PSEB 12th Class Physical Education Solutions Chapter 6 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ

Punjab State Board PSEB 12th Class Physical Education Book Solutions Chapter 6 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ Textbook Exercise Questions and Answers.

PSEB Solutions for Class 12 Physical Education Chapter 6 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ

Physical Education Guide for Class 12 PSEB ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ Textbook Questions and Answers

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question-Answers)

ਪ੍ਰਸ਼ਨ 1.
ਸਮਾਜ ਸ਼ਾਸਤਰ ਅੰਗਰੇਜ਼ੀ ਦੇ ਕਿਸ ਸ਼ਬਦ ਦਾ ਅਨੁਵਾਦ ਹੈ ?
ਉੱਤਰ:
ਸਮਾਜ ਸ਼ਾਸਤਰ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ਜਿਸ ਵਿਚ ‘ “ਸੋਸੁਜ਼’’ (Socius) ਦਾ ਮਤਲਬ ਐਸੋਸਿਏਟ ਜਾਂ ਸਮਾਜਿਕ ਅਤੇ “ਲੋਗੋ’’ (Logos) ਤੋਂ ਭਾਵ ਵਿਗਿਆਨ ਜਾਂ ਅਧਿਐਨ ਤੋਂ ਹੈ ।

ਪ੍ਰਸ਼ਨ 2.
ਕਿਹੜੇ ਦੇਸ਼ ਨੂੰ ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਸੱਭਿਆਤਾਵਾਂ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ ?
ਉੱਤਰ:
ਯੂਨਾਨ ।

ਪ੍ਰਸ਼ਨ 3.
ਕਿਹੜੀ ਖੇਡ ਨੂੰ ਸਭ ਖੇਡਾਂ ਦੀ ਮਾਂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ?
ਉੱਤਰ:
ਜਿਮਨਾਸਟਿਕ ।

ਪ੍ਰਸ਼ਨ 4.
ਸਮਾਜ ਸ਼ਾਸਤਰ ਕਿਸ ਭਾਸ਼ਾ ਦਾ ਸ਼ਬਦ ਹੈ ?
ਉੱਤਰ:
ਇਹ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ-ਲਾਤੀਨੀ ਭਾਸ਼ਾ ਦੇ ਸ਼ਬਦ (Socius) ਜਿਸਦਾ ਅਰਥ ਹੈCompanion ਸਾਥੀ ਅਤੇ ਯੂਨਾਨੀ ਭਾਸ਼ਾ ਦੇ ਸ਼ਬਦ (Logos) ਜਿਸਦਾ ਅਰਥ ਹੈ-Knowledge ਗਿਆਨ ।

PSEB 12th Class Physical Education Solutions Chapter 6 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question-Answers)

ਪ੍ਰਸ਼ਨ 5.
ਸਮਾਜ ਸ਼ਾਸਤਰ ਦੀ ਪਰਿਭਾਸ਼ਾ ਦਿਉ ।
ਉੱਤਰ:
ਗਰੇਟ (Garrett) ਦੇ ਅਨੁਸਾਰ, “ਸਮਾਜਿਕਤਾ ਇੱਕ ਅਜਿਹੀ ਪ੍ਰਕ੍ਰਿਆ ਹੈ ਜਿਸ ਦੁਆਰਾ ਜੀਵ ਜੰਤੂ ‘ ਵਿਅਕਤੀਗਤ ਮਨੁੱਖੀ ਜੀਵਨ ਵਿਚ ਤਬਦੀਲ ਹੋ ਜਾਂਦਾ ਹੈ।” ਔਗਬਰਨ (Ogburn) ਦੇ ਅਨੁਸਾਰ, “ਸਮਾਜੀਕਰਨ ਉਹ ਪ੍ਰਕ੍ਰਿਆ ਹੈ ਜਿਸ ਰਾਹੀਂ ਵਿਅਕਤੀ ਸਮੂਹ ਦੇ ਨਿਯਮਾਂ ਨੂੰ ਧਾਰਨ ਕਰਨਾ ਸਿੱਖਦਾ ਹੈ ।

ਪ੍ਰਸ਼ਨ 6.
ਸਮਾਜ ਸ਼ਾਸਤਰ ਦਾ ਕੀ ਅਰਥ ਹੈ ?
ਉੱਤਰ:
ਸਮਾਜ ਸ਼ਾਸਤਰ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ਜਿਸ ਵਿਚ ‘ਸ਼ੋਸ਼ੂਜ” ਦਾ ਮਤਲਬ ਐਸੋਸਿਏਟ ਜਾਂ ਸਮਾਜਿਕ ਅਤੇ ‘‘ਲੋਗੋ” ਤੋਂ ਭਾਵ ਵਿਗਿਆਨ ਜਾਂ ਅਧਿਐਨ ਤੋਂ ਹੈ । ਇਸ ਲਈ ਸਮਾਜ ਸ਼ਾਸਤਰ ਸਮਾਜ ਦਾ ਵਿਗਿਆਨ ਹੈ । ਉਗਬਰਨ ਦੇ ਅਨੁਸਾਰ, “ਸਮਾਜੀਕਰਨ ਉਹ ਪ੍ਰਕਿਰਿਆ ਹੈ ਜਿਸ ਵਿਚ ਵਿਅਕਤੀ ਸਮੂਹ ਦੇ ਨਿਯਮਾਂ ਨੂੰ ਧਾਰਨਾ ਕਰਨਾ ਸਿੱਖਦਾ ਹੈ । ਸਰੀਰਕ ਸਿੱਖਿਆ ਅਤੇ ਖੇਡਾਂ ਇਕ ਵਿਅਕਤੀ ਵਿਚ ਸਮਾਜਿਕ ਗੁਣਾਂ ਦੇ ਰੁਝਾਨ ਨੂੰ ਬਣਾਉਣ ਲਈ ਇਕ ਬਲਾਕ ਦਾ ਕੰਮ ਕਰਦਾ ਹੈ । ਇਹ ਖੇਤਰ ਕਈ ਤਰ੍ਹਾਂ ਦੇ ਸਮਾਜਿਕ ਗੁਣ ਜਿਵੇਂ ਕਿ ਚਰਿੱਤਰ, ਗੁਣ, ਸਮੂਹ ਭਾਵਨਾਵਾਂ, ਜ਼ਿੰਮੇਵਾਰੀਆਂ, ਰੁਈਂਆਂ, ਸਮਰਪਣ ਅਤੇ ਸਮਾਜਿਕ ਸੰਚਾਰ ਆਦਿ ਭਿੰਨਤਾਵਾਂ ਪ੍ਰਦਾਨ ਕਰਦਾ ਹੈ :

ਪ੍ਰਸ਼ਨ 6.
ਆਪਸੀ ਭਾਈਚਾਰੇ ਦੀ ਸਾਂਝ ਬਾਰੇ ਲਿਖੋ ।
ਉੱਤਰ:
ਖੇਡਾਂ ਭਾਈਚਾਰੇ ਦੀ ਨੀਂਹ ਨੂੰ ਬੱਚਿਆਂ ਅਤੇ ਨੌਜਵਾਨਾਂ ਵਿਚ ਇਕ ਸਮਾਜਿਕ ਏਕਤਾ ਅਤੇ ਸਮਾਜਿਕ ਪੂੰਜੀ ਦੇ ਮਜ਼ਬੂਤ ਸੰਬੰਧ ਨੂੰ ਦਰਸਾਉਂਦੀਆਂ ਹਨ । ਖੇਡਾਂ ਇਹਨਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਕਈ ਮੌਕੇ ਪ੍ਰਦਾਨ ਕਰਦੀਆਂ ਹਨ, ਜਿੱਥੇ ਉਹ ਆਪਣੀ ਸਵੈ-ਇੱਛਾ ਨਾਲ ਭਾਗ ਲੈ ਸਕਦੇ ਹਨ ਅਤੇ ਜਿਸ ਕਾਰਨ ਉਹਨਾਂ ਵਿਚ ਲੀਡਰਸ਼ਿਪ ਦੇ ਗੁਣ, ਸਕਾਰਾਤਮਕ ਹੀਣੀ ਰਿਸਤੇ, ਸਨਮਾਨ ਅਤੇ ਨੈਤਿਕਤਾ ਦੇ ਗੁਣਾਂ ਦਾ ਵਿਕਾਸ ਹੁੰਦਾ ਹੈ ।

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question-Answers)

ਪ੍ਰਸ਼ਨ 7.
ਮਾਨਸਿਕ ਅਤੇ ਸਰੀਰਿਕ ਤਣਾਅ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ ?
ਉੱਤਰ:
ਹੇਠ ਦਿੱਤੇ ਅਨੁਸਾਰ ਮਾਨਸਿਕ ਅਤੇ ਸਰੀਰਕ ਤਣਾਅ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ-

  • ਧਿਆਨ ਅਤੇ ਲੰਬੇ ਸਾਹ ਲੈ ਕੇ ।
  • ਵਿਕਾਸਾਤਮਕ ਗਤੀਵਿਧੀਆਂ ਵਿਚ ਆਪਣੇ ਆਪ ਨੂੰ ਲਗਾ ਕੇ ।
  • ਤਨਾਵ ਦੇ ਕਾਰਨਾਂ ਦਾ ਪਤਾ ਲਗਾ ਕੇ ।
  • ਸਵੈ-ਮੁਲਾਂਕਣ ਕਰਕੇ ।
  • ਸਮੂਹ ਵਿਚ ਗੱਲਾਂ-ਬਾਤਾਂ ਕਰਕੇ ਤਨਾਵ ਨੂੰ ਦੂਰ ਕਰਨਾ ।
  • ਖੇਡਾਂ ਅਤੇ ਮਨੋਰੰਜਕ ਗਤੀਵਿਧੀਆਂ ਵਿਚ ਭਾਗ ਲੈ ਕੇ ।

ਪ੍ਰਸ਼ਨ 8.
ਸਮਾਜਿਕ ਭਾਵਨਾ ਦਾ ਵਿਕਾਸ ਕਿਵੇਂ ਹੁੰਦਾ ਹੈ ?
ਉੱਤਰ:
ਖਿਡਾਰੀਆਂ ਵਲੋਂ ਜਦੋਂ ਕਿਸੇ ਖੇਡ ਮੁਕਾਬਲੇ ਵਿਚ ਇਕ ਟੀਮ ਦੇ ਤੌਰ ਤੇ ਹਿੱਸਾ ਲਿਆ ਜਾਂਦਾ ਹੈ ਤਾਂ ਉਹ ਆਪਣੀ ਟੀਮ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਾਉਂਦੇ ਹਨ ਤੇ ਆਪਸੀ ਸਹਿਯੋਗ ਤੇ ਤਾਲਮੇਲ ਕਰਦੇ ਹਨ । ਇਸ ਤਰ੍ਹਾਂ ਨਾਲ ਉਨ੍ਹਾਂ ਵਿਚ ਸਮਾਜਿਕ ਭਾਵਨਾ ਦਾ ਵਿਕਾਸ ਹੁੰਦਾ ਹੈ ।

ਪ੍ਰਸ਼ਨ 9.
ਰਾਸ਼ਟਰੀ ਏਕਤਾ ਵਿੱਚ ਖੇਡਾਂ ਦਾ ਕੀ ਯੋਗਦਾਨ ਹੈ ?
ਉੱਤਰ:
ਸਰੀਰਕ ਸਿੱਖਿਆ ਅਤੇ ਖੇਡਾਂ ਦੇ ਪ੍ਰੋਗਰਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖੰਡਤਾ ਵਿਚ ਕੀਮਤੀ ਰੂਪ ਨਾਲ ਵਿਕਾਸ ਦਾ ਕੰਮ ਕਰਦੇ ਹਨ । ਇਹ ਅਜਿਹੀਆਂ ਗਤੀਵਿਧੀਆਂ ਪ੍ਰਦਾਨ ਕਰਦੇ ਹਨ, ਜੋ ਖੇਡਾਂ ਵਿਚ ਭਾਗ ਲੈਣ ਵਾਲਿਆਂ ਨੂੰ ਸੱਭਿਆਚਾਰ ਵਿਭਿੰਨਤਾਵਾਂ, ਵੱਖ-ਵੱਖ ਜਾਤਾਂ ਅਤੇ ਧਰਮ, ਉਸ ਦੇ ਸਮਾਜਿਕ ਨਿਯਮਾਂ, ਨੈਤਿਕ ਅਤੇ ਨੈਤਿਕ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ । ਸਰੀਰਕ ਸਿੱਖਿਆ ਅਤੇ ਖੇਡਾਂ ਸਾਂਝੇ ਮੰਤਵ ਲਈ ਕੰਮ ਕਰਨ ਵਾਲਿਆਂ ਲੋਕਾਂ ਨੂੰ ਇੱਕ-ਜੁੱਟ ਕਰਕੇ ਇਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ । ਇਸ ਲਈ ਸਰੀਰਕ ਸਿੱਖਿਆ ਅਤੇ ਖੇਡਾਂ ਨੂੰ ਸਕੂਲੀ ਪ੍ਰੋਗਰਾਮ ਵਿਚ ਨੈਤਿਕ ਮੁੱਲ ਅਪਣਾਉਣ ਲਈ ਅਭਿਆਸ ਕਰਨਾ ਚਾਹੀਦਾ ਹੈ ।

ਖੇਡਾਂ ਰਾਹੀਂ ਭਾਈਚਾਰਕ ਏਕਤਾ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ ਵਿੱਦਿਆ (Education) ਦਾ ਖਾਸ ਹਿੱਸਾ ਹੋਣਾ ਚਾਹੀਦਾ ਹੈ । ਉਲੰਪਿਕ ਖੇਡਾਂ ਦੀ ਉਤਪੱਤੀ ਦੇ ਵਿਚਾਰ ਪਿੱਛੇ ਯੂਨਾਨੀਆਂ ਦੁਆਰਾ ਖੇਡਾਂ ਵਿਚ ਭਾਈਚਾਰੇ ਅਤੇ ਸਹਿਯੋਗ ਦੀ ਭਾਵਨਾ ਦਾ ਵਿਕਾਸ ਕਰਨਾ ਸੀ । ਫਰਾਸ ਦੇ ਬੈਰਨ ਪਰੇਰੇ ਡੀ ਕੁਬਰਟਿਨ (Barran Pierre de Coubertin) ਨੇ ਇਸ ਵਿਚਾਰ ਨੂੰ ਅੱਗੇ ਵਧਾਇਆ ਅਤੇ ਉਲੰਪਿਕ ਖੇਡਾਂ ਨੂੰ 1896 ਵਿਚ ਫਿਰ ਤੋਂ ਸੁਰਜੀਤ ਕੀਤਾ ।

PSEB 12th Class Physical Education Solutions Chapter 6 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ

ਪ੍ਰਸ਼ਨ 10.
ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ‘ਤੇ ਨੋਟ ਲਿਖੋ ।
(ਉ) ਵਿੱਦਿਅਕ ਅਦਾਰਾ
(ਅ) ਮਿੱਤਰ ਮੰਡਲੀ
(ਇ) ਅਗਵਾਈ ਦਾ ਵਿਕਾਸ
(ਸ) ਉੱਚਿਤ ਖੇਡਾਂ ਦੀ ਚੋਣ ।
ਉੱਤਰ-
(ਉ) ਵਿੱਦਿਅਕ ਅਦਾਰਾ-ਵਿੱਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ ਬੱਚੇ ਦੇ ਜੀਵਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਇਹ ਸੰਸਥਾਵਾਂ ਬੱਚਿਆਂ ਦੀ ਸ਼ਖਸੀਅਤ ਨੂੰ ਬਣਾਉਣ ਅਤੇ ਦੋਸਤ, ਪਰਿਵਾਰ ਅਤੇ ਅਧਿਆਪਕਾਂ ਨਾਲ ਸਕਾਰਾਤਮਕ ਗੱਲਬਾਤ ਕਰਨ ਵਿਚ ਮਦਦ ਕਰਦੀਆਂ ਹਨ । ਇਸ ਲਈ ਸਕੂਲ ਨੂੰ ਬੱਚੇ ਦਾ ਦੂਜਾ ਘਰ ਕਿਹਾ ਜਾਂਦਾ ਹੈ । ਬੱਚਿਆਂ ਦਾ ਵਿਵਹਾਰ ਅਤੇ ਉਨ੍ਹਾਂ ਦੀ ਸ਼ਖਸੀਅਤ ਦਾ ਵਿਕਾਸ ਅਤੇ ਪਾਲਣ-ਪੋਸ਼ਣ ਸਿਰਫ ਮਾਪਿਆਂ ਤੇ ਨਿਰਭਰ ਨਹੀਂ ਕਰਦਾ ਹੈ, ਪਰ ਜਿਸ ਤਰੀਕੇ ਨਾਲ ਉਹ ਵਿਕਾਸ ਕਰਦੇ ਹਨ, ਸਕੂਲਾਂ ਲਈ ਵੀ ਇਕ ਚੁਣੌਤੀਪੂਰਨ ਕੰਮ ਹੈ ।

(ਅ) ਮਿੱਤਰ ਮੰਡਲੀ-ਬੱਚਿਆਂ ਦੇ ਵਿਹਾਰ ਤੇ ਹਾਣੀ ਗਰੁੱਪ ਦਾ ਪ੍ਰਭਾਵ ਪਰਿਵਾਰ ਦੀ ਤਰ੍ਹਾਂ ਮਹੱਤਵਪੂਰਨ ਹੈ । ਜਦੋਂ ਬੱਚੇ ਆਪਣੇ ਦੋਸਤਾਂ ਨਾਲ ਸਮਾਜਿਕ ਹੁਨਰ ਸਿੱਖਦੇ ਹਨ ਜਿਵੇਂ ਕਿ ਸਮੂਹ ਵਿਚ ਸੰਚਾਰ, ਸਹਾਇਕਤਾ, ਸਹਿਕਾਰਤਾ, ਭਾਈਚਾਰਾ ਆਦਿ, ਪਰ ਬਦਕਿਸਮਤੀ ਨਾਲ ਸਾਨੂੰ ਹਮੇਸ਼ਾ ਇਹ ਨਹੀਂ ਪਤਾ ਹੁੰਦਾ ਹੈ ਕਿ ਬੱਚੇ ਆਪਣੇ ਦੋਸਤਾਂ ਨਾਲ ਕਿਵੇਂ ਜੁੜੇ ਹੋਏ ਹਨ ਅਤੇ ਉਹਨਾਂ ਦੇ ਵਿਹਾਰ ਤੇ ਉਨ੍ਹਾਂ ਦਾ ਕੀ ਪ੍ਰਭਾਵ ਹੈ । ਇਸ ਲਈ ਜੇਕਰ ਕੋਈ ਬੱਚਾ ਬੁਰੀ ਸੰਗਤ ਵਿਚ ਰਹਿੰਦਾ ਹੈ, ਤਾਂ ਉਹ ਬੁਰੀਆਂ ਆਦਤਾਂ ਹੀ ਸਿੱਖੇਗਾ ਅਤੇ ਅਗਰ ਚੰਗੀ ਸੰਗਤ ਵਿਚ ਹੈ, ਤਾਂ ਚੰਗੇ ਪ੍ਰਭਾਵ ਉਸਦੀ ਸ਼ਖ਼ਸੀਅਤ ਤੇ ਦੇਖਣ ਨੂੰ ਮਿਲਣਗੇ ।

(ਬ) ਅਗਵਾਈ ਦਾ ਵਿਕਾਸ-ਖੇਡ ਅਤੇ ਕਿਰਿਆਵਾਂ ਵਿੱਚ ਕਈ ਅਜਿਹੇ ਮੌਕਾ ਆਉਂਦੇ ਹਨ, ਜਿੱਥੇ ਖਿਡਾਰੀ ਵਿੱਚ ਨੇਤਾ ਦੇ ਗੁਣਾਂ ਨੂੰ ਵਿਕਸਿਤ ਕਰਨ ਵਿੱਚ ਸਹਾਇਤਾ ਮਿਲਦੀ ਹੈ । ਕਿਸੇ ਵੀ ਟੀਮ ਜਾਂ ਸਮੂਹ ਨੂੰ ਨਿਰਦੇਸ਼ਿਤ | ਕਰਨਾ ਅਤੇ ਖੇਡ ਟੀਚੇ ਨੂੰ ਅਧਾਰ ਕਰਨਾ, ਖੇਡਾਂ ਵਿਦਿਆਵਾਂ ਦਾ ਮੁੱਖ ਅਧਾਰ ਹਨ : ਖੇਡ ਕਿਰਿਆਵਾਂ ਦੇ ਨਾਲ ਖਿਡਾਰੀਆਂ ਵਿੱਚ ਕਈ ਨੇਤਾ ਦੇ ਗੁਣ ਵਿਕਸਿਤ ਕੀਤੇ ਜਾ ਸਕਦੇ ਹਨ ।

(ਸ) ਉੱਚਿਤ ਖੇਡਾਂ ਦੀ ਚੋਣ-ਖੇਡਾਂ ਵਿਚ ਵਧੀਆ ਪ੍ਰਦਰਸ਼ਨ ਲਈ ਖਿਡਾਰੀ ਨੂੰ ਚਾਹੀਦਾ ਹੈ ਕਿ ਉਹ ਉੱਚਿਤ ਖੇਡ ਦੀ ਚੋਣ ਕਰੇ । ਜੇਕਰ ਖਿਡਾਰੀ ਖੇਡ ਦੀ ਚੋਣ ਮਨੋਵਿਗਿਆਨਕ ਪੱਖਾਂ ਨੂੰ ਧਿਆਨ ਵਿਚ ਰੱਖ ਕੇ ਕਰੇ ਤਾਂ ਇਸ ਦੇ ਸਾਰਥਕ ਨਤੀਜੇ ਨਿਕਲਦੇ ਹਨ ।

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ ਦੇ (Five Marks Question-Answers) 

ਪ੍ਰਸ਼ਨ 11.
ਸਿੱਖਣਾ ਕੀ ਹੈ ? ਇਸ ਦੀ ਪਰਿਭਾਸ਼ਾ ਅਤੇ ਨਿਯਮਾਂ ਦਾ ਵਰਣਨ ਕਰੋ ।
ਉੱਤਰ:
ਸਿੱਖਣ ਦੀ ਧਾਰਨਾ ਨੂੰ ਵਿਵਹਾਰ ਦੇ ਬਦਲਾਵ ਦੇ ਤਜ਼ਰਬਾ, ਨਵੀਆਂ ਆਦਤਾਂ ਅਤੇ ਹੁਨਰ ਪ੍ਰਾਪਤੀ ਵਜੋਂ ਸਮਝਿਆ ਜਾ ਸਕਦਾ ਹੈ । ਵਿਵਹਾਰ ਵਿਚ ਬਦਲਾਵ ਆਮ ਤੌਰ ਤੇ ਸਥਾਈ ਹੁੰਦਾ ਹੈ । ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਿੱਖਣਾ ਇਕ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ, ਜੋ ਕਿ ਪੰਘੂੜੇ ਵਿਚ ਸ਼ੁਰੂ ਹੁੰਦੀ ਹੈ ਅਤੇ ਕਬਰ ਵਿਚ ਖ਼ਤਮ ਹੋ ਜਾਂਦੀ ਹੈ । ਭਾਵ ਸਿੱਖਣਾ ਜਨਮ ਹੁੰਦਿਆਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਮਰਨ ਉਪਰੰਤ ਹੀ ਖ਼ਤਮ ਹੋ ਜਾਂਦਾ ਹੈ । ਇਹ ਦੇਖਿਆ ਜਾਂਦਾ ਹੈ ਕਿ ਇਕ ਵਿਅਕਤੀ ਆਪਣੇ ਆਪ ਨੂੰ ਬਚਾਉਣ ਭਾਵ ਜਿੰਦਾ ਰੱਖਣ ਲਈ ਸਮਾਜਿਕ ਹੁਨਰ ਅਤੇ ਵਾਤਾਵਰਣ ਨੂੰ ਗ੍ਰਹਿਣ ਕਰ ਲੈਂਦਾ ਹੈ । ਇਹ ਜ਼ਰੂਰੀ ਨਹੀਂ ਹੈ ਕਿ ਵਿਅਕਤੀ ਦੇ ਵਿਹਾਰ ਵਿਚ ਸਕਾਰਾਤਮਕ ਤਬਦੀਲੀ ਹੀ ਹੋਵੇ । ਵਿਹਾਰ ਵਿਚ ਢੁੱਕਵੀਂ ਤਬਦੀਲੀ ਸਮਾਜਿਕ ਸੰਤੁਸ਼ਟੀ ਅਤੇ ਸੰਪੂਰਨਤਾ ਤੇ ਵੀ ਨਿਰਭਰ ਕਰਦੀ ਹੈ ! ਇਸ ਲਈ ਕਿਹਾ ਜਾ ਸਕਦਾ ਹੈ ਕਿ ਸਿੱਖਣਾ ਵਿਹਾਰ ਵਿਚ ਬਦਲਾਵ ਕਰਨਾ, ਨਵੇਂ ਵਿਹਾਰ ਦਾ ਅਭਿਆਸ ਕਰਨਾ ਅਤੇ ਉਸਦੇ ਆਏ ਨਤੀਜਿਆਂ ਤੋਂ ਵਿਹਾਰ ਨੂੰ ਸਥਾਈ ਰੂਪ ਦੇਣਾ ਹੀ ਸਿੱਖਣਾ ਹੈ । ਸਿੱਖਣ ਨੂੰ ਕੁੱਝ ਅੱਗੇ ਦਿੱਤੀਆਂ ਪਰਿਭਾਸ਼ਾਵਾਂ ਦੁਆਰਾ ਵੀ ਸਮਝਿਆ ਜਾ ਸਕਦਾ ਹੈ ।

ਗੇਟਸ (Gates) ਦੇ ਅਨੁਸਾਰ, “ਸਿੱਖਣਾ, ਅਨੁਭਵ ਤੇ ਸਿਖਲਾਈ ਦੀ ਤਬਦੀਲੀ ਹੈ ।”. ਈ.ਆਰ. ਹਿਲਰਡ (E.R. Hilgard) ਦੇ ਅਨੁਸਾਰ, “ਸਿੱਖਣਾ ਵਿਹਾਰ ਵਿਚ ਇਕ ਸਥਾਈ ਤਬਦੀਲੀ ਹੈ ਜੋ ਕਿ ਪੁਰਾਣੇ ਅਨੁਭਵਾਂ ਦੇ ਅਨੁਸਾਰ ਵਾਪਰਦਾ ਹੈ ।”

ਸਿੱਖਣ ਦੇ ਨਿਯਮ (Rules of Learning)-
1. ਤਤਪਰਤਾ/ਤਿਆਰੀ ਦਾ ਨਿਯਮ (Law of Readiness)-ਸਿੱਖਣ ਨਾਲ ਸੰਬੰਧਿਤ ਸਭ ਤੋਂ ਮਹੱਤਵਪੂਰਨ · ਨਿਯਮ ਇਹ ਹੈ ਕਿ ਵਿਅਕਤੀ ਸਿੱਖਣ ਲਈ ਤਿਆਰ ਹੋਣਾ ਚਾਹੀਦਾ ਹੈ ਭਾਵ ਉਸ ਦੀ ਉਸ ਕੰਮ ਨੂੰ ਸਿੱਖਣ ਦੇ ਪ੍ਰਤੀ ਦਿਲਚਸਪੀ ਹੋਣੀ ਚਾਹੀਦੀ ਹੈ । ਜੇਕਰ ਵਿਅਕਤੀ ਵਿਚ ਕੰਮ ਦੇ ਪਤੀ ਦਿਲਚਸਪੀ ਨਹੀਂ ਹੋਵੇਗੀ, ਤਾਂ ਉਹ ਕਦੇ ਵੀ ਉਸ ਕੰਮ ਨੂੰ ਸਿੱਖ ਨਹੀਂ ਸਕੇਗਾ । ਉਸ ਕੋਲ ਸਿੱਖਣ ਦਾ ਉਦੇਸ਼ ਤੇ ਸਥਿਤੀ ਸਾਫ਼ ਹੋਣੀ ਚਾਹੀਦੀ ਹੈ । ਉਦਾਹਰਣ ਦੇ ਤੌਰ ‘ਤੇ ਇਹ ਕਿਹਾ ਜਾਂਦਾ ਹੈ ਕਿ ਤੁਸੀਂ ਇਕ ਘੋੜੇ ਨੂੰ ਤਲਾਅ ਵਿਚ ਲੈ ਜਾ ਸਕਦੇ ਹੋ, ਪਰ ਪਾਣੀ ਪੀਣ ਲਈ ਮਜ਼ਬੂਰ ਨਹੀਂ ਕਰ ਸਕਦੇ, ਜੇਕਰ ਉਹ ਪਿਆਸਾ ਨਾ ਹੋਏ । ਇਸੇ ਤਰ੍ਹਾਂ ਇੱਕ ਬੱਚਾ ਵੀ ਨਹੀਂ ਸਿੱਖਦਾ ਜੇਕਰ ਉਸ ਕੋਲ ਸਿੱਖਣ ਦਾ ਕੋਈ ਕਾਰਣ ਨਾ ਹੋਵੇ । ਬੌਰਨਡਾਈਕ ਅਨੁਸਾਰ (According to Thorndike) “ਜਦੋਂ ਕੋਈ ਵਾਹਨ ਚਾਲਕ ਇਕਾਈ ਸੰਚਾਲਨ ਕਰਨ ਲਈ ਤਿਆਰ ਹੁੰਦੀ ਹੈ, ਉਸ ਨੂੰ ਇਹ ਕੰਮ ਕਰਨ ਵਿਚ ਤਸੱਲੀ ਮਿਲਦੀ ਹੈ । ਜੇ ਕੋਈ ਵਾਹਕ ਇਕਾਈ ਸੰਚਾਲਨ ਕਰਨ ਲਈ ਤਿਆਰ ਹੀ ਨਹੀਂ, ਤਾਂ ਉਸ ਲਈ ਇਹ ਕੰਮ ਨਾਰਾਜ਼ਗੀ ਪੈਦਾ ਕਰਦਾ ਹੈ । ਜਦੋਂ ਕੋਈ ਵਾਹਕ ਇਕਾਈ ਸੰਚਾਲਨ ਕਰਨ ਲਈ ਰਜ਼ਾਮੰਦ ਹੁੰਦਾ ਹੈ, ਤਾਂ ਸੰਚਾਲਨ ਨਾ ਕਰ ਸਕਣਾ ਉਸ ਲਈ ਨਾਰਾਜ਼ਗੀ ਦਾ ਕਾਰਨ ਬਣਦਾ ਹੈ ।’’

2. ਪ੍ਰਭਾਵ ਦਾ ਨਿਯਮ (Law of Effect)-ਇਹ ਕੁਦਰਤੀ ਹੈ ਕਿ ਇਕ ਵਿਅਕਤੀ ਤਦ ਤੱਕ ਸਿੱਖਦਾ ਰਹਿੰਦਾ ਹੈ, ਜਦ ਤਕ ਉਸਦੇ ਸਿੱਖਣ ਦੇ ਨਤੀਜੇ ਸਕਾਰਾਤਮਕ ਪ੍ਰਭਾਵ ਪਾਉਂਦੇ ਹਨ ਜਾਂ ਫਿਰ ਸੁਆਰਥੀ ਸੰਤੋਸ਼ਜਨਕ ਅਤੇ ਖੁਸ਼ਹਾਲ ਮਹਿਸੂਸ ਕਰਦਾ ਹੈ । ਇਹ ਸਿੱਖਣ ਵਾਲੇ ਨੂੰ ਸਕਾਰਾਤਮਕ ਸ਼ਕਤੀ ਅਤੇ ਪ੍ਰੇਰਨਾ ਦਿੰਦਾ ਹੈ ਅਗਰ ਸਿੱਖਣ ਵਾਲਾ ਸੰਤੁਸ਼ਟ ਹੈ ਅਤੇ ਲਗਾਤਾਰ ਸੁਧਾਰ ਕਰਦਾ ਰਹਿੰਦਾ ਹੈ । ਦੂਜੇ ਪਾਸੇ ਜੇਕਰ ਸਿੱਖਣ ਵਾਲਾ ਅਸੰਤੁਸ਼ਟ ਹੈ ਅਤੇ ਬੁਰੀ ਭਾਵਨਾਵਾਂ ਦਾ ਸਾਹਮਣਾ ਕਰਦਾ ਹੈ, ਤਾਂ ਇਹ ਅਨੁਭਵ ਸਿੱਖਣ ਵਾਲੇ ਦੇ ਕੰਮ ਵਿਚ ਮੁਸ਼ਕਲ ਪੈਦਾ ਕਰ ਦੇਵੇਗਾ । ਇਸ ਲਈ ਇਹ ਇਕ ਅਧਿਆਪਕ ਅਤੇ ਟਰੇਨਰ ਲਈ ਚੁਣੌਤੀਪੂਰਨ ਕੰਮ ਹੈ ਕਿ ਉਹ ਸਿੱਖਣ ਵਾਲੇ ਦੀ ਸਿੱਖਣ ਦੀ ਸਥਿਤੀ ਤੋਂ ਸਕਾਰਾਤਮਕ ਨਤੀਜੇ ਬਰਕਰਾਰ ਰੱਖੇ | ਥੋਰਨਡਾਈਕ ਦੇ ਅਨੁਸਾਰ (Thorndike), “ਜੇ ਉੱਤੇਜਨਾ ਅਤੇ ਹੁੰਗਾਰੇ ਵਿਚਕਾਰ ਪਰਿਵਰਤਨਯੋਗ ਸੰਬੰਧ · ਸਥਾਪਿਤ ਹੋ ਜਾਣ ਤੇ ਤਸੱਲੀ ਦਾ ਪ੍ਰਭਾਵ ਪ੍ਰਗਟ ਹੋ ਜਾਵੇ ਤਾਂ ਇਹ ਸੰਬੰਧ ਮਜ਼ਬੂਤ ਹੋ ਜਾਂਦਾ ਹੈ, ਜੇ ਇਸ ਸੰਬੰਧ ਨਾਲ ਨਾਰਾਜ਼ਗੀ ਜਾਂ ਕੁੜੱਤਣ ਪੈਦਾ ਹੋ ਜਾਵੇ, ਤਾਂ ਸੰਬੰਧ ਦੀ ਤਾਕਤ ਕਮਜ਼ੋਰ ਹੋ ਜਾਂਦੀ ਹੈ ।”

3. ਅਭਿਆਸ ਦਾ ਨਿਯਮ (Law of Exercise-ਅਭਿਆਸ ਦਾ ਨਿਯਮ ਇਹ ਕਹਿੰਦਾ ਹੈ ਕਿ ਅਭਿਆਸ ਜਾਂ ਦੁਹਰਾਉਣਾ ਮਹੱਤਵਪੂਰਨ ਹੈ | ਕੁਝ ਚੀਜ਼ਾਂ ਨੂੰ ਚੰਗੀ ਅਤੇ ਸਟੀਕ ਤਰੀਕੇ ਨਾਲ ਯਾਦ ਰੱਖਣ ਲਈ ਦੁਹਰਾਓ ਜ਼ਰੂਰੀ ਹੈ । ਦੂਜੇ ਪਾਸੇ ਜੇਕਰ ਕਿਰਿਆ ਨੂੰ ਕੇਵਲ ਇਕ ਵਾਰ ਕੀਤਾ ਜਾਵੇ ਤਾਂ ਸਿੱਖਣ ਅਤੇ ਯਾਦ ਰਹਿਣ ਦੀ ਸੰਭਾਵਨਾ ਘੱਟ ਜਾਂਦੀ ਹੈ । ਇਹ ਨਿਯਮ ਅੱਗੇ ਲਿਖੇ ਦੋ ਭਾਗਾਂ ਵਿਚ ਵੰਡਿਆ ਹੋਇਆ ਹੈ –
(1) ਵਰਤੋਂ ਦਾ ਨਿਯਮ (Law of Use)-ਕਿਸੇ ਕਿਰਿਆ ਦੀ ਵਾਰ-ਵਾਰ ਵਰਤੋਂ ਕਰਨ ਨਾਲ ਸਿੱਖਣ ਪ੍ਰਕਿਰਿਆ ਜ਼ਿਆਦਾ ਹੁੰਦੀ ਹੈ ।
(2) ਗੈਰ ਵਰਤੋਂ ਦਾ ਨਿਯਮ (Law of Disuse-ਜੇਕਰ ਸਿੱਖੇ ਹੋਏ ਗੁਣ ਨੂੰ ਕਾਫੀ ਲੰਬਾ ਸਮਾਂ ਵਰਤੋਂ ਵਿੱਚ ਨਾ ਲਿਆਂਦਾ ਜਾਵੇ ਤਾਂ ਇਹ ਯਾਦ ਵਿਚੋਂ ਨਿਕਲ ਜਾਂਦਾ ਹੈ । ਇਸ ਲਈ ਸਿੱਖੀ ਹੋਈ ਗੱਲ ਦਾ ਦੁਹਰਾਓ ਅਤਿ ਜ਼ਰੂਰੀ ਹੈ । ਬਾਰਨਡਾਈਕ ਅਨੁਸਾਰ, “ਜਦੋਂ ਕਿਸੇ ਸਥਿਤੀ ਤੇ ਹੁੰਗਾਰੇ ਵਿਚਕਾਰ ਪਰਿਵਰਤਨ ਯੋਗ ਸੰਬੰਧ ਕਾਇਮ ਨਹੀਂ ਹੁੰਦਾ ਹੈ ਤਾਂ ਹੋਰ ਗੱਲਾਂ ਸਮਾਨ ਹੋਣ ਤੇ ਵੀ ਇਹ ਸੰਬੰਧ ਕਮਜ਼ੋਰ ਪੈ ਜਾਂਦਾ ਹੈ । ਜਦੋਂ ਕਿਸੇ ਸਥਿਤੀ ਤੇ ਹੁੰਗਾਰੇ ਵਿਚਕਾਰ ਪਰਿਵਰਤਨ ਯੋਗ ਸੰਬੰਧ ਕਾਇਮ ਨਹੀਂ ਹੁੰਦਾ ਤਾਂ ਹੋਰ ਗੱਲਾਂ ਸਮਾਨ ਹੋਣ ਤੇ ਵੀ ਇਹ ਸੰਬੰਧ ਕਮਜ਼ੋਰ ਪੈ ਜਾਂਦਾ ਹੈ ।”

PSEB 12th Class Physical Education Solutions Chapter 6 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ

ਪ੍ਰਸ਼ਨ 12.
ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਸਥਾਰਪੂਰਵਕ ਲਿਖੋ ।
ਉੱਤਰ:
ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ (Problems of Adolescents)-ਵਿਕਾਸ ਦੇ ਇਸ ਸਮੇਂ ਦੇ ਦੌਰਾਨ, ਕਿਸ਼ੋਰਾਂ ਵਿਚ ਬਹੁਤ ਸਾਰੇ ਸਰੀਰਕ, ਜੈਵਿਕ, ਮਾਨਸਿਕ ਅਤੇ ਵਿਵਹਾਰਿਕ ਤਬਦੀਲੀਆਂ ਦੇਖੀਆਂ ਜਾਂਦੀਆਂ ਹਨ । ਇਹ ਅਸ਼ ਅਤੇ ਤੇਜ਼ ਤਬਦੀਲੀਆਂ ਵਿਚ ਕਿਸ਼ੋਰਾਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈ –
1. ਜੈਵਿਕ ਤਬਦੀਲੀਆਂ ਨਾਲ ਸੰਬੰਧਿਤ ਸਮੱਸਿਆਵਾਂ (Problems related to Biological Changes) ਸਰੀਰਕ ਜਾਂ ਜੈਵਿਕ ਬਦਲਾਵ ਦੋਵੇਂ ਮੁੰਡੇ ਅਤੇ ਕੁੜੀਆਂ ਵਿਚ ਦੇਖਣ ਨੂੰ ਮਿਲਦੇ ਹਨ । ਇਹ ਬਦਲਾਵ ਅੰਦਰੂਨੀ ਹੁੰਦੇ ਹਨ ਜਿਵੇਂ ਕਿ ਕੁੜੀਆਂ ਨੂੰ ਮਹਾਵਾਰੀ ਆਉਣਾ ਅਤੇ ਮੁੰਡਿਆਂ ਨੂੰ ਰਾਤ ਨੂੰ ਸਪਨੇ ਆਉਣਾ । ਬਿਨਾਂ ਅਚਾਨਕ ਹੋਣ ਵਾਲੇ ਸਰੀਰਕ ਬਦਲਾਵ ਉਹਨਾਂ ਨੂੰ ਬੇਚੈਨ ਕਰ ਦਿੰਦੇ ਹਨ ਅਤੇ ਉਹਨਾਂ ਨੂੰ ਇਹਨਾਂ ਦੇ ਅਨੁਕੂਲ ਹੋਣਾ ਔਖਾ ਲਗਦਾ ਹੈ । ਇਹ ਤਬਦੀਲੀਆਂ ਸਰੀਰ ਦੇ ਬਾਹਰ ਵੀ ਦੇਖੇ ਜਾਂਦੇ ਹਨ, ਜਿਵੇਂ ਮੁੰਡੇ ਕੁੜੀਆਂ ਦੇ ਸਰੀਰ ਤੇ ਵਾਲ ਆਉਣਾ ਆਦਿ ।

2. ਮਨੋਵਿਗਿਆਨਿਕ ਵਿਹਾਰ ਨਾਲ ਸੰਬੰਧਿਤ ਸਮੱਸਿਆਵਾਂ (Problems related to psychological Behaviour)-ਇਸ ਉਮਰ ਦੇ ਦੌਰਾਨ ਸਰੀਰਕ ਬਦਲਾਵ ਕਾਰਨ ਕਿਸ਼ੋਰ ਜ਼ਿਆਦਾ ਅਨਕੁਲ ਨਹੀਂ ਹੋ ਪਾਉਂਦੇ ਉਹ ਤਨਾਅ, ਚਿੰਤਾ, ਝਗੜਾ, ਵਾਲੇ ਵਿਵਹਾਰ ਆਦਿ ਚੇਤਨਾ ਵਿਚ ਘਿਰ ਜਾਂਦੇ ਹਨ । ਉਹ ਛੋਟੀ-ਛੋਟੀ ਗੱਲ ਉੱਪਰ ਆਪਣੇ ਵੱਡਿਆਂ ਨਾਲ ਝਗੜਾ ਕਰਦੇ ਹਨ । ਕਈ ਵਾਰ ਕਿਸ਼ੋਰ ਆਪਣੇ ਆਪ ਨੂੰ ਹਵਾ ਵਿਚ ਮਹਿਸੂਸ ਕਰਦੇ ਹਨ ਅਤੇ ਕਦੇ-ਕਦੇ ਖੁਦ ਨੂੰ ਡਿਪਰੈਸ਼ਨ ਵਿਚ ਪਾਉਂਦੇ ਹਨ ।

3. ਆਜ਼ਾਦੀ (Freedom)-ਇਸ ਉਮਰ ਵਿਚ ਨੌਜਵਾਨ ਆਪਣੇ ਵਿਚਾਰਾਂ ਅਤੇ ਕੰਮਾਂ ਤੋਂ ਅਜ਼ਾਦੀ ਚਾਹੁੰਦਾ ਹੈ । ਉਹ ਆਪਣੇ ਆਪ ਨੂੰ ਮਾਪਿਆਂ ਦੇ ਨਿਯੰਤਰਣ ਤੋਂ ਮੁਕਤ ਕਰਾਉਣਾ ਚਾਹੁੰਦਾ ਹੈ । ਉਹ ਆਪਣੇ ਆਪ ਨੂੰ ਨਾ ਹੀ ਜ਼ਿਆਦਾ ਸੁਰੱਖਿਆ ਵਿਚ ਰੱਖਣਾ ਤੇ ਨਾ ਹੀ ਘੱਟ ਸੁਰੱਖਿਆ ਵਿਚ ।

4. ਪਛਾਣ ਅਤੇ ਸਵੈ-ਨਿਰਣਾ (Recognition and Self Consciousness)-ਇਸ ਅੱਲ੍ਹੜ ਉਮਰ ਵਿਚ ਬੱਚਾ ਸਮਾਜ ਵਿਚ ਆਪਣੀ ਪਛਾਣ ਬਣਾਉਣਾ ਚਾਹੁੰਦਾ ਹੈ । ਉਹ ਚਾਹੁੰਦਾ ਹੈ ਕਿ ਸਭ ਉਸਨੂੰ ਸਿਆਣਾ ਅਤੇ ਸਮਾਜ ਨੂੰ ਸਮਝਣ ਵਾਲਾ ਸਮਝਣ । ਉਹ ਸਮੂਹ ਵਿਚ ਸਭ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਹੈ । ਉਹ ਆਪਣੀ ਸਿਆਣਪ ਨਾਲ ਸਰੀਰਕ ਅਤੇ ਮਾਨਸਿਕ ਵਿਹਾਰ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ ।

5. ਵਿਨਾਸ਼ਕਾਰੀ ਰੁਝਾਨ ਅਤੇ ਵਿਹਾਰ (Destructive Tendencies and Behaviour)-ਇਸ ਅੱਲ੍ਹੜ ਉਮਰ ਵਿਚ ਅਗਰ ਬਾਲਕ ਨੂੰ ਸਹੀ ਗਾਈਡ ਨਾ ਕੀਤਾ ਜਾਵੇ ਤਾਂ ਉਹ ਵਿਨਾਸ਼ਕਾਰੀ ਰੁਝਾਨਾਂ ਵਾਲੇ ਵਿਹਾਰ ਨੂੰ ਅਪਣਾ ਲੈਂਦਾ ਹੈ । ਉਹ ਕਈ ਵਾਰ ਹਮਲਾਵਰ ਵਾਲਾ ਵਿਵਹਾਰ ਕਰਦਾ ਜੋ ਉਸਨੂੰ ਆਪਣੀ ਇੱਛਾ ਦੇ ਵਿਰੁੱਧ ਕਰਨਾ ਪੈਂਦਾ ਹੈ । ਅਗਿਆਨਤਾ ਦੇ ਪ੍ਰਭਾਵ ਹੇਠ ਕਿਸ਼ੋਰ ਨਸ਼ੀਲੀਆਂ ਦਵਾਈਆਂ, ਸਿਗਰਟਾਂ, ਸ਼ਰਾਬ, ਗੰਦੀਆਂ ਫਿਲਮਾਂ ਦੇਖਣਾ ਆਦਿ ਕੰਮਾਂ ਦੀ ਲਤ ਵਿਚ ਫਸ ਜਾਂਦੇ ਹਨ ।

6. ਹਾਣੀ ਨਾਲ ਦੋਸਤੀ (Peer relationship-ਦੋਸਤ ਇਸ ਉਮਰ ਵਿਚ ਬਹੁਤ ਮਹੱਤਵਪੂਰਨ ਹੁੰਦੇ ਹਨ । ਉਹ ਆਪਣੇ ਮਾਤਾ-ਪਿਤਾ ਨਾਲੋਂ ਦੋਸਤਾਂ ਨਾਲ ਬਾਹਰ ਰਹਿਣਾ ਪਸੰਦ ਕਰਦੇ ਹਨ । ਸਮੂਹ ਵਿਚ ਸਤਿਕਾਰ ਅਤੇ ਮੁੱਲ ਵਾਸਤੇ ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਬੇਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ । ਇਹ ਉਮਰ ਸਮਾਜੀਕਰਨ ਲਈ ਬਹੁਤ ਵਧੀਆ ਉਮਰ ਹੁੰਦੀ ਹੈ ਜੇਕਰ ਉਹਨਾਂ ਨੂੰ ਸਹੀ ਸੇਧ ਦਿੱਤੀ ਜਾਵੇ ।

7. ਕੈਰੀਅਰ ਦੀ ਚੋਣ ਸੰਬੰਧੀ ਸਮੱਸਿਆਵਾਂ (Problems related to career Choices)-ਕੈਰੀਅਰ ਦੇ ਸੰਬੰਧ ਵਿਚ ਵਿਸ਼ਿਆਂ ਦੀ ਚੋਣ ਸੰਬੰਧਿਤ ਸਮੱਸਿਆਵਾਂ ਵੀ ਇਸ ਉਮਰ ਵਿਚ ਦੇਖੀਆਂ ਜਾਂਦੀਆ ਹਨ । ਉਹਨਾਂ ਨੂੰ ਸਕੂਲ ਵਿਚ ਰਹਿੰਦੇ ਆਪਣੇ ਕੈਰੀਅਰ ਸੰਬੰਧੀ ਵਿਸ਼ਿਆਂ ਦੀ ਚੋਣ ਕਰਨੀ ਪੈਂਦੀ ਹੈ । ਇਸ ਉਮਰ ਦੀ ਪਰਿਪੱਕਤਾ ਉਹਨਾਂ ਨੂੰ ਉਹਨਾਂ ਦੇ ਫੈਸਲੇ ਪ੍ਰਤੀ ਭਰਮ ਵਿੱਚ ਰੱਖਦੀ ਹੈ । ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਜੋ ਫੈਸਲਾ ਉਹ ਲੈ ਰਹੇ ਹਨ ਉਹ ਸਹੀ ਹੈ ਜਾਂ ਗ਼ਲਤ ।

8. ਨਿਰਭਰਤਾ ਦੇ ਸੰਬੰਧ ਵਿਚ ਸਥਿਰਤਾ ਦੀ ਘਾਟ (Lack of Stability in relation to Dependency| ਇਹ ਉਮਰ ਬਚਪਨ ਅਤੇ ਜਵਾਨੀ ਵਿਚਕਾਰ ਇਕ ਪੁੱਲ ਹੈ । ਇਹ ਨਾ ਹੀ ਪਰਿਪੱਕਤਾ ਦੀ ਉਮਰ ਹੈ ਅਤੇ ਨਾ ਅਪਰਿਪੱਕਤਾ ਦੀ । ਉਹ ਨਿਰਭਰ ਤੇ ਸੁਤੰਤਰ ਵਿਹਾਰ ਵਿਚਕਾਰ ਹਮੇਸ਼ਾਂ ਸੰਘਰਸ਼ ਕਰਦਾ ਹੈ । ਇਕ ਪਾਸੇ ਉਹ ਕਿਸ਼ੋਰ ਅਵਸਥਾ ਨੂੰ ਜਾਣਨਾ ਨਹੀਂ ਚਾਹੁੰਦਾ ਤੇ ਦੂਜੇ ਪਾਸੇ ਜ਼ਿੰਮੇਵਾਰੀ ਲੈਣਾ ਚਾਹੁੰਦਾ ਹੈ । ਅਪਰਿਪੱਕਤਾ ਦੀ ਘਾਟ ਉਸ ਵਿਚ ਭਾਵਨਾਤਮਕ ਅਸੰਤੁਲਨ ਆ ਜਾਂਦਾ ਹੈ ।

9. ਸੈਕਸ ਸੰਬੰਧੀ ਸਮੱਸਿਆਵਾਂ (Sex related Problems)-ਇਸ ਉਮਰ ਵਿਚ ਬਹੁਤ ਸਰੀਰ ਬਦਲਾਅ ਆਉਂਦੇ ਹਨ ਉਹਨਾਂ ਵਿਚ ਸੈਕਸ ਪ੍ਰਤੀ ਇੱਛਾਵਾਂ ਦਾ ਵਾਧਾ ਹੁੰਦਾ ਹੈ ਜਿਸ ਕਾਰਨ ਮੁੰਡੇ ਕੁੜੀਆਂ ਇਕ ਦੂਜੇ ਪ੍ਰਤੀ | ਆਕਰਸ਼ਿਤ ਹੋ ਜਾਂਦੇ ਹਨ ਅਤੇ ਕਈ ਵਾਰ ਇਹ ਇੱਛਾਵਾਂ ਉਹਨਾਂ ਨੂੰ ਗੁੰਝਲਦਾਰ ਸਥਿਤੀ ਵਿਚ ਫਸਾ ਦਿੰਦੀਆਂ ਹਨ ।

ਪ੍ਰਸ਼ਨ 13.
ਮਨੋਵਿਗਿਆਨ ਦਾ ਕੀ ਅਰਥ ਹੈ ? ਖੇਡਾਂ ਵਿੱਚ ਮਨੋਵਿਗਿਆਨ ਦਾ ਕੀ ਮਹੱਤਵ ਹੈ ?
ਉੱਤਰ:
ਸਭ ਤੋਂ ਪਹਿਲਾਂ ਸਰੀਰਕ ਮਨੋਵਿਗਿਆਨੀਆਂ ਨੇ ਮਨੁੱਖੀ ਵਿਵਹਾਰ ਅਤੇ ਉਨ੍ਹਾਂ ਦੀਆਂ ਮਾਨਸਿਕ ਪ੍ਰਕਿਰਿਆਵਾਂ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਸੀ । ਮਨੁੱਖੀ ਵਿਵਹਾਰ ਨੂੰ ਸਮਝਣ ਲਈ ਮਨੋਵਿਗਿਆਨ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ । ਮਨੋਵਿਗਿਆਨ ਸ਼ਬਦ ਲਾਤੀਨੀ (Latin) ‘ਭਾਸ਼ਾ ਦੇ ਦੋ ਸ਼ਬਦਾਂ ਦੇ ਸਾਈਕੇ (Psyche) ਅਤੇ ਲੋਗੋਜ਼ (Logos) ਦੇ ਸੁਮੇਲ ਤੋਂ ਬਣਿਆ ਹੈ । ਇੱਥੇ Psyche ਦਾ ਅਰਥ ਹੈ “ਆਤਮਾ’’ ਤੇ Logos ਦਾ ਅਰਥ ਹੈ ‘‘ਗੱਲ ਕਰਨੀ’ ਜਾਂ ‘ਅਧਿਐਨ ਕਰਨਾ’’ ਜਾਂ ਫਿਰ “ਵਿਗਿਆਨ’’ ਤੋਂ ਹੈ । ਭਾਵ ਮਨੋਵਿਗਿਆਨ ਦਾ ਅਰਥ ਸੀ ‘‘ਆਤਮਾ ਬਾਰੇ ਗੱਲ ਕਰਨੀ ।’’ ਪਰ ਸਮੇਂ ਨਾਲ ਮਨੋਵਿਗਿਆਨ ਦਾ ਅਰਥ ਅਤੇ ਧਾਰਨਾਵਾਂ ਬਦਲਦੀਆਂ ਗਈਆਂ | ਬਾਅਦ ਵਿਚ ਇਸ ਨੂੰ ਦਿਮਾਗ ਦਾ ਵਿਗਿਆਨ ਆਖਿਆ ਜਾਣ ਲੱਗਾ | ਅੰਤ ਵਿਚ ਮਨੋਵਿਗਿਆਨ ਨੂੰ ਵਿਵਹਾਰ ਦਾ ਵਿਗਿਆਨ’’ (Science of behaviour) ਪ੍ਰਵਾਨ ਕਰ ਲਿਆ ਗਿਆ ।

ਮਨੋਵਿਗਿਆਨ ਦੀਆਂ ਪਰਿਭਾਸ਼ਾਵਾਂ (Definitions of Psychology) ਵਾਰਨ (Warren) ਦੇ ਅਨੁਸਾਰ, “ਮਨੋਵਿਗਿਆਨ ਵਿਗਿਆਨ ਦਾ ਇਕ ਅਜਿਹਾ ਵਿਸ਼ਾ ਹੈ ਜੋ ਕਿ ਜੀਵਵਿਗਿਆਨ ਅਤੇ ਵਾਤਾਵਰਣ ਦੇ ਆਪਸ ਦੇ ਸੰਬੰਧ ਨੂੰ ਦਰਸਾਉਂਦਾ ਹੈ ।’’ ਵੁਡਵਰਥ (Woodworth) ਦੇ ਅਨੁਸਾਰ, “ਮਨੋਵਿਗਿਆਨ ਉਹਨਾਂ ਗਤੀਵਿਧੀਆਂ ਨਾਲ ਨਜਿੱਠਦਾ ਹੈ ਜਿਨ੍ਹਾਂ ਵਿਚ ਵਿਅਕਤੀ ਦਾ ਵਾਤਾਵਰਣ ਨਾਲ ਸੰਬੰਧ ਹੈ ।”

ਕਰੋਅ ਅਤੇ ਕਰੋਅ (Crow and Crow) ਦੇ ਅਨੁਸਾਰ, “ਮਨੋਵਿਗਿਆਨ, ਮਨੁੱਖੀ ਵਰਤਾਓ ਅਤੇ ਸੰਬੰਧਾਂ ਦਾ ਅਧਿਐਨ ਹੈ ।” | ਕਲਾਰਕ ਅਤੇ ਕਲਾਰਕ (Clark and Clark) ਦੇ ਅਨੁਸਾਰ, “ਖੇਡ ਮਨੋਵਿਗਿਆਨ ਇਕ ਪ੍ਰਭਾਵੀ ਮਨੋਵਿਗਿਆਨ ਹੈ । ਇਹ ਵਿਅਕਤਿਤੱਵ, ਭਾਵਨਾਤਮਕ ਅਤੇ ਪ੍ਰੇਰਕ ਪਹਿਲੂਆਂ ਅਤੇ ਸਰੀਰਕ ਗਤੀਵਿਧੀਆਂ ਨਾਲ ਸੰਬੰਧ ਰੱਖਦਾ ਹੈ । ਇਹ ਮਨੋਵਿਗਿਆਨ ਵਿਚ ਵਰਤੀਆਂ ਜਾਂਦੀਆਂ ਕਈ ਤਕਨੀਕਾਂ ਨਿਯੁਕਤ ਕਰਦਾ ਹੈ ।” ਮੌਕ ਡੋਊਗਾਲ (Mc. Dougall) ਦੇ ਅਨੁਸਾਰ, “ਮਨੋਵਿਗਿਆਨ, ਮਨੁੱਖੀ ਆਚਰਣ ਤੇ ਵਿਵਹਾਰ ਦਾ ਆਸ਼ਾਵਾਦੀ ਵਿਗਿਆਨ ਹੈ ।” ਵਾਟਸਨ (Watson) ਦੇ ਅਨੁਸਾਰ, “ਮਨੋਵਿਗਿਆਨ, ਮਨੁੱਖੀ ਵਰਤਾਉ ਦਾ ਰਚਨਾਤਮਕ ਵਿਗਿਆਨ ਹੈ ।

ਡਰੈਵਰ (Drever) ਦੇ ਅਨੁਸਾਰ, “ਵਰਤਾਉ, ਮਨੁੱਖੀ ਭਾਵਨਾਵਾਂ ਅਤੇ ਵਿਚਾਰਾਂ ਦੇ ਅੰਦਰੂਨੀ ਜੀਵਨ ਜਿਸ ਨੂੰ ਅਸੀਂ ਮਾਨਸਿਕ ਜੀਵਨ ਆਖਦੇ ਹਾਂ, ਦਾ ਪ੍ਰਗਟਾਉ ਮੰਨਿਆ ਜਾਂਦਾ ਹੈ ।” ਬਰਨਾਰਡ (Bernard) ਦੇ ਅਨੁਸਾਰ, “ਮਨੋਵਿਗਿਆਨ, ਜੀਵ ਦਾ ਆਪਣੇ ਵਾਤਾਵਰਣ ਵਿਚ ਢਲਣ ਦਾ ਅਧਿਐਨ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਨੋਵਿਗਿਆਨ ਮਨੁੱਖੀ ਵਿਹਾਰ ਦਾ ਅਧਿਐਨ ਹੈ ਜਿਸ ਦਾ ਸੰਬੰਧ ਅੰਦਰਲੇ ਵਾਤਾਵਰਣ ਨਾਲ ਹੈ ।

ਮਨੋਵਿਗਿਆਨ ਦਾ ਖੇਡ ਅਤੇ ਕਿਰਿਆਵਾਂ ਵਿੱਚ ਮਹੱਤਵ (Importance of Psychology in Games and Sports)-ਸਰੀਰਕ ਸਿੱਖਿਆ ਅਤੇ ਖੇਡਾਂ ਵਿਚ ਸਰੀਰਕ ਗਤੀਆਂ ਹੁੰਦੀਆਂ ਹਨ ਜੋ ਕਿ ਖੇਡ ਵਾਤਾਵਰਣ ਦੇ ਅਨੁਸਾਰ ਹੁੰਦੀਆਂ ਹਨ । ਸਿੱਖਿਆ ਦੇ ਵਿੱਚ ਮਨੋਵਿਗਿਆਨ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਮਨੋਵਿਗਿਆਨ ਦੀ ਲੋੜ ਪੈਂਦੀ ਹੈ । ਸਰੀਰਕ ਸਿੱਖਿਆ ਦੇ ਸੰਗਠਿਤ ਪ੍ਰੋਗਰਾਮ ਅਤੇ ਮੁਕਾਬਲਿਆਂ ਵਿਚ, ਜਿੱਥੇ ਹਰ ਕੋਈ ਜਿੱਤਣਾ ਚਾਹੁੰਦਾ ਹੈ, ਬਿਨਾਂ ਮਨੋਵਿਗਿਆਨ ਦੇ ਗਿਆਨ ਤੋਂ ਬਿਨਾਂ ਹੀ ਪ੍ਰਦਰਸ਼ਨ ਨਹੀਂ ਕਰ ਸਕਦਾ। ਇੱਥੇ ਖਿਡਾਰੀ ਦੇ ਮਨੋਵਿਗਿਆਨ ਵਿਹਾਰ ਜਿਵੇਂ ਕਿ ਉਸਦੀ ਰੁਚੀ, ਰਵੱਈਏ, ਪ੍ਰੇਰਨਾ ਅਤੇ ਭਾਵਨਾਤਮਕ ਵਿਹਾਰ ਦਾ ਗਿਆਨ ਹੋਣਾ ਜ਼ਰੂਰੀ ਹੈ । ਖੇਡਾਂ ਵਿਚ ਖੇਡ ਕੁਸ਼ਲਤਾ ਕਿਸੇ ਵੀ ਭੌਤਿਕ ਜਾਂ ਮਨੋਵਿਗਿਆਨ ਕਾਰਕਾਂ ਦੀ ਪ੍ਰਤੀਬੰਧਿਤ ਨਹੀਂ ਹੁੰਦੀ ਹੈ । ਇਹ ਗੱਲ ਵੀ ਚੰਗੀ ਤਰ੍ਹਾਂ ਸਮਝੀ ਜਾ ਚੁੱਕੀ ਹੈ ਕਿ ਖੇਡ ਕਾਰਜਕੁਸ਼ਲਤਾ ਤੇ ਕਈ ਮਨੋਵਿਗਿਆਨ ਤੱਤਾਂ ਦਾ ਪ੍ਰਭਾਵ ਪੈਂਦਾ ਹੈ ਜੋ ਕਿ ਖਿਡਾਰੀ ਦੇ ਪ੍ਰਦਰਸ਼ਨ ਦੇ ਪੱਧਰ ਨੂੰ ਸੁਧਾਰਦੇ ਹਨ । ਸਰੀਰਕ ਸਿੱਖਿਆ ਦੇ ਅਧਿਆਪਕ, ਕੋਚਾਂ ਅਤੇ ਟ੍ਰੇਨਰ ਨੂੰ ਵਿਅਕਤੀਗਤ ਵਿਕਾਸ ਅਤੇ ਪ੍ਰਾਪਤੀਆਂ ਲਈ ਮਨੋਵਿਗਿਆਨ ਦਾ ਗਿਆਨ ਲਾਗੂ ਕਰਨਾ ਚਾਹੀਦਾ ਹੈ ।

ਮਨੋਵਿਗਿਆਨ ਦੀ ਮਹੱਤਤਾ ਨੂੰ ਹੇਠ ਲਿਖੀਆਂ ਮਹੱਤਵਪੂਰਨ ਗੱਲਾਂ ਦੁਆਰਾ ਵੀ ਸਮਝਿਆ ਜਾ ਸਕਦਾ ਹੈ –
1. ਸਭਾਅ ਨੂੰ ਜਾਨਣਾ ਅਤੇ ਸਮਝਣਾ (To Kiow and Understand the Behaviour-ਮਨੋਵਿਗਿਆਨ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ ਕਿ ਇਕ ਵਿਅਕਤੀ ਨੂੰ ਜਾਣਨਾ ਅਤੇ ਵਿਭਿੰਨ ਪਰਿਸਥਿਤੀਆਂ ਵਿਚ ਉਸਦੇ ਵਿਵਹਾਰ ਨੂੰ ਸਮਝਣਾ ।ਵਿਵਹਾਰ ਸੰਬੰਧੀ ਸਮਝ ਇਕ ਵਿਅਕਤੀ ਕਈ ਤਰ੍ਹਾਂ ਦੇ ਜਟਿਲ ਪਹਿਲੂਆਂ ਨੂੰ ਸਮਝਣ ਵਿਚ ਮਦਦਗਾਰ ਹੁੰਦੀ ਹੈ ਜਿਵੇਂ ਕਿ ਕਿਸੇ ਗਤੀਵਿਧੀ ਪ੍ਰਤੀ ਉਸਦੀ ਰੁਚੀ ਅਤੇ ਦੁੱਖ, ਵਿਭਿੰਨ ਪ੍ਰਤੀਯੋਗਤਾਵਾਂ ਦੇ ਸਮੇਂ ਉਸਦੀ ਭਾਵਨਾਤਮਕ ਸਥਿਤੀ ਆਦਿ । ਸੁਭਾਅ ਨੂੰ ਜਾਨਣਾ ਅਤੇ ਸਮਝਣ ਦੀ ਯੋਗਤਾ ਕਿਸੇ ਵੀ ਅਧਿਆਪਕ ਅਤੇ ਕੋਚ ਲਈ ਆਪਣੇ ਖਿਡਾਰੀ ਦੀ ਸਮਰੱਥਾ ਵਧਾਉਣ ਵਿਚ ਮੱਦਦ ਕਰੇਗੀ ।

2. ਭਾਵਨਾਵਾਂ ਨੂੰ ਸਹੀ ਦਿਸ਼ਾ ਅਤੇ ਕੰਟਰੋਲ ਕਰਨਾ (Channelization and Control of Emotions)- ਮਨੋਵਿਗਿਆਨ ਦਾ ਅਧਿਐਨ ਇਕ ਵਿਅਕਤੀ ਅਤੇ ਖਿਡਾਰੀ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਖਾਸ ਕਰਕੇ ਅਭਿਆਸ ਅਤੇ ਮੁਕਾਬਲੇ ਦੀ ਸਥਿਤੀ ਵਿਚ, ਸਮਝਣ ਵਿਚ ਮਦਦ ਕਰਦੀ ਹੈ ਜਿਵੇਂ ਕਿ ਡਰ, ਦਬਾਅ ਆਦਿ । ਮਨੋਵਿਗਿਆਨ ਦੇ ਗਿਆਨ ਨਾਲ ਪ੍ਰਤੀਯੋਗਤਾ ਵਿਚ ਆਈਆਂ ਕਈ ਤਰ੍ਹਾਂ ਦੀਆਂ ਸਥਿਤੀਆਂ ਨੂੰ ਸਮਝਣ ਅਤੇ ਸਹੀ ਦਿਸ਼ਾ ਦਿਖਾਉਣ ਵਿਚ ਮਦਦ ਕਰਦੀ ਹੈ ।

3. ਖਿਡਾਰੀਆਂ ਦਾ ਚੁਨਾਵ ਅਤੇ ਤਿਆਰੀ (Selection and Preparation of Athletics)-ਮਨੋਵਿਗਿਆਨ ਦੇ ਗਿਆਨ ਨਾਲ, ਕਿਸੇ ਵਿਸ਼ੇਸ਼ ਖੇਡ ਲਈ ਖਿਡਾਰੀਆਂ ਦੀ ਸਿਖਲਾਈ ਅਤੇ ਵਿਹਾਰ ਨੂੰ ਦੇਖਣ ਤੋਂ ਬਾਅਦ ਉਸਦੀ ਚੋਣ ਵਿਚ ਸਹਾਇਤਾ ਮਿਲਦੀ ਹੈ । ਖੇਡ ਖੇਤਰ ਵਿਚ ਚੰਗੀ ਤਿਆਰੀ ਲਈ ਕੁਝ ਮਨੋਵਿਗਿਆਨਿਕ ਲੱਛਣ ਜਿਵੇਂ ਕਿ ਸੰਕਲਪ ਸ਼ਕਤੀ, ਰੁਚੀ, ਪ੍ਰੇਰਣਾ, ਮੁਕਾਬਲੇ ਦੀ ਭਾਵਨਾ ਦਾ ਹੋਣਾ ਮਹੱਤਵਪੂਰਨ ਹੁੰਦਾ ਹੈ । ਇਸ ਲਈ ਟੀਮ ਦਾ ਚੁਨਾਵ ਕਰਦੇ ਸਮੇਂ ਮਨੋਵਿਗਿਆਨਿਕ ਵਿਵਹਾਰ ਦਾ ਗਿਆਨ ਲਾਭਕਾਰੀ ਹੁੰਦਾ ਹੈ ।

4. ਤਨਾਵ-ਮੁਕਤੀ ਦੇ ਰੂਪ ਵਿਚ ਮਹੱਤਵਪੂਰਨ (Important as a Relaxation Tool)-ਮਨੋਵਿਗਿਆਨ ਸਿਰਫ ਲੋਕਾਂ ਦੇ ਵਿਵਹਾਰ ਨੂੰ ਹੀ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਬਲਕਿ ਇਕ ਖਿਡਾਰੀ ਨੂੰ ਉਹਨਾਂ ਦੇ ਪ੍ਰਦਰਸ਼ਨ ਦੇ ਅਗਲੇ ਪੱਧਰ ਤੱਕ ਲੈ ਜਾਣ ਵਿਚ ਮਦਦ ਕਰਦਾ ਹੈ । ਇਹ ਸਿੱਖਣ ਦੀਆਂ ਵਿਪਰੀਤ ਪਰਿਣਾਮ ਆਉਣ ਤੇ ਉਦੇਸ਼ ਨਿਰਧਾਰਿਤ ਕਰਨ, ਕਲਪਨਾ ਸ਼ਕਤੀ ਅਤੇ ਕਈ ਮੁਸ਼ਕਿਲਾਂ ਨੂੰ ਨਿਪਟਣ ਵਿਚ ਮੱਦਦ ਕਰਦਾ ਹੈ ।

5. ਸੁਧਾਰ ਕਰਕੇ ਉਤਸ਼ਾਹ ਭਰਨਾ (Help in Inspiration to Improve-ਕੁਝ ਮਨੋਵਿਗਿਆਨਿਕ ਕਾਰਕ ਪ੍ਰਦਰਸ਼ਨ ਵਿਚ ਸੁਧਾਰ ਕਰਕੇ ਅਤੇ ਪ੍ਰੇਰਣਾ ਵਿਚ ਵਾਧਾ ਕਰਦਾ ਹੈ । ਇਸ ਨਾਲ ਖਿਡਾਰੀਆ ਨੂੰ ਮੁਸ਼ਕਿਲ ਪ੍ਰਸਥਿਤੀਆਂ ਵਿਚ ਵੀ ਕੰਮ ਕਰਨ ਦੀ ਪ੍ਰੇਰਣਾ ਮਿਲਦੀ ਹੈ ।

PSEB 12th Class Physical Education Solutions Chapter 6 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ

PSEB 12th Class Physical Education Guide ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ Important Questions and Answers

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question-Answers)

ਪ੍ਰਸ਼ਨ 1.
‘‘ਮਨੋਵਿਗਿਆਨ’’ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ?
ਉੱਤਰ:
ਲਾਤੀਨੀ (Latin) ਭਾਸ਼ਾ ਤੋਂ।

ਪ੍ਰਸ਼ਨ 2.
ਸਮਾਜ ਸ਼ਾਸਤਰ ਦਾ ਅਰਥ ਸਮਝਾਓ ।
ਉੱਤਰ:
ਸਮਾਜ ਸ਼ਾਸਤਰ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿਚ ਸੋਸ਼ੂਜ਼ ਦਾ ਮਤਲਬ ‘ਐਸੋਸਿਏਟ ਜਾਂ ਸਮਾਜਿਕ’’ ਅਤੇ ‘ਲੋਗੋ’’ ਤੋਂ ਭਾਵ ਹੈ, ਵਿਗਿਆਨ ਜਾਂ ਅਧਿਐਨ ਕਰਨਾ । ਇਸ ਤਰ੍ਹਾਂ ਸਮਾਜ ਸ਼ਾਸਤਰ ‘ਸਮਾਜ ਦਾ ਵਿਗਿਆਨ ਹੈ ।

ਪ੍ਰਸ਼ਨ 3.
ਕੋਈ ਵੀ ਦੋ ਸਮਾਜਿਕ ਗੁਣਾਂ ਬਾਰੇ ਦੱਸੋ ।
ਉੱਤਰ:
ਭਾਈਚਾਰੇ ਦੀ ਨੀਂਹ ਅਤੇ ਚਰਿੱਤਰ ਅਤੇ ਨੈਤਿਕਤਾ ॥

ਪ੍ਰਸ਼ਨ 4.
ਮਨੁੱਖੀ ਵਤੀਰੇ ਨੂੰ ਪ੍ਰਭਾਵਿਤ ਕਰਨ ਵਾਲੀਆਂ ਦੋ ਸੰਸਥਾਵਾਂ ਦਾ ਨਾਮ ਦੱਸੋ ।
ਉੱਤਰ:
ਪਰਿਵਾਰ ਅਤੇ ਵਿੱਦਿਆਕ ਸੰਸਥਾਵਾਂ ।

ਪ੍ਰਸ਼ਨ 5.
ਆਧੁਨਿਕ ਉਲੰਪਿਕ ਖੇਡਾਂ ਦਾ ਪਿਤਾ ਕੌਣ ਹੈ ?
ਉੱਤਰ:
ਬੇਰਨ ਡੀ. ਕੁਬਰਟਿਨ ।

ਪਸ਼ਨ 6.
ਕਿਸ ਸਾਲ ਵਿਚ ਓਲੰਪਿਕ ਖੇਡਾਂ ਸ਼ੁਰੂ ਹੋਈਆਂ ?
ਉੱਤਰ:
1896 ਵਿਚ ।

ਪ੍ਰਸ਼ਨ 7.
ਵਿਅਕਤੀ ਦੇ ਨੈਤਿਕ ਅਤੇ ਚਰਿੱਤਰ ਗੁਣਾਂ ਨੂੰ ਉਜਾਗਰ ਕਰੋ ।
ਉੱਤਰ:
ਨੈਤਿਕ ਵਿਵਹਾਰ ਅਤੇ ਚਰਿਤਰ ਨਿਰਮਾਣ ਸਮਾਜਿਕ ਪਰਸਪਰ (Social interaction) ਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 8.
ਮਨੋਵਿਗਿਆਨ ਨੂੰ ਪਰਿਭਾਸ਼ਿਤ ਕਰੋ !
ਉੱਤਰ:
ਮਨੋਵਿਗਿਆਨ ਦਾ ਅਰਥ ਹੈ “ਆਤਮਾ ਬਾਰੇ ਗੱਲ ਕਰਨੀ ।’’

PSEB 12th Class Physical Education Solutions Chapter 6 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ

ਪ੍ਰਸ਼ਨ 9.
ਮਨੋਵਿਗਿਆਨ ਦੇ ਦੋ ਮਹੱਤਤਾ ਨੂੰ ਉਜਾਗਰ ਕਰੋ ।
ਉੱਤਰ-ਸਰੀਰਕ ਸਿੱਖਿਆ ਅਤੇ ਖੇਡਾਂ ਵਿਚ ਸਰੀਰਕ ਗਤੀਆਂ ਹੁੰਦੀਆਂ ਹਨ ਜੋ ਕਿ ਖੇਡ ਵਾਤਾਵਰਣ ਦੇ ਅਨੁਸਾਰ ਹੁੰਦੀਆਂ ਹਨ । ਸਿੱਖਿਆ ਦੇ ਵਿੱਚ ਮਨੋਵਿਗਿਆਨ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਮਨੋਵਿਗਿਆਨ ਦੀ ਲੋੜ ਪੈਂਦੀ ਹੈ ।

ਪ੍ਰਸ਼ਨ 10.
ਸਿੱਖਣ ਦੀ ਧਾਰਨਾ ਨੂੰ ਸਪੱਸ਼ਟ ਕਰੋ ।
ਉੱਤਰ:
ਸਿੱਖਣ ਦੀ ਧਾਰਨਾ ਨੂੰ ਵਿਵਹਾਰ ਦੇ ਬਦਲਾਵ ਦੇ ਤਜ਼ਰਬਾ, ਨਵੀਆਂ ਆਦਤਾਂ ਅਤੇ ਹੁਨਰ ਪ੍ਰਾਪਤੀ ਵਜੋਂ ਸਮਝਿਆ ਜਾ ਸਕਦਾ ਹੈ ।

ਪ੍ਰਸ਼ਨ 11.
ਸਿੱਖਣ ਦੇ ਕੋਈ ਦੋ ਨਿਯਮ ਦੱਸੋ । ਉੱਤਰ-ਤਿਆਰੀ ਦਾ ਨਿਯਮ ਅਤੇ ਅਭਿਆਸ ਦਾ ਨਿਯਮ ।

ਪ੍ਰਸ਼ਨ 12.
ਸਿਖਲਾਈ ਦੀਆਂ ਸਥਾਨਾਂਤਰਣ ਕਿਸਮਾਂ ਕਿਹੜੀਆਂ ਹਨ ?
ਉੱਤਰ:
ਸਕਾਰਾਤਮਕ, ਨਕਾਰਾਤਮਕ ਅਤੇ ਜੀਰੋ ਸਥਾਨਾਂਤਰਣ ।

ਪ੍ਰਸ਼ਨ 13.
ਕਿਸ਼ੋਰ ਅਵਸਥਾ ਦਾ ਅਰਥ ਸਮਝਾਓ ।
ਉੱਤਰ:
ਸ਼ਬਦ “Adolescence’ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਭਾਵ ਹੈ ‘ਬਾਲਗ ਉਮਰ ਦਾ ਆਰੰਭ (To grow to maturity). ਆਮ ਤੌਰ ਤੇ ਇਹ ਸਰੀਰਕ ਅਤੇ ਮਾਨਸਿਕ ਤਬਾਦਲੇ ਦੀ ਉਮਰ ਹੁੰਦੀ ਹੈ । | ਜਸ਼ੈਲਡ (Jersield) ਦੇ ਅਨੁਸਾਰ, “ਅੱਲ੍ਹੜ ਉਮਰ ਉਹ ਉਮਰ ਹੈ ਜਿਸ ਵਿਚ ਵਿਅਕਤੀ ਬਚਪਨ ਤੋਂ ਪਰਿਪੱਕਤਾ ਵੱਲ ਵੱਧਦਾ ਹੈ ।”

ਪ੍ਰਸ਼ਨ 14.
ਕਿਸ਼ੋਰ ਅਵਸਥਾ ਦੀਆਂ ਕੋਈ ਦੋ ਸਮੱਸਿਆਵਾਂ ਬਾਰੇ ਦੱਸੋ ।
ਉੱਤਰ:
ਜੈਵਿਕ ਤਬਦੀਲੀਆਂ ਅਤੇ ਮਨੋਵਿਗਿਆਨਿਕ ਵਿਹਾਰ ਸੰਬੰਧੀ ਤਰੁੱਟੀਆਂ ।

ਪ੍ਰਸ਼ਨ 15.
ਕਿਸ਼ੋਰ ਅਵਸਥਾ ਨਾਲ ਸੰਬੰਧਿਤ ਸਮੱਸਿਆ ਨੂੰ ਹੱਲ ਕਰਨ ਲਈ ਉਪਾਅ ਦਿਓ ।
ਉੱਤਰ:

  1. ਮਾਤਾ-ਪਿਤਾ ਦੁਆਰਾ ਮਾਰਗ-ਦਰਸ਼ਨ
  2. ਲਿੰਗ ਸੰਬੰਧੀ ਜਾਣਕਾਰੀ ।

ਪ੍ਰਸ਼ਨ 16.
ਉਹਨਾਂ ਦੇਸ਼ਾਂ ਦਾ ਨਾਮ ਦੱਸੋ ਜਿਹਨਾਂ ਨੇ ਖੇਡਾਂ ਦੇ ਵਿਕਾਸ ਵਿਚ ਯੋਗਦਾਨ ਪਾਇਆ ਹੈ ?
ਉੱਤਰ:
ਯੂਨਾਨ, ਜਾਪਾਨ, ਅਮਰੀਕਾ, ਭਾਰਤ, ਚੀਨ, ਰੂਸ ਆਦਿ ।

ਪ੍ਰਸ਼ਨ 17.
ਸਿੱਖਣ ਦੇ ਸਥਾਨਾਂਤਰਣ ਤੋਂ ਕੀ ਭਾਵ ਹੈ ? ‘
ਉੱਤਰ:
ਆਮ ਤੌਰ ਤੇ ਸਿੱਖਣ ਦੇ ਸਥਾਨਾਂਤਰਣ ਤੋਂ ਭਾਵ ਆਦਤਾਂ, ਹੁਨਰ ਅਤੇ ਰਵੱਈਏ ਨੂੰ ਇਕ ਖੇਤਰ ਤੋਂ ਦੂਜੇ ਖੇਤਰ ਵਿਚ ਲੈ ਕੇ ਜਾਣਾ | ਕਈ ਵਾਰ ਇਕ ਖੇਤਰ ਵਿਚ ਸਿੱਖਿਆ ਗਿਆ ਹੁਨਰ ਦੂਜੇ ਖੇਤਰ ਵਿਚ ਮੁਸ਼ਕਿਲ ਪੈਦਾ ਕਰਦਾ ਹੈ । ਇਸ ਕਰਕੇ ਸਿੱਖਣ ਦਾ ਸਥਾਨਾਂਤਰਣ ਦਾ ਪ੍ਰਭਾਵ ਬਹੁਤ ਪ੍ਰਭਾਵੀ ਹੈ ।

ਪ੍ਰਸ਼ਨ 18.
ਸਿੱਖਣ ਦੇ ਵੱਖ-ਵੱਖ ਨਿਯਮਾਂ ਨੂੰ ਉਜਾਗਰ ਕਰੋ ।
ਉੱਤਰ:
ਤਿਆਰੀ ਦਾ ਨਿਯਮ, ਪ੍ਰਭਾਵ ਦਾ ਨਿਯਮ ਅਤੇ ਅਭਿਆਸ ਦਾ ਨਿਯਮ ।

ਪ੍ਰਸ਼ਨ 19.
ਸਿੱਖਣ ਦੇ ਵੱਖ-ਵੱਖ ਨਿਯਮਾਂ ਦਾ ਜਨਮਦਾਤਾ ਕੌਣ ਹੈ ?
ਉੱਤਰ:
ਬੋਰਨਡਾਈਕ ।

ਪਸ਼ਨ 20.
ਸਮਾਜਿਕਤਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ:
ਸਮਾਜਿਕ ਵਿਗਿਆਨ ਸਮਾਜ ਦਾ ਵਿਗਿਆਨ ਹੈ । ਇਹ ਸਮਾਜਿਕ ਰਿਸ਼ਤੇ, ਹਰ ਰੋਜ਼ ਦੀ ਜਿੰਦਗੀ ਦੇ ਮੇਲਜੋਲ ਅਤੇ ਸੱਭਿਆਚਾਰ ਦੇ ਅਧਿਐਨ ਦਾ ਇਕ ਪੈਟਰਨ ਹੈ । ਇਸ ਦਾ ਸੰਬੰਧ ਸਮਾਜ ਦੀ ਉਤਪੱਤੀ, ਕਾਰਜ ਅਤੇ ਸਮੱਸਿਆਵਾਂ ਦੇ ਸੰਬੰਧ ਵਿਚ ਮਨੁੱਖੀ ਸਮਾਜ ਦਾ ਅਧਿਐਨ ਕਰਨਾ ਹੈ । ਇਹ ਲੋਕਾਂ, ਸਮੂਹ, ਸੰਸਥਾਵਾਂ ਅਤੇ ਸੱਭਿਆਚਾਰ ਦੇ ਸੰਬੰਧ ਵਿਚ ਕੰਮ ਕਰਦਾ ਹੈ । ਇਹ ਪਰਿਵਾਰ, ਧਰਮ, ਸਿੱਖਿਆ, ਰਾਜਨੀਤੀ, ਮਨੁੱਖੀ ਵਤੀਰੇ ਅਤੇ ਸੱਭਿਆਚਾਰ ਨੂੰ ਸਮਝਣ ਵਿਚ ਵੀ ਮਦਦ ਕਰਦਾ ਹੈ ।

ਪ੍ਰਸ਼ਨ 21.
ਸਮਾਜੀਕਰਨ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ:
ਵਿਕਾਸ ਕਰਨ ਲਈ ਸਮਾਜਿਕ ਗੁਣ, ਹੁਨਰ, ਗਿਆਨ ਅਤੇ ਮੁੱਲ ਪ੍ਰਾਪਤ ਕਰਨ ਦੀ ਪ੍ਰਕਿਰਿਆ ਦੇ ਸਮਾਜਿਕ ਸੰਬੰਧਾਂ ਨੂੰ ਸਮਾਜੀਕਰਨ ਕਿਹਾ ਜਾਂਦਾ ਹੈ !

ਪ੍ਰਸ਼ਨ 22.
ਮਨੋਵਿਗਿਆਨ ਦਾ ਪਿਤਾ ਕੌਣ ਹੈ ?
ਉੱਤਰ:
ਸੰਗਮਡ ਫਾਊਂਡ ।

ਪ੍ਰਸ਼ਨ 23.
ਸਮਾਜ ਵਿਗਿਆਨ ਦਾ ਸ਼ਬਦੀ ਅਰਥ ਲਿਖੋ ।
ਉੱਤਰ:
ਸਮਾਜ ਸ਼ਾਸਤਰ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿਚ ਸੋਸ਼ਨ ਦਾ ਮਤਲਬ ‘‘ਐਸੋਸਿਏਜ ਜਾਂ ਸਮਾਜਿਕ’’ ਅਤੇ ‘‘ਲੋਗੋ” ਤੋਂ ਭਾਵ ਹੈ, ਵਿਗਿਆਨ ਜਾਂ ਅਧਿਐਨ ਕਰਨਾ । ਇਸ ਤਰ੍ਹਾਂ ਸਮਾਜ ਸ਼ਾਸਤਰ “ਸਮਾਜ ਦਾ ਵਿਗਿਆਨ’ ਹੈ ।

ਦੇ ਅੰਕਾਂ ਵਾਲੇ ਪ੍ਰਸ਼ਨ-ਉੱਤਰ : (Two Marks Question-Answers)

ਪ੍ਰਸ਼ਨ 1.
ਸਮਾਜ ਸ਼ਾਸਤਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ:
ਸਮਾਜ ਸ਼ਾਸਤਰ ਦਾ ਅਰਥ-ਸਮਾਜ ਸ਼ਾਸਤਰ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿਚ ਸੋਸ਼ੂਜ਼ ਦਾ ਮਤਲਬ ‘‘ਐਸੋਸਿਏਟ ਜਾਂ ਸਮਾਜਿਕ’’ ਅਤੇ ‘‘ਲੋਗੋ’’ ਤੋਂ ਭਾਵ ਹੈ, ਵਿਗਿਆਨ ਜਾਂ ਅਧਿਐਨ ਕਰਨਾ । ਇਸ ਤਰ੍ਹਾਂ ਸਮਾਜ ਸ਼ਾਸਤਰ ‘‘ਸਮਾਜ ਦਾ ਵਿਗਿਆਨ’’ ਹੈ ।

ਪ੍ਰਸ਼ਨ 2.
ਸਮਾਜ ਸ਼ਾਸਤਰ ਨੂੰ ਪਰਿਭਾਸ਼ਿਤ ਕਰੋ ।
ਉੱਤਰ:
ਵਿਕਾਸ ਕਰਨ ਲਈ ਸਮਾਜਿਕ ਗੁਣ, ਹੁਨਰ, ਗਿਆਨ ਅਤੇ ਮੁੱਲ ਪ੍ਰਾਪਤ ਕਰਨ ਦੀ ਪ੍ਰਕ੍ਰਿਆ ਦੇ ਸਮਾਜਿਕ ਸੰਬੰਧਾਂ ਨੂੰ ਸਮਾਜੀਕਰਨ ਕਿਹਾ ਜਾਂਦਾ ਹੈ । ਗਰੇਟ (Garrett) ਦੇ ਅਨੁਸਾਰ, “ਸਮਾਜਿਕਤਾ ਇੱਕ ਅਜਿਹੀ ਪ੍ਰਕ੍ਰਿਆ ਹੈ ਜਿਸ ਦੁਆਰਾ ਜੀਵ ਜੰਤੂ ਵਿਅਕਤੀਗਤ ਮਨੁੱਖੀ ਜੀਵਨ ਵਿਚ ਤਬਦੀਲ ਹੋ ਜਾਂਦਾ ਹੈ ।”

PSEB 12th Class Physical Education Solutions Chapter 6 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ

ਪ੍ਰਸ਼ਨ 3.
ਵੱਖ-ਵੱਖ ਸਮਾਜਿਕ ਗੁਣਾਂ ਨੂੰ ਉਜਾਗਰ ਕਰੋ ।
ਉੱਤਰ:

  • ਭਾਈਚਾਰੇ ਦੀ ਨੀਂਹ ।
  • ਚਰਿੱਤਰ ਅਤੇ ਨੈਤਿਕ ਗੁਣ
  • ਸਮੂਹਿਕ ਅਹਿਸਾਸ ਅਤੇ ਜ਼ਿੰਮੇਵਾਰੀ
  • ਊਰਜਾ ਦਾ ਚੈਨਲਾਈਜੇਸ਼ਨ ।

ਪ੍ਰਸ਼ਨ 4.
ਮਨੁੱਖੀ ਵਤੀਰੇ ਤੇ ਅਸਰ ਪਾਉਣ ਵਾਲੀਆਂ ਕਿਸੇ ਦੋ ਸੰਸਥਾਵਾਂ ਦਾ ਨਾਮ ਲਿਖੋ .
ਉੱਤਰ-

  1. ਪਰਿਵਾਰ family)-ਮਨੁੱਖੀ ਵਤੀਰੇ ਨੂੰ ਪਰਿਵਾਰ ਸਭ ਤੋਂ ਪਹਿਲਾਂ ਪ੍ਰਭਾਵਿਤ ਕਰਦਾ ਹੈ ।
  2. ਵਿੱਦਿਅਕ ਸੰਸਥਾਵਾਂ (Educational Institutions)-ਵਿੱਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ ਬੱਚੇ ਦੇ ਜੀਵਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ |

ਪ੍ਰਸ਼ਨ 5.
ਰਾਸ਼ਟਰੀ ਅਖੰਡਤਾ ਵਿਚ ਖੇਡਾਂ ਦੀ ਕੀ ਭੂਮਿਕਾ ਹੈ ?
ਉੱਤਰ:
ਸਰੀਰਕ ਸਿੱਖਿਆ ਅਤੇ ਖੇਡਾਂ ਦੇ ਪ੍ਰੋਗਰਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖੰਡਤਾ ਵਿਚ ਕੀਮਤੀ ਰੂਪ ਨਾਲ ਵਿਕਾਸ ਦਾ ਕੰਮ ਕਰਦੇ ਹਨ । ਇਹ ਅਜਿਹੀਆਂ ਗਤੀਵਿਧੀਆਂ ਪ੍ਰਦਾਨ ਕਰਦੇ ਹਨ, ਜੋ ਖੇਡਾਂ ਵਿਚ ਭਾਗ ਲੈਣ ਵਾਲਿਆਂ ਨੂੰ ਸੱਭਿਆਚਾਰ ਵਿਭਿੰਨਤਾਵਾਂ, ਵੱਖ-ਵੱਖ ਜਾਤਾਂ ਅਤੇ ਧਰਮ, ਉਸ ਦੇ ਸਮਾਜਿਕ ਨਿਯਮਾਂ, ਨੈਤਿਕ ਅਤੇ ਨੈਤਿਕ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ ।

ਪ੍ਰਸ਼ਨ 6.
ਜਜਬਾਤਾਂ ਦੇ ਨਿਯੰਤਰਣ ਬਾਰੇ ਤੁਹਾਨੂੰ ਕੀ ਪਤਾ ਹੈ ?
ਉੱਤਰ:
ਮਨੋਵਿਗਿਆਨ ਦੇ ਅਧਿਐਨ ਨਾਲ ਇਕ ਵਿਅਕਤੀ ਅਤੇ ਖਿਡਾਰੀ ਦੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਖਾਸ ਕਰਕੇ ਅਭਿਆਸ ਅਤੇ ਮੁਕਾਬਲੇ ਦੀ ਸਥਿਤੀ ਨੂੰ ਸਮਝਣ ਵਿਚ ਮੱਦਦ ਮਿਲਦੀ ਹੈ , ਜਿਵੇਂ ਕਿ ਪਰੇਸ਼ਾਨੀ, ਡਰ, ਤਨਾਵ ਆਦਿ ।

ਪ੍ਰਸ਼ਨ 7.
ਸਿੱਖਣ ਤੋਂ ਕੀ ਭਾਵ ਹੈ ?
ਉੱਤਰ:
ਸਿੱਖਣ ਦੀ ਧਾਰਨਾ ਨੂੰ ਵਿਵਹਾਰ ਦੇ ਬਦਲਾਵ ਦੇ ਤਜ਼ਰਬਿਆਂ, ਨਵੀਆਂ ਆਦਤਾਂ ਅਤੇ ਹੁਨਰ ਪ੍ਰਾਪਤੀ ਵਜੋਂ ਸਮਝਿਆ ਜਾ ਸਕਦਾ ਹੈ । ਵਿਵਹਾਰ ਵਿਚ ਬਦਲਾਵ ਆਮ ਤੌਰ ਤੇ ਸਥਾਈ ਹੁੰਦਾ ਹੈ । ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਿੱਖਣਾ ਇਕ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ, ਜੋ ਕਿ ਪੰਘੂੜੇ ਵਿਚ ਸ਼ੁਰੂ ਹੁੰਦੀ ਹੈ ਅਤੇ ਕਬਰ ਵਿਚ ਖ਼ਤਮ ਹੋ ਜਾਂਦੀ ਹੈ । ਭਾਵ ਸਿੱਖਣਾ ਜਨਮ ਹੁੰਦਿਆਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਮਰਨ ਉਪਰੰਤ ਹੀ ਖ਼ਤਮ ਹੋ ਜਾਂਦਾ ਹੈ । ਇਹ ਦੇਖਿਆ ਜਾਂਦਾ ਹੈ ਕਿ ਇਕ ਵਿਅਕਤੀ ਆਪਣੇ ਆਪ ਬਚਾਉਣ ਭਾਵ ਜਿੰਦਾ ਰੱਖਣ ਲਈ ਸਮਾਜਿਕ ਹੁਨਰ ਅਤੇ ਵਾਤਾਵਰਣ ਨੂੰ ਗ੍ਰਹਿਣ ਕਰ ਲੈਂਦਾ ਹੈ ।

ਪ੍ਰਸ਼ਨ 8.
ਸਿੱਖਣ ਦੇ ਵੱਖ-ਵੱਖ ਨਿਯਮਾਂ ਨੂੰ ਉਜਾਗਰ ਕਰੋ ।
ਉੱਤਰ:

  • ਤਤਪਰਤਾ/ਤਿਆਰੀ ਦਾ ਨਿਯਮ
  • ਪ੍ਰਭਾਵ ਦਾ ਨਿਯਮ ।
  • ਅਭਿਆਸ ਦਾ ਨਿਯਮ ।

ਪ੍ਰਸ਼ਨ 9.
ਵਰਤੋਂ ਅਤੇ ਨਾ-ਵਰਤੋਂ ਦੇ ਨਿਯਮ ਵਿਚ ਕੀ ਅੰਤਰ ਹੈ ?
ਉੱਤਰ:
1. ਵਰਤੋਂ ਦਾ ਨਿਯਮ (Law of Use)-ਕਿਸੇ ਕਿਰਿਆ ਦੀ ਵਾਰ-ਵਾਰ ਵਰਤੋਂ ਕਰਨ ਨਾਲ ਸਿੱਖਣ ਪ੍ਰਕਿਰਿਆ ਜ਼ਿਆਦਾ ਹੁੰਦੀ ਹੈ ।
2. ਗੈਰ ਵਰਤੋਂ ਦਾ ਨਿਯਮ (Law of Disuse)–ਜੇਕਰ ਸਿੱਖੇ ਹੋਏ ਗੁਣ ਨੂੰ ਕਾਫੀ ਲੰਬਾ ਸਮਾਂ ਵਰਤੋਂ ਵਿੱਚ ਨਾ ਲਿਆਂਦਾ ਜਾਵੇ ਤਾਂ ਇਹ ਯਾਦ ਵਿਚੋਂ ਨਿਕਲ ਜਾਂਦਾ ਹੈ । ਇਸ ਲਈ ਸਿੱਖੀ ਹੋਈ ਗੱਲ ਦਾ ਦੁਹਰਾਓ ਅਤਿ ਜ਼ਰੂਰੀ ਹੈ ।

ਪ੍ਰਸ਼ਨ 10.
ਸਿਖਲਾਈ ਦੇ ਤਬਾਦਲੇ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ:
ਆਮ ਤੌਰ ਤੇ ਸਿੱਖਣ ਦੇ ਸਥਾਨਾਂਤਰਣ ਤੋਂ ਭਾਵ ਆਦਤਾਂ, ਹੁਨਰ ਅਤੇ ਰਵੱਈਏ ਨੂੰ ਇਕ ਖੇਤਰ ਤੋਂ ਦੂਜੇ ਖੇਤਰ ਵਿਚ ਲੈ ਕੇ ਜਾਣਾ | ਕਈ ਵਾਰ ਇਕ ਖੇਤਰ ਵਿਚ ਸਿੱਖਿਆ ਗਿਆ ਹੁਨਰ ਦੂਜੇ ਖੇਤਰ ਵਿਚ ਮੁਸ਼ਕਿਲ ਪੈਦਾ ਕਰਦਾ ਹੈ । ਇਸ ਕਰਕੇ ਸਿੱਖਣ ਦਾ ਸਥਾਨਾਂਤਰਣ ਦਾ ਪ੍ਰਭਾਵ ਬਹੁਤ ਪ੍ਰਭਾਵੀ ਹੈ ।

ਪ੍ਰਸ਼ਨ 11.
ਸਿਖਲਾਈ ਦੇ ਵੱਖ-ਵੱਖ ਸਥਾਨਾਂਤਰਣ ਨੂੰ ਬਿਆਨ ਕਰੋ ।
ਉੱਤਰ:
ਸਿੱਖਣ ਦੇ ਸਥਾਨਾਂਤਰਣ ਦੇ ਪ੍ਰਕਾਰ ਹੇਠ ਲਿਖੇ ਅਨੁਸਾਰ ਹਨ –

  1. ਸਕਾਰਾਤਮਕ ਸਥਾਨਾਂਤਰਣ
  2. ਨਕਾਰਾਤਮਕ ਸਥਾਨਾਂਤਰਣ
  3. ਜੀਰੋ ਸਥਾਨਾਂਤਰਣ ।

ਪ੍ਰਸ਼ਨ 12.
ਤੁਸੀਂ ਸਿਖਲਾਈ ਦੇ ਸਕਾਰਾਤਮਕ ਸਥਾਨਾਂਤਰਣ ਤੋਂ ਕੀ ਸਮਝਦੇ ਹੋ ? ..
ਉੱਤਰ:
ਸਕਾਰਾਤਮਕ ਸਥਾਨਾਂਤਰਣ (Positive Transfer of Learning)-ਜਦ ਪਿਛਲਾ ਸਿੱਖਿਆ ਹੋਇਆ ਹੁਨਰ ਨਵੇਂ ਸਿੱਖਣ ਵਾਲੇ ਕੰਮ ਵਿਚ ਮਦਦ ਕਰਦਾ ਹੈ, ਤਾਂ ਉਸਨੂੰ ਸਕਾਰਾਤਮਕ ਸਥਾਨਾਂਤਰਣ ਕਿਹਾ ਜਾਂਦਾ ਹੈ । ਜਿਵੇਂ ਲੰਬੇ ਸਮੇਂ ਤੱਕ ਦੌੜਨ ਵਾਲੀ ਸਹਿਣਸ਼ੀਲਤਾ, ਲੰਬੇ ਸਮੇਂ ਤੱਕ ਤੈਰਾਕੀ ਕਰਨ ਵਿਚ ਮਦਦ ਕਰੇਗਾ । ਇਸੇ ਤਰ੍ਹਾਂ ਯੋਗ ਆਸਣ, ਐਰੋਬਿਕਸ ਵਿਚ ਕੰਮ ਆਉਂਦੇ ਹਨ ਅਤੇ ਕ੍ਰਿਕਟ ਖੇਡਣ ਵਾਲੇ ਸਾਫਟਬਾਲ ਵਰਗੀਆਂ ਖੇਡਾਂ ਖੇਡ ਸਕਦੇ ਹਨ ਆਦਿ ।

ਪ੍ਰਸ਼ਨ 13.
ਸਿਖਲਾਈ ਦੋ ਜੀਰੋ ਸਥਾਨਾਂਤਰਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ:
ਜੀਰੋ ਸਥਾਨਾਂਤਰਣ (Zero Transfer of Training)-ਇਸ ਸਥਿਤੀ ਵਿਚ ਪਹਿਲਾਂ ਸਿੱਖਿਆ ਹੁਨਰ, ਗਿਆਨ ਅਤੇ ਆਦਤਾਂ ਨਵੇਂ ਸਿੱਖਣ ਦੇ ਕੰਮ ਵਿਚ ਨਾ ਹੀ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ ਅਤੇ ਨਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ । ਇਸਨੂੰ ਜ਼ੀਰੋ ਸਥਾਨਾਂਤਰਣ ਕਿਹਾ ਜਾਂਦਾ ਹੈ । ਉਦਾਹਰਣ ਦੇ ਤੌਰ ‘ਤੇ ਵਾਲੀਵਾਲ ਵਿਚ ਸਿੱਖੀ ਸਮੇਮਿੰਗ ਜਾਂ ਸਰਵਿਸ ਦਾ ਜਿਮਨਾਸਟਿਕ ਦੇ ਹੁਨਰ ਤੇ ਪ੍ਰਭਾਵ ਨਾ ਪਾਉਣਾ ।

PSEB 12th Class Physical Education Solutions Chapter 6 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ

ਪ੍ਰਸ਼ਨ 14.
ਕਿਸ਼ੋਰ ਅਵਸਥਾ ਦਾ ਅਰਥ ਸਮਝਾਓ ।
ਉੱਤਰ:
ਸ਼ਬਦ “Adolescence’’ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਭਾਵ ਹੈ ‘ਬਾਲਗ ਉਮਰ ਦਾ ਆਰੰਭ (To grow to maturity) ਆਮ ਤੌਰ ਤੇ ਇਹ ਸਰੀਰਕ ਅਤੇ ਮਾਨਸਿਕ ਤਬਾਦਲੇ ਦੀ ਉਮਰ ਹੁੰਦੀ ਹੈ ।

ਪ੍ਰਸ਼ਨ 15.
ਕਿਸ਼ੋਰ ਅਵਸਥਾ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਲਿਖੋ ।
ਉੱਤਰ:

  • ਜੈਵਿਕ ਤਬਦੀਲੀਆਂ ਨਾਲ ਸੰਬੰਧਿਤ ਸਮੱਸਿਆਵਾਂ
  • ਮਨੋਵਿਗਿਆਨਿਕ ਵਿਹਾਰ ਨਾਲ ਸੰਬੰਧਿਤ ਸਮੱਸਿਆਵਾਂ
  • ਆਜ਼ਾਦੀ
  • ਪਛਾਣ ਅਤੇ ਸਵੈ-ਨਿਰਣਾ
  • ਵਿਨਾਸ਼ਕਾਰੀ ਰੁਝਾਨ ਅਤੇ ਵਿਹਾਰ
  • ਹਾਣੀ ਨਾਲ ਦੋਸਤੀ ।

ਪ੍ਰਸ਼ਨ 16.
ਖੇਡਾਂ ਦੇ ਵਿਕਾਸ ਵਿਚ ਯੂਨਾਨੀ ਯੋਗਦਾਨ ਬਾਰੇ ਦੱਸੋ ।
ਉੱਤਰ:
ਯੂਨਾਨ ਦੀ ਸੱਭਿਅਤਾ ਸਭ ਤੋਂ ਪੁਰਾਣੀ ਸੱਭਿਅਤਾ ਵਿਚੋਂ ਇਕ ਹੈ । ਇਸ ਯੁੱਗ ਨੂੰ ਖੇਡ ਦੇ ਸੁਨਹਿਰੀ ਯੁੱਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਖੇਡਾਂ ਦੇ ਸਭ ਦੇ ਵੱਡੇ ਖੇਡ ਮਹਾਂਉਤਸਵ ਯੂਨਾਨ ਤੋਂ 776 (BC) ਵਿਚ ਸ਼ੁਰੂ ਹੋਇਆ ਜਿਸ ਨੂੰ ਉਲੰਪਿਕ ਦੇ ਨਾਮ ਨਾਲ ਜਾਣਦੇ ਹਾਂ । ਇਹ ਖੇਡ ਯੂਨਾਨ ਦੇ ਦੇਵਤਾ ਯੂਯਸ ਦੇ ਸਨਮਾਨ ਵਿਚ ਖੇਡੀਆਂ ਜਾਂਦੀਆਂ ਹਨ ।

ਪ੍ਰਸ਼ਨ 17.
ਖੇਡਾਂ ਦੇ ਵਿਕਾਸ ਵਿੱਚ ਜਾਪਾਨ ਦੇ ਯੋਗਦਾਨ ਬਾਰੇ ਦੱਸੋ । |
ਉੱਤਰ:
ਜਾਪਾਨ ਦੇ ਇਤਿਹਾਸ ਨੂੰ ਦੋ ਕਾਲਾਂ ਵਿਚ ਵਰਗੀਕਰਣ ਕੀਤਾ ਜਾਂਦਾ ਹੈ, ਮੇਜ਼ੀ ਕਾਲ ( 1867) ਤੋਂ ਪਹਿਲਾ ਅਤੇ ਮੇਜ਼ੀਕਾਲ (1867) ਤੋਂ ਅੱਗੇ ਦਾ ਸਮਾਂ ।
ਜਾਪਾਨ ਨੇ ਕਈ ਤਰ੍ਹਾਂ ਦੀਆਂ ਖੇਡਾਂ ਜਿਵੇਂ ਕਿ ਤੀਰ-ਅੰਦਾਜ਼ੀ, ਘੋੜਸਵਾਰੀ, ਕੁਸ਼ਤੀ ਅਤੇ ਜੂਡੋ ਆਦਿ ਵਰਗੀਆਂ ਖੇਡਾਂ ਸੰਸਾਰ ਨੂੰ ਦਿੱਤੀਆਂ ਹਨ ।

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question-Answers)

ਪ੍ਰਸ਼ਨ 1.
ਸਮਾਜ ਸ਼ਾਸਤਰ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ:
ਮਨੁੱਖ ਨੂੰ ਕੁਦਰਤ ਦੁਆਰਾ ਇਕ ਸਮਾਜਿਕ ਜਾਨਵਰ (Social animal) ਵਜੋਂ ਜਾਣਿਆ ਜਾਂਦਾ ਹੈ । ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਵਿਅਕਤੀ ਆਪਣੀ ਅੰਦਰਲੇ ਝੁਕਾਵਾਂ ਅਤੇ ਸਮਾਜਿਕ ਗੁਣਾਂ ਦੀ ਮਦਦ ਨਾਲ ਸਵੈਵਾਤਾਵਰਣ ਦੀ ਸਿਰਜਨਾ ਕਰਦਾ ਹੈ । ਉਸਨੂੰ ਆਪਣੇ ਆਲੇ-ਦੁਆਲੇ ਦੇ ਸਹਾਇਕ ਵਾਤਾਵਰਣ ਵਿਚ ਜਿਊਣ ਲਈ ਸਮਾਜਿਕ ਹੁਨਰ ਨੂੰ ਸਿੱਖਣ ਦੀ ਲੋੜ ਪੈਂਦੀ ਹੈ ਜਿਸ ਲਈ ਉਸਨੂੰ ਸਮਾਜਿਕ ਸਿੱਖਿਆ ਦੇ ਰਾਹੀਂ ਜਾਣਾ ਪੈਂਦਾ ਹੈ । ਇਸ ਨੂੰ ਸਮਾਜ ਸ਼ਾਸਤਰ ਕਿਹਾ ਜਾਂਦਾ ਹੈ । ਸਮਾਜ ਸ਼ਾਸਤਰ ਇੱਕ ਅਜਿਹਾ ਵਿਸ਼ਾ ਹੈ ਜੋ ਕਿ ਸਮਾਜ ਨੂੰ ਸਮਝਣ ਅਤੇ ਵਿਸ਼ਲੇਸ਼ਣ ਦਾ ਗਿਆਨ ਪ੍ਰਦਾਨ ਕਰਦਾ ਹੈ ।

ਸਮਾਜ ਸ਼ਾਸਤਰ ਦਾ ਅਰਥ-ਸਮਾਜ ਸ਼ਾਸਤਰ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿਚ ਸੋਸ਼ਨ ਦਾ ਮਤਲਬ ‘ਐਸੋਸਿਏਜ ਜਾਂ ਸਮਾਜਿਕ’’ ਅਤੇ ‘ਲੋਗੋ’’ ਤੋਂ ਭਾਵ ਹੈ, ਵਿਗਿਆਨ ਜਾਂ ਅਧਿਐਨ ਕਰਨਾ । ਇਸ ਤਰ੍ਹਾਂ ਸਮਾਜ ਸ਼ਾਸਤਰ “ਸਮਾਜ ਦਾ ਵਿਗਿਆਨ’ ਹੈ । | ਸਮਾਜਿਕ ਵਿਗਿਆਨ ਸਮਾਜ ਦਾ ਵਿਗਿਆਨ ਹੈ । ਇਹ ਸਮਾਜਿਕ ਰਿਸ਼ਤੇ, ਹਰ ਰੋਜ਼ ਦੀ ਜਿੰਦਗੀ ਦੇ ਮੇਲਜੋਲ ਅਤੇ ਸੱਭਿਆਚਾਰ ਦੇ ਅਧਿਐਨ ਦਾ ਇਕ ਪੈਟਰਨ ਹੈ । ਇਸ ਦਾ ਸੰਬੰਧ ਸਮਾਜ ਦੀ ਉਤਪੱਤੀ, ਕਾਰਜ ਅਤੇ ਸਮੱਸਿਆਵਾਂ ਦੇ ਸੰਬੰਧ ਵਿਚ ਮਨੁੱਖੀ ਸਮਾਜ ਦਾ ਅਧਿਐਨ ਕਰਨਾ ਹੈ । ਇਹ ਲੋਕਾਂ, ਸਮੂਹ, ਸੰਸਥਾਵਾਂ ਅਤੇ ਸੱਭਿਆਚਾਰ ਦੇ ਸੰਬੰਧ ਵਿਚ ਕੰਮ ਕਰਦਾ ਹੈ । ਇਹ ਪਰਿਵਾਰ, ਧਰਮ, ਸਿੱਖਿਆ, ਰਾਜਨੀਤੀ, ਮਨੁੱਖੀ ਵਤੀਰੇ ਅਤੇ ਸੱਭਿਆਚਾਰ ਨੂੰ ਸਮਝਣ ਵਿਚ ਵੀ ਮਦਦ ਕਰਦਾ ਹੈ ।

ਪ੍ਰਸ਼ਨ 2.
ਮਨੁੱਖੀ ਵਤੀਰੇ ਨੂੰ ਪ੍ਰਭਾਵਿਤ ਕਰਨ ਵਾਲੀਆਂ ਕੋਈ ਦੋ ਸੰਸਥਾਵਾਂ ਬਾਰੇ ਲਿਖੋ ।
ਉੱਤਰ :
1. ਪਰਿਵਾਰ (Family)-ਮਨੁੱਖੀ ਵਤੀਰੇ ਨੂੰ ਪਰਿਵਾਰ ਸਭ ਤੋਂ ਪਹਿਲਾਂ ਪ੍ਰਭਾਵਿਤ ਕਰਦਾ ਹੈ । ਪਰਿਵਾਰ ਮਨੁੱਖੀ ਵਤੀਰੇ ਦੀ ਨੀਂਹ ਹੁੰਦਾ ਹੈ । ਬੱਚੇ ਦੇ ਵਿਹਾਰ ਨੂੰ ਪਰਿਵਾਰਕ ਪਰੰਪਰਾਵਾਂ, ਕਦਰਾਂ, ਕੀਮਤਾਂ, ਵਿਸ਼ਵਾਸ, ਨੈਤਿਕਤਾ ਆਦਿ ਸਭ ਤੋਂ ਵੱਧ ਪ੍ਰਭਾਵਿਤ ਕਰਦੀਆਂ ਹਨ | ਪਰਿਵਾਰ ਪ੍ਰਾਇਮਰੀ ਸਮਾਜਿਕ ਸਮੂਹ ਹੋਣ ਕਾਰਣ ਬੱਚੇ ਦੇ ਵਿਹਾਰ ਨੂੰ ਪ੍ਰਭਾਵਿਤ ਕਰਦਾ ਹੈ । ਬੱਚੇ ਮਾਂ-ਬਾਪ ਦੁਆਰਾ ਦੱਸੀਆਂ ਗੱਲਾਂ ਦੀ ਪਾਲਣਾ ਕਰਦੇ ਹਨ ਪਰ ਸਭ ਤੋਂ ਜ਼ਿਆਦਾ ਉਹ ਰੋਜ਼ਾਨਾ ਜੀਵਨ ਦੇ ਨਿਰੀਖਣ ਤੋਂ ਸਿੱਖਦੇ ਹਨ । ਮਾਂ-ਬਾਪ ਦੇ ਸੰਬੰਧ ਬੱਚਿਆਂ ਦੇ ਜ਼ਿਆਦਾਤਰ ਪਹਿਲੂਆਂ ਉੱਤੇ ਵੱਡਾ ਪ੍ਰਭਾਵ ਹੁੰਦਾ ਹੈ ਇਸ ਕਰਕੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਮਾਪੇ ਆਪਣੇ ਬੱਚੇ ਦੇ ਕੈਰੀਅਰ ਨੂੰ ਬਣਾ ਵੀ ਸਕਦੇ ਹਨ ਅਤੇ ਵਿਗਾੜ ਵੀ ਸਕਦੇ ਹਨ ।

2. ਵਿੱਦਿਅਕ ਸੰਸਥਾਵਾਂ (Educational Institutions)-ਵਿੱਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ ਬੱਚੇ ਦੇ ਜੀਵਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ । ਇਹ ਸੰਸਥਾਵਾਂ ਬੱਚਿਆਂ ਦੀ ਸ਼ਖਸੀਅਤ ਨੂੰ ਬਣਾਉਣ ਅਤੇ ਦੋਸਤ, ਪਰਿਵਾਰ ਅਤੇ ਅਧਿਆਪਕਾਂ ਨਾਲ ਸਕਾਰਾਤਮਕ ਗੱਲਬਾਤ ਕਰਨ ਵਿਚ ਮਦਦ ਕਰਦੀਆਂ ਹਨ । ਇਸ ਲਈ ਸਕੂਲ ਨੂੰ ਬੱਚੇ ਦਾ ਦੂਜਾ ਘਰ ਕਿਹਾ ਜਾਂਦਾ ਹੈ । ਬੱਚਿਆਂ ਦਾ ਵਿਵਹਾਰ ਅਤੇ ਉਨ੍ਹਾਂ ਦੀ ਸ਼ਖਸੀਅਤ ਦਾ ਵਿਕਾਸ ਅਤੇ ਪਾਲਣ-ਪੋਸ਼ਣ ਸਿਰਫ ਮਾਪਿਆਂ ਤੇ ਨਿਰਭਰ ਨਹੀਂ ਕਰਦਾ ਹੈ, ਪਰ ਜਿਸ ਤਰੀਕੇ ਨਾਲ ਉਹ ਵਿਕਾਸ ਕਰਦੇ ਹਨ, ਸਕੂਲਾਂ ਲਈ ਵੀ ਇਕ ਚੁਣੌਤੀਪੂਰਨ ਕੰਮ ਹੈ ।

ਪ੍ਰਸ਼ਨ 3.
ਹੇਠ ਲਿਖਿਆਂ `ਤੇ ਨੋਟ ਲਿਖੋ ।
(ਉ) ਧਾਰਮਿਕ ਸੰਸਥਾਵਾਂ
(ਅ) ਰਾਸ਼ਟਰੀ ਸੱਭਿਆਚਾਰ ।
ਉੱਤਰ:
(ੳ) ਧਾਰਮਿਕ ਸੰਸਥਾਵਾਂ (Religious institutions)-ਇਹ ਇਕ ਅਜਿਹੀ ਥਾਂ ਹੈ ਜਿੱਥੇ ਸੰਯੁਕਤ ਪ੍ਰਣਾਲੀ ਹੈ ਜਿੱਥੇ ਪਵਿੱਤਰ ਵਿਸ਼ਵਾਸ, ਕਦਰਾਂ-ਕੀਮਤਾਂ ਅਤੇ ਰੀਤੀ-ਰਿਵਾਜ ਹਾਸਲ ਹੋ ਜਾਂਦੇ ਹਨ । ਇਹ ਸੰਸਥਾਵਾਂ ਨੈਤਿਕ ਕਦਰਾਂ-ਕੀਮਤਾਂ ਅਤੇ ਰੀਤੀ-ਰਿਵਾਜ ਹਾਸਲ ਹੋ ਜਾਂਦੇ ਹਨ । ਇਹ ਸੰਸਥਾਵਾਂ ਨੈਤਿਕ ਕਦਰਾਂ ਕੀਮਤਾਂ ਨੂੰ ਪ੍ਰਭਾਵਿਤ ਕਰਨ ਵਿਚ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ ਜਿਵੇਂ ਕਿ ਸੱਚ ਬੋਲਣਾ, ਨੁਕਸਾਨ ਨਾ ਪਹੁੰਚਾਉਣਾ, ਦੂਸਰਿਆਂ ਦਾ ਹਮਦਰਦੀ ਭਰਿਆ ਰਵੱਈਆ, ਬਜ਼ੁਰਗਾਂ ਦਾ ਆਦਰ ਕਰਨਾ ਆਦਿ ਮੂਲ ਬੱਚੇ ਦੇ ਵਿਹਾਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।

(ਅ) ਰਾਸ਼ਟਰੀ ਸੱਭਿਆਚਾਰ (National Culture)-ਰਾਸ਼ਟਰੀ ਸੱਭਿਆਚਾਰ ਬੱਚਿਆਂ ਦੀ ਜ਼ਿੰਦਗੀ ਤੇ ਭਾਰੀ ਪ੍ਰਭਾਵ ਪਾਉਂਦਾ ਹੈ । ਜਿਸ ਦੇਸ਼ ਵਿਚ ਬੱਚਾ ਜਨਮ ਲੈਂਦਾ ਹੈ, ਉੱਥੇ ਦੇ ਰੀਤੀ-ਰਿਵਾਜ, ਰਹਿਣ-ਸਹਿਣ, ਵਾਤਾਵਰਣ ਅਤੇ ਸੋਚ ਨੂੰ ਅਪਣਾਉਂਦਾ ਹੈ ਅਤੇ ਉਸਦਾ ਮਾਣ ਮਹਿਸੂਸ ਕਰਦਾ ਹੈ । ਇਹ ਹੀ ਸੋਚ ਰਾਸ਼ਟਰ ਦੀ ਤਾਕਤ ਬਣਦੀ ਹੈ ।ਅੱਜ ਦਾ ਬੱਚਾ ਕੱਲ੍ਹ ਕੌਮ ਦੀ ਉਮੀਦ ਹੈ ਅਤੇ ਅੱਜ ਉਸਦਾ ਵਿਕਾਸ, ਕੱਲ੍ਹ ਰਾਸ਼ਟਰ ਦਾ ਵਿਕਾਸ ਹੈ । ਸਵਾਮੀ ਵਿਵੇਕਾਨੰਦ ਦੇ ਅਨੁਸਾਰ, ਅੱਜ ਦਾ ਬੱਚਾ ਭਵਿੱਖ ਦਾ ਮਾਤਾ-ਪਿਤਾ, ਭਵਿੱਖ ਦਾ ਨਾਗਰਿਕ ਅਤੇ ਦੇਸ਼ ਦਾ ਭਵਿੱਖ ਹੈ । ਉਹਨਾਂ ਨੂੰ ਖਾਸ ਦੇਖਭਾਲ ਦੀ ਲੋੜ ਹੈ, ਉਹਨਾਂ ਦੇ ਅਧਿਕਾਰਾਂ ਦੀ ਰਾਖੀ ਦੀ ਲੋੜ ਹੈ ਕਿਉਂਕਿ ਉਹ ਕੱਲ ਦੇ ਜ਼ਿੰਮੇਵਾਰ ਨਾਗਰਿਕ ਹੋਣਗੇ ।

ਪ੍ਰਸ਼ਨ 4.
ਰਾਸ਼ਟਰੀ ਏਕਤਾ ਵਿਚ ਖੇਡਾਂ ਦੀ ਭੂਮਿਕਾ ਨੂੰ ਤੁਸੀਂ ਕਿਵੇਂ ਸਪੱਸ਼ਟ ਕਰੋਗੇ ?
ਉੱਤਰ:
ਸਰੀਰਕ ਸਿੱਖਿਆ ਅਤੇ ਖੇਡਾਂ ਦੇ ਪ੍ਰੋਗਰਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਖੰਡਤਾ ਵਿਚ ਕੀਮਤੀ ਰੂਪ ਨਾਲ ਵਿਕਾਸ ਦਾ ਕੰਮ ਕਰਦੇ ਹਨ । ਇਹ ਅਜਿਹੀਆਂ ਗਤੀਵਿਧੀਆਂ ਪ੍ਰਦਾਨ ਕਰਦੇ ਹਨ, ਜੋ ਖੇਡਾਂ ਵਿਚ ਭਾਗ ਲੈਣ ਵਾਲਿਆਂ ਨੂੰ ਸੱਭਿਆਚਾਰ ਵਿਭਿੰਨਤਾਵਾਂ, ਵੱਖ-ਵੱਖ ਜਾਤਾਂ ਅਤੇ ਧਰਮ ਉਸ ਦੇ ਸਮਾਜਿਕ ਨਿਯਮਾਂ, ਨੈਤਿਕ ਅਤੇ ਨੈਤਿਕ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ |

ਸਰੀਰਕ ਸਿੱਖਿਆ ਅਤੇ ਖੇਡਾਂ ਸਾਂਝੇ ਮੰਤਵ ਲਈ ਕੰਮ ਕਰਨ ਵਾਲਿਆਂ ਲੋਕਾਂ ਨੂੰ ਇੱਕ-ਜੁੱਟ ਕਰਕੇ ਇਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ । ਇਸ ਲਈ ਸਰੀਰਕ ਸਿੱਖਿਆ ਅਤੇ ਖੇਡਾਂ ਨੂੰ ਸਕੂਲੀ ਪ੍ਰੋਗਰਾਮ ਵਿਚ ਨੈਤਿਕ ਮੁੱਲ ਅਪਣਾਉਣ ਲਈ ਅਭਿਆਸ ਕਰਨਾ ਚਾਹੀਦਾ ਹੈ । ਖੇਡਾਂ ਰਾਹੀਂ ਭਾਈਚਾਰਕ ਏਕਤਾ ਦੇ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ ਵਿੱਦਿਆ (education) ਦਾ ਖਾਸ ਹਿੱਸਾ ਹੋਣਾ ਚਾਹੀਦਾ ਹੈ । ਉਲੰਪਿਕ ਖੇਡਾਂ ਦੀ ਉਤਪੱਤੀ ਦੇ ਵਿਚਾਰ ਪਿੱਛੇ ਯੂਨਾਨੀ ਦੁਆਰਾ ਖੇਡਾਂ ਵਿਚ ਭਾਈਚਾਰੇ ਅਤੇ ਸਹਿਯੋਗ ਦੀ ਭਾਵਨਾ ਦਾ ਵਿਕਾਸ ਕਰਨਾ ਸੀ । ਫਰਾਸ ਦੇ ਬੈਰਨ ਪਰੇਰੇ ਡੀ ਕੁਬਰਟਿਨ (Baran Pierre de Coubertin) ਨੇ ਇਸ ਵਿਚਾਰ ਨੂੰ ਅੱਗੇ ਵਧਾਇਆ ਅਤੇ ਉਲੰਪਿਕ ਖੇਡਾਂ ਨੂੰ 1896 ਵਿਚ ਫਿਰ ਤੋਂ ਸੁਰਜੀਤ ਕੀਤਾ ।

PSEB 12th Class Physical Education Solutions Chapter 6 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ

ਪ੍ਰਸ਼ਨ 5.
ਮਨੋਵਿਗਿਆਨ ਸ਼ਬਦ ਦੀਆਂ ਦੋ ਪਰਿਭਾਸ਼ਾਵਾਂ ਦਿਉ !
ਉੱਤਰ:
ਕਰੋਅ ਅਤੇ ਕਰੋਅ (Crow and Crow) ਦੇ ਅਨੁਸਾਰ, “ਮਨੋਵਿਗਿਆਨ, ਮਨੁੱਖੀ ਵਰਤਾਓ ਅਤੇ ਸੰਬੰਧਾਂ ਦਾ ਅਧਿਐਨ ਹੈ । ਕਲਾਰਕ ਅਤੇ ਕਲਾਰਕ (Clark and Clark) ਦੇ ਅਨੁਸਾਰ, “ਖੇਡ ਮਨੋਵਿਗਿਆਨ ਇਕ ਪ੍ਰਭਾਵੀ ਮਨੋਵਿਗਿਆਨ ਹੈ । ਇਹ ਮੁਖਬੀਅਤਾ, ਭਾਵਨਾਤਮਕ ਅਤੇ ਪ੍ਰੇਕ ਪਹਿਲੂਆਂ ਅਤੇ ਸਰੀਰਕ ਗਤੀਵਿਧੀਆਂ ਨਾਲ ਸੰਬੰਧ ਰੱਖਦਾ ਹੈ । ਇਹ ਮਨੋਵਿਗਿਆਨ ਵਿਚ ਵਰਤੀਆਂ ਜਾਂਦੀਆਂ ਕਈ ਤਕਨੀਕਾਂ ਨਿਯੁਕਤ ਕਰਦਾ ਹੈ । ਮੌਕ ਡੋਊਗਾਲ (Mc. Dougall) ਦੇ ਅਨੁਸਾਰ, “ਮਨੋਵਿਗਿਆਨ, ਮਨੁੱਖੀ ਆਚਰਣ ਤੇ ਵਿਵਹਾਰ ਦਾ ਆਸ਼ਾਵਾਦੀ ਵਿਗਿਆਨ ਹੈ ।”

ਪ੍ਰਸ਼ਨ 6.
ਸਰੀਰਕ ਸਿੱਖਿਆ ਵਿਚ ਖੇਡ ਮਨੋਵਿਗਿਆਨ ਦੇ ਮਹੱਤਵ ਨੂੰ ਸਮਝਾਓ ।
ਉੱਤਰ:
ਮਨੋਵਿਗਿਆਨ ਦਾ ਮਹੱਤਵ (Importance of Psychology)-ਸਰੀਰਕ ਸਿੱਖਿਆ ਅਤੇ ਖੇਡਾਂ ਵਿਚ ਸਰੀਰਕ ਗਤੀਆਂ ਹੁੰਦੀਆਂ ਹਨ ਜੋ ਕਿ ਖੇਡ ਵਾਤਾਵਰਣ ਦੇ ਅਨੁਸਾਰ ਹੁੰਦੀਆਂ ਹਨ । ਸਿੱਖਿਆ ਦੇ ਵਿੱਚ ਮਨੋਵਿਗਿਆਨ ਦੇ ਸਿਧਾਂਤ ਨੂੰ ਲਾਗੂ ਕਰਨ ਲਈ ਮਨੋਵਿਗਿਆਨ ਦੀ ਲੋੜ ਪੈਂਦੀ ਹੈ । ਸਰੀਰਕ ਸਿੱਖਿਆ ਦੇ ਸੰਗਠਿਤ ਪ੍ਰੋਗਰਾਮ ਅਤੇ ਮੁਕਾਬਲਿਆਂ ਵਿਚ, ਜਿੱਥੇ ਹਰ ਕੋਈ ਜਿੱਤਣਾ ਚਾਹੁੰਦਾ ਹੈ, ਬਿਨਾਂ ਮਨੋਵਿਗਿਆਨ ਦੇ ਗਿਆਨ ਤੋਂ ਬਿਨਾਂ ਹੀ ਪ੍ਰਦਰਸ਼ਨ ਨਹੀਂ ਕਰ ਸਕਦਾ।

ਇੱਥੇ ਖਿਡਾਰੀ ਦੇ ਮਨੋਵਿਗਿਆਨ ਵਿਹਾਰ ਜਿਵੇਂ ਕਿ ਉਸਦੀ ਰੁਚੀ, ਰਵੱਈਏ, ਪ੍ਰੇਰਨਾ ਅਤੇ ਭਾਵਨਾਤਮਕ ਵਿਹਾਰ ਦਾ ਗਿਆਨ ਹੋਣਾ ਜ਼ਰੂਰੀ ਹੈ । ਖੇਡਾਂ ਵਿਚ ਖੇਡ ਕੁਸ਼ਲਤਾ ਕਿਸੇ ਵੀ ਭੌਤਿਕ ਜਾਂ ਮਨੋਵਿਗਿਆਨ ਕਾਰਕਾਂ ਦੀ ਪ੍ਰਤੀਬੰਧਿਤ ਨਹੀਂ ਹੁੰਦੀ ਹੈ । ਇਹ ਗੱਲ ਵੀ ਚੰਗੀ ਤਰ੍ਹਾਂ ਸਮਝੀ ਜਾ ਚੁੱਕੀ ਹੈ ਕਿ ਖੇਡ ਕਾਰਜਕੁਸ਼ਲਤਾ ਤੇ ਕਈ ਮਨੋਵਿਗਿਆਨ ਤੱਤਾਂ ਦਾ ਪ੍ਰਭਾਵ ਪੈਂਦਾ ਹੈ, ਜੋ ਕਿ ਖਿਡਾਰੀ ਦੇ ਪ੍ਰਦਰਸ਼ਨ ਦੇ ਪੱਧਰ ਨੂੰ ਸੁਧਾਰਦੇ ਹਨ | ਸਰੀਰਕ ਸਿੱਖਿਆ ਦੇ ਅਧਿਆਪਕ, ਕੋਚਾਂ ਅਤੇ ਟਰਨੇਰ ਨੂੰ ਵਿਅਕਤੀਗਤ ਵਿਕਾਸ ਅਤੇ ਪ੍ਰਾਪਤੀਆਂ ਲਈ ਮਨੋਵਿਗਿਆਨ ਦਾ ਗਿਆਨ ਲਾਗੂ ਕਰਨਾ ਚਾਹੀਦਾ ਹੈ । ਮਨੋਵਿਗਿਆਨ ਦੀ ਮਹੱਤਤਾ ਨੂੰ ਹੇਠ ਲਿਖੀਆਂ ਪਰਿਭਾਸ਼ਾਵਾਂ ਦੁਆਰਾ ਵੀ ਸਮਝਿਆ ਜਾ ਸਕਦਾ ਹੈ ,|

ਪ੍ਰਸ਼ਨ 7.
ਸਿੱਖਣ ਦਾ ਸੰਕਲਪ ਕੀ ਹੈ ?
ਉੱਤਰ:
ਸਿੱਖਣ ਦੀ ਧਾਰਨਾ ਨੂੰ ਵਿਵਹਾਰ ਦੇ ਬਦਲਾਵ ਦੇ ਤਜ਼ਰਬਾ, ਨਵੀਆਂ ਆਦਤਾਂ ਅਤੇ ਹੁਨਰ ਪ੍ਰਾਪਤੀ ਵਜੋਂ ਸਮਝਿਆ ਜਾ ਸਕਦਾ ਹੈ । ਵਿਵਹਾਰ ਵਿਚ ਬਦਲਾਵ ਆਮ ਤੌਰ ਤੇ ਸਥਾਈ ਹੁੰਦਾ ਹੈ । ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਿੱਖਣਾ ਇਕ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ, ਜੋ ਕਿ ਪੰਘੂੜੇ ਵਿਚ ਸ਼ੁਰੂ ਹੁੰਦੀ ਹੈ ਅਤੇ ਕਬਰ ਵਿਚ ਖ਼ਤਮ ਹੋ ਜਾਂਦੀ ਹੈ । ਭਾਵ ਸਿੱਖਣਾ ਜਨਮ ਹੁੰਦਿਆਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਮਰਨ ਉਪਰੰਤ ਹੀ ਖ਼ਤਮ ਹੋ ਜਾਂਦਾ ਹੈ ।

ਇਹ ਦੇਖਿਆ ਜਾਂਦਾ ਹੈ ਕਿ ਇਕ ਵਿਅਕਤੀ ਆਪਣੇ ਆਪ ਬਚਾਉਣ ਭਾਵ ਜਿੰਦਾ ਰੱਖਣ ਲਈ ਸਮਾਜਿਕ ਹੁਨਰ ਅਤੇ ਵਾਤਾਵਰਣ ਨੂੰ ਗ੍ਰਹਿਣ ਕਰ ਲੈਂਦਾ ਹੈ । ਇਹ ਜ਼ਰੂਰੀ ਨਹੀਂ ਹੈ ਕਿ ਵਿਅਕਤੀ ਦੇ ਵਿਹਾਰ ਵਿਚ ਸਕਾਰਾਤਮਕ ਤਬਦੀਲੀ ਹੀ ਹੋਵੇ । ਵਿਹਾਰ ਵਿਚ ਢੁੱਕਵੀਂ ਤਬਦੀਲੀ ਸਮਾਜਿਕ ਸੰਤੁਸ਼ਟੀ ਅਤੇ ਸੰਪੂਰਨਤਾ ਤੇ ਨਿਰਭਰ ਕਰਦੀ ਹੈ । | ਇਸ ਲਈ ਕਿਹਾ ਜਾ ਸਕਦਾ ਹੈ ਕਿ ਸਿੱਖਣਾ ਵਿਹਾਰ ਵਿਚ ਬਦਲਾਵ ਕਰਨਾ, ਨਵੇਂ ਵਿਹਾਰ ਦਾ ਅਭਿਆਸ ਕਰਨਾ ਅਤੇ ਉਸਦੇ ਆਏ ਨਤੀਜਿਆਂ ਤੋਂ ਵਿਹਾਰ ਨੂੰ ਸਥਾਈ ਰੂਪ ਦੇਣਾ ਹੀ ਸਿੱਖਣਾ ਹੈ ।

ਪ੍ਰਸ਼ਨ 8.
ਸਿਖਲਾਈ ਨੂੰ ਪਰਿਭਾਸ਼ਿਤ ਕਰੋ ।
ਉੱਤਰ:
ਗੇਟਸ (Gates) ਦੇ ਅਨੁਸਾਰ, “ਸਿੱਖਣਾ, ਅਨੁਭਵ ਤੇ ਸਿਖਲਾਈ ਦੀ ਤਬਦੀਲੀ ਹੈ।” ਈ. ਆਰ. ਹਿਲਗਰਡ (E.R. Hilgard) ਦੇ ਅਨੁਸਾਰ, “ਸਿੱਖਣਾ ਵਿਹਾਰ ਵਿਚ ਇਕ ਸਥਾਈ ਤਬਦੀਲੀ ਹੈ ਜੋ ਕਿ ਪੁਰਾਣੇ ਅਨੁਭਵਾਂ ਦੇ ਅਨੁਸਾਰ ਵਾਪਰਦਾ ਹੈ । ਮਿਟੌਲ (Mitchel) ਦੇ ਅਨੁਸਾਰ, “ਸਿਖਲਾਈ ਨੂੰ ਨਵੇਂ ਵਿਵਹਾਰ ਨੂੰ ਹਾਸਲ ਕਰਨ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾਂਦਾ ਹੈ । ਜੀ. ਮਰਫੀ (G. Murphy) ਦੇ ਅਨੁਸਾਰ, “ਸਿੱਖਣਾ ਵਿਹਾਰ ਵਿਚ ਉਸ ਹੋਰ ਸੋਧ ਨੂੰ ਸ਼ਾਮਲ ਕਰਦਾ ਹੈ ਜੋ ਵਾਤਾਵਰਨ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ।

ਪ੍ਰਸ਼ਨ 9.
ਸਿਖਲਾਈ ਦੇ ਤਬਾਦਲੇ ਦੀਆਂ ਕਿਸਮਾਂ ਨੂੰ ਦੱਸੋ ।
ਉੱਤਰ:
ਸਿੱਖਣ ਦੇ ਸਥਾਨਾਂਤਰਣ ਦੇ ਪ੍ਰਕਾਰ (Types of Transfer of training)-ਨਵਾਂ ਸਿੱਖਣਾ ਪਿਛਲੇ ਸਿੱਖੇ ਹੋਏ ਕੰਮ ਨੂੰ ਤਿੰਨ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ । ਜਿਵੇਂ ਹੁਨਰ, ਵਿਹਾਰ ਅਤੇ ਗਿਆਨ ।ਕਈ ਵੇਰ ਨਵਾਂ ਸਿੱਖਣਾ ਪੁਰਾਣੇ ਸਿੱਖੇ ਕੰਮ ਵਿਚ ਮੁਸ਼ਕਿਲਾਂ ਪੈਦਾ ਕਰਦਾ ਹੈ ਅਤੇ ਕਈ ਵਾਰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰਦਾ ।

ਇਸ ਲਈ ਇਸ ਨੂੰ ਸਮਝਣ ਲਈ ਇਸ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ ।
1. ਸਕਾਰਾਤਮਕ ਸਥਾਨਾਂਤਰਣ (Positive transfer of learning)-ਜਦ ਪਿੱਛਲਾ ਸਿੱਖਿਆ ਹੋਇਆ ਹੁਨਰ ਨਵੇਂ ਸਿੱਖਣ ਵਾਲੇ ਕੰਮ ਵਿਚ ਮਦਦ ਕਰਦਾ ਹੈ, ਤਾਂ ਉਸਨੂੰ ਸਕਾਰਾਤਮਕ ਸਥਾਨਾਂਤਰਣ ਕਿਹਾ ਜਾਂਦਾ ਹੈ । ਜਿਵੇਂ ਲੰਬੇ ਸਮੇਂ ਤੱਕ ਦੌੜਨ ਵਾਲੀ ਸਹਿਣਸ਼ੀਲਤਾ, ਲੰਬੇ ਸਮੇਂ ਤੱਕ ਤੈਰਾਕੀ ਕਰਨ ਵਿਚ ਮਦਦ ਕਰੇਗਾ । ਇਸੇ ਤਰ੍ਹਾਂ ਯੋਗ ਆਸਣ, ਐਰੋਬਿਕਸ ਵਿਚ ਕੰਮ ਆਉਂਦੇ ਹਨ ਅਤੇ ਕ੍ਰਿਕਟ ਖੇਡਣ ਵਾਲੇ ਸਾਫਟਬਾਲ ਵਰਗੀਆਂ ਖੇਡਾਂ ਖੇਡ
ਸਕਦੇ ਹਨ ਆਦਿ ।

2. ਨਾਰਾਤਮਕ ਸਥਾਨਾਂਤਰਣ (Negative Transfer of Training-ਇਸ ਸਥਿਤੀ ਵਿਚ ਪਹਿਲਾਂ ਸਿੱਖਿਆ ਹੁਨਰ, ਆਦਤਾਂ ਅਤੇ ਗਿਆਨ ਨਵੇਂ ਕੰਮ ਨੂੰ ਸਿੱਖਣ ਵਿਚ ਮੁਸ਼ਕਿਲਾਂ ਪੈਦਾ ਕਰਦੇ ਹਨ, ਤਾਂ ਇਹਨਾਂ ਨੂੰ ਨਕਾਰਾਤਮਕ ਸਥਾਨਾਂਤਰਣ ਕਿਹਾ ਜਾਂਦਾ ਹੈ । ਜਿਵੇਂ ਕਿ ਟੈਨਿਸ ਖਿਡਾਰੀ ਨੂੰ ਬੈਡਮਿੰਟਨ ਦਾ ਰੈਕਟ ਫੜਨ ਵਿਚ ਮੁਸ਼ਕਿਲ ਹੋਣਾ । ਕਿਉਂਕਿ ਟੈਨਿਸ ਵਿਚ ਹੱਥ ਦੀ ਗਰਿੱਪ ਸਖ਼ਤ ਹੁੰਦੀ ਹੈ ਜਦਕਿ ਬੈਡਮਿੰਟਨ ਵਿਚ ਰੈਕਟ ਪੋਲੇ ਹੱਥਾਂ ਨਾਲ ਫੜਨਾ ਹੁੰਦਾ ਹੈ ।

3. ਜੀਰੋ ਸਥਾਨਾਂਤਰਣ (Zero Transfer of Training-ਇਸ ਸਥਿਤੀ ਵਿਚ ਪਹਿਲਾਂ ਸਿੱਖਿਆ ਹੁਨਰ, ਗਿਆਨ ਅਤੇ ਆਦਤਾਂ ਨਵੇਂ ਸਿੱਖਣ ਦੇ ਕੰਮ ਵਿਚ ਨਾ ਹੀ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ ਅਤੇ ਨਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ । ਇਸਨੂੰ ਜ਼ੀਰੋ ਸਥਾਨਾਂਤਰਣ ਕਿਹਾ ਜਾਂਦਾ ਹੈ । ਉਦਾਹਰਣ ਦੇ ਤੌਰ ‘ਤੇ ਵਾਲੀਵਾਲ ਵਿਚ ਸਿੱਖੀ ਸਮੇਮਿੰਗ ਜਾਂ ਸਰਵਿਸ ਦਾ ਜਿਮਨਾਸਟਿਕ ਦੇ ਹੁਨਰ ਤੇ ਪ੍ਰਭਾਵ ਨਾ ਪਾਉਣਾ ।

ਉਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ (Five Marks Question-Answers)

ਪ੍ਰਸ਼ਨ 1.
ਸਮਾਜ ਸ਼ਾਸਤਰ ਕੀ ਹੈ ਅਤੇ ਖੇਡਾਂ ਸਮਾਜਿਕ ਗੁਣਾਂ ਦੇ ਵਿਕਾਸ ਵਿਚ ਕਿਵੇਂ ਯੋਗਦਾਨ ਪਾਉਂਦੀਆਂ ਹਨ ?
ਜਾਂ
ਸਮਾਜ ਸ਼ਾਸਤਰ ਦੀ ਪਰਿਭਾਸ਼ਾ ਦਿਓ ਅਤੇ ਮਾਨਵੀ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੀ ਸੰਸਥਾਵਾਂ ਬਾਰੇ ਚਰਚਾ ਕਰੋ ।
ਉੱਤਰ:
(a) ਮਨੁੱਖ ਨੂੰ ਕੁਦਰਤ ਦੁਆਰਾ ਇਕ ਸਮਾਜਿਕ ਜਾਨਵਰ (Social animal) ਵਜੋਂ ਜਾਣਿਆ ਜਾਂਦਾ ਹੈ । ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਵਿਅਕਤੀ ਆਪਣੀ ਅੰਦਰਲੇ ਝੁਕਾਵਾਂ ਅਤੇ ਸਮਾਜਿਕ ਗੁਣਾਂ ਦੀ ਮਦਦ ਨਾਲ ਸਵੈ-ਵਾਤਾਵਰਣ ਦੀ ਸਿਰਜਨਾ ਕਰਦਾ ਹੈ । ਉਸਨੂੰ ਆਪਣੇ ਆਲੇ-ਦੁਆਲੇ ਦੇ ਸਹਾਇਕ ਵਾਤਾਵਰਣ ਵਿਚ ਜਿਉਣ ਲਈ ਸਮਾਜਿਕ ਹੁਨਰ ਨੂੰ ਸਿੱਖਣ ਦੀ ਲੋੜ ਪੈਂਦੀ ਹੈ ਜਿਸ ਲਈ ਉਸਨੂੰ ਸਮਾਜਿਕ ਸਿੱਖਿਆ ਦੇ ਰਾਹੀਂ ਜਾਣਾ ਪੈਂਦਾ ਹੈ । ਇਸ ਨੂੰ ਸਮਾਜ ਸ਼ਾਸਤਰ ਕਿਹਾ ਜਾਂਦਾ ਹੈ । ਸਮਾਜ ਸ਼ਾਸਤਰ ਇੱਕ ਅਜਿਹਾ ਵਿਸ਼ਾ ਹੈ ਜੋ ਕਿ ਸਮਾਜ ਨੂੰ ਸਮਝਣ ਅਤੇ | ਵਿਸ਼ਲੇਸ਼ਣ ਦਾ ਗਿਆਨ ਪ੍ਰਦਾਨ ਕਰਦਾ ਹੈ । ਸਮਾਜ ਸ਼ਾਸਤਰ ਦਾ ਅਰਥ-ਸਮਾਜ ਸ਼ਾਸਤਰ ਸ਼ਬਦ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿਚ ਸੋਸੁਜ਼ ਦਾ ਮਤਲਬ ‘ਐਸੋਸਿਏਜ ਜਾਂ ਸਮਾਜਿਕ” ਅਤੇ “ਲੋਗੋ” ਤੋਂ ਭਾਵ ਹੈ, ਵਿਗਿਆਨ ਜਾਂ ਅਧਿਐਨ ਕਰਨਾ । ਇਸ ਤਰ੍ਹਾਂ ਸਮਾਜ ਸ਼ਾਸਤਰ ‘‘ਸਮਾਜ ਦਾ ਵਿਗਿਆਨ’ ਹੈ ।

ਸਮਾਜਿਕ ਵਿਗਿਆਨ ਸਮਾਜ ਦਾ ਵਿਗਿਆਨ ਹੈ । ਇਹ ਸਮਾਜਿਕ ਰਿਸ਼ਤੇ, ਹਰ ਰੋਜ਼ ਦੀ ਜਿੰਦਗੀ ਦੇ ਮੇਲਜੋਲ ਅਤੇ ਸੱਭਿਆਚਾਰ ਦੇ ਅਧਿਐਨ ਦਾ ਇਕ ਪੈਟਰਨ ਹੈ । ਇਸ ਦਾ ਸੰਬੰਧ ਸਮਾਜ ਦੀ ਉਤਪੱਤੀ, ਕਾਰਜ ਅਤੇ ਸਮੱਸਿਆਵਾਂ ਦੇ ਸੰਬੰਧ ਵਿਚ ਮਨੁੱਖੀ ਸਮਾਜ ਦਾ ਅਧਿਐਨ ਕਰਨਾ ਹੈ । ਇਹ ਲੋਕਾਂ, ਸਹ, ਸੰਸਥਾਵਾਂ ਅਤੇ ਸੱਭਿਆਚਾਰ ਦੇ ਸੰਬੰਧ ਵਿਚ ਕੰਮ ਕਰਦਾ ਹੈ । ਇਹ ਪਰਿਵਾਰ, ਧਰਮ, ਸਿੱਖਿਆ, ਰਾਜਨੀਤੀ, ਮਨੁੱਖੀ ਵਤੀਰੇ ਅਤੇ ਸੱਭਿਆਚਾਰ ਨੂੰ ਸਮਝਣ ਵਿਚ ਵੀ ਮਦਦ ਕਰਦਾ ਹੈ ।

(b) ਖੇਡਾਂ ਬੱਚਿਆਂ ਅਤੇ ਨੌਜਵਾਨਾਂ ਦੇ ਜੀਵਨ ਵਿਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ । ਜਿਸ ਦੀ ਸਹਾਇਤਾ ਨਾਲ ਉਹ ਸਮਾਜ ਵਿਚ ਇਕ ਲਾਭਦਾਇਕ ਮੈਂਬਰ ਵਜੋਂ ਵਿਕਾਸ ਕਰਦੇ ਸਨ ।

ਖੇਡਾਂ ਦੁਆਰਾ ਉਹਨਾਂ ਦੇ ਜੀਵਨ ਵਿਚ ਕੀ-ਕੀ ਸਮਾਜਿਕ ਗੁਣਾਂ ਦਾ ਵਿਕਾਸ ਹੁੰਦਾ ਹੈ ਉਸਦੀ ਚਰਚਾ ਅੱਗੇ ਲਿਖੇ ਅਨੁਸਾਰ ਦਿੱਤੀ ਗਈ ਹੈ-
1. ਡਾਈਚਾਰੇ ਦੀ ਨੀਂਹ (Community building-ਖੇਡਾਂ ਭਾਈਚਾਰੇ ਦੀ ਨੀਂਹ ਨੂੰ ਬੱਚਿਆਂ ਅਤੇ ਨੌਜਵਾਨਾਂ ਵਿਚ ਇਕ ਸਮਾਜਿਕ ਏਕਤਾ ਅਤੇ ਸਮਾਜਿਕ ਪੂੰਜੀ ਦੇ ਮਜ਼ਬੂਤ ਸੰਬੰਧ ਨੂੰ ਦਰਸਾਉਂਦੀਆਂ ਹਨ | ਖੇਡਾਂ ਇਹਨਾਂ ਬੱਚਿਆਂ ਅਤੇ ਨੌਜਵਾਨਾਂ ਨੂੰ ਕਈ ਮੌਕੇ ਪ੍ਰਦਾਨ ਕਰਦੀਆਂ ਹਨ, ਜਿੱਥੇ ਉਹ ਆਪਣੀ ਸਵੈ-ਇੱਛਾ ਨਾਲ ਭਾਗ ਲੈ ਸਕਦੇ ਹਨ ਅਤੇ ਜਿਸ ਕਾਰਣ ਉਹਨਾਂ ਵਿਚ ਲੀਡਰਸ਼ਿਪ ਦੇ ਗੁਣ, ਸਕਾਰਾਤਮਕ ਪੀਅਰ ਰਿਲੈਸ਼ਨ, ਸਨਮਾਨ ਅਤੇ ਨੈਤਿਕਤਾ ਦੇ ਗੁਣਾਂ ਦਾ ਵਿਕਾਸ ਹੁੰਦਾ ਹੈ । ‘

2. ਚਰਿੱਤਰ ਅਤੇ ਨੈਤਿਕ ਗੁਣ (Character and Moral Qualities)-ਨੈਤਿਕ ਵਿਵਹਾਰ ਅਤੇ ਚਰਿਤਰ ਨਿਰਮਾਣ ਸਮਾਜਿਕ ਪਰਸਪਰ (Social interaction) ਤੇ ਨਿਰਭਰ ਕਰਦਾ ਹੈ ਅਤੇ ਕਾਫੀ ਹੱਦ ਤੱਕ ਸਰੀਰਕ ਸਿੱਖਿਆ ਅਤੇ ਖੇਡ ਦ੍ਰਿਸ਼ ਦੇ ਪ੍ਰੋਗਰਾਮਾਂ ਤੇ ਨਿਰਭਰ ਕਰਦਾ ਹੈ । ਇਸ ਤਰ੍ਹਾਂ ਸਰੀਰਕ ਸਿੱਖਿਆ ਦੇ ਅਧਿਆਪਕ, ਕੋਚ, ਵੇਨਿਕ ਆਦਿ ਬੱਚਿਆਂ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਲਈ ਇਕ ਨਿਰਣਾਇਕ ਭੂਮਿਕਾ ਅਦਾ ਕਰਦੇ ਹਨ । ਇਸ ਲਈ ਇਹ ਦੇਖਿਆ ਗਿਆ ਹੈ ਕਿ ਮੁਕਾਬਲੇ ਸੰਬੰਧੀ ਖੇਡਾਂ ਅਤੇ ਸਰੀਰਕ ਕ੍ਰਿਆਵਾਂ ਨੌਜਵਾਨਾਂ ਵਿਚ ਆਪਸੀ ਸਮਝ ਨੂੰ ਵਧਾਉਣ ਵਿਚ ਬਹੁਤ ਮਦਦਗਾਰ ਸਾਬਿਤ ਹੁੰਦੀਆਂ ਹਨ ।

3. ਸਮੂਹਿਕ ਅਹਿਸਾਸ ਅਤੇ ਜ਼ਿੰਮੇਵਾਰੀ (Group feeling and Responsibilities-ਟੀਮ ਖੇਡਾਂ ਸਮੂਹਿਕ ਅਹਿਸਾਸ ਅਤੇ ਜ਼ਿੰਮੇਵਾਰੀਆਂ ਨੂੰ ਜਨਮ ਦਿੰਦੀਆਂ ਹਨ । ਅਸੀ’ ਦੀ ਭਾਵਨਾ ਨੂੰ ਪੈਦਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਨੌਜਵਾਨਾਂ ਤੇ ਬੱਚਿਆਂ ਨੂੰ ਟੀਮ ਖੇਡਾਂ ਦਾ ਹਿੱਸਾ ਬਣਾਇਆ ਜਾਵੇ । ਇਹ ਟੀਮ ਮੈਂਬਰਾਂ ਅਤੇ ਸਮੂਹ ਵਿਚਕਾਰ ਭਾਈਚਾਰੇ, ਸਹਾਇਕ, ਸਤਿਕਾਰ, ਸਹਿਯੋਗ, ਹਮਦਰਦੀ ਵਰਗੇ ਸਮਾਜਿਕ ਗੁਣਾਂ ਦਾ ਵਿਕਾਸ ਕਰਦਾ ਹੈ ।

4. ਊਰਜਾ ਦਾ ਚੈਨਲਾਈਜੇਸ਼ਨ (Channelization of energy)-ਗੇਮਜ਼ ਅਤੇ ਖੇਡਾਂ ਊਰਜਾ ਨੂੰ ਸਹੀ ਤਰੀਕੇ ਨਾਲ ਪ੍ਰਵਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ । ਇਹ ਲੁਕੀਆ ਹੋਈਆਂ ਭਾਵਨਾਵਾਂ ਅਤੇ ਨਕਾਰਾਤਮਕ ਵਿਚਾਰਾਂ ਨੂੰ ਰਚਨਾਤਮਕ ਬਣਾਉਣ ਦਾ ਉਸਾਰੂ ਤਰੀਕਾ ਹੈ । ਇਹ ਵਿਅਕਤੀ ਦੇ ਵਿਵਹਾਰ ਵਿਚ , ਅਰਥਪੂਰਣ ਤਰੀਕੇ ਨਾਲ ਲੋੜੀਂਦੀਆਂ ਤਬਦੀਲੀਆਂ ਲਿਆਉਂਦਾ ਹੈ । ਇਹ ਵਿਅਕਤੀ ਦੇ ਸਾਰੇ ਨਕਾਰਾਤਮਕ ਵਿਚਾਰਾਂ ਨੂੰ ਬਾਹਰ ਕੱਢਣ ਵਿਚ ਉਪਯੋਗੀ ਹੈ ਨਹੀਂ ਤਾਂ ਅਜਿਹੇ ਵਿਅਕਤੀ ਸਮਾਜ ਲਈ ਖ਼ਤਰਾ ਬਣ ਜਾਂਦੇ ਹਨ ।

5. ਸਮੇਂ ਦੀ ਪਾਬੰਦ ਅਤੇ ਸਮਰਪਣ (Punctuality and dedication)-ਖੇਡਾਂ ਵਿਚ ਚੰਗੀ ਤਰ੍ਹਾਂ ਪ੍ਰਦਰਸ਼ਨ ਕਰਨ ਲਈ ਖੇਡ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ, ਬਹੁਤ ਸਮਰਪਣ ਦੀ ਲੋੜ ਪੈਂਦੀ ਹੈ । ਇਹ ਸਮਰਪਣ ਜ਼ਿੰਮੇਵਾਰੀ ਅਤੇ ਸਮੇਂ ਦੀ ਮਹੱਤਤਾ, ਸਮੇਂ ਦੀ ਪਾਬੰਦੀ ਅਤੇ ਹੋਰ ਟੀਮਾਂ ਦਾ ਸਤਿਕਾਰ ਕਰਨ ਵਾਲੇ ਗੁਣਾਂ ਦਾ ਸੰਚਾਰ ਕਰਦੀ ਹੈ । ਇਹ ਗੁਣ ਖੇਡਾਂ ਦੇ ਖੇਤਰ ਕਾਰਣ ਬੇਹਤਰ ਹੋ ਜਾਂਦੇ ਹਨ, ਜੋ ਵਿਅਕਤੀ ਸਮਾਜ ਦਾ ਚੰਗਾ ਮੈਂਬਰ ਬਣਨ ਵਿਚ ਮਦਦਗਾਰ ਸਾਬਿਤ ਹੁੰਦੇ ਹਨ । 6. ਸਮਾਜਿਕ ਮਾਨਤਾ ਅਤੇ ਸੰਚਾਰ (Social recognition and Communication)-ਹਰ ਵਿਅਕਤੀ ਸਮਾਜ ਦਾ ਭਾਈਚਾਰੇ ਦੀ ਮਾਨਤਾ ਅਤੇ ਭਾਵਨਾ ਨੂੰ ਪ੍ਰਾਪਤ ਕਰਨ ਲਈ ਸਰਗਰਮ ਮੈਂਬਰ ਬਣਨ ਦੀ ਇੱਛਾ ਰੱਖਦਾ ਹੈ । ਗੇਮਜ਼ ਅਤੇ ਖੇਡਾਂ ਸੰਚਾਰ ਅਤੇ ਸਮਾਜਿਕ ਰਿਸ਼ਤਿਆਂ ਦਾ ਬਹੁਤ ਵਧੀਆ ਮਾਧਿਅਮ ਹਨ । ਖੇਡਾਂ ਵਿਚ ਕਈ ਅਜਿਹੇ ਅਵਸਰ ਜਾਂ ਮੌਕੇ ਬਣਦੇ ਹਨ, ਜੋ ਸਮਾਜੀਕਰਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ । ਖੇਡਾਂ ਦੁਆਰਾ ਬੱਚਾ ਆਤਮ ਵਿਸ਼ਵਾਸ ਪ੍ਰਾਪਤ ਕਰਦਾ ਹੈ ਅਤੇ ਨੈਟਵਰਕਿੰਗ ਬਣਾਉਂਦਾ ਹੈ ਤਾਂ ਕਿ ਉਹ ਆਪਣੇ ਗੁਣਾਂ ਅਤੇ ਸੰਭਾਵਨਾਵਾਂ ਨੂੰ ਉਜਾਗਰ ਕਰ ਸਕੇ ਅਤੇ ਸਮਾਜ ਦਾ ਇੱਕ ਮਹੱਤਵਪੂਰਣ ਮੈਂਬਰ ਬਣ ਸਕੇ । ਇਸ ਲਈ ਖੇਡਾਂ ਸਿੱਖਿਆ ਪ੍ਰਣਾਲੀ ਦਾ ਅਨਿੱਖੜਵਾਂ ਹਿੱਸਾ ਹਨ, ਜੋ ਸਮਾਜੀਕਰਨ ਨੂੰ ਉਤਸਾਹਿਤ ਕਰਕੇ ਇੱਕ ਪਲੇਟਫਾਰਮ ਪ੍ਰਦਾਨ ਕਰਦੀਆਂ ਹਨ |

ਪ੍ਰਸ਼ਨ 2.
ਮਨੋਵਿਗਿਆਨ ਤੋਂ ਕੀ ਭਾਵ ਹੈ ? ਪਰਿਭਾਸ਼ਾਵਾਂ ਦੀ ਸਹਾਇਤਾ ਨਾਲ ਸਮਝਾਓ ।
ਉੱਤਰ:
ਸਭ ਤੋਂ ਪਹਿਲਾਂ ਸਰੀਰਕ ਮਨੋਵਿਗਿਆਨੀਆਂ ਨੇ ਮਨੁੱਖੀ ਵਿਵਹਾਰ ਅਤੇ ਉਨ੍ਹਾਂ ਦੀਆਂ ਮਾਨਸਿਕ ਪ੍ਰਕਿਰਿਆਵਾਂ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਸੀ । ਮਨੁੱਖੀ ਵਿਵਹਾਰ ਨੂੰ ਸਮਝਣ ਲਈ ਮਨੋਵਿਗਿਆਨ ਦਾ ਅਧਿਐਨ ਕਰਨਾ ਬਹੁਤ ਜ਼ਰੂਰੀ ਹੈ । ਮਨੋਵਿਗਿਆਨ ਸ਼ਬਦ ਗਰੀਕ ਭਾਸ਼ਾ ਦੇ ਦੋ ਸ਼ਬਦਾਂ ਦੇ ਸਾਈਕੇ (Psyche) ਅਤੇ ਲੋਗੋਜ਼ (Logos) ਦੇ ਸੁਮੇਲ ਤੋਂ ਬਣਿਆ ਹੈ ! ਇੱਥੇ Psyche ਦਾ ਅਰਥ ਹੈ “ਆਤਮਾ’’ ਤੇ Logos ਦਾ ਅਰਥ ਹੈ “ਗੱਲ ਕਰਨੀ’ ਜਾਂ ਅਧਿਐਨ ਕਰਨਾ’’ ਜਾਂ ਫਿਰ “ਵਿਗਿਆਨ’’ ਤੋਂ ਹੈ । ਭਾਵ ਮਨੋਵਿਗਿਆਨ ਦਾ ਅਰਥ ਸੀ “ਆਤਮਾ ਬਾਰੇ ਗੱਲ ਕਰਨੀ ।” ਪਰ ਸਮੇਂ ਨਾਲ ਮਨੋਵਿਗਿਆਨ ਦਾ ਅਰਥ ਅਤੇ ਧਾਰਨਾਵਾਂ ਬਦਲਦੀਆਂ ਗਈਆਂ | ਬਾਅਦ ਵਿਚ ਇਸ ਨੂੰ ਦਿਮਾਗ ਦਾ ਵਿਗਿਆਨ ਆਖਿਆ ਜਾਣ ਲੱਗਾ |

ਅੰਤ ਵਿਚ ਮਨੋਵਿਗਿਆਨ ਨੂੰ “ਵਿਵਹਾਰ ਦਾ ਵਿਗਿਆਨ’’ (Science of behaviour) ਪ੍ਰਵਾਨ ਕਰ ਲਿਆ ਗਿਆ । | ਮਨੋਵਿਗਿਆਨ ਦੀਆਂ ਪਰਿਭਾਸ਼ਾਵਾਂ (Definitions of Psychology) ਵਾਰਨ (Warren) ਦੇ ਅਨੁਸਾਰ, “‘ਮਨੋਵਿਗਿਆਨ ਵਿਗਿਆਨ ਦਾ ਇਕ ਅਜਿਹਾ ਵਿਸ਼ਾ ਹੈ ਜੋ ਕਿ ਜੀਵਵਿਗਿਆਨ ਅਤੇ ਵਾਤਾਵਰਣ ਦੇ ਆਪਸ ਦੇ ਸੰਬੰਧ ਨੂੰ ਦਰਸਾਉਂਦਾ ਹੈ ।” ਵੁਡਵਰਥ (Woodworth) ਦੇ ਅਨੁਸਾਰ, “ਮਨੋਵਿਗਿਆਨ ਉਹਨਾਂ ਗਤੀਵਿਧੀਆਂ ਨਾਲ ਨਜਿੱਠਦਾ ਹੈ ਜਿਨ੍ਹਾਂ ਵਿਚ ਵਿਅਕਤੀ ਦਾ ਵਾਤਾਵਰਣ ਨਾਲ ਸੰਬੰਧ ਹੈ ।”

ਪ੍ਰਸ਼ਨ 3.
ਸਿੱਖਣ ਤੋਂ ਕੀ ਭਾਵ ਹੈ ਅਤੇ ਸਿੱਖਣ ਦੇ ਵੱਖ-ਵੱਖ ਸਥਾਨਾਂਤਰਣ ਨੂੰ ਸਮਝਾਓ ।
ਉੱਤਰ:
ਸਿੱਖਣ ਦੀ ਧਾਰਨਾ ਨੂੰ ਵਿਵਹਾਰ ਦੇ ਬਦਲਾਵ ਦੇ ਤਜ਼ਰਬਾ, ਨਵੀਆਂ ਆਦਤਾਂ ਅਤੇ ਹੁਨਰ ਪ੍ਰਾਪਤੀ ਵਜੋਂ ਸਮਝਿਆ ਜਾ ਸਕਦਾ ਹੈ । ਵਿਵਹਾਰ ਵਿਚ ਬਦਲਾਵ ਆਮ ਤੌਰ ਤੇ ਸਥਾਈ ਹੁੰਦਾ ਹੈ । ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਿੱਖਣਾ ਇਕ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਹੈ, ਜੋ ਕਿ ਪੰਘੂੜੇ ਵਿਚ ਸ਼ੁਰੂ ਹੁੰਦੀ ਹੈ ਅਤੇ ਕਬਰ ਵਿਚ ਖ਼ਤਮ ਹੋ ਜਾਂਦੀ ਹੈ । ਭਾਵ ਸਿੱਖਣਾ ਜਨਮ ਹੁੰਦਿਆਂ ਹੀ ਸ਼ੁਰੂ ਹੋ ਜਾਂਦਾ ਹੈ ਅਤੇ ਮਰਨ ਉਪਰੰਤ ਹੀ ਖ਼ਤਮ ਹੋ ਜਾਂਦਾ ਹੈ । ਇਹ ਦੇਖਿਆ ਜਾਂਦਾ ਹੈ ਕਿ ਇਕ ਵਿਅਕਤੀ ਆਪਣੇ ਆਪ ਬਚਾਉਣ ਭਾਵ ਜਿੰਦਾ ਰੱਖਣ ਲਈ ਸਮਾਜਿਕ ਹੁਨਰ ਅਤੇ ਵਾਤਾਵਰਣ ਨੂੰ ਗ੍ਰਹਿਣ ਕਰ ਲੈਂਦਾ ਹੈ । ਇਹ ਜ਼ਰੂਰੀ ਨਹੀਂ ਹੈ ਕਿ ਵਿਅਕਤੀ ਦੇ ਵਿਹਾਰ ਵਿਚ ਸਕਾਰਾਤਮਕ ਤਬਦੀਲੀ ਹੀ ਹੋਵੇ ।

ਵਿਹਾਰ ਵਿਚ ਢੁੱਕਵੀਂ ਤਬਦੀਲੀ ਸਮਾਜਿਕ ਸੰਤੁਸ਼ਟੀ ਅਤੇ ਸੰਪੂਰਨਤਾ ਤੇ ਨਿਰਭਰ ਕਰਦੀ ਹੈ ।
1. ਸਿੱਖਣ ਦੇ ਸਥਾਨਾਂਤਰਣ ਦੇ ਪ੍ਰਕਾਰ (Types of Transfer of training)-ਨਵਾਂ ਸਿੱਖਣਾ ਪਿਛਲੇ ਸਿੱਖੇ ਹੋਏ ਕੰਮ ਨੂੰ ਤਿੰਨ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ । ਜਿਵੇਂ ਹੁਨਰ, ਵਿਹਾਰ ਅਤੇ ਗਿਆਨ । ਕਈ ਵੇਰ ਨਵਾਂ ਸਿੱਖਣਾ ਪੁਰਾਣੇ ਸਿੱਖੇ ਕੰਮ ਵਿਚ ਮੁਸ਼ਕਿਲਾਂ ਪੈਦਾ ਕਰਦਾ ਹੈ ਅਤੇ ਕਈ ਵਾਰ ਕਿਸੇ ਵੀ ਤਰੀਕੇ ਨਾਲ ਪ੍ਰਭਾਵਿਤ ਨਹੀਂ ਕਰਦਾ । ਇਸ ਲਈ ਇਸ ਨੂੰ ਸਮਝਣ ਲਈ ਇਸ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ1. ਸਕਾਰਾਤਮਕ ਸਥਾਨਾਂਤਰਣ (Positive transfer of learning-ਜਦ ਪਿੱਛਲਾ ਸਿੱਖਿਆ ਹੋਇਆ ਹੁਨਰ ਨਵੇਂ ਸਿੱਖਣ ਵਾਲੇ ਕੰਮ ਵਿਚ ਮਦਦ ਕਰਦਾ ਹੈ, ਤਾਂ ਉਸਨੂੰ ਸਕਾਰਾਤਮਕ ਸਥਾਨਾਂਤਰਣ ਕਿਹਾ ਜਾਂਦਾ ਹੈ । ਜਿਵੇਂ ਲੰਬੇ ਸਮੇਂ ਤੱਕ ਦੌੜਨ ਵਾਲੀ ਸਹਿਣਸ਼ੀਲਤਾ, ਲੰਬੇ ਸਮੇਂ ਤੱਕ ਤੈਰਾਕੀ ਕਰਨ ਵਿਚ ਮਦਦ ਕਰੇਗਾ । ਇਸੇ ਤਰਾਂ ਯੋਗ ਆਸਣ, ਐਰੋਬਿਕਸ ਵਿਚ ਕੰਮ ਆਉਂਦੇ ਹਨ ਅਤੇ ਕ੍ਰਿਕਟ ਖੇਡਣ ਵਾਲੇ ਸਾਫਟਬਾਲ ਵਰਗੀਆਂ ਖੇਡਾਂ ਖੇਡ ਸਕਦੇ ਹਨ ਆਦਿ ।

2. ਨਕਾਰਾਤਮਕ ਸਥਾਨਾਂਤਰਣ (Negative Transfer of Training)-ਇਸ ਸਥਿਤੀ ਵਿਚ ਪਹਿਲਾਂ ਸਿੱਖਿਆ ਹੁਨਰ, ਆਦਤਾਂ ਅਤੇ ਗਿਆਨ ਨਵੇਂ ਕੰਮ ਨੂੰ ਸਿੱਖਣ ਵਿਚ ਮੁਸ਼ਕਿਲਾਂ ਪੈਦਾ ਕਰਦੇ ਹਨ, ਤਾਂ ਇਹਨਾਂ ਨੂੰ ਨਕਾਰਾਤਮਕ ਸਥਾਨਾਂਤਰਣ ਕਿਹਾ ਜਾਂਦਾ ਹੈ । ਜਿਵੇਂ ਕਿ ਟੈਨਿਸ ਖਿਡਾਰੀ ਨੂੰ ਬੈਡਮਿੰਟਨ ਦਾ ਰੈਕਟ ਫੜਨ ਵਿਚ ਮੁਸ਼ਕਿਲ ਹੋਣਾ । ਕਿਉਂਕਿ ਟੈਨਿਸ ਵਿਚ ਹੱਥ ਦੀ ਗਰਿੱਪ ਸਖ਼ਤ ਹੁੰਦੀ ਹੈ ਜਦਕਿ ਬੈਡਮਿੰਟਨ ਵਿਚ ਰੈਕਟ ਪੋਲੇ ਹੱਥਾਂ ਨਾਲ ਫੜਨਾ ਹੁੰਦਾ ਹੈ ।

3. ਜੀਰੋ ਸਥਾਨਾਂਤਰਣ (Zero Transfer of Training)-ਇਸ ਸਥਿਤੀ ਵਿਚ ਪਹਿਲਾਂ ਸਿੱਖਿਆ ਹੁਨਰ, , ਗਿਆਨ ਅਤੇ ਆਦਤਾਂ ਨਵੇਂ ਸਿੱਖਣ ਦੇ ਕੰਮ ਵਿਚ ਨਾ ਹੀ ਸਕਾਰਾਤਮਕ ਪ੍ਰਭਾਵ ਪਾਉਂਦੀ ਹੈ ਅਤੇ ਨਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ । ਇਸਨੂੰ ਜ਼ੀਰੋ ਸਥਾਨਾਂਤਰਣ ਕਿਹਾ ਜਾਂਦਾ ਹੈ । ਉਦਾਹਰਣ ਦੇ ਤੌਰ ‘ਤੇਵਾਲੀਵਾਲ ਵਿਚ ਸਿੱਖੀ ਸਮੇਮਿੰਗ ਜਾਂ ਸਰਵਿਸ ਦਾ ਜਿਮਨਾਸਟਿਕ ਦੇ ਹੁਨਰ ਤੇ ਪ੍ਰਭਾਵ ਨਾ ਪਾਉਣਾ ।

PSEB 12th Class Physical Education Solutions Chapter 6 ਸਰੀਰਿਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ

ਪ੍ਰਸ਼ਨ 4.
ਖੇਡਾਂ ਮਨੁੱਖ ਦੀ ਸੰਸਕ੍ਰਿਤ ਵਿਰਾਸਤ ਹਨ । ਇਸ ਤੱਥ ਦੀ ਵਿਆਖਿਆ ਕਰੋ ।
ਉੱਤਰ:
ਸੱਭਿਆਚਾਰ ਨੂੰ ਉਸ ਵਿਵਹਾਰ ਦੇ ਰੂਪ ਵਿਚ ਪਰਿਭਾਸ਼ਤ ਕੀਤਾ ਜਾਂਦਾ ਹੈ, ਜੋ ਸਾਡੇ ਕੋਲ ਵਿਰਾਸਤ ਜਾਂ ਆਲੇ-ਦੁਆਲੇ ਤੋਂ ਆਉਂਦੀ ਹੈ । ਸੱਭਿਆਚਾਰ ਸਾਡੇ ਰਹਿਣ ਦੇ ਤਰੀਕੇ, ਖਾਣ ਦੀਆਂ ਆਦਤਾਂ, ਵਿਚਾਰਾਂ, ਰੀਤੀ-ਰਿਵਾਜ, ਰਵਾਇਤਾਂ, ਨੈਤਿਕ, ਕਲਾ, ਸਾਹਿਤ ਧਰਮ, ਖੇਡਾਂ ਅਤੇ ਜੀਵਨ ਦੇ ਹੋਰ ਕਈ ਪਹਿਲੂਆਂ ਤੋਂ ਮਿਲ ਕੇ ਬਣਦਾ ਹੈ । ਵਿਰਾਸਤੀ ਸ਼ਬਦ ਅਤੀਤ ਤੋਂ ਵਰਤਮਾਨ ਤੱਕ ਅਤੇ ਭੱਵਿਖ ਵਾਸਤੇ ਕਈ ਸੋਧਾਂ ਨਾਲ ਟਰਾਂਸਫਰ ਹੁੰਦਾ ਹੈ ।

ਵਿਰਾਸਤ ਅਤੀਤ ਵਰਤਮਾਨ ਵਿਚ ਇਕ ਪੁੱਲ ਵਾਂਗ ਕੰਮ ਕਰਦੀ ਹੈ | ਸਰੀਰਕ ਗਤੀਵਿਧੀਆਂ ਪੁਰਾਣੇ ਸਮੇਂ ਤੋਂ ਮੌਜੂਦ ਹਨ ਜਿਵੇਂ ਕਿ ਭੱਜਣਾ, ਫੜਨਾ, ਲੜਾਈ ਅਤੇ ਕੁੱਦਣ ਵਰਗੀਆਂ ਕਈ ਗਤੀਵਿਧੀਆਂ ਦੀ ਹੋਂਦ ਅੱਜ ਵੀ ਮੌਜੂਦ ਹੈ । ਹੌਲੀ-ਹੌਲੀ ਸਮਾਂ ਬੀਤਣ ਨਾਲ ਇਹਨਾਂ ਗਤੀਵਿਧੀਆਂ ਵਿਚ ਸੋਧ ਹੋਈ ਅਤੇ ਇਹ ਖੇਡਣ ਅਤੇ ਮਨੋਰੰਜ਼ਨ ਦੇ ਤੌਰ ਤੇ ਵਰਤੀਆਂ ਜਾਣ ਲੱਗ ਪਈਆਂ । ਖੇਡਾਂ ਨੂੰ ਵੱਖ-ਵੱਖ ਦੇਸ਼ਾਂ ਜਾਂ ਇਲਾਕਿਆਂ ਵਿਚ ਇਕ ਸੰਸਕ੍ਰਿਤੀ ਦੇ ਵਜੋਂ ਕਿਵੇਂ ਵਿਕਾਸ ਕੀਤਾ, ਇਸ ਦਾ ਵਿਵਰਣ ਹੇਠ ਦਿੱਤੇ ਅਨੁਸਾਰ ਹੈ|

ਯੂਨਾਨ (Greece)-ਯੂਨਾਨੀ ਸੱਭਿਅਤਾ ਸੰਸਾਰ ਦੀ ਸਭ ਤੋਂ ਪੁਰਾਣੀ ਸੱਭਿਅਤਾ ਸੀ । ਇਹ ਖੇਡਾਂ ਦੀ ਦੁਨੀਆਂ ਦਾ ‘‘ਗੋਲਡਨ ਏਰਾ’’ ਸੀ । ਖੇਡਾਂ ਦੇ ਸਭ ਤੋਂ ਉੱਚੇ ਈਵੈਂਟ ਯੂਨਾਨੀਆਂ ਵਲੋਂ ਇਜ਼ਾਦ ਕੀਤੇ ਗਏ ਸਨ, ਜਿਵੇਂ ਕਿ ਉਲੰਪਿਕ ਖੇਡਾਂ 776 ਈਸਵੀਂ ਵਿਚ ਸ਼ੁਰੂ ਕੀਤੀਆਂ ਗਈਆਂ । ਉਹਨਾਂ ਦੇ ਅਨੁਸਾਰ ਖੇਡਾਂ ਨੂੰ ਸੱਭਿਆਚਾਰ ਵਿਰਸੇ ਦੇ ਵਜੋਂ ਤੰਦਰੁਸਤੀ ਤੇ ਸਮੁੱਚੇ ਵਿਕਾਸ ਲਈ ਖੇਡਾਂ ਦੇ ਰੂਪ ਵਿਚ ਖੇਡਿਆ ਜਾਂਦਾ ਸੀ । ਖੇਡਾਂ ਲਈ ਮੁੱਖ ਰਾਜ ਏਥਨਜ ਅਤੇ ਸਪਾਰਟਾ ਸਨ ਜਿਨ੍ਹਾਂ ਨੇ ਖੇਡਾਂ ਦੀ ਸ਼ੁਰੂਆਤ ਕੀਤੀ ਅਤੇ ਖੇਡਾਂ ਨੂੰ ਉਹਨਾਂ ਦੇ ਪਰਮੇਸ਼ਵਰ ਜ਼ਸ ਦੇ ਸਨਮਾਨ ਵਿਚ ਇਕ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਸੀ । ਇਸ ਤਿਉਹਾਰ ਵਿਚ ਮੁੱਖ ਗਤੀਵਿਧੀਆਂ ਦੇ ਰੂਪ ਵਿਚ ਕੁਸ਼ਤੀ, ਘੋੜਿਆਂ ਦੀ ਦੌੜ, ਦੌੜਾਂ, ਸੁੱਟਣਾ, ਰੱਥਾਂ ਦੀ ਦੌੜ ਤੇ ਸ਼ਿਕਾਰ ਸ਼ਾਮਲ ਸਨ । 394 ਈਸਵੀਂ ਦੇ ਅੰਤ ਰੋਮਨ ਹਮਲਾਵਰਾਂ ਦੇ ਪ੍ਰਭਾਵ ਕਾਰਨ ਇਹਨਾਂ ਖੇਡਾਂ ਨੂੰ ਬੰਦ ਕਰ ਦਿੱਤਾ ਗਿਆ |

ਰੋਮ (Rome)-ਰੋਮ ਵਾਸੀ ਖੇਡ ਪ੍ਰੇਮੀ ਨਹੀਂ ਸਨ । ਉਹਨਾਂ ਦਾ ਵਿਸ਼ਵਾਸ ਸੀ ਕਿ ਤਾਕਤ ਅਤੇ ਸ਼ਕਤੀ ਨਾਲ ਸਰਵਉੱਚਤਾ ਹਾਸਿਲ ਕਰਨਾ { ਸਰੀਰਕ ਗਤੀਵਿਧੀਆਂ ਵਿਚ ਭਾਗ ਲੈਣ ਦਾ ਇਕੋ ਮਕਸਦ ਸੀ ਲੜਾਈ (ਸੈਨਾ) ਲਈ । ਆਪਣੇ ਆਪ ਨੂੰ ਤੰਦਰੁਸਤ ਰੱਖਣਾ । ਉਹ ਗਲੈਡੀਏਟਰ ਲੜਾਈ, ਆਦਮੀ ਨੂੰ ਲੜਾਈ ਕਰਾਉਣਾ ਅਤੇ ਪੰਛੀਆਂ ਦੀ ਲੜਾਈ ਆਦਿ ਗਤੀਵਿਧੀਆਂ ਕੀਤੀਆਂ ਜਾਂਦੀਆਂ ਸਨ ਅਤੇ ਇਹ ਤਦ ਤੱਕ ਕੀਤੀਆਂ ਜਾਂਦੀਆਂ ਸਨ, ਜਦ ਤਕ ਦੂਜੇ ਦੀ ਜ਼ਿੰਦਗੀ ਖਤਮ ਨਾ ਹੋ ਜਾਵੇ । ਉਹਨਾਂ ਨੇ ਕਈ ਖੇਡਾਂ ਜਿਵੇਂ ਕਿ ਰੇਸਿੰਗ, ਜੰਪਿੰਗ, ਤਲਵਾਰਵਾਦੀ ਅਤੇ ਲੜਾਈ ਝਗੜੇ (Combat) ਨੂੰ ਪੇਸ਼ ਕੀਤਾ ਸੀ ।

ਜਰਮਨੀ (Germany)-ਜਰਮਨੀ ਨੇ ਖੇਡਾਂ ਦੇ ਸੱਭਿਆਚਾਰ ਨੂੰ ‘‘ਆਸਟੈਸਿਸਿਜ਼ਮ” ਦੇ ਰੂਪ ਵਿੱਚ ਪੂਰੇ ਸੰਸਾਰ ਵਿਚ ਸਥਾਪਿਤ ਕੀਤਾ ਹੈ । 19ਵੀਂ ਸ਼ਤਾਬਦੀ ਵਿੱਚ, ਰਾਸ਼ਟਰਵਾਦ ਦੇ ਉਭਾਰ ਦੇ ਦੌਰਾਨ ਫਰੀਡਿਕ ਲੁੱਡਵਿੰਗ ਜਾਂਨ, ਜਿਨ੍ਹਾਂ ਨੂੰ ਜਿਮਨਾਸਟਿਕ ਦਾ ਪਿਤਾ ਕਿਹਾ ਜਾਂਦਾ ਹੈ, ਕਈ ਜਿਮਨਾਸਟਿਕ ਕਲੱਬਾਂ ਦੀ ਸਥਾਪਨਾ ਕੀਤੀ । ਉਹਨਾਂ ਨੇ ਕਈ ਈਵੈਂਟ ਨੂੰ ਜਨਮ ਦਿੱਤਾ ਜੋ ਅੱਜ ਉਲੰਪਿਕ ਖੇਡਾਂ ਦਾ ਹਿੱਸਾ ਹਨ । ਉਸੇ ਸਮੇਂ ਦੇ ਲੋਕਾਂ ਨੇ ਸਕੂਲ ਦੇ ਪ੍ਰੋਗਰਾਮਾਂ ਵਿਚ ਸਰੀਰਕ ਸਿੱਖਿਆ ਦੀ ਸ਼ੁਰੂਆਤ ਕੀਤੀ । ਜਰਮਨੀ ਦੇ ਯਤਨਾਂ ਵਜੋਂ ਜਿਮਨਾਸਟਿਕ ਦੀਆਂ ਕ੍ਰਿਆਵਾਂ ਸਾਡੇ ਕੋਲ ਆਈਆਂ ਹਨ । ਉਹਨਾਂ ਨੇ ਜਿਮਨਾਸਟਿਕ ਉਪਕਰਨ ਜਿਵੇਂ ਕਿ ਹੋਰੀਜੰਟਲ ਬਾਰ, ਵਾਲਟਿੰਗ ਕੋਰਸ ਆਦਿ ਦੁਨੀਆਂ ਨੂੰ ਦਿੱਤੇ ਹਨ ।

ਸਵੀਡਨ Sweden)-ਸਵੀਡਨ ਦੇ ਇਤਿਹਾਸ ਵਿਚ ਪਹਿੰਨਰਕ ਲਿਗ ਸਰੀਰਕ ਸਿੱਖਿਆ ਦੇ ਮੋਹਰੀ ਮੰਨੇ ਜਾਂਦੇ ਹਨ । ਉਹਨਾਂ ਨੇ ਜਿਮਨਾਸਟਿਕ ਦੀ ਇਕ ਪ੍ਰਣਾਲੀ ਜਿਸਨੂੰ ਸਵੀਡਨ ਜਿਮਨਾਸਟਿਕ ਕਿਹਾ ਜਾਂਦਾ ਹੈ, ਨੇ ਜਨਮ ਦਿੱਤਾ ਜੋ ਕਿ ਬਾਅਦ ਵਿਚ ਯੂਨਾਈਟਿਡ ਸਟੇਟ ਦੁਆਰਾ ਅਪਣਾਇਆ ਗਿਆ | ਇਸ ਤੋਂ ਇਲਾਵਾ ਉਹਨਾਂ ਨੇ ਨਵੇਂ ਉਪਕਰਨ ਜਿਵੇਂ ਕਿ ਸਟਾਲ ਹਾਲ, ਬਾਰ, ਸਟਿੰਗ ਰੈਸੇ ਆਦਿ ਵੀ ਪੇਸ਼ ਕੀਤੇ । ਸਵੀਡਸ ਜਿਮਨਾਸਟਿਕ ਵਿਚ ਸਰੀਰਕ ਗਤੀਵਿਧੀਆਂ ਦੇ ਪ੍ਰੋਗ੍ਰਾਮ ਇਸ ਤਰ੍ਹਾਂ ਬਣਾਏ ਜਾਂਦੇ ਸਨ ਤਾਂ ਕਿ ਹਰ ਗਰੁੱਪ ਆਪਣੀ ਸਮਰੱਥਾ ਅਨੁਸਾਰ ਉਸ ਵਿਚ ਭਾਗ ਲੈ ਸਕੇ । ਇਸ ਪ੍ਰਣਾਲੀ ਵਿੱਚ ਉਹਨਾਂ ਕਸਰਤਾਂ ਨੂੰ ਕਰਵਾਉਣ ਤੇ ਜ਼ੋਰ ਦਿੱਤਾ ਜਾਂਦਾ ਸੀ ਜੋ ਕਿ ਸਰੀਰਕ ਸਥਿਤੀ (Posture) ਨੂੰ ਠੀਕ ਰੱਖ ਸਕੇ | ਅੱਜ ਵੀ ਸਰੀਰਕ ਸਿੱਖਿਆ ਸਵੀਡਨ ਵਿਚ ਲਾਜ਼ਮੀ ਤੌਰ ਤੇ ਦੇਖੀ ਜਾਂਦੀ ਹੈ ।

ਡੈਨਮਾਰਕ (Denmark)-ਡੈਨਮਾਰਕ ਵਿਚ ਫਰਾਂਸ ਨਚੇਤਗਾਲ ਨੇ ਸਰੀਰਕ ਸਿੱਖਿਆ ਦੀ ਬੁਨਿਆਦ ਰੱਖੀ । ਉਹਨਾਂ ਦੇ ਨਿਰੰਤਰ ਯਤਨਾਂ ਕਾਰਨ ਸਰੀਰਕ ਸਿੱਖਿਆ ਸਕੂਲਾਂ ਦਾ ਹਿੱਸਾ ਬਣੀ । ਯੋਗ ਅਧਿਆਪਕਾਂ ਦੀ ਲੋੜ ਵੱਧੀ ਅਤੇ ਕਈ ਸਿਖਲਾਈ ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਸ਼ੁਰੂ ਕੀਤੇ ਗਏ । ਉਹਨਾਂ ਦੀ ਮੌਤ ਤੋਂ ਬਾਅਦ ਟੈਨਿਸ ਰਾਈਫਲ ਕਲੱਬ ਦੀ ਉਸਾਰੀ ਕੀਤੀ ਗਈ, ਜਿੱਥੇ ਸ਼ੂਟਿੰਗ ਅਤੇ ਮਿਲਟਰੀ ਡਿਲ ਦੀ ਸਿਖਲਾਈ ਦਿੱਤੀ ਜਾਂਦੀ ਹੈ ।

ਇੰਗਲੈਂਡ (England)-ਆਧੁਨਿਕ ਖੇਡਾਂ ਨੂੰ ਹਰਮਨ ਪਿਆਰਾ ਬਣਾਉਣ ਵਿਚ ਬ੍ਰਿਟਿਸ਼ ਦਾ ਯੋਗਦਾਨ ਬਹੁਤ ਵੱਡਾ ਹੈ । ਇੰਗਲੈਂਡ ਵਿਚ ਬਹੁਤ ਮਸ਼ਹੂਰ ਗਤੀਵਿਧੀਆਂ ਵਿਚ ਤੀਰ-ਅੰਦਾਜ਼ੀ, ਤੈਰਾਕੀ, ਹਾਕੀ, ਫੁੱਟਬਾਲ ਅਤੇ ਬਾਅਦ ਵਿਚ ਕ੍ਰਿਕਟ ਅਤੇ ਟੈਨਿਸ ਨੂੰ ਇਸ ਸਮੇਂ ਦੌਰਾਨ ਪੇਸ਼ ਕੀਤਾ । ਉਹਨਾਂ ਸਰੀਰਕ ਸਿੱਖਿਆ ਨੂੰ ਸਕੂਲੀ ਪਾਠਕ੍ਰਮ ਵਿਚ ਮਹੱਤਤਾ ਅਤੇ ਵਿਕਾਸ ਤੇ ਜ਼ੋਰ ਦਿੱਤਾ । ਉਹਨਾਂ ਨੇ ਖੇਡ ਮੈਦਾਨਾਂ ਅਤੇ ਜਿਮਨਾਸਟਿਕ ਹਾਲ ਦੇ ਰੱਖ ਰਖਾਵ ਤੇ ਵੀ ਜ਼ੋਰ ਦਿੱਤਾ ।

PSEB 12th Class Physical Education Solutions Chapter 5 ਅਸਮਰਥਾ

Punjab State Board PSEB 12th Class Physical Education Book Solutions Chapter 5 ਅਸਮਰਥਾ Textbook Exercise Questions and Answers.

PSEB Solutions for Class 12 Physical Education Chapter 5 ਅਸਮਰਥਾ

Physical Education Guide for Class 12 PSEB ਅਸਮਰਥਾ Textbook Questions and Answers

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)

ਪ੍ਰਸ਼ਨ 1.
ਅਸਮਰਥਾ ਦਾ ਕੀ ਅਰਥ ਹੈ ?
ਉੱਤਰ-
ਅਮਰਥਾ ਦਾ ਅਰਥ ਹੈ, ਕੋਈ ਵਿਸ਼ੇਸ਼ ਸਰੀਰਕ ਜਾਂ ਮਾਨਸਿਕ ਕੰਮ ਕਰਨ ਦੀ ਅਯੋਗਤਾ । ਜਦੋਂ ਸਰੀਰਕ ਮਾਨਸਿਕ ਕਾਰਜ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਤਾਂ ਇਸ ਅਵਸਥਾ ਨੂੰ ਅਸਮਰਥਾ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਸਮਾਜਿਕ ਪੁਨਰਵਾਸ ਕੀ ਹੈ ?
ਉੱਤਰ-
ਸਮਾਜਿਕ ਪੁਨਰ-ਵਿਸਥਾਪਨ (Social Rehabilitation) – ਇਸ ਨਾਲ ਅਸਮਰਥ ਵਿਅਕਤੀ ਦੇ ਪਰਿਵਾਰਕ ਅਤੇ ਸਮਾਜਿਕ ਸੰਬੰਧਾਂ ਨੂੰ ਬਹਾਲ ਕੀਤਾ ਜਾਂਦਾ ਹੈ । ਉਸਦੀ ਅਸਮਰਥਾ ਦੇ ਬਾਵਜੂਦ ਉਸਦੇ ਸਮਾਜਿਕ ਰੁਤਬੇ ਨੂੰ ਹੁਲਾਰਾ ਦਿੱਤਾ ਜਾਂਦਾ ਹੈ ।

ਪ੍ਰਸ਼ਨ 3.
ਅੰਨਿਆਂ ਲਈ ਉਦਯੋਗਿਕ ਘਰ ਕਿੱਥੇ ਹਨ ?
ਉੱਤਰ-
ਅੰਨਿਆਂ ਲਈ ਉਦਯੋਗਿਕ ਘਰ (Industrial Home for Blind) – 1971 ਵਿੱਚ ਬਣਾਈ ਗਈ ਇਹ ਸੰਸਥਾ ਮੁੰਬਈ ਵਿਚ ਸਥਿਤ ਹੈ ਅਤੇ ਇੱਥੇ ਅੰਨ੍ਹੇ ਬੱਚਿਆਂ ਨੂੰ ਕਿੱਤਾ ਅਗਵਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਅਸਮਰਥ ਹੋਣ ਦੇ ਬਾਵਜੂਦ ਆਪਣਾ ਗੁਜ਼ਾਰਾ ਖ਼ੁਦ ਕਰ ਸਕਣ ।

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)

ਪ੍ਰਸ਼ਨ 4.
ਸਥਾਈ ਅਯੋਗਤਾ ਕੀ ਹੈ ?
ਉੱਤਰ-
ਇਸ ਅਯੋਗਤਾ ਵਿਚ ਵਿਅਕਤੀ ਕਿਸੇ ਤਰ੍ਹਾਂ ਕੰਮ ਨਹੀਂ ਕਰ ਸਕਦਾ ਅਤੇ ਇਹ ਲੰਬੇ ਸਮੇਂ ਜਾਂ ਜੀਵਨ ਭਰ ਠੀਕ ਨਹੀਂ ਹੁੰਦੀ ।

ਪ੍ਰਸ਼ਨ 5.
ਕਿਰਿਆਤਮਕ ਅਸਮਰਥਾ ਕੀ ਹੈ ?
ਉੱਤਰ-
ਇਸ ਕਿਸਮ ਦੀ ਅਸਮਰਥਾ ਵਿਚ ਸਰੀਰਕ ਅੰਗ ਪ੍ਰਭਾਵਿਤ ਹੋ ਜਾਂਦੇ ਹਨ । ਇਹ ਨੁਕਸ ਆਮ ਕਰਕੇ ਲੰਬੀ ਬਿਮਾਰੀਆਂ ਕਾਰਨ ਹੁੰਦੇ ਹਨ । ਸਾਹ ਦੀ ਬਿਮਾਰੀ, ਸਿੱਲੀਕੋਸਿਸ, ਐਸਬੈਗਸ, ਲੀਡ ਕਹਿਰ, ਸਾਈਡਰੋਸਿਸ, ਬਾਈਸਨੋਸਿਸ, ਲੇਬਰੋਸਿਸ, ਲੰਗ ਕੈਂਸਰ ਆਦਿ ਇਸ ਦੀਆਂ ਉਦਾਹਰਨਾਂ ਹਨ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 6.
ਸਥਾਈ ਅਯੋਗਤਾ ਅਤੇ ਅਸਥਾਈ ਅਯੋਗਤਾ ਵਿੱਚ ਕੀ ਅੰਤਰ ਹੈ ?
ਉੱਤਰ-

  1. ਸਥਾਈ ਅਯੋਗਤਾ (Permanent Disability) – ਇਸ ਅਯੋਗਤਾ ਵਿਚ ਵਿਅਕਤੀ ਕਿਸੇ ਤਰ੍ਹਾਂ ਕੰਮ ਨਹੀਂ ਕਰ ਸਕਦਾ ਅਤੇ ਇਹ ਲੰਬੇ ਸਮੇਂ ਜਾਂ ਜੀਵਨ ਭਰ ਠੀਕ ਨਹੀਂ ਹੁੰਦੀ ।
  2. ਅਸਥਾਈ ਅਯੋਗਤਾ (Temporary Disability) – ਇਹ ਕੁਝ ਸਮੇਂ ਲਈ ਹੁੰਦੀ ਹੈ ਅਤੇ ਵਿਅਕਤੀ ਕੰਮਕਾਰ ਕਰ ਸਕਦਾ ਹੈ । ਕੁਝ ਮੁੜ-ਵਸੇਬੇ ਪ੍ਰੋਗਰਾਮਾਂ ਨਾਲ ਵਿਅਕਤੀ ਠੀਕ ਹੋ ਜਾਂਦਾ ਹੈ ।

ਪ੍ਰਸ਼ਨ 7.
ਅਸਮਰਥਾ ਤੋਂ ਪੈਦਾ ਹੋਣ ਵਾਲੇ ਕੋਈ ਦੋ ਕਾਰਨਾਂ ਬਾਰੇ ਲਿਖੋ ।
ਉੱਤਰ-

  • ਮਾਨਸਿਕ ਤੱਤ (Mental Factor) – ਮਾਨਸਿਕ ਅਸਮਰਥਾ ਕਦੇ ਵੀ ਹੋ ਸਕਦੀ ਹੈ ਪਰ ਕਈ ਵਾਰ ਇਹ ਮਾਨਸਿਕ ਤਨਾਅ ਕਾਰਨ ਵੀ ਹੋ ਸਕਦੀ ਹੈ । ਮਨ ਅਤੇ ਸਰੀਰ ਆਪਸ ਵਿਚ ਸੰਬੰਧਿਤ ਹੁੰਦੇ ਹਨ । ਇਸ ਲਈ ਮਾਨਸਿਕ ਤੱਤ ਸਰੀਰਕ ਸਥਿਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ ।
  • ਸਰੀਰਕ ਬਿਮਾਰੀ (Physical Disease) – ਸਰੀਰਕ ਬਿਮਾਰੀ ਜਾਂ ਬਿਮਾਰੀਆਂ ਦੇ ਕਾਰਨ ਕੁਝ ਕਮੀਆਂ ਪੈਦਾ ਹੋ ਜਾਂਦੀਆਂ ਹਨ ਜੋ ਕਿ ਅਸਮਰਥਾ ਦਾ ਕਾਰਨ ਬਣਦੀਆਂ ਹੈ ; ਜਿਵੇਂ ਕਿ ਚੇਚਕ ਦੀ ਬਿਮਾਰੀ ਕਾਰਨ ਅੰਨਾਪਨ ਹੋ ਜਾਂਦਾ ਹੈ । ਇਸ ਪ੍ਰਕਾਰ ਅਸੀਂ ਇਹ ਕਹਿ ਸਕਦੇ ਹਾਂ ਕਿ ਸਰੀਰਕ ਬਿਮਾਰੀ ਅਸਮਰਥਾ ਦਾ ਕਾਰਨ ਹੋ ਸਕਦੀ ਹੈ ।

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)

ਪ੍ਰਸ਼ਨ 8.
ਕਿੱਤਿਆਂ ਤੋਂ ਪੈਦਾ ਹੋਣ ਵਾਲੀਆਂ ਅਸਮਰਥਾਵਾਂ ਦੇ ਕਾਰਨ ਦੱਸੋ ।
ਉੱਤਰ-
ਬਹੁਤ ਸਾਰੀਆਂ ਅਸਮਰਥਾਵਾਂ ਕੰਮ ਕਰਨ ਵਾਲੇ ਮਾਹੌਲ ਵਿਚ ਹੁੰਦੀਆਂ ਹਨ । ਜਿਵੇਂ ਕਿ ਸਾਹ ਦੀ ਅਸਮਰਥਾ, ਜ਼ਹਿਰੀਲੇ ਪਦਾਰਥ ਹਵਾ ਦੁਆਰਾ ਸਰੀਰ ਵਿਚ ਜਾਣ ਨਾਲ ਹੋ ਸਕਦੀ ਹੈ । ਜਿਵੇਂ ਕਿ ਐਸਬੈਮਟੋਲ | ਫਾਇਬਰਜ਼ ਦੇ ਸਾਹ ਦੁਆਰਾ ਅੰਦਰ ਜਾਣ ਨਾਲ ਐਸਬੈਟਿਸਸ ਨਾਮਕ ਬਿਮਾਰੀ ਦਾ ਕਾਰਨ ਬਣਦਾ ਹੈ । ਕਈ ਵਾਰ ਸਰੀਰ ਦੀ ਗਲਤ ਸਥਿਤੀ (Postural) ਜਿਵੇਂ ਕਿ ਗਲਤ ਬੈਠਕ, ਖੜ੍ਹੇ ਹੋਣ ਦੀ ਸਥਿਤੀ ਜਾਂ ਗਲਤ ਝੁਕਾਅ ਦੀਆਂ ਆਦਤਾਂ ਨਾਲ ਅਪੰਗਤਾ ਹੋ ਜਾਂਦੀ ਹੈ । ਉਦਾਹਰਨ ਵਜੋਂ ਕਾਈਫੋਸਿਸ (ਕੁੱਬਾਪਣ ਦਰਜ਼ੀਆਂ ਵਿਚ ਆਮ ਦੇਖਣ ਨੂੰ ਮਿਲਦਾ ਹੈ । ਕਿੱਤਾ ਸੰਬੰਧਿਤ ਕਈ ਅਸਮਰਥਾਵਾਂ ਹੁੰਦੀਆਂ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ-

1. ਭੌਤਿਕ ਕਾਰਨ (Physical Factor) – ਬਹੁਤ ਸਾਰੀਆਂ ਅਯੋਗਤਾਵਾਂ ਭੌਤਿਕ ਕਾਰਨਾਂ ਜਿਵੇਂ ਕਿ ਗਰਮੀ, ਸਰਦੀ, ਰੋਸ਼ਨੀ, ਦਬਾਅ, ਰੌਲਾ, ਵਿਕੀਰਣਾਂ (Radiations) ਆਦਿ ਨਾਲ ਵਾਪਰਦੀਆਂ ਹਨ । ਮਿਸਾਲ ਵਜੋਂ-ਅੰਤ ਦਾ ਠੰਡਾ ਮੌਸਮ ਫੁੱਟ ਬਾਈਟ (ਪੈਰ ਗਲ ਜਾਣਾ) ਅਤੇ ਉੱਚਾ ਤਾਪਮਾਨ, ਹੀਟ ਕਰੇਮਪ, ਅਜਿਹੀਆਂ ਅਸਮਰਥਾਵਾਂ ਨੂੰ ਜਨਮ ਦਿੰਦੇ ਹਨ । ਕੰਮ ਦੇ ਸਥਾਨ ਤੇ ਉੱਚੀਆਂ ਅਵਾਜ਼ਾਂ ਜਾਂ ਰੌਲੇ ਕਾਰਨ ਬੋਲਾਪਣ ਹੋ ਸਕਦਾ ਹੈ ।

2. ਸਮਾਜਿਕ ਕਾਰਨ (Social Factor) – ਬਹੁਤ ਸਾਰੀਆਂ ਸਮਾਜਿਕ ਅਪਾਹਜਤਾ ਕੰਮ ਕਰਨ ਵਾਲਿਆਂ ਵਿਚ ਉਦੋਂ ਪੈਦਾ ਹੋ ਜਾਂਦੀਆਂ ਹਨ ਜਦ ਉਹ ਸਮਾਜਿਕ ਵਾਤਾਵਰਣ ਵਿਚ ਆਪਣੇ ਆਪ ਨੂੰ ਢਾਲ ਨਹੀਂ ਪਾਉਂਦੇ । ਇਹ ਕਈ ਵਾਰ ਆਪਣੇ-ਆਪ (Introvert) ਸੁਭਾਅ ਦੇ ਵਿਅਕਤੀਆਂ ਵਿਚ ਜ਼ਿਆਦਾ ਹੁੰਦੀ ਹੈ । ਉਹ ਕੰਮ ਕਰਤਾ ਜੋ ਆਪਣੇ ਆਪ ਨੂੰ ਸਮਾਜ ਅਨੁਸਾਰ ਨਾ ਢਾਲ ਸਕੇ ਤਾਂ ਕਈ ਪ੍ਰੇਸ਼ਾਨੀਆਂ ਜਿਵੇਂ ਕਿ ਉਦਾਸੀ, ਤਣਾਅ, ਚਿੰਤਾ ਅਤੇ ਅਸੁਰੱਖਿਆ ਦੇ ਹੇਠ ਆ ਜਾਂਦਾ ਹੈ । ਇਸ ਦੇ ਹੋਰ ਵੀ ਕਾਰਨ ਹਨ ਜਿਵੇਂ ਕਿ ਆਪਣੇ ਆਪ ਵਿਚ ਰਹਿਣਾ ਆਤਮਵਿਸ਼ਵਾਸ ਦੀ ਕਮੀ ਅਤੇ ਬੁਰੇ ਰਿਸ਼ਤੇ ਆਦਿ ।

3. ਰਸਾਇਣਿਕ ਤੱਤ (Chemical Factor) – ਕਈ ਅਸਮਰਥਾਵਾਂ ਰਸਾਇਣਿਕ ਪ੍ਰਦੂਸ਼ਣ ਨਾਲ ਪੈਦਾ ਹੁੰਦੀਆਂ ਹਨ । ਰਸਾਇਣਿਕ ਪ੍ਰਦੂਸ਼ਣ, ਜਿਵੇਂ ਕਿ ਕਾਰਬਨ ਡਾਈਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਨਾਲ ਫੈਲਦਾ ਹੈ । ਇਸ ਨਾਲ ਲਗਾਤਾਰ ਸਿਰ ਦਰਦ ਅਤੇ ਸਾਹ ਰੁਕਣਾ ਆਦਿ ਬਿਮਾਰੀਆਂ ਲੱਗ ਸਕਦੀਆਂ ਹਨ । ਇਹ ਜ਼ਿਆਦਾਤਰ ਖਾਣਾਂ ਵਿਚ ਵਾਪਰਦਾ ਹੈ । ਹੋਰ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨਡਾਈਆਕਸਾਈਡ, ਸਲਫਰਡਾਈਆਕਸਾਈਡ ਅਤੇ ਕਾਰਬਨ ਬਾਈਸਲਫਾਈਡ ਆਦਿ । ਇਹ ਗੈਸਾਂ ਕੰਮ ਕਰਨ ਵਾਲਿਆਂ ਦੁਆਰਾ ਸਾਹ ਲੈਣ ਨਾਲ ਫੇਫੜਿਆਂ ਵਿਚੋਂ ਜਾ ਕੇ ਪਾਚਨ ਕ੍ਰਿਆ ਵਿਚ ਦਾਖਿਲ ਹੋ ਜਾਂਦੀਆਂ ਹਨ ਅਤੇ ਸਥਾਈ ਅਪੰਗਤਾ ਨੂੰ ਜਨਮ ਦਿੰਦੀਆਂ ਹਨ ।

ਪ੍ਰਸ਼ਨ 9.
ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ’ਤੇ ਨੋਟ ਲਿਖੋ ।
(ਉ) ਐੱਥਰਾਕੋਸਿਸ
(ਆ) ਸ਼ੀਸ਼ੇ ਦਾ ਜ਼ਹਿਰ
(ਇ) ਕੈਂਸਰ ਅਤੇ ਦਮਾ
(ਸ) ਮੁੱਢਲੀ ਸਹਾਇਤਾ ।
ਉੱਤਰ-
(ਉ) ਐੱਥਰਾਕੋਸਿਸ-ਇਹ ਨਾਮ ਐਂਥਕ ਸ਼ਬਦ ਜਿਸ ਦਾ ਭਾਵ ਹੈ ਕੋਇਲਾ ਜਾਂ ਕਾਰਬਨ ਅਤੇ ਉਸਸਿਸ ਦਾ ਅਰਥ ਪ੍ਰਸਥਿਤੀ ਤੋਂ ਲਿਆ ਗਿਆ ਹੈ । ਇਸ ਪ੍ਰਕਾਰ ਦੀ ਬਿਮਾਰੀ ਉਹਨਾਂ ਲੋਕਾਂ ਵਿਚ ਆਮ ਪਾਈ ਜਾਂਦੀ ਹੈ ਜੋ ਕੋਇਲੇ ਦੀਆਂ ਖਾਨਾਂ ਵਿਚ ਕੰਮ ਕਰਦੇ ਹਨ । ਇਹ ਬਿਮਾਰੀ ਸਾਹ ਪ੍ਰਣਾਲੀ ਦੇ ਅੰਗਾਂ ਨਾਲ ਸੰਬੰਧਿਤ ਜਿਵੇਂ ਕਿ ਸਾਹ ਨਲੀ, ਫੇਫੜਿਆਂ ਅਤੇ ਨੱਕ ਦੀ ਨਲੀ ਨੂੰ ਪ੍ਰਭਾਵਿਤ ਕਰਦੀ ਹੈ । ਕੰਮ ਕਰਨ ਦੀ ਥਾਂ ‘ਤੇ ਕੋਇਲੇ ਦੇ ਕਣਾਂ ਨੂੰ ਸਾਹ ਦੁਆਰਾ ਅੰਦਰ ਲੈ ਜਾਣ ਨਾਲ ਫੇਫੜਿਆਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ । ਇਸ ਬਿਮਾਰੀ ਨੂੰ ਕਾਲੇ ਫੇਫੜੇ (Black lung) ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ।

(ਅ) ਸ਼ੀਸ਼ੇ ਦਾ ਜ਼ਹਿਰ-ਇਹ ਇਕ ਜ਼ਹਿਰੀਲੀ ਧਾਤੂ ਹੈ ਜੋ ਕਿ ਮਨੁੱਖ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪਾਉਂਦੀ ਹੈ । ਇਹ ਬਿਮਾਰੀ ਉਹਨਾਂ ਕਰਮਚਾਰੀਆਂ ਵਿਚ ਆਮ ਹੁੰਦੀ ਹੈ ਜੋ ਕਿ ਨਿਰਮਾਣ ਕੰਮ ਜਿਵੇਂ ਕਿ ਪੇਟਿੰਗ, ਇਮਾਰਤ ਬਣਾਉਣਾ ਜਾਂ ਚੀਨੀ ਮਿੱਟੀ ਨਾਲ ਸੰਬੰਧਿਤ ਕੰਮ ਕਰਦੇ ਹਨ । ਇਹ ਸ਼ੀਸ਼ੇ ਦੇ ਕਣਾਂ ਨੂੰ ਸਾਹ ਦੁਆਰਾ ਸ਼ੀਸ਼ੇ ਨੂੰ ਸਰੀਰ ਦੇ ਅੰਦਰ ਲੈ ਜਾਣ ਨਾਲ ਬੁਰਾ ਪ੍ਰਭਾਵ ਪਾਉਂਦੇ ਹਨ । ਸ਼ੀਸ਼ੇ ਦੇ ਜ਼ਹਿਰ ਨਾਲ ਪ੍ਰਭਾਵਿਤ ਵਿਅਕਤੀ ਵਿਚ ਆਮ ਲੱਛਣ ਢਿੱਡ ਵਿਚ ਦਰਦ, ਬੇਹੋਸ਼ੀ, ਸਿਰ ਵਿਚ ਦਰਦ, ਸਰੀਰ ਵਿਚ ਦਰਦ, ਅੜਕਣ ਅਤੇ ਅਧਰੰਗ ਤੇ ਫੇਫੜਿਆਂ ਆਦਿ ਦੀਆਂ ਬਿਮਾਰੀਆਂ ਸ਼ਾਮਿਲ ਹਨ ।

(ਇ) ਕੈਂਸਰ ਅਤੇ ਦਮਾ-ਇਹ ਬਿਮਾਰੀ ਉਹਨਾਂ ਕਰਮਚਾਰੀਆਂ ਵਿਚ ਹੁੰਦੀ ਹੈ ਜੋ ਕਿ ਰਸਾਇਣਿਕ ਤੱਤ, ਧੂੜ ਕਣ, ਕਿਰਨਾਂ ਦੇ ਸੰਪਰਕ ਵਿਚ ਵੱਧ ਰਹਿੰਦੇ ਹਨ । ਕੈਂਸਰ ਬਿਮਾਰੀ ਦੀ ਸੰਭਾਵਨਾ ਕੋਇਲੇ ਜਾਂ ਧਾਤੂ ਦੀਆਂ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਵਿਚ ਵੱਧ ਪਾਈ ਜਾਂਦੀ ਹੈ । ਇਹਨਾਂ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਵਿਅਕਤੀਆਂ ਵਿਚ ਚਮੜੀ, ਫੇਫੜਿਆਂ ਜਾਂ ਖੁਨ ਨਾਲ ਸੰਬੰਧਿਤ ਕੈਂਸਰ ਵਿਕਸਿਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ । ਕੋਇਲੇ ਦੀ ਖਾਨ, ਧੂੜ ਕਣ, ਫਰਨੈਂਸ ਅਤੇ ਰਸਾਇਣਿਕ ਤੱਤਾਂ ਨਾਲ ਸੰਬੰਧਿਤ ਕਰਮਚਾਰੀਆਂ ਵਿਚ ਫੇਫੜਿਆਂ ਨਾਲ ਸੰਬੰਧਿਤ ਬਿਮਾਰੀ ਜਿਵੇਂ ਕਿ ਦਮਾ ਜਾਂ ਬੋਈਟਾਈਸ ਹੋ ਸਕਦੀ ਹੈ ।

(ਸ) ਮੁੱਢਲੀ ਸਹਾਇਤਾ-ਮੁੱਢਲੀ ਸਹਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਤੁਰੰਤ ਦਿੱਤੀ ਜਾਣ ਵਾਲੀ ਸਹਾਇਤਾ ਹੁੰਦੀ ਹੈ । ਇਹ ਵਿਵਹਾਰਕ ਤੌਰ ਤੇ ਹੋਰ ਸੱਟਾਂ ਨੂੰ ਰੋਕਣਾ, ਮਰੀਜ਼ ਦੇ ਦਰਦ ਨੂੰ ਘਟਾਉਣਾ ਅਤੇ ਉਸਨੂੰ ਸੱਟ ਦੇ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਦੀ ਹੈ । ਮੁੱਢਲੀ ਸਹਾਇਤਾ ਦਾ ਮੂਲ ਸੰਕਲਪ ਖੂਨ ਵਗਣ ਤੋਂ ਰੋਕਣਾ, ਸਾਹ ਲੈਣ ਵਿਚ ਮੱਦਦ ਕਰਨਾ ਅਤੇ ਇਲਾਜ ਕਰਨ ਤੋਂ ਹੈ । ਮੁੱਢਲੀ ਸਹਾਇਤਾ ਵਿਚ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਮਰੀਜ਼ ਦਾ ਸਾਹ ਰਸਤਾ ਖੁੱਲਾ ਹੈ ਅਤੇ ਉਹ ਚੰਗੀ ਤਰ੍ਹਾਂ ਸਾਹ ਲੈ ਰਿਹਾ ਹੈ । ਉਸਦਾ ਖੂਨ ਦੌਰਾ ਜਿਵੇਂ ਨਾੜੀ ਗਤੀ, ਚਮੜੀ ਦਾ ਰੰਗ, ਬੇਕਾਬੁ ਖੂਨ ਵੱਗਣਾ ਆਦਿ ਠੀਕ ਹੋਣਾ ਚਾਹੀਦਾ ਹੈ । ਅਗੁਰ ਮਰੀਜ਼ ਸਥਿਰ ਹੈ ਤਾਂ ਹੋਰਨਾਂ ਸੱਟਾਂ ਜਿਵੇਂ ਕਿ ਕੱਟਣਾ, ਸੱਜਣਾ ਜਾਂ ਹੱਡੀ ਟੁੱਟਣਾ ਦੀ ਸੰਭਾਲ ਮੁੱਢਲੀ ਸਹਾਇਤਾ ਵਿਚ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਕੁੱਝ ਬੁਨਿਆਦੀ ਸੰਕਲਪ ਜਿਵੇਂ ਖੂਨ ਨੂੰ ਵੱਗਣ ਤੋਂ ਰੋਕਣਾ ਜਾਂ ਟੁੱਟੀਆਂ ਹੱਡੀਆਂ ਨੂੰ ਤਦ ਤਕ ਸਥਿਰ ਰੱਖਣਾ ਜਦ ਤਕ ਉਹਨਾਂ . ਦਾ ਮੁੱਲਾਂਕਣ ਨਹੀਂ ਕੀਤਾ ਜਾਂਦਾ ਜਾਂ ਫਿਰ ਜੋੜ ਨਹੀਂ ਦਿੱਤਾ ਜਾਂਦਾ, ਦਾ ਧਿਆਨ ਰੱਖਣਾ ਜ਼ਰੂਰੀ ਹੈ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 10.
ਭਾਰਤ ਰੈੱਡ ਕਰਾਸ ਸੁਸਾਇਟੀ ਬਾਰੇ ਲਿਖੋ ।
ਉੱਤਰ-
ਇਹ ਇੱਕ ਰਾਸ਼ਟਰੀ ਅਦਾਰਾ ਹੈ ਜੋ ਕਿ ਅੰਤਰਰਾਸ਼ਟਰੀ ਰੈੱਡ ਕਾਸ ਸੁਸਾਇਟੀ ਨਾਲ ਸੰਬੰਧਿਤ ਹੈ । ਰੈੱਡ ਕਾਸ ਨੂੰ ਬਿਮਾਰਾਂ ਅਤੇ ਜ਼ਖ਼ਮੀਆਂ ਨੂੰ ਬਚਾਉਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ । ਇੰਟਰਨੈਸ਼ਨਲ ਰੈੱਡ ਖ਼ਾਸ ਸੁਸਾਇਟੀ ਸੰਨ 1863 ਵਿੱਚ ਜੇ.ਐੱਸ. ਦੁਨੰਤ ਦੁਆਰਾ ਸਥਾਪਿਤ ਕੀਤੀ ਗਈ ਸੀ ਅਤੇ ਇੰਡੀਅਨ ਰੈੱਡ ਖ਼ਾਸ ਸੁਸਾਇਟੀ 1920 ਵਿੱਚ ਹੋਂਦ ਵਿੱਚ ਆਈ । ਇਸ ਦੇ ਭਿੰਨ ਮੰਤਵ ਹਨ- ਸਿਹਤ ਵਿੱਚ ਸੁਧਾਰ, ਬਿਮਾਰੀਆਂ ਤੋਂ ਬਚਾਉ ਅਤੇ ਬਿਮਾਰੀ ਦੀ ਗੰਭੀਰਤਾ ਨੂੰ ਘਟਾਉਣਾ । ਰੈੱਡ ਕਾਸ ਜੰਗ ਦੇ ਦਿਨਾਂ ਦੌਰਾਨ ਵੀ ਮਦਦ ਕਰਦਾ ਹੈ। ਇਹ ਥੈ-ਸੇਵੀ ਸੰਸਥਾ, ਭੂਚਾਲ, ਹੜ੍ਹ ਅਤੇ ਤੂਫ਼ਾਨਾਂ ਸਮੇਂ ਜ਼ਖ਼ਮੀ ਹੋਏ ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾਂ ਅਤੇ ਦਵਾਈਆਂ ਵੀ ਵੰਡਦਾ ਹੈ । ਇੰਡੀਅਨ ਰੈੱਡ ਕਾਸ ਸੁਸਾਇਟੀ ਦੀਆਂ ਭਾਰਤ ਵਿੱਚ 400 ਤੋਂ ਵੱਧ ਸ਼ਾਖਾਵਾਂ ਹਨ । ਇਹ ਫ਼ੌਜੀਆਂ ਦੀ ਵੀ ਸਹਾਇਤਾ ਕਰਦਾ ਹੈ । ਬੰਗਲੌਰ ਵਿੱਚ ਇਸ ਦਾ ਇੱਕ ਬਹੁਤ ਵੱਡਾ ਹਸਪਤਾਲ ਹੈ ।ਇੰਡੀਅਨ ਰੈਂਡ ਫ਼ਾਸ ਸੁਸਾਇਟੀ ਦੀ ਸੈਂਟ ਜੌਹਨ ਐਂਬੂਲੈਂਸ ਐਸੋਸੀਏਸ਼ਨ ਵੀ ਹੈ ਜਿਸ ਨੇ ਹਜ਼ਾਰਾਂ ਲੋਕਾਂ ਨੂੰ ਫਸਟ ਏਡ ਅਤੇ ਨਰਸਿੰਗ ਦੀ ਸਿਖਲਾਈ ਦਿੱਤੀ ਹੈ ।

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ (Five Marks Question Answers)

ਪ੍ਰਸ਼ਨ 11.
ਮੁੜ-ਵਸੇਬੇ ਤੋਂ ਕੀ ਭਾਵ ਹੈ ? ਇਸ ਬਾਰੇ ਪੂਰੀ ਜਾਣਕਾਰੀ ਦਿਉ ।
ਉੱਤਰ-
ਪੁਨਰ-ਵਿਸਥਾਪਨ ਦਾ ਅਰਥ ਅਤੇ ਪਰਿਭਾਸ਼ਾ (Meaning and Definition of Rehabilitation) – ਸ਼ਬਦ ‘ਰੀਹੈਬਲੀਟੇਸ਼ਨ’’ ਸ਼ਬਦ ਹੈਬੀਲਿਟਾਂ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਸਮਰੱਥਾ । ਇਸ ਲਈ ਪੁਨਰ ਵਿਸਥਾਪਨ ਦਾ ਅਰਥ ਹੈ ‘ਮੁੜ ਕਬਜ਼ਾ’ । ਦੂਜੇ ਸ਼ਬਦਾਂ ਵਿਚ ਪੁਨਰਵਿਸਥਾਪਨ ਦਾ ਅਰਥ ਹੈ ‘‘ਪਹਿਲੀ ਤੰਦਰੁਸਤੀ ਪ੍ਰਾਪਤ ਕਰਨਾ ਜਾਂ ਰਾਜ਼ੀ ਹੋਣਾ ਅਤੇ ਟਿਕ ਜਾਣਾ ।

ਡਬਲਯੂ. ਐੱਚ. ਓ. (W.H.O.) ਦੇ ਅਨੁਸਾਰ, “ਪੁਨਰ ਵਿਸਥਾਪਨ, ਅਸਮਰਥ ਵਿਅਕਤੀ ਵਿਚ ਕੰਮ ਕਰਨ ਦੀ ਉਚਤਮ ਯੋਗਤਾ ਪੈਦਾ ਕਰਨ ਦੇ ਉਦੇਸ਼ ਹਿੱਤ ਉਸਦੀ ਪੁਨਰਸਿਖਲਾਈ ਲਈ ਡਾਕਟਰੀ, ਸਮਾਜਿਕ, ਵਿੱਦਿਅਕ ਅਤੇ ਕਿੱਤਾਕਾਰੀ ਢੰਗਾਂ ਦੀ ਸਮੁੱਚੀ ਅਤੇ ਸੰਯੁਕਤ ਵਰਤੋਂ ਹੈ । ਉਦਾਹਰਨ ਵਜੋਂ ਇਕ ਵਿਅਕਤੀ ਕਿਸੇ ਸੱਟ ਨਾਲ ਸਰੀਰਕ ਤੰਦਰੁਸਤੀ ਗੁਆ ਬੈਠਦਾ ਹੈ । ਉਸਦੀ ਤੰਦਰੁਸਤੀ ਨੂੰ ਵਾਪਿਸ ਲਿਆਉਣ ਲਈ ਕੀਤੇ ਕੰਮ ਪੁਨਰ ਵਿਸਥਾਪਨ ਅਖਵਾਉਂਦਾ ਹੈ । ਪੁਰਾਣੇ ਸਮਿਆਂ ਵਿੱਚ ਅਸਮਰਥ ਵਿਅਕਤੀ ਨੂੰ ਸਮਾਜ ਵਲੋਂ ਅਣਗੌਲਾ ਕਰ ਦਿੱਤਾ ਜਾਦਾ ਸੀ ਪਰੰਤੂ ਅੱਜਕੱਲ੍ਹ ਅਸਮਰਥ ਨੂੰ ਸਮਾਜਿਕ ਸੰਬੰਧਾਂ ਵਿਚ ਵਾਪਸ ਲਿਆਉਣ ਲਈ ਕੀਤੇ ਕੰਮਾਂ ਨੂੰ ਪੁਨਰਵਿਸਥਾਪਨ ਕਿਹਾ ਜਾਂਦਾ ਹੈ । ਅਪਾਹਜਾਂ ਨੂੰ ਕਿੱਤਾਕਾਰੀ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ । ਇਸ ਸਿੱਖਿਆ ਨੂੰ ਕਿੱਤਾਕਾਰੀ ਸਿਖਲਾਈ (Vocational training) ਵੀ ਕਿਹਾ ਜਾਂਦਾ ਹੈ ।

ਪੁਨਰ-ਵਿਸਥਾਪਨ ਦਾ ਖੇਤਰ (Scope for Rehabilitation) – ਪੁਨਰ-ਵਿਸਥਾਪਨ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ । ਕਿਉਂਕਿ ਦੁਰਘਟਨਾਵਾਂ ਕਾਰਨ ਪੁਨਰ ਵਿਸਥਾਪਨ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ । ਪੁਨਰ-ਵਿਸਥਾਪਨ ਦੇ ਖੇਤਰ ਨੂੰ ਹੇਠ ਲਿਖੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ-

  • ਡਾਕਟਰੀ ਪੁਨਰ-ਵਿਸਥਾਪਨ (Medical Rehabilitation) – ਕਿਸੇ ਸੱਟ ਜਾਂ ਬਿਮਾਰੀ ਨਾਲ ਆਏ ਕਿਸੇ ਸਰੀਰਕ ਵਿਗਾੜ ਦੀ ਸੂਰਤ ਵਿਚ ਮਾਹਿਰ ਡਾਕਟਰੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ । ਇਸ ਵਿਚ ਮੈਡੀਕਲ ਬਾਂਚ, ਸਰਜਰੀ, ਆਰਥੋਪੈਡਿਕ ਅਤੇ ਫਿਜ਼ੀਉਥੇਰੈਪੀ ਸ਼ਾਮਿਲ ਹਨ ।
  • ਕਿੱਤਾਕਾਰੀ ਪੁਨਰ-ਵਿਸਥਾਪਨ (Vocational Rehabilitation) – ਅਸਮਰਥਤਾ ਦੇ ਬਾਵਜੂਦ, ਅਸਮਰਥਾਂ ਨੂੰ ਆਪਣੀ ਰੋਜ਼ੀ ਕਮਾਉਣ ਲਈ ਕਿੱਤਾਕਾਰੀ ਸਿਖਲਾਈ ਦਿੱਤੀ ਜਾਂਦੀ ਹੈ । ਮਿਸਾਲ ਦੇ ਤੌਰ ਤੇ ਅੰਨਿਆਂ ਨੂੰ ਕੁਰਸੀ ਬੁਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ ।
  • ਸਮਾਜਿਕ ਪੁਨਰ-ਵਿਸਥਾਪਨ (Social Rehabilitation) – ਇਸ ਨਾਲ ਅਸਮਰਥ ਦੇ ਪਰਿਵਾਰਕ ਅਤੇ ਸਮਾਜਿਕ ਸੰਬੰਧਾਂ ਨੂੰ ਬਹਾਲ ਕੀਤਾ ਜਾਂਦਾ ਹੈ । ਉਸਦੀ ਅਸਮਰਥਾ ਦੇ ਬਾਵਜੂਦ ਉਸਦੇ ਸਮਾਜਿਕ ਰੁਤਬੇ ਨੂੰ ਹੁਲਾਰਾ ਦਿੱਤਾ ਜਾਂਦਾ ਹੈ ।
  • ਮਨੋਵਿਗਿਆਨਿਕ ਪਨਰ-ਵਿਸਥਾਪਨ (Psychological Rehabilitation) – ਇਸ ਵਿਚ ਅਸਮਰਥ ਦਾ ਆਤਮ ਵਿਸ਼ਵਾਸ ਬਹਾਲ ਕੀਤਾ ਜਾਂਦਾ ਹੈ ।ਦਿਮਾਗੀ ਵਿਗਾੜ ਦੇ ਜਾਂ ਦਬਾਉ ਦੀ ਸੂਰਤ ਵਿਚ ਮਨੋਚਕਿਤਸਾ ਵਿਭਾਗ, ਮਨੋਵਿਗਿਆਨਿਕ ਪੁਨਰ-ਵਿਸਥਾਪਨ ਵਿਚ ਮੱਦਦ ਕਰਦਾ ਹੈ ।

ਪ੍ਰਸ਼ਨ 12.
ਮੁੜ-ਵਸੇਬੇ ਲਈ ਯੋਗਦਾਨ ਦੇਣ ਵਾਲੀਆਂ ਸੰਸਥਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਉ ।
ਉੱਤਰ-
ਪੁਨਰ-ਵਿਸਥਾਪਨ ਦਾ ਕਾਰਜ ਮੁੱਖ ਤੌਰ ‘ਤੇ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ । ਫਿਰ ਵੀ ਕੁਝ ਵਾਧੂ ਢੰਗਤਰੀਕਿਆਂ ਦੀ ਲੋੜ ਹੁੰਦੀ ਹੈ । ਪੁਨਰ ਵਿਸਥਾਪਨ ਦੀ ਪ੍ਰਕ੍ਰਿਆ ਵਿੱਚ ਕਈ ਪ੍ਰਾਈਵੇਟ ਸਮਾਜਿਕ ਅਦਾਰੇ (ਏਜੰਸੀਆਂ ਕਾਰਜਸ਼ੀਲ ਹਨ । ਇਨ੍ਹਾਂ ਵਿੱਚੋਂ ਕੁਝ ਥੈ-ਸੇਵੀ ਸੰਸਥਾਵਾਂ ਹੇਠ ਅਨੁਸਾਰ ਹਨ-

1. ਭਾਰਤੀ ਰੈੱਡ ਕਾਸ ਸੁਸਾਇਟੀ (The Indian Red Cross Society) – ਇਹ ਇੱਕ ਰਾਸ਼ਟਰੀ ਅਦਾਰਾ ਹੈ ਜੋ ਕਿ ਅੰਤਰਰਾਸ਼ਟਰੀ ਰੈੱਡ ਕਾਸ ਸੁਸਾਇਟੀ ਨਾਲ ਸੰਬੰਧਿਤ ਹੈ । ਰੈੱਡ ਕਾਸ ਨੂੰ ਬਿਮਾਰਾਂ ਅਤੇ ਜ਼ਖ਼ਮੀਆਂ ਨੂੰ ਬਚਾਉਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ । ਇੰਟਰਨੈਸ਼ਨਲ ਰੈੱਡ ਕਾਸ ਸੁਸਾਇਟੀ ਸੰਨ 1863 ਵਿੱਚ ਜੇ.ਐੱਸ. ਨੰਤ ਦੁਆਰਾ ਸਥਾਪਿਤ ਕੀਤੀ ਗਈ ਸੀ ਅਤੇ ਇੰਡੀਅਨ ਰੈੱਡ ਖ਼ਾਸ ਸੁਸਾਇਟੀ 1920 ਵਿੱਚ ਹੋਂਦ ਵਿੱਚ ਆਈ । ਇਸ ਦੇ ਭਿੰਨ ਮੰਤਵ ਹਨ- ਸਿਹਤ ਵਿੱਚ ਸੁਧਾਰ, ਬਿਮਾਰੀਆਂ ਤੋਂ ਬਚਾਉ ਅਤੇ ਬਿਮਾਰੀ ਦੀ ਗੰਭੀਰਤਾ ਨੂੰ ਘਟਾਉਣਾ | ਰੈੱਡ ਖ਼ਾਸ ਜੰਗ ਦੇ ਦਿਨਾਂ ਦੌਰਾਨ ਵੀ ਮਦਦ ਕਰਦਾ ਹੈ। ਇਹ ਸ਼ੈ-ਸੇਵੀ ਸੰਸਥਾ, ਭੂਚਾਲ, ਹੜ੍ਹ ਅਤੇ ਤੂਫ਼ਾਨਾਂ ਸਮੇਂ ਜ਼ਖ਼ਮੀ ਹੋਏ ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾਂ ਅਤੇ ਦਵਾਈਆਂ ਵੀ ਵੰਡਦਾ ਹੈ । ਇੰਡੀਅਨ ਰੈੱਡ ਖ਼ਾਸ ਸੁਸਾਇਟੀ ਦੀਆਂ ਭਾਰਤ ਵਿੱਚ 400 ਤੋਂ ਵੱਧ ਸ਼ਾਖਾਵਾਂ ਹਨ । ਇਹ ਫ਼ੌਜੀਆਂ ਦੀ ਵੀ ਸਹਾਇਤਾ ਕਰਦਾ ਹੈ । ਬੰਗਲੌਰ ਵਿੱਚ ਇਸ ਦਾ ਇੱਕ ਬਹੁਤ ਵੱਡਾ ਹਸਪਤਾਲ ਹੈ । ਇੰਡੀਅਨ ਰੈੱਡ ਕਾਸ ਸੁਸਾਇਟੀ ਦੀ ਸੈਂਟ ਜੌਹਨ ਐਂਬੂਲੈਂਸ ਐਸੋਸੀਏਸ਼ਨ ਵੀ ਹੈ ਜਿਸ ਨੇ ਹਜ਼ਾਰਾਂ ਲੋਕਾਂ ਨੂੰ ਫਸਟ ਏਡ ਅਤੇ ਨਰਸਿੰਗ ਦੀ ਸਿਖਲਾਈ ਦਿੱਤੀ ਹੈ ।

2. ਸਰਵ-ਭਾਰਤੀ ਅੰਧ ਸਹਾਇਤਾ ਸੰਘ (All India Blind Relief Society) – ਇਹ 1946 ਵਿੱਚ ਸਥਾਪਿਤ ਕੀਤੀ ਗਈ ਸੀ । ਇਹ ਲੋੜਵੰਦਾਂ ਲਈ ਅੱਖਾਂ ਦੇ ਕੈਂਪ ਲਗਾਉਂਦੀ ਹੈ ਅਤੇ ਅੰਨਿਆਂ ਦੀ ਭਲਾਈ ਲਈ ਕਾਰਜਸ਼ੀਲ ਕਈ ਸੰਸਥਾਵਾਂ ਦੇ ਕੰਮ ਦਾ ਤਾਲਮੇਲ ਵੀ ਰੱਖਦੀ ਹੈ ।

3. ਭਾਰਤੀ ਟਿਊਬਰਕਲੌਸਿਸ ਸੰਘ (Tuberculosis Association of India) – ਇਹ ਸੰਸਥਾ 1939 ਵਿੱਚ ਸਥਾਪਿਤ ਹੋਈ ਸੀ । ਇਹ ਤਪਦਿਕ ਨੂੰ ਕੰਟਰੋਲ ਕਰਨ ਅਤੇ ਇਸ ਤੋਂ ਬਚਾਅ ਲਈ ਖੋਜ ਕਾਰਜਾਂ ਵਿੱਚ ਲੱਗੀ ਹੋਈ ਹੈ । ਇਹ ਫੰਡ ਇਕੱਠੇ ਕਰਨ ਲਈ ਹਰ ਸਾਲ ਟੀ.ਬੀ. ਕੰਪੈਨ ਵੀ ਚਲਾਉਂਦੀ ਹੈ । ਟਿਊਬਰਕਲੌਸਿਮ ਐਸੋਸੀਏਸ਼ਨ ਆਫ਼ ਇੰਡੀਆ ਡਾਕਟਰਾਂ ਅਤੇ ਸਮਾਜਿਕ ਕਾਰਕੁਨਾਂ ਲਈ ਸਿਖਲਾਈ ਦਾ ਪ੍ਰਬੰਧ ਵੀ ਕਰਦੀ ਹੈ । ਇਸ ਐਸੋਸੀਏਸ਼ਨ ਦੀਆਂ ਕਈ ਸੰਸਥਾਵਾਂ ਜਿਵੇਂ ਨਿਊ ਦਿੱਲੀ ਟਿਊਬਰਕਲੌਸਿਸ ਸੈਂਟਰ ਅਤੇ ਕਸੌਲੀ ਤੇ ਧਰਮਪੁਰ ਵਿੱਚ ਨਾਟੋਰੀਅਮ (ਅਰੋਗਤਾ ਅਸਥਾਨ ਵੀ ਹਨ ।

4. ਹਿੰਦ ਕੁਸ਼ਟ ਨਿਵਾਰਣ ਸੰਘ (Hind Kusht Nivaran Sangh) – ਇਹ ਨਵੀਂ ਦਿੱਲੀ ਵਿਖੇ 1950 ਵਿੱਚ ਬਣਾਈ ਗਈ ਸੀ । ਇਹ ਸੰਘ ਵਿਸ਼ੇਸ਼ ਤੌਰ ਤੇ ਕੋਹੜੀਆਂ ਲਈ ਕੰਮ ਕਰਦਾ ਹੈ ।ਹਿੰਦ ਕੁਸ਼ਟ ਨਿਵਾਰਣ ਸੰਘ ਦੇਸ਼ ਭਰ ਵਿੱਚ ਕਈ ਕੋਹੜ ਕਲੀਨਿਕਾਂ ਨੂੰ ਮਾਲੀ ਮਦਦ ਵੀ ਦਿੰਦਾ ਹੈ । ਇਸ਼ਤਿਹਾਰਾਂ ਰਾਹੀਂ ਇਹ ਸੰਸਥਾ ਕੋਹੜੀਆਂ ਦੀ ਭਲਾਈ ਲਈ ਲੋਕਾਂ ਨੂੰ ਸਿੱਖਿਅਤ ਕਰਦੀ ਹੈ । ਕੋਹੜ ਇੱਕ ਕੌਨਿਕ ਛੂਤਛਾਤ ਦੀ ਬਿਮਾਰੀ ਹੈ ਜੋ ਕਿ ਚਮੜੀ ਨੂੰ ਪ੍ਰਭਾਵਿਤ ਕਰਦੀ ਹੈ । ਇਹ ਸੰਸਥਾ ਇੱਕ ਮੈਗਜ਼ੀਨ ਲੈਪਰੋਸੀ ਇੰਨ ਇੰਡੀਆ’ ਵੀ ਪ੍ਰਕਾਸ਼ਿਤ ਕਰਦੀ ਹੈ ।

5. ਭਾਰਤੀ ਬੱਚਾ ਭਲਾਈ ਸੰਘ (Indian Council for Child Welfare) – ਇਹ 1952 ਵਿੱਚ ਬਣਾਈ ਗਈ ਸੀ । ਇਹ ਬੱਚਿਆਂ ਦੀ ਭਲਾਈ ਲਈ ਕਈ ਪ੍ਰਕਾਰ ਦੇ ਪ੍ਰੋਗਰਾਮ ਉਲੀਕਦੀ ਹੈ ਅਤੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਲਈ ਸਹਾਇਤਾ ਕਰਦੀ ਹੈ ।

6. ਭਾਰਤੀ ਸੇਵਕ ਸੰਘ (Bharat Sevak Samaj) – ਇਹ 1952 ਵਿੱਚ ਸਥਾਪਿਤ ਹੋਈ ਸੀ । ਇਸ ਸਮਾਜ ਦਾ ਉਦੇਸ਼ ਹੈ, ਚੰਗੀ ਸਿਹਤ ਹਾਸਲ ਕਰਨੀ । ਇਸ ਸਮਾਜ ਦੀ ਮਹੱਤਵਪੂਰਨ ਕਾਰਵਾਈ ਹੈ, ਪੇਂਡੂ ਖੇਤਰਾਂ ਵਿੱਚ ਸੈਨੀਟੇਸ਼ਨ (ਸਫ਼ਾਈ ਦਾ ਸੁਧਾਰ ਕਰਨਾ ।

7. ਨੈਸ਼ਨਲ ਸੈਂਟਰ ਫਾਰ ਡੈਫ (National Center for Deaf)-ਇਸ ਏਜੰਸੀ ਦਾ ਸਿਖਲਾਈ ਸੈਂਟਰ ਹੈਦਰਾਬਾਦ ਵਿੱਚ ਹੈ ਜੋ ਕਿ ਬੋਲੇ ਬੱਚਿਆਂ ਦੀ ਬਿਹਤਰੀ ਲਈ ਕੰਮ ਕਰਦਾ ਹੈ ।

8. ਆਲ ਇੰਡੀਆ ਵੋਮੈਨਜ਼ ਕਾਨਫਰੰਸ (All India Women’s Conference) – ਇਸ ਦੀ ਸਥਾਪਨਾ 1926 ਵਿੱਚ ਹੋਈ ਸੀ । ਇਹ ਸੰਸਥਾ ਅਸਮਰਥ ਜਨਾਨੀਆਂ ਅਤੇ ਬੱਚਿਆਂ ਦੀ ਮਦਦ ਕਰਦੀ ਹੈ । ਇਹ ਕਿੱਤਾਕਾਰੀ ਸਿਖਲਾਈ ਲਈ ਵੀ ਕੰਮ ਕਰਦੀ ਹੈ ।

9. ਕਸਤੂਰਬਾ ਗਾਂਧੀ ਯਾਦਯਾਰੀ ਟਰੱਸਟ (Kasturba Gandhi National Memorial Trust) – ਇਹ 1944 ਵਿੱਚ ਬਣਿਆ ਸੀ । ਇਹ ਆਮਤੌਰ ਤੇ ਪਿੰਡਾਂ ਵਿੱਚ ਔਰਤਾਂ ਦੀ ਭਲਾਈ ਦੀ ਦੇਖਭਾਲ ਕਰਦਾ ਹੈ । ਇਹ ਕੋਹੜ ਵਿਰੋਧੀ ਕੰਮਾਂ ਵਿੱਚ ਵੀ ਕਾਰਜਸ਼ੀਲ ਹੈ ।

10. ਅੰਨਿਆਂ ਲਈ ਉਦਯੋਗਿਕ ਘਰ (Industrial Home for Blind) -1971 ਵਿੱਚ ਬਣਾਈ ਗਈ ਇਹ ਸੰਸਥਾ ਮੁੰਬਈ ਵਿਚ ਸਥਿਤ ਹੈ ਅਤੇ ਇੱਥੇ ਅੰਨ੍ਹੇ ਬੱਚਿਆਂ ਨੂੰ ਕਿੱਤਾ ਅਗਵਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਅਸਮਰਥ ਹੋਣ ਦੇ ਬਾਵਜੂਦ ਆਪਣਾ ਗੁਜ਼ਾਰਾ ਖ਼ੁਦ ਕਰ ਸਕਣ ।

11. ਆਸ਼ਾ ਨਿਕੇਤਨ ਰੀਹੈਬਲੀਟੇਸ਼ਨ ਸੈਂਟਰ (Asha Niketan Rehabilitation Center) – ਇਹ 1960 ਵਿੱਚ ਬਣੀ ਸੀ । ਇਸ ਦਾ ਇੱਕ ਹਸਪਤਾਲ ਹੈ ਜਿਸ ਵਿੱਚ ਫੀਜ਼ੀਉਥਰੈਪਿਕ ਯੂਨਿਟ ਹੈ । ਇਸ ਦੇ ਅਧੀਨ ਇੱਕ ਦਿਮਾਗੀ ਤੌਰ ‘ਤੇ ਕਮਜ਼ੋਰ ਬੱਚਿਆਂ ਅਤੇ ਬੋਲਿਆਂ ਲਈ ਸਕੂਲ ਵੀ ਹੈ ।

12. ਬਣਾਉਟੀ ਅੰਗ ਤਿਆਰ ਕਰਨ ਵਾਲੀ ਸੰਸਥਾ (Artificial Limbs Manufacturing Corporation) – ਇਹ ਕਾਰਪੋਰੇਸ਼ਨ ਕਾਨਪੁਰ ਵਿਖੇ ਬਣਾਈ ਗਈ ਸੀ । ਇੱਥੇ ਅਸਮਰਥਾ ਲਈ ਬਨਾਵਟੀ ਅੰਗਾਂ ਦਾ ਉਤਪਾਦਨ ਕੀਤਾ ਜਾਂਦਾ ਹੈ ।

13. ਮੰਦਬੁੱਧੀ ਬੱਚਿਆਂ ਲਈ ਕਮਯਾਨੀ ਸਕੂਲ (Kamayani School for Mentally Handicapped) – ਇਹ . ਸਕੂਲ ਪੂਨਾ ਵਿਖੇ 1964 ਵਿੱਚ ਸਥਾਪਿਤ ਕੀਤਾ ਗਿਆ ਸੀ । ਇਸ ਸਕੂਲ ਵਿੱਚ ਅਸਮਰਥ, ਖ਼ਾਸ ਤੌਰ ‘ਤੇ ਦਿਮਾਗੀ’ ਤੌਰ ‘ਤੇ ਕਮਜ਼ੋਰਾਂ ਨੂੰ ਕਿੱਤਾ ਸਿਖਲਾਈ ਜਿਵੇਂ ਫਰਨੀਚਰ ਨੂੰ ਪਾਲਿਸ਼ ਕਰਨੀ ਆਦਿ ਦਿੱਤੀ ਜਾਂਦੀ ਹੈ ।

ਇਨ੍ਹਾਂ ਸੰਸਥਾਵਾਂ ਤੋਂ ਇਲਾਵਾ ਹੋਰ ਕਈ ਸਮਾਜ ਸੇਵੀ ਅਦਾਰੇ ਪੁਨਰਵਿਸਥਾਪਨ ਦਾ ਕੰਮ ਕਰ ਰਹੇ ਹਨ । ਉਦਾਹਰਨ ਵਜੋਂ ਇੰਡੀਅਨ ਕੌਂਸਲ ਆਫ਼ ਮੈਂਟਲ ਹਾਈਜੀਨ, ਇੰਡੀਅਨ ਕਾਨਫਰੰਸ ਆਫ਼ ਸੋਸ਼ਲ ਵਰਕ, ਰਾਮਾ ਕ੍ਰਿਸ਼ਨ ਮਿਸ਼ਨ, ਲਾਇਨਜ਼ ਕਲੱਬ, ਮਾਰਵਾੜੀ ਰਿਲੀਫ ਸੋਸਾਇਟੀ, ਆਈ. ਆਈ. ਟੀ. ਦਿੱਲੀ ਨੈਸ਼ਨਲ ਫਿਜ਼ੀਕਲ ਲੈਬਾਰਟਰੀ, ਨਵੇਦਿਕ ਪ੍ਰੋਸਥੈਟਿਕ ਸੈਂਟਰ ਚੰਡੀਗੜ੍ਹ ਆਦਿ ।

ਪੁਨਰਵਿਸਥਾਪਨ ਵਿੱਚ ਸਮਾਜ ਦੀ ਭੂਮਿਕਾ (Role of Community in Rehabilitation) – ਪੁਨਰਵਿਸਥਾਪਨ ਦੇ ਕੰਮ ਵਿੱਚ ਸਮਾਜ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ । ਸਮਾਜ ਦੇ ਹਰ ਮੈਂਬਰ ਨੂੰ ਅਪਾਹਜ ਦੀ ਮਦਦ ਹਮਦਰਦੀ ਅਤੇ ਸਨੇਹ ਨਾਲ ਕਰਨੀ ਚਾਹੀਦੀ ਹੈ । ਜੇ ਸਮਾਜ ਅਸਮਰਥ ਨੂੰ ਅਲੱਗ ਕਰ ਦੇਵੇ ਤਾਂ ਉਸਦੀ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਹੈ । ਇਸ ਲਈ ਸਮਾਜ ਨੂੰ ਅਪਾਹਜ ਦੀ ਸਹਾਇਤਾ ਤਰਸ ਵਜੋਂ ਨਹੀਂ ਸਗੋਂ ਇੱਕ ਸਦਾਚਾਰਕ ਫਰਜ਼ ਵਜੋਂ ਕਰਨੀ ਚਾਹੀਦੀ ਹੈ । ਅਸਮਰਥ ਨੂੰ ਹੌਂਸਲਾ ਦੇਣਾ ਚਾਹੀਦਾ ਹੈ ।

PSEB 12th Class Physical Education Solutions Chapter 5 ਅਸਮਰਥਾ

PSEB 12th Class Physical Education Guide ਅਸਮਰਥਾ Important Questions and Answers

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)

ਪ੍ਰਸ਼ਨ 1.
ਮੁੜ-ਵਸੇਬੇ ਦਾ ਅਰਥ ਸਮਝਾਓ ।
ਉੱਤਰ-
ਸ਼ਬਦ ‘‘ਰੀਹੈਬਲੀਟੇਸ਼ਨ’’ ਸ਼ਬਦ ਹੈਬੀਲਿਟਾਂ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਸਮਰੱਥਾ । ਇਸ ਲਈ ਪੁਨਰ ਵਿਸਥਾਪਨ ਦਾ ਅਰਥ ਹੈ ‘ਮੁੜ ਕਬਜ਼ਾ’’ । ਦੂਜੇ ਸ਼ਬਦਾਂ ਵਿਚ ਪੁਨਰਵਿਸਥਾਪਨ ਦਾ ਅਰਥ ਹੈ ‘‘ਪਹਿਲੀ ਤੰਦਰੁਸਤੀ ਪ੍ਰਾਪਤ ਕਰਨਾ ਜਾਂ ਰਾਜ਼ੀ ਹੋਣਾ ਅਤੇ ਟਿਕ ਜਾਣਾ ।

ਪ੍ਰਸ਼ਨ 2.
ਕਿਸੇ ਵੀ ਦੋ ਤਰ੍ਹਾਂ ਦੀ ਅਸਮਰਥਾ ਬਾਰੇ ਲਿਖੋ ।
ਉੱਤਰ-

  1. ਬਣਤਰ ਅਪੰਗਤਾ
  2. ਕਾਰਜਾਤਮਿਕ ਅਪੰਗਤਾ ।

ਪ੍ਰਸ਼ਨ 3.
WHO ਦਾ ਪੂਰਾ ਨਾਮ ਕੀ ਹੈ ?
ਉੱਤਰ-
ਵਰਲਡ ਹੈਲਥ ਆਰਗਨਾਈਜੇਸ਼ਨ ।

ਪ੍ਰਸ਼ਨ 4.
ਕਿਸੇ ਵੀ ਦੋ ਢਾਂਚਾਗਤ ਅਪਾਹਜਤਾ ਦਾ ਨਾਮ ਦੱਸੋ ।
ਉੱਤਰ-
ਕਾਈਫੋਸਿਸ ਅਤੇ ਲੋਰਡੋਸਿਸ ।

ਪ੍ਰਸ਼ਨ 5.
ਅਸਮਰਥਾ ਦੇ ਕੋਈ ਦੋ ਕਾਰਕਾਂ ਨੂੰ ਉਜਾਗਰ ਕਰੋ ।
ਉੱਤਰ-

  1. ਮਾਨਸਿਕ ਕਾਰਨ
  2. ਸਰੀਰਕ ਕਾਰਨ ।

ਪ੍ਰਸ਼ਨ 6.
ਕਿਸੇ ਵੀ ਦੋ ਰਸਾਇਣਾਂ ਦੇ ਨਾਮ ਲਿਖੋ ਜਿਸ ਤੋਂ ਅਸਮਰਥਾ ਹੁੰਦੀ ਹੈ ?
ਉੱਤਰ-

  1. ਕਾਰਬਨ ਮੋਨੋਆਕਸਾਈਡ
  2. ਸਲਫਰ ਡਾਈਆਕਸਾਈਡ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 7.
ਕੋਈ ਵੀ ਦੋ ਭੌਤਿਕ ਏਜੰਟਾਂ ਦੇ ਨਾਮ ਦੱਸੋ ਜਿਸ ਨਾਲ ਕਿੱਤਾ ਬਿਮਾਰੀਆਂ ਹੁੰਦੀਆਂ ਹਨ ।
ਉੱਤਰ-
ਬਹੁਤ ਗਰਮ ਤਾਪਮਾਨ ਅਤੇ ਬਹੁਤ ਠੰਡਾ ਤਾਪਮਾਨ ।

ਪ੍ਰਸ਼ਨ 8.
ਆਮ ਕਿੱਤਾ ਸੰਬੰਧੀ ਬਿਮਾਰੀਆਂ ਵਿਚ ਧੂੜ ਦੇ ਖਤਰੇ ਨੂੰ ਬਿਆਨ ਕਰੋ ।
ਉੱਤਰ-
ਕੋਲੇ, ਸਿਲਿਕਾ ਧੂੜ ਅਤੇ ਕਪਾਹ ਦੀ ਧੂੜ ਤੋਂ ਭੁਰਾ ਫੇਫੜਾ ਨਾਲ ਬਿਮਾਰੀ ਹੋ ਜਾਂਦੀ ਹੈ ।

ਪ੍ਰਸ਼ਨ 9.
ਅਸਮਰਥਾ ਦੀ ਰੋਕਥਾਮ ਲਈ ਕੋਈ ਦੋ ਉਪਚਾਰ ਲਿਖੋ ।
ਉੱਤਰ-
ਮੈਡੀਕਲ ਚੈਕਅਪ ਅਤੇ ਕੰਮ ਦੇ ਸਥਾਨ ਦਾ ਰੱਖਰਖਾਵ ।

ਪ੍ਰਸ਼ਨ 10.
ਵਾਤਾਵਰਣ ਪ੍ਰਦੂਸ਼ਣ ਦੇ ਦੋ ਕਾਰਨ ਲਿਖੋ ।
ਉੱਤਰ-
ਹਵਾ ਪ੍ਰਦੂਸ਼ਣ ਅਤੇ ਰੌਲਾ ਪ੍ਰਦੁਸ਼ਣ ।

ਪ੍ਰਸ਼ਨ 11.
ਮੁੜ-ਵਸੇਬੇ ਵਿਚ ‘‘ਹੇਬੀਟਾ’’ (Habita) ਤੋਂ ਕੀ ਭਾਵ ਹੈ ?
ਉੱਤਰ-
ਸਮਰੱਥਾ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 12.
ਮੁੜ-ਵਸੇਬੇ ਕਿਸ ਭਾਸ਼ਾ ਤੋਂ ਲਿਆ ਗਿਆ ਹੈ ?
ਉੱਤਰ-
ਯੂਨਾਨੀ ਭਾਸ਼ਾ ਤੋਂ ।

ਪ੍ਰਸ਼ਨ 13.
ਮੁੜ-ਵਸੇਬੇ ਦੇ ਕੋਈ ਦੋ ਖੇਤਰਾਂ ਦਾ ਨਾਮ ਲਿਖੋ ।
ਉੱਤਰ-
ਡਾਕਟਰੀ ਪੁਨਰ ਵਿਸਥਾਪਣ ਅਤੇ ਕਿੱਤਾਕਾਰੀ ਪੁਨਰ ਵਿਸਥਾਪਣ ।

ਪ੍ਰਸ਼ਨ 14.
ਮੁੜ-ਵਸੇਬੇ ਦੇ ਕੰਮ ਵਿਚ ਲੱਗੀਆਂ ਕਿਸੇ ਦੋ ਸੰਸਥਾਵਾਂ ਦਾ ਨਾਮ ਲਿਖੋ ।
ਉੱਤਰ-

  1. ਇੰਡੀਅਨ ਰੈੱਡ ਕਰਾਸ ਸੁਸਾਇਟੀ
  2. ਆਲ ਇੰਡੀਆ ਬਲਾਈਂਡ ਰਿਲੀਫ਼ ਸੁਸਾਇਟੀ ।

ਪ੍ਰਸ਼ਨ 15.
ਭਾਰਤੀ ਰੈੱਡ ਕਰਾਸ ਸੁਸਾਇਟੀ ਕਦੋਂ ਹੋਂਦ ਵਿਚ ਆਈ ਸੀ ?
ਉੱਤਰ-
1920 ਵਿਚ ।

ਪ੍ਰਸ਼ਨ 16.
ਕਿਸ ਸਾਲ ਵਿਚ ਕਮਯਾਨੀ ਸਕੂਲ ਦੀ ਸਥਾਪਨਾ ਕੀਤੀ ਗਈ ਸੀ ?
ਉੱਤਰ-
1964 ਵਿਚ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 17.
ਨਕਲੀ ਅੰਗਾਂ ਨੂੰ ਬਣਾਉਣ ਲਈ ਕਾਰਪੋਰੇਸ਼ਨ ਨੂੰ ਕਿੱਥੇ ਬਣਾਇਆ ਗਿਆ ਹੈ ।
ਉੱਤਰ-
ਕਾਨਪੁਰ ।

ਪ੍ਰਸ਼ਨ 18.
ਕਿਹੜੀ ਸੰਸਥਾ ਬੋਲਿਆਂ ਲਈ ਕੰਮ ਕਰਦੀ ਹੈ ?
ਉੱਤਰ-
ਨੈਸ਼ਨਲ ਸੈਂਟਰ ਆਫ ਡੈਫ਼ ।

ਪ੍ਰਸ਼ਨ 19.
ਕਿਹੜੀ ਸੰਸਥਾ ਜੋ ਬੱਚਿਆਂ ਦੇ ਵੈਲਫੇਅਰ ਲਈ ਕੰਮ ਕਰਦੀ ਹੈ ?
ਉੱਤਰ-
ਭਾਰਤੀ ਬੱਚਾ ਭਲਾਈ ਸੰਘ ।

ਪ੍ਰਸ਼ਨ 20.
ਕਿਹੜੇ ਸਾਲ ਵਿਚ ਭਾਰਤ ਵਿਚ ਟੂਬਰਕਲੋਸਿਸ ਐਸੋਸੀਏਸ਼ਨ ਨੂੰ ਸਥਾਪਿਤ ਕੀਤਾ ਗਿਆ ਸੀ ?
ਉੱਤਰ-
1939 ਵਿਚ ।

ਪ੍ਰਸ਼ਨ 21.
ਕਮਯਾਨੀ ਸਕੂਲ ਕਿਸ ਸ਼ਹਿਰ ਵਿਚ ਸਥਿਤ ਹੈ ?
ਉੱਤਰ-
ਪੂਨਾ ਵਿਚ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 22.
ਭਾਈਫੋਸਿਸ ਵਿਚ ਸਰੀਰ ਦੇ ਕਿਸ ਭਾਗ ‘ਤੇ ਅਸਰ ਪੈਂਦਾ ਹੈ ?
ਉੱਤਰ-
ਰੀੜ ਦੀ ਹੱਡੀ ਦੇ ਪਿੱਠ ਵਾਲੇ ਪਾਸੇ ।

ਪ੍ਰਸ਼ਨ 23.
ਲੋਰਡੋਸਿਸ ਤੋਂ ਕੀ ਭਾਵ ਹੈ ?
ਉੱਤਰ-
ਇਹ ਲੱਕ ਪਾਸੇ ਆਏ ਵਾਧੇ ਦੀ ਅਪੰਗਤਾ ਹੈ । ਇਸ ਵਿਚ ਸਰੀਰ ਦੇ ਉੱਪਰਲੇ ਭਾਗ ਵਿਚ ਝੁਕਾਅ ਆ ਜਾਂਦਾ ਹੈ ।

ਪ੍ਰਸ਼ਨ 24.
ਸਕੌਲਸਿਸ ਅਪੰਗਤਾ ਕੀ ਹੁੰਦੀ ਹੈ ?
ਉੱਤਰ-
ਇਸ ਅਪੰਗਤਾ ਵਿਚ ਰੀੜ੍ਹ ਦੀ ਹੱਡੀ ਇਕ ਪਾਸੇ ਨੂੰ ਟੇਢੀ ਹੋ ਜਾਂਦੀ ਹੈ ।

ਪ੍ਰਸ਼ਨ 25.
ਪੁਨਰ-ਵਸੇਬੇ ਕੌਂਸਲ ਦੇ ਅਨੁਸਾਰ ਅਪੰਗਤਾ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਗਿਆ ਹੈ ?
ਉੱਤਰ-
ਚਾਰ ਭਾਗਾਂ ਵਿਚ ।

