ੍ਰਸ਼ਨ ਖੜਾ ਕੀਤਾ ਅਤੇ ਕਿਹਾ ਕਿ ਇਹਨਾਂ ਸੰਸਥਾਵਾਂ ਵਿੱਚ ਪਰਿਵਰਤਨ ਕਰਨੇ ਚਾਹੀਦੇ ਹਨ ਜਿਹੜੇ ਮਨੁੱਖੀ ਪ੍ਰਕਿਰਤੀ ਦੇ ਵਿਰੁੱਧ ਹਨ । ਸਾਰੀਆਂ ਸਮਾਜਿਕ ਰੁਕਾਵਟਾਂ ਨੂੰ ਦੂਰ ਕਰਨਾ ਚਾਹੀਦਾ ਹੈ ਜਿਹੜੀਆਂ ਵਿਅਕਤੀ ਦੇ ਵਿਕਾਸ ਵਿੱਚ ਰੁਕਾਵਟ ਹਨ ।

ਇਹ ਨਵਾਂ ਦ੍ਰਿਸ਼ਟੀਕੋਣ ਨਾ ਸਿਰਫ਼ ਪ੍ਰਯੋਗਸਿੱਧ (Empirical) ਅਤੇ ਵਿਗਿਆਨਿਕ ਸੀ ਬਲਕਿ ਇਹ ਦਾਰਸ਼ਨਿਕ (Philosophical) ਵੀ ਸੀ । ਨਵਜਾਗਰਣ ਵਿਚਾਰਕਾਂ ਦਾ ਕਹਿਣਾ ਸੀ ਕਿ ਸਾਰਾ ਸੰਸਾਰ ਹੀ ਗਿਆਨ ਦਾ ਸਰੋਤ ਹੈ ਅਤੇ ਲੋਕਾਂ ਨੂੰ ਇਹ ਸਮਝ ਕੇ ਇਸ ਉੱਤੇ ਖੋਜ ਕਰਨੀ ਚਾਹੀਦੀ ਹੈ । ਨਵੇਂ ਸਮਾਜਿਕ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ ਅਤੇ ਸਮਾਜ ਨੂੰ ਤਰਕਸੰਗਤ ਪੜਤਾਲ (Empirical inquiry) ਦੇ ਆਧਾਰ ਉੱਤੇ ਵਿਕਾਸ ਕਰਨਾ ਚਾਹੀਦਾ ਹੈ । ਇਸ ਤਰ੍ਹਾਂ ਦੇ ਵਿਚਾਰ ਨੂੰ ਸੁਧਾਰਵਾਦੀ (Reformist) ਕਿਹਾ ਜਾ ਸਕਦਾ ਹੈ ਜੋ ਪੁਰਾਣੀ ਸਮਾਜਿਕ ਵਿਵਸਥਾ ਦਾ ਵਿਰੋਧ ਕਰਦੇ ਹਨ । ਇਹ ਵਿਚਾਰਕ ਇਸ ਗੱਲ ਪ੍ਰਤੀ ਸੰਤੁਸ਼ਟ ਹਨ ਕਿ ਨਵੀਂ ਸਮਾਜਿਕ ਵਿਵਸਥਾ ਨਾਲ ਪੁਰਾਣੀ ਸਮਾਜਿਕ ਵਿਵਸਥਾ ਨੂੰ ਸੁਧਾਰਿਆ ਜਾ ਸਕਦਾ ਹੈ ।

ਇਸ ਤਰ੍ਹਾਂ ਨਵਜਾਗਰਣ ਦੇ ਵਿਚਾਰਕਾਂ ਦੇ ਵਿਚਾਰਾਂ ਨਾਲ ਨਵਾਂ ਸਮਾਜਿਕ ਵਿਚਾਰ ਉੱਭਰ ਕੇ ਸਾਹਮਣੇ ਆਇਆ ਅਤੇ ਇਸੇ ਵਿਚੋਂ ਹੀ ਸ਼ੁਰੂਆਤੀ ਸਮਾਜ ਸ਼ਾਸਤਰੀ ਵੀ ਨਿਕਲ ਕੇ ਸਾਹਮਣੇ ਆਏ । ਅਗਸਤੇ ਕਾਮਤੇ (Auguste Comte) ਇਕ ਫ਼ਰਾਂਸੀਸੀ ਵਿਚਾਰਕ ਸੀ ਜਿਸਨੇ ਸਭ ਤੋਂ ਪਹਿਲਾਂ ‘ਸਮਾਜ ਸ਼ਾਸਤਰ` ਸ਼ਬਦ ਘੜਿਆ । ਪਹਿਲਾਂ ਉਸ ਨੇ ਇਸਨੂੰ ਸਮਾਜਿਕ ਭੌਤਿਕੀ (Social Physics) ਦਾ ਨਾਮ ਦਿੱਤਾ ਜਿਹੜਾ ਸਮਾਜ ਦਾ ਅਧਿਐਨ ਕਰਦਾ ਸੀ । ਬਾਅਦ ਵਾਲੇ ਸਮਾਜ ਸ਼ਾਸਤਰੀਆਂ ਨੇ ਵੀ ਉਹ ਹੀ ਵਿਚਾਰ ਅਪਣਾ ਲਿਆ ਕਿ ਸਮਾਜ ਸ਼ਾਸਤਰ ਸਮਾਜ ਦਾ ਵਿਗਿਆਨ ਹੈ । ਨਵਜਾਗਰਣ ਦੇ ਵਿਚਾਰਕਾਂ ਵਲੋਂ ਦਿੱਤੇ ਨਵੇਂ ਵਿਚਾਰਾਂ ਨੇ ਸਮਾਜ ਸ਼ਾਸਤਰ ਦੀ ਉਤਪੱਤੀ ਅਤੇ ਵਿਕਾਸ ਵਿੱਚ ਕਈ ਤਰੀਕਿਆਂ ਨਾਲ ਮਦਦ ਕੀਤੀ ।

ਬਹੁਤ ਸਾਰੇ ਲੋਕ ਮੰਨਦੇ ਹਨ ਕਿ ਸਮਾਜ ਸ਼ਾਸਤਰ ਦਾ ਜਨਮ ਨਵਜਾਗਰਣ ਵਿਚਾਰਾਂ ਅਤੇ ਰੂੜੀਵਾਦੀਆਂ ਦੇ ਉਹਨਾਂ ਦੇ ਵਿਰੋਧ ਤੋਂ ਪੈਦਾ ਹੋਏ ਵਿਚਾਰਾਂ ਕਰਕੇ ਹੋਇਆ । ਅਗਸਤੇ ਕਾਮਤੇ ਵੀ ਉਸ ਰੂੜੀਵਾਦੀ ਵਿਰੋਧ ਦਾ ਹੀ ਇੱਕ ਹਿੱਸਾ ਸੀ । ਸ਼ੁਰੂਆਤੀ ਸਮਾਜ ਸ਼ਾਸਤਰੀਆਂ ਨੇ ਨਵਜਾਗਰਣ ਦੇ ਕੁੱਝ ਵਿਚਾਰਾਂ ਨੂੰ ਲਿਆ ਅਤੇ ਕਿਹਾ ਕਿ ਕੁੱਝ ਸਮਾਜਿਕ ਸੁਧਾਰਾਂ ਦੀ ਮਦਦ ਨਾਲ ਪੁਰਾਣੀ ਸਮਾਜਿਕ ਵਿਵਸਥਾ ਨੂੰ ਸਾਂਭ ਕੇ ਰੱਖਿਆ ਜਾ ਸਕਦਾ ਹੈ । ਇਸੇ ਕਰਕੇ ਇੱਕ ਰੂੜੀਵਾਦੀ ਸਮਾਜ ਸ਼ਾਸਤਰ ਵਿਚਾਰਧਾਰਾ ਸਾਹਮਣੇ ਆਈ ।

ਅਗਸਤੇ ਕਾਮਤੇ ਵੀ ਪੁਰਾਣੀ ਸਮਾਜਿਕ ਵਿਵਸਥਾ ਦੀ ਪ੍ਰਤੀਨਿਧਤਾ ਕਰਦਾ ਸੀ ਅਤੇ ਉਸ ਤੋਂ ਬਾਅਦ ਕਾਰਲ ਮਾਰਕਸ ਨੇ ਵੀ ਅਜਿਹਾ ਹੀ ਕੀਤਾ | ਕਾਰਲ ਮਾਰਕਸ ਜਰਮਨੀ ਵਿੱਚ ਵੱਡਾ ਸਮਾਜ ਸ਼ਾਸਤਰੀ ਹੋਇਆ ਸੀ ਜਿੱਥੇ ਨਵਜਾਗਰਣ ਦੀ ਕਾਫ਼ੀ ਘੱਟ ਮਹੱਤਤਾ ਰਹੀ ਜਿਵੇਂ ਕਿ ਇਸ ਦੀ ਮਹੱਤਤਾ ਇੰਗਲੈਂਡ, ਫਰਾਂਸ ਅਤੇ ਉੱਤਰੀ ਅਮਰੀਕਾ ਵਿੱਚ ਸੀ । ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਮਾਰਕਸ ਦੇ ਕਾਫੀ ਹੱਦ ਤੱਕ ਵਿਚਾਰ ਨਵਜਾਗਰਣ ਵਿਚਾਰਾਂ ਦੇ ਕਾਰਨ ਹੀ ਸਾਹਮਣੇ ਆਏ ਸਨ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

Punjab State Board PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ Important Questions, and Answers.

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
WHO ਦਾ ਪੂਰਾ ਨਾਂ ਕੀ ਹੈ ?
ਉੱਤਰ-
WHO ਦਾ ਪੂਰਾ ਨਾਂ ਵਿਸ਼ਵ ਸਿਹਤ ਸੰਗਠਨ (World Health Organisation) ਹੈ ।

ਪ੍ਰਸ਼ਨ 2.
ਦੱਸੋ ਸਹੀ ਹੈ ਜਾਂ ਗਲਤ – ਇੱਕ ਸਿਹਤਮੰਦ ਵਿਅਕਤੀ ਸਮਾਜ ਦੀ ਲਾਭਦਾਇਕ ਸੰਪੱਤੀ ਹੁੰਦਾ ਹੈ ।
ਉੱਤਰ-
ਸਹੀ ਹੈ ।

ਪ੍ਰਸ਼ਨ 3.
ਦੱਸੋ ਸਹੀ ਹੈ ਜਾਂ ਗਲਤ – ਇੱਕ ਬਿਮਾਰ ਵਿਅਕਤੀ ਸਮਾਜ ਵਾਸਤੇ ਬੋਝ ਹੁੰਦਾ ਹੈ ।
ਉੱਤਰ-
ਸਹੀ ਹੈ ।

ਪ੍ਰਸ਼ਨ 4.
ਸਿਹਤਮੰਦ ਵਿਅਕਤੀ ਅਤੇ ਬਿਮਾਰ ਵਿਅਕਤੀ ਵਿੱਚੋਂ ਕੌਣ ਦੇਸ਼ ਅਤੇ ਸਮਾਜ ਦੀ ਵਧੀਆ ਸੇਵਾ ਕਰ ਸਕਦਾ ਹੈ ?
ਉੱਤਰ-
ਇੱਕ ਸਿਹਤਮੰਦ ਵਿਅਕਤੀ ਬਿਮਾਰ ਵਿਅਕਤੀ ਦੇ ਮੁਕਾਬਲੇ ਦੇਸ਼ ਅਤੇ ਸਮਾਜ ਦੀ ਵਧੀਆ ਸੇਵਾ ਕਰ ਸਕਦਾ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 5.
ਸਿਹਤਮੰਦ ਅਤੇ ਬਿਮਾਰ ਵਿਅਕਤੀਆਂ ਵਿਚੋਂ ਕੌਣ ਦੇਸ਼ ਅਤੇ ਸਮਾਜ ਦੀ ਉਤਪਾਦਕਤਾ ਪ੍ਰਤੀ ਚੰਗਾ ਯੋਗਦਾਨ ਪਾ ਸਕਦਾ ਹੈ ?
ਉੱਤਰ-
ਇੱਕ ਸਿਹਤਮੰਦ ਵਿਅਕਤੀ ਦੇਸ਼ ਅਤੇ ਸਮਾਜ ਦੀ ਉਤਪਾਦਕਤਾ ਪ੍ਰਤੀ ਚੰਗਾ ਯੋਗਦਾਨ ਪਾ ਸਕਦਾ ਹੈ ।

ਪ੍ਰਸ਼ਨ.6.
ਮਾੜੀ ਸਰੀਰਕ ਸਿਹਤ ਨਾਲ ਸਵੈ-ਮਾਣ ਅਤੇ ਟੀਚਿਆਂ ਨੂੰ ਪੂਰਾ ਕਰਨ ਦੀ ਸਮਰੱਥਾ ਤੇ ਕੀ ਅਸਰ ਪੈਂਦਾ ਹੈ ?
ਉੱਤਰ-
ਮਾੜੀ ਸਰੀਰਕ ਸਿਹਤ ਸਵੈ-ਮਾਣ ਅਤੇ ਟੀਚਿਆਂ ਨੂੰ ਪੂਰਾ ਕਰਨ ਦੀ ਯੋਗਤਾ ਨੂੰ ਘੱਟ ਕਰ ਸਕਦੀ ਹੈ ।

ਪ੍ਰਸ਼ਨ 7.
ਕੀ, ਕਿਸੇ ਕਿਸਮ ਦੀ ਦਵਾਈ ਜਾਂ ਸ਼ਰਾਬ ਦਾ ਮਾਨਸਿਕ ਸਿਹਤ ‘ਤੇ ਅਸਰ ਪੈ ਸਕਦਾ ਹੈ ?
ਉੱਤਰ-
ਜੀ ਹਾਂ, ਕਿਸੇ ਕਿਸਮ ਦੀ ਦਵਾਈ ਜਾਂ ਸ਼ਰਾਬ ਦੀ ਵਰਤੋਂ ਮਾਨਸਿਕ ਸਿਹਤ ’ਤੇ ‘. ਅਸਰ ਪਾ ਸਕਦੀ ਹੈ ।

ਪ੍ਰਸ਼ਨ 8.
ਕੌਣ ਕਿਸੇ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਬਿਮਾਰੀ ਵੱਲ ਲੈ ਕੇ ਜਾ ਸਕਦਾ ਹੈ ?
ਉੱਤਰ-
ਨਸ਼ਾ ਜਾਂ ਅਲਕੋਹਲ ਦੀ ਆਦਤ, ਕਿਸੇ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਬਿਮਾਰੀ ਵੱਲ ਲੈ ਜਾ ਸਕਦੀ ਹੈ ।

ਪ੍ਰਸ਼ਨ 9.
ਮਾੜੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਹੇਠਲੇ ਪੱਧਰ ਦੇ ਪ੍ਰਭਾਵ ਕੀ ਹਨ ?
ਉੱਤਰ-
ਹੇਠਲੇ ਪੱਧਰ ‘ਤੇ, ਮਾੜੀ ਸਰੀਰਕ ਅਤੇ ਮਾਨਸਿਕ ਸਿਹਤ ਇੱਕ ਵਿਅਕਤੀ ਲਈ ਵਿਅਕਤੀਗਤ, ਉਸ ਦੇ ਪਰਿਵਾਰ ਅਤੇ ਲਾਗਲੇ ਸਮਾਜਿਕ ਦਾਇਰੇ ਲਈ ਮੁਸ਼ਕਿਲਾਂ ਪੈਦਾ ਕਰਦੀ ਹੈ ।

ਪ੍ਰਸ਼ਨ 10.
ਮਾੜੀ ਸਰੀਰਕ ਅਤੇ ਮਾਨਸਿਕ ਸਿਹਤ ਦੇ ਉੱਚ ਪੱਧਰ ਦੇ ਪ੍ਰਭਾਵ ਕੀ ਹਨ ?
ਉੱਤਰ-
ਉੱਚ ਪੱਧਰ `ਤੇ, ਮਾੜੀ ਸਰੀਰਕ ਅਤੇ ਮਾਨਸਿਕ ਸਿਹਤ ਨਾਲ ਮਨੁੱਖੀ-ਸ਼ਕਤੀ ਅਤੇ ਉਤਪਾਦਕਤਾ ਵਿੱਚ ਕਮੀ ਆਉਂਦੀ ਹੈ ।

ਪ੍ਰਸ਼ਨ 11.
ਨਸ਼ੇ ਦੀ ਬੀਮਾਰੀ ਕਿਸ ਤਰ੍ਹਾਂ ਦੀ ਬੀਮਾਰੀ ਹੈ ?
ਉੱਤਰ-
ਨਸ਼ੇ ਦੀ ਬੀਮਾਰੀ ਇੱਕ ਤਰ੍ਹਾਂ ਦੀ ਮਾਨਸਿਕ ਬਿਮਾਰੀ ਹੈ ।

ਪ੍ਰਸ਼ਨ 12.
ਕੀ ਨਸ਼ੇ ਦੀ ਆਦਤ ਖਾਸ ਕਿਸਮ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ?
ਉੱਤਰ-
ਨਹੀਂ, ਨਸ਼ੇ ਦੀ ਆਦਤ ਹਰ ਤਰ੍ਹਾਂ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ।

ਪ੍ਰਸ਼ਨ 13.
17 ਤੋਂ 19 ਸਾਲ ਦੀ ਉਮਰ ਦੇ ਵਿਅਕਤੀਆਂ ਲਈ ਕਿਹੜਾ ਸ਼ਬਦ ਵਰਤਿਆ ਜਾਣਾ ਚਾਹੀਦਾ ਹੈ ?
ਉੱਤਰ-
ਉਹਨਾਂ ਨੂੰ ਨੌਜਵਾਨ ਬਾਲਗ ਜਾਂ ਕਿਸ਼ੋਰ ਕਿਹਾ ਜਾਣਾ ਚਾਹੀਦਾ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 14.
ਡਰੱਗਜ਼ ਦੀ ਦੁਰਵਰਤੋਂ ਦਾ ਦੂਜਾ ਨਾਂ ਕੀ ਹੈ ?
ਉੱਤਰ-
ਡਰੱਗਜ਼ ਦੀ ਦੁਰਵਰਤੋਂ ਦਾ ਦੂਜਾ ਨਾਂ ਪਦਾਰਥ ਦੁਰਵਰਤੋਂ ਹੈ ।

ਪ੍ਰਸ਼ਨ 15.
ਡਰੱਗਜ਼ ਦੀ ਦੁਰਵਰਤੋਂ ਕਰਕੇ ਹੋਣ ਵਾਲੀਆਂ ਵਿਵਹਾਰਕ ਤਬਦੀਲੀਆਂ ਕੀ ਹਨ ?
ਉੱਤਰ-
ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਆਪਣੇ ਵਿਵਹਾਰ ਵਿਚ ਬਹੁਤ ਸਾਰੇ ਬਦਲਾਅ ਦਿਖਾਉਂਦੇ ਹਨ ।

ਪ੍ਰਸ਼ਨ 16.
ਕੀ ਡਰੱਗਜ਼ ਅਤੇ ਦਵਾਈਆਂ ਦਾ ਇੱਕੋ ਮਤਲਬ ਹੈ ?
ਉੱਤਰ-
ਨਹੀਂ, ਉਨ੍ਹਾਂ ਦੇ ਵੱਖ-ਵੱਖ ਮਤਲਬ ਹੁੰਦੇ ਹਨ ।

ਪ੍ਰਸ਼ਨ 17.
ਡਰੱਗ ਦਾ ਮੁੱਖ ਗੁਣ ਕੀ ਹੁੰਦਾ ਹੈ ?
ਉੱਤਰ-
ਡਰੱਗ ਦਾ ਮੁੱਖ ਗੁਣ ਵਰਤੋਂ ਦੀ ਲੱਤ ਪੈਦਾ ਕਰਨਾ ਹੈ ।

ਪ੍ਰਸ਼ਨ 18.
ਡਰੱਗਜ਼ ਅਤੇ ਦਵਾਈਆਂ ਦੇ ਵਿਚਕਾਰ ਬੁਨਿਆਦੀ ਫਰਕ ਕੀ ਹੈ ?
ਉੱਤਰ-
ਡਰੱਗਜ਼ ਵਿੱਚ ਵਰਤੋਂ ਕਰਨ ਵਾਲੇ ਨੂੰ ਆਦੀ ਬਣਾਉਣ ਦਾ ਗੁਣ ਹੁੰਦਾ ਹੈ ਜਦੋਂ ਕਿ ਦਵਾਈ ਵਿੱਚ ਇਹ ਗੁਣ ਨਹੀਂ ਹੁੰਦਾ ਹੈ ।

ਪ੍ਰਸ਼ਨ 19.
ਇਕ ਆਮ ਆਦਮੀ ਲਈ ਡਰੱਗ ਸ਼ਬਦ ਵਿਚ ਸ਼ਾਮਲ ਪਦਾਰਥਾਂ ਦੇ ਨਾਂ ਦੱਸੋ !
ਉੱਤਰ-
ਸ਼ਬਦੇ ‘ਡਰੱਗ’ ਵਿਚ ਆਦੀ ਬਣਾਉਣ ਵਾਲੀਆਂ ਦਵਾਈਆਂ ਅਤੇ ਨਸ਼ੀਲੇ ਪਦਾਰਥ ਜਿਵੇਂ ਕੋਕੀਨ, ਹੈਰੋਇਨ, ਬਾਉਨ ਸ਼ੁਗਰ ਆਦਿ ਸ਼ਾਮਲ ਹਨ ।

ਪ੍ਰਸ਼ਨ 20.
ਡਰੱਗਜ਼ ਦਾ ਆਦੀ ਜਾਂ ਡਰੱਗ ਐਡਿਕਟ ਕੌਣ ਹੁੰਦਾ ਹੈ ?
ਉੱਤਰ-
ਡਰੱਗਜ਼ ਦੀ ਲਗਾਤਾਰ ਦੁਰਵਰਤੋਂ ਕਰਨ ਵਾਲਾ ਵਿਅਕਤੀ ਡਰੱਗਜ਼ ਦਾ ਆਦੀ ਜਾਂ ਡਰੱਗ ਐਡਿਕਟ ਵਜੋਂ ਜਾਣਿਆ ਜਾਂਦਾ ਹੈ ।

ਪ੍ਰਸ਼ਨ 21.
ਨਸ਼ੇੜੀ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਕੀ ਹੈ ?
ਉੱਤਰ-
ਨਸ਼ੇ ਦੀ ਆਦਤ ਦੇ ਨਾਲ ਸੰਬੰਧਿਤ ਮਾੜੇ ਪ੍ਰਭਾਵਾਂ ਦੇ ਮੁਕੰਮਲ ਗਿਆਨ ਦੇ ਬਾਅਦ ਵੀ ਨਸ਼ੀਲੀ ਦਵਾਈਆਂ ਦੀ ਦੁਰਵਰਤੋਂ।

ਪ੍ਰਸ਼ਨ 22.
ਡਰੱਗ ਦੀ ਦੁਰਵਰਤੋਂ ਦਾ ਸਭ ਤੋਂ ਵੱਡਾ ਕਾਰਨ ਕੀ ਹੈ ?
ਉੱਤਰ-
ਡਰੱਗ ਦੀ ਦੁਰਵਰਤੋਂ ਦਾ ਸਭ ਤੋਂ ਮਜ਼ਬੂਤ ਕਾਰਨ, ਦੋਸਤਾਂ ਵਲੋਂ ਪਾਇਆ ਜਾਣ ਵਾਲਾ ਦਬਾਅ ਪੀਅਰ ਪ੍ਰੈਸ਼ਰ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 23.
ਅਸਫਲਤਾ, ਨਸ਼ੇ ਦੀ ਦੁਰਵਰਤੋਂ ਜਾਂ ਨਸ਼ਾਖੋਰੀ ਤੱਕ ਲੈ ਕੇ ਜਾ ਸਕਦੀ ਹੈ । ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ?
ਉੱਤਰ-
ਹਾਂ, ਅਸਫਲਤਾ ਡਰੱਗਜ਼ ਦੀ ਦੁਰਵਰਤੋਂ ਜਾਂ ਨਸ਼ਾਖੋਰੀ ਤੱਕ ਲੈ ਕੇ ਜਾ ਸਕਦੀ ਹੈ ।

ਪ੍ਰਸ਼ਨ 24.
ਕਿਸ ਤਰ੍ਹਾਂ ਦੀ ਪਰਿਵਾਰਕ ਜ਼ਿੰਦਗੀ, ਡਰੱਗਜ਼ ਦੀ ਦੁਰਵਰਤੋਂ ਜਾਂ ਨਸ਼ਾਖੋਰੀ ਤੱਕ ਲੈ ਕੇ ਜਾ ਸਕਦੀ ਹੈ ?
ਉੱਤਰ-
ਖ਼ਰਾਬ ਪਰਿਵਾਰਕ ਜ਼ਿੰਦਗੀ, ਡਰੱਗਜ਼ ਦੀ ਦੁਰਵਰਤੋਂ ਜਾਂ ਨਸ਼ਾਖੋਰੀ ਤੱਕ ਲੈ ਕੇ ਜਾ ਸਕਦੀ ਹੈ ।

ਪ੍ਰਸ਼ਨ 25.
ਕੀ ਡਿਪੈਸ਼ਨ ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦਾ ਹੈ ?
ਉੱਤਰ-
ਹਾਂ, ਡਿਪ੍ਰੈਸ਼ਨ ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦਾ ਹੈ ।

ਪ੍ਰਸ਼ਨ 26.
ਕੀ ਬੇਲੋੜੀ ਚਿੰਤਾ ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦੀ ਹੈ ?
ਉੱਤਰ-
ਹਾਂ, ਬੇਲੋੜੀ ਚਿੰਤਾ ਡਰੱਗ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦੀ ਹੈ ।

ਪ੍ਰਸ਼ਨ 27.
ਕੀ ਬਿਹਤਰ ਕਾਰਗੁਜ਼ਾਰੀ ਲਈ ਦਬਾਅ, ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦਾ ਹੈ?
ਉੱਤਰ-
ਹਾਂ, ਬਿਹਤਰ ਕਾਰਗੁਜ਼ਾਰੀ ਲਈ ਦਬਾਅ, ਡਰੱਗਜ਼ ਦੀ ਦੁਰਵਰਤੋਂ ਲਈ ਜ਼ਿੰਮੇਵਾਰ ਹੋ ਸਕਦਾ ਹੈ ।

ਪ੍ਰਸ਼ਨ 28.
ਕੀ ਤੁਸੀਂ ਸਹਿਮਤ ਹੋ ਕਿ ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਦਾ ਸੁਭਾਅ ਗੁੱਸੇ ਵਾਲਾ ਹੁੰਦਾ ਹੈ ?
ਉੱਤਰ-
ਹਾਂ, ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਦਾ ਸੁਭਾਅ ਗੁੱਸੇ ਵਾਲਾ ਹੁੰਦਾ ਹੈ ।

ਪ੍ਰਸ਼ਨ 29.
ਗਰੁੱਪ ਲੜਾਈਆਂ ਅਤੇ ਗੈਂਗ-ਵਾਰਾਂ ਵਿਚ ਵਾਧੇ ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਗਰੁੱਪ ਲੜਾਈਆਂ ਅਤੇ ਗੈਂਗ-ਵਾਰਾਂ ਵਿਚ ਵਾਧੇ ਦਾ ਮੁੱਖ ਕਾਰਨ ਨਸ਼ੇ ਦੀ ਆਦਤ ਹੈ।

ਪ੍ਰਸ਼ਨ 30.
ਕੀ ਇਹ ਸੱਚ ਹੈ ਕਿ ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਜ਼ਰਅੰਦਾਜ਼ ਕਰਦੇ ਹਨ ?
ਉੱਤਰ-
ਹਾਂ, ਇਹ ਸੱਚ ਹੈ ਕਿ ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ, ਘਰ ਅਤੇ ਕੰਮ ਵਾਲੀ ਥਾਂ ‘ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਜ਼ਰਅੰਦਾਜ਼ ਕਰਦੇ ਹਨ ।

ਪ੍ਰਸ਼ਨ 31.
ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਦੀ ਰੁਟੀਨ ਵਿਚ ਹੋਣ ਵਾਲੀਆਂ ਕੁੱਝ ਤਬਦੀਲੀਆਂ ਬਾਰੇ ਦੱਸੋ ।
ਉੱਤਰ-
ਡਰੱਗਜ਼ ਦੀ ਦੁਰਵਰਤੋਂ ਕਰਨ ਵਾਲੇ ਦੀ ਰੁਟੀਨ ਵਿਚ ਹੋਣ ਵਾਲੀਆਂ ਕੁੱਝ ਤਬਦੀਲੀਆਂ ਭੁੱਖ ਵਿੱਚ ਬਦਲਾਅ, ਸਰੀਰ ਦੇ ਭਾਰ ਵਿੱਚ ਬਦਲਾਅ ਅਤੇ ਨੀਂਦ ਦੇ ਤਰੀਕਿਆਂ ਵਿੱਚ ਬਦਲਾਅ ਆਮ ਹਨ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 32.
ਅਸੀਂ ਨਸ਼ੀਲੇ ਪਦਾਰਥਾਂ ਅਤੇ ਗੈਰਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਕਦੋਂ ਮਨਾਉਂਦੇ ਹਾਂ ?
ਉੱਤਰ-
ਅਸੀਂ 26 ਜੂਨ ਨੂੰ ਨਸ਼ੀਲੇ ਪਦਾਰਥਾਂ ਅਤੇ ਗੈਰਕਾਨੂੰਨੀ ਤਸਕਰੀ ਦੇ ਖਿਲਾਫ ਅੰਤਰਰਾਸ਼ਟਰੀ ਦਿਵਸ ਮਨਾਉਂਦੇ ਹਾਂ ।

ਪ੍ਰਸ਼ਨ 33.
ਵਾਸ਼ਪਸ਼ੀਲ ਤਰਲ ਜਾਂ ਸੌਲਵੈਂਟਾਂ ਦਾ ਦੂਜਾ ਨਾਮ ਕੀ ਹੈ ?
ਉੱਤਰ-
ਇੰਹਾਲੈਂਟਸ (Inhalants) ।

ਪ੍ਰਸ਼ਨ 34.
ਉਪਯੋਗਕਰਤਾ ਦੀ ਧਾਰਨਾ ਬਦਲਣ ਵਾਲੇ ਪਦਾਰਥਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਕੀ ਹੈ ?
ਉੱਤਰ-
ਪੈਸਿਨੋਜੈਨਸ (ਭਰਮ ਪੈਦਾ ਕਰਨ ਵਾਲੇ ਪਦਾਰਥ) (Hallucinogens) ।

ਪ੍ਰਸ਼ਨ 35.
ਉਪਯੋਗਕਰਤਾ ਦੇ ਬਲੱਡ ਪ੍ਰੈਸ਼ਰ ਅਤੇ ਊਰਜਾ ਦੇ ਪੱਧਰ ਨੂੰ ਵਧਾਉਣ ਵਾਲੇ ਪਦਾਰਥਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਕੀ ਹੈ ?
ਉੱਤਰ-
ਉਤੇਜਕ ਜਾਂ ਸਟੀਮੂਲੈਂਟਸ (Stimulants) ।

ਪ੍ਰਸ਼ਨ 36.
ਅਲਕੋਹਲ ਕਿਸ ਕਿਸਮ ਦੀ ਡਰੱਗ ਹੈ ?
ਉੱਤਰ-
ਇਹ ਇੱਕ ਅਵਸਾਦਕ ਡਿਪ੍ਰੈਸੇਂਟ) ਹੈ ।

ਪ੍ਰਸ਼ਨ 37.
ਸਟੀਮੂਲੈਂਟਸ ਲਈ ਹੋਰ ਨਾਮ ਕੀ ਹੈ ?
ਉੱਤਰ-
ਇਹ ਅਪਰਜ਼ (Uppers) ਦੇ ਤੌਰ ਤੇ ਜਾਣੇ ਜਾਂਦੇ ਹਨ ।

ਪ੍ਰਸ਼ਨ 38.
ਡਿਪੈਸੇਂਟ ਲਈ ਦੂਜਾ ਨਾਮ ਕੀ ਹੈ ?
ਉੱਤਰ-
ਇਹ ਡਾਊਨਰਜ਼ (Downers) ਦੇ ਤੌਰ ਤੇ ਜਾਣੇ ਜਾਂਦੇ ਹਨ ।

ਪ੍ਰਸ਼ਨ 39.
ਉਤਸ਼ਾਹ ਜਾਂ ਉਤੇਜਨਾ ਦੇਣ ਵਾਲੀ ਦਵਾਈ ਦੀ ਇਕ ਉਦਾਹਰਣ ਦਿਓ ।
ਉੱਤਰ-
ਕੋਕੇਨ (Cocaine)

ਪ੍ਰਸ਼ਨ 40.
ਨਿਕੋਟੀਨ ਦਾ ਮੁੱਖ ਸਰੋਤ ਕੀ ਹੈ ?
ਉੱਤਰ-
ਤੰਬਾਕੂ ਦਾ ਪੌਦਾ ।

ਪ੍ਰਸ਼ਨ 41.
ਕਿਸ ਨਸ਼ੇ ਦੀ ਸਭ ਤੋਂ ਵੱਧ ਦੁਰਵਰਤੋਂ ਹੁੰਦੀ ਹੈ ?
ਉੱਤਰ-
ਅਲਕੋਹਲ (ਸ਼ਰਾਬ) ਦੀ ।

ਪ੍ਰਸ਼ਨ 42.
ਦੂਸਰੇ ਨੰਬਰ ਤੇ ਸਭ ਤੋਂ ਵੱਧ ਦੁਰਵਰਤੋਂ ਕੀਤਾ ਜਾਣ ਵਾਲਾ ਵਾਲਾ ਪਦਾਰਥ ਕਿਹੜਾ ਹੈ ?
ਉੱਤਰ-
ਨਿਕੋਟੀਨ।

ਪ੍ਰਸ਼ਨ 43.
ਡਰੱਗ ਦੁਰਵਰਤੋਂ ਵਿਰੁੱਧ ਸਭ ਤੋਂ ਵਧੀਆ ਹਥਿਆਰ ਕੀ ਹੈ ?
ਉੱਤਰ-
ਮਜ਼ਬੂਤ ਸ਼ਕਤੀ ਡਰੱਗ ਦੁਰਵਰਤੋਂ ਵਿਰੁੱਧ ਸਭ ਤੋਂ ਵੱਧ ਮਜ਼ਬੂਤ ਹਥਿਆਰ ਹੈ ।

ਪ੍ਰਸ਼ਨ 44.
ਸੈਡੇਟਿਵ ਅਤੇ ਟਾਂਕਿਊਲਾਈਜ਼ਰ ਦੇ ਆਮ ਪ੍ਰਭਾਵ ਕੀ ਹਨ ?
ਉੱਤਰ-
ਉਹ ਬੇਲੋੜੀ ਚਿੰਤਾ ਅਤੇ ਮਨ ਦੀ ਬਹੁਤੀ ਸਰਗਰਮੀ ਨੂੰ ਘਟਾਉਂਦੇ ਹਨ ।

ਪ੍ਰਸ਼ਨ 45.
ਵਿਅਕਤੀ ਦੇ ਮਨ ਨੂੰ ਬਦਲਣ ਵਾਲੀ ਡਰੱਗ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਸਾਈਕੋ-ਐਕਟਿਵ ਪਦਾਰਥ (Psycho-active substances) ।

ਪ੍ਰਸ਼ਨ 46.
ਐਂਟੀ-ਡਿਪੈਲੇਂਟਜ਼ ਕੀ ਹਨ ?
ਉੱਤਰ-
ਬੇਲੋੜੀ ਚਿੰਤਾ, ਖਾਣ-ਪੀਣ ਸੰਬੰਧੀ ਵਿਕਾਰਾਂ, ਜੋੜਾਂ ਦੀਆਂ ਪੁਰਾਣੀਆਂ ਦਰਦਾਂ, ਦਿਮਾਗੀ ਵਿਗਾੜਾਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਐਂਟੀ-ਡੀਪ੍ਰੈਜ਼ੈਂਟਸ ਕਿਹਾ ਜਾਂਦਾ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 47.
ਡਰੱਗਜ਼ ਦੀ ਦੁਰਵਰਤੋਂ ਦੀ ਚੇਤਾਵਨੀ ਦੇ ਸੰਕੇਤ ਲਿਖੋ ।
ਉੱਤਰ-
ਡਰੱਗਜ਼ ਦੀ ਦੁਰਵਰਤੋਂ ਦੇ ਕੁਝ ਚੇਤਾਵਨੀ ਸੰਕੇਤ ਹਨ :

  • ਲਾਲ ਸੁਰਖ ਅੱਖਾਂ, ਫੈਲੀਆਂ ਹੋਈਆਂ ਪੁਤਲੀਆਂ,
  • ਭੁੱਖ ਜਾਂ ਨੀਂਦ ਦੇ ਪੈਟਰਨਾਂ ਵਿਚ ਤਬਦੀਲੀਆਂ,
  • ਅਚਾਨਕ ਭਾਰ ਘਟਣਾ ॥

ਪ੍ਰਸ਼ਨ 48.
ਕੀ ਨਸ਼ਾਖੋਰੀ ਇੱਕ ਰੋਗ ਹੈ ਜਾਂ ਆਦਤ ?
ਉੱਤਰ-
ਨਸ਼ਾਖੋਰੀ ਇਕ ਰੋਗ ਹੈ ।

ਪ੍ਰਸ਼ਨ 49.
ਕੀ ਸਾਲ 18 ਦੀ ਉਮਰ ਤੋਂ ਘੱਟ ਕਿਸੇ ਵਿਅਕਤੀ ਨੂੰ ਡਰੱਗ ਵੇਚਣਾ ਕਾਨੂੰਨੀ ਹੈ ?
ਉੱਤਰ-
ਨਹੀਂ, ਇਹ ਗੈਰ-ਕਾਨੂੰਨੀ ਹੈ ।

ਪ੍ਰਸ਼ਨ 50.
ਕੀ ਅਸੀਂ ਖੁੱਲ੍ਹੇ ਵਿੱਚ ਸ਼ਰਾਬ ਪੀ ਸਕਦੇ ਹਾਂ ?
ਉੱਤਰ-
ਨਹੀਂ, ਅਸੀਂ ਖੁੱਲ੍ਹੇ ਵਿੱਚ ਸ਼ਰਾਬ ਨਹੀਂ ਪੀ ਸਕਦੇ ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਬਿਮਾਰੀ ਤੋਂ ਤੁਹਾਡਾ ਕੀ ਮਤਲਬ ਹੈ ?
ਉੱਤਰ-
ਬਿਮਾਰੀ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਜਾਂ ਤਾਂ ਸਰੀਰ ਜਾਂ ਮਨ ਜਾਂ ਦੋਵੇਂ ਠੀਕ ਢੰਗ ਨਾਲ ਕੰਮ ਨਹੀਂ ਕਰਦੇ ।

ਪ੍ਰਸ਼ਨ 2.
ਇਲਾਜ ਤੋਂ ਤੁਹਾਡਾ ਕੀ ਮਤਲਬ ਹੈ ?
ਉੱਤਰ-
ਕਿਸੇ ਰੋਗ ਜਾਂ ਵਿਕਾਰ ਨੂੰ ਠੀਕ ਕਰਨ ਦੀ ਕਿਰਿਆ ਨੂੰ ਇਲਾਜ ਕਹਿੰਦੇ ਹਨ । ਇਸ ਵਿਚ ਸਰੀਰਿਕ ਕਸਰਤ ਜਾਂ ਕਿਸੇ ਅਜਿਹੇ ਪਦਾਰਥ ਦਾ ਲੈਣਾ ਜਾਂ ਖਾਣਾ ਹੋ ਸਕਦਾ ਹੈ ਜਿਸ ਵਿਚ ਰੋਗ ਜਾਂ ਵਿਕਾਰ ਦੇ ਚਿੰਨ੍ਹਾਂ ਜਾਂ ਲੱਛਣਾਂ ਨੂੰ ਰੋਕਣ ਦੀ ਸਮਰੱਥਾ ਹੁੰਦੀ ਹੈ ।

ਪ੍ਰਸ਼ਨ 3.
ਡਰੱਗ (Drug) ਕੀ ਹੈ ?
ਉੱਤਰ-
ਆਮ ਆਦਮੀ ਦੇ ਅਨੁਸਾਰ, ਡਰੱਗ ਨੂੰ ਮਨੁੱਖੀ ਸਰੀਰ ਵਿੱਚ ਸਰੀਰਕ, ਜੈਵਿਕ ਅਤੇ/ਜਾਂ ਮਨੋਵਿਗਿਆਨਿਕ ਪ੍ਰਭਾਵ ਪੈਦਾ ਕਰਨ ਦੇ ਸਮਰੱਥ ਕਿਸੇ ਵੀ ਪਦਾਰਥ ਜਾਂ ਉਤਪਾਦ ਦੇ ਤੌਰ ‘ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਅਤੇ ਮਨੁੱਖੀ ਸਰੀਰ ਦੀਆਂ ਆਮ ਪ੍ਰਕਿਰਿਆਵਾਂ ਜਾਂ ਕਾਰਜਾਂ ਨੂੰ ਬਦਲਣ ਦੇ ਸਮਰੱਥ ਹੈ ।ਉਦਾਹਰਣਾਂ ਵਿੱਚ ਚਾਹ, ਕੌਫੀ, ਅਲਕੋਹਲ, ਤੰਬਾਕੂ, ਦਵਾਈਆਂ ਆਦਿ ਸ਼ਾਮਲ ਹਨ । ਡਰੱਗਜ਼ ਆਦਤ ਬਣਾਉਣ ਦੇ ਇੱਕ ਅਸਾਧਾਰਨ ਗੁਣ ਨਾਲ ਜੁੜੀਆਂ ਹੋਈਆਂ ਹੁੰਦੀਆਂ ਹਨ ।

