PSEB 4th Class Punjabi Solutions Chapter 4 ਹਾਥੀ

Punjab State Board PSEB 4th Class Punjabi Book Solutions Chapter 4 ਹਾਥੀ Textbook Exercise Questions and Answers.

PSEB Solutions for Class 4 Punjabi Chapter 4 ਹਾਥੀ

ਕਾਵਿ-ਟੋਟਿਆਂ ਦੇ ਸਰਲ ਅਰਥ

(ਉ) ਸਾਡੇ ਪਿੰਡ ਵਿਚ ……. ਬੰਦ ਕਿਵਾੜ ।
ਸਰਲ ਅਰਥ-ਸਾਡੇ ਪਿੰਡ ਵਿਚ ਹਾਥੀ ਆ ਗਿਆ ਉਹ ਇੰਨਾ ਵੱਡਾ ਸੀ ਕਿ ਇੰਝ ਜਾਪਦਾ ਸੀ, ਜਿਵੇਂ ਕੋਈ ਪਹਾੜ ਤੁਰਿਆ ਆ ਰਿਹਾ ਹੋਵੇ । ਉਸਨੂੰ ਵੇਖ ਕੇ ਕੁੱਤੇ ਭੌਕਣ ਲੱਗ ਪਏ ਤੇ ਲੋਕ ਆਪਣੇ ਬੰਦ ਦਰਵਾਜ਼ੇ ਖੋਲ੍ਹ ਕੇ ਉਸਨੂੰ ਦੇਖਣ ਲਈ ਬਾਹਰ ਆ ਗਏ ।

(ਅ) ਛੱਜਾਂ ਵਰਗੇ ……… ਖੇਤ ਦੀ ਵਾੜ ।
ਸਰਲ ਅਰਥ-ਹਾਥੀ ਦੇ ਕੰਨ ਛੱਜਾਂ ਵਰਗੇ ਵੱਡੇਵੱਡੇ ਸਨ । ਉਸਦੇ ਪੈਰ ਚੱਕੀ ਦੇ ਪੁੜਾਂ ਵਰਗੇ ਵੱਡੇਵੱਡੇ ਸਨ । ਜੇਕਰ ਕੋਈ ਚੀਜ਼ ਉਸਦੇ ਪੈਰਾਂ ਹੇਠ ਆ ਜਾਵੇ, ਤਾਂ ਉਹ ਸਹੀ-ਸਲਾਮਤ ਬਚ ਨਹੀਂ ਸੀ ਸਕਦੀ । ਉਹ ਆਪਣੀ ਭੁੱਖ ਦੂਰ ਕਰਨ ਲਈ ਇਕ ਹਰੇ-ਭਰੇ ਖੇਤ ਦੀ ਵਾੜ ਟੱਪ ਕੇ ਵਿਚ ਜਾ ਵੜਿਆ ।

(ੲ) ਮੂੰਹ ‘ ਚੋਂ ਨਿਕਲੇ ……. ਬੋਝ ਉਤਾਰ !
ਸਰਲ ਅਰਥ-ਹਾਥੀ ਦੇ ਮੂੰਹ ਵਿਚੋਂ ਨਿਕਲੇ ਵੱਡੇਵੱਡੇ ਚਿੱਟੇ ਦੰਦ ਇਸ ਤਰ੍ਹਾਂ ਜਾਪ ਰਹੇ ਸਨ, ਜਿਵੇਂ ਚਮਕਦੀਆਂ ਤਲਵਾਰਾਂ ਹੋਣ । ਜਦੋਂ ਮੈਂ ਉਸ ਦੀਆਂ ਅੱਖਾਂ ਵਲ ਝਾਤੀ ਮਾਰਦਾ ਸਾਂ, ਤਾਂ ਉਹ ਮੈਨੂੰ ਬੜਾ ਸ਼ਰਮੀਲਾ ਜਾਪਦਾ ਸੀ । ਇੰਝ ਜਾਪਦਾ ਸੀ, ਜਿਵੇਂ ਉਸਦੇ ਸਿਰ ਉੱਤੇ ਕਿਸੇ ਪ੍ਰਕਾਰ ਦਾ ਭਾਰ ਨਹੀਂ ਤੇ ਉਹ ਪੂਰੀ ਬੇਪਰਵਾਹੀ ਨਾਲ ਤੁਰਦਾ ਸੀ । ਉਸਦੀ ਸੁੰਡ ਇਸ ਤਰ੍ਹਾਂ ਲੰਮੀ ਸੀ, ਜਿਵੇਂ ਸੰਗਲ ਹੋਵੇ ।ਉਹ ਸੁੰਡ ਦੇ ਆਪਣੇ ਇੱਕੋ ਵਾਰ ਨਾਲ ਥੱਬਾ ਸਾਰਾ ਚਾਰਾ ਪੁੱਟ ਲੈਂਦਾ ਸੀ । ਇਸ ਤਰ੍ਹਾਂ ਤੁਰਿਆ ਜਾਂਦਾ ਉਹ ਕੁੱਝ ਚਾਰੇ ਨੂੰ ਤਾਂ ਨਿਗਲ ਗਿਆ ਸੀ ਤੇ ਕੁੱਝ ਨੂੰ ਪੈਰਾਂ ਹੇਠ ਲਿਤਾੜ ਕੇ ਸੁੱਟ ਗਿਆ ਸੀ ।

(ਸ) ਭਰ ਭਰ ਸੁੰਡ …….. ਬੰਦ ਕਿਵਾੜ । ਸਰਲ ਅਰਥ-ਹਾਥੀ ਜਦੋਂ ਨਹਿਰ ਵਿਚ ਨਹਾਉਂਦਾ ਸੀ, ਤਾਂ ਉਹ ਸੁੰਡ ਵਿਚ ਪਾਣੀ ਭਰ ਕੇ ਛੁਹਾਰੇ ਛੱਡਦਾ ਸੀ । ਇੰਝ ਜਾਪਦਾ ਸੀ ਜਿਵੇਂ ਉਸਨੂੰ ਨਹਾ ਕੇ ਬਹੁਤ ਹੀ ਮਜ਼ਾ ਆਉਂਦਾ ਹੋਵੇ । ਠੰਢੇ ਪਾਣੀ ਨਾਲ ਨਹਾਉਂਦਿਆਂ ਇੰਝ ਜਾਪਦਾ ਸੀ, ਜਿਵੇਂ ਉਸਨੂੰ ਤਪਦਾ ਹਾੜ੍ਹ ਦਾ ਮਹੀਨਾ ਭੁੱਲ ਗਿਆ ਹੋਵੇ । ਸਾਡੇ ਪਿੰਡ ਵਿਚ ਹਾਥੀ ਆਇਆ ਸੀ । ਉਹ ਇੰਝ ਜਾਪਦਾ ਸੀ, ਜਿਵੇਂ ਕੋਈ ਪਹਾੜ ਤੁਰਿਆ ਜਾਂਦਾ ਹੋਵੇ । ਉਸ ਅਦਭੁਤ ਪਸ਼ੂ ਨੂੰ ਦੇਖ ਕੇ ਕੁੱਤੇ ਭੌਕਣ ਲਗ ਪਏ ਹਨ ਅਤੇ ਉਸਨੂੰ ਵੇਖਣ ਲਈ ਲੋਕੀਂ ਆਪਣੇ ਬੰਦ ਦਰਵਾਜ਼ੇ ਖੋਲ੍ਹ ਕੇ ਬਾਹਰ ਨਿਕਲ ਆਂਏ ।

PSEB 4th Class Punjabi Solutions Chapter 4 ਹਾਥੀ

ਸੰਖੇਪ ਉੱਤਰ ਵਾਲੇ ਪ੍ਰਸ਼ਨ

1. ਸਾਡੇ ਪਿੰਡ ਵਿਚ
ਹਾਥੀ ਆਇਆ
ਤੁਰਦਾ ਲੱਗੇ ਪਹਾੜ,
ਵੇਖ ਕੇ ਉਸ ਨੂੰ ਕੁੱਤੇ ਭੌਕੇ
ਖੁੱਲ੍ਹੇ, ਬੰਦ ਕਿਵਾੜ ।

ਪ੍ਰਸ਼ਨ

  1. ਹਾਥੀ ਕਿੱਥੇ ਆਇਆ ?
  2. ਹਾਥੀ ਕਿਸ ਤਰ੍ਹਾਂ ਦਾ ਲਗਦਾ ਸੀ ?
  3. ਹਾਥੀ ਨੂੰ ਵੇਖ ਕੇ ਕੁੱਤੇ ਕੀ ਕਰਨ ਲੱਗੇ ?
  4. ਬੰਦ ਕਿਵਾੜ ਕਿਉਂ ਖੁੱਲ੍ਹ ਗਏ ?
  5. ‘ਹਾਥੀ ਕਵਿਤਾ ਦੀਆਂ ਚਾਰ-ਪੰਜ ਸਤਰਾਂ ਜ਼ਬਾਨੀ ਲਿਖੋ ।

ਉੱਤਰ:

  1. ਹਾਥੀ ਸਾਡੇ ਪਿੰਡ ਵਿਚ ਆਇਆ ।
  2. ਹਾਥੀ ਪਹਾੜ ਵਰਗਾ ਲਗਦਾ ਸੀ ।
  3. ਹਾਥੀ ਨੂੰ ਵੇਖ ਕੇ ਕੁੱਤੇ ਭੌਕਣ ਲੱਗੇ ।
  4. ਬੰਦ ਕਿਵਾੜ ਇਸ ਕਰਕੇ ਖੁੱਲ੍ਹ ਗਏ, ਕਿਉਂਕਿਲੋਕ ਦਰਵਾਜ਼ਿਆਂ ਵਿਚ ਖੜ੍ਹੇ ਹੋ ਕੇ ਹਾਥੀ ਨੂੰ ਵੇਖਣਾ ਚਾਹੁੰਦੇ ਸਨ ।
  5. ਨੋਟ-ਉਪਰੋਕਤ ਸਤਰਾਂ ਜ਼ਬਾਨੀ ਯਾਦ ਕਰੋ ।

2. ਛੱਜਾਂ ਵਰਗੇ
ਕੰਨ ਸੀ ਉਹਦੇ
ਚੱਕੀ-ਪੁੜ ਜਿਹੇ ਪੈਰ ।
ਜੋ ਵੀ ਉਹਨਾਂ ।
ਹੇਠ ਆ ਗਿਆ
ਨਹੀਂ ਰਤਾ ਵੀ ਖੈਰ
ਪੇਟ ਭਰਨ ਲਈ
ਟੱਪ ਗਿਆ ਉਹ.
ਹਰੇ ਖੇਤ ਦੀ ਵਾੜ ।

ਪ੍ਰਸ਼ਨ

  1. ਹਾਥੀ ਦੇ ਕੰਨ ਕਿਹੋ ਜਿਹੇ ਸਨ ?
  2. ਹਾਥੀ ਦੇ ਪੈਰ ਕਿਹੋ ਜਿਹੇ ਸਨ ?
  3. ਕਿਸ ਦੀ ਖੈਰ ਨਹੀਂ ਸੀ ?
  4. ਹਾਥੀ ਨੇ ਪੇਟ ਭਰਨ ਲਈ ਕੀ ਕੀਤਾ ?
  5. ਕੌਣ ਵਾੜ ਟੱਪ ਗਿਆ

ਉੱਤਰ:

  1. ਹਾਥੀ ਦੇ ਕੰਨ ਛੱਜਾਂ ਵਰਗੇ ਸਨ ।
  2. ਹਾਥੀ ਦੇ ਪੈਰ ਚੱਕੀ ਦੇ ਪੁੜਾਂ ਵਰਗੇ ਸਨ ।
  3. ਜਿਹੜਾ ਹਾਥੀ ਦੇ ਪੈਰ ਹੇਠ ਆ ਜਾਵੇ, ਉਸਦੀ ਖ਼ੈਰ ਨਹੀਂ ਸੀ ।
  4. ਹਾਥੀ ਪੇਟ ਭਰਨ ਲਈ ਵਾੜ ਟੱਪ ਕੇ ਹਰੇਭਰੇ ਖੇਤ ਵਿਚ ਜਾ ਵੜਿਆ ।
  5. ਹਾਥੀ ।

3. ਮੂੰਹ ‘ਚੋਂ ਨਿਕਲੇ ਦੰਦ
ਜਿਵੇਂ ਦੋ ਲਿਸ਼ਕਦੀਆਂ , ਤਲਵਾਰਾਂ ।
ਅੱਖਾਂ ਤੋਂ ਸ਼ਰਮਾਕਲ
ਜਾਪੇ
ਜਦ ਮੈਂ ਝਾਤੀ ਮਾਰਾਂ ।
ਤੁਰਦਾ ਬੇਪਰਵਾਹਾਂ ਵਾਂਗੂੰ
ਸਿਰ ਤੋਂ ਬੋਝ ਉਤਾਰ ।

ਪ੍ਰਸ਼ਨ

  1. ਹਾਥੀ ਦੇ ਦੰਦ ਕਿੰਨੇ ਸਨ ?
  2. ਹਾਥੀ ਦੇ ਦੰਦ ਕਿਹੋ ਜਿਹੇ ਸਨ ?
  3. ਹਾਥੀ ਅੱਖਾਂ ਤੋਂ ਕਿਹੋ ਜਿਹਾ ਜਾਪਦਾ ਸੀ ?
  4. ਹਾਥੀ ਕਿਸ ਤਰ੍ਹਾਂ ਤੁਰ ਰਿਹਾ ਸੀ ?

ਉੱਤਰ:

  1. ਹਾਥੀ ਦੇ ਦੋ ਦੰਦ ਸਨ ।
  2. ਹਾਥੀ ਦੇ ਦੰਦ ਲਿਸ਼ਕਦੀਆਂ ਤਲਵਾਰਾਂ ਵਰਗੇ ਸਨ ।
  3. ਹਾਥੀ ਅੱਖਾਂ ਤੋਂ ਸ਼ਰਮਾਕਲ ਜਾਪਦਾ ਸੀ ।
  4. ਹਾਥੀ ਬੇਪਰਵਾਹੀ ਨਾਲ ਤੁਰ ਰਿਹਾ ਸੀ ।

PSEB 4th Class Punjabi Solutions Chapter 4 ਹਾਥੀ

4. ਲੰਮ-ਸਲੰਮੀ
ਸੁੰਡ ਸੀ ਉਹਦੀ
ਹੋਵੇ ਜਿਵੇਂ ਸਰਾਲ
ਇਕੋ ਵਾਰ ‘ਚ
ਥੱਬਾ ਚਾਰਾ
ਪੁੱਟ ਲਵੇ ਉਸ ਨਾਲ ।
ਕੁੱਝ ਨੂੰ ਤਾਂ ਉਹ
ਨਿਗਲ ਗਿਆ ਸੀ ।
ਕੁੱਝ ਨੂੰ ਗਿਆ ਲਿਤਾੜ ।

ਪ੍ਰਸ਼ਨ

  1. ਹਾਥੀ ਦੀ ਸੁੰਡ ਕਿਹੋ ਜਿਹੀ ਸੀ ?
  2. ਸਰਾਲ ਵਰਗਾ ਕੀ ਸੀ ?
  3. ਹਾਥੀ ਸੁੰਡ ਨਾਲ ਕੀ ਕਰਦਾ ਸੀ ?
  4. ਹਾਥੀ ਨੇ ਚਾਰੇ ਦਾ ਕੀ ਕੀਤਾ ?

ਉੱਤਰ:

  1. ‘ਹਾਥੀ ਦੀ ਸੁੰਡ ਲੰਮ-ਸਲੰਮੀ ਸਰਾਲ ਵਰਗੀ ਸੀ ।
  2. ਸਰਾਲ ਵਰਗੀ ਹਾਥੀ ਦੀ ਸੁੰਡ ਸੀ ।
  3. ਹਾਥੀ ਸੰਡ ਨਾਲ ਚਾਰਾ ਪੁੱਟਦਾ ਸੀ
  4. ਹਾਥੀ ਨੇ ਕੁੱਝ ਚਾਰਾ ਨਿਗਲ ਲਿਆ ਤੇ ਕੁੱਝ . ਪੈਰਾਂ ਹੇਠ ਲਿਤਾੜ ਦਿੱਤਾ ।

5. ਭਰ-ਭਰ ਸੁੰਡ
ਫੁਹਾਰੇ ਛੱਡੇ
ਜਦੋਂ ਨਹਿਰ ਵਿਚ ਨਾਵੇ ।
ਇਉਂ ਲੱਗਦਾ ਸੀ ।
ਨਾ ਕੇ ਉਸ ਨੂੰ,
ਮਜ਼ਾ ਬੜਾ ਹੀ ਆਵੇ ।
ਪਲ ਵਿਚ ਉਸ ਨੂੰ
ਭੁੱਲ ਗਿਆ ਸੀ
ਤਪਦਾ ਭਖਦਾ ਹਾਤੁ ।

ਪ੍ਰਸ਼ਨ

  1. ਫੁਹਾਰੇ ਕੌਣ ਛੱਡ ਰਿਹਾ ਸੀ ?
  2. ਹਾਥੀ ਕਿੱਥੇ ਨਹਾ ਰਿਹਾ ਸੀ ?
  3. ਹਾਥੀ ਨੂੰ ਤਪਦਾ ਭਖਦਾ ਹਾੜ੍ਹ ਕਿਉਂ ਭੁੱਲ ਗਿਆ ਸੀ ?
  4. ਹਾਥੀ ਨੂੰ ਕੀ ਭੁੱਲ ਗਿਆ ਸੀ ?

ਉੱਤਰ:

  1. ਛੁਹਾਰੇ ਹਾਥੀ ਛੱਡ ਰਿਹਾ ਸੀ ।
  2. ਹਾਥੀ ਨਹਿਰ ਵਿਚ ਨਹਾ ਰਿਹਾ ਸੀ ।
  3. ਹਾਥੀ ਨੂੰ ਨਹਿਰ ਵਿਚ ਨਹਾ ਕੇ ਤਪਦਾਭਖਦਾ ਹਾੜ੍ਹ ਭੁੱਲ ਗਿਆ ਸੀ ।
  4. ਹਾੜ੍ਹ ਦਾ ਤਪਦਾ ਮਹੀਨਾ |

ਧਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਹਾਥੀ ਤੁਰਦਾ ਹੋਇਆ ਕਿਹੋ ਜਿਹਾ ਲਗਦਾ ਹੈ ?
ਉੱਤਰ:
ਤੁਰਦਾ ਹੋਇਆ ਹਾਥੀ ਪਹਾੜ ਵਰਗਾ। ਲਗਦਾ ਹੈ ।

ਪ੍ਰਸ਼ਨ 2.
ਹਾਥੀ ਦੇ ਕੰਨ ਕਿਹੋ-ਜਿਹੇ ਹੁੰਦੇ ਹਨ ?
ਉੱਤਰ:
ਹਾਥੀ ਦੇ ਕੰਨ ਛੱਜਾਂ ਵਰਗੇ ਵੱਡੇ-ਵੱਡੇ , ਹੁੰਦੇ ਹਨ ।

ਪ੍ਰਸ਼ਨ 3.
ਹਾਥੀ ਦੇ ਮੂੰਹ ਵਿੱਚੋਂ ਨਿਕਲੇ ਦੰਦ ਕਿਵੇਂ ਲੱਗਦੇ ਹਨ ?
ਉੱਤਰ:
ਹਾਥੀ ਦੇ ਮੂੰਹ ਵਿੱਚੋਂ ਨਿਕਲੇ ਦੰਦ ਲਿਸ਼ਕਦੀਆਂ ਤਲਵਾਰਾਂ ਵਰਗੇ ਲੱਗਦੇ ਸਨ ।

ਪ੍ਰਸ਼ਨ 4.
ਹਾਥੀ ਦੀ ਸੁੰਡ ਕਿਹੋ ਜਿਹੀ ਹੁੰਦੀ ਹੈ ?
ਉੱਤਰ:
ਹਾਥੀ ਦੀ ਸੁੰਡ ਸਰਾਲ ਵਰਗੀ ਲੰਮਸਲੰਮੀ ਹੁੰਦੀ ਹੈ ।

ਪ੍ਰਸ਼ਨ 5.
ਨਹਿਰ ਵਿਚ ਨਹਾਉਂਦਾ ਹਾਥੀ ਕੀ ਕਰ ਰਿਹਾ ਸੀ ?
ਉੱਤਰ:
ਨਹਿਰ ਵਿਚ ਨਹਾਉਂਦਾ ਹਾਥੀ ਸੁੰਡ ਵਿਚ ਪਾਣੀ ਭਰ ਕੇ ਇਧਰ-ਉਧਰ ਫੁਹਾਰੇ ਛੱਡ ਰਿਹਾ ਸੀ ।

PSEB 4th Class Punjabi Solutions Chapter 4 ਹਾਥੀ

ਪ੍ਰਸ਼ਨ 6.
ਢੁੱਕਵੇਂ ਮਿਲਾਨ ਕਰੋ-
PSEB 4th Class Punjabi Solutions Chapter 4 ਹਾਥੀ 1
ਉੱਤਰ:
PSEB 4th Class Punjabi Solutions Chapter 4 ਹਾਥੀ 2

ਪ੍ਰਸ਼ਨ 7.
ਇੱਕੋ ਜਿਹੇ ਤੁਕਾਂਤ ਵਾਲੇ ਸ਼ਬਦ ਲਿਖੋ :
PSEB 4th Class Punjabi Solutions Chapter 4 ਹਾਥੀ 3
ਉੱਤਰ:
PSEB 4th Class Punjabi Solutions Chapter 4 ਹਾਥੀ 4
PSEB 4th Class Punjabi Solutions Chapter 4 ਹਾਥੀ 5

ਪ੍ਰਸ਼ਨ 8.
ਹਾਥੀ ਬਾਰੇ ਦਸ ਵਾਕ ਲਿਖੋ ।
ਉੱਤਰ:
ਹਾਥੀ ਦਾ ਸਰੀਰ ਬਹੁਤ ਵੱਡਾ ਹੁੰਦਾ ਹੈ ।
ਜਦੋਂ ਉਹ ਤੁਰਦਾ ਹੈ, ਤਾਂ ਇੰਝ ਜਾਪਦਾ ਹੈ, ਜਿਵੇਂ ਪਹਾੜ ਤੁਰ ਰਿਹਾ ਹੋਵੇ ।
ਉਸਦੇ ਕੰਨ ਛੱਜਾਂ ਵਰਗੇ ਵੱਡੇ-ਵੱਡੇ ਹੁੰਦੇ ਹਨ ।
ਉਸਦੀ ਸੁੰਡ ਮੋਟੀ ਤੇ ਲੰਮ-ਸਲੰਮੀ ਹੁੰਦੀ ਹੈ ।

ਉਸਦੇ ਦੋ ਦੰਦ ਮੂੰਹ ਤੋਂ ਬਾਹਰ ਨਿਕਲੇ ਹੁੰਦੇ ਹਨ, ਜੋ ਤਲਵਾਰਾਂ ਵਾਂਗ ਲਿਸ਼ਕਦੇ ਜਾਪਦੇ ਹਨ ।
ਉਸਦੇ ਪੈਰ ਚੱਕੀ ਦੇ ਪੁੜਾਂ ਵਰਗੇ ਹੁੰਦੇ ਹਨ ।
ਜੇਕਰ ਉਨ੍ਹਾਂ ਦੇ ਹੇਠਾਂ ਕੋਈ ਆ ਜਾਵੇ, ਤਾਂ ਉਹ ਬਚ ਨਹੀਂ ਸਕਦਾ ।
ਉਹ ਅੱਖਾਂ ਤੋਂ ਸ਼ਰਮਾਕਲ ਲੱਗਦਾ ਹੈ । ਉਹ ਬੜੀ ਬੇਪਰਵਾਹੀ ਨਾਲ ਤੁਰਦਾ ਹੈ । ਜਦੋਂ ਉਸਨੇ ਚਾਰਾ ਖਾਣਾ ਹੁੰਦਾ ਹੈ, ਤਾਂ ਉਹ ਵਾੜ ਟੱਪ ਕੇ ਹਰੇ-ਭਰੇ ਖੇਤਾਂ ਵਿਚ ਵੜ ਜਾਂਦਾ ਹੈ ।
ਉਹ ਇੱਕੋ ਵਾਰੀ ਚਾਰੇ ਦਾ ਥੱਬਾ ਪੁੱਟ ਕੇ ਮੂੰਹ ਵਿਚ ਪਾ ਲੈਂਦਾ ਹੈ ।

ਪ੍ਰਸ਼ਨ 9.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-
ਪਹਾੜ, ਕਿਵਾੜ, ਤਲਵਾਰਾਂ, ਝਾਤੀ, ਬੇਪਰਵਾਹ, ਬੋਝ, ਫੁਹਾਰਾ, ਮਜ਼ਾ, ਤਪਦਾ, ਨਹਿਰ ।
ਉੱਤਰ:

  1. ਪਹਾੜ ਪਰਬਤ)-ਹਿਮਾਲਾ ਪਹਾੜ ਭਾਰਤ ਦੇ ਉੱਤਰ ਵਿਚ ਹੈ ।
  2. ਕਿਵਾੜ (ਦਰਵਾਜ਼ਾ)-ਬਹੁਤ ਸਾਰੇ ਲੋਕ ਦਿਵਾਲੀ ਦੀ ਰਾਤ ਨੂੰ ਆਪਣੇ ਘਰ ਦੇ ਕਿਵਾੜ ਖੁੱਲ੍ਹੇ ਰੱਖਦੇ ਹਨ ।
  3. ਤਲਵਾਰਾਂ (ਕਿਰਪਾਨਾਂ-ਗਤਕਾ ਖੇਡਣ ਵਾਲੇ ਤਲਵਾਰਾਂ ਚਲਾਉਣ ਦੇ ਕਰਤੱਬ ਦਿਖਾ ਰਹੇ ਸਨ ।
  4. ਝਾਤੀ ਨਜ਼ਰ)-ਮੈਂ ਖੁੱਲ੍ਹੇ ਬੂਹੇ ਵਿੱਚੋਂ ਝਾਤੀ ਮਾਰੀ, ਤਾਂ ਉਹ ਅੰਦਰ ਬੈਠਾ ਦਿਸਿਆ ।
  5. ਬੇਪਰਵਾਹ ਬਿਨਾਂ ਕਿਸੇ ਚਿੰਤਾ-ਫ਼ਿਕਰ ਤੋਂਤੈਨੂੰ ਆਪਣੀ ਪੜ੍ਹਾਈ ਵਲੋਂ ਬੇਪਰਵਾਹ ਨਹੀਂ ਹੋਣਾ ਚਾਹੀਦਾ ।
  6. ਬੋਝ (ਭਾਰ)-ਇਮਤਿਹਾਨਾਂ ਦੇ ਦਿਨਾਂ ਵਿਚ \ ਵਿਦਿਆਰਥੀਆਂ ਦੇ ਸਿਰ ਉੱਤੇ ਪੜ੍ਹਾਈ ਦਾ ਬਹੁਤ ਬੋਝ ਹੁੰਦਾ ਹੈ ।
  7. ਫੁਹਾਰਾ (ਪਾਣੀ ਦਾ ਇਕ ਥਾਂ ਤੋਂ ਨਿਕਲ ਕੇ ਬਹੁਤ ਸਾਰੀਆਂ ਪਤਲੀਆਂ ਤੇ ਇਕੱਠੀਆਂ ਧਾਰਾਂ ਵਿਚ ਜ਼ੋਰ ਨਾਲ ਉੱਪਰ ਵਲ ਵਹਿਣਾ)-ਬਾਗ਼ ਵਿਚ ਪਾਣੀ ਦੇ ਫੁਹਾਰੇ ਚਲ ਰਹੇ ਸਨ ।
  8. ਮਜ਼ਾ (ਸੁਆਦ)-ਮੱਝਾਂ ਛੱਪੜ ਵਿਚ ਨਹਾਉਣ ਦਾ ਮਜ਼ਾ ਲੈਂਦੀਆਂ ਹਨ ।
  9. ਤਪਦਾ (ਗਰਮ ਹੋਇਆ)-ਪੰਜਾਬ ਵਿਚ ਜੇਠ . ਦਾ ਮਹੀਨਾ ਖੂਬ ਤਪਦਾ ਹੈ ।
  10. ਨਹਿਰ (ਦਰਿਆ ਵਿਚੋਂ ਕੱਢੀ ਪਾਣੀ ਦੀ ਧਾਰਾਇਹ ਨਹਿਰ ਪਾਣੀ ਨਾਲ ਭਰੀ ਹੋਈ ਹੈ !

ਪ੍ਰਸ਼ਨ 10.
ਬਿੰਦੂਆਂ ਨੂੰ ਆਪਸ ਵਿਚ ਮਿਲਾਓ ਤੇ ਰੰਗ ਭਰੋ :-
PSEB 4th Class Punjabi Solutions Chapter 4 ਹਾਥੀ 6

ਪ੍ਰਸ਼ਨ 11.
ਅਰਜ਼ੀ (ਬੇਨਤੀ-ਪੱਤਰ ਲਿਖਣ ਦਾ ਢੰਗ ।
ਉੱਤਰ:
ਅਰਜ਼ੀ ਲਿਖਣ ਲਈ ਸਭ ਤੋਂ ਪਹਿਲਾਂ ਕਾਗ਼ਜ਼ ਉੱਤੇ ਖੱਬੇ ਹੱਥ ਵਲ ਦੇ ਪਾਸੇ ‘ਸੇਵਾ ਵਿਖੇ’ ਸ਼ਬਦ ਲਿਖੇ ਜਾਂਦੇ ਹਨ । ਇਸ ਤੋਂ ਪਿੱਛੋਂ ਹੇਠਲੀਆਂ ਲਾਈਨਾਂ ਵਿਚ ਸੱਜੇ ਪਾਸੇ, ਜਿਸ ਵਿਅਕਤੀ ਵਲ ਅਰਜ਼ੀ ਲਿਖਣੀ ਹੋਵੇ, ਉਸਦਾ ਅਹੁਦਾ ਤੇ ਪਤਾ ਲਿਖਿਆ ਜਾਂਦਾ ਹੈ । ਫਿਰ ਹੇਠਲੀ ਲਾਈਨ ਵਿਚ ਖੱਬੇ ਹੱਥ ‘ਸ੍ਰੀਮਾਨ ਜੀ’ ਸ਼ਬਦ ਲਿਖੇ ਜਾਂਦੇ ਹਨ ਤੇ ਫਿਰ ਅਗਲੀ ਸਤਰ ਤੋਂ ਅਰਜ਼ੀ ਵਿਚ ਆਪਣੀ ਸਮੱਸਿਆ ਪੇਸ਼ ਕੀਤੀ ਜਾਂਦੀ ਹੈ । ਇਸ ਤੋਂ ਪਿੱਛੋਂ ਖੱਬੇ ਹੱਥ ‘ਧੰਨਵਾਦ ਸਹਿਤ’ ਸ਼ਬਦ ਲਿਖ ਕੇ ਉਸੇ ਸਤਰ ਵਿਚ ‘ਆਪਦਾ ਆਗਿਆਕਾਰੀ’ ਜਾਂ ‘ਆਪਦਾ ਵਿਸ਼ਵਾਸ-ਪਾਤਰ’ ਸ਼ਬਦ ਲਿਖ ਕੇ ਹੇਠਾਂ ਆਪਣਾ ਨਾਂ ਤੇ ਪਤਾ ਲਿਖਿਆ ਜਾਂਦਾ ਹੈ । ‘ਧੰਨਵਾਦ ਸਹਿਤ’ ਸ਼ਬਦਾਂ ਦੇ ਹੇਠਾਂ ਇਕ ਲਾਈਨ ਛੱਡ ਕੇ ‘ਮਿਤੀ’ /‘ਤਾਰੀਖ’ ਲਿਖੀ ਜਾਂਦੀ ਹੈ ।

ਅਰਜ਼ੀ ਦਾ ਖਾਕਾ ਇਸ ਪ੍ਰਕਾਰ ਹੁੰਦਾ ਹੈ :
PSEB 4th Class Punjabi Solutions Chapter 4 ਹਾਥੀ 7

ਪ੍ਰਸ਼ਨ 12.
ਘਰ ਵਿਚ ਜ਼ਰੂਰੀ ਕੰਮ ਹੋਣ ਕਾਰਨ ਸਕੂਲ ਵਿਚੋਂ ਛੁੱਟੀ ਲੈਣ ਲਈ ਇਕ ਅਰਜ਼ੀ ਲਿਖੋ ।
ਉੱਤਰ:
ਨੋਟ-ਇਹ ਅਰਜ਼ੀ ਲਿਖਣ ਲਈ ਦੇਖੋ ਅਗਲੇ ਸਫ਼ਿਆਂ ਵਿਚ ਦਿੱਤਾ ਚਿੱਠੀ-ਪੱਤਰ ।

PSEB 4th Class Punjabi Solutions Chapter 3 ਬਾਲ ਸੁਖਦੇਵ

Punjab State Board PSEB 4th Class Punjabi Book Solutions Chapter 3 ਬਾਲ ਸੁਖਦੇਵ Textbook Exercise Questions and Answers.