ਪ੍ਰਸ਼ਨ 26.
ਸਰਵ-ਭਾਰਤੀ ਅੰਧ ਸਹਾਇਤਾ ਸੰਘ ਕਿਸ ਸਾਲ ਸਥਾਪਿਤ ਕੀਤਾ ਗਿਆ ਸੀ ?
ਉੱਤਰ-
ਸਾਲ 1946 ਵਿਚ ।

ਪ੍ਰਸ਼ਨ 27.
ਹਿੰਦ ਕੁਸ਼ਟ ਨਿਵਾਰਣ ਸੰਘ ਕਿਸ ਸਾਲ ਆਰੰਭ ਹੋਇਆ ਅਤੇ ਕਿੱਥੇ ਹੈ ?
ਉੱਤਰ-
ਸਾਲ 1950 ਵਿਚ, ਨਵੀਂ ਦਿੱਲੀ ਵਿਖੇ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 28.
ਭਾਰਤ ਸੇਵਕ ਸੰਘ ਦੀ ਸਥਾਪਨਾ ਕਦੋਂ ਹੋਈ ਸੀ ?
ਉੱਤਰ-
ਸਾਲ 1952 ਵਿਚ ।

ਪ੍ਰਸ਼ਨ 29.
ਨੈਸ਼ਨਲ ਸੈਂਟਰ ਫਾਰ ਡੈਫ ਕਿੱਥੇ ਸਥਿਤ ਹੈ ?
ਉੱਤਰ-
ਹੈਦਰਾਬਾਦ ਵਿਚ ।

ਪ੍ਰਸ਼ਨ 30.
ਅੰਨਿਆਂ ਦੇ ਉਦਯੋਗਿਕ ਘਰ ਕਿੱਥੇ ਹਨ ?
ਉੱਤਰ-
ਮੁੰਬਈ ਵਿਚ ।

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)

ਪ੍ਰਸ਼ਨ 1.
ਅਸਮਰਥਾ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਅਸਮਰਥਾ ਦਾ ਅਰਥ ਹੈ, ਕੋਈ ਵਿਸ਼ੇਸ਼ ਸਰੀਰਕ ਜਾਂ ਮਾਨਸਿਕ ਕੰਮ ਕਰਨ ਦੀ ਅਸਮਰਥਾ । ਜਦੋਂ ਸਰੀਰਕ ਮਾਨਸਿਕ ਕਾਰਜ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਤਾਂ ਇਸ ਅਵਸਥਾ ਨੂੰ ਅਸਮਰਥਾ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਅਸਮਰਥਾ ਦੀਆਂ ਵੱਖ-ਵੱਖ ਕਿਸਮਾਂ ਨੂੰ ਬਿਆਨ ਕਰੋ ।
ਉੱਤਰ-
ਅਸਮਰਥਾ ਦੀਆਂ ਕਿਸਮਾਂ ਹੇਠ ਲਿਖੇ ਅਨੁਸਾਰ ਹਨ-
1. ਬਣਤਰ ਅਸਮਰਥਾ (Structural Disability) – ਇਹ ਅਸਮਰਥਾ ਸਰੀਰਕ ਬਣਤਰ ਨਾਲ ਸੰਬੰਧਿਤ ਹੈ । ਇਸ ਵਿਚ ਸਰੀਰ ਦਾ ਬੇਢੰਗਾ ਅਤੇ ਕਰੂਪਤਾ ਆਉਂਦੇ ਹਨ । ਸਰੀਰ ਦੀ ਇਹ ਹਾਲਤ ਕਿਸੇ ਵੀ ਐਕਸੀਡੈਂਟ ਜਾਂ ਸੱਟ ਨਾਲ ਹੋ ਸਕਦੀ ਹੈ । ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ, ਦੁਰਘਟਨਾਵਾਂ, ਅਸੰਤੁਲਿਤ ਖੁਰਾਕ ਅਤੇ ਕੰਮ ਕਰਦੇ ਸਮੇਂ ਕੀਤੀਆਂ ਗਲਤੀਆਂ |

2. ਕਾਰਜਾਤਮਿਕ ਅਸਮਰਥਤਾ (Functional Disability) – ਇਸ ਕਿਸਮ ਦੀ ਅਸਮਰਥਤਾ ਵਿਚ ਸਰੀਰਕ ਅੰਗ ਪ੍ਰਭਾਵਿਤ ਹੋ ਜਾਂਦੇ ਹਨ । ਇਹ ਨੁਕਸ ਆਮ ਕਰਕੇ ਲੰਬੀ ਬਿਮਾਰੀਆਂ ਕਾਰਨ ਹੁੰਦੇ ਹਨ । ਸਾਹ ਦੀ ਬਿਮਾਰੀ, ਸਿੱਲੀਕੋਸਿਸ, ਐਸਬੈਗਸ, ਲੀਡ ਕਹਿਰ, ਸਾਈਡਰੋਸਿਸ, ਬਾਈਸਨੋਸਿਸ, ਲੇਬਰੋਸਿਸ, ਲੰਗ ਕੈਂਸਰ ਆਦਿ ਇਸ ਦੀਆਂ ਉਦਾਹਰਨਾਂ ਹਨ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 3.
ਕਾਰਜਸ਼ੀਲ ਅਸਮਰਥਾ ਸ਼ਬਦ ਦੀ ਵਿਆਖਿਆ ਕਰੋ ।
ਉੱਤਰ-
ਇਸ ਕਿਸਮ ਦੀ ਅਸਮਰਥਾ ਵਿਚ ਸਰੀਰਕ ਅੰਗ ਪ੍ਰਭਾਵਿਤ ਹੋ ਜਾਂਦੇ ਹਨ । ਇਹ ਨੁਕਸ ਆਮ ਕਰਕੇ ਲੰਬੀ ਬਿਮਾਰੀਆਂ ਕਾਰਨ ਹੁੰਦੇ ਹਨ । ਸਾਹ ਦੀ ਬਿਮਾਰੀ, ਸਿੱਲੀਕੋਸਿਸ, ਐਸਬੈਗਸ, ਲੀਡ ਕਹਿਰ, ਸਾਈਡਰੋਸਿਸ, ਬਾਈਸਨੋਸਿਸ, ਲੇਬਰੋਸਿਸ, ਲੰਗ ਕੈਂਸਰ ਆਦਿ ਇਸ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 4.
ਮੁੜ-ਵਸੇਬੇ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਡਬਲਯੂ. ਐੱਚ. ਓ. (W.H.O.) ਦੇ ਅਨੁਸਾਰ, “ਪੁਨਰ ਵਿਸਥਾਪਨ, ਜਾਂ ਮੁੜ ਵਸੇਰਾ ਅਪੰਗ ਵਿਅਕਤੀ ਵਿਚ ਕੰਮ ਕਰਨ ਦੀ ਉਚਤਮ ਯੋਗਤਾ ਪੈਦਾ ਕਰਨ ਦੇ ਉਦੇਸ਼ ਹਿੱਤ ਉਸਦੀ ਪੁਨਰ ਸਿਖਲਾਈ ਲਈ ਡਾਕਟਰੀ, ਸਮਾਜਿਕ, ਵਿੱਦਿਅਕ ਅਤੇ ਕਿੱਤਾਕਾਰੀ ਢੰਗਾਂ ਦੀ ਸਮੁੱਚੀ ਅਤੇ ਸੰਯੁਕਤ ਵਰਤੋਂ ਹੈ ।

ਪ੍ਰਸ਼ਨ 5.
ਪੁਨਰਵਾਸ ਦੇ ਸ਼ਬਦਾਵਲੀ ਅਰਥ ਨੂੰ ਸਪੱਸ਼ਟ ਕਰੋ ।
ਉੱਤਰ-
‘‘ਰੀਹੈਬਲੀਟੇਸ਼ਨ’’ ਸ਼ਬਦ ਹੈਬੀਲਿਟਾਂ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਸਮਰੱਥਾ । ਇਸ ਲਈ ਪੁਨਰ ਵਿਸਥਾਪਨ ਦਾ ਅਰਥ ਹੈ ‘‘ਮੁੜ ਵਸੇਬਾ (ਪੁਨਰਵਾਸ) ” । ਦੂਜੇ ਸ਼ਬਦਾਂ ਵਿਚ ਪੁਨਰਵਿਸਥਾਪਨ ਦਾ ਅਰਥ ਹੈ ‘‘ਪਹਿਲੀ ਤੰਦਰੁਸਤੀ ਪ੍ਰਾਪਤ ਕਰਨਾ ਜਾਂ ਰਾਜ਼ੀ ਹੋਣਾ ਅਤੇ ਟਿਕ ਜਾਣਾ ।

ਪ੍ਰਸ਼ਨ 6.
ਵੱਖ-ਵੱਖ ਏਜੰਟਾਂ ਦੀ ਸੂਚੀ ਬਣਾਓ ਜਿਸ ਕਾਰਨ ਆਮ ਕਿੱਤਾ ਬਿਮਾਰੀਆਂ ਹੋਣ ।
ਉੱਤਰ-

  1. ਭੌਤਿਕ ਕਾਰਨਾਂ ਕਰਕੇ ਪੈਦਾ ਹੋਏ ਰੋਗ (Diseases due to Physical agents)
  2. ਧੜ ਤੋਂ ਪੈਦਾ ਹੋਏ ਰੋਗ (Dust Diseases or Dust hazard)
  3. ਰਸਾਇਣਿਕ ਤੱਤਾਂ ਤੋਂ ਪੈਦਾ ਹੋਏ ਰੋਗ (Chemical diseases or chemical hazards)
  4. ਅਸਧਾਰਨ ਸਮੇਂ ਵਿਚ ਕੰਮ ਕਰਨ ਨਾਲ ਪੈਦਾ ਹੋਏ ਰੋਗ ।

ਪ੍ਰਸ਼ਨ 7.
ਮੁੜ-ਵਸੇਬੇ ਦੇ ਦੋ ਖੇਤਰਾਂ ਬਾਰੇ ਦੱਸੋ ।
ਉੱਤਰ

  • ਡਾਕਟਰੀ ਮੁੜ-ਵਸੇਬਾ (Medical Rehabilitation) – ਕਿਸੇ ਸੱਟ ਜਾਂ ਬਿਮਾਰੀ ਨਾਲ ਆਏ ਕਿਸੇ ਸਰੀਰਕ ਵਿਗਾੜ ਦੀ ਸੂਰਤ ਵਿਚ ਮਾਹਿਰ ਡਾਕਟਰੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ । ਇਸ ਵਿਚ ਮੈਡੀਕਲ ਬ੍ਰਾਂਚ, ਸਰਜਰੀ, ਆਰਥੋਪੈਡਿਕ ਅਤੇ ਫਿਜ਼ੀਓਥਰੈਪੀ ਸ਼ਾਮਿਲ ਹਨ ।
  • ਕਿੱਤਾਕਾਰੀ ਮੁੜ ਵਸੇਬਾ (Vocational Rehabilitation) – ਅਪਾਹਜਤਾ ਦੇ ਬਾਵਜੂਦ, ਅਪਾਹਜਾਂ ਨੂੰ ਆਪਣੀ ਰੋਜ਼ੀ ਕਮਾਉਣ ਲਈ ਕਿੱਤਾਕਾਰੀ ਸਿਖਲਾਈ ਦਿੱਤੀ ਜਾਂਦੀ ਹੈ । ਮਿਸਾਲ ਦੇ ਤੌਰ ਤੇ ਅੰਨ੍ਹਿਆਂ ਨੂੰ ਕੁਰਸੀ ਬੁਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ ।

ਪ੍ਰਸ਼ਨ 8.
ਪੁਨਰਵਾਸ ਲਈ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਵੱਖ-ਵੱਖ ਸੰਸਥਾਵਾਂ ਦੇ ਨਾਮ ਲਿਖੋ ।
ਉੱਤਰ-

  1. ਇੰਡੀਅਨ ਰੈੱਡ ਕਰਾਸ ਸੁਸਾਇਟੀ
  2. ਆਲ ਇੰਡੀਆ ਬਲਾਈਂਡ ਰਿਲੀਫ ਸੁਸਾਇਟੀ
  3. ਟਿਊਬਰਕਲੋਸਿਸ ਐਸੋਸੀਏਸ਼ਨ ਆਫ਼ ਇੰਡੀਆ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 9.
ਅਪਾਜਤਾ ਲਈ ਵੱਖ-ਵੱਖ ਰੋਕਥਾਮ ਦੇ ਦੋ ਉਪਾਵਾਂ ਨੂੰ ਉਜਾਗਰ ਕਰੋ ।
ਉੱਤਰ-

  1. ਨੌਕਰੀ ਤੇ ਰੱਖਣ ਤੋਂ ਪਹਿਲਾਂ ਮੈਡੀਕਲ ਚੈੱਕਅਪ
  2. ਕਰਮਚਾਰੀਆਂ ਦੀ ਸਮੇਂ-ਸਮੇਂ ਤੇ ਜਾਂਚ ਹੋਣਾ ।

ਪ੍ਰਸ਼ਨ 10.
ਕਿਸੇ ਵੀ ਦੋ ਆਮ ਪੇਸ਼ਾਵਰ ਬਿਮਾਰੀਆਂ ਦੀ ਵਿਆਖਿਆ ਕਰੋ ।
ਉੱਤਰ-
1. ਕਪਾਹ ਦੀ ਧੂੜ/ਬਿਸੀਨੋਸਿਸ (Cotton dust/Byssinosis) – ਇਸਨੂੰ ਭੂਰਾ ਫੇਫੜਾ (Brown lung) ਵੀ ਕਿਹਾ ਜਾਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਕਰਮਚਾਰੀ ਭੰਗ, ਗਣ ਅਤੇ ਕਪਾਹ ਦੀ ਸੋਸਿੰਗ ਦੇ ਕੰਮ ਦੇ ਦੁਆਰਾ ਧੂੜ ਨੂੰ ਸਾਹ ਦੁਆਰਾ ਸਰੀਰ ਦੇ ਅੰਦਰ ਲੈਂਦਾ ਹੈ । ਇਹ ਇਕ ਭਿਅੰਕਰ ਸਥਿਤੀ ਹੁੰਦੀ ਹੈ ਜਿਸ ਵਿਚ ਛਾਤੀ ਤੰਗ ਜਾਂ ਜਕੜ ਜਾਂਦੀ ਹੈ ਅਤੇ ਸਾਹ ਦੀ ਕਮੀ ਹੋਣ ਲੱਗਦੀ ਹੈ । ਇਹ ਮੁੱਖ ਕਰਕੇ ਟੈਕਸਟਾਈਲ ਦੀਆਂ ਫੈਕਟਰੀਆਂ ਵਿਚ ਕੱਪੜਿਆਂ ਦਾ ਕੰਮ-ਕਾਜ ਕਰਦੇ ਹਨ ।

2. ਕਿੱਤਾ ਅਸਥਮਾ (Occupation Asthma) – ਇਹ ਦਮਾਂ ਧੂੜ, ਗੈਸਾਂ, ਧੂੰਆਂ ਅਤੇ ਵਾਸ਼ਪ ਆਦਿ ਵਿਚ ਸਾਹ ਲੈਣ ਕਾਰਨ ਹੁੰਦਾ ਹੈ । ਇਸ ਪ੍ਰਕਾਰ ਦੇ ਦਮੇ ਦੇ ਲੱਛਣ ਭਿਅੰਕਰ ਖੰਘ ਅਤੇ ਘਬਰਾਹਟ ਹਨ ।

ਪ੍ਰਸ਼ਨ 11.
ਬਾਲ ਕਲਿਆਣ ਭਾਰਤ ਕੌਂਸਲ ਦਾ ਕੀ ਕੰਮ ਹੈ ?
ਉੱਤਰ-
ਇਹ ਕੌਂਸਲ 1952 ਵਿੱਚ ਬਣਾਈ ਗਈ ਸੀ । ਇਹ ਬੱਚਿਆਂ ਦੀ ਭਲਾਈ ਲਈ ਕਈ ਪ੍ਰਕਾਰ ਦੇ ਪ੍ਰੋਗਰਾਮ ਉਲੀਕਦੀ ਹੈ ਅਤੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਲਈ ਸਹਾਇਤਾ ਕਰਦੀ ਹੈ ।

ਪ੍ਰਸ਼ਨ 12.
ਕਾਮਯਨੀ ਸਕੂਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਹ ਸਕੂਲ ਪੂਨਾ ਵਿਖੇ 1964 ਵਿੱਚ ਸਥਾਪਿਤ ਕੀਤਾ ਗਿਆ ਸੀ । ਇਸ ਸਕੂਲ ਵਿੱਚ ਅਪਾਹਜ, ਖ਼ਾਸ ਤੌਰ ‘ਤੇ ਦਿਮਾਗੀ ਤੌਰ ‘ਤੇ ਕਮਜ਼ੋਰਾਂ ਨੂੰ ਕਿੱਤਾ ਸਿਖਲਾਈ , ਜਿਵੇਂ ਫਰਨੀਚਰ ਨੂੰ ਪਾਲਿਸ਼ ਕਰਨੀ ਆਦਿ ਦਿੱਤੀ ਜਾਂਦੀ ਹੈ ।

ਪ੍ਰਸ਼ਨ 13.
ਆਸ਼ਾ ਨਿਕੇਤਨ ਮੁੜ-ਵਸੇਬਾ ਕੇਂਦਰ ਬਾਰੇ ਸਪੱਸ਼ਟ ਕਰੋ ।
ਉੱਤਰ-
ਇਹ 1960 ਵਿੱਚ ਬਣੀ ਸੀ । ਇਸ ਦਾ ਇੱਕ ਹਸਪਤਾਲ ਹੈ ਜਿਸ ਵਿੱਚ ਫੀਜ਼ੀਓਥਰੈਪਿਕ ਯੂਨਿਟ ਹੈ । ਇਸ ਦੇ ਅਧੀਨ ਇੱਕ ਦਿਮਾਗੀ ਤੌਰ ‘ਤੇ ਕਮਜ਼ੋਰ ਬੱਚਿਆਂ ਅਤੇ ਬੋਲਿਆਂ ਲਈ ਸਕੂਲ ਵੀ ਹੈ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 14.
ਆਲ ਇੰਡੀਆ ਬਲਾਈਂਡ ਰਿਲੀਫ ਸੁਸਾਇਟੀ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਹ 1946 ਵਿੱਚ ਸਥਾਪਿਤ ਕੀਤੀ ਗਈ ਸੀ । ਇਹ ਲੋੜਵੰਦਾਂ ਲਈ ਅੱਖਾਂ ਦੇ ਕੈਂਪ ਲਗਾਉਂਦੀ ਹੈ ਅਤੇ ਅੰਨਿਆਂ ਦੀ ਭਲਾਈ ਲਈ ਕਾਰਜਸ਼ੀਲ ਕਈ ਸੰਸਥਾਵਾਂ ਦੇ ਕੰਮ ਦਾ ਤਾਲਮੇਲ ਵੀ ਰੱਖਦੀ ਹੈ ।

ਪ੍ਰਸ਼ਨ 15.
ਲੋਰਡੋਸਿਸ ਅਪੰਗਤਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਹ ਅਪੰਗਤਾ, ਲੱਕ ਵਾਲੇ ਪਾਸੇ ਆਏ ਵਾਧੇ ਕਾਰਨ ਹੁੰਦੀ ਹੈ । ਇਸ ਵਿਚ ਸਰੀਰ ਦੇ ਉੱਪਰਲੇ ਭਾਗ ਵਿਚ ਅੱਗੇ ਵੱਲ ਝੁਕਾਅ ਆ ਜਾਂਦਾ ਹੈ ।

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)

ਪ੍ਰਸ਼ਨ 1.
ਅਸਮਰਥਾ ਦੀਆਂ ਕਿਸਮਾਂ ਨੂੰ ਵਿਸਤ੍ਰਿਤ ਕਰੋ ।
ਉੱਤਰ-
1. ਬਣਤਰ ਅਸਮਰਥਾ (Structural Disability) – ਇਹ ਅਪੰਗਤਾ ਸਰੀਰਕ ਬਣਤਰ ਨਾਲ ਸੰਬੰਧਿਤ ਹੈ । ਇਸ ਵਿਚ ਸਰੀਰ ਦਾ ਬੇਢੰਗਾ ਅਤੇ ਕਰੂਪਤਾ ਆਉਂਦੇ ਹਨ । ਸਰੀਰ ਦੀ ਇਹ ਹਾਲਤ ਕਿਸੇ ਵੀ ਐਕਸੀਡੈਂਟ ਜਾਂ ਸੱਟ ਨਾਲ ਹੋ ਸਕਦੀ ਹੈ । ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ, ਦੁਰਘਟਨਾਵਾਂ, ਅਸੰਤੁਲਿਤ ਖੁਰਾਕ ਅਤੇ ਕੰਮ ਕਰਦੇ ਸਮੇਂ ਕੀਤੀਆਂ ਗਲਤੀਆਂ । ਸਰੀਰਕ ਬਣਤਰ ਦੇ ਅਨੁਸਾਰ ਹੇਠ ਲਿਖੀਆਂ ਅਪੰਗਤਾਵਾਂ ਆਉਂਦੀਆਂ ਹਨ-

(ੳ) ਕਾਈਕੋਸਿਸ (Kyphosis) – ਇਹ ਅਪੰਗਤਾ ਰੀੜ੍ਹ ਦੀ ਹੱਡੀ ਦੇ ਪਿੱਠ ਵਾਲੇ ਪਾਸੇ ਡਰੋਸਲ ਵਿਚ ਹੋਏ ਵਾਧੇ | ਕਾਰਨ ਹੁੰਦੀ ਹੈ । ਇਸ ਨਾਲ ਪਿੱਠ ਵਿਚ ਕੁੱਬ ਪੈ ਜਾਂਦਾ ਹੈ ।
(ਅ) ਲੋਰਡੋਸਿਸ (Lordosis) – ਇਹ ਅਪੰਗਤਾ, ਲੱਕ ਵਾਲੇ ਪਾਸੇ ਆਏ ਵਾਧੇ ਕਾਰਨ ਹੁੰਦੀ ਹੈ । ਇਸ ਵਿਚ ਸਰੀਰ । ਦੇ ਉੱਪਰਲੇ ਭਾਗ ਵਿਚ ਅੱਗੇ ਵੱਲ ਝੁਕਾਅ ਆ ਜਾਂਦਾ ਹੈ ।
(ਇ) ਸਕੌਲਸਿਸ (Scoliosis) – ਇਹ ਰੀੜ੍ਹ ਦੀ ਹੱਡੀ ਦੇ ਲਟੇਰਲ ਵਿਚ ਆਏ ਵਾਧੇ ਨਾਲ ਹੁੰਦਾ ਹੈ ।

2. ਕਾਰਜਾਤਮਿਕ ਅਸਮਰਥਾ (Functional Disability) – ਇਸ ਕਿਸਮ ਦੀ ਅਸਮਰਥਾ ਵਿਚ ਸਰੀਰਕ ਅੰਗ ਪ੍ਰਭਾਵਿਤ ਹੋ ਜਾਂਦੇ ਹਨ । ਇਹ ਨੁਕਸ ਆਮ ਕਰਕੇ ਲੰਬੀ ਬਿਮਾਰੀਆਂ ਕਾਰਨ ਹੁੰਦੇ ਹਨ | ਸਾਹ ਦੀ ਬਿਮਾਰੀ, ਸਿੱਲੀਕੋਸਿਸ, ਐਸਬੈਗਟਸ, ਲੀਡ ਕਹਿਰ, ਸਾਈਡਰੋਸਿਸ, ਬਾਈਸਨੋਸਿਸ, ਲੇਬਰੋਸਿਸ, ਲੰਗ ਕੈਂਸਰ ਆਦਿ ਇਸ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 2.
ਅਸਮਰਥਾ ਵਾਲੇ ਦੋ ਕਾਰਕਾਂ ਦੀ ਵਿਆਖਿਆ ਕਰੋ ।
ਉੱਤਰ-
1. ਭੌਤਿਕ ਕਾਰਨ (Physical Factor) – ਬਹੁਤ ਸਾਰੀਆਂ ਅਯੋਗਤਾਵਾਂ ਭੌਤਿਕ ਕਾਰਨਾਂ ਜਿਵੇਂ ਕਿ ਗਰਮੀ, ਸਰਦੀ, ਰੋਸ਼ਨੀ, ਦਬਾਅ, ਰੌਲਾ, ਵਿਕੀਰਣਾਂ (Radiations) ਆਦਿ ਨਾਲ ਵਾਪਰਦੀਆਂ ਹਨ । ਮਿਸਾਲ ਵਜੋਂ ਅੰਤ ਦਾ ਠੰਡਾ ਮੌਸਮ ਫੁੱਟ ਬਾਈਟ (ਪੈਰ ਗਲ ਜਾਣਾ ਅਤੇ ਉੱਚਾ ਤਾਪਮਾਨ, ਹੀਟ ਕਰੈਂਮਪ, ਅਜਿਹੀਆਂ ਅਪੰਗਤਾਵਾਂ ਨੂੰ ਜਨਮ ਦਿੰਦੇ ਹਨ । ਕੰਮ ਦੇ ਸਥਾਨ ਤੇ ਉੱਚੀਆਂ ਅਵਾਜ਼ਾਂ ਜਾਂ ਰੌਲੇ ਕਾਰਨ ਬੋਲਾਪਣ ਹੋ ਸਕਦਾ ਹੈ ।

2. ਸਮਾਜਿਕ ਕਾਰਨ (Social Factor) – ਬਹੁਤ ਸਾਰੀਆਂ ਸਮਾਜਿਕ ਅਸਮਰਥਾ ਕੰਮ ਕਰਨ ਵਾਲਿਆਂ ਵਿਚ ਉਦੋਂ ਪੈਦਾ ਹੋ ਜਾਂਦੀਆਂ ਹਨ ਜਦ ਉਹ ਸਮਾਜਿਕ ਵਾਤਾਵਰਣ ਵਿਚ ਆਪਣੇ ਆਪ ਨੂੰ ਢਾਲ ਨਹੀਂ ਪਾਉਂਦੇ । ਇਹ ਕਈ ਵਾਰ ਆਪਣੇ-ਆਪ (Introvert) ਸੁਭਾਅ ਦੇ ਵਿਅਕਤੀਆਂ ਵਿਚ ਜ਼ਿਆਦਾ ਹੁੰਦੀ ਹੈ । ਉਹ ਕੰਮ ਕਰਤਾ ਜੋ ਆਪਣੇ ਆਪ ਨੂੰ ਸਮਾਜ ਅਨੁਸਾਰ ਨਾ ਢਾਲ ਸਕੇ ਤਾਂ ਕਈ ਪ੍ਰੇਸ਼ਾਨੀਆਂ ਜਿਵੇਂ ਕਿ ਉਦਾਸੀ, ਤਣਾਅ, ਚਿੰਤਾ ਅਤੇ ਅਸੁਰੱਖਿਆ ਦੇ ਹੇਠ ਆ ਜਾਂਦਾ ਹੈ । ਇਸ ਦੇ ਹੋਰ ਵੀ ਕਾਰਨ ਹਨ : ਜਿਵੇਂ ਕਿ ਆਪਣੇ ਆਪ ਵਿਚ ਰਹਿਣਾ, · ਆਤਮਵਿਸ਼ਵਾਸ ਦੀ ਕਮੀ ਅਤੇ ਬੁਰੇ ਰਿਸ਼ਤੇ ਆਦਿ ।

ਪ੍ਰਸ਼ਨ 3.
ਆਮ ਪੇਸ਼ੇਵਰ ਬਿਮਾਰੀਆਂ ਨੂੰ ਉਜਾਗਰ ਕਰੋ ।
ਉੱਤਰ-
ਆਕੂਪੇਸ਼ਨਲ ਸੇਫਟੀ ਐਂਡ ਹੈਲਥ ਕੰਨਵੈਨਸ਼ਨ (Occupational safety and health Convention) ਦੇ ਅਨੁਸਾਰ ਕਿੱਤਾ ਬਿਮਾਰੀ’ ਸ਼ਬਦ ਉਹਨਾਂ ਸਾਰੀਆਂ ਬਿਮਾਰੀਆਂ ਨੂੰ ਕਵਰ ਕਰਦਾ ਹੈ ਜੋ ਕਿ ਕੰਮ ਦੀਆਂ ਗਤੀਵਿਧੀਆਂ ਤੋਂ ਪੈਦਾ ਹੋਣ ਵਾਲੇ ਜ਼ਖ਼ਮਾਂ ਦੇ ਐਕਸਪੋਜਰ ਦੇ ਨਤੀਜੇ ਵਜੋਂ ਆਉਂਦੇ ਹਨ । ਕਿੱਤਾ ਸੰਬੰਧੀ ਬਹਤ ਅਤੇ ਭਿੰਨ-ਭਿੰਨ ਬਿਮਾਰੀਆਂ ਹਨ ਜੋ ਕਿ ਵੱਖ-ਵੱਖ ਰੋਜ਼ਗਾਰ ਕੰਮਾਂ ਵਿਚੋਂ ਘਟਦੀਆਂ ਹਨ । ਇਹਨਾਂ ਵਿਚੋਂ ਕੁੱਝ ਬਿਮਾਰੀਆਂ ਨੂੰ ਹੇਠ ਲਿਖੇ ਅਨੁਸਾਰ ਦੱਸਿਆ ਗਿਆ ਹੈ ।

  1. ਭੌਤਿਕ ਕਾਰਨਾਂ ਕਰਕੇ ਪੈਦਾ ਹੋਏ ਰੋਗ (Diseases due to Physical agents)
  2. ਧੂੜ ਤੋਂ ਪੈਦਾ ਹੋਏ ਰੋਗ (Dust Diseases or Dust hazard)
  3. ਰਸਾਇਣਿਕ ਤੱਤਾਂ ਤੋਂ ਪੈਦਾ ਹੋਏ ਰੋਗ (Chemical diseases or chemical hazards)
  4. ਅਸਧਾਰਨ ਸਮੇਂ ਵਿਚ ਕੰਮ ਕਰਨ ਨਾਲ ਪੈਦਾ ਹੋਏ ਰੋਗ ।

PSEB 12th Class Physical Education Solutions Chapter 5 ਅਸਮਰਥਾ

ਪਸ਼ਨ 4.
ਕਿਵੇਂ ਭੌਤਿਕ ਏਜੰਟ ਕਿੱਤੇ ਦੀ ਬਿਮਾਰੀ ਦਾ ਕਾਰਨ ਹੋ ਸਕਦੇ ਹਨ ?
ਉੱਤਰ-
ਇਸ ਸ਼੍ਰੇਣੀ ਵਿਚ ਉਹ ਬਿਮਾਰੀਆਂ ਆਉਂਦੀਆਂ ਹਨ ਜੋ ਕੰਮ ਕਰਨ ਵਾਲੇ ਸਥਾਨ ਤੋਂ ਉੱਚੇ ਅਤੇ ਨੀਵੇਂ ਤਾਪਮਾਨ ਕਰਕੇ ਪੈਦਾ ਹੁੰਦੀਆਂ ਹਨ । ਬਹੁਤ ਉਦਯੋਗਿਕ ਕਰਮਚਾਰੀ ਜੋ ਕਿ ਬਹੁਤ ਹੀ ਗਰਮ ਤਾਪਮਾਨ ਵਿਚ ਕੰਮ ਕਰਦੇ ਹਨ ਜਿਵੇਂ ਕਿ ਕੋਲੇ ਦੀਆਂ ਖਾਣਾਂ ਦੇ ਭੱਠੇ ਆਦਿ ਵਿਚ ਚਿਹਰੇ ਦਾ ਜਲਣਾ, ਕੈਮਪ ਜਾਂ ਥਕਾਵਟ ਆਦਿ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੋ ਉਦਯੋਗਿਕ ਕਰਮਚਾਰੀ ਬਹੁਤ ਹੀ ਠੰਡੇ ਤਾਪਮਾਨ ਵਿਚ ਕੰਮ ਕਰਦੇ ਹਨ ਉਹਨਾਂ ਨੂੰ ਫੋਰਸਟ ਬਾਈਟ, ਪੈਰਾਂ ਦਾ ਗਲਣਾ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਹਨਾਂ ਤੋਂ ਇਲਾਵਾ ਕੁਝ ਹੋਰ ਵੀ ਭੌਤਿਕ ਕਾਰਕ ਹਨ ਜੋ ਕਿ ਅੱਗੇ ਲਿਖੇ ਅਨੁਸਾਰ ਹਨ-

(ਉ) ਰੋਸ਼ਨੀ (Light) – ਤੇਜ਼ ਰੋਸ਼ਨੀ ਜਾਂ ਘੱਟ ਰੋਸ਼ਨੀ ਵਿਚ ਕੰਮ ਕਰਨ ਨਾਲ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਜਿੱਥੇ ਤੇਜ਼ ਰੋਸ਼ਨੀ ਵਿਚ ਕੰਮ ਕਰਨ ਨਾਲ ਮਾਨਸਿਕ ਥਕਾਵਟ ਹੁੰਦੀ ਹੈ ਉੱਥੇ ਹੀ ਘੱਟ ਰੋਸ਼ਨੀ ਵਿਚ ਕੰਮ ਕਰਨ ਨਾਲ ਸਿਰ ਦਰਦ, ਅੱਖਾਂ ਤੇ ਭਾਰੀਪਨ ਅਤੇ ਮਾਨਸਿਕ ਦਬਾਅ ਵਰਗੀਆਂ ਸਮੱਸਿਆਵਾਂ | ਪੈਦਾ ਹੁੰਦੀਆਂ ਹਨ ।

(ਅ) ਰੌਲਾ (Noise) – ਤੇਜ਼ ਰੌਲੇ ਵਿਚ ਕੰਮ ਕਰਨ ਅਤੇ ਉੱਚੀ ਅਵਾਜ਼ ਵਿਚ ਸੁਣਨ ਨਾਲ ਸੁਣਨ ਸ਼ਕਤੀ, ਸਿਰ ਦਰਦ ਅਤੇ ਤਣਾਅ ਆਦਿ ਪੈਦਾ ਹੋ ਜਾਂਦੇ ਹਨ ।

(ਇ) ਰੇਡੀਏਸ਼ਨ (Rediation) – ਵਿਕਿਰਣਾਂ ਨਾਲ ਆਦਰਾਂ ਦੇ ਤੱਲ ਨੂੰ ਨੁਕਸਾਨ ਪਹੁੰਚਦਾ ਹੈ ਜਿਸ ਨਾਲ ਉਲਟੀਆਂ, ਖੂਨ ਦੀ ਉਲਟੀਆਂ ਅਤੇ ਦਸਤ ਲੱਗ ਜਾਂਦੇ ਹਨ । ਲੰਬੇ ਸਮੇਂ ਤੱਕ ਰੇਡੀਏਸ਼ਨ ਵਿਚ ਕੰਮ ਕਰਨ ਨਾਲ ਕੈਂਸਰ ਅਤੇ ਕਾਰਡੀਉਵੈਸਕੂਲਰ ਨਾਮਕ ਬਿਮਾਰੀਆਂ ਹੋ ਜਾਂਦੀਆਂ ਹਨ ।

ਪ੍ਰਸ਼ਨ 5.
ਵੱਖ-ਵੱਖ ਧੂੜ ਕਾਰਕਾਂ ਨੂੰ ਉਜਾਗਰ ਕਰੋ ਜੋ ਕਿ ਰੋਗਾਂ ਦਾ ਕਾਰਨ ਬਣ ਸਕਦੇ ਹਨ ?
ਉੱਤਰ-
ਧੂੜ ਤੋਂ ਪੈਦਾ ਹੋਏ ਰੋਗ (Dust Diseases) – ਫੇਫੜਿਆਂ ਦੀਆਂ ਅਜਿਹੀਆਂ ਕਈ ਬਿਮਾਰੀਆਂ ਹਨ ਜੋ ਧੂੜ ਦੇ ਸਰੀਰ ਵਿਚ ਜਾਣ ਕਰਕੇ ਪੈਦਾ ਹੁੰਦੀਆਂ ਹਨ । ਧੁੜ ਤੋਂ ਪੈਦਾ ਹੋਏ ਕੁਝ ਕੁ ਰੋਗ ਹੇਠ ਲਿਖੇ ਹਨ-

(ੳ) ਕੋਲੇ ਦੀ ਧੂੜ (Coal Dust) – ਕਾਲੇ ਫੇਫੜਿਆਂ ਦੀ ਬਿਮਾਰੀ ਕੋਲੇ ਨੂੰ ਸਾਹ ਦੁਆਰਾ ਅੰਦਰ ਲੈ ਜਾਣ ਕਾਰਨ ਹੁੰਦੀ ਹੈ । ਇਸ ਨਾਲ ਫੇਫੜਿਆਂ ਵਿਚ ਜਲਣ ਅਤੇ ਸੋਜ ਹੁੰਦੀ ਹੈ । ਇਹ ਇਕ ਸਥਾਈ ਬਿਮਾਰੀ ਹੁੰਦੀ ਹੈ ਜੋ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਸਾਹ ਲੈਣ ਵਿਚ ਮੁਸ਼ਕਿਲ ਪੈਦਾ ਕਰਦੀ ਹੈ ।

(ਅ) ਸਿਲਿਕਾ ਧੂੜ (Silica Dust) – ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਸਿਲਿਕਾ ਟਿਲ ਖਾਂਣਾਂ ਵਿਚ ਕੰਮ ਕਰਦੇ ਹੋਏ ਸਾਹ ਦੁਆਰਾ ਸਰੀਰ ਵਿਚ ਪਹੁੰਚਦੇ ਹਨ । ਇਸ ਨਾਲ ਫੇਫੜਿਆਂ ਵਿਚ ਜਲਣ ਹੁੰਦੀ ਹੈ ਅਤੇ ਹੋਰ ਵੀ ਕਈ ਫੇਫੜਿਆਂ ਸੰਬੰਧੀ ਰੋਗ ਪੈਦਾ ਹੋ ਜਾਂਦੇ ਹਨ ।

(ਈ) ਕਪਾਹ ਦੀ ਧੂੜ/ਬਿਸੀਨੋਸਿਸ (Cotton dust/Byssinosis) – ਇਸਨੂੰ ਭੂਰਾ ਫੇਫੜਾ (Brown lung) ਵੀ ਕਿਹਾ ਜਾਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਕਰਮਚਾਰੀ ਭੰਗ, ਗਣ ਅਤੇ ਕਪਾਹ ਦੀ ਸੋਸਿੰਗ ਦੇ ਕੰਮ ਦੇ ਦੁਆਰਾ ਧੂੜ ਨੂੰ ਸਾਹ, ਦੁਆਰਾ ਸਰੀਰ ਦੇ ਅੰਦਰ ਲੈਂਦਾ ਹੈ । ਇਹ ਇਕ ਭਿਅੰਕਰ ਸਥਿਤੀ ਹੁੰਦੀ ਹੈ ਜਿਸ ਵਿਚ ਛਾਤੀ ਤੰਗ ਜਾਂ ਜਕੜ ਜਾਂਦੀ ਹੈ ਅਤੇ ਸਾਹ ਦੀ ਕਮੀ ਹੋਣ ਲੱਗਦੀ ਹੈ । ਇਹ ਮੁੱਖ ਕਰਕੇ ਟੈਕਸਟਾਈਲ ਦੀਆਂ ਫੈਕਟਰੀਆਂ ਵਿਚ ਕੱਪੜਿਆਂ ਦਾ ਕੰਮ-ਕਾਜ ਕਰਦੇ ਹਨ ।

(ਸ) ਕਿੱਤਾ ਅਸਥਮਾ (Occupation Asthma) – ਇਹ ਦਮਾਂ ਧੂੜ, ਗੈਸਾਂ, ਧੂੰਆਂ ਅਤੇ ਵਾਸ਼ਪ ਆਦਿ ਵਿਚ ਸਾਹ ਲੈਣ ਕਾਰਨ ਹੁੰਦਾ ਹੈ । ਇਸ ਪ੍ਰਕਾਰ ਦੇ ਦਮੇ ਦੇ ਲੱਛਣ ਭਿਅੰਕਰ ਖੰਘ ਅਤੇ ਘਬਰਾਹਟ ਹਨ ।

ਪ੍ਰਸ਼ਨ 6.
ਵੱਖ-ਵੱਖ ਰਸਾਇਣਕ ਖਤਰਿਆਂ ਨੂੰ ਸਪੱਸ਼ਟ ਕਰੋ ਜੋ ਕਿ ਬਿਮਾਰੀਆਂ ਲਈ ਜ਼ਿੰਮੇਵਾਰ ਹਨ ?
ਉੱਤਰ-
ਸਾਡੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਉਦਯੋਗਾਂ ਵਿਚ ਵਿਆਪਕ ਤੌਰ ਤੇ ਰਸਾਇਣ ਵਰਤੇ ਜਾਂਦੇ ਹਨ | ਕਈ ਕੰਮ ਵਿਚ ਆਉਣ ਵਾਲੇ ਉਤਪਾਦ ਰਸਾਇਣਾਂ ਤੋਂ ਬਣਦੇ ਹਨ ਜਿਵੇਂ ਕਿ ਪਲਾਸਟਿਕ, ਪੇਂਟਸ, ਫਾਰਮੇਟਿਕਲ, ਡਿਟਰਜੈਂਟ ਆਦਿ | ਕਈ ਰਸਾਇਣਾਂ ਦਾ ਅਸਰ ਲੰਬੇ ਸਮੇਂ ਦੇ ਇਸਤੇਮਾਲ ਤੋਂ ਬਾਅਦ ਦਿਖਾਈ ਦਿੰਦਾ ਹੈ । ਇਸ ਵਿਚ ਡਾਇਬਟੀਜ਼, ਐਲਰਜੀ, ਦਮਾ, ਐਕਜ਼ੀਮਾ, ਕੈਂਸਰ, ਧਿਆਨ ਦੀ ਕਮੀ, ਸਿੱਖਣ ਵਿਚ ਕਮੀ, ਬਾਂਝਪਨ, ਡਿਪਰੈਸ਼ਨ, ਗੰਭੀਰ ਥਕਾਵਟ, ਰਸਾਇਣਿਕ ਸੰਵੇਦਨਸ਼ੀਲਤਾ, ਦਿਲ ਦੀ ਬਿਮਾਰੀ, ਮਲਟੀਪਲ ਸਕਲਰੋਸਿਸ, ਪਾਰਕਿੰਸਨਾਸ ਦੀ ਬਿਮਾਰੀ, ਥਾਈਰੋਡ ਬਿਮਾਰੀ ਆਦਿ ਰਸਾਇਣਿਕ ਤੱਤਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਹਨ । ਇਸ ਤੋਂ ਇਲਾਵਾ ਕੁਝ ਹੋਰ ਬਿਮਾਰੀਆਂ ਵੀ ਹਨ ਜੋ ਕਿ ਅੱਗੇ ਲਿਖੇ ਅਨੁਸਾਰ ਹਨ-

(ਉ) ਜ਼ਹਿਰੀਲੀਆਂ ਗੈਸਾਂ ਨੂੰ ਸੁੰਘਣ ਨਾਲ ਹੋਣ ਵਾਲੀਆਂ ਬਿਮਾਰੀਆਂ-ਕਈ ਤਰ੍ਹਾਂ ਦੀਆਂ ਗੈਸਾਂ ਜਿਵੇਂ ਕਿ ਕਲੋਰੀਨ (Chlorine), ਫਾਸਗਿਨ (Phosgene), ਸਲਫਰਡਾਈਆਕਸਾਈਡ (Sulphurdioxide), ਹਾਈਡਰੋਜਨ, ਗਿਲਫਾਇਡ, ਨਾਈਟ੍ਰੋਜਨ ਡਾਈਆਕਸਾਈਡ ਅਤੇ ਅਮੋਨੀਆ ਆਦਿ । ਜੇਕਰ ਅਚਾਨਕ ਉਦਯੋਗਿਕ ਹਾਦਸੇ ਵਿਚ ਲੀਕ ਹੋ ਜਾਵੇ ਤਾਂ ਇਹ ਬੁਰੀ ਤਰ੍ਹਾਂ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਹਨ । ਜਿਵੇਂ ਕਿ ਕਲੋਰੀਨ ਅਤੇ ਅਮੋਨੀਆ ਨਾਮਕ ਗੈਸਾਂ ਆਸਾਨੀ ਨਾਲ ਸਰੀਰ ਅੰਦਰ ਦਾਖਿਲ ਹੋ ਕੇ ਮੂੰਹ, ਨੱਕ ਅਤੇ ਗਲੇ ਨੂੰ ਪ੍ਰਭਾਵਿਤ ਕਰਦੀਆਂ ਹਨ ।

(ਅ) ਲੀਡ ਜ਼ਹਿਰ (Lead Poisoning) – ਲੀਡ ਜ਼ਹਿਰ ਦੇ ਛੋਟੇ-ਛੋਟੇ ਕਣਾਂ ਦੇ ਸਰੀਰ ਵਿਚ ਜਾਣ ਨਾਲ, ਇਕ ਕਰਮਚਾਰੀ ਨੂੰ ਪੇਟ ਦੀ ਕਬਜ਼ੀ, ਅਨੀਮੀਆ ਅਤੇ ਮਾਸਪੇਸ਼ੀਆਂ ਵਿਚ ਦਰਦ ਹੋ ਸਕਦਾ ਹੈ ।

(ਈ) ਮਰਕਿਊਰੀ ਜ਼ਹਿਰ (Mercury Poisoning) – ਮਰਕਿਊਰੀ ਜ਼ਹਿਰ ਦੇ ਸਰੀਰ ਵਿਚ ਦਾਖਲ ਹੋਣ ਨਾਲ ਸਾਹ ਲੈਣ ਵਿਚ ਤਕਲੀਫ, ਮਸੂੜਿਆਂ ਵਿਚ ਸੋਜ਼, ਦੰਦ ਡਿੱਗਣ, ਅਨੀਮੀਆ ਆਦਿ ਦੀ ਤਕਲੀਫ ਹੋ ਜਾਂਦੀ ਹੈ ।

ਪ੍ਰਸ਼ਨ 7.
ਅਸਮਰਥਾ ਦੇ ਕੋਈ ਵੀ ਦੋ ਬਚਾਅ ਦੇ ਉਪਾਅ ਦਿਓ ।
ਉੱਤਰ-
1. ਕੰਮ ਕਰਨ ਦੇ ਸਥਾਨ ਦਾ ਰੱਖ-ਰਖਾਉ (Maintenance of working Place) – ਬਹੁਤ ਸਾਰੀਆਂ ਬਿਮਾਰੀਆਂ ਭੌਤਿਕ ਏਜੰਟਾਂ ਦੇ ਕਾਰਨ ਜਿਵੇਂ ਗਰਮੀ, ਸਰਦੀ, ਦਬਾਅ, ਰੇਡੀਏਸ਼ਨ, ਰੌਲਾ ਆਦਿ ਕਰਕੇ ਪੈਦਾ ਹੁੰਦੀਆਂ ਹਨ । ਇਸ ਲਈ ਇਹਨਾਂ ਭੌਤਿਕ ਏਜੰਟਾਂ ਦੇ ਰੱਖ-ਰਖਾਵ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ । ਇਕ ਮੁਆਇਨ ਕਰਤਾ ਨੂੰ ਠੰਡੇ, ਹਲਕੇ, ਹਵਾਦਾਰ ਤਾਪਮਾਨ ਅਤੇ ਨਮੀ ਦੀ ਜਾਂਚ ਅਤੇ ਸਾਂਭ-ਸੰਭਾਲ ਨੂੰ ਚੈੱਕ ਕਰਨਾ ਚਾਹੀਦਾ ਹੈ । ਇਸ ਵਾਸਤੇ ਹੇਠ ਲਿਖੇ ਕਦਮ ਚੁੱਕੇ ਜਾਣੇ ਚਾਹੀਦੇ ਹਨ ।

2. ਹਵਾ ਪ੍ਰਦੂਸ਼ਣ ਤੇ ਰੋਕ (Control of air Pollution) – ਬਹੁਤ ਸਾਰੀਆਂ ਬਿਮਾਰੀਆਂ ਹਵਾ ਪ੍ਰਦੂਸ਼ਣ ਕਾਰਨ ਹੁੰਦੀਆਂ ਹਨ । ਇਹਨਾਂ ਨੂੰ ਰੋਕਣਾ ਚਾਹੀਦਾ ਹੈ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 8.
ਹੇਠ ਲਿਖਿਆਂ ਤੇ ਨੋਟ ਲਿਖੋ ।
(ਉ) ਸੁਰੱਖਿਆ ਯੰਤਰਾਂ ਦੀ ਵਰਤੋਂ
(ਅ) ਕਾਮਿਆਂ ਦੀ ਸਿੱਖਿਆ ।
ਉੱਤਰ-
(ੳ) ਸੁਰੱਖਿਆ ਯੰਤਰਾਂ ਦੀ ਵਰਤੋਂ (Use of protective Devices) – ਕਈ ਕਾਰੋਬਾਰੀ ਅਸਮਰਥਾਵਾਂ ਨੂੰ ਸੁਰੱਖਿਆ ਉਪਕਰਨ ਦੀ ਵਰਤੋਂ ਨਾਲ ਘਟਾਇਆ ਜਾ ਸਕਦਾ ਹੈ , ਜਿਵੇਂ ਕਿ ਗੈਸ ਮਾਸਕ (ਮਖੋਟਾ) ਸਾਹ ਵਾਲੀਆਂ ਅਸਮਰਥਾਵਾਂ ਤੋਂ ਬਚਾ ਕਰ ਸਕਦਾ ਹੈ ਜੋ ਕਿ ਧੂੜ, ਗੈਸਾਂ ਆਦਿ ਰਸਾਇਣਿਕ ਪਦਾਰਥਾਂ ਦੇ ਸਾਹ ਦੁਆਰਾ ਅੰਦਰ ਲੈਣ ਨਾਲ ਉਤਪੰਨ ਹੁੰਦੀਆਂ ਹਨ | ਕਈ ਪ੍ਰਕਾਰ ਦੇ ਸੁਰੱਖਿਆ ਯੰਤਰ ਜਿਵੇਂ ਕਿ ਕੰਨਾਂ ਦੇ ਪਲੱਗ, ਜੁੱਤੇ, ਦਸਤਾਨੇ, ਐਪਰਨ, ਹੈਲਮੇਟ ਆਦਿ ਕਈ ਤਰ੍ਹਾਂ ਦੀਆਂ ਕਿੱਤਾ ਸੰਬੰਧੀ ਸਮੱਸਿਆਵਾਂ ਤੋਂ ਬਚਾਉਂਦੇ ਹਨ ।

(ਅ) ਕਾਮਿਆਂ ਦੀ ਸਿੱਖਿਆ (Educating the Workers) – ਕਈ ਪ੍ਰਕਾਰ ਦੀਆਂ ਕਾਰੋਬਾਰੀ ਦੁਰਘਟਨਾਵਾਂ ਅਤੇ ਅਸਮਰਥਾਵਾਂ ਸਿੱਖਿਆ ਦੀ ਘਾਟ ਕਾਰਨ ਹੁੰਦੀਆਂ ਹਨ । ਹਰ ਕਰਮਚਾਰੀ ਨੂੰ ਸੁਰੱਖਿਆ ਯੰਤਰਾਂ ਦੀ ਉੱਚਿਤ ਵਰਤੋਂ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ । ਕਾਮਿਆਂ ਨੂੰ ਮਸ਼ੀਨਾਂ ਦੀ ਠੀਕ ਢੰਗ ਨਾਲ ਵਰਤੋਂ ਕਰਨ ਸੰਬੰਧੀ ਸਿਖਲਾਈ ਦੇਣੀ ਚਾਹੀਦੀ ਹੈ । ਹਰ ਕਾਮੇ ਨੂੰ ਉਸਦੇ ਕੰਮ-ਮਾਹੌਲ ਵਿਚ ਆਉਣ ਵਾਲੇ ਖ਼ਤਰਿਆਂ ਅਤੇ ਉਨ੍ਹਾਂ ਤੋਂ ਬਚਣ ਦੀ ਸਿਖਲਾਈ ਦੇਣੀ ਬਹੁਤ ਜ਼ਰੂਰੀ ਹੈ ।

ਪ੍ਰਸ਼ਨ 9.
ਮੁੜ-ਵਸੇਬੇ ਲਈ ਡਬਲਿਊ. ਐਚ. ਓ. ਵਲੋਂ ਦਿੱਤੀ ਪਰਿਭਾਸ਼ਾ ਨੂੰ ਬਿਆਨ ਕਰੋ !
ਉੱਤਰ-
ਡਬਲਯੂ. ਐੱਚ. ਓ. (W.H.O.) ਦੇ ਅਨੁਸਾਰ, “ਪੁਨਰ ਵਿਸਥਾਪਨ ਜਾਂ ਮੁੜ ਵਸੇਬਾ ਅਪੰਗ ਵਿਅਕਤੀ ਵਿਚ ਕੰਮ ਕਰਨ ਦੀ ਉਚਤਮ ਯੋਗਤਾ ਪੈਦਾ ਕਰਨ ਦੇ ਉਦੇਸ਼ ਹਿੱਤ ਉਸਦੀ ਪੁਨਰਸਿਖਲਾਈ ਲਈ ਡਾਕਟਰੀ, ਸਮਾਜਿਕ, ਵਿੱਦਿਅਕ ਅਤੇ ਕਿੱਤਾਕਾਰੀ ਢੰਗਾਂ ਦੀ ਸਮੁੱਚੀ ਅਤੇ ਸੰਯੁਕਤ ਵਰਤੋਂ ਹੈ । ਉਦਾਹਰਨ ਵਜੋਂ ਇਕ ਵਿਅਕਤੀ ਕਿਸੇ ਸੱਟ ਨਾਲ ਸਰੀਰਕ ਤੰਦਰੁਸਤੀ ਗੁਆ ਬੈਠਦਾ ਹੈ । ਉਸਦੀ ਤੰਦਰੁਸਤੀ ਨੂੰ ਵਾਪਿਸ ਲਿਆਉਣ ਲਈ ਕੀਤੇ ਕੰਮ ਪੁਨਰ ਵਿਸਥਾਪਨ ਅਖਵਾਉਂਦਾ ਹੈ । ਪੁਰਾਣੇ ਸਮਿਆਂ ਵਿੱਚ ਅਸਮਰਥ ਵਿਅਕਤੀ ਨੂੰ ਸਮਾਜ ਵਲੋਂ ਅਣਗੌਲਾ ਕਰ ਦਿੱਤਾ ਜਾਦਾ ਸੀ ਪਰੰਤੂ ਅੱਜਕੱਲ੍ਹ ਅਸਮਰਥ ਨੂੰ ਸਮਾਜਿਕ ਸੰਬੰਧਾਂ ਵਿਚ ਵਾਪਸ ਲਿਆਉਣ ਲਈ ਕੀਤੇ ਕੰਮਾਂ ਨੂੰ ਪੁਨਰਵਿਸਥਾਪਨ ਕਿਹਾ ਜਾਂਦਾ ਹੈ । ਅਸਮਰਥਾਂ ਨੂੰ ਕਿੱਤਾਕਾਰੀ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ । ਇਸ ਸਿੱਖਿਆ ਨੂੰ ਕਿੱਤਾਕਾਰੀ ਸਿਖਲਾਈ (Vocational training) ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 10.
ਮੁੜ-ਵਸੇਬੇ ਦੇ ਖੇਤਰ ਨੂੰ ਬਿਆਨ ਕਰੋ ।
ਉੱਤਰ-
ਮੁੜ-ਵਸੇਬੇ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ । ਕਿਉਂਕਿ ਦੁਰਘਟਨਾਵਾਂ ਕਾਰਨ ਮੁੜ ਵਸੇਬੇ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ । ਪੁਨਰ ਵਿਸਥਾਪਨ ਦੇ ਖੇਤਰ ਨੂੰ ਹੇਠ ਲਿਖੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ-

  • ਡਾਕਟਰੀ ਮੁੜ-ਵਸੇਬਾ (Medical Rehabilitation) – ਕਿਸੇ ਸੱਟ ਜਾਂ ਬਿਮਾਰੀ ਨਾਲ ਆਏ ਕਿਸੇ ਸਰੀਰਕ ਵਿਗਾੜ ਦੀ ਸੂਰਤ ਵਿਚ ਮਾਹਿਰ ਡਾਕਟਰੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ । ਇਸ ਵਿਚ ਮੈਡੀਕਲ ਬਾਂਚ, ਸਰਜਰੀ, ਆਰਥੋਪੈਡਿਕ ਅਤੇ ਫਿਜ਼ੀਉਥੇਰੈਪੀ ਸ਼ਾਮਿਲ ਹਨ ।
  • ਕਿੱਤਾਕਾਰੀ ਮੁੜ-ਵਸੇਬਾ (Vocational Rehabilitation) – ਅਸਮਰਥਾ ਦੇ ਬਾਵਜੂਦ, ਅਸਮਰਥਾਂ ਨੂੰ ਆਪਣੀ ਰੋਜ਼ੀ ਕਮਾਉਣ ਲਈ ਕਿੱਤਾਕਾਰੀ ਸਿਖਲਾਈ ਦਿੱਤੀ ਜਾਂਦੀ ਹੈ । ਮਿਸਾਲ ਦੇ ਤੌਰ ਤੇ ਅੰਨਿਆਂ ਨੂੰ ਕੁਰਸੀ ਬੁਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ ।
  • ਸਮਾਜਿਕ ਮੁੜ-ਵਸੇਬਾ (Social Rehabilitation) – ਇਸ ਨਾਲ ਅਸਮਰਥ ਵਿਅਕਤੀ ਦੇ ਪਰਿਵਾਰਕ ਅਤੇ ਸਮਾਜਿਕ ਸੰਬੰਧਾਂ ਨੂੰ ਬਹਾਲ ਕੀਤਾ ਜਾਂਦਾ ਹੈ । ਉਸਦੀ ਅਪਾਹਜਤਾ ਦੇ ਬਾਵਜੂਦ ਉਸਦੇ ਸਮਾਜਿਕ ਰੁਤਬੇ ਨੂੰ ਹੁਲਾਰਾ ਦਿੱਤਾ ਜਾਂਦਾ ਹੈ ।
  • ਮਨੋਵਿਗਿਆਨਿਕ ਮੁੜ ਵਸੇਬਾ (Psychological Rehabilitation) – ਇਸ ਵਿਚ ਅਸਮਰਥ ਵਿਅਕਤੀ ਦਾ ਆਤਮ-ਵਿਸ਼ਵਾਸ ਬਹਾਲ ਕੀਤਾ ਜਾਂਦਾ ਹੈ । ਦਿਮਾਗੀ ਵਿਗਾੜ ਦੇ ਜਾਂ ਦਬਾਉ ਦੀ ਸੂਰਤ ਵਿਚ ਮਨੋਚਕਿਸਤਾ ਵਿਭਾਗ, ਮਨੋਵਿਗਿਆਨਕ ਮੁੜ ਵਸੇਬੇ ਵਿਚ ਮਦਦ ਕਰਦਾ ਹੈ ।

ਪ੍ਰਸ਼ਨ 11.
ਹੇਠ ਲਿਖਿਆਂ ‘ਤੇ ਨੋਟ ਲਿਖੋ ।
(ਉ) ਹਿੰਦ ਕੁਸ਼ਟ ਨਿਵਾਰਨ ਸਿੰਘ
(ਅ) ਕਾਮਯਨੀ ਸਕੂਲ ।
ਉੱਤਰ-
(ਉ) ਹਿੰਦ ਕੁਸ਼ਟ ਨਿਵਾਰਣ ਸੰਘ (Hind Kusht Nivaran Sangh) – ਇਹ ਨਵੀਂ ਦਿੱਲੀ ਵਿਖੇ 1950 ਵਿੱਚ ਬਣਾਈ ਗਈ ਸੀ । ਇਹ ਸੰਘ ਵਿਸ਼ੇਸ਼ ਤੌਰ ਤੇ ਕੋਹੜੀਆਂ ਲਈ ਕੰਮ ਕਰਦਾ ਹੈ । ਹਿੰਦ ਕੁਸ਼ਟ ਨਿਵਾਰਣ ਸੰਘ ਦੇਸ਼ ਭਰ ਵਿੱਚ ਕਈ ਕੋਹੜ ਕਲੀਨਿਕਾਂ ਨੂੰ ਮਾਲੀ ਮਦਦ ਵੀ ਦਿੰਦਾ ਹੈ । ਇਸ਼ਤਿਹਾਰਾਂ ਰਾਹੀਂ ਇਹ ਸੰਸਥਾ ਕੋਹੜੀਆਂ ਦੀ ਭਲਾਈ ਲਈ ਲੋਕਾਂ ਨੂੰ ਸਿੱਖਿਅਤ ਕਰਦੀ ਹੈ । ਕੋਹੜ ਇੱਕ ਕੌਨਿਕ ਛੂਤਛਾਤ ਦੀ ਬਿਮਾਰੀ ਹੈ ਜੋ ਕਿ ਚਮੜੀ ਨੂੰ ਪ੍ਰਭਾਵਿਤ ਕਰਦੀ ਹੈ । ਇਹ ਸੰਸਥਾ ਇੱਕ ਮੈਗਜ਼ੀਨ ‘‘ਲੈਪਰੋਸੀ ਇੰਨ ਇੰਡੀਆ” ਵੀ ਪ੍ਰਕਾਸ਼ਿਤ ਕਰਦੀ ਹੈ ।

(ਅ) ਕਾਮਯਨੀ ਸਕੂਲ (Kamayani School) – ਇਹ ਸਕੂਲੇ ਪੂਨਾ ਵਿਖੇ 1964 ਵਿੱਚ ਸਥਾਪਿਤ ਕੀਤਾ ਗਿਆ ਸੀ । ਇਸ ਸਕੂਲ ਵਿੱਚ ਅਪਾਹਜ, ਖ਼ਾਸ ਤੌਰ ‘ਤੇ ਦਿਮਾਗੀ ਤੌਰ ‘ਤੇ ਕਮਜ਼ੋਰਾਂ ਨੂੰ ਕਿੱਤਾ ਸਿਖਲਾਈ ਜਿਵੇਂ ਫਰਨੀਚਰ ਨੂੰ ਪਾਲਿਸ਼ ਕਰਨੀ ਆਦਿ ਦਿੱਤੀ ਜਾਂਦੀ ਹੈ ।

ਇਨ੍ਹਾਂ ਸੰਸਥਾਵਾਂ ਤੋਂ ਇਲਾਵਾ ਹੋਰ ਕਈ ਸਮਾਜ ਸੇਵੀ ਅਦਾਰੇ ਪੁਨਰਵਿਸਥਾਪਨ ਦਾ ਕੰਮ ਕਰ ਰਹੇ ਹਨ । ਉਦਾਹਰਨ ਵਜੋਂ ਇੰਡੀਅਨ ਕੌਂਸਲ ਆਫ਼ ਮੈਂਟਲ ਹਾਈਜੀਨ, ਇੰਡੀਅਨ ਕਾਨਫਰੰਸ ਆਫ਼ ਸੋਸ਼ਲ ਵਰਕ, ਰਾਮਾ ਕ੍ਰਿਸ਼ਨ ਮਿਸ਼ਨ, ਲਾਇਨਜ਼ ਕਲੱਬ, ਮਾਰਵਾੜੀ ਰਿਲੀਫ ਸੋਸਾਇਟੀ, ਆਈ. ਆਈ. ਟੀ. ਦਿੱਲੀ ਨੈਸ਼ਨਲ ਫਿਜ਼ੀਕਲ ਲੈਬਾਰਟਰੀ, ਨਵੇਦਿਕ ਪ੍ਰੋਸਥੈਟਿਕ ਸੈਂਟਰ ਚੰਡੀਗੜ੍ਹ ਆਦਿ ।

PSEB 12th Class Physical Education Solutions Chapter 5 ਅਸਮਰਥਾ

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ ਤੋਂ (Five Marks Question Answers)

ਪ੍ਰਸ਼ਨ 1.
ਅਸਮਰਥਾ ਤੋਂ ਕੀ ਭਾਵ ਹੈ ? ਅਸਮਰਥਾ ਦੀਆਂ ਕਿਸਮਾਂ ਬਿਆਨ ਕਰੋ ।
ਉੱਤਰ-
ਅਸਮਰਥਾ ਦਾ ਅਰਥ ਹੈ, ਕੋਈ ਵਿਸ਼ੇਸ਼ ਸਰੀਰਕ ਜਾਂ ਮਾਨਸਿਕ ਕੰਮ ਕਰਨ ਦੀ ਅਯੋਗਤਾ । ਜਦੋਂ ਸਰੀਰਕ ਮਾਨਸਿਕ ਕਾਰਜ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਤਾਂ ਇਸ ਅਵਸਥਾ ਨੂੰ ਅਸਮਰਥਤਾ ਕਿਹਾ ਜਾਂਦਾ ਹੈ ।
ਡਬਲਯੂ. ਐੱਚ. ਓ. ਅਨੁਸਾਰ (W.H.O.), ‘ ‘ ਇਕ ਸਿਹਤਮੰਦ ਅਤੇ ਸਧਾਰਨ ਵਿਅਕਤੀ ਲਈ ਨਿਰਧਾਰਿਤ ਕੰਮ ਕਰਨ ਵਿਚ ਆਈ ਰੁਕਾਵਟ ਦੀ ਆਯੋਗਤਾ ਨੂੰ ਅਪਾਹਜਤਾ ਆਖਿਆ ਜਾਂਦਾ ਹੈ ।
ਅਸਮਰਥਤਾ ਦੀਆਂ ਕਿਸਮਾਂ (Types of Disability)
ਅਸਮਰਥਤਾ ਆਮਤੌਰ ਤੇ ਦੋ ਪ੍ਰਕਾਰ ਦੀ ਹੁੰਦੀ ਹੈ-

  1. ਬਣਤਰ ਅਸਮਰਥਾ (Structural Disability)
  2. ਕਾਰਜਾਤਮਿਕ ਅਸਮਰਥਾ (Functional Disability) ।

1. ਬਣਤਰ ਅਸਮਰਥਤਾ (Structural Disability) – ਇਹ ਅਸਮਰਥਤਾ ਸਰੀਰਕ ਬਣਤਰ ਨਾਲ ਸੰਬੰਧਿਤ ਹੈ । ਇਸ ਵਿਚ ਸਰੀਰ ਦਾ ਬੇਢੰਗਾ ਅਤੇ ਕਰੂਪਤਾ ਆਉਂਦੇ ਹਨ | ਸਰੀਰ ਦੀ ਇਹ ਹਾਲਤ ਕਿਸੇ ਵੀ ਐਕਸੀਡੈਂਟ ਜਾਂ ਸੱਟ ਨਾਲ ਹੋ ਸਕਦੀ ਹੈ । ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ, ਦੁਰਘਟਨਾਵਾਂ, ਅਸੰਤੁਲਿਤ ਖੁਰਾਕ ਅਤੇ ਕੰਮ ਕਰਦੇ ਸਮੇਂ ਕੀਤੀਆਂ ਗਲਤੀਆਂ | ਸਰੀਰਕ ਬਣਤਰ ਦੇ ਅਨੁਸਾਰ ਹੇਠ ਲਿਖੀਆਂ ਅਪੰਗਤਾਵਾਂ ਆਉਂਦੀਆਂ ਹਨ ।

(ਉ) ਕਾਈਫੋਸਿਸ (Kyphosis)-ਇਹ ਅਸਮਰਥਤਾ ਰੀੜ੍ਹ ਦੀ ਹੱਡੀ ਦੇ ਪਿੱਠ ਵਾਲੇ ਪਾਸੇ ਡਰੋਸਲ ਵਿਚ ਹੋਏ ਵਾਧੇ ਕਾਰਨ ਹੁੰਦੀ ਹੈ । ਇਸ ਨਾਲ ਪਿੱਠ ਵਿਚ ਕੁੱਬ ਪੈ ਜਾਂਦਾ ਹੈ ।
(ਅ) ਲੋਰਡੋਸਿਸ (Lordosis)-ਇਹ ਅਸਮਰਥਤਾ, ਲੱਕ ਵਾਲੇ ਪਾਸੇ ਆਏ ਵਾਧੇ ਕਾਰਨ ਹੁੰਦੀ ਹੈ । ਇਸ ਵਿਚ ਸਰੀਰ ਦੇ ਉੱਪਰਲੇ ਭਾਗ ਵਿਚ ਅੱਗੇ ਵੱਲ ਝੁਕਾਅ ਆ ਜਾਂਦਾ ਹੈ ।
(ਇ) ਸਕੌਲਸਿਸ (Scoliosis)-ਇਹ ਰੀੜ੍ਹ ਦੀ ਹੱਡੀ ਦੇ ਲਟੇਰਲ ਵਿਚ ਆਏ ਵਾਧੇ ਨਾਲ ਹੁੰਦਾ ਹੈ ।

2. ਕਾਰਜਾਤਮਿਕ ਅਸਮਰਥਤਾ (Functional Disability) – ਇਸ ਕਿਸਮ ਦੀ ਅਸਮਰਥਤਾ ਵਿਚ ਸਰੀਰਕ ਅੰਗ | ਪ੍ਰਭਾਵਿਤ ਹੋ ਜਾਂਦੇ ਹਨ ।ਇਹ ਨੁਕਸ ਆਮ ਕਰਕੇ ਲੰਬੀ ਬਿਮਾਰੀਆਂ ਕਾਰਨ ਹੁੰਦੇ ਹਨ । ਸਾਹ ਦੀ ਬਿਮਾਰੀ, ਸਿੱਲੀਕੋਸਿਸ, ਐਸਬੈਗਸ, ਲੀਡ ਕਹਿਰ, ਸਾਈਡਰੋਸਿਸ, ਬਾਈਸਨੋਸਿਸ, ਲੇਬਰੋਸਿਸ, ਲੰਗ ਕੈਂਸਰ ਆਦਿ ਇਸ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 2.
ਅਸਮਰਥਤਾਂ ਨੂੰ ਪਰਿਭਾਸ਼ਿਤ ਕਰੋ । ਅਸਮਰਥਤਾ ਨੂੰ ਪ੍ਰਵਾਭਿਤ ਕਰਨ ਵਾਲੇ ਕਾਰਕਾਂ ਬਾਰੇ ਲਿਖੋ ।
ਉੱਤਰ-
ਅਸਮਰਥਤਾ ਦਾ ਅਰਥ ਹੈ, ਕੋਈ ਵਿਸ਼ੇਸ਼ ਸਰੀਰਕ ਜਾਂ ਮਾਨਸਿਕ ਕੰਮ ਕਰਨ ਦੀ ਅਯੋਗਤਾ । ਜਦੋਂ ਸਰੀਰਕ ਮਾਨਸਿਕ ਕਾਰਜ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਤਾਂ ਇਸ ਅਵਸਥਾ ਨੂੰ ਅਸਮਰਥਤਾ ਕਿਹਾ ਜਾਂਦਾ ਹੈ ।
ਅਸਮਰਥਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ (Factor of Causing Disability)
ਅਸਮਰਥਤਾ ਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਕਾਰਕ ਹਨ । ਇਹਨਾਂ ਨੂੰ ਹੇਠ ਲਿਖੇ ਅਨੁਸਾਰ ਸਮਝਿਆ ਗਿਆ ਹੈ-

1. ਮਾਨਸਿਕ ਤੱਤ (Mental Factor) – ਮਾਨਸਿਕ ਅਪੰਗਤਾ ਕਦੇ ਵੀ ਹੋ ਸਕਦੀ ਹੈ ਪਰ ਕਈ ਵਾਰ ਇਹ ਮਾਨਸਿਕ ਤਨਾਅ ਕਾਰਨ ਵੀ ਹੋ ਸਕਦੀ ਹੈ | ਮਨ ਅਤੇ ਸਰੀਰ ਆਪਸ ਵਿਚ ਸੰਬੰਧਿਤ ਹੁੰਦੇ ਹਨ । ਇਸ ਲਈ ਮਾਨਸਿਕ ਤੱਤ ਸਰੀਰਕ ਸਥਿਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ ।

2. ਸਰੀਰਕ ਬਿਮਾਰੀ (Physical Disease) – ਸਰੀਰਕ ਬਿਮਾਰੀ ਜਾਂ ਬਿਮਾਰੀਆ ਦੇ ਕਾਰਨ ਕੁਝ ਕਮੀਆਂ ਪੈਦਾ ਹੋ ਜਾਂਦੀਆਂ ਹਨ ਜੋ ਕਿ ਅਸਮਰਥਤਾ ਦਾ ਕਾਰਨ ਬਣਦੀਆਂ ਹੈ ਜਿਵੇਂ ਕਿ ਚੇਚਕ ਦੀ ਬਿਮਾਰੀ ਕਾਰਨ ਅੰਨਾਪਨ ਹੋ ਜਾਂਦਾ ਹੈ । ਇਸ ਪ੍ਰਕਾਰ ਅਸੀਂ ਇਹ ਕਹਿ ਸਕਦੇ ਹਾਂ ਕਿ ਸਰੀਰਕ ਬਿਮਾਰੀ ਅਪੰਗਤਾ ਦਾ ਕਾਰਨ ਹੋ ਸਕਦੀ ਹੈ ।

3. ਕਿੱਤੇ ਦੇ ਵਾਤਾਵਰਣ ਦੇ ਕਾਰਨ (Occupational Environment) – ਬਹੁਤ ਸਾਰੀਆਂ ਅਸਮਰਥਾਵਾਂ ਕੰਮ ਕਰਨ ਵਾਲੇ ਮਾਹੌਲ ਵਿਚ ਹੁੰਦੀਆਂ ਹਨ । ਜਿਵੇਂ ਕਿ ਸਾਹ ਦੀ ਅਪੰਗਤਾ, ਜ਼ਹਿਰੀਲੇ ਪਦਾਰਥ ਹਵਾ ਦੁਆਰਾ ਸਰੀਰ ਵਿਚ ਜਾਣ ਨਾਲ ਹੋ ਸਕਦੀ ਹੈ । ਜਿਵੇਂ ਕਿ ਐਸਬੈਮਟੋਲ ਫਾਇਬਰਜ਼ ਦੇ ਸਾਹ ਦੁਆਰਾ ਅੰਦਰ ਜਾਣ ਨਾਲ ਐਸਬੈਟਿਸਸ ਨਾਮਕ ਬਿਮਾਰੀ ਦਾ ਕਾਰਨ ਬਣਦਾ ਹੈ । ਕਈ ਵਾਰ ਸਰੀਰ ਦੀ ਗਲਤ ਸਥਿਤੀ (Postural) ਜਿਵੇਂ
ਕਿ ਗਲਤ ਬੈਠਕ, ਖੜ੍ਹੇ ਹੋਣ ਦੀ ਸਥਿਤੀ ਜਾ ਗਲਤ ਝੁਕਾਅ ਦੀਆਂ ਆਦਤਾਂ ਨਾਲ ਅਪੰਗਤਾ ਹੋ ਜਾਂਦੀ ਹੈ । | ਉਦਾਹਰਨ ਵਜੋਂ ਕਾਈਫੋਸਿਸ ਕੁੱਬਾਪਣ ਦਰਜ਼ੀਆਂ ਵਿਚ ਆਮ ਦੇਖਣ ਨੂੰ ਮਿਲਦਾ ਹੈ । ਕਿੱਤਾ ਸੰਬੰਧਿਤ ਕਈ
ਅਸਮਰਥਾਵਾਂ ਹੁੰਦੀਆਂ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ-

(ਉ) ਭੌਤਿਕ ਕਾਰਨ (Physical Factor) – ਬਹੁਤ ਸਾਰੀਆਂ ਅਸਮਰਥਾਵਾਂ ਭੌਤਿਕ ਕਾਰਨਾਂ ਜਿਵੇਂ ਕਿ ਗਰਮੀ, ਸਰਦੀ, ਰੋਸ਼ਨੀ, ਦਬਾਅ, ਰੌਲਾ, ਵਿਕੀਰਣਾਂ (Radiations) ਆਦਿ ਨਾਲ ਵਾਪਰਦੀਆਂ ਹਨ । ਮਿਸਾਲ ਵਜੋਂ-ਅੰਤ ਦਾ ਠੰਡਾ ਮੌਸਮ ਫੁੱਟ ਬਾਈਟ (ਪੈਰ ਗਲ ਜਾਣਾ ਅਤੇ ਉੱਚਾ ਤਾਪਮਾਨ, ਹੀਟ ਕਰੈਂਮਪ, ਅਜਿਹੀਆਂ ਅਸਮਰਥਾਵਾਂ ਨੂੰ ਜਨਮ ਦਿੰਦੇ ਹਨ । ਕੰਮ ਦੇ ਸਥਾਨ ਤੇ ਉੱਚੀਆਂ ਅਵਾਜ਼ਾਂ ਜਾਂ ਰੌਲੋਂ ਕਾਰਨ ਬੋਲਾਪਣ ਹੋ ਸਕਦਾ ਹੈ ।

(ਅ) ਸਮਾਜਿਕ ਕਾਰਨ (Social Factor) – ਬਹੁਤ ਸਾਰੀਆਂ ਸਮਾਜਿਕ ਅਸਮਰਥਾਵਾਂ ਕੰਮ ਕਰਨ ਵਾਲਿਆਂ ਵਿਚ ਉਦੋਂ ਪੈਦਾ ਹੋ ਜਾਂਦੀਆਂ ਹਨ ਜਦ ਉਹ ਸਮਾਜਿਕ ਵਾਤਾਵਰਣ ਵਿਚ ਆਪਣੇ ਆਪ ਨੂੰ ਢਾਲ ਨਹੀਂ ਪਾਉਂਦੇ । ਇਹ ਕਈ ਵਾਰ ਆਪਣੇ-ਆਪ (Introvert) ਸੁਭਾਅ ਦੇ ਵਿਅਕਤੀਆਂ ਵਿਚ ਜ਼ਿਆਦਾ ਹੁੰਦੀ ਹੈ । ਉਹ ਕੰਮ ਕਰਤਾ ਜੋ ਆਪਣੇ ਆਪ ਨੂੰ ਸਮਾਜ ਅਨੁਸਾਰ ਨਾ ਢਾਲ ਸਕੇ ਤਾਂ ਕਈ ਪ੍ਰੇਸ਼ਾਨੀਆਂ ਜਿਵੇਂ ਕਿ ਉਦਾਸੀ, ਤਣਾਅ, ਚਿੰਤਾ ਅਤੇ ਅਸੁਰੱਖਿਆ ਦੇ ਹੇਠ ਆ ਜਾਂਦਾ ਹੈ । ਇਸ ਦੇ ਹੋਰ ਵੀ ਕਾਰਨ ਹਨ ਜਿਵੇਂ ਕਿ ਆਪਣੇ ਆਪ ਵਿਚ ਰਹਿਣਾ, ਆਤਮਵਿਸ਼ਵਾਸ ਦੀ ਕਮੀ ਅਤੇ ਬੁਰੇ ਰਿਸ਼ਤੇ ਆਦਿ ।

(ਇ) ਰਸਾਇਣਿਕ ਤੱਤ (Chemical Factor) – ਕਈ ਅਪਾਹਜਤਾਵਾਂ ਰਸਾਇਣਿਕ ਪ੍ਰਦੂਸ਼ਣ ਨਾਲ ਪੈਦਾ ਹੁੰਦੀਆਂ ਹਨ । ਰਸਾਇਣਿਕ ਪ੍ਰਦੂਸ਼ਣ, ਜਿਵੇਂ ਕਿ ਕਾਰਬਨ ਡਾਈਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਨਾਲ ਫੈਲਦਾ ਹੈ । ਇਸ ਨਾਲ ਲਗਾਤਾਰ ਸਿਰ ਦਰਦ ਅਤੇ ਸਾਹ ਰੁਕਣਾ ਆਦਿ ਬਿਮਾਰੀਆਂ ਲੱਗ ਸਕਦੀਆਂ ਹਨ । ਇਹ ਜ਼ਿਆਦਾਤਰ ਖਾਣਾਂ ਵਿਚ ਵਾਪਰਦਾ ਹੈ । ਹੋਰ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨਡਾਈਆਕਸਾਈਡ, ਸਲਫਰਡਾਈਆਕਸਾਈਡ ਅਤੇ ਕਾਰਬਨ ਬਾਈਸਲਫਾਈਡ ਆਦਿ । ਇਹ ਗੈਸਾਂ ਕੰਮ ਕਰਨ ਵਾਲਿਆਂ ਦੁਆਰਾ ਸਾਹ ਲੈਣ ਨਾਲ ਫੇਫੜਿਆਂ ਵਿਚੋਂ ਜਾ ਕੇ ਪਾਚਨ ਕ੍ਰਿਆ ਵਿਚ ਦਾਖਿਲ ਹੋ ਜਾਂਦੀਆਂ ਹਨ ਅਤੇ ਸਥਾਈ ਅਪੰਗਤਾ ਨੂੰ ਜਨਮ ਦਿੰਦੀਆਂ ਹਨ ।

(ਸ) ਮਾਨਸਿਕ ਕਾਰਕ (Psychological Factor) – ਕਈ ਕਿੱਤਾ ਸੰਬੰਧਿਤ ਕੰਮਾਂ ਦੇ ਵਾਤਾਵਰਣ ਵਿਚ ਮਾਨਸਿਕ ਅਸਮਰਥਤਾ ਦਾ ਜਨਮ ਹੁੰਦਾ ਹੈ । ਕਈ ਵਾਰ ਕੰਮ ਵਿਚ ਦਿਲ ਨਾ ਲੱਗਣਾ, ਨੌਕਰੀ ਤੋਂ ਖੁਸ਼ੀ ਨਾ ਮਿਲਣਾ, ਪਰਿਵਾਰਕ ਸਮੱਸਿਆਵਾਂ ਆਦਿ ਮਾਨਸਿਕ ਤਨਾਅ ਅਤੇ ਹੀਨਭਾਵਨਾ ਨੂੰ ਜਨਮ ਦਿੰਦੀ ਹੈ । ਇਹ ਤਨਾਅ ਕਈ ਵਾਰ ਕਿੱਤਾ ਸੰਬੰਧੀ ਕਿਸੇ ਦੁਰਘਟਨਾ ਕਾਰਨ ਵੀ ਹੋ ਸਕਦਾ ਹੈ ।

(ਹ) ਮਕੈਨੀਕਲ ਕਾਰਕ (Mechanical Factor) – ਜ਼ਿਆਦਾਤਰ ਉਦਯੋਗਾਂ ਵਿਚ ਮਕੈਨੀਕਲ ਪ੍ਰੋਸੈਸਰ ਜੋ ਕਿ ਉਤਪਾਦਨ ਵਧਾਉਣ ਲਈ ਵਰਤੇ ਜਾਂਦੇ ਹਨ । ਮਸ਼ੀਨ ਕਾਰਨ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ । ਜੇਕਰ ਕੰਮ ਕਰਤਾ ਇਸਨੂੰ ਵਰਤ ਰਿਹਾ ਹੋਵੇ ਅਤੇ ਉਸ ਨੂੰ ਮਸ਼ੀਨੀ ਗਿਆਨ ਦੀ ਘਾਟ ਹੋਵੇ, ਇਹ ਉਸਨੂੰ ਮੁਸੀਬਤ ਵਿਚ ਪਾ ਸਕਦੀ ਹੈ । ਸੁਰੱਖਿਆ ਉਪਕਰਨਾਂ ਦੀ ਘਾਟ ਕਾਰਨ ਵੀ ਵੱਖ-ਵੱਖ ਮਕੈਨੀਕਲ ਘਟਨਾਵਾਂ ਦਾ ਖਤਰਾ ਵੱਧ ਜਾਂਦਾ ਹੈ । ਖੇਤੀਬਾੜੀ ਦੇ ਖੇਤਰ ਵਿਚ ਕਈ ਵਾਰ ਕਣਕ ਦੇ ਝਾੜਣ ਲਈ ਜੋ ਫ੍ਰੈਸ਼ਰ ਵਰਤੇ ਜਾਂਦੇ ਹਨ ਉਹਨਾਂ ਵਿਚ ਬਾਂਹਾਂ ਜਾਂ ਹੋਰ ਅੰਗ ਕੱਟੇ ਜਾਂਦੇ ਹਨ, ਜੋ ਮਕੈਨੀਕਲ ਲਾਪਰਵਾਹੀ ਦੇ ਕਾਰਨ ਹੁੰਦੇ ਹਨ ।

(ਕ) ਬਿਜਲੀ ਕਾਰਕ (Electrical Factor) – ਵੱਖ-ਵੱਖ ਫੈਕਟਰੀਆਂ ਵਿਚ ਵਰਤੇ ਜਾਣ ਵਾਲੇ ਬਿਜਲੀ ਯੰਤਰ ਨਾਲ ਇਲੈਕਟਿਕ ਸ਼ਾਟ ਹੋ ਸਕਦਾ ਹੈ ਅਤੇ ਇਹ ਮੌਤ ਦਾ ਕਾਰਨ ਬਣ ਜਾਂਦੀ ਹੈ । ਇਹ ਜ਼ਿਆਦਾਤਰ ਦੁਰਘਟਨਾਵਾਂ ਉਹਨਾਂ ਕਰਮਚਾਰੀਆਂ ਨਾਲ ਹੁੰਦੀਆਂ ਹਨ ਜੋ ਸੁਰੱਖਿਆ ਉਪਕਰਣ ਜਿਵੇਂ ਕਿ ਦਸਤਾਨੇ, ਹੈਲਮਟ, ਔਜ਼ਾਰਾਂ ਆਦਿ
ਦੀ ਵਰਤੋਂ ਨਹੀਂ ਕਰਦੇ । ਬਿਜਲੀ ਦੁਰਘਟਨਾਵਾਂ ਨੰਗੀਆਂ ਤਾਰਾਂ ਨੂੰ ਛੂਹਣ ਕਰਕੇ ਵੀ ਹੋ ਸਕਦੀਆਂ ਹਨ ।

4. ਦੁਰਘਟਨਾਵਾਂ (Accidents) – ਡਬਲਯੂ. ਐਚ. ਓ. ਦੇ ਅਨੁਸਾਰ (According to WHO), ਦੁਰਘਟਨਾ ਅਜਿਹੀ ਖੁੱਲ੍ਹੀ ਘਟਨਾ ਹੈ ਜੋ ਮਨੁੱਖ ਦੀ ਮਰਜ਼ੀ ਦੇ ਵਿਰੁੱਧ ਕਿਸੇ ਬਾਹਰਲੇ ਬਲ ਦੀ ਅਚਨਚੇਤੀ ਕ੍ਰਿਆ ਨਾਲ ਵਾਪਰਦੀ ਹੈ ਜਿਸ ਨਾਲ ਸਰੀਰਕ ਅਤੇ ਮਾਨਸਿਕ ਸੱਟਾਂ ਲੱਗਦੀਆਂ ਹਨ। ਬਿਨਾਂ ਸ਼ੋਰ ਦੁਰਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ । ਇਹ ਦੁਰਘਟਨਾਵਾਂ ਜਿਵੇਂ ਕਿ ਸੜਕ ਦੁਰਘਟਨਾ, ਘਰੇਲੂ ਦੁਰਘਟਨਾ ਅਤੇ ਕਿੱਤਾਕਾਰੀ ਦੁਰਘਟਨਾ ਆਦਿ ਹਨ ।

5. ਖੁਰਾਕੀ ਤੱਤ (Dietic Factors) – ਕੁਪੋਸ਼ਣ ਦਾ ਸਭ ਤੋਂ ਆਮ ਤਰੀਕਾ ਭੋਜਨ ਦਾ ਅਪੂਰਨ ਜਾਂ ਆਯੋਗ ਹੋਣਾ । ਕੁਪੋਸ਼ਣ ਕਾਰਨ ਅਨੀਮੀਆ ਭਾਵ ਖੂਨ ਦੀ ਕਮੀ ਹੁੰਦੀ ਹੈ । ਇਹ ਭੋਜਨ ਵਿਚ ਵਿਟਾਮਿਨਾਂ, ਕੈਲਸ਼ੀਅਮ ਜਾਂ ਫਾਰਫੋਰਸ ਨਮਕ ਜਾਂ ਧੁੱਪ ਦੇ ਕਾਰਨ ਹੁੰਦਾ ਹੈ ।

6. ਨਸ਼ਿਆਂ ਦੀ ਆਦਤ (Drug Addiction) – ਡਬਲਯੂ. ਐੱਚ. ਓ. (WHO) ਦੇ ਅਨੁਸਾਰ ਨਸ਼ੇ ਦੀ ਬੁਰਾਈ ਦਾ ਅਰਥ ਹੈ ਬਿਨਾਂ ਕਿਸੇ ਡਾਕਟਰੀ ਸਲਾਹ ਤੋਂ ਬਹੁ-ਮਾਤਰਾ ਵਿਚ ਕਿਸੇ ਰਸਾਇਣ ਦਾ ਵਾਰ-ਵਾਰ ਥੈ-ਸੇਵਨ ਕਰਨਾ ਜਿਸ ਵਿਚ ਵਿਅਕਤੀ ਵਿਚ ਆਮ ਕੰਮ ਕਰਨ ਦੀ ਯੋਗਤਾ ਦਾ ਨੁਕਸਾਨ ਹੁੰਦਾ ਹੈ । ਇਸ ਨਾਲ ਸਮਾਜਿਕ ਸਰੀਰਕ ਅਤੇ ਭਾਵਨਾਤਮਿਕ ਤੌਰ ਤੇ ਵੀ ਵਿਅਕਤੀ ਦਾ ਨੁਕਸਾਨ ਹੁੰਦਾ ਹੈ । ਨਸ਼ੇ ਵਿਸ਼ੇਸ਼ ਤੌਰ ਤੇ ਦਿਮਾਗ ਦੀ ਕਾਰਜਕੁਸ਼ਲਤਾ ਨੂੰ ਨਸ਼ਟ ਕਰ ਦਿੰਦੇ ਹਨ । ਬਹੁਤ ਸਾਰੇ ਦੇਸ਼ਾਂ ਵਿਚ ਨਸ਼ਾ ਇਕ ਚਿੰਤਾ ਦਾ ਕਾਰਨ ਬਣ ਗਿਆ ਹੈ । ਨਸ਼ੀਲੇ ਪਦਾਰਥ ਜਿਵੇਂ ਕਿ ਕੋਕੀਨ, ਹੇਰੋਇਨ, ਐੱਲ. ਐੱਸ. ਡੀ. (LSD) ਅਤੇ ਅਲਕੋਹਲ ਵਿਅਕਤੀ ਦੇ ਨਿਊਰੋਮਸਕੁਲਰ
ਤਾਲਮੇਲ ਨੂੰ ਖਰਾਬ ਕਰ ਦਿੰਦਾ ਹੈ ਜੋ ਕਿ ਅਸਮਰਥਾ ਦਾ ਕਾਰਨ ਬਣਦਾ ਹੈ ।

7. ਸਿੱਖਿਆ ਦੀ ਘਾਟ (Lack of Education – ਬਿਮਾਰੀ ਨੂੰ ਰੋਕਣ ਦੇ ਪ੍ਰਤੀ ਅਗਿਆਨਤਾ, ਆਮ ਤੌਰ ਤੇ ਮਾੜੀ ਸਫ਼ਾਈ, ਖੁਰਾਕ ਦੀ ਘਾਟ, ਅਣਸੁਰੱਖਿਆ ਸੰਭੋਗ (ਸਰੀਰਕ ਸੰਬੰਧ) ਅਤੇ ਟੀਕੇ ਆਦਿ ਲਗਾਉਣ ਬਾਰੇ ਅਨਪੜ੍ਹਤਾ ਦਾ ਕਾਰਨ ਹਨ । ਬਿਮਾਰੀ ਤੋਂ ਬਚਾਉ ਅਤੇ ਇਲਾਜ ਦਾ ਗਿਆਨ ਅਕਸਰ ਅਸਮਰਥਾ ਤੋਂ ਬਚਣ ਵਿਚ ਮਦਦ ਕਰਦਾ ਹੈ । ਕੰਮ ਸਮੇਂ ਅਸਮਰਥਤਾ ਸਿੱਖਿਆ ਦੀ ਘਾਟ ਵਜੋਂ ਵਾਪਰਦੀ ਹੈ । ਉਦਾਹਰਨ ਵਜੋਂ ਕਾਮਿਆਂ ਦੀ ਰੱਖਿਆ ਸੰਬੰਧੀ ਉਪਕਰਣਾਂ ਦੀ ਵਰਤੋਂ ਦੇ ਗਿਆਨ ਦੀ ਘਾਟ ਆਦਿ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 3.
ਪੇਸ਼ੇਵਰ ਬਿਮਾਰੀਆਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਆਕੂਪੇਸ਼ਨਲ ਸੇਫਟੀ ਐਂਡ ਹੈਲਥ ਕੰਨਵੈਨਸ਼ਨ (Occupational safety and health Convention) ਦੇ ਅਨੁਸਾਰ ਕਿੱਤਾ ਬਿਮਾਰੀ’’ ਪੇਸ਼ਾਵਰ ਬਿਮਾਰੀ ਸ਼ਬਦ ਉਹਨਾਂ ਸਾਰੀਆਂ ਬਿਮਾਰੀਆਂ ਨੂੰ ਕਵਰ ਕਰਦਾ ਹੈ ਜੋ ਕਿ ਕੰਮ ਦੀਆਂ ਗਤੀਵਿਧੀਆਂ ਤੋਂ ਪੈਦਾ ਹੋਣ ਵਾਲੇ ਜ਼ਖ਼ਮਾਂ ਦੇ ਐਕਸਪੋਜਰ ਦੇ ਨਤੀਜੇ ਵਜੋਂ ਆਉਂਦੇ ਹਨ । ਕਿੱਤਾ ਸੰਬੰਧੀ ਬਹੁਤ ਅਤੇ ਭਿੰਨ-ਭਿੰਨ ਬਿਮਾਰੀਆਂ ਹਨ ਜੋ ਕਿ ਵੱਖ-ਵੱਖ ਰੋਜ਼ਗਾਰ ਕੰਮਾਂ ਵਿਚੋਂ ਘਟਦੀਆਂ ਹਨ । ਇਹਨਾਂ ਵਿਚੋਂ ਕੁੱਝ ਬਿਮਾਰੀਆਂ ਨੂੰ ਹੇਠ ਲਿਖੇ ਅਨੁਸਾਰ ਦੱਸਿਆ ਗਿਆ ਹੈ-

  1. ਭੌਤਿਕ ਕਾਰਨਾਂ ਕਰਕੇ ਪੈਦਾ ਹੋਏ ਰੋਗ (Diseases due to Physical agents)
  2. ਧੜ ਤੋਂ ਪੈਦਾ ਹੋਏ ਰੋਗ (Dust Diseases or Dust hazard) .
  3. ਰਸਾਇਣਿਕ ਤੱਤਾਂ ਤੋਂ ਪੈਦਾ ਹੋਏ ਰੋਗ (Chemical diseases or chemical hazards)
  4. ਅਸਧਾਰਨ ਸਮੇਂ ਵਿਚ ਕੰਮ ਕਰਨ ਨਾਲ ਪੈਦਾ ਹੋਏ ਰੋਗ ।

ਇਹਨਾਂ ਉਪਰੋਕਤ ਤੱਤਾਂ ਤੋਂ ਪੈਦਾ ਹੋਣ ਵਾਲੇ ਰੋਗਾਂ ਬਾਰੇ ਹੇਠ ਲਿਖੇ ਅਨੁਸਾਰ ਵਿਸਥਾਰ ਵਿੱਚ ਦੱਸਿਆ ਗਿਆ ਹੈ ।

1. ਭੌਤਿਕ ਕਾਰਣਾਂ ਕਰਕੇ ਪੈਦਾ ਹੋਏ ਰੋਗ (Diseases due to Physical Agents) – ਇਸ ਸ਼੍ਰੇਣੀ ਵਿਚ ਉਹ ਬਿਮਾਰੀਆਂ ਆਉਂਦੀਆਂ ਹਨ ਜੋ ਕੰਮ ਕਰਨ ਵਾਲੇ ਸਥਾਨ ਤੋਂ ਉੱਚੇ ਅਤੇ ਨੀਵੇਂ ਤਾਪਮਾਨ ਕਰਕੇ ਪੈਦਾ ਹੁੰਦੀਆਂ ਹਨ । ਬਹੁਤ ਉਦਯੋਗਿਕ ਕਰਮਚਾਰੀ ਜੋ ਕਿ ਬਹੁਤ ਹੀ ਗਰਮ ਤਾਪਮਾਨ ਵਿਚ ਕੰਮ ਕਰਦੇ ਹਨ ਜਿਵੇਂ ਕਿ ਕੋਲੇ ਦੀਆਂ ਖਾਣਾਂ ਦੇ ਭੱਠੇ ਆਦਿ ਵਿਚ ਚਿਹਰੇ ਦਾ ਜਲਣਾ, ਕੈਮਪ ਜਾਂ ਥਕਾਵਟ ਆਦਿ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੋ ਉਦਯੋਗਿਕ ਕਰਮਚਾਰੀ ਬਹੁਤ ਹੀ ਠੰਡੇ ਤਾਪਮਾਨ ਵਿਚ ਕੰਮ ਕਰਦੇ ਹਨ ਉਹਨਾਂ ਨੂੰ ਫੋਰਸਟ ਬਾਈਟ, ਪੈਰਾਂ ਦਾ ਗਲਣਾ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਹਨਾਂ ਤੋਂ ਇਲਾਵਾ ਕੁਝ ਹੋਰ
ਵੀ ਭੌਤਿਕ ਕਾਰਕ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ-

(ਉ) ਰੋਸ਼ਨੀ (Light – ਤੇਜ਼ ਰੋਸ਼ਨੀ ਜਾਂ ਘੱਟ ਰੋਸ਼ਨੀ ਵਿਚ ਕੰਮ ਕਰਨ ਨਾਲ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਜਿੱਥੇ ਤੇਜ਼ ਰੋਸ਼ਨੀ ਵਿਚ ਕੰਮ ਕਰਨ ਨਾਲ ਮਾਨਸਿਕ ਥਕਾਵਟ ਹੁੰਦੀ ਹੈ ਉੱਥੇ ਹੀ ਘੱਟ ਰੋਸ਼ਨੀ ਵਿਚ ਕੰਮ ਕਰਨ ਨਾਲ ਸਿਰ ਦਰਦ, ਅੱਖਾਂ ਤੇ ਭਾਰੀਪਨ ਅਤੇ ਮਾਨਸਿਕ ਦਬਾਅ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ।

(ਅ) ਰੌਲਾ (Noise) – ਤੇਜ਼ ਰੌਲੇ ਵਿਚ ਕੰਮ ਕਰਨ ਅਤੇ ਉੱਚੀ ਅਵਾਜ਼ ਵਿਚ ਸੁਣਨ ਨਾਲ ਸੁਣਨ ਸ਼ਕਤੀ, ਸਿਰ ਦਰਦ ਅਤੇ ਤਣਾਅ ਆਦਿ ਪੈਦਾ ਹੋ ਜਾਂਦੇ ਹਨ ।

(ਈ) ਰੇਡੀਏਸ਼ਨ (Radiation) – ਵਿਕਿਰਣਾਂ ਨਾਲ ਆਦਰਾਂ ਦੇ ਤੱਲ ਨੂੰ ਨੁਕਸਾਨ ਪਹੁੰਚਦਾ ਹੈ ਜਿਸ ਨਾਲ ਉਲਟੀਆਂ, ਖੂਨ ਦੀ ਉਲਟੀਆਂ ਅਤੇ ਦਸਤ ਲੱਗ ਜਾਂਦੇ ਹਨ । ਲੰਬੇ ਸਮੇਂ ਤੱਕ ਰੇਡੀਏਸ਼ਨ ਵਿਚ ਕੰਮ ਕਰਨ ਨਾਲ ਕੈਂਸਰ ਅਤੇ ਕਾਰਡੀਉਵੈਸਕੂਲਰ ਨਾਮਕ ਬਿਮਾਰੀਆਂ ਹੋ ਜਾਂਦੀਆਂ ਹਨ ।

2. ਧੂੜ ਤੋਂ ਪੈਦਾ ਹੋਏ ਰੋਗ (Dust Diseases) – ਫੇਫੜਿਆਂ ਦੀਆਂ ਅਜਿਹੀਆਂ ਕਈ ਬਿਮਾਰੀਆਂ ਹਨ ਜੋ ਧੂੜ ਦੇ | ਸਰੀਰ ਵਿਚ ਜਾਣ ਕਰਕੇ ਪੈਦਾ ਹੁੰਦੀਆਂ ਹਨ | ਧੂੜ ਤੋਂ ਪੈਦਾ ਹੋਏ ਕੁਝ ਕੁ ਰੋਗ ਹੇਠ ਲਿਖੇ ਹਨ-

(ਉ) ਕੋਲੇ ਦੀ ਧੂੜ (Coal Dust-ਕਾਲੇ ਫੇਫੜਿਆਂ ਦੀ ਬਿਮਾਰੀ ਕੋਲੇ ਨੂੰ ਸਾਹ ਦੁਆਰਾ ਅੰਦਰ ਲੈ ਜਾਣ ਕਾਰਨ ਹੁੰਦੀ ਹੈ । ਇਸ ਨਾਲ ਫੇਫੜਿਆਂ ਵਿਚ ਜਲਣ ਅਤੇ ਸੋਜ ਹੁੰਦੀ ਹੈ । ਇਹ ਇਕ ਸਥਾਈ ਬਿਮਾਰੀ ਹੁੰਦੀ ਹੈ ਜੋ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਸਾਹ ਲੈਣ ਵਿਚ ਮੁਸ਼ਕਿਲ ਪੈਦਾ ਕਰਦੀ ਹੈ ।

(ਅ) ਸਿਲਿਕਾ ਧੂੜ (Silica Dust) – ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਸਿਲਿਕਾ ਕ੍ਰਿਸਟਲ ਖਾਣਾਂ ਵਿਚ ਕੰਮ ਕਰਦੇ ਹੋਏ ਸਾਹ ਦੁਆਰਾ ਸਰੀਰ ਵਿਚ ਪਹੁੰਚਦੇ ਹਨ । ਇਸ ਨਾਲ ਫੇਫੜਿਆਂ ਵਿਚ ਜਲਣ ਹੁੰਦੀ ਹੈ ਅਤੇ ਹੋਰ ਵੀ ਕਈ ਫੇਫੜਿਆਂ ਸੰਬੰਧੀ ਰੋਗ ਪੈਦਾ ਹੋ ਜਾਂਦੇ ਹਨ ।

(ਈ) ਕਪਾਹ ਦੀ ਧੂੜ/ਬਿਨੋਸਿਸ (Cotton dust/Byssinosis) – ਇਸਨੂੰ ਭੂਰਾ ਫੇਫੜਾ (Brown lung) ਵੀ ਕਿਹਾ ਜਾਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਕਰਮਚਾਰੀ ਭੰਗ, ਗੁਣ ਅਤੇ ਕਪਾਹ ਦੀ ਪਸੋਸਿੰਗ ਦੇ ਕੰਮ ਦੇ ਦੁਆਰਾ ਧੂੜ ਨੂੰ ਸਾਹ ਦੁਆਰਾ ਸਰੀਰ ਦੇ ਅੰਦਰ ਲੈਂਦਾ ਹੈ । ਇਹ ਇਕ ਭਿਅੰਕਰ ਸਥਿਤੀ ਹੁੰਦੀ ਹੈ ਜਿਸ ਵਿਚ ਛਾਤੀ ਤੰਗ ਜਾਂ ਜਕੜ ਜਾਂਦੀ ਹੈ ਅਤੇ ਸਾਹ ਦੀ ਕਮੀ ਹੋਣ ਲੱਗਦੀ ਹੈ । ਇਹ ਮੁੱਖ ਕਰਕੇ ਟੈਕਸਟਾਈਲ ਦੀਆਂ ਫੈਕਟਰੀਆਂ ਵਿਚ ਕੱਪੜਿਆਂ ਦਾ ਕੰਮ-ਕਾਜ ਕਰਦੇ ਨੂੰ ਹੁੰਦੀ ਹੈ ।

(ਸ) ਕਿੱਤਾ ਅਸਥਮਾ (Occupation Asthma) – ਇਹ ਦਮਾਂ ਧੂੜ, ਗੈਸਾਂ, ਧੂੰਆਂ ਅਤੇ ਵਾਸ਼ਪ ਆਦਿ ਵਿਚ ਸਾਹ ਲੈਣ ਕਾਰਨ ਹੁੰਦਾ ਹੈ । ਇਸ ਪ੍ਰਕਾਰ ਦੇ ਦਮੇ ਦੇ ਲੱਛਣ ਭਿਅੰਕਰ ਖੰਘ ਅਤੇ ਘਬਰਾਹਟ ਹਨ ।

3. ਰਸਾਇਣਿਕ ਕਾਰਨਾਂ ਤੋਂ ਪੈਦਾ ਹੋਏ ਰੋਗ (Chemical Diseases) – ਸਾਡੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਉਦਯੋਗਾਂ ਵਿਚ ਵਿਆਪਕ ਤੌਰ ਤੇ ਰਸਾਇਣ ਵਰਤੇ ਜਾਂਦੇ ਹਨ । ਕਈ ਕੰਮਾਂ ਵਿਚ ਆਉਣ ਵਾਲੇ ਉਤਪਾਦ ਰਸਾਇਣਾਂ ਤੋਂ ਬਣਦੇ ਹਨ ਜਿਵੇਂ ਕਿ ਪਲਾਸਟਿਕ, ਪੇਂਟਸ, ਫਾਰਮੇਟਿਕਲ, ਡਿਟਰਜੈਂਟ ਆਦਿ । ਕਈ ਰਸਾਇਣਾਂ ਦਾ ਅਸਰ ਲੰਬੇ ਸਮੇਂ ਦੇ ਇਸਤੇਮਾਲ ਤੋਂ ਬਾਅਦ ਦਿਖਾਈ ਦਿੰਦਾ ਹੈ । ਇਸ ਵਿਚ ਡਾਇਬਟੀਜ਼, ਐਲਰਜੀ, ਦਮਾ, ਐਕਜ਼ੀਮਾ, ਕੈਂਸਰ, ਧਿਆਨ ਦੀ ਕਮੀ, ਸਿੱਖਣ ਵਿਚ ਕਮੀ, ਬਾਂਝਪਨ, ਡਿਪਰੈਸ਼ਨ, ਗੰਭੀਰ ਥਕਾਵਟ, ਰਸਾਇਣਿਕ ਸੰਵੇਦਨਸ਼ੀਲਤਾ, ਦਿਲ ਦੀ ਬਿਮਾਰੀ, ਮਲਟੀਪਲ ਸਕਲਰੋਸਿਸ, ਪਾਰਕਿੰਸਨਾਸ ਦੀ ਬਿਮਾਰੀ, ਥਾਈਰੋਡ ਬਿਮਾਰੀ ਆਦਿ ਰਸਾਇਣਿਕ ਤੱਤਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਹਨ | ਇਸ ਤੋਂ ਇਲਾਵਾ ਕੁਝ ਹੋਰ ਬਿਮਾਰੀਆਂ ਵੀ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ-

(ਉ) ਜ਼ਹਿਰੀਲੀਆਂ ਗੈਸਾਂ ਨੂੰ ਸੁੰਘਣ ਨਾਲ ਹੋਣ ਵਾਲੀਆਂ ਬਿਮਾਰੀਆਂ-ਕਈ ਤਰ੍ਹਾਂ ਦੀਆਂ ਗੈਸਾਂ ਜਿਵੇਂ ਕਿ ਕਲੋਰੀਨ (Chlorine), ਫਾਸਨ (Phosgene), ਸਲਫਰਡਾਈਆਕਸਾਈਡ (Sulphurdioxide), ਹਾਈਡਰੋਜਨ, ਗਿਲਫਾਇਡ, ਨਾਈਟ੍ਰੋਜਨ ਡਾਈਆਕਸਾਈਡ ਅਤੇ ਅਮੋਨੀਆ ਆਦਿ । ਜੇਕਰ ਅਚਾਨਕ ਉਦਯੋਗਿਕ ਹਾਦਸੇ ਵਿਚ ਲੀਕ ਹੋ ਜਾਵੇ ਤਾਂ ਇਹ ਬੁਰੀ ਤਰ੍ਹਾਂ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਹਨ । ਜਿਵੇਂ ਕਿ ਕਲੋਰੀਨ ਅਤੇ ਅਮੋਨੀਆ ਨਾਮਕ ਗੈਸਾਂ ਆਸਾਨੀ ਨਾਲ ਸਰੀਰ ਅੰਦਰ ਦਾਖਿਲ ਹੋ ਕੇ ਮੂਹ, ਨੱਕ ਅਤੇ ਗਲੇ ਨੂੰ ਪ੍ਰਭਾਵਿਤ ਕਰਦੀਆਂ ਹਨ ।

(ਅ) ਲੀਡ ਜ਼ਹਿਰ (Lead Poisoning) – ਲੀਡ ਜ਼ਹਿਰ ਦੇ ਛੋਟੇ-ਛੋਟੇ ਕਣਾਂ ਦੇ ਸਰੀਰ ਵਿਚ ਜਾਣ ਨਾਲ ਇਕ ਕਰਮਚਾਰੀ ਨੂੰ ਪੇਟ ਦੀ ਕਬਜ਼ੀ, ਅਨੀਮੀਆ ਅਤੇ ਮਾਸਪੇਸ਼ੀਆਂ ਵਿਚ ਦਰਦ ਹੋ ਸਕਦਾ ਹੈ ।

(ਈ) ਮਰਕਿਊਰੀ ਜ਼ਹਿਰ (Mercury Poisoning) – ਮਰਕਿਊਰੀ ਜ਼ਹਿਰ ਦੇ ਸਰੀਰ ਵਿਚ ਦਾਖਲ ਹੋਣ ਨਾਲ ਸਾਹ ਲੈਣ ਵਿਚ ਤਕਲੀਫ, ਮਸੂੜਿਆਂ ਵਿਚ ਸੋਜ਼, ਦੰਦ ਡਿੱਗਣ, ਅਨੀਮੀਆ ਆਦਿ ਦੀ ਤਕਲੀਫ ਹੋ ਜਾਂਦੀ ਹੈ ।

4. ਅਸਧਾਰਨ ਸਮੇਂ ਵਿਚ ਕੰਮ ਕਰਨ ਨਾਲ ਪੈਦਾ ਹੋਣ ਵਾਲੇ ਰੋਗ (Diseases due to unusual timings of the Workers) – ਅੱਜ ਦੇ ਦ੍ਰਿਸ਼ਟੀਕੋਣ ਵਿਚ ਸੰਸਾਰ ਵਿਚ ਤਕਨੀਕੀ ਵਿਕਾਸ ਹੋ ਰਿਹਾ ਹੈ । ਇਹ ਵੀ ਨੋਟਿਸ ਕੀਤਾ ਗਿਆ ਹੈ ਕਿ ਤਕਨੀਕੀ ਕੰਪਨੀਆਂ ਨੌਕਰੀ ਵੀ ਮੁਹੱਈਆ ਕਰਵਾ ਰਹੀਆਂ ਹਨ । ਇਹ ਕੰਪਨੀਆਂ ਭਾਰਤ ਵਿਚ ਵੀ ਨੌਕਰੀਆਂ ਮੁਹੱਈਆ ਕਰਵਾ ਰਹੀਆਂ ਹਨ, ਪਰ ਦਿਨ-ਰਾਤ ਦੇ ਅੰਤਰ ਵਜੋਂ ਕਰਮਚਾਰੀਆਂ ਨੂੰ ਰਾਤ ਨੂੰ ਜਾਂ ਫਿਰ ਸ਼ਾਮ ਦੀ ਸਿਫਟ ਵਿਚ ਕੰਮ ਕਰਨਾ ਪੈਂਦਾ ਹੈ ਜਿਸ ਕਾਰਨ ਉਹਨਾਂ ਨੂੰ ਜੀਵਨ-ਸ਼ੈਲੀ ਸੰਬੰਧਿਤ ਰੋਗਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ । ਇਹ ਰੋਗ ਜਿਵੇਂ ਕਿ ਡਾਇਬਟੀਜ਼, ਹਾਈ ਪ੍ਰੋਟੇਸ਼ਨ, ਇਨਸੋਮਨੀਆ ਨੀਂਦ ਨਾ ਆਉਣਾ) ਆਦਿ ਗਲਤ ਸਮੇਂ ਵਿਚ ਕੰਮ ਕਰਨ ਕਾਰਨ ਹੋ ਰਹੇ ਹਨ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 4.
ਅਸਮਰਥਤਾ ਸ਼ਬਦ ਦੀ ਪਰਿਭਾਸ਼ਾ ਦਿਉ ਅਤੇ ਅਪਾਹਜਪੁਣੇ ਦੇ ਵੱਖ-ਵੱਖ ਪ੍ਰਭਾਵੀ ਉਪਾਵਾਂ ਬਾਰੇ ਚਰਚਾ ਕਰੋ ।
ਉੱਤਰ-
ਅਸਮਰਥਤਾ ਦਾ ਅਰਥ ਹੈ, ਕੋਈ ਵਿਸ਼ੇਸ਼ ਸਰੀਰਕ ਜਾਂ ਮਾਨਸਿਕ ਕੰਮ ਕਰਨ ਦੀ ਅਯੋਗਤਾ ! ਜਦੋਂ | ਸਰੀਰਕ ਮਾਨਸਿਕ ਕਾਰਜ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਤਾਂ ਇਸ ਅਵਸਥਾ ਨੂੰ ਅਸਮਰਥਤਾ ਕਿਹਾ ਜਾਂਦਾ ਹੈ ।

ਡਬਲਯੂ. ਐੱਚ. ਓ. ਅਨੁਸਾਰ (W.H.0.), ਇਕ ਸਿਹਤਮੰਦ ਅਤੇ ਸਧਾਰਨ ਵਿਅਕਤੀ ਲਈ ਨਿਰਧਾਰਿਤ ਕੰਮ ਕਰਨ ਵਿਚ ਆਈ ਰੁਕਾਵਟ ਦੀ ਆਯੋਗਤਾ ਨੂੰ ਅਸਮਰਥਾ ਆਖਿਆ ਜਾਂਦਾ ਹੈ ।

ਅਸਮਰਥਤਾ ਦੇ ਵੱਖ-ਵੱਖ ਪ੍ਰਭਾਵੀ ਉਪਾਅ-
1. ਨੌਕਰੀ ਤੇ ਰੱਖਣ ਤੋਂ ਪਹਿਲਾਂ ਮੈਡੀਕਲ ਚੈੱਕਅਪ (Medical checkup before Joining) – ਇਸ ਚੈੱਕਅਪ ਦਾ ਉਦੇਸ਼ ਸਹੀ ਨੌਕਰੀ ਤੇ ਸਹੀ 9ਮੀ ਵ ਤੰਦਰੁਸਤ ਆਦਮੀ ਨੂੰ ਰੱਖਣਾ ਹੈ । ਇਕ ਸਹੀ ਵਿਅਕਤੀ ਨੂੰ ਉਦੋਂ ਹੀ ਨੌਕਰੀ ਦਿੱਤੀ ਜਾਣੀ ਚਾਹੀਰੀ ਵੇਰ ਉਰ ਡਾਕਟਰੀ ਤੌਰ ਤੇ ਫਿੱਟ ਹੋਵੇ ਤਾਂ ਕਿ ਉਹ ਬਿਨਾਂ ਕਿਸੇ ਖ਼ਤਰੇ ਤੋਂ ਆਪਣੇ ਕੰਮ ਨੂੰ ਕੁਸ਼ਲਤਾ ਪੂਰਵਕਾ ਕਰ ਕੇ ਜਿਵੇਂ ਕਿ ਜੇਕਰ ਕਿਸੇ ਨੂੰ ਦਮੇ ਦੀ ਸ਼ਿਕਾਇਤ ਹੈ ਤਾਂ ਉਸਨੂੰ ਕੋਲੇ ਦੀਆਂ ਖਾਣਾਂ (mines) ਵਿਚ ਨਹੀਂ ਹੱਲ ਰਾਹੀਲ ।

2. ਕਰਮਚਾਰੀਆਂ ਦੀ ਸਮੇਂ-ਸਮੇਂ ਤੇ ਸਿੱਖ ਹੋਣਾ (Periodical examination of Workers) – ਕਈ ਕਿੱਤਾ ਸੰਬੰਧੀ ਬਿਮਾਰੀਆਂ ਲਗਣ ਨੂੰ ਬਰਡ ਏਬਾ ਸਮਾਂ ਲੱਗਦਾ ਹੈ । ਇਹਨਾਂ ਬਿਮਾਰੀਆਂ ਨੂੰ ਸ਼ੁਰੂਆਤੀ ਪੜਾਅ ਵਿਚ ਪਛਾਣਨਾ ਮੁਸ਼ਕਿਲ ਹੁੰਦਾ ਹੈ | ਸਮੇਂ-ਸਮੇਂ ਤੇ ਜਾਂਚ ਕਰਨ ਨਾਲ ਸ਼ੁਰੂਆਤੀ ਪੜਾਅ ਵਿਚ ਬਿਮਾਰੀ ਪਛਾਣ ਕਰਕੇ ਉਸਨੂੰ ਅਸਾਨੀ ਅਤੇ ਤੇਜ਼ੀ ਨਾਲ ਠੀਕ ਕੀਤਾ ਜਾ ਸਕਦਾ ਹੈ । ਸਮੇਂ ਤੇ ਜਾਂਚ ਕਰਨ ਦਾ ਮੁੱਖ ਉਦੇਸ਼ ਮੁਢਲੇ ਪੜਾਅ ਤੇ ਬਿਮਾਰੀ ਦਾ ਪਤਾ ਲਗਾਉਣਾ ਅਤੇ ਇਲਾਜ ਕਰਨਾ ਹੈ ।

3. ਕੰਮ ਕਰਨ ਦੇ ਸਥਾਨ ਦਾ ਰੱਖ-ਰਖਾਉ (Maintenance of working Place) – ਬਹੁਤ ਸਾਰੀਆਂ ਬਿਮਾਰੀਆਂ ਭੌਤਿਕ ਏਜੰਟਾਂ ਦੇ ਕਾਰਨ ਜਿਵੇਂ ਗਰਮੀ ਸਰਦੀ, ਦਬਾਅ, ਰੇਡੀਏਸ਼ਨ, ਰੌਲਾ ਆਦਿ ਕਰਕੇ ਪੈਦਾ ਹੁੰਦੀਆਂ ਹਨ । ਇਸ ਲਈ ਇਹਨਾਂ ਭੌਤਿਕ ਏਜੰਟਾਂ ਦੇ ਰੋ 1-ਰਖਾਵ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ । ਇਕ ਮੁਆਇਨ ਕਰਤਾ ਨੂੰ ਠੰਡੇ, ਹਲਕੇ, ਹਵਾਦਾਰ ਤਾਪਮਾਨ ਅਤੇ ਨਮੀ ਦੀ ਜਾਂਚ ਅਤੇ ਸਾਂਭ-ਸੰਭਾਲ ਨੂੰ ਚੈੱਕ ਕਰਨਾ ਚਾਹੀਦਾ ਹੈ । ਇਸ ਵਾਸਤੇ ਹੇਠ ਲਿਖੇ ਕਦਮ ਚੁੱਕੇ ਜਾਣੇ ਚਾਹੀਦੇ ਹਨ-

(ਉ) ਹਵਾ ਪ੍ਰਦੂਸ਼ਣ ਤੇ ਰੋਕ (Control of air Pollution) – ਬਹੁਤ ਸਾਰੀਆਂ ਬਿਮਾਰੀਆਂ ਹਵਾ ਪ੍ਰਦੂਸ਼ਣ ਕਾਰਨ ਹੁੰਦੀਆਂ ਹਨ । ਇਹਨਾਂ ਨੂੰ ਹੇਠ ਲਿਖੇ ਉਪਾਅ ਨਾਲ ਰੋਕਣਾ ਚਾਹੀਦਾ ਹੈ ।

(ਅ ਨਮੀ ਵਧਾ ਕੇ-ਧੂੜ ਨੂੰ ਨਮੀ ਨਾਲ ਘਟਾਇਆ ਜਾ ਸਕਦਾ ਹੈ ਕਿਉਂਕਿ ਧੂੜ ਖੁਸ਼ਕ ਹਵਾ ਵਿਚ ਜ਼ਿਆਦਾ ਫੈਲਦੀ ਜਾਂ ਤੈਰਦੀ ਹੈ । ਕੰਮਕਾਜੀ ਸਥਾਨ ਤੇ ਪਾਣੀ ਦਾ ਛਿੜਕਾਅ ਕਰਕੇ, ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ । ਇਸ ਤੋਂ ਇਲਾਵਾ ਕਿਸੇ ਵੀ ਸਮੱਗਰੀ ਨੂੰ ਪੀਸਣ ਤੋਂ ਪਹਿਲਾਂ ਉਸ ਵਿਚ ਨਮੀ ਪੈਦਾ ਥੋੜ੍ਹਾ ਪਾਣੀ ਦਾ ਛਿੜਕਾਅ ਕੀਤਾ ਜਾ ਸਕਦਾ ਹੈ ਇਸ ਨਾਲ ਹਵਾ ਦਾ ਪ੍ਰਦੂਸ਼ਣ ਨਹੀਂ ਫੈਲਦਾ ।

(ਇ) ਅਲੱਗ ਨੱਥੀ ਕਰਨਾ (Seperate Enclosure)-ਫੈਕਟਰੀ ਵਿਚ ਹਾਨੀਕਾਰਕ ਸਮੱਗਰੀ ਨੂੰ ਵੱਖਰੇ ਤੌਰ ਤੇ ਨੱਥੀ | ਕਰਨਾ ਚਾਹੀਦਾ ਹੈ ਭਾਵ ਇਹਨਾਂ ਕੈਮੀਕਲਾਂ ਨੂੰ ਅਲੱਗ ਥਾਂ ਤੇ ਬੰਦ ਕਰਕੇ ਰੱਖਣਾ ਚਾਹੀਦਾ ਹੈ ਤਾਂ ਕਿ ਇਹਨਾਂ ਦੀ ਧੂੜ ਫੈਕਟਰੀ ਵਿਚ ਨਾ ਫੈਲੇ ।

ਨਿਕਾਸ – ਫੈਕਟਰੀਆਂ ਵਿਚ ਵੈਂਟੀਲੇਸ਼ਨ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂਕਿ ਫੈਕਟਰੀਆਂ ਦੀ ਧੂੜ ਦਾ ਧੂੰਆਂ ਅਤੇ ਸੁਗੰਧ ਆਦਿ ਬਾਹਰ ਕੱਢੇ ਜਾ ਸਕਣ ।

ਪ੍ਰਸ਼ਨ 5.
ਕੰਮ ਕਰਨ ਵਾਲੀ ਥਾਂ ਤੇ ਕਮਿਆਂ ਦੀ ਡਾਕਟਰੀ ਜਾਂਚ ਕਿਉਂ ਜ਼ਰੂਰੀ ਹੈ ?
ਉੱਤਰ-
ਆਕੁਪੋਸਟਲ ਹੈਲਥ ਦਾ ਮੁੱਖ ਉਦੇਸ਼ ਹਰ ਤਰ੍ਹਾਂ ਦੇ ਕੰਮਾਂ ਵਿਚ ਲੱਗੇ ਕਰਮਚਾਰੀਆਂ ਵਰਕਰਾਂ ਦੀ ਸਿਹਤ ਦੀ ਸੰਭਾਲ ਅਤੇ ਸਿਹਤ ਦੇ ਸਤਰ ਨੂੰ ਉੱਚਾ ਚੁੱਕਣਾ ਹੈ | ਕਰਮਚਾਰੀਆਂ ਨੂੰ ਸਰੀਰਕ, ਮਾਨਸਿਕ ਅਤੇ ਜਜ਼ਬਾਤੀ ਤੌਰ ਤੇ ਤੰਦਰੁਸਤ ਰੱਖਣ ਲਈ ਕੁਝ ਪ੍ਰਤੀਰੋਧੀ ਢੰਗ ਅਪਣਾਏ ਜਾਂਦੇ ਹਨ ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਨੂੰ ਰੋਕਣ ਵਿਚ ਸਮਰੱਥ ਹੁੰਦੇ ਹਨ | ਵਿਵਸਾਇਕ ਵਾਤਾਵਰਣ ਵਿਚ ਬਹੁਤ ਸਾਰੀਆਂ ਅਸਮਰਥਾਵਾਂ ਵਾਪਰਦੀਆਂ ਹਨ | ਵਿਵਸਾਇਕ ਖਤਰਾ ਉਹਨਾਂ ਥਾਂਵਾਂ ਤੇ ਆਮ ਹੁੰਦਾ ਹੈ ਜਿੱਥੇ ਕਰਮਚਾਰੀ ਵਿਵਸਾਇਕ ਸੰਬੰਧੀ ਸਿਧਾਂਤਾਂ ਨੂੰ ਨਹੀਂ ਅਪਣਾਉਂਦੇ ਹਨ । ਰੋਜ਼ਗਾਰ ਵਿਚ ਵਿਵਸਾਇਕ ਖਤਰਿਆਂ ਨੂੰ ਘਟਾਉਣ ਲਈ ਹੇਠ ਲਿਖੇ ਨਿਵਾਰਕ ਢੰਗਾਂ ਦੀ ਪਾਲਣਾ ਕਰਨੀ ਚਾਹੀਦੀ
ਹੈ ।

1. ਨੌਕਰੀ ਤੇ ਰੱਖਣ ਤੋਂ ਪਹਿਲਾਂ ਮੈਡੀਕਲ ਚੈੱਕਅਪ (Medical checkup before Joining) – ਇਸ ਚੈੱਕਅਪ ਦਾ ਉਦੇਸ਼ ਸਹੀ ਨੌਕਰੀ ਤੇ ਸਹੀ ਆਦਮੀ ਭਾਵ ਤੰਦਰੁਸਤ ਆਦਮੀ ਨੂੰ ਰੱਖਣਾ ਹੈ । ਇਕ ਸਹੀ ਵਿਅਕਤੀ ਨੂੰ ਉਦੋਂ ਹੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਜਦ ਉਹ ਡਾਕਟਰੀ ਤੌਰ ਤੇ ਫਿੱਟ ਹੋਵੇ ਤਾਂ ਕਿ ਉਹ ਬਿਨਾਂ ਕਿਸੇ ਖ਼ਤਰੇ ਤੋਂ ਆਪਣੇ ਕੰਮ ਨੂੰ ਕੁਸ਼ਲਤਾ ਪੂਰਵਕ ਕਰ ਸਕੇ। ਜਿਵੇਂ ਕਿ ਜੇਕਰ ਕਿਸੇ ਨੂੰ ਦਮੇ ਦੀ ਸ਼ਿਕਾਇਤ ਹੈ ਤਾਂ ਉਸਨੂੰ ਕੋਲੇ ਦੀਆਂ ਖਾਣਾਂ (mines) ਵਿਚ ਨਹੀਂ ਰੱਖਣਾ ਚਾਹੀਦਾ ।

2. ਕਰਮਚਾਰੀਆਂ ਦੀ ਸਮੇਂ-ਸਮੇਂ ਤੇ ਜਾਂਚ ਹੋਣਾ (Periodical examination of Workers) – ਕਈ ਕਿੱਤਾ ਸੰਬੰਧੀ ਬਿਮਾਰੀਆਂ ਲਗਣ ਨੂੰ ਬਹੁਤ ਲੰਬਾ ਸਮਾਂ ਲੱਗਦਾ ਹੈ । ਇਹਨਾਂ ਬਿਮਾਰੀਆਂ ਨੂੰ ਸ਼ੁਰੂਆਤੀ ਪੜਾਅ ਵਿਚ ਪਛਾਣਨਾ ਮੁਸ਼ਕਿਲ ਹੁੰਦਾ ਹੈ । ਸਮੇਂ-ਸਮੇਂ ਤੇ ਜਾਂਚ ਕਰਨ ਨਾਲ ਸ਼ੁਰੂਆਤੀ ਪੜਾਅ ਵਿਚ ਬਿਮਾਰੀ ਪਛਾਣ ਕਰਕੇ ਉਸਨੂੰ ਅਸਾਨੀ ਅਤੇ ਤੇਜ਼ੀ ਨਾਲ ਠੀਕ ਕੀਤਾ ਜਾ ਸਕਦਾ ਹੈ | ਸਮੇਂ ਤੇ ਜਾਂਚ ਕਰਨ ਦਾ ਮੁੱਖ ਉਦੇਸ਼ ਮੁਢਲੇ ਪੜਾਅ ਤੇ ਬਿਮਾਰੀ ਦਾ ਪਤਾ ਲਗਾਉਣਾ ਅਤੇ ਇਲਾਜ ਕਰਨਾ ਹੈ ।

3. ਕੰਮ ਕਰਨ ਦੇ ਸਥਾਨ ਦਾ ਰੱਖ-ਰਖਾਉ (Maintenance of working Place) – ਬਹੁਤ ਸਾਰੀਆਂ ਬਿਮਾਰੀਆਂ ਭੌਤਿਕ ਏਜੰਟਾਂ ਦੇ ਕਾਰਨ ਜਿਵੇਂ ਗਰਮੀ, ਸਰਦੀ, ਦਬਾਅ, ਰੇਡੀਏਸ਼ਨ, ਰੌਲਾ ਆਦਿ ਕਰਕੇ ਪੈਦਾ ਹੁੰਦੀਆਂ ਹਨ । ਇਸ ਲਈ ਇਹਨਾਂ ਭੌਤਿਕ ਏਜੰਟਾਂ ਦੇ ਰੱਖ-ਰਖਾਵ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ । ਇਕ ਮੁਆਇਨ ਕਰਤਾ ਨੂੰ ਠੰਡੇ, ਹਲਕੇ, ਹਵਾਦਾਰ ਤਾਪਮਾਨ ਅਤੇ ਨਮੀ ਦੀ ਜਾਂਚ ਅਤੇ ਸਾਂਭ-ਸੰਭਾਲ ਨੂੰ ਚੈੱਕ ਕਰਨਾ ਚਾਹੀਦਾ ਹੈ । ਇਸ ਵਾਸਤੇ ਹੇਠ ਲਿਖੇ ਕਦਮ ਚੁੱਕੇ ਜਾਣੇ ਚਾਹੀਦੇ ਹਨ |

ਨਿਕਾਸ – ਫੈਕਟਰੀਆਂ ਵਿਚ ਵੈਂਟੀਲੇਸ਼ਨ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂਕਿ ਫੈਕਟਰੀਆਂ ਦੀ ਧੂੜ ਦਾ ਧੂੰਆਂ ਅਤੇ ਸੁਗੰਧ ਆਦਿ ਬਾਹਰ ਕੱਢੇ ਜਾ ਸਕਣ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 6.
ਆਮ ਕਿੱਤਾ ਸੰਬੰਧੀ ਬਿਮਾਰੀਆਂ ਕਿਹੜੀਆਂ ਹਨ ? ਵਿਸਥਾਰ ਨਾਲ ਚਰਚਾ ਕਰੋ ।
ਉੱਤਰ-
ਆਕੁਪੇਸ਼ਨਲ ਸੇਫਟੀ ਐਂਡ ਹੈਲਥ ਕੰਨਵੈਨਸ਼ਨ (Occupational safety and health Convention) ਦੇ ਅਨੁਸਾਰ “ਕਿੱਤਾ ਬਿਮਾਰੀ’ ਸ਼ਬਦ ਉਹਨਾਂ ਸਾਰੀਆਂ ਬਿਮਾਰੀਆਂ ਨੂੰ ਕਵਰ ਕਰਦਾ ਹੈ ਜੋ ਕਿ ਕੰਮ ਦੀਆਂ ਗਤੀਵਿਧੀਆਂ ਤੋਂ ਪੈਦਾ ਹੋਣ ਵਾਲੇ ਜ਼ਖ਼ਮਾਂ ਦੇ ਐਕਸਪੋਜਰ ਦੇ ਨਤੀਜੇ ਵਜੋਂ ਆਉਂਦੇ ਹਨ । ਕਿੱਤਾ ਸੰਬੰਧੀ ਬਹੁਤ ਅਤੇ ਭਿੰਨ-ਭਿੰਨ ਬਿਮਾਰੀਆਂ ਹਨ ਜੋ ਕਿ ਵੱਖ-ਵੱਖ ਰੋਜ਼ਗਾਰ ਕੰਮਾਂ ਵਿਚੋਂ ਘਟਦੀਆਂ ਹਨ । ਇਹਨਾਂ ਵਿਚੋਂ ਕੁੱਝ ਬਿਮਾਰੀਆਂ ਨੂੰ ਹੇਠ ਲਿਖੇ ਅਨੁਸਾਰ ਦੱਸਿਆ ਗਿਆ ਹੈ-

  1. ਭੌਤਿਕ ਕਾਰਨਾਂ ਕਰਕੇ ਪੈਦਾ ਹੋਏ ਰੋਗ (Diseases due to Physical agents)
  2. ਧੂੜ ਤੋਂ ਪੈਦਾ ਹੋਏ ਰੋਗ (Dust Diseases or Dust hazard)
  3. ਰਸਾਇਣਿਕ ਤੱਤਾਂ ਤੋਂ ਪੈਦਾ ਹੋਏ ਰੋਗ (Chemical diseases or chemical hazards)
  4. ਅਸਧਾਰਨ ਸਮੇਂ ਵਿਚ ਕੰਮ ਕਰਨ ਨਾਲ ਪੈਦਾ ਹੋਏ ਰੋਗ ।

ਇਹਨਾਂ ਉਪਰੋਕਤ ਤੱਤਾਂ ਤੋਂ ਪੈਦਾ ਹੋਣ ਵਾਲੇ ਰੋਗਾਂ ਬਾਰੇ ਹੇਠ ਲਿਖੇ ਅਨੁਸਾਰ ਵਿਸਥਾਰ ਵਿੱਚ ਦੱਸਿਆ ਗਿਆ ਹੈ ।
1. ਭੌਤਿਕ ਕਾਰਣਾਂ ਕਰਕੇ ਪੈਦਾ ਹੋਏ ਰੋਗ (Diseases due to Physical Agents) – ਇਸ ਸ਼੍ਰੇਣੀ ਵਿਚ ਉਹ ਬਿਮਾਰੀਆਂ ਆਉਂਦੀਆਂ ਹਨ ਜੋ ਕੰਮ ਕਰਨ ਵਾਲੇ ਸਥਾਨ ਤੋਂ ਉੱਚੇ ਅਤੇ ਨੀਵੇਂ ਤਾਪਮਾਨ ਕਰਕੇ ਪੈਦਾ ਹੁੰਦੀਆਂ ਹਨ | ਬਹੁਤ ਉਦਯੋਗਿਕ ਕਰਮਚਾਰੀ ਜੋ ਕਿ ਬਹੁਤ ਹੀ ਗਰਮ ਤਾਪਮਾਨ ਵਿਚ ਕੰਮ ਕਰਦੇ ਹਨ ਜਿਵੇਂ ਕਿ ਕੋਲੇ ਦੀਆਂ ਖਾਣਾਂ ਦੇ ਭੱਠੇ ਆਦਿ ਵਿਚ ਚਿਹਰੇ ਦਾ ਜਲਣਾ, ਕੈਮਪੂ ਜਾਂ ਥਕਾਵਟ ਆਦਿ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੋ ਉਦਯੋਗਿਕ ਕਰਮਚਾਰੀ ਬਹੁਤ ਹੀ ਠੰਡੇ ਤਾਪਮਾਨ ਵਿਚ ਕੰਮ ਕਰਦੇ ਹਨ ਉਹਨਾਂ ਨੂੰ ਫੋਰਸਟ ਬਾਈਟ, ਪੈਰਾਂ ਦਾ ਗਲਣਾ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਹਨਾਂ ਤੋਂ ਇਲਾਵਾ ਕੁਝ ਹੋਰ
ਵੀ ਭੌਤਿਕ ਕਾਰਕ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ-

(ਉ) ਰੋਸ਼ਨੀ (Light – ਤੇਜ਼ ਰੋਸ਼ਨੀ ਜਾਂ ਘੱਟ ਰੋਸ਼ਨੀ ਵਿਚ ਕੰਮ ਕਰਨ ਨਾਲ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਜਿੱਥੇ ਤੇਜ਼ ਰੋਸ਼ਨੀ ਵਿਚ ਕੰਮ ਕਰਨ ਨਾਲ ਮਾਨਸਿਕ ਥਕਾਵਟ ਹੁੰਦੀ ਹੈ ਉੱਥੇ ਹੀ ਘੱਟ ਰੋਸ਼ਨੀ ਵਿਚ ਕੰਮ ਕਰਨ ਨਾਲ ਸਿਰ ਦਰਦ, ਅੱਖਾਂ ਤੇ ਭਾਰੀਪਨ ਅਤੇ ਮਾਨਸਿਕ ਦਬਾਅ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ।

(ਅ) ਰੌਲਾ (Noise) – ਤੇਜ਼ ਰੌਲੇ ਵਿਚ ਕੰਮ ਕਰਨ ਅਤੇ ਉੱਚੀ ਅਵਾਜ਼ ਵਿਚ ਸੁਣਨ ਨਾਲ ਸੁਣਨ ਸ਼ਕਤੀ, ਸਿਰ ਦਰਦ ਅਤੇ ਤਣਾਅ ਆਦਿ ਪੈਦਾ ਹੋ ਜਾਂਦੇ ਹਨ ।

(ਈ) ਰੇਡੀਏਸ਼ਨ (Rediation) – ਵਿਕਿਰਣਾਂ ਨਾਲ ਆਦਰਾਂ ਦੇ ਤੱਲ ਨੂੰ ਨੁਕਸਾਨ ਪਹੁੰਚਦਾ ਹੈ ਜਿਸ ਨਾਲ ਉਲਟੀਆਂ, ਖ਼ੂਨ ਦੀ ਉਲਟੀਆਂ ਅਤੇ ਦਸਤ ਲੱਗ ਜਾਂਦੇ ਹਨ । ਲੰਬੇ ਸਮੇਂ ਤੱਕ ਰੇਡੀਏਸ਼ਨ ਵਿਚ ਕੰਮ ਕਰਨ ਨਾਲ ਕੈਂਸਰ ਅਤੇ | ਕਾਰਡੀਉਵੈਸਕੁਲਰ ਨਾਮਕ ਬਿਮਾਰੀਆਂ ਹੋ ਜਾਂਦੀਆਂ ਹਨ ।

2. ਧੂੜ ਤੋਂ ਪੈਦਾ ਹੋਏ ਰੋਗ (Dust Diseases) – ਫੇਫੜਿਆਂ ਦੀਆਂ ਅਜਿਹੀਆਂ ਕਈ ਬਿਮਾਰੀਆਂ ਹਨ ਜੋ ਧੂੜ ਦੇ ਸਰੀਰ ਵਿਚ ਜਾਣ ਕਰਕੇ ਪੈਦਾ ਹੁੰਦੀਆਂ ਹਨ | ਧੂੜ ਤੋਂ ਪੈਦਾ ਹੋਏ ਕੁਝ ਕੁ ਰੋਗ ਹੇਠ ਲਿਖੇ ਹਨ-

(ਉ) ਕੋਲੇ ਦੀ ਧੂੜ (Coal Dust) – ਕਾਲੇ ਫੇਫੜਿਆਂ ਦੀ ਬਿਮਾਰੀ ਕੋਲੇ ਨੂੰ ਸਾਹ ਦੁਆਰਾ ਅੰਦਰ ਲੈ ਜਾਣ ਕਾਰਨ ਹੁੰਦੀ ਹੈ । ਇਸ ਨਾਲ ਫੇਫੜਿਆਂ ਵਿਚ ਜਲਣ ਅਤੇ ਸੋਜ ਹੁੰਦੀ ਹੈ । ਇਹ ਇਕ ਸਥਾਈ ਬਿਮਾਰੀ ਹੁੰਦੀ ਹੈ ਜੋ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਸਾਹ ਲੈਣ ਵਿਚ ਮੁਸ਼ਕਿਲ ਪੈਦਾ ਕਰਦੀ ਹੈ ।

(ਅ) ਸਿਲਿਕਾ ਧੂੜ (Silica Dust) – ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਸਿਲਿਕਾ ਟਿਲ ਖਾਂਣਾਂ ਵਿਚ ਕੰਮ ਕਰਦੇ ਹੋਏ ਸਾਹ ਦੁਆਰਾ ਸਰੀਰ ਵਿਚ ਪਹੁੰਚਦੇ ਹਨ। ਇਸ ਨਾਲ ਫੇਫੜਿਆਂ ਵਿਚ ਜਲਣ ਹੁੰਦੀ ਹੈ ਅਤੇ ਹੋਰ ਵੀ ਕਈ ਫੇਫੜਿਆਂ ਸੰਬੰਧੀ ਰੋਗ ਪੈਦਾ ਹੋ ਜਾਂਦੇ ਹਨ ।

(ਬ) ਕਪਾਹ ਦੀ ਧੂੜ/ਬਿਸੀਨੋਸਿਸ (Cotton dust/Byssinosis) – ਇਸਨੂੰ ਭੂਰਾ ਫੇਫੜਾ (Brown lung) ਵੀ ਕਿਹਾ ਜਾਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਕਰਮਚਾਰੀ ਭੰਗ, ਗੁਣ ਅਤੇ ਕਪਾਹ ਦੀ ਸੋਸਿੰਗ ਦੇ ਕੰਮ ਦੇ ਦੁਆਰਾ, ਧੂੜ ਨੂੰ ਸਾਹ ਦੁਆਰਾ ਸਰੀਰ ਦੇ ਅੰਦਰ ਲੈਂਦਾ ਹੈ । ਇਹ ਇਕ ਭਿਅੰਕਰ ਸਥਿਤੀ ਹੁੰਦੀ ਹੈ ਜਿਸ ਵਿਚ ਛਾਤੀ ਤੰਗ ਜਾਂ ਜਕੜ ਜਾਂਦੀ ਹੈ ਅਤੇ ਸਾਹ ਦੀ ਕਮੀ ਹੋਣ ਲੱਗਦੀ ਹੈ । ਇਹ ਮੁੱਖ ਕਰਕੇ ਟੈਕਸਟਾਈਲ ਦੀਆਂ ਫੈਕਟਰੀਆਂ ਵਿਚ ਕੱਪੜਿਆਂ ਦਾ ਕੰਮ-ਕਾਜ ਕਰਦੇ ਹਨ ।

(ਸ) ਕਿੱਤਾ ਅਸਥਮਾ (Occupation Asthma) – ਇਹ ਦਮਾਂ ਧੂੜ, ਗੈਸਾਂ, ਧੂੰਆਂ ਅਤੇ ਵਾਸ਼ਪ ਆਦਿ ਵਿਚ ਸਾਹ ਲੈਣ ਕਾਰਨ ਹੁੰਦਾ ਹੈ । ਇਸ ਪ੍ਰਕਾਰ ਦੇ ਦਮੇ ਦੇ ਲੱਛਣ ਭਿਅੰਕਰ ਖੰਘ ਅਤੇ ਘਬਰਾਹਟ ਹਨ ।

3. ਰਸਾਇਣਿਕ ਕਾਰਨਾਂ ਤੋਂ ਪੈਦਾ ਹੋਏ ਰੋਗ (Chemical Diseases) – ਸਾਡੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਉਦਯੋਗਾਂ ਵਿਚ ਵਿਆਪਕ ਤੌਰ ਤੇ ਰਸਾਇਣ ਵਰਤੇ ਜਾਂਦੇ ਹਨ ।ਕਈ ਕੰਮ ਵਿਚ ਆਉਣ ਵਾਲੇ ਉਤਪਾਦ ਰਸਾਇਣਾਂ ਤੋਂ ਬਣਦੇ ਹਨ ਜਿਵੇਂ ਕਿ ਪਲਾਸਟਿਕ, ਪੇਂਟਸ, ਫਾਰਮੇਟਿਕਲੇ, ਡਿਟਰਜੈਂਟ ਆਦਿ | ਕਈ ਰਸਾਇਣਾਂ ਦਾ ਅਸਰ ਲੰਬੇ ਸਮੇਂ ਦੇ ਇਸਤੇਮਾਲ ਤੋਂ ਬਾਅਦ ਦਿਖਾਈ ਦਿੰਦਾ ਹੈ । ਇਸ ਵਿਚ ਡਾਇਬਟੀਜ, ਐਲਰਜੀ, ਦਮਾ, ਐਕਜ਼ੀਮਾ, ਕੈਂਸਰ, ਧਿਆਨ ਦੀ ਕਮੀ, ਸਿੱਖਣ ਵਿਚ ਕਮੀ, ਬਾਂਝਪਨ, ਡਿਪਰੈਸ਼ਨ, ਗੰਭੀਰ ਥਕਾਵਟ, ਰਸਾਇਣਿਕ ਸੰਵੇਦਨਸ਼ੀਲਤਾ, ਦਿਲ ਦੀ ਬਿਮਾਰੀ, ਮਲਟੀਪਲ ਸਕਲਰੋਸਿਸ, ਪਾਰਕਿੰਸਨਾਸ ਦੀ ਬਿਮਾਰੀ, ਥਾਈਰੋਡ ਬਿਮਾਰੀ ਆਦਿ ਰਸਾਇਣਿਕ ਤੱਤਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਹਨ । ਇਸ ਤੋਂ ਇਲਾਵਾ ਕੁਝ ਹੋਰ ਬਿਮਾਰੀਆਂ ਵੀ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ-

(ਉ) ਜ਼ਹਿਰੀਲੀਆਂ ਗੈਸਾਂ ਨੂੰ ਸੁੰਘਣ ਨਾਲ ਹੋਣ ਵਾਲੀਆਂ ਬਿਮਾਰੀਆਂ – ਕਈ ਤਰ੍ਹਾਂ ਦੀਆਂ ਗੈਸਾਂ ਜਿਵੇਂ ਕਿ ਕਲੋਰੀਨ (chlorine), ਫਾਸਗਿਨ (Phosgene), ਸਲਫਰਡਾਈਆਕਸਾਈਡ (Sulphurdioxide), ਹਾਈਡਰੋਜਨ, ਗਿਲਫਾਇਡ, ਨਾਈਟ੍ਰੋਜਨ ਡਾਈਆਕਸਾਈਡ ਅਤੇ ਅਮੋਨੀਆ ਆਦਿ । ਜੇਕਰ ਅਚਾਨਕ ਉਦਯੋਗਿਕ ਹਾਦਸੇ ਵਿਚ ਲੀਕ ਹੋ ਜਾਵੇ ਤਾਂ ਇਹ ਬੁਰੀ ਤਰ੍ਹਾਂ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਹਨ । ਜਿਵੇਂ ਕਿ ਕਲੋਰੀਨ ਅਤੇ ਅਮੋਨੀਆ ਨਾਮਕ ਗੈਸਾਂ ਆਸਾਨੀ ਨਾਲ ਸਰੀਰ ਅੰਦਰ ਦਾਖਿਲ ਹੋ ਕੇ ਮੂੰਹ, ਨੱਕ ਅਤੇ ਗਲੇ ਨੂੰ ਪ੍ਰਭਾਵਿਤ ਕਰਦੀਆਂ ਹਨ ।

(ਅ) ਲੀਡ ਜ਼ਹਿਰ (Lead Poisoning) – ਲੀਡ ਜ਼ਹਿਰ ਦੇ ਛੋਟੇ-ਛੋਟੇ ਕਣਾਂ ਦੇ ਸਰੀਰ ਵਿਚ ਜਾਣ ਨਾਲ, ਇਕ ਕਰਮਚਾਰੀ ਨੂੰ ਪੇਟ ਦੀ ਕਬਜ਼ੀ, ਅਨੀਮੀਆ ਅਤੇ ਮਾਸਪੇਸ਼ੀਆਂ ਵਿਚ ਦਰਦ ਹੋ ਸਕਦਾ ਹੈ । (ਈ ਮਰਕਿਊਰੀ ਜ਼ਹਿਰ (Mercury Poisoning-ਮਰਕਿਊਰੀ ਜ਼ਹਿਰ ਦੇ ਸਰੀਰ ਵਿਚ ਦਾਖਲ ਹੋਣ ਨਾਲ ਸਾਹ ਲੈਣ ਵਿਚ ਤਕਲੀਫ, ਮਸੂੜਿਆਂ ਵਿਚ ਸੋਜ਼, ਦੰਦ ਡਿੱਗਣ, ਅਨੀਮੀਆ ਆਦਿ ਦੀ ਤਕਲੀਫ ਹੋ ਜਾਂਦੀ ਹੈ ।

4. ਅਸਧਾਰਨ ਸਮੇਂ ਵਿਚ ਕੰਮ ਕਰਨ ਨਾਲ ਪੈਦਾ ਹੋਣ ਵਾਲੇ ਰੋਗ (Diseases due to unusual timings of the Workers) – ਅੱਜ ਦੇ ਦ੍ਰਿਸ਼ਟੀਕੋਣ ਵਿਚ ਸੰਸਾਰ ਵਿਚ ਤਕਨੀਕੀ ਵਿਕਾਸ ਹੋ ਰਿਹਾ ਹੈ । ਇਹ ਵੀ ਨੋਟਿਸ ਕੀਤਾ ਗਿਆ ਹੈ ਕਿ ਤਕਨੀਕੀ ਕੰਪਨੀਆਂ ਨੌਕਰੀ ਵੀ ਮੁਹੱਈਆ ਕਰਵਾ ਰਹੀਆਂ ਹਨ । ਇਹ ਕੰਪਨੀਆਂ ਭਾਰਤ ਵਿਚ ਵੀ ਨੌਕਰੀਆਂ ਮੁਹੱਈਆ ਕਰਵਾ ਰਹੀਆਂ ਹਨ, ਪਰ ਦਿਨ-ਰਾਤ ਦੇ ਅੰਤਰ ਵਜੋਂ ਕਰਮਚਾਰੀਆਂ ਨੂੰ ਰਾਤ ਨੂੰ ਜਾਂ ਫਿਰ ਸ਼ਾਮ ਦੀ ਸਿਫਟ ਵਿਚ ਕੰਮ ਕਰਨਾ ਪੈਂਦਾ ਹੈ ਜਿਸ ਕਾਰਨ ਉਹਨਾਂ ਨੂੰ ਜੀਵਨ-ਸ਼ੈਲੀ ਸੰਬੰਧਿਤ ਰੋਗਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ । ਇਹ ਰੋਗ ਜਿਵੇਂ ਕਿ ਡਾਇਬਟੀਜ਼, ਹਾਈ ਪ੍ਰੋਟੇਸ਼ਨ, ਇਨਸੋਮਨੀਆ ਨੀਂਦ ਨਾ ਆਉਣਾ ਆਦਿ . ਗਲਤ ਸਮੇਂ ਵਿਚ ਕੰਮ ਕਰਨ ਕਾਰਨ ਹੋ ਰਹੇ ਹਨ ।

PSEB 12th Class Physical Education Solutions Chapter 4 ਖੇਡ ਸੱਟਾਂ

Punjab State Board PSEB 12th Class Physical Education Book Solutions Chapter 4 ਖੇਡ ਸੱਟਾਂ Textbook Exercise Questions and Answers.

PSEB Solutions for Class 12 Physical Education Chapter 4 ਖੇਡ ਸੱਟਾਂ

Physical Education Guide for Class 12 PSEB ਖੇਡ ਸੱਟਾਂ Textbook Questions and Answers

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)

ਪ੍ਰਸ਼ਨ 1.
ਖੇਡ ਸੱਟਾਂ ਕੀ ਹਨ ?
ਉੱਤਰ-
ਖੇਡ ਸੱਟਾਂ ਆਮ ਤੌਰ ‘ਤੇ ਜ਼ਿਆਦਾ ਵਰਤੋਂ (Overuse), ਜ਼ਿਆਦਾ ਮਰੋੜ (Overtwisting), ਜ਼ਿਆਦਾ ਖਿੱਚਣਾ (Overstreching) ਜਾਂ ਟੱਕਰ ਕਾਰਨ ਹੁੰਦੀਆਂ ਹਨ । ਇਹ ਜ਼ਿਆਦਾਤਰ ਸੱਟਾਂ ਦੇ ਗਿਆਨ ਦੀ ਕਮੀ ਕਾਰਨ ਵੀ ਵਾਪਰਦੀਆਂ ਹਨ । ਖੇਡ ਸੱਟਾਂ, ਖੇਡ ਦੇ ਮੈਦਾਨ ਜਾਂ ਖੇਡਦੇ ਹੋਏ ਲੱਗਦੀਆਂ ਹਨ ।

ਪ੍ਰਸ਼ਨ 2.
ਮੋਚ ਦੇ ਕੋਈ ਦੋ ਲੱਛਣ ਦੱਸੋ ।
ਉੱਤਰ-

  1. ਜਲਣ, ਦਰਦ ਅਤੇ ਸੋਜ ਹੋਣਾ
  2. ਹਰਕਤ ਕਰਨ ਵੇਲੇ ਤੇਜ਼ ਦਰਦ ਹੋਣਾ ।

ਪ੍ਰਸ਼ਨ 3.
ਖਿਡਾਰੀਆਂ ਤੋਂ ਇਲਾਵਾ ਹੋਰ ਕਿਹੜੇ ਵਿਅਕਤੀ ਖੇਡਾਂ ਵਿੱਚ ਭਾਗ ਲੈਂਦੇ ਹਨ ?
ਉੱਤਰ-
ਜੋ ਸਰੀਰਕ ਤੌਰ ਤੇ ਤੰਦਰੁਸਤ ਅਤੇ ਰੋਜ਼ਾਨਾ ਸਰੀਰਕ ਗਤੀਵਿਧੀਆਂ ਜਾਂ ਕਸਰਤਾਂ ਕਰਦੇ ਹਨ ।

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)

ਪ੍ਰਸ਼ਨ 4.
ਖੁੱਲ੍ਹੀ ਟੁੱਟ ਕੀ ਹੈ ?
ਉੱਤਰ-
ਇਸ ਤਰ੍ਹਾਂ ਦੀ ਟੁੱਟ ਵਿੱਚ ਹੱਡੀ ਮਾਸਪੇਸ਼ੀਆਂ ਤੋਂ ਬਾਹਰ ਨਿਕਲ ਆਉਂਦੀ ਹੈ ।

ਪ੍ਰਸ਼ਨ 5.
ਕੱਚੀ ਟੁੱਟ ਕੀ ਹੈ ?
ਉੱਤਰ-
ਇਸ ਵਿਚ ਹੱਡੀ ਪੂਰੀ ਤਰ੍ਹਾਂ ਟੁੱਟਦੀ ਨਹੀਂ ਬਲਕਿ ਇਕ ਪਾਸੇ ਨੂੰ ਝੁਕ ਜਾਂਦੀ ਹੈ । ਇਹ ਟੁੱਟ ਅਕਸਰ ਬੱਚਿਆਂ ਵਿਚ ਦੇਖਣ ਨੂੰ ਮਿਲਦੀ ਹੈ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 6.
ਪ੍ਰਤੱਖ ਸੱਟਾਂ ਕੀ ਹਨ ?
ਉੱਤਰ-
ਸਿੱਧੀ ਸੱਟ ਬਾਹਰੀ ਝਟਕੇ ਜਾਂ ਤਾਕਤ ਕਾਰਨ ਹੁੰਦੀ ਹੈ ।

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)

ਪ੍ਰਸ਼ਨ 7.
ਖਿਚਾਅ ਕੀ ਹੈ ? ਇਸ ਦੇ ਕੀ ਲੱਛਣ ਹਨ ?
ਉੱਤਰ-
ਇਹ ਮਾਸਪੇਸ਼ੀ ਦੀ ਖਿੱਚ ਹੁੰਦੀ ਹੈ ਜੋ ਅਕਸਰ ਪੱਠਿਆਂ ਦੀ ਖਿੱਚ ਵਲੋਂ ਵੀ ਜਾਣੀ ਜਾਂਦੀ ਹੈ । ਇਹ ਉਦੋਂ ਵਾਪਰਦੀ ਹੈ ਜਦ ਪਿੱਠ ਦੇ ਰੇਸ਼ੇ ਟੁੱਟਦੇ ਜਾਂ ਓਵਰਸਤੁੰਚ (Overstretch) ਹੁੰਦੇ ਹਨ, ਜਾਂ ਪੱਠੇ ਜਲਦੀ ਸੁੰਗੜਦੇ ਹਨ । ਖਿੱਚ ਉਦੋਂ ਵਾਪਰਦੀ ਹੈ ਜਦ ਝਟਕੇ ਨਾਲ ਭਾਰੀ ਉਪਕਰਨ ਨੂੰ ਚੁੱਕਣਾ, ਮਾਸਪੇਸ਼ੀ ਦਾ ਅਚਾਨਕ ਖਿੱਚਣਾ ਜਾਂ ਜਰਕ ਦੇਣਾ, ਗਿੱਟਿਆਂ ਤੇ ਗ਼ਲਤ ਤਰੀਕੇ ਨਾਲ ਉਤਰਨਾ (Land), ਅਸਮਾਨ ਮੈਦਾਨ ਤੇ ਤੁਰਨਾ ਜਾਂ ਭੱਜਣਾ ਆਦਿ । ਇਸ ਤੋਂ ਇਲਾਵਾ ਸਰੀਰ ਨੂੰ ਸਹੀ ਢੰਗ ਨਾਲ ਨਾ ਗਰਮਾਉਣਾ । ਇਸ ਪ੍ਰਕਾਰ ਦੀ ਸੱਟ ਜ਼ਿਆਦਾਤਰ ਗੋਡਿਆਂ ਜਾਂ ਗਿੱਟਿਆਂ ਵਿਚ ਲੱਗਦੀ ਹੈ ।

ਖਿੱਚ ਦੇ ਚਿੰਨ੍ਹ ਅਤੇ ਪਹਿਚਾਣ (Signs and symptoms)-

  1. ਸੱਟ ਵਾਲੀ ਥਾਂ ਤੇ ਅਚਾਨਕ ਦਰਦ ਹੋਣਾ
  2. ਅਕੜਣਾ ਜਾਂ ਪੀੜ ਹੋਣਾ ਅਤੇ ਚੱਲਣ, ਦੌੜਨ ਵਿਚ ਮੁਸ਼ਕਿਲ ਹੋਣਾ
  3. ਸੱਟ ਵਾਲੀ ਥਾਂ ਤੇ ਸੋਜ ਜਾਂ ਲਾਲੀ ਆਉਣਾ
  4. ਨਾਜ਼ੁਕਤਾ
  5. ਕੋਈ ਗਤੀ ਨਾ ਹੋਣਾ ਅਤੇ ਸੁੰਨ ਹੋ ਜਾਣਾ ।

ਪ੍ਰਸ਼ਨ 8.
ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਸੱਟ ਦਾ ਇਲਾਜ ਦੱਸੋ ।
(ਉ) ਮੋਚ
(ਅ) ਰਗੜ
(ਈ) ਖਿਚਾਅ
(ਸ) ਹੱਡੀ ਦਾ ਉਤਰਨਾ ।
ਉੱਤਰ-
(ੳ) ਮੋਚ-ਮੋਚ ਦੇ ਬਚਾਓ ਲਈ ਕੁੱਝ ਹੇਠ ਲਿਖੇ ਉਪਾਅ ਹਨ-

  1. ਸਭ ਤੋਂ ਪਹਿਲਾਂ ਮੋਚ ਨੂੰ PRICE ਨਾਲ ਸਮਝਿਆ ਜਾਵੇ ਇੱਥੇ P (Protection) ਭਾਵ ਬਚਾਅ | R ਦਾ ਅਰਥ ਹੈ ਰੈਸਟ | I ਤੋਂ ਭਾਵ ਬਰਫ਼ (Ice) 1cਤੋਂ ਭਾਵ ਕੰਪ੍ਰੈਸ਼ਨ (ਟਕੋਰ) ਅਤੇ E ਤੋਂ ਭਾਵ ਐਲੀਵੇਸ਼ਨ (ਉੱਪਰ ਚੁੱਕਣਾ) ਤੋਂ ਹੈ । ਮੋਚ ਆਈ ਥਾਂ ਨੂੰ ਪੂਰਾ ਅਰਾਮ ਦਿਓ । ਜੇ ਲੋੜ ਪਵੇ ਤਾਂ ਬਾਂਹ ਦੀ ਸੱਟ ਲਈ ਸਲਿੰਗ ਅਤੇ ਲੱਤ ਦੀ ਸੱਟ ਲਈ ਫੌਹੜੀ ਦੀ ਵਰਤੋਂ ਕਰੋ ।
  2. ਮਰੀਜ਼ ਨੂੰ ਅਰਾਮ ਦੀ ਥਾਂ ਦੇਵੋ ।
  3. ਸੱਟ ਲੱਗੇ ਭਾਗ ਨੂੰ ਸਹਾਇਤਾ ਦਿਓ ।
  4. ਸੱਟ ਲੱਗੇ ਭਾਗ ਨੂੰ ਪਹਿਲਾਂ ਅਹਿੱਲ ਕਰੋ ਫਿਰ ਉਸ ਨੂੰ ਉੱਚਾ ਚੁੱਕੋ ।
  5. ਸੱਟ ਲੱਗੇ ਭਾਗ ਤੇ ਠੰਡਾ ਦਬਾਅ ਪਾਓ ।
  6. ਸੱਟ ਲੱਗਣ ਦੇ 72 ਘੰਟੇ ਬਾਅਦ, ਖੂਨ ਇਕੱਠਾ ਹੋਣ ਤੋਂ ਰੋਕਣ ਲਈ ਅਤੇ ਨੀਲ ਨੂੰ ਘਟਾਉਣ ਲਈ ਗਰਮ ਟਕੋਰ ਕਰੋ ।
  7. ਘੁੱਟਵੀਂ ਇਲਾਸਟਿਕ ਬੈਂਡੇਜ ਲਗਾਓ ।
  8. ਮੈਡੀਕਲ ਸਹਾਇਤਾ ਲਈ ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਕੇ ਜਾਓ ।

(ਅ) ਰਗੜ-
ਰਗੜਾਂ ਦਾ ਬਚਾਓ ਅਤੇ ਇਲਾਜ (Prevention and Remedies)-

  1. ਸਰੀਰਕ ਕ੍ਰਿਆਵਾਂ ਕਰਦੇ ਸਮੇਂ ਸੁਰੱਖਿਆ ਸਾਜ਼ੋ-ਸਮਾਨ ਜਿਵੇਂ ਹੈਲਮੈਟ, ਗੋਡਿਆਂ ਦੇ ਪੈਡ, ਕੂਹਣੀਆਂ ਦੇ ਪੈਡ ਅਤੇ ਐਨਕਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ।
  2. ਰਗੜ ਦੇ ਆਲੇ-ਦੁਆਲੇ ਕਰੀਮ ਲਗਾਓ ।
  3. ਜੇਕਰ ਕੱਟ ਵਿਚੋਂ ਖੂਨ ਵੱਗਦਾ ਹੋਵੇ ਤਾਂ ਸਾਫ਼ ਕੱਪੜੇ ਨਾਲ ਹਲਕਾ ਜਿਹਾ ਦਬਾ ਪਾਓ । ਇਸ ਦਬਾ ਨੂੰ 20-30 ਮਿੰਟ ਤੱਕ ਬਣਾ ਕੇ ਰੱਖੋ ।
  4. ਤੁਰੰਤ ਜ਼ਖ਼ਮ ਨੂੰ ਸਾਫ਼ ਪਾਣੀ ਨਾਲ ਧੋਵੋ ।
  5. ਜ਼ਖ਼ਮ ਨੂੰ ਧੋਣ ਤੋਂ ਬਾਅਦ ਐਂਟੀਬਾਇਓਟੈਕ ਕਰੀਮ ਲਗਾਓ ।
  6. ਜ਼ਖ਼ਮ ਨੂੰ ਸਾਫ਼ ਰੱਖਣ ਲਈ ਪੱਟੀ ਦੀ ਵਰਤੋਂ ਕਰੋ ।
  7. ਸੋਜ ਨੂੰ ਘਟਾਉਣ ਲਈ ਬਰਫ਼ ਦੀ ਵਰਤੋਂ ਕਰੋ ।
  8. ਜੇਕਰ ਜ਼ਖ਼ਮ ਵੱਡਾ ਹੋਵੇ ਤਾਂ ਡਾਕਟਰ ਕੋਲ ਲੈ ਕੇ ਜਾਵੋ ।

(ਈ ਖਿਚਾਅ-
ਖਿੱਚ ਦੇ ਬਚਾਓ ਅਤੇ ਇਲਾਜ (Prevention and Remedies)-
ਖਿੱਚ ਨੂੰ ਸਭ ਤੋਂ ਪਹਿਲਾਂ PRICE ਪ੍ਰਾਈਸ ਦੇ ਸਿਧਾਂਤ ਨਾਲ ਇਲਾਜ ਕਰਨਾ ਚਾਹੀਦਾ ਹੈ । ਇੱਥੇ ? (Protection) ਭਾਵ ਬਚਾਅ | R ਦਾ ਅਰਥ ਹੈ ਅਰਾਮ (Rest) il ਦਾ ਅਰਥ ਹੈ ਬਰਫ (Ice) C ਦਾ ਅਰਥ ਹੈ ਕੰਪ੍ਰੈਸ਼ਨ ਭਾਵ ਟਕੋਰ ਕਰਨਾ ਅਤੇ E ਦਾ ਅਰਥ ਹੈ ਐਲੀਵੇਸ਼ਨ ਭਾਵ ਜ਼ਖ਼ਮੀ ਭਾਗ ਨੂੰ ਉੱਚਾ ਚੁੱਕਣਾ (Elevation) ! ਖਿੱਚ ਵਾਲੇ ਭਾਗ ਨੂੰ ਆਰਾਮ ਦੇਣਾ ਚਾਹੀਦਾ ਹੈ ।

  1. ਹਰ ਘੰਟੇ ਬਾਅਦ 20 ਮਿੰਟ ਲਈ ਬਰਫ਼ ਲਗਾਓ । ਚਮੜੀ ਤੇ ਬਰਫ਼ ਸਿੱਧੀ ਨਾ ਲਗਾਓ। ਇਸ ਨਾਲ ਚਮੜੀ ਖ਼ਰਾਬ ਹੋ ਜਾਂਦੀ ਹੈ ।
  2. ਮਰੀਜ਼ ਨੂੰ ਆਰਾਮਦੇਹ ਦੀ ਸਥਿਤੀ ਵਿਚ ਰੱਖੋ ।
  3. ਮੋਚ ਵਾਲੇ ਭਾਗ ਤੇ ਹਿੱਲ-ਜੁਲ ਨਾ ਹੋਣ ਦਿਓ ।
  4. ਜ਼ਖ਼ਮੀ ਹੋਏ ਭਾਗ ਨੂੰ ਉੱਚਾ ਰੱਖੋ ।
  5. 24 ਤੋਂ 48 ਘੰਟਿਆਂ ਤਕ RICE ਉਪਾਅ ਨੂੰ ਕਰਦੇ ਰਹੋ ।
  6. ਮਰੀਜ਼ ਨੂੰ ਹਸਪਤਾਲ ਪਹੁੰਚਾਓ ।

(ਸ) ਹੱਡੀ ਦਾ ਉਤਰਨਾ-
ਜੋੜ ਹਿੱਲਣ ਦੇ ਉਪਚਾਰ (Remedies For Dislocation)-

  1. ਦਰਦ ਨੂੰ ਘਟਾਉਣਾ-ਇਸ ਵਿਚ ਹੱਡੀ ਨੂੰ ਪਹਿਲੇ ਵਾਲੇ ਸਥਾਨ ਤੇ ਲੈ ਕੇ ਆਇਆ ਜਾਂਦਾ ਹੈ ਤੇ ਜ਼ਿਆਦਾ ਦਰਦ ਹੋਣ ਦੀ ਸੂਰਤ ਵਿਚ ਉਸ ਥਾਂ ਨੂੰ ਸੁੰਨ ਕਰ ਦਿੱਤਾ ਜਾਂਦਾ ਹੈ ।
  2. ਅਹਿੱਲ-ਹੱਡੀਆਂ ਨੂੰ ਆਪਣੀ ਥਾਂ ਤੇ ਬਿਠਾਉਣ ਤੋਂ ਬਾਅਦ ਕਈ ਦਿਨਾਂ ਤੱਕ ਉਸ ਵਿਚ ਹਿਲਜੁਲ ਬੰਦ ਕਰਨ | ਲਈ ਸਪਲਿਟ ਦੀ ਵਰਤੋਂ ਕੀਤੀ ਜਾਂਦੀ ਹੈ ।
  3. ਸਰਜਰੀ-ਜੇਕਰ ਹੱਡੀਆਂ ਨੂੰ ਪਹਿਲੇ ਵਾਲੇ ਸਥਾਨ ਤੇ ਨਾ ਲਿਆ ਜਾ ਸਕੇ ਤਾਂ ਸਰਕਾਰੀ ਤਕਨੀਕ ਦੀ ਸਹਾਇਤਾ ਲਈ ਜਾਂਦੀ ਹੈ ।
  4. ਮੁੜ-ਵਸੇਬਾ-ਸਲਿੰਗ ਹਟਾਉਣ ਤੋਂ ਬਾਅਦ ਮੁੜ-ਵਸੇਬਾ ਦਾ ਕੰਮ ਸ਼ੁਰੂ ਹੁੰਦਾ ਹੈ ਇਸ ਵਿਚ ਕਈ ਕ੍ਰਿਆਵਾਂ ਕਰਾਈਆਂ ਜਾਂਦੀਆਂ ਹਨ ਤੇ ਜੋੜਾਂ ਤੇ ਹੌਲੀ-ਹੌਲੀ ਭਾਰ ਪਾਇਆ ਜਾਂਦਾ ਹੈ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 9.
ਸਿੱਧੀ ਟੱਕਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਖੇਡਾਂ ਮੁਕਾਬਲਿਆਂ ਸਮੇਂ ਖਿਡਾਰੀਆਂ ਨੂੰ ਸੱਟਾਂ ਲੱਗਣਾ ਸੁਭਾਵਿਕ ਹੁੰਦਾ ਹੈ । ਆਪਣੀ ਟੀਮ ਨੂੰ ਜਿਤਾਉਣ ਲਈ ਵਿਰੋਧੀ ਟੀਮ ਦਾ ਮੁਕਾਬਲਾ ਬੜੇ ਜੋਸ਼ ਅਤੇ ਗਤੀ ਨਾਲ ਕੀਤਾ ਜਾਂਦਾ ਹੈ । ਅਜਿਹੇ ਸਮੇਂ ਵਿਚ ਖਿਡਾਰੀਆਂ ਦੀ ਆਪਸ ਵਿਚ ਤੇਜ਼ ਗਤੀ ਨਾਲ ਸਿੱਧੇ ਤੌਰ ਤੇ ਟੱਕਰ ਹੋ ਜਾਂਦੀ ਹੈ ਅਤੇ ਖਿਡਾਰੀਆਂ ਨੂੰ ਸੱਟ ਲੱਗ ਜਾਂਦੀ ਹੈ । ਜ਼ਿਆਦਾਤਰ ਕਬੱਡੀ ਕੁਸ਼ਤੀ, ਬਾਕਸਿੰਗ, ਫੁੱਟਬਾਲ, ਹਾਕੀ ਆਦਿ ਖੇਡਾਂ ਵਿਚ ਸਿੱਧੀ ਟੱਕਰ ਨਾਲ ਸੱਟ ਲੱਗਣ ਦਾ ਖਤਰਾ ਰਹਿੰਦਾ ਹੈ ।

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ (Five Marks Question Answers)

ਪ੍ਰਸ਼ਨ 10.
ਹੱਡੀ ਦੀ ਟੁੱਟ ਦੀਆਂ ਕਿਸਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਉ ।
ਉੱਤਰ-
ਹੱਡੀ ਦਾ ਨਿਰੰਤਰ ਵਿਚ ਟੁੱਟਣਾ ਹੀ ਹੱਡੀ ਟੁੱਟਣਾ ਅਖਵਾਉਂਦਾ ਹੈ । ਫੈਕਚਰ ਉਦੋਂ ਹੁੰਦਾ ਹੈ ਜਦ ਹੱਡੀ ਉੱਪਰ ਉਸਦੀ ਸਮਰੱਥਾ ਤੋਂ ਜ਼ਿਆਦਾ ਤਨਾਅ (Stress) ਪਾਇਆ ਜਾਂਦਾ ਹੈ ਜਾਂ ਫਿਰ ਹੱਡੀ ਨੂੰ ਸਿੱਧਾ ਝਟਕਾ ਲੱਗਦਾ ਹੈ । ਹੱਡੀ ਦਾ ਅਚਾਨਕ ਮੋੜਨਾ ਜਾਂ ਫਿਰ ਮਾਸਪੇਸ਼ੀਆਂ ਵਿਚ ਬਹੁਤ ਜ਼ਿਆਦਾ ਸੁੰਗੜਨ ਉਤਪੰਨ ਹੋਣਾ ਆਦਿ ਹੱਡੀ ਟੁੱਟਣ ਦੇ ਕਾਰਨ ਹੁੰਦੇ ਹਨ ।ਫੈਕਚਰ ਸਿੱਧੇ, ਅਸਿੱਧੇ ਜਾਂ ਫਿਰ ਮਾਸਪੇਸ਼ੀਆਂ ਜਾਂ ਲਿੰਗਾਮੈਂਟ ਦੀ ਤਾਕਤ ਕਾਰਨ ਹੋ ਸਕਦਾ ਹੈ । ਟ੍ਰੈਕਚਰ ਦੇ ਹੇਠ ਲਿਖੇ ਕਾਰਨ ਹੁੰਦੇ ਹਨ ਜੋ ਖੇਡਣ ਸਮੇਂ ਜਾਂ ਫਿਰ ਦੁਰਘਟਨਾ ਵਿਚ ਵਾਪਰਦੇ ਹਨ-

  1. ਸਾਦੀ ਟੁੱਟ (Close/Simple Fracture) – ਇਸ ਤਰ੍ਹਾਂ ਦੀ ਟੁੱਟ ਵਿਚ ਹੱਡੀ ਦੋ ਹਿੱਸਿਆਂ ਵਿਚ ਵੰਡੀ ਜਾਂਦੀ ਹੈ ।
  2. ਖੁੱਲ੍ਹੀ ਟੁੱਟ (Open/Compound Fracture) – ਇਸ ਤਰ੍ਹਾਂ ਦੀ ਟੁੱਟ ਵਿੱਚ ਹੱਡੀ ਮਾਸਪੇਸ਼ੀਆਂ ਤੋਂ ਬਾਹਰ ਨਿਕਲ ਆਉਂਦੀ ਹੈ ।
  3. ਬਹੁਖੰਡੀ ਟੁੱਟ (Commuted Fracture) – ਇਸ ਵਿਚ ਸੱਟ ਲੱਗਣ ਵਾਲੀ ਥਾਂ ਤੇ ਹੱਡੀ ਦੇ ਛੋਟੇ-ਛੋਟੇ ਟੁੱਕੜੇ ਹੋ ਜਾਂਦੇ ਹਨ ।
  4. ਗੁੰਝਲਦਾਰ ਟੁੱਟ (Complicated Fracture) – ਇਸ ਵਿੱਚ ਹੱਡੀ ਟੁੱਟ ਕੇ ਦੂਜੀ ਹੱਡੀ ਜਾਂ ਫਿਰ ਅੰਗਾਂ ਵਿਚ ਧਸ ਜਾਂਦੀ ਹੈ ।
  5. ਕੱਚੀ ਟੁੱਟ (Green Stick Fracture) – ਇਸ ਵਿਚ ਹੱਡੀ ਪੂਰੀ ਤਰ੍ਹਾਂ ਟੁੱਟਦੀ ਨਹੀਂ ਬਲਕਿ ਇਕ ਪਾਸੇ ਨੂੰ ਝੁਕ ਜਾਂਦੀ ਹੈ। ਇਹ ਟੁੱਟ ਅਕਸਰ ਬੱਚਿਆਂ ਵਿਚ ਦੇਖਣ ਨੂੰ ਮਿਲਦੀ ਹੈ ।
  6. ਤਰੇੜ ਆਉਣਾ (Hair Line Fracture) – ਇਸ ਪ੍ਰਕਾਰ ਦੀ ਟੁੱਟ ਵਿਚ ਹੱਡੀ ਤੇ ਤਰੇੜ ਦਿਖਾਈ ਦਿੰਦੀ ਹੈ ।
  7. ਦੱਬੀ ਹੋਈ ਟੁੱਟ (Depressed Fracture) – ਇਸ ਪ੍ਰਕਾਰ ਦੀ ਟੁੱਟ ਵਿਚ ਹੱਡੀ ਟੁੱਟਦੀ ਨਹੀਂ ਬਲਕਿ ਅੰਦਰ ਵੱਲ ਧੱਸ ਜਾਂਦੀ ਹੈ ।

ਹੱਡੀ ਟੁੱਟਣ ਦੇ ਚਿੰਨ੍ਹ ਅਤੇ ਪਛਾਣ (Signs and Symptoms of Bone Fracture)-

  1. ਸੱਟ ਲੱਗਣ ਵਾਲੀ ਥਾਂ ਤੇ ਬਹੁਤ ਦਰਦ ਹੁੰਦਾ ਹੈ ।
  2. ਜ਼ਖ਼ਮੀ ਹੋਏ ਖੇਤਰ ਤੇ ਸੋਜ ਆ ਜਾਂਦੀ ਹੈ ।
  3. ਹੱਡੀ ਚਮੜੀ ਤੋਂ ਬਾਹਰ ਆ ਜਾਂਦੀ ਹੈ ।
  4. ਜ਼ਖ਼ਮੀ ਥਾਂ ਤੇ ਬਹੁਤ ਜ਼ਿਆਦਾ ਖੂਨ ਵੱਗਦਾ ਹੈ ।

PSEB 12th Class Physical Education Solutions Chapter 4 ਖੇਡ ਸੱਟਾਂ 1
ਇਲਾਜ ਅਤੇ ਪਰਹੇਜ਼ (Remedies and Prevention)-

  1. ਹੱਡੀ ਦਾ ਟੁੱਟਣਾ, ਜੀਵਨ ਲਈ ਖ਼ਤਰਾ ਨਹੀਂ ਹੁੰਦਾ ਪਰੰਤੂ ਇਸ ਲਈ ਤੁਰੰਤ ਇਲਾਜ ਦੀ ਲੋੜ ਹੁੰਦੀ ਹੈ । ਲਹੂ ਵੱਗਣ ਦੀ ਵਰਗ ਦੀ ਸੂਰਤ ਵਿਚ ਜ਼ਖ਼ਮ ਤੇ ਸਾਫ਼ ਕੱਪੜਾ ਬੰਨ੍ਹ ਕੇ ਦਬਾ ਪਾਉ । ਕਈ ਵਾਰ ਹੱਡੀ ਟੁੱਟਣ ਸਮੇਂ ਫਸਟ ਏਡ ਵੀ ਕਰਨੀ ਪੈਂਦੀ ਹੈ ।
  2. ਜੇ ਜ਼ਖ਼ਮੀ ਹੋਏ ਵਿਅਕਤੀ ਨੂੰ ਚੱਕਰ ਆਉਣ, ਕਮਜ਼ੋਰੀ ਅਨੁਭਵ ਹੋਏ, ਰੰਗ ਪੀਲਾ ਹੋ ਰਿਹਾ ਹੋਵੇ, ਚਿਹਰਾ ਸਿੱਲ ਹੋਵੇ, ਸਾਹ ਛੋਟੇ ਹੋ ਜਾਣ ਅਤੇ ਦਿਲ ਦੀ ਧੜਕਣ ਵੱਧ ਜਾਵੇ ਤਾਂ ਵਿਅਕਤੀ ਨੂੰ ਆਪਣੇ ਪੈਰ ਲਗਭਗ ਇਕ ਫੁੱਟ ਉੱਚੇ ਕਰਕੇ ਚੁੱਪ-ਚਾਪ ਲੇਟ ਜਾਣਾ ਚਾਹੀਦਾ ਹੈ ।
  3. ਇਸ ਤੋਂ ਬਾਅਦ ਜ਼ਖ਼ਮੀ ਖੇਤਰ ਨੂੰ ਹੱਲ ਕਰ ਦਿਓ ।
  4. ਜ਼ਖ਼ਮ ਵਾਲੀ ਥਾਂ ਨੂੰ ਠੰਡੀ ਟਕੋਰ ਕਰੋ ।
  5. ਬਰਫ਼ ਨੂੰ ਚਮੜੀ ਤੇ ਸਿੱਧਾ ਨਾ ਲਗਾਓ ।
  6. ਜੇਕਰ ਵਿਅਕਤੀ ਕੋਈ ਜਵਾਬ ਨਹੀਂ ਦੇ ਰਿਹਾ, ਤਾਂ ਸੀ.ਪੀ.ਆਰ. (C.P.R.) ਵੀ ਦਿੱਤੀ ਜਾਣੀ ਚਾਹੀਦੀ ਹੈ ।
  7. ਟੁੱਟੀ ਹੱਡੀ ਦੇ ਉੱਪਰ ਅਤੇ ਥੱਲੇ ਦੋਵੇਂ ਥਾਂਵਾਂ ਤੇ ਫੱਟੀ ਬੰਨੋ ।

ਪ੍ਰਸ਼ਨ 11.
ਖੇਡ ਸੱਟਾਂ ਦੀਆਂ ਕਿਸਮਾਂ ਦੀ ਜਾਣਕਾਰੀ ਦਿਉ । ਸੱਟਾਂ ਦੇ ਕਾਰਨ ਵੀ ਦੱਸੋ ।
ਉੱਤਰ-
ਖੇਡ ਸੱਟਾਂ ਨੂੰ ਕਸਰਤ ਨਾਲ ਟਿਸ਼ੂਆਂ ਦੇ ਨੁਕਸਾਨ ਵਜੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ । ਖੇਡ ਸੱਟਾਂ ਨੂੰ ਸੱਟਾਂ ਦੇ ਕਾਰਨ ਜਾਂ ਫਿਰ ਟਿਸ਼ੂਆਂ ਦੇ ਨੁਕਸਾਨ ਅਨੁਸਾਰ ਵਰਗੀਕ੍ਰਿਤ ਕੀਤਾ ਜਾਂਦਾ ਹੈ-
(ੳ) ਸਿੱਧੀ ਸੱਟ (Direct Injury) – ਸਿੱਧੀ ਸੱਟ ਬਾਹਰੀ ਝਟਕੇ ਜਾਂ ਤਾਕਤ ਕਾਰਨ ਹੁੰਦੀ ਹੈ ।

(ਅ) ਅਸਿੱਧੀ ਸੱਟ (Indirect Injury) – ਇਹ ਸੱਟ ਕਿਸੇ ਵਸਤੂ ਜਾਂ ਵਿਅਕਤੀ ਦੇ ਸਰੀਰ ਸੰਪਰਕ ਤੋਂ ਨਹੀਂ ਲੱਗਦੀ ਬਲਕਿ ਅੰਦਰੂਨੀ ਤਾਕਤ ਜਿਵੇਂ ਓਵਰਸਟ੍ਰੈਚਿੰਗ (Overstreching) ਮਾੜੀ ਤਕਨੀਕ ਆਦਿ ਕਾਰਨਾਂ ਦੇ ਅਭਿਆਸ ਕਾਰਨ ਲੱਗਦੀ ਹੈ ।

(ਈ) ਵਾਧੂ ਸੱਟਾਂ (Overuse Injury) – ਇਹ ਸੱਟਾਂ ਉਦੋਂ ਲੱਗਦੀਆਂ ਹਨ ਜਦ ਬਹੁਤ ਜ਼ਿਆਦਾ ਅਤੇ ਦੁਹਰਾਉਣ ਵਾਲੀਆਂ ਸ਼ਕਤੀਆਂ ਹੱਡੀਆਂ ਅਤੇ ਸਰੀਰ ਦੇ ਦੂਜੇ ਜੁੜੇ ਟਿਸ਼ੂਆਂ ਉੱਪਰ ਵਾਧੂ ਭਾਰ ਪਾਉਂਦੀਆਂ ਹਨ । ਜੇਕਰ ਇਹਨਾਂ ਸੱਟਾਂ ਨੂੰ ਟਿਸ਼ੂਆਂ ਦੇ ਨੁਕਸਾਨ ਵਜੋਂ ਵਰਗੀਕ੍ਰਿਤ ਕੀਤਾ ਜਾਵੇ ਤਾਂ ਇਹ ਹੇਠ ਲਿਖੇ ਅਨੁਸਾਰ ਹਨ-

  • ਸਾਫ਼ਟ ਟਿਸ਼ੂ ਸੱਟਾਂ (Soft Tissue Injuries) – ਇਹ ਸੱਟਾਂ ਖੇਡਾਂ ਵਿਚ ਹਿੱਸਾ ਲੈਣ ਕਾਰਨ ਆਮ ਲੱਗਦੀਆਂ ਰਹਿੰਦੀਆਂ ਹਨ । ਇਹ ਅਕਸਰ ਮਾਸਪੇਸ਼ੀ, ਚਮੜੀ, ਟਿਸ਼ੂ ਜਾਂ ਖੇਡਣ ਤੇ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਮੋਚ, ਖਿੱਚ, ਰਗੜ, ਜ਼ਖ਼ਮ ਅਤੇ ਛਾਲੇ ਆਦਿ ਹਨ ।
  • ਹਾਰਡ ਟਿਸ਼ੂ ਸੱਟਾਂ (Hard Tissue Injuries) – ਇਸ ਪ੍ਰਕਾਰ ਦੀਆਂ ਸੱਟਾਂ ਵਿਚ ਫੈਕਚਰ (Fracture) ਅਤੇ ਡਿਸਲੋਕੇਸ਼ਨ (Dislocation) ਸ਼ਾਮਿਲ ਹਨ ।

ਕਾਰਨ-
1. ਖਿਡਾਰੀ ਸਰੀਰਕ ਤੌਰ ਤੇ ਤੰਦਰੁਸਤ ਨਾ ਹੋਣਾ (Poor Physical Fitness of Player) – ਬੇਹਤਰ ਪ੍ਰਦਰਸ਼ਨ ਲਈ ਸਰੀਰਕ ਤੰਦਰੁਸਤੀ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਨਿਯਮਿਤ ਅਭਿਆਸ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ | ਸਰੀਰਕ ਤੰਦਰੁਸਤੀ ਤੇ ਸਾਰੇ ਤੱਤ ਜਿਵੇਂ ਕਿ ਤਾਕਤ, ਗਤੀ, ਲਚਕਤਾ, ਸਹਿਣਸ਼ੀਲਤਾ, ਚੁਸਤੀ, ਸ਼ਕਤੀ, ਸੰਤੁਲਨ ਆਦਿ ਖਿਡਾਰੀ ਵਿਚ ਹੋਣੇ ਚਾਹੀਦੇ ਹਨ ਨਹੀਂ ਤਾਂ ਇਹਨਾਂ ਦੀ ਕਮੀ ਦੇ ਕਾਰਨ ਸੱਟਾਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ ।

2. ਮਨੋਵਿਗਿਆਨ ਤਿਆਰੀ ਦਾ ਨਾ ਹੋਣਾ (Due to Poor Psychological Preparation) – ਜੇਕਰ ਐਥਲੀਟ ਤਨਾਅਪੂਰਨ ਹੈ, ਚਿੰਤਾ ਨਾਲ ਭਰਿਆ ਹੋਇਆ ਹੈ ਜਾਂ ਫਿਰ ਚਿੰਤਾ ਵਿਚ ਖੇਡ ਰਿਹਾ ਹੈ ਤਾਂ ਉਹ ਆਸਾਨੀ ਨਾਲ ਜਖ਼ਮੀ ਹੋ ਜਾਵੇਗਾ | ਸੱਟਾਂ ਦੀ ਰੋਕਥਾਮ ਲਈ ਮਾਨਸਿਕ ਜਾ ਮਨੋਵਿਗਿਆਨਿਕ ਤਿਆਰੀ ਕਰਨਾ ਲਾਜ਼ਮੀ ਹੈ ।

3. ਮੈਚ ਤੋਂ ਪਹਿਲਾਂ ਥੋੜ੍ਹਾ ਗਰਮਾਉਣਾ (Inadequate Warming-up Before Match) – ਸੱਟਾਂ ਦੀ ਰੋਕਥਾਮ ਲਈ ਗਰਮਾਉਣਾ ਬਹੁਤ ਜ਼ਰੂਰੀ ਹੁੰਦਾ ਹੈ । ਗਰਮਾਉਣ ਦੇ ਦੌਰਾਨ ਖਿੱਚਣ ਵਾਲੀਆਂ ਕਸਰਤਾਂ ਕਰਨ ਕਈ ਸੱਟਾਂ ਜਿਵੇਂ ਕਿ ਖਿੱਚ ਜਾਂ ਮੋਚ ਤੋਂ ਬਚਿਆ ਜਾ ਸਕਦਾ ਹੈ । ਸਹੀ ਤਰੀਕੇ ਨਾਲ ਗਰਮਾਉਣ ਤੋਂ ਬਾਅਦ ਸਰੀਰ
ਕਿਸੇ ਵੀ ਤਣਾਅ ਨੂੰ ਸਹਿਣ ਲਈ ਤਿਆਰ ਹੋ ਜਾਂਦਾ ਹੈ । ਕੋਈ ਸ਼ਕਤੀਸ਼ਾਲੀ ਗਤੀਵਿਧੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗਰਮਾਉਣਾ (Warming-up) ਬਹੁਤ ਜ਼ਰੂਰੀ ਹੁੰਦਾ ਹੈ ।

4. ਸਹੀ ਤਕਨੀਕ ਦਾ ਗਿਆਨ ਨਾ ਹੋਣਾ (Lack of Knowledge of Technique) – ਸਟੀਕ ਤਕਨੀਕ ਦਾ ( ਗਿਆਨ ਜਾਂ ਵਰਤੋਂ ਕਰਕੇ ਵਧੇਰੇ ਮਾਤਰਾ ਵਿਚ ਸੱਟਾਂ ਦੇ ਜ਼ੋਖ਼ਮ ਨੂੰ ਘੱਟ ਕੀਤਾ ਜਾ ਸਕਦਾ ਹੈ । ਜਿਵੇਂ ਟੈਂਡਨਾਈਸ ਅਤੇ ਤਣਾਅ ਫੈਕਚਰ ਜਾਂ ਟੈਨਿਸ ਟੈਲਬੋ ਆਦਿ ਸੱਟਾਂ ਨੂੰ ਸਹੀ ਤਕਨੀਕ ਦੇ ਪ੍ਰਯੋਗ ਜਾਂ ਫਿਰ ਜ਼ਿਆਦਾ ਵਰਤੋਂ ਕਾਰਨ ਹੁੰਦੇ ਹਨ | ਜੇਕਰ ਅਸੀਂ ਜਾਂ ਖਿਡਾਰੀ ਸਹੀ ਤਕਨੀਕ ਬਾਰੇ ਗਿਆਨ ਨਹੀਂ ਰੱਖਦੇ ਤਾਂ ਕਾਬਲ ਕੋਚ ਦੀ ਮੱਦਦ ਲੈਣੀ ਚਾਹੀਦੀ ਹੈ ।

5. ਘਟੀਆ ਖੇਡ ਯੰਤਰਾਂ ਦਾ ਇਸਤੇਮਾਲ ਕਰਨਾ (By Using Substandard Sports Equipment) – ਅੱਧੀ ਖੇਡ ਸਹੀ ਸਾਜ਼ੋ-ਸਮਾਨ ਦੀ ਵਰਤੋਂ ਕਰਕੇ ਜਿੱਤਿਆ ਜਾ ਸਕਦਾ ਹੈ । ਘਟੀਆ ਉਪਕਰਨ ਕਈ ਵਾਰ ਖੇਡਾਂ ਵਿਚ ਸੱਟਾਂ ਦੇ ਕਾਰਨ ਬਣਦੇ ਹਨ ।

6. ਖੇਡ ਨਿਯਮਾਂ ਦੇ ਗਿਆਨ ਦੀ ਕਮੀ ਹੋਣਾ (Lack of Knowledge of Rules and Regulation of Games) – ਖਿਡਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਈ ਨਿਯਮ ਬਣਾਏ ਜਾਂਦੇ ਹਨ । ਵਿਵਹਾਰ ਨਿਯਮ ਵਿਚ ਗਲਤ ਢੰਗ ਨਾਲ ਖੇਡਣ ਤੇ ਖਿਡਾਰੀ ਨੂੰ ਸਜ਼ਾ ਦਿੱਤੀ ਜਾਵੇ | ਅਨੁਸ਼ਾਸਨ ਅਧੀਨ ਖੇਡਾਂ, ਕਈ ਤਰ੍ਹਾਂ ਦੀਆਂ
ਸੱਟਾਂ ਨੂੰ ਰੋਕਦੀਆਂ ਹਨ ।

7. ਮੈਦਾਨ ਦੀ ਹਾਲਤ ਸਹੀ ਨਾ ਹੋਣਾ (Bad Condition of Play Field) – ਸੁਰੱਖਿਆ ਪੂਰਨ ਮੈਦਾਨ ਅਤੇ ਸਾਜ਼ੋ-ਸਮਾਨ ਨਾਲ ਖੇਡਣ ਖੇਤਰਾਂ ਵਿਚ ਬਹੁਤ ਸਾਰੀਆਂ ਸੱਟਾਂ ਤੋਂ ਬਚਿਆ ਜਾ ਸਕਦਾ ਹੈ । ਉਦਾਹਰਨ ਵਜੋਂ ਚਿੱਕੜ ਵਾਲੇ ਟਰੈਕ ਦੇ ਮੁਕਾਬਲੇ ਸਿੰਥੈਟਿਕ ਟਰੈਕ ਦੇ ਮੁਕਾਬਲੇ ਸੱਟਾਂ ਘੱਟ ਲੱਗਦੀਆਂ ਹਨ ।

8. ਖਿਡਾਰੀ ਦੇ ਘਮੰਡ ਦੇ ਕਾਰਨ (Due to Arrogance) – ਕਈ ਵਾਰ ਹਮਲਾਵਾਰ ਖਿਡਾਰੀ ਹੋਰ ਖਿਡਾਰੀਆਂ ਨੂੰ ਬੇਹੱਦ ਜ਼ਖ਼ਮੀ ਕਰਦੇ ਹਨ, ਅਜਿਹੀਆਂ ਸੱਟਾਂ ਤੋਂ ਬਚਣ ਲਈ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ।

9. ਖ਼ਰਾਬ ਮੌਸਮ ਕਾਰਨ (Due to Bad Climate) – ਖਰਾਬ ਮੌਸਮ ਜਿਵੇਂ ਮੀਂਹ ਹੋਣਾ ਜਾਂ ਮੈਦਾਨਾਂ ਦਾ ਇਕ ਸਮਾਨ ਨਾ ਹੋਣਾ, ਠੰਡਾ ਜਾਂ ਗਰਮ ਮੌਸਮ ਆਦਿ ਦੇ ਕਾਰਨ ਸੱਟ ਲੱਗ ਜਾਂਦੀ ਹੈ ।

10. ਮੈਚ ਪੈਕਟਿਸ ਦੀ ਕਮੀ ਦੇ ਕਾਰਨ (Due to lack of Match Practice) – ਜਿਵੇਂ ਕਿ ਅਸੀਂ ਜਾਣਦੇ ਹਾਂ ਅਭਿਆਸ ਆਦਮੀ ਨੂੰ ਸੰਪੂਰਨ ਬਣਾਉਂਦਾ ਹੈ | ਐਥਲੀਟ ਨੂੰ ਮੈਚ ਤੋਂ ਪਹਿਲਾਂ ਚੰਗੀ ਤਰ੍ਹਾਂ ਤਿਆਰ ਅਤੇ ਅਭਿਆਸ ਕੀਤਾ ਜਾਣਾ ਚਾਹੀਦਾ ਹੈ । ਸੱਟਾਂ ਦੀ ਰੋਕਥਾਮ ਲਈ ਹਰੇਕ ਦਿਨ ਦੇ ਅਭਿਆਸ ਦੀ ਤਾਲ-ਮੇਲ ਦੀ ਲੋੜ ਹੁੰਦੀ ਹੈ | ਸਾਥੀ ਟੀਮ ਦੇ ਸਾਥੀਆਂ ਨੂੰ ਸਮਝਣਾ, ਸਰੀਰ ਦੀਆਂ ਹਰਕਤਾਂ ਦਾ ਤਾਲਮੇਲ ਅਤੇ ਅਨੁਕੂਲਣ ਕਰਨਾ ਆਦਿ ਸੱਟਾਂ ਤੋਂ ਬਚਾਉਂਦਾ ਹੈ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 12.
ਮੁੱਢਲੀ ਸਹਾਇਤਾ ਦਾ ਅਰਥ ਅਤੇ ਸਿਧਾਂਤ ਲਿਖੋ ।
ਉੱਤਰ-
ਮੁੱਢਲੀ ਸਹਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਤੁਰੰਤ ਦਿੱਤੀ ਜਾਣ ਵਾਲੀ ਸਹਾਇਤਾ ਹੁੰਦੀ ਹੈ । ਇਹ | ਵਿਵਹਾਰਕ ਤੌਰ ਤੇ ਹੋਰ ਸੱਟਾਂ ਨੂੰ ਰੋਕਣਾ, ਮਰੀਜ਼ ਦੇ ਦਰਦ ਨੂੰ ਘਟਾਉਣਾ ਅਤੇ ਉਸਨੂੰ ਸੱਟ ਦੇ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਦੀ ਹੈ । ਮੁੱਢਲੀ ਸਹਾਇਤਾ ਦਾ ਮੂਲ ਸੰਕਲਪ ਖੂਨ ਵੱਗਣ ਤੋਂ ਰੋਕਣਾ, ਸਾਹ ਲੈਣ ਵਿਚ ਮੱਦਦ ਕਰਨਾ ਅਤੇ ਇਲਾਜ ਕਰਨ ਤੋਂ ਹੈ । ਮੁੱਢਲੀ ਸਹਾਇਤਾ ਵਿਚ ਇਹ ਯਕੀਨੀ ਬਣਾਉਂਣਾ ਜ਼ਰੂਰੀ ਹੈ ਕਿ ਮਰੀਜ਼ ਦਾ ਸਾਹ ਰਸਤਾ ਖੁੱਲਾ ਹੈ ਅਤੇ ਉਹ ਚੰਗੀ ਤਰ੍ਹਾਂ ਸਾਹ ਲੈ ਰਿਹਾ ਹੈ । ਉਸਦਾ ਖ਼ਨ ਦੌਰਾ ਜਿਵੇਂ ਨਾੜੀ ਗਤੀ, ਚਮੜੀ ਦਾ ਰੰਗ, ਬੇਕਾਬੂ ਖੂਨ ਵੱਗਣਾ ਆਦਿ ਠੀਕ ਹੋਣਾ ਚਾਹੀਦਾ ਹੈ । ਅਗਰ ਮਰੀਜ਼ ਸਥਿਰ ਹੈ ਤਾਂ ਹੋਰਨਾਂ ਸੱਟਾਂ ਜਿਵੇਂ ਕਿ ਕੱਟਣਾ, ਸੁੱਜਣਾ ਜਾਂ ਹੱਡੀ ਟੁੱਟਣਾ ਦੀ ਸੰਭਾਲ ਮੁੱਢਲੀ ਸਹਾਇਤਾ ਵਿਚ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਕੁੱਝ ਬੁਨਿਆਦੀ ਸੰਕਲਪ ਜਿਵੇਂ ਖੂਨ ਨੂੰ ਵੱਗਣ ਤੋਂ ਰੋਕਣਾ ਜਾਂ ਟੁੱਟੀਆਂ ਹੱਡੀਆਂ ਨੂੰ ਤਦ ਤਕ ਸਥਿਰ ਰੱਖਣਾ ਜਦ ਤਕ ਉਹਨਾਂ ਦਾ ਮੁੱਲਾਂਕਣ ਨਹੀਂ ਕੀਤਾ ਜਾਂਦਾ ਜਾਂ ਫਿਰ ਜੋੜ ਨਹੀਂ ਦਿੱਤਾ ਜਾਂਦਾ, ਦਾ ਧਿਆਨ ਰੱਖਣਾ ਜ਼ਰੂਰੀ ਹੈ ।

ਮੁੱਢਲੀ ਸਹਾਇਤਾ ਦੇ ਸਿਧਾਂਤ (Principle of First Aid) – ਮੁੱਢਲੀ ਸਹਾਇਤਾ ਦੇ ਸਿਧਾਂਤ ਹੇਠ ਲਿਖੇ ਅਨੁਸਾਰ ਹਨ-

  1. ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਬਿਨਾਂ ਘਬਰਾਏ, ਚੁੱਪਚਾਪ, ਸ਼ਾਂਤੀ ਅਤੇ ਤੇਜ਼ੀ ਨਾਲ ਮੱਦਦ ਕਰਨਾ ।
  2. ਜਿੰਨਾ ਹੋ ਸਕੇ ਪੀੜਤ ਨੂੰ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਨਾ ।
  3. ਬਿਨਾਂ ਮਤਲਬ ਜ਼ਿਆਦਾ ਕੋਸ਼ਿਸ਼ਾਂ ਨਾ ਕਰਨਾ ।
  4. ਤਣਾਅ ਨੂੰ ਘਟਾਉਣ ਲਈ ਪੀੜਤ ਨੂੰ ਭਰੋਸਾ ਜਾਂ ਹੌਂਸਲਾ ਦੇਣਾ ।
  5. ਜੇ ਲੋੜ ਹੋਵੇ ਤਾਂ ਨਕਲੀ ਸਾਹ (Artificial respiration) ਦੇਣਾ ।
  6. ਖੂਨ ਵੱਗਣ ਤੋਂ ਰੋਕਣ ਦੀ ਕੋਸ਼ਿਸ਼ ਕਰਨਾ ।
  7. ਪੀੜਤ ਦੇ ਆਲੇ-ਦੁਆਲੇ ਭੀੜ ਇਕੱਠੀ ਨਾ ਹੋਣ ਦੇਣਾ ।

PSEB 12th Class Physical Education Guide ਖੇਡ ਸੱਟਾਂ Important Questions and Answers

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)

ਪ੍ਰਸ਼ਨ 1.
ਪਰਾਈਸ (PRICE) ਸ਼ਬਦ ਨੂੰ ਸਪੱਸ਼ਟ ਕਰੋ ।
ਉੱਤਰ-
ਪ੍ਰੋਟੈਕਸ਼ਨ, ਰੈਸਟ, ਆਈਸ, ਕੰਮਪਰੈਸ਼ਨ ਅਤੇ ਐਲੀਵੇਸ਼ਨ ।

ਪ੍ਰਸ਼ਨ 2.
ਕੋਈ ਵੀ ਦੋ ਨਰਮ ਟਿਸ਼ੂਆਂ ਦੀਆਂ ਸੱਟਾਂ ਦੇ ਨਾਮ ਦਿਉ ।
ਉੱਤਰ-
ਮੋਚ ਅਤੇ ਗੁੱਝੀ ਸੱਟ ।

ਪ੍ਰਸ਼ਨ 3.
ਕਿਸੇ ਵੀ ਦੋ ਸਖ਼ਤ ਟਿਸ਼ੂਆਂ ਦੀਆਂ ਸੱਟਾਂ ਦੇ ਨਾਮ ਲਿਖੋ ।
ਉੱਤਰ-
ਹੱਡੀ ਉਤਰਨਾ ਅਤੇ ਟੁੱਟਣਾ ।

ਪ੍ਰਸ਼ਨ 4.
ਸਿੱਧੀ ਸੱਟ ਕੀ ਹੁੰਦੀ ਹੈ ?
ਉੱਤਰ-
ਸਿੱਧੀ ਸੱਟ ਬਾਹਰੀ ਝਟਕੇ ਜਾਂ ਤਾਕਤ ਕਾਰਨ ਹੁੰਦੀ ਹੈ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 5.
ਖੇਡ ਸੱਟਾਂ ਦੇ ਕੋਈ ਦੋ ਕਾਰਨ ਲਿਖੋ ।
ਉੱਤਰ-

  1. ਖਿਡਾਰੀ ਦਾ ਸਰੀਰਕ ਤੌਰ ਦੇ ਤੰਦਰੁਸਤ ਨਾ ਹੋਣਾ
  2. ਸਰੀਰ ਦਾ ਚੰਗੀ ਤਰ੍ਹਾਂ ਨਾ ਗਰਮਾਉਣਾ ।

ਪ੍ਰਸ਼ਨ 6.
ਖੇਡ ਸੱਟਾਂ ਦੀ ਸੁਰੱਖਿਆ ਦੇ ਉਪਾਅ ਦਿਓ ।
ਉੱਤਰ-
ਨਿਵਾਰਕ ਪਹਿਲੂ ਅਤੇ ਉਪਚਾਰਾਤਮਕ ਪਹਿਲੂ ।

ਪ੍ਰਸ਼ਨ 7.
ਮੁੱਢਲੀ ਸਹਾਇਤਾ ਦੇ ਦੋ ਸਿਧਾਂਤਾਂ ਬਾਰੇ ਲਿਖੋ ।
ਉੱਤਰ-

  1. ਬਿਨਾਂ ਘਬਰਾਏ ਚੁੱਪਚਾਪ ਸ਼ਾਂਤੀ ਨਾਲ ਅਤੇ ਤੇਜ਼ੀ ਨਾਲ ਮੱਦਦ ਕਰਨ
  2. ਬਿਨਾਂ ਮਤਲਬ ਜ਼ਿਆਦਾ ਕੋਸ਼ਿਸ਼ ਨਾ ਕਰਨਾ ।

ਪ੍ਰਸ਼ਨ 8.
ਮੁੱਢਲੀ ਸਹਾਇਤਾ ਕੀ ਹੈ ?
ਉੱਤਰ-
ਮੁੱਢਲੀ ਸਹਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਦਿੱਤੀ ਜਾਣ ਵਾਲੀ ਸਹਾਇਤਾ ਹੁੰਦੀ ਹੈ ।

ਪ੍ਰਸ਼ਨ 9.
ਖੇਡ ਸੱਟਾਂ ਵਿਚ ਖਿੱਚ ਕਿੰਨੇ ਪ੍ਰਕਾਰ ਦੀ ਹੁੰਦੀ ਹੈ ।
ਉੱਤਰ-

  1. ਗੰਭੀਰ ਖਿੱਚ
  2. ਲੰਬੇ ਸਮੇਂ ਦੀ ਖਿੱਚ ।

ਪ੍ਰਸ਼ਨ 10.
ਖਿੱਚ ਦੇ ਕੋਈ ਦੋ ਕਾਰਨ ਦੱਸੋ ।
ਉੱਤਰ-

  1. ਜ਼ਿਆਦਾ ਖਿਚਾਵ
  2. ਅਚਾਨਕ ਗਤੀ ।

ਪ੍ਰਸ਼ਨ 11.
ਖਿੱਚ ਦੇ ਕੀ ਲੱਛਣ ਹਨ ? ਕਿਸੇ ਦੋ ਬਾਰੇ ਲਿਖੋ ।
ਉੱਤਰ-
ਜਲਣ, ਦਰਦ, ਸਮੇਤ ਮੋਚ,

  1. ਸੱਟ ਵਾਲੀ ਥਾਂ ਤੇ ਅਚਾਨਕ ਦਰਦ
  2. ਅੜਕਣ ਜਾਂ ਪੀੜ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 12.
ਮੋਚ ਉੱਪਰ ਬਰਫ਼ ਕਿੰਨੇ ਸਮੇਂ ਲਈ ਲਗਾਉਣੀ ਚਾਹੀਦੀ ਹੈ ?
ਉੱਤਰ-
ਹਰ ਘੰਟੇ ਬਰਫ਼ 20 ਮਿੰਟ ਲਈ ।

ਪ੍ਰਸ਼ਨ. 13.
‘ਗੁੱਝੀ ਸੱਟ’ ਨੀਲ ਪੈਣਾ ਦੇ ਕੋਈ ਦੋ ਲੱਛਣ ਦਿਓ ।
ਉੱਤਰ-

  1. ਚਮੜੀ ਵਿਚ ਜਲਣ
  2. ਸੱਟ ਵਾਲੇ ਭਾਗ ਤੇ ਦਰਦ ।

ਪ੍ਰਸ਼ਨ 14.
ਰਗੜ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਝਰੀਟ, ਛਿੱਲਿਆ ਜਾਣਾ, ਦਬਾਅ ਰਗੜ ਅਤੇ ਟੱਕਰ ਰਗੜ ।

ਪ੍ਰਸ਼ਨ 15.
ਕਿਸੇ ਦੋ ਪ੍ਰਕਾਰ ਦੇ ਫ਼ੈਕਚਰ ਬਾਰੇ ਲਿਖੋ ।.
ਉੱਤਰ-

  1. ਖੁੱਲ੍ਹੀ ਟੁੱਟ
  2. ਬਹੁਖੰਡੀ ਟੁੱਟ ।

ਪ੍ਰਸ਼ਨ 16.
ਵੈਕਚਰ ਦੇ ਕੋਈ ਦੋ ਲੱਛਣ ਦਿਉ ।
ਉੱਤਰ-
ਹੱਡੀ ਚਮੜੀ ਤੋਂ ਬਾਹਰ ਆ ਜਾਣਾ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 17.
ਲੰਬੇ ਸਮੇਂ ਦੀ ਖਿੱਚ ਕੀ ਹੁੰਦੀ ਹੈ ?
ਉੱਤਰ-
ਇਹ ਖਿੱਚ ਲੰਬੇ ਸਮੇਂ ਤਕ ਬਾਰ-ਬਾਰ ਹਰਕਤ ਕਾਰਨ ਹੁੰਦੀ ਹੈ । ਇਹ ਜਿਮਨਾਸਟਿਕ, ਟੈਨਿਸ, ਕਿਸ਼ਤੀ ਚਲਾਉਣਾ ਅਤੇ ਗੋਲਫ ਵਰਗੀਆਂ ਖੇਡਾਂ ਵਿਚ ਵਾਪਰਦੀ ਹੈ ।

ਪ੍ਰਸ਼ਨ 18.
ਪ੍ਰਾਈਸ ‘PRICE’ ਦੇ ਸਿਧਾਂਤ ਨੂੰ ਕਿੰਨੇ ਘੰਟਿਆਂ ਤੱਕ ਕਰਨਾ ਜ਼ਰੂਰੀ ਹੁੰਦਾ ਹੈ ?
ਉੱਤਰ-
24 ਤੋਂ 48 ਘੰਟਿਆਂ ਤੱਕ ।

ਪ੍ਰਸ਼ਨ 19.
ਹਲਕੀ ਮਾਮੂਲੀ ਮੋਚ ਕੀ ਹੁੰਦੀ ਹੈ ?
ਉੱਤਰ-
ਇਹ ਹਲਕੀ ਮੋਚ ਹੁੰਦੀ ਹੈ । ਸੋਜ ਦਾ ਹਰਕਤਾਂ ਵਾਲੀ ਥਾਂ ਤੇ ਕੋਈ ਖ਼ਾਸ ਅਸਰ ਨਹੀਂ ਹੁੰਦਾ ਹੈ ਅਤੇ ਨਾ ਹੀ ਉਸਦੇ ਕੰਮ ਕਰਨ ਵਿਚ ਕੋਈ ਵਿਘਨ ਆਉਂਦਾ ਹੈ ।

ਪ੍ਰਸ਼ਨ 20.
ਵੰਨੇ ਹੋਏ ਜ਼ਖ਼ਮ ਕੀ ਹੁੰਦੇ ਹਨ ?
ਉੱਤਰ-
ਇਹ ਚਮੜੀ ਦੇ ਉਹ ਜ਼ਖ਼ਮ ਹਨ ਜਿਸ ਵਿਚ ਚਮੜੀ ਕੱਟ ਜਾਂਦੀ ਹੈ । ਕਹਿਣ ਤੋਂ ਭਾਵ ਇਹ ਚਮੜੀ ਦੇ ਮਾਮੂਲੀ ਜ਼ਖ਼ਮ ਹੁੰਦੇ ਹਨ ।

ਪ੍ਰਸ਼ਨ 21.
ਦੱਬੀ ਹੋਈ ਟੁੱਟ ਕੀ ਹੁੰਦੀ ਹੈ ?
ਉੱਤਰ-
ਇਸ ਵਿਚ ਹੱਡੀ ਟੁੱਟਦੀ ਨਹੀਂ ਹੈ ਬਲਕਿ ਅੰਦਰ ਵੱਲ ਧੱਸ ਜਾਂਦੀ ਹੈ ।

ਪ੍ਰਸ਼ਨ 22.
ਬਹੁਖੰਡੀ ਟੁੱਟ ਕੀ ਹੁੰਦੀ ਹੈ ?
ਉੱਤਰ-
ਇਸ ਵਿਚ ਸੱਟ ਵਾਲੀ ਥਾਂ ਤੇ ਹੱਡੀ ਦੇ ਛੋਟੇ-ਛੋਟੇ ਟੁੱਕੜੇ ਹੋ ਜਾਂਦੇ ਹਨ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 23.
ਗੁੰਝਲਦਾਰ ਫੁੱਟ ਤੋਂ ਕੀ ਭਾਵ ਹੈ ?
ਉੱਤਰ-
ਇਸ ਵਿਚ ਹੱਡੀ ਟੁੱਟ ਕੇ ਦੂਜੀ ਹੱਡੀ ਜਾਂ ਫਿਰ ਅੰਗਾਂ ਵਿਚ ਧੱਸ ਜਾਂਦੀ ਹੈ ।

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)

ਪ੍ਰਸ਼ਨ 1.
ਪ੍ਰਮੁੱਖ ਸੱਟਾਂ ਕੀ ਹਨ ?
ਉੱਤਰ-
ਇਹ ਅਕਸਰ ਮਾਸਪੇਸ਼ੀ, ਚਮੜੀ, ਟਿਸ਼ੂ ਜਾਂ ਖੇਡਣ ਤੇ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਮੋਚ, ਖਿੱਚ, ਰਗੜ, ਜ਼ਖ਼ਮ ਅਤੇ ਛਾਲੇ ਆਦਿ ਹਨ ।

ਪ੍ਰਸ਼ਨ 2.
ਮੋਚ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਮੋਚ ਹੱਡੀਆਂ ਅਤੇ ਜੋੜਾਂ ਦੀ ਸੱਟ ਵਜੋਂ ਜਾਣੀ ਜਾਂਦੀ ਹੈ । ਇਸ ਵਿਚ ਹੱਡੀ ਜਾਂ ਜੋੜ ਨੂੰ ਸਹਾਰਾ ਦੇਣ ਵਾਲੇ ਲਿੰਗਾਮੈਂਟ ਰੇਸ਼ੇ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ ।

ਪ੍ਰਸ਼ਨ 3.
ਮੁੱਢਲੀ ਸਹਾਇਤਾ ਦੇ ਸਿਧਾਂਤ ਬਾਰੇ ਲਿਖੋ ।
ਉੱਤਰ-

  1. ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਬਿਨਾਂ ਘਬਰਾਏ, ਚੁੱਪਚਾਪ, ਸ਼ਾਂਤੀ ਅਤੇ ਤੇਜ਼ੀ ਨਾਲ ਮੱਦਦ ਕਰਨਾ ।
  2. ਜਿੰਨਾ ਹੋ ਸਕੇ ਪੀੜਤ ਨੂੰ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਨਾ ।
  3. ਬਿਨਾਂ ਮਤਲਬ ਜ਼ਿਆਦਾ ਕੋਸ਼ਿਸ਼ ਨਾ ਕਰਨਾ ।

ਪ੍ਰਸ਼ਨ 4.
ਖੇਡ ਵਿੱਚ ਸੱਟਾਂ ਦੇ ਕਾਰਨਾਂ ਬਾਰੇ ਲਿਖੋ ।
ਉੱਤਰ-
ਖੇਡ ਸੱਟਾਂ ਆਮ ਤੌਰ ‘ਤੇ ਜ਼ਿਆਦਾ ਵਰਤੋਂ (Overuse), ਜ਼ਿਆਦਾ ਮਰੋੜ (Over twisting), ਜ਼ਿਆਦਾ ਖਿੱਚਣਾ (Overstreching) ਜਾਂ ਟੱਕਰ ਕਾਰਨ ਹੁੰਦੀਆਂ ਹਨ । ਇਹ ਜ਼ਿਆਦਾਤਰ ਸੱਟਾਂ ਦੇ ਗਿਆਨ ਦੀ ਕਮੀ ਕਾਰਨ ਵੀ ਵਾਪਰਦੀਆਂ ਹਨ | ਖੇਡ ਸੱਟਾਂ, ਖੇਡ ਦੇ ਮੈਦਾਨ ਜਾਂ ਖੇਡਦੇ ਹੋਏ ਲੱਗਦੀਆਂ ਹਨ ।

ਪ੍ਰਸ਼ਨ 5.
ਨਰਮ ਟਿਸ਼ੂ ਨਾਲ ਸੰਬੰਧਿਤ ਸੱਟਾਂ ਬਾਰੇ ਲਿਖੋ ।
ਉੱਤਰ-
ਖੇਡਾਂ ਵਿਚ ਭਾਗ ਲੈਣ ਨਾਲ ਲੱਗਣ ਵਾਲੀਆਂ ਸੱਟਾਂ ਆਮ ਹੁੰਦੀਆਂ ਹਨ । ਇਹਨਾਂ ਨੂੰ ਨਰਮ ਟਿਸ਼ੂ ਸੱਟਾਂ ਵੀ ਕਿਹਾ ਜਾਂਦਾ ਹੈ । ਇਹ ਸੱਟਾਂ ਮਾਸਪੇਸ਼ੀ, ਤੰਤੂ, ਲਿਗਾਮੈਂਟ ਅਤੇ ਚਮੜੀ ਤੇ ਆਮ ਲੱਗਦੀਆਂ ਹਨ । ਇਹ ਸੱਟਾਂ ਜਿਵੇਂ ਕਿ ਮੋਚ, ਖਿੱਚ, ਰਗੜ, ਚੀਰਾ ਜਾਂ ਛਾਲੇ ਆਦਿ ਹੁੰਦੀਆਂ ਹਨ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 6.
ਗੁੱਝੀ ਸੱਟ ਜਾਂ ਨੀਲ ਪੈਣ ਤੋਂ ਤੁਸੀਂ ਕੀ ਸਮਝਦੇ ਹੋ ।
ਉੱਤਰ-
ਗੁੱਝੀ ਸੱਟ ਨਰਮ ਟਿਸ਼ੂਆਂ ਦੇ ਵਿਚ ਖੂਨ ਵੱਗਣਾ ਜਾਂ ਜਮਾਂ ਹੋ ਜਾਣ ਤੋਂ ਹੁੰਦੀ ਹੈ । ਇਹ ਕਿਸੇ ਵਿਅਕਤੀ ਜਾਂ ਖੁੱਡੀ ਚੀਜ਼ ਦੀ ਟੱਕਰ ਨਾਲ ਹੁੰਦੀ ਹੈ । ਇਹ ਸਰੀਰ ਵਿਚ ਕਿਸੇ ਵੀ ਨਰਮ ਟਿਸ਼ੂ ਤੇ ਹੋ ਸਕਦੀ ਹੈ । ਇਸ ਵਿਚ ਖੂਨ ਵਹਿਣੀਆਂ (Capillaries) ਫੱਟ ਜਾਂ ਦਬ (Rapture) ਜਾਂਦੀਆਂ ਹਨ, ਉਸ ਸਥਾਨ ਤੇ ਸੋਜ ਆ ਜਾਂਦੀ, ਖ਼ੂਨ ਅਤੇ ਦਰਦ ਮਹਿਸੂਸ ਹੁੰਦਾ ਹੈ । ਖੂਨ ਚਮੜੀ ਦੀ ਸਤਹਿ ਤੇ ਜੰਮ ਜਾਂਦਾ ਹੈ ਅਤੇ ਚਮੜੀ ਦਾ ਰੰਗ ਹਲਕਾ ਨੀਲਾ ਹੋ ਜਾਂਦਾ ਹੈ ।

ਪ੍ਰਸ਼ਨ 7.
ਰਗੜ ਨੂੰ ਸਪੱਸ਼ਟ ਕਰੋ ।
ਉੱਤਰ-
ਰਗੜ ਉਦੋਂ ਲੱਗਦੀ ਹੈ ਜਦ ਚਮੜੀ ਦੀ ਉੱਪਰਲੀ ਪਰਤ ਛਿੱਲ ਜਾਂਦੀ ਹੈ । ਇਹ ਆਮ ਤੌਰ ਤੇ ਫਿਸਲਣ ਜਾਂ ਰਗੜਨ ਨਾਲ ਲੱਗਦੀ ਹੈ । ਇਹ ਕਿਸੇ ਵੀ ਗਰੇਡ ਦੀ ਹੋ ਸਕਦੀ ਹੈ । ਇਹ ਆਮ ਰਗੜ ਤੋਂ ਗੰਭੀਰ ਰਗੜ ਕਿਸੇ ਪ੍ਰਕਾਰ ਦੀ ਵੀ ਹੋ ਸਕਦੀ ਹੈ । ਇਹ ਉਦੋਂ ਲੱਗਦੀ ਹੈ ਜਦ ਚਮੜੀ ਖੁਰਦਰੇ ਧਰਾਤਲ ਨਾਲ ਘਿਰਦੀ ਹੈ ।

ਪ੍ਰਸ਼ਨ 8.
ਸਖ਼ਤ ਟਿਸ਼ੂਆਂ ਦੀ ਸੱਟਾਂ ਦੇ ਨਾਮ ਲਿਖੋ। ਉੱਤਰ-

  1. ਫ੍ਰੈਕਚਰ (Fracture)
  2. ਜੋੜ ਹਿੱਲਣ ਜਾਂ ਡਿਸਲੋਕੇਸ਼ਨ (Dislocation) ।

ਪ੍ਰਸ਼ਨ 9.
ਹੱਡੀ ਹਿੱਲਣ ਦੇ ਕੋਈ ਦੋ ਲੱਛਣ ਦਿਓ ।
ਉੱਤਰ-

  1. ਜੋੜ ਵਿਚ ਜ਼ੋਰ ਦਾ ਦਰਦ ਹੁੰਦਾ ਹੈ ।
  2. ਜੋੜ ਵਿਚ ਗਤੀ ਘੱਟ ਜਾਂਦੀ ਹੈ
  3. ਜੋੜ ਬੇਸ਼ਕਲ ਹੋ ਜਾਂਦੇ ਹਨ।
  4. ਸੋਜ ਆ ਜਾਂਦੀ ਹੈ ।

ਪ੍ਰਸ਼ਨ 10.
ਪਰਾਈਸ (PRICE) ਤੋਂ ਕੀ ਭਾਵ ਹੈ ?
ਉੱਤਰ-
P = ਰੋਕਥਾਮ (Protection)
R = ਆਰਾਮ (Rest)
I = ਬਰਫ਼ (Ice)
C = ਕੰਮਪ੍ਰੈਸ਼ਨ (Compresion)
E = ਉੱਚਾ ਚੁੱਕਣਾ (Elevation) ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 11.
ਕੋਮਲ ਤੰਤੂਆਂ ਦੀਆਂ ਸੱਟਾਂ ਦੇ ਨਾਮ ਲਿਖੋ ।
ਉੱਤਰ-
ਖੇਡਾਂ ਵਿਚ ਭਾਗ ਲੈਣ ਨਾਲ ਲੱਗਣ ਵਾਲੀਆਂ ਸੱਟਾਂ ਆਮ ਹੁੰਦੀਆਂ ਹਨ । ਇਹਨਾਂ ਨੂੰ ਕੋਮਲ ਤੰਤੂਆਂ ਦੀ ਸੱਟ ਵੀ ਕਿਹਾ ਜਾਂਦਾ ਹੈ । ਇਹ ਸੱਟਾਂ ਮਾਸਪੇਸ਼ੀ, ਤੰਤੂ, ਲਿਗਾਮੈਂਟ ਅਤੇ ਚਮੜੀ ਤੇ ਆਮ ਲੱਗਦੀਆਂ ਹਨ ।ਇਹ ਸੱਟਾਂ ਜਿਵੇਂ ਕਿ-ਮੋਚ, ਚ, ਰਗੜ, ਜ਼ਖ਼ਮ ਅਤੇ ਛਾਲੇ ਆਦਿ ਹਨ ।

ਪ੍ਰਸ਼ਨ 12.
ਸੱਟਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ।
ਉੱਤਰ-

  1. ਪ੍ਰਤੱਖ ਸੱਟ (Direct Injury) – ਸਿੱਧੀ ਸੱਟ ਬਾਹਰੀ ਝਟਕੇ ਜਾਂ ਤਾਕਤ ਕਾਰਨ ਹੁੰਦੀ ਹੈ ।
  2. ਅਪ੍ਰਤੱਖ ਸੱਟ (Indirect Injury – ਇਹ ਸੱਟ ਕਿਸੇ ਵਸਤੂ ਜਾਂ ਵਿਅਕਤੀ ਦੇ ਸਰੀਰ ਸੰਪਰਕ ਤੋਂ ਨਹੀਂ ਲੱਗਦੀ ਬਲਕਿ ਅੰਦਰੂਨੀ ਤਾਕਤ ਜਿਵੇਂ ਓਵਰਸਟ੍ਰੈਚਿੰਗ (Overstreching) ਮਾੜੀ ਤਕਨੀਕ ਆਦਿ ਕਾਰਨਾਂ ਦੇ ਅਭਿਆਸ ਕਾਰਨ ਲੱਗਦੀ ਹੈ ।

ਪ੍ਰਸ਼ਨ 13.
ਨਾਜ਼ੁਕ ਤੰਤੂਆਂ ਅਤੇ ਸਖ਼ਤ ਤੰਤੂਆਂ ਦੀ ਸੱਟਾਂ ਵਿਚ ਕੀ ਅੰਤਰ ਹੈ ?
ਉੱਤਰ-
ਇਹ ਸੱਟਾਂ ਖੇਡਾਂ ਵਿਚ ਹਿੱਸਾ ਲੈਣ ਕਾਰਨ ਆਮ ਲੱਗਦੀਆਂ ਹਨ । ਇਹ ਅਕਸਰ ਮਾਸਪੇਸ਼ੀਆਂ ਚਮੜੀ, ਤੰਤੂਆਂ ਜਾਂ ਖੇਡਣ ਤੇ ਦੇਖਣ ਨੂੰ ਮਿਲਦੀਆਂ ਹਨ, ਜਿਵੇਂ ਕਿ ਮੋਚ, ਖਿੱਚ, ਰਗੜ, ਜ਼ਖ਼ਮ ਅਤੇ ਛਾਲੇ ਆਦਿ । ਸਖ਼ਤ ਤੰਤੂਆਂ ਦੀਆਂ ਸੱਟਾਂ-ਇਸ ਪ੍ਰਕਾਰ ਦੀਆਂ ਸੱਟਾਂ ਵਿਚ ਹੱਡੀ ਟੁੱਟਣਾ ਜਾਂ ਜੋੜ ਉਤਰਨਾ ਵਰਗੀਆਂ ਸੱਟਾਂ ਆਉਂਦੀਆਂ ਹਨ ।

ਪ੍ਰਸ਼ਨ 14,
ਮੁੱਢਲੀ ਸਹਾਇਤਾ ਦੇ ਕੋਈ ਤਿੰਨ ਸਿਧਾਂਤ ਦੱਸੋ ।
ਉੱਤਰ-

  1. ਤਣਾਅ ਨੂੰ ਘਟਾਉਣ ਲਈ ਪੀੜਤ ਨੂੰ ਭਰੋਸਾ ਜਾਂ ਹੌਸਲਾ ਦੇਣਾ ।
  2. ਜੇ ਲੋੜ ਹੋਵੇ ਤਾਂ ਨਕਲੀ ਸਾਹ (Artificial respiration) ਦੇਣਾ ।
  3. ਖੂਨ ਵੱਗਣ ਤੋਂ ਰੋਕਣ ਦੀ ਕੋਸ਼ਿਸ਼ ਕਰਨਾ ।

ਪ੍ਰਸ਼ਨ 15.
ਮੋਚ ਦੇ ਕੀ ਲੱਛਣ ਹਨ ।
ਉੱਤਰ-

  1. ਜਲਣ, ਦਰਦ ਅਤੇ ਸੋਜ ਹੋਣਾ,
  2. ਹਰਕਤ ਕਰਨ ਵਾਲੇ ਤੇਜ਼ ਦਰਦ ਹੋਣਾ,
  3. ਚਮੜੀ ਦਾ ਰੰਗ ਬਦਲਣਾ,
  4. ਨਾਜੁਕਤਾ,
  5. ਸੱਟ ਵਾਲੀ ਥਾਂ ਤੇ ਲਾਲ ਹੋਣਾ,
  6. ਹਿਲ-ਜੁਲ ਦੀ ਸਮਰੱਥਾ ਖ਼ਤਮ ਹੋਣਾ |

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 16.
ਮੋਚ ਬਾਰੇ ਤੁਸੀਂ ਕੀ ਜਾਣਦੇ ਹੋ ।
ਉੱਤਰ-
ਇਹ ਹੱਡੀਆਂ ਅਤੇ ਜੋੜਾਂ ਦੀ ਸੱਟ ਵਜੋਂ ਜਾਣੀ ਜਾਂਦੀ ਹੈ । ਇਸ ਵਿਚ ਹੱਡੀ ਜਾਂ ਜੋੜ ਨੂੰ ਸਹਾਰਾ ਦੇਣ ਵਾਲੇ ਲਿੰਗਾਮੈਂਟ ਫਾਇਬਰ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ । ਮੋਚ ਕੋਈ ਅਚਾਨਕ ਹਰਕਤ ਜਾਂ ਜੋੜ ਦੇ ਮੁੜ ਜਾਣ ਤੇ ਆਉਂਦੀ ਹੈ | ਆਮ ਕਰਕੇ ਮੋਚ ਤਿੰਨ ਪ੍ਰਕਾਰ ਦੀ ਹੁੰਦੀ ਹੈ ।

ਪ੍ਰਸ਼ਨ 17.
ਗੁੱਝੀ ਸੱਟ ਦੇ ਕੀ ਲੱਛਣ ਹਨ ?
ਉੱਤਰ-

  1. ਚਮੜੀ ਦੀ ਜਲਣ
  2. ਸੋਜ
  3. ਸੱਟ ਦੇ ਖੇਤਰ ਵਿੱਚ ਦਰਦ
  4. ਤੁਰਨ ਸਮੇਂ ਦਰਦ ।

ਪ੍ਰਸ਼ਨ 18.
ਰਗੜ ਕੀ ਹੈ ?
ਉੱਤਰ-
ਰਗੜ ਉਦੋਂ ਲੱਗਦੀ ਹੈ ਜਦ ਚਮੜੀ ਦੀ ਉੱਪਰਲੀ ਪਰਤ ਛਿੱਲ ਹੋ ਜਾਂਦੀ ਹੈ । ਇਹ ਆਮ ਤੌਰ ਤੇ ਫਿਸਲਣ ਜਾਂ ਰਗੜਨ ਨਾਲ ਲੱਗਦੀ ਹੈ । ਇਹ ਕਿਸੇ ਵੀ ਗਰੇਡ ਦੀ ਹੋ ਸਕਦੀ ਹੈ । ਇਹ ਆਮ ਰਗੜ ਤੋਂ ਗੰਭੀਰ ਰਗੜ ਕਿਸੇ ਪ੍ਰਕਾਰ ਦੀ ਵੀ ਹੋ ਸਕਦੀ ਹੈ । ਇਹ ਉਦੋਂ ਲੱਗਦੀ ਹੈ ਜਦ ਚਮੜੀ ਖੁਰਦਰੇ ਧਰਾਤਲ ਨਾਲ ਘਿਸਰਦੀ ਹੈ ।

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)

ਪ੍ਰਸ਼ਨ 1.
ਖਿੱਚ ਤੋਂ ਤੁਹਾਡਾ ਕੀ ਭਾਵ ਹੈ । ਖਿੱਚ ਦੇ ਕੀ ਲੱਛਣ ਹਨ ।
ਉੱਤਰ-
ਇਹ ਮਾਸਪੇਸ਼ੀ ਦੀ ਖਿੱਚ ਹੁੰਦੀ ਹੈ ਜੋ ਅਕਸਰ ਪੱਠਿਆਂ ਦੀ ਖਿੱਚ ਵਲੋਂ ਵੀ ਜਾਣੀ ਜਾਂਦੀ ਹੈ । ਇਹ ਉਦੋਂ ਵਾਪਰਦੀ ਹੈ ਜਦ ਪਿੱਠ ਦੇ ਰੇਸ਼ੇ ਟੁੱਟਦੇ ਜਾਂ ਓਵਰਸਵੈਚ (Overstrech) ਹੁੰਦੇ ਹਨ ਜਾਂ ਪੱਠੇ ਜਲਦੀ ਸੁੰਗੜਦੇ ਹਨ ।
ਲੱਛਣ-

  1. ਦਰਦ (Pain)
  2. ਲਾਲੀ (Redness)
  3. ਚੀਘਾ (Rashes)
  4. ਸੋਜ (Swelling)
  5. ਸੱਟ ਵਾਲੀ ਥਾਂ ਤੋਂ ਲਹੂ ਸਿੰਮਣਾ ।

ਪ੍ਰਸ਼ਨ 2.
ਮੁੱਢਲੀ ਸਹਾਇਤਾ ਦੇ ਸਿਧਾਂਤਾਂ ਦੀ ਸੂਚੀ ਬਣਾਉ ।
ਉੱਤਰ-
ਮੁੱਢਲੀ ਸਹਾਇਤਾ ਦੇ ਸਿਧਾਂਤ ਹੇਠ ਲਿਖੇ ਅਨੁਸਾਰ ਹਨ-

  1. ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਬਿਨਾਂ ਘਬਰਾਏ, ਚੁੱਪਚਾਪ, ਸ਼ਾਂਤੀ ਅਤੇ ਤੇਜ਼ੀ ਨਾਲ ਮੱਦਦ ਕਰਨਾ ।
  2. ਜਿੰਨਾ ਹੋ ਸਕੇ ਪੀੜਤ ਨੂੰ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਨਾ ।
  3. ਬਿਨਾਂ ਮਤਲਬ ਜ਼ਿਆਦਾ ਕੋਸ਼ਿਸ਼ਾਂ ਨਾ ਕਰਨਾ ।
  4. ਤਣਾਅ ਨੂੰ ਘਟਾਉਣ ਲਈ ਪੀੜਤ ਨੂੰ ਭਰੋਸਾ ਜਾਂ ਹੌਸਲਾ ਦੇਣਾ ।
  5. ਜੇ ਲੋੜ ਹੋਵੇ ਤਾਂ ਨਕਲੀ ਸਾਹ (Artificial respiration) ਦੇਣਾ ।
  6. ਖੂਨ ਵੱਗਣ ਤੋਂ ਰੋਕਣ ਦੀ ਕੋਸ਼ਿਸ਼ ਕਰਨਾ ।
  7. ਪੀੜਤ ਦੇ ਆਲੇ-ਦੁਆਲੇ ਭੀੜ ਇਕੱਠੀ ਨਾ ਹੋਣ ਦੇਣਾ ।

ਪ੍ਰਸ਼ਨ 3.
ਤੁਸੀਂ ਮੋਚ ਲਈ ਕਿਹੜੀ ਮੁੱਢਲੀ ਸਹਾਇਤਾ ਦੇਵੋਗੇ ।
ਉੱਤਰ-

  1. ਸਭ ਤੋਂ ਪਹਿਲਾਂ ਮੋਚ ਨੂੰ RICE ਨਾਲ ਸਮਝਿਆ ਜਾਵੇ । ਇੱਥੇ R ਦਾ ਅਰਥ ਹੈ ਆਰਾਮ (Rest), I ਤੋਂ ਭਾਵ ਬਰਫ (Ice), Cਤੋਂ ਭਾਵ ਕੰਮਪ੍ਰੈਸ਼ਨ (ਟਕੋਰ) ਅਤੇ E ਤੋਂ ਭਾਵ ਐਲੀਵੇਸ਼ਨ ਉੱਪਰ ਚੁੱਕਣਾ) ਤੋਂ ਹੈ । ਮੋਚ ਆਈ ਥਾਂ ਨੂੰ ਪੂਰਾ ਆਰਾਮ ਦਿਓ । ਜੇ ਲੋੜ ਪਵੇ ਤਾਂ ਬਾਂਹ ਦੀ ਸੱਟ ਲਈ ਲਿੰਗ ਅਤੇ ਲੱਤ ਦੀ ਸੱਟ ਲਈ ਫੌਹੜੀ ਦੀ ਵਰਤੋਂ ਕਰੋ।
  2. ਮਰੀਜ਼ ਨੂੰ ਆਰਾਮ ਦੀ ਥਾਂ ਦੇਵੋ ।
  3. ਸੱਟ ਲੱਗੇ ਭਾਗ ਨੂੰ ਸਹਾਇਤਾ ਦਿਓ ।
  4. ਸੱਟ ਲੱਗੇ ਭਾਗ ਨੂੰ ਉੱਚਾ ਚੁੱਕੋ ਅਤੇ ਅਹਿੱਲ ਰੱਖੋ ।
  5. ਸੋਜ ਘੱਟ ਕਰਨ ਲਈ ਟਕੋਰ ਦਿਉ ।

ਪ੍ਰਸ਼ਨ 4.
ਜੋੜ ਹਿੱਲਣ ਦੀ ਰੋਕਥਾਮ ਦੇ ਉਪਾਅ ਬਾਰੇ ਵੀ ਲਿਖੋ ।
ਉੱਤਰ-
ਰੋਕਥਾਮ ਦੇ ਉਪਾਅ-

  • ਦਰਦ ਨੂੰ ਘਟਾਉਣਾ-ਇਸ ਵਿਚ ਹੱਡੀ ਨੂੰ ਪਹਿਲੇ ਵਾਲੇ ਸਥਾਨ ਤੇ ਲੈ ਕੇ ਆਇਆ ਜਾਂਦਾ ਹੈ ਤੇ ਜ਼ਿਆਦਾ ਦਰਦ ਹੋਣ ਦੀ ਸੂਰਤ ਵਿਚ ਉਸ ਥਾਂ ਨੂੰ ਸੁੰਨ ਕਰ ਦਿੱਤਾ ਜਾਂਦਾ ਹੈ ।
  • ਅਹਿੱਲ-ਹੱਡੀਆਂ ਨੂੰ ਆਪਣੀ ਥਾਂ ਤੇ ਬਿਠਾਉਣ ਤੋਂ ਬਾਅਦ ਕਈ ਦਿਨਾਂ ਤੱਕ ਉਸ ਵਿਚ ਹਿਲਜੁਲ ਬੰਦ ਕਰਨ ਲਈ ਸਪਲਿਟ ਦੀ ਵਰਤੋਂ ਕੀਤੀ ਜਾਂਦੀ ਹੈ ।
  • ਸਰਜਰੀ-ਜੇਕਰ ਹੱਡੀਆਂ ਨੂੰ ਪਹਿਲੇ ਵਾਲੇ ਸਥਾਨ ਤੇ ਨਾ ਲਿਆ ਜਾ ਸਕੇ ਤਾਂ ਸਰਜਰੀ ਤਕਨੀਕ ਦੀ ਸਹਾਇਤਾ ਲਈ ਜਾਂਦੀ ਹੈ ।
  • ਪੁਨਰ-ਵਸੇਬਾ-ਸਲਿੰਗ ਹਟਾਉਣ ਤੋਂ ਬਾਅਦ ਮੁੜ-ਵਸੇਬਾ ਦਾ ਕੰਮ ਸ਼ੁਰੂ ਹੁੰਦਾ ਹੈ ਇਸ ਵਿਚ ਕਈ ਕ੍ਰਿਆਵਾਂ ਕਰਾਈਆਂ ਜਾਂਦੀਆਂ ਹਨ ਤੇ ਜੋੜਾਂ ਤੇ ਹੌਲੀ-ਹੌਲੀ ਭਾਰ ਪਾਇਆ ਜਾਂਦਾ ਹੈ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 5.
ਟੁੱਟਣ ਤੇ ਹਿੱਲਣ ਵਿਚ ਕੀ ਅੰਤਰ ਹੈ ।
ਉੱਤਰ-
ਹੱਡੀ ਦਾ ਟੁੱਟਣਾ (Bone Fracture) – ਹੱਡੀ ਦਾ ਨਿਰੰਤਰ ਵਿਚ ਟੁੱਟਣਾ ਹੀ ਹੱਡੀ ਟੁੱਟਣਾ ਅਖਵਾਉਂਦਾ ਹੈ । ਫੈਕਚਰ ਉਦੋਂ ਹੁੰਦਾ ਹੈ ਜਦ ਹੱਡੀ ਉੱਪਰ ਉਸਦੀ ਸਮਰੱਥਾ ਤੋਂ ਜ਼ਿਆਦਾ ਤਨਾਅ (Stress) ਪਾਇਆ ਜਾਂਦਾ ਹੈ ਜਾਂ ਫਿਰ ਹੱਡੀ ਨੂੰ ਸਿੱਧਾ ਝਟਕਾ ਲੱਗਦਾ ਹੈ । ਹੱਡੀ ਦਾ ਅਚਾਨਕ ਮੋੜਨਾ ਜਾਂ ਫਿਰ ਮਾਸਪੇਸ਼ੀਆਂ ਵਿਚ ਬਹੁਤ ਜ਼ਿਆਦਾ ਸੁੰਗੜਨ ਉਤਪੰਨ ਹੋਣਾ ਆਦਿ ਹੱਡੀ ਟੁੱਟਣ ਦੇ ਕਾਰਨ ਹੁੰਦੇ ਹਨ । ਬੈਕਚਰ ਸਿੱਧੇ, ਅਸਿੱਧੇ ਜਾਂ ਫਿਰ ਮਾਸਪੇਸ਼ੀਆਂ ਜਾਂ ਗਾਮੈਂਟ ਦੀ ਤਾਕਤ ਕਾਰਨ ਹੋ ਸਕਦਾ ਹੈ । ਫੈਕਚਰ ਦੇ ਹੇਠ ਲਿਖੇ ਕਾਰਨ ਹੁੰਦੇ ਹਨ ਜੋ ਖੇਡਣ ‘ ਸਮੇਂ ਜਾਂ ਫਿਰ ਦੁਰਘਟਨਾ ਵਿਚ ਵਾਪਰਦੇ ਹਨ ।

ਜੋੜ ਹਿੱਲਣਾ (Dislocation) – ਜੋੜ ਹਿੱਲਣਾ ਅਜਿਹੀ ਸੱਟ ਹੈ ਜੋ ਕਿਸੇ ਜੋੜ ਤੇ ਵਾਧੂ ਦਬਾਅ ਪੈਣ ਨਾਲ ਲੱਗਦੀ ਹੈ । ਇਸ ਵਿਚ ਹੱਡੀਆਂ ਆਪਣੇ ਸਥਾਨ ਤੋਂ ਹਿਲ ਜਾਂਦੀਆਂ ਹਨ | ਆਮ ਤੌਰ ਤੇ ਡਿਸਲੋਕੇਸ਼ਨ, ਸਰੀਰ ਦੇ ਲੰਬੇ ਜੋੜ ਜਿਵੇਂ ਕਿ-ਮੋਢਾ ਆਦਿ ਦੇ ਜੋੜ ਤੇ ਹੁੰਦੀ ਹੈ । ਜੋੜ ਹਿੱਲਣ ਤੇ ਬਹੁਤ ਦਰਦ ਹੁੰਦਾ ਹੈ । ਆਮ ਤੌਰ ਤੇ ਜੋੜ ਉਦੋਂ ਹਿੱਲਦਾ ਹੈ ਜਦ ਹੱਡੀਆਂ ਅੰਸ਼ਕ ਤੌਰ ਤੇ ਪੂਰੀਆਂ ਹੀ ਆਪਣੇ ਸਥਾਨ ਤੋਂ ਖਿੱਚੀਆਂ ਜਾਣ | ਆਮ ਤੌਰ ਤੇ ਡਿਸਲੋਕੇਸ਼ਨ ਮੋਢੇ, ਗੋਡੇ ਜਾਂ ਉਂਗਲੀਆਂ ਦੇ ਜੋੜਾਂ ਵਿਚ ਦੇਖਣ ਨੂੰ ਮਿਲਦੀ ਹੈ ।

ਪ੍ਰਸ਼ਨ 6.
ਰਗੜ ਨੂੰ ਪਰਿਭਾਸ਼ਿਤ ਕਰੋ | ਰਗੜ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਰਗੜ ਉਦੋਂ ਲੱਗਦੀ ਹੈ ਜਦ ਚਮੜੀ ਦੀ ਉੱਪਰਲੀ ਪਰਤ ਛਿੱਲ ਹੋ ਜਾਂਦੀ ਹੈ । ਇਹ ਆਮ ਤੌਰ ਤੇ ਫਿਸਲਣ ਜਾਂ ਰਗੜਨ ਨਾਲ ਲੱਗਦੀ ਹੈ । ਇਹ ਕਿਸੇ ਵੀ ਗਰੇਡ ਦੀ ਹੋ ਸਕਦੀ ਹੈ । ਇਹ ਆਮ ਰਗੜ ਤੋਂ ਗੰਭੀਰ ਰਗੜ ਕਿਸੇ ਪ੍ਰਕਾਰ ਦੀ ਵੀ ਹੋ ਸਕਦੀ ਹੈ । ਇਹ ਉਦੋਂ ਲੱਗਦੀ ਹੈ ਜਦ ਚਮੜੀ ਖੁਰਦਰੇ ਧਰਾਤਲ ਨਾਲ ਸਰਦੀ ਹੈ, ਜਿਸ ਨਾਲ ਚਮੜੀ ਦੀ ਉੱਪਰਲੀ ਤਹਿ ਉਤਰ ਜਾਂਦੀ ਹੈ । ਖੁੱਲੇ ਜ਼ਖ਼ਮ ਵਿਚ ਗੰਦਗੀ ਜਾਂ ਬੱਜਰੀ ਚਲੀ ਜਾਂਦੀ ਹੈ। ਜੋ ਕਈ ਵਾਰ ਇੰਨਫੈਕਸ਼ਨ ਕਰਦੀ ਹੈ । ਰਗੜ ਦੇ ਕਈ ਪ੍ਰਕਾਰ ਹੁੰਦੇ ਹਨ ।

ਰਗੜ ਦੇ ਪ੍ਰਕਾਰ (Types of Abrasion) – ਰਗੜ ਚਾਰ ਪ੍ਰਕਾਰ ਦੀ ਹੁੰਦੀ ਹੈ । ਇਹ ਹੇਠ ਲਿਖੇ ਅਨੁਸਾਰ ਹੈ-

  • ਝਰੀਟ (Scratches) – ਕਿਸੇ ਤਿੱਖੀ ਜਾਂ ਤੇਜ਼ ਚੀਜ਼ ਨਾਲ ਲੱਗੀ ਰਗੜ ਨੂੰ ਝਰੀਟ ਕਿਹਾ ਜਾਂਦਾ ਹੈ । ਇਹ ਪਿੰਨ, ਚਾਕੂ ਜਾਂ ਤੇਜ਼ ਨਹੁੰ ਆਦਿ ਨਾਲ ਲੱਗਦੀ ਹੈ । ਝਰੀਟ ਦੀ ਕੇਵਲ ਲੰਬਾਈ ਹੁੰਦੀ ਹੈ ਪਰ ਚੌੜਾਈ ਬਹੁਤ ਥੋੜੀ ਹੁੰਦੀ ਹੈ ।
  • ਛਿੱਲਿਆ ਜਾਣਾ (Grazes) – ਇਹ ਚਮੜੀ ਦੇ ਕਿਸੇ ਖੁਰਦਰੇ ਧਰਾਤਲ ਨਾਲ ਸਰ ਕੇ ਲੰਘ ਜਾਣ ਨਾਲ ਹੁੰਦਾ ਹੈ । ਇਹ ਆਮ ਤੌਰ ਤੇ ਦੁਰਘਟਨਾਵਾਂ ਸਮੇਂ ਹੁੰਦਾ ਹੈ ।
  • ਦਬਾਅ ਰਗੜ (Pressure Abrasion) – ਇਹ ਚਮੜੀ ਦੀ ਉੱਪਰਲੀ ਪਰਤ ਦੀਆਂ ਸਤਹਿਆਂ ਦੇ ਕੁਚਲ ਜਾਣ ਨਾਲ ਹੁੰਦੇ ਹਨ । ਇਸ ਦੇ ਆਸ-ਪਾਸ ਥਾਂ ਤੇ ਰਗੜਾਂ ਲੱਗ ਜਾਂਦੀਆਂ ਹਨ । ਇਸ ਵਿਚ ਰਗੜ ਥੋੜ੍ਹਾ ਅੰਦਰ ਵੱਲ ਦੱਬ ਜਾਂਦੀ ਹੈ ।
  • ਟੱਕਰ ਰਗੜ (Impact Abrasion) – ਇਹ ਕਿਸੇ ਵਸਤੂ ਨਾਲ ਟੱਕਰ ਹੋ ਜਾਣ ਤੇ ਵਾਪਰਦਾ ਹੈ | ਕਈ ਵਾਰ ਜਦ ਵਿਅਕਤੀ ਕਾਰ ਦੀ ਟੱਕਰ ਨਾਲ ਜ਼ਮੀਨ ਤੇ ਡਿੱਗਦਾ ਹੈ ਤਾਂ ਉਸ ਕਾਰ ਦੇ ਟਾਇਰ ਜਾਂ ਨਿੰਮ ਦੇ ਨਿਸ਼ਾਨ ਚਮੜੀ ਤੇ ਦਿਖਾਈ ਦਿੰਦੇ ਹਨ ।

ਪ੍ਰਸ਼ਨ 7.
ਖੇਡ ਸੱਟਾਂ ਦੇ ਵੱਖ-ਵੱਖ ਕਾਰਨਾਂ ਬਾਰੇ ਦੱਸੋ ।
ਉੱਤਰ-
ਖੇਡ ਸੱਟਾਂ ਦੇ ਕਾਰਨ ਹੇਠ ਲਿਖੇ ਹਨ-
1. ਖਿਡਾਰੀ ਸਰੀਰਕ ਤੌਰ ਤੇ ਤੰਦਰੁਸਤ ਨਾ ਹੋਣਾ (Poor Physical Fitness of Player) – ਬੇਹਤਰ ਪ੍ਰਦਰਸ਼ਨ ਲਈ ਸਰੀਰਕ ਤੰਦਰੁਸਤੀ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਨਿਯਮਿਤ ਅਭਿਆਸ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ । ਸਰੀਰਕ ਤੰਦਰੁਸਤੀ ਤੇ ਸਾਰੇ ਤੱਤ ਜਿਵੇਂ ਕਿ ਤਾਕਤ, ਗਤੀ, ਲਚਕਤਾ, ਸਹਿਣਸ਼ੀਲਤਾ, ਚੁਸਤੀ, ਸ਼ਕਤੀ, ਸੰਤੁਲਨ ਆਦਿ ਖਿਡਾਰੀ ਵਿਚ ਹੋਣੇ ਚਾਹੀਦੇ ਹਨ ਨਹੀਂ ਤਾਂ ਇਹਨਾਂ ਦੀ ਕਮੀ ਦੇ ਕਾਰਨ ਸੱਟਾਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ ।

2. ਮਨੋਵਿਗਿਆਨ ਤਿਆਰੀ ਦਾ ਨਾ ਹੋਣਾ (Due to Poor Psychological Preparation) – ਜੇਕਰ ਐਥਲੀਟ ਤਨਾਅਪੂਰਨ ਹੈ, ਚਿੰਤਾ ਨਾਲ ਭਰਿਆ ਹੋਇਆ ਹੈ ਜਾਂ ਫਿਰ ਚਿੰਤਾ ਵਿਚ ਖੇਡ ਰਿਹਾ ਹੈ ਤਾਂ ਉਹ ਆਸਾਨੀ ਨਾਲ ਜ਼ਖ਼ਮੀ ਹੋ ਜਾਵੇਗਾ | ਸੱਟਾਂ ਦੀ ਰੋਕਥਾਮ ਲਈ ਮਾਨਸਿਕ ਜਾ ਮਨੋਵਿਗਿਆਨਿਕ ਤਿਆਰੀ ਕਰਨਾ ਲਾਜ਼ਮੀ ਹੈ ।

3. ਮੈਚ ਤੋਂ ਪਹਿਲਾਂ ਥੋੜ੍ਹਾ ਗਰਮਾਉਣਾ (Inadequate Warming-up Before Match) – ਸੱਟਾਂ ਦੀ ਰੋਕਥਾਮ ਲਈ ਗਰਮਾਉਣਾ ਬਹੁਤ ਜ਼ਰੂਰੀ ਹੁੰਦਾ ਹੈ । ਗਰਮਾਉਣ ਦੇ ਦੌਰਾਨ ਖਿੱਚਣ ਵਾਲੀਆਂ ਕਸਰਤਾਂ ਕਰਨ ਕਈ ਸੱਟਾਂ ਜਿਵੇਂ ਕਿ ਖਿੱਚ ਜਾਂ ਮੋਚ ਤੋਂ ਬਚਿਆ ਜਾ ਸਕਦਾ ਹੈ । ਸਹੀ ਤਰੀਕੇ ਨਾਲ ਗਰਮਾਉਣ ਤੋਂ ਬਾਅਦ ਸਰੀਰ ਕਿਸੇ ਵੀ ਤਣਾਅ ਨੂੰ ਸਹਿਣ ਲਈ ਤਿਆਰ ਹੋ ਜਾਂਦਾ ਹੈ । ਕੋਈ ਸ਼ਕਤੀਸ਼ਾਲੀ ਗਤੀਵਿਧੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗਰਮਾਉਣਾ (Warming-up) ਬਹੁਤ ਜ਼ਰੂਰੀ ਹੁੰਦਾ ਹੈ ।

ਪ੍ਰਸ਼ਨ 8.
ਖੇਡ ਸੱਟਾਂ ਦੇ ਉਪਾਅ ਕੀ ਹਨ ।
ਉੱਤਰ-
1. ਸਹੀ ਤਰੀਕੇ ਨਾਲ ਗਰਮਾਉਣਾ (Proper Warming-up) – ਸਹੀ ਤਰੀਕੇ ਨਾਲ ਗਰਮਾਉਣਾ, ਸੱਟਾਂ ਨੂੰ ਰੋਕਣ ਦਾ ਸਭ ਤੋਂ ਮਹੱਤਵਪੂਰਨ ਉਪਾਅ ਹੈ । ਕਿਸੇ ਵੀ ਅਭਿਆਸ ਤੋਂ ਪਹਿਲਾਂ ਚੰਗੇ ਤਰੀਕੇ ਨਾਲ ਵਾਰਮ ਅੱਪ ਕਰਨ ਨਾਲ ਖਿਡਾਰੀ ਸਰੀਰਕ ਅਤੇ ਮਾਨਸਿਕ ਤੌਰ ਤੇ ਤਿਆਰ ਹੋਣ ਵਿਚ ਮੱਦਦ ਮਿਲਦੀ ਹੈ ਅਤੇ ਸੱਟਾਂ ਲੱਗਣ ਦੇ ਖਤਰੇ ਵੀ ਘੱਟ ਜਾਂਦੇ ਹਨ ।

2. ਇਕ ਐਥਲੀਟ ਦੀ ਤੰਦਰੁਸਤੀ ਦੇ ਪੱਧਰ ਅਨੁਸਾਰ (After Complete Recovery From an Injury) – ਕਈ ਵਾਰ ਮਾਸਪੇਸ਼ੀਆਂ ਦੀ ਵਾਧੂ ਵਰਤੋਂ ਨਾਲ, ਜਿਸ ਵਿਚ ਟਿਸ਼ੂਆਂ ਵਿਚ ਟੁੱਟ-ਭੱਜ ਜ਼ਿਆਦਾ ਹੋ ਜਾਂਦੀ ਹੈ, ਸੱਟਾਂ ਦਾ ਕਾਰਨ ਬਣਦੇ ਹਨ । ਇਸ ਲਈ ਇਹ ਜ਼ਰੂਰੀ ਹੈ ਕਿ ਫਿੱਟਨੈਸ ਲੋਡ ਇਕ ਐਥਲੀਟ ਸਰੀਰਕ ਤੰਦਰੁਸਤੀ ਦੇ ਅਨੁਸਾਰ ਹੋਵੇ ।

3. ਸਹੀ ਤਕਨੀਕ (Proper Technique) – ਸਿਖਲਾਈ ਦੇ ਗ਼ਲਤ ਤਰੀਕੇ ਜਾਂ ਗ਼ਲਤ ਤਕਨੀਕ ਦੀ ਵਰਤੋਂ ਨਾਲ ਸੱਟਾਂ ਦੇ ਅਵਸਰ ਵੱਧ ਜਾਂਦੇ ਹਨ । ਇਸ ਲਈ ਟੀਚਰ ਨੂੰ ਲਗਾਤਾਰ ਇਹ ਦੇਖਣਾ ਜ਼ਰੂਰੀ ਹੈ ਕਿ ਐਥਲੀਟ ਸਹੀ ਤਕਨੀਕ ਵਿਚ ਅਭਿਆਸ ਕਰ ਰਿਹਾ ਹੈ ਜਾਂ ਨਹੀਂ । ਅਗਰ ਖਿਡਾਰੀ ਦੀ ਤਕਨੀਕ ਸਹੀ ਨਹੀਂ ਤਾਂ ਉਸਨੂੰ ਜਲਦੀ ਹੀ ਸੁਧਾਰਨਾ ਚਾਹੀਦਾ ਹੈ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 9.
ਮੋਚ ਅਤੇ ਖਿੱਚ ਵਿਚ ਅੰਤਰ ਦੱਸੋ ।
ਉੱਤਰ-
ਮੋਚ (Sprain) – ਇਹ ਹੱਡੀਆਂ ਅਤੇ ਜੋੜਾਂ ਦੀ ਸੱਟ ਵਜੋਂ ਜਾਣੀ ਜਾਂਦੀ ਹੈ । ਇਸ ਵਿਚ ਹੱਡੀ ਜਾਂ ਜੋੜ ਨੂੰ ਸਹਾਰਾ ਦੇਣ ਵਾਲੇ ਲਿੰਗਾਮੈਂਟ ਫਾਇਬਰ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ । ਮੋਚ ਓਦੋਂ ਆਉਂਦੀ ਹੈ ਜਦੋਂ ਕੋਈ ਅਚਾਨਕ ਹਰਕਤ ਜਾਂ ਜੋੜ ਦੇ ਮੁੜ ਜਾਣ ਤੇ ਆਉਂਦੀ ਹੈ ।