ਪ੍ਰਸ਼ਨ 4.
ਦਵਾਈਆਂ (medicines) ਕੀ ਹਨ ?
ਉੱਤਰ-
ਰਸਾਇਣਿਕ ਯੌਗਿਕ ਜਿਹੜੇ ਅਸਲ ਵਿਚ ਬਿਮਾਰੀ ’ਤੇ ਕਾਬੂ ਪਾਉਣ ਜਾਂ ਬਿਮਾਰੀ ਨਾਲ ਲੜਨ ਦੀ ਯੋਗਤਾ ਰੱਖਦੇ ਹਨ ਤੇ ਇਕ ਵਾਰ ਲੈਣ ਨਾਲ ਕਿਸੇ ਤਰ੍ਹਾਂ ਦੀ ਆਦਤ ਨਹੀਂ ਬਣਾਉਂਦੇ ਜਾਂ ਲਤ ਨਹੀਂ ਲੱਗਦੀ ਅਤੇ ਇਕ ਵਾਰ ਲੈਣ ਤੋਂ ਬਾਅਦ ਉਸ ਦੀ ਭੂਮਿਕਾ ਸਮਾਪਤ ਹੋ ਜਾਂਦੀ ਹੈ, ਉਨ੍ਹਾਂ ਨੂੰ ਦਵਾਈਆਂ ਕਹਿੰਦੇ ਹਨ ।

ਪ੍ਰਸ਼ਨ 5.
ਡਰੱਗਜ਼ ਦੀ ਦੁਰਵਰਤੋਂ (Drugs Abuse) ਕੀ ਹੈ ?
ਉੱਤਰ-
ਗੈਰ-ਕਾਨੂੰਨੀ ਡਰੱਗਜ਼ (Drugs) ਜਾਂ ਰਸਾਇਣਿਕ ਯੌਗਿਕਾਂ ਦੀ ਆਦਤ ਵਜੋਂ ਜਾਂ ਨਸ਼ੇ ਦੇ ਤੌਰ ਤੇ ਵਰਤੋਂ ਨੂੰ ਡਰੱਗਜ਼ ਦੀ ਦੁਰਵਰਤੋਂ ਕਹਿੰਦੇ ਹਨ ।

ਪ੍ਰਸ਼ਨ 6.
ਪਦਾਰਥ ਦੁਰਵਰਤੋਂ ਵਿਕਾਰ (Substance use disorder) ਕੀ ਹੈ ?
ਉੱਤਰ-
ਪਦਾਰਥ ਦੁਰਵਰਤੋਂ ਵਿਕਾਰ (Substance use disorder)-ਅਜਿਹੀ ਅਵਸਥਾ ਜਿਸ ਵਿਚ ਪਦਾਰਥਾਂ ਦੀ ਵਰਤੋਂ ਕਰਕੇ ਕਲੀਨਿਕਲ ਅਤੇ ਕਾਰਜਕਾਰੀ ਕੰਮਾਂ ਵਿਚ ਮਹੱਤਵਪੂਰਨ ਨੁਕਸਾਨ ਜਾਂ ਤਕਲੀਫ਼ ਹੁੰਦੀ ਹੈ ।

ਪ੍ਰਸ਼ਨ 7.
ਕੀ ਸਿਡੇਟਿਵਟਰੈਂਕੁਲਾਈਜ਼ਰ (Sedative/tranquillizers) ਵਿੱਚ ਕੋਈ ਅੰਤਰ ਹੈ ? ਸਪੱਸ਼ਟ ਕਰੋ ।
ਉੱਤਰ-
ਸਿਡੇਟਿਵ/ਟਰੈਂਕੁਲਾਈਜ਼ਰ (Sedative/tranquillizers) ਵਿੱਚ ਕੋਈ ਅੰਤਰ ਨਹੀਂ ਹੈ । ਦੋਵੇਂ ਸ਼ਬਦ ਸਮਾਨਾਰਥਕ ਅਤੇ ਸ਼ਾਂਤ ਕਰਨ ਵਾਲੇ ਪਦਾਰਥ ਹਨ ।
ਸਿਡੇਟਿਵਟਰੈਂਕੁਲਾਈਜ਼ਰ (Sedative/tranquillizers)-ਇਹ ਅਜਿਹੇ ਰਸਾਇਣਿਕ ਪਦਾਰਥ ਹਨ ਜੋ ਸ਼ਾਂਤ ਕਰਨ ਅਤੇ ਨੀਂਦ ਲਿਆਉਣ ਦੇ ਲਈ, ਚਿੜਚਿੜਾਪਣ ਜਾਂ ਉਤੇਜਨਾ ਨੂੰ ਘੱਟ ਕਰਨ ਲਈ ਵਰਤੇ ਜਾਂਦੇ ਹਨ । ਇਹਨਾਂ ਦੀ ਵੱਡੀ ਮਾਤਰਾ ਵਿਚ ਵਰਤੋਂ ਕਰਨ ਨਾਲ ਥੋਥਲਾਪਣ, ਟੇਢੀ-ਮੇਢੀ ਚਾਲ, ਫ਼ੈਸਲਾ ਲੈਣ ਦੀ ਸਮਰੱਥਾ ਵਿੱਚ ਕਮੀ ਅਤੇ ਹੱਥਾਂ-ਪੈਰਾਂ ਨੂੰ ਜਲਦੀ ਹਿਲਾਉਣ ਵਿਚ ਮੁਸ਼ਕਿਲ ਆਉਂਦੀ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 8.
ਅਵਸਾਦ ਰੋਧੀ (Anti-depressants) ਕੀ ਹਨ ?
ਉੱਤਰ-
ਅਵਸਾਦ ਰੋਧੀ ਜਾਂ ਐਂਟੀ-ਡਿਪੈਸੇਂਟਸ (Anti-depressants)-ਇਹਨਾਂ ਡਰੱਗਜ਼ ਦੀ ਮੁੱਖ ਵਰਤੋਂ ਅਵਸਾਦ ਦੇ ਸ਼ਿਕਾਰ ਵਿਅਕਤੀ ਅਤੇ ਹੋਰ ਹਾਲਤਾਂ ; ਜਿਵੇਂ, ਬੇਚੈਨੀ, ਲੰਬੇ ਸਮੇਂ ਤੋਂ ਚਲ ਰਹੀ ਦਰਦ, ਓਬਸੈਸੀਵ ਕਮਪਲਸਰੀ ਡਿਸਆਰਡਰ ਅਤੇ ਕੁਝ ਸਥਿਤੀਆਂ ਵਿੱਚ ਮਾਈਗ੍ਰੇਨ ਤੋਂ ਰਾਹਤ ਲਈ ਵੀ ਇਹਨਾਂ ਡਰੱਗਜ਼ ਦੀ ਵਰਤੋਂ ਕੀਤੀ ਜਾਂਦੀ ਹੈ । ਇਹਨਾਂ ਵਿਚ ਨੀਂਦ ਲਿਆਉਣ ਦਾ ਗੁਣ ਹੁੰਦਾ ਹੈ ।

ਪ੍ਰਸ਼ਨ 9.
ਨਸ਼ੇ ਦੀ ਲਤ ਲੱਗਣੀ/ਨਸ਼ੇ ਦਾ ਆਦੀ ਹੋਣਾ (Drug-addiction) ਨੂੰ ਪਰਿਭਾਸ਼ਤ ਕਰੋ ।
ਉੱਤਰ-
ਨਸ਼ੇ ਦੀ ਲਤ ਲੱਗਣੀ/ਨਸ਼ੇ ਦਾ ਆਦੀ ਹੋਣਾ (Drug-addiction)-ਵਿਸ਼ਵ ਸਿਹਤ ਸੰਗਠਨ (World Health Organisation, WHO) ਅਨੁਸਾਰ, “ਡਰੱਗ/ਪਦਾਰਥ (ਕੁਦਰਤੀ ਜਾਂ ਸੰਸ਼ਲਿਸ਼ਟ) ਦੇ ਵਾਰ-ਵਾਰ ਸੇਵਨ ਕਰਨ ‘ਤੇ ਕਿਸੇ ਵਿਅਕਤੀ ਵਿਚ ਕਦੇਂ-ਕਦੇ ਜਾਂ ਲੰਬੇ ਸਮੇਂ ਤੱਕ ਬੇਹੋਸ਼ੀ ਜਾਂ ਮਸਤੀ ਵਿਚ ਰਹਿਣ : ਜਿਸ ਨਾਲ ਵਿਅਕਤੀ ਅਤੇ ਸਮਾਜ ਦੋਵਾਂ ਦੀ ਹਾਨੀ ਹੋਵੇ, ਨੂੰ ਨਸ਼ੇ ਦੀ ਲਤ ਲੱਗਣੀ ਜਾਂ ਨਸ਼ੇ ਦਾ ਆਦੀ ਹੋਣਾ ਕਹਿੰਦੇ ਹਨ ।

ਪ੍ਰਸ਼ਨ 10.
ਨਸ਼ਾ ਜਾਂ ਸ਼ਰਾਬ ਦੀ ਲਤ ਕਿੰਨੀ ਆਮ ਗੱਲ ਹੈ ?
ਉੱਤਰ-
ਲਗਪਗ 10% ਜਨਸੰਖਿਆ ਨੂੰ ਨਸ਼ਿਆਂ ਜਾਂ ਸ਼ਰਾਬ ਦੀ ਲਤ ਲੱਗੀ ਹੋਈ ਹੈ । ਇਹ ਲਤ, ਸ਼ੂਗਰ ਦੀ ਬਿਮਾਰੀ ਤੋਂ ਵੀ ਵਧ ਹੈ, ਸ਼ੂਗਰ ਦੀ ਬਿਮਾਰੀ ਲਗਪਗ 7% ਜਨਸੰਖਿਆ ਨੂੰ ਹੈ |

ਪ੍ਰਸ਼ਨ 11.
ਨਸ਼ੇ ਨੂੰ ਛੱਡਣਾ ਬਹੁਤ ਔਖਾ ਜਾਂ ਮੁਸ਼ਕਿਲ ਕਿਉਂ ਹੈ ?
ਉੱਤਰ-
ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਜਾਂ ਇਸ ਦੇ ਇਲਾਜ ਵਿਚ ਸਮਾਂ ਲਗਦਾ ਹੈ । ਸਭ ਤੋਂ ਪਹਿਲਾਂ ਤਾਂ ਆਪਣੇ ਦਿਮਾਗ਼ ਵਿਚ ਇਹ ਗੱਲ ਆਉਣੀ ਚਾਹੀਦੀ ਹੈ ਕਿ ‘ਮੈਂ ਅੱਗੇ ਤੋਂ ਨਸ਼ਾ ਨਹੀਂ ਕਰਨਾਂ’ । ਇਹ ਇਕ ਬਹੁਤ ਵੱਡੀ ਗੱਲ ਹੈ ਤੇ ਨਸ਼ਾ ਛੱਡਣ ਲਈ ਪਹਿਲਾ ਕਦਮ ਹੈ । ਨਸ਼ੇ ਦੀ ਲਤ ਲੱਗੀ ਹੋਵੇ ਤਾਂ ਡਰ ਲੱਗਾ ਰਹਿੰਦਾ ਹੈ ਕਿ ਜੇ ਮੈਂ ਨਸ਼ਾ ਨਾ ਕੀਤਾ ਤਾਂ ਪਤਾ ਨਹੀਂ ਕੀ ਹੋਵੇਗਾ । ਲੋਕ ਆਮ ਕਰਕੇ ਉਦੋਂ ਤੱਕ ਨਸ਼ਾ ਨਹੀਂ ਛੱਡਦੇ ਜਦੋਂ ਤੱਕ ਉਹਨਾਂ ਨਾਲ ਜ਼ਬਰਦਸਤੀ ਨਾ ਕੀਤੀ ਜਾਵੇ ਕਿਉਂਕਿ ਨਸ਼ਾ ਛੱਡਣਾ ਬਹੁਤ ਮੁਸ਼ਕਿਲ ਹੈ ।

ਜਦੋਂ ਤੁਸੀਂ ਨਸ਼ਾ ਛੱਡਦੇ ਹੋ ਤਾਂ ਤੁਹਾਡਾ ਦਿਮਾਗ ਅਤੇ ਸਰੀਰ ਅਸਤ-ਵਿਅਸਤ ਹੋ ਜਾਂਦੇ ਹਨ । ਤੁਸੀਂ ਖੁਦ ਨੂੰ ਬਹੁਤ ਕਮਜ਼ੋਰ ਤੇ ਬਿਮਾਰ ਮਹਿਸੂਸ ਕਰਦੇ ਹੋ ਤੇ ਮਹਿਸੂਸ ਕਰਦੇ ਹੋ ਕਿ ਨਸ਼ਾ ਲੈਣ ਦੀ ਬਹੁਤ ਜ਼ਿਆਦਾ ਲੋੜ ਹੈ । ਜਦੋਂ ਇੰਨੀ ਜ਼ਬਰਦਸਤ ਤਲਬ ਲਗਦੀ ਹੈ ਤਾਂ ਨਸ਼ੇ ਨੂੰ ਮਨਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ ।

ਪ੍ਰਸ਼ਨ 12.
ਵਿਸ਼ਵ ਸਿਹਤ ਸੰਗਠਨ (World Health Organisation, WHO) ਨੇ ਡਰੱਗ ਦੇ ਆਦੀ ਹੋਣ ਜਾਂ ਡਰੱਗ ਐਡਿਕਸ਼ਨ ਦੀ ਕੀ ਪਰਿਭਾਸ਼ਾ ਦਿੱਤੀ ਹੈ ?
ਉੱਤਰ-
ਡਰੱਗ ਦੇ ਆਦੀ ਹੋਣ ਜਾਂ ਡਰੱਗ ਐਡਿਕਸ਼ਨ (Drug addiction)-ਇਸ ਸੰਗਠਨ ਅਨੁਸਾਰ, “ਡਰੱਗ/ਪਦਾਰਥ (ਕੁਦਰਤੀ ਜਾਂ ਸੰਸ਼ਲਿਸ਼ਟ) ਦੇ ਵਾਰ-ਵਾਰ ਸੇਵਨ ਕਰਨ ‘ਤੇ ਕਿਸੇ ਵਿਅਕਤੀ ਵਿਚ ਕਦੇ-ਕਦੇ ਜਾਂ ਲੰਬੇ ਸਮੇਂ ਤੱਕ ਬੇਹੋਸ਼ੀ ਜਾਂ ਮਸਤੀ ਵਿਚ ਰਹਿਣ, ਜਿਸ ਨਾਲ ਵਿਅਕਤੀ ਅਤੇ ਸਮਾਜ ਦੋਵਾਂ ਦੀ ਹਾਨੀ ਹੋਵੇ, ਨੂੰ ਨਸ਼ੇ ਦੀ ਲਤ ਲੱਗਣੀ ਜਾਂ ਨਸ਼ੇ ਦਾ ਆਦੀ ਹੋਣਾ ਕਹਿੰਦੇ ਹਨ ।

ਪ੍ਰਸ਼ਨ 13.
ਕੁਝ ਅਫੀਮ ਡੈਰੀਵੇਟਿਵਜ਼ ਦੀ ਇੱਕ ਸੂਚੀ ਬਣਾਓ ।
ਉੱਤਰ-
ਅਫ਼ੀਮ ਤੋਂ ਬਣੇ ਪਦਾਰਥ ਪੋਸਤ ਦੇ ਪੌਦੇ ਤੋਂ ਆਉਂਦੇ ਹਨ । ਇਹ ਦਰਦ ਨਿਵਾਰਕ ਦਵਾਈਆਂ ਦੇ ਆਧਾਰ ਹਨ, ਇਹਨਾਂ ਵਿਚ ਸ਼ਾਮਿਲ ਹੈ ਆਕਸੀਕਾਨਟੀਨ (Oxycontin), ਹੈਰੋਇਨ (Heroin), ਆਕਸੀਕੋਡੋਨ (Oxycodone) ਅਤੇ ਮਾਰਫ਼ੀਨ (Morphine) ।

ਪ੍ਰਸ਼ਨ 14.
ਭਰਮ ਪੈਦਾ ਕਰਨ ਵਾਲੇ ਨਸ਼ੇ ਅਤੇ ਭਰਮ ਤੋਂ ਕੀ ਭਾਵ ਹੈ ?
ਉੱਤਰ-
ਭਰਮ ਪੈਦਾ ਕਰਨ ਵਾਲੇ ਨਸ਼ੇ (Hallucinogens-ਇਹ ਨਸ਼ੇ, ਨਸ਼ਾਖੋਰ ਲਈ ਸਪੱਸ਼ਟ ਭਰਮ-ਭਾਂਤੀਆਂ ਪੈਦਾ ਕਰਦੇ ਹਨ । ਇਹਨਾਂ ਵਿਚੋਂ ਕਈ ਪ੍ਰਚੱਲਿਤ ਨਸ਼ੇ ਹਨ । ਮਤੀਭਰਮ/ਭਰਾਂਤੀ (Hallucination) ਤੋਂ ਭਾਵ ਹੈ ਕਿ ਅਜਿਹੀਆਂ ਵਸਤਾਂ ਵੇਖਣੀਆਂ, ਸੁਣਨੀਆਂ ਅਤੇ ਮਹਿਸੂਸ ਕਰਨੀਆਂ ਜੋ ਅਸਲ ਵਿਚ ਹੁੰਦੀਆਂ ਹੀ ਨਹੀਂ । ਮਤੀਭਰਮ ਦੌਰਾਨ ਵਿਅਕਤੀ ਅਜਿਹੀਆਂ ਆਵਾਜ਼ਾਂ ਸੁਣਦਾ ਹੈ ਜਾਂ ਅਜਿਹੀਆਂ ਵਸਤਾਂ ਦੇਖਦਾ ਹੈ ਜੋ ਜਾਂ ਤਾਂ ਹੁੰਦੀਆਂ ਹੀ ਨਹੀਂ ਜਾਂ ਅਸਲ ਨਾਲੋਂ ਭਿੰਨ ਹੁੰਦੀਆਂ ਹਨ ।

ਪ੍ਰਸ਼ਨ 15.
ਨਾਰਕੋਟਿਕਸ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਨਾਰਕੋਟਿਕਸ (Narcotics)- ਇਹਨਾਂ ਦਾ ਸੇਵਨ ਕਰਨ ਤੇ ਨਸ਼ੇ ਦੀ ਲਤ ਲੱਗ ਜਾਂਦੀ ਹੈ ਤੇ ਇਹ ਮਨੋਦਸ਼ਾ ਅਤੇ ਵਿਵਹਾਰ ਵਿਚ ਬਦਲਾਅ ਪੈਦਾ ਕਰਦੇ ਹਨ । (Narcon- ਨੀਂਦ) ਇਹ ਇੱਕ ਵਰਗੀਕਰਨ ਹੈ ਜਿਸ ਵਿਚ ਅਫ਼ੀਮ ਤੋਂ ਬਣੀਆਂ ਸਾਰੀਆਂ ਦਵਾਈਆਂ ਸ਼ਾਮਿਲ ਹਨ ।

ਪ੍ਰਸ਼ਨ 16.
ਮਾਰਫੀਨ ਕੀ ਹੈ ?
ਉੱਤਰ-
ਮਾਰਫੀਨ (Morphine)-ਇਹ ਇੱਕ ਅਫ਼ੀਮ ਯੁਕਤ ਪਦਾਰਥ ਹੈ ਜਿਸ ਦੀ ਵਰਤੋਂ ਤੁਰੰਤ ਦਰਦ-ਨਿਵਾਰਕ ਵਜੋਂ ਕੀਤੀ ਜਾਂਦੀ ਹੈ । ਇਹ ਕੇਂਦਰੀ ਨਾੜੀ ਪ੍ਰਣਾਲੀ ਤੇ ਪ੍ਰਭਾਵ
ਦਰਦ ਦੇ ਸੰਦੇਸ਼ ਨੂੰ ਨਾੜੀਆਂ (Nerves) ਰਸਤੇ ਦਿਮਾਗ਼ ਤੱਕ ਪੁੱਜਣ ਅਤੇ ਉਸ ਦਾ ਵਿਸ਼ਲੇਸ਼ਣ ਕਰਨ ਤੋਂ ਰੋਕਦੀ ਹੈ ।

ਪ੍ਰਸ਼ਨ 17.
ਹੈਰੋਇਨ ਕੀ ਹੈ ?
ਉੱਤਰ-
ਹੈਰੋਇਨ (Heroin)-ਹੈਰੋਇਨ ਇੱਕ ਅਫ਼ੀਮ ਯੁਕਤ ਨਸ਼ਾ ਹੈ ਜੋ ਕੇਂਦਰੀ ਨਾੜੀ ਪ੍ਰਣਾਲੀ (Central Nervous System) ਨੂੰ ਪ੍ਰਭਾਵਿਤ ਕਰਦਾ ਹੈ । ਇਸਨੂੰ ਮਾਰਫੀਨ ਦੇ ਰਸਾਇਣਿਕ ਸੰਸ਼ੋਧਨ (Processing) ਰਾਹੀਂ ਤਿਆਰ ਕੀਤਾ ਜਾਂਦਾ ਹੈ । ਸ਼ੁੱਧ ਹੈਰੋਇਨ, ਸਫੈਦ ਰੰਗ ਦਾ ਪਾਊਡਰ ਹੁੰਦਾ ਹੈ ਪਰ ਅਸ਼ੁੱਧ ਮਾਤਰਾ ਵਿੱਚ ਇਹ ਗੁਲਾਬੀ-ਹਰੀ, ਭੂਰੀ ਜਾਂ ਕਾਲੀ ਹੋ ਸਕਦੀ ਹੈ । ਇਹ ਹੈਰੋਇਨ) ਇੱਕ ਗ਼ੈਰਕਾਨੂੰਨੀ ਨਸ਼ਾ/ਨਸ਼ੀਲੀ ਦਵਾਈ ਹੈ ਜੋ ਕਿ ਕਿਸ਼ੋਰਾਂ (Adolescents) ਵਿਚ ਬਹੁਤ ਹੀ ਪ੍ਰਚਲਿਤ (Popular) ਨਸ਼ਾ ਹੈ, ਇਸ ਦੀ ਲਤ ਲੱਗ ਜਾਂਦੀ (Addictive) ਹੈ ਅਤੇ ਇਹ ਗ਼ੈਰ-ਕਾਨੂੰਨੀ ਹੈ ।ਰਸਾਇਣਿਕ ਤੌਰ ‘ਤੇ ਹੈਰੋਇਨ, ਡਾਈਐਸੀਟਾਈਲ ਮਾਰਫੀਨ ਹੈ । ਇਸ ਦੇ ਬਜ਼ਾਰੁ ਨਾਮ ਹਨ – ਸਮੈਕ, ਬਾਉਨ ਸ਼ੁਗਰ, ਨਰਕ ਦੀ ਧੂੜ, ਆਦਿ । ਇਸ ਨੂੰ ਸੁਧਰੀ ਹੋਈ ਮਾਰਫੀਨ ਜਾਂ ਮਾਰਫੀਨ ਉਤਪਾਦ ਵੀ ਕਿਹਾ ਜਾਂਦਾ ਹੈ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 18.
ਕ੍ਰਿਤਿਕ ਅਤੇ ਸੰਸ਼ਲਿਸਟ ਭਰਾਂਤੀਜਨਕਾਂ ਦੇ ਉਦਾਹਰਣ ਦਿਉ ।
ਉੱਤਰ-
ਪ੍ਰਕ੍ਰਿਤਿਕ ਭਰਾਂਤੀਜਨਕ (Natural Hallucinogens)-ਪ੍ਰਕ੍ਰਿਤਿਕ ਭਰਾਂਤੀਜਨਕਾਂ ਨੂੰ ਪੌਦਿਆਂ ਅਤੇ ਖੁੰਬਾਂ (Mushrooms) ਤੋਂ ਜਾਂ ਉਨ੍ਹਾਂ ਦੇ ਰਸ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ । ਆਯਾਹੂਆਸਕਾ (Ayahuasca, ਸਾਈਨੋਸਾਈਬਿਨ (Psiloybin), ਖੁੰਬਾਂ, ਧਤੂਰਾ (Datura), ਪਿਉਟੀ (Peyote), ਸਾਲਵੀਆ (Salvia) ਆਦਿ ਆਮ ਉਦਾਹਰਣਾਂ ਹਨ ।

ਸੰਸ਼ਲਿਸਟ ਭਰਾਂਤੀਜਨਕ (Synthetic Hallucinogens-ਸੰਸ਼ਲਿਸ਼ਟ ਭਰਾਂਤੀਜਨਕ ਰਸਾਇਣਿਕ ਕਿਰਿਆਵਾਂ ਰਾਹੀਂ ਪ੍ਰਯੋਗਸ਼ਾਲਾਵਾਂ ਵਿਚ ਤਿਆਰ ਕੀਤੇ ਜਾਂਦੇ ਹਨ | ਐੱਲ.ਐੱਸ. ਡੀ. (LSD), ਪੀ.ਸੀ.ਪੀ. (PCP), ਡੀ. ਐਕਸ. ਐੱਮ. (DXM), ਕੈਟਾਮੀਨ, ਆਦਿ ਆਮ ਉਦਾਹਰਣਾਂ ਹਨ ।

ਪ੍ਰਸ਼ਨ 19.
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਕੀ ਕਾਰਨ ਹਨ ?
ਉੱਤਰ-
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਕਾਰਨ (Causes of Drug Abuse)-ਕਿਸੇ ਵਿਅਕਤੀ ਦੁਆਰਾ ਨਸ਼ਾਖੋਰੀ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ | ਸਭ ਤੋਂ ਆਮ ਕਾਰਨ ਹਨ-ਸੁਭਾਅ, ਉਤਸੁਕਤਾ, ਸ਼ਖ਼ਸੀਅਤ, ਮਾਨਸਿਕਤਾ, ਟੁੱਟੇ ਦਿਲ ਜਾਂ ਕੈਰੀਅਰ ਜਾਂ ਅਧਿਐਨ ਵਿੱਚ ਅਸਫਲ ਹੋਣਾ, ਪਰਿਵਾਰਿਕ ਸਮੱਸਿਆਵਾਂ ਜਾਂ ਬਚਪਨ ਵਿੱਚ ਸਰੀਰਕ, ਭਾਵਨਾਤਮਕ ਅਤੇ ਜਿਨਸੀ ਸ਼ੋਸ਼ਣ, ਸਮਾਜਿਕ ਨਿਯਮਾਂ ਦੇ ਵਿਰੁੱਧ ਬਗਾਵਤ ਕਰਨ ਲਈ, ਨਸ਼ਿਆਂ ਦੀ ਖਪਤ ਨਾਲ ਸੰਬੰਧਿਤ ਭਾਵਨਾਵਾਂ ਦਾ ਤਜਰਬਾ ਪ੍ਰਾਪਤ ਕਰਨ ਲਈ, ਸਥਾਪਿਤ ਹੋਣ ਵਿੱਚ ਅਸਫਲ ਹੋਣਾ, ਸਿਹਤ ਦੇ ਮਸਲਿਆਂ, ਵਿੱਤੀ ਸਮੱਸਿਆਵਾਂ ਆਦਿ ਤੋਂ ਬਚਣ ਲਈ, ਆਦਿ ।

ਪ੍ਰਸ਼ਨ 20.
ਨਸ਼ਾ ਰੋਕਣ ਦੇ ਸੰਦਰਭ ਵਿੱਚ ਰੋਕਥਾਮ ਪ੍ਰੋਗਰਾਮਾਂ ਤੋਂ ਤੁਹਾਡਾ ਕੀ ਮਤਲਬ ਹੈ ?
ਉੱਤਰ-
ਰੋਕਥਾਮ ਪ੍ਰੋਗਰਾਮ (PreventionProgram-ਨਸ਼ੇ ਦੀ ਸਮੱਸਿਆ ਦੀ ਰੋਕਥਾਮ ਲਈ ਭਾਰਤ ਸਰਕਾਰ ਅਤੇ ਵੱਖ-ਵੱਖ ਰਾਜ ਸਰਕਾਰਾਂ ਵਲੋਂ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾ ਰਹੇ ਹਨ । ਇਹਨਾਂ ਨੂੰ ਰੋਕਥਾਮ ਪ੍ਰੋਗਰਾਮ ਕਿਹਾ ਜਾਂਦਾ ਹੈ । ਇਹਨਾਂ ਦਾ ਡਿਜ਼ਾਇਨ ਇਸ ਆਧਾਰ ਤੇ ਹੈ ਕਿ, “ਰੋਕਥਾਮ ਲਈ ਜ਼ਿੰਮੇਵਾਰ ਕਾਰਕਾਂ” ਵਿਚ ਵਾਧਾ ਕੀਤਾ ਜਾਵੇ ਅਤੇ ‘‘ਜ਼ੋਖ਼ਮ ਲਈ ਜ਼ਿੰਮੇਵਾਰ ਕਾਰਕਾਂ’’ ਵਿਚ ਕਮੀ ਲਿਆਂਦੀ ਜਾਵੇ, ਜਿਸ ਨਾਲ ਰੋਕਥਾਮ ਵਿਚ ਸਹਾਇਤਾ ਇਹ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦੇ ਹਨ ਜੇ ਇਹਨਾਂ ਨੂੰ ਪਰਿਵਾਰ, ਸਕੂਲ, ਭਾਈਚਾਰੇ ਜਾਂ ਸਿਹਤ ਸੰਭਾਲ ਪੇਸ਼ੇਵਰਾਂ ਦੇ ਰਾਹੀਂ ਲਾਗੂ ਕਰਵਾਇਆ ਜਾਵੇ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਨਸ਼ਾ (Drugs) ਕੀ ਹੈ ?
ਉੱਤਰ-
ਨਸ਼ਾ ਕੋਈ ਅਜਿਹਾ ਪਦਾਰਥ ਹੈ (ਭੋਜਨ ਅਤੇ ਪਾਣੀ ਨੂੰ ਛੱਡ ਕੇ) ਜਿਸ ਦਾ ਜੇ ਸੇਵਨ ਕੀਤਾ ਜਾਵੇ ਤਾਂ ਇਹ ਸਰੀਰ ਦੇ ਕਾਰਜ ਜਾਂ ਮਾਨਸਿਕ ਕਾਰਜਾਂ ਨੂੰ ਬਦਲ ਦੇਣ ਦਾ ਅਸਰ ਰੱਖਦਾ ਹੈ । ਨਸ਼ੇ ਕਾਨੂੰਨੀ (ਜਿਵੇਂ-ਅਲਕੋਹਲ, ਕੈਫੀਨ ਅਤੇ ਤੰਬਾਕੂ) ਜਾਂ ਗ਼ੈਰ-ਕਾਨੂੰਨੀ (ਜਿਵੇਂ-ਭੰਗ ਤੋਂ ਬਣੇ ਪਦਾਰਥ, ਅਫ਼ੀਮ, ਕੋਕੀਨ,ਹੈਰੋਇਨ, ਐਕਸਟੇਸੀ ਆਦਿ) ਹੋ ਸਕਦੇ ਹਨ । | ਫਾਰਮਾਕੋਲੋਜੀ ਵਿਚ, ਫਾਰਮਾਸਿਊਟੀਕਲ ਡਰੱਗ ਨੂੰ ਦਵਾਈ ਕਹਿੰਦੇ ਹਨ ਜੋ ਕਿ ਇਕ ਰਸਾਇਣਿਕ ਪਦਾਰਥ ਹੈ ਜਿਸਦੀ ਵਰਤੋਂ ਕਿਸੇ ਵਿਅਕਤੀ ਲਈ ਕਿਸੇ ਰੋਗ ਨੂੰ ਪਛਾਣ ਲੈਣ ਤੇ ਉਸ ਦੇ ਇਲਾਜ, ਰੋਗ-ਮੁਕਤੀ ਜਾਂ ਬਚਾਅ ਲਈ ਕੀਤੀ ਜਾਂਦੀ ਹੈ ।

ਆਮ ਸ਼ਬਦਾਂ ਵਿਚ, ਡਰੱਗਜ਼, ਰਸਾਇਣਿਕ ਪਦਾਰਥ ਹਨ ਜੋ ਕਿ ਵਿਅਕਤੀ ਦੇ ਸਰੀਰ ਦੇ ਕਾਰਜ ਕਰਨ ਦੇ ਢੰਗ ਨੂੰ ਬਦਲ ਦਿੰਦੇ ਹਨ । ਕੁਝ ਡਰੱਗਜ਼ ਦੀ ਵਰਤੋਂ ਨਾਲ ਸਾਨੂੰ ਵਧੀਆ ਮਹਿਸੂਸ ਹੁੰਦੀ ਹੈ, ਪਰ ਡਰੱਗਜ਼ ਦਾ ਅਸਰ ਮਾਰੂ ਵੀ ਹੋ ਸਕਦਾ ਹੈ ।

ਪ੍ਰਸ਼ਨ 2.
ਲੋਕ ਨਸ਼ੇ ਦੀ ਵਰਤੋਂ ਕਿਉਂ ਕਰਦੇ ਹਨ ?
ਉੱਤਰ-
ਲੋਕ ਨਸ਼ੇ ਦੀ ਵਰਤੋਂ ਕਈ ਕਾਰਨਾਂ ਕਰਕੇ ਕਰਦੇ ਹਨ :
1. ਉਹ ਵਧੀਆ ਮਹਿਸੂਸ ਕਰਨਾ ਚਾਹੁੰਦੇ ਹਨ-ਨਸ਼ਾ ਕਰਨ ਤੋਂ ਬਾਅਦ ਕੁਝ ਸਮੇਂ ਲਈ ਤਾਂ ਵਧੀਆ ਮਹਿਸੂਸ ਹੋ ਸਕਦਾ ਹੈ । ਇਸ ਲਈ ਲੋਕ ਅਜਿਹਾ ਮਹਿਸੂਸ ਕਰਨ ਲਈ ਵਾਰਵਾਰ ਨਸ਼ਾ ਕਰਦੇ ਹਨ | ਪਰ ਬੇਸ਼ਕ ਕੋਈ ਵੱਧ ਤੋਂ ਵੱਧ ਨਸ਼ਾ ਵੀ ਕਰ ਲਵੇ, ਚੰਗਾ ਮਹਿਸੂਸ ਕਰਨ ਦਾ ਸਮਾਂ ਲੰਬੇ ਸਮੇਂ ਤੱਕ ਨਹੀਂ ਰਹਿੰਦਾ 1 ਜਲਦੀ ਹੀ ਵਿਅਕਤੀ ਨਸ਼ਾ ਸਿਰਫ਼ ਇਸ ਲਈ ਕਰਨ ਲੱਗ ਜਾਂਦਾ ਹੈ ਕਿ ਉਸਨੂੰ ਬੁਰਾ ਅਨੁਭਵ ਨਾ ਹੋਵੇ ।

2. ਉਹ ਮਾੜਾ ਮਹਿਸੂਸ ਕਰਨ ਤੋਂ ਬਚਣਾ ਚਾਹੁੰਦੇ ਹਨ-ਕੁਝ ਲੋਕ ਜੋ ਚਿੰਤਿਤ, ਡਰੇ ਹੋਏ ਜਾਂ ਉਦਾਸ ਹੁੰਦੇ ਹਨ, ਉਹ ਨਸ਼ੇ ਦੀ ਵਰਤੋਂ ਕਰਕੇ ਇਸ ਡਰਾਵਨੀ ਸਥਿਤੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ । ਇਸ ਤਰ੍ਹਾਂ ਸਮੱਸਿਆ ਦਾ ਹੱਲ ਤਾਂ ਨਹੀਂ ਹੁੰਦਾ ਪਰ ਨਸ਼ੇ ਦੀ ਆਦਤ ਲੱਗ ਜਾਂਦੀ ਹੈ ਅਤੇ ਇਸ ਤਰ੍ਹਾਂ ਲੋਕਾਂ ਦਾ ਹੋਰ ਵੀ ਮਾੜਾ ਹਾਲ ਹੋ ਜਾਂਦਾ ਹੈ ।

3. ਉਹ ਸਕੂਲ ਅਤੇ ਕਾਰਜ ਖੇਤਰ ਵਿਚ ਸਭ ਤੋਂ ਵਧੀਆ ਕਰਨਾ ਚਾਹੁੰਦੇ ਹਨ-ਕੁਝ ਲੋਕ ਜੋ ਚੰਗੇ ਅੰਕ ਜਾਂ ਗ੍ਰੇਡ, ਵਧੀਆ ਨੌਕਰੀ ਜਾਂ ਵਧੇਰੇ ਪੈਸਾ ਕਮਾਉਣਾ ਚਾਹੁੰਦੇ ਹਨ, ਉਹਨਾਂ ਦੀ ਸੋਚ ਅਜਿਹੀ ਹੁੰਦੀ ਹੈ ਕਿ ਨਸ਼ਾ ਕਰਨ ਨਾਲ ਉਹਨਾਂ ਵਿਚ ਵਧੇਰੇ ਊਰਜਾ ਆ ਜਾਵੇਗੀ, ਉਹ ਦੇਰ ਤੱਕ ਜਾ ਸਕਦੇ ਹਨ, ਤੇਜ਼ ਸੋਚ ਸਕਦੇ ਹਨ | ਪਰ ਅਜਿਹਾ ਕੁਝ ਨਹੀਂ ਹੁੰਦਾ, ਉਹਨਾਂ ਦੀ ਸਿਹਤ ਨੂੰ ਵੀ ਖ਼ਤਰਾ ਹੋ ਜਾਂਦਾ ਹੈ ਅਤੇ ਉਹ ਨਸ਼ੇ ਦੇ ਆਦੀ ਹੋ ਸਕਦੇ ਹਨ ।

ਪ੍ਰਸ਼ਨ 3.
ਨਸ਼ਾਖੋਰੀ ਲਈ ਲੋਕ ਕਿਹੜੇ ਨਸ਼ਿਆਂ ਦੀ ਵਰਤੋਂ ਕਰਦੇ ਹਨ ?
ਉੱਤਰ-
ਨਸ਼ਾ ਅਜਿਹੇ ਰਸਾਇਣਿਕ ਪਦਾਰਥ ਹਨ ਜੋ ਸਰੀਰ ਅਤੇ ਦਿਮਾਗ਼ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਸਕਦੇ ਹਨ । ਨਸ਼ਾਖੋਰੀ ਲਈ ਵਰਤੇ ਜਾਂਦੇ ਪਦਾਰਥਾਂ ਦੀ ਵਰਤੋਂ ਕਰਕੇ ਲੋਕ ਆਪਣੇ ਆਪ ਨੂੰ ਵਧੇਰੇ ਸ਼ਕਤੀਸ਼ਾਲੀ ਮਹਿਸੂਸ ਕਰਨਾ ਚਾਹੁੰਦੇ ਹਨ । ਇਹ ਨਸ਼ੀਲੇ ਪਦਾਰਥ ਮੁਸ਼ਕਿਲ ਹੋ ਜਾਂਦਾ ਹੈ । ਅਫੀਮ ਦੀ ਵਰਤੋਂ ਦੇ ਬਹੁਤ ਮਾੜੇ ਨਤੀਜੇ ਹੋ ਸਕਦੇ ਹਨ, ਆਪਣੀ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਹਨ, ਆਰਥਿਕ ਸੰਕਟ, ਸਿਹਤ ਸਮੱਸਿਆਵਾਂ, ਸੰਬੰਧ ਵਿਚ ਵਿਗਾੜ ਅਤੇ ਸੰਭਵ ਹੈ ਮੌਤ ਵੀ ਹੋ ਜਾਵੇ |

ਅਫ਼ੀਮ ਦੀ ਲਤ ਲੱਗ ਜਾਣ ਤੇ ਪੈਦਾ ਹੋਏ ਨਤੀਜਿਆਂ ਵਿਚੋਂ ਕੁੱਝ ਇੱਕ ਨੂੰ ਇਲਾਜ ਕਰਕੇ ਪਲਟਿਆ ਜਾ ਸਕਦਾ ਹੈ ਪਰ ਕੁੱਝ ਇੱਕ ਨੂੰ ਪਲਟਿਆ ਨਹੀਂ ਜਾ ਸਕਦਾ । ਅਫ਼ੀਮ ਤੋਂ ਬਣੇ ਪਦਾਰਥ, ਅਫ਼ੀਮ ਨਾਲੋਂ ਵਧੇਰੇ ਹਾਨੀਕਾਰਕ ਹੁੰਦੇ ਹਨ । ਇਹਨਾਂ ਦੀ ਲਤ ਬਹੁਤ ਜਲਦੀ ਲੱਗਦੀ ਹੈ ਤੇ ਕਈ ਵਾਰ ਕੁੱਝ ਹਫ਼ਤੇ ਹੀ ਲੱਗਦੇ ਹਨ । ਅਫ਼ੀਮੀ ਪਦਾਰਥਾਂ ਪ੍ਰਤੀ ਲਤ ਲੱਗ ਜਾਣ ਦੇ ਲੱਛਣ-ਕੁੱਝ ਆਮ ਲੱਛਣਾਂ ਵਿਚ ਸ਼ਾਮਿਲ ਹਨ –

