PSEB 11th Class Environmental Education Important Questions Chapter 2 ਵਸੋਂ ਅਤੇ ਵਾਤਾਵਰਣ

Punjab State Board PSEB 11th Class Environmental Education Important Questions Chapter 2 ਵਸੋਂ ਅਤੇ ਵਾਤਾਵਰਣ Important Questions and Answers.

PSEB 11th Class Environmental Education Important Questions Chapter 2 ਵਸੋਂ ਅਤੇ ਵਾਤਾਵਰਣ

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਸੋਂ ਤੋਂ ਕੀ ਭਾਵ ਹੈ ?
ਉੱਤਰ-
ਵਸੋਂ (Population)-ਕਿਸੇ ਖਾਸ ਭੂਗੋਲਿਕ ਖੇਤਰ ਵਿਚ ਰਹਿਣ ਵਾਲੇ ਅਤੇ ਆਪਸ ਵਿਚ ਅੰਤਰਕਿਰਿਆ ਕਰਨ ਵਾਲੇ ਮੈਂਬਰਾਂ ਦੀ ਇੱਕੋ ਜਾਤੀ ਨੂੰ ਵਸੋਂ ਕਹਿੰਦੇ ਹਨ।

ਪ੍ਰਸ਼ਨ 2.
ਵਸੋਂ ਦੀ ਕੁਦਰਤੀ ਵਾਧਾ ਦਰ (Natural Population Growth Rate) ਕੀ ਹੈ ?
ਉੱਤਰ-
ਕਿਸੇ ਦੇਸ਼ ਦੀ ਜਨਮ ਦਰ ਅਤੇ ਮੌਤ ਦਰ ਦੇ ਅੰਤਰ ਨੂੰ ਉੱਥੋਂ ਦੀ ਵਸੋਂ ਦੀ ਕੁਦਰਤੀ ਵਾਧਾ ਦਰ ਕਿਹਾ ਜਾਂਦਾ ਹੈ।

ਪ੍ਰਸ਼ਨ 3.
ਵਸੋਂ ਵਿਚ ਵਾਧੇ (Population Growth) ਦਾ ਕੀ ਮਤਲਬ ਹੈ ?
ਉੱਤਰ-
ਕਿਸੇ ਇਕ ਖੇਤਰ ਵਿਚ ਇਕ ਮਿੱਥੇ ਸਮੇਂ ਦੇ ਵਿਚ ਰਹਿਣ ਵਾਲੀ ਲੋਕਾਂ ਦੀ ਸੰਖਿਆ ਵਿਚ ਵਾਧਾ, ਵਸੋਂ ਵਿਚ ਵਾਧਾ ਹੁੰਦਾ ਹੈ।

ਪ੍ਰਸ਼ਨ 4.
ਵਸੋਂ ਘਣਤਾ (Population Density) ਤੋਂ ਕੀ ਭਾਵ ਹੈ ?
ਉੱਤਰ-
ਕਿਸੇ ਦੇਸ਼ ਜਾਂ ਦੇਸ਼ ਵਿਚ ਵਸੋਂ ਅਤੇ ਖੇਤਰਫਲ ਦੇ ਵਿਚਲੇ ਅਨੁਪਾਤ (ਆਇਤਨ) ਨੂੰ ਵਸੋਂ ਘਣਤਾ ਕਹਿੰਦੇ ਹਾਂ ।

PSEB 11th Class Environmental Education Important Questions Chapter 2 ਵਸੋਂ ਅਤੇ ਵਾਤਾਵਰਣ

ਪ੍ਰਸ਼ਨ 5.
ਵਸੋਂ ਦੀ ਉਮਰ ਸੰਰਚਨਾ (Age Structure of Population) ਦਾ ਕੀ ਅਰਥ ਹੈ ?
ਉੱਤਰ-
ਅਲੱਗ-ਅਲੱਗ ਉਮਰ ਦੇ ਵਰਗਾਂ ਦੀ ਸੰਖਿਆ ਨੂੰ ਵਸੋਂ ਦੀ ਉਮਰ ਸੰਰਚਨਾ ਕਹਿੰਦੇ ਹਨ।

ਪ੍ਰਸ਼ਨ 6.
ਵਾਤਾਵਰਣ ਦੇ ਜੀਵਨ ਰੱਖਿਅਕ ਘਟਕ (Life Support Factors) ਕੀ ਹਨ ?
ਉੱਤਰ-
ਵਾਤਾਵਰਣ ਦੇ ਉਹ ਘਟਕ ਜਿਹੜੇ ਭੋਜਨ, ਊਰਜਾ, ਹਵਾ ਅਤੇ ਜਲ ਪ੍ਰਦਾਨ ਕਰਦੇ ਹਨ, ਉਹਨਾਂ ਨੂੰ ਜੀਵਨ ਰੱਖਿਅਕ ਘਟਕ ਕਹਿੰਦੇ ਹਨ।

ਪ੍ਰਸ਼ਨ 7.
ਕੱਚੇ ਮਾਲ (Raw Materials) ਦੇ ਮੁੱਖ ਸੋਮੇ ਕਿਹੜੇ ਹਨ ?
ਉੱਤਰ –
ਖਾਣਾਂ ਅਤੇ ਜੰਗਲ ।

ਪ੍ਰਸ਼ਨ 8.
ਸ਼ਹਿਰੀਕਰਨ (Urbanization) ਕੀ ਹੈ ?
ਉੱਤਰ-
ਪਿੰਡਾਂ ਦੇ ਲੋਕਾਂ ਦਾ ਸ਼ਹਿਰਾਂ ਵਿਚ ਜਾ ਕੇ ਰਹਿਣ ਦੇ ਰੁਝਾਨ ਨੂੰ ਸ਼ਹਿਰੀਕਰਨ ਕਹਿੰਦੇ ਹਨ।

ਪ੍ਰਸ਼ਨ 9.
ਪ੍ਰਵਾਸ (Migration) ਦਾ ਕੀ ਮਤਲਬ ਹੈ ?
ਉੱਤਰ-
ਵਸੋਂ ਦੇ ਇਕ ਥਾਂ ਤੋਂ ਦੂਜੀ ਥਾਂ ਤੇ ਜਾਣ ਨੂੰ ਪ੍ਰਵਾਸ ਕਹਿੰਦੇ ਹਨ।

ਪ੍ਰਸ਼ਨ 10.
ਆਵਾਸ (Immigration) ਤੋਂ ਕੀ ਭਾਵ ਹੈ ?
ਉੱਤਰ-
ਦੂਸਰੇ ਦੇਸ਼ਾਂ ਤੋਂ ਆ ਕੇ ਲੋਕਾਂ ਦਾ ਕਿਸੇ ਹੋਰ ਦੇਸ਼ ਵਿਚ ਜਾ ਕੇ ਵਸਣ ਨੂੰ ਆਵਾਸ ਕਹਿੰਦੇ ਹਨ।

PSEB 11th Class Environmental Education Important Questions Chapter 2 ਵਸੋਂ ਅਤੇ ਵਾਤਾਵਰਣ

ਪ੍ਰਸ਼ਨ 11.
ਪ੍ਰਵਾਸੀ/ਪ੍ਰਦੇਸ਼ ਤਿਆਗੀ (Emigration) ਤੋਂ ਕੀ ਭਾਵ ਹੈ ?
ਉੱਤਰ-
ਇੱਕ ਦੇਸ਼ ਦੇ ਲੋਕਾਂ ਦੇ ਦੂਸਰੇ ਦੇਸ਼ ਵਿਚ ਜਾ ਕੇ ਵਸ਼ਣ ਨੂੰ ਪ੍ਰਵਾਸੀ/ਪ੍ਰਦੇਸ਼ ਤਿਆਗੀ ਕਹਿੰਦੇ ਹਨ। .

ਪ੍ਰਸ਼ਨ 12.
ਵਸੋਂ ਦਾ ਵਾਧਾ ਕਿਸ ’ ਤੇ ਨਿਰਭਰ ਕਰਦਾ ਹੈ ?
ਉੱਤਰ-
ਕਿਸੇ ਦੇਸ਼ ਵਿਚ ਵਸੋਂ ਵਿਚ ਵਾਧਾ ਉਸ ਦੇਸ਼ ਦੀ ਜਨਮ ਦਰ ਅਤੇ ਮੌਤ ਦਰ ਦੇ ਅੰਤਰ, ਪਰਵਾਸ ਅਤੇ ਅਪ੍ਰਵਾਸ ਦੇ ਅੰਤਰ ‘ਤੇ ਨਿਰਭਰ ਕਰਦਾ ਹੈ।

ਪ੍ਰਸ਼ਨ 13.
ਸਹਿਭਾਗਿਤਾ ਦਰ (Cooperation Rate) ਦਾ ਕੀ ਮਤਲਬ ਹੈ ?
ਉੱਤਰ-
ਕੁੱਲ ਵਸੋਂ ਵਿਚ ਕੰਮ ਕਰਨ ਵਾਲੀ ਵਸੋਂ ਦੇ ਪ੍ਰਤੀਸ਼ਤ ਨੂੰ ਸਹਿਭਾਗਿਤਾ ਦਰ ਕਹਿੰਦੇ ਹਨ।

ਪ੍ਰਸ਼ਨ 14.
ਵਲੋਂ ਪਰਵਾਸ (Population Migration) ਦੇ ਤਿੰਨ ਮੁੱਖ ਪ੍ਰਕਾਰ ਕਿਹੜੇ ਹਨ ?
ਉੱਤਰ-
ਪਰਵਾਸ ਦੇ ਤਿੰਨ ਮੁੱਖ ਪ੍ਰਕਾਰ ਹਨ –

  • ਅੰਦਰੂਨੀ ਅਤੇ ਬਾਹਰੀ ਪਰਵਾਸ
  • ਅਲਪਕਾਲੀਨ ਅਤੇ ਲੰਬੇ ਸਮੇਂ ਲਈ ਪਰਵਾਸ
  • ਆਪਣੀ ਇੱਛਾ ਨਾਲ ਅਤੇ ਦੂਸਰਿਆਂ ਦੀ ਇੱਛਾ ਨਾਲ ਕੀਤਾ ਗਿਆ ਪਰਵਾਸ ।

ਪ੍ਰਸ਼ਨ 15.
ਪਰਵਾਸ ਦੇ ਚਾਰ ਮੁੱਖ ਕਾਰਨ ਦੱਸੋ ।
ਉੱਤਰ-
ਪਰਵਾਸ ਦੇ ਚਾਰ ਮੁੱਖ ਕਾਰਨ ਹਨ

  1. ਜ਼ਮੀਨ ਦਾ ਨਾ ਮਿਲਣਾ (Non-availability of land)
  2. ਕਮਾਈ ਦਾ ਘੱਟ ਹੋਣਾ (Lesser earning)
  3. ਧਰਮ (Religion)
  4. ਸਮਾਜਿਕ ਅਤੇ ਰਾਜਨੀਤਿਕ ਸੁਰੱਖਿਆ ਨਾ ਹੋਣੀ (Absence of social and politic security)

ਪ੍ਰਸ਼ਨ 16.
ਵਸੋਂ ਦੇ ਅਧਿਐਨ ਦੇ ਮੁੱਖ ਅੰਗ ਕਿਹੜੇ ਹਨ ?
ਉੱਤਰ-
ਵਸੋਂ ਦੇ ਅਧਿਐਨ ਦੇ ਮੁੱਖ ਅੰਗ ਹੇਠ ਲਿਖੇ ਹਨ

  • ਵਸੋਂ ਦਾ ਵਿਤਰਨ
  • ਵਸੋਂ ਦੀ ਘਣਤਾ
  • ਭੂਗੋਲਿਕ ਵਿਵਧਤਾ ।
  • ਵਾਧੇ ਦੀ ਦਰ ਦੀ ਸੰਰਚਨਾ ।

ਪ੍ਰਸ਼ਨ 17.
ਵਿਸ਼ਵ ਵਸੋਂ ਵਿਚ ਵਾਧੇ ਦੀ ਵਰਤਮਾਨ ਦਰ ਕੀ ਹੈ ?
ਉੱਤਰ-
ਵਰਤਮਾਨ ਦਰ 1.4% ਪ੍ਰਤੀ ਸਾਲ ਹੈ।

ਪ੍ਰਸ਼ਨ 18.
ਵਿਕਾਸਸ਼ੀਲ ਦੇਸ਼ਾਂ (Developing Countries) ਵਿਚ ਸ਼ਹਿਰੀਕਰਨ ਦੀ ਦਰ ਤੇਜ਼ੀ ਨਾਲ ਕਿਉਂ ਵਧ ਰਹੀ ਹੈ ?
ਉੱਤਰ-
ਵਿਕਾਸਸ਼ੀਲ ਦੇਸ਼ਾਂ ਦੀ ਵਸੋਂ ਪੇਂਡੂ ਖੇਤਰਾਂ ਵਿਚੋਂ ਸ਼ਹਿਰਾਂ ਵੱਲ ਨੂੰ ਆ ਰਹੀ ਹੈ ਕਿਉਂਕਿ ਸ਼ਹਿਰਾਂ ਵਿਚ ਸੁਵਿਧਾਵਾਂ ਕਾਫ਼ੀ ਜ਼ਿਆਦਾ ਹਨ ।

PSEB 11th Class Environmental Education Important Questions Chapter 2 ਵਸੋਂ ਅਤੇ ਵਾਤਾਵਰਣ

ਪ੍ਰਸ਼ਨ 19.
2001 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ ਕੁੱਲ ਸਾਖਰਤਾ ਦਰ ਕਿੰਨੀ ਹੈ ?
ਉੱਤਰ-
2001 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ ਕੁੱਲ ਸਾਖਰਤਾ ਦਰ 65.38% ਹੈ।

ਪ੍ਰਸ਼ਨ 20.
ਸ਼ਿਸ਼ੂ ਮੌਤ ਦਰ (Infant Mortality Rate) ਕੀ ਹੈ ?
ਉੱਤਰ-
ਇਕ ਸਾਲ ਵਿਚ ਵਸੋਂ ਇਕ ਹਜ਼ਾਰ ਲੋਕਾਂ ਪਿੱਛੇ ਮਰਨ ਵਾਲੇ ਨਵੇਂ ਜੰਮੇ ਬੱਚਿਆਂ ਦੀ ਸੰਖਿਆ ਨੂੰ ਸ਼ਿਸ਼ੂ ਮੌਤ ਦਰ ਕਿਹਾ ਜਾਂਦਾ ਹੈ ।

ਪ੍ਰਸ਼ਨ 21.
ਜੁਆਨ ਦੇਸ਼ ਦਾ ਵਸੋਂ ਨਾਲ ਕੀ ਸੰਬੰਧ ਹੈ ?
ਉੱਤਰ-
ਜੇਕਰ ਕਿਸੇ ਦੇਸ਼ ਦੀ ਵੱਡੀ ਮਾਤਰਾ ਵਿਚ ਵਸੋਂ ਜੁਆਨਾਂ ਦੀ ਹੋਵੇ ਤਾਂ ਇਸ ਨੂੰ ਜੁਆਨ ਦੋਸ਼ ਕਿਹਾ ਜਾਂਦਾ ਹੈ ।

ਪ੍ਰਸ਼ਨ 22.
ਪੈਦਾਵਾਰ, ਕੱਚੇ ਮਾਲ ਅਤੇ ਵਸੋਂ ਵਿਚ ਕੀ ਰਿਸ਼ਤਾ ਹੈ ?
ਉੱਤਰ-
ਪੈਦਾਵਾਰ ਜ਼ਿਆਦਾ ਹੋਵੇ ਅਤੇ ਵਸੋਂ ਘੱਟ ਹੋਵੇ ਤਾਂ ਕੱਚਾ ਮਾਲ ਆਸਾਨੀ ਨਾਲ ਅਤੇ ਸਸਤੇ ਭਾਅ ਮਿਲਦਾ ਹੈ ।

ਪ੍ਰਸ਼ਨ 23.
ਕਿਸ ਦੇਸ਼ ਦੀ ਵਸੋਂ ਇਕ ਵਾਧੇ ਦੀ ਦਰ ਨੈਗੇਟਿਵ ਹੈ ?
ਉੱਤਰ-
ਜਪਾਨ ਦੀ.

ਪ੍ਰਸ਼ਨ 24.
ਕਿਸ ਦੇਸ਼ ਦੀ ਮੂਲ ਵਸੋਂ ਕੁੱਲ ਵਸੋਂ ਤੋਂ ਘੱਟ ਹੈ ?
ਉੱਤਰ-
ਅਮਰੀਕਾ ਦੀ ।

ਪ੍ਰਸ਼ਨ 25.
ਅਖ਼ਬਾਰਾਂ ਰਾਹੀਂ ਵਸੋਂ ਦਰ ਵਿਚ ਵਾਧੇ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ ?
ਉੱਤਰ-
ਲੋਕਾਂ ਨੂੰ ਜਾਗਰੂਕ ਕਰਕੇ ਜਾਗਰੂਕਤਾ ਲਈ ਪੋਸਟਰ, ਇਸ਼ਤਿਹਾਰ, ਲੇਖ ਆਦਿ ਛਾਪੇ ਜਾ ਸਕਦੇ ਹਨ ਜਿਹਨਾਂ ਵਿੱਚ ਵਸੋਂ ਦੇ ਵਾਧੇ ਦੇ ਮਾੜੇ ਪ੍ਰਭਾਵ ਦਰਸਾਏ ਗਏ ਹੋਣ ।

ਪ੍ਰਸ਼ਨ 26.
ਵਜੋਂ ਸੰਬੰਧੀ ਅਸੂਲ ਸਭ ਤੋਂ ਪਹਿਲਾਂ ਕਿਨ੍ਹਾਂ ਦੇ ਹਨ ?
ਉੱਤਰ-
ਇਹ ਅਸੂਲ ਪਲੁਟੋ (Pluto) ਅਤੇ ਅਰਸਤੂ/ਅਰਿਸਟੋਟਲ (Aristotle) ਦੇ ਹਨ ।

ਪ੍ਰਸ਼ਨ 27.
ਵਸੋਂ ਦੇ ਅਸੂਲ ਦੇ ਸਿਰਲੇਖ ਹੇਠ ਨਿਬੰਧ (An Essay on Principles of Population) ਕਿਸਨੇ ਪ੍ਰਕਾਸ਼ਿਤ ਕੀਤਾ ?
ਉੱਤਰ-
ਇਹ ਥਿਉਰੀ ਥਾਮਸ ਐਲਬਰਟ ਮਾਲਥਸ (Albert Robert Malthus) ਵਲੋਂ ਪ੍ਰਕਾਸ਼ਿਤ ਕੀਤੀ ਗਈ ।

PSEB 11th Class Environmental Education Important Questions Chapter 2 ਵਸੋਂ ਅਤੇ ਵਾਤਾਵਰਣ

ਪ੍ਰਸ਼ਨ 28.
ਕੁਦਰਤੀ ਤੌਰ ‘ਤੇ ਵਸੋਂ ਦੇ ਘਟਣ ਦੇ ਕੀ ਕਾਰਨ ਹਨ ?
ਉੱਤਰ-
ਜੰਗ, ਹੜ੍ਹ, ਭੂਚਾਲ, ਭੁੱਖਮਰੀ ਅਤੇ ਮਾਰੂ ਰੋਗਾਂ ਦੇ ਕਾਰਨ ਕੁਦਰਤੀ ਤੌਰ ਤੇ ਆਬਾਦੀ ਘੱਟ ਜਾਂਦੀ ਹੈ ।

ਪ੍ਰਸ਼ਨ 29.
ਵੱਧਦੀ ਹੋਈ ਵਸੋਂ ਦੇ ਕੀ ਮਾੜੇ ਪ੍ਰਭਾਵ ਹੁੰਦੇ ਹਨ ?
ਉੱਤਰ-
ਭੋਜਨ ਦੀ ਘਾਟ, ਘੱਟ ਸਾਖ਼ਰਤਾ ਦਰ, ਗ਼ਰੀਬੀ, ਰੋਜ਼ਗਾਰ ਦੀ ਘਾਟ, ਪ੍ਰਦੂਸ਼ਣ ਵਿਚ ਵਾਧਾ ਆਦਿ ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਜਨਮ ਦਰ ਅਤੇ ਸ਼ਿਸ਼ੂ ਮੌਤ ਦਰ ਵਿਚ ਕੀ ਫ਼ਰਕ ਹੈ ?
ਉੱਤਰ –

ਜਨਮ ਦਰ (Birth Rate) ਸ਼ਿਸੁ ਮੌਤ ਦਰ  (Infant Mortality Rate)
ਕਿਸੇ ਖੇਤਰ ਵਿਚ ਪਤੀ ਹਜ਼ਾਰ ਆਦਮੀਆਂ ਪਿੱਛੇ ਜਨਮ ਲੈਣ ਵਾਲੇ ਬੱਚਿਆਂ ਦੀ ਗਿਣਤੀ ਦੀ ਔਸਤ ਨੂੰ ਜਨਮ ਦਰ ਕਹਿੰਦੇ ਹਨ। ਸ਼ਿਸ਼ ਮੌਤ ਦਰ, ਕਿਸੇ ਦੇਸ਼ ਜਾਂ ਦੇਸ਼ ਵਿਚ ਇਕ ਸਾਲ ਵਿਚ ਵਸੋਂ ਦੇ ਇਕ ਹਜ਼ਾਰ ਬੱਚਿਆਂ ਪਿੱਛੇ ਮਰਨ ਵਾਲੇ ਬੱਚਿਆਂ ਦੀ ਸੰਖਿਆ ਨੂੰ ਸ਼ਿਸ਼ੂ ਮੌਤ ਦਰ ਕਹਿੰਦੇ ਹਨ ।

ਪ੍ਰਸ਼ਨ 2.
ਵਲੋਂ ਪ੍ਰਵਾਸ/ਦੇਸ਼ ਤਿਆਗ ਅਤੇ ਆਵਾਸ ਵਿਚ ਅੰਤਰ ਕੀ ਹੈ ?
ਉੱਤਰ –

ਆਵਾਸ (Immigration) ਪਰਵਾਸ/ਹਿਜਰਤ (Emigration)
ਕਿਸ ਦੇਸ਼ ਦੇ ਲੋਕਾਂ ਦੇ ਕਿਸੇ ਦੂਸਰੇ ਦੇਸ਼ ਵਿਚ ਨਿਵਾਸ ਕਰਨ (ਪੱਕੇ ਤੌਰ ਤੇ) ਨੂੰ ਆਵਾਸ ਆਖਦੇ ਹਨ । ਕਿਸੇ ਪ੍ਰਦੇਸ਼ (State) ਦੇ ਲੋਕਾਂ ਦਾ ਦੁਸਰੇ ਦੇਸ਼ ਵਿਚ ਵੱਸਣ ਨੂੰ ਪਰਵਾਸ ਜਾਂ ਇਕ ਜਗਾ ਨੂੰ ਤਿਆਗ ਕੇ ਦੂਜੀ ਜਗ੍ਹਾ ਤੇ ਵਸਣ ਨੂੰ ਹਿਜਰਤ ਆਖਦੇ ਹਨ ।

ਪ੍ਰਸ਼ਨ 3.
ਅੰਤਰਾਰਾਜੀ ਅਤੇ ਅੰਤਰਰਾਜੀ ਪ੍ਰਵਾਸ ਦਾ ਕੀ ਮਤਲਬ ਹੈ ?
ਉੱਤਰ-
ਅੰਤਰਾਰਾਜੀ ਪ੍ਰਵਾਸ (Intra-state Migration)-ਜਦੋਂ ਵਸੋਂ ਦਾ ਤਬਾਦਲਾ ਉਸੇ ਰਾਜ ਅਰਥਾਤ ਇੱਕੋ ਹੀ ਰਾਜ ਦੀਆਂ ਹੱਦਾਂ ਦੇ ਅੰਦਰ ਹੋਵੇ ਤਾਂ ਉਸਨੂੰ ਅੰਤਰਾਰਾਜੀ ਪ੍ਰਵਾਸ ਕਹਿੰਦੇ ਹਨ।
ਅੰਤਰਰਾਜੀ ਪ੍ਰਵਾਸ (Inter-state Migration-ਜੇਕਰ ਪਵਾਸ ਰਾਜ ਦੀਆਂ ਹੱਦਾਂ ਦੇ ਬਾਹਰ ਹੋਵੇ ਤਾਂ ਉਸਨੂੰ ਅੰਤਰਰਾਜੀ ਪਰਵਾਸ ਕਹਿੰਦੇ ਹਾਂ ।

ਪ੍ਰਸ਼ਨ 4.
ਪ੍ਰਵਾਸ (Migration) ਦੇ ਕਾਰਕਾਂ ਦਾ ਵਰਣਨ ਕਰੋ ।
ਉੱਤਰ-
ਪ੍ਰਵਾਸ ਦੋ ਪ੍ਰਕਾਰ ਦੇ ਕਾਰਕਾਂ ਦੁਆਰਾ ਹੁੰਦਾ ਹੈ ਜਿਨ੍ਹਾਂ ਨੂੰ ਅਪਕਰਸ਼ ਅਤੇ ਪ੍ਰਤੀਕਰਸ਼ ਕਾਰਕ ਕਹਿੰਦੇ ਹਨ।
1. ਅਪਕਰਸ਼ ਕਾਰਕ (Compulsive Factors)-ਜਦੋਂ ਲੋਕ ਸ਼ਹਿਰ ਦੀਆਂ ਸੁਵਿਧਾਵਾਂ ਅਤੇ ਆਰਥਿਕ ਮੌਕਿਆਂ ਨੂੰ ਵੇਖ ਕੇ ਸ਼ਹਿਰ ਵੱਲ ਨੂੰ ਪਰਵਾਸ ਕਰਦੇ ਹਨ ਤਾਂ ਉਹਨਾਂ ਨੂੰ ਅਪਕਰਸ਼ ਪ੍ਰਵਾਸ ਕਿਹਾ ਜਾਂਦਾ ਹੈ। ਕਿਉਂਕਿ ਸ਼ਹਿਰਾਂ ਵਿਚ ਕਾਰਖਾਨੇ, ਕਾਰੋਬਾਰ ਅਤੇ ਹੋਰ ਰੋਜ਼ਗਾਰ ਦੇ ਸਾਧਨ ਹੁੰਦੇ ਹਨ ਜਿਸ ਕਰਕੇ ਲੋਕ ਸ਼ਹਿਰਾਂ ਵਲ ਜਾਂਦੇ ਹਨ।

2. ਪ੍ਰਤੀਕਰਸ਼ ਕਾਰਕ (Repulsive Factors-ਕਦੀ-ਕਦੀ ਲੋਕ ਬੇਰੋਜ਼ਗਾਰੀ, ਗਰੀਬੀ, ਭੁੱਖਮਰੀ, ਸੁਰੱਖਿਆ ਠੀਕ ਨਾ ਹੋਣੀ ਅਤੇ ਸਮਾਜਿਕ ਕਾਰਨਾਂ ਕਰਕੇ ਪਰਵਾਸ ਕਰਦੇ ਹਨ ਤਾਂ ਇਸਨੂੰ ਪ੍ਰਤੀਕਰਸ਼ ਪ੍ਰਵਾਸ ਕਹਿੰਦੇ ਹਨ। ਇਸਦੇ ਨਾਲ-ਨਾਲ ਸਿੱਖਿਆ, ਸਿਹਤ ਅਤੇ ਮਨੋਰੰਜਨ ਅਤੇ ਹੋਰ ਸੁਵਿਧਾਵਾਂ ਕਾਰਨ ਵੀ ਲੋਕ ਸ਼ਹਿਰ ਵਿਚ ਜਾਂਦੇ ਹਨ।

ਪ੍ਰਸ਼ਨ 5.
ਗਰੀਬੀ (Poverty) ਉੱਪਰ ਵਧਦੀ ਹੋਈ ਵਸੋਂ ਕਿਵੇਂ ਅਸਰ ਕਰਦੀ ਹੈ ?
ਉੱਤਰ-
ਵਸੋਂ ਅਤੇ ਗ਼ਰੀਬੀ ਦਾ ਆਪਸ ਵਿਚ ਗੂੜ੍ਹਾ ਸੰਬੰਧ ਹੈ। ਸੰਸਾਰ ਦੀ ਤਿੰਨ ਚੌਥਾਈ ਵਜੋਂ ਵਿਕਸਿਤ ਦੇਸ਼ਾਂ ਵਿਚ ਰਹਿੰਦੀ ਹੈ। ਇਨ੍ਹਾਂ ਦੇਸ਼ਾਂ ਵਿਚ ਬੇਰੋਜ਼ਗਾਰੀ ਇਕ ਮੁੱਖ ਸਮੱਸਿਆ ਹੈ ਜਿਹੜੀ ਗਰੀਬੀ ਨੂੰ ਜਨਮ ਦਿੰਦੀ ਹੈ ਅਤੇ ਗਰੀਬੀ ਦੇ ਕਾਰਨ ਲੋਕਾਂ ਨੂੰ ਸੰਤੁਲਿਤ ਭੋਜਨ, ਘਰਾਂ ਅਤੇ ਕੱਪੜਿਆਂ ਦੀ ਘਾਟ ਹੋ ਜਾਂਦੀ ਹੈ। ਨਾਲ ਹੀ ਸਿੱਖਿਆ ਅਤੇ ਸਫ਼ਾਈ ਦੀ ਵੀ ਕਮੀ ਹੋ ਜਾਂਦੀ ਹੈ।

ਇਨ੍ਹਾਂ ਕਾਰਨਾਂ ਕਰਕੇ ਉਤਪਾਦਨਾਂ ਵਿਚ ਕਮੀ ਹੋ ਜਾਂਦੀ ਹੈ ਤੇ ਦੁਬਾਰਾ ਗਰੀਬੀ ਵਿਚ ਵਾਧਾ ਹੋ ਜਾਂਦਾ ਹੈ। ਆਰਥਿਕ ਸੰਸਾਧਨਾਂ ਦੀ ਅਸਮਾਨਤਾ ਅਤੇ ਵਾਧੂ ਵਸੋਂ ਤੋਂ ਗਰੀਬੀ ਦੀ ਸਮੱਸਿਆ ਹੋਰ ਵੀ ਵੱਡਾ ਰੂਪ ਧਾਰਨ ਕਰ ਲੈਂਦੀ ਹੈ ਤੇ ਇਸਦੇ ਨਾਲ ਰੋਜ਼ਗਾਰ, ਡਾਕਟਰੀ ਸੁਵਿਧਾਵਾਂ ਆਦਿ ‘ਤੇ ਅਸਰ ਪੈਂਦਾ ਹੈ। ਜਿਸ ਦੇ ਕਾਰਨ ਗਰੀਬੀ ਵਿਚ ਵਾਧਾ ਹੁੰਦਾ ਹੈ।

ਪ੍ਰਸ਼ਨ 6.
ਨਗਰੀਕਰਨ ਜਾਂ ਸ਼ਹਿਰੀਕਰਨ (Urbanization) ਵਧਣ ਦੇ ਕਿਹੜੇ ਕਾਰਨ ਹਨ ?
ਉੱਤਰ-
ਕਿਸੇ ਇਲਾਕੇ ਜਾਂ ਦੇਸ਼ ਦਾ ਤਕਨੀਕੀ ਤੌਰ ‘ਤੇ ਵਿਕਸਿਤ ਹੋਣਾ ਨਗਰੀਕਰਨ ਦਾ ਸਭ ਤੋਂ ਵੱਡਾ ਕਾਰਨ ਹੈ । ਇਸ ਤੋਂ ਇਲਾਵਾ ਕੁਦਰਤੀ ਕਾਰਨ ਜਿਵੇਂ ਜ਼ਮੀਨੂੰ ਸਮਤਲ ਹੋਣਾ, ਪਹਾੜਾਂ ਦਾ ਦੁਰ ਹੋਣਾ, ਪਾਣੀ ਪੀਣ ਵਾਲਾ) ਜ਼ਿਆਦਾ ਮਾਤਰਾ ਵਿਚ ਮਿਲਣਾ, ਉਚੇਰੀ , ਸਿੱਖਿਆ, ਸਿਹਤ ਸੰਸਥਾਵਾਂ ਦਾ ਹੋਣਾ ਆਦਿ ਹੋਰ ਕਾਰਨਾਂ ਵਿਚ ਆਉਂਦੇ ਹਨ |

ਪ੍ਰਸ਼ਨ 7.
ਜਨਮ ਦਰ (Birth Rate) ਅਤੇ ਮੌਤ ਦਰ (Mortality Rate) ਕਿਸੇ ਖੇਤਰ ਦੀ ਵਸੋਂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ ?
ਉੱਤਰ-
ਜੇਕਰ ਕਿਸੇ ਖੇਤਰ ਵਾਸਤੇ ਜਨਮ ਦਰ, ਮੌਤ ਦਰ ਤੋਂ ਵੱਧ ਹੋਵੇ ਤਾਂ ਉਸ ਖੇਤਰ ਦੀ ਵਸੋਂ ਵਿਚ ਵਾਧੇ ਦੀ ਦਰ ਜ਼ਿਆਦਾ ਹੋਵੇਗੀ | ਪਰ ਜੇਕਰ ਇਸ ਤੋਂ ਉਲਟ ਹੋਵੇ ਤਾਂ ਉੱਥ ਵਸੋਂ ਵਿਚ ਵਾਧੇ ਦੀ ਦਰ ਘੱਟ ਹੋਵੇਗੀ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਵਸੋਂ ਵਾਧੇ ਦਾ ਕੱਚੇ ਮਾਲ `ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਅਬਾਦੀ ਵਿਚ ਵਾਧੇ ਦਾ ਸਿੱਧਾ ਸੰਬੰਧ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਧਨ ਜੁਟਾਉਣ ਤੋਂ ਹੈ। ਇਸ ਪੂਰਤੀ ਦੇ ਲਈ ਉਦਯੋਗਾਂ `ਤੇ ਵੱਧ ਤੋਂ ਵੱਧ ਮਾਲ ਬਣਾਉਣ ਦਾ ਦਬਾਅ ਪੈਂਦਾ ਹੈ। ਉਦਯੋਗਾਂ ਵਿਚ ਉਤਪਾਦਨ ਦੇ ਲਈ ਕੱਚੇ ਮਾਲ ਦੀ ਲੋੜ ਹੁੰਦੀ ਹੈ। ਕੱਚੇ ਮਾਲ ਦੇ ਦੋ ਮੁੱਖ ਸੋਮੇ ਹਨ-ਜੰਗਲ ਅਤੇ ਖਦਾਣ (Mines) ਖਦਾਣਾਂ ਤੋਂ ਸਾਨੂੰ ਕੋਲਾ, ਲੋਹਾ, ਅਤੇ ਹੋਰ ਧਾਤੁ ਮਿਲਦੇ ਹਨ। ਪਰ ਅਬਾਦੀ ਦੇ ਵਾਧੇ ‘ਤੇ ਜ਼ਿਆਦਾ ਉਤਪਾਦਨ ਲਈ ਖਾਣ ਕਾਰਜ (ਖਣਨ ਵਿਚ ਵਾਧਾ ਹੁੰਦਾ ਹੈ। ਜਿਸਦੇ ਨਤੀਜੇ ਵਜੋਂ ਬਹੁਤ ਸਾਰੀਆਂ ਖਾਣਾਂ ਖ਼ਰਾਬ ਅਤੇ ਬਹੁਤ ਸਾਰੀਆਂ ਦੀ ਉਤਪਾਦਕ ਸਮਰੱਥਾ ਖਤਮ ਹੋ ਜਾਂਦੀ ਹੈ ।

ਜੰਗਲਾਂ ਤੋਂ ਸਾਨੂੰ ਬਹੁਤ ਸਾਰੇ ਉਪਯੋਗੀ ਪਦਾਰਥ ਜਿਵੇਂ ਇਮਾਰਤੀ ਲੱਕੜੀ, ਰਬੜ, ਜੜੀ-ਬੂਟੀਆਂ ਆਦਿ ਪ੍ਰਾਪਤ ਹੁੰਦੀਆਂ ਹਨ । ਪਰ ਇਹਨਾਂ ਦੀ ਪੂਰਤੀ ਲਈ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾ ਰਹੀ ਹੈ। ਜੰਗਲਾਂ ਅਤੇ ਖਾਣਾਂ ਦੇ ਵਿਨਾਸ਼ ਦੇ ਬੜੇ ਭਿਆਨਕ ਨਤੀਜੇ ਸਾਹਮਣੇ ਆਉਂਦੇ ਹਨ, ਜਿਵੇਂ ਹਰਿਤ ਹਿ ਵਿਚ ਵਾਧਾ ।ਇਸਦੇ ਨਤੀਜੇ ਵਜੋਂ ਵਿਸ਼ਵ ਤਾਪਮਾਨ ਵਿਚ ਵਾਧਾ ਹੁੰਦਾ ਹੈ। ਜਿਸਦਾ ਨਤੀਜਾ ਧਰੁਵਾਂ ਤੇ ਪਈ ਬਰਫ਼ ਪਿਘਲਦੀ ਹੈ ਤੇ ਸਮੁੰਦਰ ਦਾ ਜਲਸਤਰ ਵੱਧਦਾ ਹੈ ਅਤੇ ਅਨੇਕ ਦੀਪਾਂ ਤੇ ਅਤੇ ਸਮੁੰਦਰੀ ਕੰਢੇ ਤੇ ਵਸੇ ਹੋਏ ਦੇਸ਼ਾਂ ਦੇ ਡੁੱਬਣ ਦਾ ਖ਼ਤਰਾ ਵੱਧ ਗਿਆ ਹੈ।

PSEB 11th Class Environmental Education Important Questions Chapter 2 ਵਸੋਂ ਅਤੇ ਵਾਤਾਵਰਣ

ਪ੍ਰਸ਼ਨ 2.
ਪਰਵਾਸ/ਹਿਜਰਤ (lmigration) ਦੇ ਮੁੱਖ ਕਾਰਨਾਂ ਦਾ ਵਰਣਨ ਕਰੋ ।
ਉੱਤਰ-
ਪਰਵਾਸ/ਹਿਜਰਤ ਦੇ ਬਹੁਤ ਸਾਰੇ ਕਾਰਨ ਹਨ । ਜਿਨ੍ਹਾਂ ਵਿਚ ਆਰਥਿਕ ਅਤੇ ਸਮਾਜਿਕ ਕਾਰਨ ਪ੍ਰਮੁੱਖ ਹਨ । ਇਹਨਾਂ ਵਿਚੋਂ ਕੁੱਝ ਹੇਠ ਲਿਖੇ ਪ੍ਰਕਾਰ ਦੇ ਹਨ –
1. ਰੋਟੀ-ਰੋਜ਼ੀ (Employment)-ਰੋਟੀ-ਰੋਜ਼ੀ ਦੀ ਤਲਾਸ਼ ਵਿਚ ਲੋਕ ਆਪਣੇ ਜਨਮ ਸਥਾਨ ਨੂੰ ਛੱਡ ਕੇ ਦੂਜੇ ਖੇਤਰਾਂ ਵਿਚ ਜਾ ਵੱਸਦੇ ਹਨ। ਪੇਂਡੂ ਖੇਤਰਾਂ ਵਿਚ ਜ਼ਿਆਦਾਤਰ ਲੋਕ ਛੋਟੇ ਉਦਯੋਗਾਂ ਅਤੇ ਕੁਟੀਰ ਉਦਯੋਗਾਂ ਤੋਂ ਆਪਣੀ ਆਜੀਵਿਕਾ ਕਮਾਉਂਦੇ ਹਨ। ਪਰ ਫਿਰ ਵੀ ਪਿੰਡ ਵਿਚ ਸਾਰੇ ਲੋਕਾਂ ਨੂੰ ਆਜੀਵਿਕਾ ਦੇ ਜ਼ਿਆਦਾ ਮੌਕੇ ਪ੍ਰਾਪਤ ਨਹੀਂ ਹਨ । ਇਸ ਦੇ ਉਲਟ ਸ਼ਹਿਰਾਂ ਵਿਚ ਉਦਯੋਗ, ਵਪਾਰ, ਆਵਾਜਾਈ ਅਤੇ ਦੂਜਿਆਂ ਕਈ ਆਰਥਿਕ ਖੇਤਰਾਂ ਵਿਚ ਰੁਜ਼ਗਾਰ ਪ੍ਰਾਪਤ ਹੁੰਦੇ ਹਨ । ਇਸ ਲਈ ਯੁਵਾ ਵਰਗ ਦੇ ਲੋਕ ਸ਼ਹਿਰਾਂ ਵੱਲ ਆਕਰਸ਼ਿਤ ਹੁੰਦੇ ਹਨ।

2. ਸਮਾਜਿਕ ਅਤੇ ਰਾਜਨੀਤਿਕ ਅਸੁਰੱਖਿਆ (Social and Political Insecurityਸਮਾਜਿਕ ਸੁਰੱਖਿਆ, ਰਾਜਨੀਤਿਕ ਗੜਬੜੀ ਅਤੇ ਅੰਤਰ-ਜਾਤੀ ਲੜਾਈਆਂ ਆਦਿ ਵੀ ਪ੍ਰਵਾਸ ਨੂੰ ਵਧਾਉਂਦੀਆਂ ਹਨ ।

3. ਹੋਰ ਸਮਾਜਿਕ ਕਾਰਨ (Other Social Reasons)-ਲੋਕ ਕੁਝ ਕਾਰਨਾਂ ਕਰਕੇ ਥੋੜ੍ਹੇ ਸਮੇਂ ਲਈ ਪਰਵਾਸ ਕਰਦੇ ਹਨ । ਉਦਾਹਰਨ ਦੇ ਲਈ, ਸਿੱਖਿਆ ਦੇ ਬਿਹਤਰ ਅਵਸਰਾਂ ਦੇ ਲਈ, ਮਨੋਰੰਜਨ, ਸਿਹਤ, ਸੇਵਾਵਾਂ ਅਤੇ ਕਾਨੂੰਨੀ ਸਲਾਹ ਦੇ ਲਈ ਵੀ ਲੋਕ ਨੇੜੇ ਦੇ ਸ਼ਹਿਰਾਂ ਵਿਚ ਪਰਵਾਸ ਕਰਦੇ ਹਨ।

ਪ੍ਰਸ਼ਨ 3.
ਲਿੰਗ-ਅਨੁਪਾਤ (Sex-ratio) ਤੋਂ ਕੀ ਭਾਵ ਹੈ ? ਇਸਦੇ ਘੱਟ ਹੋਣ ਦੇ ਕਾਰਨ ਸਪੱਸ਼ਟ ਕਰੋ ।
ਉੱਤਰ-
ਲਿੰਗ ਅਨੁਪਾਤ (Sex-ratio) ਤੀ ਹਜ਼ਾਰ ਪੁਰਸ਼ਾਂ ਦੀ ਸੰਖਿਆ ਤੇ ਇਸਤਰੀਆਂ ਦੀ ਸੰਖਿਆ ਦੇ ਅਨੁਪਾਤ ਨੂੰ ਲਿੰਗ-ਅਨੁਪਾਤ ਕਹਿੰਦੇ ਹਨ। ‘ ਜਨਮ ਦੇ ਸਮੇਂ ਤੋਂ ਇਸਤਰੀ-ਪੁਰਸ਼ਾਂ ਦੀ ਸੰਖਿਆ ਵਿਚ ਵਿਸ਼ੇਸ਼ ਅੰਤਰ ਨਹੀਂ ਹੁੰਦਾ, ਪਰ ਸਮੇਂ ਦੇ ਨਾਲ, ਕਈ ਕਾਰਨਾਂ ਦੇ ਨਤੀਜੇ ਵਜੋਂ ਇਹ ਅੰਤਰ ਵੱਧਦਾ ਜਾਂਦਾ ਹੈ।ਲਿੰਗ-ਅਨੁਪਾਤ ਘੱਟ ਹੋਣ ਦੇ ਹੇਠ ਲਿਖੇ ਕਾਰਨ ਹਨ –

  1. ਸਮਾਜ ਵਿਚ ਪੁਰਸ਼ਾਂ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਇਸ ਲਈ ਜਨਮ ਦੇ ਬਾਅਦ ਇਸਤਰੀਆਂ ਦੀ ਸਿਹਤ, ਸਿੱਖਿਆ ਅਤੇ ਜੀਵਨ ਦੇ ਹੋਰ ਖੇਤਰਾਂ ਵਿਚ ਪੁਰਸ਼ਾਂ ਦੀ ਵਜੋਂ ਅਤੇ ਵਾਤਾਵਰਣ ਤੁਲਨਾ ਵਿਚ ਘੱਟ ਸੁਵਿਧਾਵਾਂ ਮਿਲਦੀਆਂ ਹਨ । ਸਿਹਤ ਸੁਵਿਧਾਵਾਂ ਦੀ ਘਾਟ ਹੋਣ ਕਰਕੇ ਜ਼ਿਆਦਾਤਰ ਇਸਤਰੀਆਂ ਦੀ ਮੌਤ ਹੋ ਜਾਂਦੀ ਹੈ।
  2. ਦਹੇਜ ਦੇ ਲਾਲਚ ਵਿਚ ਵੀ ਇਸਤਰੀਆਂ ਦੀ ਹੱਤਿਆ ਕੀਤੀ ਜਾਂਦੀ ਹੈ।
  3. ਆਧੁਨਿਕ ਵਿਗਿਆਨਿਕ ਪੱਧਤੀਆਂ ਵਲੋਂ ਬਹੁਤ ਸਾਰੇ ਲੋਕਾਂ ਦੁਆਰਾ ਇਸਤਰੀ ਲਿੰਗ ਦਾ ਪਤਾ ਲਗਾ ਕੇ ਤੇ ਅਣਜੰਮੀਆਂ ਕੁੜੀਆਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ।

ਪ੍ਰਸ਼ਨ 4.
ਸਾਖਰਤਾ (Literacy) ਵਾਤਾਵਰਣ ‘ਤੇ ਕਿਸ ਤਰ੍ਹਾਂ ਪ੍ਰਭਾਵ ਪਾਉਂਦੀ ਹੈ ?
ਉੱਤਰ-
ਸਾਖਰਤਾ ਦਾ ਅਰਥ ਹੈ ਪੜ੍ਹਨ ਅਤੇ ਲਿਖਣ ਦੀ ਯੋਗਤਾ | ਸਾਖਰਤਾ ਵਾਤਾਵਰਣ ਦੀ ਸਥਿਤੀ ‘ਤੇ ਪ੍ਰਭਾਵ ਪਾਉਂਦੀ ਹੈ। ਵਾਤਾਵਰਣ ਦੇ ਵਿਸ਼ੇ ਨੂੰ ਮੁੱਖ ਰੱਖਦਿਆਂ ਪੜ੍ਹੇ-ਲਿਖੇ ਅਤੇ ਅਨਪੜ੍ਹ ਲੋਕਾਂ ਵਿਚ ਅੰਤਰ ਦੇਖਿਆ ਗਿਆ ਹੈ। ਅਨਪੜ੍ਹ ਲੋਕ ਆਪਣੇ ਆਲੇ-ਦੁਆਲੇ ਨੂੰ ਗੰਦਾ ਰੱਖਦੇ ਹਨ, ਪਰ ਦੂਸਰੀ ਜਗਾ ਪੜ੍ਹੇ-ਲਿਖੇ ਲੋਕ ਵਾਤਾਵਰਣ ਦੀ ਸਫ਼ਾਈ ਦਾ ਧਿਆਨ ਰੱਖਦੇ ਹਨ। ਅਨਪੜ੍ਹ ਲੋਕਾਂ ਨੂੰ ਜੈਵਿਕ ਵਿਘਟਨ ਅਤੇ ਅਜੈਵਿਕ ਵਿਘਟਨ ਵਿਚ ਅੰਤਰ ਪਤਾ ਨਹੀਂ ਹੁੰਦਾ । ਇਸ ਲਈ ਉਹ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਕੇ ਵਾਤਾਵਰਣ ਨੂੰ ਗੰਦਾ ਕਰਦੇ ਹਨ। ਪਰ ਪੜ੍ਹੇ-ਲਿਖੇ ਲੋਕਾਂ ਨੂੰ ਪਲਾਸਟਿਕ ਤੋਂ ਹੋਣ ਵਾਲੀਆਂ ਸਮੱਸਿਆਵਾਂ ਦਾ ਗਿਆਨ ਹੁੰਦਾ ਹੈ। ਇਸ ਲਈ ਉਹ ਉਸ ਦੀ ਵਰਤੋਂ ਘੱਟ ਤੋਂ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਸਾਖਰਤਾ ਦਾ ਵਾਤਾਵਰਣ ‘ਤੇ ਬਹੁਤ ਅਸਰ ਹੈ।

ਪ੍ਰਸ਼ਨ 5.
ਸਾਖਰਤਾ ਦਰ (Literacy Rate) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਪ੍ਰਤੀ 100 ਵਿਅਕਤੀ ਦੇ ਅਨੁਪਾਤ ਪਿੱਛੇ ਜਿੰਨੇ ਵਿਅਕਤੀ ਸਾਖਰ/ਪੜ੍ਹੇ-ਲਿਖੇ ਹੋਣ, ਉਸ ਨੂੰ ਸਾਖਰਤਾ ਦਰ ਕਿਹਾ ਜਾਂਦਾ ਹੈ। ਸਾਖਰਤਾ ਦਰ ਨੂੰ ਹੇਠ ਲਿਖੇ ਫਾਰਮੂਲੇ ਨਾਲ ਪਤਾ ਕੀਤਾ ਜਾਂਦਾ ਹੈ-
PSEB 11th Class Environmental Education Important Questions Chapter 2 ਵਸੋਂ ਅਤੇ ਵਾਤਾਵਰਣ 1
ਸਾਖਰਤਾ ਤੋਂ ਭਾਵ ਹੈ ਕਿ ਲੋਕਾਂ ਨੂੰ ਕਿਸੇ ਵੀ ਭਾਸ਼ਾ ਵਿਚ ਸਮਝ ਦੇ ਨਾਲ ਪੜਨ ਅਤੇ ਲਿਖਣ ਦਾ ਗਿਆਨ ਹੋਣਾ ਚਾਹੀਦਾ ਹੈ। ਸਾਖਰ ਬਣਨ ਲਈ ਕਿਸੇ ਵੀ ਵਿਅਕਤੀ ਨੂੰ ਰਸਮੀ ਸਿੱਖਿਆ ਗ੍ਰਹਿਣ ਕਰਨ ਲਈ ਕਿਸੇ ਸੰਸਥਾਨ ਵਿਚ ਜਾਣ ਦੀ ਜ਼ਰੂਰਤ ਨਹੀਂ ਹੁੰਦੀ । ਆਲੇਦੁਆਲੇ ਅਤੇ ਨੇੜੇ-ਤੇੜੇ ਤੋਂ ਵੀ ਸਿੱਖਿਆ ਪ੍ਰਾਪਤ ਕਰਕੇ ਮਨੁੱਖ ਸਾਖਰ ਬਣ ਸਕਦਾ ਹੈ ।

ਪ੍ਰਸ਼ਨ 6.
ਸਾਡੀ ਸਮਾਜਿਕ ਸੋਚ ਦਾ ਲਿੰਗ-ਅਨੁਪਾਤ ‘ਤੇ ਕੀ ਪ੍ਰਭਾਵ ਹੈ ?
ਉੱਤਰ-
ਸਾਡੀ ਸਮਾਜਿਕ ਸੋਚ ਇਕ ਔਰਤ ਨੂੰ ਇੱਜ਼ਤ ਨਾਲ ਜੋੜਿਆ ਗਿਆ ਹੈ । ਇਸ ਲਈ ਕਈ ਵਾਰ ਲੋਕ ਆਪਣਾ ਵੈਰ ਕੱਢਣ ਵਾਸਤੇ ਆਪਣੇ ਦੁਸ਼ਮਣਾਂ ਦੀਆਂ ਔਰਤਾਂ, ਧੀਆਂ, ਭੈਣਾਂ ਅਤੇ ਮਾਂਵਾਂ ਦਾ ਮਾੜਾ ਕਰਦੇ ਹਨ । ਇਸ ਨਾਲ ਉਸ ਦੀ ਇੱਜ਼ਤ ਰੁਲ ਜਾਂਦੀ ਹੈ । ਕਈ ਵਾਰ ਇਸ ਗੱਲ ਨੂੰ ਸੋਚ ਕੇ ਵੀ ਸਾਡੇ ਸਮਾਜ ਵਿਚ ਔਰਤ ਦੇ ਪੈਦਾ ਹੋਣ ‘ਤੇ ਰੋਕ ਲਾਈ ਜਾਂਦੀ ਸੀ । ਪਰ ਹੁਣ ਸੋਚ ਬਦਲ ਰਹੀ ਹੈ |

ਮਰਦ ਅਤੇ ਔਰਤਾਂ ਵਿਚ ਬਰਾਬਰੀ ਆ ਰਹੀ ਹੈ । ਦਾਜ ਦਾ ਰਾਖਸ਼ ਵੀ ਇਸੇ ਤਰ੍ਹਾਂ ਦੀ ਸਮਾਜਿਕ ਸੋਚ ਦਾ ਨਤੀਜਾ ਹੈ ਕਿ ਸਾਨੂੰ ਔਰਤ ਕੁੜੀ) ਦੇ ਜਨਮ ‘ਤੇ ਖ਼ੁਸ਼ੀ ਨਾਲੋਂ ਵੱਧ ਫ਼ਿਕਰ ਪੈ ਜਾਂਦਾ ਸੀ । ਇਹੋ ਜਿਹੇ ਕਾਰਨਾਂ ਕਰਕੇ ਸਮਾਜ ਦੀ ਲੜਕਿਆਂ ਵੱਲ ਖਿੱਚ ਵਧੀ ਪਰ ਉਹ ਇਹ ਨਹੀਂ ਸਮਝ ਪਾ ਰਹੇ ਹਨ ਕਿ ਇਸ ਨਾਲ ਕੀ ਨੁਕਸਾਨ ਹੋਣਗੇ । ਪ੍ਰਚਾਰ ਅਤੇ ਸੰਚਾਰ ਦੇ ਸਾਰੇ ਸਾਧਨਾਂ ਦੀ ਵਰਤੋਂ ਕਰਕੇ ਹੁਣ ਸਮਾਜ ਵਿੱਚ ਇਕ ਕ੍ਰਾਂਤੀ ਆ ਰਹੀ ਹੈ । ਜਿਸ ਨਾਲ ਖ਼ਰਾਬ ਲਿੰਗ-ਅਨੁਪਾਤ ਵਿਚ ਸੁਧਾਰ ਹੋ ਰਿਹਾ ਹੈ ਅਤੇ ਇਸ ਨਾਲ ਸਮਾਜਿਕ ਸੰਤੁਲਨ ਵੀ ਸੁਧਰ ਰਿਹਾ ਹੈ ।

PSEB 11th Class Environmental Education Important Questions Chapter 2 ਵਸੋਂ ਅਤੇ ਵਾਤਾਵਰਣ

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਸੋਂ ਵਾਧੇ ਦੇ ਕਾਰਨਾਂ ਦਾ ਵਰਣਨ ਕਰੋ ।
ਉੱਤਰਾਂ-
ਵਸੋਂ ਵਾਧੇ ਦੇ ਮੁੱਖ ਕਾਰਨ ਹੇਠ ਲਿਖੇ ਅਨੁਸਾਰ ਹਨ –
1. ਜਨਮ ਦਰ ਵਿਚ ਵਾਧਾ (Increase in birth rate)-ਕਿਸੇ ਖੇਤਰ ਵਿਚ ਪ੍ਰਤੀ ਹਜ਼ਾਰ ਮਨੁੱਖਾਂ ਪਿੱਛੇ ਜਨਮ ਲੈਣ ਵਾਲੇ ਬੱਚਿਆਂ ਦੀ ਸੰਖਿਆ ਦੇ ਔਸਤ ਨੂੰ ਜਨਮ ਦਰ ਵਿਚ ਵਾਧਾ ਕਹਿੰਦੇ ਹਨ। ਵਸੋਂ ਵਾਧਾ ਜਨਮ ਦਰ ਦੀ ਵਾਧੇ ‘ਤੇ ਨਿਰਭਰ ਕਰਦਾ ਹੈ। ਜਨਮ ਦਰ ਜ਼ਿਆਦਾ ਹੋਣ ਦੇ ਕਈ ਸਮਾਜਿਕ, ਆਰਥਿਕ, ਸਭਿਆਚਾਰਿਕ, ਇਤਿਹਾਸਿਕ ਅਤੇ ਰਾਜਨੀਤਿਕ ਕਾਰਨ ਹੁੰਦੇ ਹਨ। ਆਦਮੀ-ਔਰਤ ਵਿਚ ਪ੍ਰਜਣਨ ਸ਼ਕਤੀ, ਕੁਦਰਤ ਵਲੋਂ ਬਖਸ਼ਿਆ ਗਿਆ ਸਭਾਵਿਕ ਗੁਣ ਹੈ। ਔਰਤਾਂ ਵਿਚ ਇਹ ਸ਼ਕਤੀ 15 ਤੋਂ 50 ਸਾਲ ਤੱਕ ਰਹਿੰਦੀ ਹੈ। ਜਦੋਂ ਕਿ ਆਦਮੀਆਂ ਵਿਚ ਇਹ ਸ਼ਕਤੀ 15 ਤੋਂ 75 ਸਾਲ ਤੱਕ ਮੰਨੀ ਜਾਂਦੀ ਹੈ। ਸੁਵਿਧਾਵਾਂ ਵਿਚ ਸਮੇਂ ਦੇ ਨਾਲ ਵਾਧਾ ਹੋਣ ਦੇ ਕਾਰਨ ਜਨਮ ਦਰ ਵਧਦੀ ਹੈ।

2. ਮੌਤ ਦਰ ਦਾ ਘੱਟ ਹੋਣਾ (Decrease in death rate)-ਮੌਤ ਦਰ ਪ੍ਰਤੀ ਹਜ਼ਾਰ ਵਿਅਕਤੀਆਂ ਵਿਚ ਔਸਤ ਪ੍ਰਤੀ ਸਾਲ ਮੌਤ ‘ਤੇ ਆਧਾਰਿਤ ਹੈ। ਵਸੋਂ ਵਾਧੇ ਵਿਚ ਇਸਦੀ ਭੁਮਿਕਾ ਸਭ ਤੋਂ ਮਹੱਤਵ ਵਾਲੀ ਹੁੰਦੀ ਹੈ। ਵਿਗਿਆਨ ਅਤੇ ਤਕਨੀਕ ਦੇ ਵਿਕਾਸ ਤੋਂ ਪਹਿਲੇ ਮੌਤ ਦਰ ਬਹੁਤ ਜ਼ਿਆਦਾ ਸੀ । ਇਸਦਾ ਸਭ ਤੋਂ ਵੱਡਾ ਕਾਰਨ ਬੀਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਸਨ । ਇਸੇ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਅਕਾਲ ਅਤੇ ਮਹਾਂਮਾਰੀਆਂ ਆਦਿ ਦੇ ਕਾਰਨ ਵੱਡੀ ਸੰਖਿਆ ਵਿਚ ਲੋਕ ਮੌਤ ਦਾ ਸ਼ਿਕਾਰ ਹੁੰਦੇ ਹਨ। ਇਸ ਕਾਰਨ ਜਨਮ ਲੈਣ ਅਤੇ ਮਰਨ ਵਾਲਿਆਂ ਦੇ ਅਨੁਪਾਤ ਵਿਚ ਬਹੁਤ ਜ਼ਿਆਦਾ ਅੰਤਰ ਨਹੀਂ ਹੁੰਦਾ ਸੀ । ਇਸ ਤਰ੍ਹਾਂ ਵਲੋਂ ਵਾਧਾ ਨਹੀਂ ਹੁੰਦਾ ਸੀ ।

ਪਰ ਅੱਜ ਦੇ ਯੁੱਗ ਵਿਚ ਮੌਤ ਦਰ ਵਿਚ ਬਹੁਤ ਕਮੀ ਆਈ ਹੈ। ਇਸਦਾ ਮੁੱਖ ਕਾਰਨ ਡਾਕਟਰੀ ਸੁਵਿਧਾਵਾਂ ਵਿਚ ਵਾਧਾ ਹੋਣਾ ਹੈ। ਆਜ਼ਾਦੀ ਤੋਂ ਬਾਅਦ ਮਹਾਂਮਾਰੀਆਂ ਤੋਂ ਬਚਣ ਲਈ ਠੋਸ ਉਪਰਾਲੇ ਕੀਤੇ ਗਏ ਜਿਸ ਦੇ ਨਤੀਜੇ ਵਜੋਂ ਚੇਚਕ, ਹੈਜ਼ਾ, ਪਲੇਗ ਆਦਿ ਮਾਰੂ ਬੀਮਾਰੀਆਂ ਲਗਪਗ ਖ਼ਤਮ ਹੋ ਗਈਆਂ ਅਤੇ ਮੌਤ ਦਰ ਵਿਚ ਕਮੀ ਆਈ । ਆਵਾਜਾਈ ਦੇ ਸਾਧਨਾਂ ਦਾ ਵਿਕਾਸ ਅਤੇ ਵਾਧੇ ਦੇ ਨਤੀਜੇ ਵਜੋਂ ਮਹਾਂਮਾਰੀਆਂ ਅਤੇ ਅਕਾਲ ਆਉਣੇ ਘੱਟ ਹੋ ਗਏ ਹਨ। ਪਿੰਡਾਂ ਅਤੇ ਸ਼ਹਿਰਾਂ ਵਿਚ ਪੀਣ ਲਈ ਸਾਫ਼ ਜਲ ਦੇ ਪ੍ਰਬੰਧ ਦਾ ਵੀ ਮੌਤ ਦਰ ‘ਤੇ ਕਾਫ਼ੀ ਪ੍ਰਭਾਵ ਪਿਆ । ਇਸ ਤੋਂ ਇਲਾਵਾ ਚੰਗੇ ਰਾਜ ਪ੍ਰਬੰਧ ਅਤੇ ਕਾਨੂੰਨ-ਵਿਵਸਥਾ ਨੇ ਵੀ ਮੌਤ ਦਰ ਨੂੰ ਘਟਾਉਣ ਵਿਚ ਸਹਿਯੋਗ ਦਿੱਤਾ ਹੈ। ਇਸ ਤਰ੍ਹਾਂ ਮੌਤ ਦਰ ਵਿਚ ਕਮੀ ਆਉਣ ਦੇ ਕਾਰਨ ਵਸੋਂ ਵਿਚ ਵਾਧਾ ਹੋ ਰਿਹਾ ਹੈ।

3. ਪ੍ਰਵਾਸ-ਹਿਜਰਤ (Migration)-ਆਬਾਦੀ ਦਾ ਇਕ ਜਗ੍ਹਾ ਤੋਂ ਦੂਜੀ ਜਗਾ ਤੇ ਜਾਣ ਨੂੰ ਵੀ ਕਿਸੇ ਖੇਤਰ ਦੀ ਆਬਾਦੀ ਵਿਚ ਕਮੀ ਜਾਂ ਵਾਧੇ ਦੇ ਇਕ ਕਾਰਨ ਕਿਹਾ ਜਾ ਸਕਦਾ ਹੈ। ਵਸੋਂ ਦਾ ਇਕ ਜਗ੍ਹਾ ਤੋਂ ਦੂਜੀ ਜਗ੍ਹਾ ‘ਤੇ ਜਾਣਾ ਪਰਵਾਸ ਕਹਾਉਂਦਾ ਹੈ। ਪਰਵਾਸ ਨਾ-ਸਿਰਫ਼ ਵੱਖ-ਵੱਖ ਖੇਤਰਾਂ ਵਿਚ ਆਬਾਦੀ ਦੀ ਵੰਡ ਨੂੰ ਪ੍ਰਭਾਵਿਤ ਕਰਦਾ ਹੈ ਸਗੋਂ ਲਿੰਗ ਅਨੁਪਾਤ ਅਤੇ ਆਯੂ ਸੰਰਚਨਾ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜਿਹੜੇ ਖੇਤਰਾਂ ਵਿਚੋਂ ਲੋਕ ਚਲੇ ਜਾਂਦੇ ਹਨ ਉੱਥੇ ਆਬਾਦੀ ਘੱਟ ਹੋ ਜਾਂਦੀ ਹੈ ਅਤੇ ਜਿਹੜੇ ਖੇਤਰਾਂ ਵਿਚ ਲੋਕ ਆ ਕੇ ਵੱਸਦੇ ਹਨ, ਉੱਥੇ ਆਬਾਦੀ ਵੱਧ ਜਾਂਦੀ ਹੈ।

ਸ਼ਹਿਰਾਂ ਵਿਚ ਆਬਾਦੀ ਦੇ ਵੱਧ ਹੋਣ ਦਾ ਕਾਰਨ ਵੱਡੇ ਨਗਰਾਂ ਵਲ ਵਜੋਂ ਅਤੇ ਵਾਤਾਵਰਣ ਵਸੋਂ ਦਾ ਵੱਧ ਜਾਣਾ ਹੈ। ਵੱਡੇ-ਵੱਡੇ ਨਗਰਾਂ ਵਿਚ ਆਸ-ਪਾਸ ਦੇ ਪੇਂਡੂ ਖੇਤਰਾਂ ਤੋਂ ਲੋਕ ਰੋਜ਼ੀਰੋਟੀ ਕਮਾਉਣ ਅਤੇ ਸ਼ਹਿਰੀ ਜੀਵਨ ਦਾ ਲਾਭ ਉਠਾਉਣ ਲਈ ਪ੍ਰਵਾਸ ਕਰਦੇ ਹਨ। ਇਸ ਤੋਂ ਇਲਾਵਾ ਸਿੱਖਿਆ, ਮਨੋਰੰਜਨ, ਸਿਹਤ ਅਤੇ ਜਨਤਕ ਸੁਵਿਧਾਵਾਂ ਦੇ ਨਾ ਹੋਣ ਕਾਰਨ ਵੀ ਲੋਕ ਪਿੰਡਾਂ ਤੋਂ ਸ਼ਹਿਰਾਂ ਨੂੰ ਜਾਂਦੇ ਹਨ। ਇਸ ਪ੍ਰਕਾਰ ਸ਼ਹਿਰੀਕਰਨ ਨੂੰ ਵਾਧਾ ਮਿਲਦਾ ਹੈ ਅਤੇ ਸ਼ਹਿਰਾਂ ਦੀ ਵਸੋਂ ਵੱਧ ਰਹੀ ਹੈ|

ਪ੍ਰਸ਼ਨ 2.
ਵਸੋਂ ਵਿਸਫੋਟ (Population Explosion) ਦੇ ਵਾਤਾਵਰਣ ਤੇ ਕੀ ਪ੍ਰਭਾਵ ਪੈਂਦੇ ਹਨ ?
ਉੱਤਰ-
ਵਸੋਂ ਵਿਸਫੋਟ ਦੇ ਕਾਰਨ ਵਾਤਾਵਰਣ ‘ਤੇ ਮਾੜੇ ਪ੍ਰਭਾਵ ਪੈਂਦੇ ਹਨ। ਇਹਨਾਂ ਬੁਰੇ ਪ੍ਰਭਾਵਾਂ ਦਾ ਵਿਵਰਣ ਹੇਠ ਲਿਖਿਆ ਹੈ –

  1. ਵਸੋਂ ਵਾਧੇ ਦੇ ਕਾਰਨ ਕੁਦਰਤੀ ਸੰਸਾਧਨਾਂ ਦਾ ਅੰਨ੍ਹੇਵਾਹ ਦੋਹਣ ਹੁੰਦਾ ਹੈ। ਇਸ ਕਾਰਨ ਵਾਤਾਵਰਣੀ ਵਿਕ੍ਰਿਤੀਆਂ ਪੈਦਾ ਹੁੰਦੀਆਂ ਹਨ ਅਤੇ ਕੁਦਰਤੀ ਸੰਸਾਧਨਾਂ ਦੇ ਖਤਮ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ।
  2. ਵਧਦੀ ਹੋਈ ਵਸੋਂ ਦੇ ਲਈ ਘਰਾਂ ਦਾ ਪ੍ਰਬੰਧ ਕਰਨ ਲਈ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾ ਰਹੀ ਹੈ। ਜੰਗਲਾਂ ਦੀ ਕਟਾਈ ਦੇ ਕਾਰਨ ਹਰਾ ਹਿ ਪ੍ਰਭਾਵ ਅਤੇ ਵਿਸ਼ਵ ਤਾਪਮਾਨ ਵਿਚ ਵਾਧੇ ਵਰਗੀਆਂ ਵਾਤਾਵਰਣ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
  3. ਭੋਜਨ ਪਦਾਰਥਾਂ ਦੀ ਮੰਗ ਵੀ ਅਬਾਦੀ ਦੇ ਵੱਧ ਹੋਣ ਕਾਰਨ ਵੱਧ ਗਈ ਹੈ। ਇਸ ਵਧਦੀ ਹੋਈ ਮੰਗ ਨੂੰ ਪੂਰਾ ਕਰਨਾ ਮੁਸ਼ਕਿਲ ਹੈ। ਇਸਦੇ ਲਈ ਭੁਮੀ ਸੰਸਾਧਨਾਂ ਤੇ ਦਬਾਉ ਵੱਧ ਰਿਹਾ ਹੈ। ਜ਼ਿਆਦਾ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਦੇ ਨਤੀਜੇ ਵਜੋਂ ਭੂਮੀ ਦੀ ਉਪਜਾਊ ਸ਼ਕਤੀ ਸਮਾਪਤ ਹੋ ਜਾਵੇਗੀ ।
  4. ਭੂਮੀ ਸੰਸਾਧਨਾਂ ਦੇ ਵਧਦੇ ਹੋਏ ਦਬਾਓ ਦੇ ਕਾਰਨ ਪੀਣ ਵਾਲੇ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਭੂਮੀਗਤ ਪਾਣੀ ਹੇਠਾਂ ਜਾ ਰਿਹਾ ਹੈ।
  5. ਵਧਦੀ ਹੋਈ ਵਸੋਂ ਦੇ ਕਾਰਨ ਨਗਰੀਕਰਨ ਤੇਜ਼ੀ ਨਾਲ ਵੱਧ ਰਿਹਾ ਹੈ।ਇਸਦੇ ਨਤੀਜੇ ਵੱਜੋਂ ਸ਼ਹਿਰਾਂ ਵਿਚ ਵਾਤਾਵਰਣ ਸੰਬੰਧੀ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ ।
  6. ਜੰਗਲਾਂ ਦੀ ਕਟਾਈ ਦਾ ਇਕ ਭਿਅੰਕਰ ਨਤੀਜਾ ਮਾਰੂਥਲੀਕਰਨ ਹੈ। ਇਸ ਦੇ ਕਾਰਨ ਮੈਦਾਨੀ ਇਲਾਕੇ ਅਤੇ ਤੱਟੀ ਜਲਵਾਯੁ ਖਰਾਬ ਹੋ ਜਾਂਦਾ ਹੈ।
  7. ਵਸੋਂ ਦਾ ਵਾਧਾ ਅਤੇ ਸੰਸਾਧਨਾਂ ਜਿਵੇਂ ਲੱਕੜੀ, ਕੋਲਾ, ਪੈਟਰੋਲ, ਜਲ ਆਦਿ ਦੇ ਵਧਦੇ ਉਪਭੋਗ ਦੇ ਵੱਖ-ਵੱਖ ਤਰ੍ਹਾਂ ਦੇ ਫੋਕਟ ਪਦਾਰਥਾਂ ਦਾ ਉਤਪਾਦਨ ਵੀ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਇਹਨਾਂ ਫਾਲਤੂ ਪਦਾਰਥਾਂ ਦੇ ਠੀਕ ਨਿਕਾਸ ਨਾ ਹੋਣ ਦੇ ਕਾਰਨ ਇਹ ਢੇਰਾਂ ਵਿਚ ਬਦਲਦੇ ਜਾ ਰਹੇ ਹਨ ਅਤੇ ਇਸਦਾ ਨਤੀਜਾ ਹਵਾ ਅਤੇ ਜਲ ਪ੍ਰਦੂਸ਼ਣ ਵਿਚ ਵਾਧਾ ਹੈ। ਇਸ ਸਭ ਦੇ ਕਾਰਨ ਵਾਤਾਵਰਣ ’ਤੇ ਕਈ ਬੁਰੇ ਪ੍ਰਭਾਵ ਪੈਂਦੇ ਹਨ।
  8. ਵਧਦੀ ਵਸੋਂ ਦੇ ਕਾਰਨ ਨਾ ਕੇਵਲ ਕਸਬਿਆਂ ਦੇ ਆਕਾਰ ਵਧਦੇ ਹਨ। ਸਗੋਂ ਉਹਨਾਂ ਵਿਚ ਵਾਹਨਾਂ ਦੀ ਸੰਖਿਆ ਵੀ ਵਧਦੀ ਹੈ। ਵਾਹਨਾਂ ਦੀ ਵਧਦੀ ਸੰਖਿਆ ਪ੍ਰਦੂਸ਼ਣ ਨੂੰ ਵਧਾਉਂਦੀ ਹੈ।
  9. ਵਧਦੀ ਵਸੋਂ ਦੁਆਰਾ ਉਤਪੰਨ ਹੋਏ ਪ੍ਰਦੂਸ਼ਣ ਦੇ ਕਾਰਨ ਕਈ ਤਰ੍ਹਾਂ ਦੀਆਂ ਛੂਤ ਵਾਲੀਆਂ ਅਤੇ ਛੂਤ ਤੋਂ ਬਗੈਰ ਵਾਲੀਆਂ ਬੀਮਾਰੀਆਂ ਫੈਲਦੀਆਂ ਹਨ । ਵੱਧਦੀ ਹੋਈ ਵਸੋਂ ਦੇ ਕਾਰਨ ਡਾਕਟਰੀ ਸੇਵਾਵਾਂ ਵਿਚ ਕਮੀ ਆਉਂਦੀ ਹੈ।
  10. ਵਸੋਂ ਦੇ ਵਧਣ ਦੇ ਨਤੀਜੇ ਵਜੋਂ ਮਾਨਵ ਦੇ ਜੀਵਨ ਵਿਚ ਬਨਾਵਟੀ ਅਤੇ ਉਪਭੋਗਤਾਵਾਦ ਵੱਧ ਗਿਆ ਹੈ। ਜਿਸਦੇ ਕਾਰਨ ਮਾਨਵ ਵਾਤਾਵਰਣ ਦੀ ਰੱਖਿਆ ਕਰਨ ਦੀ ਬਜਾਏ ਉਸਨੂੰ ਨੁਕਸਾਨ ਪਹੁੰਚਾ ਰਹੇ ਹਨ।

ਇਸ ਤਰ੍ਹਾਂ ਵੱਧਦੀ ਹੋਈ ਵਸੋਂ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਲਈ ਮੁੱਖ ਰੂਪ ਵਿਚ ਉੱਤਰਦਾਈ ਹੈ। ਉੱਪਰ ਵਾਲਾ ਵਿਵਰਣ ਇਹ ਸਪੱਸ਼ਟ ਕਰਦਾ ਹੈ ਕਿ ਆਬਾਦੀ ਵਿਚ ਕਾਬੂ ਤੋਂ ਬਾਹਰ ਵਾਧੇ ਦੇ ਕਾਰਨ ਕੁਦਰਤੀ ਸਾਧਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਖਪਤ ਹੋ ਰਹੀ ਹੈ ਅਤੇ ਪਰਿਸਥਿਤੀ ਦੀ ਵਿਕੂਤੀ ਦੀ ਸਥਿਤੀ ਉਤਪੰਨ ਹੋ ਗਈ ਹੈ। ਇਸ ਲਈ ਵਸੋਂ ਨੂੰ ਸੰਤੁਲਿਤ ਰੱਖਣਾ ਵਾਤਾਵਰਣ ਦੇ ਪ੍ਰਬੰਧਨ ਦਾ ਇਕ ਮੁੱਖ ਅੰਗ ਹੈ।

ਪ੍ਰਸ਼ਨ 3.
ਵਲੋਂ ਸੰਬੰਧੀ ਸਿਧਾਂਤਾਂ (Theories of Population) ‘ਤੇ ਟਿੱਪਣੀ ਕਰੋ ।
ਉੱਤਰ-
ਪੁਰਾਣੇ ਸਮੇਂ ਤੋਂ ਹੀ ਮਨੁੱਖ ਦੀ ਵਧਦੀ ਹੋਈ ਵਸੋਂ ਚਿੰਤਾ ਦਾ ਇਕ ਵਿਸ਼ਾ ਰਹੀ ਹੈ। ਪਰ ਮਾਨਵ ਵਲੋਂ ਜ਼ਿਆਦਾ ਵਧਣ ਦੇ ਲਈ ਜ਼ਿੰਮੇਵਾਰ ਵਿਭਿੰਨ ਕਿਰਿਆ-ਕਲਾਪਾਂ ਦਾ ਪ੍ਰਭਾਵ ਵਾਤਾਵਰਣ ‘ਤੇ ਪੈਂਦਾ ਹੈ ਅਤੇ ਕਈ ਵਾਤਾਵਰਣੀ ਮੁੱਦਿਆਂ ਅਤੇ ਸਮੱਸਿਆਵਾਂ ਦਾ ਜਨਮ ਹੋਇਆ ਹੈ । ਇਹਨਾਂ ਵਧਦੀਆਂ ਹੋਈਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਆਬਾਦੀ ਦੇ ਵਾਧੇ ਤੇ ਪ੍ਰਭਾਵਾਂ ਦੇ ਵਿਗਿਆਨਿਕ ਅਧਿਐਨ ਦੀ ਜ਼ਰੂਰਤ ਮਹਿਸੂਸ ਹੋਈ ਅਤੇ ਬੜੇ ਵਿਗਿਆਨੀਆਂ ਵਲੋਂ ਵਲੋਂ ਸੰਬੰਧੀ ਸਿਧਾਂਤ ਪ੍ਰਸਤੁਤ ਕੀਤੇ ਗਏ ।

ਸ਼ੁਰੂ ਵਿਚ ਪਲੈਟੋ ਅਤੇ ਅਰਸਤੂ ਨੇ ਵਸੋਂ ਦਾ ਸਿਧਾਂਤ ਪ੍ਰਸਤੁਤ ਕੀਤਾ। ਉਹਨਾਂ ਦੇ ਅਨੁਸਾਰ ਵਸੋਂ ਦਾ ਅਨੁਕੂਲਨ ਆਕਾਰ ਉਹ ਹੈ ਜਿਸ ਵਿਚ ਮਨੁੱਖ ਦੀਆਂ ਜ਼ਰੂਰਤਾਂ ਦਾ ਸੌਖੀ ਤਰ੍ਹਾਂ ਹੱਲ ਹੋ ਸਕੇ । ਇਹ ਕੇਵਲ ਤਾਂ ਹੀ ਸੰਭਵ ਹੈ ਜਦੋਂ ਵਸੋਂ ਦਾ ਆਕਾਰ ਆਰਥਿਕ ਰੂਪ ਤੋਂ ਖ਼ੁਦ ਪੂਰਾ ਹੋਵੇ ਅਤੇ ਖ਼ੁਦ ਦੀ ਰੱਖਿਆ ਕਰ ਸਕਣ ਵਿਚ ਸਮਰੱਥ ਹੋਵੇ । ਇਸਦੇ ਬਾਅਦ ਇਕ ਬਿਟਿਸ਼ ਆਰਥਿਕਤਾ ਅਤੇ ਵਸੋਂ ਵਿਵਰਣ ਸ਼ਾਸਤਰੀ ਥਾਮਸ ਰਾਬਰਟ ਮਾਲਥਸ ਨੇ 18ਵੀਂ ਸ਼ਤਾਬਦੀ ਦੀ ਸਮਾਪਤੀ ਉੱਤੇ ਆਪਣੇ ਵਲੋਂ ਸਿਧਾਂਤ ਨੂੰ ਵਸੋਂ ਦੇ ਸਿਧਾਂਤਾਂ ਤੇ ਨਿਬੰਧ” ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ।

PSEB 11th Class Environmental Education Important Questions Chapter 2 ਵਸੋਂ ਅਤੇ ਵਾਤਾਵਰਣ

ਮਾਲਥਸੇ ਦੇ ਅਨੁਸਾਰ ਵਸੋਂ ਸਦਾ ਰੇਖਾ ਗਣਿਤ ਵਾਧੇ (Geometric progression) (2, 4, 8, 16, 32) ਵਿਚ ਵਧਦੀ ਹੈ ਜਦੋਂ ਕਿ ਭੋਜਨ ਅਤੇ ਜੀਵਨ ਦੇ ਲਾਇਕ ਸਮੱਗਰੀ ਦੇ ਸਾਧਨ ਸਮਾਨਾਂਤਰ ਵਾਧਾ (Arithmetic progression) (2, 4, 6, 8, 16) ਵਿਚ ਵਧਦੇ ਹਨ। ਇਸ ਦੇ ਕਾਰਨ ਆਬਾਦੀ ਅਤੇ ਜੀਵਨ ਲਾਇਕ ਸਮੱਗਰੀ ਵਿਚ ਅਸੰਤੁਲਨ ਬਣਿਆ ਰਹਿੰਦਾ ਹੈ। ਮਾਲਥਸ ਨੇ ਇਹ ਨਤੀਜਾ ਕੱਢਿਆ ਕਿ ਜੇਕਰ ਵਸੋਂ ਵਾਧਾ ਬਣਿਆ ਰਹਿੰਦਾ ਹੈ ਤੇ ਕੁਦਰਤ ਦੁਆਰਾ ਇਸ ਵਸੋਂ ਨੂੰ ਕਾਬੂ ਕਰਨ ਲਈ ਆਪਣੀ ਭੂਮਿਕਾ ਨਿਭਾਈ ਜਾਂਦੀ ਹੈ। ਕੁਦਰਤੀ ਆਫਤਾਂ ਜਿਵੇਂ ਯੁੱਧ, ਭੁੱਖਮਰੀ, ਹੜ੍ਹ, ਬਿਮਾਰੀਆਂ ਆਦਿ ਵਸੋਂ ਦੇ ਵਾਧੇ ਨੂੰ ਰੋਕਦੀਆਂ ਹਨ |

PSEB 11th Class Environmental Education Important Questions Chapter 1 ਵਾਤਾਵਰਣ

Punjab State Board PSEB 11th Class Environmental Education Important Questions Chapter 1 ਵਾਤਾਵਰਣ Important Questions and Answers.