ਖਿੱਚ (Strain/Tear) – ਇਹ ਮਾਸਪੇਸ਼ੀ ਦੀ ਖਿੱਚ ਹੁੰਦੀ ਹੈ ਜੋ ਅਕਸਰ ਪੱਠਿਆਂ ਦੀ ਖਿੱਚ ਵਲੋਂ ਵੀ ਜਾਣੀ ਜਾਂਦੀ ਹੈ । ਇਹ ਉਦੋਂ ਵਾਪਰਦੀ ਹੈ ਜਦ ਪਿੱਠ ਦੇ ਰੇਸ਼ੇ ਟੁੱਟਦੇ ਜਾਂ ਓਵਰਸਟੈਚਿ (Overstrech) ਹੁੰਦੇ ਹਨ, ਜਾਂ ਪੱਠੇ ਜਲਦੀ ਸੁੰਗੜਦੇ ਹਨ । ਖਿੱਚ ਉਦੋਂ ਵਾਪਰਦੀ ਹੈ ਜਦ ਝਟਕੇ ਨਾਲ ਭਾਰੀ ਉਪਕਰਨ ਨੂੰ ਚੁੱਕਣਾ, ਮਾਸਪੇਸ਼ੀ ਦਾ ਅਚਾਨਕ ਖਿੱਚਣਾ ਜਾਂ ਜਰਕ, ਦੇਣਾ, ਗਿੱਟਿਆਂ ਤੇ ਗਲਤ ਤਰੀਕੇ ਨਾਲ ਉਤਰਨਾ (Land), ਅਸਮਾਨ ਮੈਦਾਨ ਤੇ ਤੁਰਨਾ ਜਾਂ ਭੱਜਣਾ ਆਦਿ । ਇਸ ਪ੍ਰਕਾਰ ਦੀ ਸੱਟ ਜ਼ਿਆਦਾਤਰ ਗੋਡਿਆਂ ਜਾਂ ਗਿੱਟਿਆਂ ਵਿਚ ਲੱਗਦੀ ਹੈ ।

ਪ੍ਰਸ਼ਨ 10.
ਹੇਠ ਦਿੱਤਿਆਂ ‘ਤੇ ਇੱਕ ਛੋਟਾ ਨੋਟ ਲਿਖੋ ।
(ਉ) ਮਾਸਪੇਸ਼ੀ ਖਿੱਚ ਤੇ ਹੱਡੀ ਦੀ ਗੁੱਝੀ ਸੱਟ ।
ਉੱਤਰ-
(ੳ) ਮਾਸਪੇਸ਼ੀ ਖਿੱਚ-ਇਹ ਮਾਸਪੇਸ਼ੀ ਦੀ ਖਿੱਚ ਹੁੰਦੀ ਹੈ ਜੋ ਅਕਸਰ ਪੱਠਿਆਂ ਦੀ ਖਿੱਚ ਵਲੋਂ ਵੀ ਜਾਣੀ ਜਾਂਦੀ ਹੈ । ਇਹ ਉਦੋਂ ਵਾਪਰਦੀ ਹੈ ਜਦ ਪਿੱਠ ਦੇ ਰੇਸ਼ੇ ਟੁੱਟਦੇ ਜਾਂ ਓਵਰਸਟੈਚ (Overstrech) ਹੁੰਦੇ ਹਨ ਜਾਂ ਪੱਠੇ ਜਲਦੀ ਸੁੰਗੜਦੇ ਹਨ ।

(ਅ) ਹੱਡੀ ਦੀ ਗੁੱਝੀ ਸੱਟ-ਇਹ ਡੂੰਘੀ ਗੁੱਝੀ ਸੱਟ ਹੈ । ਇਸ ਹੱਡੀ ਤਕ ਜਾਂਦੀ ਹੈ ਅਤੇ ਇਸਦੇ ਆਸ-ਪਾਸ ਦਰਦ ਅਤੇ ਸੋਜ ਹੁੰਦੀ ਹੈ । ਖ਼ੂਨ ਦਾ ਵਹਾਅ ਰੁਕ ਜਾਣ ਕਾਰਨ ਗੁੱਝੀ ਸੱਟ ਕਾਫ਼ੀ ਸਮੇਂ ਤੱਕ ਰਹਿੰਦੀ ਹੈ । ਇਹ ਸਭ ਤੋਂ ਵੱਧ ਦਰਦ ਦੇਣ ਵਾਲੀ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੀ ਹੁੰਦੀ ਹੈ ।

ਪ੍ਰਸ਼ਨ 11.
ਖਿੱਚ ਵਿੱਚ ਮੁੱਢਲੀ ਸਹਾਇਤਾ ਬਾਰੇ ਲਿਖੋ ।
ਉੱਤਰ-
ਖਿੱਚ ਨੂੰ ਸਭ ਤੋਂ ਪਹਿਲਾਂ RICE ਕੀਤਾ ਜਾਂਦਾ ਹੈ । ਇਸ ਵਿਚ R ਦਾ ਅਰਥ ਹੈ ਅਰਾਮ (Rest), I ਦਾ ਅਰਥ ਹੈ ਬਰਫ਼ (Ice), ਤੇ C ਦਾ ਅਰਥ ਹੈ ਕੰਮਪੈਸ਼ਨ ਟਕੋਰ) (Compresion) ਅਤੇ E ਦਾ ਅਰਥ ਹੈ ਐਲੀਵੇਸ਼ਨ (Elevation) । ਖਿੱਚ ਵਾਲੇ ਭਾਗ ਨੂੰ ਆਰਾਮ ਦੇਣਾ ਚਾਹੀਦਾ ਹੈ ।

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ ਤੋਂ (Five Marks Question Answers)

ਪ੍ਰਸ਼ਨ 1.
ਹਿੱਲਣੇ ਦਾ ਡਿਸਲੋਕੇਸ਼ਨ ਤੋਂ ਕੀ ਭਾਵ ਹੈ ? ਇਸ ਦੇ ਲੱਛਣ ਅਤੇ ਰੋਕਥਾਮ ਬਾਰੇ ਲਿਖੋ ।
ਉੱਤਰ-
ਜੋੜ ਹਿੱਲਣਾ (Dislocation) – ਜੋੜ ਹਿੱਲਣਾ ਅਜਿਹੀ ਸੱਟ ਹੈ ਜੋ ਕਿਸੇ ਜੋੜ ਤੇ ਵਾਧੂ ਦਬਾਅ ਪੈਣ ਨਾਲ ਲੱਗਦੀ ਹੈ । ਇਸ ਵਿਚ ਹੱਡੀਆਂ ਆਪਣੇ ਸਥਾਨ ਤੋਂ ਹਿਲ ਜਾਂਦੀਆਂ ਹਨ । ਆਮ ਤੌਰ ਤੇ ਡਿਸਲੋਕੇਸ਼ਨ, ਸਰੀਰ ਦੇ ਲੰਬੇ ਜੋੜ ਜਿਵੇਂ ਕਿ-ਮੋਢਾ ਆਦਿ ਦੇ ਜੋੜ ਤੇ ਹੁੰਦੀ ਹੈ । ਜੋੜ ਹਿੱਲਣ ਤੇ ਬਹੁਤ ਦਰਦ ਹੁੰਦਾ ਹੈ । ਆਮ ਤੌਰ ਤੇ ਜੋੜ ਉਦੋਂ ਹਿੱਲਦਾ ਹੈ ਜਦ ਹੱਡੀਆਂ ਅੰਸ਼ਕ ਤੌਰ ਤੇ ਪੂਰੀਆਂ ਹੀ ਆਪਣੇ ਸਥਾਨ ਤੋਂ ਖਿੱਚੀਆਂ ਜਾਣ । ਆਮ ਤੌਰ ਤੇ ਡਿਸਲੋਕੇਸ਼ਨ ਮੋਢੇ, ਗੋਡੇ ਜਾਂ ਉਂਗਲੀਆਂ ਦੇ ਜੋੜਾਂ ਵਿਚ ਦੇਖਣ ਨੂੰ ਮਿਲਦੀ ਹੈ ।

ਚਿੰਨ੍ਹ ਲੱਛਣ (Symptoms of Dislocation)-

  1. ਜੋੜ ਵਿਚ ਜ਼ੋਰ ਦਾ ਦਰਦ ਹੁੰਦਾ ਹੈ।
  2. ਜੋੜ ਵਿਚ ਗਤੀ ਘੱਟ ਜਾਂਦੀ ਹੈ
  3. ਜੋੜ ਬੇਸਕਲ ਹੋ ਜਾਂਦੇ ਹਨ
  4. ਸੋਜ ਆ ਜਾਂਦੀ ਹੈ ।

ਜੋੜ ਹਿੱਲਣ ਤੇ ਉਪਚਾਰ (ਰੋਕਥਾਮ (Remedies For Dislocation)-

  1. ਦਰਦ ਨੂੰ ਘਟਾਉਣਾ–ਇਸ ਵਿਚ ਹੱਡੀ ਨੂੰ ਪਹਿਲੇ ਵਾਲੇ ਸਥਾਨ ਤੇ ਲੈ ਕੇ ਆਇਆ ਜਾਂਦਾ ਹੈ ਤੇ ਜ਼ਿਆਦਾ ਦਰਦ ਹੋਣ ਦੀ ਸੂਰਤ ਵਿਚ ਉਸ ਥਾਂ ਨੂੰ ਸੁੰਨ ਕਰ ਦਿੱਤਾ ਜਾਂਦਾ ਹੈ ।
  2. ਅਹਿੱਲਤਾ-ਹੱਡੀਆਂ ਨੂੰ ਆਪਣੀ ਥਾਂ ਤੇ ਬਿਠਾਉਣ ਤੋਂ ਬਾਅਦ ਕਈ ਦਿਨਾਂ ਤੱਕ ਉਸ ਵਿਚ ਹਿਲਜੁਲ ਬੰਦ ਕਰਨ ਲਈ ਸਪਲਿਟ ਦੀ ਵਰਤੋਂ ਕੀਤੀ ਜਾਂਦੀ ਹੈ ।
  3. ਸਰਜਰੀ-ਜੇਕਰ ਹੱਡੀਆਂ ਨੂੰ ਪਹਿਲੇ ਵਾਲੇ ਸਥਾਨ ਤੇ ਨਾ ਲਿਆ ਜਾ ਸਕੇ ਤਾਂ ਸਰਜਰੀ ਤਕਨੀਕ ਦੀ ਸਹਾਇਤਾ ਲਈ ਜਾਂਦੀ ਹੈ ।
  4. ਮੁੜ-ਵਸੇਬਾ-ਸਲਿੰਗ ਹਟਾਉਣ ਤੋਂ ਬਾਅਦ ਮੁੜ-ਵਸੇਬਾ ਦਾ ਕੰਮ ਸ਼ੁਰੂ ਹੁੰਦਾ ਹੈ ਇਸ ਵਿਚ ਕਈ ਕ੍ਰਿਆਵਾਂ ਕਰਾਈਆਂ ਜਾਂਦੀਆਂ ਹਨ ਤੇ ਜੋੜਾਂ ਤੇ ਹੌਲੀ-ਹੌਲੀ ਭਾਰ ਪਾਇਆ ਜਾਂਦਾ ਹੈ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 2.
ਹੇਠ ਦਿੱਤਿਆਂ ‘ਤੇ ਨੋਟ ਲਿਖੋ ।
(ਉ) ਟੁੱਟ
(ਅ) ਹਿੱਲਣਾ ਦਾ ਡਿਸਲੋਕੇਸ਼ਨ
(ਬ ਮੋਚ ।
ਉੱਤਰ-
(ੳ) ਹੱਡੀ ਦਾ ਟੁੱਟਣਾ (Bone Fracture) – ਹੱਡੀ ਦਾ ਨਿਰੰਤਰ ਵਿਚ ਟੁੱਟਣਾ ਹੀ ਹੱਡੀ ਟੁੱਟਣਾ ਅਖਵਾਉਂਦਾ ਹੈ । ਫ਼ੈਕਚਰ ਉਦੋਂ ਹੁੰਦਾ ਹੈ ਜਦ ਹੱਡੀ ਉੱਪਰ ਉਸਦੀ ਸਮਰੱਥਾ ਤੋਂ ਜ਼ਿਆਦਾ ਤਨਾਅ (Stress) ਪਾਇਆ ਜਾਂਦਾ ਹੈ ਜਾਂ ਫਿਰ ਹੱਡੀ ਨੂੰ ਸਿੱਧਾ ਝਟਕਾ ਲੱਗਦਾ ਹੈ । ਹੱਡੀ ਦਾ ਅਚਾਨਕ ਮੋੜਨਾ ਜਾਂ ਫਿਰ ਮਾਸਪੇਸ਼ੀਆਂ ਵਿਚ ਬਹੁਤ ਜ਼ਿਆਦਾ ਸੁੰਗੜਨ ਉਤਪੰਨ ਹੋਣਾ ਆਦਿ ਹੱਡੀ ਟੁੱਟਣ ਦੇ ਕਾਰਨ ਹੁੰਦੇ ਹਨ । ਫ਼ੈਕਚਰ ਸਿੱਧੇ, ਅਸਿੱਧੇ ਜਾਂ ਫਿਰ ਮਾਸਪੇਸ਼ੀਆਂ ਜਾਂ ਲਿੰਗਾਮੈਂਟ ਦੀ ਤਾਕਤ ਕਾਰਨ ਹੋ ਸਕਦਾ ਹੈ ।

(ਅ) ਜੋੜ ਹਿੱਲਣਾ (Dislocation) – ਜੋੜ ਹਿੱਲਣਾ ਅਜਿਹੀ ਸੱਟ ਹੈ ਜੋ ਕਿਸੇ ਜੋੜ ਤੇ ਵਾਧੂ ਦਬਾਅ ਪੈਣ ਨਾਲ ਲੱਗਦੀ ਹੈ । ਇਸ ਵਿਚ ਹੱਡੀਆਂ ਆਪਣੇ ਸਥਾਨ ਤੋਂ ਹਿਲ ਜਾਂਦੀਆਂ ਹਨ । ਆਮ ਤੌਰ ਤੇ ਡਿਸਲੋਕੇਸ਼ਨ, ਸਰੀਰ ਦੇ ਲੰਬੇ ਜੋੜ ਜਿਵੇਂ ਕਿ-ਮੋਢਾ ਆਦਿ ਦੇ ਜੋੜ ਤੇ ਹੁੰਦੀ ਹੈ । ਜੋੜ ਹਿੱਲਣ ਤੇ ਬਹੁਤ ਦਰਦ ਹੁੰਦਾ ਹੈ । ਆਮ ਤੌਰ ਤੇ ਜੋੜ ਉਦੋਂ ਹਿੱਲਦਾ ਹੈ ਜਦ ਹੱਡੀਆਂ ਅੰਸ਼ਕ ਤੌਰ ਤੇ ਪੂਰੀਆਂ ਹੀ ਆਪਣੇ ਸਥਾਨ ਤੋਂ ਖਿੱਚੀਆਂ ਜਾਣ | ਆਮ ਤੌਰ ਤੇ ਡਿਸਲੋਕੇਸ਼ਨ ਮੋਢੇ, ਗੋਡੇ ਜਾਂ ਉਂਗਲੀਆਂ ਦੇ ਜੋੜਾਂ ਵਿਚ ਦੇਖਣ ਨੂੰ ਮਿਲਦੀ ਹੈ ।

(ਬ) ਮੋਚ (Sprain) – ਇਹ ਹੱਡੀਆਂ ਅਤੇ ਜੋੜਾਂ ਦੀ ਸੱਟ ਵਜੋਂ ਜਾਣੀ ਜਾਂਦੀ ਹੈ । ਇਸ ਵਿਚ ਹੱਡੀ ਜਾਂ ਜੋੜ ਨੂੰ ਸਹਾਰਾ ਦੇਣ ਵਾਲੇ ਲਿੰਗਾਮੈਂਟ ਫਾਇਬਰ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ । ਮੋਚ ਓਦੋਂ ਆਉਂਦੀ ਹੈ ਜਦੋਂ ਕੋਈ ਅਚਾਨਕ ਹਰਕਤ ਜਾਂ ਜੋੜ ਦੇ ਮੁੜ ਜਾਣ ਤੇ ਆਉਂਦੀ ਹੈ । ਆਮ ਕਰਕੇ ਮੋਚ ਤਿੰਨ ਪ੍ਰਕਾਰ ਦੀ ਹੁੰਦੀ ਹੈ-
1. ਹਲਕੀ ਮਾਮੂਲੀ ਮੋਚ (Sprain – ਇਹ ਹਲਕੀ ਮੋਚ ਹੁੰਦੀ ਹੈ । ਸੋਜ ਦਾ ਹਰਕਤਾਂ ਵਾਲੀ ਥਾਂ ਤੇ ਕੋਈ ਖ਼ਾਸ ਅਸਰ ਨਹੀਂ ਹੁੰਦਾ ਹੈ ਅਤੇ ਨਾ ਹੀ ਉਸਦੇ ਕੰਮ ਕਰਨ ਵਿਚ ਕੋਈ ਵਿਘਨ ਆਉਂਦਾ ਹੈ ।

2. ਦਰਮਿਆਨੀ ਮੋਚ (Sprain or Moderate Sprain) – ਇਹ ਦਰਮਿਆਨੀ ਮੋਚ ਹੁੰਦੀ ਹੈ । ਥੋੜੀ ਸੋਜ ਕਾਰਨ ਹਰਕਤ ਅਤੇ ਕੰਮ ਵਿਚ ਔਖ ਮਹਿਸੂਸ ਹੁੰਦੀ ਹੈ ਅਤੇ ਇਸ ਵਿਚ ਦਰਮਿਆਨੀ ਸੋਜ ਅਤੇ ਦਰਦ ਹੁੰਦਾ ਹੈ ।

3. ਗੰਭੀਰ ਮੋਚ (Sprain or Severe Sprain)-ਇਹ ਇਕ ਗੰਭੀਰ ਪ੍ਰਕਾਰ ਦੀ ਮੋਚ ਹੁੰਦੀ ਹੈ ਜਿਸ ਵਿਚ ਸੰਵੇਦੀ ਫਾਈਬਰ ਅਤੇ ਲਿੰਗਾਮੈਂਟ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ । ਮੋਚ ਜ਼ਿਆਦਾ ਹੋਣ ਕਾਰਨ ਕੰਮ ਕਰਨ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ । ਪ੍ਰਭਾਵਿਤ ਵਿਅਕਤੀ ਆਪਣੇ ਸੰਬੰਧਿਤ ਜੋੜ ਤੇ ਕੋਈ ਭਾਰ ਨਹੀਂ ਪਾ ਸਕਦਾ ।

ਪ੍ਰਸ਼ਨ 3.
ਮੋਚ ਕੀ ਹੈ ? ਇਸਦੇ ਕਾਰਨ, ਕਿਸਮਾਂ, ਲੱਛਣ ਅਤੇ ਉਪਚਾਰ ਬਾਰੇ ਲਿਖੋ ।
ਉੱਤਰ-
ਇਹ ਹੱਡੀਆਂ ਅਤੇ ਜੋੜਾਂ ਦੀ ਸੱਟ ਵਜੋਂ ਜਾਣੀ ਜਾਂਦੀ ਹੈ । ਇਸ ਵਿਚ ਹੱਡੀ ਜਾਂ ਜੋੜ ਨੂੰ ਸਹਾਰਾ ਦੇਣ ਵਾਲੇ ਲਿੰਗਾਮੈਂਟ ਫਾਇਬਰ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ । ਮੋਚ ਓਦੋਂ ਆਉਂਦੀ ਹੈ ਜਦੋਂ ਕੋਈ ਅਚਾਨਕ ਹਰਕਤ ਜਾਂ ਜੋੜ ਦੇ ਮੁੜ ਜਾਣ ਤੇ ਆਉਂਦੀ ਹੈ । ਆਮ ਕਰਕੇ ਮੋਚ ਤਿੰਨ ਪ੍ਰਕਾਰ ਦੀ ਹੁੰਦੀ ਹੈ-
1. ਹਲਕੀ ਮਾਮੂਲੀ ਮੋਚ (Mild Sprain) – ਇਹ ਹਲਕੀ ਮੋਚ ਹੁੰਦੀ ਹੈ । ਸੋਜ ਦਾ ਹਰਕਤਾਂ ਵਾਲੀ ਥਾਂ ਤੇ ਕੋਈ ਖ਼ਾਸ ਅਸਰ ਨਹੀਂ ਹੁੰਦਾ ਹੈ ਅਤੇ ਨਾ ਹੀ ਉਸਦੇ ਕੰਮ ਕਰਨ ਵਿਚ ਕੋਈ ਵਿਘਨ ਆਉਂਦਾ ਹੈ ।

2. ਦਰਮਿਆਨੀ ਮੋਚ (Moderate Sprain) – ਇਹ ਦਰਮਿਆਨੀ ਮੋਚ ਹੁੰਦੀ ਹੈ । ਥੋੜੀ ਸੋਜ ਕਾਰਨ ਹਰਕਤ ਅਤੇ ਕੰਮ ਵਿਚ ਔਖ ਮਹਿਸੂਸ ਹੁੰਦੀ ਹੈ ਅਤੇ ਇਸ ਵਿਚ ਦਰਮਿਆਨੀ ਸੋਜ ਅਤੇ ਦਰਦ ਹੁੰਦਾ ਹੈ ।

3. ਗੰਭੀਰ ਮੋਚ (Severe Sprain)-ਇਹ ਇਕ ਗੰਭੀਰ ਪ੍ਰਕਾਰ ਦੀ ਮੋਚ ਹੁੰਦੀ ਹੈ ਜਿਸ ਵਿਚ ਸੰਵੇਦੀ ਫਾਈਬਰ ਅਤੇ ਲਿੰਗਾਮੈਂਟ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ । ਮੋਚ ਜ਼ਿਆਦਾ ਹੋਣ ਕਾਰਨ ਕੰਮ ਕਰਨ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ । ਪ੍ਰਭਾਵਿਤ ਵਿਅਕਤੀ ਆਪਣੇ ਸੰਬੰਧਿਤ ਜੋੜ ਤੇ ਕੋਈ ਭਾਰ ਨਹੀਂ ਪਾ ਸਕਦਾ ।

ਮੋਚ ਦੇ ਕਾਰਨ (Causes of Sprain)-
ਮੋਚ ਦੇ ਹੇਠ ਲਿਖੇ ਕਾਰਨ ਹਨ-

  1. ਅਚਾਨਕ ਹਰਕਤ (Sudden movement)
  2. ਜੋੜ ਵਾਲੇ ਅੰਗ ਦੀ ਵਾਧੂ-ਮਕੋੜ (Twisting of the joint)
  3. ਜੋੜ ਦੇ ਸਹਾਇਕ ਲਿਗਾਮੈਂਟ ਦੀ ਓਵਰ-ਸਵੈਚਿੰਗ ਜਾਂ ਟੁੱਟ
  4. ਅਚਾਨਕ ਬਾਂਹ ਉੱਪਰ ਡਿੱਗਣਾ ।

ਮੋਚ ਦੇ ਚਿੰਨ੍ਹ ਅਤੇ ਪਹਿਚਾਣ (Sign and symptoms of Sprain)-

  1. ਜਲਣ, ਦਰਦ ਅਤੇ ਸੋਜ ਹੋਣਾ
  2. ਹਰਕਤ ਕਰਨ ਵਾਲੇ ਤੇਜ਼ ਦਰਦ ਹੋਣਾ
  3. ਚਮੜੀ ਦਾ ਰੰਗ ਬਦਲਣਾ
  4. ਨਾਜ਼ੁਕਤਾ
  5. ਹਿਲ-ਜੁਲ ਦੀ ਸਮਰੱਥਾ ਖ਼ਤਮ ਹੋਣਾ
  6. ਸੱਟ ਵਾਲੀ ਥਾਂ ਦਾ ਲਾਲ ਹੋਣਾ ।

ਮੋਚ ਬਚਾਓ ਅਤੇ ਇਲਾਜ (Prevention and Remedies)-
ਮੋਚ ਦੇ ਬਚਾਓ ਲਈ ਕੁੱਝ ਹੇਠ ਲਿਖੇ ਉਪਾਅ ਹਨ-
ਸਭ ਤੋਂ ਪਹਿਲਾਂ ਮੋਚ ਨੂੰ RICE ਨਾਲ ਸਮਝਿਆ ਜਾਵੇ । ਇੱਥੇ R ਦਾ ਅਰਥ ਹੈ ਰੈਸਟ, (Rest), I ਤੋਂ ਭਾਵ ਬਰਫ਼ (Ice), Cਤੋਂ ਭਾਵ ਕੰਮਪ੍ਰੈਸ਼ਨ (ਟਕੋਰ) ਅਤੇ E ਤੋਂ ਭਾਵ ਐਲੀਵੇਸ਼ਨ (ਉੱਪਰ ਚੁੱਕਣਾ) ਤੋਂ ਹੈ । ਮੋਚ ਆਈ ਥਾਂ ਨੂੰ ਪੂਰਾ ਆਰਾਮ ਦਿਓ । ਜੇ ਲੋੜ ਪਵੇ ਤਾਂ ਬਾਂਹ ਦੀ ਸੱਟ ਲਈ ਸਲਿੰਗ ਅਤੇ ਲੱਤ ਦੀ ਸੱਟ ਲਈ ਫੌਹੜੀ ਦੀ ਵਰਤੋਂ ਕਰੋ ।

ਪ੍ਰਸ਼ਨ 4.
ਖਿੱਚ ਬਾਰੇ ਤੁਹਾਨੂੰ ਕੀ ਪਤਾ ਹੈ । ਇਸਦੇ ਲੱਛਣ ਅਤੇ ਇਲਾਜ ਬਾਰੇ ਲਿਖੋ ।
ਉੱਤਰ-
ਇਹ ਮਾਂਸਪੇਸ਼ੀ ਦੀ ਖਿੱਚ ਹੁੰਦੀ ਹੈ ਜੋ ਅਕਸਰ ਪੱਠਿਆਂ ਦੀ ਖਿੱਚ ਵਲੋਂ ਵੀ ਜਾਣੀ ਜਾਂਦੀ ਹੈ । ਇਹ ਉਦੋਂ ਵਾਪਰਦੀ ਹੈ ਜਦ ਪਿੱਠ ਦੇ ਰੇਸ਼ੇ ਟੁੱਟਦੇ ਜਾਂ ਓਵਰਸਟੈਚ (Overstretch) ਹੁੰਦੇ ਹਨ, ਜਾਂ ਪੱਠੇ ਜਲਦੀ ਸੁੰਗੜਦੇ ਹਨ । ਖਿੱਚ ਉਦੋਂ ਵਾਪਰਦੀ ਹੈ ਜਦ ਝਟਕੇ ਨਾਲ ਭਾਰੀ ਉਪਕਰਨ ਨੂੰ ਚੁੱਕਣਾ, ਮਾਸਪੇਸ਼ੀ ਦਾ ਅਚਾਨਕ ਖਿੱਚਣਾ ਜਾਂ ਜਰਕ ਦੇਣਾ, ਗਿੱਟਿਆਂ ਤੇ ਗਲਤ ਤਰੀਕੇ ਨਾਲ ਉਤਰਨਾ (land), ਅਸਮਾਨ ਮੈਦਾਨ ਤੇ ਤੁਰਨਾ ਜਾਂ ਭੱਜਣਾ ਆਦਿ । ਇਸ ਪ੍ਰਕਾਰ ਦੀ ਸੱਟ ਜ਼ਿਆਦਾਤਰ ਗੋਡਿਆਂ ਜਾਂ ਗਿੱਟਿਆਂ ਵਿਚ ਲੱਗਦੀ ਹੈ । ਖਿੱਚ ਦੋ ਪ੍ਰਕਾਰ ਦੀ ਹੁੰਦੀ ਹੈ-
ਗੰਭੀਰ ਖਿੱਚ (Acute Strain) – ਗੰਭੀਰ ਖਿੱਚ ਉਦੋਂ ਹੁੰਦੀ ਹੈ ਜਦੋਂ ਮਾਸਪੇਸ਼ੀ ਜ਼ਰੂਰਤ ਤੋਂ ਜ਼ਿਆਦਾ ਖਿੱਚੀ ਜਾਂਦੀ ਹੈ ਜਿਸ ਨਾਲ ਕਿ ਅਚਾਨਕ ਪੱਠਾ ਫੱਟ ਜਾਂਦਾ ਹੈ : ਇਹ ਤਿੰਨ ਪ੍ਰਕਾਰ ਨਾਲ ਹੁੰਦਾ ਹੈ-

  1. ਜ਼ਮੀਨ ਤੇ ਤਿਲਕ ਜਾਣਾ ।
  2. ਦੌੜਨਾ, ਛਲਾਂਗ ਲਗਾਉਣਾ ।
  3. ਭਾਰੀ ਚੀਜ਼ਾਂ ਨੂੰ ਚੁੱਕਣਾ ਆਦਿ ।

ਲੰਬੇ ਸਮੇਂ ਦੀ ਖਿੱਚ (Chronic Strain) – ਇਹ ਖਿੱਚ ਲੰਬੇ ਸਮੇਂ ਤਕ ਬਾਰ-ਬਾਰ ਹਰਕਤ ਕਾਰਨ ਹੁੰਦੀ ਹੈ । ਇਹ ਜਿਮਨਾਸਟਿਕ, ਟੈਨਿਸ, ਕਿਸ਼ਤੀ ਚਲਾਉਣਾ ਅਤੇ ਗੋਲਫ ਵਰਗੀਆਂ ਖੇਡਾਂ ਵਿਚ ਵਾਪਰਦੀ ਹੈ

ਖਿੱਚ ਦੇ ਕਾਰਨ (Causes of Strain)-

  1. ਭਾਰ ਚੁੱਕਦੇ ਸਮੇਂ
  2. ਬਾਰ-ਬਾਰ ਹਰਕਤ ਕਰਦੇ ਰਹਿਣ ਨਾਲ
  3. ਖੇਡ ਦੇ ਦੌਰਾਨ
  4. ਜਦ ਮਸਲੇ ਅਚਾਨਕ ਖਿੱਚਿਆ ਜਾਵੇ ।

ਖਿੱਚ ਦੇ ਚਿੰਨ੍ਹ (ਲੱਛਣ) ਅਤੇ ਪਹਿਚਾਣ (Sign and symptoms of Strain)-

  1. ਸੱਟ ਵਾਲੀ ਥਾਂ ਤੇ ਅਚਾਨਕ ਦਰਦ ਹੋਣਾ
  2. ਅਕੜਣਾ ਜਾਂ ਪੀੜ ਹੋਣਾ ।
  3. ਸੱਟ ਵਾਲੀ ਥਾਂ ਤੇ ਸੋਜ ਜਾਂ ਲਾਲੀ ਆਉਣਾ
  4. ਨਾਜ਼ੁਕਤਾ ।
  5. ਕੋਈ ਗਤੀ ਨਾ ਹੋਣਾ ਅਤੇ ਸੁੰਨ ਹੋ ਜਾਣਾ ।

ਬਚਾਓ ਅਤੇ ਇਲਾਜ (Prevention and Remedies)-
ਖਿੱਚ ਨੂੰ ਸਭ ਤੋਂ ਪਹਿਲਾਂ RICE ਕੀਤਾ ਜਾਂਦਾ ਹੈ । ਇਸ ਵਿਚ R ਦਾ ਅਰਥ ਹੈ ਅਰਾਮ (Rest), I ਦਾ ਅਰਥ ਹੈ ਬਰਫ਼ (Ice), ਤੇ C ਦਾ ਅਰਥ ਹੈ ਕੰਮਪ੍ਰੈਸ਼ਨ ਟਕੋਰ) (Compresion) ਅਤੇ E ਦਾ ਅਰਥ ਹੈ ਐਲੀਵੇਸ਼ਨ (Elevation) । ਖਿੱਚ ਵਾਲੇ ਭਾਗ ਨੂੰ ਆਰਾਮ ਦੇਣਾ ਚਾਹੀਦਾ ਹੈ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 5.
ਤੁਹਾਨੂੰ ਖੇਡ ਸੱਟਾਂ ਬਾਰੇ ਕੀ ਪਤਾ ਹੈ । ਖੇਡ ਸੱਟਾਂ ਦੇ ਵੱਖ-ਵੱਖ ਉਪਾਅ ਬਾਰੇ ਚਰਚਾ ਕਰੋ ।
ਉੱਤਰ-
ਖੇਡ ਸੱਟਾਂ ਤੋਂ ਭਾਵ-ਖੇਡ ਸੱਟਾਂ ਨੂੰ ਕਸਰਤ ਨਾਲ ਟਿਸ਼ੂਆਂ ਦੇ ਨੁਕਸਾਨ ਵਜੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ । ਖੇਡ ਸੱਟਾਂ ਨੂੰ ਸੱਟਾਂ ਦੇ ਕਾਰਨ ਜਾਂ ਫਿਰ ਟਿਸ਼ੂਆਂ ਦੇ ਨੁਕਸਾਨ ਅਨੁਸਾਰ ਵਰਗੀਕ੍ਰਿਤ ਕੀਤਾ ਜਾਂਦਾ ਹੈ- .
(ੳ) ਸਿੱਧੀ ਸੱਟ (Direct Injury) – ਸਿੱਧੀ ਸੱਟ ਬਾਹਰੀ ਝਟਕੇ ਜਾਂ ਤਾਕਤ ਕਾਰਨ ਹੁੰਦੀ ਹੈ।

(ਅ) ਅਸਿੱਧੀ ਸੱਟ (Indirect Injury) – ਇਹ ਸੱਟ ਕਿਸੇ ਵਸਤ ਜਾਂ ਵਿਅਕਤੀ ਦੇ ਸਰੀਰ ਸੰਪਰਕ ਤੋਂ ਨਹੀਂ ਲੱਗਦੀ ਬਲਕਿ ਅੰਦਰੂਨੀ ਤਾਕਤ ਜਿਵੇਂ ਓਵਰਸਟ੍ਰੈਚਿੰਗ (Overstreching) ਮਾੜੀ ਤਕਨੀਕ ਆਦਿ ਕਾਰਨਾਂ ਦੇ ਅਭਿਆਸ ਕਾਰਨ ਲੱਗਦੀ ਹੈ ।

(ਇ) ਵਾਧੂ ਸੱਟਾਂ (Overuse Injury) – ਇਹ ਸੱਟਾਂ ਉਦੋਂ ਲੱਗਦੀਆਂ ਹਨ ਜਦ ਬਹੁਤ ਜ਼ਿਆਦਾ ਅਤੇ ਦੁਹਰਾਉਣ ਵਾਲੀਆਂ ਸ਼ਕਤੀਆਂ ਹੱਡੀਆਂ ਅਤੇ ਸਰੀਰ ਦੇ ਦੂਜੇ ਜੁੜੇ ਟਿਸ਼ੂਆਂ ਉੱਪਰ ਵਾਧੂ ਭਾਰ ਪਾਉਂਦੀਆਂ ਹਨ । ਜੇਕਰ | ਇਹਨਾਂ ਸੱਟਾਂ ਨੂੰ ਟਿਸ਼ੂਆਂ ਦੇ ਨੁਕਸਾਨ ਵਜੋਂ ਵਰਗੀਕ੍ਰਿਤ ਕੀਤਾ ਜਾਵੇ ਤਾਂ ਇਹ ਹੇਠ ਲਿਖੇ ਅਨੁਸਾਰ ਹਨ-

  • ਸਾਫ਼ਟ ਟਿਸ਼ੂ ਸੱਟਾਂ (Soft Tissue Injuries) – ਇਹ ਸੱਟਾਂ ਖੇਡਾਂ ਵਿਚ ਹਿੱਸਾ ਲੈਣ ਕਾਰਨ ਆਮ ਲੱਗਦੀਆਂ | ਰਹਿੰਦੀਆਂ ਹਨ । ਇਹ ਅਕਸਰ ਮਾਸਪੇਸ਼ੀ, ਚਮੜੀ, ਟਿਸ਼ੂ ਜਾਂ ਖੇਡਣ ਤੇ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਮੋਚ, ਖਿੱਚ, ਰਗੜ, ਜ਼ਖ਼ਮ ਅਤੇ ਛਾਲੇ ਆਦਿ ਹਨ ।
  • ਹਾਰਡ ਟਿਸ਼ੂ ਸੱਟਾਂ (Hard Tissue Injuries) – ਇਸ ਪ੍ਰਕਾਰ ਦੀਆਂ ਸੱਟਾਂ ਵਿਚ ਟ੍ਰੈਕਚਰ (Fracture) ਅਤੇ ਡਿਸਲੋਕੇਸ਼ਨ (Dislocation) ਸ਼ਾਮਿਲ ਹਨ ।

ਖੇਡ ਸੱਟਾਂ ਉਪਾਅ-
1. ਨਿਵਾਰਕ ਪਹਿਲੂ (Preventive Aspect) – ਨਿਵਾਰਕ ਜਾਂ ਰੋਕਥਾਮ ਪਹਿਲੂ ਸਾਨੂੰ ਸਮੱਸਿਆਵਾਂ ਦੇ ਨਿਵਾਰਨ ਦੇ ਤਰੀਕਿਆਂ ਬਾਰੇ ਦੱਸਦਾ ਹੈ ਅਰਥਾਤ ਸਾਨੂੰ ਸੱਟਾਂ-ਚੋਟਾਂ, ਦੁਰਘਟਨਾਵਾਂ ਜਾਂ ਹੋਰ ਖ਼ਤਰਿਆ ਤੋਂ ਕਿਵੇਂ ਬਚਣਾ ਚਾਹੀਦਾ ਹੈ । ਇਹ ਸਾਨੂੰ ਨਿਵਾਰਕ ਕੱਪੜੇ, ਸੁਰੱਖਿਆ ਉਪਕਰਨ, ਸੁਰੱਖਿਆ ਸਾਧਨ, ਆਰਾਮ ਅਤੇ ਖ਼ੁਰਾਕ
ਆਦਿ ਬਾਰੇ ਵੀ ਮਾਰਗਦਰਸ਼ਨ ਕਰਦਾ ਹੈ ।

2. ਉਪਚਾਰਾਤਮਕ ਪਹਿਲੂ (Curative Aspect) – ਇਹ ਸੱਟਾਂ ਦਾ ਇਲਾਜ ਉਹਨਾਂ ਦੇ ਪ੍ਰਬੰਧਨ ਅਤੇ ਇਲਾਜ . ਵਿਚ ਮਾਰਗਦਰਸ਼ਨ ਕਰਦਾ ਹੈ । ਇਸ ਵਿਚ ਸੁਧਾਰ ਅਤੇ ਮੁੜ-ਵਸੇਬੇ (Rehabilitation) ਦੇ ਪ੍ਰੋਗਰਾਮਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ । ਅੱਗੇ ਲਿਖਿਆਂ ਦਾ ਧਿਆਨ ਸਵੈ-ਸੁਰੱਖਿਆ ਲਈ ਜ਼ਰੂਰੀ ਹੈ-

(i) ਸਹੀ ਤਰੀਕੇ ਨਾਲ ਗਰਮਾਉਣਾ (Proper Warming-up) – ਸਹੀ ਤਰੀਕੇ ਨਾਲ ਗਰਮਾਉਣਾ, ਸੱਟਾਂ ਨੂੰ ਰੋਕਣ ਦਾ ਸਭ ਤੋਂ ਮਹੱਤਵਪੂਰਨ ਉਪਾਅ ਹੈ । ਕਿਸੇ ਵੀ ਅਭਿਆਸ ਤੋਂ ਪਹਿਲਾਂ ਚੰਗੇ ਤਰੀਕੇ ਨਾਲ ਵਾਰਮ ਅੱਪ ਕਰਨ ਨਾਲ ਖਿਡਾਰੀ ਸਰੀਰਕ ਅਤੇ ਮਾਨਸਿਕ ਤੌਰ ਤੇ ਤਿਆਰ ਹੋਣ ਵਿਚ ਮੱਦਦ ਮਿਲਦੀ ਹੈ ਅਤੇ ਸੱਟਾਂ ਲੱਗਣ ਦੇ ਖਤਰੇ ਵੀ ਘੱਟ ਜਾਂਦੇ ਹਨ ।

(ii) ਇਕ ਐਥਲੀਟ ਦੀ ਤੰਦਰੁਸਤੀ ਦੇ ਪੱਧਰ ਅਨੁਸਾਰ (After Complete Recovery from an Injury) – ਕਈ ਵਾਰ ਮਾਸਪੇਸ਼ੀਆਂ ਦੀ ਵਾਧੂ ਵਰਤੋਂ ਨਾਲ, ਜਿਸ ਵਿਚ ਟਿਸ਼ੂਆਂ ਵਿਚ ਟੁੱਟ-ਭੱਜ ਜ਼ਿਆਦਾ ਹੋ ਜਾਂਦੀ ਹੈ, ਸੱਟਾਂ ਦਾ ਕਾਰਨ ਬਣਦੇ ਹਨ । ਇਸ ਲਈ ਇਹ ਜ਼ਰੂਰੀ ਹੈ ਕਿ ਫਿੱਟਨੈਸ ਲੋਡ ਇਕ ਐਥਲੀਟ ਸਰੀਰਕ ਤੰਦਰੁਸਤੀ ਦੇ ਅਨੁਸਾਰ ਹੋਵੇ ।

(iii) ਸਹੀ ਤਕਨੀਕ (Proper Technique – ਸਿਖਲਾਈ ਦੇ ਗ਼ਲਤ ਤਰੀਕੇ ਜਾਂ ਗਲਤ ਤਕਨੀਕ ਦੀ ਵਰਤੋਂ ਨਾਲ ਸੱਟਾਂ ਦੇ ਅਵਸਰ ਵੱਧ ਜਾਂਦੇ ਹਨ । ਇਸ ਲਈ ਟੀਚਰ ਨੂੰ ਲਗਾਤਾਰ ਇਹ ਦੇਖਣਾ ਜ਼ਰੂਰੀ ਹੈ ਕਿ ਐਥਲੀਟ ਸਹੀ ਤਕਨੀਕ ਵਿਚ ਅਭਿਆਸ ਕਰ ਰਿਹਾ ਹੈ ਜਾਂ ਨਹੀਂ । ਅਗਰ ਖਿਡਾਰੀ ਦੀ ਤਕਨੀਕ ਸਹੀ ਨਹੀਂ ਤਾਂ ਉਸਨੂੰ ਜਲਦੀ ਹੀ ਸੁਧਾਰਨਾ ਚਾਹੀਦਾ ਹੈ ।

ਪ੍ਰਸ਼ਨ 6.
ਮੁੱਢਲੀ ਸਹਾਇਤਾ ਨੂੰ ਸਪੱਸ਼ਟ ਕਰੋ । ਮੁੱਢਲੀ ਸਹਾਇਤਾ ਦੇ ਸਿਧਾਂਤ ਕੀ ਹਨ ?
ਉੱਤਰ-
ਮੁੱਢਲੀ ਸਹਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਤੁਰੰਤ ਦਿੱਤੀ ਜਾਣ ਵਾਲੀ ਸਹਾਇਤਾ ਹੁੰਦੀ ਹੈ । ਇਹ ਵਿਵਹਾਰਕ ਤੌਰ ਤੇ ਹੋਰ ਸੱਟਾਂ ਨੂੰ ਰੋਕਣਾ, ਮਰੀਜ਼ ਦੇ ਦਰਦ ਨੂੰ ਘਟਾਉਣਾ ਅਤੇ ਉਸਨੂੰ ਸੱਟ ਦੇ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਦੀ ਹੈ । ਮੁੱਢਲੀ ਸਹਾਇਤਾ ਦਾ ਮੂਲ ਸੰਕਲਪ ਖ਼ੂਨ ਵਗਣ ਤੋਂ ਰੋਕਣਾ, ਸਾਹ ਲੈਣ ਵਿਚ ਮੱਦਦ ਕਰਨਾ ਅਤੇ ਇਲਾਜ ਕਰਨ ਤੋਂ ਹੈ । ਮੁੱਢਲੀ ਸਹਾਇਤਾ ਵਿਚ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਮਰੀਜ਼ ਦਾ ਸਾਹ ਰਸਤਾ ਖੁੱਲ੍ਹਾ ਹੈ ਅਤੇ ਉਹ ਚੰਗੀ ਤਰ੍ਹਾਂ ਸਾਹ ਲੈ ਰਿਹਾ ਹੈ । ਉਸਦਾ ਖੂਨ ਦੌਰਾ ਜਿਵੇਂ ਨਾੜੀ ਗਤੀ, ਚਮੜੀ ਦਾ ਰੰਗ, ਬੇਕਾਬੂ ਖੂਨ ਵੱਗਣਾ ਆਦਿ ਠੀਕ ਹੋਣਾ ਚਾਹੀਦਾ ਹੈ । ਅਗਰ ਮਰੀਜ਼ ਸਥਿਰ ਹੈ ਤਾਂ ਹੋਰਨਾਂ ਸੱਟਾਂ ਜਿਵੇਂ ਕਿ ਕੱਟਣਾ, ਸੁੱਜਣਾ ਜਾਂ ਹੱਡੀ ਟੁੱਟਣਾ ਦੀ ਸੰਭਾਲ ਮੁੱਢਲੀ ਸਹਾਇਤਾ ਵਿਚ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਕੁੱਝ ਬੁਨਿਆਦੀ ਸੰਕਲਪ ਜਿਵੇਂ ਖੂਨ ਨੂੰ ਵੱਗਣ ਤੋਂ ਰੋਕਣਾ ਜਾਂ ਟੁੱਟੀਆਂ ਹੱਡੀਆਂ ਨੂੰ ਤਦ ਤਕ ਸਥਿਰ ਰੱਖਣਾ ਜਦ ਤਕ ਉਹਨਾਂ ਦਾ ਮੁੱਲਾਂਕਣ ਨਹੀਂ ਕੀਤਾ ਜਾਂਦਾ ਜਾਂ ਫਿਰ ਜੋੜ ਨਹੀਂ ਦਿੱਤਾ ਜਾਂਦਾ, ਦਾ ਧਿਆਨ ਰੱਖਣਾ ਜ਼ਰੂਰੀ ਹੈ ।

ਮੁੱਢਲੀ ਸਹਾਇਤਾ ਦੇ ਸਿਧਾਂਤ (Principle of First Aid) – ਮੁੱਢਲੀ ਸਹਾਇਤਾ ਦੇ ਸਿਧਾਂਤ ਹੇਠ ਲਿਖੇ ਅਨੁਸਾਰ, ਹਨ

  1. ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਬਿਨਾਂ ਘਬਰਾਏ, ਚੁੱਪਚਾਪ, ਸ਼ਾਂਤੀ ਅਤੇ ਤੇਜ਼ੀ ਨਾਲ ਮੱਦਦ ਕਰਨਾ ।
  2. ਜਿੰਨਾ ਹੋ ਸਕੇ ਪੀੜਤ ਨੂੰ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਨਾ ।
  3. ਬਿਨਾਂ ਮਤਲਬ ਜ਼ਿਆਦਾ ਕੋਸ਼ਿਸ਼ਾਂ ਨਾ ਕਰਨਾ ।
  4. ਤਣਾਅ ਨੂੰ ਘਟਾਉਣ ਲਈ ਪੀੜਤ ਨੂੰ ਭਰੋਸਾ ਜਾਂ ਹੌਸਲਾ ਦੇਣਾ ।
  5. ਜੇ ਲੋੜ ਹੋਵੇ ਤਾਂ ਨਕਲੀ ਸਾਹ (Artificial Respiration) ਦੇਣਾ ।
  6. ਖੂਨ ਵੱਗਣ ਤੋਂ ਰੋਕਣ ਦੀ ਕੋਸ਼ਿਸ਼ ਕਰਨਾ ।
  7. ਪੀੜਤ ਦੇ ਆਲੇ-ਦੁਆਲੇ ਭੀੜ ਇਕੱਠੀ ਨਾ ਹੋਣ ਦੇਣਾ ।

ਪ੍ਰਸ਼ਨ 7.
ਤੁਹਾਨੂੰ ਟੁੱਟ ਬਾਰੇ ਕੀ ਪਤਾ ਹੈ । ਇਸਦੀਆਂ ਵੱਖ-ਵੱਖ ਕਿਸਮਾਂ ਨੂੰ ਬਿਆਨ ਕਰੋ ।
ਉੱਤਰ-
ਹੱਡੀ ਦਾ ਨਿਰੰਤਰ ਵਿਚ ਟੁੱਟਣਾ ਹੀ ਹੱਡੀ ਟੁੱਟਣਾ ਅਖਵਾਉਂਦਾ ਹੈ । ਟ੍ਰੈਕਚਰ ਉਦੋਂ ਹੁੰਦਾ ਹੈ ਜਦ ਹੱਡੀ ਉੱਪਰ ਉਸਦੀ ਸਮਰੱਥਾ ਤੋਂ ਜ਼ਿਆਦਾ ਤਨਾਅ (Stress) ਪਾਇਆ ਜਾਂਦਾ ਹੈ ਜਾਂ ਫਿਰ ਹੱਡੀ ਨੂੰ ਸਿੱਧਾ ਝਟਕਾ ਲੱਗਦਾ ਹੈ । ਹੱਡੀ ਦਾ ਅਚਾਨਕ ਮੋੜਨਾ ਜਾਂ ਫਿਰ ਮਾਸਪੇਸ਼ੀਆਂ ਵਿਚ ਬਹੁਤ ਜ਼ਿਆਦਾ ਸੁੰਗੜਨ ਉਤਪੰਨ ਹੋਣਾ ਆਦਿ ਹੱਡੀ ਟੁੱਟਣ ਦੇ ਕਾਰਨ ਹੁੰਦੇ ਹਨ । ਟ੍ਰੈਕਚਰ ਸਿੱਧੇ, ਅਸਿੱਧੇ ਜਾਂ ਫਿਰ ਮਾਸਪੇਸ਼ੀਆਂ ਜਾਂ ਲਿੰਗਾਮੈਂਟ ਦੀ ਤਾਕਤ ਕਾਰਨ ਹੋ ਸਕਦਾ ਹੈ ।

  1. ਨ ਸਟਿੱਕ ਫ੍ਰੈਕਚਰ (Green Stick Fracture) – ਅਜਿਹੀ ਸੱਟ ਜੋ ਬੱਚਿਆਂ ਦੀ ਹੱਡੀ ਉੱਤੇ ਆਉਂਦੀ ਹੈ । ਇਸ ਵਿਚ ਹੱਡੀ ਪੂਰੀ ਤਰ੍ਹਾਂ ਨਾਲ ਨਹੀਂ ਟੁੱਟਦੀ ਅਤੇ ਹੱਡੀ ਇਕ ਪਾਸੇ ਥੋੜੀ ਝੁਕੀ (Bend) ਦਿਖਾਈ ਦਿੰਦੀ ਹੈ ।
  2. ਆਰ-ਪਾਰ ਟੁੱਟ (Transverse Fracture) – ਹੱਡੀ ਦੇ ਲੰਬਕਾਰ ਰੂਪ ਵਿਚ ਟੁੱਟ ਜਾਣ ਨੂੰ ਆਰ-ਪਾਰ ਟੁੱਟ | ਕਹਿੰਦੇ ਹਨ ।
  3. ਉਬਲੀਕ ਫੈਕਚਰ (Oblique Fracture) – ਇਸ ਵਿਚ ਹੱਡੀ ਤਿਰਛੇ ਰੂਪ ਵਿਚ ਟੁੱਟਦੀ ਹੈ ।
  4. ਸਪਾਈਰਲ ਟੁੱਟ (Spiral Fracture) – ਇਸ ਵਿਚ ਹੱਡੀ ਆਪਣੇ ਸਾਫ਼ਟ ਦੇ ਆਸ-ਪਾਸ ਟੁੱਟਦੀ ਹੈ ।
  5. ਟੋਟੇ-ਟੋਟੇ ਹੋ ਜਾਣਾ (Comminute Fracture) – ਇਸ ਵਿਚ ਸੱਟ ਲੱਗਣ ਵਾਲੀ ਥਾਂ ਤੇ ਹੱਡੀ ਦੇ ਛੋਟੇ-ਛੋਟੇ ਟੁੱਕੜੇ ਹੋ ਜਾਂਦੇ ਹਨ ।
  6. ਡੈਪਰੈਸਡ ਫੈਕਚਰ (Depressed Fracture) – ਇਹ ਬਹੁਤ ਛੋਟੀ ਤੇੜ ਹੁੰਦੀ ਹੈ ਜੋ ਅੰਦਰ ਦੀ ਤਰਫ਼ ਨੂੰ ਆਉਂਦੀ ਹੈ ।
  7. ਐਵਲੂਸ਼ਨ ਫੈਕਚਰ (Avulsion Fracture) – ਇਸ ਵਿਚ ਹੱਡੀ ਦੇ ਲਿੰਗਾਮੈਂਟ ਜਾਂ ਟੈਂਡਨ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ ਅਤੇ ਹੱਡੀ ਟੁੱਟ ਕੇ ਬਾਹਰ ਆ ਜਾਂਦੀ ਹੈ ।
  8. ਇੰਪੈਕਟਡ ਫ੍ਰੈਕਚਰ (Impacted Fracture) – ਇਸ ਵਿਚ ਹੱਡੀ ਟੁੱਟ ਕੇ ਦੂਜੀ ਹੱਡੀ ਵਿਚ ਫਸ ਜਾਂਦੀ ਹੈ ।

PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

Punjab State Board PSEB 12th Class Physical Education Book Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ Textbook Exercise Questions and Answers.

PSEB Solutions for Class 12 Physical Education Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

Physical Education Guide for Class 12 PSEB ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ Textbook Questions and Answers

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)

ਪ੍ਰਸ਼ਨ 1.
ਜਦੋਂ ਅੰਗਰੇਜ਼ ਵੱਡੀ ਗਿਣਤੀ ਵਿੱਚ ਭਾਰਤ ਆਏ ਤਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਕਿਹੋ ਜਿਹੇ ਸਕੂਲ ਖੋਲ੍ਹੇ ?
ਉੱਤਰ-
ਅੰਗਰੇਜ਼ ਖੇਡਾਂ ਦੇ ਬੜੇ ਸ਼ੌਕੀਨ ਸਨ ਅਤੇ ਉਹਨਾਂ ਨੇ ਹੀ ਪਹਿਲੀ ਵਾਰ ਕ੍ਰਿਕੇਟ, ਫੁੱਟਬਾਲ, ਜਿਮਨਾਸਟਿਕ, ਹਾਕੀ ਆਦਿ ਖੇਡਾਂ ਨੂੰ ਭਾਰਤ ਵਿਚ ਪੇਸ਼ ਕੀਤਾ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਅੰਗਰੇਜ਼ੀ ਸਕੂਲਾਂ ਦੀ ਸਥਾਪਨਾ ਕੀਤੀ ।

ਪ੍ਰਸ਼ਨ 2.
ਬੀ. ਪੀ. ਐੱਡ ਦਾ ਕੋਰਸ ਕਿੰਨੇ ਸਾਲਾਂ ਦਾ ਹੈ ?
ਉੱਤਰ-
ਬੀ. ਪੀ. ਐੱਡ ਦਾ ਕੋਰਸ 2 ਸਾਲਾਂ ਦਾ ਹੁੰਦਾ ਹੈ ।

ਪ੍ਰਸ਼ਨ 3.
ਸਰੀਰਿਕ ਸਿੱਖਿਆ ਦੀ ਭਾਰਤ ਵਿੱਚ ਹੋਂਦ ਕਦੋਂ ਹੋਈ ?
ਉੱਤਰ-
ਸਰੀਰਕ ਸਿੱਖਿਆ ਦੀ ਹੋਂਦ 1920 ਤੋਂ ਮੰਨੀ ਜਾਂਦੀ ਹੈ ।

ਪ੍ਰਸ਼ਨ 4.
ਐੱਨ.ਐੱਸ.ਐੱਨ. ਆਈ. ਐੱਸ. ਦਾ ਪੂਰਾ ਨਾਂ ਕੀ ਹੈ ?
ਉੱਤਰ-
ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ ।

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)

ਪ੍ਰਸ਼ਨ 5.
ਅਰਜੁਨ ਅਵਾਰਡ ਪ੍ਰਾਪਤ ਕਰਨ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ ?
ਉੱਤਰ-
ਇਹ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਲਗਾਤਾਰ ਚਾਰ ਸਾਲ ਤਕ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਜਿਵੇਂ ਕਿ ਓਲੰਪਿਕ ਖੇਡਾਂ, ਏਸ਼ੀਅਨ ਖੇਡਾਂ, ਕਾਮਨਵੈਲਥ ਅਤੇ ਰਾਸ਼ਟਰੀ ਪੱਧਰ ਤੇ ਬੇਹਤਰੀਨ ਪ੍ਰਦਰਸ਼ਨ ਕੀਤਾ ਹੋਵੇ ।

PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

ਪ੍ਰਸ਼ਨ 6.
ਸਰਟੀਫਿਕੇਟ ਕੋਰਸ ਇੰਨ ਯੋਗ ਬਾਰੇ ਲਿਖੋ ।
ਉੱਤਰ-
ਇਹ ਕੋਰਸ ਬਾਰਵੀਂ ਤੋਂ ਬਾਅਦ ਕੀਤਾ ਜਾਂਦਾ ਹੈ ਅਤੇ ਜਿਸਦੀ ਮਿਆਦ 40 ਦਿਨਾਂ ਦੀ ਹੁੰਦੀ ਹੈ ।

ਪ੍ਰਸ਼ਨ 7.
ਡਿਪਲੋਮਾ ਇੰਨ ਯੋਗ ਬਾਰੇ ਲਿਖੋ ।
ਉੱਤਰ-
ਇਹ ਇਕ ਸਾਲ ਦੀ ਮਿਆਦ ਵਾਲਾ ਕੋਰਸ ਹੁੰਦਾ ਹੈ ਅਤੇ ਇਹ ਬੈਚਲਰ ਡਿਗਰੀ ਤੋਂ ਬਾਅਦ ਕੀਤਾ ਜਾਂਦਾ ਹੈ ।

ਪ੍ਰਸ਼ਨ 8.
ਦਰੋਣਾਚਾਰੀਆ ਅਵਾਰਡ ਕਿਸ ਨੂੰ ਦਿੱਤਾ ਜਾਂਦਾ ਹੈ ?
ਉੱਤਰ-
ਇਹ ਅਵਾਰਡ ਕੋਚਾਂ ਨੂੰ ਦਿੱਤਾ ਜਾਂਦਾ ਹੈ । ਤਿੰਅੰਕਾਂ ਵਾਲੇ ਪ੍ਰਸ਼ਨ-ਉੱਤਰ

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)

ਪ੍ਰਸ਼ਨ 9.
ਖਿਡਾਰੀਆਂ ਲਈ ਫਿਜਿਉਥੈਰੇਪਿਸਟ ਦਾ ਕੀ ਰੋਲ ਹੈ ?
ਉੱਤਰ-
ਇਕ ਖੇਡ ਫਿਜਿਊਥੈਰੇਪਿਸਟ ਦੇ ਤੌਰ ਤੇ (As a Sports Physiotherapist) – ਜੇ ਵਿਅਕਤੀ ਨੂੰ ਖੇਡਾਂ ਵਿਚ ਲੱਗਣ ਵਾਲੀਆਂ ਸੱਟਾਂ ਅਤੇ ਪ੍ਰਬੰਧਨ ਦੀ ਜਾਣਕਾਰੀ ਹੋਏ ਤਾਂ ਉਹ ਇਸ ਕਿੱਤੇ ਨੂੰ ਖੇਡ ਫਿਜਿਊਥੈਰੇਪਿਸਟ ਦੇ ਤੌਰ ਤੇ ਅਪਣਾ ਸਕਦੇ ਹਨ । ਫਿਜਿਊਥੈਰੇਪਿਸਟ ਬਣਨ ਦੀ ਯੋਗਤਾ ਡਿਪਲੋਮਾ, ਬੈਚਲਰ ਆਫ ਫਿਜਿਊਥੈਰੇਪਿਸਟ ਬੀ.ਐੱਸ.ਸੀ. (B.Sc.) ਇਨ ਫਿਜਿਊਥੈਰੇਪਿਸਟ ਜਾਂ ਮਾਸਿਕ ਫਿਜਿਊਥੈਰੇਪਿਸਟ ਲਾਜ਼ਮੀ ਹੈ । ਕੈਰੀਅਰ ਦੇ ਤੌਰ ‘ਤੇ ਫਿਜਿਊਥੈਰੇਪਿਸਟ ਲਈ ਸ਼ਾਨਦਾਰ ਮੌਕੇ ਹਨ । ਉਹ ਕਈ ਖੇਡ ਸੰਸਥਾਵਾਂ ਨਾਲ ਜੁੜ ਸਕਦੇ ਹਨ । ਰਾਸ਼ਟਰੀ ਟੀਮਾਂ ਜਾਂ ਫਿਰ ਨਿੱਜੀ ਫਿਜਿਊਥੈਰੇਪਿਸਟ ਦੇ ਤੌਰ ‘ਤੇ ਵੀ ਕੰਮ ਕਰ ਸਕਦੇ ਹਨ ਕਿਉਂਕਿ ਖੇਡ ਮੁਕਾਬਲਿਆਂ ਵਿਚ ਜਾਂ ਫਿਰ ਅਭਿਆਸ ਦੌਰਾਨ ਕਈ ਤਰ੍ਹਾਂ ਦੀਆਂ ਸੱਟਾਂ ਖਿਡਾਰੀਆਂ ਨੂੰ ਲੱਗਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਦੇ ਇਲਾਜ ਵਾਸਤੇ ਭੌਤਿਕ-ਚਿਕਿਤਸਾ ਦੇ ਮਾਹਿਰਾਂ ਦੀ ਲੋੜ ਪੈਂਦੀ ਹੈ ।

ਪ੍ਰਸ਼ਨ 10.
ਰਾਜੀਵ ਗਾਂਧੀ ਖੇਡ ਰਤਨ ਅਵਾਰਡ ਬਾਰੇ ਲਿਖੋ ।
ਉੱਤਰ-
ਰਾਜੀਵ ਗਾਂਧੀ ਖੇਡ ਰਤਨ ਅਵਾਰਡ (Rajiv Gandhi Sports Award) – ਰਾਜੀਵ ਗਾਂਧੀ ਖੇਡ ਰਤਨ ਅਵਾਰਡ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ਵਿਚ ਦਿੱਤਾ ਜਾਂਦਾ ਹੈ । ਭਾਰਤ ਵਿਚ ਇਹ ਸਭ ਤੋਂ ਵੱਡੇ ਰੈਂਕ ਦਾ ਰਾਸ਼ਟਰੀ ਅਵਾਰਡ ਹੈ ਅਤੇ ਇਹ ਖਿਡਾਰੀਆਂ ਦੇ ਮਨੋਬਲ ਅਤੇ ਵਿਸ਼ਵਾਸ ਨੂੰ ਉਤਸਾਹਿਤ ਕਰਨ ਲਈ ਇਹ 1991 ਵਿਚ ਸ਼ੁਰੂ ਕੀਤਾ ਗਿਆ । ਇਹ ਅਵਾਰਡ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੁਆਰਾ ਖਿਡਾਰੀਆਂ ਨੂੰ ਭਾਰਤ ਵਿਚ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ । ਇਸ ਅਵਾਰਡ ਨੂੰ ਪ੍ਰਾਪਤ ਕਰਨ ਵਾਲੇ 7.5 ਲੱਖ ਦਾ ਨਕਦ ਇਨਾਮ ਅਤੇ ਤਮਗਾ ਦਿੱਤਾ ਜਾਂਦਾ ਹੈ । ਸਭ ਤੋਂ ਪਹਿਲਾਂ ਇਹ ਅਵਾਰਡ ਵਿਸ਼ਵਨਾਥਨ ਆਨੰਦ (Vishwnathan Anand) ਨੇ 1992-1993 ਵਿਚ ਪ੍ਰਾਪਤ ਕੀਤਾ ਅਤੇ ਔਰਤਾਂ ਵਿਚ ਕਰਨਮ ਮਲੇਸ਼ਵਰੀ ਨੂੰ ਇਹ ਅਵਾਰਡ 1995-96 ਵਿਚ ਮਿਲਿਆ । ਪੰਕਜ ਅਡਵਾਨੀ ਇਕ ਅਜਿਹੇ ਪਹਿਲੇ ਖਿਡਾਰੀ ਹੋਏ ਹਨ ਜਿਨ੍ਹਾਂ ਨੂੰ ਦੋ ਖੇਡਾਂ ਸਨੂਕਰ (Snooker) ਅਤੇ ਬਿਲੀਅਰਡਜ਼ (Billiards) ਲਈ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਮਿਲਿਆ ਹੈ ।

PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

ਪ੍ਰਸ਼ਨ 11.
ਮਹਾਰਾਜਾ ਰਣਜੀਤ ਸਿੰਘ ਅਵਾਰਡ ਬਾਰੇ ਲਿਖੋ ।
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਵਾਰਡ ਪੰਜਾਬ ਸਰਕਾਰ ਦੁਆਰਾ ਸਿੱਖ ਰਾਜ ਦੇ ਆਗੂ ਦੇ ਨਾਂ ਤੇ 1978 ਵਿਚ ਸਥਾਪਿਤ ਕੀਤਾ ਸੀ । ਇਸ ਅਵਾਰਡ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਫੀ ਤੇ 5 ਲੱਖ ਰੁਪਏ ਦੀ ਨਕਦ ਰਕਮ (2018 ਪਾਲਿਸੀ ਦੇ ਅਨੁਸਾਰ ਰਕਮ ਵਾਧਾ) ਦਿੱਤੀ ਜਾਂਦੀ ਹੈ । 2017 ਤੱਕ ਇਹ ਰਾਸ਼ੀ ਇੱਕ ਲੱਖ ਰੁਪਏ ਸੀ।
ਇਹ ਪੁਰਸਕਾਰ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਹੋਵੇ । ਸ: ਪਰਗਟ ਸਿੰਘ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਇਹ ਅਵਾਰਡ ਪ੍ਰਾਪਤ ਕੀਤਾ ।
ਇਹ ਅਵਾਰਡ 1996 ਤੋਂ 2005 ਤੱਕ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ 2006 ਵਿਚ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ ।

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ (Five Marks Question Answers)

ਪ੍ਰਸ਼ਨ 12.
ਖੇਡ ਸਿਖਲਾਈ ਕੀ ਹੈ ? ਇਸ ਦੀ ਸੰਖੇਪ ਰੂਪ ਵਿਚ ਵਿਆਖਿਆ ਕਰੋ ।
ਉੱਤਰ-
ਖੇਡ ਸਿਖਲਾਈ ਖੇਡਾਂ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਪਰ ਵਿਸ਼ਾਲ ਤੌਰ ਤੇ : ਇਹ ਇਕ ਸੰਗਠਿਤ ਅਤੇ ਵਿਵਸਥਿਤ ਤੇ ਅਰਬਪੁਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਦਾ ਉਦੇਸ਼ ਵਿਅਕਤੀਗਤ, ਮਾਨਸਿਕ ਅਤੇ ਬੌਧਿਕ ਕਾਰਜਕੁਸ਼ਲਤਾ ਵਿਚ ਸੁਧਾਰ ਲਿਆਉਣਾ ਹੈ ।

ਖੇਡ ਸਿਖਲਾਈ ਲਈ ਹੇਠ ਲਿਖੇ ਕੋਰਸ ਕਰਵਾਏ ਜਾਂਦੇ ਹਨ :-
ਮਾਸਟਰ ਡਿਗਰੀ ਇਨ ਸਪੋਰਟਸ ਕੋਚਿੰਗ (Master degree in Sports Coaching) – ਇਹ ਦੋ ਸਾਲ ਦੀ ਮਿਆਦ ਵਾਲੀ ਡਿਗਰੀ ਹੈ ਜਿਸ ਵਿਚ ਕੋਚਾਂ ਵਿਚ ਰਿਸਰਚ ਵਿਵਹਾਰ ਦਾ ਵਿਕਾਸ ਕਰਨਾ ਹੈ । ਇਹ ਡਿਗਰੀ ਐਥਲੈਟਿਕਸ, ਬਾਸਕੇਟਬਾਲ, ਫੁੱਟਬਾਲ, ਹਾਕੀ, ਸਵੀਮਿੰਗ, ਵਾਲੀਬਾਲ, ਵੇਟ ਲਿਫਟਿੰਗ ਅਤੇ ਕੁਸ਼ਤੀ ਲਈ ਮੌਜ਼ੂਦ ਹੈ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਮਾਨਤਾ ਪ੍ਰਾਪਤ ਹੈ । ਇਸ ਡਿਗਰੀ ਵਾਸਤੇ ਵਿਅਕਤੀ ਗੈਜੁਏਟ ਅਤੇ ਐੱਸ.ਏ.ਆਈ (SAI) ਜਾਂ ਐੱਨ.ਐੱਸ.ਐੱਨ. ਆਈ. ਐੱਸ (NSNIS) ਤੋਂ 60% ਨਾਲ ਡਿਪਲੋਮਾ ਪਾਸ ਕੀਤਾ ਹੋਣਾ ਚਾਹੀਦਾ ਹੈ ।

ਸਰਟੀਫਿਕੇਟ ਕੋਰਸ ਇਨ ਸਪੋਰਟਸ ਕੋਚਿੰਗ (Certificate Course in Sports Coaching) – ਇਹ ਛੇ ਹਫਤਿਆਂ ਦਾ ਸਰਟੀਫਿਕੇਟ ਕੋਰਸ ਹੁੰਦਾ ਹੈ ਅਤੇ ਇਸ ਵਿਚ ਸਕੂਲ, ਕਾਲਜਾਂ, ਯੂਨੀਵਰਸਿਟੀ, ਜਾਂ ਕਿਸੇ ਵੀ ਸਪੋਰਟਸ ਏਜੰਸੀ ਦੇ ਅਧਿਆਪਕ ਜਾਂ ਕੋਚ ਇਸ ਨੂੰ ਕਰ ਸਕਦੇ ਹਨ ।

ਡਿਪਲੋਮਾ ਇਨ ਸਪੋਰਟਸ ਕੋਚਿੰਗ (Diploma in Sports Coaching) – ਇਹ ਇਕ ਸਾਲ ਦਾ ਹੁੰਦਾ ਹੈ ਜਿਸ ਵਿਚ ਕੋਚ ਬਣਨ ਆਏ ਵਿਅਕਤੀ ਆਪਣੀ-ਆਪਣੀ ਖੇਡ ਵਿਚ ਮੁਹਾਰਤ ਹਾਸਿਲ ਕਰਦੇ ਹਨ । ਇਹ 12ਵੀਂ ਤੋਂ ਬਾਅਦ ਕਿਸੇ ਵੀ ਉੱਚ ਡਿਗਰੀ ਤੋਂ ਬਾਅਦ ਵਿਚ ਕੀਤਾ ਜਾ ਸਕਦਾ ਹੈ । ਵਿਅਕਤੀ ਨੇ ਆਪਣੀ-ਆਪਣੀ ਖੇਡ ਵਿਚ ਉਪਲੱਬਧੀ ਹਾਸਿਲ ਕੀਤੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 13.
ਸਰੀਰਿਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ ਦੀ ਕੀ ਮਹੱਤਤਾ ਹੈ ? ਸਰੀਰਕ ਸਿੱਖਿਆ ਦੀ ਭਾਰਤ ਵਿੱਚ ਹੋਂਦ ਬਾਰੇ ਨੋਟ ਲਿਖੋ ।
ਉੱਤਰ-
ਸਰੀਰਕ ਸਿੱਖਿਆ ਇਕ ਅਜਿਹੀ ਸਿੱਖਿਆ ਹੈ ਜੋ ਕਿ ਸਰੀਰਕ ਗਤੀਵਿਧੀਆਂ, ਸਰੀਰਕ ਤੰਦਰੁਸਤੀ, ਜੀਵਨ ਸ਼ੈਲੀ, ਖੇਡਾਂ ਅਤੇ ਅੰਤਰ-ਨਿਜੀ ਹੁਨਰ ਦੇ ਰਾਹੀਂ ਦਿੱਤੀ ਜਾਂਦੀ ਹੈ । ਸਰੀਰਕ ਸਿੱਖਿਆ ਦੇ ਵਿਚ ਕੈਰੀਅਰ ਦੇ ਮੌਕੇ ਦਿਨੋਦਿਨ ਭਾਰਤ ਅਤੇ ਵਿਦੇਸ਼ਾਂ ਵਿਚ ਵੱਧ ਰਹੇ ਹਨ | ਸਰੀਰਕ ਸਿੱਖਿਆ ਦੇ ਵਿਸ਼ੇ ਵਿਚ ਕੈਰੀਅਰ ਬਣਾਉਣ ਦਾ ਵਿਕਲਪ ਆਸਾਨ ਨਹੀਂ ਹੈ । ਇਸ ਵਿਚ ਭਾਰਤ ਦੀਆਂ ਕਈ ਸਰਕਾਰੀ ਸੰਸਥਾਵਾਂ ਜਿਵੇਂ ਸਪਰੋਟਸ ਅਥਾਰਿਟੀ ਆਫ ਇੰਡੀਆ, ਰਾਸ਼ਟਰੀ ਖੇਡ ਸੰਸਥਾਵਾਂ, ਵੱਖ-ਵੱਖ ਯੂਥ ਸੇਵਾਵਾਂ ਅਤੇ ਖੇਡ ਵਿਭਾਗ, ਰੇਲਵੇਜ਼, ਬੈਂਕ, ਭਾਰਤੀ ਏਅਰਲਾਈਨਜ਼, ਸੂਬਾ ਪੁਲਿਸ ਵਰਗੀਆਂ ਸੰਸਥਾਵਾਂ ਬਹੁਤ ਸਾਰੀਆਂ ਨੌਕਰੀਆਂ ਪ੍ਰਦਾਨ ਕਰਦੀਆਂ ਹਨ । ਇਹ ਨੌਕਰੀਆਂ ਖੇਡ ਕੋਟੇ ਦੇ ਅਧੀਨ ਦਿੱਤੀਆਂ ਜਾਂਦੀਆਂ ਹਨ । ਅੱਜ ਦੇ ਦੌਰ ਵਿਚ ਕਈ ਤਰ੍ਹਾਂ ਦੀਆਂ ਨੌਕਰੀਆਂ ਸਰੀਰਕ ਸਿੱਖਿਆ ਦੇ ਖੇਤਰ ਮੌਕੇ ਪ੍ਰਦਾਨ ਕਰ ਰਹੇ ਹਨ ।

ਇਹ ਖੇਡ ਅਵਾਰਡ ਮਾਨਤਾ ਪ੍ਰਾਪਤ ਖੇਡਾਂ ਲਈ ਦਿੱਤੇ ਗਏ ਹਨ । ਖਿਡਾਰੀ ਅਤੇ ਕੋਚ ਦੇ ਖੇਡਾਂ ਵਿਚ ਯੋਗਦਾਨ ਲਈ ਅਤੇ ਉਹਨਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਖੇਡ ਅਵਾਰਡਾਂ ਨੂੰ ਹਰ ਸਾਲ ਸਾਡੇ ਦੇਸ਼ ਦੇ ਮਹਾਨ ਹਾਕੀ ਖਿਡਾਰੀ ਮੇਜਰ ਧਿਆਨਚੰਦ ਦੇ ਜਨਮ ਦਿਹਾੜੇ, 29 ਅਗਸਤ ਨੂੰ ਹਰ ਸਾਲ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਦੁਆਰਾ ਦਿੱਤਾ ਜਾਂਦਾ ਹੈ ਅਤੇ 29 ਅਗਸਤ ਨੂੰ ਦੇਸ਼ ਦੇ ਰਾਸ਼ਟਰੀ ਖੇਡ ਦਿਵਸ (National Sports Day) ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ਤਾਂ ਜੋ ਖਿਡਾਰੀਆਂ ਅਤੇ ਭਵਿੱਖ ਵਿਚ ਉਭਰਦੇ ਖਿਡਾਰੀ ਨੂੰ ਪ੍ਰੇਰਨਾ ਮਿਲ ਸਕੇ ।

ਖੇਡਾਂ ਮਨੁੱਖੀ ਸੱਭਿਅਤਾ ਦਾ ਹਮੇਸ਼ਾ ਸਰਗਰਮ ਹਿੱਸਾ ਰਹੀਆਂ ਹਨ | ਜੇਕਰ ਅਸੀਂ ਆਪਣੀ ਪੁਰਾਣੀ ਸੱਭਿਅਤਾ ਤੇ ਨਜ਼ਰ ਮਾਰੀਏ ਤਾਂ ਵੈਦਿਕ ਸਮਾਂ (Vedic period), ਮਹਾਂਕਾਵਿ (Epic period) ਅਤੇ ਇਤਿਹਾਸਿਕ ਦੌਰ (Historical period) ਵਿਚ ਖੇਡਾਂ ਦੀ ਆਪਣੀ ਮਹੱਤਵਪੂਰਨ ਜਗਾ ਸੀ । ਕਈ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਲੋਕ ਖੇਡ ਗਤੀਵਿਧੀਆਂ ਵਿਚ ਹਿੱਸਾ ਲੈਂਦੇ ਸਨ । ਇਹ ਤੀਰ ਅੰਦਾਜ਼ੀ, ਘੋੜੇ ਦੀ ਸਵਾਰੀ, ਹਥਿਆਰ ਸਿਖਲਾਈ, ਸ਼ਿਕਾਰ, ਤਲਵਾਰਬਾਜ਼ੀ, ਤੈਰਾਕੀ ਅਤੇ ਗੱਦਾ (Gada) ਲੜਾਈ ਵਰਗੀਆਂ ਗਤੀਵਿਧੀਆਂ ਵਿਚ ਭਾਗ ਲੈਂਦੇ ਸਨ । ਹਾਲਾਂਕਿ ਬ੍ਰਿਟਿਸ਼ ਲੋਕ ਵੀ ਸਰੀਰਕ ਸਿੱਖਿਆ ਦੇ ਚਾਹਵਾਨ ਸਨ ਉਹਨਾਂ ਨੇ ਭਾਰਤ ਵਿਚ ਸਰੀਰਕ ਸੱਭਿਆਚਾਰ ਨੂੰ ਵਿਕਸਿਤ ਕੀਤਾ । 1858 ਵਿਚ ਈਸਟ ਇੰਡੀਆ ਕੰਪਨੀ ਭਾਰਤ ਵਿਚ ਦਾਖ਼ਲ ਹੋਈ ਅਤੇ ਸਾਰਾ ਭਾਰਤ ਟਿਸ਼ ਸ਼ਾਸਨ ਦੇ ਅਧੀਨ ਆ ਗਿਆ | ਅੰਗਰੇਜ਼ ਖੇਡਾਂ ਦੇ ਬੜੇ ਸ਼ੌਕੀਨ ਸਨ ਅਤੇ ਉਹਨਾਂ ਨੇ ਹੀ ਪਹਿਲੀ ਵਾਰ ਕਿਕੇਟ, ਫੁੱਟਬਾਲ, ਜਿਮਨਾਸਟਿਕ, ਹਾਕੀ ਆਦਿ ਖੇਡਾਂ ਨੂੰ ਭਾਰਤ ਵਿਚ ਪੇਸ਼ ਕੀਤਾ ਅਤੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਅੰਗਰੇਜ਼ੀ ਸਕੂਲਾਂ ਦੀ ਸਥਾਪਨਾ ਕੀਤੀ ।

PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

ਪ੍ਰਸ਼ਨ 14.
ਹੇਠ ਦਰਸਾਏ ਕੋਰਸਾਂ ਲਈ ਕੀ ਯੋਗਤਾ ਚਾਹੀਦੀ ਹੈ ? ਇਹ ਕੋਰਸ ਕਰਨ ਦਾ ਸਮਾਂ ਵੀ ਦੱਸੋ ।
(ਉ) ਬੀ. ਪੀ. ਐੱਡ.
(ਅ) ਡੀ. ਪੀ. ਐੱਡ.
(ਈ ਸਰਟੀਫਿਕੇਟ ਕੋਰਸ ਇੰਨ ਯੋਗ
(ਸ) ਪੀ. ਐੱਚ. ਡੀ. ।
ਉੱਤਰ-
(ੳ) ਬੀ.ਪੀ.ਐੱਡ. (ਇੰਟੀਗਰੇਟਿਡ ਕੋਰਸ) – ਇਹ ਕੋਰਸ ਚਾਰ ਸਾਲ ਦੀ ਮਿਆਦ ਵਾਲਾ ਹੈ ਅਤੇ ਕਈ ਕਾਲਜਾਂ ਅਤੇ ਯੂਨੀਵਰਸਿਟੀ ਵਲੋਂ ਕਰਵਾਇਆ ਜਾਂਦਾ ਹੈ । ਇਹ ਵੀ ਬੈਚਲਰ ਆਫ ਆਰਟਸ ਦੇ ਬਰਾਬਰ ਦੀ ਮਾਨਤਾ ਪ੍ਰਾਪਤ ਡਿਗਰੀ ਹੁੰਦੀ ਹੈ । ਪਹਿਲਾਂ ਇਸ ਕੋਰਸ ਦੀ ਮਿਆਦ ਤਿੰਨ ਸਾਲ ਦੀ ਰੱਖੀ ਗਈ ਪਰ ਐੱਨ.ਸੀ.ਆਰ.ਟੀ. ਨੇ 2016-17 ਵਿਚ ਇਸ ਦੀ ਮਿਆਦ ਬਦਲ ਕੇ ਚਾਰ ਸਾਲ ਕਰ ਦਿੱਤੀ ਗਈ ਹੈ । ਚਾਰ ਸਾਲ ਪੂਰੇ ਹੋਣ ਤੋਂ ਬਾਅਦ ਵਿਅਕਤੀ ਸਿੱਧੇ ਤੌਰ ‘ਤੇ ਐੱਮ.ਪੀ.ਐੱਡ. ਵਿਚ ਦਾਖਲਾ ਲੈ ਸਕਦਾ ਹੈ । ਬੀ.ਪੀ. ਐੱਡ. ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਵਿਅਕਤੀ ਕਿਸੇ ਵੀ ਸਕੂਲ ਵਿਚ ਪੀ.ਟੀ.ਆਈ. ਕੰਮ ਕਰ ਸਕਦਾ ਹੈ ।

ਬੀ. ਪੀ. ਐੱਡ. ਲਈ ਯੋਗਤਾ
(ਉ) ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਬਾਰਵੀਂ 50% ਅੰਕਾਂ ਨਾਲ ਪਾਸ ਕੀਤੀ ਹੋਵੇ ।
(ਅ) ਦਾਖ਼ਲੇ ਵਾਸਤੇ ਇਨਟਰੈਨਸ ਪੇਪਰ ਅਤੇ ਫਿਜ਼ੀਕਲ ਟੈਸਟ ਪਾਸ ਕੀਤਾ ਹੋਵੇ । (ੲ) ਵਿਅਕਤੀ ਕਿਸੇ ਖੇਡ ਵਿਚ ਮਾਹਿਰ ਜ਼ਰੂਰ ਹੋਵੇ ।
(ਸ) ਡੀ.ਪੀ. ਐੱਡ. ਡਿਗਰੀ 50% ਅੰਕਾਂ ਨਾਲ ਪਾਸ ਹੋਵੇ ।
(ਅ) ਡੀ. ਪੀ. ਐੱਡ.- ਇਹ ਕੋਰਸ ਪਹਿਲਾਂ ਸੀ.ਪੀ. ਐੱਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਬਾਅਦ ਵਿਚ ਇਸ ਨੂੰ ਡੀ.ਪੀ.ਐੱਡ ਕਿਹਾ ਜਾਣ ਲੱਗ ਪਿਆ । ਇਸਦੇ ਨਾਲ ਹੀ ਇਸ ਦੀ ਮਿਆਦ ਇਕ ਸਾਲ ਤੋਂ ਵਧਾ ਕੇ ਦੋ ਸਾਲ ਕਰ ਦਿੱਤੀ ਗਈ ਸੀ । ਇਸ ਕੋਰਸ ਨੂੰ ਪੂਰਾ ਕਰਕੇ ਵਿਅਕਤੀ ਕਿਸੇ ਵੀ ਐਲੀਮੈਂਟਰੀ ਸਕੂਲ ਪੀ.ਟੀ.ਆਈ. ਦੇ ਤੌਰ ‘ਤੇ ਅਧਿਆਪਕ ਵਜੋਂ ਕੰਮ ਕਰ ਸਕਦਾ ਹੈ ।

ਡੀ. ਪੀ. ਐੱਡ. ਵਿਚ ਦਾਖ਼ਲੇ ਲਈ ਯੋਗਤਾ-
(ਉ) ਵਿਅਕਤੀ ਨੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਬਾਰ੍ਹਵੀਂ 50% ਅੰਕਾਂ ਨਾਲ ਪਾਸ ਕੀਤੀ ਹੋਵੇ ।
(ਅ) ਉਹ ਫਿਜੀਕਲ ਤੌਰ ‘ਤੇ ਤੰਦਰੁਸਤ ਹੋਵੇ ।
(ਈ) ਉਸ ਨੇ ਦਾਖ਼ਲੇ ਵਾਸਤੇ ਸਰੀਰਕ ਤੰਦਰੁਸਤੀ ਦਾ ਟੈਸਟ ਪਾਸ ਕੀਤਾ ਹੋਵੇ ।
(ਬ ਸਰਟੀਫਿਕੇਟ ਇੰਨ ਯੋਗਾ-ਇਸ ਕੋਰਸ ਨੂੰ ਕਰਨ ਵਾਸਤੇ ਘੱਟੋ-ਘੱਟ ਬਾਰਵੀਂ ਪਾਸ ਹੋਣਾ ਜ਼ਰੂਰੀ ਹੈ । ਇਹ ਛੇ ਹਫ਼ਤਿਆਂ ਦੀ ਮਿਆਦ ਵਾਲਾ ਕੋਰਸ ਹੁੰਦਾ ਹੈ ਜਿਸ ਵਿਚ ਯੋਗਾ ਦੇ ਆਸਨਾਂ ਦਾ ਗਿਆਨ ਦਿੱਤਾ ਜਾਂਦਾ ਹੈ ।
(ਸ) ਪੀ. ਐੱਚ. ਡੀ. (ਡਾਕਟਰ ਆਵ ਫਿਲਾਸਫੀ)-ਇਹ ਸਭ ਤੋਂ ਉੱਚੀ ਡਿਗਰੀ ਹੁੰਦੀ ਹੈ ਜਿਸ ਦੀ ਮਿਆਦ 3 ਸਾਲ ਤੋਂ 4 ਸਾਲ ਤੱਕ ਹੁੰਦੀ ਹੈ । ਇਸ ਵਿਚ ਵਿਅਕਤੀ ਸਰੀਰਕ ਸਿੱਖਿਆ ਦੇ ਕਿਸੇ ਵੀ ਵਿਸ਼ੇ ਤੇ ਆਪਣੀ ਰੁਚੀ ਮੁਤਾਬਿਕ ਨਵੀਂ ਖੋਜ ਕਰਦਾ ਹੈ ਅਤੇ ਜੋ ਨਤੀਜੇ ਆਉਂਦੇ ਹਨ ਉਹਨਾਂ ਨੂੰ ਸਰੀਰਕ ਸਿੱਖਿਆ ਦੇ ਵਿਕਾਸ ਵਿਚ ਲਿਆ ਜਾਂਦਾ ਹੈ । ਇਸ ਡਿਗਰੀ ਨੂੰ ਪੂਰਾ ਕਰਨ ਤੋਂ ਵਿਅਕਤੀ ਨੂੰ ਡਾਕਟਰ ਦੀ ਉਪਾਧੀ ਨਾਲ ਨਿਵਾਜਿਆ ਜਾਂਦਾ ਹੈ ।
ਯੋਗਤਾ-

  1. ਇਸ ਵਿਚ ਪ੍ਰਵੇਸ਼ ਪ੍ਰੀਖਿਆ ਪਾਸ ਕਰਨੀ ਜ਼ਰੂਰੀ ਹੁੰਦੀ ਹੈ ਜੇਕਰ ਵਿਅਕਤੀ ਨੇ ਯੂ.ਜੀ.ਸੀ. ਨੈੱਟ ਨਹੀਂ ਪਾਸ ਕੀਤਾ ।
  2. ਐੱਮ.ਪੀ.ਐੱਡ. ਮਾਸਟਰ ਡਿਗਰੀ ਅਤੇ ਐੱਮ. ਫਿਲ. ਤੋਂ ਬਾਅਦ ਇਸ ਨੂੰ ਕੀਤਾ ਜਾਂਦਾ ਹੈ ।

PSEB 12th Class Physical Education Guide ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ Important Questions and Answers

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)

ਪ੍ਰਸ਼ਨ 1.
ਵਾਈ. ਐੱਮ. ਸੀ. ਏ. (YMCA) ਕਾਲਜ ਨੂੰ ਕਿਸ ਸਾਲ ਵਿਚ ਸਥਾਪਿਤ ਕੀਤਾ ਗਿਆ ਸੀ ?
ਉੱਤਰ-
1920.

ਪ੍ਰਸ਼ਨ 2.
ਇੰਡੀਅਨ ਉਲੰਪਿਕ ਕਿਸ ਸਾਲ ਬਣਾਈ ਗਈ ਸੀ ?
ਉੱਤਰ-
1927 ਵਿਚ ।

ਪ੍ਰਸ਼ਨ 3.
ਭਾਰਤੀ ਐਜੂਕੇਸ਼ਨ ਕਮਿਸ਼ਨ ਦਾ ਦੂਜਾ ਨਾਮ ਕੀ ਹੈ ?
ਉੱਤਰ-
ਕੋਠਾਰੀ ਕਮਿਸ਼ਨ ।

ਪ੍ਰਸ਼ਨ 4.
ਮਦਰਾਸ ਵਿਚ ਸਰੀਰਕ ਸਿੱਖਿਆ ਦੇ ਯੋਗਦਾਨ ਵਿਚ ਪ੍ਰਮੁੱਖ ਸੰਸਥਾ ਦਾ ਨਾਮ ਦੱਸੋ ।
ਉੱਤਰ-
ਵਾਈ. ਐਮ. ਸੀ. ਏ. ।

PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

ਪ੍ਰਸ਼ਨ 5.
ਸਕੂਲੀ ਪੱਧਰ ਤੇ, ਅਧਿਆਪਕ ਦੀ ਕੀ ਯੋਗਤਾ ਹੋਣੀ ਚਾਹੀਦੀ ਹੈ ?
ਉੱਤਰ-
ਡੀ.ਪੀ. ਐੱਡ., ਬੀ.ਪੀ. ਐੱਡ. ਅਤੇ ਐੱਮ.ਪੀ. ਐੱਡ. ।

ਪਸ਼ਨ 6.
ਖੇਡਾਂ ਵਿਚ ਕੋਚਿੰਗ ਪੇਸ਼ੇ ਲਈ ਕੀ ਯੋਗਤਾ ਹੋਣੀ ਚਾਹੀਦੀ ਹੈ ?
ਉੱਤਰ-
ਐਨ. ਐੱਸ. ਐਨ. ਆਈ. ਐੱਸ. (NSNIS) ।

ਪ੍ਰਸ਼ਨ 7.
ਕਾਲਜ ਅਧਿਆਪਕਾਂ ਦੀ ਕੀ ਯੋਗਤਾ ਹੋਣੀ ਚਾਹੀਦੀ ਹੈ ?
ਉੱਤਰ-
ਐੱਮ.ਪੀ. ਐੱਡ., ਯੂ. ਜੀ. ਸੀ. (ਨੈੱਟ) ਅਤੇ ਪੀ-ਐੱਚ. ਡੀ. ।

ਪ੍ਰਸ਼ਨ 8.
ਕਿਸ ਸਾਲ ਵਿਚ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਸ਼ੁਰੂ ਕੀਤਾ ਗਿਆ ਸੀ ?
ਉੱਤਰ-
1991 ਵਿਚ ।

ਪ੍ਰਸ਼ਨ 9.
ਰਾਜੀਵ ਗਾਂਧੀ ਖੇਡ ਰਤਨ ਅਵਾਰਡ ਵਿਚ ਦਿੱਤੀ ਜਾਣ ਵਾਲੀ ਨਕਦ ਰਾਸ਼ੀ ਕੀ ਹੁੰਦੀ ਹੈ ?
ਉੱਤਰ-
7.5 ਲੱਖ ਰੁਪਏ ।

ਪ੍ਰਸ਼ਨ 10.
ਸਭ ਤੋਂ ਪਹਿਲਾਂ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਕਿਸ ਮਹਿਲਾ ਨੂੰ ਮਿਲਿਆ ਸੀ ?
ਉੱਤਰ-
ਕਰਨਮ ਮਲੇਸ਼ਵਰੀ ਨੂੰ ਭਾਰ ਤੋਲਨ ਵਿਚ ।

PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

ਪ੍ਰਸ਼ਨ 11.
ਨਾਭਾ ਦਾ (NADA) ਦਾ ਪੂਰਾ ਨਾਮ ਕੀ ਹੈ ?
ਉੱਤਰ-
ਨੈਸ਼ਨਲ ਐਂਟੀ ਡੋਪਿੰਗ ਏਜੰਸੀ ।

ਪ੍ਰਸ਼ਨ 12.
ਵਾਲਾ (WADA) ਦਾ ਪੂਰਾ ਨਾਮ ਕੀ ਹੈ ?
ਉੱਤਰ-
ਵੱਲਡ ਐਂਟੀ ਡੋਪਿੰਗ ਏਜੰਸੀ ।

ਪ੍ਰਸ਼ਨ 13.
ਸਾਲ 2018 ਵਿਚ, ਐਥਲੈਟਿਕਸ ਵਿਚ ਅਰਜੁਨ ਅਵਾਰਡ ਪੁਰਸਕਾਰ ਕਿਸ ਨੇ ਪ੍ਰਾਪਤ ਕੀਤਾ ਸੀ ?
ਉੱਤਰ-
ਨੀਰਜ ਚੋਪੜਾ, ਸੂਬੇਦਾਰ ਜਿਨਸਨ ਜੋਨਸਨ ਅਤੇ ਹਿਮਾ ਦਾਸ ।

ਪ੍ਰਸ਼ਨ 14.
ਸਰੀਰਕ ਸਿੱਖਿਆ ਵਿਚ ਮਾਸਟਰ ਡਿਗਰੀ ਦੀ ਮਿਆਦ ਕਿੰਨੀ ਹੁੰਦੀ ਹੈ ?
ਉੱਤਰ-
ਦੋ ਸਾਲ ।

ਪ੍ਰਸ਼ਨ 15.
ਕੋਚਾਂ ਦੇ ਯੋਗਦਾਨ ਲਈ ਕਿਹੜਾ ਪੁਰਸਕਾਰ ਦਿੱਤਾ ਜਾਂਦਾ ਹੈ ?
ਉੱਤਰ-
ਦਰੋਣਾਚਾਰੀਆ ਅਵਾਰਡ ।

PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

ਪ੍ਰਸ਼ਨ 16.
ਸਪੋਰਟਸ ਅਥਾਰਿਟੀ ਆਂਫ ਇੰਡੀਆ ਦਾ ਨਵਾਂ ਨਾਮ ਕੀ ਹੈ ?
ਉੱਤਰ-
ਸਪੋਰਟਸ ਇੰਡੀਆ ।

ਪ੍ਰਸ਼ਨ 17.
ਕਿਸ ਸਾਲ ਵਿਚ ‘‘ਅਥਾਰਿਟੀ’ ਸ਼ਬਦ ਨੂੰ ਸਪੋਟਰਸ ਅਥਾਰਿਟੀ ਆਫ ਇੰਡੀਆ ਵਿਚੋਂ ਹਟਾ ਦਿੱਤਾ ਗਿਆ ਸੀ ?
ਉੱਤਰ-
2018 ਵਿਚ ।

ਪ੍ਰਸ਼ਨ 18.
ਭਾਰਤ ਵਿਚ ਖਿਡਾਰੀ ਨੂੰ ਦਿੱਤੇ ਜਾਣ ਵਾਲੇ ਖੇਡ ਅਵਾਰਡ ਦਾ ਕੀ ਨਾਮ ਹੈ ?
ਉੱਤਰ-
ਅਰਜੁਨ ਅਵਾਰਡ ।

ਪ੍ਰਸ਼ਨ 19.
ਭਾਰਤ ਵਿਚ ਕੋਚਾਂ ਨੂੰ ਦਿੱਤਾ ਜਾਣ ਵਾਲਾ ਸਰਵੋਤਮ ਅਵਾਰਡ ਕਿਹੜਾ ਹੈ ?
ਉੱਤਰ-
ਦਰੋਣਾਚਾਰੀਆ ਅਵਾਰਡ ।

ਪ੍ਰਸ਼ਨ 20.
ਸੰਨ 1961 ਵਿਚ, ਅਰਜੁਨ ਅਵਾਰਡ ਐਥਲੈਟਿਕਸ ਵਿਚ ਕਿਸ ਨੂੰ ਮਿਲਿਆ ਸੀ ?
ਉੱਤਰ-
ਗੁਰਬਚਨ ਸਿੰਘ ਰੰਧਾਵਾ ।

PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

ਪ੍ਰਸ਼ਨ 21.
ਆਈ. ਓ. ਏ. (IOA) ਦੀ ਸਥਾਪਨਾ ਕਿਸ ਸਾਲ ਹੋਈ ?
ਉੱਤਰ-
1927 ਵਿੱਚ ।

ਪ੍ਰਸ਼ਨ 22.
1968 ਵਿਚ, ਖੇਡ ਨੀਤੀ ਦੀ ਘੋਸ਼ਣਾ ਕਿਸ ਨੇ ਕੀਤੀ ਸੀ ?
ਉੱਤਰ-
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ।

ਪ੍ਰਸ਼ਨ 23.
ਸਪੋਰਟਸ ਅਥਾਰਿਟੀ ਆਫ਼ ਇੰਡੀਆ ਦਾ ਉਦੇਸ਼ ਕੀ ਹੈ ?
ਉੱਤਰ-
ਖੇਡਾਂ ਦੀਆਂ ਵੱਖ-ਵੱਖ ਸਹੂਲਤਾਂ ਨੂੰ ਉੱਚਿਤ ਵਰਤੋਂ ਵਿਚ ਲਿਆਉਣਾ ਅਤੇ ਖੇਡਾਂ ਦੀ ਉੱਨਤੀ ਅਤੇ ਖੇਡਾਂ ਦਾ ਪ੍ਰਬੰਧ ਚਲਾਉਣਾ ।

ਪ੍ਰਸ਼ਨ 24.
ਸਰੀਰਕ ਸਿੱਖਿਆ ਵਿਚ ਬਾਰਵੀਂ ਤੋਂ ਬਾਅਦ ਬੈਚਲਰ ਡਿਗਰੀ ਦੀ ਮਿਆਦ ਤਿੰਨੀ ਹੁੰਦੀ ਹੈ ?
ਉੱਤਰ-
4 ਸਾਲ ।

ਪ੍ਰਸ਼ਨ 25.
ਸਰੀਰਕ ਸਿੱਖਿਆ ਵਿਚ ਡੀ. ਪੀ. ਐੱਡ. ਕਿੰਨੇ ਸਾਲ ਦੀ ਹੁੰਦੀ ਹੈ ?
ਉੱਤਰ-
2 ਸਾਲ ।

PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

ਪ੍ਰਸ਼ਨ 26.
ਖੇਡ ਪੁਰਸਕਾਰ ਹਰ ਸਾਲ ਕਿਸ ਤਰੀਖ ਤੇ ਵੰਡੇ ਜਾਂਦੇ ਹਨ ਅਤੇ ਕਿੱਥੇ ? .
ਉੱਤਰ-
ਖੇਡ ਪੁਰਸਕਾਰ ਹਰ 29 ਅਗਸਤ ਨੂੰ ਰਾਸ਼ਟਰਪਤੀ ਭਵਨ ਵਿਚ ਵੰਡੇ ਜਾਂਦੇ ਹਨ ।

ਪ੍ਰਸ਼ਨ 27.
ਰਾਸ਼ਟਰੀ ਖੇਡ ਦਿਵਸ ਕਿਸ ਮਹਾਨ ਖਿਡਾਰੀ ਦੇ ਜਨਮ ਦਿਨ ਦੇ ਰੂਪ ਵਿਚ ਮਨਾਇਆ ਜਾਂਦਾ ਹੈ ?
ਉੱਤਰ-
ਮੇਜਰ ਧਿਆਨ ਚੰਦ ਜੀ ।

ਪ੍ਰਸ਼ਨ 28.
ਵਿਰਾਟ ਕੋਹਲੀ ਨੂੰ ਕਿਸ ਸਾਲ ਰਾਜੀਵ ਗਾਂਧੀ ਖੇਡ ਪੁਰਸਕਾਰ ਮਿਲਿਆ ਸੀ ?
ਉੱਤਰ-
ਸਾਲ 2018 ਵਿਚ ।

ਪ੍ਰਸ਼ਨ 29.
ਪੰਜਾਬ ਰਾਜ ਦਾ ਸਭ ਤੋਂ ਵੱਡਾ ਖੇਡ ਅਵਾਰਡ ਕਿਹੜਾ ਹੈ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਵਾਰਡ ।

ਪ੍ਰਸ਼ਨ 30.
ਮੌਲਾਨਾ ਅਬੁਲ ਕਲਾਮ ਅਜ਼ਾਦ ਅਵਾਰਡ ਕਿਸ ਨੂੰ ਦਿੱਤਾ ਜਾਂਦਾ ਹੈ ?
ਉੱਤਰ-
ਖੇਡ ਵਿਚ ਪ੍ਰਦਰਸ਼ਨ ਕਰਨ ਵਾਲੀ ਸਰਵੋਤਮ ਯੂਨੀਵਰਸਿਟੀ ਨੂੰ ।

PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

ਪ੍ਰਸ਼ਨ 31.
ਮੌਲਾਨਾ ਅਬੁਲ ਕਲਾਮ ਅਜ਼ਾਦ ਅਵਾਰਡ ਦੀ ਇਨਾਮੀ ਰਕਮ ਕਿੰਨੀ ਹੈ ?
ਉੱਤਰ-
10 ਲੱਖ ਰੁਪਏ ।

ਪ੍ਰਸ਼ਨ 32.
ਮਾਕਾ (Maka) ਦਾ ਪੂਰਾ ਨਾਮ ਕੀ ਹੈ ?
ਉੱਤਰ-
ਮੌਲਾਨਾ ਅਬੁਲ ਕਲਾਮ ਅਜ਼ਾਦ ।

ਪ੍ਰਸ਼ਨ 33.
ਸਾਈ (SAI) ਦੇ ਨਾਮ ਵਿਚ ਕੀ ਬਦਲਿਆ ਗਿਆ ਹੈ ?
ਉੱਤਰ-
ਸਪੋਰਟਸ ਇੰਡੀਆ ।

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)

ਪ੍ਰਸ਼ਨ 1.
ਸਰੀਰਕ ਸਿੱਖਿਆ ਦੇ ਵੱਖ-ਵੱਖ ਕੈਰੀਅਰ ਵਿਕਲਪਾਂ ਦੀ ਸੂਚੀ ਬਾਰੇ ਲਿਖੋ ।
ਉੱਤਰ-

  1. ਸਿੱਖਿਆਰਥੀ ਦੇ ਰੂਪ ਵਿਚ
  2. ਫਿਟਨੈੱਸ ਟ੍ਰੇਨਰ ਦੇ ਰੂਪ ਵਿਚ
  3. ਕੋਚਿੰਗ ਕਿੱਤੇ ਦੇ ਰੂਪ ਵਿਚ ।
  4. ਖੇਡ ਪੱਤਰਕਾਰ ਦੇ ਰੂਪ ਵਿਚ ।

ਪ੍ਰਸ਼ਨ 2.
LNIPE ਤੇ ਨੋਟ ਲਿਖੋ ।
ਉੱਤਰ-
ਸਾਲ 1957 ਵਿਚ, ਲਕਸ਼ਮੀ ਬਾਈ ਨੈਸ਼ਨਲ ਕਾਲਜ ਦੀ ਸਥਾਪਨਾ ਕੀਤੀ ਗਈ ਸੀ । ਇਹ ਗਵਾਲੀਅਰ ਵਿਖੇ ਸਥਿਤ ਹੈ ਅਤੇ ਇਹ ਸਰੀਰਕ ਸਿੱਖਿਆ ਦੇ ਅਧਿਆਪਕਾਂ ਅਤੇ ਸਰੀਰਕ ਸਿੱਖਿਆ ਨੂੰ ਦੇਸ਼ ਵਿਚ ਬੜਾਵਾ ਦੇ ਰਿਹਾ ਹੈ ।

PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

ਪ੍ਰਸ਼ਨ 3.
ਕੋਚਾਂ ਵਾਸਤੇ ਕੀ ਯੋਗਤਾ ਹੋਣੀ ਚਾਹੀਦੀ ਹੈ ?
ਉੱਤਰ-
ਐਨ.ਆਈ.ਐਸ. ਵਿਚ ਕਈ ਤਰ੍ਹਾਂ ਦੇ ਕੋਚਿੰਗ ਡਿਪਲੋਮੇ ਹਨ ।

ਪ੍ਰਸ਼ਨ 4.
ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ ਬਾਰੇ ਲਿਖੋ ।
ਉੱਤਰ-
ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ 1953 ਵਿਚ ਸ਼ੁਰੂ ਕੀਤੀ ਗਈ ਸੀ । ਅੱਠ ਸਾਲਾਂ ਦੇ ਬਾਅਦ ਇਸ ਨੂੰ ਰਾਸ਼ਟਰੀ ਖੇਡ ਸੰਸਥਾਨ ਵਿਚ ਮਿਲਾ ਦਿੱਤਾ ਗਿਆ । ਇਸ ਸਕੀਮ ਦਾ ਉਦੇਸ਼ ਖਿਡਾਰੀਆਂ ਨੂੰ ਸਿਖਲਾਈ ਪ੍ਰਦਾਨ ਕਰਨਾ ਸੀ ।

ਪ੍ਰਸ਼ਨ 5.
ਖੇਡਾਂ ਵਿਚ ਖੇਡ ਫਿਜਿਊਥੈਰੇਪਿਸਟ ਦੀ ਭੂਮਿਕਾ ਹੈ ।
ਉੱਤਰ-
ਜੋ ਵਿਅਕਤੀ ਖੇਡਾਂ ਵਿਚ ਲੱਗਣ ਵਾਲੀਆਂ ਸੱਟਾਂ ਅਤੇ ਪ੍ਰਬੰਧਨ ਦੀ ਜਾਣਕਾਰੀ ਹੋਏ ਉਹ ਇਸ ਕਿੱਤੇ ਨੂੰ ਖੇਡ ਫਿਜਿਉਥੈਰੇਪਿਸਟ ਦੇ ਤੌਰ ਤੇ ਅਪਣਾ ਸਕਦੇ ਹਨ । ਫਿਜਿਉਥੈਰੇਪਿਸਟ ਬਣਨ ਦੀ ਯੋਗਤਾ ਡਿਪਲੋਮਾ, ਬੈਚਲਰ ਆਫ ਫਿਜਿਊਥੈਰੇਪਿਸਟ ਬੀ.ਐਸ. (B.Sc.) ਇਨ ਫਿਜਿਊਥੈਰੇਪਿਸਟ ਜਾਂ ਮਾਸਿਕ ਫਿਜਿਊਥੈਰੇਪਿਸਟ ਲਾਜ਼ਮੀ ਹੈ ।

ਪ੍ਰਸ਼ਨ 6.
ਸਪੋਰਟਸ ਅਵਾਰਡ ਬਾਰੇ ਸੰਖੇਪ ਜਾਣਕਾਰੀ ਦਿਉ ।
ਉੱਤਰ-
ਅਰਜੁਨ ਅਵਾਰਡ, ਦਰੋਣਾਚਾਰੀਆ ਅਵਾਰਡ, ਰਾਜੀਵ ਗਾਂਧੀ ਖੇਡ ਰਤਨ ਅਵਾਰਡ, ਧਿਆਨਚੰਦ ਅਵਾਰਡ, ਮਹਾਰਾਜਾ ਰਣਜੀਤ ਸਿੰਘ ਅਵਾਰਡ ਅਤੇ ਮਾਕਾ ।

ਪ੍ਰਸ਼ਨ 7.
ਅਰਜੁਨ ਅਵਾਰਡ ਲਈ ਕੋਈ ਦੋ ਨਿਯਮਾਂ ਬਾਰੇ ਲਿਖੋ ।
ਉੱਤਰ-

  1. ਅਰਜੁਨ ਪੁਰਸਕਾਰ ਦਾ ਉਦੇਸ਼ ਭਾਰਤ ਵਿਚ ਖੇਡਾਂ ਦੇ ਵਿਕਸਿਤ ਮਿਆਰਾਂ ਨੂੰ ਵਿਕਸਿਤ ਕਰਨਾ ਹੈ ਅਤੇ ਭਾਰਤ ਸਰਕਾਰ ਹਰ ਸਾਲ ਮਿੱਥੇ ਸਮੇਂ ਤੇ ਖਿਡਾਰੀਆਂ ਦੇ ਨਾਮ ਸੂਚੀ ਫੈਡਰੇਸ਼ਨ ਤੋਂ ਮੰਗ ਲੈਂਦੀ ਹੈ ।
  2. ਇਹ ਅਵਾਰਡ ਮਰਨ ਤੋਂ ਬਾਅਦ ਵੀ ਦਿੱਤਾ ਜਾਂਦਾ ਹੈ ।

ਪ੍ਰਸ਼ਨ 8.
IOA ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਭਾਰਤੀ ਓਲੰਪਿਕ ਸੰਘ ਵੀ ਕਿਹਾ ਜਾਂਦਾ ਹੈ । ਇਹ 1927 ਵਿਚ ਡਾ: ਏ.ਜੀ. ਨੋਇਟਰੇਨ (A.G. Noehren) ਅਤੇ ਸਰ ਦੋਰਾਬਜੀ ਟਾਟਾ (Sir Dorabji Tata) ਦੇ ਸਮਰਥਨ ਨਾਲ ਬਣੀ ਸੀ । ਇਹ ਇਕ ਗੈਰ ਸਰਕਾਰੀ ਤੇ ਗੈਰ ਮੁਨਾਫਾ ਸੰਸਥਾ ਹੈ ਜੋ ਭਾਰਤ ਦੇ ਸਮੁੱਚੇ ਰਾਜ ਦੇ ਅਧਿਕਾਰ ਖੇਤਰ ਨੂੰ ਦਰਸਾਉਂਦੀ ਹੈ ।

PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

ਪ੍ਰਸ਼ਨ 9.
ਕੋਚਾਂ ਵਾਸਤੇ ਕਿਹੜੇ-ਕਿਹੜੇ ਕੋਰਸ ਉਪਲੱਬਧ ਕਰਾਏ ਜਾਂਦੇ ਹਨ ?
ਉੱਤਰ-
ਕੋਚਾਂ ਵਾਸਤੇ ਸਰਟੀਫ਼ਿਕੇਟ ਕੋਰਸ, ਐਡਵਾਂਸ ਸਰਟੀਫ਼ਿਕੇਟ ਕੋਰਸ, ਡਿਪਲੋਮਾ ਅਤੇ ਮਾਸਟਰ ਡਿਗਰੀ ਇੰਨ ਕੋਚਿੰਗ ਵਰਗੇ ਕੋਰਸ ਉਪਲੱਬਧ ਹਨ ।

ਪ੍ਰਸ਼ਨ 10.
ਰਾਜੀਵ ਗਾਂਧੀ ਖੇਡ ਪੁਰਸਕਾਰ ਦਾ ਕੋਈ ਇਕ ਨਿਯਮ ਲਿਖੋ ।
ਉੱਤਰ-
ਭਾਰਤ ਸਰਕਾਰ ਸੰਬੰਧਿਤ ਖੇਡ ਫੈਡਰੇਸ਼ਨਾਂ ਤੋਂ, ਖਿਡਾਰੀ ਦੇ ਨਾਮ ਦੀ ਸੂਚੀ ਮੰਗਵਾਉਂਦੀ ਹੈ, ਜਿਸ ਦੀ ਆਖਰੀ ਮਿਤੀ 31 ਮਈ ਹੁੰਦੀ ਹੈ । ਇੱਥੇ ਉਹਨਾਂ ਖਿਡਾਰੀਆਂ ਦੀ ਨਾਮਜ਼ਦਗੀ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਓਲੰਪਿਕ, ਕਾਮਨਵੈਲਥ ਗੇਮਜ਼, ਏਸ਼ੀਅਨ ਖੇਡਾਂ ਵਿਚ ਮੈਡਲ ਪ੍ਰਾਪਤ ਕੀਤੇ ਹੁੰਦੇ ਹਨ ।

ਪ੍ਰਸ਼ਨ 11.
ਐਨ. ਐਸ. ਐਨ. ਆਈ. ਐਸ. ਪਟਿਆਲਾ ਬਾਰੇ ਨੋਟ ਲਿਖੋ ।
ਉੱਤਰ-
ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ, ਪਟਿਆਲਾ (NIS) (Netaji Subhash National Institute of Sports, Patiala) – 1959 ਵਿਚ ਭਾਰਤੀ ਖੇਡਾਂ ਦੇ ਡਿੱਗਦੇ ਮਿਆਰਾਂ ਦਾ ਅਧਿਐਨ ਕਰਨ ਲਈ ਇਕ ਕਮੇਟੀ ਬਣਾਈ ਗਈ ਸੀ । ਇਸ ਕਮੇਟੀ ਨੇ ਸਰਬ ਭਾਰਤੀ ਖੇਡ ਪਰਿਸ਼ਦ ( All India Council of Sports) ਨੂੰ ਭਾਰਤ ਵਿਚ ਇਕ ਰਾਸ਼ਟਰੀ ਖੇਡ ਸੰਸਥਾਨ ਸਥਾਪਤ ਕਰਨ ਦੀ ਸਲਾਹ ਦਿੱਤੀ । ਬਾਅਦ ਵਿਚ 1961 ਵਿਚ ਕੇ.ਐਲ. ਸ਼ਰੀਮਾਲੀ (K.L. Sharimali) ਨੇ ਪਟਿਆਲਾ ਵਿਚ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ ਦੀ ਸਥਾਪਨਾ ਕੀਤੀ । ਇਸ ਦਾ ਉਦੇਸ਼ ਵਿਗਿਆਨਕ ਲੀਹਾਂ ਉੱਤੇ ਖੇਡਾਂ ਦਾ ਵਿਕਾਸ ਕਰਨਾ ਸੀ । ਇਹ ਸੰਸਥਾ ਵੱਖ-ਵੱਖ ਖੇਡਾਂ ਵਿਚ ਆਧੁਨਿਕ ਤਕਨੀਕਾਂ ਨਾਲ ਸਿਖਲਾਈ ਦਿੰਦਾ ਹੈ ਅਤੇ ਇੱਥੇ ਵੱਖ-ਵੱਖ ਖੇਡਾਂ ਦੇ ਕੋਚਿੰਗ ਡਿਪਲੋਮੇ ਅਤੇ ਰੀਫਰੈਸ਼ਰ ਕੋਰਸ ਵੀ ਕਰਵਾਏ ਜਾਂਦੇ ਹਨ । ਇਸ ਤੋਂ ਇਲਾਵਾ ਸੰਸਥਾ ਵਿਚ ਰੀਸਰਚ ਵੀ ਹੁੰਦੀ ਹੈ ।

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)

ਪ੍ਰਸ਼ਨ 1.
ਸਪੋਰਟਸ ਅਥਾਰਿਟੀ ਆਫ ਇੰਡੀਆ ਤੇ ਨੋਟ ਲਿਖੋ ।
ਉੱਤਰ-
ਸਪੋਰਟਸ ਅਥਾਰਿਟੀ ਆਫ ਇੰਡੀਆ (SAI) (Sports Authority of India) – ਸਪੋਰਟਸ ਅਥਾਰਟੀ ਆਫ ਇੰਡੀਆ ਭਾਰਤ ਸਰਕਾਰ ਦੁਆਰਾ 1984 ਵਿਚ ਸਥਾਪਿਤ ਕੀਤਾ ਗਿਆ ਸੀ ਤਾਂ ਕਿ ਖੇਡਾਂ ਦੇ ਮਿਆਰ ਨੂੰ ਦੇਸ਼ ਵਿਚ ਉੱਚਾ ਚੁੱਕਿਆ ਜਾਵੇ । ਇਸਦੇ 7 ਖੇਤਰੀ ਸੈਂਟਰ ਹਨ ਜੋ ਕਿ ਬੰਗਲੌਰ, ਭੋਪਾਲ, ਗਾਂਧੀ ਨਗਰ, ਕੋਲਕਾਤਾ, ਸੋਨੀਪਤ, ਦਿੱਲੀ, ਮੁੰਬਈ, ਅਤੇ ਇੰਫ਼ਾਲ ਵਿਚ ਸਥਿਤ ਹਨ । ਇਸ ਤੋਂ ਇਲਾਵਾ ਗੁਹਾਟੀ ਅਤੇ ਔਰੰਗਾਬਾਦ ਵਿਚ ਦੋ ਉਪ ਕੇਂਦਰ ਵੀ ਹਨ । ਇਹ ਸੰਸਥਾ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ (NIS), ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਆਦਿ ਵੱਡੀਆਂ ਸੰਸਥਾਵਾਂ ਨੂੰ ਚਲਾਉਂਦੀ ਹੈ । ਇਸ ਸੰਸਥਾ ਦਾ ਮੁੱਖ ਉਦੇਸ਼ ਖੇਡਾਂ ਦੀਆਂ ਵੱਖ-ਵੱਖ ਸਹੂਲਤਾਂ ਨੂੰ ਉਚਿਤ ਵਰਤੋਂ ਵਿਚ ਲਿਆਉਣਾ ਅਤੇ ਖੇਡਾਂ ਦੀ ਉੱਨਤੀ ਅਤੇ ਖੇਡ ਦਾ ਪ੍ਰਬੰਧ ਚਲਾਉਣਾ ਹੈ ।

ਪ੍ਰਸ਼ਨ 2.
ਰਾਜ ਕੁਮਾਰੀ ਕੋਚਿੰਗ ਸਕੀਮ ਕਿਵੇਂ ਪੇਸ਼ ਕੀਤੀ ਗਈ ? .
ਉੱਤਰ-
ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ 1953 ਵਿਚ ਸ਼ੁਰੂ ਕੀਤੀ ਗਈ ਸੀ । ਅੱਠ ਸਾਲਾਂ ਦੇ ਬਾਅਦ ਇਸ ਨੂੰ ਰਾਸ਼ਟਰੀ ਖੇਡ ਸੰਸਥਾਨ ਵਿਚ ਮਿਲਾ ਦਿੱਤਾ ਗਿਆ । ਇਸ ਸਕੀਮ ਦਾ ਉਦੇਸ਼ ਖਿਡਾਰੀਆਂ ਨੂੰ ਸਿਖਲਾਈ ਪ੍ਰਦਾਨ ਕਰਨਾ ਸੀ ।
ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ ਦੇ ਉਦੇਸ਼

  1. ਸਾਲਾਨਾ ਕੋਚਿੰਗ ਕੈਂਪ ਅਤੇ ਟੀਮਾਂ ਨੂੰ ਮੁਕਾਬਲਿਆਂ ਲਈ ਤਿਆਰ ਕਰਨਾ ।
  2. ਕੋਚਿੰਗ, ਕਲੀਨਿਕ ਅਤੇ ਮੁਕਾਬਲਿਆਂ ਆਦਿ ਦੀ ਤਿਆਰੀ ਕਰਵਾਉਣ ਲਈ ਫੈਡਰੇਸ਼ਨਸ ਨੂੰ ਸਹਾਇਤਾ ਕਰਨਾ
  3. ਕੋਚਾਂ ਵਾਸਤੇ ਰੀਫਰੈਸ਼ਰ ਕੋਰਸ ਲਗਵਾਉਣੇ ਅਤੇ ਬਾਹਰਲੇ ਦੇਸ਼ਾਂ ਦੇ ਮਾਹਿਰਾਂ ਨੂੰ ਬੁਲਾਉਣਾ ।
  4. ਭਾਰਤੀ ਖਿਡਾਰੀਆਂ ਦੇ ਉਚਤਮ ਵਿਕਾਸ ਲਈ ਮਦਦ ਅਤੇ ਅਗਵਾਈ ਦੇਣਾ ।
  5. ਰਾਜ ਸਰਕਾਰ ਅਤੇ ਸੰਸਥਾਵਾਂ ਵਿਚ ਤਾਲਮੇਲ ਪੈਦਾ ਕਰਨਾ ।

PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

ਪ੍ਰਸ਼ਨ 3.
ਸਕੂਲੀ ਅਧਿਆਪਕਾਂ ਲਈ ਵੱਖ-ਵੱਖ ਯੋਗਤਾਵਾਂ ਕੀ ਹੋਣੀਆਂ ਚਾਹੀਦੀਆਂ ਹਨ ?
ਉੱਤਰ-
ਸਰੀਰਕ ਸਿੱਖਿਆ ਨੂੰ ਅਧਿਆਪਨ ਦੇ ਤੌਰ ਤੇ ਅਪਣਾਉਣ ਲਈ ਆਪਣੇ ਕੋਲ ਮਾਨਤਾ ਪ੍ਰਾਪਤ ਕਾਲਜ ਜਾਂ ਯੂਨੀਵਰਸਿਟੀ ਤੋਂ ਸਰੀਰਕ ਸਿੱਖਿਆ ਵਿਚ ਸਰਟੀਫਿਕੇਟ, ਡਿਗਰੀ ਜਾਂ ਡਿਪਲੋਮਾ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ । ਸਰੀਰਕ ਸਿੱਖਿਆ ਲਈ ਇਸ ਖੇਤਰ ਵਿਚ ਕਈ ਮੌਕੇ ਹੁੰਦੇ ਹਨ । ਇਹਨਾਂ ਡਿਗਰੀਆਂ ਦੀਆਂ ਪ੍ਰਾਪਤੀਆਂ ਤੋਂ ਬਾਅਦ ਉਹ ਸਕੂਲ ਵਿਚ ਅਧਿਆਪਕ ਵੀ ਹੋ ਸਕਦੇ ਹਨ ।

ਉਪਰੋਕਤ ਡਿਗਰੀ ਪ੍ਰਾਪਤੀ ਲਈ ਸਿੱਖਿਆਰਥੀ ਨੇ 12ਵੀਂ ਪਾਸ ਕੀਤੀ ਹੋਵੇ ਅਤੇ ਨਾਲ ਕੋਈ ਖੇਡ ਪ੍ਰਾਪਤੀ ਅਤੇ ਉਪਰੋਕਤ ਕੋਰਸ ਲਈ ਇਨਟਰੈਂਸ ਪੇਪਰ ਪਾਸ ਕੀਤਾ ਹੋਵੇ ।

ਪ੍ਰਸ਼ਨ 4.
ਸਰੀਰਕ ਸਿੱਖਿਆ ਵਿਚ ਪੇਸ਼ੇ ਵਜੋਂ “ਪੱਤਰਕਾਰੀ” ਨੂੰ ਸਪੱਸ਼ਟ ਕਰੋ ।
ਉੱਤਰ-
ਇਕ ਖੇਡ ਪੱਤਰਕਾਰ ਦੇ ਰੂਪ ਵਿਚ (As a Sports Journalist) – ਦੁਨੀਆਂ ਭਰ ਵਿਚ ਖੇਡਾਂ ਨੂੰ ਬੜੇ ਧਿਆਨ ਨਾਲ ਦੇਖਿਆ ਜਾਂਦਾ ਹੈ । ਅੱਜ ਕਈ ਤਰ੍ਹਾਂ ਦੇ ਲੋਕ ਮੀਡੀਆ, ਖਬਰਾਂ, ਮੈਗਜੀਨਾਂ ਵਿਚ ਖੇਡ ਪੱਤਰਕਾਰ ਦੇ ਰੂਪ ਵਿਚ ਕੰਮ ਕਰਦੇ ਹਨ ਇਸ ਲਈ ਇਹ ਇਕ ਵਧੀਆ ਕੈਰੀਅਰ ਵਿਕਲਪ ਦੇ ਰੂਪ ਵਿਚ ਆ ਰਿਹਾ ਹੈ । ਖੇਡ ਪੱਤਰਕਾਰ ਨੂੰ ਮਾਸਿਕ ਸੰਚਾਰ (Mass Communication) ਵਿਚ ਡਿਗਰੀ ਦਾ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ । ਇਹਨਾਂ ਡਿਗਰੀਆਂ ਵਾਸਤੇ ਖੇਡ ਪੱਤਰਕਾਰ ਨੇ 12ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ । ਉਸ ਕੋਲ ਵੱਖ-ਵੱਖ ਖੇਡ ਦਾ ਤੇ ਖੇਡ ਦੇ ਪ੍ਰਦਰਸ਼ਨ ਦਾ ਗਿਆਨ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਉਸਨੂੰ ਮੀਡੀਆ ਉਤਪਾਦਨ (production) ਅਤੇ ਪ੍ਰਸਾਰਣ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 5.
ਰਾਜੀਵ ਗਾਂਧੀ ਖੇਡ ਅਵਾਰਡ ਬਾਰੇ ਲਿਖੋ ।
ਉੱਤਰ-
ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ (Rajiv Gandhi Sports Awards) – ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ਵਿਚ ਦਿੱਤਾ ਜਾਂਦਾ ਹੈ । ਭਾਰਤ ਵਿਚ ਇਹ ਸਭ ਤੋਂ ਵੱਡੇ ਰੈਂਕ ਦਾ ਰਾਸ਼ਟਰੀ ਪੁਰਸਕਾਰ ਹੈ ਅਤੇ ਇਹ ਖਿਡਾਰੀਆਂ ਦੇ ਮਨੋਬਲ ਅਤੇ ਵਿਸ਼ਵਾਸ ਨੂੰ ਉਤਸਾਹਿਤ ਕਰਨ ਲਈ ਇਹ 1991 ਵਿਚ ਸ਼ੁਰੂ ਕੀਤਾ ਗਿਆ । ਇਹ ਪੁਰਸਕਾਰ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੁਆਰਾ ਖਿਡਾਰੀਆਂ ਨੂੰ ਭਾਰਤ ਵਿਚ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ । ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ 7.5 ਲੱਖ ਦਾ ਨਕਦ ਇਨਾਮ, ਅਤੇ ਤਮਗਾ ਦਿੱਤਾ ਜਾਂਦਾ ਹੈ | ਸਭ ਤੋਂ ਪਹਿਲਾਂ ਇਹ ਪੁਰਸਕਾਰ ਵਿਸ਼ਵਨਾਥਨ ਆਨੰਦ (Vishwnathan Anand) ਨੇ 1992-1993 ਵਿਚ ਪ੍ਰਾਪਤ ਕੀਤਾ ਅਤੇ ਔਰਤਾਂ ਵਿਚ ਕਰਨਮ ਮਲੇਸ਼ਵਰੀ ਨੂੰ ਇਹ ਪੁਰਸਕਾਰ 1995-96 ਵਿਚ ਮਿਲਿਆ | ਪੰਕਜ ਅਡਵਾਨੀ ਇਕ ਅਜਿਹੇ ਪਹਿਲੇ ਖਿਡਾਰੀ ਹੋਏ ਹਨ ਜਿਨ੍ਹਾਂ ਨੂੰ ਦੋ ਖੇਡਾਂ ਸਨੁਕਰ (Snooker) ਅਤੇ ਬਿਲੀਅਰਡਜ਼ (Billiards) ਲਈ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਮਿਲਿਆ ਹੈ ।

ਪ੍ਰਸ਼ਨ 6.
ਖਿਡਾਰੀਆ ਨੂੰ ਦਿੱਤੇ ਜਾਣ ਵਾਲੇ ਸਭ ਤੋਂ ਵੱਡੇ ਅਵਾਰਡ ਬਾਰੇ ਲਿਖੋ ।
ਉੱਤਰ-
ਖਿਡਾਰੀਆਂ ਨੂੰ ਸਭ ਤੋਂ ਵੱਡਾ ਅਵਾਰਡ ਅਰਜੁਨ ਅਵਾਰਡ ਦਿੱਤਾ ਜਾਂਦਾ ਹੈ । ਇਹ ਪੁਰਸਕਾਰ 1961 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਇਹ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਲਗਾਤਾਰ ਚਾਰ ਸਾਲ ਤਕ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਜਿਵੇਂ ਕਿ ਓਲੰਪਿਕ ਖੇਡਾਂ, ਏਸ਼ੀਅਨ ਖੇਡਾਂ, ਕਾਮਨਵੈਲਥ ਅਤੇ ਰਾਸ਼ਟਰੀ ਪੱਧਰ ਤੇ ਬੇਹਤਰੀਨ ਪ੍ਰਦਰਸ਼ਨ ਕੀਤਾ ਹੋਏ । ਇਸ ਅਵਾਰਡ ਦੇ ਤਹਿਤ ਇਕ ਵਾਫੀ (ਅਰਜਨ ਦਾ ਕਾਂਸੀ ਦਾ ਬੁੱਤ) ਅਤੇ 5 ਲੱਖ ਰੁਪਏ ਨਕਦ ਦਿੱਤੇ ਜਾਂਦੇ ਹਨ ।

ਇਹ ਅਵਾਰਡ ਖੇਡ ਮੰਤਰਾਲੇ ਵਜੋਂ ਦਿੱਤਾ ਜਾਂਦਾ ਹੈ 1961 ਵਿਚ ਸਭ ਤੋਂ ਪਹਿਲਾਂ 6 ਖਿਡਾਰੀਆਂ ਨੂੰ ਇਹ ਅਵਾਰਡ ਦਿੱਤਾ ਗਿਆ । ਇਹ ਖਿਡਾਰੀ ਸਲੀਮ ਦੁਰਾਨੀ (Saleem Durrani) ਕ੍ਰਿਕਟ, ਗੁਰਬਚਨ ਸਿੰਘ ਰੰਧਾਵਾ (Gurbachan Singh Randhawa) ਐਥਲੈਟਿਕਸ, ਸਰਬਜੀਤ ਸਿੰਘ (Sarabjit Singh) ਬਾਸਕੇਟਬਾਲ, ਮੈਨੁਅਲ ਮੋਰਾਨ (Manuel Aaron ਸ਼ਤਰੰਜ, ਨੰਦੁ ਟੇਕ (Nandhu Natekar) ਬੈਡਮਿੰਟਨ ਅਤੇ ਐਲ.ਬੀ. ਡਿਸਜਾ (L.B. D’souza) ਬਾਕਸਿੰਗ, ਮੀਨਾ ਸ਼ਾਹ (Meena Shah) ਬੈਡਮਿੰਟਨ ਪਹਿਲੀ ਮਹਿਲਾ ਸੀ ਜਿਸ ਨੂੰ 1962 ਵਿਚ ਇਹ ਅਵਾਰਡ ਦਿੱਤਾ ਗਿਆ ।

PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

ਪ੍ਰਸ਼ਨ 7.
ਕੋਚਾਂ ਦੇ ਯੋਗਦਾਨ ਲਈ ਕਿਹੜਾ ਅਵਾਰਡ ਦਿੱਤਾ ਜਾਂਦਾ ਹੈ ? ਅਵਾਰਡ ਬਾਰੇ ਕੁਝ ਲਾਈਨਾਂ ਲਿਖੋ ।
ਉੱਤਰ-
ਖੇਡਾਂ ਵਿਚ ਕੋਚਾਂ ਦੇ ਯੋਗਦਾਨ ਦੀ ਪਛਾਣ ਕਰਨ ਲਈ, ਭਾਰਤ ਸਰਕਾਰ ਨੇ ਦਰੋਣਾਚਾਰੀਆ ਪੁਰਸਕਾਰ ਨੂੰ ਦੇਣ ਦਾ ਫੈਸਲਾ ਕੀਤਾ ਅਤੇ ਇਸ ਪੁਰਸਕਾਰ ਦਾ ਨਾਮ ਅਰਜੁਨ ਦੇ ਗੁਰੂ ਦਰੋਣਾਚਾਰੀਆ ਦੇ ਨਾਮ ਤੇ ਰੱਖਿਆ ਗਿਆ ।ਇਕ ਸ਼ਾਨਦਾਰ ਗੁਰੂ ਜਿਸ ਨੇ ਪਾਠਕਾਂ ਨੂੰ ਸਿੱਖਿਅਤ ਕੀਤਾ ਸੀ । ਇਹ ਪੁਰਸਕਾਰ ਉਨ੍ਹਾਂ ਕੋਚਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਖਿਡਾਰੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡ ਮੁਕਬਾਲਿਆਂ ਵਿਚ ਤਮਗਾ ਜਿੱਤਿਆ ਹੋਵੇ । ਇਸ ਅਵਾਰਡ ਦੇ ਜੇਤੂ ਨੂੰ ਦਰੋਣਾਚਾਰੀਆ ਦੀ ਮੂਰਤੀ ਅਤੇ 5 ਲੱਖ ਰੁਪਏ ਦਾ ਨਕਦ ਇਨਾਮ ਦੇ ਨਾਲ ਸਰਟੀਫਿਕੇਟ ਪੇਸ਼ ਕੀਤਾ ਜਾਂਦਾ ਹੈ । ਭਾਲਚੰਦਰ ਭਾਸਕਰ ਭਾਗਵਤ ਰੈਸਲਿੰਗ), ਉਮ ਪ੍ਰਕਾਸ਼ ਭਾਰਦਵਾਜ ਬਾਕਸਿੰਗ), ਓ.ਐਮ ਨੰਬੀਅਰ (ਐਥਲੇਟਿਕਸ) ਆਦਿ ਨੂੰ 1988 ਵਿਚ ਪਹਿਲੀ ਵਾਰ ਪੁਰਸਕਾਰ ਨਾਲ ਸਮਾਨਿਤ ਕੀਤਾ ਗਿਆ ।

ਪ੍ਰਸ਼ਨ 8.
ਧਿਆਨ ਚੰਦ ਅਵਾਰਡ ਬਾਰੇ ਲਿਖੋ ।
ਉੱਤਰ-
ਖੇਡਾਂ ਦੇ ਖੇਤਰ ਵਿਚ ਇਹ ਸਭ ਤੋਂ ਵੱਡਾ ਪੁਰਸਕਾਰ ਹੈ ਇਸ ਅਵਾਰਡ ਦਾ ਨਾਮ ਹਾਕੀ ਦੇ ਜਾਦੂਗਰ ਧਿਆਨਚੰਦ ਦੇ ਨਾਮ ਤੇ ਰੱਖਿਆ ਗਿਆ ਹੈ ਜੋ ਕਿ ਭਾਰਤੀ ਸੈਨਾ ਦੇ ਸਿਪਾਹੀ ਸਨ ਤੇ ਨਾਲ ਹੀ ਹਾਕੀ ਦੇ ਉੱਘੇ ਖਿਡਾਰੀ, ਜਿਨ੍ਹਾਂ ਨੇ ਆਪਣੇ 20 ਸਾਲ ਦੇ ਕੈਰੀਅਰ ਵਿਚ ਤਕਰੀਬਨ 1000 ਤੋਂ ਵੱਧ ਗੋਲ ਬਣਾਏ ਸਨ ।

ਇਹ ਅਵਾਰਡ 2002 ਵਿਚ ਸ਼ੁਰੂ ਕੀਤਾ ਗਿਆ ਸੀ ਅਤੇ ਹਰ ਸਾਲ ਖੇਡ ਮੰਤਰਾਲੇ ਵਲੋਂ ਦਿੱਤਾ ਜਾਂਦਾ ਹੈ । ਇਸ ਅਵਾਰਡ ਨੂੰ ਪ੍ਰਾਪਤ ਕਰਨ ਵਾਲੇ ਨੂੰ ਉਹਨਾਂ ਦੇ ਖੇਡਾਂ ਵਿਚ ਪ੍ਰਦਰਸ਼ਨ ਅਤੇ ਯੋਗਦਾਨ ਦੇ ਅਧਾਰ ਤੇ ਚੁਣਿਆ ਜਾਂਦਾ ਹੈ ।

ਪ੍ਰਸ਼ਨ 9.
ਮਹਾਰਾਜਾ ਰਣਜੀਤ ਸਿੰਘ ਅਵਾਰਡ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਮਹਾਰਾਜਾ ਰਣਜੀਤ ਸਿੰਘ ਅਵਾਰਡ ਪੰਜਾਬ ਸਰਕਾਰ ਦੁਆਰਾ ਸਿੱਖ ਰਾਜ ਦੇ ਆਗੁ ਦੇ ਨਾਂ ਤੇ 1978 ਵਿਚ ਸਥਾਪਿਤ ਕੀਤਾ ਸੀ । ਇਸ ਅਵਾਰਡ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਟ੍ਰਾਫੀ ਤੇ 5 ਲੱਖ ਰੁਪਏ ਦੀ ਨਕਦ ਰਕਮ (2018 ਪਾਲਿਸੀ ਦੇ ਅਨੁਸਾਰ ਰਕਮ ਵਾਧਾ ਦਿੱਤੀ ਜਾਂਦੀ ਹੈ । 2017 ਤੱਕ ਇਹ ਰਾਸ਼ੀ ਇੱਕ ਲੱਖ ਰੁਪਏ ਸੀ । ਇਹ ਪੁਰਸਕਾਰ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਹੋਵੇ । ਸ: ਪਰਗਟ ਸਿੰਘ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ ।

ਪ੍ਰਸ਼ਨ 10.
ਮਹਾਰਾਜਾ ਰਣਜੀਤ ਸਿੰਘ ਅਵਾਰਡ ਲਈ ਕੀ ਨਿਯਮ ਹਨ ?
ਉੱਤਰ-

  1. ਜਿਸ ਖਿਡਾਰੀ ਨੂੰ ਰਾਜੀਵ ਗਾਂਧੀ ਖੇਡ ਰਤਨ, ਅਰਜੁਨ ਅਵਾਰਡ ਮਿਲਿਆ ਹੋਵੇ ਅਤੇ ਉਹ ਪੰਜਾਬ ਦਾ ਰਹਿਣ ਵਾਲਾ ਹੋਵੇ ਉਸਨੂੰ ਇਹ ਪੁਰਸਕਾਰ ਦਿੱਤਾ ਜਾਂਦਾ ਹੈ ।
  2. ਜਿਸ ਖਿਡਾਰੀ ਨੇ ਪੰਜ ਸਾਲ ਦੇ ਕੈਰੀਅਰ ਵਿਚ ਕੁੱਲ 40 ਅੰਕ ਪ੍ਰਾਪਤ ਕੀਤੇ ਹੋਣ ।
  3. ਇਹ ਪੁਰਸਕਾਰ 1996 ਤੋਂ 2005 ਤੱਕ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ 2006 ਵਿਚ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਸੀ ।

ਪ੍ਰਸ਼ਨ 11.
ਰਾਜ ਕੁਮਾਰੀ ਅੰਮ੍ਰਿਤ ਕੌਰ ਕੋਚਿੰਗ ਸਕੀਮ ਦੇ ਉਦੇਸ਼ ਕੀ ਸਨ ?
ਉੱਤਰ-

  1. ਸਾਲਾਨਾ ਕੋਚਿੰਗ ਕੈਂਪ ਅਤੇ ਟੀਮਾਂ ਨੂੰ ਮੁਕਾਬਲਿਆਂ ਲਈ ਤਿਆਰ ਕਰਨਾ ।
  2. ਕੋਚਿੰਗ, ਕਲੀਨਿਕ ਅਤੇ ਮੁਕਾਬਲਿਆਂ ਆਦਿ ਦੀ ਤਿਆਰੀ ਕਰਵਾਉਣ ਲਈ ਫੈਡਰੇਸ਼ਨ ਨੂੰ ਸਹਾਇਤਾ ਕਰਨਾ ।
  3. ਕੋਚਾਂ ਵਾਸਤੇ ਰੀਫਰੈਸ਼ਰ ਕੋਰਸ ਲਗਵਾਉਣੇ ਅਤੇ ਬਾਹਰਲੇ ਦੇਸ਼ਾਂ ਦੇ ਮਾਹਿਰਾਂ ਨੂੰ ਬੁਲਾਉਣਾ ।
  4. ਭਾਰਤੀ ਖਿਡਾਰੀਆਂ ਦੇ ਉੱਚਤਮ ਵਿਕਾਸ ਲਈ ਮਦਦ ਅਤੇ ਅਗਵਾਈ ਦੇਣਾ ।
  5. ਰਾਜ ਸਰਕਾਰ ਅਤੇ ਸੰਸਥਾਵਾਂ ਵਿਚ ਤਾਲਮੇਲ ਪੈਦਾ ਕਰਨਾ ।

PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

ਪ੍ਰਸ਼ਨ 12.
ਸਪੋਰਟਸ ਅਥਾਰਿਟੀ ਆਫ਼ ਇੰਡੀਆ ਦੀ ਖੇਡਾਂ ਵਿਚ ਕੀ ਭੂਮਿਕਾ ਹੈ ?
ਉੱਤਰ-
ਸਪੋਰਟਸ ਅਥਾਰਟੀ ਆਫ ਇੰਡੀਆ ਭਾਰਤ ਸਰਕਾਰ ਦੁਆਰਾ 1984 ਵਿਚ ਸਥਾਪਿਤ ਕੀਤਾ ਗਿਆ ਸੀ ਤਾਂ ਕਿ ਖੇਡਾਂ ਦੇ ਮਿਆਰ ਨੂੰ ਦੇਸ਼ ਵਿਚ ਉੱਚਾ ਚੁੱਕਿਆ ਜਾਵੇ । ਇਸਦੇ 7 ਖੇਤਰੀ ਸੈਂਟਰ ਹਨ ਜੋ ਕਿ ਬੰਗਲੌਰ, ਭੋਪਾਲ, ਗਾਂਧੀ ਨਗਰ, ਕੋਲਕਾਤਾ, ਸੋਨੀਪਤ, ਦਿੱਲੀ, ਮੁੰਬਈ ਅਤੇ ਇੰਫ਼ਾਲ ਵਿਚ ਸਥਿਤ ਹਨ । ਇਸ ਤੋਂ ਇਲਾਵਾ ਗੁਹਾਟੀ ਅਤੇ ਔਰੰਗਾਬਾਦ ਵਿਚ ਦੋ ਉਪ ਕੇਂਦਰ ਵੀ ਹਨ । ਇਹ ਸੰਸਥਾ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ (NIS), ਲਕਸ਼ਮੀ ਬਾਈ ਨੈਸ਼ਨਲ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਆਦਿ ਵੱਡੀਆਂ ਸੰਸਥਾਵਾਂ ਨੂੰ ਚਲਾਉਂਦੀ ਹੈ । ਇਸ ਸੰਸਥਾ ਦਾ ਮੁੱਖ ਉਦੇਸ਼ ਖੇਡਾਂ ਦੀਆਂ ਵੱਖ-ਵੱਖ ਸਹੂਲਤਾਂ ਨੂੰ ਉੱਚਿਤ ਵਰਤੋਂ ਵਿਚ ਲਿਆਉਣਾ ਅਤੇ ਖੇਡਾਂ ਦੀ ਉੱਨਤੀ ਅਤੇ ਖੇਡਾਂ ਦਾ ਪ੍ਰਬੰਧ ਚਲਾਉਣਾ ਹੈ ।

ਪ੍ਰਸ਼ਨ 13.
ਆਈ. ਓ. ਏ. (OA) ਦੇ ਕੰਮਾਂ ਬਾਰੇ ਲਿਖੋ ।
ਉੱਤਰ-
ਆਈ. ਓ. ਏ. (IOA) ਦੇ ਕੰਮ (Functions of IOA)-

  1. ਐਸੋਸੀਏਸ਼ਨ ਦੀ ਨੀਤੀ ਨੂੰ ਤਿਆਰ ਅਤੇ ਲਾਗੂ ਕਰਨਾ ।
  2. ਸੰਸਥਾ ਦੇ ਸੰਵਿਧਾਨ ਦੇ ਉਪਬੰਧਾਂ ਦੇ ਅਨੁਸਾਰ ਘੱਟੋ-ਘੱਟ ਚਾਰ ਸਾਲਾਂ ਵਿਚ ਘੱਟੋ-ਘੱਟ ਇਕ ਵਾਰ ਅਹੁਦੇਦਾਰਾਂ ਅਤੇ ਕਾਰਜਸ਼ੀਲ ਕੌਂਸਲ ਦੀ ਚੋਣ ਕਰਵਾਉਣਾ ।
  3. ਐਸੋਸੀਏਸ਼ਨ ਦੇ ਫੰਡ ਅਤੇ ਹੋਰ ਸੰਪੱਤੀਆਂ ਨੂੰ ਰੱਖਣਾ ਅਤੇ ਕੰਟਰੋਲ ਕਰਨਾ ।
  4. ਜਦੋਂ ਜ਼ਰੂਰੀ ਹੋਵੇ ਤਾਂ ਕਮੇਟੀ ਜਾਂ ਉਪ ਕਮੇਟੀਆਂ ਦੀ ਨਿਯੁਕਤੀ ਕਰਨਾ ।
  5. ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਪਾਸ ਕੀਤੇ ਨਿਯਮਾਂ ਨੂੰ ਲਾਗੂ ਕਰਵਾਉਣਾ ।

ਪ੍ਰਸ਼ਨ 14.
ਅਧਿਆਪਨ ਕਿੱਤੇ ਲਈ ਸਰੀਰਕ ਸਿੱਖਿਆ ਦੇ ਅਧਿਆਪਕਾਂ ਵਾਸਤੇ ਕੀ ਵਿਕਲਪ ਹਨ ?
ਉੱਤਰ-
ਇਕ ਅਧਿਆਪਨ ਦੇ ਕਿੱਤੇ ਵਜੋਂ ਕੈਰੀਅਰ (As a Teaching Profession) – ਸਰੀਰਕ ਸਿੱਖਿਆ ਨੂੰ ਅਧਿਆਪਨ ਦੇ ਤੌਰ ਤੇ ਅਪਣਾਉਣ ਲਈ ਆਪਣੇ ਕੋਲ ਮਾਨਤਾ ਪ੍ਰਾਪਤ ਕਾਲਜ ਜਾਂ ਯੂਨੀਵਰਸਿਟੀ ਤੋਂ ਸਰੀਰਕ ਸਿੱਖਿਆ ਵਿਚ ਸਰਟੀਫਿਕੇਟ, ਡਿਗਰੀ ਜਾਂ ਡਿਪਲੋਮਾ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ । ਉਹਨਾਂ ਨੂੰ ਸੰਬੰਧਿਤ ਖੇਤਰ ਵਿਚ ਬੀ.ਪੀ.ਈ., ਬੀ.ਪੀ.ਐੱਡ., ਐੱਮ.ਪੀ.ਐੱਡ., ਐੱਮ.ਫਿਲ, ਜਾਂ ਫਿਰ ਉੱਚੀ ਡਿਗਰੀ ਪੀ.-ਐੱਚ.ਡੀ. ਕੀਤੀ ਹੋਈ ਹੋਣੀ ਚਾਹੀਦੀ ਹੈ | ਸਰੀਰਕ ਸਿੱਖਿਆਵਾਦੀ ਲਈ ਇਸ ਖੇਤਰ ਵਿਚ ਕਈ ਮੌਕੇ ਹੁੰਦੇ ਹਨ । ਇਹਨਾਂ ਡਿਗਰੀਆਂ ਦੀਆਂ ਪ੍ਰਾਪਤੀਆਂ ਤੋਂ ਬਾਅਦ ਉਹ ਸਕੂਲ ਵਿਚ ਅਧਿਆਪਕ ਜਾਂ ਕਾਲਜ ਵਿਚ ਪ੍ਰੋਫ਼ੈਸਰ ਵੀ ਹੋ ਸਕਦੇ ਹਨ ।

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ ਤੋਂ (Five Marks Question Answers)

ਪ੍ਰਸ਼ਨ 1.
ਸਰੀਰਕ ਸਿੱਖਿਆ ਦੇ ਕੈਰੀਅਰ ਦੇ ਵਿਕਲਪਾਂ ਬਾਰੇ ਲਿਖੋ ।
ਉੱਤਰ-
ਸਰੀਰਕ ਸਿੱਖਿਆ ਇਕ ਅਜਿਹੀ ਸਿੱਖਿਆ ਹੈ ਜੋ ਕਿ ਸਰੀਰਕ ਗਤੀਵਿਧੀਆਂ, ਸਰੀਰਕ ਤੰਦਰੁਸਤੀ, ਜੀਵਨ ਸ਼ੈਲੀ, ਖੇਡਾਂ ਅਤੇ ਅੰਤਰ-ਨਿਜੀ ਹੁਨਰ ਦੇ ਰਾਹੀਂ ਦਿੱਤੀ ਜਾਂਦੀ ਹੈ | ਸਰੀਰਕ ਸਿੱਖਿਆ ਦੇ ਵਿਚ ਕੈਰੀਅਰ ਦੇ ਮੌਕੇ ਦਿਨੋ-ਦਿਨ ਭਾਰਤ ਅਤੇ ਵਿਦੇਸ਼ਾਂ ਵਿਚ ਵੱਧ ਰਹੇ ਹਨ । ਸਰੀਰਕ ਸਿੱਖਿਆ ਦੇ ਵਿਸ਼ੇ ਵਿਚ ਕੈਰੀਅਰ ਬਣਾਉਣ ਦਾ ਵਿਕਲਪ ਅਸਾਨ ਨਹੀਂ ਹੈ । ਇਸ ਵਿਚ ਭਾਰਤ ਦੀਆਂ ਕਈ ਸਰਕਾਰੀ ਸੰਸਥਾਵਾਂ ਜਿਵੇਂ ਸਪਰੋਟਸ ਅਥਾਰਿਟੀ ਆਫ ਇੰਡੀਆ, ਰਾਸ਼ਟਰੀ ਖੇਡ ਸੰਸਥਾਵਾਂ, ਵੱਖ-ਵੱਖ ਯੂਥ ਸੇਵਾਵਾਂ ਅਤੇ ਖੇਡ ਵਿਭਾਗ, ਰੇਲਵੇਜ਼, ਬੈਂਕ, ਭਾਰਤੀ ਏਅਰਲਾਨੀਜ, ਸੂਬਾ ਪੁਲਿਸ ਵਰਗੀਆਂ ਸੰਸਥਾਵਾਂ ਬਹੁਤ ਸਾਡੀਆਂ ਨੌਕਰੀਆਂ ਪ੍ਰਦਾਨ ਕਰਦੀਆਂ ਹਨ । ਇਹ ਨੌਕਰੀਆਂ ਖੇਡ ਕੋਟੇ ਦੇ ਅਧੀਨ ਦਿੱਤੀਆਂ ਜਾਂਦੀਆਂ ਹਨ । ਅੱਜ ਦੇ ਦੌਰ ਵਿਚ ਕਈ ਤਰ੍ਹਾਂ ਦੀਆਂ ਨੌਕਰੀਆਂ ਸਰੀਰਕ ਸਿੱਖਿਆ ਦੇ ਖੇਤਰ ਮੌਕੇ ਪ੍ਰਦਾਨ ਕਰ ਰਹੇ ਹਨ | ਅਸੀ ਇਹਨਾਂ ਵਿਕਲਪਾਂ ਨੂੰ ਹੇਠ ਲਿਖੀਆਂ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ-

1. ਇਕ ਅਧਿਆਪਨ ਦੇ ਕਿੱਤੇ ਵਜੋਂ ਕੈਰੀਅਰ (As a teaching Profession) – ਸਰੀਰਕ ਸਿੱਖਿਆ ਨੂੰ ਅਧਿਆਪਨ ਦੇ ਤੌਰ ਤੇ ਅਪਣਾਉਣ ਲਈ ਆਪਣੇ ਕੋਲ ਮਾਨਤਾ ਪ੍ਰਾਪਤ ਕਾਲਜ ਜਾਂ ਯੂਨੀਵਰਸਿਟੀ ਤੋਂ ਸਰੀਰਕ ਸਿੱਖਿਆ ਵਿਚ ਸਰਟੀਫਿਕੇਟ, ਡਿਗਰੀ ਜਾਂ ਡਿਪਲੋਮਾ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ । ਉਹਨਾਂ ਨੂੰ ਸੰਬੰਧਿਤ ਖੇਤਰ ਵਿਚ ਬੀ.ਪੀ.ਈ., ਬੀ.ਪੀ.ਐੱਡ, ਐਮ.ਪੀ.ਐੱਡ., ਐਮ.ਫਿਲ. ਜਾਂ ਫਿਰ ਉੱਚੀ ਡਿਗਰੀ ਪੀ-ਐੱਚ. ਡੀ ਕੀਤੀ ਹੋਈ ਹੋਣੀ ਚਾਹੀਦੀ ਹੈ | ਸਰੀਰਕ ਸਿੱਖਿਆਵਾਦੀ ਲਈ ਇਸ ਖੇਤਰ ਵਿਚ ਕਈ ਮੌਕੇ ਹੁੰਦੇ ਹਨ । ਇਹਨਾਂ ਡਿਗਰੀਆਂ ਦੀਆਂ ਪ੍ਰਾਪਤੀਆਂ ਤੋਂ ਬਾਅਦ ਉਹ ਸਕੂਲ ਵਿਚ ਅਧਿਆਪਕ ਜਾਂ ਕਾਲਜ ਵਿਚ ਪ੍ਰੋਫੈਸਰ ਵੀ ਹੋ ਸਕਦੇ ਹਨ ।

ਉਪਰੋਕਤ ਡਿਗਰੀ ਪ੍ਰਾਪਤੀ ਲਈ ਸਿੱਖਿਆਰਥੀ ਨੇ 12ਵੀਂ ਪਾਸ ਕੀਤੀ ਹੋਵੇ ਅਤੇ ਨਾਲ ਕੋਈ ਖੇਡ ਪ੍ਰਾਪਤੀ ਅਤੇ ਉਪਰੋਕਤ ਕੋਰਸ ਲਈ ਇਨਟਰੈਸ ਪੇਪਰ ਪਾਸ ਕੀਤਾ ਹੋਵੇ ।

2. ਇਕ ਕੋਚ ਦੇ ਕਿੱਤੇ ਵਜੋਂ (As a coaching Profession) – ਸਰੀਰਕ ਸਿੱਖਿਆ ਵਿਚ ਕੋਚਿੰਗ ਦਾ ਇਕ ਵੱਖਰਾ ਖੇਤਰ ਹੈ । ਦੁਨੀਆਂ ਵਿਚ ਕਈ ਖੇਡਾਂ ਖੇਡੀਆਂ ਜਾਂਦੀਆਂ ਹਨ ਅਤੇ ਹਰੇਕ ਖੇਡ ਲਈ ਵਿਸ਼ੇਸ਼ ਕੋਚਿੰਗ ਦੀ ਲੋੜ ਹੈ । ਕਿਸੇ ਖਾਸ ਖੇਡ ਵਿਚ ਕੋਚਿੰਗ ਦਾ ਡਿਪੋਮਾ ਕਰਨ ਤੋਂ ਬਾਅਦ ਇਕ ਵਿਅਕਤੀ ਨੂੰ ਇਕ ਕੋਚ ਵਜੋਂ ਨੌਕਰੀ ਮਿਲਦੀ ਹੈ । ਰਾਸ਼ਟਰੀ ਜਾਂ ਅੰਤਰਰਾਸ਼ਟਰੀ ਟੀਮ ਦੀ ਕੋਚਿੰਗ ਤੋਂ ਇਲਾਵਾ ਕੋਚ ਕੋਲ ਅਜਿਹੇ ਮੌਕੇ ਹੁੰਦੇ ਹਨ । ਜਿੱਥੇ ਉਹ ਕੋਚਿੰਗ ਕਰ ਸਕਦਾ ਹੈ, ਜਿਵੇਂ ਸਕੂਲ, ਕਾਲਜ ਅਤੇ ਕਲੱਬ ਆਦਿ ।

ਉਹ ਆਪਣੀ ਖੁਦ ਦੀ ਸਪੋਰਟਸ ਅਕੈਡਮੀ ਚਲਾ ਸਕਦੇ ਹਨ । ਇਸ ਵਾਸਤੇ ਉਸ ਕੋਲ ਐੱਨ.ਆਈ.ਐੱਸ. ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਉਹ ਸਰੀਰਕ ਸਿੱਖਿਆ ਵਿਚ ਵੀ ਆਪਣੀ ਡਿਗਰੀ ਪੂਰੀ ਕਰ ਸਕਦਾ ਹੈ, ਜਿਵੇਂ ਕਿ ਬੀ.ਪੀ.ਐਡ. ਅਤੇ ਐਮ.ਪੀ ਐਡ ਆਦਿ । ਐਨ.ਆਈ.ਐਸ. ਵਿਚ ਕਈ ਤਰ੍ਹਾਂ ਦੇ ਕੋਚਿੰਗ ਡਿਪਲੋਮੇ ਹਨ । ਇਹ ਹੇਠ ਲਿਖੇ ਹਨ-

1. ਇਕ ਖੇਡ ਫਿਜਿਊਥੈਰੇਪਿਸਟ ਦੇ ਤੌਰ ਤੇ (As a Sports Physiotherapist) – ਜੇ ਵਿਅਕਤੀ ਨੂੰ ਖੇਡਾਂ ਵਿਚ ਲੱਗਣ ਵਾਲੀਆਂ ਸੱਟਾਂ ਅਤੇ ਪ੍ਰਬੰਧਨ ਦੀ ਜਾਣਕਾਰੀ ਹੋਏ ਤਾਂ ਉਹ ਇਸ ਕਿੱਤੇ ਨੂੰ ਖੇਡ ਫਿਜਿਊਥੈਰੇਪਿਸਟ ਦੇ ਤੌਰ ਤੇ ਅਪਣਾ ਸਕਦੇ ਹਨ । ਫਿਜਿਊਥੈਰੇਪਿਸਟ ਬਣਨ ਦੀ ਯੋਗਤਾ ਡਿਪਲੋਮਾ, ਬੈਚਲਰ ਆਫ ਫਿਜਿਊਥੈਰੇਪਿਸਟ ਬੀ.ਐੱਸ.ਸੀ., (B.Sc.) ਇਨ ਫਿਜਿਊਥੈਰੇਪਿਸਟ ਜਾਂ ਮਾਸਿਕ ਫਿਜਿਊਥੈਰੇਪਿਸਟ ਲਾਜ਼ਮੀ ਹੈ । ਕੈਰੀਅਰ ਦੇ ਤੌਰ ‘ਤੇ ਫਿਜਿਊਥੈਰੇਪਿਸਟ ਲਈ ਸ਼ਾਨਦਾਰ ਮੌਕੇ ਹਨ । ਉਹ ਕਈ ਖੇਡ ਸੰਸਥਾਵਾਂ ਨਾਲ ਜੁੜ ਸਕਦੇ ਹਨ । ਰਾਸ਼ਟਰੀ ਟੀਮਾਂ ਜਾਂ ਫਿਰ ਨਿੱਜੀ ਫਿਜਿਉਥੈਰੇਪਿਸਟ ਦੇ ਤੌਰ ‘ਤੇ ਵੀ ਕੰਮ ਕਰ ਸਕਦੇ ਹਨ ਕਿਉਂਕਿ ਖੇਡ ਮੁਕਾਬਲਿਆਂ ਵਿਚ ਜਾਂ ਫਿਰ ਅਭਿਆਸ ਦੌਰਾਨ ਕਈ ਤਰ੍ਹਾਂ ਦੀਆਂ ਸੱਟਾਂ ਖਿਡਾਰੀਆਂ ਨੂੰ ਲੱਗਦੀਆਂ ਰਹਿੰਦੀਆਂ ਹਨ ਅਤੇ ਇਹਨਾਂ ਦੇ ਇਲਾਜ ਵਾਸਤੇ ਭੌਤਿਕ-ਚਿਕਿਤਸਾ ਦੇ ਮਾਹਿਰਾਂ ਦੀ ਲੋੜ ਪੈਂਦੀ ਹੈ ।

2. ਇਕ ਖੇਡ ਪੱਤਰਕਾਰ ਦੇ ਰੂਪ ਵਿਚ (As a Sports Journalist) – ਦੁਨੀਆਂ ਭਰ ਵਿਚ ਖੇਡਾਂ ਨੂੰ ਬੜੇ ਧਿਆਨ ਨਾਲ ਦੇਖਿਆ ਜਾਂਦਾ ਹੈ | ਅੱਜ ਕਈ ਤਰ੍ਹਾਂ ਦੇ ਲੋਕ ਮੀਡੀਆ, ਖਬਰਾਂ, ਮੈਗਜੀਨਾਂ ਵਿਚ ਖੇਡ ਪੱਤਰਕਾਰ ਦੇ ਰੂਪ ਵਿਚ ਕੰਮ ਕਰਦੇ ਹਨ । ਇਸ ਲਈ ਇਹ ਇਕ ਵਧੀਆ ਕੈਰੀਅਰ ਵਿਕਲਪ ਦੇ ਰੂਪ ਵਿਚ ਆ ਰਿਹਾ ਹੈ । ਖੇਡ ਪੱਤਰਕਾਰ ਨੂੰ ਮਾਸਿਕ ਸੰਚਾਰ (Mass Communication) ਵਿਚ ਡਿਗਰੀ ਦਾ ਡਿਪਲੋਮਾ ਕੀਤਾ ਹੋਣਾ ਚਾਹੀਦਾ ਹੈ । ਇਹਨਾਂ ਡਿਗਰੀਆਂ ਵਾਸਤੇ ਖੇਡ ਪੱਤਰਕਾਰ ਨੇ 12ਵੀ ਪਾਸ ਕੀਤੀ ਹੋਣੀ ਚਾਹੀਦੀ ਹੈ । ਉਸ ਕੋਲ ਵੱਖ-ਵੱਖ ਖੇਡ ਦਾ ਖੇਡ ਦੇ ਪ੍ਰਦਰਸ਼ਨ ਦਾ ਗਿਆਨ ਹੋਣਾ ਚਾਹੀਦਾ ਹੈ । ਇਸ ਤੋਂ ਇਲਾਵਾ ਉਸਨੂੰ ਮੀਡੀਆ ਉਤਪਾਦਨ (Production) ਅਤੇ ਪ੍ਰਸਾਰਣ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ।

3. ਯੋਗਾ ਦੇ ਰੂਪ ਵਿਚ ਕਿੱਤਾ (As a Yoga Instructor) – ਅੱਜ-ਕੱਲ੍ਹ ਹਰ ਕੋਈ ਸਰੀਰਕ ਤੰਦਰੁਸਤੀ ਪ੍ਰਤੀ ਸੁਚੇਤ ਹੋ ਗਿਆ ਹੈ ਅਤੇ ਇਸ ਨੂੰ ਕੈਰੀਅਰ ਦੇ ਰੂਪ ਵਿਚ ਅਪਣਾ ਰਿਹਾ ਹੈ । ਇਸ ਕੈਰੀਅਰ ਵਿਚ ਚੰਗੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ ਹਨ ਅਤੇ ਸਮਾਜ ਦੀ ਜ਼ਰੂਰਤ ਨੂੰ ਯੋਗਿਕ ਅਭਿਆਸ ਵੱਲ ਵਧਾਇਆ ਜਾ ਰਿਹਾ ਹੈ । ਇਕ ਯੋਗਾ ਮਾਹਿਰ ਹੋਣ ਲਈ ਵਿਅਕਤੀ ਕੋਲ ਬੈਚਲਰ ਡਿਗਰੀ, ਡਿਪਲੋਮਾ, ਯੋਗ ਵਿਚ ਬੀ.ਐੱਡ. ਦਾ ਸਰਟੀਫਿਕੇਟ ਕੋਰਸ ਹੋਣਾ ਲਾਜ਼ਮੀ ਹੈ ।

PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

ਪ੍ਰਸ਼ਨ 2.
ਸਰੀਰਕ ਸਿੱਖਿਆ ਦੇ ਵੱਖ-ਵੱਖ ਕੋਰਸਾਂ ਦੀ ਜਾਣਕਾਰੀ ਦਿਓ ।
ਉੱਤਰ-
ਸਰੀਰਕ ਸਿੱਖਿਆ ਦੇ ਕੋਰਸਾਂ ਦੇ ਨਾਂ ਹੇਠਾਂ ਦਿੱਤੇ ਗਏ ਹਨ
PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ 1
PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ 2

ਪ੍ਰਸ਼ਨ 3.
ਰਾਜੀਵ ਗਾਂਧੀ ਖੇਡ ਅਵਾਰਡ ਬਾਰੇ ਜਾਣਕਾਰੀ ਦਿਉ ।
ਉੱਤਰ-
ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ (Rajiv Gandhi Sports Awards) – ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦ ਵਿਚ ਦਿੱਤਾ ਜਾਂਦਾ ਹੈ । ਭਾਰਤ ਵਿਚ ਇਹ ਸਭ ਤੋਂ ਵੱਡੇ ਰੈਂਕ ਦਾ ਰਾਸ਼ਟਰੀ ਪੁਰਸਕਾਰ ਹੈ ਅਤੇ ਇਹ ਖਿਡਾਰੀਆਂ ਦੇ ਮਨੋਬਲ ਅਤੇ ਵਿਸ਼ਵਾਸ ਨੂੰ ਉਤਸਾਹਿਤ ਕਰਨ ਲਈ ਇਹ 1991 ਵਿਚ ਸ਼ੁਰੂ ਕੀਤਾ ਗਿਆ । ਇਹ ਪੁਰਸਕਾਰ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੁਆਰਾ ਖਿਡਾਰੀਆਂ ਨੂੰ ਭਾਰਤ ਵਿਚ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਜਾਂਦਾ ਹੈ । ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ 7.5 ਲੱਖ ਦਾ ਨਕਦ ਇਨਾਮ, ਅਤੇ ਤਮਗਾ ਦਿੱਤਾ ਜਾਂਦਾ ਹੈ । ਸਭ ਤੋਂ ਪਹਿਲਾਂ ਇਹ ਪੁਰਸਕਾਰ ਵਿਸ਼ਵਨਾਥਨ ਆਨੰਦ (Vishwnathan Anand) ਨੇ 1992-1993 ਵਿਚ ਪ੍ਰਾਪਤ ਕੀਤਾ ਅਤੇ ਔਰਤਾਂ ਵਿਚ ਕਰਨਮ ਮਲੇਸ਼ਵਰੀ ਨੂੰ ਇਹ ਪੁਰਸਕਾਰ 1995-96 ਵਿਚ ਮਿਲਿਆ | ਪੰਕਜ ਅਡਵਾਨੀ ਇਕ ਅਜਿਹੇ ਪਹਿਲੇ ਖਿਡਾਰੀ ਹੋਏ ਹਨ ਜਿਨ੍ਹਾਂ ਨੂੰ ਦੋ ਖੇਡਾਂ ਸਨੂਕਰ (Snooker) ਅਤੇ ਬਿਲੀਅਰਡਜ਼ (Billiards) ਲਈ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਮਿਲਿਆ ਹੈ ।

ਰਾਜੀਵ ਗਾਂਧੀ ਖੇਡ ਪੁਰਸਕਾਰ ਨੂੰ ਪ੍ਰਾਪਤ ਕਰਨ ਦੇ ਨਿਯਮ (Rules to get Rajiv Gandhi Sports Award) – ਭਾਰਤ ਸਰਕਾਰ ਸੰਬੰਧਿਤ ਖੇਡ ਫੈਡਰੇਸ਼ਨਾਂ ਤੋਂ ਖਿਡਾਰੀ ਦੇ ਨਾਮ ਦੀ ਸੂਚੀ ਮੰਗਵਾਉਂਦੀ ਹੈ, ਜਿਸ ਦੀ ਆਖਰੀ ਮਿਤੀ 31 ਮਈ ਹੁੰਦੀ ਹੈ । ਇੱਥੇ ਉਹਨਾਂ ਖਿਡਾਰੀਆਂ ਦੀ ਨਾਮਜ਼ਦਗੀ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਓਲੰਪਿਕ, ਕਾਮਨਵੈਲਥ ਗੇਮਜ਼, ਏਸ਼ੀਅਨ ਖੇਡਾਂ ਵਿਚ ਮੈਡਲ ਪ੍ਰਾਪਤ ਕੀਤੇ ਹੁੰਦੇ ਹਨ ।
PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ 3
2018 ਵਿਚ ਰਾਜੀਵ ਗਾਂਧੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਖਿਡਾਰੀ-

ਖਿਡਾਰੀ ਦਾ ਨਾਮ ਖੇਡ
1. ਮੀਰਾਬਾਈ ਚਾਨੂੰ ਵੇਟ ਲੇਟਟਿੰਗ
2. ਵਿਰਾਟ ਕੋਹਲੀ ਕ੍ਰਿਕਟ

ਪ੍ਰਸ਼ਨ 4.
ਭਾਰਤ ਵਿਚ ਖਿਡਾਰੀ ਨੂੰ ਦਿੱਤੇ ਜਾਣ ਵਾਲੇ ਸਰਵੋਤਮ ਅਵਾਰਡ ਬਾਰੇ ਦੱਸੋ ।
ਉੱਤਰ-
ਅਰਜਨ ਐਵਾਰਡ (Arjuna Award) – ਇਹ ਪੁਰਸਕਾਰ 1961 ਵਿਚ ਸ਼ੁਰੂ ਕੀਤਾ ਗਿਆ ਸੀ । ਇਹ ਖਿਡਾਰੀਆਂ ਨੂੰ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਇਨਾਮ ਹੈ ਅਤੇ ਇਹ ਉਹਨਾਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਲਗਾਤਾਰ ਚਾਰ ਸਾਲ ਤਕ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਜਿਵੇਂ ਕਿ ਓਲੰਪਿਕ ਖੇਡਾਂ, ਏਸ਼ੀਅਨ ਖੇਡਾਂ, ਕਾਮਨਵੈਲਥ ਅਤੇ ਰਾਸ਼ਟਰੀ ਪੱਧਰ ਤੇ ਬੇਹਤਰੀਨ ਪ੍ਰਦਰਸ਼ਨ ਕੀਤਾ ਹੋਏ । ਇਸ ਅਵਾਰਡ ਦੇ ਤਹਿਤ ਇਕ ਫੀ (ਅਰਜਨ ਦਾ ਕਾਂਸੀ ਦਾ ਬੁੱਤ) ਅਤੇ 5 ਲੱਖ ਰੁਪਏ ਨਕਦ ਦਿੱਤੇ ਜਾਂਦੇ ਹਨ ।

ਇਹ ਅਵਾਰਡ ਖੇਡ ਮੰਤਰਾਲੇ ਵਜੋਂ ਦਿੱਤਾ ਜਾਂਦਾ ਹੈ 1961 ਵਿਚ ਸਭ ਤੋਂ ਪਹਿਲਾਂ 6 ਖਿਡਾਰੀਆਂ ਨੂੰ ਇਹ ਅਵਾਰਡ ਦਿੱਤਾ ਗਿਆ । ਇਹ ਖਿਡਾਰੀ ਸਲੀਮ ਦੂਰਾਨੀ (Saleem Durrani) ਕ੍ਰਿਕਟ, ਗੁਰਬਚਨ ਸਿੰਘ ਰੰਧਾਵਾ (Gurbachan Singh Randhawa) ਐਥਲੈਟਿਕਸ, ਸਰਬਜੀਤ ਸਿੰਘ (Sarabjit Singh) ਬਾਸਕੇਟਬਾਲ, ਮੈਨੁਅਲ ਮੋਰਾਨ (Manuel Aaron) ਸ਼ਤਰੰਜ, ਨੰਦੁ ਨਾਟੇਕਰ (Nandhu Natekar) ਬੈਡਮਿੰਟਨ ਅਤੇ ਐਲ. ਬੀ. ਡਿਸੂਜਾ (LB D’Souza) ਬਾਕਸਿੰਗ ਮੀਨਾ ਸ਼ਾਹ (Meena Shah) ਬੈਡਮਿੰਟਨ ਪਹਿਲੀ ਮਹਿਲਾ ਸੀ ਜਿਸ ਨੂੰ 1962 ਵਿਚ ਇਹ ਅਵਾਰਡ ਦਿੱਤਾ ਗਿਆ |

ਅਰਜੁਨ ਅਵਾਰਡ ਦੇ ਨਿਯਮ-ਅਰਜੁਨ ਅਵਾਰਡ ਦੇ ਨਿਯਮ ਹੇਠ ਲਿਖੇ ਅਨੁਸਾਰ ਹਨ :-

  1. ਅਰਜੁਨ ਪੁਰਸਕਾਰ ਦਾ ਉਦੇਸ਼ ਭਾਰਤ ਵਿਚ ਖੇਡਾਂ ਦੇ ਵਿਕਸਿਤ ਮਿਆਰਾਂ ਨੂੰ ਵਿਕਸਿਤ ਕਰਨਾ ਹੈ ।
  2. ਭਾਰਤ ਸਰਕਾਰ ਹਰ ਸਾਲ ਮਿੱਥੇ ਸਮੇਂ ਤੇ ਖਿਡਾਰੀਆਂ ਦੇ ਨਾਮ ਸੂਚੀ ਫੈਡਰੇਸ਼ਨ ਤੋਂ ਮੰਗ ਲੈਂਦੀ ਹੈ ।
  3. ਆਮ ਤੌਰ ਦੇ ਹਰੇਕ ਸਾਲ ਹਰੇਕ ਈਵੇਂਟ ਲਈ ਇਕ ਖਿਡਾਰੀ ਨੂੰ ਅਵਾਰਡ ਦਿੱਤਾ ਜਾਂਦਾ ਹੈ ਅਤੇ ਇਸੇ ਈਵੈਂਟ ਵਿਚ ਨਿਰਵਿਵਾਦ ਔਰਤ ਨੂੰ ਦੂਜਾ ਇਨਾਮ ਦਿੱਤਾ ਜਾ ਸਕਦਾ ਹੈ ।
  4. ਨਾਮਜ਼ਦਗੀਆਂ ਦੀ ਸੂਚੀ ਨਿਰਧਾਰਿਤ ਸਮੇਂ ਵਿਚ ਖੇਡ ਵਿਭਾਗ ਨੂੰ ਜਮਾਂ ਕਰਵਾ ਦਿੱਤੀਆਂ ਜਾਂਦੀਆਂ ਹਨ ।
  5. ਨਾਮਜ਼ਦਗੀਆਂ ਦਾਖਲ ਕਰਨ ਲਈ ਨਿਸਚਿਤ ਮਿੱਤੀ ਸਿਰਫ ਕੇਂਦਰ ਸਰਕਾਰ ਵਲੋਂ ਵਧਾਈ ਜਾ ਸਕਦੀ ਹੈ ।
  6. ਸਰਕਾਰ ਵਲੋਂ ਇਕ ਕਮੇਟੀ ਦਾ ਗਠਨ ਹੁੰਦਾ ਹੈ ਜੋ ਕਿ ਫੈਡਰੇਸ਼ਨਾਂ ਵਲੋਂ ਦਿੱਤੇ ਨਾਮਾਂ ਦੀ ਪੜਤਾਲ ਕਰਦੀ ਹੈ ।
  7. ਜੇਕਰ ਸਰਕਾਰ ਫੈਡਰੇਸ਼ਨ ਤੋਂ ਕੋਈ ਸੂਚੀ ਪ੍ਰਾਪਤ ਨਹੀਂ ਕਰਦੀ ਤਾਂ ਭਾਰਤ ਸਰਕਾਰ ਖੁਦ ਹੀ ਸਰਵੋਤਮ ਖਿਡਾਰੀ ਨੂੰ ਪੁਰਸਕਾਰ ਦੇ ਸਕਦੀ ਹੈ ।
  8. ਖੇਡ ਫੈਡਰੇਸ਼ਨਾਂ ਤਿੰਨ ਖਿਡਾਰੀਆਂ ਦਾ ਨਾਮ ਭਾਰਤ ਸਰਕਾਰ ਨੂੰ ਭੇਜਦੀ ਹੈ ਜਿਸ ਵਿਚ ਇਕ ਸਰਵੋਤਮ . ਖਿਡਾਰੀ ਦੇ ਰੂਪ ਵਿਚ ਚੁਣ ਲਿਆ ਜਾਂਦਾ ਹੈ ਅਤੇ ਦੂਜਾ ਨਾਮ ਮਹਿਲਾ ਖਿਡਾਰੀ ਦਾ ਹੋ ਸਕਦਾ ਹੈ ।
  9. ਅਵਾਰਡ ਪੇਸ਼ਕਾਰੀ ਮਿਤੀ ਸਰਕਾਰ ਵਲੋਂ ਤੈਅ ਕੀਤੀ ਜਾਂਦੀ ਹੈ। ।
  10. ਇਕ ਖਿਡਾਰੀ ਨੂੰ ਦੋ ਵਾਰ ਪੁਰਸਕਾਰ ਨਹੀਂ ਦਿੱਤਾ ਜਾ ਸਕਦਾ ।
  11. ਇਹ ਅਵਾਰਡ ਮਰਨ ਉਪਰੰਤ ਵੀ ਦਿੱਤਾ ਜਾ ਸਕਦਾ ਹੈ ।
  12. ਅਵਾਰਡ ਨਿਯਮਾਂ ਵਿਚ ਭਾਰਤ ਸਰਕਾਰ ਦਾ ਫੈਸਲਾ ਵੀ ਆਖਰੀ ਫੈਸਲਾ ਹੁੰਦਾ ਹੈ । ਅਗਰ ਕਿਸੇ ਕਾਰਨ ਕਰਕੇ ਅਵਾਰਡ ਵਾਪਿਸ ਲੈਣਾ ਹੋਵੇ ਤਾਂ ਖਿਡਾਰੀ ਉਸੇ ਹਾਲਤ ਵਿਚ ਵਾਪਿਸ ਕਰਦਾ ਹੈ ਇਸ ਵਿਚ ਗ੍ਰਹਿਣ ਕੀਤਾ ਸੀ ।
  13. ਅਰਜਨ ਅਵਾਰਡ ਦੇ ਨਿਯਮ 1996 ਵਿਚ ਬਣਾਏ ਗਏ ਸਨ ।

PSEB 12th Class Physical Education Solutions Chapter 3 ਸਰੀਰਕ ਸਿੱਖਿਆ ਵਿੱਚ ਕਿੱਤੇ ਅਤੇ ਖੇਡ ਅਵਾਰਡ

ਪ੍ਰਸ਼ਨ 5.
ਸਕੂਲ ਅਤੇ ਕਾਲਜ ਅਧਿਆਪਕ ਬਣਨ ਲਈ ਕਿਹੜੇ ਕੋਰਸ ਜ਼ਰੂਰੀ ਹਨ ਅਤੇ ਉਹਨਾਂ ਦੀ ਦਾਖਲੇ ਵਾਸਤੇ ਯੋਗਤਾ ਕੀ ਹੋਣੀ ਚਾਹੀਦੀ ਹੈ ?
ਉੱਤਰ-
ਸਕੂਲ ਅਤੇ ਕਾਲਜ ਦੇ ਅਧਿਆਪਕਾਂ ਵਾਸਤੇ ਜ਼ਰੂਰੀ ਕੋਰਸ ਹੇਠ ਲਿਖੇ ਅਨੁਸਾਰ ਹਨ :
1. ਡੀ. ਪੀ. ਐੱਡ. – ਇਹ ਕੋਰਸ ਪਹਿਲਾਂ ਸੀ.ਪੀ. ਐੱਡ. ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਬਾਅਦ ਵਿਚ ਇਸ ਨੂੰ ਡੀ.ਪੀ.ਐੱਡ. ਕਿਹਾ ਜਾਣ ਲੱਗ ਪਿਆ । ਇਸਦੇ ਨਾਲ ਹੀ ਇਸ ਦੀ ਮਿਆਦ ਇਕ ਸਾਲ ਤੋਂ ਵਧਾ ਕੇ ਦੋ ਸਾਲ ਕਰ ਦਿੱਤੀ ਗਈ ਸੀ । ਇਸ ਕੋਰਸ ਨੂੰ ਪੂਰਾ ਕਰਕੇ ਵਿਅਕਤੀ ਕਿਸੇ ਵੀ ਐਲੀਮੈਂਟਰੀ ਸਕੂਲ ਪੀ.ਟੀ.ਆਈ. ਦੇ ਤੌਰ ‘ਤੇ · ਅਧਿਆਪਕ ਵਜੋਂ ਕੰਮ ਕਰ ਸਕਦਾ ਹੈ ।

ਡੀ.ਪੀ.ਐੱਡ. ਵਿਚ ਦਾਖ਼ਲੇ ਲਈ ਯੋਗਤਾ-
(ਉ) ਵਿਅਕਤੀ ਨੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਬਾਰਵੀਂ 50% ਅੰਕਾਂ ਨਾਲ ਪਾਸ ਕੀਤੀ ਹੋਵੇ ।
(ਅ) ਉਹ ਫਿਜੀਕਲ ਤੌਰ ‘ਤੇ ਤੰਦਰੁਸਤ ਹੋਵੇ ।
(ਇ) , ਉਸ ਨੇ ਦਾਖ਼ਲੇ ਵਾਸਤੇ ਸਰੀਰਕ ਤੰਦਰੁਸਤੀ ਦਾ ਟੈਸਟ ਪਾਸ ਕੀਤਾ ਹੋਵੇ ।

2. ਬੀ. ਪੀ. ਐੱਡ. (ਇੰ ਟਿਡ ਕੋਰਸ) – ਇਹ ਕੋਰਸ ਚਾਰ ਸਾਲ ਦੀ ਮਿਆਦ ਵਾਲਾ ਹੈ ਅਤੇ ਕਈ ਕਾਲਜਾਂ ਅਤੇ ਯੂਨੀਵਰਸਿਟੀ ਵਲੋਂ ਕਰਵਾਇਆ ਜਾਂਦਾ ਹੈ । ਇਹ ਵੀ ਬੈਚਲਰ ਆਫ ਆਰਟਸ ਦੇ ਬਰਾਬਰ ਦੀ ਮਾਨਤਾ ਪ੍ਰਾਪਤ ਡਿਗਰੀ ਹੁੰਦੀ ਹੈ । ਪਹਿਲਾਂ ਇਸ ਕੋਰਸ ਦੀ ਮਿਆਦ ਤਿੰਨ ਸਾਲ ਦੀ ਰੱਖੀ ਗਈ ਪਰ ਐੱਨ. ਸੀ. ਆਰ. ਟੀ. ਸੀ. ਨੇ 2016-17
ਵਿਚ ਇਸ ਦੀ ਮਿਆਦ ਬਦਲ ਕੇ ਚਾਰ ਸਾਲ ਕਰ ਦਿੱਤੀ ਗਈ ਹੈ । ਚਾਰ ਸਾਲ ਪੂਰੇ ਹੋਣ ਤੋਂ ਬਾਅਦ ਵਿਅਕਤੀ ਸਿੱਧੇ | ਤੌਰ `ਤੇ ਐੱਮ.ਪੀ.ਐੱਡ. ਵਿਚ ਦਾਖਲਾ ਲੈ ਸਕਦਾ ਹੈ । ਬੀ.ਪੀ. ਐੱਡ. ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਵਿਅਕਤੀ ਕਿਸੇ ਵੀ ਸਕੂਲ ਵਿਚ ਪੀ.ਟੀ.ਆਈ. ਕੰਮ ਕਰ ਸਕਦਾ ਹੈ ।
ਬੀ. ਪੀ. ਐੱਡ. ਲਈ ਯੋਗਤਾ
(ਉ) ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਬਾਰਵੀਂ 50% ਅੰਕਾਂ ਨਾਲ ਪਾਸ ਕੀਤੀ ਹੋਵੇ ।
(ਅ) ਦਾਖ਼ਲੇ ਵਾਸਤੇ ਇਨਟਰੈਨਸ ਪੇਪਰ ਅਤੇ ਫਿਜ਼ੀਕਲ ਟੈਸਟ ਪਾਸ ਕੀਤਾ ਹੋਵੇ ।
(ਈ) ਵਿਅਕਤੀ ਕਿਸੇ ਖੇਡ ਵਿਚ ਮਾਹਿਰ ਜ਼ਰੂਰ ਹੋਵੇ ।
(ਸ) ਡੀ.ਪੀ.ਐੱਡ. ਡਿਗਰੀ 50% ਅੰਕਾਂ ਨਾਲ ਪਾਸ ਹੋਵੇ ।

3. ਬੀ. ਪੀ. ਐੱਡ. ਡਿਪਲੋਮਾ (2 ਸਾਲ) – ਇਹ ਦੋ ਸਾਲ ਦੀ ਮਿਆਦ ਵਾਲਾ ਕੋਰਸ ਹੈ ਅਤੇ ਗੈਜੂਏਸ਼ਨ ਦੀ ਬਰਾਬਰ ਦੀ ਡਿਗਰੀ ਤੋਂ ਬਾਅਦ ਕੀਤਾ ਜਾਂਦਾ ਹੈ । ਇਸ ਡਿਪਲੋਮੇ ਨੂੰ ਕਈ ਮਾਨਤਾ ਪ੍ਰਾਪਤ ਕਾਲਜ ਅਤੇ ਯੂਨੀਵਰਸਿਟੀ ਵਿਚ ਕਰਵਾਇਆ ਜਾਂਦਾ ਹੈ । ਇਸ ਡਿਪਲੋਮੇ ਵਿਚ ਸਰੀਰਕ ਸਿੱਖਿਆ ਦੇ ਪਿਛੋਕੜ ਕਈ ਮੈਡੀਕਲ ਵਿਸ਼ਿਆਂ ਅਤੇ ਸਿੱਖਿਆ ਦੇਣ ਦੇ ਕਈ ਤਰੀਕੇ ਅਤੇ ਹੋਰਨਾਂ ਖੇਡਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ । ਇਸ ਡਿਪਲੋਮੇ ਨੂੰ ਪੂਰਾ ਕਰਨ ਤੋਂ ਬਾਅਦ ਵਿਅਕਤੀ ਕਿਸੇ ਹਾਈ ਜਾਂ ਸੈਕੰਡਰੀ ਸਕੂਲ ਵਿਚ ਬਤੌਰ ਅਧਿਆਪਕ ਪੜ੍ਹਾਉਣ ਦੇ ਕਾਬਿਲ ਹੋ ਜਾਂਦਾ ਹੈ ।
ਬੀ. ਪੀ. ਐੱਡ. ਡਿਪਲੋਮੇ ਲਈ ਯੋਗਤਾ-
(ਉ) ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 50% ਅੰਕਾਂ ਨਾਲ ਗੇਜਏਸ਼ਨ ਪਾਸ ਕੀਤੀ ਹੋਣੀ ਚਾਹੀਦੀ ਹੈ।
(ਅ) ਖਿਡਾਰੀ ਦਾ ਨੈਸ਼ਨਲ ਜਾਂ ਅੰਤਰ-ਯੂਨੀਵਰਸਿਟੀ ਜਾਂ ਫਿਰ ਅੰਤਰ-ਰਾਸ਼ਟਰੀ ਪੱਧਰ ਤੇ ਕਿਸੇ ਇਕ ਖੇਡ ਵਿਚ ਭਾਗ ਲਿਆ ਜਾਂ ਫਿਰ ਮੈਡਲ ਜ਼ਰੂਰ ਪ੍ਰਾਪਤ ਕੀਤਾ ਹੋਣਾ ਚਾਹੀਦਾ ਹੈ ।
(ਈ) ਸਰੀਰਕ ਯੋਗਤਾ ਦਾ ਟੈਸਟ ਪਾਸ ਕਰਨਾ ਲਾਜ਼ਮੀ ਹੈ ।

4. ਐੱਮ. ਪੀ. ਐੱਡ. – ਇਹ ਦੋ ਸਾਲ ਦੀ ਮਿਆਦ ਦਾ ਕੋਰਸ ਹੈ ਅਤੇ ਮਾਨਤਾ ਪ੍ਰਾਪਤ ਕਾਲਜਾਂ ਅਤੇ ਯੂਨੀਵਰਸਿਟੀਆਂ ਦੁਆਰਾ ਕਰਵਾਇਆ ਜਾਂਦਾ ਹੈ । ਇਹ ਇਕ ਮਾਸਟਰ ਡਿਗਰੀ ਹੈ ਜਿਸ ਨੂੰ ਕਰਨ ਤੋਂ ਬਾਅਦ ਵਿਅਕਤੀ ਕਿਸੇ ਵੀ ਹਾਈ ਸੈਕੰਡਰੀ ਵਿਚ ਬਤੌਰ ਲੈਕਚਰਾਰ ਅਧਿਆਪਕ ਵਜੋਂ ਕੰਮ ਕਰ ਸਕਦਾ ਹੈ । ਇਸ ਤੋਂ ਇਲਾਵਾ ਉਹ ਯੂ. ਸੀ. ਨੈੱਟ ਅਤੇ ਪੀ. ਐੱਚ. ਡੀ. ਕਰਕੇ ਕਾਲਜਾਂ ਵਿਚ ਇਸੀਟੈਟ ਪ੍ਰੋਫੈਸਰ ਵੀ ਲੱਗ ਸਕਦਾ ਹੈ ।
ਐੱਮ. ਪੀ. ਐੱਡ. ਲਈ ਯੋਗਤਾ-
(ਉ) ਇਹ ਕੋਰਸ ਵਿਚ ਦਾਖ਼ਲੇ ਵਾਸਤੇ ਬੀ.ਪੀ.ਐੱਡ. (2 ਸਾਲ) ਦਾ ਬੀ.ਪੀ.ਐੱਡ. (ਇੰਟੀਗ੍ਰਡ) ਕੋਰਸ 50% ਅੰਕਾਂ ਨਾਲ ਪਾਸ ਕੀਤਾ ਹੋਣਾ ਚਾਹੀਦਾ ਹੈ ।
(ਅ) ਖਿਡਾਰੀ ਕਿਸੇ ਖੇਡ ਦਾ ਮਾਹਿਰ ਅਤੇ ਕਿਸੇ ਵੀ ਪੱਧਰ ਤੇ ਖੇਡਿਆ ਹੋਵੇ ।
(ਇ) ਸਰੀਰਕ ਯੋਗਤਾ ਦਾ ਟੈਸਟ ਪਾਸ ਕੀਤਾ ਹੋਵੇ ।

5. ਐੱਮ. ਫਿਲ. (ਮਾਸਟਰ ਆਫ ਫਿਲਾਸਫੀ)-ਇਹ ਇਕ ਖੋਜ ਨਾਲ ਜੁੜਿਆ ਖੇਤਰ ਹੈ ਜਿਸ ਵਿਚ ਵਿਅਕਤੀ ਆਪਣੀ ਰੁਚੀ ਦੇ ਹਿਸਾਬ ਨਾਲ ਖੋਜ ਕਰਨਾ ਅਤੇ ਉਸਦੇ ਤਰੀਕਿਆਂ ਦਾ ਅਧਿਐਨ ਕਰਦੇ ਹਨ ।
ਯੋਗਤਾ-

  1. ਵਿਅਕਤੀ ਨੇ ਐੱਮ.ਪੀ.ਐੱਡ. ਜਾਂ ਮਾਸਟਰ ਡਿਗਰੀ ਘੱਟੋ-ਘੱਟ 55% ਪਾਸ ਕੀਤੀ ਹੋਵੇ ।
  2. ਵਿਅਕਤੀ ਨੇ ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ ਹੋਣੀ ਲਾਜ਼ਮੀ ਹੈ ।

6. ਪੀ-ਐੱਚ. ਡੀ. (ਡਾਕਟਰ ਆਫ ਫਿਲਾਸਫੀ) – ਇਹ ਸਭ ਤੋਂ ਉੱਚੀ ਡਿਗਰੀ ਹੁੰਦੀ ਹੈ ਜਿਸ ਦੀ ਮਿਆਦ 3 ਸਾਲ ਤੋਂ 4 ਸਾਲ ਤੱਕ ਹੁੰਦੀ ਹੈ । ਇਸ ਵਿਚ ਵਿਅਕਤੀ ਸਰੀਰਕ ਸਿੱਖਿਆ ਦੇ ਕਿਸੇ ਵੀ ਵਿਸ਼ੇ ਤੇ ਆਪਣੀ ਰੁਚੀ ਮੁਤਾਬਿਕ ਨਵੀਂ ਖੋਜ ਕਰਦਾ ਹੈ ਅਤੇ ਜੋ ਨਤੀਜੇ ਆਉਂਦੇ ਹਨ ਉਹਨਾਂ ਨੂੰ ਸਰੀਰਕ ਸਿੱਖਿਆ ਦੇ ਵਿਕਾਸ ਵਿਚ ਲਿਆ ਜਾਂਦਾ ਹੈ । ਇਸ ਡਿਗਰੀ ਨੂੰ ਪੂਰਾ ਕਰਨ ਤੋਂ ਵਿਅਕਤੀ ਨੂੰ ਡਾਕਟਰ ਦੀ ਉਪਾਧੀ ਨਾਲ ਨਿਵਾਜਿਆ ਜਾਂਦਾ ਹੈ ।
ਯੋਗਤਾ-

  1. ਇਸ ਵਿਚ ਪ੍ਰਵੇਸ਼ ਪ੍ਰੀਖਿਆ ਪਾਸ ਕਰਨੀ ਜ਼ਰੂਰੀ ਹੁੰਦੀ ਹੈ ਜੇਕਰ ਵਿਅਕਤੀ ਨੇ ਯੂ.ਜੀ.ਸੀ. ਨੈੱਟ ਨਹੀਂ ਪਾਸ ਕੀਤਾ ।
  2. ਐੱਮ.ਪੀ.ਐੱਡ. ਮਾਸਟਰ ਡਿਗਰੀ ਅਤੇ ਐੱਮ. ਫਿਲ ਤੋਂ ਬਾਅਦ ਇਸ ਨੂੰ ਕੀਤਾ ਜਾਂਦਾ ਹੈ ।

7. ਯੋਗ ਮਾਹਿਰ-ਅੱਜ-ਕੱਲ੍ਹ ਹਰ ਕੋਈ ਸਰੀਰਕ ਤੰਦਰੁਸਤੀ ਪ੍ਰਤੀ ਸੁਚੇਤ ਹੋ ਗਿਆ ਹੈ ਅਤੇ ਇਸ ਨੂੰ ਕਿੱਤੇ ਵਜੋਂ ਅਪਣਾਉਣਾ ਚਾਹੁੰਦੇ ਹਨ । ਯੋਗ ਮਾਹਿਰ ਕੋਲ ਹੇਠ ਲਿਖਿਆਂ ਵਿਚੋਂ ਕੋਈ ਵੀ ਡਿਗਰੀ ਦਾ ਹੋਣਾ ਜ਼ਰੂਰੀ ਹੈ :-

  1. ਸਰਟੀਫਿਕੇਟ ਇੰਨ ਯੋਗਾ-ਇਸ ਕੋਰਸ ਨੂੰ ਕਰਨ ਵਾਸਤੇ ਘੱਟੋ-ਘੱਟ ਬਾਰਵੀਂ ਪਾਸ ਹੋਣਾ ਜ਼ਰੂਰੀ ਹੈ । ਇਹ ਛੇ ਹਫ਼ਤਿਆਂ ਦੀ ਮਿਆਦ ਵਾਲਾ ਕੋਰਸ ਹੁੰਦਾ ਹੈ ਜਿਸ ਵਿਚ ਯੋਗਾ ਦੇ ਆਸਨਾਂ ਦਾ ਗਿਆਨ ਦਿੱਤਾ ਜਾਂਦਾ ਹੈ ।
  2. ਬੈਚਲਰ ਆਫ਼ ਯੋਗਾ-ਇਹ ਤਿੰਨ ਸਾਲ ਦੀ ਮਿਆਦ ਦੀ ਡਿਗਰੀ ਹੈ ਅਤੇ ਗੈਜੂਏਸ਼ਨ ਦੇ ਬਰਾਬਰ ਹੁੰਦੀ ਹੈ । ਇਸ ਵਿਚ ਦਾਖ਼ਲਾ ਲੈਣ ਲਈ ਬਾਰੂਵੀ ਪਾਸ ਹੋਣਾ ਜ਼ਰੂਰੀ ਹੈ ।
  3. ਡਿਪਲੋਮਾ ਇੰਨ ਯੋਗਾ-ਇਹ ਇਕ ਸਾਲ ਦੀ ਮਿਆਦ ਵਾਲਾ ਕੋਰਸ ਹੁੰਦਾ ਹੈ ਅਤੇ ਇਹ ਬੈਚਲਰ ਡਿਗਰੀ ਤੋਂ ਬਾਅਦ ਕੀਤਾ ਜਾਂਦਾ ਹੈ ।
  4. ਐੱਮ. ਐੱਸ. ਸੀ. ਇੰਨ ਯੋਗਾ-ਇਹ ਦੋ ਸਾਲ ਦੀ ਮਿਆਦ ਦਾ ਕੋਰਸ ਹੈ ਅਤੇ ਇਸ ਵਿਚ ਦਾਖ਼ਲੇ ਵਾਸਤੇ ਵਿਅਕਤੀ ਕੋਲ ਗੈਜੂਏਸ਼ਨ ਜਾਂ ਬੈਚਲਰ ਡਿਗਰੀ ਕੀਤੀ ਹੋਣੀ ਚਾਹੀਦੀ ਹੈ । ਇਹਨਾਂ ਉਪਰੋਕਤ ਕੋਰਸਾਂ ਨੂੰ ਕਈ ਮਾਨਤਾ ਪ੍ਰਾਪਤ ਕਾਲਜ ਅਤੇ ਯੂਨੀਵਰਸਿਟੀਆਂ ਕਰਵਾਉਂਦੀਆਂ ਹਨ ।

8. ਮਾਸਟਰ ਡਿਗਰੀ ਇਨ-ਸਪੋਰਟਸ ਕੋਚਿੰਗ (Master Degree in Sports Coaching) – ਇਹ ਦੋ ਸਾਲ ਦੀ ਮਿਆਦ ਵਾਲੀ ਡਿਗਰੀ ਹੈ ਜਿਸ ਵਿਚ ਕੋਚਾਂ ਵਿਚ ਰਿਸਰਚ ਵਿਵਹਾਰ ਦਾ ਵਿਕਾਸ ਕਰਨਾ ਹੈ । ਇਹ ਡਿਗਰੀ ਐਥਲੈਟਿਕਸ, ਬਾਸਕੇਟਬਾਲ, ਫੁੱਟਬਾਲ, ਹਾਕੀ, ਸਵੀਮਿੰਗ, ਵਾਲੀਬਾਲ, ਵੇਟ ਲਿਫਟਿੰਗ ਅਤੇ ਕੁਸ਼ਤੀ ਲਈ ਮੌਜੂਦ ਹੈ। ਅਤੇ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਹੈ । ਇਸ ਡਿਗਰੀ ਵਾਸਤੇ ਵਿਅਕਤੀ ਗੈਜੂਏਟ ਅਤੇ ਐੱਸ.ਏ.ਆਈ. (SAI) ਜਾਂ ਐੱਨ.ਐੱਸ.ਐੱਨ.ਆਈ.ਐੱਸ. (NSNIS) ਤੋਂ 60% ਨਾਲ ਡਿਪਲੋਮਾ ਪਾਸ ਕੀਤਾ ਹੋਣਾ ਚਾਹੀਦਾ ਹੈ ।

9. ਪੋਸਟ ਗ੍ਰੈਜੂਏਟ ਡਿਪਲੋਮਾ ਇਨ ਸਪੋਰਟਸ ਮੈਡੀਸਨ (Post Graduate Diploma in Sports Medicine) – ਇਹ ਡਿਗਰੀ ਦਾ ਐੱਮ.ਬੀ.ਬੀ.ਐੱਸ. (MBBS) ਦੇ ਡਾਕਟਰਾਂ ਵਾਸਤੇ ਆਯੋਜਨ ਕੀਤਾ ਜਾਂਦਾ ਹੈ । ਇਸ ਡਿਗਰੀ ਵਾਸਤੇ ਗੈਜੂਏਟ ਡਿਗਰੀ ਜਾਂ ਮੈਡੀਕਲ ਤੋਂ ਕੀਤਾ ਹੋਣਾ ਚਾਹੀਦਾ ਹੈ । ਇਸ ਦੀ ਮਿਆਦ ਦੋ ਸਾਲ ਦੀ ਹੈ । ਇਹ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਸਾਇੰਸਜ਼ ਨਾਲ ਮਾਨਤਾ ਪ੍ਰਾਪਤ ਹੈ ।

10. ਸਰਟੀਫਿਕੇਟ ਕੋਰਸ ਇਨ ਸਪੋਰਟਸ ਕੋਚਿੰਗ (Certificate Course in Sports Coaching) – ਇਹ ਛੇ ਹਫਤਿਆਂ ਦਾ ਸਰਟੀਫਿਕੇਟ ਕੋਰਸ ਹੁੰਦਾ ਹੈ ਅਤੇ ਇਸ ਵਿਚ ਸਕੂਲ, ਕਾਲਜਾਂ, ਯੂਨੀਵਰਸਿਟੀ ਜਾਂ ਕਿਸੇ ਵੀ ਸਪੋਰਟਸ ਏਜੰਸੀ ਦੇ ਅਧਿਆਪਕ ਜਾਂ ਕੋਚ ਇਸ ਨੂੰ ਕਰ ਸਕਦੇ ਹਨ ।

PSEB 12th Class Physical Education Solutions Chapter 2 ਖੇਡ ਸਿਖਲਾਈ

Punjab State Board PSEB 12th Class Physical Education Book Solutions Chapter 2 ਖੇਡ ਸਿਖਲਾਈ Textbook Exercise Questions and Answers.

PSEB Solutions for Class 12 Physical Education Chapter 2 ਖੇਡ ਸਿਖਲਾਈ

Physical Education Guide for Class 12 PSEB ਖੇਡ ਸਿਖਲਾਈ Textbook Questions and Answers

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)

ਪ੍ਰਸ਼ਨ 1.
ਗਰਮਾਉਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ?
ਉੱਤਰ-
ਗਰਮਾਉਣ ਦੀਆਂ ਦੋ ਕਿਸਮਾਂ ਹੁੰਦੀਆਂ ਹਨ-

  1. ਸਰੀਰਕ ਗਰਮਾਉਣ ਅਤੇ
  2. ਮਾਨਸਿਕ ਗਰਮਾਉਣਾ ।

ਪ੍ਰਸ਼ਨ 2.
ਅੰਤਰਾਲ ਸਿਖਲਾਈ ਵਿਧੀ ਦਾ ਕੋਈ ਇੱਕ ਲਾਭ ਲਿਖੋ ।
ਉੱਤਰ-
ਅੰਤਰਾਲ ਵਿਧੀ ਵਿਚ ਉਪਕਰਣਾਂ ਦੀ ਜ਼ਰੂਰਤ ਘੱਟ ਹੁੰਦੀ ਹੈ ਜਿਸ ਕਰਕੇ ਘੱਟ ਸਮੇਂ ਵਿਚ ਵੱਧ ਤੋਂ ਵੱਧ ਖਿਡਾਰੀਆਂ ਨੂੰ ਟਰੇਨਿੰਗ ਦਿੱਤੀ ਜਾ ਸਕਦੀ ਹੈ ।

ਪ੍ਰਸ਼ਨ 3.
ਖੇਡਾਂ ਵਿੱਚ ਸਿਖਲਾਈ ਜਾਂ ਟ੍ਰੇਨਿੰਗ ਸ਼ਬਦ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਖੇਡ ਸਿਖਲਾਈ ਜਾਂ ਟ੍ਰੇਨਿੰਗ ਸ਼ਬਦ ਦੀ ਵਰਤੋਂ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ-
ਇਹ ਉਹ ਸਾਧਨ ਹੈ ਜਿਸ ਦੁਆਰਾ ਖਿਡਾਰੀ ਸਰੀਰਕ, ਮਾਨਸਿਕ, ਤਕਨੀਕੀ, ਬੋਧਿਕ, ਕਾਰਜਕੁਸ਼ਲਤਾ ਵਿਚ ਸੁਧਾਰ ਕਰਨ ਤੋਂ ਹੈ ।

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)

ਪ੍ਰਸ਼ਨ 4.
ਖੇਡ ਸਿਖਲਾਈ ਦਾ ਅਰਥ ਲਿਖੋ ।
ਉੱਤਰ-
ਖੇਡ ਸਿਖਲਾਈ ਖੇਡਾਂ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਪਰ ਵਿਸ਼ਾਲ ਤੌਰ ਤੇ ਇਹ ਇਕ ਸੰਗਠਿਤ ਅਤੇ ਵਿਵਸਥਿਤ ਤੇ ਅਰਥਪੂਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਦਾ ਉਦੇਸ਼ ਵਿਅਕਤੀਗਤ, ਮਾਨਸਿਕ ਅਤੇ ਬੌਧਿਕ ਕਾਰਜਕੁਸ਼ਲਤਾ ਵਿਚ ਸੁਧਾਰ ਲਿਆਉਣਾ ਹੈ ।

ਪ੍ਰਸ਼ਨ 5.
ਖੇਡ ਸਿਖਲਾਈ ਦਾ ਕੋਈ ਇੱਕ ਉਦੇਸ਼ ਲਿਖੋ ।
ਉੱਤਰ-
ਸਮੁੱਚੀ ਸ਼ਖ਼ਸੀਅਤ ਤੋਂ ਭਾਵ ਆਦਤਾਂ, ਸਵੈ-ਮਾਣ, ਸਮਾਜਿਕ ਕੁਸ਼ਲਤਾ, ਵਿਹਾਰ, ਲੀਡਰਸ਼ਿਪ, ਲਚਕਤਾ, ਕਦਰਾਂ-ਕੀਮਤਾਂ, ਟੀਮਾਂ ਦਾ ਨਿਰਮਾਣ ਆਦਿ ਲੋੜਾਂ ਤੋਂ ਲਿਆ ਜਾ ਸਕਦਾ ਹੈ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 6.
ਸਰੀਰਕ ਬਣਤਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸਰੀਰਕ ਬਣਤਰ ਤੋਂ ਭਾਵ ਸਰੀਰਕ ਬਣਾਵਟ, ਉਸਦੀ ਕਾਰਜਕੁਸ਼ਲਤਾ ਤੋਂ ਹੈ । ਸਰੀਰਕ ਬਣਤਰ ਦਾ ਖੇਡਾਂ ਵਿਚ ਅਹਿਮ ਰੋਲ ਹੁੰਦਾ ਹੈ ਕਿਉਂਕਿ ਮਾਸਪੇਸ਼ੀਆਂ ਦੀ ਬਣਾਵਟ ਅਤੇ ਹੱਡੀਆਂ ਦੇ ਢਾਂਚੇ ਤੋਂ ਮੈਡੀਕਲ ਟੈਸਟ ਦੁਆਰਾ ਕਿਸੇ ਵੀ ਖੇਡ ਦੀ ਸਫਲਤਾ ਦਾ ਪਤਾ ਲਗਾਇਆ ਜਾ ਸਕਦਾ ਹੈ । ਇਸ ਤੋਂ ਇਲਾਵਾ ਮਾਤਾ-ਪਿਤਾ ਅਤੇ ਬਜ਼ੁਰਗਾਂ ਦੇ ਜੱਦੀ ਗੁਣਾਂ ਦਾ ਆਪਣਾ ਮਹੱਤਵ ਹੁੰਦਾ ਹੈ ।

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)

ਪ੍ਰਸ਼ਨ 7.
ਹੇਠ ਲਿਖਿਆਂ ਵਿੱਚੋਂ ਕਿਸੇ ਇਕ ‘ਤੇ ਨੋਟ ਲਿਖੋ ।
(ਉ) ਸਰੀਰਕ ਯੋਗਤਾ
(ਅ) ਤਕਨੀਕੀ ਮੁਹਾਰਤ
(ਬ) ਤਕਨੀਕੀ ਕੁਸ਼ਲਤਾ
(ਸ) ਸਮੁੱਚੀ ਸ਼ਖ਼ਸੀਅਤ ਦਾ ਵਿਕਾਸ ।
ਉੱਤਰ-
(ਉ) ਸਰੀਰਕ ਯੋਗਤਾ (Physical Fitness) – ਸਰੀਰਕ ਲਿੰਗ ਦਾ ਮਤਲਬ ਹੈ-ਵਿਅਕਤੀ ਕੋਲ ਸਰੀਰਕ ਤੰਦਰੁਸਤੀ ਭਾਵ ਤਾਕਤ, ਸਪੀਡ, ਸਟੈਮਿਨਾ, ਧੀਰਜ, ਚੁਸਤੀ, ਸੰਤੁਲਨ ਅਤੇ ਪਾਵਰ ਆਦਿ ਤੱਤਾਂ ਦਾ ਹੋਣਾ । ਇਹ ਅੰਗ ਨਿਯਮਿਤ ਸਰੀਰਕ ਟ੍ਰੇਨਿੰਗ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਇਹ ਖੇਡਾਂ ਦੀ ਪੂਰਤੀ ਲਈ ਲੋੜਵੰਦ ਹੁੰਦੇ ਹਨ । ਇਹ ਭੌਤਿਕ ਸਰੀਰਕ ਤੰਦਰੁਸਤੀ) ਅੰਗ ਹਰ ਖੇਡ ਵਿਚ ਵੱਖ-ਵੱਖ ਹੁੰਦੇ ਹਨ ਜਿਵੇਂ ਕਿ ਕੁਝ ਖੇਡਾਂ ਵਿਚ ਸਹਿਣਸ਼ੀਲਤਾ ਤੇ ਤਾਕਤ ਦੀ ਲੋੜ ਹੁੰਦੀ ਹੈ ਤੇ ਕੁਝ ਵਿਚ ਚੁਸਤੀ ਦੀ ਲੋੜ ਹੁੰਦੀ ਹੈ ।
ਸਰੀਰਕ ਸਿਖਲਾਈ ਦੀ ਯੋਜਨਾ ਜਿਵੇਂ ਕਿ ਛੋਟੀ ਮਿਆਦ (Short term), ਲੰਬੀ ਮਿਆਦ (Long term) ਆਮ ਜਾਂ ਵਿਸ਼ੇਸ਼ ਮੁਕਾਬਲਿਆਂ ਵਿਚ ਭਾਗ ਲੈਣ ਨਾਲ ਇਨ੍ਹਾਂ ਨੂੰ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ।

(ਅ) ਤਕਨੀਕੀ ਮੁਹਾਰਤ (Technical Skilly – ਤਕਨੀਕੀ ਸਿਖਲਾਈ, ਖੇਡ ਸਿਖਲਾਈ ਦਾ ਇਕ ਬੁਨਿਆਦੀ ਹਿੱਸਾ ਹੈ । ਇਹ ਉੱਚ-ਕੋਟੀ ਦੀ ਮੁਹਾਰਤ (Performance) ਨੂੰ ਹਾਸਿਲ ਕਰਨ ਲਈ ਵੱਖ-ਵੱਖ ਪ੍ਰਕਾਰ ਦੇ ਅਭਿਆਸ ਸੈਟ (Repeat training) ਅਤੇ ਮੁਹਾਰਤਾਂ (Skills) ਨੂੰ ਦਰਸਾਉਂਦਾ ਹੈ । ਤਕਨੀਕੀ ਸਿਖਲਾਈ ਕੁਸ਼ਲਤਾ ਪ੍ਰਾਪਤ ਕਰਨ ਲਈ ਵੱਖ-ਵੱਖ ਦੁਹਰਾਏ, ਐਥਲੀਟ ਦੀ ਸ਼ੁਰੂਆਤੀ ਟ੍ਰੇਨਿੰਗ, ਮੋਟਰ ਸਮਰੱਥਾ (Motor abilities) ਸੰਵੇਦੀ ਯੋਗਤਾਵਾਂ (Sensory abilities) ਗੁੰਝਲਦਾਰ ਸਥਿਤੀ ਨੂੰ ਸਮਝਣ ਦਾ ਪੱਧਰ ਆਦਿ ਨੂੰ ਮਿਲਾ ਕੇ ਬਣਦੀ ਹੈ । ਇਹ ਸਭ ਉੱਪਰ ਦਿੱਤੇ ਬੁਨਿਆਦੀ ਤੱਤ ਅਭਿਆਸ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ । ਇਸਦੇ ਲਈ ਤਕਨੀਕੀ ਸਿਖਲਾਈ ਨੂੰ ਵੱਖ-ਵੱਖ ਪੜਾਵਾਂ ਵਿਚ ਵੰਡਿਆ ਜਾ ਸਕਦਾ ਹੈ , ਜਿਵੇਂ ਕਿ ਐਥਲੀਟ ਆਪਣੇ ਆਪ ਨੂੰ ਸਰੀਰਕ ਫਿੱਟਨੈਸ ਲਈ ਤਿਆਰ ਕਰੇ, ਹੁਨਰ ਸੁਧਾਰ ਦੀ ਸਿਖਲਾਈ ਆਦਿ ਦੀ ਤਿਆਰੀ ਕਰਨਾ ਨਹੀਂ ਤਾਂ ਕਈ ਵਾਰ ਅਣਉਚਿਤ ਪੱਧਰ ਤੇ ਅਭਿਆਸ ਕਰਨ ਨਾਲ ਮਾੜੀ ਤਕਨੀਕ ਦਾ ਵਿਕਾਸ ਹੋ
ਜਾਂਦਾ ਹੈ ।

(ਬ) ਵਿਹਾਰਕ ਸਿਖਲਾਈ/ਤਕਨੀਕੀ-ਕੁਸ਼ਲਤਾ ਸਿਖਲਾਈ (Tactical Training) – ਸਹੀ ਰਣਨੀਤੀਆਂ ਦਾ ਇਸਤੇਮਾਲ ਖਿਡਾਰੀ ਨੂੰ ਸਰੀਰਕ ਅਤੇ ਮਨੋਵਿਗਿਆਨਿਕ ਸਮਰੱਥਾ ਦੇ ਯੋਗ ਬਣਾਉਂਦਾ ਹੈ । ਇਹ ਵਿਰੋਧੀ ਖਿਡਾਰੀਆਂ ਦੀ ਤਾਕਤ ਅਤੇ ਕਮਜ਼ੋਰੀ ਨੂੰ ਸਮਝਣ ਵਿਚ ਮੱਦਦ ਕਰਦਾ ਹੈ । ਇਹ ਮੁਕਾਬਲਿਆਂ ਦੇ ਦੌਰਾਨ ਸਹੀ ਸਥਿਤੀ ਨੂੰ ਸਮਝਣ ਅਤੇ ਕਈ ਅਜੀਬ ਹਾਲਤਾਂ ਨੂੰ ਸਮਝਣ ਅਤੇ ਇਨ੍ਹਾਂ ਨੂੰ ਦੂਰ ਕਰਨ ਦੀ ਸਮਰੱਥਾ ਪੈਦਾ ਕਰਦਾ ਹੈ । ਹੌਲੀ-ਹੌਲੀ ਤਕਨੀਕੀ ਕੁਸ਼ਲਤਾ ਦੇ ਅਭਿਆਸ ਵੱਧਣ ਨਾਲ ਖਿਡਾਰੀ ਉੱਚ-ਕੋਟੀ ਦੇ ਮੁਕਾਬਲੇ ਜਿੱਤਣ ਵਿਚ ਸਹਾਇਕ ਹੋ ਜਾਂਦਾ ਹੈ ।

(ਸ) ਸਮੁੱਚੀ ਸ਼ਖ਼ਸੀਅਤ ਦਾ ਵਿਕਾਸ (Development of Personality) – ਸਮੁੱਚੀ ਸ਼ਖ਼ਸੀਅਤ ਤੋਂ ਭਾਵ ਆਦਤਾਂ, ਸਵੈ-ਮਾਣ, ਸਮਾਜਿਕ ਕੁਸ਼ਲਤਾ, ਵਿਹਾਰ, ਲੀਡਰਸ਼ਿਪ, ਲਚਕਤਾ, ਕਦਰਾਂ-ਕੀਮਤਾਂ, ਟੀਮਾਂ ਦਾ ਨਿਰਮਾਣ ਆਦਿ ਲੋੜਾਂ ਤੋਂ ਲਿਆ ਜਾ ਸਕਦਾ ਹੈ । ਇਹ ਉਹ ਸ਼ਖ਼ਸੀਅਤ ਵਿਸ਼ੇਸ਼ਤਾਵਾਂ ਹਨ ਜੋ ਖੇਡਾਂ ਜਾਂ ਖੇਡ ਸਿਖਲਾਈ ਦੁਆਰਾ ਪ੍ਰਾਪਤ ਕੀਤੇ ਜਾਂ ਸੁਧਾਰੇ ਜਾ ਸਕਦੇ ਹਨ । ਖੇਡਾਂ ਦੀ ਸਿਖਲਾਈ ਸ਼ਖ਼ਸੀਅਤ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਸਾਰੀਆਂ ਖੇਡਾਂ ਨਿਸ਼ਚਿਤ ਰੂਪ ਨਾਲ ਮਨ ਅਤੇ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ । ਇਹ ਅਨੁਸ਼ਾਸਨ, ਟੀਮ-ਨਿਰਮਾਣ, ਵਿਸ਼ਵਾਸ, ਸਰੀਰਕ ਤੰਦਰੁਸਤੀ, ਤਾਕਤ, ਰਫ਼ਤਾਰ, ਲਚਕਤਾ ਅਤੇ ਸਵੈ-ਮਾਣ ਨੂੰ ਵਧਾਉਂਦੀਆਂ ਹਨ । ਖੇਡਾਂ ਵਿਚ ਉੱਚ ਪੱਧਰੀ ਖੇਡਾਂ ਦੇ ਪ੍ਰਦਰਸ਼ਨ ਨੂੰ ਪ੍ਰਾਪਤ ਕਰਨ ਲਈ ਇਹ ਸ਼ਖ਼ਸੀਅਤ ਵਿਸ਼ੇਸ਼ਤਾਵਾਂ ਨੂੰ ਖੇਡਾਂ ਵਿੱਚ ਸਿਖਲਾਈ ਦੀ ਮੱਦਦ ਨਾਲ ਵਿਕਸਿਤ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 8.
ਗਰਮਾਉਣਾ ਕੀ ਹੈ ? ਮਨੋਵਿਗਿਆਨਿਕ ਗਰਮਾਉਣ ਅਤੇ ਸਰੀਰਕ ਗਰਮਾਉਣ ਵਿੱਚ ਕੀ ਅੰਤਰ ਹੈ ?
ਉੱਤਰ-
ਕਿਸੇ ਵੀ ਸਰੀਰਕ ਕ੍ਰਿਆ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗਰਮਾਉਣਾ ਦੀਆਂ ਕਸਰਤਾਂ ਦੁਆਰਾ ਮਾਸਪੇਸ਼ੀਆਂ ਨੂੰ ਟੋਨ ਅਪ (Tone up) ਕਰਨਾ ਬਹੁਤ ਜ਼ਰੂਰੀ ਹੁੰਦਾ ਹੈ । ਗਰਮਾਉਣਾ ਤੋਂ ਭਾਵ ਹੈ ਕਿ ਕੁਝ ਖਾਸ ਪ੍ਰਕਾਰ ਦੀਆਂ ਕਸਰਤਾਂ ਦੁਆਰਾ ਸਰੀਰ ਨੂੰ ਕੰਮ ਜਾਂ ਕ੍ਰਿਆ ਕਰਨ ਲਈ ਤਿਆਰ ਕਰਨਾ ।

ਸਰੀਰਿਕ ਤੌਰ ਤੇ ਗਰਮਾਉਣਾ (Physiological Warming-up) – ਇਸ ਤੋਂ ਭਾਵ ਹੈ ਕਿ ਜਦ ਹਲਕੀਆਂ ਕਸਰਤਾਂ ਨੂੰ ਅਭਿਆਸ ਕੂਮ ਵਿਚ ਮਾਸਪੇਸ਼ੀਆਂ ਵਿਚ ਤਾਪਮਾਨ ਵਧਾਉਣ ਅਤੇ ਉਨ੍ਹਾਂ ਦੀ ਸੁੰਗੜਨ ਸ਼ਕਤੀ ਦੇ ਲਾਭ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ ।

ਮਾਨਸਿਕ ਜਾਂ ਮਨੋਵਿਗਿਆਨਿਕ ਗਰਮਾਉਣਾ (Psychological Warming-up) – ਇਸ ਪ੍ਰਕਾਰ ਦੇ ਗਰਮਾਉਣ ਤੋਂ ਭਾਵ ਆਪਣੇ ਆਪ ਨੂੰ ਤਿਆਰ ਕਰਨਾ ਹੁੰਦਾ ਹੈ । ਇਸ ਵਿਚ ਖਿਡਾਰੀ ਗਰਮਾਉਣ ਦੀਆਂ ਕਸਰਤਾਂ ਕਰਦੇ ਸਮੇਂ ਆਪਣੇ ਆਪ ਨੂੰ ਮਾਨਸਿਕ ਰੂਪ ਨਾਲ ਮੁਕਾਬਲੇ ਲਈ ਤਿਆਰ ਕਰ ਲੈਂਦਾ ਹੈ । ਮਨੋਵਿਗਿਆਨਿਕ ਰੂਪ ਨਾਲ ਗਰਮਾਉਣ ਲਈ ਹੇਠ ਲਿਖੀਆਂ ਵਿਧੀਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ-

  1. ਸਮੂਹ ਜਾਂ ਟੀਮ ਦੇ ਖਿਡਾਰੀਆਂ ਨਾਲ ਗੱਲਬਾਤ ਸਾਂਝਾ ਕਰਨਾ ।
  2. ਪ੍ਰੇਰਕ ਵਿਧੀ ।
  3. ਧਿਆਨ ਲਗਾਉਣ ਵਰਗੀਆਂ ਕਿਰਿਆਵਾਂ ਕਰਨਾ ।

ਪ੍ਰਸ਼ਨ 9.
ਇਕਸਾਰਤਾ ਅਤੇ ਵਖਰੇਵੇਂ ਦਾ ਸਿਧਾਂਤ ਬਾਰੇ ਲਿਖੋ ।
ਉੱਤਰ-
ਅਸੀਂ ਸਾਰੇ ਜਾਣਦੇ ਹਾਂ ਕਿ ਕੋਈ ਵੀ ਦੋ ਵਿਅਕਤੀ ਇੱਕੋ ਜਿਹੇ ਨਹੀਂ ਹੁੰਦੇ ਹਨ । ਉਨ੍ਹਾਂ ਦੀ ਭੌਤਿਕ ਬਣਤਰ, ਮਨੋਵਿਗਿਆਨਿਕ ਸੋਚ, ਕਿਸੇ ਚੀਜ਼ ਵਿਚ ਦਿਲਚਸਪੀ, ਸਮਰੱਥਾ ਅਤੇ ਕਾਬਲੀਅਤ ਵੱਖਰੀ-ਵੱਖਰੀ ਹੁੰਦੀ ਹੈ । ਇਸ ਲਈ ਸਰੀਰਿਕ ਸਿੱਖਿਆ ਦੇ ਪ੍ਰੋਗਰਾਮ ਤਿਆਰ ਕਰਦੇ ਸਮੇਂ ਇਨ੍ਹਾਂ ਵਿਅਕਤੀਗਤ ਭਿੰਨਤਾਵਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ (Five Marks Question Answers)

ਪ੍ਰਸ਼ਨ 10.
ਚੱਕਰ ਸਿਖਲਾਈ ਵਿਧੀ ਕੀ ਹੈ ? ਇਸ ਦੇ ਲਾਭ ਵੀ ਲਿਖੋ ।
ਉੱਤਰ-
ਸਰਕਟ ਵਿਧੀ ਦਾ ਵਿਕਾਸ ਆਰ.ਈ. ਮੋਰਗਨ (R.E. Morgan) ਅਤੇ ਜੀ.ਟੀ. ਐਂਡਰਸਨ (G.T. Anderson) ਨੇ 1953 ਵਿਚ ਯੂਨੀਵਰਸਿਟੀ ਆਫ ਲੀਡਸ ਵਿਚ ਕੀਤਾ ਸੀ । ਇਸ ਵਿਧੀ ਵਿਚ ਸਿਖਲਾਈ ਦੇ ਹਰੇਕ, ਤੱਤ ਨੂੰ ਸ਼ਾਮਿਲ ਕੀਤਾ ਗਿਆ ਹੈ । ਸਰਕਟ ਵਿਧੀ ਨੂੰ ਸਰੀਰਕ ਤੰਦਰੁਸਤੀ ਦੇ ਸਾਰੇ ਅੰਗ ਜਿਵੇਂ ਕਿ ਤਾਕਤ, ਸ਼ਕਤੀ, ਮਾਸਪੇਸ਼ੀ, ਸਹਿਣਸ਼ੀਲਤਾ, ਰਫ਼ਤਾਰ, ਫੁਰਤੀ, ਨਿਊਰੋਮਸਕੂਲਰ ਤਾਲਮੇਲ, ਲਚਕਤਾ ਅਤੇ ਕਾਰਡੀਓਵਸਕੂਲਰ ਸਹਿਣਸ਼ੀਲਤਾ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ ।

ਸਰਕਟ ਵਿਧੀ ਇਕ ਰਸਮੀ (Formal) ਵਿਧੀ ਹੈ ਜਿਸ ਵਿਚ ਕਸਰਤਾਂ ਨੂੰ ਇਕ ਚੱਕਰ ਵਿਚ ਕੀਤਾ ਜਾਂਦਾ ਹੈ । ਸਰਕਟ ਵਿਧੀ ਦੀਆਂ ਕਸਰਤਾਂ ਨੂੰ ਕਿਸੇ ਵੀ ਸਥਾਨ ਜਿਵੇਂ ਕਿ ਜਿਮਨਾਸਟਿਕ ਹਾਲ, ਕਮਰੇ ਜਾਂ ਮੈਦਾਨ ਵਿਚ ਵੀ ਕੀਤਾ ਜਾ ਸਕਦਾ ਹੈ । ਆਮ ਤੌਰ ਤੇ ਸਰਕਟ ਵਿਧੀ ਵਿਚ 6 ਤੋਂ 10 ਸਟੇਸ਼ਨ ਰੱਖੇ ਜਾਂਦੇ ਹਨ । ਇਸ ਵਿਚ ਖਿਡਾਰੀ ਇਕ ਕਸਰਤ ਨੂੰ ਕਰਨ ਤੋਂ ਬਾਅਦ ਦੂਜੀ ਕਸਰਤ ਵੱਲ ਵੱਧ ਜਾਂਦਾ ਹੈ ਅਤੇ ਸਰਕਲ ਵਿਚ ਨਿਰਧਾਰਿਤ ਸਾਰੀਆਂ ਕਸਰਤਾਂ ਨੂੰ ਵਾਰੀ-ਵਾਰੀ ਮਿੱਥੇ ਸਮੇਂ ਵਿਚ ਪੂਰਾ ਕਰਦਾ ਹੈ ।

ਸਰਕਟ ਵਿਧੀ ਦੇ ਫਾਈਦੇ (Advantages of Circuit Training – ਸਰਕਟ ਵਿਧੀ ਦੇ ਅਨੇਕਾਂ ਹੀ ਫਾਇਦੇ ਹਨ ਜੋ ਕਿ ਹੇਠ ਦਿੱਤੇ ਅਨੁਸਾਰ ਹਨ

  1. ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ ।
  2. ਜ਼ਿਆਦਾ ਤੋਂ ਜ਼ਿਆਦਾ ਖਿਡਾਰੀਆਂ ਨੂੰ ਇੱਕੋ ਸਮੇਂ ਵਿਚ ਤਿਆਰ ਕੀਤਾ ਜਾ ਸਕਦਾ ਹੈ ।
  3. ਸਿਖਲਾਈ ਵਿਚ ਤੇਜ਼ੀ ਆਉਂਦੀ ਹੈ ।
  4. ਸਿਖਲਾਈ ਵਿਚ ਮਨ ਪਰਚਾਵਾ ਆ ਜਾਂਦਾ ਹੈ ।
  5. ਵਿਅਕਤੀ ਦੀਆਂ ਵਿਅਕਤੀਗਤ ਯੋਗਤਾਵਾਂ ਦਾ ਵਿਕਾਸ ਹੁੰਦਾ ਹੈ ।
  6. ਔਰਤਾਂ ਅਤੇ ਆਦਮੀਆਂ ਲਈ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਬਣਾਉਣਾ ਆਸਾਨ ਹੁੰਦਾ ਹੈ ।
  7. ਇਸ ਵਿਧੀ ਵਿਚ ਸਿਖਲਾਈ ਦੇ ਵੱਖ-ਵੱਖ ਤੱਤਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ।
  8. ਇਸ ਵਿਧੀ ਵਿਚ ਸਿਖਲਾਈ ਢੰਗ ਨੂੰ ਦਿਲਚਸਪ ਵਾਤਾਵਰਣ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਖਿਡਾਰੀ ਲਗਾਤਾਰ ਆਪਣੀ ਟ੍ਰੇਨਿੰਗ ਵਿਚ ਸੁਧਾਰ ਕਰਦਾ ਰਹੇ ।
  9. ਸਰਕਟ ਵਿਧੀ ਨੂੰ ਸਮੂਹ· ਜਾਂ ਇਕ ਵਿਅਕਤੀ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕੀਤਾ ਜਾਂਦਾ ਹੈ ।
  10. ਸਰਕਟ ਵਿਧੀ ਨੂੰ ਵਿਅਕਤੀਗਤ ਸਮੇਂ ਦੀ ਘਾਟ ਅਨੁਸਾਰ ਵੀ ਬਣਾਇਆ ਜਾ ਸਕਦਾ ਹੈ ।
  11. ਇਸ ਵਿਧੀ ਨੂੰ ਘੱਟ ਖ਼ਰਚੇ ਵਿਚ ਵੱਡੇ ਸਮੂਹ ਲਈ ਕੀਤਾ ਜਾ ਸਕਦਾ ਹੈ ।
  12. ਸਰਕਟ ਵਿਧੀ ਪ੍ਰੋਗਰਾਮ ਵਿਚ ਸਾਰੀਆਂ ਗਤੀਵਿਧੀਆਂ ਦੇ ਵਿਕਾਸ ਨੂੰ ਵਿਸ਼ਵਾਸ਼ਯੋਗ ਬਣਾਇਆ ਜਾਂਦਾ ਹੈ ।

PSEB 12th Class Physical Education Solutions Chapter 2 ਖੇਡ ਸਿਖਲਾਈ 1
ਸਰਕਟ ਵਿਧੀ ਵਿਚ ਕਸਰਤਾਂ ਦੀ ਯੋਜਨਾ (Planning of Circuit Training Exercises) – ਸਰਕਟ ਵਿਧੀ ਦੀਆਂ ਕਸਰਤਾਂ ਸ਼ੁਰੂ ਕਰਨ ਤੋਂ ਪਹਿਲਾਂ ਐਥਲੀਟ ਨੂੰ ਜੌਗਿੰਗ ਅਤੇ ਸਟਰਿੰਗਸ ਕਸਰਤਾਂ ਨਾਲ ਸਰੀਰ ਨੂੰ ਗਰਮਾ ਲੈਣਾ ਚਾਹੀਦਾ ਹੈ । ਸਰਕਟ ਵਿਧੀ ਦੀਆਂ ਕਸਰਤਾਂ ਹੇਠ ਲਿਖੇ ਅਨੁਸਾਰ ਹਨ-
ਬਾਂਹਵਾਂ – ਪ੍ਰੈਸ ਅਪ (Press Up), ਬੈਂਚ ਪ੍ਰੈਸ (Bench Press), ਡਿਪਸ (Dips), ਪੁਲਅਪਸ (Pullups) ।
ਪੇਟ – ਸਟ ਅਪ (Sit up), ਸਟੋਮਚ ਕਰੰਚ (Stomach Crunch) ।
ਪਿੱਠ -ਸਕੈਟ ਜੰਪ (Squat Jump) ।
ਲੱਤਾਂ – ਅਸਟਰਾਈਡ ਜੰਪ (Astride Jumps), ਸਟੈਪ ਅਪਸ (Step Ups), ਕੰਪਾਸ ਜੰਪ (Compass Jump) ।
ਬਾਂਹਾਂ ਅਤੇ ਲੱਤਾਂ – ਬਰਪੀਸ (Burpees), ਟੈਡਮਿਲ (Treadmill) ਸਕੈਟ ਥਰੱਸਟ (Squat Thrust), ਸਕਿਪਿੰਗ (Skipping)

ਸਰਕਟ ਵਿਧੀ ਵਿਚ ਸਮਾਂ (Duration of Circuit Training)-
30 ਸੈਕਿੰਡ ਦੀਆਂ ਕਸਰਤਾਂ ਹਰ ਸਟੇਸ਼ਨ ਅਤੇ 30 ਸੈਕਿੰਡ ਵਿਚ ਆਰਾਮ ।
3 ਸੈੱਟਾਂ ਵਿਚ 2 ਮਿੰਟ ਦਾ ਆਰਾਮ ॥

ਪ੍ਰਸ਼ਨ 11.
ਠੰਡਾ ਕਰਨ ਤੋਂ ਕੀ ਭਾਵ ਹੈ ? ਠੰਡਾ ਕਰਨ ਦੇ ਸਰੀਰ ਉੱਪਰ ਪ੍ਰਭਾਵ ਦਾ ਵਰਣਨ ਕਰੋ ।
ਉੱਡਰ-
ਮੁਕਾਬਲੇ ਜਾਂ ਸਿਖਲਾਈ ਤੋਂ ਬਾਅਦ ਸਰੀਰ ਨੂੰ ਆਮ ਜਾਂ ਆਰਾਮ ਦੀ ਸਥਿਤੀ ਵਿਚ ਲਿਆਉਣ ਲਈ ਇਹ ਬਹੁਤ ਮਹੱਤਵਪੂਰਨ ਪ੍ਰਕ੍ਰਿਆ ਹੈ । ਇਹ ਉਹ ਕਸਰਤਾਂ ਹਨ ਜੋ ਕਿ ਕਠੋਰ ਅਭਿਆਸ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ ਤਾਂ ਕਿ ਸਰੀਰ ਅਰਾਮ ਦੀ ਅਵਸਥਾ ਵਿਚ ਆ ਜਾਵੇ | ਅਸੀਂ ਕਹਿ ਸਕਦੇ ਹਾਂ ਕਿ ਕੰਮ ਦੀ ਤੀਬਰਤਾ ਨੂੰ ਘਟਾਉਣ ਲਈ ਜੋ ਸਚਿੰਗ ਕਸਰਤਾਂ ਜਾਂ ਗਹਿਰੀ ਸਾਹ ਲਈ ਜਾਂਦੀ ਹੈ ਉਸ ਨੂੰ ਠੰਡਾ ਕਰਨਾ ਕਹਿੰਦੇ ਹਨ । ਠੰਡਾ ਕਰਨ ਤੋਂ ਭਾਵ ਹੈ ਕਿ ਸਰੀਰ ਨੂੰ ਕਸਰਤਾਂ ਨਾਲ ਆਰਾਮ ਦੀ ਪੱਧਰ ਵਾਲੇ ਹਾਲਤ ਵਿੱਚ ਲੈ ਕੇ ਆਉਣਾ ।

ਠੰਡਾ ਕਰਨਾ ਇੱਕ ਪ੍ਰਕ੍ਰਿਆ ਹੈ ਜੋ ਹਰ ਕਠੋਰਤਾ ਦੇ ਕੰਮ ਜਾਂ ਅਭਿਆਸ ਦੇ ਅੰਤ ਵਿਚ ਕੀਤੀ ਜਾਣੀ ਚਾਹੀਦੀ ਹੈ । ਸਿਖਲਾਈ ਦੀ ਮਿਆਦ ਤੋਂ ਬਾਅਦ ਸਰੀਰ ਨੂੰ ਆਮ ਸਥਿਤੀ ਵਿਚ ਲਿਆਉਣ ਲਈ ਕੁਝ ਸਮਾਂ ਲੱਗਦਾ ਹੈ ਇਸ ਸਮੇਂ ਦੌਰਾਨ ਸਰੀਰ ਵਿਚ ਕਈ ਸਰਗਰਮੀਆਂ ਚਲ ਰਹੀਆਂ ਹੁੰਦੀਆਂ ਹਨ | ਪ੍ਰਭਾਵਿਤ ਮਾਸਪੇਸ਼ੀਆਂ ਅਤੇ ਜੋੜਾਂ ਵਿਚਕਾਰ ਲਹੂ
ਗੇੜ ਤੇਜ਼ੀ ਨਾਲ ਹੋਣ ਲੱਗ ਜਾਂਦਾ ਹੈ ਅਤੇ ਇਹ ਹੌਲੀ-ਹੌਲੀ ਠੰਡਾ ਹੁੰਦਾ ਹੈ । ਹੌਲੀ ਕਸਰਤਾਂ ਅਤੇ ਗਹਿਰੇ ਸਾਹ ਲੈ ਕੇ ਪਹਿਲਾਂ ਸਰੀਰ ਨੂੰ ਠੰਡਾ ਕਰਨਾ ਚਾਹੀਦਾ ਕਿਉਂਕਿ ਇਕ-ਦਮ ਅਭਿਆਸ ਤੋਂ ਬਾਅਦ ਰੁਕਣਾ ਜਾਂ ਅਚਾਨਕ ਆਰਾਮ ਦੀ ਸਥਿਤੀ ਵਿਚ ਜਾਣਾ, ਮਾਸਪੇਸ਼ੀਆਂ ਅਤੇ ਜੋੜਾਂ ਨੂੰ ਨੁਕਸਾਨ ਪੁਚਾਉਂਦਾ ਹੈ ।

ਠੰਡਾ ਕਰਨ ਦੇ ਢੰਗ (Methods of Cooling Down) – ਠੰਡਾ ਕਰਨ ਦੇ ਹੇਠ ਲਿਖੇ ਮਹੱਤਵ ਹਨ-

  1. ਮਨੋਰੰਜਨ ਕ੍ਰਿਆ ਜਾਂ ਮੂਡ ਨੂੰ ਉਤਸ਼ਾਹਿਤ ਕਰਨ ਵਾਲੇ ਖੇਡ ਖੇਡਣਾ ।
  2. ਤੁਰਨਾ (Walking) ।
  3. 5-10 ਮਿੰਟ ਜੌਗਿੰਗ ।
  4. 5-10 ਮਿੰਟ ਤੱਕ ਸਥਾਈ ਅਭਿਆਸ ॥
  5. 10-30 ਮਿੰਟ ਖਿੱਚਣ ਵਾਲੀਆਂ ਕਸਰਤਾਂ ਕਰਨਾ ।
  6. ਗਰਮ ਪਾਣੀ ਨਾਲ ਨਹਾਉਣਾ ।
  7. ਯੋਗਿਕ ਆਸਣ ਕਰਨਾ ਜਿਵੇਂ ਕਿ ਸਵ-ਆਸਣ ।
  8. ਸਖ਼ਤ ਮਿਹਨਤ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਮਾਲਿਸ਼ ਕਰਨਾ ।
  9. ਅਰਾਮ ਕਰਨ ਵਾਲੀਆਂ ਕਸਰਤਾਂ ਕਰਨਾ |

ਠੰਡਾ ਕਰਨ ਦੇ ਪ੍ਰਭਾਵ (Effects of Cooling Down) – ਠੰਡਾ ਕਰਨ ਦੇ ਹੇਠ ਲਿਖੇ ਮਹੱਤਵ ਹਨ-

  1. ਕਸਰਤਾਂ ਜਾਂ ਅਭਿਆਸ ਤੋਂ ਹੋਣ ਵਾਲੇ ਕਠੋਰਤਾ ਅਤੇ ਮਾਸਪੇਸ਼ੀ ਦੇ ਦਰਦ ਘਟਾਉਣ ਵਿਚ ਸਹਾਇਤਾ ਕਰਦਾ ਹੈ ।
  2. ਸੱਟ ਲੱਗਣ ਦੇ ਜ਼ੋਖ਼ਮ ਨੂੰ ਘਟਾਉਣ ਵਿਚ ਇਹ ਮੱਦਦਗਾਰ ਹੁੰਦਾ ਹੈ ।
  3. ਸਰੀਰ ਦੇ ਤਾਪਮਾਨ ਨੂੰ ਆਮ (Normal) ਕਰਦਾ ਹੈ ।
  4. ਇਹ ਬੇਹੋਸ਼ੀ ਦੀਆਂ ਸੰਭਾਵਨਾਵਾਂ ਨੂੰ ਘਟਾਉਂਦਾ ਹੈ ।
  5. ਇਹ ਆਕਸੀਜਨ ਦੀ ਚੰਗੀ ਮਾਤਰਾ ਦੀ ਸਪਲਾਈ ਕਰਦਾ ਹੈ ।
  6. ਇਹ ਖੂਨ ਵਿਚ ਐਡੀਨੀਲ ਦੇ ਪੱਧਰ ਨੂੰ ਘਟਾਉਂਦਾ ਹੈ ।
  7. ਇਹ ਮਾਸਪੇਸ਼ੀਆਂ ਨੂੰ ਆਰਾਮ ਪਹੁੰਚਾਉਂਦਾ ਹੈ ।
  8. ਇਹ ਦਿਲ ਦੀ ਧੜਕਣ ਨੂੰ ਸ਼ੁਰੂਆਤੀ ਪੜਾਅ ਵਿਚ ਪਹੁੰਚਾਉਂਦਾ ਹੈ ।
  9. ਇਹ ਤਨਾਅ ਨੂੰ ਘਟਾਉਂਦਾ ਹੈ ।
  10. ਇਹ ਸਰੀਰ ਨੂੰ ਨੁਕਸਾਨਦੇਹ ਅਸਰ ਤੋਂ ਬਚਾਉਂਦਾ ਹੈ ।
  11. ਇਹ ਮਾਨਸਿਕ ਸਥਿਤੀ ਨੂੰ ਸ਼ਾਂਤ ਕਰਦਾ ਹੈ ।
  12. ਇਹ ਮਾਸਪੇਸ਼ੀ ਤੋਂ ਅਣਚਾਹੇ ਤਰਲ ਨੂੰ ਘਟਾਉਂਦਾ ਹੈ ।
  13. ਇਹ ਸਰੀਰ ਨੂੰ ਹੋਣ ਵਾਲੇ ਅਸਰ ਲਈ ਤਿਆਰ ਕਰਦਾ ਹੈ ।
  14. ਇਹ ਮਾਸਪੇਸ਼ੀਆਂ ਦੇ ਕੰਮਕਾਜ ਵਿਚ ਰੁਕਾਵਟ ਨੂੰ ਘਟਾਉਂਦਾ ਹੈ !
  15. ਇਹ ਹੋਰਨਾਂ ਅਭਿਆਸਾਂ ਲਈ ਸਰੀਰ ਨੂੰ ਅਨੁਕੂਲ ਬਣਾਉਂਦਾ ਹੈ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 12.
ਅੰਤਰਾਲ ਸਿਖਲਾਈ ਵਿਧੀ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਅੰਤਰਾਲ ਵਿਧੀ ਸਪ੍ਰਿੰਟ ਅਤੇ ਹੋਰ ਖਿਡਾਰੀਆਂ ਦੇ ਸਟੈਮਿਨਾ ਅਤੇ ਯੋਗਤਾਵਾਂ ਨੂੰ ਵਧਾਉਣ ਲਈ ਬਹੁਤ ਲਾਭਦਾਇਕ ਹੁੰਦਾ ਹੈ । ਇਹ ਸਿਖਲਾਈ ਵਿਧੀ ਜਰਮਨ ਕੋਚ ਡਾ: ਵੋਲਡਮਰ ਰਾਰਸ਼ਲਰ (Dr. Woldemar Gerschler) ਅਤੇ ਡਾ: ਹਰਬਰਟ ਰੈਣਡੇਲ (Dr. Herbert Reindel) ਦੁਆਰਾ ਵਿਕਸਿਤ ਕੀਤਾ ਗਿਆ ਸੀ | ਅੰਤਰਾਲ ਵਿਚ ਦੂਰੀ, ਸਪੀਡ, ਟਾਈਮ ਅਤੇ ਅਰਾਮ ਨੂੰ ਮਹੱਤਵ ਦਿੰਦੀ ਹੈ । ਇਹ ਸਹਿਣਸ਼ੀਲਤਾ, ਤਾਕਤ ਅਤੇ ਦਿਲ ਲਈ ਸਹੀ ਖੂਨ ਸੰਚਾਰ ਨੂੰ ਵਿਕਸਿਤ ਕਰਦੀ ਹੈ | ਅੰਤਰਾਲ ਵਿਧੀ ਵਿਚ ਖਿਡਾਰੀ ਇਕ-ਦਮ ਗਤੀ ਨਾਲ ਨਿਸ਼ਚਿਤ ਦੂਰੀ ਤੱਕ ਦੌੜਦਾ ਹੈ ਅਤੇ ਫਿਰ ਇਕ ਚੌਥਾਈ ਚੌਗਿੰਗ ਕਰਦਾ ਹੈ ਤਾਂ ਕਿ ਤਾਕਤ ਵਾਪਿਸ ਹਾਸਿਲ ਕਰ ਸਕੇ । ਉਹ ਇਸ ਪੈਟਰਨ ਨੂੰ ਕਈ ਵਾਰ ਦੁਹਰਾਉਂਦਾ ਹੈ । ਜਿਵੇਂ-ਜਿਵੇਂ ਖਿਡਾਰੀ ਸਟੈਮਿਨਾ ਹਾਸਿਲ ਕਰ ਲੈਂਦਾ ਹੈ, ਆਰਾਮ ਦਾ ਸਮਾਂ ਘਟਾ ਦਿੱਤਾ ਜਾਂਦਾ ਹੈ ਜਾਂ ਘੱਟ ਹੋ ਜਾਂਦਾ ਹੈ ਅਤੇ ਤੇਜ਼ ਗਤੀ ਨਾਲ ਭੱਜਣ ਵਿਚ ਵਾਧਾ ਹੋ ਜਾਂਦਾ ਹੈ | ਅਭਿਆਸ ਦੇ ਇਸ ਦ੍ਰਿਸ਼ ਨੂੰ ਤਦ ਤਕ ਦੁਹਰਾਇਆ ਜਾਂਦਾ ਹੈ ਜਦ ਤੱਕ ਖਿਡਾਰੀ ਸਟੈਮਿਨਾ ਦੀ ਚਰਮ ਸੀਮਾ ਨੂੰ ਨਹੀਂ ਪਾ ਲੈਂਦਾ ।

ਅੰਤਰਾਲ ਵਿਧੀ ਦੇ ਢੰਗ (Methods of Internal Training)-
1. ਗਹਿਣ ਵਿਧੀ (Fast or Intensive Internal Method) – ਇਸ ਨੂੰ ਉੱਚ ਤੀਬਰ ਅੰਤਰਾਲ ਵਿਧੀ ਵੀ ਕਿਹਾ ਜਾਂਦਾ ਹੈ । ਇਸ ਵਿਚ ਤੇਜ਼ ਤੀਬਰ ਗਤੀਵਿਧੀਆਂ ਵਾਲੀਆਂ ਕਸਰਤਾਂ ਨੂੰ ਘੱਟ ਦੂਰੀ ਵਿਚ ਤੇਜ਼ ਗਤੀ ਜਾਂ ਵੇਗ ਨਾਲ ਪੂਰਾ ਕੀਤਾ ਜਾਂਦਾ ਹੈ । ਇਸ ਵਿਚ ਅਰਾਮ ਦਾ ਸਮਾਂ ਘੱਟ ਹੁੰਦਾ ਹੈ । ਇਸ ਤਰ੍ਹਾਂ ਦੀਆਂ ਉੱਚ ਤੀਬਰ ਗਤੀਵਿਧੀਆਂ ਵਿਚ ਖਿਡਾਰੀ ਥਕਾਵਟ ਦੀ ਹਾਲਤ ਵਿਚ ਵੀ ਗਤੀ ਵਿਧੀ ਕਰਦਾ ਰਹਿੰਦਾ ਹੈ ਜਿਸ ਵਿਚ 80% ਤੋਂ 100% ਤੱਕ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਦਾ ਹੈ ਅਤੇ ਇਹਨਾਂ ਕ੍ਰਿਆਵਾਂ ਦੇ ਦੌਰਾਨ ਦਿਲ ਦੀ ਧੜਕਣ 170 ਤੋਂ 200 ਪ੍ਰਤੀ ਮਿੰਟ ਦੀ ਦਰ ਨਾਲ ਧੜਕਦੀ ਹੈ ।

2. ਵਿਸਥਾਰ ਵਿਧੀ (Slow or Extensive Interval Method – ਵਿਸਥਾਰ ਵਿਧੀ ਵਿਚ ਖਿਡਾਰੀ ਦੀ ਆਮ ਸਹਿਣਸ਼ੀਲਤਾ ਦਾ ਵਿਕਾਸ ਹੁੰਦਾ ਹੈ । ਇਸ ਵਿਚ ਗਹਿਣ (Fast Interval) ਵਿਧੀ ਦੇ ਉਲਟ ਦੂਰੀ ਜ਼ਿਆਦਾ ਰੱਖੀ ਜਾਂਦੀ ਹੈ ਅਤੇ ਰਫਤਾਰ ਜਾਂ ਵੇਗ ਨੂੰ ਮੱਧ ਦਰਜੇ ਤੱਕ ਸੀਮਿਤ ਕੀਤਾ ਜਾਂਦਾ ਹੈ ।ਵਿਸਥਾਰ ਵਿਧੀ ਵਿਚ ਖਿਡਾਰੀ ਆਪਣੀ ਯੋਗਤਾ ਦਾ 60% ਅਤੇ 80% ਪ੍ਰਦਰਸ਼ਨ ਕਰਦਾ ਹੈ ਅਤੇ ਖਿਡਾਰੀ ਦੀ ਦਿਲ ਦੀ ਧੜਕਣ 140-180 ਪ੍ਰਤੀ ਮਿੰਟ ਦੀ ਦਰ ਨਾਲ ਧੜਕਦੀ ਹੈ ।

ਅੰਤਰਾਲ ਵਿਧੀ ਦੇ ਫਾਇਦੇ (Advantages of Interval Training)-
1. ਅੰਤਰਾਲ ਵਿਧੀ ਵਿਚ ਉਰਜਾ ਪੈਦਾ ਕਰਨ ਵਾਲੀਆਂ ਦੋ ਪ੍ਰਣਾਲੀਆਂ ਦੀ ਵਰਤੋਂ ਕਰਦੀ ਹੈ । ਇਹ ਪ੍ਰਣਾਲੀ ਐਰੋਬਿਕ ਅਤੇ ਐਨਰੋਬਿਕ ਊਰਜਾ ਪ੍ਰਣਾਲੀ ਹਨ । ਐਰੋਬਿਕ ਇਕ ਅਜਿਹੀ ਪ੍ਰਣਾਲੀ ਹੈ ਜਿਸ ਵਿਚ ਆਕਸੀਜਨ ਦੀ ਵਰਤੋਂ ਸਰੀਰ ਦੇ ਵੱਖ-ਵੱਖ ਊਰਜਾ ਸਰੋਤਿਆਂ ਨੂੰ ਕਾਰਬੋਹਾਈਡਰੇਟਸ ਵਿਚ ਤਬਦੀਲ ਕਰਕੇ ਊਰਜਾ ਪ੍ਰਾਪਤ ਕਰਨਾ ਹੈ । ਇਸਦੇ ਉਲਟ ਐਨਾਬੋਰਿਕ ਪ੍ਰਣਾਲੀ ਮਾਸਪੇਸ਼ੀਆਂ ਵਿਚ ਮੌਜੂਦ ਕਾਰਬੋਹਾਈਡਰੇਟਸ ਤੋਂ ਊਰਜਾ ਪ੍ਰਾਪਤ ਕਰਕੇ ਛੋਟੀ ਤੇ ਫੱਟਣ ਯੋਗ ਗਤੀਵਿਧੀਆਂ ਵਿਚ ਵਰਤੋਂ ਕਰਦਾ ਹੈ ਜਿਵੇਂ ਕਿ ਸਪਰਿੰਟ, ਜੰਪ, ਭਾਰੀ ਚੀਜ਼ ਨੂੰ ਚੁੱਕਣਾ ਆਦਿ ।

2. ਇਹ ਖੂਨ ਸੰਚਾਰ ਦੇ ਪ੍ਰਵਾਹ ਨੂੰ ਸੁਧਾਰਦਾ ਹੈ ।

3. ਅੰਤਰਾਲ ਵਿਧੀ ਵਿਚ ਇੱਕੋ ਸਮੇਂ ਵਿੱਚ ਵੱਧ ਤੋਂ ਵੱਧ ਐਥਲੀਟ ਨੂੰ ਅਭਿਆਸ ਕਰਾਇਆ ਜਾ ਸਕਦਾ ਹੈ ।

4. ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ ।

PSEB 12th Class Physical Education Guide ਖੇਡ ਸਿਖਲਾਈ Important Questions and Answers

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ । (One Mark Question Answers)

ਪ੍ਰਸ਼ਨ 1.
ਗਰਮਾਉਣ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ ?
ਉੱਤਰ-
ਸਰੀਰਿਕ ਗਰਮਾਉਣਾ ਅਤੇ ਮਨੋਵਿਗਿਆਨਿਕ ਗਰਮਾਉਣਾ ।

ਪ੍ਰਸ਼ਨ 2.
ਠੰਡਾ ਹੋਣ ਦਾ ਸਰੀਰ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਸਰੀਰ ਅਰਾਮ ਦੀ ਸਥਿਤੀ ਵਿਚ ਆ ਜਾਂਦਾ ਹੈ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 3.
ਸਾਨੂੰ ਸਰੀਰ ਕਦੋਂ ਗਰਮਾਉਣਾ ਚਾਹੀਦਾ ਹੈ ?
ਉੱਤਰ-
ਸਾਨੂੰ ਕਿਸੇ ਵੀ ਖੇਡ ਜਾਂ ਗਤੀਵਿਧੀ ਕਰਨ ਤੋਂ ਪਹਿਲਾਂ ਸਰੀਰ ਨੂੰ ਗਰਮਾਉਣਾ ਚਾਹੀਦਾ ਹੈ ?

ਪ੍ਰਸ਼ਨ 4,
ਠੰਡਾ ਕਰਨ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਲੀਬਰਿੰਗ ਡਾਉਨ ।

ਪ੍ਰਸ਼ਨ 5.
ਸਰਕਟ ਟਰੇਨਿੰਗ ਵਿਧੀ ਕਿਸ ਨੇ ਤਿਆਰ ਕੀਤੀ ਸੀ ?
ਉੱਤਰ-
ਆਰ.ਈ. ਮੋਰਗਨ ਅਤੇ ਜੀ.ਟੀ. ਐਂਡਰਸਨ ਨੇ ।

ਪ੍ਰਸ਼ਨ 6.
ਅੰਤਰਾਲ ਵਿਧੀ ਕਿਸ ਨੇ ਵਿਕਸਿਤ ਕੀਤੀ ਸੀ ?
ਉੱਤਰ-
ਜਰਮਨ ਕੋਚ ਡਾ: ਵੋਲਡਮਰ ਗਰਲਰ, ਡਾ: ਹਰਬਰਟ ਰੈਣਡੇਲ ।

ਪ੍ਰਸ਼ਨ 7.
ਅੰਤਰਾਲ ਵਿਧੀ ਦੇ ਢੰਗ ਕਿਹੜੇ-ਕਿਹੜੇ ਹਨ ?
ਉੱਤਰ-

  1. ਗਹਿਣ ਵਿਧੀ ।
  2. ਵਿਸਥਾਰ ਵਿਧੀ ।

ਪ੍ਰਸ਼ਨ 8.
ਕਿਸ ਸਾਲ ਵਿਚ ਸਰਕਟ ਟਰੇਨਿੰਗ ਵਿਧੀ ਨੂੰ ਵਿਕਸਿਤ ਕੀਤਾ ਗਿਆ ਸੀ ?
ਉੱਤਰ-
ਸਾਲ 1953 ਵਿਚ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 9.
ਗਰਮਾਉਣ ਦੀਆਂ ਕਸਰਤਾਂ ਦੀ ਸੂਚੀ ਦਿਓ ।
ਉੱਤਰ-
ਜੋਗ, ਸਟਰਾਈਡ, ਖਿੱਚਣਾ, ਰੋਟੇਸ਼ਿਨ ਆਦਿ ।

ਪ੍ਰਸ਼ਨ 10.
ਖੇਡ ਸਿਖਲਾਈ ਦੇ ਕੋਈ ਦੋ ਸਿਧਾਂਤ ਬਾਰੇ ਲਿਖੋ ।
ਉੱਤਰ-

  1. ਇਕਸਾਰਤਾ ਦਾ ਸਿਧਾਂਤ ।
  2. ਨਿਰੰਤਰਤਾ ਦਾ ਸਿਧਾਂਤ !

