Punjab State Board PSEB 12th Class Physical Education Book Solutions ਐਥਲੈਟਿਕਸ (Athletics) Game Rules.
ਐਥਲੈਟਿਕਸ (Athletics) Game Rules – PSEB 12th Class Physical Education
ਐਥਲੈਟਿਕਸ ਦਾ ਇਤਿਹਾਸ
(History of Athletics)
ਐਥਲੈਟਿਕਸ ਦਾ ਆਰੰਭ ਪ੍ਰਾਚੀਨ ਯੂਨਾਨ ਵਿਚ ਹੋਇਆ । ਦੌੜਣ, ਕੁੱਦਣ, ਸੁੱਟਣ (Throwing) ਦੀਆਂ ਗਤੀਵਿਧੀਆਂ ਨੂੰ ਆਦਿ ਕਾਲ ਵਿੱਚ ਵੀ ਦੇਖਿਆ ਜਾ ਸਕਦਾ ਸੀ । ਮਨੁੱਖ ਨੂੰ ਜੀਉਂਦੇ ਰਹਿਣ ਦੇ ਲਈ ਸ਼ਿਕਾਰ ਕਰਨਾ ਪੈਂਦਾ ਸੀ, ਜਿਸ ਲਈ ਇਨ੍ਹਾਂ ਗਤੀਵਿਧੀਆਂ ਦੀ ਜ਼ਰੂਰਤ ਪੈਂਦੀ ਸੀ । ਕਦੇ-ਕਦੇ ਖ਼ਤਰੇ ਤੋਂ ਬਚਣ ਦੇ ਲਈ ਉਹ ਦੌੜ ਲਾਇਆ ਕਰਦੇ ਸਨ । ਜਾਨਵਰਾਂ ਨੂੰ ਮਾਰਨ ਦੇ ਲਈ ਉਹ ਪੱਥਰ ਵੀ ਸੁੱਟਿਆ ਕਰਦੇ ਸਨ । ਬਾਅਦ ਵਿੱਚ, ਇਨ੍ਹਾਂ ਗਤੀਵਿਧੀਆਂ ਨੇ ਪ੍ਰਤੀਯੋਗਤਾ ਗਤੀਵਿਧੀਆਂ ਦਾ ਰੂਪ ਧਾਰਨ ਕਰ ਲਿਆ । ਸੰਭਾਵਨਾ ਹੈ ਕਿ ਪਹਿਲੀ ਪਗ ਦੌੜ ਹਜ਼ਾਰਾਂ ਸਾਲ ਪਹਿਲੇ ਹੋਈ ਹੋਵੇਗੀ ਕਿਉਂਕਿ ਇਸ ਦਾ ਵਰਣਨ ਯੂਨਾਨੀ ਕਵਿਤਾ ‘ਇਲੀਆਡ’ (Illiad) ਵਿਚ ਕੀਤਾ ਗਿਆ ਹੈ, ਜਿਸ ਦੀ ਰਚਨਾ 700 ਈ: ਵਿਚ ਹੋਈ ਸੀ । 776 ਈ: ਵਿਚ ਯੂਨਾਨ ਵਿਚ ਪਹਿਲਿਆਂ ਉਲੰਪਿਕ ਖੇਡ ਹੋਈਆ, ਜਿਸ ਵਿੱਚ ਸਿਰਫ਼ ਪੈਰ ਦੀ ਦੌੜ ਈਵੈਂਟ ਹੀ ਸ਼ਾਮਿਲ ਸੀ । ਇੰਗਲੈਂਡ ਵਿਚ ਐਥਲੈਟਿਕਸ ਦਾ 11ਵੀਂ ਸਦੀ ਵਿਚ ਆਰੰਭ ਹੋਇਆ। 1837 ਵਿਚ ਇੰਗਲੈਂਡ ਵਿਚ, ਆਧੁਨਿਕ ਐਥਲੈਟਿਕਸ ਆਰੰਭ ਹੋਏ 1896 ਵਿਚ, ਪਹਿਲੇ ਆਧੁਨਿਕ ਉਲੰਪਿਕ ਖੇਡ ਏਬੈਂਸ ਵਿਚ ਹੋਏ, ਜਿਸ ਵਿੱਚ ਐਥਲੈਟਿਕਸ ਈਵੈਂਟਸ ਦੀ ਵੀ ਸ਼ੁਰੂਆਤ ਕੀਤੀ ਗਈ । 1912 ਵਿਚ, ਛੇ ਦੇਸ਼ਾਂ ਨੇ ‘ਅੰਤਰਰਾਸ਼ਟਰੀ ਐਮਚਊਰ ਐਥਲੈਟਿਕ ਸੰਘ’ ਦਾ ਗਠਨ ਕੀਤਾ ।
ਆਧੁਨਿਕ ਸਧਾਰਨ ਨਿਯਮ
(Latest General Rules)
ਟੈਕ ਈਵੈਂਟਸ ਦੇ ਪ੍ਰਮੁੱਖ ਨਿਯਮ (Major Rules of Track Events) –
1. ਦੌੜ ਦੇ ਆਰੰਭ ਅਤੇ ਅੰਤ ਨੂੰ ਸ਼ੁਰੂਆਤੀ ਰੇਖਾ ਦੇ ਕਿਨਾਰੇ ਤੋਂ ਮਾਪਿਆ ਜਾਵੇਗਾ, ਜੋ ਕਿ ਆਰੰਭ ਦੇ ਨਜ਼ਦੀਕ | ਸਮਾਪਤੀ ਰੋਆ ਦੇ ਕਿਨਾਰੇ ਤੱਕ ਸਮਾਪਤੀ ਰੇਖਾ ਤੋਂ ਦੂਰ ਹੋਵੇਗਾ ।
2. ਆਨ ਯੂਅਰ ਮਾਰਕ (On your mark) ਜਾਂ ਸੈਂਟ (Set) ਆਦੇਸ਼ਾਂ ‘ਤੇ, ਜੇਕਰ ਪ੍ਰਤੀਯੋਗਤਾ ਉੱਚਿਤ ਸਮੇਂ ਦੇ | ਬਾਅਦ ਆਗਿਆ ਪਾਲਣ ਵਿਚ ਅਸਫਲ ਰਹਿੰਦਾ ਹੈ, ਤਾਂ ਉਸਨੂੰ ਗ਼ਲਤ ਮੰਨਿਆ ਜਾਵੇਗਾ ।
3. ਜੇਕਰ ਇਕ ਪ੍ਰਤੀ ਪ੍ਰਤੀਯੋਗਤਾ ਪਿਸਤੌਲ ਦੇ ਸ਼ਾਟ ਤੋਂ ਪਹਿਲਾਂ ਗਤੀ ਕਰ ਲੈਂਦਾ ਹੈ, ਤਾਂ ਉਸਨੂੰ ਗ਼ਲਤ ਆਰੰਭ ਮੰਨਿਆ ਜਾਵੇਗਾ ਅਤੇ ਉਹ ਪ੍ਰਤੀਯੋਗੀ ਦੌੜ ਤੋਂ ਬਾਹਰ ਹੋ ਜਾਵੇਗਾ ।
4. ਇਲੈੱਕਟ੍ਰਾਨਿਕ ਪਿਸਤੌਲ ਦੇ ਸ਼ਾਟ ਤੋਂ ਲੈ ਕੇ ਤਦ ਤਕ ਸਮਾ ਲਿਆ ਜਾਂਦਾ ਹੈ, ਜਦੋਂ ਤਕ ਪ੍ਰਤੀਯੋਗੀ ਸਮਾਪਤੀ ਰੇਖਾ ਦੇ ਨਜ਼ਦੀਕੀ ਕਿਨਾਰੇ ਦੇ ਲੰਬਰੂਪ ਸਥਾਨ ਤੋਂ ਆਪਣੇ ਧੜ ਨੂੰ ਛੂੰਹਦਾ ਹੈ ।
5. ਹਰੇਕ ਪ੍ਰਤੀਯੋਗਤਾ ਨੂੰ ਦੋ ਬੋਗਸ ਨੰਬਰ ਦਿੱਤੇ ਜਾਣੇ ਚਾਹੀਦੇ ਹਨ, ਜਿਨ੍ਹਾਂ ਨੂੰ ਛਾਤੀ ‘ਤੇ ਪਿੱਠ ‘ਤੇ ਪਹਿਨਿਆ ਜਾਣਾ ਚਾਹੀਦਾ ਹੈ । ਜਿੱਥੇ ਫੋਟੋ ਫਿਨਿਸ਼ ਉਪਕਰਨ ਲੱਗੇ ਹੋਣ, ਉੱਥੇ ਪ੍ਰਤੀਯੋਗੀ ਨੂੰ ਜਾਂਘ ‘ਤੇ ਵੀ ਨੰਬਰ ਪਹਿਣਨਾ ਚਾਹੀਦਾ ਹੈ ।
6. ਸਾਰੀਆਂ ਦੌੜਾਂ ਵਿਚ, ਖ਼ਾਸ ਨਿਰਧਾਰਿਤ ਲੈਨਸ ਵਿਚ, ਹਰੇਕ ਪ੍ਰਤੀਯੋਗੀ ਆਪਣੀ ਹੀ ਲੇਨ ਵਿਚ ਰਹੇਗਾ ।
7. ਰੁਕਾਵਟ ਦੌੜ ਵਿਚ, ਹਰੇਕ ਦੌੜ ਵਿਚ 10 ਰੁਕਾਵਟਾਂ ਹੁੰਦੀਆਂ ਹਨ । ਰੁਕਾਵਟ ਦੌੜ ਵਿਚ ਦੌੜਾਕ ਨੂੰ ਆਪਣੀ ਨਿਰਧਾਰਿਤ ਲੇਨ ਵਿਚ ਹੀ ਦੌੜਨਾ ਹੁੰਦਾ ਹੈ । ਉਨ੍ਹਾਂ ਨੂੰ ਆਯੋਗ ਘੋਸ਼ਿਤ ਕਰ ਦਿੱਤਾ ਜਾਂਦਾ ਹੈ । ਜੇਕਰ ਉਹ ਆਪਣੀ ਲੱਤ ਨੂੰ ਰੁਕਾਵਟ ਦੇ ਇਕ ਪਾਸੇ ਤੋਂ ਘਸੀਟ ਕੇ ਲੈ ਆਉਂਦੇ ਹਨ |
8. ਸ਼ੁਰੂਆਤੀ ਬਲਾਕਸ (Starting Blocks) ਦਾ ਪ੍ਰਯੋਗ 400 ਮੀ. ਅਤੇ 400 ਮੀ. ਤੱਕ ਦੀਆਂ ਸਾਰੀਆਂ ਦੌੜਾਂ ਵਿਚ ਹੋਵੇਗਾ । (4x 200 ਮੀ. ਅਤੇ 4×400 ਮੀ. ਦੇ ਪਹਿਲੇ ਚਰਨ ਵਿਚ ਵੀ) ਅਤੇ ਹੋਰ ਕਿਸੇ ਦੌੜ ਦੇ ਲਈ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ । ਜੇਕਰ ਕੋਈ ਐਥਲੀਟ ਆਪਣੇ ਸ਼ੁਰੂਆਤੀ ਬਲਾਕਸ ਦੀ ਵਰਤੋਂ ਕਰਦਾ ਹੈ, ਤਾਂ ਉਹ ਨਿਯਮਾਂ ਦੇ ਅਨੁਸਾਰ ਹੋਣੇ ਚਾਹੀਦੇ ਹਨ ।
9. ਹਵਾ ਦੀ ਗਤੀ-ਹਵਾ ਦੀ ਗਤੀ ਦਾ ਸ਼ੁਰੂਆਤੀ ਪਿਸਤੌਲ ਜਾਂ ਪ੍ਰਵਾਨਿਤ ਸ਼ੁਰੂਆਤੀ ਉਪਕਰਨ ਤੋਂ ਸ਼ਾਟ ਦੀ ਅਵਧੀ ਤੋਂ ਹੇਠਾਂ ਲਿਖੇ ਢੰਗ ਨਾਲ ਮਾਪਿਆ ਜਾਵੇਗਾ :
100 ਮੀ. 10 ਐੱਸ
100 ਮੀ. ਰੁਕਾਵਟ 13 ਐੱਸ
110 ਮੀ. ਰੁਕਾਵਟ 13 ਐੱਸ
200 ਮੀ. ਈਵੈਂਟਸ ਵਿਚ, ਹਵਾ ਦੀ ਗਤੀ ਨੂੰ 10 ਸੈਕਿੰਡ ਦੀ ਅਵਧੀ ਦੇ ਲਈ ਮਾਪਿਆ ਜਾਵੇਗਾ, ਜਦੋਂ ਪਹਿਲਾ ਐਥਲੀਟ ਸਟਰੇਟ (Straight) ਵਿਚ ਅੰਦਰ ਆਉਂਦਾ ਹੈ ।
ਟ੍ਰੈਕ ਈਵੈਂਟਸ ਦੇ ਲਈ ਹਵਾ ਗਾਜ ਨੂੰ ਸਮਾਪਤੀ ਰੇਖਾ ਤੋਂ 50 ਮੀ. ਤੇ ਪਹਿਲੀ ਲੇਨ ਦੇ ਕੋਲ ਸਟਰੇਟ (Straight) ਕੋਲ ਰੱਖਿਆ ਜਾਵੇਗਾ । ਇਸਨੂੰ 1.22 ਮੀ. ਉੱਚਾ ਅਤੇ ਟ੍ਰੈਕ ਤੋਂ 2 ਮੀ. ਤੋਂ ਅਧਿਕ ਦੂਰ ਨਹੀਂ ਰੱਖਿਆ ਜਾਵੇਗਾ ।
ਯਾਦ ਰੱਖਣ ਯੋਗ ਗੱਲਾਂ
(Tips to Remember)
1. ਪ੍ਰਤੀਯੋਗਿਤਾ (ਮੀਟ) ਦੇ ਲਈ ਅਧਿਕਾਰੀ (Officials of the meet)
2. ਪ੍ਰਤੀਯੋਗਿਤਾ ਨਿਰਦੇਸ਼ਕ (Competition Director)
3. ਮੈਨੇਜ਼ਰ (Manager)(1)
4. ਤਕਨੀਕੀ ਪ੍ਰਤੀਨਿਧੀ (Technical Delegatc)
5. ਤਕਨੀਕੀ ਮੈਨੇਜਰ (Technical Manager) (1)
6. ਜਿਊਰੀ ਆਫ਼ ਅਪੀਲ (Jury of Appeal) (03, 05 or 07)
7. ਟੈਕ ਈਵੈਂਟਸ ਦੇ ਲਈ ਰੈਫ਼ਰੀ (Referee for Track Events). (1) ਜਾਂ ਵੱਧ
8. ਫੀਲਡ ਈਵੈਂਟਸ ਦੇ ਲਈ ਰੈਫ਼ਰੀ (Referee for Field Events) (1) ਜਾਂ ਵੱਧ
9. ਸੰਯੁਕਤ ਈਵੈਂਟਸ ਦੇ ਲਈ ਰੈਫ਼ਰੀ (Referee for Combined Events) (1) ਜਾਂ ਵੱਧ
10. ਟੈਕ ਈਵੈਂਟਸ ਦੇ ਲਈ ਚੀਫ਼ ਜੱਜ (Chief Judge for Track Events)
11. ਫੀਲਡ ਈਵੈਂਟਸ ਦੇ ਲਈ ਚੀਫ਼ ਜੱਜ (Chief Judge for Field Events)
12. ਟੈਕ ਈਵੈਂਟਸ ਦੇ ਲਈ ਜੱਜ (Judge for Track Events) (03 ਜਾਂ ਵੱਧ)
13. ਫੀਲਡ ਈਵੈਂਟਸ ਦੇ ਲਈ ਜੱਜ (Judge for Field Events) (03 ਜਾਂ ਵੱਧ)
14. ਵਾਕਿੰਗ ਈਵੈਂਟਸ ਦੇ ਲਈ ਚੀਫ਼ ਜੱਜ (Chief Judge for Walking Events) (1)
15. ਵਾਕਿੰਗ ਈਵੈਂਟਸ ਦੇ ਲਈ ਜੱਜ (Judge for Walking Events) (04)
16. ਟੈਕ ਈਵੈਂਟਸ ਦੇ ਲਈ ਅੰਪਾਇਰ (Umpires for Track Events) (04 ਜਾਂ ਵੱਧ)
17. ਸਟਾਰਟਰ (Starter) 01 (ਜਾਂ ਵੱਧ)
18. ਰਿਕਾਲਰ (Recaller) 01 (ਜਾਂ ਵੱਧ)
19. ਸਹਾਇਕ ਸਟਾਰਟਰ (Asst. Starter) 01 (ਜਾਂ ਵੱਧ)
20. ਲੈਪ ਸਕੋਰਰ (Lap Scorer) 01 (ਜਾਂ ਵੱਧ)
21. ਰਿਕਾਰਡਰ (Recorder) 01 (ਜਾਂ ਵੱਧ)
22. ਸਹਾਇਕ ਸਟਾਰਟਰ (Asst. Starter) 01 (ਜਾਂ ਵੱਧ)
23. ਲੈਪ ਸਕੋਰਰ (Lap Scorer) (ਜਾਂ ਵੱਧ)
24. ਰਿਕਾਰਡਰ (Recorder) (ਜਾਂ ਵੱਧ)
25. ਮਾਰਸ਼ਲ (Marshal) (ਜਾਂ ਵੱਧ)
26. ਵਿੰਡ ਗਾਂਜ ਓਪਰੇਟਰ (Wind Gauge Operator) (ਜਾਂ ਵੱਧ)
27. ਚੀਫ਼ ਫੋਟੋ ਫਿਨਿਸ਼ ਜੱਜ (Chief Photo Finish Judge)
28. ਸਹਾਇਕ ਫੋਟੋ ਫਿਨਿਸ਼ ਜੱਜ (Asst. Photo Finish Judge)
29. ਨਾਪ ਲੈਣ ਵਾਲੇ ਜੱਜ (Measurement Judge)
30. ਕਾਲ ਰੂਮ ਜੱਜ (Call Room Judge) (01 ਜਾਂ ਵੱਧ)
31. ਅਨਾਉਂਸਰ (Announcers) 02
32. ਸੰਖਿਅਕੀ ਸ਼ਾਸਤਰੀ (Statistician) 01 (ਜਾਂ ਵੱਧ)
33. ਸੇਵਾਦਾਰ (Stewards) (01 ਜਾਂ ਵੱਧ)
34. ਡਾਕਟਰ (Doctor) 01 (ਜਾਂ ਵੱਧ)
ਨਿਯਮ ਅਤੇ ਅਧਿਨਿਯਮ
(Rule and Regulations)
1. ਜਿਸ ਕੂਮ ਵਿਚ ਪ੍ਰਤੀਯੋਗੀਆਂ ਨੂੰ ਫਾਇਲ ਦਿੰਦੇ ਹਨ । ਉਸ ਨੂੰ ਪਰਚੀ ਪਾ ਕੇ ਚੁਣ ਲੈਣਾ ਹੋਵੇਗਾ ।
2. ਜਦੋਂ ਅੱਠ ਤੋਂ ਜ਼ਿਆਦਾ ਪ੍ਰਤੀਯੋਗੀ ਹੋਣ, ਤਾਂ ਹਰੇਕ ਪ੍ਰਤੀਯੋਗੀ ਨੂੰ ਤਿੰਨ ਫਾਇਲਸ ਦੀ ਪ੍ਰਵਾਨਗੀ ਹੋਵੇਗੀ । ਇਨ੍ਹਾਂ ਟਾਇਲਸ ਵਿਚ ਵਧੀਆ ਅੱਠ ਦਾ ਚੁਣਾਵ ਕਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਤਿੰਨ ਹੋਰ ਅਵਸਰ ਦਿੱਤੇ ਜਾਂਦੇ ਹਨ । ਜੇਕਰ ਅੱਠਵੇਂ ਸਥਾਨ ਦੇ ਲਈ ਬਰਾਬਰੀ ਉੱਤੇ ਰਹੇ, ਤਾਂ ਪ੍ਰਤੀਯੋਗੀਆਂ ਨੂੰ ਦੋ ਹੋਰ ਫਾਈਲਸ ਦੀ ਪ੍ਰਵਾਨਗੀ ਹੋਵੇਗੀ । ਜੇਕਰ ਪ੍ਰਤੀਯੋਗੀਆਂ ਦੀ ਸੰਖਿਆ ਅੱਠ ਜਾਂ ਉਸ ਤੋਂ ਘੱਟ ਹੋਵੇ, ਤਾਂ ਹਰ ਪ੍ਰਤੀਯੋਗੀ ਨੂੰ ਚਾਰ ਫਾਈਲਰ ਦਿੱਤੇ ਜਾਂਦੇ ਹਨ ।
3. ਪ੍ਰਤੀਯੋਗਤਾ ਦੇ ਸਮੇਂ, ਹਰੇਕ ਥੋਅਰ ਨੂੰ ਦੋ ਪ੍ਰੈਕਟਿਸ ਇਲਸ ਦਿੱਤੇ ਜਾਂਦੇ ਹਨ ।
4. ਪ੍ਰਤੀਯੋਗੀ ਚੱਕਰ ਤਦ ਤਕ ਨਹੀਂ ਛੱਡ ਸਕਦਾ, ਜਦੋਂ ਤਕ ਉਪਕਰਨ (Implement) ਚੱਕਰਖੰਡ (Sector) ਨੂੰ | ਸਪਰਸ਼ ਨਹੀਂ ਕਰ ਲੈਂਦਾ ।