PSEB 11th Class Environmental Education Important Questions Chapter 1 ਵਾਤਾਵਰਣ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ 

ਪ੍ਰਸ਼ਨ 1.
‘ਵਾਤਾਵਰਣ ਸ਼ਬਦ ਦਾ ਅਰਥ ਸਪੱਸ਼ਟ ਕਰੋ।
ਉੱਤਰ-
‘ਵਾਤਾਵਰਣ’ ਸ਼ਬਦ ਦਾ ਅਰਥ ਹੈ ਸਾਡਾ ਆਲਾ-ਦੁਆਲਾ। ਕੁਦਰਤ ਵਿਚ ਜੋ ਕੁੱਝ ਵੀ ਚਾਰੇ ਪਾਸੇ ਮੌਜੂਦ ਹੈ, ਉਸ ਨੂੰ ਵਾਤਾਵਰਣ ਕਿਹਾ ਜਾਂਦਾ ਹੈ ਅਜੈਵ ਮਿੱਟੀ, ਹਵਾ, ਪਾਣੀ, ਦਰੱਖ਼ਤ, ਜਾਨਵਰ ਆਦਿ ਸਭ ਵਾਤਾਵਰਣ ਦੇ ਅੰਗ ਹਨ।

ਪ੍ਰਸ਼ਨ 2.
ਵਾਤਾਵਰਣ ਦੇ ਅੰਗਾਂ ਦੀਆਂ ਦੋ ਕਿਸਮਾਂ ਦੱਸੋ।
ਉੱਤਰ-
ਵਾਤਾਵਰਣ ਦੇ ਦੋ ਕਿਸਮ ਦੇ ਅੰਗ ਹਨ-

  • ਜੈਵ ਅੰਗ,
  • ਅਜੈਵ ਅੰਗ।

ਪ੍ਰਸ਼ਨ 3.
ਅਜੈਵ ਅੰਗਾਂ ਦੀ ਵਿਆਖਿਆ ਕਰੋ।
ਉੱਤਰ-
ਅਜੈਵ ਅੰਗ ਵਾਤਾਵਰਣ ਦੇ ਨਿਰਜੀਵ ਅੰਗ ਹਨ ਜਿਨ੍ਹਾਂ ਵਿਚ ਮਿੱਟੀ, ਪਾਣੀ, ਉਰਜਾ, ਹਵਾ, ਵਿਕਿਰਨਾਂ, ਤਾਪਮਾਨ, ਰਸਾਇਣ ਆਦਿ ਸਭ ਸ਼ਾਮਿਲ ਹੁੰਦੇ ਹਨ।’

ਪ੍ਰਸ਼ਨ 4.
ਜੈਵ ਅੰਗਾਂ ਦੀ ਵਿਆਖਿਆ ਕਰੋ।
ਉੱਤਰ-
ਜੈਵ ਅੰਗ ਵਾਤਾਵਰਣ ਦੇ ਸਜੀਵ ਅੰਗ ਹੁੰਦੇ ਹਨ ਜਿਹੜੇ ਅਜੈਵਿਕ ਅੰਗਾਂ ਨਾਲ ਅੰਤਰ ਕਿਰਿਆ ਕਰਕੇ ਕਈ ਤਰ੍ਹਾਂ ਦੇ ਸਮੂਹਾਂ ਦਾ ਵਿਕਾਸ ਕਰਦੇ ਹਨ। ਇਹਨਾਂ ਵਿਚ ਪੌਦੇ, ਮਨੁੱਖ, ਜਾਨਵਰ ਅਤੇ ਸੂਖ਼ਮ ਜੀਵ ਆਦਿ ਸ਼ਾਮਿਲ ਹੁੰਦੇ ਹਨ।

ਪ੍ਰਸ਼ਨ 5.
ਵਾਤਾਵਰਣ ਦੀਆਂ ਤਿੰਨ ਕਿਸਮਾਂ ਦੱਸੋ।
ਉੱਤਰ-
ਵਾਤਾਵਰਣ ਹੇਠ ਲਿਖੀਆਂ ਤਿੰਨ ਕਿਸਮਾਂ ਦਾ ਹੁੰਦਾ ਹੈ –

  1. ਭੌਤਿਕ ਵਾਤਾਵਰਣ (Physical Environment)
  2. ਜੈਵਿਕ ਵਾਤਾਵਰਣ (Biological Environment)
  3. ਸਮਾਜਿਕ ਵਾਤਾਵਰਣ (Social Environment) |

ਪ੍ਰਸ਼ਨ 6.
ਭੌਤਿਕ ਵਾਤਾਵਰਣ ਦੇ ਅੰਗਾਂ ਦੇ ਨਾਂ ਲਿਖੋ।
ਉੱਤਰ-

  • ਵਾਯੂ ਮੰਡਲ (Atmosphere)
  • ਜਲ-ਮੰਡਲ (Lithosphere)
  • ਥਲ-ਮੰਡਲ (Hydrosphere) |

PSEB 11th Class Environmental Education Important Questions Chapter 1 ਵਾਤਾਵਰਣ

ਪ੍ਰਸ਼ਨ 7.
ਜੈਵਿਕ ਵਾਤਾਵਰਣ ਨੂੰ ਖੁਰਾਕ ਸੰਬੰਧਾਂ ਦੇ ਆਧਾਰ ‘ਤੇ ਵੰਡੋ।
ਉੱਤਰ-

  1. ਉਤਪਾਦਕ (Producers)
  2. ਖ਼ਪਤਕਾਰ (Consumers)
  3. ਨਿਖੇੜਕ (Decomposers) |

ਪ੍ਰਸ਼ਨ 8.
ਖਪਤਕਾਰ (Consumer) ਤੋਂ ਕੀ ਭਾਵ ਹੈ ?
ਉੱਤਰ-
ਉਹ ਜੀਵ ਜੋ ਆਪਣਾ ਭੋਜਨ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਰਾਹੀਂ ਤਿਆਰ ਨਹੀਂ ਕਰ ਸਕਦੇ ਅਤੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਦੁਸਰੇ ਜੀਵਾਂ ਅਤੇਪੌਦਿਆਂ ਉੱਪਰ ਨਿਰਭਰ ਕਰਦੇ ਹਨ, ਉਹਨਾਂ ਨੂੰ ਖ਼ਪਤਕਾਰ (Consumer) ਕਿਹਾ ਜਾਂਦਾ ਹੈ; ਜਿਵੇਂ-ਸ਼ੇਰ, ਗਿੱਦੜ, ਹਿਰਨ ਆਦਿ।

ਪ੍ਰਸ਼ਨ 9.
ਕਿਹੜੇ-ਕਿਹੜੇ ਜੈਵਿਕ ਅੰਗ ਉਤਪਾਦਕਾਂ ਵਿਚ ਸ਼ਾਮਿਲ ਹਨ ?
ਉੱਤਰ-
ਪ੍ਰਕਾਸ਼ ਸੰਸ਼ਲੇਸ਼ਿਤ ਜੀਵਾਣੂ, ਹਰੇ ਪੌਦੇ ਆਦਿ ਉਤਪਾਦਕਾਂ ਵਿਚ ਸ਼ਾਮਿਲ ਹਨ।

ਪ੍ਰਸ਼ਨ 10.
ਭੋਜਨ ਪ੍ਰਾਪਤ ਕਰਨ ਦੇ ਆਧਾਰ ‘ਤੇ ਖਪਤਕਾਰ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਭੋਜਨ ਪ੍ਰਾਪਤ ਕਰਨ ਦੇ ਆਧਾਰ ‘ਤੇ ਖਪਤਕਾਰਾਂ ਨੂੰ ਹੇਠ ਲਿਖੀਆਂ ਕਿਸਮਾਂ ਵਿਚ ਵੰਡਿਆ ਜਾ ਸਕਦਾ ਹੈ –

  1. ਪਹਿਲੇ ਦਰਜੇ ਦੇ ਖ਼ਪਤਕਾਰ (Primary Consumers)
  2. ਦੂਸਰੇ ਦਰਜੇ ਦੇ ਖ਼ਪਤਕਾਰ (Secondary Consumers)
  3. ਤੀਸਰੇ ਦਰਜੇ ਦੇ ਖ਼ਪਤਕਾਰ (Tertiary Consumers)
  4. ਚੌਥੇ ਦਰਜੇ ਦੇ ਖ਼ਪਤਕਾਰ (Quaternary Consumers) !

ਪ੍ਰਸ਼ਨ 11.
ਦੋ ਸੂਖ਼ਮ ਖ਼ਪਤਕਾਰਾਂ ਦੇ ਨਾਂ ਲਿਖੋ।
ਉੱਤਰ-
ਜੀਵਾਣੁ (Bacteria) ਅਤੇ ਉੱਲੀਆਂ (Fungi) ।

ਪ੍ਰਸ਼ਨ 12.
ਵਾਯੂ ਮੰਡਲ ਵਿਚ ਕਿੰਨੇ ਪ੍ਰਤੀਸ਼ਤ ਆਕਸੀਜਨ ਹੈ ?
ਉੱਤਰ-
21%.

ਪ੍ਰਸ਼ਨ 13.
ਮਿੱਟੀ ਦੀ ਬਣਤਰ ਕੀ ਹੈ ?
ਉੱਤਰ-
ਮਿੱਟੀ ਦੀ ਬਣਤਰ ਹੇਠ ਲਿਖੇ ਅਨੁਸਾਰ ਹੈ –

  • ਖਣਿਜ ਤੱਤ – 50-60%
  • ਕਾਰਬਨੀ ਤੱਤ – 7-10%
  • ਮਿੱਟੀ ਵਿਚਲਾ ਜਲ – 15-25%
  • ਜੈਵਿਕ ਤੱਤ – 1%

ਪ੍ਰਸ਼ਨ 14.
ਜੰਮੂ-ਕਸ਼ਮੀਰ ਦੇ ਲੋਕ ਠੰਡ ਤੋਂ ਬਚਣ ਲਈ ਕੀ ਪਹਿਨਦੇ ਹਨ ?
ਉੱਤਰ-
ਜੰਮੂ-ਕਸ਼ਮੀਰ ਦੇ ਲੋਕ ਠੰਡ ਤੋਂ ਬਚਣ ਲਈ ਫਿਰਨ, ਜੋ ਕਿ ਇਕ ਕਿਸਮ ਦਾ ਲੰਬਾ ਚੋਗਾ ਹੁੰਦਾ ਹੈ, ਪਾਉਂਦੇ ਹਨ ।

PSEB 11th Class Environmental Education Important Questions Chapter 1 ਵਾਤਾਵਰਣ

ਪ੍ਰਸ਼ਨ 15.
ਥਲ-ਮੰਡਲ (Lithosphere) ਦਾ ਸ਼ਾਬਦਿਕ ਅਰਥ ਕੀ ਹੈ ?
ਉੱਤਰ-
ਥਲ-ਮੰਡਲ (Lithosphere) ਦਾ ਸ਼ਾਬਦਿਕ ਅਰਥ-ਧਰਤੀ ਦੀ ਸਤ੍ਹਾ ਦਾ ਉੱਪਰਲਾ ਭਾਗ ਜੋ ਪੌਦਿਆਂ, ਜੀਵ-ਜੰਤੂਆਂ ਅਤੇ ਸੂਖ਼ਮ ਜੀਵਾਂ ਦੇ ਵਿਕਾਸ ਲਈ ਖਣਿਜ ਅਤੇ ਮਿੱਟੀ ਉਪਲੱਬਧ ਕਰਾਉਂਦਾ ਹੈ।

ਪ੍ਰਸ਼ਨ 16.
ਧਰਤੀ ਦਾ ਜੀਵਨ ਖੇਤਰ (Life Zone) ਕਿਸਨੂੰ ਕਿਹਾ ਜਾਂਦਾ ਹੈ ?
ਉੱਤਰ-
ਜੀਵ/ਜੈਵ ਮੰਡਲ (Bio Sphere) |

ਪ੍ਰਸ਼ਨ 17.
ਅਪਘਟਨ ਕਰਨ ਵਾਲੇ ਜੀਵਾਂ ਨਿਖੇੜਕਾਂ ਦੇ ਉਦਾਹਰਨ ਦਿਉ।
ਉੱਤਰ-
ਜੀਵਾਣੂ, ਉੱਲੀ, ਕੀੜੇ-ਮਕੌੜੇ ਆਦਿ।

ਪ੍ਰਸ਼ਨ 18.
ਵਾਤਾਵਰਣ ਦੇ ਪੰਜ ਮੁੱਖ ਆਧਾਰ ਕਿਹੜੇ ਹਨ ?
ਉੱਤਰ-
ਧਰਤੀ, ਜਲ, ਹਵਾ, ਉਰਜਾ ਅਤੇ ਪੁਲਾੜੇ॥

ਪ੍ਰਸ਼ਨ 19.
ਮਨੁੱਖੀ ਕਿਰਿਆਵਾਂ ਜਿਨ੍ਹਾਂ ਕਾਰਨ ਵਾਤਾਵਰਣ ਦੇ ਕੁਦਰਤੀ ਸਾਧਨਾਂ ਦਾ ਸ਼ੋਸ਼ਣ ਵੱਧ ਗਿਆ ਹੈ, ਦੀ ਸੂਚੀ ਬਣਾਉ।
ਉੱਤਰ-
ਸੜਕਾਂ, ਪੁਲਾਂ, ਸੁਰੰਗਾਂ ਆਦਿ ਦਾ ਨਿਰਮਾਣ, ਖੇਤੀ, ਉਦਯੋਗੀਕਰਨ ਆਦਿ।

ਪ੍ਰਸ਼ਨ 20.
ਕਿਨ੍ਹਾਂ ਵਿਧੀਆਂ ਰਾਹੀਂ ਲੋਕਾਂ ਵਿਚ ਵਾਤਾਵਰਣ ਸੰਬੰਧੀ ਸਮੱਸਿਆਵਾਂ ਲਈ ਜਾਗਰੁਕਤਾ ਵਧਾਈ ਜਾ ਸਕਦੀ ਹੈ ?
ਉੱਤਰ-
ਪੋਸਟਰਾਂ, ਰੈਲੀਆਂ, ਨਾਟਕਾਂ ਅਤੇ ਵਾਤਾਵਰਣ ਸੰਬੰਧੀ ਫਿਲਮਾਂ ਰਾਹੀਂ ਲੋਕਾਂ ਵਿਚ ਵਾਤਾਵਰਣ ਸੰਬੰਧੀ ਸਮੱਸਿਆਵਾਂ ਲਈ ਜਾਗਰੂਕਤਾ ਵਧਾਈ ਜਾ ਸਕਦੀ ਹੈ।

ਪ੍ਰਸ਼ਨ 21.
ਸੱਭਿਅਤਾ (Civilisation) ਦਾ ਅਰਥ ਸਪੱਸ਼ਟ ਕਰੋ।
ਉੱਤਰ-
ਸੱਭਿਅਤਾ ਤੋਂ ਭਾਵ ਇਕ ਸੰਪੂਰਨ ਦ੍ਰਿਸ਼ਟੀਕੋਣ ਤੋਂ ਹੈ ਜਿਸ ਵਿਚ ਗਿਆਨ, ਵਿਸ਼ਵਾਸ, ਕਲਾ, ਨੈਤਿਕ ਮੁੱਲ, ਕਾਨੂੰਨ, ਰੀਤੀ-ਰਿਵਾਜ ਅਤੇ ਸਮਾਜ ਦੇ ਆਦਰਸ਼ਾਂ ਦੇ ਰੂਪ ਵਿਚ ਮਨੁੱਖ ਦੀਆਂ ਗ੍ਰਹਿਣ ਕੀਤੀਆਂ ਆਦਤਾਂ ਆਦਿ ਸ਼ਾਮਿਲ ਹਨ।

PSEB 11th Class Environmental Education Important Questions Chapter 1 ਵਾਤਾਵਰਣ

ਪ੍ਰਸ਼ਨ 22.
ਪੂੰਜੀਵਾਦੀ ਸਮਾਜ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਪੂੰਜੀਵਾਦੀ ਸਮਾਜ ਦਾ ਮੁੱਖ ਉਦੇਸ਼ ਜ਼ਿਆਦਾ ਲਾਭ ਅਤੇ ਜ਼ਿਆਦਾ ਉਤਪਾਦਨ ਹੈ।

ਪ੍ਰਸ਼ਨ 23.
ਜੰਮੂ-ਕਸ਼ਮੀਰ ਦੇ ਲੋਕਾਂ ਦੀ ਪੀਣ ਵਾਲੀ ਚਾਹ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਕਾਹਵਾ।

ਪ੍ਰਸ਼ਨ 24.
ਵਾਤਾਵਰਣੀ ਅੰਸ਼ ਤੋਂ ਕੀ ਭਾਵ ਹੈ ?
ਉੱਤਰ-
ਉਹ ਕਾਰਕ ਜਿਹੜੇ ਵਾਤਾਵਰਣ ਨੂੰ ਬਦਲਣ ਦੀ ਤਾਕਤ ਰੱਖਦੇ ਹਨ, ਵਾਤਾਵਰਣੀ ਅੰਸ਼ ਅਖਵਾਉਂਦੇ ਹਨ ।

ਪ੍ਰਸ਼ਨ 25.
ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਕਿਹੜੇ ਸਾਧਨ ਵਰਤੇ ਜਾਂਦੇ ਹਨ ?
ਉੱਤਰ-
ਪੋਸਟਰ, ਰੈਲੀਆਂ, ਨਾਟਕਾਂ ਰਾਹੀਂ, ਫਿਲਮਾਂ ਰਾਹੀਂ, ਕਾਨਫਰੈਂਸਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 26.
CO2 ਵਾਤਾਵਰਣੀ ਅੰਸ਼ ਹੈ ਜਾਂ ਨਹੀਂ, ਕਿਉਂ ?
ਉੱਤਰ-
CO2 ਇਕ ਵਾਤਾਵਰਣੀ ਅੰਸ਼ ਹੈ, ਕਿਉਂਕਿ ਇਸ ਦੀ ਮਾਤਰਾ ਦੇ ਬਦਲਣ ਨਾਲ ਵਾਤਾਵਰਣ ਬਦਲ ਜਾਂਦਾ ਹੈ ।

ਪ੍ਰਸ਼ਨ 27.
ਮਨੁੱਖ ਦਾ ਵਾਤਾਵਰਣੀ ਗਤੀਵਿਧੀਆਂ ਵਿਚ ਕੀ ਰੁਤਬਾ ਹੈ ?
ਉੱਤਰ-
ਵਾਤਾਵਰਣੀ ਗਤੀਵਿਧੀਆਂ ਵਿਚ ਮਨੁੱਖ ਲਾਭ ਲੈਣ ਵਾਲਾ ਭਾਈਵਾਲ ਹੈ ।

ਪ੍ਰਸ਼ਨ 28.
ਧਰਤੀ ‘ਤੇ ਪਾਣੀ ਦੀ ਮਾਤਰਾ ਵਾਤਾਵਰਣ ਦਾ ਕਿਸ ਪ੍ਰਕਾਰ ਦਾ ਅੰਸ਼ ਹੈ ?
ਉੱਤਰ-
ਧਰਤੀ ‘ਤੇ ਪਾਣੀ ਦੀ ਮਾਤਰਾ ਵਾਤਾਵਰਣ ਦਾ ਭੌਤਿਕ ਅੰਸ਼ ਹੈ ।

ਪ੍ਰਸ਼ਨ 29.
ਧਰਤੀ ‘ਤੇ ਕਿੰਨੇ ਪ੍ਰਤੀਸ਼ਤ ਪਾਣੀ ਹੈ ?
ਉੱਤਰ-
ਧਰਤੀ ‘ਤੇ 75% ਤੋਂ ਕੁੱਝ ਵੱਧ ਮਾਤਰਾ ਵਿਚ ਪਾਣੀ ਹੈ ।

PSEB 11th Class Environmental Education Important Questions Chapter 1 ਵਾਤਾਵਰਣ

ਪ੍ਰਸ਼ਨ 30.
ਪਹਾੜੀ ਇਲਾਕੇ ਦੇ ਲੋਕ ਜੰਮੂ-ਕਸ਼ਮੀਰ ਠੰਡ ਤੋਂ ਬਚਣ ਲਈ ਕਿਸ ਦੀ ਵਰਤੋਂ ਕਰਦੇ ਹਨ ?
ਉੱਤਰ-
ਕਾਂਗੜੀ ਅਤੇ ਫਿਰਨ ਦੀ ।

ਪ੍ਰਸ਼ਨ 31.
ਸਮੱਸਿਆ ਧਿਆਨ ਚੱਕਰ (Issue Attention Cycle) ਦਾ ਸੁਝਾਅ ਕਿਸ ਨੇ ਦਿੱਤਾ ਅਤੇ ਇਸਦੇ ਕਿੰਨੇ ਪੜਾਅ ਹਨ ?
ਉੱਤਰ-
ਸਮੱਸਿਆ ਧਿਆਨ ਚੱਕਰ (Issue Attention Cycle) ਦਾ ਸੁਝਾਅ ਡਾਊਨ (Down) ਨੇ ਦਿੱਤਾ, ਇਸਦੇ ਪੰਜ ਪੜਾਅ ਹਨ ।

ਪ੍ਰਸ਼ਨ 32.
ਲਾਭ ਲੈਣ ਵਾਲੇ ਭਾਈਵਾਲ ਤੋਂ ਕੀ ਭਾਵ ਹੈ ?
ਉੱਤਰ-
ਕੋਈ ਵੀ ਜੀਵ ਜਾਂ ਕੋਈ ਵੀ ਚੀਜ ਜੋ ਕਿਸੇ ਵੀ ਸੰਸਥਾ ਜਾਂ ਗਤੀਵਿਧੀ ਵਿੱਚੋਂ ਲਾਭ ਪ੍ਰਾਪਤ ਕਰਦਾ ਹੈ, ਲਾਭ ਲੈਣ ਵਾਲਾ ਭਾਈਵਾਲ ਮੰਨਿਆ ਜਾਂਦਾ ਹੈ ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਵਾਤਾਵਰਣ ਤੋਂ ਕੀ ਭਾਵ ਹੈ ? ਇਸਦੇ ਕਾਰਕਾਂ ਦੇ ਨਾਂ ਅਤੇ ਉਦਾਹਰਨ ਦਿਉ।
ਉੱਤਰ-
ਵਾਤਾਵਰਣ (Environment)-ਵਾਤਾਵਰਣ ਅਸਲ ਵਿਚ ਭੌਤਿਕ, ਰਸਾਇਣਿਕ ਅਤੇ ਜੈਵਿਕ ਅੰਗਾਂ ਦਾ ਇਕ ਸਮੂਹ ਹੁੰਦਾ ਹੈ ਜਿਸ ਉੱਪਰ ਜੀਵ ਜਾਂ ਪਰਿਸਥਿਤਕੀ ਸਮੂਹ ਦਾ ਸਰੂਪ ਅਤੇ ਜੀਵਨ ਨਿਰਭਰ ਕਰਦਾ ਹੈ। ਵਾਤਾਵਰਣ ਦੇ ਇਹਨਾਂ ਸਾਰੇ ਅੰਸ਼ਾਂ ਨੂੰ ਵਾਤਾਵਰਣੀ ਕਾਰਕ ਮੰਨਿਆ ਜਾਂਦਾ ਹੈ। ਇਹਨਾਂ ਕਾਰਕਾਂ ਦੀਆਂ ਦੋ ਕਿਸਮਾਂ ਹਨ –

  • ਅਜੈਵ ਕਾਰਕ (Abiotic factors)
  • ਜੈਵ ਕਾਰਕ (Biotic factors) ।

ਜੈਵ ਕਾਰਕਾਂ ਦੇ ਉਦਾਹਰਨ ਹਨ-ਮਨੁੱਖ, ਪੌਦੇ ਅਤੇ ਸੂਖਮਜੀਵ ਅਜੈਵ ਕਾਰਕਾਂ ਦੇ ਉਦਾਹਰਨ ਹਨ-ਪਾਣੀ, ਤਾਪਮਾਨ, ਹਵਾ, ਆਦਿ ।

ਪ੍ਰਸ਼ਨ 2.
ਵਾਯੂ ਮੰਡਲ (Atmosphere) ਕੀ ਹੈ ? ਇਸ ਦਾ ਮਹੱਤਵ ਸਪੱਸ਼ਟ ਕਰੋ ।
ਉੱਤਰ-
ਵਾਯੂ ਮੰਡਲ (Atmosphere) ਜੀਵਨ-ਰੱਖਿਅਕ ਗੈਸਾਂ ਦਾ ਸਮੂਹ ਹੈ ਜੋ ਧਰਤੀ ਦੇ ਚਾਰੇ ਪਾਸੇ ਫੈਲਿਆ ਹੋਇਆ ਹੈ। ਵਾਯੂ ਮੰਡਲ ਦੀਆਂ ਗੈਸਾਂ ਖਾਸ ਕਰਕੇ CO2 ਅਤੇ O2 ਧਰਤੀ ‘ਤੇ ਜੀਵਨ ਲਈ ਬਹੁਤ ਮਹੱਤਵਪੂਰਨ ਹਨ। ਜਿਵੇਂ O2, ਗੈਸ ਤੋਂ ਬਿਨਾਂ ਕਿਸੇ ਵੀ ਪ੍ਰਕਾਰ ਦੇ ਜੀਵਨ ਦੀ ਹੋਂਦ ਅਸੰਭਵ ਨਹੀਂ ਹੈ ਕਿਉਂਕਿ ਹਰ ਪ੍ਰਕਾਰ ਦੇ ਜੀਵਾਂ (ਜੰਤੁ ਅਤੇ ਪੌਦੇ) ਨੂੰ ਸਾਹ ਕਿਰਿਆ ਲਈ ਜ਼ਰੂਰੀ ਹੈ। ਇਸੇ ਪ੍ਰਕਾਰ CO2 (ਕਾਰਬਨ ਡਾਈਆਕਸਾਈਡ ਦਾ ਵੀ ਬਹੁਤ ਮਹੱਤਵ ਹੈ ਕਿਉਂਕਿ CO2 ਨੂੰ ਉਤਪਾਦਕ ਪੌਦੇ ਵਰਤ ਕੇ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਰਾਹੀਂ ਭੋਜਨ ਤਿਆਰ ਕੀਤਾ ਜਾਂਦਾ ਹੈ।

ਵਾਤਾਵਰਣ ਦਾ ਮਹੱਤਵ (Importance of Atmosphere)-ਵਾਤਾਵਰਣ ਗਰੀਨ ਹਾਉਸ ਜੋ ਵਾਤਾਵਰਣ ਦੇ ਤਾਪਮਾਨ ਨੂੰ ਸੰਤੁਲਿਤ ਬਣਾਈ ਰੱਖਦਾ ਹੈ।
ਪਰੰਤੂ ਅੱਜ-ਕਲ ਵਧ ਰਹੀ ਆਬਾਦੀ ਅਤੇ ਪ੍ਰਦੂਸ਼ਣ ਕਾਰਨ CO2, ਦੀ ਮਾਤਰਾ ਲੋੜ ਤੋਂ ਜ਼ਿਆਦਾ ਵੱਧਣ ਨਾਲ ਵਾਤਾਵਰਣ ਦਾ ਤਾਪਮਾਨ ਲੋੜ ਤੋਂ ਜ਼ਿਆਦਾ ਵੱਧ ਰਿਹਾ ਹੈ ਜੋ ਆਉਣ ਵਾਲੇ ਸਮੇਂ ਵਿਚ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਵਾਯੂ ਮੰਡਲ ਵਰਖਾ ਦੀ ਮਾਤਰਾ ਨੂੰ ਵੀ ਸੰਤੁਲਿਤ ਰੱਖਣ ਵਿਚ ਸਹਾਈ ਹੁੰਦਾ ਹੈ।

PSEB 11th Class Environmental Education Important Questions Chapter 1 ਵਾਤਾਵਰਣ

ਪ੍ਰਸ਼ਨ 3.
ਖ਼ਪਤਕਾਰ (Consumers) ਕੀ ਹਨ ? ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਖ਼ਪਤਕਾਰ (Consumers)-ਉਹ ਜੀਵ ਜੋ ਆਪਣਾ ਭੋਜਨ ਆਪ ਬਣਾਉਣ ਦੇ ਸਮਰੱਥ ਨਹੀਂ ਹੁੰਦੇ ਅਤੇ ਭੋਜਨ ਲਈ ਪੌਦਿਆਂ ਅਤੇ ਦੁਸਰੇ ਜੀਵਾਂ ਉੱਪਰ ਨਿਰਭਰ ਕਰਦੇ ਹਨ, ਨੂੰ ਖ਼ਪਤਕਾਰ ਕਿਹਾ ਜਾਂਦਾ ਹੈ ।

ਇਹਨਾਂ ਨੂੰ ਚਾਰ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ –

  • ਪਹਿਲੇ ਦਰਜੇ ਦੇ ਖ਼ਪਤਕਾਰ (Primary Consumers-ਇਹ ਉਹ ਜੀਵ ਹੁੰਦੇ ਹਨ ਜੋ ਪੌਦਿਆਂ ਤੋਂ ਹੀ ਆਪਣਾ ਭੋਜਨ ਲੈਂਦੇ ਹਨ, ਉਹਨਾਂ ਨੂੰ ਸ਼ਾਕਾਹਾਰੀ ਜਾਂ ਪਹਿਲੇ ਦਰਜੇ ਦੇ ਖਪਤਕਾਰ ਕਿਹਾ ਜਾਂਦਾ ਹੈ ; ਜਿਵੇਂ-ਹਿਰਨ, ਗਾਂ, ਮੱਝ, ਖਰਗੋਸ਼, ਹਾਥੀ ਆਦਿ।
  • ਦੂਸਰੇ ਦਰਜੇ ਦੇ ਖ਼ਪਤਕਾਰ (Secondary Consumers)-ਉਹ ਜੀਵ ਜੋ ਸ਼ਾਕਾਹਾਰੀਆਂ ਦਾ ਸ਼ਿਕਾਰ ਕਰ ਕੇ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਉਹਨਾਂ ਨੂੰ ਮਾਸਾਹਾਰੀ ਜਾਂ ਦੂਸਰੇ ਦਰਜੇ ਦੇ ਖਪਤਕਾਰ ਕਿਹਾ ਜਾਂਦਾ ਹੈ. ; ਜਿਵੇਂ-ਸ਼ੇਰ, ਡੱਡੂ, ਛੋਟੀਆਂ ਮੱਛੀਆਂ ।
  • ਤੀਜੇ ਦਰਜੇ ਦੇ ਖ਼ਪਤਕਾਰ (Tertiary Consumers)-ਇਹ ਜੀਵ ਦੂਜੇ ਦਰਜੇ ਦੇ ਖ਼ਪਤਕਾਰਾਂ ਦਾ ਸ਼ਿਕਾਰ ਕਰਕੇ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਜਿਵੇਂਕਿ-ਸੱਪ, ਵੱਡੇ ਆਕਾਰ ਦੀਆਂ ਮੱਛੀਆਂ ਆਦਿ ।
  • ਚੌਥੇ ਦਰਜੇ ਦੇ ਖ਼ਪਤਕਾਰ (Quaternary Consumers)-ਇਹ ਖ਼ਪਤਕਾਰ ਪਹਿਲੇ ਦਰਜੇ ਦੇ ਖ਼ਪਤਕਾਰ ਦਾ ਸ਼ਿਕਾਰ ਕਰਕੇ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਜਿਵੇਂਕਿਬਾਘ, ਬੱਬਰ ਸ਼ੇਰ ਅਤੇ ਬਾਜ਼ ਆਦਿ ।

ਪ੍ਰਸ਼ਨ 4.
ਨਿਖੇੜਕ ਕੀ ਹੁੰਦੇ ਹਨ ? ਇਹਨਾਂ ਦਾ ਕੁਦਰਤ ਵਿਚ ਕੀ ਮਹੱਤਵ ਹੈ ?
ਉੱਤਰ-
ਨਿਖੇੜਕ (Decomposersਉਹ ਸੂਖ਼ਮ ਜੀਵ ਜਿਹੜੇ ਮਰੇ ਹੋਏ ਜਾਨਵਰਾਂ ਅਤੇ ਪੌਦਿਆਂ ਆਦਿ ਦੇ ਅਵਸ਼ੇਸ਼ਾਂ ਨੂੰ ਐਂਜ਼ਾਇਮਾਂ ਦਾ ਰਿਸਾਉ ਕਰਕੇ ਅਪਘਟਿਤ ਕਰਦੇ ਹਨ ਅਤੇ ਅਪਘਟਨ ਦੌਰਾਨ ਬਹੁਤ ਸਾਰੇ ਕਾਰਬਨੀ ਤੱਤ, ਗੈਸਾਂ ਅਤੇ ਅਕਾਰਬਨੀ ਤੱਤ ਪੈਦਾ ਕਰਦੇ ਹਨ, ਨਿਖੇੜਕ ਅਖਵਾਂਉਦੇ ਹਨ , ਜਿਵੇਂ-ਉੱਲੀ ਅਤੇ ਜੀਵਾਣੂ |

ਨਿਖੇੜਕਾਂ ਦਾ ਮਹੱਤਵ (Importance of Decomposers-ਨਿਖੇੜਕਾਂ ਦੀ ਕੁਦਰਤ ਵਿਚ ਬਹੁਤ ਮਹੱਤਤਾ ਹੈ ਕਿਉਂਕਿ ਇਹਨਾਂ ਦੁਆਰਾ ਅਪਘਟਿਤ ਵਸਤਾਂ ਵਿਚੋਂ ਨਿਕਲੇ ਕਾਰਬਨੀ ਪਦਾਰਥ ਅਤੇ ਅਕਾਰਬਨੀ ਤੱਤ ਮਿੱਟੀ ਵਿਚ ਮਿਲ ਜਾਣ ਤੇ ਇਸ ਨੂੰ ਉਪਜਾਉ ਬਣਾਉਂਦੇ ਹਨ ਅਤੇ ਅਪਘਟਨ ਸਮੇਂ ਨਿਕਲੀਆਂ ਗੈਸਾਂ ਵਾਯੂ ਮੰਡਲ ਵਿਚ ਜਾ ਕੇ ਇਸ ਦੇ ਸੰਤੁਲਨ ਨੂੰ ਬਣਾਉਣ ਵਿਚ ਮਦਦ ਕਰਦੀਆਂ ਹਨ। ਇਸ ਪ੍ਰਕਾਰ ਵਾਤਾਵਰਣ ਵਿਚ ਸਾਰੇ ਤੱਤਾਂ ਦੀ ਮਾਤਰਾ ਅਪਘਟਕਾਂ ਕਾਰਨ ਹੀ ਸੰਤੁਲਨ ਵਿਚ ਰਹਿੰਦੀ ਹੈ। ਇਨ੍ਹਾਂ ਨੂੰ ਕੁਦਰਤੀ ਸਫ਼ਾਈ ਸੇਵਕ ਵੀ ਕਹਿੰਦੇ ਹਨ ।

ਪ੍ਰਸ਼ਨ 5.
ਸਮਾਜਿਕ ਵਾਤਾਵਰਣ (Social Environment) ‘ਤੇ ਇਕ ਸੰਖੇਪ ਨੋਟ ਲਿਖੋ।
ਉੱਤਰ-
ਮਨੁੱਖ ਸਮਾਜਿਕ ਵਾਤਾਵਰਣ (Social Environment) ਦਾ ਇਕ ਮਹੱਤਵਪੂਰਨ ਅੰਸ਼ ਹੈ। ਇਸ ਨੇ ਵਾਤਾਵਰਣ ਦੇ ਜੈਵਿਕ ਅਤੇ ਅਜੈਵਿਕ ਅੰਸ਼ਾਂ ਨੂੰ ਆਪਣੀ ਲੋੜ ਅਨੁਸਾਰ ਢਾਲ ਲਿਆ ਹੈ। ਆਪਣੀ ਅਕਲ ਦਾ ਪ੍ਰਯੋਗ ਕਰ ਕੇ ਇਸ ਨੇ ਸਾਰੇ ਵਾਤਾਵਰਣੀ ਕਾਰਕਾਂ ਨੂੰ ਵੀ ਆਪਣੇ ਅਨੁਕੂਲ ਕਰ ਲਿਆ ਹੈ। ਮਨੁੱਖ ਨੇ ਮਨੁੱਖੀ ਸਮਾਜ ਅਤੇ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਖੇਤੀ-ਬਾੜੀ, ਉਦਯੋਗ-ਧੰਦੇ, ਘਰਾਂ ਦੀ ਉਸਾਰੀ, ਆਵਾਜਾਈ ਦੇ ਸਾਧਨ ਅਤੇ ਸੰਚਾਰ ਦੇ ਸਾਧਨਾਂ ਆਦਿ ਦਾ ਵਿਕਾਸ ਕੀਤਾ। ਇਸ ਦੇ ਨਾਲ-ਨਾਲ ਮਨੁੱਖ ਨੇ ਸਮਾਜਿਕ ਢਾਂਚੇ ਵਿਚ ਲੋੜੀਂਦੀਆਂ ਤਬਦੀਲੀਆਂ ਵੀ ਕੀਤੀਆਂ ਹਨ।

ਸਭ ਤੋਂ ਪਹਿਲਾਂ ਮਨੁੱਖ ਨੇ ਖੇਤੀ-ਬਾੜੀ ਨੂੰ ਕਿੱਤੇ ਵਜੋਂ ਅਪਣਾਇਆ, ਫਿਰ ਹੌਲੀ-ਹੌਲੀ ਉੱਨਤੀ ਵੱਲ ਵੱਧਦਿਆਂ ਛੋਟੇ-ਛੋਟੇ ਉਦਯੋਗਾਂ ਦੀ ਸਥਾਪਨਾ ਕੀਤੀ, ਪਹੀਏ ਦੀ ਖੋਜ ਕੀਤੀ ਅਤੇ ਇਸ ਤਰ੍ਹਾਂ ਤਰੱਕੀ ਕਰਦੇ ਹੋਏ ਉਦਯੋਗਿਕ ਕ੍ਰਾਂਤੀ ਵੀ ਲੈ ਆਂਦੀ। ਅੱਜ ਦਾ ਮਨੁੱਖ ਕੁਦਰਤੀ ਸੰਸਾਧਨਾਂ ਦੀ ਅੰਨ੍ਹੇਵਾਹ ਵਰਤੋਂ ਕਰ ਰਿਹਾ ਹੈ।ਜਿਸ ਨਾਲ ਵਾਤਾਵਰਣ ਵਿਚ ਅਸੰਤੁਲਨ ਪੈਦਾ ਹੋ ਰਿਹਾ ਹੈ। ਸਮਾਜਿਕ ਗਤੀਵਿਧੀਆਂ ਸਾਡੇ ਸਭਿਆਚਾਰ ਅਤੇ ਸਮਾਜਿਕ ਮੁੱਲ/ਕਦਰਾਂ-ਕੀਮਤਾਂ ਅਤੇ ਦ੍ਰਿਸ਼ਟੀਕੋਣ ‘ਤੇ ਵੀ ਨਿਰਭਰ ਕਰਦੀਆਂ ਹਨ।

ਸਮਾਜਿਕ ਵਾਤਾਵਰਣ ਵਿਚ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਆਰਥਿਕ ਸੰਸਥਾਵਾਂ ਦਾ ਵੀ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਹ ਸੰਸਥਾਵਾਂ ਮਨੁੱਖ ਦੁਆਰਾ ਕੁਦਰਤੀ ਸੰਸਾਧਨਾਂ ਦੀ ਵਰਤੋਂ ਨੂੰ ਕਾਬੂ ਵਿਚ ਰੱਖਦੀਆਂ ਹਨ। ਇਸ ਤਰ੍ਹਾਂ ਮਨੁੱਖ, ਸਮਾਜ ਅਤੇ ਕੁਦਰਤੀ ਵਾਤਾਵਰਣ ਆਪਸ ਵਿਚ ਸੰਬੰਧਿਤ ਹੁੰਦੇ ਹਨ।

ਪ੍ਰਸ਼ਨ 6.
ਸੱਭਿਅਤਾਵਾਂ ਦੇ ਵਧਣ-ਫੁਲਣ ਅਤੇ ਖ਼ਤਮ ਹੋਣ ਲਈ ਵਾਤਾਵਰਣ ਕਿਸ ਤਰ੍ਹਾਂ ਜ਼ਿੰਮੇਵਾਰ ਹੈ ?
ਉੱਤਰ-
ਸੱਭਿਅਤਾਵਾਂ ਉਸੇ ਥਾਂ ਤੇ ਵੱਧ-ਫੁਲ ਸਕਦੀਆਂ ਹਨ, ਜਿੱਥੇ ਮਨੁੱਖ ਦੀਆਂ ਤਿੰਨੇ ਜ਼ਰੂਰਤਾਂ, ਰੋਟੀ, ਕੱਪੜਾ ਅਤੇ ਮਕਾਨ ਆਸਾਨੀ ਨਾਲ ਪੂਰੀਆਂ ਹੋ ਸਕਦੀਆਂ ਹੋਣ । ਜੇਕਰ ਵਾਤਾਵਰਣ ਇਨ੍ਹਾਂ ਲਈ ਮਾਫ਼ਿਕ ਸਾਧਨ ਮੁਹੱਇਆ ਕਰਾ ਸਕਦਾ ਹੈ ਤਾਂ ਸੱਭਿਅਤਾਵਾਂ ਤੇਜ਼ੀ ਨਾਲ ਵੱਧਣ-ਫੁਲਣਗੀਆਂ ਅਤੇ ਦੇਰ ਤਕ ਅਪਣੀ ਹੋਂਦ ਬਣਾ ਕੇ ਰੱਖਣ ਵਿਚ ਕਾਮਯਾਬ ਹੋ ਸਕਣਗੀਆਂ |

ਪ੍ਰਸ਼ਨ 7.
ਜੇਕਰ ਸਵੈ-ਪੋਸ਼ੀ ਜੀਵ (Autotrophs) ਲੁਪਤ ਹੋ ਜਾਣਗੇ ਤਾਂ ਪਰ-ਪੋਸ਼ੀ ਜੀਵ (Heterotrophs) ਆਪਣੇ ਆਪ ਮੁੱਕ ਜਾਣਗੇ । ਇਸ ਕਥਨ ‘ਤੇ ਆਪਣੇ ਵਿਚਾਰ ਦੱਸੋ !
ਉੱਤਰ-
ਸਵੈ-ਪੋਸ਼ੀ ਜੀਵ ਆਪਣੇ ਲਈ ਆਪਣਾ ਭੋਜਨ ਆਪ ਤਿਆਰ ਕਰ ਸਕਦੇ ਹਨ। ਅਤੇ ਇਹ ਧਰਤੀ ਉੱਤੇ ਜੀਵਨ ਦੀ ਹੋਂਦ ਲਈ ਬਹੁਤ ਜ਼ਰੂਰੀ ਹੁੰਦੇ ਹਨ | ਪਰ-ਆਹਾਰੀ ਜੀਵ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਹਨ ਅਤੇ ਭੋਜਨ ਲਈ ਸਵੈ-ਪੋਸ਼ੀ ਜੀਵਾਂ ਤੇ ਨਿਰਭਰ ਕਰਦੇ ਹਨ । ਇਸ ਕਰਕੇ ਇਹ ਗੱਲ ਪੂਰੀ ਤਰ੍ਹਾਂ ਸਹੀ ਹੈ ਕਿ ਸਵੈ-ਪੋਸ਼ੀਆਂ ਦੇ ਲੁਪਤ ਹੋਣ ਤੇ ਪਰ-ਆਹਾਰੀ ਜੀਵ ਭੁੱਖੇ ਰਹਿਣ ਕਰਕੇ ਮਰ ਜਾਣਗੇ ਅਤੇ ਅਖ਼ੀਰ ਵਿਚ ਉਹ ਵੀ ਲੁਪਤ ਹੋ ਜਾਣਗੇ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਪੂੰਜੀਵਾਦੀ ਸਮਾਜ (Capitalist Society) ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ?
ਉੱਤਰ-
ਵੱਖ-ਵੱਖ ਤਰ੍ਹਾਂ ਦੀਆਂ ਸਮਾਜਿਕ ਅਤੇ ਰਾਜਨੀਤਿਕ ਵਿਵਸਥਾਵਾਂ ਵਾਤਾਵਰਣ ਨੂੰ ਆਪਣੇ ਵੱਖ-ਵੱਖ ਦ੍ਰਿਸ਼ਟੀਕੋਣ ਕਾਰਨ ਪ੍ਰਭਾਵਿਤ ਕਰਦੀਆਂ ਹਨ। ਪੂੰਜੀਵਾਦੀ ਸਮਾਜ ਦਾ ਮੁੱਖ ਉਦੇਸ਼ ਜ਼ਿਆਦਾ ਉਤਪਾਦਨ ਅਤੇ ਜ਼ਿਆਦਾ ਲਾਭ ਪ੍ਰਾਪਤ ਕਰਨਾ ਹੈ। ਇਸ ਸਮਾਜ ਵਿਚ ਉੱਚ-ਪੱਧਰ ਦੀ ਤਕਨੀਕ ਦਾ ਵਿਕਾਸ ਹੋਇਆ ਹੈ|ਇਹ ਸਮਾਜ ਆਪਣੇ ਨਿੱਜੀ ਸਵਾਰਥ ਨੂੰ ਪੂਰਾ ਕਰਨ ਲਈ ਕੁਦਰਤੀ ਸਾਧਨਾਂ ਦਾ ਲੋੜ ਤੋਂ ਵੱਧ ਸ਼ੋਸ਼ਣ ਕਰ ਰਿਹਾ ਹੈ।

PSEB 11th Class Environmental Education Important Questions Chapter 1 ਵਾਤਾਵਰਣ

ਪ੍ਰਸ਼ਨ 2.
ਅਜੋਕੇ ਯੁੱਗ ਦੇ ਸਭਿਆਚਾਰ ਅਤੇ ਸੱਭਿਅਤਾ ਸਾਡੇ ਵਾਤਾਵਰਣ ਨਾਲ ਕਿਵੇਂ ਸੰਬੰਧਿਤ ਹਨ ?
ਉੱਤਰ-
ਅਜੋਕੇ ਯੁੱਗ ਵਿਚ ਵੀ ਬਹੁਤ ਸਾਰੇ ਉਦਾਹਰਨ ਮਿਲਦੇ ਹਨ ਜੋ ਅਜੋਕੇ ਵਾਤਾਵਰਣ ਨੂੰ ਪੁਰਾਤਨ ਭਾਰਤੀ ਸੱਭਿਅਤਾ ਅਤੇ ਸਭਿਆਚਾਰ ਨਾਲ ਜੋੜ ਦਿੰਦੇ ਹਨ।
ਇਹ ਸੰਬੰਧ ਹੇਠ ਲਿਖੀਆਂ ਉਦਾਹਰਨਾਂ ਨਾਲ ਸਪੱਸ਼ਟ ਹੁੰਦਾ ਹੈ –
ਜੰਮੂ-ਕਸ਼ਮੀਰ ਦੀ ਜਲਵਾਯੂ ਬਹੁਤ ਠੰਡੀ ਹੈ ਜਿਸ ਕਾਰਨ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੇ ਇਸ ਜਲਵਾਯੂ ਦੇ ਅਨੁਕੂਲ ਹੀ ਵਸਤਾਂ ਨੂੰ ਆਪਣੇ ਸਭਿਆਚਾਰ ਵਿਚ ਸ਼ਾਮਿਲ ਕਰ ਲਿਆ ਹੈ। ਜਿਵੇਂ ਠੰਡ ਤੋਂ ਬਚਣ ਲਈ ਇਹ ਗਰਮ ਲੰਬਾ ਕੋਟ ਪਾਉਂਦੇ ਹਨ। ਜਿਸ ਨੂੰ ‘ਫਿਰਨ’ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਠੰਡ ਤੋਂ ਬਚਣ ਲਈ ਅੱਗ ਸੇਕਣ ਲਈ ਇਹ ਲੋਗ ਇਕ ਵਿਸ਼ੇਸ਼ ਕਿਸਮ ਦੀ ਅੰਗੀਠੀ ਦਾ ਉਪਯੋਗ ਕਰਦੇ ਹਨ ਜਿਸਨੂੰ “ਕਾਂਗੜੀ ਕਿਹਾ ਜਾਂਦਾ ਹੈ।

ਆਪਣੇ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ ਲਈ ਇਹ ਲੋਕ ਇਕ ਖਾਸ ਕਿਸਮ ਦੀ ਚਾਹ ਤਿਆਰ ਕਰਦੇ ਹਨ ਜਿਸਨੂੰ “ਕਾਹਵਾ’ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਰਾਜਸਥਾਨ ਦੀ ਜਲਵਾਯੂ ਖੁਸ਼ਕ ਅਤੇ ਗਰਮ ਹੁੰਦੀ ਹੈ। ਜਿਸ ਕਾਰਨ ਇੱਥੋਂ ਦੇ ਲੋਕ ਸਿਰ ਤੇ ਇਕ ਲੰਬੀ ਪਗੜੀ ਬੰਨ੍ਹਦੇ ਹਨ ਜੋ ਵਾਤਾਨੁਕੂਲਨ ਵਿਚ ਮਦਦ ਕਰਦੀ ਹੈ। ਦੱਖਣ ਭਾਰਤ ਦੇ ਰਾਜਾਂ ਵਿਚ ਵਾਤਾਵਰਣ ਗਰਮ ਤੇ ਹੁੰਮਸ ਭਰਿਆ ਹੁੰਦਾ ਹੈ ਜਿਸ ਕਰਕੇ ਉੱਥੋਂ ਦੇ ਲੋਕ ਸੁਤੀ ਲੰਗੀ, ਸੁਤੀ ਕੁੜਤਾ ਪਾਉਂਦੇ ਹਨ ਅਤੇ ਆਪਣੇ ਮੋਢੇ ਤੇ ਅੰਗ ਵਸਤਰ ਰੱਖਦੇ ਹਨ। ਇਸ ਤਰ੍ਹਾਂ ਹਰੇਕ ਵਿਅਕਤੀ ਦੀ ਭਾਸ਼ਾ, ਖਾਣ-ਪੀਣ, ਆਦਤਾਂ, ਜੀਵਨ ਸ਼ੈਲੀ ਅਤੇ ਪੂਜਾ ਵਿਧੀਆਂ ਵੀ ਉਸਦੀ ਸੱਭਿਅਤਾ ਅਨੁਸਾਰ ਹੁੰਦੀਆਂ ਹਨ।

ਪ੍ਰਸ਼ਨ 3.
ਸਵੈ-ਪੋਸ਼ੀ ਜੀਵਾਂ ਅਤੇ ਪਰ-ਆਹਾਰੀ ਜੀਵਾਂ ਵਿਚ ਅੰਤਰ ਦਿਉ।
ਉੱਤਰ –

ਸਵੈ-ਪੋਸ਼ੀ ਜੀਵ (Autotrophs) ਪਰ-ਆਹਾਰੀ ਜੀਵ (Heterotrophs)
1. ਉਹ ਸਜੀਵ ਜੋ ਆਪਣੇ ਕਾਰਬਨੀ ਤੱਤਾਂ ਦਾ ਨਿਰਮਾਣ ਸਰਲ ਤੱਤਾਂ (CO2, H2O) ਤੋਂ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਨਾਲ ਕਰਦੇ ਹਨ। 1. ਉਹ ਸਜੀਵ ਜਿਨ੍ਹਾਂ ਵਿਚ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਨਹੀਂ ਹੁੰਦੀ ਅਤੇ ਇਹ ਆਪਣਾ ਭੋਜਨ ਆਪ ਨਹੀਂ ਬਣਾ ਸਕਦੇ । ਇਹ ਉਤਪਾਦਕਾਂ ਦੁਆਰਾ ਤਿਆਰ ਕੀਤੇ ਗਏ ਭੋਜਨ ‘ਤੇ ਨਿਰਭਰ ਕਰਦੇ ਹਨ ।
2. ਉਹ CO2, ਦੀ ਖਪਤ ਕਰਦੇ ਹਨ ਅਤੇ O2, ਪੈਦਾ ਕਰਦੇ ਹਨ । 2. ਉਹ O2 ਦੀ ਖਪਤ ਕਰਦੇ ਹਨ ਅਤੇ  CO2 ਪੈਦਾ ਕਰਦੇ ਹਨ ।
3. ਉਦਾਹਰਨ-ਹਰੇ ਪੌਦੇ, ਹਰੀ ਕਾਈ, ਗੰਧਕ ਜੀਵਾਣੂ ਆਦਿ। 3. ਉਦਾਹਰਨ-ਮੱਝ, ਹਿਰਨ, ਸ਼ੇਰ, ਚੀਤਾ ਆਦਿ ।

ਪ੍ਰਸ਼ਨ 4.
ਖ਼ਪਤਕਾਰਾਂ ਦੀਆਂ ਅਲੱਗ-ਅਲੱਗ ਕਿਸਮਾਂ ਦੱਸੋ।
ਉੱਤਰ-
ਖ਼ਪਤਕਾਰਾਂ ਦੀਆਂ ਅਲੱਗ-ਅਲੱਗ ਕਿਸਮਾਂ ਇਸ ਤਰ੍ਹਾਂ ਹਨ –

  • ਪਹਿਲੇ ਪੱਧਰ ਦੇ ਖ਼ਪਤਕਾਰ (Primary Consumers)-ਇਹਨਾਂ ਵਿਚ ਹਰੇ ਪੌਦੇ ਖਾਣ ਵਾਲੇ ਜੀਵ, ਜਿਨ੍ਹਾਂ ਨੂੰ ਸ਼ਾਕਾਹਾਰੀ ਕਿਹਾ ਜਾਂਦਾ ਹੈ, ਸ਼ਾਮਿਲ ਹਨ ; ਜਿਵੇਂ-ਗਾਂ, ਹਿਰਨ, ਮੱਝ ਆਦਿ।
  • ਦੂਸਰੇ ਪੱਧਰ ਦੇ ਖ਼ਪਤਕਾਰ (Secondary Consumers)-ਇਹਨਾਂ ਵਿਚ ਮਾਸਾਹਾਰੀ ਜੀਵ ਸ਼ਾਮਲ ਹਨ ਜੋ ਸ਼ਾਕਾਹਾਰੀਆਂ ਦਾ ਮਾਸ ਖਾ ਕੇ ਜੀਵਨ ਚਲਾਉਂਦੇ ਹਨ । ਇਹਨਾਂ ਨੂੰ ਮਾਸ ਖੋਰ ਵੀ ਆਖਦੇ ਹਨ , ਜਿਵੇਂ-ਲੂੰਮੜੀ, ਛੋਟੀ ਮੱਛੀ ਆਦਿ।
  • ਤੀਸਰੇ ਪੱਧਰ ਦੇ ਖ਼ਪਤਕਾਰ (Tertiary Consumers)-ਇਹਨਾਂ ਵਿਚ ਉਹ ਮਾਸਾਹਾਰੀ ਜੀਵ ਆਉਂਦੇ ਹਨ ਜੋ ਆਪਣਾ ਭੋਜਨ ਦੂਸਰੇ ਪੱਧਰ ਦੇ ਖ਼ਪਤਕਾਰਾਂ ਦਾ ਮਾਸ ਖਾ ਕੇ ਪ੍ਰਾਪਤ ਕਰਦੇ ਹਨ , ਜਿਵੇਂ-ਭੇੜੀਆ, ਵੱਡੀ ਮੱਛਲੀ ਅਤੇ ਸੱਪ ਆਦਿ ।
  • ਚੌਥੇ ਪੱਧਰ ਦੇ ਖ਼ਪਤਕਾਰ (Quatermary Consumers)-ਇਹਨਾਂ ਵਿਚ ਉਹ ਖ਼ਪਤਕਾਰ ਜੀਵ ਸ਼ਾਮਿਲ ਹਨ ਜੋ ਤੀਸਰੇ ਪੱਧਰ ਦੇ ਮਾਸਾਹਾਰੀ ਜੀਵਾਂ ਦਾ ਮਾਸ ਭੋਜਨ ਵਜੋਂ ਖਾਂਦੇ ਹਨ ; ਜਿਵੇਂ-ਸ਼ੇਰ, ਚੀਤਾ, ਦੁਆ ਆਦਿ । ਇਹ ਪਾਣੀ ਪਹਿਲੇ ਦਰਜੇ ਦੇ ਖਪਤਕਾਰਾਂ ਦਾ ਸ਼ਿਕਾਰ ਕਰਕੇ ਮਾਸ ਖਾਂਦੇ ਹਨ ।

ਪ੍ਰਸ਼ਨ 5.
ਰਾਜਸਥਾਨ ਦੇ ਲੋਕ ਗਰਮੀ ਤੋਂ ਬਚਣ ਲਈ ਕੀ ਕਰਦੇ ਹਨ ?
ਉੱਤਰ-
ਰਾਜਸਥਾਨ ਦੇ ਰੇਤੀਲੇ ਵਾਤਾਵਰਣ ਕਾਰਨ ਉੱਥੋਂ ਦੀ ਜਲਵਾਯੁ ਦਿਨ ਸਮੇਂ ਬਹੁਤ ਹੀ ਗਰਮ ਹੁੰਦੀ ਹੈ। ਇਸ ਤੋਂ ਬਚਣ ਲਈ ਉੱਥੋਂ ਦੇ ਲੋਕ ਆਪਣੇ ਸਿਰ ‘ਤੇ ਇਕ ਲੰਬੀ ਪਗੜੀ ਬੰਨਦੇ ਹਨ ਜੋ ਵਾਤਾਨੁਕੂਲਨ ਦਾ ਕੰਮ ਕਰਦੀ ਹੈ। ਆਪਣੀਆਂ ਨਾਸਾਂ ਅਤੇ ਮੂੰਹ ਨੂੰ ਮਿੱਟੀ ਅਤੇ ਗਰਮੀ ਤੋਂ ਬਚਾਉਣ ਲਈ ਵੱਡੀਆਂ-ਵੱਡੀਆਂ ਮੁੱਛਾਂ ਰੱਖਦੇ ਹਨ। ਔਰਤਾਂ ਮਿੱਟੀ ਅਤੇ ਗਰਮੀ ਤੋਂ ਬਚਣ ਲਈ ਲੰਬਾ ਘੁੰਡ ਕੱਢ ਕੇ ਰੱਖਦੀਆਂ ਹਨ।

ਪ੍ਰਸ਼ਨ 6.
ਇਸ ਗੱਲ ਵਿਚ ਕਿੰਨੀ ਕੁ ਸਚਾਈ ਹੈ ਕਿ ਮਸ਼ੀਨਾਂ ਅਤੇ ਤਕਨੀਕੀ ਵਿਕਾਸ ਨੇ ਵਾਤਾਵਰਣ ਦੇ ਸਾਰੇ ਅੰਗਾਂ ‘ਤੇ ਅਸਰ ਪਾਇਆ ਹੈ ?
ਉੱਤਰ-
ਮਸ਼ੀਨਾਂ ਅਤੇ ਤਕਨੀਕੀ ਵਿਕਾਸ ਨੇ ਵਾਤਾਵਰਣ ਦੇ ਸਾਰੇ ਅੰਗਾਂ ਭਾਵ ਜੈਵਿਕ ਅੰਗਾਂ ਅਤੇ ਅਜੈਵਿਕ ਅੰਗਾਂ ’ਤੇ ਚੰਗੇ ਅਤੇ ਮਾੜੇ ਪ੍ਰਭਾਵ ਪਾਏ ਹਨ । ਜੈਵਿਕ ਅੰਗਾਂ ਵਿਚ ਧਰਤੀ ‘ਤੇ ਪੇੜ-ਪੌਦਿਆਂ ਅਤੇ ਜੀਵਾਂ ਦੀਆਂ ਕਈ ਨਵੀਆਂ ਕਿਸਮਾਂ ਦੇ ਵਿਕਾਸ ਅਤੇ ਪੁਰਾਣੀਆਂ ਕਿਸਮਾਂ ਦੇ ਲੁਪਤ ਹੋਣ ਵਿਚ ਭਾਰੀ ਯੋਗਦਾਨ ਪਾਇਆ ਹੈ । ਮਸ਼ੀਨਾਂ ਚਲਾਉਣ ਵਾਸਤੇ ਬਾਲਣ ਦੀ ਲੋੜ ਪੈਂਦੀ ਹੈ ਅਤੇ ਇਸ ਲਈ ਕੁਦਰਤੀ ਸੋਮਿਆਂ ਦੀ ਵਰਤੋਂ ਕੀਤੀ ਜਾਂਦੀ ਹੈ । ਜਿਸ ਨਾਲ ਵਾਤਾਵਰਣ ਦੇ ਜੈਵਿਕ ਅਤੇ ਅਜੈਵਿਕ ਅੰਗਾਂ ਵਿਚਲਾ ਸੰਤੁਲਨ ਵਿਗੜ ਜਾਂਦਾ ਹੈ ।

ਇਸ ਨਾਲ ਕੁਦਰਤੀ ਆਫਤਾਵਾਂ ; ਜਿਵੇਂ-ਹੜ੍ਹ, ਸੋਕਾ, ਭੂਚਾਲ, ਸੁਨਾਮੀ ਆਦਿ ਆਪਣਾ ਰੂਪ ਵਿਖਾਉਂਦੀਆਂ ਹਨ । ਇਨ੍ਹਾਂ ਨਾਲ ਧਰਤੀ ਦਾ ਵੱਡਾ ਹਿੱਸਾ ਪ੍ਰਭਾਵਿਤ ਹੁੰਦਾ ਹੈ । ਮਸ਼ੀਨਾਂ ਤੋਂ ਨਿਕਲਣ ਵਾਲੇ ਉਤਪਾਦਾਂ ਅਤੇ ਵਿਅਰਥਾਂ ਨਾਲ ਪਾਣੀ, ਹਵਾ ਅਤੇ ਮਿੱਟੀ ਵੀ ਪ੍ਰਭਾਵਿਤ ਹੁੰਦੇ ਹਨ । ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਮਸ਼ੀਨਾਂ ਅਤੇ ਤਕਨੀਕੀ ਵਿਕਾਸ ਨੇ ਵਾਤਾਵਰਣ ਦੇ ਸਾਰੇ ਅੰਗਾਂ ‘ਤੇ ਅਸਰ ਪਾਇਆ ਹੈ ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਵਾਤਾਵਰਣ ਤੋਂ ਤੁਸੀਂ ਕੀ ਸਮਝਦੇ ਹੋ ? ਇਸਦੇ ਵੱਖ-ਵੱਖ ਅੰਗਾਂ ਦਾ ਵਰਣਨ ਕਰੋ।
ਉੱਤਰ-
ਵਾਤਾਵਰਣ ਭੌਤਿਕ, ਰਸਾਇਣਿਕ ਅਤੇ ਜੈਵਿਕ ਅੰਸ਼ਾਂ ਦਾ ਜਟਿਲ ਸਮੂਹ ਹੈ ਜਿਸ ਉੱਪਰ ਜੈਵਿਕ ਸਮੂਹ ਦਾ ਸਰੂਪ ਅਤੇ ਜੀਵਨ ਆਧਾਰਿਤ ਹੈਵਾਤਾਵਰਣ ਵਿਚ ਮਨੁੱਖ ਅਤੇ ਦੂਸਰੇ ਅੰਸ਼ਾਂ ਨੂੰ ਪ੍ਰਭਾਵਿਤ ਕਰਨ ਵਾਲੀ ਉਰਜਾ ਅਤੇ ਤੱਤ ਸ਼ਾਮਿਲ ਹਨ। ਵਾਤਾਵਰਣ ਦੇ ਅੰਗਾਂ ਨੂੰ ਦੋ ਮੁੱਖ ਜਮਾਤਾਂ ਵਿਚ ਵੰਡਿਆ ਜਾਂਦਾ ਹੈ –

  1. ਅਜੈਵ ਅੰਗ (Abiotic Components)
  2. ਜੈਵ ਅੰਗ (Biotic Components) ।

1. ਅਜੈਵ ਅੰਗ (Abiotic)-ਇਹਨਾਂ ਅੰਗਾਂ ਵਿਚ ਵਾਤਾਵਰਣ ਦੇ ਭੌਤਿਕ ਅਤੇ ਰਸਾਇਣਿਕ ਕਾਰਕ ਆਉਂਦੇ ਹਨ। ਇਹ ਨਿਰਜੀਵ ਹਨ। ਇਹ ਨਿਰਜੀਵ ਅੰਗ ਮਨੁੱਖ ਅਤੇ ਦੂਸਰੇ ਜੀਵਾਂ ਲਈ ਬਹੁਤ ਮਹੱਤਵਪੂਰਨ ਹਨ। ਜੈਵਿਕ ਅਤੇ ਅਜੈਵਿਕ ਅੰਗ ਆਪਸ ਵਿਚ ਅੰਤਰਕਿਰਿਆਵਾਂ ਕਰਕੇ ਪਰਿਸਥਿਤਕੀ ਪ੍ਰਬੰਧ ਦਾ ਨਿਰਮਾਣ ਕਰਦੇ ਹਨ।

ਅਜੈਵ ਅੰਗ ਦੋ ਵਰਗਾਂ ਵਿਚ ਵੰਡੇ ਗਏ ਹਨ-

  • ਜਲਵਾਯੂ ਸੰਬੰਧੀ ਕਾਰਕ (Climate Related Factors)-ਜਿਵੇਂ-ਹਵਾ, ਮੀਂਹ, ਪ੍ਰਕਾਸ਼, ਤਾਪਮਾਨ, ਨਮੀ, ਪਾਣੀ ਦੀ ਹੋਂਦ ਆਦਿ।
  • ਮਿੱਟੀ ਸੰਬੰਧੀ ਕਾਰਕ (Soil Related Factors)-ਜਿਵੇਂ ਮਿੱਟੀ ਦੀ ਬਣਤਰ, ਕੁਦਰਤੀ ਦਸ਼ਾ ਅਤੇ pH ਆਦਿ।

2. ਜੈਵ ਅੰਗ (Biotic) -ਇਹਨਾਂ ਵਿਚ ਉਤਪਾਦਕ, ਖਪਤਕਾਰ ਅਤੇ ਨਿਖੇੜਕ, ਸਾਰੇ ਹੀ ਸਜੀਵ ਆਉਂਦੇ ਹਨ।

ਉਤਪਾਦਕ (Producers) – ਉਹ ਸਜੀਵ ਜੋ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਰਾਹੀਂ ਆਪਣਾ ਅਤੇ ਦੁਸਰੇ ਜੀਵਾਂ ਲਈ ਕਾਰਬਨੀ ਭੋਜਨ ਤਿਆਰ ਕਰਦੇ ਹਨ ਜਿਵੇਂ-ਸਾਰੇ ਹਰੇ ਪੌਦੇ।

ਖਪਤਕਾਰ (Consumers)-ਇਹਨਾਂ ਨੂੰ ਭੋਜਨ ਸੰਬੰਧੀ ਲੋੜਾਂ ਲਈ ਉਤਪਾਦਕਾਂ ਅਤੇ ਦੁਸਰੇ ਜੀਵਾਂ ਉੱਪਰ ਨਿਰਭਰ ਕਰਨਾ ਪੈਂਦਾ ਹੈ , ਜਿਵੇਂ- ਸ਼ੇਰ, ਚੀਤਾ, ਹਿਰਨ, ਆਦਿ।

ਨਿਖੇੜਕ (Decomposers)-ਇਹ ਉਹ ਸੂਖ਼ਮ ਜੀਵ ਹਨ ਜੋ ਪੌਦਿਆਂ ਅਤੇ ਜੀਵਾਂ ਦੇ ਮ੍ਰਿਤ ਅਵਸ਼ੇਸ਼ਾਂ ਨੂੰ ਅਪਘਟਿਤ ਕਰਕੇ ਵਾਤਾਵਰਣ ਵਿਚ ਕਾਰਬਨੀ ਅਤੇ ਅਕਾਰਬਨੀ ਤੱਤਾਂ ਦੀ ਮਾਤਰਾ ਨੂੰ ਸੰਤੁਲਿਤ ਰੱਖਦੇ ਹਨ। ਇਹਨਾਂ ਵਿਚ ਉੱਲੀਆਂ, ਜੀਵਾਣੂ ਅਤੇ ਵਿਸ਼ਾਣੂ ਆਦਿ ਸ਼ਾਮਿਲ ਹਨ।

PSEB 11th Class Environmental Education Important Questions Chapter 1 ਵਾਤਾਵਰਣ

ਪ੍ਰਸ਼ਨ 2.
ਵਾਤਾਵਰਣ ਦੇ ਵੱਖ-ਵੱਖ ਪੱਖਾਂ ਜਾਂ ਪਸਾਰਾਂ ਦਾ ਵਰਣਨ ਕਰੋ।
ਉੱਤਰ-
ਵਾਤਾਵਰਣ ਨੂੰ ਤਿੰਨ ਮੁੱਖ ਰੂਪਾਂ ਵਿਚ ਵੰਡਿਆ ਗਿਆ ਹੈ- ਭੌਤਿਕ, ਸਮਾਜਿਕ ਅਤੇ ਜੈਵਿਕ ਵਾਤਾਵਰਣ। ਇਹਨਾਂ ਪੱਖਾਂ ਦਾ ਵਿਸਤਾਰਪੂਰਵਕ ਵੇਰਵਾ ਹੇਠ ਲਿਖਿਆ ਗਿਆ ਹੈ –
1. ਭੌਤਿਕ ਵਾਤਾਵਰਣ (Physical Environment-ਇਸ ਤੋਂ ਭਾਵ ਹੈ ਭੂਮੀ ਦਾ ਖੇਤਰ ਭਾਵ ਥਲ-ਮੰਡਲ, ਵਾਯੂ ਮੰਡਲ ਅਤੇ ਜਲ-ਮੰਡਲ। ਵਾਯੂ ਮੰਡਲ (Atmosphere) ਜੀਵਨ ਰੱਖਿਅਕ ਗੈਸਾਂ ਦਾ ਇਕ ਗਿਲਾਫ ਹੈ ਜੋ ਵਾਤਾਵਰਣ ਦੇ ਚਾਰੇ ਪਾਸੇ ਫੈਲਿਆ ਹੋਇਆ ਹੈ। ਵਾਯੂ ਮੰਡਲ ਵਿਚਲੀ ਆਕਸੀਜਨ ਸਜੀਵਾਂ ਲਈ ਸਾਹ ਕਿਰਿਆ ਲਈ ਬਹੁਤ ਜ਼ਰੂਰੀ ਹੁੰਦੀ ਹੈ। ਇਸ ਵਿਚਲੀ ਕਾਰਬਨ ਡਾਈਆਕਸਾਈਡ ਪ੍ਰਕਾਸ਼ ਸੰਸ਼ਲੇਸ਼ਣ ਅਤੇ ਸ੍ਰੀਨ ਹਾਊਸ ਪ੍ਰਭਾਵ ਲਈ|

ਬਹੁਤ ਜ਼ਰੂਰੀ ਹੈ। ਜਲ-ਮੰਡਲ (Hydrosphere) ਵਿਚ ਧਰਤੀ ਦੇ ਸਾਰੇ ਜਲ ਸਰੋਤ ਜਿਵੇਂ ਸਮੁੰਦਰ, ਨਦੀਆਂ, ਝੀਲਾਂ, ਤਲਾਬ ਆਦਿ ਸ਼ਾਮਿਲ ਹਨ। ਮਨੁੱਖ ਅਤੇ ਦੂਸਰੇ ਜੀਵਾਂ ਦੇ ਜਿਊਂਦੇ ਰਹਿਣ ਲਈ ਜਲ ਬਹੁਤ ਜ਼ਰੂਰੀ ਹੈ। ਖੇਤੀਬਾੜੀ ਲਈ ਵੀ ਜਲ ਬਹੁਤ ਜ਼ਰੂਰੀ ਹੈ।

ਥਲ-ਮੰਡਲ (Lithosphere) ਤੋਂ ਭਾਵ ਹੈ, ਧਰਤੀ ਦੀ ਉੱਪਰਲੀ ਸੜਾ ਜਿਸ ਵਿਚ ਪੌਦੇ ਅਤੇ ਦੁਸਰੇ ਸੂਖਮ ਜੀਵ ਪਲਦੇ ਹਨ ਅਤੇ ਇਹ ਜੀਵ-ਜੰਤੂਆਂ, ਪੌਦਿਆਂ ਅਤੇ ਸੂਖ਼ਮ ਜੀਵਾਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਭੌਤਿਕ ਵਾਤਾਵਰਣ ਦੇ ਇਹ ਤਿੰਨ ਹਿੱਸੇ ਮਿਲ ਕੇ ਜੈਵਿਕ ਵਾਤਾਵਰਣ ਵਿਚਲੇ ਜੀਵਾਂ ਦੇ ਲਈ ਜ਼ਰੂਰੀ ਹਾਲਤਾਂ ਪੈਦਾ ਕਰਦੇ ਹਨ।

2. ਜੈਵਿਕ ਵਾਤਾਵਰਣ (Biological Environment)-ਜੈਵਿਕ ਵਾਤਾਵਰਣ ਵਿਚ ਸਾਰੇ ਜਿੰਦਾ ਜੀਵ ਆਉਂਦੇ ਹਨ। ਇਹਨਾਂ ਨੂੰ ਭੋਜਨ ਸੰਬੰਧਾਂ ਦੇ ਆਧਾਰ ‘ਤੇ ਹੇਠ ਲਿਖੇ ਅਨੁਸਾਰ ਵੰਡਿਆ ਜਾਂਦਾ ਹੈ –

    1. ਉਤਪਾਦਕ (Producers)-ਇਸ ਵਰਗ ਵਿਚ ਹਰੇ ਪੌਦੇ, ਗੰਧਕ, ਜੀਵਾਣੂ, ਹਰੀ ਕਾਈ ਆਦਿ ਸਭ ਆਉਂਦੇ ਹਨ। ਜੋ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਰਾਹੀਂ CO2, H2O ਅਤੇ ਸੂਰਜ ਦੀ ਰੌਸ਼ਨੀ ਦੇ ਨਾਲ-ਨਾਲ ਕਲੋਰੋਫਿਲ ਦੀ ਮੱਦਦ ਨਾਲ ਆਪਣਾ ਭੋਜਨ ਤਿਆਰ ਕਰਦੇ ਹਨ ਅਤੇ ਇਹ ਦੂਸਰਿਆਂ ਵਰਗਾਂ ਦੀਆਂ ਭੋਜਨ ਸੰਬੰਧੀ ਲੋੜਾਂ ਨੂੰ ਵੀ ਪੂਰਾ ਕਰਦੇ ਹਨ।
    2. ਖ਼ਪਤਕਾਰ (Consumers)-ਉਹ ਸਜੀਵ ਜਿਹੜੇ ਆਪਣਾ ਭੋਜਨ ਉਤਪਾਦਕਾਂ ਅਤੇ ਦੂਸਰੇ ਜੀਵਾਂ ਦੇ ਸ਼ਿਕਾਰ ਤੋਂ ਪ੍ਰਾਪਤ ਕਰਦੇ ਹਨ। ਇਹਨਾਂ ਨੂੰ ਚਾਰ ਵਰਗਾਂ ਵਿਚ ਵੰਡਿਆ ਜਾਂਦਾ ਹੈ
  • ਪਹਿਲੇ ਦਰਜੇ ਦੇ ਖ਼ਪਤਕਾਰ (Primary Consumers)-ਇਹ ਸ਼ਾਕਾਹਾਰੀ ਜੀਵ ਹਨ ਜੋ ਹਰੇ ਪੌਦਿਆਂ ਨੂੰ ਖਾ ਕੇ ਭੋਜਨ ਪ੍ਰਾਪਤ ਕਰਦੇ ਹਨ, ਜਿਵੇਂ- ਬੱਕਰੀ, ਗਾਂ, ਹਿਰਨ ਆਦਿ।
  • ਦੂਸਰੇ ਦਰਜੇ ਦੇ ਖ਼ਪਤਕਾਰ (Secondary Consumers)-ਉਹ ਜੀਵ ਜੋ ਭੋਜਨ ਸੰਬੰਧੀ ਲੋੜਾਂ ਲਈ ਸ਼ਾਕਾਹਾਰੀਆਂ ਦਾ ਸ਼ਿਕਾਰ ਕਰਦੇ ਹਨ , ਜਿਵੇਂ-ਛੋਟੀ ਮੱਛੀ, ਲੂੰਮੜੀ ਆਦਿ।
  • ਤੀਸਰੇ ਦਰਜੇ ਦੇ ਖ਼ਪਤਕਾਰ (Tertiary Consumers)-ਇਹ ਵੀ ਮਾਸਾਹਾਰੀ ਜੀਵ ਹਨ ਜੋ ਆਪਣਾ ਭੋਜਨ ਦੂਸਰੇ ਦਰਜੇ ਦੇ ਮਾਸਾਹਾਰੀਆਂ ਦਾ ਸ਼ਿਕਾਰ ਕਰਕੇ ਪ੍ਰਾਪਤ ਕਰਦੇ ਹਨ ; ਜਿਵੇਂ-ਭੇੜੀਆ, ਵੱਡੀ ਮੱਛਲੀ ਆਦਿ।
  • ਚੌਥੇ ਦਰਜੇ ਦੇ ਖ਼ਪਤਕਾਰ (Quaternary Consumers)-ਉਹ ਜੀਵ ਜੋ ਕਿਸੇ ਵੀ ਦਰਜੇ ਦੇ ਖ਼ਪਤਕਾਰਾਂ ਦਾ ਸ਼ਿਕਾਰ ਕਰਕੇ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਜਿਵੇਂਸ਼ੇਰ, ਚੀਤਾ ਆਦਿ।

ਨਿਖੇੜਕ (Decomposers)-ਇਹ ਉਹ ਸੂਖ਼ਮ ਜੀਵ ਹਨ ਜਿਹੜੇ ਮ੍ਰਿਤ ਉਤਪਾਦਕਾਂ ਅਤੇ ਖਪਤਕਾਰਾਂ ਦਾ ਐਂਜ਼ਾਇਮ ਛਿੜਕ ਕੇ ਅਪਘਟਨ ਕਰਦੇ ਹਨ ਅਤੇ ਕਾਰਬਨੀ ਅਤੇ ਅਕਾਰਬਨੀ ਪਦਾਰਥਾਂ ਨੂੰ ਮਿੱਟੀ ਅਤੇ ਵਾਯੂ ਮੰਡਲ ਵਿਚ ਜੋੜ ਕੇ ਵਾਤਾਵਰਣ ਵਿਚ ਇਹਨਾਂ ਤੱਤਾਂ ਦੀ ਮਾਤਰਾ ਨੂੰ ਸੰਤੁਲਿਤ ਕਰਦੇ ਹਨ। ਇਹਨਾਂ ਵਿਚ ਉੱਲੀਆਂ, ਜੀਵਾਣੂ, ਵਿਸ਼ਾਣੂ ਆਦਿ ਸ਼ਾਮਿਲ ਹਨ।

3. ਸਮਾਜਿਕ ਵਾਤਾਵਰਣ ‘ (Social Environment)-ਮਨੁੱਖ ਸਮਾਜਿਕ ਵਾਤਾਵਰਣ ਦਾ ਇਕ ਅਨਿੱਖੜਵਾਂ ਅੰਸ਼ ਹੈ। ਮਨੁੱਖ ਦੇ ਆਲੇ-ਦੁਆਲੇ ਵਿਚ ਮੌਜੂਦ ਜੈਵਿਕ ਅਤੇ ਅਜੈਵਿਕ ਅੰਸ਼ ਉਸਦੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ। ਮਨੁੱਖੀ ਸਮਾਜ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਖੇਤੀ-ਬਾੜੀ, ਉਦਯੋਗ, ਭਵਨ-ਉਸਾਰੀ, ਆਵਾਜਾਈ ਦੇ ਸਾਧਨਾਂ ਅਤੇ ਸੰਚਾਰ ਸਾਧਨਾਂ ਦਾ ਵਿਕਾਸ ਕਰਦਾ ਹੈ। ਸਾਰੇ ਜੀਵਾਂ ਵਿਚ ਮਨੁੱਖ ਸਭ ਤੋਂ ਜ਼ਿਆਦਾ ਬੁੱਧੀ ਵਾਲਾ ਜੀਵ ਹੈ। ਇਸ ਲਈ ਹੀ ਉਸਨੇ ਕਈ ਕਾਰਕਾਂ ਨੂੰ ਆਪਣੇ ਅਨੁਕੂਲ ਬਣਾ ਲਿਆ ਹੈ ਅਤੇ ਆਪਣੇ ਵਿਕਾਸ ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਦਯੋਗਿਕ ਖੇਤਰ ਦਾ ਵਿਕਾਸ ਕੀਤਾ। ਪਰ ਮਨੁੱਖ ਦੀਆਂ ਸਮਾਜਿਕ ਕਿਰਿਆਵਾਂ ਅੱਜ ਦੇ ਭੌਤਿਕ ਅਤੇ ਜੈਵਿਕ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ।

ਇਸ ਨੂੰ ਵੇਖਦੇ ਹੋਏ ਸਮਾਜਿਕ ਵਾਤਾਵਰਣ ਵਿਚ ਰਾਜਨੀਤਿਕ, ਆਰਥਿਕ ਅਤੇ ਧਾਰਮਿਕ ਸੰਸਥਾਵਾਂ ਰਾਹੀਂ ਵਾਤਾਵਰਣ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਸੰਸਥਾਵਾਂ ਮਨੁੱਖ ਵਲੋਂ ਵਾਤਾਵਰਣ ਸੰਸਾਧਨਾਂ ਅਤੇ ਉਹਨਾਂ ਦੀ ਵਰਤੋਂ ‘ਤੇ ਕਾਬੂ ਰੱਖਣ ਸੰਬੰਧੀ ਕਿਰਿਆਵਾਂ ‘ਤੇ ਜ਼ੋਰ ਦੇ ਰਹੀਆਂ ਹਨ।

PSEB 11th Class Environmental Education Solutions Chapter 17 ਨਸ਼ਾ-ਮਾੜੇ ਪ੍ਰਭਾਵ

Punjab State Board PSEB 11th Class Environmental Education Book Solutions Chapter 17 ਨਸ਼ਾ-ਮਾੜੇ ਪ੍ਰਭਾਵ Textbook Exercise Questions and Answers.