ਪ੍ਰਸ਼ਨ 11.
‘‘ਸਰਕਟ’’ ਸ਼ਬਦ ਤੋਂ ਕੀ ਭਾਵ ਹੈ ?
ਉੱਤਰ-
ਇਹ ਇਕ ਰਸਮੀ ਵਿਧੀ ਹੈ ਜਿਸ ਵਿਚ ਕਸਰਤਾਂ ਚੱਕਰ ਬਣਾ ਕੇ ਕੀਤੀਆਂ ਜਾਂਦੀਆਂ ਹਨ ।

ਪ੍ਰਸ਼ਨ 12.
ਸਰੀਰ ਗਰਮਾਉਣਾ ਦੀਆਂ ਕਿਸਮਾਂ ਦੱਸੋ !
ਉੱਤਰ-

  1. ਸਕਰਮਕ ਗਰਮਾਉਣਾ
  2. ਨਿਸਕਿਆ ਗਰਮਾਉਣਾ ।

ਪ੍ਰਸ਼ਨ 13.
ਸਕਰਮਕ ਗਰਮਾਉਣਾ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਉੱਤਰ-
ਦੋ ਪ੍ਰਕਾਰ ਦਾ ।

ਪ੍ਰਸ਼ਨ 14.
ਖਾਸ ਗਰਮਾਉਣਾ ਕਿਸ ਪ੍ਰਕਾਰ ਦੇ ਗਰਮਾਉਣ ਦਾ ਭਾਗ ਹੈ ?
ਉੱਤਰ-
ਸਕਰਮਕ ਗਰਮਾਉਣ ਦਾ ।

ਪ੍ਰਸ਼ਨ 15.
ਅੰਤਰਾਲ ਵਿਧੀ ਕਿਸ ਗੁਣ ਨੂੰ ਮਹੱਤਵ ਦਿੰਦੀ ਹੈ ?
ਉੱਤਰ-
ਅੰਤਰਾਲ ਵਿਧੀ ਦੂਰੀ, ਰਫ਼ਤਾਰ, ਟਾਈਮ ਅਤੇ ਅਰਾਮ ਵਰਗੇ ਗੁਣਾਂ ਨੂੰ ਮਹੱਤਵ ਦਿੰਦੀ ਹੈ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 16.
ਅੰਤਰਾਲ ਵਿਧੀ ਸਰੀਰਕ ਤੰਦਰੁਸਤੀ ਦੇ ਕਿਹੜੇ ਗੁਣਾਂ ਨੂੰ ਵਿਕਸਿਤ ਕਰਦੀ ਹੈ ?
ਉੱਤਰ-
ਅੰਤਰਾਲ ਵਿਧੀ ਸਹਿਣਸ਼ੀਲਤਾ ਨੂੰ ਵਿਕਸਿਤ ਕਰਦੀ ਹੈ ।

ਪ੍ਰਸ਼ਨ 17.
ਸਰਕਟ ਵਿਧੀ ਕੀ ਹੈ ?
ਉੱਤਰ-
ਇਸ ਵਿਚ ਕਸਰਤਾਂ ਨੂੰ ਚੱਕਰ ਵਿਚ ਕੀਤਾ ਜਾਂਦਾ ਹੈ ।

ਪ੍ਰਸ਼ਨ 18.
ਸਰਕਟ ਵਿਧੀ ਵਿਚ ਕਿਹੜੇ ਤੱਤ ਸ਼ਾਮਿਲ ਹੁੰਦੇ ਹਨ ।
ਉੱਤਰ-
ਸਰਕਟ ਵਿਧੀ ਵਿਚ ਸਰੀਰਕ ਤੰਦਰੁਸਤੀ ਦੇ ਸਾਰੇ ਤੱਤ ਜਿਵੇਂ ਕਿ ਤਾਕਤ, ਸ਼ਕਤੀ, ਮਾਸਪੇਸ਼ੀ ਸਹਿਣਸ਼ੀਲਤਾ, ਰਫ਼ਤਾਰ, ਫੁਰਤੀ, ਲਚਕਤਾ ਅਤੇ ਨਿਊਰਸਕੂਲਰ ਤਾਲਮੇਲ ਤੱਤ ਸ਼ਾਮਿਲ ਹੁੰਦੇ ਹਨ ।

ਪ੍ਰਸ਼ਨ 19.
ਸਰਕਟ ਵਿਧੀ ਵਿਚ ਕਿੰਨੇ ਸਟੇਸ਼ਨ ਰੱਖੇ ਜਾ ਸਕਦੇ ਹਨ ?
ਉੱਤਰ-
6 ਤੋਂ 10 ਸਟੇਸ਼ਨ ।

ਪ੍ਰਸ਼ਨ 20.
ਗਹਿਣ ਵਿਧੀ ਵਿਚ ਖਿਡਾਰੀ ਆਪਣੀ ਯੋਗਤਾ ਦਾ ਕਿੰਨੇ ਪ੍ਰਤੀਸ਼ਤ ਪ੍ਰਦਰਸ਼ਨ ਕਰਦਾ ਹੈ ?
ਉੱਤਰ-
80% ਤੋਂ 100% ਤੱਕ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪਸ਼ਨ 21.
ਗਹਿਣ ਵਿਧੀ ਵਿਚ ਦਿਲ ਦੀ ਧੜਕਣ ਦੀ ਦਰ ਕਿੰਨੀ ਹੁੰਦੀ ਹੈ ?
ਉੱਤਰ-
170 ਤੋਂ 200 ਪ੍ਰਤੀ ਮਿੰਟ ।

ਪ੍ਰਸ਼ਨ 22.
ਗਹਿਣ ਵਿਧੀ ਵਿਚ ਕਸਰਤਾਂ ਕਿਸ ਵੇਗ ਨਾਲ ਕੀਤੀਆਂ ਜਾਂਦੀਆਂ ਹਨ ?
ਉੱਤਰ-
ਇਸ ਵਿਧੀ ਵਿਚ ਤੇਜ਼ ਤੀਬਰ ਗਤੀਵਿਧੀਆਂ ਵਾਲੀਆਂ ਕਸਰਤਾਂ ਘੱਟ ਦੂਰੀ ਵਿਚ ਤੇਜ਼ ਗਤੀ ਜਾਂ ਵੇਗ ਨਾਲ ਕੀਤਾ ਜਾਂਦਾ ਹੈ ।

ਪ੍ਰਸ਼ਨ 23.
ਵਿਸਥਾਰ ਵਿਧੀ ਵਿਚ ਕਸਰਤਾਂ ਕਿਸ ਗਤੀ ਨਾਲ ਕੀਤੀਆਂ ਜਾਂਦੀਆਂ ਹਨ ?
ਉੱਤਰ-
ਇਸ ਵਿਧੀ ਵਿਚ ਗਤੀ ਨੂੰ ਮੱਧ ਦਰਜੇ ਦਾ ਰੱਖਿਆ ਜਾਂਦਾ ਹੈ ।

ਪ੍ਰਸ਼ਨ 24.
ਵਿਸਥਾਰ ਵਿਧੀ ਵਿਚ ਖਿਡਾਰੀ ਆਪਣੀ ਯੋਗਤਾ ਦਾ ਕਿੰਨਾ ਪ੍ਰਤੀਸ਼ਤ ਪ੍ਰਦਰਸ਼ਨ ਕਰਦਾ ਹੈ ?
ਉੱਤਰ-
60% ਤੋਂ 80% ਤੱਕ ।

ਪ੍ਰਸ਼ਨ 25.
ਵਿਸਥਾਰ ਵਿਧੀ ਵਿਚ ਦਿਲ ਦੀ ਧੜਕਣ ਦੀ ਦਰ ਕਿੰਨੀ ਹੁੰਦੀ ਹੈ ?
ਉੱਤਰ-
140 ਤੋਂ 180 ਪ੍ਰਤੀ ਮਿੰਟ |

PSEB 12th Class Physical Education Solutions Chapter 2 ਖੇਡ ਸਿਖਲਾਈ

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)

ਪ੍ਰਸ਼ਨ 1.
ਖੇਡ ਸਿਖਲਾਈ ਤੋਂ ਕੀ ਭਾਵ ਹੈ ?
ਉੱਤਰ-
ਖੇਡ ਸਿਖਲਾਈ ਖੇਡਾਂ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਪਰ ਵਿਸ਼ਾਲ ਤੌਰ ਤੇ ਇਹ ਇਕ ਸੰਗਠਿਤ ਅਤੇ ਵਿਵਸਥਿਤ ਤੇ ਅਰਥਪੂਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਦਾ ਉਦੇਸ਼ ਵਿਅਕਤੀਗਤ, ਮਾਨਸਿਕ ਅਤੇ ਬੌਧਿਕ ਕਾਰਜਕੁਸ਼ਲਤਾ ਵਿਚ ਸੁਧਾਰ ਲਿਆਉਣਾ ਹੈ ।

ਪ੍ਰਸ਼ਨ 2.
ਕਾਰਗੁਜ਼ਾਰੀ ਸਮਰੱਥਾ ਤੋਂ ਕੀ ਭਾਵ ਹੈ ?
ਉੱਤਰ-
ਪ੍ਰਦਰਸ਼ਨ ਦੀ ਕਾਰਗੁਜ਼ਾਰੀ ਮੁੱਖ ਤੌਰ ‘ਤੇ ਅਭਿਆਸ ਦੀ ਦਰ, ਮੁਕਾਬਲੇ ਅਤੇ ਸਿਖਲਾਈ ਦੀ ਮਾਤਰਾ ਤੇ ਨਿਰਭਰ ਕਰਦੀ ਹੈ । ਇਹ ਅਭਿਆਸ ਦੇ ਦੌਰਾਨ ਸਿਖਲਾਈ ਦੀ ਮਿਆਦ, ਸਾਜੋ-ਸਮਾਨ ਦੀ ਗੁਣਵੱਤਾ ਅਤੇ ਵਾਧੂ ਭਾਰ ਤੇ ਨਿਰਭਰ ਕਰਦੀ ਹੈ । ਕਾਰਗੁਜ਼ਾਰੀ ਸਮਰੱਥਾ ਇਕ ਦਿਨ ਵਿਚ ਹਾਸਿਲ ਨਹੀਂ ਕੀਤੀ ਜਾ ਸਕਦੀ ।

ਪ੍ਰਸ਼ਨ 3.
ਗਰਮਾਉਣ ਦੀ ਜ਼ਰੂਰਤ ਅਤੇ ਮਹੱਤਤਾ ਕੀ ਹੈ ?
ਉੱਤਰ-

  1. ਇਹ ਮਾਸਪੇਸ਼ੀਆਂ ਦੇ ਤਾਪਮਾਨ ਨੂੰ ਵਧਾਉਂਦਾ ਹੈ ।
  2. ਇਸ ਨਾਲ ਦਿਲ ਦੀ ਧੜਕਣ ਅਤੇ ਖੂਨ ਸੰਚਾਰ ਦਾ ਪ੍ਰਵਾਹ ਵੱਧਦਾ ਹੈ ।
  3. ਇਹ ਤਾਲਮੇਲ ਅਤੇ ਮੋਟਰ ਸਮਰੱਥਾ ਨੂੰ ਵਧਾਉਂਦਾ ਹੈ ।
  4. ਇਹ ਪਾਚਕ ਰਸਾਇਣਿਕ ਪ੍ਰਤੀਕਿਰਿਆਵਾਂ ਦੀ ਊਰਜਾ ਦਰ ਨੂੰ ਵਧਾਉਂਦਾ ਹੈ ।

ਪ੍ਰਸ਼ਨ 4.
ਗਰਮਾਉਣ ਦੇ ਤਰੀਕਿਆਂ ਬਾਰੇ ਲਿਖੋ ?
ਉੱਤਰ-
1. ਸਰੀਰਕ ਗਰਮਾਉਣਾ (Physiological Warming-up) – ਇਸ ਤੋਂ ਭਾਵ ਹੈ ਕਿ ਜਦ ਹਲਕੀਆਂ ਕਸਰਤਾਂ ਨੂੰ ਅਭਿਆਸ ਕੂਮ ਵਿਚ ਮਾਸਪੇਸ਼ੀਆਂ ਵਿਚ ਤਾਪਮਾਨ ਵਧਾਉਣਾ ਅਤੇ ਉਨ੍ਹਾਂ ਦੀ ਸੁੰਗੜਨ ਸ਼ਕਤੀ ਦੇ ਲਾਭ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ ।

2. ਮਨੋਵਿਗਿਆਨਿਕ ਗਰੰਮਾਉਣਾ (Psychological Warming-up) – ਇਸ ਪ੍ਰਕਾਰ ਦੇ ਗਰਮਾਉਣ ਤੋਂ ਭਾਵ ਆਪਣੇ ਆਪ ਨੂੰ ਤਿਆਰ ਕਰਨਾ ਹੁੰਦਾ ਹੈ । ਇਸ ਵਿਚ ਖਿਡਾਰੀ ਗਰਮਾਉਣ ਦੀਆਂ ਕਸਰਤਾਂ ਕਰਦੇ ਸਮੇਂ ਆਪਣੇ ਆਪ ਨੂੰ ਮਾਨਸਿਕ ਰੂਪ ਨਾਲ ਮੁਕਾਬਲੇ ਲਈ ਤਿਆਰ ਕਰ ਲੈਂਦਾ ਹੈ ਜਿਵੇਂ ਕਿ ਆਪਣੇ ਸਹਿਯੋਗੀ ਖਿਡਾਰੀਆਂ ਨਾਲ ਗੱਲਬਾਤ ਕਰਨਾ ਆਦਿ ।

ਪ੍ਰਸ਼ਨ 5.
ਠੰਡਾ ਕਰਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਮੁਕਾਬਲੇ ਜਾਂ ਸਿਖਲਾਈ ਤੋਂ ਬਾਅਦ ਸਰੀਰ ਨੂੰ ਆਮ ਜਾਂ ਆਰਾਮ ਦੀ ਸਥਿਤੀ ਵਿਚ ਲਿਆਉਣ ਲਈ ਇਹ ਬਹੁਤ ਮਹੱਤਵਪੂਰਨ ਪ੍ਰਕ੍ਰਿਆ ਹੈ । ਇਹ ਉਹ ਕਸਰਤਾਂ ਹਨ ਜੋ ਕਿ ਕਠੋਰ ਅਭਿਆਸ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ ਤਾਂ ਕਿ ਸਰੀਰ ਅਰਾਮ ਦੀ ਅਵਸਥਾ ਵਿਚ ਆ ਜਾਵੇ | ਅਸੀਂ ਕਹਿ ਸਕਦੇ ਹਾਂ ਕਿ ਕੰਮ ਦੀ ਤੀਬਰਤਾ ਨੂੰ ਘਟਾਉਣ | ਲਈ ਜੋ ਸਟੇਚਿੰਗ ਕਸਰਤਾਂ ਜਾਂ ਗਹਿਰੀ, ਸਾਹ ਲਈ ਜਾਂਦੀ ਹੈ ਉਸ ਨੂੰ ਠੰਡਾ ਕਰਨਾ ਕਹਿੰਦੇ ਹਨ । ਠੰਡਾ ਕਰਨ ਤੋਂ ਭਾਵ ਹੈ ਕਿ ਸਰੀਰ ਨੂੰ ਕਸਰਤਾਂ ਨਾਲ ਆਰਾਮ ਦੀ ਪੱਧਰ ਵਾਲੇ ਹਾਲਤ ਵਿੱਚ ਲੈ ਕੇ ਆਉਣਾ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 6.
ਠੰਡਾ ਕਰਨ ਦੇ ਦੋ ਫ਼ਾਇਦਿਆਂ ਨੂੰ ਲਿਖੋ ।
ਉੱਤਰ-

  1. ਕਸਰਤਾਂ ਜਾਂ ਅਭਿਆਸ ਤੋਂ ਹੋਣ ਵਾਲੇ ਕਠੋਰਤਾ ਅਤੇ ਮਾਸਪੇਸ਼ੀ ਦੇ ਦਰਦ ਘਟਾਉਣ ਵਿਚ ਸਹਾਇਤਾ ਕਰਦਾ ਹੈ ।
  2. ਸੱਟ ਲੱਗਣ ਦੇ ਜ਼ੋਖ਼ਮ ਨੂੰ ਘਟਾਉਣ ਵਿਚ ਇਹ ਮੱਦਦਗਾਰ ਹੁੰਦਾ ਹੈ ।

ਪ੍ਰਸ਼ਨ 7.
ਖੇਡ ਸਿਖਲਾਈ ਵਿਚ ‘ਆਰਾਮ ਦੇ ਸਿਧਾਂਤ’’ ਤੋਂ ਕੀ ਭਾਵ ਹੈ ?
ਉੱਤਰ-
ਇਸ ਸਿਧਾਂਤ ਤੋਂ ਇਹ ਪਤਾ ਚਲਦਾ ਹੈ ਕਿ ਭਾਰੀ ਤੇ ਸਖ਼ਤ ਅਭਿਆਸ ਤੋਂ ਬਾਅਦ ਆਰਾਮ ਅਤੇ ਰਿਕਵਰੀ ਕਰਨਾ ਜ਼ਰੂਰੀ ਹੈ, ਤਾਂ ਕਿ ਵਿਅਕਤੀ ਵਾਧੂ ਭਾਰ ਦੇ ਅਭਿਆਸ ਤੋਂ ਪਹਿਲਾਂ ਤਰੋ-ਤਾਜ਼ਾ ਮਹਿਸੂਸ ਕਰੇ । ਇਸ ਤੋਂ ਇਲਾਵਾ ਵਿਅਕਤੀ ਨੂੰ ਆਰਾਮ ਅਤੇ ਲੋਡ ਤੋਂ ਇਲਾਵਾ ਚੰਗੀ ਨੀਂਦ ਅਤੇ ਖ਼ੁਰਾਕ ਵੀ ਲੈਣੀ ਜ਼ਰੂਰੀ ਹੈ ।

ਪ੍ਰਸ਼ਨ 8.
ਅੰਤਰਾਲ ਵਿਧੀ ਦੇ ਦੋ ਫ਼ਾਇਦੇ ਲਿਖੋ ।
ਉੱਤਰ-

  1. ਇਹ ਖੂਨ ਸੰਚਾਰ ਵਿਚ ਸੁਧਾਰ ਕਰਦਾ ਹੈ ।
  2. ਮੋਟਰ ਹੁਨਰ ਦੀ ਪ੍ਰਾਪਤੀ ।
  3. ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ ।

ਸ਼ਨ 9.
ਸਰਕਟ ਟਰੇਨਿੰਗ ਵਿਧੀ ਨੂੰ ਕਿਸਨੇ ਵਿਕਸਿਤ ਕੀਤਾ ਸੀ ?
ਉੱਤਰ-
ਸਰਕਟ ਵਿਧੀ ਦਾ ਵਿਕਾਸ ਆਰ.ਈ. ਮੋਰਗਨ (R.E. Morgan) ਅਤੇ ਜੀ.ਟੀ. ਐਂਡਰਸਨ (G.T. Anderson) ਨੇ 1953 ਵਿਚ ਯੂਨੀਵਰਸਿਟੀ ਆਫ ਲੀਡਸ ਵਿਚ ਕੀਤਾ ਸੀ ।

ਪ੍ਰਸ਼ਨ 10.
ਅੰਤਰਾਲ ਟਰੇਨਿੰਗ ਵਿਧੀ ਦਾ ਮਕਸਦ ਕੀ ਹੈ ?
ਉੱਤਰ-
ਅੰਤਰਾਲ ਵਿਚ ਦੂਰੀ, ਸਪੀਡ, ਟਾਈਮ ਅਤੇ ਆਰਾਮ ਨੂੰ ਮਹੱਤਵ ਦਿੰਦੀ ਹੈ । ਇਹ ਸਹਿਣਸ਼ੀਲਤਾ, ਤਾਕਤ ਅਤੇ ਦਿਲ ਲਈ ਸਹੀ ਖੂਨ ਸੰਚਾਰ ਨੂੰ ਵਿਕਸਿਤ ਕਰਦੀ ਹੈ ।

ਪ੍ਰਸ਼ਨ 11.
ਖੇਡ ਸਿਖਲਾਈ ਦਾ ਉਦੇਸ਼ ਕੀ ਹੈ ?
ਉੱਤਰ-

  1. ਕਾਰਗੁਜ਼ਾਰੀ ਸਮਰੱਥਾ ਵਿਚ ਵਾਧਾ ।
  2. ਸਮੁੱਚੀ ਸ਼ਖ਼ਸੀਅਤ ਦਾ ਵਿਕਾਸ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 12.
ਫੁੱਟਬਾਲ ਖੇਡ ਦੀਆਂ ਖਾਸ ਗਰਮਾਉਣ ਵਾਲੀਆਂ ਕਸਰਤਾਂ ਦੇ ਉਦਾਹਰਣ ਦਿਓ ।
ਉੱਤਰ-
ਲੋਂਜ ਵਾਕ, ਸਾਈਡ ਸਟੈਪ, ਬੱਟ ਕਿੱਕਸ ਅਤੇ ਚਿਸਟ ਹੱਗਜ਼ ।

ਪ੍ਰਸ਼ਨ 13.
ਸਟਿਕ ਰੋਟੇਸ਼ਨ, ਡਰਿਬਲਿੰਗ, ਰੈਪਿਗ, ਹਿੰਟਿੰਗ ਆਦਿ ਖਾਸ ਗਰਮਾਉਣ ਦੀਆਂ ਕਸਰਤਾਂ ਕਿਸ ਖੇਡ ਲਈ ਜ਼ਰੂਰੀ ਹਨ ?
ਉੱਤਰ-
ਹਾਕੀ ਲਈ ।

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਸੇ ਇੱਕ ਉੱਤੇ ਨੋਟ-
(ਉ) ਸਰੀਰਕ ਸਿਖਲਾਈ
(ਆ) ਤਕਨੀਕੀ ਮੁਹਾਰਤ।
ਉੱਤਰ-
(ਉ) ਸਰੀਰਕ ਸਿਖਲਾਈ (Physical Training) – ਸਰੀਰਕ ਟ੍ਰੇਨਿੰਗ ਦਾ ਮਤਲਬ ਹੈ-ਵਿਅਕਤੀ ਕੋਲ ਸਰੀਰਕ ਤੰਦਰੁਸਤੀ ਭਾਵ ਤਾਕਤ, ਸਪੀਡ, ਸਟੈਮਿਨਾ, ਧੀਰਜ, ਚੁਸਤੀ, ਸੰਤੁਲਨ ਅਤੇ ਪਾਵਰ ਆਦਿ ਤੱਤਾਂ ਦਾ ਹੋਣਾ । ਇਹ ਅੰਗ ਨਿਯਮਿਤ ਸਰੀਰਕ ਨਿੰਗ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਇਹ ਖੇਡਾਂ ਦੀ ਪੂਰਤੀ ਲਈ ਲੋੜਵੰਦ ਹੁੰਦੇ ਹਨ । ਇਹ ਭੌਤਿਕ ਸਰੀਰਕ ਤੰਦਰੁਸਤੀ) ਅੰਗ ਹਰ ਖੇਡ ਵਿਚ ਵੱਖ-ਵੱਖ ਹੁੰਦੇ ਹਨ ਜਿਵੇਂ ਕਿ ਕੁਝ ਖੇਡਾਂ ਵਿਚ ਸਹਿਣਸ਼ੀਲਤਾ ਤੇ ਤਾਕਤ ਦੀ ਲੋੜ ਹੁੰਦੀ ਹੈ ਤੇ ਕੁਝ ਵਿਚ ਚੁਸਤੀ ਦੀ ਲੋੜ ਹੁੰਦੀ ਹੈ ।

(ਆਂ) ਤਕਨੀਕੀ ਮੁਹਾਰਤ (Technical Skill) – ਤਕਨੀਕੀ ਸਿਖਲਾਈ, ਖੇਡ ਸਿਖਲਾਈ ਦਾ ਇਕ ਬੁਨਿਆਦੀ ਹਿੱਸਾ ਹੈ । ਇਹ ਉੱਚ-ਕੋਟੀ ਦੀ ਮੁਹਾਰਤ (Performance) ਨੂੰ ਹਾਸਿਲ ਕਰਨ ਲਈ ਵੱਖ-ਵੱਖ ਪ੍ਰਕਾਰ ਦੇ ਅਭਿਆਸ ਸੈਟ (Repeat training) ਅਤੇ ਮੁਹਾਰਤਾਂ (Skills) ਨੂੰ ਦਰਸਾਉਂਦਾ ਹੈ : ਤਕਨੀਕੀ ਸਿਖਲਾਈ ਕੁਸ਼ਲਤਾ ਪ੍ਰਾਪਤ ਕਰਨ ਲਈ ਵੱਖ-ਵੱਖ ਦੁਹਰਾਏ, ਐਥਲੀਟ ਦੀ ਸ਼ੁਰੂਆਤੀ ਟ੍ਰੇਨਿੰਗ ਮੋਟਰ ਸਮਰੱਥਾ (Motor abilities) ਸੰਵੇਦੀ ਯੋਗਤਾਵਾਂ (Sensory abilities) ਗੁੰਝਲਦਾਰ ਸਥਿਤੀ ਨੂੰ ਸਮਝਣ ਦਾ ਪੱਧਰ ਆਦਿ ਨੂੰ ਮਿਲਾ ਕੇ ਬਣਦੀ ਹੈ ।

ਪ੍ਰਸ਼ਨ 2.
ਨਿਰੰਤਰਤਾ ਅਤੇ ਇਕਸਾਰਤਾ ਦੇ ਸਿਧਾਂਤਾਂ ਬਾਰੇ ਲਿਖੋ ।
ਉੱਤਰ-
1. ਨਿਰੰਤਰਤਾ ਦਾ ਸਿਧਾਂਤ (Principle of Continuity) – ਖੇਡ ਵਿਚ ਸਿਖਲਾਈ ਪ੍ਰਾਪਤ ਹੁਨਰ ਦੀ ਵਰਤੋਂ ਅਤੇ ਨਾ ਵਰਤੋਂ ਦਾ ਹੈ । ਨਿਯਮਿਤ ਸਿਖਲਾਈ ਜਾਂ ਅਭਿਆਸ ਕਿਸੇ ਵੀ ਸਿਖਲਾਈ ਪ੍ਰੋਗਰਾਮ ਲਈ ਸਭ ਤੋਂ ਵੱਧ ਮਹੱਤਵਪੂਰਨ ਹੈ । ਨਿਰੰਤਰ ਅਭਿਆਸ ਜਾਂ ਵਰਤੋਂ ਦੇ ਬਿਨਾਂ ਸਿੱਖਿਅਤ ਹੁਨਰ ਇੱਕੋ ਪੱਧਰ ਤੇ ਰੱਖਣਾ ਸੰਭਵ ਨਹੀਂ ਹੁੰਦਾ । ਇਸ ਲਈ ਨਿਰੰਤਰ ਅਭਿਆਸ ਹਰ ਖੇਡ ਲਈ ਜ਼ਰੂਰੀ ਹੈ ।

2. ਇਕਸਾਰਤਾ ਦਾ ਸਿਧਾਂਤ (Principle of Uniformity) – ਕੋਈ ਵੀ ਦੋ ਵਿਅਕਤੀ ਇੱਕੋ ਜਿਹੇ ਨਹੀਂ ਹੁੰਦੇ ਹਨ, ਉਨ੍ਹਾਂ ਦੀ ਭੌਤਿਕ ਬਣਤਰ, ਮਨੋਵਿਗਿਆਨਿਕ ਸੋਚ, ਦਿਲਚਸਪੀ, ਸਮਰੱਥਾ ਅਤੇ ਕਾਬਲੀਅਤ ਵੱਖਰੀ-ਵੱਖਰੀ ਹੁੰਦੀ ਹੈ । ਇਸ ਲਈ ਸਰੀਰਕ ਸਿੱਖਿਆ ਦੇ ਪ੍ਰੋਗਰਾਮ ਤਿਆਰ ਕਰਦੇ ਵਕਤ ਵਿਅਕਤਿਤਵ ਭਿੰਨਤਾਵਾਂ ਦਾ ਧਿਆਨ ਰੱਖਣਾ . ਜ਼ਰੂਰੀ ਹੈ ।

ਪ੍ਰਸ਼ਨ 3.
ਗਰਮਾਉਣ ਦੀਆਂ ਕਸਰਤਾਂ ਬਾਰੇ ਲਿਖੋ ।
ਉੱਤਰ-

  1. ਜੌਗਿੰਗ (Jogging)
  2. ਸਟਰਾਈਡ (Strides)
  3. ਖਿੱਚਣ ਵਾਲੀਆਂ ਕਸਰਤਾਂ (Stretching Exercises)
  4. ਰੋਟੇਸ਼ਨ ਗਤੀ ਵਾਲੀਆਂ ਕਸਰਤਾਂ (Rotation Exercises)
  5. ਵਿੰਡ ਸਪਰਿਟ (Wind Sprit)
  6. ਵਾਕਿੰਗ ਲੰਜ (Walking lunge)
  7.  ਬੱਟ ਕਿੱਕਸ (Butt Kicks)
  8. ਗੋਡੇ ਨੂੰ ਉੱਚਾ ਖਿੱਚਣਾ (High Knee Pulls)
  9. ਪਿੱਛੇ ਵੱਲ ਕਦਮ (Backward Step Over)
  10. ਜੰਪਿੰਗ ਜੈਕ (Jumping Jacks) ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 4.
ਕਿਰਿਆਸ਼ੀਲ ਭਾਗੀਦਾਰੀ ਦੇ ਸਿਧਾਂਤ ਤੋਂ ਕੀ ਭਾਵ ਹੈ ?
ਉੱਤਰ-
ਇਸ ਸਿਧਾਂਤ ਤੋਂ ਭਾਵ ਹੈ ਕਿ ਸਰਗਰਮੀਆਂ ਵਿਚ ਭਾਗ ਲੈਣ ਲਈ ਵਿਦਿਆਰਥੀ ਦੀ ਇੱਛਾ ਹੋਣੀ ਚਾਹੀਦੀ ਹੈ । ਹਰ ਇਕ ਸਿਖਲਾਈ ਪ੍ਰੋਗਰਾਮ ਇਹ ਦਰਸਾਉਂਦਾ ਹੈ ਕਿ ਸਿਖਲਾਈ ਤਦ ਹੀ ਫਾਇਦੇਮੰਦ ਹੋ ਸਕਦੀ ਹੈ, ਜੇਕਰ ਵਿਦਿਆਰਥੀ ਆਪਣੀ ਇੱਛਾ ਨਾਲ ਉਸ ਵਿਚ ਭਾਗ ਲੈਂਦਾ ਹੈ । ਇਸ ਲਈ ਇਹ ਸਿਖਲਾਈ ਦਾ ਸਭ ਤੋਂ ਕੀਮਤੀ ਅਸੂਲ ਹੈ ਕਿ ਵਿਅਕਤੀ ਆਪਣੀ ਇੱਛਾ, ਸਰੀਰਕ ਸਮਰੱਥਾ ਅਤੇ ਯੋਗਤਾ ਅਨੁਸਾਰ ਸਿਖਲਾਈ ਪ੍ਰੋਗਰਾਮਾਂ ਵਿਚ ਭਾਗ ਲੈਣ ਲਈ ਤਿਆਰ ਹੋਣਾ ਚਾਹੀਦਾ ਹੈ ।

ਪ੍ਰਸ਼ਨ 5.
“ਆਰਾਮ ਅਤੇ ਰਿਕਵਰੀ” ਦੇ ਸਿਧਾਂਤ ਦੀ ਵਿਆਖਿਆ ਕਰੋ ।
ਉੱਤਰ-
ਮੁਕਾਬਲੇ ਜਾਂ ਸਿਖਲਾਈ ਤੋਂ ਬਾਅਦ ਸਰੀਰ ਨੂੰ ਆਮ ਜਾਂ ਆਰਾਮ ਦੀ ਸਥਿਤੀ ਵਿਚ ਲਿਆਉਣ ਲਈ ਇਹ ਬਹੁਤ ਮਹੱਤਵਪੂਰਨ ਪ੍ਰਕ੍ਰਿਆ ਹੈ । ਇਹ ਉਹ ਕਸਰਤਾਂ ਹਨ ਜੋ ਕਿ ਕਠੋਰ ਅਭਿਆਸ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ ਤਾਂ ਕਿ ਸਰੀਰ ਆਰਾਮ ਦੀ ਅਵਸਥਾ ਵਿਚ ਆ ਜਾਵੇ ।

ਪ੍ਰਸ਼ਨ 6.
“ਅਨੁਕੂਲਤਾ” ਦੇ ਸਿਧਾਂਤ ਦੀ ਵਿਆਖਿਆ ਕਰੋ । ਉੱਤਰ-ਇਸ ਸਿਧਾਂਤ ਤੋਂ ਭਾਵ ਹੈ ਕਿ ਵਾਧੂ ਭਾਰ ਦੀ ਸਿਖਲਾਈ ਤੋਂ ਬਾਅਦ ਸਰੀਰ ਉਸ ਭਾਰ ਨੂੰ ਸਹਿਣ ਦੇ ਅਨੁਕੂਲ ਹੋ ਜਾਂਦਾ ਹੈ ਜਿਸ ਨਾਲ ਸਿਖਲਾਈ ਵਿਚ ਸਰੀਰਕ ਮੰਗ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ । ਇਸ ਲਈ ਸਰੀਰਕ ਪ੍ਰੋਗਰਾਮ ਇਸ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ ਕਿ ਪੁਰਾਣੇ ਸਿਖਲਾਈ ਪੱਧਰ ਦੇ ਅਨੁਕੂਲ ਹੋ ਜਾਣ ਤੋਂ ਬਾਅਦ ਨਵੇਂ ਰੁਟੀਨ ਵਿਚ ਸ਼ਾਮਿਲ ਕੀਤਾ ਜਾ ਸਕੇ ।

ਪ੍ਰਸ਼ਨ 7.
ਸਰਕਟ ਟਰੇਨਿੰਗ ਵਿਧੀ ਦੇ ਫ਼ਾਇਦਿਆਂ ਬਾਰੇ ਦੱਸੋ ।
ਉੱਤਰ-

  1. ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ ।
  2. ਜ਼ਿਆਦਾ ਤੋਂ ਜ਼ਿਆਦਾ ਖਿਡਾਰੀਆਂ ਨੂੰ ਇੱਕੋ ਸਮੇਂ ਵਿਚ ਤਿਆਰ ਕੀਤਾ ਜਾ ਸਕਦਾ ਹੈ ।
  3. ਸਿਖਲਾਈ ਵਿਚ ਤੇਜ਼ੀ ਆਉਂਦੀ ਹੈ ।
  4. ਸਿਖਲਾਈ ਵਿਚ ਮਨ ਪਰਚਾਵਾ ਆ ਜਾਂਦਾ ਹੈ ।
  5. ਵਿਅਕਤੀ ਦੀਆਂ ਵਿਅਕਤੀਗਤ ਯੋਗਤਾਵਾਂ ਦਾ ਵਿਕਾਸ ਹੁੰਦਾ ਹੈ ।

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ (Five Marks Question Answers)

ਪ੍ਰਸ਼ਨ 1.
ਠੰਡਾ ਹੋਣ ਤੋਂ ਕੀ ਭਾਵ ਹੈ ? ਇਸ ਤੋਂ ਸਰੀਰ ਤੇ ਹੋਣ ਵਾਲੇ ਪ੍ਰਭਾਵਾਂ ਬਾਰੇ ਸਮਝਾਓ ।
ਉੱਤਰ-
ਮੁਕਾਬਲੇ ਜਾਂ ਸਿਖਲਾਈ ਤੋਂ ਬਾਅਦ ਸਰੀਰ ਨੂੰ ਆਮ ਜਾਂ ਆਰਾਮ ਦੀ ਸਥਿਤੀ ਵਿਚ ਲਿਆਉਣ ਲਈ ਇਹ ਬਹੁਤ ਮਹੱਤਵਪੂਰਨ ਪ੍ਰਕ੍ਰਿਆ ਹੈ । ਇਹ ਉਹ ਕਸਰਤਾਂ ਹਨ ਜੋ ਕਿ ਕਠੋਰ ਅਭਿਆਸ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ ਤਾਂ ਕਿ ਸਰੀਰ ਅਰਾਮ ਦੀ ਅਵਸਥਾ ਵਿਚ ਆ ਜਾਵੇ : ਅਸੀਂ ਕਹਿ ਸਕਦੇ ਹਾਂ ਕਿ ਕੰਮ ਦੀ ਤੀਬਰਤਾ ਨੂੰ ਘਟਾਉਣ ਲਈ ਜੋ ਸਟੇਚਿੰਗ ਕਸਰਤਾਂ ਜਾਂ ਗਹਿਰੀ ਸਾਹ ਲਈ ਜਾਂਦੀ ਹੈ ਉਸ ਨੂੰ ਠੰਡਾ ਕਰਨਾ ਕਹਿੰਦੇ ਹਨ । ਠੰਡਾ ਕਰਨ ਤੋਂ ਭਾਵ ਹੈ ਕਿ ਸਰੀਰ ਨੂੰ ਕਸਰਤਾਂ ਨਾਲ ਆਰਾਮ ਦੀ ਪੱਧਰ ਵਾਲੇ ਹਾਲਤ ਵਿੱਚ ਲੈ ਕੇ ਆਉਣਾ |

ਠੰਡਾ ਕਰਨਾ ਇੱਕ ਪ੍ਰਕ੍ਰਿਆ ਹੈ ਜੋ ਹਰ ਕਠੋਰਤਾ ਦੇ ਕੰਮ ਜਾਂ ਅਭਿਆਸ ਦੇ ਅੰਤ ਵਿਚ ਕੀਤੀ ਜਾਣੀ ਚਾਹੀਦੀ ਹੈ । ਸਿਖਲਾਈ ਦੀ ਮਿਆਦ ਤੋਂ ਬਾਅਦ ਸਰੀਰ ਨੂੰ ਆਮ ਸਥਿਤੀ ਵਿਚ ਲਿਆਉਣ ਲਈ ਕੁਝ ਸਮਾਂ ਲੱਗਦਾ ਹੈ। ਇਸ ਸਮੇਂ ਦੌਰਾਨ ਸਰੀਰ ਵਿਚ ਕਈ ਸਰਗਰਮੀਆਂ ਚਲ ਰਹੀਆਂ ਹੁੰਦੀਆਂ ਹਨ । ਪ੍ਰਭਾਵਿਤ ਮਾਸਪੇਸ਼ੀਆਂ ਅਤੇ ਜੋੜਾਂ ਵਿਚਕਾਰ ਲਹੂ ਗੇੜ ਤੇਜ਼ੀ ਨਾਲ ਹੋਣ ਲੱਗ ਜਾਂਦਾ ਹੈ ਅਤੇ ਇਹ ਹੌਲੀ-ਹੌਲੀ ਠੰਡਾ ਹੁੰਦਾ ਹੈ । ਹੌਲੀ ਕਸਰਤਾਂ ਅਤੇ ਗਹਿਰੇ ਸਾਹ ਲੈ ਕੇ ਪਹਿਲਾਂ ਸਰੀਰ ਨੂੰ ਠੰਡਾ ਕਰਨਾ ਚਾਹੀਦਾ ਕਿਉਂਕਿ ਇਕ-ਦਮ ਅਭਿਆਸ ਤੋਂ ਬਾਅਦ ਰੁਕਣਾ ਜਾਂ ਅਚਾਨਕ ਆਰਾਮ ਦੀ ਸਥਿਤੀ ਵਿਚ ਜਾਣਾ, ਮਾਸਪੇਸ਼ੀਆਂ ਅਤੇ ਜੋੜਾਂ ਨੂੰ ਨੁਕਸਾਨ ਪੁਚਾਉਂਦਾ ਹੈ ।

ਠੰਡਾ ਕਰਨ ਦਾ ਮਹੱਤਵ ਜਾਂ ਫਾਇਦੇ (Importance of Cooling Down) – ਠੰਡਾ ਕਰਨ ਦੇ ਹੇਠ ਲਿਖੇ ਮਹੱਤਵ ਹਨ-

  1. ਕਸਰਤਾਂ ਜਾਂ ਅਭਿਆਸ ਤੋਂ ਹੋਣ ਵਾਲੇ ਕਠੋਰਤਾ ਅਤੇ ਮਾਸਪੇਸ਼ੀ ਦੇ ਦਰਦ ਘਟਾਉਣ ਵਿਚ ਸਹਾਇਤਾ ਕਰਦਾ ਹੈ ।
  2. ਸੱਟ ਲੱਗਣ ਦੇ ਜ਼ੋਖ਼ਮ ਨੂੰ ਘਟਾਉਣ ਵਿਚ ਇਹ ਮੱਦਦਗਾਰ ਹੁੰਦਾ ਹੈ ।
  3. ਸਰੀਰ ਦੇ ਤਾਪਮਾਨ ਨੂੰ ਆਮ (Normal) ਕਰਦਾ ਹੈ ।
  4. ਇਹ ਬੇਹੋਸ਼ੀ ਦੀਆਂ ਸੰਭਾਵਨਾਵਾਂ ਨੂੰ ਘਟਾਉਂਦਾ ਹੈ ।
  5. ਇਹ ਆਕਸੀਜਨ ਦੀ ਚੰਗੀ ਮਾਤਰਾ ਦੀ ਸਪਲਾਈ ਕਰਦਾ ਹੈ ।
  6. ਇਹ ਖੂਨ ਵਿਚ ਐਡੀਨੀਲ ਦੇ ਪੱਧਰ ਨੂੰ ਘਟਾਉਂਦਾ ਹੈ ।
  7. ਇਹ ਮਾਸਪੇਸ਼ੀਆਂ ਨੂੰ ਆਰਾਮ ਪਹੁੰਚਾਉਂਦਾ ਹੈ ।
  8. ਇਹ ਦਿਲ ਦੀ ਧੜਕਣ ਨੂੰ ਸ਼ੁਰੂਆਤੀ ਪੜਾਅ ਵਿਚ ਪਹੁੰਚਾਉਂਦਾ ਹੈ ।
  9. ਇਹ ਤਨਾਅ ਨੂੰ ਘਟਾਉਂਦਾ ਹੈ ।
  10. ਇਹ ਸਰੀਰ ਨੂੰ ਨੁਕਸਾਨਦੇਹ ਅਸਰ ਤੋਂ ਬਚਾਉਂਦਾ ਹੈ ।
  11. ਇਹ ਮਾਨਸਿਕ ਸਥਿਤੀ ਨੂੰ ਸ਼ਾਂਤ ਕਰਦਾ ਹੈ ।
  12. ਇਹ ਮਾਸਪੇਸ਼ੀ ਤੋਂ ਅਣਚਾਹੇ ਤਰਲ ਨੂੰ ਘਟਾਉਂਦਾ ਹੈ ।
  13. ਇਹ ਸਰੀਰ ਨੂੰ ਹੋਣ ਵਾਲੇ ਅਸਰ ਲਈ ਤਿਆਰ ਕਰਦਾ ਹੈ ।
  14. ਇਹ ਮਾਸਪੇਸ਼ੀਆਂ ਦੇ ਕੰਮਕਾਜ ਵਿਚ ਰੁਕਾਵਟ ਨੂੰ ਘਟਾਉਂਦਾ ਹੈ ।
  15. ਇਹ ਹੋਰਨਾਂ ਅਭਿਆਸਾਂ ਲਈ ਸਰੀਰ ਨੂੰ ਅਨੁਕੂਲ ਬਣਾਉਂਦਾ ਹੈ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 2.
ਗਰਮਾਉਣ ਤੋਂ ਕੀ ਭਾਵ ਹੈ ? ਸਰੀਰ ਨੂੰ ਕਿਵੇਂ ਗਰਮਾਇਆ ਜਾ ਸਕਦਾ ਹੈ ? ਗਰਮਾਉਣ ਦੇ ਵੱਖ-ਵੱਖ ਤਰੀਕਿਆਂ ਬਾਰੇ ਲਿਖੋ ।
ਉੱਤਰ-
ਕਿਸੇ ਵੀ ਸਰੀਰਕ ਕ੍ਰਿਆ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗਰਮਾਉਣਾ ਦੀਆਂ ਕਸਰਤਾਂ ਦੁਆਰਾ ਮਾਸਪੇਸ਼ੀਆਂ ਨੂੰ ਟੋਨ ਅਪ (Tone up) ਕਰਨਾ ਬਹੁਤ ਜ਼ਰੂਰੀ ਹੁੰਦਾ ਹੈ । ਗਰਮਾਉਣਾ ਤੋਂ ਭਾਵ ਹੈ ਕਿ ਕੁਝ ਖਾਸ ਪ੍ਰਕਾਰ ਦੀਆਂ ਕਸਰਤਾਂ ਦੁਆਰਾ ਸਰੀਰ ਨੂੰ ਕੰਮ ਜਾਂ ਕ੍ਰਿਆ ਕਰਨ ਲਈ ਤਿਆਰ ਕਰਨਾ । ਇਹ ਦੇਖਿਆ ਗਿਆ ਹੈ ਕਿ ਗਰਮਾਉਣ ਦੀਆਂ ਕਸਰਤਾਂ ਕਰਨ ਤੋਂ ਬਿਨਾਂ, ਕਠੋਰ ਜ਼ੋਰਦਾਰ ਕਸਰਤਾਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਸੰਬੰਧਿਤ ਮਾਸਪੇਸ਼ੀਆਂ ਨੂੰ ਨੁਕਸਾਨ ਹੋ ਸਕਦਾ ਹੈ ਜਾਂ ਫਿਰ ਬੁਰਾ ਪ੍ਰਭਾਵ ਪੈ ਸਕਦਾ ਹੈ ਅਤੇ ਕਈ ਵਾਰ ਗਹਿਰੀ ਸੱਟ ਵੀ ਲੱਗ ਸਕਦੀ ਹੈ । ਹੁਨਰ ਦੇ ਚੰਗੇ ਪ੍ਰਦਰਸ਼ਨ ਲਈ ਸਰੀਰ ਨੂੰ ਤਿਆਰ ਕਰਨ ਲਈ ਗਰਮਾਉਣਾ ਬਹੁਤ ਜ਼ਰੂਰੀ ਹੁੰਦਾ ਹੈ । ਇਹ ਕਸਰਤਾਂ ਖਿਡਾਰੀ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤਿਆਰ ਕਰ ਦਿੰਦੀਆਂ ਹਨ ।

ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਗਰਮਾਉਣਾ ਉਹ ਕਿਰਿਆਂ ਹੈ ਜਿਸ ਨਾਲ ਮੁਕਾਬਲੇ ਦੇ ਬੋਝ ਹੇਠ ਦੱਬੇ ਹੋਏ ਅਤੇ ਮੁਕਾਬਲੇ ਦੀ ਮੰਗ ਨੂੰ ਪੂਰਾ ਕਰਨ ਲਈ ਖੇਡ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਰੀਰਕ, ਮਾਨਸਿਕ ਅਤੇ ਮਨੋਵਿਗਿਆਨਿਕ ਤੌਰ ਤੇ ਨਾਲ ਤਿਆਰ ਕੀਤਾ ਜਾਂਦਾ ਹੈ | ਸਰੀਰ ਰੂਪ ਤੋਂ ਇਸ਼ਦਾ ਭਾਵ ਸਰੀਰ ਦਾ ਤਾਪਮਾਨ ਵੱਧਣਾ, ਨਾੜੀ ਗਤੀ ਦਾ ਵੱਧਣਾ ਅਤੇ ਸਰੀਰ ਦੇ ਵੱਖ-ਵੱਖ ਅੰਗਾਂ ਵਿਚ ਲਹੂ ਦਾ ਦੌਰਾ ਤੇਜ਼ ਹੋਣ ਤੋਂ ਹੈ ।

ਗਰਮਾਉਣ ਨੂੰ ਅਸੀਂ ਹੇਠਾਂ ਲਿਖੇ ਭਾਗਾਂ ਵਿਚ ਵੰਡ ਸਕਦੇ ਹਾਂ-

  1. ਮਾਨਸਿਕ ਜਾਂ ਮਨੋਵਿਗਿਆਨਿਕ ਗਰਮਾਉਣਾ ।
  2. ਸਰੀਰਿਕ ਗਰਮਾਉਣਾ ।

ਇਹ ਵਿਸਥਾਰ ਸਹਿਤ ਹੇਠਾਂ ਲਿਖੇ ਅਨੁਸਾਰ ਹਨ-
1. ਮਾਨਸਿਕ ਜਾਂ ਮਨੋਵਿਗਿਆਨਿਕ ਗਰਮਾਉਣਾ (Psychological Warming-up) – ਇਸ ਪ੍ਰਕਾਰ ਦੇ ਗਰਮਾਉਣ ਤੋਂ ਭਾਵ ਆਪਣੇ ਆਪ ਨੂੰ ਤਿਆਰ ਕਰਨਾ ਹੁੰਦਾ ਹੈ । ਇਸ ਵਿਚ ਖਿਡਾਰੀ ਗਰਮਾਉਣ ਦੀਆਂ ਕਸਰਤਾਂ ਕਰਦੇ ਸਮੇਂ ਆਪਣੇ ਆਪ ਨੂੰ ਮਾਨਸਿਕ ਰੂਪ ਨਾਲ ਮੁਕਾਬਲੇ ਲਈ ਤਿਆਰ ਕਰ ਲੈਂਦਾ ਹੈ ।

2. ਸਰੀਰਿਕ ਤੌਰ ਤੇ ਗਰਮਾਉਣਾ (Physiological Warming-up) – ਇਸ ਤੋਂ ਭਾਵ ਹੈ ਕਿ ਜਦ ਹਲਕੀਆਂ ਕਸਰਤਾਂ ਨੂੰ ਅਭਿਆਸ ਕੂਮ ਵਿਚ ਮਾਸਪੇਸ਼ੀਆਂ ਵਿਚ ਤਾਪਮਾਨ ਵਧਾਉਣ ਅਤੇ ਉਨ੍ਹਾਂ ਦੀ ਸੁੰਗੜਨ ਸ਼ਕਤੀ ਦੇ ਲਾਭ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ । ਸਰੀਰਕ ਤੌਰ ਤੇ ਗਰਮਾਉਣ ਨੂੰ ਹੇਠ ਲਿਖੇ ਦੋ ਭਾਗਾਂ ਵਿਚ
ਵਰਗੀਕ੍ਰਿਤ ਕੀਤਾ ਜਾਂਦਾ ਹੈ ।

  1. ਸਕਰਮਕ ਗਰਮਾਉਣਾ (Active Warming-up)
  2. ਨਿਸ਼ਕ੍ਰਿਆ ਗਰਮਾਉਣਾ (Passive Warming-up)

‘‘ਗਰਮਾਉਣਾ ਮੁੱਢਲੀਆਂ ਕਸਰਤਾਂ ਹਨ ਜੋ ਕਿ ਖਿਡਾਰੀ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੋਂ ਸਖ਼ਤ ਮਿਹਨਤ ਕਰਨ ਲਈ ਤਿਆਰ ਕਰਦੀ ਹੈ ।”
‘‘ਗਰਮਾਉਣਾ, ਕਿਰਿਆ ਤੋਂ ਪਹਿਲਾਂ ਦੌੜਨਾ ਅਤੇ ਪੂਰੇ ਸਰੀਰ ਨੂੰ ਗਰਮ ਕਰਨ ਦੀ ਵਿਧੀ ਹੈ ।” .
‘‘ਗਰਮਾਉਣਾ ਇਕ ਪ੍ਰਕਿਰਿਆ ਹੈ ਜਿੱਥੇ ਮਾਨਵ ਰੂਪੀ ਮਸ਼ੀਨ ਨੂੰ ਉਸ ਪੱਧਰ ਤੇ ਲਿਆ ਜਾਂਦਾ ਹੈ ਜਿੱਥੇ ਉਹ ਤੇਜ਼ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਾੜੀ ਸੰਵਦਨਾ ਦੇ ਪ੍ਰਤੀ ਸੁਰੱਖਿਅਤ ਢੰਗ ਨਾਲ ਦਬਾਵ ਦੇਵੇ ।”
‘ਗਰਮਾਉਣਾ ਆਉਣ ਵਾਲੀਆਂ ਕਿਰਿਆ ਲਈ ਸਰੀਰ ਨੂੰ ਗਰਮ ਕਰਨ ਦੀ ਪ੍ਰਕਿਰਿਆ ਹੈ |”
‘‘ਗਰਮਾਉਣਾ ਕਿਸੇ ਵੀ ਮੁਕਾਬਲੇ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਇਹ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਜੋ ਕਿ ਖੇਡਾਂ ਵਿਚ ਅਪਾਹਜਤਾ ਜਾਂ ਖੇਡਾਂ ਵਿਚ ਅਕੁਸ਼ਲਤਾ ਦਾ ਕਾਰਨ ਬਣਦਾ ਹੈ ।”
PSEB 12th Class Physical Education Solutions Chapter 2 ਖੇਡ ਸਿਖਲਾਈ 2
ਸਰੀਰ ਨੂੰ ਗਰਮਾਉਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ ।
ਆਮ ਗਰਮਾਉਣਾ-ਇਸ ਪ੍ਰਕਾਰ ਦੇ ਗਰਮਾਉਣ ਵਿਚ ਖਿਡਾਰੀ ਕਿਸੇ ਵਿਸ਼ੇਸ਼ ਪ੍ਰਕਾਰ ਦੀਆਂ ਕਿਰਿਆ ਨਹੀਂ ਕਰਦਾ । ਇਹ ਆਮ ਤੌਰ ਤੇ ਅੱਠ ਤੋਂ ਦਸ ਮਿੰਟ ਦੀ ਹੁੰਦੀ ਹੈ । ਇਸ ਵਿਚ ਹਲਕੀ ਜੌਗਿੰਗ ਜਾਂ ਤੁਰਨਾ, ਭੱਜਣਾ ਜਾਂ ਸਾਧਾਰਨ ਕਸਰਤਾਂ ਸ਼ਾਮਿਲ ਹੁੰਦੀਆਂ ਹਨ ਜੋ ਦਿਲ ਦੀ ਧੜਕਣ ਨੂੰ ਵਧਾਉਣ ਲਈ ਸਹਾਇਕ ਹੁੰਦੀਆਂ ਹਨ । ਇਹ ਜੋੜਾਂ ਵਿਚ ਤਾਲਮੇਲ ਅਤੇ ਲਚਕਤਾ ਨੂੰ ਵੀ ਸੁਧਾਰਦੀਆਂ ਹਨ ।

ਆਮ ਗਰਮਾਉਣ ਲਈ ਕੋਈ ਖਾਸ ਮਾਪਦੰਡ ਨਹੀਂ ਹੁੰਦਾ ਹਨ ਪਰ ਕੁਝ ਕਸਰਤਾਂ ਜੋ ਕਿ ਸਰੀਰ ਦੇ ਤਾਪਮਾਨ ਨੂੰ ਵਧਾ ਸਕਣ ਉਹ ਲਾਜ਼ਮੀ ਹਨ । ਆਮ ਗਰਮਾਉਣ ਵਿਚ ਕੁਝ ਹੇਠ ਲਿਖੀਆਂ ਕਸਰਤਾਂ ਆਉਂਦੀਆਂ ਹਨ- .

  1. ਜੌਗਿੰਗ (Jogging)
  2. ਸਟਰਾਈਡ (Strides)
  3. ਖਿੱਚਣ ਵਾਲੀਆਂ ਕਸਰਤਾਂ (Stretching Exercises)
  4. ਰੋਟੇਸ਼ਨ ਗਤੀ ਵਾਲੀਆਂ ਕਸਰਤਾਂ (Rotation Exercises)
  5. ਵਿੰਡ ਸਪਰਿੰਟ (Wind Sprit)
  6. ਵਾਕਿੰਗ ਲੰਜ (Walking lunge)
  7. ਬਿੱਟ ਕਿੱਕਸ (Bitt Kicks)
  8. ਗੋਡੇ ਨੂੰ ਉੱਚਾ ਖਿੱਚਣਾ (High Knee Pulls)
  9. ਪਿੱਛੇ ਵੱਲ ਕਦਮ (Backward Step Over)
  10. ਜੰਪਿੰਗ ਜੈਕ (Jumping Jacks)
  11. ਅੱਗੇ, ਪਿੱਛੇ ਅਤੇ ਸਾਈਡ ਵੱਲ ਦੌੜਨਾ (Run Forward, Backward and Side)
  12. ਹੱਥ, ਬਾਂਹਵਾਂ, ਕੰਧੇ, ਗਰਦਨ, ਗੋਡੇ ਅਤੇ ਲੱਤਾਂ ਦੀਆਂ ਕਸਰਤਾਂ (Exercise for hands, arms, shoulder, neck, knees and legs)
  13. ਕੈਲਮਥੈਨਿਕ ਕਸਰਤ !
  14. ਇਨ੍ਹਾਂ ਨਾਲ ਮਾਸਪੇਸ਼ੀਆਂ ਵਿਚ ਲੈਅ ਆਉਂਦੀ ਹੈ ਅਤੇ ਜੋੜਾਂ ਵਿਚ ਲਚਕਤਾ, ਜੋ ਕਿ ਸਰੀਰ ਨੂੰ ਅਣਚਾਹੀਆਂ ਸੱਟਾਂ ਤੋਂ ਬਚਾਉਂਦਾ ਹੈ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 3.
ਅੰਤਰਾਲ ਵਿਧੀ ਕੀ ਹੈ ? ਅੰਤਰਾਲ ਵਿਧੀ ਤੋਂ ਹੋਣ ਵਾਲਿਆਂ ਫ਼ਾਇਦਿਆਂ ਅਤੇ ਉਦੇਸ਼ਾਂ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਅੰਤਰਾਲ ਵਿਧੀ ਸਪ੍ਰਿੰਟ ਅਤੇ ਹੋਰ ਖਿਡਾਰੀਆਂ ਦੇ ਸਟੈਮਿਨਾ ਅਤੇ ਯੋਗਤਾਵਾਂ ਨੂੰ ਵਧਾਉਣ ਲਈ ਬਹੁਤ ਲਾਭਦਾਇਕ ਹੁੰਦਾ ਹੈ । ਇਹ ਸਿਖਲਾਈ ਵਿਧੀ ਜਰਮਨ ਕੋਚ ਵੋਲਡਮਰ ਗੁਰਸ਼ਲਰ (Woldemar Gerschler) ਅਤੇ ਡਾ: ਹਰਬਰਟ ਰੈਣਡੇਲ (Dr. Herbert Reindel) ਦੁਆਰਾ ਵਿਕਸਿਤ ਕੀਤਾ ਗਿਆ ਸੀ । ਅੰਤਰਾਲ ਵਿਚ ਦੂਰੀ, ਸਪੀਡ, ਟਾਈਮ ਅਤੇ ਅਰਾਮ ਨੂੰ ਮਹੱਤਵ ਦਿੰਦੀ ਹੈ । ਇਹ ਸਹਿਣਸ਼ੀਲਤਾ, ਤਾਕਤ ਅਤੇ ਦਿਲ ਲਈ ਸਹੀ ਖੂਨ ਸੰਚਾਰ ਨੂੰ ਵਿਕਸਿਤ ਕਰਦੀ ਹੈ । ਅੰਤਰਾਲ ਵਿਧੀ ਵਿਚ ਖਿਡਾਰੀ ਇਕ-ਦਮ ਗਤੀ ਨਾਲ ਨਿਸ਼ਚਿਤ ਦੂਰੀ ਤੱਕ ਦੌੜਦਾ ਹੈ ਅਤੇ ਫਿਰ ਇਕ ਚੌਥਾਈ ਚੌਗਿੰਗ ਕਰਦਾ ਹੈ ਤਾਂ ਕਿ ਤਾਕਤ ਵਾਪਿਸ ਹਾਸਿਲ ਕਰ ਸਕੇ । ਉਹ ਇਸ ਪੈਟਰਨ ਨੂੰ ਕਈ ਵਾਰ ਦੁਹਰਾਉਂਦਾ ਹੈ । ਜਿਵੇਂ-ਜਿਵੇਂ ਖਿਡਾਰੀ ਸਟੈਮਿਨਾ ਹਾਸਿਲ ਕਰ ਲੈਂਦਾ ਹੈ, ਆਰਾਮ ਦਾ ਸਮਾਂ ਘਟਾ ਦਿੱਤਾ ਜਾਂਦਾ ਹੈ ਜਾਂ ਘੱਟ ਹੋ ਜਾਂਦਾ ਹੈ ਅਤੇ ਤੇਜ਼ ਗਤੀ ਨਾਲ ਭੱਜਣ ਵਿਚ ਵਾਧਾ ਹੋ ਜਾਂਦਾ ਹੈ । ਅਭਿਆਸ ਦੇ ਇਸ ਦ੍ਰਿਸ਼ ਨੂੰ ਤਦ ਤਕ ਦੁਹਰਾਇਆ ਜਾਂਦਾ ਹੈ ਜਦ ਤੱਕ ਖਿਡਾਰੀ ਸਟੈਮਿਨਾ ਦੀ ਚਰਮ ਸੀਮਾ ਨੂੰ ਨਹੀਂ ਪਾ ਲੈਂਦਾ ।

ਅੰਤਰਾਲ ਵਿਧੀ ਦੇ ਫਾਇਦੇ (Advantages of Interval Training)-
1. ਅੰਤਰਾਲ ਵਿਧੀ ਵਿਚ ਊਰਜਾ ਪੈਦਾ ਕਰਨ ਵਾਲੀਆਂ ਦੋ ਪ੍ਰਣਾਲੀਆਂ ਦੀ ਵਰਤੋਂ ਕਰਦੀ ਹੈ । ਇਹ ਪ੍ਰਣਾਲੀ ਐਰੋਬਿਕ ਅਤੇ ਐਨਰੋਬਿਕ ਊਰਜਾ ਪ੍ਰਣਾਲੀ ਹਨ | ਐਰੋਬਿਕ ਇਕ ਅਜਿਹੀ ਪ੍ਰਣਾਲੀ ਹੈ ਜਿਸ ਵਿਚ ਆਕਸੀਜਨ ਦੀ ਵਰਤੋਂ ਸਰੀਰ ਦੇ ਵੱਖ-ਵੱਖ ਊਰਜਾ ਸਰੋਤਿਆਂ ਨੂੰ ਕਾਰਬੋਹਾਈਡਰੇਟਸ ਵਿਚ ਤਬਦੀਲ ਕਰਕੇ ਊਰਜਾ ਪ੍ਰਾਪਤ ਕਰਨਾ ਹੈ । ਇਸਦੇ ਉਲਟ ਐਨਾਬੋਰਿਕ ਪ੍ਰਣਾਲੀ ਮਾਸਪੇਸ਼ੀਆਂ ਵਿਚ ਮੌਜੂਦ ਕਾਰਬੋਹਾਈਡਰੇਟਸ ਤੋਂ ਊਰਜਾ ਪ੍ਰਾਪਤ ਕਰਕੇ ਛੋਟੀ ਤੇ ਫੱਟਣ ਯੋਗ ਗਤੀਵਿਧੀਆਂ ਵਿਚ ਵਰਤੋਂ ਕਰਦਾ ਹੈ ਜਿਵੇਂ ਕਿ ਸਪਰਿੰਟ, ਜੰਪ, ਭਾਰੀ ਚੀਜ਼ ਨੂੰ ਚੁੱਕਣਾ ਆਦਿ ।

2. ਇਹ ਖੂਨ ਸੰਚਾਰ ਦੇ ਪ੍ਰਵਾਹ ਨੂੰ ਸੁਧਾਰਦਾ ਹੈ ।

3. ਅੰਤਰਾਲ ਵਿਧੀ ਵਿਚ ਇੱਕੋ ਸਮੇਂ ਵਿੱਚ ਵੱਧ ਤੋਂ ਵੱਧ ਐਥਲੀਟ ਨੂੰ ਅਭਿਆਸ ਕਰਾਇਆ ਜਾ ਸਕਦਾ ਹੈ ।

4. ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ ।

ਅੰਤਰਾਲ ਵਿਧੀ ਦਾ ਉਦੇਸ਼ (Purpose of the Interval Training) –

  1. ਇਹ ਐਰੋਬਿਕ ਪ੍ਰਦਰਸ਼ਨ ਵਿਚ ਸੁਧਾਰ ਕਰਦਾ ਹੈ ।
  2. ਸਰੀਰ ਨੂੰ ਤੇਜ਼ ਗਤੀ ਵਿਚ ਢਾਲਣਾ ਜਿਸ ਵਿਚ ਅਭਿਆਸ ਨਾਲ ਵਧੇ ਲੈਕਿਟ ਐਸਿਡ (Lectate Acid) ਤੇ ਕਾਬੂ | ਪਾਉਣਾ ਹੈ ।
  3. ਲਗਾਤਾਰ ਦੌੜਦੇ ਹੋਏ ਘੱਟ ਸਰੀਰਕ ਤਨਾਵ ਵਿਚ ਸਾਰੇ ਕੰਮ ਨੂੰ ਪੂਰਾ ਕਰਨਾ ।

ਪ੍ਰਸ਼ਨ 4.
ਖੇਡ ਸਿਖਲਾਈ ਦੇ ਵੱਖ-ਵੱਖ ਸਿਧਾਂਤਾਂ ਨੂੰ ਉਜਾਗਰ ਕਰੋ ।
ਉੱਤਰ-
ਖੇਡਾਂ ਦੇ ਪ੍ਰਦਰਸ਼ਨ ਵਿਚ ਸੁਧਾਰ ਲਈ ਕਈ ਤਰ੍ਹਾਂ ਦੇ ਵਿਸ਼ਵ ਵਿਆਪੀ ਵਿਗਿਆਨਿਕ ਸਿਖਲਾਈ ਸਿਧਾਂਤ ਦਿੱਤੇ ਗਏ ਹਨ ਜੋ ਕਿ ਹੇਠਾਂ ਲਿਖੇ ਅਨੁਸਾਰ ਹਨ-
1. ਵਿਅਕਤੀਗਤ ਭਿੰਨਤਾਵਾਂ ਦਾ ਸਿਧਾਂਤ (Principle of Individual Differences) – ਅਸੀਂ ਸਾਰੇ ਜਾਣਦੇ ਹਾਂ ਕਿ ਕੋਈ ਵੀ ਦੋ ਵਿਅਕਤੀ ਇਕੋ ਜਿਹੇ ਨਹੀਂ ਹੁੰਦੇ ਹਨ । ਉਨ੍ਹਾਂ ਦੀ ਭੌਤਿਕ ਬਣਤਰ, ਮਨੋਵਿਗਿਆਨਿਕ ਸੋਚ, | ਕਿਸੇ ਚੀਜ਼ ਵਿਚ ਦਿਲਚਸਪੀ, ਸਮਰੱਥਾ, ਅਤੇ ਕਾਬਲੀਅਤ ਵੱਖਰੀ-ਵੱਖਰੀ ਹੁੰਦੀ ਹੈ । ਇਸ ਲਈ ਸਰੀਰਿਕ
ਸਿੱਖਿਆ ਦੇ ਪ੍ਰੋਗਰਾਮ ਤਿਆਰ ਕਰਦੇ ਸਮੇਂ ਇਨ੍ਹਾਂ ਵਿਅਕਤੀਗਤ ਭਿੰਨਤਾਵਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ ।

2. ਵਰਤੋਂ ਜਾਂ ਨਾ ਵਰਤੋਂ ਦਾ ਸਿਧਾਂਤ (Principle of Use and Disuse) – ਖੇਡ ਸਿਖਲਾਈ ਦਾ ਦੂਜਾ ਸਿਧਾਂਤ ਸਿਖਲਾਈ ਪ੍ਰਾਪਤ ਹੁਨਰ ਦੀ ਵਰਤੋਂ ਅਤੇ ਨਾ ਵਰਤੋਂ ਦਾ ਹੈ । ਅਸੀਂ ਇਹ ਕਹਿ ਸਕਦੇ ਹਾਂ ਕਿ ਨਿਯਮਿਤ ਸਿਖਲਾਈ ਜਾਂ ਅਭਿਆਸ ਕਿਸੇ ਵੀ ਸਿਖਲਾਈ ਪ੍ਰੋਗਰਾਮਾਂ ਲਈ ਸਭ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ । ਨਿਯਮਿਤ ਅਭਿਆਸ ਜਾਂ ਵਰਤੋਂ ਦੇ ਬਿਨਾਂ ਸਿੱਖਿਅਤ ਹੁਨਰ ਸਿਖਲਾਈ ਜਾਂ ਤੰਦਰੁਸਤੀ ਦਾ ਪੱਧਰ ਇਕੋ ਪੱਧਰ ਤੇ ਕਾਇਮ ਰੱਖਣਾ ਸੰਭਵ ਨਹੀਂ ਹੋ ਸਕਦਾ । ਇਸ ਲਈ ਸਿੱਖੇ ਹੋਏ ਹੁਨਰ ਦੀ ਨਿਯਮਿਤ ਵਰਤੋਂ ਜ਼ਰੂਰੀ ਹੈ ।

3. ਵਾਧੂ ਭਾਰ ਦਾ ਸਿਧਾਂਤ (Principle of load and Overload) – ਕਾਰਗੁਜ਼ਾਰੀ ਨੂੰ ਬੇਹਤਰ ਬਣਾਉਣ ਲਈ ਵਾਧੂ ਭਾਰ ਜਿਵੇਂ ਕਿ ਸਧਾਰਣ ਤਣਾਅ ਤੋਂ ਵੱਧ ਭਾਰ ਸਹੀ ਢੰਗ ਨਾਲ ਦਿੱਤਾ ਜਾਣਾ ਚਾਹੀਦਾ ਹੈ । ਇਸ ਵਾਧੂ ਭਾਰ ਨੂੰ ਵਿਵਸਥਿਤ ਤਰੀਕੇ ਨਾਲ ਹੌਲੀ-ਹੌਲੀ ਵਧਾਇਆ ਜਾਣਾ ਚਾਹੀਦਾ ਹੈ ।

4. ਸੁਰੱਖਿਆ ਅਤੇ ਰੋਕਥਾਮ ਦਾ ਸਿਧਾਂਤ, (Principle of Safety and Prevention) – ਸੁਰੱਖਿਆ ਅਤੇ ਰੋਕਥਾਮ ਦੇ ਹਰ ਪਹਿਲੂ ਦੀ ਸੰਭਾਲ ਕਰਨਾ ਜ਼ਰੂਰੀ ਹੈ, ਜਿਵੇਂ ਕਿ ਸਾਜੋ-ਸਮਾਨ ਦੀ ਸਪੈਸੀਫਿਕੈਸ਼ਨ, ਵਿਦਿਆਰਥੀਆਂ ਦਾ ਵਰਗੀਕਰਨ, ਸੱਟਾਂ ਦੀ ਸੰਭਾਵਨਾ ਤੋਂ ਬਚਣ ਲਈ ਸਰੀਰ ਨੂੰ ਗਰਮਾਉਣਾ, ਸੁਰੱਖਿਆ ਉਪਕਰਨਾਂ ਦਾ ਇਸਤੇਮਾਲ ਕਰਨਾ ਆਦਿ | ਜਿਵੇਂ ਕਿ ਸਭ ਨੂੰ ਪਤਾ ਹੈ ਕਿ ਸਾਵਧਾਨੀ ਇਲਾਜ ਤੋਂ ਬੇਹਤਰ ਹੈ । ਇਸ ਲਈ ਸਿਖਲਾਈ ਦੇ ਦੌਰਾਨ ਇਨ੍ਹਾਂ ਪਹਿਲੂਆਂ ਨੂੰ ਵਿਚਾਰਨਾ ਚਾਹੀਦਾ ਹੈ ।

5. ਵਿਭਿੰਨਤਾ ਦਾ ਸਿਧਾਂਤ (Principlé of Variety) – ਖੇਡ ਸਿਖਲਾਈ ਦੇ ਜੋਸ਼ ਅਤੇ ਦਿਲਚਸਪੀ ਨੂੰ ਕਾਇਮ ਰੱਖਣ ਲਈ ਖੇਡ ਸਿਖਲਾਈ ਦੇ ਤਿੰਨ-ਤਿੰਨ ਤਰੀਕਿਆਂ ਦਾ ਇਸਤੇਮਾਲ ਜ਼ਰੂਰੀ ਹੈ । ਇਕੋ ਜਿਹੇ ਤਰੀਕੇ ਨਾਲ ਸਿਖਲਾਈ ਕਰਨ ਨਾਲ ਬੋਰੀਅਤ ਆ ਜਾਂਦੀ ਹੈ ਅਤੇ ਸਿਖਲਾਈ ਵਿਚ ਦਿਲਚਸਪੀ ਨਹੀਂ ਰਹਿੰਦੀ । ਇਸ ਲਈ
ਖੇਡ ਸਿਖਲਾਈ ਵਿਧੀ ਨੂੰ ਬਦਲਣਾ ਜ਼ਰੂਰੀ ਹੈ ।

6. ਮਿਆਦ ਦਾ ਸਿਧਾਂਤ (Principle of Periodization) – ਮਿਆਦ ਸ਼ਬਦ ਨੂੰ ਅਸੀਂ ਸਿਖਲਾਈ ਸਮੇਂ ਦੇ ਵਿਭਾਜਨ ਦੇ ਤੌਰ ਤੇ ਲੈਂਦੇ ਹਾਂ । ਇਹ ਇਕ ਵਿਗਿਆਨਿਕ ਅਧਾਰ ਹੈ ਜਿਸ ਨੂੰ ਸਰਵ-ਸ਼ੇਸ਼ਠ ਪ੍ਰਦਰਸ਼ਨ ਪ੍ਰਾਪਤ ਕਰਨ ਲਈ ਮਹਾਰਤਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ । ਮੋਟੇ ਤੌਰ ਤੇ ਮਿਆਦ ਤੋਂ ਤਾਵ ਤਿਆਰੀ ਦਾ ਸਮਾਂ, ਮੁਕਾਬਲੇ ਦਾ ਸਮਾਂ ਅਤੇ ਰਿਕਵਰੀ ਪੜਾਅ ਤੋਂ ਹੈ ।

7. ਪ੍ਰਗਤੀ ਦਾ ਸਿਧਾਂਤ (Principle of Progression) – ਇਸ ਸਿਧਾਂਤ ਤੋਂ ਭਾਵ ਹੈ ਕਿ ਸਿਖਲਾਈ ਹਮੇਸ਼ਾ ਆਸਾਨ ਤੇ ਗੁੰਝਲਦਾਰ (Simple complex) ਹੋਣੀ ਚਾਹੀਦੀ ਹੈ; ਜਿਵੇਂ ਕਿ ਬਾਸਕੇਟਬਾਲ ਵਿਚ ਲੇ-ਆਪ ਸ਼ੱਟ ਸਿੱਖਣ ਤੋਂ ਪਹਿਲਾਂ ਡਬਲਿੰਗ Dribbling) ਦਾ ਹੁਨਰ ਸਿੱਖਣਾ ਚਾਹੀਦਾ ਹੈ । ਸਿਖਲਾਈ ਨੂੰ ਮਜਬੂਤ ਬਣਾਉਣ ਲਈ ਬੁਨਿਆਦੀ ਸਿਧਾਂਤ ਪਹਿਲਾਂ ਸਿੱਖਣੇ ਚਾਹੀਦੇ ਹਨ | ਇਸ ਦੇ ਨਾਲ ਹੀ ਵਧੀਆ ਕਾਰਗੁਜ਼ਾਰੀ ਪ੍ਰਾਪਤ ਕਰਨ ਲਈ ਹੌਲੀ-ਹੌਲੀ ਅੱਗੇ ਵੱਧਣਾ ਚਾਹੀਦਾ ਹੈ ।

8. ਆਰਾਮ ਦਾ ਸਿਧਾਂਤ (Principle of Rest/Recovery) – ਇਸ ਸਿਧਾਂਤ ਤੋਂ ਇਹ ਪਤਾ ਚਲਦਾ ਹੈ ਕਿ ਭਾਰੀ ‘ਤੇ ਸਖ਼ਤ ਅਭਿਆਸ ਤੋਂ ਬਾਅਦ ਆਰਾਮ ਅਤੇ ਰਿਕਵਰੀ ਕਰਨਾ ਜ਼ਰੂਰੀ ਹੈ, ਤਾਂ ਕਿ ਵਿਅਕਤੀ ਵਾਧੂ ਭਾਰ ਦੇ ਅਭਿਆਸ ਤੋਂ ਪਹਿਲਾਂ ਤਰੋ-ਤਾਜ਼ਾ ਮਹਿਸੂਸ ਕਰੇ । ਇਸ ਤੋਂ ਇਲਾਵਾ ਵਿਅਕਤੀ ਆਰਾਮ ਅਤੇ ਲੋਡ ਤੋਂ ਇਲਾਵਾ ਚੰਗੀ ਨੀਂਦ ਅਤੇ ਖ਼ੁਰਾਕ ਵੀ ਲੈਣੀ ਜ਼ਰੂਰੀ ਹੈ ।

9. ਅਨੁਕੂਲਨ ਦਾ ਸਿਧਾਂਤ (Principle of Conditioning/Adaptation) – ਇਸ ਸਿਧਾਂਤ ਤੋਂ ਭਾਵ ਹੈ ਕਿ ਵਾਧੂ ਭਾਰ ਦੀ ਸਿਖਲਾਈ ਤੋਂ ਬਾਅਦ ਸਰੀਰ ਉਸ ਭਾਰ ਨੂੰ ਸਹਿਣ ਦੇ ਅਨੁਕੂਲ ਹੋ ਜਾਂਦਾ ਹੈ । ਜਿਸ ਨਾਲ ਸਿਖਲਾਈ ਵਿਚ ਸਰੀਰਿਕ ਮੰਗ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ । ਇਸ ਲਈ ਸਰੀਰਿਕ ਪ੍ਰੋਗਰਾਮ ਇਸ ਤਰ੍ਹਾਂ ਤਿਆਰ ਕੀਤੇ ਜਾਣੇ ਚਾਹੀਦੇ ਹਨ ਕਿ ਪੁਰਾਣੇ ਸਿਖਲਾਈ ਪੱਧਰ ਦੇ ਅਨੁਕੂਲ ਹੋ ਜਾਣ ਤੋਂ ਬਾਅਦ ਨਵੇਂ
ਰੁਟੀਨ ਨੂੰ ਸ਼ਾਮਿਲ ਕੀਤਾ ਜਾ ਸਕੇ ।

10. ਕਿਰਿਆਸ਼ੀਲ ਭਾਗੀਦਾਰੀ ਦਾ ਸਿਧਾਂਤ (Principle of Active Participation) – ਇਸ ਸਿਧਾਂਤ ਤੋਂ ਭਾਵ ਇਹ ਹੈ ਕਿ ਸਰਗਰਮੀਆਂ ਵਿਚ ਭਾਗ ਲੈਣ ਲਈ ਵਿਦਿਆਰਥੀ ਦੀ ਇੱਛਾ ਹੋਣੀ ਚਾਹੀਦੀ ਹੈ । ਹਰ ਇਕ ਸਿਖਲਾਈ ਪ੍ਰੋਗਰਾਮ ਇਹ ਦਰਸਾਉਂਦਾ ਹੈ ਕਿ ਸਿਖਲਾਈ ਤਦ ਹੀ ਫ਼ਾਇਦੇਮੰਦ ਹੋ ਸਕਦੀ ਹੈ ਜੇਕਰ ਵਿਦਿਆਰਥੀ ਆਪਣੀ ਇੱਛਾ ਨਾਲ ਉਸ ਵਿਚ ਭਾਗ ਲਵੇ । ਇਸ ਲਈ ਇਹ ਸਿਖਲਾਈ ਦਾ ਸਭ ਤੋਂ ਕੀਮਤੀ ਅਸੂਲ ਹੈ ਕਿ ਵਿਅਕਤੀ ਆਪਣੀ ਇੱਛਾ, ਸਰੀਰਕ ਸਮਰੱਥਾ ਅਤੇ ਯੋਗਤਾ ਅਨੁਸਾਰ ਸਿਖਲਾਈ ਪ੍ਰੋਗਰਾਮ ਵਿਚ ਭਾਗ ਲੈਣ ਲਈ ਤਿਆਰ ਹੋਣਾ ਚਾਹੀਦਾ ਹੈ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 5.
ਖੇਡ ਸਿਖਲਾਈ ਤੋਂ ਤੁਸੀਂ ਕੀ ਸਮਝਦੇ ਹੋ ? ਸਪੋਟਰਸ ਟਰੇਨਿੰਗ ਦੇ ਵੱਖ-ਵੱਖ ਅਸੂਲਾਂ ਦੀ ਵਿਆਖਿਆ ਕਰੋ ।
ਉੱਤਰ-
ਖੇਡ ਸਿਖਲਾਈ ਖੇਡਾਂ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਪਰ ਵਿਸ਼ਾਲ ਤੌਰ ਤੇ ਇਹ ਇਕ ਸੰਗਠਿਤ ਅਤੇ ਵਿਵਸਥਿਤ ਤੇ ਅਰਥਪੂਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਦਾ ਉਦੇਸ਼ ਵਿਅਕਤੀਗਤ, ਮਾਨਸਿਕ ਅਤੇ ਬੌਧਿਕ ਕਾਰਜਕੁਸ਼ਲਤਾ ਵਿਚ ਸੁਧਾਰ ਲਿਆਉਣਾ ਹੈ ।

ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਸਾਧਨ ਹਨ ਜਿਸ ਦੁਆਰਾ ਖਿਡਾਰੀ ਸਰੀਰਕ, ਤਕਨੀਕੀ, ਬੌਧਿਕ, ਮਨੋਵਿਗਿਆਨਿਕ ਅਤੇ ਨੈਤਿਕ ਤੌਰ ਤੇ ਤਿਆਰ ਹੁੰਦਾ ਹੈ, ਉਸ ਨੂੰ ਖੇਡ ਸਿਖਲਾਈ ਕਿਹਾ ਜਾਂਦਾ ਹੈ ।

ਉਹ ਸਾਰੇ ਸਿੱਖਣ ਦੇ ਪ੍ਰਭਾਵ ਅਤੇ ਪ੍ਰਕ੍ਰਿਆਵਾਂ ਜੋ ਖੇਡਾਂ ਦੇ ਪ੍ਰਦਰਸ਼ਨ ਨੂੰ ਵਧਾਉਣ ਦੇ ਵਿਚ ਮੱਦਦਗਾਰ ਹੁੰਦੇ ਹਨ । ਉਹ ਸਭ ਖੇਡ ਸਿਖਲਾਈ ਦੇ ਮਹੱਤਵਪੂਰਨ ਅੰਗ ਹਨ ।

ਖੇਡ ਸਿਖਲਾਈ ਦੇ ਸਿਧਾਂਤ (Principles of Sports Training) – ਖੇਡਾਂ ਦੇ ਪ੍ਰਦਰਸ਼ਨ ਵਿਚ ਸੁਧਾਰ ਲਈ ਕਈ ਤਰ੍ਹਾਂ ਦੇ ਵਿਸ਼ਵ ਵਿਆਪੀ ਵਿਗਿਆਨਿਕ ਸਿਖਲਾਈ ਸਿਧਾਂਤ ਦਿੱਤੇ ਗਏ ਹਨ ਜੋ ਕਿ ਹੇਠਾਂ ਲਿਖੇ ਅਨੁਸਾਰ ਹਨ-
1. ਇਕਸਾਰਤਾ ਦਾ ਸਿਧਾਂਤ ਤੇ ਵਖਰੇਵੇਂ ਸਿਧਾਂਤ (Principle of Uniformity and differentiation) – ਅਸੀਂ ਸਾਰੇ ਜਾਣਦੇ ਹਾਂ ਕਿ ਕੋਈ ਵੀ ਦੋ ਵਿਅਕਤੀ ਇਕੋ ਜਿਹੇ ਨਹੀਂ ਹੁੰਦੇ ਹਨ । ਉਨ੍ਹਾਂ ਦੀ ਭੌਤਿਕ ਬਣਤਰ, ਮਨੋਵਿਗਿਆਨਿਕ ਸੋਚ, ਕਿਸੇ ਚੀਜ਼ ਵਿਚ ਦਿਲਚਸਪੀ, ਸਮਰੱਥਾ ਅਤੇ ਕਾਬਲੀਅਤ ਵੱਖਰੀ-ਵੱਖਰੀ ਹੁੰਦੀ ਹੈ । ਇਸ ਲਈ ਸਰੀਰਿਕ ਸਿੱਖਿਆ ਦੇ ਪ੍ਰੋਗਰਾਮ ਤਿਆਰ ਕਰਦੇ ਸਮੇਂ ਇਨ੍ਹਾਂ ਵਿਅਕਤੀਗਤ ਭਿੰਨਤਾਵਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ ।

2. ਨਿਰੰਤਰਤਾ ਦਾ ਸਿਧਾਂਤ (Principle of Continuity) – ਖੇਡ ਸਿਖਲਾਈ ਦਾ ਦੂਜਾ ਸਿਧਾਂਤ ਸਿਖਲਾਈ ‘ ਪ੍ਰਾਪਤ ਹੁਨਰ ਦੀ ਵਰਤੋਂ ਅਤੇ ਨਾ ਵਰਤੋਂ ਦਾ ਹੈ । ਅਸੀਂ ਇਹ ਕਹਿ ਸਕਦੇ ਹਾਂ ਕਿ ਨਿਯਮਿਤ ਸਿਖਲਾਈ ਜਾਂ ਅਭਿਆਸ ਕਿਸੇ ਵੀ ਸਿਖਲਾਈ ਪ੍ਰੋਗਰਾਮਾਂ ਲਈ ਸਭ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ । ਨਿਯਮਿਤ ਅਭਿਆਸ ਜਾਂ ਵਰਤੋਂ ਦੇ ਬਿਨਾਂ ਸਿੱਖਿਅਤ ਹੁਨਰ ਸਿਖਲਾਈ ਜਾਂ ਤੰਦਰੁਸਤੀ ਦਾ ਪੱਧਰ ਇਕੋ ਪੱਧਰ ਤੇ ਕਾਇਮ ਰੱਖਣਾ ਸੰਭਵ ਨਹੀਂ ਹੋ ਸਕਦਾ । ਇਸ ਲਈ ਸਿੱਖੇ ਹੋਏ ਹੁਨਰ ਦੀ ਨਿਯਮਿਤ ਵਰਤੋਂ ਜ਼ਰੂਰੀ ਹੈ ।

3. ਵਾਧੂ ਭਾਰ ਦਾ ਸਿਧਾਂਤ (Principle of load and Overload) – ਕਾਰਗੁਜ਼ਾਰੀ ਨੂੰ ਬੇਹਤਰ ਬਣਾਉਣ ਲਈ ਵਾਧੂ ਭਾਰ ਜਿਵੇਂ ਕਿ ਸਧਾਰਣ ਤਣਾਅ ਤੋਂ ਵੱਧ ਭਾਰ ਸਹੀ ਢੰਗ ਨਾਲ ਦਿੱਤਾ ਜਾਣਾ ਚਾਹੀਦਾ ਹੈ । ਇਸ ਵਾਧੂ ਭਾਰ ਨੂੰ ਵਿਵਸਥਿਤ ਤਰੀਕੇ ਨਾਲ ਹੌਲੀ-ਹੌਲੀ ਵਧਾਇਆ ਜਾਣਾ ਚਾਹੀਦਾ ਹੈ ।

4. ਸੁਰੱਖਿਆ ਅਤੇ ਰੋਕਥਾਮ ਦਾ ਸਿਧਾਂਤ (Principle of Safety and Prevention) – ਸੁਰੱਖਿਆ ਅਤੇ ਰੋਕਥਾਮ ਦੇ ਹਰ ਪਹਿਲੂ ਦੀ ਸੰਭਾਲ ਕਰਨਾ ਜ਼ਰੂਰੀ ਹੈ, ਜਿਵੇਂ ਕਿ ਸਾਜੋ-ਸਮਾਨ ਦੀ ਸਪੈਸੀਫਿਕੈਸ਼ਨ, ਵਿਦਿਆਰਥੀਆਂ ਦਾ ਵਰਗੀਕਰਨ, ਸੱਟਾਂ ਦੀ ਸੰਭਾਵਨਾ ਤੋਂ ਬਚਣ ਲਈ ਸਰੀਰ ਨੂੰ ਗਰਮਾਉਣਾ, ਸੁਰੱਖਿਆ ਉਪਕਰਨਾਂ ਦਾ ਇਸਤੇਮਾਲ ਕਰਨਾ ਆਦਿ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਸਾਵਧਾਨੀ ਇਲਾਜ ਤੋਂ ਬੇਹਤਰ ਹੈ । ਇਸ ਲਈ ਸਿਖਲਾਈ ਦੇ ਦੌਰਾਨ ਇਨ੍ਹਾਂ ਪਹਿਲੂਆਂ ਨੂੰ ਵਿਚਾਰਨਾ ਚਾਹੀਦਾ ਹੈ ।

5. ਵਿਭਿੰਨਤਾ ਦਾ ਸਿਧਾਂਤ (Principle of variety) – ਖੇਡ ਸਿਖਲਾਈ ਦੇ ਜੋਸ਼ ਅਤੇ ਦਿਲਚਸਪੀ ਨੂੰ ਕਾਇਮ ਰੱਖਣ ਲਈ ਖੇਡ ਸਿਖਲਾਈ ਦੇ ਭਿੰਨ-ਭਿੰਨ ਤਰੀਕਿਆਂ ਦਾ ਇਸਤੇਮਾਲ ਜ਼ਰੂਰੀ ਹੈ । ਇਕੋ ਜਿਹੇ ਤਰੀਕੇ ਨਾਲ ਸਿਖਲਾਈ ਕਰਨ ਨਾਲ ਬੋਰੀਅਤ ਆ ਜਾਂਦੀ ਹੈ ਅਤੇ ਸਿਖਲਾਈ ਵਿਚ ਦਿਲਚਸਪੀ ਨਹੀਂ ਰਹਿੰਦੀ । ਇਸ ਲਈ ਖੇਡ ਸਿਖਲਾਈ ਵਿਧੀ ਨੂੰ ਬਦਲਣਾ ਜ਼ਰੂਰੀ ਹੈ ।

6. ਮਿਆਦ ਦਾ ਸਿਧਾਂਤ (Principle of Periodization) – ਮਿਆਦ ਸ਼ਬਦ ਨੂੰ ਅਸੀਂ ਸਿਖਲਾਈ ਸਮੇਂ ਦੇ ਵਿਭਾਜਨ ਦੇ ਤੌਰ ਤੇ ਲੈਂਦੇ ਹਾਂ । ਇਹ ਇਕ ਵਿਗਿਆਨਿਕ ਅਧਾਰ ਹੈ ਜਿਸ ਨੂੰ ਸਰਵ-ਸ਼ੇਸ਼ਠ ਪ੍ਰਦਰਸ਼ਨ ਪ੍ਰਾਪਤ ਕਰਨ ਲਈ ਮੁਹਾਰਤਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ । ਮੋਟੇ ਤੌਰ ਤੇ ਮਿਆਦ ਤੋਂ ਭਾਵ ਤਿਆਰੀ ਦਾ ਸਮਾਂ, ਮੁਕਾਬਲੇ ਦਾ ਸਮਾਂ ਅਤੇ ਰਿਕਵਰੀ ਪੜਾਅ ਤੋਂ ਹੈ ।

7. ਪ੍ਰਤੀ ਦਾ ਸਿਧਾਂਤ (Principle of Progression) – ਇਸ ਸਿਧਾਂਤ ਤੋਂ ਭਾਵ ਹੈ ਕਿ ਸਿਖਲਾਈ ਹਮੇਸ਼ਾ ਅਸਾਨ ਤੇ ਗੁੰਝਲਦਾਰ (Simple complex) ਹੋਣੀ ਚਾਹੀਦੀ ਹੈ; ਜਿਵੇਂ ਕਿ ਬਾਸਕਟਬਾਲ ਵਿਚ ਲੇ-ਆਪ ਸ਼ੱਟ ਸਿੱਖਣ ਤੋਂ ਪਹਿਲਾਂ ਡਬਲਿੰਗ (Dribbling) ਦਾ ਹੁਨਰ ਸਿੱਖਣਾ ਚਾਹੀਦਾ ਹੈ । ਸਿਖਲਾਈ ਨੂੰ ਮਜਬੂਤ ਬਣਾਉਣ ਲਈ ਬੁਨਿਆਦੀ ਸਿਧਾਂਤ ਪਹਿਲਾਂ ਸਿੱਖਣੇ ਚਾਹੀਦੇ ਹਨ । ਇਸ ਦੇ ਨਾਲ ਹੀ ਵਧੀਆ ਕਾਰਗੁਜ਼ਾਰੀ ਪ੍ਰਾਪਤ ਕਰਨ ਲਈ ਹੌਲੀ-ਹੌਲੀ ਅੱਗੇ ਵੱਧਣਾ ਚਾਹੀਦਾ ਹੈ ।

8. ਅਰਾਮ ਦਾ ਸਿਧਾਂਤ (Principle of rest/Recovery) – ਇਸ ਸਿਧਾਂਤ ਤੋਂ ਇਹ ਪਤਾ ਚਲਦਾ ਹੈ ਕਿ ਭਾਰੀ ਤੇ ਸਖ਼ਤ ਅਭਿਆਸ ਤੋਂ ਬਾਅਦ ਅਰਾਮ ਅਤੇ ਰਿਕਵਰੀ ਕਰਨਾ ਜ਼ਰੂਰੀ ਹੈ, ਤਾਂ ਕਿ ਵਿਅਕਤੀ ਵਾਧੂ ਭਾਰ ਦੇ ਅਭਿਆਸ ਤੋਂ ਪਹਿਲਾਂ ਤਰੋਤਾਜ਼ਾ ਮਹਿਸੂਸ ਕਰੇ । ਇਸ ਤੋਂ ਇਲਾਵਾ ਵਿਅਕਤੀ ਅਰਾਮ ਅਤੇ ਲੋਡ ਤੋਂ ਇਲਾਵਾ ਚੰਗੀ ਨੀਂਦ ਅਤੇ ਖੁਰਾਕ ਵੀ ਲੈਣੀ ਜ਼ਰੂਰੀ ਹੈ ।

9. ਅਨੁਕੂਲਨ ਦਾ ਸਿਧਾਂਤ (Principle of Conditioning/adaptation) – ਇਸ ਸਿਧਾਂਤ ਤੋਂ ਭਾਵ ਹੈ ਕਿ ਵਾਧੂ ਭਾਰ ਦੀ ਸਿਖਲਾਈ ਤੋਂ ਬਾਅਦ ਸ਼ਰੀਰ ਉਸ ਭਾਰ ਨੂੰ ਸਹਿਣ ਦੇ ਅਨੁਕੂਲ ਹੋ ਜਾਂਦਾ ਹੈ । ਜਿਸ ਨਾਲ ਸਿਖਲਾਈ ਵਿਚ ਸਰੀਰਿਕ ਮੰਗ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ । ਇਸ ਲਈ ਸਰੀਰਿਕ ਪ੍ਰੋਗਰਾਮ ਇਸ ਤਰ੍ਹਾਂ ਤਿਆਰ ਕੀਤੇ ਜਾਣੇ ਚਾਹੀਦੇ ਹਨ ਕਿ ਪੁਰਾਣੇ ਸਿਖਲਾਈ ਪੱਧਰ ਦੇ ਅਨੁਕੂਲ ਹੋ ਜਾਣ ਤੋਂ ਬਾਅਦ ਨਵੇਂ ਰੁਟੀਨ ਨੂੰ ਸ਼ਾਮਿਲ ਕੀਤਾ ਜਾ ਸਕੇ ।

10. ਕਿਰਿਆਸ਼ੀਲ ਭਾਗੀਦਾਰੀ ਦਾ ਸਿਧਾਂਤ (Principle of Active Participation) – ਇਸ ਸਿਧਾਂਤ ਤੋਂ ਭਾਵ ਇਹ ਹੈ ਕਿ ਸਰਗਰਮੀਆਂ ਵਿਚ ਭਾਗ ਲੈਣ ਲਈ ਵਿਦਿਆਰਥੀ ਦੀ ਇੱਛਾ ਹੋਣੀ ਚਾਹੀਦੀ ਹੈ । ਹਰ ਇਕ ਸਿਖਲਾਈ ਪ੍ਰੋਗਰਾਮ ਇਹ ਦਰਸਾਉਂਦਾ ਹੈ ਕਿ ਸਿਖਲਾਈ ਤਦ ਹੀ ਫ਼ਾਇਦੇਮੰਦ ਹੋ ਸਕਦੀ ਹੈ ਜੇਕਰ ਵਿਦਿਆਰਥੀ ਆਪਣੀ ਇੱਛਾ ਨਾਲ ਉਸ ਵਿਚ ਭਾਗ ਲਵੇ । ਇਸ ਲਈ ਇਹ ਸਿਖਲਾਈ ਦਾ ਸਭ ਤੋਂ ਕੀਮਤੀ ਅਸੂਲ ਹੈ ਕਿ ਵਿਅਕਤੀ ਆਪਣੀ ਇੱਛਾ, ਸਰੀਰਿਕ ਸਮਰੱਥਾ ਅਤੇ ਯੋਗਤਾ ਅਨੁਸਾਰ ਸਿਖਲਾਈ ਪ੍ਰੋਗਰਾਮ ਵਿਚ ਭਾਗ ਲੈਣ ਲਈ ਤਿਆਰ ਹੋਣਾ ਚਾਹੀਦਾ ਹੈ ।

PSEB 12th Class Physical Education Solutions Chapter 1 ਸਰੀਰਕ ਯੋਗਤਾ

Punjab State Board PSEB 12th Class Physical Education Book Solutions Chapter 1 ਸਰੀਰਕ ਯੋਗਤਾ Textbook Exercise Questions and Answers.

PSEB Solutions for Class 12 Physical Education Chapter 1 ਸਰੀਰਕ ਯੋਗਤਾ

Physical Education Guide for Class 12 PSEB ਸਰੀਰਕ ਯੋਗਤਾ Textbook Questions and Answers

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)

ਪ੍ਰਸ਼ਨ 1.
ਤਾਕਤ ਕਿੰਨੇ ਪ੍ਰਕਾਰ ਦੀ ਹੁੰਦੀ ਹੈ ? ਉੱਤਰ-ਤਾਕਤ ਦੋ ਪ੍ਰਕਾਰ ਦੀ ਹੁੰਦੀ ਹੈ-

  1. ਸਥਿਰ ਤਾਕਤ,
  2. ਗਤੀਸ਼ੀਲ ਤਾਕਤ !

ਪ੍ਰਸ਼ਨ 2.
ਸਰੀਰਕ ਯੋਗਤਾ ਦੇ ਕਿੰਨੇ ਅੰਗ ਹੁੰਦੇ ਹਨ ?
ਉੱਤਰ:
ਤਾਕਤ, ਸਹਿਣਸ਼ੀਲਤਾ, ਰਫਤਾਰ, ਲੱਚਕ, ਫੁਰਤੀ ਅਤੇ ਤਾਲਮੇਲ ਯੋਗਤਾ ।

ਪ੍ਰਸ਼ਨ 3.
ਛੋਟੀ ਦੂਰੀ ਦੀਆਂ ਦੌੜਾਂ ਦੱਸੋ ।
ਉੱਤਰ:
100 ਮੀ., 200 ਮੀ., 400 ਮੀ., 100 ਹਰਡਲ ਅਤੇ 110 ਮੀ. ਹਰਡਲ, 4 × 100 ਰਿਲੇਅ ਅਤੇ 4 × 200 ਰਿਲੇਅ ।

ਪ੍ਰਸ਼ਨ 4.
ਸੁਸਤ ਲਚਕ ਵੱਧ ਹੁੰਦੀ ਹੈ ਜਾਂ ਚੁਸਤ ਲਚਕ ?
ਉੱਤਰ:
ਸੁਸਤ ਲਚਕ ।

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)

ਪ੍ਰਸ਼ਨ 5.
ਮੱਧ ਸਮੇਂ ਦੀ ਸਹਿਨਸ਼ੀਲਤਾ ਕੀ ਹੈ ?
ਉੱਤਰ:
ਮੱਧ ਸਮੇਂ ਦੀ ਸਹਿਣਸ਼ੀਲਤਾ (Middle Term Endurance)-ਇਸ ਦੀ ਜ਼ਰੂਰਤ ਉਹਨਾਂ ਮੁਕਾਬਲਿਆਂ ਵਿਚ ਪੈਂਦੀ ਹੈ ਜੋ ਕਿ 2 ਤੋਂ 10 ਮਿੰਟ ਵਿਚ ਖ਼ਤਮ ਹੋ ਜਾਂਦੇ ਹਨ , ਜਿਵੇਂ ਕਿ ਮੱਧ ਦੂਰੀ ਦੀਆਂ ਦੌੜਾਂ ਇਸ ਦੀਆਂ ਉਦਾਹਰਣਾਂ ਹਨ ।

PSEB 12th Class Physical Education Solutions Chapter 1 ਸਰੀਰਕ ਯੋਗਤਾ

ਪ੍ਰਸ਼ਨ 6.
ਲੰਮੇ ਸਮੇਂ ਦੀ ਸਹਿਣਸ਼ੀਲਤਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ:
ਲੰਬੇ ਸਮੇਂ ਦੀ ਸਹਿਣਸ਼ੀਲਤਾ (Long Term Endurance) – ਇਸ ਕਿਸਮ ਦੀ ਸਹਿਣਸ਼ੀਲਤਾ ਐਰੋਬਿਕ ਊਰਜਾ ਪ੍ਰਣਾਲੀ ‘ਤੇ ਨਿਰਭਰ ਕਰਦੀ ਹੈ । ਲੰਬੇ ਸਮੇਂ ਦੀ ਸਹਿਣਸ਼ੀਲਤਾ ਦਾ ਵਿਕਾਸ ਉਹਨਾਂ ਮੁਕਾਬਲਿਆਂ ਲਈ ਕੀਤਾ ਜਾਂਦਾ ਹੈ ਜੋ ਕਿ 10 ਮਿੰਟ ਜਾਂ ਇਸ ਤੋਂ ਵੀ ਵੱਧ ਸਮੇਂ ਲਈ ਖੇਡੇ ਜਾਂਦੇ ਹਨ । ਜਿਵੇਂ ਕਿ ਮੈਰਾਥਨ, 5000 ਮੀਟਰ ਅਤੇ ‘ 10,000 ਮੀਟਰ ਦੀਆਂ ਦੌੜਾਂ ਇਸ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 7.
ਸੁਸਤ ਲਚਕ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ:
ਸੁਸਤ ਲਚਕ (Passive Flexibility) – ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਦੇ ਵੱਡੀ ਦਰ ਤੇ ਕ੍ਰਿਆਵਾਂ ਕਰਨ ਦੀ ਯੋਗਤਾ ਹੁੰਦੀ ਹੈ । ਉਦਾਹਰਨ ਦੇ ਤੌਰ ਤੇ ਕਿਸੇ ਸਾਥੀ ਖਿਡਾਰੀ ਦੀ ਮਦਦ ਨਾਲ ਸਚਿੰਗ (Stretching) ਕਸਰਤਾਂ ਕਰਨਾ । ਇਹ ਚੁਸਤ ਲਚਕ ਤੋਂ ਵੱਧ ਹੁੰਦੀ ਹੈ ।

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)

ਪ੍ਰਸ਼ਨ 8.
ਸਹਿਣਸ਼ੀਲਤਾ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ? ਇਹਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਉ ।
ਉੱਤਰ:
ਸਹਿਣਸ਼ੀਲਤਾ ਦੇ ਪ੍ਰਕਾਰ (Types of Endurance) – ਲੋੜਾਂ ਮੁਤਾਬਿਕ ਸਹਿਣਸ਼ੀਲਤਾ ਨੂੰ ਹੇਠ ਲਿਖੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ-
1. ਕਿਆ ਦੇ ਸੁਭਾਅ ਅਨੁਸਾਰ (As per Nature of the Activity)
(ਉ) ਬੁਨਿਆਦੀ ਸਹਿਣਸ਼ੀਲਤਾ (Basic Endurance) – ਬੁਨਿਆਦੀ ਸਹਿਣਸ਼ੀਲਤਾ ਮੁੱਖ ਤੌਰ ਤੇ ਐਰੋਬਿਕ ਸਹਿਣਸ਼ੀਲਤਾ ਤੇ ਨਿਰਭਰ ਕਰਦੀ ਹੈ । ਐਰੋਬਿਕ ਤੋਂ ਭਾਵ ਹੈ ਕਿ ਜਿਸ ਵਿਚ ਆਕਸੀਜਨ ਦੀ ਪੂਰਤੀ ਕਸਰਤਾਂ ਅਤੇ ਅਭਿਆਸ ਨਾਲ ਮਿਲਦੀ ਰਹੇ । ਇਹ ਹੌਲੀ-ਹੌਲੀ ਕੀਤੀਆਂ ਜਾਂਦੀਆਂ ਹਨ ਜਿਸ ਵਿਚ ਸਰੀਰ ਦੇ ਸਾਰੇ ਮਸਲ ਗਰੁੱਪ ਭਾਗ ਲੈਂਦੇ ਹਨ ਜਾਂ ਸ਼ਾਮਲ ਹੁੰਦੇ ਹਨ । ਦੌੜਨਾ, ਜੋਗਿੰਗ, ਚੱਲਣਾ ਅਤੇ ਤੈਰਾਕੀ ਬੁਨਿਆਦੀ ਸਹਿਣਸ਼ੀਲਤਾ ਦੇ ਉਦਾਹਰਨ ਹਨ ।

(ਅ) ਆਮ ਸਹਿਣਸ਼ੀਲਤਾ (General Endurance – ਇਹ ਐਰੋਬਿਕਸ ਅਤੇ ਐਨਰੋਬਿਕਸ ਦੋਵੇਂ ਕ੍ਰਿਆਵਾਂ ‘ਤੇ ਨਿਰਭਰ ਕਰਦੀ ਹੈ । ਇਹ ਹੌਲੀ ਅਤੇ ਤੇਜ਼ ਗਤੀ ਦੋਵਾਂ ਪ੍ਰਕਾਰਾਂ ਨਾਲ ਕੀਤੀ ਜਾਂਦੀ ਹੈ । ਇਹ ਸਹਿਣਸ਼ੀਲਤਾ ਖਿਡਾਰੀ ਨੂੰ ਬਿਨਾਂ ਥਕਾਵਟ ਦੇ ਲੰਬੇ ਸਮੇਂ ਦੇ ਕੰਮ ਕਰਨ ਦੇ ਯੋਗ ਬਣਾਉਂਦੀ ਹੈ ।

(ਬ) ਵਿਸ਼ੇਸ਼ ਸਹਿਣਸ਼ੀਲਤਾ (Specific Endurance) – ਵਿਸ਼ੇਸ਼ ਸਹਿਣਸ਼ੀਲਤਾ ਹਰ ਖੇਡ ਲਈ ਅਲੱਗ-ਅਲੱਗ ਹੁੰਦੀ ਹੈ । ਹਰ ਖੇਡ ਦੀ ਆਪਣੀ ਗਤੀ ਹੁੰਦੀ ਹੈ , ਜਿਵੇਂ ਕਿ ਮੈਰਾਥਨ ਦੌੜਾਕਾਂ ਨੂੰ ਲੰਬੇ ਸਮੇਂ ਤੱਕ ਕਿਰਿਆ ਵੀ ਕਿਹਾ ਜਾਂਦਾ ਹੈ:ਜਿਵੇਂ ਕਿ ਛੋਟੀਆਂ ਦੌੜਾਂ ; ਜਿਵੇਂ (ਸਪਰਿੰਟ) ਤੇ ਮੱਧ ਦੂਰੀ ਦੀਆਂ ਦੌੜਾਂ ਆਦਿ ਇਸ ਦੇ ਉਦਾਹਰਨ ਹਨ ।

(ਅ) ਮੱਧ ਸਮੇਂ ਦੀ ਸਹਿਣਸ਼ੀਲਤਾ (Middle Term Endurance) – ਇਸ ਦੀ ਜ਼ਰੂਰਤ ਉਹਨਾਂ ਮੁਕਾਬਲਿਆਂ ਵਿਚ ਪੈਂਦੀ ਹੈ ਜੋ ਕਿ 2 ਤੋਂ 10 ਮਿੰਟ ਵਿਚ ਖ਼ਤਮ ਹੋ ਜਾਂਦੇ ਹਨ , ਜਿਵੇਂ ਕਿ ਮੱਧ ਦੁਰੀ ਦੀਆਂ ਦੌੜਾਂ ਇਸ ਦੀਆਂ ਉਦਾਹਰਨਾਂ ਹਨ । ਇਸ ਸਹਿਣਸ਼ੀਲਤਾ ਨੂੰ ਐਨਰੋਬਿਕ ਸਹਿਣਸ਼ੀਲਤਾ ਵੀ ਕਿਹਾ ਜਾਂਦਾ ਹੈ ।

(ਇ) ਲੰਬੇ ਸਮੇਂ ਦੀ ਸਹਿਣਸ਼ੀਲਤਾ (Long Term Endurance) – ਇਸ ਕਿਸਮ ਦੀ ਸਹਿਣਸ਼ੀਲਤਾ ਐਰੋਬਿਕ ਊਰਜਾ ਪ੍ਰਣਾਲੀ ‘ਤੇ ਨਿਰਭਰ ਕਰਦੀ ਹੈ । ਲੰਬੇ ਸਮੇਂ ਦੀ ਸਹਿਣਸ਼ੀਲਤਾ ਦਾ ਵਿਕਾਸ ਉਹਨਾਂ ਮੁਕਾਬਲਿਆਂ ਲਈ ਕੀਤਾ ਜਾਂਦਾ ਹੈ ਜੋ ਕਿ 10 ਮਿੰਟ ਜਾਂ ਇਸ ਤੋਂ ਵੀ ਵੱਧ ਸਮੇਂ ਲਈ ਖੇਡੇ ਜਾਂਦੇ ਹਨ , ਜਿਵੇਂ ਕਿ ਮੈਰਾਥਨ, 5000 ਮੀਟਰ ਅਤੇ 10,000 ਮੀਟਰ ਦੀਆਂ ਦੌੜਾਂ ਇਸ ਦੀਆਂ ਉਦਾਹਰਨਾਂ ਹਨ ।

PSEB 12th Class Physical Education Solutions Chapter 1 ਸਰੀਰਕ ਯੋਗਤਾ

ਪ੍ਰਸ਼ਨ 9.
ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ‘ਤੇ ਨੋਟ ਲਿਖੋ । (ਉ) ਗਤੀ (ਅ) ਲਚਕ (ਬ) ਤਾਲਮੇਲ ਯੋਗਤਾ ।
ਉੱਤਰ:
(ੳ) ਗਤੀ (ਰਫਤਾਰ) (Speed)-ਗਤੀ ਇਕ ਅਧਿਕਤਮ ਦਰ ਹੁੰਦੀ ਹੈ, ਜਿਸ ਵਿਚ ਇਕ ਵਿਅਕਤੀ ਇਕ ਵਿਸ਼ੇਸ਼ ਦੂਰੀ ਨੂੰ ਤੈਅ ਕਰਨ ਲਈ ਆਪਣੇ ਸਰੀਰ ਵਿਚ ਗਤੀ ਲੈ ਕੇ ਆਉਂਦਾ ਹੈ । ਅਸੀਂ ਕਹਿ ਸਕਦੇ ਹਾਂ ਕਿ ਰਫਤਾਰ ਘੱਟ ਤੋਂ ਘੱਟ ਮੁਸ਼ਕਿਲ ਸਮੇਂ ਵਿਚ ਇਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਣ ਦੀ ਯੋਗਤਾ ਹੁੰਦੀ ਹੈ । ਇਹ ਯੋਗਤਾ ਜ਼ਿਆਦਾਤਰ ਜਨਮ-ਜਾਤ ਵਿਤੀ ‘ਤੇ ਨਿਰਭਰ ਕਰਦੀ ਹੈ । ਇਸ ਲਈ ਅਸੀਂ ਜਟਿਲ ਅਭਿਆਸ ਤੋਂ ਬਾਅਦ ਵੀ ਸਿਰਫ 20% ਗਤੀ ਹੀ ਵਿਕਸਿਤ ਕਰ ਸਕਦੇ ਹਾਂ | ਤਦ ਹੀ ਕਿਹਾ ਜਾਂਦਾ ਹੈ ਕਿ ਤੇਜ਼ ਦੌੜਾਕ ਜਨਮ ਲੈਂਦੇ ਹਨ, ਬਣਾਏ ਨਹੀਂ ਜਾਂਦੇ ।

ਰਫਤਾਰ ਦੇ ਪ੍ਰਕਾਰ (Types of Speed)
1. ਪ੍ਰਤੀਕ੍ਰਿਆ ਰਫਤਾਰ (Reaction Speed) – ਇਹ ਸਿਗਨਲ ਮਿਲਣ ਤੇ ਤੁਰੰਤ ਪ੍ਰਤੀਕ੍ਰਿਆ ਕਰਨ ਦੀ ਯੋਗਤਾ ਹੁੰਦੀ ਹੈ । ਇਸ ਵਿਚ ਖਿਡਾਰੀ ਪ੍ਰਸਥਿਤੀ ਦੇ ਵਿਰੁੱਧ ਪ੍ਰਤੀਕ੍ਰਿਆ ਕਰਦਾ ਹੈ , ਜਿਵੇਂ ਕਿ ਕੋਚ (Coach) ਦੀ ਸੀਟੀ ਵੱਜਣ ਤੇ ਅੱਗੇ ਵੱਲ, ਪਿੱਛੇ ਵੱਲ, ਖੱਬੇ ਅਤੇ ਸੱਜੇ ਪਾਸੇ ਤੇਜ਼ ਗਤੀ ਨਾਲ ਜਾਣਾ ਆਦਿ ।

2. ਗਤੀ ਦੀ ਯੋਗਤਾ (Acceleration Ability) – ਇਹ ਸਥਿਰ (Stationary) ਅਵਸਥਾ ਤੋਂ ਵੱਧ ਤੋਂ ਵੱਧ (Maximum) ਰਫਤਾਰ ਵਿਚ ਇਕਦਮ ਜਾਣ ਦੀ ਯੋਗਤਾ ਹੈ : ਜਿਵੇਂ ਕਿ ਅਸੀਂ ਇਹਨਾਂ ਨੂੰ ਸਪਰਿੰਟ (Sprint) ਛੋਟੀ ਦੂਰੀ ਦੀਆਂ ਦੌੜਾਂ ਵਿਚ ਦੇਖ ਸਕਦੇ ਹਾਂ ਜਿੱਥੇ ਇਕ ਵਿਸਫੋਟਕ ਤਾਕਤ, ਤਕਨੀਕ ਅਤੇ ਲਚਕ ਦੀ ਜ਼ਰੂਰਤ ਪੈਂਦੀ ਹੈ ।

3. ਲੋਕੋਮੋਟਰ ਜਾਂ ਗਮਨ ਦੀ ਯੋਗਤਾ ਜਾਂ ਇੰਜਣ ਯੋਗਤਾ (Locomotor Ability) – ਇਹ ਇਕਦਮ ਰਫਤਾਰ ਬਣਾ ਕੇ ਉਸਨੂੰ ਉਸੇ ਸਥਿਤੀ ਵਿਚ ਬਣਾਏ ਰੱਖਣ ਦੀ ਯੋਗਤਾ ਹੈ । ਜਿਵੇਂ ਕਿ ਛੋਟੀ ਦੁਰੀ ਦੀਆਂ ਦੌੜਾਂ 100 ਮੀ: 200 ਮੀ: ਅਤੇ 400 ਮੀ: ਆਦਿ ਇਸ ਦੀਆਂ ਉਦਾਹਰਣਾਂ ਹਨ ।

4. ਸੰਚਲਨ ਵੇਗ (Movement Speed) – ਇਹ ਉਹ ਯੋਗਤਾ ਜਿਸ ਵਿਚ ਘੱਟ ਤੋਂ ਘੱਟ ਸਮੇਂ ਵਿਚ ਵੱਧ ਤੋਂ ਵੱਧ | ਕ੍ਰਿਆ ਨੂੰ ਪੂਰਾ ਕੀਤਾ ਜਾਂਦਾ ਹੈ ।

5. ਰਫ਼ਤਾਰ ਸਹਿਣਸ਼ੀਲਤਾ (Speed Endurance) – ਇਹ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਖਿਡਾਰੀ ਆਪਣੀ ਰਫ਼ਤਾਰ ਨੂੰ ਖੇਡ ਦੇ ਆਖਰੀ ਪੜਾਅ ਤਕ ਬਣਾ ਕੇ ਰੱਖਦਾ ਹੈ ।

(ਅ) ਲਚਕ (Flexibility) – ਲਚਕ ਗਤੀਸ਼ੀਲਤਾ ਦੀ ਉਹ ਦਰ ਜੋ ਕਿ ਜੋੜਾਂ ਤੇ ਸੰਭਵ ਹੁੰਦੀ ਹੈ | ਅਸੀਂ ਆਮ ਸ਼ਬਦਾਂ ਵਿਚ ਇਹ ਕਹਿ ਸਕਦੇ ਹਾਂ ਕਿ ਲਚਕ ਨੂੰ ਸੁਸਤ (Passive) ਕ੍ਰਿਆਵਾਂ ਦੇ ਦੌਰਾਨ, ਜੋੜਾਂ ਅਤੇ ਉਹਨਾਂ ਦੇ ਆਸਪਾਸ ਦੀਆਂ ਮਾਸਪੇਸ਼ੀਆਂ (Muscles) ਦੀ ਗਤੀ ਦੀ ਦਰ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ । ‘ ਲਚਕ ਹੋਰਨਾਂ ਸਰੀਰਕ ਗੁਣਾਂ ਵਾਂਗ ਇਕ ਬਹੁਮੁੱਲਾ ਗੁਣ ਹੈ ਅਤੇ ਸਰੀਰਕ ਸਿੱਖਿਆ ਅਤੇ ਖਿਡਾਰੀਆਂ ਵਿਚ ਇਸਦੀ ਆਪਣੀ ਮਹੱਤਤਾ ਹੈ ਕਿਉਂਕਿ ਲਚਕਦਾਰ ਖਿਡਾਰੀ ਮੈਦਾਨ ਵਿਚ ਕਈ ਤਰ੍ਹਾਂ ਦੀਆਂ ਸੱਟਾਂ ਤੋਂ ਬਚਿਆ ਰਹਿੰਦਾ ਹੈ । ਲਚਕ ਦੇ ਕਈ ਪ੍ਰਕਾਰ ਹੁੰਦੇ ਹਨ ਅਤੇ ਇਹਨਾਂ ਦਾ ਵਰਗੀਕਰਨ ਹੇਠ ਲਿਖੇ ਅਨੁਸਾਰ ਹੈ-
ਸਥਿਰ ਲਚਕ (Static Flexibility) – ਇਹ ਸਥਿਰ ਲਚਕ ਸਰੀਰਕ ਜੋੜਾਂ ਨੂੰ ਸਥਿਰ ਸਥਿਤੀ ਵਿਚ ਰੱਖਣ ਦੀ ਯੋਗਤਾ ਹੈ ।

(i) ਸੁਸਤ ਲਚਕ (Passive Flexibility) – ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਦੇ ਵੱਡੀ ਦਰ ਤੇ ਕ੍ਰਿਆਵਾਂ ਕਰਨ ਦੀ ਯੋਗਤਾ ਹੁੰਦੀ ਹੈ । ਉਦਾਹਰਨ ਦੇ ਤੌਰ ਤੇ ਕਿਸੇ ਸਾਥੀ ਖਿਡਾਰੀ ਦੀ ਮਦਦ ਨਾਲ ਸਚਿੰਗ (Stretching) ਕਸਰਤਾਂ ਕਰਨਾ । ਇਹ ਚੁਸਤ ਲਚਕ ਤੋਂ ਵੱਧ ਹੁੰਦੀ ਹੈ ।
(ii) ਚੁਸਤ ਲਚਕ (Active Flexibility – ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਤੋਂ ਕ੍ਰਿਆਵਾਂ ਕਰਨ ਦੀ ਦਰ ਦੀ ਯੋਗਤਾ ਹੈ । ਉਦਾਹਰਨ ਦੇ ਤੌਰ ਤੇ ਲੱਤਾਂ ਨੂੰ ਝੂਲਾਉਣਾ ਆਦਿ ।
(iii) ਗਤੀਸ਼ੀਲ ਲਚਕ (Dynamic Flexibility) – ਇਹ ਉਹ ਲਚਕ ਹੁੰਦੀ ਹੈ ਜਦ ਸਰੀਰ ਗਤੀ ਵਿਚ ਹੁੰਦਾ ਹੈ ਅਤੇ ਕ੍ਰਿਆਵਾਂ ਪ੍ਰਦਰਸ਼ਨ ਕਰਦਾ ਹੈ । ਜਿਵੇਂ ਕਿ ਦੌੜਨਾ, ਤੈਰਨਾ ਜਾਂ ਸਮਰਸੱਲਟ (Samersault) ਆਦਿ ।

(ਇ) ਤਾਲਮੇਲ ਯੋਗਤਾ (Coordination Ability) – ਤਾਲਮੇਲ ਦੀ ਯੋਗਤਾ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਮੋਟਰ ਟਾਸਕ (Motor task) ਸਹਜ ਅਤੇ ਸਹੀ ਢੰਗ ਨਾਲ ਕੀਤੇ ਜਾਂਦੇ ਹਨ ਅਤੇ ਜਿਸ ਵਿਚ ਇੰਦਰੀਆਂ ਅਤੇ ਮਾਸਪੇਸ਼ੀਆਂ ਦੀ ਸੁੰਗੜਨ ਦਾ ਪਰਸਪਰ ਸੰਬੰਧ ਹੁੰਦਾ ਹੈ ਅਤੇ ਜੋ ਕਿ ਜੋੜਾਂ ਦੀ ਗਤੀ ਅਤੇ ਉਸਦੇ ਆਸ-ਪਾਸ ਦੇ ਅੰਗਾਂ ਅਤੇ ਸਰੀਰ ਦੀ ਸਥਿਤੀ ‘ਤੇ ਨਿਰਭਰ ਕਰਦੀ ਹੈ । ਤਾਲਮੇਲ ਸਨਾਯੁਤੰਤਰ ਤੇ ਵੀ ਨਿਰਭਰ ਕਰਦਾ ਹੈ । ਸਰੀਰਕ ਤੰਦਰੁਸਤੀ ਵਿਚ ਤਾਲਮੇਲ ਦਾ ਅਹਿਮ ਰੋਲ ਹੈ ਜਿਸ ਤੋਂ ਬਿਨਾਂ ਕੋਈ ਵੀ ਖੇਡ ਜਾਂ ਕ੍ਰਿਆ ਸੰਭਵ ਹੀ ਨਹੀਂ ਹੈ ।

ਤਾਲਮੇਲ ਦੇ ਪ੍ਰਕਾਰ (Types of co-ordination) – ਖੇਡਾਂ ਦੀ ਦੁਨੀਆਂ ਵਿਚ ਮੁੱਖ ਤੌਰ ਤੇ ਸੱਤ (7) ਪ੍ਰਕਾਰ ਦੀ ਤਾਲਮੇਲ ਯੋਗਤਾ ਪਾਈ ਜਾਂਦੀ ਹੈ

1. ਹਿਣ ਯੋਗਤਾ (Orientation Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਜ਼ਰੂਰਤ ਅਨੁਸਾਰ ਸਥਾਨ ਅਤੇ ਸਮੇਂ ਤੇ ਆਪਣੇ ਸਰੀਰ ਦਾ ਵਿਸ਼ਲੇਸ਼ਣ ਕਰਕੇ ਪਰਿਵਰਤਨ ਕਰ ਲੈਂਦਾ ਹੈ । ਉਦਾਹਰਨ ਦੇ ਤੌਰ ਤੇ ਜਿਮਨਾਸਟਿਕ ਵਿਚ ਖੇਡ ਪ੍ਰਦਰਸ਼ਨ ਮੁਤਾਬਿਕ ਸਰੀਰ ਦੀ ਸਥਿਤੀ ਨੂੰ ਬਦਲਣਾ, ਬਾਸਕਟਬਾਲ ਵਿਚ ਅਫੈਨਸ ਤੇ ਡੀਫੈਨਸ (Offense and defense) ਵਿਚ ਆਪਣੇ ਸਰੀਰ ਦੀ ਸਥਿਤੀ ਵਿਚ ਬਦਲਾਵ ਕਰ ਲੈਂਦਾ ਹੈ ।

2. ਸੰਯੋਜਨ ਦੀ ਯੋਗਤਾ (Coupling Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਸਰੀਰ ਦੇ ਅੰਗਾਂ ਨੂੰ ਗਤੀ ਵਿਚ ਅਰਥਪੂਰਨ ਢੰਗ ਨਾਲ ਸੰਯੋਜਨ ਕਰਕੇ ਕੀਤਾ ਜਾਂਦਾ ਹੈ , ਜਿਵੇਂ ਵਾਲੀਬਾਲ ਵਿਚ ਸਪਾਈਕਿੰਗ ਦੇ ਦੌਰਾਨ ਖਿਡਾਰੀ ਤੇਜ਼ ਗਤੀ ਨਾਲ ਜੰਪ ਕਰਦਾ ਹੈ | ਬਾਲ ਨੂੰ ਹਿੱਟ ਕਰਦਾ ਹੈ । ਇਸ ਸਮੇਂ
ਉਸ ਦੇ ਸਰੀਰ ਦੇ ਸਾਰੇ ਅੰਗਾਂ ਵਿਚ ਇਕਸਾਰਤਾ ਦਾ ਤਾਲਮੇਲ ਹੁੰਦਾ ਹੈ ।

3. ਅੰਤਰ ਯੋਗਤਾ (Differentiation Ability – ਇਹ ਵਿਅਕਤੀ ਦੀ ਉਹ ਯੋਗਤਾ ਹੁੰਦੀ ਹੈ ਜਿਸ ਖਿਡਾਰੀ ਮੋਟਰ ਐਕਸ਼ਨ (Motor action) ਦੇ ਦੌਰਾਨ ਸਰੀਰ ਦੇ ਅਲੱਗ-ਅਲੱਗ ਅੰਗਾਂ ਤੋਂ ਕਿਆ ਕਰਵਾਉਣ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਦਾ ਹੈ , ਜਿਵੇਂ ਕਿ ਵਾਲੀਬਾਲ ਵਿਚ ਸਪਾਈਕਿੰਗ ਜੰਪ ਦੇ ਦੌਰਾਨ ਸਥਿਤੀ ਦੇ
ਅਨੁਸਾਰ ਬਾਲ ਨੂੰ ਸੁੱਟਣਾ (Drop) ।

4. ਪ੍ਰਤੀਕ੍ਰਿਆ ਕਰਨ ਦੀ ਯੋਗਤਾ (Reaction Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਸਿੰਗਨਲ ਮਿਲਣ ਤੇ ਖਿਡਾਰੀ ਪ੍ਰਤੀਕ੍ਰਿਆ ਕਰਦਾ ਹੈ , ਜਿਵੇਂ 100 ਮੀ: ਦੌੜ ਵਿਚ ਸਿੰਗਨਲ ਹੁੰਦੇ ਹੀ ਇਕ ਵੇ ਤੇ ਦਿਸ਼ਾ ਵੱਲ ਤੇਜ਼ ਗਤੀ ਨਾਲ ਦੌੜਨਾ ।

5. ਸੰਤੁਲਨ ਯੋਗਤਾ (Balance Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਗਤੀ ਵਿਚ ਸਰੀਰ ਦੀ ਸਥਿਤੀ ਬਣਾਈ ਰੱਖਦਾ ਹੈ ਜਿਵੇਂ ਕਿ 400 ਮੀ: ਵਿਚ ਆਪਣੀ ਲਾਈਨ ਵਿਚ ਰਹਿ ਕੇ ਦੌੜਨਾ ਆਦਿ ।

6. ਲੈਅ ਦੀ ਯੋਗਤਾ (Rhythm Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਲੈਅ ਨੂੰ ਸਮਝਦੇ ਹੋਏ ਲੈਅ ਵਿਚ ਗਤੀ ਬਣਾ ਕੇ ਰੱਖਦਾ ਹੈ । ਉਦਾਹਰਨ ਦੇ ਤੌਰ ਤੇ ਬਾਸਕਟ ਬਾਲ ਵਿਚ ਲੈ-ਅੱਪ (Lay-up) ਸਾਂਟ ਲਗਾਉਣਾ ।

7. ਹਿਣ ਯੋਗਤਾ (Adaptation Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਪ੍ਰਸਥਿਤੀ ਨੂੰ ਸਮਝ ਕੇ ਉਸ ਵਿੱਚ ਪ੍ਰਭਾਵੀ ਪਰਿਵਰਤਨ ਲੈ ਕੇ ਆਵੇ । ਉਦਾਹਰਨ ਦੇ ਤੌਰ ਤੇ ਬਾਸਕਟ ਬਾਲ ਵਿਚ ਜੰਪ ਸਾਂਟ ਕਿਆ ਦੇ ਅਨੁਕੂਲ ਬਣਾਉਣਾ ਆਦਿ ।

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ (Five Marks Question Answers)

ਪ੍ਰਸ਼ਨ 10.
ਸਰੀਰਕ ਯੋਗਤਾ ਦੀ ਮਹੱਤਤਾ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਸਥਾਰਪੂਰਵਕ ਲਿਖੋ ।
ਉੱਤਰ:
ਉਹ ਵਿਅਕਤੀ ਜੋ ਸਰੀਰਕ ਤੌਰ ਤੇ ਤੰਦਰੁਸਤ ਹਨ ਉਹ ਆਪਣੇ ਜੀਵਨ ਦਾ ਆਨੰਦ ਪੂਰੀ ਤਰ੍ਹਾਂ ਨਾਲ ਉਠਾਉਣ ਦੇ ਯੋਗ ਹਨ | ਅੱਜ ਦੇ ਤਕਨੀਕੀ ਵਿਕਾਸ ਦੇ ਯੁੱਗ ਵਿਚ ਲੋਕਾਂ ਕੋਲੋਂ ਮੁਸ਼ਕਿਲ ਨਾਲ ਹੀ ਆਪਣੀ ਸਰੀਰਕ ਤੰਦਰੁਸਤੀ ਲਈ ਸਮਾਂ ਹੁੰਦਾ ਹੈ । ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਸਰੀਰਕ ਤੰਦਰੁਸਤ ਹੋਣਾ ਇੰਨਾ ਮਹੱਤਵਪੂਰਨ ਕਿਉਂ ਹੈ ? ਇਹਨਾਂ ਸਵਾਲਾਂ ਦਾ ਜਵਾਬ ਹੇਠ ਦਿੱਤੇ ਅਨੁਸਾਰ ਹੈ-
1. ਸੰਪੂਰਨ ਸਿਹਤ ਦਾ ਸੁਧਾਰ (Improves Overall Health) – ਸਰੀਰਕ ਤੌਰ ਤੇ ਤੰਦਰੁਸਤ ਵਿਅਕਤੀ ਕਈ ਤਰ੍ਹਾਂ ਦੇ ਸਰੀਰਕ ਫਾਇਦਿਆਂ ਨੂੰ ਮਾਣਦਾ ਹੈ , ਜਿਵੇਂ ਕਿ ਸਾਹ ਪ੍ਰਕ੍ਰਿਆ, ਲਹੂ ਸੰਚਾਰ ਪ੍ਰਣਾਲੀ ਅਤੇ ਸਰੀਰ ਦੀਆਂ ਸਮੁੱਚੀ ਪ੍ਰਣਾਲੀਆਂ ਦਾ ਠੀਕ ਢੰਗ ਨਾਲ ਕੰਮ ਕਰਨਾ ਅਤੇ ਸਰੀਰ ਦਾ ਕ੍ਰਿਆਤਮਕ ਰੂਪ ਵਿਚ ਤਿਆਰ ਰਹਿਣਾ ।ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਡਾਈਬੀਟੀਜ਼ ਟਾਇਪ-2, ਦਿਲ ਦੀਆਂ ਬਿਮਾਰੀਆਂ, ਕੈਂਸਰ ਤੋਂ ਬਚਾਅ, ਆਦਿ ਤੋਂ ਬਚਿਆ ਰਹਿੰਦਾ ਹੈ ।

2. ਭਾਰ ਪ੍ਰਬੰਧਨ (Weight Management) – ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਾਧੂ ਵਜ਼ਨ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ : ਜਿਵੇਂ ਕਿ ਉੱਚਾ ਖੁਨ ਚਾਪ (High Blood Pressure), ਕੈਸਟਰੋਲ ਪੱਧਰ, ਡਾਇਬਟੀਜ਼ ਆਦਿ ਦੀ ਜੜ੍ਹ ਹੈ । ਇਸ ਲਈ ਉਹ ਵਿਅਕਤੀ ਜੋ ਸਰਗਰਮ ਅਤੇ ਸਰੀਰਕ ਤੌਰ ਤੇ ਤੰਦਰੁਸਤ ਹੁੰਦੇ ਹਨ, ਉਹਨਾਂ ਵਿੱਚ ਉਪਰੋਕਤ ਬਿਮਾਰੀਆਂ ਦੀ ਸੰਭਾਵਨਾ ਘੱਟ ਹੁੰਦੀ ਹੈ ।

3. ਤਨਾਵ ਪ੍ਰਬੰਧ ਵਿਚ ਮਹੱਤਵਪੂਰਨ (Importance as a stress Management) – ਇਕ ਵਿਅਕਤੀ ਤੰਦਰੁਸਤੀ ਅਤੇ ਤੰਦਰੁਸਤੀ ਪ੍ਰੋਗਰਾਮ ਦੇ ਜਰੀਏ ਤਣਾਅ ਨੂੰ ਬਰਦਾਸ਼ਤ ਕਰਨਾ, ਉਸ ਤੋਂ ਬਾਹਰ ਨਿਕਲਣਾ ਅਤੇ ਰੋਜ਼ਮਰਾ ਦੇ ਵਿਚਿਲਤ ਕਰਨ ਵਾਲੇ ਤਣਾਅ ਤੇ ਕਾਬੂ ਪਾਉਣਾ ਸਿੱਖ ਲੈਂਦਾ ਹੈ । ਇਸ ਲਈ ਇਹ ਜੀਵਨ ਵਿੱਚ ਸੰਤੁਲਨ ਅਤੇ ਸ਼ਾਤੀ ਬਣਾਏ ਰੱਖਣ ਵਿਚ ਮਦਦ ਕਰਦਾ ਹੈ । ਇਸ ਲਈ ਜ਼ਰੂਰੀ ਹੈ ਕਿ ਜੀਵਨ ਵਿਚ ਸ਼ਾਂਤੀ ਬਣਾਈ ਰੱਖਣ ਲਈ ਵਿਅਕਤੀ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ ।

4. ਸੱਟਾਂ ਦੀ ਸੰਭਾਵਨਾ ਨੂੰ ਘਟਾਉਣਾ (Reduce risk of Injuries) – ਸਰੀਰਕ ਤੰਦਰੁਸਤੀ ਜੀਵਨ ਦੇ ਅਗਲੇ ਪੜਾਅ ਵਿਚ ਸੱਟਾਂ ਦੇ ਜ਼ੋਖ਼ਿਮ ਨੂੰ ਘਟਾਉਂਦੀ ਹੈ । ਇਸ ਦਾ ਕਾਰਨ ਮਾਸਪੇਸ਼ੀਆਂ ਦੀ ਤਾਕਤ, ਹੱਡੀਆਂ ਵਿਚਲੀ ਘਣਤਾ, ਲਚਕਤਾ ਅਤੇ ਸਥਿਰਤਾ ਹੁੰਦੀ ਹੈ ਜੋ ਕਿ ਸੱਟਾਂ ਦੀ ਸੰਭਾਵਨਾ ਨੂੰ ਘਟਾਉਂਦੀ ਹੈ ।

5. ਜੀਵਨ ਦੀ ਸੰਭਾਵਨਾ ਵਿਚ ਵਾਧਾ (Increases life Expectancy) – ਨਿਯਮਿਤ ਕਸਰਤਾਂ ਅਤੇ ਤੰਦਰੁਸਤੀ ਸੰਬੰਧਿਤ ਪ੍ਰੋਗਰਾਮ ਸਿਹਤ ਸੰਬੰਧਿਤ ਬਿਮਾਰੀਆਂ ਨੂੰ ਘਟਾਉਣ ਵਿਚ ਲਾਭਦਾਇਕ ਹੁੰਦੇ ਹਨ, ਜੋ ਕਿ ਉਮਰ ਦਰ ਦੀਆਂ ਸੰਭਾਵਨਾਵਾਂ ਨੂੰ ਵਧਾਉਂਦੀਆਂ ਹਨ ਅਤੇ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ ਦਰ ਨੂੰ ਘਟਾਉਂਦੀ ਹੈ । ਇਹ ਦੇਖਿਆ ਗਿਆ ਹੈ ਕਿ ਜੋ ਵਿਅਕਤੀ ਸਰੀਰਕ ਤੌਰ ਤੇ ਸਰਗਰਮ ਰਹਿੰਦੇ ਹਨ, ਉਹ ਸਵਸਥ ਅਤੇ ਲੰਬਾ ਜੀਵਨ ਗੁਜ਼ਾਰਦੇ ਹਨ ।

6. ਸਹੀ ਵਾਧਾ ਅਤੇ ਵਿਕਾਸ (Proper growth and Development) – ਤੰਦਰੁਸਤੀ ਅਤੇ ਤੰਦਰੁਸਤੀ ਪ੍ਰੋਗਰਾਮਾਂ ਦੀ ਸਹਾਇਤਾ ਨਾਲ ਬੱਚਿਆਂ ਵਿਚ ਵਧੀਆ ਵਿਕਾਸ ਹੁੰਦਾ ਹੈ । ਉਹਨਾਂ ਦੀ ਸਿਹਤ, ਉਚਾਈ, ਸਰੀਰਕ ਸੰਰਚਨਾ ਅਤੇ ਭਾਰ ਸਹੀ ਅਨੁਪਾਤ ਅਤੇ ਕੂਮ ਵਿਚ ਵੱਧਦੇ ਹਨ ।

7. ਕੰਮ ਕਰਨ ਦੀ ਸਮਰੱਥਾ ਵਿਚ ਵਾਧਾ (Improves work Efficiency) – ਸਰੀਰਕ ਤੌਰ ਤੇ ਤੰਦਰੁਸਤ ਵਿਅਕਤੀ ਜੀਵਨ ਦੇ ਹਰ ਪਹਿਲੂ ਜਿਵੇਂ ਕੰਮ ਕਰਨ ਦੀ ਥਾਂ, ਪਰਿਵਾਰ ਅਤੇ ਦੋਸਤਾਂ ਵਿਚ ਸੰਤਲੁਨ ਬਣਾ ਕੇ ਰੱਖਦਾ ਹੈ । ਉਸ ਦੀ ਸਰਗਰਮ ਜੀਵਨ ਸ਼ੈਲੀ ਅਤੇ ਤੰਦਰੁਸਤੀ ਕਾਰਨ ਉਹ ਕੰਮ ਨੂੰ ਸਫਲਤਾ ਨਾਲ ਕਰਦਾ ਹੈ। ਅਤੇ ਆਪਣੇ ਸਮਾਜਿਕ ਸਮੂਹ ਦਾ ਵੀ ਉਤਸ਼ਾਹ ਨਾਲ ਆਨੰਦ ਮਾਣਦਾ ਹੈ । ਇਸ ਲਈ ਅਸੀਂ ਉਪਰੋਕਤ ਤੱਥਾਂ ਤੋਂ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਇਕ ਤੰਦਰੁਸਤ ਸਰੀਰ ਵਿਚ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ ।

PSEB 12th Class Physical Education Solutions Chapter 1 ਸਰੀਰਕ ਯੋਗਤਾ

ਪ੍ਰਸ਼ਨ 11.
ਸਰੀਰਿਕ ਯੋਗਤਾ ਦਾ ਅਰਥ ਅਤੇ ਇਸ ਦੀ ਪਰਿਭਾਸ਼ਾ ਲਿਖੋ ।
ਉੱਤਰ:
ਅੱਜ ਦੇ ਬਦਲਦੇ ਤਕਨੀਕੀ ਯੁੱਗ ਵਿਚ ਲੋਕਾਂ ਕੋਲ ਸਰੀਰਿਕ ਤੰਦਰੁਸਤੀ ਅਤੇ ਸਰੀਰਿਕ ਸਿਹਤ ਦੇ ਲਈ ਲੋੜੀਂਦੀਆਂ ਕਿਰਿਆਵਾਂ ਕਰਨ ਦਾ ਸਮਾਂ ਨਹੀਂ ਹੈ | ਸਰੀਰਿਕ ਤੰਦਰੁਸਤੀ ਸ਼ਬਦ ਲੋਕਾਂ ਵਾਸਤੇ ਅਲੱਗ-ਅਲੱਗ ਭਾਗਾਂ ਵਿਚ ਅਲੱਗ-ਅਲੱਗ ਮਹੱਤਤਾ ਰੱਖਦਾ ਹੈ । ਇਕ ਆਮ ਇਨਸਾਨ ਲਈ ਸਰੀਰਿਕ ਤੰਦਰੁਸਤੀ ਤੋਂ ਭਾਵ ਹੈ ਬਿਮਾਰੀ ਰਹਿਤ ਸਰੀਰ ਤੋਂ ਹੈ । ਡਾਕਟਰਾਂ ਦੇ ਅਨੁਸਾਰ ਜਿਸ ਵਿਅਕਤੀ ਨੂੰ ਕੋਈ ਬਿਮਾਰੀ ਨਹੀਂ ਹੈ ਉਹ ਸਰੀਰਿਕ ਤੌਰ ਤੇ ਤੰਦਰੁਸਤ ਮੰਨਿਆ ਜਾਂਦਾ ਹੈ | ਸਰੀਰਿਕ ਸਿੱਖਿਆ ਦੇ ਖੇਤਰ ਵਿਚ ਬਿਨਾਂ ਥੱਕੇ, ਤਨਾਓ ਮੁਕਤ ਕਿਰਿਆਵਾਂ ਨੂੰ ਕਰਨਾ ਸਰੀਰਿਕ ਤੰਦਰੁਸਤੀ ਹੈ ।

ਅਸੀਂ ਕਹਿ ਸਕਦੇ ਹਾਂ ਕਿ ਸਰੀਰਿਕ ਤੰਦਰੁਸਤੀ ਇਕ ਵਿਆਪਕ ਖੇਤਰ ਹੈ | ਸਰੀਰਿਕ ਤੰਦਰੁਸਤੀ ਤੋਂ ਭਾਵ ਇਕ ਵਿਅਕਤੀ ਜੋ ਆਪਣੇ ਰੋਜ਼ਮੱਰਾ ਦੇ ਕੰਮ-ਕਾਜ ਬਿਨਾ ਥੱਕੇ ਕਰਦਾ ਹੈ ਅਤੇ ਉਸ ਤੋਂ ਬਾਅਦ ਵੀ ਉਸ ਵਿਚ ਵਿਆਪਕ ਸਰੀਰਿਕ ਊਰਜਾ ਹੋਰ ਮਨੋਰੰਜਕ ਕਿਰਿਆਵਾਂ ਨੂੰ ਕਰਨ ਲਈ ਰਹਿੰਦੀ ਹੈ ਜਾਂ ਬਚੀ ਰਹਿੰਦੀ ਹੈ, ਉਸਨੂੰ ਸਰੀਰਿਕ ਤੰਦਰੁਸਤੀ ਕਿਹਾ ਜਾਂਦਾ ਹੈ । ਅਸੀਂ ਥੋੜੇ ਸ਼ਬਦਾਂ ਵਿਚ ਕਹਿ ਸਕਦੇ ਹਾਂ ਕਿ ਜੋ ਵਿਅਕਤੀ ਬਿਨਾਂ ਥੱਕੇ ਆਪਣੇ ਕੰਮ ਕਰਦਾ ਹੈ ਉਹ ਸਰੀਰਿਕ ਤੌਰ ਤੇ ਤੰਦਰੁਸਤ ਵਿਅਕਤੀ ਹੈ ।

ਸਰੀਰਕ ਯੋਗਤਾ ਦਾ ਅਰਥ ਅਤੇ ਧਾਰਣਾ-ਸਰੀਰਕ ਯੋਗਤਾ ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਵਿਚੋਂ ਇਕ ਹੈ । ਇਹ ਬਿਨਾਂ ਥੱਕੇ ਹਰ ਰੋਜ਼ ਕੰਮ ਕਰਨ ਦੀ ਯੋਗਤਾ ਹੁੰਦੀ ਹੈ । ਇਸ ਨੂੰ ਮਨੋਵਿਗਿਆਨ, ਸਰੀਰਕ ਕ੍ਰਿਆ ਵਿਗਿਆਨ ਅਤੇ ਸਰੀਰਕ ਸੰਰਚਨਾ ਦੇ ਰੂਪ ਵਿਚ ਦੇਖਿਆ ਜਾਂਦਾ ਹੈ ।

ਕਲਾਰਕ ਦੇ ਅਨੁਸਾਰ, ਸਰੀਰਕ ਤੰਦਰੁਸਤੀ ਰੋਜ਼ਮੱਰਾ ਦੇ ਕੰਮ ਨੂੰ ਅਤਿਅੰਤ ਥਕਾਵਟ ਅਤੇ ਬਹੁਤ ਜ਼ਰੂਰਤ ਊਰਜਾ ਤੋਂ ਉਤਸ਼ਾਹ ਅਤੇ ਚੌਕਸੀ ਨਾਲ ਲੈ ਜਾਣ ਦੀ ਸਮਰੱਥਾ ਹੈ ਤਾਂ ਕਿ ਬਿਨਾਂ ਥੱਕੇ ਪੂਰੀ ਊਰਜਾ ਦੇ ਨਾਲ ਮਨੋਰੰਜਨ ਦੀਆਂ ਗਤੀਵਿਧੀਆਂ ਦਾ ਆਨੰਦ ਲੈਣ ਅਤੇ ਅਚਾਨਕ ਸੰਕਟਕਾਲੀਨ ਹਾਲਾਤਾਂ ਨੂੰ ਪੂਰਾ ਕਰਨ ਦੀ ਸਮਰੱਥਾ ਹੈ ।”

ਬੂਚਰ ਅਤੇ ਪ੍ਰੇਹਟਿਸ ਦੇ ਅਨੁਸਾਰ, ਸਰੀਰਕ ਤੰਦਰੁਸਤੀ ਇਕ ਜੈਵਿਕ ਵਿਕਾਸ, ਮਾਸਪੇਸ਼ੀਆਂ ਦੀ ਤਾਕਤ ਅਤੇ ਸਟੈਮਿਨਾ ਹੁੰਦੀ ਹੈ । ਸਰੀਰਕ ਤੰਦਰੁਸਤੀ ਤੋਂ ਭਾਵ ਅਭਿਆਸ ਵਿਚ ਕੁਸ਼ਲਤਾਪੂਰਵਕ ਪ੍ਰਦਰਸ਼ਨ ਤੋਂ ਹੈ ।’’

ਥਾਮਸ ਦੇ ਅਨੁਸਾਰ, “ਸਰੀਰਕ ਤੰਦਰੁਸਤੀ ਵਿਅਕਤੀ ਨੂੰ ਦਿੱਤੀ ਗਈ ਕੁੱਲ ਬੁਨਿਆਦੀ ਸਮਰੱਥਾ ਹੈ ।”
ਮੈਥਿਊਜ਼ ਦੇ ਅਨੁਸਾਰ, “ਮਾਸਪੇਸ਼ੀਆਂ ਦੇ ਅਭਿਆਸ ਲਈ ਦਿੱਤੇ ਗਏ ਭੌਤਿਕ ਕੰਮਾਂ ਨੂੰ ਕਰਨ ਲਈ ਵਿਅਕਤੀ ਦੀ ਸਮਰੱਥਾ ਨੂੰ ਸਰੀਰਕ ਤੰਦਰੁਸਤੀ ਕਹਿੰਦੇ ਹਨ ।
ਵਿਲਿਅਮ ਦੇ ਅਨੁਸਾਰ, “ਸਰੀਰਕ ਤੰਦਰੁਸਤੀ ਸਰੀਰਕ ਕੰਮ ਕਰਨ ਲਈ ਵਿਅਕਤੀ ਦੀ ਸਮਰੱਥਾ ਹੈ ।”
ਵਿਲਗੂਜ਼ ਦੇ ਅਨੁਸਾਰ, ਸਰੀਰਕ ਤੰਦਰੁਸਤੀ ਇਕ ਗਤੀਵਿਧੀ ਦੀ ਸਮਰੱਥਾ ਹੈ ਜੋ ਕਿ ਦਿੱਤੇ ਗਏ ਕੰਮ ਨੂੰ ਕਰਨ ਲਈ ਕਾਫ਼ੀ ਹੋਣੀ ਚਾਹੀਦੀ ਹੈ।”
ਹਾਰਬਰਟ ਦੇ ਅਨੁਸਾਰ, “ਸਰੀਰਕ ਤੰਦਰੁਸਤੀ ਸਰੀਰ ਦੀ ਯੋਗਤਾ ਨਾਲ ਸਾਰੇ ਕਿਸਮ ਦੇ ਦਬਾਅ ਨੂੰ ਬਰਦਾਸ਼ਤ ਕਰਨ ਅਤੇ ਪ੍ਰਗਟਾਵੇ ਨੂੰ ਬਰਕਰਾਰ ਰੱਖਣ ਦਾ ਸੰਕੇਤ ਹੈ।”

ਡੇਵਿਡ ਆਰ. ਲੈਂਬ ਦੇ ਅਨੁਸਾਰ, ਸਰੀਰਕ ਤੰਦਰੁਸਤੀ ਜੀਵਨ ਦੇ ਮੌਜੂਦਾ ਅਤੇ ਸੰਭਾਵੀ ਭੌਤਿਕ ਚੁਣੌਤੀਆਂ ਨੂੰ ਸਫਲਤਾਪੂਰਵਕ ਕਰਨ ਦੀ ਸਮਰੱਥਾ ਹੈ ।”
ਵੇਬਸਟਰ ਵਿਸ਼ਵ ਕੋਸ਼ ਅਨੁਸਾਰ, “ਇਹ ਇਕ ਮਨੁੱਖ ਦੇ ਬਿਨਾਂ ਥੱਕੇ ਹੋਏ ਹਰ ਰੋਜ਼ ਦੈਨਿਕ ਕੰਮ ਕਰਨ ਦੀ ਯੋਗਤਾ ਹੈ । ਇਸ ਵਿਚ ਖੇਡ-ਕੁੱਦ ਵਿਚ ਭਾਗ ਲੈਣਾ ਅਤੇ ਫਿਰ ਵੀ ਅਚਾਨਕ ਘਟਨਾਵਾਂ ਦਾ ਸਾਹਮਣਾ ਕਰਨ ਲਈ ਊਰਜਾ ਬਚਾ ਕੇ ਰੱਖਣਾ ਹੈ ।”
ਡਾ: ਕਰੋਲਸ ਦੇ ਅਨੁਸਾਰ, “ਕਿਸੇ ਦੇ ਜਿਉਣ ਦੇ ਢੰਗ ਦੇ ਦਬਾਓ ਦਾ ਸਫਲ ਅਨੁਕੂਲਣ ਹੈ ।”
ਐਡਵਰਡ ਬੋਰਟਜ ਦੇ ਅਨੁਸਾਰ, ‘ਸਰੀਰਕ ਯੋਗਤਾ ਇਹ ਯਕੀਨੀ ਬਣਾਉਂਦੀ ਹੈ ਕਿ ਸਰੀਰਕ ਪ੍ਰਣਾਲੀਆਂ ਦੀਆਂ ਆਪਣੀਆਂ ਕਿਰਿਆਵਾਂ ਨੂੰ ਸਤੋਖਜਨਕ ਢੰਗ ਨਾਲ ਕਰਨ ਦੀ ਵਿਧੀ ਹੈ ।” ਤੋਂ ਬਰੂਸੇ ਬਾਲੇ ਦੇ ਅਨੁਸਾਰ, ”‘ਸਰੀਰਕ ਤੰਦਰੁਸਤੀ ਗਤੀਸ਼ੀਲ ਸੰਭਾਵਨਾ ‘ਤੇ ਨਿਰਭਰ ਕਰਦੀ ਹੈ ਜੋ ਕਿ ਕ੍ਰਿਆਤਮਕ ਅਤੇ ਅੰਦਰੂਨੀ ਰਸਾਇਣਿਕ ਪਰਿਵਰਤਨ ਦੀਆਂ ਸੰਭਾਵਨਾਵਾਂ ਰਾਹੀਂ ਬਣਦੀ ਹੈ।” ,

ਇਕ ਆਮ ਐਥਲੈਟਿਕ ਸ਼ਬਦ ਵਿਚ ਸਰੀਰਕ ਤੰਦਰੁਸਤੀ ਦੀ ਧਾਰਣਾ ਤੋਂ ਭਾਵ ਹੈ ਕਿ ਵਿਅਕਤੀ ਦੀ ਉਹ ਯੋਗਤਾ ਜਿਸ ਵਿਚ ਉਹ ਥਕਾਵਟ ਭਰੀ ਅਵਸਥਾ ਨੂੰ ਘੱਟ ਕੀਤੇ ਬਿਨਾਂ, ਖੇਡ ਦੀਆਂ ਗਤੀਵਿਧੀਆਂ ਦੁਆਰਾ ਸਰੀਰਕ ਅਤੇ ਮਾਨਸਿਕ ਅਵਸਥਾ ਦੀਆਂ ਮੰਗਾਂ ਦੀ ਪੂਰਤੀ ਕਰੇ । ਥਕਾਵਟ ਦੀ ਅਵਸਥਾ ਤਦ ਹੁੰਦੀ ਹੈ ਜਦ ਵਿਅਕਤੀ ਗਤੀਵਿਧੀਆਂ ਨੂੰ ਸਹੀ ਢੰਗ ਅਤੇ ਸਫਲਤਾਪੂਰਵਕ ਨਾਲ ਨਾ ਨਿਭਾ ਸਕੇ ।

ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਰੋਜ਼ਮਰਾ ਦੇ ਕੰਮਾਂ ਨੂੰ ਆਸਾਨੀ ਨਾਲ ਕਰਨ ਅਤੇ ਵੱਖ-ਵੱਖ ਗਤੀਵਿਧੀਆਂ ਨੂੰ ਆਸਾਨੀ ਨਾਲ ਨਿਭਾਉਣ ਲਈ ਤੰਦਰੁਸਤ ਹੋਵੇ । ਹਰ ਇਕ ਵਿਅਕਤੀ ਨੂੰ ਸਰੀਰਕ ਗਤੀਵਿਧੀਆਂ ਵਿਚ ਭਾਗ ਲੈਣ ਲਈ ਪੁਸ਼ਟ ਹੋਣਾ ਜ਼ਰੂਰੀ ਹੈ ਤਾਂ ਕਿ ਸਰੀਰਕ ਯੋਗਤਾ ਦੇ ਵਿਭਿੰਨ-ਵਿਭਿੰਨ ਅੰਗਾਂ ਦਾ ਵਿਕਾਸ ਹੋ ਸਕੇ ।

ਪ੍ਰਸ਼ਨ 12.
ਸਰੀਰਿਕ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦਾ ਵਿਸਥਾਰਪੂਰਵਕ ਵਰਣਨ ਕਰੋ ।
ਉੱਤਰ:
ਅਨੇਕਾਂ ਅਜਿਹੇ ਕਈ ਕਾਰਨ ਹੁੰਦੇ ਹਨ ਜੋ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ । ਨਿਸ਼ਕ੍ਰਿਆ ਦੇ ਕਾਰਨ ਛੋਟੇ ਅਤੇ ਲੰਬੇ ਸਮੇਂ ਦੇ ਅਭਿਆਸ ਕਾਲ ਤੇ ਕਈ ਤਰੀਕਿਆਂ ਨਾਲ ਪ੍ਰਭਾਵ ਪੈਂਦਾ ਹੈ । ਇਹ ਕਾਰਕ ਜੋ ਕਿ ਸਰੀਰਕ ਤੰਦਰੁਸਤੀ ਤੇ ਪ੍ਰਭਾਵ ਪਾਉਂਦੇ ਹਨ, ਹੇਠ ਲਿਖੇ ਪ੍ਰਕਾਰ ਹਨ-
1. ਸਰੀਰਕ ਢਾਂਚਾ (Anatomical Structure) – ਸਰੀਰਕ ਢਾਂਚਾ ਅਲੱਗ-ਅਲੱਗ ਅਕਾਰ ਅਤੇ ਰੂਪ ਵਿਚ ਹੁੰਦਾ ਹੈ | ਕਈ ਵਾਰ ਅਨੁਚਿਤ ਆਕਾਰ ਅਤੇ ਰੂਪ ਸਰੀਰਕ ਕ੍ਰਿਆਵਾਂ ਵਿਚ ਉਲਝਣਾਂ ਪੈਦਾ ਕਰਦਾ ਹੈ ਅਤੇ ਕਈ ਵਾਰ, ਕਮਜ਼ੋਰ ਅੰਗ ਵਿਅਕਤੀ ਦੇ ਕੰਮਾਂ ਜਾਂ ਕ੍ਰਿਆਵਾਂ ਨੂੰ ਘਟਾ ਦਿੰਦੇ ਹਨ ।

2. ਸਰੀਰਕ ਕਿਰਿਆ ਬਣਤਰ (Physiological Structures) – ਸਾਡੇ ਸਰੀਰ ਦੀਆਂ ਪ੍ਰਣਾਲੀਆਂ ਜਿਵੇਂ ਸਾਹ ਪ੍ਰਣਾਲੀ, ਲਹੂ ਸੰਚਾਰ ਪ੍ਰਣਾਲੀ, ਮਾਸਪੇਸ਼ੀ ਪ੍ਰਣਾਲੀ ਅਤੇ ਅਨੇਕਾਂ ਹੋਰ ਪ੍ਰਣਾਲੀਆਂ ਨੇ ਕੁਸ਼ਲਤਾਪੂਰਵਕ ਕੰਮ ਕਰਨਾ ਹੁੰਦਾ ਹੈ । ਸਰੀਰਕ ਪ੍ਰਣਾਲੀ ਵਿਚ ਖ਼ਰਾਬੀ ਸਰੀਰਕ ਕੰਮਾਂ ਨੂੰ ਪ੍ਰਭਾਵਿਤ ਕਰਦੀ ਹੈ ਜਿਵੇਂ ਕਿ ਸਾਹ ਲੈਣ ਵਿਚ ਔਖ ਹੋਣਾ ਜਾਂ ਫਿਰ ਦਿਲ ਦੀ ਬਿਮਾਰੀ ਆਦਿ । ਇਸ ਲਈ ਸਰੀਰਕ ਤੰਦਰੁਸਤੀ ਵਿਚ ਵਿਅਕਤੀ ਦਾ ਫਿਟ ਹੋਣਾ ਬੜਾ ਜ਼ਰੂਰੀ ਹੈ ।

3. ਮਨੋਵਿਗਿਆਨਿਕ ਕਾਰਨ (Psychological Factor) – ਕਈ ਤਰ੍ਹਾਂ ਦੇ ਮਾਨਸਿਕ ਵਿਗਾੜ ਜੋ ਕਿ ਸਰੀਰਕ ਕੰਮਾਂ ਵਿਚ ਉਲਝਣਾਂ ਪੈਦਾ ਕਰਦੇ ਹਨ , ਜਿਵੇਂ ਕਿ ਦਬਾਅ, ਤਨਾਵ, ਚਿੰਤਾਵਾਂ ਆਦਿ । ਇਹ ਸਰੀਰਕ ਕ੍ਰਿਆਵਾਂ ਵਿਚ ਰੁਕਾਵਟ ਦਾ ਕਾਰਨ ਬਣਦੀਆਂ ਹਨ | ਮਾਨਸਿਕ ਰੂਪ ਨਾਲ ਮਜ਼ਬੂਤ ਅਤੇ ਤਨਾਅ-ਮੁਕਤ ਵਿਅਕਤੀ ਖੇਡਾਂ ਲਈ ਯੋਗ ਹੁੰਦਾ ਹੈ । ਦਬਾਅ ਅਤੇ ਤਨਾਅ ਹਮੇਸ਼ਾ ਹੀ ਸਰੀਰਕ ਤੰਦਰੁਸਤੀ ਨੂੰ ਘਟਾ ਦਿੰਦਾ ਹੈ ।

4. ਜੱਦ ਅਤੇ ਵਾਤਾਵਰਣ (Heredity and Environment) – ਜੱਦ ਅਤੇ ਵਾਤਾਵਰਣ ਦੋਵੇਂ ਹੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ । ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਨੁੱਖੀ ਸੈੱਲ 23 (ਜੋੜੇ) ਕੋਮੋਸੋਮਜ ਤੋਂ ਬਣਿਆ ਹੁੰਦਾ ਹੈ । ਜਿਸ ਵਿਚ 75% ਮਾਤਾ ਅਤੇ ਪਿਤਾ ਅਤੇ 25% ਬਾਕੀ ਖਾਨਦਾਨੀ ਜੀਨਸ ਦਾ ਸੰਚਾਰਣ ਹੁੰਦਾ ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜੱਦੀ ਗੁਣ ਜਿਵੇਂ ਕਿ ਕਈ ਤਰ੍ਹਾਂ ਦੇ ਔਗੁਣ, ਚਮੜੀ ਅਤੇ ਅੱਖਾਂ ਦਾ ਰੰਗ, ਸਰੀਰਕ ਬਣਾਵਟ ਆਦਿ ਮਨੁੱਖ ਨੂੰ ਜੱਦ ਵਿਚ ਮਿਲਦੀ ਹੈ ਅਤੇ ਇਹ ਜੱਦ ਅਤੇ ਵਾਤਾਵਰਣ ਦੇ ਗੁਣ ਸਰੀਰਕ ਤੰਦਰੁਸਤੀ ‘ਤੇ ਵੀ ਪ੍ਰਭਾਵ ਪਾਉਂਦੇ ਹਨ ।

5. ਚੰਗਾ ਸਰੀਰਕ ਆਸਣ (Good Posture) – ਸਰੀਰਕ ਤਰੁੱਟੀਆਂ, ਸਰੀਰਕ ਤੰਦਰੁਸਤੀ ਵਿਚ ਹਮੇਸ਼ਾ ਹੀ ਮੁਸ਼ਕਿਲ ਪੈਦਾ ਕਰਦੀਆਂ ਹਨ , ਜਿਵੇਂ ਕਿ ਅਸੰਤੁਲਨ ਮਾਸਪੇਸ਼ੀਆਂ, ਕੁਪੋਸ਼ਣ, ਦਰਦ, ਲੋਰਡੋਸਿਸ (Lordosis), ਸਕੋਲਿਸਿਸ (Scoliosis), ਗੋਲ ਮੋਢੇ, ਗੋਡਿਆਂ ਦਾ ਟਕਰਾਉਣਾ ਆਦਿ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ
ਕਰਦੇ ਹਨ । ਸ .

6. ਅਹਾਰ (Diet) – ਸਰੀਰਕ ਪ੍ਰਦਰਸ਼ਨ ਵਿਚ ਅਹਾਰ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਅਤੇ ਸਰੀਰਕ ਤੰਦਰੁਸਤੀ ਦੇ ਸਤਰ ਨੂੰ ਬਣਾਏ ਰੱਖਣ ਵਿਚ ਬਹੁਤ ਸਹਾਇਕ ਹੁੰਦਾ ਹੈ । ਆਹਾਰ ਵਿਚ ਕੈਲਰੀ ਦੀ ਉਪਯੁਕਤ ਮਾਤਰਾ ਖਿਡਾਰੀਆਂ ਨੂੰ ਸਰਵ-ਉੱਚ ਪ੍ਰਦਰਸ਼ਨ ਕਰਨ ਵਿਚ ਮਦਦਗਾਰ ਸਾਬਿਤ ਹੁੰਦੀ ਹੈ । ਕਾਰਬੋਹਾਈਡਰੇਟਸ ਅਤੇ ਤਰਲ ਪਦਾਰਥਾਂ ਦੀ ਕਮੀ ਕਾਰਨ ਇਕ ਖਿਡਾਰੀ ਜਲਦੀ ਹੀ ਥਕਾਵਟ ਮਹਿਸੂਸ ਕਰਨ ਲੱਗ ਪੈਂਦਾ ਹੈ । ਮਾਸ਼ਪੇਸ਼ੀਆਂ ਦੇ ਪੁਨਰ-ਨਿਰਮਾਣ ਵਾਸਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ । ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਵਿਟਾਮਿਨ ਤੋਂ ਬਿਨਾਂ ਖਿਡਾਰੀ ਬੇਹਤਰ ਪ੍ਰਦਰਸ਼ਨ ਨਹੀਂ ਕਰ ਸਕਦਾ ਅਤੇ ਉਸਦੀ ਸਰੀਰਕ ਯੋਗਤਾ ਵੀ ਘੱਟ ਜਾਂਦੀ ਹੈ ।

7. ਜੀਵਨ ਸ਼ੈਲੀ (Life Style) – ਉਹ ਖਿਡਾਰੀ ਜੋ ਚੰਗੀ ਜੀਵਨ ਸ਼ੈਲੀ ਨੂੰ ਅਪਨਾਉਂਦੇ ਹਨ, ਉਹ ਹਮੇਸ਼ਾ ਬੇਹਤਰ ਪ੍ਰਦਰਸ਼ਨ ਕਰਦੇ ਹਨ । ਜੀਵਨ ਸ਼ੈਲੀ ਤੋਂ ਭਾਵ ਸ਼ਾਨੋ-ਸ਼ੌਕਤ ਵਾਲਾ ਜੀਵਨ ਤੋਂ ਨਹੀਂ ਹੈ ਬਲਕਿ ਇਸ ਤੋਂ ਭਾਵ ਹੈ ਕਿ ਚੰਗੀਆਂ ਆਦਤਾਂ ਵਾਲਾ ਜੀਵਨ ਜਿਉਣਾ । ਇਕ ਵਿਅਕਤੀ ਜੋ ਸਿਗਰੇਟ, ਸ਼ਰਾਬ ਜਾਂ ਨਸ਼ੇ ਆਦਿ ਦਾ ਆਦੀ ਹੁੰਦਾ ਹੈ ਉਹੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ । ਇਹ ਉਸਦੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ ।

8. ਜਲਵਾਯੂ (Climate) – ਅਲੱਗ-ਅਲੱਗ ਤਰ੍ਹਾਂ ਦੀ ਜਲਵਾਯੂ ਸਰੀਰਕ ਯੋਗਤਾ ‘ਤੇ ਪ੍ਰਭਾਵ ਪਾਉਂਦੀ ਹੈ । ਸਰਦੀ, ਗਰਮੀ ਅਤੇ ਨਮੀ ਵਰਗੇ ਭਿੰਨ-ਭਿੰਨ ਜਲਵਾਯੂ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ । ਵਧੀਆ ਪ੍ਰਦਰਸ਼ਨ ਵਾਸਤੇ ਇਕ ਖਿਡਾਰੀ ਨੂੰ ਅਲੱਗ-ਅਲੱਗ ਜਲਵਾਯੂ ਪ੍ਰਸਿਥਤੀਆਂ ਵਿਚ ਰਹਿ ਕੇ ਅਭਿਆਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ । ਉਦਾਹਰਨ ਦੇ ਤੌਰ ਤੇ ਜੇਕਰ ਖਿਡਾਰੀ ਗਰਮ ਜਾਂ ਮੈਦਾਨੀ ਇਲਾਕਿਆਂ ਦਾ ਰਹਿਣ ਵਾਲਾ ਹੈ ਤਾਂ ਉਸਨੂੰ ਠੰਡੇ ਇਲਾਕੇ ਵਿਚ ਜ਼ਰੂਰ ਅਭਿਆਸ ਕਰਨਾ ਚਾਹੀਦਾ ਹੈ ਤਾਂ ਜੋ ਉਸਦਾ ਪ੍ਰਦਰਸ਼ਨ ਵਧੀਆ ਹੋ ਸਕੇ । ਇਹਨਾਂ ਜਲਵਾਯੂ ਰੁਕਾਵਟਾਂ ਨੂੰ ਦੂਰ ਕਰਨ ਦਾ ਤਰੀਕਾ ਇਹ ਹੀ ਹੈ ਕਿ ਅਲੱਗ-ਅਲੱਗ ਜਲਵਾਯੂ ਵਾਤਾਵਰਣ ਵਿਚ ਅਭਿਆਸ ਕੀਤਾ ਜਾਵੇ ।

9. ਨਿਸ਼ਕ੍ਰਿਆ (Inactivity) – ਸਰੀਰਕ ਕ੍ਰਿਆਵਾਂ ਦੀ ਘਾਟ ਨਾਲ ਵਿਅਕਤੀ ਗਤੀਹੀਨ ਜੀਵਨ ਸ਼ੈਲੀ ਵੱਲ ਚਲਿਆ ਜਾਂਦਾ ਹੈ ਜਿਸ ਨਾਲ ਸਰੀਰਕ ਪ੍ਰਣਾਲੀਆਂ ਵਿਚ ਖ਼ਰਾਬੀ ਪੈਦਾ ਹੁੰਦੀ ਹੈ | ਸਰੀਰਕ ਗਤੀਵਿਧੀ ਸ਼ਬਦ ਰੋਜ਼ਮੱਰਾ ਦੇ ਕੰਮ ਨਾਲ ਖ਼ਰਚ ਹੋਣ ਵਾਲੀ ਊਰਜਾ ਦੇ ਰੂਪ ਵਿਚ ਲਿਆ ਜਾਂਦਾ ਹੈ । ਇਹ ਰੋਜ਼ਮੱਰਾ ਦੇ ਕੰਮ ਜਿਵੇਂ ਕਿ ਚੱਲਣਾ, ਦੌੜਨਾ, ਸਾਈਕਲ ਚਲਾਉਣਾ, ਤੈਰਨਾ, ਝਾੜੂ ਮਾਰਨਾ ਆਦਿ ਘਰੇਲੂ ਕੰਮ ਹੁੰਦੇ ਹਨ । ਨਿਸ਼ਕ੍ਰਿਆ ਦੇ ਕਾਰਨ ਸਰੀਰਕ ਪ੍ਰਣਾਲੀ ਕਮਜ਼ੋਰ ਹੋ ਜਾਂਦੇ ਹਨ ਅਤੇ ਕਈ ਸਿਹਤ ਨੂੰ ਲੈ ਕੇ ਮਸਲੇ ਖੜ੍ਹੇ ਹੋ
ਜਾਂਦੇ ਹਨ ਜੋ ਕਿ ਸਰੀਰਕ ਯੋਗਤਾ ‘ਤੇ ਪ੍ਰਭਾਵ ਪਾਉਂਦੇ ਹਨ ।

10. ਸੱਟਾਂ (Injuries) – ਸੱਟਾਂ ਲੱਗਣਾ ਖੇਡਾਂ ਦਾ ਹਿੱਸਾ ਹਨ । ਸੱਟਾਂ ਦੀ ਦੇਖਭਾਲ ਦੀ ਕਮੀ ਦੇ ਕਾਰਨ ਖੇਡ ਪ੍ਰਦਰਸ਼ਨ ਵਿਚ ਕਮੀ ਆ ਜਾਂਦੀ ਹੈ ਅਤੇ ਨਾਲ ਹੀ ਖਿਡਾਰੀ ਦੇ ਮਾਨਸਿਕ ਸੰਤੁਲਨ ‘ਤੇ ਵੀ ਪ੍ਰਭਾਵ ਪੈਂਦਾ ਹੈ ।

11. ਉਮਰ (Age) – ਉਮਰ ਵਿਚ ਅੰਤਰ ਹਮੇਸ਼ਾ ਹੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ । ਜਦ ਅਸੀਂ
ਛੋਟੇ ਬੱਚੇ ਹੁੰਦੇ ਹਾਂ ਤਾਂ ਅਸੀਂ ਵੱਡੀ ਉਮਰ ਦੇ ਵਿਅਕਤੀ ਦੀ ਸਰੀਰਕ ਯੋਗਤਾ ਦੀ ਤੁਲਨਾ ਵਿਚ ਨਹੀਂ ਖੇਡ ਸਕਦੇ। ਇਸ ਤਰ੍ਹਾਂ ਜਦ ਅਸੀਂ ਬੁਢਾਪੇ ਵੱਲ ਵੱਧਦੇ ਹਾਂ ਤਾਂ ਸਾਡੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਸਰੀਰ ਉੱਤੇ ਚਰਬੀ ਵੱਧ ਜਾਂਦੀ ਹੈ ਜੋ ਕਿ ਸਰੀਰਕ ਯੋਗਤਾ ‘ਤੇ ਪ੍ਰਭਾਵ ਪਾਉਂਦੀ ਹੈ ।

12. ਲਿੰਗ (Gender) – ਲਿੰਗ ਸਰੀਰਕ ਯੋਗਤਾ ਵਿਚ ਹਮੇਸ਼ਾਂ ਹੀ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ । ਔਰਤ ਅਤੇ ਆਦਮੀ ਦੋਨਾਂ ਦੇ ਸਰੀਰ ਵਿਚ ਕਈ ਵਿਲੱਖਣਤਾਵਾਂ ਪਾਈਆਂ ਜਾਂਦੀਆਂ ਹਨ । ਉਦਾਹਰਨ ਦੇ ਤੌਰ ਤੇ ਔਰਤਾਂ ਦੇ ਸਰੀਰ ਦੀਆਂ ਮਾਸਪੇਸ਼ੀਆਂ, ਆਦਮੀ ਨਾਲੋਂ ਘੱਟ ਮਜ਼ਬੂਤ ਹੁੰਦੀਆਂ ਹਨ, ਪਰ ਔਰਤਾਂ ਦੇ ਜੋੜਾਂ ਵਿਚ ਲਚਕਤਾ ਆਦਮੀ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਉਹਨਾਂ ਨੂੰ ਜਿਮਨਾਸਟਿਕ ਵਰਗੀਆਂ ਖੇਡਾਂ ਵਿਚ ਬਹੁਤ ਲਾਭ ਮਿਲਦਾ ਹੈ । ਉੱਥੇ ਹੀ ਆਦਮੀਆਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਦਿਲ ਦਾ ਆਕਾਰ ਵੱਡਾ ਹੁੰਦਾ ਹੈ ਜਿਸ ਕਰਕੇ ਉਹਨਾਂ ਨੂੰ ਖੇਡਾਂ ਵਿਚ ਸ਼ਕਤੀ, ਤਾਕਤ ਅਤੇ ਗਤੀ ਮਿਲਦੀ ਹੈ ।

13. ਸਿਹਤਮੰਦ ਵਾਤਾਵਰਣ (Healthy Envrionment) – ਸਕੂਲ, ਘਰ ਅਤੇ ਖੇਡਾਂ ਦਾ ਮੈਦਾਨ ਬੇਹਤਰ ਸਿੱਖਿਆ ਪ੍ਰਦਾਨ ਕਰਨ ਵਿਚ ਮੱਦਦਗਾਰ ਸਾਬਿਤ ਹੁੰਦਾ ਹੈ । ਇਸ ਨਾਲ ਖਿਡਾਰੀ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹ ਮਿਲਦਾ ਹੈ । ਇਕ ਚੰਗਾ ਵਾਤਾਵਰਣ ਅਤੇ ਚੰਗੀ ਭਾਗਦਾਰੀ ਵਧੀਆ ਵਿਕਾਸ ਅਤੇ ਵਾਧੇ ਲਈ ਜ਼ਰੂਰੀ ਹੈ ਜੋ ਕਿ ਸਰੀਰਕ ਤੰਦਰੁਸਤੀ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ ।

PSEB 12th Class Physical Education Solutions Chapter 1 ਸਰੀਰਕ ਯੋਗਤਾ

PSEB 12th Class Physical Education Guide ਸਰੀਰਕ ਯੋਗਤਾ Important Questions and Answers

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)

ਪ੍ਰਸ਼ਨ 1.
ਰਫ਼ਤਾਰ ਦੇ ਦੋ ਪ੍ਰਕਾਰਾਂ ਦੀ ਸੂਚੀ ਲਿਖੋ ।
ਉੱਤਰ:

  1. ਪ੍ਰਤੀਕ੍ਰਿਆ ਰਫ਼ਤਾਰ
  2. ਤੇਜ਼ ਰਫ਼ਤਾਰ ਦੀ ਯੋਗਤਾ/ਗਤੀ ਯੋਗਤਾ ।

ਪ੍ਰਸ਼ਨ 2.
ਸਹਿਣਸ਼ੀਲਤਾ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਉੱਤਰ-
ਦੋ ਪ੍ਰਕਾਰ ।

ਪ੍ਰਸ਼ਨ 3.
ਤਾਕਤ ਕਿੰਨੀ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਤਾਕਤ ਦੋ ਪ੍ਰਕਾਰ ਦੀ ਹੁੰਦੀ ਹੈ

  1. ਗਤੀਸ਼ੀਲ ਤਾਕਤ
  2. ਸਥਿਰ ਤਾਕਤ ।

ਪ੍ਰਸ਼ਨ 4.
ਕਿਸ ਉਮਰ ਵਿਚ ਭਾਰ ਸਿਖਲਾਈ ਸ਼ੁਰੂ ਕੀਤੀ ਜਾ ਸਕਦੀ ਹੈ ?
ਉੱਤਰ-
18 ਸਾਲ ਤੋਂ ।

ਪ੍ਰਸ਼ਨ 5.
ਸਰੀਰਕ ਯੋਗਤਾ ਦੇ ਕੋਈ ਦੋ ਮਹੱਤਵ ਲਿਖੋ ।
ਤਾਂ ,
ਉੱਤਰ-

  1. ਸੰਪੂਰਨ ਤੰਦਰੁਸਤੀ
  2. ਭਾਰ ਪ੍ਰਬੰਧਨ ।

PSEB 12th Class Physical Education Solutions Chapter 1 ਸਰੀਰਕ ਯੋਗਤਾ

ਪ੍ਰਸ਼ਨ 6.
ਸਰੀਰਕ ਯੋਗਤਾ ਦੇ ਅੰਗ ਲਿਖੋ ।
ਉੱਤਰ-
ਤਾਕਤ, ਸਹਿਣਸ਼ੀਲਤਾ, ਫੁਰਤੀ, ਸੰਤੁਲਨ, ਲਚਕ ਅਤੇ ਤਾਲਮੇਲ ਯੋਗਤਾ |

ਪ੍ਰਸ਼ਨ 7.
ਗਤੀਸ਼ੀਲ ਤਾਕਤ ਦਾ ਦੂਜਾ ਨਾਮ ਕੀ ਹੈ ?
ਉੱਤਰ-
ਆਈਸੋਟੋਨਿਕ ।

ਪ੍ਰਸ਼ਨ 8.
ਸਥਿਰ ਤਾਕਤ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਆਈਸੋਮੀਟਰਿਕ ।

ਪ੍ਰਸ਼ਨ 9.
ਸੰਤੁਲਨ ਤੋਂ ਕੀ ਭਾਵ ਹੈ ?
ਉੱਤਰ-
ਸਰੀਰ ਦੀ ਉਹ ਸਥਿਤੀ ਚਾਹੇ ਉਹ ਸਥਿਰ ਹੋਵੇ ਜਾਂ ਗਤੀ ਵਿਚ ‘ਤੇ ਕੰਟਰੋਲ ਰੱਖਣਾ ।

ਪ੍ਰਸ਼ਨ 10.
ਲਚਕ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਸਥਿਰ ਲਚਕ ਅਤੇ ਗਤੀਸ਼ੀਲ ਲਚਕ ।

ਪ੍ਰਸ਼ਨ 11.
ਤਾਲਮੇਲ ਯੋਗਤਾ ਦੇ ਕੋਈ ਦੋ ਨਾਮ ਦੱਸੋ ।
ਉੱਤਰ-
ਸਥਿਤੀ ਨਿਰਧਾਰਣ, ਸੰਯੋਜਨ ਦੀ ਯੋਗਤਾ ।

PSEB 12th Class Physical Education Solutions Chapter 1 ਸਰੀਰਕ ਯੋਗਤਾ

ਪ੍ਰਸ਼ਨ 12.
ਫੁਰਤੀ ਨੂੰ ਵਧਾਉਣ ਦੇ ਤਰੀਕੇ ਦੱਸੋ ।
ਉੱਤਰ-
ਫੁਰਤੀ ਨੂੰ ਸੈਟਲ ਰਨ, ਪੌੜੀ ਨੁਮਾ ਜੰਪ ਨਾਲ ਵਧਾਇਆ ਜਾ ਸਕਦਾ ਹੈ ।

ਪ੍ਰਸ਼ਨ 13.
ਵਿਲਿਅਮ ਸਰੀਰਕ ਯੋਗਤਾ ਪ੍ਰਤੀ ਆਪਣੇ ਵਿਚਾਰਾਂ ਨੂੰ ਕਿਵੇਂ ਪ੍ਰਗਟਾਉਂਦੇ ਹਨ ?
ਉੱਤਰ-
ਵਿਲਿਅਮ ਦੇ ਅਨੁਸਾਰ, “ਸਰੀਰਕ ਤੰਦਰੁਸਤੀ ਸਰੀਰਕ ਕੰਮ ਕਰਨ ਲਈ ਵਿਅਕਤੀ ਦੀ ਸਮਰੱਥਾ ਹੈ ।”

ਪ੍ਰਸ਼ਨ 14.
ਤਾਕਤ ਕੀ ਹੈ ? ਉੱਤਰ-ਜਿੱਥੇ ਮਾਸਪੇਸ਼ੀ ਪ੍ਰਤੀਰੋਧ ਦੇ ਖਿਲਾਫ਼ ਬਲ ਪੈਦਾ ਕਰਦੀ ਹੈ ਉਸਨੂੰ ਤਾਕਤ ਕਿਹਾ ਜਾਂਦਾ ਹੈ ।

ਪ੍ਰਸ਼ਨ 15.
ਮੁਲਰ ਦੇ ਸ਼ਬਦਾਂ ਵਿਚ ਤਾਕਤ ਤੋਂ ਕੀ ਭਾਵ ਹੈ ?
ਉੱਤਰ-
ਮੂਲਰ (Muller) ਦੇ ਅਨੁਸਾਰ, “ਤਾਕਤ ਨੂੰ ਇਸ ਪ੍ਰਕਾਰ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ, ਉਹ ਬਲ ਜੋ ਕਿ ਮਾਸਪੇਸ਼ੀ ਜ਼ਿਆਦਾ ਤੋਂ ਜ਼ਿਆਦਾ ਵਿਰੋਧ ਦੇ ਵਿਰੁੱਧ ਲਗਾਉਦੀ ਹੈ । ਇਸ ਨੂੰ ਪਾਊਂਡ ਅਤੇ ਕਿਲੋਗ੍ਰਾਮ ਦੀ ਇਕਾਈ ਵਿਚ ਮਾਪਿਆ ਜਾਂਦਾ ਹੈ ।”

ਪ੍ਰਸ਼ਨ 16.
ਮੈਥਿਊਜ਼ ਤਾਕਤ ਨੂੰ ਕਿਵੇਂ ਪਰਿਭਾਸ਼ਿਤ ਕਰਦਾ ਹੈ ?
ਉੱਤਰ-
ਮੈਥਿਊਜ਼ (Mathews) ਦੇ ਅਨੁਸਾਰ, “ਮਾਸਪੇਸ਼ੀਆਂ ਦੀ ਤਾਕਤ ਉਹ ਸ਼ਕਤੀ ਹੁੰਦੀ ਹੈ ਜੋ ਕਿ ਇਕ | ਮਾਸਪੇਸ਼ੀ ਅਤੇ ਮਾਸਪੇਸ਼ੀਆਂ ਦੇ ਸਮੂਹ ਦੁਆਰਾ ਵੱਧ ਤੋਂ ਵੱਧ ਜਨਤਾ ਨਾਲ ਵਿਰੋਧ ਦੇ ਵਿਰੁੱਧ ਲਗਾਉਂਦਾ ਹੈ ।”

PSEB 12th Class Physical Education Solutions Chapter 1 ਸਰੀਰਕ ਯੋਗਤਾ

ਪ੍ਰਸ਼ਨ 17.
ਸਥਿਰ ਤਾਕਤ ਕੀ ਹੈ ?
ਉੱਤਰ-
ਇਹ ਵਿਰੋਧ ਦੇ ਵਿਰੁੱਧ ਕ੍ਰਿਆਵਾਂ ਕਰਨ ਲਈ ਮਾਸਪੇਸ਼ੀ ਯੋਗਤਾ ਹੁੰਦੀ ਹੈ । ਇਸ ਵਿਚ ਮਾਸਪੇਸ਼ੀ ਆਪਣੀ ਲੰਬਾਈ ਬਦਲੇ ਬਿਨਾਂ ਹੀ ਤਨਾਵ ਦਾ ਵਿਕਾਸ ਕਰਦੀ ਹੈ , ਜਿਵੇਂ ਕੰਧ ਨੂੰ ਧੱਕਾ ਮਾਰਨਾ ਆਦਿ ।

ਪ੍ਰਸ਼ਨ 18.
ਵਿਸਫੋਟਕ ਤਾਕਤ ਬਾਰੇ ਦੱਸੋ ।
ਉੱਤਰ-
ਇਹ ਗਤੀ ਅਤੇ ਤਾਕਤ ਦਾ ਮਿਸ਼ਰਣ ਹੈ । ਇਹ ਗਤੀ ਦੇ ਵਿਰੋਧ ਤੇ ਕਾਬੂ ਪਾਉਣ ਦੀ ਕਾਬਲੀਅਤ ਹੁੰਦੀ ਹੈ । ਵਿਸਫੋਟਕ ਉੱਚ ਤਾਕਤ ਤੇਜ਼ ਗਤੀ ਦੀਆਂ ਦੌੜਾਂ, ਭਾਰ ਚੁੱਕਣਾ, ਹੈਮਰ ਥਰੋ, ਲੰਬੀ ਕੁੱਦ ਅਤੇ ਉੱਚੀ ਕੁੱਦ ਵਿਚ ਦੇਖੀ ਜਾ ਸਕਦੀ ਹੈ ।

ਪ੍ਰਸ਼ਨ 19.
ਤਾਕਤ ਸਹਿਣਸ਼ੀਲਤਾ ਨੂੰ ਬਿਆਨ ਕਰੋ ।
ਉੱਤਰ-
ਇਹ ਤਾਕਤ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ ਹੁੰਦੀ ਹੈ । ਇਹ ਵਿਰੋਧ ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ । ਲੰਬੀ ਦੂਰੀ ਦੀਆਂ ਦੌੜਾਂ, ਤੈਰਾਕੀ ਅਤੇ ਸਾਈਕਲਿੰਗ ਆਦਿ ਇਸ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 20.
ਕੀ ਸਥਿਰ ਤਾਕਤ ਵਿਚ ਮਾਸਪੇਸ਼ੀ ਆਪਣੀ ਲੰਬਾਈ ਬਦਲਦੀ ਹੈ ?
ਉੱਤਰ-
ਨਹੀਂ ।

ਪ੍ਰਸ਼ਨ 21.
ਬੁਨਿਆਦੀ ਸਹਿਣਸ਼ੀਲਤਾ ਕੀ ਹੈ ?
ਉੱਤਰ-
ਬੁਨਿਆਦੀ ਸਹਿਣਸ਼ੀਲਤਾ ਮੁੱਖ ਤੌਰ ਤੇ ਐਰੋਬਿਕ ਸਹਿਣਸ਼ੀਲਤਾ ‘ਤੇ ਨਿਰਭਰ ਕਰਦੀ ਹੈ । ਐਰੋਬਿਕ ਤੋਂ ਭਾਵ ਹੈ ਕਿ ਜਿਸ ਵਿਚ ਆਕਸੀਜਨ ਦੀ ਪੂਰਤੀ ਕਸਰਤਾਂ ਅਤੇ ਅਭਿਆਸ ਨਾਲ ਮਿਲਦੀ ਰਹੇ ।

PSEB 12th Class Physical Education Solutions Chapter 1 ਸਰੀਰਕ ਯੋਗਤਾ

ਪ੍ਰਸ਼ਨ 22.
ਆਮ ਸਹਿਣਸ਼ੀਲਤਾ ਕੀ ਹੁੰਦੀ ਹੈ ?
ਉੱਤਰ-
ਇਹ ਐਰੋਬਿਕਸ ਅਤੇ ਐਨਰੋਬਿਕਸ ਦੋਵੇਂ ਕ੍ਰਿਆਵਾਂ ਤੇ ਨਿਰਭਰ ਕਰਦੀ ਹੈ । ਇਹ ਹੌਲੀ ਅਤੇ ਤੇਜ਼ ਗਤੀ ਦੋਵਾਂ ਪ੍ਰਕਾਰਾਂ ਨਾਲ ਕੀਤੀ ਜਾਂਦੀ ਹੈ । ਇਹ ਸਹਿਣਸ਼ੀਲਤਾ ਖਿਡਾਰੀ ਨੂੰ ਬਿਨਾਂ ਥਕਾਵਟ ਦੇ ਲੰਬੇ ਸਮੇਂ ਦੇ ਕੰਮ ਕਰਨ ਦੇ ਯੋਗ ਬਣਾਉਂਦੀ ਹੈ ।

ਪ੍ਰਸ਼ਨ 23.
ਆਮ ਸ਼ਹਿਣਸ਼ੀਲਤਾ, ਕਿਸ ਸਹਿਣਸ਼ੀਲਤਾ ਦਾ ਹਿੱਸਾ ਹੈ ?
ਉੱਤਰ-
ਕਿਰਿਆ ਦੇ ਸੁਭਾਅ ਅਨੁਸਾਰ ਦਾ ।

ਪ੍ਰਸ਼ਨ 24.
ਜੇਕਰ ਕਿਸੇ ਮੁੱਕੇਬਾਜ਼ ਨੂੰ ਤਿੰਨ ਮਿੰਟ ਵਿਚ ਆਪਣੀ ਬਾਊਟ ਖ਼ਤਮ ਕਰਨੀ ਹੈ ਤਾਂ ਉਸਨੂੰ ਕਿਸ ਪ੍ਰਕਾਰ ਦੀ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ ?
ਉੱਤਰ-
ਵਿਸ਼ੇਸ਼ ਸਹਿਣਸ਼ੀਲਤਾ ਦੀ ।

ਪ੍ਰਸ਼ਨ 25.
ਐਰੋਬਿਕ ਤੋਂ ਕੀ ਭਾਵ ਹੈ ?
ਉੱਤਰ-
ਐਰੋਬਿਕ ਤੋਂ ਭਾਵ ਹੈ ਕਿ ਜਿਸ ਵਿਚ ਆਕਸੀਜਨ ਦੀ ਪੂਰਤੀ ਕਸਰਤਾਂ ਅਤੇ ਅਭਿਆਸ ਦੌਰਾਨ ਪ੍ਰਾਪਤ ਹੁੰਦੀ ਰਹੇ ।

PSEB 12th Class Physical Education Solutions Chapter 1 ਸਰੀਰਕ ਯੋਗਤਾ

ਪ੍ਰਸ਼ਨ 26.
ਮੱਧ ਸਮੇਂ ਦੀ ਸਹਿਣਸ਼ੀਲਤਾ ਨੂੰ ਆਪਣੇ ਸ਼ਬਦਾਂ ਵਿਚ ਬਿਆਨ ਕਰੋ ।
ਉੱਤਰ-
ਇਸ ਦੀ ਜ਼ਰੂਰਤ ਉਹਨਾਂ ਮੁਕਾਬਲਿਆਂ ਵਿਚ ਪੈਂਦੀ ਹੈ ਜੋ ਕਿ 2 ਤੋਂ 10 ਮਿੰਟ ਵਿਚ ਖ਼ਤਮ ਹੋ ਜਾਂਦੇ ਹਨ : ਜਿਵੇਂ ਕਿ ਮੱਧ ਦੂਰੀ ਦੀਆਂ ਦੌੜਾਂ ਇਸ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 27,
ਘੱਟ ਸਮੇਂ ਦੀ ਸਹਿਣਸ਼ੀਲਤਾ ਕਿਹੜੀਆਂ ਦੌੜਾਂ ਵਿਚ ਇਸਤੇਮਾਲ ਹੁੰਦੀ ਹੈ ?
ਉੱਤਰ-
ਛੋਟੀ ਦੁਰੀ ਦੀਆਂ ਦੌੜਾਂ ਵਿਚ ਜਿਵੇਂ ਕਿ 100 ਮੀ., 200 ਮੀ. ਅਤੇ 400 ਮੀ. ਆਦਿ ।

ਪ੍ਰਸ਼ਨ 28.
ਉਹ ਮੁਕਾਬਲੇ ਜੋ 2 ਮਿੰਟ ਤੋਂ 10 ਮਿੰਟ ਵਿਚ ਖ਼ਤਮ ਹੋ ਜਾਂਦੇ ਹਨ, ਉਹ ਕਿਹੜੀ ਸਹਿਣਸ਼ੀਲਤਾ ਦਾ ਪ੍ਰਤੀਕ ਹਨ ?
ਉੱਤਰ-
ਮੱਧ ਸਮੇਂ ਦੀ ਸਹਿਣਸ਼ੀਲਤਾ ਦੇ ।

ਪ੍ਰਸ਼ਨ 29.
5000 ਮੀਟਰ ਤੇ 10000 ਮੀਟਰ ਦੇ ਦੌੜਾਕਾਂ ਵਿਚ ਕਿਹੜੀ ਸਹਿਣਸ਼ੀਲਤਾ ਜ਼ਿਆਦਾ ਹੋਣੀ ਚਾਹੀਦੀ ਹੈ ?
ਉੱਤਰ-
ਲੰਬੇ ਸਮੇਂ ਦੀ ਸਹਿਣਸ਼ੀਲਤਾ ।

ਪ੍ਰਸ਼ਨ 30.
ਮੱਧ ਸਮੇਂ ਦੀ ਸਹਿਣਸ਼ੀਲਤਾ ਕਿਸ ਸਹਿਣਸ਼ੀਲਤਾ ਦਾ ਹਿੱਸਾ ਹੈ ?
ਉੱਤਰ-
ਕਿਆ ਦੇ ਸਮੇਂ ਅਨੁਸਾਰ ਸਹਿਣਸ਼ੀਲਤਾ |

PSEB 12th Class Physical Education Solutions Chapter 1 ਸਰੀਰਕ ਯੋਗਤਾ

ਪ੍ਰਸ਼ਨ 31.
ਜਟਿਲ ਅਭਿਆਸ ਤੋਂ ਬਾਅਦ ਕਿੰਨੇ ਪ੍ਰਤੀਸ਼ਤ ਰਫ਼ਤਾਰ ਵਿਕਸਿਤ ਕੀਤੀ ਜਾ ਸਕਦੀ ਹੈ ?
ਉੱਤਰ-
20% ਤੱਕ ।

ਪ੍ਰਸ਼ਨ 32.
ਇੰਜਣ ਯੋਗਤਾ ਕੀ ਹੈ ?
ਉੱਤਰ-
ਇਹ ਇਕਦਮ ਰਫਤਾਰ ਬਣਾ ਕੇ ਉਸਨੂੰ ਉਸੇ ਸਥਿਤੀ ਵਿਚ ਬਣਾਏ ਰੱਖਣ ਦੀ ਯੋਗਤਾ ਹੈ । ਜਿਵੇਂ ਕਿ ਛੋਟੀ ਦੂਰੀ ਦੀਆਂ ਦੌੜਾਂ 100 ਮੀ: 200 ਮੀ: ਅਤੇ 400 ਮੀ: ਆਦਿ ਇਸ ਦੀਆਂ ਉਦਾਹਰਨਾਂ ਹਨ।

ਪ੍ਰਸ਼ਨ 33.
ਰਫ਼ਤਾਰ ਸਹਿਣਸ਼ੀਲਤਾ ਕੀ ਹੈ ?
ਉੱਤਰ-
ਇਹ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਖਿਡਾਰੀ ਆਪਣੀ ਰਫ਼ਤਾਰ ਨੂੰ ਖੇਡ ਦੇ ਆਖਰੀ ਪੜਾਅ ਤਕ ਬਣਾ ਕੇ ਰੱਖਦਾ ਹੈ ।

ਪ੍ਰਸ਼ਨ 34.
ਸ਼ੱਟਲ ਰਨ, ਪੋਮੀਟਿਕ ਜੰਪ ਅਤੇ ਟੈਕ ਜੰਪ ਸਰੀਰਕ ਤੰਦਰੁਸਤੀ ਦੇ ਕਿਹੜੇ ਅੰਗ ਦੇ ਸੁਧਾਰ ਲਈ ਕਰਵਾਏ ਜਾਂਦੇ ਹਨ ?
ਉੱਤਰ-
ਫੁਰਤੀ ਲਈ ।

ਪ੍ਰਸ਼ਨ 35.
ਗ੍ਰਹਿਣ ਯੋਗਤਾ ਕੀ ਹੈ ?
ਉੱਤਰ-
ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਪ੍ਰਸਥਿਤੀ ਨੂੰ ਸਮਝ ਕੇ ਉਸ ਵਿਚ ਪ੍ਰਭਾਵੀ ਪਰਿਵਰਤਨ ਲੈ ਕੇ ਆਵੇ । ਉਦਾਹਰਨ ਦੇ ਤੌਰ ਤੇ ਬਾਸਕਟ ਬਾਲ ਵਿਚ ਜੰਪ ਸਾਂਟ ਕਿਆ ਦੇ ਅਨੁਕੂਲ ਬਣਾਉਣਾ ਆਦਿ ।

PSEB 12th Class Physical Education Solutions Chapter 1 ਸਰੀਰਕ ਯੋਗਤਾ

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)

ਪ੍ਰਸ਼ਨ 1.
ਸਰੀਰਕ ਯੋਗਤਾ ਕੀ ਹੁੰਦੀ ਹੈ ?
ਉੱਤਰ-
ਬੂਚਰ ਅਤੇ ਪ੍ਰੇਹਟਿਸ ਦੇ ਅਨੁਸਾਰ, “ਸਰੀਰਕ ਤੰਦਰੁਸਤੀ ਇਕ ਜੈਵਿਕ ਵਿਕਾਸ, ਮਾਸਪੇਸ਼ੀਆਂ ਦੀ ਤਾਕਤ ਅਤੇ ਸਟੈਮਿਨਾ ਹੁੰਦੀ ਹੈ | ਸਰੀਰਕ ਤੰਦਰੁਸਤੀ ਤੋਂ ਭਾਵ ਅਭਿਆਸ ਵਿਚ ਕੁਸ਼ਲਤਾਪੂਰਵਕ ਪ੍ਰਦਰਸ਼ਨ ਤੋਂ ਹੈ ।

ਪ੍ਰਸ਼ਨ 2.
ਸਰੀਰਕ ਯੋਗਤਾ ਦੇ ਕੋਈ ਦੋ ਮਹੱਤਵ ਲਿਖੋ ।
ਉੱਤਰ-
1. ਸੰਪੂਰਨ ਸਿਹਤ ਦਾ ਸੁਧਾਰ-ਸਰੀਰਕ ਤੌਰ ‘ਤੇ ਤੰਦਰੁਸਤ ਵਿਅਕਤੀ ਕਈ ਤਰ੍ਹਾਂ ਦੇ ਸਰੀਰਕ ਫਾਇਦਿਆਂ ਨੂੰ ਮਾਣਦਾ ਹੈ , ਜਿਵੇਂ ਕਿ ਸਾਹ ਕਿਰਿਆ, ਲਹੂ ਸੰਚਾਰ ਪ੍ਰਣਾਲੀ ਅਤੇ ਸਰੀਰ ਦੀਆਂ ਸਮੁੱਚੀ ਪ੍ਰਣਾਲੀਆਂ ਦਾ ਠੀਕ ਢੰਗ ਨਾਲ ਕੰਮ ਕਰਨਾ ਅਤੇ ਸਰੀਰ ਦਾ ਕ੍ਰਿਆਤਮਕ ਰੂਪ ਵਿਚ ਤਿਆਰ ਰਹਿਣਾ । ਉਹ ਕਈ ਤਰ੍ਹਾਂ ਦੀਆਂ ਬਿਮਾਰਿਆਂ ਜਿਵੇਂ ਕਿ ਸ਼ੂਗਰ, ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਆਦਿ ਤੋਂ ਬਚਿਆ ਰਹਿੰਦਾ ਹੈ ।

2. ਭਾਰ ਪ੍ਰਬੰਧਨ-ਵਾਧੂ ਵਜ਼ਨ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਖੁਨ ਚਾਪ, ਕੈਸਟਰੋਲ ਪੱਧਰ, ਸ਼ੂਗਰ ਆਦਿ ਦੀ ਜੜ੍ਹ ਹੈ । ਜੋ ਵਿਅਕਤੀ ਸਰਗਰਮ ਅਤੇ ਸਰੀਰਕ ਤੌਰ ‘ਤੇ ਚੁਸਤ ਰਹਿੰਦੇ ਹਨ, ਉਹਨਾਂ ਨੂੰ ਉਪਰੋਕਤ ਬਿਮਾਰੀਆਂ ਦੀ ਸੰਭਾਵਨਾ ਘੱਟ ਹੁੰਦੀ ਹੈ ,

ਪ੍ਰਸ਼ਨ 3.
ਸਹਿਣਸ਼ੀਲਤਾ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਬੈਰੋ ਅਤੇ ਮੈਕੇਜੀ (Barrow and McGee) ਦੇ ਅਨੁਸਾਰ ਸਹਿਣਸ਼ੀਲਤਾ, ਇਕ ਸਮੇਂ ਮਿਆਦ ਵਿਚ \ ਵਿਅਕਤੀ ਦੀ ਗਤੀ ਨੂੰ ਬਣਾਏ ਰੱਖਣ ਦੀ ਸਰੀਰਕ ਸਥਿਤੀ ਦੀ ਯੋਗਤਾ ਹੈ ।

ਪ੍ਰਸ਼ਨ 4.
ਵਿਸਫੋਟਕ ਤਾਕਤ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇਹ ਗਤੀ ਅਤੇ ਤਾਕਤ ਦਾ ਮਿਸ਼ਰਣ ਹੈ । ਇਹ ਗਤੀ ਦੇ ਵਿਰੋਧ ਤੇ ਕਾਬੂ ਪਾਉਣ ਦੀ ਕਾਬਲੀਅਤ ਹੁੰਦੀ ਹੈ । ਵਿਸਫੋਟਕ ਉੱਚ ਤਾਕਤ ਤੇਜ਼ ਗਤੀ ਦੀਆਂ ਦੌੜਾਂ, ਭਾਰ ਚੁੱਕਣਾ, ਹੈਮਰ ਥਰੋ, ਲੰਬੀ ਕੁੱਦ ਅਤੇ ਉੱਚੀ ਕੁੱਦ ਵਿਚ ਦੇਖੀ ਜਾ ਸਕਦੀ ਹੈ ।

ਪ੍ਰਸ਼ਨ 5.
ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਬਾਰੇ ਲਿਖੋ ।
ਉੱਤਰ-

  1. ਸਰੀਰਕ ਢਾਂਚਾ
  2. ਜੱਦ ਅਤੇ ਵਾਤਾਵਰਣ
  3. ਮਨੋਵਿਗਿਆਨਿਕ ਕਾਰਜ
  4. ਸਰੀਰਕ ਕਿਰਿਆ ਵਿਗਿਆਨ ।

PSEB 12th Class Physical Education Solutions Chapter 1 ਸਰੀਰਕ ਯੋਗਤਾ

ਪ੍ਰਸ਼ਨ 6.
ਰਫ਼ਤਾਰ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਜਾਨਸਨ ਅਤੇ ਨੇਲਸਨ (Johnson and Nelson) ਦੇ ਅਨੁਸਾਰ ਰਫਤਾਰ ਉਹ ਦਰ ਹੁੰਦੀ ਹੈ ਜਿਸ ਵਿਚ ਵਿਅਕਤੀ ਮੈਦਾਨ ਵਿਚ ਆਪਣੇ ਸਰੀਰ ਅਤੇ ਸਰੀਰ ਦੇ ਅੰਗਾਂ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕਰਦਾ ਹੈ ।

ਪ੍ਰਸ਼ਨ 7.
ਤਾਕਤ ਸਹਿਣਸ਼ੀਲਤਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇਹ ਤਾਕਤ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ ਹੁੰਦੀ ਹੈ । ਇਹ ਵਿਰੋਧ ‘ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ । ਲੰਬੀ ਦੂਰੀ ਦੀਆਂ ਦੌੜਾਂ, ਤੈਰਾਕੀ ਅਤੇ ਸਾਈਕਲਿੰਗ ਆਦਿ ਇਸ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 8.
ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਕੋਈ ਦੋ ਕਾਰਕ ਲਿਖੋ ।
ਉੱਤਰ-

  1. ਮਨੋਵਿਗਿਆਨਕ ਕਾਰਕ
  2. ਖੁਰਾਕ ।

ਪ੍ਰਸ਼ਨ 9.
ਸਰੀਰਕ ਯੋਗਤਾ ਦਾ ਪ੍ਰੋਗਰਾਮ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਸਰੀਰਕ ਯੋਗਤਾ ਪ੍ਰੋਗਰਾਮ ਬਣਾਉਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।

  1. ਉਮਰ
  2. ਲਿੰਗ |

ਪ੍ਰਸ਼ਨ 10.
ਤਾਕਤ ਸਹਿਣਸ਼ੀਲਤਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇਹ ਤਾਕਤ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ ਹੁੰਦੀ ਹੈ । ਇਹ ਵਿਰੋਧ ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ । ਲੰਬੀ ਦੂਰੀ ਦੀਆਂ ਦੌੜਾਂ, ਤੈਰਾਕੀ ਅਤੇ ਸਾਈਕਲਿੰਗ ਆਦਿ ਇਸ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 11.
ਗਤੀ ਅਤੇ ਤਾਕਤ ਬਾਰੇ ਲਿਖੋ ।
ਉੱਤਰ-ਗਤੀ (Speed)-ਗਤੀ ਤੋਂ ਭਾਵ ਸਰੀਰ ਦੇ ਅੰਗਾਂ ਵਿਚ ਤੇਜ਼ੀ ਲਿਆਉਣ ਤੋਂ ਹੈ । ਇਹ ਗਤੀ ਭਾਵੇਂ , ਦੌੜਾਕ ਦੀਆਂ ਲੱਤਾਂ ਵਿਚ ਹੋਵੇ ਜਾਂ ਫਿਰ ਸ਼ਾਟ ਪੁੱਟ ਲਗਾਉਣ ਵਾਲੇ ਦੀਆਂ ਬਾਂਹਾਂ ਦੀ ਹੋਵੇ ।
ਤਾਕਤ (Strength)-ਜਿੱਥੇ ਮਾਸਪੇਸ਼ੀ ਪ੍ਰਤੀਰੋਧ ਦੇ ਵਿਰੁੱਧ ਬਲ ਪੈਦਾ ਕਰਦੀ ਹੈ ਉਸਨੂੰ ਤਾਕਤ ਕਿਹਾ ਜਾਂਦਾ ਹੈ ।

PSEB 12th Class Physical Education Solutions Chapter 1 ਸਰੀਰਕ ਯੋਗਤਾ

ਪ੍ਰਸ਼ਨ 12.
ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਕਿਹੜੇ ਹਨ ? .
ਉੱਤਰ-

  1. ਸਰੀਰਕ ਕ੍ਰਿਆ ਦੀ ਬਣਤਰ
  2. ਮਨੋਵਿਗਿਆਨਕ ਕਾਰਕ ।

ਪ੍ਰਸ਼ਨ 13.
ਪ੍ਰਤੀਕ੍ਰਿਆ ਰਫ਼ਤਾਰ ਕੀ ਹੈ ?
ਉੱਤਰ-
ਇਹ ਸਿਗਨਲ ਮਿਲਣ ਤੇ ਤੁਰੰਤ ਪ੍ਰਤੀਕ੍ਰਿਆ ਕਰਨ ਦੀ ਯੋਗਤਾ ਹੁੰਦੀ ਹੈ । ਇਸ ਵਿਚ ਖਿਡਾਰੀ ਪਰਿਸਥਿਤੀ ਦੇ ਵਿਰੁੱਧ ਪ੍ਰਤੀਕ੍ਰਿਆ ਕਰਦਾ ਹੈ ਜਿਵੇਂ ਕਿ ਕੱਚ ਦੀ ਸੀਟੀ ਵੱਜਣ ਤੇ ਅੱਗੇ ਵੱਲ, ਪਿੱਛੇ ਵੱਲ, ਖੱਬੇ ਅਤੇ ਸੱਜੇ ਪਾਸੇ ਤੇਜ਼ ਗਤੀ ਨਾਲ ਜਾਣਾ ਆਦਿ ।

ਪ੍ਰਸ਼ਨ 14.
ਫੁਰਤੀ ਤੋਂ ਕੀ ਭਾਵ ਹੈ ?
ਉੱਤਰ-
ਫੁਰਤੀ ਨਿਯੰਤਰਣ (Control) ਵਿਚ ਰਹਿ ਕੇ, ਤੇਜ਼ੀ ਅਤੇ ਪ੍ਰਭਾਵੀ ਢੰਗ ਨਾਲ ਸਰੀਰ ਦੀ ਦਿਸ਼ਾ ਵਿਚ ਪਰਿਵਰਤਨ ਲਿਆਉਣ ਦੀ ਯੋਗਤਾ ਹੁੰਦੀ ਹੈ ।

ਪ੍ਰਸ਼ਨ 15.
ਸਰੀਰਕ ਤੰਦਰੁਸਤੀ ਦੀ ਕੋਈ ਇੱਕ ਪਰਿਭਾਸ਼ਾ ਲਿਖੋ ।
ਉੱਤਰ-
ਡੇਵਿਡ ਆਰ. ਲੈਂਬ ਦੇ ਅਨੁਸਾਰ, “ਸਰੀਰਕ ਤੰਦਰੁਸਤੀ ਜੀਵਨ ਦੇ ਮੌਜੂਦਾ ਅਤੇ ਸੰਭਾਵੀ ਭੌਤਿਕ ਚੁਣੌਤੀਆਂ ਨੂੰ ਸਫਲਤਾਪੂਰਵਕ ਕਰਨ ਦੀ ਸਮਰੱਥਾ ਹੈ ।”

ਪ੍ਰਸ਼ਨ 16.
ਸਰੀਰਕ ਯੋਗਤਾ ਦੇ ਕੋਈ ਦੋ ਅੰਗਾਂ ਦੇ ਨਾਮ ਲਿਖੋ ।
ਉੱਤਰ-

  1. ਤਾਕਤ
  2. ਫੁਰਤੀ ।

ਪ੍ਰਸ਼ਨ 17.
ਸਰੀਰਕ ਢਾਂਚੇ ਸ਼ਬਦ ਤੋਂ ਕੀ ਭਾਵ ਹੈ ?
ਉੱਤਰ-
ਸਰੀਰਕ ਢਾਂਚਾ (Anatomical Structure) – ਸਰੀਰਕ ਢਾਂਚਾ ਅਲੱਗ-ਅਲੱਗ ਅਕਾਰ ਅਤੇ ਰੂਪ ਵਿਚ ਹੁੰਦਾ ਹੈ । ਕਈ ਵਾਰ ਅਨੁਚਿਤ ਆਕਾਰ ਅਤੇ ਰੂਪ ਸਰੀਰਕ ਕ੍ਰਿਆਵਾਂ ਵਿਚ ਉਲਝਣਾਂ ਪੈਦਾ ਕਰਦਾ ਹੈ ਅਤੇ ਕਈ ਵਾਰ ਕਮਜ਼ੋਰ ਅੰਗ ਵਿਅਕਤੀ ਦੇ ਕੰਮਾਂ ਜਾਂ ਕ੍ਰਿਆਵਾਂ ਨੂੰ ਘਟਾ ਦਿੰਦੇ ਹਨ ।

PSEB 12th Class Physical Education Solutions Chapter 1 ਸਰੀਰਕ ਯੋਗਤਾ

ਪ੍ਰਸ਼ਨ 18.
ਕੀ ਸੱਟਾਂ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਦੀਆਂ ਹਨ ਅਤੇ ਕਿਉਂ ?
ਉੱਤਰ-
ਹਾਂ, ਕਿਉਂਕਿ ਸੱਟਾਂ ਦੀ ਦੇਖਭਾਲ ਦੀ ਕਮੀ ਦੇ ਕਾਰਨ ਖੇਡ ਪ੍ਰਦਰਸ਼ਨ ਵਿਚ ਕਮੀ ਆ ਜਾਂਦੀ ਹੈ ਅਤੇ ਨਾਲ ਹੀ ਖਿਡਾਰੀ ਦੇ ਮਾਨਸਿਕ ਸੰਤੁਲਨ ‘ਤੇ ਵੀ ਪ੍ਰਭਾਵ ਪੈਂਦਾ ਹੈ ।

ਪ੍ਰਸ਼ਨ 19.
ਸਿਹਤਮੰਦ ਵਾਤਾਵਰਣ ਦਾ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਨ ਦਾ ਕੀ ਕਾਰਨ ਹੈ ?
ਉੱਤਰ-
ਸਕੂਲ, ਘਰ ਅਤੇ ਖੇਡਾਂ ਦਾ ਮੈਦਾਨ ਬੇਹਤਰ ਸਿੱਖਿਆ ਪ੍ਰਦਾਨ ਕਰਨ ਵਿਚ ਮੱਦਦਗਾਰ ਸਾਬਿਤ ਹੁੰਦਾ ਹੈ । ਇਸ ਨਾਲ ਖਿਡਾਰੀ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹ ਮਿਲਦਾ ਹੈ । ਇਕ ਚੰਗਾ ਵਾਤਾਵਰਣ ਅਤੇ ਚੰਗੀ ਭਾਗਦਾਰੀ ਵਧੀਆ ਵਿਕਾਸ ਅਤੇ ਵਾਧੇ ਲਈ ਜ਼ਰੂਰੀ ਹੈ ਜੋ ਕਿ ਸਰੀਰਕ ਤੰਦਰੁਸਤੀ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ ।

ਪ੍ਰਸ਼ਨ 20.
ਆਮ ਸਹਿਣਸ਼ੀਲਤਾ ਅਤੇ ਮੱਧ ਸਮੇਂ ਦੀ ਸਹਿਣਸ਼ੀਲਤਾ ਨੂੰ ਬਿਆਨ ਕਰੋ ।
ਉੱਤਰ-
(ੳ) ਆਮ ਸਹਿਣਸ਼ੀਲਤਾ (General Endurance)-ਇਹ ਐਰੋਬਿਕਸ, ਅਤੇ ਐਨਰੋਬਿਕਸ ਦੋਵੇਂ ਕ੍ਰਿਆਵਾਂ ਤੇ ਨਿਰਭਰ ਕਰਦੀ ਹੈ । ਇਹ ਹੌਲੀ ਅਤੇ ਤੇਜ਼ ਗਤੀ ਦੋਵਾਂ ਪ੍ਰਕਾਰਾਂ ਨਾਲ ਕੀਤੀ ਜਾਂਦੀ ਹੈ । ਇਹ ਸਹਿਣਸ਼ੀਲਤਾ ਖਿਡਾਰੀ ਨੂੰ ਬਿਨਾਂ ਥਕਾਵਟ ਦੇ ਲੰਬੇ ਸਮੇਂ ਦੇ ਕੰਮ ਕਰਨ ਦੇ ਯੋਗ ਬਣਾਉਂਦੀ ਹੈ ।

(ਅ) ਮੱਧ ਸਮੇਂ ਦੀ ਸਹਿਣਸ਼ੀਲਤਾ (Middle Term Endurance-ਇਸ ਦੀ ਜ਼ਰੂਰਤ ਉਹਨਾਂ ਮੁਕਾਬਲਿਆਂ ਵਿਚ ਪੈਂਦੀ ਹੈ ਜੋ ਕਿ 2 ਤੋਂ 10 ਮਿੰਟ ਵਿਚ ਖ਼ਤਮ ਹੋ ਜਾਂਦੇ ਹਨ , ਜਿਵੇਂ ਕਿ ਮੱਧ ਦੁਰੀ ਦੀਆਂ ਦੌੜਾਂ ਇਸ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 21.
ਪ੍ਰਤੀਕ੍ਰਿਆ ਰਫ਼ਤਾਰ ਅਤੇ ਗਤੀ ਯੋਗਤਾ ਵਿਚ ਕੀ ਫ਼ਰਕ ਹੈ ?
ਉੱਤਰ-
(ੳ) ਪ੍ਰਤੀਕ੍ਰਿਆ ਰਫਤਾਰ (Reaction Speed)-ਇਹ ਸਿਗਨਲ ਮਿਲਣ ਤੇ ਤੁਰੰਤ ਪ੍ਰਤੀਕ੍ਰਿਆਂ ਕਰਨ ਦੀ ਯੋਗਤਾ ਹੁੰਦੀ ਹੈ । ਇਸ ਵਿਚ ਖਿਡਾਰੀ ਸਥਿਤੀ ਦੇ ਵਿਰੁੱਧ ਪ੍ਰਤੀਕ੍ਰਿਆ ਕਰਦਾ ਹੈ , ਜਿਵੇਂ ਕਿ ਕੋਚ (Coach) ਦੀ ਸੀਟੀ ਵੱਜਣ ਤੇ ਅੱਗੇ ਵੱਲ, ਪਿੱਛੇ ਵੱਲ, ਖੱਬੇ ਅਤੇ ਸੱਜੇ ਪਾਸੇ ਤੇਜ਼ ਗਤੀ ਨਾਲ ਜਾਣਾ ਆਦਿ ।

(ਅ) ਗਤੀ ਯੋਗਤਾ (Acceleration Ability)-ਇਹ ਸਥਿਰ (Stationary) ਅਵਸਥਾ ਤੋਂ ਵੱਧ ਤੋਂ ਵੱਧ (Maximum) ਰਫਤਾਰ ਵਿਚ ਇਕਦਮ ਜਾਣ ਦੀ ਯੋਗਤਾ ਹੈ ; ਜਿਵੇਂ ਕਿ ਅਸੀਂ ਇਹਨਾਂ ਨੂੰ ਸਪਰਿੰਟ (Sprint) ਛੋਟੀ ਦੁਰੀ ਦੀਆਂ ਦੌੜਾਂ ਵਿਚ ਦੇਖ ਸਕਦੇ ਹਾਂ ਜਿੱਥੇ ਇਕ ਵਿਸਫੋਟਕ ਤਾਕਤ, ਤਕਨੀਕ ਅਤੇ ਲਚਕ ਦੀ ਜ਼ਰੂਰਤ ਪੈਂਦੀ ਹੈ ।

PSEB 12th Class Physical Education Solutions Chapter 1 ਸਰੀਰਕ ਯੋਗਤਾ

ਪ੍ਰਸ਼ਨ 22.
ਇੰਜਨ ਯੋਗਤਾ ਅਤੇ ਸੰਚਲਨ ਵੇਗ ਨੂੰ ਆਪਣੇ ਸ਼ਬਦਾਂ ਵਿਚ ਲਿਖੋ ।
ਉੱਤਰ-
(ਉ) ਲੋਕੋਮੋਟਰ ਜਾਂ ਮਨ ਦੀ ਯੋਗਤਾ ਜਾਂ ਇੰਜਣ ਯੋਗਤਾ (Locomotor Ability)-ਇਹ ਇਕਦਮ ਰਫਤਾਰ ਬਣਾ ਕੇ ਉਸਨੂੰ ਉਸੇ ਸਥਿਤੀ ਵਿਚ ਬਣਾਏ ਰੱਖਣ ਦੀ ਯੋਗਤਾ ਹੈ । ਜਿਵੇਂ ਕਿ ਛੋਟੀ ਦੂਰੀ ਦੀਆਂ ਦੌੜਾਂ 100 ਮੀ: 200 ਮੀ: ਅਤੇ 400 ਮੀ: ਆਦਿ ਇਸ ਦੀਆਂ ਉਦਾਹਰਨਾਂ ਹਨ ।

( ਅ) ਸੰਚਲਨ ਵੇਗ (Movement Speed)-ਇਹ ਉਹ ਯੋਗਤਾ ਜਿਸ ਵਿਚ ਘੱਟ ਤੋਂ ਘੱਟ ਸਮੇਂ ਵਿਚ ਵੱਧ ਤੋਂ ਵੱਧ ਕ੍ਰਿਆ ਨੂੰ ਪੂਰਾ ਕੀਤਾ ਜਾਂਦਾ ਹੈ ।

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)

ਪ੍ਰਸ਼ਨ 1.
ਆਈਸੋਟੋਨਿਕ ਅਤੇ ਆਈਸੋਮੀਟਰਿਕ ਵਿਚ ਕੀ ਅੰਤਰ ਹੈ ?
ਉੱਤਰ-
1. ਗਤੀਸ਼ੀਲ ਤਾਕਤ ਜਾਂ ਆਈਸੋਟੋਨਿਕ ਤਾਕਤ (Dynamic or Isotonic Strength)- ਜਦ ਸੁੰਗੜਨ ਨਾਲ ਮਾਸਪੇਸ਼ੀ ਦੀ ਲੰਬਾਈ ਵਿਚ ਪਰਿਵਰਤਨ ਹੁੰਦਾ ਹੈ ਤਾਂ ਉਸਨੂੰ ਗਤੀਸ਼ੀਲ ਤਾਕਤ ਕਹਿੰਦੇ ਹਨ । ਉਦਾਹਰਨ ਲਈ ਜਦ ਇਕ ਤੋਂ ਵੱਧ ਜੋੜਾਂ ਵਿਚ ਗਤੀ ਹੋਵੇ ਜਿਵੇਂ ਕਿ ਪੁਸ਼-ਅਪ, ਪੁਲ-ਅਪ, ਬਾਰਬੈਲ ਪੇਸ਼, ਸਕੈਊਟ ਜੰਪ (Squat Jump), ਡੈਡ ਲਿਫਟਜ (Dead lifts) ਆਦਿ । ਗਤੀਸ਼ੀਲ ਤਾਕਤ ਨੂੰ ਤਿੰਨ ਭਾਗਾਂ ਵਿਚ ਵਿਭਾਜਿਤ ਕੀਤਾ ਜਾਂਦਾ ਹੈ ।

2. ਸਥਿਰ ਤਾਕਤ ਜਾਂ ਆਈਸੋਮੀਟਰਿਕ (Static or Isometric Strength)-ਇਹ ਵਿਰੋਧ ਦੇ ਵਿਰੁੱਧ ਕ੍ਰਿਆਵਾਂ ਕਰਨ ਲਈ ਮਾਸਪੇਸ਼ੀ ਯੋਗਤਾ ਹੁੰਦੀ ਹੈ । ਇਸ ਵਿਚ ਮਾਸਪੇਸ਼ੀ ਆਪਣੀ ਲੰਬਾਈ ਬਦਲੇ ਬਿਨਾਂ ਹੀ ਤਨਾਵ ਦਾ ਵਿਕਾਸ ਕਰਦੀ ਹੈ , ਜਿਵੇਂ ਕੰਧ ਨੂੰ ਧੱਕਾ ਮਾਰਨਾ ਆਦਿ। |

ਪ੍ਰਸ਼ਨ 2.
ਸਹਿਣਸ਼ੀਲਤਾ ਨੂੰ ਕ੍ਰਿਆ ਦੇ ਸੁਭਾਅ ਅਨੁਸਾਰ ਕਿਵੇਂ ਪਰਿਭਾਸ਼ਿਤ ਕੀਤਾ ਜਾਂਦਾ ਹੈ ?
ਉੱਤਰ-
(ੳ) ਬੁਨਿਆਦੀ ਸਹਿਣਸ਼ੀਲਤਾ (Basic Endurance) – ਬੁਨਿਆਦੀ ਸਹਿਣਸ਼ੀਲਤਾ ਮੁੱਖ ਤੌਰ ਤੇ ਐਰੋਬਿਕ ਸਹਿਣਸ਼ੀਲਤਾ ਤੇ ਨਿਰਭਰ ਕਰਦੀ ਹੈ । ਐਰੋਬਿਕ ਤੋਂ ਭਾਵ ਹੈ ਕਿ ਜਿਸ ਵਿਚ ਆਕਸੀਜਨ ਦੀ ਪੂਰਤੀ ਕਸਰਤਾਂ ਅਤੇ ਅਭਿਆਸ ਨਾਲ ਮਿਲਦੀ ਰਹੇ ।
ਇਹ ਹੌਲੀ-ਹੌਲੀ ਕੀਤੀਆਂ ਜਾਂਦੀਆਂ ਹਨ ਜਿਸ ਵਿਚ ਸਰੀਰ ਦੇ ਸਾਰੇ ਮਸਲ ਗਰੁੱਪ ਭਾਗ ਲੈਂਦੇ ਹਨ ਜਾਂ ਸ਼ਾਮਲ ਹੁੰਦੇ ਹਨ । ਦੌੜਨਾ, ਜੋਗ, ਚੱਲਣਾ ਅਤੇ ਤੈਰਾਕੀ ਬੁਨਿਆਦੀ ਸਹਿਣਸ਼ੀਲਤਾ ਦੇ ਉਦਾਹਰਨ ਹਨ ।

(ਅ) ਆਮ ਸਹਿਣਸ਼ੀਲਤਾ (General Endurance) – ਇਹ ਐਰੋਬਿਕਸ ਅਤੇ ਐਰੋਬਿਕਸ ਦੋਵੇਂ ਕ੍ਰਿਆਵਾਂ ਤੇ ਨਿਰਭਰ ਕਰਦੀ ਹੈ । ਇਹ ਹੌਲੀ ਅਤੇ ਤੇਜ਼ ਗਤੀ ਦੋਵਾਂ ਪ੍ਰਕਾਰਾਂ ਨਾਲ ਕੀਤੀ ਜਾਂਦੀ ਹੈ । ਇਹ ਸਹਿਣਸ਼ੀਲਤਾ ਖਿਡਾਰੀ ਨੂੰ ਬਿਨਾਂ ਥਕਾਵਟ ਦੇ ਲੰਬੇ ਸਮੇਂ ਦੇ ਕੰਮ ਕਰਨ ਦੇ ਯੋਗ ਬਣਾਉਂਦੀ ਹੈ ।
(ਈ ਵਿਸ਼ੇਸ਼ ਸਹਿਣਸ਼ੀਲੜਾ (Specific Endurance)–ਵਿਸ਼ੇਸ਼ ਸਹਿਣਸ਼ੀਲਤਾ ਹਰ ਖੇਡ ਲਈ ਅਲੱਗਅਲੱਗ ਹੁੰਦੀ ਹੈ । ਹਰ ਖੇਡ ਦੀ ਆਪਣੀ ਗਤੀ ਹੁੰਦੀ ਹੈ , ਜਿਵੇਂ ਕਿ ਮੈਰਾਥਨ ਦੌੜਾਕਾਂ ਨੂੰ ਲੰਬੇ ਸਮੇਂ ਤੱਕ ਦੌੜਨਾ ਪੈਂਦਾ ਹੈ ਤੇ ਉਹੀ ਮੁੱਕੇਬਾਜ਼ (Boxer) ਨੂੰ ਆਪਣੀ ਬਾਊਟ (Bout) ਨੂੰ 3 ਮਿੰਟ ਵਿਚ ਖ਼ਤਮ ਕਰਨੀ ਹੁੰਦੀ ਹੈ । ਇਸ ਲਈ ਹਰ ਖੇਡ ਵਿਚ ਖਿਡਾਰੀ ਨੂੰ ਉੱਪਰ ਦਿੱਤੀਆਂ ਸਹਿਣਸ਼ੀਲਤਾ ਦੇ ਪ੍ਰਕਾਰ ਤੋਂ ਇਲਾਵਾ ਵਿਸ਼ੇਸ਼ ਪ੍ਰਕਾਰ ਦੀ ਸਹਿਣਸ਼ੀਲਤਾ ਦੀ ਤਿਆਰੀ ਵੀ ਕਰਨੀ ਪੈਂਦੀ ਹੈ ।

ਪ੍ਰਸ਼ਨ 3.
ਘੱਟ ਸਮੇਂ ਦੀ ਸਹਿਣਸ਼ੀਲਤਾ ਅਤੇ ਮੱਧ ਸਮੇਂ ਦੀ ਸਹਿਣਸ਼ੀਲਤਾ ਨੂੰ ਪਰਿਭਾਸ਼ਿਤ ਕਰੋ ।
ਉੱਤਰ-
(ੳ) ਘੱਟ ਸਮੇਂ ਦੀ ਸਹਿਣਸ਼ੀਲਤਾ (Short Term Endurance) – ਖੇਡ ਕ੍ਰਿਆਵਾਂ ਦੀ ਥਕਾਨ ਤੇ ਕਾਬੂ ਪਾਉਣ ਦੇ ਲਈ ਘੱਟ ਸਮੇਂ ਦੀ ਸਹਿਣਸ਼ੀਲਤਾ ਦੀ ਲੋੜ ਹੁੰਦੀ ਹੈ : ਜਿਵੇਂ ਕਿ ਛੋਟੀਆਂ ਦੌੜਾਂ ਜਿਵੇਂ (ਸਪਰਿੰਟ) ਤੇ ਮੱਧ ਦੁਰੀ ਦੀਆਂ ਦੌੜਾਂ ਆਦਿ ਇਸ ਦੇ ਉਦਾਹਰਨ ਹਨ । ਇਸਨੂੰ ਐਨੋਰੋਬਿਕ ਕਿਰਿਆ ਵੀ ਕਿਹਾ ਜਾਂਦਾ ਹੈ ।

(ਅ) ਮੱਧ ਸਮੇਂ ਦੀ ਸਹਿਣਸ਼ੀਲਤਾ (Middle Term Endurance – ਇਸ ਦੀ ਜ਼ਰੂਰਤ ਉਹਨਾਂ ਮੁਕਾਬਲਿਆਂ ਵਿਚ ਪੈਂਦੀ ਹੈ ਜੋ ਕਿ 2 ਤੋਂ 10 ਮਿੰਟ ਵਿਚ ਖ਼ਤਮ ਹੋ ਜਾਂਦੇ ਹਨ ਜਿਵੇਂ ਕਿ ਮੱਧ ਦੂਰੀ ਦੀਆਂ ਦੌੜਾਂ ਇਸ ਦੀਆਂ ਉਦਾਹਰਨਾਂ ਹਨ ।

ਪਸ਼ਨ 4.
ਤਾਲਮੇਲ ਯੋਗਤਾ ਤੋਂ ਕੀ ਭਾਵ ਹੈ ?
ਉੱਤਰ-
ਤਾਲਮੇਲ ਦੀ ਯੋਗਤਾ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਮੋਟਰ ਟਾਸਕ (Motor task) ਸਹਜ ਅਤੇ ਸਹੀ ਢੰਗ ਨਾਲ ਕੀਤੇ ਜਾਂਦੇ ਹਨ ਅਤੇ ਜਿਸ ਵਿਚ ਇੰਦਰੀਆਂ ਅਤੇ ਮਾਸਪੇਸ਼ੀਆਂ ਦੀ ਸੁੰਗੜਨ ਦਾ ਪਰਸਪਰ ਸੰਬੰਧ ਹੁੰਦਾ ਹੈ ਅਤੇ ਜੋ ਕਿ ਜੋੜਾਂ ਦੀ ਗਤੀ ਅਤੇ ਉਸਦੇ ਆਸ-ਪਾਸ ਦੇ ਅੰਗਾਂ ਅਤੇ ਸਰੀਰ ਦੀ ਸਥਿਤੀ ਤੇ ਨਿਰਭਰ ਕਰਦੀ ਹੈ । ਤਾਲਮੇਲ ਸਨਾਯੁਤੰਤਰ ਤੇ ਵੀ ਨਿਰਭਰ ਕਰਦਾ ਹੈ | ਸਰੀਰਕ ਤੰਦਰੁਸਤੀ ਵਿਚ ਤਾਲਮੇਲ ਦਾ ਅਹਿਮ ਰੋਲ ਹੈ ਜਿਸ ਤੋਂ ਬਿਨਾਂ ਕੋਈ ਵੀ ਖੇਡ ਜਾਂ ਕ੍ਰਿਆ ਸੰਭਵ ਹੀ ਨਹੀਂ ਹੈ ।

PSEB 12th Class Physical Education Solutions Chapter 1 ਸਰੀਰਕ ਯੋਗਤਾ

ਪ੍ਰਸ਼ਨ 5.
ਫੁਰਤੀ ਅਤੇ ਰਫ਼ਤਾਰ ਵਿਚ ਕੀ ਅੰਤਰ ਹੈ ?
ਉੱਤਰ-
ਗਤੀ (Speed) – ਗਤੀ ਤੋਂ ਭਾਵ ਸਰੀਰ ਦੇ ਅੰਗਾਂ ਵਿਚ ਤੇਜ਼ੀ ਲਿਆਉਣ ਤੋਂ ਹੈ । ਇਹ ਗਤੀ ਭਾਵੇਂ ਦੌੜਾਕ ਦੀਆਂ ਲੱਤਾਂ ਵਿਚ ਹੋਵੇ ਜਾਂ ਫਿਰ ਸ਼ਾਟ ਪੁੱਟ ਲਗਾਉਣ ਵਾਲੇ ਦੀਆਂ ਬਾਹਾਂ ਦੀ ਹੋਵੇ ।

ਫੁਰਤੀ (Agility) – ਉਲਟੀ ਦਿਸ਼ਾਵਾਂ ਵਿਚ ਅੱਗੇ ਵੱਧਣਾ ਅਤੇ ਵਿਸਫੋਟਕ ਊਰਜਾ ਨਾਲ ਗਤੀਵਿਧੀਆਂ ਦਾ ਪ੍ਰਦਰਸ਼ਨ ਕਰਨਾ, ਜਿਵੇਂ ਕਿ, ਜੀ-ਜੈਗ ਦੌੜ ਆਦਿ ।

ਪ੍ਰਸ਼ਨ 6.
ਤਾਕਤ ਕਿੰਨੇ ਪ੍ਰਕਾਰ ਦੀ ਹੁੰਦੀ ਹੈ ? ਵਿਸਥਾਰ ਸਹਿਤ ਲਿਖੋ ।
ਉੱਤਰ-
ਤਾਕਤ ਨੂੰ ਇਕ ਮਾਸਪੇਸ਼ੀ ਦੇ ਜ਼ਿਆਦਾ ਤੋਂ ਜ਼ਿਆਦਾ ਸੁੰਗੜਨ ਤੋਂ, ਮਾਸਪੇਸ਼ੀਆਂ ਦੇ ਸਮੂਹ ਦੁਆਰਾ ਇਕੱਠੇ ਲਗਾਏ ਬਲ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾਂਦਾ ਹੈ । ਤਾਕਤ ਨੂੰ ਸਹੀ ਮਾਤਰਾ ਵਿਚ ਕੀਤੇ ਅਭਿਆਸ ਨਾਲ ਵਧਾਇਆ ਜਾ ਸਕਦਾ ਹੈ ।
ਤਾਕਤ ਦੇ ਪ੍ਰਕਾਰ (Types of Strength-ਖੇਡਾਂ ਦੀਆਂ ਲੋੜਾਂ ਮੁਤਾਬਿਕ ਤਾਕਤ ਨੂੰ ਹੇਠਾਂ ਲਿਖੇ ਭਾਗਾਂ ਵਿਚ ਵੰਡਿਆ ਜਾਂਦਾ ਹੈ-

  1. ਗਤੀਸ਼ੀਲ ਤਾਕਤ ਜਾਂ ਆਈਸੋਟੋਨਿਕ ਤਾਕਤ (Dynamic or Isotonic Strength)
  2. ਸਥਿਰ ਤਾਕਤ ਜਾਂ ਆਈਸੋਮੀਟਰਿਕ (Static or Isometic Strength) ।

1. ਗਤੀਸ਼ੀਲ ਤਾਕਤ ਜਾਂ ਆਈਸੋਟੋਨਿਕ ਤਾਕਤ (Dynamic or sotonic Strength – ਜਦ ਸੁੰਗੜਨ ਨਾਲ ਮਾਸਪੇਸ਼ੀ ਦੀ ਲੰਬਾਈ ਵਿਚ ਪਰਿਵਰਤਨ ਹੁੰਦਾ ਹੈ ਤਾਂ ਉਸਨੂੰ ਗਤੀਸ਼ੀਲ ਤਾਕਤ ਕਹਿੰਦੇ ਹਨ । ਉਦਾਹਰਨ ਲਈ | ਜਦ ਇਕ ਤੋਂ ਵੱਧ ਜੋੜਾਂ ਵਿਚ ਗਤੀ ਹੋਵੇ ; ਜਿਵੇਂ ਕਿ ਪੁਸ਼-ਅਪ, ਪੁਲ-ਅਪ, ਬਾਰਬੈਲ ਪੇਸ਼, ਸਕੈਊਟ ਜੰਪ (Squat Jump), ਡੈਡ ਲਿਫਟਜ (Dead lifts) ਆਦਿ । ਗਤੀਸ਼ੀਲ ਤਾਕਤ ਨੂੰ ਤਿੰਨ ਭਾਗਾਂ ਵਿਚ ਵਿਭਾਜਿਤ ਕੀਤਾ ਜਾਂਦਾ ਹੈ ।

2. ਸਥਿਰ ਤਾਕਤ ਜਾਂ ਆਈਸੋਮੀਟਰਿਕ ਤਾਕਤ (Static or Isometric strength – ਇਹ ਵਿਰੋਧ ਦੇ ਵਿਰੁੱਧ ‘ ਕ੍ਰਿਆਵਾਂ ਕਰਨ ਲਈ ਮਾਸਪੇਸ਼ੀ ਯੋਗਤਾ ਹੁੰਦੀ ਹੈ । ਇਸ ਵਿਚ ਮਾਸਪੇਸ਼ੀ ਆਪਣੀ ਲੰਬਾਈ ਬਦਲੇ ਬਿਨਾਂ ਹੀ ਤਨਾਵ ਦਾ ਵਿਕਾਸ ਕਰਦੀ ਹੈ ,:ਜਿਵੇਂ ਕੰਧ ਨੂੰ ਧੱਕਾ ਮਾਰਨਾ ਆਦਿ।

ਪ੍ਰਸ਼ਨ 7.
ਲਚਕ ਤੋਂ ਤੁਸੀਂ ਕੀ ਸਮਝਦੇ ਹੋ, ਲਚਕ ਕਿੰਨੇ ਪ੍ਰਕਾਰ ਦੀ ਹੈ ? ਵਿਆਖਿਆ ਕਰੋ ।
ਉੱਤਰ-
ਲਚਕ ਗਤੀਸ਼ੀਲਤਾ ਦੀ ਉਹ ਦਰ ਹੈ ਜੋ ਕਿ ਜੋੜਾਂ ਤੋਂ ਸੰਭਵ ਹੁੰਦੀ ਹੈ । ਲਚਕ ਦੇ ਹੇਠ ਲਿਖੇ ਪ੍ਰਕਾਰ ਹਨ-

  1. ਸੁਸਤ ਲਚਕ (Pasive Flexibility)-ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਦੇ ਵੱਡੀ ਦਰ ਤੇ ਕ੍ਰਿਆਵਾਂ ਕਰਨ ਦੀ ਯੋਗਤਾ ਹੁੰਦੀ ਹੈ । ਉਦਾਹਰਨ ਦੇ ਤੌਰ ਤੇ ਕਿਸੇ ਸਾਥੀ ਖਿਡਾਰੀ ਦੀ ਮਦਦ ਨਾਲ ਸਟ੍ਰੇਚਿੰਗ (Stretching) ਕਸਰਤਾਂ ਕਰਨਾ |
  2. ਚੁਸਤ ਲਚਕ (Active Flexibility-ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਤੋਂ ਕ੍ਰਿਆਵਾਂ ਕਰਨ ਦੀ | ਦਰ ਦੀ ਯੋਗਤਾ ਹੈ । ਉਦਾਹਰਨ ਦੇ ਤੌਰ ਤੇ ਲੱਤਾਂ ਨੂੰ ਬੁਲਾਉਣਾ ਆਦਿ ।
  3. ਡਾਇਨਾਮਿਕ ਲਚਕ (Dynamic Flexibility-ਇਹ ਉਹ ਲਚਕ ਹੁੰਦੀ ਹੈ ਜਦ ਸਰੀਰ ਗਤੀ ਵਿਚ ਹੁੰਦਾ
    ਹੈ ਅਤੇ ਕ੍ਰਿਆਵਾਂ ਪ੍ਰਦਰਸ਼ਨ ਕਰਦਾ ਹੈ । ਜਿਵੇਂ ਕਿ ਦੌੜਨਾ, ਤੈਰਨਾ ਜਾਂ ਸਮਰਸੱਲਟ (Samersault) ਆਦਿ ।

ਪ੍ਰਸ਼ਨ 8.
ਰਫ਼ਤਾਰ ਕਿੰਨੇ ਪ੍ਰਕਾਰ ਦੀ ਹੈ ? ਵਿਸਥਾਰ ਸਹਿਤ ਲਿਖੋ ।
ਉੱਤਰ-ਰਫ਼ਤਾਰ ਪੰਜ ਪ੍ਰਕਾਰ ਦੀ ਹੁੰਦੀ ਹੈ ਜੋ ਕਿ ਹੇਠ ਲਿਖੇ ਅਨੁਸਾਰ ਹੈ-
1. ਪ੍ਰਤੀਕ੍ਰਿਆ ਰਫਤਾਰ (Reaction Speed – ਇਹ ਸਿਗਨਲ ਮਿਲਣ ਤੇ ਤੁਰੰਤ ਪ੍ਰਤੀਕ੍ਰਿਆ ਕਰਨ ਦੀ ਯੋਗਤਾ ਹੁੰਦੀ ਹੈ । ਇਸ ਵਿਚ ਖਿਡਾਰੀ ਪਰਿਸਥਿਤੀ ਦੇ ਵਿਰੁੱਧ ਪ੍ਰਤੀਕ੍ਰਿਆ ਕਰਦਾ ਹੈ ਜਿਵੇਂ ਕਿ ਕੱਚ ਦੀ ਸੀਟੀ ਵੱਜਣ ਤੇ ਅੱਗੇ ਵੱਲ, ਪਿੱਛੇ ਵੱਲ, ਖੱਬੇ ਅਤੇ ਸੱਜੇ ਪਾਸੇ ਤੇਜ਼ ਗਤੀ ਨਾਲ ਜਾਣਾ ਆਦਿ ।

2. ਤੇਜ਼ ਰਫਤਾਰ ਦੀ ਯੋਗਤਾ (Acceleration Ability) – ਇਹ ਸਥਿਰ (Stationary) ਅਵਸਥਾ ਤੋਂ ਵੱਧ ਤੋਂ . ਵੱਧ (Maximum) ਰਫਤਾਰ ਵਿਚ ਇਕਦਮ ਜਾਣ ਦੀ ਯੋਗਤਾ ਹੈ ; ਜਿਵੇਂ ਕਿ ਅਸੀਂ ਇਹਨਾਂ ਨੂੰ ਸਪਰਿੰਟ (Sprint) ਛੋਟੀ ਦੁਰੀ ਦੀਆਂ ਦੌੜਾਂ ਵਿਚ ਦੇਖ ਸਕਦੇ ਹਾਂ ਜਿੱਥੇ ਇਕ ਵਿਸਫੋਟਕ ਤਾਕਤ, ਤਕਨੀਕ ਅਤੇ ਲਚਕ ਦੀ ਜ਼ਰੂਰਤ ਪੈਂਦੀ ਹੈ ।

3. ਲੋਕੋਮੋਟਰ ਜਾਂ ਗਮਨ ਦੀ ਯੋਗਤਾ (Locomotor Ability) – ਇਹ ਇਕਦਮ ਰਫਤਾਰ ਬਣਾ ਕੇ ਉਸਨੂੰ ਉਸੇ ਸਥਿਤੀ ਵਿਚ ਬਣਾਏ ਰੱਖਣ ਦੀ ਯੋਗਤਾ ਹੈ । ਜਿਵੇਂ ਕਿ 100 ਮੀ: 200 ਮੀ: ਅਤੇ 400 ਮੀ: ਆਦਿ ਇਸ ਦੀਆਂ ਉਦਾਹਰਨਾਂ ਹਨ ।

4. ਗਤੀ ਮੀਲ ਰਫ਼ਤਾਰ (Movement Ability) – ਘੱਟ ਤੋਂ ਘੱਟ ਸਮੇਂ ਵਿਚ ਜ਼ਿਆਦਾ ਤੋਂ ਜ਼ਿਆਦਾ ਗਤੀ ਕਰਨ ਦੀ ਯੋਗਤਾ ਹੈ ; ਜਿਵੇਂ ਕਿ ਟੀਮ ਖੇਡਾਂ, ਲੜਾਕੂ ਖੇਡਾਂ, ਰੈਕਟ ਖੇਡਾਂ, ਸੁੱਟਣਾ ਅਤੇ ਜਿਮਨਾਸਟਿਕ ਆਦਿ ਵਿਚ ਦੇਖਿਆ ਜਾ ਸਕਦਾ ਹੈ ।

5. ਸਹਿਣਸ਼ੀਲਤਾ ਰਫ਼ਤਾਰ (Speed Endurance – ਇਹ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਖਿਡਾਰੀ ਆਪਣੀ ਰਫ਼ਤਾਰ ਨੂੰ ਖੇਡ ਦੇ ਆਖਰੀ ਪੜਾਅ ਤੱਕ ਬਣਾ ਕੇ ਰੱਖਦਾ ਹੈ ।

PSEB 12th Class Physical Education Solutions Chapter 1 ਸਰੀਰਕ ਯੋਗਤਾ

ਪ੍ਰਸ਼ਨ 9.
ਪ੍ਰਤੀਕ੍ਰਿਆ ਰਫ਼ਤਾਰ ਅਤੇ ਗਮਨ ਰਫ਼ਤਾਰ ਬਾਰੇ ਲਿਖੋ ।
ਉੱਤਰ-

  1. ਇੰਜਨ ਜਾਂ ਗਮਨ ਦੀ ਯੋਗਤਾ (Locomotor Ability) – ਇਹ ਇਕਦਮ ਰਫਤਾਰ ਬਣਾ ਕੇ ਉਸਨੂੰ ਉਸੇ ਸਥਿਤੀ ਵਿਚ ਬਣਾਏ ਰੱਖਣ ਦੀ ਯੋਗਤਾ ਹੈ । ਜਿਵੇਂ ਕਿ 100 ਮੀ:, 200 ਮੀ: ਅਤੇ 400 ਮੀ: ਆਦਿ ਇਸ ਦੀਆਂ ਉਦਾਹਰਨਾਂ ਹਨ ।
  2. ਗਤੀਸ਼ੀਲ ਰਫ਼ਤਾਰ (Movement Ability) – ਘੱਟ ਤੋਂ ਘੱਟ ਸਮੇਂ ਵਿਚ ਜ਼ਿਆਦਾ ਤੋਂ ਜ਼ਿਆਦਾ ਗਤੀ ਕਰਨ ਦੀ ਯੋਗਤਾ ਹੈ ; ਜਿਵੇਂ ਕਿ ਟੀਮ ਖੇਡਾਂ, ਲੜਾਕੂ ਖੇਡਾਂ, ਰੈਕਟ ਖੇਡਾਂ, ਸੁੱਟਣਾ ਅਤੇ ਜਿਮਨਾਸਟਿਕ ਆਦਿ ਵਿਚ ਦੇਖਿਆ ਜਾ ਸਕਦਾ ਹੈ ।

ਪ੍ਰਸ਼ਨ 10.
ਹੇਠ ਲਿਖਿਆਂ ਦੇ ਅਰਥ ਸਮਝਾਉ ।
1. ਚੰਗਾ ਸਰੀਰਕ ਆਸਣ
2. ਖ਼ੁਰਾਕ
3. ਜੀਵਨ ਸ਼ੈਲੀ ।
ਉੱਤਰ-
ਅਨੇਕਾਂ ਅਜਿਹੇ ਕਈ ਕਾਰਨ ਹੁੰਦੇ ਹਨ ਜੋ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ । ਨਿਸ਼ਕ੍ਰਿਆਂ ਦੇ ਕਾਰਨ ਛੋਟੇ ਅਤੇ ਲੰਬੇ ਸਮੇਂ ਦੇ ਅਭਿਆਸ ਕਾਲ ਤੇ ਕਈ ਤਰੀਕਿਆਂ ਨਾਲ ਪ੍ਰਭਾਵ ਪੈਂਦਾ ਹੈ । ਇਹ ਕਾਰਕ ਜੋ ਕਿ ਸਰੀਰਕ ਤੰਦਰੁਸਤੀ ‘ਤੇ ਪ੍ਰਭਾਵ ਪਾਉਂਦੇ ਹਨ, ਹੇਠ ਲਿਖੇ ਪ੍ਰਕਾਰ ਹਨ-
1. ਚੰਗਾ ਸਰੀਰਕ ਆਸਣ (Good Posture) – ਸਰੀਰਕ ਤਰੁੱਟੀਆਂ, ਸਰੀਰਕ ਯੋਗਤਾ ਵਿਚ ਹਮੇਸ਼ਾ ਹੀ ਮੁਸ਼ਕਿਲ ਪੈਦਾ ਕਰਦੀਆਂ ਹਨ , ਜਿਵੇਂ ਕਿ ਅਸੰਤੁਲਨ ਮਾਸਪੇਸ਼ੀਆਂ, ਕੁਪੋਸ਼ਣ, ਦਰਦ, ਲੋਰਡੋਸਿਸ (Lordosis) ਸਕੋਲਿਸਿਸ (Scoliosis), ਗੋਲ ਮੋਢੇ, ਗੋਡਿਆਂ ਦਾ ਟਕਰਾਉਣਾ ਆਦਿ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦੇ ਹਨ ।

2. ਅਹਾਰ (Diet) – ਸਰੀਰਕ ਪ੍ਰਦਰਸ਼ਨ ਵਿਚ ਅਹਾਰ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਅਤੇ ਸਰੀਰਕ ਯੋਗਤਾ ਦੇ ਸਤਰ ਨੂੰ ਬਣਾਏ ਰੱਖਣ ਵਿਚ ਬਹੁਤ ਸਹਾਇਕ ਹੁੰਦਾ ਹੈ , ਆਹਾਰ ਵਿਚ ਕੈਲਰੀ ਦੀ ਉਪਯੁਕਤ ਮਾਤਰਾ ਖਿਡਾਰੀਆਂ ਨੂੰ ਸਰਵ-ਉੱਚ ਪ੍ਰਦਰਸ਼ਨ ਕਰਨ ਵਿਚ ਮਦਦਗਾਰ ਸਾਬਿਤ ਹੁੰਦੀ ਹੈ । ਕਾਰਬੋਹਾਈਡਰੇਟਸ ਅਤੇ ਤਰਲ ਪਦਾਰਥਾਂ ਦੀ ਕਮੀ ਕਾਰਨ ਇਕ ਖਿਡਾਰੀ ਜਲਦੀ ਹੀ ਥਕਾਵਟ ਮਹਿਸੂਸ ਕਰਨ ਲੱਗ ਪੈਂਦਾ ਹੈ । ਮਾਸ਼ਪੇਸ਼ੀਆਂ ਦੇ ਪੁਨਰ-ਨਿਰਮਾਣ ਵਾਸਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ । ਕਾਰਬੋਹਾਈਡਰੇਟਸ, ਪ੍ਰੋਟੀਨ ਅਤੇ ਵਿਟਾਮਿਨਸ ਤੋਂ ਬਿਨਾਂ ਖਿਡਾਰੀ ਬੇਹਤਰ ਪ੍ਰਦਰਸ਼ਨ ਨਹੀਂ ਕਰ ਸਕਦਾ ਅਤੇ ਉਸਦੀ ਸਰੀਰਕ ਯੋਗਤਾ ਵੀ ਘੱਟ ਜਾਂਦੀ ਹੈ ।

3. ਜੀਵਨ ਸ਼ੈਲੀ (Life Style) – ਉਹ ਖਿਡਾਰੀ ਜੋ ਚੰਗੀ ਜੀਵਨ ਸ਼ੈਲੀ ਨੂੰ ਅਪਨਾਉਂਦੇ ਹਨ, ਉਹ ਹਮੇਸ਼ਾ ਬੇਹਤਰ ਪ੍ਰਦਰਸ਼ਨ ਕਰਦੇ ਹਨ । ਜੀਵਨ ਸ਼ੈਲੀ ਤੋਂ ਭਾਵ ਸ਼ਾਨੋ-ਸ਼ੌਕਤ ਵਾਲਾ ਜੀਵਨ ਤੋਂ ਨਹੀਂ ਹੈ ਬਲਕਿ ਇਸ ਤੋਂ ਭਾਵ ਹੈ ਕਿ ਚੰਗੀਆਂ ਆਦਤਾਂ ਵਾਲਾ ਜੀਵਨ ਜਿਉਣਾ | ਇਕ ਵਿਅਕਤੀ ਜੋ ਸਿਗਰੇਟ, ਸ਼ਰਾਬ ਜਾਂ ਨਸ਼ੇ ਆਦਿ ਦਾ ਆਦੀ ਹੁੰਦਾ ਹੈ ਉਹੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ । ਇਹ ਉਸਦੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ ।

ਪ੍ਰਸ਼ਨ 11.
ਸੰਤੁਲਨ ਪ੍ਰਤਿਕ੍ਰਿਆ ਅਤੇ ਯੋਗਤਾ ਕਰਨ ਦੀ ਯੋਗਤਾ ਕੀ ਹੈ ?
ਉੱਤਰ-

  1. ਪ੍ਰਤੀਕ੍ਰਿਆ ਕਰਨ ਦੀ ਯੋਗਤਾ Reaction Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਸਿੰਗਨਲ ਮਿਲਣ ਤੇ ਖਿਡਾਰੀ ਪ੍ਰਤੀਕ੍ਰਿਆ ਕਰਦਾ ਹੈ , ਜਿਵੇਂ 100 ਮੀ: ਦੌੜ ਵਿਚ ਸਿੰਗਨਲ ਹੁੰਦੇ ਹੀ ਇਕ ਵੇਗ ਤੇ ਦਿਸ਼ਾ ਵੱਲ ਤੇਜ਼ ਗਤੀ ਨਾਲ ਦੌੜਨਾ ।
  2. ਸੰਤੁਲਨ ਯੋਗਤਾ (Balance Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਗਤੀ ਵਿਚ ਸਰੀਰ ਦੀ ਸਥਿਤੀ ਬਣਾਈ ਰੱਖਦਾ ਹੈ ; ਜਿਵੇਂ ਕਿ ਸਕੂਟ ਸਟਾਂਪ (Scoot stop) ਅਤੇ 400 ਮੀ: ਵਿਚ ਆਪਣੀ ਲਾਈਨ ਵਿਚ ਰਹਿ ਕੇ ਦੌੜਨਾ ਆਦਿ ।

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ ਤੋਂ (Five Marks Question Answers)

ਪ੍ਰਸ਼ਨ 1.
ਸਰੀਰਕ ਯੋਗਤਾ ਦੇ ਅੰਗ ਤਾਕਤ, ਰਫ਼ਤਾਰ ਬਾਰੇ ਲਿਖੋ ।
ਉੱਤਰ-
1. ਤਾਕਤ (Strength) – ਤਾਕਤ ਨੂੰ ਇਕ ਮਾਸਪੇਸ਼ੀ ਦੇ ਜ਼ਿਆਦਾ ਤੋਂ ਜ਼ਿਆਦਾ ਸੁੰਗੜਨ ਤੋਂ, ਮਾਸਪੇਸ਼ੀਆਂ ਦੇ ਸਮੂਹ ਦੁਆਰਾ ਇਕੱਠੇ ਲਗਾਏ ਬਲ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾਂਦਾ ਹੈ । ਤਾਕਤ ਨੂੰ ਸਹੀ ਮਾਤਰਾ ਵਿਚ ਕੀਤੇ ਅਭਿਆਸ ਨਾਲ ਵਧਾਇਆ ਜਾ ਸਕਦਾ ਹੈ ।

ਤਾਕਤ ਦੇ ਪ੍ਰਕਾਰ (Types of Strength) – ਖੇਡਾਂ ਦੀਆਂ ਲੋੜਾਂ ਮੁਤਾਬਿਕ ਤਾਕਤ ਨੂੰ ਹੇਠ ਲਿਖੇ ਭਾਗਾਂ ਵਿਚ ਵੰਡਿਆ ਜਾਂਦਾ ਹੈ-
(ਉ) ਗਤੀਸ਼ੀਲ ਤਾਕਤ ਜਾਂ ਆਈਸੋਟੋਨਿਕ ਤਾਕਤ (Dynamic or isotonic strength)
(ਅ) ਸਥਿਰ ਤਾਕਤ ਜਾਂ ਆਈਸੋਮੀਟਰਿਕ (Static or isometic strength) ।

(ਉ) ਗਤੀਸ਼ੀਲ ਤਾਕਤ ਜਾਂ ਆਈਸੋਟੋਨਿਕ ਤਾਕਤ (Dynamic or Isotonic Strength) – ਜਦ ਸੁੰਗੜਨ ਨਾਲ ਮਾਸਪੇਸ਼ੀ ਦੀ ਲੰਬਾਈ ਵਿਚ ਪਰਿਵਰਤਨ ਹੁੰਦਾ ਹੈ ਤਾਂ ਉਸਨੂੰ ਗਤੀਸ਼ੀਲ ਤਾਕਤ ਕਹਿੰਦੇ ਹਨ । ਉਦਾਹਰਨ ਲਈ ਜਦ ਇਕ ਤੋਂ ਵੱਧ ਜੋੜਾਂ ਵਿਚ ਗਤੀ ਹੋਵੇ ; ਜਿਵੇਂ ਕਿ ਪੁਸ਼-ਅਪ, ਪੁਲ-ਅਪ, ਬਾਰਬੈਲ ਪੇਸ਼, ਸਕੈਊਟ ਜੰਪ (Squat Jump), ਡੈਡ ਲਿਫਟਜ (Dead lifts) ਆਦਿ । ਗਤੀਸ਼ੀਲ ਤਾਕਤ ਨੂੰ ਤਿੰਨ ਭਾਗਾਂ ਵਿਚ ਵਿਭਾਜਿਤ ਕੀਤਾ ਜਾਂਦਾ ਹੈ ।
(i) ਵੱਧ ਤੋਂ ਵੱਧ ਤਾਕਤ (Maximum Strength)-ਇਹ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਜੋ ਕਿ ਵਿਰੋਧ ਦੇ ਵਿਰੁੱਧ ਸਵੈ-ਇੱਛਾ ਨਾਲ ਪ੍ਰਾਪਤ ਕੀਤੀ ਜਾਂਦੀ ਹੈ । ਵੱਧ ਤਾਕਤ ਨੂੰ ਅਸੀਂ ਮਸਕੂਲੋਸਕੇਟਲ (Musculosketal) ਬਲ ਦੀ ਮਾਤਰਾ ਦੇ ਰੂਪ ਵਿਚ ਪਰਿਭਾਸ਼ਿਤ ਕਰ ਸਕਦੇ ਹਾਂ ਜੋ ਕਿ ਵਿਅਕਤੀ ਬਾਹਰੀ ਯਤਨਾਂ ਨਾਲ ਪੈਦਾ ਕਰਦਾ ਹੈ । ਉਦਾਹਰਨ ਦੇ ਤੌਰ ਤੇ ਦੋ ਮਿੰਟ ਵਿਚ ਵਿਅਕਤੀ ਕਿੰਨੀਆਂ ਡੰਡ ਪੇਲ ਸਕਦਾ ਹੈ, ਕਿੰਨੀਆਂ ਬੈਠਕਾਂ ਮਾਰ ਸਕਦਾ ਹੈ ।

(ii) ਵਿਸਫੋਟਕ ਤਾਕਤ (Explosive Strength) – ਇਹ ਗਤੀ ਅਤੇ ਤਾਕਤ ਦਾ ਮਿਸ਼ਰਣ ਹੈ । ਇਹ ਗਤੀ ਦੇ ਵਿਰੋਧ ਤੇ ਕਾਬੂ ਪਾਉਣ ਦੀ ਕਾਬਲੀਅਤ ਹੁੰਦੀ ਹੈ । ਵਿਸਫੋਟਕ ਉੱਚ ਤਾਕਤ ਤੇਜ਼ ਗਤੀ ਦੀਆਂ ਦੌੜਾਂ, ਭਾਰ ਚੁੱਕਣਾ, ਹੈਮਰ ਥਰੋ, ਲੰਬੀ ਕੁੱਦ ਅਤੇ ਉੱਚੀ ਕੁੱਦ ਵਿਚ ਦੇਖੀ ਜਾ ਸਕਦੀ ਹੈ ।
PSEB 12th Class Physical Education Solutions Chapter 1 ਸਰੀਰਕ ਯੋਗਤਾ 1
(iii) ਤਾਕਤ ਦੀ ਸਹਿਣਸ਼ੀਲਤਾ (Strength Endurance) – ਇਹ ਤਾਕਤ ਅਤੇ ਸਹਿਣਸ਼ੀਲਤਾ ਦਾ ਮਿਸ਼ਰਣ ਹੁੰਦੀ ਹੈ । ਇਹ ਵਿਰੋਧ ’ਤੇ ਕਾਬੂ ਪਾਉਣ ਦੀ ਯੋਗਤਾ ਹੁੰਦੀ ਹੈ । ਲੰਬੀ ਦੂਰੀ ਦੀਆਂ ਦੌੜਾਂ, ਤੈਰਾਕੀ ਅਤੇ ਸਾਈਕਲਿੰਗ ਆਦਿ ਇਸ ਦੀਆਂ ਉਦਾਹਰਨਾਂ ਹਨ । ਆ ਸਥਿਰ ਤਾਕਤ ਜਾਂ ਆਈਸੋਮੀਟਰਿਕ (Static or Isometic Strength)-ਇਹ ਵਿਰੋਧ ਦੇ ਵਿਰੁੱਧ ਕਿਆਵਾਂ ਕਰਨ ਲਈ ਮਾਸਪੇਸ਼ੀ ਯੋਗਤਾ ਹੁੰਦੀ ਹੈ । ਇਸ ਵਿਚ ਮਾਸਪੇਸ਼ੀ ਆਪਣੀ ਲੰਬਾਈ ਬਦਲੇ ਬਿਨਾਂ ਹੀ ਤਨਾਵ ਦਾ ਵਿਕਾਸ ਕਰਦੀ ਹੈ : ਜਿਵੇਂ ਕੰਧ ਨੂੰ ਧੱਕਾ ਮਾਰਨਾ ਆਦਿ ।