PSEB Solutions for Class 4 Punjabi Chapter 3 ਬਾਲ ਸੁਖਦੇਵ

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਸ਼ਹੀਦ ਸੁਖਦੇਵ ਦਾ ਜਨਮ ਕਦੋਂ ਹੋਇਆ ?
ਉੱਤਰ:
ਸ਼ਹੀਦ ਸੁਖਦੇਵ ਦਾ ਜਨਮ 15 ਮਈ, 1907 ਨੂੰ ਹੋਇਆ ।

ਪ੍ਰਸ਼ਨ 2.
ਸ਼ਹੀਦ ਸੁਖਦੇਵ ਦਾ ਜਨਮ ਕਿੱਥੇ ਹੋਇਆ ?
ਉੱਤਰ:
ਲੁਧਿਆਣੇ ਵਿਚ ।

PSEB 4th Class Punjabi Solutions Chapter 3 ਬਾਲ ਸੁਖਦੇਵ

ਪ੍ਰਸ਼ਨ 3.
ਸੁਖਦੇਵ ਦੀ ਚਚੇਰੀ ਭੈਣ ਦਾ ਕੀ ਨਾਮ ਸੀ ਅਤੇ ਉਹ ਸੁਖਦੇਵ ਨਾਲ ਕਿਸ ਤਰ੍ਹਾਂ ਦਾ ਵਰਤਾਅ ਕਰਦੀ ਸੀ ?
ਉੱਤਰ:
ਸੁਖਦੇਵ ਦੀ ਚਚੇਰੀ ਭੈਣ ਦਾ ਨਾਂ ਗੌਰਾਂ ਸੀ ।ਉਹ ਸੁਖਦੇਵ ਨਾਲ ਬਹੁਤ ਪਿਆਰ ਕਰਦੀ ਸੀ ਅਤੇ ਹਮੇਸ਼ਾ ਸੁਖਦੇਵ ਦਾ ਪੱਖ ਪੂਰਦੀ ਸੀ ।

ਪ੍ਰਸ਼ਨ 4.
ਜਦੋਂ ਬੱਚਾ ਖੂਹ ਵਿਚ ਡਿਗ ਪਿਆ, ਤਾਂ ਸੁਖਦੇਵ ਨੇ ਉਸ ਨੂੰ ਬਚਾਉਣ ਲਈ ਕੀ ਕੀਤਾ ?
ਉੱਤਰ:
ਜਦੋਂ ਬੱਚਾ ਖੂਹ ਵਿਚ ਡਿਗ ਪਿਆ, ਤਾਂ ਸੁਖਦੇਵ ਆਪਣੇ ਘਰੋਂ ਨੌਕਰ ਸ਼ਿਵ ਰਾਮ ਨੂੰ ਰੱਸੇ ਸਮੇਤ ਲੈ ਕੇ ਆਇਆ |

ਪ੍ਰਸ਼ਨ 5.
ਜਲਿਆਂ ਵਾਲੇ ਬਾਗ਼ ਦਾ ਸਾਕਾ ਕਦੋਂ ਵਾਪਰਿਆ ?
ਉੱਤਰ:
13 ਅਪਰੈਲ, 1919 ਨੂੰ ।

ਪ੍ਰਸ਼ਨ 6.
ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਸਾਰੇ ਪੰਜਾਬ ਵਿਚ ਕੀ ਹੁਕਮ ਲਾਗੂ ਕੀਤਾ ?
ਉੱਤਰ:
ਜਲ੍ਹਿਆਂ ਵਾਲੇ ਬਾਗ਼ ਦੇ ਸਾਕੇ ਤੋਂ ਬਾਅਦ · ਅੰਗਰੇਜ਼ ਸਰਕਾਰ ਨੇ ਸਾਰੇ ਪੰਜਾਬ ਵਿਚ ਫ਼ੌਜ ਅਤੇ ਪੁਲਿਸ ਤਾਇਨਾਤ ਕਰ ਦਿੱਤੀ । ਸਰਕਾਰੀ ਦਫ਼ਤਰਾਂ, ਵਿੱਦਿਅਕ ਅਦਾਰਿਆਂ ਅਤੇ ਹੋਰ ਸੰਸਥਾਵਾਂ ਵਿਚ ਅੰਗਰੇਜ਼ ਸਿਪਾਹੀ ਤਾਇਨਾਤ ਕਰ ਦਿੱਤੇ ।

ਪ੍ਰਸ਼ਨ 7.
ਸੁਖਦੇਵ ਦੇ ਭਗਤ ਸਿੰਘ ਨਾਲ ਸੰਬੰਧ ਕਿਵੇਂ ਬਣੇ ?
ਉੱਤਰ:
ਸੁਖਦੇਵ ਦੇ ਤਾਇਆ ਜੀ ਲਾਲਾ ਚਿੰਤ ਰਾਮ ਅਤੇ ਭਗਤ ਸਿੰਘ ਦੇ ਪਿਤਾ ਸ: ਕਿਸ਼ਨ ਸਿੰਘ ਦੀ ਇਕ-ਦੂਜੇ ਦੇ ਘਰ ਆਉਣ-ਜਾਣ ਸੀ । ਜਦ ਕਦੇ ਸ: ਕਿਸ਼ਨ ਸਿੰਘ ਲਾਲਾ ਚਿੰਤ ਰਾਮ ਦੇ ਘਰ ਆਉਂਦੇ, ਤਾਂ ਭਗਤ ਸਿੰਘ ਉਨ੍ਹਾਂ ਦੇ ਨਾਲ ਆਉਂਦਾ । ਜਦ ਇਹ ਦੋਵੇਂ ਜਣੇ ਆਪਸ ਵਿਚ ਗੱਲਾਂ ਵਿਚ ਰੁੱਝ ਜਾਂਦੇ, ਤਾਂ ਸੁਖਦੇਵ ਅਤੇ ਭਗਤ ਸਿੰਘ ਆਪਸ ਵਿਚ ਹਾਣੀ ਹੋਣ ਕਰਕੇ ਇਕੱਠੇ ਖੇਡਣ ਲੱਗ ਜਾਂਦੇ । ਇਸ ਤਰ੍ਹਾਂ ਸੁਖਦੇਵ ਤੇ ਭਗਤ ਸਿੰਘ ਦੇ ਆਪਸ ਵਿਚ ਸੰਬੰਧ ਬਣ ਗਏ ।

ਪ੍ਰਸ਼ਨ 8.
ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੂੰ ਕਦੋਂ ਫਾਂਸੀ ਦਿੱਤੀ ਗਈ ?
ਉੱਤਰ:
ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਨੂੰ 23 ਮਾਰਚ, 1931 ਨੂੰ ਫਾਂਸੀ ਦਿੱਤੀ ਗਈ ।

PSEB 4th Class Punjabi Solutions Chapter 3 ਬਾਲ ਸੁਖਦੇਵ

ਪ੍ਰਸ਼ਨ 9.
ਬੈਕਟਾਂ ਵਿਚੋਂ ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ
(ਅੱਗ ਬਗੋਲਾਂ, ਪਹਿਲੀ, ਲਾਇਲਪੁਰ, ਰਲੀ ਦੇਈ, ਸਨਾਤਨ ਧਰਮ ॥
(ੳ) ਸੁਖਦੇਵ ਦੀ ਮਾਤਾ ਦਾ ਨਾਂ …….. ਸੀ ।
(ਅ) ਸੁਖਦੇਵ ਲਾਇਲਪੁਰ ਦੇ ……….. ਸਕੂਲ ‘ਚ ਪੜ੍ਹਦਾ ਸੀ ।
(ਅੰਗਰੇਜ਼ ਅਫ਼ਸਰ………… ਹੋ ਗਿਆ
(ਸ) ਅੰਗਰੇਜ਼ ਹਕੂਮਤ ਨਾਲ ਸੁਖਦੇਵ ਦੀ ਇਹ ……. ਟੱਕਰ ਸੀ ।
(ਹ) ਸੁਖਦੇਵ ਦਾ ਪਰਿਵਾਰ …….. ਵਿਖੇ ਰਹਿੰਦਾ ਸੀ ।
ਉੱਤਰ:
(ੳ) ਸੁਖਦੇਵ ਦੀ ਮਾਤਾ ਦਾ ਨਾਂ ਰਲੀ ਦੇਈ ਸੀ ।
(ਅ) ਸੁਖਦੇਵ ਲਾਇਲਪੁਰ ਦੇ ਸਨਾਤਨ ਧਰਮ ਸਕੂਲ ‘ਚ ਪੜ੍ਹਦਾ ਸੀ ।
(ਈ ਅੰਗਰੇਜ਼ ਅਫ਼ਸਰ ਅੱਗ ਬਗੋਲਾ ਹੋ ਗਿਆ ।
(ਸ), ਅੰਗਰੇਜ਼ ਹਕੂਮਤ ਨਾਲ ਸੁਖਦੇਵ ਦੀ ਇਹ ਪਹਿਲੀ ਟੱਕਰ ਸੀ ।
(ਹ) ਸੁਖਦੇਵ ਦਾ ਪਰਿਵਾਰ ਲਾਇਲਪੁਰ ਵਿਖੇ ਰਹਿੰਦਾ ਸੀ ।

ਪ੍ਰਸ਼ਨ 10.
ਹੇਠ ਲਿਖੇ ਕੌਣ ਸਨ ?
(ੳ) ਸੁਖਦੇਵ
(ਅ) ਗੌਰਾਂ
(ਈ) ਰਹੀਮਣ
(ਸ) ਕਿਸ਼ਨ ਸਿੰਘ ॥
ਉੱਤਰ:
(ੳ) ਸੁਖਦੇਵ-ਸੁਖਦੇਵ ਸ: ਭਗਤ ਸਿੰਘ ੩ ਦਾ ਸਾਥੀ ਸੀ । ਉਸਦਾ ਜਨਮ 15 ਮਈ, 1907 ਨੂੰ ! ਪਿਤਾ ਰਾਮ ਲਾਲ ਥਾਪਰ ਦੇ ਘਰ ਮਾਤਾ ਰਲੀ ਦੇਈ ਦੀ ਕੁੱਖੋਂ ਲੁਧਿਆਣੇ ਵਿਚ ਹੋਇਆ । ਸੁਖਦੇਵ ਨੇ ਸ:
ਭਗਤ ਸਿੰਘ ਨਾਲ ਦੇਸ਼ ਦੀ ਅਜ਼ਾਦੀ ਵਿਚ ਸਰਗਰਮੀ ਤਾਂ ਨਾਲ ਹਿੱਸਾ ਪਾਇਆ ਸੁਖਦੇਵ ਨੂੰ ਸ: ਭਗਤ ਸਿੰਘ ਵੀ ਤੇ ਰਾਜਗੁਰੂ ਦੇ ਨਾਲ ਹੀ ਫਾਂਸੀ ਦਿੱਤੀ ਗਈ ।
(ਅ) ਗੌਰਾਂ-ਗੌਰਾਂ ਸੁਖਦੇਵ ਦੀ ਚਚੇਰੀ ਭੈਣ ਸੀ । ਹੈ ਉਹ ਸੁਖਦੇਵ ਨੂੰ ਬਹੁਤ ਪਿਆਰ ਕਰਦੀ ਸੀ । ਉਹ ਸੁਖਦੇਵ ਤੋਂ ਉਮਰ ਵਿਚ ਸੱਤ ਸਾਲ ਵੱਡੀ ਸੀ । ਜਦ ਜੋ ਸੁਖਦੇਵ ਘਰ ਵਿਚ ਕੋਈ ਸ਼ਰਾਰਤ ਜਾਂ ਗ਼ਲਤੀ ਕਰਦਾ, ਤਾਂ ਗੌਰਾਂ ਹਮੇਸ਼ਾ ਉਸ ਦਾ ਪੱਖ ਕਰਦੀ ਸੀ ।
(ਈ) ਰਹੀਮਣ-ਰਹੀਮਣ ਸੁਖਦੇਵ ਦੇ ਘਰ ਕੰਮ ਤ ਕਰਨ ਵਾਲੀ ਔਰਤ ਸੀ। ਉਹ ਸੁਖਦੇਵ ਦੀ ਮਾਤਾ ਰਲੀ ਦੇਈ ਨਾਲ ਰਸੋਈ ਦਾ ਕੰਮ ਕਰਾਉਂਦੀ ਅਤੇ । ਬੱਚਿਆਂ ਦੀ ਦੇਖ-ਭਾਲ ਵੀ ਕਰਦੀ ਸੀ। ਉਹ ਸੁਖਦੇਵ ਸ ਨੂੰ ਤਿਆਰ ਕਰ ਕੇ ਸਕੂਲ ਵੀ ਭੇਜਦੀ । ਸੁਖਦੇਵ ਰਹੀਮਣ ਨੂੰ “ਰਹੀਮਣ ਚਾਹੀਂ ਕਹਿ ਕੇ ਬੁਲਾਉਂਦਾ ਸੀ ।
(ਸ) ਕਿਸ਼ਨ ਸਿੰਘ-ਸ: ਕਿਸ਼ਨ ਸਿੰਘ ਸ: ਭਗਤ ਸਿੰਘ ਦੇ ਪਿਤਾ ਜੀ ਸਨ ।ਉਧਰ ਸ: ਕਿਸ਼ਨ ਸਿੰਘ ਤੇ ਸੁਖਦੇਵ ਦਾ ਤਾਇਆ ਚਿੰਤ ਰਾਮ ਆਪਸ ਵਿਚ ਮਿੱਤਰ ਸਨ । ਉਨ੍ਹਾਂ ਦਾ ਇਕ-ਦੂਜੇ ਦੇ ਘਰ ਆਉਣਾ ਜਾਣਾ ਸੀ ।

ਪ੍ਰਸ਼ਨ 11.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ’ਚਚੇਰੀ, ਝੁਰਮੁਟ, ਸੋਗ, ਸੰਸਥਾ, ਹਿਦਾਇਤ ।
ਉੱਤਰ:

  1. ਚਚੇਰੀ (ਚਾਚੇ ਦੀ ਧੀ)-ਗੁਰਜੀਤ ਮੇਰੀ ਚਚੇਰੀ ਭੈਣ ਹੈ ।
  2. ਝੁਰਮੁਟ (ਇਕੱਠ-ਚਿੜੀਆਂ ਦਾ ਝੁਰਮੁਟ ਕੋਠੇ ਉੱਤੇ ਚੋਗਾ ਚੁਗ ਰਿਹਾ ਹੈ ।
  3. ਸੋਗ ਦੁੱਖ, ਅਫ਼ਸੋਸ)-ਸਾਬਕ ਰਾਸ਼ਟਰਪਤੀ ਦੀ ਮੌਤ ਹੋਣ ‘ਤੇ ਦੇਸ਼ ਭਰ ਵਿਚ ਤਿੰਨ ਦਿਨ ਦਾ ਸੋਗ ਮਨਾਇਆ ਗਿਆ ।
  4. ਸੰਸਥਾ (ਵਿਸ਼ੇਸ਼ ਕੰਮ ਕਰਨ ਵਾਲੀ ਸਭਾ)ਭਗਤ ਪੂਰਨ ਸਿੰਘ ਨੇ ਪਿੰਗਲਵਾੜੇ ਦੀ ਸੰਸਥਾ ਕਾਇਮ ਕੀਤੀ ।
  5. ਹਿਦਾਇਤ ਚੇਤਾਵਨੀ)-ਅਧਿਆਪਕ ਨੇ ਸਭ ਨੂੰ ਪ੍ਰੀਖਿਆ ਵਿਚ ਨਕਲ ਨਾ ਕਰਨ ਦੀ ਹਦਾਇਤ ਦਿੱਤੀ ।

ਪ੍ਰਸ਼ਨ 12.
ਪੜੋ ਤੇ ਸਮਝੋ :
(ਉ) ਅਜ਼ਾਦੀ ਸੁਤੰਤਰਤਾ, ਆਪਣੀ ਮਰਜ਼ੀ ਨਾਲ ਚੱਲਣ ਦਾ ਭਾਵ
(ਅ) ਝੁਰਮਟ ………..
(ਆ) ਪਣੀ ਮਰਜ਼ੀ ……………………..
(ਈ) ਚਿੜਚਿੜਾ ……………
(ਸ) ਹੁਸ਼ਿਆਰੀ ………..
(ਹ) ਤਾਇਨਾਤ …………
(ਕ) ਛਿੱਥਾ …………
(ਖ) ਪੈੜਾਂ ……………
ਉੱਤਰ:
(ਉ) ਅਜ਼ਾਦੀ ਸੁਤੰਤਰਤਾ, ਅਜ਼ਾਦੀ ਮਰਜ਼ੀ ਨਾਲ ਚੱਲਣ ਦਾ ਭਾਵਿ ।
(ਆ) ਝੁਰਮਟ ਬੱਚਿਆਂ ਦਾ ਇਕੱਠ ।
(ਇ) ਚਿੜਚਿੜਾ ਗੁੱਸੇਖੋਰ ਸੁਭਾਅ ।
(ਸ) ਹੁਸ਼ਿਆਰੀ ਚੁਸਤੀ, ਚਲਾਕੀ ।
(ਹ) ਤਾਇਨਾਤ ਨਿਯੁਕਤ ਕਰਨਾ ।
(ਕ) ਛਿੱਥਾ ਸ਼ਰਮਿੰਦਾ ਹੋਣਾ ।
(ਖ) ਪੈੜਾਂ ਨੂੰ ਪੈਰਾਂ ਦੇ ਨਿਸ਼ਾਨ ।

PSEB 4th Class Punjabi Solutions Chapter 3 ਬਾਲ ਸੁਖਦੇਵ

ਪ੍ਰਸ਼ਨ 13.
ਸੁਖਦੇਵ ਦੀ ਚਚੇਰੀ ਭੈਣ ਗੌਰਾਂ ਸੁਖਦੇਵ ਨੂੰ ਬਹੁਤ ਪਿਆਰ ਕਰਦੀ ਸੀ । ਉਹ ਬਚਪਨ ਵਿਚ ਸੁਖਦੇਵ ਨੂੰ ਗੋਦੀ ਚੁੱਕ ਕੇ ਖਿਡਾਉਂਦੀ ਹੁੰਦੀ ਸੀ । ਗੌਰਾਂ ਸੁਖਦੇਵ ਤੋਂ ਸੱਤ ਸਾਲ ਵੱਡੀ ਸੀ । ਜਦ ਕਦੇ ਘਰ ਵਿਚ ਕੋਈ ਜੀਅ ਸੁਖਦੇਵ ਨੂੰ ਡਾਂਟਦਾ, ਤਾਂ ਗੌਰਾਂ ਉਸ ਨਾਲ ਰੁੱਸ ਜਾਂਦੀ ਸੀ । ਜਦ ਘਰ ਵਿਚ ਸੁਖਦੇਵ ਕੋਈ ਸ਼ਰਾਰਤ ਕਰਦਾ ਜਾਂ ਗ਼ਲਤੀ ਕਰਦਾ, ਤਾਂ ਗੌਰਾਂ ਸੁਖਦੇਵ ਦਾ ਹੀ ਪੱਖ ਪੂਰਦੀ ਸੀ ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ

  1. ਗੌਰਾਂ ਸੁਖਦੇਵ ਦੀ ਕੀ ਲਗਦੀ ਸੀ ?
  2. ਗੌਰਾਂ ਸੁਖਦੇਵ ਨੂੰ ਕਿਸ ਤਰ੍ਹਾਂ ਖਿਡਾਉਂਦੀ ਸੀ ?
  3. ਗੌਰਾਂ ਸੁਖਦੇਵ ਤੋਂ ਕਿੰਨੀ ਵੱਡੀ ਸੀ ?
  4. ਗੌਰਾਂ ਕਿਸ ਨਾਲ ਰੁੱਸ ਜਾਂਦੀ ਸੀ ?
  5. ਜਦੋਂ ਸੁਖਦੇਵ ਕੋਈ ਸ਼ਰਾਰਤ ਕਰਦਾ ਤਾਂ ਗੌਰਾਂ ‘ ਕੀ ਕਰਦੀ ਹੈ ?

ਉੱਤਰ:

  1. ਚਚੇਰੀ ਭੈਣ ।
  2. ਗੋਦੀ ਚੁੱਕ ਕੇ ।
  3. ਸੱਤ ਸਾਲ ।
  4. ਜਿਹੜਾ ਵੀ ਸੁਖਦੇਵ ਨੂੰ ਡਾਂਟਦਾ ।
  5. ਉਹ ਸੁਖਦੇਵ ਦਾ ਹੀ ਪੱਖ ਪੂਰਦੀ ਸੀ ।

ਪ੍ਰਸ਼ਨ 14.
ਹੇਠ ਲਿਖੀਆਂ ਸਤਰਾਂ ਅਧਿਆਪਕ ਆਪ ਬੋਲ ਕੇ ਵਿਦਿਆਰਥੀ ਨੂੰ ਲਿਖਣ ਲਈ ਕਹੇ ।

  1. ਉਹ ਭਗਤ ਸਿੰਘ ਦਾ ਨੇੜੇ ਦਾ ਸਾਥੀ ਸੀ ।
  2. ਗੌਰਾਂ ਸੁਖਦੇਵ ਤੋਂ ਸੱਤ ਸਾਲ ਵੱਡੀ ਸੀ ।
  3. ਉਸ ਦਾ ਸੁਭਾਅ ਚਿੜਚਿੜਾ ਸੀ ।
  4. ਸੁਖਦੇਵ ਅਤੇ ਭਗਤ ਸਿੰਘ ਖੇਡਣ ਲੱਗ ਜਾਂਦੇ ।
  5. ਇਹ ਘਟਨਾ ਨਿੱਕੀ ਨਹੀਂ ਸੀ ।

ਉੱਤਰ:
(ਨੋਟ-ਵਿਦਿਆਰਥੀ ਆਪੇ ਹੀ ਲਿਖਣ ।)

ਪ੍ਰਸ਼ਨ 15.
ਪਾਠ ਦੇ ਆਧਾਰ ਤੇ ਹੇਠਾਂ ਗੋਲ ਚੱਕਰਾਂ ਵਿਚ ਬਾਲ ਸੁਖਦੇਵ ਦੇ ਸੁਭਾ/ਬਚਪਨ ਬਾਰੇ ਲਿਖੋ ।
PSEB 4th Class Punjabi Solutions Chapter 3 ਬਾਲ ਸੁਖਦੇਵ 1
ਉੱਤਰ:
PSEB 4th Class Punjabi Solutions Chapter 3 ਬਾਲ ਸੁਖਦੇਵ 2

ਪ੍ਰਸ਼ਨ 16.
ਸ਼ਹੀਦ ਭਗਤ ਸਿੰਘ ਤੋਂ ਇਲਾਵਾ ਪੰਜ ਹੋਰ ਸ਼ਹੀਦ ਦੇਸ਼-ਭਗਤਾਂ ਦੇ ਨਾਂ ਲਿਖੋ ।
ਉੱਤਰ:
ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਸ਼ਹੀਦ ਚੰਦਰ ਸ਼ੇਖ਼ਰ ਆਜ਼ਾਦ, ਸ਼ਹੀਦ ਊਧਮ ਸਿੰਘ ।

PSEB 4th Class Punjabi Solutions Chapter 2 ਨਿੱਕੀ ਜਿੰਦ-ਡੀ ਸੋਚ

Punjab State Board PSEB 4th Class Punjabi Book Solutions Chapter 2 ਨਿੱਕੀ ਜਿੰਦ-ਡੀ ਸੋਚ Textbook Exercise Questions and Answers.

PSEB Solutions for Class 4 Punjabi Chapter 2 ਨਿੱਕੀ ਜਿੰਦ-ਡੀ ਸੋਚ

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਜਸ਼ਨ ਨੇ ਆਪਣੇ ਪਿਤਾ ਜੀ ਨੂੰ ਕੀ ਕਿਹਾ ?
ਉੱਤਰ:
ਜਸ਼ਨ ਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ, ਉਹ ਵੀ ਉਨ੍ਹਾਂ ਨਾਲ ਸੈਰ ਕਰਨ ਲਈ ਜਾਣਾ ਚਾਹੁੰਦਾ ਹੈ ।

ਪ੍ਰਸ਼ਨ 2.
ਜਸ਼ਨ ਨੇ ਸੈਰ ਦਾ ਆਨੰਦ ਕਿਵੇਂ ਮਾਣਿਆ ?
ਉੱਤਰ:
ਜਸ਼ਨ ਨੇ ਖੇਤਾਂ ਵਿਚ ਲਹਿਰਾਉਂਦੀਆਂ ਫ਼ਸਲਾਂ, ਸਰੋਂ ਦੇ ਫੁੱਲਾਂ ਉੱਤੇ ਮੰਡਲਾਉਂਦੀਆਂ ਤਿੱਤਲੀਆਂ, ਤਾਰਾਂ ਉੱਤੇ ਬੈਠੇ ਪੰਛੀਆਂ ਅਤੇ ਨਹਿਰ ਉੱਤੇ ਆਏ ਪਰਵਾਸੀ ਪੰਛੀਆਂ ਨੂੰ ਵੇਖ ਕੇ ਸੈਰ ਦਾ ਆਨੰਦ ਮਾਣਿਆ ।

PSEB 4th Class Punjabi Solutions Chapter 2 ਨਿੱਕੀ ਜਿੰਦ-ਡੀ ਸੋਚ

ਪ੍ਰਸ਼ਨ 3.
ਪਰਵਾਸੀ ਪੰਛੀ ਕਿਨ੍ਹਾਂ ਨੂੰ ਆਖਦੇ ਹਨ ?
ਉੱਤਰ:
ਦੂਰ-ਦੁਰਾਡੇ ਦੇਸ਼ਾਂ ਤੋਂ ਆਏ ਪੰਛੀਆਂ ਨੂੰ “ਪਰਵਾਸੀ ਪੰਛੀ ਆਖਦੇ ਹਨ ।

ਪ੍ਰਸ਼ਨ 4.
ਜ਼ਮੀਨ ਕਿਉਂ ਘਟਦੀ ਜਾ ਰਹੀ ਹੈ ?
ਉੱਤਰ:
ਜ਼ਮੀਨ ਉੱਤੇ ਤੇਜ਼ੀ ਨਾਲ ਬਣ ਰਹੇ ਫ਼ਲੈਟਾਂ ਦੇ ਕਾਰਨ ਜ਼ਮੀਨ ਘਟਦੀ ਜਾ ਰਹੀ ਹੈ ।

ਪ੍ਰਸ਼ਨ 5.
ਬੈਕਟਾਂ ਵਿਚੋਂ ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ-
(ਰੁੱਤ, ਪਾਣੀ, ਤਸਵੀਰਾਂ, ਕਾਂਵਾਂ, ਤੇਜ਼-ਤੇਜ਼)
(ੳ) ਸਿਮਰਨ ਵੀ ਪਾਪਾ ਦੇ ਨੇੜੇ ਬੈਠੀ ਡਰਾਇੰਗ ਬੁੱਕ ਤੇ ………. ਵਾਹ ਰਹੀ ਸੀ ।
(ਅ) ਗੁਰਮੇਲ ਸਿੰਘ ਆਪਣੀ ਧੁਨ ਵਿਚ ………. ਤੁਰਦਾ ਜਾ ਰਿਹਾ ਸੀ ।
(ਈ) ਜਸ਼ਨ ਨਹਿਰ ਦੇ ਕਿਨਾਰੇ ‘ਤੇ ਖੜ੍ਹਾ ਹੋ ਕੇ ……….. ਵਿਚੋਂ ਕੁੱਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ।
(ਸ) ………. ਬਦਲਦਿਆਂ ਹੀ ਪੰਛੀ ਵਾਪਸ ਚਲੇ ਜਾਂਦੇ ਹਨ ।
(ਹ) ਉਹ ………… ਨੂੰ ਦੇਖ ਕੇ ਬਹੁਤ ਖ਼ੁਸ਼ ਹੋਇਆ |
ਉੱਤਰ:
(ੳ) ਸਿਮਰਨ ਵੀ ਪਾਪਾ ਦੇ ਨੇੜੇ ਬੈਠੀ ਡਰਾਇੰਗ ਬੁੱਕ ਤੇ ਤਸਵੀਰਾਂ ਵਾਹ ਰਹੀ ਸੀ ।
(ਅ) ਗੁਰਮੇਲ ਸਿੰਘ ਆਪਣੀ ਧੁਨ ਵਿਚ ਤੇਜ਼-ਤੇਜ਼ ਤੁਰਦਾ ਜਾ ਰਿਹਾ ਸੀ ।
(ਏ) ਜਸ਼ਨ ਨਹਿਰ ਦੇ ਕਿਨਾਰੇ ‘ਤੇ ਖੜ੍ਹਾ ਹੋ ਕੇ ਪਾਣੀ ਵਿਚੋਂ ਕੁੱਝ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ।
(ਸ) ਰੁੱਤ ਬਦਲਦਿਆਂ ਹੀ ਪਰਵਾਸੀ ਪੰਛੀ ਵਾਪਸ ਚਲੇ ਜਾਂਦੇ ਹਨ ।
(ਹ) ਉਹ ਕਾਂਵਾਂ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ।

ਪ੍ਰਸ਼ਨ 6.
ਸਮਝੋ ਤੇ ਲਿਖੋ-
PSEB 4th Class Punjabi Solutions Chapter 2 ਨਿੱਕੀ ਜਿੰਦ-ਡੀ ਸੋਚ 1
ਉੱਤਰ:
PSEB 4th Class Punjabi Solutions Chapter 2 ਨਿੱਕੀ ਜਿੰਦ-ਡੀ ਸੋਚ 2

PSEB 4th Class Punjabi Solutions Chapter 2 ਨਿੱਕੀ ਜਿੰਦ-ਡੀ ਸੋਚ

ਪ੍ਰਸ਼ਨ 7.
ਸ਼ੁੱਧ ਕਰ ਕੇ ਲਿਖੋ :-
ਤਿਤਲਿਆਂ, ਸਰੋਂ, ਖੁਸ਼ ।
ਉੱਤਰ:
ਤਿਤਲਿਆਂ – ਤਿਤਲੀਆਂ
ਸਰੋਂ – ਸਰੋਂ
ਖੁਸ਼ – ਖੁਸ਼ ।

ਪ੍ਰਸ਼ਨ 8.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ
ਅਖ਼ਬਾਰ, ਤਸਵੀਰਾਂ, ਪਰਵਾਸੀ, ਧੜਾ-ਧੜ, ਲਾਭ, ਮਗਨ
ਉੱਤਰ:

  1. ਅਖ਼ਬਾਰ (ਸਮਾਚਾਰ-ਪੱਤਰ)-ਸਾਨੂੰ ਹਰ ਰੋਜ਼ ਅਖ਼ਬਾਰ ਪੜ੍ਹਨੀ ਚਾਹੀਦੀ ਹੈ ।
  2. ਤਸਵੀਰਾਂ ਮੂਰਤਾਂ, ਚਿਤਰ)-ਇਹ ਸਾਡੀ ਦੋਹਾਂ ਤੇ ਭੈਣਾਂ ਦੀ ਤਸਵੀਰ ਹੈ ।
  3. ਪਰਵਾਸੀ (ਦੂਜੇ ਦੇਸ਼ਾਂ ਤੋਂ ਆਉਣ ਵਾਲੇ ਲੋਕ ਜਾਂ ਪੰਛੀ)-ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਪਰਵਾਸੀ ਲੋਕ ਵੀ ਆਉਂਦੇ ਹਨ ।
  4. ਧੜਾ-ਧੜ (ਫਟਾ-ਫਟ, ਤੇਜ਼ੀ ਨਾਲ)-ਮੇਲੇ ਵਿਚ ਮਠਿਆਈਆਂ, ਧੜਾ-ਧੜ ਵਿਕ ਰਹੀਆਂ ਸਨ |
  5. ਲਾਭ, ਫ਼ਾਇਦਾ)-ਵਪਾਰੀ ਲਾਭ ਕਮਾਉਣ ਲਈ ਹੀ ਕਾਰੋਬਾਰ ਕਰਦੇ ਹਨ ।
  6. ਮਗਨ (ਮਸਤ, ਲੀਨ)-ਮੈਂ ਆਪਣਾ ਕੰਮ ਕਰਨ ਵਿਚ ਮਗਨ ਸਾਂ ।

ਪ੍ਰਸ਼ਨ 9.
ਬਸੰਤ ਪੰਚਮੀ ਦੀ ਛੁੱਟੀ ਹੋਣ ਕਰਕੇ ਅੱਜ ਸਾਰਾ ਪਰਿਵਾਰ ਘਰ ਹੀ ਸੀ । ਗੁਰਮੇਲ ਸਿੰਘ ਧੁੱਪੇ , ਕੁਰਸੀ ‘ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ । ਕੋਲ ਹੀ ‘ – ਕੁੱਝ ਕਿਤਾਬਾਂ ਵੀ ਪਈਆਂ ਸਨ । ਸਿਮਰਨ ਵੀ ਪਾਪਾ ਦੇ ਨੇੜੇ ਬੈਠੀ ਡਾਇੰਗ ਬੁੱਕ ਤੇ ਤਸਵੀਰਾਂ ਵਾਹ ਰਹੀ ਸੀ । ਜਸ਼ਨ ਟੈਲੀਵਿਜ਼ਨ ਮੂਹਰੇ ਬੈਠਾ ਕਾਰਟੂਨ ਚੈਨਲ ਵੇਖ ਰਿਹਾ ਸੀ । ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :’

  1. ਕਾਹਦੀ ਛੁੱਟੀ ਸੀ ?
  2. ਗੁਰਮੇਲ ਕਿੱਥੇ ਬੈਠਾ ਸੀ ?
  3. ਗੁਰਮੇਲ ਕੀ ਕਰ ਰਿਹਾ ਸੀ ?
  4. ਸਿਮਰਨ ਕੀ ਕਰ ਰਹੀ ਸੀ ?
  5. ਜਸ਼ਨ ਟੈਲੀਵਿਜ਼ਨ ਉੱਡੇ ਕੀ ਵੇਖ ਰਿਹਾ ਸੀ ?

ਉੱਤਰ:

  1. ਬਸੰਤ ਪੰਚਮੀ ਦੀ ।
  2. ਧੁੱਪੇ ਕੁਰਸੀ ਉੱਤੇ ।
  3. ਅਖ਼ਬਾਰ ਪੜ੍ਹ ਰਿਹਾ ਸੀ ।
  4. ਡਾਇੰਗ ਬੁੱਕ ਉੱਤੇ ਸੈਵੀਰਾਂ ਵਾਹ ਰਹੀ ਸੀ ।
  5. ਕਾਰਟੂਨ ਚੈਨਲ ।

PSEB 4th Class Punjabi Solutions Chapter 2 ਨਿੱਕੀ ਜਿੰਦ-ਡੀ ਸੋਚ

ਪ੍ਰਸ਼ਨ 10.
‘ਸਵੇਰ ਦੀ ਸੈਰ ਬਾਰੇ ਪੰਜ ਵਾਕ ਸੁੰਦਰ ਕਰ ਕੇ ਲਿਖੋ :
ਉੱਤਰ:

  1. ਮੈਂ ਹਰ ਰੋਜ਼ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਬਾਗ਼ ਵਿਚ ਸੈਰ ਕਰਨ ਜਾਂਦਾ ਹੈ ।
  2. ਬਾਗ਼ ਵਿਚ ਮੈਂ ਇਕ ਘੰਟਾ ਤੇਜ਼ੀ ਨਾਲ ਤੁਰਦਾ ਹਾਂ ।
  3. ਬਾਗ਼ ਵਿਚ ਹਰੇ-ਭਰੇ ਰੁੱਖ, ਖਿੜੇ ਫੁੱਲ ਤੇ ਚਹਿਕ ਰਹੇ ਪੰਛੀ ਮੇਰੇ ਮਨ ਨੂੰ ਬਹੁਤ ਆਨੰਦ ਦਿੰਦੇ ਹਨ ।
  4. ਇੱਥੇ ਕੁੱਝ ਦੇਰ ਮੈਂ ਹਲਕੀ ਕਸਰਤ ਕਰਦਾ ਹਾਂ ।’
  5. ਸੈਰ ਕਰਕੇ ਮੇਰੇ ਸਰੀਰ ਵਿਚ ਸਾਰਾ ਦਿਨ ਚੁਸਤੀ ਤੇ ਫੁਰਤੀ ਰਹਿੰਦੀ ਹੈ ।

ਪ੍ਰਸ਼ਨ 11.
ਪਰਵਾਸੀ ਪੰਛੀਆਂ ਬਾਰੇ ਪੰਜ ਵਾਕ ਲਿਖੋ ।
ਉੱਤਰ:

  1. ਸਰਦੀਆਂ ਦੇ ਆਰੰਭ ਹੁੰਦਿਆਂ ਹੀ ਭਾਰਤ ਦੀਆਂ ਵੱਖ-ਵੱਖ ਜਲਗਾਹਵਾਂ ਉੱਤੇ ਮੰਗੋਲੀਆ ਤੇ ਸਾਏਬੇਰੀਆ ਤੋਂ ਬਹੁਤ ਸਾਰੇ ਪਰਵਾਸੀ ਪੰਛੀ ਆਉਂਦੇ ਹਨ ।
  2. ਪੰਛੀਆਂ ਦੇ ਪ੍ਰੇਮੀ ਲੋਕ ਇਨ੍ਹਾਂ ਨੂੰ ਦੇਖਣ ਲਈ ਸਿਰਪੁਰ, ਯਸ਼ਵੰਤ ਨਗਰ, ਬਿਲਾਵਲੀ ਛੰਭ, ਮਨਾਲ, ਮਾਨਪੁਰ, ਹਰੀਕੇ ਪੱਤਣ ਤੇ ਪੌਂਗ ਡੈਮ ਆਦਿ ਜਲਗਾਹਵਾਂ ਉੱਤੇ ਜਾਂਦੇ ਹਨ ।
  3. ਇਹ ਪੰਛੀ ਸੁੰਦਰ ਖੰਭਾਂ, ਲੰਮੀਆਂ ਧੌਣਾਂ ਤੇ ਰੰਗ-ਬਰੰਗੀਆਂ ਚੁੰਝਾਂ ਨਾਲ ਅਦਭੁਤ ਦ੍ਰਿਸ਼ ਪੇਸ਼ ਕਰਦੇ ਹਨ |
  4. ਇਨ੍ਹਾਂ ਵਿਚ ਕਿੰਗਫਿਸ਼ਰ, ਸਮੁੰਦਰੀ ਕੁੰਜਾਂ, ਅਬਾਬੀਲ, ਹੰਸ, ਨੀਲਧਰ, ਲੰਮੀਆਂ ਚੁੰਝਾਂ ਵਾਲੀਆਂ ਬਤਖਾਂ, ਮੁਰਗੀਆਂ, ਮੁਰਗਾਬੀਆਂ ਤੇ ਸਾਰਸ ਹੁੰਦੇ ਹਨ |
  5. ਇਹ ਪੰਛੀ ਝੰਡਾਂ ਵਿਚ ਰਹਿੰਦੇ ਹਨ ਤੇ ਮੌਸਮ ਬਦਲਣ ਨਾਲ ਉਡ ਜਾਂਦੇ ਹਨ |

ਪ੍ਰਸ਼ਨ 12.
ਆਪਣੇ ਆਲੇ-ਦੁਆਲੇ ਦਿਖਾਈ ਦਿੰਦੇ ਪੰਜ ਪੰਛੀਆਂ ਦੇ ਨਾਂ ਗੋਲਿਆਂ ਵਿਚ ਲਿਖੋ ।
PSEB 4th Class Punjabi Solutions Chapter 2 ਨਿੱਕੀ ਜਿੰਦ-ਡੀ ਸੋਚ 3
ਉੱਤਰ:
PSEB 4th Class Punjabi Solutions Chapter 2 ਨਿੱਕੀ ਜਿੰਦ-ਡੀ ਸੋਚ 4

PSEB 4th Class Punjabi Solutions Chapter 1 ਪ੍ਰਾਰਥਨਾ

Punjab State Board PSEB 4th Class Punjabi Book Solutions Chapter 1 ਪ੍ਰਾਰਥਨਾ Textbook Exercise Questions and Answers.