PSEB Solutions for Class 11 Environmental Education Chapter 17 ਨਸ਼ਾ-ਮਾੜੇ ਪ੍ਰਭਾਵ

Environmental Education Guide for Class 11 PSEB ਨਸ਼ਾ-ਮਾੜੇ ਪ੍ਰਭਾਵ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਦੇ ਵਿਵਹਾਰ ਵਿੱਚ ਕੀ-ਕੀ ਪਰਿਵਰਤਨ ਦਿਖਾਈ ਦਿੰਦੇ ਹਨ ?
ਉੱਤਰ-
ਡਰੱਗ ਦੁਰਵਿਵਹਾਰ ਕਰਨ ਵਾਲੇ ਆਪਣੇ ਵਿਵਹਾਰ ਵਿਚ ਬਹੁਤ ਸਾਰੇ ਬਦਲਾਅ ਦਿਖਾਉਂਦੇ ਹਨ । ਇਹਨਾਂ ਨੂੰ ਵਤੀਰੇ ਦੀਆਂ ਤਬਦੀਲੀਆਂ ਵਜੋਂ ਜਾਣਿਆ ਜਾਂਦਾ ਹੈ । ਇਹਨਾਂ ਵਿੱਚੋਂ ਕੁਝ ਹੇਠ ਲਿਖੇ ਹਨ :

  • ਉਹ ਬੇਚੈਨ ਅਤੇ ਅੰਤਰਮੁਖੀ ਹੋ ਜਾਂਦੇ ਹਨ ।
  • ਉਹ ਵੱਧ ਗੁਸਾ ਅਤੇ ਚਿੜਚਿੜਾਪਨ ਦਿਖਾਉਂਦੇ ਹਨ ।
  • ਉਹਨਾਂ ਦੇ ਰਵੱਈਏ ਅਤੇ ਸ਼ਖ਼ਸੀਅਤ ਵਿਚ ਤਬਦੀਲੀਆਂ ਆ ਜਾਂਦੀਆਂ ਹਨ ।
  • ਉਹ ਉਦਾਸ ਰਹਿਣ ਲੱਗ ਜਾਂਦੇ ਹਨ ਜਾਂ ਅਵਸਾਦ ਦਾ ਸ਼ਿਕਾਰ ਹੋ ਜਾਂਦੇ ਹਨ।
  • ਉਹ ਸੁਸਤ ਹੋ ਜਾਂਦੇ ਹਨ ।
  • ਉਹ ਆਪਣੇ ਸਮਾਜਿਕ ਦਾਇਰੇ ਵਿੱਚ ਅਚਾਨਕ ਤਬਦੀਲੀ ਦਿਖਾਉਂਦੇ ਹਨ ।
  • ਉਹ ਆਦਤਾਂ ਅਤੇ ਸੁਭਾਅ ਵਿਚ ਨਾਟਕੀ ਤਬਦੀਲੀ ਦਿਖਾਉਂਦੇ ਹਨ ।
  • ਉਹ ਪੈਸੇ ਦੀ ਮੰਗ ਕਰਨਾ ਸ਼ੁਰੂ ਕਰਦੇ ਹਨ ਅਤੇ ਆਪਣੀਆਂ ਉੱਚ ਵਿੱਤੀ ਜ਼ਰੂਰਤਾਂ ਦੀ ਵਿਆਖਿਆ ਕਰਨ ਵਿੱਚ ਅਸਫਲ ਰਹਿੰਦੇ ਹਨ |
  • ਉਹ ਅਪਰਾਧਿਕ ਅਤੇ ਸਮਾਜ-ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕਦੇ ਹਨ ।

ਪ੍ਰਸ਼ਨ 2.
ਤੰਬਾਕੂ ਵਿਰੋਧੀ ਦਿਵਸ ਕਦੋਂ ਮਨਾਇਆ ਜਾਂਦਾ ਹੈ ?
ਉੱਤਰ-
31 ਮਈ ਨੂੰ ਤੰਬਾਕੂ ਵਿਰੋਧੀ ਦਿਵਸ (Anti-tobacco Day) ਵਜੋਂ ਮਨਾਇਆ ਜਾਂਦਾ ਹੈ ।

PSEB 11th Class Environmental Education Solutions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 3.
ਵਿਸ਼ਵ ਸਿਹਤ ਸੰਗਠਨ ਅਨੁਸਾਰ ਨਸ਼ੀਲੇ ਪਦਾਰਥ ਕਿਹੜੇ-ਕਿਹੜੇ ਹਨ ?
ਉੱਤਰ-
ਸੰਸਾਰ ਸਿਹਤ ਸੰਸਥਾ ਦੁਆਰਾ ਨਸ਼ੀਲੇ ਪਦਾਰਥ ਵਿਚ ਹੇਠ ਲਿਖੇ ਵਰਗ ਨਾਲ ਸੰਬੰਧਿਤ ਪਦਾਰਥਾਂ ਨੂੰ ਸੂਚੀਬੱਧ ਕੀਤਾ ਗਿਆ ਹੈ :

  1. ਅਲਕੋਹਲ
  2. ਅਫੀਮ ਤੋਂ ਬਣਨ ਵਾਲੇ ਪਦਾਰਥ
  3. ਭੰਗ ਦੇ ਪੌਦੇ ਤੋਂ ਬਣਨ ਵਾਲੇ ਪਦਾਰਥ
  4. ਸ਼ਾਂਤ ਕਰਨ ਵਾਲੀਆਂ ਦਵਾਈਆਂ
  5. ਕੋਕੇਨ
  6. ਕੈਫੀਨ ਸਮੇਤ ਉਤੇਜਨਾ ਦੇਣ ਵਾਲੇ ਹੋਰ ਪਦਾਰਥ
  7. ਭਰਮ ਪੈਦਾ ਕਰਨ ਵਾਲੇ ਪਦਾਰਥ
  8. ਤੰਬਾਕੂ
  9. ਵਾਸ਼ਪਸ਼ੀਲ ਪਦਾਰਥ |

ਪ੍ਰਸ਼ਨ 4.
ਸਿਹਤ ਦੀ ਕੀ ਪਰਿਭਾਸ਼ਾ ਹੈ ?
ਉੱਤਰ-
ਸੰਸਾਰ ਸਿਹਤ ਸੰਸਥਾ ਦੀ ਪਰਿਭਾਸ਼ਾ ਅਨੁਸਾਰ ਸਿਹਤ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ ਉੱਤੇ ਪੂਰਨ ਰੂਪ ਵਿੱਚ ਤੰਦਰੁਸਤ ਹੋਣਾ ਹੈ ਨਾ ਕਿ ਸਿਰਫ ਬਿਮਾਰੀ ਜਾਂ ਸਰੀਰਕ ਨੁਕਸ ਦੀ ਅਣਹੋਂਦ ।

ਪ੍ਰਸ਼ਨ 5.
ਨਸ਼ਾਖੋਰੀ, ਵਿਅਕਤੀਗਤ ਹਾਨੀ ਦੇ ਨਾਲ ਨਾਲ ਇਕ ਸਮਾਜਿਕ ਹਾਨੀ ਵੀ ਹੈ ।ਦੱਸੋ ਕਿਵੇਂ ?
ਉੱਤਰ-
ਨਸ਼ਾਖੋਰੀ, ਵਿਅਕਤੀਗਤ ਹਾਨੀ ਦੇ ਨਾਲ ਨਾਲ ਸਮਾਜਿਕ ਹਾਨੀ ਵੀ ਹੈ ਕਿਉਂਕਿ ਇਹ ਨਸ਼ੇੜੀ ਨੂੰ ਸਿੱਧੇ ਤੌਰ ਤੇ ਅਤੇ ਸਮਾਜ ਨੂੰ ਅਸਿੱਧੇ ਤੌਰ ਤੇ ਪ੍ਰਭਾਵਿਤ ਕਰਦੀ ਹੈ । ਵਿਅਕਤੀਗਤ ਨੁਕਸਾਨਾਂ ਵਿੱਚ ਸਿਹਤ ਦੀ ਘਾਟ, ਵਿਵਹਾਰ ਵਿੱਚ ਤਬਦੀਲੀਆਂ, ਬਹੁਤ ਸਾਰੀਆਂ ਬਿਮਾਰੀਆਂ ਅਤੇ ਵਿੱਤੀ ਸਮੱਸਿਆਵਾਂ ਸ਼ਾਮਲ ਹਨ| ਸਮਾਜਿਕ ਹਾਨੀਆਂ ਵਿੱਚ ਨਸ਼ੇ ਦੀ ਦੁਰਵਰਤੋਂ (ਮੈਡੀਕਲ ਅਤੇ ਆਰਥਿਕ), ਅਪਰਾਧ ਦੀ ਵੱਧ ਦਰ, ਘੱਟ ਉਤਪਾਦਕਤਾ ਆਦਿ ਦਾ ਪ੍ਰਬੰਧਨ ਸ਼ਾਮਲ ਹੈ।

PSEB 11th Class Environmental Education Solutions Chapter 17 ਨਸ਼ਾ-ਮਾੜੇ ਪ੍ਰਭਾਵ

ਪ੍ਰਸ਼ਨ 6.
ਇਕ ਸਾਧਾਰਨ ਵਿਅਕਤੀ ਨੂੰ ਨਸ਼ੇ ਦਾ ਆਦੀ ਬਨਾਉਣ ਲਈ ਕਿਹੜੇ-ਕਿਹੜੇ ਤੱਤ ਜ਼ਿੰਮੇਵਾਰ ਹਨ ?
ਉੱਤਰ-
ਨਸ਼ੀਲੇ ਪਦਾਰਥਾਂ ਦਾ ਆਦੀ ਹੋਣਾ ਇੱਕ ਅਜਿਹੀ ਸਮੱਸਿਆ ਹੈ ਜੋ ਕਿਸ਼ੋਰਾਂ ਅਤੇ ਵੱਡੀ ਉਮਰ ਵਾਲਿਆਂ, ਦੋਹਾਂ ਵਿੱਚ ਹੀ ਬਹੁਤ ਫੈਲ ਚੁੱਕਾ ਹੈ ਇਸ ਲਈ ਕੁਝ ਜ਼ਿੰਮੇਵਾਰ ਕਾਰਕ ਇਹ ਹੋ ਸਕਦੇ ਹਨ –

  • ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੁਆਰਾ ਇਨ੍ਹਾਂ ਪਦਾਰਥਾਂ ਦੀ ਵਰਤੋਂ ਕੀਤੇ ਜਾਣ ਨਾਲ ਨਸ਼ੇੜੀ ਬਣਨ ਦਾ ਖਤਰਾ ਵਧਦਾ ਹੈ ।
  • ਕਈ ਵਾਰ ਆਪਣੇ ਕਿੱਤੇ ਵਿੱਚ ਅਸਫਲ ਹੋਣਾ ਵੀ ਇਸਦਾ ਕਾਰਣ ਬਣ ਸਕਦਾ ਹੈ ।
  • ਘਰੇਲੂ ਜੀਵਨ ਵਿੱਚ ਗੜਬੜੀ ਵਿਅਕਤੀ ਨੂੰ ਇਸ ਪਾਸੇ ਧੱਕ ਸਕਦੀ ਹੈ ।
  • ਜਿਨ੍ਹਾਂ ਵਿਅਕਤੀਆਂ ਨੂੰ ਮਾਨਸਿਕ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਜਿਵੇਂ ਬੇਧਿਆਨੀ, ਉਦਾਸੀ ਜਾਂ ਚਿੰਤਾ ਰੋਗ ਹੋਵੇ, ਉਹ ਠੀਕ ਮਹਿਸੂਸ ਕਰਨ ਲਈ ਨਸ਼ੀਲੇ ਪਦਾਰਥ ਲੈਣ ਲੱਗ ਪੈਂਦੇ ਹਨ ।
  • ਨੌਜਵਾਨਾਂ ਵੱਲੋਂ ਮੌਜ-ਮਸਤੀ ਲਈ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨਾ ਉਨ੍ਹਾਂ ਨੂੰ ਇਨ੍ਹਾਂ ਦੇ ਆਦੀ ਹੋਣ ਦੇ ਮੌਕੇ ਵਧਾ ਦਿੰਦਾ ਹੈ ।
  • ਕਈ ਵਾਰ ਮਾਪਿਆਂ ਵੱਲੋਂ ਬੱਚਿਆਂ ਉੱਪਰ ਇਮਿਤਹਾਨਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਲਈ ਪਾਏ ਜਾਂਦੇ ਦਬਾਅ ਨੂੰ ਨਾ ਝੱਲ ਸਕਣਾ
    ਵੀ ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੀ ਵਰਤੋਂ ਵੱਲ ਲੈ ਜਾਂਦਾ ਹੈ ।

ਪ੍ਰਸ਼ਨ 7.
ਨਸ਼ੇ ਕਰਨ ਵਾਲੇ ਵਿਅਕਤੀ ਦੇ ਆਮ ਲੱਛਣ ਕਿਹੜੇ-ਕਿਹੜੇ ਹਨ ?
ਉੱਤਰ-
ਨਸ਼ੇ ਦੇ ਆਦੀਆਂ ਦੇ ਸਾਂਝੇ ਲਛਣ :

  1. ਜਲਦੀ ਗੁੱਸੇ ਵਿਚ ਆ ਜਾਣਾ ।
  2. ਲੜਾਈ-ਝਗੜਿਆਂ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਅਕਸਰ ਹੀ ਸ਼ਾਮਲ ਹੁੰਦੇ ਰਹਿਣਾ ।
  3. ਘਰੇਲੂ ਅਤੇ ਕੰਮਕਾਜੀ ਜ਼ਿੰਮੇਵਾਰੀਆਂ ਨੂੰ ਅਣਗੌਲਿਆਂ ਕਰਨਾ ।
  4. ਭਾਰ ਘਟਣਾ, ਨੀਂਦ ਅਤੇ ਭੁੱਖ ਦਾ ਘਟ ਜਾਣਾ ।
  5. ਖਰਾਬ ਹੋ ਰਹੀ ਸਰੀਰਕ ਦਿੱਖ ।

ਪ੍ਰਸ਼ਨ 8.
ਸਰਕਾਰ ਨੇ ਨਸ਼ਾਖੋਰੀ ਦੇ ਸੰਬੰਧ ਵਿੱਚ ਕੀ-ਕੀ ਕਦਮ ਚੁੱਕੇ ਹਨ ?
ਉੱਤਰ-
ਸਰਕਾਰ ਨੇ ਲੋਕਾਂ ਨੂੰ ਨਸ਼ੀਲੇ ਪਦਾਰਥਾਂ ਦੇ ਮਾੜੇ ਅਸਰਾਂ ਬਾਰੇ ਸਿੱਖਿਅਤ ਅਤੇ ਸੁਚੇਤ ਕਰਨ ਲਈ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਰਾਹੀਂ ਕਾਫੀ ਕਦਮ ਚੁੱਕੇ ਹਨ । ਨਸ਼ੇੜੀਆਂ ਨਾਲ ਵਰਤਾਅ ਕਰਨ ਲਈ ਇੱਕ ਸਰਵਪੱਖੀ ਪਹੁੰਚ ਅਪਣਾਈ ਜਾਂਦੀ ਹੈ ਜਿਸ ਵਿਚ ਸਲਾਹ-ਮਸ਼ਵਰਾ, ਇਲਾਜ ਅਤੇ ਨਸ਼ਾ ਛੱਡ ਚੁੱਕਿਆਂ ਨੂੰ ਸਮਾਜ ਵਿਚ ਬਹਾਲ ਕਰਨਾ ਸ਼ਾਮਲ ਹੁੰਦੇ ਹਨ । ਮਹੱਤਵਪੂਰਨ ਸਥਾਨ ਤੇ ‘ਤੰਬਾਕੂ ਰਹਿਤ ਸਕੂਲ’ ਅਤੇ ‘ਤੰਬਾਕੂ ਰਹਿਤ ਸੰਸਥਾ ਵਰਗੇ ਬੋਰਡ ਲਗਾਏ ਜਾਂਦੇ ਹਨ । ਸਕੂਲ ਇਮਾਰਤ ਤੋਂ 100 ਗਜ਼ ਦੇ ਘੇਰੇ ਅੰਦਰ ਕਿਸੇ ਵੀ ਨਸ਼ੀਲੇ ਪਦਾਰਥ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ । 18 ਸਾਲ ਤੋਂ ਘਟ ਉਮਰ ਦੇ ਵਿਅਕਤੀਆਂ ਨੂੰ ਤੰਬਾਕੂ ਜਾਂ ਅਜਿਹੇ ਹੋਰ ਪਦਾਰਥ ਵੇਚਣ ’ਤੇ ਪਾਬੰਦੀ ਲਗਾਈ ਗਈ ਹੈ ।

ਪ੍ਰਸ਼ਨ 9.
ਨਸ਼ੀਲੇ ਪਦਾਰਥਾਂ ਦੀ ਰੋਕਥਾਮ ਦਾ ਜ਼ਿੰਮਾ ਕਿਸ ਸਰਕਾਰੀ ਵਿਭਾਗ ਦਾ ਹੈ ?
ਉੱਤਰ-
ਨਸ਼ੀਲੇ ਪਦਾਰਥਾਂ ਦੀ ਰੋਕਥਾਮ ਦਾ ਜ਼ਿੰਮਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦਾ ਹੈ ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

Punjab State Board PSEB 11th Class Environmental Education Book Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ Textbook Exercise Questions and Answers.

PSEB Solutions for Class 11 Environmental Education Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

Environmental Education Guide for Class 11 PSEB ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਵਿਸਫੋਟਕ (Explosives) ਕੀ ਹੁੰਦੇ ਹਨ ?
ਉੱਤਰ-
ਉਹ ਪਦਾਰਥ ਜਿਹੜੇ ਗਰਮੀ, ਕਰੰਟ ਜਾਂ ਉੱਚ ਦਬਾਅ ਦੇ ਨਾਲ ਮਿਲਣ ਤੇ ਨਾਲ ਫਟਣ ‘ਤੇ ਗੈਸ ਅਤੇ ਗਰਮੀ ਛੱਡਦੇ ਹਨ, ਉਹਨਾਂ ਨੂੰ ਵਿਸਫੋਟਕ ਕਿਹਾ ਜਾਂਦਾ ਹੈ।

ਪ੍ਰਸ਼ਨ 2.
ਵਾਤਾਵਰਣ ਦੀ ਸੁਰੱਖਿਆ ਨਾਲ ਸੰਬੰਧਿਤ ਐਕਟ ਦਾ ਨਾਮ ਲਿਖੋ ।
ਉੱਤਰ-
ਵਾਤਾਵਰਣ ਸੁਰੱਖਿਅਣ ਕਾਨੂੰਨ, 1986. .

ਪ੍ਰਸ਼ਨ 3.
ਫੈਕਟਰੀ ਐਕਟ ਕਦੋਂ ਲਾਗੂ ਕੀਤਾ ਗਿਆ ਸੀ ?
ਉੱਤਰ-
ਫੈਕਟਰੀ ਐਕਟ’’ 1948 ਵਿਚ ਲਾਗੂ ਹੋਇਆ ਅਤੇ 1976 ਤੇ 1987 ਨੂੰ ਇਸ ਵਿਚ ਸੁਧਾਰ ਕੀਤਾ ਗਿਆ।

ਪ੍ਰਸ਼ਨ 4.
ਦੋ ਜ਼ਹਿਰੀਲੇ ਠੋਸ ਪਦਾਰਥਾਂ (Toxic Solids) ਦੇ ਨਾਮ ਲਿਖੋ।
ਉੱਤਰ-
ਸੀਸਾ ਅਤੇ ਸਾਇਆਨਾਇਡ ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 5.
ਕਿਹੜਾ ਦਿਨ ਰਾਸ਼ਟਰੀ ਸੁਰੱਖਿਆ ਦਿਵਸ ਵਜੋਂ ਮਨਾਇਆ ਜਾਂਦਾ ਹੈ ?
ਉੱਤਰ-
ਹਰ ਸਾਲ 4 ਮਾਰਚ।

ਪ੍ਰਸ਼ਨ 6.
ਦੋ ਜ਼ਹਿਰੀਲੀਆਂ ਗੈਸਾਂ ਦੇ ਨਾਮ ਦੱਸੋ ।
ਉੱਤਰ-
ਅਮੋਨੀਆ ਅਤੇ ਕਲੋਰੀਨ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪਸ਼ਨ 1.
ਜ਼ਹਿਰੀਲੇ ਪਦਾਰਥ (Toxic or Poisnous Substances) ਕੀ ਹੁੰਦੇ ਹਨ ?
ਉੱਤਰ-
ਉਹ ਪਦਾਰਥ ਜੋ ਸਜੀਵਾਂ ਦੇ ਸਰੀਰ ਅੰਦਰ ਚਲੇ ਜਾਂਦੇ ਹਨ ਜਾਂ ਜੋ ਉਹਨਾਂ ਦੀ ਮੌਤ ਦਾ ਕਾਰਨ ਬਣਦੇ ਹਨ, ਉਹਨਾਂ ਨੂੰ ਜ਼ਹਿਰੀਲੇ ਜਾਂ ਵਿਸ਼ੈਲੇ ਪਦਾਰਥ ਕਹਿੰਦੇ ਹਨ, ਜਿਵੇਂਸੀਸਾ, ਸਾਇਆਨਾਇਡ ਆਦਿ।

ਪ੍ਰਸ਼ਨ 2.
ਖ਼ਤਰਨਾਕ ਪਦਾਰਥ (Hazardous Substances) ਵਾਤਾਵਰਣ ਵਿੱਚ ਕਿਵੇਂ ਦਾਖ਼ਲ ਹੋ ਜਾਂਦੇ ਹਨ ?
ਉੱਤਰ-
ਖ਼ਤਰਨਾਕ ਪਦਾਰਥ ਵਾਤਾਵਰਣ ਵਿਚ ਛਿੜਕਾਅ, ਰਿਸਾਅ, ਜ਼ਹਿਰੀਲੀ ਭਾਫ਼, ਅਤੇ ਇਨ੍ਹਾਂ ਪਦਾਰਥਾਂ ਦੇ ਸਟੋਰ ਕਰਨ ਵਾਲੇ ਬਰਤਨ ਵਿਚੋਂ ਜਿਹੜਾ ਰਿਸਾਅ ਹੁੰਦਾ ਹੈ ਕਰਕੇ ਵਾਤਾਵਰਣ ਵਿਚ ਦਾਖ਼ਲ ਹੋ ਜਾਂਦੇ ਹਨ।

ਪ੍ਰਸ਼ਨ 3.
ਮੁੱਢਲੀ ਸਹਾਇਤਾ (First Aid) ਕੀ ਹੁੰਦੀ ਹੈ ?
ਉੱਤਰ-
ਕਿਸੇ ਦੇ ਜੀਵਨ ਉੱਪਰ ਆਏ ਖ਼ਤਰੇ ਨੂੰ ਘੱਟ ਕਰਨਾ ਜਾਂ ਰੋਕਣ ਦੇ ਉਦੇਸ਼ ਨਾਲ ਦੁਰਘਟਨਾ ਵਿਚ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਦਿੱਤੀ ਗਈ ਸਹਾਇਤਾ ਜਾਂ ਸੇਵਾ ਨੂੰ ਮੁੱਢਲੀ ਸਹਾਇਤਾ ਕਹਿੰਦੇ ਹਨ।

ਪ੍ਰਸ਼ਨ 4.
ਜ਼ਹਿਰੀਲੇ ਪਦਾਰਥਾਂ ਦਾ ਰੱਖ-ਰਖਾਵ ਕਰਨ ਵਾਲੇ ਉਦਯੋਗਿਕ ਕਾਮਿਆਂ ਲਈ ਦੋ ਸੁਰੱਖਿਆ ਸਾਵਧਾਨੀਆਂ ਦੇ ਸੁਝਾ ਦਿਓ।
ਉੱਤਰ-

  1. ਜ਼ਹਿਰੀਲੇ ਪਦਾਰਥਾਂ ਨਾਲ ਕੰਮ ਕਰ ਰਹੇ ਕਰਮਚਾਰੀਆਂ ਨੂੰ ਲੇਬਲ ਧਿਆਨ ਨਾਲ ਦੇਖ ਲੈਣਾ ਚਾਹੀਦਾ ਹੈ। ਉਨ੍ਹਾਂ ਨੂੰ ਦਸਤਾਨੇ ਅਤੇ ਨਕਾਬ ਪਹਿਨਣੇ ਚਾਹੀਦੇ ਹਨ ।
  2. ਜ਼ਹਿਰੀਲੇ ਪਦਾਰਥਾਂ ਨਾਲ ਕੰਮ ਕਰ ਰਹੇ ਕਰਮਚਾਰੀਆਂ ਨੂੰ ਦਸਤਾਨੇ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਅਤੇ ਹੱਥਾਂ ਨੂੰ ਧੋਣ ਤੋਂ ਬਿਨਾਂ ਹੱਥ ਅੱਖਾਂ ਤੇ ਨਹੀਂ ਲਾਉਣੇ ਚਾਹੀਦੇ।

ਪ੍ਰਸ਼ਨ 5.
ਇੱਕ ਉਦਯੋਗਿਕ ਕਰਮਚਾਰੀ ਦੇ ਮੁੱਢਲੀ ਸਹਾਇਤਾ ਸੰਬੰਧੀ ਫ਼ਰਜ਼ਾਂ ਬਾਰੇ ਲਿਖੋ ।
ਉੱਤਰ-
ਇੱਕ ਉਦਯੋਗਿਕ ਕਰਮਚਾਰੀ ਦੇ ਮੁੱਢਲੀ ਸਹਾਇਤਾ ਸੰਬੰਧੀ ਕੁੱਝ ਫ਼ਰਜ਼ ਹੇਠ ਲਿਖੇ ਹਨ –

  • ਮੁੱਢਲੀ ਸਹਾਇਤਾ ਦੇ ਸਹਾਇਕਾਂ ਦੇ ਪਤੇ ਦਾ ਜਾਣਕਾਰ ਹੋਣਾ ਚਾਹੀਦਾ ਹੈ ।
  • ਇਸ ਸਹਾਇਕ ਲਈ ਇਸ ਵਲ ਵੀ ਧਿਆਨ ਦੇਣ ਦੀ ਜ਼ਿੰਮੇਦਾਰੀ ਹੈ ਕਿ ਮੁੱਢਲੀ ਸਹਾਇਤਾ ਵਿਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਕੁਵਰਤੋਂ ਤਾਂ ਨਹੀਂ ਹੋ ਰਹੀ ।
  • ਮੁੱਢਲੀ ਸਹਾਇਤਾ ਸੰਬੰਧੀ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨਾ ਹੈ । ਦੁਰਘਟਨਾ ਹੋਣ ਦੀ ਸੂਰਤ ਵਿੱਚ ਇਸ ਸੰਬੰਧੀ ਸੂਚਨਾ ਤੁਰੰਤ ਮੁੱਢਲੀ ਸਹਾਇਤਾ ਦੇ ਸਹਾਇਕ ਨੂੰ ਦਿੱਤੀ ਜਾਵੇ ਭਾਵੇਂ ਕਿ ਇਲਾਜ ਦੀ ਲੋੜ ਹੈ ਜਾਂ ਨਹੀਂ ਵੀ ਹੈ ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਖਤਰਨਾਕ ਪਦਾਰਥ (Hazardous Chemicals) ਸਰੀਰ ਅੰਦਰ ਕਿਵੇਂ ਦਾਖਲ ਹੁੰਦੇ ਹਨ ?
ਉੱਤਰ-
ਇਹ ਪਦਾਰਥ ਹੇਠ ਲਿਖੇ ਰਸਤਿਆਂ ਰਾਹੀਂ ਸਰੀਰ ਅੰਦਰ ਦਾਖਲ ਹੁੰਦੇ ਹਨ

  1. ਚਮੜੀ ਅਤੇ ਅੱਖਾਂ ਦੁਆਰਾ (Through Skin and Eyes)-ਨੰਗੇ ਪੈਰੀਂ ਫ਼ਰਸ਼ ਉੱਪਰ ਚੱਲਣ ਨਾਲ ਕਰਮਚਾਰੀ ਫ਼ਰਸ਼ ਉੱਪਰ ਖਿੱਲਰੇ ਦੂਸ਼ਿਤ ਰਿਸਾਅ ਦੀ ਲਪੇਟ ਵਿਚ ਆਉਂਦੇ ਹਨ। ਇਸ ਕਾਰਨ ਚਮੜੀ ਵਿਚ ਖਿੱਚ, ਜਲਣ ਅਤੇ ਜ਼ਖ਼ਮ ਜਾਂ ਅਲਸਰ ਹੁੰਦੇ ਹਨ। ਦਸਤਾਨਿਆਂ ਦਾ ਪ੍ਰਯੋਗ ਨਾ ਕਰਨ ਨਾਲ ਵੀ ਜ਼ਹਿਰੀਲੇ ਰਸਾਇਣ ਸਰੀਰ ਵਿਚ ਦਾਖਲ ਹੁੰਦੇ ਹਨ।
  2. ਸਰੀਰ ‘ਤੇ ਕੱਟ ਹੋਣ ਕਰਕੇ (Cuts on the Body)-ਸਰੀਰ ‘ਤੇ ਲੱਗੇ ਕੱਟ ਦੁਆਰਾ ਵੀ ਜ਼ਹਿਰੀਲੇ ਪਦਾਰਥ ਸਿੱਧੇ ਸਰੀਰ ਅਤੇ ਖੂਨ ਵਿਚ ਦਾਖਲ ਹੁੰਦੇ ਹਨ।
  3. ਸਾਹ ਰਸਤੇ (Inhalation)-ਕੁੱਝ ਖ਼ਤਰਨਾਕ ਪਦਾਰਥ, ਜਿਵੇਂ-ਹਾਈਡੋਜਨ ਸਲਫਾਈਡ, ਸਲਫਰ, ਕਾਰਬਨ ਮੋਨੋਆਕਸਾਈਡ ਆਦਿ ਸਾਹ ਲੈਣ ਨਾਲ ਫੇਫੜਿਆਂ ਵਿਚ ਚਲੇ ਜਾਂਦੇ ਹਨ।

ਪ੍ਰਸ਼ਨ 2.
ਇੱਕ ਫੈਕਟਰੀ ਮਾਲਕ ਮੁੱਢਲੀ ਸਹਾਇਤਾ ਸੰਬੰਧੀ ਸੁਚੇਤ ਕਿਵੇਂ ਫੈਲਾ ਸਕਦਾ ਹੈ ?
ਉੱਤਰ-
ਮੁੱਢਲੀ ਸਹਾਇਤਾ ਦੇਣੀ ਫੈਕਟਰੀ ਮਾਲਕ ਦੀ ਪਹਿਲੀ ਜ਼ਿੰਮੇਵਾਰੀ ਹੈ। ਫੈਕਟਰੀ ਮਾਲਕ ਸਾਰੇ ਕਰਮਚਾਰੀਆ ਨੂੰ ਮੁੱਢਲੀ ਸਹਾਇਤਾ ਦੀ ਜਾਣਕਾਰੀ ਦੇਵੇ। ਇਸ ਤੋਂ ਇਲਾਵਾ ਮੁੱਢਲੀ ਸਹਾਇਤਾ ਡੱਬੇ ਵਿਚ ਰੱਖੇ ਜਾਣ ਵਾਲੇ ਸਾਮਾਨ ਅਤੇ ਸਥਾਨ ਬਾਰੇ ਸਾਰੇ ਕਰਮਚਾਰੀਆਂ ਨੂੰ ਦੱਸੇ।

ਪ੍ਰਸ਼ਨ 3.
ਤੇਜ਼-ਜਲਨਸ਼ੀਲ (Inflammable) ਤੇ ਜਲਨਸ਼ੀਲ (Combustible) ਪਦਾਰਥ ਕੀ ਹੁੰਦੇ ਹਨ ?
ਉੱਤਰ-
ਉਹ ਪਦਾਰਥ ਜਿਹੜੇ ਆਸਾਨੀ ਨਾਲ ਜਲ ਜਾਂਦੇ ਹਨ ਉਨ੍ਹਾਂ ਨੂੰ ਜਲਨਸ਼ੀਲ ਜਾਂ ਦਹਿਨਸ਼ੀਲ ਪਦਾਰਥ ਕਹਿੰਦੇ ਹਨ। ਇਹ ਪਦਾਰਥ ਗੈਸ, ਅਤੇ ਠੋਸ ਅਵਸਥਾ ਵਿਚ ਹੁੰਦੇ ਹਨ। ਜਲਨਸ਼ੀਲ ਗੈਸ ਨਪੀੜਤ, ਦ੍ਰ ਅਤੇ ਦਬਾਓ ਦੇ ਹੇਠਾਂ ਘੁਲਣਸ਼ੀਲ ਹੁੰਦੀ ਹੈ। ਜਲਨ ਵਾਲੀਆਂ ਚੀਜ਼ਾਂ ਨਾਲ ਮਿਲ ਕੇ ਇਹ ਗੈਸਾਂ ਅੱਗ ਪੈਦਾ ਕਰਦੀਆਂ ਹਨ। ਉਦਾਹਰਨਾਂ-ਗੈਸ ਅਵਸਥਾ ਵਿਚ-ਹਾਈਡੋਜਨ, ਪੈਟ੍ਰੋਲੀਅਮ ਗੈਸ। ਦ੍ਰਵ ਅਵਸਥਾ ਵਿਚ-ਕਾਰਬਨਡਾਈਆਕਸਾਇਡ, ਪੈਟ੍ਰੋਲ, ਐਸੀਟੋਨ, ਮਿੱਟੀ ਦਾ ਤੇਲ, ਤਾਰਪੀਨ ਆਦਿ। ਠੋਸ ਅਵਸਥਾ ਵਿਚ-ਨਾਇਟਰੋ ਸੈਲੂਲੋਸ, ਫਾਸਫੋਰਸ, ਐਲੂਮੀਨੀਅਮ, ਕੈਲਸ਼ੀਅਮ, ਕਾਰਬਾਈਡ ਆਦਿ।

ਪ੍ਰਸ਼ਨ 4.
ਮੁੱਢਲੀ ਸਹਾਇਤਾ (First Aid) ਦੇ ਮੁੱਖ ਉਦੇਸ਼ ਦੱਸੋ ।
ਉੱਤਰ-

  • ਕੰਮ ਕਰਨ ਵਾਲੀ ਥਾਂ ਤੇ ਕਿਸੇ ਕਾਰਨ ਕਰਕੇ ਬੇਹੋਸ਼ ਹੋਏ ਆਦਮੀ ਦੀ ਸੁਰੱਖਿਆ ਕਰਨਾ ਅਤੇ ਇਸ ਗੱਲ ਦਾ ਧਿਆਨ ਰਹੇ ਕਿ ਹਾਲਾਤ ਜ਼ਿਆਦਾ ਖਰਾਬ ਨਾ ਹੋਏ।
  • ਲੋੜੀਂਦੇ ਆਦਮੀ ਨੂੰ ਪੀੜ ਅਤੇ ਦਰਦ ਤੋਂ ਰਹਿਤ ਕਰਨਾ।
  • ਕੰਮ ਕਰਨ ਵਾਲੀ ਥਾਂ ਅਤੇ ਕਾਰਖ਼ਾਨਿਆਂ ਦੇ ਕਰਮਚਾਰੀਆਂ ਨੂੰ ਸੁਰੱਖਿਆ ਦੇਣਾ।
  • ਦੁਰਘਟਨਾ ਦੇ ਸਮੇਂ ਤੁਰੰਤ ਸਹਾਇਤਾ ਦੇਣੀ ਤਾਂ ਜੋ ਹਸਪਤਾਲ ਜਾਣ ਤੋਂ ਪਹਿਲਾਂ ਮੁੱਢਲੀ ਸਹਾਇਤਾ ਮਿਲੇ।

ਪ੍ਰਸ਼ਨ 5.
ਇੱਕ ਮੁੱਢਲਾ ਸਹਾਇਕ (First Aider) ਆਪਣੀ ਸੁਰੱਖਿਆ ਨੂੰ ਕਿਵੇਂ ਯਕੀਨੀ ਬਣਾ ਸਕਦਾ ਹੈ ?
ਉੱਤਰ-
ਮੁੱਢਲੇ ਸਹਾਇਕ ਨੂੰ ਦੁਰਘਟਨਾ ਵਾਲੇ ਆਦਮੀਆਂ ਦੀ ਸਹਾਇਤਾ ਕਰਦੇ ਸਮੇਂ ਆਪ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਸਨੂੰ ਆਪਣੇ ਬਚਾਉ ਵਾਸਤੇ ਤਰੀਕੇ ਪਤਾ ਹੋਣੇ ਚਾਹੀਦੇ ਹਨ। ਉਸਨੂੰ ਸਹਾਇਤਾ ਦਿੰਦੇ ਸਮੇਂ ਦਸਤਾਨੇ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਤਾਂ ਜੋ ਗੰਦੇ ਖੂਨ ਨੂੰ ਸਰੀਰ ਵਿਚ ਦਾਖਲ ਹੋਣ ਤੋਂ ਰੋਕਿਆ ਜਾਵੇ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 6.
ਇੱਕ ਚੰਗੇ ਮੁੱਢਲੇ ਸਹਾਇਕ ਦੇ ਗੁਣਾਂ ਉੱਪਰ ਸੰਖੇਪ ਨੋਟ ਲਿਖੋ।
ਉੱਤਰ-
ਮੁੱਢਲੇ ਸਹਾਇਕ ਵਿਚ ਹੇਠ ਲਿਖੇ ਗੁਣ ਹੋਣੇ ਚਾਹੀਦੇ ਹਨ –

  1. ਸਹਾਇਕ ਨੂੰ ਆਪਾਤਕਾਲੀਨ ਅਤੇ ਦੁਰਘਟਨਾ ਦੀ ਸਥਿਤੀ ਵਿਚ ਸ਼ਾਂਤ ਰਹਿਣਾ ਚਾਹੀਦਾ ਹੈ।
  2. ਸਹਾਇਕ ਨੂੰ ਦੁਰਘਟਨਾ ਵੇਲੇ ਸਮੇਂ ਦੀ ਸੰਭਾਲ ਕਰਨੀ ਚਾਹੀਦੀ ਹੈ।
  3. ਸਰੀਰਕ ਪੱਖੋਂ ਚੰਗੀ ਸਿਹਤ ਵਾਲਾ ਸਹਾਇਕ ਹੀ ਦੁਰਘਟਨਾ ਵੇਲੇ ਬਚਾ ਕਰ ਸਕਦਾ ਹੈ।
  4. ਸਹਾਇਕ ਨੂੰ ਸਹੀ ਸਮੇਂ ਤੇ ਸਹੀ ਫੈਸਲਾ ਲੈਣਾ ਆਉਣਾ ਚਾਹੀਦਾ ਹੈ।
  5. ਸਹਾਇਕ ਕੋਲ ਜ਼ਖ਼ਮੀਆਂ ਦੀ ਦੇਖਭਾਲ ਅਤੇ ਸਥਿਤੀ ਤੇ ਕਾਬੂ ਪਾਉਣ ਦੀ ਸ਼ਕਤੀ ਹੋਣੀ ਚਾਹੀਦੀ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਨ ਕੇ ਭਈਆ –

ਪ੍ਰਸ਼ਨ 1.
ਦੁਰਘਟਨਾ ਲਈ ਜ਼ਿੰਮੇਵਾਰ ਕੁੱਝ ਖਤਰਨਾਕ ਪਦਾਰਥਾਂ ਦੀ ਚਰਚਾ ਕਰੋ ।
ਉੱਤਰ-
ਕਾਰਖ਼ਾਨਿਆਂ ਅਤੇ ਕਈ ਹੋਰ ਕਾਰੋਬਾਰਾਂ ਵਿਚ ਕੁੱਝ ਅਜਿਹੇ ਪਦਾਰਥਾਂ ਦਾ ਨਿਰਮਾਣ ਅਤੇ ਵਰਤੋਂ ਹੁੰਦੀ ਹੈ ਜੋ ਮਨੁੱਖੀ ਜੀਵਨ ਲਈ ਨੁਕਸਾਨਦਾਇਕ ਹੁੰਦੇ ਹਨ।
ਇਨ੍ਹਾਂ ਪਦਾਰਥਾਂ ਦੀ ਵਰਤੋਂ ਸਮੇਂ ਦੁਰਘਟਨਾ ਦੀ ਅਸ਼ੰਕਾ ਹੁੰਦੀ ਹੈ। ਮਨੁੱਖੀ ਅਗਿਆਨਤਾ, ਪੂਰੀ ਜਾਣਕਾਰੀ ਨਾ ਹੋਣਾ ਅਤੇ ਲਾਪਰਵਾਹੀ ਦੇ ਕਾਰਨ ਇਹ ਪਦਾਰਥ ਦੁਰਘਟਨਾ ਦਾ ਕਾਰਨ ਬਣਦੇ ਹਨ।

ਹੋਣ ਵਾਲੀਆਂ ਦੁਰਘਟਨਾਵਾਂ ਹੇਠਾਂ ਲਿਖੀਆਂ ਹਨ –
1. ਵਿਸਫੋਟਕ (Explosives)-ਵਿਸਫੋਟ ਵਿਚ ਵੱਡਾ ਧਮਾਕਾ ਹੁੰਦਾ ਹੈ, ਜਿਸ ਨਾਲ ਇਮਾਰਤਾਂ ਨਸ਼ਟ ਹੋ ਜਾਂਦੀਆਂ ਹਨ ਤੇ ਜਾਨੀ ਨੁਕਸਾਨ ਵੀ ਹੁੰਦਾ ਹੈ। ਵਿਸਫੋਟਕ ਪਦਾਰਥ ਜਦੋਂ ਗਰਮੀ, ਕਰੰਟ ਜਾਂ ਉੱਚ ਦਬਾਓ ਦੇ ਨਾਲ ਮਿਲਦਾ ਹੈ ਤਾਂ ਭਾਰੀ ਮਾਤਰਾ ਵਿਚ ਗੈਸ ਅਤੇ ਗਰਮੀ ਛੱਡਦਾ ਹੈ। ਰਸਾਇਣਿਕ ਕਾਰਖ਼ਾਨੇ, ਦਵਾਈ ਬਨਾਉਣ ਦੇ ਕਾਰਖ਼ਾਨੇ, ਤੇਲ ਸ਼ੋਧਕ ਕਾਰਖ਼ਾਨੇ, ਪਰਮਾਣੂ ਉਰਜਾ ਕੇਂਦਰਾਂ, ਪਣ ਬਿਜਲੀ ਘਰਾਂ, ਗੋਲਾ ਬਾਰੂਦ ਅਤੇ ਪਟਾਕਿਆਂ ਦੇ ਕਾਰਖ਼ਾਨੇ ਵਿਚ ਵਿਸਫੋਟ ਹੋਣ ਦਾ ਖ਼ਤਰਾ ਹੁੰਦਾ ਹੈ। ਟੀ ਐਨ ਟੀ (TNT) ਟਾਈਨਾਈਟਰੋ ਟੂਲੀਨ ਅਤੇ ਨਾਈਟਰੋ ਗਲਿਸਰੀਨ (Nitroglycarine) ਖ਼ਤਰਨਾਕ ਕਿਸਮ ਦੇ ਵਿਸਫੋਟਿਕ ਹਨ । ਵਿਸਫੋਟ ਤੋਂ ਬਚਾਓ ਕਰਨ ਵਾਸਤੇ, ਵਿਸਫੋਟ ਹੋਣ ਤੇ ਕਾਬੂ ਅਤੇ ਰੋਕਥਾਮ ਲਈ ਖ਼ਤਰਨਾਕ ਪਦਾਰਥਾਂ ਉੱਪਰ ਲੇਬਲ ਲਾਉਣਾ ਚਾਹੀਦਾ ਹੈ ਤੇ ਕਾਬੂ ਕਰਨ ਵਾਸਤੇ ਯੰਤਰ ਲਾਉਣੇ ਚਾਹੀਦੇ ਹਨ। ਕਰਮਚਾਰੀਆਂ ਨੂੰ ਖ਼ਤਰੇ ਤੋਂ ਬਚਣ ਵਾਸਤੇ ਤਰੀਕੇ ਦੱਸਣੇ ਚਾਹੀਦੇ ਹਨ।

2. ਜਲਣਸ਼ੀਲ ਜਾਂ ਅੱਗ ਭੜਕਾਊ ਰਸਾਇਣ (Flammable or Combustibles)ਕਾਰਖ਼ਾਨੇ ਵਿਚ ਕਈ ਇਸ ਤਰ੍ਹਾਂ ਦੇ ਰਸਾਇਣ ਵਰਤੇ ਜਾਂਦੇ ਹਨ ਜਿਹੜੇ ਜਲਨਸ਼ੀਲ ਹੁੰਦੇ ਹਨ। ਦਾ ਸਰਕਟ ਸ਼ਾਟ ਹੋਣਾ, ਉਬਲਦੇ ਦ੍ਰਵ ਦੇ ਫੈਲਣ ਨਾਲ ਵੀ ਅੱਗ ਲੱਗਦੀ ਹੈ। ਅੱਗ ਦੇ ਫੈਲਣ ਨਾਲ ਧੂੰਆਂ ਨਿਕਲਦਾ ਹੈ ਤੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਤੇ ਕਈ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜਿਵੇਂ-ਸਲਫ਼ਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ, ਅਮੋਨੀਆ ਆਦਿ ਜਿਸ ਨਾਲ ਦਮ ਘੁੱਟਦਾ ਹੈ। ਅੱਗ ਦੇ ਕਾਰਨ ਕਈ ਲੋਕੀ ਸੜ ਜਾਂਦੇ ਹਨ ਤੇ ਕਈ ਝੁਲਸ ਜਾਂਦੇ ਹਨ। ਵਿਤ ਪੈਟਰੋਲੀਅਮ ਗੈਸ, ਐਸੀਟੀਲੀਨ ਅਤੇ ਹਾਈਡੋਜਨ ਬਹੁਤ ਛੇਤੀ ਅੱਗ ਫੜਣ ਵਾਲੀਆਂ ਗੈਸਾਂ ਹਨ । ਜਿਹੜੇ ਤਰਲ ਪਦਾਰਥ ਛੇਤੀ ਅੱਗ ਪਕੜਦੇ ਹਨ, ਭਾਵ ਜਿਨ੍ਹਾਂ ਨੂੰ ਬਹੁਤ ਛੇਤੀ ਅੱਗ ਲਗਦੀ ਹੈ ਉਨ੍ਹਾਂ ਵਿੱਚ ਈਥਾਈਲ, ਈਥਰ ਕਾਰਬਨ ਸਲਫਾਈਡ, ਪੈਟਰੋਲ, ਮਿੱਟੀ ਦਾ ਤੇਲ ਆਦਿ ਸ਼ਾਮਿਲ ਹਨ ।

ਜਿਨ੍ਹਾਂ ਠੋਸ ਪਦਾਰਥਾਂ ਨੂੰ ਬਹੁਤ ਛੇਤੀ ਅੱਗ ਲੱਗਦੀ ਹੈ, ਉਹ ਹਨ ਫਾਸਫੋਰਸ, ਨਾਈਟੋਸੈਲੂਲੋਜ਼ ਦੀਆਂ ਸਲਾਈਆਂ (Matchsticks) ਅਤੇ ਐਲੂਮੀਨੀਅਮ ਆਦਿ । ਇਸ ਕਰਕੇ ਅੱਗ ਸੰਬੰਧੀ ਦੁਰਘਟਨਾਵਾਂ ਨੂੰ ਰੋਕਣ ਜਾਂ ਬਚਾਓ ਵਾਸਤੇ ਉੱਚਿਤ ਕਦਮ ਚੁੱਕਣੇ ਚਾਹੀਦੇ ਹਨ। ਇਸ ਲਈ ਕਰਮਚਾਰੀਆਂ ਨੂੰ ਅੱਗ ਤੋਂ ਬਚਣ ਦੇ ਤਰੀਕੇ ਦੱਸਣੇ ਚਾਹੀਦੇ ਹਨ ਤੇ ਅੱਗ ਬੁਝਾਉਣ ਵਾਲੇ ਯੰਤਰਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਲੋਕਾਂ ਦੇ ਸੁਰੱਖਿਅਤ ਬਚਾਓ ਵਾਸਤੇ ਐਮਰਜੈਂਸੀ ਰਸਤੇ ਬਣਾਉਣੇ ਚਾਹੀਦੇ ਹਨ।

3. ਵਿਸ਼ੈਲੇ ਜਾਂ ਜ਼ਹਿਰੀਲੇ ਪਦਾਰਥ (Toxic materials or Poisons)-ਜ਼ਹਿਰੀਲੇ ਪਦਾਰਥ ਜਦੋਂ ਵੀ ਕਿਸੇ ਜੀਵਧਾਰੀ ਦੇ ਸਰੀਰ ਵਿਚ ਪ੍ਰਵੇਸ਼ ਕਰਦੇ ਹਨ ਤਾਂ ਇਹ ਉਸਦੀ ਮੌਤ ਦਾ ਕਾਰਨ ਵੀ ਬਣਦੇ ਹਨ । ਕੁੱਝ ਜ਼ਹਿਰੀਲੇ ਪਦਾਰਥ ਮੌਤ ਦਾ ਕਾਰਨ ਨਹੀਂ ਬਣਦੇ ਪਰ ਉਹ ਕੀਟਨਾਸ਼ਕ ਅਤੇ ਜੈਵ ਚਕਿਤਸਾ ਵਿਅਰਥ ਜਿਵੇਂ-ਵੈਕਸੀਨ ਅਤੇ ਰੋਗਜਨਕ ਜੀਵ ਦੁਸਰੇ ਤਰੀਕੇ ਨਾਲ ਮਨੁੱਖੀ ਜੀਵਨ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਕਿਸੇ ਵੀ ਤਰ੍ਹਾਂ ਦੇ ਜ਼ਹਿਰੀਲੇ ਰਸਾਇਣ ਪਦਾਰਥਾਂ ਦਾ ਰਿਸਾਅ ਹਵਾ ਦੇ ਜ਼ਰੀਏ ਦੂਰ-ਦੂਰ ਤਕ ਫੈਲ ਜਾਂਦਾ ਹੈ। ਜ਼ਹਿਰੀਲੇ ਰਸਾਇਣ ਦਾ ਰਿਸਾਅ ਲੋਕਾਂ ਦੀ ਸਿਹਤ ਨੂੰ ਕਾਫ਼ੀ ਸਮੇਂ ਤਕ ਪ੍ਰਭਾਵਿਤ ਕਰਦਾ ਹੈ। ਇਸ ਰਿਸਾਅ ਨਾਲ ਵਾਤਾਵਰਣ ਵੀ ਦੂਸ਼ਿਤ ਹੋ ਜਾਂਦਾ ਹੈ। ਮਨੁੱਖੀ ਲਾਪਰਵਾਹੀ ਦੇ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਮਨੁੱਖ ਨੂੰ ਕਰਨਾ ਪਿਆ ਹੈ। ਭਾਰਤ ਵਿਚ ਹੀ 3 ਦਸੰਬਰ, 1984 ਵਿਚ ਭੋਪਾਲ ਵਿਚ ਯੂਨੀਅਨ ਕਾਰਬਾਈਡ ਨਾਲ ਮਿਥਾਈਲ ਆਇਸੋਸਾਇਆਨੇਟ ਦੇ ਰਿਸਣ ਨਾਲ ਕਿੰਨਾ ਨੁਕਸਾਨ ਹੋਇਆ ਸੀ। ਇਸ ਵਿਚ 2300 ਲੋਕਾਂ ਦੀ ਮੌਤ, ਲੱਖਾਂ ਲੋਕੀ ਜ਼ਖ਼ਮੀ, ਅਪਾਹਿਜ ਅਤੇ ਕਈ ਭਿਆਨਕ ਰੋਗਾਂ ਨਾਲ ਰੋਗੀ ਹੋ ਗਏ। ਜਿਸਦਾ ਕਾਰਨ ਵੀ ਲਾਪਰਵਾਹੀ ਅਤੇ ਸਿਖਲਾਈ ਵਿਚ ਕਮੀ ਸੀ।

PSEB 11th Class Environmental Education Solutions Chapter 16 ਸੁਰੱਖਿਆ ਕਾਨੂੰਨ, ਦੁਰਘਟਨਾਵਾਂ ਅਤੇ ਮੁੱਢਲੀ ਸਹਾਇਤਾ

ਪ੍ਰਸ਼ਨ 2.
ਇੱਕ ਮੁੱਢਲੇ ਸਹਾਇਕ (First Aider or First Aid Provider) ਦੀਆਂ ਕੀ-ਕੀ ਡਿਊਟੀਆਂ ਹਨ ?
ਉੱਤਰ-
ਇਕ ਮੁੱਢਲਾ ਸਹਾਇਕ (First Aider or First Aid Provider) ਉਹ ਆਦਮੀ ਹੁੰਦਾ ਹੈ ਜਿਸ ਉੱਪਰ ਦੁਰਘਟਨਾ ਸਥਾਨ ‘ਤੇ ਦਿੱਤੀ ਜਾਣ ਵਾਲੀ ਮੁੱਢਲੀ ਸੇਵਾ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸਦੇ ਫ਼ਰਜ਼ਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ –
I. ਸਾਧਾਰਨ ਸਮੇਂ ਦੇ ਦੌਰਾਨ ਸਹਾਇਕ ਦੀਆਂ ਡਿਊਟੀਆਂ (The duties during normal times) –

  • ਕੰਮ ਕਰਨ ਵਾਲੀ ਥਾਂ ‘ਤੇ ਬਿਮਾਰੀ ਜਾਂ ਹਤਾਤ ਹੋਣ ਦੀ ਸੰਭਾਵਨਾ ਵਾਲੇ ਖੇਤਰਾਂ ਦੀ ਜਾਣ-ਪਛਾਣ ਕਰਨਾ।
  • ਦੁਰਘਟਨਾ ਨੂੰ ਰੋਕਣ ਜਾਂ ਘੱਟ ਕਰਨ ਵਾਲੇ ਸੁਰੱਖਿਆ ਤਰੀਕਿਆਂ ‘ਤੇ ਵਿਚਾਰ ਕਰਨਾ।
  • ਸਹੂਲਤਾਂ ਦੀਆਂ ਜ਼ਰੂਰਤਾਂ ਦੇ ਆਧਾਰ ‘ਤੇ ਖੇਤਰਾਂ ਦੀ ਪਛਾਣ ਕਰਨਾ।
  • ਕਰਮਚਾਰੀਆਂ ਲਈ ਸੁਰੱਖਿਆ ਅਤੇ ਸਿਹਤ ਸੰਬੰਧੀ ਸਿਖਲਾਈ ਕੈਂਪ ਲਾਉਣੇ।
  • ਹਰੇਕ ਕਰਮਚਾਰੀ ਦਾ ਸਿਹਤ ਰਿਕਾਰਡ ਰੱਖਣਾ, ਇਸਦਾ ਉਦੇਸ਼ ਇਹ ਹੈ ਕਿ ਦੁਰਘਟਨਾ ਦੇ ਸਮੇਂ ਛੇਤੀ ਸਹਾਇਤਾ ਦਿੱਤੀ ਜਾਵੇ।

II. ਦੁਰਘਟਨਾ ਜਾਂ ਐਮਰਜੈਂਸੀ ਸਮੇਂ ਸਹਾਇਕ ਦੀਆਂ ਡਿਊਟੀਆਂ (The duties at the time of an accident or emergency) –

  1. ਦੁਰਘਟਨਾ ਸਥਾਨ ‘ਤੇ ਦੁਰਘਟਨਾ ਜਾਂ ਬਿਮਾਰੀ ਦੀ ਹਾਲਤ ਵਿਚ ਤੁਰੰਤ ਸਹਾਇਤਾ ਦੇਣੀ।
  2. ਆਪਾਤਕਾਲੀਨ ਸੇਵਾਵਾਂ ਜਿਵੇਂ-ਅੱਗ ਬੁਝਾਉਣ ਵਾਲੇ ਵਿਭਾਗ, ਐਂਬੂਲੈਂਸ, ਪੁਲਿਸ, ਹਸਪਤਾਲ ਆਦਿ ਨਾਲ ਸੰਪਰਕ ਬਨਾਉਣਾ।
  3. ਦੁਰਘਟਨਾ ਸਮੇਂ ਬਚ ਗਏ ਲੋਕਾਂ ਤੋਂ ਸਹਾਇਤਾ ਲੈਣੀ।
  4. ਦੁਰਘਟਨਾ ਤੋਂ ਪ੍ਰਭਾਵਿਤ ਲੋਕਾਂ ਦਾ ਰਿਕਾਰਡ ਰੱਖਣਾ।
  5. ਹਸਪਤਾਲ ਵਿਚ ਦਾਖ਼ਲ ਕਰਵਾਏ ਗਏ ਲੋਕਾਂ ਦਾ ਰਿਕਾਰਡ ਰੱਖਣਾ।
  6. ਪੀੜਿਤ ਲੋਕਾਂ ਦੇ ਚੰਗੇ ਹਿਤ ਲਈ ਕੋਈ ਕੰਮ ਕਰਨਾ।

ਪ੍ਰਸ਼ਨ 3.
ਕੁੱਝ ਮਹੱਤਵਪੂਰਨ ਮੁੱਢਲੀ ਸਹਾਇਤਾ ਉਪਕਰਣਾਂ ਅਤੇ ਸਹੂਲਤਾਂ ਲਿਖੋ ।
ਉੱਤਰ-
ਇਸਦਾ ਉਦੇਸ਼ ਇਹ ਹੈ ਕਿ ਦੁਰਘਟਨਾ ਜਾਂ ਕਿਸੇ ਬਿਮਾਰੀ ਦੇ ਕਾਰਨ ਪੀੜਿਤ ਹੋਏ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇਣੀ। ਇਸ ਲਈ ਠੀਕ ਉਪਕਰਨ ਅਤੇ ਸੁਵਿਧਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਅਲੱਗ-ਅਲੱਗ ਕੰਮ ਵਾਲੀਆਂ ਥਾਂਵਾਂ ‘ਤੇ ਉਪਕਰਨ ਅਤੇ ਸੁਵਿਧਾਵਾਂ ਅਲੱਗ-ਅਲੱਗ ਹੁੰਦੀਆਂ ਹਨ।

ਇਨ੍ਹਾਂ ਉਪਕਰਨਾਂ ਅਤੇ ਸੁਵਿਧਾਵਾਂ ਵਿਚ ਮੁੱਢਲੀ ਸਹਾਇਤਾ ਵਾਲਾ ਡੱਬਾ, ਕਮਰਾ ਅਤੇ ਟੈਲੀਫ਼ੋਨ ਆਦਿ ਹੁੰਦੇ ਹਨ-
I. ਮੁੱਢਲੀ ਸਹਾਇਤਾ ਵਾਲਾ ਡੱਬਾ (First-aid Box)-ਇਹ ਡੱਬਾ ਮੱਢਲੀ ਸਹਾਇਤਾ ਦੀ ਮਹੱਤਵਪੂਰਨ ਜ਼ਰੂਰਤ ਹੈ। ਉਸ ਡੱਬੇ ਵਿਚ ਸਹਾਇਤਾ ਲਈ ਜ਼ਰੂਰੀ ਸਾਮਾਨ ਹੁੰਦਾ ਹੈ। ਇਸ ਡੱਬੇ ਦੀਆਂ ਚੀਜ਼ਾਂ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਦਵਾਈਆਂ ਦੀ ਤਾਰੀਖ਼ ਦੇਖ ਕੇ ਇਨ੍ਹਾਂ ਨੂੰ ਬਦਲ ਦੇਣਾ ਚਾਹੀਦਾ ਹੈ ਅਤੇ ਖ਼ਰਾਬ ਸਾਮਾਨ ਨੂੰ ਹਟਾ ਦੇਣਾ ਚਾਹੀਦਾ ਹੈ।

II. ਮੁੱਢਲੀ ਸਹਾਇਤਾ ਵਾਲਾ ਕਮਰਾ (First-aid Room) –

  • ਇਹ ਕਮਰਾ ਯੋਗ ਸਹਾਇਕ ਦੇ ਕਾਬੂ ਹੇਠ ਹੋਣਾ ਚਾਹੀਦਾ ਹੈ।
  • ਇਸ ਕਮਰੇ ਵਿਚ ਹਵਾ ਤੇ ਧੁੱਪ ਦਾ ਹੋਣਾ ਜ਼ਰੂਰੀ ਹੈ।
  • ਇਸ ਵਿਚ ਉੱਚਿਤ ਸਫ਼ਾਈ ਦਾ ਹੋਣਾ ਬਹੁਤ ਜ਼ਰੂਰੀ ਹੈ।
  • ਇਸ ਵਿਚ ਜ਼ਰੂਰੀ ਚੀਜ਼ਾਂ, ਜਿਵੇਂ-ਟਰੈਚਰ, ਪਹੀਆ ਕੁਰਸੀ ਅਤੇ ਬਿਸਤਰ ਆਦਿ ਹੋਣੇ ਚਾਹੀਦੇ ਹਨ।
  • ਇਹ ਕਮਰਾ ਅਜਿਹੀ ਜਗ੍ਹਾ ‘ਤੇ ਹੋਣਾ ਚਾਹੀਦਾ ਹੈ, ਜਿੱਥੋਂ ਜ਼ਖ਼ਮੀ ਕਰਮਚਾਰੀ ਨੂੰ ਆਸਾਨੀ ਨਾਲ ਹਸਪਤਾਲ ਪਹੁੰਚਾਇਆ ਜਾਏ।
  • ਇਹ ਕਮਰਾ ਕਾਫੀ ਵੱਡੇ ਆਕਾਰ ਦਾ ਹੋਣਾ ਚਾਹੀਦਾ ਹੈ।

III. ਸੰਚਾਰ ਦੇ ਸਾਧਨ (Communication Means)-ਕੰਮ ਕਰਨ ਵਾਲੀਆਂ ਜਗਾ ਅਤੇ ਕਾਰਖ਼ਾਨਿਆਂ ਵਿਚ ਟੈਲੀਫ਼ੋਨ ਦੀ ਸੁਵਿਧਾ ਵੀ ਹੋਣੀ ਚਾਹੀਦੀ ਹੈ| ਤਾਂਕਿ ਟੈਲੀਫ਼ੋਨ ਸਾਧਨਾਂ ਰਾਹੀਂ ਮੁੱਢਲੇ ਸਹਾਇਕ ਅਤੇ ਸਹਾਇਤਾ ਕੇਂਦਰ ਵਿਚ ਦੁਰਘਟਨਾ ਸਮੇਂ ਛੇਤੀ ਸੰਪਰਕ ਹੋ ਸਕੇ। ਇਹ ਸਾਧਨ ਹੀ ਛੇਤੀ ਸਹਾਇਤਾ ਪਹੁੰਚਾਉਣ ਵਿਚ ਸਹਾਇਕ ਹੁੰਦੇ ਹਨ|

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

Punjab State Board PSEB 11th Class Environmental Education Book Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ Textbook Exercise Questions and Answers.

PSEB Solutions for Class 11 Environmental Education Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

Environmental Education Guide for Class 11 PSEB ਸੁਰੱਖਿਅਤ ਕੰਮ ਕਾਜੀ ਵਾਤਾਵਰਣ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਸੁਰੱਖਿਅਤ ਕੰਮ-ਵਾਤਾਵਰਣ (Safe Work Environment) ਦਾ ਕੀ ਮਹੱਤਵ ਹੈ ?
ਉੱਤਰ-
ਸੁਰੱਖਿਅਤ ਕੰਮ-ਵਾਤਾਵਰਣ ਦੁਰਘਟਨਾਵਾਂ ਨੂੰ ਘੱਟ ਕਰਦਾ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਖ਼ਤਰਿਆਂ ਨੂੰ ਘੱਟ ਕਰਦਾ ਹੈ। ਇਸਦੇ ਨਾਲ-ਨਾਲ ਚੰਗੇ ਵਾਤਾਵਰਣ ਵਿਚ ਕਰਮਚਾਰੀਆਂ ਨੂੰ ਵੱਧ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ, ਜਿਸਦੇ ਨਾਲ ਉਤਪਾਦਕਤਾ ਵਿਚ ਵਾਧਾ ਹੁੰਦਾ |

ਪ੍ਰਸ਼ਨ 2.
ਉਦਯੋਗਿਕ ਦੁਰਘਟਨਾਵਾਂ ਦੇ ਦੋ ਮੁੱਖ ਕਾਰਨ ਲਿਖੋ ।
ਉੱਤਰ-
ਉਦਯੋਗਿਕ ਦੁਰਘਟਨਾਵਾਂ ਅਸੁਰੱਖਿਅਕ ਕੰਮ ਵਾਤਾਵਰਣ, ਮਨੁੱਖੀ ਲਾਪਰਵਾਹੀ ਅਤੇ ਵੱਖ-ਵੱਖ ਤਰੀਕਿਆਂ ਦੇ ਵਿਵਸਾਇਕ ਖ਼ਤਰਿਆਂ ਦੇ ਸਿੱਟੇ ਵਜੋਂ ਹੁੰਦੀਆਂ ਹਨ।

ਪ੍ਰਸ਼ਨ 3.
ਸੁਰੱਖਿਅਤ ਕੰਮ-ਵਾਤਾਵਰਣ ਦੇ ਪ੍ਰਮੁੱਖ ਅੰਗਾਂ ਦੇ ਨਾਮ ਦੱਸੋ ।
ਉੱਤਰ-
ਸੁਰੱਖਿਅਤ ਕੰਮ-ਵਾਤਾਵਰਣ ਦੇ ਪ੍ਰਮੁੱਖ ਅੰਗ ਹਨ

  • ਪੂਰੀ ਰੋਸ਼ਨੀ
  • ਹਵਾਦਾਰੀ
  • ਸਫ਼ਾਈ ਅਤੇ ਘਰੇਲੂ ਪ੍ਰਬੰਧ |

ਪ੍ਰਸ਼ਨ 4.
ਕਾਰਜ ਸਥਾਨ `ਤੇ ਟਿਮਟਿਮਾਉਂਦੀਆਂ ਲਾਈਟਾਂ (Flickering lights) ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਕਾਰਜ ਸਥਾਨ ‘ਤੇ ਟਿਮਟਿਮਾਉਂਦੀਆਂ ਲਾਈਟਾਂ ਦੇ ਕਾਰਨ ਅੱਖਾਂ ‘ਤੇ ਦਬਾਅ ਪੈਂਦਾ ਹੈ ਤੇ ਕਾਰਜਸ਼ੀਲਤਾ ਪ੍ਰਭਾਵਿਤ ਹੁੰਦੀ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 5.
ਕੁਦਰਤੀ ਹਵਾਦਾਰੀ ਕਿਵੇਂ ਬਣਦੀ ਹੈ ?
ਉੱਤਰ-
ਕੁਦਰਤੀ ਹਵਾਦਾਰੀ ਬਾਰੀਆਂ ਅਤੇ ਖੁੱਲ੍ਹੇ ਥਾਂ ਤੋਂ ਆਉਣ ਵਾਲੀ ਹਵਾ ਦੇ ਨਤੀਜੇ ਵਜੋਂ ਬਣਦੀ ਹੈ ।

ਪ੍ਰਸ਼ਨ 6.
ਚੰਗੇ ਘਰੇਲੂ-ਪ੍ਰਬੰਧ ਦਾ ਮੁੱਖ ਉਦੇਸ਼ ਕੀ ਹੈ ?
ਉੱਤਰ-
ਚੰਗੇ ਘਰੇਲੂ-ਪ੍ਰਬੰਧ ਵਿਚ ਸਫ਼ਾਈ ਅਤੇ ਚੀਜ਼ਾਂ ਨੂੰ ਸਹੀ ਸਥਾਨ ‘ਤੇ ਅਤੇ ਵਿਵਸਥਿਤ ਢੰਗ ਨਾਲ ਰੱਖਣਾ ਸ਼ਾਮਲ ਹੈ।

ਪ੍ਰਸ਼ਨ 7.
ਵਰਕਸ਼ਾਪ (Workshop) ਕਿਸ ਨੂੰ ਆਖਦੇ ਹਨ ?
ਉੱਤਰ-
ਵਰਕਸ਼ਾਪ (Workshop) ਉਹ ਇਕਾਈ ਹੈ ਜਿੱਥੇ ਔਜ਼ਾਰਾਂ ਤੇ ਮਸ਼ੀਨਾਂ ਦੀ ਵਰਤੋਂ ਨਾਲ ਵਸਤੂਆਂ ਦਾ ਨਿਰਮਾਣ ਕੀਤਾ ਜਾਂਦਾ ਹੈ।

ਪ੍ਰਸ਼ਨ 8.
ਖ਼ਤਰੇ (Hazard) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਉਹ ਖ਼ਤਰਨਾਕ ਕਾਰਕ ਜਿਸਦੇ ਕਾਰਨ ਸੱਟ ਲੱਗੇ ਜਾਂ ਨੁਕਸਾਨ ਹੋਵੇ, ਉਸਨੂੰ ਖ਼ਤਰਾ ਕਹਿੰਦੇ ਹਾਂ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਤੇਜ਼ ਚਮਕਦਾਰ ਲਾਈਟਾਂ (Fluorescent Lights) ਦਾ ਕਾਰਜ-ਸਥਾਨ ‘ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਤੇਜ਼ ਚਮਕਦਾਰ ਲਾਈਟਾਂ (Fluorescent Lights) ਦੇ ਕਾਰਨ ਸਿਰ ਵਿਚ ਦਰਦ, ਅੱਖਾਂ ‘ਤੇ ਦਬਾਅ, ਅੱਖਾਂ ਵਿਚ ਸਾੜ, ਤਣਾਅ, ਥਕਾਵਟ ਆਦਿ ਬੁਰੇ ਪ੍ਰਭਾਵ ਹੁੰਦੇ ਹਨ। ਇਸ ਤੋਂ ਇਲਾਵਾ ਚਮੜੀ ਦਾ ਕੈਂਸਰ ਅਤੇ ਅਲਰਜੀ ਹੋ ਜਾਂਦੀ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 2.
ਹਵਾਦਾਰੀ (Ventilation) ਕਿਸ ਨੂੰ ਆਖਦੇ ਹਨ ?
ਉੱਤਰ-
ਇਕ ਬੰਦ ਕਮਰੇ ਅਤੇ ਜਗਾ ਦੇ ਅੰਦਰ ਤਾਜ਼ਾ ਅਤੇ ਸਾਫ਼ ਹਵਾ ਦੇ ਪ੍ਰਬੰਧ ਨੂੰ ਹਵਾਦਾਰੀ ਕਹਿੰਦੇ ਹਨ।

ਪ੍ਰਸ਼ਨ 3.
ਤੇਜ਼ ਜਲਨਸ਼ੀਲ ਪਦਾਰਥਾਂ ਨੂੰ ਬਿਜਲਈ ਪਲੱਗਾਂ ਦੇ ਨੇੜੇ ਸਟੋਰ ਕਿਉਂ ਨਹੀਂ ਕਰਨਾ ਚਾਹੀਦਾ ?
ਉੱਤਰ-
ਜਲਨਸ਼ੀਲ ਪਦਾਰਥ ਬੜੀ ਛੇਤੀ ਅੱਗ ਫੜ ਲੈਂਦੇ ਹਨ ਅਤੇ ਬਿਜਲਈ ਸਾਮਾਨ ਦੇ ਕੋਲ ਰੱਖਣ ‘ਤੇ ਇਨ੍ਹਾਂ ਵਿਚ ਭਿਆਨਕ ਅੱਗ ਲੱਗ ਸਕਦੀ ਹੈ। ਇਸ ਲਈ ਜਲਨਸ਼ੀਲ ਚੀਜ਼ਾਂ ਨੂੰ ਬਿਜਲਈ ਸਾਮਾਨ ਤੋਂ ਦੂਰ ਰੱਖਣਾ ਚਾਹੀਦਾ ਹੈ। .