2. ਗਤੀ (ਰਫਤਾਰ) (Speed – ਗਤੀ ਇਕ ਅਧਿਕਤਮ ਦਰ ਹੁੰਦੀ ਹੈ, ਜਿਸ ਵਿਚ ਇਕ ਵਿਅਕਤੀ ਇਕ ਵਿਸ਼ੇਸ਼ ਦੂਰੀ ਨੂੰ ਤੈਅ ਕਰਨ ਲਈ ਆਪਣੇ ਸਰੀਰ ਵਿਚ ਗਤੀ ਲੈ ਕੇ ਆਉਂਦਾ ਹੈ । ਅਸੀਂ ਕਹਿ ਸਕਦੇ ਹਾਂ ਕਿ ਰਫਤਾਰ ਘੱਟ ਤੋਂ ਘੱਟ ਮੁਸ਼ਕਿਲ ਸਮੇਂ ਵਿਚ ਇਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਣ ਦੀ ਯੋਗਤਾ ਹੁੰਦੀ ਹੈ । | ਰਫਤਾਰ, ਇਕਦਮ ਕ੍ਰਿਆ (Quick response), ਤੇਜ਼ੀ (acceleration), ਇਕਦਮ ਗਤੀ (maximum speed), ‘ ਰਫਤਾਰ ਸਹਿਣਸ਼ੀਲਤਾ ( speed cladira:ce ਤੋਂ ਮਿਲ ਕੇ ਬਣਦੀ ਹੈ ।

ਸਰੀਰਕ ਸਿੱਖਿਆ ਵਿਚ ਰਫਤਾਰ ਦਾ ਆਪਣਾ ਮਹੱਤਵ ਹੈ । ਇਸ ਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ Speed is the rate of motion” ਭਾਵ ਕੋਈ ਵਿਅਕਤੀ ਕਿੰਨੇ ਸਮੇਂ ਵਿਚ ਤੇਜ਼ ਰਫਤਾਰ ਬਣਾ ਕੇ ਆਪਣੇ ਸਥਾਨ ਤੇ ਪਹੁੰਚ ਸਕਦਾ ਹੈ ।

PSEB 12th Class Physical Education Solutions Chapter 1 ਸਰੀਰਕ ਯੋਗਤਾ

ਪ੍ਰਸ਼ਨ 2.
ਸਰੀਰਕ ਯੋਗਤਾ ਦੀ ਮਹੱਤਤਾ ਬਾਰੇ ਲਿਖੋ ।
ਉੱਤਰ-
ਉਹ ਵਿਅਕਤੀ ਜੋ ਸਰੀਰਕ ਤੌਰ ਤੇ ਤੰਦਰੁਸਤ ਹਨ ਉਹ ਆਪਣੇ ਜੀਵਨ ਦਾ ਆਨੰਦ ਪੂਰੀ ਤਰ੍ਹਾਂ ਨਾਲ ਉਠਾਉਣ ਦੇ ਯੋਗ ਹਨ । ਅੱਜ ਦੇ ਤਕਨੀਕੀ ਵਿਕਾਸ ਦੇ ਯੁੱਗ ਵਿਚ ਲੋਕਾਂ ਕੋਲ ਮੁਸ਼ਕਿਲ ਨਾਲ ਹੀ ਆਪਣੀ ਸਰੀਰਕ ਯੋਗਤਾ ਲਈ ਸਮਾਂ ਹੁੰਦਾ ਹੈ । ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਸਰੀਰਕ ਯੋਗਤਾ ਹੋਣਾ ਇੰਨਾ ਮਹੱਤਵਪੂਰਨ ਕਿਉਂ ਹੈ ? ਇਹਨਾਂ ਸਵਾਲਾਂ ਦਾ ਜਵਾਬ ਹੇਠ ਦਿੱਤੇ ਅਨੁਸਾਰ ਹੈ-
1. ਸੰਪੂਰਨ ਸਿਹਤ ਦਾ ਸੁਧਾਰ (Improves Overall Health – ਸਰੀਰਕ ਯੋਗਤਾ ਨਾਲ ਵਿਅਕਤੀ ਕਈ ਤਰ੍ਹਾਂ ਦੇ ਸਰੀਰਕ ਫਾਇਦਿਆਂ ਨੂੰ ਮਾਣਦਾ ਹੈ ; ਜਿਵੇਂ ਕਿ ਸਾਹ ਪ੍ਰਕ੍ਰਿਆ, ਲਹੂ ਸੰਚਾਰ ਪ੍ਰਣਾਲੀ ਅਤੇ ਸਰੀਰ ਦੀਆਂ ਸਮੁੱਚੀ ਪ੍ਰਣਾਲੀਆਂ ਦਾ ਠੀਕ ਢੰਗ ਨਾਲ ਕੰਮ ਕਰਨਾ ਅਤੇ ਸਰੀਰ ਦਾ ਕ੍ਰਿਆਤਮਕ ਰੂਪ ਵਿਚ ਤਿਆਰ ਰਹਿਣਾ । ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਡਾਈਬੀਟੀਜ਼ ਟਾਇਪ-2, ਦਿਲ ਦੀਆਂ ਬਿਮਾਰੀਆਂ, ਕੈਂਸਰ ਤੋਂ ਬਚਾਅ, ਆਦਿ ਤੋਂ ਬਚਿਆ ਰਹਿੰਦਾ ਹੈ ।

2. ਭਾਰ ਪ੍ਰਬੰਧਨ (Weight Management – ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਵਾਧੂ ਵਜ਼ਨ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ; ਜਿਵੇਂ ਕਿ ਉੱਚਾ ਖੁਨ ਚਾਪ (High Blood Pressure), ਕੈਸਟਰੋਲ ਪੱਧਰ, ਡਾਇਬਟੀਜ਼ ਆਦਿ ਦੀ ਜੜ੍ਹ ਹੈ । ਇਸ ਲਈ ਉਹ ਵਿਅਕਤੀ ਜੋ ਸਰਗਰਮ ਅਤੇ ਸਰੀਰਕ ਤੌਰ ਤੇ ਤੰਦਰੁਸਤ ਹੁੰਦੇ ਹਨ, ਉਹਨਾਂ ਵਿੱਚ ਉਪਰੋਕਤ ਬਿਮਾਰੀਆਂ ਦੀ ਸੰਭਾਵਨਾ ਘੱਟ ਹੁੰਦੀ ਹੈ ।

3. ਤਨਾਵ ਪ੍ਰਬੰਧ ਵਿਚ ਮਹੱਤਵਪੂਰਨ (Importance as a stress Management) – ਇਕ ਵਿਅਕਤੀ ਸਰੀਰਕ ਯੋਗਤਾ ਅਤੇ ਸਰੀਰਕ ਯੋਗਤਾ ਦੇ ਪ੍ਰੋਗਰਾਮ ਦੇ ਜਰੀਏ ਤਣਾਅ ਨੂੰ ਬਰਦਾਸ਼ਤ ਕਰਨਾ, ਉਸ ਤੋਂ ਬਾਹਰ ਨਿਕਲਣਾ ਅਤੇ ਰੋਜ਼ਮਰਾ ਦੇ ਵਿਚਿਲਤ ਕਰਨ ਵਾਲੇ ਤਣਾਅ ਤੇ ਕਾਬੂ ਪਾਉਣਾ ਸਿੱਖ ਲੈਂਦਾ ਹੈ । ਇਸ ਲਈ ਇਹ ਜੀਵਨ ਵਿਚ ਸੰਤੁਲਨ ਅਤੇ ਸ਼ਾਤੀ ਬਣਾਏ ਰੱਖਣ ਵਿਚ ਮਦਦ ਕਰਦਾ ਹੈ । ਇਸ ਲਈ ਜ਼ਰੂਰੀ ਹੈ ਕਿ ਜੀਵਨ ਵਿਚ ਸ਼ਾਂਤੀ ਬਣਾਈ ਰੱਖਣ ਲਈ ਵਿਅਕਤੀ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ ।

4. ਸੱਟਾਂ ਦੀ ਸੰਭਾਵਨਾ ਨੂੰ ਘਟਾਉਣਾ (Reduce risk of Injuries) – ਸਰੀਰਕ ਯੋਗਤਾ ਜੀਵਨ ਦੇ ਅਗਲੇ ਪੜਾਅ ਵਿਚ ਸੱਟਾਂ ਦੇ ਜ਼ੋਖ਼ਿਮ ਨੂੰ ਘਟਾਉਂਦੀ ਹੈ । ਇਸ ਦਾ ਕਾਰਨ ਮਾਸਪੇਸ਼ੀਆਂ ਦੀ ਤਾਕਤ, ਹੱਡੀਆਂ ਵਿਚਲੀ ਘਣਤਾ, ਲਚਕਤਾ ਅਤੇ ਸਥਿਰਤਾ ਹੁੰਦੀ ਹੈ ਜੋ ਕਿ ਸੱਟਾਂ ਦੀ ਸੰਭਾਵਨਾ ਨੂੰ ਘਟਾਉਂਦੀ ਹੈ ।

5. ਜੀਵਨ ਦੀ ਸੰਭਾਵਨਾ ਵਿਚ ਵਾਧਾ (Increases life Expectancy – ਨਿਯਮਿਤ ਕਸਰਤਾਂ ਅਤੇ ਯੋਗਤਾ ਸੰਬੰਧਿਤ ਪ੍ਰੋਗਰਾਮ ਸਿਹਤ ਸੰਬੰਧਿਤ ਬਿਮਾਰੀਆਂ ਨੂੰ ਘਟਾਉਣ ਵਿਚ ਲਾਭਦਾਇਕ ਹੁੰਦੇ ਹਨ ਜੋ ਕਿ ਉਮਰ ਦਰ ਦੀਆਂ ਸੰਭਾਵਨਾਵਾਂ ਨੂੰ ਵਧਾਉਂਦੀਆਂ ਹਨ ਅਤੇ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ ਦਰ ਨੂੰ ਘਟਾਉਂਦੀ ਹੈ । ਇਹ ਦੇਖਿਆ ਗਿਆ ਹੈ ਕਿ ਜੋ ਵਿਅਕਤੀ ਸਰੀਰਕ ਤੌਰ ਤੇ ਸਰਗਰਮ ਰਹਿੰਦੇ ਹਨ, ਉਹ ਸਵਸਥ ਅਤੇ ਲੰਬਾ ਜੀਵਨ ਗੁਜ਼ਾਰਦੇ ਹਨ ।

6. ਸਹੀ ਵਾਧਾ ਅਤੇ ਵਿਕਾਸ (Proper growth and Development) – ਸਰੀਰਕ ਯੋਗਤਾ ਅਤੇ ਸਰੀਰਕ ਯੋਗਤਾ ਦੇ ਪ੍ਰੋਗਰਾਮਾਂ ਦੀ ਸਹਾਇਤਾ ਨਾਲ ਬੱਚਿਆਂ ਵਿਚ ਵਧੀਆ ਵਿਕਾਸ ਹੁੰਦਾ ਹੈ । ਉਹਨਾਂ ਦੀ ਸਿਹਤ, ਉਚਾਈ, ਸਰੀਰਕ ਸੰਰਚਨਾ ਅਤੇ ਭਾਰ ਸਹੀ ਅਨੁਪਾਤ ਅਤੇ ਕੂਮ ਵਿਚ ਵੱਧਦੇ ਹਨ ।

7. ਕੰਮ ਕਰਨ ਦੀ ਸਮਰੱਥਾ ਵਿਚ ਵਾਧਾ Improves work Efficiency) – ਸਰੀਰਕ ਤੌਰ ਤੇ ਯੋਗ ਵਿਅਕਤੀ ਜੀਵਨ ਦੇ ਹਰ ਪਹਿਲੂ ਜਿਵੇਂ ਕੰਮ ਕਰਨ ਦੀ ਥਾਂ, ਪਰਿਵਾਰ ਅਤੇ ਦੋਸਤਾਂ ਵਿਚ ਸੰਤਲੁਨ ਬਣਾ ਕੇ ਰੱਖਦਾ ਹੈ । ਉਸ ‘ ਦੀ ਸਰਗਰਮ ਜੀਵਨ ਸ਼ੈਲੀ ਅਤੇ ਤੰਦਰੁਸਤੀ ਕਾਰਨ ਉਹ ਕੰਮ ਨੂੰ ਸਫਲਤਾ ਨਾਲ ਕਰਦਾ ਹੈ ਅਤੇ ਆਪਣੇ ਸਮਾਜਿਕ ਸਮੂਹ ਦਾ ਵੀ ਉਤਸ਼ਾਹ ਨਾਲ ਆਨੰਦ ਮਾਣਦਾ ਹੈ । ਇਸ ਲਈ ਅਸੀਂ ਉਪਰੋਕਤ ਤੱਥਾਂ ਤੋਂ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਇਕ ਤੰਦਰੁਸਤ ਸਰੀਰ ਵਿਚ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ ।

PSEB 12th Class Physical Education Solutions Chapter 1 ਸਰੀਰਕ ਯੋਗਤਾ

ਪ੍ਰਸ਼ਨ 3.
ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਬਾਰੇ ਵਿਸਥਾਰ ਨਾਲ ਚਰਚਾ ਕਰੋ ।
ਉੱਡਰ-
ਅਨੇਕਾਂ ਅਜਿਹੇ ਕਈ ਕਾਰਨ ਹੁੰਦੇ ਹਨ ਜੋ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ । ਨਿਸ਼ਕ੍ਰਿਆਂ ਦੇ ਕਾਰਨ ਛੋਟੇ ਅਤੇ ਲੰਬੇ ਸਮੇਂ ਦੇ ਅਭਿਆਸ ਕਾਲ ਤੇ ਕਈ ਤਰੀਕਿਆਂ ਨਾਲ ਪ੍ਰਭਾਵ ਪੈਂਦਾ ਹੈ । ਇਹ ਕਾਰਕ ਜੋ ਕਿ ਸਰੀਰਕ ਤੰਦਰੁਸਤੀ ਤੇ ਪ੍ਰਭਾਵ ਪਾਉਂਦੇ ਹਨ, ਹੇਠ ਲਿਖੇ ਪ੍ਰਕਾਰ ਹਨ-
1. ਸਰੀਰਕ ਢਾਂਚਾ (Anatomical Structure-ਸਰੀਰਕ ਢਾਂਚਾ ਅਲੱਗ-ਅਲੱਗ ਅਕਾਰ ਅਤੇ ਰੂਪ ਵਿਚ ਹੁੰਦਾ ਹੈ । ਕਈ ਵਾਰ ਅਨੁਚਿਤ ਆਕਾਰ ਅਤੇ ਰੂਪ ਸਰੀਰਕ ਕ੍ਰਿਆਵਾਂ ਵਿਚ ਉਲਝਣਾਂ ਪੈਦਾ ਕਰਦਾ ਹੈ ਅਤੇ ਕਈ ਵਾਰ ਕਮਜ਼ੋਰ ਅੰਗ ਵਿਅਕਤੀ ਦੇ ਕੰਮਾਂ ਜਾਂ ਕ੍ਰਿਆਵਾਂ ਨੂੰ ਘਟਾ ਦਿੰਦੇ ਹਨ ।

2. ਸਰੀਰਕ ਕਿਰਿਆ ਦੀ ਬਣਤਰ (Physiological Structures) – ਸਾਡੇ ਸਰੀਰ ਦੀਆਂ ਪ੍ਰਣਾਲੀਆਂ ਜਿਵੇਂ ਸਾਹ ਪ੍ਰਣਾਲੀ, ਲਹੂ ਸੰਚਾਰ ਪ੍ਰਣਾਲੀ, ਮਾਸਪੇਸ਼ੀ ਪ੍ਰਣਾਲੀ ਅਤੇ ਅਨੇਕਾਂ ਹੋਰ ਪ੍ਰਣਾਲੀਆਂ ਨੇ ਕੁਸ਼ਲਤਾਪੂਰਵਕ ਕੰਮ ਕਰਨਾ ਹੁੰਦਾ ਹੈ । ਸਰੀਰਕ ਪ੍ਰਣਾਲੀ ਵਿਚ ਖ਼ਰਾਬੀ, ਸਰੀਰਕ ਕੰਮਾਂ ਨੂੰ ਪ੍ਰਭਾਵਿਤ ਕਰਦੀ ਹੈ ਜਿਵੇਂ ਕਿ ਸਾਹ ਲੈਣ ਵਿਚ ਔਖ ਹੋਣਾ ਜਾਂ ਫਿਰ ਦਿਲ ਦੀ ਬਿਮਾਰੀ ਆਦਿ । ਇਸ ਲਈ ਸਰੀਰਕ ਤੰਦਰੁਸਤੀ ਵਿਚ ਵਿਅਕਤੀ ਦਾ ਫਿਟ ਹੋਣਾ ਬੜਾ ਜ਼ਰੂਰੀ ਹੈ ।

3. ਮਨੋਵਿਗਿਆਨਿਕ ਕਾਰਨ (Psychological Factor) – ਕਈ ਤਰ੍ਹਾਂ ਦੇ ਮਾਨਸਿਕ ਵਿਗਾੜ ਜੋ ਕਿ ਸਰੀਰਕ | ਕੰਮਾਂ ਵਿਚ ਉਲਝਣਾਂ ਪੈਦਾ ਕਰਦੇ ਹਨ , ਜਿਵੇਂ ਕਿ ਦਬਾਅ, ਤਨਾਵ, ਚਿੰਤਾਵਾਂ ਆਦਿ । ਇਹ ਸਰੀਰਕ ਕ੍ਰਿਆਵਾਂ ਵਿਚ ਰੁਕਾਵਟ ਦਾ ਕਾਰਨ ਬਣਦੀਆਂ ਹਨ । ਮਾਨਸਿਕ ਰੂਪ ਨਾਲ ਮਜ਼ਬੂਤ ਅਤੇ ਤਨਾਅ-ਮੁਕਤ ਵਿਅਕਤੀ ਖੇਡਾਂ
ਲਈ ਯੋਗ ਹੁੰਦਾ ਹੈ । ਦਬਾਅ ਅਤੇ ਤਨਾਅ ਹਮੇਸ਼ਾ ਹੀ ਸਰੀਰਕ ਤੰਦਰੁਸਤੀ ਨੂੰ ਘਟਾ ਦਿੰਦਾ ਹੈ ।

4. ਜੱਦ ਅਤੇ ਵਾਤਾਵਰਣ (Heedity and Environment) – ਜੱਦ ਅਤੇ ਵਾਤਾਵਰਣ ਦੋਵੇਂ ਹੀ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ । ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਨੁੱਖੀ ਸੈੱਲ 23 (ਜੋੜੇ) ਕੋਰਮੋਸੋਮਜ ਤੋਂ ਬਣਿਆ ਹੁੰਦਾ ਹੈ । ਜਿਸ ਵਿਚ 75% ਮਾਤਾ ਅਤੇ ਪਿਤਾ ਅਤੇ 25% ਬਾਕੀ ਖਾਨਦਾਨੀ ਜੀਨਸ ਦਾ ਸੰਚਾਰਣ ਹੁੰਦਾ ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜੱਦੀ ਗੁਣ ਜਿਵੇਂ ਕਿ ਕਈ ਤਰ੍ਹਾਂ ਦੇ ਔਗੁਣ, ਚਮੜੀ ਅਤੇ ਅੱਖਾਂ ਦਾ ਰੰਗ, ਸਰੀਰਕ ਬਣਾਵਟ ਆਦਿ ਮਨੁੱਖ ਨੂੰ ਜੱਦ ਵਿਚ ਮਿਲਦੀ ਹੈ ਅਤੇ ਇਹ ਜੱਦ ਅਤੇ ਵਾਤਾਵਰਣ ਦੇ ਗੁਣ ਸਰੀਰਕ ਤੰਦਰੁਸਤੀ ‘ਤੇ ਵੀ ਪ੍ਰਭਾਵ ਪਾਉਂਦੇ ਹਨ ।

5. ਚੰਗਾ ਸਰੀਰਕ ਆਸਣ (Good Posur) – ਸਰੀਰਕ ਤਰੁੱਟੀਆਂ, ਸਰੀਰਕ ਤੰਦਰੁਸਤੀ ਵਿਚ ਹਮੇਸ਼ਾ ਹੀ ਮੁਸ਼ਕਿਲ ਪੈਦਾ ਕਰਦੀਆਂ ਹਨ , ਜਿਵੇਂ ਕਿ ਅਸੰਤੁਲਨ ਮਾਸਪੇਸ਼ੀਆਂ, ਕੁਪੋਸ਼ਣ, ਦਰਦ, ਲੋਰਡੋਸਿਸ (Lordosis) ਸਕੋਲਿਸਿਸ (Scoliosis), ਗੋਲ ਮੋਢੇ, ਗੋਡਿਆਂ ਦਾ ਟਕਰਾਉਣਾ ਆਦਿ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ‘ ਕਰਦੇ ਹਨ ।

6. ਅਹਾਰ (Diet) – ਸਰੀਰਕ ਪ੍ਰਦਰਸ਼ਨ ਵਿਚ ਅਹਾਰ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਅਤੇ ਸਰੀਰਕ ਯੋਗਤਾ ਦੇ ਸਤਰ ਨੂੰ ਬਣਾਏ ਰੱਖਣ ਵਿਚ ਬਹੁਤ ਸਹਾਇਕ ਹੁੰਦਾ ਹੈ । ਆਹਾਰ ਵਿਚ ਕੈਲਰੀ ਦੀ ਉਪਯੁਕਤ ਮਾਤਰਾ ਖਿਡਾਰੀਆਂ ਨੂੰ ਸਰਵ-ਉੱਚ ਪ੍ਰਦਰਸ਼ਨ ਕਰਨ ਵਿਚ ਮਦਦਗਾਰ ਸਾਬਿਤ ਹੁੰਦੀ ਹੈ । ਕਾਰਬੋਹਾਈਡਰੇਟਸ ਅਤੇ ਤਰਲ ਪਦਾਰਥਾਂ ਦੀ ਕਮੀ ਕਾਰਨ ਇਕ ਖਿਡਾਰੀ ਜਲਦੀ ਹੀ ਥਕਾਵਟ ਮਹਿਸੂਸ ਕਰਨ ਲੱਗ ਪੈਂਦਾ ਹੈ | ਮਾਸ਼ਪੇਸ਼ੀਆਂ ਦੇ ਪੁਨਰ-ਨਿਰਮਾਣ ਵਾਸਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ । ਕਾਰਬੋਹਾਈਡਰੇਟਸ, ਪ੍ਰੋਟੀਨ ਅਤੇ ਵਿਟਾਮਿਨਸ ਤੋਂ ਬਿਨਾਂ ਖਿਡਾਰੀ ਬੇਹਤਰ ਪ੍ਰਦਰਸ਼ਨ ਨਹੀਂ ਕਰ ਸਕਦਾ ਅਤੇ ਉਸਦੀ ਸਰੀਰਕ ਯੋਗਤਾ ਵੀ ਘੱਟ ਜਾਂਦੀ ਹੈ ।

7. ਜੀਵਨ ਸ਼ੈਲੀ (Life Style)ਉਹ ਖਿਡਾਰੀ ਜੋ ਚੰਗੀ ਜੀਵਨ ਸ਼ੈਲੀ ਨੂੰ ਅਪਨਾਉਂਦੇ ਹਨ, ਉਹ ਹਮੇਸ਼ਾ ਬੇਹਤਰ ਪ੍ਰਦਰਸ਼ਨ ਕਰਦੇ ਹਨ । ਜੀਵਨ ਸ਼ੈਲੀ ਤੋਂ ਭਾਵ ਸ਼ਾਨੋ-ਸ਼ੌਕਤ ਵਾਲਾ ਜੀਵਨ ਤੋਂ ਨਹੀਂ ਹੈ ਬਲਕਿ ਇਸ ਤੋਂ ਭਾਵ ਹੈ ਕਿ ਚੰਗੀਆਂ ਆਦਤਾਂ ਵਾਲਾ ਜੀਵਨ ਜਿਉਣਾ । ਇਕ ਵਿਅਕਤੀ ਜੋ ਸਿਗਰੇਟ, ਸ਼ਰਾਬ ਜਾਂ ਨਸ਼ੇ ਆਦਿ ਦਾ ਆਦੀ ਹੁੰਦਾ ਹੈ ਉਹੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦਾ । ਇਹ ਉਸਦੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ ।

8. ਜਲਵਾਯੂ (Climate) – ਅਲੱਗ-ਅਲੱਗ ਤਰ੍ਹਾਂ ਦੀ ਜਲਵਾਯੂ ਸਰੀਰਕ ਯੋਗਤਾ ‘ਤੇ ਪ੍ਰਭਾਵ ਪਾਉਂਦੀ ਹੈ ! ਸਰਦੀ, ਗਰਮੀ ਅਤੇ ਨਮੀ ਵਰਗੇ ਭਿੰਨ-ਭਿੰਨ ਜਲਵਾਯੂ ਸਰੀਰਕ ਯੋਗਤਾ ਨੂੰ ਪ੍ਰਭਾਵਿਤ ਕਰਦੇ ਹਨ । ਵਧੀਆ ਪ੍ਰਦਰਸ਼ਨ ਵਾਸਤੇ ਇਕ ਖਿਡਾਰੀ ਨੂੰ ਅਲੱਗ-ਅਲੱਗ ਜਲਵਾਯੂ ਪ੍ਰਸਿਥਤੀਆਂ ਵਿਚ ਰਹਿ ਕੇ ਅਭਿਆਸ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ । ਉਦਾਹਰਨ ਦੇ ਤੌਰ ਤੇ ਜੇਕਰ ਖਿਡਾਰੀ ਗਰਮ ਜਾਂ ਮੈਦਾਨੀ ਇਲਾਕਿਆਂ ਦਾ ਰਹਿਣ ਵਾਲਾ ਹੈ ਤਾਂ ਉਸਨੂੰ ਠੰਡੇ ਇਲਾਕੇ ਵਿਚ ਜ਼ਰੂਰ ਅਭਿਆਸ ਕਰਨਾ ਚਾਹੀਦਾ ਹੈ ਤਾਂ ਜੋ ਉਸਦਾ ਪ੍ਰਦਰਸ਼ਨ ਵਧੀਆ ਹੋ ਸਕੇ । ਇਹਨਾਂ ਜਲਵਾਯੂ ਰੁਕਾਵਟਾਂ ਨੂੰ ਦੂਰ ਕਰਨ ਦਾ ਤਰੀਕਾ ਇਹ ਹੀ ਹੈ ਕਿ ਅਲੱਗ-ਅਲੱਗ ਜਲਵਾਯੂ ਵਾਤਾਵਰਣ ਵਿਚ ਅਭਿਆਸ ਕੀਤਾ ਜਾਵੇ ।

9. ਨਿਸ਼ਕ੍ਰਿਆ (Inactivity) – ਸਰੀਰਕ ਕ੍ਰਿਆਵਾਂ ਦੀ ਘਾਟ ਨਾਲ ਵਿਅਕਤੀ ਗਤੀਹੀਨ , ਜੀਵਨ ਸ਼ੈਲੀ ਵੱਲ ਚਲਿਆ ਜਾਂਦਾ ਹੈ ਜਿਸ ਨਾਲ ਸਰੀਰਕ ਪ੍ਰਣਾਲੀਆਂ ਵਿਚ ਖ਼ਰਾਬੀ ਪੈਦਾ ਹੁੰਦੀ ਹੈ | ਸਰੀਰਕ ਗਤੀਵਿਧੀ ਸ਼ਬਦ ਰੋਜ਼ਮੱਰਾ ਦੇ ਕੰਮ ਨਾਲ ਖ਼ਰਚ ਹੋਣ ਵਾਲੀ ਉਰਜਾ ਦੇ ਰੂਪ ਵਿਚ ਲਿਆ ਜਾਂਦਾ ਹੈ । ਇਹ ਰੋਜ਼ਮੱਰਾ ਦੇ ਕੰਮ ਜਿਵੇਂ ਕਿ ਚੱਲਣਾ, ਦੌੜਨਾ, ਸਾਈਕਲ ਚਲਾਉਣਾ, ਤੈਰਨਾ, ਝਾੜੂ ਮਾਰਨਾ ਆਦਿ ਘਰੇਲੂ ਕੰਮ ਹੁੰਦੇ ਹਨ । ਨਿਸ਼ਕ੍ਰਿਆ ਦੇ ਕਾਰਨ ਸਰੀਰਕ ਪ੍ਰਣਾਲੀ ਕਮਜ਼ੋਰ ਹੋ ਜਾਂਦੇ ਹਨ ਅਤੇ ਕਈ ਸਿਹਤ ਨੂੰ ਲੈ ਕੇ ਮਸਲੇ ਖੜ੍ਹੇ ਹੋ ਜਾਂਦੇ ਹਨ ਜੋ ਕਿ ਸਰੀਰਕ ਯੋਗਤਾ ‘ਤੇ ਪ੍ਰਭਾਵ ਪਾਉਂਦੇ ਹਨ ।

10. ਸੱਟਾਂ (Injuries) – ਸੱਟਾਂ ਲੱਗਣਾ ਖੇਡਾਂ ਦਾ ਹਿੱਸਾ ਹਨ । ਸੱਟਾਂ ਦੀ ਦੇਖਭਾਲ ਦੀ ਕਮੀ ਦੇ ਕਾਰਨ ਖੇਡ ਪ੍ਰਦਰਸ਼ਨ ਵਿਚ ਕਮੀ ਆ ਜਾਂਦੀ ਹੈ ਅਤੇ ਨਾਲ ਹੀ ਖਿਡਾਰੀ ਦੇ ਮਾਨਸਿਕ ਸੰਤੁਲਨ ‘ਤੇ ਵੀ ਪ੍ਰਭਾਵ ਪੈਂਦਾ ਹੈ ।

11. ਉਮਰ (Age) – ਉਮਰ ਵਿਚ ਅੰਤਰ ਹਮੇਸ਼ਾ ਹੀ ਸਰੀਰਕ ਤੰਦਰੁਸਤੀ ਨੂੰ ਪ੍ਰਭਾਵਿਤ ਕਰਦਾ ਹੈ । ਜਦ ਅਸੀਂ ਛੋਟੇ | ਬੱਚੇ ਹੁੰਦੇ ਹਾਂ ਤਾਂ ਅਸੀਂ ਵੱਡੀ ਉਮਰ ਦੇ ਵਿਅਕਤੀ ਦੀ ਸਰੀਰਕ ਯੋਗਤਾ ਦੀ ਤੁਲਨਾ ਵਿਚ ਨਹੀਂ ਖੇਡ ਸਕਦੇ । ਇਸ ਤਰ੍ਹਾਂ ਜਦ ਅਸੀਂ ਬੁਢਾਪੇ ਵੱਲ ਵੱਧਦੇ ਹਾਂ ਤਾਂ ਸਾਡੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਸਰੀਰ
ਉੱਤੇ ਚਰਬੀ ਵੱਧ ਜਾਂਦੀ ਹੈ ਜੋ ਕਿ ਸਰੀਰਕ ਯੋਗਤਾ ‘ਤੇ ਪ੍ਰਭਾਵ ਪਾਉਂਦੀ ਹੈ ।

12. ਲਿੰਗ (Gender) – ਲਿੰਗ ਸਰੀਰਕ ਯੋਗਤਾ ਵਿਚ ਹਮੇਸ਼ਾਂ ਹੀ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ । ਔਰਤ ਅਤੇ ਆਦਮੀ ਦੋਨਾਂ ਦੇ ਸਰੀਰ ਵਿਚ ਕਈ ਵਿਲੱਖਣਤਾਵਾਂ ਪਾਈਆਂ ਜਾਂਦੀਆਂ ਹਨ । ਉਦਾਹਰਨ ਦੇ ਤੌਰ ਤੇ ਔਰਤਾਂ ਦੇ ਸਰੀਰ ਦੀਆਂ ਮਾਸਪੇਸ਼ੀਆਂ, ਆਦਮੀ ਨਾਲੋਂ ਘੱਟ ਮਜ਼ਬੂਤ ਹੁੰਦੀਆਂ ਹਨ ਪਰ ਔਰਤਾਂ ਦੇ ਜੋੜਾਂ ਵਿਚ ਲਚਕਤਾ ਆਦਮੀ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਉਹਨਾਂ ਨੂੰ ਜਿਮਨਾਸਟਿਕ ਵਰਗੀਆਂ ਖੇਡਾਂ ਵਿਚ ਬਹੁਤ ਲਾਭ ਮਿਲਦਾ ਹੈ । ਉੱਥੇ ਹੀ ਆਦਮੀਆਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਦਿਲ ਦਾ ਆਕਾਰ ਵੱਡਾ ਹੁੰਦਾ ਹੈ ਜਿਸ ਕਰਕੇ ਉਹਨਾਂ ਨੂੰ ਖੇਡਾਂ ਵਿਚ ਸ਼ਕਤੀ, ਤਾਕਤ ਅਤੇ ਗਤੀ ਮਿਲਦੀ ਹੈ ।

13. ਸਿਹਤਮੰਦ ਵਾਤਾਵਰਣ (Healthy Envrionment) – ਸਕੂਲ, ਘਰ ਅਤੇ ਖੇਡਾਂ ਦਾ ਮੈਦਾਨ ਬੇਹਤਰ ਸਿੱਖਿਆ ਪ੍ਰਦਾਨ ਕਰਨ ਵਿਚ ਮੱਦਦਗਾਰ ਸਾਬਿਤ ਹੁੰਦਾ ਹੈ । ਇਸ ਨਾਲ ਖਿਡਾਰੀ ਨੂੰ ਚੰਗਾ ਪ੍ਰਦਰਸ਼ਨ ਕਰਨ ਲਈ ਉਤਸ਼ਾਹ ਮਿਲਦਾ ਹੈ । ਇਕ ਚੰਗਾ ਵਾਤਾਵਰਣ ਅਤੇ ਚੰਗੀ ਭਾਗਦਾਰੀ ਵਧੀਆ ਵਿਕਾਸ ਅਤੇ ਵਾਧੇ ਲਈ ਜ਼ਰੂਰੀ
ਹੈ ਜੋ ਕਿ ਸਰੀਰਕ ਤੰਦਰੁਸਤੀ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ ।

PSEB 12th Class Physical Education Solutions Chapter 1 ਸਰੀਰਕ ਯੋਗਤਾ

ਪ੍ਰਸ਼ਨ 4.
ਲਚਕ ਨੂੰ ਬਿਆਨ ਕਰੋ ਅਤੇ ਇਸਦੇ ਅਲੱਗ-ਅਲੱਗ ਪ੍ਰਕਾਰਾਂ ਬਾਰੇ ਲਿਖੋ ।
ਉੱਤਰ-
ਲਚਕ ਗਤੀਸ਼ੀਲਤਾ ਦੀ ਉਹ ਦਰ ਜੋ ਕਿ ਜੋੜਾਂ ਤੇ ਸੰਭਵ ਹੁੰਦੀ ਹੈ | ਅਸੀਂ ਆਮ ਸ਼ਬਦਾਂ ਵਿਚ ਇਹ ਕਹਿ ਸਕਦੇ ਹਾਂ ਕਿ ਲਚਕ ਨੂੰ ਸੁਸਤ (Possive) ਕ੍ਰਿਆਵਾਂ ਦੇ ਦੌਰਾਨ, ਜੋੜਾਂ ਅਤੇ ਉਹਨਾਂ ਦੇ ਆਸ-ਪਾਸ ਦੀਆਂ ਮਾਸਪੇਸ਼ੀਆਂ (Muscles) ਦੀ ਗਤੀ ਦੀ ਦਰ ਦੇ ਰੂਪ ਵਿਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ।

ਲਚਕ ਹੋਰਨਾਂ ਸਰੀਰਕ ਗੁਣਾਂ ਵਾਂਗ ਇਕ ਬਹੁਮੁੱਲਾ ਗੁਣ ਹੈ ਅਤੇ ਸਰੀਰਕ ਸਿੱਖਿਆ ਅਤੇ ਖਿਡਾਰੀਆਂ ਵਿਚ ਇਸਦੀ ਆਪਣੀ ਮਹੱਤਤਾ ਹੈ ਕਿਉਂਕਿ ਲਚਕਦਾਰ ਖਿਡਾਰੀ ਮੈਦਾਨ ਵਿਚ ਕਈ ਤਰ੍ਹਾਂ ਦੀਆਂ ਸੱਟਾਂ ਤੋਂ ਬਚਿਆ ਰਹਿੰਦਾ ਹੈ । ਲਚਕ ਦੇ ਕਈ ਪ੍ਰਕਾਰ ਹੁੰਦੇ ਹਨ ਅਤੇ ਇਹਨਾਂ ਦਾ ਵਰਗੀਕਰਨ ਅੱਗੇ ਲਿਖੇ ਅਨੁਸਾਰ ਹੈ-
ਲਚਕ ਦੇ ਪ੍ਰਕਾਰ (Types of Flexibility) –
PSEB 12th Class Physical Education Solutions Chapter 1 ਸਰੀਰਕ ਯੋਗਤਾ 2
1. ਸੁਸਤ ਲਚਕ (Pasive Flexibility) – ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਦੇ ਵੱਡੀ ਦਰ ਤੇ ਕ੍ਰਿਆਵਾਂ ਕਰਨ ਦੀ ਯੋਗਤਾ ਹੁੰਦੀ ਹੈ । ਉਦਾਹਰਨ ਦੇ ਤੌਰ ਤੇ ਕਿਸੇ ਸਾਥੀ ਖਿਡਾਰੀ ਦੀ ਮਦਦ ਨਾਲ ਸਚਿੰਗ (Stretching) ਕਸਰਤਾਂ ਕਰਨਾ ।

2. ਚੁਸਤ ਲਚਕ (Active Flexibility) – ਇਹ ਬਿਨਾਂ ਕਿਸੇ ਬਾਹਰੀ ਮੱਦਦ ਜਾਂ ਸਹਾਰੇ ਤੋਂ ਕ੍ਰਿਆਵਾਂ ਕਰਨ ਦੀ ਦਰ ਦੀ ਯੋਗਤਾ ਹੈ । ਉਦਾਹਰਨ ਦੇ ਤੌਰ ਤੇ ਲੱਤਾਂ ਨੂੰ ਝੂਲਾਉਣਾ ਆਦਿ ।

3. ਗਤੀਸ਼ੀਲ ਲਚਕ (Dynamic Flexibility) – ਇਹ ਉਹ ਲਚਕ ਹੁੰਦੀ ਹੈ ਜਦ ਸਰੀਰ ਗੜੀ ਵਿਚ ਹੁੰਦਾ ਹੈ ਅਤੇ ਕ੍ਰਿਆਵਾਂ ਪ੍ਰਦਰਸ਼ਨ ਕਰਦਾ ਹੈ । ਜਿਵੇਂ ਕਿ ਦੌੜਨਾ, ਤੈਰਨਾ ਜਾਂ ਸਮਰਸੱਲਟ (Samersault) ਆਦਿ ।

ਪ੍ਰਸ਼ਨ 5.
ਤੁਸੀਂ ਤਾਲਮੇਲ ਯੋਗਤਾ ਤੋਂ ਕੀ ਸਮਝਦੇ ਹੋ ? ਤਾਲਮੇਲ ਦੇ ਅਲੱਗ-ਅਲੱਗ ਅੰਗਾਂ ਨੂੰ ਬਿਆਨ ਕਰੋ ।
ਉੱਤਰ-
ਤਾਲਮੇਲ ਦੀ ਯੋਗਤਾ ਉਹ ਯੋਗਤਾ ਹੁੰਦੀ ਹੈ ਜਿਸ ਵਿਚ ਮੋਟਰ ਟਾਸਕ ( Motor task) ਸਹਜ ਅਤੇ ਸਹੀ ਢੰਗ ਨਾਲ ਕੀਤੇ ਜਾਂਦੇ ਹਨ ਅਤੇ ਜਿਸ ਵਿਚ ਇੰਦਰੀਆਂ ਅਤੇ ਮਾਸਪੇਸ਼ੀਆਂ ਦੀ ਸੁੰਗੜਨ ਦੀ ਪਰਸਪਰ ਸੰਬੰਧ ਹੁੰਦਾ ਹੈ। ਅਤੇ ਜੋ ਕਿ ਜੋੜਾਂ ਦੀ ਗਤੀ ਅਤੇ ਉਸਦੇ ਆਸ-ਪਾਸ ਦੇ ਅੰਗਾਂ ਅਤੇ ਸਰੀਰ ਦੀ ਸਥਿਤੀ ਤੇ ਨਿਰਭਰ ਕਰਦੀ ਹੈ । ਤਾਲਮੇਲ ਸਨਾਯੁਤੰਤਰ ਤੇ ਵੀ ਨਿਰਭਰ ਕਰਦਾ ਹੈ । ਸਰੀਰਕ ਤੰਦਰੁਸਤੀ ਵਿਚ ਤਾਲਮੇਲ ਦਾ ਅਹਿਮ ਰੋਲ ਹੈ ਜਿਸ ਤੋਂ ਬਿਨਾਂ ਕੋਈ ਵੀ ਖੇਡ ਜਾਂ ਕਿਆ ਸੰਭਵ ਹੀ ਨਹੀਂ ਹੈ ।
ਤਾਲਮੇਲ ਦੇ ਪ੍ਰਕਾਰ (Types of co-ordination-ਖੇਡਾਂ ਦੀ ਦੁਨੀਆਂ ਵਿਚ ਮੁੱਖ ਤੌਰ ਤੇ ਸੱਤ (7) ਪ੍ਰਕਾਰ ਦੀ ਤਾਲਮੇਲ ਯੋਗਤਾ ਪਾਈ ਜਾਂਦੀ ਹੈ ।

1. ਸਥਿਤੀ ਨਿਰਧਾਰਣ ਯੋਗਤਾ (Orientation) – ਯੋਗਤਾ-ਇਹ ਵਿਅਕਤੀ ਉਹ ਯੋਗਤਾ ਹੈ ਜਿਸ ਵਿਚ ਉਹ ਜ਼ਰੂਰਤ ਅਨੁਸਾਰ ਸਥਾਨ ਅਤੇ ਸਮੇਂ ਤੇ ਆਪਣੇ ਸਰੀਰ ਦਾ ਵਿਸ਼ਲੇਸ਼ਣ ਕਰਕੇ ਪਰਿਵਰਤਨ ਕਰ ਲੈਂਦਾ ਹੈ । ਉਦਾਹਰਨ ਦੇ ਤੌਰ ਤੇ ਜਿਮਨਾਸਟਿਕ ਵਿਚ ਖੇਡ ਪ੍ਰਦਰਸ਼ਨ ਮੁਤਾਬਿਕ ਸਰੀਰ ਦੀ ਸਥਿਤੀ ਨੂੰ ਬਦਲਣਾ, ਬਾਸਕਟਬਾਲ ਵਿਚ ਅਫੈਨਸ ਤੇ ਡੀਫੈਨਸ (Offense and defense) ਵਿਚ ਆਪਣੇ ਸਰੀਰ ਦੀ ਸਥਿਤੀ ਵਿਚ ਬਦਲਾਵ ਕਰ ਲੈਂਦਾ ਹੈ ।

2. ਸੰਯੋਜਨ ਦੀ ਯੋਗਤਾ (Coupling Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਸਰੀਰ ਦੇ ਅੰਗਾਂ ਨੂੰ ਗਤੀ ਵਿਚ ਅਰਥਪੂਰਨ ਢੰਗ ਨਾਲ ਸੰਯੋਜਨ ਕਰਕੇ ਕੀਤਾ ਜਾਂਦਾ ਹੈ ; ਜਿਵੇਂ ਵਾਲੀਬਾਲ ਵਿਚ ਸਪਾਈਕਿੰਗ ਦੇ ਦੌਰਾਨ ਖਿਡਾਰੀ ਤੇਜ਼ ਗਤੀ ਨਾਲ ਜੰਪ ਕਰਦਾ ਹੈ | ਬਾਲ ਨੂੰ ਹਿੱਟ ਕਰਦਾ ਹੈ । ਇਸ ਸਮੇਂ ਉਸ ਦੇ ਸਰੀਰ ਦੇ ਸਾਰੇ ਅੰਗਾਂ ਵਿਚ ਇਕਸਾਰਤਾ ਦਾ ਤਾਲਮੇਲ ਹੁੰਦਾ ਹੈ ।

3. ਡਿਫਰੇਂਸੀਏਸ਼ਨ (Differentiation Ability) – ਇਹ ਵਿਅਕਤੀ ਦੀ ਉਹ ਯੋਗਤਾ ਹੁੰਦੀ ਹੈ ਜਿਸ ਖਿਡਾਰੀ ਮੋਟਰ ਐਕਸ਼ਨ (Motor action) ਦੇ ਦੌਰਾਨ ਸਰੀਰ ਦੇ ਅਲੱਗ-ਅਲੱਗ ਅੰਗਾਂ ਤੋਂ ਕ੍ਰਿਆ ਕਰਵਾਉਣ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਦਾ ਹੈ , ਜਿਵੇਂ ਕਿ ਵਾਲੀਬਾਲ ਵਿਚ ਸਪਾਈਕਿੰਗ ਜੰਪ ਦੇ ਦੌਰਾਨ ਸਥਿਤੀ ਦੇ ਅਨੁਸਾਰ ਬਾਲ ਨੂੰ ਸੁੱਟਣਾ (Drop) ਕਰਨਾ ।

4. ਪ੍ਰਤੀਕ੍ਰਿਆ ਕਰਨ ਦੀ ਯੋਗਤਾ (Reaction Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਸਿੰਗਨਲ ਮਿਲਣ ਤੇ ਖਿਡਾਰੀ ਪ੍ਰਤੀਕ੍ਰਿਆ ਕਰਦਾ ਹੈ , ਜਿਵੇਂ 100 ਮੀ: ਦੌੜ ਵਿਚ ਸਿੰਗਨਲ ਹੁੰਦੇ ਹੀ ਇਕ ਵੇ ਤੇ ਦਿਸ਼ਾ ਵੱਲ ਤੇਜ਼ ਗਤੀ ਨਾਲ ਦੌੜਨਾ ।

5. ਸੰਤੁਲਨ ਯੋਡਾ (Balance Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਗਤੀ ਵਿਚ ਸਰੀਰ ਦੀ ਸਥਿਤੀ ਬਣਾਈ ਰੱਖਦਾ ਹੈ ; ਜਿਵੇਂ ਕਿ ਸਕੂਟ ਸਟਾਂਪ (Scoot stop) ਅਤੇ 400 ਮੀ: ਵਿਚ ਆਪਣੀ ਲਾਈਨ ਵਿਚ ਰਹਿ ਕੇ ਦੌੜਨਾ ਆਦਿ ।

6. ਲੈਅ ਦੀ ਯੋਗਤਾ (Rhythm Abhity) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਲੈਅ ਨੂੰ ਸਮਝਦੇ ਹੋਏ ਲੈਅ ਵਿਚ ਗਤੀ ਬਣਾ ਕੇ ਰੱਖਦਾ ਹੈ । ਉਦਾਹਰਨ ਦੇ ਤੌਰ ਤੇ ਬਾਸਕਟ ਬਾਲ ਵਿਚ ਲੈ-ਅਪ (Lay up) ਸਾਂਟ ਲਗਾਉਣਾ ।

7. ਹਿਣ ਯੋਸਤਾ (Alkation Ability) – ਇਹ ਵਿਅਕਤੀ ਦੀ ਉਹ ਯੋਗਤਾ ਹੈ ਜਿਸ ਵਿਚ ਉਹ ਪ੍ਰਸਥਿਤੀ ਨੂੰ ਸਮਝ ਕੇ ਉਸ ਵਿਚ ਪ੍ਰਭਾਂਵੀ ਪਰਿਵਰਤਨ ਲੈ ਕੇ ਆਵੇ । ਉਦਾਹਰਨ ਦੇ ਤੌਰ ਤੇ ਬਾਸਕਟ ਬਾਲ ਵਿਚ ਜੰਪ ਸੱਟ ਕਿਆ ਦੇ ਅਨੁਕੂਲ ਬਣਾਉਣਾ ਆਇ ॥

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

Punjab State Board PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ Important Questions and Answers.

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਸਮਾਜ ਸ਼ਾਸਤਰ ਦਾ ਜਨਮਦਾਤਾ ਕਿਸਨੂੰ ਕਿਹਾ ਜਾਂਦਾ ਹੈ ?
(a) ਅਗਸਤੇ ਕਾਮਤੇ
(b) ਕਾਰਲ ਮਾਰਕਸ
(c) ਦੁਰਖੀਮ
(d) ਮੈਕਸ ਵੈਬਰ ।
ਉੱਤਰ-
(a) ਅਗਸਤੇ ਕਾਮਤੇ ।

ਪ੍ਰਸ਼ਨ 2.
ਸਭ ਤੋਂ ਪਹਿਲਾਂ ਸਮਾਜ ਸ਼ਾਸਤਰ ਸ਼ਬਦ ਦਾ ਪ੍ਰਯੋਗ ਕਦੋਂ ਹੋਇਆ ਸੀ ?
(a) 1840
(b) 1839
(c) 1842
(d) 1844.
ਉੱਤਰ-
(b) 1839.

ਪ੍ਰਸ਼ਨ 3.
ਕਾਰਲ ਮਾਰਕਸ ਕਦੋਂ ਪੈਦਾ ਹੋਏ ਸਨ ?
(a) 1820
(b) 1822
(c) 1818
(d) 1816.
ਉੱਤਰ-
(c) 1818.

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 4.
ਕਮਿਊਨਿਸ ਮੈਨੀਫੈਸਟੋ ਕਿਸਨੇ ਲਿਖਿਆ ਸੀ ?
(a) ਵੈਬਰ ਅਤੇ ਮਾਰਕਸ
(b) ਮਾਰਕਸ ਅਤੇ ਦੁਰਖੀਮ
(c) ਦੁਰਖੀਮ ਅਤੇ ਵੈਬਰ
(d) ਮਾਰਕਸ ਅਤੇ ਏਂਜਲਸ ।
ਉੱਤਰ-
(d) ਮਾਰਕਸ ਅਤੇ ਏਂਜਲਸ ।

ਪ੍ਰਸ਼ਨ 5.
ਮਾਰਕਸ ਦੇ ਅਨੁਸਾਰ ਸਮਾਜ ਵਿੱਚ ਕਿੰਨੇ ਵਰਗ ਹੁੰਦੇ ਹਨ ?
(a) ਦੋ
(b) ਤਿੰਨ
(c) ਚਾਰੇ
(d) ਪੰਜ ।
ਉੱਤਰ-
a) ਦੋ ।

ਪ੍ਰਸ਼ਨ 6.
ਇਹਨਾਂ ਵਿੱਚੋਂ ਕਿਹੜਾ ਵਰਗ ਮਾਰਕਸ ਅਨੁਸਾਰ ਹਰੇਕ ਸਮਾਜ ਵਿੱਚ ਮੌਜੂਦ ਹੁੰਦਾ ਹੈ ?
(a) ਪੂੰਜੀਪਤੀ ਵਰਗ
(b) ਮਜ਼ਦੂਰ ਵਰਗ
(c) ਦੋਵੇਂ (a) ਅਤੇ (b)
d) ਕੋਈ ਨਹੀਂ ।
ਉੱਤਰ-
(c) ਦੋਵੇਂ (a) ਅਤੇ (b) ।

ਪ੍ਰਸ਼ਨ 7.
ਕਾਰਲ ਮਾਰਕਸ ਨੇ ਸਮਾਜ ਵਿੱਚ ਵਰਗ ਸੰਘਰਸ਼ ਦਾ ਕਿਹੜਾ ਕਾਰਨ ਦਿੱਤਾ ਹੈ ?
(a) ਪੂੰਜੀਪਤੀ ਵਲੋਂ ਮਜ਼ਦੂਰਾਂ ਦਾ ਸ਼ੋਸ਼ਣ
(b) ਮਜ਼ਦੂਰਾਂ ਵਲੋਂ ਪੂੰਜੀਪਤੀ ਦਾ ਸ਼ੋਸ਼ਣ
(c) ਦੋਹਾਂ ਵਰਗਾਂ ਵਿੱਚ ਇਤਿਹਾਸਿਕ ਦੁਸ਼ਮਣੀ
(d) ਉਪਰੋਕਤ ਸਾਰੇ ।
ਉੱਤਰ-
(a) ਪੂੰਜੀਪਤੀ ਵਲੋਂ ਮਜ਼ਦੂਰਾਂ ਦਾ ਸ਼ੋਸ਼ਣ ।

ਪ੍ਰਸ਼ਨ 8.
ਇਹਨਾਂ ਵਿੱਚੋਂ ਕਿਹੜਾ ਸੰਕਲਪ ਕਾਰਲ ਮਾਰਕਸ ਨੇ ਦਿੱਤਾ ਸੀ ?
(a) ਵਰਗ ਸੰਘਰਸ਼
(b) ਇਤਿਹਾਸਿਕ ਭੌਤਿਕਵਾਦ
(c) ਵਾਧੂ ਮੁੱਲ ਦਾ ਸਿਧਾਂਤ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 9.
ਦੁਰਖੀਮ ਦਾ ਜਨਮ ਕਦੋਂ ਹੋਇਆ ਸੀ ?
(a) 1870
(b) 1858
(c) 1864
(d) 1868.
ਉੱਤਰ-
(b) 1858.

ਪ੍ਰਸ਼ਨ 10.
ਫਰਾਂਸ ਵਿੱਚ ਕਿਸਨੂੰ ਕਾਮਤੇ ਦਾ ਉਤਰਾਧਿਕਾਰੀ ਕਿਹਾ ਜਾਂਦਾ ਹੈ ?
(a) ਵੈਬਰ
(b) ਮਾਰਕਸ
(c) ਦੁਰਖੀਮ
(d) ਸਪੈਂਸਰ ।
ਉੱਤਰ-
(c) ਦੁਰਖੀਮ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 11.
ਇਹਨਾਂ ਵਿੱਚੋਂ ਕਿਹੜੀ ਕਿਤਾਬ ਦੁਰਘੀਮ ਨੇ ਲਿਖੀ ਸੀ ?
(a) Division of Labour in Society
(b) Suicide – A Study of Sociology
(c) The Rules of Sociological Method
(d) All of these.
ਉੱਤਰ-
(d) All of these.

ਪ੍ਰਸ਼ਨ 12.
ਇਹਨਾਂ ਵਿੱਚੋਂ ਕਿਹੜਾ ਸਿਧਾਂਤ ਦੁਰਖੀਮ ਨੇ ਦਿੱਤਾ ਸੀ ?
(a) ਕਿਰਤ ਵੰਡ
(b) ਸਮਾਜਿਕ ਤੱਥ
(c) ਆਤਮ ਹੱਤਿਆ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 13.
ਦੁਰਖੀਮ ਨੇ ਸਮਾਜਿਕ ਤੱਥ ਦੇ ਕਿੰਨੇ ਪ੍ਰਕਾਰ ਦਿੱਤੇ ਹਨ ?
(a) ਦੋ
(b) ਤਿੰਨ
(c) ਚਾਰ
(d) ਪੰਜ ।
ਉੱਤਰ-
(b) ਤਿੰਨ ।

ਪ੍ਰਸ਼ਨ 14.
ਇਹਨਾਂ ਵਿੱਚੋਂ ਕਿਹੜਾ ਸੰਕਲਪ ਵੈਬਰ ਨੇ ਦਿੱਤਾ ਸੀ ?
(a) ਸੱਤਾ
(b) ਆਦਰਸ਼ ਰੂਪ
(c) ਸਮਾਜਿਕ ਕ੍ਰਿਆ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

II. ਖ਼ਾਲੀ ਥਾਂਵਾਂ ਭਰੋ Fill in the blanks :

1. ਕਾਰਲ ਮਾਰਕਸ …………………………. ਦਾਰਸ਼ਨਿਕ ਸੀ ।
ਉੱਤਰ-
ਜਰਮਨ

2. ਮੈਕਸ ਵੈਬਰ ਨੇ ਸਮਾਜਿਕ …………………… ਦਾ ਸਿਧਾਂਤ ਦਿੱਤਾ ।
ਉੱਤਰ-
ਕ੍ਰਿਆ

3. ਕਿਰਤ ਵੰਡ ਦਾ ਸਿਧਾਂਤ ……………………….. ਨੇ ਦਿੱਤਾ ਸੀ ।
ਉੱਤਰ-
ਦੁਰਖੀਮ

4. ਇਤਿਹਾਸਿਕ ਭੌਤਿਕਵਾਦ ……………………. ਦੀ ਦੇਣ ਹੈ ।
ਉੱਤਰ-
ਕਾਰਲ ਮਾਰਕਸ

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

5. ਕਾਰਲ ਮਾਰਕਸ ਨੇ ਵਰਗ …………………………….. ਦਾ ਸਿਧਾਂਤ ਦਿੱਤਾ ਸੀ ।
ਉੱਤਰ-
ਸੰਘਰਸ਼

6. ਵੈਬਰ ਅਨੁਸਾਰ ………………………. ਧਰਮ ਪੂੰਜੀਵਾਦ ਦੇ ਸਾਹਮਣੇ ਆਉਣ ਲਈ ਜ਼ਿੰਮੇਵਾਰ ਹੈ ।
ਉੱਤਰ-
ਪ੍ਰੋਟੈਸਟੈਂਟ

7. ਆਤਮ ਹੱਤਿਆ ਦਾ ਸਿਧਾਂਤ ………………………… ਨੇ ਦਿੱਤਾ ਸੀ ।
ਉੱਤਰ-
ਦੁਰਖੀਮ ।

III. ਸਹੀ/ਗ਼ਲਤ True/False :

1. ਦੁਰਖੀਮ ਫਰਾਂਸ ਵਿੱਚ ਪੈਦਾ ਹੋਇਆ ਸੀ ।
ਉੱਤਰ-
ਸਹੀ

2. ਦੁਰਖੀਮ ਨੇ ਤਿੰਨ ਪ੍ਰਕਾਰ ਦੀ ਆਤਮ ਹੱਤਿਆ ਬਾਰੇ ਦੱਸਿਆ ਸੀ ।
ਉੱਤਰ-
ਸਹੀ

3. ਵੈਬਰ ਨੇ ਚਾਰ ਪ੍ਰਕਾਰ ਦੀ ਸੱਤਾ ਦਾ ਵਰਣਨ ਕੀਤਾ ਸੀ ।
ਉੱਤਰ-
ਗ਼ਲਤ

4. ਮਾਰਕਸ ਅਨੁਸਾਰ ਸਮਾਜ ਵਿੱਚ ਤਿੰਨ ਪ੍ਰਕਾਰ ਦੇ ਵਰਗ ਹੁੰਦੇ ਹਨ ।
ਉੱਤਰ-
ਗ਼ਲਤ

5. ਮਜ਼ਦੂਰ ਵਰਗ ਪੂੰਜੀਪਤੀ ਵਰਗ ਦਾ ਸ਼ੋਸ਼ਣ ਕਰਦਾ ਹੈ ।
ਉੱਤਰ-
ਗ਼ਲਤ

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

6. ਸਮਾਜਿਕ ਏਕਤਾ ਦਾ ਸਿਧਾਂਤ ਦੁਰਖੀਮ ਦੀ ਦੇਣ ਹੈ ।
ਉੱਤਰ-
ਸਹੀ

IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :

ਪ੍ਰਸ਼ਨ 1.
ਸਮਾਜ ਵਿਗਿਆਨ ਦਾ ਜਨਮਦਾਤਾ ਕਿਸਨੂੰ ਕਿਹਾ ਜਾਂਦਾ ਹੈ ?
ਉੱਤਰ-
ਅਗਸਤੇ ਕਾਮਤੇ ਨੂੰ ਸਮਾਜ ਵਿਗਿਆਨ ਦਾ ਜਨਮਦਾਤਾ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਸਮਾਜ ਵਿਗਿਆਨ ਸ਼ਬਦ ਪਹਿਲੀ ਵਾਰ ਕਦੋਂ ਪ੍ਰਯੋਗ ਕੀਤਾ ਗਿਆ ਸੀ ?
ਉੱਤਰ-
ਸਮਾਜ ਵਿਗਿਆਨ ਸ਼ਬਦ ਪਹਿਲੀ ਵਾਰ 1839 ਵਿੱਚ ਪ੍ਰਯੋਗ ਕੀਤਾ ਗਿਆ ਸੀ ।

ਪ੍ਰਸ਼ਨ 3.
ਕਾਰਲ ਮਾਰਕਸ ਕਦੋਂ ਅਤੇ ਕਿੱਥੇ ਪੈਦਾ ਹੋਇਆ ਸੀ ?
ਉੱਤਰ-
ਕਾਰਲ ਮਾਰਕਸ 5 ਮਈ, 1818 ਵਿੱਚ ਪਸ਼ੀਆ ਦੇ ਰਾਈਨ ਪ੍ਰਾਂਤ ਦੇ ਛਿਅਰ ਸ਼ਹਿਰ ਵਿੱਚ ਪੈਦਾ ਹੋਇਆ ਸੀ ।

ਪ੍ਰਸ਼ਨ 4.
ਕਾਰਲ ਮਾਰਕਸ ਨੂੰ ਕਦੋਂ ਅਤੇ ਕਿੱਥੇ ਡਾਕਟਰੇਟ ਦੀ ਉਪਾਧੀ ਪ੍ਰਾਪਤ ਹੋਈ ਸੀ ?
ਉੱਤਰ-
ਕਾਰਲ ਮਾਰਕਸ ਨੂੰ 1841 ਨੂੰ ਜੇਨਾ ਵਿਸ਼ਵਵਿਦਿਆਲੇ ਤੋਂ ਡਾਕਟਰੇਟ ਮਿਲੀ ਸੀ ।

ਪ੍ਰਸ਼ਨ 5.
Communist Menifesto ਕਦੋਂ ਅਤੇ ਕਿਸਨੇ ਲਿਖਿਆ ਸੀ ?
ਉੱਤਰ-
Communist Menifesto 1848 ਈ: ਵਿੱਚ ਮਾਰਕਸ ਅਤੇ ਏਂਜਲਸ ਨੇ ਲਿਖਿਆ ਸੀ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 6.
ਕਾਰਲ ਮਾਰਕਸ ਦੀ ਮੌਤ ਕਦੋਂ ਹੋਈ ਸੀ ?
ਉੱਤਰ-
ਕਾਰਲ ਮਾਰਕਸ ਦੀ ਮੌਤ 14 ਮਾਰਚ, 1883 ਨੂੰ ਹੋਈ ਸੀ ।

ਪ੍ਰਸ਼ਨ 7.
ਮਾਰਕਸ ਦੇ ਅਨੁਸਾਰ ਸਮਾਜ ਵਿੱਚ ਕਿੰਨੇ ਵਰਗ ਹੁੰਦੇ ਹਨ ?
ਉੱਤਰ-
ਮਾਰਕਸ ਦੇ ਅਨੁਸਾਰ ਸਮਾਜ ਵਿੱਚ ਪ੍ਰਮੁੱਖ ਰੂਪ ਨਾਲ ਦੋ ਵਰਗ ਹੁੰਦੇ ਹਨ-ਪੂੰਜੀਪਤੀ ਵਰਗ ਅਤੇ ਮਜ਼ਦੂਰ ਵਰਗ ।

ਪ੍ਰਸ਼ਨ 8.
ਮਾਰਕਸ ਨੇ ਸਮਾਜ ਵਿਗਿਆਨ ਨੂੰ ਕਿਹੜੇ ਸੰਕਲਪ ਦਿੱਤੇ ਹਨ ?
ਉੱਤਰ-
ਮਾਰਕਸ ਨੇ ਸਮਾਜ ਵਿਗਿਆਨ ਨੂੰ ਵਰਗ ਸੰਘਰਸ਼, ਇਤਿਹਾਸਿਕ, ਭੌਤਿਕਵਾਦ, ਸਮਾਜਿਕ ਪਰਿਵਰਤਨ, ਅਲਗਾਵ, ਵਾਧੂ ਮੁੱਲ ਦੇ ਸਿਧਾਂਤ ਦਿੱਤੇ ਸਨ ।

ਪ੍ਰਸ਼ਨ 9.
ਦੁਰਖੀਮ ਨੂੰ ਫਰਾਂਸ ਵਿੱਚ ਅਤੇ ਸਮਾਜ ਸ਼ਾਸਤਰ ਵਿੱਚ ਕਿਸਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ ?
ਉੱਤਰ-
ਦੁਰਖੀਮ ਨੂੰ ਸਮਾਜ ਸ਼ਾਸਤਰ ਵਿੱਚ ਕਾਮਤੇ ਦਾ ਉੱਤਰਾਧਿਕਾਰੀ ਮੰਨਿਆ ਜਾਂਦਾ ਹੈ ।

ਪ੍ਰਸ਼ਨ 10.
ਦੁਰਖੀਮ ਕਿਸ ਵਿਸ਼ਵਵਿਦਿਆਲੇ ਵਿੱਚ ਪ੍ਰੋਫੈਸਰ ਨਿਯੁਕਤ ਹੋਏ ਸਨ ?
ਉੱਤਰ-
ਦੁਰਖੀਮ ਪੈਰਿਸ ਵਿਸ਼ਵਵਿਦਿਆਲੇ ਵਿੱਚ ਪ੍ਰੋਫੈਸਰ ਨਿਯੁਕਤ ਹੋਏ ਸਨ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 11.
ਦੁਰਖੀਮ ਨੇ ਸਮਾਜ ਵਿਗਿਆਨ ਨੂੰ ਕਿਹੜੇ ਸਿਧਾਂਤ ਦਿੱਤੇ ਸਨ ?
ਉੱਤਰ-
ਦੁਰਖੀਮ ਨੇ ਸਮਾਜ ਵਿਗਿਆਨ ਨੂੰ ਸਮਾਜਿਕ ਤੱਥ, ਆਤਮਹੱਤਿਆ, ਧਰਮ, ਕਿਰਤ ਵੰਡ ਆਦਿ ਵਰਗੇ ਸਿਧਾਂਤ ਦਿੱਤੇ ।

ਪ੍ਰਸ਼ਨ 12.
ਵੈਬਰ ਦੇ ਅਨੁਸਾਰ ਸੱਤਾ ਦੇ ਕਿੰਨੇ ਪ੍ਰਕਾਰ ਹੁੰਦੇ ਹਨ ?
ਉੱਤਰ-
ਵੈਬਰ ਦੇ ਅਨੁਸਾਰ ਸੱਤਾ ਦੇ ਤਿੰਨ ਪ੍ਰਕਾਰ ਹੁੰਦੇ ਹਨ-ਪਰੰਪਰਾਗਤ, ਵਿਧਾਨਿਕ ਅਤੇ ਚਮਤਕਾਰੀ ।

ਪ੍ਰਸ਼ਨ 13.
ਵੈਬਰ ਦੇ ਅਨੁਸਾਰ ਕਿਹੜਾ ਧਰਮ ਪੂੰਜੀਵਾਦ ਦੇ ਵਿਕਾਸ ਦੇ ਲਈ ਜ਼ਿੰਮੇਵਾਰ ਹੈ ?
ਉੱਤਰ-
ਵੈਬਰ ਦੇ ਅਨੁਸਾਰ ਪੂੰਜੀਵਾਦ ਦੇ ਵਿਕਾਸ ਦੇ ਲਈ ਪ੍ਰੋਟੈਸਟੈਂਟ ਧਰਮ ਜ਼ਿੰਮੇਵਾਰ ਹੈ ।

ਪ੍ਰਸ਼ਨ 14.
ਵੈਬਰ ਨੇ ਸਮਾਜ ਵਿਗਿਆਨ ਨੂੰ ਕੀ ਯੋਗਦਾਨ ਦਿੱਤਾ ਹੈ ?
ਉੱਤਰ-
ਵੈਬਰ ਨੇ ਸੱਤਾ ਦੇ ਪ੍ਰਕਾਰ, ਆਦਰਸ਼ ਰੂਪ, ਸਮਾਜਿਕ ਕਿਰਿਆ, ਪੂੰਜੀਵਾਦ, ਟੈਸਟੈਂਟ ਧਰਮ ਦੀ ਵਿਆਖਿਆ ਆਦਿ ਸੰਕਲਪਾਂ ਦਾ ਯੋਗਦਾਨ ਦਿੱਤਾ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਪੂੰਜੀਵਾਦੀ ਵਰਗ ਕੀ ਹੁੰਦਾ ਹੈ ?
ਉੱਤਰ-
ਮਾਰਕਸ ਦੇ ਅਨੁਸਾਰ ਪੂੰਜੀਵਾਦੀ ਵਰਗ ਅਜਿਹਾ ਵਰਗ ਹੁੰਦਾ ਹੈ ਜਿਸਦੇ ਕੋਲ ਉਤਪਾਦਨ ਦੇ ਸਾਰੇ ਸਾਧਨ ਹੁੰਦੇ ਹਨ ਅਤੇ ਉਹ ਸਾਰੇ ਉਤਪਾਦਨ ਦੇ ਸਾਧਨਾਂ ਦਾ ਮਾਲਕ ਹੁੰਦਾ ਹੈ ਜਿਨ੍ਹਾਂ ਦੀ ਮੱਦਦ ਨਾਲ ਉਹ ਹੋਰ ਵਰਗਾਂ ਦਾ ਸ਼ੋਸ਼ਣ ਕਰਦਾ ਹੈ । ਆਪਣੇ ਸਾਧਨਾਂ ਦੀ ਮੱਦਦ ਨਾਲ ਉਹ ਹੋਰ ਪੈਸੇ ਕਮਾਉਂਦਾ ਹੈ ਅਤੇ ਅਰਾਮ ਦਾ ਜੀਵਨ ਬਤੀਤ ਕਰਦਾ ਹੈ | ਮਾਰਕਸ ਦੇ ਅਨੁਸਾਰ ਇੱਕ ਦਿਨ ਮਜ਼ਦੂਰ ਵਰਗ ਇਸ ਵਰਗ ਦੀ ਸੱਤਾ ਉਖਾੜ ਸੁੱਟੇਗਾ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 2.
ਮਜ਼ਦੂਰ ਵਰਗ ਕੀ ਹੁੰਦਾ ਹੈ ?
ਉੱਤਰ-
ਮਾਰਕਸ ਦੇ ਅਨੁਸਾਰ ਮਜ਼ਦੂਰ ਵਰਗ ਦੇ ਕੋਲ ਉਤਪਾਦਨ ਦੇ ਸਾਧਨਾਂ ਦੀ ਮਲਕੀਅਤ ਨਹੀਂ ਹੁੰਦੀ । ਉਸਦੇ ਕੋਲ ਕੋਈ ਪੂੰਜੀ ਜਾਂ ਪੈਸਾ ਨਹੀਂ ਹੁੰਦਾ । ਉਸਦੇ ਕੋਲ ਰੋਟੀ ਕਮਾਉਣ ਲਈ ਆਪਣੀ ਮਿਹਨਤ ਵੇਚਣ ਤੋਂ ਇਲਾਵਾ ਹੋਰ ਕੁੱਝ ਨਹੀਂ ਹੁੰਦਾ । ਉਹ ਹਮੇਸ਼ਾ ਪੂੰਜੀਪਤੀ ਵਰਗ ਦੇ ਹੱਥੋਂ ਸ਼ੋਸ਼ਿਤ ਹੁੰਦਾ ਰਹਿੰਦਾ ਹੈ । ਇਸ ਸ਼ੋਸ਼ਣ ਕਾਰਨ ਉਹ ਗਰੀਬ ਹੁੰਦਾ ਜਾਂਦਾ ਹੈ ।

ਪ੍ਰਸ਼ਨ 3.
ਪੂੰਜੀਵਾਦ ਕੀ ਹੁੰਦਾ ਹੈ ?
ਉੱਤਰ-
ਪੂੰਜੀਵਾਦ ਇੱਕ ਆਰਥਿਕ ਵਿਵਸਥਾ ਹੈ ਜਿਸ ਵਿੱਚ ਨਿੱਜੀ ਸੰਪੱਤੀ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਬਜ਼ਾਰ ਉੱਤੇ ਸਰਕਾਰੀ ਨਿਯੰਤਰਨ ਨਾ-ਬਰਾਬਰ ਹੁੰਦਾ ਹੈ । ਹਰੇਕ ਵਿਅਕਤੀ ਨੂੰ ਆਪਣੀ ਮਰਜ਼ੀ ਅਤੇ ਯੋਗਤਾ ਅਨੁਸਾਰ ਕਮਾਉਣ ਦਾ ਅਧਿਕਾਰ ਹੁੰਦਾ ਹੈ । ਪੂੰਜੀਵਾਦ ਵਿੱਚ ਪੂੰਜੀਪਤੀ ਆਪਣੇ ਪੈਸੇ ਨਾਲ ਹੋਰ ਪੈਸਾ ਕਮਾਉਂਦਾ ਹੈ ਅਤੇ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦਾ ਹੈ ।

ਪ੍ਰਸ਼ਨ 4.
ਸਮਾਜਿਕ ਏਕਤਾ ਕੀ ਹੈ ?
ਉੱਤਰ-
ਦੁਰਖੀਮ ਦੇ ਅਨੁਸਾਰ ਹਰੇਕ ਸਮਾਜ ਦੇ ਕੁੱਝ ਮੂਲ ਆਦਰਸ਼ ਵਿਸ਼ਵਾਸ, ਵਿਵਹਾਰ ਦੇ ਤਰੀਕੇ, ਸੰਸਥਾਵਾਂ ਅਤੇ ਕਾਨੂੰਨ ਪ੍ਰਚੱਲਿਤ ਹੁੰਦੇ ਹਨ ਜੋ ਸਮਾਜ ਨੂੰ ਬੰਨ੍ਹ ਕੇ ਰੱਖਦੇ ਹਨ । ਅਜਿਹੇ ਤੱਤਾਂ ਕਾਰਨ ਸਮਾਜ ਵਿੱਚ ਏਕਤਾ ਬਣੀ ਰਹਿੰਦੀ ਹੈ । ਇਹਨਾਂ ਕਾਰਨ ਸਮਾਜ ਵਿੱਚ ਸੰਬੰਧ ਬਣੇ ਰਹਿੰਦੇ ਹਨ ਅਤੇ ਇਹ ਸਮਾਜ ਵਿੱਚ ਏਕਤਾ ਪੈਦਾ ਕਰਦੇ ਹਨ ਜਿਸਨੂੰ ਅਸੀਂ ਸਮਾਜਿਕ ਏਕਤਾ ਕਹਿੰਦੇ ਹਨ ।

ਪ੍ਰਸ਼ਨ 5.
ਕਿਰਤ ਵੰਡ ਕੀ ਹੈ ?
ਉੱਤਰ-
ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਅਰਥ ਵੱਖ-ਵੱਖ ਲੋਕਾਂ ਜਾਂ ਵਰਗਾਂ ਵਿੱਚ ਉਹਨਾਂ ਦੀ ਸਮਰੱਥਾ ਅਤੇ ਯੋਗਤਾ ਅਨੁਸਾਰ ਕੰਮ ਦੀ ਵੰਡ ਕਰਨਾ ਹੈ ਤਾਂ ਕਿ ਕੰਮ ਸੰਗਠਿਤ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ । ਇਸ ਨੂੰ ਹੀ ਕਿਰਤ ਵੰਡ ਕਿਹਾ ਜਾਂਦਾ ਹੈ । ਇਹ ਹਰੇਕ ਸਮਾਜ ਵਿੱਚ ਪਾਈ ਜਾਂਦੀ ਹੈ । ਇਸਦੀ ਉਤਪਤੀ ਨਹੀਂ ਬਲਿਕ ਵਿਕਾਸ ਹੁੰਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਅਧਿਆਤਮਿਕ ਪੜਾਅ ।
ਉੱਤਰ-
ਕਾਮਤੇ ਦੀ ਸਿਧਾਂਤਕ ਸਕੀਮ ਵਿਚ ਅਧਿਆਤਮਿਕ ਪੜਾਅ ਬਹੁਤ ਮਹੱਤਤਾ ਰੱਖਦਾ ਹੈ । ਉਸਦੇ ਅਨੁਸਾਰ ਇਸ ਵਿਚਾਰ ਵਿਚ ਮਨੁੱਖ ਦੇ ਵਿਚਾਰ ਕਾਲਪਨਿਕ ਸਨ । ਮਨੁੱਖ ਸਭ ਚੀਜ਼ਾਂ ਨੂੰ ਪਰਮਾਤਮਾ ਦੇ ਰੂਪ ਵਿਚ ਜਾਂ ਕਿਸੇ ਅਲੌਕਿਕ ਜੀਵ ਦੀਆਂ ਉਸ ਸਮੇਂ ਦੀਆਂ ਕ੍ਰਿਆਵਾਂ ਦੇ ਨਤੀਜੇ ਦੇ ਰੂਪ ਵਿਚ ਦੇਖਦਾ, ਮੰਨਦਾ ਅਤੇ ਸਮਝਦਾ ਸੀ । ਧਾਰਨਾ ਇਹ ਹੁੰਦੀ ਸੀ ਕਿ ਸਭ ਚੀਜ਼ਾਂ ਭਾਵੇਂ ਨਿਰਜੀਵ ਸਨ ਅਤੇ ਭਾਵੇਂ ਸਜੀਵ, ਦਾ ਕਾਰਜ ਰੂਪ ਅਲੌਕਿਕ ਸ਼ਕਤੀਆਂ ਹਨ ਅਰਥਾਤ ਸਭ ਵਸਤਾਂ ਵਿਚ ਉਹੀ ਸ਼ਕਤੀ ਵਿਆਪਕ ਹੈ । ਧਾਰਮਿਕ ਪੜਾਅ ਵਿਚ ਮਨੁੱਖ ਦੇ ਬਾਰੇ ਚਰਚਾ ਕਰਦੇ ਕਾਮਤੇ ਕਹਿੰਦਾ ਹੈ ਕਿ ਇਸ ਅਵਸਥਾ ਵਿਚ ਸਿਸ਼ਟੀ ਦੇ ਜ਼ਰੂਰੀ ਸੁਭਾਅ ਦੀ ਖੋਜ ਕਰਨ ਜਾਂ ਪ੍ਰਾਕ੍ਰਿਤਕ ਘਟਨਾਵਾਂ ਦੇ ਹੋਣ ਦੇ ਆਖਰੀ ਕਾਰਨਾਂ ਨੂੰ ਜਾਣਨ ਦੇ ਯਤਨ ਵਿਚ ਮਨੁੱਖ ਦਾ ਦਿਮਾਗ ਇਹ ਮੰਨ ਲੈਂਦਾ ਹੈ ਕਿ ਸਭ ਘਟਨਾਵਾਂ ਅਲੌਕਿਕ ਪ੍ਰਾਣੀਆਂ ਦੀਆਂ ਤਤਕਾਲਿਕ ਘਟਨਾਵਾਂ ਦਾ ਸਬੂਤ ਹਨ । ਇਹ ਅੱਗੇ ਤਿੰਨ ਉਪ ਪੜਾਵਾਂ-ਪ੍ਰਤੀਕ ਪੂਜਨ, ਬਹੁ-ਦੇਵਤਾਵਾਦ ਅਤੇ ਇਕ ਈਸ਼ਵਰਵਾਦ ਵਿਚ ਵੰਡਿਆ ਹੈ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 2.
ਅਧਿਭੌਤਿਕ ਪੜਾਅ ।
ਉੱਤਰ-
ਇਸ ਪੜਾਅ ਨੂੰ ਕਾਮਤੇ ਆਧੁਨਿਕ ਸਮਾਜ ਦਾ ਭਾਂਤਿਕ ਸਮਾਂ ਵੀ ਕਹਿੰਦਾ ਹੈ । ਇਹ ਪੜਾਅ ਪੰਜ ਸਦੀਆਂ ਤਕ 14ਵੀਂ ਤੋਂ 19ਵੀਂ ਤਕ ਚੱਲਿਆ । ਇਸ ਨੂੰ ਦੋ ਭਾਗਾਂ ਵਿਚ ਵੰਡ ਸਕਦੇ ਹਾਂ । ਪਹਿਲੇ ਭਾਗ ਵਿਚ ਕ੍ਰਾਂਤਿਕ ਅੰਦੋਲਨ ਆਪਣੇ ਆਪ ਹੀ ਚਲ ਪਿਆ । ਭਾਂਤਿਕ ਫਿਲਾਸਫੀ 16ਵੀਂ ਸਦੀ ਵਿਚ ਪੋਟੈਸਟੈਂਟਵਾਦ ਦੇ ਆਉਣ ਤੋਂ ਸ਼ੁਰੂ ਹੋਈ । ਇੱਥੇ ਧਿਆਨ ਰੱਖਣ ਯੋਗ ਗੱਲ ਹੈ ਕਿ ਰੋਮਨ ਕੈਥੋਲਿਕਵਾਦ ਵਿਚ ਆਤਮਿਕ ਅਤੇ ਦੁਨਿਆਵੀ ਤਾਕਤਾਂ ਦੇ ਨਿਖੇੜ ਨੇ ਅਧਿਆਤਮਿਕ ਸਵਾਲਾਂ ਨੂੰ ਸਮਾਜਿਕ ਮਸਲਿਆਂ ਉੱਤੇ ਵੀ ਵਿਚਾਰ ਕਰਨ ਦਾ ਹੌਂਸਲਾ ਦਿੱਤਾ। ਦੂਜਾ ਭਾਗ 16ਵੀਂ ਸਦੀ ਤੋਂ ਸ਼ੁਰੂ ਹੋਇਆ । ਇਸ ਵਿਚ ਨਕਾਰਾਤਮਕ ਸਿਧਾਂਤ ਸ਼ੁਰੂ ਹੋਇਆ, ਜਿਸ ਦਾ ਮੁੱਖ ਮੰਤਵ ਸਮਾਜਿਕ ਤਬਦੀਲੀ ਸੀ । ਇਸ ਵਿਚ ਪ੍ਰੋਟੈਸਟੈਂਟਵਾਦ ਸਾਡੇ ਸਾਹਮਣੇ ਆਇਆ । ਇਸ ਵਿਚ ਬੇਰੋਕ ਨਿਰੀਖਣ ਦਾ ਅਧਿਕਾਰ ਸੀ ਅਤੇ ਇਹ ਵਿਚਾਰ ਦਿੱਤਾ ਕਿ ਨਿਰੀਖਣ ਦੀ ਕੋਈ ਸੀਮਾ ਨਹੀਂ ਹੈ ਜਿਸ ਕਾਰਨ ਆਤਮਿਕਤਾ ਦਾ ਪਤਨ ਹੋਇਆ ਜਿਸ ਦਾ ਦੁਨਿਆਵੀ ਪੱਖ ਉੱਤੇ ਵੀ ਅਸਰ ਹੋਇਆ ।

ਪ੍ਰਸ਼ਨ 3.
ਸਕਾਰਾਤਮਕ ਪੜਾਅ ।
ਉੱਤਰ-
ਇਸ ਪੜਾਅ ਨੂੰ ਕਾਮਤੇ ਉਦਯੋਗਿਕ ਸਮਾਜ ਦੇ ਤੌਰ ਤੇ ਦੇਖਦਾ ਹੈ ਅਤੇ ਉਹ ਇਸ ਦੀ ਸ਼ੁਰੂਆਤ ਵੀ 14ਵੀਂ ਸਦੀ ਤੋਂ ਹੀ ਮੰਨਦਾ ਹੈ । ਇਸ ਪੜਾਅ ਵਿਚ ਸਿਧਾਂਤ ਅਤੇ ਉਸ ਦੇ ਅਸਲ ਵਿਚ ਇਕ ਅੰਤਰ ਪੈਦਾ ਹੋਇਆ | ਬੌਧਿਕ ਕਲਪਨਾ ਤਿੰਨ ਅਵਸਥਾਵਾਂ ਵਿਚ ਵੰਡੀ ਗਈ । ਇਹ ਹਨ ਉਦਯੋਗਿਕ ਜਾਂ ਅਮਲੀ, ਐਸਥੈਟਿਕ ਜਾਂ ਕਾਦਿਕ ਅਤੇ ਵਿਗਿਆਨਿਕ ਜਾਂ ਫ਼ਿਲਾਸਫ਼ੀਕਲ । ਇਹ ਤਿੰਨ ਅਵਸਥਾਵਾਂ ਹਰ ਵਿਸ਼ੇ ਦੇ ਹਰ ਪੱਖ ਨਾਲ ਮੇਲ ਖਾਂਦੀਆਂ ਹਨ ।ਉਦਯੋਗਿਕ ਮੁਹਿੰਮ ਦਾ ਖ਼ਾਸ ਗੁਣ ਰਾਜਨੀਤਿਕ ਆਜ਼ਾਦੀ ਪੈਦਾ ਹੋਣਾ ਤੇ ਇਨਕਲਾਬੀ ਕਿਰਦਾਰ ਦਾ ਹੋਣਾ ਹੈ । ਕਾਮਤੇ ਸਭ ਤੋਂ ਜ਼ਿਆਦਾ ਮਹੱਤਤਾ ਫ਼ਿਲਾਸਫੀ ਤੇ ਵਿਗਿਆਨ ਨੂੰ ਦਿੰਦਾ ਹੈ । ਉਸ ਦਾ ਵਿਚਾਰ ਹੈ ਕਿ ਸਕਾਰਾਤਮਕ ਪੜਾਅ ਵਿਚ ਇਨ੍ਹਾਂ ਦੋਹਾਂ ਦੀ ਚੜ੍ਹਤ ਹੁੰਦੀ ਹੈ । ਇਸ ਪੜਾਅ ਦੀ ਪ੍ਰਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਸਮਾਜਿਕ ਵਿਵਸਥਾ ਅਤੇ ਤਰੱਕੀ ਵਿਚ ਕੋਈ ਦਵੰਦ ਨਹੀਂ ਹੁੰਦਾ ਹੈ ।

ਪ੍ਰਸ਼ਨ 4.
ਸਮਾਜਿਕ ਸਥੈਤਿਕੀ ।
ਉੱਤਰ-
ਕਾਮਤੇ ਨੇ ਸਮਾਜ ਵਿਗਿਆਨ ਦੀ ਇਸ ਸ਼ਾਖ਼ਾ ਦੀ ਪਰਿਭਾਸ਼ਾ ਕਰਦੇ ਲਿਖਿਆ ਹੈ, “ਸਮਾਜ ਵਿਗਿਆਨ ਦੇ ਸਥੈਤਿਕੀ ਅਧਿਐਨ ਤੋਂ ਮੇਰਾ ਮਤਲਬ ਸਮਾਜਿਕ ਪ੍ਰਣਾਲੀ ਦੇ ਵਿਭਿੰਨ ਭਾਗਾਂ ਵਿਚਕਾਰ ਹੋਣ ਵਾਲੀਆਂ ਕ੍ਰਿਆਵਾਂ ਤੇ ਪ੍ਰਤੀਕ੍ਰਿਆਵਾਂ ਨਾਲ ਸੰਬੰਧਿਤ ਨਿਯਮਾਂ ਦੀ ਖੋਜ ਕਰਨ ਤੋਂ ਹੈ ।” ਮਤੇ ਅਨੁਸਾਰ ਸਮਾਜਿਕ ਸਥੈਤਿਕੀ ਵਿਚ ਅਸੀਂ ਵਿਭਿੰਨ ਸੰਸਥਾਵਾਂ ਅਤੇ ਉਨ੍ਹਾਂ ਵਿਚਕਾਰ ਸੰਬੰਧਾਂ ਦੀ ਚਰਚਾ ਕਰਦੇ ਹਾਂ, ਕਿਉਂਕਿ ਸਮਾਜ ਨੂੰ ਸਿਰਫ਼ ਉਸ ਦੀਆਂ ਵਿਭਿੰਨ ਸੰਸਥਾਵਾਂ ਦੇ ਅੰਤਰ ਸੰਬੰਧਾਂ ਦੀ ਵਿਵਸਥਾ ਦੇ ਰੂਪ ਵਿਚ ਸਮਝਿਆ ਜਾ ਸਕਦਾ ਹੈ ।

ਪ੍ਰਸ਼ਨ 5.
ਸਮਾਜਿਕ ਗਤੀਆਤਮਿਕਤਾ ।
ਉੱਤਰ-
ਕਾਮਤੇ ਅਨੁਸਾਰ ਵਿਗਿਆਨ ਦੀ ਦੂਜੀ ਸ਼ਾਖ਼ਾ ਸਮਾਜਿਕ ਗਤੀਆਤਮਿਕਤਾ ਵਿਚ ਸਮਾਜ ਦੀਆਂ ਵਿਭਿੰਨ ਇਕਾਈਆਂ ਦੇ ਵਿਕਾਸ ਦਾ ਅਤੇ ਉਨ੍ਹਾਂ ਵਿਚ ਹੋਣ ਵਾਲੇ ਪਰਿਵਰਤਨਾਂ ਦਾ ਅਧਿਐਨ ਕੀਤਾ ਜਾਂਦਾ ਹੈ । ਕਾਮਤੇ ਦੇ ਵਿਚਾਰ ਵਿਚ ਸਮਾਜਿਕ ਗਤੀਆਤਮਿਕਤਾ ਦੇ ਨਿਯਮ ਸਿਰਫ਼ ਵੱਡੇ ਸਮਾਜਾਂ ਵਿਚ ਹੀ ਸਪੱਸ਼ਟ ਰੂਪ ਵਿਚ ਵੇਖੇ ਜਾ ਸਕਦੇ ਹਨ । ਇਸ ਸੰਬੰਧ ਵਿਚ ਕਾਮਤੇ ਦਾ ਨਿਸ਼ਚਿਤ ਵਿਚਾਰ ਸੀ ਕਿ ਸਭ ਸਮਾਜਿਕ ਪਰਿਵਰਤਨ ਕੁੱਝ ਨਿਸ਼ਚਿਤ ਪੜਾਵਾਂ ਵਿਚੋਂ ਲੰਘਦੇ ਹਨ ਅਤੇ ਉਨ੍ਹਾਂ ਵਿਚ ਲਗਾਤਾਰ ਪ੍ਰਤੀ ਹੁੰਦੀ ਹੈ ।

ਪ੍ਰਸ਼ਨ 6.
ਸਕਾਰਾਤਮਕਵਾਦ ।
ਉੱਤਰ-
ਕਾਮਤੇ ਅਨੁਸਾਰ ਸਕਾਰਾਤਮਕਵਾਦ ਦਾ ਅਰਥ ਵਿਗਿਆਨਿਕ ਵਿਧੀ ਹੈ । ਵਿਗਿਆਨਿਕ ਵਿਧੀ ਉਹ ਵਿਧੀ ਹੈ, ਜਿਸ ਵਿਚ ਕਿਸੇ ਵਿਸ਼ੇ ਵਸਤੂ ਨੂੰ ਸਮਝਣ ਅਤੇ ਪਰਿਭਾਸ਼ਿਤ ਕਰਨ ਲਈ ਅੱਟੇ-ਸੱਟੇ, ਕਲਪਨਾ ਜਾਂ ਅਨੁਮਾਨ ਦਾ ਕੋਈ ਸਥਾਨ ਨਹੀਂ ਹੁੰਦਾ । ਇਹ ਤਾਂ ਪ੍ਰੀਖਣ, ਤਜਰਬਾ, ਵਰਗੀਕਰਨ ਅਤੇ ਤੁਲਨਾ ਤੇ ਇਤਿਹਾਸਿਕ ਵਿਧੀ ਦੀ ਇਕ ਵਿਵਸਥਿਤ ਕਾਰਜ ਪ੍ਰਣਾਲੀ ਹੁੰਦੀ ਹੈ । ਇਸ ਤਰ੍ਹਾਂ ਪ੍ਰੀਖਣ, ਤਜਰਬੇ, ਵਰਗੀਕਰਨ, ਤੁਲਨਾ ਅਤੇ ਇਤਿਹਾਸਿਕ ਵਿਧੀ ਦੁਆਰਾ ਕਿਸੇ ਵਿਸ਼ੇ ਬਾਰੇ ਸਭ ਕੁੱਝ ਸਮਝਣਾ ਤੇ ਉਸ ਦੁਆਰਾ ਗਿਆਨ ਪ੍ਰਾਪਤ ਕਰਨਾ ਸਕਾਰਾਤਮਕਵਾਦ ਹੈ । ਸਕਾਰਾਤਮਕਵਾਦ ਦਾ ਸੰਬੰਧ ਵਾਸਤਵਿਕਤਾ ਨਾਲ ਹੈ, ਕਲਪਨਾ ਨਾਲ ਨਹੀਂ, ਇਸ ਦਾ ਸੰਬੰਧ ਉਨ੍ਹਾਂ ਨਿਸ਼ਚਿਤ ਤੱਥਾਂ ਨਾਲ ਹੈ ਨਾ ਕਿ ਅਸਪੱਸ਼ਟ ਵਿਚਾਰਾਂ ਨਾਲ ਹੈ ਅਤੇ ਜਿਨ੍ਹਾਂ ਦਾ ਪੂਰਵ ਧਿਆਨ ਸੰਭਵ ਹੈ । ਸਕਾਰਾਤਮਕਵਾਦ ਉਹ ਪ੍ਰਣਾਲੀ ਹੈ, ਜੋ ਕਿ ਸਰਵ-ਵਿਆਪੀ ਰੂਪ ਵਿਚ ਸਭ ਨੂੰ ਪ੍ਰਵਾਨ ਹੈ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 7.
ਵਰਗ ਸੰਘਰਸ਼ ।
ਉੱਤਰ-
ਕਾਰਲ ਮਾਰਕਸ ਨੇ ਹਰੇਕ ਸਮਾਜ ਵਿਚ ਦੋ ਵਰਗਾਂ ਦੀ ਵਿਵੇਚਨਾ ਕੀਤੀ ਹੈ । ਉਸ ਦੇ ਅਨੁਸਾਰ ਹਰੇਕ ਸਮਾਜ ਵਿਚ ਦੋ ਵਿਰੋਧੀ ਵਰਗ ਇਕ ਸ਼ੋਸ਼ਣ ਕਰਨ ਵਾਲਾ ਅਤੇ ਦੂਜਾ ਸ਼ੋਸ਼ਿਤ ਹੋਣ ਵਾਲਾ ਵਰਗ ਹੁੰਦੇ ਹਨ ਜਿਨ੍ਹਾਂ ਵਿਚ ਸੰਘਰਸ਼ ਹੁੰਦਾ ਹੈ । ਇਸੇ ਨੂੰ ਮਾਰਕਸ ਵਰਗ ਸੰਘਰਸ਼ ਕਹਿੰਦੇ ਹਨ । ਸ਼ੋਸ਼ਣ ਕਰਨ ਵਾਲਾ ਵਰਗ ਜਿਸ ਨੂੰ ਉਹ ਪੂੰਜੀਪਤੀ ਵਰਗ ਜਾਂ Bourgouissee ਦਾ ਨਾਂ ਦਿੰਦਾ ਹੈ ਉਸ ਕੋਲ ਉਤਪਾਦਨ ਦੇ ਸਾਧਨ ਹੁੰਦੇ ਹਨ ਅਤੇ ਉਹ ਇਨ੍ਹਾਂ ਉਤਪਾਦਨ ਦੇ ਸਾਧਨਾਂ ਨਾਲ ਹੋਰਾਂ ਵਰਗਾਂ ਨੂੰ ਦਬਾਉਂਦਾ ਹੈ । ਦੂਜਾ ਵਰਗ ਜਿਸ ਨੂੰ ਉਹ ਸਰਬਹਾਰਾ ਜਾਂ ਮਜ਼ਦੂਰ ਵਰਗ ਜਾਂ Proletariate ਦਾ ਨਾਂ ਦਿੰਦਾ ਹੈ, ਉਸ ਕੋਲ ਉਤਪਾਦਨ ਦੇ ਕੋਈ ਸਾਧਨ ਨਹੀਂ ਹੁੰਦੇ । ਉਸ ਕੋਲ ਰੋਜ਼ੀ ਕਮਾਉਣ ਲਈ ਸਿਰਫ ਆਪਣੀ ਮਿਹਨਤ ਵੇਚਣ ਤੋਂ ਇਲਾਵਾ ਕੁੱਝ ਨਹੀਂ ਹੁੰਦਾ । ਉਹ ਹਮੇਸ਼ਾਂ ਪੂੰਜੀਪਤੀ ਵਰਗ ਤੋਂ ਸ਼ੋਸ਼ਿਤ ਹੁੰਦਾ ਹੈ । ਇਨ੍ਹਾਂ ਦੋਹਾਂ ਵਿਚਕਾਰ ਹਮੇਸ਼ਾਂ ਇਕ ਸੰਘਰਸ਼ ਚਲਦਾ ਰਹਿੰਦਾ ਹੈ । ਇਸੇ ਨੂੰ ਮਾਰਕਸ ਨੇ ਵਰਗ ਸੰਘਰਸ਼ ਦਾ ਨਾਂ ਦਿੱਤਾ ਹੈ ।

ਪ੍ਰਸ਼ਨ 8.
ਮਾਰਕਸ ਦੇ ਅਨੁਸਾਰ ਕਿਸ ਸਮੇਂ ਵਰਗ ਅਤੇ ਵਰਗ ਸੰਘਰਸ਼ ਦਾ ਅੰਤ ਹੋ ਜਾਵੇਗਾ ?
ਉੱਤਰ-
ਮਜ਼ਦੂਰ ਵਰਗ ਦੀ ਲੀਡਰਸ਼ਿਪ ਵਿਚ ਵਰਗ ਸੰਘਰਸ਼ ਦੇ ਦੁਆਰਾ ਰਾਜ ਦੇ ਯੰਤਰ ‘ਤੇ ਅਧਿਕਾਰ ਹੋ ਜਾਣ ਦੇ ਬਾਅਦ ਸਮਾਜਵਾਦ ਦੇ ਯੁੱਗ ਦੀ ਸ਼ੁਰੁਆਤ ਹੋਵੇਗੀ । ਮਾਰਕਸ ਦੇ ਅਨੁਸਾਰ ਰਾਜ ਸ਼ੋਸ਼ਕ ਵਰਗ ਦੇ ਹੱਥਾਂ ਵਿਚ ਦਮਨ ਦਾ ਬਹੁਤ ਵੱਡਾ ਹਥਿਆਰ ਹੁੰਦਾ ਹੈ । ਕ੍ਰਾਂਤੀ ਦੇ ਬਾਅਦ ਵੀ ਸਾਮੰਤਵਾਦ ਤੇ ਪੂੰਜੀਵਾਦ ਦੇ ਦਲਾਲ ਪਤੀ-ਕ੍ਰਾਂਤੀ ਦੀ ਕੋਸ਼ਿਸ਼ ਕਰਦੇ ਹਨ । ਇਸ ਲਈ ਪੂੰਜੀਵਾਦ ਦੇ ਸਮਾਜਵਾਦ ਵਿਚ ਜਾਣ ਦੇ ਸਮੇਂ ਵਿਚ ਮਜ਼ਦੂਰ ਦੀ ਸੱਤਾ ਦੀ ਅਸਥਾਈ ਅਵਸਥਾ ਹੋਵੇਗੀ । ਸਮਾਜਵਾਦ ਦੀ ਸਥਾਪਨਾ ਦੇ ਬਾਅਦ, ਸ਼ੋਸ਼ਣ ਦਾ ਅੰਤ ਹੋ ਜਾਣ ਤੇ ਵਰਗ ਖਤਮ ਹੋ ਜਾਣਗੇ ਅਤੇ ਹਰ ਵਿਅਕਤੀ ਨੂੰ ਆਪਣੀ ਕਿਰਤ ਦੇ ਅਨੁਸਾਰ ਉਤਪਾਦਨ ਦਾ ਭਾਗ ਮਿਲੇਗਾ, ਪਰ ਸਮਾਜਵਾਦ ਦੀ ਜ਼ਿਆਦਾ ਉੱਨਤ ਅਵਸਥਾ ਵਿਚ ਹਰ ਇਕ ਨੂੰ ਉਸ ਦੀ ਜ਼ਰੂਰਤ ਅਨੁਸਾਰ ਹੀ ਮਿਲਣ ਲੱਗ ਜਾਵੇਗਾ । ਹੌਲੀ-ਹੌਲੀ ਰਾਜ ਜੋ ਸ਼ੋਸ਼ਕ ਵਰਗ ਦਾ ਹਥਿਆਰ ਰਿਹਾ ਹੈ, ਬਿਖਰ ਜਾਵੇਗਾ ਤੇ ਇਸਦੀ ਥਾਂ ਆਪਸੀ ਸਹਿਯੋਗ ਤੇ ਸਹਿਕਾਰਤਾ ਦੇ ਆਧਾਰ ਤੇ ਬਣੀਆਂ ਸੰਸਥਾਵਾਂ ਲੈ ਲੈਣਗੀਆਂ । ਵਰਗਾਂ ਤੇ ਵਰਗ ਸੰਘਰਸ਼ ਦਾ ਅੰਤ ਹੋ ਜਾਵੇਗਾ ।

ਪ੍ਰਸ਼ਨ 9.
ਪੂੰਜੀਵਾਦੀ ਵਰਗ ।
ਉੱਤਰ-
ਮਾਰਕਸ ਨੇ ਪੂੰਜੀਵਾਦੀ ਵਰਗ ਦੀ ਧਾਰਣਾ ਦਿੱਤੀ ਹੈ । ਉਸ ਅਨੁਸਾਰ ਸਮਾਜ ਵਿਚ ਇਕ ਵਰਗ ਅਜਿਹਾ ਹੁੰਦਾ ਹੈ ਜਿਸ ਕੋਲ ਉਤਪਾਦਨ ਦੇ ਸਾਧਨ ਹੁੰਦੇ ਹਨ ਅਤੇ ਜਿਹੜਾ ਸਾਰੇ ਉਤਪਾਦਨ ਦੇ ਸਾਧਨਾਂ ਦਾ ਮਾਲਕ ਹੁੰਦਾ ਹੈ । ਉਹ ਆਪਣੇ ਉਤਪਾਦਨ ਦੇ ਸਾਧਨਾਂ ਦੀ ਮੱਦਦ ਨਾਲ ਹੋਰ ਵਰਗਾਂ ਦਾ ਸ਼ੋਸ਼ਣ ਕਰਦਾ ਹੈ । ਇਨ੍ਹਾਂ ਸਾਧਨਾਂ ਦੀ ਮੱਦਦ ਨਾਲ ਉਹ ਹੋਰ ਪੈਸੇ ਕਮਾਈ ਜਾਂਦਾ ਹੈ ਅਤੇ ਹੋਰ ਅਮੀਰ ਹੋਈ ਜਾਂਦਾ ਹੈ । ਉਹ ਇਸ ਪੈਸੇ ਅਤੇ ਉਤਪਾਦਨ ਦੇ ਸਾਧਨਾਂ ਦੀ ਮਲਕੀਅਤ ਕਰਕੇ ਐਸ਼ ਦੀ ਜ਼ਿੰਦਗੀ ਬਤੀਤ ਕਰਦਾ ਹੈ । ਇਹ ਇਕ ਪ੍ਰਗਤੀਸ਼ੀਲ ਵਰਗ ਹੁੰਦਾ ਹੈ ਜਿਹੜਾ ਥੋੜੇ ਸਮੇਂ ਵਿਚ ਹੀ ਸ਼ਕਤੀਸ਼ਾਲੀ ਉਤਪਾਦਕ ਸ਼ਕਤੀਆਂ ਦਾ ਮਾਲਕ ਹੋ ਗਿਆ ਹੈ ਅਤੇ ਇਹ ਸਮਾਜਿਕ ਉੱਨਤੀ ਨੂੰ ਰੋਕਦੇ ਹਨ ਅਤੇ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦੇ ਹਨ । ਇਕ ਦਿਨ ਆਵੇਗਾ ਜਦੋਂ ਮਜ਼ਦੂਰ ਵਰਗ ਇਸ ਵਰਗ ਦੀ ਸੱਤਾ ਉਖਾੜ ਸੁੱਟਣਗੇ ਅਤੇ ਸਮਾਜਵਾਦੀ ਸਮਾਜ ਦੀ ਸਥਾਪਨਾ ਕਰਨਗੇ ।

ਪ੍ਰਸ਼ਨ 10.
ਮਜ਼ਦੂਰ ਵਰਗ ।
ਉੱਤਰ-
ਮਾਰਕਸ ਦੇ ਅਨੁਸਾਰ-ਸਮਾਜ ਵਿਚ ਦੋ ਵਰਗ ਹੁੰਦੇ ਹਨ-ਪੂੰਜੀਪਤੀ ਵਰਗ ਅਤੇ ਮਜ਼ਦੂਰ ਵਰਗ । ਇਸ ਮਜ਼ਦੂਰ ਵਰਗ ਕੋਲ ਉਤਪਾਦਨ ਦੇ ਸਾਧਨਾਂ ਦੀ ਮਾਲਕੀ ਨਹੀਂ ਹੁੰਦੀ । ਉਸ ਕੋਲ ਕੋਈ ਪੈਸਾ ਨਹੀਂ ਹੁੰਦਾ | ਉਸ ਕੋਲ ਆਪਣੀ ਰੋਜ਼ੀ ਕਮਾਉਣ ਲਈ ਆਪਣੀ ਮਿਹਨਤ ਵੇਚਣ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੁੰਦਾ । ਉਹ ਹਮੇਸ਼ਾਂ ਪੂੰਜੀਪਤੀ ਵਰਗ ਦੇ ਹੱਥੋਂ ਸ਼ੋਸ਼ਿਤ ਹੁੰਦਾ ਰਹਿੰਦਾ ਹੈ । ਪੂੰਜੀਪਤੀ ਵਰਗ ਹਮੇਸ਼ਾਂ ਉਨ੍ਹਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਕੰਮ ਲੈਂਦਾ ਹੈ ਅਤੇ ਘੱਟ ਤੋਂ ਘੱਟ ਪੈਸਾ ਦਿੰਦਾ ਹੈ । ਉਸਦੀ ਮਿਹਨਤ ਸਦਕਾ ਹੀ ਫਾਲਤੂ ਮੁੱਲ ਦਾ ਉਤਪਾਦਨ ਕਰਦਾ ਹੈ ਅਤੇ ਉਸ ਨੂੰ ਪੂੰਜੀਪਤੀ ਵਰਗ ਹੀ ਰੱਖਦਾ ਹੈ । ਇਸ ਸ਼ੋਸ਼ਣ ਕਾਰਨ ਹੀ ਮਜ਼ਦੂਰ ਵਰਗ ਹੋਰ ਗ਼ਰੀਬ ਹੁੰਦਾ ਜਾਂਦਾ ਹੈ । ਇਕ ਦਿਨ ਦੋਹਾਂ ਵਿਚ ਸੰਘਰਸ਼ ਛਿੜ ਜਾਵੇਗਾ ਅਤੇ ਅੰਤ ਵਿਚ ਮਜ਼ਦੂਰ ਵਰਗ ਪੂੰਜੀਪਤੀ ਵਰਗ ਨੂੰ ਉਖਾੜ ਸੁੱਟੇਗਾ ਅਤੇ ਸਮਾਜਵਾਦੀ ਸਮਾਜ ਦੀ ਸਥਾਪਨਾ ਕਰੇਗਾ ।

ਪ੍ਰਸ਼ਨ 11.
ਵਿਧਾਨਿਕ ਸੱਤਾ ।
ਉੱਤਰ-
ਜਿੱਥੇ ਕਿਤੇ ਵੀ ਨਿਯਮਾਂ ਦੀ ਅਜਿਹੀ ਪ੍ਰਣਾਲੀ ਹੈ ਜੋ ਨਿਸ਼ਚਿਤ ਸਿਧਾਂਤਾਂ ਦੇ ਅਨੁਸਾਰ ਨਿਆਇਕ ਤੇ ਪ੍ਰਸ਼ਾਸਕੀ ਰੂਪ ਨਾਲ ਵਰਤੀ ਜਾਂਦੀ ਹੈ ਤੇ ਜਿਹੜੀ ਇਕ ਨਿਯਮਿਤ ਸਮੂਹ ਦੇ ਸਾਰੇ ਮੈਂਬਰਾਂ ਲਈ ਸਹੀ ਤੇ ਮੰਨਣ ਵਾਲੀ ਹੈ, ਉੱਥੇ ਵਿਧਾਨਿਕ ਸੱਤਾ ਹੈ । ਜੋ ਵਿਅਕਤੀ ਆਦਰਸ਼ ਦੀ ਸ਼ਕਤੀ ਨੂੰ ਚਲਾਉਂਦੇ ਹਨ ਉਹ ਵਿਸ਼ੇਸ਼ ਰੂਪ ਨਾਲ ਸੇਸ਼ਟ ਹੁੰਦੇ ਹਨ ਉਹ ਕਾਨੂੰਨ ਦੁਆਰਾ ਸਾਰੀ ਵਿਧੀ ਦੇ ਅਨੁਸਾਰ ਨਿਯੁਕਤ ਹੁੰਦੇ ਹਨ ਜਾਂ ਚੁਣੇ ਜਾਂਦੇ ਹਨ ਤੇ ਉਹ ਵਿਧਾਨਿਕ ਵਿਵਸਥਾ ਨੂੰ ਚਲਾਣ ਦੇ ਲਈ ਆਪ ਨਿਰਦੇਸ਼ਿਤ ਰਹਿੰਦੇ ਹਨ । ਜੋ ਵਿਅਕਤੀ ਇਨ੍ਹਾਂ ਆਦੇਸ਼ਾਂ ਦੇ ਅਧੀਨ ਹਨ ਉਹ ਵਿਧਾਨਿਕ ਰੂਪ ਨਾਲ ਸਮਾਨ ਹਨ ਤੇ ਉਹ ਵਿਧਾਨ ਦਾ ਪਾਲਣ ਕਰਦੇ ਹਨ ਨਾ ਕਿ ਇਸ ਵਿਧਾਨ ਦੀ ਕੰਮ ਕਰਨ ਵਾਲਿਆਂ ਦੀ । ਇਹ ਨਿਯਮ ਉਸ ਉਪਕਰਣ ਦੇ ਲਈ ਵਰਤੇ ਜਾਂਦੇ ਹਨ ਜੋ ਵਿਧਾਨਿਕ ਸੱਤਾ ਦੀ ਪ੍ਰਣਾਲੀ ਨੂੰ ਵਰਤਦੇ ਹਨ । ਇਹ ਸੰਗਠਨ ਸੁਤੰਤਰ ਹੁੰਦੇ ਹਨ । ਇਸ ਦੇ ਅਧਿਕਾਰੀ ਉਨ੍ਹਾਂ ਨਿਯਮਾਂ ਦੇ ਅਧੀਨ ਹੁੰਦੇ ਹਨ ਜਿਹੜੇ ਇਸਦੀ ਸੱਤਾ ਦੀ ਸੀਮਾ ਨਿਰਧਾਰਿਤ ਕਰਦੇ ਹਨ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 12.
ਪਰੰਪਰਾਗਤ ਸੱਤਾ ।
ਉੱਤਰ-
ਇਸ ਪ੍ਰਕਾਰ ਦੀ ਸੱਤਾ ਵਿਚ ਇਕ ਵਿਅਕਤੀ ਨੂੰ ਵਿਧਾਨਿਕ ਨਿਯਮਾਂ ਦੇ ਅੰਤਰਗਤ ਇਕ ਪਦ ਤੇ ਬੈਠੇ ਹੋਣ ਦੇ ਕਾਰਨ ਨਹੀਂ ਬਲਕਿ ਪਰੰਪਰਾ ਦੇ ਦੁਆਰਾ ਮੰਨੇ ਹੋਏ ਪਦ ਤੇ ਬੈਠੇ ਹੋਣ ਦੇ ਕਾਰਨ ਪ੍ਰਾਪਤ ਹੁੰਦੀ ਹੈ । ਭਾਵੇਂ ਇਸ ਪਦ ਨੂੰ ਪਰੰਪਰਾਗਤ ਵਿਵਸਥਾ ਦੇ ਅਨੁਸਾਰ ਪਰਿਭਾਸ਼ਿਤ ਕੀਤਾ ਜਾਂਦਾ ਹੈ, ਇਸ ਕਾਰਨ ਅਜਿਹੇ ਪਦ ਤੇ ਬੈਠੇ ਹੋਣ ਦੇ ਨਾਤੇ ਵਿਅਕਤੀ ਨੂੰ ਕੁੱਝ ਵਿਸ਼ੇਸ਼ ਸੱਤਾ ਮਿਲ ਜਾਂਦੀ ਹੈ । ਇਸ ਪ੍ਰਕਾਰ ਦੀ ਸੱਤਾ ਪਰੰਪਰਾਤਮਕ ਵਿਸ਼ਵਾਸਾਂ ਤੇ ਟਿਕੀ ਹੋਣ ਦੇ ਕਾਰਨ ਪਰੰਪਰਾਤਮਕ ਸੱਤਾ ਕਹਿਲਾਉਂਦੀ ਹੈ । ਜਿਵੇਂ ਖੇਤੀ ਯੁੱਗ ਵਿਚ ਭਾਰਤੀ ਪਿੰਡਾਂ ਵਿਚ ਮਿਲਣ ਵਾਲੀ ਪੰਚਾਇਤ ਵਿਚ ਪੰਚਾਂ ਦੀ ਸੱਤਾ ਨੂੰ ਹੀ ਲੈ ਲਵੋ । ਇਨ੍ਹਾਂ ਪੰਚਾਂ ਦੀ ਸੱਤਾ ਵਿਧਾਨਿਕ ਨਿਯਮਾਂ ਦੇ ਅੰਤਰਗਤ ਨਹੀਂ ਆਉਂਦੀ ਸੀ, ਬਲਕਿ ਪਰੰਪਰਾਗਤ ਰੂਪ ਵਿਚ ਉਨ੍ਹਾਂ ਨੂੰ ਸੱਤਾ ਪ੍ਰਾਪਤ ਹੋ ਜਾਂਦੀ ਸੀ । ਇੱਥੇ ਤੱਕ ਕਿ ਪੰਚਾਂ ਦੀ ਸੱਤਾ ਦੀ ਤੁਲਨਾ ਰੱਬੀ ਸੱਤਾ ਦੀ ਤੁਲਨਾ ਨਾਲ ਕੀਤੀ ਜਾਂਦੀ ਸੀ, ਜਿਵੇਂ ਕਿ “ਪੰਚ ਪਰਮੇਸ਼ਵਰ’ ਦੀ ਧਾਰਣਾ ਵਿਚ ਦਿਖਦਾ ਸੀ । ਉਸੇ ਤਰ੍ਹਾਂ ਪਿਤਰਸੱਤਾਤਮਕ ਪਰਿਭਾਸ਼ਾ ਵਿਚ ਪਿਤਾ ਨੂੰ ਪਰਿਵਾਰ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਵਿਚ ਜੋ ਅਧਿਕਾਰ ਤੇ ਸੱਤਾ ਪ੍ਰਾਪਤ ਹੁੰਦੀ ਹੈ, ਉਸਦਾ ਵੀ ਆਧਾਰ ਵਿਧਾਨਿਕ ਨਾ ਹੋ ਕੇ ਪਰੰਪਰਾ ਹੁੰਦਾ ਹੈ ।

ਪ੍ਰਸ਼ਨ 13.
ਚਮਤਕਾਰੀ ਸੱਤਾ ।
ਉੱਤਰ-
ਵਿਅਕਤੀਗਤ ਸੱਤਾ ਦਾ ਸਰੋਤ ਪਰੰਪਰਾ ਤੋਂ ਬਿਲਕੁਲ ਅਲੱਗ ਵੀ ਹੋ ਸਕਦਾ ਹੈ । ਆਦੇਸ਼ ਦੀ ਸ਼ਕਤੀ ਇਕ ਨੇਤਾ ਵੀ ਵਰਤ ਸਕਦਾ ਹੈ, ਭਾਵੇਂ ਉਹ ਇਕ ਪੈਗੰਬਰ ਹੋਵੇ, ਨਾਇਕ ਹੋਵੇ ਜਾਂ ਅਵਸਰਵਾਦੀ ਨੇਤਾ ਹੋਵੇ ਪਰ ਅਜਿਹਾ ਵਿਅਕਤੀ ਤਾਂ ਹੀ ਚਮਤਕਾਰੀ ਨੇਤਾ ਹੋ ਸਕਦਾ ਹੈ ਜਦ ਉਹ ਸਿੱਧ ਕਰ ਦੇਵੇ ਕਿ ਤਾਂਤਰਿਕ ਸ਼ਕਤੀਆਂ, ਦੈਵੀ ਸ਼ਕਤੀਆਂ, ਨਾਇਕਤਵ ਜਾਂ ਹੋਰ ਅਭੂਤਪੂਰਵ ਗੁਣਾਂ ਦੇ ਕਾਰਨ ਉਸਦੇ ਕੋਲ ਚਮਤਕਾਰ ਹੈ ।

ਇਸ ਪ੍ਰਕਾਰ ਇਹ ਸੱਤਾ ਨਾ ਤਾਂ ਵਿਧਾਨਿਕ ਨਿਯਮਾਂ ਤੇ ਅਤੇ ਨਾ ਹੀ ਪਰੰਪਰਾ ਤੇ ਬਲਕਿ ਕਰਿਸ਼ਮਾ ਜਾਂ ਚਮਤਕਾਰ ‘ਤੇ ਆਧਾਰਿਤ ਹੁੰਦੀ ਹੈ । ਇਸ ਪ੍ਰਕਾਰ ਦੀ ਸ਼ਕਤੀ ਸਿਰਫ਼ ਉਨ੍ਹਾਂ ਵਿਅਕਤੀਆਂ ਦੇ ਕੋਲ ਸੀਮਿਤ ਹੁੰਦੀ ਹੈ ਜਿਨ੍ਹਾਂ ਕੋਲ ਚਮਤਕਾਰੀ ਸ਼ਕਤੀਆਂ ਹੁੰਦੀਆਂ ਹਨ । ਇਸ ਪ੍ਰਕਾਰ ਦੀ ਸੱਤਾ ਪ੍ਰਾਪਤ ਕਰਨ ਵਿਚ ਵਿਅਕਤੀ ਨੂੰ ਕਾਫ਼ੀ ਸਮਾਂ ਲਗ ਜਾਂਦਾ ਹੈ ਤੇ ਪੂਰੇ ਸਾਧਨਾਂ, ਕੋਸ਼ਿਸ਼ਾਂ ਦੇ ਬਾਅਦ ਹੀ ਲੋਕਾਂ ਦੁਆਰਾ ਇਹ ਸੱਤਾ ਸਵੀਕਾਰ ਕੀਤੀ ਜਾਂਦੀ ਹੈ । ਦੂਜੇ ਸ਼ਬਦਾਂ ਵਿਚ ਇਕ ਵਿਅਕਤੀ ਦੇ ਦੁਆਰਾ ਆਪਣੇ ਵਿਅਕਤਿੱਤਵ ਦਾ ਵਿਕਾਸ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਲੋਕ ਇਹ ਸਮਝਣ ਲੱਗਣ ਕਿ ਉਸਨੇ ਆਪਣੇ ਵਿਅਕਤਿੱਤਵ ਵਿਚ ਕੋਈ ਚਮਤਕਾਰੀ ਸ਼ਕਤੀ ਦਾ ਵਿਕਾਸ ਕਰ ਲਿਆ ਹੈ । ਇਸਦੇ ਬਲ ਤੇ ਹੀ ਉਹ ਹੋਰ ਲੋਕਾਂ ਨੂੰ ਆਪਣੇ ਸਾਹਮਣੇ ਝੁਕਾ ਲੈਂਦਾ ਹੈ ਤੇ ਵਿਅਕਤੀਆਂ ਦੁਆਰਾ ਸੰਤਾ ਸਵੀਕਾਰ ਕਰ ਲਈ ਜਾਂਦੀ ਹੈ । ਇਸ ਤਰ੍ਹਾਂ ਕਰਿਸ਼ਮਈ ਨੇਤਾ ਆਪਣੇ ਪਤੀ ਜਾਂ ਆਪਣੇ ਲਕਸ਼ ਜਾਂ ਆਦਰਸ਼ ਦੇ ਪ੍ਰਤੀਨਿਸ਼ਠਾ ਦੇ ਨਾਂ ਤੇ ਦੂਜਿਆਂ ਤੋਂ ਆਗਿਆ ਪਾਲਣ ਕਰਨ ਦੀ ਮੰਗ ਕਰਦਾ ਹੈ । ਜਾਦੂਗਰ, ਪੀਰ, ਪੈਗੰਬਰ, ਅਵਤਾਰ, ਧਾਰਮਿਕ ਨੇਤਾ, ਸੈਨਿਕ ਯੋਧਾ, ਕਿਸੇ ਦਲ ਦੇ ਨੇਤਾ ਇਸੇ ਪ੍ਰਕਾਰ ਦੀ ਸੱਤਾ ਸੰਪੰਨ ਵਿਅਕਤੀ ਹੁੰਦੇ ਹਨ । ਲੋਕ ਇਸ ਕਾਰਨ ਅਜਿਹੇ ਲੋਕਾਂ ਦੀ ਸੱਤਾ ਸਵੀਕਾਰ ਕਰ ਲੈਂਦੇ ਹਨ ।

ਪ੍ਰਸ਼ਨ 14.
ਸਮਾਜਿਕ ਕ੍ਰਿਆ ।
ਉੱਤਰ-
ਵੈਬਰ ਅਨੁਸਾਰ ਸਮਾਜਿਕ ਕ੍ਰਿਆ ਵਿਅਕਤੀਗਤ ਕ੍ਰਿਆ ਤੋਂ ਅਲੱਗ ਹੈ । ਇਸ ਦੀ ਪਰਿਭਾਸ਼ਾ ਦਿੰਦੇ ਵੈਬਰ ਨੇ ਲਿਖਿਆ ਹੈ ਕਿ, “ਕਿਸੇ ਵੀ ਕ੍ਰਿਆ ਨੂੰ ਅਸੀਂ ਤਾਂ ਹੀ ਸਮਾਜਿਕ ਕ੍ਰਿਆ ਮੰਨ ਸਕਦੇ ਹਾਂ ਜਦੋਂ ਉਸ ਕ੍ਰਿਆ ਨੂੰ ਕਰਨ ਵਾਲੇ ਵਿਅਕਤੀ ਜਾਂ ਵਿਅਕਤੀਆਂ ਦੁਆਰਾ ਲਏ ਗਏ Subjective ਅਰਥ ਦੇ ਅਨੁਸਾਰ ਉਸ ਕ੍ਰਿਆ ਵਿਚ ਦੂਜੇ ਵਿਅਕਤੀਆਂ ਦੇ ਮਨ ਦੇ ਭਾਵਾਂ ਤੇ ਕ੍ਰਿਆਵਾਂ ਦਾ ਇਕੱਠ ਹੋਵੇ ਤੇ ਉਸੀ ਦੇ ਅਨੁਸਾਰ ਗਤੀਵਿਧੀ ਨਿਰਧਾਰਿਤ ਹੋਵੇ ” ਵੈਬਰ ਅਨੁਸਾਰ ਸਮਾਜਿਕ ਕ੍ਰਿਆ ਹੋਰ ਵਿਅਕਤੀਆਂ ਦੇ ਭੂਤ, ਵਰਤਮਾਨ ਜਾਂ ਹੋਣ ਵਾਲੇ ਵਿਵਹਾਰ ਦੁਆਰਾ ਪ੍ਰਭਾਵਿਤ ਹੋ ਸਕਦੀ ਹੈ ਤੇ ਹਰ ਪ੍ਰਕਾਰ ਦੀ ਬਾਹਰੀ ਕ੍ਰਿਆ ਸਮਾਜਿਕ ਕ੍ਰਿਆ ਨਹੀਂ ਹੋ ਸਕਦੀ ।

ਪ੍ਰਸ਼ਨ 15.
ਸਮਾਜਿਕ ਤੱਥ ਕੀ ਹੈ ?
ਉੱਤਰ-
ਹਰ ਪ੍ਰਕਾਰ ਦੇ ਸਮਾਜ ਵਿਚ ਕੁੱਝ ਅਜਿਹੇ ਤੱਥ ਹੁੰਦੇ ਹਨ, ਜੋ ਭੌਤਿਕ, ਪਾਣੀ ਸ਼ਾਸਤਰੀ ਤੇ ਮਨੋਵਿਗਿਆਨਿਕ ਤੱਥਾਂ ਤੋਂ ਅਲੱਗ ਹੁੰਦੇ ਹਨ । ਦੁਰਖੀਮ ਇਸ ਪ੍ਰਕਾਰ ਤੇ ਤੱਥਾਂ ਨੂੰ ਸਮਾਜਿਕ ਤੱਥ ਮੰਨਦਾ ਹੈ । ਦੁਰਖੀਮ ਨੇ ਸਮਾਜਿਕ ਤੱਥਾਂ ਦੀਆਂ ਕੁੱਝ ਪਰਿਭਾਸ਼ਾਵਾਂ ਪੇਸ਼ ਕੀਤੀਆਂ ਹਨ । ਇਕ ਥਾਂ ‘ਤੇ ਦੁਰਖੀਮ ਲਿਖਦੇ ਹਨ, “ਸਮਾਜਿਕ ਤੱਥ ਕੰਮ ਕਰਨ, ਸੋਚਣ ਤੇ ਅਨੁਭਵ ਕਰਨ ਦੇ ਉਹ ਤਰੀਕੇ ਹਨ, ਜਿਸ ਵਿਚ ਵਿਅਕਤੀਗਤ ਚੇਤਨਾ ਤੋਂ ਬਾਹਰ ਵੀ ਹੋਂਦ ਨੂੰ ਬਣਾਈ ਰੱਖਣ ਦੀ ਵਰਣਨਯੋਗ ਵਿਸ਼ੇਸ਼ਤਾ ਹੁੰਦੀ ਹੈ।”

ਇਕ ਹੋਰ ਥਾਂ ਤੇ ਦੁਰਖੀਮ ਨੇ ਲਿਖਿਆ ਹੈ, “ਸਮਾਜ ਤੱਥਾਂ ਵਿਚ ਕੰਮ ਕਰਨ, ਸੋਚਣ, ਅਨੁਭਵ ਕਰਨ ਦੇ ਤਰੀਕੇ ਸ਼ਾਮਲ ਹਨ, ਜੋ ਵਿਅਕਤੀ ਦੇ ਲਈ ਬਾਹਰੀ ਹੁੰਦੇ ਹਨ ਤੇ ਜੋ ਆਪਣੀ ਦਬਾ ਸ਼ਕਤੀ ਦੇ ਮਾਧਿਅਮ ਨਾਲ ਵਿਅਕਤੀ ਨੂੰ ਨਿਯੰਤਰਿਤ ਕਰਦੇ ਹਨ ।”

ਆਪਣੀ ਕਿਤਾਬ ਦੇ ਪਹਿਲੇ ਅਧਿਆਇ ਦੀਆਂ ਆਖਰੀ ਲਾਈਨਾਂ ਵਿਚ ਇਸਦੀ ਵਿਸਤਾਰ ਨਾਲ ਪਰਿਭਾਸ਼ਾ ਪੇਸ਼ ਕਰਦੇ ਹੋਏ ਲਿਖਿਆ ਹੈ, “ਇਕ ਸਮਾਜਿਕ ਤੱਥ ਕਿਆ ਕਰਨ ਦਾ ਹਰ ਸਥਾਈ-ਅਸਥਾਈ ਤਰੀਕਾ ਹੈ, ਜੋ ਆਦਮੀ ਤੇ ਬਾਹਰੀ ਦਬਾਅ ਪਾਉਣ ਵਿਚ ਸਮਰੱਥ ਹੁੰਦਾ ਹੈ, ਜਾਂ ਦੁਬਾਰਾ ਕਿਆ ਕਰਨ ਦਾ, ਹਰ ਤਰੀਕਾ ਜੋ ਕਿਸੇ ਸਮਾਜ ਵਿਚ ਆਮ ਰੂਪ ਵਿਚ ਪਾਇਆ ਜਾਂਦਾ ਹੈ, ਪਰ ਨਾਲ ਹੀ ਨਾਲ ਵਿਅਕਤੀਗਤ ਵਿਚਾਰਾਂ ਤੋਂ ਸੁਤੰਤਰ ਅਲੱਗ ਹੋਂਦ ਰੱਖਦਾ ਹੈ ।”

ਪ੍ਰਸ਼ਨ 16.
ਬਾਹਰੀਪਨ ।
ਉੱਤਰ-
ਬਾਹਰੀਪਨ (Exteriority) – ਸਮਾਜਿਕ ਤੱਥ ਦੀ ਸਭ ਤੋਂ ਪਹਿਲੀ ਤੇ ਮਹੱਤਵਪੂਰਨ ਵਿਸ਼ੇਸ਼ਤਾ ਉਸਦਾ ਬਾਹਰੀਪਨ ਹੈ | ਬਾਹਰੀਪਨ ਦਾ ਅਰਥ ਹੈ ਸਮਾਜਿਕ ਤੱਥਾਂ ਦਾ ਨਿਰਮਾਣ, ਇਹ ਨਿਰਮਾਣ ਤਾਂ ਸਮਾਜ ਦੇ ਮੈਂਬਰਾਂ ਵਲੋਂ ਹੀ ਹੁੰਦਾ ਹੈ, ਪਰ ਸਮਾਜਿਕ ਤੱਥ ਇਕ ਵਾਰ ਵਿਕਸਿਤ ਹੋਣ ਤੋਂ ਬਾਅਦ ਫਿਰ ਕਿਸੇ ਵਿਅਕਤੀ ਵਿਸ਼ੇਸ਼ ਦੇ ਨਹੀ ਰਹਿੰਦੇ, ਤੇ ਉਹ ਇਸ ਅਰਥ ਵਿਚ ਕਿ ਇਸ ਨੂੰ ਕਿਸ ਸੁਤੰਤਰ ਅਸਲੀਅਤ ਦੇ ਰੂਪ ਵਿਚ ਅਨੁਭਵ ਕੀਤਾ ਜਾਂਦਾ ਹੈ ਅਰਥਾਤ ਵਿਗਿਆਨਿਕ ਦਾ ਉਸ ਨਾਲ ਕੋਈ ਅੰਦਰਲਾ ਸੰਬੰਧ ਨਹੀਂ ਹੁੰਦਾ ਤੇ ਨਾ ਹੀ ਸਮਾਜਿਕ ਤੱਥਾਂ ਦਾ ਵਿਅਕਤੀ ਵਿਸ਼ੇਸ਼ ਤੇ ਕੋਈ ਪ੍ਰਭਾਵ ਪੈਂਦਾ ਹੈ ।

ਇਸ ਤਰ੍ਹਾਂ ਬਾਹਰੀਪਨ ਤੋਂ ਮਤਲਬ ਹੈ ਕਿ ਸਮਾਜਿਕ ਤੱਥ ਵਿਅਕਤੀ ਲਈ ਬਾਹਰੀ ਹੁੰਦੇ ਹਨ ਤੇ ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਨਹੀਂ ਹੁੰਦੇ ਬਲਕਿ ਸਾਰੇ ਸਮਾਜ ਦੇ ਹੁੰਦੇ ਹਨ ।

ਪ੍ਰਸ਼ਨ 17.
ਵਿਵਸ਼ਤਾ ।
ਉੱਤਰ-
ਵਿਵਸ਼ਤਾ (Constraint) – ਸਮਾਜਿਕ ਤੱਥਾਂ ਦੀ ਦੂਜੀ ਪਮੁੱਖ ਤੇ ਮਹੱਤਵਪੂਰਨ ਵਿਸ਼ੇਸ਼ਤਾ ਉਸਦੀ ਵਿਵਸ਼ਤਾ ਹੈ । ਦੂਜੇ ਸ਼ਬਦਾਂ ਵਿਚ ਵਿਅਕਤੀ ਉੱਪਰ ਸਮਾਜਿਕ ਤੱਥ ਦਾ ਇਕ ਦਬਾਅ ਜਾਂ ਵਿਵਸ਼ਤਾ ਦਾ ਪ੍ਰਭਾਵ ਪੈਂਦਾ ਹੈ । ਅਸਲ, ਸਮਾਜਿਕ ਤੱਥਾਂ ਦਾ ਨਿਰਮਾਣ ਇਕ ਵਿਅਕਤੀ ਜਾਂ ਕੁੱਝ ਵਿਅਕਤੀਆਂ ਦੁਆਰਾ ਨਹੀਂ ਹੁੰਦਾ, ਬਲਕਿ ਅਨੇਕਾਂ ਵਿਅਕਤੀਆਂ ਦੁਆਰਾ ਹੁੰਦਾ ਹੈ । ਅੰਤ ਇਹ ਬਹੁਤ ਸ਼ਕਤੀਸ਼ਾਲੀ ਹੁੰਦੇ ਹਨ ਤੇ ਕਿਸੇ ਵਿਅਕਤੀ ਉੱਪਰ ਇਸ ਦਾ ਵਿਵਸ਼ਤਾ ਕਾਰਨ ਪ੍ਰਭਾਵ ਪੈਂਦਾ ਹੈ ।

ਦੁਰਖੀਮ ਦਾ ਮੰਨਣਾ ਹੈ ਕਿ ਸਮਾਜਿਕ ਤੱਥ ਸਿਰਫ਼ ਵਿਅਕਤੀ ਦੇ ਵਿਵਹਾਰ ਨੂੰ ਨਹੀਂ ਬਲਕਿ ਉਸਦੇ ਸੋਚਣ, ਵਿਚਾਰਨ ਆਦਿ ਦੇ ਤਰੀਕੇ ਨੂੰ ਵੀ ਪ੍ਰਭਾਵਿਤ ਕਰਦੇ ਹਨ । ਦੁਰਖੀਮ ਦੱਸਦਾ ਹੈ ਕਿ ਅਸੀਂ ਸਮਾਜਿਕ ਤੱਥਾਂ ਦੀ ਇਹ ਵਿਸ਼ੇਸ਼ਤਾ ਇਸ ਰੂਪ ਵਿਚ ਦੇਖ ਸਕਦੇ ਹਾਂ ਕਿ ਇਹ ਸਮਾਜਿਕ ਤੱਥ ਆਦਮੀ ਦੀ ਅਭਿਰੁਚੀ ਦੇ ਅਨੁਰੂਪ ਨਹੀਂ ਬਲਕਿ ਵਿਅਕਤੀ ਦਾ ਵਿਵਹਾਰ ਉਨ੍ਹਾਂ ਦੇ ਅਨੁਰੂਪ ਹੁੰਦਾ ਹੈ ।”

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 18.
ਵਿਆਪਕਤਾ ।
ਉੱਤਰ-
ਸਮਾਜਿਕ ਤੱਥਾਂ ਦੀ ਤੀਜੀ ਵਿਸ਼ੇਸ਼ਤਾ ਇਹ ਹੈ ਕਿ ਸਮਾਜ ਵਿਸ਼ੇਸ਼ ਵਿਚ ਇਹ ਤੱਥ ਆਦਿ ਤੋਂ ਅੰਤ ਤਕ ਫੈਲੇ ਹੁੰਦੇ ਹਨ । ਇਹ ਸਭ ਦੇ ਸਾਂਝੇ ਹੁੰਦੇ ਹਨ । ਇਹ ਕਿਸੇ ਵਿਅਕਤੀ ਵਿਸ਼ੇਸ਼ ਦੀਆਂ ਵਿਅਕਤੀਗਤ ਵਿਸ਼ੇਸ਼ਤਾਵਾਂ ਨਹੀਂ ਹੁੰਦੇ । ਇਹ ਵਿਆਪਕਤਾ ਅਨੇਕਾਂ ਵਿਅਕਤੀਗਤ ਤੱਥਾਂ ਦੇ ਸਿਰਫ਼ ਇਕ ਮਾਤਰ ਹੀ ਨਤੀਜਾ ਨਹੀਂ ਹੁੰਦੇ । ਇਹ ਤਾਂ ਸ਼ੁੱਧ ਰੂਪ ਵਿਚ ਆਪਣੇ ਸੁਭਾਅ ਤੋਂ ਹੀ ਸਮੂਹਿਕ ਹੁੰਦੇ ਹਨ । ਵਿਅਕਤੀਆਂ ਉੱਪਰ ਇਨ੍ਹਾਂ ਦਾ ਪ੍ਰਭਾਵ ਇਨ੍ਹਾਂ ਦੀ ਸਮੂਹਿਕ ਵਿਸ਼ੇਸ਼ਤਾ ਦਾ ਨਤੀਜਾ ਹੁੰਦਾ ਹੈ ।

ਪ੍ਰਸ਼ਨ 19.
ਦਮਨਕਾਰੀ ਕਾਨੂੰਨ ਕੀ ਹੁੰਦੇ ਹਨ ?
ਉੱਤਰ-
ਦਮਨਕਾਰੀ ਕਾਨੂੰਨ (Repressive Law) – ਦਮਨਕਾਰੀ ਕਾਨੂੰਨਾਂ ਨੂੰ ਇਕ ਪ੍ਰਕਾਰ ਨਾਲ ਸਰਵਜਨਿਕ ਕਾਨੂੰਨ (Public Law) ਕਿਹਾ ਜਾ ਸਕਦਾ ਹੈ । ਦੁਰਖੀਮ ਦੇ ਅਨੁਸਾਰ ਇਹ ਦੋ ਪ੍ਰਕਾਰ ਦੇ ਹੁੰਦੇ ਹਨ-
(i) ਦੰਡ ਸੰਬੰਧੀ ਕਾਨੂੰਨ (Penal Law) – ਜਿਨ੍ਹਾਂ ਦਾ ਸੰਬੰਧ ਕਸ਼ਟ ਦੇਣ, ਹਾਨੀ ਪਹੁੰਚਾਉਣ, ਹੱਤਿਆ ਕਰਨ ਜਾਂ ਸੁਤੰਤਰਤਾ ਨਾ ਦੇਣ ਨਾਲ ਹੈ । ਇਨ੍ਹਾਂ ਨੂੰ ਸੰਗਠਿਤ ਦਮਨਕਾਰੀ ਕਾਨੂੰਨ (Organized Repressive Law) ਕਿਹਾ ਜਾ ਸਕਦਾ ਹੈ ।

(ii) ਵਿਆਪਤ ਕਾਨੂੰਨ (Diffused Law) – ਕੁਝ ਦਮਨਕਾਰੀ ਕਾਨੂੰਨ ਅਜਿਹੇ ਹੁੰਦੇ ਹਨ ਜੋ ਪੂਰੇ ਸਮੂਹ ਵਿਚ ਨੈਤਿਕਤਾ ਦੇ ਆਧਾਰ ਉੱਤੇ ਫੈਲੇ ਹੁੰਦੇ ਹਨ । ਇਸ ਲਈ ਦੁਰਖੀਮ ਇਨ੍ਹਾਂ ਨੂੰ ਵਿਆਪਤ ਕਾਨੂੰਨ ਕਹਿੰਦਾ ਹੈ । ਦੁਰਖੀਮ ਦੇ ਅਨੁਸਾਰ ਦਮਨਕਾਰੀ ਕਾਨੂੰਨ ਦਾ ਸੰਬੰਧ ਅਪਰਾਧੀ ਕੰਮਾਂ ਨਾਲ ਹੁੰਦਾ ਹੈ । ਇਹ ਕਾਨੂੰਨ ਅਪਰਾਧ ਅਤੇ ਦੰਡ ਦੀ ਵਿਆਖਿਆ ਕਰਦੇ ਹਨ । ਇਹ ਕਾਨੂੰਨ ਸਮਾਜ ਦੇ ਸਮੂਹਿਕ ਜੀਵਨ ਦੀਆਂ ਮੌਲਿਕ ਦਸ਼ਾਵਾਂ ਦਾ ਵਰਣਨ ਕਰਦੇ ਹਨ । ਹਰੇਕ ਸਮਾਜ ਦੇ ਆਪਣੇ ਮੌਲਿਕ ਹਾਲਾਤ ਹੁੰਦੇ ਹਨ ਇਸ ਲਈ ਵੱਖ-ਵੱਖ ਸਮਾਜਾਂ ਵਿਚ ਦਮਨਕਾਰੀ ਕਾਨੂੰਨ ਵੱਖ-ਵੱਖ ਹੁੰਦੇ ਹਨ । ਇਨ੍ਹਾਂ ਦਮਨਕਾਰੀ ਕਾਨੂੰਨਾਂ ਦੀ ਸ਼ਕਤੀ ਸਮੂਹਿਕ ਮਨ ਵਿਚ ਹੁੰਦੀ ਹੈ ਅਤੇ ਸਮੂਹਿਕ ਮਨ ਸਮਾਨਤਾਵਾਂ ਤੋਂ ਸ਼ਕਤੀ ਪ੍ਰਾਪਤ ਕਰਦਾ ਹੈ ।

ਪ੍ਰਸ਼ਨ 20.
ਪ੍ਰਤੀਕਾਰੀ ਕਾਨੂੰਨ ।
ਉੱਤਰ-
ਪ੍ਰਤੀਕਾਰੀ ਕਾਨੂੰਨ (Restitutive Law) – ਕਾਨੂੰਨ ਦਾ ਦੂਜਾ ਪ੍ਰਕਾਰ ਪ੍ਰਤੀਕਾਰੀ ਕਾਨੂੰਨ ਵਿਵਸਥਾ ਹੈ । ਇਹ ਕਾਨੂੰਨ ਵਿਅਕਤੀਆਂ ਦੇ ਸੰਬੰਧਾਂ ਵਿਚ ਪੈਦਾ ਹੋਣ ਵਾਲੇ ਅਸੰਤੁਲਨ ਨੂੰ ਸਧਾਰਨ ਸਥਿਤੀ ਪ੍ਰਦਾਨ ਕਰਦੇ ਹਨ । ਇਸ ਵਰਗ ਦੇ ਅੰਤਰਗਤ ਦੀਵਾਨੀ (Civil) ਕਾਨੂੰਨ, ਵਪਾਰਿਕ ਕਾਨੂੰਨ, ਸੰਵਿਧਾਨਿਕ ਕਾਨੂੰਨ, ਪ੍ਰਸ਼ਾਸਨਿਕ ਕਾਨੂੰਨ ਆਦਿ ਆ ਜਾਂਦੇ ਹਨ । ਇਨ੍ਹਾਂ ਦਾ ਸੰਬੰਧ ਪੂਰੇ ਸਮਾਜ ਦੇ ਸਮੂਹਿਕ ਰੂਪ ਨਾਲ ਨਾ ਹੋ ਕੇ ਵਿਅਕਤੀਆਂ ਨਾਲ ਹੁੰਦਾ ਹੈ । ਇਹ ਕਾਨੂੰਨ ਸਮਾਜ ਦੇ ਮੈਂਬਰਾਂ ਦੇ ਵਿਅਕਤੀਗਤ ਸੰਬੰਧਾਂ ਵਿਚ ਪੈਦਾ ਹੋਣ ਵਾਲੇ ਅਸੰਤੁਲਨ ਨੂੰ ਦੁਬਾਰਾ ਸੰਤੁਲਿਤ ਅਤੇ ਵਿਵਸਥਿਤ ਕਰਦੇ ਹਨ । ਦੁਰਖੀਮ ਕਹਿੰਦੇ ਹਨ ਕਿ ਪ੍ਰਤੀਕਾਰੀ ਕਾਨੂੰਨ ਵਿਅਕਤੀਆਂ ਅਤੇ ਸਮਾਜ ਨੂੰ ਕੁੱਝ ਵਿਚਲੀਆਂ ਸੰਸਥਾਵਾਂ ਨਾਲ ਜੋੜਦਾ ਹੈ ।

ਪ੍ਰਸ਼ਨ 21.
ਯਾਂਤਰਿਕ ਏਕਤਾ ਕੀ ਹੁੰਦੀ ਹੈ ?
ਉੱਤਰ-
ਯਾਂਤਰਿਕ ਏਕਤਾ (Mechanical Solidarity) – ਦੁਰਖੀਮ ਦੇ ਅਨੁਸਾਰ ਯਾਂਤਰਿਕ ਏਕਤਾ ਸਮਾਜ ਦੀ ਵੰਡ ਸੰਹਿਤਾ ਵਿਚ ਅਰਥਾਤ ਦਮਨਕਾਰੀ ਕਾਨੂੰਨਾਂ ਕਾਰਨ ਹੁੰਦੀ ਹੈ । ਸਮੂਹ ਦੇ ਮੈਂਬਰਾਂ ਵਿਚ ਮਿਲਣ ਵਾਲੀਆਂ ਸਮਾਨਤਾਵਾਂ ਇਸ . ਏਕਤਾ ਦਾ ਆਧਾਰ ਹਨ । ਜਿਸ ਸਮਾਜ ਦੇ ਮੈਂਬਰਾਂ ਵਿਚ ਸਮਾਨਤਾਵਾਂ ਨਾਲ ਭਰਪੂਰ ਜੀਵਨ ਹੁੰਦਾ ਹੈ, ਜਿੱਥੇ ਵਿਚਾਰਾਂ, ਵਿਸ਼ਵਾਸਾਂ, ਕੰਮਾਂ ਅਤੇ ਜੀਵਨ ਸ਼ੈਲੀ ਦੇ ਸਾਧਾਰਨ ਪ੍ਰਤੀਮਾਨ ਅਤੇ ਆਦਰਸ਼ ਪ੍ਰਚਲਿਤ ਹੁੰਦੇ ਹਨ ਅਤੇ ਜਿਹੜੇ ਸਮਾਜ ਇਨ੍ਹਾਂ ਸਮਾਨਤਾਵਾਂ ਦੇ ਨਤੀਜੇ ਵਜੋਂ ਇਕ ਸਮੂਹਿਕ ਇਕਾਈ ਦੇ ਰੂਪ ਵਿਚ ਸੋਚਦਾ ਅਤੇ ਕਿਆ ਕਰਦਾ ਹੈ, ਉਹ ਯਾਂਤਰਿਕ ਏਕਤਾ ਵਿਖਾਉਂਦਾ ਹੈ ਅਰਥਾਤ ਉਸਦੇ ਮੈਂਬਰ ਮਸ਼ੀਨ ਦੇ ਵੱਖ-ਵੱਖ ਪੁਰਜ਼ਿਆਂ ਦੀ ਤਰ੍ਹਾਂ ਸੰਗਠਿਤ ਕਹਿੰਦੇ ਹਨ । ਦੁਰਖੀਮ ਨੇ ਅਪਰਾਧੀ ਕੰਮਾਂ ਨੂੰ ਦਮਨਕਾਰੀ ਕਾਨੂੰਨ ਅਤੇ ਯਾਂਤਰਿਕ ਏਕਤਾ ਦੀ ਅਨੁਰੂਪਤਾ ਦਾ ਮਾਧਿਅਮ ਦੱਸਿਆ ਹੈ ।

ਪ੍ਰਸ਼ਨ 22.
ਆਂਗਿਕ ਏਕਤਾ ਕੀ ਹੁੰਦੀ ਹੈ ?
ਉੱਤਰ-
ਆਂਗਿਕ ਏਕਤਾ (Organic Solidarity) – ਦੁਰਖੀਮ ਦੇ ਅਨੁਸਾਰ ਦੂਜੀ ਏਕਤਾ ਆਂਗਿਕ ਏਕਤਾ ਹੈ । ਦਮਨਕਾਰੀ ਕਾਨੂੰਨ ਦੀ ਸ਼ਕਤੀ ਸਹਿਕ ਚੇਤਨਾ ਵਿਚ ਹੁੰਦੀ ਹੈ । ਸਹਿਕ ਚੇਤਨਾ ਸਮਾਨਤਾਵਾਂ ਤੋਂ ਸ਼ਕਤੀ ਪ੍ਰਾਪਤ ਕਰਦੀ ਹੈ । ਆਦਿਮ ਸਮਾਜਾਂ ਵਿਚ ਦਮਨਕਾਰੀ ਕਾਨੂੰਨਾਂ ਦੀ ਪ੍ਰਧਾਨਤਾ ਹੁੰਦੀ ਹੈ, ਕਿਉਂਕਿ ਉਨ੍ਹਾਂ ਵਿਚ ਸਮਾਨਤਾਵਾਂ ਸਮਾਜਿਕ ਜੀਵਨ ਦਾ ਆਧਾਰ ਹਨ । ਦੁਰਖੀਮ ਦੇ ਅਨੁਸਾਰ ਆਧੁਨਿਕ ਸਮਾਜ ਕਿਰਤ ਵੰਡ ਅਤੇ ਵਿਸ਼ੇਸ਼ੀਕਰਣ ਤੋਂ ਪ੍ਰਭਾਵਿਤ ਹਨ ਜਿਸ ਵਿਚ ਸਮਾਨਤਾ ਦੀ ਥਾਂ ਵਿਭਿੰਨਤਾਵਾਂ ਪ੍ਰਮੁੱਖ ਹਨ । ਸਮੂਹਿਕ ਜੀਵਨ ਦੀ ਇਹ ਵਿਭਿੰਨਤਾ ਵਿਅਕਤੀਗਤ ਚੇਤਨਾ ਨੂੰ ਪ੍ਰਮੁੱਖਤਾ ਦਿੰਦੀ ਹੈ ।

ਆਧੁਨਿਕ ਸਮਾਜ ਵਿਚ ਵਿਅਕਤੀ ਪ੍ਰਤੱਖ ਰੂਪ ਨਾਲ ਸਮੂਹ ਨਾਲ ਬੰਨਿਆ ਨਹੀਂ ਰਹਿੰਦਾ । ਇਸ ਸਮਾਜ ਵਿਚ ਮਨੁੱਖਾਂ ਦੇ ਆਪਸੀ ਸੰਬੰਧਾਂ ਦਾ ਮਹੱਤਵ ਜ਼ਿਆਦਾ ਹੁੰਦਾ ਹੈ । ਇਹੀ ਕਾਰਨ ਹੈ ਕਿ ਦੁਰਖੀਮ ਨੇ ਆਧੁਨਿਕ ਸਮਾਜਾਂ ਵਿਚ ਦਮਨਕਾਰੀ ਕਾਨੂੰਨ ਦੀ ਥਾਂ ਤੀਕਾਰੀ ਕਾਨੂੰਨ ਦੀ ਪ੍ਰਧਾਨਤਾ ਦੱਸੀ ਹੈ । ਵਿਭਿੰਨਤਾਪੂਰਨ ਜੀਵਨ ਵਿਚ ਮਨੁੱਖਾਂ ਨੂੰ ਇਕ-ਦੂਜੇ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਹਰੇਕ ਵਿਅਕਤੀ ਸਿਰਫ਼ ਇਕ ਕੰਮ ਵਿਚ ਵਿਸ਼ੇਸ਼ ਯੋਗਤਾ ਪ੍ਰਾਪਤ ਕਰ ਸਕਦਾ ਹੈ ਅਤੇ ਬਾਕੀ ਸਾਰੇ ਕੰਮਾਂ ਦੇ ਲਈ ਉਸਨੂੰ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਸਮੂਹ ਦੇ ਮੈਂਬਰਾਂ ਦੀ ਇਹ ਆਪਸੀ ਨਿਰਭਰਤਾ, ਉਨ੍ਹਾਂ ਦੀ ਵਿਅਕਤੀਗਤ ਅਸਮਾਨਤਾ ਉਨ੍ਹਾਂ ਨੂੰ ਇਕ-ਦੂਜੇ ਦੇ ਨੇੜੇ ਆਉਣ ਲਈ ਮਜਬੂਰ ਕਰਦੀ ਹੈ, ਜਿਸਦੇ ਆਧਾਰ ਉੱਤੇ ਸਮਾਜ ਵਿਚ ਏਕਤਾ ਦੀ ਸਥਾਪਨਾ ਹੁੰਦੀ ਹੈ । ਇਸ ਏਕਤਾ ਨੂੰ ਦੁਰਖੀਮ ਨੇ ਆਂਗਿਕ ਏਕਤਾ (Organic Solidarity) ਕਿਹਾ ਹੈ । ਇਹ ਤੀਕਾਰੀ ਕਾਨੂੰਨ ਵਿਵਸਥਾ ਵਿਚ ਦਿਖਾਈ ਦਿੰਦਾ ਹੈ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਕਾਮਤੇ ਦੇ ਤਿੰਨ ਪੜਾਵਾਂ ਦੇ ਸਿਧਾਂਤ ਦਾ ਵਰਣਨ ਕਰੋ ।
ਉੱਤਰ-
ਸਮਾਜ ਵਿਗਿਆਨਿਕ ਸਿਧਾਂਤ ਦੇ ਖੇਤਰ ਵਿਚ ਕਾਮਤੇ ਦਾ ਇਕ ਮਹੱਤਵਪੂਰਨ ਯੋਗਦਾਨ ਉਸ ਦੁਆਰਾ ਪੇਸ਼ ਕੀਤਾ ਤਿੰਨ ਪੜਾਵਾਂ ਦਾ ਨਿਯਮ ਹੈ । ਉਸ ਨੇ ਆਪਣੀ ਪ੍ਰਸਿੱਧ ਕਿਤਾਬ ਪੌਜ਼ਟਿਵ ਫ਼ਿਲਾਸਫੀ (Positive Philosophy) ਵਿਚ ਇਸ ਸਿਧਾਂਤ ਬਾਰੇ ਦੱਸਿਆ। ਇਸ ਸਿਧਾਂਤ ਦਾ ਨਿਰਮਾਣ ਕਾਮਤੇ ਨੇ 1822 ਵਿਚ ਕੀਤਾ ਜਦੋਂ ਕਿ ਉਸ ਦੀ ਉਮਰ ਸਿਰਫ਼ 24 ਸਾਲ ਦੀ ਸੀ । ਕਾਮਤੇ ਨੇ ਇਸ ਨਿਯਮ ਦਾ ਵਿਚਾਰ ਕੋਂਡਰਸੇਟ (Conderecet), ਟੁਰਗੇਟ (Turoget) ਅਤੇ ਸੇਂਟ ਸਾਈਮਨ ਤੋਂ ਪ੍ਰਾਪਤ ਕੀਤਾ ।

ਕਾਮਤੇ ਦਾ ਕਹਿਣਾ ਸੀ ਕਿ ਮਨੁੱਖ ਦੇ ਗਿਆਨ ਜਾਂ ਚਿੰਤਨ ਪ੍ਰਕਿਰਿਆਵਾਂ ਦਾ ਵਿਕਾਸ ਇਕੱਦਮ ਨਹੀਂ ਹੋਇਆ ਹੈ । ਉਹ ਤਾਂ ਕੁੱਝ ਨਿਸਚਿਤ ਪੜਾਵਾਂ ਵਿਚੋਂ ਦੀ ਲੰਘਿਆ ਹੈ । ਕਾਮਤੇ ਦੇ ਅਨੁਸਾਰ, “ਸਾਰੇ ਸਮਾਜਾਂ ਵਿਚ ਅਤੇ ਸਾਰੇ ਯੁੱਗਾਂ ਵਿਚ ਮਨੁੱਖ ਦੇ ਬੌਧਿਕ ਵਿਕਾਸ ਦਾ ਅਧਿਐਨ ਕਰਨ ਤੋਂ ਉਸ ਮਹਾਨ ਆਧਾਰ, ਮੌਲਿਕ ਨਿਯਮ ਦਾ ਪਤਾ ਲਗਦਾ ਹੈ ਜਿਸ ਦੇ ਅਧੀਨ ਮਨੁੱਖ ਦਾ ਚਿੰਤਨ ਜ਼ਰੂਰੀ ਰੂਪ ਨਾਲ ਹੁੰਦਾ ਹੈ ਅਤੇ ਜਿਸਦਾ ਇਕ ਠੋਸ ਨਤੀਜਾ ਸਾਡੇ ਸੰਗਠਨ ਦੇ ਤੱਥਾਂ ਅਤੇ ਸਾਡੇ ਇਤਿਹਾਸਿਕ ਅਨੁਭਵਾਂ, ਦੋਹਾਂ ਵਿਚ ਸ਼ਾਮਲ ਹੈ । ਇਹ ਨਿਯਮ ਇਸ ਤਰ੍ਹਾਂ ਹੈ-ਸਾਡਾ ਹਰੇਕ ਪਮੁੱਖ ਸੰਕਲਪ, ਸਾਡੇ ਗਿਆਨ ਦੀ ਹਰੇਕ ਸ਼ਾਖਾ, ਇਕ ਦੇ ਬਾਅਦ ਇਕ ਤਿੰਨ ਵੱਖ-ਵੱਖ ਸਿਧਾਂਤਕ ਅਵਸਥਾਵਾਂ (Theoretical conditions) ਵਿਚੋਂ ਦੀ ਹੋ ਕੇ ਲੰਘਦੀ ਹੈ ਅਤੇ ਉਹ ਹਨ-ਅਧਿਆਤਮਿਕ ਜਾਂ ਕਾਲਪਨਿਕ (Theological or fictious) ਅਵਸਥਾ, ਅਧਿਭੌਤਿਕ ਜਾਂ ਅਮੂਰਤ (Metaphysical or abtract) ਅਵਸਥਾ ਅਤੇ ਵਿਗਿਆਨਿਕ ਜਾਂ ਸਕਾਰਾਤਮਕ (Scientific or positive) ਅਵਸਥਾ ।

ਸਰਲ ਸ਼ਬਦਾਂ ਵਿਚ ਉੱਪਰਲੇ ਨਿਯਮ ਦਾ ਅਰਥ ਹੈ ਕਿ ਮਨੁੱਖੀ ਜੀਵਨ ਦੇ ਸ਼ੁਰੂ ਵਿਚ ਜਦੋਂ ਲੋਕਾਂ ਨੇ ਕਿਸੇ ਵਿਸ਼ੇ ਦੇ ਸੰਬੰਧ ਵਿਚ ਬੋਧ ਕਰਨਾ ਜਾਂ ਗਿਆਨ ਪ੍ਰਾਪਤ ਕਰਨਾ ਹੁੰਦਾ ਸੀ, ਤਾਂ ਉਹ ਅਧਿਆਤਮਿਕ ਆਧਾਰ ਤੇ ਸੋਚਦੇ ਵਿਚਾਰਦੇ ਸਨ । ਸਮਾਂ ਬੀਤਣ ਨਾਲ ਲੋਕਾਂ ਨੇ ਅਧਿਆਤਮਿਕ ਆਧਾਰ ਦੀ ਥਾਂ ਅਰਧ ਭੌਤਿਕੀ ਆਧਾਰ ਤੇ ਕਿਸੇ ਵੀ ਵਿਸ਼ੇ ਬਾਰੇ ਗਿਆਨ ਪ੍ਰਾਪਤ ਕਰਨਾ ਸ਼ੁਰੂ ਕੀਤਾ | ਪਰ ਸਮਾਂ ਕੁਝ ਹੋਰ ਅੱਗੇ ਵੱਧਿਆ ਤਾਂ ਮਨੁੱਖ ਨੇ ਉੱਪਰਲੇ ਦੋਵੇਂ ਆਧਾਰਾਂ ਦੀ ਥਾਂ ਕਿਸੇ ਪ੍ਰਪੰਚ ਨੂੰ ਸਕਾਰਾਤਮਕ ਆਧਾਰ ਉੱਤੇ ਸਮਝਣਾ ਸ਼ੁਰੂ ਕੀਤਾ । ਪਹਿਲੀ ਅਵਸਥਾ ਵਿਚ ਕਲਪਨਾ, ਦੂਜੀ ਵਿਚ ਭਾਵਨਾ ਅਤੇ ਤੀਜੀ ਵਿਚ ਤਰਕ ਪ੍ਰਧਾਨ ਰਹਿੰਦਾ ਹੈ ।

ਕਾਮਤੇ ਨੇ ਮਾਨਵਤਾ ਦੇ ਇਤਿਹਾਸ ਦਾ ਨਿਰੀਖਣ ਕੀਤਾ ਅਤੇ ਕਿਹਾ ਕਿ ਉਪਰੋਕਤ ਸਮੱਸਿਆ ਦੇ ਉੱਤਰ ਵਿਚ ਸਮੇਂ ਦੌਰਾਨ ਤਿੰਨ ਸਮਾਜਿਕ ਪ੍ਰਣਾਲੀਆਂ ਵਿਕਸਿਤ ਹੋਈਆਂ ਹਨ ਜਿਨ੍ਹਾਂ ਵਿਚ ਉਪਰੋਕਤ ਤਾਲਮੇਲ ਸੀ । ਉਹ ਹੇਠ ਲਿਖੇ ਅਨੁਸਾਰ ਹਨ-

  1. ਅਧਿਆਤਮਿਕ ਪੜਾਅ (Theological Stage)
  2. ਅਧਿਭੌਤਿਕ ਪੜਾਅ (Metaphysical Stage)
  3. ਸਕਾਰਾਤਮਿਕ ਪੜਾਅ (Positive Stage) ।

1. ਅਧਿਆਤਮਿਕ ਪੜਾਅ (Theological Stage) – ਕਾਮ ਦੀ ਸਿਧਾਂਤਕ ਸਕੀਮ ਵਿਚ ਅਧਿਆਤਮਿਕ ਪੜਾਅ ਬਹੁਤ ਮਹੱਤਤਾ ਰੱਖਦਾ ਹੈ । ਕਾਮਤੇ ਦੇ ਅਨੁਸਾਰ ਸਮਾਜਿਕ ਕੁਮ-ਵਿਕਾਸ ਦੀ ਸ਼ੁਰੁਆਤ ਸਮਝਣ ਦੇ ਲਈ ਪਹਿਲੇ ਪੜਾਅ ਦਾ ਚੰਗੀ ਤਰ੍ਹਾਂ ਨਿਰੀਖਣ ਕਰਨਾ ਬਹੁਤ ਜ਼ਰੂਰੀ ਹੈ । ਉਸਦੇ ਅਨੁਸਾਰ ਅਧਿਆਤਮਿਕ ਪੜਾਅ ਵਿਚ ਮਨੁੱਖ ਦੇ ਵਿਚਾਰ ਕਾਲਪਨਿਕ ਸਨ । ਮਨੁੱਖ ਸਭ ਚੀਜ਼ਾਂ ਨੂੰ ਪਰਮਾਤਮਾ ਦੇ ਰੂਪ ਵਿਚ ਜਾਂ ਕਿਸੇ ਅਲੌਕਿਕ ਜੀਵ ਦੀਆਂ ਉਸ ਸਮੇਂ ਦੀਆਂ ਕ੍ਰਿਆਵਾਂ ਦੇ ਨਤੀਜੇ ਦੇ ਰੂਪ ਵਿਚ ਦੇਖਦਾ, ਮੰਨਦਾ ਅਤੇ ਸਮਝਦਾ ਸੀ । ਧਾਰਨਾ ਇਹ ਹੁੰਦੀ ਸੀ ਕਿ ਸਭ ਚੀਜ਼ਾਂ ਭਾਵੇਂ ਨਿਰਜੀਵ ਹਨ ਅਤੇ ਭਾਵੇਂ ਸਜੀਵ, ਦਾ ਕਾਰਜ ਰੁਪ, ਅਲੌਕਿਕ ਸ਼ਕਤੀਆਂ ਹਨ ਅਰਥਾਤ ਸਭ ਵਸਤਾਂ ਵਿਚ ਉਹੀ ਸ਼ਕਤੀ ਵਿਆਪਕ ਹੈ । ਧਾਰਮਿਕ ਪੜਾਅ ਵਿਚ ਮਨੁੱਖ ਦੇ ਵਿਚਾਰਾਂ ਬਾਰੇ ਚਰਚਾ ਕਰਦੇ ਹੋਏ ਕਾਮਤੇ ਲਿਖਦਾ ਹੈ ਕਿ ਅਧਿਆਤਮਿਕ ਅਵਸਥਾ ਵਿਚ ਸ਼ਿਸ਼ਟੀ ਦੇ ਜ਼ਰੂਰੀ ਸੁਭਾਅ ਦੀ ਖੋਜ ਕਰਨ ਜਾਂ ਪ੍ਰਾਕ੍ਰਿਤਕ ਘਟਨਾਵਾਂ ਦੇ ਹੋਣ ਦੇ ਆਖਰੀ ਕਾਰਨਾਂ ਨੂੰ ਜਾਨਣ ਦੇ ਯਤਨ ਵਿਚ ਮਨੁੱਖ ਦਾ ਦਿਮਾਗ਼ ਇਹ ਮੰਨ ਲੈਂਦਾ ਹੈ ਕਿ ਸਭ ਘਟਨਾਵਾਂ ਅਲੌਕਿਕ ਪਾਣੀਆਂ ਦੀਆਂ ਤਤਕਾਲਿਕ ਘਟਨਾਵਾਂ ਦਾ ਸਬੂਤ ਹਨ । ਕਾਮਤੇ ਅਨੁਸਾਰ ਇਸ ਪੱਧਰ ਨੂੰ ਹੇਠ ਲਿਖੇ ਤਿੰਨ ਉਪ ਪੜਾਵਾਂ ਵਿਚ ਵੰਡਿਆ ਜਾ ਸਕਦਾ ਹੈ-

(i) ਪ੍ਰਤੀਕ ਪੂਜਨ (Fetishism) – ਸਮਾਜਿਕ ਗਤੀਸ਼ੀਲਤਾ ਵਿਚ ਕਾਮਤੇ ਆਪਣੀ ਫਿਲਾਸਫੀ ਦੇ ਮੂਲ ਤੱਤ ਨੂੰ ਸਥਾਪਿਤ ਕਰਕੇ ਉਸ ਦੀ ਮਾਨਵ ਇਤਿਹਾਸ ਦੇ ਵਿਸ਼ਲੇਸ਼ਣ ਵਿਚ ਵਰਤੋਂ ਕਰਦਾ ਹੈ । ਕਾਮਤੇ ਦਾ ਮੰਨਣਾ ਹੈ ਕਿ ਉਸ ਦਾ ਮਲ ਤੱਤ ਸਮਾਜਿਕ ਵਿਗਿਆਨਾਂ ਨੂੰ ਦੁਬਾਰਾ ਸੁਰਜੀਤ ਕਰੇਗਾ | ਅਧਿਆਤਮਿਕ ਪੜਾਅ ਕਾਮਤੇ ਦੇ ਵਿਚਾਰ ਅਨੁਸਾਰ ਪ੍ਰਤੀਕ ਪੂਜਨ ਜਾਂ ਫੈਟਿਸ਼ਵਾਦ ਤੋਂ ਇਲਾਵਾ ਹੋਰ ਕਿਸੇ ਤਰ੍ਹਾਂ ਵੀ ਸ਼ੁਰੂ ਨਹੀਂ ਹੋ ਸਕਦਾ ਸੀ । ਮਨੁੱਖੀ ਸੋਚ ਵਿਚ ਇਹ ਵਿਚਾਰ ਬਣਨਾ ਕੁਦਰਤੀ ਸੀ ਕਿ ਸਭ ਬਾਹਰੀ ਵਸਤੂਆਂ ਵਿਚ ਉਸ ਵਾਂਗ ਹੀ ਜੀਵਨ ਹੈ । ਇਸ ਪੱਧਰ ਉੱਤੇ ਬੌਧਿਕ ਜ਼ਿੰਦਗੀ ਨਾਲੋਂ ਜਜ਼ਬਾਤ ਜ਼ਿਆਦਾ ਹਾਵੀ ਸਨ । ਪ੍ਰਤੀਕ ਪੂਜਨ ਦੀ ਫ਼ਿਲਾਸਫ਼ੀ ਦਾ ਮੂਲ ਤੱਤ ਇਹ ਵਿਸ਼ਵਾਸ ਹੈ ਕਿ ਲੋਕਾਂ ਦੇ ਜੀਵਨ ਉੱਤੇ ਕਈ ਕਿਸਮ ਦੇ ਅਣਜਾਣੇ ਅਸਰ ਕੁੱਝ ਵਸਤੂਆਂ ਦੇ ਕਾਰਜਾਂ ਕਰਕੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੂੰ ਉਹ ਜੀਉਂਦੇ ਸਮਝਦੇ ਹਨ । ਤੀਕ ਪੂਜਨ ਅਧਿਆਤਮਿਕਤਾ ਦਾ ਵਿਗੜਿਆ ਰੂਪ ਨਹੀਂ ਬਲਕਿ ਇਸਦਾ ਸੋਮਾ ਹੈ ।

ਤੀਕ ਪੁਜਨ ਦਾ ਸਦਾਚਾਰ, ਭਾਸ਼ਾ, ਬੋਧ ਅਤੇ ਸਮਾਜ ਨਾਲ ਇਕ ਖ਼ਾਸ ਕਿਸਮ ਦਾ ਸੰਬੰਧ ਸੀ । ਮਨੁੱਖੀ ਜਾਤੀ ਦੀ ਸ਼ੁਰੂਆਤੀ ਅਵਸਥਾ ਵਿਚ ਭਾਵੁਕਤਾ ਹਾਵੀ ਸੀ ਜਿਸ ਕਰਕੇ ਸਦਾਚਾਰ ਅਤੇ ਨੈਤਿਕਤਾ ਉੱਤੇ ਜ਼ਿਆਦਾ ਜ਼ੋਰ ਪਾਇਆ ਜਾਂਦਾ ਸੀ । ਭਾਸ਼ਾ ਦਾ ਚਿੰਨ੍ਹਾਤਮਕ ਆਧਾਰ ਨਹੀਂ ਹੈ । ਕਾਮਤੇ ਦਾ ਵਿਚਾਰ ਹੈ ਕਿ ਮਨੁੱਖੀ ਭਾਸ਼ਾ ਦਾ ਇਕ ਰੁਪਕੀ ਢਾਂਚਾ ਹੈ । ਬੌਧਿਕ ਪੱਧਰ ਉੱਪਰ ਫੈਟਿਸਵਾਦ ਬਹੁਤ ਜ਼ਬਰਦਸਤ ਪ੍ਰਣਾਲੀ ਸੀ । ਇਸ ਅਵਸਥਾ ਵਿਚ ਮਨੁੱਖ ਸਿਰਫ ਅਧਿਆਤਮਿਕ ਸੰਕਲਪ ਦੇਖ ਅਤੇ ਜਾਣ ਸਕਦਾ ਸੀ | ਬਹੁਤ ਹੀ ਘੱਟ ਅਤੇ ਕੁਦਰਤੀ ਘਟਨਾਵਾਂ ਹੋਣਗੀਆਂ ਜਿਨ੍ਹਾਂ ਦਾ ਉਸ ਨੂੰ ਨਿੱਜੀ ਤਜਰਬਾ ਸੀ ਜਿਨ੍ਹਾਂ ਵਿਚ ਉਸ ਦਾ ਗਿਆਨ ਵਧੀਆ ਸੀ । ਨਤੀਜੇ ਵਜੋਂ ਇਸ ਉਪ ਪੜਾਅ ਦੀ ਸੱਭਿਅਤਾ ਦਾ ਮਿਆਰ ਬਹੁਤ ਹੀ ਨੀਵਾਂ ਸੀ । ਸਮਾਜਿਕ ਪੱਧਰ ਉੱਤੇ ਫੈਟਿਸ਼ਵਾਦ ਨੇ ਇਕ ਖ਼ਾਸ ਪ੍ਰਕਾਰ ਦੇ ਪਾਦਰੀਵਾਦ ਨੂੰ ਜਨਮ ਦਿੱਤਾ । ਇਸ ਵਿਚ ਭਵਿੱਖ ਦੱਸਣ ਵਾਲੇ ਅਤੇ ਜਾਦੂ-ਟੂਣਾ ਕਰਨ ਵਾਲੇ ਪਾਦਰੀ ਪੈਦਾ ਹੋਏ । ਪਰ ਕਿਉਂਕਿ ਪ੍ਰਤੀਕ ਪੂਜਨ ਅਵਸਥਾ ਵਿਚ ਹਰ ਵਸਤੁ ਦਾ ਮਨੁੱਖ ਨਾਲ ਸਿੱਧਾ ਸੰਬੰਧ ਸੀ ਇਸ ਲਈ ਪਾਦਰੀਵਾਦ ਇਕ ਸੰਗਠਿਤ ਰੂਪ ਵਿਚ ਵਿਕਸਿਤ ਨਹੀਂ ਹੋਇਆ ਸੀ । ਫਿਰ ਆਦਮੀ ਦੀ ਜ਼ਿੰਦਗੀ ਉੱਤੇ ਇਹ ਫੈਟਿਸ਼ ਦੇਵਤੇ ਬਹੁਤ ਪ੍ਰਭਾਵ ਨਹੀਂ ਪਾਉਂਦੇ ਸਨ । ਇਸ ਦੇ ਨਤੀਜੇ ਵਜੋਂ ਚਿੰਤਨਸ਼ੀਲ ਜਮਾਤ ਦੇ ਜਨਮ ਦਾ ਇਸ ਉਪ ਪੜਾਅ ਵਿਚ ਕੋਈ ਮੌਕਾ ਨਹੀਂ ਸੀ ।

ਪਰ ਇੱਥੇ ਧਿਆਨਯੋਗ ਗੱਲ ਇਹ ਹੈ ਕਿ ਮਨੁੱਖ ਦੀ ਪ੍ਰਕਿਰਤੀ ਉੱਤੇ ਜਿੱਤ ਇਸ ਉਪ ਪੜਾਅ ਤੋਂ ਸ਼ੁਰੂ ਹੁੰਦੀ ਹੈ । ਸਭ ਤੋਂ ਵਿਸ਼ੇਸ਼ ਪੱਖ ਇਸ ਅਵਸਥਾ ਵਿਚ ਮਨੁੱਖ ਦਾ ਪਸ਼ੂਆਂ ਨੂੰ ਆਪਣੇ ਵੱਸ ਕਰਕੇ ਪਾਲਤੂ ਬਣਾਉਣਾ ਹੈ । ਭਾਮਤੇ ਦਾ ਕਹਿਣਾ ਹੈ ਕਿ ਬਹੁਦੇਵਤਾਵਾਦ, ਜੋ ਕਿ ਅਗਲਾ ਉਪ ਪੜਾਅ ਹੈ, ਦਾ ਆਰੰਭ ਪ੍ਰਤੀਕ ਪੂਜਨ ਵਿਚੋਂ ਹੀ ਲੱਭਿਆ ਜਾ ਸਕਦਾ ਹੈ । ਇਕ ਤਰ੍ਹਾਂ ਨਾਲ ਉਹ ਇਹ ਗੱਲ ਇਤਿਹਾਸਿਕ ਜ਼ਰੂਰਤ ਦੇ ਪੱਧਰ ਤੇ ਲੈ ਜਾਂਦਾ ਹੈ । ਅਧਿਆਤਮਿਕ ਪੜਾਅ ਦੇ ਦੂਜੇ ਉਪ ਪੜਾਅ ਉੱਤੇ ਪਹੁੰਚਣ ਲਈ ਸਭ ਤੋਂ ਮਹੱਤਵਪੂਰਨ ਬੌਧਿਕ ਤਬਦੀਲੀ ਮਨੁੱਖ ਦੇ ਤਾਰਿਆਂ ਬਾਰੇ ਵਿਚਾਰ ਬਦਲਣ ਨਾਲ ਸ਼ੁਰੂ ਹੋਈ । ਤਾਰਿਆਂ ਦੀ ਪੂਜਾ ਫੈਟਿਸ਼ਵਾਦ ਵਿਚ ਵੀ ਹੁੰਦੀ ਸੀ ਪਰ ਉਨ੍ਹਾਂ ਦਾ ਦੇਵਤਿਆਂ ਦੇ ਦਰਜੇ ਤੇ ਪਹੁੰਚਣ ਨੇ ਇਕ ਅਮੂਰਤ ਸਥਿਤੀ ਨੂੰ ਠੋਸ ਰੂਪ ਦੇ ਦਿੱਤਾ ।

(ii) ਬਹੁਦੇਵਤਾਵਾਦ – ਬਹੁਦੇਵਤਾਵਾਦ ਦੀ ਅਵਸਥਾ ਸਭ ਤੋਂ ਜ਼ਿਆਦਾ ਸਮਾਂ ਰਹੀ ਹੈ । ਇਸ ਉਪ ਪੜਾਅ ਨੂੰ ਸਮਝਣ ਲਈ ਕਾਮਤੇ ਸਭ ਤੋਂ ਪਹਿਲਾਂ ਆਪਣੀ ਵਿਸ਼ਲੇਸ਼ਣ ਵਿਧੀ ਦੇ ਬਾਰੇ ਦੱਸਦਾ ਹੈ । ਉਸ ਦਾ ਕਹਿਣਾ ਹੈ ਕਿ ਸਾਡੀ ਵਿਧੀ ਨੂੰ ਬਹੁਦੇਵਤਾਵਾਦ ਦੇ ਜ਼ਰੂਰੀ ਗੁਣਾਂ ਦਾ ਅਮੂਰਤ ਅਧਿਐਨ ਕਰਨਾ ਚਾਹੀਦਾ ਹੈ । ਉਸ ਤੋਂ ਬਾਅਦ ਬਹੁਦੇਵਤਾਵਾਦ ਦਾ ਉਨ੍ਹਾਂ ਗੁਣਾਂ ਦੇ ਸੰਦਰਭ ਵਿਚ ਨਿਰੀਖਣ ਕਰਨਾ ਚਾਹੀਦਾ ਹੈ । ਮਨੁੱਖੀ ਬੋਧ ਦੇ ਵਿਕਾਸ ਦੇ ਸ਼ੁਰੂ ਵਿਚ ਬਹੁਤ ਸਾਰੀਆਂ ਘਟਨਾਵਾਂ ਨਾਲ ਸੁਮੇਲ ਰੱਖਦੇ ਦੇਵਤਿਆਂ ਦੀ ਜ਼ਰੂਰਤ ਸੀ ।

ਬਹੁਦੇਵਤਾਵਾਦ ਬੁਨਿਆਦੀ ਤੌਰ ‘ਤੇ ਹਰ ਕਿਸਮ ਦੀ ਵਿਗਿਆਨਿਕ ਵਿਆਖਿਆ ਦੇ ਖਿਲਾਫ ਹੈ, ਪਰ ਵਿਗਿਆਨ ਦੀ ਸ਼ੁਰੁਆਤ ਇਸੇ ਪੜਾਅ ਤੋਂ ਸ਼ੁਰੂ ਹੁੰਦੀ ਹੈ | ਅਸਲ ਵਿਚ ਮਨੁੱਖੀ ਬੋਧ ਦਾ ਫੈਟਿਸ਼ਵਾਦ ਤੋਂ ਬਹੁਦੇਵਤਾਵਾਦ ਤਕ ਪਹੁੰਚਣਾ ਇਕ ਮਹਾਨ ਪ੍ਰਾਪਤੀ ਹੈ । ਬਹੁਦੇਵਤਾਵਾਦ ਦੀ ਸਮਾਜਿਕ ਸੋਚ ਦੋ ਪੱਖਾਂ ਤੋਂ ਘੋਖੀ ਜਾ ਸਕਦੀ ਹੈ । ਇਹ ਹਨ ਰਾਜਨੀਤਿਕ ਅਤੇ ਨੈਤਿਕ ।

(ਉ) ਰਾਜਨੀਤਿਕ ਢਾਂਚਾ – ਰਾਜਨੀਤੀ ਦੇ ਬੀਜ ਸ਼ੁਰੂ ਤੋਂ ਹੀ ਮਨੁੱਖ ਜਾਤੀ ਨੇ ਕੋਈ ਢੰਗਾਂ ਨਾਲ ਬੀਜ ਲਏ ਸਨ । ਸ਼ੁਰੂ ਵਿਚ ਸਿਆਸਤ ਵਿਚ ਸੈਨਿਕ ਗੁਣ ਜਿਵੇਂ ਕਿ ਜ਼ੋਰ ਅਤੇ ਹੌਸਲਾ ਸਭ ਤੋਂ ਮਹੱਤਵਪੂਰਨ ਤੱਤ ਸਨ । ਬਾਅਦ ਵਿਚ ਸਿਆਣਪ ਅਤੇ ਕੂਟਨੀਤੀ ਸਿਆਸੀ ਤਾਕਤ ਦਾ ਆਧਾਰ ਬਣੇ । ਕਾਮਤੇ ਅਨੁਸਾਰ ਬਹੁਦੇਵਤਾਵਾਦ ਦੀ ਅਵਸਥਾ ਵਿਚ ਰਾਜਨੀਤਿਕ ਢਾਂਚੇ ਦੇ ਕਈ ਪੱਖ ਸਨ ਜਿਵੇਂ ਕਿ ਧਰਮ ਯੁੱਧ ਅਤੇ ਸੈਨਿਕ ਪ੍ਰਣਾਲੀ । ਇਸੇ ਉਪ ਪੜਾਅ ਵਿਚ ਧਰਮ ਨੇ ਸਮਾਜਿਕ ਮਹੱਤਤਾ ਹਿਣ ਕੀਤੀ । ਯੂਨਾਨੀ ਸੱਭਿਅਤਾ ਵਿਚ ਧਾਰਮਿਕ ਮੇਲੇ ਅਤੇ ਹੋਰ ਕਈ ਅਮਲ ਇਸ ਪੱਖ ਨੂੰ ਉਜਾਗਰ ਕਰਦੇ ਹਨ । ਇਸ ਤੋਂ ਇਲਾਵਾ ਇਸ ਅਵਸਥਾ ਵਿਚ ਸੈਨਾ ਦਾ ਵਿਕਾਸ ਇਕ ਜ਼ਰੂਰਤ ਸੀ । ਇਸ ਸੈਨਿਕ ਸਭਿਆਚਾਰ ਦੇ ਵਿਕਾਸ ਦਾ ਮੁੱਖ ਕਾਰਨ ਇਹ ਸੀ ਕਿ ਇਸ ਤੋਂ ਬਿਨਾਂ ਇਸ ਅਵਸਥਾ ਵਿਚ ਸੈਨਾ ਦਾ ਵਿਕਾਸ ਇਕ ਜ਼ਰੂਰਤ ਸੀ । ਇਸ ਸੈਨਿਕ ਸੱਭਿਆਚਾਰ ਦੇ ਵਿਕਾਸ ਦਾ ਮੁੱਖ ਕਾਰਨ ਇਹ ਸੀ ਕਿ ਇਸ ਤੋਂ ਬਿਨਾਂ ਰਾਜਨੀਤਿਕ ਢਾਂਚਾ ਅਤੇ ਉਸਦੀ ਤਰੱਕੀ ਅਸੰਭਵ ਸਨ । ਬਹੁਦੇਵਤਾਵਾਦ ਨੇ ਸੈਨਿਕ ਅਨੁਸ਼ਾਸਨ ਨਾ ਸਿਰਫ਼ ਸਥਾਪਿਤ ਕੀਤਾ ਬਲਕਿ ਪੂਰੀ ਦਿੜਤਾ ਨਾਲ ਕਾਇਮ ਵੀ ਰੱਖਿਆ । ਰਾਜਨੀਤਿਕ ਢਾਂਚੇ ਦੇ ਬਹੁਦੇਵਤਾਵਾਦ ਦੇ ਇਸ ਉਪ ਪੜਾਅ ਵਿਚ ਦੋ ਵਿਸ਼ੇਸ਼ ਗੁਣ ਸਨ । ਇਹ ਸਨ ਗੁਲਾਮ ਪ੍ਰਥਾ ਅਤੇ ਆਤਮਿਕ ਅਤੇ ਦੁਨਿਆਵੀ ਤਾਕਤ ਦਾ ਕੇਂਦਰੀਕਰਨ ।

(ਅ) ਨੈਤਿਕਤਾ – ਉੱਪਰ ਦਿੱਤੇ ਰਾਜਨੀਤਿਕ ਢਾਂਚੇ ਉੱਤੇ ਦਿੱਤੇ ਵਰਣਨ ਤੋਂ ਸਪੱਸ਼ਟ ਹੈ ਕਿ ਇਸ ਸਮੇਂ ਨੈਤਿਕਤਾ ਦੀ ਸਥਿਤੀ ਬਹੁਤ ਵਧੀਆ ਨਹੀਂ ਸੀ । ਕਾਮਤੇ ਅਨੁਸਾਰ ਗੁਲਾਮ ਪ੍ਰਥਾ ਵਿਚ ਨਿੱਜੀ, ਪਰਿਵਾਰਿਕ ਅਤੇ ਸਮਾਜਿਕ ਸੰਬੰਧ ਬੁਰੀ ਤਰ੍ਹਾਂ ਭ੍ਰਿਸ਼ਟ ਹੋ ਜਾਂਦੇ ਹਨ । ਇਸ ਤੋਂ ਇਲਾਵਾ ਨੈਤਿਕਤਾ ਰਾਜਨੀਤਿਕ ਢਾਂਚੇ ਦੇ ਮੁਕਾਬਲੇ ਨੀਵੀਂ ਸਥਿਤੀ ਵਿਚ ਹੁੰਦੀ ਹੈ । ਕਾਮਤੇ ਦੇ ਅਨੁਸਾਰ ਬਹੁਦੇਵਤਾਵਾਦ ਦੀਆਂ ਤਿੰਨ ਅਵਸਥਾਵਾਂ ਹਨ ।

ਪਹਿਲੀ ਅਵਸਥਾ ਨੂੰ ਕਾਮਤੇ ਨੇ ਮਿਸਰੀ ਜਾਂ ਦੈਵ ਸ਼ਾਸਕੀ ਅਵਸਥਾ ਦਾ ਨਾਮ ਦਿੱਤਾ ਹੈ । ਮੁੱਢਲੀ ਅਵਸਥਾ ਦੇ ਬੌਧਿਕ ਅਤੇ ਸਮਾਜਿਕ ਤੱਤ ਸਿਰਫ਼ ਰੋਹਿਤ ਜਮਾਤ ਦੇ ਹੱਥਾਂ ਵਿਚ ਸੰਪੂਰਨ ਸੱਤਾ ਆ ਜਾਣ ਤੇ ਹੀ ਵਿਕਸਿਤ ਹੋ ਸਕਦੇ ਹਨ । ਇਸ ਦਾ ਵੱਡੇ ਪੱਧਰ ਉੱਤੇ ਕ੍ਰਿਆਵਾਂ ਅਤੇ ਧੰਦਿਆਂ ਨੂੰ ਵਿਰਸੇਯੋਗ ਬਣਾਉਣਾ ਅਤੇ ਮੰਨਣਾ ਇਕ ਮਹੱਤਵਪੂਰਨ ਕੰਮ ਹੈ । ਨਤੀਜੇ ਵਜੋਂ ਇਸ ਪ੍ਰਕਾਰ ਦੀ ਬਹੁਦੇਵਤਾਵਾਦ ਦੀ ਅਵਸਥਾ ਵਿਚ ਇਕ ਖ਼ਾਸ ਕਿਸਮ ਦੀ ਸੰਸਥਾ ਨੇ ਜਨਮ ਲਿਆ ਜਿਸ ਨੂੰ ਜਾਤ ਕਹਿੰਦੇ ਹਨ । ਸਭ ਤੋਂ ਪਹਿਲਾਂ ਜਾਤ ਪ੍ਰਥਾ ਏਸ਼ੀਆ ਦੇ ਦੇਸ਼ਾਂ ਵਿਚ ਵਿਕਸਿਤ ਹੋਈ । ਇਹ ਜਾਤੀ ਪ੍ਰਥਾ ਚਾਹੇ ਸੈਨਿਕ ਸੱਭਿਆਚਾਰ ਵਿਚੋਂ ਨਿਕਲੀ ਸੀ ਪਰ ਇਸ ਨੇ ਯੁੱਧ ਦੀਆਂ ਰੁਚੀਆਂ ਉੱਤੇ ਕਾਬੂ ਪਾਇਆ ਅਤੇ ਪੁਰੋਹਿਤਵਾਦ ਨੂੰ ਸੱਤਾ ਦਿੱਤੀ ।

ਪੱਛਮੀ ਸੱਭਿਅਤਾ ਵਿਚ ਜਾਤੀ ਪ੍ਰਥਾ ਵਿਕਸਿਤ ਨਹੀਂ ਹੋਈ । ਕਾਮਤੇ ਦੇ ਅਨੁਸਾਰ ਇਸ ਸੱਭਿਅਤਾ ਵਿਚ ਸਮਾਜਿਕ ਸਮਤਾਵਾਦ ਮੁੱਖ ਕੀਮਤ ਰਹੀ । ਉਹ ਮਾਰਕਸ ਨਾਲ ਬਹੁਤ ਸਹਿਮਤ ਲੱਗਦਾ ਹੈ ਜਦੋਂ ਉਹ ਕਹਿੰਦਾ ਹੈ ਕਿ ਉਪਨਿਵੇਸ਼ਵਾਦ ਇਨ੍ਹਾਂ ਏਸ਼ੀਆਈ ਦੇਸ਼ਾਂ ਲਈ ਵਧੀਆ ਹੈ ਕਿਉਂਕਿ ਪੱਛਮੀ ਦੇਸ਼ਾਂ ਦੇ ਸਮਤਾਵਾਦ ਨੇ ਜਾਤੀ ਪ੍ਰਥਾ ਨੂੰ ਤੋੜਨ ਵਿਚ ਮਹੱਤਵਪੂਰਨ ਰੋਲ ਨਿਭਾਇਆ ਹੈ । ਪਰ ਜਾਤੀ ਪ੍ਰਥਾ ਪ੍ਰਾਚੀਨ ਸੱਭਿਅਤਾ ਦਾ ਵਿਆਪਕ ਪੱਧਰ ਤੇ ਇਕ ਆਧਾਰ ਹੈ । ਇਸ ਦੀ ਵਿਆਪਕਤਾ ਇਸਦੀਆਂ ਮਨੁੱਖੀ ਜ਼ਰੂਰਤਾਂ ਲਈ ਕ੍ਰਿਆਸ਼ੀਲ ਹੋਣ ਦਾ ਬਹੁਤ ਵੱਡਾ ਸਬੂਤ ਹੈ । ਜਾਤੀ ਪ੍ਰਥਾ ਦਾ ਬੌਧਿਕ ਵਿਕਾਸ ਵਿਚ ਸਭ ਤੋਂ ਵੱਡਾ ਰੋਲ ਇਸ ਦਾ ਸਿਧਾਂਤ ਅਤੇ ਅਮਲ ਨੂੰ ਅੱਡ ਕਰਨ ਦਾ ਹੈ । ਰਾਜਨੀਤਿਕ ਤੌਰ ਤੇ ਇਸ ਦੀ ਮਹੱਤਤਾ ਸਮਾਜ ਵਿਚ ਸ਼ਾਂਤੀ ਤੇ ਵਿਵਸਥਾ ਰੱਖਣ ਵਿਚ ਵੀ ਸੀ । ਪਰ ਇਨ੍ਹਾਂ ਸਭ ਗੁਣਾਂ ਦੇ ਬਾਵਜੂਦ ਦੈਵੀ ਸ਼ਾਸਕੀ ਅਵਸਥਾ ਉੱਨਤੀ ਵਿਰੋਧੀ ਸੀ ।

ਦੂਜੀ ਅਵਸਥਾ ਯੂਨਾਨੀ ਜਾਂ ਬੌਧਿਕ ਸੀ ਜਿਸ ਵਿਚ ਪਹਿਲੀ ਵਾਰ ਬੌਧਿਕ ਅਤੇ ਸਮਾਜਿਕ ਤਰੱਕੀਆਂ ਵਿਚ ਫ਼ਰਕ ਪੈਦਾ ਕੀਤਾ ਗਿਆ । ਇਸ ਅਵਸਥਾ ਦੌਰਾਨ ਯੂਨਾਨ ਵਿਚ ਇਕ ਅਜਿਹੀ ਚਿੰਤਨਸ਼ੀਲ ਜਮਾਤ ਨੇ ਜਨਮ ਲਿਆ ਜੋ ਸਿਧਾਂਤਕ ਸਿਰਜਣਾ ਤੋਂ ਇਲਾਵਾ ਕੋਈ ਧੰਦਾ ਨਹੀਂ ਕਰਦੀ ਸੀ । ਇਸ ਕਰਕੇ ਉਹ ਪੁਰੋਹਿਤ ਜਾਂ ਪਾਦਰੀ ਸਮਾਜ ਦੇ ਵਿਕਲਪ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਈ । ਇਸ ਦਾ ਅਸਰ ਵਿਗਿਆਨ ਦੀ ਤਰੱਕੀ ਤੇ ਪਿਆ । ਇਸ ਵਿਚ ਸਭ ਤੋਂ ਵਿਸ਼ੇਸ਼ ਰੇਖਾ ਗਣਿਤ ਵਿਚ ਹੋਇਆ ਕ੍ਰਾਂਤੀਕਾਰੀ ਵਿਕਾਸ ਹੈ । ਵਿਗਿਆਨ ਦੇ ਵਿਕਾਸ ਨੂੰ ਕਾਮਤੇ ਇਸ ਭੌਤਿਕ ਅਵਸਥਾ ਵਿਚ ਖੋਜ ਲਈ ਤਰਕਸ਼ੀਲਤਾ ਦੀ ਵਰਤੋਂ ਨਾਲ ਜੋੜਦਾ ਹੈ । ਫ਼ਿਲਾਸਫ਼ੀ ਦੀ ਪ੍ਰਤੀ ਸਭ ਤੋਂ ਪਹਿਲਾਂ ਵਿਗਿਆਨ ਦੇ ਵਿਕਾਸ ਦੇ ਪ੍ਰਭਾਵ ਤੋਂ ਸ਼ੁਰੂ ਹੋਈ ।

ਤੀਜੀ ਅਵਸਥਾ ਨੂੰ ਕਾਮਤੇ ਨੇ ਰੋਮਨ ਜਾਂ ਸੈਨਿਕ ਦਾ ਨਾਮ ਦਿੱਤਾ ਹੈ । ਰੋਮ ਦੀ ਬਹੁਤ ਵੱਡੀ ਪ੍ਰਾਪਤੀ ਇਸ ਦਾ ਆਪਣੇ ਆਪ ਨੂੰ ਦੈਵ-ਸ਼ਾਸਕ ਤੋਂ ਆਜ਼ਾਦ ਕਰਵਾਉਣਾ ਸੀ ਜਿਸਦੀ ਵਜ੍ਹਾ ਕਰਕੇ ਇੱਥੇ ਰਾਜ ਪ੍ਰਥਾ ਦੀ ਥਾਂ ਸੈਨੇਟ ਦਾ ਰਾਜ ਸਥਾਪਿਤ ਹੋਇਆ । ਰੋਮਨ ਅਵਸਥਾ ਦਾ ਕੇਂਦਰੀ ਗੁਣ ਇਸ ਦੀ ਯੁੱਧ ਨੀਤੀ ਸੀ ।ਯੁੱਧ ਦਾ ਮੁੱਖ ਮੰਤਵ ਉਪਨਿਵੇਸ਼ ਇਲਾਕੇ ਸਥਾਪਿਤ ਕਰਨਾ ਸੀ । ਆਦਮੀ ਦੀ ਸ਼ਖ਼ਸੀਅਤ ਦਾ ਵਿਕਾਸ ਵੀ ਇਸ ਯੁੱਧ ਸੱਭਿਆਚਾਰ ਉੱਤੇ ਨਿਰਭਰ ਸੀ । ਉਸ ਨੂੰ ਸ਼ੁਰੂ ਤੋਂ ਹੀ ਸੈਨਿਕ ਅਨੁਸ਼ਾਸਨ ਵਿਚ ਪਾਲਿਆ ਜਾਂਦਾ ਸੀ । ਆਪਣੀ ਜਿੱਤ ਨੂੰ ਵਧਾਉਣ ਦੀ ਲਗਾਤਾਰ ਨੀਤੀ ਵਿਚ ਹੀ ਰੋਮ ਦੇ ਪਤਨ ਦੇ ਕਾਰਨ ਲੱਭੇ ਜਾ ਸਕਦੇ ਹਨ ।

ਬਹੁਦੇਵਤਾਵਾਦ ਦੀਆਂ ਇਨ੍ਹਾਂ ਤਿੰਨ ਅਵਸਥਾਵਾਂ ਦਾ ਇਕ ਵਿਆਪਕ ਕਿਰਦਾਰ ਹੈ । ਕਾਮਤੇ ਉਨ੍ਹਾਂ ਨੂੰ ਮਿਸਰ, ਯੂਨਾਨ ਅਤੇ ਰੋਮ ਦੇ ਨਮੂਨਿਆਂ ਦੇ ਤੌਰ ਤੇ ਵੇਖਦਾ ਹੈ । ਉਸਦਾ ਮੁੱਖ ਉਦੇਸ਼ ਤਿੰਨ ਪ੍ਰਕਾਰ ਦੇ ਬਹੁਦੇਵਤਾਵਾਦ ਨੂੰ ਦਰਸਾਉਂਦਾ ਹੈ ।

(iii) ਇਕ-ਈਸ਼ਵਰੀਵਾਦ (Monotheism) – ਜਦੋਂ ਰੋਮ ਨੇ ਸਾਰੇ ਸੱਭਿਅ ਜਗਤ ਨੂੰ ਇਕੱਠਾ ਕੀਤਾ ਤਾਂ ਸਮਾਜਿਕ ਜੀਵਨ ਨੂੰ ਉੱਚਾ ਕਰਨ ਲਈ ਇਕ-ਈਸ਼ਵਰਵਾਦ ਨੂੰ ਬੌਧਿਕ ਪੱਧਰ ਉੱਤੇ ਕੰਮ ਕਰਨ ਦਾ ਮੌਕਾ ਮਿਲਿਆ | ਅਧਿਆਤਮਿਕ ਫ਼ਿਲਾਸਫੀ ਦਾ ਬੌਧਿਕ ਪਤਨ ਵੀ ਲਾਜ਼ਮੀ ਹੋਣਾ ਸੀ । ਕਾਮੜੇ ਇਕ-ਈਸ਼ਵਰਵਾਦ ਦੀ ਅਵਸਥਾ ਦੀ ਵਿਆਖਿਆ ਕਰਨ ਲਈ ਰੋਮਨ ਕੈਥੋਲਿਕਵਾਦ ਨੂੰ ਉਦਾਹਰਨ ਦੇ ਤੌਰ ਉੱਤੇ ਪੇਸ਼ ਕਰਦਾ ਹੈ । ਇਕ-ਈਸ਼ਵਰਵਾਦ ਮੂਲ ਤੌਰ ਤੇ ਇਕ ਵਿਸ਼ਵਾਸ ਪ੍ਰਣਾਲੀ ਹੈ ਜਿਸ ਦੀ ਸਥਾਪਨਾ ਰਾਜਨੀਤਿਕ ਪ੍ਰਣਾਲੀ ਤੋਂ ਸੁਤੰਤਰ ਹੈ । ਧਰਮ ਅਤੇ ਰਾਜਨੀਤਿਕ ਸ਼ਕਤੀ ਵਿਚ ਨਿਖੇੜ ਆਉਣਾ ਆਧੁਨਿਕ ਕਾਲ ਦੀ ਮਹਾਨ ਪ੍ਰਾਪਤੀ ਹੈ । ਰੋਮਨ ਕੈਥੋਲਿਕਵਾਦ ਦੀ ਇਕ ਪ੍ਰਾਪਤੀ ਨੈਤਿਕਤਾ ਨੂੰ ਆਪਣੇ ਅਧਿਕਾਰ ਹੇਠਾਂ ਲਿਆਉਣਾ ਸੀ । ਇਸ ਤੋਂ ਪਹਿਲਾਂ ਸਦਾਚਾਰ ਸਿਆਸੀ ਜ਼ਰੂਰਤਾਂ ਦੁਆਰਾ ਕੰਟਰੋਲ ਕੀਤਾ ਜਾਂਦਾ ਸੀ । ਇਸੇ ਉਪ ਪੜਾਅ ਵਿਚ ਚਿੰਤਨਸ਼ੀਲ ਜਮਾਤ ਦੀ ਇਕ ਸੁਤੰਤਰ ਅਤੇ ਪ੍ਰਭਾਵਸ਼ਾਲੀ ਹੋਂਦ ਸਥਾਪਿਤ ਹੋਈ । ਇਸਦੇ ਨਤੀਜੇ ਵਜੋਂ ਸਿਧਾਂਤ ਅਤੇ ਉਸ ਦੇ ਅਮਲ ਵਿਚ ਵਖਰੇਵਾਂ ਆਇਆ । ਹੁਣ ਸਿਧਾਂਤ ਬਣਾਉਣ ਲਈ ਅਨੁਭਵ ਸਿੱਧ ਸੰਦਰਭ ਦੀ ਜ਼ਰੂਰਤ ਨਹੀਂ ਸੀ । ਰਾਜਨੀਤਿਕ ਪ੍ਰਣਾਲੀ ਦੇ ਵਿਚ ਸੁਧਾਰ ਲਿਆਉਣ ਲਈ ਅਮੂਰਤ ਸਿਧਾਂਤ ਸਿਰਜੇ ਜਾ ਸਕਦੇ ਸਨ । ਇਸੇ ਤਰ੍ਹਾਂ ਸਮਾਜ ਦੀਆਂ ਭਵਿੱਖ ਵਿਚ ਜ਼ਰੂਰਤਾਂ ਬਾਰੇ ਗੱਲ ਕੀਤੀ ਜਾ ਸਕਦੀ ਸੀ ।

ਇਕ-ਈਸ਼ਵਰਵਾਦੀ ਉਪ ਪੜਾਅ ਵਿਚ ਜਗੀਰਦਾਰੀ ਪ੍ਰਣਾਲੀ ਨੂੰ ਆਧੁਨਿਕ ਸਮਾਜ ਦੀ ਆਧਾਰਸ਼ਿਲਾ ਮੰਨਿਆ ਜਾ ਸਕਦਾ ਹੈ । ਨੈਤਿਕ ਖੇਤਰ ਵਿਚ ਰੋਮਨ ਕੈਥੋਲਿਕਵਾਦ ਇਕ ਵਿਆਪਕ ਨੈਤਿਕਤਾ ਕਾਇਮ ਰੱਖਣ ਵਿਚ ਕਾਫ਼ੀ ਸਫਲ ਰਿਹਾ । ਨੈਤਿਕਤਾ ਦੀ ਰਾਜਨੀਤੀ ਤੋਂ ਆਜ਼ਾਦੀ ਨੇ ਇਸ ਦੇ ਵੱਖਰੇ ਪੱਧਰਾਂ ਤੇ ਭਿੰਨ ਕਿਸਮਾਂ ਵਿਚ ਪੈਦਾ ਹੋਣ ਵਿਚ ਸਹਾਇਤਾ ਦਿੱਤੀ, ਜਿਵੇਂ ਨਿੱਜੀ ਨੈਤਿਕਤਾ, ਪਰਿਵਾਰਿਕ ਅਤੇ ਸਮਾਜਿਕ ਨੈਤਿਕਤਾ ਪਰੰਤੂ ਇਸ ਵਿੱਚ ਬੌਧਿਕ ਗਿਰਾਵਟ ਆਈ । ਇਸ ਦੇ ਮੁਕਾਬਲੇ ਬਹੁਦੇਵਤਾਵਾਦ ਬੌਧਿਕ ਵਿਕਾਸ ਲਈ ਜ਼ਿਆਦਾ ਉੱਚਿਤ ਸੀ ।

2. ਅਧਿਭੌਤਿਕ ਪੜਾਅ (Metaphysical Stage) – ਇਸ ਪੜਾਅ ਨੂੰ ਕਾਮਤੇ ਨੇ ਆਧੁਨਿਕ ਸਮਾਜ ਦਾ ਭਾਂਤਿਕ ਸਮਾਂ ਵੀ ਕਿਹਾ ਹੈ । ਇਹ ਪੜਾਅ ਪੰਜ ਸਦੀਆਂ ਤਕ ਚੱਲਿਆ । ਇਹ 14ਵੀਂ ਤੋਂ 19ਵੀਂ ਸਦੀ ਤਕ ਚੱਲਿਆ । ਇਸ ਸਮੇਂ ਨੂੰ ਅਸੀਂ ਦੋ ਭਾਗਾਂ ਵਿਚ ਵੰਡ ਸਕਦੇ ਹਾਂ | ਪਹਿਲੇ ਭਾਗ ਵਿਚ ਭਾਂਤਿਕ ਅੰਦੋਲਨ ਆਪਣੇ ਆਪ ਅਤੇ ਅਨਜਾਣੇ ਹੀ ਸ਼ੁਰੂ ਹੋ ਗਿਆ । ਦੂਜਾ ਭਾਗ ਸੋਲਵੀਂ ਸਦੀ ਤੋਂ ਸ਼ੁਰੂ ਹੁੰਦਾ ਹੈ । ਇਸ ਵਿਚ ਨਕਾਰਾਤਮਕ ਸਿਧਾਂਤ ਸ਼ੁਰੂ ਹੋਇਆ ਜਿਸ ਦਾ ਮੁੱਖ ਮੰਤਵ ਸਮਾਜਿਕ ਪਰਿਵਰਤਨ ਸੀ । ਭਾਂਤਿਕ ਪੜਾਅ ਦੀ ਸ਼ੁਰੂਆਤ ਇਕ-ਈਸ਼ਵਰਵਾਦ ਦਾ ਆਤਮਿਕ ਅਤੇ ਦੁਨਿਆਵੀ ਤਾਕਤਾਂ ਦਾ ਨਿਖੇੜ ਕਰਨ ਦੇ ਵਕਤ ਤੋਂ ਹੀ ਮੰਨੀ ਜਾ ਸਕਦੀ ਹੈ । ਭਾਂਤਿਕ ਫਿਲਾਸਫੀ 16ਵੀਂ ਸਦੀ ਵਿਚ ਪ੍ਰੋਟੈਸਟੈਂਟਵਾਦ ਦੇ ਆਉਣ ਤੋਂ ਸ਼ੁਰੂ ਹੋਇਆ ਸੀ । ਇੱਥੇ ਧਿਆਨ ਰੱਖਣ ਯੋਗ ਹੈ ਕਿ ਰੋਮਨ ਕੈਥੋਲਿਕਵਾਦ ਵਿਚ ਆਤਮਿਕ ਅਤੇ ਦੁਨਿਆਵੀ ਤਾਕਤਾਂ ਦੇ ਨਿਖੇੜ ਨੇ ਅਧਿਆਤਮਿਕ ਸਵਾਲਾਂ ਨੂੰ ਸਮਾਜਿਕ ਮਾਮਲਿਆਂ ਉੱਤੇ ਵੀ ਵਿਚਾਰ ਕਰਨ ਦਾ ਹੌਸਲਾ ਦਿੱਤਾ | ਅਧਿਭੌਤਿਕ ਪੜਾਅ ਦੇ ਦੂਜੇ ਭਾਗ ਨੂੰ ਅਸੀਂ ਤਿੰਨ ਅਵਸਥਾਵਾਂ ਵਿਚ ਵੰਡ ਸਕਦੇ ਹਾਂ ।

ਪਹਿਲੀ ਅਵਸਥਾ ਵਿਚ ਪੁਰਾਣੀ ਪ੍ਰਣਾਲੀ ਦਾ 15ਵੀਂ ਸਦੀ ਦੇ ਅੰਤ ਤਕ ਆਪਣੇ ਆਪ ਖਾਤਮਾ ਹੋ ਗਿਆ ਸੀ । ਦੂਜੀ ਅਵਸਥਾ ਵਿਚ ਪ੍ਰੋਟੈਸਟੈਂਟਵਾਦ ਸਾਡੇ ਸਾਹਮਣੇ ਆਇਆ । ਇਸ ਵਿਚ ਚਾਹੇ ਬੇਰੋਕ ਨਿਰੀਖਣ ਦਾ ਅਧਿਕਾਰ ਸੀ ਪਰ ਇਹ ਈਸਾਈ ਧਰਮ ਸ਼ਾਸਤਰ ਤਕ ਹੀ ਸੀਮਿਤ ਰਿਹਾ | ਤੀਜੀ ਅਵਸਥਾ ਵਿਚ ਦੇਵਵਾਦ (Deism) 18ਵੀਂ ਸਦੀ ਵਿਚ ਅੱਗੇ ਆਇਆ । ਇਸ ਨੇ ਨਿਰੀਖਣ ਦੀਆਂ ਸੀਮਿਤ ਹੱਦਾਂ ਨੂੰ ਤੋੜ ਕੇ ਇਹ ਵਿਚਾਰ ਦਿੱਤਾ ਕਿ ਇਸ ਦੀ ਕੋਈ ਸੀਮਾ ਨਹੀਂ ਹੈ । ਇਕ ਤਰ੍ਹਾਂ ਨਾਲ ਇਸ ਪੜਾਅ ਵਿਚ ਮੱਧਕਾਲੀਨ ਦਰਸ਼ਨ ਅਤੇ ਕਾਨੂੰਨੀ ਮਾਹਿਰਾਂ ਦੀ ਚੜ੍ਹਤ ਸਥਾਪਿਤ ਹੋਈ । ਇਨ੍ਹਾਂ ਦੋਹਾਂ ਨੇ ਕੈਥੋਲਿਕ ਪ੍ਰਣਾਲੀ ਨੂੰ ਸੱਟ ਮਾਰੀ । ਨਤੀਜੇ ਵਜੋਂ ਆਤਮਿਕਤਾ ਦਾ ਪਤਨ ਹੋਇਆ ਜਿਸ ਨੇ ਦੁਨਿਆਵੀ ਪੱਖ ਉੱਪਰ ਵੀ ਸਹਿਜਤਾ ਨਾਲ ਅਸਰ ਕੀਤਾ । ਜਾਗੀਰਦਾਰ ਸਮਾਜ ਅਤੇ ਉੱਚ ਸ਼੍ਰੇਣੀ ਦਾ ਵੀ ਪਤਨ ਹੋਇਆ | ਪੋਟੈਸਟੈਂਟਵਾਦ ਨੇ ਵਿਆਪਕ ਆਜ਼ਾਦੀ ਦਾ ਰੁਝਾਨ ਪੈਦਾ ਕੀਤਾ ਜਿਸਦੇ ਨਤੀਜੇ ਵਜੋਂ ਲੋਕ ਪੁਰਾਣੀ ਪ੍ਰਣਾਲੀ ਦੇ ਸਮਾਜਿਕ ਅਤੇ ਬੌਧਿਕ ਤੱਤਾਂ ਨੂੰ ਖਤਮ ਕਰਨ ਲਈ ਤਿਆਰ ਹੋ ਗਏ । ਇਸ ਪੜਾਅ ਵਿਚ ਨਕਾਰਾਤਮਕ ਫਿਲਾਸਫੀ ਸਥਾਪਿਤ ਹੋਈ ।

3. ਸਕਾਰਾਤਮਕ ਪੜਾਅ (Positive Stage) – ਸਕਾਰਾਤਮਕ ਪੜਾਅ ਦੀ ਸ਼ੁਰੂਆਤ ਸਮਝਣ ਲਈ ਦੋ ਗੱਲਾਂ ਧਿਆਨ ਦੇਣ ਯੋਗ ਹਨ । ਪਹਿਲੀ ਗੱਲ ਇਹ ਕਿ ਕਾਮਤੇ ਇਸ ਨੂੰ ਉਦਯੋਗਿਕ ਸਮਾਜ ਦੇ ਤੌਰ ਉੱਤੇ ਦੇਖਦਾ ਹੈ । ਦੂਜੀ ਗੱਲ ਇਹ ਹੈ ਕਿ ਉਹ ਇਸ ਦਾ ਆਰੰਭ ਵੀ 14ਵੀਂ ਸਦੀ ਤੋਂ ਹੀ ਮੰਨਦਾ ਹੈ । ਇਸ ਦਾ ਅਰਥ ਇਹ ਹੈ ਕਿ ਅਧਿਭੌਤਿਕ ਜਾਂ ਭਾਂਤਿਕ ਪੜਾਅ ਦੇ ਨਾਲ-ਨਾਲ ਹੀ ਸਕਾਰਾਤਮਕ ਪੜਾਅ ਦੀ ਸ਼ੁਰੂਆਤ ਹੋਈ ਪਰ ਇਹ 14ਵੀਂ ਸਦੀ ਵਿਚ ਆ ਕੇ ਹਾਵੀ ਹੋਣਾ ਸ਼ੁਰੂ ਹੋਇਆ ।

ਸਕਾਰਾਤਮਕ ਪੜਾਅ ਵਿਚ ਸਿਧਾਂਤ ਅਤੇ ਉਸ ਦੇ ਅਮਲ ਵਿਚ ਇਕ ਅੰਤਰ ਪੈਦਾ ਹੋਇਆ | ਬੌਧਿਕ ਕਲਪਨਾ ਤਿੰਨ ਅਵਸਥਾਵਾਂ ਵਿਚ ਵੰਡੀ ਗਈ । ਇਹ ਹਨ ਉਦਯੋਗਿਕ ਜਾਂ ਅਮਲੀ, ਐਸਥੈਟਿਕ ਜਾਂ ਕਾਵਿਕ ਅਤੇ ਵਿਗਿਆਨਿਕ ਜਾਂ ਫਿਲਾਸਫੀਕਲ । ਇਹ ਤਿੰਨ ਅਵਸਥਾਵਾਂ ਹਰ ਵਿਸ਼ੇ ਦੇ ਤਿੰਨ ਪੱਖਾਂ ਨਾਲ ਮੇਲ ਖਾਂਦੀਆਂ ਹਨ ਜਿਵੇਂ ਕਿ ਚੰਗਾ ਜਾਂ ਫਾਇਦੇਮੰਦ, ਸੁੰਦਰ ਅਤੇ ਸੱਚ । ਇਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਉਦਯੋਗਿਕ ਪੱਖ ਹੈ ਜਿਸ ਦੇ ਆਧਾਰ ਤੇ ਅਸੀਂ ਪ੍ਰਾਚੀਨ ਸਮਾਜ ਨਾਲ ਆਧੁਨਿਕ ਅਵਸਥਾ ਦੀ ਤੁਲਨਾ ਕਰ ਸਕਦੇ ਹਾਂ । ਉਦਯੋਗਿਕ ਮੁਹਿੰਮ ਦਾ ਖ਼ਾਸ ਗੁਣ ਰਾਜਨੀਤਿਕ ਆਜ਼ਾਦੀ ਦਾ ਪੈਦਾ ਹੋਣਾ ਹੈ । ਇਕ ਹੋਰ ਗੁਣ ਇਸ ਦੇ ਇਨਕਲਾਬੀ ਪ੍ਰਕ੍ਰਿਤੀ ਦਾ ਹੋਣਾ ਹੈ । ਪਰ ਇਸ ਦੇ ਪ੍ਰਭਾਵ ਹੇਠ ਲਿਖੇ ਹਨ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 2.
ਕਾਮਤੇ ਦੇ ਸਕਾਰਾਤਮਵਾਦ (Positivism) ਦੇ ਸਿਧਾਂਤ ਦਾ ਵਰਣਨ ਕਰੋ ।
ਜਾਂ
ਆਗਸਤੇ ਕਾਮਤੇ ਦੇ ਪ੍ਰਤੱਖਵਾਦੀ ਸਿਧਾਂਤ ਬਾਰੇ ਚਰਚਾ ਕਰੋ ।
ਉੱਤਰ-
ਕਾਮਤੇ ਨੇ ਆਪਣੀ ਪੁਸਤਕ “ਪਾਜ਼ਿਟਿਵ ਫਿਲਾਸਫੀ’ ਵਿਚ ਜਿਸ ਤਰ੍ਹਾਂ ਸੰਕਲਪ ‘ਸਕਾਰਾਤਮਕ’ ਦੀ ਵਰਤੋਂ ਕੀਤੀ ਹੈ, ਸਪੱਸ਼ਟ ਰੂਪ ਵਿਚ ਵਿਵਾਦਾਤਮਕ (Polemical) ਹੈ । ਉਸਨੇ ਅਸਲ ਵਿਚ ਇਸ ਸੰਕਲਪ ਦੀ ਵਰਤੋਂ ਵਿਚਾਰਧਾਰਿਕ ਹਥਿਆਰ ਦੇ ਤੌਰ ‘ਤੇ ਸ਼ਾਂਤੀ ਦੇ ਵਿਰਸੇ ਨਾਲ ਸੰਘਰਸ਼ ਕਰਨ ਲਈ ਕੀਤੀ ।

ਕਾਮਤੇ ਦਾ ਮੁੱਖ ਮੰਤਵ ਸਮਾਜਿਕ ਪਰਪੰਚ ਨੂੰ ਸਮਝਣ ਲਈ ਨਕਾਰਾਤਮਕ ਫਿਲਾਸਫੀ ਦੇ ਅਲੋਚਨਾਤਮਕ ਅਤੇ ਵਿਨਾਸ਼ਕਾਰੀ ਸਿਧਾਂਤਾਂ ਨੂੰ ਰੱਦ ਕਰਨਾ ਅਤੇ ਉਨ੍ਹਾਂ ਦੀ ਥਾਂ, ਸਕਾਰਾਤਮਕ ਫਿਲਾਸਫੀ ਦੇ ਰਚਨਾਤਮਕ ਅਤੇ ਉਸਾਰੂ ਸਿਧਾਂਤਾਂ ਨੂੰ ਸਥਾਪਿਤ ਕਰਨਾ ਸੀ । ਦੂਜੇ ਸ਼ਬਦਾਂ ਵਿਚ ਕਾਮਤੇ ਦਾ ਮੁੱਖ ਮੰਤਵ ਸਮਾਜਿਕ ਅਧਿਐਨ ਤੇ ਖੋਜ ਨੂੰ ਵਿਗਿਆਨਕ ਪੱਧਰ ਤੇ ਲਿਆਉਣਾ ਸੀ । ਸਕਾਰਾਤਮਵਾਦ ਪ੍ਰਾਕ੍ਰਿਤਕ ਵਿਗਿਆਨਾਂ ਦੀ ਵਿਧੀ ਨੂੰ ਸਮਾਜਿਕ ਅਧਿਐਨ ਵਿਚ ਵਰਤ ਕੇ ਸਮਾਜਿਕ ਵਿਗਿਆਨ ਨੂੰ ਵੀ ਓਨਾ ਹੀ ਯਥਾਰਥਕ ਬਣਾਉਣਾ ਚਾਹੁੰਦਾ ਸੀ, ਜਿੰਨਾ ਕਿ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਆਦਿ ਹਨ । ਉਸਦਾ ਵਿਸ਼ਵਾਸ ਸੀ ਕਿ ਸਕਾਰਾਤਮਵਾਦ ਦੁਆਰਾ ਵਾਸਤਵਿਕ ਅਤੇ ਸਕਾਰਾਤਮਕ ਵਿਧੀ ਦੁਆਰਾ ਗਿਆਨ ਪ੍ਰਾਪਤ ਹੋਵੇਗਾ ਅਤੇ ਉਸਦੀ ਵਿਹਾਰਿਕ ਵਰਤੋਂ ਦੁਆਰਾ ਸਮਾਜਿਕ ਉੱਨਤੀ ਨੂੰ ਸੰਭਵ ਬਣਾਇਆ ਜਾ ਸਕੇਗਾ । ਵਾਸਤਵਿਕ ਜਾਂ ਸਕਾਰਾਤਮਕ ਗਿਆਨ ਸਮਾਜਿਕ ਪੁਨਰਸੰਗਠਨ ਦੀ ਵੀ ਠੋਸ ਬੁਨਿਆਦ ਹੋਵੇਗਾ । ਇਸ ਤਰ੍ਹਾਂ ਸਕਾਰਾਤਮਵਾਦ ਦਾ ਅੰਤਿਮ ਉਦੇਸ਼ ਸਮਾਜਿਕ ਪੁਨਰਨਿਰਮਾਣ ਜਾਂ ਪੁਨਰਸੰਗਠਨ ਹੈ ।

ਹੁਣ ਪ੍ਰਸ਼ਨ ਉੱਠਦਾ ਹੈ ਕਿ ਸੰਕਲਪ ਸਕਾਰਾਤਮਵਾਦ ਤੋਂ ਕਾਮਤੇ ਦਾ ਕੀ ਅਰਥ ਸੀ ।

ਸੰਖੇਪ ਸ਼ਬਦਾਂ ਵਿਚ ਸਮਾਜਿਕ ਪਰਪੰਚ ਦਾ ਅਧਿਐਨ ਕਰਨ ਲਈ ਕਾਮਤੇ ਦੁਆਰਾ ਵਰਤੀ ਗਈ ਵਿਗਿਆਨਿਕ ਵਿਧੀ ਹੀ ਸਕਾਰਾਤਮਵਾਦ ਹੈ । ਕਾਮਤੇ ਨੇ ਇਹ ਵਿਧੀ ਹਿਉਮ, ਕਾਂਤ ਅਤੇ ਗਾਲ ਤੋਂ ਅਧਿਐਨ ਵਿਧੀ ਦੇ ਰੂਪ ਵਿਚ ਗ੍ਰਹਿਣ ਕੀਤੀ । ਇਸਨੇ ਆਪਣੇ ਸਿਧਾਂਤਾਂ ਦਾ ਨਿਰਮਾਣ ਕਰਨ ਲਗਿਆਂ ਸਕਾਰਾਤਮਵਾਦ ਦੀ ਵਰਤੋਂ ਕੀਤੀ ਪਰ ਆਪਣੀਆਂ ਲਿਖਤਾਂ ਵਿਚ ਸਕਾਰਾਤਮਕਵਾਦ ਦੀ ਸਪੱਸ਼ਟ ਵਿਆਖਿਆ ਨਹੀਂ ਕੀਤੀ ਅਤੇ ਨਾ ਹੀ ਇਸਦੇ ਨਿਯਮਾਂ ਦੀ ਉੱਚਿਤਤਾ ਨੂੰ ਸਾਬਤ ਕਰਨ ਦਾ ਯਤਨ ਕੀਤਾ | ਅਜਿਹਾ ਕਾਮਤੇ ਨੇ ਜਾਣ ਬੁੱਝ ਕੇ ਕੀਤਾ ਕਿਉਂਕਿ ਉਸਦਾ ਵਿਸ਼ਵਾਸ ਸੀ ਕਿ ਵਿਧੀਆਂ ਦੀ ਚਰਚਾ ਉਸ ਪਰਪੰਚ ਦੇ ਅਧਿਐਨ ਤੋਂ ਵੱਖਰੀ ਕਰਕੇ ਨਹੀਂ ਕੀਤੀ ਜਾ ਸਕਦੀ ਜਿਸਦੀ ਇਨ੍ਹਾਂ ਵਿਧੀਆਂ ਦੁਆਰਾ ਖੋਜ ਕੀਤੀ ਜਾਂਦੀ ਹੈ ।

ਕਾਮਤੇ ਦਾ ਸਕਾਰਾਤਮਵਾਦ ਤੋਂ ਕੀ ਮਤਲਬ ਸੀ, ਇਹ ਜਾਨਣ ਲਈ ਇੱਕੋ-ਇਕ ਤਰੀਕਾ ਹੈ ਕਿ ਅਸੀਂ ਉਸਦੇ ਇਸ ਸੰਕਲਪ ਸੰਬੰਧੀ ਕਥਨਾਂ ਨੂੰ ਇਕੱਠੇ ਕਰੀਏ ਜਿਹੜੇ ਉਸਦੀਆਂ ਲਿਖਤਾਂ ਵਿਚ ਵਿਖਰੇ ਹੋਏ ਹਨ ।

ਕਾਮਤੇ ਦੇ ਸਕਾਰਾਤਮਵਾਦ ਬਾਰੇ ਕਥਨਾਂ ਦੇ ਵਿਸ਼ਲੇਸ਼ਣਾਤਮਕ ਅਧਿਐਨ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਕਾਮਤੇ ਅਨੁਸਾਰ ਸਕਾਰਾਤਮਵਾਦ ਦਾ ਅਰਥ ਵਿਗਿਆਨਕ ਵਿਧੀ ਹੈ । ਵਿਗਿਆਨਕ ਵਿਧੀ ਉਹ ਵਿਧੀ ਹੈ, ਜਿਸ ਵਿਚ ਕਿਸੇ ਵਿਸ਼ੇ-ਵਸਤੂ ਨੂੰ ਸਮਝਣ ਅਤੇ ਪਰਿਭਾਸ਼ਿਤ ਕਰਨ ਲਈ ਅੱਟੇ-ਸਟੇ, ਕਲਪਨਾ ਜਾਂ ਅਨੁਮਾਨ ਦਾ ਕੋਈ ਸਥਾਨ ਨਹੀਂ ਹੁੰਦਾ । ਇਹ ਤਾਂ

  1. ਪ੍ਰੇਖਣ
  2. ਤਜਰਬਾ
  3. ਵਰਗੀਕਰਨ ਅਤੇ ਤੁਲਨਾ ਅਤੇ ਇਤਿਹਾਸਿਕ ਵਿਧੀ ਦੀ ਇਕ ਵਿਵਸਥਿਤ ਕਾਰਜ ਪ੍ਰਣਾਲੀ ਹੁੰਦੀ ਹੈ ।

ਇਸ ਤਰ੍ਹਾਂ ਪ੍ਰੇਖਣ, ਤਜਰਬੇ, ਵਰਗੀਕਰਨ, ਤੁਲਨਾ ਅਤੇ ਇਤਿਹਾਸਿਕ ਵਿਧੀ ਤੇ ਆਧਾਰਿਤ ਵਿਗਿਆਨਿਕ ਵਿਧੀ ਦੁਆਰਾ ਕਿਸੇ ਵਿਸ਼ੇ ਬਾਰੇ ਸਭ ਕੁੱਝ ਸਮਝਣਾ ਅਤੇ ਉਸ ਦੁਆਰਾ ਗਿਆਨ ਪ੍ਰਾਪਤ ਕਰਨਾ ਸਕਾਰਾਤਮਵਾਦ ਹੈ ।

ਚੈਮਬਲਿਸ ਨੇ ਕਾਮਤੇ ਦੇ ਸਕਾਰਾਤਮਵਾਦ ਦੇ ਅਰਥਾਂ ਨੂੰ ਇਨ੍ਹਾਂ ਸ਼ਬਦਾਂ ਵਿਚ ਸਪੱਸ਼ਟ ਕੀਤਾ ਹੈ-ਕਾਮਤੇ ਨੇ ਇਹ ਅਸਵੀਕਾਰ ਕੀਤਾ ਸੀ ਕਿ ਸਕਾਰਾਤਮਵਾਦ ਅਨੀਸ਼ਵਰਵਾਦੀ ਹੈ ਕਿਉਂਕਿ ਉਹ ਕਿਸੇ ਵੀ ਰੂਪ ਵਿਚ ਪਰਾ-ਪ੍ਰਾਕ੍ਰਿਤਕਤਾ ਨਾਲ ਸੰਬੰਧਿਤ ਨਹੀਂ ਹੈ । ਉਸਦਾ ਇਹ ਵੀ ਦਾਅਵਾ ਸੀ ਕਿ ਸਕਾਰਾਤਮਵਾਦ ਕਿਸਮਤਵਾਦੀ ਨਹੀਂ ਹੈ, ਕਿਉਂਕਿ ਉਹ ਇਹ ਸਵੀਕਾਰ ਕਰਦਾ ਹੈ ਕਿ ਬਾਹਰੀ ਅਵਸਥਾ ਵਿਚ ਪਰਿਵਰਤਨ ਹੋ ਸਕਦਾ ਹੈ । ਉਹ ਆਸ਼ਾਵਾਦੀ ਵੀ ਨਹੀਂ ਹੈ ਕਿਉਂਕਿ ਇਸ ਵਿਚ ਆਸ਼ਾਵਾਦ ਦੇ ਅਧਿਆਤਮਕ ਆਧਾਰ ਦਾ ਅਭਾਵ ਹੈ । ਇਹ ਭੌਤਿਕਵਾਦੀ ਵੀ ਨਹੀਂ ਕਿਉਂਕਿ ਇਹ ਭੌਤਿਕ ਸ਼ਕਤੀਆਂ ਨੂੰ ਬੌਧਿਕ ਸ਼ਕਤੀ ਦੇ ਅਧੀਨ ਕਰਦਾ ਹੈ । ਸਕਾਰਾਤਮਵਾਦ ਦਾ ਸੰਬੰਧ ਵਾਸਤਵਿਕਤਾ ਨਾਲ ਹੈ, ਕਲਪਨਾ ਨਾਲ ਨਹੀਂ, ਉਪਯੋਗੀ ਗਿਆਨ ਨਾਲ ਹੈ, ਨਾ ਕਿ ਪੂਰਨ ਗਿਆਨ ਨਾਲ, ਇਸ ਦਾ ਸੰਬੰਧ ਉਨ੍ਹਾਂ ਨਿਸਚਿਤ ਤੱਥਾਂ ਨਾਲ ਹੈ ਜਿਨ੍ਹਾਂ ਦਾ ਕਿ ਪੂਰਵ-ਗਿਆਨ ਸੰਭਵ ਹੈ । ਇਸ ਦਾ ਸੰਬੰਧ ਯਥਾਰਥਕ ਗਿਆਨ ਨਾਲ ਹੈ, ਨਾ ਕਿ ਅਸਪੱਸ਼ਟ ਵਿਚਾਰਾਂ ਨਾਲ, ਆਂਗਿਕ ਸਚਾਈ ਨਾਲ ਹੈ ਨਾ ਕਿ ਸਦੀਵੀ ਸਚਾਈ ਨਾਲ, ਸਾਪੇਖ ਤੋਂ ਹੈ ਨਾ ਕਿ ਨਿਰਪੇਖ ਤੋਂ । ਅੰਤ ਵਿਚ, ਸਕਾਰਾਤਮਵਾਦ ਇਸ ਅਰਥ ਵਿਚ ਹਮਦਰਦੀਪੂਰਨ ਹੈ ਕਿ ਇਹ ਉਨ੍ਹਾਂ ਸਭ ਲੋਕਾਂ ਨੂੰ ਇਕ ਭਾਈਚਾਰੇ ਵਿਚ ਬੰਨ੍ਹ ਦਿੰਦਾ ਹੈ ਜੋ ਕਿ ਇਸਦੇ ਮੂਲ ਸਿਧਾਂਤਾਂ ਅਤੇ ਅਧਿਐਨ ਪ੍ਰਣਾਲੀਆਂ ਉੱਤੇ ਵਿਸ਼ਵਾਸ ਕਰਦੇ ਹਨ । ਸੰਖੇਪ ਵਿਚ, ਸਕਾਰਾਤਮਵਾਦ ਵਿਚਾਰਾਂ ਦੀ ਉਹ ਪ੍ਰਣਾਲੀ ।

ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਸਕਾਰਾਤਮਵਾਦ ਪੇਖਣ, ਨਿਰੀਖਣ, ਵਰਣਨ, ਵਰਗੀਕਰਨ, ਤੁਲਨਾ, ਤਜਰਬੇ ਅਤੇ ਇਤਿਹਾਸਿਕ ਵਿਧੀ ਉੱਤੇ ਆਧਾਰਿਤ ਵਿਗਿਆਨਿਕ ਵਿਧੀ ਹੈ ਜਿਸ ਰਾਹੀਂ ਕਿਸੇ ਵੀ ਵਿਸ਼ੇ ਸੰਬੰਧੀ ਵਾਸਤਵਿਕ ਅਤੇ ਸਕਾਰਾਤਮਕ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ ।

ਕਾਂਤ ਅਤੇ ਹਿਊਮ ਦੇ ਵਿਚਾਰਾਂ ਦਾ ਅਨੁਸਰਨ ਕਰਦੇ ਹੋਏ ਕਾਮਤੇ ਇਸ ਗੱਲ ਬਾਰੇ ਸਪੱਸ਼ਟ ਸੀ ਕਿ ਵਿਗਿਆਨ ਨੂੰ ਕੀ ਪ੍ਰਾਪਤ ਕਰਨਾ ਚਾਹੀਦਾ ਅਤੇ ਕਿਸ ਨੂੰ ਪ੍ਰਾਪਤ ਕਰਨ ਲਈ ਯਤਨ ਕਰਨਾ ਚਾਹੀਦਾ ਹੈ। ਵਿਗਿਆਨਿਕ ਗਿਆਨ ਦਾ ਅਧਿਐਨ-ਖੇਤਰ ਸੀਮਤ ਹੈ । ਵਿਗਿਆਨਿਕ ਗਿਆਨ ਵਿਚ ਅਜਿਹੇ ਤਰਕ-ਵਾਕ ਸ਼ਾਮਲ ਹਨ, ਜੋ ਕਿ ਪਰੰਪਰਾ ਵਿਚਕਾਰ ਸੰਬੰਧਾਂ ਦੀ ਬਾਕਾਇਦਗੀ ਬਾਰੇ ਹਨ ਅਤੇ ਜਿਨ੍ਹਾਂ ਦੀ ਜਾਂਚ ਕੀਤੀ ਜਾ ਸਕਦੀ ਹੈ । ਇਹ ਤਰਕਵਾਕ ਦੋ ਕਿਸਮਾਂ ਦੇ ਹਨ-

  1. ਸਹਿਹੋਂਦ ਦੀਆਂ ਇਕਸਾਰਤਾਵਾਂ (uniformities of co-existence) ਅਧਿਐਨ ਕੀਤੇ ਜਾ ਰਹੇ ਪਰਪੰਚਾਂ ਵਿਚਲੇ ਭਾਗਾਂ ਦੀ ਅੰਤਰਨਿਰਭਰਤਾ ਬਾਰੇ ।
  2. ਅਨੁਕੂਮਣ ਦੀਆਂ ਇਕਸਾਰਤਾਵਾਂ (uniformities of succession) ਸੰਸਾਰ ਵਿਚ ਅਜਿਹੇ ਪਰਪੰਚਾਂ ਦੀਆਂ ਵਾਸਤਵਿਕ ਬਦਲ ਰਹੀਆਂ ਕਿਸਮਾਂ ਬਾਰੇ ਜਿਨ੍ਹਾਂ ਨੂੰ ਸਪੱਸ਼ਟ ਕਰਨ ਦਾ ਅਸੀਂ ਯਤਨ ਕਰਦੇ ਹਾਂ ।

ਕਾਮਤੇ ਦੇ ਸਮੇਂ ਪਰਾ-ਪਾਕ੍ਰਿਤਕ ਵਿਗਿਆਨ ਜਿਵੇਂ ਕਿ ਗਣਿਤ, ਤਾਰਾ ਵਿਗਿਆਨ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਵਿਕਸਿਤ ਹੋ ਚੁੱਕੇ ਸਨ ਅਤੇ ਇਨ੍ਹਾਂ ਦਾ ਵਿਸ਼ੇ-ਵਸਤੂ ਦਾ ਅਧਿਐਨ ਵਿਗਿਆਨਿਕ ਵਿਧੀ ਦੁਆਰਾ ਕੀਤਾ ਜਾਂਦਾ ਸੀ । ਪਰ ਕਾਮਤੇ ਆਪਣੇ ਸਮੇਂ ਦੀਆਂ ਪ੍ਰਚਲਿਤ ਤਾਤਵਿਕ ਅਤੇ ਧਾਰਮਿਕ ਵਿਧੀਆਂ ਦੁਆਰਾ ਸਮਾਜਿਕ ਪਰਪੰਚਾਂ ਦੀ ਅਧਿਐਨ ਪ੍ਰਣਾਲੀ ਨਾਲ ਸੰਤੁਸ਼ਟ ਨਹੀਂ ਸੀ । ਇਸਨੇ ਤਾਂ ਵਿਗਿਆਨਿਕ ਵਿਧੀ ਨੂੰ ਸਰਵ ਉੱਚਤਾ ਪ੍ਰਧਾਨਤਾ ਪ੍ਰਦਾਨ ਕੀਤੀ ਸੀ । ਇਸ ਲਈ ਇਹ ਸਮਾਜਿਕ ਅਧਿਐਨ ਕਾਰਜ ਨੂੰ ਵੀ ਪ੍ਰੇਖਣ, ਨਿਰੀਖਣ ਅਤੇ ਵਰਗੀਕਰਨ ਦੇ ਵਿਗਿਆਨਕ ਕਾਰਜ ਪ੍ਰਣਾਲੀ ਦੇ ਘੇਰੇ ਵਿਚ ਲਿਆਉਣ ਦੇ ਪੱਖ ਵਿਚ ਸੀ । ਕਾਮਤੇ ਦਾ ਕਹਿਣਾ ਸੀ ਕਿ ਅਨੁਭਵ, ਨਿਰੀਖਣ, ਤਜ਼ਰਬੇ ਅਤੇ ਵਰਗੀਕਰਨ ਦੀਆਂ ਵਿਵਸਥਿਤ ਕਾਰਜ ਪ੍ਰਣਾਲੀਆਂ ਦੁਆਰਾ ਨਾ ਕੇਵਲ ਪ੍ਰਾਕ੍ਰਿਤਕ ਪਰਪੰਚਾਂ ਦਾ ਹੀ ਅਧਿਐਨ ਸੰਭਵ ਹੈ, ਬਲਕਿ ਸਮਾਜ ਦਾ ਵੀ, ਕਿਉਂਕਿ ਸਮਾਜ ਵੀ ਪ੍ਰਕਿਰਤੀ ਦਾ ਅੰਗ ਹੈ ।

ਜਿਸ ਤਰ੍ਹਾਂ ਪ੍ਰਾਕ੍ਰਿਤਕ ਪਰਪੰਚ ਕੁੱਝ ਨਿਸਚਿਤ ਨਿਯਮਾਂ ਉੱਤੇ ਅਧਾਰਿਤ ਹੁੰਦੇ ਹਨ, ਉਸੇ ਤਰ੍ਹਾਂ ਪ੍ਰਕਿਰਤੀ ਦੇ ਅੰਗ ਦੇ ਰੂਪ ਵਿਚ ਸਮਾਜਿਕ ਪਰਪੰਚ ਵੀ ਕੁੱਝ ਨਿਸਚਿਤ ਨਿਯਮਾਂ ਦੇ ਅਨੁਸਾਰ ਵਾਪਰਦੇ ਹਨ । ਜਿਵੇਂ ਧਰਤੀ ਦੀ ਗਤੀ, ਸੁਰਜ ਜਾਂ ਚੰਦ ਦਾ ਚੜ੍ਹਨਾ ਤੇ ਛਿਪ ਜਾਣਾ ਆਦਿ ਪ੍ਰਾਕ੍ਰਿਤਕੀ ਪਰਪੰਚ ਅਚਨਚੇਤੀ ਨਹੀਂ ਹਨ, ਇਸੇ ਤਰ੍ਹਾਂ ਸਮਾਜਿਕ ਪਰੰਪਚ ਵੀ ਅਚਨਚੇਤੀ ਨਹੀਂ ਹੁੰਦੇ ਬਲਕਿ ਪੂਰਵ ਨਿਸਚਿਤ ਨਿਯਮਾਂ ਅਨੁਸਾਰ ਵਾਪਰਦੇ ਹਨ । ਇਉਂ ਸਮਾਜਿਕ ਪਰਪੰਚ ਕਿਵੇਂ ਵਾਪਰਦੇ ਹਨ ? ਉਨ੍ਹਾਂ ਦੀ ਗਤੀ ਤੇ ਭ੍ਰਮ ਕੀ ਹੈ ? ਅਰਥਾਤ ਸਮੂਹਿਕ ਜੀਵਨ ਅਤੇ ਉਸ ਨਾਲ ਸੰਬੰਧਿਤ ਬੁਨਿਆਦੀ ਨਿਯਮਾਂ ਦਾ ਅਧਿਐਨ ਯਥਾਰਥ ਰੂਪ ਵਿਚ ਸੰਭਵ ਹੈ । ਇਹ ਹੀ ਸਕਾਰਾਤਮਵਾਦ ਦਾ ਬੁਨਿਆਦੀ ਸਿਧਾਂਤ ਹੈ । ਇਉਂ ਸਪੱਸ਼ਟ ਹੈ ਕਿ ਕਾਮਤੇ ਦਾ ਸਕਾਰਾਤਮਵਾਦ ਕਲਪਨਾ ਦੇ ਆਧਾਰ ਉੱਤੇ ਨਹੀਂ, ਬਲਕਿ ਨਿਰੀਖਣ, ਪ੍ਰੀਖਣ, ਤਜ਼ਰਬੇ ਅਤੇ ਤੁਲਨਾ ਅਤੇ ਇਤਿਹਾਸਕ ਵਿਧੀ ਦੀ ਵਿਵਸਥਿਤ ਕਾਰਜ ਪ੍ਰਣਾਲੀ ਦੇ ਆਧਾਰ ਉੱਤੇ ਸਮਾਜਿਕ ਪਰੰਪਰਾ ਦੀ ਵਿਆਖਿਆ ਕਰਦਾ ਹੈ ਅਤੇ ਪਹਿਲੇ ਕਾਰਨ ਲੱਭਣ ਦੀ ਥਾਂ ਕਾਰਨ-ਸੰਬੰਧਾਂ ਦੀ ਖੋਜ ਉੱਤੇ ਵਧੇਰੇ ਜ਼ੋਰ ਦਿੰਦਾ ਹੈ ।

ਉਪਰੋਕਤ ਚਰਚਾ ਤੋਂ ਸਪੱਸ਼ਟ ਹੈ ਕਿ ਕਾਮਤੇ ਅਨੁਸਾਰ ਸਕਾਰਾਤਮਵਾਦੀ ਪ੍ਰਣਾਲੀ ਦੇ ਅੰਤਰਗਤ ਸਭ ਤੋਂ ਪਹਿਲਾਂ ਅਸੀਂ ਅਧਿਐਨ ਵਿਸ਼ੇ ਨੂੰ ਚੁਣਦੇ ਅਤੇ ਫਿਰ ਪ੍ਰੇਖਣ ਦੁਆਰਾ ਉਸ ਵਿਸ਼ੇ ਨਾਲ ਸੰਬੰਧਿਤ ਪ੍ਰਟ ਹੋਣ ਵਾਲੇ ਸਭ ਤੱਥਾਂ ਨੂੰ ਇਕੱਠਾ ਕਰਦੇ ਹਾਂ । ਉਸਦੀ ਇਉਂ ਕਿਸੇ ਵੀ ਵਿਸ਼ੇ ਬਾਰੇ, ਭਾਵੇਂ ਉਹ ਭੌਤਿਕ ਹੈ ਜਾਂ ਸਮਾਜਿਕ, ਤੱਥਾਂ ਜਾਂ ਸਮੱਗਰੀ ਇਕੱਤਰ ਕਰਨ ਲਈ ਪਮੁੱਖ ਵਿਧੀ ਪੇਖਣ ਹੈ । ਇਸ ਤੋਂ ਬਾਅਦ ਉਸਦਾ ਵਰਣਨ ਕੀਤਾ ਜਾਂਦਾ ਹੈ ਤੇ ਫਿਰ ਵਿਸ਼ਲੇਸ਼ਣ ਕਰਕੇ ਸਮਾਨਯ ਵਿਸ਼ੇਸ਼ਤਾਈਆਂ ਦੇ ਆਧਾਰ ਉੱਤੇ ਇਨ੍ਹਾਂ ਦਾ ਵਰਗੀਕਰਨ ਕੀਤਾ ਜਾਂਦਾ ਹੈ ਤੇ ਅੰਤ ਵਿਚ ਉਸ ਵਿਸ਼ੇ ਨਾਲ ਸੰਬੰਧਿਤ ਕੋਈ ਸਿੱਟਾ ਕੱਢਿਆ ਜਾਂਦਾ ਹੈ ਤੇ ਫਿਰ ਉਸਦੀ ਪ੍ਰਮਾਣਿਕਤਾ ਦੀ ਜਾਂਚ ਤੁਲਨਾ ਅਤੇ ਇਤਿਹਾਸਿਕ ਵਿਧੀ ਵਰਤ ਕੇ ਕੀਤੀ ਜਾਂਦੀ ਹੈ ।

ਪ੍ਰਸ਼ਨ 3.
ਮੈਕਸ ਵੈਬਰ ਦੁਆਰਾ ਦਿੱਤੀ ਸੱਤਾ ਦੇ ਪ੍ਰਕਾਰਾਂ ਦਾ ਵਰਣਨ ਕਰੋ ।
ਉੱਤਰ-
ਮਨੁੱਖ ਦੀਆਂ ਕਿਰਿਆਵਾਂ ਮਨੁੱਖੀ ਸੰਰਚਨਾ ਦੇ ਅਨੁਸਾਰ ਹੁੰਦੀਆਂ ਹਨ । ਹਰ ਸੰਗਠਿਤ ਸਮੂਹ ਵਿਚ ਸੱਤਾ ਦੇ ਤੱਤ ਮੂਲ ਰੂਪ ਵਿਚ ਮੌਜੂਦ ਰਹਿੰਦੇ ਹਨ । ਸੰਗਠਿਤ ਸਮੂਹ ਵਿਚ ਕੁੱਝ ਤਾਂ ਆਮ ਜਾਂ ਸਧਾਰਨ ਮੈਂਬਰ ਹੁੰਦੇ ਹਨ ਅਤੇ ਕੁੱਝ ਅਜਿਹੇ ਵਿਅਕਤੀ ਹੁੰਦੇ ਹਨ ਜਿਨ੍ਹਾਂ ਦੇ ਕੋਲ ਜ਼ਿੰਮੇਵਾਰੀ ਹੁੰਦੀ ਹੈ ਅਤੇ ਜਿਸਦੇ ਕੋਲ ਜ਼ਿੰਮੇਵਾਰੀ ਹੁੰਦੀ ਹੈ ਉਨ੍ਹਾਂ ਦੇ ਕੋਲ ਸੱਤਾ ਵੀ ਹੁੰਦੀ ਹੈ । ਕੁੱਝ ਲੋਕ ਪ੍ਰਧਾਨ ਪ੍ਰਸ਼ਾਸਨ ਦੇ ਰੂਪ ਵਿਚ ਵੀ ਹੁੰਦੇ ਹਨ । ਸੱਤਾ ਦੀ ਨਜ਼ਰ ਤੇ ਸਮੂਹ ਦੀ ਰਚਨਾ ਇਸੇ ਪ੍ਰਕਾਰ ਦੀ ਹੁੰਦੀ ਹੈ ਅਤੇ ਉਸ ਵਿਚ ਉੱਪਰਲੇ ਤੱਤ ਮੌਜੂਦ ਹੁੰਦੇ ਹਨ ।

ਮੈਕਸ ਵੈਬਰ ਦੇ ਅਨੁਸਾਰ ਸਮਾਜ ਵਿਚ ਸੱਤਾ ਵਿਸ਼ੇਸ਼ ਰੂਪ ਨਾਲ ਆਰਥਿਕ ਆਧਾਰਾਂ ਤੇ ਆਧਾਰਿਤ ਹੁੰਦੀ ਹੈ ਚਾਹੇ ਆਰਥਿਕ ਕਾਰਕ ਸੱਤਾ ਦੇ ਨਿਰਧਾਰਨ ਵਿਚ ਇੱਕ ਮਾਤਰ ਕਾਰਕ ਨਹੀਂ ਕਿਹਾ ਜਾ ਸਕਦਾ ਹੈ । ਆਰਥਿਕ ਜੀਵਨ ਵਿਚ ਇਹ ਆਸਾਨੀ ਨਾਲ ਸਪੱਸ਼ਟ ਹੈ ਕਿ ਇੱਕ ਪਾਸੇ ਮਾਲਕ ਵਰਗ ਉਤਪਾਦਨ ਦੇ ਸਾਧਨਾਂ ਅਤੇ ਮਜ਼ਦੂਰਾਂ ਦੀਆਂ ਸੇਵਾਵਾਂ ਉੱਤੇ ਅਧਿਕਾਰ ਵਧਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਦੂਜੇ ਪਾਸੇ ਮਜ਼ਦੂਰ ਆਪਣੀਆਂ ਸੇਵਾਵਾਂ ਦੇ ਬਦਲੇ ਵਿਚ ਮਜ਼ਦੂਰਾਂ ਉੱਤੇ ਜ਼ਿਆਦਾ ਤੋਂ ਜ਼ਿਆਦਾ ਅਧਿਕਾਰ ਪਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ । ਸੱਤਾ ਉਨ੍ਹਾਂ ਦੇ ਹੱਥਾਂ ਵਿਚ ਰਹਿੰਦੀ ਹੈ ਜਿਨ੍ਹਾਂ ਦੇ ਕੋਲ ਸੰਪੱਤੀ ਉੱਪਰ ਉਤਪਾਦਨ ਦੇ ਸਾਧਨ ਕੇਂਦਰਿਤ ਹਨ । ਇਸੇ ਸੱਤਾ ਦੇ ਆਧਾਰ ਤੇ ਮਜ਼ਦੂਰਾਂ ਦੀ ਆਜ਼ਾਦੀ ਖ਼ਰੀਦੀ ਜਾਂਦੀ ਹੈ ਤੇ ਮਾਲਕ ਨੂੰ ਮਜ਼ਦੂਰਾਂ ਦੇ ਉੱਪਰ ਇੱਕ ਵਿਸ਼ੇਸ਼ ਪ੍ਰਕਾਰ ਦਾ ਅਧਿਕਾਰ ਹੁੰਦਾ ਹੈ । ਚਾਹੇ ਇਸ ਪ੍ਰਕਾਰ ਦੀ ਸੱਤਾ ਹੁਣ ਹਰ ਰੋਜ਼ ਘੱਟਦੀ ਜਾ ਰਹੀ ਹੈ ਅਤੇ ਬਹੁਤ ਕੁਝ ਘੱਟ ਵੀ ਗਈ ਹੈ । ਫਿਰ ਵੀ ਆਰਥਿਕ ਖੇਤਰ ਵਿਚ ਨਿੱਜੀ ਸੰਪੱਤੀ ਤੇ ਉਤਪਾਦਨ ਦੇ ਸਾਧਨ ਕਿਸੇ ਵੀ ਵਰਗ ਦੇ ਲਈ ਸੱਤਾ ਦੇ ਨਿਰਧਾਰਨ ਵਿਚ ਇੱਕ ਮਹੱਤਵਪੂਰਨ ਕਾਰਕ ਅੱਜ ਵੀ ਹੈ । ਸੰਖੇਪ ਵਿਚ ਆਰਥਿਕ ਜੀਵਨ ਵਿਚ ਇੱਕ ਸਥਿਰ ਜਾਂ ਸੰਸਥਾਗਤ ਅਰਥ-ਵਿਵਸਥਾ ਸਮਾਜ ਦੇ ਕੁੱਝ ਵਿਸ਼ੇਸ਼ ਵਰਗਾਂ ਨੂੰ ਅਧਿਕਾਰ ਜਾਂ ਸੱਤਾ ਪ੍ਰਦਾਨ ਕਰਦੀ ਹੈ । ਇਹ ਵਰਗ ਆਪਣੀ ਉਸ ਸੱਤਾ ਦੇ ਬਲ ਉੱਤੇ ਦੂਜੇ ਵਰਗਾਂ ਉੱਤੇ ਕੰਟਰੋਲ ਰੱਖਦੇ ਹਨ ਜਾਂ ਉਨ੍ਹਾਂ ਤੋਂ ਉੱਚੀ ਸਥਿਤੀ ਤੇ ਬਿਰਾਜਮਾਨ ਹੁੰਦੇ ਹਨ ।

ਸੱਤਾ ਦੇ ਸੰਸਥਾਗਤ ਹੋਣ ਦੇ ਖੇਤਰ ਵਿਚ ਵੈਬਰ ਦਾ ਵਿਸ਼ਲੇਸ਼ਣ ਬਹੁਤ ਕੁੱਝ ਇਸੇ ਦਿਸ਼ਾ ਵਿਚ ਹੈ । ਫਿਰ ਵੀ ਮੈਕਸ ਵੈਬਰ ਨੇ ਤਿੰਨ ਬੁਨਿਆਦੀ ਪ੍ਰਕਾਰ ਦੀਆਂ ਸੱਤਾਵਾਂ ਦਾ ਵਰਣਨ ਕੀਤਾ ਹੈ । ਇਹ ਤਿੰਨ ਪ੍ਰਕਾਰ ਦੀ ਸੱਤਾ ਹੇਠਾਂ ਲਿਖੀ ਹੈ-

  1. ਵਿਧਾਨਿਕ ਸੱਤਾ (Legal Authority)
  2. ਪਰੰਪਰਾਗਤ ਸੱਤਾ (Traditional Authority)
  3. ਕ੍ਰਿਸ਼ਮਈ ਸੱਤਾ (Charismatic Authority) ।

1. ਵਿਧਾਨਿਕ ਸੱਤਾ (Legal Authority) – ਜਿੱਥੇ ਕਿਤੇ ਵੀ ਨਿਯਮਾਂ ਦੀ ਅਜਿਹੀ ਪ੍ਰਣਾਲੀ ਹੈ ਜੋ ਨਿਸ਼ਚਿਤ ਸਿਧਾਂਤਾਂ ਦੇ ਅਨੁਸਾਰ ਨਿਆਇਕ ਅਤੇ ਪ੍ਰਸ਼ਾਸਕੀ ਰੂਪ ਨਾਲ ਵਰਤੀ ਜਾਂਦੀ ਹੈ ਅਤੇ ਜਿਹੜੀ ਇੱਕ ਨਿਯਮਿਤ ਸਮੂਹ ਦੇ ਸਾਰੇ ਮੈਂਬਰਾਂ ਲਈ ਸਹੀ ਤੇ ਮੰਨਣ ਵਾਲੀ ਹੈ, ਉੱਥੇ ਵਿਧਾਨਿਕ ਸੱਤਾ ਹੈ । ਜੋ ਵਿਅਕਤੀ ਆਦਰਸ਼ ਦੀ ਸ਼ਕਤੀ ਨੂੰ ਚਲਾਉਂਦੇ ਹਨ ਉਹ ਵਿਸ਼ੇਸ਼ ਰੂਪ ਨਾਲ ਪ੍ਰੇਸ਼ਟ ਹੁੰਦੇ ਹਨ । ਉਹ ਕਾਨੂੰਨ ਦੁਆਰਾ ਸਾਰੀ ਵਿਧੀ ਦੇ ਅਨੁਸਾਰ ਨਿਯੁਕਤ ਹੁੰਦੇ ਹਨ ਜਾਂ ਚੁਣੇ ਜਾਂਦੇ ਹਨ ਅਤੇ ਉਹ ਵਿਧਾਨਿਕ ਵਿਵਸਥਾ ਨੂੰ ਚਲਾਉਣ ਦੇ ਲਈ ਆਪ ਨਿਰਦੇਸ਼ਿਤ ਰਹਿੰਦੇ ਹਨ । ਜੋ ਵਿਅਕਤੀ ਇਨ੍ਹਾਂ ਆਦੇਸ਼ਾਂ ਦੇ ਅਧੀਨ ਹਨ ਉਹ ਵਿਧਾਨਿਕ ਰੂਪ ਨਾਲ ਸਮਾਨ ਹਨ ਅਤੇ ਉਹ ਵਿਧਾਨ ਦਾ ਪਾਲਣ ਕਰਦੇ ਹਨ ਨਾ ਕਿ ਇਸ ਵਿਧਾਨ ਵਿਚ ਕੰਮ ਕਰਨ ਵਾਲਿਆਂ ਦਾ । ਇਹ ਨਿਯਮ ਉਸ ਉਪਕਰਣ ਦੇ ਲਈ ਵਰਤੇ ਜਾਂਦੇ ਹਨ ਜੋ ਵਿਧਾਨਿਕ ਸੱਤਾ ਦੀ ਪ੍ਰਣਾਲੀ ਨੂੰ ਵਰਤਦੇ ਹਨ । ਇਹ ਸੰਗਠਨ ਆਪਣੇ ਆਪ ਵਿਚ ਸੁਤੰਤਰ ਹੁੰਦੇ ਹਨ । ਇਸਦੇ ਅਧਿਕਾਰੀ ਉਨ੍ਹਾਂ ਨਿਯਮਾਂ ਦੇ ਅਧੀਨ ਹੁੰਦੇ ਹਨ ਜਿਹੜੇ ਇਸਦੀ ਸੱਤਾ ਦੀ ਸੀਮਾ ਨਿਰਧਾਰਿਤ ਕਰਦੇ ਹਨ ।

ਇਹ ਨਿਯਮ ਸੱਤਾ ਦਾ ਕੰਮ ਕਰਨ ਵਾਲਿਆਂ ਉੱਪਰ ਪ੍ਰਤਿਬੰਧ ਲਗਾਉਂਦੇ ਹਨ, ਅਧਿਕਾਰੀ ਦੇ ਵਿਅਕਤਿਕ ਰੂਪ ਨੂੰ ਉਸਦੇ ਅਧਿਕਾਰੀ ਦੇ ਰੂਪ ਵਿਚ ਕਰਨ ਵਾਲੇ ਕੰਮਾਂ ਦੇ ਸੰਪਾਦਨ ਤੋਂ ਅਲੱਗ ਕਰਦੇ ਹਨ ਅਤੇ ਇਹ ਆਸ਼ਾ ਰੱਖਦੇ ਹਨ ਕਿ ਸਾਰੀ ਕਾਰਵਾਈ ਵੈਧ ਹੋਣ ਦੇ ਲਈ ਲਿਖਿਤ ਵਿਚ ਹੋਣੀ ਚਾਹੀਦੀ ਹੈ । ਇਸ ਤਰ੍ਹਾਂ ਰਾਜ ਵਲੋਂ ਬਣਾਏ ਕੁੱਝ ਆਮ ਨਿਯਮਾਂ ਦੇ ਅਨੁਸਾਰ ਪੈਦਾ ਅਨੇਕ ਪਦ ਅਜਿਹੇ ਹਨ ਜਿਨ੍ਹਾਂ ਦੇ ਨਾਲ ਇੱਕ ਵਿਸ਼ੇਸ਼ ਪ੍ਰਕਾਰ ਦੀ ਸੱਤਾ ਜੁੜੀ ਹੁੰਦੀ ਹੈ । ਇਸ ਕਾਰਨ ਜੋ ਵੀ ਵਿਅਕਤੀ ਉਨ੍ਹਾਂ ਪਦਾਂ ਤੇ ਬੈਠ ਜਾਂਦੇ ਹਨ ਤਾਂ ਉਨ੍ਹਾਂ ਦੇ ਹੱਥਾਂ ਵਿਚ ਉਨ੍ਹਾਂ ਪਦਾਂ ਨਾਲ ਸੰਬੰਧਿਤ ਸੱਤਾ ਵੀ ਚਲੀ ਜਾਂਦੀ ਹੈ ।