PSEB Solutions for Class 4 Punjabi Chapter 1 ਪ੍ਰਾਰਥਨਾ

ਕਾਵਿ-ਟੋਟਿਆਂ ਦੇ ਬਰਲ ਅਰਥ

(ਉ) ਸਿਰਜਣਹਾਰੇ, ਸਭ …… ਕੰਮ ਮਹਾਨ ।
ਸਰਲ ਅਰਥ-ਹੈ। ਸਾਰੀ ਦੁਨੀਆਂ ਨੂੰ ਬਣਾਉਣ ਵਾਲੇ ਪਰਮਾਤਮਾ, ਹੇ ਸਭ ਦੇ ਪਿਆਰੇ ਪ੍ਰਭੂ, ਸਾਨੂੰ ਇਹ ਦਾਨ ਦੇਹ ਕਿ ਅਸੀਂ ਬਹੁਤ ਪੜ੍ਹੀਏ ਲਿਖੀਏ । ਪੜ੍ਹ-ਲਿਖ ਕੇ ਤਰੱਕੀ ਕਰੀਏ ਅਤੇ ਵੱਡੇ-ਵੱਡੇ ਕੰਮ ਕਰੀਏ ।

(ਅ)ਤੇ ਮਾਨਵਤਾ ਦੀ …… ਅਰਾਮ ਹਰਾਮ ।
ਸਰਲ ਅਰਥ-ਹੇ ਪਰਮਾਤਮਾ, ਸਾਡੇ ਉੱਤੇ ਇਹ ਬਖ਼ਸ਼ਿਸ਼ ਕਰ ਕਿ ਅਸੀਂ ਸਾਰੇ ਮਨੁੱਖਾਂ ਦੀ ਸੇਵਾ ਕਰੀਏ । ਸੇਵਾ ਵੀ ਅਜਿਹੀ ਕਰੀਏ, ਜਿਸ ਦੇ ਬਦਲੇ ਅਸੀਂ ਕੁੱਝ ਵੀ ਪ੍ਰਾਪਤ ਕਰਨਾ ਨਾ ਚਾਹੀਏ ਅਸੀਂ ਹਰ ਸਮੇਂ ਤੁਰਦੇ ਰਹੀਏ ਤੇ ਆਪਣੇ ਨਿਸ਼ਾਨੇ ਉੱਤੇ ਪਹੁੰਚ ਜਾਈਏ । ਆਪਣੇ ਨਿਸ਼ਾਨੇ ਉੱਤੇ ਪਹੁੰਚਣ ਤੋਂ ਪਹਿਲਾਂ ਅਸੀਂ ਅਰਾਮ ਕਰਨ ਨੂੰ ਚੰਗਾ ਨਾ ਸਮਝੀਏ ।

(ਬ) ਤੂੰ ਦਾਤਾ ਹੈ …….. ਨਾ ਰੋਸਾ ।
ਸਰਲ ਅਰਥ-ਹੇ ਪਰਮਾਤਮਾ, ਤੂੰ ਸਭ ਨੂੰ ਦੇਣ ਵਾਲਾ ਹੈਂ । ਤੂੰ ਸਭ ਦਾ ਮਾਲਿਕ ਹੈਂ । ਤੂੰ ਸਾਰਿਆਂ ਦੇ ਮਨ ਵਿਚ ਇਹ ਗੱਲ ਪੈਦਾ ਕਰ ਕਿ ਉਹ ਸਾਰੇ ਤੇਰੇ ਵਿਚ ਭਰੋਸਾ ਰੱਖਣ ਸਾਰੇ ਇਕ ਦੂਜੇ ਨੂੰ ਪਿਆਰ ਕਰਨ ਤੇ ਕਿਸੇ ਦੇ ਮਨ ਵਿਚ ਦੂਸਰੇ ਲਈ ਗੁੱਸਾਗਿਲਾ ਨਾ ਰਹੇ ।

(ਸ) ਅੰਨ, ਧਨ ……. ਕੋਈ ਭੁੱਖਾ ।
ਸਰਲ ਅਰਥ-ਹੇ ਪਰਮਾਤਮਾ, ਤੂੰ ਅਜਿਹੀ ਬਖ਼ਸ਼ਿਸ਼ ਕਰ ਕਿ ਸਾਡੇ ਦੇਸ਼ ਵਿਚ ਪਹਿਲਾਂ ਨਾਲੋਂ ਦੂਣਾ ਸਵਾਇਆ ਅੰਨ ਤੇ ਧਨ ਹੋਵੇ । ਸਭ ਨੂੰ ਖਾਣ ਲਈ ਮਿਲੇ ਤੇ ਕੋਈ ਵੀ ਭੁੱਖਾ ਨਾ ਰਹੇ । ਜੇਕਰ ਕੋਈ ਕਿਸੇ ਨਾਲ ਗੱਲ ਕਰੇ, ਤਾਂ ਉਹ ਮਿੱਠਾ ਬੋਲ ਕੇ ਕਰੇ । ਕਦੇ ਵੀ ਕੋਈ ਆਦਮੀ ਕਿਸੇ ਨਾਲ ਰੁੱਖਾ ਨਾ ਬੋਲੇ ।

(ਹ) ਮੇਰ ਤੇਰ ਦੀਆਂ ……… ਦੀ ਖ਼ੁਸ਼ਬੋਈ ।
ਸਰਲ ਅਰਥ-ਹੇ ਪਰਮਾਤਮਾ, ਤੂੰ ਅਜਿਹੀ ਬਖ਼ਸ਼ਿਸ਼ ਕਰ ਕਿ ਬੰਦਿਆਂ ਵਿਚ ਮੇਰੇ ਤੇਰੇ ਦਾ ਫ਼ਰਕ ਮਿਟ ਜਾਵੇ ਤੇ ਉਨ੍ਹਾਂ ਵਿਚ ਕੋਈ ਹੰਕਾਰ ਨਾ ਰਹੇ ।ਇਸ ਤਰ੍ਹਾਂ ਸਭ ਮਨੁੱਖਾਂ ਵਿਚ ਅਜਿਹਾ ਪਿਆਰ ਬਣੇ ਕਿ ਇਸ ਤਰ੍ਹਾਂ ਲੱਗੇ, ਜਿਵੇਂ ਚਹੁੰਆਂ ਪਾਸਿਆਂ ਤੋਂ ਫੁੱਲਾਂ ਦੀ ਖ਼ੁਸ਼ਬੋ ਆ ਰਹੀ ਹੋਵੇ ।

(ਕ) ਜਦ ਵੀ ‘ਵਾਜ ਦੇਵੇ ਕੋਈ ਸਾਨੂੰ ……. ਸਮੇਂ ਦੀ ਪਾਈਏ ।
ਸਰਲ ਅਰਥ-ਹੇ ਪਰਮਾਤਮਾ, ਤੂੰ ਸਾਡੇ ਉੱਤੇ ਅਜਿਹੀ ਬਖ਼ਸ਼ਿਸ਼ ਕਰ ਕਿ ਜਦੋਂ ਵੀ ਕੋਈ ਬੰਦਾ ਕਿਸੇ ਕੰਮ ਜਾਂ ਮੱਦਦ ਲਈ ਅਵਾਜ਼ ਮਾਰੇ, ਅਸੀਂ ਉਸਦੇ ਕੰਮ ਆ ਸਕੀਏ । ਅਸੀਂ ਆਪਣੇ ਹਰ ਪਲ ਨੂੰ ਚੰਗੇ ਕੰਮਾਂ ਵਿਚ ਖ਼ਰਚ ਕਰੀਏ ਤੇ ਨਾਲ ਹੀ ਸਮੇਂ ਦੀ ਕਦਰ ਪਾਉਂਦੇ ਹੋਏ ਉਸਨੂੰ ਕਦੇ ਵਿਅਰਥ ਨਾ ਗੁਆਈਏ ।

PSEB 4th Class Punjabi Solutions Chapter 1 ਪ੍ਰਾਰਥਨਾ

ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ

1. ਸਿਰਜਣਹਾਰੇ, ਸਭ ਦੇ ਪਿਆਰੇ,
ਦੇ ਸਾਨੂੰ ਇਹ ਦਾਨ ।
ਪੜ੍ਹੀਏ, ਲਿਖੀਏ, ਅੱਗੇ ਵਧੀਏ,
ਕਰੀਏ ਕੰਮ ਮਹਾਨ ।

ਪ੍ਰਸ਼ਨ

  1. ਸਿਰਜਣਹਾਰ ਕਿਸ ਨੂੰ ਕਿਹਾ ਗਿਆ ਹੈ ?
  2. ਦਾਨ ਕਿਸ ਤੋਂ ਮੰਗਿਆ ਗਿਆ ਹੈ ?
  3. ਕਿਹੜਾ ਦਾਨ ਮੰਗਿਆ ਗਿਆ ਹੈ ?
  4. ਕਿਹੜੇ ਕੰਮ ਕਰਨ ਦੀ ਮੰਗ ਕੀਤੀ ਗਈ ਹੈ ?
  5. ਉੱਪਰ ਲਿਖੀਆਂ ਸਤਰਾਂ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ ।

ਉੱਤਰ:

  1. ਪਰਮਾਤਮਾ ਨੂੰ ।
  2. ਪਰਮਾਤਮਾ ਤੋਂ !
  3. ਪੜ੍ਹਾਈ-ਲਿਖਾਈ, ਅੱਗੇ ਵਧਣ ਤੇ ਮਹਾਨ ਕੰਮ ਕਰਨ ਦਾ ਦਾਨ ।
  4. ਮਹਾਨ ।
  5. ਨੋਟ-ਵਿਦਿਆਰਥੀ ਆਪ ਹੀ ਲਿਖਣ ।

2. ਮਾਨਵਤਾ ਦੀ ਸੇਵਾ ਕਰੀਏ,
ਸੇਵਾ ਜੋ ਨਿਸ਼ਕਾਮ ।
ਤੁਰਦੇ ਜਾਈਏ, ਮੰਜ਼ਿਲ ਪਾਈਏ,
ਹੋਏ ਅਰਾਮ ਹਰਾਮ ।

ਪ੍ਰਸ਼ਨ

  1. ਕਿਸ ਦੀ ਸੇਵਾ ਦੀ ਗੱਲ ਕੀਤੀ ਗਈ ਹੈ ?
  2. ਕਿਹੋ ਜਿਹੀ ਸੇਵਾ ਦੀ ਗੱਲ ਕੀਤੀ ਗਈ ਹੈ ?
  3. ‘ਰਾਮ’ ਕਿਸ ਚੀਜ਼ ਨੂੰ ਕਿਹਾ ਗਿਆ ਹੈ ?

ਉੱਤਰ:

  1. ਮਾਨਵਤਾ ਦੀ ।
  2. ਨਿਸ਼ਕਾਮ ।
  3. ਅਰਾਮ ਨੂੰ ।

3. ਤੂੰ ਦਾਤਾ ਹੈਂ, ਸਭ ਦਾ ਮਾਲਿਕ
ਸਭ ਨੂੰ ਦੇਈਂ ਭਰੋਸਾ ।
ਸਭ ਹੀ ਪਿਆਰਨ ਇਕ-ਦੂਜੇ ਨੂੰ,
ਮਨ ਵਿਚ ਰਹੇ ਨਾ ਰੋਸਾ ।

ਪ੍ਰਸ਼ਨ

  1. ਦਾਤਾ ਕੌਣ ਹੈ ?
    ਜਾਂ
    ਸਭ ਦਾ ਮਾਲਕ ਕੌਣ ਹੈ ?
  2. ਸਭ ਲਈ ਕੀ ਮੰਗਿਆ ਗਿਆ ਹੈ ?
  3. ਸਾਰੇ ਇਕ-ਦੂਜੇ ਨਾਲ ਕੀ ਕਰਨ ?
  4. ਮਨ ਵਿਚ ਕੀ ਨਾ ਰਹੇ ?
  5. ਉੱਪਰ ਦਿੱਤੀਆਂ ਸਤਰਾਂ ਨੂੰ ਜ਼ਬਾਨੀ ਯਾਦ ਕਰੋ ।

ਉੱਤਰ:

  1. ਪਰਮਾਤਮਾ ।
  2. ਇਕ ਦੂਜੇ ਵਿਚ ਭਰੋਸਾ ਤੇ ਇਕ ਦੂਜੇ ਲਈ ਪਿਆਰ ।
  3. ਪਿਆਰ ।
  4. ਰੋਸਾ ।
  5. ਨੋਟ-ਵਿਦਿਆਰਥੀ ਆਪੇ ਕਰਨ ।

PSEB 4th Class Punjabi Solutions Chapter 1 ਪ੍ਰਾਰਥਨਾ

4. ਅੰਨ, ਧਨ ਦੂਣ ਸਵਾਇਆ ਹੋਵੇ,
ਰਹੇ ਨਾ ਕੋਈ ਭੁੱਖਾ ।
ਬੋਲੇ ਬੋਲ ਤਾਂ ਮਿੱਠਾ ਬੋਲੇ
ਬੋਲੇ ਨਾ ਕੋਈ ਰੁੱਖਾ

ਪ੍ਰਸ਼ਨ

  1. ਕੀ ਦੂਣ-ਸਵਾਇਆ ਹੋਵੇ ?
  2. ਭੁੱਖਾ ਕੌਣ ਨਾ ਰਹੇ ?
  3. ਕਿਹੋ ਜਿਹੇ ਬੋਲ ਬੋਲੇ ਜਾਣ ?
  4. ਕੋਈ ਕਿਹੋ ਜਿਹਾ ਬੋਲ ਨਾ ਬੋਲੇ ?

ਉੱਤਰ:

  1. ਅੰਨ ਤੇ ਧਨ ।
  2. ਕੋਈ ਵੀ ਨਾ ।
  3. ਮਿੱਠੇ ।
  4. ਰੁੱਖਾ ।

5. ਮੇਰ ਤੇਰ ਦੀਆਂ ਗੱਲਾਂ ਮੁੱਕਣ,
ਹਉਮੈਂ ਰਹੇ ਨਾ ਕੋਈ ।
ਚਾਰ ਦਿਸ਼ਾਵਾਂ ਵਿਚੋਂ ਆਵੇ,
ਫੁੱਲਾਂ ਦੀ ਖ਼ੁਸ਼ਬੋਈ ।”

ਪ੍ਰਸ਼ਨ

  1. ਕਿਹੜੀਆਂ ਗੱਲਾਂ ਮੁੱਕ ਜਾਣ ?
  2. ਕਿਹੜੀ ਚੀਜ਼ ਨਾ ਰਹੇ ?
  3. ਚਾਰ ਦਿਸ਼ਾਵਾਂ ਵਿੱਚੋਂ ਕੀ ਆਵੇ ?
  4. ਚਾਰ ਦਿਸ਼ਾਵਾਂ ਕਿਹੜੀਆਂ-ਕਿਹੜੀਆਂ ਹਨ ?

ਉੱਤਰ:

  1. ਮੇਰ-ਤੇਰ ਦੀਆਂ ।
  2. ਹਉਮੈਂ।
  3. ਫੁੱਲਾਂ ਦੀ ਖੁਸ਼ਬੋਈ ।
  4. ਪੁਰਬ, ਪੱਛਮ, ਉੱਤਰ ਤੇ ਦੱਖਣ ।

6. ਜਦ ਵੀ ’ਵਾਜ ਦੇਵੇ ਕੋਈ ਸਾਨੂੰ,
ਕੰਮ ਉਸ ਦੇ ਆਈਏ !
ਹਰ ਪਲ ਆਪਣਾ ਲੇਖੇ ਲਾਈਏ,
ਕਦਰ ਸਮੇਂ ਦੀ ਪਾਈਏ ।

ਪ੍ਰਸ਼ਨ

  1. ਕਿਸ ਦੇ ਕੰਮ ਆਈਏ ?
  2. ਕਿਹੜੀ ਚੀਜ਼ ਲੇਖੇ ਲਾਈਏ ?
  3. ਕਾਹਦੀ ਕਦਰ ਪਾਈਏ ?

ਉੱਤਰ:

  1. ਜਿਹੜਾ ਵੀ ਅਵਾਜ਼ ਦੇਵੇ
  2. ਹਰ ਪਲ
  3. ਸਮੇਂ ਦੀ ।

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਹੇਠ ਲਿਖੀਆਂ ਸਤਰਾਂ ਨੂੰ ਪੂਰਾ ਕਰੋ :-

(ੳ) ਸਿਰਜਣਹਾਰੇ ਸਭ ਦੇ ਪਿਆਰੇ,
ਦੇ ਸਾਨੂੰ ਇਹ ਦਾਨ ।
…………….
…………….

(ਅ) : ਤੂੰ ਦਾਤਾ ਹੈ, ਸਭ ਦਾ ਮਾਲਕ, ਤੇ ਸਭ ਨੂੰ ਦੇਈਂ ਭਰੋਸਾ ।
ਉੱਤਰ:
(ੳ) ਸਿਰਜਣਹਾਰੇ, ਸਭ ਦੇ ਪਿਆਰੇ,
ਦੇਹ ਸਾਨੂੰ ਇਹ ਦਾਨ ।
ਪੜ੍ਹੀਏ, ਲਿਖੀਏ, ਅੱਗੇ ਵਧੀਏ,
ਕਰੀਏ ਕੰਮ ਮਹਾਨ ।

(ਅ) ਤੂੰ ਦਾਤਾ ਹੈਂ ਸਭ ਦਾ ਮਾਲਕ,
ਸਭ ਨੂੰ ਦੇਈਂ ਭਰੋਸਾ ।
ਸਭ ਹੀ ਪਿਆਰਨ ਇਕ ਦੂਜੇ ਨੂੰ,
ਮਨ ਵਿਚ ਰਹੇ ਨਾ ਰੋਸਾ ।

PSEB 4th Class Punjabi Solutions Chapter 1 ਪ੍ਰਾਰਥਨਾ

ਪ੍ਰਸ਼ਨ 2.
ਇੱਕੋ ਜਿਹੇ ਤੁਕਾਂਤ ਵਾਲੇ ਸ਼ਬਦ ਲਿਖੋ :

  1. ਦਾਨ ….. …….. ……….
  2. ਨਿਸ਼ਕਾਮ ……. ……… ……….
  3. ਆਈਏ। ……. ….. …….
  4. ਕੋਈ …. ….. …..

ਉੱਤਰ:

  1. ਦਾਨ ‘  ਮਹਾਨ   ਮਕਾਨ   ਸ਼ਾਨ
  2. ਨਿਸ਼ਕਾਮ   ਹਰਾਮ   ਲਗਾਮ   ਸ਼ਾਮ
  3. ਆਈਏ   ਜਾਈਏ    ਖਾਈਏ   ਖਾਈਏ
  4. ਕੋਈ   ਖ਼ੁਸ਼ਬੋਈ   ਰੋਈ ,   ਰਸੋਈ

ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ-..
ਦਾਨ, ਪਿਆਰੇ, ਮਹਾਨ, ਸੇਵਾ, ਅਰਾਮ, ਅੰਨ, ਮਾਨਵਤਾ, ਨਿਸ਼ਕਾਮ, ਰੁੱਖਾ, ਪਲ, ਕਦਰ, ਮਿੱਠਾ, ਮੰਜ਼ਿਲ ।
ਉੱਤਰ:

  1. ਦਾਨ ਦੇਣ ਦਾ ਕੰਮ-ਮੈਂ ਪਿੰਗਲਵਾੜੇ ਨੂੰ 500 ਰੁ: ਦਾਨ ਦਿੱਤੇ ।
  2. ਪਿਆਰੇ (ਜਿਨ੍ਹਾਂ ਨਾਲ ਪਿਆਰ ਹੋਵੇ)-ਬੱਚੇ ਸਭ ਨੂੰ ਪਿਆਰੇ ਲੱਗਦੇ ਹਨ ।
  3. ਮਹਾਨ (ਵੱਡਾ)-ਪੰਡਿਤ ਨਹਿਰੂ ਭਾਰਤ ਦੇ ਮਹਾਨ ਨੇਤਾ ਸਨ ।
  4. ਸੇਵਾ (ਦੇਖ-ਭਾਲ)-ਮਾਤਾ-ਪਿਤਾ ਦੀ ਸੇਵਾ ਕਰੋ ।
  5. ਅਰਾਮ (ਸੁਖ-ਸਾਨੂੰ ਆਪਣੇ ਮਾਤਾ-ਪਿਤਾ ਦੇ ਅਰਾਮ ਦਾ ਖ਼ਿਆਲ ਰੱਖਣਾ ਚਾਹੀਦਾ ਹੈ ।
  6. ਅੰਨ ਖਾਣ ਵਾਲੀ ਚੀਜ਼)-ਪੰਜਾਬ ਭਾਰਤ ਦਾ ਅੰਨ-ਦਾਤਾ ਹੈ ।
  7. ਮਾਨਵਤਾ (ਮਨੁੱਖਾਂ ਦੀ)-ਸਾਨੂੰ ਸਾਰੀ ਮਾਨਵਤਾ ਦਾ ਭਲਾ ਸੋਚਣਾ ਚਾਹੀਦਾ ਹੈ ।
  8. ਨਿਸ਼ਕਾਮ ਬਿਨਾਂ ਕਿਸੇ ਲਾਲਚ ਤੋਂ-ਦੇਸ਼ਭਗਤਾਂ ਨੇ ਦੇਸ਼ ਦੀ ਨਿਸ਼ਕਾਮ ਸੇਵਾ ਕੀਤੀ ।
  9. ਰੁੱਖਾ (ਕੌੜਾ, ਛਿੱਕਾ)-ਕਦੇ ਕਿਸੇ ਨਾਲ ਰੁੱਖਾ ਨਾ ਬੋਲੋ ।
  10. ਪਲ ਸਮੇਂ ਦਾ ਇਕ ਹਿੱਸਾ, ਚੌਵੀ ਸੈਕਿੰਡ ਦਾ ਸਮਾਂ-ਇਕ ਘੜੀ ਵਿਚ ਸੱਠ ਪਲ ਹੁੰਦੇ ਹਨ ।
  11. ਕਦਰ (ਕੀਮਤ)-ਸੱਸ ਨੂੰਹ ਦੇ ਕੀਤੇ ਕੰਮ ਦੀ ਕਦਰ ਨਹੀਂ ਕਰਦੀ ।
  12. ਮਿੱਠਾ ਕੌੜੇ ਦੇ ਉਲਟ, ਚੰਗਾ ਲੱਗਣ ਵਾਲਾ)-ਸਭ ਨਾਲ ਮਿੱਠਾ ਬੋਲੋ ।
  13. ਮੰਜ਼ਿਲ (ਨਿਸ਼ਾਨਾ, ਪਹੁੰਚਣ ਦੀ ਥਾਂ)-ਤੁਰਦੇ ਜਾਓ, ਹੌਲੀ-ਹੌਲੀ ਤੁਸੀਂ ਆਪਣੀ ਮੰਜ਼ਿਲ ਉੱਤੇ ਪਹੁੰਚ ਜਾਓਗੇ

ਪ੍ਰਸ਼ਨ 4.
ਪੜ੍ਹੋ ਤੇ ਲਿਖੋ-
ਸਿਰਜਣਹਾਰੇ, ਪਿਆਰੇ, ਪੜੀਏ, ਲਿਖੀਏ, ਮਹਾਨ, ਮਾਨਵਤਾ, ਨਿਸ਼ਕਾਮ, ਖੁਸ਼ਬੋਈ, ਹਉਮੈ, ਦਿਸ਼ਾਵਾਂ, ਸਵਾਇਆ, ਮੁੱਕਣਾ ।
ਉੱਤਰ:
(ਨੋਟ-ਵਿਦਿਆਰਥੀ ਆਪੇ ਪੜ੍ਹਨ ਤੇ ਲਿਖਣ ॥ .

ਪ੍ਰਸ਼ਨ 5.
‘ਪ੍ਰਾਰਥਨਾ ਕਵਿਤਾ ਨੂੰ ਜ਼ਬਾਨੀ ਯਾਦ ਕਰਕੇ ਗਾਉਣ ।
ਉੱਤਰ:
ਨੋਟ-ਵਿਦਿਆਰਥੀ ਆਪੇ ਕਰਨ ।

PSEB 4th Class Punjabi Solutions Chapter 1 ਪ੍ਰਾਰਥਨਾ

ਪ੍ਰਸ਼ਨ 6.
ਹੇਠ ਲਿਖੀਆਂ ਸਤਰਾਂ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ ।
ਜਾਂ
‘ਪ੍ਰਾਰਥਨਾ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਦੂ ਲਿਖੋ ।
ਤੂੰ ਦਾਤਾ ਹੈਂ, ਸਭ ਦਾ ਮਾਲਕ,
ਸਭ ਨੂੰ ਦੇਈਂ ਭਰੋਸਾ ।
ਸਭ ਹੀ ਪਿਆਰਨ ਇਕ ਦੂਜੇ ਨੂੰ,
ਮਨ ਵਿਚ ਰਹੇ ਨਾ ਰੋਸਾ ।
ਅੰਨਦਾਨ ਦੂਣ-ਸਵਾਇਆ ਹੋਵੇ,
ਰਹੇ ਨਾ ਕੋਈ ਭੁੱਖਾ ।
ਬੋਲੇ ਬੋਲ ਤਾਂ ਮਿੱਠਾ ਬੋਲੇ,
ਬੋਲੇ ਨਾ ਕੋਈ ਰੁੱਖਾਂ ।
ਉੱਤਰ:
(ਨੋਟ-ਵਿਦਿਆਰਥੀ ਆਪੇ ਹੀ ਲਿਖਣ ਤੇ ਯਾਦ ਕਰਨ |)

PSEB 5th Class Punjabi Solutions Chapter 17 ਸਾਡਾ ਸਕੂਲ

Punjab State Board PSEB 5th Class Punjabi Book Solutions Chapter 17 ਸਾਡਾ ਸਕੂਲ Textbook Exercise Questions and Answers.

PSEB Solutions for Class 5 Punjabi Chapter 17 ਸਾਡਾ ਸਕੂਲ

1. ਖ਼ਾਲੀ ਸਥਾਨ ਭਰੋ:-

ਪ੍ਰਸ਼ਨ-ਖ਼ਾਲੀ ਥਾਂਵਾਂ ਤਰੋ
(ਉ) ਸੋਹਣੇ ਚਿੱਤਰਾਂ ਦੇ ਨਾਲ ਨੇ, ਸ਼ਿੰਗਾਰੇ ……..।
(ਅ) ਚੰਗੇ ਜੀਵਨ ਲਈ ਦਿੰਦੇ, ਇਹ ……… ਵਧੀਆ ।
(ਬ) ਸਕੂਲ ਵਿਚੋਂ ਮਿਲੇ, ਪੱਕੀ ਤੇ ਪਕਾਈ
(ਸ) ਚੰਗੀ ਸੋਚ ਲਈ ਮਿਲੇ ……. ਵਧੀਆ ।
(ਹ) ਮਾਪੇ, ਬੱਚਿਆਂ ਦੇ ਬਾਰੇ, ਸਭ ਲੈਂਦੇ ਆਪ ।
ਉੱਤਰ:
(ੳ) ਸੋਹਣੇ ਚਿੱਤਰਾਂ ਦੇ ਨਾਲ ਨੇ, ਸ਼ਿੰਗਾਰੇ ਕਮਰੇ ।
(ਅ) ਚੰਗੇ ਜੀਵਨ ਲਈ ਦਿੰਦੇ, ਇਹ ਸੰਦੇਸ਼ ਵਧੀਆ ।
(ਬ) ਸਕੂਲ ਵਿਚੋਂ ਮਿਲੇ, ਪੱਕੀ ਤੇ ਪਕਾਈ ਵਧੀਆ ।
(ਸ) ਚੰਗੀ ਸੋਚ ਲਈ ਮਿਲੇ ਅਗਵਾਈ ਵਧੀਆ ।
(ਹ) ਮਾਪੇ, ਬੱਚਿਆਂ ਦੇ ਬਾਰੇ, ਸਭ ਜਾਣ ਲੈਂਦੇ ਆਪ ।

2. ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਸਾਡੇ ਸਕੂਲ ਵਿੱਚ ਪੜ੍ਹਾਈ ਕਿਹੋ-ਜਿਹੀ ਹੁੰਦੀ ਹੈ ?
ਉੱਤਰ:
ਵਧੀਆ ।

ਪ੍ਰਸ਼ਨ 2.
ਇਸ ਦੇ ਕਮਰੇ ਕਿਹੋ-ਜਿਹੇ ਹਨ ?
ਉੱਤਰ:
ਚਿਤਰਾਂ ਨਾਲ ਸ਼ਿੰਗਾਰੇ ਹੋਏ ।

PSEB 5th Class Punjabi Solutions Chapter 17 ਸਾਡਾ ਸਕੂਲ

ਪ੍ਰਸ਼ਨ 3.
ਵਿਹੜੇ ਵਿਚ ਰੌਣਕ ਕਿਸ ਨੇ ਲਾਈ ਹੋਈ ਹੈ ?
ਉੱਤਰ;
ਫੁੱਲਾਂ ਨੇ ।

ਪ੍ਰਸ਼ਨ 4.
ਉਪਦੇਸ਼ ਕਿੱਥੇ ਲਿਖੇ ਹੋਏ ਹਨ ?
ਉੱਤਰ;
ਕੰਧਾਂ ਉੱਤੇ ।

ਪ੍ਰਸ਼ਨ 5.
ਚੰਗੇ ਬੱਚਿਆਂ ਨੂੰ ਕੀ ਮਿਲਦਾ ਹੈ ?
ਉੱਤਰ;
ਵਡਿਆਈ ॥

PSEB 5th Class Punjabi Solutions Chapter 17 ਸਾਡਾ ਸਕੂਲ

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :

ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋਹਵਾਦਾਰ, ਚਿਤਰ, ਛਾਂਦਾਰ, ਰੌਣਕਾਂ, ਸੰਦੇਸ਼, ਰੁਚੀ ।
ਉੱਤਰ:

  1. ਹਵਾਦਾਰ (ਜਿੱਥੋਂ ਹਵਾ ਖੁੱਲ੍ਹੀ ਲੰਘੇ)ਸਾਡੇ ਸਕੂਲ ਦੇ ਕਮਰੇ ਹਵਾਦਾਰ ਹਨ ।
  2. ਚਿਤਰ (ਤਸਵੀਰਾਂ)-ਕੁਦਰਤੀ ਦ੍ਰਿਸ਼ ਦਾ ਇਹ ਚਿਤਰ ਬਹੁਤ ਸੋਹਣਾ ਹੈ ।
  3. ਛਾਂਦਾਰ ਛਾਂ ਦੇਣ ਵਾਲੇ)-ਸਾਡੇ ਸਕੂਲ ਵਿਚ ਬਹੁਤ ਸਾਰੇ ਛਾਂਦਾਰ ਰੁੱਖ ਲੱਗੇ ਹੋਏ ਹਨ ।
  4. ਰੌਣਕਾਂ (ਚਹਿਲ-ਪਹਿਲ)-ਅੱਜ ਤਿਉਹਾਰ ਦਾ ਦਿਨ ਹੋਣ ਕਰਕੇ ਬਜ਼ਾਰਾਂ ਵਿਚ ਬਹੁਤ ਰੌਣਕਾਂ ਹਨ ।
  5. ਸੰਦੇਸ਼ (ਸੁਨੇਹਾ)-ਇਹ ਕਵਿਤਾ ਪ੍ਰਗਤੀਵਾਦ ਦਾ ਸੰਦੇਸ਼ ਦਿੰਦੀ ਹੈ ।
  6. ਰੁਚੀ ਦਿਲਚਸਪੀ)-ਮੇਰਾ ਇਹ ਰੁੱਖਾ · ਜਿਹਾ ਕੰਮ ਕਰਨ ਵਿਚ ਰਤਾ ਵੀ ਰੁਚੀ ਨਹੀਂ ।

4. ਹੇਠ ਲਿਖੇ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਦਿੱਤੇ ਸ਼ਬਦ-ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ:-

ਹੇਠਾਂ ਗੁਰਮੁਖੀ ਵਿਚ ਲਿਖੇ ਸ਼ਬਦਾਂ ਨੂੰ ਦੇਵਨਾਗਰੀ ਵਿਚ ਲਿਖੋ-
ਸੰਦੇਸ਼, ਬਿਰਖ, ਭੰਗੜਾ, ਚਿੱਤਰ, ਫੁੱਲ, ਕਵਿਤਾ, ਮਿਲਾਪ ।
ਉੱਤਰ:
PSEB 5th Class Punjabi Solutions Chapter 17 ਸਾਡਾ ਸਕੂਲ 1

5. ਕਾਵਿ-ਟੋਟਿਆਂ ਦੇ ਸਰਲ ਅਰਥ

(ੳ) ਸਾਡੇ ਸਕੂਲ ਵਿੱਚ………………… ਸਫ਼ਾਈ ਵਧੀਆ ।
ਸਰਲ ਅਰਥ-ਸਾਡੇ ਸਕੂਲ ਵਿਚ ਪੜ੍ਹਾਈ ਬਹੁਤ ਵਧੀਆ ਹੁੰਦੀ ਹੈ । ਇਸ ਸਕੂਲ ਨੇ ਵਿੱਦਿਆ ਦੀ ਬਹੁਤ ਵਧੀਆ ਜੋਤ ਜਗਾਈ ਹੈ । ਇਸਦੇ ਕਮਰੇ ਸੋਹਣੇ ਚਿਤਰਾਂ ਨਾਲ ਸਜਾਏ ਹੋਏ ਹਨ । ਇਨ੍ਹਾਂ ਦੀ ਹਰ ਰੋਜ਼ ਵਧੀਆ ਢੰਗ ਨਾਲ ਸਫ਼ਾਈ ਕੀਤੀ ਜਾਂਦੀ ਹੈ ।

(ਅ) ਇੱਥੇ ਛਾਂਦਾਰ…………………..ਮਹਿਕਾਈ ਵਧੀਆ ।
ਸਰਲ ਅਰਥ-ਸਾਡੇ ਇਸ ਸਕੂਲ ਵਿਚ ਛਾਂ ਦੇਣ ਵਾਲੇ ਰੁੱਖਾਂ ਨੇ ਬਹੁਤ ਰੌਣਕਾਂ ਲਾਈਆਂ ਹੋਈਆਂ ਹਨ : ਇਸਦੇ ਵਿਹੜੇ ਵਿਚ ਖਿੜੇ ਹੋਏ ਬਹੁਤ ਸਾਰੇ ਫੁੱਲਾਂ ਨੇ ‘ ਰੌਣਕਾਂ ਲਾਈਆਂ ਹੋਈਆਂ ਹਨ । ਇਨ੍ਹਾਂ ਫੁੱਲਾਂ ਨੇ ਸਾਰੇ ਵਾਤਾਵਰਨ ਨੂੰ ਬਹੁਤ ਵਧੀਆ ਰੂਪ ਵਿਚ ਮਹਿਕ ਨਾਲ ਭਰਿਆ ਹੋਇਆ ਹੈ ।