ਗੋਲਾ ਸੁੱਟਣਾ (Putting the Shot) –
- ਗੋਲੇ ਨੂੰ ਸਿਰਫ ਇਕ ਹੱਥ ਨਾਲ ਮੋਢੇ ਤੋਂ ਸੁੱਟਣਾ ਹੋਵੇਗਾ ।
- ਪ੍ਰਤੀਯੋਗੀ ਨੂੰ ਆਇਰਨ ਰਿੰਗ (Iron ring) ਅਤੇ ਸਟਾਪ ਬੋਰਡ (Stop Board) ਦੋਨਾਂ ਨੂੰ ਅੰਦਰ ਤੋਂ ਸਪਰਸ਼ ਕਰਨ ਦੀ ਪ੍ਰਵਾਨਗੀ ਹੁੰਦੀ ਹੈ ।
- ਦਸਤਾਨਿਆਂ ਦੀ ਵਰਤੋਂ ਦੀ ਪ੍ਰਵਾਨਗੀ ਨਹੀਂ ਹੁੰਦੀ ।
- ਗੋਲਾ ਖੇਤਰ (Sector) ਦੇ ਅੰਦਰ ਵੀ ਡਿਗਣਾ ਚਾਹੀਦਾ ਹੈ ।
- ਚਿਪਕਣ ਵਾਲੇ ਪਦਾਰਥਾਂ ਅਤੇ ਚਮੜੇ ਦੀ ਬੈਲਟ ਦੀ ਆਗਿਆ ਹੁੰਦੀ ਹੈ ।
- ਟੈਪਿੰਗ ਦੀ ਪ੍ਰਵਾਨਗੀ ਨਹੀਂ ਹੁੰਦੀ ।
ਚੱਕਾ ਸੁੱਟਣਾ (Discus Throw)-
1. ਜੇਕਰ ਪ੍ਰਤੀਯੋਗੀ ਨੇ ਤਕਨੀਕ ਆਰੰਭ ਕਰ ਦਿੱਤੀ ਹੈ, ਅਤੇ ਜੇਕਰ ਉਸਨੇ ਚੱਕਰ ਦੇ ਬਾਹਰ ਮੈਦਾਨ ਨੂੰ ਜਾਂ ਰਿੰਗ ਦੇ ਉੱਪਰੀ ਕਿਨਾਰਿਆਂ ਨੂੰ ਸਪਰਸ਼ ਕਰ ਲਿਆ ਹੈ, ਤਾਂ ਉਸ ਨਿਯਮ ਦੇ ਵਿਰੁੱਧ (Foul) ਮੰਨਿਆ ਜਾਵੇਗਾ ।
2. ਚੱਕਾ ਖੇਤਰ ਦੇ ਅੰਦਰੂਨੀ ਕਿਨਾਰਿਆਂ ਦੇ ਅੰਦਰ ਹੀ ਡਿੱਗਣਾ ਚਾਹੀਦਾ ਹੈ ।
ਛਾਲ ਈਵੈਂਟਸ ਦੇ ਲਈ ਨਿਯਮ (Rules for Jumping Events) –
ਲੰਬੀ ਛਾਲ ਅਤੇ ਭ੍ਰਿਪਲ ਛਾਲ ਦੇ ਲਈ ਨਿਯਮ :
1. ਬ੍ਰਾਇਲਸ ਦਾ ਕੂਮ ਪਰਚੀ ਪਾ ਕੇ ਕੀਤਾ ਜਾਣਾ ਚਾਹੀਦਾ ਹੈ ।
2. ਜੇਕਰ ਅੱਠ ਤੋਂ ਜ਼ਿਆਦਾ ਛਾਲਾਂ ਮਾਰਨ ਵਾਲੇ ਹਨ, ਤਾਂ ਹਰੇਕ ਨੂੰ ਤਿੰਨ ਵਾਇਲਸ ਦਿੱਤੇ ਜਾਣਗੇ । ਇਨ੍ਹਾਂ ਵਾਇਲਸ ਵਿਚੋਂ ਵਿਸ਼ੇਸ਼ ਅੱਠ ਦਾ ਚੁਣਾਵ ਕਰ ਲਿਆ ਜਾਂਦਾ ਹੈ ਅਤੇ ਤਿੰਨ ਇਸ ਤੋਂ ਇਲਾਵਾ ਅਵਸਰ ਦਿੱਤੇ ਜਾਂਦੇ ਹਨ | ਜੇਕਰ ਅੱਠਵੇਂ ਸਥਾਨ ਦੇ ਲਈ ਬਰਾਬਰੀ (Tie) ‘ਤੇ ਰਹੇ, ਤਾਂ ਕਿਸੇ ਵੀ ਛਾਲ ਵਾਲੇ ਨੂੰ ਇਸ ਤੋਂ ਇਲਾਵਾ ਦੋ ਮੌਕਿਆਂ ਦੀ ਮਨਜ਼ੂਰੀ ਦਿੱਤੀ ਜਾਵੇਗੀ । ਜੇਕਰ ਪ੍ਰਤੀਯੋਗੀਆਂ ਦੀ ਸੰਖਿਆ ਅੱਠ ਜਾਂ ਉਸ ਤੋਂ ਘੱਟ ਹੈ, ਤਾਂ ਹਰੇਕ ਪ੍ਰਤੀਯੋਗੀ ਨੂੰ ਚਾਰ ਇਲਸ ਦਿੱਤੇ ਜਾਂਦੇ ਹਨ ।
3. ਪ੍ਰਤੀਯੋਗੀ ਅਸਫ਼ਲ ਰਹਿੰਦਾ ਹੈ ਜੇਕਰ ਉਹ :
- ਟੇਕ ਆਫ਼ (Take off) ਰੇਖਾ ਤੋਂ ਪਰੇ ਆਪਣੇ ਸਰੀਰ ਦੇ ਕਿਸੇ ਭਾਗ ਤੋਂ ਮੈਦਾਨ ਨੂੰ ਸਪਰਸ਼ ਕਰ ਲੈਂਦਾ ਹੈ ।
- ਟੇਕ ਆਫ਼ ਬੋਰਡ (Take off board) ਦੇ ਇਕ ਪਾਸੇ ਤੋਂ ਟੇਕ ਆਫ ਕਰੋ ।
- ਲੈਂਡਿੰਗ (Landing) ਕਰਦੇ ਸਮੇਂ, ਛਾਲ ਲਗਾਉਣ ਵਾਲਾ ਲੈਂਡਿੰਗ ਖੇਤਰ ਦੇ ਬਾਹਰ ਮੈਦਾਨ ਨੂੰ ਸਪਰਸ਼ ਕਰਦਾ ਹੈ ।
- ਕਲਾਬਾਜ਼ੀ ਕਰਦਾ ਹੈ ।
4. ਬਰਾਬਰੀ ਦੀ ਸਥਿਤੀ ਵਿਚ, ਦੂਸਰੇ ਵਿਸ਼ੇਸ਼ ਜੰਪ ’ਤੇ ਵਿਚਾਰ ਕੀਤਾ ਜਾਂਦਾ ਹੈ । ਜੇਕਰ ਫਿਰ ਵੀ ਬਰਾਬਰ ਤੇ ‘ ਰਹੇ, ਤਾਂ ਤੀਸਰੇ ਵਿਸ਼ੇਸ਼ ’ਤੇ ਵਿਚਾਰ ਕੀਤਾ ਜਾਂਦਾ ਹੈ ।
ਉੱਚੀ ਛਾਲ ਦੇ ਨਿਯਮ (Rules for High Jump) –
- ਜਿਹੜੇ ਕ੍ਰਮ ਵਿਚ ਪ੍ਰਤੀਯੋਗੀ ਵਾਇਲਸ ਲੈਂਦੇ ਹਨ, ਉਸਨੂੰ ਪਰਚੀ ਪਾ ਕੇ ਚੁਣ ਲਿਆ ਜਾਵੇਗਾ ।
- ਪ੍ਰਤੀਯੋਗਤਾ ਆਰੰਭ ਹੋਣ ਤੋਂ ਪਹਿਲਾਂ, ਚੀਫ਼ ਜੱਜ ਆਰੰਭਿਕ ਉੱਚਾਈ ਅਤੇ ਉਸਦੇ ਬਾਅਦ ਵੀ ਉੱਚਾਈਆਂ ਦੀ ਘੋਸ਼ਣਾ ਕਰਦਾ ਹੈ, ਜਿਨ੍ਹਾਂ ‘ਤੇ ਹਰ ਰਾਊਂਡ ਦੇ ਅੰਤ ਵਿਚ ਬਾਰ (Bar) ਦਾ ਉੱਪਰ ਕੀਤਾ ਜਾਵੇਗਾ । ਜਦ ਤਕ ਸਿਰਫ ਇਕ ਪਤੀਯੋਗੀ ਹੀ ਰਹਿ ਜਾਵੇ, ਤਾਂ ਉੱਚੀ ਛਾਲ ਦੀ ਸਥਿਤੀ ਵਿਚ ਬਾਰ ਨੰ 2 ਸੈਂ.ਮੀ. ਤੋਂ ਘੱਟ ਉੱਚਾ ਨਹੀਂ ਕਰਨਾ ਚਾਹੀਦਾ ।
- ਇੱਕ ਪ੍ਰਤੀਯੋਗੀ ਅਸਫਲ ਰਹਿ ਜਾਂਦਾ ਹੈ ਜੇਕਰ ਜੰਪ ਦੇ ਬਾਅਦ ਪ੍ਰਤੀਯੋਗੀ ਦੀਆਂ ਗਤੀਵਿਧੀਆਂ ਦੇ ਕਾਰਨ ਬਾਰ ਸਿੱਧੀ ਨਾ ਰਹੇ ।
- ਉੱਚੀ ਛਾਲ ਵਿਚ, ਪ੍ਰਤੀਯੋਗੀ ਇਕ ਪੈਰ ਵਿਚ ਹੀ ਟੇਕ ਆਫ਼ ਕਰੇ ।
- ਇਕ ਬਾਰ ਪ੍ਰਤੀਯੋਗੀ ਦੇ ਆਰੰਭ ਹੋਣ ‘ਤੇ, ਪ੍ਰਤੀਯੋਗੀਆਂ ਨੂੰ ਇਸ ਦੇ ਲਈ ਰਨਵੇ ਏਰੀਆ ਦੇ ਪ੍ਰਯੋਗ ਦੀ ਮਨਜ਼ੂਰੀ ਨਹੀਂ ਹੁੰਦੀ ।
- ਇਕ ਉੱਚਾਈ ਨੂੰ ਟੱਪਣ ਦੇ ਲਈ ਦੋ ਮੌਕੇ ਦਿੱਤੇ ਜਾਂਦੇ ਹਨ ।
ਉੱਚੀ ਛਾਲ ਵਿਚ ਬਰਾਬਰੀ (Ties in the High Jump) –
- ਉੱਚੀ ਛਾਲ ਤੇ ਜੰਪਸ ਦੇ ਸਭ ਤੋਂ ਘੱਟ ਸੰਖਿਆ ਵਾਲੇ ਪਤੀਯੋਗੀ ।
- ਜੇਕਰ ਫਿਰ ਵੀ ਬਰਾਬਰ (Tie) ਰਹੇ, ਤਾਂ ਪੂਰੇ ਈਵੈਂਟਸ ਵਿਚ ਜਿਹੜਾ ਪ੍ਰਤੀਯੋਗੀ ਸਭ ਤੋਂ ਘੱਟ ਅਸਫਲ ਰਿਹਾ ਹੈ, ਅਤੇ ਜਿਸਨੇ ਅੰਤਿਮ ਉੱਚਾਈ ਵੀ ਪਾਰ ਕਰ ਲਈ ਹੈ, ਉਸਨੂੰ ਉੱਚ ਸਥਾਨ ਦਿੱਤਾ ਜਾਵੇਗਾ ।
- ਜੇਕਰ ਫਿਰ ਵੀ ਬਰਾਬਰੀ (Tie) ਤੇ ਰਹਿੰਦਾ ਹੈ ਅਤੇ ਜੇਕਰ ਉਹ ਪਹਿਲੇ ਸਥਾਨ ਦੇ ਲਈ ਹੈ, ਤਾਂ ਬਰਾਬਰੀ ਵਾਲੇ ਪ੍ਰਤੀਯੋਗੀ ਨੂੰ ਘੱਟੋ-ਘੱਟ ਉੱਚਾਈ ‘ਤੇ ਇਕ ਹੋਰ ਜੰਪ ਦਿੱਤਾ ਜਾਵੇਗਾ ਅਤੇ ਜੇਕਰ ਫਿਰ ਵੀ ਅੰਤਿਮ ਫੈਸਲਾ ਨਹੀਂ ਹੁੰਦਾ ਹੈ, ਤਾਂ ਉੱਚੀ ਛਾਲ ਦੇ ਲਈ ਬਾਰ ਨੂੰ 2 ਸੈਂ.ਮੀ. ਉੱਪਰ ਜਾਂ ਹੇਠਾਂ ਕੀਤਾ ਜਾਵੇਗਾ ਫਿਰ ਉਹ ਹਰੇਕ ਉੱਚਾਈ ‘ਤੇ ਇਕ ਛਾਲ ਲਗਾਉਣਗੇ, ਜਦੋਂ ਤਕ ਫੈਸਲਾ ਨਹੀਂ ਹੋ ਜਾਂਦਾ |
ਖੇਡ ਦੇ ਮੈਦਾਨ ਦਾ ਨਾਪ ਅਤੇ ਓਪਰੇਟਸ ਦਾ ਵਰਣਨ (Measurement of Play Field and Specification of Equipments) –
ਮਾਨਕ ਟੈਕ (Standard Track)-
ਸਾਰੇ ਅੰਤਰਰਾਸ਼ਟਰੀ ਚੈਂਪਿਅਨਸ਼ਿਪਸ ਦੇ ਲਈ ਟ੍ਰੈਕ ਦੀ ਲੰਬਾਈ 400 ਮੀ. ਹੁੰਦੀ ਹੈ । ਇਸ ਵਿਚ 8 ਲੇਕਸ ਹੁੰਦੀਆਂ ਹਨ । ਇਸ ਵਿਚ 2 ਸਿੱਧੇ (Straight) ਅਤੇ 2 ਮੋੜ (Bend) ਹੁੰਦੇ ਹਨ । ਟੈਕ ਦੇ ਅੰਦਰ ਧਾਤੂ ਦੀ ਵਾੜ ਲੱਗੀ ਹੁੰਦੀ ਹੈ, ਜੋ ਕਿ 5 ਸੈਂ.ਮੀ. ਉੱਚੀ ਅਤੇ 5 ਸੈਂ.ਮੀ. ਚੌੜੀ ਹੁੰਦੀ ਹੈ । ਹਰ ਲੇਨ ਦੀ ਚੌੜਾਈ 1.22 ਮੀ: ਹੁੰਦੀ ਹੈ ।
ਨਾਪ (Dimensions)-1966 ਵਿਚ ਹੋਏ ਆਈ.ਏ. ਏ. ਐੱਫ. IAAF) ਦੇ ਬਟਪਿਸਟ ਕਾਂਗਰਸ ਵਿਚ, ਟੈਕਸ ਅਤੇ ਲੇਨਸ ਨੂੰ ਚਿਹਿਤ ਕਰਨ ਦੇ ਮਾਮਲੇ ਵਿਚ ਕੁਝ ਪਰਿਵਰਤਨ ਕੀਤੇ ਗਏ । ਉਸ ਦੇ ਅਨੁਸਾਰ, ‘ਟੈਕ ਦੀ ਅੰਦਰਲੀ ਸੀਮਾ ਤੋਂ 30 ਸੈਂ.ਮੀ. ਬਾਹਰ ਤੋਂ ਜਾਂ ਜਿੱਥੇ ਕੋਈ ਟੈਕ ਨਾ ਹੋਵੇ, ਉੱਥੇ ਟੈਕ ਦੇ ਅੰਦਰਲੀ ਲਾਈਨ ਮਾਰਕਿੰਗ ਤੋਂ 20 ਸੈਂ.ਮੀ. ਤੋਂ ਨਾਪ ਲੈਣਾ ਚਾਹੀਦਾ ।
ਟੈਕ ਦੀ ਕੁੱਲ ਦੂਰੀ = 400 ਮੀ.
ਸਿੱਧੀ ਦੁਰੀ = 84.39 ਮੀ.
ਘੇਰਾ = 36.50 ਮੀ.
ਸਟੈਗਰ (Stagger-ਸਟੈਗਰ ਹਰੇਕ ਲੇਨ ਦੇ ਲਈ ਦਿੱਤੀ ਗਈ ਉਹ ਉਪਯੁਕਤ ਦੂਰੀ ਹੁੰਦੀ ਹੈ, ਜੋ ਹਰੇਕ ਲਾਈਨ ਦੇ ਘੇਰੇ ਵਿਚ ਵਾਧੇ ਦੇ ਕਾਰਨ ਵੱਧ ਜਾਂਦੀ ਹੈ । ਸਟੈਗਰ ਦੀ ਗਣਨਾ ਦੇ ਲਈ ਫਾਰਮੂਲਾ [W (n – 1) – 10 cm]2\(\bar{x}\)
‘w’ ਦਾ ਅਰਥ ਹੈ-ਲੇਨ ਦੀ ਚੌੜਾਈ
‘n’ ਦਾ ਅਰਥ ਹੈ-ਲੇਨਸ ਦੀ ਸੰਖਿਆ ਜਿਸਦੇ ਲਈ ਸਟੈਗਰ ਦੀ ਗਣਨਾ ਕੀਤੀ ਜਾਂਦੀ ਹੈ ।
\(\bar{x}\) -ਇਹ ਸਥਿਰ ਹੁੰਦਾ ਹੈ ਅਤੇ 22/7 ਦੇ ਬਰਾਬਰ ਹੁੰਦਾ ਹੈ । 200 ਮੀ. ਅਤੇ 400 ਮੀ. ਦੌੜ ਦੇ ਲਈ ਸਟੈਗਰਸ ਦੀ ਦੂਰੀ ।
800 ਮੀ. ਦੌੜ ਦੇ ਲਈ ਸਟੈਗਰਸ (Staggers for 800 m. race) – 200 ਮੀ. ਦੌੜ ਦੇ ਲਈ ਸਟੈਗਰਸ ਵਿਚ 200 ਮੀ. + ਵਿਕਰਣ ਇਸ ਤੋਂ ਇਲਾਵਾ (Diagonal Excess) ਦੇ ਲਈ ਸਟੈਗਰਸ ਸ਼ਾਮਿਲ ਹੁੰਦੇ ਹਨ । ਪਹਿਲੀ ਲੇਨ ਵਿਚ ਦੌੜਾਕ ਦੇ ਲਈ ਗਣਨਾ ਨਹੀਂ ਕੀਤੀ ਜਾਂਦੀ ਕਿਉਂਕਿ ਉਹ ਪੂਰੇ ਪਹਿਲੇ (ਲੈਪ ਲੇਨ ਵਿਚ ਹੀ ਦੌੜੇਗਾ । ਦੂਸਰੀ ਲੇਨ ਵਿਚ ਦੌੜਾਕ ਦੁਆਰਾ ਵਿਕਰਨ (Diagonal) ਦੂਰੀ ਬਹੁਤ ਘੱਟ ਹੁੰਦੀ ਹੈ ਅਤੇ ਉਸ ਤੇ ਵਿਚਾਰ ਨਹੀਂ ਕੀਤਾ ਜਾਂਦਾ ।
800 ਮੀ. ਦੌੜ ਦੇ ਲਈ ਸਟੈਗਰਸ ਦੀ ਦੂਰੀ
ਰੁਕਾਵਟ (Hurdle) ਦੇ ਨਿਰਦੇਸ਼ (Specification of Hurdle),
ਰੁਕਾਵਟ (Hurdle) ਦੇ ਨਾਪ ਇਸ ਤਰ੍ਹਾਂ ਹੁੰਦੇ ਹਨ –
ਨਿਰਮਾਣ (Construction)-ਰੁਕਾਵਟ ਧਾਤੁ ਅਤੇ ਲੱਕੜੀ ਦੇ ਬਣੇ ਹੁੰਦੇ ਹਨ । ਇਸਦੇ ਦੋ ਪੈਰ ਅਤੇ ਸਿੱਧੇ ਖੜੇ ਭਾਗ ਹੁੰਦੇ ਹਨ । ਖੜ੍ਹੇ ਭਾਗ ਹਰੇਕ ਆਧਾਰ ਦੇ ਅੰਤ ਵਿਚ ਜੁੜੇ ਹੁੰਦੇ ਹਨ । ਰੁਕਾਵਟ ਦੀ ਉੱਚਾਈ ਨੂੰ ਸਮਾਯੋਜਿਤ (Adjust) ਕੀਤਾ ਜਾ ਸਕਦਾ ਹੈ । ਰੁਕਾਵਟ ਦਾ ਡਿਜ਼ਾਇਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਇਸਦੇ ਉਲਟਣ ਦੇ ਲਈ ਬਾਰ ਦੇ ਉੱਪਰੀ ਕਿਨਾਰੇ ਦੇ ਮੱਧ ਵਿਚ ਘੱਟੋ-ਘੱਟ 3.6 ਕਿ.ਗਾ. ਦੇ ਭਾਰ ਦੇ ਬਰਾਬਰ ਬਲ ਲੱਗੇ, ਤਾਂ ਇਹ ਉਲਟੇ ।
ਬੈਟਨ ਦਾ ਨਿਰਮਾਣ (Construction of Baton)-ਬੈਟਨ ਇਕ ਖੋਖਲੀ ਧਾਤੂ ਦੀ ਨਲੀ ਦਾ ਬਣਿਆ ਹੁੰਦਾ ਹੈ, , ਜੋ 30 ਸੈਂ.ਮੀ. ਤੋਂ ਜ਼ਿਆਦਾ ਅਤੇ 28 ਸੈਂ.ਮੀ. ਤੋਂ ਘੱਟ ਲੰਬਾਈ ਵਿਚ ਨਹੀਂ ਹੋਣਾ ਚਾਹੀਦਾ | ਬੈਟਨ ਦਾ ਘੇਰਾ 12 ਸੈਂ.ਮੀ. ਤੋਂ 13 ਸੈਂ.ਮੀ. ਹੋਵੇਗਾ | ਹਰੇਕ ਬੈਟਨ ਦਾ ਭਾਰ 50 gm ਹੋਣਾ ਚਾਹੀਦਾ ਹੈ । ਇਹ ਚਮਕੀਲੇ ਰੰਗ ਦਾ ਹੋਣਾ ਚਾਹੀਦਾ ਹੈ ਤਾਂਕਿ ਦੌੜ ਦੇ ਦੌਰਾਨ ਆਸਾਨੀ ਦੇ ਨਾਲ ਦਿਸ ਪਵੇ ।
ਸ਼ਾਟ ਪੁੱਟ
(Shot Put)
ਗੋਲੇ ਦਾ ਨਿਰਮਾਣ (Construction of shot) –
ਗੋਲਾ ਠੋਸ ਲੋਹੇ, ਪਿੱਤਲ ਜਾਂ ਕਿਸੇ ਹੋਰ ਧਾਤੂ ਦਾ ਬਣਿਆ ਹੋਵੇਗਾ । ਪਿੱਤਲ ਤੋਂ ਨਰਮ ਨਹੀਂ ਹੋਣਾ ਚਾਹੀਦਾ ।
ਗੋਲੇ ਦੇ ਨਿਰਦੇਸ਼ (Specification of shot) –
ਡਿਸਕਸ ਦੇ ਨਿਰਦੇਸ਼ (Specification of Discus) –