  • ਮਨੋਦਸ਼ਾ ਵਿਚ ਉਤਾਰ-ਚੜ੍ਹਾਅ (Mood swings)
  • ਚਿੜਚਿੜਾਪਨ (Irritability)
  • ਘਬਰਾਹਟ (Agitation)
  • ਉਦਾਸੀ (Depression)
  • ਪੈਸੇ ਜਾਂ ਨਸ਼ੇ ਦੀ ਵਰਤੋਂ ਬਾਰੇ ਝੂਠ ਬੋਲਣਾ (Lying about money or drug use)
  • ਆਰਥਿਕ ਸੰਕਟ ਹੋਣਾ (Suffering financial problems)
  • ਸਮਾਜਿਕ ਵਖਰੇਵਾਂ (Social isolation) ।

ਗੈਰ-ਕਾਨੂੰਨੀ ; ਜਿਵੇਂ-ਮੈਰੀਜੁਆਨਾ, ਕੋਕੀਨ ਜਾਂ ਹੈਰੋਇਨ ਜਾਂ ਬਾਲਗਾਂ ਲਈ ਕਾਨੂੰਨੀ ਵੀ ਹੋ ਸਕਦੇ ਹਨ , ਜਿਵੇਂ-ਸ਼ਰਾਬ ਅਤੇ ਤੰਬਾਕੂ | ਅਜਿਹੀਆਂ ਦਵਾਈਆਂ ਜਿਨ੍ਹਾਂ ਦੀ ਵਰਤੋਂ ਬਿਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ, ਦੀ ਵਰਤੋਂ ਵੀ ਨਸ਼ੀਲੇ ਪਦਾਰਥਾਂ ਦੇ ਰੂਪ ਵਿਚ ਕੀਤੀ ਜਾਂਦੀ ਹੈ । ਜਦੋਂ ਲੋਕ ਇਹਨਾਂ ਦੀ ਵਰਤੋਂ ਖੁਦ ਨੂੰ ਵਧੇਰੇ ਊਰਜਾ ਵਾਲੇ ਮਹਿਸੂਸ ਕਰਨ ਲਈ ਕਰਦੇ ਹਨ ਨਾ ਕਿ ਡਾਕਟਰ ਦੀ ਸਲਾਹ ਤੇ ਬਿਮਾਰੀ ਦੇ ਇਲਾਜ ਲਈ ।ਲੋਕ ਨਸ਼ਾਖੋਰੀ ਲਈ ਖਾਂਸੀ, ਜੁਕਾਮ ਦੀ ਦਵਾਈ ਦੀ ਵਰਤੋਂ ਵੀ ਕਰ ਸਕਦੇ ਹਨ, ਜੇ ਉਹ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਾ ਕਰਦੇ ਹੋਏ ਵਧੇਰੇ ਮਾਤਰਾ ਵਿੱਚ ਇਹਨਾਂ ਦਵਾਈਆਂ ਦੀ ਵਰਤੋਂ ਕਰ ਲੈਣ ।

ਪ੍ਰਸ਼ਨ 4.
ਨਸ਼ਾਖੋਰੀ ਦੇ ਆਮ ਲੱਛਣ ਅਤੇ ਚਿੰਨ੍ਹ ਦੱਸੋ ।
ਉੱਤਰ-
ਨਸ਼ਾਖੋਰੀ ਦੇ ਆਮ ਲੱਛਣ ਅਤੇ ਚਿੰਨ੍ਹ ਹੇਠ ਲਿਖੇ ਹਨ –

  1. ਸਕੂਲ, ਕਾਰਜ ਖੇਤਰ ਅਤੇ ਘਰ ਵਿੱਚ ਜ਼ਿੰਮੇਵਾਰੀਆਂ ਦੀ ਉਪੇਖਿਆ ਕਰਨਾ (ਕਲਾਸਾਂ ਬੰਦ ਕਰਨਾ, ਕੰਮ ਤੋਂ ਭੱਜਣਾ, ਘਰਦਿਆਂ ਦੀ ਉਪੇਖਿਆ) ।
  2. ਖ਼ਤਰਨਾਕ ਹਾਲਤਾਂ ਵਿੱਚ ਗੱਡੀ ਚਲਾਉਣਾ, ਗੰਦੀਆਂ ਸੂਈਆਂ ਦੀ ਵਰਤੋਂ ਕਰਨਾ, ਅਸੁਰੱਖਿਆ ਸਰੀਰਕ ਸੰਬੰਧ ਸਥਾਪਿਤ ਕਰਨਾ |
  3. ਨਸ਼ਿਆਂ ਦੀ ਵਰਤੋਂ ਵਿਚ ਕਾਨੂੰਨੀ ਪੱਖ ਨੂੰ ਅਣਗੌਲਿਆਂ ਕਰਨਾ ।
  4. ਨਸ਼ਿਆਂ ਦੀ ਵਰਤੋਂ ਕਰਦੇ ਰਹਿਣਾ ਬੇਸ਼ਕ ਰਿਸ਼ਤੇ ਖ਼ਰਾਬ ਹੋ ਜਾਣ ।
  5. ਸਾਰਾ ਜੀਵਨ ਨਸ਼ਿਆਂ ਦੁਆਲੇ ਹੀ ਘੁੰਮਦੇ ਰਹਿਣਾ ।
  6. ਨਸ਼ਿਆਂ ਦੀ ਵਰਤੋਂ ‘ਤੇ ਕਾਬੂ ਨਾ ਰਹਿਣਾ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 5.
ਨਸ਼ਿਆਂ ਦੇ ਸੇਵਨ ਦੇ ਅਸਰਾਂ ਨੂੰ ਸੰਖੇਪ ਵਿਚ ਸਪੱਸ਼ਟ ਕਰੋ ।
ਉੱਤਰ-
ਨਸ਼ਿਆਂ ਦੇ ਸੇਵਨ ਦੇ ਆਮ ਅਸਰ ਹੇਠ ਲਿਖੇ ਹਨ :

  • ਨਸ਼ਿਆਂ ਦੀ ਵਰਤੋਂ ਦੀ ਆਦਤ ਸਰੀਰ ਅਤੇ ਦਿਮਾਗ਼ ’ਤੇ ਚੋਟ ਕਰਦੀ ਹੈ ।
  • ਨਸ਼ੇ ਸਰੀਰ ਨੂੰ ਖ਼ਰਾਬ ਕਰਦੇ ਹਨ ਕਈ ਵਾਰ ਸਦਾ ਲਈ । ਹੈ, ਜਿਵੇਂ-ਪਤੀ, ਪਤਨੀ, ਲੜਕਾ ਦੋਸਤ, ਲੜਕੀ ਦੋਸਤ, ਬੱਚੇ ਅਤੇ ਨਵ-ਜਨਮੇ ਬੱਚੇ ।
  • ਨਸ਼ਿਆਂ ਦੀ ਵਰਤੋਂ ਦੀ ਆਦਤ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਦੋਸਤਾਂ ‘ਤੇ ਵੀ ਅਸਰ ਪਾਉਂਦੀ ਹੈ ।
  • ਨਸ਼ਿਆਂ ਦੀ ਵਰਤੋਂ ਦੀ ਆਦਤ ਸਿਹਤ ਖ਼ਰਾਬ ਕਰਦੀ ਹੈ ਖ਼ਾਸ ਕਰਕੇ ਦਿਮਾਗ਼ ਨੂੰ
  • ਨਸ਼ਿਆਂ ਦੀ ਵਰਤੋਂ ਦੀ ਆਦਤ ਵਿਅਕਤੀ ਨੂੰ HIV/AIDS ਦੇ ਖ਼ਤਰੇ ਵਿਚ ਪਾ ਸਕਦੀ ਹੈ ।

ਪ੍ਰਸ਼ਨ 6.
ਡਰੱਗ ਦੀ ਵਰਤੋਂ ਨਸ਼ੇ ਦੀ ਲਤ ਵਿਚ ਕਿਵੇਂ ਬਦਲ ਜਾਂਦੀ ਹੈ ?
ਉੱਤਰ-
ਸਾਡਾ ਦਿਮਾਗ਼ ਚਾਹੁੰਦਾ ਹੈ ਕਿ ਅਸੀਂ ਉਹ ਕੰਮ ਵਾਰ-ਵਾਰ ਕਰੀਏ ਜਿਨ੍ਹਾਂ ਦੀ ਸਾਨੂੰ ਲੋੜ ਹੈ ਜਾਂ ਜਿਨ੍ਹਾਂ ਕਾਰਨ ਸਾਨੂੰ ਆਨੰਦ ਮਿਲਦਾ ਹੈ, ਜਿਵੇਂ-ਵਧੀਆ ਭੋਜਨ ਕਰਨਾ । ਇਸੇ ਕਾਰਨ ਅਸੀਂ ਭੋਜਨ ਤੋਂ ਬਾਅਦ ਮਿਠਾਈ ਜਾਂ ਮਿੱਠਾ ਪਦਾਰਥ ਖਾਣਾ ਚਾਹੁੰਦੇ ਹਾਂ ਤੇ ਜਿੰਨੀ ਮਾਤਰਾ ਵਿਚ ਸਾਨੂੰ ਪਤਾ ਹੈ ਕਿ ਖਾਣਾ ਚਾਹੀਦਾ ਹੈ, ਉਸ ਤੋਂ ਵੱਧ ਖਾ ਜਾਂਦੇ ਹਾਂ ।

ਇਸੇ ਲਈ ਇੱਕ ਛੋਟਾ ਬੱਚਾ ਉਸ ਕੰਮ ਨੂੰ ਮੁੜ-ਮੁੜ ਕਰਨ ਲਈ ਸ਼ੋਰ ਕਰਦਾ ਹੈ ਜਿਸ ਨਾਲ ਉਸ ਨੂੰ ਹਾਸਾ ਆਉਂਦਾ ਹੈ । ਸਾਰੇ ਨਸ਼ੇ ਦਿਮਾਗ ਦੇ ਉਹਨਾਂ ਹਿੱਸਿਆਂ ਨੂੰ ਉਕਸਾਉਂਦੇ ਹਨ ਜਿਨ੍ਹਾਂ ਕਾਰਨ ਸਾਨੂੰ ਵਧੀਆ ਮਹਿਸੂਸ ਹੁੰਦਾ ਹੈ । ਪਰ ਇੱਕ ਵਾਰ ਜਦੋਂ ਨਸ਼ਾ ਕਰ ਲਿਆ ਜਾਂਦਾ ਹੈ ਤਾਂ ਵਧੀਆ ਮਹਿਸੂਸ ਕਰਾਉਣ ਵਾਲੇ ਦਿਮਾਗ਼ ਦੇ ਹਿੱਸਿਆਂ ਨੂੰ ਇਸ ਦੀ ਆਦਤ ਪੈ ਜਾਂਦੀ ਹੈ । ਫਿਰ ਤੁਹਾਨੂੰ ਹੋਰ ਨਸ਼ਾ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਕਿ ਵਧੀਆ ਮਹਿਸੂਸ ਕੀਤਾ ਜਾ ਸਕੇ । ਜਲਦੀ ਹੀ ਤੁਹਾਡੇ ਦਿਮਾਗ ਅਤੇ ਸਰੀਰ ਨੂੰ ਆਮ ਹਾਲਤ ਵਿਚ ਮਹਿਸੂਸ ਕਰਨ ਲਈ ਵੀ ਨਸ਼ੇ ਦੀ ਲੋੜ ਪੈਂਦੀ ਹੈ । ਤੁਸੀਂ ਨਸ਼ੇ ਤੋਂ ਬਗੈਰ ਬਿਮਾਰ ਅਤੇ ਥੱਕੇ ਹੋਏ ਮਹਿਸੂਸ ਕਰਦੇ ਹੋ । ਹੁਣ ਤੁਸੀਂ ਉਸ ਤਰ੍ਹਾਂ ਵਧੀਆ ਮਹਿਸੂਸ ਨਹੀਂ ਕਰਦੇ, ਜਿਵੇਂ ਤੁਸੀਂ ਪਹਿਲੀ ਵਾਰ ਨਸ਼ਾ ਕਰਕੇ ਕੀਤਾ ਸੀ ।

ਪ੍ਰਸ਼ਨ 7.
ਕੋਈ ਨਸ਼ੇ ਦੀ ਦੁਰਵਰਤੋਂ ਕਰਨ ਵਾਲਾ ਕਿਵੇਂ ਬਣਦਾ ਹੈ ?
ਉੱਤਰ-
ਨਸ਼ੇ ਦੇ ਤੌਰ ‘ਤੇ ਵਰਤੀ ਗਈ ਡਰੱਗ (Drug of Abuse) ਕੁਦਰਤੀ ਜਾਂ ਸੰਸ਼ਲਿਸ਼ਟ ਆਮ ਤੌਰ ‘ਤੇ ਦਿਮਾਗ ਦੀ ਕਾਰਜ-ਪ੍ਰਣਾਲੀ ਨੂੰ ਬਦਲ ਦਿੰਦੀ ਹੈ । ਇਸ ਅਵਸਥਾ ਵਿਚ ਦਿਮਾਗ ਤਾਂ ਹੀ ਕੰਮ ਕਰਦਾ ਜਦ ਇਸ ਨੂੰ ਆਉਣ ਵਾਲੇ ਲਹੂ ਵਿਚ ਢੁੱਕਵੀਂ ਮਾਤਰਾ ਵਿਚ ਡਰੱਗ ਜਾਂ ਨਸ਼ਾ/ਨਸ਼ੀਲਾ ਪਦਾਰਥ ਹੋਵੇ । ਇਹ ਡਰੱਗ ਜਾਂ ਨਸ਼ੇ/ਨਸ਼ੀਲੇ ਪਦਾਰਥ ਦੀ ਘਾਟ ਵਿਚ ਕੰਮ ਕਰਨਾ ਬੰਦ ਕਰ ਦਿੰਦਾ ਹੈ । ਇਸ ਦੇ ਠੀਕ-ਠਾਕ ਕੰਮ ਕਰਨ ਲਈ ਇਹ ਡਰੱਗ ਜਾਂ ਨਸ਼ੇ/ਨਸ਼ੀਲੇ ਪਦਾਰਥਾਂ ਦੀ ਮੰਗ ਕਰਨੀ ਸ਼ੁਰੂ ਕਰ ਦਿੰਦਾ ਹੈ, ਇਸ ਤਰ੍ਹਾਂ ਕੋਈ ਵਿਅਕਤੀ ਨਸ਼ੇ ਦੀ ਦੁਰਵਰਤੋਂ ਕਰਨ ਵਾਲਾ (Drug-Abuser) ਬਣ ਜਾਂਦਾ ਹੈ ।

ਪ੍ਰਸ਼ਨ 8.
ਡਰੱਗ ਜਾਂ ਨਸ਼ੇ/ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਕਰਨ ਵਾਲਾ, ਨਸ਼ੇੜੀ ਕਿਵੇਂ ਬਣਦਾ ਹੈ ?
ਉੱਤਰ-
ਪਹਿਲੀ ਅਵਸਥਾ ਨਸ਼ਾ ਕਰਨਾ ਅਤੇ ਦੂਜੀ ਅਵਸਥਾ ਨਸ਼ੇ ਤੇ ਨਿਰਭਰ ਹੋਣਾ ਹੈ । ਅਜਿਹੇ ਨਸ਼ਾ-ਆਸ਼ਰਿਤ ਜਿਹੜੇ ਨਸ਼ੇ ਤੋਂ ਬਿਨਾਂ ਥੋੜ੍ਹੀ ਦੇਰ ਲਈ ਵੀ ਨਹੀਂ ਰਹਿ ਸਕਦੇ ਅਤੇ ਨਸ਼ੇ ਦੀ ਇੱਕ ਖੁਰਾਕ (Dose) ਵੀ ਨਹੀਂ ਛੱਡ ਸਕਦੇ ਉਹਨਾਂ ਨੂੰ ਨਸ਼ੇੜੀ (Drug Addict) ਕਹਿੰਦੇ ਹਨ । ਇਸ ਅਵਸਥਾ ਨੂੰ ਲਤ ਲਗਣਾ ਜਾਂ ਭੂਸ (Addiction) ਵੀ ਕਹਿੰਦੇ ਹਨ । ਇਸ ਲਈ ਲਤ ਲਗਣਾ ਨਸ਼ਾ ਕਰਨ ਦੀ ਆਖਰੀ ਅਵਸਥਾ ਹੈ । ਇਹ ਲੰਬਾ ਸਮਾਂ ਚੱਲਦੀ ਹੈ ਅਤੇ ਅਕਸਰ ਜਾਨਲੇਵਾ (Fatal) ਸਿੱਧ ਹੁੰਦੀ ਹੈ ।

ਪ੍ਰਸ਼ਨ 9.
ਕੋਕੀਨ ’ਤੇ ਨੋਟ ਲਿਖੋ ।
ਉੱਤਰ-
ਕੋਕੀਨ ਨੂੰ ਕੋਕ ਵੀ ਕਹਿੰਦੇ ਹਨ । ਇਹ ਇਕ ਬਹੁਤ ਹੀ ਤੇਜ਼ ਉਤੇਜਕ ਪਦਾਰਥ ਹੈ ਅਤੇ ਇਹ ਇੱਕ ਮਨੋਰੰਜਕ ਨਸ਼ਾ ਹੈ । ਇਸ ਨੂੰ ਆਮ ਕਰਕੇ ਨਾਸਾਂ ਰਾਹੀਂ ਖਿੱਚਿਆ ਜਾਂਦਾ ਹੈ ਜਾਂ ਨਾੜੀ ਵਿਚ ਟੀਕਾ ਲਗਾਇਆ ਜਾਂਦਾ ਹੈ ।ਮਾਨਸਿਕ ਅਸਰਾਂ ਵਿਚ ਵਾਸਤਵਿਕਤਾ ਨਾਲ ਸੰਪਰਕ ਨਹੀਂ ਰਹਿੰਦਾ ਅਤੇ ਖ਼ੁਸ਼ੀ ਦਾ ਅਹਿਸਾਸ ਹੁੰਦਾ ਹੈ | ਖੂਨ ਦੀਆਂ ਨਾੜੀਆਂ ਦਾ ਸੁੰਗੜਨਾ, ਖੁੱਲ੍ਹੀਆਂ ਪੁਤਲੀਆਂ, ਤਾਪਮਾਨ ਵਿਚ ਵਾਧਾ, ਦਿਲ ਦੀ ਧੜਕਨ, ਖੂਨ ਦਾ ਦਬਾਅ, ਨੀਂਦ ਨਾ ਆਉਣਾ, ਭੁੱਖ ਨਾ ਲੱਗਣਾ, ਬੇਅਰਾਮੀ, ਚਿੜਚਿੜਾਪਨ ਅਤੇ ਬੇਚੈਨੀ ।

ਪ੍ਰਸ਼ਨ 10.
ਅਫੀਮ ਦੀ ਆਦਤ ਦੇ ਨਤੀਜੇ ਕੀ ਹਨ ? ਅਫੀਮ ਦੀ ਆਦਤ ਦੇ ਲੱਛਣ ਵੀ ਦਿਓ ।
ਉੱਤਰ-
ਅਫ਼ੀਮ ਦੀ ਪ੍ਰਾਪਤੀ ਪੋਸਤ ਦੇ ਪੌਦੇ ਤੋਂ ਹੁੰਦੀ ਹੈ । ਅਫ਼ੀਮ ਦੀ ਵਰਤੋਂ ਜੇ ਰੋਜ਼ ਕੀਤੀ ਜਾਵੇ ਤਾਂ ਇਸ ਪ੍ਰਤੀ ਸਹਿਣਸ਼ੀਲਤਾ ਅਤੇ ਨਿਰਭਰਤਾ ਪੈਦਾ ਹੋ ਜਾਂਦੀ ਹੈ ਅਤੇ ਇਸ ਨੂੰ ਛੱਡਣਾ |

ਪ੍ਰਸ਼ਨ 11.
ਹੈਰੋਇਨ ਦੇ ਅਲਪ-ਕਾਲੀਨ ਪ੍ਰਭਾਵ, ਜਦੋਂ ਇਸ ਦੀ ਵਰਤੋਂ ਘੱਟ ਮਾਤਰਾ ਵਿੱਚ ਅਤੇ ਥੋੜ੍ਹੇ ਸਮੇਂ ਲਈ ਕੀਤੀ ਜਾਂਦੀ ਹੈ, ਦੱਸੋ ।
ਉੱਤਰ-
ਹੈਰੋਇਨ ਦੀ ਘੱਟ ਮਾਤਰਾ ਵਿੱਚ ਅਤੇ ਥੋੜ੍ਹੇ ਸਮੇਂ ਲਈ ਵਰਤੋਂ ਦੇ ਅਲਪ-ਕਾਲੀਨ (Short-Term effects of Heroine when Abused in Small Amounts) ਮਾਰਫੀਨ ਦੀ ਤਰ੍ਹਾਂ ਇਹ ਵੀ ਕੇਂਦਰੀ ਨਾੜੀ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਵਾਲੀ ਅਵਸਾਧਕ (Depressant) ਨਸ਼ੀਲੀ ਦਵਾਈ ਹੈ ਜਿਸ ਵਿੱਚ ਦਰਦ ਨਿਵਾਰਕ ਦੇ ਗੁਣ ਵੀ ਹੁੰਦੇ ਹਨ । ਅਸਲ ਪ੍ਰਭਾਵ ਇਸ ਦਾ ਨਸ਼ਾ ਕਰਨ ਨਾਲ ਬਦਲਦਾ ਹੈ । ਇਹ ਪ੍ਰਭਾਵ ਨਸ਼ੇ ਦੀ ਥੋੜ੍ਹੀ ਮਾਤਰਾ । ਅਤੇ ਨਸ਼ੇ ਦੀ ਵੱਧ ਮਾਤਰਾ ਨਾਲ ਭਿੰਨ-ਭਿੰਨ ਹੁੰਦੇ ਹਨ । ਹੈਰੋਇਨ ਦੀ ਘੱਟ ਮਾਤਰਾ ਵਿੱਚ ਅਤੇ ਥੋੜੇ ਸਮੇਂ ਲਈ ਵਰਤੋਂ ਕਰਨ ਨਾਲ ਆਮ ਪ੍ਰਭਾਵ ਹੇਠ ਲਿਖੇ ਹਨ –

  • ਦਰਦ ਦਾ ਘੱਟ ਅਹਿਸਾਸ ਹੋਣਾ ਜਾਂ ਦਰਦ ਬਿਲਕੁਲ ਨਹੀਂ ਹੋਣਾ |
  • ਉਨੀਂਦਰਾ, ਦਵਾਈ ਦੀ ਵਰਤੋਂ ਨਾਲ ਸ਼ਾਂਤੀ ਅਤੇ ਆਲਸ/ਸੁਸਤੀ ।
  • ਜੋਸ਼ੀਲੇ ਹੋਣ ਦਾ ਅਹਿਸਾਸ ਅਤੇ ਅੱਖਾਂ ਲਾਲ ਹੋਣਾ ।
  • ਨਜ਼ਲਾ ਅਤੇ ਉਲਟੀਆਂ ।
  • ਸਾਹ ਦਰ ਦਾ ਘਟਣਾ ।
  • ਅਤੀ ਸੰਵੇਦਨਾ (Heavy Sensation) ਖ਼ਾਸ ਕਰਕੇ ਨੋਕੀਲੇ ਅੰਗਾਂ ਵਿੱਚ; ਜਿਵੇਂ ਉਂਗਲਾਂ ਦੇ ਪੋਟੇ (Fingertips) ਆਦਿ ।

ਪ੍ਰਸ਼ਨ 12.
ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ਕੁਝ ਰੋਕਥਾਮ ਪ੍ਰੋਗਰਾਮਾਂ ਬਾਰੇ ਦੱਸੋ ।
ਉੱਤਰ-
ਭਾਰਤ ਸਰਕਾਰ ਦੁਆਰਾ ਚਲਾਏ ਜਾ ਰਹੇ ਕੁਝ ਇੱਕ ਰੋਕਥਾਮ ਪ੍ਰੋਗਰਾਮ ਹੇਠਾਂ ਦੱਸੇ ਗਏ ਹਨ –

  • ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਵਿਸ਼ੇਸ਼ ਸੈਸ਼ਨ ਕੀਤੇ ਜਾਂਦੇ ਹਨ ।
  • ਆਮ ਜਨਤਾ ਵਿਚ ਅਜਿਹੀ ਸਮੱਗਰੀ ਵੰਡੀ ਜਾਂਦੀ ਹੈ ਜੋ ਉਹਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਰੋਕੇ ।
  • ਨਸ਼ੇ ਦੀ ਸਮੱਸਿਆ ਦਾ ਵਿਰੋਧ ਕਰਨ ਲਈ ਹੁਨਰ ਪੈਦਾ ਕਰਨ ਲਈ ਵਿਸ਼ੇਸ਼ ਨਿਗ ਕੈਂਪਾਂ ਦਾ ਆਯੋਜਨ ਕਰਨਾ ।
  • ਮਾਸ ਮੀਡੀਆ ਦੀ ਵਰਤੋਂ ਕਰਕੇ ਇਹ ਜਾਗਰੂਕਤਾ ਫੈਲਾਉਣੀ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਭੈੜੇ ਅਸਰ ਹੁੰਦੇ ਹਨ । ਇਹ ਅਸਰ ਸਿਰਫ ਵਰਤੋਂ ਕਰਨ ਵਾਲੇ ਤੇ ਹੀ ਨਹੀਂ ਸਗੋਂ ਉਸ ਨਾਲ ਸੰਬੰਧਿਤ ਵਿਅਕਤੀਆਂ ਤੇ ਵੀ ਹੁੰਦੇ ਹਨ ।
  • ਇਲੈੱਕਟ੍ਰਾਨਿਕ ਮੀਡੀਆ ਜਿਵੇਂ-ਸਿਨੇਮਾ ਅਤੇ ਟੈਲੀਵਿਜ਼ਨ ਵਿਚ ਅਜਿਹੇ ਪ੍ਰੋਗਰਾਮ ਦੌਰਾਨ ਜਦੋਂ ਕੋਈ ਨਸ਼ਾ ਕਰਦਾ ਦਿਖਾਇਆ ਗਿਆ ਹੋਵੇ, ਵਿਧਾਨਿਕ ਚੇਤਾਵਨੀ ਪ੍ਰਦਰਸ਼ਿਤ ਕਰਨਾ ।
  • ਲੋਕਾਂ ਨਾਲ ਮਿਲਵਰਤਣ ਕਰਕੇ ਉਹਨਾਂ ਨੂੰ ਨਸ਼ਿਆਂ ਦੀ ਸਮੱਸਿਆ ਦੇ ਵਿਰੁੱਧ ਅਤਿ ਸੰਵੇਦਨਸ਼ੀਲ ਬਣਾਉਣਾ, ਜਿਵੇਂ ਨਸ਼ੇ ਦੀ ਵਰਤੋਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ।

ਪ੍ਰਸ਼ਨ 13.
ਕਿਸੇ ਵਿਅਕਤੀ ਦੁਆਰਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸਭ ਤੋਂ ਆਮ ਅਸਿੱਧੇ ਤੌਰ ਤੇ ਪੈਣ ਵਾਲੇ ਮਾੜੇ ਸਰੀਰਕ ਪ੍ਰਭਾਵ ਕੀ ਹਨ ?
ਉੱਤਰ-
ਕਿਸੇ ਵਿਅਕਤੀ ਦੁਆਰਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਸਭ ਤੋਂ ਆਮ ਅਸਿੱਧੇ ਤੌਰ ਤੇ ਪੈਣ ਵਾਲੇ ਮਾੜੇ ਸਰੀਰਕ ਪ੍ਰਭਾਵ ਹਨ :
1. ਸੰਚਾਰੀ ਰੋਗਾਂ ਦੇ ਹੋਣ ਦੀ ਸੰਭਾਵਨਾ ਵਿਚ ਵਾਧਾ (Increased Chances of Communicable Infection)-ਨਸ਼ਾ ਕਰਨ ਵਾਲਿਆਂ ਵਿਚ ਸੰਚਾਰੀ ਰੋਗ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ । ਇਹ ਉਹਨਾਂ ਨਸ਼ੇੜੀਆਂ ਵਿਚ ਵੱਧ ਹੁੰਦੀ ਹੈ ਜੋ ਸੂਈ ਲਾ ਕੇ ਨਸ਼ਾ ਕਰਦੇ ਹਨ । ਇਹ ਦਾ ਕਾਰਨ, ਇੱਕੋ ਸੂਈ ਅਤੇ ਸਰਿੰਜ਼ ਦਾ ਕਈ ਨਸ਼ੇੜੀਆਂ ਵਲੋਂ ਪ੍ਰਯੋਗ ਕਰਨਾ ਹੁੰਦਾ ਹੈ । ਕੁੱਝ ਆਮ ਸੰਚਾਰੀ ਰੋਗ ਹਨ ਏਡਜ਼, ਹੈਪੇਟਾਈਟੀਇਸ B ਅਤੇ C ਆਦਿ ।

2. ਕੌਮਾ ਅਤੇ ਮੌਤ (Coma and Deathਜੇ ਨਸ਼ੇੜੀ ਲੋੜ ਤੋਂ ਵੱਧ ਮਾਤਰਾ ਵਿਚ ਨਸ਼ਾ ਕਰ ਲੈਣ ਅਤੇ ਲੰਬੇ ਸਮੇਂ ਤੱਕ ਨਸ਼ੇ ਵਿਚ ਰਹਿਣ ਤਾਂ ਉਹ ਕੌਮਾ ਵਿਚ ਜਾ ਸਕਦੇ ਹਨ ਜਾਂ ਉਹਨਾਂ ਦੀ ਮੌਤ ਹੋ ਸਕਦੀ ਹੈ 1 ਡਰੱਗ ਦੀ ਦੁਰਵਰਤੋਂ ਦੇ ਕਾਰਨ ਨੌਜਵਾਨ ਮੁੰਡੇ-ਕੁੜੀਆਂ ਦਾ ਛੋਟੀ ਉਮਰੇ ਮਰਨਾ, ਪੂਰੇ ਪਰਿਵਾਰ, ਸਮਾਜ ਅਤੇ ਰਾਸ਼ਟਰ ਲਈ ਚਿੰਤਾ ਦਾ ਵਿਸ਼ਾ ਹੈ ।

ਪ੍ਰਸ਼ਨ 14.
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਤਿੰਨ ਸਭ ਤੋਂ ਵੱਧ ਆਮ ਸਮਾਜਿਕ ਪ੍ਰਭਾਵਾਂ ਬਾਰੇ ਚਰਚਾ ਕਰੋ ।
ਉੱਤਰ-
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਤਿੰਨ ਸਭ ਤੋਂ ਵੱਧ ਆਮ ਸਮਾਜਿਕ ਪ੍ਰਭਾਵ ਹਨ –
1. ਗੈਰ-ਕਾਨੂੰਨੀ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਵਾਧਾ (Increase in Illegal and Anti-social Activities)- ਅਜਿਹੇ ਸਮਾਜ ਜਿਨ੍ਹਾਂ ਵਿਚ ਨਸ਼ੇੜੀ ਵੱਧ ਹੁੰਦੇ ਹਨ ਉੱਥੇ ਜੂਆ ਖੇਡਣਾ, ਗੁੰਡਾਗਰਦੀ, ਲੜਕੀਆਂ ਨਾਲ ਛੇੜ-ਛਾੜ, ਬੱਚਿਆਂ ਨਾਲ ਛੇੜ-ਛਾੜ ਆਦਿ ਵਰਗੀਆਂ ਘਟਨਾਵਾਂ ਵੀ ਵੱਧ ਹੁੰਦੀਆਂ ਹਨ | ਅਪਹਰਨ ਅਤੇ ਹੋਰ ਗੈਰਕਾਨੂੰਨੀ ਗਤੀਵਿਧੀਆਂ ਜਿਨ੍ਹਾਂ ਕਾਰਨ ਘੱਟ ਸਮੇਂ ਵਿਚ ਵੱਧ ਪੈਸੇ ਕਮਾਏ ਜਾ ਸਕਦੇ ਹਨ ਇਸ ਲਈ ਸਮਾਜ ਵਿਚ ਗੈਰ-ਕਾਨੂੰਨੀ ਗਤੀਵਿਧੀਆਂ ਵੱਧ ਹੁੰਦੀਆਂ ਹਨ । ਕਈ ਖਬਰਾਂ, ਰਿਪੋਰਟਾਂ ਅਤੇ ਸਧਾਰਨ ਅਵਲੋਕਨ ਇਸ ਤੱਥ ਦੀ ਪੁਸ਼ਟੀ ਕਰਦੀਆਂ ਹਨ ਕਿ ਇਹਨਾਂ ਗਤੀਵਿਧੀਆਂ ਵਿੱਚ ਜ਼ਿਆਦਾਤਰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਾਲੇ ਲੋਕ ਸ਼ਾਮਲ ਹੁੰਦੇ ਹਨ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

2. ਖੁਦਕੁਸ਼ੀਆਂ ਵਿਚ ਵਾਧਾ (Increase in Suicides) -ਨਸ਼ੇੜੀ ਜੋ ਨਸ਼ੇ ਪ੍ਰਤੀ ਸਹਿਣਸ਼ੀਲ ਹੋ ਜਾਂਦੇ ਹਨ ਅਤੇ ਨਸ਼ੇ ‘ਤੇ ਨਿਰਭਰ ਹੋ ਜਾਂਦੇ ਹਨ । ਉਹਨਾਂ ਵਿੱਚ ਖੁਦਕੁਸ਼ੀ ਕਰਨ ਦੀ ਪ੍ਰਵਿਰਤੀ ਵੱਧ ਹੁੰਦੀ ਹੈ । ‘ ਇਸ ਲਈ ਅਜਿਹੇ ਸਮਾਜ ਜਿਨ੍ਹਾਂ ਵਿੱਚ ਨਸ਼ੇ ‘ਤੇ ਨਿਰਭਰ ਨਸ਼ੇੜੀਆਂ ਦੀ ਗਿਣਤੀ ਵੱਧ ਹੁੰਦੀ ਹੈ ਉਹਨਾਂ ਸਮਾਜਾਂ ਵਿਚ ਖੁਦਕੁਸ਼ੀਆਂ ਕਰਨ ਦੀ ਪ੍ਰਵਿਰਤੀ ਵੀ ਵੱਧ ਹੁੰਦੀ ਹੈ । ਇਸ ਲਈ ਵਧੇਰੇ ਨਸ਼ੇੜੀਆਂ ਅਤੇ ਨਸ਼ੇ ‘ਤੇ ਨਿਰਭਰ ਲੋਕਾਂ ਵਾਲੇ ਸਮਾਜ ਵਿਚ ਖ਼ੁਦਕੁਸ਼ੀਆਂ ਦੀ ਗਿਣਤੀ ਵੀ ਵੱਧ ਹੁੰਦੀ ਹੈ । ਇਨ੍ਹਾਂ ਲੋਕਾਂ ਦੇ ਡਿਪਰੈਸ਼ਨ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ | ਕਈ ਵਾਰ ਉਹ ਆਪਣੇ ਆਪ ਨੂੰ ਅਜਿਹੇ ਹਾਲਾਤਾਂ ਵਿਚ ਪਾਂਦੇ ਹਨ, ਜਿਨ੍ਹਾਂ ਬਾਰੇ ਉਹ ਸੋਚਦੇ ਹਨ ਕਿ ਉਹ ਉਲਟਾਏ ਨਹੀਂ ਜਾ ਸਕਦੇ । ਉਹਨਾਂ ਲਈ ਅਜਿਹੀ ਤਰਸਯੋਗ ਜ਼ਿੰਦਗੀ ਦੀ ਸਮੱਸਿਆ ਨੂੰ ਖ਼ਤਮ ਕਰਨ ਦਾ ਇਕ ਆਸਾਨ ਤਰੀਕਾ ਹੁੰਦਾ ਹੈ ਕਿ ਉਹ ਆਤਮ ਹੱਤਿਆ ਕਰ ਲੈਣ ।

3. ਔਰਤਾਂ ਪ੍ਰਤੀ ਅਪਰਾਧਿਕ ਮਾਮਲਿਆਂ ਦਾ ਵਧਣਾ ਜਿਸ ਤਰ੍ਹਾਂ ਛੇੜ-ਛਾੜ, ਜਬਰਜਨਾਹ, ਜਿਸਮਫਰੋਸ਼ੀ ਆਦਿ (Higher rates of crimes against Women like Molestation, Rape, Prostitution etc.)-ਕਿਉਂਕਿ ਨਸ਼ੇ ਦੀ ਵਰਤੋਂ ਕਰਨ ਵਾਲੇ ਵਿਚ ਕੋਈ ਨੈਤਿਕਤਾ ਨਹੀਂ ਹੁੰਦੀ ਉਹਨਾਂ ਨੂੰ ਔਰਤਾਂ ਨਾਲ ਮਾੜਾ ਵਿਵਹਾਰ ਕਰਕੇ ਵਧੀਆ ਲੱਗਦਾ ਹੈ । ਉਹ ਔਰਤਾਂ ਨਾਲ ਛੇੜ-ਛਾੜ, ਜਬਰ-ਜਨਾਹ ਕਰਦੇ ਹਨ । ਇਸ ਲਈ ਅਜਿਹੇ ਸਮਾਜਾਂ ਵਿਚ ਔਰਤਾਂ ਪ੍ਰਤੀ ਅਪਰਾਧ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਕਿਸੇ ਵਿਅਕਤੀ ਦੁਆਰਾ ਨਸ਼ਾਖੋਰੀ ਦੇ ਆਮ ਕਾਰਨ ਕੀ ਹਨ ?
ਉੱਤਰ-
ਭੌਤਿਕ ਜਾਂ ਸਰੀਰਕ ਕਾਰਨ (Physical Causes)-ਨਸ਼ੇ ਦੀ ਦੁਰਵਰਤੋਂ ਦੇ ਕੁਝ ਆਮ ਭੌਤਿਕ ਜਾਂ ਸਰੀਰਕ ਸੰਬੰਧੀ ਕਾਰਨ ਹਨ

  • ਸਰੀਰਕ ਜਾਂ ਸਰੀਰ ਵਿਚ ਕਿਰਿਆਤਮਕ ਅਯੋਗਤਾ ।
  • ਹਲਕੀਆਂ ਤੇ ਤੇਜ਼ ਦਰਦਾਂ ।
  • ਘੱਟ ਨੀਂਦ ਜਾਂ ਨੀਂਦ ਪੈਟਰਨ ਵਿਚ ਗੜਬੜੀ ।
  • ਕਮਜ਼ੋਰ ਮੈਟਾਬੋਲੀਜ਼ਮ ਅਤੇ ਮਾੜਾ ਜੁੱਸਾ ।
  • ਰਕਤ ਦਬਾਓ ਵਿਚ ਬਦਲਾਓ ।

ਮਨੋਵਿਗਿਆਨਿਕ ਕਾਰਨ (Psychological Causes)-ਨਸ਼ੇ ਦੀ ਦੁਰਵਰਤੋਂ ਦੇ ਪੰਜ ਮਹੱਤਵਪੂਰਨ ਮਨੋਵਿਗਿਆਨਿਕ ਕਾਰਨ ਹਨ –

  1. ਤਣਾਓ ਤੋਂ ਛੁਟਕਾਰਾ ਜਾਂ ਉਦਾਸੀ ਨੂੰ ਖ਼ਤਮ ਕਰਨਾ ਜਾਂ ਬੋਰੀਅਤ ਖ਼ਤਮ ਕਰਨ ਲਈ ਜਾਂ ਬੇਚੈਨੀ ।..
  2. ਕਿੱਕ ਪ੍ਰਾਪਤ ਕਰਨ ਲਈ ਜਾਂ ਜਿਗਿਆਸਾ ਦੀ ਸੰਤੁਸ਼ਟੀ ਜਾਂ ਹਾਈ ਦਾ ਅਨੁਭਵ ਕਰਨਾ ।
  3. ਬੰਦਿਸ਼ਾਂ ਦੇ ਵਿਰੋਧ ਵਿਚ ਜਾਂ ਮਾਣ ਨਾ ਰਹਿਣਾ ।
  4. ਭਾਵਨਾਤਮਕ, ਯੌਨ ਜਾਂ ਸਰੀਰਕ ਸ਼ੋਸ਼ਣ ਦੇ ਵਿਰੋਧ ਵਿਚ ।
  5. ਉਪੇਖਿਅਤ ਹੋਣਾ ਜਾਂ ਘਰ ਵਿਚ ਅਫ਼ਰਾ-ਤਫ਼ਰੀ ਦਾ ਮਾਹੌਲ ਜਾਂ ਪਰੇਸ਼ਾਨੀ ਦਾ ਮੁਕਾਬਲਾ ਕਰਨ ਦਾ ਹੁਨਰ ਨਾ ਹੋਣਾ ਜਾਂ ਹੋਰਨਾਂ ਨਾਲ ਵਧੀਆ ਮਿਲਵਰਤਣ ਦੀ ਅਯੋਗਤਾ ।
  6. ਵਧੀਆ ਸਾਥੀਆਂ ਤੇ ਦੋਸਤਾਂ ਦੀ ਘਾਟ ਹੋਣਾ ਜਾਂ ਕੰਮ-ਕਾਜ ਵਿਚ ਮਾੜਾ ਪ੍ਰਦਰਸ਼ਨ ਜਾਂ ਕੰਮ-ਕਾਜ ਤੋਂ ਅਸੰਤੁਸ਼ਟੀ ਜਾਂ ਪੇਸ਼ੇ ਦਾ ਖੁੰਝਣਾ ।