ਔਖੇ ਸ਼ਬਦਾਂ ਦੇ ਅਰਥ-ਫ਼ਿਜ਼ਾਂ-ਵਾਤਾਵਰਨ ਜੋਤ. ਲਾਟ, ਰੌਸ਼ਨੀ ।

(ਇ) ਬਾਹਰ ਕੰਧਾਂ ………………….. ਲਿਖਾਈ ਵਧੀਆ
ਸਰਲ ਅਰਥ-ਸਾਡੇ ਇਸ ਸਕੂਲ ਦੀਆਂ ਕੰਧਾਂ ਉੱਪਰ ਬਹੁਤ ਸਾਰੇ ਉਪਦੇਸ਼ ਲਿਖੇ ਹੋਏ ਹਨ । ਇਹ ਵਿਦਿਆਰਥੀਆਂ ਨੂੰ ਆਪਣੇ ਜੀਵਨ ਨੂੰ ਚੰਗਾ ਬਣਾਉਣ ਦਾ ਸੰਦੇਸ਼ ਦਿੰਦੇ ਹਨ । ਇਨ੍ਹਾਂ ਉੱਪਰ ਕੀਤੀ ਹੋਈ ਲਿਖਾਈ ਮਨ ਉੱਤੇ ਆਪਣਾ ਵਧੀਆ ਪ੍ਰਭਾਵ ਪਾਉਂਦੀ ਹੈ । ਔਖੇ ਸ਼ਬਦਾਂ ਦੇ ਅਰਥ-ਸੰਦੇਸ਼-ਸੁਨੇਹਾ । ਦਿਲ ਟੁੰਬਦੀ-ਦਿਲ ‘ਤੇ ਪ੍ਰਭਾਵ ਪਾਉਂਦੀ ।

(ਸ) ਇੱਥੇ ਪੁਸਤਕਾਂ …………………………………ਪਕਾਈ ਵਧੀਆ ।
ਸਰਲ ਅਰਥ-ਸਾਡੇ ਸਕੂਲ ਵਿਚ ਸਾਨੂੰ ਪੁਸਤਕਾਂ ਦੀ ਕੋਈ ਕਮੀ ਨਹੀਂ ਰਹਿੰਦੀ । ਇੱਥੇ ਤਾਂ ਘਰੋਂ ਰੋਟੀ ਵੀ ਨਾਲ ਲਿਆਉਣ ਦੀ ਲੋੜ ਨਹੀਂ । ਸਾਨੂੰ ਸਕੂਲ ਵਿਚ ਹੀ ਪੱਕੀ ਪਕਾਈ ਵਧੀਆ ਰੋਟੀ ਮਿਲ ਜਾਂਦੀ ਹੈ ।
ਔਖੇ ਸ਼ਬਦਾਂ ਦੇ ਅਰਥ-ਥੋੜ-ਕਮੀ ।

(ਹ) ਇੱਥੇ ਸ਼ੁੱਧ…………………………. ਅਗਵਾਈ ਵਧੀਆ ।
ਸਰਲ ਅਰਥ-ਸਾਨੂੰ ਆਪਣੇ ਇਸ ਸਕੂਲ ਵਿਚ ਸ਼ੁੱਧ ਪਾਣੀ ਤੇ ਸ਼ੁੱਧ ਹਵਾ ਮਿਲਦੀ ਹੈ । ਜੇਕਰ ਇੱਥੇ ਕਿਸੇ ਕਾਰਨ ਸਰੀਰ ਢਿੱਲਾ-ਮੱਠਾ ਹੋ ਜਾਵੇ, ਤਾਂ ਇੱਥੋਂ ਹੀ ਦਵਾਈ ਮਿਲ ਜਾਂਦੀ ਹੈ । ਇਸ ਤੋਂ ਇਲਾਵਾ ਇੱਥੋਂ ਸਾਨੂੰ ਆਪਣੀ ਸੋਚ ਨੂੰ ਵਧੀਆ ਬਣਾ ਕੇ ਰੱਖਣ ਲਈ ਵਧੀਆ ਅਗਵਾਈ ਮਿਲਦੀ ਹੈ ।

(ਕ) ਇੱਥੇ ਮਾਪੇ-ਅਧਿਆਪਕਾਂ ……………………..ਵਧੀਆ ।
ਸਰਲ ਅਰਥ-ਸਾਡਾ ਸਕੂਲ ਅਜਿਹੀ ਥਾਂ ਹੈ, ਜਿੱਥੇ ਅਧਿਆਪਕਾਂ ਤੇ ਮਾਪਿਆਂ ਦਾ ਇਕ ਦੂਜੇ ਨਾਲ ਮਿਲਣਗਿਲਣ ਹੁੰਦਾ ਰਹਿੰਦਾ ਹੈ । ਇਸ ਮੀਟਿੰਗ ਤੋਂ ਮਗਰੋਂ ਬੱਚਿਆਂ ਦੇ ਮਾਪੇ ਉਨ੍ਹਾਂ ਦੀ ਪੜ੍ਹਾਈ ਤੇ ਵਿਕਾਸ ਬਾਰੇ ਆਪ ਹੀ ਸਭ ਕੁੱਝ ਸਮਝ ਲੈਂਦੇ ਹਨ । ਇੱਥੇ ਚੰਗੇ ਬੱਚਿਆਂ ਨੂੰ ਪ੍ਰਸੰਸਾ ਵੀ ਬਹੁਤ ਮਿਲਦੀ ਹੈ । ਇਸ ਪ੍ਰਕਾਰ ਇਹ ਇਕ ਵਧੀਆ ਸਕੂਲ ਹੈ ।

6. ਬਹੁਵਿਕਲਪੀ ਪ੍ਰਸ਼ਨ ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ

ਪ੍ਰਸ਼ਨ 1.
‘ਸਾਡਾ ਸਕੂਲ ਕਵਿਤਾ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਧਰਮ ਚੰਦ ਵਾਤਿਸ਼ (✓) ।

ਪ੍ਰਸ਼ਨ 2.
ਸਾਡੇ ਸਕੂਲ ਨੇ ਕਿਹੜੀ ਜੋਤ ਵਧੀਆ ਜਗਾਈ ਹੈ ?
ਉੱਤਰ:
ਵਿੱਦਿਆ ਦੀ (✓) ।

ਪ੍ਰਸ਼ਨ 3.
ਸਾਡੇ ਸਕੂਲ ਦੇ ਕਮਰੇ ਕਿਹੋ ਜਿਹੇ ਹਨ ?
ਉੱਤਰ;
ਚਿਤਰਾਂ ਨਾਲ ਸ਼ਿੰਗਾਰੇ ਹੋਏ (✓) ।

ਪ੍ਰਸ਼ਨ 4.
ਸਾਡੇ ਸਕੂਲ ਵਿਚ ਕਿਨ੍ਹਾਂ ਨੇ ਰੌਣਕਾਂ ‘ ਲਾਈਆਂ ਹਨ ?
ਉੱਤਰ:
ਛਾਂਦਾਰ ਬਿਰਖਾਂ ਅਤੇ ਫੁੱਲਾਂ ਨੇ (✓) ।

PSEB 5th Class Punjabi Solutions Chapter 17 ਸਾਡਾ ਸਕੂਲ

ਪ੍ਰਸ਼ਨ 5.
ਸਕੂਲ ਦੀਆਂ ਕੰਧਾਂ ਉੱਤੇ ਚੰਗੇ ਜੀਵਨ ਦੇ ਸੰਦੇਸ਼ ਲਈ ਕੀ ਲਿਖਿਆ ਹੋਇਆ ਹੈ ?
ਉੱਤਰ:
ਉਪਦੇਸ਼ (✓) ।

ਪ੍ਰਸ਼ਨ 6.
ਸਕੂਲ ਵਿਚ ਕਿਸ ਗੱਲ ਦੀ ਅਗਵਾਈ ਮਿਲਦੀ ਹੈ ?
ਉੱਤਰ;
ਚੰਗੀ ਸੋਚ ਲਈ (✓) ।

PSEB 5th Class Punjabi Solutions Chapter 16 ਸ਼ਹੀਦੀ ਜੋੜ-ਮੇਲਾ

Punjab State Board PSEB 5th Class Punjabi Book Solutions Chapter 16 ਸ਼ਹੀਦੀ ਜੋੜ-ਮੇਲਾ Textbook Exercise Questions and Answers.

PSEB Solutions for Class 5 Punjabi Chapter 16 ਸ਼ਹੀਦੀ ਜੋੜ-ਮੇਲਾ

1. ਖ਼ਾਲੀ ਸਥਾਨ ਭਰੋ :-

ਪ੍ਰਸ਼ਨ-ਖ਼ਾਲੀ ਥਾਂਵਾਂ ਭਰੋ-

(ਉ) ਮੁਗਲਾਂ ਨੇ ਅਨੰਦਪੁਰ ਸਾਹਿਬ ਦੇ …….. ਘੇਰਾ ਪਾਇਆ ।
(ਅ) ਮੁਗ਼ਲ ਫ਼ੌਜ ……… ਤੋੜ ਕੇ ਗੁਰੂ ਜੀ ਦਾ ਪਿੱਛਾ ਕਰਨ ਲੱਗੀ ।
(ਈ) ਗੰਗੂ ਗੁਰੂ-ਘਰ ਦਾ ………. ਸੀ .
(ਸ) ਸਾਹਿਬਜ਼ਾਦਿਆਂ ਨੂੰ ………… ਬਦਲਣ ਲਈ ਮਜਬੂਰ ਕੀਤਾ ਗਿਆ ।
(ਹ) ਇਹ ਮੇਲਾ ਪਿਛਲੇ ਸਮੇਂ ਵਿੱਚ ……….. ਦੇ ਤੌਰ ‘ਤੇ ਮਨਾਇਆ ਜਾਂਦਾ ਸੀ ।
ਉੱਤਰ:
(ੳ) ਮੁਗ਼ਲਾਂ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾਇਆ ।
(ਅ) ਮੁਗ਼ਲ ਫ਼ੌਜ ਕਸਮਾਂ ਤੋੜ ਕੇ ਗੁਰੂ ਜੀ ਦਾ ਪਿੱਛਾ ਕਰਨ ਲੱਗੀ ।
(ਈ) ਗੰਗੂ ਗੁਰੂ-ਘਰ ਦਾ ਰਸੋਈਆ ਸੀ ।
(ਸ) ਸਾਹਿਬਜ਼ਾਦਿਆਂ ਨੂੰ ਧਰਮ ਬਦਲਣ ਲਈ ਮਜਬੂਰ ਕੀਤਾ ਗਿਆ ।
(ਹ) ਇਹ ਮੇਲਾ ਪਿਛਲੇ ਸਮੇਂ ਵਿੱਚ ਸ਼ੋਕ-ਸਭਾ ਦੇ ਤੌਰ ‘ਤੇ ਮਨਾਇਆ ਜਾਂਦਾ ਸੀ ।

2. ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ :-

ਪ੍ਰਸ਼ਨ 1.
ਪਰਿਵਾਰ-ਵਿਛੋੜਾ ਗੁਰਦਵਾਰਾ ਕਿੱਥੇ ਸੁਸ਼ੋਭਿਤ ਹੈ ?
ਉੱਤਰ:
ਸਰਸਾ ਨਦੀ ਦੇ ਕੋਲ ।

ਪ੍ਰਸ਼ਨ 2.
ਔਖੀ-ਘੜੀ ਵਿੱਚ ਮਜ਼ਲੂਮਾਂ ਦੀ ਢਾਲ ਕੌਣ ਬਣਿਆ ?
ਉੱਤਰ:
ਸ੍ਰੀ ਗੁਰੂ ਗੋਬਿੰਦ ਸਿੰਘ ਜੀ ।

PSEB 5th Class Punjabi Solutions Chapter 16 ਸ਼ਹੀਦੀ ਜੋੜ-ਮੇਲਾ

ਪ੍ਰਸ਼ਨ 3.
ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਕਿਸ ਜਗਾ ਕੈਦ ਕਰ ਕੇ ਰੱਖਿਆ ਗਿਆ ?
ਉੱਤਰ:
ਸਰਹਿੰਦ ਦੇ ਠੰਢੇ ਬੁਰਜ ਵਿਚ ।

ਪ੍ਰਸ਼ਨ 4.
ਸੂਬੇਦਾਰ ਵਜ਼ੀਰ ਖ਼ਾਨ ਕੌਣ ਸੀ ?
ਉੱਤਰ:
ਸਰਹਿੰਦ ਦਾ ਸੂਬਾ ।

ਪ੍ਰਸ਼ਨ 5.
ਸ਼ਹੀਦੀ ਜੋੜ-ਮੇਲਾ ਕਿੱਥੇ ਲਗਦਾ ਹੈ ?
ਉੱਤਰ:
ਸ਼ਹੀਦੀ ਸਥਾਨ ਫ਼ਤਿਹਗੜ੍ਹ ਸਾਹਿਬ ਵਿਖੇ ।

3. ਉੱਤਰ ਦਿਓ :-

ਪ੍ਰਸ਼ਨ 1.
ਗੁਰੂ ਜੀ ਨੇ ਅਨੰਦਪੁਰ ਸਾਹਿਬ ਕਿਉਂ ਛੱਡਿਆ ?
ਉੱਤਰ:
ਗੁਰੂ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਇਸ ਕਰਕੇ ਛੱਡਿਆ, ਕਿਉਂਕਿ ਉਨ੍ਹਾਂ ਨੂੰ ਪੰਜਾਂ ਸਿੰਘਾਂ ਨੇ ਅਜਿਹਾ ਕਰਨ ਲਈ ਬੇਨਤੀ ਕੀਤੀ ਸੀ । ਇਸ ਤੋਂ ਪਹਿਲਾਂ ਮੁਗ਼ਲਾਂ ਦੇ ਕਸਮਾਂ ਖਾਣ ‘ਤੇ ਅਤੇ ਕਿਲ੍ਹੇ ਵਿਚ ਰਸਦ-ਪਾਣੀ ਖ਼ਤਮ ਹੋਣ ‘ਤੇ ਕਿਲ੍ਹਾ ਛੱਡਣ ਲਈ ਗੁਰੂ ਜੀ ਨਹੀਂ ਸਨ ਮੰਨੇ ।

ਪ੍ਰਸ਼ਨ 2.
ਗੰਗੂ ਕੌਣ ਸੀ ? ਉਸ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਿਉਂ ਕਰਵਾਇਆ ?
ਉੱਤਰ:
ਗੰਗੂ ਗੁਰੂ-ਘਰ ਦਾ ਰਸੋਈਆ ਸੀ । ਸਰਸਾ ਨਦੀ ਪਾਰ ਕਰਨ ਮਗਰੋਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਉਸ ਨਾਲ ਉਸਦੇ ਪਿੰਡ ਆ ਗਏ ਸਨ । ਮਾਤਾ ਜੀ ਦੀ ਮੋਹਰਾਂ ਵਾਲੀ ਥੈਲੀ ਦੇਖ ਕੇ ਉਸਦਾ ਮਨ ਬੇਈਮਾਨ ਹੋ ਗਿਆ ਸੀ ।ਉਸਨੇ ਉਹ ਥੈਲੀ ਚੁਰਾ ਲਈ ਤੇ ਇਨਾਮ ਦੇ ਲਾਲਚ ਵਿਚ ਉਸਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਾ ਦਿੱਤਾ ।

PSEB 5th Class Punjabi Solutions Chapter 16 ਸ਼ਹੀਦੀ ਜੋੜ-ਮੇਲਾ

ਪ੍ਰਸ਼ਨ 3.
ਸ਼ਹੀਦੀ ਜੋੜ-ਮੇਲਾ ਕਦੋਂ ਤੇ ਕਿਸ ਦੀ ਯਾਦ ਵਿੱਚ ਲਗਦਾ ਹੈ ?
ਉੱਤਰ:
ਸ਼ਹੀਦੀ ਜੋੜ-ਮੇਲਾ ਹਰ ਸਾਲ ਦਸੰਬਰ ਦੇ ਅੰਤਲੇ ਹਫ਼ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਯਾਦ ਵਿਚ ਲਗਦਾ ਹੈ ।

ਪ੍ਰਸ਼ਨ 4.
ਮਾਤਾ ਗੁਜਰੀ ਜੀ ਨੇ ਰੱਬ ਦਾ ਸ਼ੁਕਰ ਕਿਉਂ ਕੀਤਾ ?
ਉੱਤਰ:
ਮਾਤਾ ਜੀ ਨੇ ਰੱਬ ਦਾ ਸ਼ੁਕਰ ਇਸ ਕਰਕੇ ਕੀਤਾ, ਕਿਉਂਕਿ ਨਿੱਕੇ ਬਾਲਕ ਛੋਟੇ ਸਾਹਿਬਜ਼ਾਦੇ ਜਬਰਜ਼ੁਲਮ ਅੱਗੇ ਝੁਕੇ ਨਹੀਂ ਸਨ।

4. ਵਾਕਾਂ ਵਿੱਚ ਵਰਤੋ :-

ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ-
ਕਸਮ, ਜ਼ੁਲਮ, ਮਜ਼ਲੂਮ, ਦਰਦਨਾਕ, ਬੇਸ਼ੁਮਾਰ, ਰਸਦ-ਪਾਣੀ, ਸਨਾਟਾ ।
ਉੱਤਰ:

  1. ਕਸਮ (ਸਹੀ)-ਰਾਮ ਨੇ ਕਸਮ ਖਾ ਕੇ ਕਿਹਾ ਕਿ ਉਸਨੇ ਚੋਰੀ ਨਹੀਂ ਕੀਤੀ ।
  2. ਜ਼ੁਲਮ (ਜ਼ੋਰ, ਧੱਕਾ, ਬੇਇਨਸਾਫ਼ੀ-ਮੁਗ਼ਲਾਂ ਦੇ ਰਾਜ ਵਿਚ ਪਰਜਾ ਉੱਤੇ ਜ਼ੋਰ-ਜ਼ੁਲਮ ਪ੍ਰਧਾਨ ਸੀ ।
  3. ਮਜ਼ਲੂਮ (ਜਿਸ ਉੱਤੇ ਜ਼ੁਲਮ ਹੋਵੇ)-ਅੱਜ-ਕਲ੍ਹ ਤਾਂ ਮਜ਼ਲੂਮ ਫਸ ਜਾਂਦੇ ਹਨ, ਪਰ ਜ਼ਾਲਮ ਛੁੱਟ ਜਾਂਦੇ ਹਨ ।
  4. ਦਰਦਨਾਕ ਦਿੱਖ ਦੇਣ ਵਾਲਾ-ਭੂਚਾਲ ਦੇ ਸ਼ਿਕਾਰ ਲੋਕਾਂ ਦੀ ਹਾਲਤ ਬੜੀ ਦਰਦਨਾਕ ਸੀ ।
  5. ਬੇਸ਼ੁਮਾਰ (ਬੇਅੰਤ)-ਅਸਮਾਨ ਵਿਚ ਬੇਸ਼ੁਮਾਰ ਤਾਰੇ ਚਮਕਦੇ ਹਨ |
  6. ਰਸਦ-ਪਾਣੀ ਖਾਣ-ਪੀਣ ਦਾ ਸਮਾਨ)-ਕਿਲ੍ਹੇ ਵਿਚ ਘਿਰੀਆਂ ਸਿੱਖ ਫ਼ੌਜਾਂ ਨੂੰ ਰਸਦ-ਪਾਣੀ ਦੀ ਤੰਗੀ ਆ ਗਈ ਸੀ ।
  7. ਸਨਾਟਾ (ਚੁੱਪ-ਚਾਪ-ਹਵਾਈ ਹਮਲੇ ਦੇ ਡਰ ਕਰ ਕੇ ਸ਼ਹਿਰ ਵਿਚ ਸਨਾਟਾ ਛਾਇਆ ਹੋਇਆ ਸੀ ।

5. ਹੇਠਾਂ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਦਿੱਤੇ ਸ਼ਬਦ-ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ:

ਹੇਠਾਂ ਗੁਰਮੁਖੀ ਵਿਚ ਲਿਖੇ ਹੋਏ ਸ਼ਬਦਾਂ ਨੂੰ ਦੇਵਨਾਗਰੀ ਵਿਚ ਲਿਖੋ
ਲਗਪਗ, ਦੇਸ਼, ਫ਼ੌਜਾਂ, ਇਨਾਮ, ਪ੍ਰੇਰਨਾ, ਬੱਚਿਆਂ ।
ਉੱਤਰ:
PSEB 5th Class Punjabi Solutions Chapter 16 ਸ਼ਹੀਦੀ ਜੋੜ-ਮੇਲਾ 1

6. ਹੇਠਾਂ ਇੱਕ ਹੀ ਸ਼ਬਦ ਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਹਨ।ਇਹਨਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਪੰਜਾਬੀ ਦੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ:

ਹੇਠਾਂ ਦਿੱਤੇ ਪੰਜਾਬੀ ਸ਼ਬਦਾਂ ਦੇ ਸਮਾਨ (ਬਰਾਬਰ) ਅਰਥ ਰੱਖਣ ਵਾਲੇ ਹਿੰਦੀ ਦੇ ਸ਼ਬਦ ਲਿਖੋ
ਸਾਡੇ, ਮੀਂਹ, ਹੜ੍ਹ, ਔਖੀ, ਬਾਕੀ, ਨਿੱਕੇ ।
ਉੱਤਰ:
PSEB 5th Class Punjabi Solutions Chapter 16 ਸ਼ਹੀਦੀ ਜੋੜ-ਮੇਲਾ 2
PSEB 5th Class Punjabi Solutions Chapter 16 ਸ਼ਹੀਦੀ ਜੋੜ-ਮੇਲਾ 3

7. ਪੈਰਿਆਂ ਸੰਬੰਧੀ ਪ੍ਰਸ਼ਨ

1. ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ- .
ਸਾਡੇ ਦੇਸ਼ ਵਿਚ ਉਸ ਸਮੇਂ ਮੁਗ਼ਲ ਰਾਜ ਕਰਦੇ ਸਨ | ਮੁਗ਼ਲ ਹਾਕਮ ਤਲਵਾਰ ਦੇ ਜ਼ੋਰ ਨਾਲ ਭਾਰਤੀ ਲੋਕਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਸਨ । ਇਸ ਔਖੀ ਘੜੀ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਜ਼ਲੂਮ ਲੋਕਾਂ ਦੀ ਢਾਲ ਬਣੇ । ਮੁਗ਼ਲਾਂ ਨੇ ਅਨੰਦਪੁਰ ਸਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ | ਕਈ ਦਿਨ ਲੜਾਈ ਚਲਦੀ ਰਹੀ । ਮੁਗ਼ਲ ਫ਼ੌਜਾਂ ਨੇ ਕਸਮਾਂ ਖਾਧੀਆਂ ਕਿ ਜੇ ਗੁਰੂ ਜੀ ਸਿੰਘਾਂ ਸਮੇਤ ਕਿਲ੍ਹਾ ਛੱਡ ਜਾਣ, ਤਾਂ ਅਸੀਂ ਲੜਾਈ ਬੰਦ ਕਰ ਦੇਵਾਂਗੇ। ਉਧਰ ਕਿਲੇ ਵਿਚਲਾ ਰਸਦ-ਪਾਣੀ ਖ਼ਤਮ ਹੋ ਗਿਆ ਸੀ । ਪਹਿਲਾਂ ਤਾਂ ਗੁਰੂ ਜੀ ਕਿਲਾ ਛੱਡਣਾ ਨਾ ਮੰਨੇ ਪਰ ਪੰਜਾਂ ਸਿੰਘਾਂ ਨੇ ਮਿਲ ਕੇ ਗੁਰੂ ਜੀ ਨੂੰ ਬੇਨਤੀ ਕੀਤੀ, ਤਾਂ ਉਨ੍ਹਾਂ ਦੀ ਬੇਨਤੀ ਮੰਨਦੇ ਹੋਏ ਗੁਰੂ ਜੀ ਇਕ ਰਾਤ ਕਿਲ੍ਹਾ ਛੱਡ ਤੁਰੇ । ਉਨ੍ਹਾਂ ਦੇ ਨਾਲ ਖ਼ਾਲਸਾ ਫ਼ੌਜ ਅਤੇ ਪਰਿਵਾਰ ਦੇ ਜੀਅ ਸਨ । ਰਾਤ ਨੂੰ ਮੀਂਹ ਵੀ ਪੈ ਰਿਹਾ ਸੀ । ਮੁਗ਼ਲ ਫ਼ੌਜ ਕਸਮਾਂ ਤੋੜ ਕੇ ਗੁਰੂ ਜੀ ਦਾ ਪਿੱਛਾ ਕਰਨ ਲੱਗੀ ।

ਰਸਤੇ ਵਿਚ ਸਰਸਾ ਨਦੀ ਪੈਂਦੀ ਸੀ, ਜਿਸ ਵਿਚ ਹੜ੍ਹ ਆਇਆ ਹੋਇਆ ਸੀ । ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਅਤੇ ਕੁੱਝ ਸਿੰਘਾਂ ਸਮੇਤ ਸਰਸਾ ਨਦੀ ਪਾਰ ਕਰ ਗਏ । ਕੁੱਝ ਪਰਿਵਾਰ ਦਿੱਲੀ ਵਲ ਨਿਕਲ ਗਏ । ਰਾਤ ਦੇ ਹਨੇਰੇ ਵਿਚ ਗੁਰੂ ਜੀ ਦਾ ਪਰਿਵਾਰ ਵਿੱਛੜ ਗਿਆ । ਇਸ ਸਥਾਨ ‘ਤੇ ਅੱਜ-ਕਲ੍ਹ ਗੁਰਦੁਆਰਾ ਪਰਿਵਾਰਵਿਛੋੜਾ ਸੁਸ਼ੋਭਿਤ ਹੈ | ਮਾਤਾ ਗੁਜਰੀ ਜੀ ਅਤੇ ਦੋ ਛੋਟੇ ਸਾਹਿਬਜ਼ਾਦੇ ਗੰਗੂ ਨਾਲ ਉਸ ਦੇ ਪਿੰਡ ਸਹੇੜੀ, ਜ਼ਿਲ੍ਹਾ ਰੂਪਨਗਰ ਆ ਗਏ । ਗੰਗੂ ਗੁਰੂ-ਘਰ ਦਾ ਰਸੋਈਆ ਸੀ । ਮਾਤਾ ਜੀ ਅਤੇ ਬੱਚਿਆਂ ਨੂੰ ਉਸ ਨੇ ਆਪਣੇ ਘਰ ਰੱਖਿਆ । ਗੰਗੂ ਦਾ ਮਨ ਮਾਤਾ ਜੀ ਦੀ ਮੋਹਰਾਂ ਵਾਲੀ ਥੈਲੀ ਵੇਖ ਕੇ ਬੇਈਮਾਨ ਹੋ ਗਿਆ । ਉਸ ਨੇ ਮੋਹਰਾਂ ਵਾਲੀ ਥੈਲੀ ਚੁਰਾ ਲਈ । ਫਿਰ ਇਨਾਮ ਦੇ ਲਾਲਚ ਵੱਸ ਉਸਨੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਦੇ ਕੋਲ ਫ਼ਿਤਾਰ ਕਰਵਾ ਦਿੱਤਾ ।

ਪ੍ਰਸ਼ਨ 1.
ਮੁਗਲ ਹਾਕਮ ਕਿਸ ਤਰ੍ਹਾਂ ਭਾਰਤੀ ਲੋਕਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਸਨ ?
ਉੱਤਰ:
ਤਲਵਾਰ ਦੇ ਜ਼ੋਰ ਨਾਲ ।

ਪ੍ਰਸ਼ਨ 2.
ਔਖੀ ਘੜੀ ਵਿਚ ਕੌਣ ਮਜ਼ਲੂਮਾਂ ਦੀ ਢਾਲ ਬਣੇ ?
ਉੱਤਰ:
ਗੁਰੂ ਗੋਬਿੰਦ ਸਿੰਘ ਜੀ ।”

ਪ੍ਰਸ਼ਨ 3.
ਮੁਗ਼ਲ ਫ਼ੌਜਾਂ ਨੇ ਕੀ ਕਸਮਾਂ ਖਾਧੀਆਂ ?
ਉੱਤਰ:
ਕਿ ਜੇਕਰ ਗੁਰੂ ਜੀ ਸਿੰਘਾਂ ਸਮੇਤ ਕਿਲ੍ਹੇ ਨੂੰ ਛੱਡ ਦੇਣ, ਤਾਂ ਉਹ ਲੜਾਈ ਬੰਦ ਕਰ ਦੇਣਗੇ ।

PSEB 5th Class Punjabi Solutions Chapter 16 ਸ਼ਹੀਦੀ ਜੋੜ-ਮੇਲਾ

ਪ੍ਰਸ਼ਨ 4.
ਕਿਲ੍ਹੇ ਵਿਚ ਕੀ ਤੰਗੀ ਆਈ ਸੀ ?
ਉੱਤਰ:
ਰਸਦ-ਪਾਣੀ ਖ਼ਤਮ ਹੋ ਗਿਆ ਸੀ ।

ਪ੍ਰਸ਼ਨ 5.
ਗੁਰੂ ਜੀ ਕਿਲ੍ਹਾ ਛੱਡਣ ਲਈ ਕਿਸ ਤਰ੍ਹਾਂ ਤਿਆਰ ਹੋਏ ?
ਉੱਤਰ:
ਪਹਿਲਾਂ ਤਾਂ ਗੁਰੂ ਜੀ ਕਿਲ੍ਹਾ ਛੱਡਣ ਲਈ ਤਿਆਰ ਨਹੀਂ ਸਨ, ਪਰ ਮਗਰੋਂ ਪੰਜਾਂ ਸਿੰਘਾਂ ਦੁਆਰਾ ਕੀਤੀ ਬੇਨਤੀ ਨੂੰ ਮੰਨ ਕੇ ਉਹ ਕਿਲ੍ਹਾ ਛੱਡਣ ਲਈ ਤਿਆਰ ਹੋ ਗਏ ।

ਪ੍ਰਸ਼ਨ 6.
ਕਿਲ੍ਹਾ ਛੱਡ ਕੇ ਜਾ ਰਹੇ ਗੁਰੂ ਜੀ ਦਾ ਕਿਸ ਨੇ ਪਿੱਛਾ ਕੀਤਾ ?
ਉੱਤਰ:
ਮੁਗ਼ਲ ਫ਼ੌਜਾਂ ਨੇ ਕਸਮਾਂ ਤੋੜ ਕੇ ਗੁਰੂ ਜੀ ਤੇ ਸਿੰਘਾਂ ਦਾ ਪਿੱਛਾ ਕੀਤਾ ।

ਪ੍ਰਸ਼ਨ 7.
ਗੁਰੂ ਨਾਲ ਕਿਸ ਨੇ ਨਦੀ ਪਾਰ ਕੀਤੀ ?
ਉੱਤਰ:
ਵੱਡੇ ਸਾਹਿਬਜ਼ਾਦਿਆਂ ਨੇ ।

ਪ੍ਰਸ਼ਨ 8.
ਜਿੱਥੇ ਗੁਰੂ ਜੀ ਦਾ ਪਰਿਵਾਰ ਵਿਛੜ ਗਿਆ, ਉੱਥੇ ਅੱਜ-ਕਲ੍ਹ ਕਿਹੜਾ ਗੁਰਦੁਆਰਾ ਹੈ ?
ਉੱਤਰ:
ਗੁਰਦੁਆਰਾ ਪਰਿਵਾਰ ਵਿਛੋੜਾ ।

ਪ੍ਰਸ਼ਨ 9.
ਗੰਗੂ ਰਸੋਈਏ ਦੇ ਨਾਲ ਕੌਣ ਸੀ ?
ਉੱਤਰ:
ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ।

ਪ੍ਰਸ਼ਨ 10.
ਗੰਗੂ ਰਸੋਈਏ ਨੇ ਕਿਉਂ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ?
ਉੱਤਰ:
ਲਾਲਚ ਵੱਸ ।

2. ਹੇਠ ਲਿਖੇ ਪੈਰੇ ਨੂੰ ਪੜੋ ਅਤੇ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-

ਇਹ ਘਟਨਾ ਸਦੀਆਂ ਬੀਤਣ ਤੇ ਵੀ ਲੋਕਾਂ ਦੇ ਮਨਾਂ ਵਿਚ ਅਜੇ ਤਕ ਵੱਸੀ ਹੋਈ ਸੀ । ਹਰ ਸਾਲ ਦਸੰਬਰ ਦੇ ਪਿਛਲੇ ਹਫਤੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਸ਼ਹੀਦੀ ਸਥਾਨ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲਾ ਲੱਗਦਾ ਹੈ । ਲੱਖਾਂ ਦੀ ਗਿਣਤੀ ਵਿਚ ਲੋਕ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਆਉਂਦੇ ਹਨ । ਤਿੰਨ ਦਿਨ ਦੀਵਾਨ ਸਜੇ ਰਹਿੰਦੇ ਹਨ ਵੱਖ-ਵੱਖ ਬੁਲਾਰਿਆਂ ਵਲੋਂ ਲੋਕਾਂ ਨੂੰ ਜਬਰ ਵਿਰੁੱਧ ਲੜਨ ਲਈ ਪ੍ਰੇਰਿਆ ਜਾਂਦਾ ਹੈ । ਇਨ੍ਹਾਂ ਦੀਵਾਨਾਂ ਵਿਚ ਉੱਚ-ਕੋਟੀ ਦੇ ਰਾਗੀ-ਢਾਡੀ, ਬੀਰ-ਰਸੀ ਵਾਰਾਂ ਤੇ ਕਵਿਤਾਵਾਂ ਸੁਣਾ ਕੇ ਤੇ ਸ਼ਹੀਦੀ ਸਾਕੇ ਨੂੰ ਗਾ ਕੇ ਸੁੱਤੀ ਹੋਈ ਜਨਤਾ ਨੂੰ ਹਲੂਣਦੇ ਹਨ ।ਤਿੰਨ ਦਿਨ ਗੁਰੂ ਕਾ ਲੰਗਰ ਵਰਤਦਾ ਹੈ ਸੜਕਾਂ ਦੇ ਦੋਹਾਂ ਪਾਸਿਆਂ ਤੇ ਪੰਜ-ਛੇ ਕਿਲੋਮੀਟਰ ਤਕ ਬੇਸ਼ੁਮਾਰ ਦੁਕਾਨਾਂ ਲੱਗੀਆਂ ਹੁੰਦੀਆਂ ਹਨ । ਇਹ ਮੇਲਾ ਪਿਛਲੇ ਸਮਿਆਂ ਵਿਚ ਲੋਕ-ਸਭਾ ਦੇ ਤੌਰ ਤੇ ਮਨਾਇਆ ਜਾਂਦਾ ਹੈ । ਪਿੰਡਾਂ ਵਿਚ ਅੱਜ ਵੀ ਇਸ ਮੇਲੇ ਨੂੰ ਸਰਹਿੰਦ ਦੀ ਸਭਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ।

ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਹਰ ਸਾਲ ਇਹ ਮੇਲਾ ਮਨਾਇਆ ਜਾਂਦਾ ਹੈ । ਲੋਕ ਮੇਲੇ ਵਿਚ ਜੁੜਦੇ ਹਨ ਤੇ ਜ਼ੁਲਮ-ਜਬਰ ਵਿਰੁੱਧ ਲੜਨ ਦੀ ਪ੍ਰੇਰਨਾ ਲੈ ਕੇ ਮੁੜਦੇ ਹਨ ਸ਼ਹੀਦਾਂ ਦੇ ਨਾਂ ਤੇ ਫਤਿਹਗੜ੍ਹ ਸਾਹਿਬ ਵਿਖੇ ਕਾਲਜ, ਹਸਪਤਾਲ, ਬਿਰਧ-ਆਸ਼ਰਮ ਅਤੇ ਬੱਚਿਆਂ ਲਈ ਸਕੂਲ ਖੋਲ੍ਹੇ ਗਏ ਹਨ ।

ਪ੍ਰਸ਼ਨ 1.
ਸ਼ਹੀਦੀ ਜੋੜ-ਮੇਲਾ ਕਦੋਂ ਅਤੇ ਕਿੱਥੇ ਲਗਦਾ ਹੈ ?
ਉੱਤਰ:
ਸ਼ਹੀਦੀ ਜੋੜ-ਮੇਲਾ ਹਰ ਸਾਲ ਦਸੰਬਰ ਦੇ ਪਿਛਲੇ ਹਫ਼ਤੇ ਸ਼ਹੀਦੀ ਸਥਾਨ ਫਤਿਹਗੜ੍ਹ ਸਾਹਿਬ ਵਿਖੇ ਲਗਦਾ ਹੈ |

ਪ੍ਰਸ਼ਨ 2.
ਸ਼ਹੀਦੀ ਜੋੜ-ਮੇਲੇ ਵਿਚ ਕਿੰਨੇ ਕੁ ਲੋਕ ਹਾਜ਼ਰੀ ਭਰਦੇ ਹਨ ?
ਉੱਤਰ:
ਲੱਖਾਂ ਦੀ ਗਿਣਤੀ ਵਿਚ ।

ਪ੍ਰਸ਼ਨ 3.
ਦੀਵਾਨਾਂ ਵਿਚ ਰਾਗੀ ਤੇ ਢਾਡੀ ਕੀ ਕਰਦੇ ਹਨ ?
ਉੱਤਰ:
ਦੀਵਾਨਾਂ ਵਿਚ ਰਾਗੀ ਤੇ ਢਾਡੀ ਵੀਰਰਸੀ ਵਾਰਾਂ ਤੇ ਕਵਿਤਾਵਾਂ ਸੁਣਾ ਕੇ ਤੇ ਸ਼ਹੀਦੀ ਸਾਕੇ ਨੂੰ ਗਾ ਕੇ ਸੁੱਤੀ ਹੋਈ ਜਨਤਾ ਨੂੰ ਹਲੂਣਦੇ ਹਨ ।

ਪ੍ਰਸ਼ਨ 4.
ਸ਼ਹੀਦੀ ਜੋੜ-ਮੇਲਾ ਕਿੰਨੇ ਦਿਨ ਲਗਦਾ ਹੈ ਤੇ ਕਿੰਨੇ ਦਿਨ ਲੰਗਰ ਵਰਤਦਾ ਹੈ ?
ਉੱਤਰ:
ਸ਼ਹੀਦੀ ਜੋੜ-ਮੇਲਾ ਤਿੰਨ ਦਿਨ ਲਗਦਾ ਹੈ ਤੇ ਤਿੰਨ ਦਿਨ ਹੀ ਲੰਗਰ ਵਰਤਦਾ ਹੈ ।

ਪ੍ਰਸ਼ਨ 5.
ਸ਼ਹੀਦੀ ਜੋੜ-ਮੇਲਾ ਕਿੰਨੇ ਕੁ ਖੇਤਰ ਵਿਚ ਫੈਲਿਆ ਹੁੰਦਾ ਹੈ ?
ਉੱਤਰ:
ਸ਼ਹੀਦੀ ਜੋੜ-ਮੇਲਾ ਪੰਜ-ਛੇ ਕਿਲੋਮੀਟਰ ਖੇਤਰ ਵਿਚ ਫੈਲਿਆ ਹੁੰਦਾ ਹੈ ।

ਪ੍ਰਸ਼ਨ 6.
ਇਸ ਮੇਲੇ ਨੂੰ ਅੱਜ ਵੀ ਕਿਸ ਨਾਂ ਨਾਲ ਯਾਦ ਕੀਤਾ ਜਾਂਦਾ ਹੈ ?
ਉੱਤਰ:
ਸਰਹਿੰਦ ਦੀ ਸਭਾ ।

ਪ੍ਰਸ਼ਨ 7.
ਫ਼ਤਿਹਗੜ੍ਹ ਸਾਹਿਬ ਵਿਚ ਸ਼ਹੀਦਾਂ ਦੀ ਯਾਦ ਵਿਚ ਕੀ ਕੁੱਝ ਖੋਲ੍ਹਿਆ ਗਿਆ ਹੈ ?
ਉੱਤਰ:
ਕਾਲਜ, ਹਸਪਤਾਲ ਤੇ ਬੱਚਿਆਂ ਲਈ ਸਕੂਲ ।

8. ਰਚਨਾਤਮਕ ਕਾਰਜ

ਪ੍ਰਸ਼ਨ 1.
ਆਪਣੇ ਨਜ਼ਦੀਕ ਲੱਗੇ ਕਿਸੇ ਮੇਲੇ ਬਾਰੇ ਪੰਜ ਕੁ ਸਤਰਾਂ ਲਿਖੋ ।
ਉੱਤਰ:
(ਨੋਟ-ਦੇਖੋ ਲੇਖ-ਰਚਨਾ ਵਾਲੇ ਭਾਗ ਵਿਚ “ਅੱਖੀਂ-ਡਿੱਠਾ ਮੇਲਾ’ ।)

9. ਬਹੁਵਿਕਲਪੀ ਪ੍ਰਸ਼ਨ

ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ

ਪ੍ਰਸ਼ਨ 1.
‘ਸ਼ਹੀਦੀ ਜੋੜ-ਮੇਲਾ ਲੇਖ ਕਿਸ ਦੀ ਰਚਨਾ ਹੈ ?
ਉੱਤਰ:
ਗੁਰਮੀਤ ਸਿੰਘ ਬੈਦਵਾਣ (✓) ।

PSEB 5th Class Punjabi Solutions Chapter 16 ਸ਼ਹੀਦੀ ਜੋੜ-ਮੇਲਾ

ਪ੍ਰਸ਼ਨ 2.
‘ਸ਼ਹੀਦੀ ਜੋੜ-ਮੇਲੇ ਵਿਚ ਕਿੰਨੇ ਸਾਲ ਪੁਰਾਣੀ ਘਟਨਾ ਦਾ ਜ਼ਿਕਰ ਹੈ ?
ਉੱਤਰ:
ਲਗਭਗ ਤਿੰਨ ਸੌ ਸਾਲ (✓) ।

ਪ੍ਰਸ਼ਨ 3.
ਕਿਸ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਵਿਚ ਚਿਣਵਾਇਆ ਗਿਆ ਸੀ ?
ਉੱਤਰ:
ਗੁਰੂ ਗੋਬਿੰਦ ਸਿੰਘ ਜੀ (✓) ।

ਪ੍ਰਸ਼ਨ 4.
ਕਿਸ ਜਗਾ ਗੁਰੂ ਜੀ ਦੇ ਸਾਹਿਬਜ਼ਾਦੇ ਨੀਂਹਾਂ ਵਿਚ ਚਿਣਾਏ ਗਏ ਸਨ ?
ਉੱਤਰ:
ਸਰਹਿੰਦ (✓) ।

ਪ੍ਰਸ਼ਨ 5.
ਮੁਗਲ ਹਾਕਮ ਕਿਸ ਤਰ੍ਹਾਂ ਭਾਰਤੀਆਂ ਨੂੰ ਮੁਸਲਮਾਨ ਬਣਾ ਰਹੇ ਸਨ ?
ਉੱਤਰ:
ਤਲਵਾਰ ਦੇ ਜ਼ੋਰ ਨਾਲੋਂ (✓) ।

ਪ੍ਰਸ਼ਨ 6.
ਗੁਰੂ ਗੋਬਿੰਦ ਸਿੰਘ ਜੀ ਕਿਨ੍ਹਾਂ ਲੋਕਾਂ ਦੀ ਢਾਲ ਬਣੇ ?
ਉੱਤਰ:
ਮਜ਼ਲੂਮ (✓) ।

ਪ੍ਰਸ਼ਨ 7.
ਮੁਗਲਾਂ ਨੇ ਕਿਹੜੇ ਕਿਲ੍ਹੇ ਨੂੰ ਘੇਰਾ ਪਾਇਆ ?
ਉੱਤਰ:
ਸ੍ਰੀ ਅਨੰਦਪੁਰ ਸਾਹਿਬ (✓) ।

ਪ੍ਰਸ਼ਨ 8.
ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਮਗਰੋਂ ਰਸਤੇ ਵਿਚ ਕਿਹੜੀ ਨਦੀ ਪਾਰ ਕੀਤੀ ?
ਉੱਤਰ:
ਸਰਸਾ (✓) ।

ਪ੍ਰਸ਼ਨ 9.
ਸਰਸਾ ਨਦੀ ਪਾਰ ਕਰਨ ਮਗਰੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਕੌਣ ਸੀ ?
ਉੱਤਰ:
ਗੰਗੂ ਰਸੋਈਆ (✓) ।

ਪ੍ਰਸ਼ਨ 10.
ਸਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਜਿੱਥੇ ਆਪਣੇ ਪਰਿਵਾਰ ਨਾਲੋਂ ਵਿਛੜੇ ਉੱਥੇ ਕਿਹੜਾ ਗੁਰਦੁਆਰਾ ਸੁਸ਼ੋਭਿਤ ਹੈ ?
ਉੱਤਰ:
ਪਰਿਵਾਰ ਵਿਛੋੜਾ ਨੀ (✓) ।

ਪ੍ਰਸ਼ਨ 11.
ਗੁਰੂ ਜੀ ਨਾਲੋਂ ਵਿਛੜ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜਾਦੇ ਕਿੱਥੇ ਪੁੱਜੇ ?
ਉੱਤਰ:
ਗੰਗੂ ਦੇ ਪਿੰਡ ਸਹੇੜੀ (✓) ।

PSEB 5th Class Punjabi Solutions Chapter 16 ਸ਼ਹੀਦੀ ਜੋੜ-ਮੇਲਾ

ਪ੍ਰਸ਼ਨ 12.
ਗੰਗੂ ਗੁਰੂ-ਘਰ ਵਿਚ ਕੀ ਸੀ ?
ਉੱਤਰ:
ਰਸੋਈਆ (✓) ।

ਪ੍ਰਸ਼ਨ 13.
ਮਾਤਾ ਜੀ ਕੋਲੋਂ ਮੋਹਰਾਂ ਵਾਲੀ ਥੈਲੀ ਕਿਸ ਨੇ ਚੁੱਕ ਲਈ ?
ਉੱਤਰ:
ਗੰਗੂ ਰਸੋਈਏ ਨੇ (✓) ।

ਪ੍ਰਸ਼ਨ 14.
ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕਿਸ ਨੇ ਗ੍ਰਿਫ਼ਤਾਰ ਕਰਵਾਇਆ ?
ਉੱਤਰ:
ਗੰਗੂ ਨੇ ।

ਪ੍ਰਸ਼ਨ 15.
ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕਿੱਥੇ ਰੱਖਿਆ ਗਿਆ ?
ਉੱਤਰ:
ਠੰਢੇ ਬੁਰਜ ਵਿਚ (✓) ।

ਪ੍ਰਸ਼ਨ 16.
ਸਾਹਿਬਜ਼ਾਦਿਆਂ ਨੂੰ ਕਿਸ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ?
ਉੱਤਰ:
ਸਰਹਿੰਦ ਦੇ ਸੂਬੇ ਦੇ ਵਜ਼ੀਰ ਖ਼ਾਨ ਦੀ ਆ ।

ਪ੍ਰਸ਼ਨ 17.
ਵਜ਼ੀਰ ਖਾਂ ਨੇ ਸਾਹਿਬਜ਼ਾਦਿਆਂ ਨੂੰ ‘ਕਿਸ ਗੱਲ ਲਈ ਮਜਬੂਰ ਕੀਤਾ ?
ਉੱਤਰ:
ਮੁਸਲਮਾਨ ਬਣਨ ਲਈ (✓) ।

ਪ੍ਰਸ਼ਨ 18.
ਸਾਹਿਬਜ਼ਾਦਿਆਂ ਨੇ ਜ਼ੁਲਮ ਅੱਗੇ ਝੁਕਣ ਦੀ ਥਾਂ ਕੀ ਮਨਜ਼ੂਰ ਕੀਤਾ ?
ਉੱਤਰ:
ਸ਼ਹੀਦੀ ਦੇਣੀ (✓) ।

ਪ੍ਰਸ਼ਨ 19.
ਸ਼ਹੀਦੀ ਜੋੜ-ਮੇਲਾ ਹਰ ਸਾਲ ਕਦੋਂ ਲਗਦਾ ਹੈ ?
ਉੱਤਰ:
ਦਸੰਬਰ ਦੇ ਪਿਛਲੇ ਹਫ਼ਤੇ (✓) ।

ਪ੍ਰਸ਼ਨ 20.
ਸ਼ਹੀਦੀ ਜੋੜ-ਮੇਲਾ ਹਰ ਸਾਲ ਕਿੱਥੇ ਲਗਦਾ ਹੈ ?
ਉੱਤਰ:
ਸ਼ਹੀਦੀ ਸਥਾਨ ਫ਼ਤਿਹਗੜ੍ਹ ਸਾਹਿਬ ।

ਪ੍ਰਸ਼ਨ 21.
ਸ਼ਹੀਦੀ ਜੋੜ-ਮੇਲਾ ਕਿੰਨੇ ਦਿਨ ਲਗਦਾ ਹੈ ?
ਉੱਤਰ:
ਤਿੰਨ ਦਿਨ ਐ (✓) ।

ਪ੍ਰਸ਼ਨ 22.
‘ਮੁਗ਼ਲ ਫ਼ੌਜ ….. ਤੋੜ ਕੇ ਗੁਰੂ ਜੀ ਦਾ ਪਿੱਛਾ ਕਰਨ ਲੱਗੀ । ਇਸ ਵਾਕ ਵਿਚਲੀ ਖ਼ਾਲੀ ਥਾਂ ਵਿਚ ਭਰਨ ਲਈ ਕਿਹੜਾ ਸ਼ਬਦ ਢੁੱਕਵਾਂ ਹੈ ?
ਉੱਤਰ:
ਘੇਰਾ (✓) ।

PSEB 5th Class Punjabi Solutions Chapter 15 ਚੰਦਰੀ ਲੂੰਬੜੀ

Punjab State Board PSEB 5th Class Punjabi Book Solutions Chapter 15 ਚੰਦਰੀ ਲੂੰਬੜੀ Textbook Exercise Questions and Answers.

PSEB Solutions for Class 5 Punjabi Chapter 15 ਚੰਦਰੀ ਲੂੰਬੜੀ

1. ਖ਼ਾਲੀ ਥਾਂਵਾਂ ਭਰੋ:-

ਪ੍ਰਸ਼ਨ-ਖ਼ਾਲੀ ਥਾਂਵਾਂ ਭਰੋ-
(ਉ) ਮੈਨੂੰ ਬਹੁਤ ……… ਲੱਗੀ ਹੋਈ ਹੈ ।
(ਅ) ਉਹ ਕੁੱਕੜ ਨੂੰ ਫੜ ਕੇ ਲੈਣਾ ਚਾਹੁੰਦੀ ਸੀ ।
(ਇ) ਚੰਦਰੀ ਲੂੰਬੜੀ . ਦੀ ਗੱਲ ਸੁਣ ਕੇ ……… ਗਈ ।
(ਸ) ਖ਼ਰਗੋਸ਼ਾਂ ਦੇ ਗੁੰਮ ਹੋਣ ਦਾ …… ਇਕਦਮ ਖੁੱਲ੍ਹ ਗਿਆ ।
(ਹ) ਲੂੰਬੜੀ ਦੇ ਮਰਨ ਦੀ ਖ਼ਬਰ ਸਾਰੇ ………. ਵਿੱਚ ਫੈਲ ਗਈ ।
(ਕ) “ਇਹ ਤਾਕਤ ਖ਼ਰਗੋਸ਼ਾਂ ਦੀ ਨਹੀਂ, ……. ਦੀ ਹੈ ।
ਉੱਤਰ:
(ੳ) ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ ।
(ਅ) ਉਹ ਕੁੱਕੜ ਨੂੰ ਫੜ ਕੇ ਖਾ ਲੈਣਾ ਚਾਹੁੰਦੀ ਸੀ ।
(ਇ) ਚੰਦਰੀ ਲੂੰਬੜੀ ਖ਼ਰਗੋਸ਼ ਦੀ ਗੱਲ ਸੁਣ ਕੇ ਸਹਿਮ ਗਈ ।
(ਸ) ਖ਼ਰਗੋਸ਼ਾਂ ਦੇ ਗੁੰਮ ਹੋਣ ਦਾ ਭੇਤ ਇਕ-ਦਮ ਖੁੱਲ ਗਿਆ |
(ਹ). ਲੂੰਬੜੀ ਦੇ ਮਰਨ ਦੀ ਖ਼ਬਰ ਸਾਰੇ ਜੰਗਲ ਵਿੱਚ ਫੈਲ ਗਈ ।
(ਕ) “ਇਹ ਤਾਕਤ ਖ਼ਰਗੋਸ਼ਾਂ ਦੀ ਨਹੀਂ, ਏਕੇ ਦੀ ਹੈ ।

2. ਇੱਕ -ਦੋ ਸ਼ਬਦਾਂ ਵਿੱਚ ਉੱਤਰ ਦਿਓ:-

ਪ੍ਰਸ਼ਨ 1.
ਲੂੰਬੜੀ ਦਾ ਸੁਭਾਅ ਕਿਹਾ-ਜਿਹਾ ਸੀ ।
ਉੱਤਰ:
ਚੰਦਰੀ ।

ਪ੍ਰਸ਼ਨ 2.
ਕੁੱਕੜ ਕਿੱਥੇ ਬੈਠਾ ਸੀ ?
ਉੱਤਰ:
ਰੁੱਖ ਦੇ ਟਾਹਣ ਉੱਤੇ ।

PSEB 5th Class Punjabi Solutions Chapter 15 ਚੰਦਰੀ ਲੂੰਬੜੀ

ਪ੍ਰਸ਼ਨ 3.
ਲੂੰਬੜੀ ਨੇ ਜਾਨਵਰਾਂ ਤੋਂ ਖਾਣ ਲਈ ਕੀ ਮੰਗਿਆ ?
ਉੱਤਰ:
ਥੋੜ੍ਹਾ ਘਾਹ ।

ਪ੍ਰਸ਼ਨ 4.
ਲੂੰਬੜੀ ਦੇ ਦੰਦ ਕਿਹੋ-ਜਿਹੇ ਸਨ ?
ਉੱਤਰ;
ਬਹੁਤ ਤਿੱਖੇ ।

ਪ੍ਰਸ਼ਨ 5.
ਲੂੰਬੜੀ ਦੇ ਮਰਨ ਦੀ ਖ਼ਬਰ ਕਿਵੇਂ ਫੈਲ ਗਈ ?
ਉੱਤਰ:
ਇਕ-ਦਮ ਸਾਰੇ ।

3. ਇੱਕ-ਦੋ ਸਤਰਾਂ ਵਿੱਚ ਉੱਤਰ ਦਿਓ:-

ਪ੍ਰਸ਼ਨ 1.
ਚੰਦਰੀ ਲੂੰਬੜੀ ਨੇ ਕਿਹੜੀ ਕਹਾਣੀ ਘੜੀ ?
ਉੱਤਰ:
ਚੰਦਰੀ ਲੂੰਬੜੀ ਨੇ ਮਨਘੜਤ ਕਹਾਣੀ ਘੜਦਿਆਂ ਕਿਹਾ ਕਿ ਉਹ ਪਾਰਲੇ ਜੰਗਲ ਦੀ ਨਰਮਨਰਮ ਘਾਹ ਖਾ ਕੇ ਨਦੀ ਵਿਚ ਪਾਣੀ ਪੀਣ ਲੱਗੀ ਸੀ ਤੇ ਉਸ ਵਿਚ ਡਿਗ ਪਈ । ਪਾਣੀ ਰੋੜ੍ਹ ਕੇ ਉਸਨੂੰ ਇਧਰ ਲੈ ਆਇਆ ।

ਪਸ਼ਨ 2.
ਇੱਕ ਦਿਨ ਖ਼ਰਗੋਸ਼ ਕੀ ਵੇਖ ਕੇ ਸਹਿਮ ਗਏ ?
ਉੱਤਰ:
ਇਕ ਦਿਨ ਖ਼ਰਗੋਸ਼ਾਂ ਨੇ ਜਦੋਂ ਲੂੰਬੜੀ ਨੂੰ ਸ਼ਹਿ ਕੇ ਖ਼ਰਗੋਸ਼ ਉੱਤੇ ਝਪਟਦਿਆਂ ਤੇ ਫੇਰ ਉਸਦੀ ਚੀਰ-ਫਾੜ ਕਰਕੇ ਖਾਂਦਿਆਂ ਦੇਖਿਆ, ਤਾਂ ਉਹ ਸਹਿਮ ਗਏ ।

ਪ੍ਰਸ਼ਨ 3.
ਦਿਨ ਵੇਲੇ ਚੰਦਰੀ ਲੂੰਬੜੀ ਕੀ ਕਰਦੀ ਸੀ ?
ਉੱਤਰ:
ਦਿਨ ਵੇਲੇ ਚੰਦਰੀ ਲੂੰਬੜੀ ਅਲੂਏਂ ਖ਼ਰਗੋਸ਼ਾਂ ਨਾਲ ਖੂਬ ਖੇਡਦੀ ਰਹਿੰਦੀ ਸੀ ।

ਪ੍ਰਸ਼ਨ 4.
ਖ਼ਰਗੋਸ਼ਾਂ ਦੇ ਗੁੰਮ ਹੋਣ ਦਾ ਭੇਤ ਕਿਵੇਂ ਖੁੱਲ੍ਹਿਆ ?
ਉੱਤਰ:
ਜਦੋਂ ਭੋਲੂ, ਪੀਲਾ ਤੇ ਛੋਟੂ ਆਦਿ ਖ਼ਰਗੋਸ਼ਾਂ ਨੇ ਰਸਤੇ ਵਿਚ ਚੰਦਰੀ ਲੂੰਬੜੀ ਨੂੰ ਸ਼ਹਿ ਲਾ ਕੇ ਖ਼ਰਗੋਸ਼ ਨੂੰ ਮਾਰਦਿਆਂ ਤੇ ਚੀਰ-ਫਾੜ ਕਰ ਕੇ ਖਾਂਦਿਆਂ ਦੇਖਿਆ, ਤਾਂ ਖ਼ਰਗੋਸ਼ਾਂ ਦੇ ਗੁੰਮ ਹੋਣ ਦਾ ਭੇਤ ਖੁੱਲ੍ਹ ਗਿਆ ।

ਪ੍ਰਸ਼ਨ 5.
ਖ਼ਰਗੋਸ਼ਾਂ ਨੇ ਲੂੰਬੜੀ ਦੇ ਖ਼ਤਰੇ ਨੂੰ ਕਿਵੇਂ ਟਾਲਿਆ ?
ਉੱਤਰ:
ਖ਼ਰਗੋਸ਼ਾਂ ਨੇ ਇਕੱਠੇ ਹੋ ਕੇ ਲੂੰਬੜੀ ਨੂੰ ਆਪਣੇ ਦੰਦਾਂ ਨਾਲ ਕੋਹ-ਕੋਹ ਕੇ ਮਾਰ ਦਿੱਤਾ ਤੇ ਇਸ ਤਰ੍ਹਾਂ ਉਸਦੇ ਖ਼ਤਰੇ ਨੂੰ ਟਾਲਿਆ ।

PSEB 5th Class Punjabi Solutions Chapter 15 ਚੰਦਰੀ ਲੂੰਬੜੀ

4. ਵਾਕਾਂ ਵਿੱਚ ਵਰਤੋ:-

ਵਾਕਾਂ ਵਿਚ ਵਰਤੋ
ਤੜਕਸਾਰ, ਵਹਿਣ, ਹੰਭ, ਤਰਲਾ, ਕੋਹ ਸੁੱਟਣਾ, ਭੇਤ, ਮੌਕਾਂ ।
ਉੱਤਰ:

  1. ਤੜਕਸਾਰ ਸਵੇਰੇ ਮੁੰਹ ਹਨੇਰੇ ਤੋਂ)ਤੜਕਸਾਰ ਤੋਂ ਹੀ ਮੀਂਹ ਪੈ ਰਿਹਾ ਹੈ ।
  2. ਵਹਿਣ ਵੇਗ, ਰੋੜ)-ਨਦੀ ਦਾ ਵਹਿਣ ਬਹੁਤ ਤੇਜ਼ ਹੈ ।
  3. ਹੁੰਭ (ਥੱਕ)-ਸਾਰਾ ਦਿਨ ਸ਼ਿਕਾਰ ਲੱਭਦੀ ਭੁੱਖੀ ਬੜੀ ਅੰਤ ਬਹੁਤ ਹੰਭ ਗਈ ।
  4. ਤਰਲਾ (ਮਿੰਨਤ-ਮੰਗਤਾ ਤਰਲੇ ਕਰ-ਕਰ ਕੇ ਪੈਸੇ ਮੰਗ ਰਿਹਾ ਸੀ ।
  5. ਕੋਹ ਸੁੱਟਣਾ ਮਾਰ ਦੇਣਾ)-ਖ਼ਰਗੋਸ਼ਾਂ ਨੇ ਦੰਦੀਆਂ । ਨਾਲ ਲੂੰਬੜੀ ਨੂੰ ਕੋਹ ਸੁੱਟਿਆ |
  6. ਭੇਤ (ਗੁੱਝੀ ਗੱਲ)-ਇਹ ਭੇਤ ਦੀ ਗੱਲ ਹੈ । ਕਿਸੇ ਨੂੰ ਦੱਸੀਂ ਨਾ ।
  7. ਮੌਕਾ (ਵਕਤ)-ਜਦੋਂ ਵੀ ਮੌਕਾ ਮਿਲਿਆ, ਮੈਂ ਤੁਹਾਡੇ ਘਰ ਆਵਾਂਗਾ ।

5. ਹੇਠਾਂ ਗੁਰਮੁਖੀ ਅਤੇ ਦੇਵਨਾਗੀ ਵਿਚ ਦਿੱਤੇ ਸ਼ਬਦ-ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ:-

ਹੇਠਾਂ ਦੇਵਨਾਗਰੀ ਵਿਚ ਦਿੱਤੇ ਸ਼ਬਦਾਂ ਨੂੰ ਗੁਰਮੁਖੀ ਵਿਚ ਲਿਖੋ-
स्वभाव, टहनी, बहाव (प्रवाह), बूढा, घास, वश, अकेला, अंधेरा, बनावट, दुश्मन, जानवर, भयानक, लोमड़ी।
ਉੱਤਰ:
ਬੁੱਢਾ
PSEB 5th Class Punjabi Solutions Chapter 15 ਚੰਦਰੀ ਲੂੰਬੜੀ 1
PSEB 5th Class Punjabi Solutions Chapter 15 ਚੰਦਰੀ ਲੂੰਬੜੀ 2

5. ਹੇਠਾਂ ਇੱਕ ਹੀ ਅਰਥ ਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਹਨ। ਇਹਨਾਂ ਨੂੰ ਧਿਆਨ ਨਾਲ ਪੜੋ ਅਤੇ ਪੰਜਾਬੀ ਦੇ ਸ਼ਬਦ ਲਿਖਣ ਦਾ ਅਭਿਆਸ ਕਰੋ:

ਹੇਠਾਂ ਦਿੱਤੇ ਹਿੰਦੀ ਸ਼ਬਦਾਂ ਦੇ ਸਮਾਨ ਅਰਥ ਰੱਖਣ ਵਾਲੇ ਪੰਜਾਬੀ ਦੇ ਸ਼ਬਦ ਲਿਖੋ-
दया, थक जाना, जिज्ञासा, समाचार, अवसर, पेट, बिल, शक्ति, मिन्नत।
ਉੱਤਰ:
PSEB 5th Class Punjabi Solutions Chapter 15 ਚੰਦਰੀ ਲੂੰਬੜੀ 3

5. ਹੇਠਾਂ ਦਿੱਤੇ ਵਾਕਾਂ ਨੂੰ ਪੰਜਾਬੀ ਵਿੱਚ ਲਿਖੋ:

ਹੇਠਾਂ ਦਿੱਤੇ ਵਾਕਾਂ ਨੂੰ ਪੰਜਾਬੀ ਵਿਚ ਲਿਖੋ-
किसी भी जंगल के इतिहास में शायद यह पहली बार ही हुआ था कि खरगोशों के हाथों एक लोमड़ी मारी गई थी। बूढे खरगोश ने कहा, “यह शक्ति खरगोशों की नहीं, उनकी एकता की है। खरगोश चाहें तो इस एकता से शेर को भी मार सकते हैं।”
ਉੱਤਰ:
ਕਿਸੇ ਵੀ ਜੰਗਲ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰੀ ਹੋਇਆ ਸੀ ਕਿ ਖ਼ਰਗੋਸ਼ਾਂ ਦੇ ਹੱਥੋਂ ਇਕ ਲੂੰਬੜੀ ਮਾਰੀ ਗਈ ਸੀ । ਬੁੱਢੇ ਖ਼ਰਗੋਸ਼ ਨੇ ਕਿਹਾ, “ਇਹ ਤਾਕਤ ਖ਼ਰਗੋਸ਼ਾਂ ਦੀ ਨਹੀਂ, ਉਨ੍ਹਾਂ ਦੀ ਏਕਤਾ ਦੀ ਹੈ । ਖ਼ਰਗੋਸ਼ ਚਾਹੁੰਣ, ਤਾਂ ਇਸ ਏਕਤਾ ਨਾਲ ਸ਼ੇਰ ਨੂੰ ਵੀ ਮਾਰ ਸਕਦੇ ਹਨ ।”

PSEB 5th Class Punjabi Solutions Chapter 15 ਚੰਦਰੀ ਲੂੰਬੜੀ

6. ਪੈਰਿਆਂ ਸੰਬੰਧੀ ਪ੍ਰਸ਼ਨ

1. ਹੇਠ ਪੈਰੇ ਨੂੰ ਪੜ੍ਹੋ ਤੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ-
ਲੰਬੜੀ ਬਾਹਰਲੇ ਜੰਗਲ ਵਿਚ ਰਹਿੰਦੀ ਸੀ । ਉਹ ਸੁਭਾਅ ਦੀ ਵੀ ਚੰਦਰੀ ਸੀ ਤੇ ਉਹਦਾ ਨਾਂ ਵੀ ਚੰਦਰੀ ਸੀ । ਉਹਦੇ ਮਨ ਵਿਚ ਕਿਸੇ ਜੀਵ ਲਈ ਕੋਈ ਤਰਸ ਨਹੀਂ ਸੀ ।
ਇਕ ਵਾਰ ਚੰਦਰੀ ਲੂੰਬੜੀ ਨੂੰ ਰਾਤ ਭਰ ਸ਼ਿਕਾਰ ਨਾ ਮਿਲਿਆ । ਜਦੋਂ ਥੱਕ ਗਈ ਤਾਂ ਉਹਨੇ ਨਦੀ ਵਿੱਚੋਂ ਪਾਣੀ ਪੀਤਾ ਤੇ ਭੁੱਖੇ ਢਿੱਡ ਝਾੜੀਆਂ ਵਿਚ ਵੜ ਕੇ ਸੌਂ ਗਈ ।

ਪਰਾਂ ਦੀ ਫੜਫੜਾਹਟ ਸੁਣ ਕੇ ਤੜਕਸਾਰ ਉਹਦੀ ਅੱਖ ਖੁੱਲ੍ਹ ਗਈ । ਇਕ ਜੰਗਲੀ ਕੁੱਕੜ ਲਾਗਲੀ ਝਾੜੀ ਚੋਂ ਉਡਾਰੀ ਮਾਰ ਕੇ ਇਕ ਰੁੱਖ ਦੀ ਟਾਹਣੀ ‘ਤੇ ਜਾ ਬੈਠਾ ਸੀ । · ਕੁੱਕੜ ਨੂੰ ਵੇਖਣਸਾਰ ਹੀ ਉਹਦੀ ਭੁੱਖ ਜਾਗ ਪਈ । ਉਹ ਕੁੱਕੜ ਨੂੰ ਫੜ ਕੇ ਖਾ ਲੈਣਾ ਚਾਹੁੰਦੀ ਸੀ ।

ਜਿਸ ਟਾਹਣੀ ਉੱਤੇ ਕੁੱਕੜ ਬੈਠਾ ਹੋਇਆ ਸੀ, ਉਹਦੇ ਹੇਠ ਨਦੀ ਦਾ ਤੇਜ਼ ਵਹਿਣ ਸੀ । ਚੰਦਰੀ ਲੂੰਬੜੀ ਨੇ ਕੁੱਕੜ ਨੂੰ ਦਬੋਚਣ ਲਈ ਪੂਰੇ ਜ਼ੋਰ ਨਾਲ ਛਾਲ ਮਾਰੀ । ਕੁੱਕੜ ਆਉਣ ਵਾਲੇ ਖਤਰੇ ਤੋਂ ਪਹਿਲਾਂ ਹੀ ਸੁਚੇਤ ਬੈਠਾ ਸੀ ਉਹ ਫੜ-ਫੜ ਕਰਕੇ ਉੱਡਿਆ ਤੇ ਦੂਸਰੇ ਟਾਹਣ ’ਤੇ ਜਾ ਬੈਠਾ ।

ਚੰਦਰੀ ਲੂੰਬੜੀ ਕੁੱਝ ਚਿਰ ਖਾਲੀ ਟਾਹਣ ਨਾਲ ਲਮਕਦੀ ਰਹੀਂ । ਜਦੋਂ ਬਾਹਵਾਂ ਹੰਭ ਗਈਆਂ ਤਾਂ ਉਹ ਨਦੀ ਵਿਚ ਡਿਗ ਪਈ । ਉਹਨੇ ਕਿਨਾਰੇ ਵੱਲ ਆਉਣ ਲਈ ਹੱਥ-ਪੈਰ ਮਾਰੇ ਪਰ ਨਦੀ ਦਾ ਵਹਿਣ ਉਹਨੂੰ ਰੋੜ੍ਹ ਕੇ ਲੈ ਗਿਆ ‘ ਪਾਣੀ ਦੇ ਵਹਿਣ ਤੇ ਹਵਾ ਦੇ ਥਪੇੜਿਆਂ ਨੇ ਬੇਹੋਸ਼ੀ ਦੀ ਹਾਲਤ ਵਿਚ ਉਹਨੂੰ ਨਦੀ ਦੇ ਦੂਸਰੇ ਕਿਨਾਰੇ ‘ਤੇ ਜਾ ਸੁੱਟਿਆ ।

ਪ੍ਰਸ਼ਨ 1.
ਲੂੰਬੜੀ ਦਾ ਸੁਭਾ ਕਿਹੋ ਜਿਹਾ ਸੀ ?
ਉੱਤਰ:ਲੂੰਬੜੀ ਸੁਭਾ ਦੀ ਚੰਦਰੀ ਸੀ, ਉਹ ਕਿਸੇ ਜੀਵ ਉੱਤੇ ਤਰਸ ਨਹੀਂ ਸੀ ਕਰਦੀ ।

ਪ੍ਰਸ਼ਨ 2.
ਭੁੱਖੀ ਲੂੰਬੜੀ ਨੇ ਨਦੀ ਵਿਚ ਪਾਣੀ ਪੀਣ ਪਿੱਛੋਂ ਕੀ ਕੀਤਾ ?
ਉੱਤਰ:
ਉਹ ਭੁੱਖੇ ਢਿੱਡ ਹੀ ਝਾੜੀਆਂ ਵਿਚ ਵੜ ਕੇ ਸੌਂ ਗਈ ।