ਇਸ ਵਿਚ ਸੱਤਾ ਦਾ ਸਰੋਤ ਵਿਅਕਤੀ ਦੀ ਨਿੱਜੀ ਪ੍ਰਸਿੱਧੀ ਵਿਚ ਨਹੀਂ ਹੁੰਦਾ ਬਲਕਿ ਜਿਨ੍ਹਾਂ ਨਿਯਮਾਂ ਦੇ ਅੰਦਰ ਉਹ ਇਕ ਵਿਸ਼ੇਸ਼ ਪਦ ਤੇ ਬੈਠਾ ਹੈ ਉਨ੍ਹਾਂ ਨਿਯਮਾਂ ਦੀ ਸੱਤਾ ਦੇ ਅੰਦਰ ਹੁੰਦਾ ਹੈ । ਇਸ ਲਈ ਉਸਦਾ ਖੇਤਰ ਉੱਥੇ ਤੱਕ ਹੀ ਸੀਮਿਤ ਹੈ ਜਿੱਥੇ ਤੱਕ ਕਿ ਵਿਧਾਨਿਕ ਨਿਯਮ ਵਿਅਕਤੀ ਨੂੰ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਦੇ ਹਨ । ਇਕ ਵਿਅਕਤੀ ਨੂੰ ਵਿਧਾਨਿਕ ਨਿਯਮ ਦੇ ਅੰਤਰਗਤ ਜਿੰਨਾ ਅਧਿਕਾਰ ਪ੍ਰਾਪਤ ਹੋਇਆ ਹੈ ਉਸਦੇ ਬਾਹਰ ਜਾਂ ਉਸ ਤੋਂ ਜ਼ਿਆਦਾ ਸੱਤਾ ਦਾ ਪ੍ਰਯੋਗ ਉਹ ਵਿਅਕਤੀ ਨਹੀਂ ਕਰ ਸਕਦਾ ਹੈ । ਇਸ ਤਰ੍ਹਾਂ ਵਿਅਕਤੀ ਦੀ ਵਿਧਾਨਿਕ ਸੱਤਾ ਦੇ ਖੇਤਰ ਤੇ ਉਸਦੇ ਬਾਹਰ ਦੇ ਖੇਤਰ ਵਿਚ ਬੁਨਿਆਦੀ ਭੇਦ ਹੈ ਜਿਵੇਂ ਜੇ ਕੋਈ ਵਿਅਕਤੀ ਕਿਸੇ ਅਧਿਕਾਰੀ ਪਦ ਤੇ ਕੰਮ ਕਰ ਰਿਹਾ ਹੈ । ਆਪਣੇ ਦਫਤਰ ਵਿਚ ਉਹ ਜਿਨ੍ਹਾਂ ਅਧਿਕਾਰਾਂ ਦੇ ਅਧਿਕਾਰੀ ਹਨ ਉਹ ਉਸਦੇ ਘਰ ਦੇ ਅਧਿਕਾਰਾਂ ਤੋਂ ਬਿਲਕੁਲ ਅਲੱਗ ਹਨ, ਘਰ ਵਿਚ ਉਹ ਕੋਈ ਅਧਿਕਾਰੀ ਨਹੀਂ ਬਲਕਿ ਪਿਤਾ ਜਾਂ ਪਤੀ ਦੀ ਸੱਤਾ ਵਿਚ ਹੈ । ਇਕ ਜਟਿਲ ਸਮਾਜ ਵਿਚ ਵਿਧਾਨਿਕ ਸੱਤਾ ਹਰ ਵਿਅਕਤੀ ਦੇ ਹੱਥਾਂ ਵਿਚ ਸਮਾਨ ਨਹੀਂ ਹੁੰਦੀ ਹੈ ਬਲਕਿ ਇਸ ਵਿਚ ਵੀ ਇੱਕ ਉਚ-ਨੀਚ ਦਾ ਭੇਦ ਹੁੰਦਾ ਹੈ ਅਰਥਾਤ ਵਿਧਾਨਿਕ ਅਧਿਕਾਰ ਦੇ ਸਮਾਜ ਵਿਚ ਉੱਚੀ ਤੇ ਨੀਵੀਂ ਸੱਤਾਵਾਂ ਹਨ ।

2. ਪਰੰਪਰਾਗਤ ਸੱਤਾ (Traditional Authority) – ਪਰੰਪਰਾਤਮਕ ਸੱਤਾ ਉਸ ਸੱਤਾ ਦੀ ਵੈਧਤਾ ਦੇ ਵਿਸ਼ਵਾਸ ਉੱਤੇ ਅਧਾਰਿਤ ਹੈ ਜੋ ਹਮੇਸ਼ਾ ਬਣੀ ਰਹਿੰਦੀ ਹੈ । ਆਦੇਸ਼ ਦੀ ਸ਼ਕਤੀ ਨੂੰ ਪੂਰਾ ਕਰਨ ਵਾਲੇ ਵਿਅਕਤੀ ਆਮ ਰੂਪ ਨਾਲ ਪ੍ਰਭੂ ਹੁੰਦੇ ਹਨ ਜਿਹੜੇ ਆਪਣੀ ਸਥਿਤੀ ਦੇ ਕਾਰਨ ਵਿਅਕਤੀਗਤ ਸੱਤਾ ਦਾ ਉਪਭੋਗ ਕਰਦੇ ਹਨ ਅਤੇ ਉਨ੍ਹਾਂ ਕੋਲ ਸੁਤੰਤਰ ਵਿਅਕਤੀਗਤ ਨਿਰਣੇ ਦੇ ਵਿਸ਼ੇਸ਼ ਅਧਿਕਾਰ ਵੀ ਹੁੰਦੇ ਹਨ । ਇਸ ਵਿਚ ਪ੍ਰਥਾ ਦੀ ਨਕਲ ਤੇ ਵਿਅਕਤੀਗਤ ਨਿਰੰਕੁਸ਼ਤਾ ਦੋਨੋਂ ਅਜਿਹੇ ਨਿਯਮਾਂ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ । ਜੋ ਵਿਅਕਤੀ ਇਸ ਪ੍ਰਭੂ ਦੇ ਆਦੇਸ਼ਾਂ ਦੇ ਅਧੀਨ ਹੁੰਦੇ ਹਨ ਉਹ ਸ਼ਾਬਦਿਕ ਅਰਥ ਵਿਚ ਉਸਦੇ ਚੇਲੇ ਹੁੰਦੇ ਹਨ । ਉਹ ਪ੍ਰਭੂ ਦੇ ਲਈ ਵਿਅਕਤੀਗਤ ਰੂਪ ਨਾਲ ਭਗਤ ਹੋਣ ਦੇ ਕਾਰਨ ਉਸਦੀ ਆਗਿਆ ਦਾ ਪਾਲਣ ਕਰਦੇ ਹਨ ਤੇ ਭੂਤਕਾਲ ਤੋਂ ਬਣੇ ਹੋਏ ਪਦ ਦੇ ਲਈ ਉਨ੍ਹਾਂ ਦੀ ਪਵਿੱਤਰ ਸ਼ਰਧਾ ਹੁੰਦੀ ਹੈ ਅਤੇ ਇਸ ਲਈ ਉਹ ਉਸਦੀ ਆਗਿਆ ਦਾ ਪਾਲਣ ਕਰਦੇ ਹਨ । ਇਸ ਪ੍ਰਕਾਰ ਦੀ ਪ੍ਰਣਾਲੀ ਦੇ ਲਈ ਦੋ ਪ੍ਰਕਾਰ ਦੇ ਉਪਕਰਣ ਵਰਤੇ ਜਾਂਦੇ ਹਨ ।

ਪੈਤਰਿਕ (Ansestral) ਸ਼ਾਸਨ ਵਿਚ ਇਸ ਉਪਕਰਣ ਵਿਚ ਵਿਅਕਤੀਗਤ ਪਾਲਣ ਕਰਨ ਵਾਲੇ ਹੁੰਦੇ ਹਨ ਜਿਵੇਂ ਕਿ ਘਰ ਦਾ ਅਧਿਕਾਰੀ, ਸੰਬੰਧੀ ਜਾਂ ਵਿਅਕਤੀਗਤ ਕ੍ਰਿਪਾ ਪਾਤਰ ਵਿਅਕਤੀ । ਇੱਕ ਸਾਮੰਤਵਾਦੀ ਸਮਾਜ ਵਿਚ ਇਸ ਉਪਕਰਣ ਦੇ ਅੰਤਰਗਤ ਵਿਅਕਤੀਗਤ ਰੂਪ ਨਾਲ ਭਗਤ ਮਿੱਤਰ ਹੁੰਦੇ ਹਨ ਜਿਵੇਂ ਕਿ ਅਧੀਨ ਜਗੀਰਦਾਰ ਜਾਂ ਕਰਦਾਤਾ ਸਰਦਾਰ | ਅਜਿਹੇ ਵਿਅਕਤੀਗਤ ਹੇਠਾਂ ਵਾਲੇ ਅਧਿਕਾਰੀ ਦੀ ਹੈਸੀਅਤ ਵਿਚ ਆਪਣੇ ਪ੍ਰਭੂ ਦੇ ਨਿਰੰਕੁਸ਼ ਆਦੇਸ਼ਾਂ ਜਾਂ ਪਰੰਪਰਾਗਤ ਆਦੇਸ਼ਾਂ ਦੇ ਅਧੀਨ ਹੁੰਦੇ ਹਨ ਤਾਂਕਿ ਉਨ੍ਹਾਂ ਦੀਆਂ ਕਿਰਿਆਵਾਂ ਦਾ ਖੇਤਰ ਜਾਂ ਆਦੇਸ਼ ਦੀ ਸ਼ਕਤੀ ਇੱਕ ਨਿਮਨ ਸਤਰ ਦੇ ਉਸ ਪ੍ਰਭੂ ਦੀ Mirror Image ਹੁੰਦੀ ਹੈ । ਇਸ ਤੋਂ ਉਲਟ ਇੱਕ ਸਾਮੰਤਵਾਦੀ ਸਮਾਜ ਵਿਚ ਪਦਾਧਿਕਾਰੀ ਵਿਅਕਤੀਗਤ ਰੂਪ ਨਾਲ ਨਿਰਭਰ ਨਹੀਂ ਹੁੰਦੇ ਹਨ ਬਲਕਿ ਸਮਾਜਿਕ ਰੂਪ ਨਾਲ ਪ੍ਰਮੁੱਖ ਮਿੱਤਰ ਹੁੰਦੇ ਹਨ ਜਿਨ੍ਹਾਂ ਨੇ ਸਵਾਮੀ ਭਗਤੀ ਦੀ ਕਸਮ ਖਾਧੀ ਹੁੰਦੀ ਹੈ ਅਤੇ Grant ਜਾਂ Contract ਦੇ ਅਧਾਰ ਉੱਤੇ ਜਿਨ੍ਹਾਂ ਦਾ ਸੁਤੰਤਰ ਖੇਤਰ ਹੁੰਦਾ ਹੈ ! ਸਾਮੰਤਵਾਦੀ ਤੇ ਪਿਤਰੁਨਾਮੀ ਸ਼ਾਸਨ ਦਾ ਭੇਦ ਅਤੇ ਦੋਨੋਂ ਪ੍ਰਣਾਲੀਆਂ ਵਿਚ ਪਰੰਪਰਾਗਤ ਅਤੇ ਨਿਰੰਕੁਸ਼ ਆਦੇਸ਼ਾਂ ਦੀ ਨਿਕਟਤਾ ਸਾਰੇ ਪ੍ਰਕਾਰ ਦੀ ਪਰੰਪਰਾਗਤ ਪ੍ਰਭੂਤਾ ਵਿਚ ਛਾਈ ਰਹਿੰਦੀ ਹੈ ।

ਇਸ ਪ੍ਰਕਾਰ ਦੀ ਸੱਤਾ ਇੱਕ ਵਿਅਕਤੀ ਨੂੰ ਵਿਧਾਨਿਕ ਨਿਯਮਾਂ ਦੇ ਅੰਤਰਗਤ ਇੱਕ ਪਦ ਉੱਤੇ ਬੈਠੇ ਹੋਣ ਦੇ ਕਾਰਨ ਨਹੀਂ ਬਲਕਿ ਪਰੰਪਰਾ ਦੇ ਦੁਆਰਾ ਮੰਨੇ ਹੋਏ ਪਦ ਤੇ ਬੈਠੇ ਹੋਣ ਦੇ ਕਾਰਨ ਪ੍ਰਾਪਤ ਹੁੰਦੀ ਹੈ । ਭਾਵੇਂ ਇਸ ਪਦ ਨੂੰ ਪਰੰਪਰਾਗਤ ਵਿਵਸਥਾ ਦੇ ਅਨੁਸਾਰ ਪਰਿਭਾਸ਼ਿਤ ਕੀਤਾ ਜਾਂਦਾ ਹੈ, ਇਸ ਕਾਰਨ ਅਜਿਹੇ ਪਦ ਤੇ ਬੈਠੇ ਹੋਣ ਦੇ ਨਾਤੇ ਵਿਅਕਤੀ ਨੂੰ ਕੁੱਝ ਵਿਸ਼ੇਸ਼ ਸੱਤਾ ਮਿਲ ਜਾਂਦੀ ਹੈ । ਇਸ ਪ੍ਰਕਾਰ ਦੀ ਸੱਤਾ ਪਰੰਪਰਾਗਤ ਵਿਸ਼ਵਾਸਾਂ ਤੇ ਟਿਕੀ ਹੋਣ ਦੇ ਕਾਰਣ ਪਰੰਪਰਾਤਮਕ ਸੱਤਾ। ਕਹਿਲਾਉਂਦੀ ਹੈ । ਜਿਵੇਂ ਖੇਤੀ ਯੁੱਗ ਵਿਚ ਭਾਰਤੀ ਪਿੰਡਾਂ ਵਿਚ ਮਿਲਣ ਵਾਲੀ ਪੰਚਾਇਤ ਵਿਚ ਪੰਚਾਂ ਦੀ ਸੱਤਾ ਨੂੰ ਹੀ ਲੈ ਲਵੋ-ਇਨ੍ਹਾਂ ਪੰਚਾਂ ਦੀ ਸੱਤਾ ਵਿਧਾਨਿਕ ਨਿਯਮਾਂ ਦੇ ਅੰਤਰਗਤ ਨਹੀਂ ਆਉਂਦੀ ਸੀ, ਬਲਕਿ ਪਰੰਪਰਾਗਤ ਰੂਪ ਵਿਚ ਉਨ੍ਹਾਂ ਨੂੰ ਸੱਤਾ ਪ੍ਰਾਪਤ ਹੋ ਜਾਂਦੀ ਸੀ, ਇੱਥੇ ਤੱਕ ਕਿ ਪੰਚਾਂ ਦੀ ਸੱਤਾ ਦੀ ਤੁਲਨਾ ਰੱਬੀ ਸੱਤਾ ਦੀ ਤੁਲਨਾ ਨਾਲ ਕੀਤੀ ਜਾਂਦੀ ਸੀ ।

ਜਿਵੇਂ ਕਿ “ਪੰਚ ਪਰਮੇਸ਼ਵਰ ਦੀ ਧਾਰਨਾ ਵਿਚ ਦਿਖਦਾ ਸੀ । ਉਸੇ ਤਰ੍ਹਾਂ ਪਿੱਤਰਸਤਾਤਮਕ ਪਰਿਵਾਰ ਵਿਚ ਪਿਤਾ ਨੂੰ ਪਰਿਵਾਰ ਨਾਲ ਸੰਬੰਧਿਤ ਸਾਰੇ ਵਿਸ਼ਿਆਂ ਵਿਚ ਜੋ ਅਧਿਕਾਰ ਤੇ ਸੱਤਾ ਪ੍ਰਾਪਤ ਹੁੰਦੀ ਹੈ, ਉਸਦਾ ਵੀ ਆਧਾਰ ਵਿਧਾਨਿਕ ਨਾ ਹੋ ਕੇ ਪਰੰਪਰਾ ਹੁੰਦਾ ਹੈ । ਪਿਤਾ ਦੀ ਆਗਿਆ ਦਾ ਪਾਲਣ ਅਸੀਂ ਇਸ ਲਈ ਨਹੀਂ ਕਰਦੇ ਕਿ ਉਨ੍ਹਾਂ ਨੂੰ ਕੋਈ ਵਿਧਾਨਿਕ ਸੱਤਾ ਪ੍ਰਾਪਤ ਹੁੰਦੀ ਹੈ ਬਲਕਿ ਇਸ ਲਈ ਕਰਦੇ ਹਾਂ ਕਿ ਪਰੰਪਰਾਗਤ ਰੂਪ ਵਿਚ ਅਜਿਹਾ ਹੁੰਦਾ ਰਿਹਾ ਹੈ । ਵਿਧਾਨਿਕ ਸੱਤਾ ਵਿਧਾਨਿਕ ਨਿਯਮਾਂ ਦੇ ਅਨੁਸਾਰ ਨਿਸ਼ਚਿਤ ਤੇ ਸੀਮਿਤ ਹੁੰਦੀ ਹੈ, ਕਿਉਂਕਿ ਵਿਧਾਨਿਕ ਨਿਯਮ ਨਿਸ਼ਚਿਤ ਅਤੇ ਸਪੱਸ਼ਟ ਰੂਪ ਨਾਲ ਪਰਿਭਾਸ਼ਿਤ ਹੁੰਦੇ ਹਨ ਪਰ ਪਰੰਪਰਾ ਜਾਂ ਸਮਾਜਿਕ ਨਿਯਮਾਂ ਵਿਚ ਇੰਨੀ ਸਪੱਸ਼ਟਤਾ ਤੇ ਨਿਸਚਿਤਤਾ ਨਹੀਂ ਹੁੰਦੀ ਹੈ । ਇਸ ਕਾਰਨ ਪਰੰਪਰਾਗਤ ਸੱਤਾ ਦੀ ਵਿਧਾਨਿਕ ਸੱਤਾ ਦੀ ਤਰ੍ਹਾਂ ਕੋਈ ਨਿਸਚਿਤ ਸੀਮਾ ਨਹੀਂ ਹੁੰਦੀ ਹੈ । ਉਦਾਹਰਨ ਦੇ ਲਈ ਕਿਸੇ ਅਧਿਕਾਰੀ ਦੀ ਸੱਤਾ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਖਤਮ ਹੁੰਦੀ ਹੈ, ਦੇ ਬਾਰੇ ਕੁੱਝ ਹੱਦ ਤੱਕ ਨਿਸਚਿਤਤਾ ਨਾਲ ਕਿਹਾ ਜਾ ਸਕਦਾ ਹੈ ਪਰ ਉਸ ਵਿਅਕਤੀ ਦੀ ਘਰ ਵਿਚ ਪਤੀ ਤੇ ਪਿਤਾ ਦੇ ਰੂਪ ਵਿਚ ਸੱਤਾ ਦੀਆਂ ਕੀ ਸੀਮਾਵਾਂ ਹਨ, ਕਹਿਣਾ ਮੁਸ਼ਕਿਲ ਹੈ ।

3. ਕਰਿਸ਼ਮਈ ਸੱਤਾ (Charismatic Authority) – ਵਿਅਕਤੀਗਤ ਸੱਤਾ ਦਾ ਸਰੋਤ ਪਰੰਪਰਾ ਤੋਂ ਬਿਲਕੁਲ ਅਲੱਗ ਵੀ ਹੋ ਸਕਦਾ ਹੈ । ਆਦੇਸ਼ ਦੀ ਸ਼ਕਤੀ ਇੱਕ ਨੇਤਾ ਵੀ ਵਰਤ ਸਕਦਾ ਹੈ, ਭਾਵੇਂ ਉਹ ਇੱਕ ਪੈਗੰਬਰ ਹੋਵੇ, ਨਾਇਕ ਹੋਵੇ ਜਾਂ ਅਵਸਰਵਾਦੀ ਨੇਤਾ ਹੋਵੇ ਪਰ ਅਜਿਹਾ ਵਿਅਕਤੀ ਤਾਂ ਹੀ ਚਮਤਕਾਰੀ ਨੇਤਾ ਹੋ ਸਕਦਾ ਹੈ ਜਦ ਉਹ ਸਿੱਧ ਕਰ ਦੇਵੇ ਕਿ ਤਾਂਤਰਿਕ ਸ਼ਕਤੀਆਂ, ਦੈਵੀ ਸ਼ਕਤੀਆਂ, ਨਾਇਕਤਵ ਜਾਂ ਹੋਰ ਅਭੂਤਪੂਰਵ ਗੁਣਾਂ ਦੇ ਕਾਰਨ ਉਸਦੇ ਕੋਲ ਚਮਤਕਾਰ ਹੈ । ਜੋ ਵਿਅਕਤੀ ਇਸ ਪ੍ਰਕਾਰ ਦੇ ਨੇਤਾ ਦੀ ਆਗਿਆ ਮੰਨਦੇ ਹਨ ਉਹ ਚੇਲੇ ਹੁੰਦੇ ਹਨ ਜੋ ਨਿਯਤ ਨਿਯਮਾਂ ਜਾਂ ਪਰੰਪਰਾ ਤੋਂ ਪਵਿੱਤਰ ਪਦ ਦੇ ਮਾਣ ਦੀ ਥਾਂ ਤੇ ਉਸਦੇ ਅਭੂਤਪੂਰਵ ਗੁਣਾਂ ਵਿਚ ਇੱਕ ਚਮਤਕਾਰੀ ਨੇਤਾ ਦੇ ਅੰਤਰਗਤ ਪਦਾਧਿਕਾਰੀਆਂ ਨੂੰ ਉਨ੍ਹਾਂ ਦੇ ਚਮਤਕਾਰ ਤੇ ਵਿਅਕਤੀਗਤ ਨਿਰਭਰਤਾ ਦੇ ਆਧਾਰ ਤੇ ਵਿਸ਼ਵਾਸ ਕਰਦੇ ਹਨ । ਉਨ੍ਹਾਂ ਚੇਲੇ ਪਦਾਧਿਕਾਰੀਆਂ ਨੂੰ ਮੁਸ਼ਕਲ ਨਾਲ ਹੀ ਇੱਕ ਸੰਗਠਨ ਦੇ ਰੂਪ ਵਿਚ ਮੰਨਿਆ ਜਾ ਸਕਦਾ ਹੈ ਤੇ ਉਨ੍ਹਾਂ ਦੀਆਂ ਕਿਰਿਆਵਾਂ ਦਾ ਖੇਤਰ ਤੇ ਆਦੇਸ਼ ਦੀ ਸ਼ਕਤੀ ਦੈਵੀ ਸੰਦੇਸ਼, ਨਕਲ ਕਰਨ ਵਾਲੇ ਆਚਰਨ ਤੇ ਨਿਰਣੇ ਤੇ ਨਿਰਭਰ ਹੈ | ਪਦਾਧਿਕਾਰੀਆਂ ਦੀ ਚੋਣ ਇਨ੍ਹਾਂ ਵਿਚੋਂ ਕਿਸੇ ਇੱਕ ਦੇ ਆਧਾਰ ਤੇ ਹੋ ਸਕਦੀ ਹੈ ਪਰ ਇਨ੍ਹਾਂ ਵਿਚੋਂ ਕੋਈ ਵੀ ਪਦਾਧਿਕਾਰੀ ਨਾ ਨਿਯਮਾਂ ਨਾਲ ਬੰਨ੍ਹਿਆ ਹੋਇਆ ਹੈ ਅਤੇ ਨਾ ਪਰੰਪਰਾ ਨਾਲ ਬਲਕਿ ਸਿਰਫ਼ ਨੇਤਾ ਦੇ ਨਿਰਣੇ ਨਾਲ ਹੀ ਬੰਨਿਆ ਹੋਇਆ ਹੈ ।

ਇਸ ਪ੍ਰਕਾਰ ਇਹ ਸੱਤਾ ਨਾ ਤਾਂ ਵਿਧਾਨਿਕ ਨਿਯਮਾਂ ਤੇ ਅਤੇ ਨਾ ਹੀ ਪਰੰਪਰਾ ਤੇ ਬਲਕਿ ਕੁੱਝ ਕਰਿਸ਼ਮੇ ਜਾਂ ਚਮਤਕਾਰ ਉੱਤੇ ਆਧਾਰਿਤ ਹੁੰਦੀ ਹੈ । ਇਸ ਪ੍ਰਕਾਰ ਦੀ ਸ਼ਕਤੀ ਸਿਰਫ਼ ਉਨ੍ਹਾਂ ਵਿਅਕਤੀਆਂ ਦੇ ਕੋਲ ਸੀਮਿਤ ਹੁੰਦੀ ਹੈ ਜਿਨ੍ਹਾਂ ਕੋਲ ਚਮਤਕਾਰੀ ਸ਼ਕਤੀਆਂ ਹੁੰਦੀਆਂ ਹਨ । ਇਸ ਪ੍ਰਕਾਰ ਦੀ ਸੱਤਾ ਪ੍ਰਾਪਤ ਕਰਨ ਵਿਚ ਵਿਅਕਤੀ ਨੂੰ ਕਾਫੀ ਸਮਾਂ ਲੱਗ ਜਾਂਦਾ ਹੈ ਅਤੇ ਪੂਰੇ ਸਾਧਨਾਂ, ਕੋਸ਼ਿਸ਼ ਦੇ ਬਾਅਦ ਹੀ ਲੋਕਾਂ ਦੁਆਰਾ ਇਹ ਸੱਤਾ ਸਵੀਕਾਰ ਕੀਤੀ ਜਾਂਦੀ ਹੈ । ਦੂਜੇ ਸ਼ਬਦਾਂ ਵਿਚ ਇੱਕ ਵਿਅਕਤੀ ਦੇ ਦੁਆਰਾ ਆਪਣੇ ਵਿਅਕਤਿੱਤਵ ਦਾ ਵਿਕਾਸ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਲੋਕ ਇਹ ਸਮਝਣ ਲੱਗ ਜਾਣ ਕਿ ਉਸਨੇ ਆਪਣੇ ਵਿਅਕਤਿੱਤਵ ਵਿਚ ਕੋਈ ਚਮਤਕਾਰੀ ਸ਼ਕਤੀ ਦਾ ਵਿਕਾਸ ਕਰ ਲਿਆ ਹੈ । ਇਸਦੇ ਬਲ ਤੇ ਵੀ ਉਹ ਹੋਰ ਲੋਕਾਂ ਨੂੰ ਆਪਣੇ ਸਾਹਮਣੇ ਝੁਕਾ ਲੈਂਦਾ ਹੈ ਤੇ ਵਿਅਕਤੀਆਂ ਦੁਆਰਾ ਸੱਤਾ ਸਵੀਕਾਰ ਕਰ ਲਈ ਜਾਂਦੀ ਹੈ ।

ਇਸ ਤਰ੍ਹਾਂ ਕਰਿਸ਼ਮਈ ਨੇਤਾ ਆਪਣੇ ਪ੍ਰਤੀ ਜਾਂ ਆਪਣੇ ਲਕਸ਼ ਜਾਂ ਆਦਰਸ਼ ਦੇ ਪ੍ਰਤੀ ਨਿਸ਼ਠਾ ਦੇ ਨਾਂ ਉੱਤੇ ਦੂਜਿਆਂ ਤੋਂ ਆਗਿਆ ਪਾਲਣ ਕਰਨ ਦੀ ਮੰਗ ਕਰਦਾ ਹੈ । ਜਾਦੂਗਰ, ਪੀਰ, ਪੈਗੰਬਰ, ਅਵਤਾਰ, ਧਾਰਮਿਕ ਨੇਤਾ, ਸੈਨਿਕ ਯੋਧਾ, ਕਿਸੇ ਦਲ ਦੇ ਨੇਤਾ ਇਸੇ ਪ੍ਰਕਾਰ ਦੇ ਸੱਤਾ ਸੰਪੰਨ ਵਿਅਕਤੀ ਹੁੰਦੇ ਹਨ । ਲੋਕ ਇਸ ਕਾਰਨ ਕਰਕੇ ਅਜਿਹੇ ਲੋਕਾਂ ਦੀ ਸੱਤਾ ਸਵੀਕਾਰ ਕਰ ਲੈਂਦੇ ਹਨ ਕਿ ਇਨ੍ਹਾਂ ਵਿਚ ਕੁੱਝ ਚਮਤਕਾਰੀ ਗੁਣ ਪਾਏ ਜਾਂਦੇ ਹਨ ਜੋ ਆਮ ਲੋਕਾਂ ਵਿਚ ਦੇਖਣ ਨੂੰ ਨਹੀਂ ਮਿਲਦੇ ਹਨ । ਇਸ ਲਈ ਹਰ ਵਿਅਕਤੀ ਦੇ ਦਿਲ ਵਿਚ ਇਨ੍ਹਾਂ ਵਿਸ਼ੇਸ਼ ਗੁਣਾਂ ਦੇ ਪ੍ਰਤੀ ਸ਼ਰਧਾ ਸੁਭਾਵਿਕ ਹੁੰਦੀ ਹੈ । ਇਨ੍ਹਾਂ ਗੁਣਾਂ ਨੂੰ ਬਹੁਤਾ ਕਰ ਕੇ ਦੈਵੀ ਗੁਣਾਂ ਦੇ ਸਮਾਨ ਜਾਂ ਉਨ੍ਹਾਂ ਦੇ ਅੰਸ਼ ਦੇ ਰੂਪ ਵਿਚ ਮੰਨਿਆ ਜਾਂਦਾ ਹੈ । ਇਸ ਕਾਰਨ ਇਸ ਪ੍ਰਕਾਰ ਦੀ ਸੱਤਾ ਨਾਲ ਸੰਪੰਨ ਵਿਅਕਤੀ ਦੀ ਆਗਿਆ ਲੋਕ ਸ਼ਰਧਾ ਤੇ ਭਗਤੀ ਦੇ ਨਾਲ ਕਰਦੇ ਹਨ । ਇਸ ਸੱਤਾ ਦੀ ਵੀ ਪਰੰਪਰਾਗਤ ਸੱਤਾ ਦੀ ਤਰ੍ਹਾਂ ਕੋਈ ਸੀਮਾ ਨਹੀਂ ਹੁੰਦੀ ਹੈ । ਇਸ ਸੱਤਾ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਹਾਲਾਤ ਦੇ ਅਨੁਸਾਰ ਇਹ ਸੱਤਾ ਵਿਧਾਨਿਕ ਜਾਂ ਪਰੰਪਰਾਗਤ ਸੱਤਾ ਵਿਚ ਬਦਲ ਜਾਂਦੀ ਹੈ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 4.
ਵੈਬਰ ਦੀ ਸਮਾਜਿਕ ਕ੍ਰਿਆ ਦੇ ਸਿਧਾਂਤ ਬਾਰੇ ਤੁਸੀਂ ਕੀ ਜਾਣਦੇ ਹੋ ? ਵਿਆਖਿਆ ਕਰੋ ।
ਉੱਤਰ-
ਸਮਾਜਿਕ ਕ੍ਰਿਆ ਸਿਧਾਂਤ ਦੇ ਸੰਸਥਾਪਕਾਂ ਵਿਚ ਮੈਕਸ ਵੈਬਰ ਦਾ ਨਾਂ ਬਹੁਤ ਪ੍ਰਸਿੱਧ ਹੈ । ਵੈਬਰ ਨੇ ਸਮਾਜਿਕ ਕ੍ਰਿਆ ਸਿਧਾਂਤ ਦੀ ਬਹੁਤ ਖੁੱਲ੍ਹੀ ਤੇ ਵਿਗਿਆਨਿਕ ਵਿਆਖਿਆ ਪੇਸ਼ ਕੀਤੀ ਹੈ । ਮੈਕਸ ਵੈਬਰ ਸਮਾਜਿਕ ਕ੍ਰਿਆ ਦੇ ਸਿਧਾਂਤ ਦੁਆਰਾ ਹੀ ਸਮਾਜ-ਸ਼ਾਸਤਰ ਦੀ ਵਿਗਿਆਨਿਕ ਪ੍ਰਕਿਰਤੀ ਨੂੰ ਸਪੱਸ਼ਟ ਕਰਦਾ ਹੈ । ਅਨੇਕਾਂ ਸਮਾਜ ਸ਼ਾਸਤਰੀਆਂ ਰੇਮੰਡ ਐਰਨ, ਇਰਵਿੰਗ ਜੇਟਲਿਨ, ਬੋਗਾਰਡਸ ਤੇ ਰੈਕਸ ਆਦਿ ਨੇ ਵੀ ਵੈਬਰ ਦੀ ਸਮਾਲੋਚਨਾ ਦਾ ਕੰਮ ਉਸਦੇ ਇਸੇ ਸਮਾਜਿਕ ਕਿਆ ਸਿਧਾਂਤ ਤੋਂ ਸ਼ੁਰੂ ਕੀਤਾ ਹੈ ।

ਇਸ ਤੋਂ ਪਹਿਲਾਂ ਕਿ ਅਸੀਂ ਵੈਬਰ ਦੇ ਸਮਾਜਿਕ ਕ੍ਰਿਆ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਅਸੀਂ ਇਹ ਜਾਣ ਲਈਏ ਕਿ ਕ੍ਰਿਆ ਤੇ ਵਿਵਹਾਰ ਵਿਚ ਕੋਈ ਤਕਨੀਕੀ ਅੰਤਰ ਨਹੀਂ ਮੰਨਣਾ ਚਾਹੀਦਾ | ਸਮਾਜ ਦੇ ਮੈਂਬਰਾਂ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਸੰਬੰਧਾਂ ਦੇ ਨਿਰਮਾਣ ਲਈ ਅੰਤਰ-ਛਿਆ ਕਰਨ । ਇਨ੍ਹਾਂ ਅੰਤਰ-ਕ੍ਰਿਆਵਾਂ ਦੇ ਆਧਾਰ ਤੇ ਹੀ ਸਮਾਜਿਕ ਸੰਬੰਧਾਂ ਦਾ ਜਨਮ ਹੁੰਦਾ ਹੈ ਤੇ ਵਿਅਕਤੀ ਦਾ ਜੀਵਨ ਇਨ੍ਹਾਂ ਸੰਬੰਧਾਂ ਨਾਲ ਬੰਨ੍ਹਿਆ ਹੁੰਦਾ ਹੈ । ਵਿਅਕਤੀ ਦੀ ਹਰ ਪ੍ਰਕਾਰ ਦੀ ਕ੍ਰਿਆ ਪਿੱਛੇ ਕੋਈ ਨਾ ਕੋਈ ਨਿਸ਼ਾਨਾ ਜ਼ਰੂਰ ਹੁੰਦਾ ਹੈ । ਇਸੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਉਸਨੂੰ ਕ੍ਰਿਆ ਕਰਨੀ ਪੈਂਦੀ ਹੈ । ਸਮਾਜ ਸ਼ਾਸਤਰੀ ਰੂਪ ਵਿਚ ਸਾਰੀਆਂ ਕਿਰਿਆਵਾਂ ਸਮਾਜਿਕ ਕਿਰਿਆਵਾਂ ਦੇ ਘੇਰੇ ਵਿਚ ਨਹੀਂ ਆਉਦੀਆਂ ਬਲਕਿ ਉਹੀ ਕ੍ਰਿਆਵਾਂ ਸਮਾਜਿਕ ਕ੍ਰਿਆਵਾਂ ਕਹੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਕਰਤਾ ਅਰਥਾਤ ਕਿਰਿਆ ਕਰਨ ਵਾਲਾ ਕੋਈ ਨਾ ਕੋਈ ਅਰਥ ਦਿੰਦਾ ਹੈ । ਵਿਅਕਤੀਆਂ ਦੀ ਇਹ ਕਿਰਿਆ ਬਾਹਰੀ, ਅੰਦਰਲੀ, ਮਾਨਸਿਕ ਅਤੇ ਭੌਤਿਕ ਵੀ ਹੋ ਸਕਦੀ ਹੈ, ਨਾਲ ਹੀ ਕਾਲ ਜਾਂ ਸਮੇਂ ਦੀ ਨਜ਼ਰ ਤੋਂ ਕ੍ਰਿਆ ਦਾ ਸੰਬੰਧ ਵਰਤਮਾਨ, ਭਵਿੱਖ ਤੇ ਭੂਤ ਤਿੰਨਾਂ ਵਿਚੋਂ ਕਿਸੇ ਨਾਲ ਵੀ ਹੋ ਸਕਦਾ ਹੈ ਅਰਥਾਤ ਇਸ ਦਾ ਸੰਬੰਧ ਕਿਸੇ ਇੱਕ ਕਾਲ ਨਾਲ ਵੀ ਹੋ ਸਕਦਾ ਹੈ ।

ਸਮਾਜਿਕ ਕ੍ਰਿਆ ਦੇ ਸਿਧਾਂਤ ਨੂੰ ਪੇਸ਼ ਕਰਨ ਦਾ ਸਿਹਰਾ ਸਭ ਤੋਂ ਪਹਿਲਾ ‘ਅਲਫਰੇਡ ਮਾਰਸ਼ਲ’ ਨੂੰ ਹੈ । ਮਾਰਸ਼ਲ ਨੇ ਉਪਯੋਗਤਾਵਾਦੀ ਧਾਰਨਾ ਦੀ ਵਿਵੇਚਨਾ ਕਰ ਕੇ ‘ਗਤੀਵਿਧੀ’ ਦੀ ਧਾਰਨਾ ਨੂੰ ਵਿਕਸਿਤ ਕੀਤਾ । ਗਤੀਵਿਧੀ ਨੂੰ ਮਾਰਸ਼ਲ ਨੇ ਮੱਲ ਦੀ ਇਕ ਵਿਸ਼ੇਸ਼ ਸ਼ੇਣੀ ਮੰਨਿਆਂ । ਮਾਰਸ਼ਲ ਤੋਂ ਬਾਅਦ ‘ਵਿਲਫਰੈਡੋ ਰੈਟੋ’ ਨੇ ਵਿਸ਼ੇਸ਼ ਚਾਲਕਾਂ ਤੇ ‘ਭਰਾਂਤ ਤਰਕਾਂ ਦੀ ਧਾਰਨਾ ਨੂੰ ਵਿਕਸਿਤ ਕੀਤਾ । ਇਸੇ ਸ਼੍ਰੇਣੀ ਵਿਚ ਦੁਰਖੀਮ ਨੇ ‘ਸਮਾਜਿਕ ਤੱਥ’ ਨੂੰ ਪੇਸ਼ ਕੀਤਾ ।

ਆਧੁਨਿਕ ਕਾਲ ਵਿਚ ਸਮਾਜਿਕ ਕ੍ਰਿਆ ਧਾਰਨਾ ਦੇ ਪ੍ਰਮੁੱਖ ਪਰਵਰਤਕ ‘ਮੈਕਸ ਵੈਬਰ’ ਸਨ ਜਿਨ੍ਹਾਂ ਨੇ ‘ਅਰਥ ਪੂਰਨ ਸਮਾਜਿਕ ਕ੍ਰਿਆ’ ਦੇ ਸਿਧਾਂਤ ਨੂੰ ਸਾਹਮਣੇ ਰੱਖਿਆ । ਇਸੇ ਤਰ੍ਹਾਂ ਵੇਲਿਨ, ਕਾਮਨਸ, ਮੈਕਾਈਵਰ, ਕਾਰਲ ਮੈਨਹਾਈਮ, ਜੇਨਨਕੀ, ਪਾਰਸਨਸ ਤੇ ਮਰਟਨ ਦੇ ਨਾਮ ਬਹੁਤ ਮਹੱਤਵਪੂਰਨ ਹਨ | ਅਸੀਂ ਇਸੇ ਸ਼੍ਰੇਣੀ ਵਿਚ ਵਿਲਿਅਮ ਵਾਈਟ, ਡੇਵਿਡ ਰਾਈਜਮੇਨ ਤੇ ਸੀ. ਰਾਈਟ ਮਿਲਸ ਨੂੰ ਵੀ ਰੱਖ ਸਕਦੇ ਹਾਂ ਹੈ ।

ਮੈਕਸ ਵੈਬਰ ਨੇ ਆਪਣੀ ‘ਸਮਾਜਿਕ ਆ’ ਦੀ ਧਾਰਨਾ ਨੂੰ ਆਪਣੀ ਕਿਤਾਬ The Theory of Social and Economic Organization ਵਿਚ ਪੇਸ਼ ਕੀਤਾ ਹੈ ।

ਮੈਕਸ ਵੈਬਰ ਦੇ ਅਨੁਸਾਰ ਸਮਾਜਿਕ ਕ੍ਰਿਆ ਵਿਅਕਤਿਕ ਕ੍ਰਿਆ ਤੋਂ ਅਲੱਗ ਹੈ । ਵੈਬਰ ਨੇ ਇਸ ਨੂੰ ਪਰਿਭਾਸ਼ਿਤ ਕਰਦੇ ਹੋਏ ਲਿਖਿਆ ਹੈ, “ਕਿਸੇ ਵੀ ਕ੍ਰਿਆ ਨੂੰ ਅਸੀਂ ਤਾਂ ਹੀ ਸਮਾਜਿਕ ਕ੍ਰਿਆ ਮੰਨ ਸਕਦੇ ਹਾਂ ਜਦ ਉਸ ਕ੍ਰਿਆ ਨੂੰ ਕਰਨ ਵਾਲੇ ਵਿਅਕਤੀ ਜਾਂ ਵਿਅਕਤੀਆਂ ਦੁਆਰਾ ਲਾਏ ਗਏ Subjective ਅਰਥ ਦੇ ਅਨੁਸਾਰ ਉਸ ਕ੍ਰਿਆ ਵਿਚ ਦੂਜੇ ਵਿਅਕਤੀਆਂ ਦੇ ਮਨ ਦੇ ਭਾਵਾਂ ਤੇ ਕ੍ਰਿਆਵਾਂ ਦਾ ਇਕੱਠ ਹੋਵੇ ਤੇ ਉਸੀ ਦੇ ਅਨੁਸਾਰ ਗਤੀਵਿਧੀ ਨਿਰਧਾਰਿਤ ਹੋਵੇ ।”

ਮੈਕਸ ਵੈਬਰ ਨੇ ਆਪਣੀ ਸਮਾਜਿਕ ਕ੍ਰਿਆ ਦੀ ਧਾਰਨਾ ਨੂੰ ਸਮਝਣ ਦੇ ਲਈ ਇਸ ਨੂੰ ਚਾਰ ਭਾਗਾਂ ਵਿਚ ਵੰਡ ਕੇ ਸਮਝਾਇਆ ਹੈ । ਵੈਬਰ ਦੇ ਅਨੁਸਾਰ ਕ੍ਰਿਆਵਾਂ ਦਾ ਇਹ ਵਰਗੀਕਰਨ ਵਸਤਾਂ ਦੇ ਨਾਲ ਸੰਬੰਧ ਉੱਤੇ ਅਧਾਰਿਤ ਹੈ । ਪਾਰਸਨਸ ਨੇ ਇਸ ਨੂੰ ਅਭਿਮੁੱਖਤਾ ਦਾ ਰੂਪ ਮੰਨਿਆ ਹੈ । ਰਥ ਅਤੇ ਮਿਲਸ ਇਸ ਨੂੰ ਪ੍ਰੇਰਣਾ ਦੀ ਦਿਸ਼ਾ ਕਹਿੰਦੇ ਹਨ ।

ਵੈਬਰ ਦੇ ਕਿਰਿਆ ਦੇ ਵਰਗੀਕਰਨ ਨੂੰ ਸਮਝਣ ਤੋਂ ਪਹਿਲਾਂ ਅਸੀਂ ਸਮਾਜਿਕ ਕ੍ਰਿਆ ਦੀ ਧਾਰਨਾ ਨੂੰ ਪੂਰੀ ਤਰ੍ਹਾਂ ਸਮਝ ਲਈਏ । ਵੈਬਰ ਦੇ ਅਨੁਸਾਰ ਕਿਸੇ ਕ੍ਰਿਆ ਨੂੰ ਸਮਾਜਿਕ ਕ੍ਰਿਆ ਮੰਨਣ ਤੋਂ ਪਹਿਲਾਂ ਸਾਨੂੰ ਚਾਰ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-

  • ਮੈਕਸ ਵੈਬਰ ਦਾ ਮੰਨਣਾ ਹੈ ਕਿ ਸਮਾਜਿਕ ਕ੍ਰਿਆ ਦੁਜੇ ਜਾਂ ਹੋਰ ਵਿਅਕਤੀਆਂ ਦੇ ਭੂਤ, ਵਰਤਮਾਨ ਜਾਂ ਹੋਣ ਵਾਲੇ ਵਿਵਹਾਰ ਦੁਆਰਾ ਪ੍ਰਭਾਵਿਤ ਹੋ ਸਕਦੀ ਹੈ । ਜੇ ਅਸੀਂ ਆਪਣੇ ਪਿਛਲੇ ਕਿਸੇ ਕੰਮ ਦੇ ਉੱਤਰ ਵਿਚ ਕੋਈ ਕਿਰਿਆ ਕਰਦੇ ਹਾਂ ਤਾਂ ਇਹ ਭੂਤਕਾਲੀਨ ਕਿਰਿਆ ਹੋਵੇਗੀ, ਵਰਤਮਾਨ ਸਮੇਂ ਵਿਚ ਕੋਈ ਕਿਰਿਆ ਕਰ ਰਹੇ ਹਾਂ ਜਾਂ ਵਰਤਮਾਨ ਕਿਰਿਆ ਤੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਕੋਈ ਕਿਰਿਆ ਕਰਦੇ ਹਾਂ ਤਾਂ ਭਵਿੱਖਤ ਕਿਰਿਆ ਹੋਵੇਗੀ ।
  • ਵੈਬਰ ਦਾ ਕਹਿਣਾ ਹੈ ਕਿ ਹਰ ਪ੍ਰਕਾਰ ਦੀ ਬਾਹਰੀ ਕਿਰਿਆ ਸਮਾਜਿਕ ਕਿਰਿਆ ਨਹੀਂ ਹੋ ਸਕਦੀ । ਬਾਹਰੀ ਕਿਰਿਆ ਗੈਰ-ਸਮਾਜਿਕ ਹੈ ਜੋ ਪੂਰੀ ਤਰ੍ਹਾਂ ਜੜ੍ਹ ਅਤੇ ਬੇਜਾਨਦਾਰ ਵਸਤਾਂ ਦੁਆਰਾ ਪ੍ਰਭਾਵਿਤ ਤੇ ਉਸਦੀ ਪ੍ਰਕ੍ਰਿਆ ਸਰੂਪ ਕੀਤੀ ਜਾ ਰਹੀ ਹੈ ।
  • ਮਨੁੱਖਾਂ ਦੇ ਕੁੱਝ ਸੰਪਰਕ ਉਸੀ ਸੀਮਾ ਤਕ ਸਮਾਜਿਕ ਕਿਰਿਆ ਵਿਚ ਆਉਂਦੇ ਹਨ, ਜਿੱਥੇ ਤਕ ਉਹ ਦੂਜਿਆਂ ਦੇ ਵਿਵਹਾਰ ਨਾਲੇ ਅਰਥਪੂਰਨ ਢੰਗ ਨਾਲ ਸੰਬੰਧਿਤ ਤੇ ਪ੍ਰਭਾਵਿਤ ਹੁੰਦੇ ਹਨ । ਹਰ ਪ੍ਰਕਾਰ ਦੇ ਸੰਪਰਕ ਸਮਾਜਿਕ ਨਹੀਂ ਕਹੇ ਜਾ ਸਕਦੇ ।
  • ਸਮਾਜਿਕ ਕ੍ਰਿਆ ਨਾ ਤਾਂ ਅਨੇਕਾਂ ਵਿਅਕਤੀਆਂ ਦੁਆਰਾ ਕੀਤੀ ਜਾਣ ਵਾਲੀ ਇੱਕੋ ਜਿਹੀ ਕ੍ਰਿਆ ਨੂੰ ਕਿਹਾ ਜਾਂਦਾ ਹੈ ਤੇ ਨਾ ਹੀ ਉਸ ਕਿਰਿਆ ਨੂੰ ਕਿਹਾ ਜਾਂਦਾ ਹੈ ਜੋ ਕਿ ਸਿਰਫ਼ ਦੂਜੇ ਵਿਅਕਤੀਆਂ ਦੁਆਰਾ ਪ੍ਰਭਾਵਿਤ ਹੁੰਦੀ ਹੋਵੇ ।

ਉਦਾਹਰਨ ਲਈ ਮੀਂਹ ਹੋਣ ਨਾਲ ਸੜਕ ਉੱਤੇ ਅਨੇਕਾਂ ਵਿਅਕਤੀਆਂ ਦੁਆਰਾ ਛੱਤਰੀ ਖੋਲ੍ਹ ਲੈਣ ਦੀ ਕਿਰਿਆ ਸਮਾਜਿਕ ਕ੍ਰਿਆ ਨਹੀਂ ਹੈ ਕਿਉਂਕਿ ਹਰ ਵਿਅਕਤੀ ਦੀ ਕ੍ਰਿਆ ਦਾ ਦੂਜੇ ਜਾਂ ਹੋਰ ਵਿਅਕਤੀਆਂ ਨਾਲ ਕੋਈ ਸੰਬੰਧ ਨਹੀਂ ਹੈ । ਵੈਬਰ ਕਹਿੰਦੇ ਹਨ ਕਿ ਦੂਜੇ ਦੀ ਕ੍ਰਿਆ ਦੀ ਨਕਲ ਕਰਨਾ ਸਮਾਜਿਕ ਕ੍ਰਿਆ ਨਹੀਂ ਹੈ, ਜਦ ਤਕ ਕਿ ਉਹ ਹੋਰ ਵਿਅਕਤੀ ਜਿਸਦੀ ਕਿ ਨਕਲ ਕੀਤੀ ਜਾ ਰਹੀ ਹੈ, ਦੀ ਕ੍ਰਿਆ ਨਾਲ ਅਰਥਪੂਰਨ ਸੰਬੰਧ ਨਾ ਰੱਖਦਾ ਹੋਵੇ ਜਾਂ ਉਸਦੀ ਕ੍ਰਿਆ ਦੁਆਰਾ ਅਰਥਪੂਰਨ ਰੂਪ ਨਾਲ ਪ੍ਰਭਾਵਿਤ ਨਾ ਹੁੰਦਾ ਹੋਵੇ ।

ਵੈਬਰ ਨੇ ਇਹ ਵੀ ਦੱਸਿਆ ਕਿ ਸਮਾਜਿਕ ਸੰਬੰਧ ਵਿਚ ਪਾਰਸਪਿਕ ਰੂਪ ਨਾਲ ਨਿਰਦੇਸ਼ਿਤ ਦਲ ਦਾ Subjective ਅਰਥ ਇਕ ਸਮਾਨ ਹੀ ਹੋਵੇ ।

“ਸਮਾਜਿਕ ਕ੍ਰਿਆ ਨੂੰ ਅਭਿਮੁੱਖਤਾ ਦੀ ਪ੍ਰਕ੍ਰਿਤੀ ਦੇ ਆਧਾਰ ਤੇ ਦੁਬਾਰਾ ਵਿਵੇਕ ਅਭਿਮੁੱਖ, ਅਵਿਵੇਕ ਅਭਿਮੁੱਖ, ਸਹਾਨਭੂਤੀ ਅਭਿਮੁੱਖ ਅਤੇ ਆਪਸੀ ਅਭਿਮੁੱਖ ਕਿਰਿਆ ਦੇ ਰੂਪ ਵਿਚ ਰੱਖਿਆ ਜਾ ਸਕਦਾ ਹੈ । ਮਨੁੱਖ ਦੇ ਗਿਆਨ ਤੇ ਹੀ ਕੁੱਝ ਵਿਵਹਾਰ ਅਧਾਰਿਤ ਹੁੰਦੇ ਹਨ ਤੇ ਇਹ ਗਿਆਨ ਹੀ ਸਾਧਨ ਤੇ ਟੀਚੇ ਦਾ ਆਧਾਰ ਹੁੰਦਾ ਹੈ ਪਰ ਨਾਲ ਹੀ ਕੁੱਝ ਅਜਿਹੇ ਵਿਵਹਾਰ ਵੀ ਹੁੰਦੇ ਹਨ ਜਿਸ ਵਿਚ ਗਿਆਨ ਨੂੰ ਪ੍ਰਧਾਨਤਾ ਨਾ ਦੇ ਕੇ ਸਮਾਜਿਕ ਮੁੱਲਾਂ ਨੂੰ ਪ੍ਰਧਾਨਤਾ ਦਿੱਤੀ ਜਾਂਦੀ ਹੈ । ਇਨ੍ਹਾਂ ਵਿਵਹਾਰਾਂ ਨੂੰ ਵਿਵੇਕਪੂਰਨ ਮੰਨਿਆ ਜਾਂਦਾ ਹੈ । ਕੁੱਝ ਵਿਵਹਾਰ ਉਸ ਸ਼੍ਰੇਣੀ ਵਿਚ ਆਉਂਦੇ ਹਨ ਜਿੱਥੇ ਆਪਣੇਪਨ ਤੇ ਹਮਦਰਦੀ ਨੂੰ ਮਨੁੱਖ ਦੁਆਰਾ ਮਹੱਤਵ ਦਿੱਤਾ ਜਾਂਦਾ ਹੈ । ਭਾਵੇਂ ਉਹ ਵਿਵਹਾਰ ਅਵਿਵੇਕਪੂਰਨ ਹੋਵੇ ਤੇ ਕੁੱਝ ਵਿਵਹਾਰ ਵਿਵੇਕਪੂਰਨ ਇਸ ਲਈ ਵੀ ਹੋ ਜਾਂਦੇ ਹਨ ਕਿਉਂਕਿ ਮਨੁੱਖ ਪਰੰਪਰਾ ਨੂੰ ਮਹੱਤਵ ਦੇ ਬੈਠਦਾ ਹੈ । ਮਨੁੱਖ ਸੰਬੰਧੀ ਤੱਤ ਪ੍ਰਤੱਖਵਾਦੀ ਪਰਿਪੇਕਸ਼ ਤੋਂ ਵਿਵੇਕਪੂਰਨ ਕਿਰਿਆ ਦੇ ਅੰਤਰਗਤ ਪਰਿਭਾਸ਼ਿਤ ਕੀਤੇ ਜਾਂਦੇ ਹਨ ।

ਇਸ ਸਥਿਤੀ ਵਿਚ ਪੈਰੇਟੋ ਤੇ ਵੈਬਰ ਦੇ ਇੱਕ-ਦੂਜੇ ਦੇ ਵਿਚਾਰਾਂ ਵਿਚ ਭਿੰਨਤਾ ਆ ਜਾਂਦੀ ਹੈ । ਅਵਿਵੇਕਪੂਰਨ ਕਿਰਿਆ, ਵਿਵੇਕਪੂਰਨ ਕਿਰਿਆ ਤੋਂ ਠੀਕ ਅਲੱਗ ਕਿਰਿਆ ਹੈ । ਆਪਸੀ ਕਿਰਿਆ ਅਜਿਹੀ ਕਿਰਿਆ ਹੈ ਜਿਸ ਵਿਚ ਪਰੰਪਰਾਗਤ ਤੱਤ ਪ੍ਰਧਾਨਤਾ ਰੱਖਦੇ ਹਨ, ਔਸਤ ਸ਼੍ਰੇਣੀ ਵਿਚ ਸੰਵੇਗਾਤਮਕ ਜਾਂ ਹਮਦਰਦੀ ਅਭਿਮੁੱਖ ਕਿਰਿਆ ਨੂੰ ਲੈਂਦੇ ਹਾਂ । ਮਨੁੱਖੀ ਕਿਰਿਆਵਾਂ ਦੀ ਅਭਿਮੁੱਖਤਾ, ਪ੍ਰਚਲਨ, ਰੂਚੀ ਅਤੇ ਸਹੀ ਆਗਿਆ ਨਾਲ ਵੀ ਹੋ ਸਕਦੀ ਹੈ । ਵਿਦਵਾਨਾਂ ਦਾ ਕਹਿਣਾ ਹੈ ਕਿ ਬਰ ਦੀ ਕਿਆ ਦੇ ਸਿਧਾਂਤ ਨੂੰ ਆਪਣੀ ਇੱਛਾ ਉੱਤੇ ਅਧਾਰਿਤ ਕਿਰਿਆ ਦੇ ਸਿਧਾਂਤ ਨਾਲ ਕੁੱਝ ਹੱਦ ਤਕ ਜਾਣਿਆ ਜਾ ਸਕਦ ਹੈ | ਪਾਰਸੰਸ ਦੇ ਕਿਰਿਆ ਦੇ ਸਿਧਾਂਤ ਉੱਪਰ ਵੈਬਰ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ । ਵਿਵੇਕ ਦੀ ਧਾਰਨਾ ਨੂੰ ਵੈਬਰ ਨੇ ਛੇ ਪ੍ਰਕਾਰ ਨਾਲ ਪ੍ਰਯੋਗ ਵਿਚ ਲਿਆ ਹੈ ।

ਮੈਕਸ ਵੈਬਰ ਨੇ ਜਿਸ ਕਿਰਿਆ ਦੇ ਸਿਧਾਂਤ ਨੂੰ ਦਿੱਤਾ ਹੈ ਉਹ ਮਾਰਕਸ ਦੇ ਸਿਧਾਂਤ ਤੋਂ ਅਲੱਗ ਹੈ । ਸਾਧਨ ਯੁਕਤ ਵਿਵੇਕ ਨੂੰ ਵੈਬਰ ਨੇ ਆਪਣੇ ਵਿਚਾਰਾਂ ਵਿਚ ਪ੍ਰਮੁੱਖ ਸਥਾਨ ਦਿੱਤਾ ਹੈ । ਕਰਤਾ ਵਲੋਂ ਨਿਸ਼ਾਨੇ ਦੀ ਪ੍ਰਾਪਤੀ ਦੇ ਮੁੱਲ ਤੇ ਨਿਸ਼ਾਨਾ ਦੋਨਾਂ ਦਾ ਮੁਲਾਂਕਣ ਇਸ ਪ੍ਰਕਾਰ ਦੇ ਵਿਵਹਾਰ ਵਿਚ ਕੀਤਾ ਜਾਂਦਾ ਹੈ । ਕਰਤਾ ਵਲੋਂ ਇਕ ਨਿਸ਼ਾਨੇ ਦੀ ਪ੍ਰਾਪਤੀ ਤੋਂ ਦੂਜੇ ਨਿਸ਼ਾਨੇ ਦੀ ਪ੍ਰਾਪਤੀ ਲਈ ਸਾਧਨ ਦੇ ਬਾਰੇ ਵਿਚ ਕਲਪਨਾ ਕੀਤੀ ਜਾ ਸਕਦੀ ਹੈ । ਇਸ ਤਰ੍ਹਾਂ ਦੀ ਭਾਵਨਾ ਵੈਬਰ ਦੇ ਵਿਚਾਰਾਂ ਵਿਚ ਸੀ । ਵਿਵੇਕ ਸ਼ਬਦ ਦਾ ਪ੍ਰਯੋਗ ਵੈਬਰ ਨੇ ਵਿਵਹਾਰ ਤੇ ਵਿਸ਼ਵਾਸ ਦੋਨਾਂ ਲਈ ਕੀਤਾ ਹੈ ਮਤਲਬ ਵਿਵੇਕਪੂਰਨ ਵਿਵਹਾਰ ਉਹੀ ਹੈ ਜਿਸ ਵਿਚ ਕਰਤਾ ਦੇ ਦੁਆਰਾ ਵਿਵੇਕ ਨੂੰ ਸਥਾਨ ਦਿੱਤਾ ਜਾਂਦਾ ਹੈ ਤੇ ਉਸੀ ਦੇ ਅਨੁਰੂਪ ਵਿਸ਼ਵਾਸ ਦੇ ਸਤਰ ਤੇ ਵੀ ਵਿਵੇਕ ਨੂੰ ਮਹੱਤਵ ਦਿੱਤਾ ਗਿਆ ਹੈ । ਸਮਾਜਿਕ ਵਿਵਹਾਰ ਦੇ ਰੂਪ ਵਿਚ ਅਨੇਕਾਂ ਵਿਦਵਾਨਾਂ ਨੇ ਉੱਪਰ ਲਿਖੀਆਂ ਵਿਵੇਚਨਾਵਾਂ ਤੋਂ ਨਤੀਜਾ ਕੱਢਿਆ ਕਿ ਜਿਸ ਵਿਚ ਸੰਵੇਗਾਤਮਕ ਅਤੇ ਹਮਦਰਦੀ ਦੇ ਤੱਤ ਮੌਜੂਦ ਹੁੰਦੇ ਹਨ ਅਜਿਹੇ ਵਿਵਹਾਰਾਂ ਨੂੰ ਵਿਵੇਕਪੂਰਨ ਵਿਵਹਾਰ ਕਿਹਾ ਗਿਆ ਹੈ ।

ਵਿਵੇਕ ਵੈਬਰ ਲਈ ਇਕ ਆਦਰਸ਼ ਰਿਹਾ ਹੈ | ਆਪਸੀ ਸਮਾਜਿਕ ਰਚਨਾ ਦੇ ਟੁੱਟਣ ਦਾ ਇਕ ਮੁੱਖ ਕਾਰਨ ਹੈ ਵਧਦਾ ਹੋਇਆ ਵਿਵੇਕੀਕਰਨ । ਵਿਸ਼ੇਸ਼ ਤੌਰ ਤੇ ਅਸੀਂ ਵਿਵੇਕੀਕਰਨ ਦੀ ਵਧਦੀ ਹੋਈ ਮਾਤਰਾ ਨੂੰ ਬਜ਼ਾਰ ਸੰਬੰਧਾਂ ਵਿਚ ਦੇਖ ਸਕਦੇ ਹਾਂ ।

ਸਮਾਜਿਕ ਕਿਰਿਆ ਦੇ ਪ੍ਰਕਾਰ (Types of Social Action)

Types – ਸਮਾਜਿਕ ਵਿਵਹਾਰ ਦੀ ਪੂਰੀ ਵਿਆਖਿਆ ਪੇਸ਼ ਕਰਦੇ ਹੋਏ ਵੈਬਰ ਨੇ ਚਾਰ ਤਰ੍ਹਾਂ ਦੇ ਸਮਾਜਿਕ ਕਿਰਿਆ ਦੀ ਵਿਆਖਿਆ ਦੀ ਗੱਲ ਦੱਸੀ ਹੈ-

1. ਤਾਰਕਿਕ ਉਦੇਸ਼ ਪੂਰਨ ਵਿਵਹਾਰ (Zweckrational) – ਵੈਬਰ ਦੱਸਦਾ ਹੈ ਕਿ ਤਾਰਕਿਕ ਉਦੇਸ਼ ਪੂਰਨ ਸਮਾਜਿਕ ਵਿਵਹਾਰ ਤੋਂ ਮਤਲਬ ਅਜਿਹੇ ਸਮਾਜਿਕ ਵਿਵਹਾਰ ਤੋਂ ਹੁੰਦਾ ਹੈ ਜੋ ਉਪਯੋਗਿਤਾ ਨੂੰ ਧਿਆਨ ਵਿਚ ਰੱਖਦੇ ਹੋਏ ਅਨੇਕਾਂ ਉਦੇਸ਼ਾਂ ਦੀ ਵੱਧ ਤੋਂ ਵੱਧ ਪ੍ਰਾਪਤੀ ਦੇ ਲਈ ਤਾਰਕਿਕ ਰੂਪ ਨਾਲ ਨਿਰਦੇਸ਼ਿਤ ਹੋਵੇ । ਇਸ ਵਿਚ ਸਾਧਨਾਂ ਦੀ ਚੋਣ ਵਿਚ ਸਿਰਫ਼ ਉਨ੍ਹਾਂ ਦੀ ਵਿਸ਼ੇਸ਼ ਤਰ੍ਹਾਂ ਦੀ ਕਾਰਜਕੁਸ਼ਲਤਾ ਦੇ ਵੱਲ ਹੀ ਧਿਆਨ ਨਹੀਂ ਦਿੱਤਾ ਜਾਂਦਾ ਬਲਕਿ ਮੁੱਲ ਤੇ ਵੀ ਧਿਆਨ ਦਿੱਤਾ ਜਾਂਦਾ ਹੈ । ਟੀਚੇ ਤੇ ਸਾਧਨਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾਂਦੀ ਹੈ ਤੇ ਉਸੇ ਦੇ ਆਧਾਰ ਤੇ ਕਿਰਿਆ ਸੰਪਾਦਿਤ ਹੁੰਦੀ ਹੈ ।

2. ਮੁੱਲਾਤਮਕ ਵਿਵਹਾਰ (Wertrational) – ਮੁੱਲਾਤਮਕ ਵਿਵਹਾਰ ਦੇ ਵਿਚ ਕਿਸੇ ਵਿਸ਼ੇਸ਼ ਤੇ ਸੱਪਸ਼ਟ ਮੁੱਲ ਨੂੰ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਉਪਲੱਬਧ ਸਾਧਨ ਦੁਆਰਾ ਸਥਾਨ ਦਿੱਤਾ ਜਾਂਦਾ ਹੈ ਤੇ ਦੂਜੇ ਮੁੱਲਾਂ ਦੀ ਕੀਮਤ ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਹੈ । ਇਸ ਵਿਚ ਤਾਰਕਿਕ ਆਧਾਰ ਨਹੀਂ ਹੋ ਸਕਦਾ ਬਲਕਿ ਨੈਤਿਕ, ਧਾਰਮਿਕ ਜਾਂ ਸੁੰਦਰਤਾ ਦੇ ਆਧਾਰ ਤੇ ਹੀ ਮੰਨ ਲਈ ਜਾਂਦੀ ਹੈ । ਨੈਤਿਕ ਤੇ ਧਾਰਮਿਕ ਮਾਨਤਾਵਾਂ ਨੂੰ ਬਣਾਈ ਰੱਖਣ ਲਈ ਮੁੱਲਾਤਮਕ ਕ੍ਰਿਆਵਾਂ ਕੀਤੀਆਂ ਜਾਂਦੀਆਂ ਹਨ । ਇਨ੍ਹਾਂ ਕਿਰਿਆਵਾਂ ਦੇ ਮੰਨਣ ਵਿਚ ਕਿਸੇ ਪ੍ਰਕਾਰ ਦੇ ਤਰਕ ਦੀ ਸਹਾਇਤਾ ਨਹੀਂ ਲਈ ਜਾਂਦੀ ਹੈ । ਬੱਸ ਇਸੇ ਤਰ੍ਹਾਂ ਹੀ ਮੰਨ ਲਈਆਂ ਜਾਂਦੀਆਂ ਹਨ ਕਿਉਂਕਿ ਇਨ੍ਹਾਂ ਦੇ ਕਰਨ ਵਿਚ ਸਮਾਜਿਕ ਮਾਣ ਵੀ ਵੱਧਦਾ ਹੈ ਤੇ ਆਤਮਿਕ ਸੰਤੋਸ਼ ਵੀ ਮਿਲਦਾ ਹੈ ।

3. ਸੰਵੇਦਾਤਮਕ ਵਿਵਹਾਰ (Affectual behaviour) – ਅਜਿਹੀਆਂ ਕਿਰਿਆਵਾਂ ਮਨੁੱਖੀ ਭਾਵਨਾਵਾਂ, ਸੰਵੇਗਾਂ ਅਤੇ ਸਥਾਈ ਭਾਵਾਂ ਦੇ ਕਾਰਨ ਹੁੰਦੀਆਂ ਹਨ । ਸਮਾਜ ਵਿਚ ਰਹਿੰਦੇ ਹੋਏ ਸਾਨੂੰ ਪ੍ਰੇਮ, ਨਫ਼ਰਤ, ਗੁੱਸਾ ਆਦਿ ਭਾਵਨਾਵਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ । ਇਸ ਦੇ ਕਾਰਨ ਹੀ ਸਮਾਜ ਵਿਚ ਸ਼ਾਂਤੀ ਜਾਂ ਅਸ਼ਾਂਤੀ ਦੀ ਅਵਸਥਾ ਪੈਦਾ ਹੋ ਜਾਂਦੀ ਹੈ । ਇਨ੍ਹਾਂ ਵਿਵਹਾਰਾਂ ਦੇ ਕਰਨ ਵਿਚ ਪਰੰਪਰਾ ਤੇ ਤਰਕ ਦਾ ਥੋੜ੍ਹਾ ਜਿਹਾ ਵੀ ਸਹਾਰਾ ਨਹੀਂ ਲਿਆ ਜਾਂਦਾ ।

4. ਪਰੰਪਰਾਗਤ ਵਿਵਹਾਰ (Traditional behaviour) – ਪਰੰਪਰਾਗਤ ਕਿਰਿਆਵਾਂ ਪਹਿਲਾਂ ਤੋਂ ਨਿਸ਼ਚਿਤ ਪ੍ਰਤੀਮਾਨਾਂ ਦੇ ਆਧਾਰ ਉੱਤੇ ਕੀਤੀਆਂ ਜਾਂਦੀਆਂ ਹਨ । ਸਮਾਜਿਕ ਜੀਵਨ ਨੂੰ ਸਰਲ ਤੇ ਸ਼ਾਂਤੀ ਵਾਲਾ ਰੱਖਣ ਲਈ ਪਰੰਪਰਾਗਤ ਕਿਰਿਆਵਾਂ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ । ਸੰਭਵ ਹੈ ਕਦੀ ਉਹ ਸਥਿਤੀ ਪੈਦਾ ਹੋ ਜਾਵੇ ਕਿ ਇਨ੍ਹਾਂ ਕਿਰਿਆਵਾਂ ਦੁਆਰਾ ਸਮਾਜ ਵਿਚ ਸੰਘਰਸ਼ ਪੈਦਾ ਹੋ ਜਾਵੇ ਪਰ ਵੈਸੇ ਇਨ੍ਹਾਂ ਕਿਰਿਆਵਾਂ ਵਿਚ ਤਰਕ, ਕਾਰਜਕੁਸ਼ਲਤਾ ਤੇ ਕਿਸੇ ਹੋਰ ਪ੍ਰਭਾਵ ਦਾ ਸਹਾਰਾ ਲੈਣ ਦੀ ਜ਼ਰੂਰਤ ਨਹੀਂ ਰਹਿੰਦੀ ਹੈ । ਸਮਾਜ ਦੀਆਂ ਪ੍ਰਥਾਵਾਂ ਹੀ ਇਨ੍ਹਾਂ ਕਿਰਿਆਵਾਂ ਨੂੰ ਸੰਚਾਲਿਤ ਤੇ ਨਿਯੰਤਰਿਤ ਕਰਦੀਆਂ ਹਨ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 5.
ਸਮਾਜਿਕ ਤੱਥ ਕੀ ਹਨ ? ਵਿਸਤਾਰ ਨਾਲ ਵਿਆਖਿਆ ਕਰੋ ।
ਉੱਤਰ-
ਦੁਰਖੀਮ ਨੇ ਵਿਸ਼ੇ ਸੰਮੱਗਰੀ ਅਤੇ ਅਧਿਐਨ ਪੱਧਤੀ ਦੋਨਾਂ ਹੀ ਨਜ਼ਰਾਂ ਤੋਂ ਸਮਾਜ-ਸ਼ਾਸਤਰ ਨੂੰ ਇੱਕ ਸੁਤੰਤਰ ਸਮਾਜਿਕ ਵਿਗਿਆਨ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ । ਦੁਰਖੀਮ ਨੇ ਸਮਾਜ ਸ਼ਾਸਤਰ ਦੀ ਵਿਸ਼ੇ ਸਮੱਗਰੀ ਦੇ ਰੂਪ ਵਿੱਚ ਸਮਾਜਿਕ ਤੱਥਾਂ ਨੂੰ ਪੇਸ਼ ਕੀਤਾ ਹੈ । ਦੁਰਖੀਮ ਦਾ ਸਪੱਸ਼ਟ ਮੰਨਣਾ ਹੈ ਕਿ ਸਮਾਜ ਸ਼ਾਸਤਰ ਸਾਰੀਆਂ ਮਨੁੱਖੀ ਗਤੀਵਿਧੀਆਂ ਦਾ ਅਧਿਐਨ ਨਹੀਂ ਕਰਦਾ ਬਲਕਿ ਆਪਣੇ ਆਪ ਨੂੰ ਸਿਰਫ਼ ਸਮਾਜਿਕ ਤੱਥਾਂ ਦੇ ਅਧਿਐਨ ਤੱਕ ਹੀ ਸੀਮਿਤ ਰੱਖਦਾ ਹੈ ।

ਦੁਰਖੀਮ ਨੇ ਆਪਣੇ ਇਸ ਅਧਿਆਇ ਵਿੱਚ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸਲ ਵਿੱਚ ਕਿਹੜੇ ਤੱਥਾਂ ਨੂੰ ਸਮਾਜਿਕ ਤੱਥ ਕਿਹਾ ਜਾਵੇਗਾ ? ਸਮਾਜਿਕ ਤੱਥਾਂ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਹਨ ਤੇ ਉਨ੍ਹਾਂ ਦਾ ਅਧਿਐਨ ਕਿਸ ਤਰ੍ਹਾਂ ਕੀਤਾ ਜਾਵੇ ?

ਸਮਾਜਿਕ ਤੱਥਾਂ ਦੇ ਅਰਥ ਸਪੱਸ਼ਟ ਕਰਦੇ ਹੋਏ ਦੁਰਖੀਮ ਕਹਿੰਦੇ ਹਨ ਕਿ ਸਮਾਜਿਕ ਤੱਥਾਂ ਬਾਰੇ ਅਨੇਕ ਸ਼ੰਕਾਲੂ ਵਿਚਾਰ ਪ੍ਰਚਲਿਤ ਹਨ ਤੇ ਇਹੀ ਕਾਰਨ ਹੈ ਕਿ ਮਨੋਵਿਗਿਆਨ, ਪ੍ਰਾਣੀ ਸ਼ਾਸਤਰ (Biology) ਤੇ ਸਮਾਜ ਸ਼ਾਸਤਰ ਦੇ ਵਿਸ਼ੇ ਵਸਤੂ ਦੇ ਸੰਬੰਧ ਵਿੱਚ ਬਹੁਤ ਭਰਮ ਵੀ ਪੈਦਾ ਹੋ ਜਾਂਦੇ ਹਨ । ਆਪ ਦੁਰਖੀਮ ਨੇ ਲਿਖਿਆ ਹੈ, “ਸਮਾਜਿਕ ਤੱਥਾਂ ਦੀ ਪੱਦਤੀ ਬਾਰੇ ਜਾਣਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਕਿਹੜੇ ਤੱਤਾਂ ਨੂੰ ਆਮ ਤੌਰ ਉੱਤੇ ਸਮਾਜਿਕ` ਕਿਹਾ ਜਾਂਦਾ ਹੈ । ਇਹ ਸੂਚਨਾ ਹੋਰ ਵੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ‘ਸਮਾਜਿਕ’ ਸ਼ਬਦ ਦਾ ਪ੍ਰਯੋਗ ਜ਼ਿਆਦਾ ਅਨਿਸਚਿਤ ਰੂਪ ਵਿੱਚ ਹੁੰਦਾ ਹੈ । ਵਰਤਮਾਨ ਵਿੱਚ ਇਸ ਸ਼ਬਦ ਦਾ ਪ੍ਰਯੋਗ ਸਮਾਜ ਵਿੱਚ ਹੋਣ ਵਾਲੀ ਕਿਸੇ ਵੀ ਘਟਨਾ ਦੇ ਲਈ ਕੀਤਾ ਜਾਂਦਾ ਹੈ । ਚਾਹੇ ਉਸਦੀ ਸਮਾਜਿਕ ਰੁਚੀ ਕਿੰਨੀ ਹੀ ਘੱਟ ਕਿਉਂ ਨਾ ਹੋਵੇ ਪਰ ਅਜਿਹੀ ਕੋਈ ਵੀ ਮਨੁੱਖੀ ਘਟਨਾ ਨਹੀਂ ਹੈ ਜਿਸਨੂੰ ਸਮਾਜਿਕ ਨਾ ਕਿਹਾ ਜਾ ਸਕੇ । ਹਰ ਆਦਮੀ ਸੌਂਦਾ ਹੈ, ਖਾਂਦਾ ਹੈ, ਪੀਂਦਾ ਹੈ ਤੇ ਵਿਚਾਰ ਕਰਦਾ ਹੈ ਤੇ ਇਹ ਸਮਾਜ ਦੇ ਹਿੱਤ ਵਿਚ ਹੁੰਦਾ ਹੈ ਕਿ ਇਹ ਸਾਰੇ ਕੰਮ ਇੱਕ ਵਿਵਸਥਿਤ ਢੰਗ ਨਾਲ ਕੀਤਾ ਜਾਵੇ । ਜੇ ਇਨ੍ਹਾਂ ਸਾਰਿਆਂ ਨੂੰ ਸਮਾਜਿਕ ਤੱਥ ਮੰਨ ਲਿਆ ਜਾਵੇ ਤਾਂ ਫਿਰ ਸਮਾਜ ਸ਼ਾਸਤਰ ਦੀ ਅਲੱਗ ਰੂਪ ਨਾਲ ਕੋਈ ਆਪਣੀ ਵਿਸ਼ਾ-ਵਸਤੂ ਨਹੀਂ ਹੋਵੇਗੀ ਤੇ ਇਸਦੇ ਵਿੱਚ ਤੇ ਜੀਵ ਵਿਗਿਆਨ ਤੇ ਮਨੋ ਵਿਗਿਆਨ ਵਿੱਚ ਭਰਮ ਪੈਦਾ ਹੋ ਜਾਵੇਗਾ ।

ਸਮਾਜਿਕ ਤੱਥ ਦੇ ਅਰਥ ਦੀ ਵਿਵੇਚਨਾ ਕਰਦੇ ਹੋਏ ਦੁਰਖੀਮ ਨੇ ਸਭ ਤੋਂ ਪਹਿਲਾਂ ਇਹ ਨਿਰਣਾ ਦਿੱਤਾ ਕਿ, ਸਮਾਜਿਕ ਤੱਥਾਂ ਨੂੰ ਵਸਤੁਆਂ ਦੇ ਸਮਾਨ ਸਮਝਿਆ ਜਾਣਾ ਚਾਹੀਦਾ ਹੈ । ਭਾਵੇਂ ਦੁਰਖੀਮ ਨੇ ਵਸਤੂ’ ਸ਼ਬਦ ਦਾ ਅਸਲੀ ਅਰਥ ਕਿਤੇ ਵੀ ਸਪੱਸ਼ਟ ਨਹੀਂ ਕੀਤਾ ਹੈ । ਦੁਰਖੀਮ ਨੇ “ਵਸਤੁ ਸ਼ਬਦ ਨੂੰ ਚਾਰ ਅਲੱਗ-ਅਲੱਗ ਅਰਥਾਂ ਵਿੱਚ ਵਰਤਿਆ ਹੈ, ਉਹ ਹਨ-

  1. ਸਮਾਜਿਕ ਤੱਥ ਇੱਕ ਅਜਿਹੀ ਵਸਤੂ ਹੈ, ਜਿਸ ਵਿਚ ਕੁੱਝ ਵਿਸ਼ੇਸ਼ ਗੁਣ ਹੁੰਦੇ ਹਨ, ਜਿਸਨੂੰ ਬਾਹਰੀ ਰੂਪ ਨਾਲ ਦੇਖਿਆ ਜਾ ਸਕਦਾ ਹੈ ।
  2. ਸਮਾਜਿਕ ਤੱਥ ਇੱਕ ਅਜਿਹੀ ਵਸਤੁ ਹੈ ਜਿਸਨੂੰ ਸਿਰਫ਼ ਅਨੁਭਵ ਦੁਆਰਾ ਹੀ ਜਾਣਿਆ ਜਾ ਸਕਦਾ ਹੈ ।
  3. ਸਮਾਜਿਕ ਤੱਥ ਇੱਕ ਅਜਿਹੀ ਵਸਤੂ ਹੈ ਜਿਸਦੀ ਹੋਂਦ ਮਨੁੱਖਾਂ ਉੱਪਰ ਬਿਲਕੁਲ ਨਿਰਭਰ ਨਹੀਂ ਹੈ ।
  4. ਸਮਾਜਿਕ ਤੱਥ ਇੱਕ ਅਜਿਹੀ ਵਸਤੂ ਹੈ ਜਿਸਨੂੰ ਸਿਰਫ਼ ਬਾਹਰੀ ਤੌਰ ਤੇ ਦੇਖ ਕੇ ਹੀ ਜਾਣਿਆ ਜਾ ਸਕਦਾ ਹੈ । ਪਰ ਉਕਿ ਸਮਾਜਿਕ ਤੱਥ ‘ਵਸਤੁ’ ਸਮਾਨ ਹੈ ਅੰਤ ਇਹ ਕੋਈ ਸਥਿਰ ਧਾਰਨਾਵਾਂ ਨਹੀਂ ਹਨ, ਬਲਕਿ ਇੱਕ ਗਤੀਸ਼ੀਲ ਧਾਰਨਾ ਦੇ ਰੂਪ ਵਿੱਚ ਸਮਝੇ ਜਾਣੇ ਚਾਹੀਦੇ ਹਨ ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਹਰ ਪ੍ਰਕਾਰ ਦੇ ਸਮਾਜ ਵਿਚ ਕੁੱਝ ਅਜਿਹੇ ਤੱਥ ਹੁੰਦੇ ਹਨ, ਜੋ ਭੌਤਿਕ, ਪਾਣੀ ਸ਼ਾਸਤਰੀ ਤੇ ਮਨੋਵਿਗਿਆਨਿਕ ਤੱਥਾਂ ਤੋਂ ਅਲੱਗ ਹੁੰਦੇ ਹਨ । ਦੁਰਖੀਮ ਇਸ ਪ੍ਰਕਾਰ ਦੇ ਤੱਥਾਂ ਨੂੰ ਸਮਾਜਿਕ ਤੱਥ ਮੰਨਦਾ ਹੈ । ਦੁਰਖੀਮ ਨੇ ਸਮਾਜਿਕ ਤੱਥਾਂ ਦੀਆਂ ਕੁੱਝ ਪਰਿਭਾਸ਼ਾਵਾਂ ਪੇਸ਼ ਕੀਤੀਆਂ ਹਨ । ਇੱਕ ਥਾਂ ਉੱਤੇ ਦੁਰਖੀਮ ਲਿਖਦੇ ਹਨ, “ਸਮਾਜਿਕ ਤੱਥ ਕੰਮ ਕਰਨ, ਸੋਚਣ ਅਤੇ ਅਨੁਭਵ ਕਰਨ ਦੇ ਉਹ ਤਰੀਕੇ ਹਨ, ਜਿਸ ਵਿੱਚ ਵਿਅਕਤੀਗਤ ਚੇਤਨਾ ਤੋਂ ਬਾਹਰ ਵੀ ਹੋਂਦ ਨੂੰ ਬਣਾਏ ਰੱਖਣ ਦੀ ਖ਼ਾਸ ਵਿਸ਼ੇਸ਼ਤਾ ਹੁੰਦੀ ਹੈ ।”

ਇਕ ਹੋਰ ਥਾਂ ਤੇ ਦੁਰਖੀਮ ਨੇ ਲਿਖਿਆ ਹੈ, “ਸਮਾਜਿਕ ਤੱਥਾਂ ਵਿੱਚ ਕੰਮ ਕਰਨ, ਸੋਚਣ, ਅਨੁਭਵ ਕਰਨ ਦੇ ਤਰੀਕੇ ਸ਼ਾਮਲ ਹਨ ਜੋ ਵਿਅਕਤੀ ਦੇ ਲਈ ਬਾਹਰੀ ਹੁੰਦੇ ਹਨ ਅਤੇ ਜੋ ਆਪਣੀ ਦਬਾ ਸ਼ਕਤੀ ਦੇ ਮਾਧਿਅਮ ਨਾਲ ਵਿਅਕਤੀ ਨੂੰ ਨਿਯੰਤਰਿਤ ਕਰਦੇ ਹਨ ।”

ਆਪਣੀ ਕਿਤਾਬ ਦੇ ਪਹਿਲੇ ਅਧਿਆਇ ਦੀਆਂ ਆਖ਼ਰੀ ਲਾਈਨਾਂ ਵਿਚ ਇਸਦੀ ਵਿਸਤਾਰ ਨਾਲ ਪਰਿਭਾਸ਼ਾ ਪੇਸ਼ ਕਰਦੇ ਹੋਏ ਲਿਖਿਆ ਹੈ, “ਇੱਕ ਸਮਾਜਿਕ ਤੱਥ ਕਿਆ ਕਰਨ ਦਾ ਹਰ ਸਥਾਈ-ਅਸਥਾਈ ਤਰੀਕਾ ਹੈ, ਜੋ ਆਦਮੀ ਉੱਤੇ ਬਾਹਰੀ ਦਬਾਅ ਪਾਉਣ ਵਿੱਚ ਸਮਰੱਥ ਹੁੰਦਾ ਹੈ ਜਾਂ ਦੁਬਾਰਾ ਕ੍ਰਿਆ ਕਰਨ ਦਾ ਹਰ ਤਰੀਕਾ ਹੈ ਜੋ ਕਿਸੇ ਸਮਾਜ ਵਿਚ ਆਮ ਰੂਪ ਵਿਚ ਪਾਇਆ ਜਾਂਦਾ ਹੈ ਪਰ ਨਾਲ ਹੀ ਨਾਲ ਵਿਅਕਤੀਗਤ ਵਿਚਾਰਾਂ ਤੋਂ ਸੁਤੰਤਰ ਅਲੱਗ ਹੋਂਦ ਰੱਖਦਾ ਹੈ ।”

ਦੁਰਖੀਮ ਦੀਆਂ ਉੱਪਰਲੀਆਂ ਪਰਿਭਾਸ਼ਾਵਾਂ ਤੋਂ ਸਪੱਸ਼ਟ ਹੈ ਕਿ, “ਕਿਰਿਆ ਕਰਨ ਦੇ ਤਰੀਕੇ’’ ਸਮਾਜਿਕ ਤੱਥ ਹਨ ਕਿਰਿਆ ਕਰਨ ਦੇ ਤਰੀਕਿਆਂ ਵਿੱਚ ਮਨੁੱਖੀ ਵਿਵਹਾਰ ਦੇ ਸਾਰੇ ਪੱਖ ਸ਼ਾਮਲ ਹਨ ਜੋ ਉਸਦੇ ਵਿਚਾਰ, ਅਨੁਭਵ, ਕਿਰਿਆ ਨਾਲ ਸੰਬੰਧ ਰੱਖਦੇ ਹਨ । ਇਹ ਸਮਾਜਿਕ ਅਸਲੀਅਤਾਂ ਦੇ ਅੰਗ ਹਨ | ਅਜਿਹੀ ਸਮਾਜਿਕ ਘਟਨਾ ਸਥਾਈ ਵੀ ਹੋ ਸਕਦੀ ਹੈ ਤੇ ਅਸਥਾਈ ਵੀ । ਉਦਾਹਰਨ ਲਈ ਕਿਸੇ ਸਮਾਜ ਵਿੱਚ ਆਤਮ-ਹੱਤਿਆਵਾਂ ਦੀ, ਵਿਆਹਾਂ ਦੀ, ਮਰੇ ਆਦਮੀਆਂ ਦੀ ਸੰਖਿਆਂ ਵਿਚ ਥੋੜਾ ਬਹੁਤ ਫਰਕ ਹੁੰਦਾ ਹੈ ਅਰਥਾਤ ਇਨ੍ਹਾਂ ਦੀ ਵਾਰਸ਼ਿਕ ਦਰ ਆਮ ਤੌਰ ਤੇ ਸਥਿਰ ਰਹਿੰਦੀ ਹੈ । ਅੰਤ ਇਨ੍ਹਾਂ ਨੂੰ ਸਮਾਜਿਕ ਤੱਥ ਕਿਹਾ ਜਾ ਸਕਦਾ ਹੈ । ਇਸ ਤਰ੍ਹਾਂ ‘ਰੱਬ` ਨੂੰ ਸਮਾਜਿਕ ਤੱਥ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਉਹ ਵਾਸਤਵਿਕ ਨਿਰੀਖਣ ਤੋਂ ਪਰੇ ਹੈ ।

ਇਸ ਤਰ੍ਹਾਂ ਮਨ ਹੀ ਮਨ ਸੋਚਿਆ ਗਿਆ ਕੋਈ ਵਿਚਾਰ ਵੀ ਸਮਾਜਿਕ ਤੱਥ ਦੀ ਸ਼੍ਰੇਣੀ ਵਿੱਚ ਨਹੀਂ ਆਵੇਗਾ ਕਿਉਂਕਿ ਉਸਦਾ ਸਾਫ਼ ਰੂਪ ਸਪੱਸ਼ਟ ਨਹੀਂ ਹੈ ਪਰ ਕਿਸੇ ਵਿਦਵਾਨ ਦੁਆਰਾ ਦਿੱਤਾ ਕੋਈ ਵੀ ਸਿਧਾਂਤ ਜਾਂ ਨਿਯਮ ਜਾਂ ਰੱਬ ਸੰਬੰਧੀ ਪੂਜਾ, ਪ੍ਰਾਰਥਨਾ ਜਾਂ ਅਰਾਧਨਾ, ਜਿਸ ਵਿਚ ਟੋਟਮਵਾਦ ਵੀ ਸ਼ਾਮਲ ਹੈ, ਨੂੰ ਸਮਾਜਿਕ ਤੱਥ ਮੰਨਿਆ ਜਾਵੇਗਾ ਕਿਉਂਕਿ ਉਸਦਾ ਸਾਫ਼ ਨਿਰੀਖਣ ਸੰਭਵ ਹੈ । ਭਾਸ਼ਾ, ਲੋਕ-ਕਥਾਵਾਂ, ਧਾਰਮਿਕ ਵਿਸ਼ਵਾਸ, ਕਿਰਿਆਵਾਂ, ਵਪਾਰ ਦੇ ਨਿਯਮ, ਨੈਤਿਕ ਨਿਯਮ ਆਦਿ ਸਮਾਜਿਕ ਤੱਥਾਂ ਦੀਆਂ ਅਨੁਪਮ ਉਦਾਹਰਣਾਂ ਹਨ ਕਿਉਂਕਿ ਇਨ੍ਹਾਂ ਸਾਰਿਆਂ ਦਾ ਨਿਰੀਖਣਪਰੀਖਣ ਸੰਭਵ ਹੈ, ਤੇ ਇਹ ਵਿਅਕਤੀ ਨਾਲ ਜੁੜੇ ਹੁੰਦੇ ਹਨ ਤੇ ਵਿਅਕਤੀ ਉੱਪਰ ਦਬਾਅ ਪਾਉਣ ਦੀ ਤਾਕਤ ਰੱਖਦੇ ਹਨ ।

ਇਸ ਤਰ੍ਹਾਂ ਦੁਰਖੀਮ ਨੇ ਸਮਾਜਿਕ ਤੱਥਾਂ ਦੀ ਵਿਵੇਚਨਾ ਨੂੰ ਬਿਲਕੁਲ ਸਪੱਸ਼ਟ ਰੂਪ ਨਾਲ ਸਾਡੇ ਸਾਹਮਣੇ ਪੇਸ਼ ਕੀਤਾ ਹੈ, ਉੱਪਰਲੇ ਵਰਣਨ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ਦੁਰਖੀਮ ਨੇ ਸਮਾਜਿਕ ਤੱਥਾਂ ਦੀ ਵਿਵੇਚਨਾ ਦੋ ਪ੍ਰਮੁੱਖ ਯਥਾਰਥਕ ਮਾਪਦੰਡਾਂ ਦੇ ਮਾਧਿਅਮ ਨਾਲ ਪੇਸ਼ ਕੀਤੀ ਹੈ । ਉਹ ਮਾਪਦੰਡ ਹਨ-

  1. ਉਹ ਵਿਗਿਆਨਿਕ ਦੇ ਦਿਮਾਗ ਦੇ ਵਿਚਾਰ ਤੋਂ ਬਾਹਰ ਹੋਣੇ ਚਾਹੀਦੇ ਹਨ ਅਤੇ
  2. ਉਸਦਾ ਵਿਗਿਆਨਿਕ ਉੱਪਰ ਜ਼ਰੂਰੀ ਜਾਂ ਮਜ਼ਬੂਰੀ ਦਾ ਪ੍ਰਭਾਵ ਹੋਣਾ ਚਾਹੀਦਾ ਹੈ ।

ਸਮਾਜਿਕ ਤੱਥਾਂ ਦੀਆਂ ਵਿਸ਼ੇਸ਼ਤਾਵਾਂ (Characteristics of Social Facts)

ਦੁਰਖੀਮ ਦੀ ਉੱਪਰਲੀ ਵਿਵੇਚਨਾ ਦੇ ਆਧਾਰ ਉੱਤੇ ਅਸੀਂ ਦੇਖਦੇ ਹਾਂ ਕਿ ਦੁਰਖੀਮ ਨੇ ਸਮਾਜਿਕ ਤੱਥਾਂ ਦੀ ਧਾਰਨਾ ਨੂੰ ਸਮਝਾਉਣ ਲਈ ਦੋ ਸ਼ਬਦਾਂ ‘ਬਾਹਰੀਪਨ (Exteriority) ਤੇ ‘ਮਜਬੂਰੀ’ (Constraint) ਦਾ ਸਹਾਰਾ ਲਿਆ ਹੈ । ਇਨ੍ਹਾਂ ਦੋਨਾਂ ਨੂੰ ਸਮਾਜਿਕ ਤੱਥਾਂ ਦੀਆਂ ਵਿਸ਼ੇਸ਼ਤਾਵਾਂ ਦੇ ਰੂਪ ਵਿਚ ਪੇਸ਼ ਕੀਤਾ ਜਾ ਸਕਦਾ ਹੈ-

1. ਬਾਹਰੀਪਨ (Exteriority) – ਸਮਾਜਿਕ ਤੱਥ ਦੀ ਸਭ ਤੋਂ ਪਹਿਲੀ ਤੇ ਮਹੱਤਵਪੂਰਨ ਵਿਸ਼ੇਸ਼ਤਾ ਉਸਦਾ ਬਾਹਰੀਪਨ ਹੈ । ਬਾਹਰੀਪਨ ਦਾ ਅਰਥ ਹੈ ਸਮਾਜਿਕ ਤੱਥਾਂ ਦਾ ਨਿਰਮਾਣ ਤਾਂ ਸਮਾਜ ਦੇ ਮੈਂਬਰਾਂ ਵਲੋਂ ਹੀ ਹੁੰਦਾ ਹੈ ਪਰ ਸਮਾਜਿਕ ਤੱਥ ਇੱਕ ਵਾਰ ਵਿਕਸਿਤ ਹੋਣ ਤੋਂ ਬਾਅਦ ਫਿਰ ਕਿਸੇ ਵਿਅਕਤੀ ਵਿਸ਼ੇਸ਼ ਦੇ ਨਹੀਂ ਰਹਿੰਦੇ ਅਤੇ ਉਹ ਇਸ ਅਰਥ ਵਿੱਚ ਇਸਨੂੰ ਇੱਕ ਸੁਤੰਤਰ ਅਸਲੀਅਤ ਦੇ ਰੂਪ ਵਿੱਚ ਅਨੁਭਵ ਕੀਤਾ ਜਾਂਦਾ ਹੈ ਅਰਥਾਤ ਵਿਗਿਆਨਿਕ ਦਾ ਉਸ ਨਾਲ ਕੋਈ ਅੰਦਰਲਾ ਸੰਬੰਧ ਨਹੀਂ ਹੁੰਦਾ ਤੇ ਨਾ ਹੀ ਸਮਾਜਿਕ ਤੱਥਾਂ ਦਾ ਵਿਅਕਤੀ ਵਿਸ਼ੇਸ਼ ਤੇ ਕੋਈ ਪ੍ਰਭਾਵ ਪੈਂਦਾ ਹੈ ।

ਸਮਾਜਿਕ ਤੱਥਾਂ ਦੇ ਬਾਹਰੀਪਨ ਨੂੰ ਸਪੱਸ਼ਟ ਕਰਨ ਦੇ ਲਈ ਦੁਰਖੀਮ ਨੇ ਇਸ ਨੂੰ ਵਿਅਕਤੀਗਤ ਚੇਤਨਾ ਤੇ ਸਮੂਹਿਕ ਚੇਤਨਾ ਦੇ ਅੰਤਰ ਜਾਂ ਭੇਦ ਦੇ ਅਧਾਰ ਉੱਤੇ ਸਪੱਸ਼ਟ ਕੀਤਾ ਹੈ । ਦੁਰਖੀਮ ਦੇ ਅਨੁਸਾਰ ਜੇ ਅਸੀਂ ਵਿਅਕਤੀਗਤ ਚੇਤਨਾ ਦੇ ਸਰੂਪ ਤੇ ਸੰਗਠਨ ਦਾ ਅਧਿਐਨ ਕਰੀਏ ਤਾਂ ਸਪੱਸ਼ਟ ਹੋ ਜਾਵੇਗਾ ਕਿ ਵਿਅਕਤੀਗਤ ਚੇਤਨਾਵਾਂ ਦਾ ਮੂਲ ਆਧਾਰ ਜਜ਼ਬਾਤ ਹਨ । ਸੰਵੇਦਨਾਵਾਂ ਅਲੱਗ-ਅਲੱਗ ਸੈਲਾਂ ਦੀਆਂ ਅੰਤਰ-ਛਿਆਵਾਂ ਦਾ ਪ੍ਰਤੀਫਲ ਹੈ ਪਰ ਅਲੱਗ ਸੈਲਾਂ ਦੁਆਰਾ ਪੈਦਾ ਹੋਣ ਵਾਲੀਆਂ ਸੰਵੇਦਨਾਵਾਂ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ, ਜੋ ਸੰਗਠਨ ਜਾਂ ਉਤਪੱਤੀ ਤੋਂ ਪਹਿਲਾਂ ਸੋਲਾਂ ਸੈਲ ਵਿੱਚੋਂ ਕਿਸੇ ਵਿੱਚ ਵੀ ਮੌਜੂਦ ਨਹੀਂ ਸੀ । ਇਕੱਠੇ ਹੋਣ ਨਾਲ ਇੱਕ ਨਵੀਂ ਵਸਤੂ ਦਾ ਜਨਮ ਹੁੰਦਾ ਹੈ । ਇਸ ਸਿਧਾਂਤ ਨੂੰ ਦੁਰਖੀਮ Synthesis and Suigeneris ਕਹਿੰਦੇ ਹਨ ਅਰਥਾਤ ਪ੍ਰਸਾਰ ਤੇ ਸੰਯੋਗ ਦੀ ਕਿਰਿਆ ਦੁਆਰਾ ਤੱਤ ਦਾ ਰੂਪ ਹੀ ਬਦਲ ਜਾਂਦਾ ਹੈ । ਦੁਰਖੀਮ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਵਿਅਕਤੀਗਤ ਵਿਚਾਰਾਂ ਦਾ ਮੂਲ ਆਧਾਰ ਸਨਾਯੂਮੰਡਲ ਦੇ ਅਲੱਗ ਕੋਸ਼ ਹਨ, ਉਸ ਤਰ੍ਹਾਂ ਸਮਾਜਿਕ ਵਿਚਾਰਾਂ ਦਾ ਮੂਲ ਆਧਾਰ ਸਮਾਜ ਦੇ ਮੈਂਬਰ ਹੁੰਦੇ ਹਨ । ਸਮੁਹਿਕ ਚੇਤਨਾ ਦਾ ਵਿਕਾਸ ਵਿਅਕਤੀਗਤ ਚੇਤਨਾ ਵਿੱਚ ਮਿਲਣ ਅਤੇ ਸੰਗਠਨ ਦੇ ਵਿਕਾਸ ਨਾਲ ਹੁੰਦਾ ਹੈ । ਇਸੇ ਤਰ੍ਹਾਂ ਦੁਰਖੀਮ ਦੇ ਸ਼ਬਦਾਂ ਵਿੱਚ, “ਇਹ ਵਿਅਕਤੀਗਤ ਚੇਤਨਾ ਤੋਂ ਬਾਹਰ ਰਹਿਣ ਵਾਲੇ ਵਿਸ਼ੇਸ਼ ਤੱਤਾਂ ਨੂੰ ਪੇਸ਼ ਕਰਦੇ ਹਨ ।”

2. ਵਿਵਸ਼ਤਾ (Constraint) – ਸਮਾਜਿਕ ਤੱਥਾ ਦੀ ਦੂਜੀ ਮੁੱਖ ਤੇ ਮਹੱਤਵਪੂਰਨ ਵਿਸ਼ੇਸ਼ਤਾ ਉਸਦੀ ਵਿਵਸ਼ਤਾ ਹੈ । ਦੂਜੇ ਸ਼ਬਦਾਂ ਵਿੱਚ ਵਿਅਕਤੀ ਉੱਪਰ ਸਮਾਜਿਕ ਤੱਥਾਂ ਦਾ ਇੱਕ ਦਬਾਅ ਜਾਂ ਵਿਵਸ਼ਤਾ ਦਾ ਪ੍ਰਭਾਵ ਪੈਂਦਾ ਹੈ । ਅਸਲ ਵਿਚ ਸਮਾਜਿਕ ਤੱਥਾਂ ਦਾ ਨਿਰਮਾਣ ਇੱਕ ਵਿਅਕਤੀ ਜਾਂ ਕੁੱਝ ਵਿਅਕਤੀਆਂ ਦੁਆਰਾ ਨਹੀਂ ਹੁੰਦਾ, ਬਲਕਿ ਅਨੇਕਾਂ ਵਿਅਕਤੀਆਂ ਦੁਆਰਾ ਹੁੰਦਾ ਹੈ । ਅੰਤ ਇਹ ਬਹੁਤ ਸ਼ਕਤੀਸ਼ਾਲੀ ਹੁੰਦੇ ਹਨ ਅਤੇ ਕਿਸੇ ਵਿਅਕਤੀ ਉੱਪਰ ਇਨ੍ਹਾਂ ਦੀ ਵਿਵਸ਼ਤਾ ਕਾਰਨ ਪ੍ਰਭਾਵ ਪੈਂਦਾ ਹੈ ।

ਦੁਰਖੀਮ ਦਾ ਮੰਨਣਾ ਹੈ ਕਿ ਸਮਾਜਿਕ ਤੱਤ ਸਿਰਫ਼ ਵਿਅਕਤੀ ਦੇ ਵਿਵਹਾਰ ਨੂੰ ਨਹੀਂ ਬਲਕਿ ਉਸਦੇ ਸੋਚਣ, ਵਿਚਾਰਨ ਆਦਿ ਦੇ ਤਰੀਕੇ ਨੂੰ ਵੀ ਪ੍ਰਭਾਵਿਤ ਕਰਦੇ ਹਨ । ਦੁਰਖੀਮ ਦੱਸਦੇ ਹਨ ਕਿ ਅਸੀਂ ਸਮਾਜਿਕ ਤੱਥਾਂ ਦੀ ਇਹ ਵਿਸ਼ੇਸ਼ਤਾ ਇਸ ਰੂਪ ਵਿਚ ਦੇਖ ਸਕਦੇ ਹਾਂ ਕਿ ਇਹ ਸਮਾਜਿਕ ਤੱਥ ਆਦਮੀ ਦੀ ਅਭਿਰੁਚੀ ਦੇ ਅਨੁਰੂਪ ਨਹੀਂ ਬਲਕਿ ਵਿਅਕਤੀ ਦਾ ਵਿਵਹਾਰ ਉਨ੍ਹਾਂ ਦੇ ਅਨੁਰੂਪ ਹੁੰਦਾ ਹੈ ।

ਦਰਖੀ ਸਮਾਜਿਕ ਤੱਥਾਂ ਦੀ ਇਸ ਵਿਸ਼ੇਸ਼ਤਾ ਦੀ ਵਿਵੇਚਨਾ ਵਿੱਚ ਅਨੇਕ ਉਦਾਹਰਨ ਪੇਸ਼ ਕਰਦੇ ਹਨ । ਆਪਦੇ ਅਨੁਸਾਰ ਸਮਾਜ ਵਿੱਚ ਪ੍ਰਚਲਿਤ ਅਨੇਕ ਸਮਾਜਿਕ ਤੱਥ ਜਿਵੇਂ ਨੈਤਿਕ ਨਿਯਮ, ਧਾਰਮਿਕ ਵਿਸ਼ਵਾਸ, ਵਿੱਤੀ ਵਿਵਸਥਾਵਾਂ ਆਦਿ ਸਾਰੇ ਮਨੁੱਖ ਦੇ ਵਿਵਹਾਰ ਤੇ ਤਰੀਕਿਆਂ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ । ਆਪ ਦੁਰਖੀਮ ਲਿਖਦੇ ਹਨ ਕਿ, “ਭਾਵੇਂ ਇਹ ਦਬਾਅ ਇਨ੍ਹਾਂ ਤੱਥਾਂ ਦੀਆਂ ਅੰਦਰਲੀਆਂ ਵਿਸ਼ੇਸ਼ਤਾਵਾਂ ਹੁੰਦੇ ਹਨ ਤੇ ਇਸ ਦਾ ਸਬੂਤ ਇਹ ਹੈ ਕਿ ਜਦ ਮੈਂ ਇਨ੍ਹਾਂ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਇਹ ਹੋਰ ਵੀ ਜ਼ਿਆਦਾ ਦਬਾਅ ਪਾਉਂਦੇ ਹਨ ।” ਉਹ ਅੱਗੇ ਲਿਖਦੇ ਹਨ ਕਿ, “ਜੇ ਮੈਂ ਸਮਾਜ ਦੇ ਨਿਯਮਾਂ ਨੂੰ ਨਹੀਂ ਮੰਨਦਾ, ਆਪਣੇ ਪਹਿਰਾਵੇ ਵਿੱਚ ਆਪਣੇ ਦੇਸ਼ ਤੇ ਆਪਣੇ ਪ੍ਰਚਲਿਤ ਰਿਵਾਜਾਂ ਨੂੰ ਨਹੀਂ ਮੰਨਦਾ ਤਾਂ ਜਿਸ ਮਜ਼ਾਕ ਦਾ ਪਾਤਰ ਮੈਨੂੰ ਬਣਾਇਆ ਜਾਂਦਾ ਹੈ ਜਾਂ ਜਿਸ ਤਰ੍ਹਾਂ ਮੈਨੂੰ ਸਮਾਜ ਤੋਂ ਅਲੱਗ ਰੱਖਿਆ ਜਾਂਦਾ ਹੈ ਇਹ ਅਸਲੀ ਅਰਥਾਂ ਵਿੱਚ ਇੱਕ ਪ੍ਰਕਾਰ ਦੇ ਦੰਡ ਜਾਂ ਸਜ਼ਾ ਦੀ ਤਰ੍ਹਾਂ ਪ੍ਰਭਾਵਕਾਰੀ ਹੈ । ਭਾਵੇਂ ਇਹ ਵਿਵਸ਼ਤਾ ਜਾਂ ਦਬਾਅ ਅਪ੍ਰਤੱਖ ਹੁੰਦੇ ਹੋਏ ਵੀ ਪ੍ਰਭਾਵਕਾਰੀ ਹਨ ।’’

ਦੁਰਖੀਮ ਕਹਿੰਦੇ ਹਨ ਕਿ ਕਦੇ-ਕਦੇ ਅਸੀਂ ਇਸ ‘ਵਿਵਸ਼ਤਾ’ ਨੂੰ ਪ੍ਰਤੱਖ ਰੂਪ ਵਿੱਚ ਦੇਖ ਨਹੀਂ ਸਕਦੇ । ਉਹ ਸਮਾਜੀਕਰਣ ਦੀ ਇੱਕ ਉਦਾਹਰਨ ਦੇ ਕੇ ਇਸ ਨੂੰ ਸਪੱਸ਼ਟ ਕਰਦੇ ਹਨ ਕਿ, ‘‘ਜੀਵਨ ਦੇ ਸ਼ੁਰੂਆਤੀ ਸਮੇਂ ਵੇਲੇ ਅਸੀਂ ਬੱਚੇ ਨੂੰ ਸਹੀ ਸਮੇਂ ਤੇ ਖਾਣ-ਪੀਣ ਤੇ ਸੌਣ ਨੂੰ ਵਿਸ਼ ਕਰਦੇ ਹਾਂ, ਅਸੀਂ ਉਸ ਨੂੰ ਸਫਾਈ, ਸ਼ਾਂਤੀ ਤੇ ਆਗਿਆਕਰਤਾ ਦੇ ਲਈ ਮਜਬੂਰ ਕਰਦੇ ਹਾਂ | ਬਾਅਦ ਵਿੱਚ ਅਸੀਂ ਉਸਨੂੰ ਦੂਜਿਆਂ ਪ੍ਰਤੀ ਉੱਚਿਤ ਭਾਵ, ਪ੍ਰਥਾਵਾਂ, ਰੀਤੀ-ਰਿਵਾਜਾਂ ਪ੍ਰਤੀ ਇੱਜ਼ਤ ਕਰਨਾ ਤੇ ਕੰਮ ਕਰਨ ਦੀ ਜ਼ਰੁਰਤ ਆਦਿ ਸਿਖਾਉਦੇਂ ਹਾਂ । ਇਹ ਵਿਵਸ਼ਤਾ ਅਨੁਭਵ ਨਾ ਹੋਣ ਦਾ ਕਾਰਨ ਇਹ ਹੁੰਦਾ ਹੈ ਕਿ ਹੌਲੀ-ਹੌਲੀ ਇਹ ਵਿਵਸ਼ਤਾ ਆਦਤਾਂ ਵਿੱਚ ਬਦਲ ਜਾਂਦੀ ਹੈ ।

ਇਸ ਤਰ੍ਹਾਂ ਦੁਰਖੀਮ ਅਨੁਸਾਰ ਸਮਾਜਿਕ ਤੱਥ ‘ਸਮੂਹਿਕ ਚੇਤਨਾ’ ਦੀ ਸ਼੍ਰੇਣੀ ਵਿੱਚ ਆਉਂਦੇ ਹਨ ਅਤੇ ਸਮੂਹਿਕ ਚੇਤਨਾ ਵਿਅਕਤੀਗਤ ਚੇਤਨਾ ਤੋਂ ਉੱਤਮ ਰੂਪ ਹੈ, ਕਿਉਂਕਿ ਸਮੁਹਿਕ ਚੇਤਨਾ ਵਿਅਕਤੀਗਤ ਚੇਤਨਾਵਾਂ ਦੀ ਹੋਂਦ ਤੇ ਵਿਸ਼ੇਸ਼ਤਾਵਾਂ ਦੀ ਸੰਗਠਿਤ (ਮਿਲੀ-ਜੁਲੀ ਹੋਈ ਚੇਤਨਾ ਹੈ । ਇਹ ਚੇਤਨਾਵਾਂ ਦੀ ਚੇਤਨਾ ਹੈ, ਦੁਰਖੀਮ ਲਿਖਦੇ ਹਨ, “ਇੱਕ ਸਮਾਜਿਕ ਵਿਅਕਤੀਗਤ ਉੱਤੇ ਪ੍ਰਯੋਗ ਕਰ ਸਕਣ ਯੋਗ ਹੈ ।”

3. ਵਿਆਪਕਤਾ (Generality) – ਸਮਾਜਿਕ ਤੱਥਾਂ ਦੀ ਤੀਜੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਮਾਜ ਵਿਸ਼ੇਸ਼ ਵਿੱਚ ਆਦਿਅੰਤ ਤਕ ਫੈਲੇ ਹੁੰਦੇ ਹਨ । ਇਹ ਸਾਂਝੇ ਹੁੰਦੇ ਹਨ । ਇਹ ਵਿਲੱਖਣ ਵਿਅਕਤੀਗਤ ਵਿਸ਼ੇਸ਼ਤਾਵਾਂ ਨਹੀਂ ਹੁੰਦੇ । ਇਹ ਵਿਆਪਕਤਾ ਅਨੇਕਾਂ ਵਿਅਕਤ ਤੱਥਾਂ ਦੇ ਸਿਰਫ਼ ਜੋੜਫਲ ਮਾਤਰ ਦਾ ਹੀ ਨਤੀਜਾ ਨਹੀਂ ਹੁੰਦੇ । ਇਹ ਤਾਂ ਸ਼ੁੱਧ ਰੂਪ ਵਿਚ ਆਪਣੇ ਸੁਭਾਅ ਤੋਂ ਹੀ ਸਮੂਹਿਕ ਹੁੰਦੇ ਹਨ ਅਤੇ ਵਿਅਕਤੀਆਂ ਉੱਪਰ ਇਨ੍ਹਾਂ ਦਾ ਪ੍ਰਭਾਵ ਇਨ੍ਹਾਂ ਦੀ ਸਮੂਹਿਕ ਵਿਸ਼ੇਸ਼ਤਾ ਦਾ ਨਤੀਜਾ ਹੁੰਦਾ ਹੈ ।

ਇਸ ਤਰਾਂ ਅਸੀਂ ਦੇਖਦੇ ਹਾਂ ਕਿ ਦਰਖੀਮ ਦੇ ਅਨੁਸਾਰ ਸਮਾਜਿਕ ਤੱਥਾਂ ਦੇ ਉੱਪਰ ਲਿਖੇ ਵਿਸ਼ਲੇਸ਼ਣ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਮਾਜਿਕ ਤੱਥਾਂ ਦੀਆਂ ਦੋ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੁੰਦੀਆਂ ਹਨ ।

  1. ਸਮਾਜਿਕ ਤੱਥ ਵਿਅਕਤੀਗਤ ਵਿਚਾਰਾਂ ਤੋਂ ਸੁਤੰਤਰ ਆਪਣੀ ਅਲੱਗ ਸੁਤੰਤਰ ਹੋਂਦ ਰੱਖਦੇ ਹਨ ਅਰਥਾਤ ਵਿਅਕਤੀ ਤੋਂ ਅਲੱਗ ਹੁੰਦੇ ਹਨ ।
  2. ਸਮਾਜਿਕ ਤੌਤਾਂ ਦਾ ਵਿਅਕਤੀ ਉੱਪਰ ਇੱਕ ਮਜਬੂਰੀ ਦਾ ਪ੍ਰਭਾਵ ਪੈਂਦਾ ਹੈ ਅਰਥਾਤ ਇਹ ਵਿਅਕਤੀ ਉੱਪਰ ਦਬਾਅ ਪਾਉਣ ਦੀ ਸ਼ਕਤੀ ਨਾਲ ਭਰੇ ਹੁੰਦੇ ਹਨ ।

ਉੱਪਰਲੀ ਵਿਵੇਚਨਾ ਦੇ ਆਧਾਰ ਤੇ ਹੀ ਦੁਰਖੀਮ ਨੇ ਆਪਣੇ ਪਹਿਲੇ ਅਧਿਆਇ ਦੀਆਂ ਆਖ਼ਰੀ ਲਾਈਨਾਂ ਵਿੱਚ ਸਮਾਜਿਕ ਤੱਥ ਨੂੰ ਪੇਸ਼ ਕਰਦੇ ਹੋਏ ਲਿਖਿਆ ਹੈ ਕਿ, “ਇੱਕ ਸਮਾਜਿਕ ਤੱਥ ਕੰਮ ਕਰਨ ਦਾ ਉਹ ਹਰ ਤਰੀਕਾ ਹੈ, ਚਾਹੇ ਨਿਸ਼ਚਿਤ ਹੋਵੇ ਜਾਂ ਨਹੀਂ, ਜੋ ਕਿ ਵਿਅਕਤੀ ਉੱਪਰ ਬਾਹਰੀ ਦਬਾਅ ਪਾਉਣ ਦੀ ਸ਼ਕਤੀ ਰੱਖਦਾ ਹੋਵੇ ਜਾਂ ਕੰਮ ਕਰਨ ਦਾ ਉਹ ਹਰ ਢੰਗ ਜਾਂ ਤਰੀਕਾ ਹੈ ਜੋ ਕਿ ਇੱਕ ਦਿੱਤੇ ਹੋਏ ਸਮਾਜ ਵਿੱਚ ਸਾਰੇ ਪਾਸੇ ਆਮ ਹੈ ਤੇ ਨਾਲ ਹੀ ਵਿਅਕਤੀਗਤ ਵਿਚਾਰਾਂ ਤੋਂ ਸੁਤੰਤਰ ਉਸਦੀ ਆਪਣੀ ਅਲੱਗ ਹੋਂਦ ਬਣੀ ਰਹਿੰਦੀ ਹੈ ।

ਬਹੁਤ ਸੰਖੇਪ ਵਿਚ ਦੁਰਖੀਮ ਅਨੁਸਾਰ ਸਮਾਜਿਕ ਤੱਥ ਕੰਮ ਕਰਨ ਦਾ ਉਹ ਹਰ ਤਰੀਕਾ ਹੈ ਜੋ ਵਿਅਕਤੀਆਂ ਤੋਂ ਮਜਬੂਰ ਹੈ ਅਤੇ ਵਿਅਕਤੀ ਉੱਪਰ ਦਬਾਅ ਪਾਉਣ ਦੀ ਸ਼ਕਤੀ ਰੱਖਦਾ ਹੈ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

ਪ੍ਰਸ਼ਨ 6.
ਦੁਰਖੀਮ ਦੇ ਕਿਰਤ ਵੰਡ ਦੇ ਸਿਧਾਂਤ ਦੀ ਵਿਵੇਚਨਾ ਕਰੋ ।
ਉੱਤਰ-
ਦੁਰਖੀਮ ਨੇ 1893 ਈ: ਵਿਚ ਫਰੈਂਚ ਭਾਸ਼ਾ ਵਿਚ ਆਪਣੀ ਪਹਿਲੀ ਕਿਤਾਬ De La Division du Trovail Social ਦੇ ਨਾਮ ਨਾਲ ਪ੍ਰਕਾਸ਼ਿਤ ਕੀਤੀ । ਚਾਹੇ ਇਹ ਦੁਰਖੀਮ ਦਾ ਪਹਿਲਾ ਗੰਥ ਸੀ ਪਰ ਉਸਦੀ ਪ੍ਰਸਿੱਧੀ ਦੀ ਇਹ ਇਕ ਆਧਾਰਸ਼ਿਲਾ ਸੀ । ਇਸੇ ਗੰਥ ਉੱਤੇ ਦੁਰਖੀਮ ਨੂੰ 1893 ਵਿਚ ਪੈਰਿਸ ਵਿਸ਼ਵ ਵਿਦਿਆਲੇ ਵਿਚ ਡਾਕਟਰੇਟ ਦੀ ਉਪਾਧੀ ਪ੍ਰਦਾਨ ਕੀਤੀ ਗਈ ਸੀ । ਇਸ ਮਹਾਨ ਗ੍ਰੰਥ ਵਿਚ ਦੁਰਖੀਮ ਨੇ ਸਮਾਜਿਕ ਕਿਰਤ ਵੰਡ ਦਾ ਖੁੱਲਾ ਸਿਧਾਂਤ ਪੇਸ਼ ਕੀਤਾ ਹੈ । ਦੁਰਖੀਮ ਦੀ ਇਹ ਕਿਤਾਬ ਤਿੰਨ ਭਾਗਾਂ ਵਿਚ ਵੰਡੀ ਹੋਈ ਹੈ । ਹਰ ਭਾਗ ਵਿਚ ਦੁਰਖੀਮ ਨੇ ਕਿਰਤ ਵੰਡ ਦੇ ਵੱਖਵੱਖ ਪੱਖਾਂ ਦੀ ਵਿਵੇਚਨਾ ਕੀਤੀ ਹੈ । ਇਹ ਤਿੰਨ ਖੰਡ ਹਨ-

  1. ਕਿਰਤ ਵੰਡ ਦੇ ਕੰਮ (The Functions of Division of Labours)
  2. ਕਾਰਨ ਅਤੇ ਦਸ਼ਾਵਾਂ (Causes and Conditions)
  3. ਕਿਰਤ ਵੰਡ ਦੇ ਅਸਾਧਾਰਨ ਸਰੂਪ (Abnormal forms of Division of Labour) ।

ਦੁਰਖੀਮ ਨੇ ਆਪਣੀ ਕਿਤਾਬ ਦੇ ਪਹਿਲੇ ਹਿੱਸੇ ‘ਕਿਰਤ ਵੰਡ ਦੇ ਕੰਮ’ ਵਿਚ ਕਿਰਤ ਵੰਡ ਨੂੰ ਸਮਾਜਿਕ ਏਕਤਾ (Social Solidarity) ਦਾ ਆਧਾਰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ । ਨਾਲ ਹੀ ਉਸਦੇ ਵਿਗਿਆਨਿਕ ਅਧਿਐਨ ਦੀ ਨਜ਼ਰ ਤੋਂ ਕਾਨੂੰਨਾਂ ਦੇ ਸਰੂਪ, ਏਕਤਾ ਦੇ ਰੂਪ, ਮਨੁੱਖੀ ਸੰਬੰਧਾਂ ਦੇ ਸਰੂਪ, ਅਪਰਾਧ, ਦੰਡ, ਸਮਾਜਿਕ ਵਿਕਾਸ ਆਦਿ ਅਨੇਕਾਂ ਮੁਸ਼ਕਿਲਾਂ ਅਤੇ ਧਾਰਨਾਵਾਂ ਦੀ ਵਿਆਖਿਆ ਪੇਸ਼ ਕੀਤੀ ਹੈ । ਦੂਜੇ ਹਿੱਸੇ ਵਿਚ ਕਿਰਤ ਵੰਡ ਦੇ ਕਾਰਨਾਂ ਅਤੇ ਦਸ਼ਾਵਾਂ ਨਤੀਜਿਆਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਪੇਸ਼ ਕੀਤਾ ਹੈ । ਤੀਜੇ ਖੰਡ ਵਿਚ ਦੁਰਖੀਮ ਨੇ ਕਿਰਤ ਵੰਡ ਦੇ ਅਸਾਧਾਰਨ ਸਰੂਪਾਂ ਦੀ ਵਿਵੇਚਨਾ ਦਿੱਤੀ ਹੈ ।

ਹੁਣ ਅਸੀਂ ਦੁਰਖੀਮ ਦੇ ਤਿੰਨਾਂ ਹਿੱਸਿਆਂ ਦੀ ਵਿਵੇਚਨਾ ਦੀ ਮੱਦਦ ਨਾਲ ਸਮਾਜਿਕ ਕਿਰਤ ਵੰਡ ਦੇ ਸਿਧਾਂਤ ਦੀ ਵਿਵੇਚਨਾ ਕਰਾਂਗੇ ।

ਕਿਰਤ ਵੰਡ ਦੇ ਕੰਮ (Functions of Division of Labour)

ਦੁਰਖੀਮ ਹਰੇਕ ਸਮਾਜਿਕ ਤੱਥ ਨੂੰ ਇਕ ਨੈਤਿਕ ਤੱਥ ਦੇ ਰੂਪ ਵਿਚ ਸਵੀਕਾਰ ਕਰਦੇ ਹਨ । ਕੋਈ ਵੀ ਸਮਾਜਿਕ ਪ੍ਰਤੀਮਾਨ ਨੈਤਿਕ ਆਧਾਰ ਉੱਤੇ ਹੀ ਸੁਰੱਖਿਅਤ ਰਹਿੰਦਾ ਹੈ । ਇਕ ਕਾਰਜਵਾਦੀ ਦੇ ਰੂਪ ਵਿਚ ਸਭ ਤੋਂ ਪਹਿਲਾਂ ਦੁਰਖੀਮ ਨੇ ਕਿਰਤ ਵੰਡ ਦੇ ਕੰਮ ਦੀ ਖੋਜ ਕੀਤੀ ਹੈ । ਦੁਰਖੀਮ ਨੇ ਸਭ ਤੋਂ ਪਹਿਲਾਂ ‘ਕੰਮ’ ਸ਼ਬਦ ਦਾ ਅਰਥ ਸਪੱਸ਼ਟ ਕੀਤਾ ਹੈ । ਕੰਮ ਦੇ ਉਨ੍ਹਾਂ ਨੇ ਦੋ ਅਰਥ ਦੱਸੇ ਹਨ ।

  1. ਕੰਮ ਦਾ ਮਤਲਬ ਗਤੀ ਵਿਵਸਥਾ ਤੋਂ ਹੈ ਅਰਥਾਤ ਕ੍ਰਿਆ ਤੋਂ ਹੈ ਅਤੇ
  2. ਕੰਮ ਦਾ ਦੂਜਾ ਅਰਥ ਇਸ ਕ੍ਰਿਆ ਜਾਂ ਗਤੀ ਅਤੇ ਉਸਦੇ ਅਨੁਰੂਪ ਜ਼ਰੂਰਤਾਂ ਦੇ ਆਪਸੀ ਸੰਬੰਧਾਂ ਤੋਂ ਹੈ ਅਰਥਾਤ ਕਿਆ ਦੇ ਦੁਆਰਾ ਪੂਰੀ ਹੋਣ ਵਾਲੀ ਜ਼ਰੂਰਤ ਤੋਂ ਹੈ ।

ਦੁਰਖੀਮ ‘ਕੰਮ’ ਦਾ ਪ੍ਰਯੋਗ ਦੁਜੇ ਅਰਥਾਂ ਵਿਚ ਕਰਦੇ ਹਨ । ਇਸ ਤਰ੍ਹਾਂ ਕਿਰਤ ਵੰਡ ਦੇ ਕੰਮ ਤੋਂ ਉਨ੍ਹਾਂ ਦਾ ਮਤਲਬ ਇਹ ਹੈ ਕਿ ਕਿਰਤ ਵੰਡ ਦੀ ਪ੍ਰਕ੍ਰਿਆ ਸਮਾਜ ਦੀ ਹੋਂਦ ਦੇ ਲਈ ਕਿਹੜੀ ਮੌਲਿਕ ਜ਼ਰੂਰਤ ਪੂਰੀ ਕਰਦੀ ਹੈ । ਕੰਮ ਤਾਂ ਉਹ ਹੈ ਜਿਸਦੀ ਅਣਹੋਂਦ ਵਿਚ ਉਸਦੇ ਤੱਤਾਂ ਦੀ ਮੌਲਿਕ ਜ਼ਰੂਰਤ ਦੀ ਪੂਰਤੀ ਨਹੀਂ ਹੋ ਸਕਦੀ ।

ਆਮ ਤੌਰ ਉੱਤੇ ਇਹ ਕਿਹਾ ਜਾਂਦਾ ਹੈ ਕਿ ਕਿਰਤ ਵੰਡ ਦਾ ਕੰਮ ਸਭਿਅਤਾ ਦਾ ਵਿਕਾਸ ਕਰਨਾ ਹੈ ਕਿਉਂਕਿ ਇਹ ਸਪੱਸ਼ਟ ਸੱਚ ਹੈ ਕਿ ਕਿਰਤ ਵੰਡ ਦੇ ਵਿਕਾਸ ਦੇ ਨਾਲ-ਨਾਲ ਵਿਸ਼ੇਸ਼ੀਕਰਨ ਦੇ ਨਤੀਜੇ ਵਜੋਂ ਸਮਾਜਾਂ ਵਿਚ ਸੱਭਿਅਤਾ ਵੱਧਦੀ ਹੈ । ਕਿਰਤ ਵੰਡ ਦੇ ਨਤੀਜੇ ਵਜੋਂ ਉਤਪਾਦਨ ਸ਼ਕਤੀ ਵਿਚ ਵਾਧਾ ਹੁੰਦਾ ਹੈ, ਭੌਤਿਕ ਅਤੇ ਬੌਧਿਕ ਵਿਕਾਸ ਹੁੰਦਾ ਅਤੇ ਸਾਧਾਰਨ ਜੀਵਨ ਵਿਚ ਸੁੱਖ ਦੇ ਉਪਭੋਗ ਅਤੇ ਗਿਆਨ ਦਾ ਪ੍ਰਸਾਰ ਹੁੰਦਾ ਹੈ । ਇਸ ਲਈ ਆਮ ਤੌਰ ਉੱਤੇ ਕਿਰਤ ਵੰਡ ਨੂੰ ਸਭਿਅਤਾ ਦਾ ਸਰੋਤ ਕਿਹਾ ਜਾਂਦਾ ਹੈ ।

ਦੁਰਖੀਮ ਨੇ ਇਸਦਾ ਵਿਰੋਧ ਕੀਤਾ ਹੈ । ਉਨ੍ਹਾਂ ਨੇ ਸਭਿਅਤਾ ਦੇ ਵਿਕਾਸ ਨੂੰ ਕਿਰਤ ਵੰਡ ਦਾ ਕੰਮ ਨਹੀਂ ਮੰਨਿਆ ਹੈ । ਦੁਰਖੀਮ ਦੇ ਅਨੁਸਾਰ ਸਰੋਤ ਦਾ ਅਰਥ ਕੰਮ ਨਹੀਂ ਹੈ । ਸੁੱਖਾਂ ਵਿਚ ਵਾਧਾ ਜਾਂ ਬੌਧਿਕ ਅਤੇ ਭੌਤਿਕ ਵਿਕਾਸ ਕਿਰਤ ਵੰਡ ਦੇ ਨਤੀਜੇ ਵਜੋਂ ਉਤਪੰਨ ਹੁੰਦੇ ਹਨ । ਇਸ ਲਈ ਇਹ ਇਸ ਪ੍ਰਕ੍ਰਿਆ ਦੇ ਨਤੀਜੇ ਹਨ, ਕੰਮ ਨਹੀਂ । ਕੰਮ ਦਾ ਅਰਥ ਨਤੀਜੇ ਨਹੀਂ ਹੁੰਦਾ ।

ਸੱਭਿਅਤਾ ਦੇ ਵਿਕਾਸ ਵਿਚ ਤਿੰਨ ਪ੍ਰਕਾਰ ਦਾ ਵਿਕਾਸ ਸ਼ਾਮਲ ਹੈ ਅਤੇ ਇਹ ਤਿੰਨ ਪ੍ਰਕਾਰ ਹੇਠਾਂ ਲਿਖੇ ਹਨ-

  1. ਉਦਯੋਗਿਕ ਜਾਂ ਆਰਥਿਕ ਪੱਖ
  2. ਕਲਾਤਮਕ ਪੱਖ
  3. ਵਿਗਿਆਨਿਕ ਪੱਖ ।

ਦੁਰਖੀਮ ਨੇ ਸੱਭਿਅਤਾ ਦੇ ਇਨ੍ਹਾਂ ਤਿੰਨਾਂ ਹੀ ਪੱਖਾਂ ਦੇ ਵਿਕਾਸ ਨੂੰ ਨੈਤਿਕ ਤੱਤਾਂ ਤੋਂ ਵਿਹੀਨ ਦੱਸਿਆ ਹੈ । ਉਸਦੇ ਵਿਚਾਰ ਨਾਲ ਉਦਯੋਗਿਕ, ਕਲਾਤਮਕ ਅਤੇ ਵਿਗਿਆਨਿਕ ਵਿਕਾਸ ਦੇ ਨਾਲ-ਨਾਲ ਸਮਾਜਾਂ ਵਿਚ ਅਪਰਾਧ, ਆਤਮ ਹੱਤਿਆ ਆਦਿ ਅਨੈਤਿਕ ਘਟਨਾਵਾਂ ਵਿਚ ਵਾਧਾ ਹੁੰਦਾ ਹੈ | ਅੰਤ ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਕੰਮ ਸੱਭਿਅਤਾ ਦਾ ਵਿਕਾਸ ਨਹੀਂ ਹੈ ।

ਪਰ ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਕੰਮ ਕੀ ਹੈ ? ਦੁਰਖੀਮ ਦੇ ਅਨੁਸਾਰ ‘ਨਵੇਂ ਸਮੂਹਾਂ ਦਾ ਨਿਰਮਾਣ ਅਤੇ ਉਨ੍ਹਾਂ ਦੀ ਏਕਤਾ’ ਹੀ ਕਿਰਤ ਵੰਡ ਦੇ ਕੰਮ ਹਨ । ਦੁਰਖੀਮ ਨੇ ਸਮਾਜ ਦੀ ਹੋਂਦ ਨਾਲ ਸੰਬੰਧਿਤ ਕਿਸੇ ਨੈਤਿਕ ਜ਼ਰੁਰਤ ਨੂੰ ਹੀ ਕਿਰਤ ਵੰਡ ਦੇ ਕੰਮ ਦੇ ਰੂਪ ਵਿਚ ਖੋਜਣ ਦੀ ਕੋਸ਼ਿਸ਼ ਕੀਤੀ ਹੈ । ਉਸਦੇ ਵਿਚਾਰ ਅਨੁਸਾਰ ਸਮਾਜ ਦੇ ਮੈਂਬਰਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਆਪਸੀ ਸੰਬੰਧਾਂ ਵਿਚ ਵਾਧਾ ਹੋਣ ਨਾਲ ਹੌਲੀ-ਹੌਲੀ ਕਿਰਤ ਵੰਡ ਦੀ ਪ੍ਰਕ੍ਰਿਆ ਦਾ ਵਿਕਾਸ ਹੋਇਆ ਹੈ । ਇਸ ਪ੍ਰਕ੍ਰਿਆ ਵਿਚ ਬਹੁਤ ਸਾਰੇ ਨਵੇਂ-ਨਵੇਂ ਵਿਵਸਾਇਕ ਅਤੇ ਸਮਾਜਿਕ ਸਮੂਹਾਂ ਦਾ ਨਿਰਮਾਣ ਹੋਇਆ ਹੈ । ਇਨ੍ਹਾਂ ਵੱਖ-ਵੱਖ ਸਮੂਹਾਂ ਦੀ ਏਕਤਾ ਦਾ ਪ੍ਰਸ਼ਨ ਸਮਾਜ ਦੀ ਹੋਂਦ ਦੇ ਲਈ ਬਹੁਤ ਜ਼ਰੂਰੀ ਹੈ । ਇਨ੍ਹਾਂ ਦੀ ਆਪਸੀ ਏਕਤਾ ਦੀ ਅਣਹੋਂਦ ਵਿਚ ਸਮਾਜਿਕ ਵਿਵਸਥਾ ਅਤੇ ਸੰਤੁਲਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ । ਇਸ ਲਈ ਇਨ੍ਹਾਂ ਵੱਖ-ਵੱਖ ਸਮੂਹਾਂ ਦੇ ਵਿਚ ਏਕਤਾ ਇਕ ਨੈਤਿਕ ਜ਼ਰੂਰਤ ਹੈ ।

ਦੁਰਖੀਮ ਦੇ ਅਨੁਸਾਰ ਸਮਾਜ ਦੀ ਕਿਸੇ ਜ਼ਰੂਰਤ ਦੀ ਪੂਰਤੀ ਕਿਰਤ ਵੰਡ ਵਲੋਂ ਕੀਤੀ ਜਾਂਦੀ ਹੈ । ਜਿੱਥੇ ਇਕ ਪਾਸੇ ਕਿਰਤ ਵੰਡ ਨਾਲ ਨਵੇਂ ਸਮਾਜਿਕ ਸਮੂਹਾਂ ਦਾ ਨਿਰਮਾਣ ਹੁੰਦਾ ਹੈ ਉੱਥੇ ਦੂਜੇ ਪਾਸੇ ਇਨ੍ਹਾਂ ਸਮੂਹਾਂ ਦੀ ਆਪਸੀ ਏਕਤਾ ਅਤੇ ਸਮੂਹਿਕਤਾ ਬਣੀ ਰਹਿੰਦੀ ਹੈ ।

ਅੰਤ ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਕੰਮ ਸਮਾਜ ਵਿਚ ਏਕਤਾ ਸਥਾਪਿਤ ਕਰਨਾ ਹੈ । ਕਿਰਤ ਵੰਡ ਮਨੁੱਖਾਂ ਦੀਆਂ ਕ੍ਰਿਆਵਾਂ ਦੀ ਭਿੰਨਤਾ ਨਾਲ ਸੰਬੰਧਿਤ ਹੈ ਪਰ ਇਹ ਭਿੰਨਤਾ ਵੀ ਸਮਾਜ ਦੀ ਏਕਤਾ ਦਾ ਆਧਾਰ ਹੈ । ਇਸ ਸਮਾਜਿਕ ਸੱਚ ਬਾਰੇ ਦੁਰਖੀਮ ਨੇ ਤੱਥਾਤਮਕ ਆਧਾਰ ਉੱਤੇ ਦੱਸਿਆ ਹੈ ।ਉਨ੍ਹਾਂ ਨੇ ਕਿਹਾ ਕਿ ਆਪਸੀ ਖਿੱਚ ਦੇ ਦੋ ਵਿਰੋਧੀ ਆਧਾਰ ਹੋ ਸਕਦੇ ਹਨ | ਅਸੀਂ ਉਨ੍ਹਾਂ ਵਿਅਕਤੀਆਂ ਦੇ ਪ੍ਰਤੀ ਵੀ ਨੇੜਤਾ ਅੰਨੁਭਵ ਕਰਦੇ ਹਾਂ ਜਿਹੜੇ ਸਾਡੀ ਤਰ੍ਹਾਂ ਹਨ ਅਤੇ ਉਨ੍ਹਾਂ ਦੇ ਵੱਲ ਵੀ ਖਿੱਚੇ ਜਾ ਸਕਦੇ ਹਨ ਜਿਹੜੇ ਸਾਡੇ ਤੋਂ ਭਿੰਨ ਹਨ ਪਰ ਪੂਰੀ ਤਰ੍ਹਾਂ ਦੀ ਭਿੰਨਤਾ ਇਕ-ਦੂਜੇ ਨੂੰ ਆਪਣੇ ਵੱਲ ਨਹੀਂ ਖਿੱਚਦੀ । ਈਮਾਨਦਾਰ ਬੇਈਮਾਨਾਂ ਨੂੰ ਅਤੇ ਖ਼ਰਚੀਲੇ ਕੰਜੂਸਾਂ ਨੂੰ ਪਸੰਦ ਨਹੀਂ ਕਰਦੇ । ਸਿਰਫ਼ ਇਹ ਭਿੰਨਤਾ ਇਨ੍ਹਾਂ ਦੋਹਾਂ ਨੂੰ ਇਕ-ਦੂਜੇ ਦੇ ਨੇੜੇ ਲਿਆਉਂਦੀ ਹੈ ਜਿਹੜੀ ਇਕ-ਦੂਜੇ ਦੀ ਪੂਰਕ ਹੈ । ਇਕ ਦੋਸਤ ਵਿਚ ਕਿਸੇ ਚੀਜ਼ ਦੀ ਕਮੀ ਹੁੰਦੀ ਹੈ ਅਤੇ ਉਹੀ ਚੀਜ਼ ਦੂਜੇ ਵਿਚ ਹੁੰਦੀ ਹੈ ਜਿਸ ਕਾਰਨ ਦੋਹਾਂ ਦੇ ਸੰਬੰਧ ਬਣਦੇ ਹਨ ਅਤੇ ਇਕ-ਦੂਜੇ ਵੱਲ ਖਿੱਚੇ ਜਾਂਦੇ ਹਨ ।

ਦੁਰਖੀਮ ਕਹਿੰਦੇ ਹਨ ਕਿਰਤ ਵੰਡ ਦਾ ਸਭ ਤੋਂ ਮਹੱਤਵਪੂਰਨ ਨਤੀਜਾ ਇਹ ਨਹੀਂ ਕਿ ਇਹ ਵੰਡੇ ਹੋਏ ਕੰਮਾਂ ਨਾਲ ਉਤਪਾਦਨ ਵਿਚ ਵਾਧਾ ਕਰਦਾ ਹੈ ਬਲਕਿ ਇਹ ਹੈ ਕਿ ਇਹ ਉਨ੍ਹਾਂ ਨੂੰ ਸੰਗਠਿਤ ਕਰਦਾ ਹੈ । ਅੰਤ ਦੁਰਖੀਮ ਦੇ ਅਨੁਸਾਰ ਕਿਰਤਵੰਡ ਸਮੂਹਾਂ ਦਾ ਨਿਰਮਾਣ ਕਰਦਾ ਹੈ ਅਤੇ ਉਨ੍ਹਾਂ ਵਿਚ ਏਕਤਾ ਪੈਦਾ ਕਰਦਾ ਹੈ ।

1. ਕਾਨੂੰਨ ਅਤੇ ਏਕਤਾ (Law and Solidarity)

ਦੁਰਖੀਮ ਨੇ ਕਿਰਤ ਵੰਡ ਦਾ ਕੰਮ ਸਮਾਜ ਵਿਚ ਏਕਤਾ ਪੈਦਾ ਕਰਨਾ ਦੱਸਿਆ ਹੈ । ਸਮਾਜਿਕ ਏਕਤਾ ਇਕ ਨੈਤਿਕ ਤੱਥ ਹੈ । ਦੁਰਖੀਮ ਕਿਰਤ ਵੰਡ ਤੋਂ ਪੈਦਾ ਸਮਾਜਿਕ ਏਕਤਾ ਨੂੰ ਸਪੱਸ਼ਟ ਕਰਨ ਦੇ ਲਈ ਕਾਨੂੰਨ ਦਾ ਵਰਗੀਕਰਣ ਕਰਦੇ ਹਨ । ਇਸੇ ਕਾਨੂੰਨ ਦੇ ਵਰਗੀਕਰਨ ਦੇ ਅਨੁਰੂਪ ਉਨ੍ਹਾਂ ਨੇ ਸਮਾਜਿਕ ਏਕਤਾ ਦੇ ਪ੍ਰਕਾਰ ਨਿਰਧਾਰਿਤ ਕਰਦੇ ਹਨ । ਦੁਰਖੀਮ ਨੇ ਦੋ ਪ੍ਰਕਾਰਾਂ ਦੇ ਕਾਨੂੰਨਾਂ ਬਾਰੇ ਦੱਸਿਆ ਹੈ, ਉਹ ਹਨ-
(a) ਦਮਨਕਾਰੀ ਕਾਨੂੰਨ (Repressive Law)
(b) ਪ੍ਰਤੀਕਾਰੀ ਕਾਨੂੰਨ (Restitutive Law) ।

(a) ਦਮਨਕਾਰੀ ਕਾਨੂੰਨ (Repressive Law) – ਦਮਨਕਾਰੀ ਕਾਨੂੰਨਾਂ ਨੂੰ ਇਕ ਪ੍ਰਕਾਰ ਨਾਲ ਸਰਵਜਨਿਕ ਕਾਨੂੰਨ (Public Law) ਕਿਹਾ ਜਾ ਸਕਦਾ ਹੈ । ਦੁਰਖੀਮ ਦੇ ਅਨੁਸਾਰ ਇਹ ਦੋ ਪ੍ਰਕਾਰ ਦੇ ਹੁੰਦੇ ਹਨ-

(i) ਦੰਡ ਸੰਬੰਧੀ ਕਾਨੂੰਨ (Penal Law) – ਜਿਨ੍ਹਾਂ ਦਾ ਸੰਬੰਧ ਕਸ਼ਟ ਦੇਣਾ, ਹਾਨੀ ਪਹੁੰਚਾਉਣਾ, ਹੱਤਿਆ ਕਰਨਾ ਜਾਂ ਸੁਤੰਤਰਤਾ ਨਾ ਦੇਣ ਨਾਲ ਹੈ । ਇਨ੍ਹਾਂ ਨੂੰ ਸੰਗਠਿਤ ਦਮਨਕਾਰੀ ਕਾਨੂੰਨ (Organized Repressive Law) ਕਿਹਾ ਜਾ ਸਕਦਾ ਹੈ ।

(ii) ਵਿਆਪਤ ਕਾਨੂੰਨ (Diffused Law) – ਕੁਝ ਦਮਨਕਾਰੀ ਕਾਨੂੰਨ ਅਜਿਹੇ ਹੁੰਦੇ ਹਨ ਜੋ ਪੂਰੇ ਸਮੂਹ ਵਿਚ ਨੈਤਿਕਤਾ ਦੇ ਆਧਾਰ ਉੱਤੇ ਫੈਲੇ ਹੁੰਦੇ ਹਨ । ਇਸ ਲਈ ਦੁਰਖੀਮ ਇਨ੍ਹਾਂ ਨੂੰ ਵਿਆਪਤ ਕਾਨੂੰਨ ਕਹਿੰਦਾ ਹੈ । ਦੁਰਖੀਮ ਦੇ ਅਨੁਸਾਰ ਦਮਨਕਾਰੀ ਕਾਨੂੰਨ ਦਾ ਸੰਬੰਧ ਅਪਰਾਧੀ ਕੰਮਾਂ ਨਾਲ ਹੁੰਦਾ ਹੈ । ਇਹ ਕਾਨੂੰਨ ਅਪਰਾਧ ਅਤੇ ਦੰਡ ਦੀ ਵਿਆਖਿਆ ਕਰਦੇ ਹਨ । ਇਹ ਕਾਨੂੰਨ ਸਮਾਜ ਦੇ ਸਮੂਹਿਕ ਜੀਵਨ ਦੀਆਂ ਮੌਲਿਕ ਦਸ਼ਾਵਾਂ ਦਾ ਵਰਣਨ ਕਰਦੇ ਹਨ | ਹਰੇਕ ਸਮਾਜ ਦੇ ਆਪਣੇ ਮੌਲਿਕ ਹਾਲਾਤ ਹੁੰਦੇ ਹਨ । ਇਸ ਲਈ ਵੱਖ-ਵੱਖ ਸਮਾਜਾਂ ਵਿਚ ਦਮਨਕਾਰੀ ਕਾਨੂੰਨ ਵੱਖ-ਵੱਖ ਹੁੰਦੇ ਹਨ । ਇਨ੍ਹਾਂ ਦਮਨਕਾਰੀ ਕਾਨੂੰਨਾਂ ਦੀ ਸ਼ਕਤੀ ਸਮੂਹਿਕ ਮਨ ਵਿਚ ਹੁੰਦੀ ਹੈ ਅਤੇ ਸਮੂਹਿਕ ਮਨ ਸਮਾਨਤਾਵਾਂ ਤੋਂ ਸ਼ਕਤੀ ਪ੍ਰਾਪਤ ਕਰਦਾ ਹੈ ।

(b) ਪ੍ਰਤੀਕਾਰੀ ਕਾਨੂੰਨ (Restitutive Law) – ਕਾਨੂੰਨ ਦਾ ਦੂਜਾ ਪ੍ਰਕਾਰ ਪ੍ਰਤੀਕਾਰੀ ਕਾਨੂੰਨ ਵਿਵਸਥਾ ਹੈ । ਇਹ ਕਾਨੂੰਨ ਵਿਅਕਤੀਆਂ ਦੇ ਸੰਬੰਧਾਂ ਵਿਚ ਪੈਦਾ ਹੋਣ ਵਾਲੇ ਅਸੰਤੁਲਨ ਨੂੰ ਸਾਧਾਰਨ ਸਥਿਤੀ ਪ੍ਰਦਾਨ ਕਰਦੇ ਹਨ । ਇਸ ਵਰਗ ਦੇ ਅੰਤਰਗਤ ਦੀਵਾਨੀ (Civil) ਕਾਨੂੰਨ, ਵਪਾਰਿਕ ਕਾਨੂੰਨ, ਸੰਵਿਧਾਨਿਕ ਕਾਨੂੰਨ, ਪ੍ਰਸ਼ਾਸਨਿਕ ਕਾਨੂੰਨ ਆਦਿ ਆ ਜਾਂਦੇ ਹਨ । ਇਨ੍ਹਾਂ ਦਾ ਸੰਬੰਧ ਪੂਰੇ ਸਮਾਜ ਦੇ ਸਮੂਹਿਕ ਰੂਪ ਨਾਲ ਨਾ ਹੋ ਕੇ ਵਿਅਕਤੀਆਂ ਨਾਲ ਹੁੰਦਾ ਹੈ । ਇਹ ਕਾਨੂੰਨ ਸਮਾਜ ਦੇ ਮੈਂਬਰਾਂ ਦੇ ਵਿਅਕਤੀਗਤ ਸੰਬੰਧਾਂ ਵਿਚ ਪੈਦਾ ਹੋਣ ਵਾਲੇ ਅਸੰਤੁਲਨ ਨੂੰ ਦੁਬਾਰਾ ਸੰਤੁਲਿਤ ਅਤੇ ਵਿਵਸਥਿਤ ਕਰਦੇ ਹਨ । ਦੁਰਖੀਮ ਕਹਿੰਦੇ ਹਨ ਕਿ ਪ੍ਰਤੀਕਾਰੀ ਕਾਨੂੰਨ ਵਿਅਕਤੀਆਂ ਅਤੇ ਸਮਾਜ ਨੂੰ ਕੁੱਝ ਵਿਚਲੀਆਂ ਸੰਸਥਾਵਾਂ ਨਾਲ ਜੋੜਦਾ ਹੈ ।

ਕਾਨੂੰਨ ਦੇ ਉੱਪਰਲੇ ਦੋ ਪ੍ਰਕਾਰਾਂ ਦੇ ਆਧਾਰ ਉੱਤੇ ਦੁਰਖੀਮ ਦੇ ਅਨੁਸਾਰ ਦੋ ਵੱਖ-ਵੱਖ ਪ੍ਰਕਾਰ ਦੀਆਂ ਸਮਾਜਿਕ ਏਕਤਾਵਾਂ (Social Solidarity) ਦਾ ਨਿਰਮਾਣ ਹੁੰਦਾ ਹੈ । ਇਹ ਦੋ ਪ੍ਰਕਾਰ ਸਮਾਜ ਦੀਆਂ ਦੋ ਵੱਖ-ਵੱਖ ਜੀਵਨ ਸ਼ੈਲੀਆਂ ਦੇ ਨਤੀਜੇ ਹਨ । ਦਮਨਕਾਰੀ ਕਾਨੂੰਨ ਦਾ ਸੰਬੰਧ ਵਿਅਕਤੀਆਂ ਦੀ ਸਾਧਾਰਨ ਪ੍ਰਵਿਰਤੀ ਨਾਲ ਹੈ, ਸਮਾਨਤਾਵਾਂ ਨਾਲ ਹੈ, ਜਦਕਿ ਤੀਕਾਰੀ ਕਾਨੂੰਨ ਦਾ ਸੰਬੰਧ ਵਿਭਿੰਨਤਾਵਾਂ ਜਾਂ ਕਿਰਤ ਵੰਡ ਨਾਲ ਹੈ । ਦਮਨਕਾਰੀ ਕਾਨੂੰਨ ਦੇ ਦੁਆਰਾ ਜਿਸ ਪ੍ਰਕਾਰ ਦੀ ਸਮਾਜਿਕ ਏਕਤਾ ਬਣਦੀ ਹੈ ਉਸਨੂੰ ਦੁਰਖੀਮ ਯੰਤਰਿਕ ਏਕਤਾ (Mechanical Solidarity) ਕਹਿੰਦੇ ਹਨ ਅਤੇ ਪ੍ਰਤੀਕਾਰੀ ਕਾਨੂੰਨ ਆਂਗਿਕ ਏਕਤਾ (Organic Solidarity) ਦੇ ਪ੍ਰਤੀਕ ਹਨ ਜਿਸਦਾ ਆਧਾਰ ਕਿਰਤ ਵੰਡ ਹਨ । ਅੰਤ ਦੁਰਖੀਮ ਦੇ ਅਨੁਸਾਰ ਸਮਾਜ ਵਿਚ ਦੋ ਪ੍ਰਕਾਰ ਦੀ ਸਮਾਜਿਕ ਏਕਤਾ ਮਿਲਦੀ ਹੈ ।

1. ਯਾਂਤਰਿਕ ਏਕਤਾ (Mechanical Solidarity) – ਦੁਰਖੀਮ ਦੇ ਅਨੁਸਾਰ ਯਾਂਤਰਿਕ ਏਕਤਾ ਸਮਾਜ ਦੀ ਵੰਡ ਸੰਹਿਤਾ ਵਿਚ ਅਰਥਾਤ ਦਮਨਕਾਰੀ ਕਾਨੂੰਨਾਂ ਕਾਰਨ ਹੁੰਦੀ ਹੈ । ਸਮੂਹ ਦੇ ਮੈਂਬਰਾਂ ਵਿਚ ਮਿਲਣ ਵਾਲੀਆਂ ਸਮਾਨਤਾਵਾਂ ਇਸ ਏਕਤਾ ਦਾ ਆਧਾਰ ਹਨ । ਜਿਸ ਸਮਾਜ ਦੇ ਮੈਂਬਰਾਂ ਵਿਚ ਸਮਾਨਤਾਵਾਂ ਨਾਲ ਭਰਪੂਰ ਜੀਵਨ ਹੁੰਦਾ ਹੈ, ਜਿੱਥੇ ਵਿਚਾਰਾਂ, ਵਿਸ਼ਵਾਸਾਂ, ਕੰਮਾਂ ਅਤੇ ਜੀਵਨ ਸ਼ੈਲੀ ਦੇ ਸਾਧਾਰਨ ਤੀਮਾਨ ਅਤੇ ਆਦਰਸ਼ ਪ੍ਰਚਲਿਤ ਹੁੰਦੇ ਹਨ ਅਤੇ ਜਿਹੜੇ ਸਮਾਜ ਇਨ੍ਹਾਂ ਸਮਾਨਤਾਵਾਂ ਦੇ ਨਤੀਜੇ ਵਜੋਂ ਇਕ ਸਮੂਹਿਕ ਇਕਾਈ ਦੇ ਰੂਪ ਵਿਚ ਸੋਚਦਾ ਅਤੇ ਕ੍ਰਿਆ ਕਰਦਾ ਹੈ, ਉਹ ਯਾਂਤਰਿਕ ਏਕਤਾ ਵਿਖਾਉਂਦਾ ਹੈ ਅਰਥਾਤ ਉਸਦੇ ਮੈਂਬਰ ਮਸ਼ੀਨ ਦੇ ਵੱਖ-ਵੱਖ ਪੁਰਜਿਆਂ ਦੀ ਤਰ੍ਹਾਂ ਸੰਗਠਿਤ ਰਹਿੰਦੇ ਹਨ । ਦੁਰਖੀਮ ਨੇ ਅਪਰਾਧੀ ਕੰਮਾਂ ਨੂੰ ਦਮਨਕਾਰੀ ਕਾਨੂੰਨ ਅਤੇ ਯਾਂਤਰਿਕ ਏਕਤਾ ਦੀ ਅਨੁਰੂਪਤਾ ਦਾ ਮਾਧਿਅਮ ਦੱਸਿਆ ਹੈ ।

2. ਆਂਗਿਕ ਏਕਤਾ (Organic Solidarity) – ਦੁਰਖੀਮ ਦੇ ਅਨੁਸਾਰ ਦੂਜੀ ਏਕਤਾ ਆਂਗਿਕ ਏਕਤਾ ਹੈ । ਦਮਨਕਾਰੀ ਕਾਨੂੰਨ ਦੀ ਸ਼ਕਤੀ ਸਮੂਹਿਕ ਚੇਤਨਾ ਵਿਚ ਹੁੰਦੀ ਹੈ | ਸਮੁਹਿਕ ਚੇਤਨਾ ਸਮਾਨਤਾਵਾਂ ਤੋਂ ਸ਼ਕਤੀ ਪ੍ਰਾਪਤ ਕਰਦੀ ਹੈ । ਆਂਗਿਕ ਸਮਾਜਾਂ ਵਿਚ ਦਮਨਕਾਰੀ ਕਾਨੂੰਨਾਂ ਦੀ ਪ੍ਰਧਾਨਤਾ ਹੁੰਦੀ ਹੈ ਕਿਉਂਕਿ ਉਨ੍ਹਾਂ ਵਿਚ ਸਮਾਨਤਾਵਾਂ ਸਮਾਜਿਕ ਜੀਵਨ ਦਾ ਆਧਾਰ ਹਨ । ਦੁਰਖੀਮ ਦੇ ਅਨੁਸਾਰ ਆਧੁਨਿਕ ਸਮਾਜ ਕਿਰਤ ਵੰਡ ਅਤੇ ਵਿਸ਼ੇਸ਼ੀਕਰਣ ਤੋਂ ਪ੍ਰਭਾਵਿਤ ਹਨ । ਜਿਸ ਵਿਚ ਸਮਾਨਤਾਵਾਂ ਦੀ ਥਾਂ ਵਿਭਿੰਨਤਾਵਾਂ ਪ੍ਰਮੁੱਖ ਹਨ । ਸਮੂਹਿਕ ਜੀਵਨ ਦੀ ਇਹ ਵਿਭਿੰਨਤਾ ਵਿਅਕਤੀਗਤ ਚੇਤਨਾ ਨੂੰ ਪ੍ਰਮੁੱਖਤਾ ਦਿੰਦੀ ਹੈ ।

ਆਧੁਨਿਕ ਸਮਾਜ ਵਿਚ ਵਿਅਕਤੀ ਪ੍ਰਤੱਖ ਰੂਪ ਨਾਲ ਸਮੂਹ ਨਾਲ ਬੰਨਿਆਂ ਨਹੀਂ ਰਹਿੰਦਾ । ਇਸ ਸਮਾਜ ਵਿਚ ਮਨੁੱਖਾਂ ਦੇ ਆਪਸੀ ਸੰਬੰਧਾਂ ਦਾ ਮਹੱਤਵ ਜ਼ਿਆਦਾ ਹੁੰਦਾ ਹੈ । ਇਹੀ ਕਾਰਨ ਹੈ ਕਿ ਦੁਰਖੀਮ ਨੇ ਆਧੁਨਿਕ ਸਮਾਜਾਂ ਵਿਚ ਦਮਨਕਾਰੀ ਕਾਨੂੰਨ ਦੀ ਥਾਂ ਤੀਕਾਰੀ ਕਾਨੂੰਨ ਦੀ ਪ੍ਰਧਾਨਤਾ ਦੱਸੀ ਹੈ । ਵਿਭਿੰਨਤਾਪੂਰਨ ਜੀਵਨ ਵਿਚ ਮਨੁੱਖਾਂ ਨੂੰ ਇਕ-ਦੂਜੇ ਉੱਥੇ ਨਿਰਭਰ ਰਹਿਣਾ ਪੈਂਦਾ ਹੈ । ਹਰੇਕ ਵਿਅਕਤੀ ਸਿਰਫ਼ ਇਕ ਕੰਮ ਵਿਚ ਵਿਸ਼ੇਸ਼ ਯੋਗਤਾ ਪ੍ਰਾਪਤ ਕਰ ਸਕਦਾ ਹੈ ਅਤੇ ਬਾਕੀ ਸਾਰੇ ਕੰਮਾਂ ਦੇ ਲਈ ਉਸਨੂੰ ਹੋਰਾਂ ਉੱਤੇ ਨਿਰਭਰ ਰਹਿਣਾ ਪੈਂਦਾ ਹੈ । ਸਮੂਹ ਦੇ ਮੈਂਬਰਾਂ ਦੀ ਇਹ ਆਪਸੀ ਨਿਰਭਰਤਾ, ਉਨ੍ਹਾਂ ਦੀ ਵਿਅਕਤੀਗਤ ਅਸਮਾਨਤਾ ਉਨ੍ਹਾਂ ਨੂੰ ਇਕ-ਦੂਜੇ ਦੇ ਨੇੜੇ ਆਉਣ ਲਈ ਮਜ਼ਬੂਰ ਕਰਦੀ ਹੈ ਜਿਸਦੇ ਆਧਾਰ ਉੱਤੇ ਸਮਾਜ ਵਿਚ ਏਕਤਾ ਦੀ ਸਥਾਪਨਾ ਹੁੰਦੀ ਹੈ । ਇਸ ਏਕਤਾ ਨੂੰ ਦੁਰਖੀਮ ਨੇ ਆਂਗਿਕ ਏਕਤਾ (Organic Solidarity) ਕਿਹਾ ਹੈ । ਇਹ ਤੀਕਾਰੀ ਕਾਨੂੰਨ ਵਿਵਸਥਾ ਵਿਚ ਦਿਖਾਈ ਦਿੰਦਾ ਹੈ ।

ਦੁਰਖੀਮ ਦੇ ਅਨੁਸਾਰ ਇਹ ਏਕਤਾ ਸਰੀਰਕ ਏਕਤਾ ਦੇ ਸਮਾਨ ਹੈ । ਹੱਥ, ਪੈਰ, ਨੱਕ, ਕੰਨ, ਅੱਖ ਆਦਿ ਆਪਣੇ-ਆਪਣੇ ਵਿਸ਼ੇਸ਼ ਕੰਮਾਂ ਦੇ ਆਧਾਰ ਉੱਤੇ ਸੁਤੰਤਰ ਅੰਗਾਂ ਦੇ ਰੂਪ ਵਿਚ ਹੋਂਦ ਰੱਖਦੇ ਹਨ ਪਰ ਉਨ੍ਹਾਂ ਦੇ ਇਹ ਕੰਮ ਤਾਂ ਹੀ ਸੰਭਵ ਹਨ ਜਦੋਂ ਤਕ ਉਹ ਇਕ-ਦੂਜੇ ਨਾਲ ਮਿਲੇ ਹੋਏ ਹਨ, ਹੱਥ ਸਰੀਰ ਤੋਂ ਵੱਖ ਹੋ ਕੇ ਕੋਈ ਕੰਮ ਨਹੀਂ ਕਰ ਸਕਦਾ । ਦੂਜੇ ਸ਼ਬਦਾਂ ਵਿਚ ਸਰੀਰ ਦੇ ਵੱਖ-ਵੱਖ ਅੰਗਾਂ ਵਿਚ ਏਕਤਾ ਤਾਂ ਹੈ ਪਰ ਉਹ ਆਪਸੀ ਨਿਰਭਰਤਾ ਉੱਤੇ ਟਿਕੀ ਹੋਈ ਹੈ ।

ਦੁਰਖੀਮ ਦੇ ਅਨੁਸਾਰ ਜਨਸੰਖਿਆ ਵੱਧਣ ਨਾਲ ਜ਼ਰੂਰਤਾਂ ਵੀ ਵਧਦੀਆਂ ਹਨ । ਇਨ੍ਹਾਂ ਵਧੀਆ ਹੋਈਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕਿਰਤ ਵੰਡ ਅਤੇ ਵਿਸ਼ੇਸ਼ੀਕਰਨ ਹੋ ਜਾਂਦਾ ਹੈ । ਇਸ ਲਈ ਆਧੁਨਿਕ ਸਮਾਜਾਂ ਵਿਚ ਆਂਗਿਕ ਏਕਤਾ ਵਿਖਾਈ ਦਿੰਦੀ ਹੈ ।

ਸਮਾਜ ਨੂੰ ਬਣਾਏ ਰੱਖਣ ਦੇ ਲਈ ਸਮਾਜਿਕ ਏਕਤਾ ਬਹੁਤ ਮਹੱਤਵਪੂਰਨ ਹੁੰਦੀ ਹੈ । ਆਦਿਮ ਸਮਾਜਾਂ ਵਿਚ ਸਮੂਹ ਦੇ ਮੈਂਬਰਾਂ ਵਿਚ ਪੂਰੀ ਸਮਾਨਤਾ ਹੁੰਦੀ ਹੈ ।ਉੱਥੇ ਸਮੂਹਿਕ ਚੇਤਨਾ ਜ਼ਿਆਦਾ ਤੇਜ਼ ਹੁੰਦੀ ਹੈ । ਉਹ ਇਕ-ਦੂਜੇ ਉੱਤੇ ਕਾਰਜਾਤਮਕ ਦਿਸ਼ਟੀ ਤੋਂ ਹੀ ਨਿਰਭਰ ਨਹੀਂ ਹੁੰਦੇ ਬਲਕਿ ਇੰਨੇ ਜੁੜੇ ਰਹਿੰਦੇ ਹਨ ਕਿ ਉਨ੍ਹਾਂ ਵਿਚ ਹਮੇਸ਼ਾਂ ਸੁਭਾਵਿਕ ਏਕਤਾ ਬਣੀ ਰਹਿੰਦੀ ਹੈ । ਇਹ ਏਕਤਾ ਦੁਰਖੀਮ ਦੇ ਸ਼ਬਦਾਂ ਵਿਚ ਠੀਕ ਵੈਸੀ ਹੀ ਹੁੰਦੀ ਹੈ ਜਿਹੋ ਜਿਹੀ ਕਿਸੇ ਯੰਤਰ ਦੀ ਏਕਤਾ ਹੁੰਦੀ ਹੈ । ਯੰਤਰ ਦੇ ਇਕ ਭਾਗ ਨੂੰ ਹਿਲਾਉਣ ਨਾਲ ਪੂਰੇ ਯੰਤਰ ਵਿਚ ਹਰਕਤ ਹੁੰਦੀ ਹੈ, ਇਸ ਲਈ ਸਮਾਨਤਾਵਾਂ ਉੱਤੇ ਆਧਾਰਿਤ ਇਸ ਏਕਤਾ ਨੂੰ ਦੁਰਖੀਮ ਯੰਤਰਿਕ ਏਕਤਾ ਕਹਿੰਦੇ ਹਨ ।

ਦੂਜੇ ਪਾਸੇ ਆਧੁਨਿਕ ਸਮਾਜਾਂ ਵਿਚ ਵਿਸ਼ੇਸ਼ੀਕਰਣ ਵੱਧਣ ਨਾਲ ਕੰਮਾਂ ਦੀ ਵੰਡ ਹੋ ਗਈ ਹੈ ਅਤੇ ਉਸਦੇ ਨਤੀਜੇ ਸਰੂਪ ਸਮਾਜਿਕ ਵਿਭਿੰਨਤਾ ਵੱਧ ਗਈ ਹੈ । ਇਸ ਕਿਰਤ ਵੰਡ ਦੇ ਨਤੀਜੇ ਵਜੋਂ ਸਮੂਹ ਦੇ ਮੈਂਬਰ ਇਕ-ਦੂਜੇ ਉੱਤੇ ਨਿਰਭਰ ਹੋ ਗਏ ਹਨ । ਕਿਸੇ ਜੀਵ ਦੀ ਏਕਤਾ ਦੀ ਤਰ੍ਹਾਂ ਸਮਾਜਿਕ ਏਕਤਾ ਦੇ ਵੱਖ-ਵੱਖ ਅੰਗਾਂ ਵਿਚ ਕਾਰਜਾਤਮਕ ਵਿਸ਼ੇਸ਼ੀਕਰਣ ਤੋਂ ਪੈਦਾ ਜ਼ਰੂਰੀ ਸਹਿਯੋਗ ਇਸ ਪੂਰੀ ਏਕਤਾ ਦੀ ਕ੍ਰਿਆਸ਼ੀਲਤਾ ਦਾ ਆਧਾਰ ਹੈ । ਇਸ ਲਈ ਕਿਰਤ ਵੰਡ ਤੋਂ ਪੈਦਾ ਸਮਾਜ ਵਿਚ ਜੋ ਏਕਤਾ ਮਿਲਦੀ ਹੈ ਉਸ ਨੂੰ ਦੁਰਖੀਮ ਆਂਗਿਕ ਏਕਤਾ ਕਹਿੰਦੇ ਹਨ ।

3. ਸੰਵਿਦਾਤਮਕ ਏਕਤਾ (Contractual Solidarity) – ਆਂਗਿਕ ਅਤੇ ਯਾਂਤਰਿਕ ਏਕਤਾ ਦੇ ਅਧਿਐਨ ਤੋਂ ਬਾਅਦ ਦੁਰਖੀਮ ਨੇ ਇਕ ਹੋਰ ਏਕਤਾ ਬਾਰੇ ਦੱਸਿਆ ਹੈ ਜਿਸ ਨੂੰ ਉਸ ਨੇ ਸੰਵਿਦਾਤਮਕ ਏਕਤਾ (Contractual Solidarity) ਜਾਂ ਸਮਝੌਤੇ ਵਾਲੀ ਏਕਤਾ ਕਿਹਾ ਹੈ ।

ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦੀ ਪ੍ਰਕਿਰਿਆ ਸਮਝੌਤੇ ਉੱਤੇ ਆਧਾਰਿਤ ਸੰਬੰਧਾਂ ਨੂੰ ਜਨਮ ਦਿੰਦੀ ਹੈ । ਸਮੂਹ ਦੇ ਲੋਕ ਆਪਸੀ ਸਮਝੌਤਿਆਂ ਦੇ ਆਧਾਰ ਉੱਤੇ ਇਕ-ਦੂਜੇ ਦੀਆਂ ਸੇਵਾਵਾਂ ਨੂੰ ਪ੍ਰਾਪਤ ਕਰਦੇ ਹਨ ਅਤੇ ਪਰਸਪਰ ਸਹਿਯੋਗ ਕਰਦੇ ਹਨ । ਇਹ ਸੱਚ ਹੈ ਕਿ ਆਧੁਨਿਕ ਸਮਾਜਾਂ ਵਿਚ ਸਮਝੌਤਿਆਂ ਦੇ ਆਧਾਰ ਤੇ ਲੋਕਾਂ ਵਿਚ ਸਹਿਯੋਗ ਅਤੇ ਏਕਤਾ ਸਥਾਪਿਤ ਹੁੰਦੀ ਹੈ ਪਰ ਕਿਰਤ ਵੰਡ ਦਾ ਕੰਮ ਸੰਵਿਦਾਤਮਕ ਏਕਤਾ ਦੀ ਉਤਪੱਤੀ ਕਰਨਾ ਹੀ ਨਹੀਂ ਹੈ । ਦੁਰਖੀਮ ਦੇ ਵਿਚਾਰ ਨਾਲ ਸੰਵਿਦਾਤਮਕ ਏਕਤਾ ਇਕ ਵਿਅਕਤੀਗਤ ਤੱਥ ਹੈ ਚਾਹੇ ਇਹ ਸਮਾਜ ਦੁਆਰਾ ਹੀ ਚਲਦੀ ਹੈ ।

PSEB 11th Class Sociology Important Questions Chapter 12 ਪੱਛਮੀ-ਸਮਾਜ ਵਿਗਿਆਨ ਦੇ ਵਿਚਾਰਕ

2. ਕਾਰਨ ਅਤੇ ਦਸ਼ਾਵਾਂ (Causes and Conditions)

ਦੁਰਖੀਮ ਦੀ ਕਿਤਾਬ The division of Labour in Society ਦਾ ਦੂਜਾ ਭਾਗ ਕਿਰਤ ਵੰਡ ਦੇ ਕਾਰਨਾਂ, ਦਸ਼ਾਵਾਂ ਅਤੇ ਨਤੀਜਿਆਂ ਨਾਲ ਸੰਬੰਧਿਤ ਹੈ । ਕਿਰਤ ਵੰਡ ਦੇ ਕਾਰਨਾਂ ਅਤੇ ਦਸ਼ਾਵਾਂ ਦੀ ਵਿਆਖਿਆ ਪੇਸ਼ ਕਰਦੇ ਸਮੇਂ ਦਰਖੀਮ ਇਹ ਕਹਿੰਦੇ ਹਨ, ਕਿ ਕਿਰਤ ਵੰਡ ਦੇ ਵਿਕਾਸ ਦੇ ਪ੍ਰੇਰਕ ਤੱਤ ਸੁਖ ਵਿਚ ਵਾਧੇ ਦੀ ਇੱਛਾ ਜਾਂ ਆਨੰਦ ਪ੍ਰਾਪਤੀ ਨਹੀਂ ਹੈ ਕਿਉਂਕਿ ਸੁੱਖ ਵਿਚ ਵਿਅਕਤੀਗਤ ਤੱਥ ਹੈ ਅਤੇ ਸੁੱਖ ਦੀ ਇੱਛਾ ਮਨੋਵਿਗਿਆਨਿਕ ਵਿਸ਼ਲੇਸ਼ਣ ਦਾ ਵਿਸ਼ਾ ਹੈ । ਸਮਾਜ ਸ਼ਾਸਤਰੀ ਵਿਵੇਚਨਾ ਦਾ ਨਹੀਂ ਜਦਕਿ ਕਿਰਤ ਵੰਡ ਨੂੰ ਦੁਰਖੀਮ ਨੇ ਸਮਾਜਿਕ ਤੱਥ ਮੰਨਿਆ ਹੈ ।

ਕਿਰਤ ਵੰਡ ਦੇ ਕਾਰਨ (Causes of Division of Labour) – ਦੁਰਖੀਮ ਨੇ ਕਿਰਤ ਵੰਡ ਦੀ ਵਿਆਖਿਆ ਸਮਾਜ ਸ਼ਾਸਤਰੀ ਆਧਾਰ ਉੱਤੇ ਕੀਤੀ ਹੈ । ਉਸਨੇ ਕਿਰਤ ਵੰਡ ਦੇ ਕਾਰਨਾਂ ਦੀ ਖੋਜ ਸਮਾਜਿਕ ਜੀਵਨ ਦੀਆਂ ਦਸ਼ਾਵਾਂ ਤੇ ਉਨ੍ਹਾਂ ਤੋਂ ਪੈਦਾ ਸਮਾਜਿਕ ਜ਼ਰੂਰਤਾਂ ਵਿਚ ਕੀਤੀ ਹੈ । ਇਸ ਨਜ਼ਰ ਤੋਂ ਉਸਨੇ ਕਿਰਤ ਵੰਡ ਦੇ ਕਾਰਨਾਂ ਨੂੰ ਦੋ ਭਾਗਾਂ ਵਿਚ ਵੰਡਿਆ ਹੈ । ਪਹਿਲਾ ਹੈ ਪ੍ਰਾਥਮਿਕ ਕਾਰਕ ਅਤੇ ਦੂਜਾ ਹੈ ਦੁਤੀਆ ਕਾਰਕ | ਪ੍ਰਾਥਮਿਕ ਕਾਰਕ ਦੇ ਰੂਪ ਵਿਚ ਦੁਰਖੀਮ ਨੇ ਜਨਸੰਖਿਆ ਵਿਚ ਵਾਧਾ ਅਤੇ ਉਸ ਤੋਂ ਪੈਦਾ ਨਤੀਜਿਆਂ ਨੂੰ ਮਾਨਤਾ ਦਿੱਤੀ ਹੈ ਜਦਕਿ ਦੁਤੀਆ ਕਾਰਕਾਂ ਨੂੰ ਉਹ ਦੋ ਭਾਗਾਂ ਵਿਚ ਰੱਖਦਾ ਹੈ । ਉਹ ਹਨ-ਆਮ ਚੇਤਨਾ ਦੀ ਵੱਧਦੀ ਹੋਈ ਅਸਪੱਸ਼ਟਤਾ ਅਤੇ ਪੈਤਿਕਤਾ ਦਾ ਘਟਦਾ ਹੋਇਆ ਪ੍ਰਭਾਵ ।

ਹੁਣ ਅਸੀਂ ਇਨ੍ਹਾਂ ਕਾਰਕਾਂ ਦੀ ਵਿਸਤਾਰ ਨਾਲ ਵਿਆਖਿਆ ਕਰਾਂਗੇ-

(i) ਜਨਸੰਖਿਆ ਦੇ ਆਕਾਰ ਅਤੇ ਘਣਤਾ ਵਿਚ ਵਾਧਾ (Increase in Density and Size of Populationਦੁਰਖੀਮ ਦੇ ਅਨੁਸਾਰ ਜਨਸੰਖਿਆ ਦੇ ਆਕਾਰ ਅਤੇ ਘਣਤਾ ਵਿਚ ਵਾਧਾ ਹੀ ਕਿਰਤ ਵੰਡ ਦਾ ਕੇਂਦਰੀ ਅਤੇ ਪ੍ਰਾਥਮਿਕ ਕਾਰਨ ਹੈ । ਦੁਰਖੀਮ ਦੇ ਅਨੁਸਾਰ, “ਕਿਰਤ ਵੰਡ ਸਮਾਜਾਂ ਵਿਚ ਜਟਿਲਤਾ ਅਤੇ ਘਣਤਾ ਦੇ ਨਾਲ ਸਿੱਧੇ ਅਨੁਪਾਤ ਵਿਚ ਰਹਿੰਦਾ ਹੈ ਅਤੇ ਜੇਕਰ ਸਮਾਜਿਕ ਵਿਕਾਸ ਦੇ ਦੌਰਾਨ ਇਹ ਲਗਾਤਾਰ ਵੱਧਦਾ ਹੈ ਤਾਂ ਇਸਦਾ ਕਾਰਨ ਇਹ ਹੈ ਕਿ ਸਮਾਜ ਲਗਾਤਾਰ ਜ਼ਿਆਦਾ ਘਣਤਾ ਅਤੇ ਜ਼ਿਆਦਾ ਜਟਿਲ ਹੋ ਜਾਂਦੇ ਹਨ ।’’ ਦੁਰਖੀਮ ਦੇ ਅਨੁਸਾਰ ਜਨਸੰਖਿਆ ਵਿਚ ਵਾਧੇ ਦੇ ਦੋ ਪੱਖ ਹਨਜਨਸੰਖਿਆ ਦੇ ਆਕਾਰ ਵਿਚ ਵਾਧਾ ਅਤੇ ਜਨਸੰਖਿਆ ਦੀ ਘਣਤਾ ਵਿਚ ਵਾਧਾ । ਇਹ ਦੋਵੇਂ ਪੱਖ ਕਿਰਤ ਵੰਡ ਨੂੰ ਜਨਮ ਦਿੰਦੇ ਹਨ । ਜਨਸੰਖਿਆ ਵਿਚ ਵਾਧਾ ਹੋਣ ਦੇ ਨਾਲ ਸਰਲ ਸਮਾਜ ਖ਼ਤਮ ਹੋਣ ਲੱਗ ਜਾਂਦੇ ਹਨ ਅਤੇ ਮਿਸ਼ਰਿਤ ਸਮਾਜ ਬਣਨ ਲੱਗ ਜਾਂਦੇ ਹਨ । ਜਨਸੰਖਿਆ ਵਿਸ਼ੇਸ਼ ਕੇਂਦਰਾਂ ਤੇ ਇਕੱਠੀ ਹੋਣ ਲੱਗ ਜਾਂਦੀ ਹੈ । ਜਨਸੰਖਿਆ ਦੀ ਘਣਤਾ ਨੂੰ ਵੀ ਦੁਰਖੀਮ ਨੇ ਦੋ ਭਾਗਾਂ ਵਿਚ ਵੰਡਿਆ ਹੈ-
(a) ਭੌਤਿਕ ਘਣਤਾ (Material Density) – ਸਰੀਰਕ ਨਜ਼ਰ ਤੋਂ ਲੋਕਾਂ ਦਾ ਇਕ ਥਾਂ ਤੇ ਇਕੱਤਰ ਹੋਣਾ ਭੌਤਿਕ ਘਣਤਾ ਹੈ ।
(b) ਨੈਤਿਕ ਘਣਤਾ (Moral Density) – ਭੌਤਿਕ ਘਣਤਾ ਦੇ ਨਤੀਜੇ ਵਜੋਂ ਲੋਕਾਂ ਦੇ ਆਪਸੀ ਸੰਬੰਧ ਵਧਦੇ ਹਨ ਜਿਸ ਨਾਲ ਉਨ੍ਹਾਂ ਦੀਆਂ ਕ੍ਰਿਆਵਾਂ ਅਤੇ ਪ੍ਰਤਿਕ੍ਰਿਆਵਾਂ ਵਿਚ ਵਾਧਾ ਹੁੰਦਾ ਹੈ । ਇਨ੍ਹਾਂ ਆਪਸੀ ਸੰਬੰਧਾਂ ਅਤੇ ਅੰਤਰਕ੍ਰਿਆਵਾਂ ਵਿਚ ਵਾਧੇ ਤੋਂ ਪੈਦਾ ਜਟਿਲਤਾ ਨੂੰ ਦੁਰਖੀਮ ਨੇ ਨੈਤਿਕ ਘਣਤਾ ਕਿਹਾ ਹੈ ।

(ii) ਸਮੂਹਿਕ ਚੇਤਨਾ ਦਾ ਘਟਣਾ ਜਾਂ ਪਤਨ-ਦੁਰਖੀਮ ਨੇ ਕਿਰਤ ਵੰਡ ਦੇ ਦੁਤੀਆ ਕਾਰਕਾਂ ਬਾਰੇ ਵੀ ਦੱਸਿਆ ਹੈ । ਇਸ ਵਿਚ ਉਸਨੇ ਸਮੂਹਿਕ ਚੇਤਨਾ ਦੇ ਪਤਨ ਨੂੰ ਸਭ ਤੋਂ ਪਹਿਲਾਂ ਰੱਖਿਆ ਹੈ । ਸਮਾਨਤਾਵਾਂ ਉੱਤੇ ਆਧਾਰਿਤ ਸਮਾਜਾਂ ਵਿਚ ਸਮੂਹਿਕ ਚੇਤਨਾ ਪ੍ਰਬਲ ਜਾਂ ਤਾਕਤਵਰ ਹੁੰਦੀ ਹੈ ਜਿਸ ਕਾਰਨ ਸਮੂਹ ਦੇ ਮੈਂਬਰ ਵਿਅਕਤੀਗਤ ਭਾਵਨਾਵਾਂ ਤੋਂ ਪ੍ਰੇਮ੍ਰਿਤ ਨਹੀਂ ਹੁੰਦੇ । ਸਮੁਹਿਕ ਭਾਵਨਾਵਾਂ ਹੀ ਉਨ੍ਹਾਂ ਨੂੰ ਰਸਤਾ ਵਿਖਾਉਂਦੀਆਂ ਹਨ । ਦੁਰਖੀਮ ਦੇ ਅਨੁਸਾਰ ਕਿਰਤ ਵੰਡ ਤਾਂ ਹੀ ਸੰਭਵ ਹੈ ਜਦੋਂ ਸਮੁਹਿਕ ਦ੍ਰਿਸ਼ਟੀਕੋਣ ਦੀ ਥਾਂ ਵਿਅਕਤੀਗਤ ਦ੍ਰਿਸ਼ਟੀਕੋਣ ਦਾ ਵਿਕਾਸ ਹੋ ਜਾਵੇ ਅਤੇ ਵਿਅਕਤੀਗਤ ਚੇਤਨਾ ਸਮੂਹਿਕ ਚੇਤਨਾ ਨੂੰ ਦਬਾ ਦੇਵੇ । ਅੰਤ ਦੁਰਖੀਮ ਦੇ ਅਨੁਸਾਰ, “ਕਿਰਤ ਵੰਡ ਦੀ ਪ੍ਰਗਤੀ ਉੱਨੀ ਹੀ ਜ਼ਿਆਦਾ ਔਖੀ ਅਤੇ ਹੌਲੀ ਹੋਵੇਗੀ ਜਿੰਨੀ ਸਮੂਹਿਕ ਚੇਤਨਾ ਨਿਸ਼ਚਿਤ ਤੇ ਮਜ਼ਬੂਤ ਹੋਵੇਗੀ । ਇਸਦੇ ਉਲਟ ਇਹ ਉੱਨੀ ਹੀ ਜ਼ਿਆਦਾ ਤੇਜ਼ ਹੋਵੇਗੀ ਜਿੰਨਾ ਵਿਅਕਤੀ ਆਪਣੇ ਵਿਅਕਤੀਗਤ ਵਾਤਾਵਰਨ ਨਾਲ ਸਮਝੌਤਾ ਕਰਨ ਵਿਚ ਸਮਰੱਥ ਹੋਵੇਗਾ ।

(iii) ਪੈਤਿਕਤਾ ਅਤੇ ਕਿਰਤ ਵੰਡ-ਦੁਰਖੀਮ ਨੇ ਦੁਤੀਆ ਕਾਰਕ ਦੇ ਦੂਜੇ ਪ੍ਰਕਾਰ ਨੂੰ ਪੈਤਿਕਤਾ ਦੇ ਘੱਟਦੇ ਪ੍ਰਭਾਵ ਨੂੰ ਕਾਰਨ ਮੰਨਿਆ ਹੈ । ਚਾਹੇ ਦੁਰਖੀਮ ਨੇ ਸਮਾਜਿਕ ਘਟਨਾਵਾਂ ਦੀ ਵਿਆਖਿਆ ਦੇ ਲਈ ਸਮਾਜਿਕ ਕਾਰਕਾਂ ਨੂੰ ਹੀ ਪ੍ਰਾਥਮਿਕਤਾ ਦਿੱਤੀ ਹੈ ਪਰ ਕਿਰਤ ਵੰਡ ਦੇ ਵਿਕਾਸ ਵਿਚ ਉਸਨੇ ਕੁੱਝ ਮਨੋ-ਸਰੀਰਕ ਕਾਰਕਾਂ ਨੂੰ ਵੀ ਉੱਤਰਦਾਈ ਮੰਨਿਆ ਹੈ । ਦੁਰਖੀਮ ਦੇ ਵਿਚਾਰ ਨਾਲ ਪੈਤਿਕਤਾ ਦਾ ਪ੍ਰਭਾਵ ਜਿੰਨਾ ਵੀ ਜ਼ਿਆਦਾ ਹੁੰਦਾ ਹੈ, ਪਰਿਵਰਤਨ ਦੇ ਮੌਕੇ ਉੱਨੇ ਹੀ ਘੱਟ ਹੁੰਦੇ ਹਨ । | ਹੋਰ ਸ਼ਬਦਾਂ ਵਿਚ ਕਿਰਤ ਵੰਡ ਦੇ ਵਿਕਾਸ ਦੇ ਲਈ ਇਹ ਜ਼ਰੂਰੀ ਹੈ ਕਿ ਪੈਤਿਕ ਗੁਣਾਂ ਨੂੰ ਮਹੱਤਵ ਨਾ ਦਿੱਤਾ ਜਾਵੇ । ਕਿਰਤ ਵੰਡ ਦਾ ਵਿਕਾਸ ਤਾਂ ਹੀ ਸੰਭਵ ਹੈ ਜਦੋਂ ਲੋਕਾਂ ਦੀ ਪ੍ਰਕਿਰਤੀ ਅਤੇ ਸੁਭਾਅ ਵਿਚ ਭਿੰਨਤਾ ਹੋਵੇ ।

ਪੈਤਿਕਤਾ ਤੋਂ ਪ੍ਰਾਪਤ ਯੋਗਤਾਵਾਂ ਦੇ ਆਧਾਰ ਤੇ ਮਨੁੱਖਾਂ ਦਾ ਵਰਗੀਕਰਨ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਜਾਤਾਂ ਨਾਲ ਸੰਬੰਧਿਤ ਕਰਕੇ, ਉਨ੍ਹਾਂ ਦੇ ਪੂਰਵਜਾਂ ਅਤੇ ਅਤੀਤ ਨਾਲ ਕਠੋਰਤਾ ਨਾਲ ਬੰਨ੍ਹ ਦੇਣ ਦੀ ਪ੍ਰਕ੍ਰਿਆ ਦਾ ਨਤੀਜਾ ਇਹ ਹੁੰਦਾ ਹੈ ਕਿ ਅਸੀਂ ਆਪਣੀਆਂ ਵਿਸ਼ੇਸ਼ ਰੁਚੀਆਂ ਦਾ ਵਿਕਾਸ ਨਹੀਂ ਕਰ ਸਕਦੇ ਅਤੇ ਪਰਿਵਰਤਨ ਨਹੀਂ ਕਰ ਸਕਦੇ । ਇਸ ਤਰ੍ਹਾਂ ਪੈਤਿਕਤਾ ਦੇ ਆਧਾਰ ਤੇ ਕੰਮਾਂ ਦੀ ਵੰਡ ਵੀ ਕਿਰਤ ਵੰਡ ਵਿਚ ਰੁਕਾਵਟ ਹੈ । ਦੁਰਮ ਦੇ ਅਨੁਸਾਰ ਸਮੇਂ ਦੀ ਗਤੀ ਅਤੇ ਸਮਾਜਿਕ ਵਿਕਾਸ ਦੇ ਨਾਲ ਲਗਾਤਾਰ ਹੋਣ ਵਾਲੇ ਪਰਿਵਰਤਨ ਪੈਤਿਕਤਾ ਵਿਚ ਲਚਕ ਪੈਦਾ ਕਰ ਦਿੰਦੇ ਹਨ ਅਰਥਾਤ ਪੈਤਿਕ ਗੁਣ ਕਮਜ਼ੋਰ ਪੈਣ ਲੱਗ ਜਾਂਦੇ ਹਨ । ਨਤੀਜੇ ਵਜੋਂ ਵਿਅਕਤੀਆਂ ਦੀਆਂ ਵਿਭਿੰਨਤਾਵਾਂ ਵਿਕਸਿਤ ਹੋ ਜਾਂਦੀਆਂ ਹਨ ਅਤੇ ਕਿਰਤ ਵੰਡ ਵਿਚ ਵਾਧਾ ਹੁੰਦਾ ਹੈ ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਦੁਰਖੀਮ ਨੇ ਜਨਸੰਖਿਆ ਵਿਚ ਵਾਧਾ, ਸਮੂਹਿਕ ਚੇਤਨਾ ਦਾ ਪਤਨ ਅਤੇ ਪੈਤਿਕਤਾ ਦੇ ਘੱਟਦੇ ਪ੍ਰਭਾਵ ਨੂੰ ਕਿਰਤ ਵੰਡ ਦਾ ਕਾਰਕ ਮੰਨਿਆ ਹੈ ।

3. ਕਿਰਤ ਵੰਡ ਦੇ ਨਤੀਜੇ (Consequences of Division of Labour)

ਕਿਰਤ ਵੰਡ ਦੇ ਪ੍ਰਾਥਮਿਕ ਅਤੇ ਦੁਤੀਆ ਕਾਰਕਾਂ ਤੋਂ ਬਾਅਦ ਦੁਰਖੀਮ ਨੇ ਇਸ ਦੇ ਵਿਕਾਸ ਦੇ ਨਤੀਜੇ ਵਜੋਂ ਪੈਦਾ ਹੋਣ ਵਾਲੇ ਨਤੀਜਿਆਂ ਉੱਤੇ ਚਾਨਣਾ ਪਾਇਆ ਹੈ । ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ‘ਕੰਮ’ ਅਤੇ ‘ਨਤੀਜੇ’ ਦੋ ਵੱਖਵੱਖ ਸ਼ਬਦ ਹਨ । ਅਜਿਹੇ ਬਹੁਤ ਸਾਰੇ ਤੱਥ, ਜਿਹੜੇ ਆਮ ਆਦਮੀ ਦੀ ਨਜ਼ਰ ਤੋਂ ਕਿਰਤ ਵੰਡ ਦੇ ਕੰਮ ਦਿਖਦੇ ਹਨ, ਉਹ ਅਸਲ ਵਿਚ ਉਸਦੇ ਨਤੀਜੇ ਹਨ । ਦੁਰਖੀਮ ਨੇ ਕਿਰਤ ਵੰਡ ਦੇ ਬਹੁਤ ਸਾਰੇ ਨਤੀਜਿਆਂ ਦੇ ਵੱਲ ਸਾਡਾ ਧਿਆਨ ਖਿੱਚਿਆ ਹੈ । ਉਨ੍ਹਾਂ ਵਿਚੋਂ ਕੁੱਝ ਹੇਠਾਂ ਲਿਖੇ ਹਨ-
(i) ਕਾਰਜਾਤਮਕ ਸੁਤੰਤਰਤਾ ਅਤੇ ਵਿਸ਼ੇਸ਼ੀਕਰਨ-ਦੁਰਖੀਮ ਨੇ ਸਰੀਰਕ ਕਿਰਤ ਵੰਡ ਅਤੇ ਸਮਾਜਿਕ ਕਿਰਤ ਵੰਡ ਵਿਚ ਫ਼ਰਕ ਦੱਸਿਆ ਹੈ ਅਤੇ ਸਮਾਜਿਕ ਕਿਰਤ ਵੰਡ ਦੇ ਨਤੀਜੇ ਦੱਸੇ ਹਨ | ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਇਕ ਨਤੀਜਾ ਇਹ ਹੁੰਦਾ ਹੈ ਕਿ ਜਿਵੇਂ ਹੀ ਕੰਮ ਜ਼ਿਆਦਾ ਵੰਡਿਆ ਜਾਂਦਾ ਹੈ ਉਸ ਤਰ੍ਹਾਂ ਹੀ ਕੰਮ ਕਰਨ ਦੀ ਸੁਤੰਤਰਤਾ ਅਤੇ ਗਤੀਸ਼ੀਲਤਾ ਵਿਚ ਵਾਧਾ ਹੁੰਦਾ ਹੈ । ਕਿਰਤ ਵੰਡ ਦੇ ਕਾਰਨ ਮਨੁੱਖ ਆਪਣੀਆਂ ਕੁੱਝ ਵਿਸ਼ੇਸ਼ ਯੋਗਤਾਵਾਂ ਨੂੰ ਵਿਸ਼ੇਸ਼ ਕੰਮ ਵਿਚ ਲਾ ਦਿੰਦਾ ਹੈ । ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦੇ ਵਿਕਾਸ ਦਾ ਇਕ ਨਤੀਜਾ ਇਹ ਵੀ ਹੁੰਦਾ ਹੈ ਕਿ ਵਿਅਕਤੀਆਂ ਦੇ ਕੰਮ ਉਨ੍ਹਾਂ ਦੇ ਸਰੀਰਕ ਲੱਛਣਾਂ ਤੋਂ ਸੁਤੰਤਰ ਹੋ ਜਾਂਦੇ ਹਨ । ਦੂਜੇ ਸ਼ਬਦਾਂ ਵਿਚ ਮਨੁੱਖਾਂ ਦੀਆਂ ਸੰਰਚਨਾਤਮਕ ਵਿਸ਼ੇਸ਼ਤਾਵਾਂ ਉਨ੍ਹਾਂ ਦੀਆਂ ਕਾਰਜਾਤਮਕ ਪ੍ਰਵਿਰਤੀਆਂ ਨੂੰ ਜ਼ਿਆਦਾ ਪ੍ਰਭਾਵਿਤ ਨਹੀਂ ਕਰਦੀਆਂ ।

(ii) ਸੱਭਿਅਤਾ ਦਾ ਵਿਕਾਸ-ਦੁਰਖੀਮ ਨੇ ਸ਼ੁਰੂ ਵਿਚ ਹੀ ਇਹ ਸਪੱਸ਼ਟ ਕੀਤਾ ਹੈ ਕਿ ਸੱਭਿਅਤਾ ਦਾ ਵਿਕਾਸ ਕਰਨਾ ਕਿਰਤ ਵੰਡ ਦਾ ਕੰਮ ਨਹੀਂ ਹੈ ਕਿਉਂਕਿ ਕਿਰਤ ਵੰਡ ਇਕ ਨੈਤਿਕ ਤੱਥ ਹੈ ਅਤੇ ਸੱਭਿਅਤਾ ਦੇ ਤਿੰਨ ਅੰਗ ਉਦਯੋਗਿਕ ਜਾਂ ਆਰਥਿਕ, ਕਲਾਤਮਕ ਅਤੇ ਵਿਗਿਆਨਿਕ ਵਿਕਾਸ ਨੈਤਿਕ ਵਿਕਾਸ ਨਾਲ ਸੰਬੰਧ ਨਹੀਂ ਰੱਖਦੇ ।

ਦੁਰਖੀਮ ਨੇ ਕਿਰਤ ਵੰਡ ਦੇ ਨਤੀਜੇ ਦੇ ਰੂਪ ਵਿਚ ਸੱਭਿਅਤਾ ਦੇ ਵਿਕਾਸ ਦੀ ਵਿਆਖਿਆ ਕੀਤੀ ਹੈ । ਆਪ ਦਾ ਕਹਿਣਾ ਸੀ ਕਿ ਜਨਸੰਖਿਆ ਦੇ ਆਕਾਰ ਅਤੇ ਘਣਤਾ ਵਿਚ ਵਾਧਾ ਹੋਣ ਦੇ ਨਾਲ ਸੱਭਿਅਤਾ ਦਾ ਵਿਕਾਸ ਵੀ ਜ਼ਰੂਰੀ ਹੋ ਜਾਂਦਾ ਹੈ । ਕਿਰਤ ਵੰਡ ਅਤੇ ਸੱਭਿਅਤਾ ਦੋਵੇਂ ਨਾਲ-ਨਾਲ ਪ੍ਰਗਤੀ ਕਰਦੇ ਹਨ ਪਰ ਕਿਰਤ ਵੰਡ ਦਾ ਵਿਕਾਸ ਪਹਿਲਾਂ ਹੁੰਦਾ ਹੈ ਅਤੇ ਉਸ ਦੇ ਨਤੀਜੇ ਵਜੋਂ ਸੱਭਿਅਤਾ ਵਿਕਸਿਤ ਹੁੰਦੀ ਹੈ । ਇਸ ਲਈ ਦੁਰਖੀਮ ਦਾ ਮੰਨਣਾ ਹੈ ਕਿ ਸੱਭਿਅਤਾ ਨਾ ਤਾਂ ਕਿਰਤ ਵੰਡ ਦਾ ਉਦੇਸ਼ ਹੈ ਅਤੇ ਨਾ ਹੀ ਉਸਦਾ ਕੰਮ ਹੈ ਬਲਕਿ ਇਕ ਜ਼ਰੂਰੀ ਨਤੀਜਾ ਹੈ ।

(iii) ਸਮਾਜਿਕ ਪ੍ਰਤੀ – ਪ੍ਰਤੀ ਪਰਿਵਰਤਨ ਦਾ ਨਤੀਜਾ ਹੈ । ਕਿਰਤ ਵੰਡ ਵੀ ਪਰਿਵਰਤਨਾਂ ਨੂੰ ਜਨਮ ਦਿੰਦੀ ਹੈ । ਪਰਿਵਰਤਨ ਸਮਾਜ ਵਿਚ ਇਕ ਨਿਰੰਤਰ ਪ੍ਰਕ੍ਰਿਆ ਹੈ, ਇਸ ਲਈ ਪ੍ਰਤੀ ਵੀ ਸਮਾਜ ਵਿਚ ਨਿਰੰਤਰ ਹੁੰਦੀ ਰਹਿੰਦੀ ਹੈ । ਦੁਰਖੀਮ ਦੇ ਅਨੁਸਾਰ ਇਸ ਪਰਿਵਰਤਨ ਦਾ ਮੁੱਖ ਕਾਰਨ ਕਿਰਤ ਵੰਡ ਹੈ । ਕਿਰਤ ਵੰਡ ਦੇ ਕਾਰਨ ਪਰਿਵਰਤਨ ਹੁੰਦਾ ਹੈ। ਅਤੇ ਪਰਿਵਰਤਨ ਦੇ ਕਾਰਨ ਪ੍ਰਤੀ ਹੁੰਦੀ ਹੈ । ਇਸ ਤਰ੍ਹਾਂ ਸਮਾਜਿਕ ਪ੍ਰਗਤੀ ਕਿਰਤ ਵੰਡ ਦਾ ਇਕ ਨਤੀਜਾ ਹੈ । ਦੁਰਖੀਮ ਦੇ ਵਿਚਾਰ ਨਾਲ ਪ੍ਰਗਤੀ ਦਾ ਪ੍ਰਮੁੱਖ ਕਾਰਕ ਸਮਾਜ ਹੈ । ਅਸੀਂ ਇਸ ਲਈ ਬਦਲ ਜਾਂਦੇ ਹਾਂ ਕਿਉਂਕਿ ਸਮਾਜ ਬਦਲ ਜਾਂਦਾ ਹੈ । ਪ੍ਰਗਤੀ ਤਾਂ ਹੀ ਰੁਕ ਸਕਦੀ ਹੈ ਜਦੋਂ ਸਮਾਜ ਰੁਕ ਜਾਵੇ ਪਰ ਵਿਗਿਆਨਿਕ ਨਜ਼ਰ ਨਾਲ ਇਹ ਸੰਭਵ ਨਹੀਂ ਹੈ । ਇਸ ਲਈ ਦੁਰਖੀਮ ਦੇ ਅਨੁਸਾਰ ਪ੍ਰਤੀ ਵੀ ਸਮਾਜਿਕ ਜੀਵਨ ਦਾ ਨਤੀਜਾ ਹੈ ।

(iv) ਸਮਾਜਿਕ ਪਰਿਵਰਤਨ ਅਤੇ ਵਿਅਕਤੀਗਤ ਪਰਿਵਰਤਨ – ਦੁਰਖੀਮ ਨੇ ਸਮਾਜਿਕ ਪਰਿਵਰਤਨ ਦੀ ਵਿਆਖਿਆ ਵੀ ਕਿਰਤ ਵੰਡ ਦੇ ਆਧਾਰ ਉੱਤੇ ਕੀਤੀ ਹੈ । ਵਿਅਕਤੀਆਂ ਵਿਚ ਹੋਣ ਵਾਲਾ ਪਰਿਵਰਤਨ ਸਮਾਜ ਵਿਚ ਹੋਣ ਵਾਲੇ ਪਰਿਵਰਤਨ ਦਾ ਨਤੀਜਾ ਹੈ । ਦੁਰਖੀਮ ਦਾ ਮੰਨਣਾ ਹੈ ਕਿ ਸਮਾਜ ਵਿਚ ਹੋਣ ਵਾਲੇ ਪਰਿਵਰਤਨ ਦਾ ਮੂਲ ਕਾਰਨ ਜਨਸੰਖਿਆ ਦੇ ਆਕਾਰ, ਵਿਤਰਣ ਅਤੇ ਘਣਤਾ ਵਿਚ ਹੋਣ ਵਾਲਾ ਪਰਿਵਰਤਨ ਹੈ ਜੋ ਮਨੁੱਖਾਂ ਵਿਚ ਕਿਰਤ ਵੰਡ ਕਰ ਦਿੰਦਾ ਹੈ ਅਤੇ ਸਾਰੇ ਵਿਅਕਤੀਗਤ ਪਰਿਵਰਤਨ ਇਸੇ ਸਮਾਜਿਕ ਪਰਿਵਰਤਨ ਦੇ ਪਰਿਣਾਮਸਰੂਪ ਹੁੰਦੇ ਹਨ ।

(v) ਨਵੇਂ ਸਮੂਹਾਂ ਦੀ ਉਤਪੱਤੀ ਅਤੇ ਅੰਤਰ ਨਿਰਭਰਤਾ – ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦਾ ਇਕ ਨਤੀਜਾ ਇਹ ਹੁੰਦਾ ਹੈ ਕਿ ਵਿਸ਼ੇਸ਼ ਕੰਮਾਂ ਵਿਚ ਲੱਗੇ ਵਿਅਕਤੀਆਂ ਦੇ ਵਿਸ਼ੇਸ਼ ਹਿੱਤਾਂ ਦਾ ਵਿਕਾਸ ਹੋ ਜਾਂਦਾ ਹੈ । ਇਸ ਤਰ੍ਹਾਂ ਜਿੰਨਾ ਜ਼ਿਆਦਾ ਕਿਰਤ ਵੰਡ ਹੁੰਦੀ ਹੈ ਉੱਨੀ ਹੀ ਜ਼ਿਆਦਾ ਅੰਤਰ ਨਿਰਭਰਤਾ ਵਧਦੀ ਹੈ । ਅੰਤਰ ਨਿਰਭਰਤਾ ਸਹਿਯੋਗ ਨੂੰ ਜਨਮ ਦਿੰਦੀ ਹੈ । ਇਸ ਲਈ ਕਿਰਤ ਵੰਡ ਸਹਿਯੋਗ ਦੀ ਪ੍ਰਕਿਰਿਆ ਨੂੰ ਸਮਾਜਿਕ ਜੀਵਨ ਦੇ ਲਈ ਜ਼ਰੂਰੀ ਬਣਾ ਦਿੰਦੀ ਹੈ ।

(vi) ਵਿਅਕਤੀਵਾਦੀ ਵਿਚਾਰਧਾਰਾ-ਦੁਰਖੀਮ ਦੇ ਅਨੁਸਾਰ ਕਿਰਤ ਵੰਡ ਦੇ ਨਤੀਜੇ ਵਜੋਂ ਵਿਅਕਤੀਗਤ ਚੇਤਨਾ ਵੱਧਦੀ ਹੈ । ਸਮੂਹਿਕ ਚੇਤਨਾ ਦਾ ਨਿਯੰਤਰਨ ਘੱਟ ਹੋ ਜਾਂਦਾ ਹੈ । ਵਿਅਕਤੀਗਤ ਸੁਤੰਤਰਤਾ ਅਤੇ ਵਿਸ਼ੇਸ਼ਤਾ ਵਿਅਕਤੀਵਾਦੀ ਵਿਚਾਰਧਾਰਾ ਨੂੰ ਜਨਮ ਦਿੰਦੀ ਹੈ । ਇਸ ਤਰ੍ਹਾਂ ਕਿਰਤ ਵੰਡ ਦੇ ਨਤੀਜੇ ਵਜੋਂ ਵਿਅਕਤੀਵਾਦੀ ਵਿਚਾਰਧਾਰਾ ਨੂੰ ਬਲ ਮਿਲਦਾ ਹੈ ।

(vii) ਤੀਕਾਰੀ ਕਾਨੂੰਨ ਅਤੇ ਨੈਤਿਕ ਦਬਾਓ – ਦੁਰਖੀਮ ਦੇ ਅਨੁਸਾਰ ਕਿਰਤ ਵੰਡ ਕਾਨੂੰਨੀ ਵਿਵਸਥਾ ਵਿਚ ਵੀ ਬਦਲਾਓ ਕਰ ਦਿੰਦੀ ਹੈ । ਕਿਰਤ ਵੰਡ ਦੇ ਨਤੀਜੇ ਵਜੋਂ ਆਪਸੀ ਸੰਬੰਧਾਂ ਦਾ ਵਿਸਥਾਰ ਹੁੰਦਾ ਹੈ ਅਤੇ ਜਟਿਲਤਾ ਅਤੇ ਕਾਰਜਾਤਮਕ ਸੰਬੰਧਾਂ ਦੇ ਕਾਰਨ ਵਿਅਕਤੀਗਤ ਸਮਝੌਤਿਆਂ ਦਾ ਮਹੱਤਵ ਘੱਟ ਜਾਂਦਾ ਹੈ । ਮਨੁੱਖਾਂ ਦੇ ਸੰਵਿਦਾਤਮਕ ਜਾਂ ਸਮਝੌਤੇ ਵਾਲੇ ਸੰਬੰਧਾਂ ਨੂੰ ਸੰਤੁਲਿਤ ਕਰਨ ਦੇ ਲਈ ਪ੍ਰਤੀਕਾਰੀ ਜਾਂ ਸਹਿਕਾਰੀ ਕਾਨੂੰਨਾਂ ਦਾ ਵਿਕਾਸ ਹੋ ਜਾਂਦਾ ਹੈ । ਕਿਰਤ ਵੰਡ ਜਿੱਥੇ ਇਕ ਪਾਸੇ ਵਿਅਕਤੀਵਾਦ ਨੂੰ ਉਤਸ਼ਾਹ ਦਿੰਦੀ ਹੈ, ਉੱਥੇ ਦੂਜੇ ਪਾਸੇ ਇਹ ਵਿਅਕਤੀਆਂ ਵਿਚ ਵਿਸ਼ੇਸ਼ ਆਚਰਨ ਨਾਲ ਸੰਬੰਧਿਤ ਅਤੇ ਸਮੁਹਿਕ ਕਲਿਆਣ ਨਾਲ ਸੰਬੰਧਿਤ ਨੈਤਿਕ ਜਾਗਰੁਕਤਾ ਦਾ ਵੀ ਨਿਰਮਾਣ ਕਰਦੀ ਹੈ । ਦੁਰਖੀਮ ਦੇ ਵਿਚਾਰ ਨਾਲ ਵਿਅਕਤੀਵਾਦ ਮਨੁੱਖਾਂ ਦੀ ਇੱਛਾ ਦਾ ਫਲ ਨਹੀਂ ਬਲਕਿ ਕਿਰਤ ਵੰਡ ਤੋਂ ਪੈਦਾ ਸਮਾਜਿਕ ਹਾਲਾਤਾਂ ਦਾ ਜ਼ਰੂਰੀ ਨਤੀਜਾ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

Punjab State Board PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ Important Questions and Answers.

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਦੀ ਕ੍ਰਿਤੀ ਕਿਸ ਪ੍ਰਕਾਰ ਦੀ ਹੁੰਦੀ ਹੈ ?
(a) ਵਿਅਕਤੀਗਤ
(b) ਸਮੂਹਿਕ
(c) ਸਮਾਜਿਕ
(d) ਸੰਸਕ੍ਰਿਤਿਕ ।
ਉੱਤਰ-
(c) ਸਮਾਜਿਕ ।

ਪ੍ਰਸ਼ਨ 2.
ਕਿਸੇ ਵਿਸ਼ੇਸ਼ ਸਮਾਜ ਦੀ ਸੰਸਕ੍ਰਿਤੀ ਵਿੱਚ ਹੋਣ ਵਾਲੇ ਪਰਿਵਰਤਨ ਨੂੰ ਕੀ ਕਹਿੰਦੇ ਹਨ ?
(a) ਸਮਾਜਿਕ ਪਰਿਵਰਤਨ
(b) ਸਮੂਹਿਕ ਪਰਿਵਰਤਨ
(c) ਸੰਸਕ੍ਰਿਤਿਕ ਪਰਿਵਰਤਨ
(d) ਕੋਈ ਨਹੀਂ ।
ਉੱਤਰ-
(c) ਸੰਸਕ੍ਰਿਤਿਕ ਪਰਿਵਰਤਨ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 3.
ਜਦੋਂ ਸਮਾਜ ਦੇ ਜ਼ਿਆਦਾਤਰ ਲੋਕਾਂ ਦੇ ਜੀਵਨ ਵਿੱਚ ਪਰਿਵਰਤਨ ਆਉਂਦਾ ਹੈ, ਤਾਂ ਉਸਨੂੰ ਕੀ ਕਹਿੰਦੇ ਹਨ ?
(a) ਸਮਾਜਿਕ ਪਰਿਵਰਤਨ
(b) ਸਮੁਹਿਕ ਪਰਿਵਰਤਨ
(c) ਸੰਸਕ੍ਰਿਤਿਕ ਪਰਿਵਰਤਨ
(d) ਕੋਈ ਨਹੀਂ ।
ਉੱਤਰ-
(a) ਸਮਾਜਿਕ ਪਰਿਵਰਤਨ ।

ਪ੍ਰਸ਼ਨ 4.
ਉਸ ਪਰਿਵਰਤਨ ਨੂੰ ਕੀ ਕਹਿੰਦੇ ਹਨ ਜਿਹੜਾ ਸਮਾਜਿਕ ਵਿਵਸਥਾ ਨੂੰ ਬਦਲਣ ਦੇ ਲਈ ਇੱਕਦਮ ਅਤੇ ਅਚਨਚੇਤ ਹੋ ਜਾਏ ?
(a) ਪ੍ਰਗਤੀ
(b) ਵਿਕਾਸ
(c) ਕ੍ਰਾਂਤੀ
(d) ਉਦਵਿਕਾਸ ।
ਉੱਤਰ-
(c) ਕ੍ਰਾਂਤੀ ।

ਪ੍ਰਸ਼ਨ 5.
ਉਸ ਪਰਿਵਰਤਨ ਨੂੰ ਕੀ ਕਹਿੰਦੇ ਹਨ ਜਿਹੜਾ ਸਾਡੀਆਂ ਇੱਛਾਵਾਂ ਦੇ ਅਨੁਸਾਰ ਹੋਵੇ ਅਤੇ ਹਮੇਸ਼ਾ ਲਾਭਦਾਇਕ ਸਥਿਤੀ ਪੈਦਾ ਕਰੇ ?
(a) ਉਦਵਿਕਾਸ
(b) ਪ੍ਰਗਤੀ
(c) ਸ਼ਾਂਤੀ
(d) ਵਿਕਾਸ ।
ਉੱਤਰ-
(b) ਪ੍ਰਗਤੀ ।

ਪ੍ਰਸ਼ਨ 6.
ਜਦੋਂ ਪਰਿਵਰਤਨ ਇੱਕ ਨਿਸ਼ਚਿਤ ਦਿਸ਼ਾ ਵਿੱਚ ਹੋਵੇ ਅਤੇ ਤੱਥ ਦੇ ਗੁਣਾਂ ਅਤੇ ਰਚਨਾ ਵਿੱਚ ਵੀ ਪਰਿਵਰਤਨ ਆ ਜਾਵੇ ਤਾਂ ਉਸਨੂੰ ਕੀ ਕਹਿੰਦੇ ਹਨ ?
(a) ਉਦਵਿਕਾਸ
(b) ਕ੍ਰਾਂਤੀ
(c) ਵਿਕਾਸ
(d) ਪ੍ਰਗਤੀ ।
ਉੱਤਰ-
(a) ਉਦਵਿਕਾਸ ।

ਪ੍ਰਸ਼ਨ 7.
ਸੰਸਕ੍ਰਿਤਿਕ ਪਿਛੜੇਪਨ ਦਾ ਸਿਧਾਂਤ ਕਿਸਨੇ ਦਿੱਤਾ ਸੀ ?
(a) ਮੈਕਾਈਵਰ
(b) ਜਿੰਸਬਰਗ
(c) ਆਗਬਰਨ
(d) ਵੈਬਰ ।
ਉੱਤਰ-
(c) ਆਗਬਰਨ ।

ਪ੍ਰਸ਼ਨ 8.
ਕ੍ਰਾਂਤੀ ਦੀ ਵਿਸ਼ੇਸ਼ਤਾ ਦੱਸੋ ।
(a) ਅਚਾਨਕ ਨਤੀਜੇ
(b) ਸ਼ਕਤੀ ਦਾ ਪ੍ਰਤੀਕ
(c) ਤੇਜ਼ ਪਰਿਵਰਤਨ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

II. ਖ਼ਾਲੀ ਥਾਂਵਾਂ ਭਰੋ Fill in the blanks :

1. ……………………….. ਪ੍ਰਕ੍ਰਿਤੀ ਦਾ ਨਿਯਮ ਹੈ ।
ਉੱਤਰ-
ਪਰਿਵਰਤਨ

2. ……………………. ਦਾ ਅਰਥ ਹੈ ਅੰਦਰੂਨੀ ਤੌਰ ਉੱਤੇ ਕ੍ਰਮਵਾਰ ਪਰਿਵਰਤਨ ।
ਉੱਤਰ-
ਉਦਵਿਕਾਸ

3. ……………………… ਨਾਲ ਸਮਾਜ ਵਿੱਚ ਅਚਾਨਕ ਅਤੇ ਤੇਜ਼ ਪਰਿਵਰਤਨ ਆਉਂਦੇ ਹਨ ।
ਉੱਤਰ-
ਕ੍ਰਾਂਤੀ

4. …………………. , …………….. ਅਤੇ ………………….. ਸਮਾਜਿਕ ਪਰਿਵਰਤਨ ਦੇ ਮੁੱਢਲੇ ਸੋਮੇਂ ਹਨ ।
ਉੱਤਰ-
ਕਾਢ, ਖੋਜ, ਪ੍ਰਸਾਰ

5. ………………….. ਉਹ ਪ੍ਰਕ੍ਰਿਆ ਹੈ ਜਿਸ ਨਾਲ ਸੰਸਕ੍ਰਿਤਿਕ ਤੱਤ ਇੱਕ ਸੰਸਕ੍ਰਿਤੀ ਤੋਂ ਦੂਜੀ ਤੱਕ ਫੈਲ ਜਾਂਦੇ ਹਨ ।
ਉੱਤਰ-
ਪ੍ਰਸਾਰ

6. ਜਦੋਂ ਅਸੀ ਆਪਣੇ ਇੱਛਤ ਉਦੇਸ਼ ਦੀ ਪ੍ਰਾਪਤੀ ਦੇ ਰਸਤੇ ਵੱਲ ਵੱਧਦੇ ਹਾਂ ਤਾਂ ਇਸ ਨੂੰ …………………….. ਕਹਿੰਦੇ ਹਨ ।
ਉੱਤਰ-
ਪ੍ਰਗਤੀ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

III. ਸਹੀ/ਗ਼ਲਤ True/False :

1. ਕ੍ਰਾਂਤੀ ਤੇਜ਼ ਪਰਿਵਰਤਨ ਲਿਆਉਂਦੀ ਹੈ ।
ਉੱਤਰ-
ਸਹੀ

2. ਪਸਾਰ ਨਾਲ ਸੰਸਕ੍ਰਿਤਿਕ ਤੱਤ ਨਹੀਂ ਫੈਲਦੇ ।
ਉੱਤਰ-
ਗ਼ਲਤ

3. ਕਾਢ ਨਾਲ ਸਮਾਜਿਕ ਪਰਿਵਰਤਨ ਨਹੀਂ ਆਉਂਦਾ ।
ਉੱਤਰ-
ਗ਼ਲਤ

4. ਜਨਸੰਖਿਆ ਦੇ ਘੱਟਣ-ਵੱਧਣ ਨਾਲ ਸਮਾਜਿਕ ਪਰਿਵਰਤਨ ਆਉਂਦਾ ਹੈ ।
ਉੱਤਰ-
ਸਹੀ

5. ਕ੍ਰਾਂਤੀ ਸਮਾਜਿਕ ਪਰਿਵਰਤਨ ਦਾ ਪ੍ਰਕਾਰ ਨਹੀਂ ਹੈ ।
ਉੱਤਰ-
ਗ਼ਲਤ

6. ਕ੍ਰਾਂਤੀ ਨਾਲ ਸਾਰੀ ਸਮਾਜਿਕ ਸੰਰਚਨਾ ਬਦਲ ਜਾਂਦੀ ਹੈ ।
ਉੱਤਰ-
ਸਹੀ

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਕੀ ਹੁੰਦਾ ਹੈ ?
ਉੱਤਰ-
ਸਮਾਜਿਕ ਸੰਬੰਧਾਂ ਵਿੱਚ ਹੋਣ ਵਾਲਾ ਪਰਿਵਰਤਨ ਸਮਾਜਿਕ ਪਰਿਵਰਤਨ ਹੁੰਦਾ ਹੈ ।

ਪ੍ਰਸ਼ਨ 2.
ਸਮਾਜਿਕ ਪਰਿਵਰਤਨ ਦਾ ਕੋਈ ਕਾਰਨ ਦੱਸੋ ।
ਉੱਤਰ-
ਭੂਗੋਲਿਕ ਕਾਰਕ; ਜਿਵੇਂ ਕਿ-ਭੂਚਾਲ, ਹੜ੍ਹ ਆਦਿ ਨਾਲ ਸਮਾਜਿਕ ਪਰਿਵਰਤਨ ਹੋ ਜਾਂਦਾ ਹੈ ।

ਪ੍ਰਸ਼ਨ 3.
ਕੀ ਸਮਾਜਿਕ ਪਰਿਵਰਤਨ ਦੇ ਬਾਰੇ ਵਿੱਚ ਪਹਿਲਾਂ ਦੱਸਿਆ ਜਾ ਸਕਦਾ ਹੈ ?
ਉੱਤਰ-
ਜੀ ਨਹੀਂ, ਸਮਾਜਿਕ ਪਰਿਵਰਤਨ ਬਾਰੇ ਪਹਿਲਾਂ ਨਹੀਂ ਦੱਸਿਆ ਜਾ ਸਕਦਾ ।

ਪ੍ਰਸ਼ਨ 4.
ਸਮਾਜਿਕ ਪਰਿਵਰਤਨ ਦੇ ਕਾਰਕਾਂ ਨੂੰ ਕਿੰਨੇ ਭਾਗਾਂ ਵਿੱਚ ਵੰਡ ਸਕਦੇ ਹਾਂ ?
ਉੱਤਰ-
ਸਮਾਜਿਕ ਪਰਿਵਰਤਨ ਦੇ ਕਾਰਕਾਂ ਨੂੰ ਦੋ ਭਾਗਾਂ-ਪ੍ਰਾਕ੍ਰਿਤਕ ਕਾਰਕਾਂ ਅਤੇ ਮਨੁੱਖੀ ਕਾਰਕਾਂ ਵਿੱਚ ਵੰਡ ਸਕਦੇ ਹਾਂ ।

ਪ੍ਰਸ਼ਨ 5.
ਸਮਾਜਿਕ ਪਰਿਵਰਤਨ ਦੀ ਪ੍ਰਕਿਰਤੀ ਕਿਸ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਸਮਾਜਿਕ ਪਰਿਵਰਤਨ ਦੀ ਪ੍ਰਕਿਰਤੀ ਸਮਾਜਿਕ ਹੁੰਦੀ ਹੈ ।

ਪ੍ਰਸ਼ਨ 6.
ਸੰਸਕ੍ਰਿਤਕ ਪਰਿਵਰਤਨ ਕੀ ਹੁੰਦਾ ਹੈ ?
ਉੱਤਰ-
ਕਿਸੇ ਵਿਸ਼ੇਸ਼ ਸਮਾਜ ਦੀ ਸੰਸਕ੍ਰਿਤੀ ਵਿੱਚ ਹੋਣ ਵਾਲੇ ਪਰਿਵਰਤਨ ਨੂੰ ਸੰਸਕ੍ਰਿਤਕ ਪਰਿਵਰਤਨ ਕਹਿੰਦੇ ਹਨ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 7.
ਉਦਵਿਕਾਸ ਕੀ ਹੁੰਦਾ ਹੈ ?
ਉੱਤਰ-
ਜਦੋਂ ਪਰਿਵਰਤਨ ਇੱਕ ਨਿਸ਼ਚਿਤ ਦਿਸ਼ਾ ਵਿੱਚ ਹੋਵੇ ਅਤੇ ਤੱਥ ਦੇ ਗੁਣਾਂ ਤੇ ਰਚਨਾ ਵਿੱਚ ਵੀ ਪਰਿਵਰਤਨ ਹੋਵੇ ਤਾਂ ਉਸਨੂੰ ਉਦਵਿਕਾਸ ਕਹਿੰਦੇ ਹਨ ।

ਪ੍ਰਸ਼ਨ 8.
ਪ੍ਰਤੀ ਕੀ ਹੈ ?
ਉੱਤਰ-
ਅਜਿਹੇ ਪਰਿਵਰਤਨ ਜੋ ਸਾਡੀਆਂ ਇੱਛਾਵਾਂ ਅਤੇ ਲੱਛਣਾਂ ਦੇ ਅਨੁਸਾਰ ਹੋਣ ਅਤੇ ਹਮੇਸ਼ਾਂ ਲਾਭਦਾਇਕ ਸਥਿਤੀ ਪੈਦਾ ਕਰਨ ਉਸਨੂੰ ਪ੍ਰਗਤੀ ਕਹਿੰਦੇ ਹਨ ।

ਪ੍ਰਸ਼ਨ 9.
ਕ੍ਰਾਂਤੀ ਕੀ ਹੈ ?
ਉੱਤਰ-
ਜਦੋਂ ਸਮਾਜਿਕ ਵਿਵਸਥਾ ਨੂੰ ਬਦਲਣ ਦੇ ਲਈ ਅਚਾਨਕ ਅਤੇ ਇਕਦਮ ਪਰਿਵਤਰਨ ਹੋ ਜਾਵੇ, ਤਾਂ ਇਸਨੂੰ ਕ੍ਰਾਂਤੀ ਕਹਿੰਦੇ ਹਨ ।

ਪ੍ਰਸ਼ਨ 10.
ਮਾਰਕਸ ਦੇ ਅਨੁਸਾਰ ਸਮਾਜਿਕ ਪਰਿਵਰਤਨ ਦਾ ਕੀ ਕਾਰਨ ਹੈ ?
ਉੱਤਰ-
ਮਾਰਕਸ ਦੇ ਅਨੁਸਾਰ ਸਮਾਜਿਕ ਪਰਿਵਰਤਨ ਦਾ ਕਾਰਨ ਆਰਥਿਕ ਕਾਰਨ ਹੈ ।

ਪ੍ਰਸ਼ਨ 11.
ਕ੍ਰਾਂਤੀ ਦੀ ਇੱਕ ਵਿਸ਼ੇਸ਼ਤਾ ਦੱਸੋ ।
ਉੱਤਰ-
ਕ੍ਰਾਂਤੀ ਨਾਲ ਤੇਜ਼ ਪਰਿਵਰਤਨ ਆਉਂਦਾ ਹੈ ਜਿਸਦੇ ਅਚਾਨਕ ਨਤੀਜੇ ਨਿਕਲਦੇ ਹਨ ।

ਪ੍ਰਸ਼ਨ 12.
ਸਮਾਜਿਕ ਪਰਿਵਰਤਨ ਦੇ ਕਿਹੜੇ ਕਾਰਕ ਹੁੰਦੇ ਹਨ ?
ਉੱਤਰ-
ਭੂਗੋਲਿਕ ਕਾਰਕ, ਜਨਸੰਖਿਆਤਮਕ ਕਾਰਕ, ਜੈਵਿਕ ਕਾਰਕ, ਤਕਨੀਕੀ ਆਦਿ ਸਮਾਜਿਕ ਪਰਿਵਰਤਨ ਦੇ ਕਾਰਨ ਹਨ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਦੀ ਪਰਿਭਾਸ਼ਾ ਦਿਉ ।
ਉੱਤਰ-
ਜੋਂਸ (Jones) ਦੇ ਅਨੁਸਾਰ, “ਸਮਾਜਿਕ ਪਰਿਵਰਤਨ ਉਹ ਸ਼ਬਦ ਹੈ ਜਿਸਨੂੰ ਅਸੀਂ ਸਮਾਜਿਕ ਕ੍ਰਿਆਵਾਂ, ਸਮਾਜਿਕ ਢੰਗਾਂ, ਸਮਾਜਿਕ ਅੰਤਰਕ੍ਰਿਆਵਾਂ ਜਾਂ ਸਮਾਜਿਕ ਸੰਗਠਨ ਆਦਿ ਵਿੱਚ ਪਾਏ ਗਏ ਪਰਿਵਰਤਨਾਂ ਦੇ ਵਰਣਨ ਕਰਨ ਦੇ ਲਈ ਹੈ ।”

ਪ੍ਰਸ਼ਨ 2.
ਸਮਾਜਿਕ ਪਰਿਵਰਤਨ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਸਮਾਜਿਕ ਪਰਿਵਰਤਨ ਸਰਵਵਿਆਪਕ ਹੁੰਦਾ ਹੈ ਕਿਉਂਕਿ ਕੋਈ ਵੀ ਸਮਾਜ ਪੂਰੀ ਤਰਾਂ ਸਥਿਰ ਨਹੀਂ ਹੁੰਦਾ ਅਤੇ ਪਰਿਵਰਤਨ ਕਿਰਿਤੀ ਦਾ ਨਿਯਮ ਹੈ ।
  2. ਸਮਾਜਿਕ ਪਰਿਵਰਤਨ ਵਿੱਚ ਕਿਸੇ ਪ੍ਰਕਾਰ ਦੀ ਨਿਸ਼ਚਿਤ ਭੱਵਿਖਬਾਣੀ ਨਹੀਂ ਹੋ ਸਕਦੀ ਕਿਉਂਕਿ ਸਮਾਜਿਕ ਸੰਬੰਧਾਂ ਵਿੱਚ ਕੋਈ ਵੀ ਨਿਸ਼ਚਿਤਤਾ ਨਹੀਂ ਹੁੰਦੀ ।

ਪ੍ਰਸ਼ਨ 3.
ਸਮਾਜਿਕ ਪਰਿਵਰਤਨ ਤੁਲਨਾਤਮਕ ਕਿਵੇਂ ਹੈ ?
ਉੱਤਰ-
ਜਦੋਂ ਅਸੀਂ ਕਿਸੇ ਪਰਿਵਰਤਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਵਰਤਮਾਨ ਸਥਿਤੀ ਦੀ ਤੁਲਨਾ ਪ੍ਰਾਚੀਨ ਸਥਿਤੀ ਨਾਲ ਕਰਦੇ ਹਾਂ ਕਿ ਪ੍ਰਾਚੀਨ ਸਥਿਤੀ ਅਤੇ ਵਰਤਮਾਨ ਸਥਿਤੀ ਵਿੱਚ ਕੀ ਅੰਤਰ ਹੈ । ਇਹ ਅੰਤਰ ਸਿਰਫ਼ ਦੋ ਸਥਿਤੀਆਂ ਦੀ ਤੁਲਨਾ ਕਰਕੇ ਹੀ ਪਤਾ ਕੀਤਾ ਜਾ ਸਕਦਾ ਹੈ । ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਪਰਿਵਰਤਨ ਤੁਲਨਾਤਮਕ ਹੁੰਦਾ ਹੈ ।

ਪ੍ਰਸ਼ਨ 4.
ਉਦਵਿਕਾਸ ਨੂੰ ਸਮਝਣ ਦਾ ਸੂਤਰ ਦੱਸੋ ।
ਉੱਤਰ-
ਉਦਵਿਕਾਸ ਨੂੰ ਅਸੀਂ ਹੇਠਾਂ ਲਿਖੇ ਸਤਰ ਨਾਲ ਸਮਝ ਸਕਦੇ ਹਾਂ-
ਉਦਵਿਕਾਸ = ਗੁਣਾਤਮਕ ਪਰਿਵਰਤਨ + ਰਚਨਾ ਵਿੱਚ ਪਰਿਵਰਤਨ + ਨਿਰੰਤਰਤਾ + ਦਿਸ਼ਾ ।

ਪ੍ਰਸ਼ਨ 5.
ਸਮਾਜਿਕ ਪਰਿਵਰਤਨ ਦੇ ਕਿਹੜੇ ਕਾਰਕ ਹੁੰਦੇ ਹਨ ?
ਉੱਤਰ-

  1. ਭੂਗੋਲਿਕ ਕਾਰਕਾਂ ਦੇ ਕਾਰਨ ਸਮਾਜਿਕ ਪਰਿਵਰਤਨ ਆਉਂਦਾ ਹੈ ।
  2. ਜੈਵਿਕ ਕਾਰਕ ਵੀ ਸਮਾਜਿਕ ਪਰਿਵਰਤਨ ਲਿਆਉਂਦੇ ਹਨ ।
  3. ਜਨਸੰਖਿਆਤਮਕ ਕਾਰਕਾਂ ਨਾਲ ਵੀ ਸਮਾਜਿਕ ਪਰਿਵਰਤਨ ਆਉਂਦਾ ਹੈ ।
  4. ਸੰਸਕ੍ਰਿਤਕ ਅਤੇ ਤਕਨੀਕੀ ਕਾਰਕ ਵੀ ਸਮਾਜਿਕ ਪਰਿਵਰਤਨ ਦਾ ਕਾਰਨ ਬਣਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਮਾਜਿਕ ਪਰਿਵਰਤਨ ਦਾ ਅਰਥ ।
ਉੱਤਰ-
ਪਰਿਵਰਤਨ ਪ੍ਰਕਿਰਤੀ ਦਾ ਨਿਯਮ ਹੈ । ਇਸ ਦੁਆਰਾ ਸਾਨੂੰ ਭਿੰਨਤਾ ਦਾ ਗਿਆਨ ਹੁੰਦਾ ਹੈ । ਸਮਾਜਿਕ ਪਰਿਵਰਤਨ ਦਾ ਸੰਬੰਧ ਸਮਾਜ ਵਿਚ ਪਾਏ ਗਏ ਸਾਰੇ ਪਰਿਵਰਤਨਾਂ ਨਾਲ ਨਹੀਂ ਹੁੰਦਾ ਬਲਕਿ ਸਮਾਜਿਕ ਪਰਿਵਰਤਨ ਦਾ ਅਰਥ ਉਸ ਪਰਿਵਰਤਨ ਤੋਂ ਹੈ ਜਿਹੜਾ ਸਾਡੀ ਸਮਾਜਿਕ ਵਿਵਸਥਾ, ਸਮਾਜਿਕ ਸੰਸਥਾਵਾਂ, ਪ੍ਰਕ੍ਰਿਆਵਾਂ, ਸੰਬੰਧਾਂ, ਵਿਵਹਾਰਾਂ, ਸਮਾਜਿਕ ਢਾਂਚੇ, ਆਦਿ ਵਿਚ ਪਾਇਆ ਜਾਂਦਾ ਹੈ । ਇਸ ਪ੍ਰਕਾਰ ਸਮਾਜਿਕ ਪਰਿਵਰਤਨ ਦਾ ਸੰਬੰਧ ਸਮਾਜਿਕ ਵਿਅਕਤੀ ਦੇ ਸਮਾਜਿਕ ਜੀਵਨ ਨਾਲ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 2.
ਸਮਾਜਿਕ ਪਰਿਵਰਤਨ ਦੀਆਂ ਵਿਸ਼ੇਸ਼ਤਾਵਾਂ ।
ਉੱਤਰ-

  • ਸਮਾਜਿਕ ਪਰਿਵਰਤਨ ਸਰਬਵਿਆਪਕ ਹੈ (Social Change is Universal) – ਸਮਾਜਿਕ ਪਰਿਵਰਤਨ ਹਰ ਸਮਾਜ ਦੀ ਜ਼ਰੂਰਤ ਹੈ । ਇਸ ਕਰਕੇ ਹਰ ਸਮਾਜ ਦੇ ਵਿਚ ਪਰਿਵਰਤਨ ਦੀ ਪ੍ਰਕ੍ਰਿਆ ਨਿਰੰਤਰ ਚਲਦੀ ਰਹਿੰਦੀ ਹੈ । ਇਤਿਹਾਸ ਦੇ ਵਿਚ ਕੋਈ ਵੀ ਸਮਾਜ ਅਜਿਹਾ ਨਹੀਂ ਜਿੱਥੇ ਪਰਿਵਰਤਨ ਨਾ ਪਾਇਆ ਗਿਆ ਹੋਵੇ । ਪਾਚੀਨ ਸਮਾਜ ਤੇ ਆਧੁਨਿਕ ਸਮਾਜ ਦੋਨਾਂ ਵਿਚ ਹੀ ਪਰਿਵਰਤਨ ਪਾਇਆ ਗਿਆ ਹੈ ।
  • ਸਮਾਜਿਕ ਪਰਿਵਰਤਨ ਦੀ ਗਤੀ ਅਸਮਾਨ ਹੁੰਦੀ ਹੈ (Rate of Social Change is not uniform) – ਭਾਵੇਂ ਸਮਾਜਿਕ ਪਰਿਵਰਤਨ ਸਰਬ-ਵਿਆਪਕ ਹੈ ਪਰੰਤੂ ਇਸ ਦੀ ਗਤੀ ਵਿਭਿੰਨ ਸਮਾਜਾਂ ਦੇ ਵਿਚ ਬਦਲਦੀ ਰਹਿੰਦੀ ਹੈ । ਕਿਤੇ ਇਸ ਦੀ ਰਫ਼ਤਾਰ ਹੌਲੀ ਹੁੰਦੀ ਹੈ ਤੇ ਕਿਤੇ ਤੇਜ਼ । ਜਿਵੇਂ ਪਿੰਡਾਂ ਦੇ ਵਿਚ ਇਸ ਦੀ ਰਫ਼ਤਾਰ ਸ਼ਹਿਰਾਂ ਦੇ ਮੁਕਾਬਲੇ ਕਾਫ਼ੀ ਧੀਮੀ ਹੈ ।
  • ਸਮਾਜਿਕ ਪਰਿਵਰਤਨ ਕੋਈ ਨਿਸ਼ਚਿਤ ਭਵਿੱਖਬਾਣੀ ਨਹੀਂ ਹੋ ਸਕਦੀ ਕਿਉਂਕਿ ਸਮਾਜ ਦੇ ਵਿਚ ਪਾਏ ਜਾਣ ਵਾਲੇ ਸਮਾਜਿਕ ਸੰਬੰਧਾਂ ਵਿਚ ਕੋਈ ਨਿਸ਼ਚਿਤਤਾ ਨਹੀਂ ਹੁੰਦੀ ।
  • ਸਮਾਜਿਕ ਪਰਿਵਰਤਨ ਕਈ ਕਾਰਕਾਂ ਦੇ ਆਕਰਸ਼ਣ ਦੇ ਨਤੀਜਿਆਂ ਕਰਕੇ ਹੁੰਦਾ ਹੈ । ਇਸ ਪਿੱਛੇ ਸਿਰਫ ਇਕ ਹੀ ਕਾਰਕ ਨਹੀਂ ਹੁੰਦਾ ਕਿਉਂਕਿ ਸਾਡਾ ਸਮਾਜ ਗੁੰਝਲਦਾਰ ਪ੍ਰਵਿਰਤੀ ਦਾ ਹੈ ।
  • ਸਮਾਜਿਕ ਪਰਿਵਰਤਨ ਕੁਦਰਤ ਦਾ ਨਿਯਮ ਹੈ ਕਿਉਂਕਿ ਅਸੀਂ ਪ੍ਰਾਕ੍ਰਿਤਿਕ ਸ਼ਕਤੀਆਂ ਉੱਤੇ ਨਿਯੰਤਰਨ ਨਹੀਂ ਰੱਖ ਸਕਦੇ ਤੇ ਇਹ ਆਪਣੇ ਨਾਲ ਪਰਿਵਰਤਨ ਲੈ ਕੇ ਆਉਂਦੇ ਹਨ ।

ਪ੍ਰਸ਼ਨ 3.
ਸਮਾਜਿਕ ਪਰਿਵਰਤਨ ਵਿਚ ਭਵਿੱਖਬਾਣੀ ਸੰਭਵ ਨਹੀਂ ।
ਉੱਤਰ-
ਸਮਾਜਿਕ ਪਰਿਵਰਤਨ ਦੇ ਸੰਬੰਧ ਵਿਚ ਨਿਸ਼ਚਿਤ ਭਵਿੱਖਬਾਣੀ ਕਰਨੀ ਅਸੰਭਵ ਹੁੰਦੀ ਹੈ । ਜਦੋਂ ਵੀ ਅਸੀਂ ਕਿਸੇ ਸਮੱਸਿਆ ਦੇ ਹੱਲ ਬਾਰੇ ਨਿਸ਼ਚਿਤ ਵਿਚਾਰ ਦੇ ਦਿੰਦੇ ਹਾਂ ਤਾਂ ਸਮਾਜਿਕ ਸੰਬੰਧਾਂ ਦੀ ਵਿਵਸਥਾ ਨੂੰ ਅਸੀਂ ਨਿਸ਼ਚਿਤ ਨਹੀਂ ਰੱਖ ਸਕਦੇ । ਉਦਾਹਰਨ ਦੇ ਤੌਰ ‘ਤੇ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਵਿਚੋਂ ਜਾਤੀ ਪ੍ਰਥਾ ਖ਼ਤਮ ਹੋ ਜਾਵੇਗੀ ਜਾਂ ਬੇਰੁਜ਼ਗਾਰੀ ਖ਼ਤਮ ਹੋ ਜਾਵੇਗੀ । ਪਰੰਤੂ ਸਮਾਜਿਕ ਸੰਬੰਧਾਂ ਦੀ ਅਸਥਿਰ ਪ੍ਰਵਿਰਤੀ ਕਾਰਨ ਇਹ ਜ਼ਰੂਰੀ ਨਹੀਂ ਕਿ ਕੀਤੀ ਹੋਈ ਭਵਿੱਖਬਾਣੀ ਠੀਕ ਸਿੱਧ ਹੋ ਸਕੇ ਜਿਵੇਂ ਅਸੀਂ ਵੇਖ ਹੀ ਰਹੇ ਹਾਂ ਕਿ ਪੂਰੀ ਤਰ੍ਹਾਂ ਨਾਲ ਜਾਤੀ ਪ੍ਰਥਾ ਦਾ ਪ੍ਰਭਾਵ ਅਜੇ ਤਕ ਸਮਾਜ ਵਿਚ ਖ਼ਤਮ ਨਹੀਂ ਹੋਇਆ ।

ਪ੍ਰਸ਼ਨ 4.
ਸਮਾਜਿਕ ਪਰਿਵਰਤਨ ਦੇ ਮੁੱਖ ਕਾਰਕ ।
ਉੱਤਰ-
ਸਮਾਜਿਕ ਪਰਿਵਰਤਨ ਦੇ ਮੁੱਖ ਕਾਰਕ ਹਨ-

  1. ਤਕਨੀਕੀ ਕਾਰਕ (Technological Factor)
  2. ਸੰਸਕ੍ਰਿਤਕ ਕਾਰਕ (Cultural Factor)
  3. ਜੀਵ ਵਿਗਿਆਨਿਕ ਕਾਰਕ (Biological Factor)
  4. ਜਨਸੰਖਿਆਤਮਕ ਕਾਰਕ (Demographic Factor)
  5. ਮਨੋਵਿਗਿਆਨਿਕ ਕਾਰਕ (Psychological Factor)
  6. ਸਿੱਖਿਅਕ ਕਾਰਕ (Educational Factor)
  7. ਆਰਥਿਕ ਕਾਰਕ (Economic Factor) ।

ਪ੍ਰਸ਼ਨ 5.
ਸਮਾਜਿਕ ਕੁਮ ਵਿਕਾਸ ।
ਉੱਤਰ-
ਸਮਾਜਿਕ ਕੂਮ ਵਿਕਾਸ ਸਮਾਜਿਕ ਪਰਿਵਰਤਨ ਦੀਆਂ ਕਿਸਮਾਂ ਵਿਚੋਂ ਇਕ ਹੈ । ਸ਼ਬਦ ਕ੍ਰਮਵਿਕਾਸ ਅੰਗਰੇਜ਼ੀ ਭਾਸ਼ਾ ਦੇ ਸ਼ਬਦ (Evolution) ਤੋਂ ਨਿਕਲਿਆ ਹੈ ਜੋ ਕਿ ਲਾਤੀਨੀ ਭਾਸ਼ਾ ਦੇ ਸ਼ਬਦ (Evolvere) ਤੋਂ ਨਿਕਲਿਆ ਹੈ । ਜਿਸਦਾ ਅਰਥ ਹੈ ਬਾਹਰ ਵੱਲ ਫੈਲਣਾ । ਕ੍ਰਮ ਵਿਕਾਸੀ ਪਰਿਵਰਤਨ ਨਾਲ ਨਾ ਸਿਰਫ਼ ਵਾਧਾ ਹੁੰਦਾ ਹੈ ਬਲਕਿ ਉਸ ਪਰਿਵਰਤਨ ਦੇ ਨਾਲ ਸੰਰਚਨਾਤਮਕ ਵਾਧੇ ਦਾ ਗਿਆਨ ਹੁੰਦਾ ਹੈ । ਇਸ ਤਰ੍ਹਾਂ ਗ਼ਮ ਵਿਕਾਸੀ ਪਰਿਵਰਤਨ ਅਜਿਹਾ ਪਰਿਵਰਤਨ ਹੁੰਦਾ ਹੈ ਜਿਸ ਵਿਚ ਨਿਰੰਤਰ ਪਰਿਵਰਤਨ ਨਿਸ਼ਚਿਤ ਦਿਸ਼ਾ ਵੱਲ ਹੁੰਦਾ ਹੈ । ਇਹ ਸਧਾਰਨ ਤੋਂ ਜਟਿਲ ਵੱਲ ਜਾਣ ਦੀ ਪ੍ਰਕ੍ਰਿਆ ਹੈ ।

ਪ੍ਰਸ਼ਨ 6.
ਕੁਮਵਿਕਾਸ ਦੀਆਂ ਤਿੰਨ ਵਿਸ਼ੇਸ਼ਤਾਵਾਂ ।
ਉੱਤਰ-

  1. ਸਮਾਜਿਕ ਕ੍ਰਮ ਵਿਕਾਸ ਨਿਰੰਤਰ ਪਾਇਆ ਜਾਣ ਵਾਲਾ ਪਰਿਵਰਤਨ ਹੁੰਦਾ ਹੈ ਤੇ ਇਹ ਪਰਿਵਰਤਨ ਲਗਾਤਾਰ ਹੁੰਦਾ ਰਹਿੰਦਾ ਹੈ ।
  2. ਨਿਰੰਤਰਤਾ ਦੇ ਨਾਲ-ਨਾਲ ਸਮਾਜਿਕ ਕੂਮ ਵਿਕਾਸੀ ਪਰਿਵਰਤਨ ਵਿਚ ਨਿਸ਼ਚਿਤ ਦਿਸ਼ਾ ਵੀ ਪਾਈ ਜਾਂਦੀ ਹੈ ਕਿਉਂਕਿ ਇਹ ਸਿਰਫ ਆਕਾਰ ਵਿਚ ਨਹੀਂ, ਬਣਤਰ ਵਿਚ ਵੀ ਪਾਈ ਜਾਂਦੀ ਹੈ ।
  3. ਸਮਾਜਿਕ ਕੁਮਵਿਕਾਸ ਉੱਪਰ ਕਿਸੇ ਕਿਸਮ ਦਾ ਕੋਈ ਬਾਹਰੀ ਦਬਾਅ ਨਹੀਂ ਹੁੰਦਾ, ਬਲਕਿ ਇਸ ਵਿਚ ਅੰਦਰੂਨੀ ਗੁਣ ਬਾਹਰ ਨਿਕਲਦੇ ਹਨ ।
  4. ਕੁਮਵਿਕਾਸੀ ਪਰਿਵਰਤਨ ਹਮੇਸ਼ਾ ਸਾਧਾਰਨ ਤੋਂ ਜਟਿਲਤਾ ਵੱਲ ਪਾਇਆ ਜਾਂਦਾ ਹੈ ਤੇ ਨਿਸ਼ਚਿਤ ਦਿਸ਼ਾ ਵਿਚ ਪਾਇਆ ਜਾਂਦਾ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 7.
ਕ੍ਰਾਂਤੀ ।
ਉੱਤਰ-
ਭਾਂਤੀ ਵੀ ਸਮਾਜਿਕ ਪਰਿਵਰਤਨ ਦੀ ਇਕ ਕਿਸਮ ਹੈ । ਇਸ ਦੇ ਦੁਆਰਾ ਸਮਾਜ ਵਿਚ ਇਸ ਤਰ੍ਹਾਂ ਦਾ ਪਰਿਵਰਤਨ ਹੁੰਦਾ ਹੈ ਕਿ ਜਿਸ ਦਾ ਪ੍ਰਭਾਵ ਵਰਤਮਾਨ ਸਮੇਂ ਉੱਤੇ ਤਾਂ ਪੈਂਦਾ ਹੀ ਹੈ ਪਰ ਭਵਿੱਖ ਤੱਕ ਵੀ ਇਸ ਦਾ ਅਸਰ ਰਹਿੰਦਾ ਹੈ । ਅਸਲ ਵਿਚ ਸਮਾਜ ਵਿਚ ਕਈ ਵਾਰੀ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਜਿਸ ਦੇ ਦੁਆਰਾ ਸਮਾਜ ਵਿਘਟਨ ਦੇ ਰਸਤੇ ਉੱਤੇ ਤੁਰ ਪੈਂਦਾ ਹੈ । ਅਜਿਹੇ ਹਾਲਾਤਾਂ ਨੂੰ ਖਤਮ ਕਰਨ ਦੇ ਲਈ ਸਮਾਜ ਵਿਚ ਕ੍ਰਾਂਤੀਕਾਰੀ ਪਰਿਵਰਤਨ ਪੈਦਾ ਹੋ ਜਾਂਦੇ ਹਨ । ਇਹ ਭਾਂਤਿਕ ਪਰਿਵਰਤਨ ਅਚਾਨਕ ਤੇ ਇਕਦਮ ਵਾਪਰਦਾ ਹੈ । ਇਸ ਉੱਤੇ ਬਾਹਰੀ ਸ਼ਕਤੀਆਂ ਦਾ ਵੀ ਪ੍ਰਭਾਵ ਪੈਂਦਾ ਹੈ । ਕ੍ਰਾਂਤੀ ਨਾਲ ਇਕੱਦਮ ਪਰਿਵਰਤਨ ਆਉਂਦਾ ਹੈ ਜਿਸ ਨਾਲ ਸਮਾਜ ਦਾ ਢਾਂਚਾ ਹੀ ਬਦਲ ਜਾਂਦਾ ਹੈ ।

ਪ੍ਰਸ਼ਨ 8.
ਕ੍ਰਾਂਤੀ ਦੀਆਂ ਤਿੰਨ ਵਿਸ਼ੇਸ਼ਤਾਵਾਂ ।
ਉੱਤਰ-

  1. ਕ੍ਰਾਂਤੀ ਵਿਚ ਸਮਾਜਿਕ ਵਿਵਸਥਾ ਵਿਚ ਇਕਦਮ ਪਰਿਵਰਤਨ ਆ ਜਾਂਦਾ ਹੈ ਜਿਸ ਕਾਰਨ ਅਚਨਚੇਤ ਸਿੱਟੇ ਨਿਕਲਦੇ ਹਨ ।
  2. ਭਾਂਤੀ ਨਾਲ ਸੰਸਕ੍ਰਿਤੀ ਦੇ ਦੋਵੇਂ ਭਾਗਾਂ, ਚਾਹੇ ਉਹ ਭੌਤਿਕ ਹੋਵੇ ਜਾਂ ਅਭੌਤਿਕ ਵਿਚ ਤੇਜ਼ੀ ਨਾਲ ਪਰਿਵਰਤਨ ਆਉਂਦਾ ਹੈ ਜਿਸ ਨਾਲ ਸਮਾਜ ਪੂਰੀ ਤਰ੍ਹਾਂ ਬਦਲ ਜਾਂਦਾ ਹੈ ।
  3. ਕ੍ਰਾਂਤੀ ਇਕ ਚੇਤਨ ਪ੍ਰਕ੍ਰਿਆ ਹੈ ਅਚੇਤਨ ਨਹੀਂ ਜਿਸ ਵਿਚ ਚੇਤਨ ਤੌਰ ਉੱਤੇ ਕਾਫ਼ੀ ਸਮੇਂ ਤੋਂ ਕੋਸ਼ਿਸ਼ਾਂ ਚਲਦੀਆਂ ਹਨ ਤੇ ਰਾਜ ਸੱਤਾ ਨੂੰ ਬਦਲਿਆ ਜਾਂਦਾ ਹੈ ।
  4. ਕ੍ਰਾਂਤੀ ਵਿਚ ਹਿੰਸਕ ਜਾਂ ਅਹਿੰਸਕ ਤਰੀਕੇ ਨਾਲ ਪੁਰਾਣੀ ਵਿਵਸਥਾ ਨੂੰ ਉਖਾੜ ਸੁੱਟਿਆ ਜਾਂਦਾ ਹੈ ਤੇ ਨਵੀਂ ਵਿਵਸਥਾ ਨੂੰ ਕਾਇਮ ਕੀਤਾ ਜਾਂਦਾ ਹੈ ।

ਪ੍ਰਸ਼ਨ 9.
ਕ੍ਰਾਂਤੀ ਦਾ ਸਮਾਜਿਕ ਕਾਰਨ ।
ਉੱਤਰ-
ਬਹੁਤ ਸਾਰੇ ਸਮਾਜਿਕ ਕਾਰਨ ਸ਼ਾਂਤੀ ਲਈ ਜ਼ਿੰਮੇਵਾਰ ਹੁੰਦੇ ਹਨ । ਸਮਾਜ ਸ਼ਾਸਤਰੀਆਂ ਅਨੁਸਾਰ ਜੇਕਰ ਸਮਾਜ ਵਿਚ ਪ੍ਰਚੱਲਿਤ ਰੀਤੀ ਰਿਵਾਜ, ਪਰੰਪਰਾਵਾਂ ਠੀਕ ਨਹੀਂ ਹਨ ਤਾਂ ਉਹ ਕ੍ਰਾਂਤੀ ਦਾ ਕਾਰਨ ਬਣ ਸਕਦੇ ਹਨ | ਹਰੇਕ ਸਮਾਜ ਵਿਚ ਕੁੱਝ ਪ੍ਰਥਾਵਾਂ, ਪਰੰਪਰਾਵਾਂ ਹੁੰਦੀਆਂ ਹਨ, ਜਿਹੜੀਆਂ ਸਮਾਜ ਦੀ ਏਕਤਾ ਤੇ ਅਖੰਡਤਾ ਦੇ ਵਿਰੁੱਧ ਹੁੰਦੀਆਂ ਹਨ । ਤੀ ਕਈ ਵਾਰ ਇਹਨਾਂ ਪਰੰਪਰਾਵਾਂ ਨੂੰ ਖ਼ਤਮ ਕਰਨ ਵਾਸਤੇ ਕੀਤੀ ਜਾਂਦੀ ਹੈ । ਕਈ ਵਾਰ ਇਹਨਾਂ ਪਰੰਪਰਾਵਾਂ ਕਰਕੇ ਸਮਾਜ ਵਿਚ ਵਿਘਟਨ ਪੈਦਾ ਹੋ ਜਾਂਦਾ ਹੈ ਜਿਸ ਕਾਰਨ ਇਸ ਵਿਘਟਨ ਨੂੰ ਖ਼ਤਮ ਕਰਨ ਵਾਸਤੇ ਕ੍ਰਾਂਤੀ ਕਰਨੀ ਪੈਂਦੀ ਹੈ । ਜਿਵੇਂ 20ਵੀਂ ਸਦੀ ਵਿਚ ਭਾਰਤ ਵਿਚ ਕਈ ਬੁਰਾਈਆਂ ਸਤੀ ਪ੍ਰਥਾ, ਬਾਲ ਵਿਆਹ, ਛੂਤ-ਛਾਤ ਆਦਿ ਕਰਕੇ ਸਮਾਜਿਕ ਵਿਘਟਨ ਪੈਦਾ ਹੁੰਦਾ ਸੀ ।

ਪ੍ਰਸ਼ਨ 10.
ਕ੍ਰਾਂਤੀ ਦਾ ਰਾਜਨੀਤਿਕ ਕਾਰਨ ।
ਉੱਤਰ-
ਜੇਕਰ ਅਸੀਂ ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਆਮ ਤੌਰ ਉੱਤੇ ਸਾਰੀਆਂ ਹੀ ਕ੍ਰਾਂਤੀਆਂ ਦੇ ਕਾਰਨ ਰਾਜਨੀਤਿਕ ਰਹੇ ਹਨ ਤੇ ਇਹ ਕਾਰਨ ਵਰਤਮਾਨ ਰਾਜ ਦੀ ਸੱਤਾ ਦੇ ਵਿਰੁੱਧ ਹੁੰਦੇ ਹਨ । ਬਹੁਤ ਵਾਰੀ ਰਾਜ ਦੀ ਸੱਤਾ ਇੰਨੀ ਜ਼ਿਆਦਾ ਨਿਰੰਕੁਸ਼ ਹੋ ਜਾਂਦੀ ਹੈ ਕਿ ਆਪਣੀ ਮਨਮਰਜ਼ੀ ਕਰਨ ਲੱਗ ਜਾਂਦੀ ਹੈ । ਉਸ ਨੂੰ ਲੋਕਾਂ ਦੀਆਂ ਇੱਛਾਵਾਂ ਦਾ ਖਿਆਲ ਵੀ ਨਹੀਂ ਰਹਿੰਦਾ | ਆਮ ਜਨਤਾ ਦੀਆਂ ਇੱਛਾਵਾਂ ਨੂੰ ਦਬਾ ਦਿੱਤਾ ਜਾਂਦਾ ਹੈ । ਇੱਛਾਵਾਂ ਦੇ ਦੱਬਣ ਕਾਰਨ ਜਨਤਾ ਵਿਚ ਅਸੰਤੋਸ਼ ਫੈਲ ਜਾਂਦਾ ਹੈ । ਹੌਲੀ-ਹੌਲੀ ਇਹ ਅਸੰਤੋਸ਼ ਸਾਰੇ ਸਮਾਜ ਵਿਚ ਫੈਲ ਜਾਂਦਾ ਹੈ ਤੇ ਇਹੀ ਅਸੰਤੋਸ਼ ਸਮਾਂ ਆਉਣ ਉੱਤੇ ਕ੍ਰਾਂਤੀ ਬਣ ਜਾਂਦਾ ਹੈ ।

ਪ੍ਰਸ਼ਨ 11.
ਕ੍ਰਾਂਤੀ ਦਾ ਆਰਥਿਕ ਕਾਰਨ ।
ਉੱਤਰ-
ਕਈ ਵਾਰੀ ਆਰਥਿਕ ਕਾਰਨ ਵੀ ਸ਼ਾਂਤੀ ਲਈ ਜ਼ਿੰਮੇਵਾਰ ਹੁੰਦੇ ਹਨ । ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਮਨੁੱਖੀ ਸਮਾਜ ਦਾ ਇਤਿਹਾਸ ਵਰਗ ਸੰਘਰਸ਼ ਦਾ ਇਤਿਹਾਸ ਰਿਹਾ ਹੈ । ਮਾਰਕਸ ਦੇ ਅਨੁਸਾਰ ਹਰੇਕ ਸਮਾਜ ਵਿਚ ਦੋ ਵਰਗ ਰਹੇ ਹਨ । ਪੂੰਜੀਵਾਦੀ ਵਰਗ ਆਪਣੇ ਪੈਸੇ ਤੇ ਰਾਜਨੀਤਿਕ ਸੱਤਾ ਦੇ ਬਲ ਉੱਤੇ ਹਮੇਸ਼ਾ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦਾ ਆਇਆ ਹੈ । ਇਸ ਸ਼ੋਸ਼ਣ ਕਰਕੇ ਮਜ਼ਦੂਰ ਵਰਗ ਨੂੰ ਦੋ ਵੇਲੇ ਦੀ ਰੋਟੀ ਵੀ ਨਹੀਂ ਮਿਲਦੀ ਹੈ । ਮਜ਼ਦੂਰਾਂ ਤੇ ਪੂੰਜੀਪਤੀਆਂ ਵਿਚ ਬਹੁਤ ਜ਼ਿਆਦਾ ਆਰਥਿਕ ਅੰਤਰ ਆ ਜਾਂਦਾ ਹੈ । ਪੂੰਜੀਪਤੀ ਐਸ਼ੋ ਇਸ਼ਰਤ ਦਾ ਜੀਵਨ ਬਤੀਤ ਕਰਦਾ ਹੈ ਤੇ ਮਜ਼ਦੂਰ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਹੈ । ਮਜ਼ਦੂਰ ਵਰਗ ਇਸ ਗਰੀਬੀ ਦੇ ਜੀਵਨ ਤੋਂ ਛੁਟਕਾਰਾ ਪਾਉਣਾ ਚਾਉਂਦਾ ਹੈ । ਇਸ ਕਰਕੇ ਹੌਲੀ-ਹੌਲੀ ਮਜ਼ਦੂਰ ਵਰਗ ਵਿਚ ਅਸੰਤੋਸ਼ ਫੈਲ ਜਾਂਦਾ ਹੈ । ਇਸ ਕਰਕੇ ਉਹ ਕਾਂਤੀ ਕਰ ਦਿੰਦੇ ਹਨ ਤੇ ਪੂੰਜੀਪਤੀ ਵਰਗ ਨੂੰ ਉਖਾੜ ਸੁੱਟਦੇ ਹਨ । ਇਸ ਤਰ੍ਹਾਂ ਆਰਥਿਕ ਕਾਰਨ ਵੀ ਲੋਕਾਂ ਨੂੰ ਸ਼ਾਂਤੀ ਕਰਨ ਲਈ ਮਜਬੂਰ ਕਰ ਦਿੰਦੇ ਹਨ ।

ਪ੍ਰਸ਼ਨ 12.
ਵਿਕਾਸ ।
ਉੱਤਰ-
ਸਮਾਜਿਕ ਵਿਕਾਸ ਇੱਕ ਅਜਿਹੀ ਪ੍ਰਕ੍ਰਿਆ ਹੈ । ਜਿਸ ਵਿਚ ਕਈ ਚੀਜ਼ਾਂ ਆਪਣੇ ਵੱਡੇ ਅਤੇ ਖੱਲੇ ਆਕਾਰ ਵੱਲ ਵੱਧਦੀਆਂ ਹਨ । ਇਸ ਦਾ ਅਰਥ ਇਹ ਹੁੰਦਾ ਹੈ ਵਿਕਾਸ ਅਜਿਹਾ ਪਰਿਵਰਤਨ ਹੈ ਜਿਸ ਵਿਚ ਵਿਸ਼ੇਸ਼ੀਕਰਨ ਤੇ ਵਿਭੇਦੀਕਰਨ ਵਿਚ ਵਾਧਾ ਹੁੰਦਾ ਹੈ ਤੇ ਉਹ ਚੀਜ਼ ਜਿਸਦਾ ਅਸੀਂ ਮੁੱਲਾਂਕਣ ਕਰ ਰਹੇ ਹਾਂ, ਹਮੇਸ਼ਾਂ ਉੱਨਤੀ ਵੱਲ ਵੱਧਦੀ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 13.
ਵਿਕਾਸ ਦੀਆਂ ਵਿਸ਼ੇਸ਼ਤਾਵਾਂ ।
ਉੱਤਰ-

  1. ਵਿਕਾਸ ਇੱਕ ਸਰਵ-ਵਿਆਪਕ ਪ੍ਰਕ੍ਰਿਆ ਹੈ ।
  2. ਵਿਕਾਸ ਵਿਚ ਇੱਕ ਚੀਜ਼ ਇੱਕ ਸਥਿਤੀ ਤੋਂ ਦੂਜੀ ਸਥਿਤੀ ਵਿਚ ਪਰਿਵਰਤਿਤ ਹੋ ਜਾਂਦੀ ਹੈ ।
  3. ਵਿਕਾਸ ਸਰਲਤਾ ਤੋਂ ਜਟਿਲਤਾ ਵੱਲ ਵੱਧਣ ਦੀ ਪ੍ਰਕ੍ਰਿਆ ਹੈ । (iv) ਵਿਕਾਸ ਜੀਵਨ ਦੇ ਸਾਰੇ ਪੱਖਾਂ ਵਿਚ ਹੁੰਦਾ ਹੈ ।
  4. ਵਿਕਾਸ ਕਰਨ ਦੀਆਂ ਕੋਸ਼ਿਸ਼ਾਂ ਹਮੇਸ਼ਾਂ ਚਲਦੀਆਂ ਰਹਿੰਦੀਆਂ ਹਨ ।

ਪ੍ਰਸ਼ਨ 14.
ਸਮਾਜਿਕ ਵਿਕਾਸ ਦੇ ਤਿੰਨ ਮਾਪਦੰਡ ਦੱਸੋ ।
ਉੱਤਰ-

  1. ਜਦੋਂ ਕਾਨੂੰਨ ਦੀਆਂ ਨਜ਼ਰਾਂ ਵਿਚ ਸਮਾਨਤਾ ਜਾਂ ਬਰਾਬਰੀ ਵੱਧ ਜਾਂਦੀ ਹੈ ਤਾਂ ਇਹ ਵਿਕਾਸ ਦਾ ਪ੍ਰਤੀਕ ਹੁੰਦਾ ਹੈ ।
  2. ਜਦੋਂ ਦੇਸ਼ ਦੇ ਸਾਰੇ ਬਾਲਗਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੋ ਜਾਵੇ ਤੇ ਦੇਸ਼ ਵਿਚ ਲੋਕਤੰਤਰ ਸਥਾਪਿਤ ਹੋ ਜਾਵੇ ਤਾਂ ਇਹ ਰਾਜਨੀਤਿਕ ਵਿਕਾਸ ਦਾ ਸੂਚਕ ਹੈ ।
  3. ਜਦੋਂ ਔਰਤਾਂ ਤੇ ਹੋਰ ਸਾਰੇ ਲੋਕਾਂ ਨੂੰ ਸਮਾਜ ਵਿਚ ਬਰਾਬਰ ਅਧਿਕਾਰ ਪ੍ਰਾਪਤ ਹੋ ਜਾਣ ਤਾਂ ਇਹ ਸਮਾਜਿਕ ਵਿਕਾਸ ਦਾ ਸੂਚਕ ਹੈ ।
  4. ਜਦੋਂ ਸਮਾਜ ਵਿਚ ਪੈਸੇ ਜਾਂ ਪੂੰਜੀ ਦੀ ਬਰਾਬਰ ਵੰਡ ਹੋਵੇ ਤਾਂ ਇਹ ਆਰਥਿਕ ਪ੍ਰਗਤੀ ਦਾ ਸੂਚਕ ਮੰਨਿਆ ਜਾਂਦਾ ਹੈ ।

ਪ੍ਰਸ਼ਨ 15.
ਪਰਿਵਰਤਨ ਦੇ ਤਕਨੀਕੀ ਕਾਰਕ ਦੀ ਪਰਿਭਾਸ਼ਾ ।
ਉੱਤਰ-
ਆਗਬਰਨ (Ogbum) ਦੇ ਅਨੁਸਾਰ, “ਤਕਨੀਕ ਵਾਤਾਵਰਨ ਨੂੰ ਬਦਲ ਕੇ, ਜਿਸ ਨਾਲ ਅਸੀਂ ਅਨੁਕੂਲਣ ਕਰਦੇ ਹਾਂ, ਸਾਡੇ ਸਮਾਜ ਨੂੰ ਬਦਲਦੀ ਹੈ । ਇਹ ਪਰਿਵਰਤਨ ਆਮ ਤੌਰ ‘ਤੇ ਭੌਤਿਕ ਵਾਤਾਵਰਨ ਵਿਚ ਹੁੰਦਾ ਹੈ ਅਤੇ ਅਸੀਂ ਇਹਨਾਂ ਪਰਿਵਰਤਨਾਂ ਨਾਲ ਜੋ ਅਨੁਕੂਲਣ ਕਰਦੇ ਹਾਂ ਉਸ ਨਾਲ ਅਕਸਰ ਪਰੰਪਰਾਵਾਂ ਤੇ ਸਮਾਜਿਕ ਸੰਸਥਾਵਾਂ ਪਰਿਵਰਤਿਤ ਹੋ ਜਾਂਦੀਆਂ ਹਨ ।’’

ਪ੍ਰਸ਼ਨ 16.
ਤਕਨੀਕ ਅਤੇ ਸ਼ਹਿਰੀਕਰਨ ।
ਉੱਤਰ-
ਤਕਨੀਕ ਕਰਕੇ ਵੱਡੇ-ਵੱਡੇ ਉਦਯੋਗ ਖੁੱਲ੍ਹ ਗਏ ਹਨ ਜਿਸ ਨਾਲ ਦੇਸ਼ਾਂ ਦਾ ਉਦਯੋਗੀਕਰਨ ਹੋ ਗਿਆ ਹੈ । ਉਦਯੋਗੀਕਰਨ ਕਰਕੇ ਵੱਡੇ-ਵੱਡੇ ਸ਼ਹਿਰ ਉਹਨਾਂ ਉਦਯੋਗਾਂ ਦੇ ਆਲੇ-ਦੁਆਲੇ ਵੱਸ ਗਏ ਹਨ । ਸ਼ੁਰੂ ਵਿਚ ਪਿੰਡਾਂ ਤੋਂ ਕਾਰਖ਼ਾਨਿਆਂ ਵਿਚ ਕੰਮ ਕਰਨ ਲਈ ਆਉਣ ਵਾਲੇ ਮਜ਼ਦੂਰਾਂ ਵਾਸਤੇ ਉਦਯੋਗਾਂ ਦੇ ਆਲੇ-ਦੁਆਲੇ ਬਸਤੀਆਂ ਵਸੀਆਂ । ਫਿਰ ਉਹਨਾਂ ਬਸਤੀਆਂ ਨੂੰ ਜੀਵਨ ਜੀਣ ਦੇ ਲਈ ਚੀਜ਼ਾਂ ਮੁਹੱਈਆ ਕਰਵਾਉਣ ਲਈ ਦੁਕਾਨਾਂ ਤੇ ਬਜ਼ਾਰ ਖੁੱਲ ਗਏ । ਫਿਰ ਜਨਸੰਖਿਆ ਲਈ ਹੋਟਲ ਖੁੱਲ੍ਹ ਗਏ, ਸਕੂਲ ਖੁੱਲ੍ਹ ਗਏ, ਵਪਾਰਕ ਕੰਪਨੀਆਂ ਖੁੱਲ੍ਹ ਗਈਆਂ, ਦਫ਼ਤਰ ਬਣ ਗਏ । ਇਸ ਤਰ੍ਹਾਂ ਹੌਲੀ-ਹੌਲੀ ਇਹਨਾਂ ਕਰਕੇ ਸ਼ਹਿਰਾਂ ਦਾ ਵਿਕਾਸ ਹੋਇਆ ਤੇ ਸ਼ਹਿਰੀਕਰਨ ਵੱਧ ਗਿਆ । ਇਸ ਤਰ੍ਹਾਂ ਸ਼ਹਿਰੀਕਰਨ ਨੂੰ ਵਧਾਉਣ ਵਿਚ ਤਕਨੀਕ ਦਾ ਸਭ ਤੋਂ ਵੱਡਾ ਹੱਥ ਹੈ ।

ਪ੍ਰਸ਼ਨ 17.
ਤਕਨੀਕ ਦਾ ਔਰਤਾਂ ਦੀ ਸਥਿਤੀ ਉੱਤੇ ਪ੍ਰਭਾਵ ।
ਉੱਤਰ-
ਤਕਨੀਕ ਨੇ ਔਰਤਾਂ ਦੀ ਦਸ਼ਾ ਸੁਧਾਰਨ ਵਿਚ ਕਾਫੀ ਵੱਡਾ ਹਿੱਸਾ ਪਾਇਆ ਹੈ । ਤਕਨੀਕ ਦੇ ਵੱਧਣ ਕਰਕੇ ਵਿੱਦਿਆ ਦਾ ਪ੍ਰਸਾਰ ਹੋਇਆ ਤੇ ਔਰਤਾਂ ਨੇ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ । ਸਿੱਖਿਆ ਲੈ ਕੇ ਉਹ ਆਰਥਿਕ ਖੇਤਰ ਵਿਚ ਮਰਦਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੀਆਂ ਹਨ ! ਉਹ ਦਫ਼ਤਰਾਂ, ਫੈਕਟਰੀਆਂ ਵਿਚ ਜਾ ਕੇ ਕੰਮ ਕਰ ਰਹੀਆਂ ਹਨ ਤੇ ਪੈਸੇ ਕਮਾ ਰਹੀਆਂ ਹਨ । ਮਸ਼ੀਨਾਂ ਦੇ ਵੱਧਣ ਨਾਲ ਔਰਤਾਂ ਉੱਤੇ ਪਰਿਵਾਰ ਦੇ ਕੰਮ ਕਰਨ ਦਾ ਬੋਝ ਕਾਫ਼ੀ ਘੱਟ ਗਿਆ ਹੈ । ਅੱਜ-ਕਲ੍ਹ ਹਰ ਕੰਮ ਕਰਨ ਵਿਚ ਮਸ਼ੀਨਾਂ ਦਾ ਪ੍ਰਯੋਗ ਹੋ ਰਿਹਾ ਹੈ ਜਿਵੇਂ ਕੱਪੜੇ ਧੋਣ, ਘਰ ਦੀ ਸਫਾਈ ਕਰਨ, ਬਰਤਨ ਸਾਫ਼ ਕਰਨ ਇੱਥੋਂ ਤੱਕ ਕਿ ਆਟਾ ਗੁੰਨਣ ਦੀਆਂ ਵੀ ਮਸ਼ੀਨਾਂ ਆ ਗਈਆਂ ਹਨ ਜਿਸ ਨਾਲ ਔਰਤਾਂ ਦਾ ਕੰਮ ਕਾਫੀ ਘੱਟ ਗਿਆ ਹੈ । ਇਹ ਸਭ ਕੁੱਝ ਤਕਨੀਕ ਕਰਕੇ ਹੀ ਮੁਮਕਿਨ ਹੋਇਆ ਹੈ ।

ਪ੍ਰਸ਼ਨ 18.
ਤਕਨੀਕ ਦਾ ਵਿਆਹ ਉੱਤੇ ਪ੍ਰਭਾਵ ।
ਉੱਤਰ-
ਪੁਰਾਣੇ ਸਮਿਆਂ ਵਿਚ ਵਿਆਹ ਇਕ ਧਾਰਮਿਕ ਸੰਸਕਾਰ ਹੁੰਦਾ ਸੀ ਪਰੰਤੂ ਤਕਨੀਕ ਦੇ ਵੱਧਣ ਕਰਕੇ ਆਧੁਨਿਕ ਸਮਾਜ ਅੱਗੇ ਆਏ ਹਨ ਜਿੱਥੇ ਵਿਆਹ ਇਕ ਧਾਰਮਿਕ ਸੰਸਕਾਰ ਨਾ ਰਹਿ ਕਿ ਇਕ ਸਮਾਜਿਕ ਸਮਝੌਤੇ ਦੇ ਰੂਪ ਵਿਚ ਮੰਨਿਆ ਜਾਣ ਲੱਗ ਪਿਆ ਹੈ । ਵਿਆਹ ਦੀ ਨੀਂਹ ਸਮਝੌਤੇ ਉੱਤੇ ਆਧਾਰਿਤ ਹੁੰਦੀ ਹੈ ਤੇ ਸਮਝੌਤਾ ਨਾ ਹੋਣ ਦੀ ਸੂਰਤ ਵਿਚ ਵਿਆਹ ਟੁੱਟ ਵੀ ਜਾਂਦਾ ਹੈ । ਹੁਣ ਵਿਆਹ ਦੀ ਚੋਣ ਦਾ ਖੇਤਰ ਵੀ ਵੱਧ ਗਿਆ ਹੈ । ਵਿਅਕਤੀ ਆਪਣੀ ਮਰਜ਼ੀ ਨਾਲ ਕਿਸੇ ਵੀ ਜਾਤ ਵਿਚ ਵਿਆਹ ਕਰਵਾ ਸਕਦਾ ਹੈ । ਜੇਕਰ ਪਤੀ-ਪਤਨੀ ਦੇ ਵਿਚਾਰ ਨਹੀਂ ਮਿਲਦੇ ਤਾਂ ਉਹ ਵੱਖ ਵੀ ਹੋ ਸਕਦੇ ਹਨ । ਔਰਤਾਂ ਆਰਥਿਕ ਖੇਤਰ ਵਿਚ ਵੀ ਆ ਗਈਆਂ ਹਨ ਤੇ ਆਪਣੇ ਆਪ ਨੂੰ ਆਦਮੀਆਂ ਤੋਂ ਘੱਟ ਨਹੀਂ ਸਮਝਦੀਆਂ । ਉਹ ਹੁਣ ਆਦਮੀਆਂ ਉੱਤੇ ਬਿਲਕੁਲ ਵੀ ਨਿਰਭਰ ਨਹੀਂ ਹਨ ਅਤੇ ਇਹ ਸਭ ਕੁੱਝ ਤਕਨੀਕ ਕਰਕੇ ਹੀ ਹੁੰਦਾ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 19.
ਤਕਨੀਕ ਦਾ ਜਾਤ ਵਿਵਸਥਾ ਉੱਤੇ ਪ੍ਰਭਾਵ ।
ਉੱਤਰ-
ਪੁਰਾਣੇ ਸਮੇਂ ਵਿਚ ਜਾਤ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ ਕਿ ਵਿਅਕਤੀ ਆਪਣੀ ਜਾਤ ਤੋਂ ਬਾਹਰ ਕੋਈ ਕੰਮ ਨਹੀਂ ਕਰ ਸਕਦਾ ਸੀ ਤੇ ਵਿਅਕਤੀ ਨੂੰ ਸਮਾਜ ਵਿਚ ਸਥਿਤੀ ਜਾਤ ਦੇ ਆਧਾਰ ਉੱਤੇ ਹੀ ਪ੍ਰਾਪਤ ਹੁੰਦੀ ਸੀ । ਪਰ ਤਕਨੀਕੀ ਖੇਤਰ ਵਿਚ ਹੋਈ ਪ੍ਰਤੀ ਨੇ ਜਾਤ ਵਿਵਸਥਾ ਨੂੰ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ ਹੈ । ਹੁਣ ਸਮਾਜ ਦੀ ਵੰਡ ਜਾਤ ਦੇ ਆਧਾਰ ਉੱਤੇ ਨਾ ਹੋ ਕੇ ਵਰਗ ਦੇ ਆਧਾਰ ਉੱਤੇ ਹੁੰਦੀ ਹੈ । ਹੁਣ ਸਮਾਜ ਵਿਚ ਕਾਰਖ਼ਾਨਿਆਂ ਤੇ ਮਸ਼ੀਨਾਂ ਕਰਕੇ ਘਰੇਲੂ ਉਤਪਾਦਨ ਕਾਰਖ਼ਾਨਿਆਂ ਕੋਲ ਚਲਾ ਗਿਆ ਹੈ । ਹੁਣ ਸਾਰੀਆਂ ਜਾਤਾਂ ਦੇ ਲੋਕ ਇਕੱਠੇ ਮਿਲ ਕੇ ਕੰਮ ਕਰਨ ਲੱਗ ਪਏ ਹਨ ਜਿਸ ਕਰਕੇ ਛੂਤ-ਛਾਤ ਤੇ ਜਾਤ ਦਾ ਆਧਾਰ ਬਿਲਕੁਲ ਹੀ ਖਤਮ ਹੋ ਗਿਆ ਹੈ । ਹੁਣ ਵਿਅਕਤੀ ਨੂੰ ਕੋਈ ਕੰਮ ਉਸਦੀ ਯੋਗਤਾ ਦੇ ਆਧਾਰ ਉੱਤੇ ਪ੍ਰਾਪਤ ਹੁੰਦਾ ਹੈ । ਸਾਰੇ ਧਰਮਾਂ ਤੇ ਜਾਤਾਂ ਦੇ ਲੋਕਾਂ ਦੇ ਵਿਚਕਾਰ ਬਰਾਬਰੀ ਦੇ ਸੰਬੰਧ ਸਥਾਪਿਤ ਹੋ ਗਏ ਹਨ । ਇਸ ਤਰ੍ਹਾਂ ਜਾਤ ਵਿਵਸਥਾ ਦਾ ਆਧਾਰ ਬਿਲਕੁਲ ਹੀ ਬਦਲ ਗਿਆ ਹੈ ਜੋ ਕਿ ਤਕਨੀਕ ਕਰਕੇ ਹੀ ਹੁੰਦਾ ਹੈ ।

ਪ੍ਰਸ਼ਨ 20.
ਜਨ-ਸੰਖਿਆਤਮਕ ਕਾਰਕ ।
ਉੱਤਰ-
ਸਮਾਜਿਕ ਸੰਗਠਨ, ਪਰੰਪਰਾਵਾਂ, ਸੰਸਥਾਵਾਂ, ਥਾਵਾਂ ਆਦਿ ਉੱਪਰ ਜਨ-ਸੰਖਿਆਤਮਕ ਕਾਰਕ ਦਾ ਪ੍ਰਭਾਵ ਪੈਂਦਾ ਹੈ । ਜਨ-ਸੰਖਿਆ ਦਾ ਵੱਧਣਾ, ਘੱਟਣਾ, ਆਦਮੀ ਤੇ ਔਰਤ ਦੀ ਅਨੁਪਾਤ ਵਿਚ ਪਾਏ ਗਏ ਪਰਿਵਰਤਨ ਦਾ ਸਮਾਜਿਕ ਸੰਬੰਧਾਂ ਉੱਪਰ ਵੀ ਪ੍ਰਭਾਵ ਪੈਂਦਾ ਹੈ । ਜਨ-ਸੰਖਿਆ ਵਿਚ ਪਾਇਆ ਗਿਆ ਪਰਿਵਰਤਨ ਸਮਾਜ ਦੀ ਆਰਥਿਕ ਪ੍ਰਗਤੀ ਵਿਚ ਰੁਕਾਵਟ ਦਾ ਕਾਰਨ ਵੀ ਬਣਦਾ ਹੈ ਅਤੇ ਕਈ ਤਰ੍ਹਾਂ ਦੀਆਂ ਸਮਾਜਿਕ ਸਮੱਸਿਆਵਾਂ ਪੈਦਾ ਕਰਦਾ ਹੈ ।

ਪ੍ਰਸ਼ਨ 21.
ਜਨ-ਸੰਖਿਆਤਮਕ ਕਾਰਕ ਦੇ ਕੋਈ ਦੋ ਪ੍ਰਭਾਵ ।
ਉੱਤਰ-

  • ਆਰਥਿਕ ਹਾਲਤਾਂ ਉੱਪਰ ਪ੍ਰਭਾਵ (Effect on economic life) – ਜਨ-ਸੰਖਿਆਤਮਕ ਕਾਰਕ ਦਾ ਉਤਪਾਦਨ ਦੇ ਢੰਗ, ਜਾਇਦਾਦ ਦੀ ਮਲਕੀਅਤ, ਆਰਥਿਕ ਪ੍ਰਗਤੀ ਉੱਪਰ ਵੀ ਪ੍ਰਭਾਵ ਪੈਂਦਾ ਹੈ । ਜਿਵੇਂ ਜਨ-ਸੰਖਿਆ ਦੇ ਵਧਣ ਕਾਰਨ ਖੇਤੀ ਦੇ ਉਤਪਾਦਨ ਨੂੰ ਵਧਾਉਣਾ ਵੀ ਜ਼ਰੂਰੀ ਹੋ ਜਾਂਦਾ ਹੈ ।
  • ਸਮਾਜਿਕ ਜੀਵਨ ਉੱਪਰ ਪ੍ਰਭਾਵ (Effect on social life) – ਵੱਧ ਰਹੀ ਜਨ-ਸੰਖਿਆ ਬੇਰੁਜ਼ਗਾਰੀ, ਭੁੱਖਮਰੀ ਦੀ ਸਥਿਤੀ ਪੈਦਾ ਕਰਦੀ ਹੈ, ਜਿਸ ਨਾਲ ਸਮਾਜ ਵਿਚ ਅਸ਼ਾਂਤੀ, ਭ੍ਰਿਸ਼ਟਾਚਾਰ ਆਦਿ ਵਿਚ ਵਾਧਾ ਹੁੰਦਾ ਹੈ ।

ਪ੍ਰਸ਼ਨ 22.
ਸਿੱਖਿਆਤਮਕ ਕਾਰਕ ।
ਉੱਤਰ-
ਸਿੱਖਿਆ ਦੇ ਦੁਆਬਾ ਵਿਅਕਤੀ ਦਾ ਸਮਾਜੀਕਰਨ ਵੀ ਹੁੰਦਾ ਹੈ, ਤੇ ਉਸਦੇ ਵਿਚਾਰਾਂ, ਆਦਰਸ਼ਾਂ, ਕੀਮਤਾਂ ਆਦਿ ਉੱਪਰ ਵੀ ਪ੍ਰਭਾਵ ਪੈਂਦਾ ਹੈ । ਮਨੁੱਖ ਦੀ ਪ੍ਰਗਤੀ ਵੀ ਸਿੱਖਿਆ ਉੱਪਰ ਹੀ ਆਧਾਰਿਤ ਹੁੰਦੀ ਹੈ । ਇਹ ਵਿਅਕਤੀ ਨੂੰ ਵਹਿਮਾਂ-ਭਰਮਾਂ, ਅਗਿਆਨਤਾ ਆਦਿ ਤੋਂ ਛੁਟਕਾਰਾ ਦਿਵਾਉਂਦੀ ਹੈ । ਵਿਅਕਤੀਆਂ ਵਿਚ ਹਰ ਪੱਖੋਂ ਪਰਿਵਰਤਨ ਲਿਆਉਣ ਦੇ ਲਈ ਸਿੱਖਿਆਤਮਕ ਕਾਰਕ ਮਹੱਤਵਪੂਰਨ ਹੈ ।

ਪ੍ਰਸ਼ਨ 23.
ਸਿੱਖਿਆਤਮਕ ਕਾਰਕ ਦੇ ਕੋਈ ਦੋ ਪ੍ਰਭਾਵ ।
ਉੱਤਰ-

  • ਜਾਤੀ ਪ੍ਰਥਾ ਉਪਰ ਪ੍ਰਭਾਵ (Change in caste system) – ਅਨਪੜ੍ਹਤਾ, ਵਿਅਕਤੀਆਂ ਨੂੰ ਗਤੀਹੀਣ ਬਣਾ ਦਿੰਦੀ ਹੈ ਤੇ ਵਿਅਕਤੀ ਵਹਿਮਾਂ-ਭਰਮਾਂ, ਪਰੰਪਰਾਵਾਂ ਵਿਚ ਫਸੇ ਰਹਿੰਦੇ ਹਨ । ਆਧੁਨਿਕ ਸਿੱਖਿਆ ਦੇ ਦੁਆਰਾ ਜਾਤੀ ਪ੍ਰਥਾ ਨੂੰ ਕਾਫ਼ੀ ਕਮਜ਼ੋਰ ਕਰ ਦਿੱਤਾ ਗਿਆ ਹੈ । ਇਹ ਸਿੱਖਿਆ ਧਰਮ-ਨਿਰਪੱਖ ਹੁੰਦੀ ਹੈ । ਇਸਦੇ ਦੁਆਰਾ ਆਜ਼ਾਦੀ, ਸਮਾਨਤਾ, ਭਾਈਚਾਰੇ ਆਦਿ ਵਰਗੀਆਂ ਕੀਮਤਾਂ ਉੱਪਰ ਜ਼ੋਰ ਦਿੱਤਾ ਜਾਂਦਾ ਹੈ ।
  • ਇਸਤਰੀਆਂ ਦੀ ਸਥਿਤੀ ਉੱਪਰ ਪ੍ਰਭਾਵ (Change in status of women) – ਸਿੱਖਿਆਤਮਕ ਕਾਰਕਾਂ ਦੇ ਦੁਆਰਾ ਔਰਤਾਂ ਦੀ ਦਸ਼ਾ ਵਿਚ ਕਾਫ਼ੀ ਸੁਧਾਰ ਹੋਇਆ ।ਉਹ ਘਰਾਂ ਦੀ ਚਾਰਦੀਵਾਰੀ ਤੋਂ ਬਾਹਰ ਨਿਕਲ ਕੇ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਦੇ ਪ੍ਰਤੀ ਜਾਗਰੂਕ ਹੋਈਆਂ । ਆਰਥਿਕ ਤੌਰ ‘ਤੇ ਸਵੈ-ਨਿਰਭਰਤਾ ਵਲ ਵੀ ਪ੍ਰੇਰਿਤ ਹੋਈਆਂ ।

ਪ੍ਰਸ਼ਨ 24.
ਸਿੱਖਿਆ ।
ਉੱਤਰ-
ਸਿੱਖਿਆ ਅੰਗਰੇਜ਼ੀ ਦੇ ਸ਼ਬਦ Education ਦਾ ਪੰਜਾਬੀ ਰੁਪਾਂਤਰ ਹੈ । Education ਲਾਤੀਨੀ ਭਾਸ਼ਾ ਦੇ ਸ਼ਬਦ Educere ਤੋਂ ਨਿਕਲਿਆ ਹੈ ਜਿਸਦਾ ਅਰਥ ਹੁੰਦਾ ਹੈ to bring up ਸਿੱਖਿਆ ਦਾ ਅਰਥ ਵਿਅਕਤੀ ਨੂੰ ਸਿਰਫ਼ ਕਿਤਾਬੀ ਗਿਆਨ ਦੇਣ ਨਾਲ ਹੀ ਸੰਬੰਧਿਤ ਨਹੀਂ ਬਲਕਿ ਵਿਅਕਤੀ ਵਿਚ ਚੰਗੀਆਂ ਆਦਤਾਂ ਦਾ ਨਿਰਮਾਣ ਕਰਕੇ ਉਸ ਨੂੰ ਭਵਿੱਖ ਲਈ ਤਿਆਰ ਕਰਨ ਤੋਂ ਵੀ ਹੁੰਦਾ ਹੈ । ਐਂਡਰਸਨ (Anderson) ਦੇ ਅਨੁਸਾਰ, “ਸਿੱਖਿਆ ਇਕ ਸਮਾਜਿਕ ਪ੍ਰਕ੍ਰਿਆ ਹੈ ਜਿਸ ਦੇ ਦੁਆਰਾ ਵਿਅਕਤੀ ਉਹਨਾਂ ਚੀਜ਼ਾਂ ਦੀ ਸਿਖਲਾਈ ਪ੍ਰਾਪਤ ਕਰਦਾ ਹੈ ਜਿਹੜੀਆਂ ਉਸਨੂੰ ਸਮਾਜ ਵਿਚ ਜ਼ਿੰਦਗੀ ਬਿਤਾਉਣ ਲਈ ਤਿਆਰ ਕਰਦੀਆਂ ਹਨ ।”

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 25.
ਸਿੱਖਿਆ ਦਾ ਪਰਿਵਾਰ ਉੱਤੇ ਪ੍ਰਭਾਵ ।
ਉੱਤਰ-
ਸਿੱਖਿਅਕ ਕਾਰਕ ਦਾ ਪਰਿਵਾਰ ਉੱਤੇ ਗਹਿਰਾ ਪ੍ਰਭਾਵ ਪਿਆ ਹੈ । ਸਿੱਖਿਆ ਵਿਚ ਪ੍ਰਗਤੀ ਦੇ ਨਾਲ ਲੋਕਾਂ ਵਿਚ ਜਾਗਿਤੀ ਆਈ ਤੇ ਉਹਨਾਂ ਨੇ ਨਵੀਆਂ ਕਦਰਾਂ-ਕੀਮਤਾਂ ਦੇ ਅਨੁਸਾਰ ਰਹਿਣਾ ਸ਼ੁਰੂ ਕਰ ਦਿੱਤਾ । ਹੁਣ ਉਹ ਆਪਣੀ ਇੱਛਾ ਤੇ ਯੋਗਤਾ ਮੁਤਾਬਿਕ ਵੱਖ-ਵੱਖ ਕੰਮ ਕਰਨ ਲਗ ਪਏ ਜਿਸ ਨਾਲ ਸੰਯੁਕਤ ਪਰਿਵਾਰਾਂ ਦੀ ਥਾਂ ਕੇਂਦਰੀ ਪਰਿਵਾਰ ਹੋਂਦ ਵਿਚ ਆਏ । ਹੁਣ ਵਿਅਕਤੀ ਪਿੰਡਾਂ ਤੋਂ ਨਿਕਲ ਕੇ ਸ਼ਹਿਰਾਂ ਵਿਚ ਨੌਕਰੀ ਕਰਨ ਲਈ ਜਾਣ ਲੱਗ ਪਏ । ਲੋਕ ਹੁਣ ਵਿਅਕਤੀਵਾਦੀ ਤੇ ਪਦਾਰਥਵਾਦੀ ਹੋ ਗਏ । ਬੱਚਿਆਂ ਨੇ ਰਸਮੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਜਿਸ ਕਰਕੇ ਉਹਨਾਂ ਨੇ ਸਕੂਲ, ਕਾਲਜ, ਯੂਨੀਵਰਸਿਟੀ ਜਾਣਾ ਸ਼ੁਰੂ ਕਰ ਦਿੱਤਾ | ਹੁਣ ਸਿੱਖਿਆ ਕਰਕੇ ਹੀ ਛੋਟੇ ਪਰਿਵਾਰ ਨੂੰ ਸਹੀ ਮੰਨਿਆ ਜਾਣ ਲੱਗ ਪਿਆ ਹੈ । ਹੁਣ ਬੱਚੇ ਦੇ ਸਮਾਜੀਕਰਨ ਵਿਚ ਸਿੱਖਿਆ ਦਾ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਕਿਉਂਕਿ ਬੱਚਾ ਆਪਣੇ ਜੀਵਨ ਦਾ ਸ਼ੁਰੂਆਤੀ ਸਮਾਂ ਸਿੱਖਿਅਕ ਸੰਸਥਾਵਾਂ ਵਿਚ ਬਿਤਾਉਂਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਕੁਮ-ਵਿਕਾਸ ਦੀ ਪਰਿਭਾਸ਼ਾ ਦਿਉ ਅਤੇ ਇਸ ਦੇ ਲੱਛਣਾਂ ਦੀ ਵਿਆਖਿਆ ਕਰੋ ।
ਜਾਂ
ਕੁਮ-ਵਿਕਾਸ ਨੂੰ ਪਰਿਭਾਸ਼ਿਤ ਕਰੋ । ਇਸ ਦੀਆਂ ਵਿਸ਼ੇਸ਼ਤਾਵਾਂ ਉੱਤੇ ਚਾਨਣਾ ਪਾਉ ।
ਉੱਤਰ-
ਸਮਾਜਿਕ ਭੂਮ-ਵਿਕਾਸ ਸਮਾਜਿਕ ਪਰਿਵਰਤਨ ਦੀਆਂ ਕਿਸਮਾਂ ਵਿਚੋਂ ਇਕ ਹੈ । ਭੂਮ-ਵਿਕਾਸ ਅੰਗਰੇਜ਼ੀ ਭਾਸ਼ਾ ਦੇ ਸ਼ਬਦ EVOLUTION ਦਾ ਪੰਜਾਬੀ ਰੂਪਾਂਤਰ ਹੈ ਜੋ ਕਿ ਲਾਤੀਨੀ ਭਾਸ਼ਾ ਦੇ ਸ਼ਬਦ EVOLVERE ਵਿਚੋਂ ਨਿਕਲਿਆ ਹੈ । ਕ੍ਰਮ ਵਿਕਾਸ ਕਿਸੇ ਚੀਜ਼ ਦਾ ਛੋਟੀ ਤੋਂ ਵੱਡੀ ਹੋਣ ਤਕ ਦਾ ਪਰਿਵਰਤਨ ਹੈ । ਇਸ ਪਰਿਵਰਤਨ ਨਾਲ ਵਾਧਾ ਤਾਂ ਹੁੰਦਾ ਹੀ ਹੈ ਪਰ ਇਸਦੇ ਨਾਲ ਸੰਰਚਨਾਤਮਕ ਗਿਆਨ ਵੀ ਵੱਧਦਾ ਹੈ । ਇਸ ਤਰ੍ਹਾਂ ਕੂਮ-ਵਿਕਾਸ ਇਕ ਅਜਿਹਾ ਪਰਿਵਰਤਨ ਹੈ। ਜਿਸ ਵਿਚ ਪਰਿਵਰਤਨ ਲਗਾਤਾਰ ਇਕ ਨਿਸ਼ਚਿਤ ਦਿਸ਼ਾ ਦੇ ਵੱਲ ਹੁੰਦਾ ਹੈ । ਮੈਕਾਈਵਰ ਅਤੇ ਪੇਜ ਦਾ ਕਹਿਣਾ ਹੈ ਕਿ “ਪਰਿਵਰਤਨ ਵਿਚ ਗਤੀਸ਼ੀਲਤਾ ਨਹੀਂ ਹੁੰਦੀ ਬਲਕਿ ਪਰਿਵਰਤਨ ਦੀ ਇਕ ਦਿਸ਼ਾ ਹੁੰਦੀ ਹੈ ਤਾਂ ਅਜਿਹੇ ਪਰਿਵਰਤਨ ਨੂੰ ਭ੍ਰਮ ਵਿਕਾਸ ਕਹਿੰਦੇ ਹਨ ।”

ਇਕ ਹੋਰ ਥਾਂ ਉੱਤੇ ਮੈਕਾਈਵਰ (MacIver) ਨੇ ਕਿਹਾ ਹੈ ਕਿ, “ਜਿਵੇਂ-ਜਿਵੇਂ ਵਿਅਕਤੀ ਦੀਆਂ ਜ਼ਰੂਰਤਾਂ ਵੱਧਦੀਆਂ ਹਨ ਉਸੇ ਤਰ੍ਹਾਂ ਸਮਾਜਿਕ ਸੰਰਚਨਾ ਵੀ ਉਸਦੇ ਅਨੁਸਾਰ ਬਦਲਦੀ ਰਹਿੰਦੀ ਹੈ ਜਿਸ ਨਾਲ ਇਨ੍ਹਾਂ ਜ਼ਰੂਰਤਾਂ ਦੀ ਪੂਰਤੀ ਵੀ ਹੁੰਦੀ ਹੈ ਅਤੇ ਇਹ ਹੀ ਕੂਮ ਵਿਕਾਸ ਦਾ ਅਰਥ ਹੁੰਦਾ ਹੈ ।”

ਹਰਬਰਟ ਸਪੈਂਸਰ (Herbert Spencer) ਦੇ ਅਨੁਸਾਰ, ‘ਕੁਮ-ਵਿਕਾਸ ਵਿਚ ਵਾਧਾ ਤੱਤਾਂ ਦਾ ਏਕੀਕਰਨ ਅਤੇ ਉਸ ਨਾਲ ਸੰਬੰਧਿਤ ਉਹ ਗਤੀ ਹੈ ਜਿਸ ਦੇ ਦੌਰਾਨ ਕੋਈ ਤੱਤ ਇਕ ਅਨਿਸ਼ਚਿਤ ਅਤੇ ਅਸੰਬੰਧਿਤ ਸਮਾਨਤਾ ਤੋਂ ਨਿਸ਼ਚਿਤ ਸੰਬੰਧਿਤ ਭਿੰਨਤਾ ਵਿਚ ਬਦਲ ਜਾਂਦੀ ਹੈ ।” (“Evolution is the integration of matter and concomitant dissipation of motion during which matter passes from an indefinite in-coherent homogeneity to a definite coherent heterogeneity.”)