ਸਮਾਜਿਕ ਕਾਰਕ – ਕੁੱਝ ਆਮ ਸਮਾਜਿਕ ਕਾਰਨ ਜੋ ਨਸ਼ੇ ਦੀ ਵਰਤੋਂ ਨੂੰ ਉਤਸ਼ਾਹਿਤ ਕਰਦੇ ਹਨ

  • ਸਮਾਜਿਕ ਅਵਿਵਸਥਾ ਜਾਂ ਸਮਾਜਿਕ ਤਜਰਬੇ ਦੀ ਘਾਟ ॥
  • ਸਮਾਜ ਵਿਚ ਪਛਾਣ ਨਾ ਹੋਣਾ ਜਾਂ ਸਮਾਜਿਕ ਮੁੱਲਾਂ ਨੂੰ ਚੁਣੌਤੀ ਦੇਣ ਲਈ ।
  • ਹਾਣੀਆਂ ਦਾ ਦਬਾਓ ਜਾਂ ਦੋਸਤਾਂ ਨਾਲ ਕਮਜ਼ੋਰ ਸੰਬੰਧ ।
  • ਕਮਜ਼ੋਰ ਪਰਿਵਾਰਿਕ ਸੰਬੰਧ ਜਾਂ ਗੁਆਂਢੀਆਂ ਨਾਲ ਮਾੜੇ ਸੰਬੰਧ ।
  • ਸਿੱਧੇ-ਸਰਲ ਦੋਸਤਾਂ ਦੀ ਅਣਹੋਂਦ ਜਾਂ ਭਟਕੇ ਹੋਏ ਦੋਸਤਾਂ ਦਾ ਸਾਥ ।
  • ਅਜਿਹੇ ਲੋਕਾਂ ਦੀ ਸੰਗਤ ਜੋ ਅਪਰਾਧਿਕ, ਗੈਰ-ਕਾਨੂੰਨੀ ਅਤੇ ਸਮਾਜ ਵਿਰੋਧੀ : ਗਤੀਵਿਧੀਆਂ ਵਿਚ ਸ਼ਾਮਿਲ ਹੁੰਦੇ ਹਨ ।
  • ਖ਼ੁਸ਼ਹਾਲੀ ।
  • ਭੀੜ ਦਾ ਡਰ ।
  • ਸਮਾਜਿਕ-ਭਾਵਨਾਤਮਕ ਸਮੱਸਿਆਵਾਂ ਜਾਂ ਸਮਾਜਿਕ-ਆਰਥਿਕ ਸਮੱਸਿਆਵਾਂ ਜਾਂ ਸਮਾਜਿਕ-ਸੰਸਕ੍ਰਿਤਕ ਪਰੰਪਰਾਵਾਂ ।

ਪ੍ਰਸ਼ਨ 2.
ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੇ ਪ੍ਰਭਾਵਾਂ ਦੀ ਸੂਚੀ ਬਣਾਓ । . .
ਉੱਤਰ-
ਸਰੀਰਕ ਪ੍ਰਭਾਵ (Physiological Effects)-ਕੁੱਝ ਆਮ ਸਰੀਰਕ ਪ੍ਰਭਾਵ ਹੇਠਾਂ ਦਿੱਤੇ ਗਏ ਹਨ –

  1. ਦਿਮਾਗ਼ ਨੂੰ ਨੁਕਸਾਨ ਜਾਂ ਸੰਵੇਦਨਾਤਮਕ ਗੜਬੜ ।
  2. ਦਿਲ ਜਾਂ ਲਹੂ ਗੇੜ ਪ੍ਰਣਾਲੀ ਜਾਂ ਨਾਲ ਸੰਬੰਧਿਤ ਸਮੱਸਿਆਵਾਂ ।
  3. ਮੂਤਰ ਤਿਆਗ ਵਿਚ ਬਦਲਾਓ ਜਾਂ ਉਲਟੀ ਜਾਂ ਘਬਰਾਹਟ ਜਾਂ ਸਿਰ ਦਰਦ ।
  4. ਪੱਠਿਆਂ ਵਿਚ ਕਮਜ਼ੋਰੀ ਅਤੇ ਪੱਠਿਆਂ ਦੇ ਤਾਲਮੇਲ ਵਿਚ ਕਮੀ ।
  5. ਸਰੀਰ ਦੇ ਤਾਪਮਾਨ ਵਿਚ ਬਦਲਾਓ, ਭੁੱਖ ਨਾ ਲੱਗਣਾ ਅਤੇ ਭਾਰ ਘਟਣਾ, ਛਾਤੀ ਵਿਚ ਦਰਦ ।
  6. ਰੋਗਾਂ ਲਈ ਤਿਰੱਖਿਆ ਦਾ ਘੱਟ ਹੋਣਾ ।
  7. ਸਰੀਰਕ ਨਿਰਭਰਤਾ ।
  8. ਸੰਚਾਰੀ ਰੋਗਾਂ ਦੇ ਹੋਣ ਦੀ ਸੰਭਾਵਨਾ ਵਿਚ ਵਾਧਾ ।
  9. ਕੌਮਾ ਅਤੇ ਮੌਤ ।

ਮਨੋਵਿਗਿਆਨਿਕ ਪ੍ਰਭਾਵ (Psychological Effects)-ਕੁੱਝ ਆਮ ਮਨੋਵਿਗਿਆਨਿਕ ਪ੍ਰਭਾਵ ਹੇਠਾਂ ਦਿੱਤੇ ਗਏ ਹਨ –

  • ਬੇਚੈਨੀ, ਉਤੇਜਨਾ ।
  • ਦਿਮਾਗ਼ ਨੂੰ ਨੁਕਸਾਨ, ਸੰਵੇਦਨਾਤਮਕ ਗੜਬੜ, ਸੰਵੇਦਨਾਵਾਂ ਵਿਚ ਕਮੀ
  • ਹਮਲਾਵਰ ਤੇ ਹਿੰਸਕ ਵਿਵਹਾਰ
  • ਮਨੋਵਿਗਿਆਨਿਕ ਨਿਰਭਰਤਾ
  • ਭਾਵਨਾਤਮਕ ਤਕਲੀਫ਼
  • ਵਿਵਹਾਰਿਕ ਵਿਕਾਰ ਜਿਸ ਵਿਚ ਰੂੜੀਵਾਦੀ ਵਿਵਹਾਰ ਵੀ ਸ਼ਾਮਿਲ ਹੈ।
  • ਮਨੋਵੇਗੀ ਵਿਵਹਾਰ
  • ਤਣਾਅ ਦਾ ਮੁਕਾਬਲਾ ਕਰਨ ਦੀ ਅਯੋਗਤਾ
  • ਮਾਨਸਿਕ ਕਮਜ਼ੋਰੀ
  • ਰੋਣ ਦੀ ਆਦਤ
  • ਭਰਪੂਰ ਪਸੀਨਾ
  • ਨਸ਼ੇ ਦੀ ਸਹਿਣਸ਼ੀਲਤਾ
  • ਨਿਰਲਿਪਤਤਾ ਲੱਛਣ ।

PSEB 11th Class Environmental Education Important Questions Chapter 17 ਨਸ਼ਾ-ਮਾੜੇ ਪ੍ਰਭਾਵ

ਸਮਾਜਿਕ ਪ੍ਰਭਾਵ (Social Effects)-ਕੁੱਝ ਸਮਾਜਿਕ ਪ੍ਰਭਾਵ ਹੇਠ ਲਿਖੇ ਹਨ –

  1. ਅਨੈਤਿਕ ਫੈਸਲੇ (Immoral Judgement)
  2. ਅਪਰਾਧਿਕ ਗਤੀਵਿਧੀਆਂ (Criminal Activities)
  3. ਮਿਲਨਸਾਰਤਾ ਵਿਚ ਕਮੀ Reduced Sociability)
  4. ਵਖਰੇਵਾਂ (Isolation)
  5. ਹਿੰਸਾ ਵਿਚ ਵਾਧਾ (Increase in Violence)
  6. ਖੁਦਕੁਸ਼ੀਆਂ ਵਿਚ ਵਾਧਾ (Increase in Suicide)
  7. ਪਰਿਵਾਰ ਅਤੇ ਸਮਾਜ ਵਿਚ ਅਸ਼ਾਂਤੀ (Disturbance to Family and Society)
  8. ਗ਼ੈਰ-ਕਾਨੂੰਨੀ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਿਚ ਵਾਧਾ (Increase in illegal and anti-social activities)
  9. ਇਸਤਰੀਆਂ ਪ੍ਰਤੀ ਅਪਰਾਧਿਕ ਮਾਮਲਿਆਂ ਦਾ ਵਧਣਾ ਜਿਸ ਤਰ੍ਹਾਂ ਛੇੜ-ਛਾੜ, ਜਬਰਜਨਾਹ, ਜਿਸਮਫ਼ਰੋਸ਼ੀ ਆਦਿ (Higher rate of crimes against women like molestation, rape, prostitution etc.)
  10. ਜਿਸਮਫਰੋਸ਼ੀ ਵਿਚ ਵਾਧਾ (Increased Prostitution) ।

ਆਰਥਿਕ ਪ੍ਰਭਾਵ (Economic Effects) -ਕੁੱਝ ਆਮ ਆਰਥਿਕ ਪ੍ਰਭਾਵ ਹੇਠ ਲਿਖੇ ਹਨ

  • ਕਮਾਈ ਵਿਚ ਕਮੀ, ਕੰਮ-ਕਾਜ ਘੱਟਣਾ ਜਾਂ ਕੋਈ ਕੰਮ ਨਾ ਰਹਿਣਾ (Loss in income, lesser work or no work)
  • ਘੱਟ ਆਮਦਨੀ ਤੇ ਵਧ ਖ਼ਰਚਾ (Smaller eamings and Higher. Expenditure)
  • ਕੰਮ-ਕਾਜ ਵਿਚ ਮਾੜਾ ਪ੍ਰਦਰਸ਼ਨ (Poor work Performance)
  • ਸਿਹਤ ਸਮੱਸਿਆਵਾਂ ‘ਤੇ ਬਹੁਤਾ ਖ਼ਰਚਾ (Too much spending on health related Issues)
  • ਸਕਲ ਘਰੇਲੂ ਉਤਪਾਦ ਦਾ ਘਟਣਾ (Lesser GDP) ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

Punjab State Board PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ Important Questions, and Answers.

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਦਯੋਗਿਕ ਇਕਾਈਆਂ ਦੀ ਸੁਰੱਖਿਆ ਲਈ ਬਣਾਏ ਗਏ ਕਾਨੂੰਨ ਦਾ ਨਾਂ ਦੱਸੋ ।
ਉੱਤਰ-
ਫੈਕਟਰੀ ਐਕਟ, 1948 ॥

ਪ੍ਰਸ਼ਨ 2.
‘‘ਦ ਵਰਕਰ ਐਕਟ’’ (The Worker Act) ਕਦੋਂ ਲਾਗੂ ਹੋਇਆ ?
ਉੱਤਰ-
15 ਅਪਰੈਲ, 1987 ।

ਪਸ਼ਨ 3.
‘‘ਦ ਮਾਈਨ ਐਕਟ’’ (The Mine Act) 1952 ਦਾ ਕੀ ਉਦੇਸ਼ ਹੈ ?
ਉੱਤਰ-
ਖਦਾਨ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤ ਦੀ ਦੇਖਭਾਲ।

ਪ੍ਰਸ਼ਨ 4.
ਦੋ ਜਲਨਸ਼ੀਲ ਵਾਂ ਦੇ ਨਾਂ ਦੱਸੋ ।
ਉੱਤਰ-
ਡਾਈਇਥਾਈਲ ਈਥਰ, ਪੈਟਰੋਲ, ਐਸੀਟੋਨ, ਪੈਟਰੋਲੀਅਮ ਗੈਸ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 5.
ਦੋ ਜਲਨਸ਼ੀਲ ਠੋਸ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਨਾਈਟਰੋ-ਸੈਲੂਲੋਸ, ਕੈਲਸ਼ੀਅਮ ਕਾਰਬਾਈਡ।

ਪ੍ਰਸ਼ਨ 6.
ਵਿਸ਼ਾਕਤ ਜਾਂ ਜ਼ਹਿਰੀਲੇ ਪਦਾਰਥਾਂ ਦਾ ਸਰੀਰ ਦੀ ਚਮੜੀ ਨਾਲ ਮਿਲਣ ‘ਤੇ ਕੀ ਅਸਰ ਹੋਵੇਗਾ ?
ਉੱਤਰ-
ਸਰੀਰ ਦੀ ਚਮੜੀ ਵਿਚ ਖਿੱਚ, ਜਖ਼ਮ ਜਾਂ ਫੋੜੇ।

ਪ੍ਰਸ਼ਨ 7.
ILO ਦਾ ਪੂਰਾ ਨਾਂ ਲਿਖੋ ।
ਉੱਤਰ-
ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (Intemational Labour Organisation) ।

ਪ੍ਰਸ਼ਨ 8.
ਮੁੱਢਲਾ ਇਲਾਜ (First Aid) ਕੌਣ ਕਰਦਾ ਹੈ ?
ਉੱਤਰ-
ਪੜਿਆ-ਲਿਖਿਆ ਸਹਾਇਕ ਹੀ ਮੁੱਢਲੀ ਸਹਾਇਤਾ ਜਾਂ ਇਲਾਜ ਕਰਦਾ ਹੈ।

ਪ੍ਰਸ਼ਨ 9.
ਆਪਾਤਕਾਲੀਨ ਹਾਲਤ ਦੀ ਸੂਚਨਾ ਕਿਹੜੇ ਢੰਗਾਂ ਰਾਹੀਂ ਦਿੱਤੀ ਜਾ ਸਕਦੀ ਹੈ ?
ਉੱਤਰ-
ਜਾਗਰੁਕ ਸਤਰ, ਅਖਬਾਰ, ਵਿਭਾਗਾਂ ਵਿਚ ਇਕੱਠੇ ਹੋ ਕੇ, ਨੋਟਿਸ ਬੋਰਡ ਅਤੇ ਘੋਸ਼ਣਾਵਾਂ ਦੁਆਰਾ।

ਪ੍ਰਸ਼ਨ 10.
ਮੁੱਢਲੀ ਸਹਾਇਤਾ ਵਾਲੇ ਬਕਸੇ ਵਿਚ ਕੀ ਹੋਣਾ ਚਾਹੀਦਾ ਹੈ ?
ਉੱਤਰ-
ਜ਼ਰੂਰੀ ਮਾਤਰਾ ਵਿਚ ਹੀ ਇਲਾਜ ਕਰਨ ਵਾਲਾ ਸਾਮਾਨ ਹੋਣਾ ਚਾਹੀਦਾ ਹੈ।

ਪ੍ਰਸ਼ਨ 11.
ਮੁੱਢਲੇ ਸਹਾਇਕ ਨੂੰ ਰੋਗ ਤੋਂ ਬਚਣ ਵਾਸਤੇ ਕੀ ਕਰਨਾ ਚਾਹੀਦਾ ਹੈ ?
ਉੱਤਰ-
ਮੁੱਢਲੇ ਸਹਾਇਕ ਨੂੰ ਰੋਗ ਤੋਂ ਬਚਣ ਵਾਸਤੇ ਦਸਤਾਨੇ ਪਾਉਣੇ ਚਾਹੀਦੇ ਹਨ।

ਪ੍ਰਸ਼ਨ 12.
1948 ਦੇ ਫੈਕਟਰੀ ਐਕਟ ਵਿਚ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਖ਼ਤਰਨਾਕ ਉਦਯੋਗਾਂ ਦੀ ਸੂਚੀ ਦਿੱਤੀ ਹੈ ?
ਉੱਤਰ-
29 ਉਦਯੋਗਾਂ ਦੀ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 13.
1948 ਦੇ ਫੈਕਟਰੀ ਐਕਟ ਵਿਚ ਆਖਿਰੀ ਸੰਸ਼ੋਧਨ ਕਦੋਂ ਕੀਤਾ ਗਿਆ ?
ਉੱਤਰ-
1987 ਵਿਚ।

ਪ੍ਰਸ਼ਨ 14.
1986 ਦੇ ਵਾਤਾਵਰਣ ਸੁਰੱਖਿਆ ਸੰਬੰਧੀ ਕਾਨੂੰਨ ਦੀ ਕਿਹੜੀ ਧਾਰਾ ਵਿਚ ਘਾਤਕ ਪਦਾਰਥਾਂ ਦੇ ਸਹੀ ਰੱਖ-ਰਖਾਵ ‘ਤੇ ਜ਼ੋਰ ਦਿੱਤਾ ਗਿਆ ?
ਉੱਤਰ-
ਧਾਰਾ 8 ਵਿਚ।

ਪ੍ਰਸ਼ਨ 15.
ਰਾਸ਼ਟਰੀ ਵਾਤਾਵਰਣ ਟ੍ਰਿਬਿਊਨਲ ਐਕਟ ਕਦੋਂ ਪਾਸ ਕੀਤਾ ਗਿਆ ?
ਉੱਤਰ-
1995 ਵਿਚ।

ਪ੍ਰਸ਼ਨ 16.
ਅੱਗ ਲੱਗਣ ਦੇ ਕੀ ਕਾਰਨ ਹੋ ਸਕਦੇ ਹਨ ?
ਉੱਤਰ-
ਬਿਜਲੀ ਦੀ ਸਪਲਾਈ ਵਿਚ ਕਰੰਟ, ਉਬਲਦੇ ਦ੍ਰਵ ਦੇ ਫੈਲਣ ਨਾਲ ਜਾਂ ਜਲਨ ਵਾਲੇ ਪਦਾਰਥਾਂ ਦੇ ਕਾਰਨ।

ਪ੍ਰਸ਼ਨ 17.
ਉਦਯੋਗਿਕ ਇਕਾਈਆਂ ਉੱਪਰ ਟੈਲੀਫੋਨ ਦੇ ਸਾਧਨਾਂ ਦੀ ਕੀ ਮਹੱਤਤਾ ਹੈ ?
ਉੱਤਰ-
ਉਦਯੋਗਿਕ ਇਕਾਈਆਂ ਉੱਪਰ ਟੈਲੀਫੋਨ ਦੇ ਸਾਧਨਾਂ ਦੀ ਵਰਤੋਂ ਐਮਰਜੈਂਸੀ ਦੀ ਹਾਲਤ ਦੇ ਦੌਰਾਨ ਮੁੱਢਲੀ ਸਹਾਇਤਾ ਲਈ ਉਸ ਵਿਭਾਗ ਨਾਲ ਸੰਬੰਧ ਬਣਾਉਣ ਲਈ ਕੀਤੀ ਜਾਂਦੀ ਹੈ ।

ਪ੍ਰਸ਼ਨ 18.
ਪ੍ਰਬੰਧਕ ਦੀ ਪਹਿਲੀ ਜ਼ਿੰਮੇਵਾਰੀ ਕੀ ਹੈ ?
ਉੱਤਰ-
ਮੁੱਢਲੀ ਸਹਾਇਤਾ ਦਾ ਪ੍ਰਬੰਧ ਕਰਨਾ ਇਕ ਪ੍ਰਬੰਧਕ ਦੀ ਪਹਿਲੀ ਜ਼ਿੰਮੇਵਾਰੀ ਹੈ।

ਪ੍ਰਸ਼ਨ 19.
ਰਾਸ਼ਟਰੀ ਸੁਰੱਖਿਆ ਪਰਿਸ਼ਦ ਦਾ ਨਿਰਮਾਣ ਕਿਉਂ ਕੀਤਾ ਗਿਆ ?
ਉੱਤਰ-
ਰਾਸ਼ਟਰੀ ਸੁਰੱਖਿਆ ਪਰਿਸ਼ਦ ਦਾ ਨਿਰਮਾਣ ਕਰਮਚਾਰੀਆਂ ਦੀ ਪੂਰੀ ਸੁਰੱਖਿਆ ਦੇ ਲਈ, ਮਨੁੱਖੀ ਪੀੜਾ ਨੂੰ ਘੱਟ ਕਰਨ ਲਈ, ਕੰਮ ਦੇ ਦੌਰਾਨ ਦੁਰਘਟਨਾਵਾਂ ਨੂੰ ਰੋਕਣ ਲਈ ਅਤੇ ਖ਼ਤਰੇ ਨੂੰ ਘੱਟ ਕਰਨ ਲਈ ਕੀਤਾ ਗਿਆ।

ਪ੍ਰਸ਼ਨ 20.
ਵਾਤਾਵਰਣ ਕਾਨੂੰਨ ਨੂੰ ਕਿਸ ਦੀ ਮਦਦ ਨਾਲ ਲਾਗੂ ਕੀਤਾ ਗਿਆ ਹੈ ?
ਉੱਤਰ-
ਕੇਂਦਰੀ ਅਤੇ ਰਾਜ ਪ੍ਰਦੂਸ਼ਣ ਨਿਯੰਤਰਨ ਬੋਰਡ।

ਪ੍ਰਸ਼ਨ 21.
ਵਾਤਾਵਰਣ ਸੁਰੱਖਿਆ ਐਕਟ (Environment Protection Act) ਕਦੋਂ ਤੋਂ ਲਾਗੂ ਹੋਇਆ ?
ਉੱਤਰ-
ਇਹ ਐਕਟ 1986 ਨੂੰ ਲਾਗੂ ਹੋਇਆ ।

ਪ੍ਰਸ਼ਨ 22.
ਫੈਕਟਰੀ ਐਕਟ 1948 Factory Act, 1948) ਦੇ ਘੇਰੇ ਹੇਠ ਉਦਯੋਗਾਂ ਦੀ ਸੰਖਿਆ ਕਿੰਨੀ ਹੈ ?
ਉੱਤਰ-
ਇਹ ਸੰਖਿਆ 29 ਹੈ ।

ਪ੍ਰਸ਼ਨ 23.
ਰਾਸ਼ਟਰੀ ਸੁਰੱਖਿਆ ਦਿਵਸ (National Safety Day) ਕਦੋਂ ਮਨਾਉਂਦੇ ਹਨ ?
ਉੱਤਰ-
ਇਹ ਦਿਵਸ 4 ਮਾਰਚ ਨੂੰ ਮਨਾਇਆ ਜਾਂਦਾ ਹੈ ।

ਪ੍ਰਸ਼ਨ 24.
ਰਾਸ਼ਟਰ ਸੁਰੱਖਿਆ ਦਿਵਸ ਕੀ ਦਰਸਾਉਂਦਾ ਹੈ ?
ਉੱਤਰ-
ਇਹ ਦਿਵਸ ਰਾਸ਼ਟਰੀ ਸੁਰੱਖਿਆ ਕੌਂਸਲ (National Security Day) ਦੇ ਸਥਾਪਨਾ ਦਿਵਸ ਨੂੰ ਦਰਸਾਉਂਦਾ ਹੈ ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 25.
ਅੱਗ ਫੜਣ ਵਾਲੀਆਂ ਗੈਸਾਂ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਜਿਹੜੀਆਂ ਗੈਸਾਂ ਨੂੰ ਨਿਪੀੜਿਆ ਜਾ ਸਕਦਾ ਹੋਵੇ, ਤਰਲ ਵਿਚ ਬਦਲਿਆ ਜਾ ਸਕਦਾ ਹੋਵੇ ਜਾਂ ਦਬਾਉ ਹੇਠ ਪਾਣੀ ਵਿਚ ਘੋਲਿਆ ਜਾ ਸਕੇ, ਉਹਨਾਂ ਗੈਸਾਂ ਨੂੰ ਜਲਣਸ਼ੀਲ ਗੈਸਾਂ ਆਖਦੇ ਹਨ ।

ਪ੍ਰਸ਼ਨ 26.
ਕੁੱਝ ਠੋਸ ਜਲਣਸ਼ੀਲ (Flammable) ਤਰਲ ਪਦਾਰਥਾਂ ਦੇ ਨਾਮ ਦੱਸੋ !
ਉੱਤਰ-
ਇਥਾਈਲ ਈਥਰ, ਐਲਕੋਹਲ, ਪੈਟਰੋਲ , ਮਿੱਟੀ ਦਾ ਤੇਲ ਅਤੇ ਡੀਜ਼ਲ ਆਦਿ ।

ਪ੍ਰਸ਼ਨ 27.
ਕੁਝ ਠੋਸ ਜਲਣਸ਼ੀਲ ਪਦਾਰਥਾਂ ਦੇ ਨਾਮ ਲਿਖੋ ।
ਉੱਤਰ-
ਫਾਸਫੋਰਸ, ਐਲੂਮੀਨੀਅਮ, ਮਾਚਸ ਅਤੇ ਨਾਈਟ੍ਰੋਸੈਲੂਲੋਜ਼ ।

ਪ੍ਰਸ਼ਨ 28.
TNT ਦਾ ਪੂਰਾ ਨਾਮ ਲਿਖੋ ।
ਉੱਤਰ-
Trinitrotoluene.

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
‘ਦ ਫੈਕਟਰੀ ਐਕਟ’ (The Factory Act) ਦਾ ਉਦੇਸ਼ ਕੀ ਹੈ ?
ਉੱਤਰ-
ਦ ਫੈਕਟਰੀ ਐਕਟ ਨਾਲ ਕਰਮਚਾਰੀਆਂ ਦੀ ਸੁਰੱਖਿਆ, ਸਿਹਤ ਅਤੇ ਕਲਿਆਣ ਨਾਲ ਸੰਬੰਧਿਤ ਕਈ ਪੜਾਵਾਂ ਨੂੰ ਨਿਯਮਿਤ ਅਤੇ ਨਿਸ਼ਚਿਤ ਬਣਾਇਆ ਗਿਆ ਹੈ। ਇਹ ਕਾਨੂੰਨ ਕਾਰਖਾਨਿਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਉਦਯੋਗਿਕ ਅਤੇ ਕਿੱਤੇ ਦੇ ਖ਼ਤਰੇ ਤੋਂ ਸੁਰੱਖਿਅਤ ਰਹਿਣ ਲਈ ਪ੍ਰਬੰਧਕ ਦੀ ਜ਼ਿੰਮੇਵਾਰੀ ਤੈਅ ਕਰਨ ਵਾਲਾ ਕਾਨੂੰਨ ਹੈ।

ਪ੍ਰਸ਼ਨ 2.
“ਦ ਮਾਈਨ ਐਕਟ (The Mine Act) 1952 ਵਿਚ ਕਿਹੜੇ ਕਾਨੂੰਨ ਦਿੱਤੇ ਗਏ ਹਨ ?
ਉੱਤਰ-
‘ਦ ਮਾਈਨ ਐਕਟ” ਦੇ ਅਧੀਨ ਅੱਗੇ ਲਿਖੇ ਕਾਨੂੰਨ ਦਿੱਤੇ ਹਨ –

  • ਘਾਤਕ ਦੁਰਘਟਨਾਵਾਂ ਦੀ ਜਾਂਚ ।
  • ਅਨੁਦਾਨ ਨੂੰ ਕਾਨੂੰਨੀ ਇਜ਼ਾਜਤ !
  • ਖਦਾਨ ਸੁਰੱਖਿਆ ਯੰਤਰਾਂ, ਉਪਕਰਨਾਂ ਅਤੇ ਸਮਾਨ ਦੀ ਮਨਜ਼ੂਰੀ।

ਪ੍ਰਸ਼ਨ 3.
ਜਨ ਉੱਤਰਦਾਇਤਵ ਬੀਮਾ ਐਕਟ (Public Liability Insurance Act) ਦੀ ਕੀ ਮਹੱਤਤਾ ਹੈ ?
ਉੱਤਰ-
ਇਹ ਐਕਟ ਕਰਮਚਾਰੀਆਂ ਨੂੰ ਬੀਮੇ ਦੀ ਸੁਵਿਧਾ ਦੇਣ ਲਈ ਬਣਾਇਆ ਹੈ। ਜ਼ਹਿਰੀਲੇ ਅਤੇ ਘਾਤਕ ਪਦਾਰਥਾਂ ਨਾਲ ਕੰਮ ਕਰਦੇ ਸਮੇਂ ਹੋਏ ਦੁਰਘਟਨਾ ਗ੍ਰਸਤ ਕਰਮਚਾਰੀਆਂ ਨੂੰ ਤੁਰੰਤ ਸਹਾਇਤਾ ਮਿਲਣੀ ਚਾਹੀਦੀ ਹੈ। ਇਸ ਕਾਨੂੰਨ ਦੇ ਅਨੁਸਾਰ ਇਹ ਹਿਦਾਇਤ ਦਿੱਤੀ ਗਈ ਹੈ ਕਿ ਸਾਰੇ ਕਰਮਚਾਰੀਆਂ ਨੂੰ ਬੀਮਾ ਕਰਵਾਉਣਾ ਚਾਹੀਦਾ ਹੈ ਅਤੇ ਰਸਾਇਣ ਦੁਰਘਟਨਾ ਨਾਲ ਪੀੜਤ ਨੂੰ ਤੁਰੰਤ ਭੁਗਤਾਨ ਸੁਨਿਸ਼ਚਿਤ ਕਰਨ ਵਾਸਤੇ ਵਾਤਾਵਰਣ ਰਾਹਤ ਕੋਸ਼ ਵਿਚ ਧਨ ਰਾਸ਼ੀ ਜਮਾਂ ਕਰਾਉਣੀ ਚਾਹੀਦੀ ਹੈ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 4.
ਉਦਯੋਗਿਕ ਦੁਰਘਟਨਾ ਸੰਬੰਧੀ ਕਾਨੂੰਨ ਹੋਣ ਦੇ ਬਾਵਜੂਦ ਵੀ ਭਾਰਤ ਵਿਚ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਜ਼ਿਆਦਾ ਹੁੰਦੀਆਂ ਹਨ, ਕਿਉਂ ?
ਉੱਤਰ-
ਇਹਨਾਂ ਦੁਰਘਟਨਾਵਾਂ ਦੇ ਕਾਰਨ ਹੇਠ ਲਿਖੇ ਹਨ

  1. ਇਨ੍ਹਾਂ ਕਾਨੂੰਨਾਂ ਨੂੰ ਠੀਕ ਤਰ੍ਹਾਂ ਲਾਗੂ ਨਹੀਂ ਕੀਤਾ ਜਾਂਦਾ।
  2. ਨਿਯਮਾਂ ਨੂੰ ਤੋੜਨ ਤੇ ਜੁਰਮਾਨਾ ਬਹੁਤ ਘੱਟ ਹੈ।
  3. ਜਾਂਚ ਕਰਨ ਵਾਸਤੇ ਫੈਕਟਰੀ ਵਿਚ ਜਾਂਚ-ਪੜਤਾਲ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ।
  4. ਭਿਸ਼ਟਾਚਾਰ ਵੀ ਇਸਦਾ ਮੁੱਖ ਕਾਰਨ ਹੈ।

ਪ੍ਰਸ਼ਨ 5.
‘‘ਆਪਾਤ ਪ੍ਰਬੰਧਨ ਯੋਜਨਾ’ (Emergency Management Plan) ਦੇ ਤਹਿਤ ਕਿਹੜੇ ਖੇਤਰ ਆਉਂਦੇ ਹਨ ?
ਉੱਤਰ-

  • ਬਚਾਅ ਲਈ ਕੰਮ।
  • ਨਜ਼ਦੀਕੀ ਹਸਪਤਾਲ ਵਿਚ ਜਾਣ ਦਾ ਪ੍ਰਬੰਧ।
  • ਅੱਗ, ਗੈਸ ਅਤੇ ਪਾਣੀ ਉੱਪਰ ਕਾਬੂ
  • ਰਿਸ਼ਤੇਦਾਰਾਂ ਨਾਲ ਮੇਲ।
  • ਪ੍ਰਬੰਧਨ ਪ੍ਰਣਾਲੀ।
  • ਸੁਰੱਖਿਆ।

ਪ੍ਰਸ਼ਨ 6.
ਮਾਲਕ (Employer) ਦੇ ਕੰਮਾਂ ਦੀ ਸੂਚੀ ਬਣਾਉ !
ਉੱਤਰ-

  1. ਮੁੱਢਲੀ ਸਹਾਇਤਾ ਦੇਣੀ।
  2. ਮੁੱਢਲੇ ਸਹਾਇਕ ਦੀ ਚੋਣ ਕਰਨੀ।
  3. ਕਰਮਚਾਰੀਆਂ ਨੂੰ ਅਲੱਗ-ਅਲੱਗ ਕੰਮ ਦੇਣਾ।

ਪ੍ਰਸ਼ਨ 7.
ਸਾਧਾਰਨ ਸਥਿਤੀ ਵਿਚ ਮੁੱਢਲੇ ਸਹਾਇਕ ਦੇ ਕੀ ਕੰਮ ਹਨ ?
ਉੱਤਰ-
ਇਸਦੇ ਦੌਰਾਨ ਮੁੱਢਲੇ ਸਹਾਇਕ ਦੇ ਅੱਗੇ ਲਿਖੇ ਕੰਮ ਹਨ

  • ਦੁਰਘਟਨਾ ਜਾਂ ਬਿਮਾਰੀ ਨਾਲ ਸੰਬੰਧਿਤ ਖੇਤਰਾਂ ਦੀ ਪਹਿਚਾਣ ਕਰਨੀ।
  • ਸੁਰੱਖਿਆ ਉਪਾਅ ਕਰਨੇ।
  • ਉਨ੍ਹਾਂ ਖੇਤਰਾਂ ਦੀ ਪਹਿਚਾਣ ਕਰਨੀ ਜਿੱਥੇ ਸੁਰੱਖਿਆ ਦੀ ਜ਼ਿਆਦਾ ਜ਼ਰੂਰਤ ਹੋਵੇ।
  • ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤ ਸੰਬੰਧੀ ਕੈਂਪ ਲਾਉਣੇ।

ਪ੍ਰਸ਼ਨ 8.
ਮੁੱਢਲੀ ਸਹਾਇਤਾ ਬਕਸੇ (First aid box) ’ਤੇ ਨੋਟ ਲਿਖੋ ।
ਉੱਤਰ-
ਮੁੱਢਲੀ ਸਹਾਇਤਾ ਬਕਸਾ ਦੁਰਘਟਨਾ ਦੇ ਸਮੇਂ ਮੁੱਢਲੀ ਸਹਾਇਤਾ ਦੇਣ ਲਈ ਜ਼ਰੂਰੀ ਸਮਾਨ ਵਿਚੋਂ ਇਕ ਹੈ। ਇਹ ਕਿਸੇ ਕੰਮ ਕਰਨ ਵਾਲੀ ਥਾਂ ਅਤੇ ਉਦਯੋਗ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਇਸ ਬਕਸੇ ਵਿਚ ਜ਼ਰੂਰੀ ਮਾਤਰਾ ਵਿਚ ਇਲਾਜ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ। ਪੁਰਾਣੀਆਂ ਅਤੇ ਖਰਾਬ ਹੋਈਆਂ ਚੀਜ਼ਾਂ ਇਸ ਵਿਚੋਂ ਕੱਢ ਲੈਣੀਆਂ ਚਾਹੀਦੀਆਂ ਹਨ। ਇਸਨੂੰ ਛੇਤੀ ਲੱਭ ਜਾਣ ਵਾਲੀ ਥਾਂ ‘ਤੇ ਰੱਖਣਾ ਚਾਹੀਦਾ ਹੈ।

(ਇ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਰਾਸ਼ਟਰੀ ਸੁਰੱਖਿਆ ਪਰਿਸ਼ਦ (National Safety Council) ਦੀ ਸਥਾਪਨਾ ਕਦੋਂ ਅਤੇ ਕਿਉਂ ਕੀਤੀ ਗਈ ਅਤੇ ਇਸਦੇ ਕੰਮ ਲਿਖੋ ।
ਉੱਤਰ-
ਕਰਮਚਾਰੀ ਮੰਤਰਾਲੇ ਦੁਆਰਾ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਸਥਾਪਨਾ 1966 ਵਿਚ ਕੀਤੀ ਗਈ। ਇਸਦਾ ਮੁੱਖ ਉਦੇਸ਼ ਕਰਮਚਾਰੀਆਂ ਦੀ ਪੂਰੀ ਸੁਰੱਖਿਆ, ਮਨੁੱਖੀ ਪੀੜਾਂ ਨੂੰ ਘਟਾਉਣਾ, ਕੰਮ ਕਰਨ ਵਾਲੀ ਥਾਂ ‘ਤੇ ਹੋਈ ਦੁਰਘਟਨਾ ਅਤੇ ਖ਼ਤਰੇ ਨੂੰ ਘੱਟ ਕਰਨਾ ਹੈ। ਇਸ ਪਰਿਸ਼ਦ ਦੁਆਰਾ ਪ੍ਰਬੰਧਕ ਅਤੇ ਕਰਮਚਾਰੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਨ ਦਿੱਤੇ ਜਾਂਦੇ ਹਨ ਅਤੇ ਕੈਂਪ ਲਾਏ ਜਾਂਦੇ ਹਨ।

ਪ੍ਰਸ਼ਨ 2.
ਮੁੱਢਲੀ ਸਹਾਇਤਾ ਸੇਵਾਵਾਂ ਦੇ ਨਿਯੋਜਨ ਜਾਂ ਪ੍ਰਬੰਧਨ ਤੇ ਟਿੱਪਣੀ ਕਰੋ ।
ਉੱਤਰ-
ਦੁਰਘਟਨਾ ਰੋਕਣ ਲਈ ਨਿਯੋਜਨ ਸੁਰੱਖਿਆ ਪ੍ਰਬੰਧਨ ਇਕ ਮਹੱਤਵਪੂਰਨ ਪ੍ਰਣਾਲੀ ਹੈ। ਆਪਾਤ ਪ੍ਰਬੰਧਨ ਯੋਜਨਾ ਦੇ ਹੇਠਾਂ ਇਹ ਖੇਤਰ ਆਉਂਦੇ ਹਨ- ਬਚਾਉ ਦਾ ਕੰਮ, ਖ਼ਾਲੀ ਕਰਾਉਣ ਦਾ ਕੰਮ, ਨਜ਼ਦੀਕੀ ਹਸਪਤਾਲ ਵਿਚ ਲੈ ਜਾਣਾ, ਅੱਗ, ਗੈਸ ਅਤੇ ਜਲ ਪਾਣੀ) ਤੇ ਕਾਬੂ, ਰਿਸ਼ਤੇਦਾਰਾਂ ਨਾਲ ਮੇਲ, ਪ੍ਰਬੰਧਨ ਪ੍ਰਣਾਲੀ ਸੁਰੱਖਿਆ। ਨਿਯੋਜਨ ਦਾ ਮਹੱਤਵਪੂਰਨ ਕੰਮ ਪ੍ਰਬੰਧਕ ਅਤੇ ਕਰਮਚਾਰੀਆਂ ਦੇ ਵਿਚ ਆਪਾਤਕਾਲੀਨ ਅਤੇ ਵਿਕਸਿਤ ਮੁੱਢਲੀ ਸਹਾਇਤਾ ਦੀਆਂ ਸੁਵਿਧਾਵਾਂ ਬਾਰੇ ਸਲਾਹ ਕਰਨੀ । ਪ੍ਰਬੰਧਕ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਹੀ ਇਹਨਾਂ ਸੇਵਾਵਾਂ ਨੂੰ ਸਮਝਣ ਵਿਚ ਮਦਦ ਮਿਲਦੀ ਹੈ। ਪ੍ਰਬੰਧਕ ਨੂੰ ਖ਼ਤਰੇ ਦੀ ਪਹਿਚਾਣ ਹੋਣਾ ਵੀ ਜ਼ਰੂਰੀ ਹੈ, ਇਸ ਨਾਲ ਆਉਣ ਵਾਲੀਆਂ ਦੁਰਘਟਨਾਵਾਂ ਨੂੰ ਟਾਲਿਆ ਜਾ ਸਕਦਾ ਹੈ। ਇਸ ਪ੍ਰਣਾਲੀ ਵਿਚ ਕੰਮ ਕਰਨ ਵਾਲਿਆਂ ਸ਼ਾਰਿਆਂ ਕਰਮਚਾਰੀਆਂ ਨੂੰ ਸੂਚਨਾ ਅਤੇ ਨਿਰਦੇਸ਼ਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 3.
ਮੁੱਢਲੀ ਸਹਾਇਤਾ ਕਮਰੇ (First Aid Room) ‘ਤੇ ਟਿੱਪਣੀ ਕਰੋ ।
ਉੱਤਰ-
ਇਸਨੂੰ ਹੇਠ ਲਿਖੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ

  • ਇਹ ਕਮਰਾ ਇਕ ਯੋਗ ਮੁੱਢਲੇ ਸਹਾਇਕ ਦੇ ਕਾਬੂ ਵਿਚ ਹੋਣਾ ਚਾਹੀਦਾ ਹੈ।
  • ਮੁੱਢਲੀ ਸਹਾਇਤਾ ਵਾਲਾ ਕਮਰਾ ਹਵਾਦਾਰ ਅਤੇ ਪੁਰੀ ਰੋਸ਼ਨੀ ਵਾਲਾ ਹੋਣਾ ਚਾਹੀਦਾ ਹੈ।
  • ਇਸ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ।
  • ਇਸ ਵਿਚ ਲੋੜੀਂਦਾ ਸਾਮਾਨ, ਸਟਰੇਚਰ, ਪਹੀਆ ਕੁਰਸੀ ਅਤੇ ਬਿਸਤਰ ਆਦਿ ਹੋਣਾ ਚਾਹੀਦਾ ਹੈ।
  • ਇਹ ਕਮਰਾ ਅਜਿਹੀ ਜਗ੍ਹਾ ਤੇ ਹੋਵੇ ਕਿ ਜਿੱਥੋਂ ਜ਼ਖ਼ਮੀ ਕਰਮਚਾਰੀਆਂ ਨੂੰ ਆਸਾਨੀ ਨਾਲ ਹਸਪਤਾਲ ਪਹੁੰਚਾਇਆ ਜਾ ਸਕੇ।