ਪ੍ਰਸ਼ਨ 3.
ਲੂੰਬੜੀ ਦੀ ਅੱਖ ਕਿਉਂ ਖੁੱਲ੍ਹ ਗਈ ?
ਉੱਤਰ:
ਕਿਉਂਕਿ ਉਸਨੂੰ ਉੱਡ ਕੇ ਰੁੱਖ ਉੱਤੇ ਬੈਠੇ ਜੰਗਲੀ ਕੁੱਕੜ ਦੇ ਪਰਾਂ ਦੀ ਫੜਫੜਾਹਟ ਨੇ ਜਗਾ ਦਿੱਤਾ ਸੀ ।

ਪ੍ਰਸ਼ਨ 4.
ਚੰਦਰੀ ਲੂੰਬੜੀ ਨੇ ਪੂਰੇ ਜ਼ੋਰ ਨਾਲ ਛਾਲ ਕਿਉਂ ਮਾਰੀ ?
ਉੱਤਰ:
ਰੁੱਖ ਦੀ ਟਹਿਣੀ ਉੱਤੇ ਬੈਠੇ ਜੰਗਲੀ ਕੁੱਕੜ ਨੂੰ ਦਬੋਚਣ ਲਈ ।

PSEB 5th Class Punjabi Solutions Chapter 15 ਚੰਦਰੀ ਲੂੰਬੜੀ

ਪ੍ਰਸ਼ਨ 5.
ਲੂੰਬੜੀ ਤੋਂ ਬਚਣ ਲਈ ਕੁੱਕੜ ਨੇ ਕੀ ਕੀਤਾ ?
ਉੱਤਰ:
ਉਹ ਉੱਥੋਂ ਉੱਡ ਕੇ ਦੂਜੇ ਰੁੱਖ ਦੇ ਟਾਹਣ ਉੱਤੇ ਜਾ ਬੈਠਾ ।

ਪ੍ਰਸ਼ਨ 6.
ਟਾਹਣ ਨਾਲ ਲਮਕਦੀ ਲੂੰਬੜੀ ਨਦੀ ਵਿਚ ਕਿਉਂ ਡਿਗ ਪਈ ?
ਉੱਤਰ:
ਕਿਉਂਕਿ ਉਸਦੀਆਂ ਬਾਹਾਂ ਥੱਕ ਗਈਆਂ ਸਨ ।

ਪ੍ਰਸ਼ਨ 7.
ਲੂੰਬੜੀ ਕਿਸ ਹਾਲਤ ਵਿਚ ਨਦੀ ਦੇ ਦੂਜੇ ਕੰਢੇ ਉੱਤੇ ਜਾ ਪੁੱਜੀ ?
ਉੱਤਰ:
ਲੂੰਬੜੀ ਨੂੰ ਨਦੀ ਦੇ ਕਹਿਣ ਤੇ ਹਵਾ ਦੇ ਥਪੇੜਿਆਂ ਨੇ ਬੇਹੋਸ਼ੀ ਦੀ ਹਾਲਤ ਵਿਚ ਨਦੀ ਦੇ ਦੂਜੇ ਕੰਢੇ ਲਿਜਾ ਸੁੱਟਿਆ ਸੀ ।

2. ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ ।
ਇਕ ਦਿਨ ਭੋਲੂ, ਪੀਲਾ, ਛੋਟੂ ਤੇ ਹੋਰ ਕਈ ਖ਼ਰਗੋਸ਼ . ਖੇਡਦੇ-ਖੇਡਦੇ ਦੂਰ ਨਿਕਲ ਗਏ ! ਵਾਪਸ ਆਉਂਦਿਆਂ ਗੂੜ੍ਹਾ ਹਨੇਰਾ ਫੈਲ ਗਿਆ । ਰਾਹ ਵਿਚ ਉਨ੍ਹਾਂ ਨੇ ਇਕ ‘ ਭਿਆਨਕ ਦ੍ਰਿਸ਼ ਵੇਖਿਆ । ਉਹ ਸਹਿਮ ਕੇ ਖਲੋਂ ਗਏ । ਚੰਦਰੀ ਲੂੰਬੜੀ ਕਿਸੇ ਇਕੱਲੇ ਖ਼ਰਗੋਸ਼ ਦੀ ਤਾਕ ਵਿਚ ਬੈਠੀ ਹੋਈ ਸੀ । ਉਹਨੇ ਕਿਹਾ ਕੇ ਇਕ ਖ਼ਰਗੋਸ਼ ਤੇ ਝਪਟਾ ਮਾਰਿਆਂ ਤੇ ਉਹਦੀ ਚੀਰ-ਫਾੜ ਕਰਨ ਲੱਗ ਪਈ । ਖ਼ਰਗੋਸ਼ਾਂ ਦੇ ਗੁੰਮ ਹੋਣ ਦਾ ਭੇਤ ਇਕਦਮ ਖੁੱਲ ਗਿਆ ।ਉਹ ਏਨੇ ਰੋਹ ਵਿਚ ਆ ਗਏ
ਕਿ ਉਨ੍ਹਾਂ ਨੂੰ ਆਪਣੇ ਖ਼ਰਗੋਸ਼ ਹੋਣ ਦਾ ਚੇਤਾ ਹੀ ਨਾ ਰਿਹਾ । ਉਹ ਸਾਰੇ ਟੁੱਟ ਕੇ ਲੂੰਬੜੀ ਨੂੰ ਪੈ ਗਏ । ਉਨ੍ਹਾਂ ਆਪਣੀਆਂ ਨਿੱਕੀਆਂ-ਨਿੱਕੀਆਂ ਦਿੰਦੀਆਂ ਨਾਲ ਚੰਦਰੀ ਲੂੰਬੜੀ ਨੂੰ ਕੋਹ ਸੁੱਟਿਆ । ਲੂੰਬੜੀ ਦੇ ਮਰਨ ਦੀ ਖ਼ਬਰ ਇਕਦਮ ਸਾਰੇ ਜੰਗਲ ਵਿਚ ਫੈਲ ਗਈ ਸਾਰੇ ਜੀਵ ਹੁੰਮ-ਹੁੰਮਾ ਕੇ ਖ਼ਰਗੋਸ਼ਾਂ ਦੇ ਡੇਰੇ ਇਕੱਠੇ ਹੋ ਗਏ । ਸਾਰਿਆਂ ਜੀਵਾਂ ਨੇ ਬਹੁਤ ਦਿਨਾਂ ਪਿੱਛੋਂ ਬੁੱਢੇ ਖ਼ਰਗੋਸ਼ ਦੇ ਚਿਹਰੇ ‘ਤੇ ਖੁਸ਼ੀ ਦੀ ਚਮਕ ਵੇਖੀ । ਇਹੋ ਖ਼ੁਸ਼ੀ ਸਾਰਿਆਂ ਜੀਵਾਂ ਦੇ ਮਨ ਵਿਚ ਸੀ । ਚੰਦਰੀ ਲੂੰਬੜੀ ਨੇ ਮੌਕਾ ਮਿਲਣ ‘ਤੇ ਉਨ੍ਹਾਂ ਦਾ ਸ਼ਿਕਾਰ ਕਰਨਾ ਸੀ ।

ਕਿਸੇ ਵੀ ਜੰਗਲ ਵਿੱਚ ਹੁਣ ਤਕ ਸ਼ਾਇਦ ਇਹ ਪਹਿਲੀ ਵਾਰ ਹੀ ਹੋਇਆ ਸੀ ਕਿ ਖ਼ਰਗੋਸ਼ਾਂ ਹੱਥੋਂ ਲੂੰਬੜੀ ਮਾਰੀ ਗਈ ਹੋਵੇ । ਬੁੱਢੇ ਖ਼ਰਗੋਸ਼ ਨੇ ਆਖਿਆ, ਇਹ ਤਾਕਤ ਖ਼ਰਗੋਸ਼ਾਂ ਦੀ ਨਹੀਂ, ਏਕੇ ਦੀ ਹੈ । ‘ਖ਼ਰਗੋਸ਼ ਚਾਹੁਣ, ਤਾਂ ਏਕੇ ਦੀ ਤਾਕਤ ਨਾਲ ਸ਼ੇਰ ਨੂੰ ਵੀ ਮਾਰ ਸਕਦੇ ਹਨ ।

ਪ੍ਰਸ਼ਨ 1.
ਇਸ ਪੈਰੇ ਵਿਚ ਆਏ ਖ਼ਰਗੋਸ਼ਾਂ ਦੇ ਨਾਂ ਲਿਖੋ ।
ਉੱਤਰ:
ਭੋਲੂ, ਪੀਤਾ, ਛੋਟੂ ਤੇ ਬੁੱਢਾ ਖ਼ਰਗੋਸ਼ ।

ਪ੍ਰਸ਼ਨ 2.
ਖ਼ਰਗੋਸ਼ਾਂ ਦੇ ਗੁੰਮ ਹੋਣ ਦਾ ਭੇਤ ਕਿਵੇਂ ਖੁੱਲਾ ?
ਉੱਤਰ:
ਜਦੋਂ ਭੋਲੂ, ਪੀਲੇ ਤੇ ਛੋਟੂ ਨੇ ਅੱਖੀਂ ਹਨੇਰੇ ਵਿਚ ਲੂੰਬੜੀ ਨੂੰ ਤਾਕ ਲਾ ਕੇ ਖ਼ਰਗੋਸ਼ ਨੂੰ ਮਾਰਦਿਆਂ ਤੇ ਚੀਰ-ਫਾੜ ਕਰਦਿਆਂ ਦੇਖਿਆ ।

ਪ੍ਰਸ਼ਨ 3.
ਖ਼ਰਗੋਸ਼ਾਂ ਨੇ ਬੜੀ ਨੂੰ ਕਿਸ ਤਰ੍ਹਾਂ ਮਾਰਿਆ ?
ਉੱਤਰ:
ਖ਼ਰਗੋਸ਼ ਗੁੱਸੇ ਵਿਚ ਮਿਲ ਕੇ ਲੂੰਬੜੀ ਨੂੰ ਟੁੱਟ ਕੇ ਪੈ ਗਏ ਤੇ ਆਪਣੀਆਂ ਨਿੱਕੀਆਂ ਨਿੱਕੀਆਂ ਦੰਦੀਆਂ ਨਾਲ ਉਸਨੂੰ ਕੋਹ ਸੁੱਟਿਆ ।

ਪ੍ਰਸ਼ਨ 4.
ਲੂੰਬੜੀ ਦੇ ਮਰਨ ਦੀ ਖ਼ਬਰ ਕਿੱਥੇ ਫੈਲ ਗਈ ?
ਉੱਤਰ:
ਸਾਰੇ ਜੰਗਲ ਵਿਚ ।

PSEB 5th Class Punjabi Solutions Chapter 15 ਚੰਦਰੀ ਲੂੰਬੜੀ

ਪ੍ਰਸ਼ਨ 5.
ਬੁੱਢੇ ਖ਼ਰਗੋਸ਼ ਦੇ ਚਿਹਰੇ ਉੱਤੇ ਕੀ ਸੀ ?
ਉੱਤਰ:
ਖ਼ੁਸ਼ੀ ਦੀ ਚਮਕ ।

ਪ੍ਰਸ਼ਨ 6.
ਜੰਗਲ ਵਿਚ ਪਹਿਲੀ ਵਾਰੀ ਲੰਬੜੀ ਕਿਨ੍ਹਾਂ ਹੱਥੋਂ ਮਾਰੀ ਗਈ ਸੀ ?
(ਉ) ਸ਼ੇਰਾਂ ਹੱਥੋਂ
(ਅ) ਬਘਿਆੜਾਂ ਹੱਥੋਂ
(ਇ) ਕੁੱਤਿਆਂ ਹੱਥੋਂ
(ਸ) ਖ਼ਰਗੋਸ਼ਾਂ ਹੱਥੋਂ ।
ਉੱਤਰ:
(ਉ) ਖ਼ਰਗੋਸ਼ਾਂ ਹੱਥੋਂ ।

ਪ੍ਰਸ਼ਨ 7.
ਇਸ ਵਾਰਤਾ ਤੋਂ ਕੀ ਸਿੱਖਿਆ ਮਿਲਦੀ ਹੈ ?
(ਉ) ਏਕੇ ਦੀ
(ਅ) ਡਰਨ ਦੀ
(ਈ) ਦਲੇਰੀ ਦੀ
(ਸ) ਹਿੰਮਤ ਰੱਖਣ ਦੀ ।
ਉੱਤਰ:
(ੳ) ਏਕੇ ਦੀ ।

7. ਬਹੁਵਿਕਲਪੀ ਪ੍ਰਸ਼ਨ

ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ

ਪ੍ਰਸ਼ਨ 1.
ਚੰਦਰੀ ਲੂੰਬੜੀ ਕਹਾਣੀ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਜਸਬੀਰ ਭੁੱਲਰ (✓)।

ਪ੍ਰਸ਼ਨ 2.
ਚੰਦਰੀ ਲੂੰਬੜੀ ਕਿਹੜੇ ਜੰਗਲ ਵਿਚ ਰਹਿੰਦੀ ਸੀ ?
ਉੱਤਰ:
ਬਾਹਰਲੇ ਜੀ (✓)।

ਪ੍ਰਸ਼ਨ 3.
ਚੰਦਰੀ ਲੂੰਬੜੀ ਦਾ ਸੁਭਾ ਕਿਹੋ ਜਿਹਾ ਸੀ ?
ਉੱਤਰ:
ਚੰਦਰਾ/ਬੇਤਰਸ (✓)।

ਪ੍ਰਸ਼ਨ 4.
ਚੰਦਰੀ ਲੂੰਬੜੀ ਭੁੱਖੇ ਢਿੱਡ ਕਿੱਥੇ ਸੌਂ ਗਈ ?
ਉੱਤਰ:
ਝਾੜੀਆਂ ਵਿਚ (✓)।

ਪ੍ਰਸ਼ਨ 5.
ਲਾਗਲੀ ਝਾੜੀ ਵਿਚੋਂ ਉਡਾਰੀ ਮਾਰ ਕੇ ਕੌਣ ਰੁੱਖ ਉੱਤੇ ਜਾ ਬੈਠਾ ਸੀ ?
ਉੱਤਰ:
ਜੰਗਲੀ ਕੁੱਕੜ (✓)।

ਪ੍ਰਸ਼ਨ 6.
ਚੰਦਰੀ ਲੂੰਬੜੀ ਨਦੀ ਵਿਚ ਰੁੜ੍ਹਨ ਮਗਰੋਂ ਬੇਹੋਸ਼ੀ ਦੀ ਹਾਲਤ ਵਿਚ ਕਿੱਥੇ ਪਹੁੰਚ ਗਈ ।
ਉੱਤਰ:
ਦੂਜੇ ਕੰਢੇ (✓)।

PSEB 5th Class Punjabi Solutions Chapter 15 ਚੰਦਰੀ ਲੂੰਬੜੀ

ਪ੍ਰਸ਼ਨ 7.
ਚੰਦਰੀ ਲੂੰਬੜੀ ਨੇ ਬੁੱਢੇ ਖ਼ਰਗੋਸ਼ ਦੇ ਪੁੱਛਣ ‘ਤੇ ਆਪਣੇ ਆਪ ਨੂੰ ਕੀ ਖਾਣ ਵਾਲੀ ਦੱਸਿਆ ?
ਉੱਤਰ:
ਘਾਹ (✓)।

ਪ੍ਰਸ਼ਨ 8.
ਬੁੱਢੇ ਖ਼ਰਗੋਸ਼ ਨੂੰ ਲੂੰਬੜੀ ਦੇ ਤਿੱਖੇ ਦੰਦ ਤੇ ਨਹੁੰਦਰਾਂ ਦੇਖ ਕੇ ਕੀ ਪ੍ਰਤੀਤ ਹੋਇਆ ?
ਉੱਤਰ:
ਉਹ ਮਾਸ ਖਾਣ ਵਾਲੀ ਹੈ (✓)।

ਪ੍ਰਸ਼ਨ 9.
ਕਿਸ ਨੇ ਕੁਐਕ-ਕੁਐਕ ਕੀਤੀ ?
ਉੱਤਰ:
ਬੱਤਖ਼ ਨੇ (✓)।

ਪ੍ਰਸ਼ਨ 10.
ਲੂੰਬੜੀ ਨੇ ਜੀਵਾਂ ਤੋਂ ਕੀ ਖਾਣ ਲਈ ਮੰਗਿਆ ?
ਉੱਤਰ:
ਘਾਹ ਨੀ (✓)।

ਪ੍ਰਸ਼ਨ 11.
ਸਾਰੇ ਜਾਨਵਰਾਂ ਦੇ ਜਾਣ ਮਗਰੋਂ ਲੂੰਬੜੀ ਨੇ ਖਾਧੇ ਘਾਹ ਦਾ ਕੀ ਕੀਤਾ ?
ਉੱਤਰ:
ਬੁੱਕ ਦਿੱਤਾ ।

ਪ੍ਰਸ਼ਨ 12.
ਦਿਨ ਵੇਲੇ ਚੰਦਰੀ ਲੂੰਬੜੀ ਅਲੂੰਏ ਖ਼ਰਗੋਸ਼ਾਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦੀ ?
ਉੱਤਰ:
ਉਨ੍ਹਾਂ ਨਾਲ ਖੇਡਦੀ ਆ ।

PSEB 5th Class Punjabi Solutions Chapter 15 ਚੰਦਰੀ ਲੂੰਬੜੀ

ਪ੍ਰਸ਼ਨ 13.
ਭੋਲੂ, ਪੀਲੇ ਤੇ ਛੋਟੂ ਵਰਗੇ ਖ਼ਰਗੋਸ਼ ਨੇ ਵਾਪਸੀ ਸਮੇਂ ਹਨੇਰੇ ਵਿਚ ਲੂੰਬੜੀ ਨੂੰ ਕੀ ਕਰਦਿਆਂ ਦੇਖਿਆ ?
ਉੱਤਰ:
ਖ਼ਰਗੋਸ਼ ਨੂੰ ਮਾਰਦਿਆਂ (✓)।

ਪ੍ਰਸ਼ਨ 14.
ਖ਼ਰਗੋਸ਼ਾਂ ਨੇ ਚੰਦਰੀ ਲੂੰਬੜੀ ਨੂੰ ਕਿਸ ਤਰ੍ਹਾਂ ਮਾਰਿਆ ?
ਉੱਤਰ:
ਏਕੇ ਨਾਲ ਹਮਲਾ ਕਰਕੇ (✓)।

ਪ੍ਰਸ਼ਨ 15.
ਚੰਦਰੀ ਲੂੰਬੜੀ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ?
ਉੱਤਰ:
ਏਕਤਾ ਵਿਚ ਤਾਕਤ ਹੈ (✓)।

ਪ੍ਰਸ਼ਨ 16.
ਲੂੰਬੜੀ ਦੇ ਮਰਨ ਦੀ ਖ਼ਬਰ ਸਾਰੇ ……….. ਵਿੱਚ ਫੈਲ ਗਈ । ਇਸ ਵਾਕ ਵਿਚਲੀ ਖ਼ਾਲੀ ਥਾਂ ਵਿਚ ਭਰਨ ਲਈ ਢੁੱਕਵਾਂ ਸ਼ਬਦ ਕਿਹੜਾ ਹੈ ?
ਉੱਤਰ:
ਜੰਗਲ (✓)।

PSEB 5th Class Punjabi Solutions Chapter 14 ਗੁਰੂ ਤੇਗ ਬਹਾਦਰ ਜੀ

Punjab State Board PSEB 5th Class Punjabi Book Solutions Chapter 14 ਗੁਰੂ ਤੇਗ ਬਹਾਦਰ ਜੀ Textbook Exercise Questions and Answers.

PSEB Solutions for Class 5 Punjabi Chapter 14 ਗੁਰੂ ਤੇਗ ਬਹਾਦਰ ਜੀ

1. ਦੱਸੋ:

ਪ੍ਰਸ਼ਨ 1.
ਗੁਰੂ ਤੇਗ਼ ਬਹਾਦਰ ਜੀ ਨੇ ਕਿਹੜੇ ਦੋ . ਮਹਾਂ-ਪੁਰਖਾਂ ਤੋਂ ਸਿੱਖਿਆ ਹਾਸਲ ਕੀਤੀ ਸੀ ?
ਉੱਤਰ:
ਗੁਰੂ ਤੇਗ਼ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੋਂ ਸਿੱਖਿਆ ਹਾਸਲ ਕੀਤੀ ।

ਪ੍ਰਸ਼ਨ 2.
ਗੁਰੁ ਜੀ ਦਾ ਪਹਿਲਾ ਨਾਂ ਕੀ ਸੀ ? ਉਨ੍ਹਾਂ ਦਾ ਦੂਜਾ ਨਾਂ ਕਿਵੇਂ ਪਿਆ ਸੀ ?
ਉੱਤਰ:
ਗੁਰੂ ਜੀ ਦਾ ਪਹਿਲਾ ਨਾਂ ਤਿਆਗ ਮੱਲ ਸੀ । ਜਦੋਂ ਆਪ ਨੇ ਮੁਗਲਾਂ ਨਾਲ ਹੋਏ ਯੁੱਧਾਂ ਵਿਚ ਤਲਵਾਰ ਦੇ ਜੌਹਰ ਦਿਖਾਏ, ਤਾਂ ਗੁਰੂ ਹਰਿਗੋਬਿੰਦ ਜੀ ਨੇ ਆਪ ਨੂੰ ਤੇਗ ਬਹਾਦਰ ਦਾ ਨਾਂ ਦਿੱਤਾ ।

PSEB 5th Class Punjabi Solutions Chapter 14 ਗੁਰੂ ਤੇਗ ਬਹਾਦਰ ਜੀ

ਪ੍ਰਸ਼ਨ 3.
ਛੇਵੇਂ ਤੇ ਅੱਠਵੇਂ ਗੁਰੂ ਜੀ ਦਾ ਕੀ ਨਾਂ ਸੀ ?
ਉੱਤਰ:
ਛੇਵੇਂ ਗੁਰੂ ਜੀ ਦਾ ਨਾਂ ਗੁਰੂ ਹਰਿਗੋਬਿੰਦ ਜੀ ਸੀ ਅਤੇ ਅੱਠਵੇਂ ਗੁਰੂ ਜੀ ਦਾ ਨਾਂ ਗੁਰੂ ਹਰਿਕ੍ਰਿਸ਼ਨ ਜੀ ਸੀ ।

ਪ੍ਰਸ਼ਨ 4.
ਕਸ਼ਮੀਰ ਦੇ ਪੰਡਿਤ ਕਿਹੜੀ ਗੱਲੋਂ ਦੁਖੀ ਸਨ ?
ਉੱਤਰ:
ਕਸ਼ਮੀਰ ਦੇ ਪੰਡਿਤ ਉਸ ਸਮੇਂ ਦੇ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਤੋਂ ਦੁਖੀ ਸਨ, ਕਿਉਂਕਿ ਉਹ ਦੂਜੇ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਤੇ ਮੁਸਲਮਾਨ ਨਾ ਬਣਨ ਵਾਲਿਆਂ ਨੂੰ ਮਾਰ ਦਿੰਦਾ ਸੀ ।

ਪ੍ਰਸ਼ਨ 5.
ਦਿੱਲੀ ਵਿਚ ਸੀਸ ਗੰਜ ਗੁਰਦਵਾਰਾ’ ਕਿਨ੍ਹਾਂ ਦੀ ਯਾਦ ਵਿਚ ਬਣਾਇਆ ਗਿਆ ਹੈ ?
ਉੱਤਰ:
ਦਿੱਲੀ ਵਿਚ ‘ਸੀਸ ਗੰਜ ਗੁਰਦਵਾਰਾ’ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੀ ਯਾਦ ਵਿਚ ਬਣਾਇਆ ਗਿਆ ਹੈ ।

ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋ
(ਉ) ਗੁਰੂ ਤੇਗ਼ ਬਹਾਦਰ ਜੀ ਸਿੱਖਾਂ ਦੇ ………. ਗੁਰੂ ਸਨ ।
(ਅ) ਅੱਠਵੇਂ ਗੁਰੂ ……….. ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਆਪ ਨੂੰ ਗੁਰਗੱਦੀ ਮਿਲੀ ।
(ਇ) ਗੁਰੂ ਜੀ ਦੇ ਸਮੇਂ ਦੇਸ਼ ਵਿਚ ਮੁਗ਼ਲ ਬਾਦਸ਼ਾਹ ………….. ਦਾ ਰਾਜ ਸੀ ।
(ਸ) ਇਸ ਵੇਲੇ ਕਿਸੇ ਮਹਾਂਪੁਰਖ ਦੀ ……….. ਦੀ ਲੋੜ ਹੈ ।
(ਹ) ………… ਕਾਹੂ ਕਉ ਦੇਤ ਨਹਿ, ਨਹਿ . ਭੈ ਮਾਨਤ ਆਨ ।
ਉੱਤਰ:
(ੳ) ਗੁਰੂ ਤੇਗ਼ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ ।
(ਅ) ਅੱਠਵੇਂ ਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਆਪ ਨੂੰ ਗੁਰਗੱਦੀ ਮਿਲੀ ।
(ਈ) ਗੁਰੂ ਜੀ ਦੇ ਸਮੇਂ ਦੇਸ਼ ਵਿਚ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ ।
(ਸ) ਇਸ ਵੇਲੇ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਹੈ ।
(ਹ) “ਭੈ ਕਾਹੂ ਕਉ ਦੇਤ ਨਹਿ,
ਨਹਿ ਭੈ ਮਾਨਤ ਆਨ ।

2. ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ:

ਹੇਠ ਲਿਖੇ ਮੁਹਾਵਰਿਆਂ ਨੂੰ ਵਾਕਾਂ ਵਿਚ ਵਰਤੋ-
ਜੋਤੀ-ਜੋਤ ਸਮਾਉਣਾ, ਜੌਹਰ ਦਿਖਾਉਣਾ, ਮੌਤ ਦੇ ਘਾਟ ਉਤਾਰਨਾ, ਸ਼ਸਤਰ, ਘੋੜ-ਸਵਾਰੀ, ਨਿਪੁੰਨ ।
ਉੱਤਰ:

  1. ਜੋਤੀ-ਜੋਤ ਸਮਾਉਣਾ (ਸਰੀਰ ਦਾ ਤਿਆਗ ਕਰਨਾ)-ਗੁਰੂ ਨਾਨਕ ਦੇਵ ਜੀ 1539 ਈ: ਵਿਚ ਜੋਤੀ-ਜੋਤ ਸਮਾਏ ।
  2. ਜੌਹਰ ਦਿਖਾਉਣਾ (ਗੁਣ ਜਾਂ ਕਰਤੱਬ ਦਿਖਾਉਣਾਸੂਰਮਿਆਂ ਨੇ ਜੰਗ ਵਿਚ ਤਲਵਾਰ ਦੇ ਜੌਹਰ ਦਿਖਾਏ ।
  3. ਮੌਤ ਦੇ ਘਾਟ ਉਤਾਰਨਾ ਮਾਰ ਦੇਣਾ)ਔਰੰਗਜ਼ੇਬ ਆਪਣੇ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਕੇ ਗੱਦੀ ਉੱਤੇ ਬੈਠਾ ।
  4. ਸ਼ਸਤਰ (ਹਥਿਆਰ)-ਗੁਰੂ ਤੇਗ਼ ਬਹਾਦਰ ਜੀ ਨੇ ਸ਼ਸਤਰ ਵਿੱਦਿਆ ਵੀ ਪ੍ਰਾਪਤ ਕੀਤੀ ।
  5. ਘੋੜ-ਸਵਾਰੀ ਘੋੜੇ ਦੀ ਸਵਾਰੀ ਦੀ ਕਲਾਪੁਰਾਤਨ ਯੋਧੇ ਘੋੜ-ਸਵਾਰੀ ਦੇ ਮਾਹਿਰ ਹੁੰਦੇ ਸਨ ।
  6. ਨਿਪੁੰਨ ਮਾਹਿਰ)-ਬਾਜ਼ੀਗਰ ਪੁੱਠੀਆਂ ਛਾਲਾਂ ਮਾਰਨ ਦੀ ਕਲਾ ਵਿਚ ਨਿਪੁੰਨ ਹੁੰਦੇ ਹਨ ।

PSEB 5th Class Punjabi Solutions Chapter 14 ਗੁਰੂ ਤੇਗ ਬਹਾਦਰ ਜੀ

3. ਹੇਠਾਂ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਦਿੱਤੇ ਸ਼ਬਦ-ਜੋੜਾਂ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ।

ਹੇਠਾਂ ਦੇਵਨਾਗਰੀ ਵਿਚ ਦਿੱਤੇ ਸ਼ਬਦਾਂ ਨੂੰ ਗੁਰਮੁਖੀ ਵਿਚ ਲਿਖੋ-
अमृतसर, सपूत, शिक्षा, महापुरुष, शस्र, भाषा, त्याग, हरियाणा, हुआ, निपुण, विवाह, स्वभाव, भक्ति, स्थान।
ਉੱਤਰ:
PSEB 5th Class Punjabi Solutions Chapter 14 ਗੁਰੂ ਤੇਗ ਬਹਾਦਰ ਜੀ 1
PSEB 5th Class Punjabi Solutions Chapter 14 ਗੁਰੂ ਤੇਗ ਬਹਾਦਰ ਜੀ 2

4. ਹੇਠਾਂ ਇੱਕ ਹੀ ਅਰਥ ਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਲਿਖੇ ਗਏ ਹਨ। ਇਹਨਾਂ ਨੂੰ ਧਿਆਨ ਨਾਲ ਪੜੋ ਅਤੇ ਪੰਜਾਬੀ ਸ਼ਬਦਾਂ ਨੂੰ ਲਿਖੋ:-

ਹੇਠ ਦਿੱਤੇ ਹਿੰਦੀ ਸ਼ਬਦਾਂ ਦੇ ਸਮਾਨ ਅਰਥ ਰੱਖਣ ਵਾਲੇ ਪੰਜਾਬੀ ਦੇ ਸ਼ਬਦ ਲਿਖੋ-
बलिदान, मृत्यु, आवश्यकता, साहस, भय, शासक, अत्याचार।
ਉੱਤਰ:
PSEB 5th Class Punjabi Solutions Chapter 14 ਗੁਰੂ ਤੇਗ ਬਹਾਦਰ ਜੀ 3

5. ਹੇਠ ਲਿਖੇ ਵਾਕਾਂ ਵਿੱਚ ਲਕੀਰੇ ਸ਼ਬਦ ਵੇਖੋ:

ਕਿਰਿਆ ਕੀ ਹੁੰਦੀ ਹੈ ? ਉਦਾਹਰਨਾਂ ਦੇ ਕੇ ਦੱਸੋ .
ਉੱਤਰ:
ਵਾਕ ਵਿਚ ਜਿਹੜੇ ਸ਼ਬਦ ਕਿਰਿਆ ਦਾ ਹੋਣਾ, ਕਰਨਾ, ਸਹਿਣਾ ਆਦਿ ਨੂੰ ਕਾਲ ਸਹਿਤ ਪ੍ਰਗਟ ਕਰਨ, ਉਹ ਕਿਰਿਆ ਹੁੰਦੇ ਹਨ , ਜਿਵੇਂ :-
(ਉ) ਗੁਰੂ ਤੇਗ਼ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ |
(ਅ) ਆਪ ਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ
(ਇ) ਪ ਜੀ ਨੇ ਆਨੰਦਪੁਰ ਨਗਰ ਦੀ ਸਥਾਪਨਾ ਕੀਤੀ |
(ਸ) ਕੁੱਝ ਕਸ਼ਮੀਰੀ ਪੰਡਿਤ ਦੁਖੀ ਹੋ ਕੇ ਗੁਰੂ ਜੀ ਕੋਲ ਆਏ ।
ਉਪਰੋਕਤ ਵਾਕਾਂ ਵਿਚ ਸਨ , ਹੋਇਆ, ‘ਕੀਤੀ, “ਆਏ ਸ਼ਬਦ ਕਿਰਿਆ ਹਨ ।

6. ਪੈਰਿਆਂ ਸੰਬੰਧੀ

ਪ੍ਰਸ਼ਨ 1.
ਹੇਠ ਦਿੱਤੇ ਪੈਰੇ ਨੂੰ. ਪੜੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ-

1. ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ । ਆਪ ਛੇਵੇਂ ਗੁਰੂ ਹਰਿਗੋਬਿੰਦ ਜੀ ਦੇ ਛੋਟੇ ਸਪੁੱਤਰ ਸਨ । ਆਪ ਦਾ ਜਨਮ ਮਾਤਾ ਨਾਨਕੀ ਜੀ ਕੀ ਕੁੱਖੋਂ : 1 ਅਪਰੈਲ, 1621 ਈ: ਨੂੰ ਅੰਮ੍ਰਿਤਸਰ ਵਿਚ ਹੋਇਆ ।
ਆਪ ਜੀ ਨੇ ਦੋ ਮਹਾਂਪੁਰਖਾਂ ਪਾਸੋਂ ਸਿੱਖਿਆ ਪ੍ਰਾਪਤ ਕੀਤੀ । ਬਾਬਾ ਬੁੱਢਾ ਜੀ ਨੇ ਆਪ ਨੂੰ ਘੋੜ-ਸਵਾਰੀ ਅਤੇ ਸ਼ਸਤਰ-ਵਿੱਦਿਆ ਵਿਚ ਨਿਪੁੰਨ ਕੀਤਾ । ਭਾਈ ਗੁਰਦਾਸ ਜੀ ਨੇ ਆਪ ਨੂੰ ਕਈ ਭਾਸ਼ਾਵਾਂ ਅਤੇ ਬਹੁਤ ਸਾਰੇ ਗ੍ਰੰਥਾਂ ਦੀ ਪੜ੍ਹਾਈ ਕਰਵਾਈ ।..”
ਆਪ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ । ਗੁਰੂ ਗੋਬਿੰਦ ਸਿੰਘ ਜੀ ਆਪ ਦੇ ਸਪੁੱਤਰ ਸਨ। ਬਾਅਦ ਵਿਚ ਉਹ ਦਸਵੇਂ ਗੁਰੂ ਬਣੇ । ਗੁਰੂ ਤੇਗ ਬਹਾਦਰ ਜੀ ਬੜੇ ਸ਼ਾਂਤ ਸੁਭਾਅ ਦੇ ਮਾਲਕ ਸਨ । ਕਹਿੰਦੇ ਹਨ, ਆਪ ਦਾ ਪਹਿਲਾ ਨਾਂ ਤਿਆਗ ਮੱਲ ਸੀ । ਆਪ ਬਹਾਦਰ ਵੀ ਬਹੁਤ ਸਨ । ਮੁਗਲਾਂ ਨਾਲ ਯੁੱਧਾਂ ਵਿਚ ਆਪ ਨੇ ਆਪਣੀ ਤੇਗ ਦੇ ਖੂਬ ਜੌਹਰ ਦਿਖਾਏ । ਉਦੋਂ ਗੁਰੂ ਹਰਿਗੋਬਿੰਦ ਜੀ ਨੇ ਇਨ੍ਹਾਂ ਨੂੰ ਤੇਗ ਬਹਾਦਰ ਨਾਮ ਦਿੱਤਾ ।

ਜਦੋਂ ਗੁਰੂ ਹਰਿਗੋਬਿੰਦ ਜੀ ਕੀਰਤਪੁਰ ਸਾਹਿਬ ਵਿਖੇ ਜੋਤੀ-ਜੋਤ ਸਮਾਏ, ਤਾਂ ਗੁਰੂ ਤੇਗ਼ ਬਹਾਦਰ ਜੀ ਬਕਾਲੇ ਨਗਰ ਜਾ ਕੇ ਰਹਿਣ ਲੱਗੇ । ਇਹ ਸਥਾਨ ਜ਼ਿਲ੍ਹਾ ਅੰਮ੍ਰਿਤਸਰ ਵਿਚ ਹੈ । ਇੱਥੇ ਲਗਭਗ 20 ਸਾਲ ਇਕਾਂਤ ਵਿਚ ਰਹਿ ਕੇ ਆਪ ਨੇ ਭਗਤੀ ਕੀਤੀ । ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਆਪ ਨੂੰ ਗੁਰਗੱਦੀ ਮਿਲੀ ।

ਪ੍ਰਸ਼ਨ 1.
ਗੁਰੂ ਤੇਗ ਬਹਾਦਰ ਜੀ ਦੇ ਮਾਤਾ-ਪਿਤਾ ਦਾ ਨਾਂ ਦੱਸੋ |
ਉੱਤਰ:
ਗੁਰੂ ਤੇਗ਼ ਬਹਾਦਰ ਜੀ ਦੇ ਪਿਤਾ ਦਾ ਨਾਂ ਗੁਰੂ ਹਰਗੋਬਿੰਦ ਜੀ ਅਤੇ ਮਾਤਾ ਜੀ ਦਾ ਨਾਂ ਬੀਬੀ ਨਾਨਕੀ ਸੀ ।

ਪ੍ਰਸ਼ਨ 2.
ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
ਉੱਤਰ:
ਗੁਰੂ ਤੇਗ਼ ਬਹਾਦਰ ਜੀ ਦਾ ਜਨਮ 1 ਅਪਰੈਲ, 1621 ਈ: ਨੂੰ ਅੰਮ੍ਰਿਤਸਰ ਵਿਖੇ ਹੋਇਆ ।

ਪ੍ਰਸ਼ਨ 3.
ਗੁਰੂ ਤੇਗ ਬਹਾਦਰ ਜੀ ਨੇ ਕਿਨ੍ਹਾਂ ਮਹਾਂਪੁਰਸ਼ਾਂ ਪਾਸੋਂ ਸਿੱਖਿਆ ਪ੍ਰਾਪਤ ਕੀਤੀ ?
ਉੱਤਰ:
ਗੁਰੂ ਤੇਗ਼ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਘੋੜ-ਸਵਾਰੀ ਸਿੱਖੀ ਤੇ ਸ਼ਸਤਰ ਵਿੱਦਿਆ ਪ੍ਰਾਪਤ ਕੀਤੀ ਤੇ ਭਾਈ ਗੁਰਦਾਸ ਜੀ ਪਾਸੋਂ ਕਈ ਭਾਸ਼ਾਵਾਂ ਸਿੱਖੀਆਂ ਤੇ ਬਹੁਤ ਸਾਰੇ ਗ੍ਰੰਥ ਪੜ੍ਹੇ !