ਇਸ ਤਰ੍ਹਾਂ ਇਨ੍ਹਾਂ ਪਰਿਭਾਸ਼ਾਵਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਸਮਾਜਿਕ ਕੁਮ-ਵਿਕਾਸ ਬਾਹਰੀ ਦਬਾਅ ਦੇ ਕਾਰਨ ਨਹੀਂ ਬਲਕਿ ਅੰਦਰੁਨੀ ਸ਼ਕਤੀਆਂ ਦੇ ਕਾਰਨ ਹੋਣ ਵਾਲਾ ਪਰਿਵਰਤਨ ਹੈ । ਅਗਸਤੇ ਕਾਮਤੇ ਦੇ ਅਨੁਸਾਰ ਹਰੇਕ ਸਮਾਜ ਕੁਮਵਿਕਾਸ ਦੇ ਤਿੰਨ ਹਿੱਸਿਆਂ ਵਿਚੋਂ ਹੋ ਕੇ ਲੰਘਦਾ ਹੈ ਤੇ ਉਹ ਹਨ-

  1. ਧਾਰਮਿਕ ਪੱਧਰ (Theological Stage)
  2. ਅਰਧਭੌਤਿਕ ਪੱਧਰ (Metaphysical Stage)
  3. ਵਿਗਿਆਨਿਕ ਪੱਧਰ (Scientific Stage) ।

ਸਪੈਂਸਰ (Spencer) ਨੇ ਕ੍ਰਮਵਿਕਾਸ ਦੇ ਚਾਰ ਹੇਠ ਲਿਖੇ ਨਿਯਮ ਦੱਸੇ ਹਨ-

  1. ਸਮਾਜਿਕ ਕੁਮ-ਵਿਕਾਸ ਕ੍ਰਿਮੰਡ ਦੇ ਵਿਕਾਸ ਦੇ ਨਿਯਮ ਦਾ ਇਕ ਸੰਸਕ੍ਰਿਤਕ ਅਤੇ ਮਨੁੱਖੀ ਰੂਪ ਹੁੰਦਾ ਹੈ ।
  2. ਸਮਾਜਿਕ ਭੂਮ-ਵਿਕਾਸ ਉਸੇ ਤਰ੍ਹਾਂ ਹੁੰਦਾ ਹੈ ਜਿਵੇਂ ਦੁਨੀਆਂ ਦੇ ਹੋਰ ਵਾਧੇ ।
  3. ਸਮਾਜਿਕ ਕੁਮ-ਵਿਕਾਸ ਦੀ ਪ੍ਰਕ੍ਰਿਆ ਬਹੁਤ ਹੀ ਹੌਲੀ ਹੁੰਦੀ ਹੈ ।
  4. ਸਮਾਜਿਕ ਕੁਮ-ਵਿਕਾਸ ਤਰੱਕੀ ਵਾਲਾ ਹੁੰਦਾ ਹੈ ।

ਸੰਖੇਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਅੰਦਰੂਨੀ ਛੁਪੀਆਂ ਹੋਈਆਂ ਚੀਜ਼ਾਂ ਵਲੋਂ ਲਿਆਇਆ ਗਿਆ ਪਰਿਵਰਤਨ ਕੂਮਵਿਕਾਸ ਹੁੰਦਾ ਹੈ ।

ਸਮਾਜਿਕ ਕੁਮ-ਵਿਕਾਸ ਦੀਆਂ ਵਿਸ਼ੇਸ਼ਤਾਵਾਂ (Characteristics of Social Evolution)

  • ਕੂਮ-ਵਿਕਾਸ ਜਿਉਂਦੀਆਂ ਵਸਤਾਂ ਜਾਂ ਮਨੁੱਖਾਂ ਵਿਚ ਹੋਣ ਵਾਲੇ ਪਰਿਵਰਤਨਾਂ ਨਾਲ ਸੰਬੰਧਿਤ ਹੁੰਦਾ ਹੈ । ਸਪੈਂਸਰ ਦੇ ਅਨੁਸਾਰ ਇਹ ਜੈਵਿਕ ਵਿਕਾਸ ਹੈ ਅਤੇ ਇਹ ਵਿਕਾਸ ਹਰੇਕ ਸਮਾਜ ਵਿਚ ਸਮਾਨ ਰੂਪ ਨਾਲ ਚਲਦਾ ਰਹਿੰਦਾ ਹੈ । ਜਿਵੇਂ ਕਿ ਅਮੀਬਾ (Amoeba) ਇਕ ਅਜਿਹਾ ਜੀਵ ਹੈ ਜਿਸ ਦੇ ਸਰੀਰ ਦੇ ਪੂਰੇ ਕੰਮ ਸਿਰਫ ਸੈਲ (Cell) ਦੇ ਵਲੋਂ ਹੀ ਪੂਰੇ ਕੀਤੇ ਜਾਂਦੇ ਹਨ | ਮਨੁੱਖਾਂ ਦਾ ਸਰੀਰ ਵੱਧ ਵਿਕਸਿਤ ਰੂਪ ਦਾ ਹੁੰਦਾ ਹੈ ਜਿਸਦੇ ਵੱਖ-ਵੱਖ ਕੰਮ ਵੱਖ-ਵੱਖ ਅੰਗ ਕਰਦੇ ਹਨ । ਜਿਵੇਂਜਿਵੇਂ ਜੈਵਿਕ ਵਿਕਾਸ ਵੱਧਦਾ ਜਾਂਦਾ ਹੈ, ਉਸ ਦੇ ਨਾਲ ਹੀ ਉਸਦੀ ਪ੍ਰਕ੍ਰਿਤੀ ਵਿਚ ਵੀ ਜਟਿਲਤਾ ਆ ਜਾਂਦੀ ਹੈ ।
  • ਸਮਾਜਿਕ ਕੁਮ-ਵਿਕਾਸ ਇਕ ਅਜਿਹਾ ਪਰਿਵਰਤਨ ਹੈ ਜੋ ਲਗਾਤਾਰ ਹੁੰਦਾ ਰਹਿੰਦਾ ਹੈ ਅਤੇ ਨਿਰੰਤਰਤਾ ਇਸਦਾ ਪ੍ਰਮੁੱਖ ਗੁਣ ਹੈ ।
  • ਸਮਾਜਿਕ ਭੂਮ-ਵਿਕਾਸ ਵਿਚ ਨਿਰੰਤਰਤਾ ਤਾਂ ਹੁੰਦੀ ਹੈ ਪਰ ਇਸ ਤਰ੍ਹਾਂ ਦੇ ਪਰਿਵਰਤਨ ਵਿਚ ਨਿਸ਼ਚਿਤ ਦਿਸ਼ਾ ਵੀ ਹੁੰਦੀ ਹੈ । ਇਸਦਾ ਕਾਰਨ ਹੈ ਕਿ ਕੂਮ ਵਿਕਾਸ ਸਿਰਫ਼ ਆਕਾਰ ਵਿਚ ਹੀ ਨਹੀਂ ਬਲਕਿ ਸੰਰਚਨਾ ਵਿਚ ਵੀ ਹੁੰਦਾ ਹੈ । ਕੁਮ ਵਿਕਾਸ ਵਿਚ ਸਾਨੂੰ ਨਿਸ਼ਚਿਤ ਦਿਸ਼ਾ ਦਾ ਪਤਾ ਚਲ ਜਾਂਦਾ ਹੈ ।
  • ਸਮਾਜਿਕ ਕੁਮ-ਵਿਕਾਸ ਵਿਚ ਹਮੇਸ਼ਾਂ ਉਸ ਚੀਜ਼ ਦੇ ਅੰਦਰ ਛੁਪੇ ਹੋਏ ਗੁਣ ਬਾਹਰ ਨਿਕਲ ਕੇ ਆਉਂਦੇ ਹਨ ਅਤੇ ਇਸਦੇ ਉੱਪਰ ਕਿਸੇ ਤਰ੍ਹਾਂ ਦਾ ਬਾਹਰੀ ਦਬਾਵ ਨਹੀਂ ਹੁੰਦਾ ਹੈ । ਪਰਿਵਰਤਿਤ ਹੋਈ ਚੀਜ਼ ਦੇ ਅੰਦਰ ਹੀ ਕਈ ਤੱਤ ਮੌਜੂਦ ਹੁੰਦੇ ਹਨ ਅਤੇ ਇਸ ਕਾਰਨ ਹੀ ਪਰਿਵਰਤਨ ਇਨ੍ਹਾਂ ਅੰਦਰੁਨੀ ਚੀਜ਼ਾਂ ਦੇ ਬਾਹਰ ਆਉਣ ਦੇ ਨਤੀਜੇ ਦੇ ਕਾਰਨ ਹੀ ਹੁੰਦਾ ਹੈ ।
  • ਉਦਵਿਕਾਸ ਵਿਚ ਅੰਦਰੂਨੀ ਤੱਤ ਤਾਂ ਬਾਹਰ ਨਿਕਲਦੇ ਹਨ ਪਰ ਇਨ੍ਹਾਂ ਅੰਦਰੂਨੀ ਤੱਤਾਂ ਦੇ ਦੁਆਰਾ ਲਿਆਇਆ ਗਿਆ ਪਰਿਵਰਤਨ ਕਾਫੀ ਘੱਟ ਗਤੀ ਨਾਲ ਹੁੰਦਾ ਹੈ । ਇਸਦਾ ਕਾਰਨ ਇਹ ਹੈ ਕਿ ਅਸੀਂ ਚੀਜ਼ ਦੇ ਅੰਦਰ ਛੁਪੇ ਹੋਏ ਗੁਣਾਂ ਦੇ ਬਾਰੇ ਵਿਚ ਅਸਾਨੀ ਨਾਲ ਪਤਾ ਨਹੀਂ ਲਗਾ ਸਕਦੇ ਅਤੇ ਹਰੇਕ ਪਰਿਵਰਤਿਤ ਹੋਣ ਵਾਲੀ ਚੀਜ਼ ਦੇ ਵਿਚ ਬਹੁਤ ਸਾਰੇ ਅੰਦਰੂਨੀ ਤੱਤ ਛੁਪੇ ਹੋਏ ਹੁੰਦੇ ਹਨ ।
  • ਕੁਮ-ਵਿਕਾਸ ਵਿਚ ਪਰਿਵਰਤਨ ਹਮੇਸ਼ਾਂ ਹੀ ਸਾਧਾਰਨ ਤੋਂ ਜਟਿਲ ਦੇ ਵੱਲ ਹੀ ਹੁੰਦਾ ਹੈ । ਉਦਾਹਰਨ ਦੇ ਤੌਰ ਉੱਤੇ ਪ੍ਰਾਚੀਨ ਸਮੇਂ ਵਿਚ ਮਨੁੱਖਾਂ ਦਾ ਸਮਾਜ ਸਰਲ ਹੁੰਦਾ ਸੀ ਪਰ ਸਮੇਂ ਦੇ ਨਾਲ-ਨਾਲ ਸਮਾਜ ਵਿਚ ਕਿਰਤ ਵੰਡ ਵੱਧਦਾ ਗਿਆ ਅਤੇ ਮਨੁੱਖਾਂ ਦਾ ਸਮਾਜ ਸਰਲਤਾ ਤੋਂ ਜਟਿਲਤਾ ਦੇ ਵੱਲ ਵੱਧਦਾ ਗਿਆ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਭੂਮ-ਵਿਕਾਸ ਵਿਚ ਸਾਧਾਰਨਤਾ ਤੋਂ ਜਟਿਲਤਾ ਦੇ ਵੱਲ ਜਾਂ ਅਸਪੱਸ਼ਟਤਾ ਤੋਂ ਸਪੱਸ਼ਟਤਾ ਦੇ ਵੱਲ ਪਰਿਵਰਤਨ ਹੁੰਦਾ ਹੈ । ਪਰਿਵਰਤਨ ਦੀ ਇਸ ਕਿਸਮ ਵਿਚ ਪਰਿਵਰਤਨ ਦੀ ਦਿਸ਼ਾ ਹਮੇਸ਼ਾਂ ਨਿਸਚਿਤ ਹੁੰਦੀ ਹੈ ਅਤੇ ਇਹ ਪਰਿਵਰਤਨ ਉਸ ਵਿਸ਼ੇਸ਼ ਚੀਜ਼ ਦੇ ਅੰਦਰ ਛੁਪੇ ਹੋਏ ਗੁਣਾਂ ਦੇ ਕਾਰਨ ਹੁੰਦਾ ਹੈ ਨਾ ਕਿ ਕਿਸੇ ਬਾਹਰੀ ਦਬਾਅ ਦੇ ਕਾਰਨ ।

ਪ੍ਰਸ਼ਨ 2.
ਸਮਾਜਿਕ ਪਰਿਵਰਤਨ ਦੇ ਇਕ ਪ੍ਰਕਾਰ ਦੇ ਰੂਪ ਵਿਚ ਪ੍ਰਗਤੀ ਦਾ ਵਰਣਨ ਕਰੋ ।
ਉੱਤਰ-
ਪ੍ਰਤੀ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ PROGRESS ਦਾ ਪੰਜਾਬੀ ਰੂਪਾਂਤਰ ਹੈ ਜੋ ਕਿ ਲਾਤੀਨੀ ਭਾਸ਼ਾ ਦੇ ਸ਼ਬਦ PROGREDIOR ਤੋਂ ਲਿਆ ਗਿਆ ਹੈ ਜਿਸ ਦਾ ਅਰਥ ਅੱਗੇ ਵੱਧਣਾ ਹੈ । ਪ੍ਰਤੀ ਨਾਲ ਨਾ ਸਿਰਫ ਭੌਤਿਕ ਵਿਕਾਸ ਹੁੰਦਾ ਹੈ ਬਲਕਿ ਇਸ ਨਾਲ ਗਿਆਨ ਵੀ ਵੱਧਦਾ ਹੈ ਅਤੇ ਨਵੇਂ ਵਿਚਾਰ ਵੀ ਸਾਹਮਣੇ ਆਉਂਦੇ ਹਨ । ਪ੍ਰਗਤੀ ਹਮੇਸ਼ਾਂ ਇੱਛਕ ਦਿਸ਼ਾ ਦੇ ਵੱਲ ਅੱਗੇ ਵੱਧਦੀ ਹੈ ਅਤੇ ਅਸੀਂ ਸਿਰਫ਼ ਤੁਲਨਾ ਕਰਕੇ ਹੀ ਪ੍ਰਗਤੀ ਦੇ ਬਾਰੇ ਪਤਾ ਕਰ ਸਕਦੇ ਹਾਂ । ਜੇਕਰ ਅਸੀਂ ਕਹੀਏ ਕਿ ਪਰਿਵਾਰ, ਸਮਾਜ ਜਾਂ ਦੇਸ਼ ਅੱਗੇ ਵੱਧ ਰਿਹਾ ਹੈ ਤਾਂ ਸਾਨੂੰ ਇਸ ਗੱਲ ਦਾ ਸਿਰਫ਼ ਉਸ ਸਮੇਂ ਹੀ ਪਤਾ ਚਲ ਸਕੇਗਾ ਜਦੋਂ ਸਾਨੂੰ ਇਹ ਪਤਾ ਚਲੇਗਾ ਕਿ ਉਹ ਕਿਸ ਦਿਸ਼ਾ ਦੇ ਵੱਲ ਵੱਧ ਰਿਹਾ ਹੈ ।

ਜੇਕਰ ਪਰਿਵਾਰ, ਸਮਾਜ ਜਾਂ ਦੇਸ਼ ਅਮੀਰੀ ਤੋਂ ਗਰੀਬੀ ਦੇ ਵੱਲ ਵੱਧ ਰਿਹਾ ਹੈ ਜਾਂ ਉਹ ਗਰੀਬ ਹੋ ਰਿਹਾ ਹੈ ਤਾਂ ਉਹ ਪ੍ਰਗਤੀ ਨਹੀਂ ਬਲਕਿ ਵਿਨਾਸ਼ ਹੋਵੇਗਾ । ਪਰ ਜੇਕਰ ਉਹ ਗ਼ਰੀਬੀ ਤੋਂ ਅਮੀਰੀ ਦੇ ਵੱਲ ਵਧ ਰਿਹਾ ਹੈ ਤੇ ਐਸ਼ੋ ਇਸ਼ਰਤ ਦੇ ਸਮਾਨ ਉਸਦੇ ਕੋਲ ਆ ਰਹੇ ਹਨ ਤਾਂ ਉਹ ਨਿਸ਼ਚੇ ਹੀ ਪ੍ਰਗਤੀ ਕਰ ਰਿਹਾ ਹੈ । ਉਦਾਹਰਨ ਦੇ ਤੌਰ ਉੱਤੇ ਜੇਕਰ ਕਿਸੇ ਵਪਾਰੀ ਨੂੰ ਆਪਣੇ ਵਪਾਰ ਵਿਚ ਘਾਟਾ ਪੈ ਜਾਂਦਾ ਹੈ ਅਤੇ ਉਹ ਅਮੀਰ ਤੋਂ ਗ਼ਰੀਬ ਹੋ ਜਾਂਦਾ ਹੈ ਤਾਂ ਨਿਸ਼ਚੇ ਹੀ ਇਸਨੂੰ ਪ੍ਰਗਤੀ ਨਹੀਂ ਕਿਹਾ ਜਾਵੇਗਾ ਕਿਉਂਕਿ ਜਦੋਂ ਵਿਅਕਤੀ ਆਪਣੇ ਇੱਛੁਕ ਉਦੇਸ਼ਾਂ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਹੀ ਪ੍ਰਗਤੀ ਹੁੰਦੀ ਹੈ । ਇਸ ਤਰ੍ਹਾਂ ਪ੍ਰਤੀ ਹਮੇਸ਼ਾਂ ਨਿਸਚਿਤ ਉਦੇਸ਼ ਨੂੰ ਪ੍ਰਾਪਤ ਕਰਨ ਨਾਲ ਸੰਬੰਧਿਤ ਹੁੰਦੀ ਹੈ । ਇਸ ਤਰ੍ਹਾਂ ਜਦੋਂ ਵਿਅਕਤੀ ਆਪਣੇ ਇੱਛੁਕ ਉਦੇਸ਼ਾਂ ਨੂੰ ਪ੍ਰਾਪਤ ਕਰ ਲੈਂਦਾ ਹੈ ਤਾਂ ਇਸ ਨੂੰ ਪ੍ਰਤੀ ਕਿਹਾ ਜਾਂਦਾ ਹੈ ।

  1. ਆਗਬਰਨ ਅਤੇ ਨਿਮਕਾਫ (Ogburn and Nimkof) ਦੇ ਅਨੁਸਾਰ, “ਪ੍ਰਗਤੀ ਦਾ ਅਰਥ ਕਲਿਆਣ ਦੇ ਲਈ ਹੋਣ ਵਾਲਾ ਪਰਿਵਰਤਨ ਹੈ ਜਿਸ ਵਿਚ ਮੁੱਲ ਨਿਰਧਾਰਨ ਦਾ ਜ਼ਰੂਰੀ ਤੱਤ ਹੈ ।”
  2. ਗਰੂਵਜ਼ ਅਤੇ ਮੂਰ (Groves and Moore) ਦੇ ਅਨੁਸਾਰ, “ਪ੍ਰਤੀ ਸਵੀਕ੍ਰਿਤ ਕੀਮਤਾਂ ਦੇ ਆਧਾਰ ਉੱਤੇ ਇੱਛੁਕ ਦਿਸ਼ਾ ਦੇ ਵੱਲ ਗਤੀਸ਼ੀਲ ਹੋਣ ਨੂੰ ਕਹਿੰਦੇ ਹਨ ।”
  3. ਫੇਅਰਚਾਈਲਡ (Fairchild) ਦੇ ਅਨੁਸਾਰ, “ਕਿਸੇ ਸਵੀਕ੍ਰਿਤ ਅਤੇ ਇੱਛੁਕ ਟੀਚੇ ਜਾਂ ਉਦੇਸ਼ ਦੇ ਵੱਲ ਵੱਧਣਾ ਹੀ ਪ੍ਰਤੀ ਹੈ ।”

ਪ੍ਰਗਤੀ ਦੀਆਂ ਵਿਸ਼ੇਸ਼ਤਾਵਾਂ (Characteristics of Progress)

1. ਪ੍ਰਤੀ ਹਮੇਸ਼ਾਂ ਤੁਲਨਾਤਮਕ ਹੁੰਦੀ ਹੈ (Progress is always comparative) – ਪ੍ਰਗਤੀ ਹਮੇਸ਼ਾਂ ਤੁਲਨਾਤਮਕ ਹੁੰਦੀ ਹੈ । ਦੋ ਸਥਿਤੀਆਂ ਦੀ ਤੁਲਨਾ ਕਰਕੇ ਹੀ ਸਾਨੂੰ ਪਤਾ ਚਲ ਸਕਦਾ ਹੈ ਕਿ ਪ੍ਰਗਤੀ ਹੋਈ ਹੈ ਜਾਂ ਨਹੀਂ । ਉਦਾਹਰਨ ਦੇ ਤੌਰ ਉੱਤੇ ਜੇਕਰ ਅਸੀਂ ਪਤਾ ਕਰਨਾ ਹੋਵੇ ਕਿ ਕਿਸੇ ਵਿਅਕਤੀ ਨੇ ਪ੍ਰਤੀ ਕੀਤੀ ਹੈ ਜਾਂ ਘਾਟਾ ਖਾਇਆ ਹੈ ਤਾਂ ਸਾਨੂੰ ਉਸ ਵਿਅਕਤੀ ਦੀ ਵਰਤਮਾਨ ਸਥਿਤੀ ਅਤੇ ਕੁੱਝ ਸਾਲ ਪਹਿਲਾਂ ਦੀ ਸਥਿਤੀ ਦੀ ਤੁਲਨਾ ਕਰਨੀ ਪਵੇਗੀ । ਜੇਕਰ ਉਸ ਦੀ ਵਰਤਮਾਨ ਸਥਿਤੀ ਪਹਿਲਾਂ ਦੀ ਸਥਿਤੀ ਤੋਂ ਚੰਗੀ ਹੋਈ ਹੈ ਅਤੇ ਉਸਦੇ ਕੋਲ ਚੰਗਾ ਜੀਵਨ ਜੀਉਣ ਦੇ ਸਾਰੇ ਸਾਧਨ ਆ ਰਹੇ ਹਨ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਵਿਅਕਤੀ ਪ੍ਰਤੀ ਕਰ ਰਿਹਾ ਹੈ । ਪਰ ਜੇਕਰ ਉਸਦੀ ਵਰਤਮਾਨ ਸਥਿਤੀ ਪਹਿਲਾਂ ਦੀ ਸਥਿਤੀ ਤੋਂ ਵੀ ਖ਼ਰਾਬ ਹੋ ਗਈ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਪ੍ਰਗਤੀ ਨਹੀਂ ਕਰ ਰਿਹਾ ਬਲਕਿ ਪਿੱਛੇ ਜਾ ਰਿਹਾ ਹੈ ।

2.ਪ੍ਰਤੀ ਇੱਛੁਕ ਪਰਿਵਰਤਨ ਹੁੰਦਾ ਹੈ (Progress is desired change) – ਪ੍ਰਤੀ ਵਿਚ ਹਮੇਸ਼ਾਂ ਇੱਛੁਕ ਪਰਿਵਰਤਨ ਹੁੰਦਾ ਹੈ । ਇਹ ਕਦੇ ਵੀ ਆਪਣੇ ਆਪ ਨਹੀਂ ਆਉਂਦੇ ਹਨ | ਹਰੇਕ ਵਿਅਕਤੀ ਪ੍ਰਗਤੀ ਕਰਨਾ ਚਾਹੁੰਦਾ ਹੈ ਅਤੇ ਇਸਦੇ ਲਈ ਉਹ ਆਪਣੀ ਇੱਛਾ ਦੇ ਅਨੁਸਾਰ ਕੁੱਝ ਉਦੇਸ਼ ਰੱਖਦਾ ਹੈ । ਉਹ ਇਨ੍ਹਾਂ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਕੋਸ਼ਿਸ਼ ਕਰਦਾ ਹੈ । ਇਸ ਵਿਚ ਅਸੀਂ ਜਦੋਂ ਚਾਹੀਏ ਤਾਂ ਜੀਵਨ ਵਿਚ ਪਰਿਵਰਤਨ ਲਿਆ ਸਕਦੇ ਹਾਂ । ਇੱਛੁਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਜੋ ਪਰਿਵਰਤਨ ਵਿਅਕਤੀ ਦੇ ਜੀਵਨ ਜਾਂ ਸਮਾਜ ਵਿਚ ਆਉਂਦਾ ਹੈ ਉਸ ਨੂੰ ਪ੍ਰਗਤੀ ਦਾ ਹੀ ਨਾਮ ਦਿੱਤਾ ਜਾਂਦਾ ਹੈ ।

3. ਪ੍ਰਤੀ ਵਿਚ ਚੇਤਨ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ (Conscious efforts are being done in progress) – ਪ੍ਰਤੀ ਹਮੇਸ਼ਾਂ ਆਪਣੇ ਆਪ ਨਹੀਂ ਆਉਂਦੀ ਹੈ । ਇਸਨੂੰ ਪ੍ਰਾਪਤ ਕਰਨ ਦੇ ਲਈ ਸਮਾਜ ਅਤੇ ਵਿਅਕਤੀ ਚੇਤਨ ਰੂਪ ਨਾਲ ਕੋਸ਼ਿਸ਼ ਕਰਦੇ ਹਨ | ਹਰੇਕ ਸਮਾਜ ਅਤੇ ਵਿਅਕਤੀ ਆਪਣੀ ਪ੍ਰਗਤੀ ਕਰਨ ਦੇ ਲਈ ਕੁੱਝ ਟੀਚੇ ਰੱਖਦਾ ਹੈ ਅਤੇ ਉਹ ਲਕਸ਼ ਆਪਣੇ ਆਪ ਹੀ ਪ੍ਰਾਪਤ ਨਹੀਂ ਹੁੰਦੇ ਬਲਕਿ ਇਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਵਿਅਕਤੀ ਚੇਤਨ ਰੂਪ ਨਾਲ ਕੋਸ਼ਿਸ਼ਾਂ ਕਰਦਾ ਹੈ । ਇਸ ਤਰ੍ਹਾਂ ਵਿਅਕਤੀ ਆਪਣੇ ਨਿਰਧਾਰਤ ਉਦੇਸ਼ਾਂ ਨੂੰ ਪ੍ਰਾਪਤ ਕਰ ਲੈਂਦਾ ਹੈ । ਉਦਾਹਰਨ ਦੇ ਤੌਰ ਉੱਤੇ ਹਰੇਕ ਦੇਸ਼ ਉਦਯੋਗਿਕ ਖੇਤਰ ਵਿਚ ਪ੍ਰਗਤੀ ਕਰਨਾ ਚਾਹੁੰਦਾ ਹੈ । ਇਸਦੇ ਲਈ ਉਸਦੀ ਸਰਕਾਰ ਕੁੱਝ ਟੀਚੇ ਰੱਖਦੀ ਹੈ ਅਤੇ ਉਸਦੇ ਲਈ ਕੁੱਝ ਨੀਤੀਆਂ ਵੀ ਬਣਾਈਆਂ ਜਾਂਦੀਆਂ ਹਨ । ਇਸਨੂੰ ਪ੍ਰਾਪਤ ਕਰਨ ਦੇ ਲਈ ਸਰਕਾਰ, ਉਦਯੋਗਪਤੀਆਂ ਅਤੇ ਜਨਤਾ ਵਲੋਂ ਚੇਤੰਨ ਰੂਪ ਨਾਲ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ।

4. ਪ੍ਰਗਤੀ ਵਿਚ ਲਾਭ ਵੱਧ ਹੁੰਦਾ ਹੈ (More progress is there in progress) – ਚਾਹੇ ਕੁੱਝ ਵਿਸ਼ੇਸ਼ ਸਥਿਤੀਆਂ ਵਿਚ ਪ੍ਰਗਤੀ ਵਿਚ ਨੁਕਸਾਨ ਵੀ ਹੁੰਦਾ ਹੈ ਪਰ ਪ੍ਰਗਤੀ ਵਿਚ ਨੁਕਸਾਨ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੁੰਦੀ ਹੈ ਅਤੇ ਇਸ ਵਿਚ ਲਾਭ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ । ਜੇਕਰ ਵੱਧ ਨੁਕਸਾਨ ਦੀ ਮਾਤਰਾ ਹੋਵੇ ਤਾਂ ਉਸਨੂੰ ਪ੍ਰਗਤੀ ਨਹੀਂ ਬਲਕਿ ਅਵਨਤੀ ਕਿਹਾ ਜਾਵੇਗਾ ।

5. ਪ੍ਰਗਤੀ ਵਿਚ ਪਰਿਵਰਤਨ ਹੋ ਸਕਦਾ ਹੈ (Progress could be changed) – ਪ੍ਰਤੀ ਦੀ ਧਾਰਣਾ ਹਮੇਸ਼ਾਂ ਇੱਕੋ ਜਿਹੀ ਨਹੀਂ ਰਹਿੰਦੀ ਹੈ ਬਲਕਿ ਇਹ ਤਾਂ ਵੱਖ-ਵੱਖ ਕਾਲਾਂ, ਸਮਾਜਾਂ ਅਤੇ ਦੇਸ਼ਾਂ ਨਾਲ ਸੰਬੰਧਿਤ ਹੁੰਦੀ ਹੈ । ਹੋ ਸਕਦਾ ਹੈ ਕਿ ਅੱਜ-ਕਲ੍ਹ ਅਸੀਂ ਜਿਸ ਚੀਜ਼ ਨੂੰ ਪ੍ਰਤੀ ਦਾ ਸੂਚਕ ਮੰਨ ਰਹੇ ਹਾਂ ਉਹ ਆਉਣ ਵਾਲੇ ਸਮੇਂ ਵਿਚ ਪ੍ਰਤੀ ਦਾ ਸੂਚਕ ਨਾ ਰਹਿ ਕੇ ਘਾਟੇ ਦਾ ਸੂਚਕ ਮੰਨਿਆ ਜਾਵੇ । ਉਦਾਹਰਨ ਦੇ ਤੌਰ ਉੱਤੇ ਪ੍ਰਾਚੀਨ ਸਮੇਂ ਵਿਚ ਵਿਅਕਤੀ ਅਧਿਆਤਮਿਕ ਗਿਆਨ ਪ੍ਰਾਪਤ ਕਰ ਲੈਂਦਾ ਸੀ ਤਾਂ ਇਹ ਸਮਝਿਆ ਜਾਂਦਾ ਸੀ ਕਿ ਉਸਨੇ ਪ੍ਰਗਤੀ ਕਰ ਲਈ ਹੈ ਅਤੇ ਭੌਤਿਕ ਪ੍ਰਗਤੀ ਕਰਨ ਵਾਲੇ ਨੂੰ ਨੀਵੀਂ ਨਜ਼ਰ ਨਾਲ ਵੇਖਿਆ ਜਾਂਦਾ ਸੀ । ਪਰ ਅੱਜ-ਕਲ ਦੇ ਸਮੇਂ ਵਿਚ ਅਧਿਆਤਮਿਕ ਪ੍ਰਗਤੀ ਦਾ ਕੋਈ ਮਹੱਤਵ ਨਹੀਂ ਹੈ ਬਲਕਿ ਭੌਤਿਕ ਚੀਜ਼ਾਂ ਨੂੰ ਪ੍ਰਾਪਤ ਕਰਨ ਵਾਲੇ ਵਿਅਕਤੀ ਅਤੇ ਸਮਾਜ ਦੇ ਬਾਰੇ ਵਿਚ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਪ੍ਰਤੀ ਕਰ ਲਈ ਹੈ । ਇਸ ਤਰ੍ਹਾਂ ਪ੍ਰਤੀ ਦੇ ਸੂਚਕ ਵੱਖ-ਵੱਖ ਸਮਾਜਾਂ ਵਿਚ ਵੱਖ-ਵੱਖ ਹੁੰਦੇ ਹਨ ਅਤੇ ਪ੍ਰਤੀ ਦੇ ਸੂਚਕਾਂ ਵਿਚ ਸਮੇਂ ਦੇ ਨਾਲ ਪਰਿਵਰਤਨ ਆਉਂਦੇ ਰਹਿੰਦੇ ਹਨ ।

6. ਪ੍ਰਤੀ ਹਮੇਸ਼ਾਂ ਸਮੂਹਿਕ ਹੁੰਦੀ ਹੈ (Progress is always collective) – ਪ੍ਰਗਤੀ ਹਮੇਸ਼ਾਂ ਸਮੂਹਿਕ ਹੁੰਦੀ ਹੈ। ਵਿਅਕਤੀਗਤ ਨਹੀਂ । ਜੇਕਰ ਸਮਾਜ ਦੇ ਕੁੱਝ ਵਿਅਕਤੀ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰ ਲੈਂਦੇ ਹਨ ਤਾਂ ਉਸਨੂੰ ਸਮਾਜਿਕ ਪ੍ਰਤੀ ਨਹੀਂ ਕਿਹਾ ਜਾਵੇਗਾ ਬਲਕਿ ਵਿਅਕਤੀਗਤ ਪ੍ਰਤੀ ਕਿਹਾ ਜਾਵੇਗਾ । ਸਮਾਜਿਕ ਪ੍ਰਤੀ ਵਿਚ ਤਾਂ ਜੇਕਰ ਪੂਰਾ ਸਮਾਜ ਹੀ ਨਹੀਂ ਤਾਂ ਘੱਟੋ-ਘੱਟ ਸਮਾਜ ਦੀ ਬਹੁਸੰਖਿਆ ਆਪਣੇ ਇੱਛੁਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿਚ ਸਫਲ ਹੋ ਜਾਂਦੀ ਹੈ । ਇਸ ਤਰ੍ਹਾਂ ਜਦੋਂ ਸਮਾਜ ਦੀ ਬਹੁਸੰਖਿਆ ਆਪਣੇ ਇੱਛੁਕ ਉਦੇਸ਼ਾਂ ਨੂੰ ਪ੍ਰਾਪਤ ਕਰ ਲੈਂਦੀ ਹੈ ਤਾਂ ਸਿਰਫ ਉਸਨੂੰ ਹੀ ਪ੍ਰਗਤੀ ਕਿਹਾ ਜਾਂਦਾ ਹੈ । ਜਦੋਂ ਪੁਰਾ ਸਮੁਹ ਕਿਸੇ ਇੱਛੁਕ ਦਿਸ਼ਾ ਵੱਲ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਅੱਗੇ ਵੱਧਦਾ ਹੈ। ਤਾਂ ਉਸਨੂੰ ਪ੍ਰਗਤੀ ਦਾ ਨਾਮ ਦਿੱਤਾ ਜਾਂਦਾ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 3.
ਕ੍ਰਾਂਤੀ ਕਿਸ ਨੂੰ ਕਹਿੰਦੇ ਹਨ ? ਵਿਸਥਾਰ ਨਾਲ ਵਰਣਨ ਕਰੋ ।
ਉੱਤਰ-
ਸਮਾਜਿਕ ਪਰਿਵਰਤਨ ਦੀ ਇਕ ਕਿਸਮ ਦੇ ਰੂਪ ਵਿਚ ਸ਼ਾਂਤੀ ਦਾ ਬਹੁਤ ਮਹੱਤਵ ਹੈ । ਇਸ ਦਾ ਕਾਰਨ ਇਹ ਹੈ ਕਿ ਕੂਮ-ਵਿਕਾਸ ਅਤੇ ਪ੍ਰਤੀ ਵਰਗੇ ਪਰਿਵਰਤਨ ਤਾਂ ਹੌਲੀ-ਹੌਲੀ ਆਉਂਦੇ ਹਨ ਪਰ ਕ੍ਰਾਂਤੀ ਇਕ ਅਜਿਹਾ ਪਰਿਵਰਤਨ ਹੈ ਜੋ ਇਕਦਮ ਅਚਾਨਕ ਅਤੇ ਤੇਜ਼ੀ ਨਾਲ ਆਉਂਦਾ ਹੈ । ਇਸ ਨਾਲ ਨਾ ਸਿਰਫ਼ ਵਰਤਮਾਨ ਪ੍ਰਭਾਵਿਤ ਹੁੰਦਾ ਹੈ ਬਲਕਿ ਇਸਦਾ ਤਾਂ ਭਵਿੱਖ ਉੱਤੇ ਵੀ ਕਾਫ਼ੀ ਡੂੰਘਾ ਪ੍ਰਭਾਵ ਪੈਂਦਾ ਹੈ । ਸਮਾਜ ਵਿਚ ਕਈ ਵਾਰ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਨਾਲ ਸਮਾਜ ਵਿਚ ਅਵਿਵਸਥਾ ਪੈਦਾ ਹੋ ਜਾਂਦੀ ਹੈ ਅਤੇ ਸਮਾਜ ਵਿਚ ਵਿਘਟਨ ਆਉਣਾ ਸ਼ੁਰੂ ਹੋ ਜਾਂਦਾ ਹੈ । ਅਜਿਹੀ ਸਥਿਤੀ ਤੋਂ ਬਚਣ ਦੇ ਲਈ ਅਤੇ ਇਸ ਨੂੰ ਖ਼ਤਮ ਕਰਨ ਦੇ ਲਈ ਸਮਾਜ ਵਿਚ ਅਚਾਨਕ ਪਰਿਵਰਤਨ ਲਿਆਇਆ ਜਾਂਦਾ ਹੈ ਅਤੇ ਵਰਤਮਾਨ ਸੱਤਾ ਨੂੰ ਉਖਾੜ ਕੇ ਸੁੱਟ ਦਿੱਤਾ ਜਾਂਦਾ ਹੈ । ਇਸ ਨੂੰ ਹੀ ਕ੍ਰਾਂਤੀ ਦਾ ਨਾਮ ਦਿੱਤਾ ਜਾਂਦਾ ਹੈ । ਇਸਦੇ ਉੱਪਰ ਨਾ ਸਿਰਫ ਅੰਦਰੁਨੀ ਸ਼ਕਤੀਆਂ ਦਾ ਬਲਕਿ ਬਾਹਰੀ ਸ਼ਕਤੀਆਂ ਦਾ ਵੀ ਪ੍ਰਭਾਵ ਪੈਂਦਾ ਹੈ । ਕ੍ਰਾਂਤੀ ਇਕਦਮ ਅਤੇ ਅਚਾਨਕ ਆਉਂਦੀ ਹੈ ।

ਕ੍ਰਾਂਤੀਕਾਰੀ ਪਰਿਵਰਤਨ ਅਚਾਨਕ ਹੁੰਦਾ ਹੈ ਜਿਸ ਨਾਲ ਸਮਾਜ ਦੀ ਪੂਰੀ ਸੰਰਚਨਾ ਹੀ ਬਦਲ ਜਾਂਦੀ ਹੈ ਅਤੇ ਵਰਤਮਾਨ ਸੱਤਾ ਦੀ ਥਾਂ ਨਵੀਂ ਸੱਤਾ ਸਾਹਮਣੇ ਆਉਂਦੀ ਹੈ । ਮਾਰਕਸ ਦਾ ਕਹਿਣਾ ਸੀ ਕਿ ਕ੍ਰਾਂਤੀ ਦੇ ਸਮੇਂ ਸਮਾਜ ਵੱਖ-ਵੱਖ ਅਵਸਥਾਵਾਂ ਵਿਚੋਂ ਲੰਘਦਾ ਹੈ ਜਿਸ ਕਾਰਨ ਇਕ ਸਮਾਜ ਦੀ ਵਿਵਸਥਾ ਦੀ ਥਾਂ ਨਵੀਂ ਸਮਾਜਿਕ ਵਿਵਸਥਾ ਸਾਹਮਣੇ ਆਉਂਦੀ ਹੈ ਕ੍ਰਾਂਤੀਕਾਰੀ ਪਰਿਵਰਤਨ ਦੀ ਗਤੀ ਇੰਨੀ ਤੇਜ਼ ਹੁੰਦੀ ਹੈ ਕਿ ਕਿਸੇ ਨੂੰ ਪਤਾ ਹੀ ਨਹੀਂ ਚਲਦਾ ਕਿ ਕੀ ਹੋ ਰਿਹਾ ਹੈ ਅਤੇ ਅੱਗੇ ਕੀ ਹੋਵੇਗਾ । ਇਸ ਨਾਲ ਸਾਡਾ ਸਮਾਜਿਕ ਸੰਗਠਨ ਵੀ ਬਦਲ ਜਾਂਦਾ ਹੈ ਅਤੇ ਸਮਾਜ ਇਕ ਸਥਿਤੀ ਵਿਚੋਂ ਨਿਕਲ ਕੇ ਦੂਜੀ ਸਥਿਤੀ ਵਿਚ ਪ੍ਰਵੇਸ਼ ਕਰਦਾ ਹੈ ।

  1. ਆਗਬਰਨ ਅਤੇ ਨਿਕਾਫ (Ogburn and Nimkoff) ਦੇ ਅਨੁਸਾਰ, “ਕ੍ਰਾਂਤੀ ਸੰਸਕ੍ਰਿਤੀ ਵਿਚ ਮਹੱਤਵਪੂਰਨ ਅਤੇ ਤੇਜ਼ ਪਰਿਵਰਤਨ ਨੂੰ ਕਹਿੰਦੇ ਹਨ ।”
  2. ਗਾਏ ਰੋਸ਼ਰ ਦੇ ਅਨੁਸਾਰ, “ਸ਼ਾਂਤੀ ਇਕ ਖ਼ਤਰਨਾਕ ਅਤੇ ਜ਼ਬਰਦਸਤ ਲੋਕਾਂ ਦੀ ਬਗਾਵਤ ਹੁੰਦੀ ਹੈ ਜਿਸਦਾ ਉਦੇਸ਼ ਸੱਤਾ ਜਾਂ ਸ਼ਾਸਨ, ਉਖਾੜ ਦੇਣਾ ਅਤੇ ਸਥਿਤੀ ਵਿਸ਼ੇਸ਼ ਵਿਚ ਪਰਿਵਰਤਨ ਕਰਨਾ ਹੁੰਦਾ ਹੈ।”
  3. ਕਿੰਬਲ ਯੰਗ (Kimball Young) ਦੇ ਅਨੁਸਾਰ, “ਰਾਜ ਸ਼ਕਤੀ ਦਾ ਰਾਸ਼ਟਰੀ ਰਾਜ ਦੇ ਅਧੀਨ ਨਵੇਂ ਤਰੀਕਿਆਂ ਨਾਲ ਸੱਤਾ ਨੂੰ ਖੋਹ ਲੈਣਾ ਹੀ ਕਾਂਤੀ ਹੈ।”
  4. ਕਰੇਨ ਬਿਨਟਨ (Crene Brintidton) ਦੇ ਅਨੁਸਾਰ, “ਸਮਾਜ ਸ਼ਾਸਤਰੀ ਸ਼ਬਦਾਂ ਵਿਚ ਸਮਾਜਿਕ ਕ੍ਰਾਂਤੀ, ਸਮਾਜਿਕ ਸੰਰਚਨਾ ਦੇ ਅਧੀਨ ਵਿਅਕਤੀਆਂ ਦੀਆਂ ਆਦਤਾਂ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਨਵਾਂ ਮੁਲਾਂਕਨ ਹੈ ।”

ਇਸ ਤਰ੍ਹਾਂ ਇਨ੍ਹਾਂ ਪਰਿਭਾਸ਼ਾਵਾਂ ਨੂੰ ਵੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਸ਼ਾਂਤੀ ਸਮਾਜਿਕ ਬਣਤਰ ਵਿੱਚ ਹੋਣ ਵਾਲੀ ਅਚਨਚੇਤ ਪੜਿਆ ਅਤੇ ਤੇਜ਼ੀ ਨਾਲ ਹੋਣ ਵਾਲਾ ਪਰਿਵਰਤਨ ਹੈ । ਇਸ ਵਿਚ ਵਰਤਮਾਨ ਸੱਤਾ ਨੂੰ ਉਖਾੜ ਸੁੱਟਿਆ ਜਾਂਦਾ ਹੈ ਅਤੇ ਨਵੀਂ ਸੱਤਾ ਨੂੰ ਕਾਬਿਜ਼ ਕੀਤਾ ਜਾਂਦਾ ਹੈ । ਭਾਂਤੀ ਖ਼ੂਨ-ਖ਼ਰਾਬੇ ਵਾਲੀ ਵੀ ਹੋ ਸਕਦੀ ਹੈ ਅਤੇ ਇਸ ਵਿਚ ਹਿੰਸਾ ਦਾ ਪ੍ਰਯੋਗ ਲਾਜ਼ਮੀ ਹੁੰਦਾ ਹੈ । ਜਿਹੜੀ ਸ਼ਕਤੀ ਹਿੰਸਾ ਨਾਲ ਪ੍ਰਾਪਤ ਹੁੰਦੀ ਹੈ ਉਹ ਕਈ ਵਾਰੀ ਹਿੰਸਾ ਨਾਲ ਖ਼ਤਮ ਹੋ ਜਾਂਦੀ ਹੈ ।

ਕ੍ਰਾਂਤੀ ਦੀਆਂ ਵਿਸ਼ੇਸ਼ਤਾਵਾਂ (Characteristics of Revolution)

1. ਅਚਨਚੇਤ ਸਿੱਟੇ (Contingency Results) – ਭਾਂਤੀ ਇੱਕ ਅਜਿਹਾ ਸਾਧਨ ਹੈ ਜਿਸ ਵਿਚ ਹਿੰਸਾ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਕਿਸੇ ਵੀ ਸਰੂਪ ਚਾਹੇ ਉਹ ਧਾਰਮਿਕ, ਆਰਥਿਕ ਜਾਂ ਰਾਜਨੀਤਿਕ ਨੂੰ ਧਾਰਨ ਕਰ ਸਕਦੀ ਹੈ । ਇਸ ਕ੍ਰਾਂਤੀ ਦਾ ਨਤੀਜਾ ਨਿਕਲਦਾ ਹੈ ਕਿ ਸਮਾਜਿਕ ਵਿਵਸਥਾ ਦੇ ਢਾਂਚੇ ਵਿੱਚ ਇੱਕਦਮ ਪਰਿਵਰਤਨ ਆ ਜਾਂਦਾ ਹੈ । ਇਸੇ ਕਰਕੇ ਸਮਾਜਿਕ ਕ੍ਰਾਂਤੀ ਸਮਾਜਿਕ ਕਦਰਾਂ-ਕੀਮਤਾਂ ਵਿੱਚ ਪਰਿਵਰਤਨ ਕਰਨ ਦਾ ਮੁੱਖ ਸਾਧਨ ਹੈ ।

2. ਤੇਜ਼ ਪਰਿਵਰਤਨ (Rapid Change) – ਕ੍ਰਾਂਤੀ ਦੀ ਇੱਕ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਸ ਦੇ ਨਤੀਜੇ ਵਜੋਂ ਸੰਸਕ੍ਰਿਤੀ ਦੇ ਦੋਵੇਂ ਭਾਗਾਂ, ਚਾਹੇ ਉਹ ਭੌਤਿਕ ਹੋਵੇ ਜਾਂ ਅਭੌਤਿਕ, ਵਿੱਚ ਪਰਿਵਰਤਨ ਆ ਜਾਂਦਾ ਹੈ ਅਤੇ ਸ਼ਾਂਤੀ ਦੇ ਕਾਰਨ ਜਿਹੜੇ ਵੀ ਪਰਿਵਰਤਨ ਹੁੰਦੇ ਹਨ ਉਹ ਬਹੁਤ ਤੇਜ਼ ਗਤੀ ਨਾਲ ਹੁੰਦੇ ਹਨ । ਇਸ ਕਰਕੇ ਸਮਾਜ ਪੂਰੀ ਤਰ੍ਹਾਂ ਬਦਲ ਜਾਂਦਾ ਹੈ ।

3. ਖੋਜ ਦਾ ਸਾਧਨ (Means of Invention) – ਭਾਂਤੀ ਇੱਕ ਸਾਧਨ ਹੈ ਜਿਸ ਨਾਲ ਸਮਾਜਿਕ ਵਿਵਸਥਾ ਨੂੰ ਤੋੜ ਦਿੱਤਾ ਜਾਂਦਾ ਹੈ । ਇਸ ਸਮਾਜਿਕ ਵਿਵਸਥਾ ਦੇ ਟੁੱਟਣ ਕਰਕੇ ਬਹੁਤ ਸਾਰੇ ਨਵੇਂ ਵਰਗ ਹੋਂਦ ਵਿਚ ਆ ਜਾਂਦੇ ਹਨ । ਇਨ੍ਹਾਂ ਨਵੇਂ ਵਰਗਾਂ ਦੀ ਹੋਂਦ ਕਾਇਮ ਰੱਖਣ ਲਈ ਬਹੁਤ ਸਾਰੇ ਨਵੇਂ ਨਿਯਮ ਬਣਾਏ ਜਾਂਦੇ ਹਨ । ਇਸ ਤਰ੍ਹਾਂ ਸ਼ਾਂਤੀ ਕਰਕੇ ਬਹੁਤ ਸਾਰੇ ਨਵੇਂ ਵਰਗ ਤੇ ਨਿਯਮ ਹੋਂਦ ਵਿੱਚ ਆ ਜਾਂਦੇ ਹਨ ।

4. ਸ਼ਕਤੀ ਦਾ ਪ੍ਰਤੀਕ (Symbol of Power) – ਭਾਂਤੀ ਵਿਚ ਤਾਕਤ ਦੀ ਵਰਤੋਂ ਜ਼ਰੂਰੀ ਤੌਰ ‘ਤੇ ਹੁੰਦੀ ਹੈ । ਰਾਜਨੀਤਿਕ ਕ੍ਰਾਂਤੀ ਤਾਂ ਖ਼ੂਨ-ਖ਼ਰਾਬੇ ਤੇ ਕਤਲੇਆਮ ਉੱਤੇ ਆਧਾਰਿਤ ਹੁੰਦੀ ਹੈ, ਜਿਵੇਂ 1789 ਦੀ ਫਰਾਂਸੀਸੀ ਕ੍ਰਾਂਤੀ ਅਤੇ 1917 ਦੀ ਰੂਸੀ ਕ੍ਰਾਂਤੀ । ਰਾਜ ਦੀ ਸੱਤਾ ਨੂੰ ਪਲਟਣ ਲਈ ਹਿੰਸਾ ਨੂੰ ਸਾਧਨ ਬਣਾਇਆ ਜਾਂਦਾ ਹੈ ਜਿਸ ਕਰਕੇ ਲੁੱਟਮਾਰ, ਖੂਨ-ਖਰਾਬਾ, ਕਤਲੇਆਮ ਹੁੰਦਾ ਹੈ । ਕ੍ਰਾਂਤੀ ਦੇ ਸਫਲ ਜਾਂ ਅਸਫਲ ਹੋਣ ਵਿਚ ਵੀ ਤਾਕਤ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ । ਜੇਕਰ ਕਾਂਤੀ ਕਰਨ ਵਾਲਿਆਂ ਦੀ ਤਾਕਤ ਜ਼ਿਆਦਾ ਹੋਵੇਗੀ ਤਾਂ ਰਾਜਸੱਤਾ ਪਲਟ ਦਿੰਦੇ ਹਨ ਨਹੀਂ ਤਾਂ ਰਾਜ ਉਨ੍ਹਾਂ ਦੀ ਸ਼ਾਂਤੀ ਨੂੰ ਅਸਫਲ ਕਰ ਦੇਵੇਗਾ ।

5. ਕ੍ਰਾਂਤੀ ਇੱਕ ਚੇਤਨ ਪ੍ਰਕ੍ਰਿਆ ਹੈ (Revolution is a conscious process) – ਭਾਂਤੀ ਇੱਕ ਚੇਤਨ ਪ੍ਰਕ੍ਰਿਆ ਹੈ । ਅਚੇਤਨ ਨਹੀਂ । ਇਸ ਵਿੱਚ ਚੇਤਨ ਤੌਰ ‘ਤੇ ਕੋਸ਼ਿਸ਼ਾਂ ਹੁੰਦੀਆਂ ਹਨ ਤੇ ਰਾਜ ਸੱਤਾ ਨੂੰ ਪਲਟਿਆ ਜਾਂਦਾ ਹੈ । ਕ੍ਰਾਂਤੀ ਦੀਆਂ ਕੋਸ਼ਿਸ਼ਾਂ ਕਾਫ਼ੀ ਸਮੇਂ ਤੋਂ ਸ਼ੁਰੂ ਹੋ ਜਾਂਦੀਆਂ ਹਨ ਤੇ ਸਮਾਂ ਆਉਣ ‘ਤੇ ਉਹ ਪੂਰੇ ਵੇਗ ਨਾਲ ਕ੍ਰਾਂਤੀ ਕਰ ਦਿੰਦੇ ਹਨ । ਕ੍ਰਾਂਤੀਕਾਰੀਆਂ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਉਨ੍ਹਾਂ ਦੇ ਕ੍ਰਾਂਤੀ ਕਰਨ ਦੇ ਕੀ ਨਤੀਜੇ ਨਿਕਲਣਗੇ ।

6. ਕ੍ਰਾਂਤੀ ਸਮਾਜਿਕ ਅਸੰਤੋਸ਼ ਕਰਕੇ ਹੁੰਦੀ ਹੈ (Revolution is because of Social dissatisfaction) – ਕ੍ਰਾਂਤੀ ਸਮਾਜਿਕ ਅਸੰਤੋਸ਼ ਦਾ ਹੀ ਸਿੱਟਾ ਹੁੰਦੀ ਹੈ । ਜਦੋਂ ਸਮਾਜ ਵਿੱਚ ਅਸੰਤੋਸ਼ ਸ਼ੁਰੂ ਹੁੰਦਾ ਹੈ ਤਾਂ ਸ਼ੁਰੂ ਵਿਚ ਇਹ ਹੌਲੀ-ਹੌਲੀ ਉਬਲਦਾ ਹੈ । ਸਮਾਂ ਪੈਣ ਉੱਤੇ ਇਹ ਤੇਜ਼ ਹੋ ਜਾਂਦਾ ਤੇ ਜਦੋਂ ਅਸੰਤੋਸ਼ ਬੇਕਾਬੂ ਹੋ ਜਾਂਦਾ ਹੈ ਤਾਂ ਇਹ ਕ੍ਰਾਂਤੀ ਦਾ ਰੂਪ ਧਾਰਨ ਕਰ ਲੈਂਦਾ ਹੈ । ਸਮਾਜ ਦਾ ਜ਼ਿਆਦਾ ਹਿੱਸਾ ਵਰਤਮਾਨ ਸੱਤਾ ਦੇ ਵਿਰੁੱਧ ਹੋ ਜਾਂਦਾ ਹੈ ਅਤੇ ਇਹ ਅਸੰਤੋਸ਼ ਕ੍ਰਾਂਤੀ ਦਾ ਰੂਪ ਧਾਰਨ ਕਰਕੇ ਸੱਤਾ ਨੂੰ ਉਖਾੜ ਸੁੱਟਦਾ ਹੈ ।

7. ਨਵੀਂ ਵਿਵਸਥਾ ਦੀ ਸਥਾਪਨਾ (Establishment of new System) – ਭਾਂਤੀ ਵਿੱਚ ਹਿੰਸਕ ਜਾਂ ਅਹਿੰਸਕ ਤਰੀਕੇ ਨਾਲ ਪੁਰਾਣੀ ਵਿਵਸਥਾ ਨੂੰ ਉਖਾੜ ਸੁੱਟਿਆ ਜਾਂਦਾ ਹੈ ਤੇ ਨਵੀਂ ਵਿਵਸਥਾ ਨੂੰ ਕਾਇਮ ਕੀਤਾ ਜਾਂਦਾ ਹੈ । ਅਸੀਂ ਕਈ ਉਦਾਹਰਨਾਂ ਦੇਖ ਸਕਦੇ ਹਾਂ । ਜਿਵੇਂ 1789 ਦੀ ਫਰਾਂਸੀਸੀ ਕ੍ਰਾਂਤੀ ਵਿੱਚ ਲੂਈ 16ਵੇਂ ਦੀ ਸੱਤਾ ਉਖਾੜ ਕੇ ਨੈਸ਼ਨਲ ਅਸੈਂਬਲੀ ਸਰਕਾਰ ਬਣਾਈ ਗਈ ਸੀ ਅਤੇ 1917 ਦੀ ਰੂਸੀ ਕ੍ਰਾਂਤੀ ਵਿਚ ਜ਼ਾਰ ਦੀ ਸੱਤਾ ਉਖਾੜ ਕੇ ਬੋਲਸ਼ੇਵਿਕ ਪਾਰਟੀ ਦੀ ਸੱਤਾ ਸਥਾਪਿਤ ਕੀਤੀ ਗਈ ਸੀ । ਇਸ ਤਰ੍ਹਾਂ ਸ਼ਾਂਤੀ ਨਾਲ ਪੁਰਾਣੀ ਵਿਵਸਥਾ ਦਾ ਖ਼ਾਤਮਾ ਹੋ ਜਾਂਦਾ ਹੈ ਤੇ ਨਵੀਂ ਵਿਵਸਥਾ ਬਣ ਜਾਂਦੀ ਹੈ ।

ਪ੍ਰਸ਼ਨ 4.
ਕ੍ਰਾਂਤੀ ਦੇ ਕਾਰਨਾਂ ਦਾ ਵਰਣਨ ਕਰੋ ।
ਉੱਤਰ-
1. ਸਮਾਜਿਕ ਕਾਰਨ (Social Causes) – ਬਹੁਤ ਸਾਰੇ ਸਮਾਜਿਕ ਕਾਰਨ ਸ਼ਾਂਤੀ ਲਈ ਜ਼ਿੰਮੇਵਾਰ ਹੁੰਦੇ ਹਨ । ਸਮਾਜ ਸ਼ਾਸਤਰੀਆਂ ਅਨੁਸਾਰ ਜੇਕਰ ਸਮਾਜ ਵਿਚ ਪ੍ਰਚਲਿਤ ਰੀਤੀ-ਰਿਵਾਜ ਪਰੰਪਰਾਵਾਂ ਠੀਕ ਨਹੀਂ ਹਨ ਤਾਂ ਉਹ ਕ੍ਰਾਂਤੀ ਦਾ ਕਾਰਨ ਬਣ ਸਕਦੇ ਹਨ । ਹਰ ਇੱਕ ਸਮਾਜ ਵਿਚ ਕੁਝ ਅਜਿਹੀਆਂ ਪ੍ਰਥਾਵਾਂ, ਪਰੰਪਰਾਵਾਂ ਪ੍ਰਚਲਿਤ ਹੁੰਦੀਆਂ ਹਨ ਜਿਹੜੀਆਂ ਸਮਾਜ ਦੀ ਏਕਤਾ ਤੇ ਅਖੰਡਤਾ ਦੇ ਵਿਰੁੱਧ ਹੁੰਦੀਆਂ ਹਨ । ਜਿਵੇਂ ਭਾਰਤ ਵਿੱਚ 19ਵੀਂ ਸਦੀ ਵਿੱਚ ਸਤੀ-ਪ੍ਰਥਾ, ਬਾਲ ਵਿਆਹ, ਵਿਧਵਾ ਵਿਆਹ ਨਾ ਹੋਣਾ ਤੇ 20ਵੀਂ ਸਦੀ ਵਿਚ ਦਹੇਜ ਪ੍ਰਥਾ, ਛੂਤ-ਛਾਤ ਆਦਿ । ਕਈ ਵਾਰੀ ਕਾਂਤੀ ਕਰਨ ਦਾ ਉਦੇਸ਼ ਹੀ ਸਮਾਜ ਵਿਚ ਇਨ੍ਹਾਂ ਪ੍ਰਭਾਵਾਂ ਨੂੰ ਖ਼ਤਮ ਕਰਨਾ ਹੁੰਦਾ ਹੈ ।

ਇਸੇ ਤਰ੍ਹਾਂ ਸਮਾਜ ਵਿੱਚ ਫੈਲੀਆਂ ਕੁਝ ਪ੍ਰਥਾਵਾਂ ਵਿਘਟਨ ਨੂੰ ਵੀ ਉਤਪੰਨ ਕਰਦੀਆਂ ਹਨ । ਵੇਸਵਾਵਿਤੀ, ਜੂਆ, ਸ਼ਰਾਬ ਆਦਿ ਕਰ ਕੇ ਵਿਅਕਤੀ ਦੀ ਨੈਤਿਕਤਾ ਖ਼ਤਮ ਹੋ ਜਾਂਦੀ ਹੈ । ਉਸ ਨੂੰ ਇਨ੍ਹਾਂ ਦੇ ਚੱਕਰ ਸਮਾਜ ਦੀਆਂ ਮਾਨਤਾ, ਕਦਰਾਂ-ਕੀਮਤਾਂ, ਨੈਤਿਕਤਾ ਆਦਿ ਦਾ ਖ਼ਿਆਲ ਹੀ ਨਹੀਂ ਰਹਿੰਦਾ । ਇਸ ਤਰ੍ਹਾਂ ਇਨ੍ਹਾਂ ਨਾਲ ਹੌਲੀ-ਹੌਲੀ ਸਮਾਜ ਵਿਚ ਵਿਘਟਨ ਫੈਲ ਜਾਂਦਾ ਹੈ । ਜਦੋਂ ਇਹ ਵਿਘਟਨ ਆਪਣੀ ਹੱਦ ਪਾਰ ਕਰ ਜਾਂਦਾ ਹੈ ਤਾਂ ਸਮਾਜ ਵਿੱਚ ਕ੍ਰਾਂਤੀ ਆ ਜਾਂਦੀ ਹੈ । ਇਸ ਤਰ੍ਹਾਂ ਬਹੁਤ ਸਾਰੇ ਸਮਾਜਿਕ ਕਾਰਨ ਹੁੰਦੇ ਹਨ ਜਿਨ੍ਹਾਂ ਕਰਕੇ ਸਮਾਜ ਵਿਚ ਕ੍ਰਾਂਤੀ ਆ ਜਾਂਦੀ ਹੈ ।

2. ਮਨੋਵਿਗਿਆਨਿਕ ਕਾਰਨ (Psychological Causes) – ਬਹੁਤ ਵਾਰੀ ਮਨੋਵਿਗਿਆਨਿਕ ਕਾਰਨ ਵੀ ਕ੍ਰਾਂਤੀ ਦਾ ਮੁੱਖ ਕਾਰਨ ਬਣ ਜਾਂਦੇ ਹਨ । ਕਈ ਵਾਰੀ ਵਿਅਕਤੀ ਦੀਆਂ ਜਾਂ ਵਿਅਕਤੀਆਂ ਦੀਆਂ ਮੌਲਿਕ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ । ਉਹ ਇਨ੍ਹਾਂ ਇੱਛਾਵਾਂ ਨੂੰ ਆਪਣੇ ਅੰਦਰ ਹੀ ਖ਼ਤਮ ਕਰ ਲੈਂਦੇ ਹਨ ਪਰ ਇੱਛਾ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਕਦੇ ਵੀ ਖ਼ਤਮ ਨਹੀਂ ਹੁੰਦੀ । ਇਹ ਵਿਅਕਤੀ ਦੇ ਮਨ ਵਿੱਚ ਸੁਲਗਦੀ ਹੋਈ ਚਿੰਗਾਰੀ ਵਾਂਗ ਸੁਲਗਦੀਆਂ ਰਹਿੰਦੀਆਂ ਹਨ । ਕੁੱਝ ਸਮੇਂ ਬਾਅਦ ਕਿਸੇ ਦੇ ਇਸ ਚਿੰਗਾਰੀ ਨੂੰ ਹਵਾ ਦੇਣ ਤੇ ਅੱਗ ਵਾਂਗ ਜਲ ਪੈਂਦੀਆਂ ਹਨ ਤੇ ਅੱਗ ਦਾ ਰੂਪ ਧਾਰਨ ਕਰ ਲੈਂਦੀਆਂ ਹਨ । ਇਸ ਤਰ੍ਹਾਂ ਇਹ ਦਬੀਆਂ ਹੋਈਆਂ ਇੱਛਾਵਾਂ ਸ਼ਾਂਤੀ ਨੂੰ ਉਤਪੰਨ ਕਰਦੀਆਂ ਹਨ ।

ਕੁੱਝ ਸਮਾਜ ਵਿਗਿਆਨੀਆਂ ਦਾ ਵਿਚਾਰ ਹੈ ਕਿ ਵਿਅਕਤੀਆਂ ਵਿੱਚ ਆਵੇਗ ਇਕੱਠੇ ਹੁੰਦੇ ਰਹਿੰਦੇ ਹਨ ਮਤਲਬ ਵਿਅਕਤੀਆਂ ਦੀਆਂ ਸਾਰੀਆਂ ਇੱਛਾਵਾਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ।ਉਹ ਵਿਅਕਤੀ ਦੇ ਮਨ ਵਿੱਚ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ । ਸਮਾਂ ਆਉਣ ‘ਤੇ ਇਹ ਆਵੇਗ ਬਣ ਜਾਂਦੀਆਂ ਹਨ | ਅੰਤ ਇਹ ਆਵੇਗ ਇਕੱਠੇ ਹੋ ਕੇ ਕ੍ਰਾਂਤੀ ਦਾ ਕਾਰਨ ਬਣਦੇ ਹਨ ।

ਇਨ੍ਹਾਂ ਤੋਂ ਇਲਾਵਾ ਵਿਅਕਤੀਆਂ ਅੰਦਰ ਕੁੱਝ ਦੋਸ਼, ਕੁੱਝ ਸਮੱਸਿਆਵਾਂ ਅਚੇਤਨ ਰੂਪ ਵਿੱਚ ਪੈਦਾ ਹੋ ਜਾਂਦੇ ਹਨ ਤੇ ਸਮਾਂ ਆਉਣ ‘ਤੇ ਇਹ ਦੋਸ਼ ਆਪਣਾ ਪ੍ਰਭਾਵ ਵਿਖਾਉਂਦੇ ਹਨ । ਹਰ ਇੱਕ ਵਿਅਕਤੀ ਵਿੱਚ ਹਿੰਸਾ ਦੀ ਪ੍ਰਵਿਰਤੀ ਹੁੰਦੀ ਹੈ ਜਿਹੜੀ ਅਚੇਤਨ ਰੂਪ ਵਿਚ ਹੀ ਵਿਅਕਤੀ ਦੇ ਮਨ ਅੰਦਰ ਪਨਪਦੀ ਰਹਿੰਦੀ ਹੈ । ਜਦੋਂ ਸਮਾਂ ਆਉਂਦਾ ਹੈ ਤਾਂ ਇਹ ਹਿੰਸਾ ਧਮਾਕੇ ਨਾਲ ਵਿਅਕਤੀ ਦੇ ਵਿਚੋਂ ਨਿਕਲਦੀ ਹੈ । ਜਦੋਂ ਸ਼ਾਂਤੀ ਹੁੰਦੀ ਹੈ ਤਾਂ ਲੋਕ ਹਿੰਸਾ ਤੇ ਉਤਾਰੂ ਹੋ ਜਾਂਦੇ ਹਨ । ਇਸ ਤਰ੍ਹਾਂ ਵਿਅਕਤੀ ਦੇ ਅਚੇਤਨ ਮਨ ਵਿੱਚ ਵੀ ਕ੍ਰਾਂਤੀ ਦੇ ਕਾਰਨ ਪੈਦਾ ਹੋ ਸਕਦੇ ਹਨ ।

3. ਰਾਜਨੀਤਿਕ ਕਾਰਨ (Political Causes) – ਜੇਕਰ ਅਸੀਂ ਇਤਿਹਾਸ ਉੱਤੇ ਨਜ਼ਰ ਮਾਰੀਏ ਤਾਂ ਸਾਨੂੰ ਪਤਾ ਚਲੇਗਾ। ਕਿ ਆਮ ਤੌਰ ‘ਤੇ ਸਾਰੀਆਂ ਹੀ ਕਾਂਤੀਆਂ ਦੇ ਕਾਰਨ ਰਾਜਨੀਤਿਕ ਰਹੇ ਹਨ ਅਤੇ ਖ਼ਾਸ ਕਰਕੇ ਇਹ ਕਾਰਨ ਵਰਤਮਾਨ ਰਾਜ ਦੀ ਸੱਤਾ ਦੇ ਵਿਰੁੱਧ ਹੁੰਦੇ ਹਨ । ਬਹੁਤ ਵਾਰੀ ਰਾਜ ਦੀ ਸੱਤਾ ਇੰਨੀ ਜ਼ਿਆਦਾ ਨਿਰੰਕੁਸ਼ ਹੋ ਜਾਂਦੀ ਹੈ ਕਿ ਆਪਣੀ ਮਨਮਰਜ਼ੀ ਕਰਨ ਲੱਗ ਜਾਂਦੀ ਹੈ । ਉਸ ਨੂੰ ਲੋਕਾਂ ਦੀਆਂ ਇੱਛਾਵਾਂ ਦਾ ਖ਼ਿਆਲ ਵੀ ਨਹੀਂ ਰਹਿੰਦਾ । ਆਮ ਜਨਤਾ ਦੀਆਂ ਇੱਛਾਵਾਂ ਨੂੰ ਦਬਾ ਦਿੱਤਾ ਜਾਂਦਾ ਹੈ । ਇੱਛਾਵਾਂ ਦੇ ਦਬਣ ਕਰਕੇ ਜਨਤਾ ਵਿੱਚ ਅਸੰਤੋਸ਼ ਫੈਲ ਜਾਂਦਾ ਹੈ । ਹੌਲੀ-ਹੌਲੀ ਇਹ ਅਸੰਤੋਸ਼ ਸਾਰੇ ਸਮਾਜ ਵਿਚ ਫੈਲ ਜਾਂਦਾ ਹੈ ਤੇ ਇਹੀ ਅਸੰਤੋਸ਼ ਸਮਾਂ ਆਉਣ ਤੇ ਕ੍ਰਾਂਤੀ ਬਣ ਜਾਂਦਾ ਹੈ ।

ਇਸੇ ਤਰ੍ਹਾਂ ਬਹੁਤ ਵਾਰੀ ਅਜਿਹਾ ਹੁੰਦਾ ਹੈ ਕਿ ਸਰਕਾਰੀ ਅਧਿਕਾਰੀਆਂ ਵਿੱਚ ਭ੍ਰਿਸ਼ਟਾਚਾਰ ਫੈਲ ਜਾਂਦਾ ਹੈ । ਉਹ ਆਪਣੀ ਪਦਵੀ ਦਾ ਫ਼ਾਇਦਾ ਆਪਣੀ ਜੇਬਾਂ ਭਰਨ ਵਿੱਚ ਲਗਾਉਂਦੇ ਹਨ ਤੇ ਆਮ ਜਨਤਾ ਦੀਆਂ ਤਕਲੀਫਾਂ ਵੱਲ ਕੋਈ ਧਿਆਨ ਨਹੀਂ ਦਿੰਦੇ | ਆਮ ਜਨਤਾ ਵਿਚ ਉਨ੍ਹਾਂ ਸਰਕਾਰੀ ਅਧਿਕਾਰੀਆਂ ਵਿਰੁੱਧ ਅਸੰਤੋਸ਼ ਫੈਲ ਜਾਂਦਾ ਹੈ ਤੇ ਉਹ ਇਨ੍ਹਾਂ ਅਧਿਕਾਰੀਆਂ ਨੂੰ ਉਨ੍ਹਾਂ ਦੀ ਪਦਵੀ ਤੋਂ ਉਤਾਰਨ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਸਨ ਤੇ ਇਹ ਕੋਸ਼ਿਸ਼ਾਂ ਕ੍ਰਾਂਤੀ ਦਾ ਰੂਪ ਧਾਰਨ ਕਰ ਲੈਂਦੀਆਂ ਹਨ ।

ਕਈ ਦੇਸ਼ਾਂ ਵਿਚ ਸਰਕਾਰ ਕਿਸੇ ਵਿਸ਼ੇਸ਼ ਧਰਮ ਉੱਤੇ ਆਧਾਰਿਤ ਹੁੰਦੀ ਹੈ ਤੇ ਉਸ ਧਰਮ ਦੇ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਦਿੰਦੀ ਹੈ । ਕਈ ਵਾਰੀ ਇਸ ਕਰਕੇ ਹੋਰ ਧਰਮਾਂ ਦੇ ਲੋਕਾਂ ਵਿੱਚ ਅਸੰਤੋਸ਼ ਪੈਦਾ ਹੋ ਜਾਂਦਾ ਹੈ ਜਿਸ ਕਰਕੇ ਲੋਕ ਅਜਿਹੀ ਸਰਕਾਰ ਤੋਂ ਮੁਕਤੀ ਪ੍ਰਾਪਤ ਕਰਨ ਬਾਰੇ ਸੋਚਣ ਲੱਗ ਜਾਂਦੇ ਹਨ । ਉਨ੍ਹਾਂ ਦਾ ਇਹ ਸੋਚਣਾ ਹੀ ਕ੍ਰਾਂਤੀ ਦਾ ਰੂਪ ਧਾਰਨ ਕਰ ਲੈਂਦਾ ਹੈ । ਇਸੇ ਦੇ ਨਾਲ ਹੀ ਜੇਕਰ ਸਰਕਾਰ ਆਮ ਜਨਤਾ ਦੇ ਰੀਤੀ-ਰਿਵਾਜਾਂ ਪਰੰਪਰਾਵਾਂ ਵਿੱਚ ਦਖ਼ਲ ਦੇਣ ਲੱਗ ਜਾਵੇ ਤਾਂ ਲੋਕ ਆਪਣੀਆਂ ਪਰੰਪਰਾਵਾਂ ਨੂੰ ਬਚਾਉਣ ਦੀ ਖ਼ਾਤਰ ਸਰਕਾਰ ਵਿਰੁੱਧ ਵਿਦਰੋਹ ਕਰ ਦਿੰਦੇ ਹਨ । 1857 ਈ: ਦਾ ਵਿਦਰੋਹ ਇਨ੍ਹਾਂ ਹੀ ਕੁਝ ਕਾਰਨਾਂ ਉੱਤੇ ਆਧਾਰਿਤ ਸੀ ।

ਅੱਜ-ਕਲ੍ਹ ਦੇ ਸਮਾਜ ਵਿਚ ਲੋਕਤੰਤਰ ਦਾ ਯੁੱਗ ਹੈ । ਲੋਕਤੰਤਰ ਵਿੱਚ ਇੱਕ ਪਾਰਟੀ ਸੱਤਾ ਵਿੱਚ ਹੁੰਦੀ ਹੈ ਤੇ ਦੂਜੀ ਸੱਤਾ ਤੋਂ ਬਾਹਰ । ਜਿਹੜੀ ਪਾਰਟੀ ਸੱਤਾ ਤੋਂ ਬਾਹਰ ਹੁੰਦੀ ਹੈ ਉਹ ਆਮ ਜਨਤਾ ਨੂੰ ਸੱਤਾਧਾਰੀ ਪਾਰਟੀ ਵਿਰੁੱਧ ਭੜਕਾਉਂਦੀ ਹੈ। ਤੇ ਕਈ ਵਾਰੀ ਇਹ ਭੜਕਾਉਣਾ ਹੀ ਕ੍ਰਾਂਤੀ ਦਾ ਰੂਪ ਧਾਰਨ ਕਰ ਲੈਂਦਾ ਹੈ ।

4. ਆਰਥਿਕ ਕਾਰਨ (Economic Causes) – ਕਈ ਵਾਰੀ ਆਰਥਿਕ ਕਾਰਨ ਵੀ ਕ੍ਰਾਂਤੀ ਲਈ ਜ਼ਿੰਮੇਵਾਰ ਹੁੰਦੇ ਹਨ । ਮਾਰਕਸਵਾਦੀ ਵਿਚਾਰਧਾਰਾ ਅਨੁਸਾਰ ਮਨੁੱਖੀ ਸਮਾਜ ਦਾ ਇਤਿਹਾਸ ਵਰਗ ਸੰਘਰਸ਼ ਦਾ ਇਤਿਹਾਸ ਰਿਹਾ ਹੈ । ਮਾਰਕਸ ਦੇ ਅਨੁਸਾਰ ਹਰ ਇੱਕ ਸਮਾਜ ਵਿੱਚ ਦੋ ਵਰਗ ਰਹੇ ਹਨ । ਪੂੰਜੀਵਾਦੀ ਵਰਗ ਯਾਨਿ ਕਿ ਸ਼ੋਸ਼ਕ ਵਰਗ ਅਤੇ ਮਜ਼ਦੂਰ ਵਰਗ ਯਾਨਿ ਕਿ ਸ਼ੋਸ਼ਿਤ ਵਰਗ । ਪੂੰਜੀਪਤੀ ਵਰਗ ਆਪਣੇ ਪੈਸੇ ਤੇ ਰਾਜਨੀਤਿਕ ਸੱਤਾ ਦੇ ਬਲ ਉੱਤੇ ਹਮੇਸ਼ਾ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦਾ ਆਇਆ ਹੈ । ਇਸ ਸ਼ੋਸ਼ਣ ਕਰਕੇ ਮਜ਼ਦੂਰ ਵਰਗ ਨੂੰ ਦੋ ਵਕਤ ਦੀ ਰੋਟੀ ਵੀ ਨਹੀਂ ਮਿਲਦੀ । ਮਜ਼ਦੂਰਾਂਪੂੰਜੀਪਤੀਆਂ, ਮਜ਼ਦੂਰਾਂ-ਜ਼ਿਮੀਂਦਾਰਾਂ ਵਿਚ ਬਹੁਤ ਜ਼ਿਆਦਾ ਆਰਥਿਕ ਫ਼ਰਕ ਆ ਜਾਂਦਾ ਹੈ ।

ਸ਼ੋਸ਼ਕ ਵਰਗ ਯਾਨਿ ਕਿ ਪੂੰਜੀਪਤੀ ‘ਤੇ ਜ਼ਿਮੀਂਦਾਰ ਵਰਗ ਐਸ਼ੋ-ਇਸ਼ਰਤ ਦਾ ਜੀਵਨ ਬਤੀਤ ਕਰਦਾ ਹੈ ਅਤੇ ਮਜ਼ਦੂਰ ਭਾਵ ਸ਼ੋਸ਼ਿਤ ਵਰਗ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ । ਉਹ ਇਸ ਜੀਵਨ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ । ਇਸ ਕਰਕੇ ਹੌਲੀ-ਹੌਲੀ ਮਜ਼ਦੂਰ ਵਰਗ ਵਿਚ ਅਸੰਤੋਸ਼ ਫੈਲ ਜਾਂਦਾ ਹੈ ਜਿਸ ਕਰਕੇ ਉਹ ਕ੍ਰਾਂਤੀ ਕਰ ਦਿੰਦੇ ਹਨ ਤੇ ਪੂੰਜੀਪਤੀ ਵਰਗ ਨੂੰ ਉਖਾੜ ਸੁੱਟਦੇ ਹਨ । ਇਸ ਤਰ੍ਹਾਂ ਆਰਥਿਕ ਕਾਰਨ ਵੀ ਲੋਕਾਂ ਨੂੰ ਸ਼ਾਂਤੀ ਕਰਨ ਲਈ ਮਜਬੂਰ ਕਰ ਦਿੰਦੇ ਹਨ ।

ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਕਾਂਤੀ ਇਕਦਮ ਹੋਣ ਵਾਲੀ ਪ੍ਰਕ੍ਰਿਆ ਹੈ ਜਿਸ ਨਾਲ ਸਾਰੇ ਸਮਾਜ ਦਾ ਢਾਂਚਾ ਤੇ ਵਿਵਸਥਾ ਇਕਦਮ ਬਦਲ ਜਾਂਦਾ ਹੈ । ਭਾਂਤੀ ਸਿਰਫ਼ ਇੱਕ ਕਾਰਨ ਕਰਕੇ ਨਹੀਂ ਹੁੰਦੀ ਬਲਕਿ ਬਹੁਤ ਸਾਰੇ ਕਾਰਨਾਂ ਕਰਕੇ ਆਉਂਦੀ ਹੈ । ਆਮ ਤੌਰ ‘ਤੇ ਰਾਜਨੀਤਿਕ ਕਾਰਨ ਹੀ ਕ੍ਰਾਂਤੀ ਲਈ ਜ਼ਿੰਮੇਵਾਰ ਹੁੰਦੇ ਹਨ ਪਰ ਹੋਰ ਕਾਰਨਾਂ ਦਾ ਵੀ ਇਸ ਵਿਚ ਮਹੱਤਵਪੂਰਨ ਹਿੱਸਾ ਹੁੰਦਾ ਹੈ ।

PSEB 11th Class Sociology Important Questions Chapter 11 ਸਮਾਜਿਕ ਪਰਿਵਰਤਨ

ਪ੍ਰਸ਼ਨ 5.
ਸਮਾਜਿਕ ਵਿਕਾਸ ਕੀ ਹੁੰਦਾ ਹੈ ? ਵਿਸਤਾਰ ਨਾਲ ਲਿਖੋ ।
ਉੱਤਰ-
ਸਮਾਜਿਕ ਪਰਿਵਰਤਨ ਦੇ ਅਨੇਕ ਰੂਪ ਹੁੰਦੇ ਹਨ, ਜਿਵੇਂ-ਕੂਮ-ਵਿਕਾਸ, ਪ੍ਰਤੀ, ਕਾਂਤੀ, ਵਿਕਾਸ ਆਦਿ । ਇਸ ਤਰ੍ਹਾਂ ਵਿਕਾਸ ਵੀ ਪਰਿਵਰਤਨ ਦੇ ਅਨੇਕਾਂ ਰੂਪਾਂ ਵਿੱਚੋਂ ਇੱਕ ਸੀ । ਇਹ ਸਾਰੀਆਂ ਕਿਰਿਆਵਾਂ ਆਪਸ ਵਿੱਚ ਐਨੀਆਂ ਰਲਗੱਡ ਹੁੰਦੀਆਂ ਹਨ ਕਿ ਇਨ੍ਹਾਂ ਨੂੰ ਵੱਖਰਾ ਕਰਨਾ ਬਹੁਤ ਔਖਾ ਹੈ ।

ਅੱਜ-ਕਲ੍ਹ ਦੇ ਸਮੇਂ ਵਿੱਚ ਵਿਕਾਸ ਸ਼ਬਦ ਨੂੰ ਆਰਥਿਕ ਵਿਕਾਸ ਦੇ ਲਈ ਵਰਤਿਆ ਜਾਂਦਾ ਹੈ । ਵਿਅਕਤੀ ਦੀ ਆਮਦਨੀ ਵਿੱਚ ਵਾਧਾ, ਪੂੰਜੀ ਵਿੱਚ ਵਾਧਾ, ਕੁਦਰਤੀ ਸਾਧਨਾਂ ਦੀ ਜ਼ਿਆਦਾ ਵਰਤੋਂ, ਉਤਪਾਦਨ ਵਿੱਚ ਵਾਧਾ, ਉਦਯੋਗਾਂ ਵਿਚ ਵਾਧਾ, ਆਦਿ ਕੁਝ ਅਜਿਹੇ ਸੰਕਲਪ ਹਨ ਜਿਨ੍ਹਾਂ ਦੇ ਵਾਧੇ ਨੂੰ ਪੂਰੇ ਵਿਕਾਸ ਲਈ ਵਰਤਿਆ ਜਾਂਦਾ ਹੈ । ਪਰ ਸਿਰਫ ਇਨ੍ਹਾਂ ਸੰਕਲਪਾਂ ਵਿੱਚ ਵਾਧੇ ਨੂੰ ਹੀ ਅਸੀਂ ਵਿਕਾਸ ਨਹੀਂ ਕਹਿ ਸਕਦੇ । ਸਮਾਜ ਵਿੱਚ ਪਰੰਪਰਾਵਾਂ, ਸੰਸਥਾਵਾਂ, ਬਣਤਰ, ਧਰਮ, ਸੰਸਕ੍ਰਿਤੀ ਆਦਿ ਵੀ ਹੁੰਦੇ ਹਨ । ਇਨ੍ਹਾਂ ਵਿੱਚ ਵੀ ਵਿਕਾਸ ਹੁੰਦਾ ਹੈ । ਜੇਕਰ ਸਮਾਜਿਕ ਸੰਬੰਧਾਂ ਵਿਚ ਵਿਸਤਾਰ ਹੁੰਦਾ ਹੈ, ਪੁਰਾਣੀ ਸਮਾਜਿਕ ਬਣਤਰ, ਆਦਤਾਂ, ਕਦਰਾਂ-ਕੀਮਤਾਂ, ਵਿਚਾਰਾਂ ਵਿੱਚ ਬਦਲਾਓ ਆਦਿ ਵਿੱਚ ਵੀ ਵਾਧਾ ਤੇ ਵਿਕਾਸ ਹੁੰਦਾ ਹੈ । ਵਿਅਕਤੀ ਦੀ ਸੁਤੰਤਰਤਾ ਸਮੂਹ ਦੀ ਆਮਦਨੀ, ਨੈਤਿਕਤਾ, ਸਹਿਯੋਗ ਆਦਿ ਵਿੱਚ ਵੀ ਵਾਧਾ ਹੁੰਦਾ ਹੈ । ਇਸ ਤਰ੍ਹਾਂ ਆਰਥਿਕ ਵਿਕਾਸ ਨੂੰ ਹੀ ਸਮਾਜਿਕ ਵਿਕਾਸ ਮੰਨਿਆ ਜਾਂਦਾ ਹੈ ਤੇ ਇਸ ਆਧਾਰ ਉੱਤੇ ਵੱਖ-ਵੱਖ ਆਧਾਰਾਂ ਨੂੰ ਵੇਖਣਾ ਆਸਾਨ ਹੁੰਦਾ ਹੈ ।

ਬੋਟੋਮੋਰ (Botomore) ਦੇ ਅਨੁਸਾਰ, “ਆਧੁਨਿਕ ਯੁੱਗ ਵਿਚ ਵਿਕਾਸ ਸ਼ਬਦ ਦੀ ਵਰਤੋਂ ਦੋ ਤਰ੍ਹਾਂ ਦੇ ਸਮਾਜਾਂ ਵਿਚਕਾਰ ਅੰਤਰ ਦਰਸਾਉਣ ਦੀ ਨਜ਼ਰ ਤੋਂ ਕੀਤੀ ਜਾਂਦੀ ਹੈ । ਇੱਕ ਪਾਸੇ ਤਾਂ ਅਜੋਕੇ ਉਦਯੋਗਿਕ ਸਮਾਜ ਹਨ ਤੇ ਦੂਜੇ ਪਾਸੇ ਉਹ ਸਮਾਜ ਹਨ ਜੋ ਪੂਰੀ ਤਰ੍ਹਾਂ ਪੇਂਡੂ ਹਨ ਤੇ ਜਿਨ੍ਹਾਂ ਦੀ ਆਮਦਨ ਕਾਫ਼ੀ ਘੱਟ ਹੈ।”

ਹਾਬਹਾਊਸ (Hobhouse) ਦੇ ਅਨੁਸਾਰ, “ਸਮੁਦਾਇ ਦਾ ਵਿਕਾਸ ਉਸ ਸਮੇਂ ਮੰਨਿਆ ਜਾਂਦਾ ਹੈ ਜਦੋਂ ਕਿ ਕਿਸੇ ਵਸਤੂ ਦੀ ਮਾਤਰਾ, ਕਾਰਜ ਸਮਰੱਥਾ ਤੇ ਸੇਵਾ ਦੀ ਨੇੜਤਾ ਵਿੱਚ ਵਾਧਾ ਹੁੰਦਾ ਹੈ ।”

Oxford Dictionary ਦੇ ਅਨੁਸਾਰ, “ਆਮ ਵਰਤੋਂ ਵਿਚ ਵਿਕਾਸ ਦਾ ਅਰਥ ਹੈ ਭੂਮਿਕਾ ਪ੍ਰਗਟਾਵਾ, ਕਿਸੇ ਵਸਤੂ ਦੀ ਵੱਧ ਤੋਂ ਵੱਧ ਜਾਣਕਾਰੀ ਤੇ ਜੀਵਨ ਦਾ ਵਿਕਾਸ ।”

ਇਸ ਤਰ੍ਹਾਂ ਜੇਕਰ ਅਸੀਂ ਇਨ੍ਹਾਂ ਪਰਿਭਾਸ਼ਾਵਾਂ ਨੂੰ ਗੌਰ ਨਾਲ ਵੇਖੀਏ ਤਾਂ ਸਾਨੂੰ ਪਤਾ ਚਲਦਾ ਹੈ ਕਿ ਵਿਦਵਾਨਾਂ ਦੇ ਵਿਕਾਸ ਬਾਰੇ ਅਰਥ ਅਸਪੱਸ਼ਟ ਹਨ ਤੇ ਸਾਨੂੰ ਇਸ ਬਾਰੇ ਕਾਫ਼ੀ ਘੱਟ ਜਾਣਕਾਰੀ ਮਿਲਦੀ ਹੈ । ਪਰੰਤੂ ਸਮਾਜ ਵਿਗਿਆਨ ਦੀ ਭਾਸ਼ਾ ਵਿਚ ਵਿਕਾਸ ਸ਼ਬਦ ਅਜਿਹੀ ਸਥਿਤੀ ਨੂੰ ਦਰਸਾਉਂਦਾ ਹੈ ਜਿਸ ਵਿਚ ਮਨੁੱਖ ਆਪਣੇ ਲਗਾਤਾਰ ਵੱਧਦੇ ਗਿਆਨ ‘ਤੇ ਤਕਨੀਕੀ ਕੁਸ਼ਲਤਾ ਨਾਲ ਕੁਦਰਤੀ ਵਾਤਾਵਰਨ ਉੱਤੇ ਜ਼ਿਆਦਾ ਤੋਂ ਜ਼ਿਆਦਾ ਨਿਯੰਤਰਨ ਕਰਦਾ ਜਾਂਦਾ ਹੈ ਤੇ ਸਮਾਜਿਕ ਜੀਵਨ ਦੇ ਹਰੇਕ ਖੇਤਰ ਵਿੱਚ ਅੱਗੇ ਵੱਧਦਾ ਜਾਂਦਾ ਹੈ । ਦੂਜੇ ਸ਼ਬਦਾਂ ਵਿੱਚ ਉਹ ਹਰੇਕ ਖੇਤਰ ਵਿਚ ਪਿਛਲੇ ਜੀਵਨ ਨਾਲੋਂ ਉੱਨਤੀ ਕਰਦਾ ਹੈ ਤੇ ਬੇਹਤਰ ਹੁੰਦਾ ਜਾਂਦਾ ਹੈ ।

ਵਿਕਾਸ ਦੀਆਂ ਵਿਸ਼ੇਸ਼ਤਾਵਾਂ (Characteristics of Development)

  • ਵਿਕਾਸ ਇੱਕ ਸਰਵਵਿਆਪਕ ਪ੍ਰਕ੍ਰਿਆ ਹੈ ਜਿਹੜੀ ਹਰ ਇੱਕ ਸਮਾਜ ਵਿਚ ਪਾਈ ਜਾਂਦੀ ਹੈ । ਵਿਕਾਸ ਨਾਮ ਦੀ ਪ੍ਰਕ੍ਰਿਆ ਆਧੁਨਿਕ ਸਮਾਜਾਂ ਵਿੱਚ ਵੀ ਚਲ ਰਹੀ ਹੈ । ਅੱਜ ਦਾ ਆਧੁਨਿਕ ਸਮਾਜ ਪੁਰਾਤਨ ਸਮਾਜਾਂ ਦੇ ਵਿਚ ਹੋਣ ਵਾਲੇ ਵਿਕਾਸ ਦਾ ਹੀ ਨਤੀਜਾ ਹੈ । ਪੁਰਾਤਨ ਸਮਾਜਾਂ ਵਿੱਚ ਵਿਕਾਸ ਹੋਇਆ ਹੈ ਤਾਂ ਹੀ ਅੱਜ ਦਾ ਆਧੁਨਿਕ ਸਮਾਜ ਸਾਡੇ ਸਾਹਮਣੇ ਆਇਆ ਹੈ । ਜ਼ਿਮੀਂਦਾਰੀ ਸਮਾਜ ਤੋਂ ਉਦਯੋਗਿਕ ਸਮਾਜ ਵਿੱਚ ਪਹੁੰਚਣਾ ਵਿਕਾਸ ਕਰਕੇ ਹੀ ਹੋਇਆ ਹੈ ।
  • ਵਿਕਾਸ ਵਿੱਚ ਇੱਕ ਚੀਜ਼ ਇੱਕ ਸਥਿਤੀ ਤੋਂ ਦੂਜੀ ਸਥਿਤੀ ਵਿੱਚ ਪਰਿਵਰਤਿਤ ਹੋ ਜਾਂਦੀ ਹੈ । ਇਹ ਪਰਿਵਰਤਨ ਸਹੀ ਜਾਂ ਗ਼ਲਤ ਵੀ ਹੋ ਸਕਦਾ ਹੈ । ਇਸੇ ਕਰਕੇ ਕਹਿੰਦੇ ਹਨ ਕਿ ਮਨੁੱਖੀ ਵਿਕਾਸ ਦਾ ਸੰਬੰਧ ਦਿਨ-ਪ੍ਰਤੀ-ਦਿਨ ਬਦਲਾਓ ਕਰਨ ਤੇ ਇੱਕ ਸਥਿਤੀ ਤੋਂ ਦੂਜੀ ਸਥਿਤੀ ਵੱਲ ਵੱਧਣਾ ਹੈ ।
  • ਵਿਕਾਸ ਵਿੱਚ ਸਿਰਫ਼ ਚੰਗਿਆਈ ਨਹੀਂ ਹੁੰਦੀ ਬਲਕਿ ਬੁਰਾਈ ਵੀ ਹੋ ਸਕਦੀ ਹੈ । ਇਸ ਤਰ੍ਹਾਂ ਵਿਕਾਸ ਵਿੱਚ ਚੰਗਿਆਈ ਤੇ ਬੁਰਾਈ ਦੋਹਾਂ ਦੀ ਹੋਂਦ ਹੁੰਦੀ ਹੈ ।
  • ਵਿਕਾਸ ਸਰਲਤਾ ਤੋਂ ਜਟਿਲਤਾ ਵੱਲ ਵੱਧਣ ਦੀ ਪ੍ਰਕ੍ਰਿਆ ਹੈ । ਜੇਕਰ ਕਿਸੇ ਚੀਜ਼ ਦਾ ਵਿਕਾਸ ਹੋਵੇਗਾ ਤਾਂ ਹੀ ਉਹ ਸਰਲਤਾ ਤੋਂ ਜਟਿਲਤਾ ਵੱਲ ਵਧੇਗੀ । ਇਸ ਤਰ੍ਹਾਂ ਵਿਕਾਸ ਇੱਕ ਜਟਿਲ ਪ੍ਰਕ੍ਰਿਆ ਹੈ ।
  • ਵਿਕਾਸ ਵਿੱਚ ਇੱਕ ਬਦਲੀ ਹੋਈ ਰੂਪ-ਰੇਖਾ ਨੂੰ ਬਣਾਉਣਾ ਪੈਂਦਾ ਹੈ । ਇਸ ਵਿਚ ਉਨ੍ਹਾਂ ਸਾਰੇ ਸਾਧਨਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਿਹੜੇ ਵਿਕਾਸ ਦੀ ਪ੍ਰਕ੍ਰਿਆ ਵਿੱਚ ਮੱਦਦ ਕਰ ਸਕਦੇ ਹਨ । ਇਸ ਲਈ ਇਸ ਰੂਪ-ਰੇਖਾ ਦੇ ਨਿਰਮਾਣ ਲਈ ਵਿਕਾਸ ਦੇ ਕਾਰਜਕ੍ਰਮ ਨੂੰ ਨਿਰਧਾਰਿਤ ਕਰਨਾ ਪੈਂਦਾ ਹੈ । ਜੇਕਰ ਅਸੀਂ ਕਾਰਜਕ੍ਰਮ ਨੂੰ ਨਿਰਧਾਰਿਤ ਨਹੀਂ ਕਰਾਂਗੇ ਤਾਂ ਵਿਕਾਸ ਅਸਫਲ ਹੋ ਕੇ ਉਲਟੀ ਦਿਸ਼ਾ ਵਿੱਚ ਵੀ ਜਾ ਸਕਦਾ ਹੈ ।
  • ਵਿਕਾਸ ਸਿਰਫ਼ ਆਰਥਿਕ ਵਿਕਾਸ ਨਹੀਂ ਹੁੰਦਾ ਬਲਕਿ ਇਹ ਜੀਵਨ ਦੇ ਸਾਰੇ ਪੱਖਾਂ ਚਾਹੇ ਉਹ ਸਮਾਜਿਕ ਹੋਵੇ, ਰਾਜਨੀਤਿਕ, ਨੈਤਿਕ ਪੱਖ ਹੋਵੇ, ਸਾਰਿਆਂ ਵਿੱਚ ਹੁੰਦਾ ਹੈ ।
  • ਵਿਕਾਸ ਦੀ ਪ੍ਰਕ੍ਰਿਆ ਅਜਿਹੀ ਪ੍ਰਕ੍ਰਿਆ ਹੈ ਜਿਸ ਵਿੱਚ ਸਮਾਜਿਕ ਤੇ ਲੈਂਗਿਕ ਪਰਿਵਰਤਨਾਂ ਦੀ ਪੂਰੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ।
  • ਵਿਕਾਸ ਕਰਨ ਦੀਆਂ ਕੋਸ਼ਿਸ਼ਾਂ ਹਮੇਸ਼ਾ ਚਲਦੀਆਂ ਰਹਿੰਦੀਆਂ ਹਨ ਪਰ ਕਈ ਵਾਰੀ ਅਜਿਹਾ ਵੀ ਹੁੰਦਾ ਹੈ । ਇਸ ਪ੍ਰਕ੍ਰਿਆ ਦੇ ਕਾਰਨ ਸਮਾਜ ਦੇ ਵਿਕਾਸ ਦੇ ਨਾਲ-ਨਾਲ ਵਿਅਕਤੀਆਂ ਦਾ ਆਪਣਾ ਵਿਕਾਸ ਯਾਨਿ ਕਿ ਆਤਮ ਵਿਕਾਸ ਵੀ ਹੋ ਜਾਂਦਾ ਹੈ ।

ਸਮਾਜਿਕ ਵਿਕਾਸ ਦੇ ਮਾਪਦੰਡ (Measurement of Social Development)

ਕਈ ਸਮਾਜ ਵਿਗਿਆਨੀਆਂ ਨੇ ਸਮਾਜਿਕ ਵਿਕਾਸ ਦੇ ਕਈ ਮਾਪਦੰਡ ਦਿੱਤੇ ਹਨ । ਇਨ੍ਹਾਂ ਦਾ ਮਿਲਿਆ-ਜੁਲਿਆ ਰੂਪ ਇਸ ਪ੍ਰਕਾਰ ਹੈ-

  1. ਜਦੋਂ ਕਾਨੂੰਨ ਦੀਆਂ ਨਜ਼ਰਾਂ ਵਿਚ ਲੋਕਾਂ ਦੀ ਸਮਾਨਤਾ ਜਾਂ ਬਰਾਬਰੀ ਵੱਧ ਜਾਂਦੀ ਹੈ ਤਾਂ ਇਹ ਵਿਕਾਸ ਦਾ ਪ੍ਰਤੀਕ ਹੁੰਦਾ ਹੈ ।
  2. ਜਦੋਂ ਲੋਕਾਂ ਨੂੰ ਪੜ੍ਹਾਉਣ-ਲਿਖਾਉਣ ਲਈ ਜਾਂ ਅਨਪੜ੍ਹਤਾ ਦੂਰ ਕਰਨ ਲਈ ਕੋਈ ਅੰਦੋਲਨ ਚਲਾਇਆ ਜਾਵੇ ਤਾਂ ਇਹ ਸੰਸਕ੍ਰਿਤਕ ਵਿਕਾਸ ਦਾ ਮਾਪਦੰਡ ਹੈ ।
  3. ਜਦੋਂ ਦੇਸ਼ ਦੇ ਸਾਰੇ ਬਾਲਗਾਂ ਨੂੰ ਵੋਟ ਦੇਣ ਦਾ ਅਧਿਕਾਰ ਪ੍ਰਾਪਤ ਹੋ ਜਾਵੇ ਤੇ ਦੇਸ਼ ਵਿੱਚ ਲੋਕਤੰਤਰ ਸਥਾਪਿਤ ਹੋ ਜਾਵੇ ਤਾਂ ਇਹ ਰਾਜਨੀਤਿਕ ਵਿਕਾਸ ਦਾ ਸੂਚਕ ਹੈ ।
  4. ਜੇਕਰ ਔਰਤਾਂ ਨੂੰ ਸਮਾਨ ਅਧਿਕਾਰ ਦਿੱਤੇ ਜਾਣ ਤੇ ਉਨ੍ਹਾਂ ਨੂੰ ਬਰਾਬਰ ਦਾ ਸਾਥੀ ਸਮਝਿਆ ਜਾਵੇ ਤੇ ਸਾਰੇ ਲੋਕਾਂ ਨੂੰ ਸਮਾਜ ਵਿਚ ਬਰਾਬਰ ਅਧਿਕਾਰ ਪ੍ਰਾਪਤ ਹੋ ਜਾਣ ਤਾਂ ਇਹ ਸਮਾਜਿਕ ਵਿਕਾਸ ਦਾ ਸੂਚਕ ਹੈ ।
  5. ਜਦੋਂ ਸਮਾਜ ਵਿਚ ਪੈਸੇ ਜਾਂ ਪੂੰਜੀ ਦੀ ਬਰਾਬਰ ਵੰਡ ਹੋਵੇ ਤਾਂ ਇਹ ਆਰਥਿਕ ਪ੍ਰਗਤੀ ਦਾ ਸੂਚਕ ਮੰਨਿਆ ਜਾਂਦਾ ਹੈ |
  6. ਜਦੋਂ ਸਮੂਹ ਜਾਂ ਸਮੁਦਾਇ ਦੇ ਹਰ ਇੱਕ ਮੈਂਬਰ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਕੋਈ ਵੀ ਕੰਮ ਕਰਨ ਦਾ ਅਧਿਕਾਰ ਪ੍ਰਾਪਤ ਹੋ ਜਾਵੇ ਤਾਂ ਉਹ ਸਮਾਜਿਕ ਸੁਤੰਤਰਤਾ ਦਾ ਸੂਚਕ ਹੈ ।
  7. ਜਦੋਂ ਲੋਕਾਂ ਵਿਚ ਸੇਵਾ ਦੀ ਭਾਵਨਾ ਅਤੇ ਸਹਿਯੋਗ ਦੀ ਭਾਵਨਾ ਵਧੇ ਤਾਂ ਇਹ ਸਮਾਜਿਕ ਨੈਤਿਕਤਾ ਦਾ ਸੂਚਕ ਹੈ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

Punjab State Board PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ Important Questions and Answers.

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਜਾਤੀਆਂ ਦੇ ਸਤਰੀਕਰਨ ਦਾ ਕੀ ਅਰਥ ਹੈ ?
(a) ਸਮਾਜ ਦੀ ਅੱਡ-ਅੱਡ ਹਿੱਸਿਆਂ ਵਿੱਚ ਵੰਡ
(b) ਸਮਾਜ ਨੂੰ ਇਕੱਠਾ ਕਰਨਾ
(c) ਸਮਾਜ ਨੂੰ ਅੱਡ ਕਰਨਾ
(d) ਸਮਾਜ ਨੂੰ ਕਦੇ ਅੱਡ ਤੇ ਕਦੇ ਇਕੱਠਾ ਕਰਨਾ ।
ਉੱਤਰ-
(a) ਸਮਾਜ ਦੀ ਅੱਡ-ਅੱਡ ਹਿੱਸਿਆਂ ਵਿੱਚ ਵੰਡ ।

ਪ੍ਰਸ਼ਨ 2.
ਜਾਤੀ ਪ੍ਰਥਾ ਨਾਲ ਸਾਡੇ ਸਮਾਜ ਦਾ ਕੀ ਨੁਕਸਾਨ ਹੋਇਆ ਹੈ ?
(a) ਸਮਾਜ ਦੀ ਵੰਡ
(b) ਸਮਾਜ ਦੇ ਵਿਕਾਸ ਵਿੱਚ ਰੁਕਾਵਟ
(c) ਸਮਾਜ ਸੁਧਾਰ ਵਿੱਚ ਰੁਕਾਵਟ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 3.
ਆਪਣੀ ਹੀ ਜਾਤੀ ਜਾਂ ਉਪਜਾਤੀ ਵਿੱਚ ਵਿਆਹ ਕਰਨ ਨੂੰ ਕੀ ਕਹਿੰਦੇ ਹਨ ?
(a) ਅਨੁਲੋਮ
(b) ਪ੍ਰਤੀਲੋਮ
(c) ਅੰਤਰ ਵਿਆਹ
(d) ਬਾਹਰ ਵਿਆਹ ।
ਉੱਤਰ-
(c) ਅੰਤਰ ਵਿਆਹ ।

ਪ੍ਰਸ਼ਨ 4.
ਇਹਨਾਂ ਵਿੱਚੋਂ ਜਾਤੀ ਵਿਵਸਥਾ ਕੀ ਹੈ ?
(a) ਰਾਜ
(b) ਸਮਾਜਿਕ ਸੰਸਥਾ
(c) ਸੰਪੱਤੀ
(d) ਸਰਕਾਰ ।
ਉੱਤਰ-
(b) ਸਮਾਜਿਕ ਸੰਸਥਾ ।

ਪ੍ਰਸ਼ਨ 5.
ਪ੍ਰਾਚੀਨ ਭਾਰਤੀ ਸਮਾਜ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀ ?
(a) ਚਾਰ
(b) ਪੰਜ
(c) ਛੇ
(d) ਸੱਤ ।
ਉੱਤਰ-
(a) ਚਾਰ ।

ਪ੍ਰਸ਼ਨ 6.
ਜਾਤੀ ਪ੍ਰਥਾ ਦਾ ਕੀ ਕੰਮ ਹੈ ?
(a) ਵਿਵਹਾਰ ਉੱਤੇ ਨਿਯੰਤਰਣ
(b) ਕੰਮ ਦੇਣਾ
(c) ਸਮਾਜਿਕ ਸੁਰੱਖਿਆ ਪ੍ਰਦਾਨ ਕਰਨਾ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 7.
ਵਰਗ ਵਿਵਸਥਾ ਦਾ ਸਮਾਜ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ ?
(a) ਜਾਤੀ ਪ੍ਰਥਾ ਕਮਜ਼ੋਰ ਹੋ ਰਹੀ ਹੈ
(b) ਹੇਠਲੀਆਂ ਜਾਤਾਂ ਦੇ ਲੋਕ ਉੱਚ ਪੱਧਰ ਉੱਤੇ ਪਹੁੰਚ ਰਹੇ ਹਨ
(c) ਵਿਅਕਤੀ ਨੂੰ ਆਪਣੀ ਯੋਗਤਾ ਵਿਖਾਉਣ ਦਾ ਮੌਕਾ ਮਿਲਦਾ ਹੈ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 8.
ਇਹਨਾਂ ਵਿੱਚੋਂ ਕਿਹੜੀ ਵਰਗ ਦੀ ਵਿਸ਼ੇਸ਼ਤਾ ਨਹੀਂ ਹੈ ?
(a) ਪੂਰੀ ਤਰ੍ਹਾਂ ਅਰਜਿਤ
(b) ਸਮੂਹਾਂ ਦੀ ਸਥਿਤੀ ਵਿੱਚ ਉਤਾਰ-ਚੜਾਅ
(c) ਮੈਂਬਰਸ਼ਿਪ ਜਨਮ ਉੱਤੇ ਆਧਾਰਿਤ
(d) ਖੁੱਲ੍ਹਾ ਧਨ ।
ਉੱਤਰ-
(c) ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ।

ਪ੍ਰਸ਼ਨ 9.
ਵਰਗ ਅਤੇ ਜਾਤੀ ਵਿੱਚ ਕੀ ਅੰਤਰ ਹੈ ?
(a) ਜਾਤੀ ਜਨਮ ਉੱਤੇ ਅਤੇ ਵਰਗ ਯੋਗਤਾ ਉੱਤੇ ਆਧਾਰਿਤ ਹੁੰਦਾ ਹੈ
(b) ਵਿਅਕਤੀ ਵਰਗ ਨੂੰ ਬਦਲ ਸਕਦਾ ਹੈ ਪਰ ਜਾਤੀ ਨੂੰ ਨਹੀਂ
(c) ਜਾਤੀ ਵਿੱਚ ਕਈ ਪ੍ਰਕਾਰ ਦੇ ਪ੍ਰਤੀਬੰਧ ਹੁੰਦੇ ਹਨ ਪਰ ਵਰਗ ਵਿੱਚ ਨਹੀਂ ।
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 10.
ਵਰਗ ਦੀ ਵਿਸ਼ੇਸ਼ਤਾ ਕੀ ਹੈ ?
(a) ਉੱਚ-ਨੀਚ ਦੀ ਭਾਵਨਾ
(b) ਸਮਾਜਿਕ ਗਤੀਸ਼ੀਲਤਾ
(c) ਉਪ-ਵਰਗਾਂ ਦਾ ਵਿਕਾਸ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 11.
ਉਸ ਵਿਵਸਥਾ ਨੂੰ ਕੀ ਕਹਿੰਦੇ ਹਨ ਜਿਸ ਵਿੱਚ ਸਮਾਜ ਵਿਚ ਵਿਅਕਤੀਆਂ ਨੂੰ ਅੱਡ-ਅੱਡ ਆਧਾਰਾਂ ਉੱਤੇ ਵਿਸ਼ੇਸ਼
ਸਮਾਜਿਕ ਸਥਿਤੀ ਪ੍ਰਾਪਤ ਹੁੰਦੀ ਹੈ ?
(a) ਜਾਤੀ ਵਿਵਸਥਾ
(b) ਵਰਗ ਵਿਵਸਥਾ
(c) ਸਮੁਦਾਇਕ ਵਿਵਸਥਾ
(d) ਸਮਾਜਿਕ ਵਿਵਸਥਾ ।
ਉੱਤਰ-
(b) ਵਰਗ ਵਿਵਸਥਾ ।

II. ਖ਼ਾਲੀ ਥਾਂਵਾਂ ਭਰੋ Fill in the blanks :

1. ਸਮਾਜ ਨੂੰ ਅੱਡ-ਅੱਡ ਸਤਰਾਂ ਵਿੱਚ ਵੰਡੇ ਜਾਣ ਦੀ ਪ੍ਰਕ੍ਰਿਆ ਨੂੰ ……………………………… ਕਹਿੰਦੇ ਹਨ ।
ਉੱਤਰ-
ਸਮਾਜਿਕ ਸਤਰੀਕਰਨ

2. ਜਾਤੀ ਇੱਕ ………………………… ਵਿਆਹਕ ਸਮੂਹ ਹੈ ।
ਉੱਤਰ-
ਅੰਤਰ

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

3. ਘੁਰੀਏ ਨੇ ਜਾਤੀ ਦੇ ………………….. ਲੱਛਣ ਦਿੱਤੇ ਹਨ ।
ਉੱਤਰ-
ਛੇ

4. ਵਰਨ ਵਿਵਸਥਾ …………………….. ਉੱਤੇ ਆਧਾਰਿਤ ਹੁੰਦੀ ਸੀ ।
ਉੱਤਰ-
ਪੇਸ਼ੇ

5. ਜਾਤੀ ਵਿਵਸਥਾ ……………….. ਉੱਤੇ ਆਧਾਰਿਤ ਹੁੰਦੀ ਹੈ ।
ਉੱਤਰ-
ਜਨਮ

6. …………………….. ਨੇ ਪੂੰਜੀਪਤੀ ਅਤੇ ਮਜ਼ਦੂਰ ਵਰਗ ਬਾਰੇ ਦੱਸਿਆ ਸੀ ।
ਉੱਤਰ-
ਕਾਰਲ ਮਾਰਕਸ

7. ਜਾਤੀ ਪ੍ਰਥਾ ਵਿੱਚ ……………………… ਪ੍ਰਮੁੱਖ ਜਾਤੀਆਂ ਹੁੰਦੀਆਂ ਸਨ ।
ਉੱਤਰ-
ਚਾਰ ।

III. ਸਹੀ/ਗ਼ਲਤ True/False :

1. ਜਾਤੀ ਬਾਹਰ ਵਿਆਹੀ ਸਮੂਹ ਹੈ ।
ਉੱਤਰ-
ਗ਼ਲਤ

2. ਘੁਰੀਏ ਨੇ ਜਾਤੀ ਦੀਆਂ ਛੇ ਵਿਸ਼ੇਸ਼ਤਾਵਾਂ ਦਿੱਤੀਆਂ ਸਨ ।
ਉੱਤਰ-
ਸਹੀ

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

3. ਜਾਤੀ ਵਿਵਸਥਾ ਕਰਕੇ ਛੂਤਛਾਤ ਦੀ ਧਾਰਨਾ ਸਾਹਮਣੇ ਆਈ ।
ਉੱਤਰ-
ਸਹੀ

4. ਜਯੋਤੀਬਾ ਫੁਲੇ ਨੇ ਜਾਤੀ ਵਿਵਸਥਾ ਵਿੱਚ ਸੁਧਾਰ ਲਿਆਉਣ ਲਈ ਕੰਮ ਕੀਤਾ ।
ਉੱਤਰ-
ਸਹੀ

IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :

ਪ੍ਰਸ਼ਨ 1.
ਕਿਸ ਵਿਵਸਥਾ ਨੇ ਸਾਡੇ ਸਮਾਜ ਨੂੰ ਵੰਡ ਦਿੱਤਾ ਹੈ ?
ਉੱਤਰ-
ਜਾਤੀ ਵਿਵਸਥਾ ਨੇ ਸਾਡੇ ਸਮਾਜ ਨੂੰ ਵੰਡ ਦਿੱਤਾ ਹੈ ।

ਪ੍ਰਸ਼ਨ 2.
ਸ਼ਬਦ Caste ਕਿਸ ਭਾਸ਼ਾ ਦੇ ਸ਼ਬਦ ਤੋਂ ਨਿਕਲਿਆ ਹੈ ?
ਉੱਤਰ-
ਸ਼ਬਦ Caste ਪੁਰਤਗਾਲੀ ਭਾਸ਼ਾ ਦੇ ਸ਼ਬਦ ਤੋਂ ਨਿਕਲਿਆ ਹੈ ।

ਪ੍ਰਸ਼ਨ 3.
ਜਾਤੀ ਕਿਸ ਪ੍ਰਕਾਰ ਦਾ ਵਰਗ ਹੈ ?
ਉੱਤਰ-
ਜਾਤੀ ਬੰਦ ਵਰਗ ਹੈ ।

ਪ੍ਰਸ਼ਨ 4.
ਜਾਤੀ ਪ੍ਰਥਾ ਵਿੱਚ ਸਭ ਤੋਂ ਵੱਧ ਪ੍ਰਤਿਸ਼ਠਾ ਕਿਸ ਨੂੰ ਪ੍ਰਾਪਤ ਸੀ ?
ਉੱਤਰ-
ਜਾਤੀ ਪ੍ਰਥਾ ਵਿੱਚ ਸਭ ਤੋਂ ਵੱਧ ਪ੍ਰਤਿਸ਼ਠਾ ਪਹਿਲੇ ਵਰਣ ਨੂੰ ਪ੍ਰਾਪਤ ਸੀ ।

ਪ੍ਰਸ਼ਨ 5.
ਜਾਤੀ ਪ੍ਰਥਾ ਵਿੱਚ ਕਿਸ ਜਾਤੀ ਦਾ ਸ਼ੋਸ਼ਣ ਹੁੰਦਾ ਸੀ ?
ਉੱਤਰ-
ਜਾਤੀ ਪ੍ਰਥਾ ਵਿੱਚ ਨਿਮਨ ਜਾਤਾਂ ਦਾ ਸ਼ੋਸ਼ਣ ਹੁੰਦਾ ਸੀ ।

ਪ੍ਰਸ਼ਨ 6.
ਅੰਤਰੀ ਵਿਆਹ ਦਾ ਕੀ ਅਰਥ ਹੈ ?
ਉੱਤਰ-
ਜਦੋਂ ਵਿਅਕਤੀ ਨੂੰ ਆਪਣੀ ਹੀ ਜਾਤੀ ਵਿੱਚ ਵਿਆਹ ਕਰਵਾਉਣਾ ਪੈਂਦਾ ਹੈ ਤਾਂ ਉਸ ਨੂੰ ਅੰਤਰੀ ਵਿਆਹ ਕਹਿੰਦੇ ਹਨ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 7.
ਜਾਤੀ ਵਿੱਚ ਵਿਅਕਤੀ ਦਾ ਪੇਸ਼ਾ ਕਿਸ ਤਰ੍ਹਾਂ ਦਾ ਹੁੰਦਾ ਹੈ ?
ਉੱਤਰ-
ਜਾਤੀ ਵਿੱਚ ਵਿਅਕਤੀ ਦਾ ਪੇਸ਼ਾ ਜਨਮ ਉੱਤੇ ਆਧਾਰਿਤ ਹੁੰਦਾ ਹੈ ਅਰਥਾਤ ਵਿਅਕਤੀ ਨੂੰ ਆਪਣੇ ਪਰਿਵਾਰ ਦਾ ਪਰੰਪਰਾਗਤ ਪੇਸ਼ਾ ਅਪਨਾਉਣਾ ਪੈਂਦਾ ਹੈ ।

ਪ੍ਰਸ਼ਨ 8.
ਡਾ: ਘੁਰਿਏ ਨੇ ਜਾਤੀ ਦੀਆਂ ਕਿੰਨੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਹਨ ?
ਉੱਤਰ-
ਡਾ: ਰਿਏ ਨੇ ਜਾਤੀ ਦੀਆਂ ਛੇ ਵਿਸ਼ੇਸ਼ਤਾਵਾਂ ਦਿੱਤੀਆਂ ਹਨ ।

ਪ੍ਰਸ਼ਨ 9.
ਛੂਤਛਾਤ ਅਪਰਾਧ ਕਾਨੂੰਨ ਕਦੋਂ ਪਾਸ ਹੋਇਆ ਸੀ ?
ਉੱਤਰ-
ਛੂਤਛਾਤ ਅਪਰਾਧ ਕਾਨੂੰਨ 1955 ਵਿੱਚ ਪਾਸ ਹੋਇਆ ਸੀ ।

ਪ੍ਰਸ਼ਨ 10.
ਨਾਗਰਿਕ ਅਧਿਕਾਰ ਸੁਰੱਖਿਅਣ ਕਾਨੂੰਨ ਕਦੋਂ ਪਾਸ ਹੋਇਆ ਸੀ ?
ਉੱਤਰ-
ਨਾਗਰਿਕ ਅਧਿਕਾਰ ਸੁਰੱਖਿਅਣ ਕਾਨੂੰਨ 1976 ਵਿੱਚ ਪਾਸ ਹੋਇਆ ਸੀ ।

ਪ੍ਰਸ਼ਨ 11.
ਹਿੰਦੂ ਵਿਆਹ ਕਾਨੂੰਨ ਕਦੋਂ ਪਾਸ ਹੋਇਆ ਸੀ ?
ਉੱਤਰ-
ਹਿੰਦੂ ਵਿਆਹ ਕਾਨੂੰਨ 1955 ਵਿੱਚ ਪਾਸ ਹੋਇਆ ਸੀ ।

ਪ੍ਰਸ਼ਨ 12.
ਛੂਤਛਾਤ ਅਪਰਾਧ ਕਾਨੂੰਨ, 1955 ਵਿੱਚ ਕਿਸ ਗੱਲ ਉੱਤੇ ਪ੍ਰਤੀਬੰਧ ਲਗਾ ਦਿੱਤਾ ਸੀ ?
ਉੱਤਰ-
ਛੂਤਛਾਤ ਅਪਰਾਧ ਕਾਨੂੰਨ, 1955 ਵਿੱਚ ਕਿਸੇ ਨੂੰ ਵੀ ਅਛੂਤ ਕਹਿਣ ਉੱਤੇ ਪ੍ਰਤੀਬੰਧ ਲਗਾ ਦਿੱਤਾ ਗਿਆ ਸੀ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 13.
ਜਾਤੀ ਵਿਵਸਥਾ ਦਾ ਕੀ ਲਾਭ ਸੀ ?
ਉੱਤਰ-
ਇਸ ਨੇ ਹਿੰਦੂ ਸਮਾਜ ਦੀ ਰੱਖਿਆ ਕੀਤੀ, ਸਮਾਜ ਨੂੰ ਸਥਿਰਤਾ ਪ੍ਰਦਾਨ ਕੀਤੀ ਅਤੇ ਲੋਕਾਂ ਨੂੰ ਇੱਕ ਨਿਸ਼ਚਿਤ ਪੇਸ਼ਾ ਪ੍ਰਦਾਨ ਕੀਤਾ ਸੀ ।

ਪ੍ਰਸ਼ਨ 14.
ਜਾਤੀ ਪ੍ਰਥਾ ਵਿੱਚ ਕਿਸ ਪ੍ਰਕਾਰ ਦਾ ਪਰਿਵਰਤਨ ਆ ਰਿਹਾ ਹੈ ?
ਉੱਤਰ-
ਜਾਤੀ ਪ੍ਰਥਾ ਵਿੱਚ ਬ੍ਰਾਹਮਣਾਂ ਦੀ ਪ੍ਰਤਿਸ਼ਠਾ ਖ਼ਤਮ ਹੋ ਰਹੀ, ਛੂਤਛਾਤ ਖ਼ਤਮ ਹੋ ਗਈ ਹੈ ਅਤੇ ਪਰੰਪਰਾਗਤ ਪੇਸ਼ੇ ਖ਼ਤਮ ਹੋ ਰਹੇ ਹਨ ।

ਪ੍ਰਸ਼ਨ 15.
ਜਾਤੀ ਦੀ ਮੁੱਖ ਵਿਸ਼ੇਸ਼ਤਾ ਕੀ ਹੈ ?
ਉੱਤਰ-
ਜਾਤੀ ਦੀ ਮੈਂਬਰਸ਼ਿਪ ਸਾਰੀ ਉਮਰ ਰਹਿੰਦੀ ਹੈ, ਸਮਾਜ ਦੀ ਖੰਡਾਤਮਕ ਵੰਡ ਹੁੰਦੀ ਹੈ ਅਤੇ ਵਿਅਕਤੀ ਨੂੰ ਪਰੰਪਰਾਗਤ ਪੇਸ਼ਾ ਅਪਨਾਉਣਾ ਪੈਂਦਾ ਹੈ ।

ਪ੍ਰਸ਼ਨ 16.
ਜਾਤੀ ਪ੍ਰਥਾ ਤੋਂ ਕੀ ਹਾਨੀ ਹੁੰਦੀ ਸੀ ?
ਉੱਤਰ-
ਜਾਤੀ ਪ੍ਰਥਾ ਨਾਲ ਨੀਵੀਆਂ ਜਾਤਾਂ ਦਾ ਸ਼ੋਸ਼ਣ ਹੁੰਦਾ ਸੀ, ਛੂਤਛਾਤ ਵਧਦੀ ਸੀ ਅਤੇ ਵਿਅਕਤਿੱਤਵ ਦਾ ਵਿਕਾਸ ਨਹੀਂ ਹੁੰਦਾ ਸੀ ।

ਪ੍ਰਸ਼ਨ 17.
ਜਾਤੀ ਦੀ ਮੈਂਬਰਸ਼ਿਪ ਦਾ ਆਧਾਰ ਕੀ ਹੈ ?
ਉੱਤਰ-
ਜਾਤੀ ਦੀ ਮੈਂਬਰਸ਼ਿਪ ਦਾ ਆਧਾਰ ਜਨਮ ਹੈ ।

ਪ੍ਰਸ਼ਨ 18.
ਸਤਰੀਕਰਨ ਦਾ ਸਥਾਈ ਰੂਪ ਕੀ ਹੈ ?
ਉੱਤਰ-
ਸਤਰੀਕਰਨ ਦਾ ਸਥਾਈ ਰੂਪ ਜਾਤੀ ਹੈ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 19.
ਕਿਸ ਸੰਸਥਾ ਨੇ ਭਾਰਤੀ ਸਮਾਜ ਨੂੰ ਬੁਰੀ ਤਰ੍ਹਾਂ ਵਿਘਟਿਤ ਕੀਤਾ ਹੈ ?
ਉੱਤਰ-
ਜਾਤੀ ਵਿਵਸਥਾ ਨੇ ਭਾਰਤੀ ਸਮਾਜ ਨੂੰ ਬੁਰੀ ਤਰ੍ਹਾਂ ਵਿਘਟਿਤ ਕੀਤਾ ਹੈ ।

ਪ੍ਰਸ਼ਨ 20.
ਜਾਤੀ ਵਿੱਚ ਪੇਸ਼ਾ ਕਿਵੇਂ ਨਿਸ਼ਚਿਤ ਹੁੰਦਾ ਸੀ ?
ਉੱਤਰ-
ਜਾਤੀ ਵਿੱਚ ਪੇਸ਼ਾ ਪਰੰਪਰਾਗਤ ਹੁੰਦਾ ਸੀ ਅਰਥਾਤ ਵਿਅਕਤੀ ਨੂੰ ਪਰਿਵਾਰ ਦਾ ਪੇਸ਼ਾ ਅਪਨਾਉਣਾ ਪੈਂਦਾ ਸੀ ।

ਪ੍ਰਸ਼ਨ 21.
ਜਾਤੀ ਕਿਵੇਂ ਇੱਕ ਬੰਦ ਵਰਗ ਹੈ ?
ਉੱਤਰ-
ਜਾਤੀ ਇੱਕ ਬੰਦ ਵਰਗ ਹੈ ਕਿਉਂਕਿ ਵਿਅਕਤੀ ਯੋਗਤਾ ਹੁੰਦੇ ਹੋਏ ਵੀ ਇਸ ਨੂੰ ਬਦਲ ਨਹੀਂ ਸਕਦਾ ਹੈ ।

ਪ੍ਰਸ਼ਨ 22.
ਕਿਹੜੇ ਦੋ ਕਾਨੂੰਨਾਂ ਕਰਕੇ ਜਾਤੀ ਪ੍ਰਥਾ ਕਮਜ਼ੋਰ ਹੋਈ ਹੈ ?
ਉੱਤਰ-
(i) ਹਿੰਦੂ ਵਿਆਹ ਕਾਨੂੰਨ, 1955
(ii) ਛੂਤਛਾਤ ਅਪਰਾਧ ਕਾਨੂੰਨ, 1955.

ਪ੍ਰਸ਼ਨ 23.
ਉਦਯੋਗੀਕਰਨ ਨੇ ਜਾਤੀ ਪ੍ਰਥਾ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਹੈ ? ‘
ਜਾਂ
ਉਦਯੋਗੀਕਰਨ ਦਾ ਜਾਤੀ ਵਿਵਸਥਾ ‘ਤੇ ਪ੍ਰਭਾਵ ।
ਉੱਤਰ-
ਉਦਯੋਗਾਂ ਵਿੱਚ ਅੱਡ-ਅੱਡ ਜਾਤਾਂ ਦੇ ਲੋਕ ਮਿਲ ਕੇ ਕੰਮ ਕਰਨ ਲੱਗ ਪਏ ਜਿਸ ਕਾਰਨ ਊਚ-ਨੀਚਤਾ ਦੇ ਸੰਬੰਧ ‘ ਖ਼ਤਮ ਹੋਣੇ ਸ਼ੁਰੂ ਹੋ ਗਏ ।

ਪ੍ਰਸ਼ਨ 24.
ਆਧੁਨਿਕ ਸਿੱਖਿਆ ਅਤੇ ਜਾਤੀ ।
ਉੱਤਰ-
ਆਧੁਨਿਕ ਸਿੱਖਿਆ ਪ੍ਰਾਪਤ ਕਰਨ ਨਾਲ ਲੋਕਾਂ ਨੂੰ ਜਾਤੀ ਵਿਵਸਥਾ ਦੇ ਅਵਗੁਣਾਂ ਦਾ ਪਤਾ ਚਲ ਗਿਆ ਹੈ । ਜਿਸ ਕਾਰਨ ਉਨ੍ਹਾਂ ਨੇ ਜਾਤੀ ਦੀਆਂ ਪਾਬੰਦੀਆਂ ਨੂੰ ਮੰਨਣਾ ਬੰਦ ਕਰ ਦਿੱਤਾ ਹੈ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 25.
ਅੰਤਰਜਾਤੀ ਵਿਆਹ ।
ਉੱਤਰ-
ਜਦੋਂ ਦੋ ਅਲੱਗ-ਅਲੱਗ ਜਾਤਾਂ ਦੇ ਵਿਅਕਤੀ ਆਪਸ ਵਿਚ ਵਿਆਹ ਕਰਦੇ ਹਨ ਤਾਂ ਇਸਨੂੰ ਅੰਤਰਜਾਤੀ ਵਿਆਹ ਦਾ ਨਾਮ ਦਿੱਤਾ ਜਾਂਦਾ ਹੈ ।

ਪ੍ਰਸ਼ਨ 26.
ਕੀ ਜਾਤ ਬਦਲ ਰਹੀ ਹੈ ?
ਉੱਤਰ-
ਜੀ ਹਾਂ, ਬਹੁਤ ਜਿਹੇ ਕਾਰਨ ਜਿਵੇਂ ਸਿੱਖਿਆ, ਉਦਯੋਗੀਕਰਨ, ਸ਼ਹਿਰੀਕਰਨ, ਕਾਨੂੰਨਾਂ ਆਦਿ ਦੇ ਕਾਰਨ ਜਾਤੀ ਬਦਲ ਰਹੀ ਹੈ ।

ਪ੍ਰਸ਼ਨ 27.
ਅੰਤਰ-ਵਿਆਹ ।
ਉੱਤਰ-
ਜਦੋਂ ਵਿਅਕਤੀ ਆਪਣੀ ਹੀ ਜਾਤ ਸਮੂਹ ਆਦਿ ਵਿਚ ਹੀ ਵਿਆਹ ਕਰਵਾਉਂਦਾ ਹੈ ਤਾਂ ਉਸਨੂੰ ਅੰਤਰ-ਵਿਆਹ ਕਿਹਾ ਜਾਂਦਾ ਹੈ ।

ਪ੍ਰਸ਼ਨ 28.
ਵਰਗ ਦਾ ਆਧਾਰ ਕੀ ਹੈ ?
ਉੱਤਰ-
ਵਰਗ ਦਾ ਆਧਾਰ ਪੈਸਾ, ਪ੍ਰਤਿਸ਼ਠਾ, ਪੜ੍ਹਾਈ, ਪੇਸ਼ਾ ਆਦਿ ਹੁੰਦੇ ਹਨ ।

ਪ੍ਰਸ਼ਨ 29.
ਜਾਤੀ ਪ੍ਰਣਾਲੀ ਦਾ ਮੂਲ ਆਧਾਰ ਕੀ ਹੈ ?
ਉੱਤਰ-
ਜਾਤੀ ਪ੍ਰਣਾਲੀ ਦਾ ਮੂਲ ਆਧਾਰ ਕੁੱਝ ਜਾਤਾਂ ਦੀ ਉੱਚਤਾ ਅਤੇ ਕੁੱਝ ਜਾਤਾਂ ਦੀ ਨਿਮਰਤਾ ਸੀ ।

ਪ੍ਰਸ਼ਨ 30.
ਜਾਤੀ ਵਿੱਚ ਖਾਣ-ਪੀਣ ਅਤੇ ਸਮਾਜਿਕ ਸੰਬੰਧਾਂ ਤੇ ਪ੍ਰਤੀਬੰਧ ।
ਉੱਤਰ-
ਜਾਤੀ ਪ੍ਰਥਾ ਵਿੱਚ ਅੱਡ-ਅੱਡ ਜਾਤੀਆਂ ਵਿੱਚ ਖਾਣ-ਪੀਣ ਦੇ ਸੰਬੰਧਾਂ ਅਤੇ ਸਮਾਜਿਕ ਸੰਬੰਧ ਰੱਖਣ ਦੀ ਮਨਾਹੀ ਹੁੰਦੀ ਹੈ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 31.
ਵਰਗ ਦਾ ਆਧਾਰ ਕੀ ਹੈ ।
ਉੱਤਰ-
ਅੱਜ ਦੇ ਸਮੇਂ ਵਿੱਚ ਵਰਗ ਦਾ ਆਧਾਰ ਪੈਸਾ, ਵਪਾਰ, ਕਿੱਤਾ ਆਦਿ ਹੈ ।

ਪ੍ਰਸ਼ਨ 32.
ਹੁਣ ਤੱਕ ਕਿਹੜੇ ਵਰਗ ਹੋਂਦ ਵਿੱਚ ਆਏ ਹਨ ?
ਉੱਤਰ-
ਹੁਣ ਤੱਕ ਅੱਡ-ਅੱਡ ਆਧਾਰਾਂ ਉੱਤੇ ਹਜ਼ਾਰਾਂ ਵਰਗ ਹੋਂਦ ਵਿੱਚ ਆਏ ਹਨ ।

ਪ੍ਰਸ਼ਨ 33.
ਭਾਰਤੀ ਨਾਗਰਿਕਾਂ ਨੂੰ ਕਿੰਨੇ ਕਿਸਮ ਦੇ ਮੌਲਿਕ ਅਧਿਕਾਰ ਪ੍ਰਾਪਤ ਹਨ ?
ਉੱਤਰ-
ਭਾਰਤੀ ਨਾਗਰਿਕਾਂ ਨੂੰ ਛੇ ਪ੍ਰਕਾਰ ਦੇ ਮੌਲਿਕ ਅਧਿਕਾਰ ਪ੍ਰਾਪਤ ਹਨ ।

ਪ੍ਰਸ਼ਨ 34.
ਵਰਗ ਦੀ ਮੈਂਬਰਸ਼ਿਪ ਕਿਸ ਉੱਤੇ ਨਿਰਭਰ ਕਰਦੀ ਹੈ ?
ਉੱਤਰ-
ਵਰਗ ਦੀ ਮੈਂਬਰਸ਼ਿਪ ਵਿਅਕਤੀ ਦੀ ਯੋਗਤਾ ਉੱਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 35.
ਅੱਜ-ਕਲ੍ਹ ਵਰਗ ਅੰਤਰ ਦਾ ਨਿਰਧਾਰਨ ਕਿਸ ਆਧਾਰ ਉੱਤੇ ਹੁੰਦਾ ਹੈ ?
ਉੱਤਰ-
ਸਿੱਖਿਆ, ਪੈਸਾ, ਪੇਸ਼ਾ, ਰਿਸ਼ਤੇਦਾਰੀ ਆਦਿ ਦੇ ਆਧਾਰ ਉੱਤੇ ।

ਪ੍ਰਸ਼ਨ 36.
ਵਰਗ ਸੰਘਰਸ਼ ਦਾ ਸਿਧਾਂਤ ਕਿਸਨੇ ਦਿੱਤਾ ਸੀ ?
ਉੱਤਰ-
ਵਰਗ ਸੰਘਰਸ਼ ਦਾ ਸਿਧਾਂਤ ਕਾਰਲ ਮਾਰਕਸ ਨੇ ਦਿੱਤਾ ਸੀ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 37.
ਕੀ ਹਰੇਕ ਵਰਗ ਵਿਚ ਉਪਵਰਗ ਪਾਏ ਜਾਂਦੇ ਹਨ ?
ਉੱਤਰ-
ਜੀ ਹਾਂ, ਹਰੇਕ ਵਰਗ ਵਿਚ ਉਪਵਰਗ ਪਾਏ ਜਾਂਦੇ ਹਨ ।

ਪ੍ਰਸ਼ਨ 38.
ਪੈਸੇ ਦੇ ਆਧਾਰ ਉੱਤੇ ਅਸੀਂ ਲੋਕਾਂ ਨੂੰ ਕਿੰਨੇ ਵਰਗਾਂ ਵਿਚ ਵੰਡ ਸਕਦੇ ਹਾਂ ?
ਉੱਤਰ-
ਪੈਸੇ ਦੇ ਆਧਾਰ ਉੱਤੇ ਅਸੀਂ ਲੋਕਾਂ ਨੂੰ ਉੱਚ ਵਰਗ, ਮੱਧ ਵਰਗ ਅਤੇ ਨਿਮਨ ਵਰਗ ਵਿਚ ਵੰਡ ਸਕਦੇ ਹਾਂ ।

ਪ੍ਰਸ਼ਨ 39.
ਪਿੰਡਾਂ ਵਿਚ ਸਾਨੂੰ ਕਿਹੜੇ ਵਰਗ ਦੇਖਣ ਨੂੰ ਮਿਲਦੇ ਹਨ ?
ਉੱਤਰ-
ਪਿੰਡਾਂ ਵਿਚ ਸਾਨੂੰ ਜ਼ਿਮੀਂਦਾਰ ਵਰਗ, ਕਿਸਾਨ ਵਰਗ ਅਤੇ ਮਜ਼ਦੂਰ ਵਰਗ ਮਿਲ ਜਾਂਦੇ ਹਨ ।

ਪ੍ਰਸ਼ਨ 40.
ਵੰਸ਼ ਉੱਤੇ ਆਧਾਰਿਤ ਵਰਗ ਨੂੰ ਕੀ ਕਹਿੰਦੇ ਹਨ ?
ਉੱਤਰ-
ਵੰਸ਼ ਉੱਤੇ ਆਧਾਰਿਤ ਵਰਗ ਨੂੰ ਜਾਤੀ ਕਹਿੰਦੇ ਹਨ ।

ਪ੍ਰਸ਼ਨ 41.
ਵਰਗ ਕਿਸ ਪ੍ਰਕਾਰ ਦਾ ਸਮੂਹ ਹੈ ?
ਉੱਤਰ-
ਵਰਗ ਇਕ ਖੁੱਲ੍ਹਾ ਸਮੂਹ ਹੁੰਦਾ ਹੈ, ਜਿਸ ਦੀ ਮੈਂਬਰਸ਼ਿਪ ਵਿਅਕਤੀ ਦੀ ਯੋਗਤਾ ਉੱਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 42.
ਵਰਗ ਵਿਚ ਕਿਸ ਪ੍ਰਕਾਰ ਦੇ ਸੰਬੰਧ ਪਾਏ ਜਾਂਦੇ ਹਨ ?
ਉੱਤਰ-
ਵਰਗ ਵਿਚ ਰਸਮੀ, ਸਥਾਈ ਅਤੇ ਅਸਥਾਈ ਸੰਬੰਧ ਪਾਏ ਜਾਂਦੇ ਹਨ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 43.
ਸਤਰੀਕਰਨ ਕੀ ਹੁੰਦਾ ਹੈ ?
ਉੱਤਰ-
ਜਦੋਂ ਸਮਾਜ ਨੂੰ ਉੱਚ ਅਤੇ ਨਿਮਨ ਵਰਗਾਂ ਵਿਚ ਵੰਡ ਦਿੱਤਾ ਜਾਂਦਾ ਹੈ ਤਾਂ ਇਸ ਪ੍ਰਕ੍ਰਿਆ ਨੂੰ ਸਤਰੀਕਰਨ ਕਹਿੰਦੇ ਹਨ ।

ਪ੍ਰਸ਼ਨ 44.
ਮਾਰਕਸ ਅਨੁਸਾਰ ਵਰਗ ਦਾ ਆਧਾਰ ਕੀ ਹੁੰਦਾ ਹੈ ?
ਉੱਤਰ-
ਮਾਰਕਸ ਦੇ ਅਨੁਸਾਰ ਵਰਗ ਦਾ ਆਧਾਰ ਆਰਥਿਕ ਅਰਥਾਤ ਪੈਸਾ ਹੁੰਦਾ ਹੈ ।

ਪ੍ਰਸ਼ਨ 45.
ਕੀ ਜਾਤੀ ਬਦਲ ਰਹੀ ਹੈ ?
ਉੱਤਰ-
ਜੀ ਹਾਂ, ਜਾਤੀ ਵਰਗ ਵਿਚ ਬਦਲ ਰਹੀ ਹੈ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਜਾਤੀਆਂ ਦਾ ਸਤਰੀਕਰਨ ਕੀ ਹੈ ?
ਜਾਂ
ਜਾਤੀ ਵਿਚ ਪਦਮ ।
ਉੱਤਰ-
ਸਮਾਜ ਅੱਡ-ਅੱਡ ਜਾਤਾਂ ਵਿੱਚ ਵੰਡਿਆ ਹੋਇਆ ਸੀ ਤੇ ਸਮਾਜ ਵਿੱਚ ਇਸ ਕਾਰਨ ਉਚ-ਨੀਚ ਦੀ ਇੱਕ ਨਿਸ਼ਚਿਤ ਵਿਵਸਥਾ ਹੁੰਦੀ ਸੀ । ਇਸੇ ਨੂੰ ਹੀ ਜਾਤੀਆਂ ਦਾ ਸਤਰੀਕਰਨ ਕਹਿੰਦੇ ਹਨ ।

ਸ਼ਨ 2.
ਵਿਅਕਤੀ ਦੀ ਸਮਾਜਿਕ ਸਥਿਤੀ ਕਿਵੇਂ ਨਿਰਧਾਰਤ ਹੁੰਦੀ ਹੈ ?
ਉੱਤਰ-
ਜਾਤੀ ਪ੍ਰਥਾ ਵਿੱਚ ਵਿਅਕਤੀ ਦੀ ਸਮਾਜਿਕ ਸਥਿਤੀ ਉਸਦੀ ਜਾਤੀ ਉੱਤੇ ਨਿਰਭਰ ਕਰਦੀ ਹੈ ਜਦਕਿ ਵਰਗ ਵਿਵਸਥਾ ਵਿੱਚ ਉਸ ਦੀ ਸਥਿਤੀ ਉਸ ਦੀ ਵਿਅਕਤੀਗਤ ਯੋਗਤਾ ਉੱਤੇ ਨਿਰਭਰ ਕਰਦੀ ਹੈ ।

ਪ੍ਰਸ਼ਨ 3.
ਜਾਤੀ ਸਹਿਯੋਗ ਦੀ ਭਾਵਨਾ ਵਿਕਸਿਤ ਕਰਦੀ ਹੈ ।
ਉੱਤਰ-
ਇਹ ਸੱਚ ਹੈ ਕਿ ਜਾਤੀ ਸਹਿਯੋਗ ਦੀ ਭਾਵਨਾ ਵਿਕਸਿਤ ਕਰਦੀ ਹੈ । ਇਕ ਹੀ ਜਾਤ ਦੇ ਮੈਂਬਰਾਂ ਦਾ ਇਕ ਹੀ ਕਿੱਤਾ ਹੋਣ ਦੇ ਕਾਰਨ ਉਹ ਆਪਸ ਵਿਚ ਮਿਲ-ਜੁਲ ਕੇ ਕੰਮ ਕਰਦੇ ਹਨ ਅਤੇ ਸਹਿਯੋਗ ਕਰਦੇ ਹਨ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 4.
ਕੱਚਾ ਭੋਜਨ ਕੀ ਹੈ ?
ਉੱਤਰ-
ਜਿਸ ਭੋਜਨ ਨੂੰ ਬਣਾਉਣ ਵਿਚ ਪਾਣੀ ਦਾ ਪ੍ਰਯੋਗ ਹੋ ਸਕੇ ਉਸਨੂੰ ਕੱਚਾ ਭੋਜਨ ਕਿਹਾ ਜਾਂਦਾ ਹੈ । ਜਾਤੀ ਵਿਵਸਥਾ ਵਿਚ ਕਈ ਜਾਤੀਆਂ ਤੋਂ ਕੱਚਾ ਭੋਜਨ ਹਿਣ ਕਰ ਲਿਆ ਜਾਂਦਾ ਹੈ ।

ਪ੍ਰਸ਼ਨ 5.
ਆਧੁਨਿਕ ਸਿੱਖਿਆ ਅਤੇ ਜਾਤੀ ।
ਉੱਤਰ-
ਆਧੁਨਿਕ ਸਿੱਖਿਆ ਪ੍ਰਾਪਤ ਕਰਨ ਨਾਲ ਲੋਕਾਂ ਨੂੰ ਜਾਤੀ ਵਿਵਸਥਾ ਦੇ ਅਵਗੁਣਾਂ ਦਾ ਪਤਾ ਚਲ ਗਿਆ ਹੈ, ਜਿਸ ਕਾਰਨ ਉਨ੍ਹਾਂ ਨੇ ਜਾਤੀ ਦੀਆਂ ਪਾਬੰਦੀਆਂ ਨੂੰ ਮੰਨਣਾ ਬੰਦ ਕਰ ਦਿੱਤਾ ਹੈ ।

ਪ੍ਰਸ਼ਨ 6.
ਜਾਤ ਵਿਚ ਸਮਾਜਿਕ ਸੁਰੱਖਿਆ ।
ਉੱਤਰ-
ਜੇਕਰ ਕਿਸੇ ਵਿਅਕਤੀ ਦੇ ਸਾਹਮਣੇ ਕੋਈ ਸਮੱਸਿਆ ਆ ਜਾਂਦੀ ਹੈ ਤਾਂ ਜਾਤ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਉਸ ਸਮੱਸਿਆ ਨੂੰ ਹੱਲ ਕਰਦੇ ਹਨ । ਇਸ ਪ੍ਰਕਾਰ ਜਾਤ ਵਿਚ ਵਿਅਕਤੀ ਨੂੰ ਸਮਾਜਿਕ ਸੁਰੱਖਿਆ ਮਿਲਦੀ ਹੈ ।

ਪ੍ਰਸ਼ਨ 7.
ਪੱਕਾ ਭੋਜਨ ਕੀ ਹੈ ?
ਉੱਤਰ-
ਜਿਸ ਭੋਜਨ ਨੂੰ ਬਣਾਉਣ ਵਿਚ ਘਿਓ ਦਾ ਪ੍ਰਯੋਗ ਕੀਤਾ ਜਾਂਦਾ ਹੈ ਉਸਨੂੰ ਪੱਕਾ ਭੋਜਨ ਕਿਹਾ ਜਾਂਦਾ ਹੈ । ਜਾਤੀ ਵਿਵਸਥਾ ਵਿਚ ਕਿਸੇ ਵਿਸ਼ੇਸ਼ ਜਾਤੀ ਤੋਂ ਹੀ ਪੱਕਾ ਭੋਜਨ ਲਿਆ ਜਾਂਦਾ ਹੈ ।

ਪ੍ਰਸ਼ਨ 8.
ਜਾਤ ਦੀ ਮੈਂਬਰਸ਼ਿਪ ਜਨਮ ਤੇ ਆਧਾਰਿਤ ।
ਉੱਤਰ-
ਇਹ ਸੱਚ ਹੈ ਕਿ ਵਿਅਕਤੀ ਦੀ ਮੈਂਬਰਸ਼ਿਪ ਜਨਮ ਤੇ ਆਧਾਰਿਤ ਹੁੰਦੀ ਹੈ ਕਿਉਂਕਿ ਵਿਅਕਤੀ ਜਿਸ ਜਾਤ ਵਿਚ ਜਨਮ ਲੈਂਦਾ ਹੈ ਉਹ ਯੋਗਤਾ ਹੋਣ ਤੇ ਵੀ ਉਸ ਦੇ ਮੈਂਬਰਾਂ ਨੂੰ ਨਹੀਂ ਛੱਡ ਸਕਦਾ ।

ਪ੍ਰਸ਼ਨ 9.
ਖੂਨ ਦੀ ਸ਼ੁੱਧਤਾ ਬਣਾਏ ਰੱਖਣਾ ।
ਉੱਤਰ-
ਜਦੋਂ ਵਿਅਕਤੀ ਆਪਣੀ ਹੀ ਜਾਤ ਵਿਚ ਵਿਆਹ ਕਰਵਾਉਂਦਾ ਹੈ ਤਾਂ ਇਸ ਨਾਲ ਜਿੱਤ ਦੀ ਖੂਨ ਦੀ ਸ਼ੁੱਧਤਾ ਬਣੀ ਰਹਿੰਦੀ ਹੈ ਅਤੇ ਹੋਰ ਜਾਤੀਆਂ ਦਾ ਖੂਨ ਉਨ੍ਹਾਂ ਵਿਚ ਸ਼ਾਮਿਲ ਨਹੀਂ ਹੁੰਦਾ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 10.
ਜਾਤ ਦੀ ਇਕ ਪਰਿਭਾਸ਼ਾ ਦਿਓ ।
ਉੱਤਰ-
ਰਾਬਰਟ ਬੀਅਰਸਟੇਟ ਦੇ ਅਨੁਸਾਰ, “ਜਦੋਂ ਵਰਗ ਵਿਵਸਥਾ ਦੀ ਸੰਰਚਨਾ ਇਕ ਅਤੇ ਇਕ ਤੋਂ ਜ਼ਿਆਦਾ ਵਿਸ਼ਿਆਂ ਉੱਪਰ ਪੂਰਨ ਅਤੇ ਬੰਦ ਹੁੰਦੀ ਹੈ, ਤਾਂ ਉਸਨੂੰ ਜਾਤ ਵਿਵਸਥਾ ਕਹਿੰਦੇ ਹਨ ।

ਪ੍ਰਸ਼ਨ 11.
ਨੀਵੀ ਜਾਤ ਦਾ ਸ਼ੋਸ਼ਣ ।
ਉੱਤਰ-
ਜਾਤ ਵਿਵਸਥਾ ਵਿਚ ਉੱਚ ਜਾਤਾਂ ਦੁਆਰਾ ਨੀਵੀਆਂ ਜਾਤਾਂ ਦਾ ਕਾਫ਼ੀ ਸ਼ੋਸ਼ਣ ਕੀਤਾ ਜਾਂਦਾ ਸੀ । ਉਨ੍ਹਾਂ ਨਾਲ ਕਾਫ਼ੀ ਬੁਰਾ ਸਲੂਕ ਕੀਤਾ ਜਾਂਦਾ ਸੀ ਅਤੇ ਨਾਲ ਹੀ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੇ ਅਧਿਕਾਰ ਨਹੀਂ ਦਿੱਤੇ ਜਾਂਦੇ ਸਨ ।

ਪ੍ਰਸ਼ਨ 12.
ਜਾਤੀ ਵਿਵਸਥਾ ਵਿੱਚ ਦੋ ਤਬਦੀਲੀਆਂ ਦਾ ਵਰਨਣ ਕਰੋ ।
ਉੱਤਰ-

  1. ਅੱਡ-ਅੱਡ ਕਾਨੂੰਨਾਂ ਦੇ ਪਾਸ ਹੋਣ ਨਾਲ ਜਾਤੀ ਪ੍ਰਥਾ ਦੇ ਛੂਤ-ਛਾਤ ਦੇ ਭੇਦ-ਭਾਵ ਦਾ ਖ਼ਾਤਮਾ ਹੋ ਰਿਹਾ ਹੈ ।
  2. ਅੱਡ-ਅੱਡ ਪੇਸ਼ਿਆਂ ਦੇ ਅੱਗੇ ਆਉਣ ਕਾਰਨ ਅੱਡ-ਅੱਡ ਜਾਤਾਂ ਦੇ ਪਦਮ ਅਤੇ ਉਹਨਾਂ ਦੀ ਉੱਚਤਾ ਵਿੱਚ ਤਬਦੀਲੀ ਆ ਰਹੀ ਹੈ ।

ਪ੍ਰਸ਼ਨ 13.
ਜਾਤੀ ਸਮਾਜ ਦੀ ਖੰਡਾਤਮਕ ਵੰਡ ।
ਜਾਂ
ਜਾਤੀਆਂ ਦੀ ਸੰਖਿਆ ਅਤੇ ਨਾਂ ਦੱਸੋ ।
ਉੱਤਰ-
ਜਾਤੀ ਵਿਵਸਥਾ ਵਿੱਚ ਸਮਾਜ ਅੱਡ-ਅੱਡ ਹਿੱਸਿਆਂ ਵਿੱਚ ਵੰਡਿਆ ਹੁੰਦਾ ਸੀ । ਪਹਿਲੇ ਹਿੱਸੇ ਵਿੱਚ ਬ੍ਰਾਹਮਣ, ਦੂਜੇ ਹਿੱਸੇ ਵਿੱਚ ਕਸ਼ੱਤਰੀ, ਤੀਜੇ ਹਿੱਸੇ ਵਿੱਚ ਵੈਸ਼ ਅਤੇ ਚੌਥੇ ਹਿੱਸੇ ਵਿੱਚ ਹੇਠਲੀਆਂ ਜਾਤਾਂ ਦੇ ਵਿਅਕਤੀ ਆਉਂਦੇ ਸਨ ।

ਪ੍ਰਸ਼ਨ 14.
ਵਿਆਹ ਸੰਬੰਧੀ ਜਾਤੀ ਵਿੱਚ ਬਦਲਾਵ (ਤਬਦੀਲੀ ।
ਉੱਤਰ-
ਹੁਣ ਲੋਕ ਇਕੱਠੇ ਕੰਮ ਕਰਦੇ ਹਨ ਤੇ ਨਜ਼ਦੀਕ ਆਉਂਦੇ ਹਨ । ਇਸ ਨਾਲ ਅੰਤਰਜਾਤੀ ਵਿਆਹ ਵੱਧ ਰਹੇ ਹਨ । ਲੋਕ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਲੱਗ ਪਏ ਹਨ | ਬਾਲ ਵਿਆਹ ਖ਼ਤਮ ਹੋ ਰਹੇ ਹਨ, ਵਿਧਵਾ ਵਿਆਹ ਹੋ । ਰਹੇ ਹਨ ਤੇ ਵਿਆਹ ਸੰਬੰਧੀ ਪ੍ਰਤੀਬੰਧ ਖ਼ਤਮ ਹੋ ਗਏ ਹਨ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਮਾਰਕਸ ਨੇ ਮਨੁੱਖ ਦੇ ਇਤਿਹਾਸ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਹੈ ?
ਉੱਤਰ-
ਮਾਰਕਸ ਨੇ ਮਨੁੱਖ ਦੇ ਇਤਿਹਾਸ ਨੂੰ ਚਾਰ ਭਾਗਾਂ ਵਿਚ ਵੰਡਿਆ ਹੈ ।

  1. ਪ੍ਰਾਚੀਨ ਸਾਮਵਾਦੀ ਯੁੱਗ
  2. ਪ੍ਰਾਚੀਨ ਸਮਾਜ
  3. ਸਾਮੰਤਵਾਦੀ ਸਮਾਜ
  4. ਪੂੰਜੀਵਾਦੀ ਸਮਾਜ ।

ਪ੍ਰਸ਼ਨ 2.
ਮਾਰਕਸ ਦੇ ਅਨੁਸਾਰ ਸਤਰੀਕਰਨ ਦਾ ਨਤੀਜਾ ਕੀ ਹੈ ?
ਉੱਤਰ-
ਮਾਰਕਸ ਦਾ ਕਹਿਣਾ ਹੈ ਕਿ ਸਮਾਜ ਵਿਚ ਦੋ ਵਰਗ ਹੁੰਦੇ ਹਨ । ਪਹਿਲਾ ਵਰਗ ਉਤਪਾਦਨ ਦੇ ਸਾਧਨਾਂ ਦਾ ਮਾਲਕ ਹੁੰਦਾ ਹੈ ਤੇ ਦੂਜਾ ਵਰਗ ਉਤਪਾਦਨ ਦੇ ਸਾਧਨਾਂ ਦਾ ਮਾਲਕ ਨਹੀਂ ਹੁੰਦਾ । ਇਸ ਮਾਲਕੀ ਦੇ ਆਧਾਰ ਉੱਤੇ ਹੀ ਮਾਲਕ ਵਰਗ ਦੀ ਸਥਿਤੀ ਉੱਚੀ ਤੇ ਗੈਰ ਮਾਲਕ ਵਰਗ ਦੀ ਸਥਿਤੀ ਨੀਵੀਂ ਹੁੰਦੀ ਹੈ । ਮਾਲਕ ਵਰਗ ਨੂੰ ਮਾਰਕਸ ਪੂੰਜੀਪਤੀ ਵਰਗ ਤੇ ਗੈਰ ਮਾਲਕ ਵਰਗ ਨੂੰ ਮਜ਼ਦੂਰ ਵਰਗ ਕਹਿੰਦਾ ਹੈ । ਪੂੰਜੀਪਤੀ ਵਰਗ ਮਜ਼ਦੂਰ ਵਰਗ ਦਾ ਆਰਥਿਕ ਰੂਪ ਨਾਲ ਸ਼ੋਸ਼ਣ ਕਰਦਾ ਹੈ ਅਤੇ ਮਜ਼ਦੂਰ ਵਰਗ ਆਪਣੇ ਅਧਿਕਾਰ ਪ੍ਰਾਪਤ ਕਰਨ ਲਈ ਪੂੰਜੀਪਤੀ ਵਰਗ ਨਾਲ ਸੰਘਰਸ਼ ਕਰਦਾ ਹੈ । ਇਹ ਹੀ ਸਤਰੀਕਰਨ ਦਾ ਨਤੀਜਾ ਹੈ ।

ਪ੍ਰਸ਼ਨ 3.
ਵਰਗਾਂ ਵਿਚ ਆਪਸੀ ਸੰਬੰਧ ਕਿਸ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਮਾਰਕਸ ਦੇ ਅਨੁਸਾਰ ਵਰਗਾਂ ਵਿਚ ਆਪਸੀ ਸੰਬੰਧ ਆਪਸੀ ਨਿਰਭਰਤਾ ਤੇ ਸੰਘਰਸ਼ ਵਾਲੇ ਹੁੰਦੇ ਹਨ । ਪੂੰਜੀਪਤੀ ਤੇ ਮਜ਼ਦੂਰ ਦੋਵੇਂ ਆਪਣੀ ਹੋਂਦ ਲਈ ਇਕ ਦੂਜੇ ਉੱਤੇ ਨਿਰਭਰ ਕਰਦੇ ਹਨ । ਮਜ਼ਦੂਰ ਵਰਗ ਨੂੰ ਰੋਟੀ ਕਮਾਉਣ ਲਈ ਆਪਣੀ ਕਿਰਤ ਵੇਚਣੀ ਪੈਂਦੀ ਹੈ । ਉਹ ਪੂੰਜੀਪਤੀ ਨੂੰ ਆਪਣੀ ਕਿਰਤ ਵੇਚਦੇ ਹਨ ਤੇ ਰੋਟੀ ਕਮਾਉਣ ਲਈ ਉਸ ਉੱਪਰ ਨਿਰਭਰ ਕਰਦੇ ਹਨ । ਉਸਦੀ ਮਜ਼ਦੂਰੀ ਦੇ ਬਦਲੇ ਪੂੰਜੀਪਤੀ ਉਹਨਾਂ ਨੂੰ ਮਜ਼ਦੂਰੀ ਦਾ ਕਿਰਾਇਆ ਦਿੰਦੇ ਹਨ । ਪੂੰਜੀਪਤੀ ਵੀ ਮਜ਼ਦੂਰਾਂ ਉੱਤੇ ਨਿਰਭਰ ਕਰਦਾ ਹੈ ਕਿਉਂਕਿ ਮਜ਼ਦੂਰ ਦੇ ਕੰਮ ਕੀਤੇ ਬਿਨਾਂ ਉਸ ਦਾ ਨਾ ਤਾਂ ਉਤਪਾਦਨ ਹੋ ਸਕਦਾ ਹੈ ਤੇ ਨਾ ਹੀ ਉਸ ਕੋਲ ਪੂੰਜੀ ਇਕੱਠੀ ਹੋ ਸਕਦੀ ਹੈ । ਪਰ ਨਿਰਭਰਤਾ ਦੇ ਨਾਲ ਸੰਘਰਸ਼ ਵੀ ਚਲਦਾ ਰਹਿੰਦਾ ਹੈ ਕਿਉਂਕਿ ਮਜ਼ਦੂਰ ਆਪਣੇ ਅਧਿਕਾਰ ਪ੍ਰਾਪਤ ਕਰਨ ਲਈ ਉਸ ਨਾਲ ਸੰਘਰਸ਼ ਕਰਦਾ ਰਹਿੰਦਾ ਹੈ ।

ਪ੍ਰਸ਼ਨ 4.
ਮਾਰਕਸ ਦੇ ਸਤਰੀਕਰਨ ਦੇ ਸਿਧਾਂਤ ਵਿਚ ਕਿਹੜੀਆਂ ਗੱਲਾਂ ਮੁੱਖ ਹਨ ?
ਉੱਤਰ-

  1. ਸਭ ਤੋਂ ਪਹਿਲਾਂ ਹਰੇਕ ਪ੍ਰਕਾਰ ਦੇ ਸਮਾਜ ਵਿਚ ਮੁੱਖ ਤੌਰ ਉੱਤੇ ਦੋ ਵਰਗ ਹੁੰਦੇ ਹਨ । ਇਕ ਵਰਗ ਕੋਲ ਉਤਪਾਦਨ ਦੇ ਸਾਧਨ ਹੁੰਦੇ ਤੇ ਦੂਜੇ ਕੋਲ ਨਹੀਂ ।
  2. ਮਾਰਕਸ ਅਨੁਸਾਰ ਸਮਾਜ ਵਿਚ ਸਤਰੀਕਰਨ ਉਤਪਾਦਨ ਦੇ ਸਾਧਨਾਂ ਉੱਤੇ ਅਧਿਕਾਰ ਦੇ ਆਧਾਰ ਉੱਤੇ ਹੁੰਦਾ ਹੈ । ਜਿਸ ਵਰਗ ਕੋਲ ਉਤਪਾਦਨ ਦੇ ਸਾਧਨ ਹੁੰਦੇ ਹਨ ਉਸ ਦੀ ਸਥਿਤੀ ਉੱਚੀ ਹੁੰਦੀ ਹੈ ਤੇ ਜਿਸ ਕੋਲ ਸਾਧਨ ਨਹੀਂ ਹੁੰਦੇ ਉਸ ਦੀ ਸਥਿਤੀ ਨੀਵੀਂ ਹੁੰਦੀ ਹੈ ।
  3. ਸਮਾਜਿਕ ਸਤਰੀਕਰਨ ਦਾ ਸਰੂਪ ਉਤਪਾਦਨ ਦੀ ਵਿਵਸਥਾ ਉੱਤੇ ਨਿਰਭਰ ਕਰਦਾ ਹੈ ।
  4. ਮਾਰਕਸ ਦੇ ਅਨੁਸਾਰ ਮਨੁੱਖੀ ਇਤਿਹਾਸ ਵਰਗ ਸੰਘਰਸ਼ ਦਾ ਇਤਿਹਾਸ ਰਿਹਾ ਹੈ । ਵਰਗ ਸੰਘਰਸ਼ ਕਿਸੇ ਨਾ ਕਿਸੇ ਰੂਪ ਵਿਚ ਹਰੇਕ ਸਮਾਜ ਵਿਚ ਮੌਜੂਦ ਰਿਹਾ ਹੈ ।

ਪ੍ਰਸ਼ਨ 5.
ਵਰਗ ਸੰਘਰਸ਼ ।
ਉੱਤਰ-
ਕਾਰਲ ਮਾਰਕਸ ਨੇ ਹਰੇਕ ਸਮਾਜ ਵਿੱਚ ਦੋ ਵਰਗਾਂ ਦੀ ਵਿਵੇਚਨਾ ਕੀਤੀ ਹੈ । ਉਸਦੇ ਅਨੁਸਾਰ ਹਰੇਕ ਸਮਾਜ ਵਿੱਚ ਦੋ ਵਿਰੋਧੀ-ਵਰਗ-ਇੱਕ ਸ਼ੋਸ਼ਣ ਕਰਨ ਵਾਲਾ ਅਤੇ ਦੂਜਾ ਸ਼ੋਸ਼ਿਤ ਹੋਣ ਵਾਲਾ ਵਰਗ ਹੁੰਦੇ ਹਨ । ਇਹਨਾਂ ਵਿੱਚ ਸੰਘਰਸ਼ ਹੁੰਦਾ ਹੈ ਜਿਸ ਨੂੰ ਮਾਰਕਸ ਵਰਗ ਸੰਘਰਸ਼ ਕਹਿੰਦਾ ਹੈ । ਸ਼ੋਸ਼ਣ ਕਰਨ ਵਾਲਾ ਪੂੰਜੀਪਤੀ ਵਰਗ ਹੁੰਦਾ ਹੈ ਜਿਸਦੇ ਕੋਲ ਉਤਪਾਦਨ ਦੇ ਸਾਧਨ ਹੁੰਦੇ ਹਨ ਅਤੇ ਉਹ ਇਹਨਾਂ ਉਤਪਾਦਨ ਦੇ ਸਾਧਨਾਂ ਨਾਲ ਹੋਰ ਵਰਗਾਂ ਨੂੰ ਦਬਾਉਂਦਾ ਹੈ । ਦੂਜਾ ਵਰਗ ਮਜ਼ਦੂਰ ਵਰਗ ਹੁੰਦਾ ਹੈ ਜਿਸ ਕੋਲ ਉਤਪਾਦਨ ਦੇ ਕੋਈ ਸਾਧਨ ਨਹੀਂ ਹੁੰਦੇ । ਉਸਦੇ ਕੋਲ ਰੋਟੀ ਕਮਾਉਣ ਲਈ ਆਪਣੀ ਮਿਹਨਤ ਵੇਚਣ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹੁੰਦਾ ਹੈ । ਇਹ ਵਰਗ ਪਹਿਲੇ ਵਰਗ ਤੋਂ ਹਮੇਸ਼ਾ ਸ਼ੋਸ਼ਿਤ ਹੁੰਦਾ ਹੈ ਜਿਸ ਕਾਰਨ ਦੋਹਾਂ ਵਰਗਾਂ ਵਿਚਕਾਰ ਸੰਘਰਸ਼ ਚਲਦਾ ਰਹਿੰਦਾ ਹੈ । ਇਸੇ ਸੰਘਰਸ਼ ਨੂੰ ਹੀ ਮਾਰਕਸ ਨੇ ਵਰਗ ਸੰਘਰਸ਼ ਦਾ ਨਾਮ ਦਿੱਤਾ ਹੈ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 6.
ਉਤਪਾਦਨ ਦੇ ਸਾਧਨ ।
ਉੱਤਰ-
ਉਤਪਾਦਨ ਦੇ ਸਾਧਨ ਉਹ ਸਾਧਨ ਹਨ ਜਿਨ੍ਹਾਂ ਦੀ ਮੱਦਦ ਨਾਲ ਕੰਮ ਕਰਕੇ ਪੈਸਾ ਕਮਾਇਆ ਜਾਂਦਾ ਹੈ ਅਤੇ ਚੰਗਾ ਜੀਵਨ ਬਤੀਤ ਕੀਤਾ ਜਾਂਦਾ ਹੈ । ਮਨੁੱਖ ਉਤਪਾਦਨ ਦੇ ਸਾਧਨਾਂ ਦਾ ਪ੍ਰਯੋਗ ਕਰਕੇ ਆਪਣੇ ਉਤਪਾਦਨ ਕੌਸ਼ਲ ਦੇ ਆਧਾਰ ਉੱਤੇ ਹੀ ਭੌਤਿਕ ਵਸਤੂਆਂ ਦਾ ਉਤਪਾਦਨ ਕਰਦਾ ਹੈ ਅਤੇ ਇਹ ਸਾਰੇ ਤੱਤ ਇਕੱਠੇ ਮਿਲ ਕੇ ਉਤਪਾਦਨ ਸ਼ਕਤੀਆਂ ਦਾ ਨਿਰਮਾਣ ਕਰਦੇ ਹਨ । ਉਤਪਾਦਨ ਦੇ ਤਰੀਕਿਆਂ ਉੱਤੇ ਪੂੰਜੀਪਤੀ ਦਾ ਅਧਿਕਾਰ ਹੁੰਦਾ ਹੈ ਅਤੇ ਉਹ ਇਹਨਾਂ ਦੀ ਮੱਦਦ ਨਾਲ ਫਾਲਤੂ ਮੂਲ ਦਾ ਨਿਰਮਾਣ ਕਰਕੇ ਮਜ਼ਦੂਰ ਵਰਗ ਦਾ ਸ਼ੋਸ਼ਣ ਕਰਦਾ ਹੈ । ਇਸ ਉਤਪਾਦਨ ਦੇ ਤਰੀਕੇ ਦੀ ਮਦਦ ਨਾਲ ਹੀ ਉਹ ਹੋਰ ਅਮੀਰ ਹੁੰਦਾ ਜਾਂਦਾ ਹੈ ਜਿਸ ਦਾ ਪ੍ਰਯੋਗ ਉਹ ਮਜ਼ਦੂਰ ਵਰਗ ਨੂੰ ਦਬਾਉਣ ਲਈ ਕਰਦਾ ਹੈ ।

ਪ੍ਰਸ਼ਨ 7.
ਜਾਤੀ ਦਾ ਅਰਥ ।
ਜਾਂ
ਜਾਤੀ ।
ਉੱਤਰ-
ਹਿੰਦੂ ਸਮਾਜਿਕ ਪ੍ਰਣਾਲੀ ਵਿੱਚ ਇੱਕ ਬੜੀ ਗੁੰਝਲਦਾਰ ਅਤੇ ਦਿਲਚਸਪ ਸੰਸਥਾ ਹੈ ਜਿਸ ਦਾ ਨਾਂ ਹੈ ਜਾਤ ਪ੍ਰਣਾਲੀ । Caste ਪੁਰਤਗਾਲੀ ਸ਼ਬਦ Casta ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਜਨਮ 1 ਜਾਤ ਇਕ ਅੰਤਰ ਵਿਆਹੀ ਸਮੂਹ ਹੁੰਦਾ ਹੈ, ਜਿਸਦੀ ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਹੈ, ਪੇਸ਼ਾ ਜੱਦੀ ਅਤੇ ਪਰੰਪਰਾਗਤ ਹੁੰਦਾ ਹੈ, ਰਹਿਣ ਸਹਿਣ, ਖਾਣ-ਪੀਣ, ਸੰਬੰਧਾਂ ਉੱਤੇ ਕਈ ਪ੍ਰਕਾਰ ਦੇ ਬੰਧਨ ਹੁੰਦੇ ਹਨ ਅਤੇ ਵਿਆਹ ਸੰਬੰਧੀ ਕਈ ਪ੍ਰਕਾਰ ਦੀਆਂ ਕਠੋਰ ਪਾਬੰਦੀਆਂ ਹੁੰਦੀਆਂ ਹਨ ।

ਪ੍ਰਸ਼ਨ 8.
ਜਾਤ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਜਾਤ ਦੀ ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਹੈ ।
  2. ਜਾਤ ਵਿੱਚ ਸਮਾਜਿਕ ਸੰਬੰਧਾਂ ਉੱਪਰ ਪ੍ਰਤੀਬੰਧ ਹੁੰਦਾ ਹੈ ।
  3. ਜਾਤ ਵਿੱਚ ਖਾਣ-ਪੀਣ ਸੰਬੰਧੀ ਪ੍ਰਤੀਬੰਧ ਹੁੰਦੇ ਹਨ ।
  4. ਜਾਤ ਵਿੱਚ ਕਿੱਤਾ ਜੱਦੀ ਹੁੰਦਾ ਹੈ ਮਤਲਬ ਕੋਈ ਮਨਮਰਜ਼ੀ ਦਾ ਕਿੱਤਾ ਨਹੀਂ ਅਪਣਾ ਸਕਦਾ ।
  5. ਜਾਤ ਇੱਕ ਅੰਤਰ ਵਿਆਹੀ ਸਮੂਹ ਹੁੰਦਾ ਹੈ ਮਤਲਬ ਵਿਆਹ ਸੰਬੰਧੀ ਵੀ ਪਾਬੰਦੀਆਂ ਹੁੰਦੀਆਂ ਹਨ ।
  6. ਸਮਾਜ ਦੀ ਵੱਖ-ਵੱਖ ਹਿੱਸਿਆਂ ਵਿੱਚ ਵੰਡ ਹੁੰਦੀ ਹੈ ।
  7. ਜਾਤ ਪ੍ਰਣਾਲੀ ਵਿੱਚ ਇੱਕ ਨਿਸ਼ਚਿਤ ਪਦਮ ਹੁੰਦਾ ਹੈ ।

ਪ੍ਰਸ਼ਨ 9.
ਪਦਮ (Hierarchy) ਕੀ ਹੁੰਦਾ ਹੈ ?
ਉੱਤਰ-
ਜਾਤ ਪ੍ਰਣਾਲੀ ਵਿੱਚ ਇੱਕ ਨਿਸ਼ਚਿਤ ਪਦਮ ਹੁੰਦਾ ਸੀ । ਭਾਰਤ ਦੇ ਬਹੁਤ ਸਾਰੇ ਭਾਗਾਂ ਵਿੱਚ ਬਾਹਮਣ ਵਰਣ ਦੀਆਂ ਜਾਤਾਂ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਸੀ । ਦੂਜੇ ਸਥਾਨ ਉੱਤੇ ਕਸ਼ੱਤਰੀ ਆਉਂਦੇ ਹਨ । ਤੀਜਾ ਸਥਾਨ ਵੈਸ਼ਾਂ ਦਾ ਹੁੰਦਾ ਸੀ । ਚੌਥਾ ਅਤੇ ਸਭ ਤੋਂ ਨੀਵਾਂ ਸਥਾਨ ਨਿਮਨ ਜਾਤਾਂ ਨੂੰ ਦਿੱਤਾ ਗਿਆ ਸੀ । ਸਮਾਜ ਵਿੱਚ ਕਿਸੇ ਵੀ ਵਿਅਕਤੀ ਦੀ ਸਮਾਜਿਕ ਸਥਿਤੀ ਇਸੇ ਪਦਮ ਅਨੁਸਾਰ ਨਿਸ਼ਚਿਤ ਕੀਤੀ ਜਾਂਦੀ ਸੀ ।

ਪ੍ਰਸ਼ਨ 10.
ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ।
ਉੱਤਰ-
ਜਾਤ ਦੀ ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਹੈ । ਕੋਈ ਵੀ ਆਪਣੀ ਮਰਜ਼ੀ ਨਾਲ ਜਾਤ ਦਾ ਨਿਰਧਾਰਨ ਨਹੀਂ ਕਰ ਸਕਦਾ ਸੀ । ਜਿਸ ਜਾਤ ਵਿੱਚ ਵਿਅਕਤੀ ਜਨਮ ਲੈਂਦਾ ਸੀ ਉਸ ਦਾ ਸਮਾਜਿਕ ਦਰਜਾ ਉਸੇ ਜਾਤ ਦੇ ਅਨੁਸਾਰ ਹੀ. ਨਿਸ਼ਚਿਤ ਹੋ ਜਾਂਦਾ ਸੀ । ਚਾਹੇ ਵਿਅਕਤੀ ਵਿੱਚ ਕਿੰਨੀ ਹੀ ਯੋਗਤਾ ਕਿਉਂ ਨਾ ਹੋਵੇ ਉਹ ਆਪਣੀ ਜਾਤ ਨਹੀਂ ਬਦਲ ਸਕਦਾ ਸੀ । ਇਸ ਤਰਾਂ ਜਿਸ ਜਾਤ ਵਿਚ ਜਨਮ ਹੋਵੇਗਾ ਉਸੇ ਦੇ ਹਿਸਾਬ ਨਾਲ ਹੀ ਸਮਾਜਿਕ ਰੁਤਬਾ ਹਾਸਿਲ ਹੁੰਦਾ ਸੀ, ਵਿਅਕਤੀਗਤ ਯੋਗਤਾ ਉੱਪਰ ਨਹੀਂ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 11.
ਜਾਤ ਵਿੱਚ ਖਾਣ-ਪੀਣ ਸੰਬੰਧੀ ਕਿਸ ਤਰ੍ਹਾਂ ਦੇ ਪ੍ਰਤੀਬੰਧ ਹੁੰਦੇ ਹਨ ?
ਉੱਤਰ
-ਜਾਤ ਵਿਵਸਥਾ ਵਿੱਚ ਕੁਝ ਅਜਿਹੇ ਸਪੱਸ਼ਟ ਨਿਯਮ ਹੁੰਦੇ ਹਨ ਜਿਹੜੇ ਇਹ ਦੱਸਦੇ ਹਨ ਕਿ ਕਿਹੜੀ ਜਾਤ ਨਾਲ ਕਿਸ ਤਰ੍ਹਾਂ ਦੇ ਖਾਣ-ਪੀਣ ਦੇ ਸੰਬੰਧ ਸਥਾਪਿਤ ਕਰਨੇ ਹਨ । ਸਾਰੇ ਭੋਜਨ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਕੱਚਾ ਭੋਜਨ ਅਤੇ ਪੱਕਾ ਭੋਜਨ । ਕੱਚਾ ਭੋਜਨ ਉਹ ਹੁੰਦਾ ਹੈ ਜਿਸ ਨੂੰ ਬਣਾਉਣ ਲਈ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਪੱਕਾ ਭੋਜਨ ਉਹ ਹੁੰਦਾ ਹੈ ਜਿਸ ਨੂੰ ਬਣਾਉਣ ਲਈ ਘਿਉ ਦੀ ਵਰਤੋਂ ਕੀਤੀ ਜਾਂਦੀ ਹੈ । ਆਮ ਨਿਯਮ ਇਹ ਹੈ ਕਿ ਕੋਈ ਵੀ ਵਿਅਕਤੀ ਕੱਚਾ ਭੋਜਨ ਉਸ ਸਮੇਂ ਤਕ ਨਹੀਂ ਖਾਂਦਾ ਜਦੋਂ ਤਕ ਕਿ ਉਹ ਉਸਦੀ ਆਪਣੀ ਹੀ ਜਾਤ ਦੇ ਵਿਅਕਤੀ ਦੁਆਰਾ ਤਿਆਰ ਨਾ ਕੀਤਾ ਗਿਆ ਹੋਵੇ । ਪੱਕੇ ਭੋਜਨ ਨੂੰ ਬ੍ਰਾਹਮਣ ਕਿਸੇ ਖ਼ਾਸ ਜਾਤੀ ਯਾਨੀ ਕਿ ਕਸ਼ੱਤਰੀ ਅਤੇ ਵੈਸ਼ਾਂ ਤੋਂ ਹੀ ਸਵੀਕਾਰ ਕਰਦੇ ਹਨ ।

ਪ੍ਰਸ਼ਨ 12.
ਵੰਸ਼ ਨਾਲ ਜੁੜੇ ਕਿੱਤੇ ।
ਉੱਤਰ-
ਜਾਤੀ ਪ੍ਰਣਾਲੀ ਦੇ ਨਿਯਮਾਂ ਅਨੁਸਾਰ ਜਾਤਾਂ ਦੇ ਵਿਸ਼ੇਸ਼ ਪਰੰਪਰਾਗਤ ਅਤੇ ਜੱਦੀ ਕਿੱਤੇ ਹੁੰਦੇ ਹਨ । ਜਿਸ ਜਾਤ ਦਾ ਜਿਹੜਾ ਕਿੱਤਾ ਹੁੰਦਾ ਹੈ ਉਸ ਨੂੰ ਉਹੀ ਕਿੱਤਾ ਅਪਨਾਉਣਾ ਪੈਂਦਾ ਸੀ ਚਾਹੇ ਹੋਰ ਕੋਈ ਕਿੱਤਾ ਜਿੰਨਾ ਮਰਜ਼ੀ ਲਾਭਦਾਇਕ ਕਿਉਂ ਨਾ ਹੋਵੇ । ਵਿਅਕਤੀ ਕੋਲ ਆਪਣੇ ਪਰੰਪਰਾਗਤ ਕਿੱਤੇ ਤੋਂ ਇਲਾਵਾ ਹੋਰ ਕੋਈ Choice ਨਹੀਂ ਹੁੰਦੀ ਸੀ । ਬਾਹਮਣ ਦਾ ਮੁੱਖ ਕੰਮ ਧਾਰਮਿਕ ਕੰਮਾਂ ਨੂੰ ਪੂਰਾ ਕਰਨਾ ਸੀ ਅਤੇ ਲੋਕਾਂ ਨੂੰ ਸਿੱਖਿਆ ਦੇਣਾ ਸੀ | ਕਸ਼ੱਤਰੀ ਦੇਸ਼ ਦੀ ਸੁਰੱਖਿਆ ਕਰਦੇ ਸਨ ਅਤੇ ਰਾਜ ਕਰਦੇ ਸਨ । ਵੈਸ਼ ਲੋਕ ਵਪਾਰ ਅਤੇ ਖੇਤੀ ਕਰਦੇ ਸਨ । ਹੇਠਲੀਆਂ ਜਾਤਾਂ ਦਾ ਕੰਮ ਉੱਪਰਲੀਆਂ ਤਿੰਨਾਂ ਜਾਤਾਂ ਦੀ ਸੇਵਾ ਕਰਨਾ ਹੁੰਦਾ ਸੀ । ਇਨ੍ਹਾਂ ਸਾਰਿਆਂ ਨੂੰ ਆਪਣੇ ਪਰੰਪਰਾਗਤ ਕੰਮ ਕਰਨੇ ਪੈਂਦੇ ਸਨ ।

ਪ੍ਰਸ਼ਨ 13.
ਜਾਤ ਦੇ ਕੰਮਾਂ ਦਾ ਵਰਣਨ ਕਰੋ ।
ਉੱਤਰ-

  1. ਜਾਤ ਕਿੱਤੇ ਦਾ ਨਿਰਧਾਰਨ ਕਰਦੀ ਹੈ ।
  2. ਜਾਤ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ ।
  3. ਜਾਤ ਮਾਨਸਿਕ ਸੁਰੱਖਿਆ ਦਿੰਦੀ ਹੈ ।
  4. ਜਾਤ ਖੂਨ ਦੀ ਸ਼ੁੱਧਤਾ ਬਣਾਏ ਰੱਖਦੀ ਹੈ ।
  5. ਜਾਤ ਰਾਜਨੀਤਿਕ ਸਥਾਈਤਵ ਪ੍ਰਦਾਨ ਕਰਦੀ ਹੈ ।
  6. ਜਾਤ ਤਕਨੀਕੀ ਭੇਦਾਂ ਨੂੰ ਗੁਪਤ ਰੱਖਦੀ ਹੈ ।
  7. ਜਾਤ ਸਿੱਖਿਆ ਸੰਬੰਧੀ ਨਿਯਮਾਂ ਦਾ ਨਿਸ਼ਚਾ ਕਰਦੀ ਹੈ ।

ਪ੍ਰਸ਼ਨ 14.
ਜਾਤ ਇੱਕ ਬੰਦ ਸਮੂਹ ।
ਉੱਤਰ-
ਜੀ ਹਾਂ, ਜਾਤ ਇੱਕ ਬੰਦ ਸਮੂਹ ਹੈ । ਬੰਦ ਸਮੂਹ ਦਾ ਅਰਥ ਹੈ ਕਿ ਜਾਤ ਦੀ ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਹੈ । ਵਿਅਕਤੀ ਜਿਸ ਜਾਤ ਵਿੱਚ ਜਨਮ ਲੈਂਦਾ ਸੀ ਉਸੇ ਨਾਲ ਉਸ ਦੀ ਸਮਾਜਿਕ ਸਥਿਤੀ ਨਿਸ਼ਚਿਤ ਹੋ ਜਾਂਦੀ ਸੀ । ਵਿਅਕਤੀ ਆਪਣੀ ਜਾਤ ਨੂੰ ਛੱਡ ਨਹੀਂ ਸਕਦਾ ਅਤੇ ਨਾ ਹੀ ਬਦਲ ਸਕਦਾ ਹੈ । ਵਿਅਕਤੀ ਵਿੱਚ ਚਾਹੇ ਜਿੰਨੀ ਮਰਜ਼ੀ ਯੋਗਤਾ ਕਿਉਂ ਨਾ ਹੋਵੇ, ਚਾਹੇ ਉਹ ਜਿੰਨਾ ਮਰਜ਼ੀ ਉੱਚਾ ਅਤੇ ਅਮੀਰ ਕਿਉਂ ਨਾ ਹੋ ਜਾਵੇ ਉਹ ਆਪਣੀ ਜਾਤ ਨਹੀਂ ਬਦਲ ਸਕਦਾ । ਇਸ ਦੀ ਮੈਂਬਰਸ਼ਿਪ ਇੱਛੁਕ ਅਤੇ ਯੋਗਤਾ ਉੱਪਰ ਆਧਾਰਿਤ ਨਹੀਂ ਬਲਕਿ ਜਨਮ ਉੱਪਰ ਆਧਾਰਿਤ ਹੁੰਦੀ ਹੈ । ਇਸ ਤਰ੍ਹਾਂ ਇਹ ਇੱਕ ਬੰਦ ਸਮੂਹ ਹੈ ।

ਪ੍ਰਸ਼ਨ 15.
ਜਾਤ ਦੇ ਗੁਣ ਦੱਸੋ ।
ਜਾਂ
ਜਾਤ ਦੇ ਤਿੰਨ ਸਕਾਰਾਤਮਕ ਕੰਮ ।
ਉੱਤਰ-

  1. ਜਾਤ ਕਿਰਤ ਦੀ ਵੰਡ ਕਰਦੀ ਹੈ ।
  2. ਜਾਤ ਸਮਾਜਿਕ ਏਕਤਾ ਬਣਾਏ ਰੱਖਦੀ ਹੈ ।
  3. ਜਾਤ ਰਕਤ ਸ਼ੁੱਧਤਾ ਬਣਾਏ ਰੱਖਦੀ ਹੈ ।
  4. ਜਾਤ ਸਿੱਖਿਆ ਦੇ ਨਿਯਮ ਬਣਾਉਂਦੀ ਹੈ ।
  5. ਜਾਤ ਸਮਾਜ ਵਿੱਚ ਸਹਿਯੋਗ ਪੈਦਾ ਕਰਦੀ ਹੈ ।
  6. ਜਾਤ ਮਾਨਸਿਕ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 16.
ਜਾਤ ਚੇਤੰਨਤਾ ।
ਉੱਤਰ-
ਜਾਤ ਵਿਵਸਥਾ ਵਿੱਚ ਆਪਣੀ ਜਾਤ ਪ੍ਰਤੀ ਚੇਤਨਤਾ ਦੀ ਘਾਟ ਹੁੰਦੀ ਸੀ । ਇਹ ਤਾਂ ਵਰਗ ਵਿਵਸਥਾ ਵਿੱਚ ਪਾਈ ਜਾਂਦੀ ਸੀ । ਹਰੇਕ ਵਿਅਕਤੀ ਦੀ ਸਮਾਜਿਕ ਸਥਿਤੀ ਉਸਦੀ ਜਾਤ ਦੇ ਉੱਪਰ ਨਿਰਭਰ ਕਰਦੀ ਸੀ ਅਤੇ ਉਸ ਨੂੰ ਇਸ ਗੱਲ ਦਾ ਪਤਾ ਹੁੰਦਾ ਸੀ ਕਿ ਜਾਤ ਉਸ ਨੂੰ ਜਨਮ ਤੋਂ ਹੀ ਪ੍ਰਾਪਤ ਹੋ ਗਈ ਸੀ } ਜੇਕਰ ਕੋਈ ਉੱਚੀ ਜਾਤ ਵਿੱਚ ਪੈਦਾ ਹੋਇਆ ਸੀ ਤਾਂ ਉਸਦਾ ਸਤਿਕਾਰ ਕੀਤਾ ਜਾਂਦਾ ਸੀ ਅਤੇ ਜੇਕਰ ਕੋਈ ਨੀਵੀਂ ਜਾਤ ਵਿੱਚ ਪੈਦਾ ਹੋਇਆ ਸੀ ਤਾਂ ਉਸ ਨਾਲ ਮਾੜਾ ਸਲੂਕ ਕੀਤਾ ਜਾਂਦਾ ਸੀ । ਕੋਈ ਆਪਣੀ ਯੋਗਤਾ ਨਾਲ ਜਾਤ ਬਦਲਣ ਦੀ ਕੋਸ਼ਿਸ਼ ਨਹੀਂ ਕਰਦਾ ਇਸ ਲਈ ਆਪਣੀ ਜਾਤ ਚੇਤਨਾ ਦੀ ਘਾਟ ਹੁੰਦੀ ਸੀ ਜਾਂ

ਪ੍ਰਸ਼ਨ 17.
ਜਾਤ ਵਿੱਚ ਤਬਦੀਲੀ ਦੇ ਕਾਰਨ ।
ਉੱਤਰ-

  1. ਸਮਾਜਿਕ ਸੁਧਾਰ ਲਹਿਰਾਂ ।
  2. ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਕਾਨੂੰਨਾਂ ਦਾ ਬਣਨਾ ।
  3. ਅੰਗਰੇਜ਼ਾਂ ਦਾ ਤਬਦੀਲੀ ਵਿੱਚ ਯੋਗਦਾਨ ।
  4. ਉਦਯੋਗੀਕਰਨ ਕਰਕੇ ਜਾਤ ਵਿੱਚ ਤਬਦੀਲੀ ।
  5. ਸਿੱਖਿਆ ਦੇ ਪ੍ਰਸਾਰ ਕਰਕੇ ।
  6. ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਵਿੱਚ ਸੁਧਾਰ ਕਰਕੇ ।

ਪ੍ਰਸ਼ਨ 18.
ਕੀ ਜਾਤ ਬਦਲ ਰਹੀ ਹੈ ?
ਜਾਂ
ਜਾਤ ਦਾ ਭਵਿੱਖ ।
ਉੱਤਰ-
ਜੀ ਹਾਂ, ਜਾਤ ਬਦਲ ਰਹੀ ਹੈ । ਹੁਣ ਜਾਤ ਦੀ ਥਾਂ ਪੈਸੇ ਨੂੰ ਮਹੱਤਵ ਦਿੱਤਾ ਜਾਂਦਾ ਹੈ । ਨੌਕਰੀਆਂ ਵਿੱਚ ਪੱਛੜੀਆਂ ਜਾਤਾਂ ਲਈ ਰਾਖਵੇਂਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ । ਹੁਣ ਵਿਅਕਤੀ ਕੋਈ ਵੀ ਕਿੱਤਾ ਅਪਣਾ ਸਕਦਾ ਹੈ । ਅੰਤਰ-ਜਾਤੀ ਵਿਆਹ ਸ਼ੁਰੂ ਹੋ ਗਏ ਹਨ । ਹੁਣ ਖਾਣ-ਪੀਣ ਦੇ ਨਿਯਮਾਂ ਵਿੱਚ ਕਾਫ਼ੀ ਤਬਦੀਲੀ ਆ ਗਈ ਹੈ । ਹੁਣ ਚੋਣਾਂ ਜਾਤ ਦੇ ਨਾਮ ਉੱਤੇ ਲੜੀਆਂ ਜਾਂਦੀਆਂ ਹਨ । ਇਸ ਤਰ੍ਹਾਂ ਇਨ੍ਹਾਂ ਨੂੰ ਵੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਜਾਤ ਬਦਲ ਰਹੀ ਹੈ ।

ਪ੍ਰਸ਼ਨ 19.
ਜਾਤ ਦੇ ਔਗੁਣ ।
ਉੱਤਰ-

  1. ਜਾਤ ਪ੍ਰਥਾ ਵਿੱਚ ਔਰਤਾਂ ਦੀ ਨੀਵੀਂ ਸਥਿਤੀ ਹੁੰਦੀ ਹੈ ।
  2. ਜਾਤ ਪ੍ਰਥਾ ਛੂਤਛਾਤ ਨੂੰ ਵਧਾਉਂਦੀ ਹੈ ।
  3. ਜਾਤ ਪ੍ਰਥਾ ਜਾਤੀਵਾਦ ਨੂੰ ਵਧਾਉਂਦੀ ਹੈ ।
  4. ਜਾਤ ਪ੍ਰਥਾ ਸੰਸਕ੍ਰਿਤਕ ਸੰਘਰਸ਼ ਵਧਾਉਂਦੀ ਹੈ ।
  5. ਜਾਤ ਪ੍ਰਥਾ ਸਮਾਜਿਕ ਏਕਤਾ ਅਤੇ ਗਤੀਸ਼ੀਲਤਾ ਨੂੰ ਰੋਕਦੀ ਹੈ ।
  6. ਜਾਤ ਵਿਵਸਥਾ ਕਾਰਜ ਕੁਸ਼ਲਤਾ ਵਿੱਚ ਰੁਕਾਵਟ ਪੈਦਾ ਕਰਦੀ ਹੈ ।
  7. ਹਿੰਦੂ ਸਮਾਜ ਵਿੱਚ ਗਿਰਾਵਟ ਜਾਤ ਪ੍ਰਥਾ ਕਰਕੇ ਆਈ ।

ਪ੍ਰਸ਼ਨ 20.
ਜਾਤ ਅਤੇ ਵਰਗ ਵਿੱਚ ਅੰਤਰ ।
ਉੱਤਰ-

  1. ਜਾਤ ਜਨਮ ਉੱਤੇ ਆਧਾਰਿਤ ਹੈ ਪਰ ਵਰਗ ਪੈਸੇ ਉੱਤੇ ਆਧਾਰਿਤ ਹੈ ।
  2. ਜਾਤ ਬਦਲੀ ਨਹੀਂ ਜਾ ਸਕਦੀ ਪਰ ਵਰਗ ਬਦਲਿਆ ਜਾ ਸਕਦਾ ਹੈ ।
  3. ਜਾਤ ਬੰਦ ਵਿਵਸਥਾ ਹੈ ਪਰ ਵਰਗ ਖੁੱਲ੍ਹੀ ਵਿਵਸਥਾ ਹੈ ।
  4. ਜਾਤ ਲੋਕਤੰਤਰ ਦੇ ਵਿਰੁੱਧ ਹੈ ਪਰ ਵਰਗੁ ਲੋਕਤੰਤਰ ਦੇ ਅਨੁਸਾਰ ਹੈ ।
  5. ਜਾਤ ਵਿੱਚ ਕਈ ਪਾਬੰਦੀਆਂ ਹੁੰਦੀਆਂ ਹਨ ਪਰ ਵਰਗ ਵਿੱਚ ਕੋਈ ਪਾਬੰਦੀਆਂ ਨਹੀਂ ਹਨ ।
  6. ਜਾਤ ਵਿੱਚ ਚੇਤਨਾ ਨਹੀਂ ਹੁੰਦੀ ਪਰ ਵਰਗ ਵਿੱਚ ਵਰਗ ਚੇਤਨਾ ਹੁੰਦੀ ਹੈ ।

ਪ੍ਰਸ਼ਨ 21.
ਵਰਗ ਵਿਵਸਥਾ ।
ਉੱਤਰ-
ਸ਼੍ਰੇਣੀ ਵਿਵਸਥਾ ਅਜਿਹੇ ਵਿਅਕਤੀਆਂ ਦਾ ਸਮੂਹ ਹੈ ਜਿਹੜੇ ਇਕ ਦੂਸਰੇ ਨੂੰ ਸਮਾਨ ਸਮਝਦੇ ਹਨ ਅਤੇ ਹਰ ਇਕ ਸ਼੍ਰੇਣੀ ਦੀ ਸਥਿਤੀ ਸਮਾਜ ਵਿਚ ਆਪਣੀ ਹੀ ਹੁੰਦੀ ਹੈ । ਇਸ ਦੇ ਅਨੁਸਾਰ ਸ਼੍ਰੇਣੀ ਦੇ ਹਰ ਇਕ ਮੈਂਬਰ ਨੂੰ ਕੁੱਝ ਵਿਸ਼ੇਸ਼ ਜ਼ਿੰਮੇਵਾਰੀਆਂ, ਅਧਿਕਾਰ ਅਤੇ ਸ਼ਕਤੀਆਂ ਵੀ ਪ੍ਰਾਪਤ ਹੁੰਦੀਆਂ ਹਨ । ਵਰਗ ਚੇਤਨਤਾ ਹੀ ਵਰਗ ਦੀ ਮੁੱਖ ਜ਼ਰੂਰਤ ਹੁੰਦੀ ਹੈ । ਵਰਗ ਦੇ ਵਿਚ ਵਿਅਕਤੀ ਆਪਣੇ ਆਪ ਨੂੰ ਕੁਝ ਹੋਰ ਮੈਂਬਰਾਂ ਕੋਲੋਂ ਉੱਚਾ ਅਤੇ ਨੀਵਾਂ ਸਮਝਦਾ ਹੈ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 22.
ਧਨ ਅਤੇ ਆਮਦਨ-ਵਰਗ ਵਿਵਸਥਾ ਦੇ ਨਿਰਧਾਰਣ ।
ਉੱਤਰ-
ਸਮਾਜ ਦੇ ਵਿਚ ਉੱਚੀ ਸ਼੍ਰੇਣੀ ਦੀ ਸਥਿਤੀ ਦਾ ਮੈਂਬਰ ਬਣਨ ਦੇ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ । ਪਰੰਤੁ ਪੈਸੇ ਦੇ ਨਾਲ ਵਿਅਕਤੀ ਆਪ ਉੱਚੀ ਸਥਿਤੀ ਪ੍ਰਾਪਤ ਨਹੀਂ ਕਰਦਾ ਪਰੰਤੂ ਉਸਦੀ ਅਗਲੀ ਪੀੜ੍ਹੀ ਲਈ ਉੱਚੀ ਸਥਿਤੀ ਯਕੀਨੀ ਹੋ ਜਾਂਦੀ ਹੈ । ਆਮਦਨ ਦੇ ਨਾਲ ਵੀ ਵਿਅਕਤੀ ਨੂੰ ਸਮਾਜ ਵਿਚ ਉੱਚੀ ਸਥਿਤੀ ਪ੍ਰਾਪਤ ਹੁੰਦੀ ਹੈ । ਪਰੰਤੂ ਇਸ ਲਈ ਇਹ ਵੇਖਣਾ ਜ਼ਰੂਰੀ ਹੈ ਕਿ ਵਿਅਕਤੀ ਦੀ ਆਮਦਨ ਇਮਾਨਦਾਰੀ ਦੀ ਹੈ ਜਾਂ ਕਾਲੇ ਧੰਦੇ ਦੁਆਰਾ ਪ੍ਰਾਪਤ ਹੈ ।

ਪ੍ਰਸ਼ਨ 23.
ਵਰਗ ਦੀ ਵੰਡ ਦੇ ਆਧਾਰ ।
ਉੱਤਰ-

  1. ਪਰਿਵਾਰ ਤੇ ਨਾਤੇਦਾਰੀ
  2. ਸੰਪੱਤੀ ਆਮਦਨੀ ਤੇ ਪੈਸਾ
  3. ਕਿੱਤਾ
  4. ਰਹਿਣ ਦੇ ਸਥਾਨ ਦੀ ਦਿਸ਼ਾ
  5. ਸਿੱਖਿਆ
  6. ਸ਼ਕਤੀ
  7. ਧਰਮ
  8. ਨਸਲ
  9. ਜਾਤ
  10. ਸਥਿਤੀ ਚਿੰਨ੍ਹ ।

ਪ੍ਰਸ਼ਨ 24.
ਜਾਤ ਤੇ ਵਰਗ ਵਿਚ ਅੰਤਰ ।
ਉੱਤਰ-

  1. ਜਾਤ ਜਨਮ ਉੱਤੇ ਆਧਾਰਿਤ ਹੁੰਦੀ ਹੈ ਪਰ ਵਰਗ ਦਾ ਆਧਾਰ ਕਰਮ ਹੁੰਦਾ ਹੈ ।
  2. ਜਾਤ ਦਾ ਕਿੱਤਾ ਨਿਸ਼ਚਿਤ ਹੁੰਦਾ ਹੈ ਪਰ ਵਰਗ ਦਾ ਨਹੀਂ ।
  3. ਜਾਤ ਮੈਂਬਰਸ਼ਿਪ ਤ ਹੁੰਦੀ ਹੈ ਪਰ ਵਰਗ ਦੀ ਮੈਂਬਰਸ਼ਿਪ ਅਰਜਿਤ ਹੁੰਦੀ ਹੈ ।
  4. ਜਾਤ ਬੰਦ ਵਿਵਸਥਾ ਹੈ ਪਰ ਵਰਗ ਖੁੱਲੀ ਵਿਵਸਥਾ ਹੈ ।
  5. ਜਾਤ ਵਿਚ ਕਈ ਪਾਬੰਦੀਆਂ ਹੁੰਦੀਆਂ ਹਨ ਪਰ ਵਰਗ ਵਿਚ ਨਹੀਂ ।
  6. ਜਾਤ ਵਿਚ ਚੇਤਨਤਾ ਨਹੀਂ ਹੁੰਦੀ ਪਰ ਵਰਗ ਵਿਚ ਚੇਤਨਤਾ ਹੁੰਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਸਮਾਜਿਕ ਸਤਰੀਕਰਨ ਦੇ ਪ੍ਰਮੁੱਖ ਆਧਾਰਾਂ ਦਾ ਵਰਣਨ ਕਰੋ ।
ਉੱਤਰ-
ਹਰ ਇੱਕ ਸਮਾਜ ਵਿੱਚ ਸਤਰੀਕਰਨ ਦੇ ਵੱਖ-ਵੱਖ ਲੱਛਣ ਹੁੰਦੇ ਹਨ ਕਿਉਂਕਿ ਇਹ ਸਮਾਜਿਕ ਕੀਮਤਾਂ ਤੇ ਪ੍ਰਮੁੱਖ ਵਿਚਾਰਧਾਰਾਵਾਂ ਉੱਤੇ ਆਧਾਰਿਤ ਹੁੰਦੀਆਂ ਹਨ, ਇਸ ਲਈ ਸਤਰੀਕਰਨ ਦੇ ਆਧਾਰ ਵੀ ਵੱਖ-ਵੱਖ ਹੁੰਦੇ ਹਨ ।

ਸਮਾਜਿਕ ਸਤਰੀਕਰਨ ਦੀ ਪ੍ਰਕਿਰਿਆ ਦਾ ਸਰੂਪ ਵੱਖ-ਵੱਖ ਸਮਾਜਾਂ ਵਿੱਚ ਵੱਖੋ ਵੱਖਰਾ ਪਾਇਆ ਜਾਂਦਾ ਹੈ । ਇਹ ਹਰ ਸਮਾਜ ਵਿੱਚ ਪਾਈਆਂ ਜਾਣ ਵਾਲੀਆਂ ਸਮਾਜਿਕ ਕੀਮਤਾਂ ਨਾਲ ਸੰਬੰਧਿਤ ਹੁੰਦਾ ਹੈ । ਇਸੇ ਕਰਕੇ ਸਮਾਜਿਕ ਸਤਰੀਕਰਨ ਦੇ ਆਧਾਰ ਵੀ ਕਈ ਹੁੰਦੇ ਹਨ । ਪਰੰਤੂ ਆਧਾਰਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ-

  1. ਜੈਵਿਕ ਆਧਾਰ (Biological Basis)
  2. ਸਮਾਜਿਕ-ਸੰਸਕ੍ਰਿਤਕ ਆਧਾਰ (Socio-Cultural Basis) ।

ਹੁਣ ਅਸੀਂ ਸਮਾਜਿਕ ਸਤਰੀਕਰਨ ਦੇ ਦੋਨੋਂ ਪ੍ਰਮੁੱਖ ਆਧਾਰਾਂ ਦਾ ਵਿਸਥਾਰਪੂਰਵਕ ਵਰਣਨ ਕਰਾਂਗੇ ਜੋ ਹੇਠ ਲਿਖੇ ਅਨੁਸਾਰ ਹੈ-

1. ਜੈਵਿਕ ਆਧਾਰ (Biological Basis) – ਜੈਵਿਕ ਆਧਾਰ ਉੱਤੇ ਸਮਾਜ ਵਿੱਚ ਵਿਅਕਤੀਆਂ ਨੂੰ ਉਨ੍ਹਾਂ ਦੇ ਜਨਮ ਦੇ ਆਧਾਰ ਉੱਤੇ ਉੱਚ ਤੇ ਨੀਚ ਸਥਾਨ ਦਿੱਤੇ ਜਾਂਦੇ ਹਨ । ਉਨ੍ਹਾਂ ਦੀ ਵਿਅਕਤੀਗਤ ਯੋਗਤਾ ਦਾ ਕੋਈ ਮੁੱਲ ਨਹੀਂ ਹੁੰਦਾ | ਆਮ ਸ਼ਬਦਾਂ ਵਿੱਚ ਸਮਾਜ ਦੇ ਵੱਖ-ਵੱਖ ਵਿਅਕਤੀਆਂ ਤੇ ਸਮੂਹਾਂ ਵਿੱਚ ਮਿਲਣ ਵਾਲੇ ਉਚ-ਨੀਚ ਦੇ ਸੰਬੰਧ ਜੀਵ-ਵਿਗਿਆਨਕ ਆਧਾਰਾਂ ਉੱਤੇ ਨਿਰਧਾਰਿਤ ਹੋ ਸਕਦੇ ਹਨ ।

ਸਮਾਜਿਕ ਸਤਰੀਕਰਨ ਦੇ ਜੈਵਿਕ ਆਧਾਰਾਂ ਦਾ ਸੰਬੰਧ ਵਿਅਕਤੀ ਦੇ ਜਨਮ ਨਾਲ ਹੁੰਦਾ ਹੈ । ਵਿਅਕਤੀ ਨੂੰ ਸਮਾਜ ਦੇ ਵਿੱਚ ਕਈ ਵਾਰੀ ਉੱਚੀ ਤੇ ਨੀਵੀਂ ਸਥਿਤੀ ਜਨਮ ਦੇ ਆਧਾਰ ਤੇ ਪ੍ਰਾਪਤ ਹੁੰਦੀ ਹੈ । ਹੇਠ ਲਿਖੇ ਕੁੱਝ ਜੈਵਿਕ ਆਧਾਰਾਂ ਦਾ ਵਰਣਨ ਵਿਸਥਾਰ ਨਾਲ ਕੀਤਾ ਜਾ ਰਿਹਾ ਹੈ-

(i) ਜਨਮ (Birth) – ਸਮਾਜ ਦੇ ਵਿੱਚ ਵਿਅਕਤੀ ਦੇ ਜਨਮ ਦੇ ਆਧਾਰ ਤੇ ਵੀ ਸਤਰੀਕਰਨ ਪਾਇਆ ਜਾਂਦਾ ਹੈ । ਜੇਕਰ ਅਸੀਂ ਪ੍ਰਾਚੀਨ ਭਾਰਤੀ ਹਿੰਦੂ ਸਮਾਜ ਦੀ ਸਮਾਜਿਕ ਪ੍ਰਣਾਲੀ ਉੱਪਰ ਧਿਆਨ ਮਾਰੀਏ ਤਾਂ ਅਸੀਂ ਕੀ ਵੇਖਦੇ ਹਾਂ ਕਿ ਜਨਮ ਦੇ ਆਧਾਰ ਤੇ ਹੀ ਸਮਾਜ ਵਿੱਚ ਵਿਅਕਤੀ ਨੂੰ ਉੱਚੀ-ਨੀਵੀਂ ਸਥਿਤੀ ਪ੍ਰਾਪਤ ਹੁੰਦੀ ਸੀ । ਜਿਹੜਾ ਵਿਅਕਤੀ ਜਿਸ ਜਾਤ ਵਿੱਚ ਜਨਮ ਲੈਂਦਾ ਸੀ, ਉਸ ਨੂੰ ਉਸੇ ਜਾਤੀ ਨਾਲ ਜੋੜ ਦਿੱਤਾ ਜਾਂਦਾ ਸੀ ਅਤੇ ਇਸ ਜਨਮ ਤੇ ਆਧਾਰ ‘ਤੇ ਹੀ ਵਿਅਕਤੀ ਨੂੰ ਸਥਿਤੀ ਪ੍ਰਾਪਤ ਹੁੰਦੀ ਸੀ । ਵਿਅਕਤੀ ਆਪਣੀ ਮਿਹਨਤ ਅਤੇ ਯੋਗਤਾ ਦੇ ਆਧਾਰ ਤੇ ਵੀ ਆਪਣੀ ਜਾਤੀ ਨੂੰ ਬਦਲ ਨਹੀਂ ਸੀ ਸਕਦਾ । ਇਸ ਪ੍ਰਕਾਰ ਜਾਤੀ ਪ੍ਰਥਾ ਵਿੱਚ ਪਦਕੂਮ ਬਣਿਆਂ ਰਹਿੰਦਾ ਸੀ । ਇਸ ਵਿਵਰਣ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਵਿਅਕਤੀ ਨੂੰ ਸਮਾਜ ਦੇ ਵਿੱਚ ਸਥਿਤੀ ਉਸ ਦੀ ਇੱਛਾ ਜਾਂ ਯੋਗਤਾ ਮੁਤਾਬਿਕ ਨਹੀਂ ਪ੍ਰਾਪਤ ਹੁੰਦੀ ਸੀ । ਜਾਤੀ ਪ੍ਰਥਾ ਵਿੱਚ ਸਮਾਜਿਕ ਸਤਰੀਕਰਨ ਦੀ ਵਿਵਸਥਾ ਦਾ ਮੁੱਖ ਆਧਾਰ ਜਨਮ ਹੁੰਦਾ ਸੀ । ਇਸ ਜਨਮ ਦੇ ਆਧਾਰ ਤੇ ਹੀ ਵਿਅਕਤੀ ਨੂੰ ਉੱਚਾ ਤੇ ਨੀਵਾਂ ਸਥਾਨ ਸਮਾਜ ਵਿੱਚ ਪ੍ਰਾਪਤ ਹੁੰਦਾ ਸੀ ।

ਇਸ ਵਿੱਚ ਵਿਅਕਤੀ ਦੀ ਨਿੱਜੀ ਯੋਗਤਾ ਦਾ ਕੋਈ ਮਹੱਤਵ ਨਹੀਂ ਹੁੰਦਾ ਸੀ । ਨਿੱਜੀ ਯੋਗਤਾ ਨਾ ਤਾਂ ਜਾਤ ਬਦਲਣ ਵਿੱਚ ਸਹਾਇਕ ਹੋ ਸਕਦੀ ਸੀ ਤੇ ਨਾ ਹੀ ਆਪਣੀ ਸਥਿਤੀ ਨੂੰ ਉੱਚਾ ਚੁੱਕਣ ਲਈ । ਹੱਦ ਤੋਂ ਹੱਦ ਨਿੱਜੀ ਯੋਗਤਾ ਵਿਅਕਤੀ ਨੂੰ ਆਪਣੀ ਜਾਤੀ ਵਿੱਚ ਉੱਚਾ ਕਰ ਸਕਦੀ ਸੀ । ਆਪਣੀ ਜਾਤੀ ਵਿੱਚ ਉੱਚਾ ਹੋਣ ਦੇ ਬਾਵਜੂਦ ਵੀ ਉਹ ਆਪਣੇ ਤੋਂ ਉੱਪਰਲੀ ਜਾਤੀ ਤੋਂ ਨੀਵਾਂ ਹੀ ਰਹੇਗਾ । ਜਾਤ ਸਤਰੀਕਰਨ ਵਿੱਚ ਵਿਅਕਤੀ ਦੀ ਸਮਾਜਿਕ ਸਥਿਤੀ ਉਨ੍ਹਾਂ ਦੀ ਯੋਗਤਾ ਉੱਪਰ ਨਿਰਧਾਰਿਤ ਨਹੀਂ ਹੁੰਦੀ ਬਲਕਿ ਵਿਅਕਤੀ ਦੇ ਜਨਮ ਦੇ ਆਧਾਰ ਉੱਤੇ ਨਿਰਧਾਰਿਤ ਹੁੰਦਾ ਹੈ । ਅੱਜ ਵੀ ਭਾਰਤੀ ਪੇਂਡੂ ਸਮਾਜਾਂ ਵਿੱਚ ਜਾਤ ਦੇ ਆਧਾਰ ਉੱਤੇ ਸਤਰੀਕ੍ਰਿਤ ਜੀਵਨ ਮਿਲਦਾ ਹੈ ।

(ii) ਉਮਰ (Age) – ਜਾਨਸਨ ਤੋਂ ਬਾਅਦ ਉਮਰ ਦੇ ਆਧਾਰ ਉੱਤੇ ਸਮਾਜਿਕ ਸਤਰੀਕਰਨ ਵੀ ਪਾਇਆ ਜਾਂਦਾ ਹੈ । ਪ੍ਰਸਿੱਧ ਸਮਾਜ ਵਿਗਿਆਨੀ ਹੈ. ਐਮ. ਜਾਨਸਨ ਨੇ ਆਪਣੀ ਕਿਤਾਬ ‘ਸਮਾਜ-ਵਿਗਿਆਨ’ (Sociology) ਵਿੱਚ ਵਿਅਕਤੀ ਦੀ ਉਮਰ ਦੀਆਂ ਵੱਖ-ਵੱਖ ਅਵਸਥਾਵਾਂ ਦਿੱਤੀਆਂ ਹਨ-

  • ਬਾਲ ਅਵਸਥਾ (Childhood Stage)
  • ਕਿਸ਼ੋਰ ਅਵਸਥਾ (Adolscence Stage)
  • ਜਵਾਨ ਅਵਸਥਾ (Adult Stage)
  • ਬਜ਼ੁਰਗ ਅਵਸਥਾ (Old Stage)

ਹੋਰ ਕਈ ਵਿਗਿਆਨੀਆਂ ਨੇ ਵੀ ਉਮਰ ਦੇ ਆਧਾਰ ਤੇ ਵਿਅਕਤੀ ਦੀਆਂ ਵੱਖ-ਵੱਖ ਅਵਸਥਾਵਾਂ ਦਿੱਤੀਆਂ ਹਨ । ਕਿਸੇ ਵੀ ਸਮਾਜ ਦੇ ਵਿੱਚ ਛੋਟੇ ਬੱਚੇ ਦੀ ਸਥਿਤੀ ਉੱਚੀ ਨਹੀਂ ਹੁੰਦੀ, ਕਿਉਂਕਿ ਉਸ ਦੀ ਬੁੱਧੀ ਦਾ ਵਿਕਾਸ ਨਹੀਂ ਹੋਇਆ ਹੁੰਦਾ । ਬੱਚਾ ਜਿਵੇਂ-ਜਿਵੇਂ ਵੱਡਾ ਹੁੰਦਾ ਹੈ ਤਿਵੇਂ-ਤਿਵੇਂ ਉਸ ਦੀ ਬੁੱਧੀ ਦਾ ਵਿਕਾਸ ਹੋਇਆ ਹੁੰਦਾ ਹੈ । ਬੁੱਧੀ ਦੇ ਵਿਕਾਸ ਦੇ ਨਾਲ ਉਸ ਵਿੱਚ Maturity ਆਉਂਦੀ ਹੈ । ਇਸੇ ਕਰਕੇ ਉਸ ਨੂੰ ਪਹਿਲ ਦਿੱਤੀ ਜਾਂਦੀ ਹੈ । ਭਾਰਤ ਸਰਕਾਰ ਵਿੱਚ ਵੀ ਜੇਕਰ ਅਸੀਂ ਦੇਖੀਏ ਤਾਂ ਵਧੇਰੇ ਗਿਣਤੀ ਵੱਡੀ ਉਮਰ ਦੇ ਲੋਕਾਂ ਦੀ ਹੈ । ਰਾਸ਼ਟਰਪਤੀ ਬਣਨ ਦੇ ਲਈ ਵੀ ਸੰਵਿਧਾਨ ਨੇ ਉਮਰ ਨਿਸ਼ਚਿਤ ਕੀਤੀ ਹੁੰਦੀ ਹੈ । ਭਾਰਤ ਵਿੱਚ ਇਹ ਉਮਰ 35 ਸਾਲਾਂ ਦੀ ਹੈ । ਜੇਕਰ ਅਸੀਂ ਪ੍ਰਾਚੀਨ ਭਾਰਤੀ ਸਮਾਜ ਦੀ ਪਰਿਵਾਰਿਕ ਪ੍ਰਣਾਲੀ ਵੱਲ ਧਿਆਨ ਕਰੀਏ ਤਾਂ ਅਸੀਂ ਕੀ ਮਹਿਸੂਸ ਕਰਦੇ ਹਾਂ ਕਿ ਵੱਡੀ ਉਮਰ ਦੇ ਵਿਅਕਤੀਆਂ ਦਾ ਹੀ ਪਰਿਵਾਰ ਉੱਪਰ ਨਿਯੰਤਰਣ ਹੁੰਦਾ ਸੀ ।

ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ 18 ਸਾਲ ਦੇ ਵਿਅਕਤੀ ਨੂੰ ਹੀ ਪ੍ਰਾਪਤ ਹੈ । ਪਰੰਤੂ ਆਧੁਨਿਕ ਸਮਾਜ ਦੇ ਵਿੱਚ ਭਾਰਤ ਸਰਕਾਰ ਨੇ ਕੁਝ ਉਮਰ ਦੇ ਸੰਬੰਧ ਵਿੱਚ ਪਰਿਵਰਤਨ ਲਿਆਂਦੇ ਹਨ । ਜਿਵੇਂ ਆਸਾਮ ਦੇ ਵਿੱਚ ਮੁੱਖ ਮੰਤਰੀ ਬਹੁਤ ਹੀ ਛੋਟੀ ਉਮਰ ਦੇ ਵਿੱਚ ਬਣੇ । ਵੋਟਾਂ ਦੇ ਸੰਬੰਧ ਵਿੱਚ ਵੀ ਭਾਰਤ ਸਰਕਾਰ ਨੇ ਪੁਰਾਣੀ 21 ਸਾਲ ਦੀ ਉਮਰ ਨੂੰ ਘਟਾ ਕੇ 18 ਸਾਲ ਤੱਕ ਦੀ ਕੀਤੀ ਹੈ । ਉਂਝ ਵੀ ਲੋਕ ਬਜ਼ੁਰਗ ਵਿਅਕਤੀ ਨਾਲੋਂ ਜਵਾਨ ਵਿਅਕਤੀ ਨੂੰ ਰਾਜਨੀਤੀ ਵਿੱਚ ਲਿਆਉਣ ਲੱਗ ਪਏ ਹਨ ।

ਪਰੰਤੁ ਰਾਜਨੀਤੀ ਚਲਾਉਣ ਲਈ ਬਜ਼ੁਰਗ ਲੋਕ ਇੱਕ ਥੰਮ ਹਨ । ਇਹ ਹੀ ਜਵਾਨ ਪੀੜੀ ਨੂੰ ਤਿਆਰ ਕਰਦੇ ਹਨ । ਇਸ ਪ੍ਰਕਾਰ ਸਰਕਾਰ ਨੇ ਵਿਆਹ ਦੀ ਸੰਸਥਾ ਵਿੱਚ ਪ੍ਰਵੇਸ਼ ਕਰਨ ਦੇ ਲਈ ਵਿਅਕਤੀ ਦੀ ਉਮਰ ਨਿਸ਼ਚਿਤ ਕਰ ਦਿੱਤੀ ਹੈ। ਤਾਂ ਕਿ ਬਾਲ ਵਿਆਹ ਦੀ ਪ੍ਰਥਾ ਨੂੰ ਰੋਕਿਆ ਜਾ ਸਕੇ ! ਐਲ. ਸਾਈਮਨਸ ਦੇ ਅਨੁਸਾਰ, ਲਗਭਗ ਸੰਸਾਰ ਦੇ ਸਾਰੇ ਸਮਾਜਾਂ ਵਿੱਚ ਵੱਡੀ ਉਮਰ ਦੇ ਲੋਕਾਂ ਦੀ ਸਥਿਤੀ ਇੱਜ਼ਤ ਵਾਲੀ ਹੁੰਦੀ ਹੈ | ਕਈ ਕਬੀਲਿਆਂ ਵਿੱਚ ਜ਼ਿਆਦਾ ਉਮਰ ਦੇ ਲੋਕਾਂ ਦੀ ਕੌਂਸਲ ਬਣਾਈ ਜਾਂਦੀ ਹੈ, ਜਿਸ ਦੇ ਦੁਆਰਾ ਸਮਾਜ ਵਿੱਚ ਮਹੱਤਵਪੂਰਨ ਫ਼ੈਸਲੇ ਲਏ ਜਾਂਦੇ ਹਨ । ਆਸਟ੍ਰੇਲੀਆ ਦੇ ਕਬੀਲਿਆਂ ਦੇ ਵਿੱਚ ਪ੍ਰਸ਼ਾਸਨੀ ਅਧਿਕਾਰ ਵੱਡੀ ਉਮਰ ਦੇ ਵਿਅਕਤੀਆਂ ਦਾ ਹੀ ਸਵੀਕਾਰ ਕੀਤਾ ਜਾਂਦਾ ਹੈ ।

ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵੱਖ-ਵੱਖ ਪਦਾਂ ਤੇ ਜ਼ਿੰਮੇਵਾਰੀਆਂ ਨੂੰ ਨਿਰਧਾਰਿਤ ਕਰਨ ਲਈ ਉਮਰ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ । ਕਿਸੇ ਵੀ ਬਹੁਤ ਜ਼ਿਆਦਾ ਜ਼ਿੰਮੇਵਾਰੀ ਵਾਲੇ ਕੰਮ ਨੂੰ ਨਾ ਤਾਂ ਬੱਚੇ ਨੂੰ ਦਿੱਤਾ ਜਾਵੇਗਾ ਤੇ ਨਾ ਹੀ ਜਵਾਨ ਨੂੰ । ਉਹ ਤਾਂ ਕਿਸੇ ਤਜਰਬੇਕਾਰ ਵਿਅਕਤੀ ਨੂੰ ਹੀ ਦਿੱਤਾ ਜਾਵੇਗਾ ਤੇ ਤਜ਼ਰਬਾ ਉਮਰ ਦੇ ਨਾਲ-ਨਾਲ ਹੀ ਆਉਂਦਾ ਹੈ । ਇਸੇ ਵਾਸਤੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਐਮ.ਪੀ. ਬਣਨ ਵਾਸਤੇ ਅਤੇ ਇੱਥੋਂ ਤੱਕ ਕਿ ਵੋਟ ਦੇਣ ਵਾਸਤੇ ਵੀ ਉਮਰ ਨਿਸ਼ਚਿਤ ਕਰ ਦਿੱਤੀ ਗਈ ਹੈ ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਉਮਰ ਵੱਧਣ ਦੇ ਨਾਲ-ਨਾਲ ਸਿਆਣਪ ਵੀ ਵੱਧਦੀ ਹੈ ਅਤੇ ਤਜਰਬਾ ਵੀ ਵੱਧਦਾ ਹੈ ।