ਭਾਲਾ ਸੁੱਟਣ ਦੇ ਨਿਰਦੇਸ਼
(Specification of Javelin Throw)
ਜੈਵਲਿਨ |
ਮਰਦ |
ਔਰਤਾਂ |
ਭਾਰ |
805-825 gm |
605-625 gm |
ਲੰਬਾਈ |
260-270 cm |
250-330 mm |
ਧਾਤੂ ਦੇ ਸਿਰੇ ਦੀ ਲੰਬਾਈ (ਕਿੱਲ) |
250-230 mm |
250-230 mm |
ਧਾਤੂ ਦੇ ਸਿਰੇ ਤੋਂ ਮੀ. |
90-100 cm |
80-95 cm |
ਓ.ਜੀ. ਤਕ ਦੀ ਦੂਰੀ |
|
|
ਸੈਫ਼ਟ ਦਾ ਘੇਰਾ |
25-30 mm |
20-25 mm |
ਕਾਰਡ ਦੀ ਚੌੜਾਈ |
150-160 mm |
140-150 mm |
ਲੰਮੀ ਛਾਲ ਦੇ ਨਿਰਦੇਸ਼
(Specification of Long Jump)
ਰਨਵੇ (Run way)-ਰਨਵੇ ਦੀ ਘੱਟ-ਤੋਂ-ਘੱਟ ਲੰਬਾਈ 40 ਮੀ. ਹੋਵੇਗੀ । ਰਨਵੇ ਦੀ ਚੌੜਾਈ 1.22 – 1.25 ਮੀ. ਹੋਣੀ ਚਾਹੀਦੀ ਹੈ । ਇਸਨੂੰ 4 ਸੈਂ.ਮੀ. ਚੌੜੀ ਸਫੇਦ ਲਾਈਨਾਂ ਨਾਲ ਚਿਹਿਤ ਕੀਤਾ ਜਾਂਦਾ ਹੈ ।
ਟੇਕ ਆਫ਼ ਬੋਰਡ (Take of Board)-ਇਸਨੂੰ ਲੈਂਡਿੰਗ ਏਰੀਆ ਦੇ ਅੰਤ ਦੇ ਨੇੜੇ ਤੋਂ 1 ਮੀ. ਦੂਰ ਰੱਖਿਆ ਜਾਂਦਾ ਹੈ । ਇਹ ਲੱਕੜੀ ਦਾ ਬਣਿਆ ਹੁੰਦਾ ਹੈ ਅਤੇ ਇਸ ਦਾ ਨਾਪ 1.22 ਮੀ. x 20 ਸੈਂ.ਮੀ. x 100 ਸੈਂ.ਮੀ. ਡੂੰਘਾ) ਹੁੰਦਾ ਹੈ ।
ਪਲਾਸਟੀਸਿਨ ਸੂਚਕ ਬੋਰਡ (Plasticine Indicator Board)ਇਸਨੂੰ ਟੇਕ ਆਫ਼ ਬੋਰਡ ਦੇ ਕਿਨਾਰੇ ‘ਤੇ ਲਾਈਨ ਵਿਚ ਰੱਖਿਆ ਹੁੰਦਾ ਹੈ, ਜੋ ਕਿ ਲੈਂਡਿੰਗ ਏਰੀਆ ਦੇ ਨੇੜੇ ਹੁੰਦਾ ਹੈ । ਇਸ ਦਾ ਨਾਮ 1.22 ਮੀ. x 10 ਸੈਂ.ਮੀ. x7 ਐੱਸ.ਐੱਮ: (ਉੱਚਾਈ) ਹੁੰਦਾ ਹੈ । ਇਸਦੇ ਕਿਨਾਰੇ 45° ਤਕ ਤਿਰਛੇ ਹੋਣੇ ਚਾਹੀਦੇ ਹਨ ਅਤੇ 1 ਐੱਮ.ਐੱਸ. ਮੋਟੀ ਪਲਾਸਿਟਸਿਨ ਪਰਤ ਨਾਲ ਢੱਕੇ ਹੋਣੇ ਚਾਹੀਦੇ ਹਨ ।
ਲੈਂਡਿੰਗ ਏਰੀਆ (Landing Area)-ਲੈਂਡਿੰਗ ਏਰੀਆ ਦੀ ਚੌੜਾਈ ਘੱਟ ਤੋਂ ਘੱਟ 2.75 ਮੀ. ਅਤੇ ਜ਼ਿਆਦਾ ਤੋਂ ਜ਼ਿਆਦਾ 3 ਮੀ. ਹੋਣੀ ਚਾਹੀਦੀ ਹੈ ।
ਲੈਂਡਿੰਗ ਏਰੀਆ ਦੀ ਲੰਬਾਈ 9 ਮੀ. ਹੁੰਦੀ ਹੈ । ਇਹ ਨਰਮ ਨਮ ਰੇਤ ਦੇ ਨਾਲ ਭਰਿਆ ਹੁੰਦਾ ਹੈ ।
ਟਿਪਲ ਜੰਪ ਦੇ ਨਿਰਦੇਸ਼ (Specification of Triple Jump)-ਖੱਡੇ (Pit) ਟੇਕ ਆਫ਼ ਬੋਰਡ ਅਤੇ ਪਲਾਸਿਟਸਿਨ ਸੂਚਕ ਬੋਰਡ ਦੇ ਸਾਰੇ ਨਿਰਦੇਸ਼ ਜੰਪ ਦੇ ਸਮਾਨ ਹੁੰਦੇ ਹਨ | ਪਰੰਤੁ ਟੇਕ ਆਫ਼ ਬੋਰਡ ਅਤੇ ਪਲਾਸਿਟਸਿਨ ਸੂਚਕ ਬੋਰਡ, ਲੈਂਡਿੰਗ ਏਰੀਆ ਦੇ ਅੰਤ ਦੇ ਨੇੜੇ ਤੋਂ ਮਰਦਾਂ ਦੇ ਲਈ 13 ਮੀ. ਤੋਂ ਘੱਟ ਅਤੇ ਔਰਤਾਂ ਦੇ ਲਈ 11 ਮੀ. ਤੋਂ ਘੱਟ ਨਹੀਂ ਹੋਣਾ ਚਾਹੀਦਾ ।
ਉੱਚੀ ਛਾਲ ਦੇ ਨਿਰਦੇਸ਼
(Specification of High Jump)
ਰਨਵੇ (Run way)-ਰਨਵੇ ਦੀ ਘੱਟ ਤੋਂ ਘੱਟ ਲੰਬਾਈ 15 ਮੀ. ਹੋਵੇਗੀ ।
ਸਿੱਧੇ ਖੜੇ ਭਾਗ (Uprights)-ਐਲੂਮੀਨੀਅਮ ਦੇ ਅਸਥਿਰ ਸਿੱਧੇ ਖੜੇ ਭਾਗ, ਜਿਨ੍ਹਾਂ ਦੀ ਦੂਰੀ 4.00 4.04 ਮੀ. ਦੇ ਵਿੱਚ ਹੋਣੀ ਚਾਹੀਦੀ ਹੈ ।
ਕਾਸਬਾਰ (Crossbar)-ਇਹ ਫਾਇਬਰ ਗਿਲਾਸ, ਧਾਤੂ ਜਾਂ ਹੋਰ ਕਿਸੇ ਉਪਯੁਕਤ ਪਦਾਰਥ ਦਾ 2 ਕਿ.ਗ੍ਰਾ. ਭਾਰ ਦਾ ਬਣਿਆ ਹੁੰਦਾ ਹੈ । ਕਸਬਾਰ ਦੀ ਲੰਬਾਈ 3.96 – 4.02 ਮੀ. ਦੀ ਹੋਣੀ ਚਾਹੀਦੀ ਹੈ ।
ਲੈਂਡਿੰਗ ਏਰੀਆ (Landing Area)-ਲੈਂਡਿੰਗ ਏਰੀਆ ਆਇਤਾਕਾਰ ਹੁੰਦਾ ਹੈ, ਜੋ ਕਿ 5 ਮੀ. x3 ਮੀ. ਤੋਂ ਘੱਟ ਨਹੀਂ ਹੁੰਦਾ । ਲੈਂਡਿੰਗ ਏਰੀਆ ਫੋਮ ਦਾ ਹੋਣਾ ਚਾਹੀਦਾ ਹੈ ਤਾਂ ਕਿ ਲੈਂਡਿੰਗ ਦੇ ਸਮੇਂ ਸੱਟ ਨਾ ਲੱਗੇ ।
ਮੁੱਢਲੇ ਗੁਣ
(Fundamental Skills)
ਟੈਕ ਈਵੈਂਟਸ
(Track Events)
ਸਟਾਰਟ (Start)-ਸਪ੍ਰਿੰਟ ਨੂੰ ਜਿੱਤਣ ਦੇ ਲਈ ਖਿਡਾਰੀ ਨੂੰ ਵਧੀਆ ਸਟਾਰਟ ਲੈਣਾ ਚਾਹੀਦਾ ਹੈ । ਜ਼ਿਆਦਾਤਰ ਜ਼ੋਰ ਦੇ ਨਾਲ ਤੇਜ਼ ਗਤੀ ਤੋਂ ਅਰੰਭਿਕ ਬਲਾਕ ਤੋਂ ਬਾਹਰ ਆਉਣ ਨੂੰ ਵਧੀਆ ਸਟਾਰਟ ਕਿਹਾ ਜਾਂਦਾ ਹੈ । ਆਰਾਮ ਦੀ ਸਥਿਰਤਾ ਨੂੰ ਜਲਦੀ ਨਾਲ ਤੋੜਨ ਦੇ ਲਈ ਸ਼ੁਰੂਆਤ ਤੋਂ ਪਹਿਲੇ ਦੌੜਾਕ ਝੁਕਿਆ ਹੋਇਆ ਹੁੰਦਾ ਹੈ ਕਿਉਂਕਿ ਸ਼ੁਰੂਆਤ ਤੋਂ ਪਹਿਲਾਂ ਆਧਾਰ ਦਾ ਝੁਕਾਅ ਸਰੀਰ ਨੂੰ ਅਸਥਿਰ ਬਣਾ ਦਿੰਦਾ ਹੈ ।
ਝੁਕ ਕੇ ਕੀਤੀ ਗਈ ਸ਼ੁਰੂਆਤ ਦੇ ਮੁੱਖ ਭਾਗ ਤਿੰਨ ਹਨ :
- ਬੰਚ ਜਾਂ ਬੁਲੇਟ ਸਟਾਰਟ (Bunch or Bullet Start)-ਇਸ ਤਰ੍ਹਾਂ ਦੇ ਸਟਾਰਟ ਵਿਚ ਸਟਾਰਟਿੰਗ ਬਲਾਕ ਦੇ ਬਲਾਕਸ ਦੇ ਵਿਚ ਦੀ ਦੂਰੀ 15 ਤੋਂ 27 ਸੈਂ.ਮੀ. ਹੁੰਦੀ ਹੈ । ਇਸ ਵਿਚ ਸਧਾਰਨ ਤੌਰ ‘ਤੇ ਪਿਛਲੀ ਲੱਤ ਦੇ ਗੋਡੇ, ਅਗਲੇ ਪੈਰ ਦੇ ਪੰਜੇ (ਟੋ) (Toe) ਦੀ ਸੇਧ ਵਿਚ ਹੁੰਦਾ ਹੈ ।
- ਮੀਡੀਅਮ ਸਟਾਰਟ (Medium Start)-ਇਸ ਤਰ੍ਹਾਂ ਦੇ ਸਟਾਰਟ ਵਿਚ ਸਟਾਰਟਿੰਗ ਬਲਾਕ ਦੇ ਬਲਾਕਸ ਦੇ ਵਿੱਚ ਦੀ ਦੂਰੀ 40 ਤੋਂ 50 ਸੈਂ.ਮੀ. ਹੁੰਦੀ ਹੈ ਅਤੇ ਪਿਛਲੀ ਲੱਤ ਦਾ ਗੋਡਾ ਅਗਲੇ ਪੈਰ ਦਾ ਵਿਚਕਾਰ ਵਾਲਾ ਭਾਗ ਇਕ ਸੇਧ ਵਿਚ ਹੁੰਦੇ ਹਨ ।
- ਅਲੌਗੇਟੇਡ ਸਟਾਰਟ (Elongated Start)-ਇਸ ਤਰ੍ਹਾਂ ਦੇ ਸਟਾਰਟ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ । ਸਟਾਰਟਿੰਗ ਬਲਾਕ ਦੇ ਬਲਾਕਸ ਦੇ ਵਿਚ ਦਾ ਫਾਸਲਾ 55 ਤੋਂ 65 ਸੈਂ.ਮੀ. ਹੁੰਦਾ ਹੈ ਅਤੇ ਪਿਛਲੀ ਲੱਤ ਦਾ ਗੋਡਾ ਅਗਲੇ ਪੈਰ ਦੀ ਅੱਡੀ ਦੇ ਸਾਹਮਣੇ ਹੁੰਦਾ ਹੈ ।
ਬਲਾਕਸ ਦੀ ਸੈਟਿੰਗ (Setting of the Blocks)-ਬਲਾਕਸ ਦੇ ਵਿਚਕਾਰ ਦੀ ਦੂਰੀ ਨੂੰ ਪ੍ਰਯੋਗ ਕੀਤੇ ਜਾਣ ਵਾਲੇ ਸਟਾਰਟ ਦੇ ਪ੍ਰਕਾਰ ਦੇ ਅਨੁਸਾਰ ਪਹਿਲੇ ਸਮਾਯੋਜਿਤ (Adjust) ਕੀਤਾ ਜਾਂਦਾ ਹੈ । ਲੰਬੇ ਸਰੀਰ ਵਾਲੇ ਦੌੜਾਕ ਨੂੰ ਸਟਾਰਟਿੰਗ ਲਾਈਨ ਤੋਂ 21 ਤੇ ਸਟਾਰਟਿੰਗ ਬਲਾਕ ਲਗਾਉਣਾ ਚਾਹੀਦਾ ਹੈ, ਜਦਕਿ ਛੋਟੇ ਕੱਦ ਵਾਲਾ ਐਥਲੀਟ ਸਟਾਰਟਿੰਗ ਲਾਈਨ ਤੋਂ 18 ਦੀ ਦੂਰੀ ‘ਤੇ ਸਟਾਰਟਿੰਗ ਬਲਾਕ ਰੱਖ ਸਕਦਾ ਹੈ । 100 ਮੀ. ਸਟਾਰਟ ਵਿਚ ਸਟਾਰਟਿੰਗ ਬਲਾਕ ਲੇਨ ਦੇ ਵਿਚਕਾਰ ਅਤੇ ਸਮਾਨਾਂਤਰ ਲਗਾਏ ਜਾਂਦੇ ਹਨ ।
ਜਦਕਿ ਸਟਾਰਟਿੰਗ ਬਲਾਕ ਅੰਦਰੂਨੀ ਘੁਮਾਵ ਦੀ ਸਪਰਸ਼ ਰੇਖਾ (Tangent) ਦੇ ਨਾਲ ਲਗਾਇਆ ਜਾਂਦਾ ਹੈ । ਜੇਕਰ ਦੌੜ ਦਾ ਸਟਾਰਟ ਘੁਮਾਵ ਨਾਲ ਸ਼ੁਰੂ ਹੁੰਦਾ ਹੋਵੇ । ਟ੍ਰੈਕ (Track) ’ਤੇ ਸਟਾਰਟਿੰਗ ਬਲਾਕ ਦੋ ਕਿੱਲਾਂ ਦੀ ਸਹਾਇਤਾ ਨਾਲ ਲਗਾਇਆ ਜਾਂਦਾ ਹੈ |
ਆਨ ਯੂਅਰ ਮਾਰਕ ਸਥਿਤੀ (On your Marks Position)-ਆਨ ਯੂਅਰ ਮਾਰਕ ਦਾ ਆਦੇਸ਼ ਸੁਣ ਕੇ ਐਥਲੀਟ ਬਲਾਕਸ ਦੇ ਪਿੱਛੇ ਤੋਂ ਆਉਂਦਾ ਹੈ । ਐਥਲੀਟ ਨੂੰ ਪਹਿਲੇ ਆਪਣਾ ਸ਼ਕਤੀਸ਼ਾਲੀ ਪੈਰ ਅੱਗੇ ਅਤੇ ਫਿਰ ਆਪਣਾ ਪਿਛਲਾ ਪੈਰ ਪਿੱਛੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ । ਸਟਾਰਟਿੰਗ ਬਲਾਕ ਵਿਚ ਆਪਣੇ ਦੋਨੋਂ ਪੈਰ ਰੱਖਣ ਦੇ ਬਾਅਦ ਐਥਲੀਟ ਨੂੰ ਸਟਾਰਟਿੰਗ ਲਾਈਨ ਦੇ ਅੱਗੇ ਆਪਣੇ ਹੱਥ ਇਸ ਤਰ੍ਹਾਂ ਰੱਖਣੇ ਚਾਹੀਦੇ ਹਨ ਕਿ ਅੰਗੁਠਾ ਅਤੇ ਪਹਿਲੀ ਉਂਗਲੀ ਇਕ ਪੁਲ ਜਿਹਾ ਬਣਾ ਲਵੇ । ਹੱਥਾਂ ਨੂੰ ਮੋਢਿਆਂ ਦੀ ਚੌੜਾਈ ਦੇ ਅਨੁਸਾਰ ਅਲੱਗ ਰੱਖਣਾ ਚਾਹੀਦਾ ਹੈ । ਸਿਰ ਨੂੰ ਸਰੀਰ ਦੀ ਸੇਧ ਵਿਚ ਰੱਖਣਾ ਚਾਹੀਦਾ ਹੈ ।
‘ਸੈਂਟ ਸਥਿਤੀ
(‘Set’ Position)
ਝੁਕਾਵ (Curvature) ਵਾਲੇ ਸਟਾਰਟ ਵਿਚ ਸੈਂਟ ਸਥਿਤੀ ਦਾ ਬਹੁਤ ਮਹੱਤਵਪੂਰਨ ਸਥਾਨ ਹੁੰਦਾ ਹੈ । ਸੈੱਟ ਆਦੇਸ਼ ਦੇ ਬਾਰ, ਐਥਲੀਟ ਨੂੰ ਆਪਣੇ ਚੂਲ੍ਹੇ ਨੂੰ ਆਪਣੇ ਸਿਰ ਅਤੇ ਮੋਢੇ ਨਾਲ ਥੋੜ੍ਹਾ ਉੱਪਰ ਚੁੱਕਣਾ ਚਾਹੀਦਾ ਹੈ । ਚੂਲ੍ਹੇ ਨੂੰ ਚੁੱਕਣ ਤੋਂ ਬਾਅਦ ਸਰੀਰ ਦਾ ਭਾਰ ਅੱਗੇ ਨੂੰ ਹੋ ਜਾਣਾ ਚਾਹੀਦਾ ਹੈ । ਅੱਖਾਂ ਸਟਾਰਟਿੰਗ ਲਾਈਨ ਤੋਂ 3 ਤੋਂ 4 ਫੁੱਟ ਦੂਰ ਲੇਟ ‘ਤੇ ਸਥਿਰ ਹੋਣੀਆਂ ਚਾਹੀਦੀਆਂ ਹੈ । ‘ਸੈਂਟ’ ਸਥਿਤੀ ‘ਤੇ ਅਗਲੇ ਗੋਡੇ ਅਤੇ ਪਿਛਲੇ ਗੋਡੇ ਦੇ ਕੋਣ ਲਗਪਗ ਕ੍ਰਮਵਾਰ 90° ਅਤੇ 120° ਹੋਣੇ ਚਾਹੀਦੇ ਹਨ ।
ਆਨ ਫਾਇਰ (On fire)-ਐਥਲੀਟ ਨੂੰ ਪਿਸਤੌਲ ਦੇ ਚੱਲਣ ਦੇ ਜਲਦੀ ਬਾਅਦ ਦੌੜਨਾ ਆਰੰਭ ਕਰ ਦੇਣਾ ਚਾਹੀਦਾ ਹੈ । ਅਗਲੇ ਪੈਰ ਦੀ ਸਹਾਇਤਾ ਨਾਲ ਜ਼ੋਰ ਲਗਾਇਆ ਜਾਂਦਾ ਹੈ ਅਤੇ ਪਿਛਲੀ ਲੱਤ ਪਹਿਲੇ ਦੀ ਤਰ੍ਹਾਂ ਆਉਣੀ ਚਾਹੀਦੀ ਹੈ । ਪਿਛਲੀ ਲੱਤ ਚਲਾਉਂਦੇ ਸਮੇਂ ਵਿਰੋਧੀ ਹੱਥ ਨੂੰ ਵੀ ਪਿੱਛੇ ਦੀ ਦਿਸ਼ਾ ਵਿਚ ਲੈ ਜਾਂਦਾ ਹੈ ਤਾਂ ਕਿ ਦੌੜ ਦੇ ਆਰੰਭ ਤੋਂ ਹੀ ਬਾਂਹਾਂ ਅਤੇ ਲੱਤਾਂ ਦਾ ਤਾਲਮੇਲ ਬਣਿਆ ਰਹੇ ।
ਨੋਟ-ਲੰਬੀ ਦੂਰੀ ਨੂੰ ਦੌੜਾਂ ਦੇ ਲਈ, 800 ਮੀ. ਤੋਂ ਵੱਧ ਦੀ ਦੌੜ ਵਿਚ, “ਸੈਂਟ’ ਆਦੇਸ਼ ਨਹੀਂ ਬੋਲਿਆ ਜਾਂਦਾ ਅਤੇ ਦੌੜ ਨੂੰ ਹੋਰ ਦੋ ਆਦੇਸ਼ਾਂ ਤੋਂ ਹੀ ਆਰੰਭ ਕੀਤਾ ਜਾਂਦਾ ਹੈ ।
ਫਿਨਿਸ਼ (Finish)-ਅੰਤ ’ਤੇ ਫਿਨਿਸ਼ਿੰਗ ਟੇਪ ਉਨ ਦਾ ਹੋਣਾ ਚਾਹੀਦਾ ਹੈ ਤਾਂਕਿ ਉਹ ਆਸਾਨੀ ਨਾਲ ਟੁੱਟ ਸਕੇ । ਟੇਪ ਨੂੰ ਮਾਤਰ ਛੂਹਣ ਦੇ ਨਾਲ ਹੀ ਦੌੜ ਦੀ ਸਮਾਪਤੀ ਨਹੀਂ ਮੰਨੀ ਜਾਣੀ ਬਲਕਿ ਜਦੋਂ ਐਥਲੀਟ ਦਾ ਧੜ ਫਿਨਿਸ਼ ਲਾਈਨ ਦੇ ਅੰਦਰੁਨੀ ਕਿਨਾਰਿਆਂ ਤੋਂ ਉੱਠੇ ਲੰਬ ਤਲ (Vertical Place) ਨਾਲ ਸਪਰਸ਼ ਕਰਦਾ ਹੈ ਅਤੇ ਇਹ ਲੰਬ ਤਲ ਫਿਨਿਸ਼ਿੰਗ ਟੇਪ ਦੀ ਸੇਧ ਵਿਚ ਹੁੰਦਾ ਹੈ –
ਦੌੜ ਦੀ ਸਮਾਪਤੀ ਹੇਠਾਂ ਲਿਖੇ ਤਰੀਕਿਆਂ ਤੋਂ ਕੀਤੀ ਜਾਂਦੀ ਹੈ -.