ਇਹ ਕਮਰਾ ਕਾਫ਼ੀ ਵਿਸ਼ਾਲ ਹੋਣਾ ਚਾਹੀਦਾ ਹੈ, ਅਤੇ ਇਸ ਵਿਚ ਜ਼ਖਮੀ ਹੋਏ ਕਰਮਚਾਰੀ ਦਾ ਨਿਰੀਖਣ ਕਰਨ ਵਿਚ ਕਿਸੇ ਪ੍ਰਕਾਰ ਦੀ ਰੁਕਾਵਟ ਨਾ ਪੈਦਾ ਹੋ ਸਕੇ ਅਤੇ ਦੇਖ-ਭਾਲ ਕਰਨ ਵਾਲਿਆਂ ਦੇ ਤੁਰਨ-ਫਿਰਨ ਵਿਚ ਕਿਸੇ ਪ੍ਰਕਾਰ ਦੀ ਰੁਕਾਵਟ ਨਾ ਆਵੇ ।

ਪ੍ਰਸ਼ਨ 4.
ਜਨ ਉਤਰਦਾਇਵਤ ਬੀਮਾ ਐਕਟ 1991 (Public Liability Insurance Act 1991) ਕਦੋਂ ਲਾਗੂ ਕੀਤਾ ਗਿਆ ?
ਉੱਤਰ-
ਇਹ ਐਕਟ ਜਿਹੜਾ 1991 ਨੂੰ ਲਾਗੂ ਕੀਤਾ ਗਿਆ ਇਸ ਐਕਟ ਦਾ ਮੁੱਖ ਉਦੇਸ਼ ਖ਼ਤਰਾ ਭਰਪੂਰ ਉਦਯੋਗਾਂ ਵਿੱਚ ਕੰਮ ਕਰਨ ਵਾਲਿਆਂ ਦੇ ਲਈ ਬੀਮੇ ਦੀ ਸਹੂਲਤ ਪ੍ਰਦਾਨ ਕਰਨਾ ਹੈ । ਇਸ ਐਕਟ ਵਿੱਚ ਰਸਾਇਣਿਕ ਕਾਰਖ਼ਾਨਿਆਂ ਵਿਚ ਕੰਮ ਕਰਨ ਵਾਲਿਆਂ ਲਈ ਵਧੇਰੇ ਵਿਸ਼ੇਸ਼ਤਾ ਰੱਖਦਾ ਹੈ । ਇਸ ਐਕਟ ਦੇ ਅਧੀਨ ਕਾਮਿਆਂ ਦੇ ਲਈ ਬੀਮਾ ਕਰਾਉਣਾ ਜ਼ਰੂਰੀ ਹੈ ਅਤੇ ਬੀਮੇ ਦੀ ਰਕਮ ਦੇ ਬਰਾਬਰ ਦੀ ਰਕਮ ਉਦਯੋਗਾਂ ਦੇ ਮਾਲਕਾਂ ਨੂੰ ਵਾਤਾਵਰਣ ਰਲੀਫ਼ ਸਹਾਇਤਾ ਫੰਡ (Environment Relief Fund) ਵਿੱਚ ਜਮਾ ਕਰਾਉਣੀ ਹੋਵੇਗੀ, ਤਾਂ ਜੋ ਹਾਦਸਾ ਗ੍ਰਸਤ ਹੋਏ ਕਾਮੇ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਾਈ ਜਾ ਸਕੇ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਮੁੱਢਲੇ ਸਹਾਇਕ ਦੀ ਸੁਰੱਖਿਆ ਅਤੇ ਸਿਖਲਾਈ ‘ਤੇ ਟਿੱਪਣੀ ਕਰੋ ।
ਉੱਤਰ-
ਮੁੱਢਲਾ ਸਹਾਇਕ ਤੁਰੰਤ ਇਲਾਜ ਕਰਨ ਵਿਚ ਸਹਾਇਕ ਹੁੰਦਾ ਹੈ। ਇਲਾਜ ਕਰਨ ਸਮੇਂ ਉਸਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਮੁੱਢਲੇ ਸਹਾਇਕ ਦੀ ਸੁਰੱਖਿਆ ਅਤੇ ਸਿਖਲਾਈ ਬਹੁਤ ਜ਼ਰੂਰੀ ਹੈ।

ਮੁੱਢਲੇ ਸਹਾਇਕ ਦੀ ਸੁਰੱਖਿਆ (Protection of first-aider)-ਮੁੱਢਲੇ ਸਹਾਇਕ ਨੂੰ ਇਲਾਜ ਕਰਦੇ ਸਮੇਂ ਕਈ ਦੁਰਘਟਨਾਵਾਂ ਅਤੇ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵਿਚ ਹੈਪਾਟਾਈਟਸ, ਹਰਪੀਸ, ਐੱਚ. ਆਈ. ਵੀ. ਮੁੱਖ ਹਨ। ਇਨ੍ਹਾਂ ਤੋਂ ਇਲਾਵਾ ਆਪਣੀ ਸੁਰੱਖਿਆ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਸਨੂੰ ਕੰਮ ਕਰਨ ਵੇਲੇ ਦਸਤਾਨੇ ਪਾਉਣੇ ਚਾਹੀਦੇ ਹਨ। ਖ਼ੂਨ ਅਤੇ ਸਰੀਰ ਦੇ ਹੋਰ ਪਦਾਰਥਾਂ ਨੂੰ ਜਾਂਚ ਕਰਨ ਲਈ ਸਾਵਧਾਨੀ ਵਰਤਨੀ ਚਾਹੀਦੀ ਹੈ।

ਮੁੱਢਲੇ ਸਹਾਇਕ ਦੀ ਸਿਖਲਾਈ (Training of first-aider)-ਮੁੱਢਲੇ ਸਹਾਇਕ ਨੂੰ ਮੁੱਢਲੇ ਇਲਾਜ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਸਨੂੰ ਕੰਮ ਕਰਨ ਵਾਲੀ ਜਗਾ ਜਾਂ ਕਾਰਖ਼ਾਨੇ ਦੀਆਂ ਜ਼ਰੂਰਤਾਂ ਦੇ ਅਨੁਸਾਰ ਹੀ ਸਿਖਲਾਈ ਹੋਣੀ ਚਾਹੀਦੀ ਹੈ। ਮੁੱਢਲੇ ਸਹਾਇਕ ਨੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਸਿਖਲਾਈ ਲਈ ਹੋਣੀ ਚਾਹੀਦੀ ਹੈ।

ਸਿਖਲਾਈ ਦੇ ਦੌਰਾਨ ਸਹਾਇਕ ਨੂੰ ਹੇਠਾਂ ਦਿੱਤੀਆਂ ਜਾਣਕਾਰੀਆਂ ਲੈਣੀਆਂ ਚਾਹੀਦੀਆਂ ਹਨ-

  • ਹੱਡੀ ਟੁੱਟਣ ਦੇ ਸਮੇਂ ਕੀਤਾ ਜਾਣ ਵਾਲਾ ਇਲਾਜ।
  • ਅੰਗ ਵਿਸ਼ੇਦਨ ਪ੍ਰਹਾਰ ਦੇ ਸਮੇਂ ਕੀਤਾ ਜਾਣ ਵਾਲਾ ਇਲਾਜ।
  • ਸਦਮਾ, ਦਮ ਘੁਟਣ ਦਾ ਇਲਾਜ।
  • ਸੱਟ ਲੱਗਣਾ, ਖਿੱਚ ਅਤੇ ਮੋਚ ਦਾ ਇਲਾਜ
  • ਬਿਜਲੀ ਦੇ ਕਰੰਟ ਦੇ ਸਦਮੇ ਦੇ ਸਮੇਂ ਕੀਤਾ ਜਾਣ ਵਾਲਾ ਇਲਾਜ।
  • ਜ਼ਹਿਰੀਲੇ ਜਾਨਵਰ ਦੇ ਕੱਟਣ ਜਾਂ ਡੰਗ ਮਾਰਨ ਦੀ ਸਥਿਤੀ ਦੀ ਸੰਭਾਲ।
  • ਡਾਕਟਰੀ ਐਮਰਜੈਂਸੀ ; ਜਿਵੇਂ-ਅਸਥਮਾ, ਸ਼ੂਗਰ, ਅਲਰਜੀ ਆਦਿ ਦਾ ਇਲਾਜ।

ਪ੍ਰਸ਼ਨ 2.
ਮੁੱਢਲੀ ਸਹਾਇਤਾ ਦੇ ਉਦੇਸ਼ਾਂ ਦਾ ਪਾਲਣ ਕਰੋ ਅਤੇ ਇਨ੍ਹਾਂ ਸੇਵਾਵਾਂ ਦੇ ਪਲੇਨਿੰਗਾਂ ਤੇ ਨੋਟ ਲਿਖੋ ।
ਉੱਤਰ-
ਕਿਸੇ ਕੰਮ ਕਰਨ ਵਾਲੀ ਥਾਂ ਅਤੇ ਕਾਰਖ਼ਾਨੇ ਵਿਚ ਦੁਰਘਟਨਾ ਜਾਂ ਐਮਰਜੈਂਸੀ ਵਿਚ ਮੁੱਢਲੀ ਸਹਾਇਤਾ ਦਾ ਮਿਲਣਾ ਬਹੁਤ ਜ਼ਰੂਰੀ ਹੈ। ਇਹ ਸਹਾਇਤਾ ਕਿਸੇ ਖ਼ਤਰੇ ਜਾਂ ਦੁਰਘਟਨਾ ਦੀ ਸਥਿਤੀ ਵਿਚ ਜ਼ਖ਼ਮੀ ਆਦਮੀਆਂ ਨੂੰ ਦਿੱਤੀ ਜਾਂਦੀ ਹੈ। ਇਹ ਸੇਵਾ ਇਕ ਸਿਖਲਾਈ ਪ੍ਰਾਪਤ ਸਹਾਇਕ ਦੁਆਰਾ ਦਿੱਤੀ ਜਾਂਦੀ ਹੈ।
ਮੁੱਢਲੀ ਸਹਾਇਤਾ ਦੇ ਉਦੇਸ਼ (Objectives of First-aid) –

  1. ਕੰਮ ਕਰਨ ਵਾਲੀ ਜਗ੍ਹਾ ਜਾਂ ਕਾਰਖ਼ਾਨੇ ਵਿਚ ਕਰਮਚਾਰੀਆਂ ਨੂੰ ਜੀਵਨ ਦੀ ਸੁਰੱਖਿਆ ਪ੍ਰਦਾਨ ਕਰਨੀ।
  2. ਬੇਹੋਸ਼ ਲੋਕਾਂ ਨੂੰ ਸੰਭਾਲਣਾ ਅਤੇ ਉਨ੍ਹਾਂ ਦੀ ਹਾਲਤ ਨੂੰ ਠੀਕ ਰੱਖਣ ਵਾਸਤੇ ਸਹਾਇਤਾ ਦੇਣੀ
  3. ਜ਼ਖ਼ਮੀ ਲੋਕਾਂ ਦੀਆਂ ਪੀੜਾਂ ਅਤੇ ਦਰਦ ਨੂੰ ਘੱਟ ਕਰਨਾ ਅਤੇ ਉਨ੍ਹਾਂ ਤੋਂ ਬਚਾਉਣਾ।
  4. ਜ਼ਿਆਦਾ ਜ਼ਖ਼ਮੀ ਲੋਕਾਂ ਨੂੰ ਹਸਪਤਾਲ ਪਹੁੰਚਾਣ ਤੋਂ ਪਹਿਲਾਂ ਜ਼ਰੂਰੀ ਮੁੱਢਲੀ ਸਹਾਇਤਾ ਦੇਣੀ।

PSEB 11th Class Environmental Education Important Questions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਮੁੱਢਲੀ ਸਹਾਇਤਾ ਸੇਵਾਵਾਂ ਦਾ ਪਲੈਨਿੰਗ ਯੋਜਨਾਬੰਦੀ) (Planning of first-aid Services)-ਇਨ੍ਹਾਂ ਸੇਵਾਵਾਂ ਦਾ ਪ੍ਰਬੰਧਨ ਕੰਮ ਨੂੰ ਆਸਾਨ ਬਣਾਉਂਦਾ ਹੈ। ਇਸਦਾ ਮੁੱਖ ਉਦੇਸ਼ ਪ੍ਰਬੰਧਕਾਂ ਅਤੇ ਕਰਮਚਾਰੀਆਂ ਵਿਚ ਐਮਰਜੈਂਸੀ ਦੀ ਸਥਿਤੀ ਲਈ ਇਲਾਜ ਦੀਆਂ ਸੇਵਾਵਾਂ ਲਈ ਸਲਾਹ ਕਰਨੀ, ਖ਼ਤਰੇ ਦੀ ਪਛਾਣ ਕਰਨੀ ਪ੍ਰਬੰਧਕ ਦਾ ਸਭ ਤੋਂ ਜ਼ਰੂਰੀ ਕੰਮ ਹੈ। ਇਸ ਤਰ੍ਹਾਂ ਆਉਣ ਵਾਲੇ ਖ਼ਤਰੇ ਤੋਂ ਬਚਿਆ ਜਾ ਸਕਦਾ ਹੈ ਜਾਂ ਇਸ ਨੂੰ ਟਾਲਿਆ ਜਾ ਸਕਦਾ ਹੈ। ਇਸ ਤਰ੍ਹਾਂ ਮੁੱਢਲੀ ਸਹਾਇਤਾ ਦੇ ਉਦੇਸ਼ ਨੂੰ ਪੂਰਾ ਕਰਨ ਲਈ ਚੰਗੇ ਪ੍ਰਬੰਧਨ ਦਾ ਹੋਣਾ ਬਹੁਤ ਜ਼ਰੂਰੀ ਹੈ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

Punjab State Board PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ Important Questions and Answers.

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਵਿਵਸਥਿਤ ਪ੍ਰਵਰਤਕ (Misadjusted Reflectors) ਕਿਸ ਤਰ੍ਹਾਂ ਨੁਕਸਾਨਦਾਇਕ ਹੈ ?
ਉੱਤਰ-
ਅਵਿਵਸਥਿਤ ਪ੍ਰਵਰਤਕ ਦੇ ਕਾਰਨ ਚਮਕ ਪੈਦਾ ਹੁੰਦੀ ਹੈ ਜਿਹੜੀ ਅੱਖਾਂ ‘ਤੇ ਬੁਰਾ ਪ੍ਰਭਾਵ ਪਾਉਂਦੀ ਹੈ।

ਪ੍ਰਸ਼ਨ 2.
ਤੀਜੀਪਤ ਰੋਸ਼ਨੀ (Fluorescent Light) ਦੇ ਕਾਰਨ ਕੀ ਨੁਕਸਾਨ ਹੁੰਦੇ ਹਨ ?
ਉੱਤਰ-
ਸਿਰ ਵਿਚ ਦਰਦ, ਅੱਖਾਂ ‘ਤੇ ਦਬਾਅ, ਅੱਖਾਂ ਵਿਚ ਜਲਣ, ਥਕਾਵਟ, ਤਣਾਅ ਆਦਿ।

ਪ੍ਰਸ਼ਨ 3.
ਅਨੁਚਿਤ ਹਵਾਦਾਰੀ (Improper Ventilation) ਦੇ ਪਰਿਣਾਮ ਵਜੋਂ ਕਿਹੜੇਕਿਹੜੇ ਰੋਗ ਜ਼ਿਆਦਾ ਹੁੰਦੇ ਹਨ ?
ਉੱਤਰ-
ਸਾਹ ਨਾਲ ਨੇੜਤਾ ਰੱਖਣ ਵਾਲੇ ਰੋਗ।

ਪ੍ਰਸ਼ਨ 4.
ਹਵਾਦਾਰੀ (Ventilation) ਦੀਆਂ ਦੋ ਵਿਧੀਆਂ ਕਿਹੜੀਆਂ ਹਨ ?
ਉੱਤਰ-
ਕੁਦਰਤੀ ਹਵਾਦਾਰੀ ਅਤੇ ਬਨਾਵਟੀ ਹਵਾਦਾਰੀ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 5.
ਕੁੱਝ ਮੁੱਖ ਕੀਟਨਾਸ਼ਕਾਂ (Insecticides) ਦੇ ਨਾਂ ਦੱਸੋ।
ਉੱਤਰ-
ਫਿਨਾਈਲ, ਅਮਲ, ਤੇਜ਼ਾਬ, ਫਾਰਮਲਡੀਹਾਈਡ॥

ਪ੍ਰਸ਼ਨ 6.
ਕਿਹੜੀਆਂ ਫਾਲਤੂ ਚੀਜ਼ਾਂ ਸੱਟਾਂ ਦਾ ਕਾਰਨ ਬਣਦੀਆਂ ਹਨ ?
ਉੱਤਰ-
ਜੰਗ ਲੱਗੇ ਕਿੱਲ, ਧਾਤਾਂ ਦੇ ਟੁਕੜੇ, ਕੱਚ ਦੇ ਟੁਕੜੇ, ਤਾਰ ਆਦਿ।

ਪ੍ਰਸ਼ਨ 7.
ਉਦਯੋਗਿਕ ਤਬਾਹੀਆਂ (Industrial Disaster) ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਮਨੁੱਖੀ ਲਾਪਰਵਾਹੀ, ਬੇਢੰਗਾ ਘਰੇਲੂ-ਪ੍ਰਬੰਧ ॥

ਪ੍ਰਸ਼ਨ 8.
ਆਮ ਕਾਰਜ ਥਾਂਵਾਂ ਕਿਹੜੀਆਂ ਹੁੰਦੀਆਂ ਹਨ ?
ਉੱਤਰ-
ਘਰ, ਪ੍ਰਯੋਗਸ਼ਾਲਾ, ਕਾਰਖ਼ਾਨਾ, ਕਾਰਜ ਖੇਤਰ |

ਪ੍ਰਸ਼ਨ 9.
ਰਾਸ਼ਟਰੀ ਸੁਰੱਖਿਆ ਪਰਿਸ਼ਦ (National Safety Council) ਦੀ ਸਥਾਪਨਾ ਕਦੋਂ ਹੋਈ ?
ਉੱਤਰ-
4 ਮਾਰਚ, 1966 ਨੂੰ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੀ ਸਥਾਪਨਾ ਹੋਈ ਸੀ।

ਪ੍ਰਸ਼ਨ 10.
ਘਰ ਦੇ ਅੰਦਰ ਪ੍ਰਦੂਸ਼ਣ ਹੋਣ ਨਾਲ ਕਿਹੜੀ ਸਰੀਰਕ ਸਮੱਸਿਆ ਪੈਦਾ ਹੋ ਸਕਦੀ ਹੈ ?
ਉੱਤਰ-
ਐਲਰਜੀ, ਸਾਹ ਸੰਬੰਧੀ ਰੋਗ, ਸਿਰਦਰਦ ਆਦਿ ।

ਪ੍ਰਸ਼ਨ 11.
ਪ੍ਰਯੋਗਸ਼ਾਲਾ (Laboratory) ਵਿਚ ਕੰਮ ਕਰਦੇ ਹੋਏ ਕਿਹੜੇ ਸੁਰੱਖਿਆ ਕਵਚ ਪਾਉਣੇ ਚਾਹੀਦੇ ਹਨ ?
ਉੱਤਰ-
ਦਸਤਾਨੇ, ਮਾਸਕ ਅਤੇ ਐਪਨ ।

ਪ੍ਰਸ਼ਨ 12.
ਕਾਰਖ਼ਾਨਿਆਂ ਵਿਚ ਹੋਣ ਵਾਲੀਆਂ ਦੁਰਘਟਨਾਵਾਂ ਦੇ ਜ਼ਿੰਮੇਵਾਰ ਕਾਰਕ ਕਿਹੜੇ ਹੁੰਦੇ ਹਨ ?
ਉੱਤਰ-
ਮਨੁੱਖੀ ਲਾਪਰਵਾਹੀ, ਅਸੁਰੱਖਿਅਕ ਕਿਰਿਆਵਾਂ, ਮਸ਼ੀਨੀ ਕਾਰਕ ਅਤੇ ਅਸੁਰੱਖਿਅਤ ਵਾਤਾਵਰਣੀ ਹਾਲਤ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 13.
ਬਿਜਲੀ ਨਾਲ ਚਲਣ ਵਾਲੀ ਮਸ਼ੀਨ ਦੀ ਮੁਰੰਮਤ ਤੋਂ ਪਹਿਲਾਂ ਕਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ?
ਉੱਤਰ-
ਬਿਜਲੀ ਦੀ ਸਪਲਾਈ ਬੰਦ ਕਰ ਦੇਣੀ ਚਾਹੀਦੀ ਹੈ।

ਪ੍ਰਸ਼ਨ 14.
ਕਾਰਜ ਖੇਤਰ (Work Place) ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਹ ਥਾਂ ਜਿੱਥੇ ਬੰਨੂ, ਇਮਾਰਤਾਂ, ਪੁਲਾਂ, ਸੜਕਾਂ ਆਦਿ ਦਾ ਨਿਰਮਾਣ ਕਾਰਜ ਹੋ ਰਿਹਾ ਹੋਵੇ ਜਾਂ ਖਣਨ ਪ੍ਰਕਿਰਿਆ ਆਦਿ ਚਲ ਰਹੀ ਹੋਵੇ, ਉਸ ਨੂੰ ਕਾਰਜ ਖੇਤਰ ਕਹਿੰਦੇ ਹਾਂ।

ਪ੍ਰਸ਼ਨ 15.
ਚਾਲੂ ਬੱਤੀ ਦੀਆਂ ਤਾਰਾਂ ‘ਤੇ ਕੰਮ ਕਰਦੇ ਹੋਏ ਕਿਹੜੀ ਚੀਜ਼ ਦਾ ਉਪਯੋਗ ਕਰਨਾ ਚਾਹੀਦਾ ਹੈ ?
ਉੱਤਰ-
ਰਬੜ ਦੇ ਦੋਸਤਾਨੇ ਜਾਂ ਰਬੜ ਦੇ ਮੈਟ।

ਪ੍ਰਸ਼ਨ 16.
ਭੌਤਿਕ ਖ਼ਤਰੇ (Physical Hazards) ਕੀ ਹਨ ?
ਉੱਤਰ-
ਵਾਤਾਵਰਣੀ ਸਥਿਤੀਆਂ, ਜਿਵੇਂ ਪ੍ਰਕਾਸ਼, ਨਮੀ, ਖੁੱਲ੍ਹਾ ਵਾਤਾਵਰਣ (ਹਵਾਦਾਰੀ) ਬੇਕਾਰ ਖ਼ਰਾਬ ਪਦਾਰਥ, ਧੁਨੀ ਸਤਰ ਆਦਿ ਨਾਲ ਸੰਬੰਧਿਤ ਖ਼ਤਰੇ ਭੌਤਿਕ ਖ਼ਤਰੇ ਹੁੰਦੇ ਹਨ।

ਪ੍ਰਸ਼ਨ 17.
ਲਟਕਦੇ ਹੋਏ ਕਣਾਂ (Suspended Particulate Matter) ਨਾਲ ਕਿਹੜੀਆਂ ਬੀਮਾਰੀਆਂ ਸੰਬੰਧਿਤ ਹਨ ?
ਉੱਤਰ-
ਇਨ੍ਹਾਂ ਪਦਾਰਥਾਂ ਦੇ ਫੇਫੜਿਆਂ ਵਿਚ ਪ੍ਰਵੇਸ਼ ਕਰਨ ਨਾਲ ਸਾਹ ਨਲੀ ਦਾ ਸੁੱਜਣਾ, ਦਮਾ, ਦਿਲ ਦੀਆਂ ਨਾੜੀਆਂ ਨਾਲ ਸੰਬੰਧਿਤ ਬਿਮਾਰੀਆਂ ਹੁੰਦੀਆਂ ਹਨ।

ਪ੍ਰਸ਼ਨ 18.
ਧੁਨੀ ਦੇ ਉੱਚੇ ਸਤਰ ਦੇ ਕਾਰਨ ਕਿਹੜੀਆਂ ਬਿਮਾਰੀਆਂ ਹੁੰਦੀਆਂ ਹਨ ?
ਉੱਤਰ-
ਢਿੱਡ ਦੀਆਂ ਬਿਮਾਰੀਆਂ, ਉੱਚ ਬਲੱਡ ਪ੍ਰੈਸ਼ਰ, ਸੁਣਨ ਦੀ ਸਮਰੱਥਾ ਦਾ ਘੱਟ ਹੋਣਾ ਅਤੇ ਮਾਨਸਿਕ ਨੁਕਸਾਨ।

ਪ੍ਰਸ਼ਨ 19.
ਰਸਾਇਣਿਕ ਉਦਯੋਗਾਂ ਦੇ ਕਰਮਚਾਰੀਆਂ ਵਿਚ ਪਾਏ ਜਾਣ ਵਾਲੇ ਰੋਗ ਕਿਹੜੇ ਹਨ ?
ਉੱਤਰ-
ਸਿਰ ਵਿਚ ਦਰਦ, ਐਲਰਜੀ, ਛਾਤੀ ਵਿਚ ਪੀੜ, ਬਲਗਮ, ਅੱਖਾਂ ਵਿਚ ਸਾੜ ਆਦਿ।

ਪ੍ਰਸ਼ਨ 20.
ਬਿਜਲੀ ਦੇ ਖ਼ਤਰਿਆਂ (Electrical Hazards) ਦੇ ਕਾਰਨ ਦੱਸੋ ।
ਉੱਤਰ-
ਟਰਾਂਸਫਾਰਮਰ ਅਤੇ ਖੰਭਿਆਂ ਦਾ ਉੱਚਿਤ ਥਾਂ ‘ਤੇ ਨਾ ਹੋਣਾ। ਭੂਮੀ ਨਾਲ ਜੁੜੀਆਂ ਤਾਰਾਂ ਦਾ ਸਹੀ ਨਾ ਹੋਣਾ, ਢਿੱਲੇ ਜੋੜ ਆਦਿ।

ਪ੍ਰਸ਼ਨ 21.
ਕਿਹੜੇ ਕਰਮਚਾਰੀਆਂ ਨੂੰ ਜੈਵਿਕ ਖ਼ਤਰਿਆਂ (Biological Hazards) ਦਾ ਸਾਹਮਣਾ ਕਰਨਾ ਪੈਂਦਾ ਹੈ ?
ਉੱਤਰ-
ਹਸਪਤਾਲ, ਨਰਸਿੰਗ ਹੋਮ, ਚਿਕਿਤਸਾ ਨਿਦਾਨ ਸੂਚਕ ਪ੍ਰਯੋਗਸ਼ਾਲਾ, ਕੁ ਸੁੱਟਣ ਦੀਆਂ ਸੇਵਾਵਾਂ ਵਿਚ ਕਾਰਜਸ਼ੀਲ ਕਰਮਚਾਰੀਆਂ ਨੂੰ ਜੈਵਿਕ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲਾਪਰਵਾਹੀ, ਅੱਗ, ਜ਼ਹਿਰ, ਹਾਨੀਕਾਰਕ ਰਸਾਇਣਾਂ ਦੇ ਫੈਲਾਓ ਅਤੇ ਵਿਕਿਰਨਾਂ ਦੇ ਰਿਸ ਜਾਣ ਵਰਗੀਆਂ ਘਟਨਾਵਾਂ ਨੂੰ ਜਨਮ ਦਿੰਦੀਆਂ ਹਨ। ਜਿਸਦੇ ਪ੍ਰਭਾਵ ਨਾਲ ਨਤੀਜੇ ਬਹੁਤ ਭੈੜੇ ਆ ਸਕਦੇ ਹਨ।

ਪ੍ਰਸ਼ਨ 22.
ਕਾਰਜ ਨਾਲ ਸੰਬੰਧਿਤ ਮੁੱਖ ਮਨੋਵਿਗਿਆਨਿਕ (Psychological Hazard) ਖ਼ਤਰਾ ਕਿਹੜਾ ਹੈ ?
ਉੱਤਰ-
ਤਣਾਅ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਖ਼ਰਾਬ ਜਾਂ ਅਨੁਚਿਤ ਹਵਾਦਾਰੀ (Improper Ventilation) ਕਿਵੇਂ ਕਾਰਜ ਖੇਤਰ ਨੂੰ ਅਸੁਵਿਧਾਜਨਕ ਬਣਾਉਂਦੀ ਹੈ ?
ਉੱਤਰ-
ਪੂਰੀ ਹਵਾਦਾਰੀ ਦੇ ਨਾ ਹੋਣ ਦੀ ਹਾਲਤ ਵਿਚ ਕਾਰਜ ਖੇਤਰ ਦੇ ਬੰਦ ਸਥਾਨ ਤੇ ਸਾਹ ਨਾਲ ਸੰਬੰਧਿਤ ਅਤੇ ਦੂਜੀਆਂ ਪ੍ਰਕਿਰਿਆਵਾਂ ਦੇ ਕਾਰਨ ਕਾਰਬਨਡਾਈਆਕਸਾਈਡ ਦੀ ਮਾਤਰਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਮਸ਼ੀਨਾਂ ਵਲੋਂ ਪੈਦਾ ਕੀਤੀ ਗਰਮੀ ਕਾਰਜ ਖੇਤਰ ਦਾ ਤਾਪਮਾਨ ਵਧਾ ਦਿੰਦੀ ਹੈ। ਬਾਹਰ ਜਾਣ ਦਾ ਰਾਹ ਨਾ ਮਿਲਣ ਕਰਕੇ ਨਮੀ (ਸਿੱਲ੍ਹਣਾ ਧੂੰਆਂ, ਅਸ਼ੁੱਧੀਆਂ, ਧੂੜ ਅਤੇ ਜ਼ਹਿਰੀਲਾ ਧੂੰਆਂ ਵੀ ਉੱਥੇ ਇਕੱਠੇ ਹੋ ਜਾਂਦੇ ਹਨ। ਇਨ੍ਹਾਂ ਸਥਿਤੀਆਂ ਵਿਚ ਕਾਰਜ ਸਥਾਨ ਚੰਗਾ ਨਹੀਂ ਰਹਿ ਜਾਂਦਾ।

ਪ੍ਰਸ਼ਨ 2.
ਕਾਰਜ ਖੇਤਰ ਵਿਚ ਸਫ਼ਾਈ ਦੇ ਕੀ ਲਾਭ ਹਨ ?
ਉੱਤਰ-
ਸਾਫ਼ ਵਾਤਾਵਰਣ, ਕਾਰਜ ਖੇਤਰ ਵਿਚ ਜੀਵਨ ਰੱਖਿਅਕ ਦਾ ਕੰਮ ਕਰਦਾ ਹੈ। ਸਾਫ਼ ਅਤੇ ਚੰਗੇ ਵਾਤਾਵਰਣ ਵਿੱਚ ਕਾਰਜ ਕਰਨ ਨਾਲ ਕੰਮ ਕਰਨ ਵਾਲਿਆਂ ਦਾ ਕੰਮ ਵਿਚ ਮਨ ਜ਼ਿਆਦਾ ਲੱਗਦਾ ਹੈ ਤੇ ਉਨ੍ਹਾਂ ਦੀ ਕਾਰਜ ਸਮਰੱਥਾ ਵੱਧਦੀ ਹੈ। ਇਸ ਵਿਚ ਤੰਦਰੁਸਤ ਕਰਮਚਾਰੀ ਕੰਮ ਤੋਂ ਛੁੱਟੀ ਨਹੀਂ ਕਰਦੇ ਅਤੇ ਉਤਪਾਦਨ ਵਿਚ ਵਾਧਾ ਹੁੰਦਾ ਹੈ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 3.
ਕਿਹੜੀਆਂ ਸਥਿਤੀਆਂ ਵਿਚ ਸੂਖ਼ਮ ਜੀਵਾਂ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ ?
ਉੱਤਰ-
ਸੂਖ਼ਮ ਜੀਵਾਂ ਦੇ ਕਾਰਨ ਹੋਣ ਵਾਲੀਆਂ ਬਿਮਾਰੀਆਂ ਹੇਠ ਲਿਖੀਆਂ ਸਥਿਤੀਆਂ ਵਿਚ ਜ਼ਿਆਦਾ ਤੇਜ਼ੀ ਨਾਲ ਫੈਲਦੀਆਂ ਹਨ

  • ਪੂਰੀ ਰੋਸ਼ਨੀ ਦੇ ਨਾ ਹੋਣ ‘ਤੇ
  • ਖਿੱਲਰੀਆਂ ਹੋਈਆਂ ਖਾਣ ਦੀਆਂ ਚੀਜ਼ਾਂ ਕਰਕੇ ,
  • ਗੰਦੇ ਇਸ਼ਨਾਨ ਘਰ ਹੋਣ ‘ਤੇ
  • ਗੰਦੇ ਕਾਰਜ ਸਥਾਨ ਹੋਣ ‘ਤੇ
  • ਗੰਦੇ ਹੱਥਾਂ ਨਾਲ ਗੰਦੇ ਭਾਂਡਿਆਂ ਵਿਚ ਖਾਣਾ ਖਾਣ ਨਾਲ।

ਪ੍ਰਸ਼ਨ 4.
ਗੈਸ ਲੀਕੇਜ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਗੈਸ ਲੀਕੇਜ ਨੂੰ ਰੋਕਣ ਲਈ ਗੈਸ ਪਾਈਪ ਲਾਈਨ ਦੀ ਵੇਲੇ ਸਿਰ ਜਾਂਚ ਕਰਨੀ ਚਾਹੀਦੀ ਹੈ ਅਤੇ ਗੈਸ ਦੇ ਬਾਹਰ ਨਿਕਲਣ ਦਾ ਵਧੀਆ ਪ੍ਰਬੰਧ ਹੋਣਾ ਚਾਹੀਦਾ ਹੈ।

ਪ੍ਰਸ਼ਨ 5.
ਪ੍ਰਯੋਗਸ਼ਾਲਾ ਵਿਚ ਦੁਰਘਟਨਾਵਾਂ ਦੀ ਸੰਭਾਵਨਾ ਜ਼ਿਆਦਾ ਕਿਉਂ ਹੁੰਦੀ ਹੈ ?
ਉੱਤਰ-
ਪ੍ਰਯੋਗਸ਼ਾਲਾ ਵਿਚ ਵੱਖ-ਵੱਖ ਜ਼ਹਿਰੀਲੇ ਲੂਣਾਂ, ਵਿਸਫੋਟਕ ਪਦਾਰਥਾਂ, ਬਿਜਲਈ ਯੰਤਰਾਂ, ਕੱਚ ਦੇ ਸਾਮਾਨ ਅਤੇ ਸੂਖ਼ਮ ਜੀਵਾਂ ਦੇ ਨਾਲ ਕੰਮ ਕੀਤਾ ਜਾਂਦਾ ਹੈ।ਇਹ ਸਾਰੀਆਂ ‘ ਚੀਜ਼ਾਂ ਖ਼ਤਰਨਾਕ ਅਤੇ ਦੁਰਘਟਨਾਵਾਂ ਦੇ ਕਾਰਕ ਵਜੋਂ ਸਿੱਧ ਹੁੰਦੀਆਂ ਹਨ। ਜ਼ਰਾ ਜਿੰਨੀ ਲਾਪਰਵਾਹੀ, ਅੱਗ, ਜ਼ਹਿਰ, ਹਾਨੀਕਾਰਕ ਰਸਾਇਣਾਂ ਦੇ ਫੈਲਾਓ ਅਤੇ ਵਿਕਿਰਨਾਂ ਦੇ ਰਿਸ | ਜਾਣ ਵਰਗੀਆਂ ਘਟਨਾਵਾਂ ਨੂੰ ਜਨਮ ਦਿੰਦੀਆਂ ਹਨ। ਜਿਸਦੇ ਪ੍ਰਭਾਵ ਨਾਲ ਨਤੀਜੇ ਬਹੁਤ ਭੈੜੇ ਆ ਸਕਦੇ ਹਨ।

ਪ੍ਰਸ਼ਨ 6.
ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਵਲੋਂ ਕਾਰਜ ਸਥਲ ਦੀ ਚੋਣ ਸੰਬੰਧੀ ਨਿਰਧਾਰਿਤ ਕੀਤੇ ਮਾਪਦੰਡ ਕਿਹੜੇ ਹਨ ?
ਉੱਤਰ-
ਭਾਰਤ ਸਰਕਾਰ ਦੇ ਵਾਤਾਵਰਣ ਮੰਤਰਾਲੇ ਵਲੋਂ ਕਾਰਜ ਸਥਲ ਦੀ ਚੋਣ ਸੰਬੰਧੀ ਮਾਪਦੰਡਾਂ ਦੇ ਅਨੁਸਾਰ ਪ੍ਰਦੂਸ਼ਣ ਫੈਲਾਉਣ ਵਾਲੇ ਕਾਰਖ਼ਾਨਿਆਂ ਨੂੰ ਬਸਤੀਆਂ ਤੋਂ ਦੂਰ ਲਾਉਣਾ ਚਾਹੀਦਾ ਹੈ। ਇਹ ਕਾਰਖ਼ਾਨੇ ਨਦੀ ਅਤੇ ਸਮੁੰਦਰੀ ਖੇਤਰ, ਆਵਾਜਾਈ ਅਤੇ ਸੰਚਾਰ ਇੰਤਜਾਮ ਤੋਂ ਠੀਕ-ਠਾਕ ਦੂਰੀ ‘ਤੇ ਹੋਣੇ ਚਾਹੀਦੇ ਹਨ। ਇਸ ਤਰ੍ਹਾਂ ਜਗਾ ਦੀ ਚੋਣ ਕਰਦੇ ਸਮੇਂ ਕੰਮਕਾਜ ਨਾਲ ਜੁੜੇ ਖ਼ਤਰਿਆਂ ਅਤੇ ਹਵਾ ਦੇ ਰੁੱਖ ਆਦਿ ਦਾ ਵੀ ਖ਼ਿਆਲ ਰੱਖਣਾ ਵੀ ਜ਼ਰੂਰੀ ਹੈ।

ਪ੍ਰਸ਼ਨ 7.
ਮਸ਼ੀਨੀ ਖ਼ਤਰਿਆਂ (Mechanical Hazards) ਦੇ ਕੀ ਕਾਰਨ ਹੋ ਸਕਦੇ ਹਨ ?
ਉੱਤਰ-
ਅਸੁਰੱਖਿਅਤ ਮਸ਼ੀਨੀ ਸਥਿਤੀਆਂ ਅਤੇ ਅਸੁਰੱਖਿਅਕ ਕਿਰਿਆਵਾਂ, ਮਸ਼ੀਨੀ ਖ਼ਤਰਿਆਂ ਦੇ ਪ੍ਰਮੁੱਖ ਕਾਰਨ ਹਨ। ਪੁਰਾਣੀਆਂ ਅਤੇ ਖ਼ਰਾਬ ਮਸ਼ੀਨਾਂ ਦਾ ਉਪਯੋਗ ਵੀ ਖ਼ਤਰਨਾਕ ਸਿੱਧ ਹੋ ਸਕਦਾ ਹੈ। ਇਸ ਤੋਂ ਇਲਾਵਾ ਮਸ਼ੀਨਾਂ ‘ਤੇ ਜ਼ਿਆਦਾ ਵਜ਼ਨ ਲੱਦ ਕੇ ਜ਼ਿਆਦਾ ਊਰਜਾ ਅਤੇ ਅਸੁਰੱਖਿਅਤ ਤਰੀਕਿਆਂ ਨਾਲ ਚਲਾਉਣਾ ਵੀ ਦੁਰਘਟਨਾਵਾਂ ਦਾ ਕਾਰਨ ਬਣਦਾ ਹੈ।

ਪ੍ਰਸ਼ਨ 8.
ਹਸਪਤਾਲਾਂ (Hospitals) ਅਤੇ ਚਿਕਿਤਸਾ ਪ੍ਰਯੋਗਸ਼ਾਲਾ (Medical Laboratory) ਵਿਚ ਜੈਵਿਕ ਲਾਗ ਕਿਹੜੀਆਂ ਚੀਜ਼ਾਂ ਤੋਂ ਹੋ ਸਕਦਾ ਹੈ ?
ਉੱਤਰ-
ਹਸਪਤਾਲਾਂ ਅਤੇ ਚਿਕਿਤਸਾ ਪ੍ਰਯੋਗਸ਼ਾਲਾ ਵਿਚ ਬੇਕਾਰ ਸਰਿੰਜਾਂ, ਵਰਤੀ ਗਈ ਰੂੰ, ਪਲਾਸਟਿਕ, ਚੀਰ-ਫਾੜ ਕਿਰਿਆ ਦੇ ਸੰਕਰਮਣ ਯੰਤਰ, ਪੱਟੀਆਂ, ਸਰੀਰ ਦੇ ਤਰਲਾਂ ਦੇ ਲਏ ਹੋਏ ਨਮੂਨੇ ਆਦਿ ਨਾਲ ਜੈਵਿਕ ਸੰਕਰਮਣ ਹੋ ਸਕਦਾ ਹੈ।