PSEB 5th Class Punjabi Solutions Chapter 14 ਗੁਰੂ ਤੇਗ ਬਹਾਦਰ ਜੀ

ਪ੍ਰਸ਼ਨ 4.
ਗੁਰੂ ਜੀ ਦੀ ਸੁਪਤਨੀ ਤੇ ਸਪੁੱਤਰ ਦਾ ਨਾਂ ਕੀ ਸੀ ?
ਉੱਤਰ-ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਦਾ ਨਾਂ ਮਾਤਾ ਗੁਜਰੀ ਜੀ ਤੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਸਨ ।

ਪ੍ਰਸ਼ਨ 5.
ਗੁਰੂ ਤੇਗ ਬਹਾਦਰ ਤਿਆਗ ਮੱਲ ਤੋਂ । ਤੇਗ਼ ਬਹਾਦਰ , ਕਿਵੇਂ ਬਣੇ ।
ਉੱਤਰ:
ਜਦੋਂ ਗੁਰੂ ਜੀ ਨੇ ਮੁਗਲਾਂ ਵਿਰੁੱਧ ਤਲਵਾਰ ਦੇ ਜੌਹਰ ਦਿਖਾਏ, ਤਾਂ ਗੁਰੂ ਹਰਗੋਬਿੰਦ ਜੀ ਨੇ ਆਪਦਾ ਨਾਂ ਤਿਆਗ ਮੱਲ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ ।

ਪ੍ਰਸ਼ਨ 6.
ਗੁਰੂ ਤੇਗ਼ ਬਹਾਦਰ ਜੀ ਨੇ ਕਿੱਥੇ ਬਹਿ ਕੇ 20 ਸਾਲ ਭਗਤੀ ਕੀਤੀ ?
ਉੱਤਰ:
ਗੁਰੂ ਜੀ ਨੇ ਬਾਬਾ ਬਕਾਲੇ ਵਿਖੇ ਇਕਾਂਤ ਵਿਚ ਬਹਿ ਕੇ 20 ਸਾਲ ਭਗਤੀ ਕੀਤੀ ।

2. ਹੇਠ ਦਿੱਤੇ ਪੈਰੇ ਨੂੰ ਪੜ੍ਹੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ-
ਇਸ ਪਿੱਛੋਂ ਗੁਰੂ ਤੇਗ਼ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਦੇ ਕੇ ਦਿੱਲੀ ਲਈ ਚੱਲ ਪਏ । ਦਿੱਲੀ ਦੇ ਰਾਹ ਵਿਚ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਦਿੱਲੀ ਲਿਜਾ ਕੇ ਉਨ੍ਹਾਂ ਨੂੰ ਮੁਸਲਮਾਨ ਬਣਨ ਲਈ ਕਿਹਾ ਗਿਆ ਪਰ ਗੁਰੂ ਜੀ ਨੇ ਹਾਕਮਾਂ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ । ਇਸ ਕਾਰਨ ਉਨ੍ਹਾਂ ਨੂੰ 11 ਨਵੰਬਰ, 1675 ਈ: ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਸ਼ਹੀਦ ਕਰ ਦਿੱਤਾ ਗਿਆ । ਚਾਂਦਨੀ ਚੌਕ ਵਿਚ ਇਸ ਸਥਾਨ ‘ਤੇ ਹੁਣ ਸੀਸ ਗੰਜ ਸਾਹਿਬ

ਨਾਂ ਦਾ ਬੜਾ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ । ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਆਮ ਲੋਕ ਜ਼ੁਲਮ ਦੇ ਵਿਰੁੱਧ ਉੱਠਣੇ ਸ਼ੁਰੂ ਹੋ ਗਏ । ਗੁਰੂ ਤੇਗ ਬਹਾਦਰ ਜੀ ਦਾ ਇਹ ਪਵਿੱਤਰ ਸ਼ਬਦ ਸਾਰਿਆਂ ਨੂੰ ਮਹਾਨ ਸਿੱਖਿਆ ਦਿੰਦਾ ਹੈ, “ਭੈ ਕਾਹੂ ਕਉ ਦੇਤ ‘ ਨਹਿ ਨਹਿ ਭੈ ਮਾਨਤ ਆਨੁ

ਪ੍ਰਸ਼ਨ 1.
ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਚਲਣ ਤੋਂ ਪਹਿਲਾਂ ਗੁਰਗੱਦੀ ਕਿਸ ਨੂੰ ਦਿੱਤੀ ?
ਉੱਤਰ:
ਗੁਰੂ ਗੋਬਿੰਦ ਸਿੰਘ ਜੀ ਨੂੰ ।.

ਪ੍ਰਸ਼ਨ 2.
ਗੁਰੂ ਜੀ ਨੂੰ ਗ੍ਰਿਫ਼ਤਾਰ ਕਰ ਕੇ ਕੀ ਬਣਨ ਲਈ ਕਿਹਾ ਗਿਆ ?
ਉੱਤਰ:
ਮੁਸਲਮਾਨ ।

ਪ੍ਰਸ਼ਨ 3.
ਗੁਰੂ ਜੀ ਨੂੰ ਕਦੋਂ ਤੇ ਕਿੱਥੇ ਸ਼ਹੀਦ ਕੀਤਾ। ਗਿਆ ?
ਉੱਤਰ:
ਗੁਰੂ ਜੀ ਨੂੰ 11 ਨਵੰਬਰ, 1675 ਨੂੰ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਗਿਆ ।

ਪ੍ਰਸ਼ਨ 4.
ਜਿੱਥੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ, ਉੱਥੇ ਕਿਹੜਾ ਗੁਰਦੁਆਰਾ ਸ਼ੁਸ਼ੋਭਿਤ ਹੈ ?
ਉੱਤਰ:
ਗੁਰਦੁਆਰਾ ਸੀਸ ਗੰਜ ਸਾਹਿਬ ।

ਪ੍ਰਸ਼ਨ 5.
ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਕੀ ਅਸਰ ਪਿਆ ?
ਉੱਤਰ:
ਗੁਰੂ ਜੀ ਦੀ ਯੀਦੀ ਤੋਂ ਮਗਰੋਂ ਲੋਕ ਜ਼ੁਲਮ ਵਿਰੁੱਧ ਉੱਠਣੇ ਸ਼ੁਰੂ ਹੋ ਗਏ ।

ਪ੍ਰਸ਼ਨ 6.
ਗੁਰੂ ਜੀ ਦਾ ਕਿਹੜਾ ਪਵਿੱਤਰ ਸ਼ਬਦ ਸਾਰਿਆਂ ਨੂੰ ਮਹਾਨ ਸਿੱਖਿਆ ਦਿੰਦਾ ਹੈ. ?
ਉੱਤਰ:
“ਭੈ ਕਾਹੂ ਕਉਂ ਦੇਤ ਨਹਿ ਨਹਿ ਭੈ ਮਾਨਤ ਆਨੁ ।

7. ਬਹੁਵਿਕਲਪੀ ਪ੍ਰਸ਼ਨ

ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ

ਪ੍ਰਸ਼ਨ 1.
ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਜੀ ਸਨ ?
ਉੱਤਰ:
ਨੌਵੇਂ (✓) ।

ਪ੍ਰਸ਼ਨ 2.
ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਕੌਣ ਸਨ ?
ਉੱਤਰ:
ਗੁਰੂ ਹਰਗੋਬਿੰਦ ਜੀ (✓) ।

PSEB 5th Class Punjabi Solutions Chapter 14 ਗੁਰੂ ਤੇਗ ਬਹਾਦਰ ਜੀ

ਪ੍ਰਸ਼ਨ 3.
ਗੁਰੂ ਤੇਗ਼ ਬਹਾਦਰ ਜੀ ਦੀ ਮਾਤਾ ਦਾ ਨਾਂ ਕੀ ਸੀ ?
ਉੱਤਰ:
ਮਾਤਾ ਨਾਨਕੀ ਜੀ (✓) ।

ਪ੍ਰਸ਼ਨ 4.
ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ ?
ਉੱਤਰ:
16 ਅਪਰੈਲ, 1621 (✓) ।

ਪ੍ਰਸ਼ਨ 5.
ਗੁਰੂ ਤੇਗ ਬਹਾਦਰ ਜੀ ਨੇ ਘੋੜ-ਸਵਾਰੀ ਤੇ ਸਸਤਰ ਵਿੱਦਿਆ ਕਿਸ ਤੋਂ ਸਿੱਖੀ ?
ਉੱਤਰ:
ਬਾਬਾ ਬੁੱਢਾ ਜੀ ਤੋਂ ਨੀ ।

ਪ੍ਰਸ਼ਨ 6.
ਗੁਰੂ ਤੇਗ਼ ਬਹਾਦਰ ਜੀ ਨੇ ਬਹੁਤ ਸਾਰੇ ਗੰਥ ਕਿਸ ਤੋਂ ਪੜੇ ਤੇ ਨਾਲ ਹੀ ਕਈ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ ?
ਉੱਤਰ:
ਭਾਈ ਗੁਰਦਾਸ ਜੀ ਤੋਂ (✓) ।

ਪ੍ਰਸ਼ਨ 7.
ਗੁਰੂ ਤੇਗ ਬਹਾਦਰ ਜੀ ਦੇ ਸਪੁੱਤਰ ਕੌਣ ਸਨ ?
ਉੱਤਰ:
ਗੁਰੂ ਗੋਬਿੰਦ ਸਿੰਘ ਜੀ (✓) ।

ਪ੍ਰਸ਼ਨ 8.
ਗੁਰੂ ਤੇਗ਼ ਬਹਾਦਰ ਜੀ ਦਾ ਪਹਿਲਾ ਨਾਂ ਕੀ ਸੀ ?
ਉੱਤਰ:
ਤਿਆਗ ਮੱਲ ਜੀ (✓) ।

ਪ੍ਰਸ਼ਨ 9.
ਮੁਗਲ ਫੌਜਾਂ ਨਾਲ ਯੁੱਧਾਂ ਵਿਚ ਆਪ ਵਲੋਂ ਤੇਗ ਦੇ ਜੌਹਰ ਦਿਖਾਏ ਜਾਣ ‘ਤੇ ਕਿਸ ਨੇ ਆਪਦਾ ਨਾਂ ਤਿਆਗ ਮੱਲ ਤੋਂ ਤੇਗ ਬਹਾਦਰ ਰੱਖਿਆ ?
ਉੱਤਰ:
ਗੁਰੂ ਹਰਗੋਬਿੰਦ ਜੀ ਨੇ (✓) ।

ਪ੍ਰਸ਼ਨ 10.
ਆਪ ਨੇ ਬਾਬਾ ਬਕਾਲੇ ਵਿਚ ਕਿੰਨੇ ਸਾਲ ਇਕਾਂਤ ਵਿਚ ਰਹਿ ਕੇ,ਭਗਤੀ ਕੀਤੀ ?
ਉੱਤਰ:
20 ਸਾਲ ਦੀ (✓) ।

ਪ੍ਰਸ਼ਨ 11.
ਗੁਰੂ ਤੇਗ ਬਹਾਦਰ ਜੀ ਨੇ ਕਿਹੜੇ ਨਗਰ ਦੀ ਸਥਾਪਨਾ ਕੀਤੀ ?
ਉੱਤਰ:
ਆਨੰਦਪੁਰ ਸਾਹਿਬ (✓) ।

ਪ੍ਰਸ਼ਨ 12.
ਆਪ ਦੀ ਬਾਣੀ ਕਿੱਥੇ ਦਰਜ ਹੈ ?
ਉੱਤਰ:
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ (✓) ।

ਪ੍ਰਸ਼ਨ 13.
ਗੁਰੂ ਤੇਗ ਬਹਾਦਰ ਜੀ ਸਮੇਂ ਕਿਹੜੇ ਮੁਗ਼ਲ ਬਾਦਸ਼ਾਹ ਦਾ ਰਾਜ ਸੀ ?
ਉੱਤਰ:
ਔਰੰਗਜ਼ੇਬ (✓) ।

ਪ੍ਰਸ਼ਨ 14.
ਗੁਰੂ ਜੀ ਦੇ ਦਰਬਾਰ ਵਿਚ ਕਿਨ੍ਹਾਂ ਨੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ ?
ਉੱਤਰ:
ਕਸ਼ਮੀਰੀ ਪੰਡਿਤਾਂ ਨੇ (✓) ।

ਪ੍ਰਸ਼ਨ 15.
ਕਸ਼ਮੀਰੀ ਪੰਡਿਤਾਂ ਦੀ ਦੁੱਖ ਭਰੀ ਕਹਾਣੀ ਸੁਣ ਕੇ ਗੁਰੂ ਜੀ ਨੇ ਕਿਸ ਦੀ ਕੁਰਬਾਨੀ ‘ਦੀ ਲੋੜ ਅਨੁਭਵ ਕੀਤੀ ?
ਉੱਤਰ:
ਕਿਸੇ ਮਹਾਂਪੁਰਸ਼ ਦੀ (✓) ।

ਪ੍ਰਸ਼ਨ 16.
ਗੁਰੂ ਜੀ ਕਿਸ ਦੇ ਵਿਰੁੱਧ ਸਨ ?
ਉੱਤਰ:
ਜ਼ੋਰ-ਜਬਰਦਸਤੀ ਦੇ (✓) ।

PSEB 5th Class Punjabi Solutions Chapter 14 ਗੁਰੂ ਤੇਗ ਬਹਾਦਰ ਜੀ

ਪ੍ਰਸ਼ਨ 17.
ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਵਲ ਚੱਲਣ ਤੋਂ ਪਹਿਲਾਂ ਕਿਸ ਨੂੰ ਗੁਰਗੱਦੀ ਸੌਂਪੀ ?
ਉੱਤਰ:
ਗੁਰੂ ਗੋਬਿੰਦ ਸਿੰਘ ਜੀ ਨੂੰ (✓) ।

ਪ੍ਰਸ਼ਨ 18.
ਗੁਰੂ ਜੀ ਨੂੰ ਕਦੋਂ ਦਿੱਲੀ ਦੇ ਚਾਂਦਨੀ ਚੌਕ ਵਿਚ ਸ਼ਹੀਦ ਕੀਤਾ ਗਿਆ ?
ਉੱਤਰ:
11 ਨਵੰਬਰ, 1675 ਈ: (✓) ।

ਪ੍ਰਸ਼ਨ 19.
ਜਿਸ ਸਥਾਨ ਉੱਤੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ, ਉੱਥੇ ਕਿਹੜਾ ਗੁਰਦੁਆਰਾ ਸੁਸ਼ੋਭਿਤ ਹੈ ?
ਉੱਤਰ:
ਸੀਸ ਗੰਜ ਸਾਹਿਬ (✓) ।

PSEB 5th Class Punjabi Solutions Chapter 13 ਮੈਂ ਸੋਹਣਾ-ਸੋਹਣਾ ਲਿਖਾਂਗੀ

Punjab State Board PSEB 5th Class Punjabi Book Solutions Chapter 13 ਮੈਂ ਸੋਹਣਾ-ਸੋਹਣਾ ਲਿਖਾਂਗੀ Textbook Exercise Questions and Answers.

PSEB Solutions for Class 5 Punjabi Chapter 13 ਮੈਂ ਸੋਹਣਾ-ਸੋਹਣਾ ਲਿਖਾਂਗੀ

1. ਖ਼ਾਲੀ ਸਥਾਨ ਭਰੋ-

ਪ੍ਰਸ਼ਨ-ਖ਼ਾਲੀ ਸਥਾਨ ਭਰੋ

(ਉ) ਜਿਹੜੀ ਲਿਖਾਈ ਸੁਖਾਲੀ ਪੜ੍ਹੀ ਜਾ ਸਕੇ, ਉਹ ………… ਹੁੰਦੀ ਹੈ ।
(ਅ) ……….. ਦੇ ਕਈ ਲਾਭ ਹਨ ।
(ਇ) ਹਰ ਅੱਖਰ ਦੀ ………… ਵਲ ਧਿਆਨ ਦਿੱਤਾ ਜਾਵੇ ।
(ਸ) ਪੰਜਾਬੀ ਨੂੰ ………… ਅੱਖਰਾਂ ਵਿਚ ਲਿਖਿਆ ਜਾਂਦਾ ਹੈ ।
(ਹ) ਸ਼ਬਦਾਂ ਵਿਚਕਾਰਲੀ ………… ਵੀ ਇੱਕੋ-ਜਿੰਨੀ ਹੋਵੇ ।
ਉੱਤਰ:
(ਉ) ਜਿਹੜੀ ਲਿਖਾਈ ਸੁਖਾਈ ਪੜ੍ਹੀ ਜਾ ਸਕੇ, ਉਹ ਸੋਹਣੀ ਹੁੰਦੀ ਹੈ ।
(ਅ) ਸੋਹਣੀ ਲਿਖਾਈ ਦੇ ਕਈ ਲਾਭ ਹਨ ।
(ਇ) ਹਰ ਅੱਖਰ ਦੀ ਬਣਾਵਟ ਵਲ ਧਿਆਨ ਦਿੱਤਾ ਜਾਵੇ ।
(ਸ) ਪੰਜਾਬੀ ਨੂੰ ਗੁਰਮੁਖੀ ਅੱਖਰਾਂ ਵਿਚ ਲਿਖਿਆ ਜਾਂਦਾ ਹੈ ।
(ਹ) ਸ਼ਬਦਾਂ ਵਿਚਕਾਰਲੀ ਵਿੱਥ ਵੀ ਇੱਕੋ-ਜਿੰਨੀ ਹੋਵੇ ।

2. ਸੰਖੇਪ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਨਿੰਮੀ ਨੂੰ ਗੀਟੇ ਖੇਡਣ ਲਈ ਕਿਸ ਨੇ ਬੁਲਾਇਆ ਸੀ ?
ਉੱਤਰ:
ਨਿੰਮੀ ਦੀ ਸਹੇਲੀ ਪੰਮੀ ਨੇ ।

ਪ੍ਰਸ਼ਨ 2.
ਨਿੰਮੀ ਕਾਹਲੀ-ਕਾਹਲੀ ਕਿਉਂ ਲਿਖ ਰਹੀ ਸੀ ?
ਉੱਤਰ:
ਕਿਉਂਕਿ ਉਹ ਸਕੂਲ ਦਾ ਕੰਮ ਛੇਤੀ-ਛੇਤੀ ਮੁਕਾ ਕੇ ਖੇਡਣ ਲਈ ਜਾਣਾ ਚਾਹੁੰਦੀ ਸੀ ।

PSEB 5th Class Punjabi Solutions Chapter 13 ਮੈਂ ਸੋਹਣਾ-ਸੋਹਣਾ ਲਿਖਾਂਗੀ

ਪ੍ਰਸ਼ਨ 3.
ਕਈ ਵਾਰ ਜ਼ਰੂਰੀ ਚਿੱਠੀਆਂ ਆਪਣੇ ਟਿਕਾਣੇ ‘ਤੇ ਕਿਉਂ ਨਹੀਂ ਪਹੁੰਚਦੀਆਂ ? .
ਉੱਤਰ:
ਚਿੱਠੀਆਂ ਉੱਤੇ ਪਤਾ ਭੈੜੀ ਲਿਖਾਈ ਵਿਚ ਲਿਖਿਆ ਹੋਣ ਕਰਕੇ ।

ਪ੍ਰਸ਼ਨ 4.
ਨਿੰਮੀ ਨੂੰ ਸੋਹਣਾ ਲਿਖਣ ਦੇ ਗੁਰ ਕਿਸ ਨੇ ਦੱਸੋ ?
ਉੱਤਰ:
ਉਸਦੀ ਮੰਮੀ ਨੇ ।

ਪ੍ਰਸ਼ਨ 5.
ਕਿਹੋ-ਜਿਹੀ ਲਿਖਾਈ ਲਿਖਣ ਵਾਲੇ ਨੂੰ ਵੱਧ ਅੰਕ ਮਿਲਦੇ ਹਨ ?
ਉੱਤਰ:
ਸੋਹਣੀ ਲਿਖਾਈ ਲਿਖਣ ਵਾਲੇ ਨੂੰ !

3. ਹੇਠ ਲਿਖੇ ਗੁਰਮੁਖੀ ਅਤੇ ਦੇਵਨਾਗਰੀ ਵਿੱਚ ਦਿੱਤੇ ਸ਼ਬਦ-ਜੋੜਾਂ ਦੇ ਅੰਤਰ ਨੂੰ ਸਮਝੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ-

ਹੇਠ ਲਿਖੇ ਗੁਰਮੁਖੀ ਸ਼ਬਦਾਂ ਨੂੰ ਦੇਵਨਾਗਰੀ ਸ਼ਬਦਾਂ ਵਿਚ ਲਿਖੋ
ਚਿੱਠੀ, ਉੱਤਰ, ਸੋਹਣਾ, ਠੀਕ ਤਰ੍ਹਾਂ, ਤੇਰੀ, ਫੇਰ, ਅੱਖਾਂ ਨੂੰ, ਦੋਵੇਂ ।
ਉੱਤਰ:
PSEB 5th Class Punjabi Solutions Chapter 13 ਮੈਂ ਸੋਹਣਾ-ਸੋਹਣਾ ਲਿਖਾਂਗੀ 1

4. ਹੇਠਾਂ ਦਿੱਤੇ ਗਏ ਵਾਕ ਨੂੰ ਪੰਜਾਬੀ ਵਿੱਚ ਲਿਖੋ

ਹੇਠਾਂ ਦਿੱਤੇ ਗਏ ਵਾਕ ਨੂੰ ਪੰਜਾਬੀ ਵਿਚ ਲਿਖੋ ।
जब पत्र पर पता ही ठीक तरह नहीं लिखा होता तो पत्र पहुंचे कैसे ?
ਉੱਤਰ:
ਜਦੋਂ ਚਿੱਠੀ ਉੱਤੇ ਪਤਾ ਹੀ ਠੀਕ ਤਰ੍ਹਾਂ ਨਹੀਂ ਲਿਖਿਆ ਹੁੰਦਾ, ਤਾਂ ਚਿੱਠੀ ਪਹੁੰਚੇ ਕਿੱਦਾਂ ?

PSEB 5th Class Punjabi Solutions Chapter 13 ਮੈਂ ਸੋਹਣਾ-ਸੋਹਣਾ ਲਿਖਾਂਗੀ

5. ਇਸ ਪਾਠ ਵਿੱਚ ਹੇਠ ਲਿਖੇ ਲਕੀਰੇ ਸ਼ਬਦਾਂ ਨੂੰ ਵੇਖੋ-

(ਇ)ਸ ਪਾਠ ਵਿਚ ਹੇਠ ਲਿਖੇ ਲਕੀਰੇ ਸ਼ਬਦਾਂ ਨੂੰ ਵੇਖੋ
(ਉ) ਨਿੰਮੀ ਤੇਜ਼-ਤੇਜ਼ ਲਿਖਣ ਲੱਗ ਪਈ ।
(ਅ) ਏਨੀ ਕਾਹਲੀ-ਕਾਹਲੀ ਨਾ ਲਿਖ ।
(ਈ) ਸਕੂਲ ਤੋਂ ਮਿਲਿਆ ਕੰਮ ਛੇਤੀ-ਛੇਤੀ ਕਰਨਾ ਹੈ ।
ਇਨ੍ਹਾਂ ਵਾਕਾਂ ਵਿਚ ਕੁੱਝ ਸਮਾਸੀ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ । ਹੁਣ ਤਕ ਪੜ੍ਹੇ ਪਾਠਾਂ ਵਿਚੋਂ ਅਜਿਹੇ ਹੋਰ ਸਮਾਸੀ ਸ਼ਬਦ ਲੱਭੋ ।
ਉੱਤਰ:
ਸੋਹਣਾ-ਸੋਹਣਾ, ਇਕੋ-ਜਿੱਡੇ, ਜੋਤੀ-ਜੋਤ, ਲਗ ਪੱਗ, ਘੋੜ-ਸਵਾਰੀ, ਹੁੰਮ-ਹੁੰਮਾ, ਚੀਰ-ਫਾੜ, ਆਪਣੇ-ਆਪ, ਰਸਦ-ਪਾਣੀ, ਜੋੜ-ਮੇਲਾ, ਨੀਮ-ਪਹਾੜੀ, ਸਾਹੋ-ਸਾਹ, ਮਿੱਠਾ-ਮਿੱਠਾ, ਇਕ-ਦੂਜੀ, ਹਾਸਿਆਂ ਤਮਾਸ਼ਿਆਂ, ਮੰਮੀ-ਪਾਪਾ, ਲੰਮਾ-ਚੌੜਾ, ਘੱਟੋ-ਘੱਟ, ਗਤੂੰਗਤੂੰ, ਆਲੂ-ਗਾਜਰਾਂ, ਕੋਈ-ਕੋਈ, ਤਰ੍ਹਾਂ-ਤਰ੍ਹਾਂ, ਆਲੇ ਦੁਆਲੇ, ਦੇਖਦੇ-ਦੇਖਦੇ, ਇਧਰ-ਉਧਰ, ਹਰੇ-ਭਰੇ ਆਦਿ ।

6. ਪੈਰਿਆਂ ਸੰਬੰਧੀ ਪ੍ਰਸ਼ਨ

ਹੇਠ ਦਿੱਤੇ ਪੈਰੇ ਨੂੰ ਪੜ੍ਹ ਕੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓਇਹ ਤਾਂ ਬਹੁਤ ਸੁਖਾਲੀ ਗੱਲ ਹੈ ।ਇਕ ਤਾਂ ਅਰਾਮ ਨਾਲ ਬੈਠ ਕੇ ਲਿਖੋ । ਦੁਜ਼ਾ, ਕਲਮ ਜਾਂ ਪੈਂਨ ਅਜਿਹਾ ਵਰਤੋ, ਜਿਸ ਨਾਲ ਠੀਕ ਤਰ੍ਹਾਂ ਲਿਖਿਆ ਜਾ ਸਕੇ । ਤੀਜਾ, ਹਰ ਅੱਖਰ ਦੀ ਬਣਾਵਟ ਵਲ ਧਿਆਨ ਦਿੱਤਾ ਜਾਵੇ । ਜੋ ਸਾਰੇ ਅੱਖਰ ਸਪੱਸ਼ਟ ਪਛਾਣੇ ਜਾ ਸਕਣ । ਸਿਹਾਰੀ, ਬਿਹਾਰੀ, ਕੰਨਾ ਆਦਿ ਲਗਾਂ ਨੂੰ ਠੀਕ ਤਰ੍ਹਾਂ ਅਤੇ ਠੀਕ ਥਾਂ ‘ਤੇ ਪਾਇਆ ਜਾਵੇ, ਮਾਤਾ ਜੀ ਨੇ ਦੱਸਿਆ । ਹੋਰ ਦੱਸੋ,, ਮੰਮੀ ਜੀ ! ਨਿੰਮੀ ਬੋਲੀ ।

ਪੰਜਾਬੀ ਨੂੰ ਗੁਰਮੁਖੀ ਅੱਖਰਾਂ ਵਿਚ ਲਿਖਿਆ ਜਾਂਦਾ ਹੈ । ਇਹ ਸਾਰੇ ਅੱਖਰ ਇੱਕੋ-ਜਿੰਨੀ ਥਾਂ ਘੇਰਦੇ ਹਨ, ਬਸ ਊੜੇ ਨੂੰ ਛੱਡ ਕੇ । ਸੋ ਸਾਰੇ ਅੱਖਰ ਇੱਕੋ-ਜਿੱਡੇ ਪਾਏ ਜਾਣ ਅੱਖਰਾਂ ਦੇ ਵਿਚਕਾਰਲੀ ਵਿੱਥ ਬਰਾਬਰ ਹੋਵੇ । ਸ਼ਬਦਾਂ ਦੇ ਵਿਚਕਾਰਲੀ ਵਿੱਥ ਵੀ ਇੱਕੋ-ਜਿੰਨੀ ਹੋਵੇ ।
ਲੋੜ ਅਨੁਸਾਰ ਪੈਰੇ ਬਣਾਏ ਜਾਣ । ਖੱਬੇ ਪਾਸੇ ਹਾਸ਼ੀਆ ਛੱਡਿਆ ਜਾਵੇ । ਇਸ ਤਰ੍ਹਾਂ ਲਿਖਾਈ ਸੋਹਣੀ ਬਣ ਜਾਂਦੀ ਹੈ, ਮਾਤਾ ਜੀ ਨੇ ਕਿਹਾ |

ਪ੍ਰਸ਼ਨ 1.
ਲਿਖਣ ਲਈ ਕਲਮ ਜਾਂ ਪੈਂਨ ਕਿਹੋ-ਜਿਹੇ ਹੋਣੇ ਚਾਹੀਦੇ ਹਨ ?
ਉੱਤਰ:
ਜਿਨ੍ਹਾਂ ਨਾਲ ਠੀਕ ਤਰ੍ਹਾਂ ਲਿਖਿਆ ਜਾ ਸਕੇ ।

ਪ੍ਰਸ਼ਨ 2.
ਅੱਖਰ ਕਿਹੋ-ਜਿਹੇ ਲਿਖਣੇ ਚਾਹੀਦੇ ਹਨ ?
ਉੱਤਰ:
ਅੱਖਰ ਲਿਖਦੇ ਸਮੇਂ ਉਨ੍ਹਾਂ ਦੀ ਬਣਾਵਟ ਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਅੱਖਰ ਸਪੱਸ਼ਟ ਪਛਾਣੇ ਜਾ ਸਕਣ । ਉਨ੍ਹਾਂ ਦਾ ਅਕਾਰ ਉਨ੍ਹਾਂ ਵਿਚਲੀ ਵਿੱਥ ਇਕੋ ਜਿਹੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 3.
ਲਗਾਂ ਦੀ ਵਰਤੋਂ ਕਰਨ ਸਮੇਂ ਕੀ ਖ਼ਿਆਲ ਰੱਖਣਾ ਚਾਹੀਦਾ ਹੈ ?
ਉੱਤਰ:
ਹਰ ਇਕ ਲਗ ਨੂੰ ਠੀਕ ਤਰ੍ਹਾਂ ਠੀਕ ਥਾਂ ‘ਤੇ ਲਿਖਣਾ ਚਾਹੀਦਾ ਹੈ ।

ਪ੍ਰਸ਼ਨ 4.
ਪੰਜਾਬੀ ਨੂੰ ਲਿਖਣ ਲਈ ਕਿਹੜੇ ਅੱਖਰ ਵਰਤੇ ਜਾਂਦੇ ਹਨ ?
ਉੱਤਰ:
ਗੁਰਮੁਖੀ ਦੇ ਅੱਖਰ ।

PSEB 5th Class Punjabi Solutions Chapter 13 ਮੈਂ ਸੋਹਣਾ-ਸੋਹਣਾ ਲਿਖਾਂਗੀ

ਪ੍ਰਸ਼ਨ 5.
ਗੁਰਮੁਖੀ ਦੇ ਅੱਖਰ ਬਣਤਰ ਵਿਚ ਕਿਹੋਜਿਹੇ ਹਨ ?
ਉੱਤਰ:
ਬਣਤਰ ਵਿਚ ਗੁਰਮੁਖੀ ਦੇ ਸਾਰੇ ਅੱਖਰ ਇਕ ਊੜੇ ਨੂੰ ਛੱਡ ਕੇ ਇਕੋ ਜਿੰਨੀ ਥਾਂ ਘੇਰਦੇ ਹਨ ।

ਪ੍ਰਸ਼ਨ 6.
ਪੈਰੇ ਬਣਾਉਣ ਤੇ ਹਾਸ਼ੀਆ ਛੱਡਣ ਦਾ, ਲਿਖਾਈ ਉੱਤੇ ਕੀ ਅਸਰ ਪੈਂਦਾ ਹੈ ?
ਉੱਤਰ:
ਇਨ੍ਹਾਂ ਨਾਲ ਲਿਖਾਈ ਸੋਹਣੀ ਬਣ ਜਾਂਦੀ ਹੈ ।

ਔਖੇ ਸ਼ਬਦਾਂ ਦੇ ਅਰਥ-ਗੀਟੇ-ਟਾਹਣੀਆਂ, ਸਾਫ਼ ਕੀਤੇ ਨਿੱਕੇ-ਨਿੱਕੇ ਰੋੜੇ ਜਾਂ ਪੱਥਰ । ਨਿਚੱਲੀ-ਟਿਕ ਕੇ ਬੈਠਣਾ ਸੁਖਾਲੀ-ਸੌਖੀ ਆਸਾਨੀ-ਸੌਖ ਬਣਾਵਟ

ਬਣਤਰ, ਸਾਫ਼ ਲਿਖਾਈ । ਸਪੱਸ਼ਟ-ਸਾਫ਼ । ਗੁਰਮੁਖੀਪੈਂਤੀ ਅੱਖਰਾਂ ਨੂੰ “ਗੁਰਮੁਖੀ ‘ ਕਿਹਾ ਜਾਂਦਾ ਹੈ । ਵਿੱਥ-ਫ਼ਰਕ । ਸੰਨ-ਖ਼ੁਸ਼ |