1. ਛਲਾਂਗ ਲਗਾਉਣਾ (ਲੰਜ (Lunge-ਵਧੇਰੇ ਕਰਕੇ ਖਿਡਾਰੀ ਦੌੜ ਦੀ ਸਮਾਪਤੀ ਦੇ ਸਮੇਂ ਇਸ ਸ਼ੈਲੀ ਦਾ ਪ੍ਰਯੋਗ ਕਰਦੇ ਹਨ | ਸਧਾਰਨ ਤੌਰ ‘ਤੇ ਅਨੁਭਵੀ ਐਥਲੀਟ ਇਸ ਤਰੀਕੇ ਦਾ ਪ੍ਰਯੋਗ ਕਰਦੇ ਹਨ । ਇਸ ਤਰੀਕੇ ਵਿਚ · ਐਥਲੀਟ ਆਪਣੇ ਸਿਰ ਅਤੇ ਛਾਤੀ ਤੋਂ ਅੱਗੇ ਦੀ ਵੱਲ ਛਾਲ ਲਗਾਉਂਦੇ ਹਨ । ਇਹ ਗਤੀਵਿਧੀ ਬਾਂਹ ਦੇ ਪਿੱਛੇ ਦੇ ਵੱਲ ਸਵਿੰਗ ਦੀ ਸਹਾਇਤਾ ਨਾਲ ਕੀਤੀ ਜਾਂਦੀ ਹੈ । ਇਸ ਤਰ੍ਹਾਂ ਦੇ ਫਿਨਿਸ਼ ਨੂੰ ਕਰਦੇ ਸਮੇਂ ਐਥਲੀਟ ਨੂੰ ਆਪਣੇ ਸਰੀਰ ਦਾ ਸੰਤੁਲਨ ਬਣਾ ਕੇ ਰੱਖਣਾ ਹੁੰਦਾ ਹੈ ।
2. ਮੋਢੇ ਹਿਲਾਉਣਾ (Shoulder Shreeg)-ਇਸ ਤਕਨੀਕ ਵਿਚ, ਜਦੋਂ ਐਥਲੀਟ ਫਿਨਿਸ਼ਿੰਗ ਟੇਪ ਦੇ ਨੇੜੇ ਆਉਂਦਾ ਹੈ, ਤਾਂ ਉਹ ਮੋਢੇ ਹਿਲਾਉਣ ਦੀ ਕਿਰਿਆ ਕਰਦਾ ਹੈ | ਸਰੀਰ ਨੂੰ ਇਸ ਢੰਗ ਨਾਲ ਮੋੜਿਆ ਜਾਂਦਾ ਹੈ ਕਿ ਧੜ ਫਿਨਿਸ਼ ਲਾਈਨ ਦੇ ਨਾਲ 90° ਦਾ ਕੋਣ ਬਣਾਉਂਦਾ ਹੈ । ਇਸ ਨੂੰ ਅਗਲੀ ਲੱਤ ਦੇ ਨਾਲ ਉਲਟ ਮੋਢੇ ਨੂੰ ਹਿਲਾ ਕੇ ਹਾਸਿਲ ਕੀਤਾ ਜਾ ਸਕਦਾ ਹੈ ।
3. ਟੇਪ ਦੇ ਨਾਲ ਦੌੜ ਜਾਣਾ (Running through the tape)-ਵਧੇਰੇ ਕਰਕੇ ਨਵੇਂ ਖਿਡਾਰੀ ਦੌੜ ਦੇ ਅੰਤ ਦੇ ਦੌਰਾਨ ਇਸ ਤਕਨੀਕ ਦਾ ਪ੍ਰਯੋਗ ਕਰਦੇ ਹਨ | ਐਥਲੀਟ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਫਿਨਿਸ਼ਿੰਗ ਤਕਨੀਕ ਦਾ ਪ੍ਰਯੋਗ ਨਾ ਕਰੇ ਅਤੇ ਉਹ ਆਪਣੀ ਗਤੀ ਘੱਟ ਕੀਤੇ ਬਿਨਾਂ ਅਤੇ ਸੁਭਾਵਿਕ ਸਪ੍ਰਿੰਟਿੰਗ ਕਿਰਿਆ ਵਿਚ ਫਿਨਿਸ਼ ਲਾਈਨ ਪਾਰ ਕਰੇ ।
ਰੁਕਾਵਟ ਦੌੜਾਂ
(Hurdle Races)
ਰੁਕਾਵਟ ਦੌੜ ਲਗਭਗ 130 ਸਾਲ ਪਹਿਲਾਂ ਆਰੰਭ ਹੋਈ ਸੀ । ਆਰੰਭਿਕ ਸਮੇਂ ਵਿਚ, ਰੁਕਾਵਟ ਦੌੜਾਂ ਜ਼ਮੀਨ ਵਿੱਚ ਗੱਡੇ ਹੋਏ ਹਰਡਲ ਦੇ ਨਾਲ ਕੀਤੀ ਜਾਂਦੀ ਸੀ । ਉਸ ਸਮੇਂ ਅਨੇਕਾਂ ਦੌੜਾਕ ਜ਼ਖ਼ਮੀ ਹੋ ਜਾਂਦੇ ਸਨ ਕਿਉਂਕਿ ਉਹ ਹਰਡਲ ਪਾਰ ਨਹੀਂ ਕਰ ਪਾਉਂਦੇ ਸਨ । ਅੱਜ ਹਰਡਲਸ ਜ਼ਮੀਨ ਵਿਚ ਗੱਡੇ ਨਹੀਂ ਹੁੰਦੇ । ਹਰਡਲਸ ਡਿੱਗਣ ਨਾਲ ਮੀਟ ਆਯੋਗ ਘੋਸ਼ਿਤ ਨਹੀਂ ਕੀਤਾ ਜਾਂਦਾ ਕਿਉਂਕਿ ਉਸਦੀ ਦੌੜ ਵਿਚ ਬਹੁਤ ਜ਼ਿਆਦਾ ਗਤੀ ਹੁੰਦੀ ਹੈ ।
ਹਰਡਲ ਦੌੜ ਦੀ ਤਕਨੀਕ (Technique of Hurdling)-ਹਰਡਲ ਦੇ ਸਮੇਂ ਤੋਂ ਟੇਕ ਆਫ਼ (Take Off) ਕਰਨਾ ਅਤੇ ਫਲਾਇਟ (Flight) ਲੈਣਾ, ਇਕ ਵਧੀਆ ਰੁਕਾਵਟ ਦੌੜ ਦੇ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ । ਜਿਵੇਂ ਦੋ ਐਥਲੀਟ ਹਰਡਲ ਦੇ ਕੋਲ ਪਹੁੰਚਦੇ ਹਨ, ਤਾਂ ਹੀਲ-ਬਾਲ (Heel Ball) ਅਤੇ ਦੋ-ਐਕਸ਼ਨ (Toe-Action) ਦੁਆਰਾ ਪਹਿਲਾ ਕਦਮ ਲਿਆ ਜਾਂਦਾ ਹੈ।
ਟੇਕ-ਆਫ਼ (Take off) ਦੇ ਬਾਅਦ, ਲੱਤਾਂ ਨੂੰ ਇਸ ਤਰ੍ਹਾਂ ਫੈਲਾਇਆ ਜਾਂਦਾ ਹੈ ਕਿ ਉਹ ਹਰਡਲ ਦੇ ਨਾਲ 90° ਦਾ ਕੋਣ ਬਣਾਉਂਦੀ ਹੈ । ਜਦੋਂ ਐਥਲੀਟ ਉੱਥੇ ਪਹੁੰਚਦਾ ਹੈ, ਤਾਂ ਉਸਨੂੰ ਆਪਣੇ ਉਪਰੀ ਸਰੀਰ ਨੂੰ ਲੱਤ ਦੇ ਵੱਲ ਮੋੜਨਾ ਚਾਹੀਦਾ ਹੈ । ਇਸ ਅਵਸਥਾ ਤੇ ਪਿਛਲੀ ਲੱਤ ਨੂੰ 90° ਤੇ ਮੋੜਨਾ ਚਾਹੀਦਾ ਹੈ । ਇਸ ਗਤੀਵਿਧੀ ਨੂੰ ਕਰਦੇ ਸਮੇਂ ਬਾਹਾਂ ਅਤੇ ਲੱਤਾਂ ਦੇ ਵਿਚ ਤਾਲਮੇਲ ਬਣਿਆ ਰਹਿਣਾ ਚਾਹੀਦਾ ਹੈ । ਅੱਗਲੀ ਲੱਤ ਤੋਂ ਲੈਂਡਿੰਗ ਕੀਤੀ ਜਾਂਦੀ ਹੈ, ਜੋ ਕਿ ਹਰਡਲ ਤੋਂ ਲਗਭਗ 4 ਫੁੱਟ ਦੂਰ ਹੁੰਦਾ ਹੈ ।
ਰਿਲੇਅ ਦੌੜਾਂ (Relay Races):
4 x 100 ਮੀਟਰ ਅਤੇ 4 x 100 ਸਪ੍ਰਿੰਟ ਰਿਲੇਅ ਦੋ ਸਭ ਤੋਂ ਜ਼ਿਆਦਾ ਪ੍ਰਚਲਿਤ ਦੌੜਾਂ ਹਨ । ਇਹ ਰਿਲੇਅ ਦੌੜਾਂ ਚਾਰ ਐਥਲੀਟਾਂ ਦੁਆਰਾ ਆਪਸ ਵਿਚ ਬੈਟਨ ਪਾਸ ਕਰਦੇ ਹੋਏ ਦੌੜ ਜਾਂਦੀ ਹੈ ।
ਤਕਨੀਕ (Technique)-ਬੈਟਨ ਦੀ ਅਦਲਾ-ਬਦਲੀ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ :
(i) ਗੈਰ-ਦ੍ਰਿਸ਼ ਤਰੀਕਾ (Non-visual method)-ਇਹ ਤਰੀਕਾ 4 x 100 ਮੀਟਰ ਰਿਲੇਅ ਦੌੜ ਵਿਚ ਪ੍ਰਯੋਗ ਕੀਤਾ ਜਾਂਦਾ ਹੈ । ਇਸ ਤਰੀਕੇ ਵਿਚ ਐਥਲੀਟ ਬਿਨਾਂ ਪਿੱਛੇ ਦੇਖੇ ਬੈਟਨ ਬਦਲਦਾ ਹੈ । ਜ਼ੋਨ (Zone) ਤੇ ਪਰਿਵਰਤਨ ਵਿਚ ਬੈਟਨ ਬਦਲਿਆ ਜਾਂਦਾ ਹੈ, ਜੋ ਕਿ 20 ਸੈਂ.ਮੀਟਰ ਲੰਬਾ ਹੁੰਦਾ ਹੈ । ਪਹਿਲਾ ਐਥਲੀਟ ਬੈਟਨ ਨੂੰ ਸਿੱਧੇ ਹੱਥ ਵਿਚ ਰੱਖਦਾ ਹੈ ਕਿਉਂਕਿ ਉਸਨੂੰ ਘੁਮਾਵ ਦੇ ਅੰਦਰੂਨੀ ਪਾਸੇ ਵੱਲ ਦੌੜਨਾ ਹੁੰਦਾ ਹੈ । ਦੂਸਰਾ ਦੌੜਾਕ ਰਫ਼ਤਾਰ ਵਾਧਾ ਜ਼ੋਨ ਵਿਚ ਖੜ੍ਹਾ ਹੁੰਦਾ ਹੈ ਅਤੇ ਜਿਵੇਂ ਹੀ ਪਹਿਲਾ ਦੌੜਾਕ ਉਸ ਦੇ ਵੱਲ ਆਉਂਦਾ ਹੈ, ਤਾਂ ਉਹ ਦੌੜਨਾ ਸ਼ੁਰੂ ਕਰ ਦਿੰਦਾ ਹੈ । ਗੈਰਦ੍ਰਿਸ਼ ਤਰੀਕੇ ਨੂੰ ਅੱਗੋਂ ਦੋ ਭਾਗਾਂ ਵਿਚ ਵਿਭਾਜਿਤ ਕਰਦੇ ਹਾਂ :
(ii) ਉੱਪਰ ਦੇ ਵੱਲ ਪਾਸ ਦੇਣਾ (Upward Pass)-ਇਸ ਤਰੀਕੇ ਵਿਚ ਬਾਹਰ ਜਾਂਦੇ ਹੋਏ ਐਥਲੀਟ ਨੂੰ ਬਦਲਾਓ ਦੇ ਸਮੇਂ ਆਪਣੀਆਂ ਉਗਲੀਆਂ ਨੂੰ ਕੱਪ ਦੇ ਆਕਾਰ ਦੇ ਬਣਾ ਲੈਣਾ ਚਾਹੀਦਾ ਹੈ ਅਤੇ ਅੰਦਰ ਆਉਂਦਾ ਹੋਇਆ ਐਥਲੀਟ ਬੈਟਨ ਨੂੰ ਉੱਪਰ ਦੀ ਦਿਸ਼ਾ ਵਿਚ ਉਠਾਉਂਦਾ ਹੈ । ਜਿਵੇਂ ਹੀ, ਬੈਟਨ ਬਾਹਰ ਜਾਂਦੇ ਹੋਏ ਐਥਲੀਟ ਦੇ ਹੱਥ ਨੂੰ ਸਪਰਸ਼ ਕਰਦਾ ਹੈ, ਤਾਂ ਅੰਦਰ ਆਉਂਦਾ ਹੋਇਆ ਐਥਲੀਟ ਬੈਟਨ ਛੱਡ ਦਿੰਦਾ ਹੈ ।
(iii) ਹੇਠਾਂ ਵੱਲ ਪਾਸ ਦੇਣਾ (Downward, Pass-ਇਸ ਤਕਨੀਕ ਵਿਚ ਬਾਹਰ ਜਾਂਦਾ ਹੋਇਆ ਐਥਲੀਟ ਹਥੇਲੀ ਨੂੰ ਉੱਪਰ ਦੇ ਵੱਲ ਰੱਖ ਕੇ ਹੱਥ ਖੋਲ੍ਹਦਾ ਹੈ, ਅੰਦਰ ਆਉਂਦਾ ਹੋਇਆ ਐਥਲੀਟ ਹੇਠਾਂ ਦੇ ਵੱਲ ਅਤੇ ਬੈਟਨ ਪਾਸ ਕਰਦਾ ਹੈ ।
(iv) ਦਿਸ਼ ਤਰੀਕਾ (Visual Method)-ਇਹ ਤਕਨੀਕ ਲੰਬੀ ਰਿਲੇਅ ਦੌੜਾਂ ਵਿਚ ਪ੍ਰਯੋਗ ਹੁੰਦੀ ਹੈ । ਬਾਹਰ ਜਾਂਦਾ ਹੋਇਆ ਐਥਲੀਟ ਪਿੱਛੇ ਦੇਖਦਾ ਹੈ ਅਤੇ ਦੌੜਨਾ ਸ਼ੁਰੂ ਕਰ ਦਿੰਦਾ ਹੈ । ਉਹ ਅੰਦਰ ਆਉਂਦੇ ਹੋਏ ਐਥਲੀਟ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਉਸ ਤੋਂ ਬੈਟਨ ਲੈ ਲੈਂਦਾ ਹੈ ।
ਫੀਲਡ ਈਵੈਂਟਸ (Field Events)-ਫੀਲਡ ਈਵੈਂਟਸ ਨੂੰ ਦੂਰੀ ਅਤੇ ਉੱਚਾਈ ਤੋਂ ਮਾਪਿਆ ਜਾਂਦਾ ਹੈ । ਇਸ ਵਿੱਚ ਸੁੱਟਣ ਅਤੇ ਕੁੱਦਣ ਵਾਲੇ ਈਵੈਂਟਸ ਹੁੰਦੇ ਹਨ ।
ਸ਼ਾਟ ਪੁਟ
(Shot Put)
ਤਕਨੀਕ (Technique-ਵਧੇਰੇ ਥੋਅਰਸ (Throwers) ਗਲਾਈਡ ਜਾਂ ਸਪਿਨ ਤਕਨੀਕ ਦਾ ਪ੍ਰਯੋਗ ਕਰਦੇ ਹਨ । ਹਰ ਥ੍ਰੋਅਰ ਪਿੱਠ ਕਰਕੇ ਖੜ੍ਹਾ ਹੋ ਕੇ ਘੇਰੇ ਦੇ ਪਿੱਛੇ ਤੋਂ ਸ਼ੁਰੂ ਕਰਦਾ ਹੈ ।
ਪੈਰੀ ਉਵਰਾਇਨ ਸ਼ੈਲੀ (Peri Overain Style)
- ਹੋਲਡਿੰਗ (Holding-ਗੋਲਾ ਉਂਗਲੀਆਂ ਦੇ ਆਧਾਰ (Base) ਤੇ ਰੱਖਿਆ ਹੋਣਾ ਚਾਹੀਦਾ ਹੈ । ਅੰਗੂਠਾ ਅਤੇ ਛੋਟੀ ਉਂਗਲੀ ਪਹਿਲੇ ਚਾਰੇ ਪਾਸਿਆਂ ਤੋਂ ਸਹਾਰਾ ਦਿੰਦੀ ਹੈ ।
- ਗੋਲੇ ਦਾ ਸਥਾਨ ਨਿਯੋਜਿਤ ਕਰਨਾ (Placement of Shot)-ਗੋਲੇ ਨੂੰ ਹੰਸਲੀ ਦੀ ਹੱਡੀ ਦੇ ਬਿਲਕੁਲ ਨੇੜੇ ਅਤੇ ਗਰਦਨ ਨੂੰ ਸਪਰਸ਼ ਕਰਦਾ ਹੋਇਆ ਹਸਲੀ ਖੱਡਾ (Clavicle Fossa) ਵਿਚ ਰੱਖਣਾ ਚਾਹੀਦਾ ਹੈ ।
- ਖੜੇ ਹੋਣ ਦੀ ਮੁਦਰਾ (Stance-ਥੋਅਰ ਨੂੰ ਸੈਕਟਰ ਦੇ ਵੱਲ ਪਿੱਠ ਕਰਕੇ ਘੇਰੇ ਦੇ ਪਿੱਛੇ ਖੜਾ ਹੋਣਾ ਚਾਹੀਦਾ ਹੈ । ਘੇਰੇ ਵਿਚ ਜਾਣ ਦੇ ਬਾਅਦ ਗੋਲੇ ਨੂੰ ਪਕੜਨਾ ਅਤੇ ਰੱਖਣਾ ਹੁੰਦਾ ਹੈ । ਥੋਅਰ ਨੂੰ ਆਪਣੀ ਖੱਬੀ ਲੱਤ ਮੋੜਨੀ ਚਾਹੀਦੀ ਹੈ ਅਤੇ ਮੁੜੀ ਹੋਈ ਖੱਬੀ ਬਾਂਹ ਉੱਪਰ ਚੁੱਕਣੀ ਚਾਹੀਦੀ ਹੈ ।
- ਟੀ ਦਾ ਨਿਰਮਾਣ (T-Formation-ਖੜ੍ਹੇ ਹੋਣ ਦੇ ਬਾਅਦ ਸ਼੍ਰੋਅਰ ਨੂੰ ਆਪਣੇ ਧੜ ਨੂੰ ਮੋੜਣਾ ਚਾਹੀਦਾ ਹੈ ਅਤੇ ਸੰਤੁਲਨ ਬਣਾ ਕੇ ਰੱਖਣ ਦੇ ਲਈ ਖੱਬੀ ਲੱਤ ਅੱਗੇ ਨੂੰ ਕਰਨੀ ਚਾਹੀਦੀ ਹੈ ।
- ਕਿਕ ਅਤੇ ਗਲਾਈਡ (Kick and Glide)-ਸਰੀਰ ਦਾ ‘ਟੀ ਬਣਾਉਣ ਤੋਂ ਬਾਅਦ, ਖੱਬੀ ਲੱਤ ਨੂੰ ਝੁਕਾਇਆ ਜਾਂਦਾ ਹੈ ਅਤੇ ਗੋਲ ਪਾਉਣ ਦੇ ਲਈ ਕਿਕ ਅਤੇ ਗਲਾਈਡ ਕੀਤਾ ਜਾਂਦਾ ਹੈ । ਗਲਾਈਡ ਇੰਨਾ ਲੰਬਾ ਹੋਣਾ ਚਾਹੀਦਾ ਹੈ ਕਿ ਸਟਾਪਬੋਰਡ (Stop Board) ਪਹੁੰਚਿਆ ਜਾ ਸਕੇ ।
- ਸੁੱਟਣਾ (Deliveryਜਦੋਂ ਖੱਬਾ ਪੈਰ ਸਟਾਪ-ਬੋਰਡ ਨੂੰ ਸਪਰਸ਼ ਕਰਦਾ ਹੈ, ਨਾਲ ਹੀ 45° ਕੋਣ ਤੇ ਗੋਲਾ ਸੁੱਟਣ ਦੇ ਲਈ ਕਲਾਈ, ਬਾਂਹ, ਮੋਢੇ ਅਤੇ ਧੜ ਤੇ ਜ਼ੋਰ ਦਿੱਤਾ ਜਾਂਦਾ ਹੈ ।
ਫਾਲੋ ਥੋ (Follow Through-ਗੋਲਾ ਸੁੱਟਣ ਦੇ ਬਾਅਦ, ਅੱਗੇ ਡਿੱਗਣ ਤੋਂ ਬਚਾਓ ਦੇ ਲਈ ਲੱਤਾਂ ਨੂੰ ਦੁਆਰਾ ਉਲਟਾ ਖਿਸਕਾ ਲੈਣਾ ਚਾਹੀਦਾ ਹੈ |
ਡਿਸਕੋ ਪੁਟ ਸ਼ੈਲੀ (Disco Put Style)-ਇਸ ਤਰੀਕੇ ਵਿਚ ਗੋਲ ਦੀ ਗਤੀ ਗੋਲਾਕਾਰ ਹੁੰਦੀ ਹੈ । ਇਸ ਵਿਚ ਰੇਖਾ (ਸਿੱਧੀ ਗਤੀ ਦੀ ਬਜਾਏ ਕੋਣੀ ਗਤੀ ਪੈਦਾ ਕੀਤੀ ਜਾਂਦੀ ਹੈ । ਹੌਲਡਿੰਗ, ਸਥਾਨ ਨਿਯੋਜਨ, ਸੁੱਟਣਾ ਅਤੇ ਫਾਲੋ ਥੋ ਤੇ ਪੈਰੀ ਉਵਰਾਇਨ ਤਕਨੀਕ ਦੇ ਸਮਾਨ ਹੁੰਦੇ ਹਨ, ਪਰੰਤੂ ਸਿਰਫ਼ ਮੁੜਨ ਵਿਚ ਅੰਤਰ ਹੈ । ਥੋਅਰ ਨੂੰ ਗੋਲਾ ਸੁੱਟਣ ਦੇ ਲਈ \(1 \frac{1}{2}-1 \frac{3}{4}\) ਰਾਊਂਡਸ ਪੂਰੇ ਕਰਨੇ ਪੈਂਦੇ ਹਨ ।
ਘੁੰਮਣ ਦੀ ਸ਼ੈਲੀ ਵਿਚ, ਐਥਲੀਟ ਘੇਰੇ ਵਿਚ ਪਿੱਠ ਕਰਕੇ ਸਿੱਧਾ ਖੜ੍ਹਾ ਹੁੰਦਾ ਹੈ | ਸਰੀਰ ਦੇ ਉੱਪਰੀ ਭਾਗ ਨੂੰ ਸੱਜੇ ਪਾਸੇ ਵੱਲ ਮੋੜਿਆ ਜਾਂਦਾ ਹੈ, ਤਾਂ ਕਿ ਸਰੀਰ ਦਾ ਭਾਰ ਸੱਜੇ ਪਾਸੇ ਵੱਲ ਹੋ ਜਾਵੇ । ਇਸਦੇ ਬਾਅਦ, ਭਾਰ ਨੂੰ ਫਿਰ ਤੋਂ ਖੱਬੇ ਪੈਰ ਤੇ ਪਾਇਆ ਜਾਂਦਾ ਹੈ । ਖੱਬਾ ਗੋਡਾ ਖੱਬੇ ਗੋਡੇ ਤੋਂ ਪਰੇ ਹੋ ਜਾਂਦਾ ਹੈ । ਜਿੰਨਾ ਲੰਬਾ ਹੋ ਸਕੇ, ਘੇਰੇ ਦੇ ਨਾਲ ਸੱਜੇ ਪੈਰ ਨੂੰ ਰੱਖਿਆ ਜਾਂਦਾ ਹੈ | ਸਵਿੰਗ ਦੇ ਬਾਅਦ, ਸੱਜਾ ਪੈਰ-ਪੈਰ ਦੇ ਬਾਲ ਤੇ ਆ ਜਾਂਦਾ ਹੈ ਅਤੇ ਸੱਜੀ ਲੱਤ ਅੰਦਰ ਦੇ ਵੱਲ ਘੁੰਮ ਜਾਂਦੀ ਹੈ । ਜਿੰਨ੍ਹਾਂ ਜਲਦੀ ਹੋ ਸਕੇ ਖੱਬਾ ਪੈਰ ਘੇਰੇ ਦੇ ਅੱਗੇ ਜ਼ਮੀਨ ਤੇ ਆ ਜਾਂਦਾ ਹੈ । ਇਸ ਚਰਨ ਤੇ, ਥੋਅਰ ਦੀ ਛਾਤੀ ਸੁੱਟਣ ਦੀ ਦਿਸ਼ਾ ਦੇ ਉਲਟ ਦਿਸ਼ਾ ਦੇ ਵੱਲ ਹੋ ਜਾਂਦੀ ਹੈ । ਇਸ ਤਰ੍ਹਾਂ ਗੋਲਾ ਸੁੱਟਿਆ ਜਾਂਦਾ ਹੈ । ਗੋਲਾ ਸੁੱਟਣ ਦੇ ਬਾਅਦ ਖੱਬੀ ਲੱਤ ਨੂੰ ਘੜੀ ਦੇ ਉਲਟ ਦਿਸ਼ਾ ਵਿਚ ਸਵਿੰਗ ਕਰਨਾ ਚਾਹੀਦਾ ਹੈ, ਤਾਂ ਕਿ ਐਥਲੀਟ ਘੇਰੇ ਵਿਚ ਵਾਪਿਸ ਘੁੰਮਣਾ ਜਾਰੀ ਰੱਖੇ ।
ਚੁੱਕਾ
(Discus)
ਤਕਨੀਕ (Technique)-
1. ਚੱਕੇ ਨੂੰ ਪਕੜਨਾ (Holding the Discus-ਸੁੱਟਣ ਵਾਲਾ ਹੱਥ ਚੱਕੇ ਦੇ ਉੱਪਰ ਰੱਖਿਆ ਜਾਂਦਾ ਹੈ, ਤਾਂ ਕਿ ਉਂਗਲੀਆਂ ਫੈਲ ਜਾਣ ਅਤੇ ਕਿਨਾਰਿਆਂ ਦੇ ਵੱਲ ਹੋ ਜਾਣ | ਕਲਾਈ ਨੂੰ ਸਖ਼ਤ ਰੱਖਿਆ ਜਾਂਦਾ ਹੈ ਅਤੇ ਹਥੇਲੀ ਚੱਕੇ ਦੀ ਸਤਹ ‘ਤੇ ਚਿਬੜੀ ਰਹੇ ।
2. ਖੜੇ ਹੋਣ ਦੀ ਮੁਦਰਾ (Stance-ਐਥਲੀਟ ਸੁੱਟਣ ਦੀ ਦਿਸ਼ਾ ਦੇ ਵਲ ਪਿੱਠ ਕਰਕੇ ਚੱਕਰ ਦੇ ਪਿੱਛੇ ਖੜ੍ਹਾ ਹੁੰਦਾ ਹੈ ।
3. ਸਵਿੰਗ (Swing-ਥੋਅਰ ਸ਼ੁਰੂ ਵਿਚ ਧੀਮੀ ਸਵਿੰਗ ਕਰਦਾ ਹੈ, ਫਿਰ ਗਤੀ ਪੈਦਾ ਕੀਤੀ ਜਾਂਦੀ ਹੈ ਤਾਂ ਕਿ ਸੱਜੀ ਭੁਜਾ ਪੂਰੀ ਤਰ੍ਹਾਂ ਨਾਲ ਫੈਲ ਜਾਵੇ ਅਤੇ ਚੱਕਾ ਸੱਜੀ ਕੂਹਣੀ ਦੇ ਪਿੱਛੇ ਆ ਜਾਂਦਾ ਹੈ । ਚੱਕੇ ਦੀ ਉੱਚਾਈ ਮੋਢੇ ਦੀ ਉੱਚਾਈ ਜਿੰਨੀ ਹੋਣੀ ਚਾਹੀਦੀ ਹੈ ।
4. ਮੋੜ (Turns-ਪੁਰਾ ਸਵਿੰਗ ਹਾਸਿਲ ਕਰ ਲੈਣ ਦੇ ਬਾਅਦ, ਥੋਅਰ ਸੱਜੀ ਲੱਤ ਦੀ ਵਿਆਪਕ ਕਾਰਵਾਈ ਦੇ ਨਾਲ ਖੱਬੇ ਪੈਰ ‘ਤੇ ਜ਼ੋਰ ਦਿੰਦਾ ਹੈ । ਥੋਅਰ ਚੱਕਰ ਦੇ ਮੱਧ ਵਿਚ ਪਹੁੰਚਦਾ ਹੈ ਅਤੇ ਸੱਜਾ ਪੈਰ ਹੇਠਾਂ ਰੱਖਦਾ ਹੈ । ਸੱਜਾ ਪੈਰ ਹੇਠਾਂ ਰੱਖਣ ਦੇ ਬਾਅਦ, ਖੱਬਾ ਪੈਰ ਚੱਕਰ ਦੇ ਸਾਹਮਣੇ ਫੈਲਾ ਦਿੱਤਾ ਜਾਂਦਾ ਹੈ । ਭਾਰ ਖੱਬੀ ਲੱਤ ‘ਤੇ ਪੈ ਜਾਂਦਾ ਹੈ ।
5. ਸੁੱਟਣਾ (Deliveryਚੱਕੇ ਨੂੰ ਪੂਰੀ ਫੈਲੀ ਹੋਈ ਬਾਂਹ ਦੇ ਨਾਲ ਮੋਢੇ ਦੀ ਉੱਚਾਈ ‘ਤੇ ਛੱਡਿਆ ਜਾਂਦਾ ਹੈ. ।
6. ਫਾਲੋ ਸ੍ਰ (Follow Through-ਚੱਕੇ ਨੂੰ ਛੱਡਣ ਦੇ ਬਾਅਦ ਸੱਜਾ ਪੈਰ ਅੱਗੇ ਦੇ ਵੱਲ ਲੈ ਕੇ ਜਾਇਆ ਜਾਂਦਾ ਹੈ ਅਤੇ ਨਾਲ ਹੀ ਖੱਬੀ ਲੱਤ ਨੂੰ ਪਿੱਛੇ ਦੇ ਵਲ ਉਲਟੇ ਝਟਕੇ ਦੇ ਵਿਚ ਉੱਪਰ ਚੁੱਕਿਆ ਜਾਂਦਾ ਹੈ ।
ਜੈਵਲਿਨ ਸੁੱਟਣਾ
(Javelin Throw)
ਤਕਨੀਕ (Technique)
1. ਪਕੜਨਾ (Holding)-ਜੈਵਲਿਨ ਨੂੰ ਤਿੰਨ ਤਰੀਕਿਆਂ ਨਾਲ ਮਜ਼ਬੂਤ ਪਕੜ ਦੇ ਨਾਲ ਪਕੜਿਆ ਜਾਂਦਾ ਹੈ ।