ਪ੍ਰਸ਼ਨ 4.
ਇੱਕ ਚਾਲਕ ਨੂੰ ਏਨ (ਸੁਰੱਖਿਆ-ਕੋਟ) ਕਿਉਂ ਪਹਿਨਣਾ ਚਾਹੀਦਾ ਹੈ ?
ਉੱਤਰ-
ਕਰਮਚਾਰੀ ਨੂੰ ਕਾਰਜ ਖੇਤਰ ਵਿਚ ਕਿਸੇ ਵੀ ਪ੍ਰਕਾਰ ਦੀਆਂ ਵਿਕਿਰਣਾਂ, ਅਮਲ ਅਤੇ ਊਰਜਾ ਫੁੱਟਣ ਦੇ ਨਤੀਜੇ ਵਜੋਂ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਣ ਲਈ ਸੁਰੱਖਿਆ ਕਵਚ ਦੇ ਰੂਪ ਵਿਚ ਏਨ ਦਾ ਪ੍ਰਯੋਗ ਕਰਨਾ ਚਾਹੀਦਾ ਹੈ।

ਪ੍ਰਸ਼ਨ 5.
ਪ੍ਰਮੁੱਖ ਕੰਮ-ਕਾਜੀ ਖ਼ਤਰਿਆਂ ਦੀ ਸੂਚੀ ਬਣਾਓ ।
ਉੱਤਰ-
ਕੰਮ-ਕਾਜੀ ਖ਼ਤਰਿਆਂ ਦੇ ਹੇਠ ਲਿਖੇ ਪ੍ਰਕਾਰ ਹਨ

  • ਭੌਤਿਕ ਖ਼ਤਰੇ (Physical Hazards)-ਇਹ ਵਾਤਾਵਰਣ ਦੀਆਂ ਸਥਿਤੀਆਂ ਜਿਵੇਂਪ੍ਰਕਾਸ਼, ਊਸ਼ਮਾ, ਹਵਾਦਾਰੀ, ਧੁਨੀ ਸਤਰ ਆਦਿ ਨਾਲ ਸੰਬੰਧਿਤ ਖ਼ਤਰੇ ਹਨ ।
  • ਮਨੋਵਿਗਿਆਨਿਕ ਖ਼ਤਰੇ (Psychological Hazards)-ਸਭ ਤੋਂ ਵੱਡਾ ਮਨੋਵਿਗਿਆਨਿਕ ਖ਼ਤਰਾ ਤਣਾਅ ਹੈ।
  • ਰਸਾਇਣਕ ਖ਼ਤਰੇ (Chemical Hazards)-ਇਹ ਰਸਾਇਣਾਂ ਦੀ ਵਰਤੋਂ ਅਤੇ ਸੰਭਾਲ ਦੇ ਦੌਰਾਨ ਪੈਦਾ ਹੋਣ ਵਾਲੇ ਖ਼ਤਰੇ ਹਨ।
  • ਮਸ਼ੀਨੀ ਖ਼ਤਰੇ (Mechanical Hazards)-ਅਸੁਰੱਖਿਅਕ ਮਸ਼ੀਨੀ ਸਥਿਤੀਆਂ ਦੇ ਕਾਰਨ ਪੈਦਾ ਹੋਣ ਵਾਲੇ ਖ਼ਤਰੇ ਮਸ਼ੀਨੀ ਖ਼ਤਰੇ ਕਹਾਉਂਦੇ ਹਨ।
  • ਬਿਜਲਈ ਖ਼ਤਰੇ (Electrical Hazards)-ਬਿਜਲੀ ਨਾਲ ਸੰਬੰਧਿਤ ਖ਼ਤਰੇ, ਜਿਵੇਂਸ਼ਾਰਟ-ਸਰਕਟ, ਚਿੰਗਾਰੀ ਅਤੇ ਬਿਜਲੀ ਰੋਧਕਤਾ ਵਿਚ ਗੜਬੜੀ ਸ਼ਾਮਲ ਹੈ।
  • ਜੈਵਿਕ ਖ਼ਤਰੇ (Biological Hazards)-ਰੋਗ ਦੇ ਵਾਹਨ ਵਜੋਂ ਕੰਮ ਕਰਨ ਵਾਲੇ ਕਾਰਕ, ਜਿਵੇਂ-ਬੈਕਟੀਰਿਆ, ਫਫੰਦੀ, ਕੀੜਿਆਂ ਨਾਲ ਸੰਬੰਧਿਤ ਖ਼ਤਰੇ ਜੈਵਿਕ ਖ਼ਤਰੇ ਹੁੰਦੇ ਹਨ।

ਪ੍ਰਸ਼ਨ 6.
ਰੇਡੀਏਸ਼ਨ ਦੇ ਪ੍ਰਭਾਵ ਕਾਰਨ ਭਵਿੱਖ ਦੀਆਂ ਪੀੜੀਆਂ (Future Generation) ਕਿਵੇਂ ਪ੍ਰਭਾਵਿਤ ਹੋ ਸਕਦੀਆਂ ਹਨ ?
ਉੱਤਰ-
ਉੱਚ ਊਰਜਾ ਵਾਲੀਆਂ ਆਇਨੀਕਰਨ ਵਿਕਿਰਣਾਂ (lonising radiation) ਦੇ ਕਾਰਨ ਕੰਮ ਕਰਨ ਵਾਲੇ ਅਤੇ ਹੋਰਨਾਂ ਲੋਕਾਂ ਵਿੱਚ ਕੈਂਸਰ ਹੱਡੀਆਂ, ਚਮੜੀ ਅਤੇ ਫੇਫੜਿਆਂ ਦੇ ਕੈਂਸਰ ਦੇ ਇਲਾਵਾ ਦਿਲ ਅਤੇ ਦਿਮਾਗੀ ਵਿਕਾਰ ਅਤੇ ਦੋਸ਼ ਪੈਦਾ ਹੋ ਜਾਂਦੇ ਹਨ । ਇਨ੍ਹਾਂ ਵਿਕੀਰਣਾਂ ਦੇ ਪ੍ਰਭਾਵ ਦੇ ਫਲਸਰੂਪ ਡੀ.ਐਨ.ਏ ਵਿੱਚ ਮਿਉਟੇਸ਼ਨ ਪੈਦਾ ਹੋ ਜਾਂਦੇ ਹਨ ਅਤੇ ਇਹ ਅਨੁਵੰਸ਼ਿਕ ਪਰਿਵਰਤਨ ਇਕ ਪੀੜੀ ਤੋਂ ਅਗਲੀ ਪੀੜ੍ਹੀ ਵਿੱਚ ਚਲੇ ਜਾਂਦੇ ਹਨ ਜਿਸ ਦੇ ਫਲਸਰੂਪ ਪੈਦਾ ਹੋਣ ਵਾਲੇ ਸ਼ਿਸ਼ੂਆਂ ਵਿਚ ਕਈ ਪ੍ਰਕਾਰ ਦੀਆਂ ਲਾਇਲਾਜ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਸੁਰੱਖਿਅਤ ਕੰਮ-ਵਾਤਾਵਰਣ ਪੈਦਾ ਕਰਨ ਵਿੱਚ ਉੱਚਿਤ ਰੋਸ਼ਨੀ ਦੀ ਭੂਮਿਕਾ ਉੱਪਰ ਛੋਟਾ ਜਿਹਾ ਨੋਟ ਲਿਖੋ ।
ਉੱਤਰ-
ਕਿਸੇ ਵੀ ਪ੍ਰਕਿਰਿਆ ਨੂੰ ਕਿਰਿਆਤਮਕ ਕਰਨ ਲਈ ਰੋਸ਼ਨੀ ਦਾ ਬੜਾ ਮਹੱਤਵ ਹੈ। ਕਿਸੇ ਵੀ ਕਿਰਿਆ ਦਾ ਹੋਣਾ ਅੱਖਾਂ ‘ਤੇ ਸਭ ਤੋਂ ਜ਼ਿਆਦਾ ਨਿਰਭਰ ਕਰਦਾ ਹੈ।
ਰੋਸ਼ਨੀ ਸਾਡੀਆਂ ਅੱਖਾਂ ਦੀਆਂ ਸੰਵੇਦਨਸ਼ੀਲ ਕੋਸ਼ਿਕਾਵਾਂ ਨੂੰ ਉਤੇਜਿਤ ਕਰਦੀ ਹੈ ਅਤੇ ਕਾਰਜ ਕੁਸ਼ਲਤਾ ਨੂੰ ਪ੍ਰਭਾਵਿਤ ਕਰਦੀ ਹੈ। ਕਾਰਜ ਸਥਾਨ ‘ਤੇ ਜ਼ਿਆਦਾ ਮਾਤਰਾ ਵਿਚ ਰੋਸ਼ਨੀ ਆਦਮੀ ਨੂੰ ਕੁੱਝ ਸਮੇਂ ਲਈ ਅੰਨ੍ਹਾਂ ਕਰ ਸਕਦੀ ਹੈ। ਰੋਸ਼ਨੀ ਦੀ ਮਾਤਰਾ ਇੰਨੀ ਬਹੁਤ ਹੁੰਦੀ ਹੈ ਕਿ ਕਰਮਚਾਰੀ ਆਪਣੀਆਂ ਅੱਖਾਂ ‘ਤੇ ਦਬਾਅ ਨਾ ਮਹਿਸੂਸ ਕਰੇ ਅਤੇ ਚੰਗੇ ਤਰੀਕੇ ਨਾਲ ਕੰਮ ਕਰ ਸਕੇ। ਸੂਰਜ ਦੀ ਕੁਦਰਤੀ ਰੋਸ਼ਨੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਅਵਿਵਸਥਿਤ ਪ੍ਰਵਰਤਕ ਚਕਾਚੌਂਧ ਪੈਦਾ ਕਰਦੇ ਹਨ। ਜਿਸ ਨਾਲ ਦੁਰਘਟਨਾਵਾਂ ਹੋ ਸਕਦੀਆਂ ਹਨ। ਚਕਾਚੌਂਧ ਵਾਲੀ ਰੋਸ਼ਨੀ ਅਤੇ ਜਗਮਗ ਕਰਦੀ ਬਿਜਲੀ ਵੀ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਪੂਰੀ ਰੋਸ਼ਨੀ ਦੀ ਥੁੜ੍ਹ ਵਿਚ ਸਿਰ-ਪੀੜ, ਅੱਖਾਂ ‘ਤੇ ਦਬਾਅ, ਤਣਾਅ, ਥਕਾਵਟ, ਯਾਦਦਾਸ਼ਤ ਵਿਚ ਕਮੀ, ਚਮੜੀ ਦੇ ਰੋਗ ਆਦਿ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 2.
ਉੱਚਿਤ ਹਵਾਦਾਰੀ (Proper Ventilation) ਦੀ ਜ਼ਰੂਰਤ ਦੀ ਸੰਖੇਪ ਰੂਪ ਵਿੱਚ ਵਿਆਖਿਆ ਕਰੋ ।
ਉੱਤਰ-
ਉੱਚਿਤ ਹਵਾਦਾਰੀ ਦਾ ਮੁੱਖ ਉਦੇਸ਼ ਕਾਰਜ ਸਥਲ ‘ਤੇ ਤਾਜ਼ੀ ਅਤੇ ਸ਼ੁੱਧ ਹਵਾ ਦਾ ਪ੍ਰਬੰਧ ਕਰਨਾ ਹੈ। ਜਿਹੜੇ ਉਦਯੋਗਾਂ ਦੇ ਨਿਰਮਾਣ ਸਮੇਂ ਧੂੰਆਂ, ਧੂੜ, ਬੋ ਵਾਲਾ ਧੂੰਆਂ ਆਦਿ ਨਿਕਲਦਾ ਹੈ, ਉੱਥੇ ਉੱਚਿਤ ਹਵਾਦਾਰੀ ਜ਼ਿਆਦਾ ਜ਼ਰੂਰੀ ਹੈ। ਉੱਚਿਤ ਹਵਾਦਾਰੀ ਦੀ ਥੁੜ੍ਹ ਕੰਮ ਵਾਲੀ ਜਗ੍ਹਾ ਨੂੰ ਅਸੁਵਿਧਾਜਨਕ ਅਤੇ ਅਸੁਰੱਖਿਅਕ ਬਣਾਉਂਦੀ ਹੈ। ਪੂਰੀ ਹਵਾਦਾਰੀ ਦੀ ਥੁੜ ਵਿਚ ਸਾਹ ਕਿਰਿਆ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ। ਮਸ਼ੀਨਾਂ ਦੁਆਰਾ ਪੈਦਾ ਕੀਤੀ ਗਈ ਉਰਜਾ ਦੇ ਚੰਗੇ ਵਿਕਾਸ ਦੀ ਕਮੀ ਨਾਲ ਕੰਮ ਵਾਲੀ ਜਗ੍ਹਾ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਕਰਮਚਾਰੀਆਂ ਲਈ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਉੱਚਿਤ ਹਵਾਦਾਰੀ ਦੇ ਪਰਿਣਾਮ ਵਜੋਂ ਸੁਵਿਧਾਜਨਕ ਵਾਤਾਵਰਣ ਅਤੇ ਸੁਰੱਖਿਅਕ ਵਾਤਾਵਰਣ ਮਿਲਦਾ ਹੈ ਜਿਸ ਨਾਲ ਕਰਮਚਾਰੀਆਂ ਦੀ ਥਕਾਵਟ ਦੂਰ ਹੁੰਦੀ ਹੈ|ਉੱਚਿਤ ਹਵਾਦਾਰੀ ਸਾਹ ਲਈ ਪੂਰੀ ਆਕਸੀਜਨ ਪ੍ਰਦਾਨ ਕਰਦੀ ਹੈ ਅਤੇ ਊਰਜਾ, ਧੂੜ, ਧੂੰਆਂ, ਨਮੀ ਆਦਿ ਨੂੰ ਇਕੱਠਿਆਂ ਹੋਣ ਤੋਂ ਰੋਕਦੀ ਹੈ।

ਪ੍ਰਸ਼ਨ 3.
ਚੰਗਾ ਘਰੇਲੂ-ਪ੍ਰਬੰਧ (Good House Keeping) ਉਦਯੋਗਿਕ ਦੁਰਘਟਨਾਵਾਂ ਦੀ ਸੰਭਾਵਨਾ ਨੂੰ ਕਿਵੇਂ ਘਟਾਉਂਦਾ ਹੈ ?
ਉੱਤਰ-
ਚੰਗੇ ਘਰੇਲੂ-ਪ੍ਰਬੰਧ ਵਿਚ ਚੀਜ਼ਾਂ ਨੂੰ ਉਨ੍ਹਾਂ ਦੇ ਸਹੀ ਟਿਕਾਣਿਆਂ ‘ਤੇ ਟਿਕਾ ਕੇ ਰੱਖਿਆ ਜਾਂਦਾ ਹੈ। ਉਦਯੋਗਾਂ ਵਿਚ ਉਪਯੋਗ ਹੋਣ ਵਾਲੀਆਂ ਜ਼ਹਿਰੀਲੀਆਂ ਅਭਿਕਿਰਿਆਵਾਂ, ਜਲਨਸ਼ੀਲ ਚੀਜ਼ਾਂ, ਜਿਵੇਂ-LPG ਸਿਲੰਡਰ, ਡੀਜ਼ਲ, ਪੈਟਰੋਲ ਨੂੰ ਸਹੀ ਥਾਂ ‘ਤੇ ਰੱਖਣ ਨਾਲ ਉਦਯੋਗਿਕ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਚੰਗੇ ਘਰੇਲੂ ਪ੍ਰਬੰਧ ਦੇ ਕਾਰਨ ਕਾਰਜ ਕੁਸ਼ੀਲਤਾ ਵਧਦੀ ਹੈ, ਉਤਪਾਦਨ ਵਿੱਚ ਵਾਧਾ ਹੁੰਦਾ ਹੈ ਅਤੇ ਕਿੱਤਾਮਈ ਹਾਦਸਿਆਂ ਤੋਂ ਸੁਰੱਖਿਅਤ ਰਿਹਾ ਜਾ ਸਕਦਾ ਹੈ ।

ਪ੍ਰਸ਼ਨ 4.
ਘਰ ਵਿੱਚ ਅਪਨਾਉਣ ਯੋਗ ਸੁਰੱਖਿਆ ਸਾਵਧਾਨੀਆਂ (Safety Precautions) ਦੀ ਸੂਚੀ ਬਣਾਓ।
ਉੱਤਰ-
ਘਰ ਵਿਚ ਹੇਠ ਲਿਖੀਆਂ ਸੁਰੱਖਿਆ ਸਾਵਧਾਨੀਆਂ ਦੀ ਵਰਤੋਂ ਕੀਤੀ ਜਾਂਦੀ ਹੈ –

  • ਗੈਸ ਪਾਈਪਾਂ ਦੀ ਲਗਾਤਾਰ ਦੇਖ-ਰੇਖ, ਗੈਸ ਕੱਢਣ ਲਈ ਵਧੀਆ ਪ੍ਰਬੰਧ, ਲੀਕੇਜ ਅਤੇ ਅੱਗ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕ ਸਕਦਾ ਹੈ।
  • ਜ਼ਹਿਰੀਲੇ ਪਦਾਰਥ, ਦਵਾਈਆਂ, ਤੇਜ਼ਾਬ, ਬਿਜਲੀ ਦੇ ਯੰਤਰ, ਤੇਜ਼ ਧਾਰ ਵਾਲੇ ਯੰਤਰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣੇ ਚਾਹੀਦੇ ਹਨ।
  • ਬਿਜਲੀ ਦੇ ਸਰਕਟਾਂ ਦੇ ਬਾਰੇ ਵਿਚ ਸੁਰੱਖਿਆ ਸਾਵਧਾਨੀ ਨੂੰ ਪੂਰੀ ਤਰ੍ਹਾਂ ਲਾਜ਼ਮੀ ਕਰਨਾ ਚਾਹੀਦਾ ਹੈ, ਜਿਵੇਂ- ਬਿਜਲੀ ਦੀ ਵਧੀਆ ਅਰਬਿੰਗ (Earthing), ਸ਼ਾਰਟ-ਸਰਕਟਾਂ ਦਾ ਪਤਾ ਹੋਣਾ, ਦੁਰਘਟਨਾ ਵੇਲੇ ਦੀ ਰੋਕਥਾਮ ਲਈ ਤਰੀਕਿਆਂ ਦਾ ਪਤਾ ਹੋਣਾ ਆਦਿ।
  • ਘਰ ਵਿਚ ਰਹਿਣ ਵਾਲਿਆਂ ਨੂੰ ਵਧੀਆ ਸਥਿਤੀ ਵਿਚ ਰੱਖਣ ਲਈ ਘਰ ਦੀ ਪੂਰੀ ਸਾਫ਼-ਸਫ਼ਾਈ ਰੱਖਣੀ ਚਾਹੀਦੀ ਹੈ।

ਪ੍ਰਸ਼ਨ 5.
ਵਰਕਸ਼ਾਪ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਸੱਟਾਂ-ਚੋਟਾਂ ਤੋਂ ਕਿਵੇਂ ਬਚ ਸਕਦੇ ਹਨ ?
ਉੱਤਰ-
ਵਰਕਸ਼ਾਪ ਵਿੱਚ ਕਰਮਚਾਰੀ ਤੈਅ ਕੀਤੀਆਂ ਸੁਰੱਖਿਆ ਸਾਵਧਾਨੀਆਂ ਦੀ ਵਰਤੋਂ ਕਰਕੇ ਦੁਰਘਟਨਾਵਾਂ ਨੂੰ ਟਾਲ ਸਕਦੇ ਹਨ। ਕਰਮਚਾਰੀਆਂ ਨੂੰ ਮਸ਼ੀਨੀ ਸੁਰੱਖਿਆ ਕਵਚ ਜਿਵੇਂ-ਕੱਪੜੇ, ਜੁੱਤੀਆਂ, ਐਨਕਾਂ, ਹੈਲਮੇਟ ਆਦਿ ਪਾਉਣੇ ਚਾਹੀਦੇ ਹਨ। ਮਾਨਕ ਹਿਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਪਯੋਗ ਤੋਂ ਬਾਅਦ ਯੰਤਰਾਂ ਨੂੰ ਉਨ੍ਹਾਂ ਦੀ ਸਹੀ ਜਗਾ ‘ਤੇ ਰੱਖ ਦੇਣਾ ਚਾਹੀਦਾ ਹੈ। ਮਸ਼ੀਨ ਦੀ ਮੁਰੰਮਤ ਤੋਂ ਪਹਿਲਾਂ ਊਰਜਾ ਸਪਲਾਈ ਦਾ ਮੇਨ ਸਵਿੱਚ ਬੰਦ ਕਰ ਦੇਣਾ ਚਾਹੀਦਾ ਹੈ।

ਪ੍ਰਸ਼ਨ 6.
ਇੱਕ ਕਾਰਜ-ਥਾਂ (Worksite) ‘ਤੇ ਕਿਹੜੀਆਂ-ਕਿਹੜੀਆਂ ਸੁਰੱਖਿਆ ਸਾਵਧਾਨੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ ?
ਉੱਤਰ-
ਕੰਮ ਦੀ ਜਗਾ ਉਹ ਜਗਾ ਹੈ ਜਿੱਥੇ ਬੰਨ, ਇਮਾਰਤਾਂ, ਪੁਲ, ਸੜਕਾਂ ਦਾ ਨਿਰਮਾਣ ਅਤੇ ਖਾਨਾਂ ਦਾ ਕਾਰਜ ਚਲ ਰਿਹਾ ਹੋਵੇ। ਇੱਥੇ ਵੱਡੀ ਸੰਖਿਆ ਵਿਚ ਮਜ਼ਦੂਰ ਅਤੇ ਹੋਰ ਲੋਕ ਕੰਮ ਕਰਦੇ ਹਨ। ਇਸ ਲਈ ਇਨ੍ਹਾਂ ਕਾਰਜ ਖੇਤਰਾਂ ‘ਤੇ ਸੁਰੱਖਿਆ ਦੇ ਵਧੀਆ ਨਿਯਮ ਵਰਤੇ ਜਾਣੇ ਚਾਹੀਦੇ ਹਨ। ਕਾਰਜ ਖੇਤਰ ‘ਤੇ ਹੇਠ ਲਿਖੀਆਂ ਸੁਰੱਖਿਆ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ –

  1. ਬੰਨ੍ਹਾਂ ਅਤੇ ਸੁਰੱਖਿਆ ਖੇਤਰਾਂ ਵਿਚ ਨਿਰਮਾਣ ਤੋਂ ਪਹਿਲਾਂ ਅਤੇ ਵਿਸਫੋਟ ਕਰਨ ਤੋਂ ਪਹਿਲਾਂ ਲੋਕਾਂ ਨੂੰ ਸੂਚਿਤ ਕਰ ਦੇਣਾ ਚਾਹੀਦਾ ਹੈ।
  2. ਨਿਰਮਾਣ ਖੇਤਰ ਵਿਚ ਉਪਯੋਗ ਹੋਣ ਵਾਲੀਆਂ ਮਸ਼ੀਨਾਂ ਅਤੇ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਦਾ ਨਿਰਮਾਣ ਸਰਵੇਖਣ ਹੋਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਖ਼ਤਰੇ ਦਾ ਪਤਾ ਚਲ ਸਕੇ।
  3. ਮਜ਼ਦੂਰਾਂ ਨੂੰ ਸਰੀਰਕ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ।
  4. ਭਾਰੀ ਵਜ਼ਨ ਉੱਪਰ ਚੁੱਕਣ ਵਾਲੀਆਂ ਕੁੰਨਾਂ ਦੀਆਂ ਤਾਰਾਂ ਦਾ ਸਮੇਂ-ਸਮੇਂ ਤੇ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ।
  5. ਬਿਜਲੀ ਵੰਡਣ ਤੋਂ ਪਹਿਲਾਂ ਲਾਇਨਾਂ ਦੀ ਜਾਂਚ ਨਾਲ ਬਿਜਲੀ ਕਰੰਟ ਤਾਂ ਜੋ ਅੱਗ ਤੋਂ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
  6. ਦੂਰ-ਦਰਾਜ ਦੇ ਕਾਰਜ ਖੇਤਰਾਂ ਵਿਚ ਸ਼ੁਰੂਆਤੀ ਇਲਾਜ ਅਤੇ ਡਾਕਟਰੀ ਸੁਵਿਧਾਵਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।
  7. ਕਾਰਜ ਖੇਤਰ ਤੇ ਨਿਰਦੇਸ਼ ਬੋਰਡ ਲਾ ਕੇ ਲੋਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਨੂੰ ਘੱਟ ਕੀਤਾ ਜਾ ਸਕਦਾ ਹੈ।

ਪ੍ਰਸ਼ਨ 7.
ਬਿਜਲਈ ਖ਼ਤਰਿਆਂ ਦਾ ਸੰਖੇਪ ਵੇਰਵਾ ਦਿਓ।
ਉੱਤਰ-
ਬਿਜਲਈ ਖ਼ਤਰਿਆਂ ਵਿਚ ਬਿਜਲੀ ਦੇ ਝਟਕਿਆਂ ਨਾਲ ਤੱਤਕਾਲ ਮੌਤ ਹੋ ਜਾਂਦੀ ਹੈ। ਸੜਨ ਦੇ ਡੂੰਘੇ ਨਿਸ਼ਾਨ ਅਤੇ ਵਿਨਾਸ਼ਕਾਰੀ ਅੱਗ ਲੱਗ ਸਕਦੀ ਹੈ। ਇਸ ਤਰ੍ਹਾਂ ਦੇ ਖ਼ਤਰਿਆਂ ਵਿਚ ਸ਼ਾਰਟ ਸਰਕਟ, ਬਿਜਲੀ ਦੀਆਂ ਚਿੰਗਾਰੀਆਂ, ਢਿੱਲੇ ਸੰਯੋਜਨ, ਮਸ਼ੀਨਾਂ ਦੇ ਅਣਉੱਚਿਤ ਭੂ-ਸੰਪਰਕ ਤਾਰ, ਹਾਈ ਵੋਲਟੇਜ ਵਾਲੇ ਯੰਤਰਾਂ ਦਾ ਅਵਿਵਸਥਿਤ ਨਿਰਮਾਣ ਅਤੇ ਵਾਂਸਫਾਰਮਰ ਅਤੇ ਖੰਭਿਆਂ ਦਾ ਅਸੁਰੱਖਿਅਤ ਲਗਾਉਣਾ ਆਦਿ ਸ਼ਾਮਿਲ ਹਨ। ਬਿਜਲਈ ਖ਼ਤਰਿਆਂ ਤੋਂ ਬਚਣ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ –

  • ਕਿਸੇ ਬਿਜਲਈ ਯੰਤਰ ‘ਤੇ ਕੰਮ ਕਰਦੇ ਸਮੇਂ ਜਾਂ ਉਸਦੀ ਮੁਰੰਮਤ ਕਰਦੇ ਸਮੇਂ ਰਬੜ ਦੇ ਦਸਤਾਨੇ, ਮੈਟ ਜਾਂ ਬਿਜਲੀ ਰੋਧੀ ਯੰਤਰਾਂ ਦਾ ਉਪਯੋਗ ਕਰਨਾ ਚਾਹੀਦਾ ਹੈ।
  • ਕਰਮਚਾਰੀਆਂ ਨੂੰ ਬਿਜਲਈ ਖ਼ਤਰਿਆਂ ਨਾਲ ਸੰਬੰਧਿਤ ਜਾਣਕਾਰੀ ਮੁਹੱਈਆ ਕਰਵਾਉਣੀ ਚਾਹੀਦੀ ਹੈ।
  • ਬਿਜਲੀ ਸੰਬੰਧੀ ਗੜਬੜੀਆਂ ਨੂੰ ਠੀਕ ਕਰਨ ਲਈ ਸਿਰਫ਼ ਸਿਖਲਾਈ ਪ੍ਰਾਪਤ ਕਰਮਚਾਰੀ ਨੂੰ ਹੀ ਕਾਰਜ ਕਰਨ ‘ਤੇ ਰੱਖਣਾ ਚਾਹੀਦਾ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਨ ਕੇ ਭਈਆ –

ਪ੍ਰਸ਼ਨ 1.
ਸੁਰੱਖਿਅਤ ਕੰਮ-ਵਾਤਾਵਰਣ (Safe Work Environment) ਦੇ ਅੰਗਾਂ ਵਜੋਂ ਉੱਚਿਤ ਰੋਸ਼ਨ (Proper Light) ਅਤੇ ਢੁੱਕਵੀਂ ਹਵਾਦਾਰੀ (Proper Ventilation) ਦੀ ਚਰਚਾ ਕਰੋ।
ਉੱਤਰ-
ਕੰਮ ਦਾ ਇਸ ਤਰ੍ਹਾਂ ਦਾ ਵਾਤਾਵਰਣ ਜਿਹੜਾ ਸਰੀਰਕ ਅਤੇ ਮਾਨਸਿਕ ਤਣਾਅ ਤੋਂ ਮੁਕਤ ਹੋਵੇ ਅਤੇ ਦੁਰਘਟਨਾਵਾਂ ਤੋਂ ਸੁਰੱਖਿਅਤ ਹੋਵੇ, ਉਸ ਨੂੰ ਸੁਰੱਖਿਅਤ ਕਾਰਜ ਵਾਤਾਵਰਣ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਵਾਤਾਵਰਣ ਵਿਚ ਕਾਰਜ ਕਰਨ ਦੀ ਸਮਰੱਥਾ ਵਧਦੀ ਹੈ। ਸੁਰੱਖਿਅਤ ਕੰਮ-ਵਾਤਾਵਰਣ ਦੁਰਘਟਨਾਵਾਂ ਨੂੰ ਘੱਟ ਕਰਦਾ ਹੈ ਅਤੇ ਉਦਯੋਗਾਂ ਦੀ ਉਤਪਾਦਕਤਾ ਨੂੰ ਵਧਾਉਂਦਾ ਹੈ। ਸੁਰੱਖਿਅਤ ਕੰਮ-ਵਾਤਾਵਰਣ ਵਿਚ ਪੂਰੀ ਰੋਸ਼ਨੀ ਅਤੇ ਉੱਚਿਤ ਹਵਾਦਾਰੀ ਪ੍ਰਮੁੱਖ ਹਿੱਸੇ ਹਨ ।

ਜਿਨ੍ਹਾਂ ਦੇ ਪ੍ਰਭਾਵ ਹੇਠ ਲਿਖੇ ਹਨ –
1. ਉੱਚਿਤ ਰੋਸ਼ਨੀ (Proper Light) -ਕਿਸੇ ਵੀ ਕਾਰਜ ਨੂੰ ਕਰਦੇ ਸਮੇਂ ਅੱਖਾਂ ਦੀ ਭੂਮਿਕਾ ਸਭ ਤੋਂ ਜ਼ਿਆਦਾ ਹੁੰਦੀ ਹੈ ਅਤੇ ਰੋਸ਼ਨੀ ਅੱਖਾਂ ਦੀਆਂ ਸੰਵੇਦਨਸ਼ੀਲ ਕੋਸ਼ਿਕਾਵਾਂ ਨੂੰ ਉਤੇਜਿਤ ਕਰਦੀ ਹੈ। ਇਸ ਤਰ੍ਹਾਂ ਪੂਰੀ ਰੋਸ਼ਨੀ ਅੱਖਾਂ ਵਲੋਂ ਕਾਰਜ ਕਰਨ ਲਈ ਬਹੁਤ ਜ਼ਰੂਰੀ ਹੈ। ਕਾਰਜ ਸਥਾਨ ਤੇ ਤੇਜ਼ ਰੋਸ਼ਨੀ ਦਾ ਹੋਣਾ ਵਿਅਕਤੀ ਨੂੰ ਥੋੜ੍ਹੀ ਦੇਰ ਲਈ ਅੰਨਾ ਬਣਾ ਸਕਦਾ ਹੈ। ਇਸ ਲਈ ਸੁਰੱਖਿਅਤ ਕਾਰਜ ਵਾਤਾਵਰਣ ਨੂੰ ਯਕੀਨੀ ਬਨਾਉਣ ਲਈ ਪੂਰੀ ਰੋਸ਼ਨੀ ਦਾ ਇੰਤਜਾਮ ਬਹੁਤ ਜ਼ਰੂਰੀ ਹੈ।

ਕਾਰਜ ਖੇਤਰ ਵਿਚ ਉੱਚਿਤ ਰੂਪ ਨਾਲ ਰੋਸ਼ਨੀ ਦਾ ਇੰਤਜਾਮ ਹੋਣਾ ਚਾਹੀਦਾ ਹੈ ਤਾਂ ਜੋ ਕਰਮਚਾਰੀ ਮਸ਼ੀਨਾਂ ਦੇ ਉਪਯੋਗ ਵਿਚ, ਵੱਖ-ਵੱਖ ਉਪਕਰਨਾਂ ਨੂੰ ਸੰਭਾਲਣ ਵਿਚ ਕੋਈ ਪਰੇਸ਼ਾਨੀ ਮਹਿਸੂਸ ਨਾ ਕਰਨ ਅਤੇ ਕਾਰਜ ਕਰਦੇ ਸਮੇਂ ਉਹਨਾਂ ਦੀਆਂ ਅੱਖਾਂ ‘ਤੇ ਕੋਈ ਦਬਾਅ ਨਾ ਹੋਵੇ। ਜਿੱਥੋਂ ਤਕ ਸੰਭਵ ਹੋਵੇ ਸੂਰਜ ਦੀ ਕੁਦਰਤੀ ਰੋਸ਼ਨੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਅਵਿਵਸਥਿਤ ਪਰਵਰਤਕ ਅਤੇ ਤੀਜੀਪਤ ਰੋਸ਼ਨੀ ਅੱਖਾਂ ‘ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਇਸ ਸਥਿਤੀ ਵਿਚ ਸਿਰ ਦਰਦ, ਅੱਖਾਂ ‘ਤੇ ਦਬਾਅ, ਤਣਾਅ, ਥਕਾਵਟ, ਮਾਨਸਿਕ ਪਰੇਸ਼ਾਨੀ, ਯਾਦਦਾਸ਼ਤ ਵਿਚ ਕਮੀ, ਚਮੜੀ ਆਦਿ ਦੇ ਰੋਗ ਦੇਖਣ ਨੂੰ ਮਿਲਦੇ ਹਨ।
ਇਸ ਤਰ੍ਹਾਂ ਕਰਮਚਾਰੀਆਂ ਦੀ ਸੁਵਿਧਾ ਅਨੁਸਾਰ ਰੋਸ਼ਨੀ ਦੀ ਮਾਤਰਾ ਅਤੇ ਕਿਸਮ ਦੀ ਉੱਚਿਤ ਇੰਤਜਾਮ ਨਾਲ ਉਨ੍ਹਾਂ ਤੋਂ ਉੱਚ ਸਤਰ ਦੀ ਕਾਰਜ ਸਮਰੱਥਾ ਦੀ ਉਮੀਦ ਕਰ ਸਕਦੇ ਹਾਂ ।

2. ਢੁੱਕਵੀਂ ਹਵਾਦਾਰੀ (Proper Ventilation)-ਹਵਾਦਾਰੀ ਦਾ ਮੁੱਖ ਉਦੇਸ਼ ਕਿਸੇ ਬੰਦ ਕਮਰੇ ਜਾਂ ਜਗਾ ਦੇ ਅੰਦਰ ਤਾਜ਼ੀ ਅਤੇ ਸ਼ੁੱਧ ਹਵਾ ਲਈ ਜਗਾ ਰੱਖਣੀ ਹੈ। ਜਿਹੜੇ ਉਦਯੋਗਾਂ ਵਿਚ ਨਿਰਮਾਣ ਪ੍ਰਕਿਰਿਆਵਾਂ ਦੇ ਦੌਰਾਨ ਧੂੰਆਂ, ਧੂੜ, ਬੋ ਵਾਲਾ ਧੂੰਆਂ ਆਦਿ ਨਿਕਲਦਾ ਹੋਵੇ, ਉਸ ਥਾਂ ਉੱਚਿਤ ਹਵਾਦਾਰੀ ਦੀ ਜ਼ਿਆਦਾ ਜ਼ਰੂਰਤ ਹੈ। ਉੱਚਿਤ ਹਵਾਦਾਰੀ ਦੀ ਅਣਹੋਂਦ ਵਿਚ ਕੰਮ ਵਾਲੀ ਜਗਾ ‘ਤੇ ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧ ਜਾਣ ਦੇ ਨਾਲ-ਨਾਲ ਪੈਦਾ ਹੋਏ ਤਾਪ ਦੀ
ਨਿਕਾਸੀ ਨਾ ਹੋਣ ਦੇ ਕਾਰਨ ਤਾਪਮਾਨ ਵਿਚ ਵਾਧਾ ਹੁੰਦਾ ਹੈ। ਇਹਨਾਂ ਔਖੀਆਂ ਘੜੀਆਂ ਵਿਚ ਕਾਰਜ-ਖੇਤਰ ਅਸੁਵਿਧਾਜਨਕ ਅਤੇ ਅਸੁਰੱਖਿਅਕ ਜਗ੍ਹਾ
ਵਿਚ ਬਦਲ ਜਾਂਦਾ ਹੈ ਜਿੱਥੇ ਕਰਮਚਾਰੀਆਂ ਲਈ ਕਾਰਜ ਕਰਨਾ ਔਖਾ ਹੋ ਜਾਂਦਾ ਹੈ।

ਉੱਚਿਤ ਹਵਾਦਾਰੀ ਨਾ ਹੋਣ ਦੇ ਕਾਰਨ ਕਰਮਚਾਰੀ ਸਾਹ ਕਿਰਿਆ ਸੰਬੰਧੀ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਨ। ਵਧੀਆ ਹਵਾਦਾਰੀ ਦੇਣ ਲਈ ਕਾਰਜ ਖੇਤਰ ਖੁੱਲਾ ਅਤੇ ਹਵਾਦਾਰ ਬਣਾਉਣਾ ਚਾਹੀਦਾ ਹੈ। ਇਸਦੇ ਲਈ ਚੰਗੀ ਮਾਤਰਾ ਵਿਚ ਬੂਹੇ ਅਤੇ ਬਾਰੀਆਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਅੰਦਰ ਦੀ ਗੰਦੀ ਹਵਾ ਨੂੰ ਬਾਹਰ ਕੱਢਣ ਲਈ ਨਿਕਾਸੀ ਪੱਖੇ ਲਾਉਣੇ ਚਾਹੀਦੇ ਹਨ। ਵਾਤਾਵਰਣ ਦੇ ਅਨੁਕੂਲ ਪ੍ਰਣਾਲੀ ਵਿਚ ਦੁਬਾਰਾ ਪਰਿਸੰਚਰਣ ਤੋਂ ਪਹਿਲਾਂ ਹਵਾ-ਫਿਲਟਰ ਹੋਣੀ ਚਾਹੀਦੀ ਹੈ। ਉੱਚਿਤ ਹਵਾਦਾਰੀ ਕਰਮਚਾਰੀਆਂ ਨੂੰ ਕੰਮ ਕਰਨ ਲਈ ਵਧੀਆ ਅਤੇ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਂਦਾ ਹੈ। ਜਿਸ ਨਾਲ ਕਰਮਚਾਰੀਆਂ ਦੀ ਬਕਾਵਟ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਇਹ ਸਾਹ ਲੈਣ ਲਈ ਲੋੜੀਂਦੀ ਆਕਸੀਜਨ ਦੀ ਪੂਰਤੀ ਕਰਦਾ ਹੈ । ਇਸ ਤਰ੍ਹਾਂ ਲੋੜੀਂਦੀ ਰੋਸ਼ਨੀ ਅਤੇ ਉੱਚਿਤ ਹਵਾਦਾਰੀ ਕਾਰਜ ਸਮਰੱਥਾ ਅਤੇ ਉਤਪਾਦਨ ਵਿਚ ਵਾਧੇ ਲਈ ਬਹੁਤ ਜਰੂਰੀ ਹਨ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 2.
ਸਫ਼ਾਈ ਤੇ ਚੰਗਾ ਘਰੇਲੂ-ਪ੍ਰਬੰਧ ਸੁਰੱਖਿਅਤ ਕੰਮ-ਵਾਤਾਵਰਣ ਪੈਦਾ ਕਰਨ ਵਿੱਚ ਕਿਵੇਂ ਸਹਾਇਤਾ ਕਰਦੇ ਹਨ ?
ਉੱਤਰ-
ਸਫ਼ਾਈ ਤੇ ਚੰਗੇ ਘਰੇਲੂ-ਪ੍ਰਬੰਧ ਨਾਲ ਕਾਰਜ ਖੇਤਰ ਨੂੰ ਸੁਰੱਖਿਅਤ ਅਤੇ ਸੁਖਾਵਾਂ ਬਣਾਇਆ ਜਾ ਸਕਦਾ ਹੈ। ਸਾਫ਼-ਸਫ਼ਾਈ (Cleanliness)-ਸਾਫ਼ ਕਾਰਜ ਵਾਤਾਵਰਣ ਕਰਮਚਾਰੀਆਂ ਦੀ ਸਮਰੱਥਾ ਅਤੇ ਇਕਾਗਰਤਾ ਵਿਚ ਵਾਧਾ ਕਰਦਾ ਹੈ। ਇਸਦੇ ਨਾਲ-ਨਾਲ ਸਫ਼ਾਈ, ਸਿਹਤ ਲਈ ਵੀ ਮਹੱਤਵਪੂਰਨ ਹੈ। ਕਾਰਜ ਖੇਤਰ ’ਤੇ ਸਾਫ਼-ਸਫ਼ਾਈ ਬਿਮਾਰੀਆਂ, ਦੁਰਘਟਨਾਵਾਂ ਤੋਂ ਬਚਾਓ ਅਤੇ ਯੰਤਰਾਂ ਦੇ ਸੁਰੱਖਿਅਤ ਰੱਖ-ਰਖਾਉ ਵਿਚ ਸਹਾਇਕ ਸਿੱਧ ਹੁੰਦੀ ਹੈ। ਇਸ ਦੇ ਨਤੀਜੇ ਵਜੋਂ ਕਾਰਜ ਖੇਤਰ ਦਾ ਵਾਤਾਵਰਣ ਸੁਰੱਖਿਅਤ ਅਤੇ ਸੁਖਾਵਾਂ ਬਣ ਜਾਂਦਾ ਹੈ।

ਕਾਰਜ ਖੇਤਰ ਦੀ ਸਾਫ਼-ਸਫ਼ਾਈ ਬਣਾਈ ਰੱਖਣ ਲਈ ਹੇਠ ਲਿਖੇ ਉਪਰਾਲੇ ਕੀਤੇ ਜਾ ਸਕਦੇ ਹਨ –

  1. ਕਾਰਜ ਖੇਤਰ, ਅਰਾਮ ਖੇਤਰ, ਫਰਨੀਚਰ, ਮਸ਼ੀਨਾਂ ਅਤੇ ਯੰਤਰਾਂ ਦੀ ਸਾਫ਼-ਸਫ਼ਾਈ ਲਈ ਕਾਰਜ ਖੇਤਰ ’ਤੇ ਕਰਮਚਾਰੀਆਂ ਨੂੰ ਆਪਣੀ ਮਰਜ਼ੀ ਨਾਲ ਯੋਗਦਾਨ ਦੇਣਾ ਚਾਹੀਦਾ ਹੈ।
  2. ਕਾਰਜ ਖੇਤਰ ਤੇ ਫਾਲਤੂ ਚੀਜ਼ਾਂ, ਜਿਵੇਂ ਕਾਗਜ਼, ਰਬੜ ਦੇ ਟੁਕੜੇ, ਪਲਾਸਟਿਕ ਦੇ ਟੁਕੜਿਆਂ, ਫਾਇਲਾਂ ਆਦਿ ਨੂੰ ਕੁੜੇਦਾਨ ਵਿਚ ਸੁੱਟ ਦੇਣਾ ਚਾਹੀਦਾ ਹੈ।
  3. ਕੰਟੀਨ, ਕਰਮਚਾਰੀ ਕਮਰਾ, ਆਰਾਮ ਕਮਰਾ ਅਤੇ ਹੋਰ ਥਾਂਵਾਂ ‘ਤੇ ਲੋੜੀਂਦੀ ਸੰਖਿਆ ਵਿਚ ਕੂੜੇਦਾਨ ਰੱਖਣੇ ਚਾਹੀਦੇ ਹਨ।
  4. ਕਾਰਜ ਖੇਤਰ ਨੂੰ ਸਾਫ਼ ਰੱਖਣ ਲਈ ਖਾਣ ਦੀਆਂ ਵਸਤਾਂ ਇੱਧਰ-ਉੱਧਰ ਨਹੀਂ ਸੁੱਟਣੀਆਂ ਚਾਹੀਦੀਆਂ ਅਤੇ ਗੁਸਲਖਾਨੇ ਅਤੇ ਸ਼ੌਚਾਲਿਆਂ ਨੂੰ ਸਾਫ਼ ਰੱਖਣਾ ਚਾਹੀਦਾ ਹੈ।
  5. ਸੁਖਮ ਜੀਵਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਕੀਟਾਣੂਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਸਾਫ ਵਾਤਾਵਰਣ ਬਿਮਾਰੀਆਂ ਨੂੰ ਦੂਰ ਰੱਖਦਾ ਹੈ ਅਤੇ ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਂਦਾ ਹੈ। ਸਾਫ ਵਾਤਾਵਰਣ ਕਰਮਚਾਰੀਆਂ ਨੂੰ ਸਿਹਤਮੰਦ ਰੱਖਣ ਦੇ ਨਾਲ ਉਤਪਾਦਨ ਵਧਾਉਣ ਵਿਚ ਵੀ ਸਹਾਇਕ ਹੁੰਦਾ ਹੈ।

ਚੰਗਾ ਘਰੇਲੂ-ਪ੍ਰਬੰਧ (Good House Keeping)-ਚੰਗੇ ਘਰੇਲੂ-ਪ੍ਰਬੰਧ ਵਿਚ ਸਫ਼ਾਈ ਦੇ ਨਾਲ-ਨਾਲ ਚੀਜ਼ਾਂ ਨੂੰ ਸਹੀ ਜਗ੍ਹਾ ‘ਤੇ ਟਿਕਾਉਣਾ ਵੀ ਸ਼ਾਮਿਲ ਹੈ|ਚੰਗਾ ਘਰੇਲੂ-ਪ੍ਰਬੰਧ ਸੱਟਾਂ ਅਤੇ ਦੁਰਘਟਨਾਵਾਂ ਰੋਕਣ ਵਿਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਵਿਵਸਥਿਤ ਕਾਰਜ ਖੇਤਰ ਨਾ ਹੋਣ ਤੇ ਉਤਸ਼ਾਹਹੀਨ ਵਾਤਾਵਰਣ ਪੈਦਾ ਹੁੰਦਾ ਹੈ। ਖਿੱਲਰੇ ਹੋਏ ਕਾਗਜ਼, ਉਤਪਾਦ ਅਤੇ ਯੰਤਰ ਕਾਰਜ ਸਮਰੱਥਾ ਨੂੰ ਘੱਟ ਕਰਦੇ ਹਨ ਅਤੇ ਸਮੇਂ ਦੀ ਬਰਬਾਦੀ ਕਰਦੇ ਹਨ। ਅਵਿਵਸਥਾ ਦੀ ਸਥਿਤੀ ਵਿਚ ਚੀਜ਼ਾਂ ਅਤੇ ਸਥਾਨਾਂ ਦੀ ਉੱਚਿਤ ਵਰਤੋਂ ਸੰਭਵ ਨਹੀਂ ਹੋ ਸਕਦੀ। ਇਸਦੇ ਨਾਲ-ਨਾਲ ਕੁੱਝ ਹਾਨੀਕਾਰਕ ਵਸਤੂਆਂ, ਜਿਵੇਂ ਪੁਰਾਣੀਆਂ ਕਿੱਲਾਂ, ਕੱਚ ਦੇ ਟੁੱਕੜੇ, ਤਾਰਾਂ, ਬਿਜਲੀ ਯੰਤਰ ਆਦਿ ਸੱਟਾਂ ਅਤੇ ਦੁਰਘਟਨਾਵਾਂ ਦੇ ਕਾਰਨ ਬਣ ਸਕਦੇ ਹਨ। ਜਲਣਸ਼ੀਲ ਅਤੇ ਜ਼ਹਿਰੀਲੀਆਂ ਵਸਤੂਆਂ ਨੂੰ ਗਲਤ ਜਗ੍ਹਾ ‘ਤੇ ਰੱਖਿਆ ਜਾਣਾ ਗੰਭੀਰ ਉਦਯੋਗਿਕ ਵਿਨਾਸ਼ਕਾਰੀ ਮੁਸੀਬਤਾਂ ਦਾ ਕਾਰਨ ਬਣਦਾ ਹੈ। ਇਹਨਾਂ ਸਭ ਮੁਸੀਬਤਾਂ ਦਾ ਹੱਲ ਸਿਰਫ ਚੰਗਾ ਘਰੇਲ-ਪਬੰਧ ਹੀ ਹੈ।

ਚੰਗੇ ਘਰੇਲ-ਪਬੰਧ ਦੇ ਨਤੀਜੇ ਵਜੋਂ ਸਮੇਂ ਦੇ ਨਾਲ-ਨਾਲ ਵਸਤੂਆਂ ਦਾ ਸਦਉਪਯੋਗ ਹੁੰਦਾ ਹੈ। ਤਰੀਕੇ ਨਾਲ ਕੀਤਾ ਚੰਗਾ ਘਰੇਲ-ਪਬੰਧ ਅਤੇ ਸਫ਼ਾਈ ਇਕ ਸੁਰੱਖਿਅਤ, ਸੁਖਾਲਾ ਅਤੇ ਨਿਪੁੰਨ ਕਾਰਜ ਵਾਤਾਵਰਣ ਦੇਣ ਵਿਚ ਸਹਾਈ ਸਿੱਧ ਹੁੰਦਾ ਹੈ। ਇਹ ਕਾਰਜ ਸਥਲ ‘ਤੇ ਹੋਣ ਵਾਲੇ ਕਿੱਤਿਆਂ ਵਿੱਚ ਖ਼ਤਰਿਆਂ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ।

ਪ੍ਰਸ਼ਨ 3.
ਕਾਰਜ-ਥਾਵਾਂ ‘ਤੇ ਅਪਨਾਉਣ ਯੋਗ ਕੁੱਝ ਆਮ ਸੁਰੱਖਿਆ ਸਾਵਧਾਨੀਆਂ ਦੀ ਚਰਚਾ ਕਰੋ।
ਉੱਤਰ-
ਵੱਖ-ਵੱਖ ਕਾਰਜ ਖੇਤਰਾਂ ‘ਤੇ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਾਅ ਅਤੇ ਆਪਾਤਕਾਲੀਨ ਸਥਿਤੀ ਵਿਚ ਸੁਰੱਖਿਆ ਕਦਮ ਚੁੱਕਣ ਦੇ ਬਾਰੇ ਕਰਮਚਾਰੀਆਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਕਾਰਜ ਖੇਤਰਾਂ ਵਿਚ ਘਰ,’ ਪ੍ਰਯੋਗਸ਼ਾਲਾਵਾਂ, ਕਾਰਖਾਨੇ ਅਤੇ ਕਾਰਜ ਖੇਤਰ ਮਹੱਤਵਪੂਰਨ ਹਨ।

ਘਰ ਵਿਚ ਸੁਰੱਖਿਆ ਨਾਲ ਸੰਬੰਧਿਤ ਸਾਵਧਾਨੀਆਂ (Safety Precautions at Home) -ਘਰ ਕਿਸੇ ਵਿਅਕਤੀ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹੈ। ਘਰ ਵਿਚ ਕੁਦਰਤੀ ਹਵਾਦਾਰੀ ਇੰਤਜਾਮ ਦੇ ਨਾਲ-ਨਾਲ ਕੁੱਝ ਸੁਰੱਖਿਆ ਸੰਬੰਧੀ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਹਨ। ਇਸੇ ਲਈ ਕੁੱਝ ਮਹੱਤਵਪੂਰਨ ਨਿਰਦੇਸ਼ ਹੇਠ ਲਿਖੇ ਹਨ –

  • ਗੈਸ ਪਾਈਪਾਂ ਦਾ ਲਗਾਤਾਰ ਨਿਰੀਖਣ ਅਤੇ ਗੈਸ ਨਿਕਾਸ ਦਾ ਵਧੀਆ ਪ੍ਰਬੰਧ ਗੈਸ ਲੀਕੇਜ ਅਤੇ ਅੱਗ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕ ਸਕਦਾ ਹੈ।
  • ਪੌੜੀਆਂ ਅਤੇ ਗਿੱਲੇ ਫ਼ਰਸ਼ ਤੇ ਸਾਵਧਾਨੀ ਨਾਲ ਚਲਣਾ ਚਾਹੀਦਾ ਹੈ। ਵਿਸ਼ੇਸ਼ ਤੌਰ ‘ਤੇ ਬਜ਼ੁਰਗਾਂ ਅਤੇ ਬੱਚਿਆਂ ਲਈ ਇਸ ਗੱਲ ਦਾ ਧਿਆਨ ਬਹੁਤ ਜ਼ਰੂਰੀ ਹੈ।
  • ਘਰ ਵਿਚ ਵਰਤੇ ਜਾਣ ਵਾਲੇ ਰਸਾਇਣਾਂ, ਦਵਾਈਆਂ, ਬਿਜਲੀ ਯੰਤਰਾਂ ਅਤੇ ਤੇਜ਼ ਧਾਰ ਵਾਲੇ ਯੰਤਰਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਣਾ ਚਾਹੀਦਾ ਹੈ।
  • ਬਿਜਲੀ ਸੰਬੰਧੀ ਯੰਤਰਾਂ ਦੇ ਬਾਰੇ ਵਿਚ ਪੂਰੇ ਤੌਰ ‘ਤੇ ਸੁਰੱਖਿਆ ਸਾਵਧਾਨੀਆਂ ਨੂੰ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ। ਘਰ ਦੇ ਮੈਂਬਰਾਂ ਨੂੰ ਬਿਜਲੀ ਦੀ ਸਹੀ ਵਾਇਰਿੰਗ, ਸ਼ਾਰਟ-ਸਰਕਟਾਂ ਦਾ ਗਿਆਨ ਅਤੇ ਹਾਦਸਾ ਵਾਪਰਨ ਦੀ ਹਾਲਤ ਵਿਚ ਵਰਤੇ ਗਏ ਸੁਰੱਖਿਆ ਨਿਯਮਾਂ ਦੀ ਜਾਣਕਾਰੀ ਹੋਣੀ ਲਾਜ਼ਮੀ ਹੈ।

ਪ੍ਰਯੋਗਸ਼ਾਲਾਵਾਂ ਵਿਚ ਸੁਰੱਖਿਆ ਸੰਬੰਧੀ ਸਾਵਧਾਨੀਆਂ (Safety Precautions at Laboratories)-ਪ੍ਰਯੋਗਸ਼ਾਲਾਵਾਂ ਵਿਚ ਕਾਰਜ ਕਰਨ ਵਾਲੇ ਕਰਮਚਾਰੀਆਂ ਦੇ ਲਈ ਸੁਰੱਖਿਆ ਅਤੇ ਸਿਹਤ ਬਾਰੇ ਜਾਗਰੁਕਤਾ ਜ਼ਰੂਰੀ ਹੈ ਅਤੇ ਲੋੜੀਂਦਾ ਗਿਆਨ ਵੀ ਹੋਣਾ ਚਾਹੀਦਾ ਹੈ। ਪ੍ਰਯੋਗਸ਼ਾਲਾਵਾਂ ਵਿਚ ਵੱਖ-ਵੱਖ ਤਰ੍ਹਾਂ ਦੇ ਜ਼ਹਿਰੀਲੇ ਅਤੇ ਵਿਸਫੋਟਕ ਪਦਾਰਥਾਂ, ਬਿਜਲਈ ਯੰਤਰਾਂ ਆਦਿ ਦਾ ਉਪਯੋਗ ਕੀਤਾ ਜਾਂਦਾ ਹੈ ਜੋ ਵੱਖ-ਵੱਖ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਪ੍ਰਯੋਗਸ਼ਾਲਾਵਾਂ ਵਿਚ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ –

  1. ਹਰੇਕ ਕਰਮਚਾਰੀ ਨੂੰ ਐਪਰਨ ਅਤੇ ਮਾਸਕ ਦਾ ਉਪਯੋਗ ਕਰਨਾ ਚਾਹੀਦਾ ਹੈ।
  2. ਵੱਖ-ਵੱਖ ਰਸਾਇਣਿਕ ਪਦਾਰਥਾਂ ਦੀਆਂ ਬੋਤਲਾਂ ’ਤੇ ਲੇਬਲ ਲਾਉਣੇ ਚਾਹੀਦੇ ਹਨ।
  3. ਜਲਣਸ਼ੀਲ ਪਦਾਰਥ ਬਿਜਲਈ ਯੰਤਰਾਂ ਤੋਂ ਦੁਰ ਸਟੋਰ ਕਰਨੇ ਚਾਹੀਦੇ ਹਨ।
  4. ਅੱਗ ਬੁਝਾਉਣ ਵਾਲੇ ਯੰਤਰਾਂ ਦਾ ਇੰਤਜਾਮ ਹੋਣਾ ਚਾਹੀਦਾ ਹੈ।
  5. ਵਧੀਆ ਹਵਾਦਾਰੀ ਅਤੇ ਦੂਸ਼ਿਤ ਹਵਾ ਦੇ ਲਈ ਨਿਕਾਸ-ਪੱਖਿਆਂ ਦਾ ਹੋਣਾ ਚਾਹੀਦਾ ਜਰੂਰੀ ਹੈ।
  6. ਕਾਰਜ ਖੇਤਰ ਸਾਫ਼ ਹੋਣਾ ਚਾਹੀਦਾ ਹੈ।
  7. ਪ੍ਰਯੋਗਸ਼ਾਲਾ ਦੇ ਬਿਜਲੀ ਯੰਤਰਾਂ ਨੂੰ ਲੋੜ ਹੋਣ ਤੇ ਹੀ ਚਲਾਉ।
  8. ਪ੍ਰਯੋਗਸ਼ਾਲਾ ਵਿਚ ਨਿਕਾਸ-ਪ੍ਰਣਾਲੀ ਸੁਚਾਰੁ ਹੋਵੇ ਤਾਂ ਜੋ ਉਸ ਵਿਚ ਕੋਈ ਰੁਕਾਵਟ ਨਾ ਆਵੇ ।
  9. ਮੁੱਢਲੀ ਡਾਕਟਰੀ ਸਹਾਇਤਾ ਬਕਸਾ ਮੌਜੂਦ ਹੋਣਾ ਚਾਹੀਦਾ ਹੈ।

ਕਾਰਖਾਨਿਆਂ ਵਿਚ ਸੁਰੱਖਿਆ ਸੰਬੰਧੀ ਸਾਵਧਾਨੀਆਂ (Safety Precautions at Factories) -ਕਾਰਖਾਨਿਆਂ ਵਿਚ ਮਨੁੱਖੀ ਲਾਪਰਵਾਹੀ, ਅਸੁਰੱਖਿਅਤ ਕਿਰਿਆਵਾਂ ਅਤੇ ਅਸੁਰੱਖਿਅਤ ਵਾਤਾਵਰਣਿਤ ਪਰਿਸਥਿਤੀਆਂ ਦੇ ਕਾਰਨ ਪੈਦਾ ਹੋਈਆਂ ਦੁਰਘਟਨਾਵਾਂ ਆਮ ਗੱਲ ਹੈ। ਹੇਠ ਲਿਖੀਆਂ ਸਾਵਧਾਨੀਆਂ ਨਾਲ ਇਹਨਾਂ ਦੁਰਘਟਨਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ –

  1. ਮਸ਼ੀਨਾਂ ਅਤੇ ਯੰਤਰਾਂ ਦਾ ਨਿਰੀਖਣ ਕਰਨਾ ਚਾਹੀਦਾ ਹੈ।
  2. ਕਾਰਖ਼ਾਨਿਆਂ ਵਿਚ ਚੰਗੀ ਰੋਸ਼ਨੀ ਵਿਵਸਥਾ, ਹਵਾਦਾਰੀ, ਤਾਪਮਾਨ ਆਦਿ ਕਾਰਜ ਦੇ ਅਨੁਰੂਪ ਹੋਣਾ ਚਾਹੀਦਾ ਹੈ।
  3. ਸਰੀਰ ਦੇ ਵੱਖ-ਵੱਖ ਅੰਗਾਂ ਲਈ ਕਰਮਚਾਰੀ ਨੂੰ ਸੁਰੱਖਿਆ ਕਵਚ, ਜਿਵੇਂ ਸੁਰੱਖਿਅਤ ਕੱਪੜੇ, ਜੁੱਤੀਆਂ, ਐਨਕਾਂ, ਹੈਲਮੇਟ ਆਦਿ ਦਾ ਉਪਯੋਗ ਕਰਨਾ ਚਾਹੀਦਾ ਹੈ।
  4. ਯੰਤਰਾਂ ਨੂੰ ਵਰਤੋਂ ਦੇ ਬਾਅਦ ਸਹੀ ਜਗ੍ਹਾ ‘ਤੇ ਰੱਖਣਾ ਚਾਹੀਦਾ ਹੈ।
  5. ਮਸ਼ੀਨ ਦੀ ਮੁਰੰਮਤ ਤੋਂ ਪਹਿਲਾਂ ਊਰਜਾ ਸਪਲਾਈ ਦਾ ਮੇਨ ਸਵਿੱਚ ਬੰਦ ਕਰ ਦੇਣਾ ਚਾਹੀਦਾ ਹੈ।
  6. ਨਿਯਮਿਤ ਵਕਫੇ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਅਤੇ ਯੰਤਰਾਂ ਦੀ ਜਾਂਚ-ਪੜਤਾਲ ਹੋਣੀ ਚਾਹੀਦੀ ਹੈ।

ਕਾਰਜ ਖੇਤਰ ਵਿਚ ਸੁਰੱਖਿਆ ਸਾਵਧਾਨੀਆਂ (Safety Precautions at Work Place)-ਕਾਰਜ ਖੇਤਰ ਉੱਤੇ ਸੁਰੱਖਿਆ ਦੇ ਵਧੀਆ ਮਾਪਦੰਡ ਵਰਤਣੇ ਚਾਹੀਦੇ ਹਨ-

  • ਬੰਨ ਅਤੇ ਸੜਕ ਦੇ ਨਿਰਮਾਣ ਤੋਂ ਪਹਿਲਾਂ ਅਤੇ ਵਿਸਫੋਟ ਕਰਨ ਤੋਂ ਪਹਿਲਾਂ ਲੋਕਾਂ ਨੂੰ ਸੂਚਿਤ ਕਰ ਦੇਣਾ ਚਾਹੀਦਾ ਹੈ।
  • ਕਾਮਿਆਂ ਨੂੰ ਸਰੀਰਕ ਸੁਰੱਖਿਆ ਢੰਗਾਂ ਦਾ ਗਿਆਨ ਦੇਣਾ ਚਾਹੀਦਾ ਹੈ।
  • ਕਾਰਜ ਖੇਤਰਾਂ ‘ਤੇ ਨਿਰਦੇਸ਼ ਬੋਰਡ ਲਾ ਕੇ ਲੋਕਾਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕੀਤਾ ਜਾ ਸਕਦਾ ਹੈ।
  • ਬਿਜਲੀ ਵੰਡ ਲਾਇਨਾਂ ਚਾਲੂ ਕਰਨ ਤੋਂ ਪਹਿਲਾਂ ਨਿਰੀਖਣ ਨਾਲ ਬਿਜਲੀ ਦੇ ਕਰੰਟ ਅਤੇ ਅੱਗ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
  • ਸੰਭਾਵਿਤ ਖਤਰਿਆਂ ਦਾ ਪਤਾ ਲਾਉਣ ਲਈ ਨਿਰਮਾਣ ਖੇਤਰ, ਮਸ਼ੀਨਾਂ ਅਤੇ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਦਾ ਨਿਰਮਾਣ ਸਰਵੇਖਣ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਕਾਰਜ ਸਥਲ ਦੇ ਅਨੁਰੂਪ ਸੁਰੱਖਿਆ ਸਾਵਧਾਨੀਆਂ ਅਪਣਾ ਕੇ ਕੰਮ-ਕਾਜੀ ਖਤਰਿਆਂ ਨੂੰ ਇਕ ਨਿਸ਼ਚਿਤ ਸੀਮਾ ਤੱਕ ਘੱਟ ਕੀਤਾ ਜਾ ਸਕਦਾ ਹੈ।

PSEB 11th Class Environmental Education Solutions Chapter 15 ਸੁਰੱਖਿਅਤ ਕੰਮ ਕਾਜੀ ਵਾਤਾਵਰਣ

ਪ੍ਰਸ਼ਨ 4.
ਵੱਖ-ਵੱਖ ਪ੍ਰਕਾਰ ਦੇ ਕੰਮ-ਕਾਜੀ ਖਤਰਿਆਂ ਦਾ ਵੇਰਵਾ ਦਿਓ ।
ਉੱਤਰ-
ਵੱਖ-ਵੱਖ ਕਾਰਜ ਸਥਾਨਾਂ ‘ਤੇ ਕੰਮ ਕਰਨ ਵਾਲੇ ਲੋਕਾਂ ਨੂੰ ਕਾਰਜ ਦੇ ਅਨੁਰੂਪ ਜਿਹੜੇ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਹਨਾਂ ਨੂੰ ਕੰਮ-ਕਾਜੀ ਖਤਰੇ ਕਿਹਾ ਜਾਂਦਾ ਹੈ ।

ਕੰਮ-ਕਾਜੀ ਖਤਰੇ ਇਸ ਤਰ੍ਹਾਂ ਹਨ –
1. ਭੌਤਿਕ ਖ਼ਤਰੇ (Physical Hazards)-ਵਾਤਾਵਰਣਿਕ ਸਥਿਤੀਆਂ ਜਿਵੇਂ ਪ੍ਰਕਾਸ਼, ਹੁੱਸੜ, ਹਵਾਦਾਰੀ, ਧੁਨੀ ਸਤਰ ਆਦਿ ਨਾਲ ਸੰਬੰਧਿਤ ਖ਼ਤਰੇ ਭੌਤਿਕ ਖ਼ਤਰਿਆਂ ਦੀ ਸ਼੍ਰੇਣੀ ਵਿਚ ਆਉਂਦੇ ਹਨ। ਕਾਰਜ ਖੇਤਰ ਦੇ ਤਾਪਮਾਨ, ਰੋਸ਼ਨੀ ਦੀ ਮਾਤਰਾ, ਹਵਾਦਾਰੀ ਆਦਿ ਦਾ ਸੁਰੱਖਿਆ ਅਤੇ ਸਿਹਤ ਨਾਲ ਗਹਿਰਾ ਸੰਬੰਧ ਹੁੰਦਾ ਹੈ। ਜ਼ਿਆਦਾ ਤਾਪਮਾਨ ਤੋਂ ਚਮੜੀ ਝੁਲਸ ਜਾਣ ਦੀ ਸਮੱਸਿਆ ਆਉਂਦੀ ਹੈ। ਜ਼ਿਆਦਾ ਗਰਮੀ ਅਤੇ ਨਮੀ ਥਕਾਵਟ ਵਧਾਉਂਦੀ ਹੈ। ਵੱਖਵੱਖ ਪ੍ਰਦੂਸ਼ਕਾਂ ਦੇ ਕਾਰਨ ਸਿਹਤ ਲਾਪਰਵਾਹੀਆਂ ਅਤੇ ਸਾਹ ਕਿਰਿਆ ਪ੍ਰਭਾਵਿਤ ਹੁੰਦੀ ਹੈ। ਉੱਚੀ ਧੁਨੀ ਦੇ ਕਾਰਨ ਵੱਧ ਬਲੱਡ ਪ੍ਰੈਸ਼ਰ, ਮਾਨਸਿਕ ਤਣਾਅ, ਚਿੜਚਿੜਾਪਨ ਅਤੇ ਉਦਾਸੀ ਵਰਗੇ ਰੋਗ ਹੋ ਜਾਂਦੇ ਹਨ।

2. ਰਸਾਇਣਿਕ ਖ਼ਤਰੇ (Chemical Hazards-ਰਸਾਇਣਿਕ ਪਦਾਰਥਾਂ ਦੇ ਉਦਯੋਗ ਨਾਲ ਜੁੜੇ ਕਾਰਖਾਨਿਆਂ ਵਿਚ ਇਹਨਾਂ ਦੇ ਉਤਪਾਦਨ, ਵਿਤਰਣ ਅਤੇ ਪ੍ਰਯੋਗ ਵਿਚ ਅਨੇਕਾਂ ਖਤਰੇ ਆਉਂਦੇ ਹਨ। ਉਦਯੋਗਾਂ ਵਿਚ ਜ਼ਹਿਰੀਲੇ ਪਦਾਰਥਾਂ, ਵਿਸਫੋਟਕਾਂ, ਵੱਧ ਅਭਿਕਿਰਿਆ ਅਤੇ ਖੈ-ਕਾਰੀ ਰਸਾਇਣਾਂ ਦੀ ਸੰਭਾਲ ਬੜੀ ਸਾਵਧਾਨੀ ਨਾਲ ਕਰਨੀ ਪੈਂਦੀ ਹੈ। ਇਹਨਾਂ ਰਸਾਇਣਾਂ ਦੇ ਸੰਪਰਕ ਨਾਲ ਅੱਖਾਂ ਵਿਚ ਜਲਨ, ਸਾਹ ਸੰਬੰਧੀ ਰੋਗ, ਚਮੜੀ ਦੇ ਰੋਗ ਆਦਿ ਹੋ ਜਾਂਦੇ ਹਨ। ਰਸਾਇਣਿਕ ਕਾਰਖਾਨਿਆਂ ਵਿਚ ਸਾਹ ਲੈਣ ‘ਤੇ ਪ੍ਰਦੂਸ਼ਿਤ ਹਵਾ, ਬਦਬੂ, ਧੂੰਆਂ ਆਦਿ ਮਾਨਵ ਸਰੀਰ ਵਿਚ ਪਹੁੰਚ ਜਾਂਦੇ ਹਨ। ਇਸ ਨਾਲ ਫੇਫੜਿਆਂ ਦੇ ਰੋਗ, ਐਸਬੈਸਟੋਸਿਸ, ਸਿਲੀਕੋਸਿਸ ਵਰਗੇ ਰੋਗ ਹੋ ਜਾਂਦੇ ਹਨ। ਜ਼ਹਿਰੀਲੇ ਰਸਾਇਣਾਂ ਦੇ ਲੀਕ ਹੋਣ ਨਾਲ ਮੌਤ ਵੀ ਹੋ ਸਕਦੀ ਹੈ। ਜਲਣਸ਼ੀਲ ਪਦਾਰਥਾਂ ਦੇ ਰੱਖ-ਰਖਾਓ ਵਿਚ ਲਾਪਰਵਾਹੀ ਖਤਰਨਾਕ ਅੱਗ ਦਾ ਕਾਰਨ ਬਣ ਸਕਦੀ ਹੈ।

3. ਮਸ਼ੀਨੀ ਖਤਰੇ (Mechanical Hazards)-ਪੁਰਾਣੀਆਂ ਅਤੇ ਦੋਸ਼ਪੂਰਨ ਮਸ਼ੀਨਾਂ ਅਤੇ ਔਜ਼ਾਰਾਂ ਆਦਿ ਦੇ ਕਾਰਨ ਵੀ ਦੁਰਘਟਨਾਵਾਂ ਹੁੰਦੀਆਂ ਹਨ।ਅਸੁਰੱਖਿਅਤ ਮਸ਼ੀਨਾਂ ਕਰਮਚਾਰੀਆਂ ਨੂੰ ਗੰਭੀਰ ਸੱਟਾਂ ਲੱਗਣ ਦਾ ਕਾਰਨ ਬਣ ਸਕਦੀਆਂ ਹਨ। ਮਸ਼ੀਨ ਤੇ ਕਾਰਜ ਕਰਦੇ ਸਮੇਂ, ਸਰੀਰਕ ਸੁਰੱਖਿਆ ਯੰਤਰ ਜਿਵੇਂ-ਐਪਰਨ, ਹੈਲਮੈਟ, ਚਸ਼ਮੇ ਆਦਿ ਦੀ ਵਰਤੋਂ ਨਾ ਕਰਨਾ ਮੌਤ ਜਾਂ ਅਪੰਗਤਾ ਦਾ ਕਾਰਨ ਬਣ ਸਕਦੀ ਹੈ।

4. ਬਿਜਲਈ ਖਤਰੇ (Electrical Hazards)-ਬਿਜਲਈ ਖਤਰਿਆਂ ਵਿਚ ਸ਼ਾਰਟਸਰਕਟ, ਬਿਜਲਈ ਚਿੰਗਾਰੀ, ਢਿੱਲੇ ਸੰਯੋਜਨ, ਅਨੁਚਿਤ ਭੂ-ਸੰਪਰਕ ਤਾਰ, ਟਾਂਸਫਾਰਮਰ ਅਤੇ ਖੰਭਿਆਂ ਦੀ ਅਸੁਰੱਖਿਅਤ ਸਥਾਪਨਾ ਆਦਿ ਸ਼ਾਮਿਲ ਹੈ। ਬਿਜਲੀ ਨਾਲ ਜੁੜੇ ਖਤਰਿਆਂ ਨਾਲ ਤਤਕਾਲ ਮੌਤ, ਜਲਣ ਦੇ ਡੂੰਘੇ ਨਿਸ਼ਾਨ ਅਤੇ ਵਿਨਾਸ਼ਕਾਰੀ ਅੱਗ ਲੱਗ ਸਕਦੀ ਹੈ। ਕਰਮਚਾਰੀਆਂ ਵਲੋਂ ਬਿਜਲੀ ਯੰਤਰਾਂ ਨੂੰ ਠੀਕ ਕਰਦੇ ਸਮੇਂ ਰਬੜ ਦੇ ਦਸਤਾਨੇ, ਮੈਟ ਅਤੇ ਬਿਜਲੀ-ਰੋਧੀ ਯੰਤਰਾਂ ਦਾ ਉਪਯੋਗ ਕਰਨਾ ਚਾਹੀਦਾ ਹੈ।

5. ਜੈਵਿਕ ਖਤਰੇ (Biological Hazards)-ਹਸਪਤਾਲਾਂ, ਡਾਕਟਰੀ ਨਿਦਾਨ ਸੂਚਕ ਪ੍ਰਯੋਗਸ਼ਾਲਾਵਾਂ ਅਤੇ ਕੂੜਾ ਸੁੱਟਣ ਦੀਆਂ ਸੇਵਾਵਾਂ ਵਿਚ ਲੱਗੇ ਹੋਏ ਲੋਕਾਂ ਨੂੰ ਜੈਵਿਕ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਛੂਤ ਵਾਲੇ ਰੋਗ ਅਤੇ ਵਿਸ਼ਾਣੁ ਗੰਭੀਰ ਰੂਪ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ। ਇਸਦੇ ਨਾਲ ਦਿਮਾਗੀ ਬੁਖਾਰ, ਟਿਟਨੇਸ਼, ਛੂਤ ਰੋਗ ਆਦਿ ਦਾ ਖਤਰਾ ਬਣਿਆ ਰਹਿੰਦਾ ਹੈ।

6. ਵਿਕਿਰਣਾਂ ਦੇ ਖਤਰੇ (Radiational Hazards)-ਪਰਮਾਣੂ ਯੰਤਰ ਵਿਚ ਰੇਡਿਓ ਐਕਟਿਵ ਪਦਾਰਥਾਂ ਨਾਲ ਸੰਬੰਧਿਤ ਪ੍ਰਯੋਗਸ਼ਾਲਾਵਾਂ ਵਿਚ ਕਾਰਜ ਕਰਨ ਵਾਲੇ ਲੋਕ ਵਿਕਿਰਣਾਂ ਤੋਂ ਪ੍ਰਭਾਵਿਤ ਹੁੰਦੇ ਹਨ। ਵਿਕਿਰਣਾਂ ਦੇ ਖਤਰਿਆਂ ਨਾਲ ਕੈਂਸਰ, ਚਮੜੀ ਰੋਗ, ਹਾਰਮੋਨਸ ਵਿਚ ਬਦਲਾਵ, ਅਨੁਵੰਸ਼ਿਕ ਪਰਿਵਰਤਨ, ਮਾਨਸਿਕ ਪੱਛੜਿਆਪਨ ਆਦਿ ਰੋਗ ਹੋ ਸਕਦੇ ਹਨ।

7. ਮਨੋਵਿਗਿਆਨਿਕ ਖਤਰੇ (Psychological Hazards)-ਬਹੁਤ ਸਾਰੇ ਬਾਹਰੀ ਅਤੇ ਅੰਦਰੁਨੀ ਕਾਰਨ ਮਨੋਵਿਗਿਆਨਕ ਸਮੱਸਿਆਵਾਂ ਨੂੰ ਜਨਮ ਦਿੰਦੇ ਹਨ। ਕਰਮਚਾਰੀਆਂ ਨੂੰ ਘੱਟ ਵੇਤਨ ਦੇਣ ਅਤੇ ਜ਼ਿਆਦਾ ਕੰਮ ਲੈਣ ਨਾਲ, ਅਸੁਰੱਖਿਅਤ ਕਾਰਜ ਵਾਤਾਵਰਣ ਵਿਚ ਸੰਗਠਨ ਦੇ ਖਰਾਬ ਪ੍ਰਬੰਧਨ, ਦੁਰਘਟਨਾ ਅਤੇ ਸਿਹਤ ਸੁਵਿਧਾਵਾਂ ਨਾ ਦੇਣ ਤੇ ਉਹਨਾਂ ਵਿਚ ਕੰਮ ਦੇ ਪ੍ਰਤੀ ਅਸੰਤੋਸ਼ ਦੀ ਭਾਵਨਾ ਜਾਗ੍ਰਤ ਹੁੰਦੀ ਹੈ। ਇਨ੍ਹਾਂ ਸਥਿਤੀਆਂ ਵਿਚ ਉਹਨਾਂ ਅੰਦਰ ਥਕਾਵਟ, ਉਦਾਸੀ, ਤਣਾਅ ਆਦਿ ਪੈਦਾ ਹੋ ਜਾਂਦੇ ਹਨ। ਤਣਾਅ ਸਭ ਤੋਂ ਮੁੱਖ ਮਨੋਵਿਗਿਆਨਿਕ ਵਿਕਾਰ ਹੈ ਜੋ ਗੰਭੀਰ ਸਿਹਤ ਅਨਿਯਮਿਤਤਾ, ਘਬਰਾਹਟ, ਚਿੜਚਿੜਾਪਨ ਅਤੇ ਅਸੰਤੁਲਿਤ ਵਿਵਹਾਰ ਪੈਦਾ ਕਰਦਾ ਹੈ ।

PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ

Punjab State Board PSEB 11th Class Environmental Education Book Solutions Chapter 14 ਊਰਜਾ ਦਾ ਸੁਰੱਖਿਅਣ Textbook Exercise Questions and Answers.