ਪ੍ਰਸ਼ਨ 9.
ਜੈਵਿਕ ਖ਼ਤਰਿਆਂ (Biological Hazards) ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ?
ਉੱਤਰ-
ਜੈਵਿਕ ਖ਼ਤਰਿਆਂ ਨੂੰ ਰੋਕਣ ਵਿਚ ਚੀਜ਼ਾਂ ਦੀ ਸੁਰੱਖਿਅਤ ਸੰਭਾਲ, ਸੁਰੱਖਿਅਤ ਕੱਪੜਿਆਂ ਦਾ ਉਪਯੋਗ, ਵਾਧੂ ਬਚੀ ਹੋਈ ਗੰਦਗੀ ਦਾ ਪ੍ਰਬੰਧ ਕਰਨਾ, ਟੀਕਾਕਰਨ ਅਤੇ ਖ਼ਤਰਨਾਕ ਜੈਵ ਵਾਧੂ ਪਦਾਰਥਾਂ ਦਾ ਉੱਚਿਤ ਨਿਪਟਾਰਾ ਆਦਿ ਸਹਾਇਕ ਸਿੱਧ ਹੋ ਸਕਦੇ ਹਨ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 10.
ਵਿਕਿਰਣਾਂ ਨਾਲ ਹੋਣ ਵਾਲੇ ਖ਼ਤਰਿਆਂ (Potential Radiation Hazards) ਦਾ ਡਰ ਕਿਹੜੇ ਸਥਾਨਾਂ ‘ਤੇ ਜ਼ਿਆਦਾ ਹੁੰਦਾ ਹੈ ?
ਉੱਤਰ-
ਵਿਕਿਰਣਾਂ ਨਾਲ ਪੈਦਾ ਹੋਣ ਵਾਲੇ ਖ਼ਤਰੇ ਜ਼ਿਆਦਾਤਰ ਪਰਮਾਣੂ ਊਰਜਾ ਯੰਤਰਾਂ, ਸ਼ੋਧ ਪ੍ਰਯੋਗਸ਼ਾਲਾਵਾਂ ਵਿਚ, ਹਥਿਆਰਾਂ ਦੇ ਕਾਰਖ਼ਾਨੇ, ਰੇਡੀਓ ਧਰਮਿਤਾ ਪ੍ਰਯੋਗਸ਼ਾਲਾਵਾਂ ਅਤੇ ਹਸਪਤਾਲਾਂ ਵਿਚ ਜ਼ਿਆਦਾ ਦਿੱਸਦੇ ਹਨ।

(ੲ) ਛੋਟ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਯੰਤਰਾਂ ਅਤੇ ਪਦਾਰਥਾਂ ਦੀ ਸੁਰੱਖਿਆ ਸੰਭਾਲ ਤੇ ਟਿੱਪਣੀ ਕਰੋ ।
ਉੱਤਰ-
ਕਾਰਜ ਸਥਲ ਤੇ ਉਪਕਰਣਾਂ, ਪੁਰਜ਼ਿਆਂ, ਮਸ਼ੀਨਰੀ ਦੀ ਦੇਖਭਾਲ ਅਤੇ ਪਦਾਰਥਾਂ ਦੀ ਸਹੀ ਸੰਭਾਲ ਵਿਚ ਵੀ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਕੰਮ ਦੇ ਦੌਰਾਨ ਅੱਗੇ ਲਿਖੀਆਂ ਸਾਵਧਾਨੀਆਂ ਵਰਤੀਆਂ ਜਾ ਸਕਦੀਆਂ ਹਨ –

  • ਬਿਜਲੀ, ਉਰਜਾ, ਹਵਾ ਦੇ ਦਬਾਅ, ਸ਼ੀਤਲ ਯੰਤਰ ਆਦਿ ਦੇ ਸਮੇਂ-ਸਮੇਂ ‘ਤੇ ਨਿਰੀਖਣ ਨਾਲ ਦੁਰਘਟਨਾਵਾਂ ਨੂੰ ਟਾਲਿਆ ਜਾ ਸਕਦਾ ਹੈ।
  • ਗਿੱਲੇ ਸਰੀਰ ਦੀ ਸਥਿਤੀ ਵਿਚ ਕਿਸੇ ਬਿਜਲਈ ਯੰਤਰ ਨੂੰ ਛੂਹਣਾ ਨਹੀਂ ਚਾਹੀਦਾ।
  • ਬਿਜਲੀ ਦੇ ਸਾਮਾਨ ਨੂੰ ਸੰਭਾਲਦੇ ਸਮੇਂ ਰਬੜ ਦੇ ਦਸਤਾਨੇ ਅਤੇ ਮੈਟ ਦੀ ਵਰਤੋਂ ਕਰਨੀ ਚਾਹੀਦੀ ਹੈ।
  • ਅਮਲ (ਤੇਜ਼ਾਬ), ਖਾਰ, ਜ਼ਹਿਰੀਲੇ ਰਸਾਇਣਾਂ ਨੂੰ ਰੱਖਦੇ ਸਮੇਂ ਐਪਰਨ, ਚਸ਼ਮਾ ਅਤੇ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।
  • ਭਾਰੀ ਵਜ਼ਨ ਚੁੱਕਣ ਵਾਲੀਆਂ ਟ੍ਰੇਨਾਂ ਦੀਆਂ ਤਾਰਾਂ, ਚਰਖੀ, ਘਿਰਨੀ ਅਤੇ ਰੱਸੀ ਦੀ ਨਿਯਮਿਤ ਜਾਂਚ ਕਰਨੀ ਚਾਹੀਦੀ ਹੈ।
  • ਵੱਖ-ਵੱਖ ਉਪਕਰਨਾਂ ਅਤੇ ਪਦਾਰਥਾਂ ਦੀ ਸੰਭਾਲ ਕਰਦੇ ਸਮੇਂ ਚੰਗੀ ਸਥਿਤੀ ਅਤੇ ਸਰੀਰਕ ਮੁਦਰਾ ਸਹੀ ਹੋਣੀ ਚਾਹੀਦੀ ਹੈ।

ਪ੍ਰਸ਼ਨ 2.
ਕੰਮ-ਕਾਜ ਵਾਲੀ ਥਾਂ ਉੱਤੇ ਮਨੁੱਖੀ ਕਾਰਨਾਂ ਵਲੋਂ ਪੈਦਾ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਾਓ ਦੇ ਤਰੀਕੇ ਦੱਸੋ ।
ਉੱਤਰ-
ਮਨੁੱਖੀ ਲਾਪਰਵਾਹੀ, ਜਾਣਕਾਰੀ ਘੱਟ ਹੋਣ ਕਰਕੇ ਬਹੁਤ ਸਾਰੀਆਂ ਦੁਰਘਟਨਾਵਾਂ ਅਤੇ ਆਪਦਾਵਾਂ ਘਟਿਤ ਹੁੰਦੀਆਂ ਹਨ। ਇਨ੍ਹਾਂ ਦੁਰਘਟਨਾਵਾਂ ਨੂੰ ਟਾਲਣ ਲਈ ਹੇਠ ਲਿਖੇ ਸੁਝਾਅ ਦਿੱਤੇ ਜਾ ਰਹੇ ਹਨ –

  1. ਇਨ੍ਹਾਂ ਦੁਰਘਟਨਾਵਾਂ ਤੋਂ ਬਚਣ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਸਕਦੀ ਹੈ ।
  2. ਕਾਰਖ਼ਾਨੇ ਨਿਯਮਾਂ ਅਨੁਸਾਰ ਲਾਉਣੇ ਚਾਹੀਦੇ ਹਨ।
  3. ਕਿਸੇ ਖ਼ਾਸ ਕੰਮ ਨੂੰ ਕਰਨ ਲਈ ਟ੍ਰੇਨਿੰਗ ਬਹੁਤ ਜ਼ਰੂਰੀ ਹੈ।
  4. ਸੁਰੱਖਿਆ ਲਈ ਤੈਅ ਕੀਤੇ ਨਿਯਮਾਂ ਦਾ ਪੂਰਾ ਪਾਲਨ ਕਰਨਾ ਚਾਹੀਦਾ ਹੈ।
  5. ਕਰਮਚਾਰੀਆਂ ਨੂੰ ਪ੍ਰਬੰਧ ਦੇ ਕੰਮਾਂ ਵਿਚ ਵੀ ਸ਼ਾਮਲ ਕਰਨਾ ਚਾਹੀਦਾ ਹੈ ।
  6. ਕਰਮਚਾਰੀਆਂ ਨੂੰ ਮਨੋਵਿਗਿਆਨਿਕ ਰੂਪ ਵਿਚ ਉਤਸ਼ਾਹਿਤ ਕਰਨ ਲਈ ਯੋਗ ਵੇਤਨ, ਛੁੱਟੀਆਂ, ਬੀਮਾ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਦੇਣੀਆਂ ਚਾਹੀਦੀਆਂ ਹਨ।
  7. ਕਾਰਜ ਕਰਨ ਲਈ ਸੁਰੱਖਿਅਤ ਕਾਰਜ ਵਾਤਾਵਰਣ ਦੇਣਾ ਚਾਹੀਦਾ ਹੈ।

ਪ੍ਰਸ਼ਨ 3.
ਜੈਵਿਕ ਖ਼ਤਰਿਆਂ (Biological Hazards) ‘ਤੇ ਟਿੱਪਣੀ ਕਰੋ ।
ਉੱਤਰ-
ਹਸਪਤਾਲ, ਨਰਸਿੰਗ ਹੋਮ, ਡਾਕਟਰੀ ਨਿਦਾਨ-ਸੂਚਕ ਪ੍ਰਯੋਗਸ਼ਾਲਾ, ਹੋਟਲ ਦੀ ਲਾਉਂਡਰੀ ਅਤੇ ਕੂੜਾ ਸੁੱਟਣ ਦੀਆਂ ਸੇਵਾਵਾਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਕਾਰਜ ਖੇਤਰ ਤੇ ਜੈਵਿਕ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਕੰਮਾਂ ਨਾਲ ਜੁੜੇ ਕਰਮਚਾਰੀ ਅਤੇ ਮਜ਼ਦੂਰ ਕੰਮ ਦੇ ਦੌਰਾਨ ਸੰਕਰਮਣ ਅਤੇ ਵਿਸ਼ਾਣੂਆਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਜੈਵਿਕ ਖ਼ਤਰਿਆਂ ਦੇ ਕਾਰਕ ਜੈਵ-ਬੇਕਾਰ ਚੀਜ਼ਾਂ, ਜਿਵੇਂ ਫਾਲਤੂ ਸਰਿੰਜਾਂ, ਵਰਤੀ ਗਈ ਨੂੰ, ਪਲਾਸਟਰ, ਚੀਰ-ਫਾੜ ਕਿਰਿਆ ਦੇ ਯੰਤਰ, ਪੱਟੀਆਂ ਆਦਿ ਹੁੰਦੀਆਂ ਹਨ।

ਇਨ੍ਹਾਂ ਸੰਕਰਮਿਤ ਚੀਜ਼ਾਂ ਦੇ ਸੰਪਰਕ ਵਿਚ ਆਉਣ ਵਾਲੇ ਕਰਮਚਾਰੀ ਰੋਗ ਵਾਹਕ ਬੈਕਟੀਰਿਆ, ਵਾਇਰਸ, ਵਫੁੱਦੀ, ਭੀਮਿਆ ਤੋਂ ਗੰਭੀਰ ਰੂਪ ਨਾਲ ਪ੍ਰਭਾਵਿਤ ਹੁੰਦੇ ਹਨ। ਇਸ ਤੋਂ ਪ੍ਰਭਾਵਿਤ ਆਦਮੀਆਂ ਨੂੰ ਦਿਮਾਗੀ ਬੁਖ਼ਾਰ, ਟਿਟਨੇਸ, ਫੜੂੰਦੀ, ਖੈ-ਰੋਗ ਹੋ ਜਾਂਦੇ ਹਨ। ਜੈਵਿਕ ਖ਼ਤਰਿਆਂ ਨੂੰ ਘੱਟ ਕਰਨ ਲਈ ਹਸਪਤਾਲਾਂ ਵਿਚ ਅਪਸ਼ਿਸ਼ਟ ਪਦਾਰਥਾਂ ਨੂੰ ਉੱਚ ਤਾਪਮਾਨ ‘ਤੇ ਭੱਠੀਆਂ ਵਿਚ ਭਸਮ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੈਵਿਕ ਖ਼ਤਰਿਆਂ ਨੂੰ ਰੋਕਣ ਲਈ ਸੁਰੱਖਿਅਕ ਕੱਪੜਿਆਂ ਦਾ ਉਪਯੋਗ, ਕੂੜਾ ਸੁੱਟਣ ਦਾ ਵਧੀਆ ਪ੍ਰਬੰਧ, ਟੀਕਾਕਰਨ ਅਤੇ ਖ਼ਤਰਨਾਕ ਜੈਵਬੇਕਾਰ ਦਾ ਵਧੀਆ ਨਿਪਟਾਰਾ ਬਹੁਤ ਸਹਾਇਕ ਹੋ ਸਕਦਾ ਹੈ।

ਪ੍ਰਸ਼ਨ 4.
ਮਨੋਵਿਗਿਆਨਿਕ ਖ਼ਤਰਿਆਂ (Psychological Hazards) ਦੇ ਕਾਰਨਾਂ ਅਤੇ ਪ੍ਰਭਾਵਾਂ ਦਾ ਵਰਣਨ ਕਰੋ।
ਉੱਤਰ-
ਮਨੋਵਿਗਿਆਨਿਕ ਖ਼ਤਰਿਆਂ ਦੇ ਕਾਰਨ (Causes of Psychological Hazards) -ਮਨੋਵਿਗਿਆਨਿਕ ਮੁਸ਼ਕਲਾਂ ਦਾ ਮੁੱਖ ਕਾਰਨ ਦਿਮਾਗੀ ਤਨਾਅ ਅਤੇ ਭਾਰ ਹੈ । ਜਿਸ ਦੇ ਫਲਸਰੂਪ ਸਰੀਰ ਅਤੇ ਸਿਹਤ ਵਿਚ ਕਈ ਪ੍ਰਕਾਰ ਦੇ ਦੋਸ਼ ਅਤੇ ਵਿਗਾੜ ਪੈਦਾ ਹੋ ਜਾਂਦੇ ਹਨ । ਇਸ ਦੇ ਕਾਰਨ ਫਿਕਰ ਥਕਾਵਟ, ਚਿੜ-ਚਿੜਾਪਨ ਅਤੇ ਅਸੰਤੁਲਨ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ | ਮਨੋਵਿਗਿਆਨਿਕ ਖ਼ਤਰਿਆਂ ਦੇ ਬਹੁਤ ਸਾਰੇ ਅੰਦਰੂਨੀ ਅਤੇ ਬਾਹਰੀ ਕਾਰਕ ਹਨ। ਇਸਦਾ ਮੁੱਖ ਕਾਰਨ, ਕਾਰਜ ਦੀ ਅਸਮਾਨ ਵੰਡ, ਘੱਟ ਬੀਮਾ ਸੁਵਿਧਾਵਾਂ, ਅਸੁਰੱਖਿਅਤ ਕਾਰਜ ਵਾਤਾਵਰਣ, ਆਰਥਿਕ ਸੰਕਟ, ਸੰਗਠਨ ਦਾ ਖ਼ਰਾਬ ਪ੍ਰਬੰਧ, ਪਰਿਵਾਰਿਕ ਸਮੱਸਿਆਵਾਂ ਅਤੇ ਅੰਦਰੂਨੀ ਮਨੁੱਖੀ ਝਗੜੇ ਹਨ।

ਮਨੋਵਿਗਿਆਨਿਕ ਖ਼ਤਰਿਆਂ ਦੇ ਪ੍ਰਭਾਵ (Effects of Psychological Hazards)ਇਨ੍ਹਾਂ ਸਮੱਸਿਆਵਾਂ ਦੇ ਕਾਰਨ ਕਰਮਚਾਰੀਆਂ ਵਿਚ ਕੰਮ ਦੇ ਪ੍ਰਤੀ ਅਸੰਤੋਖ਼ ਪੈਦਾ ਹੋ ਜਾਂਦਾ ਹੈ ਜਿਹੜਾ ਤਣਾਅ ਦਾ ਕਾਰਨ ਬਣਦਾ ਹੈ। ਤਣਾਅ ਦੇ ਕਾਰਨ ਘਬਰਾਹਟ, ਉਤੇਜਨਾ, ਥਕਾਵਟ, ਚਿੜਚਿੜਾਪਣ ਅਤੇ ਅਸੰਤੁਲਿਤ ਵਿਵਹਾਰ ਵੱਧਦਾ ਹੈ। ਤਣਾਅ ਦੇ ਕਾਰਨ ਕਾਰਜ ਕਰਨ ਦੀ ਤਾਕਤ ਘੱਟਦੀ ਹੈ ਅਤੇ ਉਤਪਾਦਕਤਾ ਵਿਚ ਕਮੀ ਆਉਂਦੀ ਹੈ।

PSEB 11th Class Environmental Education Important Questions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ-
ਅਸੁਰੱਖਿਅਤੇ ਕਾਰਜ ਵਾਤਾਵਰਣ ਕਾਰਜ ਸਮਰੱਥਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਕਾਰਜ ਖੇਤਰ ਦਾ ਵਾਤਾਵਰਣ ਕਰਮਚਾਰੀਆਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਕਰਮਚਾਰੀ ਆਪਣਾ ਦਿਨ ਭਰ ਦਾ ਸਭ ਤੋਂ ਜ਼ਿਆਦਾ ਸਮਾਂ ਕਾਰਜ ਸਥਲ ਤੇ ਲੰਘਾਉਂਦਾ ਹੈ। ਚੰਗਾ ਵਾਤਾਵਰਣ ਕਾਮਿਆਂ ਨੂੰ ਜ਼ਿਆਦਾ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ ਪਰ ਅਸੁਰੱਖਿਅਤ ਅਤੇ ਅਸੁਵਿਧਾਪੂਰਣ ਵਾਤਾਵਰਣ ਦੁਰਘਟਨਾਵਾਂ ਅਤੇ ਵਿਵਸਾਇਕ ਖਤਰਿਆਂ ਦਾ ਕਾਰਨ ਬਣਦਾ ਹੈ। ਕਾਰਜ ਵਾਤਾਵਰਣ ਵਿਚ ਪ੍ਰਕਾਸ਼, ਹਵਾਦਾਰੀ, ਸਫ਼ਾਈ ਅਤੇ ਘਰੇਲੂ-ਪ੍ਰਬੰਧ ਸ਼ਾਮਲ ਹੈ : ਪ੍ਰਕਾਸ਼ ਵਿਵਸਥਾ (Light arrangement)-ਪ੍ਰਕਾਸ਼ ਪ੍ਰਣਾਲੀ ਦਾ ਖਰਾਬ ਇੰਤਜਾਮ ਅੱਖਾਂ ਦੇ ਲਈ ਹਾਨੀਕਾਰਕ ਸਿੱਧ ਹੁੰਦਾ ਹੈ। ਰੋਸ਼ਨੀ ਦੀ ਘੱਟ ਅਤੇ ਵੱਧ ਮਾਤਰਾ ਦੋਨੋਂ ਹੀ ਅੱਖਾਂ ‘ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ। ਰੋਸ਼ਨੀ ਦੀ ਘਾਟ ਦੇ ਕਾਰਨ, ਸਿਰ-ਦਰਦ, ਅੱਖਾਂ ਤੇ ਦਬਾਅ, ਤਣਾਅ, ਥਕਾਵਟ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਜਗਮਗਾਉਂਦੀ ਬਿਜਲੀ ਦੇ ਕਾਰਨ ਕਾਰਜ ਸਮਰੱਥਾ ਪ੍ਰਭਾਵਿਤ ਹੁੰਦੀ ਹੈ।

ਹਵਾਦਾਰੀ (Ventilation)-ਸ਼ੁੱਧ ਹਵਾ ਦੀ ਘਾਟ ਵਿਚ ਕੰਮ ਕਰਨਾ ਸਿਹਤ ਲਈ ਹਾਨੀਕਾਰਕ ਹੈ । ਪੂਰੀ ਹਵਾਦਾਰੀ ਨਾ ਹੋਣ ਤੇ ਕਾਰਜ ਸਥਲ ਵਿਚ ਕਾਰਬਨ-ਡਾਈਆਕਸਾਈਡ, ਜਾਣ ਵਾਲੇ ਕਲਾ ਲਈ ਹਸਪਤਾਲਾਂ ਵਿਚ ਅਪਸ਼ਿਸ਼ਟ ਪਦਾਰਥਾਂ ਨੂੰ ਉੱਚ ਤਾਪਮਾਨ ‘ਤੇ ਭੱਠੀਆਂ ਵਿਚ ਭਸਮ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਜੈਵਿਕ ਖ਼ਤਰਿਆਂ ਨੂੰ ਰੋਕਣ ਲਈ ਸੁਰੱਖਿਅਕ ਕੱਪੜਿਆਂ ਦਾ ਉਪਯੋਗ, ਕੂੜਾ ਸੁੱਟਣ ਦਾ ਵਧੀਆ ਪ੍ਰਬੰਧ, ਟੀਕਾਕਰਨ ਅਤੇ ਖ਼ਤਰਨਾਕ ਜੈਵਬੇਕਾਰ ਦਾ ਵਧੀਆ ਨਿਪਟਾਰਾ ਬਹੁਤ ਸਹਾਇਕ ਹੋ ਸਕਦਾ ਹੈ।

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

Punjab State Board PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ Important Questions and Answers.

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਤਪਾਦਨ ਕਰਨ ਵਾਲੀਆਂ ਇਕਾਈਆਂ ਦੁਆਰਾ ਛੱਡੀ ਗਈ ਭਾਫ਼ ਕਿਸ ਕੰਮ ਆਉਂਦੀ ਹੈ ?
ਉੱਤਰ-
ਇਹ ਭਾਫ ਖਾਣਾ ਬਣਾਉਣ ਲਈ ਅਤੇ ਸਥਾਨਾਂ ਨੂੰ ਗਰਮ ਰੱਖਣ ਲਈ ਕੰਮ ਆਉਂਦੀ ਹੈ।

ਪ੍ਰਸ਼ਨ 2.
ਟਰਾਂਸਫਾਰਮਰ (Transformer) ਕੀ ਹੁੰਦਾ ਹੈ ?
ਉੱਤਰ-
ਟਰਾਂਸਫਾਰਮਰ ਵੋਲਟੇਜ਼ ਨੂੰ ਘਟਾਉਣ-ਵਧਾਉਣ ਲਈ ਵਰਤਿਆ ਜਾਣ ਵਾਲਾ , ਇਕ ਯੰਤਰ ਹੈ।

ਪ੍ਰਸ਼ਨ 3.
ਉਪਯੋਗਿਕ ਕਾਰਨਾਂ ਨਾਲ ਹੋਣ ਵਾਲੀਆਂ ਸੰਚਾਰ ਹਾਨੀਆਂ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ ?
ਉੱਤਰ-
ਬਹੁਤ ਹੀ ਸ਼ਕਤੀਸ਼ਾਲੀ ਟਰਾਂਸਫਾਰਮਰਾਂ ਅਤੇ ਵਧੀਆ ਤਕਨੀਕ ਦੀ ਵਰਤੋਂ ਨਾਲ ਉਪਯੋਗਿਕ ਕਾਰਨਾਂ ਨਾਲ ਹੋਣ ਵਾਲੀ ਹਾਨੀ ਨੂੰ ਬਚਾਇਆ ਜਾ ਸਕਦਾ ਹੈ।

ਪ੍ਰਸ਼ਨ 4.
ਭਾਰਤ ਦੇ ਕਿਹੜੇ ਉਦਯੋਗਾਂ ਵਿਚ ਬਹੁਤ ਸਾਰੀ ਊਰਜਾ ਦੀ ਲੋੜ ਪੈਂਦੀ ਹੈ ?
ਉੱਤਰ-
ਕਾਗਜ਼, ਪਲਾਸਟਿਕ, ਸੀਮੇਂਟ, ਖਾਦਾਂ, ਦਵਾਈਆਂ, ਓਜ਼ੋਨ ਪ੍ਰਕ੍ਰਿਆ ਅਤੇ ਧਾਤੂ ਉਦਯੋਗਾਂ ਵਿਚ ਜ਼ਿਆਦਾ ਉਰਜਾ ਦੀ ਲੋੜ ਪੈਂਦੀ ਹੈ।

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 5.
ਐਲੂਮੀਨੀਅਮ ਨੂੰ ਦੁਬਾਰਾ ਤਿਆਰ ਕਰਕੇ ਇਸ ਧਾਤ ਦਾ ਖਾਤਮਾ ਕਿੰਨੇ ਪ੍ਰਤੀਸ਼ਤ ਘੱਟ ਕੀਤਾ ਜਾ ਸਕਦਾ ਹੈ ?
ਉੱਤਰ-
90%.

ਪ੍ਰਸ਼ਨ 6.
ਕਿਨ੍ਹਾਂ ਦੇਸ਼ਾਂ ਨੂੰ ਊਰਜਾ ਦੀ ਸਹੀ ਵਰਤੋਂ ਕਰਨ ਦੀ ਮੁਹਾਰਤ ਹਾਸਿਲ ਹੈ ?
ਉੱਤਰ-
ਪੱਛਮੀ ਜਰਮਨੀ, ਇਟਲੀ, ਸਪੇਨ, ਫਰਾਂਸ ਅਤੇ ਜਾਪਾਨ|

ਪ੍ਰਸ਼ਨ 7.
ਗੈਸੋਲੀਨ ਦੇ ਸਥਾਨ ਤੇ ਕਿਸ ਰਸਾਇਣਿਕ ਬਾਲਣ ਦਾ ਉਪਯੋਗ ਕੀਤਾ ਜਾ ਸਕਦਾ ਹੈ ?
ਉੱਤਰ-
ਈਥਾਨੋਲ, ਮੀਥਾਨੋਲ ਦਾ ਉਪਯੋਗ ਗੈਸੋਲੀਨ ਦੀ ਥਾਂ ਕੀਤਾ ਜਾ ਸਕਦਾ ਹੈ।

ਪ੍ਰਸ਼ਨ 8.
ਖੇਤੀਬਾੜੀ ਖੇਤਰ ਵਿਚ ਕਿਹੜੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਪੰਪ ਸੈੱਟ, ਮੋਟਰ (ਬਿਜਲੀ ਵਾਲੀ, ਡੀਜ਼ਲ ਇੰਜਣ, ਕੰਬਾਇਨ, ਟਰੈਕਟਰ, ਆਪਣੇ ਆਪ ਭਾਰ ਚੁੱਕਣ ਵਾਲੀਆਂ ਮਸ਼ੀਨਾਂ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਪੁਰਾਣੇ ਅਤੇ ਨਵੇਂ ਗੈਸੀ ਚੁੱਲ੍ਹਿਆਂ ਵਿਚ ਕੰਮ ਕਰਨ ਦੀ ਸਮਰੱਥਾ ਕਿੰਨੇ % ਵੱਧ ਹੈ ?
ਉੱਤਰ-
ਨਵਾਂ ਚੁੱਲ੍ਹਾ 10 ਤੋਂ 15% ਤਕ ਵੱਧ ਸਮਰੱਥ ਹੈ।’

ਪ੍ਰਸ਼ਨ 10.
ਉਰਜਾ ਦੇ ਸੰਭਾਵਿਤ ਮੁੱਖ ਸੋਮਿਆਂ ਦੇ ਨਾਂ ਲਿਖੋ ।
ਉੱਤਰ-
ਹਾਈਡੋਜਨ, ਅਲਕੋਹਲ, ਈਂਧਣ ਸੈੱਲ ਆਦਿ।

ਪ੍ਰਸ਼ਨ 11.
ਗੈਸ ਦੀ ਹਾਲਤ ਵਿਚ ਹਾਈਜਨ ਨੂੰ ਇਕੱਠਾ ਕਰਨ ਲਈ ਬਹੁਤ ਵੱਡੇ ਕੰਨਟੇਨਰਾਂ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਗੈਸ ਅਵਸਥਾ ਵਿਚ ਹਾਈਡੋਜਨ ਦੀ ਘਣਤਾ ਘੱਟ ਹੋ ਜਾਂਦੀ ਹੈ। ਇਸ ਲਈ ਫੈਲਾਉ ਦੇ ਕਾਰਨ ਇਸ ਨੂੰ ਇਕੱਠਾ ਕਰਨ ਲਈ ਵੱਡੇ ਕੰਨਟੇਨਰਾਂ ਦੀ ਲੋੜ ਪੈਂਦੀ ਹੈ।

ਪ੍ਰਸ਼ਨ 12.
ਭਾਇਓਜੈਨਿਕ ਹਾਈਡੋਜਨ ਨੂੰ ਕਿਸ ਤਰ੍ਹਾਂ ਇਕੱਠਾ ਕੀਤਾ ਜਾ ਸਕਦਾ ਹੈ ?
ਉੱਤਰ-
ਸ਼ਾਇਓਜੈਨਿਕ ਹਾਈਡੋਜਨ ਨੂੰ ਇਕੱਠਾ ਕਰਨ ਲਈ ਇਕ ਖ਼ਾਸ ਤਰ੍ਹਾਂ ਦੇ ਕੰਨਟੇਨਰਾਂ ਦੀ ਲੋੜ ਹੁੰਦੀ ਹੈ ਜਿਸ ਵਿਚ ਘੱਟ ਤਾਪਮਾਨ ਅਤੇ ਭਾਰੀ ਦਬਾਅ ਬਣਾ ਕੇ, ਹਾਈਡ੍ਰੋਜਨ ਨੂੰ ਰੱਖਿਆ ਜਾ ਸਕੇ।

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 13.
ਹਾਈਡੋਜਨ ਦਾ ਕੈਲੋਰੀ ਤਾਪਮਾਨ ਕਿੰਨਾ ਹੈ ?
ਉੱਤਰ-
150 kJ/ਗਾਮ ।

ਪ੍ਰਸ਼ਨ 14.
ਈਥਾਨੋਲ ਦਾ ਰਸਾਇਣਿਕ ਸੂਤਰ ਲਿਖੋ ।
ਉੱਤਰ-
C2H5OH.

ਪ੍ਰਸ਼ਨ 15.
ਮੀਥਾਨੋਲ ਦਾ ਰਸਾਇਣਿਕ ਸੂਤਰ ਲਿਖੋ ।
ਉੱਤਰ-
CH3OH.

ਪ੍ਰਸ਼ਨ 16.
ਵਈਥਾਨੋਲ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਗੈਣ ਅਲਕੋਹਲ (Grain alcohol) |

ਪ੍ਰਸ਼ਨ 17.
ਮੀਥਾਨੋਲ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਲੱਕੜੀ ਅਲਕੋਹਲ।

ਪ੍ਰਸ਼ਨ 18.
ਗੈਸੋਹੋਲ ਕੀ ਹੈ ?
ਉੱਤਰ-
ਗੈਸੋਲੀਨ ਅਤੇ 10-23% ਈਥਾਨੋਲ ਦੇ ਮਿਸ਼ਰਣ ਨੂੰ ਗੈਸੋਹੋਲ ਕਹਿੰਦੇ ਹਨ।

ਪ੍ਰਸ਼ਨ 19.
ਡਾਈਸੋਲ, ਕੀ ਹੁੰਦਾ ਹੈ ?
ਉੱਤਰ-
ਡੀਜ਼ਲ ਅਤੇ 15-20% ਮੀਥਾਨੋਲ ਦੇ ਮਿਸ਼ਰਣ ਨੂੰ ਡਾਈਸੋਲ ਕਹਿੰਦੇ ਹਨ।

ਪ੍ਰਸ਼ਨ 20.
ਈਥਾਨੋਲ ਕਿਨ੍ਹਾਂ ਸੋਮਿਆਂ ਤੋਂ ਪ੍ਰਾਪਤ ਹੁੰਦੀ ਹੈ ?
ਉੱਤਰ-
ਈਥਾਨੋਲ ਗੰਨਾ, ਚੁਕੰਦਰ, ਆਲੂ, ਜਵਾਰ ਅਤੇ ਮੱਕੀ ਆਦਿ ਫ਼ਸਲਾਂ ਦੇ ਖਮੀਰੀਕਰਨ ਤੋਂ ਪ੍ਰਾਪਤ ਹੁੰਦੀ ਹੈ।

ਪ੍ਰਸ਼ਨ 21.
ਮੀਥਾਨੋਲ ਕਿਹੜੇ ਸੋਮਿਆਂ ਤੋਂ ਪ੍ਰਾਪਤ ਹੁੰਦੀ ਹੈ ?
ਉੱਤਰ-
ਮੀਥਾਨੋਲ ਲੱਕੜੀ, ਫਸਲਾਂ ਦੇ ਬਚੇ ਕੱਚਰੇ, ਸੀਵਰੇਜ, ਕੋਲੇ ਅਤੇ ਕੁਦਰਤੀ ਗੈਸ ਤੋਂ ਬਣ ਸਕਦੀ ਹੈ।

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 22.
ਕਿਨ੍ਹਾਂ ਦੇਸ਼ਾਂ ਵਿਚ ਗੈਸੋਹੋਲ ਦਾ ਪ੍ਰਯੋਗ ਆਰੰਭ ਹੋ ਚੁੱਕਾ ਹੈ ?
ਉੱਤਰ-
ਬਾਜ਼ੀਲ ਅਤੇ ਜਿੰਬਾਬਵੇ ਵਿਚ।

ਪ੍ਰਸ਼ਨ 23.
ਉਨ੍ਹਾਂ ਦੋ ਧਾਤਾਂ ਦੇ ਨਾਂ ਲਿਖੋ ਜਿਹੜੀਆਂ ਹਾਈਡੋਜਨ ਨਾਲ ਕਿਰਿਆ ਕਰਕੇ ਠੋਸ ‘ ਧਾਤ ਹਾਈਡਾਇਡਸ ਬਣਾਉਂਦੀਆਂ ਹਨ ?
ਉੱਤਰ-
ਪੈਲੇਡੀਅਮ (Pd) ਅਤੇ ਟਾਈਟੇਨੀਅਮ (Ti)।,

ਪ੍ਰਸ਼ਨ 24.
ਈਂਧਨ ਸੈੱਲ ਵਿਚ ਊਰਜਾ ਪੈਦਾ ਕਰਨ ਲਈ ਕਿਹੜੀ ਗੈਸ ਦੀ ਵਰਤੋਂ ਹੁੰਦੀ ਹੈ ?
ਉੱਤਰ-
ਹਾਈਡਰੋਜਨ (Hydrogen) |

ਪ੍ਰਸ਼ਨ 25.
ਬਾਇਉਗੈਸ ਪਲਾਂਟ ਤੋਂ ਕੀ ਮਿਲਦਾ ਹੈ ?
ਉੱਤਰ-
ਬਾਇਉਗੈਸ, ਜੈਵਿਕ ਖਾਦ, ਮੀਥੇਨ, CO2 ਅਤੇ ਹਾਈਡ੍ਰੋਜਨ ਸਲਫਾਈਡ ।

ਪ੍ਰਸ਼ਨ 26.
ਉਰਜਾ ਵਿਤਰਣ ਵੇਲੇ ਕਿੰਨੇ ਪ੍ਰਤੀਸ਼ਤ ਤੱਕ ਉਰਜਾ ਵਿਅਰਥ ਹੁੰਦੀ ਹੈ ?
ਉੱਤਰ-
ਲਗਭਗ 20% |

ਪ੍ਰਸ਼ਨ 27.
ਇਕ ਈਂਧਨ ਦੇ ਰੂਪ ਵਿੱਚ ਹਾਈਡੋਜਨ ਗੈਸ ਦੇ ਕੀ-ਕੀ ਫਾਇਦੇ ਹਨ ?
ਉੱਤਰ-
ਈਂਧਨ ਦੇ ਰੂਪ ਵਿੱਚ ਹਾਈਡੋਜਨ ਗੈਸ ਦੇ ਫਾਇਦੇ –

  1. ਇਸ ਨਾਲ ਕਿਸੇ ਵੀ ਕਿਸਮ ਦਾ ਪ੍ਰਦੂਸ਼ਣ ਨਹੀਂ ਹੁੰਦਾ ਹੈ ।
  2. ਜਿਸ ਦਾ ਕੈਲੋਰੀਫਿਕ ਮਾਨ (Colorific Value) ਬਹੁਤ ਜ਼ਿਆਦਾ ਹੈ ।
  3. ਇਸ ਨਾਲ ਪੈਦਾ ਹੋਣ ਵਾਲੀ ਉਰਜਾ ਦਾ ਵੱਡਾ ਹਿੱਸਾ ਵਰਤੋਂ ਵਿੱਚ ਆ ਜਾਂਦਾ ਹੈ ।

ਪ੍ਰਸ਼ਨ 28.
Pb (C2H5)4 ਦਾ ਨਾਮ ਲਿਖੋ ।
ਉੱਤਰ-
ਟੈਟਾ ਈਥਾਇਲੈਡ ।

ਪ੍ਰਸ਼ਨ 29.
Pb (C2H5)4 ਦਾ ਕੀ ਕੰਮ ਹੈ ?
ਉੱਤਰ-
ਇਹ ਇੰਜਣ ਦੀ ਅਵਾਜ਼ ਨੂੰ ਘੱਟ ਕਰਦਾ ਹੈ ।

(ਅ) ਭੇਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਹਾਈਡੋਜਨ ਦਾ ਨਿਰਮਾਣ ਕਿਸ ਤਰਾਂ ਕੀਤਾ ਜਾਂਦਾ ਹੈ ?
ਉੱਤਰ-
ਹਾਈਡੋਜਨ ਦਾ ਨਿਰਮਾਣ ਪਾਣੀ ਦਾ ਤਾਪ ਅਪਘਟਨ ਕਰਾ ਕੇ ਅਤੇ ਪਾਣੀ ਵਿਚੋਂ ਬਿਜਲੀ ਊਰਜਾ ਲੰਘਾ ਕੇ, ਉਤਪ੍ਰੇਰਕ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ।
PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ 1
ਹਾਈਡੋਜਨ ਦੇ ਉਤਪਾਦਨ ਲਈ, ਬਿਜਲੀ ਅਪਘਟਨ ਯੰਤਰ ਦਾ ਉਪਯੋਗ ਕੀਤਾ ਜਾਂਦਾ ਹੈ ।

ਪ੍ਰਸ਼ਨ 2.
ਗੈਸੋਹੋਲ ਵਿਚ ਟੈਟਰਾਈਥਾਇਲ ਲੈਂਡ Pb(C2H5)4, ਪਾਉਣ ਦੀ ਜ਼ਰੂਰਤ ਕਿਉਂ ਨਹੀਂ ਪੈਂਦੀ ?
ਉੱਤਰ-
ਗੈਸੋਹੋਲ ਦਾ ਆਕਟੋਨ ਨੰਬਰ ਜ਼ਿਆਦਾ ਹੈ ਇਸ ਲਈ ਇਸ ਵਿਚ ਟੈਟਰਾਈਥਾਇਲ ਲੈਂਡ Pb(C2H5)4, ਨੂੰ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ।

ਪ੍ਰਸ਼ਨ 3.
ਈਂਧਨ ਦੇ ਪੱਖ ਤੋਂ ਨਿਪੁੰਨਤਾ ਵਾਲੀ ਇਕ ਵਧੀਆ ਕਾਰ ਦੀਆਂ ਵਿਸ਼ੇਸ਼ਤਾਵਾਂ ਦੱਸੋ !
ਉੱਤਰ-
ਈਂਧਨ ਦੇ ਪੱਖ ਤੋਂ ਨਿਪੁੰਨਤਾ ਵਾਲੀ ਇੱਕ ਵਧੀਆ ਕਾਰ ਦੀਆਂ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ-

  • ਇਸ ਦਾ ਢਾਂਚਾ ਬਹੁਤ ਹਲਕਾ ਹੋਣਾ ਚਾਹੀਦਾ ਹੈ।
  • ਹਵਾ ਦਾ ਵਧੀਆ ਨਿਕਾਸ ਹੋਣਾ ਚਾਹੀਦਾ ਹੈ।
  • ਵਧੀਆ ਕਿਸਮ ਦੇ ਪੁਰਜੇ ਲੱਗੇ ਹੋਏ ਹੋਣੇ ਚਾਹੀਦੇ ਹਨ ।

ਪ੍ਰਸ਼ਨ 4.
ਹਾਈਡੋਜਨ ਨੂੰ ਬਾਲਣ ਵਾਂਗ ਵਰਤਣ ਨਾਲ ਸੰਬੰਧਿਤ ਮੁਸ਼ਕਿਲਾਂ ਦਾ ਵਰਣਨ ਕਰੋ।
ਉੱਤਰ-
ਹਾਈਡ੍ਰੋਜਨ ਦੇ ਪ੍ਰਯੋਗ ਵਿਚ ਹੇਠ ਲਿਖੀਆਂ ਮੁਸ਼ਕਿਲਾਂ ਆਉਂਦੀਆਂ ਹਨ –

  1. ਹਾਈਡੋਜਨ ਜਦੋਂ ਬਲਦੀ ਹੈ ਤਾਂ ਧਮਾਕੇ ਨਾਲ ਬਲਦੀ ਹੈ ਇਸ ਲਈ ਘਰਾਂ ਅਤੇ ਉਦਯੋਗਾਂ ਵਿਚ ਇਸਦੀ ਇਕ ਸਮਾਨ ਵਰਤੋਂ ਨਹੀਂ ਕੀਤੀ ਜਾ ਸਕਦੀ ।
  2. ਇਹ ਬਹੁਤ ਮਹਿੰਗਾ ਸਾਧਨ ਹੈ।