2. ਖੜੇ ਹੋਣ ਦੀ ਸਥਿਤੀ (StandingPosition-ਜੈਵਲਿਨ ਨੂੰ ਸਾਹਮਣੇ ਦੇ ਵੱਲ ਅਤੇ ਲਗਪਗ ਸਮਾਨਾਂਤਰ ਰੱਖਦੇ ਹੋਏ ਮੋਢੇ ਦੇ ਉੱਪਰ ਪਕੜਨਾ ਚਾਹੀਦਾ ਹੈ।
3. ਅਪਰੋਚ ਰਨ (Approach Run-ਸ਼ੁਰੂ ਮੁਦਰਾ ਦੇ ਬਾਅਦ ਐਥਲੀਟ ਥੋੜ੍ਹਾ ਅੱਗੇ ਦੇ ਵੱਲ ਭੁੱਕੇ ਰੋਏ ਸਰੀਰ ਨੂੰ ਸਾਹਮਣੇ ਦੇ ਵੱਲ ਰੱਖਦੇ ਹੋਏ ਦੌੜਨਾ ਹੈ । ਸਾਧਾਰਨਤਾ ਐਥਲੀਟ 36 ਮੀ. ਦੌੜਦਾ ਹੈ ਅਤੇ ਗਤੀ ਦਾ 75% ਹਾਸਿਲ ਕਰ ਲੈਂਦਾ ਹੈ । ਜਦੋਂ ਥੋਅਰ ਸਟ੍ਰੈਚ ਰੇਖਾ ਤੋਂ ਸਿਰਫ਼ ਚਾਰ ਕਦਮ ਪਿੱਛੇ ਹੋਵੇਗਾ, ਤਾਂ ਜੈਵਲਿਨ ਨੂੰ ਪਿੱਛੇ ਲੈ ਜਾਇਆ ਜਾਵੇਗਾ | ਇਸ ਗਤੀਵਿਧੀ ਦੇ ਦੌਰਾਨ ਐਥਲੀਟ ਗਤੀ ਬਣਾਏ ਰੱਖਦਾ ਹੈ ਅਤੇ ਆਪਣੇ ਸਰੀਰ ਦੇ ਭਾਰ ਦੇ ਅੱਗੇ ਆਪਣੇ ਪੈਰ ਰੱਖਦਾ , ਹੈ । ਸੱਜਾ ਗੋਡਾ ਉੱਪਰ ਉਠਾਇਆ ਜਾਂਦਾ ਹੈ ਅਤੇ ਨਾਲ ਹੀ ਖੱਬੀ ਲੱਤ ਨੂੰ ਅੱਗੇ ਲੈ ਕੇ ਜਾਇਆ ਜਾਂਦਾ ਹੈ । ਹਵਾ ਵਿਚ ਲੱਤ ਦੀ ਇਸ ਖ਼ਾਸ ਕਾਰਵਾਈ ਵਿਚ ਸਰੀਰ ਪਿੱਛੇ ਦੇ ਵੱਲ ਝੁਕ ਜਾਂਦਾ ਹੈ ।
4. ਸੁੱਟਣ ਦੀ ਸਥਿਤੀ (Throwing Position-ਪਹਿਲੇ ਸੱਜੇ ਪੈਰ ਨੂੰ ਅੱਡੀ ਉੱਪਰ ਰੱਖਿਆ ਜਾਂਦਾ ਹੈ । ਜਿਵੇਂ ਹੀ ਸਰੀਰ ਦੇ ਭਾਰ ਨੂੰ ਖੱਬੇ ਪੈਰ ‘ਤੇ ਪਾਇਆ ਜਾਂਦਾ ਹੈ ਅਤੇ ਫਿਰ ਭਾਰ ਨੂੰ ਸੱਜੀ ਲੱਤ ਤੇ ਲੈ ਕੇ ਜਾਇਆ ਜਾਂਦਾ ਹੈ । ਇਸ ਗਤੀਵਿਧੀ ਨਾਲ ਸਰੀਰ, ਇਕ ਧਨੁੱਸ਼ ਦੀ ਤਰ੍ਹਾਂ ਆਰਕ (Arch) ਬਣ ਜਾਂਦਾ ਹੈ । ਸੱਜਾ ਮੋਢਾ ਉੱਪਰ ਜਾਂਦਾ ਹੈ ਅਤੇ ਜੈਵਲਿਨ ਨੂੰ ਸੁੱਟਣ ਵਿੱਚ ਮਦਦ ਕਰਦਾ ਹੈ। ਜੈਵਲਿਨ ਨੂੰ ਮੋਢਿਆਂ ਤੋਂ ਉੱਚਾਈ ਤੇ ਛੱਡਿਆ ਜਾਂਦਾ ਹੈ ।
5. ਫਾਲੋ ਥ (Follow Through-ਜੈਵਲਿਨ ਛੱਡਣ ਦੇ ਬਾਅਦ ਐਥਲੀਟ ਇਕ ਪਾਸੇ ਕਦਮ ਲੈਂਦਾ ਹੈ ਤਾਂਕਿ ਸੱਜਾ ਪੈਰ ਸਕਰੈਚ ਲਾਈਨ ਦੇ ਅੱਗੇ ਪਏ। ਅੱਗੇ ਜਾਣ ਦੀ ਗਤੀ ਨੂੰ ਰੋਕਣ ਦੇ ਲਈ, ਸੱਜਾ ਪੈਰ ਤੇ ਟੱਪਿਆ ਜਾਂਦਾ ਹੈ ।
ਲੰਬੀ ਛਾਲ
(Long Jump)
ਤਕਨੀਕ (Technique)-ਲੰਬੀ ਛਾਲ ਵਿਚ ਪਾਰ ਕੀਤੀ ਗਈ ਦੂਰੀ ਟੇਕ ਆਫ਼ (Take off) ਤੇ ਗਤੀ ਅਤੇ ਉੱਚਾਈ ਦੇ ਕੋਣ ਤੇ ਨਿਰਭਰ ਕਰਦੀ ਹੈ । ਇਕ ਲੰਬੀ ਛਾਲ ਵਾਲਾ ਐਥਲੀਟ ਟੇਕ ਆਫ਼ ਬੋਰਡ ਤੇ ਜਾਣ ਤੋਂ ਪਹਿਲਾਂ ਵਧੇਰੇ ਗਤੀ ਪ੍ਰਾਪਤ ਕਰ ਲੈਣੀ ਜ਼ਰੂਰੀ ਹੁੰਦੀ ਹੈ ।
1. ਅਪਰੋਚ ਰਨ (Approach Run-ਐਥਲੀਟ ਚੈੱਕ ਮਾਰਕ (check mark) ਤੋਂ ਦੌੜਨਾ ਸ਼ੁਰੂ ਕਰਦਾ ਹੈ । ਇਸ ਵਿਚ ਕਦਮਾਂ ਦੀ ਵਿਖਮ ਸੰਖਿਆ ਦਾ ਪ੍ਰਯੋਗ ਹੁੰਦਾ ਹੈ ਤਾਂ ਕਿ ਅਧਿਕਤਰ ਗਤੀ ਨੂੰ ਪ੍ਰਾਪਤ ਕੀਤਾ ਜਾ ਸਕੇ । ਅਪਰੋਚ ਰਨ ਇੰਨਾਂ ਲੰਬਾ ਹੋਣਾ ਚਾਹੀਦਾ ਹੈ ਕਿ ਮਜ਼ਬੂਤ ਪੈਰ ਬਿਲਕੁਲ ਟੇਕ ਆਫ਼ ਬੋਰਡ ‘ਤੇ ਆਉਣ | ਸਧਾਰਨਤਾ ਉਤਮ ਪੁਰਸ਼ ਜੰਪਸ ਲਗਪਗ 23 ਲੰਬੇ ਕਦਮ ਲੈਂਦੇ ਹਨ, ਜਦਕਿ ਉਤਮ ਔਰਤ ਐਥਲੀਟ ਲਗਪਗ 17 ਲੰਬੇ ਕਦਮ ਲੈਂਦੀ ਹੈ ।
2. ਟੇਕ ਆਫ਼ (Take off-ਸਿੱਧੀ ਉਚਾਈ ਦੇ ਨਾਲ ਅਤੇ ਜ਼ਿਆਦਾਤਰ ਖਿਤਿਜ ਦਰ ਤੇ ਸਿੱਧੇ ਟੇਕ ਆਫ ਬੋਰਡ ਨਾਲ ਟੇਕ ਆਫ ਕਰਨਾ ਚਾਹੀਦਾ ਹੈ ਤਾਂ ਕਿ ਪ੍ਰਭਾਵੀ ਲੈਡਿੰਗ ਸਥਿਤੀ ਤਕ ਪਹੁੰਚਿਆ ਜਾ ਸਕੇ ।
3. ਫਲਾਈਟ (Flight-ਫਲਾਈਟ ਦਾ ਉਦੇਸ਼ ? ? ਦਰ ਨੂੰ ਵਧਾਉਣਾ ਅਤੇ ਪ੍ਰਭਾਵੀ ਲੈਂਡਿੰਗ ਸਥਿਤੀ ‘ਤੇ ਪਹੁੰਚਾਉਣਾ ਹੁੰਦਾ ਹੈ ।
4. ਹਿਚ ਕਿਕ ਢੰਗ (Hitch Kick Action-ਇਸ ਵਿਚ ਜੰਪਰ ਹਵਾ ਵਿੱਚ ਛਾਲ ਮਾਰਦਾ ਹੈ ਅਤੇ ਪੈਰਾਂ ਨੂੰ ਅੱਗੇ-ਪਿੱਛੇ ਕਰਦਾ ਹੈ । ਇਸਨੂੰ 1% ਹਿਚ ਕਿਹਾ ਜਾਂਦਾ ਹੈ । ਜਦਕਿ ਸਿੱਖਿਅਤ ਜੰਪਰਸ 2% ਹਿਚ ਦੀ ਇਕ ਹੋਰ ਛਾਲ ਲੈਂਦੇ ਹਨ ।
5. ਹੈੱਗ ਸ਼ੈਲੀ (Hang Style-ਇਸ ਸ਼ੈਲੀ ਵਿਚ, ਹਵਾ ਵਿਚ ਸਰੀਰ ਧਨੁੱਸ਼ ਦੀ ਤਰ੍ਹਾਂ ਬਣ ਜਾਂਦਾ ਹੈ । ਇਸਨੂੰ ਨਾਲ ਦਿੱਤੇ ਗਏ ਆਰੇਖ ਵਿਚ ਸਮਝਾਇਆ ਗਿਆ ਹੈ ।
6. ਲੈਡਿੰਗ (Landing-ਲੈਂਡਿੰਗ ਦੋਵੇਂ ਪੈਰ ਨਾਲ ਰੱਖ ਕੇ ਅਤੇ ਸਰੀਰ ਤੋਂ ਪਹਿਲਾਂ ਹੋਣੀ ਚਾਹੀਦੀ ਹੈ । ਬਾਂਹ ਪਿੱਛੇ ਹੋ ਜਾਂਦੀ ਹੈ । ਲੈਂਡਿੰਗ ਦੇ ਬਾਅਦ, ਪਿੱਛੇ ਦੇ ਵੱਲ ਡਿੱਗਣ ਦੀ ਬਜਾਏ ਕਿਸ ਤਰਫ ਡਿੱਗਣਾ ਬੇਹਤਰ ਹੁੰਦਾ ਹੈ ।
ਟਰਿਪਲ ਜੰਪ
(Triple Jump)
ਤਕਨੀਕ (Technique)-ਇਸ ਨੂੰ ਹਾਪ, ਸਟਾਪ ਅਤੇ ਜੰਪ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ।
1. ਅਪਰੋਚ ਰਨ (Approach Run-ਇਸ ਵਿਚ ਚੈੱਕ ਮਾਰਕ (Check Mark) ਲਗਾਇਆ ਜਾਂਦਾ ਹੈ ਤਾਂ ਕਿ ਐਥਲੀਟ ਜ਼ਿਆਦਾਤਰ ਤੇਜ਼ੀ ਦੇ ਨਾਲ ਸਹੀ ਢੰਗ ਨਾਲ ਟੇਕ ਆਫ਼ ਬੋਰਡ ਤੇ ਪਹੁੰਚੇ ।
2. ਹਾਪ ਦੇ ਲਈ ਟੇਕ ਆਫ਼ (Take off for Hop-ਇਸ ਵਿਚ ਸਰੀਰ ਨੂੰ ਸਿੱਧਾ ਰੱਖਿਆ ਜਾਂਦਾ ਹੈ । ਚੂਲੇ ਉੱਚੇ ਹੁੰਦੇ ਹਨ ਅਤੇ ਉਲਟ ਬਾਂਹ ਦੀ ਕਿਰਿਆ ਦੁਆਰਾ ਇਸ ਲੌਂਗ ਡਾਈਵ ਦਾ ਤਾਲਮੇਲ ਬਣਦਾ ਹੈ । ਇਸ ਚਰਨ ਵਿਚ ਐਥਲੀਟ ਉਸੇ ਪੈਰ ਤੇ ਲੈਂਡ ਕਰਦਾ ਹੈ, ਜਿਸ ਨਾਲ ਉਸਨੇ ਟੇਕ ਆਫ਼ ਕੀਤਾ ਸੀ ।
3. ਸਟੈਪ (Step-ਹਾਪ ਤੋਂ ਲੈਂਡ ਕਰਨ ਦੇ ਬਾਅਦ, ਫਿਰ ਤੋਂ ਜ਼ਿਆਦਾ ਉੱਚਾਈ ਤੋਂ ਇਕ ਕਦਮ ਲਿਆ ਜਾਂਦਾ ਹੈ । ਵੀ ਲੈਗ ਅਤੇ ਆਰਮ ਦੇ ਫਾਰਵਰਡ ਐਕਸ਼ਨ ਤੋਂ ਅੱਗੇ ਜਾਣ ਨਾਲ ਸਰੀਰ ਨੂੰ ਮਦਦ ਮਿਲਦੀ ਹੈ । ਇਸ ਵਿਚ ਜੰਪਰ ਉਸੇ ਕਦਮ ਤੋਂ ਟੇਕ ਆਫ਼ ਕਰਦਾ ਹੈ ਅਤੇ ਦੂਸਰੇ ਪੈਰ ਤੇ ਲੈਂਡ ਕਰਦਾ ਹੈ ।
4. ਜੰਪ (Jump-ਕਦਮ ਲੈਣ ਦੇ ਬਾਅਦ, ਜੰਪਰ ਉੱਪਰ ਦੇ ਤੱਲ ਹਵਾ ਵਿਚ ਤੇਜ਼ੀ ਨਾਲ ਜਾਂਦਾ ਹੈ । ਇਸ ਦੇ ਦੌਰਾਨ ਅਧਿਕ ਉੱਚਾਈ ਹਾਸਿਲ ਕੀਤੀ ਜਾਂਦੀ ਹੈ । ਤੇਜ਼ੀ ਨਾਲ ਬਾਂਹਾਂ ਦੇ ਸਵਿੰਗ ਦੇ ਲਈ ਦੋਵੇਂ ਬਾਂਹਾਂ ਨੂੰ ਅੱਗੇ ਦੇ ਵੱਲ ਲੈ ਕੇ ਜਾਇਆ ਜਾਂਦਾ ਹੈ ।
5. ਲੈਡਿੰਗ (Landing-ਲੈਡਿੰਗ ਦੋਵਾਂ ਪੈਰਾਂ ਨੂੰ ਬਰਾਬਰ ਰੱਖ ਕੇ ਸਰੀਰ ਤੋਂ ਪਹਿਲੇ ਹੋਣੀ ਚਾਹੀਦੀ ਹੈ, ਜਿਵੇਂ ਕਿ, ਲੰਬੀ ਛਾਲ ਵਿਚ ਹੁੰਦਾ ਹੈ ।
ਉੱਚੀ ਛਾਲ (HighJump)-
ਉੱਚੀ ਛਾਲ ਦੀ ਤਕਨੀਕ ਦਾ ਵਿਕਾਸ ਕਈ ਵਾਰ ਹੋਇਆ | ਹੇਠਾਂ ਲਿਖੀਆਂ ਤਕਨੀਕਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ –
- ਸਿਜ਼ਰ ਸ਼ੈਲੀ (Scissor Style)
- ਵੈਸਟਰਨ ਰੋਲ (Western Role)
- ਸਟਰੈਡਲ ਸ਼ੈਲੀ (Straddle Style)
- ਫਾਸਬਰੀ ਫਲਾਪ (Fosbury Flop) ।
ਆਖਰੀ ਦੋਵਾਂ ਤਕਨੀਕਾਂ ਦਾ ਪ੍ਰਯੋਗ ਅੱਜਕਲ੍ਹ ਹੁੰਦਾ ਹੈ, ਪਰੰਤੂ ਫਾਸਬਰੀ (Fosbury) ਸਭ ਤੋਂ ਜ਼ਿਆਦਾ ਲਾਭਦਾਇਕ ਅਤੇ ਪ੍ਰਵਾਨਿਤ ਹੈ ।
ਸਟਰੈਡਲ ਸ਼ੈਲੀ (Straddle Style)
ਇਸ ਤਰੀਕੇ ਵਿਚ ਟੇਕ ਆਫ਼ ਫੁੱਟ (Take off foot) ਬਾਰ ਦੇ ਨੇੜੇ ਹੁੰਦਾ ਹੈ । ਜੰਪਰ ਬਾਰ ਦੇ ਵੱਲ ਮੂੰਹ ਰੱਖ ਕੇ ਜਾਂਦਾ ਹੈ ਅਤੇ ਦੂਸਰੇ ਪੈਰ ਤੇ ਲੈਂਡ ਕਰਦਾ ਹੈ ।
1. ਅਪਰੋਚ ਰਨ (Approach Run-5 ਤੋਂ 9 ਕਦਮ ਲਏ ਜਾਂਦੇ ਹਨ ਤਾਂ ਕਿ ਜੰਪਰ ਉੱਨੀ ਗਤੀ ਬਣਾ ਸਕੇ, ਜਿੰਨੀ ਜ਼ਰੂਰੀ ਹੁੰਦੀ ਹੈ । ਬਾਰ ਤੋਂ ਲਗਪਗ 35°45° ਤੇ ਦੌੜਿਆ ਜਾਂਦਾ ਹੈ ।
2. ਟੇਕ ਆਫ਼ (Take off-ਆਖਰੀ ਕਦਮ ਲੰਬਾ ਹੋਣਾ ਚਾਹੀਦਾ ਹੈ । ਟੇਕ ਆਫ ਫੁੱਟ (Take off foot) ਹੀਲ ਬਾਲ ਟੋ ਐਕਸ਼ਨ (Heal ball toe action) ਵਿਚ ਟੇਕ ਆਫ ਬਿੰਦੂ ਨੂੰ ਸਪਰਸ਼ ਕਰਨਾ ਚਾਹੀਦਾ ਹੈ ।
3. ਹਵਾ ਵਿਚ ਗਤੀਵਿਧੀਆਂ (Action in the Air-ਗੋਡੇ ਅੱਧੇ ਮੁੜੇ ਹੁੰਦੇ ਹਨ । ਇਸ ਦੇ ਪਰਿਣਾਮਸਵਰੂਪ ਚੂਲੇ ਨੂੰ ਅਤੇ ਜਾਂਘਾਂ ਨੂੰ ਸਹਾਰਾ ਮਿਲਦਾ ਹੈ । ਚੂਲ੍ਹੇ ਜਦੋਂ ਬਾਰ ਨੂੰ ਪਾਰ ਕਰ ਲੈਂਦੇ ਹਨ, ਤਾਂ ਟੰਗਾਂ ਸਿੱਧੀਆਂ ਹੋ ਜਾਂਦੀਆਂ ਹਨ, ਤਾਂ ਕਿ ਉਹ ਟੰਗਾਂ ਨੂੰ ਬਾਰ ਤੋਂ ਦੂਰ ਲੈ ਕੇ ਜਾਣ ਵਿਚ ਮਦਦ ਕਰਦੀਆਂ ਹਨ ।
4. ਲੈਡਿੰਗ (Landing-ਲੈਂਡਿੰਗ ਏਰੀਆ ਵਿਚ ਮੋਢਿਆਂ ਤੇ ਲੈਂਡਿੰਗ ਕੀਤੀ ਜਾਂਦੀ ਹੈ ।
ਮਹੱਤਵਪੂਰਨ ਸ਼ਬਦਾਵਲੀ (Important Terminologies)
1. ਪੇਂਟਾਥਲਾਨ (Pentathlon-ਇਸ ਵਿਚ ਪੰਜ ਈਵੈਂਟਸ ਦੀ ਪ੍ਰਤੀਯੋਗਤਾ ਹੁੰਦੀ ਹੈ ਅਤੇ ਉਹ ਸਭ ਸਿਰਫ ਇਕ ਦਿਨ ਵਿਚ ਹੀ ਹੋ ਜਾਂਦੀ ਹੈ ।
2. ਹੈਪਟਾਥਲੋਨ (Hepatathalon)-ਇਸ ਵਿਚ ਔਰਤਾਂ ਦੇ ਦੋ ਦਿਨ ਵਿਚ ਹੋਣ ਵਾਲੀਆਂ ਸੱਤ ਈਵੈਂਟਸ ਦੀ ਪ੍ਰਤੀਯੋਗਤਾ ਹੁੰਦੀ ਹੈ ।
3. ਡੈਥਲੈਨ (Decathlan-ਇਸ ਵਿਚ ਮਰਦਾਂ ਦੇ ਲਈ ਦੋ ਦਿਨ ਵਿਚ ਹੋਣ ਵਾਲੀ ਦਮ ਈਵੈਂਟਸ ਦੀ ਪ੍ਰਤੀਯੋਗਤਾ ਹੁੰਦੀ ਹੈ ।
4. ਸਟੈਗਰ (Stagger–ਇਹ ਹਰੇਕ ਲੇਨ ਦੇ ਲਈ ਦਿੱਤੀ ਗਈ ਉਹ ਦੂਰੀ ਹੁੰਦੀ ਹੈ, ਜੋ ਘੇਰੇ ਵਿੱਚ ਵਾਧੇ ਦੇ ਕਾਰਨ ਵਧੀ ਹੋਈ ਵਾਧੂ ਦੂਰੀ ਦੀ ਪੂਰਤੀ ਦੇ ਲਈ ਦਿੱਤੀ ਜਾਂਦੀ ਹੈ ।
5. ਹਰਡਲ (Hurdle)-ਇਹ ਇਸ ਤਰ੍ਹਾਂ ਦੇ ਈਵੈਂਟਸ ਹੁੰਦੇ ਹਨ, ਜਿਸ ਵਿਚ ਪ੍ਰਤੀਯੋਗੀ ਰੁਕਾਵਟਾਂ ਨੂੰ ਪਾਰ ਕਰਦਾ ਹੋਇਆ ਦੌੜਦਾ ਹੈ, ਇਨ੍ਹਾਂ ਨੂੰ ਹਰਡਲ ਕਹਿੰਦੇ ਹਨ ।
6. ਸਟੀਪਲ ਚੇਜ਼ (Steeple Chase-ਇਹ ਦੋ ਤਰ੍ਹਾਂ ਦੀਆਂ ਰੁਕਾਵਟਾਂ ਦੇ ਨਾਲ 3000 ਮੀਟਰ ਦੂਰੀ ਦੀ ਈਵੈਂਟ ਹੁੰਦੀ ਹੈ ।
7. ਮੈਰਾਥਨ (Marathon)-ਇਹ 42.195 ਕਿ.ਮੀ. ਦੇ ਲਈ ਦੌੜੀ ਗਈ ਲੰਬੀ ਦੂਰੀ ਦੀ ਦੌੜ ਹੁੰਦੀ ਹੈ ।
8. ਧੜ (Tonso-ਇਹ ਬਾਂਹਾਂ, ਪੈਰ, ਲੱਤਾਂ, ਹੱਥਾਂ, ਸਿਰ ਅਤੇ ਗਰਦਨ ਦੇ ਬਿਨਾਂ ਸ਼ਰੀਰ ਦਾ ਇਕ ਭਾਗ ਹੈ ।
9. ਪੈਗਿੰਗ (Peging-ਜਦੋਂ ਜ਼ਮੀਨ ਤੇ ਜੈਵਿਕ ਦੀ ਕਿੱਲ ਸਪਰਸ਼ ਕਰਦੀ ਹੈ, ਤਾਂ ਉਸਨੂੰ ਪੈਗਿੰਗ ਕਹਿੰਦੇ ਹਨ ।
10. ਪੁਟਿੰਗ (Putting-ਸ਼ਾਟ ਪੁੱਟ ਈਵੈਂਟ ਵਿਚ, ਪੁਟਿੰਗ ਦਾ ਅਰਥ ਹੈ-ਮੋਢਿਆਂ ਨੂੰ ਰੇਖਾ ਤੋਂ ਪਿੱਛੇ ਸੁੱਟਣਾ ।
11. ਸੈਕਟਰ (Sector-ਉੱਚਿਤ ਥੋ (Throw) ਦੇ ਲਈ ਖੇਤਰ ।
12. ਬੈਟਨ (Baton-ਬੈਟਨ 30 ਸੈਂ. ਮੀ. ਲੰਬੀ ਧਾਤੂ ਦੀ ਬਵੀ ਖੋਖਲੀ ਨਲੀ ਦੀ ਹੁੰਦੀ ਹੈ । ਜਿਸ ਦੀ ਵਰਤੋਂ ਰਿਲੇਅ ਦੌੜਾਂ ਵਿਚ ਹੁੰਦੀ ਹੈ ।
13. ਐਕਸਚੇਂਜ ਜ਼ੋਨ (Exchange Zone-20 ਮੀ. ਲੰਬੇ ਜ਼ੋਨ ਵਿਚ ਬੈਟਨ ਦੀ ਅਦਲਾ-ਬਦਲੀ ਹੁੰਦੀ ਹੈ, ਇਸਨੂੰ ਐਕਸਚੇਜ ਜ਼ੋਨ ਕਹਿੰਦੇ ਹਨ ।
14. ਸਕਰੈਚ ਲਾਈਨ (Scratch line-ਜੈਵਲਿਨ ਥੋ ਵਿਚ, ਲਾਈਨ ਦੀ ਮੋਟਾਈ 7 ਸੈਂ.ਮੀ. ਹੁੰਦੀ ਹੈ, ਜਿਸਨੂੰ ਸਕਰੈਚ ਲਾਈਨ ਕਹਿੰਦੇ ਹਨ ।
15. ਰਿਲੇਅ (Relay-ਇਹ ਚਾਰ ਦੌੜਾਕਾਂ ਦੁਆਰਾ ਦੌੜੀ ਗਈ ਦੌੜ ਹੁੰਦੀ ਹੈ ।
16. ਫਾਂਸ ਬਰੀ ਫਲਾਂਪ (Foss Burry Flop-ਇਹ ਉੱਚੀ ਛਾਲ ਦੀ ਇਕ ਤਕਨੀਕ ਹੁੰਦੀ ਹੈ, ਜਿਸ ਵਿਚ ਕੇਂਦਰਵਿਮੁੱਖ ਤਾਕਤ ਦਾ ਪ੍ਰਯੋਗ ਹੁੰਦਾ ਹੈ ।
17. ਫੋਟੋ ਫਿਨਿਸ਼ (Photo Finish-ਦੌੜ ਦੀ ਸਮਾਪਤੀ ਦਾ ਫੈਸਲਾ ਕਰਨ ਦੇ ਲਈ ਇਸਤੇਮਾਲ ਕੀਤਾ ਗਿਆ ਉਪਕਰਨ ।
ਮਹੱਤਵਪੂਰਨ ਟੂਰਨਾਮੈਂਟ
(Important Tournaments)
ਅੰਤਰਰਾਸ਼ਟਰੀ ਸਤਰ (International Level)
- ਯੂਰਪ ਕਪ-ਯੂਰਪ ਵਿਚ ਹੋਈ ਛੇ ਰਾਸ਼ਟਰਾਂ ਦੀ ਚੈਂਪਿਅਨਸ਼ਿਪ ਜੋ ਕਿ 1965 ਵਿਚ ਸ਼ੁਰੂ ਹੋਈ ਸੀ ।
- ਵਿਸ਼ਵ ਐਥਲੈਟਿਕਸ ਚੈਪੀਅਨਸ਼ਿਪ ।
- ਓਲੰਪਿਕਸ-ਐਥਲੈਟਿਕਸ 1896 ਵਿਚ ਸ਼ੁਰੂ ਹੋਈਆਂ ਸਨ ।
- ਕਾਮਨਵੈਲਥ ਖੇਡ-ਐਥਲੈਟਿਕਸ 1930 ਵਿਚ ਸ਼ੁਰੂ ਹੋਈਆਂ ਸਨ ।
- ਆਈ. ਏ. ਏ. ਐੱਫ਼. ਗਰਾਂਡ ਬ੍ਰਿਕਸ |
- ਏਸ਼ੀਆਈ ਖੇਡ-ਐਥਲੈਟਿਕਸ 1951 ਵਿਚ ਸ਼ੁਰੂ ਹੋਈਆਂ ਸਨ ।
- ਏਸ਼ੀਆਈ ਰਕਾਂਡ ਕ੍ਰਿਕਸ |
- ਏਸ਼ੀਆਈ ਟੈਕ ਅਤੇ ਫੀਲਡ ਚੈਂਪੀਅਨਸ਼ਿਪ-1973 ਵਿਚ ਸ਼ੁਰੂ ਹੋਈਆਂ ਸਨ ।
ਰਾਸ਼ਟਰੀ ਪੱਧਰ (National Level) –
- ਨੈਸ਼ਨਲ ਸਰਕਿਟ ਸੀਟਸ
- ਸੀਨੀਅਰਸ ਦੇ ਲਈ ਫੈਡਰੇਸ਼ਨ ਕੱਪ
- ਯੂਨੀਅਰਸ ਦੇ ਲਈ ਫੈਡਰੇਸ਼ਨ ਕੱਪ
ਖੇਡ ਹਸਤੀਆਂ (Sports Personalities) –
ਅਰਜੁਨ ਪੁਰਸਕਾਰ ਵਿਜੇਤਾ
(Arjuna Award Winners)
1961 – ਗੁਰਬਚਨ ਸਿੰਘ ਰੰਧਾਵਾ
1962 – ਤਿਲੋਕ ਸਿੰਘ
1963 – ਸਟੈਫੀ ਡਿਸੂਜ਼ਾ
1964 – ਮੱਖਣ ਸਿੰਘ
1965 – ਕੈਂਥ ਪਾਵੇਲ
1966 – ਅਜਮੇਰ ਸਿੰਘ
1966 – ਬੀ. ਐੱਮ. ਬਰੂਆ
1967 – ਭੀਮ ਸਿੰਘ
1967 – ਪ੍ਰਵੀਨ ਕੁਮਾਰ
1968 – ਮਨਜੀਤ ਵਾਲੀਆ
1968 – ਜੋਗਿੰਦਰ ਸਿੰਘ
1969 – ਹਰਨੇਕ ਸਿੰਘ (ਜੀਵਨ ਕਾਲ ਯੋਗਦਾਨ ਦੇ ਲਈ ਪੈਰਾ
1970 – ਮੋਹਿੰਦਰ ਸਿੰਘ ਗਿੱਲ ਐਥਲੀਟ).