PSEB Solutions for Class 11 Environmental Education Chapter 14 ਊਰਜਾ ਦਾ ਸੁਰੱਖਿਅਣ

Environmental Education Guide for Class 11 PSEB ਊਰਜਾ ਦਾ ਸੁਰੱਖਿਅਣ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦੇ ਕੇ ਸਨ

ਪ੍ਰਸ਼ਨ 1.
ਊਰਜਾ ਸੁਰੱਖਿਅਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਊਰਜਾ ਸੁਰੱਖਿਅਣ ਦਾ ਅਰਥ (Meaning of Energy Conservation)ਸੰਤੁਲਿਤ ਅਤੇ ਸੁਚਾਰੂ ਤਰੀਕੇ ਨਾਲ ਉਰਜਾ ਦਾ ਉਪਯੋਗ ਕਰਨਾ, ਉਰਜਾ ਸੁਰੱਖਿਅਣ ਦੀ ਵਿਧੀ ਨਾਲ ਊਰਜਾ ਨੂੰ ਸਮਝਦਾਰੀ ਨਾਲ ਉਪਯੋਗ ਕੀਤਾ ਜਾ ਸਕਦਾ ਹੈ।

ਪ੍ਰਸ਼ਨ 2.
ਬਾਲਣ ਵਾਲੀ ਲੱਕੜੀ (fire Wood) ਦੀ ਵੱਧਦੀ ਹੋਈ ਮੰਗ ਦਾ ਕੀ ਪ੍ਰਭਾਵ ਹੈ ?
ਉੱਤਰ-
ਬਾਲਣ-ਲੱਕੜੀ ਦੀ ਮੰਗ ਵੱਧਣ ਨਾਲ ਵੱਡੇ ਪੱਧਰ ‘ਤੇ ਜੰਗਲਾਂ ਦਾ ਵਿਨਾਸ਼ ਹੋ ਰਿਹਾ ਹੈ ਜਿਸ ਦੇ ਨਤੀਜੇ ਵਜੋਂ ਹੜਾਂ ਅਤੇ ਭੋਂ-ਖੁਰਣ ਦੀ ਸੰਭਾਵਨਾ ਵੱਧ ਜਾਂਦੀ ਹੈ।

ਪ੍ਰਸ਼ਨ 3.
ਜੈਵ-ਪੁੰਜ (Biomass) ਤੋਂ ਤਿਆਰ ਕੀਤੇ ਜਾ ਸਕਣ ਵਾਲੇ ਦੋ ਤਰਲ ਬਾਲਣਾਂ ਦੇ ਨਾਮ ਲਿਖੋ।
ਉੱਤਰ-

  • ਈਥਾਨੋਲ
  • ਮੈਥੇਨੋਲ ।

ਪ੍ਰਸ਼ਨ 4.
ਘਰ ਵਿਚ ਊਰਜਾ-ਸਮਰੱਥ ਉਪਕਰਣਾਂ (Energy Efficient Appliances) ਦਾ ਕੀ ਲਾਭ ਹੈ ?
ਉੱਤਰ-
ਊਰਜਾ-ਸਮਰੱਥ ਉਪਕਰਣਾਂ ਦਾ ਅਰਥ ਹੈ ਉਹ ਯੰਤਰ ਜਿਹੜੇ ਘੱਟ ਊਰਜਾ ਦਾ ਪ੍ਰਯੋਗ ਕਰਕੇ ਵੱਧ ਕੰਮ ਕਰਦੇ ਹਨ। ਇਨ੍ਹਾਂ ਨੂੰ ਕੰਮ ਕਰਨ ਵਿਚ ਸਮਾਂ ਵੀ ਘੱਟ ਲੱਗਦਾ ਹੈ। ਘਰ ਵਿਚ ਘੱਟ ਬਿਜਲੀ ਨਾਲ ਚੱਲਣ ਵਾਲੇ ਯੰਤਰ ਹਨ – ਫਰਿਜ਼, ਏਅਰ ਕੰਡੀਸ਼ਨਰ, ਕੱਪੜੇ ਧੋਣ ਵਾਲੀ ਮਸ਼ੀਨ, ਮਿਕਸਰ ਗਰਾਈਂਡਰ ਆਦਿ।

PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 5.
ਨੈਨੋ ਤਕਨਾਲੋਜੀ (Nanotechnology) ਕੀ ਹੈ ?
ਉੱਤਰ-
ਛੋਟੇ ਆਕਾਰ ਦੇ ਯੰਤਰ ਬਣਾਉਣ ਅਤੇ ਉਨ੍ਹਾਂ ਨਾਲ ਅਨੇਕਾਂ ਪ੍ਰਕਾਰ ਦੇ ਉਪਯੋਗ ਨਾਲ ਸੰਬੰਧਿਤ ਵਿਗਿਆਨ ਨੂੰ ਨੈਨੋ ਤਕਨਾਲੋਜੀ ਕਹਿੰਦੇ ਹਨ।

ਪ੍ਰਸ਼ਨ 6.
ਇੱਕ ਮੀਟਰ ਵਿੱਚ ਕਿੰਨੇ ਨੈਨੋਮੀਟਰ ਹੁੰਦੇ ਹਨ ?
ਉੱਤਰ-
ਇਕ ਮੀਟਰ 10-0 ਨੈਨੋਮੀਟਰ ਹੁੰਦੇ ਹਨ।

ਪ੍ਰਸ਼ਨ 7. ਪੈਟਰੋਲ ਅਤੇ ਡੀਜ਼ਲ ਦੀ ਮੰਗ ਵੱਧਣ ਦਾ ਕੀ ਕਾਰਨ ਹੈ ?
ਉੱਤਰ-
ਮੋਟਰ ਵਾਹਨਾਂ ਦੀ ਸੰਖਿਆ ਵਿਚ ਹੋ ਰਿਹਾ ਵਾਧਾ ਪੈਟਰੋਲ ਅਤੇ ਡੀਜ਼ਲ ਦੀ ਮੰਗ ਵੱਧਣ ਦਾ ਮੁੱਖ ਕਾਰਨ ਹੈ।

ਪ੍ਰਸ਼ਨ 8.
ਕਰਾਇਓਜੈਨਿਕ-ਹਾਈਡ੍ਰੋਜਨ (Cryogenic Hydrogen) ਕਿਸ ਨੂੰ ਆਖਦੇ ਹਨ ?
ਉੱਤਰ-
ਦ੍ਰਵ ਹਾਈਡੋਜਨ ਨੂੰ ਕਰਾਇਉਜੈਨਿਕ-ਹਾਈਡੋਜਨ ਕਹਿੰਦੇ ਹਨ ।

ਪ੍ਰਸ਼ਨ 9. ਕਿਹੜੇ ਰਸਾਇਣਿਕ ਪਦਾਰਥ ਨੂੰ ਨ ਅਲਕੋਹਲ ਕਿਹਾ ਜਾਂਦਾ ਹੈ ?
ਉੱਤਰ-
ਈਥਾਨੋਲ (ਈਥਾਈਲ ਅਲਕੋਹਲ) ਜਿਸ ਦਾ ਰਸਾਇਣਿਕ ਸੂਤਰ C2H5OH ਹੈ, ਨੂੰ ਨ ਅਲਕੋਹਲ ਕਿਹਾ ਜਾਂਦਾ ਹੈ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਅਸੀਂ ਬਿਜਲੀ ਦੀ ਬੇਲੋੜੀ ਵਰਤੋਂ ਤੋਂ ਕਿਵੇਂ ਬਚ ਸਕਦੇ ਹਾਂ ?
ਉੱਤਰ-
ਬਿਜਲੀ ਬਰਬਾਦ ਕਰਨ ਦੀਆਂ ਆਦਤਾਂ ਨੂੰ ਬਦਲ ਕੇ ਅਸੀਂ ਬਿਜਲੀ ਦੀ ਫਜ਼ੂਲ ਖਰਚੀ ਤੋਂ ਬਚ ਸਕਦੇ ਹਾਂ। ਬਿਜਲੀ ਵਰਤਣ ਵਾਲੇ ਦੀ ਸਮਝਦਾਰੀ ਅਤੇ ਸਹਿਯੋਗ ਨਾਲ ਅਸੀਂ ਬਿਜਲੀ ਦੀ ਬੱਚਤ ਕਰ ਸਕਦੇ ਹਾਂ। ਵਿਅਕਤੀਗਤ ਤੌਰ ‘ਤੇ ਅਸੀਂ ਉਰਜਾ ਨੂੰ ਬਚਾਉਣ ਦੇ ਕਈ ਤਰੀਕੇ ਅਪਣਾਅ ਸਕਦੇ ਹਾਂ ਜਿਸ ਤਰ੍ਹਾਂ ਬਿਜਲੀ ਦੀ ਜ਼ਰੂਰਤ ਨਾ ਹੋਣ ਤੇ ਸਾਨੂੰ ਬਲਬ, ਪੱਖੇ ਅਤੇ ਹੋਰ ਬਿਜਲੀ ਨਾਲ ਚੱਲਣ ਵਾਲੇ ਯੰਤਰ ਬੰਦ ਕਰ ਦੇਣੇ ਚਾਹੀਦੇ ਹਨ। ਅਜਿਹੇ ਉਪਕਰਨਾਂ ਦੀ, ਜਿਹੜੇ ਬਿਜਲੀ ਦੀ ਵਰਤੋਂ ਦੇ ਪੱਖ ਤੋਂ ਨਿਪੁੰਨ ਹੋਣ, ਦੀ ਵਰਤੋਂ ਕੀਤੀ ਜਾਵੇ । ਕੁਦਰਤੀ ਰੋਸ਼ਨੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ।

ਪ੍ਰਸ਼ਨ 2.
ਸਹਿ-ਉਤਪਾਦਨ (Cogeneration) ਕਿਸ ਨੂੰ ਆਖਦੇ ਹਨ ?
ਉੱਤਰ-
ਕਿਸੇ ਕਾਰਖਾਨੇ ਦੁਆਰਾ ਛੱਡੀ ਗਈ ਵਿਅਰਥ ਊਰਜਾ, ਜਿਵੇਂ ਕਿ ਭਾਫ਼ ਆਦਿ ਨੂੰ ਉਪਯੋਗ ਵਿਚ ਲਿਆ ਕੇ ਕਿਸੇ ਹੋਰ ਛੋਟੇ ਕੰਮਾਂ-ਕਾਰਾਂ ਨੂੰ ਚਲਾਇਆ ਜਾ ਸਕਦਾ ਹੈ। ਇਸ ਨੂੰ ਸਹਿ ਉਤਪਾਦਨ ਕਹਿੰਦੇ ਹਨ। ਜਿਸ ਤਰ੍ਹਾਂ ਕਿਸੇ ਤਾਪ ਘਰ ਦੁਆਰਾ ਛੱਡੇ ਗਏ ਵਾਸ਼ਪਾਂ ਜਾਂ ਛੱਡੀ ਗਈ ਭਾਫ਼ ਦਾ ਉਪਯੋਗ ਖਾਣਾ ਬਣਾਉਣ ਲਈ ਜਾਂ ਕੰਮ ਵਾਲੀ ਥਾਂ ਨੂੰ ਗਰਮ ਰੱਖਣ ਲਈ ਅਤੇ ਉਦਯੋਗਿਕ ਮਸ਼ੀਨਾਂ ਚਲਾਉਣ ਲਈ ਵਰਤਿਆ ਜਾ ਸਕਦਾ ਹੈ। ਇਸ ਤਰ੍ਹਾਂ ਸਹਿ ਉਤਪਾਦਨ ਨਾਲ ਊਰਜਾ ਦੀ ਬੱਚਤ ਹੁੰਦੀ ਹੈ।

PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 3.
ਭਾਰਤ ਆਪਣੀ ਪਣ-ਬਿਜਲੀ ਸਮਰੱਥਾ ਜਾਂ ਸ਼ਕਤੀ (Hydro-electric Potential) ਕਿਵੇਂ ਵਧਾ ਸਕਦਾ ਹੈ ?
ਉੱਤਰ-
ਭਾਰਤ ਵਿਚ ਕੁੱਲ ਪਣ-ਬਿਜਲੀ ਦੀ ਸਮਰੱਥਾ 4 x 10ll Kਾ ਹੈ, ਪਰੰਤੁ ਇਸ ਸਮਰੱਥਾ ਦਾ ਕੇਵਲ 11% ਪੂਰਾ ਉਪਯੋਗ ਹੋ ਰਿਹਾ ਹੈ। ਜਿਸਦੇ ਫਲਸਰੂਪ ਪਥਰਾਟ ਬਾਲਣਾਂ ਉੱਤੇ ਦਬਾਅ ਵੱਧ ਰਿਹਾ ਹੈ। ਭਾਰਤ ਦੇ ਕੋਲ ਪਹਾੜੀ ਖੇਤਰਾਂ ਵਿਚ ਉਰਜਾ ਸ਼ਕਤੀ ਦੇ ਅਨੇਕਾਂ ਸੋਮੇ ਹਨ। ਇਨ੍ਹਾਂ ਸਥਾਨਾਂ ਤੇ ਛੋਟੇ-ਛੋਟੇ ਤਾਪ ਬਿਜਲੀ ਘਰਾਂ ਦੀ ਸਥਾਪਨਾ ਕੀਤੀ ਜਾ ਸਕਦੀ ਹੈ। ਜਿਸ ਨਾਲ ਦੇਸ਼ ਦੀ ਪਣ-ਬਿਜਲੀ ਉਤਪਾਦਨ ਦੀ ਸਮਰੱਥਾ ਵਿਚ ਹੋਰ ਵਾਧਾ ਹੋ ਸਕਦਾ ਹੈ। ਇਸ ਤਰ੍ਹਾਂ ਦੇ ਕੇਂਦਰਾਂ ਦਾ ਨਿਰਮਾਣ ਕਰਕੇ ਭਾਰਤ ਆਪਣੀ ਸਮਰੱਥਾ ਵਧਾ ਸਕਦਾ ਹੈ।

ਪ੍ਰਸ਼ਨ 4.
ਬਾਲਣ-ਲੱਕੜੀ (Fire Wood) ਦੇ ਸੁਰੱਖਿਅਣ ਲਈ ਦੋ ਸੁਝਾਅ ਦਿਉ।
ਉੱਤਰ-
ਬਾਲਣ-ਲੱਕੜੀ ਦੇ ਸੁਰੱਖਿਅਣ ਲਈ ਦੋ ਸੁਝਾਅ ਹੇਠ ਲਿਖੇ ਹਨ –

  1. ਬਾਇਉ ਗੈਸ ਦੀ ਵਰਤੋਂ ਨੂੰ ਵਧਾ ਕੇ ਜੰਗਲਾਂ ਉੱਤੇ ਬਾਲਣ ਲੱਕੜੀ ਦੇ ਵੱਧ ਰਹੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ । ਈਥੇਨੋਲ ਅਤੇ ਮੀਥੇਨੋਲ ਵਰਗੇ ਦ੍ਰਵ ਬਾਲਣ ਵੀ ਬਾਇਉ ਗੈਸ ਤੋਂ ਬਣਾਏ ਜਾਂਦੇ ਹਨ ਜੋ ਕਿ ਲੱਕੜੀ ਦੀ ਤਰ੍ਹਾਂ ਬਾਲਣ ਦੇ ਰੂਪ ਵਿਚ ਵਰਤੇ ਜਾ ਸਕਦੇ ਹਨ।
  2. ਤੇਲ ਉਤਪਾਦਨ ਕਰਨ ਵਾਲੇ ਪੈਟੋ ਰੁੱਖਾਂ ਦੇ ਉਤਪਾਦਨ ਤੋਂ ਵੀ ਬਾਲਣ ਲੱਕੜੀ ਦੀ ਲੋੜ ਨੂੰ ਘੱਟ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 5.
ਭਾਰਤ ਵਿਚ ਬਿਜਲੀ ਸੰਚਾਰ ਸਮੇਂ ਹੋਣ ਵਾਲੇ ਘਾਟੇ ਜ਼ਿਆਦਾ ਕਿਉਂ ਹਨ ?
ਉੱਤਰ-
ਭਾਰਤ ਵਿਚ ਬਿਜਲੀ ਸੰਚਾਰ ਵਿਚ ਹੋਣ ਵਾਲੇ ਮੁੱਖ ਘਾਟੇ ਦਾ ਕਾਰਨ ਬਿਜਲੀ ਚੋਰੀ ਹੈ। ਇਸ ਤੋਂ ਇਲਾਵਾ ਚੰਗੇ ਟਰਾਂਸਫਾਰਮਰਾਂ ਅਤੇ ਚੰਗੇ ਚਾਲਕਾਂ ਦੀ ਘਾਟ ਕਰਕੇ ਲਾਈਨਾਂ ਜ਼ਿਆਦਾ ਖਰਾਬ ਰਹਿੰਦੀਆਂ ਹਨ। ਇਕ ਅਨੁਮਾਨ ਦੇ ਅਨੁਸਾਰ ਬਿਜਲੀ ਵੰਡਦੇ ਸਮੇਂ 20 ਤੋਂ 30 ਪ੍ਰਤੀਸ਼ਤ ਭਾਗ ਵਿਅਰਥ ਚਲਾ ਜਾਂਦਾ ਹੈ।

ਪ੍ਰਸ਼ਨ 6.
ਘਰ ਵਿਚ ਵਰਤੇ ਜਾਂਦੇ ਚਾਰ ਬਿਜਲੀ ਉਪਕਰਣਾਂ ਦੇ ਨਾਮ ਲਿਖੋ ।
ਉੱਤਰ-
ਫਰਿਜ਼, ਏਅਰਕੰਡੀਸ਼ਨਰ, ਕੱਪੜੇ ਧੋਣ ਵਾਲੀ ਮਸ਼ੀਨ, ਮਿਕਸਰ ਗ੍ਰਾਈਂਡਰ ।

ਪ੍ਰਸ਼ਨ 7.
ਖਮੀਰਨ (Fermentation) ਕਿਸ ਨੂੰ ਆਖਦੇ ਹਨ ?
ਉੱਤਰ-
ਜਿਸ ਕਿਰਿਆ ਦੁਆਰਾ ਪਦਾਰਥਾਂ ਵਿਚ ਪਾਈ ਜਾਣ ਵਾਲੀ ਚੀਨੀ ਨੂੰ ਈਥਾਈਲ ਅਲਕੋਹਲ ਅਤੇ ਕਾਰਬਨ ਡਾਈਆਕਸਾਈਡ ਵਿਚ ਤਬਦੀਲ ਕਰ ਦਿੱਤਾ ਜਾਂਦਾ ਹੈ, ਉਸ ਕਿਰਿਆ ਨੂੰ ਖਮੀਰਨ ਕਹਿੰਦੇ ਹਨ।

ਪ੍ਰਸ਼ਨ 8.
ਈਂਧਣ-ਸੈੱਲ (Fuel Cell) ਕੀ ਹੈ ?
ਉੱਤਰ-
ਰਸਾਇਣਕ ਉਰਜਾ ਨੂੰ ਬਿਜਲੀ ਉਰਜਾ ਵਿਚ ਬਦਲਣ ਵਾਲੇ ਯੰਤਰ ਨੂੰ ਈਂਧਣ ਸੈੱਲ ਕਿਹਾ ਜਾਂਦਾ ਹੈ। ਇਸ ਸੈੱਲ ਵਿੱਚ ਹਾਈਡੋਜਨ ਦਾ ਉਪਯੋਗ ਕਰਕੇ ਬਿਜਲੀ ਊਰਜਾ ਬਣਾਈ ਜਾਂਦੀ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਕੁੱਝ ਈਂਧਣ ਬਚਾਉ ਵਿਧੀਆਂ ਦਾ ਵੇਰਵਾ ਦਿਉ ।
ਉੱਤਰ-
ਈਂਧਣ ਨੂੰ ਬਚਾਉਣ ਲਈ ਹੇਠ ਲਿਖੇ ਕਦਮ ਚੁੱਕੇ ਜਾ ਸਕਦੇ ਹਨ –

  1. ਚੰਗੀ ਈਂਧਣ ਸ਼ਕਤੀ ਵਾਲੇ ਉਪਕਰਨ, ਜਿਵੇਂ L.PG. ਨਾਲ ਚਲਣ ਵਾਲੇ ਸਟੋਵ, ਚੁੱਲ੍ਹੇ ਅਤੇ ਮਿੱਟੀ ਦੇ ਤੇਲ ਨਾਲ ਚੱਲਣ ਵਾਲੇ ਸਟੋਵ ਦੀ ਵਰਤੋਂ ਕਰਕੇ ਊਰਜਾ ਦੀ ਬੱਚਤ ਕੀਤੀ ਜਾ ਸਕਦੀ ਹੈ।
  2. ਸੰਚਾਰ ਖੇਤਰ ਵਿਚ ਇਸ ਤਰ੍ਹਾਂ ਦੇ ਸਾਧਨ ਵਰਤਣੇ ਚਾਹੀਦੇ ਹਨ ਜਿਸ ਨਾਲ ਈਂਧਣ ਸ਼ਕਤੀ ਵਿਚ ਵਾਧਾ ਹੋ ਸਕੇ ਅਤੇ ਹਾਨੀ ਘੱਟ ਹੋਵੇ।
  3. ਬਲਬ, ਟਿਊਬਾਂ, ਪੱਖੇ ਅਤੇ ਹੋਰ ਬਿਜਲੀ ਦੇ ਯੰਤਰ ਜ਼ਰੁਰਤ ਨਾ ਹੋਣ ‘ਤੇ ਬੰਦ ਕਰ ਦੇਣੇ ਚਾਹੀਦੇ ਹਨ।
  4. ਕੁਦਰਤੀ ਸਾਧਨਾਂ ਤੋਂ ਵੱਧ ਤੋਂ ਵੱਧ ਰੋਸ਼ਨੀ ਦਾ ਲਾਭ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
  5. ਗਰਮ ਰਹਿਣ ਲਈ ਹੀਟਰ ਦਾ ਉਪਯੋਗ ਕਰਨ ਦੀ ਬਜਾਏ ਵੱਧ ਤੋਂ ਵੱਧ ਗਰਮ ਕੱਪੜੇ ਪਾਉਣੇ ਚਾਹੀਦੇ ਹਨ।
  6. ਨਾ-ਨਵਿਆਉਣਯੋਗ ਬਾਲਣ ਦੀ ਉਰਜਾ ਨੂੰ ਘੱਟ ਵਰਤਣਾ ਚਾਹੀਦਾ ਹੈ।
  7. ਇਕੱਠੇ ਆਵਾਜਾਈ ਦੇ ਸਾਧਨ ਵਰਤਣੇ ਚਾਹੀਦੇ ਹਨ।
  8. ਥੋੜੀ ਦੂਰ ਜਾਣ ਲਈ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਪੈਦਲ ਜਾਣਾ। ਚਾਹੀਦਾ ਹੈ।
  9. ਇੰਜਣ ਨੂੰ ਠੀਕ ਹਾਲਤ ਵਿਚ ਰੱਖਣ ਤੇ ਵੀ ਤੇਲ ਦੀ ਬੱਚਤ ਹੁੰਦੀ ਹੈ।
  10. ਉਦਯੋਗਾਂ ਵਿਚ ਦੁਬਾਰਾ ਵਰਤਣ ਅਤੇ ਦੁਬਾਰਾ ਬਣਾਉਣ ਦੀ ਵਿਧੀ ਦੁਆਰਾ ਉਰਜਾ ਨੂੰ ਬਚਾਇਆ ਜਾ ਸਕਦਾ ਹੈ।

PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 2.
ਸੰਚਾਰ ਸਮੇਂ ਹੋਣ ਵਾਲੇ ਬਿਜਲੀ ਘਾਟਿਆਂ ਨੂੰ ਬਚਾਉਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਵੱਖ-ਵੱਖ ਸਾਧਨਾਂ ਤੋਂ ਊਰਜਾ ਦਾ ਉਤਪਾਦਨ ਅਤੇ ਉਸ ਨੂੰ ਲੋਕਾਂ ਤਕ ਪਹੁੰਚਾਉਣ ਦਾ ਕੰਮ ਬਹੁਤ ਹੀ ਮਹੱਤਵਪੂਰਨ ਹੈ। ਵੱਡੀ ਮਾਤਰਾ ਵਿਚ ਊਰਜਾ ਦਾ ਨੁਕਸਾਨ ਲੋਕਾਂ ਤਕ ਪਹੁੰਚਾਉਣ ਦੀ ਕਿਰਿਆ ਦੌਰਾਨ ਹੁੰਦਾ ਹੈ। ਭਾਰਤ ਵਿਚ ਇਹ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ। ਇਸ ਦਾ ਮੁੱਖ ਕੰਮ ਉਰਜਾ ਦੀ ਚੋਰੀ ਹੈ। ਉਰਜਾ ਸੰਚਾਰ ਦੇ ਵੇਲੇ ਹੋਣ ਵਾਲੀਆਂ ਹਾਨੀਆਂ ਵਿਚ ਹੇਠ ਲਿਖੇ ਤਰੀਕਿਆਂ ਦੀ ਵਰਤੋਂ ਨਾਲ ਕਮੀ ਕੀਤੀ ਜਾ ਸਕਦੀ ਹੈ –

  • ਊਰਜਾ ਚੋਰੀ ਨੂੰ ਰੋਕਣ ਲਈ ਸਖ਼ਤ ਕਾਨੂੰਨ ਲਾਗੂ ਕਰਨੇ ਚਾਹੀਦੇ ਹਨ।
  • ਤਕਨੀਕੀ ਕਾਰਨਾਂ ਤੋਂ ਹੋਣ ਵਾਲੀਆਂ ਸੰਚਾਰ ਹਾਨੀਆਂ ਨੂੰ ਵਧੀਆ ਟਰਾਂਸਫਾਰਮਰ ਅਤੇ ਵਧੀਆ ਤਕਨੀਕ ਤੇ ਸੁਚਾਲਕਾਂ ਦਾ ਉਪਯੋਗ ਕਰਕੇ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ।
  • ਜ਼ਿਆਦਾ ਵੋਲਟੇਜ਼ ਅਤੇ ਜ਼ਿਆਦਾ ਕਰੰਟ ਦੇਣ ਨਾਲ ਸੰਚਾਰ ਦੇ ਦੌਰਾਨ ਹੋਣ ਵਾਲੀਆਂ ਹਾਨੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ।

ਪ੍ਰਸ਼ਨ 3.
ਘਰ ਅਤੇ ਫਾਰਮ ਵਿੱਚ ਬਿਜਲੀ ਕਿਵੇਂ ਬਚਾਈ ਜਾ ਸਕਦੀ ਹੈ ?
ਉੱਤਰ-
ਭਵਿੱਖ ਲਈ ਬਿਜਲੀ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਊਰਜਾ ਦਾ ਸੁਰੱਖਿਅਣ ਕਰਨਾ ਹੈ। ਬਿਜਲੀ ਦੀ ਬੱਚਤ ਵਿਚ ਸਧਾਰਨ ਵਿਅਕਤੀ ਆਪਣਾ ਯੋਗਦਾਨ ਪਾ ਸਕਦਾ ਹੈ। ਘਰਾਂ ਵਿਚ ਅਤੇ ਖੇਤਾਂ ਵਿੱਚ ਹੇਠ ਲਿਖੇ ਤਰੀਕੇ ਵਰਤ ਕੇ ਬਿਜਲੀ ਬਚਾਈ ਜਾ ਸਕਦੀ ਹੈ –

  1. ਘਰ ਬਣਾਉਂਦੇ ਹੋਏ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਘਰ ਵਿਚ ਧੁੱਪ ਅਤੇ ਰੌਸ਼ਨੀ ਸਹੀ ਮਾਤਰਾ ਵਿੱਚ ਆ ਸਕੇ। ਇਸ ਨਾਲ ਬਿਜਲੀ ਦੀ ਬੱਚਤ ਹੋਵੇਗੀ।
  2. ਗਰਮੀ ਤੋਂ ਬਚਣ ਲਈ ਆਲੇ-ਦੁਆਲੇ ਦਰੱਖ਼ਤ ਲਗਾਉਣੇ ਚਾਹੀਦੇ ਹਨ, ਜਿਸ ਨਾਲ ਵਾਤਾਵਰਣ ਠੰਡਾ ਰਹੇਗਾ ਅਤੇ ਕੁਲਰ ਅਤੇ ਏਅਰ ਕੰਡੀਸ਼ਨ ਅਥਵਾ ਵਾਯੂ-ਅਨੁਕੂਲਨ ਦਾ ਖਰਚ ਵੀ ਘੱਟ ਹੋਵੇਗਾ ।
  3. ਗਰਮ ਰਹਿਣ ਲਈ ਸਾਨੂੰ ਹੀਟਰ ਦੀ ਜਗ੍ਹਾ ਜ਼ਿਆਦਾ ਗਰਮ ਕੱਪੜੇ ਪਾਉਣੇ ਚਾਹੀਦੇ ਹਨ।
  4. ਘਰੇਲੂ ਅਤੇ ਮੌਸਮੀ ਸਬਜ਼ੀਆਂ ਦੀ ਵਰਤੋਂ ਕਰਕੇ ਸਟੋਰ ਕਰਨ ਵਾਲੀ ਬਿਜਲੀ ਦਾ ਖਰਚ ਘੱਟ ਕੀਤਾ ਜਾ ਸਕਦਾ ਹੈ।
  5. ਦਾਲਾਂ ਬਣਾਉਣ ਤੋਂ ਪਹਿਲਾਂ ਪਾਣੀ ਵਿਚ ਪਾ ਕੇ ਰੱਖਣ ਨਾਲ ਬਣਾਉਣ ਵੇਲੇ ਬਾਲਣ ਦੀ ਮਾਤਰਾ ਘੱਟ ਲੱਗਦੀ ਹੈ।
  6. ਗਰਮੀ ਅਤੇ ਠੰਡ ਪ੍ਰਾਪਤ ਕਰਨ ਲਈ ਕੁਦਰਤੀ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
  7. ਉਰਜਾ ਨੂੰ ਬਚਾਉਣ ਲਈ ਸਾਨੂੰ ਬਿਜਲੀ ਅਤੇ ਹੋਰ ਯੰਤਰਾਂ ਦੀ ਲੋੜ ਨਾ ਹੋਣ ਤੇ ਉਪਯੋਗ ਨਹੀਂ ਕਰਨਾ ਚਾਹੀਦਾ।

ਪ੍ਰਸ਼ਨ 4.
ਹਾਈਡ੍ਰੋਜਨ ਦੇ ਉਤਪਾਦਨ ਅਤੇ ਸਟੋਰੇਜ ਉੱਪਰ ਇੱਕ ਨੋਟ ਲਿਖੋ।
ਉੱਤਰ-
ਹਾਈਡ੍ਰੋਜਨ ਦਾ ਉਤਪਾਦਨ (Formation of Hydrogen)-ਹਾਈਡੋਜਨ ਇਕ ਤਰ੍ਹਾਂ ਦਾ ਨਵਿਆਉਣਯੋਗ ਬਾਲਣ ਹੈ। ਹਾਈਡੋਜਨ ਬਣਾਉਣ ਲਈ ਹੇਠ
ਲਿਖੀਆਂ ਵਿਧੀਆਂ – ਦਾ ਪ੍ਰਯੋਗ ਕੀਤਾ ਜਾ ਸਕਦਾ ਹੈ –

  1. ਪਾਣੀ ਦਾ ਤਾਪ ਅਪਘਟਨ ਕਰ ਕੇ ।
  2. ਪਾਣੀ ਵਿਚੋਂ ਬਿਜਲੀ ਲੰਘਾ ਕੇ ਜਾਂ ਉਤਪ੍ਰੇਰਕ ਦੀ ਵਰਤੋਂ ਕਰਕੇ। ਹਾਈਡੋਜਨ ਦੇ ਬਣਾਉਣ ਲਈ ਬਿਜਲੀ ਅਪਘਟਨ ਯੰਤਰ ਦਾ ਉਪਯੋਗ ਕੀਤਾ  ਜਾਂਦਾ ਹੈ।

ਹਾਈਡ੍ਰੋਜਨ ਨੂੰ ਇਕੱਠਾ ਕਰਨਾ (Storage of Hydrogen)-ਗੈਸ ਦੀ ਹਾਲਤ ਵਿਚ ਹਾਈਡੋਜਨ ਦੀ ਘਣਤਾ ਬਹੁਤ ਘੱਟ ਹੁੰਦੀ ਹੈ । ਇਸ ਲਈ ਇਸ ਨੂੰ ਇਕੱਠਾ ਕਰਨ ਲਈ ਬਹੁਤ ਵੱਡੇ ਡਰੰਮਾਂ ਦੀ ਲੋੜ ਪੈਂਦੀ ਹੈ ਪਰੰਤੁ ਦੁਵ ਹਾਈਡੋਜਨ ਦੇ ਰੂਪ ਵਿਚ ਇਸ ਨੂੰ ਇਕ ਵਿਸ਼ੇਸ਼ ਪ੍ਰਕਾਰ ਦੇ ਟੈਂਕਰ ਵਿਚ ਰੱਖਿਆ ਜਾਂਦਾ ਹੈ।
ਜਿਸਦਾ ਤਾਪਮਾਨ ਬਹੁਤ ਘੱਟ ਹੁੰਦਾ ਹੈ ਅਤੇ ਬਹੁਤ ਜ਼ਿਆਦਾ ਦਬਾਉ ਪਾ ਕੇ ਰੱਖਿਆ ਜਾਂਦਾ ਹੈ ।

ਪ੍ਰਸ਼ਨ 5.
ਇੱਕ ਉਰਜਾ ਸੂਤ ਵੱਜੋਂ ਹਾਈਡੋਜਨ ਵਿੱਚ ਕੀ ਤਰੁਟੀਆਂ ਹਨ ?
ਉੱਤਰ-
ਹਾਈਡੋਜਨ ਇਕ ਚੰਗਾ ਬਾਲਣ ਹੈ ਪਰੰਤੂ ਊਰਜਾ ਦੇ ਸ੍ਰੋਤ ਵੱਜੋਂ ਵਰਤਣ ਲਈ ਇਸ ਦੀਆਂ ਅੱਗੇ ਲਿਖੀਆਂ ਤਰੁੱਟੀਆਂ ਹਨ –

  1. ਇਹ ਬਹੁਤ ਮਹਿੰਗਾ ਬਾਲਣ ਹੈ ਇਸ ਨੂੰ ਬਣਾਉਣ ਲਈ ਵਰਤੀ ਊਰਜਾ ਉਸ ਦੇ ਬਾਲਣ ਦੀ ਉਰਜਾ ਤੋਂ ਬਹੁਤ ਜ਼ਿਆਦਾ ਹੈ। ਇਸ ਲਈ ਇਸ ਦਾ ਉਪਯੋਗ ਜ਼ਿਆਦਾ ਲਾਭਕਾਰੀ ਨਹੀਂ ਹੈ।
  2. ਜਦੋਂ ਵੀ ਇਸ ਨੂੰ ਜਲਾਇਆ ਜਾਂਦਾ ਹੈ ਤਾਂ ਇਹ ਵਿਸਫੋਟ ਨਾਲ ਬਲਦੀ ਹੈ। ਇਸ ਕਰ ਕੇ ਘਰਾਂ ਅਤੇ ਉਦਯੋਗਾਂ ਵਿਚ ਹਾਈਡੋਜਨ ਨੂੰ ਇਕ ਸਧਾਰਨ ਬਾਲਣ ਦੀ ਤਰ੍ਹਾਂ ਵਰਤਣਾ ਮੁਸ਼ਕਿਲ ਹੈ।
  3. ਬਹੁਤ ਜ਼ਿਆਦਾ ਸੰਵੇਦਨਸ਼ੀਲ ਹੋਣ ਦੇ ਕਾਰਨ ਇਸ ਨੂੰ ਇਕੱਠਾ ਕਰਨਾ ਅਤੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਣਾ ਮੁਸ਼ਕਿਲ ਹੈ। ਆਵਾਜਾਈ ਵਾਹਨਾਂ ਵਿਚ ਵਿਸਫੋਟ ਹੋਣ ਨਾਲ ਜਾਨੀ ਅਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ।

PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 6.
ਗੈਸੋਹੋਲ (Gasohol) ਅਤੇ ਡਿਸਹੋਲ (Diesohol) ਵਿੱਚ ਕੀ ਅੰਤਰ ਹੈ ?
ਉੱਤਰ-
ਗੈਸੋਹੋਲ (Gasoholਗੈਸੋਲੀਨ ਅਤੇ 10 ਤੋਂ 23 ਪ੍ਰਤੀਸ਼ਤ ਈਥਾਨੋਲ ਦੇ ਮਿਸ਼ਰਨ ਨੂੰ ਗੈਸੋਹੋਲ ਕਿਹਾ ਜਾਂਦਾ ਹੈ ਇਸ ਨੂੰ ਗੈਸੋਲੀਨ ਯੁਕਤ ਇੰਜਣ ਵਾਹਨਾਂ ਵਿਚ ਬਾਲਣ ਦੇ ਤੌਰ ਤੇ ਵਰਤਿਆ ਜਾਂਦਾ ਹੈ । ਡਿਸਹੋਲ (Diesohol)-ਡੀਜ਼ਲ ਅਤੇ 15 ਤੋਂ 20 ਪ੍ਰਤੀਸ਼ਤ ਮੀਥਾਨੋਲ’ ਦੇ ਮਿਸ਼ਰਨ ਨੂੰ ਡਿਸਹੋਲ ਕਹਿੰਦੇ ਹਨ। ਇਸ ਨੂੰ ਡੀਜ਼ਲ ਇੰਜਣ ਵਿੱਚ ਬਾਲਣ ਦੇ ਰੂਪ ਵਿਚ ਵਰਤਿਆ ਜਾਂਦਾ ਹੈ।

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਊਰਜਾ-ਸੁਰੱਖਿਅਣ ਵਿੱਚ ਉਤਪਾਦਨ ਸਮਰੱਥਾ ਦੀ ਮਹੱਤਤਾ ਬਾਰੇ ਚਰਚਾ ਕਰੋ।
ਉੱਤਰ-
ਵੱਖ-ਵੱਖ ਊਰਜਾ ਸ੍ਰੋਤਾਂ ਦਾ ਉਤਪਾਦਨ ਕਰਨਾ ਕਾਫ਼ੀ ਮਹੱਤਵਪੂਰਨ ਹੈ। ਜੇ ਉਰਜਾ ਉਤਪਾਦਨ ਦੀ ਕਿਰਿਆ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਕਾਫ਼ੀ ਮਾਤਰਾ ਵਿਚ ਊਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ। ਉਤਪਾਦਨ ਵਿਚ ਦਕਸ਼ਤਾ ਦਾ ਅਰਥ ਊਰਜਾ ਉਤਪਾਦਨ ਉਦਯੋਗ ਦੁਆਰਾ ਪੈਦਾ ਕੀਤੀ ਜਾਣ ਵਾਲੀ ਕੁੱਲ ਉਪਯੋਗੀ ਉਰਜਾ ਦੀ ਮਾਤਰਾ ਹੈ।

ਉਰਜਾ ਉਤਪਾਦਨ ਦੀ ਵਿਧੀ ਇਸ ਪ੍ਰਕਾਰ ਹੋਣੀ ਚਾਹੀਦੀ ਹੈ ਕਿ ਉਰਜਾ ਦਾ ਵੱਧ ਤੋਂ ਵੱਧ ਉਪਯੋਗ ਕੀਤਾ ਜਾ ਸਕੇ ਅਤੇ ਉਤਪਾਦਨ ਦੇ ਸਮੇਂ ਹੋਣ ਵਾਲੀ ਉਰਜਾ ਦੀ ਹਾਨੀ ਨੂੰ ਘੱਟ ਕੀਤਾ ਜਾ ਸਕੇ। ਜਿਵੇਂ ਕੋਲੇ ਨੂੰ ਤਾਪ ਉਰਜਾ ਕੇਂਦਰਾਂ ਵਿਚ ਬਿਜਲੀ ਉਤਪਾਦਨ ਦੇ ਉਪਯੋਗ ਵਿਚ ਲਿਆਂਦਾ ਜਾਂਦਾ ਹੈ। ਇਸ ਤਰ੍ਹਾਂ ਇਕ ਉਪਯੋਗੀ ਊਰਜਾ ਨੂੰ ਜ਼ਿਆਦਾ ਉਪਯੋਗੀ ਊਰਜਾ ਦੇ ਰੂਪ ਵਿਚ ਪਰਿਵਰਤਿਤ ਕਰ ਲਿਆ ਜਾਂਦਾ ਹੈ।

ਗੈਸ ਆਧਾਰਿਤ ਤਾਪ ਕੇਂਦਰ ਦੀ ਰੂਪਾਂਤਰ ਕੁਸ਼ਲਤਾ ਕੋਲੇ ਅਤੇ ਤੇਲ ਤੇ ਅਧਾਰਿਤ ਉਰਜਾ ਕੇਂਦਰ ਨਾਲੋਂ ਵੱਧ ਹੁੰਦੀ ਹੈ। ਇਸ ਤਰ੍ਹਾਂ ONGC ਅਤੇ OIL ਨੇ ਆਪਣੀਆਂ ਕੰਪਨੀਆਂ ਨੂੰ ਸਮੁੰਦਰੀ ਤੱਟਾਂ ਅਤੇ ਦੂਰ ਦੇ ਇਲਾਕਿਆਂ ਤਕ ਵਧਾ ਦਿੱਤਾ ਹੈ। ਬਿਜਲੀ ਉਤਪਾਦਨ ਕਰਨ ਵਾਲੀਆਂ ਇਕਾਈਆਂ ਵਿੱਚ ਕੋਲੇ ਦਾ ਉਪਯੋਗ ਵੱਧਣ ਨਾਲ ਕੋਲੇ ਦੇ ਉਦਯੋਗਾਂ ਵਿਚ ਵਾਧਾ ਹੋ ਰਿਹਾ ਹੈ। ਪੁਰਾਣੀਆਂ ਖਾਣਾਂ ਨੂੰ ਦੁਬਾਰਾ ਬਣਾਇਆ ਜਾ ਰਿਹਾ ਹੈ ਅਤੇ ਨਵੀਆਂ ਖਾਣਾਂ ਦੇ ਵਿਕਾਸ ਲਈ ਨਵੀਆਂ ਵਿਧੀਆਂ ਦਾ ਉਪਯੋਗ ਕੀਤਾ ਜਾ ਰਿਹਾ ਹੈ।

ਜਿਸ ਕਰਕੇ ਕੋਲੇ ਦਾ ਉਤਪਾਦਨ ਵੱਧ ਰਿਹਾ ਹੈ ਪਰੰਤੂ ਜੈਵਿਕ ਬਾਲਣ ਖ਼ਤਮ ਹੋਣ ਦੀ ਅਸ਼ੰਕਾ ਨੇ ਨਵੀਨੀਕਰਨ ਊਰਜਾ ਦੇ ਸਾਧਨਾਂ ਦੇ ਉਪਯੋਗ ਨੂੰ ਵਧਾ ਦਿੱਤਾ ਹੈ। ਨਵੇਂ ਸਾਧਨ ਜੈਵਿਕ ਬਾਲਣ ਦੇ ਸੰਭਾਵੀ ਵਿਕਲਪ ਹਨ। ਇਸ ਲਈ ਵਰਤਮਾਨ ਨਵੀਨੀਕਰਨ ਦੇ ਸਾਧਨਾਂ ਵਿਚ ਜਿਵੇਂ ਪਾਣੀ, ਹਵਾ ਅਤੇ ਊਰਜਾ, ਬਾਇਉਗੈਸ, ਭੂਮੀ ਤਾਪਮਾਨ ਆਦਿ ਤੋਂ ਊਰਜਾ ਉਤਪਾਦਨ ਵਿਚ ਵਾਧੇ ਦੀ ਲੋੜ ਹੈ ਪਰ ਇਸ ਖੇਤਰ ਵਿਚ ਜ਼ਿਆਦਾ ਵਿਕਾਸ ਨਹੀਂ ਕੀਤਾ ਗਿਆ ਹੈ।

ਨਵੇਂ ਸਾਧਨ, ਸੰਸਾਰ ਵਿਚ ਉਪਯੋਗ ਹੋ ਰਹੀ ਊਰਜਾ ਦਾ ਕੇਵਲ 17% ਹੀ ਯੋਗਦਾਨ ਪਾ ਰਹੇ ਹਨ। ਪਰ ਨਵੇਂ ਸਾਧਨਾਂ ਤੋਂ ਉਰਜਾ ਉਤਪਾਦਨ ਉਪਯੋਗ ਕਰਕੇ ਜੈਵਿਕ ਬਾਲਣ ‘ਤੇ ਪੈ ਰਹੇ ਦਬਾਉ ਨੂੰ ਘੱਟ ਕੀਤਾ ਜਾ ਸਕਦਾ ਹੈ। ਇਕ ਸਰਵੇਖਣ ਦੇ ਅਨੁਸਾਰ ਭਾਰਤ ਆਪਣੀ ਪਣ-ਬਿਜਲੀ ਦਾ ਸਿਰਫ 11% ਹੀ ਉਪਯੋਗ ਕਰ ਰਿਹਾ ਹੈ। ਇਸ ਸ਼ਕਤੀ ਨੂੰ ਵਧਾਉਣ ਲਈ ਪਹਾੜੀ ਇਲਾਕਿਆਂ ਦੇ ਊਰਜਾ ਦੇ ਸਾਧਨਾਂ ਨੂੰ ਵਰਤੋਂ ਵਿਚ ਲਿਆ ਕੇ ਛੋਟੇ ਬਿਜਲੀ ਘਰ ਬਣਾਏ ਜਾ ਸਕਦੇ ਹਨ।

ਇਸ ਪ੍ਰਕਾਰ ਹਵਾ, ਪਾਣੀ, ਉਰਜਾ ਅਤੇ ਸੂਰਜੀ ਉਰਜਾ ਬੇਹੱਦ ਪ੍ਰਭਾਵਸ਼ਾਲੀ ਸਿੱਧ ਹੋ ਸਕਦੇ ਹਨ। ਬਾਲਣ ਲੱਕੜੀ ਦੀ ਵੱਧ ਰਹੀ ਮੰਗ ਦੇ ਕਾਰਨ ਜੰਗਲਾਂ ‘ਤੇ ਬੋਝ ਵੱਧ ਰਿਹਾ ਹੈ ਜਿਸਦੇ ਲਈ ਬਾਇਓਗੈਸ ਪਲਾਂਟ ਦੁਆਰਾ ਉਰਜਾ ਉਤਪਾਦਨ ਨੂੰ ਵਿਕਲਪ ਦੇ ਤੌਰ ‘ਤੇ ਚੁਣਿਆ ਗਿਆ ਹੈ। ਪੇਂਡੂ ਇਲਾਕਿਆਂ ਵਿੱਚ ਕਈ ਬਾਇਉਗੈਸ ਪਲਾਂਟ ਲਗਾ ਦਿੱਤੇ ਹਨ, ਜਿਸ ਨਾਲ ਉਰਜਾ ਉਤਪਾਦਨ ਵਿੱਚ ਵਾਧਾ ਹੋਇਆ ਹੈ। ਇਸ ਤਰ੍ਹਾਂ ਉਤਪਾਦਨ ਦੀ ਸ਼ਕਤੀ ਨੂੰ ਨਵੇਂ ਸਾਧਨਾਂ ਦੇ ਉਪਯੋਗ ਨਾਲ ਵਧਾਇਆ ਜਾ ਸਕਦਾ ਹੈ ਅਤੇ ਇਸ ਕਿਰਿਆ ਨਾਲ ਪਥਰਾਟ ਬਾਲਣ ਤੇ ਵੱਧ ਰਹੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ। ਵੱਖਵੱਖ ਨਵੇਂ ਸਾਧਨਾਂ ਦੀ ਉਤਪਾਦਨ ਸ਼ਕਤੀ ਵਿੱਚ ਵਾਧਾ ਕਰਨ ਲਈ ਜ਼ਿਆਦਾ ਊਰਜਾ ਬਚਾਉ ਤਕਨੀਕ ਦਾ ਵਿਕਾਸ ਕੀਤਾ ਜਾ ਰਿਹਾ ਹੈ।

ਪ੍ਰਸ਼ਨ 2.
ਉਦਯੋਗਿਕ ਅਤੇ ਢੋਆ-ਢੁਆਈ ਖੇਤਰ ਵਿਚ ਉਰਜਾ ਸੁਰੱਖਿਅਣ ਕਿਵੇਂ ਕੀਤਾ ਜਾ ਸਕਦਾ ਹੈ ?
ਉੱਤਰ-
ਸੰਸਾਰ ਦੇ ਵਿਕਾਸ ਲਈ ਉਰਜਾ ਇਕ ਮਹੱਤਵਪੂਰਨ ਸਾਧਨ ਹੈ ਪਰ ਵੱਧਦੀ ਹੋਈ ਜਨਸੰਖਿਆ ਅਤੇ ਉਦਯੋਗੀਕਰਨ ਨੇ ਉਰਜਾ ਸੰਕਟ ਪੈਦਾ ਕਰ ਦਿੱਤਾ ਹੈ। ਉਰਜਾ ਦੇ ਸਾਧਨ ਸੀਮਿਤ ਹਨ ਪਰ ਉਰਜਾ ਦੀ ਮੰਗ ਉਤਪਾਦਨ ਦੀ ਤੁਲਨਾ ਵਿਚ ਕਾਫ਼ੀ ਜ਼ਿਆਦਾ ਹੈ ਜਿਸਦੇ ਕਾਰਨ ਅਸੰਤੁਲਨ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਜੀਵਨ ਦੇ ਹਰ ਪਲ ਵਿਚ ਉਰਜਾ ਦੀ ਬੱਚਤ ਕੀਤੀ ਜਾਵੇ। ਅੱਜਕਲ ਦੇ ਸਮੇਂ ਵਿਚ ਉਦਯੋਗ ਅਤੇ ਆਵਾਜਾਈ ਦੇ ਸਾਧਨ ਊਰਜਾ ਦਾ ਸਭ ਤੋਂ ਜ਼ਿਆਦਾ ਉਪਯੋਗ ਕਰ ਰਹੇ ਹਨ। ਇਸ ਲਈ ਇਨ੍ਹਾਂ ਖੇਤਰਾਂ ਵਿੱਚ ਊਰਜਾ ਬਚਾਉ ਬਹੁਤ ਜ਼ਰੂਰੀ ਹੈ।

ਉਦਯੋਗਿਕ ਖੇਤਰ ਵਿੱਚ ਉਰਜਾ ਸੁਰੱਖਿਅਣ (Energy Conservation in Industrial Sector) -ਭਾਰਤ ਵਿੱਚ ਕੇਵਲ ਉਦਯੋਗਾਂ ਦੁਆਰਾ ਹੀ ਕੁੱਲ ਉਰਜਾ ਦਾ 50 ਪ੍ਰਤੀਸ਼ਤ ਉਪਯੋਗ ਕਰ ਲਿਆ ਜਾਂਦਾ ਹੈ। ਇਸ ਤਰ੍ਹਾਂ ਉਦਯੋਗ ਵਿਚ ਊਰਜਾ ਸੰਬੰਧੀ ਸਾਵਧਾਨੀਆਂ ਵੱਡੀ ਮਾਤਰਾ ਵਿਚ ਉਰਜਾ ਬਚਾਉਣ ਦੇ ਲਈ ਸਹਾਇਕ ਸਿੱਧ ਹੋ ਸਕਦੀਆਂ ਹਨ। ਉਦਯੋਗਾਂ ਵਿੱਚ ਉਰਜਾ ਹੇਠ ਲਿਖੇ ਤਰੀਕਿਆਂ ਦੁਆਰਾ ਬਚਾਈ ਜਾ ਸਕਦੀ ਹੈ।

  1. ਉਦਯੋਗਾਂ ਵਿਚ ਘੱਟ ਉਰਜਾ ਨਾਲ ਚੱਲਣ ਵਾਲੀਆਂ ਮਸ਼ੀਨਾਂ ਦਾ ਉਪਯੋਗ ਅਤੇ ਊਰਜਾ ਕੁਸ਼ਲਤਾ ਦੀ ਕਿਰਿਆ ਨਾਲ ਹੀ ਉਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ।
  2. ਭਾਰੀ ਮਸ਼ੀਨਾਂ ਦੀ ਚੰਗੀ ਦੇਖਭਾਲ ਉਰਜਾ ਖਪਤ ਨੂੰ ਘੱਟ ਕਰਨ ਵਿਚ ਸਹਾਈ ਸਿੱਧ ਹੁੰਦੀ ਹੈ।
  3. ਬਿਜਲੀ ਵਾਲੀ ਮੋਟਰ ਦਾ ਉਦਯੋਗਾਂ ਵਿੱਚ ਬਹੁਤ ਮਹੱਤਵ ਹੈ । ਸੰਸਾਰ ਵਿਚ ਵਰਤੋਂ ਹੋਣ ਵਾਲੀ ਕੁੱਲ ਬਿਜਲੀ ਦੀ 66 ਪ੍ਰਤੀਸ਼ਤ ਖਪਤ ਬਿਜਲੀ ਦੀ ਮੋਟਰ ਦੀ ਕਿਰਿਆ ਪ੍ਰਣਾਲੀ ਵਿੱਚ ਉਪਯੋਗ ਹੁੰਦੀ ਹੈ। ਇਸ ਤਰ੍ਹਾਂ ਬਿਜਲੀ ਦੀ ਮੋਟਰ ਦੀ ਬਣਤਰ ਨੂੰ ਬਦਲ ਕੇ ਊਰਜਾ ਬੱਚਤ ਵਿਚ ਸੁਧਾਰ ਕੀਤਾ ਜਾ ਸਕਦਾ ਹੈ।
  4. ਕਈਆਂ ਉਦਯੋਗਾਂ ਵਿੱਚ ਊਰਜਾ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ ਉਨ੍ਹਾਂ ਉਦਯੋਗਾਂ ਵਿੱਚ ਪੁਨਰ ਨਿਰਮਾਣ ਦੁਆਰਾ ਉਰਜਾ ਦੀ ਬੱਚਤ ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ਕੱਚ, ਪਲਾਸਟਿਕ, ਕਾਗਜ਼, ਐਲੂਮੀਨੀਅਮ ਦਾ ਜੇਕਰ ਪੁਨਰ-ਨਿਰਮਾਣ ਕੀਤਾ ਜਾਵੇ ਤਾਂ ਇਸ ਦੇ ਬਣਨ ਨਾਲ ਉਦਯੋਗਾਂ ਵਿੱਚ ਉਰਜਾ ਦੀ ਖਪਤ ਘੱਟ ਕੀਤੀ ਜਾ ਸਕਦੀ ਹੈ।

ਢੋਆ-ਢੁਆਈ ਖੇਤਰ ਵਿੱਚ ਊਰਜਾ ਦਾ ਸੁਰੱਖਿਅਣ (Energy Conservation in Transport Sector)-
ਆਵਾਜਾਈ ਦਾ ਖੇਤਰ ਵੀ ਉਰਜਾ ਨੂੰ ਵੱਡੀ ਮਾਤਰਾ ਵਿੱਚ ਖਪਤ ਕਰਦਾ ਹੈ। ਜ਼ਿਆਦਾਤਰ ਪੈਟਰੋਲ ਨਾਲ ਚੱਲਣ ਵਾਲੀਆਂ ਗੱਡੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਸਦੇ ਕਾਰਨ ਪੈਟਰੋਲੀਅਮ ਪਦਾਰਥਾਂ ਦੇ ਭੰਡਾਰ ਖ਼ਤਮ ਹੋਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਵੱਧਦੀ ਹੋਈ ਜਨਸੰਖਿਆ ਦੇ ਕਾਰਨ ਮੋਟਰ ਗੱਡੀਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਇਸਦੇ ਫਲਸਰੂਪ ਗੈਸੋਲੀਨ ਅਤੇ ਡੀਜ਼ਲ ਦੀ ਮੰਗ ਵੱਧਦੀ ਜਾ ਰਹੀ ਹੈ। ਇਸ ਲਈ ਆਵਾਜਾਈ ਖੇਤਰ ਵਿੱਚ ਊਰਜਾ ਬਚਾਅ ਬਹੁਤ ਜ਼ਰੂਰੀ ਹੈ, ਇਸ ਲਈ ਹੇਠ ਲਿਖੇ ਕਦਮ ਚੁੱਕੇ ਜਾ ਸਕਦੇ ਹਨ

  • ਵਾਹਨਾਂ ਵਿੱਚ ਉਰਜਾ ਦੀ ਕੁਸ਼ਲ ਵਰਤੋਂ, ਬਲਣ ਸ਼ਕਤੀ ਅਤੇ ਡਿਜ਼ਾਇਨ ਵਿਚ ਸੁਧਾਰ ਕਰਕੇ ਊਰਜਾ ਦਾ ਬਚਾਅ ਕੀਤਾ ਜਾ ਸਕਦਾ ਹੈ।
  • ਕੁਦਰਤੀ ਗੈਸ ਅਤੇ ਬੈਟਰੀ ਨਾਲ ਚੱਲਣ ਵਾਲੇ ਇੰਜਣਾਂ ਦਾ ਨਿਰਮਾਣ ਕਰਕੇ ਉਰਜਾ ਦੀ ਬੱਚਤ ਕੀਤੀ ਜਾ ਸਕਦੀ ਹੈ।
  • ਹਾਈਡੋਜਨ ਨੂੰ ਬਾਲਣ ਦੇ ਰੂਪ ਵਿੱਚ ਵਰਤਣ ਦਾ ਢੰਗ ਲੱਭਣਾ ਚਾਹੀਦਾ ਹੈ।
  • ਮੀਥਾਨੋਲ ਅਤੇ ਈਥਾਨੋਲ ਵੀ ਗੈਸੋਲੀਨ ਦੇ ਬਹੁਤ ਵਧੀਆ ਵਿਕਲਪ ਹਨ ਇਨ੍ਹਾਂ ਨੂੰ ਬਾਈਓਗੈਸ ਦੇ ਸਾਧਨਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
  • ਉਰਜਾ ਦਾ ਬਚਾਅ ਵਿਅਕਤੀਗਤ ਤੌਰ ‘ਤੇ ਵੀ ਕੀਤਾ ਜਾ ਸਕਦਾ ਹੈ। ਥੋੜ੍ਹੀ ਦੂਰੀ ਤਕ ਪੈਦਲ ਜਾਂ ਫਿਰ ਸਾਈਕਲ ਤੇ ਜਾਇਆ ਜਾ ਸਕਦਾ ਹੈ।

ਇਕੋ ਜਗਾ ਤੇ ਜਾਣ ਵਾਸਤੇ ਇਕ ਹੀ ਵਾਹਨ ਦਾ ਉਪਯੋਗ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਉਦਯੋਗਾਂ ਵਿੱਚ ਅਤੇ ਆਵਾਜਾਈ ਦੇ ਸਾਧਨਾਂ ਵਿੱਚ ਸਮਝਦਾਰੀ ਨਾਲ ਕੀਤੀ ਊਰਜਾ ਦੀ ਖਪਤ ਹੀ ਊਰਜਾ ਬਚਾਉਣ ਵਿਚ ਮਦਦ ਕਰਦੀ ਹੈ।

PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ

ਪ੍ਰਸ਼ਨ 3.
ਈਂਧਣ ਸੈੱਲ (Fuel Cell) ਦੀ ਰਚਨਾ ਤੇ ਕਾਰਜ ਵਿਧੀ ਦੀ ਵਿਆਖਿਆ ਕਰੋ।
ਉੱਤਰ-
ਈਂਧਨ ਸੈੱਲ ਦੀ ਰਚਨਾ (Structure a Fuel Cell)-ਈਂਧਨ ਸੈੱਲ ਇਕ ਤਰ੍ਹਾਂ ਦੀ ਬਿੱਜਲ ਰਸਾਇਣਿਕ Electro-chemical ਯੰਤਰ ਹੈ, ਜਿਸ ਵਿੱਚ ਦੋ ਇਲੈਕਟ੍ਰੋਡਜ਼ (Electrodes) ਹੁੰਦੇ ਹਨ, ਜਿਹੜੇ ਬਿਜਲ-ਉਪਘਟਨ-ਸ਼ੀਲ ਪਦਾਰਥਾਂ Electrolyte ਦੁਆਰਾ ਕਾਰਜ ਕਰਦੇ ਹਨ । ਵੱਖ-ਵੱਖ ਤਾਪਮਾਨਾਂ ਤੇ ਕੰਮ-ਕਾਜ ਕਰਨ ਵਾਲੇ ਈਂਧਨ ਸੈੱਲਾਂ ਦਾ ਵਿਕਾਸ ਕੀਤਾ ਗਿਆ ਹੈ ।
PSEB 11th Class Environmental Education Solutions Chapter 14 ਊਰਜਾ ਦਾ ਸੁਰੱਖਿਅਣ 1
ਇਹ ਸੈਂਲ ਇਕ ਬੈਟਰੀ ਦੀ ਤਰ੍ਹਾਂ ਤਾਂ ਕੰਮ ਕਰਦੇ ਹੀ ਹਨ, ਪਰ ਇਨ੍ਹਾਂ ਅੰਦਰ ਬਿਜਲੀ ਨੂੰ ਸਟੋਰ ਨਹੀਂ ਕੀਤਾ ਜਾਂਦਾ । ਐਨੋਡ (Anode) ਤੇ ਹਾਈਡ੍ਰੋਜਨ ਨੂੰ ਇਕ ਈਂਧਨ ਵਜੋਂ ਵਰਤਿਆ ਜਾਂਦਾ ਹੈ । ਜਦਕਿ ਕੈਥੋਡ ਨੂੰ ਆਕਸੀਜਨ ਸਪਲਾਈ ਕੀਤੀ ਜਾਂਦੀ ਹੈ । ਈਂਧਨ ਸੈੱਲ ਵਿੱਚ ਇਨ੍ਹਾਂ ਦੋਵਾਂ ਗੈਸਾਂ ਦੀ ਆਪਸੀ ਪ੍ਰਤਿ ਕਿਰਿਆਵਾਂ ਹੋਣ ਦੇ ਫਲਸਰੂਪ ਪਾਣੀ ਅਤੇ ਬਿਜਲੀ ਉਤਪੰਨ ਹੁੰਦੇ ਹਨ ।

ਈਂਧਨ ਸੈਲਾਂ ਦੇ ਕਾਰਜ (Function of Fuel Cells)-

  • ਵਾਹਨਾਂ ਅੰਦਰ ਵਰਤੇ ਜਾਂਦੇ ਅੰਦਰੂਨੀ ਦਹਿਨ ਇੰਜਣਾਂ (Internal Combustion engines) ਦੀ ਥਾਂ ਇਹਨਾਂ ਸੈੱਲਾਂ ਨੂੰ ਵਰਤਿਆਂ ਜਾ ਸਕਦਾ ਹੈ ।
  • ਵਪਾਰਕ ਭਵਨਾਂ ਆਦਿ ਨੂੰ ਇਨ੍ਹਾਂ ਸੈੱਲਾਂ ਰਾਹੀਂ ਬਿਜਲੀ ਉਪਲੱਬਧ ਕਰਵਾਈ ਜਾ ਸਕਦੀ ਹੈ । ਹੋਟਲਾਂ, ਹਵਾਈ ਅੱਡਿਆਂ ਅਤੇ ਦੂਰ-ਦੂਰਾਡੇ ਖੇਤਰਾਂ ਵਿਚਲੇ ਫੌਜੀ ਸਥਾਨਾਂ ਨੂੰ ਵੀ ਇਹਨਾਂ ਸੈਲਾਂ ਦੁਆਰਾ ਰੋਸ਼ਨ ਕੀਤਾ ਜਾ ਸਕਦਾ ਹੈ ।
  • ਸੈੱਲਾਂ ਦੀ ਵਰਤੋਂ ਨਾਲ ਪ੍ਰਦੂਸ਼ਣ ਸਮੱਸਿਆਵਾਂ ਪੈਦਾ ਨਹੀਂ ਹੁੰਦੀਆਂ ।
  • ਜ਼ਰੂਰਤਾਂ ਦੇ ਅਨੁਸਾਰ ਇਨ੍ਹਾਂ ਸੈੱਲਾਂ ਨੂੰ ਵੱਖ-ਵੱਖ ਆਕਾਰ ਪ੍ਰਦਾਨ ਕੀਤੇ ਜਾ ਸਕਦੇ ਹਨ ।

ਪ੍ਰਸ਼ਨ 4.
ਭਵਿੱਖ ਦੇ ਊਰਜਾ ਸ੍ਰੋਤ ਵਜੋਂ ਅਲਕੋਹਲ ਦੇ ਉਤਪਾਦਨ ਅਤੇ ਲਾਭਾਂ ਬਾਰੇ ਲਿਖੋ।
ਉੱਤਰ-
ਊਰਜਾ ਦੇ ਮਿਲਣ ਵਾਲੇ ਸਾਧਨਾਂ ਦੀ ਸੀਮਿਤ ਮਾਤਰਾ ਨੂੰ ਦੇਖਦਿਆਂ ਹੋਇਆਂ ਭਵਿੱਖ ਵਿਚ ਵਿਕਲਪਿਤ ਉਰਜਾ ਸਾਧਨਾਂ ਦਾ ਹੋਣਾ ਜ਼ਰੂਰੀ ਹੈ। ਇਸ ਲਈ ਸੰਸਾਰ ਭਰ ਵਿੱਚ ਨਵੀਆਂ ਖੋਜਾਂ ਹੋ ਰਹੀਆਂ ਹਨ। ਇਕ ਇਸ ਤਰ੍ਹਾਂ ਦੀ ਤਕਨੀਕ ਦੀ ਜ਼ਰੂਰਤ ਹੈ ਜਿਹੜੀ ਹਰ ਜਗਾ ਆਸਾਨੀ ਨਾਲ ਅਤੇ ਸਸਤੀ ਮਿਲ ਸਕੇ। ਭਵਿੱਖ ਵਿਚ ਵਰਤੀ ਜਾਣ ਵਾਲੀ ਊਰਜਾ ਦੇ ਤਾਂ ਦੀਆਂ ਖੋਜਾਂ ਹੋ ਰਹੀਆਂ ਹਨ, ਇਨ੍ਹਾਂ ਵਿੱਚ ਸਭ ਤੋਂ ਮਸ਼ਹੂਰ ਅਲਕੋਹਲ ਹੈ। ਈਥਾਨੋਲ ਅਤੇ ਮੀਥਾਨੋਲ ਦੋ ਪ੍ਰਮੁੱਖ ਪ੍ਰਕਾਰ ਦੇ ਅਲਕੋਹਲ ਹਨ ਜਿਹੜੇ ਸ੍ਵ ਬਾਲਣ ਦੇ ਰੂਪ ਵਿੱਚ ਪੈਟਰੋਲ ਨਾਲ ਮਿਲਾ ਕੇ ਵਰਤੇ ਜਾਂਦੇ ਹਨ । ਇਹ ਊਰਜਾ ਦਾ ਨਵਾਂ ਸਾਧਨ ਹੈ ।

ਅਲਕੋਹਲ ਦਾ ਉਤਪਾਦਨ (Production of Alochol) -ਵ ਅਲਕੋਹਲ ਨੂੰ ਕਣਕ ਅਲਕੋਹਲ ਵੀ ਕਹਿੰਦੇ ਹਨ । ਇਸ ਨੂੰ ਖੰਡ ਦੇ ਵੱਖ-ਵੱਖ ਸ੍ਰੋਤਾਂ, ਜਿਵੇਂ ਗੰਨਾ, ਚੁਕੰਦਰ, ਆਲੂ, ਜਵਾਰ, ਮੱਕੀ ਅਤੇ ਕਣਕ ਦੀਆਂ ਫ਼ਸਲਾਂ ਦੇ ਖਮੀਰੀਕਰਨ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਖਮੀਰੀਕਰਨ ਦੀ ਤਕਨੀਕ ਨੂੰ ਚੀਨੀ ਅਤੇ ਸਟਾਰਚ ਤੋਂ ਈਥਾਨੋਲ ਅਤੇ ਕਾਰਬਨ ਡਾਈਆਕਸਾਈਡ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ । ਇਸ ਪ੍ਰਕਿਰਿਆ ਨੂੰ ਸੈਕਰੋਮਾਈਸਿਸ ਸੈਰੀਵਸਿਸ ਅਤੇ ਸੈਕਰੋਮਾਈਸਿਸ ਕਾਰਲ ਬੈਨਜੈਨਮਿਸ ਖਮੀਰ ਦਾ ਉਪਯੋਗ ਕੀਤਾ ਜਾਂਦਾ ਹੈ ।

ਇਸ ਨੂੰ ਲੱਕੜੀ ਅਲਕੋਹਲ ਵੀ ਕਿਹਾ ਜਾਂਦਾ ਹੈ। ਅਲਕੋਹਲ ਹਲਕੇ ਅਤੇ ਭਾਰੀ ਵਾਹਨਾਂ ਵਿਚ ਪੈਟਰੋਲ ਦੇ ਬਦਲਦੇ ਰੂਪ ਵਿਚ ਵਰਤਿਆ ਜਾਂਦਾ ਹੈ । ਸ਼ੁੱਧ ਈਥਾਨੋਲ ਅਤੇ ਮੀਥਾਨੋਲ ਨੂੰ ਤੇਲ ਦੇ ਰੂਪ ਵਿੱਚ ਵਰਤੋਂ ਕਰਨ ਲਈ ਇੰਜਣਾਂ ਵਿਚ ਸੰਸ਼ੋਧਣ ਕਰਨਾ ਜ਼ਰੂਰੀ ਹੈ । ਸਹੀ ਤਰੀਕੇ ਨਾਲ ਬਣਾਏ ਗਏ ਇੰਜਣਾਂ ਵਿਚ ਮੀਥਾਨੋਲ ਅਤੇ ਈਥਾਨੋਲ ਨੂੰ ਗੈਸੋਲੀਨ ਦੀ ਜਗਾ ਤੇ ਵਰਤਿਆ ਜਾ ਸਕਦਾ ਹੈ । ਇਸ ਤੋਂ ਇਲਾਵਾ ਗੈਸੋਲੀਨ ਵਿਚ 10 ਤੋਂ 23 ਪ੍ਰਤੀਸ਼ਤ ਈਥਾਨੋਲ ਨੂੰ ਮਿਲਾ ਕੇ ਗੈਸੋਹੋਲ ਬਣਾਇਆ ਜਾਂਦਾ ਹੈ । ਜਿਸ ਦਾ ਉਪਯੋਗ ਅੱਜ-ਕਲ੍ਹ ਦੇ ਵਾਹਨ ਇੰਜਣਾਂ ਨੂੰ ਬਿਨਾਂ ਫੇਰ ਬਦਲ ਦੇ ਚਲਾਇਆ ਜਾ ਸਕਦਾ ਹੈ । ਇਸੇ ਤਰ੍ਹਾਂ ਡੀਜ਼ਲ ਵਿੱਚ 15 ਤੋਂ 20 ਪ੍ਰਤੀਸ਼ਤ ਮੀਥਾਨੋਲ ਮਿਲਾ ਕੇ ਡਾਈਸੋਲ ਬਣਾਇਆ ਜਾਂਦਾ ਹੈ ਜੋ ਕਿ ਡੀਜ਼ਲ ਦੇ ਸਥਾਨ ਤੇ ਵਰਤਿਆ ਜਾ ਸਕਦਾ ਹੈ ।

ਅਲਕੋਹਲ ਦੇ ਲਾਭ (Uses of Alcohol)-ਅਲਕੋਹਲ ਦੇ ਊਰਜਾ ਦੇ ਰੂਪ ਵਿੱਚ ਵਰਤੇ ਜਾਣ ਦੇ ਹੇਠ ਲਿਖੇ ਲਾਭ ਹਨ –

  1. ਇਹ ਇਕ ਨਵਿਆਉਣਯੋਗ ਊਰਜਾ ਸ੍ਰੋਤ ਹੈ । ਜਿਹੜੀਆਂ ਚੀਜ਼ਾਂ ਤੋਂ ਇਹ ਪੈਦਾ ਹੁੰਦੀ ਹੈ ਉਹ ਵਾਰ-ਵਾਰ ਪੈਦਾ ਕੀਤੀਆਂ ਜਾ ਸਕਦੀਆਂ ਹਨ ।
  2. ਇਹ ਊਰਜਾ ਦਾ ਇਕ ਸਸਤਾ ਸਾਧਨ ਹੈ ।
  3. ਅਲਕੋਹਲ ਇਕ ਸਾਫ਼ ਬਾਲਣ ਹੈ ਕਿਉਂਕਿ ਇਸ ਦੇ ਬਲਣ ਨਾਲ ਹਵਾ ਦੁਸ਼ਿਤ ਨਹੀਂ ਹੁੰਦੀ ।

ਅੱਜ-ਕਲ੍ਹ ਅਲਕੋਹਲ ਨੂੰ ਊਰਜਾ ਦੇ ਸਾਧਨ ਵਜੋਂ ਨਹੀਂ ਵਰਤਿਆ ਜਾ ਸਕਦਾ ਪਰੰਤੂ ਆਉਣ ਵਾਲੇ ਸਮੇਂ ਵਿਚ ਇਸ ਨੂੰ ਇਕ ਵਾਹਨ ਤੇਲ ਦੇ ਰੂਪ ਵਿਚ ਵਰਤਿਆ ਜਾਣ ਲੱਗ ਪਵੇਗਾ । ਵਿਗਿਆਨਿਕ ਇਸ ਲਈ ਨਵੀਂ ਤਕਨੀਕ ਵਾਲੇ ਇੰਜਣ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

Punjab State Board PSEB 11th Class Environmental Education Book Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ Textbook Exercise Questions and Answers.

PSEB Solutions for Class 11 Environmental Education Chapter 13 ਊਰਜਾ ਦੇ ਗੈਰ ਰਵਾਇਤੀ ਸੋਤ

Environmental Education Guide for Class 11 PSEB ਊਰਜਾ ਦੇ ਗੈਰ ਰਵਾਇਤੀ ਸੋਤ Textbook Questions and Answers

(ਓ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਰਜਾ ਦੇ ਵੱਖ-ਵੱਖ ਗੈਰ-ਰਵਾਇਤੀ (Non-conventional) ਸ੍ਰੋਤਾਂ ਦੇ ਨਾਮ ਲਿਖੋ ।
ਉੱਤਰ-
ਬਾਇਓਮਾਸ, ਪੌਣ ਊਰਜਾ, ਸੂਰਜੀ ਸੌਰ ਊਰਜਾ, ਸਮੁੰਦਰੀ ਊਰਜਾ, ਭੂ-ਤਾਪੀ ਊਰਜਾ ਅਤੇ ਨਿਊਕਲੀਅਰ ਊਰਜਾ ।

ਪ੍ਰਸ਼ਨ 2.
ਊਰਜਾ ਦੇ ਗੈਰ-ਰਵਾਇਤੀ ਸ੍ਰੋਤਾਂ ਨੂੰ ਨਵਿਆਉਣਯੋਗ ਊਰਜਾ ਸ੍ਰੋਤ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਗੈਰ-ਰਵਾਇਤੀ ਸ੍ਰੋਤਾਂ ਦਾ ਕੁਦਰਤ ਦੁਆਰਾ ਨਵੀਨੀਕਰਨ ਕੀਤਾ ਜਾ ਸਕਦਾ ਹੈ, ਇਸ ਲਈ ਉਸ ਨੂੰ ਨਵਿਆਉਣਯੋਗ ਯੋਗ ਸ੍ਰੋਤਾਂ ਦੇ ਰੂਪ ਵਿਚ ਜਾਣਿਆ ਜਾਂਦਾ ਹੈ ।

ਪ੍ਰਸ਼ਨ 3.
ਬਾਲਣ-ਲੱਕੜੀ ਨੂੰ ਚਾਰਕੋਲ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ ?
ਉੱਤਰ-
ਜਲਣਸ਼ੀਲ ਲੱਕੜੀ ਨੂੰ ਅੰਸ਼ਿਕ ਰੂਪ ਵਿਚ ਆਕਸੀਜਨ ਦੀ ਘੱਟ ਮਾਤਰਾ ਵਿਚ ਜਲਾ ਕੇ ਚਾਰਕੋਲ ਵਿਚ ਤਬਦੀਲ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 4.
ਦੋ ਤਰਲ ਬਾਲਣ ਦੱਸੋ, ਜੋ ਕਿ ਜੈਵ-ਪੁੰਜ ਤੋਂ ਬਣਾਏ ਜਾ ਸਕਦੇ ਹਨ ।
ਉੱਤਰ-
ਬਾਇਓ ਗੈਸ ਅਤੇ ਬਾਇਓ ਡੀਜ਼ਲ।

ਪ੍ਰਸ਼ਨ 5.
ਬਾਇਓਗੈਸ ਦੀ ਰਚਨਾ ਦੱਸੋ ।
ਉੱਤਰ-
ਮਿਥੇਨਾਲ ਅਤੇ ਇਥੇਨਾਲ ਦੇ ਨਾਲ H2S ਅਤੇ CO2 ਆਦਿ ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 6.
ਤੇਲ ਪੈਦਾ ਕਰਨ ਵਾਲੇ ਇਕ ਪੌਦੇ ਦਾ ਨਾਂ ਲਿਖੋ ।
ਉੱਤਰ-
ਜਟਰੋਫਾ ਤੇ ਹੋਰ ਯੋਫੋਬਿਆਸੀ ਪਰਿਵਾਰ ਨਾਲ ਸੰਬੰਧਿਤ ਪੌਦੇ।

ਪ੍ਰਸ਼ਨ 7.
ਊਰਜਾ ਦਾ ਕਿਹੜਾ ਨਵਿਆਉਣਯੋਗ ਸ੍ਰੋਤ, ਸਭ ਤੋਂ ਵੱਧ ਮਹੱਤਵਪੂਰਨ ਹੈ ?
ਉੱਤਰ-
ਸੂਰਜੀ ਊਰਜਾ।

ਪ੍ਰਸ਼ਨ 8.
ਸੂਰਜੀ ਪੈਨਲ (Solar Panel) ਕਿਸਨੂੰ ਆਖਦੇ ਹਨ ?
ਉੱਤਰ-
ਵੱਡੀ ਮਾਤਰਾ ਵਿਚ ਫੋਟੋਵੋਲਟਿਕ ਸੈੱਲਾਂ ਨੂੰ ਇਕ-ਦੂਸਰੇ ਦੇ ਨਾਲ ਜੋੜ ਕੇ ਬਿਜਲੀ ਦੀ ਵੱਧ ਮਾਤਰਾ ਪੈਦਾ ਕਰਨ ਦੇ ਲਈ ਬਣਾਏ ਗਏ ਯੰਤਰ ਨੂੰ ਸੂਰਜੀ ਪੈਨਲ ਕਿਹਾ ਜਾਂਦਾ ਹੈ।

ਪ੍ਰਸ਼ਨ 9.
ਪੌਣ ਟਰਬਾਈਨ ਕੀ ਹੁੰਦੀ ਹੈ ?
ਉੱਤਰ-
ਬਿਜਲੀ ਉਤਪੰਨ ਕਰਨ ਵਾਲੀਆਂ ਪੌਣ ਮਸ਼ੀਨਾਂ ਹਵਾ ਨਾਲ ਚਲਣ ਵਾਲੀਆਂ ਮਸ਼ੀਨਾਂ ਨੂੰ ਪੌਣ ਟਰਬਾਈਨ ਆਖਿਆ ਜਾਂਦਾ ਹੈ।

ਪ੍ਰਸ਼ਨ 10.
ਪੌਣ ਟਰਬਾਈਨ ਚਲਾਉਣ ਲਈ ਜ਼ਰੂਰੀ ਢੁੱਕਵੀਂ ਹਵਾ ਦੀ ਗਤੀ ਦੱਸੋ।
ਉੱਤਰ-
8.23 ਮੀ: /ਸੈਕਿੰਡ।

ਪ੍ਰਸ਼ਨ 11.
ਜਵਾਰਭਾਟੇ ਦੀ ਪਰਿਭਾਸ਼ਾ ਦਿਉ ।
ਉੱਤਰ-
ਚੰਦਰਮਾ ਅਤੇ ਸੂਰਜ ਦੇ ਗੁਰੁਤਾਕਰਸ਼ਨ ਸ਼ਕਤੀ ਦੇ ਕਾਰਨ ਸਮੁੰਦਰੀ ਪਾਣੀ ਦਾ ਚੜ੍ਹਨਾ ਅਤੇ ਉਤਰਨਾ ਜਵਾਰਭਾਟਾ ਅਖਵਾਉਂਦਾ ਹੈ।

ਪ੍ਰਸ਼ਨ 12.
ਛੋਟੇ ਪੱਧਰ ਦੇ ਪਣ-ਬਿਜਲੀ ਘਰਾਂ ਨੂੰ ਵਧੇਰੇ ਵਾਤਾਵਰਣ ਪੱਖੀ ਕਿਉਂ ਮੰਨਿਆ ਜਾਂਦਾ ਹੈ ?
ਉੱਤਰ-
ਛੋਟੇ ਪੱਧਰ ਦੇ ਪਣ-ਬਿਜਲੀ ਘਰਾਂ ਨੂੰ ਬਣਾਉਣ ਦੇ ਲਈ ਛੋਟਾ ਬੰਨ੍ਹ ਬਣਾਇਆ ਜਾਂਦਾ ਹੈ। ਇਸ ਲਈ ਵਾਤਾਵਰਣ ਘੱਟ ਪ੍ਰਭਾਵਿਤ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਵਧੇਰੇ ਵਾਤਾਵਰਣ ਪੱਖੀ ਮੰਨਿਆ ਜਾਂਦਾ ਹੈ।

ਪ੍ਰਸ਼ਨ 13.
ਉਹਨਾਂ ਦੋ ਸਥਾਨਾਂ ਦੇ ਨਾਂ ਲਿਖੋ, ਜਿੱਥੇ ਭੂ-ਤਾਪ ਊਰਜਾ ਦੀ ਪ੍ਰਾਪਤੀ ਲਈ ਛੋਟੇ ਪ੍ਰਾਜੈਕਟ ਸਥਾਪਿਤ ਕੀਤੇ ਗਏ ਹਨ।
ਉੱਤਰ-
ਮਨੀਕਰਨ, ਪੁਗਾਵੈਲੀ ਲਦਾਖ)।

(ਅ) ਛੋਟੀ ਉੱਤਰਾਂ ਵਾਲੇ ਸਨ (Type I)

ਪ੍ਰਸ਼ਨ 1.
ਉਰਜਾ ਦੇ ਰਵਾਇਤੀ ਸੋਤਾਂ ਦੇ ਮੁਕਾਬਲੇ ਉਰਜਾ ਦੇ ਗੈਰ-ਰਵਾਇਤੀ ਸੋਤਾਂ ਦੀਆਂ ਕਿਹੜੀਆਂ-ਕਿਹੜੀਆਂ ਖੂਬੀਆਂ ਹਨ ?
ਉੱਤਰ-
ਗੈਰ-ਰਵਾਇਤੀ ਊਰਜਾ ਸ੍ਰੋਤ ਵਾਤਾਵਰਣ ਦੇ ਅਨੁਕੂਲ ਹਨ ਕਿਉਂਕਿ ਇਸ ਦੇ ਉਪਯੋਗ ਨਾਲ ਪ੍ਰਦੂਸ਼ਣ ਨਹੀਂ ਹੁੰਦਾ। ਇਹ ਸੋਤ ਉਰਜਾ ਦਾ ਕਦੇ ਨਾ ਖ਼ਤਮ ਹੋਣ ਵਾਲਾ ਭੰਡਾਰ ਹਨ। ਇਸ ਲਈ ਇਹਨਾਂ ਦਾ ਉਪਯੋਗ ਕਰਦੇ ਰਹਿਣ ਨਾਲ ਇਹ ਕਦੀ ਸਮਾਪਤ ਨਹੀਂ ਹੁੰਦੇ ਕਿਉਂਕਿ ਪ੍ਰਾਕ੍ਰਿਤੀ ਇਨ੍ਹਾਂ ਦਾ ਦੁਬਾਰਾ ਨਵੀਕਰਨ ਕਰ ਸਕਦੀ ਹੈ। ਇਸ ਦੇ ਉਲਟ ਰਵਾਇਤੀ ਉਰਜਾ ਸੋਤ ਅਧਿਕ ਉਪਯੋਗ ਦੇ ਬਾਅਦ ਖ਼ਤਮ ਹੋ ਜਾਂਦਾ ਹੈ ਅਤੇ ਪ੍ਰਦੂਸ਼ਣ ਦੀ ਮਾਤਰਾ ਵੀ ਵੱਧ ਹੁੰਦੀ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 2.
ਜੈਵ-ਪੁੰਜ ਊਰਜਾ (Biomass Energy) ਵਿਚ ਕੀ ਕੁੱਝ ਸ਼ਾਮਲ ਹੈ ?
ਉੱਤਰ-
ਬਾਇਓਮਾਸ ਵਿਚ ਲੱਕੜੀ, ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਪੌਦੇ, ਪਸ਼ੂਆਂ ਦਾ ਗੋਬਰ, ਫ਼ਸਲਾਂ ਦੀ ਰਹਿੰਦ-ਖੂੰਹਦ ਆਦਿ ਸ਼ਾਮਲ ਹੁੰਦਾ ਹੈ। ਬਾਇਓਮਾਸ ਊਰਜਾ ਵਿਚ ਪੌਦਿਆਂ ਦੁਆਰਾ ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਦੁਆਰਾ ਨਿਰਮਿਤ ਰਸਾਇਣਿਕ ਊਰਜਾ ਦੇ ਰੂਪ ਵਿਚ ਸੂਰਜੀ ਊਰਜਾ ਹੀ ਮੌਜੂਦ ਹੁੰਦੀ ਹੈ।