7. ਬਹੁਵਿਕਲਪੀ ਪ੍ਰਸ਼ਨ

ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ

ਪ੍ਰਸ਼ਨ 1.
‘ਮੈਂ ਸੋਹਣਾ-ਸੋਹਣਾ ਲਿਖਾਂਗੀ ਕਹਾਣੀ ਕਿਸ ਦੀ ਲਿਖੀ ਹੋਈ ਹੈ ?
ਉੱਤਰ:
ਡਾ: ਕਰਨੈਲ ਸਿੰਘ ਸੋਮਲ (✓) ।

ਪ੍ਰਸ਼ਨ 2.
ਨਿੰਮੀ/ਪੰਮੀ/ਮਾਤਾ ਜੀ ਕਿਸ ਕਹਾਣੀ ਦੇ ਪਾਤਰ ਹਨ ?
ਉੱਤਰ:
ਮੈਂ ਸੋਹਣਾ-ਸੋਹਣਾ ਲਿਖਾਂਗੀ (✓) ।

ਪ੍ਰਸ਼ਨ 3.
ਨਿੰਮੀ ਨੇ ਇਕ ਚਿੱਠੀ ’ਤੇ ਲੇਖ ਕਿਸ ਬੋਲੀ ਵਿਚ ਲਿਖਣੇ ਸਨ ?
ਉੱਤਰ:
ਪੰਜਾਬੀ ਵਿਚ (✓) ।

ਪ੍ਰਸ਼ਨ 4.
ਨਿੰਮੀ ਨੂੰ ਕੌਣ ਗੀਟੇ ਖੇਡਣ ਲਈ ਕਹਿ ਰਹੀ ਸੀ ?
ਉੱਤਰ:
ਪੰਮੀ (✓) ।

ਪ੍ਰਸ਼ਨ 5.
ਕਿਹੜੀ ਲਿਖਾਈ ਸੋਹਣੀ ਹੁੰਦੀ ਹੈ ?
ਉੱਤਰ:
ਜੋ ਸੁਖਾਲੀ ਪੜ੍ਹੀ ਜਾ ਸਕੇ ਜੀ (✓) ।

PSEB 5th Class Punjabi Solutions Chapter 13 ਮੈਂ ਸੋਹਣਾ-ਸੋਹਣਾ ਲਿਖਾਂਗੀ

ਪ੍ਰਸ਼ਨ 6.
ਸੋਹਣੀ ਲਿਖਾਈ ਤੋਂ ਕਿਸ ਨੂੰ ਖੁਸ਼ੀ ਮਿਲਦੀ ਹੈ ?
ਉੱਤਰ-ਲਿਖਣ ਵਾਲੇ ਨੂੰ ਵੀ ਤੇ ਪੜ੍ਹਨ ਵਾਲੇ ਨੂੰ ਵੀ (✓) ।

ਪ੍ਰਸ਼ਨ 7.
ਚਿੱਠੀ ਉੱਤੇ ਪਤਾ ਕਿਸ ਤਰ੍ਹਾਂ ਲਿਖਣਾ ਚਾਹੀਦਾ ਹੈ ?
ਉੱਤਰ;
ਸੋਹਣੀ ਲਿਖਾਈ ਵਿਚ ਨਾ (✓) ।

ਪ੍ਰਸ਼ਨ 8.
ਕਿਸੇ ਦੀ ਭੈੜੀ ਲਿਖਾਈ ਦੇਖ ਕੇ ਪੜ੍ਹਨ ਵਾਲੇ ਦੇ ਮਨ ਵਿਚ ਕੀ ਹੁੰਦਾ ਹੈ ?
ਉੱਤਰ:
ਖਿਝ ਆ ਜਾਂਦੀ ਹੈ (✓) ।

ਪ੍ਰਸ਼ਨ 9.
ਪੰਜਾਬੀ ਬੋਲੀ ਨੂੰ ਕਿਹੜੇ ਅੱਖਰਾਂ ਵਿਚ ਲਿਖਿਆ ਜਾਂਦਾ ਹੈ ?
ਉੱਤਰ:
ਗੁਰਮੁਖੀ (✓) ।

ਪ੍ਰਸ਼ਨ 10.
ਪੰਜਾਬੀ ਦੇ ਅੱਖਰ ਆਕਾਰ ਵਿਚ ਕਿਹੋ ਜਿਹੇ ਹਨ ?
ਉੱਤਰ:
ਇੱਕੋ-ਜਿਹੇ (✓) ।

ਪ੍ਰਸ਼ਨ 11.
ਲਿਖਾਈ ਸੋਹਣੀ ਕਿਸ ਤਰ੍ਹਾਂ ਬਣਦੀ ਹੈ ?
ਉੱਤਰ:
ਅੱਖਰ ਸੋਹਣੇ ਲਿਖ ਕੇ (✓) ।

ਪ੍ਰਸ਼ਨ 12.
ਸੋਹਣੀ ਲਿਖਾਈ ਦਾ ਮਨ ਉੱਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ:
ਪ੍ਰਸੰਨ ਹੋ ਜਾਂਦਾ ਹੈ ।

ਪ੍ਰਸ਼ਨ 13.
‘ਹਰ ਅੱਖ਼ਰ ਦੀ ………… ਵਲ ਧਿਆਨ ਦਿੱਤਾ ਜਾਵੇ । ਇਸ ਵਾਕ ਵਿਚਲੀ ਖ਼ਾਲੀ ਥਾਂ ਭਰਨ ਲਈ ਢੁੱਕਵਾਂ ਸ਼ਬਦ ਕਿਹੜਾ ਹੈ ?
ਉੱਤਰ:
ਬਣਤਰ ਜੀ ।

PSEB 5th Class Punjabi Solutions Chapter 12 ਗੁਲਾਬ ਦਾ ਆੜੀ

Punjab State Board PSEB 5th Class Punjabi Book Solutions Chapter 12 ਗੁਲਾਬ ਦਾ ਆੜੀ Textbook Exercise Questions and Answers.

PSEB Solutions for Class 5 Punjabi Chapter 12 ਗੁਲਾਬ ਦਾ ਆੜੀ

1. ਖ਼ਾਲੀ ਸਥਾਨ ਭਰੋ :-

ਪ੍ਰਸ਼ਨ-ਖ਼ਾਲੀ ਸਥਾਨ ਭਰੋ-
(ਉ) ਸੁਹੇਲ ਬੱਸ ’ਚ ਬੈਠਾ ਆਲੇ-ਦੁਆਲੇ …. ਨੂੰ ਦੇਖ ਰਿਹਾ ਸੀ ।
(ਆ) ਉੱਥੇ ਕੋਈ ……… ਵੀ ਨਹੀਂ ਜਾਂਦਾ ਸੀ ।
(ਬ) ਇੱਕ ……………. ਕੰਧ ਤੋਂ ਦੀ ਲੰਘੀ ਜਾ ਰਹੀ ਸੀ ।
(ਸ) ਤਿਤਲੀ ਗੁਲਾਬ ’ਤੇ ………… ਤਾੜੀਆਂ ਜਾ ਰਹੀ ਸੀ ।
(ਹ) ਤੂੰ ਮੇਰਾ ਸੱਚਾ ………….. ਹੈਂ ।
(ਕ) ……….. ਗੁਲਾਬ ਖਿੜ ਗਿਆ ।’’
ਉੱਤਰ:
(ੳ) ਸੁਹੇਲ ਬੱਸ ‘ਚ ਬੈਠਾ ਆਲੇ-ਦੁਆਲੇ ਹਰੇ-ਭਰੇ ਖੇਤਾਂ ਨੂੰ ਦੇਖ ਰਿਹਾ ਸੀ ।
(ਅ) ਉੱਥੇ ਕੋਈ ਤਾਂਗਾ ਰਿਕਸ਼ਾ ਵੀ ਨਹੀਂ ਸੀ ਜਾਂਦਾ ।
(ਈ ਇੱਕ ਬਿੱਲੀ ਕੰਧ ਤੋਂ ਦੀ ਲੰਘੀ ਜਾ ਰਹੀ ਸੀ |
(ਸ) ਤਿਤਲੀ ਗੁਲਾਬ ’ਤੇ ਮੰਡਲਾਉਂਦੀ ਤਾੜੀਆਂ ਵਜਾ ਰਹੀ ਸੀ ।
(ਹ) ਤੂੰ ਮੇਰਾ ਸੱਚਾ ਆੜੀ ਹੈਂ ।
(ਕ) “ਆਹਾ ! ਗੁਲਾਬ ਖਿੜ ਗਿਆ ।

2. ਸੰਖੇਪ ਵਿੱਚ ਉੱਤਰ ਦਿਓ:-

ਪ੍ਰਸ਼ਨ 1.
ਹਵਾ ਚੱਲਣ ਨਾਲ ਰੁੱਖਾਂ ਦੇ ਪੱਤੇ ਕਿਵੇਂ ਛਣਕ ਰਹੇ ਸਨ ?
ਉੱਤਰ:
ਛੈਣਿਆਂ ਵਾਂਗ ।

PSEB 5th Class Punjabi Solutions Chapter 12 ਗੁਲਾਬ ਦਾ ਆੜੀ

ਪ੍ਰਸ਼ਨ 2.
ਸੁਹੇਲ ਨੇ ਮੂੰਗਫਲੀ, ਦੀਆਂ ਗਿਰੀਆਂ ਕਿਸ-ਕਿਸ ਨੂੰ ਖਾਣ ਲਈ ਦਿੱਤੀਆਂ ?
ਉੱਤਰ:
ਕਾਟੋ ਤੇ ਗੁਟਾਰਾਂ ਨੂੰ ।

ਪ੍ਰਸ਼ਨ 3.
ਗੁਲਾਬ ਦਾ ਪੌਦਾ ਕਿੰਨੇ ਦਿਨਾਂ ਤੋਂ ਬਿਮਾਰ ਸੀ ?
ਉੱਤਰ:
ਦੋ-ਤਿੰਨ ਦਿਨਾਂ ਤੋਂ ।

ਪ੍ਰਸ਼ਨ 4.
ਸੁਹੇਲ ਨੇ ਗੁਲਾਬ ਦੇ ਪੌਦੇ ਦੀ ਸੇਵਾ ਕਿਵੇਂ ਕੀਤੀ ?
ਉੱਤਰ:
ਪਾਣੀ ਤੇ ਖ਼ਾਦ ਪਾ ਕੇ ।

ਪ੍ਰਸ਼ਨ 5.
‘‘ਇਹ ਤੂੰ ਚੰਗਾ ਕੰਮ ਕੀਤਾ ਹੈ ।” ਸੁਹੇਲ ਨੂੰ ਇਹ ਸ਼ਬਦ ਕਿਸ ਨੇ ਆਖੇ ?
ਉੱਤਰ:
ਕਾਟੋ ਨੇ ।

3. ਇਸ ਪਾਠ ਵਿੱਚ ਕੁਝ ਸਮਾਸੀ ਸ਼ਬਦ ਆਏ ਹਨ, ਜਿਵੇਂ:-

ਹੇਠ ਦਿੱਤੇ ਸਮਾਸੀ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ ।
ਆਲੇ-ਦੁਆਲੇ, ਪਾਲੋ-ਪਾਲ, ਤਰ੍ਹਾਂ-ਤਰ੍ਹਾਂ, ਤਾਂਗਾਰਿਕਸ਼ਾ, ਕੋਈ-ਕੋਈ, ਮੂਹਰੇ-ਮੂਹਰੇ, ਇਧਰ-ਉਧਰ, ਦੋ-ਚਾਰ, ਦੋ-ਤਿੰਨ, ਦੇਖਦੇ-ਦੇਖਦੇ, ਕਰਦੇ-ਕਰਦੇ, ਭੁੱਖਪਿਆਸ, ਬਿਰਖਾਂ-ਬੂਟਿਆਂ ।
ਉੱਤਰ:

  1. ਆਲੇ-ਦੁਆਲੇ-ਸਾਡੇ ਆਲੇ-ਦੁਆਲੇ ਪਾਣੀ ਹੀ ਪਾਣੀ ਸੀ ।
  2. ਪਾਲੋ-ਪਾਲ-ਦੂਰ-ਦੂਰ ਤਕ ਰੁੱਖ ਪਾਲੋ-ਪਾਲ ਖੜ੍ਹੇ ਸਨ
  3. ਤਰ੍ਹਾਂ-ਤਰ੍ਹਾਂ-ਮੇਲੇ ਵਿਚ ਤਰ੍ਹਾਂ-ਤਰ੍ਹਾਂ ਦੇ ਖਿਡੌਣੇ ਵਿਕ ਰਹੇ ਸਨ ।
  4. ਤਾਂਗਾ-ਰਿਕਸ਼ਾਪਿੰਡਾਂ ਵਿਚ ਤਾਂ ਇਧਰ-ਉਧਰ ਜਾਣ ਲਈ ਕੋਈ ਤਾਂਗਾ-ਰਿਕਸ਼ਾ ਵੀ ਨਹੀਂ ਮਿਲਦਾ ।
  5.  ਕੋਈ-ਕੋਈ-ਅਸਮਾਨ ਵਿਚ ਅਜੇ ਕੋਈ-ਕੋਈ ਤਾਰਾ ਹੀ ਚਮਕਣ ਲੱਗਾ ਹੈ ।
  6. ਮੂਹਰੇ ਮੂਹਰੇ-ਮੈਂ ਤੇਜ਼ੀ ਨਾਲ ਪਿਤਾ ਜੀ ਦੇ ਮੂਹਰੇ-ਮੂਹਰੇ ਤੁਰ ਪਿਆ ।
  7. ਇਧਰ-ਉਧਰ-ਮੈਂ ਬਜ਼ਾਰ ਵਿਚ ਇਧਰ-ਉਧਰ ਦੇਖਦਾ ਹੋਇਆ ਜਾ ਰਿਹਾ ਸਾਂ ।
  8. ਦੋ-ਚਾਰ-ਸਾਰੇ ਖੇਤਾਂ ਵਿਚ ਹੁਣ ਦੋ ਚਾਰ/ਦੋ ਤਿੰਨ ਦਰਖ਼ਤ ਹੀ ਬਚੇ ਹਨ ।
  9. ਦੇਖਦੇ-ਦੇਖਦੇ-ਦੇਖਦੇ-ਦੇਖਦੇ ਜਹਾਜ਼ ਅੱਖੋਂ ‘ ਓਹਲੇ ਹੋ ਗਿਆ ।
  10. ਕਰਦੇ-ਕਰਦੇ-ਸਾਰਾ ਦਿਨ ਕੰਮ ਕਰਦੇ-ਕਰਦੇ ਅਸੀਂ ਸਾਰੇ ਥੱਕ ਗਏ ।
  11. ਭੁੱਖ-ਪਿਆਸ-ਇੱਥੇ ਚੱਲਦੇ ਲੰਗਰ ਵਿਚ ਹਰ ਗਰੀਬ-ਗੁਰਬੇ ਦੀ ਭੁੱਖ-ਪਿਆਸ ਮਿਟਦੀ ਹੈ ।
  12. ਬਿਰਖਾਂ-ਬੂਟਿਆਂ-ਜੰਗਲ ਬਿਰਖਾਂ-ਬੂਟਿਆਂ ਨਾਲ ਭਰਿਆ ਹੋਇਆ ਹੈ ।

PSEB 5th Class Punjabi Solutions Chapter 12 ਗੁਲਾਬ ਦਾ ਆੜੀ

4. ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਦੇ ਸ਼ਬਦਲਿਖੇ ਗਏ ਹਨ। ਦੋਹਾਂ ਵਿਚਲੇ ਅੰਤਰ ਨੂੰ ਸਮਝੋ:

ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਸ਼ਬਦ ਲਿਖੋ-
ਦਰੱਖ਼ਤ, ਗੁਲਾਬ, ਖ਼ੁਸ਼ਬੋ, ਮੱਛੀਆਂ, ਕਾਟੋ, ਬਿੱਲੀ ।
ਉੱਤਰ:
PSEB 5th Class Punjabi Solutions Chapter 12 ਗੁਲਾਬ ਦਾ ਆੜੀ 1

5. ਹੇਠਾਂ ਇੱਕ ਹੀ ਅਰਥ ਲਈ ਪੰਜਾਬੀ ਅਤੇ ਹਿੰਦੀ ਵਿੱਚ ਭਿੰਨ-ਭਿੰਨ ਸ਼ਬਦ ਲਿਖੇ ਗਏ ਹਨ। ਇਹਨਾਂ ਨੂੰ ਧਿਆਨ ਨਾਲ਼ ਪੜੋ ਅਤੇ ਗੁਰਮੁਖੀ ਵਿੱਚ ਲਿਖੇ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰੋ:

ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਸ਼ਬਦ ਦੇਵਨਾਗਰੀ ਵਿਚ ਲਿਖੋ
ਹੌਲੀ, ਕਰੀਬ, ਕੋਲ, ਕਾਟੋ, ਆੜੀ ।
ਉੱਤਰ:
PSEB 5th Class Punjabi Solutions Chapter 12 ਗੁਲਾਬ ਦਾ ਆੜੀ 2

6. ਪੈਰਿਆਂ ਸੰਬੰਧੀ ਪ੍ਰਸ਼ਨ

ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ’-
ਸੁਹੇਲ ਅੱਜ ਆਪਣੇ ਸਕੂਲ ਨਾ ਜਾ ਕੇ ਆਪਣੇ ਪਾਪਾ ਨਾਲ ਜਾਣ ਦੀ ਜ਼ਿਦ ਕਰਨ ਲੱਗਿਆ ਅੱਗੋਂ ਪਾਪਾ ਨੇ ਉਸ ਦੇ ਸ਼ਰਾਰਤੀ ਹੋਣ ਕਾਰਨ ਸਕੂਲ ਲਿਜਾਣੋਂ ਮਨ੍ਹਾ ਕਰ ਦਿੱਤਾ ਪਰ ਮੰਮੀ ਦੇ ਕਹਿਣ ਤੇ ਰਾਜ਼ੀ ਹੋ ਗਏ ।
ਸੁਹੇਲ ਬੱਸ ’ਚ ਬੈਠਾ ਆਲੇ-ਦੁਆਲੇ ਹਰੇ-ਭਰੇ ਖੇਤਾਂ ਨੂੰ ਦੇਖ ਰਿਹਾ ਸੀ ਸੜਕਾਂ ਦੇ ਕਿਨਾਰੇ ਪਾਲੋ-ਪਾਲ ਖੜੇ ਦਰੱਖ਼ਤ ਉਸ ਨੂੰ ਬੜੇ ਸੋਹਣੇ ਲੱਗ ਰਹੇ ਸਨ । ਸੁਹੇਲ ਦੇ ਪਾਪਾ ਦਾ ਸਕੂਲ ਪਿੰਡ ਦੇ ਅੱਡੇ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਸੀ ਅਤੇ ਉੱਥੇ ਕੋਈ ਤਾਂਗਾ-ਰਿਕਸ਼ਾ ਵੀ ਨਹੀਂ ਜਾਂਦਾ ਸੀ ਪਰ ਸੁਹੇਲ ਸਕੂਲ ਦੇਖਣ ਦੇ ਚਾਅ ’ਚ ਮੁਹਰੇ-ਮੁਹਰੇ ਭੱਜਿਆ ਜਾ ਰਿਹਾ ਸੀ ।

ਸੁਹੇਲ ! ਹੌਲੀ ਚੱਲ ਬੇਟਾ ! ਅੜਕ ਕੇ ਡਿਗ ਜਾਵੇਂਗਾ ਸੁਹੇਲ ਦੇ ਪਾਪਾ ਨੇ ਉਸ ਨੂੰ ਹੌਲੀ ਤੁਰਨ ਲਈ ਕਿਹਾ |
ਨਹੀਂ, ਪਾਪਾ ! ਮੈਂ ਡਿਗਦਾ ਨਹੀਂ । ਆਹਾ ! ਪਾਪਾ ! ਕਿੰਨੀਆਂ ਸੋਹਣੀਆਂ ਮੱਛੀਆਂ ਸੁਹੇਲ ਨੇ ਟੋਭੇ ਵਿਚਲੀਆਂ ਮੱਛੀਆਂ ਦੇਖ ਕੇ ਕਿਹਾ । ਹਾਂ, ਬਹੁਤ ਸਾਰੀਆਂ ਨੇ । ਇਹ ਟੋਭੇ ‘ਚ ਰਹਿੰਦੀਆਂ ਨੇ । ਸੁਹੇਲ ਦੇ ਪਾਪਾ ਨੇ ਮੱਛੀਆਂ ਨੂੰ ਬਾਹਰ ਵਲ ਝਾਕਦਿਆਂ ਦੇਖ ਕੇ ਕਿਹਾ |
ਇਨ੍ਹਾਂ ਨੂੰ ਠੰਢ ਨਹੀਂ ਲੱਗਦੀ । ਸੁਹੇਲ ਨੇ ਭੋਲਾ ਜਿਹਾ ਮੂੰਹ ਬਣਾ ਕੇ ਕਿਹਾ,
ਨਹੀਂ, ਪਾਣੀ ਇਨ੍ਹਾਂ ਦਾ ਘਰ ਹੈ । ਪਾਪਾ ਨੇ ਸੁਹੇਲ ਦੀ ਗੱਲ ‘ਤੇ ਮੁਸਕਰਾਉਂਦਿਆਂ ਕਿਹਾ ।

ਪ੍ਰਸ਼ਨ 1.
ਪਾਪਾ ਨੇ ਸੁਹੇਲ ਨੂੰ ਸਕੂਲ ਲਿਜਾਣ ਤੋਂ ਕਿਉਂ ਇਨਕਾਰ ਕਰ ਦਿੱਤਾ ?
ਉੱਤਰ:
ਕਿਉਂਕਿ ਉਹ ਸ਼ਰਾਰਤੀ ਸੀ ।

ਪ੍ਰਸ਼ਨ 2.
ਪਾਪਾ ਕਿਸ ਦੇ ਕਹਿਣ ‘ ਤੇ ਸੁਹੇਲ ਨੂੰ ਸਕੂਲ ਨਾਲ ਲਿਜਾਣ ਲਈ ਰਾਜ਼ੀ ਹੋ ਗਏ ?
ਉੱਤਰ:
ਸੁਹੇਲ ਦੀ ਮੰਮੀ ਦੇ ।

ਪ੍ਰਸ਼ਨ 3.
ਸੁਹੇਲ ਬੱਸ ਵਿਚ ਬੈਠਾ ਕੀ ਕੁੱਝ ਦੇਖ ਰਿਹਾ ਸੀ ਤੇ ਉਸਦਾ ਉਸ ਉੱਪਰ ਕੀ ਪ੍ਰਭਾਵ ਸੀ ?
ਉੱਤਰ:
ਸੁਹੇਲ ਬੱਸ ਵਿਚ ਬੈਠਾ ਆਲੇ-ਦੁਆਲੇ ਹਰੇ-ਭਰੇ ਖੇਤਾਂ ਨੂੰ ਦੇਖ ਰਿਹਾ ਸੀ ਸੜਕਾਂ ਦੇ ਕਿਨਾਰੇ ਕਤਾਰਾਂ ਵਿਚ ਲੱਗੇ ਦਰੱਖ਼ਤ ਉਸਨੂੰ ਬਹੁਤ ਸੋਹਣੇ ਲਗਦੇ ਸਨ ।

ਪ੍ਰਸ਼ਨ 4.
ਪਾਪਾ ਦਾ ਸਕੂਲ ਪਿੰਡ ਤੋਂ ਕਿੰਨੀ ਦੂਰ ਸੀ ?
ਉੱਤਰ:
ਪਾਪਾ ਦਾ ਸਕੂਲ ਪਿੰਡ ਤੋਂ ਡੇਢ ਕਿਲੋਮੀਟਰ ਸੀ ।

ਪ੍ਰਸ਼ਨ 5.
ਸੁਹੇਲ ਕਿਸ ਚਾਅ ਨਾਲ ਮੂਹਰੇ-ਮੂਹਰੇ ਭੱਜਿਆ ਜਾ ਰਿਹਾ ਸੀ ?
ਉੱਤਰ:
ਸਕੂਲ ਦੇਖਣ ਦੇ ਚਾਅ ਵਿਚ ।

ਪ੍ਰਸ਼ਨ 6.
ਸੁਹੇਲ ਨੇ ਮੱਛੀਆਂ ਬਾਰੇ ਪਾਪਾ ਨੂੰ ਕੀ ਪੁੱਛਿਆ ?
ਉੱਤਰ:
ਸੁਹੇਲ ਨੇ ਪਾਪਾ ਨੂੰ ਪੁੱਛਿਆ ਕੀ ਮੱਛੀਆਂ ਟੋਭੇ ਵਿਚ ਰਹਿੰਦੀਆਂ ਹਨ ।

PSEB 5th Class Punjabi Solutions Chapter 12 ਗੁਲਾਬ ਦਾ ਆੜੀ

ਪ੍ਰਸ਼ਨ 7.
ਪਾਪਾ ਨੇ ਸੁਹੇਲ ਨੂੰ ਮੱਛੀਆਂ ਦੇ ਘਰ ਬਾਰੇ ਕੀ ਦੱਸਿਆ ?
ਉੱਤਰ:
ਪਾਪਾ ਨੇ ਦੱਸਿਆ ਕਿ ਪਾਣੀ ਮੱਛੀਆਂ ਦਾ ਘਰ ਹੈ ।

ਔਖੇ ਸ਼ਬਦਾਂ ਦੇ ਅਰਥ-ਪਾਲੋ-ਪਾਲ-ਕਤਾਰ ਵਿਚ । ਰਾਜ਼ੀ ਹੋ ਗਏ-ਮੰਨ ਗਏ ਅੜਕ ਕੇ-ਠੋਕਰ ਖਾ ਕੇ । ਟੋਭਾ-ਡੂੰਘਾ ਛੱਪੜ । ਝਾਕਣਾ-ਛਿਪ ਕੇ ਦੇਖਣਾ । ਝੂਲੇ-ਪੰਘੂੜੇ । ਬਿਰਖ-ਰੁੱਖ ਬਾਅਦ-ਪਿੱਛੋਂ । ਕੁਮਲਾਏ-ਮੁਰਝਾਏ, ਕਮਜ਼ੋਰ ਹੋਏ । ਸੌਂ-ਲਹਿਰ, ਵਲਵਲਾ, ਵਿਚਾਰ-ਵੇਗ । ਖੁਸ਼ਬੋਆਂ-ਸੁਗੰਧੀਆਂ ਮਨ ਭਰ ਆਉਣਾ-ਮਨ ਦੁੱਖ ਨਾਲ ਭਰ ਜਾਣਾ । ਚਿੰਤਾ-ਫ਼ਿਕਰ ਰੇਹ-ਉਹ ਖ਼ਾਦ ਜੋ ਪਸ਼ੂਆਂ ਦੇ ਮਲਮੂਤਰ ਤੋਂ ਬਣਦੀ ਹੈ, ਰੂੜੀ ਦੀ ਖ਼ਾਦ । ਰੁੱਝ ਗਿਆਖੁੱਭ ਗਿਆ । ਮੰਡਲਾਉਣਾ-ਅਸਮਾਨ ਵੀ ਘੁੰਮਣਾ, ਚੱਕਰ ਕੱਟਣਾ ਹਾਮੀ ਭਰੀ-ਪੱਖ ਲੈਣਾ, ਹਮਾਇਤ ਕਰਨੀ । ਆੜੀ-ਸਾਥੀ, ਮਿੱਤਰ, ਦੋਸਤ ।

7. ਬਹੁਵਿਕਲਪੀ ਪ੍ਰਸ਼ਨ

ਹੇਠ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਠੀਕ ਉੱਤਰ ਅੱਗੇ ਸਹੀ (✓) ਦਾ ਨਿਸ਼ਾਨ ਲਾਓ

ਪ੍ਰਸ਼ਨ 1.
‘ਗੁਲਾਬ ਦਾ ਆੜੀ ਕਹਾਣੀ ਦਾ ਲੇਖਕ ਕੌਣ ਹੈ ?
ਉੱਤਰ:
ਤਰਸੇਮ (✓) ।

ਪ੍ਰਸ਼ਨ 2.
ਪਾਪਾ ਸੁਹੇਲ ਨੂੰ ਆਪਣੇ ਨਾਲ ਕਿਉਂ ਨਹੀਂ ਸੀ ਲਿਜਾਣਾ ਚਾਹੁੰਦੇ ?
ਉੱਤਰ:
ਸ਼ਰਾਰਤੀ ਹੋਣ ਕਾਰਨ (✓) ।

ਪ੍ਰਸ਼ਨ 3.
ਸੁਹੇਲ ਦੇ ਪਾਪਾ ਦਾ ਸਕੂਲ ਪਿੰਡਾਂ ਕਿੰਨੀ ਦੂਰ ਸੀ ?
ਉੱਤਰ:
ਡੇਢ ਕਿਲੋਮੀਟਰ (✓) ।

ਪ੍ਰਸ਼ਨ 4.
ਸੁਹੇਲ ਪਾਪਾ ਦੇ ਮੋਹਰੇ-ਮੋਹਰੇ ਕੀ ਦੇਖਣ ਦੇ ਚਾਅ ਵਿਚ ਭੱਜਿਆ ਜਾ ਰਿਹਾ ਸੀ ?
ਉੱਤਰ;
ਪਾਪਾ ਦਾ ਸਕੂਲ (✓) ।

ਪ੍ਰਸ਼ਨ 5.
ਸੁਹੇਲ ਨੇ ਪਾਪਾ ਦੇ ਸਕੂਲ ਦੇ ਰਾਹ ਦੇ ਟੋਭੇ ਵਿਚ ਕੀ ਦੇਖਿਆ ?
ਉੱਤਰ-ਮੱਛੀਆਂ (✓) ।

ਪ੍ਰਸ਼ਨ 6.
ਪਾਪਾ ਦੇ ਸਕੂਲ ਵਿਚ ਸੁਹੇਲ ਕੀ ਦੇਖਣ ਲੱਗ ਪਿਆ ?
ਉੱਤਰ:
ਬਿਰਖ (✓) ।

ਪ੍ਰਸ਼ਨ 7.
ਹਵਾ ਦੇ ਚਲਣ ਨਾਲ ਦਰੱਖ਼ਤਾਂ ਦੇ ਪੱਤੇ ਕਿਸ ਤਰ੍ਹਾਂ ਛਣਕਦੇ ਸਨ ?
ਉੱਤਰ:
ਛੈਣਿਆਂ ਵਾਂਗ (✓) ।

ਪ੍ਰਸ਼ਨ 8.
ਥੱਕਿਆ ਸੁਹੇਲ ਇਕ ਪਾਸੇ ਬੈਠ ਕੇ ਕੀ ਖਾਣ ਲੱਗਾ ?
ਉੱਤਰ:
ਮੂੰਗਫਲੀ (✓) ।

ਪ੍ਰਸ਼ਨ 9.
ਸੁਹੇਲ ਮੂੰਗਫਲੀ ਦੀਆਂ ਗਿਰੀਆਂ ਕਿਸ ਵੱਲ ਸੁੱਟਣ ਲੱਗਿਆ ?
ਉੱਤਰ:
ਕਾਟੋ ਵਲ (✓) ।

PSEB 5th Class Punjabi Solutions Chapter 12 ਗੁਲਾਬ ਦਾ ਆੜੀ

ਪ੍ਰਸ਼ਨ 10.
ਕਿਸ ਨੂੰ ਦੇਖ ਕੇ ਸਾਰੇ ਪੰਛੀ ਇਕ ਦਮ ਉੱਡ ਗਏ ?
ਉੱਤਰ:
ਇਕ ਬਿੱਲੀ ਨੂੰ (✓) ।

ਪ੍ਰਸ਼ਨ 11.
ਕਿਸਨੇ ਕਮਜ਼ੋਰ ਜਿਹੀ ਅਵਾਜ਼ ਵਿਚ ਸੁਹੇਲ ਨੂੰ ਉਦਾਸ ਨਾ ਹੋਣ ਲਈ ਕਿਹਾ ?
ਉੱਤਰ:
ਗੁਲਾਬ ਨੇ (✓) ।

ਪ੍ਰਸ਼ਨ 12.
ਗੁਲਾਬ ਨੇ ਸੁਹੇਲ ਤੋਂ ਕੀ ਮੰਗਿਆ ?
ਉੱਤਰ:
ਪਾਣੀ (✓) ।

ਪ੍ਰਸ਼ਨ 13.
ਗੁਲਾਬ ਨੂੰ ਪਿਆਸ ਨਾਲ ਬਿਮਾਰ ਹੋਏ ਨੂੰ ਕਿੰਨੇ ਦਿਨ ਹੋ ਗਏ ਸਨ ?
ਉੱਤਰ:
ਦੋ-ਤਿੰਨ ਦਿਨ (✓) ।

ਪ੍ਰਸ਼ਨ 14.
ਸੁਹੇਲ ਪਾਣੀ ਨਾਲ ਪੌਦਿਆਂ ਨੂੰ ਹੋਰ ਕੀ ਪਾਉਣ ਚੱਲਿਆ ਸੀ ?
ਉੱਤਰ:
ਰੇਹ (ਖ਼ਾਦ) (✓) ।

ਪ੍ਰਸ਼ਨ 15.
ਕਿਸ ਨੇ ਸੁਹੇਲ ਨੂੰ ਗੁਲਾਬ ਦੀਆਂ ਜੜਾਂ ਵਿਚ ਰੇਹ ਪਾਉਂਦਿਆਂ ਦੇਖ ਕੇ ਕਿਹਾ ਕਿ ਇਹ ਉਸਨੇ ਚੰਗਾ ਕੀਤਾ ਹੈ ?
ਉੱਤਰ:
ਕਾਟੋ ਨੇ (✓) ।

ਪ੍ਰਸ਼ਨ 16.
ਸੁਹੇਲ ਕਿਨ੍ਹਾਂ ਨਾਲ ਖੇਡਣ ਲੱਗਾ ?
ਉੱਤਰ:
ਪੰਛੀਆਂ ਤੇ ਜਾਨਵਰਾਂ ਨਾਲ ।

ਪ੍ਰਸ਼ਨ 17.
ਗੁਲਾਬ ਦੇ ਖਿੜਨ ਨਾਲ ਕੌਣ ਉਸ ਉੱਤੇ ਮੰਡਲਾਉਂਦੀਆਂ ਹੋਈਆਂ ਤਾੜੀਆਂ ਵਜਾਉਣ ਲੱਗੀਆਂ ?
ਉੱਤਰ:
ਤਿਤਲੀਆਂ (✓) ।

ਪ੍ਰਸ਼ਨ 18.
ਗੁਲਾਬ ਨੇ ਸੁਹੇਲ ਨੂੰ ਆਪਣਾ ਕੀ ਮੰਨਿਆ ?
ਉੱਤਰ:
ਆੜੀ (✓) ।

PSEB 5th Class Punjabi Solutions Chapter 12 ਗੁਲਾਬ ਦਾ ਆੜੀ

ਪ੍ਰਸ਼ਨ 19.
ਆਪਣੇ ਸਾਥੀ ਦੀ ਜਾਨ ਬਚਣ ਦਾ ਸਾਰੇ ਬਿਰਖਾਂ ਬੂਟਿਆਂ ‘ਤੇ ਕੀ ਅਸਰ ਹੋਇਆ ?
ਉੱਤਰ:
ਖ਼ੁਸ਼ ਹੋ ਗਏ (✓) ।

ਪ੍ਰਸ਼ਨ 20.
‘ਸੁਹੇਲ ਬੱਸ ਵਿਚ ਬੈਠਾ ਆਲੇ-ਦੁਆਲੇ …………. ਖੇਤਾਂ ਨੂੰ ਦੇਖ ਰਿਹਾ ਸੀਂ । ਇਸ ਵਾਕ ਵਿਚਲੀ ਖ਼ਾਲੀ ਥਾਂ ਵਿਚ ਭਰਨ ਲਈ ਢੁੱਕਵਾਂ ਸ਼ਬਦ ਚੁਣੋ ?
ਉੱਤਰ:
ਹਰੇ-ਭਰੇ (✓) ।