1971 – ਐਡਵਰਡ ਸੈਕਯੂਏਰਾ
1972 – ਵਿਜੈ ਸਿੰਘ ਚੌਹਾਨ
1973 – ਸੀ ਰਾਮ ਸਿੰਘ,
1974 – ਸ਼ਿਵਨਾਥ ਸਿੰਘ
1974 – ਟੀ.ਸੀ. ਯੋਹਾਨੰਨਨ
1975 – ਵੀ. ਅਨੁਸੂਆ ਬਾਈ
1975 – ਹਰੀਚੰਦ
1976 – ਗੀਤਾ ਜ਼ੁਸ਼ੀ
1976 – ਬਹਾਦੁਰ ਸਿੰਘ
1989 – ਮਰਸੀ ਕੁੱਟਣ
1990 – ਦੀਨਾ ਰਾਮ
1992 – ਬਹਾਦੁਰ ਮੁਸਾਦੇ
1993 – ਕੇ. ਸਰੰਮਾ
1994 – ਰੋਜ਼ਾ ਕੁੱਟੀ
1995 – ਮਲਾਥੀ ਕ੍ਰਿਸ਼ਨਾ ਮੂਰਤੀ ਹੋਲਾ (ਪੈਰਾ ਐਥਲੀਟ)
1995 – ਜਯੋਤਿਰਮਈ ਸਿਕੰਦਰ
1995 – ਸ਼ਕਤੀ ??
1996 – ਪਦਮਿਨੀ ਥਾਮਸ
1996 – ਅਜੀਤ ਮਾਦੂਰਿਆ
1996 – ਕਾਲੇਗੌੜਾ (ਪੈਰਾ ਐਥਲੀਟ)
1997 -ਮਹਾਂਦੇਵਾ (ਪੈਰਾ ਐਥਲੀਟ)
1997 – ਰੀਥ ਇਬਰਾਹਿਮ
1998 – ਪਰਮਜੀਤ ਸਿੰਘ
1998 – ਚਿਤਾ ਮਿਸਤਰੀ
1998 – ਐੱਸ. ਡੀ. ਈਸ਼ਾਨ
1998 – ਨੀਲਮ ਜਸਵੰਤ ਸਿੰਘ
1998 – ਸ੍ਰੀਚੰਦਰ ਰਾਮ
1999 – ਗੁਲਾਬ ਚੰਦ
1999 – ਜੀ. ਵੈਂਕਟਾਰਾਵਨੁੱਪਾ (ਪੈਰਾ ਐਥਲੀਟ)
1999 – ਗੁਰਮੀਤ ਕੌਰ
1999 – ਪਰਦੁਮਨ ਸਿੰਘ
1999 – ਸੁਨੀਤਾ ਰਾਣੀ
2000 – ਜੋਗਿੰਦਰ ਸਿੰਘ ਬੇਦੀ (ਜੀਵਨ ਕਾਲ ਯੋਗਦਾਨ ਦੇ ਲਈ ਪੈਰਾ ਐਥਲੀਟ)
1978-79 – ਏਂਜਲ ਮੇਰੀ ਜੋਸੇਫ਼
1978-79 – ਸੁਰੇਸ਼ ਬਾਬੂ
1979-80 – ਆਰ. ਗਿਆਨਸੇਕਰਨ
1980-81 – ਗੋਪਾਲ ਸੈਨੀ
1981 – ਸਬੀਰ ਅਲੀ
1982 – ਚਾਰਲਸ ਬੋਰੋਮਿਓ
1982 – ਚਾਂਦ ਰਾਏ
1982 – ਐੱਮ. ਡੀ. ਵਾਲਸਯਾ
1983 – ਪੀ. ਟੀ. ਊਸ਼ਾ
1983 – ਸੁਰੇਸ਼ ਯਾਦਵ
1984 – ਸ਼ਾਇਨੀ ਇਬਰਾਹਿਮ
1984 – ਰਾਜ ਕੁਮਾਰ
1985 – ਰਘੁਬੀਰ ਸਿੰਘ ਬਲ
1985 – ਆਸ਼ਾ ਅੱਗਰਵਾਲ
1985 – ਅਦੀਲੇ ਸੁਮਾਰੀ ਵਾਲਾ
1986 – ਸੁਮਨ ਰਾਵਤ
1987 – ਵੰਦਨਾ ਸ਼ਾਨਬਾਗ
1987 – ਬਗੀਚਾ ਸਿੰਘ
1987 – ਵੰਦਨਾ ਰਾਵ
1987 – ਬਲਵਿੰਦਰ ਸਿੰਘ
1988 – ਅਸ਼ਵਨੀ ਨਾਚੱਪਾ
2000 – ਯਾਦਵੇਂਦਰ ਵਸ਼ਿਸ਼ਟ (ਪੈਰਾ ਐਥਲੀਟ)
2000 – ਕੇ. ਐੱਮ. ਬੀਨਾਮੋਲ
2001 – ਕੇ. ਆਰ. ਸ਼ੰਕਰ ਅਇਅਰ (ਪੈਰਾ ਐਥਲੀਟ)
2002 – ਅੰਜੂ ਬਾਬੀ ਜਾਰਜ
2002 – ਸਰਸਵਤੀ ਸਾਹਾ
2003 – ਮਾਧੂਰੀ ਸਕਸੇਨਾ
2003 – ਸੋਮਾ ਬਿਸਵਾਸ
2004 – ਦੇਵਿੰਦ ਝਾਂਝੀਆ (ਪੈਰਾ ਐਥਲੀਟ)
2004 – ਜੇ.ਜੇ. ਸ਼ੋਭਾ
2004 – ਅਨਿਲ ਕੁਮਾਰ
2005 – ਮਨਜੀਤ ਕੌਰ ।
2006 – ਕੇ.ਐੱਮ. ਵੀਨੂ
2007 – ਚਿਤਰਾ ਕੇ ਯੋਮਨ
2009- ਸਿਨਿਪੋਲ ਪਾਲੋਜ਼
2010 – ਜਗਮੀਰ ਸਿੰਘ (ਪੈਰਾ ਐਥਲੀਟ)
2010 – ਕਿਸ਼ਨਾ ਪੁਨਿਆ
2010 – ਜੋਸੇਫ ਇਬਰਾਹਿਮ (ਐਥਲੈਟਿਕਸ)
2011 – ਪ੍ਰੀਜਾ ਸ਼੍ਰੀ ਧਰਨ
2012 – ਰਾਮ ਕਰਨ ਸਿੰਘ (ਪੈਰਾ ਐਥਲੀਟ)
2012 – ਕਵਿਤਾ ਰਾਮਦਾਸ ਰੌਤ
2012 – ਦਿਯਾ ਮਲਿਕ (ਪੈਰਾ ਐਥਲੀਟ)
2012 – ਸੁਧਾ ਸਿੰਘ
2013 – ਅਮਿਤ ਕੁਮਾਰ ਸਰੋਹਾ
2013 – ਰੰਧੀਥ ਮਾਹੇਸ਼ਵਰੀ (ਐਥਲੀਟ)
2014 – ਟੈਟੂ ਲੁਕਾ
2015 – ਸੈਚਿੱਤਰਾ ਰਾਜੂ ਪੂਵਾਮਾ
2017 – ਵਰੂਨ ਭੱਟੀ (ਪੈਰਾ ਐਥਲੀਟ)
2017 – ਮਿਯਾਪਨ ਥਾਂਗਾਵੇਲੂ (ਪੈਰਾ ਐਥਲੀਟ)
2017 – ਅਰੋਯਾ ਰਾਜੀਵ
2017 – ਖੁਸ਼ਬੀਰ ਕੌਰ ।
ਦਰੌਣਾਚਾਰੀਆ ਪੁਰਸਕਾਰ ਵਿਜੇਤਾ
(Dronacharya Award Winners)
1985 – ਓ. ਐੱਮ. ਨਮਬਿਅਰ
1994 – ਇਲੀਆਸ ਬਾਬਰ
1995 – ਕਰਨ ਸਿੰਘ
1997 – ਜੋਗਿੰਦਰ ਸਿੰਘ ਸੈਨੀ
1998 – ਬਹਾਦੁਰ ਸਿੰਘ
1998 – ਹਰਗੋਬਿੰਦ ਸਿੰਘ ਸੰਧੂ
1999 – ਕੈਨੇਥ ਔਵੇਸ਼ ਬੋਸਨ
2002 – ਰੇਨੂ ਕੋਲਹੀ
2002 – ਜਸਵੰਤ ਸਿੰਘ
2003 – ਰਾਬਰਟ ਬਾਬੀ ਜਾਰਜ
2006 – ਆਰ. ਡੀ. ਸਿੰਘ
2010 – ਏ. ਕੇ. ਭੱਟੀ (ਜੀਵਨ ਕਾਲ ਦੇ ਯੋਗਦਾਨ ਦੇ ਲਈ ਐਥਲੀਟ)
2011 – ਰਾਮਫਲ
2011 – ਕੁੰਤਲ ਰਾਏ
2012 – ਵੀਰੇਂਦਰ ਪੁਨਿਆ
2012 – ਸੱਤਪਾਲ ਸਿੰਘ (ਪੈਰਾ ਖੇਡ ਐਥਲੀਟ)
2012 – ਜੇ. ਐੱਸ. ਭਾਟੀਆ
2013 – ਕੇ. ਪੀ. ਥਾਮਸ
2014 – ਐੱਨ. ਲਿੰਗਾਪੱਪਾ (ਜੀਵਨ ਕਾਲ ਦੇ ਯੋਗਦਾਨ)
2015 – ਨਵਲ ਸਿੰਘ (ਪੈਰਾ ਖੇਡ ਐਥਲੀਟ)
2015 – ਹਰਬੰਸ ਸਿੰਘ (ਜੀਵਨ ਕਾਲ ਦੇ ਯੋਗਦਾਨ)
2016 – ਨਾਗਾਪੁਰੀ ਰਮੇਸ਼
2017 – ਸਵਰਗੀ ਡਾ: ਆਰ. ਗਾਂਧੀ
ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਵਿਜੇਤਾ
(Rajiv Gandhi Khel Ratna Award Winners)
1998 – ਜਯੋਤਿਰਮੋਈ ਸਿਕੰਦਰ
2003 – ਅੰਜੂ ਬਾਬੀ ਜਾਰਜ
2002 – ਕੇ. ਐੱਖ, ਬੀਨਾਮੋਲ
पूजेगी
(PRACTICAL)
400 ਮੀ. ਟੈਕ ਅਤੇ ਫੀਲਡ ਦਾ ਗਣਨਾ ਸਹਿਤ ਲੇਬਲ ਆਰੇਖ (Labelled diagram of 400 m track and field with Compilations)
400 ਮੀਟਰ ਦਾ ਐਥਲੈਟਿਕਸ ਟੈਕ (400 ਮੀਟਰ Athletics Track) –
ਇਸ ਟੈਕ ਦਾ ਮਾਨਕ (Standard) ਅੰਡਾਕਾਰ ਅਤੇ 84.39 ਮੀ. ਦਾ ਸਟ੍ਰੇਟ (Straight) ਅਤੇ 36.5 ਮੀ. ਦਾ ਘੇਰਾ ਹੁੰਦਾ ਹੈ । ਜਿਸ ਵਿਚ ਦੋ ਅਰਧ-ਚੱਕਰ ਦੇ ਚਿੰਨ੍ਹ ਹੁੰਦੇ ਹਨ । ਲੇਨ ਦੇ ਲਈ ਅੰਦਰੁਨੀ ਕਿਨਾਰੇ ਤੋਂ 30 ਸੈਂ. ਮੀ. ਤੋਂ ਨਾਪ ਲਿਆ ਜਾਂਦਾ ਹੈ, ਜੇਕਰ ਉਠਿਆ ਹੋਇਆ ਬਾਰਡਰ (Border) ਹੋਵੇ ਜਾਂ 20 ਸੈਂ. ਮੀ. ਤੋਂ ਜੇਕਰ ਬਾਰਡਰ ਨਾ ਹੋਵੇ । ਹੋਰ ਸਾਰੇ ਲੋਨਸ (Lens) ਦੀਆਂ ਦੁਰੀਆਂ ਸਫੈਦ ਰੇਖਾ ਤੋਂ 20 ਸੈਂ.ਮੀ. ਮਾਪੀ ਜਾਂਦੀ ਹੈ । ਅੱਜ-ਕਲ੍ਹ ਫੁਟਬਾਲ, ਅਮਰੀਕਨ ਫੁਟਬਾਲ ਜਾਂ ਰੱਬੀ ਦੇ ਲਈ ਸੁਵਿਧਾਜਨਕ ਫੀਲਡ ਦੇ ਲਈ ਟੈਕ ਦਾ ਅੰਦਰੂਨੀ ਭਾਗ ਰੁਕਾਵਟ-ਮੁਫ਼ਤ ਬਣਾਇਆ ਜਾਂਦਾ ਹੈ । ਬੁਨਿਆਦੀ ਮਾਪ ਨੂੰ ਹੇਠਾਂ ਰੋਕਿਆ ਜਾਂਦਾ ਹੈ : –
400 ਮੀ. ਮਾਨਕ ਟੈਕ (ਘੇਰਾ 36.50 ਮੀ.) ਦਾ ਆਕਾਰ ਅਤੇ ਮਾਪ ।
ਲੇਨ ਦੀ ਚੌੜਾਈ (Lane width)-8 ਤੋਂ 10 ਲੇਨ ਹੁੰਦੀ ਹੈ । ਹਰੇਕ ਦੀ ਚੌੜਾਈ 1.22 ਮੀ. ਹੁੰਦੀ ਹੈ, ਇਹ 125 ਮੀ. ਤੋਂ ਅਧਿਕ ਚੌੜੀ ਨਹੀਂ ਹੁੰਦੀ ਅੰਦਰੂਨੀ ਕਿਨਾਰਿਆਂ ਦੇ ਟਰੈਕ ਸਾਈਡ ਤੋਂ ਬਾਹਰ ਦੇ ਵੱਲ ਜਾਂਦੇ ਹੋਏ, ਇਕ ਚਿਹਿਤ ਰੇਖਾ ਦੇ ਬਾਹਰੀ ਕਿਨਾਰਿਆਂ ਤੋਂ ਲੈ ਕੇ ਅਗਲੀ ਰੇਖਾ ਦੇ ਬਾਹਰੀ ਕਿਨਾਰਿਆਂ ਤੱਕ ਮਾਪ ਲਿਆ ਜਾਂਦਾ ਹੈ : ( ਸਾਰੇ ਅਰਧਚੱਕਰ (Semi circular) ਮੋੜ ਸਮਾਨ ਹੁੰਦੇ ਹਨ ।
ਲਾਈਨ ਦੀ ਮੋਟਾਈ (Line width5 ਸੈਂ.ਮੀ. (1:97 ਇੰਚ) ਮੋਟੀ ,
ਰੰਗ (Colour)
ਸਫੈਦ
ਟੈਕ ਈਵੈਂਟਸ ਦੇ ਲਈ ਕੰਪੀਟੀਸ਼ਨ ਏਰੀਆ ।
(Competition Area for Track Events)
(i) 8 ਲੇਨਸ ਵਾਲਾ ਇਕ ਅੰਗਕਾਰ ਟ੍ਰੈਕ (400 ਮੀ. +0.04 x 1.22 ਮੀ. ±0.01 ਮੀ.) ਅਤੇ ਅੰਦਰੂਨੀ ਤੋਂ ਘੱਟ-ਤੋਂਘੱਟ 1.00 ਮੀ. ਮਾਪ ਵਾਲਾ ਅਤੇ ਬਾਹਰ ਤੋਂ 1.00 ਮੀ. ਵਾਲੇ ਸੁਰੱਖਿਆ ਜ਼ੋਨ ।
(ii) ਘੱਟ ਤੋਂ ਘੱਟ 8 ਲੇਨਸ ਵਾਲਾ ਸਟਰੇਟ (ਸਪ੍ਰਿੰਟਸ ਦੇ ਲਈ 100 ਮੀ. +0.02 ਮੀ. x1.22 ਮੀ. ± 0.01 ਮੀ. ਅਤੇ ਹਰਡਲ ਦੇ ਲਈ 110 ਮੀ. +0.02 ਮੀ. x 1.22 ਮੀ. ± 0.01 ਮੀ.).
(iii) 100 ਮੀ. ਹਰਡਲਸ ਦੇ ਲਈ 3 ਮੀ. ਦਾ ਸਟਾਰਟਿਗ ਏਰੀਆ ।
(iv) ਦੂਸਰੇ ਮੋੜ ਦੇ ਬਾਹਰ ਜਾਂ ਅੰਦਰ ਸਥਿਤ ਇਕ ਸਥਾਈ ਵਾਟਰ ਜੰਪ (3.66 ਮੀ. x3.66 ਮੀ. x0.50 ਮੀ. -0.70 ਮੀ.)