ਪ੍ਰਸ਼ਨ 3.
ਇੱਕ ਫੋਟੋਵਾਲਟਿਕ ਸੈੱਲ ਬਿਜਲੀ ਕਿਵੇਂ ਪੈਦਾ ਕਰਦਾ ਹੈ ?
ਉੱਤਰ-
ਫੋਟੋਵਾਲਟਿਕ ਸੈੱਲ ਦੇ ਉਪਯੋਗ ਨਾਲ ਸੂਰਜੀ ਵਿਕਿਰਨਾਂ ਦੀ ਊਰਜਾ ਨੂੰ ਸਿੱਧੇ ਤੌਰ ‘ਤੇ ਬਿਜਲੀ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਫੋਟੋਵਾਲਟਿਕ ਸੈੱਲ ਵਿਸ਼ੁੱਧ ਸਿਲੀਕਾਨ ਅਤੇ ਕੁੱਝ ਹੋਰ ਰਸਾਇਣਾਂ ਜਿਸ ਤਰ੍ਹਾਂ ਗੈਲੀਅਮ, ਆਰਸੀਨਾਇਡ ਜਾਂ ਕੈਡੀਅਮ ਸਲਫਾਈਡ ਨਾਲ ਬਣੇ ਹੁੰਦੇ ਹਨ। ਇਨ੍ਹਾਂ ਸੈੱਲਾਂ ਤੇ ਜਦੋਂ ਸੂਰਜ ਦੀ ਰੌਸ਼ਨੀ ਪੈਂਦੀ ਹੈ ਤਾਂ ਇਨ੍ਹਾਂ ਵਿਚ ਇਲੈੱਕਟ੍ਰਾਨ ਉਤਸਰਜਤ ਹੋ ਜਾਂਦੇ ਹਨ ਅਤੇ ਕੁੱਝ ਮਾਤਰਾ ਵਿਚ ਕਰੰਟ ਪੈਦਾ ਹੋ ਜਾਂਦਾ ਹੈ। ਬਿਜਲੀ ਪੈਦਾ ਕਰਨ ਦੀ ਸਮਰੱਥਾ ਵਿਚ ਵਾਧਾ ਕਰਨ ਲਈ ਕੂਮ ਵਿਚ ਫੋਟੋਵਾਲਟਿਕ ਸੈੱਲਾਂ ਨੂੰ ਇਕ-ਦੂਸਰੇ ਦੇ ਨਾਲ ਜੋੜ ਕੇ ਸੂਰਜੀ ਪੈਨਲ ਬਣਾਇਆ ਜਾਂਦਾ ਹੈ। ਫੋਟੋਵਾਲਟਿਕ ਸੈੱਲ ਦੁਆਰਾ ਉਤਪੰਨ ਬਿਜਲੀ ਅਪਰਤਵਾਂ ਕਰੰਟ (Direct Current) ਅਖਵਾਉਂਦਾ ਹੈ। ਜਿਸਨੂੰ ਇਲੈੱਕਟਾਨਿਕ ਪਰਿਵਰਤਨ ਨਾਲ ਪਰਤਵਾਂ ਕਰੰਟ (Alternating Current) ਵਿਚ ਬਦਲ ਦਿੱਤਾ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 1

ਪ੍ਰਸ਼ਨ 4.
ਸੌਰ ਸੂਰਜੀ ਊਰਜਾ ਦੇ ਫਾਇਦੇ ਦੱਸੋ ।
ਉੱਤਰ-
ਸੂਰਜੀ ਊਰਜਾ ਦੇ ਬਹੁਤ ਲਾਭ ਹਨ। ਸੂਰਜੀ ਊਰਜਾ ਨਵੀਕਰਨ ਊਰਜਾ ਸ੍ਰੋਤ ਹੋਣ ਦੇ ਨਾਲ ਹਰ ਜਗਾ ਆਸਾਨੀ ਨਾਲ ਮਿਲਣ ਵਾਲਾ ਸੋਤ ਵੀ ਹੈ। ਇਸ ਦੇ ਨਾਲ-ਨਾਲ ਸੂਰਜੀ ਉਰਜਾ ਨੂੰ ਵਰਤਣ ਨਾਲ ਵਾਤਾਵਰਣ ਵਿਚ ਪ੍ਰਦੂਸ਼ਣ ਨਹੀਂ ਫੈਲਦਾ।

ਪ੍ਰਸ਼ਨ 5.
ਸੌਰ ਜਾਂ ਸੂਰਜੀ ਉਰਜਾ ਵਿੱਚ ਕੀ ਤਰੁੱਟੀ ਹੈ ?
ਉੱਤਰ-
ਸੂਰਜੀ ਉਰਜਾ ਬਹੁਤ ਜ਼ਿਆਦਾ ਲਾਭਦਾਇਕ ਹੈ ਪਰ ਕਿਸੇ ਖੇਤਰ ਦੁਆਰਾ ਪ੍ਰਾਪਤ ਕੀਤੀ ਜਾਣ ਵਾਲੀ ਸੂਰਜੀ ਉਰਜਾ ਮੌਸਮ ਅਤੇ ਭੌਤਿਕ ਸਥਿਤੀ ਤੇ ਨਿਰਭਰ ਕਰਦੀ ਹੈ।
ਇਸ ਦੀਆਂ ਕਮੀਆਂ ਹੇਠ ਦਿੱਤੀਆਂ ਹਨ –

  1. ਸੂਰਜੀ ਊਰਜਾ ਦੀ ਜਿਹੜੀ ਮਾਤਰਾ ਧਰਤੀ ਤਕ ਪਹੁੰਚਦੀ ਹੈ, ਉਹ ਯੰਤਰਾਂ ਦੇ ਕੰਮ ਕਰਨ ਲਈ ਪ੍ਰਭਾਵੀ ਨਹੀਂ ਹੈ।
  2. ਸੂਰਜੀ ਉਰਜਾ ਲਗਾਤਾਰ ਬਰਾਬਰ ਰੂਪ ਵਿਚ ਨਹੀਂ ਮਿਲਦੀ।
  3. ਸੂਰਜੀ ਉਰਜਾ ਰਾਤ ਦੇ ਸਮੇਂ ਅਤੇ ਬੱਦਲ ਘਿਰੇ ਹੋਣ ਸਮੇਂ ਪ੍ਰਾਪਤ ਨਹੀਂ ਹੁੰਦੀ ਹੈ।

ਪ੍ਰਸ਼ਨ 6.
ਪੌਣ-ਫਾਰਮ (Wind Farm) ਕੀ ਹੁੰਦਾ ਹੈ ?
ਉੱਤਰ-
ਉਹ ਅਵਸਥਾ ਜਿਸ ਵਿਚ ਬਿਜਲੀ ਦੀ ਸ਼ਕਤੀ ਨੂੰ ਵਧਾਉਣ ਲਈ ਇਕ ਵੱਡੇ ਖੇਤਰ ਵਿਚ ਜ਼ਿਆਦਾ ਗਿਣਤੀ ਵਿਚ ਵਾਯੂ ਟਰਬਾਈਨਾਂ ਲਗਾ ਦਿੱਤੀਆਂ ਜਾਂਦੀਆਂ ਹਨ, ਉਹ ਪੌਣ-ਫਾਰਮ ਕਹਾਉਂਦੀ ਹੈ।

ਪ੍ਰਸ਼ਨ 7.
ਭਾਰਤ ਦੇ ਚਾਰ ਪਣ-ਬਿਜਲੀ ਪ੍ਰਾਜੈਕਟਾਂ ਦੇ ਨਾਮ ਲਿਖੋ।
ਉੱਤਰ-
ਭਾਖੜਾ ਨੰਗਲ ਯੋਜਨਾ, ਟਿਹਰੀ ਯੋਜਨਾ, ਦਮੋਦਰ ਘਾਟੀ ਯੋਜਨਾ, ਹੀਰਾਕੁਡ ਯੋਜਨਾ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 8.
ਪਣ-ਊਰਜਾ ਦੀਆਂ ਦੋ ਖਾਮੀਆਂ ਦੱਸੋ।
ਉੱਤਰ-
ਪਣ-ਊਰਜਾ ਪੈਦਾ ਕਰਨ ਲਈ ਨਦੀਆਂ ਦੇ ਪਾਣੀ ਨੂੰ ਰੋਕ ਕੇ ਵੱਡੇ-ਵੱਡੇ ਡੈਮ ਬਣਾਏ ਜਾਂਦੇ ਹਨ ਜਿਹੜੇ ਹਾਨੀਕਾਰਕ ਹੁੰਦੇ ਹਨ –

  • ਡੈਮਾਂ ਦੇ ਨਿਰਮਾਣ ਦੇ ਸਮੇਂ ਜੰਗਲਾਂ ਦਾ ਵਿਨਾਸ਼ ਹੁੰਦਾ ਹੈ ਜੋ ਕੁਦਰਤੀ ਅਸੰਤੁਲਨ ਦਾ ਕਾਰਨ ਬਣਦਾ ਹੈ।
  • ਡੈਮ ਬਣਨ ਕਾਰਨ ਉਸ ਖੇਤਰ ਵਿਚ ਭੁਚਾਲ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਜਿਸ ਤਰ੍ਹਾਂ ਹਿਮਾਲਿਆ ਖੇਤਰ ਅਤੇ ਨਰਮਦਾ ਘਾਟੀ ਖ਼ਤਰੇ ਵਾਲੇ ਸਥਾਨ ਮੰਨੇ ਜਾਂਦੇ ਹਨ।
  • ਡੈਮਾਂ ਦੀ ਉਸਾਰੀ ’ਤੇ ਖ਼ਰਚ ਬਹੁਤ ਆਉਂਦਾ ਹੈ ।

ਪ੍ਰਸ਼ਨ 9.
ਨਿਊਕਲੀਅਰ ਸੰਯੋਜਨ ਕੀ ਹੁੰਦਾ ਹੈ ?
ਉੱਤਰ-
ਜਦੋਂ ਦੋ ਘੱਟ ਭਾਰ ਵਾਲੇ ਪ੍ਰਮਾਣੂ ਆਪਸ ਵਿਚ ਜੁੜਦੇ ਹਨ ਤਾਂ ਭਾਰੀ ਪ੍ਰਮਾਣੂ ਕੇਂਦਰਕ ਦਾ ਨਿਰਮਾਣ ਹੁੰਦਾ ਹੈ।

ਪ੍ਰਸ਼ਨ 10.
ਊਰਜਾ ਦੇ ਗੈਰ-ਰਵਾਇਤੀ ਸ੍ਰੋਤਾਂ ਨੂੰ ਉਤਸ਼ਾਹਿਤ ਕਿਉਂ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਊਰਜਾ ਦੇ ਗੈਰ-ਰਵਾਇਤੀ ਸ੍ਰੋਤ ਨਵਿਆਉਣਯੋਗ ਸ੍ਰੋਤ ਹਨ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਵਰਤਣ ਦੇ ਬਾਅਦ ਵੀ ਮੁੱਕਣ ਦਾ ਖ਼ਤਰਾ ਨਹੀਂ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਵਰਤਣ ਨਾਲ ਪ੍ਰਦੂਸ਼ਣ ਵੀ ਘੱਟ ਫੈਲਦਾ ਹੈ। ਇਸ ਲਈ ਗੈਰ-ਰਵਾਇਤੀ ਸੋਤਾਂ ਦੇ ਲਾਭ ਦੇਖਦੇ ਹੋਏ ਇਨ੍ਹਾਂ ਨੂੰ ਵਧਾਉਣਾ ਜ਼ਰੂਰੀ ਹੈ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ(Type II)

ਪ੍ਰਸ਼ਨ 1.
ਬਾਇਓਗੈਸ ਕਿਵੇਂ ਪੈਦਾ ਕੀਤੀ ਜਾਂਦੀ ਹੈ ?
ਉੱਤਰ-
ਬਾਇਓਗੈਸ ਸੂਖ਼ਮ ਜੀਵਾਂ ਦੀ ਕਿਰਿਆ ਤੋਂ ਪੈਦਾ ਹੁੰਦੀ ਹੈ। ਬਾਇਓਗੈਸ ਬਣਾਉਣ ਲਈ ਪਸ਼ੂਆਂ ਦਾ ਗੋਹਾ, ਬਨਸਪਤੀ ਦੇ ਸੁੱਕੇ ਪੱਤੇ, ਹਵਾ ਰਹਿਤ ਜਾਂ ਅਣਆਕਸੀ (Anaerobic) ਜੀਵਾਣੂ ਦੁਆਰਾ ਜਲ-ਰਹਿਤ ਅਵਸਥਾ ਵਿਚ ਰੱਖਿਆ ਜਾਂਦਾ ਹੈ। ਇਸ ਦੇ ਫਲਸਰੂਪ ਇਹ ਇਕ ਸੜੇ ਹੋਏ ਘੋਲ ਵਿਚ ਬਦਲ ਜਾਂਦਾ ਹੈ ਜਿਸ ਨਾਲ ਮੀਥੇਨ, ਸਲਫਰ ਡਾਈਆਕਸਾਈਡ ਆਦਿ ਗੈਸਾਂ ਉਤਪੰਨ ਹੁੰਦੀਆਂ ਹਨ। ਇਨ੍ਹਾਂ ਗੈਸਾਂ ਦੇ ਮਿਸ਼ਰਨ ਨੂੰ ਬਾਇਓਗੈਸ ਆਖਦੇ ਹਨ।

ਪ੍ਰਸ਼ਨ 2.
ਉਰਜਾ ਦੇ ਸੋਤ ਵੱਜੋਂ ਬਾਇਓਗੈਸ ਵਿਚ ਕਿਹੜੀਆਂ-ਕਿਹੜੀਆਂ ਖਾਮੀਆਂ ਹਨ ?
ਉੱਤਰ-
ਊਰਜਾ ਦੇ ਸੋਤ ਵੱਜੋਂ ਬਾਇਓਗੈਸ ਦੀਆਂ ਹੇਠ ਲਿਖੀਆਂ ਖਾਮੀਆਂ ਹਨ –

  1. ਬਾਇਓਗੈਸ ਦੀ ਵਰਤੋਂ ਨਾਲ ਕਾਰਬਨਡਾਈਆਕਸਾਈਡ ਵਾਯੂਮੰਡਲ ਵਿਚ ਵੱਧ ,’ ਜਾਂਦੀ ਹੈ ਜਿਸ ਨਾਲ ਸੰਸਾਰਕ ਤਾਪ ਵਧਣ ਵਰਗੀਆਂ ਮੁਸ਼ਕਿਲਾਂ ਆ ਸਕਦੀਆਂ ਹਨ।
  2. ਬਾਇਓਗੈਸ ਦੇ ਹੋਰ ਰੂਪ ਵਿਚ ਜਲਣ ਕਰਕੇ ਵਾਯੂਮੰਡਲ ਵਿਚ ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡ ਛੱਡਦੇ ਹਨ ਜੋ ਦੁਸ਼ਣ ਦਾ ਕਾਰਨ ਬਣਦੀ ਹੈ ।
  3. ਬਾਇਓਗੈਸ ਯੰਤਰ ਨੂੰ ਸਥਾਪਿਤ ਕਰਨ ਲਈ ਕਾਫ਼ੀ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ, ‘ ਜਿਸ ਕਰਕੇ ਇਨ੍ਹਾਂ ਨੂੰ ਸ਼ਹਿਰਾਂ ਅਤੇ ਨਗਰਾਂ ਵਿਚ ਸਥਾਪਿਤ ਨਹੀਂ ਕੀਤਾ ਜਾਂਦਾ ।

ਪ੍ਰਸ਼ਨ 3.
ਪਾਣੀ ਗਰਮ ਕਰਨ ਲਈ ਵਰਤੇ ਜਾਂਦੇ ਕਿਰਿਆਸ਼ੀਲ ਸੂਰਜੀ ਤਾਪੀਕਰਨ ਢਾਂਚੇ ਉੱਪਰ ਨੋਟ ਲਿਖੋ ।
ਉੱਤਰ-
ਸੂਰਜੀ ਊਰਜਾ ਧਰਤੀ ਤੇ ਮਿਲਣ ਵਾਲੀ ਮੁੱਢਲੀ ਊਰਜਾ ਹੈ। ਸੂਰਜੀ ਊਰਜਾ ਸਾਰੀ ਜਗਾ ਤੇ ਨਹੀਂ ਹੁੰਦੀ। ਇਸ ਉਰਜਾ ਨੂੰ ਵਰਤੋਂ ਵਿਚ ਲੈ ਕੇ ਆਉਣ ਲਈ ਕਿਰਨਾਂ ਨੂੰ ਇਕ ਛੋਟੇ ਖੇਤਰ ਵਿਚ ਇਕੱਠਾ ਕੀਤਾ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 2
ਕਿਰਿਆਸ਼ੀਲ ਸੂਰਜੀ ਤਾਪੀਕਰਨ ਵਿਧੀ ਸੂਰਜ ਦੀ ਊਰਜਾ ਨੂੰ ਗਰਮੀ ਰੂਪ ਵਿਚ ਇਕੱਠਾ ਕਰ ਦਿੰਦੀ ਹੈ। ਇਸ ਵਿਧੀ ਨੂੰ ਇਸ ਪ੍ਰਕਾਰ ਕੀਤਾ ਜਾਂਦਾ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਪ੍ਰਕਾਸ਼ ਹਿਣ ਕਰੇ ਅਤੇ ਗਰਮੀ ਪੈਦਾ ਕਰ ਸਕੇ। ਸੂਰਜੀ ਊਰਜਾ ਨੂੰ ਇਕੱਠਾ ਕਰਨ ਲਈ ਇਕੱਠਾ ਕਰਨ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਇਸ ਵਿਧੀ ਵਿਚ ਤਾਂਬੇ ਦੇ ਪਾਈਪ ਵਾਲੀ ਕੰਡੀ, ਧਾਤੂ ਦੇ ਅਧਾਰ ਵਾਲੇ ਬਿਜਲੀ ਰੋਧਕ ਡੱਬੇ ਵਿਚ ਹੁੰਦੀ ਹੈ, ਇਸ ਡੱਬੇ ਨੂੰ ਕੱਚ ਨਾਲ ਢੱਕਿਆ ਜਾਂਦਾ ਹੈ। ਗਰਮੀ ਤਾਂਬੇ ਦੀ ਪਾਈਪ ਦੇ ਅੰਦਰ ਤਰਲ ਜਾਂ ਵਾਯੂ ਨੂੰ ਪ੍ਰਾਪਤ ਹੋ ਜਾਂਦੀ ਹੈ। ਇਸ ਤੋਂ ਬਾਅਦ ਇਸ ਗਰਮ ਤੱਤ ਨੂੰ ਬਿਜਲੀ ਰੋਧਕ ਪਾਣੀ ਸੰਗ੍ਰਹਿ ਟੈਂਕ ਵਿਚ ਪੰਪ ਦੁਆਰਾ ਛੱਡ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਸੂਰਜੀ ਊਰਜਾ ਨੂੰ ਇਕੱਠਾ ਕਰਕੇ ਪਾਣੀ ਗਰਮ ਕਰਨ ਲਈ ਵਰਤਿਆ ਜਾਂਦਾ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 4.
ਇੱਕ ਪੌਣ ਚੱਕੀ (Wind Mill) ਦੀ ਬਣਤਰ ਅਤੇ ਕੰਮ ਦੀ ਵਿਆਖਿਆ ਕਰੋ ।
ਉੱਤਰ-
ਪੌਣ ਵਿਚ ਗਤਿਜ ਉਰਜਾ (Kinetic Energy) ਹੁੰਦੀ ਹੈ, ਜਿਸ ਨੂੰ ਪੌਣ ਬਲੇਡ ਜਨਰੇਟਰ ਚੱਕੀ ਦੇ ਪੱਖਿਆਂ ਦੁਆਰਾ ਮਕੈਨੀਕਲ ਊਰਜਾ । ਵਿਚ ਬਦਲਿਆ ਜਾਂਦਾ ਹੈ। ਇਸ ਤਰ੍ਹਾਂ ਚਲਦੀ ਹੋਈ ਹਵਾ ਵਿਚੋਂ ਪ੍ਰਾਪਤ ਊਰਜਾ (Wind Energy) ਨੂੰ ਪੌਣ ਉਰਜਾ ਕਿਹਾ ਜਾਂਦਾ ਹੈ। ਪੌਣ ਚੱਕੀ ਦੇ ਇੱਕ ਸਿਰੇ ਤੇ ਗਤੀਸ਼ੀਲ ਬਲੇਡ (Moving blades) ਲੱਗੇ ਹੋਏ ਹੁੰਦੇ ਹਨ।

ਪੌਣ ਦੇ ਦੁਆਰਾ ਬਲੇਡ ਚਲਦੇ ਹਨ। ਜਿਸ ਦੇ ਨਾਲ ਚਿੱਤਰ 133 ਪੌਣ ਚੱਕੀ ਦੀ ਸਹਾਇਤਾ ਮਸ਼ੀਨੀ ਉਰਜਾ ਪੈਦਾ ਹੁੰਦੀ ਹੈ। ਜਿਸ ਦਾ ਉਪਯੋਗ ਨਾਲ ਬਿਜਲੀ ਪ੍ਰਾਪਤ ਕਰਨ ਦਾ ਮਾਡਲ ਪਾਣੀ ਨੂੰ ਪੰਪ ਕਰਨ ਅਤੇ ਅਨਾਜ ਨੂੰ ਪੀਸਣ ਦੇ ਲਈ ਕੀਤਾ ਜਾਂਦਾ ਹੈ। ਇਸ ਦੇ ਇਲਾਵਾ ਜੇਕਰ ਪੌਣ ਚੱਕੀ ਦੇ ਨਾਲ ਛੋਟਾ ਜਨਰੇਟਰ ਜੋੜ ਦਿੱਤਾ ਜਾਵੇ ਤਾਂ ਬਿਜਲੀ ਉਰਜਾ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 3
ਪੌਣ ਚੱਕੀ ਦੇ ਕੰਮ (Uses of Wind Mill) -ਪੌਣ ਚੱਕੀ ਦੇ ਕਈ ਉਪਯੋਗ ਹਨ । ਇਹਨਾਂ ਵਿਚੋਂ ਦੋ ਮੁੱਖ ਉਪਯੋਗ ਹੇਠ ਲਿਖੇ ਹਨ

  1. ਪੌਣ ਚੱਕੀ ਦਾ ਉਪਯੋਗ ਪਾਣੀ ਪੰਪ ਕਰਨ ਅਤੇ ਆਟਾ ਚੱਕੀ ਚਲਾਉਣ ਲਈ ਕੀਤਾ ਜਾਂਦਾ ਹੈ।
  2. ਪੌਣ ਚੱਕੀ ਦੇ ਨਾਲ ਜਨਰੇਟਰ ਜੋੜ ਦਿੱਤਾ ਜਾਂਦਾ ਹੈ, ਜਿਸ ਨਾਲ ਬਿਜਲੀ ਊਰਜਾ ਪ੍ਰਾਪਤ ਕੀਤੀ ਜਾਂਦੀ ਹੈ।

ਪ੍ਰਸ਼ਨ 5.
ਪੌਣ ਊਰਜਾ ਦੀਆਂ ਖੂਬੀਆਂ ਤੇ ਖਾਮੀਆਂ ਦਾ ਸੰਖੇਪ ਵੇਰਵਾ ਦਿਉ ।
ਉੱਤਰ-
ਪੌਣ ਉਰਜਾ ਦੀਆਂ ਖੂਬੀਆਂ (Merits of Wind Energy)

  • ਪੌਣ ਊਰਜਾ ਇਕ ਨਵਿਆਉਣਯੋਗ ਊਰਜਾ ਸ੍ਰੋਤ ਹੈ।
  • ਪੌਣ ਉਰਜਾ ਇਕ ਯੋਗ ਅਤੇ ਸਸਤਾ ਉਰਜਾ ਸੋਤ ਹੈ।
  • ਇਸ ਨਾਲ ਪ੍ਰਦੂਸ਼ਣ ਨਹੀਂ ਹੁੰਦਾ।
  • ਪੌਣ ਟਰਬਾਈਨ ਨੂੰ ਉਨ੍ਹਾਂ ਖੇਤਰਾਂ ਵਿਚ ਲਗਾਇਆ ਜਾਂਦਾ ਹੈ ਜਿੱਥੇ ਹੋਰ ਊਰਜਾ ਸ੍ਰੋਤ ਉਪਲੱਬਧ ਨਹੀਂ ਹੁੰਦੇ।
  • ਪੌਣ ਉਰਜਾ ਦੀ ਉਤਪਾਦਨ ਸ਼ਕਤੀ ਸਭ ਤੋਂ ਜ਼ਿਆਦਾ ਹੈ।

ਪੌਣ ਊਰਜਾ ਦੀਆਂ ਖਾਮੀਆਂ (Demerits of Wind Energy) -ਪੌਣ ਊਰਜਾ ਪ੍ਰਾਪਤ ਕਰਨ ਲਈ ਹੇਠ ਲਿਖੀਆਂ ਸੀਮਾਵਾਂ ਹਨ –

  1. ਪੌਣ ਊਰਜਾ ਪ੍ਰਾਪਤ ਕਰਨ ਲਈ ਪੌਣ ਦੀ ਦਿਸ਼ਾ ਅਤੇ ਗਤੀ ਤੇ ਨਿਰਭਰ ਰਹਿਣਾ ਪੈਂਦਾ ਹੈ। ਇਹ ਦੋਵੇਂ ਹੀ ਸਾਡੇ ਨਿਯੰਤਰਨ ਵਿਚ ਨਹੀਂ ਹਨ।
  2. ਪੌਣ ਚੱਕੀਆਂ ਨੂੰ ਲਗਾਉਣ ਲਈ ਬਹੁਤ ਲਾਗਤ ਦੀ ਜ਼ਰੂਰਤ ਹੁੰਦੀ ਹੈ।
  3. ਇਹ ਊਰਜਾ ਹਰ ਜਗਾ ਉਪਲੱਬਧ ਨਹੀਂ ਹੁੰਦੀ।
  4. ਪੌਣ ਚੱਕੀ ਨਾਲ ਧੁਨੀ ਪ੍ਰਦੂਸ਼ਣ ਹੁੰਦਾ ਹੈ।

ਪ੍ਰਸ਼ਨ 6.
ਪਣ-ਬਿਜਲੀ ਸ਼ਕਤੀ ਘਰ (Hydroelectric Power Station) ਕਿਵੇਂ ਕੰਮ . ਕਰਦਾ ਹੈ ?
ਉੱਤਰ-
ਚਲਦੇ ਪਾਣੀ ਅਤੇ ਡਿੱਗਦੇ ਪਾਣੀ ਵਿਚ ਗਤਿਜ ਊਰਜਾ ਨੂੰ ਪਾਣੀ ਊਰਜਾ ਕਿਹਾ ਜਾਂਦਾ ਹੈ। ਪਾਣੀ ਤੋਂ ਊਰਜਾ ਪ੍ਰਾਪਤ ਕਰਨ ਲਈ ਨਦੀ ਦੇ ਵਹਾਓ ਨੂੰ ਰੋਕ ਕੇ ਇਕ ਬੰਨ੍ਹ ਦਾ ਨਿਰਮਾਣ ਕੀਤਾ ਜਾਂਦਾ ਹੈ। ਇਸ ਨਾਲ ਬਹੁਤ ਸਾਰਾ ਪਾਣੀ ਇਕੱਠਾ ਹੋ ਜਾਂਦਾ ਹੈ। ਝੀਲ ਵਿਚ ਇਕੱਠੇ ਪਾਣੀ ਨੂੰ ਨਿਯੰਤਰਨ ਢੰਗ ਨਾਲ ਸੁੱਟ ਕੇ ਟਰਬਾਈਨਾਂ ਨੂੰ ਚਲਾਇਆ ਜਾਂਦਾ ਹੈ ਜੋ ਜਰਨੇਟਰ ਦੇ ਨਾਲ ਜੁੜੀ ਹੁੰਦੀ ਹੈ। ਜਰਨੇਟਰ ਦੇ ਚੱਲਣ ਨਾਲ ਬਿਜਲੀ ਪੈਦਾ ਹੁੰਦੀ ਹੈ। ਪਾਣੀ ਉਰਜਾ ਕੇਂਦਰ ਦੁਆਰਾ ਸਥਾਪਿਤ ਪਾਣੀ ਉਰਜਾਂ ਵਿਸ਼ਵ ਵਿਚ ਉਪਲੱਬਧ ਹੋਣ ਵਾਲੀ ਕੁੱਝ ਬਿਜਲੀ ਦਾ 25% ਹੈ।

ਪ੍ਰਸ਼ਨ 7.
ਭੂ-ਤਾਪ ਊਰਜਾ (Geothermal Energy) ਦੇ ਵੱਖ-ਵੱਖ ਤ ਕਿਵੇਂ ਵਰਤੇ ਜਾਂਦੇ ਹਨ ?
ਉੱਤਰ-
ਧਰਤੀ ਦੇ ਅੰਦਰ ਦੀ ਉਰਜਾ ਨੂੰ ਭੂ-ਤਾਪ ਉਰਜਾ ਕਹਿੰਦੇ ਹਨ। ਧਰਤੀ ਦੇ ਅੰਦਰ ਗਰਮ ਪਦਾਰਥ ਹੁੰਦਾ ਹੈ ਜਿਹੜਾ ਧਰਤੀ ਦੀ ਸਤ੍ਹਾ ਦੇ ਨਜ਼ਦੀਕ ਧਰਤੀ ਪਾਣੀ ਨੂੰ ਭਾਫ਼ ਵਿਚ ਬਦਲਦਾ ਹੈ। ਇਸ ਭਾਫ਼ ਦਾ ਕਈ ਕੰਮਾਂ ਵਿਚ ਉਪਯੋਗ ਕੀਤਾ ਜਾਂਦਾ ਹੈ । ਧਰਤੀ ਹੇਠ ਮੌਜੂਦ ਪਿਘਲੇ ਹੋਏ ਗਰਮ ਪਦਾਰਥ ਨੂੰ ਮੈਗਮਾ (Megma) ਆਖਦੇ ਹਨ । ਭੂ-ਤਾਪ ਊਰਜਾ ਦੇ ਉਪਯੋਗ ਹੇਠ ਲਿਖੇ ਹਨ –

  1. ਇਸ ਊਰਜਾ ਨੂੰ ਬਿਜਲੀ ਉਤਪਾਦਨ ਵਿਚ ਉਪਯੋਗ ਕੀਤਾ ਜਾਂਦਾ ਹੈ ।
  2. ਗਰਮ ਪਾਣੀ ਦੀ ਵਰਤੋਂ ਘਰਾਂ, ਫਰਮਾਂ ਦੀਆਂ ਇਮਾਰਤਾਂ ਨੂੰ ਗਰਮ ਰੱਖਣ ਲਈ ਕੀਤੀ ਜਾਂਦੀ ਹੈ।
  3. ਧਰਤੀ ਤਾਂਪ ਦਾ ਉਪਯੋਗ ਲੋਕ ਘਰਾਂ ਨੂੰ ਗਰਮ ਰੱਖਣ ਲਈ, ਮੁਰਗੀ ਪਾਲਣ, ਖੁੰਬਾਂ ਦੀ ਖੇਤੀ, ਭੋਜਨ ਦੀ ਪ੍ਰਕਿਰਿਆ ਅਤੇ ਖਾਣ ਦੇ ਸਮਾਨ ਵਿਚ ਵਰਤਿਆ ਜਾਂਦਾ ਹੈ।
  4. ਧਰਤੀ ਤਾਪ ਊਰਜਾ ਵਿਚੋਂ ਪੈਦਾ ਹੋਏ ਗਰਮ ਪਾਣੀ ਅਤੇ ਹਾਈਡੋਜਨ ਤਰਲ ਨੂੰ ਦਾਬ ਪੈਦਾ ਕਰਨ ਲਈ ਪ੍ਰਯੋਗ ਕੀਤਾ ਜਾਂਦਾ ਹੈ।

ਪ੍ਰਸ਼ਨ 8.
ਨਿਊਕਲੀਅਰ ਵਿਖੰਡਨ (Nuclear Fission) ਦੀ ਉਦਾਹਰਨ ਸਹਿਤ ਵਿਆਖਿਆ ਕਰੋ ।
ਉੱਤਰ-
ਨਿਊਕਲੀਅਰ ਵਿਖੰਡਣ ਇਕ ਉਹ ਕਿਰਿਆ ਹੈ ਜਿਸ ਵਿਚ ਭਾਰੀ ਪ੍ਰਮਾਣੂ, ਛੋਟੇ ਪ੍ਰਮਾਣੂਆਂ ਵਿਚ ਟੁੱਟਦਾ ਹੈ। ਇਸ ਕਿਰਿਆ ਵਿਚ ਬਹੁਤ ਸਾਰੀ ਊਰਜਾ ਪੈਦਾ ਹੁੰਦੀ ਹੈ। ਉਦਾਹਰਨ ਦੇ ਤੌਰ ‘ਤੇ ਯੂਰੇਨੀਅਮ ਦੇ ਵਿਖੰਡਣ ਨਾਲ ਪੈਦਾ ਬੈਰੀਅਮ, ਕਰੀਪੋਟੋਨ, ਤਿੰਨ ਨਿਊਫ਼ਾਨ ਹਨ। ਇਸ ਦੇ ਨਾਲ-ਨਾਲ ਊਰਜਾ ਪੈਦਾ ਹੁੰਦੀ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 4

(ਸ) ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਸੌਰ/ਸਰਜੀ ਉਰਜਾ ਤੋਂ ਬਿਜਲੀ ਪੈਦਾ ਕਰਨ ਦੇ ਵੱਖ-ਵੱਖ ਢੰਗਾਂ ਦਾ ਵਰਣਨ ਕਰੋ।
ਉੱਤਰ-
ਸੌਰ ਸੂਰਜੀ ਊਰਜਾ ਧਰਤੀ ਤੇ ਊਰਜਾ ਦਾ ਮੁੱਖ ਸੋਮਾ ਹੈ। ਸੂਰਜ ਦੇ ਪ੍ਰਕਾਸ਼ ਅਤੇ ਤਾਪ ਦੇ ਫਲਸਰੂਪ ਧਰਤੀ ਤੇ ਉਰਜਾ ਪੈਦਾ ਹੁੰਦੀ ਹੈ। ਮਨੁੱਖ ਸਰਦੀਆਂ ਵਿਚ ਇਸ ਉਰਜਾ ਦਾ ਕਿਸੇ ਨਾ ਕਿਸੇ ਰੂਪ ਵਿਚ ਉਪਯੋਗ ਕਰਦਾ ਹੈ। ਇਸ ਤੋਂ ਇਲਾਵਾ ਕਈ ਹੋਰ ਤਰੀਕਿਆਂ ਨਾਲ ਵੀ ਸੂਰਜੀ ਉਰਜਾ ਦਾ ਉਪਯੋਗ ਕੀਤਾ ਜਾਂਦਾ ਹੈ। ਅੱਜ ਆਦਮੀ ਨੇ ਸੌਰ ਸੂਰਜੀ ਊਰਜਾ ਨੂੰ ਵਰਤੋਂ ਵਿਚ ਲਿਆਉਣ ਲਈ ਕਈ ਵਿਗਿਆਨਿਕ ਵਿਧੀਆਂ ਵਿਕਸਿਤ ਕਰ ਲਈਆਂ ਹਨ।

ਇਨ੍ਹਾਂ ਵਿਧੀਆਂ ਵਿੱਚੋਂ ਕੁੱਝ ਹੇਠ ਲਿਖੀਆਂ ਹਨ –
1. ਤਾਪ ਵਿਧੀ (Thermal Method-ਇਸ ਵਿਧੀ ਵਿਚ ਸੂਰਜ ਦੀ ਊਰਜਾ ਨੂੰ ਤਾਪ ਦੇ ਰੂਪ ਵਿਚ ਇਕੱਠਾ ਕੀਤਾ ਜਾਂਦਾ ਹੈ। ਸੋਲਰ ਕੁੱਕਰ (Solar Cooker)-ਇਹ ਇਕ ਸਾਧਾਰਨ ਯੰਤਰ ਹੈ ਜਿਸ ਵਿਚ ਤਾਪ, ਰੋਧਕ ਧਾਤੂ ਲੱਗੀ ਹੁੰਦੀ ਹੈ। ਇਸ ਵਿਚ ਲੱਕੜੀ ਦਾ ਡੱਬਾ ਪ੍ਰਯੋਗ ਕੀਤਾ ਜਾਂਦਾ ਹੈ । ਇਸ ਨੂੰ ਅੰਦਰ ਤੋਂ ਕਾਲਾ ਰੰਗ ਕੀਤਾ ਹੁੰਦਾ ਹੈ। ਕਾਲੇ ਰੰਗ ਕਾਰਨ ਇਸ ਦੀ ਊਰਜਾ ਖਿੱਚਣ ਦੀ ਸੀਮਾ ਵੱਧ ਜਾਂਦੀ ਹੈ। ਇਸ ਦੇ ਉੱਪਰ ਇਕ ਮੋਟੇ ਕੱਚ ਦਾ ਢੱਕਣ ਹੁੰਦਾ ਹੈ। ਇਸ ਯੰਤਰ ਨੂੰ ਧੁੱਪ ਵਿਚ ਰੱਖਿਆ ਜਾਂਦਾ ਹੈ। ਸੂਰਜ ਦੀਆਂ ਕਿਰਨਾਂ ਕੱਚ ਦੇ ਢੱਕਣ ਵਿਚੋਂ ਗੁਜ਼ਰ ਕੇ ਬਿਜਲੀ ਪੈਦਾ ਕਰਦੀਆਂ ਹਨ। ਇਸ ਤਰ੍ਹਾਂ ਪ੍ਰਾਪਤ ਹੋਈ ਤਾਪ ਉਰਜਾ
ਖਾਣਾ ਬਣਾਉਣ ਦੇ ਕੰਮ ਆਉਂਦੀ ਹੈ। ਸੋਲਰ ਕੁੱਕਰ ਵਿਚ ਰੱਖਿਆ ਗਿਆ ਭੋਜਨ ਹੌਲੀ-ਹੌਲੀ ਬਣਦਾ ਹੈ । ਇਹ ਸਵਾਦੀ ਅਤੇ ਲਾਭਕਾਰੀ ਹੁੰਦਾ ਹੈ। ਕੇਂਦਰਕ ਸੁਰਜੀ ਕੁੱਕਰ-ਇਹ ਸੂਰਜੀ ਕੁੱਕਰ ਦਾ ਇਕ ਵਿਕਸਿਤ ਰੂਪ ਹੈ, ਇਸ ਵਿਚ ਸੂਰਜੀ ਉਰਜਾ ਤੋਂ ਪ੍ਰਾਪਤ ਗਰਮੀ ਨੂੰ ਇਕ ਵੱਡੇ ਖੇਤਰ ਤੋਂ ਛੋਟੇ ਖੇਤਰ ਵਿਚ ਪਾਇਆ ਜਾਂਦਾ ਹੈ। ਇਸ ਨਾਲ ਉਸ ਦਾ ਤਾਪਮਾਨ ਵੱਧ ਜਾਂਦਾ ਹੈ। ਇਸ ਦਾ ਤਾਪਮਾਨ ਭੋਜਨ ਨੂੰ ਤਲਣ ਅਤੇ. ਬੇਕ ਕਰਨ ਲਈ ਵਰਤਿਆ ਜਾਂਦਾ ਹੈ। ਇਸ ਵਿਧੀ ਨੂੰ ਵੱਡੇ ਤੌਰ ‘ਤੇ ਭਾਫ਼ ਬਣਾ ਕੇ ਵੀ ਭੋਜਨ ਬਣਾਇਆ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 5

ਸੂਰਜੀ ਹੀਟਰ (Solar Heater)-ਸੂਰਜੀ ਹੀਟਰ, ਸੂਰਜ ਦੀ, ਊਰਜਾ ਨੂੰ ਵਰਤ ਕੇ ਪਾਣੀ ਗਰਮ ਕਰਨ ਵਾਲਾ ਇਕ ਯੰਤਰ ਹੈ। ਇਹ ਸੋਲਰ ਕੁੱਕਰ ਦੇ ਸਿਧਾਂਤ ਤੇ ਕੰਮ ਕਰਦਾ ਹੈ। ਇਸ ਨੂੰ ਵੱਡੇ-ਵੱਡੇ ਹੋਟਲਾਂ, ਹੋਸਟਲਾਂ ਅਤੇ ਘਰਾਂ ਵਿਚ ਵਰਤਿਆ ਜਾਂਦਾ ਹੈ। ਇਸ ਵਿਚ ਬਿਜਲੀ ਦੀ ਬੱਚਤ ਹੁੰਦੀ ਹੈ ਅਤੇ ਨਾਲ ਹੀ ਵਾਤਾਵਰਣ ਨੂੰ ਸੁਰੱਖਿਅਤ ਵੀ ਰੱਖਦਾ ਹੈ।

2. ਫੋਟੋਵੋਲਟਿਕ ਵਿਧੀ Photo voltaic Method)-ਇਸ ਵਿਧੀ ਵਿਚ ਸੂਰਜੀ ਊਰਜਾ ਨੂੰ ਬਿਜਲੀ ਊਰਜਾ ਵਿਚ ਬਦਲਿਆ ਜਾਂਦਾ ਹੈ। ਇਸ ਵਿਚ ਫੋਟੋਵੋਲਟਿਕ ਸੈੱਲਾਂ ਦੀ ਵਰਤੋਂ ਹੁੰਦੀ ਹੈ।ਇਸ ਸੈੱਲ ਵਿਚ ਸਿਲੀਕਾਨ ਅਤੇ ਕੁੱਝ ਮਾਤਰਾ ਵਿਚ ਹੋਰ ਰਸਾਇਣਿਕ ਜਿਸ ਤਰ੍ਹਾਂ ਗੈਲੀਅਮ ਆਕਸਾਈਡ ਅਤੇ ਕੈਡੀਅਮ ਸਲਫਾਈਡ ਆਦਿ ਸ਼ਾਮਲ ਹੁੰਦੇ ਹਨ। ਜਦੋਂ ਫੋਟੋਵੋਲਟਿਕ ਸੈੱਲ ਤੇ ਸੂਰਜ ਦੀ ਰੌਸ਼ਨੀ ਪੈਂਦੀ ਹੈ ਤਾਂ ਇਲੈਕਟ੍ਰਾਨ ਉਤੇਜਿਤ ਹੁੰਦੇ ਹਨ ਤਾਂ ਕੁੱਝ ਮਾਤਰਾ ਵਿਚ ਬਿਜਲੀ ਦਾ ਕਰੰਟ ਪੈਦਾ ਹੁੰਦਾ ਹੈ। ਬਿਜਲੀ ਦੀ ਮਾਤਰਾ ਨੂੰ ਵਧਾਉਣ ਲਈ ਫੋਟੋਵੋਲਟਿਕ ਸੈੱਲਾਂ ਨੂੰ ਵੱਡੀ ਮਾਤਰਾ ਵਿਚ ਜੋੜ ਕੇ ਇਕ ਪੈਨਲ ਬਣਾ ਦਿੱਤਾ ਜਾਂਦਾ ਹੈ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 6
ਸੂਰਜੀ ਊਰਜਾ ਦੀ ਵਰਤੋਂ ਸਿੰਚਾਈ ਲਈ ਟਿਊਬਵੈੱਲਾਂ ਨੂੰ ਚਲਾਉਣ ਵਿਚ ਕੀਤੀ ਜਾਂਦੀ ਹੈ। ਜਿੱਥੇ ਧਰਤੀ ਦੇ ਹੇਠਲਾ ਪਾਣੀ ਜ਼ਿਆਦਾ ਦੂਰ ਨਹੀਂ ਹੈ ਉੱਥੇ ਇਹ ਵਿਧੀ ਪੂਰੀ ਤਰ੍ਹਾਂ ਸਫ਼ਲ ਹੈ। ਛੋਟੇ ਸੂਰਜੀ ਸੈੱਲਾਂ ਦੁਆਰਾ ਘਰਾਂ, ਗਲੀਆਂ ਅਤੇ ਸੜਕਾਂ ਤੇ ਰੌਸ਼ਨੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਸੈੱਲ ਜੋੜ ਕੇ ਜ਼ਿਆਦਾ ਮਾਤਰਾ ਵਿਚ ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਪਰਤਵੇਂ ਕਰੰਟ (DC) ਨੂੰ ਅਪਰਤਵੇਂ ਕਰੰਟ (AC) ਵਿਚ ਬਦਲਿਆ ਜਾਂਦਾ ਹੈ। ਸੂਰਜੀ ਊਰਜਾ ਦਾ ਪ੍ਰਯੋਗ ਉਪਹਿ, ਬਿਜਲੀ ਨਾਲ ਚੱਲਣ ਵਾਲੀਆਂ ਘੜੀਆਂ, ਕੈਲਕੂਲੇਟਰ, ਸੂਰਜੀ ਲਾਲਟੇਨ, ਪਾਣੀ ਦੇ ਪੰਪਾਂ ਨੂੰ ਚਲਾਉਣ ਵਿਚ ਕੀਤਾ ਜਾਂਦਾ ਹੈ।
ਸੂਰਜੀ ਊਰਜਾ ਦਾ ਸ਼ਕਤੀ ਦੇ ਰੂਪ ਵਿਚ ਉਪਯੋਗ ਕੀਤਾ ਜਾਂਦਾ ਹੈ। ਇਹ ਵਧੀਆ ਅਤੇ ਘੱਟ ਖ਼ਰਚੇ ਵਾਲਾ ਸੋਮਾ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਪ੍ਰਸ਼ਨ 2.
ਸਾਗਰੀ ਊਰਜਾ ਦੇ ਪ੍ਰਮੁੱਖ ਰੂਪਾਂ ਦੀ ਚਰਚਾ ਕਰੋ ।
ਉੱਤਰ-
ਸਾਗਰੀ ਉਰਜਾਂ ਨੂੰ ਦੋ ਤਰੀਕਿਆਂ ਨਾਲ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ
1. ਜਵਾਰਭਾਟਾ ਉਰਜਾ (Tidal Energy)-ਚੰਦਰਮਾ ਅਤੇ ਸੂਰਜ ਦੀ ਗੁਰੁਤਾਕਰਸ਼ਨ ਦੀ ਸ਼ਕਤੀ ਦੇ ਕਾਰਨ ਸਮੁੰਦਰੀ ਪਾਣੀ ਚੜ੍ਹਦਾ ਅਤੇ ਉਤਰਦਾ ਹੈ, ਜਿਸ ਨੂੰ ਜਵਾਰਭਾਟਾ ਆਖਦੇ ਹਾਂ। ਸਮੁੰਦਰ ਵਿਚ ਉੱਪਰ ਉਠਣ ਵਾਲੀਆਂ ਤਰੰਗਾਂ ਨੂੰ ਜਵਾਰ ਅਤੇ ਹੇਠਾਂ ਡਿੱਗਣ ਵਾਲੀਆਂ ਤਰੰਗਾਂ ਨੂੰ ਭਾਣਾ ਕਿਹਾ ਜਾਂਦਾ ਹੈ। ਜਦੋਂ ਇਹ ਲਹਿਰਾਂ ਆਪਣੀ ਔਸਤ ਉੱਚਾਈ ਤੋਂ 50 ਤੋਂ 100 ਗੁਣਾ ਉੱਪਰ ਉੱਠਦੀਆਂ ਹਨ, ਤਾਂ ਇਨ੍ਹਾਂ ਦਾ ਉਪਯੋਗ ਟਰਬਾਈਨਾਂ ਘੁੰਮਾਉਣ ਲਈ ਕੀਤਾ ਜਾਂਦਾ ਹੈ ਜਿਸ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ। ਭਾਰਤ ਵਿਚ ਕੱਛ ਦੀ ਖਾੜੀ, ਸੁੰਦਰਵਨ ਡੈਲਟਾ ਅਤੇ ਖੰਬਾਤ ਦੀ ਖਾੜੀ ਵਰਗੇ ਸਥਾਨਾਂ ‘ਤੇ ਜਵਾਰਭਾਟਾ ਦੀ ਸਹਾਇਤਾ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਹ ਕੰਮ ਪ੍ਰਦੂਸ਼ਣ ਤੋਂ ਰਹਿਤ ਹੈ। ਜਵਾਰਭਾਟਾ ਇਕ ਚੰਗਾ ਅਤੇ ਨਵੀਕਰਨ ਹੋਣ ਵਾਲਾ ਉਰਜਾ ਦਾ ਸੋਮਾ ਹੈ। ਪਰ ਇਹ ਸੋਮਾ ਸਾਰੀ ਜਗ੍ਹਾ ਨਹੀਂ ਹੁੰਦਾ, ਇਸ ਦਾ ਕਾਰਨ ਇਹ ਹੈ ਕਿ ਜਵਾਰਭਾਟਾ ਬੰਨ੍ਹ ਦੇ ਲਈ ਬਹੁਤ ਘੱਟ ਸਥਾਨ ਹਨ। ਇਹ ਇਕ ਮਹਿੰਗਾ ਊਰਜਾ ਦਾ ਸੋਮਾ ਹੈ।

2. ਸਾਗਰੀ ਤਾਪ ਊਰਜਾ (Ocean Thermal Energy) -ਸੂਰਜ ਦੀ ਗਰਮੀ ਦੇ ਨਾਲ ਸਮੰਦਰ ਦਾ ਉੱਪਰਲਾ ਪਾਣੀ ਗਰਮ ਹੋ ਜਾਂਦਾ ਹੈ ਜਦੋਂ ਕਿ ਸਮੁੰਦਰ ਦੀ ਡੂੰਘਾਈ ਵਿਚ ਪਾਣੀ ਠੰਡਾ ਹੀ ਰਹਿੰਦਾ ਹੈ। ਗਰਮ ਅਤੇ ਠੰਡੇ ਪਾਣੀ ਵਿਚ ਪੈਦਾ ਹੋਏ ਅੰਤਰ ਨੂੰ ਊਰਜਾ ਸੋਮਾ ਕਿਹਾ ਜਾਂਦਾ ਹੈ। ਇਹ ਉਰਜਾ ਸਾਗਰੀ ਤਾਪ-ਉਰਜਾ ਅਖਵਾਉਂਦਾ ਹੈ। ਇਸ ਵਿਚ ਬਿਜਲੀ ਪੈਦਾ ਕਰਨ ਲਈ ਠੰਡੇ ਜਾਂ ਗਰਮ ਪਾਣੀ ਵਿਚ 20°C ਦਾ ਅੰਤਰ ਹੋਣਾ ਜਾਂ ਇਸ ਤੋਂ ਜ਼ਿਆਦਾ ਅੰਤਰ ਹੋਣਾ ਜ਼ਰੂਰੀ ਹੈ। ਸਮੁੰਦਰ ਦੀ ਉਪਰਲੀ ਸਤਹਿ ਤੇ ਪਾਣੀ ਦੀ ਗਰਮੀ ਦੇ ਨਾਲ ਅਮੋਨੀਅਮ ਵਰਗੇ ਤਰਲ ਨੂੰ ਉਬਾਲਿਆ ਜਾਂਦਾ ਹੈ, ਉਸ ਤੋਂ ਪੈਦਾ ਹੋਣ ਵਾਲੀ ਭਾਫ਼ ਦੇ ਨਾਲ ਟਰਬਾਈਨ ਨੂੰ ਚਲਾ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। ਸਮੁੰਦਰ ਦੀ ਡੂੰਘਾਈ ਵਿਚੋਂ ਠੰਡਾ ਪਾਣੀ ਕੱਢ ਕੇ ਅਮੋਨੀਆ ਨੂੰ ਫਿਰ ਤਰਲ ਵਿਚ ਬਦਲਿਆ ਜਾਂਦਾ ਹੈ, ਇਸ ਤਰ੍ਹਾਂ ਇਹ ਕਿਰਿਆ ਨਿਯੰਤਰਨ ਵਿਚ ਰਹਿੰਦੀ ਹੈ। ਸੰਸਾਰ ਦੇ ਸਭ ਤੋਂ ਪਹਿਲੇ ਛੋਟੇ ਸਮੁੰਦਰੀ ਤਾਪ ਊਰਜਾ ਰੂਪਾਂਤਰਿਕ ਕੇਂਦਰ ਦਾ ਆਰੰਭ 1979 ਵਿਚ ਹਵਾਈ ਵਿਚ ਹੋਇਆ। ਸਮੁੰਦਰੀ ਤਾਪ ਊਰਜਾ ਪ੍ਰਾਪਤ ਕਰਨ ਵਿਚ ਖ਼ਰਚਾ ਬਹੁਤ ਜ਼ਿਆਦਾ ਹੁੰਦਾ ਹੈ। ਸਮੁੰਦਰੀ ਪਾਣੀ ਖਾਰਾ ਹੁੰਦਾ ਹੈ ਜਿਸ ਦੇ ਕਾਰਨ ਇਹ ਯੰਤਰ ਦੇ ਭੌਤਿਕ ਹਿੱਸਿਆਂ ਨੂੰ ਨੁਕਸਾਨ ਵੀ ਕਰ ਸਕਦਾ ਹੈ। ਸਮੁੰਦਰੀ ਤਾਪ ਊਰਜਾ ਪੈਦਾ ਕਰਨ ਲਈ ਉੱਨਤ ਸਾਧਨਾਂ ਦੀ ਜ਼ਰੂਰਤ ਹੈ।

ਪ੍ਰਸ਼ਨ 3.
ਪਣ-ਊਰਜਾ ਪ੍ਰਾਪਤ ਕਰਨ ਦੇ ਢੰਗਾਂ ਦਾ ਵਿਸਤਰਤ ਵੇਰਵਾ ਦਿਉ। ਇਸ ਦੀ ਸੰਭਾਵਿਤ ਸਮਰੱਥਾ, ‘ ਫਾਇਦਿਆਂ ਅਤੇ ਤਰੁੱਟੀਆਂ ਦਾ ਵੀ ਵੇਰਵਾ ਦਿਉ।
ਉੱਤਰ-
ਉੱਪਰੋਂ ਗਿਰਦੇ ਜਾਂ ਵਗਦੇ ਪਾਣੀ ਤੋਂ ਪ੍ਰਾਪਤ ਹੋਈ ਉਰਜਾ ਨੂੰ ਪਣ-ਉਰਜਾ ਕਿਹਾ ਜਾਂਦਾ ਹੈ। ਪਾਣੀ ਤੋਂ ਊਰਜਾ ਪ੍ਰਾਪਤ ਕਰਨ ਲਈ ਦਰਿਆ ਦੇ ਵਹਾਅ ਨੂੰ ਇਕ ਬੰਨ੍ਹ ਨਾਲ ਰੋਕਿਆ ਜਾਂਦਾ ਹੈ ਜਿੱਥੇ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਹੈ। ਇਸ ਪਾਣੀ ਨੂੰ ਨਿਯੰਤਰਿਤ ਢੰਗ ਨਾਲ ਉੱਪਰੋਂ ਡਿਗਾ ਕੇ ਟਰਬਾਈਨਾਂ ਨੂੰ ਚਲਾਇਆ ਜਾਂਦਾ ਹੈ।

ਇਹ ਟਰਬਾਈਨਾਂ, ਜਨਰੇਟਰਾਂ ਨੂੰ ਘੁਮਾਉਂਦੀਆਂ ਹਨ ਜਿਸ ਨਾਲ ਬਿਜਲੀ ਤਿਆਰ ਹੋ ਜਾਂਦੀ ਹੈ। ਪਣ ਉਰਜਾ ਕੇਂਦਰਾਂ ਦੁਆਰਾ ਪੈਦਾ ਕੀਤੀ ਗਈ ਬਿਜਲੀ ਸੰਸਾਰ ਵਿਚ ਬਿਜਲੀ ਦੇ ਕੁੱਲ ਉਤਪਾਦਨ ਦਾ 25% ਹੈ। ਪਹਾੜੀ ਖੇਤਰਾਂ ਵਿਚ ਪਾਣੀ ਤੋਂ ਬਿਜਲੀ ਬਣਨ ਦੀ ਕਾਫ਼ੀ ਸੰਭਾਵਨਾ ਹੁੰਦੀ ਹੈ। ਨਾਰਵੇ, ਕਾਂਗੋ, ਬ੍ਰਾਜ਼ੀਲ, ਕੈਨੇਡਾ, ਸਵਿਟਜ਼ਰਲੈਂਡ ਅਤੇ ਆਸਟਰੀਆ ਵਰਗੇ ਦੇਸ਼ਾਂ ਵਿਚ ਕੁੱਲ ਬਿਜਲੀ ਦਾ ਅੱਧਾ ਹਿੱਸਾ ਪਾਣੀ ਉਰਜਾ ਤੋਂ ਪ੍ਰਾਪਤ ਕੀਤਾ ਜਾਂਦਾ ਹੈ। | ਭਾਰਤ ਵਿਚ ਪਾਣੀ ਤੋਂ ਬਣਨ ਵਾਲੀ ਬਿਜਲੀ, ਕੁੱਲ ਊਰਜਾ ਉਤਪਾਦਨ ਦਾ 23% ਹੈ।

ਭਾਰਤ ਵਿਚ ਕੁੱਲ ਬਿਜਲੀ ਦੀ ਸੰਭਾਵਨਾ 4x 1011 ਕਿਲੋਵਾਟ ਲਗਭਗ ਹੈ। ਵਰਤਮਾਨ ਵਿਚ ਇਸ ਦਾ ਕੇਵਲ 11% ਹੀ ਵਰਤਿਆ ਜਾ ਰਿਹਾ ਹੈ। ਭਾਰਤ ਵਿਚ ਛੋਟੇ ਪਣ ਬਿਜਲੀ ਊਰਜਾ ਕੇਂਦਰਾਂ ਦੇ ਨਿਰਮਾਣ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ। ਭਾਰਤ ਦੀਆਂ ਪ੍ਰਮੁੱਖ ਪਣ ਬਿਜਲੀ ਉਰਜਾ ਯੋਜਨਾਵਾਂ ਵਿਚ ਭਾਖੜਾ ਨੰਗਲ ਯੋਜਨਾ, ਟਿਹਰੀ ਯੋਜਨਾ, ਦਮੋਦਰ ਘਾਟੀ ਯੋਜਨਾ, ਹੀਰਾ ਕੁਡ ਯੋਜਨਾ ਅਤੇ ਨਾਗਾਰਜੁਨ ਯੋਜਨਾ ਆਦਿ ਸ਼ਾਮਲ ਹਨ।
PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 7
ਪਣ ਊਰਜਾ ਦੇ ਲਾਭ (Advantages of Hydel Energy) –

  1. ਇਹ ਬਿਜਲੀ ਪੈਦਾ ਕਰਨ ਦਾ ਸਭ ਤੋਂ ਸਸਤਾ ਸਾਧਨ ਹੈ।
  2. ਬੰਨ੍ਹ ਤੋਂ ਨਹਿਰਾਂ ਕੱਢ ਕੇ ਪਾਣੀ ਦੀ ਵਰਤੋਂ ਸਿੰਚਾਈ, ਉਦਯੋਗਾਂ ਅਤੇ ਪਾਣੀ ਦੀ । ਪੂਰਤੀ ਲਈ ਕੀਤੀ ਜਾਂਦੀ ਹੈ।
  3. ਬੰਨ੍ਹ ਦੀ ਝੀਲ ਵਿਚ ਮੱਛੀ ਪਾਲਣ ਦਾ ਕੰਮ ਕੀਤਾ ਜਾ ਸਕਦਾ ਹੈ।
  4. ਬੰਨ੍ਹਾਂ ਦੇ ਨਿਰਮਾਣ ਨਾਲ ਹੜ੍ਹਾਂ ਅਤੇ ਸੋਕੇ ਤੇ ਕਾਬੂ ਵੀ ਕੀਤਾ ਜਾ ਸਕਦਾ ਹੈ।

ਪਣ ਊਰਜਾ ਦੀਆਂ ਕਮੀਆਂ (Limitations of Hydel Energy) –

  • ਵੱਡੇ-ਵੱਡੇ ਬੰਨ੍ਹਾਂ ਤੇ ਕੁੱਝ ਸਮੇਂ ਬਾਅਦ ਮਿੱਟੀ ਇਕੱਠੀ ਹੋ ਜਾਂਦੀ ਹੈ, ਇਸ ਨੂੰ ਸਾਫ਼ ਕਰਨਾ ਆਸਾਨ ਨਹੀਂ ਹੈ।
  • ਬੰਨ੍ਹ ਦੇ ਨਿਰਮਾਣ ਦਾ ਕੰਮ ਬਹੁਤ ਮਹਿੰਗਾ ਹੈ।
  • ਬੰਨ ਦਾ ਨਿਰਮਾਣ ਹੋਣ ਨਾਲ ਮੱਛੀਆਂ ਦਾ ਆਉਣ-ਜਾਣ ਰੁਕ ਜਾਂਦਾ ਹੈ ਅਤੇ ਹੋਰ ‘ਪਾਣੀ ਵਿਚ ਰਹਿਣ ਵਾਲੇ ਜੀਵਾਂ ਲਈ ਖ਼ਤਰਾ ਹੈ।
  • ਬੰਨ੍ਹ ਦੇ ਨਿਰਮਾਣ ਕਰਨ ਲਈ ਲੋਕਾਂ ਨੂੰ ਉਹ ਜਗਾ ਛੱਡ ਕੇ ਹੋਰ ਜਗਾ ਤੇ ਜਾ ਕੇ ਰਹਿਣਾ ਪੈਂਦਾ ਹੈ।
  • ਪਾਣੀ ਜ਼ਿਆਦਾ ਮਾਤਰਾ ਵਿਚ ਇਕੱਠਾ ਹੋਣ ਕਰਕੇ ਇਨ੍ਹਾਂ ਖੇਤਰਾਂ ਵਿੱਚ ਭੂਚਾਲ ਦੀ ਸੰਭਾਵਨਾ ਵੱਧ ਜਾਂਦੀ ਹੈ।
  • ਬੰਨ੍ਹ ਦੇ ਨਿਰਮਾਣ ਕਾਰਨ ਜੰਗਲਾਂ ਦਾ ਵਿਨਾਸ਼ ਹੋ ਜਾਂਦਾ ਹੈ।
  • ਬੰਨ ਦੇ ਨਿਰਮਾਣ ਕਾਰਨ ਨਦੀਆਂ ਦੀਆਂ ਪਰਿਸਥਿਤੀਆਂ ‘ਤੇ ਵੀ ਅਸਰ ਪੈਂਦਾ ਹੈ।
  • ਵੱਡੇ ਬੰਨ੍ਹਾਂ ਕਾਰਨ ਨਦੀਆਂ ਦਾ ਵਹਾਅ ਰੁਕ ਜਾਂਦਾ ਹੈ, ਜਿਸ ਕਾਰਨ ਪਾਣੀ ਦੇ ਵਹਾਅ ਲਈ ਖੁੱਲ੍ਹਾ ਸਥਾਨ ਨਹੀਂ ਰਹਿ ਜਾਂਦਾ ਹੈ।

ਪ੍ਰਸ਼ਨ 4.
ਨਿਊਕਲੀਅਰ ਰੀਐਕਟਰ ਦੀ ਬਣਤਰ ਦਾ ਵਿਸਥਾਰ ਪੂਰਵਕ ਵਰਣਨ ਕਰੋ। ਨਿਉਕਲੀਅਰ ਉਰਜਾ ਨਾਲ ਕੀ-ਕੀ ਖੁਬੀਆਂ ਅਤੇ ਖਤਰੇ ਜੁੜੇ ਹੋਏ ਹਨ ? .
ਉੱਤਰ-
ਰੇਡੀਓ ਐਕਟਿਵ ਤੱਤਾਂ ਜਿਵੇਂ ਯੂਰੇਨੀਅਮ ਅਤੇ ਥੋਰੀਅਸ ਦੇ ਵਿਖੰਡਣ ਕਾਰਨ ਜਿਹੜੀ ਉਰਜਾ ਮਿਲਦੀ ਹੈ ਉਸ ਨੂੰ ਨਿਊਕਲੀਅਰ ਉਰਜਾ ਕਿਹਾ ਜਾਂਦਾ ਹੈ। ਇਹ ਊਰਜਾ ਦੋ ਢੰਗਾਂ ਨਾਲ ਉਤਪੰਨ ਹੁੰਦੀ ਹੈ । ਨਿਊਕਲੀਅਰ ਵਿਖੰਡਣ ਅਤੇ ਨਿਊਕਲੀਅਰ ਸੰਯੋਜਨ ਦੁਆਰਾ। ਨਿਊਕਲੀਅਰ ਵਿਖੰਡਣ ਨੂੰ ਕੰਟਰੋਲ ਵਿਚ ਕਰਨ ਲਈ ਨਿਊਕਲੀਅਰ ਵਿਖੰਡਣ ਰੀਐਕਟਰ ਕੀਤਾ ਜਾਂਦਾ ਹੈ।

ਨਿਊਕਲੀਅਰ ਰੀਐਕਟਰ ਦੀ ਸੰਰਚਨਾ (Construction of Nuclear Reactor)- ਨਿਊਕਲੀਅਰ ਰੀਐਕਟਰ ਦੇ ਚਾਰ ਮੁੱਖ ਭਾਗ ਹੁੰਦੇ ਹਨ। ਇਹ ਹਨ

  1. ਰੀਐਕਟਰ ਕੋਰ
  2. ਕੰਡੈਂਸਰ ।
  3. ਜਨਰੇਟਰ
  4. ਟਰਬਾਈਨ ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ 8
ਯੂਰੇਨੀਅਮ ਬਾਲਣ ਦਾ ਵਿਖੰਡਣ ਰਿਐਕਟਰ ਕੋਰ ਦੇ ਅੰਦਰ ਹੁੰਦਾ ਹੈ। ਯੂਰੇਨੀਅਮ ਦੁਆਰਾ ਦਿੱਤੀ ਨਿਊਕਲੀਅਰ ਕਿਰਿਆ ਵਿਚ ਤਿੰਨ ਨਿਊਟ੍ਰਾਨ ਪੈਦਾ ਹੁੰਦੇ ਹਨ। ਵਿਸ਼ੇਸ਼ ਪ੍ਰਕਾਰ ਦੀ ਵਿਸ਼ੇਸ਼ ਮਿਸ਼ਰਿਤ ਧਾਤੂ ਨਾਲ ਬਣਾਈਆਂ ਹੋਈਆਂ ਨਿਯੰਤਰਨ ਛੜਾਂ ਦੁਆਰਾ ਇਹ ਕਿਰਿਆ ਨਿਯੰਤਰਿਤ ਕੀਤੀ ਜਾਂਦੀ ਹੈ। ਇਹ ਵਿਖੰਡਣ ਦੁਆਰਾ ਉਤਪੰਨ ਮੁਕਤ/ਖੁੱਲ੍ਹੇ ਨਿਊਫੋਨ ਨੂੰ ਕੰਟਰੋਲ ਕਰਦੀ ਹੈ। ਵਿਖੰਡਣ ਦੁਆਰਾ ਪ੍ਰਾਪਤ ਹੋਈ ਊਰਜਾ ਜਨਰੇਟਰ ਨੂੰ ਦਿੱਤੀ ਜਾਂਦੀ ਹੈ। ਰੀਐਕਟਰ ਕੋਰ ਵਿਚ ਪਾਣੀ ਤਰਲ ਰਹਿੰਦਾ ਹੈ ਕਿਉਂਕਿ ਦਬਾਅ ਉੱਚਾ ਹੁੰਦਾ ਹੈ। ਇਹ ਪਾਣੀ ਰੀਐਕਟਰ ਅਤੇ ਜਨਰੇਟਰ ਕੋਰ ਵਿਚ ਘੁੰਮਦਾ ਹੈ। ਜਨਰੇਟਰ ਵਿਚ ਭਾਫ਼ ਪੈਦਾ ਹੁੰਦੀ ਹੈ ਜੋ ਬਿਜਲੀ ਬਣਾਉਣ ਦੇ ਕੰਮ ਆਉਂਦੀ ਹੈ। ਇਹ ਟਰਬਾਈਨ ਘੁੰਮਾਉਣ ਵਿਚ ਵੀ ਸਹਾਇਤਾ ਕਰਦਾ ਹੈ ਅਤੇ ਬਿਜਲੀ ਪੈਦਾ ਕਰਦਾ ਹੈ। ਕੰਡੈਂਸਰ ਵਿਚ ਫਾਲਤੂ ਭਾਫ਼ ਠੰਡੀ ਹੋ ਜਾਂਦੀ ਹੈ ਤੇ ਫਿਰ ਤਰਲ ਵਿਚ ਬਦਲ ਜਾਂਦੀ ਹੈ। ਇਸ ਤਰ੍ਹਾਂ ਨਿਊਕਲੀਅਰ ਊਰਜਾ ਬਿਜਲੀ ਊਰਜਾ ਵਿਚ ਬਦਲ ਜਾਂਦੀ ਹੈ।

ਲਾਭ (Advantages) -ਪਥਰਾਟ ਬਾਲਣਾਂ ਦੀ ਤਰ੍ਹਾਂ ਨਿਊਕਲੀਅਰ ਰੀਐਕਟਰ ਹਵਾ ਪ੍ਰਦੂਸ਼ਕ ਜਿਵੇਂ-ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ, ਨਾਈਟਰੋਜਨ ਆਕਸਾਈਡ ਅਤੇ ਹੋਰ ਪਦਾਰਥ ਪਦੂਸ਼ਣ ਪੈਦਾ ਨਹੀਂ ਕਰਦੇ। ਇਸ ਦੇ ਨਾਲ ਵਾਤਾਵਰਣ ਦੂਸ਼ਿਤ ਨਹੀਂ ਹੁੰਦਾ। ਇਹ ਇੱਕ ਉੱਚ ਕੋਟੀ ਦੀ ਊਰਜਾ ਹੈ, ਥੋੜ੍ਹੇ ਜਿਹੇ ਰੇਡੀਓ ਐਕਟਿਵ ਪਦਾਰਥਾਂ ਤੋਂ ਬਹੁਤ ਜ਼ਿਆਦਾ ਮਾਤਰਾ ਵਿਚ ਉਰਜਾ ਮਿਲਦੀ ਹੈ।

PSEB 11th Class Environmental Education Solutions Chapter 13 ਊਰਜਾ ਦੇ ਗੈਰ ਰਵਾਇਤੀ ਸੋਤ

ਹਾਨੀਆਂ (Drawbacks)-

  1. ਦੇਸ਼ ਵਿੱਚ ਉੱਚ ਕੋਟੀ ਦਾ ਯੂਰੇਨੀਅਮ ਮਿਲਦਾ ਨਹੀਂ। ਇਸ ਲਈ ਆਯਾਤ ਕਰਨਾ ਪੈਂਦਾ ਹੈ।
  2. ਨਿਊਕਲੀਅਰ ਰੀਐਕਟਰ ਵਿਚ ਪੈਦਾ ਹੋਇਆ ਕਚਰਾ ਬੜਾ ਹਾਨੀਕਾਰਕ ਹੁੰਦਾ ਹੈ, ਇਸ ਲਈ ਦੁਰਘਟਨਾ ਦਾ ਖ਼ਤਰਾ ਬੜਾ ਜ਼ਿਆਦਾ ਹੁੰਦਾ ਹੈ।
  3. ਰੇਡੀਓ ਐਕਟਿਵ ਪਦਾਰਥ ਮਨੁੱਖ ਦੀ ਸਿਹਤ ਲਈ ਅਤੇ ਵਾਤਾਵਰਣ ਲਈ ਹਾਨੀਕਾਰਕ ਹਨ। ਰੇਡੀਓ ਐਕਟਿਵ ਵਿਕਿਰਣਾਂ ਦੇ ਕਾਰਨ ਜੀਨਾਂ ਵਿਚ ਕੁੱਝ ਤਬਦੀਲੀ ਹੋ ਜਾਂਦੀ ਹੈ।
  4. ਰੇਡੀਓ ਐਕਟਿਵ ਫਾਲਤੂ ਪਦਾਰਥਾਂ ਦੀ ਸੁਰੱਖਿਆ ਅਤੇ ਨਿਰਮਾਣ ਕਰਨਾ ਬਹੁਤ ਹੀ ਖ਼ਰਚੀਲੀ ਕਿਰਿਆ ਹੈ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

Punjab State Board PSEB 11th Class Environmental Education Book Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ Textbook Exercise Questions and Answers.