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 5.
ਈਥਾਨੋਲ (C2H5OH) ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ?
ਉੱਤਰ-
ਈਥਾਨੋਲ (C2H5OH) ਨੂੰ ਖੰਡ ਭਾਵ ਚੀਨੀ ਦੇ ਵੱਖ-ਵੱਖ ਸ੍ਰੋਤਾਂ ਤੋਂ, ਜਿਵੇਂਗੰਨਾ, ਚੁਕੰਦਰ, ਆਲੂ, ਜਵਾਰ, ਮੱਕੀ ਅਤੇ ਕਣਕ ਦੀਆਂ ਫ਼ਸਲਾਂ ਤੋਂ ਖਮੀਰੀਕਰਨ (Fermentation) ਦੀ ਵਿਧੀ ਦੁਆਰਾ ਬਣਾਇਆ ਜਾ ਸਕਦਾ ਹੈ। ਇਸ ਕਿਰਿਆ ਵਿਚ ਸੈਕਰੋਮਾਈਸਿਸ ਸੈਰੀਵਸੀਏ ਅਤੇ ਸੈਕਰੋਮਾਈਸਿਸ ਸਰਵਿਸੀ ਉੱਲੀਆਂ ਦੁਆਰਾ ਸਟਾਰਚ ਖਮੀਰ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਪ੍ਰਸ਼ਨ 6.
ਹਾਈਡੋਜਨ ਨੂੰ ਕਿਸ ਤਰ੍ਹਾਂ ਇਕੱਠਾ ਕੀਤਾ ਜਾ ਸਕਦਾ ਹੈ ?
ਉੱਤਰ-
ਗੈਸ ਦੀ ਹਾਲਤ ਵਿਚ ਹਾਈਡੋਜਨ ਦੀ ਘਣਤਾ ਬਹੁਤ ਘੱਟ ਜਾਂਦੀ ਹੈ। ਇਸ ਲਈ ਇਸ ਨੂੰ ਇਕੱਠਾ ਕਰਨ ਲਈ ਬਹੁਤ ਵੱਡੇ-ਵੱਡੇ ਕੰਨਟੇਨਰਾਂ ਦੀ ਜ਼ਰੂਰਤ ਪੈਂਦੀ ਹੈ ਪਰੰਤੂ ਵ ਹਾਈਡੋਜ਼ਨ ਦੇ ਰੂਪ ਵਿਚ ਇਸ ਨੂੰ ਇਕ ਖ਼ਾਸ ਕਿਸਮ ਦੇ ਡਰੰਮ ਵਿਚ ਰੱਖਿਆ ਜਾ ਸਕਦਾ ਹੈ ਜਿਸ ਵਿਚ ਬਹੁਤ ਘੱਟ ਤਾਪਮਾਨ ਅਤੇ ਉੱਚ ਦਬਾਅ ਬਣਾ ਕੇ ਰੱਖਿਆ ਜਾਂਦਾ ਹੈ।

ਪ੍ਰਸ਼ਨ 7.
ਅਲਕੋਹਲ (Alcohol) ਨੂੰ ਊਰਜਾ ਦੇ ਸੋਮੇ ਵਜੋਂ ਵਰਤਣ ਦੇ ਕੀ ਲਾਭ ਹਨ ?
ਉੱਤਰ-
ਅਲਕੋਹਲ ਨੂੰ ਊਰਜਾ ਦੇ ਸੋਮੇ ਵਜੋਂ ਵਰਤਣ ਦੇ ਹੇਠ ਲਿਖੇ ਲਾਭ ਹਨ –

  1. ਇਹ ਊਰਜਾ ਦਾ ਇਕ ਨਵਿਆਉਣਯੋਗ ਸੋਮਾ ਹੈ ਕਿਉਂਕਿ ਗੰਨਾ, ਚੁਕੰਦਰ, ਆਲੂ, ਜਵਾਰ, ਮੱਕੀ ਅਤੇ ਕਣਕ ਵਰਗੀਆਂ ਫ਼ਸਲਾਂ ਵਾਰ-ਵਾਰ ਪੈਦਾ ਕੀਤੀਆਂ ਜਾ ਸਕਦੀਆਂ ਹਨ।
  2. ਇਹ ਉਰਜਾ ਦਾ ਇਕ ਸਸਤਾ ਸਾਧਨ ਹੈ ।
  3. ਅਲਕੋਹਲ ਇਕ ਵਧੀਆ ਅਤੇ ਸਾਫ਼ ਬਾਲਣ ਹੈ ਕਿਉਂਕਿ ਇਸ ਨਾਲ ਹਵਾ ਵਿਚ ਪ੍ਰਦੂਸ਼ਨ ਨਹੀਂ ਫੈਲਦਾ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਹਾਈਡ੍ਰੋਜਨ ਨੂੰ ਬਾਲਣ ਦੇ ਰੂਪ ਵਿਚ ਵਰਤਣ ਦੇ ਕੀ ਲਾਭ ਹਨ ?
ਉੱਤਰ-
ਹਾਈਡੋਜਨ ਨੂੰ ਬਾਲਣ ਦੇ ਰੂਪ ਵਿੱਚ ਵਰਤਣ ਦੇ ਹੇਠ ਲਿਖੇ ਲਾਭ ਹਨ –

  1. ਹਾਈਡੋਜਨ ਇਕ ਸਾਫ਼ ਅਤੇ ਬਲਣਸ਼ੀਲ ਬਾਲਣ ਹੈ ।
  2. ਹਾਈਡੋਜਨ ਜਦੋਂ ਬਲਦੀ ਹੈ ਤਾਂ ਥੋੜ੍ਹੀ ਮਾਤਰਾ ਵਿਚ ਪਾਣੀ ਅਤੇ ਨਾਈਟ੍ਰੋਜਨ ਆਕਸਾਈਡ ਨਿਕਲਦੀ ਹੈ। ਨਾਈਟ੍ਰੋਜਨ ਆਕਸਾਈਡ ਨੂੰ ਕੱਢ ਕੇ ਜਲਣ ਕਿਰਿਆ ਨੂੰ ਘੱਟ ਕਰਕੇ ਤਾਪਮਾਨ ਅਤੇ ਪ੍ਰਦੂਸ਼ਣ ਯੰਤਰਾਂ ਤੇ ਕੰਟਰੋਲ ਕਰਕੇ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ।
  3. ਹਾਈਡ੍ਰੋਜਨ ਦੇ ਬਲਣ ਤੋਂ ਬਾਅਦ ਕਾਰਬਨ ਡਾਈਆਕਸਾਈਡ ਨਹੀਂ ਨਿਕਲਦੀ ਜਿਸ ਕਾਰਨ ਹਵਾ ਦਾ ਪ੍ਰਦੂਸ਼ਣ ਨਹੀਂ ਹੁੰਦਾ ਹੈ।
  4. ਹਾਈਡੋਜਨ ਨੂੰ ਸੁਵਿਧਾ ਅਨੁਸਾਰ ਇੱਕ ਜਗ੍ਹਾ ਤੋਂ ਦੂਸਰੀ ਜਗਾ ਤੇ ਲਿਜਾਇਆ ਜਾ ਸਕਦਾ ਹੈ।
  5. ਹਾਈਡੋਜਨ ਨੂੰ ਪਾਣੀ, ਬਿਜਲੀ, ਸੂਰਜੀ ਊਰਜਾ ਅਤੇ ਨਵਿਆਉਣਯੋਗ ਸੋਮਿਆਂ (ਸਾਧਨਾਂ) ਦੁਆਰਾ ਪ੍ਰਾਪਤ ਕਰਕੇ ਸਟੋਰ ਕੀਤਾ ਜਾ ਸਕਦਾ ਹੈ।

ਜਦੋਂ ਇਨ੍ਹਾਂ ਸਾਧਨਾਂ ਤੋਂ ਪ੍ਰਾਪਤ ਉਰਜਾ ਦੀ ਮੰਗ ਘੱਟ ਹੋਵੇ ਤਾਂ ਇਸ ਉਤਪਾਦਿਤ ਬਿਜਲੀ ਨੂੰ ਹਾਈਡ੍ਰੋਕਾਰਬਨ ਬਣਾਉਣ ਦੇ ਕੰਮ ਲਿਆਂਦਾ ਜਾ ਸਕਦਾ ਹੈ ਅਤੇ ਭਵਿੱਖ ਵਿੱਚ ਇਸ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।

ਪ੍ਰਸ਼ਨ 2.
ਈਧਣ ਸੈੱਲ (Fuel Cell) ਦੀ ਰਚਨਾ ਦਾ ਵਰਣਨ ਕਰੋ ।
ਉੱਤਰ-
ਰਸਾਇਣਿਕ ਉਰਜਾ ਨੂੰ ਬਿਜਲੀ ਉਰਜਾ ਵਿੱਚ ਬਦਲਣ ਵਾਲੇ ਯੰਤਰ ਨੂੰ ਈਂਧਣ ਸੈਂਲ ਕਿਹਾ ਜਾਂਦਾ ਹੈ। ਈਂਧਣ ਸੈੱਲ ਬੈਟਰੀ ਦੀ ਤਰ੍ਹਾਂ ਲਗਦਾ ਹੈ। ਇਸ ਵਿਚ ਦੋ ਇਲੈੱਕਟੋਡ ਹੁੰਦੇ ਹਨ ਜਿਹੜੇ ਇਕ ਇਲੈੱਕਟੋਲਿਟ ਦੁਆਰਾ ਅਲੱਗ ਹੁੰਦੇ ਹਨ। ਇਕ ਐਨੋਡ ਅਤੇ ਇਕ ਕੈਥੋਡ ਹੁੰਦਾ ਹੈ ਜਿੱਥੇ ਰਿਡਾਕਸ ਕਿਰਿਆ ਹੁੰਦੀ ਹੈ।ਹਾਈਡੋਜਨ ਕੈਥੋਡ ਵੱਲ ਭੇਜੀ ਜਾਂਦੀ ਹੈ ਜਿਸ ਨਾਲ ਹਾਈਡੋਜਨ ਆਇਨ ਅਤੇ ਇਲੈੱਕਟਰੋਨਸ ਨਿਕਲਦੇ ਹਨ। ਇਹ ਇਲੈੱਕਟ੍ਰੋਨ ਤਾਰਾਂ ਵਿੱਚੋਂ ਲੰਘ ਕੇ ਬਿਜਲੀ ਪੈਦਾ ਕਰਦੇ ਹਨ। ਆਕਸੀਜਨ ਐਨੋਡ ਵਿੱਚ ਭੇਜੀ ਜਾਂਦੀ ਹੈ। ਇਹ ਹਾਈਡੋਜਨ ਆਇਨਸ ਦੇ ਨਾਲ ਮਿਲ ਕੇ ਪਾਣੀ ਬਣਾਉਂਦੇ ਹਨ ਅਤੇ ਬਿਜਲੀ ਪੈਦਾ ਹੁੰਦੀ ਹੈ। ਈਂਧਣ ਸੈੱਲਾਂ ਵਿਚ ਉਰਜਾ ਸ਼ਕਤੀ ਬਹੁਤ ਜ਼ਿਆਦਾ ਹੁੰਦੀ ਹੈ।
PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ 2

ਪ੍ਰਸ਼ਨ 3.
ਉਦਯੋਗ ਖੇਤਰ ਵਿਚ ਊਰਜਾ ਬਚਾਉਣ ਤੇ ਇਕ ਨੋਟ ਲਿਖੋ ।
ਉੱਤਰ-
ਉਰਜਾ ਦੀ ਸਭ ਤੋਂ ਜ਼ਿਆਦਾ ਵਰਤੋਂ ਉਦਯੋਗ ਦੇ ਖੇਤਰ ਵਿਚ ਹੁੰਦੀ ਹੈ। ਇਕ ਅਨੁਮਾਨ ਦੁਆਰਾ ਭਾਰਤ ਦੀ ਕੁੱਲ ਊਰਜਾ ਵਿਚੋਂ 50% ਤਕ ਊਰਜਾ ਉਦਯੋਗਾਂ ਦੁਆਰਾ ਹੀ ਖਪਤ ਕੀਤੀ ਜਾਂਦੀ ਹੈ। ਉਦਯੋਗਾਂ ਵਿਚ ਵਰਤੀ ਜਾਣ ਵਾਲੀ ਉਰਜਾ ਦੇ ਦੌਰਾਨ ਕੁੱਝ ਸਾਵਧਾਨੀਆਂ ਵਰਤ ਕੇ ਉਰਜਾ ਨੂੰ ਕਾਫੀ ਹੱਦ ਤਕ ਬਚਾਇਆ ਜਾ ਸਕਦਾ ਹੈ। ਉਰਜਾ ਨੂੰ ਬਚਾਉਣ ਦੇ ਅੱਗੇ ਲਿਖੇ ਤਰੀਕੇ ਹਨ-

  1. ਭਾਰੀ ਮਸ਼ੀਨਾਂ ਦੀ ਦੇਖਭਾਲ ਅਤੇ ਰੋਜ਼ਾਨਾ ਚੈਕਿੰਗ ਉਰਜਾ ਦੀ ਖਪਤ ਘਟਾਉਂਦੀ ਹੈ।
  2. ਜ਼ਿਆਦਾ ਕੁਸ਼ਲ ਮਸ਼ੀਨਾਂ ਦਾ ਪ੍ਰਯੋਗ ਅਤੇ ਊਰਜਾ ਬਚਾਉਣ ਵਾਲੇ ਡਿਜ਼ਾਇਨਾਂ ਵਾਲੀਆਂ ਮਸ਼ੀਨਾਂ ਦੀ ਵਰਤੋਂ ਊਰਜਾ ਬਚਾਉਣ ਵਿਚ ਪ੍ਰਭਾਵਸ਼ਾਲੀ ਸਿੱਧ ਹੁੰਦੀ ਹੈ ।
  3. ਬਿਜਲਈ ਮੋਟਰ ਉਦਯੋਗਾਂ ਵਿਚ ਮੁੱਖ ਭੂਮਿਕਾ ਨਿਭਾਉਂਦੀ ਹੈ ਬਿਜਲੀ ਮੋਟਰ ਦੀ ਬਨਾਵਟ ਵਿਚ ਸੁਧਾਰ ਨਾਲ ਬਿਜਲੀ ਉਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ। ਮੋਟਰ ਦੀ ਸਮਰੱਥਾ ਲੋੜ ਅਨੁਸਾਰ ਹੋਣੀ ਚਾਹੀਦੀ ਹੈ । ਇਸ ਨਾਲ ਬਿਜਲੀ ਉਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ।
  4. ਬਿਜਲੀ ਦੀਆਂ ਤਾਰਾਂ ਚੰਗੇ ਸੂਚਾਲਕ, ਜਿਵੇਂ ਤਾਂਬਾ ਜਾਂ ਐਲੂਮੀਨੀਅਮ ਆਦਿ ਦੀਆਂ ਬਣਾਉਣੀਆਂ ਚਾਹੀਦੀਆਂ ਹਨ। ਇਸ ਨਾਲ ਬਿਜਲੀ ਦੇ ਨੁਕਸਾਨ ਨੂੰ ਘੱਟ ਕਰਕੇ ਬਿਜਲੀ ਉਰਜਾ ਬਚਾਈ ਜਾ ਸਕਦੀ ਹੈ।
  5. ਜਿਨ੍ਹਾਂ ਚੀਜ਼ਾਂ ਦੇ ਨਿਰਮਾਣ ਵਿਚ ਜ਼ਿਆਦਾ ਉਰਜਾ ਦੀ ਖਪਤ ਹੁੰਦੀ ਹੈ ਉਨ੍ਹਾਂ ਵਸਤੂਆਂ ਦਾ ਦੁਬਾਰਾ ਨਿਰਮਾਣ ਕਰ ਕੇ ਵਰਤੀ ਜਾਣ ਵਾਲੀ ਉਰਜਾ ਵਿੱਚ ਬੱਚਤ ਕੀਤੀ ਜਾ ਸਕਦੀ ਹੈ, ਜਿਵੇਂ ਕੱਚ, ਐਲੂਮੀਨੀਅਮ, ਪਲਾਸਟਿਕ, ਕਾਗਜ਼ ਆਦਿ।

PSEB 11th Class Environmental Education Important Questions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 4.
ਪੈਟਰੋਲ ਅਤੇ ਡੀਜ਼ਲ ਦੇ ਵਿਕਲਪ ਲੱਭਣ ਦੀ ਲੋੜ ਕਿਉਂ ਮਹਿਸੂਸ ਹੋਈ ਹੈ ? ਕੋਈ ਦੋ ਵਿਕਲਪਾਂ ਦੇ ਨਾਂ ਲਿਖੋ ।
ਉੱਤਰ-
ਪੈਟਰੋਲ ਅਤੇ ਡੀਜ਼ਲ ਦਾ ਜ਼ਿਆਦਾ ਪ੍ਰਯੋਗ ਮੋਟਰ ਗੱਡੀਆਂ ਨੂੰ ਚਲਾਉਣ ਲਈ ਕੀਤਾ ਜਾਂਦਾ ਹੈ। ਜਨਸੰਖਿਆ ਦੇ ਵੱਧਣ ਨਾਲ ਮੋਟਰ ਗੱਡੀਆਂ ਦੀ ਸੰਖਿਆ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨਾਲ ਪੈਟਰੋਲ ਅਤੇ ਡੀਜ਼ਲ ਦੀ ਮੰਗ ਵੱਧ ਰਹੀ ਹੈ। ਇਹ ਊਰਜਾ ਦਾ ਨਾ-ਨਵਿਆਉਣਯੋਗ ਸੋਮਾ ਹਨ। ਇਸ ਲਈ ਇਸ ਦੇ ਭੰਡਾਰਾਂ ਦੇ ਖ਼ਤਮ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਇਸ ਦੇ ਬਲਣ ਨਾਲ ਪੈਦਾ ਹੋਣ ਵਾਲੀਆਂ ਗੈਸਾਂ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ। ਇਨ੍ਹਾਂ ਮੁਸ਼ਕਿਲਾਂ ਦੇ ਕਾਰਨ ਮੋਟਰ ਗੱਡੀਆਂ ਲਈ ਵਿਕਲਪਿਤ ਤੇਲ (ਬਾਲਣ) ਨੂੰ ਲੱਭਣ ਦੀ ਲੋੜ ਪਈ ਹੈ। ਹਾਈਡੋਜਨ, ਅਲਕੋਹਲ ਅਤੇ ਈਂਧਣ ਸੈੱਲ ਭਵਿੱਖ ਵਿਚ ਵਰਤੇ ਜਾ ਸਕਣ ਵਾਲੇ ਊਰਜਾ ਦੇ ਸ੍ਰੋਤ ਹਨ।

(ਸ) ਵੱਡ ਉੱਤਰਾਂ ਵਾਲੇ ਪ੍ਰਨ –

ਪ੍ਰਸ਼ਨ-
ਊਰਜਾ ਸਾਧਨਾਂ ਦੇ ਰੂਪ ਵਿਚ ਹਾਈਡੋਜਨ ਨਿਰਮਾਣ, ਇਸਦੇ ਲਾਭ ਅਤੇ ਸੀਮਾਵਾਂ ਦਾ ਵਰਣਨ ਕਰੋ ।
ਉੱਤਰ-
ਹਾਈਡ੍ਰੋਜਨ ਨੂੰ ਭਵਿੱਖ ਵਿੱਚ ਬਾਲਣ ਦੇ ਯੋਤ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਵਿਗਿਆਨਿਕ ਇਸ ਨੂੰ ਆਉਣ ਵਾਲੇ ਸਮੇਂ ਵਿਚ ਸਭ ਤੋਂ ਵਧੀਆ ਬਾਲਣ ਦੇ ਰੂਪ ਵਿੱਚ ਵੇਖ ਰਹੇ ਹਨ। ਹਾਈਡੋਜਨ ਇਕ ਨਵੀਂ ਪ੍ਰਕਾਰ ਦਾ ਬਾਲਣ ਹੈ ਜੋ ਕੁਦਰਤੀ ਗੈਸ ਅਤੇ ਗੈਸੋਲੀਨ ਦੇ ਸਥਾਨ ਤੇ ਵਰਤਿਆ ਜਾ ਸਕਦਾ ਹੈ। | ਨਿਰਮਾਣ ਵਿਧੀ (Methods of Formation)-ਵਾਤਾਵਰਣ ਵਿਚ ਹਾਈਡੋਜਨ ਦੀ ਮਾਤਰਾ ਬਹੁਤ ਘੱਟ ਹੈ। ਇਸ ਨੂੰ ਪਾਣੀ ਵਿੱਚੋਂ ਬਿਜਲੀ ਲੰਘਾ ਕੇ, ਪਾਣੀ ਨੂੰ ਉੱਚ ਤਾਪਮਾਨ ਤੇ ਗਰਮ ਕਰਕੇ ਅਤੇ ਉਤਪ੍ਰੇਰਕ ਦੀ ਵਰਤੋਂ ਨਾਲ ਅਪਘਟਿਤ ਕਰਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸਨੂੰ ਬਣਾਉਣ ਲਈ ਬਿਜਲੀ ਅਪਘਟਿਤ ਯੰਤਰ ਵਰਤਿਆ ਜਾਂਦਾ ਹੈ।

ਹਾਈਡੋਜਨ ਨੂੰ ਉਰਜਾ ਸੋਤ ਵੱਜੋਂ ਵਰਤੇ ਜਾਣ ਦੇ ਲਾਭ (Uses of Hydrogen as Fuel) -ਬਾਲਣ ਦੇ ਰੂਪ ਵਿੱਚ ਹਾਈਡੋਜਨ ਦੇ ਹੇਠ ਲਿਖੇ ਲਾਭ ਹਨ

  • ਇਹ ਇਕ ਸਾਫ਼-ਸੁਥਰਾ ਬਲਣਸ਼ੀਲ ਬਾਲਣ ਹੈ।
  • ਹਾਈਡੋਜਨ ਜਲਣ ਤੋਂ ਬਾਅਦ ਸਿਰਫ ਜਲਵਾਸ਼ਪ ਹੀ ਪੈਦਾ ਕਰਦੀ ਹੈ ਅਤੇ ਵਾਯੂ ਮੰਡਲ ਵਿੱਚ ਕੋਈ ਦੁਸ਼ਣ ਨਹੀਂ ਪੈਦਾ ਕਰਦੀ, ਇਸ ਲਈ ਇਸ ਦਾ ਵਾਯੁਮੰਡਲ ਤੋਂ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ।
  • ਇਸਨੂੰ ਆਸਾਨੀ ਨਾਲ ਇਕ ਥਾਂ ਤੋਂ ਦੂਸਰੀ ਥਾਂ ਲਿਜਾਇਆ ਜਾ ਸਕਦਾ ਹੈ।
  • ਹਾਈਡੋਜਨ ਦੀ ਗਰਮੀ ਪੈਦਾ ਕਰਨ ਦੀ ਸਮਰੱਥਾ 150 kj ਪਤੀ ਸ਼ਾਮ ਹੈ ਜੋ ਬਾਕੀ ਸਾਰੇ ਬਾਲਣਾਂ ਤੋਂ ਜ਼ਿਆਦਾ ਹੈ।
  • ਸਾਧਾਰਨ ਤੌਰ ਤੇ ਪ੍ਰਯੋਗ ਵਿਚ ਲਿਆਉਣ ਵਾਲੇ ਬਾਲਣਾਂ ਦੀ ਮੰਗ ਵੱਧਣ ਨਾਲ ਹਾਈਡੋਜਨ ਨੂੰ ਵਿਕੰਲਪਿਤ ਤੌਰ ‘ਤੇ ਪ੍ਰਯੋਗ ਵਿੱਚ ਲਿਆਂਦਾ ਜਾ ਸਕਦਾ ਹੈ।

ਹਾਈਡੋਜਨ ਨੂੰ ਊਰਜਾ ਸ੍ਰੋਤ ਵੱਜੋਂ ਵਰਤੇ ਜਾਣ ਦੀਆਂ ਖਾਮੀਆਂ (Limitations of Hydrogen as a Fuel) –

  1. ਇਹ ਇਕ ਮਹਿੰਗਾ ਬਾਲਣ ਹੈ।
  2. ਇਹ ਜਦੋਂ ਬਲਦੀ ਹੈ ਤਾਂ ਵਿਸਫੋਟ ਪੈਦਾ ਕਰਦੀ ਹੈ। ਇਸ ਨੂੰ ਉਦਯੋਗਾਂ ਵਿੱਚ ਇਕ ਬਾਲਣ ਦੇ ਰੂਪ ਵਿੱਚ ਵਰਤਣਾ ਮੁਸ਼ਕਿਲ ਕੰਮ ਹੈ।
  3. ਇਸ ਨੂੰ ਇਕੱਠਾ ਕਰਕੇ ਰੱਖਣਾ ਇਕ ਜ਼ੋਖਿਮ ਭਰਿਆ ਕੰਮ ਹੈ ਕਿਉਂਕਿ ਇਹ ਬਹੁਤ ਜ਼ਿਆਦਾ ਜਲਣਸ਼ੀਲ ਹੈ।

ਹਾਈਡ੍ਰੋਜਨ ਦੇ ਭਵਿੱਖ ਵਿੱਚ ਉਪਯੋਗ (Future Uses of Hydrogen)-

  • ਹਾਈਡੋਜਨ ਦਾ ਮੋਟਰ ਵਾਹਨਾਂ ਵਿੱਚ ਤੇਲ ਅਤੇ ਈਂਧਣ ਸੈੱਲ ਵਿਚ ਉਪਯੋਗ ਕੀਤਾ ਜਾ ਸਕਦਾ ਹੈ ।
  • ਦਵ ਹਾਲਤ ਵਿੱਚ ਇਸ ਨੂੰ ਜਹਾਜ਼ ਦੇ ਤੇਲ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ। ਉਰਜਾ ਦੇ ਰੂਪ ਵਿੱਚ ਹਾਈਡੋਜਨ ਨੂੰ ਵਰਤਣ ਦੀ ਤਕਨਾਲੋਜੀ ਦਾ ਵਿਕਾਸ ਕੀਤਾ ਜਾ ਰਿਹਾ ਹੈ। ਜੇ ਵਧੀਆ ਤਕਨੀਕ ਦਾ ਵਿਕਾਸ ਸੰਭਵ ਹੋ ਗਿਆ ਤਾਂ ਹਾਈਡੋਜਨ ਇਕ ਵਧੀਆ ਬਾਲਣ ਸਿੱਧ ਹੋਵੇਗਾ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

Punjab State Board PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ Important Questions and Answers.

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਅਲੱਗ-ਅਲੱਗ ਊਰਜਾ ਸਰੋਤਾਂ ਤੋਂ ਊਰਜਾ ਪ੍ਰਾਪਤ ਕਰਨ ਦੇ ਲਈ ਸਾਧਨ ਕੌਣ ਪ੍ਰਦਾਨ ਕਰਦਾ ਹੈ ?
ਉੱਤਰ-
ਤਕਨਾਲੋਜੀ

ਪ੍ਰਸ਼ਨ 2.
ਧਰਤੀ ਉੱਤੇ ਊਰਜਾ ਦਾ ਮੁੱਖ ਪ੍ਰਾਕ੍ਰਿਤਕ ਊਰਜਾ ਸ੍ਰੋਤ ਕੀ ਹੈ ?
ਉੱਤਰ-
ਸੂਰਜੀ ਊਰਜਾ।

ਪ੍ਰਸ਼ਨ 3.
ਕਿਸੇ ਦੋ ਪ੍ਰਾਕ੍ਰਿਤਕ ਊਰਜਾ ਸ੍ਰੋਤਾਂ ਦੇ ਨਾਂ ਲਿਖੋ ।
ਉੱਤਰ-
ਸੂਰਜੀ ਊਰਜਾ ਅਤੇ ਪੌਣ ਉਰਜਾ ।

ਪ੍ਰਸ਼ਨ 4.
ਸੂਰਜ ਵਿਚ ਊਰਜਾ ਦਾ ਸ੍ਰੋਤ ਕੀ ਹੈ ?
ਉੱਤਰ-
ਹਾਈਡੋਜਨ ਪ੍ਰਮਾਣੂਆਂ ਦੀ ਸੰਯੋਜਨ ਕਿਰਿਆ ।

ਪ੍ਰਸ਼ਨ 5.
ਸੂਰਜੀ ਤਾਪਕ ਦਾ ਮਾਨ ਕੀ ਹੈ ?
ਉੱਤਰ-
1.4 kJ/ms |

ਪ੍ਰਸ਼ਨ 6.
ਪੌਦੇ ਸੌਰ ਊਰਜਾ ਦਾ ਪ੍ਰਯੋਗ ਕਿਸ ਲਈ ਕਰਦੇ ਹਨ ?
ਉੱਤਰ-
ਪੌਦੇ ਸੌਰ ਊਰਜਾ ਦਾ ਪ੍ਰਯੋਗ ਪ੍ਰਕਾਸ਼ ਸੰਸ਼ਲੇਸ਼ਣ ਦੇ ਲਈ ਕਰਦੇ ਹਨ ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 7.
ਪ੍ਰਕਾਸ਼ ਸੰਸ਼ਲੇਸ਼ਣ ਲਈ ਪੌਦੇ ਕਿਸ ਰੰਗ ਦਾ ਪ੍ਰਕਾਸ਼ ਸੋਖਦੇ ਹਨ ?
ਉੱਤਰ-
ਲਾਲ ਅਤੇ ਨੀਲੇ ਰੰਗ ਦਾ ਪ੍ਰਕਾਸ਼ ।

ਪ੍ਰਸ਼ਨ 8.
ਸੂਰਜ ਦੇ ਪ੍ਰਕਾਸ਼ ਦਾ ਕਿਹੜਾ ਘਟਕ ਵਸਤੂਆਂ ਨੂੰ ਗਰਮ ਕਰ ਦਿੰਦਾ ਹੈ ?
ਉੱਤਰ-
ਇਨਫਰਾਰੈੱਡ ਵਿਕਿਰਣ (Infrared Radiations) ।

ਪ੍ਰਸ਼ਨ 9.
ਭਾਰਤ ਦੇ ਕਿਹੜੇ ਦੋ ਪ੍ਰਮੁੱਖ ਸਥਾਨਾਂ ਤੇ ਪੌਣ ਚੱਕੀਆਂ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ ?
ਉੱਤਰ-
ਕੱਛ ਖੇਤਰ, ਤੁਤੀਕੋਰਿਨ ।

ਪ੍ਰਸ਼ਨ 10.
ਸਭ ਤੋਂ ਵੱਡੀ ਪ੍ਰਮਾਣੂ ਦੁਰਘਟਨਾ ਕਿਹੜੀ ਸੀ ?
ਉੱਤਰ-
ਚਰਨੋਬਾਇਲ ਪ੍ਰਮਾਣੂ ਕੇਂਦਰ ਦੁਰਘਟਨਾ ।

ਪ੍ਰਸ਼ਨ 11.
ਸੌਰ ਸੂਰਜੀ ਊਰਜਾ ਨਾਲ ਚੱਲਣ ਵਾਲੇ ਸੰਯੰਤਰਾਂ ਦੇ ਨਾਂ ਦੱਸੋ ।
ਉੱਤਰ-
ਸੂਰਜੀ ਕੁੱਕਰ, ਸੁਰਜੀ ਹੀਟਰ ।

ਪ੍ਰਸ਼ਨ 12.
ਬਾਇਓਗੈਸ ਵਿਚ ਕਿਹੜੀਆਂ-ਕਿਹੜੀਆਂ ਗੈਸਾਂ ਹੁੰਦੀਆਂ ਹਨ ?
ਉੱਤਰ-
ਮੀਥੇਨ, ਕਾਰਬਨ ਡਾਈਆਕਸਾਈਡ, ਹਾਈਡੋਜਨ, ਹਾਈਡੋਜਨ ਸਲਫਾਈਡ |

ਪ੍ਰਸ਼ਨ 13.
ਸੌਰ ਤਕਨਾਲੋਜੀ ਦਾ ਉਪਯੋਗ ਕਿਸ ਖੇਤਰ ਵਿਚ ਕੀਤਾ ਜਾਂਦਾ ਹੈ ?
ਉੱਤਰ-
ਸੌਰ ਪ੍ਰਯੋਗਿਕੀ ਦਾ ਉਪਯੋਗ ਉਪਹਿ, ਬਿਜਲੀ ਘੜੀਆਂ, ਕੈਲਕੁਲੇਟਰ, ਸਵੀਟ ਲਾਈਟਾਂ ਅਤੇ ਪਾਣੀ ਦੇ ਪੰਪਾਂ ਨੂੰ ਚਲਾਉਣ ਵਿਚ ਕੀਤਾ ਜਾਂਦਾ ਹੈ ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 14
ਸਮੁੰਦਰੀ ਊਰਜਾ (Ocean Energy) ਦੇ ਦੋ ਰੂਪ ਦੱਸੋ ।
ਉੱਤਰ-
ਸਮੁੰਦਰੀ ਤਾਪ ਉਰਜਾ, ਜਵਾਰ-ਭਾਟਾ ਉਰਜਾ।

ਪ੍ਰਸ਼ਨ 15.
ਨਿਊਕਲੀਅਰ ਰੀਐਕਟਰ (Nuclear Reactor) ਦੇ ਮੁੱਖ ਭਾਗਾਂ ਦੇ ਨਾਂ ਦੱਸੋ !
ਉੱਤਰ-
ਰੀਐਕਟਰ ਕੋਰ, ਕੰਡੈਂਸਰ, ਜਨਰੇਟਰ, ਟਰਬਾਈਨ ।

ਪ੍ਰਸ਼ਨ 16.
ਯੂਰੇਨੀਅਮ (Uranium) ਦੀ ਕੱਚੀ ਧਾਤ ਭਾਰਤ ਦੇ ਕਿਹੜੇ ਖੇਤਰਾਂ ਵਿਚ ਉਪਲੱਬਧ ਹੈ ?
ਉੱਤਰ-
ਝਾਰਖੰਡ, ਆਂਧਰਾ ਪ੍ਰਦੇਸ਼, ਰਾਜਸਥਾਨ, ਹਿਮਾਲਿਆ ਖੇਤਰ ।

ਪ੍ਰਸ਼ਨ 17.
ਨਿਊਕਲੀਅਰ ਰੀਐਕਟਰ ਨੂੰ ਠੰਡਾ ਰੱਖਣ ਦੇ ਲਈ ਕਿਸ ਦਾ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਭਾਰੀ ਪਾਣੀ (Heavy Water) ਦਾ।

ਪ੍ਰਸ਼ਨ 18.
ਯੂਰੇਨੀਅਮ ਦੀ ਕੱਚੀ ਧਾਤੂ ਨਾਲ ਈਂਧਨ ਕਿੱਥੇ ਬਣਾਈ ਜਾਂਦੀ ਹੈ ?
ਉੱਤਰ-
ਆਂਧਰਾ-ਪ੍ਰਦੇਸ਼ ਦੇ ਨਿਊਕਲੀਅਰ ਈਂਧਨ ਕੰਪਲੈਕਸ ਵਿਚ।

ਪ੍ਰਸ਼ਨ 19.
ਭਾਰਤ ਵਿਚ ਭਾਰੀ ਪਾਣੀ ਦਾ ਉਤਪਾਦਨ ਕਿੱਥੇ ਕੀਤਾ ਜਾਂਦਾ ਹੈ ?
ਉੱਤਰ-
ਕੋਟਾ, ਬੜੌਦਾ, ਤੁਤੀਕੋਰਨ, ਥਾਲ ਅਤੇ ਤਲਛੇਰ ।

ਪ੍ਰਸ਼ਨ 20.
ਬਾਇਓਗੈਸ ਵਿਚ ਮੀਥੇਨ ਦੀ ਮਾਤਰਾ ਕਿੰਨੀ ਹੁੰਦੀ ਹੈ ?
ਉੱਤਰ-
60-70% ।

ਪ੍ਰਸ਼ਨ 21.
ਪੌਣ ਫਾਰਮ (Wind Farm) ਕਿਹੜੇ ਖੇਤਰਾਂ ਵਿਚ ਸਥਾਪਿਤ ਕੀਤਾ ਜਾਂਦਾ ਹੈ ?
ਉੱਤਰ-
ਘਾਹ ਦੇ ਮੈਦਾਨ, ਪਹਾੜੀ ਖੇਤਰ, ਤੱਟੀ ਖੇਤਰ ਅਤੇ ਦੀਪ|

ਪ੍ਰਸ਼ਨ 22.
ਸਥਾਨਕ ਲੋਕ ਭੂ-ਤਾਪ ਊਰਜਾ ਦਾ ਉਪਯੋਗ ਕਿਨ੍ਹਾਂ ਗਤੀਵਿਧੀਆਂ ਦੇ ਲਈ ਕਰਦੇ ਹਨ ?
ਉੱਤਰ-
ਜਗਾ ਗਰਮ ਰੱਖਣ, ਖਾਣਾ ਬਣਾਉਣ, ਮੁਰਗੀ ਪਾਲਣ, ਖੁੰਭਾਂ ਦੀ ਖੇਤੀ ਅਤੇ ਭੋਜਨ ਦੀ ਪ੍ਰਕਿਰਿਆ ਦੇ ਲਈ ਸਥਾਨਿਕ ਲੋਕ ਭੂ-ਤਾਪ ਉਰਜਾ ਦਾ ਪ੍ਰਯੋਗ ਕਰਦੇ ਹਨ।

ਪ੍ਰਸ਼ਨ 23.
ਨਿਊਕਲੀ ਵਿਖੰਡਨ ਰੀਐਕਟਰ (Nuclear Fission Reactor) ਦਾ ਕੀ ਕਾਰਨ ਹੈ ?
ਉੱਤਰ-
ਨਿਊਕਲੀ ਵਿਖੰਡਨ ਰੀਐਕਟਰ ਦਾ ਕੰਮ ਨਿਊਕਲੀ ਊਰਜਾ ਨੂੰ ਕੰਟਰੋਲ ਵਿੱਚ ਰੱਖਣਾ ਹੈ ।

ਪ੍ਰਸ਼ਨ 24.
ਪਣ ਊਰਜਾ (Hydal Energy) ਤੋਂ ਕੀ ਭਾਵ ਹੈ ?
ਉੱਤਰ-
ਜਿਹੜੀ ਉਰਜਾ ਵਹਿੰਦੇ ਜਾਂ ਡਿੱਗਦੇ ਹੋਏ ਪਾਣੀ ਤੋਂ ਪ੍ਰਾਪਤੀ ਹੁੰਦੀ ਹੈ, ਉਸ ਨੂੰ ਪਣ ਉਰਜਾ ਕਹਿੰਦੇ ਹਨ ! ਪਣ ਉਰਜਾ ਨੂੰ ਪਣ ਸ਼ਕਤੀ ਵੀ ਆਖਿਆ ਜਾਂਦਾ ਹੈ ।

ਪ੍ਰਸ਼ਨ 25.
ਊਰਜਾ ਪ੍ਰਾਪਤ ਕਰਨ ਦੇ ਮੰਤਵ ਨਾਲ ਊਰਜਾ ਸੈੱਲ ਵਿਚ ਕਿਹੜੀ ਗੈਸ ਵਰਤੀ ਜਾਂਦੀ ਹੈ ?
ਉੱਤਰ-
ਹਾਈਡੋਜਨ ਗੈਸ ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 26.
ਬਾਇਓਗੈਸ ਪਲਾਂਟ ਤੋਂ ਕੀ-ਕੀ ਪ੍ਰਾਪਤ ਕੀਤਾ ਜਾਂਦਾ ਹੈ ?
ਉੱਤਰ-
ਬਾਇਓਗੈਸ ਪਲਾਂਟ ਤੋਂ ਪ੍ਰਾਪਤ ਹੋਣ ਵਾਲੀਆਂ ਚੀਜ਼ਾਂ ਵਿੱਚ ਬਾਇਓਗੈਸ, ਕਾਰਬਨਿਕ ਖਾਦਾਂ, ਤਰਲ ਦੀ ਸਰੀ (Slurry) ਦੀ ਸ਼ਕਲ ਵਿਚ ਅਤੇ ਮੀਥੇਨ ਦੇ ਇਲਾਵਾ, ਈਥੇਨ ਅਤੇ ਕਾਰਬਨ-ਡਾਈਆਕਸਾਈਡ ਆਦਿ ।

ਪ੍ਰਸ਼ਨ 27.
ਬਿਜਲੀ ਦੀ ਵੰਡ ਸਮੇਂ ਕਿੰਨੇ ਪ੍ਰਤੀਸ਼ਤ ਬਿਜਲੀ ਜ਼ਾਇਆ ਹੁੰਦੀ ਹੈ ?
ਉੱਤਰ-
20%.