ਸਹਿਤ ਸਟੀਪਲ ਚੇਜ਼ (Steeplechase) ਟੈਕ, ਵਰਗਾ ਹੀ ਅੰਡਾਕਾਰ ਟੈਕ ਦੇ ਲਈ ਹੁੰਦਾ ਹੈ ।
ਸਟੈਗਰਸ (Staggers)-ਜਦੋਂ ਕਰਵਸ ਵਿਚ ਲੋਨਸ ਵਿਚ ਰੇਸ ਦੌੜੀ ਜਾਂਦੀ ਹੈ, ਤਾਂ ਸਾਰੇ ਐਥਲੀਟਸ ਦੇ ਲਈ 2-10 ਲੇਨਸ ਦੇ ਲਈ ਸਮਾਨ ਦੂਰੀ ਹੀ ਜਾਂਦੀ ਹੈ। ਇਸ ਦੂਰੀ ਨੂੰ ਸਟੈਗਰ ਕਹਿੰਦੇ ਹਨ । ਇਸ ਦਾ ਆਕਲਨ ਹੇਠਾਂ ਲਿਖੇ ਫਾਰਮੂਲੇ ਨਾਲ ਕੀਤਾ ਜਾਂਦਾ ਹੈ :
ਸਟੈਗਰ = [w (n – 1) – 10 ਸੈਂ.ਮੀ ]2π
400 ਮੀ. ਮਾਨਕ ਟ੍ਰੈਕ (1.22 ਮੀ. ਦੀ ਲਗਾਤਾਰ (ਲੇਨ ਦੀ ਚੌੜਾਈ) ਦੇ ਲਈ ਸਟੈਗਰ ਸਟਾਰਟ ਦੇ ਲਈ ਅੰਕੜੇ ਹੇਠਾਂ ਲਿਖੇ ਅਨੁਸਾਰ ਤਾਲਿਕਾ ਵਿਚ ਦਿੱਤੇ ਗਏ ਹਨ :
ਤਾਲਿਕਾ : 400 ਮੀ. ਮਾਨਕ ਟ੍ਰੈਕ (ਮੀ. ਵਿਚ) ਦੇ ਲਈ ਸਟੈਗਰ ਸਟਾਰਟ ਅੰਕੜੇ |
ਰਿਲੇਅ ਟੇਕ ਔਵਰ ਜ਼ੋਨ (Relay Take Over Zones) :
ਹਰੇਕ ਲੇਨ ਵਿਚ ਟੇਕ ਆਫ਼ ਸਕਰੈਚ ਲਾਈਨ ਤੋਂ ਪਹਿਲਾਂ ਅਤੇ ਬਾਅਦ ਵਿਚ 10 ਮੀ. ਇਸ ਤੋਂ ਪਹਿਲਾਂ 10 ਮੀਟਰ ਦੀ ਗਤੀ ਵਾਧਾ (acceleration) ਜ਼ੋਨ ਚਿੰਨ੍ਹਤ ਹੁੰਦਾ ਹੈ । 4×400 ਮੀ. ਰਿਲੇਅ ਦੌੜਾਂ ਦੇ ਲਈ, ਹਰੇਕ ਲੇਨ ਵਿਚ ਪਹਿਲੇ ਐਥਲੀਟਾਂ ਦੇ ਲਈ ਐਸ਼ਲਾਨ (Echelon) ਸਟਾਰਟਿੰਗ ਸਥਿਤੀ ਚਿੰਨ੍ਹਾਤ ਹੋਣੀ ਚਾਹੀਦੀ ਹੈ, ਜਿਵੇਂ ਕਿ 400 ਮੀ. ਤਕ ਟੈਕ ਮਾਰਕਿੰਗ ਪਲੈਨ ਵਿਚ ਦਿਖਾਇਆ ਗਿਆ ਹੈ । ਪਹਿਲੇ ਟੇਕ-ਔਵਰ ਜ਼ੋਨ ਦੀ ਸਕਰੈਚ ਲਾਈਨ ਓਨੀ ਹੀ ਹੁੰਦੀ ਹੈ, ਜਿੰਨੀ 800 ਮੀ. ਦੇ ਲਈ । ਹਰੇਕ ਟੇਕ-ਔਵਰ ਜ਼ੋਨ 20 ਮੀ. ਲੰਬਾ ਹੋਵੇਗਾ । ਜਿਸਦੇ ਸਕਰੈਚ ਲਾਈਨ ਵਿਚਕਾਰ ਵਿਚ ਹੁੰਦੀ ਹੈ । ਦੌੜਨ ਦੀ ਦਿਸ਼ਾ ਵਿਚ ਸਟਾਰਟ ਲਾਈਨ ਦੇ : ਨੇੜੇ ਜ਼ੋਨ ਲਾਈਨਸ ਦੇ ਕਿਨਾਰਿਆਂ ‘ਤੇ ਜ਼ੋਨ ਦਾ ਆਰੰਭ ਅਤੇ ਅੰਤ ਹੋਵੇਗਾ | ਦੂਸਰੇ ਅਤੇ ਆਖਰੀ ਟੇਕ-ਔਵਰ ਦੇ ਲਈ ਟੇਕ-ਔਵਰ ਜ਼ੋਨਸ ਨੂੰ ਸ਼ੁਰੂ | ਅੰਤ ਲਾਈਨ ਦੇ ਕਿ.ਮੀ. ਦੇ ਵੱਲ 10 ਮੀ. ਚਿੰਨਿਤ ਕੀਤਾ ਜਾਂਦਾ ਹੈ । ਦਿੱਤੀ ਗਈ ਤਾਲਿਕਾ ਦੇ ਅਨੁਸਾਰ ਹਰਡਲਸ ਦੀ ਸਥਿਤੀ ਹੁੰਦੀ ਹੈ :
ਫੀਲਡ ਈਵੈਂਟਸ (Field Events)-ਫੀਲਡ ਈਵੈਂਟਸ ਨੂੰ ਹੇਠਾਂ ਲਿਖੇ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ –
(i) ਜੰਪਿੰਗ ਈਵੈਂਟ
(ii) ਥੋਇੰਗ ਈਵੈਂਟ
ਜੰਪਿੰਗ ਈਵੈਂਟਸ ਦੇ ਲਈ ਸੁਵਿਧਾਵਾਂ (Facilities for Jumping events) – ਜੰਪਿੰਗ ਈਵੈਂਟਸ ਵਿਚ ਲਾਂਗ ਜੰਪ, ਹਾਈ ਜੰਪ, ਟ੍ਰਿਪਲ ਜੰਪ ਅਤੇ ਪੋਲ ਵਾਲਟ ਆਉਂਦੇ ਹਨ । ਉਨ੍ਹਾਂ ਦੇ ਪਰਿਕਲਨ (computation) ਨੂੰ ਹੇਠਾਂ ਵਰਣਿਤ ਕੀਤਾ ਗਿਆ ਹੈ :
ਲਾਂਗ ਜੰਪ ਦੇ ਲਈ ਸੁਵਿਧਾਵਾਂ (Facilities for Long Jump)
ਲਾਗ ਜੰਪ ਵਿਚ ਰਨਵੇ, ਇਕ ਟੇਕ ਆਫ਼ ਬੋਰਡ ਅਤੇ ਇਕ ਲੈਡਿੰਗ ਏਰੀਆ ਹੁੰਦੇ ਹਨ । ਸਧਾਰਨਤਾ ਲਾਂਗ ਜੰਪ ਦਾ ਪਿੱਟ ਕਿਸੇ ਇਕ ਸਟਰੈਟ ਦੇ ਨਾਲ, ਟੈਕ ਦੇ ਬਾਹਰ ਸਥਿਤ ਹੁੰਦਾ ਹੈ । ਹਰੇਕ ਇੰਡ (end) ਤੇ ਲੈਂਡਿੰਗ ਏਰੀਆ ਦੇ ਨਾਲ ਦੋ ਸਟੇ ਹੋਏ ਰਨਵੇ ਹੁੰਦੇ ਹਨ ਤਾਂ ਕਿ ਇਕ ਸਮੇਂ ਤੇ ਐਥਲੀਟਾਂ ਦੇ ਦੋ ਗਰੁੱਪਾਂ ਦੁਆਰਾ ਕਿਸੇ ਵੀ ਦਿਸ਼ਾ ਵਿਚ ਪ੍ਰਤੀਯੋਗਤਾ ਕਰਵਾਈ ਜਾ ਸਕੇ ।
ਲਾਂਗ ਜੰਪ ਦੇ ਲਈ ਰਨਵੇ (Run way for the Long Jump)- ਰਨਵੇ ਦੀ ਲੰਬਾਈ ਘੱਟ-ਤੋਂ ਘੱਟ 40 ਮੀ. ਹੁੰਦੀ ਹੈ ਅਤੇ ਇਹ ਰਨਵੇ ਦੇ ਸ਼ੁਰੂ ਤੋਂ ਲੈ ਕੇ ਟੇਕ-ਆਫ਼ ਲਾਈਨ ਤਕ ਮਾਪੀ ਜਾਂਦੀ ਹੈ । ਰਨਵੇ ਦੀ ਚੌੜਾਈ 1.22 ਮੀ. ±0.01 ਮੀ. ਹੁੰਦੀ ਹੈ ।
ਲਾਂਗ ਜੰਪ ਦੇ ਲਈ ਟੇਕ-ਆਫ਼ ਬੋਰਡ (Take-off Board for the Long Jump) -ਟੇਕ ਆਫ ਬੋਰਡ ਆਇਤਾਕਾਰ ਹੁੰਦਾ ਹੈ ਅਤੇ ਇਹ 1.22 ਮੀ. ± 0.01 ਮੀ. ਲੰਬਾ 0.020 ਮੀ. ± 0.002 ਮੀ. ਚੌੜਾ ਅਤੇ 0.10 ਮੀ. ਤੋਂ ਜ਼ਿਆਦਾ ਡੂੰਘਾ ਨਹੀਂ ਹੁੰਦਾ । ਇਹ ਸਫੈਦ ਰੰਗ ਦਾ ਹੁੰਦਾ ਹੈ । ਟੇਕ ਆਫ਼ ਬੋਰਡ ਦੀ ਸਤਹਿ ਰਨਵੇ ਦੇ ਪੱਧਰ ਦੇ ਨਾਲ ਇਕ ਲਾਈਨ ਵਿਚ ਹੋਣੀ ਚਾਹੀਦੀ ਹੈ ।
ਲਾਂਗ ਜੰਪ ਦੇ ਲਈ ਲੈਂਡਿੰਗ ਏਰੀਆ (Landing Area for the Long Jump) -ਲੈਂਡਿੰਗ ਏਰੀਆ 7 ਮੀ. ਤੋਂ 9 ਮੀ. ਲੰਬਾ ਅਤੇ ਘੱਟ ਤੋਂ ਘੱਟ 2.75 ਮੀ. ਚੌੜਾ ਹੋਣਾ ਚਾਹੀਦਾ ਹੈ ।
ਪਲਾਸਟੀਸੀਨ ਇੰਡੀਕੇਟਰ (Plasticine indicator) -ਫਾਊਲ ਦਾ ਪਤਾ ਲਗਾਉਣ ਦੇ ਲਈ ਪਲਾਸਟੀਸੀਨ ਇੰਡੀਕੇਟਰ ਰੱਖਿਆ ਜਾਂਦਾ ਹੈ । ਇਸਦੀ ਉੱਚਾਈ 0.1 ਮੀ. x 1.22 ਮੀ, ਅਤੇ 7 ਮਿ.ਮੀ. ਹੋਵੇਗੀ । ਟਰਿਪਲ ਜੰਪ ਦੇ ਲਈ ਸੁਵਿਧਾਵਾਂ (Facilities for Triple Jump) ਟਰਿਪਲ ਜੰਪ ਈਵੈਂਟ ਦੇ ਲਈ ਸਾਰੀਆਂ ਸੁਵਿਧਾਵਾਂ ਲਾਂਗ ਜੰਪ ਦੇ ਸਮਾਨ ਹੁੰਦੀਆਂ ਹਨ, ਪਰੰਤੂ ਇਸ ਵਿਚ ਸਿਰਫ ਟੇਕ-ਆਫ ਬੋਰਡ ਦੀ ਸਥਿਤੀ ਵਿਚ ਭਿੰਨਤਾ ਹੁੰਦੀ ਹੈ । ਅੰਤਰਰਾਸ਼ਟਰੀ ਪ੍ਰਤੀਯੋਗਿਤਾ ਦੇ ਲਈ ਇਹ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਟੇਕ-ਆਫ਼ ਬੋਰਡ ਲੈਂਡਿੰਗ ਏਰੀਆ ਦੇ ਨੇੜੇ ਅਤੇ (end) ਤੋਂ ਮਰਦਾਂ ਦੇ ਲਈ 13 ਮੀ. ਤੋਂ ਘੱਟ ਅਤੇ ਔਰਤਾਂ ਦੇ ਲਈ 11 ਮੀ. ਤੋਂ ਘੱਟ ਨਹੀਂ ਹੋਵੇਗਾ ।
ਹਾਈ ਜੰਪ ਦੇ ਲਈ ਸੁਵਿਧਾ (Facility for High Jump) -ਹਾਈ ਜੰਪ ਦੇ ਲਈ ਕੰਪੀਟੀਸ਼ਨ ਏਰੀਆ ਵਿਚ ਇਕ ਅਰਧ-ਚੱਕਰਾਕਾਰ ਰਨਵੇ, ਇਕ ਟੇਕ-ਆਫ਼ ਏਰੀਆ, ਦੋ ਗ੍ਰਾਸ ਬਾਰ ਸਹਿਤ ਦੋ ਅਪਰਾਈਟਸ (Uprights) ਅਤੇ ਇਕ ਲੈਂਡਿੰਗ ਏਰੀਆ ਹੁੰਦਾ ਹੈ । ਕਿਨਾਰਿਆਂ (Kerbs) ਨੂੰ ਹਟਾ ਦੇਣ ਨਾਲ ਅੰਡਾਕਾਰ ਟੈਕ ਦਾ ਪ੍ਰਯੋਗ ਰਨਵੇ ਦੇ ਹਿੱਸੇ ਦੇ ਰੂਪ ਵਿਚ ਸੰਭਵ ਹੋ ਜਾਂਦਾ ਹੈ । ਪ੍ਰਮੁੱਖ ਚੈਂਪੀਅਨਸ਼ਿਪ ਦੇ ਲਈ, ਹਾਈ ਜੰਪ ਸੁਵਿਧਾ ਇੰਨੀ ਵੱਡੀ ਹੋਣੀ ਚਾਹੀਦੀ ਹੈ ਕਿ ਦੋ ਹਾਈ ਜੰਪ ਇਕੋ ਵਾਰੀ ਕਰਵਾਏ ਜਾ ਸਕਣ ।
ਹਾਈ ਜੰਪ ਦੇ ਲਈ ਰਨਵੇ (Runway for the High Jump) -ਅਰਧ-ਚੱਕਰਾਕਾਰ ਰਨਵੇ, ਜਿਸ ਦਾ ਘੇਰਾ ਘੱਟਤੋਂ-ਘੱਟ 20 ਮੀ. ਹੁੰਦਾ ਹੈ, ਹਰੇਕ ਦਿਸ਼ਾ ਤੋਂ ਪਹੁੰਚ ਦੀ ਮਨਜ਼ੂਰੀ ਦੇਵੇਗਾ । ਹਾਈ ਜੰਪ ਦੇ ਲਈ ਲੈਂਡਿੰਗ ਮੈਟਸ (Landing Mats for the High Jump) – ਲੈਂਡਿੰਗ ਮੈਟ 6 ਮੀ. ਲੰਬਾ ਅਤੇ 4 ਮੀ. ਚੌੜਾ ਹੁੰਦਾ ਹੈ । ਪੂਰੀ ਉੱਚਾਈ ਘੱਟ-ਤੋਂ-ਘੱਟ 0-70 ਮੀਟਰ ਹੁੰਦੀ ਹੈ । ਇਹ ਸਪਾਈਕ ਪਰੂਫ ਸੁਰੱਖਿਆਤਮ ਮੈਟ ਨਾਲ ਢੱਕਿਆ ਹੁੰਦਾ ਹੈ । ਇਸ ਨੂੰ 0.10 ਮੀ. ਉੱਚੀ ਗ੍ਰਿਡ ‘ਤੇ ਰੱਖਿਆ ਜਾਂਦਾ ਹੈ, ਜੋ ਕਿ ਚਾਰੋਂ ਪਾਸਿਆਂ ਤੋਂ ਧਰਤੀ ‘ਤੇ ਰੱਖਿਆ ਹੋਵੇਗਾ, ਜਿਸਦਾ ਅਗਲਾ ਕੋਨਾ ਮੈਟ ਦੇ 0.10 ਮੀ. ਪਿੱਛੇ ਹੋਵੇਗਾ ।
ਪੋਲ ਵਾਲਟ ਦੇ ਲਈ ਰਨਵੇ ਘੱਟ-ਤੋਂ ਘੱਟ 40 ਮੀ. ਹੁੰਦੀ ਹੈ । ਰਨਵੇ 1.22 ਮੀ. ± 0.01 ਮੀ. ਚੌੜਾ ਹੁੰਦਾ ਹੈ ।ਇਸਨੂੰ 0.05 ਮੀ. ਚੌੜੀ ਸਫੈਦ ਰੇਖਾਵਾਂ ਦੁਆਰਾ ਚਿੰਨਿਤ ਕੀਤਾ ਜਾਂਦਾ ਹੈ । ਰਨਵੇ ਦੇ ਅੰਤ ਵਿਚ, ਵਾਲਟਿੰਗ ਪੋਲ ਦੇ ਲਈ ਬਾਕਸ ਇਸ ਤਰ੍ਹਾਂ ਲੱਗਾ ਹੁੰਦਾ ਹੈ ਕਿ ਇਸ ਦੇ ਪਿੰਡ ਬੋਰਡ (End Board) ਦੇ ਉੱਪਰ ਦਾ ਅੰਦਰੂਨੀ ਕੋਨਾ 0-ਲਾਈਨ ਤੇ ਅਤੇ ਉਸੇ ਉੱਚਾਈ ‘ਤੇ ਹੋਵੇ 10-ਲਾਈਨ ਨੂੰ 0.01 ਮੀ. ਚੌੜੀ ਸਫੈਂਦ ਰੇਖਾ ਤੋਂ ਚਿੰਤ ਕੀਤਾ ਜਾਵੇਗਾ, ਜੋ ਅਪਰਾਈਟਸ ਦੇ ਬਾਹਰੀ ਕੋਨਿਆਂ ਦੇ ਅੱਗੇ ਤਕ ਜਾਂਦੀ ਹੈ ।
ਬਾਕਸ ਦਾ ਮਾਪ ਹੇਠਾਂ ਦਿੱਤੇ ਗਏ ਆਰੇਖ ਵਿਚ ਵਰਣਿਤ ਹੈ –
ਪੋਲ ਵਾਲਟ ਦੇ ਲਈ ਅਪਰਾਈਟਸ (Uprights for the Pole Vault) – ਦੋ ਅਰਾਈਟਸ ਨੂੰ 0 ਰੇਖਾ ਦੇ ਨਾਲ ਸਮਾਂਤਰ ਆਧਾਰ ‘ਤੇ ਇਸ ਤਰ੍ਹਾਂ ਲਗਾਇਆ ਜਾਂਦਾ ਹੈ ਕਿ ਹਰੇਕ ਨੂੰ ਘੱਟ ਤੋਂ ਘੱਟ 0.80 ਮੀ. ਲੈਂਡਿੰਗ ਏਰੀਆ ਦੇ ਵੱਲ ਰੇਖਾ ਤੋਂ ਲੈ ਕੇ ਜਾਇਆ ਜਾ ਸਕੇ ।
ਪੋਲ ਵਾਲਟ ਦੇ ਲਈ ਲੈਂਡਿੰਗ ਮੈਟਸ (Landing Mats for the Pole Vault) – ਸਾਰੀਆਂ ਪ੍ਰਮੁੱਖ ਅੰਤਰਰਾਸ਼ਟਰੀ ਪਤੀਯੋਗਿਤਾਵਾਂ ਦੇ ਲਈ ਲੈਂਡਿੰਗ ਮੈਟਸ 6.00 ਮੀ. ਲੰਬੇ (ਵਾਧੂ ਸੁਰੱਖਿਆ ਦੇ ਲਈ ਪ੍ਰਯੋਗ ਕੀਤੇ ਜਾਣ ਵਾਲੇ ਅਗਲੇ ਉਪਕਰਨਾਂ ਨੂੰ ਛੱਡ ਕੇ) x6.00 ਚੌੜੇ x0.80 ਮੀ. ਉੱਚੇ ਤੋਂ ਘੱਟ ਨਹੀਂ ਹੋਣੇ ਚਾਹੀਦੇ ।ਇਸ ਨੂੰ ਇਕ 0.10 ਮੀ. ਉੱਚੇ ਗ੍ਰਡ ’ਤੇ ਰੱਖਣਾ ਚਾਹੀਦਾ ਹੈ | ਅਗਲੇ ਉਪਕਰਨ ਘੱਟ-ਤੋਂ-ਘੱਟ 2 ਮੀ. ਲੰਬੇ ਹੋਣੇ ਚਾਹੀਦੇ ਹਨ | ਬਾਕਸ ਦੇ ਨੇੜੇ ਲੈਂਡਿੰਗ ਏਰੀਆ ਦੀ ਸਾਈਡਸ ਬਾਂਕਸ ਤੋਂ 0.10 ਮੀ. 0.15 ਮੀ. ਦੂਰ ਰੱਖਿਆ ਹੋਵੇਗਾ ਅਤੇ ਲਗਭਗ 45° ਦੇ ਕੋਣ ਤੇ ਬਾਕਸ ਤੋਂ ਪਰੇ ਢਲਾਨ ਤੇ ਹੋਵੇਗਾ | ਹੇਠਾਂ ਦਿੱਤੇ ਗਏ ਆਰੇਖ ਵਿਚ ਲੈਂਡਿੰਗ ਪਿਟ (Landing Pit) ਦਾ ਮਾਪ ਦੱਸਿਆ ਗਿਆ ਹੈ :
ਥੋਇੰਗ ਈਵੈਂਟਸ ਦੇ ਲਈ ਸੁਵਿਧਾਵਾਂ (Tacilities for Throwing Events) – ਇੰਗ ਈਵੈਂਟਸ ਚਾਰ ਹੁੰਦੀਆਂ ਹਨ-ਸ਼ਾਟ ਪੁੱਟ, ਡਿਸਕਸ ਥੋ, ਹੈਮਰ ਥੋ ਅਤੇ ਜੈਵਲਿਨ ਥੋ |
ਸ਼ਾਟਪੁੱਟ ਦੇ ਲਈ ਸੁਵਿਧਾ (Facility for Shot Put) –
1. ਸ਼ਾਟਪੁੱਟ ਦੇ ਲਈ ਸੁੱਟਣ ਵਾਲਾ ਚੱਕਰ (Throwing circle for the shortput)-ਇੰਗ ਸਰਕਲ ਦਾ ਅੰਦਰੂਨੀ ਵਿਆਸ (Diameter) 2.135 ਮੀ. ± 0.005 ਮੀ. ਹੁੰਦਾ ਹੈ ।
2. ਸ਼ਾਟਪੁੱਟ ਦੇ ਲਈ ਸਟਾਪ ਬੋਰਡ (Stop Board for the Shotput)-ਸਟਾਪ ਬੋਰਡ ਲੱਕੜੀ ਜਾਂ ਕਿਸੇ ਉਪਕਤ ਧਾਤੂ ਦਾ ਬਣਿਆ ਹੁੰਦਾ ਹੈ ਅਤੇ ਸਫੈਦ ਰੰਗ ਕੀਤਾ ਹੁੰਦਾ ਹੈ । ਇਸਨੂੰ ਸੈਕਟਰ ਰੇਖਾਵਾਂ ਦੇ ਮੱਧ ਵਿਚ ਰੱਖਿਆ ਹੁੰਦਾ ਹੈ ਅਤੇ ਜ਼ਮੀਨ ‘ਤੇ ਪੱਕੀ ਤਰ੍ਹਾਂ ਨਾਲ ਲਗਾਇਆ ਜਾਂਦਾ ਹੈ । ਅੰਦਰ ਤੋਂ ਇਹ 1.21 ਮੀ. 0.01 ਲੰਬਾ ਹੁੰਦਾ ਹੈ । ਸਭ ਤੋਂ ਤੰਗ ਬਿੰਦੁ ’ਤੇ ਚੌੜਾਈ 0.112ਮੀ. ± 0.002 ਮੀ. ਅਤੇ ਉੱਚਾਈ 0.10 ਮੀ. ± 0.002 ਮੀ. ਹੁੰਦੀ ਹੈ, ਜਿਸਨੂੰ ਸਰਕਲ ਦੇ ਕੋਲ ਦੇ ਧਰਾਤਲ ਦੇ ਉੱਪਰ ਤੋਂ ਮਾਪਿਆ ਜਾਂਦਾ ਹੈ, ਜਦੋਂ ਸਟਾਪ ਬੋਰਡ ਆਪਣੀ ਠੀਕ ਸਥਿਤੀ ਵਿਚ ਰੱਖਿਆ ਹੁੰਦਾ ਹੈ ।
3. ਸ਼ਾਟਪੁਟ ਦੇ ਲਈ ਲੈਂਡਿੰਗ ਸੈਕਟਰ (Landing Sector for the shotput)-ਲੈਂਡਿੰਗ ਸੈਕਟਰ 25 ਮੀ. ਲੰਬਾ ਹੁੰਦਾ ਹੈ । ਇਸਦਾ 34.92° ਦਾ ਕੋਣ ਹੁੰਦਾ ਹੈ ਅਤੇ ਇਸਦਾ ਪਰਿਕਲਨ (Compitation) ਅੰਕਿਤ ਕਰਨ ਦੇ ਲਈ ਹੇਠਾਂ ਆਰੇਖ ਵਿਚ ਦੱਸਿਆ ਗਿਆ ਹੈ :