PSEB Solutions for Class 11 Environmental Education Chapter 12 ਉਰਜਾ ਦੇ ਰਵਾਇਤੀ ਸ੍ਰੋਤ

Environmental Education Guide for Class 11 PSEB ਉਰਜਾ ਦੇ ਰਵਾਇਤੀ ਸ੍ਰੋਤ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਰਜਾ ਦੇ ਪ੍ਰਮੁੱਖ ਰਵਾਇਤੀ ਸ੍ਰੋਤ (Conventional Sources) ਕਿਹੜੇ-ਕਿਹੜੇ ਹਨ ?
ਉੱਤਰ-
ਕੋਲਾ, ਖਣਿਜ ਤੇਲ, ਕੁਦਰਤੀ ਗੈਸ, ਬਾਲਣ ਵਾਲੀ ਲੱਕੜੀ।

ਪ੍ਰਸ਼ਨ 2.
ਕੋਲੇ ਦੀ ਸਭ ਤੋਂ ਜ਼ਿਆਦਾ ਤਾਪ ਪੈਦਾ ਕਰਨ ਵਾਲੀ ਕਿਸਮ ਕਿਹੜੀ ਹੈ ?
ਉੱਤਰ-
ਕੋਲੇ ਦੀ ਸਭ ਤੋਂ ਵੱਧ ਤਾਪ ਪੈਦਾ ਕਰਨ ਵਾਲੀ ਕਿਸਮ ਐਨਥਰਾਸਾਈਟ ਹੈ।

ਪ੍ਰਸ਼ਨ 3.
ਕੁਦਰਤ ਵਿੱਚ ਕਿਹੜਾ ਪਥਰਾਟ ਬਾਲਣ ਸਭ ਤੋਂ ਵੱਧ ਮਿਲਦਾ ਹੈ ?
ਉੱਤਰ-
ਕੋਲਾ ਸਭ ਤੋਂ ਜ਼ਿਆਦਾ ਪਾਇਆ ਜਾਣ ਵਾਲਾ ਪਥਰਾਟ ਬਾਲਣ ਹੈ।

ਪ੍ਰਸ਼ਨ 4.
ਭਾਰਤ ਵਿੱਚ ਕੋਲੇ ਦੇ ਪ੍ਰਮੁੱਖ ਭੰਡਾਰ ਕਿੱਥੇ-ਕਿੱਥੇ ਸਥਿਤ ਹਨ ?
ਉੱਤਰ-
ਭਾਰਤ ਵਿਚ ਜ਼ਿਆਦਾ ਕੋਲੇ ਦੇ ਭੰਡਾਰ ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਚ ਸਥਿਤ ਹਨ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 5.
ਪੈਟਰੋਲੀਅਮ ਦੀ ਰਚਨਾ ਦੱਸੋ ।
ਉੱਤਰ-
ਹਾਈਡਰੋਕਾਰਬਨ ਅਤੇ ਕੁੱਝ ਮਾਤਰਾ ਵਿਚ ਸਲਫਰ, ਨਾਈਟ੍ਰੋਜਨ ਅਤੇ ਆਕਸੀਜਨ ਦੇ ਯੌਗਿਕ ਪੈਟਰੋਲੀਅਮ ਦੇ ਮੁੱਖ ਤੱਤ ਹਨ।

ਪ੍ਰਸ਼ਨ 6.
ਪੈਟਰੋਲੀਅਮ ਦੀ ਸੁਧਾਈ (Refining of Petroleum) ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਕੁਦਰਤੀ ਤੇਲਾਂ ਤੋਂ ਉਪਯੋਗੀ ਚੀਜ਼ਾਂ ਨੂੰ ਵੱਖ ਕਰਨ ਦੀ ਕਿਰਿਆ ਨੂੰ ਪੈਟਰੋਲੀਅਮ ਦਾ ਸ਼ੁੱਧੀਕਰਨ ਜਾਂ ਪੈਟਰੋਲੀਅਮ ਦੀ ਸੁਧਾਈ ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਢੋਆ-ਢੁਆਈ ਖੇਤਰ ਵਿੱਚ ਵਰਤੇ ਜਾਂਦੇ ਦੋ ਪ੍ਰਮੁੱਖ ਪੈਟਰੋਲੀਅਮ ਉਤਪਾਦਾਂ ਦੇ ਨਾਮ ਦੱਸੋ।
ਉੱਤਰ-
ਪੈਟਰੋਲ ਅਤੇ ਡੀਜ਼ਲ ।

ਪ੍ਰਸ਼ਨ 8.
ਕੁਦਰਤੀ ਗੈਸ ਵਿੱਚ ਮੌਜੂਦ ਪ੍ਰਮੁੱਖ ਹਾਈਡ੍ਰੋਕਾਰਬਨਜ਼ ਦੇ ਨਾਮ ਲਿਖੋ ।
ਉੱਤਰ-
ਕੁਦਰਤੀ ਗੈਸ ਵਿਚ ਪਾਏ ਜਾਣ ਵਾਲੇ ਤੱਤਾਂ ਵਿਚ ਮੁੱਖ ਤੌਰ ‘ਤੇ ਮਿਥੇਨ, ਕੁੱਝ ਮਾਤਰਾ ਵਿਚ ਪ੍ਰੋਪੇਨ ਅਤੇ ਬਿਊਟੇਨ ਸ਼ਾਮਿਲ ਹੁੰਦੇ ਹਨ।

ਪ੍ਰਸ਼ਨ 9.
ਸਭ ਤੋਂ ਵੱਧ ਸਾਫ਼-ਸੁਥਰਾ ਤੇ ਵਧੇਰੇ ਤਾਪ ਪੈਦਾ ਕਰਨ ਵਾਲਾ ਪਥਰਾਟ ਬਾਲਣ ਕਿਹੜਾ ਹੈ ?
ਉੱਤਰ-
ਕੁਦਰਤੀ ਗੈਸ ਨੂੰ ਸਭ ਤੋਂ ਵਧੀਆ, ਸੁਰੱਖਿਅਤ ਅਤੇ ਵਧੇਰੇ ਤਾਪ ਪੈਦਾ ਕਰਨ ਵਾਲਾ ਪਥਰਾਟ ਬਾਲਣ ਮੰਨਿਆ ਜਾਂਦਾ ਹੈ।

ਪ੍ਰਸ਼ਨ 10.
ਬਾਲਣ ਵਾਲੀ ਲੱਕੜੀ (Fire Wood) ਦਾ ਮੁੱਖ ਸ੍ਰੋਤ ਕੀ ਹੈ ?
ਉੱਤਰ-
ਬਾਲਣ ਵਾਲੀ ਲੱਕੜੀ (Fire Wood) ਦਾ ਮੁੱਖ ਸਰੋਤ ਜੰਗਲ ਹਨ ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

(ਅ) ਛੋਟੀ ਉੱਤਰਾਂ ਵਾਲੇ ਸਨ (Type I)

ਪ੍ਰਸ਼ਨ 1.
ਪਥਰਾਟ ਬਾਲਣਾਂ ਨੂੰ ਊਰਜਾ ਦੇ ਨਾ-ਨਵਿਆਉਣ ਯੋਗ ਸ੍ਰੋਤ (Non-renewable source) ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਜੀਵਾਂ ਤੋਂ ਪੈਦਾ ਹੋਣ ਵਾਲੇ ਉਰਜਾ ਸਾਧਨ ਇਸ ਤਰ੍ਹਾਂ ਦੇ ਸਾਧਨ ਮੰਨੇ ਜਾਂਦੇ ਹਨ ਜਿਨ੍ਹਾਂ ਨੂੰ ਦੁਬਾਰਾ ਪ੍ਰਾਪਤ ਕਰਨਾ ਬਹੁਤ ਔਖਾ ਹੈ। ਇਸ ਤਰ੍ਹਾਂ ਇਹ ਊਰਜਾ ਦੇ ਨਾ-ਨਵਿਆਉਣਯੋਗ ਸਾਧਨ ਹਨ। ਇਹਨਾਂ ਦੀ ਕੁਦਰਤ ਵਿਚ ਇਕ ਸੀਮਤ ਮਾਤਰਾ ਪਾਈ ਜਾਂਦੀ ਹੈ। ਇਹਨਾਂ ਦਾ ਨਿਰਮਾਣ ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਬਣੀਆਂ ਪਰਿਸਥਿਤੀਆਂ ਦੇ ਕਾਰਨ ਹੋਇਆ ਹੈ। ਇਹਨਾਂ ਨੂੰ ਹੋਰ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਇਹਨਾਂ ਦੇ ਨਿਰਮਾਣ ਲਈ ਲੱਖਾਂ ਸਾਲ ਚਾਹੀਦੇ ਹਨ। ਅਸੀਂ ਜੀਵਾਂ ਤੋਂ ਬਣੇ ਪਥਰਾਟ ਬਾਲਣਾਂ ਦਾ ਪ੍ਰਯੋਗ ਬੜੇ ਵੱਡੇ ਪੈਮਾਨੇ ਤੇ ਕਰ ਰਹੇ ਹਾਂ ਅਤੇ ਇਹਨਾਂ ਦੇ ਖ਼ਤਮ ਹੋਣ ਦਾ ਖ਼ਤਰਾ ਵੱਧ ਗਿਆ ਹੈ।

ਪ੍ਰਸ਼ਨ 2.
ਕੁਦਰਤ ਵਿਚ ਕੋਲਾ ਕਿਵੇਂ ਬਣਿਆ ?
ਉੱਤਰ-
ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਜੰਗਲ ਹੀ ਜੰਗਲ ਸਨ । ਧਰਤੀ ਦੀ ਹਲਚਲ ਨਾਲ ਵੱਡੇ ਭੂਚਾਲ ਆਉਣ ਦੇ ਕਾਰਨ ਇਹ ਸਾਰੇ ਜੰਗਲ ਧਰਤੀ ਦੇ ਹੇਠਾਂ ਦੱਬੇ ਗਏ । ਧਰਤੀ ਦੀ ਅੰਦਰੂਨੀ ਗਰਮੀ ਅਤੇ ਉੱਪਰੀ ਦਬਾਅ ਦੇ ਕਾਰਨ ਇਹ ਦੱਬੀ ਹੋਈ ਬਨਸਪਤੀ ਹੌਲੀ-ਹੌਲੀ ਕੋਲੇ ਵਿਚ ਬਦਲ ਗਈ । ਇਸ ਲਈ ਕੋਲਾ ਪਰਤਦਾਰ ਚੱਟਾਨਾਂ ਦੇ ਰੂਪ ਵਿਚ ਮਿਲਦਾ ਹੈ । ਕੋਲੇ ਵਿਚ ਮੁੱਖ ਤੱਤ, ਕਾਰਬਨ ਹੁੰਦਾ ਹੈ ਅਤੇ ਇਸ ਵਿਚ ਹਾਈਡੋਜਨ, ਆਕਸੀਜਨ ਅਤੇ ਸਲਫਰ ਆਦਿ ਵੀ ਮਿਲੇ ਹੁੰਦੇ ਹਨ ।

ਪ੍ਰਸ਼ਨ 3.
ਕੋਲੇ ਦੇ ਦੋ ਲਾਭ ਲਿਖੋ ।
ਉੱਤਰ-
ਕੋਲੇ ਦੇ ਦੋ ਲਾਭ ਹੇਠ ਲਿਖੇ ਹਨ’

  • ਉਦਯੋਗਾਂ ਵਿਚ ਕੋਲੇ ਦੀ ਵਰਤੋਂ ਈਂਧਨ/ਬਾਲਣ ਵਜੋਂ ਕੀਤੀ ਜਾਂਦੀ ਹੈ ।
  • ਕੋਲੇ ਤੋਂ ਕੋਲਗੈਸ, ਸੰਸਲਿਸ਼ਟ ਪੈਟਰੋਲੀਅਮ ਅਤੇ ਕਈ ਪ੍ਰਕਾਰ ਦੇ ਕਾਰਬਨਿਕ ਯੋਗਿਕ ਤਿਆਰ ਕੀਤੇ ਜਾਂਦੇ ਹਨ ।

ਪ੍ਰਸ਼ਨ 4.
ਕੁਦਰਤ ਵਿੱਚ ਪੈਟਰੋਲੀਅਮ ਦੀ ਉਤਪੱਤੀ ਕਿਵੇਂ ਹੋਈ ?
ਉੱਤਰ-
ਪੈਟਰੋਲੀਅਮ ਜੀਵ ਪਦਾਰਥਾਂ ਤੋਂ ਬਣਦਾ ਹੈ। ਕਈ ਸਾਲ ਪਹਿਲਾਂ ਸੂਖ਼ਮ ਜੀਵਾਂ ਅਤੇ ਪੌਦਿਆਂ ਦੇ ਭਾਗ ਸਮੁੰਦਰ ਹੇਠਾਂ ਜਮਾਂ ਹੋ ਰਹੇ ਸਨ। ਭੂਗੋਲਿਕ ਪਰਿਵਰਤਨਾਂ ਦੇ ਕਾਰਨ ਇਹ ਹੇਠਾਂ ਦੱਬੇ ਗਏ ਅਤੇ ਚਿੱਕੜ ਅਤੇ ਮਿੱਟੀ ਦੀਆਂ ਪਰਤਾਂ ਇਹਨਾਂ ਉੱਪਰ ਜਮਾਂ ਹੋ ਗਈਆਂ। ਧਰਤੀ ਦੀ ਗਰਮੀ ਅਤੇ ਰਸਾਇਣਿਕ ਪਰਿਵਰਤਨਾਂ ਦੇ ਕਾਰਨ ਪੌਦਿਆਂ ਅਤੇ ਜੀਵਾਂ ਦੇ ਸੂਖ਼ਮ ਤੱਤਾਂ ਤੋਂ ਪੈਟਰੋਲੀਅਮ ਬਣ ਗਿਆ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

(ਏ) ਛਟੋ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਕੋਲੇ ਦੀਆਂ ਵੱਖ-ਵੱਖ ਕਿਸਮਾਂ ਉੱਪਰ ਇਕ ਨੋਟ ਲਿਖੋ ।
ਉੱਤਰ-
ਕੋਲਾ ਧਰਤੀ ਅੰਦਰ ਦੱਬੀ ਹੋਈ ਬਨਸਪਤੀ ਦਾ ਪਰਿਵਰਤਿਤ ਰੂਪ ਹੈ। ਕੋਲੇ ਵਿਚ ਮੁੱਖ ਤੱਤ ਕਾਰਬਨ ਹੁੰਦਾ ਹੈ ਅਤੇ ਇਸ ਦੇ ਨਾਲ ਆਕਸੀਜਨ, ਹਾਈਡੋਜਨ ਅਤੇ ਸਵਾਹ ਆਦਿ ਮਿਲੇ ਹੁੰਦੇ ਹਨ। ਬਾਲਣ ਤੋਂ ਬਾਅਦ ਤਾਪਮਾਨ ਦੀਆਂ ਵੱਖ-ਵੱਖ ਹਾਲਤਾਂ ਤੋਂ ਬਾਅਦ ਵੱਖਵੱਖ ਤਰ੍ਹਾਂ ਦਾ ਕੋਲਾ ਬਣਦਾ ਹੈ। ਕਾਰਬਨ ਦੀ ਮਾਤਰਾ ਦੇ ਅਨੁਸਾਰ ਕੋਲੇ ਦੀਆਂ ਵੱਖ-ਵੱਖ ਕਿਸਮਾਂ ਹੇਠ ਲਿਖੇ ਅਨੁਸਾਰ ਹਨ –

  1. ਲਿਗਨਾਈਟ (Lignite) -ਇਹ ਭੂਰਾ ਜਾਂ ਕਾਲੇ ਭੂਰੇ ਰੰਗ ਦਾ ਹੁੰਦਾ ਹੈ। ਇਹ ਕੋਲੇ ਦੀਆਂ ਕਿਸਮਾਂ ਦੇ ਅਨੁਸਾਰ ਘਟ ਗਰਮੀ ਪੈਦਾ ਕਰਦਾ ਹੈ।
    ਇਸ ਵਿਚ ਕਾਰਬਨ ਦੀ ਮਾਤਰਾ 45% ਤੋਂ 70% ਭਾਗ ਤਕ ਹੁੰਦੀ ਹੈ।
  2. ਬਿਮਿਨਸ (Bituminus)-ਇਹ ਕੋਲੇ ਦਾ ਸਭ ਤੋਂ ਪ੍ਰਸਿੱਧ ਰੂਪ ਹੈ । ਇਹ ਬਿਲਕੁਲ ਕਾਲੇ ਰੰਗ ਦਾ ਹੁੰਦਾ ਹੈ ਅਤੇ ਸਖ਼ਤ ਹੁੰਦਾ ਹੈ। ਇਸ ਵਿਚ ਸਲਫਰ ਹੁੰਦਾ ਹੈ ਅਤੇ ਕਾਰਬਨ ਦੀ ਮਾਤਰਾ 75% ਤੋਂ 90% ਭਾਗ ਤਕ ਹੁੰਦੀ ਹੈ।
  3. ਐੱਥਰਾਈਟ (Anthracite) -ਇਹ ਸਭ ਤੋਂ ਵਧੀਆ ਕੁਆਲਟੀ ਦਾ ਕੋਲਾ ਹੁੰਦਾ ਹੈ। ਇਸ ਵਿਚ ਕਾਰਬਨ ਦੀ ਮਾਤਰਾ 95% ਤਕ ਹੁੰਦੀ ਹੈ। ਇਹ ਬਹੁਤ ਸਖ਼ਤ ਹੁੰਦਾ ਹੈ ਅਤੇ ਬਾਲਣ ਵੇਲੇ ਬਹੁਤ ਗਰਮੀ ਪੈਦਾ ਕਰਦਾ ਹੈ। ਇਹ ਬਹੁਤ ਸਾਫ਼ ਬਲਦਾ ਹੈ ਅਤੇ ਪ੍ਰਦੂਸ਼ਣ ਵੀ ਘੱਟ ਫੈਲਾਉਂਦਾ ਹੈ :

ਪ੍ਰਸ਼ਨ 2.
ਕੋਲੇ ਦੀ ਖੁਦਾਈ ਦੇ ਬੁਰੇ ਪ੍ਰਭਾਵ (III Effects of Coal Minning) ਦੱਸੋ ।
ਉੱਤਰ-
ਕੋਲਾ ਕੱਢਣਾ ਇਕ ਬਹੁਤ ਹੀ ਖ਼ਤਰੇ ਵਾਲਾ ਕੰਮ ਹੈ। ਕੋਲੇ ਦੀਆਂ ਖਾਣਾਂ ਵਿਚ ਦੁਰਘਟਨਾ ਹੋਣ ਦੇ ਕਾਰਨ ਜਾਨ-ਮਾਲ ਦੀ ਹਾਨੀ ਆਮ ਗੱਲ ਹੈ। ਕੋਲਾ ਕੱਢਣ ਨਾਲ ਬਨਸਪਤੀ ਦੀ ਉੱਪਰੀ ਤਹਿ ਹਟ ਜਾਂਦੀ ਹੈ ਜਿਸ ਦੇ ਨਾਲ ਜੰਗਲੀ ਜੀਵਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਦਾ ਹੈ। ਕੋਲਾ ਖ਼ਾਣਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਛਾਤੀ, ਚਮੜੀ, ਸਾਹ ਆਦਿ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਤਰ੍ਹਾਂ ਕੋਲਾ ਕੱਢਣਾ ਵਾਤਾਵਰਣ ਅਤੇ ਸਿਹਤ ਦੋਨਾਂ ਲਈ ਹਾਨੀਕਾਰਕ ਹੈ। ਖਾਣ ਖੁਦਾਈ ਦੇ ਸਮੇਂ ਮੀਥੇਨ (Methane) ਗੈਸ ਪੈਦਾ ਹੋ ਜਾਂਦੀ ਹੈ ਅਤੇ ਕਈ ਵਾਰ ਇਸ ਨੂੰ ਅੱਗ ਲੱਗਣ ਦੇ ਕਾਰਨ ਨਾ-ਕੇਵਲ ਹਾਨੀਕਾਰਕ ਗੈਸਾਂ ਜਿਵੇਂ ਕਿ CO2, SO2, ਅਤੇ NO2 ਹੀ ਪੈਦਾ ਹੁੰਦੀਆਂ ਹਨ, ਸਗੋਂ ਖਾਣ ਹੇਠਾਂ ਕੰਮ ਕਰ ਰਹੇ ਲੋਕ ਵੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ । ਖਾਣ ਖੁਦਾਈ ਸਮੇਂ ਕੋਲੇ ਦੇ ਮਹੀਨੇ ਕਣ ਮਨੁੱਖਾਂ ਅਤੇ ਸਾਹ ਦੀਆਂ ਬੀਮਾਰੀਆਂ ਵੀ ਪੈਦਾ ਕਰ ਦਿੰਦੇ ਹਨ ।

ਪ੍ਰਸ਼ਨ 3.
ਕੋਲੇ ਦੇ ਬਲਣ ਨਾਲ ਵਾਤਾਵਰਣ ਕਿਵੇਂ ਪ੍ਰਭਾਵਿਤ ਹੁੰਦਾ ਹੈ ?
ਉੱਤਰ-
ਕੋਲੇ ਦੇ ਬਲਣ ਨਾਲ ਕਾਰਬਨ ਡਾਈਆਕਸਾਈਡ (CO2), ਸਲਫਰ ਡਾਈਆਕਸਾਈਡ (SO2), ਨਾਈਟ੍ਰੋਜਨ ਡਾਈਆਕਸਾਈਡ (NO2,) ਵਰਗੀਆਂ ਹਾਨੀਕਾਰਕ ਗੈਸਾਂ ਨਿਕਲਦੀਆਂ ਹਨ। ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧਣ ਨਾਲ ਫ਼ਸਲਾਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਸੰਸਾਰ ਦੇ ਤਾਪਮਾਨ ਵਿਚ ਵਾਧਾ ਹੁੰਦਾ ਹੈ। ਇਸ ਦੇ ਨਾਲ-ਨਾਲ ਸਲਫਰ ਅਤੇ ਨਾਈਟ੍ਰੋਜਨ ਆਕਸਾਈਡ ਜਲਵਾਸ਼ਪ ਨਾਲ ਮਿਲ ਕੇ ਤੇਜ਼ਾਬੀ ਵਰਖਾ ਪੈਦਾ ਕਰਦੀਆਂ ਹਨ, ਜਿਸ ਦੇ ਨਾਲ ਬਨਸਪਤੀ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਦਾ ਹੈ। ਕੋਲੇ ਦੇ ਬਲਣ ਨਾਲ ਧੂੰਆਂ ਪੈਦਾ ਹੁੰਦਾ ਹੈ ਜਿਸ ਨਾਲ ਹਵਾ ਦੂਸ਼ਿਤ ਹੁੰਦੀ ਹੈ। ਕੋਲੇ ਦੇ ਬਲਣ ਨਾਲ ਜ਼ਹਿਰੀਲੀਆਂ ਚੀਜ਼ਾਂ ਜਿਸ ਤਰ੍ਹਾਂ ਪਾਰਾ, ਕੈਲਸ਼ੀਅਮ, ਸੀਸਾ, ਜ਼ਿੰਕ ਆਦਿ ਤੱਤ ਗੈਸ ਦੇ ਰੂਪ ਵਿਚ ਨਿਕਲਦੇ ਹਨ ਜੋ ਮਨੁੱਖ ਦੇ ਅਨੇਕਾਂ ਰੋਗਾਂ ਦਾ ਕਾਰਨ ਬਣਦੇ ਹਨ।

ਪ੍ਰਸ਼ਨ 4.
ਅੰਸ਼ਕ-ਕਸ਼ੀਦਣ (Fractional Distillation) ਕਿਰਿਆ ਦੀ ਵਿਆਖਿਆ ਕਰੋ ।
ਉੱਤਰ-
ਪੈਟਰੋਲੀਅਮ ਇਕ ਸੂਖ਼ਮ ਜੀਵ ਜੰਤੂਆਂ ਤੋਂ ਪੈਦਾ ਹੋਣ ਵਾਲਾ ਬਾਲਣ ਹੈ ਜਿਸ ਦਾ ਨਿਰਮਾਣ ਧਰਤੀ ਹੇਠਾਂ ਕਰੋੜਾਂ ਸਾਲ ਪਹਿਲਾਂ ਦੱਬੀ ਹੋਈ ਬਨਸਪਤੀ ਤੋਂ ਹੋਇਆ ਹੈ। ਧਰਤੀ ਦੇ ਹੇਠ ਪਾਇਆ ਜਾਣ ਵਾਲਾ ਤੇਲ, ਖੂਹਾਂ ਵਿਚੋਂ ਪੰਪਾਂ ਦੁਆਰਾ ਕੱਢਿਆ ਜਾਂਦਾ ਹੈ, ਜਿਸ ਵਿਚ ਪਾਣੀ, ਮਿੱਟੀ ਅਤੇ ਲੂਣ ਮਿਲੇ ਹੁੰਦੇ ਹਨ। ਇਸ ਨੂੰ ਕੱਚਾ ਤੇਲ (Crude oil) ਵੀ ਕਿਹਾ ਜਾਂਦਾ ਹੈ। ਇਸ ਨੂੰ ਅਸੀਂ ਕੁਦਰਤੀ ਰੂਪ ਵਿਚ ਬਾਲਣ ਵਜੋਂ ਨਹੀਂ ਵਰਤ ਸਕਦੇ। ਆਖ਼ਿਰ ਇਸ ਵਿਚ ਲੋੜ ਵਾਲੀਆਂ ਚੀਜ਼ਾਂ ਨੂੰ ਵੱਖ ਕਰਨ ਲਈ ਉੱਚ ਤਾਪ ’ਤੇ ਸੋਧਣ ਕੀਤਾ ਜਾਂਦਾ ਹੈ। ਪੈਟਰੋਲੀਅਮ ਦੇ ਸੋਧਣ ਦੀ ਕਿਰਿਆ ਲਈ ਇਸ ਨੂੰ ਗਰਮ ਕਰਨ ਦੀ ਜ਼ਰੂਰਤ ਪੈਂਦੀ ਹੈ।
ਇਸ ਕਿਰਿਆ ਨਾਲ ਪੈਟਰੋਲੀਅਮ ਵਿਚੋਂ ਵੱਖ-ਵੱਖ ਤੱਤਾਂ ਨੂੰ ਅਲੱਗ ਕੀਤਾ ਜਾਂਦਾ ਹੈ। ਵੱਖਵੱਖ ਤੱਤ ਵਾਸ਼ਪ ਬਣ ਕੇ ਜਾਂਦੇ ਹਨ ਜਿਨ੍ਹਾਂ ਨੂੰ ਅਲੱਗ-ਅਲੱਗ ਤਾਪਮਾਨ ਤੇ ਇਕੱਠਾ ਕੀਤਾ ਜਾਂਦਾ ਹੈ। ਪੈਟਰੋਲੀਅਮ ਦੇ ਬਾਲਣ ਨਾਲ ਹੇਠ ਲਿਖੇ ਤੱਤ ਮਿਲਦੇ ਹਨ –
PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ 1
ਡੀਜ਼ਲ ਤੇਲ ਐਫ਼ੋਲਟ –

  1. ਪੈਟਰੋਲ
  2. ਡੀਜ਼ਲ
  3. ਮਿੱਟੀ ਦਾ ਤੇਲ
  4. ਬਗਣ ਤੇਲ
  5. ਪਲਾਸਟਿਕ
  6. ਪੈਰਾਫਿਨ ਅਤੇ ਸ੍ਰੀਸ।

ਪ੍ਰਸ਼ਨ 5.
ਪੈਟਰੋਲੀਅਮ ਦੀ ਵਰਤੋਂ ਦੇ ਕੀ-ਕੀ ਨਤੀਜੇ ਹਨ ?
ਉੱਤਰ-
ਪੈਟਰੋਲ ਦੀ ਵਰਤੋਂ ਦੇ ਹੇਠ ਲਿਖੇ ਸਿੱਟੇ ਨਿਕਲਦੇ ਹਨ –

  1. ਪੈਟਰੋਲੀਅਮ ਪਦਾਰਥਾਂ ਨੂੰ ਸਾੜਨ ‘ਤੇ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ, ਧੂੰਆਂ ਅਤੇ ਹਾਈਡੋਕਾਰਬਨ ਵਰਗੀਆਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜੋ ਮਨੁੱਖ ਅਤੇ ਬਾਕੀ ਜੀਵ-ਜੰਤੂਆਂ ਲਈ ਬਹੁਤ ਹਾਨੀਕਾਰਕ ਹਨ। ਇਹਨਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ; ਜਿਵੇਂ-ਸਾਹ ਦਾ ਰੋਗ, ਚਮੜੀ ਦਾ ਰੋਗ, ਅੰਨ੍ਹਾਪਣ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਹਨ।
  2. ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਵਰਗੀਆਂ ਗੈਸਾਂ ਅਕਾਸ਼ ਵਿਚ ਜਲਵਾਸ਼ਪਾਂ ਨਾਲ ਮਿਲ ਕੇ ਤੇਜ਼ਾਬੀ ਵਰਖਾ ਕਰਦੀਆਂ ਹਨ ਜਿਸ ਨਾਲ ਫ਼ਸਲਾਂ, ਬਨਸਪਤੀ ਅਤੇ ਇਮਾਰਤਾਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।
  3. ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਜਿਸ ਦੇ ਨਾਲ ਵਿਸ਼ਵ ਤਾਪਮਾਨ ਦੇ ਵਾਧੇ ਦੀ ਸਮੱਸਿਆ ਪੈਦਾ ਹੋ ਗਈ ਹੈ।
  4. ਤੇਲ ਦੇ ਖੂਹਾਂ ਵਿਚੋਂ ਅਤੇ ਸਮੁੰਦਰੀ ਜਹਾਜ਼ਾਂ ਵਿਚ ਹੋਣ ਵਾਲੇ ਤੇਲ ਦੇ ਰਿਸਾਅ ਨਾਲ ਕਈ ਗੰਭੀਰ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ, ਜਿਵੇਂ-ਸਮੁੰਦਰੀ ਪਾਣੀ ਅਤੇ ਧਰਤੀ ਪ੍ਰਦੂਸ਼ਿਤ ਹੁੰਦੇ ਹਨ ਜਿਹਨਾਂ ਨਾਲ ਵੱਡੀ ਗਿਣਤੀ ਵਿਚ ਜੀਵ-ਜੰਤੂਆਂ ਦੀ ਮੌਤ ਹੋ ਜਾਂਦੀ ਹੈ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 6.
ਕੁਦਰਤੀ ਗੈਸ (Natural Gas) ਦੇ ਪ੍ਰਮੁੱਖ ਫਾਇਦੇ ਕਿਹੜੇ-ਕਿਹੜੇ ਹਨ ?
ਉੱਤਰ-
ਕੁਦਰਤੀ ਗੈਸ ਦੇ ਫਾਇਦੇ ਹੇਠ ਲਿਖੇ ਹਨ –

  • ਕੁਦਰਤੀ ਗੈਸ ਸ਼ਕਤੀ ਸਾਧਨਾਂ ਲਈ, ਬਿਜਲੀ ਪੈਦਾ ਕਰਨ ਲਈ ਵਰਤੀ ਜਾਂਦੀ ਹੈ।
  • ਇਸ ਦੀ ਵਰਤੋਂ ਸੀਮੇਂਟ, ਕੱਚ, ਇੱਟਾਂ ਅਤੇ ਖਾਦ ਬਣਾਉਣ ਦੇ ਸੰਬੰਧਿਤ ਉਦਯੋਗਾਂ ਵਿਚ ਬਾਲਣ ਦੇ ਰੂਪ ਵਿਚ ਕੀਤੀ ਜਾਂਦੀ ਹੈ ।
  • ਕੁਦਰਤੀ ਗੈਸ ਵਿਚ ਪਾਏ ਜਾਣ ਵਾਲੇ ਪੈਟਰੋਲੀਅਮ ਰਸਾਇਣਾਂ ਨੂੰ ਪਲਾਸਟਿਕ, ਦਵਾਈਆਂ, ਡਿਟਰਜੈਂਟ ਆਦਿ ਦੇ ਉਤਪਾਦਨ ਵਿਚ ਉਪਯੋਗ ਕੀਤਾ ਜਾਂਦਾ ਹੈ।
  • ਵੱਧ ਦਬਾਅ ਪਾ ਕੇ ਕੁਦਰਤੀ ਗੈਸ ਨੂੰ C.N.G. ਗੈਸ ਵਿਚ ਬਦਲਿਆ ਜਾਂਦਾ ਹੈ। C.N.G. ਗੈਸ ਦੀ ਵਰਤੋਂ ਗੱਡੀਆਂ ਦੇ ਬਾਲਣ ਦੇ ਰੂਪ ਵਿਚ ਕੀਤੀ ਜਾਂਦੀ ਹੈ।
  • ਵਿਕਾਸਸ਼ੀਲ ਦੇਸ਼ਾਂ ਵਿਚ C.N.G. ਦਾ ਪ੍ਰਯੋਗ ਘਰਾਂ ਅਤੇ ਕਾਰਖ਼ਾਨਿਆਂ ਦੀਆਂ ਇਮਾਰਤਾਂ ਨੂੰ ਗਰਮ ਰੱਖਣ ਲਈ ਕੀਤਾ ਜਾਂਦਾ ਹੈ।

ਪ੍ਰਸ਼ਨ 7.
ਬਾਲਣ-ਲੱਕੜੀ (Firewood) ਦੀਆਂ ਕੁਝ ਹਾਨੀਆਂ ਦੱਸੋ ।
ਉੱਤਰ-
ਜਲਾਉਣ ਵਾਲੀ ਲੱਕੜੀ ਦਾ ਪ੍ਰਯੋਗ ਪੁਰਾਣੇ ਸਮੇਂ ਤੋਂ ਬਾਲਣ ਦੇ ਰੂਪ ਵਿਚ ਕੀਤਾ ਜਾਂਦਾ ਹੈ। ਸੰਸਾਰ ਦੀ ਕੁੱਲ ਜਨਸੰਖਿਆ ਦਾ ਅੱਧਾ ਹਿੱਸਾ ਇਸ ਨੂੰ ਬਾਲਣ ਦੇ ਰੂਪ ਵਿਚ ਉਪਯੋਗ ਕਰਦਾ ਹੈ। ਪਰੰਤੂ ਹੇਠ ਲਿਖੀਆਂ ਹਾਨੀਆਂ ਦੇ ਕਾਰਨ ਇਸ ਨੂੰ ਬਾਲਣ ਦਾ ਵਧੀਆ ਸੋਮਾ ਨਹੀਂ ਕਿਹਾ ਜਾ ਸਕਦਾ –

  1. ਲੱਕੜੀ ਵਿਚ ਉਰਜਾ ਤੱਤ ਘੱਟ ਹੁੰਦੇ ਹਨ ਅਤੇ ਭਾਰ ਅਤੇ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ।
  2. ਲੱਕੜੀ ਦੀ ਪ੍ਰਾਪਤੀ ਲਈ ਜੰਗਲਾਂ ਨੂੰ ਕੱਟਣਾ ਪੈਂਦਾ ਹੈ ਜਿਸ ਨਾਲ ਵਾਤਾਵਰਣ ਸੰਤੁਲਨ ਖ਼ਰਾਬ ਹੋ ਜਾਂਦਾ ਹੈ।
  3. ਬਾਲਣ ਵਾਲੀ ਲੱਕੜੀ ਬਲਣ ਵੇਲੇ ਵੱਡੀ ਮਾਤਰਾ ਵਿਚ ਧੂੰਆਂ ਪੈਦਾ ਕਰਦੀ ਹੈ ਜਿਸ ਨਾਲ ਔਰਤਾਂ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।
  4. ਲੱਕੜੀ ਦੇ ਬਲਣ ਨਾਲ ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡ ਵਾਯੂਮੰਡਲ ਵਿਚ ਫੈਲ ਜਾਂਦੇ ਹਨ ਜਿਸ ਨਾਲ ਹਵਾ ਦੂਸ਼ਿਤ ਹੋ ਜਾਂਦੀ ਹੈ।

(ਸ) ਵੱਡ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਕੋਲੇ ਦੀ ਉਤਪੱਤੀ, ਪਾਪਤੀ, ਕਿਸਮਾਂ ਅਤੇ ਵਰਤੋਂ ਬਾਰੇ ਲਿਖੋ।
ਉੱਤਰ-
ਇਹ ਜੀਵ-ਜੰਤੂਆਂ ਤੋਂ ਪੈਦਾ ਹੋਣ ਵਾਲਾ ਬਾਲਣ ਹੈ। ਇਹ ਊਰਜਾ ਦਾ ਇਕ ਮਹੱਤਵਪੂਰਨ ਸਾਧਨ ਹੈ। ਕੋਲਾ ਧਰਤੀ ਦੇ ਅੰਦਰ ਦੱਬੀ ਪਈ ਬਨਸਪਤੀ ਤੋਂ ਬਣਿਆ ਹੋਇਆ ਕੋਲੇ ਦੀ ਉਤਪੱਤੀ ਅਤੇ ਪ੍ਰਾਪਤੀ (Formation and Extraction of Coal)- ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਜੰਗਲ ਹੀ ਜੰਗਲ ਸਨ |
ਧਰਤੀ ਦੀ ਹਲਚਲ ਦੇ ਕਾਰਨ ਇਹ ਸਾਰੇ ਜੰਗਲ ਧਰਤੀ ਦੇ ਹੇਠਾਂ ਦੱਬੇ ਗਏ। ਧਰਤੀ ਦੀ ਅੰਦਰੂਨੀ ਗਰਮੀ ਅਤੇ ਉੱਪਰੀ ਦਬਾਅ ਦੇ ਕਾਰਨ ਇਹ ਦੱਬੀ ਹੋਈ ਬਨਸਪਤੀ ਹੌਲੀ-ਹੌਲੀ ਕੋਲੇ ਵਿਚ ਬਦਲ ਗਈ। ਇਸ ਲਈ ਕੋਲਾ ਪਰਤਦਾਰ ਚੱਟਾਨਾਂ ਦੇ ਰੂਪ ਵਿਚ ਮਿਲਦਾ ਹੈ। ਕੋਲੇ ਵਿਚ ਮੁੱਖ ਤੱਤ ਕਾਰਬਨ ਹੁੰਦਾ ਹੈ ਅਤੇ ਇਸ ਵਿਚ ਹਾਈਡੋਜਨ, ਆਕਸੀਜਨ ਅਤੇ ਸਵਾਹ ਆਦਿ ਵੀ ਮਿਲੇ ਹੁੰਦੇ ਹਨ। ਕੋਲੇ ਦੀਆਂ ਵੱਖ-ਵੱਖ ਕਿਸਮਾਂ (Different Types of Coal)-

ਕਾਰਬਨ ਦੀ ਮਾਤਰਾ ਦੇ ਅਨੁਸਾਰ ਕੋਲੇ ਦੀਆਂ ਵੱਖ-ਵੱਖ ਕਿਸਮਾਂ ਹੁੰਦੀਆਂ ਹਨ –

  • ਲਿਗਨਾਈਟ (Lignite)-ਇਹ ਭੂਰਾ ਜਾਂ ਕਾਲੇ ਭੂਰੇ ਰੰਗ ਦਾ ਹੁੰਦਾ ਹੈ। ਇਸ ਕਿਸਮ ਦਾ ਕੋਲਾ ਬਾਕੀ ਕੋਲੇ ਦੀਆਂ ਕਿਸਮਾਂ ਤੋਂ ਘੱਟ ਗਰਮੀ ਪੈਦਾ ਕਰਦਾ ਹੈ। ਇਸ ਵਿਚ ਕਾਰਬਨ ਦੀ ਮਾਤਰਾ 45 ਤੋਂ 70% ਭਾਗ ਤਕ ਹੁੰਦੀ ਹੈ।
  • ਬਿਟੂਮਿਨਸ (Bituminous)-ਇਹ ਕੋਲੇ ਦਾ ਸਭ ਤੋਂ ਮਸ਼ਹੂਰ ਰੂਪ ਹੈ। ਇਹ ਬਿਲਕੁਲ ਕਾਲੇ ਰੰਗ ਦਾ ਹੁੰਦਾ ਹੈ। ਇਸ ਵਿਚ ਬਨਸਪਤੀ ਦੇ ਰੇਸ਼ੇ ਹੁੰਦੇ ਹਨ। ਇਸ ਵਿਚ ਸਲਫਰ ਦੀ ਮਾਤਰਾ ਪਾਈ ਜਾਂਦੀ ਹੈ ਅਤੇ ਇਸ ਨੂੰ ਜਲਾਉਣ ‘ਤੇ ਬਹੁਤ ਜ਼ਿਆਦਾ ਗਰਮੀ ਪੈਦਾ ਹੁੰਦੀ ਹੈ। ਇਸ ਵਿਚ ਕਾਰਬਨ ਦੀ ਮਾਤਰਾ 75 ਤੋਂ 90% ਭਾਗ ਤਕ ਹੁੰਦੀ ਹੈ।
  • ਐੱਥਰਾਸਾਈਟ (Anthracite-ਇਹ ਸਭ ਤੋਂ ਵਧੀਆ ਕਿਸਮ ਦਾ ਕੋਲਾ ਹੁੰਦਾ ਹੈ। ਇਸ ਵਿਚ ਕਾਰਬਨ ਦੀ ਮਾਤਰਾ 95% ਤਕ ਹੁੰਦੀ ਹੈ। ਇਹ ਬਹੁਤ ਸਖ਼ਤ ਹੁੰਦਾ ਹੈ ਅਤੇ ਜਲਾਉਣ ‘ਤੇ ਬਹੁਤ ਜ਼ਿਆਦਾ ਉਰਜਾ ਤਾਪ ਪੈਦਾ ਕਰਦਾ ਹੈ। ਇਹ ਬਹੁਤ ਸਾਫ਼ ਤਰੀਕੇ ਨਾਲ ਬਲਦਾ ਹੈ ਅਤੇ ਇਸ ਤੋਂ ਪ੍ਰਦੂਸ਼ਣ ਵੀ ਬਹੁਤ ਘੱਟ ਹੁੰਦਾ ਹੈ।

ਕੋਲੇ ਦੀਆਂ ਤਿੰਨੇ ਕਿਸਮਾਂ ਭੂਮੀ ਹੇਠਾਂ ਪਰਤਾਂ ਦੇ ਰੂਪ ਵਿਚ ਹੁੰਦੀਆਂ ਹਨ। ਖ਼ਾਨਾਂ ਵਿਚੋਂ ਕੱਢਿਆ ਜਾਣ ਵਾਲਾ ਕੋਲਾ ਸਭ ਤੋਂ ਵੱਧ ਬਾਲਣ ਦੇ ਰੂਪ ਵਿਚ ਵਰਤਿਆ ਜਾਂਦਾ ਹੈ ਜਿਸ ਦੇ ਮੁੱਖ ਭੰਡਾਰ ਅਮਰੀਕਾ, ਭੂਤਪੂਰਵ ਸੋਵੀਅਤ ਯੂਨੀਅਨ ਅਤੇ ਚੀਨ ਵਿਚ ਹਨ। ਭਾਰਤ ਵਿਚ ਜ਼ਿਆਦਾ ਕੋਲੇ ਦੇ ਭੰਡਾਰ ਬਿਹਾਰ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਂਰਾਸ਼ਟਰ ਵਿਚ ਸਥਿਤ ਹਨ।

ਵੱਖ-ਵੱਖ ਪ੍ਰਕਾਰ ਦੇ ਕੋਲੇ ਦੀ ਕਢਾਈ (Extraction of different Grades of coals) -ਕੋਲੇ ਦੀਆਂ ਸਾਰੀਆਂ ਤਿੰਨੇ ਕਿਸਮਾਂ ਧਰਤੀ ਦੇ ਹੇਠ ਤਲਛੱਟਾਂ ਦੀ ਸ਼ਕਲ ਵਿੱਚ ਦੱਬੀਆਂ ਹੋਈਆਂ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਖਾਣ ਖੁਦਾਈ ਵਿਧੀ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ।

ਕੋਲੇ ਦੇ ਉਪਯੋਗ (Uses of Coal) –

  1. ਕੋਲਾ ਉਦਯੋਗ ਦੀ ਰੀੜ੍ਹ ਦੀ ਹੱਡੀ ਹੈ। ਇਸ ਦੀ ਵਰਤੋਂ ਬਾਲਣ ਵਾਲੀ ਲੱਕੜੀ ਦੇ ਥਾਂ ‘ਤੇ ਕੀਤੀ ਜਾਂਦੀ ਹੈ। ਕੋਲਾ ਉਦਯੋਗਾਂ ਵਿਚ ਊਰਜਾ ਦੇ ਰੂਪ ਵਿਚ ਵਰਤਿਆ ਜਾਂਦਾ ਹੈ।
  2. ਕੋਲੇ ਦਾ ਉਪਯੋਗ ਕੋਕ, ਕੋਲਾ ਗੈਸ, ਬਨਾਵਟੀ ਰੰਗ, ਕੋਲਤਾਰ, ਬਨਾਵਟੀ ਪੈਟਰੋਲ ਅਤੇ ਵੱਖ-ਵੱਖ ਤਰ੍ਹਾਂ ਦੇ ਤੱਤ; ਜਿਵੇਂ-ਬੈਨਜ਼ੀਨ, ਟਾਈਲਿਨ, ਐਨੀਲਿਨ, ਐਨਥਰਾਸਿਨ, ਅਮੋਨੀਆ, ਨੈਪਥਲੀਨ ਆਦਿ ਦੇ ਬਣਾਉਣ ਵਿਚ ਕੀਤਾ ਜਾਂਦਾ ਹੈ।
  3. ਕੋਲੇ ਦਾ 60% ਭਾਗ ਉਤਪਾਦਨ ਉਰਜਾ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਊਰਜਾ ਨਿਰਮਾਣ ਕੋਲੇ ਦਾ ਮਹੱਤਵਪੂਰਨ ਖ਼ਪਤਕਾਰ ਹੈ।
  4. ਲੋਹਾ ਇਸਪਾਤ ਉਦਯੋਗ ਦਾ ਮੁੱਖ ਅਧਾਰ ਕੋਲਾ ਹੀ ਹੈ। ਕੋਲੇ ਦੀ ਸ਼ਕਤੀ ਨਾਲ ਹੀ ਉਦਯੋਗਿਕ ਵਿਕਾਸ ਸੰਭਵ ਹੈ। ਹੁਣ ਸੰਸਾਰ ਵਿਚ ਖਣਿਜ ਤੇਲ ਦੀ ਜ਼ਿਆਦਾ ਵਰਤੋਂ ਕੀਤੀ ਜਾਣ ਲੱਗ ਪਈ ਹੈ।

ਪਰੰਤੂ ਫਿਰ ਵੀ ਕੋਲੇ ਦੀ ਮਹੱਤਤਾ ਵਿਚ ਕੋਈ ਕਮੀ ਨਹੀਂ ਆਈ ਹੈ। ਖਣਿਜ ਤੇਲਾਂ ਦਾ ਭੰਡਾਰ ਸੀਮਤ ਹੈ। ਜਦੋਂ ਤਕ ਸੰਸਾਰ ਵਿਚ ਉਰਜਾ ਦਾ ਭੰਡਾਰ ਖ਼ਤਮ ਨਹੀਂ ਹੋ ਜਾਂਦਾ ਉਸ ਵੇਲੇ ਤਕ ਕੋਲੇ ਦੀ ਵਰਤੋਂ ਉਰਜਾ ਦੇ ਸਾਧਨ ਵਜੋਂ ਹੁੰਦੀ ਰਹੇਗੀ।

ਪ੍ਰਸ਼ਨ 2.
ਪੈਟਰੋਲੀਅਮ ਦੀ ਉਤਪੱਤੀ, ਪ੍ਰਾਪਤੀ, ਸੁਧਾਈ ਅਤੇ ਵਰਤੋਂ ਬਾਰੇ ਚਰਚਾ ਕਰੋ ।
ਉੱਤਰ-
ਪੈਟਰੋਲੀਅਮ ਦੀ ਉਤਪੱਤੀ (Formation of Petroleum)-ਪੈਟਰੋਲ ਚੱਟਾਨਾਂ ਤੋਂ ਪ੍ਰਾਪਤ ਹੁੰਦਾ ਹੈ। ਵਿਗਿਆਨਿਕਾਂ ਦੇ ਅਨੁਸਾਰ ਪੈਟਰੋਲੀਅਮ ਦੀ ਉਤਪੱਤੀ ਸਮੁੰਦਰੀ ਬਨਸਪਤੀ, ਜੀਵਾਣੁਆਂ ਆਦਿ ਦੇ ਸੜਨ, ਬਨਸਪਤੀ ਅਤੇ ਜੀਵਾਂ ਦੇ ਪਿੰਜਰਾਂ ਦੇ ਸਮੁੰਦਰੀ ਤਲ ‘ਤੇ ਦੱਬ ਜਾਣ ਦੇ ਬਾਅਦ ਭੂਮੀ ਹੇਠ ਹੋਈ ਹੈ। ਤਾਪ, ਬੈਕਟੀਰੀਆ ਅਤੇ ਰਸਾਇਣਿਕ ਕਿਰਿਆਵਾਂ ਦੇ ਕਾਰਨ, ਮਰੇ ਹੋਏ ਜੀਵਾਂ, ਪੌਦਿਆਂ ਦੇ ਪਿੰਜਰਾਂ ਤੋਂ ਲੱਖਾਂ ਸਾਲ ਬਾਅਦ ਪੈਟਰੋਲੀਅਮ ਬਣਿਆ ਹੈ।

ਪੈਟਰੋਲੀਅਮ ਦੀ ਪ੍ਰਾਪਤੀ (Extraction of Petroleum) -ਪੈਟਰੋਲੀਅਮ ਦੇ, ਭੰਡਾਰ ਦੀ ਖੋਜ ਇਕ ਖ਼ਾਸ ਕਿਸਮ ਦੀਆਂ ਚੱਟਾਨਾਂ ਨੂੰ ਲੱਭਣ ਨਾਲ ਹੁੰਦੀ ਹੈ ਜਿਹਨਾਂ ਦਾ ਖਣਿਜ ਤੇਲਾਂ ਦੁਆਲੇ ਇਕ ਜਾਲ ਵਿਛਿਆ ਹੁੰਦਾ ਹੈ। ਸੰਭਾਵਿਤ ਸਥਾਨਾਂ ‘ਤੇ ਖੂਹ ਪੁੱਟ ਕੇ ਪੈਟਰੋਲੀਅਮ ਨੂੰ ਬਾਹਰ ਕੱਢ ਲਿਆ ਜਾਂਦਾ ਹੈ|

ਪੈਟਰੋਲੀਅਮ ਦੀ ਸੁਧਾਈ (Refining of Petroleum)-ਪੈਟਰੋਲੀਅਮ ਨੂੰ ਖੁਹਾਂ ਵਿਚੋਂ ਪੰਪ ਦੁਆਰਾ ਕੱਢ ਲਿਆ ਜਾਂਦਾ ਹੈ ਜਿਸ ਵਿਚ ਪਾਣੀ, ਮਿੱਟੀ ਅਤੇ ਖਣਿਜ ਲੂਣ ਮਿਲੇ ਹੁੰਦੇ ਹਨ ਜਿਸ ਨੂੰ ਕੱਚਾ ਤੇਲ ਕਿਹਾ ਜਾਂਦਾ ਹੈ। ਪੈਟਰੋਲੀਅਮ ਨੂੰ ਉਸਦੇ ਅਸਲੀ ਰੂਪ ਵਿਚ ਵਰਤਿਆ ਨਹੀਂ ਜਾ ਸਕਦਾ। ਖਣਿਜ ਤੇਲ ਤੋਂ ਉਪਯੋਗੀ ਵਸਤਾਂ ਨੂੰ ਅਲੱਗ ਕਰ ਲਿਆ ਜਾਂਦਾ ਹੈ। ਇਸ ਨੂੰ ਪੈਟਰੋਲੀਅਮ ਦੀ ਸੁਧਾਈ ਕਿਹਾ ਜਾਂਦਾ ਹੈ। ਪੈਟਰੋਲੀਅਮ ਦੀ ਸੁਧਾਈ ਕਰਨ ਲਈ ਇਸਨੂੰ ਉੱਚੇ ਤਾਪਮਾਨ ‘ਤੇ ਗਰਮ ਕੀਤਾ ਜਾਂਦਾ ਹੈ ਜਿਸ ਨਾਲ ਵੱਖ-ਵੱਖ ਚੀਜ਼ਾਂ ਦਾ ਆਪਣੇਆਪਣੇ ਉਬਲਣ ਬਿੰਦੂ ‘ਤੇ ਵਾਸ਼ਪੀਕਰਨ ਹੋ ਜਾਂਦਾ ਹੈ। ਇਸ ਕਿਰਿਆ ਵਿਚੋਂ ਵੱਖ-ਵੱਖ ਤੱਤ ਵਾਸ਼ਪ ਦੇ ਰੂਪ ਵਿਚ ਉੱਪਰ ਉੱਠਦੇ ਹਨ ਅਤੇ ਇਹਨਾਂ ਨੂੰ ਅਲੱਗ-ਅਲੱਗ ਪੱਧਰਾਂ ਤੇ ਇਕੱਠਾ ਕਰ ਲਿਆ ਜਾਂਦਾ ਹੈ। ਕੁਦਰਤੀ ਤੇਲ ਦਾ ਸ਼ੁੱਧੀਕਰਨ ਸਾਨੂੰ ਉਪਯੋਗੀ ਵਸਤਾਂ ਪ੍ਰਦਾਨ ਕਰਦਾ ਹੈ। ਪੈਟਰੋਲੀਅਮ ਦੇ ਸ਼ੁੱਧੀਕਰਨ ਤੋਂ ਸਾਨੂੰ ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ, ਪਲਾਸਟਿਕ, ਅਸਫਾਲਟ, ਪੈਰਾਫਿਨ, ਗਰੀਸ ਆਦਿ ਪ੍ਰਾਪਤ ਹੁੰਦੇ ਹਨ।
PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ 2

ਪੈਟਰੋਲੀਅਮ ਦੇ ਉਪਯੋਗ (Uses of Petroleum)-ਪੈਟਰੋਲੀਅਮ ਨੂੰ ਸਾਫ਼ ਕਰਨ ਤੋਂ ਬਾਅਦ ਬਹੁਤ ਉਪਯੋਗੀ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ। ਉਹਨਾਂ ਵਸਤਾਂ ਦੇ ਉਪਯੋਗ ਹੇਠ ਲਿਖੇ ਹਨ –

  1. ਡੀਜ਼ਲ ਦਾ ਉਪਯੋਗ ਮੁੱਖ ਤੌਰ ‘ਤੇ ਵੱਡੀਆਂ ਗੱਡੀਆਂ ਦੇ ਇੰਜਣਾਂ ਲਈ ਵਰਤਿਆ ਜਾਂਦਾ ਹੈ।
  2. ਪੈਟਰੋਲ ਆਵਾਜਾਈ ਦੇ ਸਾਧਨਾਂ ਵਿਚ ਵਰਤਿਆ ਜਾਂਦਾ ਹੈ, ਇਹ ਸਕੂਟਰਾਂ, ਕਾਰਾਂ ਵਰਗੇ ਵਾਹਨਾਂ ਨੂੰ ਚਲਾਉਣ ਵਾਸਤੇ ਵਰਤਿਆ ਜਾਂਦਾ ਹੈ।
  3. ਮਿੱਟੀ ਦਾ ਤੇਲ ਘਰਾਂ ਵਿਚ ਸਟੋਵ, ਲੈਂਪ ਜਗਾਉਣ ਦੇ ਕੰਮ ਆਉਂਦਾ ਹੈ। ਇਸ ਨੂੰ ਸਾਫ਼ ਕਰਕੇ ਹਵਾਈ ਜਹਾਜ਼ਾਂ ਨੂੰ ਵੀ ਚਲਾਉਣ ਲਈ ਵਰਤਦੇ ਹਨ ।
  4. ਵਿਤ ਪੈਟਰੋਲੀਅਮ ਗੈਸ (L.PG) ਪੈਟਰੋਲੀਅਮ ਨੂੰ ਸਾਫ਼ ਕਰਨ ਵੇਲੇ ਇਕੱਠੀ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਖਾਣਾ ਬਣਾਉਣ ਅਤੇ ਗਰਮੀ ਪੈਦਾ ਕਰਨ ਲਈ ਊਰਜਾ ਦੇ ਮੁੱਖ ਸੋਮੇ ਵਜੋਂ ਕੀਤੀ ਜਾਂਦੀ ਹੈ।
  5. ਕੁਦਰਤੀ ਤੇਲ ਤੋਂ ਪ੍ਰਾਪਤ ਰਸਾਇਣਾਂ ਦਾ ਪ੍ਰਯੋਗ ਖਾਦ, ਬਨਾਵਟੀ ਰੰਗ, ਪਲਾਸਟਿਕ, ਕੀਟਨਾਸ਼ਕ, ਬਨਾਵਟੀ ਰੇਸ਼ੇ ਅਤੇ ਦਵਾਈਆਂ ਆਦਿ ਬਣਾਉਣ ਲਈ ਕੀਤਾ ਜਾਂਦਾ ਹੈ।

PSEB 11th Class Environmental Education Solutions Chapter 12 ਉਰਜਾ ਦੇ ਰਵਾਇਤੀ ਸ੍ਰੋਤ

ਪ੍ਰਸ਼ਨ 3.
ਪਥਰਾਟ ਬਾਲਣਾਂ (Fossil Fuels) ਦੀਆਂ ਸੀਮਾਵਾਂ ਅਤੇ ਸੰਬੰਧਿਤ ਵਾਤਾਵਰਣਿਕ ਪ੍ਰਭਾਵਾਂ ਨੂੰ ਬਿਆਨ ਕਰੋ ।
ਉੱਤਰ-
ਪਥਰਾਟ ਬਾਲਣ ਅਤੇ ਲੱਕੜੀ ਦੋਵੇਂ ਊਰਜਾ ਦੇ ਮੁੱਖ ਸੋਮੇ ਹਨ ਕਿਉਂਕਿ ਮਨੁੱਖ ਇਨ੍ਹਾਂ ਦਾ ਉਪਯੋਗ ਬਹੁਤ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਹੈ। ਪਥਰਾਟ ਬਾਲਣ; ਜਿਵੇਂ ਕੋਲਾ, ਕੁਦਰਤੀ ਗੈਸ, ਪੈਟਰੋਲੀਅਮ ਪਦਾਰਥ ਆਦਿ ਉਰਜਾ ਦੇ ਉਹ ਸਾਧਨ ਹਨ ਜੋ ਧਰਤੀ ‘ਤੇ ਇਕ ਸੀਮਤ ਮਾਤਰਾ ਵਿਚ ਪਾਏ ਜਾਂਦੇ ਹਨ ਅਤੇ ਜਿਹਨਾਂ ਨੂੰ ਮੁੜ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੁਦਰਤੀ ਤੌਰ ‘ਤੇ ਇਨ੍ਹਾਂ ਦੇ ਭੰਡਾਰ ਸੀਮਤ ਹਨ। ਇਨ੍ਹਾਂ ਦੀ ਹੋਂਦ ਕਰੋੜਾਂ ਸਾਲ ਪਹਿਲਾਂ ਧਰਤੀ ‘ਤੇ ਬਣੀਆਂ ਕੁੱਝ ਖ਼ਾਸ ਵਿਧੀਆਂ ਨਾਲ ਹੋਈ ਸੀ। ਅੱਜ-ਕਲ੍ਹ ਇਨ੍ਹਾਂ ਨੂੰ ਬਣਾਉਣਾ ਔਖਾ ਹੈ ਕਿਉਂਕਿ ਇਨ੍ਹਾਂ ਨੂੰ ਬਣਾਉਣ ਲਈ ਲੱਖਾਂ ਸਾਲਾਂ ਦਾ ਸਮਾਂ ਲੱਗਦਾ ਹੈ, ਇਨ੍ਹਾਂ ਦੀ ਜ਼ਿਆਦਾ ਵਰਤੋਂ ਕਾਰਨ ਇਨ੍ਹਾਂ ਦੇ ਖ਼ਤਮ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਪਥਰਾਟ ਬਾਲਣਾਂ ਦੇ ਉਪਯੋਗ ਅਤੇ ਵਾਤਾਵਰਣ ‘ਤੇ ਪ੍ਰਭਾਵ (Adverse Effects on Environment Due to use of Fossil Fuels)-ਲੱਕੜੀ ਅਤੇ ਪਥਰਾਟ ਬਾਲਣ ਦਾ ਪ੍ਰਯੋਗ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ ਜਿਹੜਾ ਵਾਤਾਵਰਣ ਲਈ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ। ਇਸ ਦੇ ਉਪਯੋਗ ਨਾਲ ਵਾਤਾਵਰਣ ਵਿਚ ਅਸੰਤੁਲਨ ਪੈਦਾ ਹੋ ਗਿਆ ਹੈ।

ਵਾਤਾਵਰਣ ਤੇ ਪੈਣ ਵਾਲੇ ਪ੍ਰਭਾਵ ਹੇਠ ਲਿਖੇ ਅਨੁਸਾਰ ਹਨ –

  1. ਪਥਰਾਟ ਬਾਲਣ ਤੋਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਵਰਗੀਆਂ ਘਾਤਕ ਗੈਸਾਂ ਪੈਦਾ ਹੁੰਦੀਆਂ ਹਨ ਜੋ ਮਨੁੱਖ ਅਤੇ ਪ੍ਰਾਣੀਆਂ ਲਈ ਬਹੁਤ ਹਾਨੀਕਾਰਕ ਹਨ। ਇਸ ਨਾਲ ਕਈ ਤਰ੍ਹਾਂ ਦੇ ਸਾਹ ਰੋਗ, ਚਮੜੀ ਰੋਗ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ।
  2. ਕਾਰਬਨ ਡਾਈਆਕਸਾਈਡ ਦੀ ਮਾਤਰਾ ਵੱਧਣ ਨਾਲ ਵਾਤਾਵਰਣ ਦੀ ਬਨਸਪਤੀ ‘ਤੇ ਭੈੜਾ ਅਸਰ ਪੈਂਦਾ ਹੈ ਜਿਸ ਦੇ ਨਾਲ ਵਿਸ਼ਵ ਤਾਪਮਾਨ ਵੱਧਣ ਲੱਗਦਾ ਹੈ ਜੋ ਕਿ ਚਿੰਤਾ ਦਾ ਕਾਰਨ ਹੈ।
  3. ਬਨਸਪਤੀ ਜਲਾਉਣ ਵੇਲੇ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਅਤੇ ਆਕਸਾਈਡ ਪੈਦਾ ਹੁੰਦੇ ਹਨ ਜੋ ਜਲਵਾਯੂ ਵਿਚ ਮੌਜੂਦ ਵਾਸ਼ਪ ਕਣਾਂ ਨਾਲ ਮਿਲ ਕੇ ਤੇਜ਼ਾਬ ਬਣਾਉਂਦੇ ਹਨ ਅਤੇ ਤੇਜ਼ਾਬੀ ਵਰਖਾ ਕਰਦੇ ਹਨ ਜਿਹੜੀ ਫ਼ਸਲਾਂ, ਜੀਵ-ਜੰਤੂਆਂ ਅਤੇ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੀ ਹੈ।
  4. ਕੋਲੇ ਵਿਚ ਪਾਏ ਜਾਣ ਵਾਲੇ ਪਦਾਰਥ ਬਲਣ ‘ਤੇ ਕਾਫ਼ੀ ਮਾਤਰਾ ਵਿਚ ਧੁੰਆਂ ਪੈਦਾ ਕਰਦੇ ਹਨ ਜਿਸ ਨਾਲ ਹਵਾ ਵਿਚ ਪ੍ਰਦੂਸ਼ਣ ਫੈਲਦਾ ਹੈ। ਇਸ ਤੋਂ ਇਲਾਵਾ ਜ਼ਹਿਰੀਲੇ ਤੱਤ; ਜਿਵੇਂ-ਪਾਰਾ, ਜ਼ਿੰਕ, ਸੀਸਾ ਆਦਿ ਪੈਦਾ ਹੁੰਦੇ ਹਨ ਜੋ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਕਰਦੇ ਹਨ।
  5. ਤੇਲ ਦੇ ਖੂਹਾਂ ਅਤੇ ਸਮੁੰਦਰੀ ਜਹਾਜ਼ਾਂ ਤੋਂ ਬਾਹਰ ਡਿੱਗਣ ਵਾਲੇ ਤੇਲ ਨਾਲ ਗੰਭੀਰ . ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਜਿਸ ਨਾਲ ਸਮੁੰਦਰੀ ਪਾਣੀ, ਜ਼ਮੀਨ (ਭੂਮੀ ਖ਼ਰਾਬ ਹੋ ਜਾਂਦੇ ਹਨ, ਜਿਸ ਕਾਰਨ ਭਾਰੀ ਗਿਣਤੀ ਵਿਚ ਜੀਵ-ਜੰਤੂਆਂ ਦੀ ਮੌਤ ਹੋ ਜਾਂਦੀ ਹੈ।
  6. ਕੋਲੇ ਨੂੰ ਖ਼ਾਣਾਂ ਵਿਚੋਂ ਬਾਹਰ ਕੱਢਣਾ ਵੀ ਕਾਫ਼ੀ ਮੁਸ਼ਕਿਲ ਹੈ। ਖ਼ਾਣਾਂ ਵਿਚ ਦੁਰਘਟਨਾ ਹੋਣ ਦੇ ਕਾਰਨ ਜਾਨੀ-ਮਾਲੀ ਨੁਕਸਾਨ ਹੁੰਦਾ ਹੈ। ਖ਼ਾਨਾਂ ਵਿਚੋਂ ਖਣਿਜ ਤੇਲ ਕੱਢਣ ਵੇਲੇ ਉੱਪਰੀ ਤਹਿ ‘ਤੇ ਪਾਈ ਜਾਣ ਵਾਲੀ ਬਨਸਪਤੀ ਅਤੇ ਮਿੱਟੀ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ ਜਿਸ ਦੇ ਕਾਰਨ ਜੀਵ-ਜੰਤੂਆਂ ਦੇ ਕੁਦਰਤੀ ਘਰ ਨਸ਼ਟ ਹੋ ਜਾਂਦੇ ਹਨ।
  7. ਕੋਲੇ ਦੀਆਂ ਖ਼ਾਣਾਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਛਾਤੀ, ਚਮੜੀ ਅਤੇ ਸਾਹ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਪਿੱਛੇ ਕੀਤੀ ਵਿਆਖਿਆ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਪਥਰਾਟ ਬਾਲਣ ਦੀ ਵਰਤੋਂ ਵਾਤਾਵਰਣ ਦੇ ਨਾਲ-ਨਾਲ ਮਨੁੱਖੀ ਸਿਹਤ ਲਈ ਵੀ ਹਾਨੀਕਾਰਕ ਹੈ। ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਇਹਨਾਂ ਦੇ ਭੰਡਾਰ ਖ਼ਤਮ ਹੋਣ ਦਾ ਖ਼ਤਰਾ ਹੈ। ਇਸ ਲਈ ਆਉਣ ਵਾਲੀ ਪੀੜ੍ਹੀ ਨੂੰ ਇਨ੍ਹਾਂ ਸਾਧਨਾਂ ਦੀ ਵਰਤੋਂ ਬਹੁਤ ਹੀ ਧਿਆਨ ਨਾਲ ਕਰਨੀ ਪਵੇਗੀ।

PSEB 11th Class Environmental Education Solutions Chapter 11 ਊਰਜਾ ਦੀ ਖ਼ਪਤ

Punjab State Board PSEB 11th Class Environmental Education Book Solutions Chapter 11 ਊਰਜਾ ਦੀ ਖ਼ਪਤ Textbook Exercise Questions and Answers.

PSEB Solutions for Class 11 Environmental Education Chapter 11 ਊਰਜਾ ਦੀ ਖ਼ਪਤ

Environmental Education Guide for Class 11 PSEB ਊਰਜਾ ਦੀ ਖ਼ਪਤ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਰਜਾ (Energy) ਕੀ ਹੈ ?
ਉੱਤਰ-
ਕੰਮ ਕਰਨ ਦੀ ਸਮਰੱਥਾ ਨੂੰ ਉਰਜਾ ਕਹਿੰਦੇ ਹਨ।

ਪ੍ਰਸ਼ਨ 2.
ਆਦਿ-ਮਾਨਵ (Early man) ਦੀਆਂ ਗਤੀਵਿਧੀਆਂ ਕੀ ਸਨ ?
ਉੱਤਰ-
ਭੋਜਨ ਨੂੰ ਇਕੱਠਾ ਕਰਨਾ, ਜੰਗਲੀ ਪਸ਼ੂਆਂ ਦਾ ਸ਼ਿਕਾਰ ਕਰਨਾ ਅਤੇ ਉਹਨਾਂ ਦਾ ਪਿੱਛਾ ਕਰਨਾ ਆਦਿ-ਮਾਨਵ ਦੀਆਂ ਗਤੀਵਿਧੀਆਂ ਸਨ ।

ਪ੍ਰਸ਼ਨ 3.
ਊਰਜਾ ਦਾ ਮੁੱਢਲਾ (Primary) ਸੋਤ ਕਿਹੜਾ ਹੈ ?
ਉੱਤਰ-
ਹਰੇ ਪੌਦਿਆਂ ਦੀ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਹੀ ਉਰਜਾ ਦਾ ਮੁੱਢਲਾ ਸੋਤ ਹੈ ।

ਪ੍ਰਸ਼ਨ 4.
ਆਦਿ ਮਾਨਵ ਨੇ ਲੱਕੜੀ ਨੂੰ ਊਰਜਾ ਦੇ ਸੂਤ ਵੱਜੋਂ ਕਦੋਂ ਵਰਤਣਾ ਸ਼ੁਰੂ ਕੀਤਾ ?
ਉੱਤਰ-
ਅੱਗ ਦੀ ਖੋਜ ਦੇ ਨਾਲ-ਨਾਲ ਆਦਿ-ਮਾਨਵ ਨੇ ਬਾਲਣ ਦੇ ਰੂਪ ਵਿਚ ਲੱਕੜੀ ਦੀ ਵਰਤੋਂ ਸ਼ੁਰੂ ਕੀਤੀ ।

PSEB 11th Class Environmental Education Solutions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 5.
ਪੇਂਡੂ/ਗ੍ਰਾਮੀਣ ਭਾਰਤ ਵਿੱਚ ਊਰਜਾ ਦੇ ਦੋ ਸ੍ਰੋਤਾਂ ਦੇ ਨਾਮ ਦੱਸੋ।
ਉੱਤਰ-
ਲੱਕੜੀਆਂ ਅਤੇ ਪਸ਼ੂਆਂ ਦੇ ਗੋਹੇ ਦੀਆਂ ਬਣੀਆਂ ਪਾਥੀਆਂ/ਉੱਪਲੇ ਪਿੰਡਾਂ ਵਿਚ ਉਰਜਾ ਦੇ ਮਹੱਤਵਪੂਰਨ ਸਾਧਨ ਹਨ।

ਪ੍ਰਸ਼ਨ 6.
ਕੁਦਰਤ ਵਿੱਚ ਪਥਰਾਟ ਬਾਲਣ (Fossil fuels) ਕਿਵੇਂ ਬਣੇ ?
ਉੱਤਰ-
ਪਥਰਾਟ ਬਾਲਣ ਲੱਖਾਂ ਸਾਲ ਪਹਿਲਾਂ ਧਰਤੀ ਹੇਠਾਂ ਦੱਬੀ ਬਨਸਪਤੀ ਅਤੇ ਸਮੁੰਦਰੀ ਜੀਵਾਂ ਦੇ ਅਵਸ਼ੇਸ਼ਾਂ ਦਾ ਸੂਖਮ ਜੀਵਾਂ ਦੁਆਰਾ ਅਪਘਟਨ ਕਰਨ ਨਾਲ ਬਣੇ।

ਪ੍ਰਸ਼ਨ 7.
ਊਰਜਾ ਦੇ ਦੋ ਗੈਰ-ਰਵਾਇਤੀ (Non-convential) ਸ੍ਰੋਤ ਦੱਸੋ।
ਉੱਤਰ-
ਹਵਾ ਅਤੇ ਭੂਮੀ ਦੀ ਤਾਪ ਉਰਜਾ ਦੇ ਅਪਰੰਪਾਗਤ ਸਾਧਨ ਹਨ ।

ਪ੍ਰਸ਼ਨ 8.
ਵੱਖ-ਵੱਖ ਖੇਤਰਾਂ ਲਈ ਊਰਜਾ ਦਾ ਮੁੱਖ ਸ੍ਰੋਤ ਕੀ ਹੈ ?
ਉੱਤਰ-
ਕੋਲਾ, ਪੈਟਰੋਲੀਅਮ, ਕੁਦਰਤੀ ਗੈਸ ਅਤੇ ਲੱਕੜੀ ਊਰਜਾ ਦਾ ਮੁੱਖ ਸਾਧਨ ਹਨ।

ਪ੍ਰਸ਼ਨ 9.
ਬਾਲਣਯੋਗ ਲੱਕੜੀ ਦੀ ਕਮੀ ਲਈ ਕਿਹੜਾ ਕਾਰਕ ਜ਼ਿੰਮੇਵਾਰ ਹੈ ? ‘
ਉੱਤਰ-
ਸ਼ਹਿਰੀਕਰਨ, ਘਰੇਲੁ ਗਤੀ-ਵਿਧੀਆਂ, ਉਦਯੋਗੀਕਰਨ, ਕੱਚੇ ਕੋਲੇ ਦੀ ਪੈਦਾਵਾਰ ਆਦਿ ਬਾਲਣ ਲੱਕੜੀ ਦੀ ਕਮੀ ਲਈ ਜ਼ਿੰਮੇਵਾਰ ਹਨ।

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਆਦਿ-ਮਾਨਵ ਊਰਜਾ ਕਿਸ ਤਰ੍ਹਾਂ ਪ੍ਰਾਪਤ ਕਰਦਾ ਸੀ ?
ਉੱਤਰ-
ਆਦਿ-ਮਾਨਵ ਦਾ ਮੁੱਖ ਕੰਮ ਭੋਜਨ ਇਕੱਠਾ ਕਰਨਾ ਅਤੇ ਸ਼ਿਕਾਰ ਕਰਨਾ ਸੀ। ਉਹਨਾਂ ਤੋਂ ਪ੍ਰਾਪਤ ਉਰਜਾ ਨੂੰ ਹੀ ਉਹ ਆਪਣੇ ਜ਼ਰੂਰੀ ਕੰਮਾਂ ਦੀ ਪੂਰਤੀ ਉਰਜਾ ਦੇ ਰੂਪ ਵਿਚ ਪ੍ਰਯੋਗ ਕਰਦਾ ਸੀ। ਇਸ ਲਈ ਕਿਹਾ ਜਾ ਸਕਦਾ ਹੈ ਕਿ ਆਦਿ-ਮਾਨਵ ਭੋਜਨ ਤੋਂ ਹੀ ਊਰਜਾ ਪ੍ਰਾਪਤ ਕਰਦਾ ਸੀ।

ਪ੍ਰਸ਼ਨ 2.
ਪਹੀਏ ਦੀ ਖੋਜ ਨੇ ਆਦਮੀ ਦੀ ਕਾਰਜ ਸਮਰੱਥਾ ਵਿੱਚ ਵਾਧਾ ਕਿਵੇਂ ਕੀਤਾ ?
ਉੱਤਰ-
ਪਹੀਏ ਦੀ ਕਾਢ ਨਾਲ ਮਨੁੱਖ ਨੂੰ ਖੇਤੀਬਾੜੀ ਕੰਮ ਕਰਨ, ਭਾਰ ਢੋਣ ਵਿਚ ਬਹੁਤ ਆਸਾਨੀ ਹੋ ਗਈ ਇਸ ਨਾਲ ਬੈਲ ਗੱਡੀ ਦਾ ਵਿਕਾਸ ਹੋਇਆ ਸੀ। ਜਿਸ ਨਾਲ ਸਮਾਨ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਤਕ ਲਿਜਾਣਾ ਸੌਖਾ ਹੋ ਗਿਆ, ਇਸ ਦੇ ਨਾਲ ਹੀ ਇਹ ਆਵਾਜਾਈ ਦੇ ਸਾਧਨਾਂ ਦੇ ਰੂਪ ਵਿਚ ਉਪਯੋਗ ਕੀਤਾ ਜਾਣ ਲੱਗਾ।

ਪ੍ਰਸ਼ਨ 3.
ਨਵਿਆਉਣਯੋਗ (Renewable) ਊਰਜਾ ਸ੍ਰੋਤਾਂ ਦੀ ਵਰਤੋਂ ਉੱਪਰ ਵਧੇਰੇ ਜ਼ੋਰ ਕਿਉਂ ਦਿੱਤਾ ਜਾ ਰਿਹਾ ਹੈ ?
ਉੱਤਰ-
ਨਵਿਆਉਣਯੋਗ ਊਰਜਾ ਸੋਤ ਉਪਯੋਗ ਕਰਨ ਨਾਲ ਖ਼ਤਮ ਨਹੀਂ ਹੁੰਦੇ। ਇਹਨਾਂ ਸਾਧਨਾਂ ਨੂੰ ਦੁਬਾਰਾ ਬਣਾ ਕੇ ਉਪਯੋਗ ਕੀਤਾ ਜਾ ਸਕਦਾ ਹੈ ਪਰੰਤੂ ਕੋਲਾ ਅਤੇ ਪੈਟਰੋਲ ਵਰਗੇ ਨਾ-ਨਵਿਆਉਣਯੋਗ ਊਰਜਾ ਸ੍ਰੋਤ ਜੇ ਇਕ ਵਾਰ ਖ਼ਤਮ ਹੋ ਗਏ ਤਾਂ ਇਹਨਾਂ ਨੂੰ ਬਣਨ ਦੇ ਲਈ ਲੱਖਾਂ ਸਾਲ ਲੱਗ ਜਾਣਗੇ ਜਿਸ ਨਾਲ ਉਰਜਾ ਸੰਕਟ ਪੈਦਾ ਹੋ ਜਾਵੇਗਾ। ਇਸ ਲਈ ਅਜਿਹੇ ਸਾਧਨਾਂ ਜਾਂ ਸੋਤਾਂ ਦੀ ਵਰਤੋਂ ਉੱਪਰ ਵਧੇਰੇ ਜ਼ੋਰ ਲਗਾਉਣਾ ਚਾਹੀਦਾ ਹੈ ਜਿਹੜੇ ਸਾਧਨ ਖ਼ਤਮ ਨਾ ਹੋ ਸਕਣ ਜਿਵੇਂ- ਹਵਾ ਊਰਜਾ, ਪਾਣੀ ਉਰਜਾ ਅਤੇ ਭੂਮੀਗਤ ਤਾਪ ਉਰਜਾ ਆਦਿ।

PSEB 11th Class Environmental Education Solutions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 4.
ਦੇ ਬਦਲਵੇਂ (Alternative) ਬਾਲਣਾਂ ਦੇ ਨਾਮ ਦੱਸੋ ।
ਉੱਤਰ-
ਮੀਥਾਨੋਲ ਅਤੇ ਈਥਾਨੋਲ ਬਦਲਵੇਂ ਬਾਲਣ ਹਨ ।

ਪ੍ਰਸ਼ਨ 5.
ਵਿਕਸਿਤ ਦੇਸ਼ਾਂ (Development Countries) ਵਿਚ ਊਰਜਾ ਦੀ ਖ਼ਪਤ ਜ਼ਿਆਦਾ ਕਿਉਂ ਹੈ ?
ਉੱਤਰ-
ਵਿਕਸਿਤ ਦੇਸ਼ਾਂ ਵਿਚ ਉਦਯੋਗਿਕ ਕ੍ਰਾਂਤੀ ਆਪਣੀ ਚਰਮ ਸੀਮਾ ਤੇ ਹੈ ਜਿਹਨਾਂ ਵਿਚ ਰੋਜ਼ ਨਵੇਂ ਪ੍ਰਯੋਗ ਅਤੇ ਨਵੀਆਂ ਚੀਜ਼ਾਂ ਦਾ ਉਤਪਾਦਨ ਕਰਨ ਦੀ ਲਗਨ ਨਾਲ ਉਰਜਾ । ਦੇ ਸਾਧਨਾਂ ਨੂੰ ਅਧਿਕ ਵਰਤੋਂ ਵਿਚ ਲਿਆਂਦਾ ਜਾ ਰਿਹਾ ਹੈ। ਵਿਕਸਿਤ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਉਪਯੋਗ ਆਪਣੀ ਜੀਵਨ ਸ਼ੈਲੀ ਦੇ ਹਿਸਾਬ ਨਾਲ ਕਰਦਾ ਹੈ ।

ਪ੍ਰਸ਼ਨ 6.
ਊਰਜਾ ਦੇ ਸੂਤ ਵੱਜੋਂ ਪਥਰਾਟ ਬਾਲਣਾਂ (Fossil Fuels) ਦੀਆਂ ਦੋ ਕਮੀਆਂ ਦੱਸੋ।
ਉੱਤਰ-
ਊਰਜਾ ਦੇ ਸੋਤਾਂ ਦੇ ਰੂਪ ਵਿਚ ਪਥਰਾਟ ਬਾਲਣ ਦੀਆਂ ਦੋ ਕਮੀਆਂ ਹੇਠ ਲਿਖੀਆਂ ਹਨ –

  1. ਇਹ ਨਾ-ਨਵਿਆਉਣਯੋਗ ਸਾਧਨ ਹੈ ।
  2. ਕੁਦਰਤ ਵਿਚ ਇਹਨਾਂ ਦਾ ਸੀਮਤ ਭੰਡਾਰ ਹੈ ।

(ੲ) ਛੋਟੇ ਪੁੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਪਥਰਾਟ ਬਾਲਣਾਂ (Fossil Fuels) ਦੀ ਖ਼ਪਤ ਉੱਪਰ ਸੰਖੇਪ ਨੋਟ ਲਿਖੋ ।
ਉੱਤਰ-
ਪਥਰਾਟ ਬਾਲਣ (Fossil Fuels) ਬਨਸਪਤੀ ਅਤੇ ਸਮੁੰਦਰੀ ਜੀਵਾਂ ਦੇ ਅਵਸ਼ੇਸ਼ਾਂ ਤੋਂ ਸੂਖਮ ਜੀਵਾਂ ਦੁਆਰਾ ਸੜਨ ਤੇ ਲੱਖਾਂ ਸਾਲ ਬਾਅਦ ਬਣਦਾ ਹੈ। ਇਸ ਵਿਚ ਕਾਰਬਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ । ਇਸ ਵਿਚ ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਸ਼ਾਮਿਲ ਹਨ। ਇਹ ਊਰਜਾ ਦਾ ਸਭ ਤੋਂ ਵੱਡਾ ਸਾਧਨ ਹੈ ਜਿਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਊਰਜਾ ਸੰਕਟ ਪੈਦਾ ਹੋਣ ਦਾ ਖ਼ਤਰਾ ਹੈ। ਇਹ ਖ਼ਤਮ ਹੋਣ ਯੋਗ ਹਨ ਅਤੇ ਕੁਦਰਤ ਵਿਚ ਇਸ ਦੇ ਸੀਮਤ ਭੰਡਾਰ ਹਨ। ਇਸ ਨੂੰ ਦੁਬਾਰਾ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਇਸ ਨੂੰ ਬਨਾਉਣ ਲਈ ਲੱਖਾਂ ਸਾਲ ਲੱਗਦੇ ਹਨ। ਇਸ ਲਈ ਇਸ ਨੂੰ ਵਰਤਣ ਦੀ ਥਾਂ ਸਾਨੂੰ ਹੋਰ ਬਾਲਣਾਂ ਦਾ ਉਪਯੋਗ ਕਰਨਾ ਚਾਹੀਦਾ ਹੈ।

ਪ੍ਰਸ਼ਨ 2.
ਆਧੁਨਿਕ ਸਮਾਜ ਦੀਆਂ ਊਰਜਾ ਖ਼ਪਤ ਕਰਨ ਵਾਲੀਆਂ ਕਿਹੜੀਆਂ ਵੱਖ-ਵੱਖ ਗਤੀਵਿਧੀਆਂ ਹਨ ?
ਉੱਤਰ-
ਆਧੁਨਿਕ ਸਮਾਜ ਵਿਗਿਆਨ ਅਤੇ ਤਕਨੀਕੀ ਪ੍ਰਤੀ ਵਾਲਾ ਸਮਾਜ ਹੈ। ਇਸ ਵਿਚ ਉਰਜਾ ਉਪਯੋਗ ਦੀਆਂ ਵੱਖ-ਵੱਖ ਗਤੀਵਿਧੀਆਂ ਹਨ , ਜਿਵੇਂ –

  1. ਜਨਸੰਖਿਆ ਵਿਚ ਵਾਧਾ (Increase in Population)ਵਧਦੀ ਹੋਈ ਜਨਸੰਖਿਆ ਦੀਆਂ ਆਧੁਨਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਊਰਜਾ ਦਾ ਵੱਧ ਉਪਯੋਗ ਹੁੰਦਾ ਹੈ।
  2. ਉਦਯੋਗਿਕ ਖੇਤਰ ਵਿਚ ਗਤੀਵਿਧੀਆਂ (Activities in Industrial Sector)- ਉਦਯੋਗਿਕ ਖੇਤਰ ਵਿਚ ਯੰਤਰਾਂ ਅਤੇ ਮਸ਼ੀਨਾਂ ਨੂੰ ਚਲਾਉਣ ਲਈ, ਕੋਲੇ, ਲੱਕੜੀ ਅਤੇ ਦੂਸਰੇ ਬਾਲਣ (ਤੇਲਾਂ) ਦੀ ਲੋੜ ਹੁੰਦੀ ਹੈ ਜਿਸ ਦੇ ਬਿਨਾਂ ਉਦਯੋਗਾਂ ਦੀ ਉੱਨਤੀ ਅਸੰਭਵ ਹੈ। ਇਸ ਲਈ ਉਦਯੋਗਿਕ ਵਿਕਾਸ ਵੀ ਊਰਜਾ ਦੀ ਵਰਤੋਂ ਕਰਨ ਵਿਚ ਸ਼ਾਮਿਲ ਹੈ।
  3. ਖੇਤੀ ਅਤੇ ਆਵਾਜਾਈ ਸਾਧਨ (Means of Agriculture and Transportation)- ਊਰਜਾ ਦਾ ਇਕ ਵੱਡਾ ਹਿੱਸਾ ਮੋਟਰ ਗੱਡੀਆਂ ਨੂੰ ਚਲਾਉਣ ਅਤੇ ਖੇਤੀ-ਬਾੜੀ ਦੇ ਕੰਮਾਂ ਵਿਚ ਵਰਤਿਆ ਜਾਂਦਾ ਹੈ।
  4. ਘਰੇਲੂ ਕੰਮਾਂ ਨੂੰ ਕਰਨ ਲਈ (For Domestic Activities)-ਉਰਜਾ ਦਾ ਇਕ ਹਿੱਸਾ ਘਰੇਲੂ ਕੰਮਾਂ ਨੂੰ ਕਰਨ ਲਈ ਵੀ ਵਰਤਿਆ ਜਾਂਦਾ ਹੈ, ਜਿਵੇਂ- ਭੋਜਨ ਬਨਾਉਣਾ, ਬਿਜਲੀ ਜਗਾਉਣਾ ਅਤੇ ਬਿਜਲੀ ਦੇ ਯੰਤਰਾਂ ਦੀ ਵਰਤੋਂ ਕਰਨਾ ਵੀ ਊਰਜਾ ਦਾ ਉਪਯੋਗ ਹੈ।

ਪ੍ਰਸ਼ਨ 3.
ਕਿਸੇ ਦੇਸ਼ ਦੀ ਉਰਜਾ ਖ਼ਪਤ ਕਿਨ੍ਹਾਂ ਗੱਲਾਂ ‘ਤੇ ਨਿਰਭਰ ਕਰਦੀ ਹੈ ?
ਉੱਤਰ-
ਕਿਸੇ ਵੀ ਦੇਸ਼ ਦੀ ਊਰਜਾ ਖ਼ਪਤ ਨੂੰ ਨਿਰਧਾਰਿਤ ਕਰਨ ਵਾਲੇ ਕਾਰਕ ਹੇਠ ਲਿਖੇ ਹਨ –