ਪ੍ਰਸ਼ਨ 28.
ਹਾਈਡੋਜਨ ਗੈਸ ਦੀ ਈਂਧਨ ਵਜੋਂ ਵਰਤੋਂ ਕਰਨ ਦੇ ਕੀ ਲਾਭ ਹਨ ?
ਉੱਤਰ-
ਹਾਈਡ੍ਰੋਜਨ ਦੀ ਈਂਧਨ ਵਜੋਂ ਵਰਤੋ ਕਰਨ ਨਾਲ

  • ਪ੍ਰਦੂਸ਼ਣ ਨਹੀਂ ਫੈਲਦਾ ।
  • ਹਾਈਡੋਜਨ ਦਾ ਕੈਲੋਰੀਮਾਨ ਬਹੁਤ ਜ਼ਿਆਦਾ ਹੈ ।
  • ਹਾਈਡ੍ਰੋਜਨ ਇਕ ਨਿਪੁੰਨ ਈਂਧਨ ਹੈ ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਪਣ-ਊਰਜਾ ਯੋਜਨਾ ਦੇ ਲਾਭ ਲਿਖੋ ।
ਉੱਤਰ-
ਪਣ-ਊਰਜਾ ਯੋਜਨਾ ਦੇ ਹੇਠ ਲਿਖੇ ਲਾਭ ਹਨ

  1. ਇਹ ਬਿਜਲੀ ਪੈਦਾ ਕਰਨ ਦਾ ਸਸਤਾ ਸਾਧਨ ਹੈ।
  2. ਡੈਮਾਂ ਵਿਚੋਂ ਨਿਕਲਿਆ ਨਹਿਰਾਂ ਦਾ ਪਾਣੀ ਸਿੰਚਾਈ, ਉਦਯੋਗ ਅਤੇ ਪਾਣੀ ਪੂਰਤੀ ਲਈ ਵਰਤਿਆ ਜਾਂਦਾ ਹੈ।
  3. ਡੈਮ ਦੀ ਝੀਲ ਵਿਚ ਮੱਛੀ ਪਾਲਣ ਦਾ ਕੰਮ ਕੀਤਾ ਜਾਂਦਾ ਹੈ।
  4. ਡੈਮ ਦਾ ਨਿਰਮਾਣ ਹੜਾਂ ਅਤੇ ਸੋਕੇ ਨੂੰ ਵੀ ਕਾਬੂ ਕਰਦਾ ਹੈ।

ਪ੍ਰਸ਼ਨ 2.
ਸਾਗਰੀ ਊਰਜਾ ਦੀਆਂ ਹਾਨੀਆਂ ਲਿਖੋ ।
ਉੱਤਰ-

  • ਸਾਰੀ ਤੁਫ਼ਾਨਾਂ ਨਾਲ ਬਿਜਲੀ ਨਸ਼ਟ ਹੋ ਜਾਂਦੀ ਹੈ।
  • ਇਹ ਬਹੁਤ ਮਹਿੰਗਾ ਸਾਧਨ ਹੈ।
  • ਇਸ ਨੂੰ ਪ੍ਰਾਪਤ ਕਰਨ ਨਾਲ ਸਾਗਰ ਵਿਚ ਰਹਿਣ ਵਾਲੇ ਜੀਵਾਂ ਦੀ ਗਿਣਤੀ ਘੱਟ ਜਾਂਦੀ ਹੈ।

ਪਸ਼ਨ 3.
ਧਰਤੀ ਦੀ ਤਾਪ ਉਰਜਾ ਤੋਂ ਕੀ ਭਾਵ ਹੈ ?
ਉੱਤਰ-
ਧਰਤੀ ਦੇ ਅੰਦਰ ਦੀ ਸੜਾ ਕਾਫ਼ੀ ਗਰਮ ਹੁੰਦੀ ਹੈ। ਇਸ ਵਿਚ ਚੱਟਾਨਾਂ ਮੈਗਮਾ ਦੇ ਰੂਪ ਵਿਚ ਪਾਈਆਂ ਜਾਂਦੀਆਂ ਹਨ। ਕਈ ਜਗਾ ਤੇ ਇਹ ਗਰਮ ਪਦਾਰਥ ਧਰਤੀ ਦੀ ਸਤਾ ਦੇ ਨੇੜੇ ਹੁੰਦੇ ਹਨ ਅਤੇ ਆਲੇ-ਦੁਆਲੇ ਦੇ ਧਰਤੀ ਦੇ ਪਾਣੀ ਨੂੰ ਭਾਫ਼ ਵਿਚ ਬਦਲ ਦਿੰਦੇ ਹਨ। ਇਹ ਭਾਫ਼ ਉੱਚ ਦਬਾਅ ਵਾਲੀ ਹੁੰਦੀ ਹੈ। ਇਸ ਦੇ ਨਾਲ ਬਿਜਲੀ ਪੈਦਾ ਹੋ ਸਕਦੀ ਹੈ। ਇਸ ਤਰ੍ਹਾਂ ਦੀ ਧਰਤੀ ਦੇ ਅੰਦਰ ਪਾਈ ਜਾਣ ਵਾਲੀ ਗਰਮੀ ਨੂੰ ਧਰਤੀ ਦੀ ਤਾਪ ਊਰਜਾ ਕਹਿੰਦੇ ਹਨ।

ਪ੍ਰਸ਼ਨ 4.
ਜਵਾਰਭਾਟਾ ਊਰਜਾ ਕੀ ਹੁੰਦੀ ਹੈ ?
ਉੱਤਰ-
ਜਵਾਰਭਾਟਾ ਊਰਜਾ ਸਾਗਰ ਤੋਂ ਪ੍ਰਾਪਤ ਹੋਣ ਵਾਲੀ ਉਰਜਾ ਹੈ। ਚੰਦਰਮਾ ਅਤੇ ਸੂਰਜ ਦੀ ਗੁਰੁਤਾਕਰਸ਼ਣ ਤਾਕਤ ਕਾਰਨ ਸਮੁੰਦਰ ਦਾ ਪਾਣੀ ਉੱਪਰ ਚੜ੍ਹਦਾ ਹੈ ਅਤੇ ਹੇਠਾਂ ਉਤਰਦਾ ਹੈ। ਇਨ੍ਹਾਂ ਲਹਿਰਾਂ ਨੂੰ ਜਵਾਰਭਾਟਾ ਆਖਦੇ ਹਨ। ਇਸ ਦੀ ਊਰਜਾ ਨੂੰ ਜਵਾਰਭਾਟਾ ਉਰਜਾ ਕਿਹਾ ਜਾਂਦਾ ਹੈ। ਜਦੋਂ ਇਹ ਲਹਿਰਾਂ ਆਪਣੀ ਔਸਤ ਤੋਂ 50 ਤੋਂ 100 ਗੁਣਾਂ ਉੱਪਰ ਉਠਦੀਆਂ ਹਨ ਤਾਂ ਇਸ ਨਾਲ ਟਰਬਾਈਨ ਚਲਾ ਕੇ ਇਸ ਤੋਂ ਬਿਜਲੀ ਪ੍ਰਾਪਤ ਕੀਤੀ ਜਾਂਦੀ ਹੈ। ਜਵਾਰਭਾਟਾ ਊਰਜਾ ਦਾ ਇਕ ਚੰਗਾ, ਨਵਿਆਉਣਯੋਗ ਪਰ ਮਹਿੰਗਾ ਊਰਜਾ ਸ੍ਰੋਤ ਹੈ।

ਪ੍ਰਸ਼ਨ 5.
ਨਿਊਕਲੀਅਰ ਰੀਐਕਟਰ ਦੀ ਕਾਰਜ ਪ੍ਰਣਾਲੀ ਦਾ ਵਰਣਨ ਕਰੋ ।
ਉੱਤਰ-
ਨਿਊਕਲੀਅਰ ਰੀਐਕਟਰ ਨਿਊਕਲੀਅਰ ਕਿਰਿਆ ਨੂੰ ਨਿਯੰਤਰਨ ਵਿਚ ਰੱਖਦਾ ਹੈ। ਰੀਐਕਟਰ ਕੋਰ ਵਿਚ ਯੂਰੇਨੀਅਮ ਰੱਖਿਆ ਜਾਂਦਾ ਹੈ ਜੋ ਵਿਖੰਡਨ ਕਰਦਾ ਹੈ। ਇਹ ਨਿਯੰਤਰਨ ਸਪੈਸ਼ਲ ਕਿਸਮ ਦੀਆਂ ਛੜਾਂ ਨਾਲ ਹੁੰਦਾ ਹੈ। ਇਹ ਛੜਾਂ ਵਿਖੰਡਨ ਦੇ ਦੌਰਾਨ ਵੀ ਨਿਊਟਰੋਨਾਂ ਨੂੰ ਕੰਟਰੋਲ ਕਰਦੀਆਂ ਹਨ। ਵਿਖੰਡਣ ਵਿਚ ਪੈਦਾ ਹੋਈ ਊਰਜਾ ਵਾਸ਼ਪੀਕਰਨ ਕਰਦੀ ਹੈ। ਇਨ੍ਹਾਂ ਵਾਸ਼ਪਾਂ ਦਾ ਪ੍ਰਯੋਗ ਜਨਰੇਟਰ ਦੀ ਟਰਬਾਈਨ ਮਾਉਣ ਲਈ ਕੀਤਾ ਜਾਂਦਾ ਹੈ ਅਤੇ ਇਹ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ।
PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 1

ਪ੍ਰਸ਼ਨ 6.
ਭਾਰਤ ਦੇ ਪ੍ਰਮਾਣੂ ਸ਼ਕਤੀ ਕੇਂਦਰਾਂ ਦੇ ਨਾਂ ਲਿਖੋ ।
ਉੱਤਰ-

  • ਤਾਰਾਪੁਰ ਪ੍ਰਮਾਣੂ ਸ਼ਕਤੀ ਕੇਂਦਰ (ਮਹਾਂਰਾਸ਼ਟਰ) ।
  • ਰਾਜਸਥਾਨ ਪ੍ਰਮਾਣੂ ਸ਼ਕਤੀ ਕੇਂਦਰ ।
  • ਨਰੋਰਾ ਪ੍ਰਮਾਣੂ ਸ਼ਕਤੀ ਕੇਂਦਰ (ਉੱਤਰ ਪ੍ਰਦੇਸ਼) ।

ਪ੍ਰਸ਼ਨ 7.
ਨਿਊਕਲੀਅਰ ਊਰਜਾ (Nuclear Energy) ਦੇ ਲਾਭ ਲਿਖੋ।
ਉੱਤਰ-
ਨਿਊਕਲੀਅਰ ਊਰਜਾ ਪੈਦਾ ਹੋਣ ਸਮੇਂ ਹੋਰ ਬਾਲਣਾਂ ਦੀ ਤਰ੍ਹਾਂ ਵਾਯੂ. ਪ੍ਰਦੂਸ਼ਕ ਜਿਵੇਂ-ਕਾਰਬਨਡਾਈਆਕਸਾਈਡ, ਸਲਫਰਡਾਈਆਕਸਾਈਡ ਅਤੇ ਨਾਈਟ੍ਰੋਜਨ ਦੇ ਆਕਸਾਈਡ ਪੈਦਾ ਨਹੀਂ ਹੁੰਦੇ। ਇਸ ਤੋਂ ਇਲਾਵਾ ਇਸ ਨਾਲ ਲਟਕਦੇ ਕਣ ਪੈਦਾ ਨਹੀਂ ਹੁੰਦੇ। ਇਹ ਉਰਜਾ ਉੱਚੇ ਸਤਰ ਦੀ ਉਰਜਾ ਹੈ ਅਤੇ ਸੰਘਣੀ ਉਰਜਾ ਦਾ ਸ੍ਰੋਤ ਹੈ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 8.
ਜੀਵ-ਪੁੰਜ ਊਰਜਾ (Biomass Energy) ਦਾ ਉਪਯੋਗ ਕਿਸ ਤਰ੍ਹਾਂ ਵਾਯੂ ਪ੍ਰਦੂਸ਼ਣ ਪੈਦਾ ਕਰਦਾ ਹੈ ?
ਉੱਤਰ-
ਜੀਵ-ਪੁੰਜ ਦੇ ਜਲਣ ਨਾਲ ਕਾਰਬਨ ਡਾਈਆਕਸਾਈਡ ਪੈਦਾ ਹੁੰਦੀ ਹੈ। ਇਸਦੇ ਹੋਰ ਰੂਪ ਜਿਵੇਂ- ਮਲ-ਮੂਤਰ, ਫ਼ਸਲ ਦਾ ਬਚਿਆ-ਖੁਚਿਆ ਹਿੱਸਾ ਆਦਿ ਦੇ ਰੂਪ ਵਿਚ ਪ੍ਰਯੋਗ ਦੇ ਦੌਰਾਨ ਵਾਯੂ-ਮੰਡਲ ਵਿਚ ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡਾਂ ਦੀ ਮਾਤਰਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਹਵਾ ਵਿਚ ਲਟਕਦੇ ਹੋਏ ਧੂੜ ਦੇ ਕਣ ਪੈਦਾ ਹੁੰਦੇ ਹਨ। ਇਨ੍ਹਾਂ ਸਾਰਿਆਂ ਦੇ ਕਾਰਨ ਵਾਯੂ ਪ੍ਰਦੂਸ਼ਣ ਪੈਦਾ ਹੁੰਦਾ ਹੈ। ਕਾਰਬਨਡਾਈਆਕਸਾਈਡ ਦੀ ਮਾਤਰਾ ਵੱਧਣ ਕਾਰਨ ਧਰਤੀ ਦੇ ਤਾਪਮਾਨ ਦੇ ਵਾਧੇ ਦੀ ਸਮੱਸਿਆ ਵਿਚ ਵਾਧਾ ਹੁੰਦਾ ਹੈ।

ਪ੍ਰਸ਼ਨ 9.
ਵਿਸ਼ਵ ਦਾ ਸਭ ਤੋਂ ਵੱਡਾ ਸੂਰਜੀ ਭਾਫ਼ ਯੰਤਰ ਕਿੱਥੇ ਹੈ ? ਇਸ ਦੇ ਉਤਪਾਦਨ ਦੇ ਬਾਰੇ ਲਿਖੋ ।
ਉੱਤਰ-
ਵਿਸ਼ਵ ਦਾ ਸਭ ਤੋਂ ਵੱਡਾ ਸੁਰਜੀ ਭਾਫ਼ ਯੰਤਰ ਰਾਜਸਥਾਨ ਵਿਚ ਮਾਉਂਟ ਆਬੂ ਦੇ ਨਾਲ ਤਲੇਟੀ ਤੇ ਸਥਾਪਿਤ ਹੈ। ਇਹ ਭੋਜਨ ਪਕਾਉਣ ਦਾ ਸਭ ਤੋਂ ਵੱਡਾ ਯੰਤਰ ਹੈ। ਇਸ ਵਿਚ 10,000 ਲੋਕਾਂ ਦਾ ਭੋਜਨ ਅਤੇ ਲਗਪਗ 4000 ਕਿਲੋਗ੍ਰਾਮ ਭਾਫ਼ ਬਣਦੀ ਹੈ। ਇਸ ਵਿਚ 300 ਲਿਟਰ ਪਾਣੀ ਪਾਉਣ ਦੀ ਵਿਵਸਥਾ ਹੈ।

ਪ੍ਰਸ਼ਨ 10.
ਊਰਜਾ ਦੇ ਗੈਰ-ਰਵਾਇਤੀ ਸ੍ਰੋਤਾਂ ਤੇ ਨੋਟ ਲਿਖੋ।
ਉੱਤਰ-
ਊਰਜਾ ਦੇ ਗੈਰ-ਰਵਾਇਤੀ ਲੋੜਾਂ ਨੂੰ ਨਵਿਆਉਣਯੋਗ ਊਰਜਾ ਸੋਤ ਵੀ ਕਿਹਾ ਜਾਂਦਾ ਹੈ। ਇਹ ਸੋਤ ਉਰਜਾ ਦੇ ਅਸੀਮਿਤ ਭੰਡਾਰ ਹਨ। ਇਸ ਲਈ ਇਨ੍ਹਾਂ ਦਾ ਲਗਾਤਾਰ ਉਪਯੋਗ ਕਰਦੇ ਰਹਿਣ ਨਾਲ ਵੀ ਇਹ ਖ਼ਤਮ ਨਹੀਂ ਹੁੰਦੇ। ਇਹ ਸੋਤ ਵਾਤਾਵਰਣ ਦੇ ਅਨੁਕੂਲ ਹਨ। ਇਨ੍ਹਾਂ ਨਾਲ ਪ੍ਰਦੂਸ਼ਣ ਵੀ ਨਹੀਂ ਫੈਲਦਾ। ਇਸ ਲਈ ਇਹ ਕੁਦਰਤ ਦੇ ਮਿੱਤਰ ਹਨ। ਇਨ੍ਹਾਂ ਊਰਜਾ ਸੋਤਾਂ ਨੂੰ ਕੁਦਰਤੀ ਊਰਜਾ ਸ੍ਰੋਤ ਵੀ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਵਿਚ ਊਰਜਾ ਕੁਦਰਤ ਦੇ ਹਿਸਾਬ ਦੇ ਨਾਲ ਵਿਕਸਿਤ ਹੁੰਦੀ ਹੈ। ਇਨ੍ਹਾਂ ਦੇ ਪ੍ਰਮੁੱਖ ਰੂਪ ਹਨ-ਸੂਰਜੀ ਊਰਜਾ, ਪੌਣ ਊਰਜਾ, ਜਵਾਰਭਾਟੀ ਊਰਜਾ, ਧਰਤੀ ਦੀ ਤਾਪ ਊਰਜਾ, ਜੀਵ ਊਰਜਾ ਆਦਿ।

(ੲ) ਛੋਟੇ ਉੱਤਰਾਂ ਵਾਲੇ ਨ (Type II)

ਪ੍ਰਸ਼ਨ 1.
ਭੂ-ਤਾਪ ਊਰਜਾ (Geothermal Energy) ਦੇ ਲਾਭ ਅਤੇ ਸੀਮਾਵਾਂ ਦੱਸੋ।
ਉੱਤਰ-
ਧਰਤੀ ਦੇ ਅੰਦਰ ਦੀ ਉਰਜਾ ਨੂੰ ਭੂ-ਤਾਪ ਉਰਜਾ ਕਿਹਾ ਜਾਂਦਾ ਹੈ। ਭੂ-ਤਾਪ ਊਰਜਾ ਦੇ ਕਾਰਨ ਉਤਪੰਨ ਹੋਈ ਭਾਫ਼ ਦੀ ਮੱਦਦ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਭੂ-ਤਾਪ ਉਰਜਾ ਦੇ ਬਣੇ ਗਰਮ ਪਾਣੀ ਦੇ ਚਸ਼ਮੇ ਦਾ ਉਪਯੋਗ ਆਦਮੀ ਖਾਣਾ ਬਣਾਉਣ, ਨਹਾਉਣ ਲਈ ਕਰਦੇ ਹਨ। ਭੂ-ਤਾਪ ਊਰਜਾ ਦੇ ਲਾਭ (Advantages)-

  • ਇਹ ਇਕ ਸਥਿਰ ਊਰਜਾ ਸ੍ਰੋਤ ਹੈ। ਇਸ ਦੇ ਨਾਲ ਬਿਜਲੀ ਯੰਤਰ ਸਾਰਾ ਸਾਲ ਲਗਾਤਾਰ 24 ਘੰਟੇ ਚਲਦਾ ਹੈ।
  • ਇਹ ਪ੍ਰਦੂਸ਼ਣ ਰਹਿਤ ਹੈ।
  • ਇਸ ਵਿਚ ਕੋਈ ਬਾਲਣ ਯੋਗ ਨਹੀਂ ਹੁੰਦਾ, ਇਹ ਬਿਜਲੀ ਬਣਾਉਣ ਦਾ ਸਸਤਾ ਸਾਧਨ ਹੈ।

ਭੂ-ਤਾਪ ਉਰਜਾ ਦੀਆਂ ਹਾਨੀਆਂ (Limitaitons)-ਚੱਟਾਨਾਂ ਵਿਚ ਛੇਕ ਕਰਕੇ ਭਾਫ਼ ਬਾਹਰ ਕੱਢਣਾ ਇਕ ਔਖਾ ਕੰਮ ਹੈ। ਇਸ ਤੋਂ ਲਾਵਾ ਬਾਹਰ ਨਿਕਲਣ ਦਾ ਵੀ ਡਰ ਹੁੰਦਾ ਹੈ।

ਪ੍ਰਸ਼ਨ 2.
ਸਾਗਰੀ ਤਾਪ ਊਰਜਾ (Oceanic Thermal Energy) ਤੇ ਨੋਟ ਲਿਖੋ ।
ਉੱਤਰ-
ਸਾਗਰੀ ਤਾਪ ਊਰਜਾ, ਸਾਗਰ ਵਿਚੋਂ ਉਰਜਾ ਪ੍ਰਾਪਤ ਕਰਨ ਦੀ ਵਿਧੀ ਹੈ। ਸੂਰਜ ਦੀ ਗਰਮੀ ਨਾਲ ਸਮੁੰਦਰ ਦੀ ਪਰਤ ਦਾ ਪਾਣੀ ਕਾਫ਼ੀ ਗਰਮ ਹੋ ਜਾਂਦਾ ਹੈ। ਜਦੋਂ ਕਿ ਸਮੁੰਦਰ ਦੀ ਗਹਿਰਾਈ ਦਾ ਪਾਣੀ ਠੰਡਾ ਰਹਿੰਦਾ ਹੈ। ਗਰਮ ਅਤੇ ਠੰਢੇ ਪਾਣੀ ਵਿਚ ਪੈਦਾ ਹੋਏ ਤਾਪ ਦੇ ਅੰਤਰ ਨੂੰ ਊਰਜਾ ਦਾ ਸੋਮਾ ਕਿਹਾ ਜਾਂਦਾ ਹੈ। ਇਹ ਊਰਜਾ ਸਾਗਰੀ ਤਾਪ ਊਰਜਾ ਅਖਵਾਉਂਦੀ ਹੈ। ਇਸ ਵਿਚ ਬਿਜਲੀ ਪ੍ਰਾਪਤ ਕਰਨ ਲਈ ਠੰਡੇ ਅਤੇ ਗਰਮ ਪਾਣੀ ਵਿਚ ਅੰਤਰ 20°C ਜਾਂ ਇਸ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ।

ਸਾਗਰੀ ਤਾਪ ਊਰਜਾ ਰੂਪਾਂਤਰ ਯੰਤਰ ਵਿਚ ਸਾਗਰੀ ਪਾਣੀ ਦੀ ਤਾਪ ਊਰਜਾ ਦਾ ਉਪਯੋਗ ਬਿਜਲੀ ਪੈਦਾ ਕਰਨ ਲਈ ਕੀਤਾ ਜਾਂਦਾ ਹੈ। ਸਮੁੰਦਰ ਦੀ ਉੱਪਰ ਵਾਲੀ ਸੜਾ ਵਿਚ ਪਾਣੀ ਦੀ ਉਰਜਾ ਤੋਂ ਅਮੋਨੀਆ ਵਰਗੇ ਤਰਲ ਨੂੰ ਉਬਾਲਿਆ ਜਾਂਦਾ ਹੈ। ਇਸ ਤੋਂ ਪੈਦਾ ਹੋਣ ਵਾਲੀ ਭਾਫ਼ ਨੂੰ ਟਰਬਾਈਨ ਚਲਾ ਕੇ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਸਮੁੰਦਰ ਦੀ ਗਹਿਰਾਈ ਤੋਂ ਠੰਡੇ ਪਾਣੀ ਨੂੰ ਪੰਪ ਦੀ ਸਹਾਇਤਾ ਨਾਲ ਉੱਪਰ ਖਿੱਚਿਆ ਜਾਂਦਾ ਹੈ, ਭਾਫ਼ ਨੂੰ ਠੰਡਾ ਕਰਕੇ ਅਮੋਨੀਆ ਨੂੰ ਫਿਰ ਤਰਲ ਵਿਚ ਬਦਲ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਹ ਕਿਰਿਆ ਲਗਾਤਾਰ ਚਲਦੀ ਹੈ। ਸਾਗਰੀ ਤਾਪ ਉਰਜਾ ਨਵਿਆਉਣਯੋਗ ਊਰਜਾ ਸੋਮਾ ਹੈ। ਇਹ ਵਾਤਾਵਰਣ ਲਈ ਠੀਕ ਹੈ, ਪਰ ਇਸ ਨੂੰ ਵਰਤਣ ਲਈ ਉੱਨਤ ਸਾਧਨਾਂ ਦੀ ਜ਼ਰੂਰਤ ਹੈ।

ਪ੍ਰਸ਼ਨ 3.
ਨਿਊਕਲੀਅਰ ਊਰਜਾ (Nuclear Energy) ਦੀਆਂ ਕਮੀਆਂ ਲਿਖੋ ।
ਉੱਤਰ-
ਨਿਊਕਲੀਅਰ ਊਰਜਾ ਦੀਆਂ ਸੀਮਾਵਾਂ ਹੇਠ ਲਿਖੀਆਂ ਹਨ –

  1. ਇਸ ਊਰਜਾ ਨੂੰ ਪ੍ਰਾਪਤ ਕਰਨ ਲਈ ਉੱਚ ਕੋਟੀ ਦੇ ਯੂਰੇਨੀਅਮ ਨੂੰ ਆਯਾਤ ਕਰਨਾ ਪੈਂਦਾ ਹੈ।
  2. ਨਿਊਕਲੀਅਰ ਰੀਐਕਟਰ ਵਿਚ ਪੈਦਾ ਹੋਇਆ ਕਚਰਾ ਬੜਾ ਹਾਨੀਕਾਰਕ ਹੁੰਦਾ ਹੈ। ਇਸ ਦੇ ਕਾਰਨ ਦੁਰਘਟਨਾ ਦਾ ਖ਼ਤਰਾ ਬਣਿਆ ਰਹਿੰਦਾ ਹੈ।
  3. ਰੇਡੀਓ ਵਿਕਿਰਣਾਂ ਆਦਮੀ ਦੀ ਸਿਹਤ ਅਤੇ ਵਾਤਾਵਰਣ ‘ਤੇ ਬੁਰਾ ਅਸਰ ਪਾਉਂਦੀਆਂ ਹਨ। ਇਸ ਕਾਰਨ ਆਦਮੀ ਵਿਚ ਜੀਨ ਸੰਬੰਧੀ ਸਮੱਸਿਆਵਾਂ ਆ ਸਕਦੀਆਂ ਹਨ ।
  4. ਰੇਡੀਓ ਵਿਕਿਰਣਾਂ ਦੇ ਫਾਲਤੂ ਦੇ ਪ੍ਰਬੰਧ ਲਈ, ਸੁਰੱਖਿਆ ਦੇ ਪ੍ਰਬੰਧ ਅਤੇ ਰੀਐਕਟਰ ਦੇ ਨਿਰਮਾਣ ਲਈ ਭਾਰੀ ਖ਼ਰਚੇ ਦੀ ਜ਼ਰੂਰਤ ਹੈ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਗੋਬਰ ਗੈਸ (ਬਾਇਓਗੈਸ) ਦੇ ਨਿਰਮਾਣ, ਲਾਭ ਅਤੇ ਹਾਨੀਆਂ ਤੇ ਟਿੱਪਣੀ ‘ ਲਿਖੋ।
ਉੱਤਰ-
ਬਾਇਓਗੈਸ ਜਾਂ ਗੋਬਰ ਗੈਸ ਦਾ ਉਤਪਾਦਨ ਸੂਖ਼ਮ ਜੀਵਾਂ ਦੁਆਰਾ ਕੀਤੀ ਗਈ ਕਿਰਿਆ ਦੇ ਕਾਰਨ ਹੁੰਦਾ ਹੈ। ਬਾਇਓਗੈਸ ਬਣਾਉਣ ਲਈ ਪਸ਼ੂਆਂ ਦਾ ਗੋਹਾ ਅਤੇ ਝੜੇ ਹੋਏ ਸੁੱਕੇ ਪੱਤਿਆਂ ਨੂੰ ਹਵਾ ਤੋਂ ਬਿਨਾਂ ਵਾਤਾਵਰਣ ਵਿਚ ਅਤੇ ਪਾਣੀ ਵਿਚ ਰੱਖਿਆ ਜਾਂਦਾ ਹੈ। ਅਣ ਆਕਸ਼ੀ ਜਿਸ ਥਾਂ ਵਿੱਚ ਇਸ ਘੋਲ ਨੂੰ ਰੱਖਿਆ ਜਾਂਦਾ ਹੈ ਉਸ ਨੂੰ ਚੁਸ (Digester) ਆਖਦੇ ਹਨ । ਸੂਖ਼ਮ ਜੀਵਾਂ ਦੁਆਰਾ ਕੀਤੀ ਗਈ ਕਿਰਿਆ ਵਿਚ ਇਹ ਇਕ ਮਿਸ਼ਰਣ ਤੋਂ ਮੀਥੇਨ, ਹਾਈਡੋਜਨ, ਕਾਰਬਨਡਾਈਆਕਸਾਈਡ ਅਤੇ ਹਾਈਡਰੋਜਨ ਸਲਫਾਈਡ ਆਦਿ ਗੈਸਾਂ ਪੈਦਾ ਹੁੰਦੀਆਂ ਹਨ।

ਇਨ੍ਹਾਂ ਗੈਸਾਂ ਦੇ ਮਿਸ਼ਰਨ ਨੂੰ ਗੋਬਰ ਗੈਸ ਜਾਂ ਬਾਇਓਗੈਸ ਕਿਹਾ ਜਾਂਦਾ ਹੈ ।ਬਾਇਓਗੈਸ ਵਿਚ ਲਗਪਗ 60-70 ਮੀਥੇਨ ਹੁੰਦੀ ਹੈ, ਜੋ ਵਧੀਆ ਬਾਲਣ ਦਾ ਕੰਮ ਕਰਦੀ ਹੈ। ਇਹ ਇਕ ਵਧੀਆ ਬਾਲਣ ਹੈ ਜੋ ਧੂੰਆਂ ਰਹਿਤ ਹੈ। ਬਾਇਓਗੈਸ ਦੀ ਵਰਤੋਂ ਘਰਾਂ ਵਿਚ, ਉਦਯੋਗਾਂ ਵਿਚ ਵੀ ਆਸਾਨੀ ਨਾਲ ਕੀਤੀ ਜਾਂਦੀ ਹੈ। ਬਾਇਓਗੈਸ ਪਲਾਂਟ ਵਿਚ ਫਾਲਤੂ ਪਦਾਰਥ ਖਾਦ ਦਾ ਕੰਮ ਕਰਦਾ ਹੈ। ਤਰਲ ਬਾਲਣ ਜਿਵੇਂ ਮੀਥਾਨਾਲ ਅਤੇ ਈਥਾਨਾਲ ਵੀ ਬਾਇਓਗੈਸ ਤੋਂ ਤਿਆਰ ਕੀਤੇ ਜਾ ਸਕਦੇ ਹਨ।
ਗੋਬਰ ਗੈਸ ਯੰਤਰ ਦੋ ਪ੍ਰਕਾਰ ਦੇ ਹੁੰਦੇ ਹਨ –

  1. ਸਥਿਰ ਗੁੰਬਦ ਵਾਲੇ ਯੰਤਰ
  2. ਤੈਰਦੇ ਗੈਸ ਯੰਤਰ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 2

ਗੋਬਰ ਗੈਸ ਦੇ ਲਾਭ (Advantages of Biogas)-

  • ਗੋਬਰ ਗੈਸ ਦੀ ਵਰਤੋਂ ਆਮ ਗੈਸ ਸਟੋਵ ਵਿਚ ਕੀਤੀ ਜਾਂਦੀ ਹੈ।
  • ਇਸ ਦੇ ਨਾਲ ਗਲੀ-ਮੁਹੱਲੇ ਵਿਚ ਰੌਸ਼ਨੀ ਵੀ ਕੀਤੀ ਜਾਂਦੀ ਹੈ।
  • ਬਾਇਓਗੈਸ ਫਾਲਤੂ ਗੋਹੇ ਅਤੇ ਹੋਰ ਪਦਾਰਥਾਂ ਨੂੰ ਖਾਦ ਵਿਚ ਬਦਲ ਦਿੰਦੀ ਹੈ।
  • ਬਾਇਓਗੈਸ ਨਾਲ ਛੋਟੇ ਇੰਜਣ ਵੀ ਚਲ ਸਕਦੇ ਹਨ।
  • ਬਾਇਓਗੈਸ ਇਕ ਸਾਫ਼ ਅਤੇ ਪ੍ਰਦੂਸ਼ਣ ਰਹਿਤ ਉਰਜਾ ਸ੍ਰੋਤ ਹੈ।

ਗੋਬਰ ਗੈਸ ਦੀਆਂ ਹਾਨੀਆਂ (Disadvantages of Biogas)-ਬਾਇਓਗੈਸ ਯੰਤਰ ਨੂੰ ਕਾਫ਼ੀ ਜਗਾ ਦੀ ਜ਼ਰੂਰਤ ਹੁੰਦੀ ਹੈ। ਇਹ ਸ਼ਹਿਰਾਂ ਅਤੇ ਨਗਰਾਂ ਵਿਚ ਨਿੱਜੀ ਤੌਰ ‘ਤੇ ਸਥਾਪਿਤ । ਨਹੀਂ ਕੀਤਾ ਜਾ ਸਕਦਾ। ਬਾਇਓ ਗੈਸ ਪਲਾਂਟ ਦੇ ਕਾਰਜ ਕਰਨ ਦੇ ਲਈ ਗੋਹੇ ਆਦਿ ਦਾ ਲੋੜੀਂਦੀ ਮਾਤਰਾ ਵਿੱਚ ਉਪਲੱਬਧ ਹੋਣਾ ਜ਼ਰੂਰੀ ਹੈ ।

PSEB 11th Class Environmental Education Important Questions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 2.
ਪੌਣ ਊਰਜਾ (Wind Energy) ਤੇ ਵਿਸਥਾਰ ਪੂਰਵਕ ਟਿੱਪਣੀ ਕਰੋ।
ਉੱਤਰ-
ਤੇਜ਼ ਗਤੀ ਨਾਲ ਚੱਲਣ ਵਾਲੀ ਹਵਾ ਨੂੰ ਪੌਣ ਕਿਹਾ ਜਾਂਦਾ ਹੈ। ਪੌਣ ਦੀ ਗਤੀ ਵਿਚ ਤਿਜ ਉਰਜਾ ਹੁੰਦੀ ਹੈ, ਜਿਸ ਨੂੰ ਬਿਜਲੀ ਉਰਜਾ ਵਿਚ ਬਦਲਿਆ ਜਾ ਸਕਦਾ ਹੈ। ਇਸ ਉਰਜਾ ਨੂੰ ਪ੍ਰਾਪਤ ਕਰਨ ਲਈ ਪੌਣ ਚੱਕੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪੌਣ ਚੱਕੀ ਦੇ ਇਕ ਕਿਨਾਰੇ ਤੇ ਗਤੀਸ਼ੀਲ ਬਲੇਡ ਲੱਗੇ ਹੁੰਦੇ ਹਨ। ਪੌਣ ਦੀ ਗਤਿਜ ਊਰਜਾ ਨੂੰ ਪੌਣ ਚੱਕੀ ਦੇ ਪੱਖੇ ਦੁਆਰਾ ਯੰਤਰਿਕ ਊਰਜਾ ਵਿਚ ਬਦਲ ਲਿਆ ਜਾਂਦਾ ਹੈ। ਇਸ ਦੀ ਸਹਾਇਤਾ ਨਾਲ ਪਾਣੀ ਦੇ ਪੰਪ ਅਤੇ ਆਟਾ ਚੱਕੀ ਚਲਾਈ ਜਾ ਸਕਦੀ ਹੈ। ਇਸ ਵਿਚ ਬਲੇਡ ਦੇ ਨਾਲ ਇਕ ਛੋਟਾ ਜਰਨੇਟਰ ਜੋੜਿਆ ਜਾਂਦਾ ਹੈ, ਬਲੇਡ ਦੇ ਘੁੰਮਣ ਨਾਲ ਜਨਰੇਟਰ ਨਾਲ ਟਰਬਾਈਨ ਘੁੰਮਦੇ ਹਨ ਅਤੇ ਬਿਜਲੀ ਪੈਦਾ ਹੁੰਦੀ ਹੈ। ਬਿਜਲੀ ਪੈਦਾ ਕਰਨ ਵਾਲੀ ਪੌਣ ਮਸ਼ੀਨ ਪੌਣ ਟਰਬਾਈਨ ਕਹਾਉਂਦੀ ਹੈ। ਇਕ ਪੌਣ ਟਰਬਾਈਨ ਨਾਲ ਘੱਟ ਬਿਜਲੀ ਪੈਦਾ ਹੁੰਦੀ ਹੈ, ਇਸ ਲਈ ਬਿਜਲੀ ਦੀ ਮਾਤਰਾ ਨੂੰ ਵਧਾਉਣ ਲਈ ਇਕ ਵੱਡੇ ਖੇਤਰ ਵਿਚ ਜ਼ਿਆਦਾ ਪੌਣ ਟਰਬਾਈਨਾਂ ਨੂੰ ਜੋੜਿਆ ਜਾਂਦਾ ਹੈ, ਇਸ ਅਵਸਥਾ ਨੂੰ ਪੌਣ ਫਾਰਮ ਆਖਦੇ ਹਨ। ਪੌਣ ਫਾਰਮ ਦਾ ਪ੍ਰਯੋਗ ਉੱਥੇ ਕੀਤਾ ਜਾਂਦਾ ਹੈ ਜਿੱਥੇ ਵਾਯੂ ਦੀਆਂ ਪਰਿਸਥਿਤੀਆਂ ਅਨੁਕੂਲ ਹੋਣ।

ਇਸ ਵਿਚ ਘਾਹ ਦੇ ਮੈਦਾਨ, ਪਹਾੜੀ ਰਸਤੇ, ਤੱਟ ਖੇਤਰ ਅਤੇ ਦੀਪ ਸਮੂਹ ਸ਼ਾਮਲ ਹਨ। ਭਾਰਤ ਵਿਚ ਪੌਣ ਉਰਜਾ ਦੀ ਵਰਤੋਂ ਵੀ ਕਾਫ਼ੀ ਹੋ ਰਹੀ ਹੈ। ਇਸ ਖੇਤਰ ਵਿਚ ਭਾਰਤ ਦਾ ਜਰਮਨੀ, ਅਮਰੀਕਾ, ਡੈਨਮਾਰਕ ਤੋਂ ਬਾਅਦ ਚੌਥਾ ਸਥਾਨ ਹੈ। ਇਕ ਅਨੁਮਾਨ ਦੇ ਅਨੁਸਾਰ ਭਾਰਤ ਵਿਚ 4500 ਮੈਗਾਵਾਟ ਦੇ ਲਗਪਗ ਪੌਣ ਊਰਜਾ ਪੈਦਾ ਹੁੰਦੀ ਹੈ। ਸਾਡੇ ਦੇਸ਼ ਵਿਚ ਪੂਰੀ (ਉੜੀਸਾ), ਕੁਸ਼ ਖੇਤਰ (ਗੁਜਰਾਤ) ਅਤੇ ਕੰਨਿਆ ਕੁਮਾਰੀ ਦੇ ਕੋਲ ਤੁਤੀਕਰਨ (ਤਾਮਿਲਨਾਡੂ ਵਿਚ ਪੌਣ ਚੱਕੀਆਂ ਦੀ ਸਹਾਇਤਾ ਨਾਲ ਬਿਜਲੀ ਪੈਦਾ ਹੁੰਦੀ ਹੈ। ਭਾਰਤ ਦੇ ਸੱਤ ਰਾਜਾਂ ਜਿਵੇਂ ਮੱਧ ਪ੍ਰਦੇਸ਼, ਤਾਮਿਲਨਾਡੂ, ਕਰਨਾਟਕ, ਮੱਧ ਪ੍ਰਦੇਸ਼, ਰਾਜਸਥਾਨ, ਮਹਾਂਰਾਸ਼ਟਰ ਅਤੇ ਗੁਜਰਾਤ ਵਿਚ ਪੌਣ ਚੱਕੀਆਂ ਦੁਆਰਾ ਊਰਜਾ ਪ੍ਰਾਪਤ ਕੀਤੀ ਜਾਂਦੀ ਹੈ।

ਪੌਣ ਉਰਜਾ ਦੇ ਲਾਭ (Advantages of Wind Energy)-ਪੌਣ ਊਰਜਾ ਨਵਿਆਉਣਯੋਗ ਊਰਜਾ ਸੋਮਾ ਹੈ। ਇਸ ਦੇ ਕਾਰਨ ਪ੍ਰਦੂਸ਼ਣ ਨਹੀਂ ਹੁੰਦਾ, ਵਾਯੂ ਟਰਬਾਈਨ ਨੂੰ ਦੂਰ ਦੇ ਖੇਤਰਾਂ ਵਿਚ ਸਥਾਪਿਤ ਕੀਤਾ ਜਾਂਦਾ ਹੈ, ਜਿੱਥੇ ਹੋਰ ਕੋਈ ਸੋਮਾ ਨਾ ਹੋਵੇ।

ਪੌਣ ਉਰਜਾ ਦੀਆਂ ਹਾਨੀਆਂ (Disadvantages of Wind Energy)-ਪੌਣ ਊਰਜਾ ਪ੍ਰਾਪਤ ਕਰਨ ਲਈ ਹੇਠ ਲਿਖੀਆਂ ਸੀਮਾਵਾਂ ਹਨ –

  1. ਸਾਨੂੰ ਹਵਾ ਦੀ ਦਿਸ਼ਾ ਅਤੇ ਗਤੀ ‘ਤੇ ਨਿਰਭਰ ਰਹਿਣਾ ਪੈਂਦਾ ਹੈ। ਪਰ ਇਹ ਦੋਨੋਂ ਹੀ ਸਾਡੇ ਕਾਬੂ ਤੋਂ ਬਾਹਰ ਹਨ।
  2. ਪੌਣ ਚੱਕੀਆਂ ਨੂੰ ਲਗਾਉਣ ਲਈ ਕਾਫ਼ੀ ਖ਼ਰਚਾ ਆਉਂਦਾ ਹੈ।
  3. ਇਹ ਉਰਜਾ ਹਰ ਸਥਾਨ ਤੇ ਪੈਦਾ ਨਹੀਂ ਕੀਤੀ ਜਾ ਸਕਦੀ।
  4. ਪੌਣ ਚੱਕੀਆਂ ਧੁਨੀ ਪ੍ਰਦੂਸ਼ਣ ਪੈਦਾ ਕਰਦੀਆਂ ਹਨ।