ਡਿਸਕਸ ਥੋ ਦੀ ਸੁਵਿਧਾ (Tacility for Discus Throw) -ਥੋਇੰਗ ਸਰਕਲ ਬੈਂਡ ਆਇਰਨ (Band Iron) ਸਟੀਲ ਜਾਂ ਕਿਸੇ ਉਪਯੁਕਤ ਧਾਤੂ ਦਾ ਬਣਿਆ ਹੁੰਦਾ ਹੈ, ਜੋ ਉਪਰੋਂ ਬਾਹਰ ਦੇ ਵੱਲ ਸਿਥੇਟਿਕ ਸਤਹ ਅਤੇ ਕੰਕਰੀਟ ਨਾਲ ਘਿਰਿਆ ਹੁੰਦਾ ਹੈ । ਸਰਕਲ ਦਾ ਅੰਦਰੂਨੀ ਭਾਗ ਕੰਕਰੀਟ ਦਾ ਬਣਿਆ ਹੈ ਅਤੇ ਉਹ ਫਿਸਲਨ ਵਾਲਾ ਨਹੀਂ ਹੋਣਾ ਚਾਹੀਦਾ | ਅੰਦਰੂਨੀ ਭਾਗ ਸਭ ਦੀ ਸਤੱਹ ਸਮਤਲ ਹੁੰਦੀ ਹੈ ਅਤੇ ਸਰਕਲ ਦੇ ਰਿਮ (rim) ਦੇ ਉੱਪਰੀ ਕੋਨੇ ਤੋਂ 0.02 ਮੀ.± 0.006 ਮੀ. ਹੇਠਾਂ ਹੁੰਦੀ ਹੈ । ਸਰਕਲ ਦਾ ਅੰਦਰੂਨੀ ਵਿਆਸ 2.50 ਮੀ. ± 0.005 ਮੀ. ਹੁੰਦਾ ਹੈ । ਸਰਕਲ ਦਾ ਰਿਮ ਘੱਟਤੋਂ-ਘੱਟ 6 ਕਿ.ਮੀ. ਛੋਟਾ, 70 ਕਿ.ਮੀ. ਤੋਂ 80 ਕਿ.ਮੀ. ਡੂੰਘਾ ਅਤੇ ਸਫੈਦ ਰੰਗ ਦਾ ਹੁੰਦਾ ਹੈ ਸਰਕਲ ਦਾ ਮੱਧ ਭਾਗ ਜਿਸ ਵਿਚ ਸਾਰੀਆਂ ਗਤੀਵਿਧੀਆਂ ਨੂੰ ਮਾਪਿਆ ਜਾਂਦਾ ਹੈ, ਚਿੰਨਿਤ ਹੁੰਦਾ ਹੈ ।
ਡਿਸਕਸ ਥਰੋ ਦੇ ਲਈ ਲੈਂਡਿੰਗ ਸੈਕਟਰ (Landing sector for discus throw) –
ਲੈਂਡਿੰਗ ਸੈਕਟਰ ਤੇ ਘਾਹ ਹੁੰਦਾ ਹੈ । ਲੈਂਡਿੰਗ ਸੈਕਟਰ ਨੂੰ 34.92 ਦੇ ਕੋਣ ਤੋਂ ਸਰਕਲ ਦੇ ਮੱਧ ਤੋਂ ਬਣਾਇਆ ਜਾਂਦਾ ਹੈ ਅਤੇ 0.05 ਮੀ. ਚੌੜੀਆਂ ਸਫੇਦ ਰੇਖਾਵਾਂ ਤੋਂ ਚਿਹਿਤ ਕੀਤਾ ਜਾਂਦਾ ਹੈ । ਸੈਕਟਰ ਦੀ ਲੰਬਾਈ 80 ਮੀ. ਹੁੰਦੀ ਹੈ |
ਹੈਮਰ ਥਰੋ ਦੇ ਲਈ ਸੁਵਿਧਾ (Facility for hammer throw) –
- ਹੈਮਰ ਥਰੋ ਚੱਕਰ (Hammer throw)- circleਹੈਮਰ ਥਰੋ ਦਾ ਚੱਕਰ ਸ਼ਾਟਪੁੱਟ ਦੇ ਚੱਕਰ ਦੇ ਸਮਾਨ ਹੁੰਦਾ ਹੈ । ਜਦਕਿ ਹੈਮਰ ਥਰੋ ਈਵੈਂਟ ਦੇ ਲਈ ਕੋਈ ਸਟਾਪ ਬੋਰਡ ਪ੍ਰਯੋਗ ਨਹੀਂ ਹੁੰਦਾ |
- ਹੈਮਰ ਥਰੋ ਦੇ ਲਈ ਲੈਂਡਿੰਗ ਸੈਕਟਰ (Landing sector for the hammer throw)- ਹੈਮਰ ਥਰੋ ਦੇ ਲੈਂਡਿੰਗ ਸੈਕਟਰ ਦੀ ਲੰਬਾਈ 90 ਮੀ. ਹੁੰਦੀ ਹੈ । ਇਸਦਾ 34.92° ਦਾ ਕੋਣ ਹੁੰਦਾ ਹੈ ।
ਡਿਸਕਸ ਥਰੋ ਅਤੇ ਹੈਮਰ ਥਰੋ ਦੇ ਲਈ ਸੁਰੱਖਿਆਤਮਕ
(Safely cage for discus and Hammer Throw)
ਦੋਵੇਂ ਹੀ ਈਵੈਂਟਸ ਦੇ ਲਈ ਸੁਰੱਖਿਆਤਮਕ ਕਟਹਿਰੇ ਹੁੰਦੇ ਹਨ ਅਤੇ ਇਕ ਸਮਾਨ ਕਟਹਿਰੇ ਦਾ ਮਾਪ ਹੇਠਾਂ ਦਿੱਤੇ ਗਏ ਆਰੇਖ ਵਿਚ ਦੱਸਿਆ ਗਿਆ ਹੈ –
ਜੈਵਲਿਨ ਥਰੋ ਦੇ ਲਈ ਸੁਵਿਧਾ (Facility for Javelin Throw-ਜੈਵਲਿਨ ਥਰੋ ਦੇ ਲਈ ਸੁਵਿਧਾ ਵਿਚ ਰਨਵੇ ਘੱਟ-ਤੋਂ-ਘੱਟ 30 ਮੀ. x4 ਮੀ.), 8 ਮੀ. ਦੇ ਘੇਰੇ ਦੀ ਆਰਕ (Arc) ਅਤੇ 100 ਮੀ. ਘੇਰੇ ਦੇ ਲੈਂਡਿੰਗ ਖੇਤਰ ਸ਼ਾਮਿਲ ਹੁੰਦੇ ਹਨ ।
ਜੈਵਲਿਨ ਥਰੋ ਦੇ ਲਈ ਰਨਵੇ (Runway for the Javelin Throw)-ਰਨਵੇ ਦੀ ਲੰਬਾਈ ਘੱਟ-ਤੋਂ-ਘੱਟ 30 ਮੀ. ਹੁੰਦੀ ਹੈ । ਇਹ 0.05 ਮੀ. ਮੋਟੀ ਅਤੇ 4.00 ਮੀ. 0.01 ਮੀ. ਦੀ ਦੂਰੀ ਤੇ ਦੋ ਸਮਾਂਤਰ ਸਫੈਦ ਰੇਖਾਵਾਂ ਦੁਆਰਾ ਚਿੰਨਿਤ ਹੋਵੇਗਾ | ਥਰੋਇੰਗ ਆਰਕ ਦੇ ਆਖਰੀ ਬਿੰਦੁਆਂ ਤੋਂ ਚਾਰ ਮੀਟਰ ਪਿੱਛੇ ਰਨਵੇ ਦੇ ਨੇੜੇ 0.05 ਮੀ x 0.05 ਮੀ ਦੇ ਦੋ ਸਫੈਦ ਵਰਗਾਕਾਰ ਬਿੰਦੁ ਹੋਣਗੇ |
ਜੈਵਲਿਨ ਥਰੋ ਦੇ ਲਈ ਥਰੋਇੰਗ ਆਰਕ (Throw Are for the Javlin Throw-ਥਰੋਇੰਗ ਆਰਕ ਰਨਵੇ ਦੇ ਅੰਤ ਵਿਚ ਸਥਿਤ ਹੁੰਦੀ ਹੈ । ਇਸ ਤੇ ਸਫੈਦ ਰੰਗ ਕੀਤਾ ਜਾਂਦਾ ਹੈ ਅਤੇ ਇਹ ਸਖ਼ਤ ਪਲਾਸਟਿਕ ਵਰਗੇ ਜਲਦੀ ਖ਼ਰਾਬ ਹੋਣ ਵਾਲੇ ਉਪਯੁਕਤ ਪਦਾਰਥ ਤੋਂ ਬਣਿਆ ਹੁੰਦਾ ਹੈ | ਥਰੋਇੰਗ ਆਰਕ 0.007 ਮੀ. ਚੌੜੀ ਹੁੰਦੀ ਹੈ ਅਤੇ ਰਨਵੇ ਦੇ ਵਿਚਕਾਰ ਬਿੰਦੂ ਤੋਂ 8.00 ਮੀ. ਦੇ ਘੇਰੇ ਮੁੜੀ ਹੁੰਦੀ ਹੈ ।
ਸਾਹਮਣੇ ਦਿੱਤੇ ਗਏ ਆਰੇਖ ਵਿਚ ਇਸ ਦਾ ਵਿਸਥਾਰ ਪੂਰਵਕ ਵਰਣਨ ਹੈ –
ਜੈਵਲਿਨ ਥਰੋ ਦੇ ਲਈ ਲੈਂਡਿੰਗ ਸੈਕਟਰ (Landing sector for the Javlin Throw) – ਲੈਂਡਿੰਗ ਸੈਕਟਰ 100 ਮੀ. ‘ ਲੰਬਾ ਹੁੰਦਾ ਹੈ । ਲੈਂਡਿੰਗ ਸੈਕਟਰ ਦੀ ਮਾਰਕਿੰਗ ਦਾ ਪਰਿਕਲਨ ਹੇਠਾਂ ਦਿੱਤੇ ਗਏ ਆਰੇਖ ਵਿਚ ਵਰਣਨ ਕੀਤਾ ਗਿਆ ਹੈ ਸਾਰੇ ਈਵੈਂਟਸ ਦੇ ਸਥਾਨ ਨਿਯੋਜਨ (placements) ਨੂੰ ਹੇਠਾਂ ਦਿੱਤੇ ਗਏ ਆਰੇਖ ਵਿਚ ਵਰਣਨ ਕੀਤਾ ਗਿਆ ਹੈ –
ਸਾਰੀਆਂ ਆਈਟਮਸ ਦੇ ਲਈ ਸੰਸ਼ੋਧਿਤ ਏ.ਏ.ਐਮ ਪੀ.ਈ.ਆਰ ਵਿਵਸਥਾ
(Modified AAMPER administration for all items)
AAMPER ਫਿਟਨੈੱਸ ਟੈਸਟ ਦੀ ਵਿਵਸਥਾ ਜਿਸਨੈਜ਼ਿਅਮ ਜਾਂ ਬਾਹਰ ਖੁੱਲ੍ਹੇ ਵਿਚ ਵੀ ਕੀਤੀ ਜਾ ਸਕਦੀ ਹੈ । ਇਸ ਟੈਸਟ ਪਹਿਲਾ ਸੰਸਕਰਣ (version) ਸਾਲ 1958 ਵਿਚ ਪ੍ਰਸਤੁਤ ਕੀਤਾ ਗਿਆ ਸੀ ਅਤੇ ਫਿਰ 1965 ਵਿਚ ਇਸ ਵਿਚ ਸੁਧਾਰ ਕੀਤਾ ਗਿਆ ਅਤੇ ਫਿਰ ਉਸਦੇ ਬਾਅਦ ਸਾਲ 1975 ਵਿਚ ਟੈਸਟ ਬੈਟਰੀ (Test battery) ਵਿਚ ਅਨੇਕ ਪਰਿਵਰਤਨ ਕੀਤੇ ਗਏ । ਟੈਸਟ ਵਿਚ ਲਿਖੀਆਂ ਛੇ ਆਈਟਮਸ ਹੁੰਦੀਆਂ ਹਨ, ਜਿਨ੍ਹਾਂ ਨੂੰ ਦੋ ਦਿਨਾਂ ਵਿਚ ਅੱਗੇ ਦਿੱਤੇ ਅਨੁਸਾਰ ਕਰਵਾਉਣਾ ਹੁੰਦਾ ਹੈ ।
ਪਹਿਲਾ ਦਿਨ (Day 1)
(ੳ) ਲੜਕਿਆਂ ਦੇ ਲਈ ਪੁੱਲ-ਅਪਸ (pull ups) ਜਾਂ ਲੜਕੀਆਂ ਦੇ ਲਈ ਫਲੈਕਸ ਆਰਮ ਹੈਂਗ (Flexed Am hang)
(ਅ) ਫਲੈਕਸਡ ਲੈਗ ਸਿਟ ਅੱਪਸ (flexed leg sit ups)
(ੲ) ਸ਼ਟਲ ਰੱਨ (shuttle run)
ਦੂਸਰਾ ਦਿਨ (Day 2)
(ੳ) ਸਟੈਂਡਿੰਗ ਲੌਂਗ ਜੰਪ (Standiing Long Jump)
(ਅ) 50 ਯਾਰਡ ਡੈਸ਼ (50 yard dash)
(ੲ) 600 ਗਜ ਜਾਂ 9 ਮਿੰਟ ਰਨ ਵਾਕ (run walk )
ਸਟੈਂਡਿੰਗ ਲੌਂਗ ਜੰਪ (Standiing Long Jump)-
ਉਮਰ/ ਟੈਸਟ ‘ਤੇ ਆਧਾਰਿਤ (percentice) ਲੜਕਿਆਂ ਦਾ ਪ੍ਰਤੀਸ਼ਤਕ ਸਕੋਰ ਫੁੱਟ ਅਤੇ ਇੰਨ੍ਹਾਂ ਵਿਚ ਸਕੋਰ |
ਉਮਰ/ ਟੈਸਟ ‘ਤੇ ਆਧਾਰਿਤ ਲੜਕੀਆਂ ਦਾ ਪ੍ਰਤੀਸ਼ਤਕ (percentice) ਸਕੋਰ ਫੁੱਟ ਅਤੇ ਇੰਨ੍ਹਾਂ ਵਿਚ ਸਕੋਰ ।
50 ਯਾਰਡ ਡੈਸ਼ (50 yard dash)-
ਉਮਰ/ ਟੈਸਟ ‘ਤੇ ਆਧਾਰਿਤ ਲੜਕਿਆਂ ਦਾ ਪ੍ਰਤਿਸ਼ਤ (Percentice) ਸਕੋਰ ਦਸਵਾਂ ਸਕੋਰ (Tenth) |
ਉਮਰ/ ਟੈਸਟ ‘ਤੇ ਆਧਾਰਿਤ ਲੜਕੀਆਂ ਦਾ ਪ੍ਰਤਿਸ਼ਤ (Percentice) ਸਕੋਰ ਦਸਵਾਂ ਸਕੋਰ (Tenth) |
600 ਯਾਰਡ ਡੈਸ਼ (600 yard dash)
ਉਮਰ/ ਟੈਸਟ ‘ਤੇ ਆਧਾਰਿਤ ਲੜਕਿਆਂ ਦਾ ਪ੍ਰਤੀਸ਼ਤ (Percentice) ਸਕੋਰ ਮਿੰਟਾਂ ਅਤੇ ਸੈਕਿੰਡਾਂ ਵਿਚ ਸਕੋਰ |
ਉਮਰ/ ਟੈਸਟ ‘ਤੇ ਆਧਾਰਿਤ ਲੜਕੀਆਂ ਦਾ ਪ੍ਰਤੀਸ਼ਤ (Percentice) ਸਕੋਰ ਮਿੰਟਾਂ ਅਤੇ ਸੈਕਿੰਡਾਂ ਵਿਚ ਸਕੋਰ ।
ਪੁੱਲ-ਅੱਪਸ ਅਤੇ ਫਲੈਕਸ-ਆਰਮ ਹੈਂਗ
(Pull-ups and flex- Arm Hang)
ਉਮਰ/ ਟੈਸਟ ‘ਤੇ ਆਧਾਰਿਤ ਲੜਕਿਆਂ ਦੇ ਲਈ ਪੁੱਲ-ਅੱਪਸ ਪ੍ਰਤੀਸ਼ਤ ਸਕੋਰ ਪੁੱਲ-ਅੱਪਸ ਦੀ ਸੰਖਿਆ ਵਿਚ ਸਕੋਰ :
ਉਮਰ/ ਟੈਸਟ ‘ਤੇ ਆਧਾਰਿਤ ਲੜਕੀਆਂ ਦੇ ਲਈ ਪੁੱਲ-ਅੱਪਸ ਪ੍ਰਤੀਸ਼ਤ ਸਕੋਰ ਪੁੱਲ-ਅੱਪਸ ਦੀ ਸੰਖਿਆ ਵਿਚ ਸਕੋਰ .
ਸਿੱਟ-ਅਪਸ (Sit-ups) –
ਉਮਰ ਟੈਸਟ ‘ਤੇ ਆਧਾਰਿਤ ਲੜਕਿਆਂ ਦੇ (ਫਲੈਕਸ ਲੈਗ) ਪ੍ਰਤੀਸ਼ਤ ਸਕੋਰ 60 ਸੈਕਿੰਡ ਵਿਚ ਦਿੱਤੇ ਗਏ ਸਿੱਟ ਅਪ ਦੀ ਸੰਖਿਆਂ । ਉਮਰ/ ਟੈਸਟ ‘ਤੇ ਆਧਾਰਿਤ ਲੜਕੀਆਂ ਦੇ ਫਲੈਕਸ ਲੈਗ) ਪ੍ਰਤੀਸ਼ਤ ਸਕੋਰ 60 ਸੈਕਿੰਡ ਵਿਚ ਦਿੱਤੇ ਗਏ ਸਿੱਟ . ਅਪ ਦੀ ਸੰਖਿਆ ।
ਸ਼ਟਲ ਰਨ (Shuttle Run) –
ਉਮਰ/ ਟੈਸਟ ‘ਤੇ ਆਧਾਰਿਤ ਲੜਕਿਆਂ ਦੇ ਪ੍ਰਤੀਸ਼ਤ ਸਕੋਰ ਦੂਸਰੇ ਅਤੇ ਦਸਵੇਂ ਸਕੋਰ ।
ਉਮਰ/ ਟੈਸਟ ‘ਤੇ ਆਧਾਰਿਤ ਲੜਕੀਆਂ ਦੇ ਪ੍ਰਤੀਸ਼ਤ ਸਕੋਰ ਦੂਸਰੇ ਅਤੇ ਦਸਵੇਂ ਸਕੋਰ ।
ਪ੍ਰਯੋਗ 2 (Practical)-
ਬੀ. ਐਮ. ਆਈ. ਦਾ ਪਰਿਕਲਨ (Compitation of BMI)-ਸਰੀਰ ਦੀ ਸੰਰਚਨਾ ਦੇ ਲਈ ਬਾਡੀ ਮਾਸ ਇੰਡੇਕਸ ਇਕ ਜਾਣਿਆ ਪਹਿਚਾਣਿਆ ਮਾਪ ਹੈ । ਇਸ ਵਿਚ ਵਿਅਕਤੀ ਦੇ ਸਰੀਰ ਦੇ ਭਾਰ ਨੂੰ ਮਾਪ ਕੇ ਉਸ ਦੀ ਲੰਬਾਈ ਨੂੰ ਦੁਗਣਾ ਕਰਕੇ ਅਤੇ ਉਸ ਨਾਲ ਭਾਗ ਦੇ ਕੇ ਕੱਢਿਆ ਜਾਂਦਾ ਹੈ। ਜ਼ਰੂਰੀ ਉਪਕਰਨ (Equipment required) -ਲੰਬਾਈ ਨੂੰ ਮਾਪਣ ਦੇ ਲਈ ਵਜ਼ਨ ਪੈਮਾਨਾ (weighing Machine) ਅਤੇ ਸਟੇਡਿਓ ਮੀਟਰ (stadio meter) ਦੀ ਜ਼ਰੂਰਤ ਹੁੰਦੀ ਹੈ ।
ਪ੍ਰਕਿਰਿਆ (Procedure) -ਸਰੀਰ ਦੇ ਭਾਰ ਨੂੰ ਵਜਨ ਪੈਮਾਨੇ ਦੀ ਸਹਾਇਤਾ ਨਾਲ ਕਿਲੋਗਰਾਮ ਵਿਚ ਮਾਪਿਆ ਜਾਂਦਾ ਹੈ । ਵਿਅਕਤੀ ਦੀ ਲੰਬਾਈ ਨੂੰ ਸਟੇਡੀਓ ਮੀਟਰ ਦੇ ਪ੍ਰਯੋਗ ਮੀਟਰ ਵਿਚ ਮਾਪਿਆ ਜਾਂਦਾ ਹੈ ।
ਬੀ. ਐਮ. ਆਈ. ਦੀ ਗਣਨਾ (Calculation of BMI)-ਹੇਠਾਂ ਲਿਖੇ ਫਾਰਮੂਲੇ ਤੋਂ ਇਸਦੀ ਗਣਨਾ ਹੁੰਦੀ ਹੈ ।
ਬੀ.ਐਮ.ਆਈ. = ਕਿਲੋਗਰਾਮ ਵਿਚ ਸਰੀਰ ਦਾ ਭਾਰ | ਲੰਬਾਈ (ਮੀਟਰ ਵਿਚ ਲੰਬਾਈ)
ਉਦਾਹਰਣ ਦੇ ਲਈ, ਜੇਕਰ ਵਿਅਕਤੀ ਦੀ ਲੰਬਾਈ 1.82 ਮੀਟਰ ਹੈ, ‘ਤਾਂ ਗਣਨਾ ਦਾ ਗੁਣਕ (1.82 x 1.82) = 3.3124 ਹੋਵੇਗਾ । ਜੇਕਰ ਸਰੀਰ ਦਾ ਭਾਰ 70.5 ਕਿਲੋਗਰਾਮ ਹੈ, ਤਾਂ ਵਿਅਕਤੀ ਦੀ ਬੀ.ਐਮ.ਆਈ. 70.5/3.3124 = 21.28 ਹੋਵੇਗੀ ।
ਤਾਲਿਕਾ ਬੀ. ਐਮ. ਆਈ. (BMI) ਘੱਟ ਭਾਰ (Status)
18.5 ਤੋਂ ਘੱਟ ਸਾਧਾਰਨ
18.5 – 24.9 ਜ਼ਿਆਦਾ ਭਾਰ
25.0 – 29.9 ਮੋਟਾ
30.0 – 34.9 ਵਧੇਰੇ ਮੋਟਾ
PSEB 12th Class Physical Education Practical ਐਥਲੈਟਿਕਸ (Athletics)
ਪ੍ਰਸ਼ਨ 1.
ਛੋਟੀ ਦੂਰੀ ਦੀਆਂ ਦੌੜਾਂ ਦੀ ਸੂਚੀ ਬਣਾਓ ।
ਉੱਤਰ:
100 ਮੀ, 200 ਮੀ, 400 ਮੀ, 100 ਮੀ. ਹਰਡਲ, 110 ਮੀਟਰ ਹਰਡਲ,4 x 100 ਰਿਲੇਅ ਅਤੇ 4 x 400 ਮੀਟਰ ਰਿਲੇਅ ।
ਪ੍ਰਸ਼ਨ 2.
ਆਧੁਨਿਕ ਉਲੰਪਿਕ ਖੇਡਾਂ ਕਿੱਥੇ ਹੋਈਆਂ ਸਨ ।
ਉੱਤਰ:
ਏਥਨਸ ਵਿਚ ।
ਪ੍ਰਸ਼ਨ 3.
ਐਥਲੈਟਿਕਸ ਵਿਚ ਫੀਲਡ. ਈਵੈਂਟ ਕੀ ਹੁੰਦੇ ਹਨ ?
ਉੱਤਰ:
ਕੁੱਦਣ ਵਾਲੇ ਅਤੇ ਸੁੱਟਣ ਵਾਲੇ ।
ਪ੍ਰਸ਼ਨ 4.
ਫੀਲਡ ਈਵੈਂਟ ਵਿਚ ਕਿੰਨੇ ਅਧਿਕਾਰੀਆਂ ਦੀ ਲੋੜ ਹੁੰਦੀ ਹੈ ?
ਉੱਤਰ:
ਤਿੰਨ ਜਾਂ ਇਸ ਤੋਂ ਵੱਧ ।
ਪ੍ਰਸ਼ਨ 5.
ਸਿੱਧੀ ਰੇਖਾਵਾਂ ਦੀ ਦੂਰੀ ਕਿੰਨੀ ਹੁੰਦੀ ਹੈ ?
ਉੱਤਰ:
84.39 ਮੀਟਰ ।
ਪ੍ਰਸ਼ਨ 6.
ਸਧਾਰਨ ਟਰੈਕ ਵਿਚ ਕਿੰਨੀਆਂ ਲਾਈਨਾਂ ਹੁੰਦੀਆਂ ਹਨ ?
ਉੱਤਰ:
8 ਲੇਨ ।
ਪ੍ਰਸ਼ਨ 7.
ਟੈਰਗਰ ਦਾ ਫਾਰਮੂਲਾ ਕੀ ਹੈ ?
ਉੱਤਰ:
[W (n – 1) – 10 ਸੈਂ.ਮੀ. ]2π
ਪ੍ਰਸ਼ਨ 8.
800 ਮੀਟਰ ਦੂਰੀ ਦੀ ਦੌੜ ਵਿਚ ਸਟੈਟਰ ਦੀ ਦੂਰੀ ਕਿੰਨੀ ਹੁੰਦੀ ਹੈ ?
ਉੱਤਰ:
3.52 ਮੀਟਰ |
ਪ੍ਰਸ਼ਨ 9.
110 ਮੀਟਰ ਹਰਡਲ ਵਿਚ ਹਰਡਲ ਦੀ ਉਚਾਈ ਕਿੰਨੀ ਹੁੰਦੀ ਹੈ ?
ਉੱਤਰ:
1.067 ਮੀਟਰ ।
ਪ੍ਰਸ਼ਨ 10.
ਪੁਰਸ਼ਾਂ ਵਾਸਤੇ ਸ਼ਾਟ ਪੁੱਟ ਦਾ ਸਰਕਲ ਦਾ ਘੇਰਾ ਕਿੰਨਾ ਹੁੰਦਾ ਹੈ ?
ਉੱਤਰ:
110-130 ਮੀਟਰ ।
ਪ੍ਰਸ਼ਨ 11.
ਔਰਤਾਂ ਵਾਸਤੇ ਸ਼ਾਟ ਪੁੱਟ ਦਾ ਵਜ਼ਨ ਕਿੰਨਾ ਹੁੰਦਾ ਹੈ ?
ਉੱਤਰ:
4.005 ਤੋਂ 4.025 ਕਿਲੋਗਰਾਮ |
ਪ੍ਰਸ਼ਨ 12.
ਪੁਰਸ਼ਾਂ ਵਿਚ ਜੈਵਲਿਨ ਦੀ ਲੰਬਾਈ ਕਿੰਨੀ ਹੁੰਦੀ ਹੈ ?
ਉੱਤਰ:
260-270 ਸੈਂ.ਮੀ. ॥
ਪ੍ਰਸ਼ਨ 13.
ਲੰਬੀ ਕੁੱਦ ਵਿਚ ਕੁੱਦਣ ਵਾਲੀ ਥਾਂ ਦੀ ਚੌੜਾਈ ਕਿੰਨੀ ਹੁੰਦੀ ਹੈ ?
ਉੱਤਰ:
2.75 ਮੀਟਰ ।
ਪ੍ਰਸ਼ਨ 14.
ਟਰੈਕ ਵਿਚ ਸਟਾਰਟ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ:
ਬੰਚ ਸਟਾਰਟ/ਬੂਲੇਟ ਸਟਾਰਟ, ਮੀਡੀਅਮ ਸਟਾਰਟ ਅਤੇ ਇਲੈੱਗੇਟੇਡ ਸਟਾਰਟ |