  • ਦੇਸ਼ ਦੇ ਵੱਖ-ਵੱਖ ਹਿੱਸਿਆਂ ਦਾ ਆਰਥਿਕ ਵਿਕਾਸ।
  • ਪਤੀ ਵਿਅਕਤੀ ਆਮਦਨ ਅਤੇ ਰਹਿਣ-ਸਹਿਣ ਦਾ ਤਰੀਕਾ।
  • ਉਦਯੋਗਿਕ ਖੇਤਰ ਵਿਚ ਤਰੱਕੀ।

ਪ੍ਰਸ਼ਨ 4.
ਭਾਰਤ ਵਿਚ ਪੇਂਡੂ ਲੋਕਾਂ ਦੁਆਰਾ ਊਰਜਾ ਦੀ ਖ਼ਪਤ ਬਾਰੇ ਲਿਖੋ।
ਉੱਤਰ-
ਭਾਰਤ ਦੇ ਪੇਂਡੂ ਇਲਾਕਿਆਂ ਵਿਚ ਅੱਗ ਨੂੰ ਬਾਲਣ ਲਈ ਲੱਕੜੀਆਂ ਦਾ ਅਤੇ ਪਸ਼ੂਆਂ ਦੇ ਗੋਹੇ ਤੋਂ ਬਣੇ ਉਪਲਿਆਂ ਪਾਥੀਆਂ) ਦਾ ਪ੍ਰਯੋਗ ਕੀਤਾ ਜਾਂਦਾ ਹੈ। ਸਮੇਂ ਦੇ ਨਾਲਨਾਲ ਪੇਂਡੂ ਖੇਤਰਾਂ ਵਿਚ ਬਾਇਓਗੈਸ ਦਾ ਵੀ ਰਿਵਾਜ ਚਲ ਪਿਆ ਹੈ।

PSEB 11th Class Environmental Education Solutions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 5.
ਭਾਰਤ ਵਿਚ ਪੈਟਰੋਲੀਅਮ ਉਤਪਾਦਾਂ (Petroleum Products) ਦੀ ਮੰਗ ਅਤੇ ਸਪਲਾਈ ਦੀ ਵਿਆਖਿਆ ਕਰੋ।
ਉੱਤਰ-
ਭਾਰਤ ਵਿਚ ਪੈਟਰੋਲੀਅਮ ਉਤਪਾਦਾਂ ਦੀ ਪ੍ਰਤੀ ਵਿਅਕਤੀ ਵਰਤੋਂ ਦੀ ਦਰ 477 ਕਿਲੋਗ੍ਰਾਮ ਹੈ। ਭਾਰਤ ਵਿਚ ਪ੍ਰਤੀ ਵਿਅਕਤੀ ਉਰਜਾ ਦਾ ਉਪਯੋਗ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ਨਾਲੋਂ ਬਹੁਤ ਘੱਟ ਹੈ। ਭਾਰਤ ਦੀ ਜਨਸੰਖਿਆ ਵਿਸ਼ਵ ਦਾ 16% ਭਾਗ ਹੈ ਅਤੇ ਵਿਸ਼ਵ ਦੀ ਕੁੱਲ ਊਰਜਾ ਦਾ ਸਿਰਫ਼ 1.5 ਪ੍ਰਤੀਸ਼ਤ ਭਾਗ ਉਪਭੋਗ ਕਰਦੀ ਹੈ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪ੍ਰਾਚੀਨ ਸਮਿਆਂ ਤੋਂ ਆਧੁਨਿਕ ਸਮਿਆਂ ਤਕ ਊਰਜਾ ਦੀ ਖ਼ਪਤ ਬਾਰੇ ਚਰਚਾ ਕਰੋ ।
ਉੱਤਰ-
ਕੰਮ ਕਰਨ ਦੀ ਸਮਰੱਥਾ ਨੂੰ ਉਰਜਾ ਕਹਿੰਦੇ ਹਨ। ਇਸ ਤੋਂ ਬਿਨਾਂ ਕੰਮ ਕਰਨਾ ਸੰਭਵ ਨਹੀਂ ਹੈ। ਇਹ ਸਾਨੂੰ ਭੋਜਨ ਤੋਂ ਪ੍ਰਾਪਤ ਹੁੰਦੀ ਹੈ। ਊਰਜਾ ਦਾ ਉਪਯੋਗ ਹਰ ਜੀਵ ਦੇ ਜੀਣ ਲਈ ਬਹੁਤ ਜ਼ਰੂਰੀ ਹੈ। ਪੁਰਾਣੇ ਸਮੇਂ ਤੋਂ ਆਦਿ-ਮਾਨਵ, ਭੋਜਨ, ਫਲ, ਫੁੱਲ ਆਦਿ ਤੋਂ ਉਰਜਾ ਪ੍ਰਾਪਤ ਕਰਦਾ ਸੀ। ਉਸਨੇ ਲੱਕੜੀ ਤੋਂ ਅੱਗ ਦੀ ਮੱਦਦ ਨਾਲ ਉਰਜਾ ਦੇ ਤੌਰ ‘ਤੇ ਉਪਯੋਗ ਕੀਤਾ ਸੀ। ਸਮੇਂ ਦੇ ਵਿਕਾਸ ਦੇ ਨਾਲ-ਨਾਲ ਉਸ ਨੇ ਪਹੀਏ ਦੀ ਵੀ ਕਾਢ ਕੱਢ ਲਈ, ਜਿਸ ਦੇ ਨਾਲ ਉਸ ਨੇ ਪਸ਼ੂਆਂ ਨੂੰ ਖੇਤੀ ਦੇ ਕੰਮਾਂ ਵਿਚ ਲਗਾਉਣ ਲਈ ਪਾਲਣਾ ਸ਼ੁਰੂ ਕਰ ਦਿੱਤਾ। ਸਮੇਂ ਦੀ ਗਤੀ ਨਾਲ ਉਸ ਨੇ ਬੈਲ ਗੱਡੀ, ਘੋੜਾ ਗੱਡੀ ਬਣਾ ਲਏ ਅਤੇ ਬੈਲ, ਘੋੜੇ ਅਤੇ ਸਾਂਢ ਵਰਗੇ ਜਾਨਵਰ ਪਾਲਣੇ ਸ਼ੁਰੂ ਕਰ ਦਿੱਤੇ।

17ਵੀਂ ਸਦੀ ਤਕ ਮਨੁੱਖ ਊਰਜਾ ਲਈ ਲੱਕੜੀ, ਹਵਾ, ਪਾਣੀ ਦਾ ਪ੍ਰਯੋਗ ਕਰਦਾ ਸੀ। 19ਵੀਂ ਸਦੀ ਵਿਚ ਉਰਜਾ ਉਪਯੋਗ ਲਈ ਭਾਫ਼ ਇੰਜਣ ਦੀ ਕਾਢ ਕੀਤੀ ਗਈ ਅਤੇ ਆਧੁਨਿਕ ਸਮਾਜ ਵਿਚ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਜੈਵਿਕ ਤੇਲ ਅਤੇ ਗੈਰ-ਪਰੰਪਰਾਗਤ ਊਰਜਾ ਦਾ ਉਪਯੋਗ ਵੱਧਦਾ ਜਾ ਰਿਹਾ ਹੈ। ਅੱਜ ਦੇ ਯੁਗ ਵਿਚ ਆਵਾਜਾਈ ਦੇ ਸਾਧਨਾਂ, ਖੇਤੀ ਦੇ ਯੰਤਰਾਂ, ਘਰੇਲੂ ਉਪਕਰਨਾਂ ਅਤੇ ਬਿਜਲੀ ਦੇ ਰੂਪ ਵਿਚ ਉਰਜਾ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।ਉਰਜਾ ਉਪਯੋਗ ਤੋਂ ਬਿਨਾਂ ਚੰਗਾ ਰਹਿਣ-ਸਹਿਣ ਕਰਨਾ ਅਸੰਭਵ

ਪ੍ਰਸ਼ਨ 2.
ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਉਰਜਾ ਦੀ ਖ਼ਪਤ ਬਾਰੇ ਲਿਖੋ।
ਉੱਤਰ-
ਵਿਕਸਿਤ ਦੇਸ਼ਾਂ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਉਰਜਾ ਖ਼ਪਤ ਵਿਚ ਕਾਫ਼ੀ ਅੰਤਰ ਹੈ-
ਵਿਕਸਿਤ ਦੇਸ਼ਾਂ ਵਿਚ ਊਰਜਾ ਖ਼ਪਤ (Energy Consumption in Developed Countries)-ਵਿਕਸਿਤ ਦੇਸ਼ਾਂ ਦੀ ਉਰਜਾ ਖ਼ਪਤ ਦੁਸਰੇ ਦੇਸ਼ਾਂ ਤੋਂ ਨੌਂ ਗੁਣਾਂ ਅਧਿਕ ਹੈ। ਇਹ ਦੇਸ਼ ਵਿਸ਼ਵ ਊਰਜਾ ਵਿਚੋਂ ਕੁੱਲ 74 ਪ੍ਰਤੀਸ਼ਤ ਊਰਜਾ ਦਾ ਉਪਯੋਗ ਕਰਦੇ ਹਨ ਜਦੋਂ ਕਿ ਇਹ ਵਿਸ਼ਵ ਦੇ ਦੇਸ਼ਾਂ ਦਾ ਕੇਵਲ 12 ਪ੍ਰਤੀਸ਼ਤ ਭਾਗ ਹਨ। ਵਿਕਸਿਤ ਦੇਸ਼ਾਂ ਦੀ ਊਰਜਾ ਉਪਯੋਗ ਦੀ ਜ਼ਿਆਦਾ ਦਰ ਦਾ ਕਾਰਨ ਤੇਜ਼ ਉਦਯੋਗਿਕ ਵਿਕਾਸ ਅਤੇ ਜੀਵਨ ਸ਼ੈਲੀ ਹੈ। ਇਹਨਾਂ ਦੇਸ਼ਾਂ ਵਿਚ ਜੈਵਿਕ ਤੇਲਾਂ ਦਾ ਇਕ ਵੱਡਾ ਹਿੱਸਾ ਉਪਯੋਗ ਵਿਚ ਲਿਆਂਦਾ ਜਾ ਰਿਹਾ ਹੈ। ਵਿਕਸਿਤ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਉਪਯੋਗ ਕਰਨਾ ਹੁਣ ਇਕ ਸਥਿਰ ਸਥਿਤੀ ਤਕ ਪਹੁੰਚ ਚੁੱਕਾ ਹੈ।

ਇਹਨਾਂ ਵਿਚ ਵਰਤਮਾਨ ਆਰਥਿਕ ਵਿਕਾਸ ਅਤੇ ਜੀਵਨ ਸ਼ੈਲੀ ਨੂੰ ਬਣਾਏ ਰੱਖਣ ਲਈ ਕਾਫ਼ੀ ਉਰਜਾ ਦੀ ਲੋੜ ਹੈ। ਵਿਕਾਸਸ਼ੀਲ ਦੇਸ਼ਾਂ ਵਿਚ ਊਰਜਾ ਖ਼ਪਤ (Energy Consumption in Developing Countries)-ਵਿਕਾਸਸ਼ੀਲ ਦੇਸ਼ਾਂ ਦਾ ਮੁੱਢਲਾ ਉਦੇਸ਼ ਆਪਣੇ ਦੇਸ਼ ਦੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਸੁਧਾਰਨਾ ਹੈ। ਇਸ ਲਈ ਇਹਨਾਂ ਦੇ ਵੱਖ-ਵੱਖ ਖੇਤਰਾਂ ਦਾ ਵਿਕਾਸ ਤੇਜ਼ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਊਰਜਾ ਵਿਚ ਭਾਰੀ ਨਿਵੇਸ਼ ਦੀ ਲੋੜ ਹੈ। ਵਿਕਾਸਸ਼ੀਲ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਉਪਯੋਗ ਬਹੁਤ ਘੱਟ ਹੈ ਜਿਸ ਨਾਲ ਇਹਨਾਂ ਦੀ ਜੀਵਨ ਸ਼ੈਲੀ ਵਿਕਸਿਤ ਨਹੀਂ ਹੋ ਸਕਦੀ। ਇਹਨਾਂ ਦੇਸ਼ਾਂ ਵਿਚ ਪਿੱਛੜੇ ਖੇਤਰ ਹੋਣ ਦੇ ਕਾਰਨ ਉਰਜਾ ਦਾ ਉਪਯੋਗ ਬਹੁਤ ਘੱਟ ਹੈ।

ਇਹਨਾਂ ਦੇਸ਼ਾਂ ਵਿਚ ਉਰਜਾ ਨੂੰ ਖ਼ਰੀਦਣ ਦੀ ਸਮਰੱਥਾ ਵੀ ਬਹੁਤ ਘੱਟ ਹੈ। ਇਹਨਾਂ ਲੋਕਾਂ ਵਿੱਚ ਉਰਜਾ ਉਪਯੋਗ ਵਧਾਉਣ ਲਈ ਵੱਖ-ਵੱਖ ਤਰ੍ਹਾਂ ਦੇ ਉਦਯੋਗ, ਆਵਾਜਾਈ ਦੇ ਸਾਧਨ ਰੇਲ ਇੰਜਣ, ਜਹਾਜ਼ ਆਦਿ, ਖੇਤੀ-ਬਾੜੀ ਦੇ ਯੰਤਰ, ਘਰੇਲੂ ਵਰਤੋਂ ਦੇ ਲਈ ਉਰਜਾ ਦੀ ਮੰਗ ਪੂਰੀ ਹੋਣੀ ਚਾਹੀਦੀ ਹੈ। ਇਹਨਾਂ ਦੇਸ਼ਾਂ ਨੂੰ ਪੈਟਰੋਲੀਅਮ ਉਤਪਾਦਾਂ ਦਾ ਨਿਰਯਾਤ ਕਰਨਾ ਪੈਂਦਾ ਹੈ। ਵਿਕਾਸਸ਼ੀਲ ਦੇਸ਼ਾਂ ਦੀ ਉਰਜਾ ਦੀ ਪੈਦਾਵਾਰ ਘੱਟ ਹੈ ਇਸ ਲਈ ਵੱਧਦੀ ਜਨਸੰਖਿਆ ਦੀ ਮੰਗ ਪੂਰੀ ਕਰਨ ਵਿਚ ਇਹ ਦੇਸ਼ ਅਸਮਰੱਥ ਹਨ।

PSEB 11th Class Environmental Education Solutions Chapter 11 ਊਰਜਾ ਦੀ ਖ਼ਪਤ

ਪ੍ਰਸ਼ਨ 3.
“ਉਰਜਾ ਖ਼ਪਤ ਜੀਵਨ ਪੱਧਰ ਦਾ ਮਾਪਦੰਡ ਹੈ।” ਇਸ ਕਥਨ ਉੱਪਰ ਟਿੱਪਣੀ ਕਰੋ।
ਉੱਤਰ-
ਊਰਜਾ ਖ਼ਪਤ ਜੀਵਨ ਸ਼ੈਲੀ ਦਾ ਮਾਪ ਹੈ। ਇਹ ਕਹਾਵਤ ਬਿਲਕੁਲ ਸੱਚ ਹੈ। ਕਿਉਂਕਿ ਕਿਸੇ ਵੀ ਦੇਸ਼ ਦੇ ਵਾਸੀਆਂ ਦੇ ਜੀਵਨ ਸਤਰ ਅਤੇ ਜੀਵਨ ਸ਼ੈਲੀ ਦਾ ਪਤਾ ਉਹਨਾਂ ਦੇ ਊਰਜਾ ਉਪਯੋਗ ਦੀ ਦਰ ਤੋਂ ਲਗਾਇਆ ਜਾ ਸਕਦਾ ਹੈ। ਊਰਜਾ ਉਪਯੋਗ ਦਰ ਦਾ ਮਤਲਬ ਹੈ ਕਿ ਪ੍ਰਤੀ ਵਿਅਕਤੀ ਉਰਜਾ ਦਾ ਉਪਯੋਗ। ਵਿਕਸਿਤ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਉਪਯੋਗ ਦੀ ਦਰ ਵਿਕਾਸਸ਼ੀਲ ਦੇਸ਼ਾਂ ਦੀ ਪ੍ਰਤੀ ਵਿਅਕਤੀ ਉਰਜਾ ਦੀ ਦਰ ਤੋਂ ਜ਼ਿਆਦਾ ਹੁੰਦੀ ਹੈ ਕਿਉਂਕਿ ਉਹਨਾਂ ਦੀ ਜੀਵਨ ਸ਼ੈਲੀ ਆਧੁਨਿਕ ਅਤੇ ਵਿਕਸਿਤ ਸਾਧਨਾਂ ‘ਤੇ ਨਿਰਭਰ ਕਰਦੀ ਹੈ।

ਅਮਰੀਕਾ ਵਿਚ ਜਿੱਥੇ ਪ੍ਰਤੀ ਵਿਅਕਤੀ 8076 kg ਤੇਲ ਦਾ ਉਪਯੋਗ ਕਰਦਾ ਹੈ ਉੱਥੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ ਪ੍ਰਤੀ ਵਿਅਕਤੀ 479 kg ਤੇਲ ਉਪਯੋਗ ਹੁੰਦਾ ਹੈ। ਇਸ ਨਾਲ ਵੀ ਉੱਪਰ ਲਿਖੇ ਕਥਨ ਦੀ ਪੁਸ਼ਟੀ ਹੁੰਦੀ ਹੈ। ਦੂਸਰਾ-1984 ਵਿਚ ਅਮਰੀਕਾ ਦੀ ਜਨਸੰਖਿਆ ਵਿਸ਼ਵ ਦੀ ਜਨਸੰਖਿਆ ਦਾ 5 ਪ੍ਰਤੀਸ਼ਤ ਸੀ ਤੇ ਉਹ 25 ਪ੍ਰਤੀਸ਼ਤ ਊਰਜਾ ਦਾ ਉਪਯੋਗ ਕਰਦਾ ਸੀ ਜਦੋਂ ਕਿ ਭਾਰਤ ਜਿਸ ਦੀ ਜਨਸੰਖਿਆ ਵਿਸ਼ਵ ਦੀ ਜਨਸੰਖਿਆ ਦਾ 16 ਪ੍ਰਤੀਸ਼ਤ ਸੀ ਤੇ ਇਹ ਕੇਵਲ 1.5 ਪ੍ਰਤੀਸ਼ਤ ਉਰਜਾ ਦਾ ਉਪਯੋਗ ਕਰਦਾ ਸੀ।

ਸਾਡਾ ਦੇਸ਼ ਜੋ ਕਿ ਖੇਤੀ ਪ੍ਰਧਾਨ ਦੇਸ਼ ਹੈ, ਵਿਚ ਉਰਜਾ ਦੀ ਖ਼ਪਤ ਘੱਟ ਹੈ ਜਦੋਂ ਕਿ ਅਮਰੀਕਾ ਵਰਗਾ ਉਦਯੋਗ ਪ੍ਰਧਾਨ ਦੇਸ਼ ਦੀ ਉਰਜਾ ਖ਼ਪਤ ਬਹੁਤ ਜ਼ਿਆਦਾ ਹੈ ਅਤੇ ਉਨ੍ਹਾਂ ਦੀ ਜੀਵਨ ਸ਼ੈਲੀ ਕਾਫ਼ੀ ਵਧੀਆ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਉਰਜਾ ਉਪਯੋਗ ਹੀ ਜੀਵਨ ਸ਼ੈਲੀ ਦਾ ਮਾਪਣ ਮਾਪ ਹੈ।1997 ਵਿਚ ਪ੍ਰਤੀ ਵਿਅਕਤੀ ਆਮਦਨ ਅਤੇ ਪ੍ਰਤੀ ਵਿਅਕਤੀ ਊਰਜਾ ਉਪਯੋਗ ਵਿਸ਼ਵ ਵਿਕਾਸ ਰਿਪੋਰਟ 2000-01 ਤੋਂ ਵੀ ਇਸ ਕਥਨ ਦੀ ਪੁਸ਼ਟੀ ਹੁੰਦੀ ਹੈ।

ਇਹ ਰਿਪੋਰਟ ਇਸ ਪ੍ਰਕਾਰ ਹੈ –

ਦੇਸ਼ ਪ੍ਰਤੀ ਵਿਅਕਤੀ ਆਮਦਨ ਪ੍ਰਤੀ ਵਿਅਕਤੀ ਤੇਲ ਦੀ ਖ਼ਪਤ
ਅਮਰੀਕਾ 30,600 $ 8076 kg
ਜਾਪਾਨ 24041 $ 4084 kg
ਬਿਟੇਨ 20833 $ 3863 kg
ਮਿਸਰ 3303 $ 656 kg
ਇੰਡੋਨੇਸ਼ੀਆ 2439 $ 693 kg
ਭਾਰਤ 2149 $ 479 kg

ਪ੍ਰਸ਼ਨ 4.
ਭਾਰਤ ਵਿਚ ਊਰਜਾ ਖ਼ਪਤ ਦੇ ਤੌਰ-ਤਰੀਕਿਆਂ ਅਤੇ ਸਮੱਸਿਆਵਾਂ ਦੀ ਚਰਚਾ ਕਰੋ ।
ਉੱਤਰ-
ਭਾਰਤ ਇਕ ਵਿਕਾਸਸ਼ੀਲ ਦੇਸ਼ ਹੈ । ਇਸ ਦਾ ਮੁੱਢਲਾ ਉਦੇਸ਼ ਆਪਣੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਸੁਧਾਰਨਾ ਹੈ । ਇਸ ਲਈ ਇਸ ਦੇ ਵੱਖ-ਵੱਖ ਖੇਤਰਾਂ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ । ਇਸ ਲਈ ਉਰਜਾ ਵਿਚ ਭਾਰੀ ਨਿਵੇਸ਼ ਦੀ ਲੋੜ ਹੈ । ਭਾਰਤ ਅਤੇ ਇਸ ਵਰਗੇ ਵਿਕਾਸਸ਼ੀਲ ਦੇਸ਼ਾਂ ਵਿਚ ਪ੍ਰਤੀ ਵਿਅਕਤੀ ਉਰਜਾ ਦਾ ਉਪਯੋਗ ਬਹੁਤ ਘੱਟ ਹੈ ਜਿਸ ਨਾਲ ਇੱਥੋਂ ਦੇ ਲੋਕਾਂ ਦੀ ਜੀਵਨ ਸ਼ੈਲੀ ਵਿਕਸਿਤ ਨਹੀਂ ਹੋ ਸਕਦੀ । ਇੱਥੇ ਪਿੱਛੜੇ ਖੇਤਰ ਹੋਣ ਕਰਕੇ ਵੀ ਉਰਜਾ ਦਾ ਉਪਯੋਗ ਬਹੁਤ ਘੱਟ ਹੈ । ਭਾਰਤ ਵਿਚ ਉਰਜਾ ਖ਼ਰੀਦਣ ਦੀ ਸਮਰੱਥਾ ਵੀ ਬਹੁਤ ਘੱਟ ਹੈ ।

ਇਹਨਾਂ ਲੋਕਾਂ ਵਿਚ ਉਰਜਾ ਉਪਯੋਗ ਵਧਾਉਣ ਲਈ ਵੱਖ-ਵੱਖ ਤਰ੍ਹਾਂ ਦੇ ਉਦਯੋਗ, ਆਵਾਜਾਈ ਦੇ ਸਾਧਨ ਰੇਲ ਇੰਜਣ, ਜਹਾਜ਼ ਆਦਿ), ਖੇਤੀਬਾੜੀ ਦੇ ਖੇਤਰ,
ਘਰੇਲੂ ਵਰਤੋਂ ਦੇ ਲਈ ਉਰਜਾ ਦੀ ਮੰਗ ਪੂਰੀ ਹੋਣੀ ਚਾਹੀਦੀ ਹੈ । ਭਾਰਤ ਨੂੰ ਪੈਟਰੋਲੀਅਮ ਉਤਪਾਦਾਂ ਦਾ ਨਿਰਯਾਤ ਕਰਨਾ ਪੈਂਦਾ ਹੈ । ਭਾਰਤ ਦੀ ਉਰਜਾ ਦੀ ਪੈਦਾਵਾਰ ਵੀ ਘੱਟ ਹੈ । ਇਸ ਕਰਕੇ ਵੀ ਇਹ ਆਪਣੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਊਰਜਾ ਦੀ ਜ਼ਰੂਰਤ ਨੂੰ ਪੂਰਾ ਨਹੀਂ ਕਰ ਸਕਦਾ ।

PSEB 11th Class Environmental Education Solutions Chapter 10 ਆਫ਼ਤਾਂ

Punjab State Board PSEB 11th Class Environmental Education Book Solutions Chapter 10 ਆਫ਼ਤਾਂ Textbook Exercise Questions and Answers.

PSEB Solutions for Class 11 Environmental Education Chapter 10 ਆਫ਼ਤਾਂ

Environmental Education Guide for Class 11 PSEB ਆਫ਼ਤਾਂ Textbook Questions and Answers

(ਉ) ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਫ਼ਤ (Disaster) ਕਿਸ ਨੂੰ ਆਖਦੇ ਹਨ ?
ਉੱਤਰ-
ਆਫ਼ਤ (Disaster) ਇਕ ਅਣਇੱਛਤ ਤਰੀਕੇ ਨਾਲ ਹੋਣ ਵਾਲੀ ਘਟਨਾ ਹੈ, ਜਿਸ ਕਾਰਨ ਮਨੁੱਖੀ ਜੀਵਨ, ਪੌਦਿਆਂ, ਜੀਵ-ਜੰਤੂਆਂ ਤੇ ਸੰਪੱਤੀ ਦੀ ਹਾਨੀ ਹੁੰਦੀ ਹੈ। ਜਿਸ ਤਰ੍ਹਾਂ ਭੂਚਾਲ, ਹੜ੍ਹ, ਸੋਕਾ ਅਤੇ ਸਮੁੰਦਰੀ ਤੂਫ਼ਾਨ ਆਦਿ ।

ਪ੍ਰਸ਼ਨ 2.
ਆਫ਼ਤਾਂ ਦੀਆਂ ਕਿੰਨੀਆਂ ਕਿਸਮਾਂ ਹਨ ?
ਉੱਤਰ-
ਆਫ਼ਤਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ-ਕੁਦਰਤੀ ਆਫ਼ਤਾਂ ਅਤੇ ਮਨੁੱਖੀ ਆਫ਼ਤਾਂ।

ਪ੍ਰਸ਼ਨ 3.
ਭੂਚਾਲ ਕੇਂਦਰ (Seismic focus) ਕੀ ਹੁੰਦਾ ਹੈ ?
ਉੱਤਰ-
ਪ੍ਰਿਥਵੀ ਦੇ ਅੰਦਰ ਉਤਪੰਨ ਤਰੰਗਾਂ ਦੇ ਪੈਦਾ ਹੋਣ ਵਾਲੀ ਜਗ੍ਹਾ ਨੂੰ ਭੂਚਾਲ ਕੇਂਦਰ ਕਹਿੰਦੇ ਹਨ ।

ਪ੍ਰਸ਼ਨ 4.
ਭੂਚਾਲ ਦਾ ਐਪੀ ਸੈਂਟਰ (Epicentre) ਕੀ ਹੈ ?
ਉੱਤਰ-
ਪ੍ਰਿਥਵੀ ਦੀ ਸਤ੍ਹਾ ਤੇ ਉਹ ਬਿੰਦੂ, ਜੋ ਠੀਕ ਭੂਚਾਲ ਕੇਂਦਰ ਦੇ ਉੱਪਰ ਹੋਵੇ ਨੂੰ ਭੂਚਾਲ ਐਪੀਸੈਂਟਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ।

PSEB 11th Class Environmental Education Solutions Chapter 10 ਆਫ਼ਤਾਂ

ਪ੍ਰਸ਼ਨ 5.
ਭੂਚਾਲ (Earthquake) ਦੀ ਤੀਬਰਤਾ ਨੂੰ ਮਾਪਣ ਵਾਲੇ ਲਈ ਵਰਤੇ ਜਾਂਦੇ ਯੰਤਰ ਦਾ ਨਾਮ ਦੱਸੋ।
ਉੱਤਰ-
ਭੂਚਾਲ ਦੀ ਤੀਬਰਤਾ ਨੂੰ ਮਾਪਣ ਵਾਲੇ ਯੰਤਰ ਨੂੰ ਸੀਜ਼ਮੋਗਰਾਫ (Seismograph) ਕਿਹਾ ਜਾਂਦਾ ਹੈ, ਜਿਸਦੀ ਸੀਮਾ 0 ਤੋਂ 11 ਰਿਕਟਰ ਸਕੇਲ ਹੈ।

ਪ੍ਰਸ਼ਨ 6.
ਹੜਾਂ (Floods) ਦਾ ਮੁੱਖ ਕਾਰਨ ਕੀ ਹੈ ?
ਉੱਤਰ-
ਹੜ੍ਹ ਕਿਸੇ ਵਿਸ਼ੇਸ਼ ਖੇਤਰ ਵਿੱਚ ਵੱਧ ਵਰਖਾ ਨਾਲ ਆਉਂਦੇ ਹਨ। ਹੜ੍ਹ ਆਉਣ ਦੇ ਹੋਰ ਕਾਰਨਾਂ ਵਿਚ ਬੰਨ੍ਹ ਟੁੱਟਣਾ ਤੇ ਖੋਂ-ਖੋਰ ਨਾਲ ਨਦੀਆਂ ਦੇ ਰੁਕੇ ਹੋਏ ਪਾਣੀ ਦੇ ਅਨਿਯੰਤ ਦਬਾਅ ਨਾਲ ਵਗਣਾ ਆਦਿ ਸ਼ਾਮਿਲ ਹਨ।

ਪ੍ਰਸ਼ਨ 7.
ਸਾਲ ਦੀ ਕਿਹੜੀ ਰੁੱਤ ਦੌਰਾਨ ਜ਼ਿਆਦਾ ਹੜ੍ਹ ਆਉਂਦੇ ਹਨ ? ‘
ਉੱਤਰ-
ਵਰਖਾ ਦੇ ਮਾਨਸੂਨ ਮੌਸਮ ਵਿਚ ਵੱਧ ਤੋਂ ਵੱਧ ਹੜ੍ਹ ਆਉਂਦੇ ਹਨ।

ਪ੍ਰਸ਼ਨ 8.
ਇੱਕ ਚੱਕਰਵਾਤ (Cyclone) ਵਿੱਚ ਹਵਾ ਦੀ ਗਤੀ ਕਿੰਨੀ ਹੁੰਦੀ ਹੈ ?
ਉੱਤਰ-
ਚੱਕਰਵਾਤ ਵਿਚ ਹਵਾ ਦੀ ਗਤੀ 120 ਕਿ.ਮੀ. ਤੋਂ 250 ਕਿ.ਮੀ. ਪ੍ਰਤੀ ਘੰਟਾ ‘ ਹੁੰਦੀ ਹੈ ।

ਪ੍ਰਸ਼ਨ 9.
ਭੋਂ-ਖਿਸਕਣ (Landslide) ਕੀ ਹੁੰਦਾ ਹੈ ?
ਉੱਤਰ-
ਭੋਂ-ਖਿਸਕਣ, ਚੱਟਾਨਾਂ ਦੇ ਢੇਰ ਦਾ ਅਨਿਯੰਤਿਤ ਤਰੀਕੇ ਨਾਲ ਡਿੱਗਣਾ ਜਾਂ ਪਹਾੜੀ ਢਲਾਨਾਂ ਉੱਪਰ ਰਗੜ ਦੀਆਂ ਕਿਰਿਆਵਾਂ ਦੌਰਾਨ ਪ੍ਰਿਥਵੀ ਦੇ ਅੰਦਰ ਧਸਣ ਨੂੰ ਕਹਿੰਦੇ ਹਨ।

ਪ੍ਰਸ਼ਨ 10.
ਚੈਰਨੋਬਿਲ ਨਿਊਕਲੀਅਰ ਆਫ਼ਤ ਕਦੋਂ ਵਾਪਰੀ ਸੀ ?
ਉੱਤਰ-
ਚੈਰਨੋਬਿਲ ਨਿਊਕਲੀਆਰ ਆਫ਼ਤ 26 ਅਪਰੈਲ, 1986 ਨੂੰ ਸੋਵੀਅਤ ਯੂਨੀਅਨ ਦੇ ਪਰਮਾਣੂ ਕੇਂਦਰ ਤੇ ਵਾਪਰੀ ਸੀ।

PSEB 11th Class Environmental Education Solutions Chapter 10 ਆਫ਼ਤਾਂ

(ਅ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type I)

ਪ੍ਰਸ਼ਨ 1.
ਕੁਦਰਤੀ ਅਤੇ ਮਨੁੱਖੀ ਆਫ਼ਤਾਂ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਕੁਦਰਤੀ ਆਫ਼ਤਾਂ (Natural Disasters)-ਆਫ਼ਤਾਂ ਵਿਨਾਸ਼ਕਾਰੀ ਦੁਰਘਟਨਾਵਾਂ, ਨਿਸ਼ਚਿਤ ਕੁਦਰਤੀ ਕਾਰਨਾਂ ਜਾਂ ਸ਼ਕਤੀਆਂ ਕਾਰਨ ਹੁੰਦੀਆਂ ਹਨ। ਇਨ੍ਹਾਂ ਵਿਚ ਭੂਚਾਲ, ਸੋਕਾ, ਜਵਾਲਾਮੁਖੀ ਵਿਸਫੋਟ, ਹੜ੍ਹ, ਸਮੁੰਦਰੀ ਤੂਫ਼ਾਨ ਅਤੇ ਭੋਂ-ਖਿਸਕਣ ਸ਼ਾਮਿਲ ਹਨ। ਮਨੁੱਖ ਦੁਆਰਾ ਰਚਿਤ ਆਫ਼ਤਾਂ (Man-made Disasters)-ਇਹ ਮਨੁੱਖੀ ਕਿਰਿਆਵਾਂ ਦੇ ਨਾਲ ਸੰਬੰਧਿਤ ਹੁੰਦੀਆਂ ਹਨ। ਇਸ ਵਿਚ ਪਰਮਾਣੂ ਦੁਰਘਟਨਾਵਾਂ, ਜ਼ਹਿਰੀਲੇ ਪਦਾਰਥਾਂ ਦਾ ਰਿਸਣਾ, ਅੱਗ ਲੱਗਣਾ, ਪੁਲਾਂ ਤੇ ਸੁਰੰਗਾਂ ਦਾ ਨਸ਼ਟ ਹੋਣਾ ਸ਼ਾਮਿਲ ਹੈ। ਇਸ ਪ੍ਰਕਾਰ ਦੀਆਂ ਦੁਰਘਟਨਾਵਾਂ ਦੀ ਭਵਿੱਖਵਾਣੀ ਨਹੀਂ ਕੀਤੀ ਜਾ ਸਕਦੀ।

ਪ੍ਰਸ਼ਨ 2.
ਚੱਕਰਵਾਤ (Cyclone) ਕੀ ਹੁੰਦਾ ਹੈ ?
ਉੱਤਰ-
ਚੱਕਰਵਾਤ ਘੱਟ ਦਬਾਅ ਵਾਲੀ ਸਥਿਤੀ ਹੈ, ਜੋ ਸਮੁੰਦਰ ਦੀ ਸਤ੍ਹਾ ਦੇ ਉੱਪਰ ਤਪਤ ਖੰਡੀ (Tropical) ਤੇ ਉਪ ਤਪਤ ਖੰਡੀ (Sub-tropical) ਖੇਤਰਾਂ ਵਿਚ ਬਣਦੀ ਹੈ। ਚੱਕਰਵਾਤ ਅਸਿੱਧੇ ਤੌਰ ਤੇ ਅੰਡਾਕਾਰ ਜਾਂ ਗੋਲਾਕਾਰ ਹੁੰਦਾ ਹੈ, ਇਸਦਾ ਵਿਆਸ 50 ਕਿਲੋਮੀਟਰ ਤੋਂ 300 ਕਿਲੋਮੀਟਰ ਤਕ ਹੁੰਦਾ ਹੈ। ਚੱਕਰਵਾਤ ਦੇ ਮੱਧ ਵਿਚ ਦਬਾਅ ਕਾਫੀ ਘੱਟ ਹੁੰਦਾ ਹੈ ਤੇ ਤੇਜ਼ ਹਵਾਵਾਂ, ਚੱਕਰਾਕਾਰ ਰੂਪ ਵਿਚ ਚਾਰੇ ਪਾਸੇ ਘੁੰਮਦੀਆਂ ਹਨ।

ਪ੍ਰਸ਼ਨ 3.
ਇਕ ਚੱਕਰਵਾਤ (Cyclone) ਦਾ ਪੂਰਵ-ਅਨੁਮਾਨ ਕਿਵੇਂ ਲਗਾਇਆ ਜਾ ਸਕਦਾ ਹੈ ?
ਉੱਤਰ-
ਮੌਸਮੀ ਸੰਵੇਦਨ ਉਪਹਿ ਦੁਆਰਾ ਚੱਕਰਵਾਤ ਦਾ ਪੂਰਵ ਅਨੁਮਾਨ ਲਗਾਇਆ ਜਾ ਸਕਦਾ ਹੈ।

ਪ੍ਰਸ਼ਨ 4.
ਜ਼ਮੀਨ ਦਾ ਮਾਰੂਥਲੀਕਰਨ (Desertilication) ਕਿਸ ਨੂੰ ਆਖਦੇ ਹਨ ?
ਉੱਤਰ-
ਜ਼ਿਆਦਾ ਸੋਕੇ ਦੀ ਸਥਿਤੀ ਦੇ ਕਾਰਨ, ਭੂਮੀ ਵਿਚ ਪਾਣੀ ਦੀ ਘਾਟ ਕਰਕੇ ਮਿੱਟੀ ਦੀ ਪੌਸ਼ਟਿਕਤਾ ਖ਼ਤਮ ਹੋਣ ਨਾਲ ਮਿੱਟੀ ਖੇਤੀ ਯੋਗ ਨਹੀਂ ਰਹਿੰਦੀ ਤੇ ਭੂਮੀ ਮਾਰੂਥਲ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਨੂੰ ਮਾਰੂਥਲੀਕਰਨ ਕਹਿੰਦੇ ਹਨ ।

PSEB 11th Class Environmental Education Solutions Chapter 10 ਆਫ਼ਤਾਂ

ਪ੍ਰਸ਼ਨ 5.
ਖੋਂ-ਖਿਸਕਣ (Landslide) ਦੀ ਰੋਕਥਾਮ ਕਰਨ ਲਈ ਦੋ ਉਪਾਅ ਦੱਸੋ।
ਉੱਤਰ-
ਭੋਂ-ਖਿਸਕਣ ਦੀ ਰੋਕਥਾਮ ਲਈ ਉਪਾਅ ਹੇਠਾਂ ਲਿਖੇ ਹਨ

  • ਪਹਾੜਾਂ ਦੀਆਂ ਢਲਾਨਾਂ ‘ਤੇ ਪੌਦੇ ਉਗਾ ਕੇ ਮਿੱਟੀ ਦੀ ਸਤਹਿ ਨੂੰ ਸੰਘਣਿਤ ਕਰਕੇ ਭਾਂਖਿਸਕਣ ਘੱਟ ਕੀਤਾ ਜਾ ਸਕਦਾ ਹੈ।
  • ਸੜਕਾਂ ਦੇ ਕਿਨਾਰੇ ਅਤੇ ਨਦੀਆਂ ਦੇ ਪੁਲਾਂ ਦੇ ਨਿਰਮਾਣ ਦੇ ਨਾਲ-ਨਾਲ ਤਾਰਾਂ ਨਾਲ ਪੱਥਰਾਂ ਨੂੰ ਬੰਨ੍ਹਣਾ ਚਾਹੀਦਾ ਹੈ ।

ਪ੍ਰਸ਼ਨ 6.
ਦੋ ਪ੍ਰਮੁੱਖ ਮਨੁੱਖੀ ਆਫ਼ਤਾਂ (Man-made Disaster) ਦੇ ਨਾਮ ਲਿਖੋ ।
ਉੱਤਰ-
ਪਰਮਾਣੂ ਦੁਰਘਟਨਾਵਾਂ ਤੇ ਹਵਾਈ ਧਮਾਕੇ ਪ੍ਰਮੁੱਖ ਮਨੁੱਖੀ ਆਫ਼ਤਾਂ ਦੇ ਉਦਾਹਰਨ ਹਨ।

ਪ੍ਰਸ਼ਨ 7.
ਚੈਰਨੋਬਿਲ ਨਿਊਕਲੀਅਰ ਆਫ਼ਤ ਦੇ ਮੁੱਖ ਕਾਰਨ ਕਿਹੜੇ-ਕਿਹੜੇ ਸਨ ? .
ਉੱਤਰ-
ਚੈਰਨੋਬਿਲ ਨਿਊਕਲੀਅਰ ਆਫ਼ਤ ਚੈਰਨੋਬਿਲ ਦੇ ਪਰਮਾਣੂ ਸ਼ਕਤੀ ਕੇਂਦਰ ਵਿਚ 26 ਅਪਰੈਲ, 1986 ਨੂੰ ਵਾਪਰੀ। ਇਸਦੇ ਪ੍ਰਮੁੱਖ ਕਾਰਨ ਹੇਠਾਂ ਲਿਖੇ ਸਨ

  1. ਰਿਐਕਟਰ ਦੀ ਇਮਾਰਤ ਨੂੰ ਉੱਚ ਵਿਧੀ ਦੁਆਰਾ ਸੁਰੱਖਿਅਤ ਨਾ ਕੀਤਾ ਜਾਣਾ।
  2. ਯੰਤਰਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਵਿਚ ਤਕਨੀਕੀ ਗਿਆਨ ਦੀ ਘਾਟ।

ਪ੍ਰਸ਼ਨ 8.
ਰੇਡੀਏਸ਼ਨ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵ ਲਿਖੋ।
ਉੱਤਰ-
ਰੇਡੀਏਸ਼ਨ ਨਾਲ ਹੋਣ ਵਾਲੇ ਹਾਨੀਕਾਰਕ ਪ੍ਰਭਾਵਾਂ ਵਿਚ ਚਮੜੀ ਦਾ ਜਲਣਾ, ਮੋਤੀਆਬਿੰਦ, ਪ੍ਰਜਣਨ ਸ਼ਕਤੀ ਵਿਚ ਕਮੀ, ਕੈਂਸਰ ਆਦਿ ਸ਼ਾਮਿਲ ਹਨ। ਇਸ ਕਾਰਨ ਜੀਨ ਸੰਬੰਧੀ ਪਰਿਵਰਤਨ ਵੀ ਹੋ ਸਕਦੇ ਹਨ, ਜੋ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਹਨ ਜਿਸ ਨਾਲ ਜੀਵ ਦੀਆਂ ਸਮਾਨ ਗਤੀਵਿਧੀਆਂ ਵਿਚ ਵੀ ਪਰਿਵਰਤਨ ਹੋ ਸਕਦਾ ਹੈ।

ਪ੍ਰਸ਼ਨ 9.
ਸੋਕਾ (Famine) ਕੀ ਹੁੰਦਾ ਹੈ ?
ਉੱਤਰ-
ਕਿਸੇ ਖੇਤਰ ਵਿਚ ਪਾਣੀ ਦੀ ਘਾਟ ਕਾਰਨ ਭੂਮੀ ਦੇ ਸੁੱਕ ਜਾਣ ਨੂੰ, ਸੋਕਾ ਕਿਹਾ ਜਾਂਦਾ ਹੈ। ਸੋਕੇ ਕਾਰਨ ਭੂਮੀ ਬੰਜਰ ਹੁੰਦੀ ਹੈ, ਭੁੱਖਮਰੀ, ਬੇਰੁਜ਼ਗਾਰੀ, ਪਸ਼ੂਆਂ ਅਤੇ ਮਨੁੱਖਾਂ ਦੀ ਭੋਜਨ ਸੰਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

(ੲ) ਛੋਟੇ ਉੱਤਰਾਂ ਵਾਲੇ ਪ੍ਰਸ਼ਨ (Type II)

ਪ੍ਰਸ਼ਨ 1.
ਭੂਚਾਲ (Earthquake) ਕਿਵੇਂ ਪੈਦਾ ਹੁੰਦਾ ਹੈ ?
ਉੱਤਰ-
ਭੁਚਾਲ ਧਰਤੀ ਦੀ ਸਤਾ ਦੇ ਥੱਲੇ ਸਥਿਤ ਪਿਘਲੀਆਂ ਹੋਈਆਂ ਚੱਟਾਨਾਂ ਦੇ ਹਿੱਲਣ ਕਾਰਨ ਹੁੰਦਾ ਹੈ, ਜਿਸ ਨਾਲ ਪ੍ਰਿਥਵੀ ਦੀ ਬਾਹਰੀ ਸੜਾ ਦੇ ਭਾਗ ਅਨਿਯੰਤ੍ਰਿਤ ਰੂਪ ਵਿਚ ਫਿਸਲ ਕੇ ਇਕ-ਦੂਸਰੇ ਨੂੰ ਧੱਕਦੇ ਹੋਏ ਤੀਬਰ ਤਰੰਗਾਂ ਪੈਦਾ ਕਰਦੇ ਹਨ। ਇਸ ਨਾਲ ਪ੍ਰਿਥਵੀ ਹਿੱਲਣ ਲੱਗਦੀ ਹੈ ਤੇ ਭੂਚਾਲ ਪੈਦਾ ਹੁੰਦਾ ਹੈ।

ਪ੍ਰਸ਼ਨ 2.
ਸੋਕੇ (Drought/Famine) ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਕਿਸੇ ਖੇਤਰ ਵਿਚ ਪਾਣੀ ਦੀ ਅਸਾਧਾਰਨ ਕਮੀ ਕਾਰਨ, ਭੂਮੀ ਦੇ ਸੁੱਕ ਜਾਣ ਨੂੰ ਸੋਕਾ ਕਿਹਾ ਜਾਂਦਾ ਹੈ । ਇਸ ਨਾਲ ਮਨੁੱਖ ਜਾਤੀ, ਪੌਦਿਆਂ ਤੇ ਜੰਤੂਆਂ ‘ਤੇ ਬਹੁਤ ਬੁਰੇ ਪ੍ਰਭਾਵ ਪੈਂਦੇ ਹਨ।
ਇਸਦੇ ਬੁਰੇ ਪ੍ਰਭਾਵ ਹੇਠਾਂ ਲਿਖੇ ਹਨ –

  • ਉਪਜਾਊ ਭੂਮੀ ਦਾ ਮਾਰੂਥਲ ਵਿਚ ਬਦਲਣਾ।
  • ਪਾਣੀ, ਭੋਜਨ ਅਤੇ ਚਾਰੇ ਦੀ ਗੰਭੀਰ ਕਮੀ ਨਾਲ ਪਸ਼ੂਆਂ ਤੇ ਮਨੁੱਖਾਂ ਦੀ ਮੌਤ।
  • ਮਿੱਟੀ ਦਾ ਖੁਰਨਾ, ਸਿਹਤ ਸੰਬੰਧੀ ਸਮੱਸਿਆਵਾਂ।
  • ਪੌਦਿਆਂ ਦਾ ਨਾ ਉੱਗਣਾ, ਭੁੱਖਮਰੀ ਫੈਲਣਾ।

ਪ੍ਰਸ਼ਨ 3.
ਸੋਕੇ ਨੂੰ ਟਾਲਣ ਅਤੇ ਕੰਟਰੋਲ ਕਰਨ ਲਈ ਕੀ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਸੋਕੇ ਕਾਰਨ ਭੂਮੀ ਬੰਜਰ ਹੁੰਦੀ ਹੈ, ਭੁੱਖਮਰੀ, ਬੇਰੁਜ਼ਗਾਰੀ, ਪਸ਼ੂਆਂ ਅਤੇ ਮਨੁੱਖਾਂ ਦੀ ਮੌਤ ਸੰਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਨ੍ਹਾਂ ਸਭ ਨੂੰ ਰੋਕਣ ਲਈ ਹੇਠ ਲਿਖੇ ਉਪਾਅ ਕੀਤੇ ਜਾਣੇ ਚਾਹੀਦੇ ਹਨ –

  1. ਨਹਿਰੀ ਸਿੰਜਾਈ ਪ੍ਰਣਾਲੀ ਦੁਆਰਾ ਪਾਣੀ ਪ੍ਰਦਾਨ ਕਰਨਾ।
  2. ਸੰਕਟਕਾਲੀਨ ਸਥਿਤੀ ਵਿਚ ਪਾਣੀ ਭੰਡਾਰ ਦੇ ਸੋਮਿਆਂ ਦਾ ਨਿਰਮਾਣ ਕਰਨਾ।
  3. ਸੋਕਾ ਰੋਧਕ ਫ਼ਸਲਾਂ ਨੂੰ ਬੀਜਣਾ।
  4. ਖੇਤੀਬਾੜੀ ਵਿਧੀਆਂ ਵਿਚ ਸੁਧਾਰ ਕਰਨਾ।
  5. ਸੋਕਾ ਪ੍ਰਭਾਵਿਤ ਖੇਤਰਾਂ ਵਿਚ ਵੱਧ ਤੋਂ ਵੱਧ ਦਰੱਖ਼ਤ ਲਗਾਉਣਾ।

ਪ੍ਰਸ਼ਨ 4.
ਹੜ੍ਹ (Floods) ਮਨੁੱਖੀ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ ?
ਉੱਤਰ-
ਕਿਸੇ ਵੱਡੇ ਭੂਮੀ ਖੇਤਰ ਵਿਚ ਅਨੇਕਾਂ ਦਿਨਾਂ ਲਈ ਪਾਣੀ ਦੇ ਇਕੱਠੇ ਹੋ ਜਾਣ ਨੂੰ ਹੜ੍ਹ ਕਿਹਾ ਜਾਂਦਾ ਹੈ। ਇਹ ਮਨੁੱਖੀ ਜੀਵਨ ਅਤੇ ਸੰਪੱਤੀ ਨੂੰ ਨਸ਼ਟ ਅਤੇ ਬੇਕਾਰ ਕਰ ਦਿੰਦੀ ਹੈ। ਇਸ ਨਾਲ ਜਾਨਵਰਾਂ ਦੇ ਜੀਵਨ ਉੱਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ । ਹੜਾਂ ਨਾਲ ਹੋਣ ਵਾਲੇ ਬੁਰੇ ਪ੍ਰਭਾਵ ਹੇਠ ਲਿਖੇ ਹਨ –

  • ਜਾਨਵਰਾਂ ਲਈ ਚਾਰੇ ਦੀ ਕਮੀ ਹੋਣਾ।
  • ਜੰਗਲੀ ਜਾਨਵਰਾਂ ਦੇ ਕੁਦਰਤੀ ਨਿਵਾਸਾਂ ਦਾ ਨਸ਼ਟ ਹੋਣਾ |
  • ਅਨੇਕ ਜਾਨਵਰਾਂ ਦੀ ਮੌਤ।

PSEB 11th Class Environmental Education Solutions Chapter 10 ਆਫ਼ਤਾਂ

ਪ੍ਰਸ਼ਨ 5.
ਚੱਕਰਵਾਤ (Cyclones) ਮਨੁੱਖੀ ਜੀਵਨ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੇ ਹਨ ?
ਉੱਤਰ-
ਉਹਨਾਂ ਘੱਟ ਦਬਾਅ ਵਾਲੀ ਸਥਿਤੀਆਂ ਵਿਚ ਜਦੋਂ ਤੇਜ਼ ਹਵਾਵਾਂ ਚੱਕਰ ਦੇ ਰੂਪ ਵਿਚ ਘੁੰਮਦੀਆਂ ਹਨ, ਨੂੰ ਚੱਕਰਵਾਤ ਕਿਹਾ ਜਾਂਦਾ ਹੈ। ਚੱਕਰਵਾਤਾਂ ਕਾਰਨ ਮਨੁੱਖੀ ਜੀਵਨ ਅਸਤ ਵਿਅਸਤ ਹੋ ਜਾਂਦਾ ਹੈ। ਤੇਜ਼ ਹਵਾਵਾਂ ਕਾਰਨ ਘਰਾਂ ਦੀਆਂ ਛੱਤਾਂ ਉੱਡ ਜਾਂਦੀਆਂ ਹਨ ਤੇ ਅਨੇਕਾਂ ਛੂਤ ਦੀਆਂ ਬਿਮਾਰੀਆਂ ਫੈਲਣ ਨਾਲ ਮਨੁੱਖੀ ਜੀਵਨ ਨੂੰ ਨੁਕਸਾਨ ਹੁੰਦਾ ਹੈ। ਤੇਜ਼ ਹਵਾਵਾਂ ਅਤੇ ਵਰਖਾ ਕਾਰਨ ਹੜ ਵਰਗੀ ਸਥਿਤੀ ਪੈਦਾ ਹੁੰਦੀ ਹੈ, ਜਿਸ ਨਾਲ ਅਨੇਕਾਂ ਮਨੁੱਖਾਂ ਦੀ ਮੌਤ ਹੋ ਜਾਂਦੀ ਹੈ। ਇਸਦਾ ਉਦਾਹਰਨ 1999 ਵਿਚ ਉੜੀਸਾ ਵਿਚ ਆਏ ਚੱਕਰਵਾਤ ਦਾ ਹੈ, ਜਿਸ ਕਾਰਨ ਸੰਪੱਤੀ ਦੀ ਹਾਨੀ ਹੋਣ ਦੇ ਨਾਲ-ਨਾਲ 10000 ਤੋਂ ਵੀ ਵੱਧ ਲੋਕਾਂ ਦੀ ਮੌਤ ਹੋ ਗਈ ਸੀ।

ਪ੍ਰਸ਼ਨ 6.
ਭੋਂ-ਖਿਸਕਣ (Landslide) ਦੇ ਕੀ-ਕੀ ਕਾਰਨ ਹਨ ?
ਉੱਤਰ-
ਭੋਂ-ਖਿਸਕਣ ਤੋਂ ਭਾਵ, ਭੂਮੀ ਦੀ ਉੱਪਰਲੀ ਪਰਤ ਦੇ ਖਿਸਕਣ ਤੋਂ ਹੈ। ਇਹ ਵੱਖ-ਵੱਖ ਕਾਰਨਾਂ ਨਾਲ ਹੁੰਦਾ ਹੈ। ਇਹਨਾਂ ਵਿਚੋਂ ਕੁੱਝ ਕਾਰਨ ਹੇਠ ਲਿਖੇ ਹਨ –

  • ਜ਼ਿਆਦਾ ਵਰਖਾ ਹੋਣਾ ਜਾਂ ਬਰਫ਼ ਦਾ ਪਿਘਲਣਾ।
  • ਨਿਰੰਤਰ ਵਹਿੰਦਾ ਹੋਇਆ ਪਾਣੀ, ਜਿਸ ਨਾਲ ਭੂਮੀ ਦੀ ਉੱਪਰਲੀ ਪਰਤ ਨਰਮ ਹੋ ਜਾਂਦੀ ਹੈ।
  • ਚੱਟਾਨਾਂ ਵਿਚ ਵਿਸਫੋਟ ਕਰਨਾ।
  • ਸੜਕਾਂ ਚੌੜੀਆਂ ਕਰਨ ਲਈ ਚੱਟਣ ਨੂੰ ਕੱਟਣਾ।
  • ਜੰਗਲਾਂ ਨੂੰ ਕੱਟਣਾ।

(ਸ) ਵੱਡੇ ਪੁੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੂਚਾਲ ਦੇ ਕਾਰਨ, ਪ੍ਰਭਾਵਾਂ ਅਤੇ ਬਚਾਉ ਕਾਰਜਾਂ ਬਾਰੇ ਲਿਖੋ।
ਉੱਤਰ-
ਭੂਚਾਲ (Earthquake) ਦਾ ਅਰਥ ਹੈ ਕਿ ਪ੍ਰਿਥਵੀ ਦੀ ਬਾਹਰੀ ਸਤ੍ਹਾ ਦਾ ਅਨਿਯੰਤਿਤ ਤੀਬਰਤਾ ਨਾਲ ਕੰਪਨ ਕਰਨਾ। ਇਸਦੇ ਕਾਰਨ ਬਹੁਤ ਨੁਕਸਾਨ ਹੁੰਦਾ ਹੈ। ਭੂਚਾਲ ਦੇ ਕਾਰਨ (Causes of Earthquake) -ਪ੍ਰਿਥਵੀ ਦੇ ਥੱਲੇ ਪਿਘਲੀਆਂ ਹੋਈਆਂ ਚੱਟਾਨਾਂ ਦੇ ਹਿੱਲਣ ਨਾਲ ਜਦੋਂ ਪ੍ਰਿਥਵੀ ਦੀ ਬਾਹਰੀ ਸੜਾ/ਪੇਪੜੀ (Crest) ਦੇ ਭਾਗ ਅਨਿਯੰਤ੍ਰਿਤ ਤਰੀਕੇ ਨਾਲ ਫਿਸਲ ਕੇ ਇਕ-ਦੂਸਰੇ ਨੂੰ ਧੱਕਦੇ ਹੋਏ ਤੀਬਰ ਕੰਪਨ ਤਰੰਗਾਂ ਪੈਦਾ ਕਰਦੇ ਹਨ, ਜਿਸ ਨਾਲ ਪ੍ਰਿਥਵੀ ਵਿਚ ਤੀਬਰ ਕੰਪਨ ਹੋਣ ਲੱਗਦੀ ਹੈ ਤੇ ਭੂਚਾਲ ਪੈਦਾ ਹੁੰਦਾ ਹੈ।

ਭੂਚਾਲ ਦੇ ਪ੍ਰਭਾਵ (Effects of Earthquake) -ਭੂਚਾਲ ਇਕ ਪ੍ਰਾਕ੍ਰਿਤਕ ਆਫ਼ਤ ਹੈ, ਜੋ ਬਹੁਤ ਜ਼ਿਆਦਾ ਵਿਨਾਸ਼ਕਾਰੀ ਹੁੰਦੀ ਹੈ। ਇਸ ਨਾਲ ਜਨ-ਜੀਵਨ ਬਹੁਤ ਪ੍ਰਭਾਵਿਤ ਹੁੰਦਾ ਹੈ, ਜਿਸ ਤਰ੍ਹਾਂ –

  • ਵੱਡੀਆਂ-ਵੱਡੀਆਂ ਇਮਾਰਤਾਂ, ਮਿੱਟੀ ਤੇ ਇੱਟਾਂ ਨਾਲ ਬਣੇ ਘਰਾਂ ਦਾ ਢਹਿ ਜਾਣਾ।
  • ਰੇਲਵੇ ਲਾਈਨਾਂ ਦਾ ਟੇਢਾ ਹੋਣਾ।
  • ਅੱਗ ਲੱਗਣਾ।
  • ਭੂਮੀਗਤ ਪਾਣੀ ਵਿਤਰਣ ਪ੍ਰਣਾਲੀ ਦੀ ਹਾਨੀ ਹੋਣਾ।
  • ਪਹਾੜੀ ਖੇਤਰਾਂ ਵਿਚ ਭੋਂ-ਖਿਸਕਣ ਹੋਣਾ।
  • ਸੁਨਾਮੀ ਲਹਿਰਾਂ ਦਾ ਪੈਦਾ ਹੋਣਾ।

ਭੂਚਾਲ ਕੰਟਰੋਲ (Earthquake Control)- ਭੂਚਾਲ ਕੰਟਰੋਲ, ਮਨੁੱਖ ਦੀ ਸਮਝ ਤੋਂ ਪਰਾਂ ਹੈ। ਪਰੰਤੁ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਭੁਚਾਲ ਦੇ ਦੌਰਾਨ ਮਨੁੱਖਾਂ ਦੁਆਰਾ ਬਣਾਈਆਂ ਗਈਆਂ ਇਮਾਰਤਾਂ ਨੂੰ ਬਚਾਉਣ ਲਈ ਭੂਚਾਲ ਰੋਧੀ ਨਿਰਮਾਣ ਸਾਧਨਾਂ ਨੂੰ ਅਪਣਾ ਕੇ, ਇਸ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਉੱਨਤ ਸੰਚਾਰ ਸੁਵਿਧਾਵਾਂ, ਬਚਾਉ ਕਾਰਜਾਂ ਨਾਲ ਭੂਚਾਲ ਤੋਂ ਬਚਣ ਦਾ ਢੰਗ ਲੱਭਿਆ ਜਾ ਸਕਦਾ ਹੈ। ਸਮਦਾਇ ਦੀ ਭਾਗੀਦਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੀ ਸਹਾਇਤਾ ਨਾਲ, ਭੁਚਾਲ ਰੋਧੀ ਕਾਰਜਾਂ ਨਾਲ ਵੀ ਭੂਚਾਲ ਤੋਂ ਹੋਣ ਵਾਲੀ ਹਾਨੀ ਤੋਂ ਬਚਿਆ ਜਾ ਸਕਦਾ ਹੈ ਜਾਨੀ ਨੁਕਸਾਨ ਤੋਂ ਬਚਣ ਲਈ ਲੱਕੜੀ ਦੇ ਮਕਾਨ ਬਣਾਏ ਜਾਣ ਜਿਵੇਂ ਕਿ ਜਾਪਾਨ ਵਿਚ ਹੈ ।

ਪ੍ਰਸ਼ਨ 2.
ਇੱਕ ਕੁਦਰਤੀ ਆਫ਼ਤ ਵਜੋਂ ਹੜ੍ਹ ਦੀ ਚਰਚਾ ਕਰੋ।
ਉੱਤਰ-
ਹੜ੍ਹ (Flood) ਤੋਂ ਭਾਵ ਹੈ ਕਿ ਵੱਡੇ ਭੂਮੀ ਖੇਤਰ ਦਾ ਅਨੇਕ ਦਿਨਾਂ ਲਈ ਪਾਣੀ ਨਾਲ ਘਿਰ ਜਾਣਾ। ਇਹ ਸਭ ਤੋਂ ਅਧਿਕ ਪ੍ਰਾਚੀਨ ਸੰਕਟ ਹਨ, ਜੋ ਮਨੁੱਖੀ ਜੀਵਨ ਅਤੇ ਸੰਪੱਤੀ ਨੂੰ ਨਸ਼ਟ ਕਰ ਦਿੰਦੀ ਹੈ।

ਹੜਾਂ ਦੇ ਕਾਰਨ (Causes of Floods) –

  • ਹੜਾਂ ਦੇ ਆਉਣ ਦਾ ਮੁੱਖ ਕਾਰਨ ਕਿਸੇ ਖੇਤਰ ਵਿਚ ਲੋੜ ਤੋਂ ਵੱਧ ਵਰਖਾ ਹੋਣਾ ਹੈ ।
  • ਬੰਨ੍ਹ ਟੁੱਟਣਾ, ਭੋਂ-ਖਿਸਕਣ ਦੁਆਰਾ ਨਦੀ ਦੇ ਰੁਕੇ ਹੋਏ ਪਾਣੀ ਦਾ ਅਨਿਯੰਤ੍ਰਿਤ ਰੂਪ ਵਿਚ ਛੱਡੇ ਜਾਣਾ।
  • ਭੂਚਾਲ ਨਾਲ ਸਮੁੰਦਰੀ ਪਾਣੀ ਦਾ ਉੱਠਣਾ ।
  • ਪਹਾੜੀ ਖੇਤਰਾਂ ਵਿਚ ਬੱਦਲ ਫਟਣ ਨਾਲ।
  • ਅਣਇੱਛਿਤ ਭੋਂ-ਉਪਯੋਗ ਦੇ ਢਾਂਚੇ ਵਿਚ ਪਰਿਵਰਤਨ।
  • ਪੁੱਲਾਂ ਦਾ ਨਿਰਮਾਣ, ਖੇਤੀਬਾੜੀ ਅਭਿਆਸ।

ਹੜਾਂ ਦੇ ਪ੍ਰਭਾਵ (Effects of Floods) -ਹੜ੍ਹਾਂ ਕਾਰਨ ਜੀਵਨ ਅਤੇ ਸੰਪੱਤੀ ਨੂੰ ਬਹੁਤ ਨੁਕਸਾਨ ਪੁੱਜਦਾ ਹੈ। ਇਸਦੇ ਬਹੁਤ ਸਾਰੇ ਬੁਰੇ ਪ੍ਰਭਾਵ ਹਨ ; ਜਿਸ ਤਰ੍ਹਾਂ

  • ਲੋਕਾਂ ਦਾ ਬੇਘਰ ਹੋਣਾ
  • ਟੈਲੀਫੋਨ ਸੇਵਾਵਾਂ, ਬਿਜਲੀ ਪ੍ਰਣਾਲੀ, ਪਾਣੀ ਪ੍ਰਣਾਲੀ ਤੇ ਪਰਿਵਾਹਨ ਸੇਵਾਵਾਂ ਆਦਿ ਵਿਚ ਰੁਕਾਵਟ ਪੈਦਾ ਹੋਣਾ।
  • ਵਿਭਿੰਨ ਜੰਗਲੀ ਜਾਨਵਰਾਂ ਦੇ ਨਿਵਾਸ ਸਥਾਨਾਂ ਦੇ ਨਸ਼ਟ ਹੋਣ ਨਾਲ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
  • ਮਿੱਟੀ ਦੀ ਉੱਪਰਲੀ ਤਹਿ ਦਾ ਖੁਰਨਾ।
  • ਛੂਤ ਦੀਆਂ ਬਿਮਾਰੀਆਂ ਦਾ ਫੈਲਣਾ।
  • ਖੇਤੀ ਯੋਗ ਜ਼ਮੀਨ ਦੀ ਹਾਨੀ, ਜਿਸ ਕਾਰਨ ਖੇਤੀ ਉਪਜ ਵਿਚ ਕਮੀ ਆ ਜਾਂਦੀ ਹੈ ।

ਹੜ੍ਹਾਂ ਦਾ ਕੰਟਰੋਲ (Control of Floods) – ਮੌਸਮ ਵਿਗਿਆਨ ਵਿਭਾਗ ਦੁਆਰਾ, ਮੌਸਮ ਦੀ ਭਵਿੱਖਬਾਣੀ ਕਰਕੇ ਇਸ ਸੰਕਟ ਬਾਰੇ ਲੋਕਾਂ ਨੂੰ ਪਹਿਲਾਂ ਤੋਂ ਜਾਣਕਾਰੀ ਦੇ ਕੇ ਇਸ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ।

  • ਜੰਗਲ ਲਗਾ ਕੇ।
  • ਪਾਣੀ ਰੋਕ ਕੇ ਬੰਨ੍ਹ ਬਣਾ ਕੇ ਵੀ ਹੜ੍ਹ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਪ੍ਰਸ਼ਨ 3.
ਮਨੁੱਖ ਦੁਆਰਾ ਰਚਿਤ ਆਫ਼ਤਾਂ (Man-made Disasters) ਦੀਆਂ ਮੁੱਖ ਕਿਸਮਾਂ ਦਾ ਵਰਣਨ ਕਰੋ।
ਉੱਤਰ-
ਮਨੁੱਖ ਦੁਆਰਾ ਪੈਦਾ ਕੀਤੀਆਂ ਜਾਂਦੀਆਂ ਆਫ਼ਤਾਂ ਨੂੰ ਮਨੁੱਖ ਦੁਆਰਾ ਰਚਿਤ (Man made) ਆਫ਼ਤਾਂ ਆਖਦੇ ਹਨ । ਇਹਨਾਂ ਆਫ਼ਤਾਂ ਵਿੱਚ ਨਾਭਿਕ ਦੁਰਘਟਨਾਵਾਂ, ਵਿਸ਼ੈਲੇ ਪਦਾਰਥਾਂ ਦੀ ਉਤਪੱਤੀ ਅਤੇ ਨਿਕਾਸੀ, ਅੱਗਾਂ ਲੱਗਣੀਆਂ, ਹਵਾਈ ਜਹਾਜ਼ਾਂ ਦੀਆਂ) ਦੁਰਘਟਨਾਵਾਂ ਆਦਿ ਮਨੁੱਖ ਦੁਆਰਾ ਰਚਿਤ ਦੁਰਘਟਨਾਵਾਂ ਦੇ ਕੁਝ ਮੁੱਖ ਉਦਾਹਰਨ ਹਨ |

ਆਫ਼ਤਾਂ ਦੋ ਪ੍ਰਕਾਰ ਦੀਆਂ ਹਨ –

  1. ਤਕਨੀਕੀ ਆਫ਼ਤਾਂ (Technological Disasters)-ਇਨ੍ਹਾਂ ਆਫ਼ਤਾਂ ਦਾ ਮੁੱਖ ਕਾਰਨ ਕੰਮ ਕਰਨ ਵਾਲਿਆਂ ਦੀ ਟੇਨਿੰਗ ਦਾ ਠੀਕ ਨਾ ਹੋਣਾ ਅਤੇ ਤਕਨੀਕੀ ਖ਼ਰਾਬੀਆਂ ਆਦਿ ।
  2. ਉਦਯੋਗਿਕ ਆਫ਼ਤਾਂ (Industrial Disasters)-ਇਨ੍ਹਾਂ ਆਫ਼ਤਾਂ ਦਾ ਮੁੱਖ ਕਾਰਨ ਮਸ਼ੀਨਾਂ ਵਿਚ ਨੁਕਸ ਤੇ ਮਸ਼ੀਨਾਂ ਦੇ ਲਗਾਉਣ ਵਿਚ ਵਰਤੀ ਗਈ ਲਾਪਰਵਾਹੀ ਅਤੇ ਖ਼ਤਰਨਾਕ ਪਦਾਰਥਾਂ ਦਾ ਠੀਕ ਤਰ੍ਹਾਂ ਨਾਲ ਨਾ ਕੀਤਾ ਜਾਣ ਵਾਲਾ ਨਿਪਟਾਰਾ ਆਦਿ । ਇਨ੍ਹਾਂ ਆਫਤਾਂ ਦੇ ਮੁੱਖ ਪ੍ਰਭਾਵ ਉਸ ਸਮੇਂ ਪੈਂਦੇ ਹਨ, ਜਦੋਂ ਬਚਾਅ ਦੇ ਉਪਾਅ ਠੀਕ ਤਰ੍ਹਾਂ ਨਾਲ ਨਾ ਕੀਤੇ ਗਏ ਹੋਣ ਅਤੇ ਕਾਮਿਆਂ ਵਿਚ ਇਸ ਸੰਬੰਧੀ ਜਾਗਰੂਕਤਾ ਦੀ ਘਾਟ ਹੋਵੇ ।

ਮਨੁੱਖ ਦੁਆਰਾ ਰਚਿਤ ਆਫ਼ਤਾਂ ਦੇ ਪ੍ਰਭਾਵ (Effects of man made Disasters)-  ਮਨੁੱਖ ਦੁਆਰਾ ਰਚਿਤ ਆਫ਼ਤਾਂ ਮਨੁੱਖੀ ਜੀਵਨ ਸ਼ੈਲੀ ਅਤੇ ਵਾਤਾਵਰਨ ਵਿਚ ਤਬਦੀਲੀਆਂ ਪੈਦਾ ਕਰਦੀਆਂ ਹਨ, ਜਿਵੇਂ ਕਿ :

  • ਵਿਕੀਰਣਾਂ ਦੇ ਪੈਣ ਵਾਲੇ ਦੁਸ਼ਟ ਪ੍ਰਭਾਵਾਂ ਦੇ ਕਾਰਨ ਮਨੁੱਖਾਂ ਦੀ ਚਮੜੀ ਦਾ ਕੈਂਸਰ, ਚਿੱਟਾ ਮੋਤੀਆ, ਬੇ-ਪੈਦਗੀ ਅਤੇ ਸਰੀਰ ਦੇ ਅੰਗਾਂ ਦਾ ਕੈਂਸਰ ਹੋ ਸਕਦਾ ਹੈ ।
  • ਜਣਨਿਕ ਪਦਾਰਥ (Genetic Material) ਵਿਚ ਉਤ ਪਰਿਵਰਤਨ (Mutation) ਹੋ ਸਕਦੇ ਹਨ ।
  • ਵਿਸ਼ੈਲੇ ਰਸਾਇਣਾਂ ਦੇ ਸੰਪਰਕ ਨਾਲ ਅੰਨਾਪਨ (Blindness), ਬੋਲਾਪਨ ਅਤੇ ਨਾੜੀ ਪ੍ਰਣਾਲੀ ਵਿਚ ਵਿਗਾੜ ਪੈਦਾ ਹੋ ਸਕਦਾ ਹੈ । ਜਿਗਰ ਅਤੇ ਗੁਰਦਿਆਂ ਦੇ ਕੰਮ ਕਰਨ ਵਿੱਚ ਤਬਦੀਲੀ ਪੈਦਾ ਹੋ ਸਕਦੀ ਹੈ ।

ਮਨੁੱਖ ਦੁਆਰਾ ਰਚਿਤ ਆਫ਼ਤਾਂ ਦਾ ਕੰਟਰੋਲ (Control) –

  1. ਬਚਾਅ ਦੇ ਢੁੱਕਵੇਂ ਉਪਾਅ ਅਪਣਾਅ ਕੇ ।
  2. ਨਿਉਕਲੀ ਪਲਾਟਾਂ ਵਿਚ ਬਚਾਅ ਦੇ ਸੁਚੱਜੇ ਢੰਗ-ਤਰੀਕੇ ਅਪਣਾਅ ਕੇ । ਤਾਂ ਜੋ ਨਿਊਕਲੀ ਪਲਾਂਟਾਂ ਵਿਚ ਹਾਦਸਾ ਹੋਣ ਦੀ ਸ਼ਕਲ ਵਿਚ ਕਾਮਿਆਂ ਨੂੰ ਬਚਾਇਆ ਜਾ ਸਕੇ ।
  3. ਕਾਰੀਗਰਾਂ ਆਦਿ ਨੂੰ ਢੁੱਕਵੀਂ ਨਿੰਗ ਦਿੱਤੀ ਜਾਣੀ ਚਾਹੀਦੀ ਹੈ ।
  4. ਠੀਕ ਡਿਜ਼ਾਈਨ ਵਾਲੀਆਂ ਮਸ਼ੀਨਾਂ ਲਗਾਉਣੀਆਂ ਆਦਿ ।

ਭੂਚਾਲ ਦੇ ਪ੍ਰਭਾਵ ਘਟਾਉਣਾ (Reducing Effects of Earthquake) -ਭੂਚਾਲ ਕੰਟਰੋਲ, ਮਨੁੱਖੀ ਸਮਝ ਤੋਂ ਪਰੇ ਹਨ। ਪਰੰਤੁ ਇਸ ਨਾਲ ਹੋਣ ਵਾਲੀ ਹਾਨੀ ਨੂੰ ਘੱਟ ਕੀਤਾ ਜਾ ਸਕਦਾ ਹੈ । ਭੁਚਾਲ ਦੇ ਦੌਰਾਨ ਮਨੁੱਖੀ ਨਿਰਮਾਣ ਇਮਾਰਤਾਂ ਨੂੰ ਬਚਾਉਣ ਲਈ ਭੁਚਾਲ ਯੰਤਰਾਂ ਦਾ ਉਪਯੋਗ ਕਰਕੇ ਇਸਦੇ ਨਾਲ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਉੱਨਤ ਸੰਚਾਰ ਸੁਵਿਧਾਵਾਂ ਬਚਾਅ ਕਾਰਜਾਂ ਅਤੇ ਨਿਸ਼ਚਿਤ ਨਿਯੋਜਨ ਦੁਆਰਾ ਭੂਚਾਲ ਤੋਂ ਬਚਿਆ ਜਾ ਸਕਦਾ ਹੈ।ਸਮੁਦਾਇ ਦੀ ਭਾਗੀਦਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੀ ਸਹਾਇਤਾ ਨਾਲ ਭੂਚਾਲ ਰੋਧੀ ਕਾਰਜਕ੍ਰਮ ਕਰਾਉਣ ਨਾਲ ਵੀ ਭੁਚਾਲ ਨਾਲ ਹੋਣ ਵਾਲੀਆਂ ਹਾਨੀਆਂ ਤੋਂ ਬਚਣ ਦੇ ਉਪਾਅ ਕੀਤੇ ਜਾ ਸਕਦੇ ਹਨ।

ਸੋਕੇ ਦੇ ਪ੍ਰਭਾਵ ਘਟਾਉਣਾ (Reducing Effects of Famines)- ਇਸ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ –

  • ਨਹਿਰੀ ਸਿੰਚਾਈ ਪ੍ਰਣਾਲੀ ਦੁਆਰਾ ਪਾਣੀ ਪ੍ਰਦਾਨ ਕਰਨਾ।
  • ਸੰਕਟਕਾਲੀਨ ਹਾਲਤਾਂ ਲਈ ਪਾਣੀ ਭੰਡਾਰ ਸੋਤਾਂ ਨੂੰ ਇਕੱਠਾ ਕਰਨਾ।
  • ਸੋਕਾ ਰੋਧਕ ਫ਼ਸਲਾਂ ਬੀਜਣਾ ਤੇ ਖੇਤੀਬਾੜੀ ਵਿਧੀਆਂ ਵਿਚ ਸੁਧਾਰ ਕਰਨਾ।
  • ਸੋਕਾ ਸੰਭਾਵਿਤ ਖੇਤਰਾਂ ਵਿਚ ਵੱਧ ਤੋਂ ਵੱਧ ਦਰੱਖ਼ਤ ਲਗਾਉਣਾ।

ਹੜ੍ਹਾਂ ਦੇ ਪ੍ਰਭਾਵ ਘਟਾਉਣਾ (Reducing Effects of Floods) -ਹੇਠ ਲਿਖੇ ਤਰੀਕਿਆਂ ਨਾਲ ਹੜਾਂ ਦੇ ਪ੍ਰਭਾਵਾਂ ਨੂੰ ਘੱਟ ਕਰਨ ਦੇ ਯਤਨ ਕੀਤੇ ਜਾ ਸਕਦੇ ਹਨ

  1. ਰੁੱਖ ਲਗਾ ਕੇ, ਬੰਨ ਬਣਾ ਕੇ ਤੇ ਪਾਣੀ ਸੋਮਿਆਂ ਵਿਚ ਪਾਣੀ ਇਕੱਠਾ ਕਰਕੇ।
  2. ਮੌਸਮ ਵਿਗਿਆਨ ਵਿਭਾਗ ਦੁਆਰਾ ਮੌਸਮ ਦੀ ਭਵਿੱਖਬਾਣੀ ਕਰਕੇ। .
  3. ਨਰਮ ਭੂਮੀ ਦਾ ਪੁਨਰ ਸੰਹਿਤ ਕਰਨ ਨਾਲ ਵੀ ਉੱਚਿਤ ਭੂਮਿਕਾ ਕਾਰਗਰ ਸਿੱਧ ਹੋ ਸਕਦੀ ਹੈ।

PSEB 11th Class Environmental Education Solutions Chapter 10 ਆਫ਼ਤਾਂ

ਖਿਸਕਣ ਦੇ ਪ੍ਰਭਾਵਾਂ ਨੂੰ ਘਟਾਉਣਾ (Reducing Effects of Landslides) -ਤੋਂਖਿਸਕਣ ਨੂੰ ਹੇਠ ਲਿਖੇ ਤਰੀਕਿਆਂ ਨਾਲ ਘੱਟ ਕਰਨ ਦੇ ਯਤਨ ਕੀਤੇ ਜਾ ਸਕਦੇ ਹਨ –

  • ਪਹਾੜਾਂ ਦੀਆਂ ਢਲਾਨਾਂ ਤੇ ਦਰੱਖ਼ਤਾਂ ਨੂੰ ਲਗਾ ਕੇ।
  • ਉੱਚਿਤ ਸੁਰੱਖਿਆ ਪ੍ਰਬੰਧ ਦੁਆਰਾ।
  • ਵਰਖਾ ਦੇ ਮੌਸਮ ਵਿਚ ਪਾਣੀ ਦਾ ਉੱਚਿਤ ਨਿਕਾਸ ਕਰਨਾ।
  • ਸੜਕਾਂ ਬਣਾਉਣ ਲਈ, ਚੱਟਾਨਾਂ ਵਿਚ ਵਿਸਫੋਟ ਕਰਨ ਲਈ ਵਿਸਫੋਟਕ ਸਾਮੱਗਰੀ ਦਾ ਉੱਚਿਤ ਤਰੀਕੇ ਨਾਲ ਪ੍ਰਯੋਗ ਕਰਕੇ। ਉਪਰੋਕਤ ਕੰਮਾਂ ਦੁਆਰਾ ਕੁਦਰਤੀ ਸੰਕਟ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।,