(iii) ਲਿੰਗ (Sex) – ਲਿੰਗ ਵੀ ਸਤਰੀਕਰਨ ਦਾ ਆਧਾਰ ਹੁੰਦਾ ਹੈ । ਲਿੰਗ ਦੇ ਆਧਾਰ ਤੇ ਭੇਦ-ਆਦਮੀ ਅਤੇ ਔਰਤ ਦਾ ਹੀ ਹੁੰਦਾ ਹੈ । ਜੇਕਰ ਅਸੀਂ ਸ਼ੁਰੂ ਦੇ ਸਮਾਜਾਂ ਦਾ ਜ਼ਿਕਰ ਕਰੀਏ ਤਾਂ ਉਨ੍ਹਾਂ ਸਮਾਜਾਂ ਦੀ ਵੰਡ ਕੇਵਲ ਲਿੰਗ ਦੇ ਆਧਾਰ ਤੇ ਹੀ ਹੁੰਦੀ ਸੀ । ਔਰਤਾਂ ਘਰ ਦਾ ਕੰਮ ਕਰਦੀਆਂ ਅਤੇ ਆਦਮੀ ਘਰੋਂ ਬਾਹਰ ਜਾ ਕੇ ਖਾਣ-ਪੀਣ ਲਈ ਵਸਤਾਂ ਇਕੱਠੀਆਂ ਕਰਦੇ ਸਨ ।

ਸੱਤਾ ਦੇ ਆਧਾਰ ਤੇ ਪਰਿਵਾਰਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ-

  • ਪਿੱਤਰਸਾਤਮਕ ਪਰਿਵਾਰ (Patriarchal family)
  • ਮਾਤਰਸੜਾਤਮਕ ਪਰਿਵਾਰ (Matriarchal family) ।

ਇਹ ਦੋਨੋਂ ਤਰ੍ਹਾਂ ਦੇ ਪਰਿਵਾਰਾਂ ਦੀ ਕਿਸਮ ਲਿੰਗ ਦੇ ਆਧਾਰ ‘ਤੇ ਹੀ ਪਾਈ ਜਾਂਦੀ ਸੀ । ਪਿੱਤਰਸੜਾਤਮਕ ਪਰਿਵਾਰ ਵਿੱਚ ਪਿਤਾ ਦੀ ਸੜਾ ਮਹੱਤਵਪੂਰਨ ਸੀ । ਪਰਿਵਾਰ ਪਿਤਾ ਦੇ ਨਿਯੰਤਰਣ ਹੇਠ ਰਹਿੰਦਾ ਸੀ । ਪਰ ਮਾਤਰ ਸੜਾਤਮਕ ਪਰਿਵਾਰ ਵਿੱਚ ਪਰਿਵਾਰ ਉੱਪਰ ਨਿਯੰਤਰਣ ਮਾਤਾ ਦਾ ਹੀ ਹੁੰਦਾ ਸੀ । ਜੇਕਰ ਅਸੀਂ ਵੈਸੇ ਪ੍ਰਾਚੀਨ ਹਿੰਦੂ ਸਮਾਜ ਦਾ ਵਰਣਨ ਕਰੀਏ ਤਾਂ ਲਿੰਗ ਦੇ ਆਧਾਰ ਤੇ ਆਦਮੀ ਦੀ ਸਥਿਤੀ ਸਮਾਜ ਵਿੱਚ ਉੱਚੀ ਹੁੰਦੀ ਸੀ । ਲਿੰਗ ਦੇ ਆਧਾਰ ਤੇ ਆਦਮੀ ਅਤੇ ਔਰਤ ਦੇ ਕੰਮਾਂ ਵਿੱਚ ਵੀ ਭਿੰਨਤਾ ਪਾਈ ਜਾਂਦੀ ਸੀ । ਲਿੰਗ ਦੇ ਆਧਾਰ ਤੇ ਪਾਈ ਜਾਣ ਵਾਲੀ ਭਿੰਨਤਾ ਅਜੇ ਵੀ ਆਧੁਨਿਕ ਸਮਾਜਾਂ ਵਿੱਚ ਕੁਝ ਹੱਦ ਤੱਕ ਵਿਕਸਿਤ ਹੈ । ਭਾਵੇਂ ਸਰਕਾਰ ਨੇ ਯਤਨ ਕਰਕੇ ਔਰਤਾਂ ਨੂੰ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਹਨ ।

ਸਿੱਖਿਆ ਦੇ ਖੇਤਰ ਵਿੱਚ ਵੀ ਔਰਤਾਂ ਨੂੰ ਕੁੱਝ ਰਾਜਾਂ ਵਿੱਚ ਮੁਫਤ ਸਿੱਖਿਆ ਪ੍ਰਾਪਤ ਹੋ ਰਹੀ ਹੈ । ਪਰੰਤੂ ਕੁੱਝ ਕੁ ਫ਼ਰਕ ਅਜੇ ਵੀ ਨਜ਼ਰ ਆਉਂਦਾ ਹੈ । ਪੱਛਮੀ ਦੇਸ਼ਾਂ ਵਿੱਚ ਭਾਵੇਂ ਔਰਤ ਤੇ ਆਦਮੀ ਨੂੰ ਹਰ ਖੇਤਰ ਵਿੱਚ ਬਰਾਬਰ ਸਮਝਿਆ ਜਾਂਦਾ ਰਿਹਾ ਹੈ ਪਰੰਤੁ ਅਮਰੀਕਾ ਵਿਚ ਰਾਸ਼ਟਰਪਤੀ ਦੀ ਪਦਵੀ ਔਰਤ ਨਹੀਂ ਸੰਭਾਲ ਸਕਦੀ ( ਆਦਮੀ ਅਤੇ ਔਰਤ ਦੀਆਂ ਕੁਝ ਭੂਮਿਕਾਵਾਂ ਤਾਂ ਕੁਦਰਤੀ ਤੌਰ ਤੇ ਹੀ ਵੱਖਰੀਆਂ ਹੁੰਦੀਆਂ ਹਨ, ਜਿਵੇਂ ਬੱਚੇ ਨੂੰ ਜਨਮ ਦੇਣ ਦਾ ਕੰਮ ਔਰਤ ਦਾ ਹੀ ਹੁੰਦਾ ਹੈ, ਆਦਿ । ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਲਿੰਗ ਵੀ ਸਤਰੀਕਰਨ ਦਾ ਬਹੁਤ ਹੀ ਪੁਰਾਣਾ ਆਧਾਰ ਰਿਹਾ ਹੈ ਜਿਸ ਦੇ ਦੁਆਰਾ ਸਮਾਜ ਵਿੱਚ ਆਦਮੀ ਅਤੇ ਔਰਤ ਦੀ ਸਥਿਤੀ ਨੂੰ ਨਿਸ਼ਚਿਤ ਕੀਤਾ ਜਾਂਦਾ ਹੈ ।

(iv) ਨਸਲ (Race) – ਸਮਾਜਿਕ ਸਤਰੀਕਰਨ ਦੀ ਪ੍ਰਕਿਰਿਆ ਦਾ ਆਧਾਰ ਨਸਲ ਵੀ ਰਹੀ ਹੈ । ਨਸਲ ਦੇ ਆਧਾਰ ਤੇ ਸਮਾਜ ਨੂੰ ਵਿਭਿੰਨ ਸਮੂਹਾਂ ਵਿੱਚ ਵੰਡਿਆ ਹੁੰਦਾ ਹੈ । ਮੁੱਖ ਤੌਰ ਉੱਤੇ ਮਨੁੱਖੀ ਜਾਤੀ ਦੀਆਂ ਤਿੰਨ ਨਸਲਾਂ ਪਾਈਆਂ ਗਈਆਂ ਹਨ-

  • ਕਾਕੇਸ਼ੀਅਨ (Caucasion)
  • ਮੰਗੋਲਾਈਡ (Mangoloid)
  • ਨੀਗਰੋਆਈਡ (Negroid)

ਇਨ੍ਹਾਂ ਤਿੰਨੋਂ ਨਸਲਾਂ ਵਿੱਚ ਪਦਮ (Hierarchy) ਦੀ ਵਿਵਸਥਾ ਪਾਈ ਜਾਂਦੀ ਹੈ । ਚਿੱਟੀ ਨਸਲ ਕਾਕੇਸ਼ੀਅਨ ਨੂੰ ਸਮਾਜ ਵਿੱਚ ਸਭ ਤੋਂ ਉੱਚਾ ਸਥਾਨ ਪ੍ਰਾਪਤ ਹੁੰਦਾ ਹੈ ਤੇ ਪੀਲੀ ਨਸਲ ਮੰਗੋਲਾਈਡ ਦਾ ਸਥਾਨ ਮੱਧਮ ਤੇ ਕਾਲੀ ਨਸਲ ਨੀਗਰੋਆਈਡ ਦੀ ਸਮਾਜ ਵਿੱਚ ਸਭ ਤੋਂ ਨੀਵੀਂ ਸਥਿਤੀ ਹੁੰਦੀ ਸੀ । ਅਮਰੀਕਾ ਦੇ ਵਿੱਚ ਅਜੇ ਵੀ ਕਾਲੀ ਨਸਲ ਦੀ ਤੁਲਨਾ ਵਿੱਚ ਚਿੱਟੀ ਨਸਲ ਦੇ ਲੋਕਾਂ ਨੂੰ ਉੱਤਮ ਮੰਨਿਆ ਜਾਂਦਾ ਹੈ । ਚਿੱਟੀ ਨਸਲ ਦੇ ਵਿਅਕਤੀ ਆਪਣੇ ਬੱਚਿਆਂ ਨੂੰ ਅਲੱਗ ਸਕੂਲਾਂ ਵਿੱਚ ਪੜ੍ਹਨ ਲਈ ਭੇਜਦੇ ਸਨ । ਇੱਥੋਂ ਤੱਕ ਇਹ ਉਪਰੋਕਤ ਨਸਲਾਂ ਦੇ ਵਿਅਕਤੀ ਆਪਸ ਵਿੱਚ ਵਿਆਹ ਸ਼ਾਦੀਆਂ ਵੀ ਨਹੀਂ ਸਨ ਕਰਦੇ ਆਧੁਨਿਕ ਸਮਾਜ ਦੇ ਵਿੱਚ ਵਿਭਿੰਨ ਨਸਲਾਂ ਵਿੱਚ ਪਾਈ ਜਾਣ ਵਾਲੀ ਭਿੰਨਤਾ ਵਿੱਚ ਕੁਝ ਪਰਿਵਰਤਨ ਆ ਗਏ ਹਨ ਪਰੰਤੂ ਫਿਰ ਵੀ ਨਸਲ ਸਮਾਜਿਕ ਸਤਰੀਕਰਨੇ ਦਾ ਇੱਕ ਆਧਾਰ ਬਣੀ ਹੋਈ ਹੈ ।

ਨਸਲ ਸ਼ੇਸ਼ਟਤਾ ਦੇ ਆਧਾਰ ਉੱਤੇ ਗੋਰੇ ਕਾਲਿਆਂ ਨਾਲ ਵਿਆਹ ਨਹੀਂ ਕਰਵਾਉਂਦੇ 1 ਕਾਲਿਆਂ ਨਾਲ ਗੋਰੇ ਬਹੁਤ ਸਾਰੇ ਭੇਦਭਾਵ ਕਰਦੇ ਹਨ । ਇਸ ਤਰ੍ਹਾਂ ਸਪੱਸ਼ਟ ਹੈ ਕਿ ਨਸਲ ਦੇ ਆਧਾਰ ਉੱਤੇ ਗੋਰੇ ਤੇ ਕਾਲੇ ਲੋਕਾਂ ਦੇ ਰਹਿਣ-ਸਹਿਣ, ਸੁਵਿਧਾਵਾਂ ਤੇ ਵਿਸ਼ੇਸ਼ ਅਧਿਕਾਰਾਂ ਵਿੱਚ ਭੇਦ ਪਾਇਆ ਜਾਂਦਾ ਹੈ । ਅੱਜ ਹੀ ਅਸੀਂ ਪੱਛਮੀ ਦੇਸ਼ਾਂ ਦੇ ਆਧਾਰ ਉੱਤੇ ਭੇਦ ਦੇਖ ਸਕਦੇ ਹਾਂ । ਗੋਰੇ ਲੋਕ ਏਸ਼ੀਅਨ ਲੋਕਾਂ ਨਾਲ ਇਸੇ ਆਧਾਰ ਉੱਤੇ ਬਹੁਤ ਵਿਤਕਰਾ ਕਰਦੇ ਹਨ ਕਿਉਂਕਿ ਉਹ ਆਪਣੇ ਆਪ ਨੂੰ ਕਾਲਿਆਂ ਤੋਂ ਉੱਚਾ ਸਮਝਦੇ ਹਨ ।

2. ਸਮਾਜਿਕ ਸੰਸਕ੍ਰਿਤਕ ਆਧਾਰ (Socio Cultural basis) – ਸਿਰਫ਼ ਜੈਵਿਕ ਆਧਾਰ ਉੱਤੇ ਹੀ ਨਹੀਂ ਬਲਕਿ ਸਮਾਜਿਕ ਸੰਸਕ੍ਰਿਤਕ ਆਧਾਰਾਂ ਉੱਤੇ ਵੀ ਸਮਾਜ ਵਿੱਚ ਸਤਰੀਕਰਨ ਪਾਇਆ ਜਾਂਦਾ ਹੈ । ਸਮਾਜਿਕ ਸੰਸਕ੍ਰਿਤਕ ਆਧਾਰ ਕਈ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦਾ ਵਰਣਨ ਹੇਠਾਂ ਲਿਖਿਆ ਹੈ-

(i) ਕਿੱਤੇ ਦਾ ਆਧਾਰ (Basis of Occupation) – ਕਿੱਤੇ ਦੇ ਆਧਾਰ ਤੇ ਸਮਾਜ ਨੂੰ ਵਿਭਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ । ਕੁਝ ਕਿੱਤੇ ਸਮਾਜ ਵਿੱਚ ਮਹੱਤਵਪੂਰਨ ਸਮਝੇ ਜਾਂਦੇ ਹਨ ਤੇ ਕੁਝ ਘੱਟ ਮਹੱਤਵਪੂਰਨ । ਵਰਣ ਵਿਵਸਥਾ ਵਿੱਚ ਸਮਾਜ ਵਿੱਚ ਸਤਰੀਕਰਨ ਕਿੱਤੇ ਦੇ ਆਧਾਰ ‘ਤੇ ਹੀ ਹੁੰਦਾ ਸੀ । ਵਿਅਕਤੀ ਜਿਹੜੇ ਕਿੱਤੇ ਨੂੰ ਅਪਣਾਉਂਦਾ ਸੀ ਉਸ ਨੂੰ ਉਸੀ ਕਿੱਤੇ ਮੁਤਾਬਿਕ ਸਮਾਜ ਵਿੱਚ ਸਥਿਤੀ ਪ੍ਰਾਪਤ ਹੋ ਜਾਂਦੀ ਸੀ । ਜਿਵੇਂ ਜਿਹੜਾ ਵਿਅਕਤੀ ਵੇਦਾਂ ਆਦਿ ਦੀ ਸਿੱਖਿਆ ਪ੍ਰਾਪਤ ਕਰਕੇ ਲੋਕਾਂ ਨੂੰ ਸਿੱਖਿਅਤ ਕਰਨ ਦਾ ਕਿੱਤਾ ਅਪਨਾਉਣਾ ਸ਼ੁਰੂ ਕਰ ਦਿੰਦਾ ਸੀ ਤਾਂ ਉਸ ਨੂੰ ਬ੍ਰਾਹਮਣ ਵਰਣ ਵਿੱਚ ਸ਼ਾਮਲ ਕਰ ਲਿਆ ਜਾਂਦਾ ਸੀ । ਕਿੱਤਾ ਅਪਨਾਉਣ ਦੀ ਇੱਛਾ ਵਿਅਕਤੀ ਦੀ ਆਪਣੀ ਹੁੰਦੀ ਸੀ । ਕਿੰਗਸਲੇ ਡੇਵਿਸ ਦੇ ਅਨੁਸਾਰ ਵਿਸ਼ੇਸ਼ ਕਿੱਤੇ ਲਈ ਯੋਗ ਵਿਅਕਤੀਆਂ ਦੀ ਪ੍ਰਾਪਤੀ ਉਸ ਕਿੱਤੇ ਦੀ ਸਥਿਤੀ ਨੂੰ ਪ੍ਰਭਾਵਿਤ ਕਰਦੀ ਹੈ । ਕਈ ਸਮਾਜ ਵਿਗਿਆਨੀਆਂ ਨੇ ਕਿੱਤੇ ਨੂੰ ਹੀ ਸਮਾਜਿਕ ਸਤਰੀਕਰਨ ਦਾ ਮੁੱਖ ਆਧਾਰ ਮੰਨਿਆ ਹੈ ।

ਆਧੁਨਿਕ ਸਮਾਜ ਦੇ ਵਿੱਚ ਵਿਅਕਤੀ ਜਿਸ ਪ੍ਰਕਾਰ ਦੀ ਯੋਗਤਾ ਰੱਖਦਾ ਹੈ ਉਹ ਉਸੇ ਤਰ੍ਹਾਂ ਦਾ ਕਿੱਤਾ ਅਪਣਾ ਲੈਂਦਾ ਹੈ । ਉਦਾਹਰਨ ਦੇ ਤੌਰ ਤੇ ਆਧੁਨਿਕ ਭਾਰਤੀ ਸਮਾਜ ਦੇ ਵਿੱਚ ਡਾਕਟਰ, ਇੰਜੀਨੀਅਰ, ਪ੍ਰੋਫੈਸਰ ਆਦਿ ਦੇ ਕਿੱਤੇ ਨੂੰ ਕਲਰਕ, ਸੁਪਰਡੈਂਟ ਆਦਿ ਦੇ ਕਿੱਤੇ ਨਾਲੋਂ ਉੱਤਮ ਸਥਾਨ ਪ੍ਰਾਪਤ ਹੁੰਦਾ ਹੈ । ਜਿਹੜੇ ਕਿੱਤੇ ਸਮਾਜ ਦੇ ਲਈ ਨਿਯੰਤਰਣ ਰੱਖਣ ਲਈ ਬਹੁਤ ਮਹੱਤਵਪੂਰਨ ਸਮਝੇ ਜਾਂਦੇ ਹਨ, ਉਨ੍ਹਾਂ ਕਿੱਤਿਆਂ ਨੂੰ ਵੀ ਸਮਾਜ ਵਿੱਚ ਉੱਚੀ ਸਮਾਜਿਕ ਸਥਿਤੀ ਪ੍ਰਾਪਤ ਹੁੰਦੀ ਹੈ । ਇਸ ਪ੍ਰਕਾਰ ਵਿਭਿੰਨ ਕਿੱਤਿਆਂ, ਗੁਣਾਂ ਜਾਂ ਔਗੁਣਾਂ ਆਦਿ ਨੂੰ ਪਰਖ ਕੇ ਸਮਾਜ ਵਿੱਚ ਉਨ੍ਹਾਂ ਨੂੰ ਸਥਿਤੀ ਪ੍ਰਾਪਤ ਹੁੰਦੀ ਹੈ ।

(i) ਰਾਜਨੀਤਿਕ ਆਧਾਰ (Political base) – ਰਾਜਨੀਤਿਕ ਆਧਾਰ ਤੇ ਤਾਂ ਹਰ ਸਮਾਜ ਵਿਚ ਵੱਖੋ ਵੱਖਰਾ ਸਤਰੀਕਰਨ ਪਾਇਆ ਜਾਂਦਾ ਹੈ । ਭਾਰਤੀ ਸਮਾਜ ਵਿੱਚ ਵੀ ਰਾਜਨੀਤਿਕ ਸਤਰੀਕਰਨ ਦਾ ਆਧਾਰ ਪਾਇਆ ਜਾਂਦਾ ਹੈ । ਭਾਰਤ ਵਿੱਚ ਵੰਸ਼ ਦੇ ਆਧਾਰ ਤੇ ਰਾਜਨੀਤਿਕ ਵਿਵਸਥਾ ਮਹੱਤਵਪੂਰਨ ਰਹੀ ਹੈ । ਭਾਰਤ ਇੱਕ ਲੋਕਤੰਤਰੀ ਸਮਾਜ ਹੈ । ਇਸ ਵਿੱਚ ਰਾਜਨੀਤੀ ਦੀ ਮੁੱਖ ਸ਼ਕਤੀ ਰਾਸ਼ਟਰਪਤੀ ਕੋਲ ਹੁੰਦੀ ਹੈ । ਉਪ ਰਾਸ਼ਟਰਪਤੀ ਦੀ ਸਥਿਤੀ ਉਸ ਤੋਂ ਨੀਵੀਂ ਹੁੰਦੀ ਹੈ । ਹਰ ਇਕ ਸਮਾਜ ਦੇ ਵਿੱਚ ਦੋ ਵਰਗ ਪਾਏ ਜਾਂਦੇ ਹਨ-

  • ਸ਼ਾਸਕ ਵਰਗ (Ruling Class)
  • ਸ਼ਾਸਿਤ ਵਰਗ (Supressed Class) ।

ਸ਼ਾਸਕ ਵਰਗ ਦੀ ਸਥਿਤੀ ਸ਼ਾਸਿਤ ਵਰਗ ਤੋਂ ਉੱਚੀ ਹੁੰਦੀ ਹੈ । ਪ੍ਰਸ਼ਾਸਨਿਕ ਵਿਵਸਥਾ ਦੇ ਵਿੱਚ ਵਿਭਿੰਨ ਅਫ਼ਸਰਾਂ ਨੂੰ ਉਨ੍ਹਾਂ ਦੀ ਨੌਕਰੀ ਦੇ ਸਰੂਪ ਅਨੁਸਾਰ ਹੀ ਸਥਿਤੀ ਪ੍ਰਾਪਤ ਹੁੰਦੀ ਹੈ । ਪ੍ਰਸਿੱਧ ਸਮਾਜ ਵਿਗਿਆਨੀ ਸੋਰੋਕਿਨ (Sorokin) ਦੇ ਅਨੁਸਾਰ, ਜੇਕਰ ਰਾਜਨੀਤੀ ਸੰਗਠਨ ਵਿੱਚ ਵਿਸਥਾਰ ਹੁੰਦਾ ਹੈ ਤਾਂ ਰਾਜਨੀਤਿਕ ਸਤਰੀਕਰਨ ਵਿੱਚ ਵਾਧਾ ਹੋ ਜਾਂਦਾ ਹੈ । ਰਾਜਨੀਤਿਕ ਵਿਵਸਥਾ ਦੇ ਨਾਲ-ਨਾਲ ਸਮਾਜਿਕ ਸਤਰੀਕਰਨ ਵਿੱਚ ਵੀ ਗੁੰਝਲਤਾ ਵੱਧਦੀ ਜਾਂਦੀ ਹੈ । ਜੇਕਰ ਕਿਸੇ ਕ੍ਰਾਂਤੀ ਦੇ ਕਾਰਨ ਰਾਜਨੀਤਿਕ ਵਿਵਸਥਾ ਵਿੱਚ ਇੱਕ ਦਮ ਪਰਿਵਰਤਨ ਵੀ ਆ ਜਾਂਦਾ ਹੈ ਤਾਂ ਰਾਜਨੀਤਕ ਸਤਰੀਕਰਨ ਵੀ ਬਦਲੇ ਜਾਂਦਾ ਹੈ । ਭਾਰਤ ਵਿੱਚ ਉਂਝ ਤਾਂ ਰਾਜਨੀਤਿਕ ਪਾਰਟੀਆਂ ਪਾਈਆਂ ਜਾਂਦੀਆਂ ਹਨ ਪਰੰਤੂ ਜਿਹੜੀ ਰਾਜਨੀਤਿਕ ਪਾਰਟੀ ਦੀ ਸਥਿਤੀ ਉੱਚੀ ਹੁੰਦੀ ਹੈ ਉਹ ਹੀ ਦੇਸ਼ ਉੱਪਰ ਸ਼ਾਸਨ ਕਰਦੀ ਹੈ । ਪ੍ਰਾਚੀਨ ਕਬਾਇਲੀ ਸਮਾਜਾਂ ਦੇ ਵਿੱਚ ਹਰ ਕਬੀਲੇ ਦਾ ਇੱਕ ਮੁਖੀਆ ਹੁੰਦਾ ਸੀ ਜਿਹੜਾ ਆਪਣੇ ਕਬੀਲੇ ਦੀਆਂ ਸਮੱਸਿਆਵਾਂ ਨੂੰ ਸੁਲਝਾਉਂਦਾ ਸੀ ਅਤੇ ਆਪਣੇ ਕਬੀਲੇ ਪਤੀ ਵਫ਼ਾਦਾਰ ਵੀ ਹੁੰਦਾ ਸੀ । ਰਾਜੇ ਮਹਾਰਾਜਿਆਂ ਦੇ ਸਮੇਂ ਰਾਜੇ ਦੇ ਹੱਥ ਵਿੱਚ ਸ਼ਾਸਨ ਹੁੰਦਾ ਸੀ, ਉਹ ਜਿਵੇਂ ਚਾਹੁੰਦਾ ਸੀ, ਉਸੇ ਤਰ੍ਹਾਂ ਆਪਣੇ ਰਾਜ ਨੂੰ ਚਲਾਉਂਦਾ ਸੀ ।

ਪਰਿਵਾਰ ਵਿੱਚ ਰਾਜਨੀਤੀ ਹੁੰਦੀ ਹੈ । ਪਿਤਾ ਦੀ ਸਥਿਤੀ ਸਭ ਤੋਂ ਉੱਚੀ ਹੁੰਦੀ ਹੈ । ਦੇਸ਼ ਦੇ ਪ੍ਰਸ਼ਾਸਨ ਵਿੱਚ ਸਭ ਤੋਂ ਉੱਚੀ ਸਥਿਤੀ ਰਾਸ਼ਟਰਪਤੀ ਦੀ ਹੁੰਦੀ ਹੈ । ਫਿਰ ਉਪ-ਰਾਸ਼ਟਰਪਤੀ, ਪ੍ਰਧਾਨਮੰਤਰੀ, ਕੈਬਿਨੇਟ ਮੰਤਰੀ, ਰਾਜ ਮੰਤਰੀ, ਉਪਮੰਤਰੀ ਆਦਿ ਦੀ ਵਾਰੀ ਆਉਂਦੀ ਹੈ । ਹਰੇਕ ਰਾਜਨੀਤਿਕ ਪਾਰਟੀ ਵਿੱਚ ਕੁਝ ਨੇਤਾ ਉੱਚੇ ਕੱਦ ਦੇ ਹੁੰਦੇ ਹਨ, ਕੁਝ ਨੀਵੇਂ ਕੱਦ ਦੇ ਕੁਝ ਨੇਤਾ ਰਾਸ਼ਟਰੀ ਪੱਧਰ ਦੇ ਹੁੰਦੇ ਹਨ ਅਤੇ ਕੁਝ ਪ੍ਰਾਦੇਸ਼ਿਕ ਪੱਧਰ ਦੇ । ਕੁਝ ਰਾਜਨੀਤਿਕ ਪਾਰਟੀਆਂ ਵੀ ਰਾਸ਼ਟਰੀ ਪੱਧਰ ਦੀਆਂ ਹੁੰਦੀਆਂ ਤੇ ਕੁਝ ਪ੍ਰਾਦੇਸ਼ਿਕ ਪੱਧਰ ਦੀਆਂ ਹੁੰਦੀਆਂ ਹਨ । ਉਸ ਪਾਰਟੀ ਦੀ ਸਥਿਤੀ ਉੱਚੀ ਹੋਵੇਗੀ ਜਿਸ ਦੇ ਹੱਥ ਵਿੱਚ ਰਾਜਨੀਤਿਕ ਸੱਤਾ ਹੁੰਦੀ ਹੈ ਤੇ ਉਸ ਪਾਰਟੀ ਦੀ ਸਥਿਤੀ ਨੀਵੀਂ ਰਹੇਗੀ ਜਿਸ ਕੋਲ ਸੱਤਾ ਨਹੀਂ ਹੁੰਦੀ । ਉਦਾਹਰਨ ਤੌਰ ਤੇ ਅੱਜ ਬੀ.ਜੇ.ਪੀ. ਦੀ ਕੇਂਦਰ ਵਿੱਚ ਸਰਕਾਰ ਹੋਣ ਕਰਕੇ ਉਸ ਦੀ ਸਥਿਤੀ ਉੱਚੀ ਹੈ ਤੇ ਕਾਂਗਰਸ ਕੋਲ ਸੱਤਾ ਨਹੀਂ ਹੈ ਇਸ ਲਈ ਉਸ ਦੀ ਸਥਿਤੀ ਨੀਵੀਂ ਹੈ ।

(iii) ਆਰਥਿਕ ਆਧਾਰ (Economic basis) – ਸਿੱਧ ਸਮਾਜ ਵਿਗਿਆਨੀ ਕਾਰਲ ਮਾਰਕਸ ਨੇ ਆਰਥਿਕ ਆਧਾਰ ਨੂੰ ਹੀ ਸਮਾਜਿਕ ਸਤਰੀਕਰਨ ਦਾ ਮੁੱਖ ਆਧਾਰ ਮੰਨਿਆ ਹੈ । ਉਸ ਦੇ ਅਨੁਸਾਰ ਸਮਾਜ ਵਿੱਚ ਹਮੇਸ਼ਾਂ ਦੋ ਹੀ ਵਰਗ ਪਾਏ ਗਏ ਹਨ-

  • ਉਤਪਾਦਨ ਦੇ ਸਾਧਨਾਂ ਦੇ ਮਾਲਕ : (Owners of means of Production)
  • ਉਤਪਾਦਨ ਦੇ ਸਾਧਨਾਂ ਤੋਂ ਵਾਂਝੇ (Those who does not on the means of Production)

ਜਿਹੜੇ ਵਿਅਕਤੀ ਉਤਪਾਦਨ ਦੇ ਸਾਧਨਾਂ ਦੇ ਮਾਲਕ ਹੁੰਦੇ ਹਨ, ਉਨ੍ਹਾਂ ਦੀ ਸਥਿਤੀ ਸਮਾਜ ਵਿੱਚ ਉੱਚੀ ਹੁੰਦੀ ਹੈ । ਇਨ੍ਹਾਂ ਨੂੰ ਪੂੰਜੀਪਤੀ ਵਰਗ (Captalist Class) ਦਾ ਕਾਰਲ ਮਾਰਕਸ ਨੇ ਨਾਮ ਦਿੱਤਾ ਹੈ । ਦੂਸਰੇ ਪਾਸੇ ਮਜ਼ਦੂਰ ਵਰਗ (Proletarial Class) ਹੁੰਦਾ ਹੈ ਜਿਹੜਾ ਪੂੰਜੀਪਤੀ ਲੋਕਾਂ ਦੇ ਅਧੀਨ ਕੰਮ ਕਰਦਾ ਹੈ । ਪੂੰਜੀਪਤੀ ਵਰਗ, ਮਜ਼ਦੂਰ ਵਰਗ ਉੱਪਰ ਪੂਰਾ ਸ਼ੋਸ਼ਣ (exploitation) ਕਰਦਾ ਹੈ । ਸਮਾਜ ਦੇ ਵਿੱਚ ਪੈਸੇ ਦੇ ਆਧਾਰ ‘ਤੇ ਸਮਾਜ ਨੂੰ ਮੁੱਖ ਤਿੰਨ ਭਾਗਾਂ ਵਿੱਚ ਵੰਡਿਆ ਹੈ-

  • ਉੱਚ ਵਰਗ (Higher Class)
  • ਮੱਧ ਵਰਗੀ (Middle Class)
  • ਨਿਮਨ ਵਰਗ (Lower Class) ।

ਇਸ ਪ੍ਰਕਾਰ ਇਨ੍ਹਾਂ ਵਰਗਾਂ ਦੇ ਵਿੱਚ ਸ਼ੇਸ਼ਟਤਾ ਅਤੇ ਹੀਣਤਾ (Superiority) ਵਾਲੇ ਸੰਬੰਧ ਪਾਏ ਜਾਂਦੇ ਹਨ । ਸੋਰੋਕਿਨ ਦੇ ਅਨੁਸਾਰ ਸਤਰੀਕਰਨ ਦੇ ਆਧਾਰ ਦੇ ਰੂਪ ਵਿੱਚ ਆਰਥਿਕ ਤੱਤਾਂ ਵਿੱਚ ਉਤਾਰ-ਚੜ੍ਹਾਅ ਹੁੰਦਾ ਰਹਿੰਦਾ ਹੈ । ਮੁੱਖ ਉਤਾਰਚੜਾਅ ਦੋ ਤਰ੍ਹਾਂ ਦਾ ਹੁੰਦਾ ਹੈ-ਆਰਥਿਕ ਖੇਤਰ ਵਿੱਚ ਕਿਸੇ ਵੀ ਸਮੂਹ ਦੀ ਤਰੱਕੀ ਅਤੇ ਗਿਰਾਵਟ ਸਤਰੀਕਰਨ ਦੀ ਪ੍ਰਕਿਰਿਆ ਵਿਚ ਆਰਥਿਕ ਤੱਤ ਦੀ ਮਹੱਤਤਾ ਦਾ ਘੱਟ ਜਾਂ ਜ਼ਿਆਦਾ ਹੋਣਾ । ਇਸਦੇ ਨਤੀਜੇ ਵਜੋਂ ਆਰਥਿਕ ਪਿਰਾਮਿਡ ਦੀ ਉਚਾਈ ਵੱਲ ਵਧਣਾ ਅਤੇ ਇੱਕ ਪੱਧਰ ਤੇ ਪਹੁੰਚ ਕੇ ਚੌੜਾਈ ਵਿੱਚ ਵਧਣਾ ਅਤੇ ਉਚਾਈ ਤੇ ਵਧਣ ਤੋਂ ਰੁਕ ਜਾਣਾ ।

ਸੰਖੇਪ ਵਿਚ ਅਸੀਂ ਆਧੁਨਿਕ ਸਮਾਜ ਨੂੰ ਉਦਯੋਗਿਕ ਸਮਾਜ ਦਾ ਨਾਮ ਦਿੰਦੇ ਹਾਂ । ਇਸ ਸਮਾਜ ਵਿਚ ਵਿਅਕਤੀ ਦਾ ਆਮਦਨ ਉੱਪਰ ਅਧਿਕਾਰ ਹੋਵੇ ਜਾਂ ਨਾ ਹੋਵੇ ਦੇ ਆਧਾਰ ਤੇ ਊਚ-ਨੀਚ ਦਾ ਸਤਰੀਕਰਨ ਪਾਇਆ ਜਾਂਦਾ ਹੈ । ਇਸ ਪ੍ਰਕਾਰ ਆਰਥਿਕ ਆਧਾਰ ਵੀ ਸਤਰੀਕਰਨ ਦੇ ਆਧਾਰਾਂ ਵਿੱਚੋਂ ਮੁੱਖ ਮੰਨਿਆ ਗਿਆ ਹੈ ।

(iv) ਸਿੱਖਿਆ ਦੇ ਆਧਾਰ ਉੱਤੇ On the Basis of Education) – ਸਿੱਖਿਆ ਦੇ ਆਧਾਰ ਤੇ ਵੀ ਅਸੀਂ ਸਮਾਜ ਨੂੰ ਸਤਰੀਕ੍ਰਿਤ ਕਰ ਸਕਦੇ ਹਾਂ । ਸਿੱਖਿਆ ਦੇ ਆਧਾਰ ‘ਤੇ ਸਮਾਜ ਨੂੰ ਦੋ ਹਿੱਸਿਆਂ ਵਿੱਚ ਸਤਰੀਕ੍ਰਿਤ ਕੀਤਾ ਜਾਂਦਾ ਹੈ-ਇੱਕ ਤਾਂ ਪੜਿਆ ਲਿਖਿਆ ਵਰਗ ਤੇ ਦੁਸਰਾ ਅਨਪੜ ਵਰਗ । ਇਸ ਪ੍ਰਕਾਰ ਪੜੇ ਲਿਖੇ ਵਰਗ ਦੀ ਸਥਿਤੀ ਅਨਪੜ ਵਰਗ ਤੋਂ ਉੱਚੀ ਹੁੰਦੀ ਹੈ । ਜਿਹੜੇ ਵਿਅਕਤੀ ਮਿਹਨਤ ਕਰਕੇ ਉੱਚੀ ਵਿੱਦਿਆ ਪ੍ਰਾਪਤ ਕਰ ਲੈਂਦੇ ਹਨ ਤਾਂ ਸਮਾਜ ਵਿੱਚ ਵੀ ਉਨ੍ਹਾਂ ਨੂੰ ਵਧੇਰੇ ਇੱਜ਼ਤ ਪ੍ਰਾਪਤ ਹੋ ਜਾਂਦੀ ਹੈ । ਆਧੁਨਿਕ ਸਮਾਜ ਦੇ ਵਿੱਚ ਸਤਰੀਕਰਨ ਦਾ ਇਹ ਆਧਾਰ ਵੀ ਮਹੱਤਵਪੂਰਨ ਹੁੰਦਾ ਹੈ । ਸਮਾਜ ਵਿੱਚ ਪੜੇ-ਲਿਖੇ ਵਿਅਕਤੀ ਦੀ ਇੱਜ਼ਤ ਤੇ ਸਨਮਾਨ ਅਨਪੜ੍ਹ ਨਾਲੋਂ ਜ਼ਿਆਦਾ ਹੁੰਦਾ ਹੈ । ਹੁਣ ਇੱਕ ਪ੍ਰੋਫ਼ੈਸਰ ਦੀ ਸਥਿਤੀ ਜਿਸ ਨੇ ਕਿ ਪੀ. ਐੱਚ. ਡੀ. ਕੀਤੀ ਹੈ ਪੱਕੇ ਤੌਰ ਤੇ ਮੈਟਿਕ ਪਾਸ ਵਿਅਕਤੀ ਤੋਂ ਉੱਚੀ ਹੋਵੇਗੀ । ਇੱਕ ਇੰਜੀਨੀਅਰ, ਡਾਕਟਰ, ਅਧਿਆਪਕ ਦੀ ਸਥਿਤੀ ਚਪੜਾਸੀ ਨਾਲੋਂ ਉੱਚੀ ਹੋਵੇਗੀ ਕਿਉਂਕਿ ਉਨ੍ਹਾਂ ਨੇ ਚਪੜਾਸੀ ਤੋਂ ਜ਼ਿਆਦਾ ਪੜ੍ਹਾਈ ਕੀਤੀ ਹੁੰਦੀ ਹੈ । ਇਸ ਤਰ੍ਹਾਂ ਸਿੱਖਿਆ ਦੇ ਆਧਾਰ ਉੱਤੇ ਵੀ ਸਮਾਜਾਂ ਵਿੱਚ ਸਤਰੀਕਰਨ ਹੁੰਦਾ ਹੈ ।

(v) ਧਾਰਮਿਕ ਆਧਾਰ (Religious basis) – ਧਾਰਮਿਕ ਆਧਾਰ ਉੱਤੇ ਵੀ ਸਮਾਜ ਨੂੰ ਸਤਰੀਕ੍ਰਿਤ ਕੀਤਾ ਜਾਂਦਾ ਹੈ । ਪ੍ਰਾਚੀਨ ਹਿੰਦੂ ਭਾਰਤੀ ਸਮਾਜ ਵਿੱਚ ਧਾਰਮਿਕ ਵਿਵਸਥਾ ਅਨੁਸਾਰ ਬਾਹਮਣਾਂ ਨੂੰ ਸਮਾਜ ਵਿਚ ਉੱਚੀ ਸਥਿਤੀ ਪ੍ਰਾਪਤ ਹੁੰਦੀ ਸੀ । ਕਿਉਂਕਿ ਉਹ ਧਾਰਮਿਕ ਵੇਦਾਂ ਦਾ ਗਿਆਨ ਪ੍ਰਾਪਤ ਕਰਦੇ ਸਨ ਤੇ ਉਸ ਗਿਆਨ ਨੂੰ ਅੱਗੇ ਪਹੁੰਚਾਉਂਦੇ ਸਨ । ਭਾਰਤੀ ਸਮਾਜ ਵਿੱਚ ਕਈ ਧਰਮ ਪਾਏ ਜਾਂਦੇ ਹਨ | ਹਰ ਇੱਕ ਧਰਮ ਨੂੰ ਮੰਨਣ ਵਾਲੇ ਵਿਅਕਤੀ ਆਪਣੇ ਆਪ ਨੂੰ ਦੁਸਰੇ ਧਾਰਮਿਕ ਸਮੂਹਾਂ ਨਾਲੋਂ ਉੱਚਾ ਸਮਝਣ ਲੱਗ ਪੈਂਦੇ ਹਨ । ਇਸ ਪ੍ਰਕਾਰ ਧਰਮ ਦੇ ਆਧਾਰ ‘ਤੇ ਵੀ ਸਮਾਜਿਕ ਸਤਰੀਕਰਨ ਪਾਇਆ ਜਾਂਦਾ ਹੈ । ਇਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਕਿ ਭਾਰਤ ਵਿੱਚ ਬਹੁਤ ਸਾਰੇ ਧਰਮ ਹਨ ਜਿਹੜੇ ਆਪਣੇ ਆਪ ਨੂੰ ਹੋਰਾਂ ਧਰਮਾਂ ਤੋਂ ਸ੍ਰੇਸ਼ਠ ਸਮਝਦੇ ਹਨ ਹਰ ਇੱਕ ਧਰਮ ਦੇ ਵਿਅਕਤੀ ਇਹ ਕਹਿੰਦੇ ਹਨ ਕਿ ਉਨ੍ਹਾਂ ਦਾ ਧਰਮ ਹੋਰਾਂ ਧਰਮਾਂ ਨਾਲੋਂ ਜ਼ਿਆਦਾ ਵਧੀਆ ਹੈ । ਇੱਕ ਧਰਮ ਜਿਨ੍ਹਾਂ ਦੇ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੈ ਪੱਕੇ ਤੌਰ ਤੇ ਦੂਜੇ ਧਰਮ ਨਾਲੋਂ ਉੱਚਾ ਕਹਾਇਆ ਜਾਵੇਗਾ ਜਿਸ ਦੇ ਮੈਂਬਰਾਂ ਦੀ ਗਿਣਤੀ ਘੱਟ ਹੈ । ਇਸ ਤਰ੍ਹਾਂ ਧਰਮ ਦੇ ਆਧਾਰ ‘ਤੇ ਵੀ ਸਤਰੀਕਰਨ ਪਾਇਆ ਜਾਂਦਾ ਹੈ ।

(vi) ਰਕਤ ਸੰਬੰਧੀ ਆਧਾਰ (Basis of Blood Relations) – ਵਿਅਕਤੀ ਜਿਸ ਵੰਸ਼ ਵਿੱਚ ਜਨਮ ਲੈਂਦਾ ਹੈ, ਉਸ ਦੇ ਆਧਾਰ ਉੱਤੇ ਵੀ ਸਮਾਜ ਵਿੱਚ ਉਸ ਨੂੰ ਉੱਚਾ ਤੇ ਨੀਵਾਂ ਸਥਾਨ ਪ੍ਰਾਪਤ ਹੁੰਦਾ ਹੈ । ਜਿਵੇਂ ਰਾਜੇ ਦੇ ਪੁੱਤਰ ਨੂੰ ਵੱਡਾ ਹੋ ਕੇ ਰਾਜੇ ਦੀ ਪਦਵੀ ਤੇ ਬਿਰਾਜਮਾਨ ਕਰ ਦਿੱਤਾ ਜਾਂਦਾ ਸੀ । ਇਸ ਪ੍ਰਕਾਰ ਵਿਅਕਤੀ ਨੂੰ ਸਮਾਜ ਵਿੱਚ ਕਈ ਵਾਰੀ ਸਮਾਜਿਕ ਸਥਿਤੀ ਖ਼ਾਨਦਾਨ ਦੇ ਆਧਾਰ ਉੱਤੇ ਵੀ ਪ੍ਰਾਪਤ ਹੁੰਦੀ ਹੈ । ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਸਮਾਜਿਕ ਸਤਰੀਕਰਨ ਦੇ ਵੀ ਵੱਖ-ਵੱਖ ਆਧਾਰ ਮਹੱਤਵਪੂਰਨ ਹਨ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 2.
ਜਾਤੀ ਵਿਵਸਥਾ ਕੀ ਹੁੰਦੀ ਹੈ ? ਯੂਰੀਏ ਵੱਲੋਂ ਦਿੱਤੀਆਂ ਜਾਤੀ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
ਵੈਸੇ ਤਾਂ ਪ੍ਰਾਚੀਨ ਸਮੇਂ ਤੋਂ ਹੀ ਭਾਰਤੀ ਸਮਾਜ ਵਿਚ ਬਹੁਤ ਸਾਰੀਆਂ ਸੰਸਥਾਵਾਂ ਚਲੀਆਂ ਆ ਰਹੀਆਂ ਹਨ ਪਰ ਜਾਤੀ ਵਿਵਸਥਾ ਉਨ੍ਹਾਂ ਸਾਰਿਆਂ ਵਿਚੋਂ ਸਭ ਤੋਂ ਮਹੱਤਵਪੂਰਨ ਸੰਸਥਾ ਹੈ ਜਿਸ ਨੇ ਨਾ ਸਿਰਫ਼ ਭਾਰਤੀ ਸਮਾਜ ਨੂੰ ਵਿਘਟਿਤ ਹੋਣ ਤੋਂ ਬਚਾਇਆ ਬਲਿਕ ਇਸਨੇ ਭਾਰਤੀ ਸਮਾਜ ਨੂੰ ਇਕ ਸੂਤਰ ਵਿਚ ਵੀ ਬੰਨ੍ਹ ਕੇ ਰੱਖਿਆ । ਜਾਤੀ ਵਿਵਸਥਾ ਵਿਚ ਹਰੇਕ ਵਿਅਕਤੀ ਦੀ ਭੂਮਿਕਾ ਅਤੇ ਸਥਿਤੀ ਉਸ ਦੀ ਜਾਤੀ ਦੇ ਅਨੁਸਾਰ ਨਿਸ਼ਚਿਤ ਹੋ ਜਾਂਦੀ ਸੀ । ਇਹ ਮੰਨਿਆ ਜਾਂਦਾ ਹੈ ਕਿ ਪਾਚੀਨ ਸਮੇਂ ਵਿਚ ਮੌਜੂਦ ਵਰਣ ਵਿਵਸਥਾ ਵਿਚੋਂ ਹੀ ਜਾਤੀ ਵਿਵਸਥਾ ਦੀ ਉਤਪੱਤੀ ਹੋਈ । ਵਰਣ ਵਿਵਸਥਾ ਵਿਚ ਹਰੇਕ ਵਿਅਕਤੀ ਦਾ ਕੰਮ ਨਿਸ਼ਚਿਤ ਹੁੰਦਾ ਸੀ ਅਤੇ ਸਾਰਾ ਸਮਾਜ ਚਾਰ ਭਾਗਾਂ ਵਿਚ ਵੰਡਿਆ ਹੋਇਆ ਸੀ । ਹੌਲੀ-ਹੌਲੀ ਵਰਣ ਵਿਵਸਥਾ ਵਿਚ ਕੱਟੜਤਾ ਆ ਗਈ ਅਤੇ ਇਸ ਨੇ ਜਾਤੀ ਵਿਵਸਥਾ ਦਾ ਰੂਪ ਲੈ ਗਿਆ । ਵਿਅਕਤੀ ਦੀ ਸਥਿਤੀ ਅਤੇ ਭੂਮਿਕਾ ਉਸ ਦੀ ਜਾਤੀ ਦੇ ਅਨੁਸਾਰ ਨਿਸ਼ਚਿਤ ਹੋ ਗਈ ਅਤੇ ਸਮਾਜਿਕ ਵਿਵਸਥਾ ਠੀਕ ਤਰੀਕੇ ਨਾਲ ਚੱਲਣ ਲੱਗ ਪਈ ।

ਸ਼ਬਦ ਜਾਤ ਅੰਗਰੇਜ਼ੀ ਭਾਸ਼ਾ ਦੇ ਸ਼ਬਦ Caste ਦਾ ਪੰਜਾਬੀ ਰੂਪਾਂਤਰ ਹੈ । ਸ਼ਬਦ Caste ਪੁਰਤਗਾਲੀ ਭਾਸ਼ਾ ਦੇ ਸ਼ਬਦ Casta ਵਿਚੋਂ ਨਿਕਲਿਆ ਹੈ ਜਿਸਦਾ ਮਤਲਬ ‘ਨਸਲ’ ਹੈ । ਸ਼ਬਦ Caste ਲਾਤੀਨੀ ਭਾਸ਼ਾ ਦੇ ਸ਼ਬਦ Castus ਨਾਲ ਵੀ ਸੰਬੰਧਿਤ ਹੈ ਜਿਸ ਦਾ ਅਰਥ ‘ਸ਼ੁੱਧ ਨਸਲ ਹੈ । ਪ੍ਰਾਚੀਨ ਸਮੇਂ ਤੋਂ ਚਲੀ ਆ ਰਹੀ ਜਾਤੀ ਵਿਵਸਥਾ ਜਨਮ ਉੱਤੇ ਆਧਾਰਿਤ ਹੁੰਦੀ ਸੀ ਅਤੇ ਵਿਅਕਤੀ ਜਿਸ ਜਾਤੀ ਵਿਚ ਪੈਦਾ ਹੁੰਦਾ ਸੀ । ਉਹ ਉਸ ਨੂੰ ਸਾਰੀ ਉਮਰ ਬਦਲ ਨਹੀਂ ਸਕਦਾ ਸੀ । ਪ੍ਰਾਚੀਨ ਸਮੇਂ ਵਿਚ ਤਾਂ ਵਿਅਕਤੀ ਦੇ ਜਨਮ ਦੇ ਨਾਲ ਹੀ ਉਸਦਾ ਕੰਮ, ਉਸਦੀ ਸਮਾਜਿਕ ਸਥਿਤੀ ਨਿਸ਼ਚਿਤ ਹੋ ਜਾਂਦੇ ਸਨ ਕਿਉਂਕਿ ਉਸ ਨੂੰ ਆਪਣੀ ਜਾਤੀ ਦਾ ਪਰੰਪਰਾਗਤ ਪੇਸ਼ਾ ਅਪਨਾਉਣਾ ਪੈਂਦਾ ਸੀ ਅਤੇ ਉਸਦੀ ਜਾਤੀ ਦੀ ਸਮਾਜਿਕ ਸਥਿਤੀ ਦੇ ਅਨੁਸਾਰ ਹੀ ਉਸਦੀ ਸਮਾਜਿਕ ਸਥਿਤੀ ਨਿਸ਼ਚਿਤ ਹੋ ਜਾਂਦੀ ਸੀ । ਜਾਤੀ ਵਿਵਸਥਾ ਆਪਣੇ ਮੈਂਬਰਾਂ ਦੇ ਜੀਵਨ ਉੱਤੇ ਬਹੁਤ ਸਾਰੀਆਂ ਪਾਬੰਦੀਆਂ ਲਗਾਉਂਦੀ ਸੀ ਅਤੇ ਹਰੇਕ ਵਿਅਕਤੀ ਲਈ ਇਨ੍ਹਾਂ ਪਾਬੰਦੀਆਂ ਨੂੰ ਮੰਨਣਾ ਜ਼ਰੂਰੀ ਹੁੰਦਾ ਸੀ ।

ਪਰਿਭਾਸ਼ਾਵਾਂ (Definitions) – ਜਾਤ ਵਿਵਸਥਾ ਦੀਆਂ ਕੁਝ ਪਰਿਭਾਸ਼ਾਵਾਂ ਪ੍ਰਮੁੱਖ ਸਮਾਜ ਵਿਗਿਆਨੀਆਂ ਅਤੇ ਮਾਨਵ ਵਿਗਿਆਨੀਆਂ ਨੇ ਦਿੱਤੀਆਂ ਹਨ ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-

  • ਰਾਬਰਟ ਬੀਅਰਸਟੇਡ (Robert Bierstdt) ਦੇ ਅਨੁਸਾਰ, “ਜਦੋਂ ਵਰਗ ਪ੍ਰਥਾ ਦਾ ਢਾਂਚਾ ਇਕ ਜਾਂ ਵੱਧ ਵਿਸ਼ਿਆਂ ਉੱਤੇ ਪੂਰੀ ਤਰ੍ਹਾਂ ਬੰਦ ਹੁੰਦਾ ਹੈ ਤਾਂ ਉਸਨੂੰ ਜਾਤੀ ਪ੍ਰਥਾ ਕਹਿੰਦੇ ਹਨ ।
  • ਰਿਜ਼ਲੇ (Risley) ਦੇ ਅਨੁਸਾਰ, “ਜਾਤ ਪਰਿਵਾਰਾਂ ਜਾਂ ਪਰਿਵਾਰਾਂ ਦੇ ਸਮੂਹ ਦਾ ਸੰਕਲਨ ਹੈ ਜਿਸਦਾ ਇਕ ਸਮਾਨ ਨਾਮ ਹੁੰਦਾ ਹੈ ਅਤੇ ਜੋ ਕਾਲਪਨਿਕ ਪੁਰਵਜ-ਮਨੁੱਖ ਜਾਂ ਦੇਵੀ ਦੇ ਵੰਸ਼ਜ ਹੋਣ ਦਾ ਦਾਵਾ ਕਰਦੇ ਹਨ, ਜੋ ਸਮਾਨ ਪੈਤਿਕ ਕੰਮ ਅਪਣਾਉਂਦੇ ਹਨ ਅਤੇ ਉਹ ਵਿਚਾਰਕ ਜੋ ਇਸ ਵਿਸ਼ੇ ਵਿਚ ਰਾਇ ਦੇਣ ਯੋਗ ਹਨ, ਇਸਨੂੰ ਸਮਜਾਤੀ ਸਮੂਹ ਮੰਨਦੇ ਹਨ ।”
  • ਬਲੰਟ (Blunt) ਦੇ ਅਨੁਸਾਰ, “ਜਾਤ ਇਕ ਅੰਤਰ ਵਿਆਹੀ ਸਮੂਹ ਜਾਂ ਅੰਤਰ ਵਿਆਹੀ ਸਮੂਹਾਂ ਦਾ ਇਕੱਠ ਹੈ ਜਿਸਦਾ ਇਕ ਨਾਮ ਹੈ ਜਿਸਦੀ ਮੈਂਬਰਸ਼ਿਪ ਵੰਸ਼ਾਨੁਗਤ ਹੈ, ਜੋ ਆਪਣੇ ਮੈਂਬਰਾਂ ਉੱਤੇ ਸਮਾਜਿਕ ਸਹਿਵਾਸ ਦੇ ਸੰਬੰਧ ਵਿਚ ਕੁੱਝ ਪ੍ਰਤੀਬੰਧ ਲਗਾਉਂਦੀ ਹੈ, ਇਕ ਆਮ ਪਰੰਪਰਾਗਤ ਪੇਸ਼ੇ ਨੂੰ ਅਪਣਾਉਂਦੀ ਹੈ ਜਾਂ ਇਕ ਆਮ ਉਤਪੱਤੀ ਦਾ ਦਾਵਾ ਕਰਦੀ ਹੈ ਅਤੇ ਆਮ ਤੌਰ ਉੱਤੇ ਇਕ ਸਮਰੂਪ ਸਮੁਦਾਇ ਨੂੰ ਬਣਾਉਣ ਵਾਲੀ ਸਮਝੀ ਜਾਂਦੀ ਹੈ ।”

ਇਸੇ ਤਰ੍ਹਾਂ ਜਾਤੀ ਵਿਵਸਥਾ ਦੇ ਵਧੇਰੇ ਸਵੀਕ੍ਰਿਤ ਲੱਛਣ ਜੀ. ਐੱਸ. ਘੁਰੀਏ ਨੇ ਦਿੱਤੇ ਹਨ-
(i) ਸਮਾਜ ਦੀ ਵੱਖ-ਵੱਖ ਹਿੱਸਿਆਂ ਵਿਚ ਵੰਡ
(ii) ਵੱਖ-ਵੱਖ ਹਿੱਸਿਆਂ ਵਿਚ ਪਦਮ
(iii) ਸਮਾਜਿਕ ਮੇਲਜੋਲ ਅਤੇ ਖਾਣ-ਪੀਣ ਸੰਬੰਧੀ ਪਾਬੰਦੀਆਂ
(iv) ਭਿੰਨ-ਭਿੰਨ ਜਾਤਾਂ ਦੀਆਂ ਨਾਗਰਿਕ ਅਤੇ ਧਾਰਮਿਕ ਅਸਥਾਵਾਂ ਅਤੇ ਵਿਸ਼ੇਸ਼ਾਧਿਕਾਰ
(v) ਮਨਮਰਜ਼ੀ ਦਾ ਕਿੱਤਾ ਅਪਨਾਉਣ ਉੱਤੇ ਪਾਬੰਦੀ
(vi) ਵਿਆਹ ਸੰਬੰਧੀ ਪਾਬੰਦੀਆਂ । ਹੁਣ ਅਸੀਂ ਘੁਰੀਏ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਵਿਸਤਾਰ ਨਾਲ ਕਰਾਂਗੇ

(i) ਸਮਾਜ ਦੀ ਵੱਖ-ਵੱਖ ਹਿੱਸਿਆਂ ਵਿਚ ਵੰਡ (Segmental division of Society) – ਜਾਤੀ ਵਿਵਸਥਾ ਹਿੰਦੂ ਸਮਾਜ ਨੂੰ ਕਈ ਭਾਗਾਂ ਵਿਚ ਵੰਡ ਦਿੰਦੀ ਹੈ, ਜਿਸ ਵਿਚ ਹਰ ਇਕ ਹਿੱਸੇ ਦੇ ਮੈਂਬਰਾਂ ਦਾ ਦਰਜਾ, ਸਥਾਨ ਅਤੇ ਕੰਮ ਨਿਸ਼ਚਿਤ ਕਰ ਦਿੰਦੀ ਹੈ । ਇਸੇ ਵਜਾ ਕਰਕੇ ਮੈਂਬਰਾਂ ਦੇ ਵਿਚ ਕਿਸੇ ਖ਼ਾਸ ਸਮੂਹ ਦਾ ਹਿੱਸਾ ਹੋਣ ਕਰਕੇ ਚੇਤਨਾ ਹੁੰਦੀ ਹੈ ਅਤੇ ਇਸੇ ਕਰਕੇ ਹੀ ਉਹ ਆਪਣੇ ਆਪ ਨੂੰ ਉਸ ਸਮੂਹ ਦਾ ਅਟੁੱਟ ਅੰਗ ਸਮਝਣ ਲੱਗ ਜਾਂਦਾ ਹੈ । ਸਮਾਜ ਦੀ ਇਸ ਤਰ੍ਹਾਂ ਹਿੱਸਿਆਂ ਵਿਚ ਵੰਡ ਦੇ ਕਾਰਨ ਇਕ ਜਾਤੀ ਦੇ ਮੈਂਬਰਾਂ ਦੇ ਅੰਤਰ ਕਾਰਜਾਂ ਦਾ ਦਾਇਰਾ ਆਪਣੀ ਜਾਤ ਤੱਕ ਹੀ ਸੀਮਿਤ ਹੋ ਜਾਂਦਾ ਹੈ । ਇਹ ਵੀ ਦੇਖਣ ਵਿਚ ਆਇਆ ਹੈ ਕਿ ਵੱਖ-ਵੱਖ ਜਾਤਾਂ ਦੇ ਰਹਿਣ-ਸਹਿਣ ਦੇ ਤਰੀਕੇ ਅਤੇ ਰਸਮੋ-ਰਿਵਾਜ ਵੱਖ-ਵੱਖ ਹੁੰਦੇ ਹਨ । ਇਕ ਜਾਤੀ ਦੇ ਲੋਕ ਜ਼ਿਆਦਾਤਰ ਆਪਣੀ ਜਾਤੀ ਦੇ ਲੋਕਾਂ ਨਾਲ ਹੀ ਅੰਤਰ ਕਾਰਜ ਕਰਦੇ ਹਨ । ਇਸ ਤਰ੍ਹਾਂ ਘੁਰੀਏ ਅਨੁਸਾਰ ਹਰੇਕ ਜਾਤੀ ਆਪਣੇ ਆਪ ਵਿਚ ਪੂਰਾ ਸਮਾਜਿਕ ਜੀਵਨ ਬਿਤਾਉਣ ਵਾਲੀ ਸਮਾਜਿਕ ਇਕਾਈ ਹੁੰਦੀ ਹੈ ।

(ii) ਪਦਮ (Hierarchy) – ਭਾਰਤ ਦੇ ਜ਼ਿਆਦਾਤਰ ਭਾਗਾਂ ਵਿਚ ਬਾਹਮਣ ਵਰਣ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਸੀ । ਜਾਤੀ ਵਿਵਸਥਾ ਵਿਚ ਇਕ ਨਿਸ਼ਚਿਤ ਪਦਮ ਵੇਖਣ ਨੂੰ ਮਿਲਦਾ ਹੈ । ਸਾਰੀਆਂ ਜਾਤਾਂ ਨੂੰ ਨਿਸ਼ਚਿਤ ਪਦਮ ਵਿਚ ਰੱਖਿਆ ਗਿਆ ਹੈ । ਇਸ ਤਰਤੀਬ ਵਿਚ ਉੱਪਰਲੀਆਂ ਅਤੇ ਨਿਮਨ ਜਾਤੀਆਂ ਦਾ ਦਰਜਾ ਤਾਂ ਲਗਭਗ ਨਿਸ਼ਚਿਤ ਹੀ ਹੁੰਦਾ ਹੈ ਪਰ ਵਿਚਲੀਆਂ ਜਾਤਾਂ ਵਿਚ ਕੁਝ ਅਸਪੱਸ਼ਟਤਾ ਹੈ ਪਰ ਫਿਰ ਵੀ ਦੂਜੇ ਸਥਾਨ ਉੱਤੇ ਕਸ਼ੱਤਰੀ ਅਤੇ ਤੀਜੇ ਸਥਾਨ ਉੱਤੇ ਵੈਸ਼ ਆਉਂਦੇ ਸਨ ।

(iii) ਸਮਾਜਿਕ ਮੇਲ-ਜੋਲ ਅਤੇ ਖਾਣ-ਪੀਣ ਸੰਬੰਧੀ ਪਾਬੰਦੀਆਂ (Restrictions on feeding and Social Intercourse) – ਜਾਤੀ ਵਿਵਸਥਾ ਵਿਚ ਕੁਝ ਅਜਿਹੇ ਸਪੱਸ਼ਟ ਅਤੇ ਵਿਸਤ੍ਰਿਤ ਨਿਯਮ ਮਿਲਦੇ ਹਨ ਜਿਹੜੇ ਇਹ ਦੱਸਦੇ ਹਨ ਕਿ ਕੋਈ ਵਿਅਕਤੀ ਕਿਹੜੀ ਜਾਤੀ ਨਾਲ ਸਮਾਜਿਕ ਮੇਲ-ਜੋਲ ਰੱਖ ਸਕਦਾ ਹੈ ਅਤੇ ਕਿਹੜੀਆਂ ਜਾਤਾਂ ਨਾਲ ਖਾਣ-ਪੀਣ ਦੇ ਸੰਬੰਧ ਸਥਾਪਿਤ ਕਰ ਸਕਦਾ ਹੈ । ਸਾਰੇ ਭੋਜਨ ਨੂੰ ਕੱਚੇ ਅਤੇ ਪੱਕੇ ਭੋਜਨ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ । ਕੱਚੇ ਭੋਜਨ ਨੂੰ ਪਕਾਉਣ ਵਿਚ ਪਾਣੀ ਦੀ ਵਰਤੋਂ ਅਤੇ ਪੱਕੇ ਭੋਜਨ ਨੂੰ ਪਕਾਉਣ ਵਿਚ ਘਿਉ ਦਾ ਪ੍ਰਯੋਗ ਹੁੰਦਾ ਹੈ । ਜਾਤੀ ਪ੍ਰਥਾ ਦੇ ਵਿਚ ਵੱਖ-ਵੱਖ ਜਾਤਾਂ ਨਾਲ ਖਾਣ-ਪੀਣ ਦੇ ਸੰਬੰਧ ਵਿਚ ਪ੍ਰਤੀਬੰਧ ਲੱਗੇ ਹੁੰਦੇ ਹਨ ।

(iv) ਵੱਖ-ਵੱਖ ਜਾਤਾਂ ਦੀਆਂ ਨਾਗਰਿਕ ਅਤੇ ਧਾਰਮਿਕ ਅਵਸਥਾਵਾਂ ਅਤੇ ਵਿਸ਼ੇਸ਼ ਅਧਿਕਾਰ (Civil and religious disabilities and priviledges of various Castes) – ਵੱਖ-ਵੱਖ ਜਾਤਾਂ ਦੇ ਵਿਸ਼ੇਸ਼ ਨਾਗਰਿਕ ਅਤੇ ਧਾਰਮਿਕ ਅਧਿਕਾਰ ਤੇ ਨਿਰਯੋਗਤਾਵਾਂ ਹੁੰਦੀਆਂ ਸਨ । ਕੁਝ ਜਾਤਾਂ ਨਾਲ ਕਿਸੇ ਵੀ ਪ੍ਰਕਾਰ ਦੇ ਮੇਲ-ਜੋਲ ਉੱਤੇ ਪਾਬੰਦੀ ਸੀ । ਉਹ ਮੰਦਰਾਂ ਵਿਚ ਵੀ ਨਹੀਂ ਜਾ ਸਕਦੇ ਸਨ ਅਤੇ ਖੂਹਾਂ ਤੋਂ ਪਾਣੀ ਵੀ ਨਹੀਂ ਭਰ ਸਕਦੇ ਸਨ । ਉਨ੍ਹਾਂ ਨੂੰ ਧਾਰਮਿਕ ਗ੍ਰੰਥ ਪੜ੍ਹਨ ਦੀ ਮਨਾਹੀ ਸੀ । ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਲੈਣ ਦਾ ਅਧਿਕਾਰ ਪ੍ਰਾਪਤ ਨਹੀਂ ਸੀ ! ਪਰ ਕੁਝ ਜਾਤਾਂ ਅਜਿਹੀਆਂ ਵੀ ਸਨ ਜਿਨ੍ਹਾਂ ਨੂੰ ਹੋਰ ਜਾਤਾਂ ਉੱਪਰ ਕੁਝ ਵਿਸ਼ੇਸ਼ ਅਧਿਕਾਰ ਪ੍ਰਾਪਤ ਸਨ ।

(v) ਮਨਮਰਜ਼ੀ ਦਾ ਕਿੱਤਾ ਅਪਨਾਉਣ ਉੱਤੇ ਪਾਬੰਦੀ (Lack of unrestricted choice of Occupation) – ਜਾਤੀ ਵਿਵਸਥਾ ਦੇ ਨਿਯਮਾਂ ਦੇ ਅਨੁਸਾਰ ਕੁਝ ਜਾਤਾਂ ਦੇ ਵਿਸ਼ੇਸ਼, ਪਰੰਪਰਾਗਤ ਅਤੇ ਜੱਦੀ ਕਿੱਤੇ ਹੁੰਦੇ ਸਨ । ਜਾਤੀ ਦੇ ਮੈਂਬਰਾਂ ਨੂੰ ਪਰੰਪਰਾਗਤ ਕਿੱਤਾ ਅਪਨਾਉਣਾ ਪੈਂਦਾ ਸੀ ਭਾਵੇਂ ਦੁਜੇ ਕਿੱਤੇ ਕਿੰਨੇ ਵੀ ਲਾਭ ਵਾਲੇ ਕਿਉਂ ਨਾ ਹੋਣ । ਪਰ ਕੁਝ ਕਿੱਤੇ ਅਜਿਹੇ ਵੀ ਸਨ ਜਿਨ੍ਹਾਂ ਨੂੰ ਕੋਈ ਵੀ ਕਰ ਸਕਦਾ ਸੀ । ਇਸ ਦੇ ਨਾਲ ਬਹੁਤ ਸਾਰੀਆਂ ਜਾਤਾਂ ਦੇ ਕਿੱਤੇ ਨਿਸ਼ਚਿਤ ਹੁੰਦੇ ਸਨ ।

(vi) ਵਿਆਹ ਸੰਬੰਧੀ ਪਾਬੰਦੀਆਂ (Restrictions on Marriage) – ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿਚ ਜਾਤਾਂ ਦੀ ਉਪਜਾਤਾਂ ਵਿਚ ਵੰਡ ਕੀਤੀ ਮਿਲਦੀ ਹੈ । ਇਹ ਉਪਜਾਤ ਸਮੂਹ ਆਪਣੇ ਮੈਂਬਰਾਂ ਨੂੰ ਆਪਣੇ ਸਮੂਹ ਤੋਂ ਬਾਹਰ ਦੇ ਵਿਅਕਤੀਆਂ ਨਾਲ ਵਿਆਹ ਕਰਨ ਤੋਂ ਰੋਕਦੇ ਸਨ । ਜਾਤੀ ਵਿਵਸਥਾ ਦੀ ਵਿਸ਼ੇਸ਼ਤਾ ਉਸ ਦਾ ਅੰਤਰ ਵਿਆਹੀ ਹੋਣਾ ਹੈ । ਵਿਅਕਤੀ ਨੂੰ ਆਪਣੀ ਉਪਜਾਤੀ ਤੋਂ ਬਾਹਰ ਹੀ ਵਿਆਹ ਕਰਵਾਉਣਾ ਪੈਂਦਾ ਸੀ : ਵਿਆਹ ਸੰਬੰਧੀ ਨਿਯਮ ਨੂੰ ਤੋੜਨ ਵਾਲੇ ਵਿਅਕਤੀ ਨੂੰ ਉਸ ਦੀ ਜਾਤੀ ਵਿਚੋਂ ਕੱਢ ਦਿੱਤਾ ਜਾਂਦਾ ਸੀ ।

ਇਸ ਤਰ੍ਹਾਂ ਇਸ ਵਿਆਖਿਆ ਨੂੰ ਵੇਖਣ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਇਕ ਜਾਤੀ ਇਕ ਅੰਤਰ ਵਿਆਹੀ ਸਮੂਹ ਹੁੰਦਾ ਹੈ ਜਿਸ ਦੀ ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਹੈ । ਪੇਸ਼ਾ ਜੱਦੀ ਅਤੇ ਪਰੰਪਰਾਗਤ ਹੁੰਦਾ ਹੈ, ਹੋਰ ਜਾਤਾਂ ਨਾਲ ਖਾਣ-ਪੀਣ ਅਤੇ ਰਹਿਣ-ਸਹਿਣ ਦੀਆਂ ਪਾਬੰਦੀਆਂ ਹੁੰਦੀਆਂ ਹਨ ਅਤੇ ਵਿਆਹ ਸੰਬੰਧੀ ਕਠੋਰ ਪਾਬੰਦੀਆਂ ਹੁੰਦੀਆਂ ਹਨ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 3.
ਜਾਤੀ ਪ੍ਰਥਾ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ।
ਉੱਤਰ-
1. ਮੈਂਬਰਸ਼ਿਪ ਜਨਮ ਉੱਤੇ ਆਧਾਰਿਤ ਹੁੰਦੀ ਸੀ (Membership was based on birth) – ਜਾਤੀ ਵਿਵਸਥਾ ਦੀ ਸਭ ਤੋਂ ਪਹਿਲੀ ਵਿਸ਼ੇਸ਼ਤਾ ਇਹ ਸੀ ਕਿ ਇਸ ਦੀ ਮੈਂਬਰਸ਼ਿਪ ਵਿਅਕਤੀ ਦੀ ਵਿਅਕਤੀਗਤ ਯੋਗਤਾ ਉੱਪਰ ਨਹੀਂ ਬਲਕਿ ਉਸਦੇ ਜਨਮ ਉੱਤੇ ਆਧਾਰਿਤ ਹੁੰਦੀ ਸੀ । ਕੋਈ ਵੀ ਵਿਅਕਤੀ ਆਪਣੀ ਜਾਤੀ ਦਾ ਨਿਰਧਾਰਨ ਨਹੀਂ ਕਰ ਸਕਦਾ । ਵਿਅਕਤੀ ਜਿਸ ਜਾਤੀ ਵਿਚ ਜਨਮ ਲੈਂਦਾ ਸੀ ਉਸਦੀ ਸਥਿਤੀ ਉਸੇ ਅਨੁਸਾਰ ਨਿਸ਼ਚਿਤ ਹੋ ਜਾਂਦੀ ਸੀ । ਵਿਅਕਤੀ ਵਿਚ ਜਿੰਨੀ ਮਰਜ਼ੀ ਯੋਗਤਾ ਕਿਉਂ ਨਾ ਹੋਵੇ ਉਹ ਆਪਣੀ ਜਾਤੀ ਬਦਲ ਨਹੀਂ ਸਕਦਾ ਸੀ ।

2. ਸਮਾਜਿਕ ਸੰਬੰਧਾਂ ਉੱਪਰ ਪ੍ਰਤੀਬੰਧ (Restrictions on Social relations) – ਪ੍ਰਾਚੀਨ ਸਮੇਂ ਵਿਚ ਸਮਾਜ ਨੂੰ ਵੱਖਵੱਖ ਵਰਨਾਂ ਦੇ ਰੂਪ ਵਿਚ ਵੰਡਿਆ ਹੋਇਆ ਸੀ ਅਤੇ ਹੌਲੀ-ਹੌਲੀ ਇਨ੍ਹਾਂ ਵਰਣਾਂ ਨੇ ਜਾਤਾਂ ਦਾ ਰੂਪ ਲੈ ਲਿਆ । ਸਮਾਜਿਕ ਸੰਸਤਰਣ ਵਿਚ ਕਿਸੇ ਵਰਣ ਦੀ ਸਥਿਤੀ ਹੋਰਨਾਂ ਵਰਣਾਂ ਨਾਲੋਂ ਚੰਗੀ ਸੀ ਅਤੇ ਕਿਸੇ ਵਰਣ ਦੀ ਸਥਿਤੀ ਹੋਰਨਾਂ ਵਰਣਾਂ ਨਾਲੋਂ ਨਿਮਨ ਸੀ । ਇਸ ਤਰ੍ਹਾਂ ਸਮਾਜਿਕ ਸੰਸਤਰਣ ਦੇ ਅਨੁਸਾਰ ਉਨ੍ਹਾਂ ਦੇ ਵਿਚ ਸਮਾਜਿਕ ਸੰਬੰਧ ਵੀ ਨਿਸ਼ਚਿਤ ਹੋ ਗਏ । ਇਸੇ ਕਾਰਨ ਹੀ ਵੱਖ-ਵੱਖ ਵਰਣਾਂ ਵਿਚ ਉਚ-ਨੀਚ ਦੀ ਭਾਵਨਾ ਪਾਈ ਜਾਂਦੀ ਸੀ । ਇਨ੍ਹਾਂ ਵੱਖ-ਵੱਖ ਜਾਤਾਂ ਉੱਪਰ ਇਕ-ਦੂਜੇ ਨਾਲ ਸਮਾਜਿਕ ਸੰਬੰਧ ਰੱਖਣ ਉੱਤੇ ਪ੍ਰਤੀਬੰਧ ਸਨ ਅਤੇ ਉਹ ਇਕ ਦੂਜੇ ਤੋਂ ਦੂਰੀ ਬਣਾ ਕੇ ਰੱਖਦੇ ਸਨ । ਕੁਝ ਜਾਤਾਂ ਨੂੰ ਤਾਂ ਪੜ੍ਹਨਲਿਖਣ, ਖੂਹਾਂ ਤੋਂ ਪਾਣੀ ਭਰਨ ਅਤੇ ਮੰਦਰਾਂ ਵਿਚ ਜਾਣ ਦੀ ਵੀ ਆਗਿਆ ਨਹੀਂ ਸੀ । ਪ੍ਰਾਚੀਨ ਸਮਿਆਂ ਵਿਚ ਬ੍ਰਹਮਚਾਰੀਆ ਆਸ਼ਰਮ ਵਿਚ ਪ੍ਰਵੇਸ਼ ਕਰਨ ਲਈ ਉਪਨਯਾਨ ਸੰਸਕਾਰ ਪੂਰਾ ਕਰਨਾ ਪੈਂਦਾ ਸੀ । ਕੁਝ ਵਰਣਾਂ ਲਈ ਤਾਂ ਇਸ ਸੰਸਕਾਰ ਨੂੰ ਪੂਰਾ ਕਰਨ ਦੀ ਉਮਰ ਨਿਸ਼ਚਿਤ ਕੀਤੀ ਗਈ ਸੀ ਪਰ ਕੁਝ ਨੂੰ ਤਾਂ ਇਹ ਸੰਸਕਾਰ ਪੂਰਾ ਕਰਨ ਦੀ ਆਗਿਆ ਹੀ ਨਹੀਂ ਸੀ । ਇਸ ਤਰ੍ਹਾਂ ਵੱਖ-ਵੱਖ ਜਾਤੀਆਂ ਵਿਚ ਸਮਾਜਿਕ ਸੰਬੰਧਾਂ ਉੱਤੇ ਕਈ ਪ੍ਰਕਾਰ ਦੇ ਪ੍ਰਤੀਬੰਧ ਸਨ ।

3. ਖਾਣ-ਪੀਣ ਉੱਤੇ ਪ੍ਰਤੀਬੰਧ (Restrictions on Eatables) – ਜਾਤੀ ਵਿਵਸਥਾ ਵਿਚ ਕੁੱਝ ਅਜਿਹੇ ਸਪੱਸ਼ਟ ਨਿਯਮ ਮਿਲਦੇ ਹਨ ਜਿਹੜੇ ਇਹ ਦੱਸਦੇ ਸਨ ਕਿ ਕਿਸ ਵਿਅਕਤੀ ਨੇ ਕਿਸ ਨਾਲ ਸੰਬੰਧ ਰੱਖਣੇ ਸਨ ਜਾਂ ਨਹੀਂ ਅਤੇ ਉਹ ਕਿਹੜੀਆਂ ਜਾਤਾਂ ਨਾਲ ਖਾਣ-ਪੀਣ ਦੇ ਸੰਬੰਧ ਸਥਾਪਿਤ ਕਰ ਸਕਦੇ ਸਨ | ਸਾਰੇ ਭੋਜਨ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਸੀ ਅਤੇ ਉਹ ਸੀ ਕੱਚਾ ਭੋਜਨ ਅਤੇ ਪੱਕਾ ਭੋਜਨ । ਕੱਚਾ ਭੋਜਨ ਉਹ ਹੁੰਦਾ ਸੀ ਜਿਸ ਨੂੰ ਬਣਾਉਣ ਦੇ ਲਈ ਪਾਣੀ ਦਾ ਪ੍ਰਯੋਗ ਹੁੰਦਾ ਸੀ ਅਤੇ ਪੱਕਾ ਭੋਜਨ ਉਹ ਹੁੰਦਾ ਸੀ ਜਿਸ ਨੂੰ ਬਣਾਉਣ ਦੇ ਲਈ ਘਿਉ ਜਾਂ ਤੇਲ ਦੀ ਵਰਤੋਂ ਹੁੰਦੀ ਸੀ । ਆਮ ਨਿਯਮ ਇਹ ਹੁੰਦਾ ਸੀ ਕਿ ਕੋਈ ਵਿਅਕਤੀ ਕੱਚਾ ਭੋਜਨ ਉਸ ਸਮੇਂ ਤੱਕ ਨਹੀਂ ਖਾਂਦਾ ਸੀ ਜਦੋਂ ਤੱਕ ਕਿ ਉਹ ਉਸਦੀ ਆਪਣੀ ਹੀ ਜਾਤੀ ਦੇ ਵਿਅਕਤੀ ਵਲੋਂ ਤਿਆਰ ਨਾ ਕੀਤਾ ਗਿਆ ਹੋਵੇ । ਇਸ ਲਈ ਬਹੁਤ ਸਾਰੀਆਂ ਜਾਤਾਂ ਬ੍ਰਾਹਮਣ ਵਲੋਂ ਕੱਚਾ ਭੋਜਨ ਸਵੀਕਾਰ ਕਰ ਲੈਂਦੀਆਂ ਸਨ ਪਰ ਇਸਦੇ ਉਲਟ ਬਾਹਮਣ ਕਿਸੇ ਦੂਜੀ ਜਾਤੀ ਦੇ ਆਦਮੀ ਤੋਂ ਕੱਚਾ ਭੋਜਨ ਸਵੀਕਾਰ ਨਹੀਂ ਕਰਦੇ ਸਨ । ਪੱਕੇ ਭੋਜਨ ਨੂੰ ਵੀ ਕਿਸੇ ਵਿਸ਼ੇਸ਼ ਜਾਤੀ ਦੇ ਵਿਅਕਤੀ ਦੇ ਵੱਲੋਂ ਹੀ ਸਵੀਕਾਰ ਕੀਤਾ ਜਾਂਦਾ ਸੀ । ਇਸ ਤਰ੍ਹਾਂ 283 ਜਾਤੀ ਵਿਵਸਥਾ ਨੇ ਵੱਖ-ਵੱਖ ਜਾਤੀਆਂ ਵਿਚਕਾਰ ਖਾਣ-ਪੀਣ ਦੇ ਸੰਬੰਧਾਂ ਉੱਤੇ ਵੀ ਪ੍ਰਤੀਬੰਧ ਲਗਾਏ ਹੋਏ ਸਨ ਅਤੇ ਸਾਰਿਆਂ ਲਈ ਇਨ੍ਹਾਂ ਦੀ ਪਾਲਣਾ ਕਰਨੀ ਜ਼ਰੂਰੀ ਹੁੰਦੀ ਸੀ ।

4. ਮਨਮਰਜ਼ੀ ਦਾ ਕਿੱਤਾ ਅਪਨਾਉਣ ਲਈ ਪਾਬੰਦੀ (Restriction on Occupation) – ਜਾਤੀ ਵਿਵਸਥਾ ਦੇ ਨਿਯਮਾਂ ਅਨੁਸਾਰ ਹਰੇਕ ਜਾਤੀ ਦਾ ਕੋਈ ਨਾ ਕੋਈ ਜੱਦੀ ਅਤੇ ਪਰੰਪਰਾਗਤ ਪੇਸ਼ਾ ਹੁੰਦਾ ਸੀ ਅਤੇ ਵਿਅਕਤੀ ਜਿਸ ਜਾਤੀ ਵਿਚ ਜਨਮ ਲੈਂਦਾ ਸੀ ਉਸ ਨੂੰ ਉਸੇ ਹੀ ਜਾਤੀ ਦਾ ਪਰੰਪਰਾਗਤ ਪੇਸ਼ਾ ਅਪਨਾਉਣਾ ਪੈਂਦਾ ਸੀ । ਵਿਅਕਤੀ ਕੋਲ ਇਸ ਤੋਂ ਇਲਾਵਾ ਕੋਈ ਹੋਰ choice ਨਹੀਂ ਹੁੰਦੀ ਸੀ । ਉਸ ਨੂੰ ਬਚਪਨ ਤੋਂ ਹੀ ਆਪਣੇ ਪਰੰਪਰਾਗਤ ਪੇਸ਼ੇ ਦੀ ਸਿੱਖਿਆ ਮਿਲਣੀ ਸ਼ੁਰੂ ਹੋ ਜਾਂਦੀ ਸੀ ਅਤੇ ਜਵਾਨ ਹੁੰਦੇ ਉਹ ਉਸ ਕੰਮ ਵਿਚ ਨਿਪੁੰਨ ਹੋ ਜਾਂਦਾ ਸੀ । ਚਾਹੇ ਕੁੱਝ ਕੰਮ ਅਜਿਹੇ ਵੀ ਸਨ ਜਿਨ੍ਹਾਂ ਨੂੰ ਕੋਈ ਵੀ ਵਿਅਕਤੀ ਕਰ ਸਕਦਾ ਸੀ ਜਿਵੇਂ ਕਿ ਵਪਾਰ, ਖੇਤੀਬਾੜੀ, ਮਜ਼ਦੂਰੀ, ਸੈਨਾ ਵਿਚ ਨੌਕਰੀ ਆਦਿ ਪਰ ਫਿਰ ਵੀ ਜ਼ਿਆਦਾਤਰ ਲੋਕ ਆਪਣੀ ਹੀ ਜਾਤੀ ਦਾ ਪੇਸ਼ਾ ਅਪਣਾਉਂਦੇ ਸਨ । ਉਸ ਸਮੇਂ ਚਾਰ ਮੁੱਖ ਵਰਣ ਹੁੰਦੇ ਸਨ । ਪਹਿਲੇ ਵਰਣ ਦਾ ਕੰਮ ਪੜਨਾ, ਪੜਾਉਣਾ ਅਤੇ ਧਾਰਮਿਕ ਕੰਮਾਂ ਨੂੰ ਪੂਰਾ ਕਰਵਾਉਣਾ ਸੀ । ਦੂਜੇ ਵਰਣ ਦਾ ਕੰਮ ਦੇਸ਼ ਦੀ ਰੱਖਿਆ ਕਰਨਾ ਅਤੇ ਰਾਜਕਾਜ ਚਲਾਉਣਾ ਸੀ । ਤੀਜੇ ਵਰਣ ਦਾ ਕੰਮ ਵਪਾਰ ਕਰਨਾ, ਖੇਤੀਬਾੜੀ ਕਰਨਾ ਆਦਿ ਸੀ । ਚੌਥੇ ਅਤੇ ਆਖਰੀ ਵਰਣ ਦਾ ਕੰਮ ਉੱਪਰਲੇ ਤਿੰਨਾਂ ਵਰਣਾਂ ਦੀ ਸੇਵਾ ਕਰਨਾ ਸੀ ਅਤੇ ਇਨ੍ਹਾਂ ਨੂੰ ਆਪਣੇ ਪਰੰਪਰਾਗਤ ਕੰਮ ਕਰਨੇ ਹੀ ਪੈਂਦੇ ਸਨ ।

5. ਜਾਤੀ ਅੰਤਰ ਵਿਆਹੀ ਹੁੰਦੀ ਹੈ (Caste is endogamous) – ਜਾਤੀ ਵਿਵਸਥਾ ਦੀ ਸਭ ਤੋਂ ਪ੍ਰਮੁੱਖ ਵਿਸ਼ੇਸ਼ਤਾ ਇਹ ਸੀ ਕਿ ਇਹ ਇਕ ਅੰਤਰ ਵਿਆਹੀ ਸਮੂਹ ਹੁੰਦਾ ਸੀ ਅਰਥਾਤ ਵਿਅਕਤੀ ਨੂੰ ਆਪਣੀ ਜਾਤੀ ਦੇ ਵਿਚ ਹੀ ਵਿਆਹ ਕਰਵਾਉਣਾ ਪੈਂਦਾ ਸੀ । ਜਾਤੀ ਵਿਵਸਥਾ ਬਹੁਤ ਸਾਰੀਆਂ ਜਾਤਾਂ ਅਤੇ ਉਪਜਾਤਾਂ ਵਿਚ ਵੰਡੀ ਹੁੰਦੀ ਸੀ । ਇਹ ਉਪਜਾਤਾਂ ਆਪਣੇ ਮੈਂਬਰਾਂ ਨੂੰ ਆਪਣੇ ਸਮੁਹ ਤੋਂ ਬਾਹਰ ਵਿਆਹ ਕਰਨ ਦੀ ਆਗਿਆ ਨਹੀਂ ਦਿੰਦੀਆਂ ਜੇਕਰ ਕੋਈ ਇਸ ਨਿਯਮ ਨੂੰ ਤੋੜਦਾ ਸੀ ਤਾਂ ਉਸ ਨੂੰ ਜਾਤੀ ਜਾਂ ਉਪਜਾਤੀ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਪਰ ਅੰਤਰ ਵਿਆਹੀ ਦੇ ਨਿਯਮ ਵਿਚ ਕੁੱਝ ਛੁੱਟ ਵੀ ਮੌਜੂਦ ਸੀ । ਕਿਸੇ ਵਿਸ਼ੇਸ਼ ਸਥਿਤੀ ਵਿਚ ਆਪਣੀ ਜਾਤੀ ਤੋਂ ਬਾਹਰ ਵਿਆਹ ਕਰਵਾਉਣ ਦੀ ਆਗਿਆ ਸੀ । ਪਰ ਆਮ ਨਿਯਮ ਇਹ ਸੀ ਕਿ ਵਿਅਕਤੀ ਨੂੰ ਆਪਣੀ ਜਾਤੀ ਦੇ ਵਿਚ ਹੀ ਵਿਆਹ ਕਰਵਾਉਣਾ ਪੈਂਦਾ ਸੀ । ਇਸ ਤਰ੍ਹਾਂ ਸਾਰੀਆਂ ਜਾਤਾਂ ਦੇ ਲੋਕ ਆਪਣੇ-ਆਪਣੇ ਸਮੂਹਾਂ ਦੇ ਵਿਚ ਹੀ ਵਿਆਹ ਕਰਵਾਉਂਦੇ ਸਨ ।

6. ਸਮਾਜ ਦੀ ਵੱਖ-ਵੱਖ ਹਿੱਸਿਆਂ ਵਿਚ ਵੰਡ (Sagmental division of Society) – ਜਾਤੀ ਵਿਵਸਥਾ ਦੁਆਰਾ ਹਿੰਦੂ ਸਮਾਜ ਨੂੰ ਕਈ ਭਾਗਾਂ ਵਿਚ ਵੰਡ ਦਿੱਤਾ ਗਿਆ ਸੀ ਅਤੇ ਹਰ ਇਕ ਹਿੱਸੇ ਦੇ ਮੈਂਬਰਾਂ ਦਾ ਦਰਜਾ, ਸਥਾਨ ਅਤੇ ਕੰਮ ਨਿਸ਼ਚਿਤ ਕਰ ਦਿੱਤੇ ਗਏ ਸਨ । ਇਸ ਕਰਕੇ ਮੈਂਬਰਾਂ ਵਿਚ ਆਪਣੇ ਸਮੂਹ ਦਾ ਇਕ ਹਿੱਸਾ ਹੋਣ ਦੀ ਚੇਤਨਾ ਪੈਦਾ ਹੁੰਦੀ ਸੀ ਅਰਥਾਤ ਉਹ ਆਪਣੇ ਆਪ ਨੂੰ ਉਸ ਸਮੂਹ ਦਾ ਇਕ ਅਭਿੰਨ ਅੰਗ ਸਮਝਣ ਲੱਗ ਪੈਂਦੇ ਸਨ । ਸਮਾਜ ਦੀ ਇਸ ਤਰ੍ਹਾਂ ਹਿੱਸਿਆਂ ਵਿਚ ਵੰਡ ਦੀ ਵਜਾ ਕਰਕੇ ਇਕ ਜਾਤੀ ਦੇ ਮੈਂਬਰਾਂ ਦੀ ਸਮਾਜਿਕ ਅੰਤਰਕਿਰਿਆ ਦਾ ਦਾਇਰਾ ਆਪਣੀ ਜਾਤੀ ਤੱਕ ਹੀ ਸੀਮਿਤ ਹੋ ਜਾਂਦਾ ਸੀ । ਜਾਤੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਜਾਤੀ ਪੰਚਾਇਤ ਵਲੋਂ ਵੰਡ ਦਿੱਤਾ ਜਾਂਦਾ ਸੀ । ਵੱਖਵੱਖ ਜਾਤਾਂ ਦੇ ਰਹਿਣ-ਸਹਿਣ ਦੇ ਤਰੀਕੇ ਅਤੇ ਰਸਮੋ-ਰਿਵਾਜ ਵੀ ਵੱਖ-ਵੱਖ ਹੀ ਹੁੰਦੇ ਸਨ | ਹਰੇਕ ਜਾਤ ਆਪਣੇ ਆਪ ਵਿਚ ਇਕ ਸੰਪੁਰਨ ਸਮਾਜਿਕ ਜੀਵਨ ਬਿਤਾਉਣ ਵਾਲੀ ਸਮਾਜਿਕ ਇਕਾਈ ਹੁੰਦੀ ਸੀ ।

7. ਪਦਮ (Hierarchy) – ਜਾਤੀ ਵਿਵਸਥਾ ਵਿਚ ਵੱਖ-ਵੱਖ ਜਾਤਾਂ ਦੇ ਵਿਚਕਾਰ ਇਕ ਨਿਸ਼ਚਿਤ ਪਦਮ ਮਿਲਦਾ ਸੀ ਜਿਸ ਅਨੁਸਾਰ ਇਹ ਪਤਾ ਚਲਦਾ ਸੀ ਕਿ ਕਿਸ ਜਾਤੀ ਦੀ ਸਮਾਜਿਕ ਸਥਿਤੀ ਕਿਸ ਪ੍ਰਕਾਰ ਦੀ ਸੀ ਅਤੇ ਉਨ੍ਹਾਂ ਵਿਚ ਕਿਸ ਪ੍ਰਕਾਰ ਦੇ ਸੰਬੰਧ ਪਾਏ ਜਾਂਦੇ ਸਨ । ਚਾਰੋਂ ਜਾਤੀਆਂ ਦੀ ਇਸ ਵਿਵਸਥਾ ਵਿਚ ਇਕ ਨਿਸ਼ਚਿਤ ਸਥਿਤੀ ਹੁੰਦੀ ਸੀ ਅਤੇ ਉਨ੍ਹਾਂ ਦੇ ਕੰਮ ਵੀ ਉਸੇ ਸੰਸਤਰਣ ਅਤੇ ਸਥਿਤੀ ਦੇ ਅਨੁਸਾਰ ਨਿਸ਼ਚਿਤ ਹੁੰਦੇ ਸਨ । ਕੋਈ ਵੀ ਇਸ ਵਿਵਸਥਾ ਉੱਪਰ ਉਂਗਲੀ ਨਹੀਂ ਚੁੱਕਦਾ ਸੀ ਕਿਉਂਕਿ ਇਹ ਵਿਵਸਥਾ ਤਾਂ ਪ੍ਰਾਚੀਨ ਸਮੇਂ ਤੋਂ ਚਲਦੀ ਆ ਰਹੀ ਸੀ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 4.
ਜਾਤੀ ਪ੍ਰਥਾ ਦੇ ਕੰਮਾਂ ਦਾ ਵਰਣਨ ਕਰੋ |
ਉੱਤਰ-
ਵੱਖ-ਵੱਖ ਸਮਾਜਸ਼ਾਸਤਰੀਆਂ ਅਤੇ ਮਾਨਵ ਵਿਗਿਆਨੀਆਂ ਨੇ ਭਾਰਤੀ ਜਾਤੀ ਵਿਵਸਥਾ ਦਾ ਅਧਿਐਨ ਕੀਤਾ ਅਤੇ ਆਪਣੇ-ਆਪਣੇ ਤਰੀਕੇ ਨਾਲ ਇਸ ਦੀ ਵਿਆਖਿਆ ਕੀਤੀ ਹੈ । ਉਨ੍ਹਾਂ ਨੇ ਜਾਤੀ ਪ੍ਰਥਾ ਦੇ ਵੱਖ-ਵੱਖ ਕੰਮਾਂ ਦਾ ਵੀ ਵਰਣਨ ਕੀਤਾ ਹੈ । ਉਨ੍ਹਾਂ ਸਾਰਿਆਂ ਦੇ ਜਾਤੀ ਪ੍ਰਥਾ ਦੇ ਦਿੱਤੇ ਕੰਮਾਂ ਦੇ ਅਨੁਸਾਰ ਜਾਤੀ ਪ੍ਰਥਾ ਦੇ ਕੁਝ ਮਹੱਤਵਪੂਰਨ ਕੰਮਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਕਿੱਤੇ ਦਾ ਨਿਰਧਾਰਨ (Fixation of Occupation) – ਜਾਤੀ ਵਿਵਸਥਾ ਹਰ ਕਿਸੇ ਦੇ ਲਈ ਵਿਸ਼ੇਸ਼ ਕੰਮ ਦਾ ਨਿਰਧਾਰਨ ਕਰਦੀ ਸੀ । ਇਹ ਕੰਮ ਉਸਦੇ ਵੰਸ਼ ਦੇ ਅਨੁਸਾਰ ਹੁੰਦਾ ਸੀ ਅਤੇ ਪੀੜ੍ਹੀ ਦਰ ਪੀੜ੍ਹੀ ਇਸ ਦਾ ਹਸਤਾਂਤਰਨ ਹੁੰਦਾ · ਰਹਿੰਦਾ ਸੀ । ਹਰੇਕ ਬੱਚੇ ਵਿਚ ਆਪਣੇ ਪੈਤ੍ਰਿਕ ਗੁਣਾਂ ਵਾਲੀ ਨਿਪੁੰਨਤਾ ਆਪਣੇ ਆਪ ਹੀ ਪੈਦਾ ਹੋ ਜਾਂਦੀ ਸੀ ਕਿਉਂਕਿ ਜਿਸ ਪਰਿਵਾਰ ਵਿਚ ਉਹ ਪੈਦਾ ਹੁੰਦਾ ਹੈ ਉਸ ਤੋਂ ਕਿੱਤੇ ਸੰਬੰਧੀ ਵਾਤਾਵਰਣ ਉਸਨੂੰ ਆਪਣੇ ਆਪ ਹੀ ਪ੍ਰਾਪਤ ਹੋ ਜਾਂਦਾ ਹੈ । ਇਸ ਤਰ੍ਹਾਂ ਬਿਨਾਂ ਕੋਈ ਰਸਮੀ ਸਿੱਖਿਆ ਲਏ ਉਸਦਾ ਵਿਸ਼ੇਸ਼ੀਕਰਣ ਹੋ ਜਾਂਦਾ ਹੈ । ਇਸ ਤੋਂ ਇਲਾਵਾ ਇਹ ਪ੍ਰਥਾ ਸਮਾਜ ਵਿਚ ਹੋਣ ਵਾਲੀ ਪਤੀਯੋਗਿਤਾ ਨੂੰ ਵੀ ਰੋਕਦੀ ਹੈ ਅਤੇ ਆਰਥਿਕ ਸੁਰੱਖਿਆ ਪ੍ਰਦਾਨ ਕਰਦੀ ਹੈ । ਇਸ ਤਰ੍ਹਾਂ ਜਾਤੀ ਪ੍ਰਥਾ ਵਿਅਕਤੀ ਦੇ ਕੰਮ ਦਾ ਨਿਰਧਾਰਨ ਕਰਦੀ ਹੈ ।

2. ਸਮਾਜਿਕ ਸੁਰੱਖਿਆ (Social Security) – ਜਾਤੀ ਆਪਣੇ ਮੈਂਬਰਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ । ਹਰੇਕ ਜਾਤੀ ਦੇ ਮੈਂਬਰ ਆਪਣੀ ਜਾਤੀ ਦੇ ਹੋਰ ਮੈਂਬਰਾਂ ਦੀ ਮੱਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ । ਇਸ ਲਈ ਕਿਸੇ ਵਿਅਕਤੀ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉਸ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਜੇਕਰ ਉਸ ਉੱਪਰ ਕਿਸੇ ਤਰ੍ਹਾਂ ਦਾ ਆਰਥਿਕ ਜਾਂ ਕਿਸੇ ਹੋਰ ਪ੍ਰਕਾਰ ਦਾ ਸੰਕਟ ਆਵੇਗਾ ਤਾਂ ਉਸਦੀ ਜਾਤੀ ਹਮੇਸ਼ਾਂ ਉਸਦੀ ਮੱਦਦ ਕਰੇਗੀ । ਜਾਤੀ ਪ੍ਰਥਾ ਦੋ ਤਰ੍ਹਾਂ ਨਾਲ ਮੈਂਬਰਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ । ਪਹਿਲੀ ਤਾਂ ਇਹ ਮੈਂਬਰਾਂ ਦੀ ਸਮਾਜਿਕ ਸਥਿਤੀ ਨੂੰ ਨਿਸ਼ਚਿਤ ਕਰਦੀ ਹੈ ਅਤੇ ਦੂਜੀ ਇਹ ਉਨ੍ਹਾਂ ਦੀ ਹਰੇਕ ਪ੍ਰਕਾਰ ਦੇ ਸੰਕਟ ਤੋਂ ਰੱਖਿਆ ਕਰਦੀ ਹੈ । ਇਸ ਤਰ੍ਹਾਂ ਜਾਤੀ ਆਪਣੇ ਮੈਂਬਰਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ ।

3. ਮਾਨਸਿਕ ਸੁਰੱਖਿਆ (Mental Security) – ਜਾਤੀ ਵਿਵਸਥਾ ਵਿਚ ਹਰੇਕ ਵਿਅਕਤੀ ਦੀ ਸਥਿਤੀ ਅਤੇ ਭੂਮਿਕਾ ਨਿਰਧਾਰਿਤ ਹੁੰਦੀ ਹੈ । ਉਸਨੇ ਕਿਹੜਾ ਪੇਸ਼ਾ ਅਪਨਾਉਣਾ ਹੈ, ਕਿਹੋ ਜਿਹੀ ਸਿੱਖਿਆ ਲੈਣੀ ਹੈ, ਜਿੱਥੇ ਵਿਆਹ ਸੰਬੰਧ ਸਥਾਪਿਤ ਕਰਨੇ ਹਨ ਅਤੇ ਕਿਸ ਜਾਤੀ ਨਾਲ ਕਿਸ ਪ੍ਰਕਾਰ ਦਾ ਵਿਵਹਾਰ ਕਰਨਾ ਹੈ ਇਹ ਸਭ ਕੁੱਝ ਜਾਤੀ ਦੇ ਨਿਯਮਾਂ ਨਾਲ ਹੀ ਨਿਸ਼ਚਿਤ ਕੀਤਾ ਜਾਂਦਾ ਹੈ । ਇਸ ਨਾਲ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਅਨਿਸ਼ਚਿਤ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ । ਉਸਦੇ ਅਧਿਕਾਰ ਅਤੇ ਕਰਤੱਵ ਚੰਗੀ ਤਰ੍ਹਾਂ ਸਪੱਸ਼ਟ ਹੁੰਦੇ ਹਨ । ਜਾਤੀ ਹੀ ਸਾਰੇ ਨਿਯਮਾਂ ਦਾ ਨਿਸ਼ਚਾ ਕਰਦੀ ਹੈ । ਇਸ ਤਰ੍ਹਾਂ ਵਿਅਕਤੀ ਦੇ ਜੀਵਨ ਦੀਆਂ ਜੋ ਸਮੱਸਿਆਵਾਂ ਜਾਂ ਮੁਸ਼ਕਿਲਾਂ ਹੁੰਦੀਆਂ ਹਨ ਉਨ੍ਹਾਂ ਨੂੰ ਜਾਤੀ ਬੜੀ ਆਸਾਨੀ ਨਾਲ ਸੁਲਝਾ ਦਿੰਦੀ ਹੈ । ਇਸ ਨਾਲ ਵਿਅਕਤੀ ਨੂੰ ਦਿਮਾਗੀ ਅਤੇ ਮਾਨਸਿਕ ਸੁਰੱਖਿਆ ਪ੍ਰਾਪਤ ਹੋ ਜਾਂਦੀ ਹੈ ।

4. ਖੂਨ ਦੀ ਸ਼ੁੱਧਤਾ (Purity of Blood) – ਚਾਹੇ ਵਿਗਿਆਨਿਕ ਆਧਾਰ ਉੱਤੇ ਇਹ ਮੰਨਣਾ ਔਖਾ ਹੈ ਪਰ ਇਹ ਕਿਹਾ ਜਾਂਦਾ ਹੈ ਕਿ ਜਾਤੀ ਖੁਨ ਦੀ ਸ਼ੁੱਧਤਾ ਬਣਾ ਕੇ ਰੱਖਦੀ ਹੈ ਕਿਉਂਕਿ ਇਹ ਇਕ ਅੰਤਰ ਵਿਆਹੀ ਸਮੁਹ ਹੁੰਦਾ ਹੈ । ਅੰਤਰ ਵਿਆਹੀ ਹੋਣ ਕਰਕੇ ਇਕ ਜਾਤੀ ਦੇ ਮੈਂਬਰ ਕਿਸੇ ਹੋਰ ਜਾਤੀ ਦੇ ਨਾਲ ਵਿਆਹਕ ਸੰਬੰਧ ਸਥਾਪਿਤ ਨਹੀਂ ਕਰਦੇ ਤੇ ਉਨ੍ਹਾਂ ਦਾ ਖੂਨ ਉਨ੍ਹਾਂ ਵਿਚ ਹੀ ਸ਼ੁੱਧ ਰਹਿ ਜਾਂਦਾ ਹੈ । ਹੋਰ ਸਮਾਜਾਂ ਵਿਚ ਵੀ ਖੂਨ ਦੀ ਸ਼ੁੱਧਤਾ ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕਈ ਪ੍ਰਕਾਰ ਦੀਆਂ ਮੁਸ਼ਕਿਲਾਂ ਅਤੇ ਸੰਘਰਸ਼ ਪੈਦਾ ਹੋ ਗਏ ਹਨ ਫਿਰ ਵੀ ਭਾਰਤ ਵਿਚ ਇਹ ਨਿਯਮ ਪੂਰੀ ਸਫਲਤਾ ਨਾਲ ਚੱਲਿਆ ਸੀ । ਜਾਤੀ ਵਿਚ ਵਿਆਹ ਸੰਬੰਧੀ ਸਖ਼ਤ ਪਾਬੰਦੀਆਂ ਸਨ । ਕੋਈ ਵੀ ਆਪਣੀ ਜਾਤੀ ਤੋਂ ਬਾਹਰ ਵਿਆਹ ਨਹੀਂ ਕਰਵਾ ਸਕਦਾ ਸੀ । ਇਸੇ ਕਾਰਨ ਜਾਤੀ ਦੇ ਵਿਆਹ ਜਾਤੀ ਵਿਚ ਹੀ ਹੁੰਦੇ ਸਨ । ਇਸ ਦੀ ਉਲੰਘਣਾ ਕਰਨ ਵਾਲੇ ਨੂੰ ਜਾਤੀ ਵਿਚੋਂ ਕੱਢ ਦਿੱਤਾ ਜਾਂਦਾ ਸੀ । ਇਸ ਤਰ੍ਹਾਂ ਖੂਨ ਦੀ ਸ਼ੁੱਧਤਾ ਬਣੀ ਰਹਿੰਦੀ ਸੀ ।

5. ਰਾਜਨੀਤਿਕ ਸਥਾਈਤਵ (Political Stability) – ਜਾਤੀ ਵਿਵਸਥਾ ਹਿੰਦੂ ਰਾਜਨੀਤਿਕ ਵਿਵਸਥਾ ਦਾ ਮੁੱਖ ਆਧਾਰ ਰਹੀ ਸੀ । ਰਾਜਨੀਤਿਕ ਖੇਤਰ ਵਿਚ ਹਰੇਕ ਵਿਅਕਤੀ ਦੇ ਅਧਿਕਾਰ ਅਤੇ ਕਰਤੱਵ ਉਸਦੀ ਜਾਤੀ ਨਿਰਧਾਰਿਤ ਕਰਦੀ ਸੀ ਕਿਉਂਕਿ ਲੋਕਾਂ ਦਾ ਜਾਤੀ ਦੇ ਨਿਯਮਾਂ ਉੱਤੇ ਵਿਸ਼ਵਾਸ ਦੈਵੀ ਸ਼ਕਤੀਆਂ ਤੋਂ ਵੀ ਵੱਧ ਹੁੰਦਾ ਸੀ । ਇਸੇ ਕਾਰਨ ਜਾਤੀ ਦੇ ਨਿਯਮਾਂ ਨੂੰ ਮੰਨਣਾ ਹਰੇਕ ਵਿਅਕਤੀ ਦਾ ਪ੍ਰਮੁੱਖ ਕਰਤੱਵ ਸੀ । ਅੱਜ-ਕੱਲ੍ਹ ਤਾਂ ਵੱਖ-ਵੱਖ ਜਾਤਾਂ ਨੇ ਆਪਣੇ-ਆਪਣੇ ਰਾਜਨੀਤਿਕ ਸੰਗਠਨ ਬਣਾ ਲਏ ਹਨ ਜਿਹੜੇ ਚੋਣਾਂ ਵਿਚ ਆਪਣੇ ਮੈਂਬਰਾਂ ਦੀ ਸਹਾਇਤਾ ਕਰਦੇ ਹਨ ਅਤੇ ਜਿੱਤਣ ਤੋਂ ਬਾਅਦ ਆਪਣੀ ਜਾਤੀ ਦੇ ਲੋਕਾਂ ਦਾ ਧਿਆਨ ਰੱਖਦੇ ਹਨ । ਇਸ ਤਰ੍ਹਾਂ ਜਾਤੀ ਦੇ ਮੈਂਬਰਾਂ ਨੂੰ ਲਾਭ ਹੁੰਦਾ ਹੈ । ਇਸ ਪ੍ਰਕਾਰ ਇਹ ਜਾਤੀ ਦਾ ਰਾਜਨੀਤਿਕ ਕੰਮ ਹੁੰਦਾ ਹੈ ।

6. ਸਿੱਖਿਆ ਸੰਬੰਧੀ ਨਿਯਮਾਂ ਦਾ ਨਿਸ਼ਚਾ (Fixing rules of Education) – ਜਾਤੀ ਵਿਵਸਥਾ ਵੱਖ-ਵੱਖ ਜਾਤਾਂ ਦੇ ਲਈ ਵਿਸ਼ੇਸ਼ ਪ੍ਰਕਾਰ ਦੀ ਸਿੱਖਿਆ ਦਾ ਨਿਰਧਾਰਨ ਕਰਦੀ ਸੀ । ਇਸ ਪ੍ਰਕਾਰ ਦੀ ਸਿੱਖਿਆ ਦਾ ਆਧਾਰ ਧਰਮ ਸੀ । ਸਿੱਖਿਆ ਵਿਅਕਤੀ ਨੂੰ ਆਤਮ ਨਿਯੰਤਰਨ ਅਤੇ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀ ਹੈ । ਸਿੱਖਿਆ ਵਿਅਕਤੀ ਨੂੰ ਪੇਸ਼ੇ ਸੰਬੰਧੀ ਜਾਣਕਾਰੀ ਵੀ ਦਿੰਦੀ ਹੈ । ਸਿੱਖਿਆ ਵਿਅਕਤੀ ਨੂੰ ਕੰਮ ਸੰਬੰਧੀ ਅਤੇ ਦੈਨਿਕ ਜੀਵਨ ਸੰਬੰਧੀ ਗਿਆਨ ਪ੍ਰਦਾਨ ਕਰਦੀ ਹੈ । ਇਸ ਤਰ੍ਹਾਂ ਜਾਤੀ ਵਿਵਸਥਾ ਵਿਅਕਤੀ ਨੂੰ ਸਿਧਾਂਤਕ ਅਤੇ ਦੈਨਿਕ ਜੀਵਨ ਸੰਬੰਧੀ ਗਿਆਨ ਪ੍ਰਦਾਨ ਕਰਦੀ ਸੀ । ਜਾਤੀ ਵਿਵਸਥਾ ਹਰੇਕ ਜਾਤੀ ਦੇ ਲਈ ਸਿੱਖਿਆ ਲੈਣ ਦੇ ਨਿਯਮ ਬਣਾਉਂਦੀ ਸੀ । ਜਾਤੀ ਹੀ ਇਹ ਨਿਸ਼ਚਿਤ ਕਰਦੀ ਸੀ ਕਿ ਕਿਹੜੀ ਜਾਤੀ ਦਾ ਵਿਅਕਤੀ ਕਿੰਨੇ ਸਮੇਂ ਲਈ ਸਿੱਖਿਆ ਪ੍ਰਾਪਤ ਕਰੇਗਾ ਅਤੇ ਕਿਹੜੇ-ਕਿਹੜੇ ਨਿਯਮਾਂ ਦੀ ਪਾਲਣਾ ਕਰੇਗਾ । ਇਸ ਤਰ੍ਹਾਂ ਜਾਤੀ ਵਿਵਸਥਾ ਹਰੇਕ ਜਾਤੀ ਦੇ ਮੈਂਬਰਾਂ ਲਈ ਉਸ ਜਾਤੀ ਦੀ ਸਮਾਜਿਕ ਸਥਿਤੀ ਦੇ ਅਨੁਸਾਰ ਉਨ੍ਹਾਂ ਦੀ ਸਿੱਖਿਆ ਦਾ ਪ੍ਰਬੰਧ ਕਰਦੀ ਸੀ ।

7. ਤਕਨੀਕੀ ਭੇਦਾਂ ਨੂੰ ਗੁਪਤ ਰੱਖਣਾ (To preserve technical Secrets) – ਹਰੇਕ ਜਾਤੀ ਦੇ ਕੁਝ ਪਰੰਪਰਾਗਤ ਕੰਮ ਹੁੰਦੇ ਸਨ । ਉਸ ਪਰੰਪਰਾਗਤ ਕੰਮ ਦੇ ਕੁੱਝ ਤਕਨੀਕੀ ਭੇਦ ਵੀ ਹੁੰਦੇ ਸਨ ਜਿਹੜੇ ਸਿਰਫ਼ ਉਸ ਨੂੰ ਕਰਨ ਵਾਲਿਆਂ ਨੂੰ ਹੀ ਪਤਾ ਹੁੰਦੇ ਸਨ । ਇਸ ਤਰ੍ਹਾਂ ਜਦੋਂ ਇਹ ਕੰਮ ਪੀੜੀ ਦਰ ਪੀੜੀ ਹਸਤਾਂਤਰਿਤ ਹੁੰਦੇ ਸਨ ਤਾਂ ਇਹ ਤਕਨੀਕੀ ਭੇਦ ਵੀ ਅਗਲੀ ਪੀੜੀ ਕੋਲ ਚਲੇ ਜਾਂਦੇ ਸਨ । ਕਿਉਂਕਿ ਇਹ ਕੰਮ ਸਿਰਫ਼ ਉਸ ਜਾਤੀ ਨੇ ਕਰਨੇ ਹੁੰਦੇ ਸਨ ਇਸ ਲਈ ਇਹ ਭੇਦ ਵੀ ਜਾਤੀ ਤੱਕ ਹੀ ਰਹਿੰਦੇ ਸਨ । ਇਨ੍ਹਾਂ ਦਾ ਭੇਦ ਨਹੀਂ ਖੁੱਲ੍ਹਦਾ ਸੀ । ਇਸ ਤਰ੍ਹਾਂ ਜਾਤੀ ਤਕਨੀਕੀ ਭੇਦਾਂ ਨੂੰ ਗੁਪਤ ਰੱਖਣ ਦਾ ਵੀ ਕੰਮ ਕਰਦੀ ਸੀ ।

8. ਸਮਾਜਿਕ ਏਕਤਾ (Social Unity) – ਹਿੰਦੂ ਸਮਾਜ ਨੂੰ ਏਕਤਾ ਵਿਚ ਬੰਨ੍ਹ ਕੇ ਰੱਖਣ ਵਿਚ ਜਾਤੀ ਵਿਵਸਥਾ ਨੇ ਕਾਫ਼ੀ ਮਹੱਤਵਪੂਰਨ ਕੰਮ ਕੀਤਾ ਸੀ । ਜਾਤੀ ਵਿਵਸਥਾ ਨੇ ਸਮਾਜ ਨੂੰ ਚਾਰ ਭਾਗਾਂ ਵਿਚ ਵੰਡ ਦਿੱਤਾ ਸੀ ਅਤੇ ਹਰੇਕ ਭਾਗ ਦੇ ਕੰਮ ਵੀ ਵੱਖ-ਵੱਖ ਹੀ ਸਨ ! ਜਿਵੇਂ ਕਿਰਤ ਵੰਡ ਵਿਚ ਕੰਮ ਵੱਖ-ਵੱਖ ਹੁੰਦੇ ਹਨ ਉਸੇ ਤਰ੍ਹਾਂ ਜਾਤੀ ਵਿਵਸਥਾ ਨੇ ਵੀ ਸਾਰਿਆਂ ਨੂੰ ਵੱਖ-ਵੱਖ ਕੰਮ ਦੇ ਦਿੱਤੇ । ਇਸ ਤਰ੍ਹਾਂ ਸਾਰੇ ਭਾਗ ਵੱਖ-ਵੱਖ ਕੰਮ ਕਰਦੇ ਹੋਏ ਵੀ ਇੱਕ ਦੂਜੇ ਦੀ ਮਦਦ ਕਰਦੇ ਅਤੇ ਆਪਸੀ ਜ਼ਰੂਰਤਾਂ ਪੂਰੀਆਂ ਕਰਦੇ ਸਨ । ਇਸ ਕਰਕੇ ਹੀ ਵੱਖ-ਵੱਖ ਸਮੂਹਾਂ ਦੇ ਵਿਚ ਵੰਡੇ ਹੋਣ ਦੇ ਬਾਵਜੂਦ ਵੀ ਸਾਰੇ ਸਮੂਹ ਇਕ ਦੂਜੇ ਨਾਲ ਏਕਤਾ ਵਿਚ ਬੰਨ੍ਹੇ ਰਹਿੰਦੇ ਹਨ ।

9. ਵਿਵਹਾਰ ਉੱਤੇ ਨਿਯੰਤਰਣ (Control on behaviour) – ਜਾਤੀ ਵਿਵਸਥਾ ਨੇ ਹਰੇਕ ਜਾਤੀ ਅਤੇ ਉਸਦੇ ਮੈਂਬਰਾਂ ਲਈ ਨਿਯਮ ਬਣਾਏ ਹੋਏ ਸਨ ਕਿ ਕਿਸ ਵਿਅਕਤੀ ਨੇ ਕਿਸ ਪ੍ਰਕਾਰ ਦਾ ਵਿਵਹਾਰ ਕਰਨਾ ਹੈ । ਜਾਤੀ ਪ੍ਰਥਾ ਦੇ ਨਿਯਮਾਂ ਕਾਰਨ ਹੀ ਵਿਅਕਤੀ ਆਪਣੀਆਂ ਵਿਅਕਤੀਗਤ ਭਾਵਨਾਵਾਂ ਨੂੰ ਨਿਯੰਤਰਣ ਵਿਚ ਰੱਖਦਾ ਸੀ ਅਤੇ ਉਨ੍ਹਾਂ ਨਿਯਮਾਂ ਦੇ ਅਨੁਸਾਰ ਹੀ ਜੀਵਨ ਬਤੀਤ ਕਰਦਾ ਸੀ । ਸਿੱਖਿਆ, ਵਿਆਹ, ਖਾਣ-ਪੀਣ, ਸਮਾਜਿਕ ਸੰਬੰਧਾਂ ਆਦਿ ਵਰਗੇ ਪੱਖਾਂ ਲਈ ਜਾਤੀ ਪ੍ਰਥਾ ਦੇ ਨਿਯਮ ਹੁੰਦੇ ਸਨ ਜਿਸ ਕਾਰਨ ਵਿਅਕਤੀਗਤ ਵਿਵਹਾਰ ਨਿਯੰਤਰਣ ਵਿਚ ਰਹਿੰਦੇ ਸਨ ।

10. ਵਿਆਹ ਸੰਬੰਧੀ ਕੰਮ (Function of Marriage) – ਹਰੇਕ ਜਾਤੀ ਅੰਤਰ ਵਿਆਹੀ ਹੁੰਦੀ ਸੀ ਅਰਥਾਤ ਵਿਅਕਤੀ ਨੂੰ ਆਪਣੀ ਹੀ ਜਾਤੀ ਜਾਂ ਉਪਜਾਤੀ ਦੇ ਅੰਦਰ ਹੀ ਵਿਆਹ ਕਰਵਾਉਣਾ ਪੈਂਦਾ ਸੀ । ਜਾਤੀ ਪ੍ਰਥਾ ਦਾ ਇਹ ਸਭ ਤੋਂ ਮਹੱਤਵਪੂਰਨ ਨਿਯਮ ਸੀ ਕਿ ਵਿਅਕਤੀ ਆਪਣੇ ਕੁੱਲ ਜਾਂ ਪਰਿਵਾਰ ਤੋਂ ਬਾਹਰ ਵਿਆਹ ਕਰਵਾਏਗਾ | ਪਰ ਉਹ ਆਪਣੀ ਜਾਤੀ ਦੇ ਵਿਚ ਹੀ ਵਿਆਹ ਕਰਵਾਏਗਾ । ਜੇਕਰ ਕੋਈ ਆਪਣੀ ਜਾਤੀ ਜਾਂ ਉਪਜਾਤੀ ਤੋਂ ਬਾਹਰ ਵਿਆਹ ਕਰਵਾਉਂਦਾ ਸੀ ਤਾਂ ਉਸ ਨੂੰ ਜਾਤੀ ਤੋਂ ਬਾਹਰ ਕੱਢ ਦਿੱਤਾ ਜਾਂਦਾ ਸੀ । ਇਸ ਤਰ੍ਹਾਂ ਜਾਤੀ ਵਿਅਕਤੀ ਦਾ ਵਿਆਹ ਸੰਬੰਧੀ ਕੰਮ ਵੀ ਪੂਰਾ ਕਰਦੀ ਸੀ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 5.
ਜਾਤੀ ਪ੍ਰਥਾ ਦੇ ਗੁਣਾਂ ਅਤੇ ਔਗੁਣਾਂ ਦਾ ਵਰਣਨ ਕਰੋ ।
ਉੱਤਰ-
ਜਾਤੀ ਆਪਣੇ ਆਪ ਵਿਚ ਇੱਕ ਅਜਿਹਾ ਸਮੂਹ ਹੈ ਜਿਸ ਨੇ ਹਿੰਦੂ ਸਮਾਜ ਅਤੇ ਭਾਰਤ ਵਿਚ ਬਹੁਤ ਮਹੱਤਵਪੂਰਨ ਰੋਲ ਅਦਾ ਕੀਤਾ ਹੈ । ਜਿੰਨੇ ਕੰਮ ਇਕੱਲੀ ਜਾਤੀ ਵਿਵਸਥਾ ਨੇ ਮਿਲ ਕੇ ਕੀਤੇ ਹਨ ਸ਼ਾਇਦ ਉੱਨੇ ਕੰਮ ਹੋਰ ਸਾਰੀਆਂ ਸੰਸਥਾਵਾਂ ਅਤੇ ਵਿਵਸਥਾਵਾਂ ਨੇ ਮਿਲ ਕੇ ਵੀ ਨਹੀਂ ਕੀਤੇ ਹੋਣਗੇ । ਇਸ ਨਾਲ ਅਸੀਂ ਵੇਖਦੇ ਹਾਂ ਕਿ ਜਾਤੀ ਵਿਵਸਥਾ ਦੇ ਬਹੁਤ ਸਾਰੇ ਗੁਣ ਹਨ । ਪਰ ਇਨ੍ਹਾਂ ਗੁਣਾਂ ਦੇ ਨਾਲ-ਨਾਲ ਕੁਝ ਔਗੁਣ ਵੀ ਹਨ ਜਿਨ੍ਹਾਂ ਦਾ ਵਰਣਨ ਹੇਠਾਂ ਦਿੱਤਾ ਜਾ ਰਿਹਾ ਹੈ ।

ਜਾਤ ਵਿਵਸਥਾ ਦੇ ਗੁਣ ਜਾਂ ਲਾਭ (Merits or Advantages of Caste System)

1. ਸਮਾਜਿਕ ਸੁਰੱਖਿਆ ਦੇਣਾ (To Give Social Security) – ਜਾਤੀ ਪ੍ਰਥਾ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਹ ਆਪਣੇ ਮੈਂਬਰਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੀ ਹੈ । ਹਰੇਕ ਜਾਤੀ ਦੇ ਮੈਂਬਰ ਆਪਣੀ ਜਾਤੀ ਦੇ ਮੈਂਬਰਾਂ ਦੀ ਮੱਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ । ਇਸ ਲਈ ਕਿਸੇ ਵਿਅਕਤੀ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ ਕਿ ਜੇਕਰ ਉਨ੍ਹਾਂ ਉੱਪਰ ਕਿਸੇ ਪ੍ਰਕਾਰ ਦੀ ਸਮੱਸਿਆ ਆਵੇਗੀ ਤਾਂ ਉਸਦੀ ਜਾਤੀ ਹਮੇਸ਼ਾਂ ਉਸਦੀ ਮੱਦਦ ਕਰੇਗੀ 1 ਜਾਤੀ ਪ੍ਰਥਾ ਮੈਂਬਰਾਂ ਦੀ ਸਮਾਜਿਕ ਸਥਿਤੀ ਵੀ ਨਿਸ਼ਚਿਤ ਕਰਦੀ ਸੀ ਅਤੇ ਪ੍ਰਤੀਯੋਗਿਤਾ ਦੀ ਸੰਭਾਵਨਾ ਨੂੰ ਵੀ ਘੱਟ ਕਰਦੀ ਸੀ ।

2. ਕੰਮ ਦਾ ਨਿਰਧਾਰਣ (Fixation of Occupation) – ਜਾਤੀ ਵਿਵਸਥਾ ਦਾ ਇੱਕ ਹੋਰ ਗੁਣ ਇਹ ਸੀ ਕਿ ਇਹ ਹਰੇਕ ਵਿਅਕਤੀ ਦੇ ਲਈ ਵਿਸ਼ੇਸ਼ ਕਿੱਤੇ ਜਾਂ ਕੰਮ ਦਾ ਨਿਰਧਾਰਣ ਕਰਦੀ ਸੀ । ਇਹ ਕੰਮ ਉਸਦੇ ਵੰਸ਼ ਦੇ ਅਨੁਸਾਰ ਹੁੰਦਾ ਸੀ ਅਤੇ ਪੀੜ੍ਹੀ ਦਰ ਪੀੜ੍ਹੀ ਇਸ ਦਾ ਹਸਤਾਂਤਰਨ ਹੁੰਦਾ ਰਹਿੰਦਾ ਸੀ । ਹਰੇਕ ਬੱਚੇ ਵਿਚ ਆਪਣੇ ਪਰਿਵਾਰਿਕ ਕੰਮ ਪ੍ਰਤੀ ਗੁਣ ਆਪਣੇ ਆਪ ਹੀ ਪੈਦਾ ਹੋ ਜਾਂਦੇ ਸਨ । ਜਿਸ ਪਰਿਵਾਰ ਵਿਚ ਬੱਚਾ ਪੈਦਾ ਹੁੰਦਾ ਸੀ ਉਸ ਤੋਂ ਕੰਮ ਸੰਬੰਧੀ ਵਾਤਾਵਰਣ ਉਸ ਨੂੰ ਆਪਣੇ ਆਪ ਹੀ ਪ੍ਰਾਪਤ ਹੋ ਜਾਂਦਾ ਸੀ । ਇਸ ਤਰ੍ਹਾਂ ਬਿਨਾਂ ਕਿਸੇ ਰਸਮੀ ਸਿੱਖਿਆ ਦੇ ਵਿਸ਼ੇਸ਼ੀਕਰਨ ਹੋ ਜਾਂਦਾ ਸੀ । ਇਸ ਦੇ ਨਾਲ ਹੀ ਜਾਤੀ ਵਿਵਸਥਾ ਸਮਾਜ ਵਿਚ ਕੰਮ ਲਈ ਹੋਣ ਵਾਲੀ ਪ੍ਰਤੀਯੋਗਿਤਾ ਨੂੰ ਵੀ ਰੋਕਦੀ ਸੀ ਅਤੇ ਆਰਥਿਕ ਸੁਰੱਖਿਆ ਪ੍ਰਦਾਨ ਕਰਦੀ ਸੀ । ਇਸ ਤਰ੍ਹਾਂ ਜਾਤੀ ਵਿਵਸਥਾ ਦਾ ਇਹ ਗੁਣ ਕਾਫ਼ੀ ਮਹੱਤਵਪੂਰਨ ਸੀ ।

3. ਖੂਨ ਦੀ ਸ਼ੁੱਧਤਾ (Purity of Blood) – ਜਾਤੀ ਪ੍ਰਥਾ ਇੱਕ ਅੰਤਰ ਵਿਆਹੀ ਸਮੂਹ ਹੈ। ਅੰਤਰ ਵਿਆਹੀ ਦਾ ਅਰਥ ਹੈ ਕਿ ਵਿਅਕਤੀ ਨੂੰ ਵਿਆਹ ਆਪਣੀ ਜਾਤੀ ਦੇ ਵਿਚ ਹੀ ਕਰਵਾਉਣਾ ਪੈਂਦਾ ਸੀ ਅਤੇ ਜੇਕਰ ਕੋਈ ਇਸ ਨਿਯਮ ਨੂੰ ਨਹੀਂ ਮੰਨਦਾ ਸੀ ਤਾਂ ਉਸ ਨੂੰ ਜਾਤੀ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ । ਅਜਿਹਾ ਕਰਨ ਦਾ ਇਹ ਫ਼ਾਇਦਾ ਹੁੰਦਾ ਸੀ ਕਿ ਬਾਹਰਲੀ ਕਿਸੇ ਜਾਤੀ ਦੇ ਖੂਨ ਨਾਲ ਮੇਲ ਨਹੀਂ ਹੁੰਦਾ ਸੀ ਅਤੇ ਆਪਣੀ ਜਾਤੀ ਦੇ ਖੂਨ ਦੀ ਸ਼ੁੱਧਤਾ ਬਣਾਈ ਰਹਿੰਦੀ ਸੀ । ਇਸ ਤਰ੍ਹਾਂ ਜਾਤੀ ਦਾ ਇੱਕ ਗੁਣ ਇਹ ਵੀ ਸੀ ਕਿ ਇਹ ਖੂਨ ਦੀ ਸ਼ੁੱਧਤਾ ਬਣਾਏ ਰੱਖਣ ਵਿਚ ਮੱਦਦ ਕਰਦੀ ਸੀ ।

4. ਕਿਰਤ ਵੰਡ (Division of Labour) – ਜਾਤੀ ਵਿਵਸਥਾ ਦਾ ਇਕ ਹੋਰ ਮਹੱਤਵਪੂਰਨ ਗੁਣ ਇਹ ਸੀ ਕਿ ਇਹ ਸਾਰੇ ਵਿਅਕਤੀਆਂ ਵਿਚ ਆਪਣੇ ਕਰਤੱਵ ਪ੍ਰਤੀ ਪ੍ਰੇਮ ਵਿਚ ਨਿਸ਼ਠਾ ਦੀ ਭਾਵਨਾ ਪੈਦਾ ਕਰਦੀ ਸੀ । ਛੋਟੀ ਕਿਸਮ ਦੇ ਕੰਮ ਵੀ ਵਿਅਕਤੀ ਆਪਣਾ ਕਰਤੱਵ ਸਮਝ ਕੇ ਚੰਗੀ ਤਰ੍ਹਾਂ ਕਰਦੇ ਸਨ । ਜਾਤੀ ਵਿਵਸਥਾ ਆਪਣੇ ਮੈਂਬਰਾਂ ਦੇ ਵਿਚ ਇਹ ਭਾਵਨਾ ਭਰ ਦਿੰਦੀ ਸੀ ਕਿ ਹਰੇਕ ਮੈਂਬਰ ਨੂੰ ਆਪਣੇ ਪਿਛਲੇ ਜਨਮ ਦੇ ਕੰਮਾਂ ਦੇ ਅਨੁਸਾਰ ਹੀ ਇਸ ਜਨਮ ਵਿਚ ਪੇਸ਼ਾ ਮਿਲਿਆ ਹੈ । ਉਸ ਨੂੰ ਇਹ ਵੀ ਵਿਸ਼ਵਾਸ ਦਿਵਾਇਆ ਜਾਂਦਾ ਸੀ ਕਿ ਵਰਤਮਾਨ ਕਰਤੱਵਾਂ ਨੂੰ ਪੂਰਾ ਕਰਨ ਨਾਲ ਹੀ ਅਗਲੇ ਜਨਮ ਵਿਚ ਉੱਚੀ ਸਥਿਤੀ ਪ੍ਰਾਪਤ ਹੋਵੇਗੀ ।

ਇਸਦਾ ਲਾਭ ਇਹ ਸੀ ਕਿ ਨਿਰਾਸ਼ਾ ਖ਼ਤਮ ਹੋ ਗਈ ਅਤੇ ਸਾਰੇ ਆਪਣਾ ਕੰਮ ਚੰਗੀ ਤਰ੍ਹਾਂ ਕਰਦੇ ਸਨ । ਜਾਤੀ ਵਿਵਸਥਾ ਨੇ ਸਮਾਜ ਨੂੰ ਚਾਰ ਭਾਗਾਂ ਵਿਚ ਵੰਡਿਆ ਹੋਇਆ ਸੀ ਅਤੇ ਇਨ੍ਹਾਂ ਚਾਰਾਂ ਭਾਗਾਂ ਨੂੰ ਆਪਣੇ ਕੰਮਾਂ ਦਾ ਚੰਗੀ ਤਰ੍ਹਾਂ ਪਤਾ ਸੀ । ਇਹ ਸਾਰੇ ਆਪਣੇ ਕੰਮ ਚੰਗੀ ਤਰ੍ਹਾਂ ਕਰਦੇ ਸਨ ਅਤੇ ਸਮੇਂ ਦੇ ਨਾਲ-ਨਾਲ ਆਪਣੇ ਕੰਮ ਦੇ ਭੇਦ ਆਪਣੀ ਅਗਲੀ ਪੀੜੀ ਨੂੰ ਦੇ ਦਿੰਦੇ ਸਨ । ਇਸ ਤਰ੍ਹਾਂ ਸਮਾਜ ਵਿਚ ਕੰਮ ਦੇ ਪ੍ਰਤੀ ਸਥਿਰਤਾ ਰਹਿੰਦੀ ਸੀ ਅਤੇ ਕਿਰਤ ਵੰਡ ਦੇ ਨਾਲ ਵਿਸ਼ੇਸ਼ੀਕਰਨ ਵੀ ਹੋ ਜਾਂਦਾ ਸੀ ।

5. ਸਿੱਖਿਆ ਦੇ ਨਿਯਮ ਬਨਾਉਣਾ (To make rules of Education) – ਜਾਤੀ ਵਿਵਸਥਾ ਦਾ ਇੱਕ ਹੋਰ ਗੁਣ ਸੀ ਕਿ ਇਸਨੇ ਸਿੱਖਿਆ ਲੈਣ ਸੰਬੰਧੀ ਨਿਸ਼ਚਿਤ ਨਿਯਮ ਬਣਾਏ ਹੋਏ ਸਨ ਅਤੇ ਧਰਮ ਨੂੰ ਸਿੱਖਿਆ ਦਾ ਆਧਾਰ ਬਣਾਇਆ ਹੋਇਆ ਸੀ । ਸਿੱਖਿਆ ਵਿਅਕਤੀ ਨੂੰ ਆਤਮ ਨਿਯੰਤਰਣ, ਪੇਸ਼ੇ ਸੰਬੰਧੀ ਜਾਣਕਾਰੀ ਅਤੇ ਅਨੁਸ਼ਾਸਨ ਵਿਚ ਰਹਿਣਾ ਸਿਖਾਉਂਦੀ ਹੈ । ਸਿੱਖਿਆ ਵਿਅਕਤੀ ਨੂੰ ਕੰਮ ਸੰਬੰਧੀ ਅਤੇ ਦੈਨਿਕ ਜੀਵਨ ਸੰਬੰਧੀ ਜਾਣਕਾਰੀ ਵੀ ਦਿੰਦੀ ਹੈ । ਜਾਤੀ ਵਿਵਸਥਾ ਹੀ ਇਹ ਨਿਸ਼ਚਿਤ ਕਰਦੀ ਸੀ ਕਿ ਕਿਸ ਜਾਤੀ ਦੇ ਵਿਅਕਤੀ ਨੇ ਕਿੰਨੀ ਸਿੱਖਿਆ ਲੈਣੀ ਹੈ ਅਤੇ ਕਿਹੜੇ ਨਿਯਮਾਂ ਦਾ ਪਾਲਣ ਕਰਨਾ ਹੈ । ਇਸ ਤਰ੍ਹਾਂ ਜਾਤੀ ਵਿਵਸਥਾ ਹੀ ਹਰੇਕ ਮੈਂਬਰ ਦੇ ਲਈ ਉਸਦੀ ਜਾਤੀ ਦੀ ਸਮਾਜਿਕ ਸਥਿਤੀ ਅਨੁਸਾਰ ਸਿੱਖਿਆ ਦਾ ਪ੍ਰਬੰਧ ਕਰਦੀ ਸੀ ।

6. ਸਮਾਜਿਕ ਏਕਤਾਂ ਨੂੰ ਬਣਾਈ ਰੱਖਣਾ (To maintain social Unity) – ਜਾਤੀ ਵਿਵਸਥਾ ਦਾ ਇੱਕ ਹੋਰ ਗੁਣ ਇਹ ਸੀ ਕਿ ਇਸਨੇ ਹਿੰਦੂ ਸਮਾਜ ਨੂੰ ਏਕਤਾ ਵਿਚ ਬੰਨ ਕੇ ਰੱਖਿਆ । ਜਾਤੀ ਵਿਵਸਥਾ ਨੇ ਸਮਾਜ ਨੂੰ ਚਾਰ ਭਾਗਾਂ ਵਿਚ ਵੰਡ ਦਿੱਤਾ। ਸੀ ਅਤੇ ਹਰੇਕ ਭਾਗ ਨੂੰ ਵੱਖ-ਵੱਖ ਕੰਮ ਦੇ ਦਿੱਤੇ ਸਨ । ਜਿਸ ਤਰ੍ਹਾਂ ਕਿਰਤ ਵੰਡ ਵਿਚ ਹਰ ਕਿਸੇ ਦਾ ਕੰਮ ਵੱਖ-ਵੱਖ ਹੁੰਦਾ ਹੈ ਉਸੇ ਤਰ੍ਹਾਂ ਜਾਤੀ ਵਿਵਸਥਾ ਨੇ ਵੀ ਸਮਾਜ ਵਿੱਚ ਕਿਰਤ ਵੰਡ ਪੈਦਾ ਕਰ ਦਿੱਤੀ ਸੀ । ਇਹ ਸਾਰੇ ਭਾਗ ਵੱਖ-ਵੱਖ ਕੰਮ ਕਰਦੇ ਸਨ ਪਰ ਇੱਕ ਦੂਜੇ ਦੀ ਮੱਦਦ ਵੀ ਕਰਦੇ ਸਨ ਅਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਸਨ । ਇਸ ਤਰ੍ਹਾਂ ਵੱਖ-ਵੱਖ ਸਮੂਹਾਂ ਦੇ ਵਿਚ ਵੰਡੇ ਹੋਣ ਦੇ ਬਾਵਜੂਦ ਵੀ ਸਾਰੇ ਸਮੂਹ ਇਕ ਦੂਜੇ ਨਾਲ ਏਕਤਾ ਵਿਚ ਬੰਨ੍ਹੇ ਰਹਿੰਦੇ ਸਨ ।

7. ਮਾਨਸਿਕ ਸੁਰੱਖਿਆ (Mental Security) – ਜਾਤੀ ਵਿਵਸਥਾ ਦਾ ਇੱਕ ਹੋਰ ਗੁਣ ਇਹ ਸੀ ਕਿ ਜਾਤੀ ਵਲੋਂ ਸਮਾਜਿਕ ਸੁਰੱਖਿਆ ਪ੍ਰਾਪਤ ਹੋਣ ਨਾਲ ਹਰੇਕ ਮੈਂਬਰ ਮਾਨਸਿਕ ਰੂਪ ਨਾਲ ਸੁਰੱਖਿਅਤ ਰਹਿੰਦਾ ਸੀ । ਹਰੇਕ ਵਿਅਕਤੀ ਨੂੰ ਜਾਤੀ ਦੇ ਨਿਯਮਾਂ ਤੋਂ ਇਹ ਪਤਾ ਚੱਲ ਜਾਂਦਾ ਸੀ ਕਿ ਉਸਨੇ ਕਿਸ ਸਮੁਹ ਵਿਚ ਵਿਆਹ ਕਰਨਾ ਹੈ, ਧਾਰਮਿਕ ਯੁੱਗਾਂ ਵਿਚ ਭਾਗ ਲੈਣਾ ਹੈ ਜਾਂ ਕਿਹੜੇ ਵਿਅਕਤੀਆਂ ਨਾਲ ਸਮਾਜਿਕ ਸੰਬੰਧ ਸਥਾਪਿਤ ਕਰਨੇ ਹਨ । ਇਸ ਤਰ੍ਹਾਂ ਜਦੋਂ ਲੋਕਾਂ ਨੂੰ ਕਿੱਤੇ, ਵਿਆਹ, ਸਮੱਸਿਆਵਾਂ ਆਦਿ ਸਮੇਂ ਜਾਤੀ ਵਲੋਂ ਮਦਦ ਦਾ ਭਰੋਸਾ ਹੁੰਦਾ ਸੀ ਤਾਂ ਉਹ ਮਾਨਸਿਕ ਤੌਰ ਉੱਤੇ ਸੁਰੱਖਿਅਤ ਮਹਿਸੂਸ ਕਰਦੇ ਸਨ ।

ਜਾਤੀ ਵਿਵਸਥਾ ਦੇ ਔਗਣ (Demerits of Caste System) – ਚਾਹੇ ਜਾਤੀ ਵਿਵਸਥਾ ਦੇ ਬਹੁਤ ਸਾਰੇ ਗੁਣ ਸਨ ਅਤੇ ਇਸ ਨੇ ਸਮਾਜਿਕ ਏਕਤਾ ਰੱਖਣ ਵਿਚ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਪਰ ਫਿਰ ਵੀ ਇਸ ਵਿਵਸਥਾ ਕਾਰਨ ਸਮਾਜ ਵਿਚ ਕਈ ਬੁਰਾਈਆਂ ਵੀ ਪੈਦਾ ਹੋ ਗਈਆਂ | ਜਾਤੀ ਵਿਵਸਥਾ ਦੇ ਔਗੁਣਾਂ ਦਾ ਵਰਣਨ ਹੇਠ ਲਿਖਿਆ ਹੈ-

1. ਔਰਤਾਂ ਦੀ ਨੀਵੀਂ ਸਥਿਤੀ (Lower Status of Women) – ਜਾਤੀ ਵਿਵਸਥਾ ਦੇ ਕਾਰਨ ਔਰਤਾਂ ਦੀ ਸਮਾਜਿਕ ਸਥਿਤੀ ਨੀਵੀਂ ਹੋ ਗਈ ਸੀ । ਜਾਤੀ ਵਿਵਸਥਾ ਦੇ ਨਿਯੰਤਰਣਾਂ ਦੇ ਕਾਰਨ ਹੀ ਹਿੰਦੂ ਔਰਤਾਂ ਦੀ ਸਥਿਤੀ ਪਰਿਵਾਰ ਵਿਚ ਨੌਕਰਾਣੀ ਤੋਂ ਵੱਧ ਨਹੀਂ ਸੀ । ਜਾਤੀ ਅੰਤਰ ਵਿਆਹੀ ਸਮੂਹ ਸੀ ਜਿਸ ਕਾਰਨ ਲੋਕਾਂ ਨੇ ਆਪਣੀ ਜਾਤੀ ਵਿਚ ਵਰ ਲੱਭਣ ਲਈ ਬਾਲ ਵਿਆਹ ਦਾ ਸਮਰਥਨ ਕੀਤਾ । ਇਸ ਨਾਲ ਬਹੁ ਵਿਆਹ ਅਤੇ ਬੇ-ਮੇਲ ਵਿਆਹ ਨੂੰ ਸਮਰਥਨ ਮਿਲਿਆ । ਕੁਲੀਨ ਵਿਆਹ ਦੀ ਪ੍ਰਥਾ ਨੇ ਵੀ ਬਾਲ ਵਿਆਹ, ਬੇ-ਮੇਲ ਵਿਆਹ, ਬਹੁ-ਵਿਆਹ ਅਤੇ ਦਹੇਜ ਪ੍ਰਥਾ ਵਰਗੀਆਂ ਸਮੱਸਿਆਵਾਂ ਨੂੰ ਜਨਮ ਦਿੱਤਾ । ਔਰਤਾਂ ਸਿਰਫ਼ ਘਰ ਵਿਚ ਹੀ ਕੰਮ ਕਰਦੀਆਂ ਰਹਿੰਦੀਆਂ ਸਨ । ਉਨ੍ਹਾਂ ਨੂੰ ਕਿਸੇ ਪ੍ਰਕਾਰ ਦੇ ਅਧਿਕਾਰ ਨਹੀਂ ਸਨ । ਇਸ ਤਰ੍ਹਾਂ ਔਰਤਾਂ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੀ ਜਾਤੀ ਵਿਵਸਥਾ ਸੀ । ਜਾਤੀ ਵਿਵਸਥਾ ਨੇ ਹੀ ਔਰਤਾਂ ਦੀ ਤਰੱਕੀ ਉੱਤੇ ਪਾਬੰਦੀ ਲਾਈ ਅਤੇ ਬਾਲ ਵਿਆਹ ਉੱਤੇ ਜ਼ੋਰ ਦਿੱਤਾ । ਵਿਧਵਾ ਵਿਆਹ ਨੂੰ ਮੰਜੂਰੀ ਨਾ ਦਿੱਤੀ । ਔਰਤ ਸਿਰਫ਼ ਪਰਿਵਾਰ ਦੀ ਸੇਵਾ ਕਰਨ ਵਾਸਤੇ ਹੀ ਰਹਿ ਗਈ ਸੀ ।

2. ਛੂਤਛਾਤ (Untouchability) – ਛੂਤ-ਛਾਤ ਵਰਗੀ ਸਮੱਸਿਆ ਦਾ ਜਨਮ ਵੀ ਜਾਤੀ ਪ੍ਰਥਾ ਦੀ ਵੰਡ ਦੀ ਨੀਤੀ ਦੇ ਕਾਰਨ ਹੀ ਹੋਇਆ ਸੀ । ਕੁੱਲ ਜਨਸੰਖਿਆ ਦੇ ਬਹੁਤ ਵੱਡੇ ਭਾਗ ਨੂੰ ਅਪਵਿੱਤਰ ਮੰਨ ਕੇ ਇਸ ਲਈ ਅਪਮਾਨਿਤ ਕੀਤਾ ਜਾਂਦਾ ਸੀ ਕਿਉਂਕਿ ਉਹ ਜਿਹੜਾ ਕੰਮ ਕਰਦੇ ਸਨ ਉਸਨੂੰ ਅਪਵਿੱਤਰ ਮੰਨਿਆ ਜਾਂਦਾ ਸੀ । ਉਨ੍ਹਾਂ ਦੀ ਸਥਿਤੀ ਬਹੁਤ ਮਾੜੀ ਸੀ ਅਤੇ ਉਨ੍ਹਾਂ ਉੱਪਰ ਬਹੁਤ ਸਾਰੇ ਪ੍ਰਤੀਬੰਧ ਲੱਗੇ ਹੋਏ ਸਨ ।ਉਹ ਆਰਥਿਕ ਖੇਤਰ ਵਿਚ ਭਾਗ ਨਹੀਂ ਲੈ ਸਕਦੇ ਸਨ । ਇਸ ਤਰ੍ਹਾਂ ਜਾਤੀ ਵਿਵਸਥਾ ਦੇ ਕਾਰਨ ਜਨਸੰਖਿਆ ਦਾ ਇੱਕ ਵੱਡਾ ਭਾਗ ਸਮਾਜ ਉੱਤੇ ਬੋਝ ਬਣ ਕੇ ਰਹਿ ਗਿਆ ਸੀ । ਇਸੇ ਕਾਰਨ ਸਮਾਜ ਵਿਚ ਗ਼ਰੀਬੀ ਆ ਗਈ । ਵੱਖ-ਵੱਖ ਜਾਤਾਂ ਵਿਚ ਇਕ-ਦੂਜੇ ਪ੍ਰਤੀ ਨਫ਼ਰਤ ਪੈਦਾ ਹੋ ਗਈ ਅਤੇ ਜਾਤੀਵਾਦ ਵਰਗੀ ਸਮੱਸਿਆ ਸਾਡੇ ਸਾਹਮਣੇ ਆਈ ।

3. ਜਾਤੀਵਾਦ (Casteism) – ਜਾਤੀ ਵਿਵਸਥਾ ਕਾਰਨ ਹੀ ਲੋਕਾਂ ਦੀ ਮਨੋਵਿਤੀ ਵੀ ਛੋਟੀ ਹੋ ਗਈ । ਲੋਕ ਵਿਆਹ ਸੰਬੰਧਾਂ ਲਈ ਅਤੇ ਹੋਰ ਸਮਾਜਿਕ ਸੰਬੰਧਾਂ ਦੇ ਲਈ ਜਾਤੀ ਦੇ ਨਿਯਮਾਂ ਉੱਤੇ ਨਿਰਭਰ ਹੁੰਦੇ ਸਨ । ਜਿਸ ਕਾਰਨ ਜਾਤੀਵਾਦ ਦੀ ਭਾਵਨਾ ਵੱਧ ਗਈ । ਉੱਚੀ ਅਤੇ ਨਿਮਨ ਸਥਿਤੀ ਦੇ ਕਾਰਨ ਲੋਕਾਂ ਵਿਚ ਗਰਵ ਅਤੇ ਹੀਨਤਾ ਦੀ ਭਾਵਨਾ ਪੈਦਾ ਹੋ ਗਈ । ਪਵਿੱਤਰ ਅਤੇ ਅਪਵਿੱਤਰ ਦੀ ਧਾਰਣਾਂ ਨੇ ਉਨ੍ਹਾਂ ਵਿਚ ਦੂਰੀਆਂ ਪੈਦਾ ਕਰ ਦਿੱਤੀਆਂ । ਇਸੇ ਕਰਕੇ ਸਾਡੇ ਦੇਸ਼ ਵਿਚ ਜਾਤੀਵਾਦ ਦੀ ਸਮੱਸਿਆ ਸਾਹਮਣੇ ਆਈ । ਜਾਤੀਵਾਦ ਕਾਰਨ ਲੋਕ ਆਪਣੇ ਦੇਸ਼ ਦੇ ਬਾਰੇ ਨਹੀਂ ਸੋਚਦੇ ਤੇ ਇਸ ਸਮੱਸਿਆ ਨੂੰ ਵਧਾਉਂਦੇ ਹਨ ।

4. ਸੰਸਕ੍ਰਿਤਕ ਸੰਘਰਸ਼ (Cultural Conflict) – ਜਾਤੀ ਇੱਕ ਬੰਦ ਸਮੂਹ ਹੈ ਅਤੇ ਵੱਖ-ਵੱਖ ਜਾਤਾਂ ਵਿਚ ਇਕ-ਦੂਜੇ ਨਾਲ ਸੰਬੰਧ ਰੱਖਣ ਉੱਤੇ ਪ੍ਰਤੀਬੰਧ ਹੁੰਦੇ ਸਨ । ਇਸ ਵਿਚ ਸਾਰੀਆਂ ਜਾਤਾਂ ਦੇ ਰਹਿਣ ਸਹਿਣ ਦੇ ਢੰਗ ਵੱਖ-ਵੱਖ ਸਨ : ਇਸ ਸਮਾਜਿਕ ਅਲੱਗਪਣ ਨੇ ਸੰਸਕ੍ਰਿਤਕ ਸੰਘਰਸ਼ ਦੀ ਸਮੱਸਿਆ ਨੂੰ ਜਨਮ ਦਿੱਤਾ । ਵੱਖ-ਵੱਖ ਜਾਤਾਂ ਵੱਖ-ਵੱਖ ਸੰਸਕ੍ਰਿਤਕ ਸਮੂਹਾਂ ਵਿਚ ਵੰਡੀਆਂ ਗਈਆਂ । ਇਨ੍ਹਾਂ ਸਮੂਹਾਂ ਵਿਚ ਕਈ ਪ੍ਰਕਾਰ ਦੇ ਸੰਘਰਸ਼ ਵੇਖਣ ਨੂੰ ਮਿਲਦੇ ਸਨ । ਕੁੱਝ ਜਾਤਾਂ ਆਪਣੀ ਸੰਸਕ੍ਰਿਤੀ ਨੂੰ ਉੱਚਾ ਮੰਨਦੀਆਂ ਸਨ ਜਿਸ ਕਾਰਨ ਉਹ ਹੋਰ ਸਮੂਹਾਂ ਤੋਂ ਦੂਰੀ ਬਣਾ ਕੇ ਰੱਖਦੀਆਂ ਸਨ । ਇਸ ਕਾਰਨ ਉਨ੍ਹਾਂ ਵਿਚ ਸੰਘਰਸ਼ ਦੇ ਮੌਕੇ ਪੈਦਾ ਹੁੰਦੇ ਰਹਿੰਦੇ ਸਨ ।

5. ਸਮਾਜਿਕ ਗਤੀਸ਼ੀਲਤਾ ਨੂੰ ਰੋਕਣਾ (To stop social mobility) – ਜਾਤੀ ਵਿਵਸਥਾ ਵਿਚ ਸਥਿਤੀ ਦੀ ਵੰਡ ਜਨਮ ਦੇ ਆਧਾਰ ਉੱਤੇ ਹੁੰਦੀ ਸੀ ! ਕੋਈ ਵੀ ਵਿਅਕਤੀ ਆਪਣੀ ਜਾਤੀ ਬਦਲ ਨਹੀਂ ਸਕਦਾ ਸੀ । ਹਰੇਕ ਮੈਂਬਰ ਨੂੰ ਆਪਣੀ ਸਮਾਜਿਕ ਸਥਿਤੀ ਬਾਰੇ ਪਤਾ ਹੁੰਦਾ ਸੀ ਕਿ ਇਹ ਬਦਲ ਨਹੀਂ ਸਕਦੀ, ਇਸੇ ਤਰ੍ਹਾਂ ਹੀ ਰਹੇਗੀ । ਇਸ ਭਾਵਨਾ ਨੇ ਆਲਸ ਨੂੰ ਵਧਾਇਆ । ਇਸ ਵਿਵਸਥਾ ਵਿਚ ਉਹ ਪ੍ਰੇਰਣਾ ਨਹੀਂ ਹੁੰਦੀ ਸੀ ਜਿਸ ਵਿਚ ਲੋਕ ਵੱਧ ਮਿਹਨਤ ਕਰਨ ਲਈ ਪ੍ਰੇਰਿਤ ਹੁੰਦੇ ਸਨ ਕਿਉਂਕਿ ਉਹ ਮਿਹਨਤ ਨਾਲ ਵੀ ਆਪਣੀ ਸਮਾਜਿਕ ਸਥਿਤੀ ਨਹੀਂ ਬਦਲ ਸਕਦੇ ਸਨ । ਇਹ ਗੱਲ ਆਰਥਿਕ ਪ੍ਰਗਤੀ ਵਿਚ ਵੀ ਰੁਕਾਵਟ ਬਣਦੀ ਸੀ । ਯੋਗਤਾ ਹੋਣ ਦੇ ਬਾਵਜੂਦ ਵੀ ਲੋਕ ਨਵੀਂ ਕਾਢ ਨਹੀਂ ਕੱਢ ਸਕਦੇ ਸਨ ਕਿਉਂਕਿ ਉਨ੍ਹਾਂ ਨੂੰ ਆਪਣਾ ਪੈਤਿਕ ਕੰਮ ਅਪਨਾਉਣਾ ਪੈਂਦਾ ਸੀ । ਪਵਿੱਤਰਤਾ ਅਤੇ ਅਪਵਿੱਤਰਤਾ ਦੀ ਧਾਰਨਾ ਦੇ ਕਾਰਨ ਭਾਰਤ ਵਿਚ ਕਈ ਪ੍ਰਕਾਰ ਦੇ ਉਦਯੋਗ ਧੰਦੇ ਇਸੇ ਕਰਕੇ ਪਿਛੜੇ ਹੋਏ ਸਨ ਕਿਉਂਕਿ ਜਾਤੀ ਵਿਵਸਥਾ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦੀ ਸੀ ।

6. ਕਾਰਜ ਕੁਸ਼ਲਤਾ ਵਿਚ ਰੁਕਾਵਟ (Obstacle in efficiency) – ਪ੍ਰਾਚੀਨ ਸਮਿਆਂ ਵਿਚ ਵਿਅਕਤੀਆਂ ਵਿਚ ਕਾਰਜ ਕੁਸ਼ਲਤਾ ਵਿਚ ਕਮੀ ਹੋਣ ਦਾ ਮੁੱਖ ਕਾਰਨ ਜਾਤੀ ਵਿਵਸਥਾ ਅਤੇ ਜਾਤੀ ਦਾ ਨਿਯੰਤਰਣ ਸੀ । ਸਾਰੀਆਂ ਜਾਤਾਂ ਦੇ ਮੈਂਬਰ ਇੱਕ-ਦੂਜੇ ਨਾਲ ਮਿਲ ਕੇ ਕੰਮ ਨਹੀਂ ਕਰਦੇ ਸਨ ਬਲਕਿ ਇੱਕ-ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ । ਇਸਦੇ ਨਾਲ ਹੀ ਜਾਤਾਂ ਧਾਰਮਿਕ ਸੰਸਕਾਰਾਂ ਉੱਤੇ ਇੰਨਾ ਜ਼ੋਰ ਦਿੰਦੀਆਂ ਸਨ ਕਿ ਲੋਕਾਂ ਦਾ ਜ਼ਿਆਦਾਤਰ ਸਮਾਂ ਇਨ੍ਹਾਂ ਸੰਸਕਾਰਾਂ ਨੂੰ ਪੂਰਾ ਕਰਨ ਵਿਚ ਹੀ ਲੱਗ ਜਾਂਦਾ ਸੀ । ਜਾਤਾਂ ਵਿਚ ਕਿੱਤਾ ਵੰਸ਼ ਦੇ ਅਨੁਸਾਰ ਹੁੰਦਾ ਸੀ ਅਤੇ ਲੋਕਾਂ ਨੂੰ ਆਪਣਾ ਪਰੰਪਰਾਗਤ ਪੇਸ਼ਾ ਅਪਨਾਉਣਾ ਹੀ ਪੈਂਦਾ ਸੀ ਚਾਹੇ ਉਨ੍ਹਾਂ ਵਿਚ ਉਸ ਕੰਮ ਨੂੰ ਕਰਨ ਦੀ ਯੋਗਤਾ ਹੁੰਦੀ ਸੀ ਜਾਂ ਨਹੀਂ । ਇਸ ਕਾਰਨ ਉਨ੍ਹਾਂ ਵਿਚ ਕੰਮ ਪ੍ਰਤੀ ਉਦਾਸੀਨਤਾ ਆ ਜਾਂਦੀ ਸੀ ।

7. ਜਾਤੀ ਵਿਵਸਥਾ ਅਤੇ ਪ੍ਰਜਾਤੰਤਰ (Caste system and democracy)-ਜਾਤੀ ਪ੍ਰਥਾ ਆਧੁਨਿਕ ਪ੍ਰਜਾਤੰਤਰੀ ਸ਼ਾਸਨ ਦੇ ਵਿਰੁੱਧ ਹੈ । ਸਮਾਨਤਾ, ਸੁਤੰਤਰਤਾ ਅਤੇ ਸਮਾਜਿਕ ਚੇਤਨਾ ਪ੍ਰਜਾਤੰਤਰ ਦੇ ਤਿੰਨ ਆਧਾਰ ਹਨ ਪਰ ਜਾਤੀ ਵਿਵਸਥਾ ਇਨ੍ਹਾਂ ਸਿਧਾਂਤਾਂ ਦੇ ਵਿਰੁੱਧ ਜਾ ਕੇ ਕਿਸਮਤ ਦੇ ਸਹਾਰੇ ਰਹਿਣ ਵਾਲੇ ਸਮਾਜ ਦਾ ਨਿਰਮਾਣ ਕਰਦੀ ਸੀ । ਇਹ ਵਿਵਸਥਾ ਅਸਮਾਨਤਾ ਉੱਤੇ ਆਧਾਰਿਤ ਸੀ । ਜਾਤੀ ਵਿਅਕਤੀ ਨੂੰ ਆਪਣੇ ਨਿਯਮਾਂ ਦੇ ਅਨੁਸਾਰ ਜੀਵਨ ਜੀਣ ਦਾ ਹੁਕਮ ਦਿੰਦੀ ਸੀ ਜੋ ਕਿ ਪ੍ਰਜਾਤੰਤਰੀ ਸਿਧਾਂਤਾਂ ਦੇ ਵਿਰੁੱਧ ਹੈ । ਕੁੱਝ ਜਾਤਾਂ ਉੱਤੇ ਬਹੁਤ ਸਾਰੇ ਪ੍ਰਤੀਬੰਧ ਲਗਾ ਦਿੱਤੇ ਗਏ ਸਨ ਜਿਸ ਨਾਲ ਯੋਗਤਾ ਹੁੰਦੇ ਹੋਏ ਵੀ ਉਹ ਸਮਾਜ ਵਿਚ ਉੱਪਰ ਨਹੀਂ ਉਠ ਸਕਦੇ ਸਨ । ਇਨ੍ਹਾਂ ਲੋਕਾਂ ਦੀ ਸਥਿਤੀ ਨੌਕਰਾਂ ਵਰਗੀ ਹੁੰਦੀ ਸੀ ਜੋ ਕਿ ਪ੍ਰਜਾਤੰਤਰ ਦੇ ਸਮਾਨਤਾ ਦੇ ਸਿਧਾਂਤ ਦੇ ਵਿਰੁੱਧ ਹੈ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 6.
ਜਾਤੀ ਪ੍ਰਥਾ ਵਿਚ ਕੀ ਪਰਿਵਰਤਨ ਆ ਰਹੇ ਹਨ ? ਵਰਣਨ ਕਰੋ ।
ਉੱਤਰ-
ਪ੍ਰਾਚੀਨ ਸਮੇਂ ਤੋਂ ਹੀ ਜਾਤੀ ਪ੍ਰਥਾ ਭਾਰਤੀ ਸਮਾਜ ਦਾ ਮਹੱਤਵਪੂਰਨ ਆਧਾਰ ਰਹੀ ਹੈ । ਬਹੁਤ ਸਾਰੀਆਂ ਸੰਸਥਾਵਾਂ ਉਤਪੰਨ ਹੋਈਆਂ ਅਤੇ ਹੌਲੀ-ਹੌਲੀ ਖ਼ਤਮ ਹੋ ਗਈਆਂ ਪਰ ਜਾਤੀ ਪ੍ਰਥਾ ਦਾ ਮਹੱਤਵ ਘੱਟ ਨਾ ਹੋਇਆ । ਇਸ ਦਾ ਪ੍ਰਭਾਵ ਉਸੇ ਤਰ੍ਹਾਂ ਹੀ ਕਾਇਮ ਰਿਹਾ | ਪਰ ਅੰਗਰੇਜ਼ਾਂ ਦੇ ਭਾਰਤ ਆਉਣ ਨਾਲ ਇਸ ਦੇ ਪ੍ਰਭਾਵ ਵਿਚ ਕਮੀ ਆਉਣੀ ਸ਼ੁਰੂ ਹੋ ਗਈ । ਇਸ ਦੇ ਨਾਲ-ਨਾਲ ਹੋਰ ਕਾਰਕਾਂ ਨੇ ਵੀ ਇਸ ਦਾ ਪ੍ਰਭਾਵ ਘਟਾਉਣ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਜਿਵੇਂ ਕਿ ਸ਼ਹਿਰੀਕਰਨ, ਪੱਛਮੀ ਸਿੱਖਿਆ ਦਾ ਪ੍ਰਸਾਰ, ਪੱਛਮੀਕਰਨ, ਸਰਕਾਰੀ ਕੋਸ਼ਿਸ਼ਾਂ, ਸਮਾਜ ਸੁਧਾਰਕ ਲਹਿਰਾਂ ਆਦਿ । ਬਹੁਤ ਸਾਰੇ ਕਾਰਕਾਂ ਦੇ ਕਾਰਨ ਜਾਤੀ ਵਿਵਸਥਾ ਵਿਚ ਕਈ ਪਰਿਵਰਤਨ ਆਏ ਅਤੇ ਇਨ੍ਹਾਂ ਪਰਿਵਰਤਨਾਂ ਦਾ ਵਰਣਨ ਇਸ ਪ੍ਰਕਾਰ ਹੈ-

1. ਛੂਤਛਾਤ ਦੇ ਭੇਦ-ਭਾਵ ਦਾ ਖ਼ਾਤਮਾ (Abolition of discrimination of Untouchability) – ਪ੍ਰਾਚੀਨ ਸਮੇਂ ਤੋਂ ਹੀ ਸਾਡੇ ਦੇਸ਼ ਵਿਚ ਛੂਤ-ਛਾਤ ਦੀ ਪ੍ਰਥਾ ਚਲੀ ਆ ਰਹੀ ਸੀ ਜਿਸ ਅਨੁਸਾਰ ਕੁਝ ਵਿਸ਼ੇਸ਼ ਜਾਤਾਂ ਨੂੰ ਹੋਰ ਜਾਤਾਂ ਨੂੰ ਛੂਹਣ ਦੀ ਮਨਾਹੀ ਸੀ । ਪਰ ਅਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ 1955 ਵਿਚ ਛੂਤ-ਛਾਤ ਅਪਰਾਧ ਐਕਟ (Untouchability Offence Act) ਪਾਸ ਕੀਤਾ । ਇਸ ਕਾਨੂੰਨ ਦੇ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਅਛੂਤ ਕਹਿਣਾ ਅਪਰਾਧ ਘੋਸ਼ਿਤ ਕਰ ਦਿੱਤਾ ਗਿਆ । ਹੁਣ ਕੋਈ ਵੀ ਕਿਸੇ ਨੂੰ ਕਿਸੇ ਸਥਾਨ ਉੱਤੇ ਜਾਣ ਤੋਂ ਰੋਕ ਨਹੀਂ ਸਕਦਾ, ਮੰਦਰ, ਮਾਰਕੀਟ ਆਦਿ ਵਿਚ ਜਾਣ ਦੀ ਪੂਰੀ ਛੂਟ ਹੈ ਅਤੇ ਖੂਹਾਂ ਤੋਂ ਪਾਣੀ ਭਰਨ ਦੀ ਪੂਰੀ ਛੂਟ ਹੈ ।

ਜੇਕਰ ਕੋਈ ਕਿਸੇ ਨੂੰ ਅਜਿਹਾ ਕਰਨ ਤੋਂ ਰੋਕੇਗਾ ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ । ਕੁੱਝ ਜਾਤਾਂ ਦੀ ਸਮਾਜਿਕ ਸਥਿਤੀ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਲਈ ਰਾਖਵੇਂਕਰਨ ਦੀ ਨੀਤੀ ਅਪਣਾਈ ਗਈ । ਇਸ ਨੀਤੀ ਦੇ ਅਨੁਸਾਰ ਅਨੁਸੂਚਿਤ ਜਾਤੀਆਂ/ਜਨਜਾਤੀਆਂ, ਉ. ਬੀ. ਸੀ. ਵਰਗਾਂ ਲਈ ਵਿੱਦਿਅਕ ਸੰਸਥਾਵਾਂ ਅਤੇ ਨੌਕਰੀਆਂ ਵਿਚ ਕੁੱਝ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਤਾਂਕਿ ਉਹ ਪੜ੍ਹ ਲਿਖ ਕੇ ਅਤੇ ਨੌਕਰੀਆਂ ਕਰਕੇ ਆਪਣੀ ਸਮਾਜਿਕ ਸਥਿਤੀ ਨੂੰ ਉੱਚਾ ਚੁੱਕ ਸਕਣ । ਇਨ੍ਹਾਂ ਕੋਸ਼ਿਸ਼ਾਂ ਦੇ ਕਾਰਨ ਅੱਜ-ਕੱਲ੍ਹ ਜਾਤੀ ਪ੍ਰਥਾ ਦਾ ਪ੍ਰਭਾਵ ਲਗਭਗ ਖ਼ਤਮ ਹੀ ਹੋ ਗਿਆ ਹੈ । ਸਾਰੀਆਂ ਜਾਤਾਂ ਦੇ ਲੋਕ ਮਿਲ-ਜੁਲ ਕੇ ਕੰਮ ਕਰਦੇ ਹਨ । ਇਨ੍ਹਾਂ ਲੋਕਾਂ ਨੂੰ ਆਰਥਿਕ ਮੱਦਦ ਵੀ ਦਿੱਤੀ ਜਾਂਦੀ ਹੈ ਤਾਂਕਿ ਇਹ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਸਕਣ । ਇਸ ਤਰ੍ਹਾਂ ਸਰਕਾਰੀ ਕੋਸ਼ਿਸ਼ਾਂ ਕਾਰਨ ਸਮਾਜ ਵਿਚੋਂ ਛੂਤ-ਛਾਤ ਦੀ ਭਾਵਨਾਂ ਤਾਂ ਖ਼ਤਮ ਹੀ ਹੋ ਗਈ ਹੈ ।

2. ਜਾਤੀ ਸੰਸਤਰਣ ਦਾ ਖ਼ਾਤਮਾਂ (End of caste hierarchy) – ਪ੍ਰਾਚੀਨ ਸਮੇਂ ਵਿਚ ਵੱਖ-ਵੱਖ ਜਾਤੀਆਂ ਵਿਚ ਇੱਕ ਵਿਸ਼ੇਸ਼ ਪਦਮ ਜਾਂ ਸੰਸਕਰਣ ਵੇਖਣ ਨੂੰ ਮਿਲਦਾ ਸੀ ਜਿਸ ਅਨੁਸਾਰ ਹਰੇਕ ਜਾਤੀ ਦੀ ਸਮਾਜਿਕ ਸਥਿਤੀ ਨਿਸ਼ਚਿਤ ਹੁੰਦੀ ਸੀ । ਪਰ ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਬਾਅਦ ਇਸ ਜਾਤੀ ਸੰਸਤਰਣ ਵਿਚ ਕਮੀ ਆਉਣੀ ਸ਼ੁਰੂ ਹੋ ਗਈ | ਅੰਗਰੇਜ਼ ਆਪਣੇ ਨਾਲ ਕਈ ਪ੍ਰਕ੍ਰਿਆਵਾਂ ਵੀ ਲੈ ਕੇ ਆਏ ਜਿਵੇਂ ਕਿ ਉਦਯੋਗੀਕਰਨ, ਸ਼ਹਿਰੀਕਰਨ, ਪੱਛਮੀਕਰਨ, ਆਧੁਨਿਕੀਕਰਨ ਆਦਿ । ਇਨ੍ਹਾਂ ਕ੍ਰਿਆਵਾਂ ਕਾਰਨ ਲੋਕ ਇੱਕ-ਦੂਜੇ ਦੇ ਨੇੜੇ ਆਉਣ ਲੱਗੇ ਅਤੇ ਉਨ੍ਹਾਂ ਵਿਚ ਜਾਤੀ ਵਾਲੇ ਭੇਦ-ਭਾਵ ਖ਼ਤਮ ਹੋਣ ਲੱਗ ਪਏ । ਸਮਾਜਿਕ ਸੰਸਤਰਣ ਵਿਚ ਹੇਠਲੇ ਸਥਾਨ ਵਾਲੀਆਂ ਜਾਤਾਂ ਦੀ ਸਮਾਜਿਕ ਸਥਿਤੀ ਉੱਪਰ ਉੱਠਣੀ ਸ਼ੁਰੂ ਹੋ ਗਈ । ਸਰਕਾਰ ਨੇ ਕਾਨੂੰਨ ਬਣਾ ਕੇ ਅੰਤਰ ਜਾਤੀ ਵਿਆਹਾਂ ਨੂੰ ਮਾਨਤਾ ਦੇ ਦਿੱਤੀ ਜਿਸ ਨਾਲ ਵੱਖ-ਵੱਖ ਜਾਤਾਂ ਇੱਕ ਦੂਜੇ ਦੇ ਹੋਰ ਨੇੜੇ ਆ ਗਈਆਂ । ਅੱਜ-ਕੱਲ੍ਹ ਜਾਤੀ ਵਿਵਸਥਾ ਦਾ ਸਥਾਨ ਵਰਗ ਵਿਵਸਥਾ ਨੇ ਲੈ ਲਿਆ ਹੈ ਜਿਸ ਅਨੁਸਾਰ ਵਿਅਕਤੀ ਦੀ ਸਮਾਜਿਕ ਸਥਿਤੀ ਉਸਦੇ ਜਨਮ ਉੱਤੇ ਨਹੀਂ ਬਲਕਿ ਉਸਦੀ ਵਿਅਕਤੀਗਤ ਯੋਗਤਾ ਉੱਤੇ ਨਿਰਭਰ ਕਰਦੀ ਹੈ । ਇਸ ਤਰ੍ਹਾਂ ਅੱਜ ਦੇ ਆਧੁਨਿਕ ਸਮੇਂ ਵਿਚ ਜਾਤੀ ਸੰਸਕਰਣ ਦਾ ਲਗਪਗ ਖ਼ਾਤਮਾ ਹੀ ਹੋ ਗਿਆ ਹੈ ।

3. ਖਾਣ-ਪੀਣ ਦੀਆਂ ਪਾਬੰਦੀਆਂ ਦਾ ਖ਼ਾਤਮਾ (End of restrictions related to feeding) – ਪੁਰਾਣੇ ਸਮਿਆਂ ਵਿਚ ਜਾਤੀ ਵਿਵਸਥਾ ਨੇ ਵੱਖ-ਵੱਖ ਜਾਤੀਆਂ ਦੇ ਵਿਚਕਾਰ ਖਾਣ-ਪੀਣ ਦੇ ਸੰਬੰਧਾਂ ਉੱਤੇ ਪਾਬੰਦੀਆਂ ਲਗਾਈਆਂ ਹੋਈਆਂ ਸਨ ਕਿ ਕਿਸ ਜਾਤੀ ਨਾਲ ਇਸ ਪ੍ਰਕਾਰ ਦੇ ਸੰਬੰਧ ਰੱਖਣੇ ਹਨ ਜਾਂ ਨਹੀਂ । ਪਰ ਅੱਜ-ਕੱਲ੍ਹ ਦੇ ਸਮੇਂ ਵਿਚ ਜਾਤੀ ਪ੍ਰਥਾ ਦੀਆਂ ਇਸ ਪ੍ਰਕਾਰ ਦੀਆਂ ਪਾਬੰਦੀਆਂ ਦੀ ਪਾਲਣਾ ਕਰਨਾ ਸੰਭਵ ਨਹੀਂ ਹੈ । ਉਦਯੋਗੀਕਰਨ ਦੇ ਵਧਣ ਕਾਰਨ ਫ਼ੈਕਟਰੀਆਂ ਵਿਚ ਸਾਰੇ ਮਿਲ ਕੇ ਕੰਮ ਕਰਦੇ ਹਨ ਅਤੇ ਇਕੱਠੇ ਮਿਲ ਕੇ ਖਾਂਦੇ ਹਨ । ਉਹ ਇੱਕ ਦੂਜੇ ਤੋਂ ਇਹ ਨਹੀਂ ਪੁੱਛਦੇ ਕਿ ਉਹ ਕਿਸ ਜਾਤੀ ਦਾ ਹੈ | ਸ਼ਹਿਰੀਕਰਨ ਦੇ ਕਾਰਨ ਵੱਖ-ਵੱਖ ਜਾਤਾਂ ਦੇ ਲੋਕ ਇੱਕ ਦੂਜੇ ਦੇ ਸੰਪਰਕ ਵਿਚ ਆਏ ਅਤੇ ਉਨ੍ਹਾਂ ਨੇ ਖਾਣ-ਪੀਣ ਸੰਬੰਧੀ ਪਾਬੰਦੀਆਂ ਨੂੰ ਮੰਨਣਾ ਤਾਂ ਬਿਲਕੁਲ ਹੀ ਛੱਡ ਦਿੱਤਾ | ਅਸੀਂ ਹੋਟਲਾਂ ਵਿਚ ਰੋਟੀ ਖਾਣ ਜਾਂਦੇ ਹਾਂ ਜਾਂ ਬਾਹਰੋਂ ਕੁੱਝ ਖਾਣ ਲਈ ਲਿਆਉਂਦੇ ਹਾਂ ਤਾਂ ਅਸੀਂ ਇਹ ਨਹੀਂ ਪੁੱਛਦੇ ਕਿ ਖਾਣਾ ਕਿਸ ਜਾਤੀ ਦੇ ਵਿਅਕਤੀ ਨੇ ਬਣਾਇਆ ਹੈ । ਇਸ ਤਰ੍ਹਾਂ ਆਧੁਨਿਕ ਸਮੇਂ ਵਿਚ ਜਾਤੀ ਪ੍ਰਥਾ ਦੀਆਂ ਖਾਣ-ਪੀਣ ਦੀਆਂ ਪਾਬੰਦੀਆਂ ਤਾਂ ਖ਼ਤਮ ਹੀ ਹੋ ਗਈਆਂ ਹਨ ।

4. ਉੱਚੀਆਂ ਜਾਤਾਂ ਦੀ ਉੱਚਤਾ ਵਿਚ ਕਮੀ (Decline in upper status of upper castes) – ਪ੍ਰਾਚੀਨ ਭਾਰਤੀ ਸਮਾਜ ਕਈ ਜਾਤਾਂ ਵਿਚ ਵੰਡਿਆ ਹੋਇਆ ਸੀ ਅਤੇ ਜਾਤਾਂ ਦੇ ਸੰਸਕਰਣ ਵਿਚ ਕੁੱਝ ਜਾਤਾਂ ਦੀ ਸਥਿਤੀ ਉੱਚੀ ਅਤੇ ਕੁੱਝ ਜਾਤਾਂ ਦੀ ਸਥਿਤੀ ਨਿਮਨ ਹੁੰਦੀ ਸੀ । ਅੰਗਰੇਜ਼ਾਂ ਦੇ ਭਾਰਤ ਆਉਣ ਤੋਂ ਬਾਅਦ ਇਸ ਸੰਸਕਰਣ ਵਿਚ ਪਰਿਵਰਤਨ ਆਉਣਾ ਸ਼ੁਰੂ ਹੋ ਗਿਆ | ਅੰਗਰੇਜ਼ੀ ਸਰਕਾਰ ਨੇ ਜਾਤੀ ਪ੍ਰਥਾ ਵੱਲ ਕੋਈ ਧਿਆਨ ਨਾਂ ਦਿੱਤਾ ਬਲਕਿ ਉਨ੍ਹਾਂ ਨੇ ਸਾਰਿਆਂ ਨੂੰ ਭਾਰਤੀ ਹੀ ਸਮਝਿਆ ਅਤੇ ਸਾਰਿਆਂ ਨਾਲ ਸਮਾਨਤਾ ਵਾਲਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ।

ਉਨ੍ਹਾਂ ਨੇ ਇੱਥੇ ਪੱਛਮੀ ਸਿੱਖਿਆ ਦੀ ਸ਼ੁਰੂਆਤ ਕੀਤੀ ਜਿਸ ਦਾ ਆਧਾਰ ਧਾਰਮਿਕ ਨਹੀਂ ਬਲਕਿ ਵਿਗਿਆਨ ਸੀ । ਉਨ੍ਹਾਂ ਨੇ ਇੱਥੇ ਸਕੂਲ, ਕਾਲਜ, ਯੂਨੀਵਰਸਿਟੀਆਂ ਖੋਲ੍ਹੇ ਜਿੱਥੇ ਸਾਰੇ ਭਾਰਤੀ ਹੀ ਸਿੱਖਿਆ ਲੈ ਸਕਦੇ ਸਨ । ਇਸ ਤਰ੍ਹਾਂ ਉਨ੍ਹਾਂ ਨੇ ਜਾਤੀ ਸੰਸਤਰਣ ਵਿਚ ਉੱਚੇ ਸਥਾਨ ਉੱਤੇ ਮੌਜੂਦ ਜਾਤਾਂ ਦੀ ਉੱਚਤਾ ਖ਼ਤਮ ਕਰ ਦਿੱਤੀ । ਹੇਠਲੀਆਂ ਜਾਤਾਂ ਦੇ ਲੋਕ ਪੜ੍ਹ ਲਿਖ ਕੇ ਉੱਪਰ ਉੱਠਣ ਲੱਗ ਪਏ ਅਤੇ ਆਪਣੀਆਂ ਜਾਤਾਂ ਦੇ ਲੋਕਾਂ ਨੂੰ ਵੀ ਉੱਪਰ ਉਠਾਉਣ ਲੱਗ ਪਏ । ਹੁਣ ਲੋਕਾਂ ਨੂੰ ਸਮਾਜਿਕ ਸਥਿਤੀ ਉਨ੍ਹਾਂ ਦੇ ਜਨਮ ਦੇ ਆਧਾਰ ਉੱਤੇ ਨਹੀਂ ਬਲਕਿ ਉਨ੍ਹਾਂ ਦੀ ਵਿਅਕਤੀਗਤ ਯੋਗਤਾ ਦੇ ਆਧਾਰ ਉੱਤੇ ਪ੍ਰਾਪਤ ਹੋਣ ਲੱਗ ਪਈ ।

ਦੇਸ਼ ਦੀ ਸੁਤੰਤਰਤਾ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਕਈ ਕਾਨੂੰਨ ਬਣਾ ਕੇ ਹੇਠਲੀਆਂ ਜਾਤਾਂ ਦੀਆਂ ਨਿਰਯੋਗਤਾਵਾਂ ਖ਼ਤਮ ਕਰ ਦਿੱਤੀਆਂ | ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਅਧਿਕਾਰ ਦਿੱਤੇ ਤਾਕਿ ਉਹ ਆਪਣੀ ਸਥਿਤੀ ਨੂੰ ਉੱਚਾ ਕਰ ਸਕਣ । ਹੁਣ ਧਰਮ ਜਾਂ ਜਾਤੀ ਦੀ ਥਾਂ ਪੈਸੇ ਨੂੰ ਵੱਧ ਮਹੱਤਤਾ ਪ੍ਰਾਪਤ ਹੁੰਦੀ ਹੈ । ਕਿਸੇ ਵੀ ਜਾਤੀ ਦਾ ਵਿਅਕਤੀ ਹੁਣ ਪੈਸੇ ਕਮਾ ਕੇ ਵਰਗ ਵਿਵਸਥਾ ਵਿਚ ਆਪਣੀ ਸਥਿਤੀ ਉੱਚੀ ਕਰ ਸਕਦਾ ਹੈ । ਇਸ ਤਰ੍ਹਾਂ ਉੱਚੀਆਂ ਜਾਤਾਂ ਦੀ ਉੱਚਤਾ ਖ਼ਤਮ ਹੋਣੀ ਸ਼ੁਰੂ ਹੋ ਗਈ ।

5. ਪੇਸ਼ਾ ਚੁਣਨ ਦੀ ਆਜ਼ਾਦੀ (Freedom to select the occupation) – ਪ੍ਰਾਚੀਨ ਭਾਰਤੀ ਸਮਾਜ ਵਿਚ ਵੱਖ-ਵੱਖ ਜਾਤੀਆਂ ਦੇ ਵੱਖ-ਵੱਖ ਪੇਸ਼ੇ ਨਿਸਚਿਤ ਹੁੰਦੇ ਹਨ ਅਤੇ ਹਰੇਕ ਵਿਅਕਤੀ ਲਈ ਆਪਣੀ ਜਾਤੀ ਦਾ ਨਿਸ਼ਚਿਤ ਪੇਸ਼ਾ ਹੀ ਅਪਨਾਉਣਾ ਪੈਂਦਾ ਸੀ । ਵਿਅਕਤੀ ਨੂੰ ਨਾ ਚਾਹੁੰਦੇ ਹੋਏ ਅਤੇ ਯੋਗਤਾ ਹੁੰਦੇ ਹੋਏ ਵੀ ਆਪਣੇ ਪਰਿਵਾਰ ਦਾ ਪੇਸ਼ਾ ਹੀ ਅਪਨਾਉਣਾ ਪੈਂਦਾ ਸੀ । ਉਹ ਇਸ ਨੂੰ ਬਦਲ ਨਹੀਂ ਸਕਦਾ ਸੀ । ਜੇਕਰ ਕੋਈ ਅਜਿਹਾ ਕਰਦਾ ਸੀ ਤਾਂ ਉਸ ਨੂੰ ਜਾਤੀ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ।

ਪਰ ਅੱਜ ਦੇ ਸਮੇਂ ਵਿਚ ਅਜਿਹਾ ਨਹੀਂ ਹੈ । ਅੱਜ-ਕੱਲ੍ਹ ਲੋਕ ਪੱਛਮੀ ਤਰੀਕੇ ਨਾਲ ਵਿੱਦਿਆ ਪ੍ਰਾਪਤ ਕਰ ਰਹੇ ਹਨ । ਹਜ਼ਾਰਾਂ ਪ੍ਰਕਾਰ ਦੇ ਪੇਸ਼ੇ ਸਾਹਮਣੇ ਆ ਗਏ ਹਨ ਅਤੇ ਉਨ੍ਹਾਂ ਨੂੰ ਅਪਨਾਉਣ ਦੀ ਲੋਕਾਂ ਨੂੰ ਪੂਰੀ ਛੂਟ ਹੁੰਦੀ ਹੈ । ਲੋਕ ਹੁਣ ਆਪਣੀ ਮਰਜ਼ੀ ਦਾ ਪੇਸ਼ਾ ਅਪਨਾਉਂਦੇ ਹਨ । ਵਿਅਕਤੀ ਵਿਚ ਜਿਸ ਪ੍ਰਕਾਰ ਦੀ ਯੋਗਤਾ ਹੁੰਦੀ ਹੈ, ਉਹ ਉਸੇ ਤਰ੍ਹਾਂ ਦਾ ਪੇਸ਼ਾ ਅਪਨਾਉਂਦਾ ਹੈ । ਹੁਣ ਲੋਕ ਸਿਰਫ਼ ਉਹੀ ਪੇਸ਼ਾ ਅਪਣਾਉਂਦੇ ਹਨ ਜਿਸ ਵਿਚ ਉਨ੍ਹਾਂ ਨੂੰ ਜ਼ਿਆਦਾ ਲਾਭ ਪ੍ਰਾਪਤ ਹੁੰਦਾ ਹੈ । ਲੋਕ ਉਦਯੋਗਾਂ ਵਿਚ ਇਕੱਠੇ ਮਿਲ ਕੇ ਕੰਮ ਕਰਦੇ ਹਨ । ਕਿੱਤਾ ਹੁਣ ਵਿਸ਼ੇਸ਼ੀਕਰਣ ਅਤੇ ਕਿਰਤ ਵੰਡ ਉੱਤੇ ਆਧਾਰਿਤ ਹੋ ਗਿਆ ਹੈ । ਜਨਮ ਉੱਤੇ ਆਧਾਰਿਤ ਪੇਸ਼ਿਆ ਦਾ ਤਾਂ ਲਗਪਗ ਖ਼ਾਤਮਾ ਹੀ ਹੋ ਗਿਆ ਹੈ ।

6. ਔਰਤਾਂ ਦੀ ਉੱਚੀ ਹੁੰਦੀ ਸਥਿਤੀ (Growing status of Women) – ਪ੍ਰਾਚੀਨ ਸਮਿਆਂ ਵਿਚ ਔਰਤਾਂ ਦੀ ਸਮਾਜਿਕ ਸਥਿਤੀ ਕਾਫ਼ੀ ਨੀਵੀਂ ਸੀ । ਉਨ੍ਹਾਂ ਨੂੰ ਕਿਸੇ ਪ੍ਰਕਾਰ ਦੇ ਅਧਿਕਾਰ ਪ੍ਰਾਪਤ ਨਹੀਂ ਸਨ । ਔਰਤਾਂ ਤਾਂ ਆਪਣਾ ਪੂਰਾ ਜੀਵਨ ਘਰ ਦੀ ਚਾਰ-ਦੀਵਾਰੀ ਵਿਚ ਹੀ ਬਤੀਤ ਕਰ ਦਿੰਦੀਆਂ ਸਨ । ਉਹ ਨਾਂ ਤਾਂ ਸਿੱਖਿਆ ਲੈ ਸਕਦੀਆਂ ਸਨ ਅਤੇ ਨਾ ਹੀ ਘਰੋਂ ਬਾਹਰ ਨਿਕਲ ਸਕਦੀਆਂ ਸਨ । ਪਰ ਅੰਗਰੇਜ਼ਾਂ ਨੇ ਲੜਕੀਆਂ ਲਈ ਵਿਸ਼ੇਸ਼ ਸਕੂਲ ਅਤੇ ਕਾਲਜ ਖੋਲ੍ਹੇ । ਬਹੁਤ ਸਾਰੇ ਸਮਾਜ ਸੁਧਾਰਕਾਂ ਨੇ ਵੀ ਔਰਤਾਂ ਦੀ ਸਥਿਤੀ ਉੱਪਰ ਚੁੱਕਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ।

ਆਜ਼ਾਦੀ ਤੋਂ ਬਾਅਦ ਸਰਕਾਰ ਨੇ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ । ਇਨ੍ਹਾਂ ਸਾਰਿਆਂ ਦੀਆਂ ਕੋਸ਼ਿਸ਼ਾਂ ਦੇ ਕਾਰਨ ਹੀ ਔਰਤਾਂ ਦੀ ਸਥਿਤੀ ਵਿਚ ਸੁਧਾਰ ਆਉਣਾ ਸ਼ੁਰੂ ਹੋ ਗਿਆ । ਹੁਣ ਔਰਤਾਂ ਪੜ੍ਹਾਈ ਕਰ ਰਹੀਆਂ ਹਨ, ਚੰਗੀਆਂ ਨੌਕਰੀਆਂ ਕਰ ਰਹੀਆਂ ਹਨ, ਸਰਕਾਰੀ ਅਫ਼ਸਰ ਬਣ ਕੇ ਦੇਸ਼ ਵਿਚ ਮਹੱਤਵਪੂਰਨ ਕੰਮ ਕਰ ਰਹੀਆਂ ਹਨ । ਹੁਣ ਲੜਕੇ ਲੜਕੀ ਵਿਚ ਫ਼ਰਕ ਨਹੀਂ ਸਮਝਿਆ ਜਾਂਦਾ । ਹੁਣ ਲੜਕੀਆਂ ਨੂੰ ਵੀ ਲੜਕਿਆਂ ਵਾਂਗ ਪੜ੍ਹਾਇਆ ਜਾਂਦਾ ਹੈ ਅਤੇ ਆਪਣੇ ਪੈਰਾਂ ਉੱਤੇ ਖੜ੍ਹਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ । ਹੁਣ ਇਨ੍ਹਾਂ ਲਈ ਲੋਕਲ ਬਾਡੀਜ਼ ਵਿਚ ਇੱਕ ਤਿਹਾਈ ਥਾਂਵਾਂ ਰਾਖਵੀਆਂ ਹਨ । ਹੁਣ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਂਦੀਆਂ ਹਨ ਅਤੇ ਆਪਣੇ ਫ਼ੈਸਲੇ ਆਪ ਲੈਂਦੀਆਂ ਹਨ । ਇਸ ਤਰ੍ਹਾਂ ਸਮਾਜ ਵਿਚ ਉਨ੍ਹਾਂ ਦੀ ਸਥਿਤੀ ਉੱਚੀ ਹੁੰਦੀ ਜਾ ਰਹੀ ਹੈ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 7.
ਵਰਗ ਦੇ ਅਲੱਗ-ਅਲੱਗ ਆਧਾਰਾਂ ਦਾ ਵਰਣਨ ਕਰੋ ।
ਉੱਤਰ-
ਵਰਗ ਦੇ ਕੁੱਝ ਆਧਾਰਾਂ ਦਾ ਵਰਣਨ ਹੇਠਾਂ ਦਿੱਤਾ ਗਿਆ ਹੈ-

1. ਪਰਿਵਾਰ ਅਤੇ ਨਾਤੇਦਾਰੀ (Family and Kinship) – ਪਰਿਵਾਰ ਅਤੇ ਨਾਤੇਦਾਰੀ ਵੀ ਵਰਗ ਦੀ ਸਥਿਤੀ ਨਿਰਧਾਰਿਤ ਕਰਨ ਲਈ ਜ਼ਿੰਮੇਵਾਰ ਹੁੰਦਾ ਹੈ । ਬੀਅਰਸਟਡ ਦੇ ਅਨੁਸਾਰ, ਸਮਾਜਿਕ ਵਰਗ ਦੀ ਕਸਵੱਟੀ ਦੇ ਰੂਪ ਵਿਚ ਪਰਿਵਾਰ ਅਤੇ ਨਾਤੇਦਾਰੀ ਦਾ ਮਹੱਤਵ ਸਾਰੇ ਸਮਾਜਾਂ ਦੇ ਵਿਚ ਬਰਾਬਰ ਨਹੀਂ ਹੁੰਦਾ, ਬਲਕਿ ਇਹ ਤਾਂ ਅਨੇਕ ਆਧਾਰਾਂ ਵਿਚੋਂ ਇੱਕ ਵਿਸ਼ੇਸ਼ ਆਧਾਰ ਹੈ ਜਿਸਦਾ ਉਪਯੋਗ ਸੰਪੂਰਨ ਵਿਵਸਥਾ ਵਿਚ ਇਕ ਅੰਗ ਦੇ ਰੂਪ ਵਿਚ ਕੀਤਾ ਜਾ ਸਕਦਾ ਹੈ । ਪਰਿਵਾਰ ਦੇ ਦੁਆਰਾ ਪ੍ਰਾਪਤ ਸਥਿਤੀ ਪੀੜ੍ਹੀ ਦਰ ਪੀੜ੍ਹੀ ਚਲਦੀ ਰਹਿੰਦੀ ਹੈ । ਜਿਵੇਂ ਟਾਟਾ, ਬਿਰਲਾ ਆਦਿ ਦੇ ਪਰਿਵਾਰ ਵਿਚ ਪੈਦਾ ਹੋਈ ਸੰਤਾਨ ਪੂੰਜੀਪਤੀ ਹੀ ਰਹਿੰਦੀ ਹੈ ਕਿਉਂਕਿ ਉਨ੍ਹਾਂ ਦੇ ਬਜ਼ੁਰਗਾਂ ਨੇ ਇੰਨਾ ਪੈਸਾ ਕਮਾਇਆ ਹੁੰਦਾ ਹੈ ਕਿ ਕਈ ਪੀੜ੍ਹੀਆਂ ਜੇਕਰ ਨਾ ਵੀ ਮਿਹਨਤ ਕਰਨ ਤਾਂ ਵੀ ਖਾ ਸਕਦੀਆਂ ਹਨ । ਇਸ ਪ੍ਰਕਾਰ ਅਮੀਰ ਪਰਿਵਾਰ ਵਿਚ ਪੈਦਾ ਹੋਏ ਵਿਅਕਤੀ ਨੂੰ ਵੀ ਵਰਗ ਵਿਵਸਥਾ ਵਿਚ ਉੱਚੀ ਸਥਿਤੀ ਪ੍ਰਾਪਤ ਹੁੰਦੀ ਹੈ । ਇਸ ਪ੍ਰਕਾਰ ਪਰਿਵਾਰ ਤੇ ਰਿਸ਼ਤੇਦਾਰੀ ਦੀ ਸਥਿਤੀ ਦੇ ਆਧਾਰ ਤੇ ਵੀ ਵਿਅਕਤੀ ਨੂੰ ਵਰਗ ਵਿਵਸਥਾ ਵਿਚ ਉੱਚੀ ਸਥਿਤੀ ਪ੍ਰਾਪਤ ਹੁੰਦੀ ਹੈ ।

2. ਸੰਪੱਤੀ, ਆਮਦਨੀ ਤੇ ਪੈਸਾ (Property, Income and Money) – ਵਰਗ ਦੇ ਆਧਾਰ ਤੇ ਸੰਪੱਤੀ, ਪੈਸੇ ਤੇ ਆਮਦਨ ਨੂੰ ਹਰ ਇੱਕ ਸਮਾਜ ਦੇ ਵਿਚ ਮਹੱਤਵਪੂਰਨ ਜਗ਼ਾ ਪ੍ਰਾਪਤ ਹੁੰਦੀ ਹੈ | ਆਧੁਨਿਕ ਸਮਾਜ ਨੂੰ ਇਸੀ ਕਰਕੇ ਪੂੰਜੀਵਾਦੀ ਸਮਾਜ ਕਿਹਾ ਗਿਆ ਹੈ | ਪੈਸਾ ਇਕ ਅਜਿਹਾ ਸੋਮਾ ਹੈ ਜਿਹੜਾ ਵਿਅਕਤੀ ਨੂੰ ਸਮਾਜ ਵਿਚ ਬਹੁਤ ਤੇਜ਼ੀ ਨਾਲ ਉੱਚੀ ਸਮਾਜਿਕ ਸਥਿਤੀ ਵੱਲ ਲੈ ਜਾਂਦਾ ਹੈ । ਮਾਰਟਿਨੋਡਲ ਅਤੇ ਮੋਨਾਢੇਸੀ (Martindal and Monachesi) ਦੇ ਅਨੁਸਾਰ, ‘‘ਉਤਪਾਦਨ ਦੇ ਸਾਧਨਾਂ ਅਤੇ ਉਤਪਾਦਿਤ ਪਦਾਰਥਾਂ ਤੇ ਵਿਅਕਤੀ ਦਾ ਕਾਬੁ ਜਿੰਨਾ ਵਧੇਰਾ ਹੋਵੇਗਾ ਉਸ ਨੂੰ ਉੱਨੀ ਹੀ ਉੱਚੇ ਵਰਗ ਵਾਲੀ ਸਥਿਤੀ ਪ੍ਰਾਪਤ ਹੁੰਦੀ ਹੈ ।’’ ਪ੍ਰਸਿੱਧ ਸਮਾਜ ਵਿਗਿਆਨੀ ਕਾਰਲ ਮਾਰਕਸ ਨੇ ਪੈਸੇ ਨੂੰ ਹੀ ਵਰਗ ਨਿਰਧਾਰਣ ਲਈ ਮੁੱਖ ਮੰਨਿਆ ।

ਵਧੇਰੇ ਪੈਸਾ ਹੋਣ ਦਾ ਮਤਲਬ ਇਹ ਨਹੀਂ ਕਿ ਵਿਅਕਤੀ ਅਮੀਰ ਹੈ ਬਲਕਿ ਇੱਥੇ ਇਸ ਗੱਲ ਦਾ ਵਰਣਨ ਕਰਨਾ ਵੀ ਜ਼ਰੂਰੀ ਹੈ ਕਿ ਪੈਸਾ ਕਿਸ ਤਰੀਕੇ ਨਾਲ ਕਮਾਇਆ ਹੈ ? ਕਈ ਲੋਕ ਸਮਗਲਿੰਗ, ਚੋਰੀ ਆਦਿ ਕਰਦੇ ਹਨ ਤਾਂ ਅਜਿਹੇ ਢੰਗ ਨਾਲ ਕਮਾਏ ਹੋਏ ਪੈਸੇ ਵਾਲੇ ਵਿਅਕਤੀ ਦੀ ਸਮਾਜ ਵਿਚ ਇੰਨੀ ਇੱਜ਼ਤ ਨਹੀਂ ਹੁੰਦੀ ਜਿੰਨੀ ਕਿ ਸਹੀ ਢੰਗ ਨਾਲ ਕਮਾਏ ਪੈਸੇ ਦੀ ਹੁੰਦੀ ਹੈ । ਵੇਸ਼ਵਾਵਾਂ ਕੋਲ ਵੀ ਪੈਸਾ ਬਹੁਤ ਹੁੰਦਾ ਹੈ ਪਰੰਤੂ ਇਸ ਪੈਸੇ ਦੇ ਦੁਆਰਾ ਉਨ੍ਹਾਂ ਨੂੰ ਸਮਾਜ ਵਿਚ ਉੱਚੀ ਸਥਿਤੀ ਪ੍ਰਾਪਤ ਨਹੀਂ ਹੁੰਦੀ । ਜਿਹੜੇ ਵੀ ਲੋਕ ਵੱਡੇ ਪੈਮਾਨੇ ਦਾ ਉਤਪਾਦਨ ਸ਼ੁਰੂ ਕਰਦੇ ਹਨ, ਉਸ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਬਹੁਤ ਅਮੀਰ ਹਨ । ਉਨ੍ਹਾਂ ਦੀ ਆਮਦਨ ਵੀ ਵਧੇਰੇ ਹੁੰਦੀ ਹੈ । ਇਸ ਪ੍ਰਕਾਰ ਧਨ, ਸੰਪੱਤੀ ਤੇ ਆਮਦਨ ਦੇ ਆਧਾਰ ਤੇ ਵੀ ਵਰਗ ਨਿਰਧਾਰਿਤ ਹੁੰਦਾ ਹੈ ।

3. ਕਿੱਤਾ (Occupation) – ਸਮਾਜਿਕ ਵਰਗ ਦਾ ਨਿਰਧਾਰਕ ਕਿੱਤਾ ਵੀ ਮੰਨਿਆ ਜਾਂਦਾ ਹੈ । ਵਿਅਕਤੀ ਸਮਾਜ ਵਿਚ ਕਿਸ ਤਰ੍ਹਾਂ ਦਾ ਕਿੱਤਾ ਕਰ ਰਿਹਾ ਹੈ, ਇਹ ਵੀ ਵਰਗ ਵਿਵਸਥਾ ਨਾਲ ਸੰਬੰਧਿਤ ਹੈ । ਕਿਉਂਕਿ ਸਾਡੀ ਵਰਗ ਵਿਵਸਥਾ ਦੇ ਵਿਚ ਕੁੱਝ ਕਿੱਤੇ ਬਹੁਤ ਹੀ ਮਹੱਤਵਪੂਰਨ ਪਾਏ ਗਏ ਹਨ ਤੇ ਕੁੱਝ ਕਿੱਤੇ ਘੱਟ ਮਹੱਤਵਪੂਰਨ । ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਡਾਕਟਰ, ਇੰਜੀਨੀਅਰ, ਪ੍ਰੋਫੈਸਰ ਆਦਿ ਦੀ ਪਰਿਵਾਰਿਕ ਸਥਿਤੀ ਭਾਵੇਂ ਕਿਹੋ ਜਿਹੀ ਹੋਵੇ ਪਰੰਤੂ ਕਿੱਤੇ ਦੇ ਆਧਾਰ ‘ਤੇ ਉਨ੍ਹਾਂ ਦੀ ਸਮਾਜਿਕ ਸਥਿਤੀ ਉੱਚੀ ਹੀ ਰਹਿੰਦੀ ਹੈ । ਲੋਕ ਉਨ੍ਹਾਂ ਦਾ ਆਦਰ-ਸਤਿਕਾਰ ਵੀ ਪੂਰਾ ਕਰਦੇ ਹਨ । ਇਸ ਪ੍ਰਕਾਰ ਘੱਟ ਪੜ੍ਹੇ-ਲਿਖੇ ਵਿਅਕਤੀ ਦਾ ਕਿੱਤਾ ਸਮਾਜ ਦੇ ਵਿਚ ਨੀਵਾਂ ਰਹਿੰਦਾ ਹੈ ।

ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਕਿੱਤਾ ਵੀ ਵਰਗ ਵਿਵਸਥਾ ਦਾ ਮਹੱਤਵਪੂਰਨ ਨਿਰਧਾਰਕ ਹੁੰਦਾ ਹੈ । ਹਰ ਵਿਅਕਤੀ ਨੂੰ ਜ਼ਿੰਦਗੀ ਜਿਉਣ ਲਈ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਹੈ । ਇਸ ਪ੍ਰਕਾਰ ਇਹ ਕੰਮ ਵਿਅਕਤੀ ਆਪਣੀ ਯੋਗਤਾ ਅਨੁਸਾਰ ਕਰਦਾ ਹੈ । ਉਹ ਜਿਸ ਤਰ੍ਹਾਂ ਦਾ ਕਿੱਤਾ ਕਰਦਾ ਹੈ ਸਮਾਜ ਦੇ ਵਿਚ ਉਸੀ ਤਰ੍ਹਾਂ ਦੀ ਸਥਿਤੀ ਪ੍ਰਾਪਤ ਹੋ ਜਾਂਦੀ ਹੈ । ਇਸ ਦੇ ਉਲਟ ਜੇਕਰ ਕੋਈ ਵਿਅਕਤੀ ਗਲਤ ਕਿੱਤੇ ਨੂੰ ਅਪਣਾ ਕੇ ਪੈਸਾ ਇਕੱਠਾ ਕਰ ਵੀ ਲੈਂਦਾ ਹੈ ਤਾਂ ਉਸ ਦੀ ਸਮਾਜ ਵਿਚ ਕੋਈ ਇੱਜ਼ਤ ਨਹੀਂ ਹੁੰਦੀ । ਆਧੁਨਿਕ ਭਾਰਤੀ ਸਮਾਜ ਵਿਚ ਸਿੱਖਿਆ ਨਾਲ ਸੰਬੰਧਿਤ ਕਿੱਤਿਆਂ ਦੀ ਵਧੇਰੇ ਮਹੱਤਤਾ ਪਾਈ ਜਾਂਦੀ ਹੈ ।

4. ਰਹਿਣ ਦੇ ਸਥਾਨ ਦੀ ਦਿਸ਼ਾ (Location of Residence)-ਵਿਅਕਤੀ ਕਿਸ ਜਗਾ ਤੇ ਰਹਿੰਦਾ ਹੈ, ਇਹ ਵੀ ਉਸ ਦੀ ਵਰਗ ਸਥਿਤੀ ਨੂੰ ਨਿਰਧਾਰਿਤ ਕਰਦਾ ਹੈ । ਸ਼ਹਿਰਾਂ ਦੇ ਵਿਚ ਅਸੀਂ ਆਮ ਵੇਖਦੇ ਹਾਂ ਕਿ ਲੋਕ ਆਪਣੀ ਵਰਗ ਸਥਿਤੀ ਨੂੰ ਵੇਖਦੇ ਹੋਏ, ਰਹਿਣ ਦੇ ਸਥਾਨ ਦੀ ਚੋਣ ਕਰਦੇ ਹਨ । ਜਿਵੇਂ ਅਸੀਂ ਸਮਾਜ ਵਿਚ ਕੁੱਝ ਸਥਾਨਾਂ ਲਈ ਸ਼ਬਦ ‘Posh areas’ ਵੀ ਵਰਤਦੇ ਹਾਂ । ਵਾਰਨਰ ਦੇ ਅਨੁਸਾਰ ਜਿਹੜੇ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਸ਼ਹਿਰ ਦੇ ਕਾਲ ਵਿਚ ਜੱਦੀ ਪੁਸ਼ਤੀ ਘਰ ਵਿਚ ਰਹਿੰਦੇ ਹਨ ਉਨ੍ਹਾਂ ਦੀ ਸਥਿਤੀ ਵੀ ਉੱਚੀ ਹੁੰਦੀ ਹੈ । ਕਹਿਣ ਤੋਂ ਭਾਵ ਇਹ ਕਿ ਕੁੱਝ ਲੋਕ ਪੁਰਾਣੇ ਸਮੇਂ ਤੋਂ ਆਪਣੇ ਵੱਡੇ-ਵੱਡੇ ਪੁਸ਼ਤੈਨੀ ਘਰਾਂ ਵਿਚ ਹੀ ਰਹੀ ਜਾਂਦੇ ਹਨ । ਇਸੀ ਕਰਕੇ ਵਰਗ ਵਿਵਸਥਾ ਵਿਚ ਉਨ੍ਹਾਂ ਦੀ ਸਥਿਤੀ ਉੱਚੀ ਹੀ ਬਣੀ ਰਹਿੰਦੀ ਹੈ । ਵੱਡੇ-ਵੱਡੇ ਸ਼ਹਿਰਾਂ ਵਿਚ ਵਿਅਕਤੀਆਂ ਦੇ ਨਿਵਾਸ ਸਥਾਨ ਬਾਰੇ ਵੱਖ-ਵੱਖ ਕਾਲੋਨੀਆਂ ਬਣੀਆਂ ਹੁੰਦੀਆਂ ਹਨ । ਮਜ਼ਦੂਰ ਵਰਗ ਦੇ ਲੋਕਾਂ ਦੇ ਰਹਿਣ ਦੀ ਥਾਂ ਅਲੱਗ ਹੁੰਦੀ ਹੈ ਅਤੇ ਉੱਥੇ ਵਧੇਰੇ ਗੰਦਗੀ ਵੀ ਪਾਈ ਜਾਂਦੀ ਹੈ । ਅਮੀਰ ਲੋਕ ਵੱਡੇ ਘਰਾਂ ਵਿਚ ਤੇ ਸਾਫ਼ ਸੁਥਰੀਆਂ ਜਗਾ ਤੇ ਰਹਿੰਦੇ ਹਨ ਜਦੋਂ ਕਿ ਗ਼ਰੀਬ ਲੋਕ ਝੌਪੜੀਆਂ ਜਾਂ ਗੰਦੀਆਂ ਬਸਤੀਆਂ ਦੇ ਵਿਚ ।

5. ਸਿੱਖਿਆ (Education) – ਆਧੁਨਿਕ ਸਮਾਜ ਸਿੱਖਿਆ ਦੇ ਆਧਾਰ ‘ਤੇ ਦੋ ਵਰਗਾਂ ਵਿਚ ਵੰਡਿਆ ਹੋਇਆ ਹੁੰਦਾ

  • ਪੜ੍ਹਿਆ-ਲਿਖਿਆ ਵਰਗ (Literate Class)
  • ਅਨਪੜ੍ਹ ਵਰਗ (Illiterate Class) ।

ਸਿੱਖਿਆ ਦੀ ਮਹੱਤਤਾ ਹਰ ਸਮਾਜ ਦੇ ਵਿਚ ਪਾਈ ਜਾਂਦੀ ਹੈ । ਆਮ ਤੌਰ ‘ਤੇ ਅਸੀਂ ਵੇਖਦੇ ਹਾਂ ਕਿ ਪੜੇ-ਲਿਖੇ ਵਿਅਕਤੀ ਨੂੰ ਸਮਾਜ ਦੇ ਵਿਚ ਇੱਜ਼ਤ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ ਭਾਵੇਂ ਉਨ੍ਹਾਂ ਕੋਲ ਪੈਸਾ ਵੀ ਨਾ ਹੋਵੇ । ਇਸ ਕਰਕੇ ਹਰ ਵਿਅਕਤੀ ਵਰਤਮਾਨ ਸਮਾਜਿਕ ਸਥਿਤੀ ਅਨੁਸਾਰ ਸਿੱਖਿਆ ਦੀ ਪ੍ਰਾਪਤੀ ਨੂੰ ਜ਼ਰੂਰੀ ਸਮਝਣ ਲੱਗ ਪਿਆ ਹੈ । ਸਿੱਖਿਆ ਦੀ ਪ੍ਰਕਿਰਤੀ ਵੀ ਵਿਅਕਤੀ ਦੀ ਵਰਗ ਸਥਿਤੀ ਦੇ ਨਿਰਧਾਰਨ ਲਈ ਜ਼ਿੰਮੇਵਾਰ ਹੁੰਦੀ ਹੈ । ਉਦਯੋਗੀਕ੍ਰਿਤ ਸਮਾਜਾਂ ਦੇ ਵਿਚ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਦੀ ਸਮਾਜਿਕ ਸਥਿਤੀ ਕਾਫ਼ੀ ਉੱਚੀ ਹੁੰਦੀ ਹੈ ।

6. ਸ਼ਕਤੀ (Power – ਅੱਜ-ਕਲ੍ਹ ਉਦਯੋਗੀਕਰਨ ਦੇ ਵਿਕਾਸ ਕਾਰਨ ਤੇ ਲੋਕਤੰਤਰ ਦੇ ਆਉਣ ਨਾਲ ਸ਼ਕਤੀ ਵੀ ਵਰਗ ਸੰਰਚਨਾ ਦਾ ਆਧਾਰ ਬਣ ਗਈ ਹੈ। ਜ਼ਿਆਦਾ ਸ਼ਕਤੀ ਦਾ ਹੋਣਾ ਜਾਂ ਨਾ ਹੋਣਾ ਵਿਅਕਤੀ ਦੇ ਵਰਗ ਦਾ ਨਿਰਧਾਰਨ ਕਰਦੀ ਹੈ । ਸ਼ਕਤੀ ਦੇ ਨਾਲ ਵਿਅਕਤੀ ਦੀ ਸਮਾਜਿਕ, ਆਰਥਿਕ ਤੇ ਰਾਜਨੀਤਿਕ ਸਥਿਤੀ ਦਾ ਵੀ ਨਿਰਧਾਰਨ ਹੁੰਦਾ ਹੈ । ਸ਼ਕਤੀ ਕੁੱਝ ਪ੍ਰੇਸ਼ਟ ਲੋਕਾਂ ਦੇ ਹੱਥ ਵਿਚ ਹੁੰਦੀ ਹੈ ਤੇ ਉਹ ਸ਼੍ਰੇਸ਼ਠ ਲੋਕ ਨੇਤਾ, ਅਧਿਕਾਰੀ, ਸੈਨਿਕ ਅਧਿਕਾਰੀ, ਅਮੀਰ ਲੋਕ ਹੁੰਦੇ ਹਨ । ਅਸੀਂ ਉਦਾਹਰਨ ਲਈਏ ਅੱਜ ਦੀ ਭਾਰਤ ਸਰਕਾਰ ਦੀ । ਸ੍ਰੀ ਨਰਿੰਦਰ ਮੋਦੀ ਦੀ ਸਥਿਤੀ ਨਿਸ਼ਚੇ ਹੀ ਰਾਹੁਲ ਗਾਂਧੀ ਤੋਂ ਉੱਚੀ ਹੋਵੇਗੀ ਕਿਉਂਕਿ ਉਨ੍ਹਾਂ ਕੋਲ ਸ਼ਕਤੀ ਹੈ, ਸੱਤਾ ਉਨ੍ਹਾਂ ਦੇ ਹੱਥ ਵਿੱਚ ਹੈ । ਇਸੇ ਤਰ੍ਹਾਂ ਅੱਜ ਭਾਜਪਾ ਦੀ ਸਥਿਤੀ ਕਾਂਗਰਸ ਪਾਰਟੀ ਤੋਂ ਉੱਚੀ ਹੈ ਕਿਉਂਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ ।

7. ਧਰਮ (Religion)-ਰਾਬਰਟ ਬੀਅਰਸਟਡ ਨੇ ਧਰਮ ਨੂੰ ਵੀ ਸਮਾਜਿਕ ਸਥਿਤੀ ਦਾ ਮਹੱਤਵਪੂਰਨ ਨਿਰਧਾਰਨ ਮੰਨਿਆ ਹੈ । ਕਈ ਸਮਾਜ ਅਜਿਹੇ ਹਨ ਜਿੱਥੇ ਪਰੰਪਰਾਵਾਦੀ ਰੂੜੀਵਾਦੀ ਵਿਚਾਰਾਂ ਦਾ ਵਧੇਰੇ ਪ੍ਰਭਾਵ ਪਾਇਆ ਜਾਂਦਾ ਹੈ । ਉੱਚੇ ਧਰਮ ਦੇ ਆਧਾਰ ਤੇ ਸਥਿਤੀ ਨਿਰਧਾਰਨ ਹੁੰਦੀ ਹੈ । ਆਧੁਨਿਕ ਸਮੇਂ ਦੇ ਵਿਚ ਸਮਾਜ ਤਰੱਕੀ ਦੇ ਰਸਤੇ ਤੇ ਚਲ ਰਿਹਾ ਹੈ ਜਿਸ ਕਰਕੇ ਧਰਮ ਦੀ ਮਹੱਤਤਾ ਉੱਨੀ ਨਹੀਂ ਰਹੀ ਜਿੰਨੀ ਕਿ ਪਹਿਲਾਂ ਸੀ । ਪ੍ਰਾਚੀਨ ਭਾਰਤੀ ਸਮਾਜ ਦੇ ਵਿਚ ਬਾਹਮਣਾਂ ਦੀ ਸਥਿਤੀ ਉੱਚੀ ਹੁੰਦੀ ਸੀ ਪਰੰਤੂ ਅੱਜ-ਕਲ੍ਹ ਨਹੀਂ । ਪਾਕਿਸਤਾਨ ਵਿਚ ਮੁਸਲਮਾਨਾਂ ਦੀ ਸਥਿਤੀ ਪੱਕੇ ਤੌਰ ‘ਤੇ ਹਿੰਦੂਆਂ ਤੇ ਈਸਾਈਆਂ ਤੋਂ ਵਧੀਆ ਹੈ ਕਿਉਂਕਿ ਉੱਥੇ ਰਾਜ ਦਾ ਧਰਮ ਹੀ ਇਸਲਾਮ ਹੈ । ਇਸ ਤਰ੍ਹਾਂ ਕਈ ਵਾਰੀ ਧਰਮ ਵੀ ਵਰਗ ਸਥਿਤੀ ਨਿਰਧਾਰਨ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

8. ਨਸਲ (Race) – ਦੁਨੀਆਂ ਦੇ ਕਈ ਸਮਾਜਾਂ ਵਿਚ ਨਸਲ ਵੀ ਵਰਗ ਨਿਰਮਾਣ ਜਾਂ ਵਰਗ ਦੀ ਸਥਿਤੀ ਦੱਸਣ ਵਿਚ ਸਹਾਇਕ ਹੁੰਦੀ ਹੈ । ਗੋਰੇ ਲੋਕਾਂ ਨੂੰ ਉੱਚ ਵਰਗ ਦਾ ਅਤੇ ਕਾਲੇ ਲੋਕਾਂ ਨੂੰ ਨੀਵੇਂ ਵਰਗ ਦਾ ਸਮਝਿਆ ਜਾਂਦਾ ਹੈ । ਅਮਰੀਕਾ, ਇੰਗਲੈਂਡ ਆਦਿ ਦੇਸ਼ਾਂ ਵਿਚ ਏਸ਼ੀਆ ਦੇ ਦੇਸ਼ਾਂ ਦੇ ਲੋਕਾਂ ਨੂੰ ਬਰੀ ਨਿਗਾਹ ਨਾਲ ਵੇਖਿਆ ਜਾਂਦਾ ਹੈ । ਇਨ੍ਹਾਂ ਦੇਸ਼ਾਂ ਵਿਚ ਨਸਲੀ ਹਿੰਸਾ ਆਮ ਦੇਖਣ ਨੂੰ ਮਿਲਦੀ ਹੈ । ਦੱਖਣੀ ਅਫ਼ਰੀਕਾ ਵਿੱਚ ਰੰਗਭੇਦ ਦੀ ਨੀਤੀ ਕਾਫ਼ੀ ਸਮਾਂ ਚੱਲੀ ਹੈ ।

9. ਜਾਤ (Caste) – ਭਾਰਤ ਵਰਗੇ ਦੇਸ਼ ਵਿਚ ਜਿੱਥੇ ਜਾਤ ਪ੍ਰਥਾ ਸਦੀਆਂ ਤੋਂ ਭਾਰਤੀ ਸਮਾਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਆ ਰਹੀ ਸੀ, ਜਾਤ ਵਰਗ ਨਿਰਧਾਰਨ ਦਾ ਬਹੁਤ ਮਹੱਤਵਪੂਰਨ ਆਧਾਰ ਰਹੀ ਸੀ । ਜਾਤ ਜਨਮ ਉੱਤੇ ਆਧਾਰਿਤ ਹੁੰਦੀ ਸੀ । ਜਿਸ ਜਾਤ ਵਿਚ ਤੁਸੀਂ ਜਨਮ ਲੈ ਲਿਆ ਤੁਸੀਂ ਆਪਣੀ ਯੋਗਤਾ ਨਾਲ ਵੀ ਉਸਨੂੰ ਬਦਲ ਨਹੀਂ ਸਕਦੇ । ਬਾਹਮਣ, ਖੱਤਰੀ, ਵੈਸ਼ ਤੇ ਚੌਥੀ ਜਾਤੀ ਵੱਖ-ਵੱਖ ਵਰਣ ਸਨ ਜਿਨ੍ਹਾਂ ਨੂੰ ਵੱਖ-ਵੱਖ ਜਾਤਾਂ ਦਾ ਨਾਮ ਦਿੱਤਾ ਗਿਆ ਸੀ । ਉੱਚੀ ਜਾਤ ਵਿਚ ਪੈਦਾ ਹੋਣ ਕਰਕੇ ਵਿਅਕਤੀ ਦਾ ਵਰਗ ਵੀ ਉੱਚਾ ਹੋ ਜਾਂਦਾ ਸੀ ।

10. ਸਥਿਤੀ ਚਿੰਨ੍ਹ (Status Symbol) – ਸਥਿਤੀ ਚਿੰਨ੍ਹ ਲਗਪਗ ਹਰ ਇੱਕ ਸਮਾਜ ਦੇ ਵਿਚ ਵਿਅਕਤੀ ਦੀ ਵਰਗ ਵਿਵਸਥਾ ਨੂੰ ਨਿਰਧਾਰਿਤ ਕਰਦਾ ਹੈ । ਅੱਜ-ਕਲ੍ਹ ਦੇ ਸਮੇਂ ਕੋਠੀ, ਕਾਰ, ਟੀ. ਵੀ., ਟੈਲੀਫੋਨ, ਫਰਿਜ਼ ਆਦਿ ਦਾ ਹੋਣਾ ਵਿਅਕਤੀ ਦੀ ਸਥਿਤੀ ਨੂੰ ਨਿਰਧਾਰਿਤ ਕਰਦਾ ਹੈ । ਇਸ ਪ੍ਰਕਾਰ ਕਿਸੇ ਵਿਅਕਤੀ ਕੋਲ ਚੰਗੀ ਜ਼ਿੰਦਗੀ ਨੂੰ ਬਿਤਾਉਣ ਵਾਲੀਆਂ ਕਿੰਨੀਆਂ ਸਹੂਲਤਾਂ ਹਨ, ਇਹ ਸਭ ਸਥਿਤੀ ਚਿੰਨ੍ਹਾਂ ਵਿਚ ਸ਼ਾਮਿਲ ਹੁੰਦਾ ਹੈ, ਜਿਹੜੇ ਵਿਅਕਤੀ ਦੀ ਸਥਿਤੀ ਨੂੰ ਨਿਰਧਾਰਿਤ ਕਰਦੇ ਹਨ ।

ਇਸ ਵਿਵਰਣ ਦੇ ਆਧਾਰ ਉੱਤੇ ਅਸੀਂ ਇਸ ਨਤੀਜੇ ਉੱਤੇ ਪਹੁੰਚੇ ਹਾਂ ਕਿ ਵਿਅਕਤੀ ਦੇ ਵਰਗ ਦੇ ਨਿਰਧਾਰਨ ਵਿਚ ਸਿਰਫ਼ ਇਕ ਕਾਰਕ ਹੀ ਜ਼ਿੰਮੇਵਾਰ ਨਹੀਂ ਹੁੰਦਾ ਬਲਕਿ ਕਈ ਕਾਰਨ ਜ਼ਿੰਮੇਵਾਰ ਹੁੰਦੇ ਹਨ ।

PSEB 11th Class Sociology Important Questions Chapter 10 ਸਮਾਜਿਕ ਸਤਰੀਕਰਨ

ਪ੍ਰਸ਼ਨ 8.
ਜਾਤ ਅਤੇ ਵਰਗ ਵਿੱਚ ਅੰਤਰ ਦੱਸੋ ।
ਉੱਤਰ-
ਸਮਾਜਿਕ ਦਰਜਾਬੰਦੀ ਦੇ ਦੋ ਮੁੱਖ ਆਧਾਰ ਜਾਤ ਅਤੇ ਵਰਗ ਹਨ ਜਿਸ ਕਰਕੇ ਕਿਸੇ ਵੀ ਸਮਾਜ ਵਿਗਿਆਨੀ ਲਈ ਇਨ੍ਹਾਂ ਦੋਹਾਂ ਦਾ ਅਧਿਐਨ ਬਹੁਤ ਮਹੱਤਵਪੂਰਨ ਹੈ । ਜਾਤ ਨੂੰ ਇੱਕ ਬੰਦ ਵਿਵਸਥਾ ਅਤੇ ਵਰਗ ਨੂੰ ਇੱਕ ਖੁੱਲੀ ਵਿਵਸਥਾ ਕਿਹਾ ਜਾਂਦਾ ਹੈ ਪਰ ਵਰਗ ਜ਼ਿਆਦਾ ਖੁੱਲ੍ਹੀ ਅਵਸਥਾ ਨਹੀਂ ਹੈ ਕਿਉਂਕਿ ਕਿਸੇ ਵੀ ਵਰਗ ਅੰਦਰ ਜਾਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਤੇ ਉਸ ਵਰਗ ਦੇ ਮੈਂਬਰ ਰਸਤੇ ਵਿੱਚ ਕਾਫ਼ੀ ਰੋੜੇ ਅਟਕਾਉਂਦੇ ਹਨ । ਕਈ ਵਿਦਵਾਨ ਇਹ ਕਹਿੰਦੇ ਹਨ ਕਿ ਜਾਤ ਤੇ ਵਰਗ ਵਿੱਚ ਕੋਈ ਖ਼ਾਸ ਅੰਤਰ ਨਹੀਂ ਹੈ ਪਰੰਤੂ ਜੇਕਰ ਦੋਹਾਂ ਦਾ ਡੂੰਘਾਈ ਨਾਲ ਅਧਿਐਨ ਕੀਤਾ ਜਾਵੇ ਤਾਂ ਇਹ ਪਤਾ ਚਲੇਗਾ ਕਿ ਦੋਹਾਂ ਵਿਚ ਕਾਫ਼ੀ ਅੰਤਰ ਹੈ । ਇਨ੍ਹਾਂ ਦਾ ਵਰਣਨ ਹੇਠ ਲਿਖਿਆ ਹੈ-

1. ਜਾਤ ਜਨਮ ਉੱਤੇ ਆਧਾਰਿਤ ਹੁੰਦੀ ਹੈ ਪਰ ਵਰਗ ਦਾ ਆਧਾਰ ਕਰਮ ਹੁੰਦਾ ਹੈ (Caste is based on birth but Class is based on action) – ਜਾਤੀ ਵਿਵਸਥਾ ਵਿਚ ਵਿਅਕਤੀ ਦੀ ਮੈਂਬਰਸ਼ਿਪ ਜਨਮ ਉੱਪਰ ਆਧਾਰਿਤ ਹੁੰਦੀ ਸੀ । ਵਿਅਕਤੀ ਜਿਸ ਜਾਤ ਵਿਚ ਜਨਮ ਲੈਂਦਾ ਸੀ ਅਤੇ ਸਾਰੀ ਹੀ ਜ਼ਿੰਦਗੀ ਉਸੇ ਜਾਤ ਨਾਲ ਹੀ ਜੁੜਿਆ ਰਹਿੰਦਾ ਸੀ ।

ਵਰਗ ਵਿਵਸਥਾ ਵਿਚ ਵਿਅਕਤੀ ਦੀ ਮੈਂਬਰਸ਼ਿਪ ਆਮਦਨ, ਸਿੱਖਿਆ, ਕਿੱਤਾ ਅਤੇ ਯੋਗਤਾ ਆਦਿ ਉੱਪਰ ਆਧਾਰਿਤ ਹੁੰਦੀ ਹੈ । ਵਿਅਕਤੀ ਜਦੋਂ ਚਾਹੇ ਆਪਣੀ ਮੈਂਬਰਸ਼ਿਪ ਬਦਲ ਸਕਦਾ ਹੈ । ਇਕ ਗ਼ਰੀਬ ਵਰਗ ਨਾਲ ਸੰਬੰਧਿਤ ਵਿਅਕਤੀ ਮਿਹਨਤ ਕਰਕੇ ਆਪਣੀ ਮੈਂਬਰਸ਼ਿਪ ਅਮੀਰ ਵਰਗ ਨਾਲ ਵੀ ਜੋੜ ਸਕਦਾ ਹੈ । ਵਰਗ ਦੀ ਮੈਂਬਰਸ਼ਿਪ ਯੋਗਤਾ ਉੱਤੇ ਆਧਾਰਿਤ ਹੁੰਦੀ ਹੈ । ਜੇਕਰ ਵਿਅਕਤੀ ਵਿੱਚ ਯੋਗਤਾ ਨਹੀਂ ਹੈ ਤੇ ਉਹ ਕਰਮ ਨਹੀਂ ਕਰਦਾ ਹੈ ਤਾਂ ਉਹ ਉੱਚੀ ਸਥਿਤੀ ਤੋਂ ਨੀਵੀਂ ਸਥਿਤੀ ਵਿਚ ਵੀ ਜਾ ਸਕਦਾ ਹੈ ਤੇ ਜੇਕਰ ਉਹ ਕਰਮ ਕਰਦਾ ਹੈ ਤਾਂ ਉਹ ਨੀਵੀਂ ਸਥਿਤੀ ਤੋਂ ਉੱਚੀ ਸਥਿਤੀ ਵਿਚ ਵੀ ਜਾ ਸਕਦਾ ਹੈ । ਇਸ ਤਰ੍ਹਾਂ ਜਾਤ ਜਨਮ ਉੱਤੇ ਆਧਾਰਿਤ ਹੈ ਪਰ ਵਰਗ ਕਰਮ ਉੱਤੇ ਆਧਾਰਿਤ ਹੁੰਦਾ ਹੈ ।

2. ਜਾਤ ਦਾ ਕਿੱਤਾ ਨਿਸ਼ਚਿਤ ਹੁੰਦਾ ਹੈ ਪਰ ਵਰਗ ਦਾ ਨਹੀਂ (Occupation of Caste is determined but not of Class)-ਜਾਤੀ ਪ੍ਰਥਾ ਦੇ ਵਿਚ ਕਿੱਤੇ ਦੀ ਵਿਵਸਥਾ ਵੀ ਵਿਅਕਤੀ ਦੇ ਜਨਮ ਉੱਪਰ ਹੀ ਆਧਾਰਿਤ ਹੁੰਦੀ ਸੀ । ਭਾਵ ਕਿ ਵਿਭਿੰਨ ਜਾਤਾਂ ਨਾਲ ਸੰਬੰਧਿਤ ਕਿੱਤੇ ਹੁੰਦੇ ਹਨ । ਵਿਅਕਤੀ ਜਿਸ ਜਾਤੀ ਵਿਚ ਜਨਮ ਲੈਂਦਾ ਸੀ ਉਸ ਨੇ ਉਸ ਜਾਤੀ ਨਾਲ ਸੰਬੰਧਿਤ ਕਿੱਤਾ ਕਰਨਾ ਹੁੰਦਾ ਸੀ । ਉਹ ਸਾਰੀ ਉਮਰ ਉਸ ਕਿੱਤੇ ਨੂੰ ਬਦਲ ਕੇ ਕੋਈ ਦੂਸਰਾ ਕਿੱਤਾ ਵੀ ਨਹੀਂ ਸੀ ਅਪਣਾ ਸਕਦਾ । ਇਸ ਪ੍ਰਕਾਰ ਨਾ ਚਾਹੁੰਦੇ ਹੋਏ ਵੀ ਉਸ ਨੂੰ ਆਪਣੀ ਜਾਤੀ ਦੇ ਕਿੱਤੇ ਨੂੰ ਹੀ ਅਪਨਾਉਣਾ ਪੈਂਦਾ ਸੀ ।

ਵਰਗ ਵਿਵਸਥਾ ਦੇ ਵਿਚ ਕਿੱਤੇ ਦੀ ਚੋਣ ਦਾ ਖੇਤਰ ਬਹੁਤ ਵਿਸ਼ਾਲ ਸੀ । ਵਿਅਕਤੀ ਦੀ ਆਪਣੀ ਇੱਛਾ ਹੁੰਦੀ ਸੀ ਕਿ ਉਹ ਕਿਸੇ ਵੀ ਕਿੱਤੇ ਨੂੰ ਅਪਣਾ ਲਵੇ । ਵਿਸ਼ੇਸ਼ ਤੌਰ ਤੇ ਵਿਅਕਤੀ ਜਿਸ ਕਿੱਤੇ ਵਿਚ ਮਾਹਿਰ ਹੁੰਦਾ ਸੀ ਉਹ ਉਸੇ ਕਿੱਤੇ ਨੂੰ ਅਪਣਾਉਂਦਾ ਸੀ ਕਿਉਂਕਿ ਉਸ ਦਾ ਵਿਸ਼ੇਸ਼ ਉਦੇਸ਼ ਲਾਭ ਪ੍ਰਾਪਤੀ ਵੱਲ ਹੁੰਦਾ ਸੀ ਅਤੇ ਕਈ ਵਾਰੀ ਜੇਕਰ ਉਹ ਇਕ ਕਿੱਤੇ ਨੂੰ ਕਰਦੇ ਹੋਏ ਤੰਗ ਪੈ ਜਾਂਦਾ ਸੀ ਤਾਂ ਉਹ ਦੂਸਰੇ ਕਿਸੇ ਹੋਰ ਕਿੱਤੇ ਨੂੰ ਵੀ ਅਪਣਾ ਸਕਦਾ ਸੀ । ਇਸ ਪ੍ਰਕਾਰ ਕਿੱਤੇ ਨੂੰ ਅਪਨਾਉਣਾ ਵਿਅਕਤੀ ਦੀ ਯੋਗਤਾ ਉੱਪਰ ਆਧਾਰਿਤ ਹੁੰਦਾ ਸੀ ।

3. ਜਾਤ ਦੀ ਮੈਂਬਰਸ਼ਿਪ ਪ੍ਰਦੱਤ ਹੁੰਦੀ ਹੈ ਪਰ ਵਰਗ ਦੀ ਮੈਂਬਰਸ਼ਿਪ ਅਰਜਿਤ ਹੁੰਦੀ ਹੈ (Membership of Caste is ascribed but membership of Class is achieved) – ਜਾਤੀ ਵਿਵਸਥਾ ਦੇ ਵਿਚ ਵਿਅਕਤੀ ਦੀ ਸਥਿਤੀ ਉਸ ਦੀ ਜਾਤ ਨਾਲ ਸੰਬੰਧਿਤ ਹੁੰਦੀ ਸੀ ਅਰਥਾਤ ਸਥਿਤੀ ਉਹ ਖ਼ੁਦ ਪ੍ਰਾਪਤ ਨਹੀਂ ਸੀ ਕਰਦਾ ਬਲਕਿ ਜਨਮ ਨਾਲ ਹੀ ਸੰਬੰਧਿਤ ਹੁੰਦੀ ਸੀ । ਇਸੇ ਕਰਕੇ ਵਿਅਕਤੀ ਦੀ ਸਥਿਤੀ ਲਈ ‘ਤ’ (ascribed) ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ । ਇਸੇ ਕਾਰਨ ਜਾਤੀ ਵਿਵਸਥਾ ਵਿਚ ਸਥਿਰਤਾ ਬਣੀ ਰਹਿੰਦੀ ਸੀ । ਵਿਅਕਤੀ ਦਾ ਪਦ ਉਹ ਹੀ ਹੁੰਦਾ ਸੀ ਜੋ ਉਸਦੇ ਪਰਿਵਾਰ ਦਾ ਹੋਵੇ । . ਵਰਗ ਵਿਵਸਥਾ ਦੇ ਵਿਚ ਵਿਅਕਤੀ ਦੀ ਸਥਿਤੀ ‘ਅਰਜਿਤ’ (achieved) ਹੁੰਦੀ ਹੈ ਭਾਵ ਕਿ ਉਸ ਨੂੰ ਸਮਾਜ ਦੇ ਵਿਚ ਆਪਣੀ ਸਥਿਤੀ ਆਪ ਪਾਪਤ ਕਰਨੀ ਪੈਂਦੀ ਹੈ । ਇਸੇ ਕਰਕੇ ਵਿਅਕਤੀ ਸ਼ੁਰੂ ਤੋਂ ਹੀ ਮਿਹਨਤ ਕਰਨੀ ਸ਼ੁਰੂ ਕਰ ਦਿੰਦਾ ਹੈ । ਵਿਅਕਤੀ ਆਪਣੀ ਯੋਗਤਾ ਦੇ ਆਧਾਰ ‘ਤੇ ਨੀਵੀਂ ਸਥਿਤੀ ਤੋਂ ਉੱਚੀ ਸਥਿਤੀ ਵੀ ਪ੍ਰਾਪਤ ਕਰ ਲੈਂਦਾ ਹੈ । ਇਸ ਵਿੱਚ ਵਿਅਕਤੀ ਦੇ ਜਨਮ ਦਾ ਕੋਈ ਮਹੱਤਵ ਨਹੀਂ ਹੁੰਦਾ । ਵਿਅਕਤੀ ਦੀ ਮਿਹਨਤ ਤੇ ਯੋਗਤਾ ਉਸਦੇ ਵਰਗ ਤੇ ਸਥਿਤੀ ਨੂੰ ਬਦਲਣ ਵਿਚ ਮਹੱਤਵਪੂਰਨ ਹੁੰਦੀ ਹੈ ।

4. ਜਾਤ ਬੰਦ ਵਿਵਸਥਾ ਹੈ ਤੇ ਵਰਗ ਖੁੱਲ੍ਹੀ ਵਿਵਸਥਾ ਹੈ (Caste is a closed system but Class is an open system) – ਜਾਤੀ ਪ੍ਰਥਾ ਸਤਰੀਕਰਨ ਦਾ ਬੰਦ ਸਮੁਹ ਹੁੰਦਾ ਹੈ ਕਿਉਂਕਿ ਵਿਅਕਤੀ ਨੂੰ ਸਾਰੀ ਉਮਰ ਸੀਮਾਵਾਂ ਵਿਚ ਬੱਝ ਕੇ ਰਹਿਣਾ ਪੈਂਦਾ ਹੈ । ਨਾ ਤਾਂ ਉਹ ਜਾਤ ਬਦਲ ਸਕਦਾ ਹੈ ਤੇ ਨਾ ਹੀ ਕਿੱਤਾ ਆਦਿ । ਸ਼੍ਰੇਣੀ ਵਿਵਸਥਾ ਸਤਰੀਕਰਨ ਦਾ ਖੁੱਲ੍ਹਾ ਸਮੂਹ ਹੁੰਦਾ ਹੈ । ਇਸ ਵਿਚ ਵਿਅਕਤੀ ਨੂੰ ਹਰ ਕਿਸਮ ਦੀ ਆਜ਼ਾਦੀ ਹੁੰਦੀ ਹੈ। ਉਹ ਕਿਸੇ ਵੀ ਖੇਤਰ ਵਿਚ ਮਿਹਨਤ ਕਰਕੇ ਅੱਗੇ ਵੱਧ ਸਕਦਾ ਹੈ । ਉਸ ਨੂੰ ਸਮਾਜ ਵਿਚ ਆਪਣੀ ਨੀਵੀਂ ਸਥਿਤੀ ਤੋਂ ਉੱਪਰਲੀ ਸਥਿਤੀ ਵੱਲ ਵਧਣ ਦੇ ਪੂਰੇ ਮੌਕੇ ਵੀ ਪ੍ਰਾਪਤ ਹੁੰਦੇ ਹਨ । ਵਰਗ ਦਾ ਦਰਵਾਜ਼ਾ ਹਰ ਇੱਕ ਲਈ ਖੁੱਲ੍ਹਿਆ ਹੁੰਦਾ ਹੈ । ਵਿਅਕਤੀ ਆਪਣੀ ਯੋਗਤਾ, ਸੰਪੱਤੀ, ਮਿਹਨਤ ਦੇ ਅਨੁਸਾਰ ਕਿਸੇ ਵੀ ਵਰਗ ਦਾ ਮੈਂਬਰ ਹੋ ਸਕਦਾ ਹੈ ਅਤੇ ਉਹ ਆਪਣੀ ਸਾਰੀ ਉਮਰ ਵਿਚ ਕਈ ਵਰਗਾਂ ਦਾ ਮੈਂਬਰ ਬਣਦਾ ਹੈ ।

5. ਜਾਤ ਵਿਵਸਥਾ ਵਿੱਚ ਕਈ ਪਾਬੰਦੀਆਂ ਹੁੰਦੀਆਂ ਹਨ ਪਰੰਤੁ ਵਰਗ ਵਿੱਚ ਕੋਈ ਪਾਬੰਦੀ ਨਹੀਂ ਹੁੰਦੀ (There are many restrictions in Caste system but not in any Class) – ਜਾਤੀ ਪ੍ਰਥਾ ਦੁਆਰਾ ਆਪਣੇ ਮੈਂਬਰਾਂ ਉੱਪਰ ਕਈ ਪਾਬੰਦੀਆਂ ਲਗਾਈਆਂ ਜਾਂਦੀਆਂ ਸਨ । ਖਾਣ-ਪੀਣ ਸੰਬੰਧੀ, ਵਿਆਹ, ਸਮਾਜਿਕ ਸੰਬੰਧ ਸਥਾਪਿਤ ਕਰਨ ਆਦਿ ਸੰਬੰਧੀ ਬਹੁਤ ਪਾਬੰਦੀਆਂ ਸਨ । ਵਿਅਕਤੀ ਦੀ ਜ਼ਿੰਦਗੀ ਉੱਪਰ ਜਾਤੀ ਦਾ ਪੂਰਾ ਨਿਯੰਤਰਣ ਹੁੰਦਾ ਸੀ । ਉਹ ਇਨ੍ਹਾਂ ਪਾਬੰਦੀਆਂ ਨੂੰ ਤੋੜ ਵੀ ਨਹੀਂ ਸੀ ਸਕਦਾ ।

ਵਰਗ ਵਿਵਸਥਾ ਦੇ ਵਿਚ ਵਿਅਕਤੀਗਤ ਆਜ਼ਾਦੀ ਹੁੰਦੀ ਸੀ । ਭੋਜਨ, ਵਿਆਹ ਆਦਿ ਸੰਬੰਧੀ ਕਿਸੀ ਕਿਸਮ ਦਾ ਕੋਈ ਨਿਯੰਤਰਣ ਨਹੀਂ ਸੀ ਹੁੰਦਾ । ਕਿਸੀ ਵੀ ਵਰਗ ਦਾ ਵਿਅਕਤੀ, ਕਿਸੀ ਵੀ ਦੂਸਰੇ ਵਰਗ ਦੇ ਵਿਅਕਤੀ ਨਾਲ ਸਮਾਜਿਕ ਸੰਬੰਧ ਸਥਾਪਿਤ ਕਰ ਸਕਦਾ ਸੀ ।

6. ਜਾਤ ਵਿੱਚ ਚੇਤੰਨਤਾ ਨਹੀਂ ਹੁੰਦੀ ਪਰ ਵਰਗ ਵਿਚ ਚੇਤੰਨਤਾ ਹੁੰਦੀ ਹੈ (There is no Caste consciousness but there is Class consciousness) – ਜਾਤੀ ਵਿਵਸਥਾ ਵਿਚ ਜਾਤ-ਚੇਤੰਨਤਾ ਨਹੀਂ ਸੀ ਪਾਈ ਜਾਂਦੀ । ਇਸ ਦਾ ਇਕ ਕਾਰਨ ਤਾਂ ਇਹ ਸੀ ਕਿ ਭਾਵੇਂ ਨੀਵੀਂ ਜਾਤੀ ਦੇ ਵਿਅਕਤੀ ਨੂੰ ਪਤਾ ਸੀ ਕਿ ਬਾਹਮਣਾਂ ਦੀ ਸਥਿਤੀ ਉੱਚੀ ਹੈ ਪਰੰਤੂ ਫਿਰ ਵੀ ਉਹ ਇਸ ਸੰਬੰਧੀ ਕੁੱਝ ਨਹੀਂ ਸੀ ਕਰ ਸਕਦਾ । ਇਸੀ ਕਰਕੇ ਉਹ ਮਿਹਨਤ ਕਰਨੀ ਵੀ ਬੰਦ ਕਰ ਦਿੰਦਾ ਸੀ । ਉਸ ਨੂੰ ਆਪਣੀ ਯੋਗਤਾ ਮੁਤਾਬਿਕ ਸਮਾਜ ਵਿਚ ਕੁੱਝ ਵੀ ਪ੍ਰਾਪਤ ਨਹੀਂ ਸੀ ਹੁੰਦਾ ।

ਵਰਗ ਦੇ ਮੈਂਬਰਾਂ ਵਿਚ ਵਰਗ ਚੇਤੰਨਤਾ ਪਾਈ ਜਾਂਦੀ ਸੀ । ਇਸੀ ਚੇਤੰਨਤਾ ਦੇ ਆਧਾਰ ‘ਤੇ ਤਾਂ ਵਰਗ ਦਾ ਨਿਰਮਾਣ ਹੁੰਦਾ ਸੀ । ਵਿਅਕਤੀ ਇਸ ਸੰਬੰਧੀ ਪੂਰਾ ਚੇਤੰਨ ਹੁੰਦਾ ਸੀ ਕਿ ਉਹ ਕਿੰਨੀ ਮਿਹਨਤ ਕਰੇ ਤਾਂ ਕਿ ਉੱਚੀ ਵਰਗ ਸਥਿਤੀ ਨੂੰ ਪ੍ਰਾਪਤ ਕਰ ਸਕੇ । ਇਸੀ ਪ੍ਰਕਾਰ ਉਹ ਹਮੇਸ਼ਾਂ ਆਪਣੀ ਯੋਗਤਾ ਨੂੰ ਵਧਾਉਣ ਵੱਲ ਹੀ ਲੱਗਿਆ ਰਹਿੰਦਾ ਸੀ ।

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

Punjab State Board PSEB 11th Class Sociology Important Questions Chapter 9 ਸਮਾਜਿਕ ਸੰਰਚਨਾ Important Questions and Answers.

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

ਵਸਤੁਨਿਸ਼ਠ ਪ੍ਰਸ਼ਨ Objective Type Questions
I. ਬਹੁ-ਵਿਕਲਪੀ ਪ੍ਰਸ਼ਨ Multiple Choice Questions :

ਪ੍ਰਸ਼ਨ 1.
ਇਹਨਾਂ ਵਿੱਚੋਂ ਕਿਹੜੀ ਸਮਾਜਿਕ ਸੰਰਚਨਾ ਦੀ ਵਿਸ਼ੇਸ਼ਤਾ ਹੈ ?
(a) ਸੰਰਚਨਾ ਕਿਸੇ ਚੀਜ਼ ਦੇ ਬਾਹਰੀ ਢਾਂਚੇ ਬਾਰੇ ਦੱਸਦੀ ਹੈ ।
(b) ਸਮਾਜਿਕ ਸੰਰਚਨਾ ਦੇ ਕਈ ਤੱਤ ਹੁੰਦੇ ਹਨ ।
(c) ਅੱਡ-ਅੱਡ ਸਮਾਜਾਂ ਦੀ ਅੱਡ-ਅੱਡ ਸੰਰਚਨਾ ਹੁੰਦੀ ਹੈ ।
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 2.
ਸਮਾਜਿਕ ਸੰਰਚਨਾ ਕਿਸ ਪ੍ਰਕਾਰ ਦੀ ਹੁੰਦੀ ਹੈ ?
(a) ਸਥਿਰ
(b) ਗਤੀਸ਼ੀਲ
(c) ਰੁਕ-ਰੁਕ ਕੇ ਚਲਣ ਵਾਲੀ
(d) ਚਲ-ਚਲ ਕੇ ਰੁਕਣ ਵਾਲੀ ।
ਉੱਤਰ-
(b) ਗਤੀਸ਼ੀਲ ।

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 3.
ਸਮਾਜਿਕ ਸੰਰਚਨਾ ਇੱਕ ………………………
(a) ਸਥਾਈ ਧਾਰਨਾ ਹੈ
(b) ਅਸਥਾਈ ਧਾਰਨਾ ਹੈ।
(c) ਟੁੱਟਣ ਵਾਲੀ ਧਾਰਨਾ ਹੈ
(d) ਬਦਲਣ ਵਾਲੀ ਧਾਰਨਾ ਹੈ ।
ਉੱਤਰ-
(a) ਸਥਾਈ ਧਾਰਨਾ ਹੈ ।

ਪ੍ਰਸ਼ਨ 4.
ਸਭ ਤੋਂ ਪਹਿਲਾਂ ਸਮਾਜਿਕ ਸੰਰਚਨਾ ਸ਼ਬਦ ਦਾ ਪ੍ਰਯੋਗ ਕਿਸਨੇ ਕੀਤਾ ਸੀ ?
(a) ਨੈਡਲ
(b) ਹਰਬਰਟ ਸਪੈਂਸਰ
(c) ਟਾਲਕਟ ਪਾਰਸੰਜ਼
(d) ਮੈਨੋਵਸਕੀ ।
ਉੱਤਰ-
(b) ਹਰਬਰਟ ਸਪੈਂਸਰ ।

ਪ੍ਰਸ਼ਨ 5.
ਸਮਾਜਿਕ ਸੰਰਚਨਾ ਦੀ ਉਸਾਰੀ ਕੌਣ ਕਰਦਾ ਹੈ ?
(a) ਸਮੁਦਾਇ
(b) ਧਰਮ
(c) ਮੁੱਲ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 6.
ਅੱਡ-ਅੱਡ ਇਕਾਈਆਂ ਦੇ ਕੁਮਬੱਧ ਰੂਪ ਨੂੰ ਕੀ ਕਹਿੰਦੇ ਹਨ ?
(a) ਅੰਤਰੜਿਆ
(b) ਵਿਵਸਥਾ
(c) ਸੰਰਚਨਾ
(d) ਕੋਈ ਨਹੀਂ ।
ਉੱਤਰ-
(c) ਸੰਰਚਨਾ ।

ਪ੍ਰਸ਼ਨ 7.
ਆਧੁਨਿਕ ਸਮਾਜਾਂ ਦੀ ਸੰਰਚਨਾ ਕਿਸ ਪ੍ਰਕਾਰ ਦੀ ਹੁੰਦੀ ਹੈ ?
(a) ਸਾਧਾਰਣ
(b) ਜਟਿਲ
(c) ਵਿਵਸਥਿਤ
(d) ਆਧੁਨਿਕ ।
ਉੱਤਰ-
(b) ਜਟਿਲ ।

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 8.
ਭੂਮਿਕਾ ਦੀ ਇੱਕ ਵਿਸ਼ੇਸ਼ਤਾ ਦੱਸੋ ।
(a) ਇੱਕ ਵਿਅਕਤੀ ਦੀਆਂ ਕਈ ਭੂਮਿਕਾਵਾਂ ਹੁੰਦੀਆਂ ਹਨ
(b) ਭੂਮਿਕਾ ਸਾਡੀ ਸੰਸਕ੍ਰਿਤੀ ਵਲੋਂ ਨਿਯਮਿਤ ਹੁੰਦੀ ਹੈ
(c) ਭੁਮਿਕਾ ਕਾਰਜਾਤਮਕ ਹੁੰਦੀ ਹੈ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 9.
ਸਮਾਜਿਕ ਪਦ ਦੀ ਵਿਸ਼ੇਸ਼ਤਾ ਦੱਸੋ ।
(a) ਹਰੇਕ ਪਦ ਦਾ ਸਮਾਜ ਵਿੱਚ ਸਥਾਨ ਹੁੰਦਾ ਹੈ
(b) ਪਦ ਦੇ ਕਾਰਨ ਭੂਮਿਕਾ ਨਿਸ਼ਚਿਤ ਹੁੰਦੀ ਹੈ
(c) ਪਦ ਸਮਾਜ ਦੀ ਸੰਸਕ੍ਰਿਤੀ ਵੱਲੋਂ ਨਿਰਧਾਰਿਤ ਹੁੰਦਾ ਹੈ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 10.
ਵਿਅਕਤੀ ਨੂੰ ਸਮਾਜ ਵਿੱਚ ਰਹਿ ਕੇ ਮਿਲੀ ਸਥਿਤੀ ਨੂੰ ਕੀ ਕਹਿੰਦੇ ਹਨ ?
(a) ਪਦ
(b) ਰੋਲ
(c) ਭੂਮਿਕਾ
(d) ਜ਼ਿੰਮੇਦਾਰੀ ।
ਉੱਤਰ-
(a) ਪਦ ।

ਪ੍ਰਸ਼ਨ 11.
ਜਿਹੜਾ ਪਦ ਵਿਅਕਤੀ ਨੂੰ ਜਨਮ ਦੇ ਆਧਾਰ ਉੱਤੇ ਪ੍ਰਾਪਤ ਹੁੰਦਾ ਹੈ ਉਸਨੂੰ ਕੀ ਕਹਿੰਦੇ ਹਨ ?
(a) ਅਰਜਿਤ ਪਦ
(b) ਪ੍ਰਾਪਤ ਪਦ
(c) ਪ੍ਰਦਤ ਪਦ
(d) ਭੂਮਿਕਾ ਪਦ ।
ਉੱਤਰ-
(c) ਪ੍ਰਦਤ ਪਦ ।

ਪ੍ਰਸ਼ਨ 12.
ਜਿਹੜਾ ਪਦ ਵਿਅਕਤੀ ਯੋਗਤਾ ਨਾਲ ਪ੍ਰਾਪਤ ਕਰਦਾ ਹੈ ਉਸਨੂੰ ਕੀ ਕਹਿੰਦੇ ਹਨ ?
(a) ਪ੍ਰਾਪਤ ਪਦ
(b) ਭੂਮਿਕਾ ਪਦ
(c) ਪ੍ਰਦਤ ਪਦ
(d) ਅਰਜਿਤ ਪਦ ।
ਉੱਤਰ-
(d) ਅਰਜਿਤ ਪਦ ।

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 13.
ਪ੍ਰਦਤ ਪਦ ਦਾ ਆਧਾਰ ਕੀ ਹੁੰਦਾ ਹੈ ?
(a) ਜਨਮ
(b) ਉਮਰ
(c) ਲਿੰਗ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

ਪ੍ਰਸ਼ਨ 14.
ਅਰਜਿਤ ਪਦ ਦਾ ਆਧਾਰ ਕੀ ਹੁੰਦਾ ਹੈ ?
(a) ਸਿੱਖਿਆ
(b) ਪੈਸਾ
(c) ਵਿਅਕਤੀਗਤ ਯੋਗਤਾ
(d) ਉਪਰੋਕਤ ਸਾਰੇ ।
ਉੱਤਰ-
(d) ਉਪਰੋਕਤ ਸਾਰੇ ।

II. ਖ਼ਾਲੀ ਥਾਂਵਾਂ ਭਰੋ Fill in the blanks :

1. ਸਮਾਜ ਦੇ ਅੱਡ-ਅੱਡ ਅੰਤਰ ਸੰਬੰਧਿਤ ਭਾਗਾਂ ਦੇ ਵਿਵਸਥਿਤ ਰੂਪ ਨੂੰ …………………… ਕਹਿੰਦੇ ਹਨ ।
ਉੱਤਰ-
ਸਮਾਜਿਕ ਸੰਰਚਨਾ

2. ਜਦੋਂ ਇੱਕ ਵਿਅਕਤੀ ਨੂੰ ਬਹੁਤ ਸਾਰੀਆਂ ਭੂਮਿਕਾਵਾਂ ਪ੍ਰਾਪਤ ਹੋ ਜਾਣ, ਤਾਂ ਇਸਨੂੰ ………………….. ਕਹਿੰਦੇ ਹਨ ।
ਉੱਤਰ-
ਭੂਮਿਕਾ ਪ੍ਰਤੀਮਾਨ

3. ……………………. ਉਹ ਸਥਿਤੀ ਹੈ ਜਿਹੜੀ ਵਿਅਕਤੀ ਨੂੰ ਮਿਲਦੀ ਹੈ ਅਤੇ ਨਿਭਾਉਣੀ ਪੈਂਦੀ ਹੈ ।
ਉੱਤਰ-
ਪ੍ਰਸਥਿਤੀ

4. ………………………. ਪ੍ਰਸਥਿਤੀ ਜਨਮ ਦੇ ਆਧਾਰ ਉੱਤੇ ਪ੍ਰਾਪਤ ਹੁੰਦੀ ਹੈ ।
ਉੱਤਰ-
ਪ੍ਰਦਤ

5. ……………………… ਪ੍ਰਸਥਿਤੀ ਵਿਅਕਤੀ ਆਪਣੀ ਮਿਹਨਤ ਨਾਲ ਪ੍ਰਾਪਤ ਕਰਦਾ ਹੈ ।
ਉੱਤਰ-
ਅਰਜਿਤ

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

6. ……………………….. ਅਤੇ ……………………… ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ |
ਉੱਤਰ-
ਪ੍ਰਸਥਿਤੀ ਅਤੇ ‘ ਭੂਮਿਕਾ ।

III. ਸਹੀ/ਗ਼ਲਤ True/False :

1. ਸਭ ਤੋਂ ਪਹਿਲਾਂ ਸ਼ਬਦ ਸਮਾਜਿਕ ਸੰਰਚਨਾ ਦਾ ਪ੍ਰਯੋਗ ਹਰਬਰਟ ਸਪੈਂਸਰ ਨੇ ਕੀਤਾ ਸੀ ।
ਉੱਤਰ-
ਸਹੀ

2. ਸਮਾਜ ਦੇ ਸਾਰੇ ਭਾਗ ਅੰਤਰ ਸੰਬੰਧਿਤ ਹੁੰਦੇ ਹਨ ।
ਉੱਤਰ-
ਸਹੀ

3. ਸਪੈਂਸਰ ਨੇ ਕਿਤਾਬ The Principle of Sociology ਲਿਖੀ ਸੀ ।
ਉੱਤਰ-
ਸਹੀ

4. ਪ੍ਰਸਥਿਤੀ ਤਿੰਨ ਪ੍ਰਕਾਰ ਦੀ ਹੁੰਦੀ ਹੈ ।
ਉੱਤਰ-
ਗ਼ਲਤ

5. ਪ੍ਰਦਤ ਪ੍ਰਸਥਿਤੀ ਵਿਅਕਤੀ ਮਿਹਨਤ ਨਾਲ ਪ੍ਰਾਪਤ ਕਰਦਾ ਹੈ ।
ਉੱਤਰ-
ਗ਼ਲਤ

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

6. ਅਰਜਿਤ ਪ੍ਰਸਥਿਤੀ ਵਿਅਕਤੀ ਨੂੰ ਜਨਮ ਨਾਲ ਹੀ ਪ੍ਰਾਪਤ ਹੋ ਜਾਂਦੀ ਹੈ ।
ਉੱਤਰ-
ਗ਼ਲਤ

IV. ਇੱਕ ਸ਼ਬਦ/ਲਾਈਨ ਵਾਲੇ ਪ੍ਰਸ਼ਨ ਉੱਤਰ One Word/line Question Answers :

ਪ੍ਰਸ਼ਨ 1.
ਸਮਾਜਿਕ ਸੰਰਚਨਾ ਸਮਾਜ ਦੇ ਕਿਹੜੇ ਭਾਗ ਬਾਰੇ ਦੱਸਦੀ ਹੈ ?
ਉੱਤਰ-
ਸਮਾਜਿਕ ਸੰਰਚਨਾ ਸਮਾਜ ਦੇ ਬਾਹਰੀ ਭਾਗ ਬਾਰੇ ਦੱਸਦੀ ਹੈ ।

ਪ੍ਰਸ਼ਨ 2.
ਸਮਾਜਿਕ ਸੰਰਚਨਾ ਦਾ ਨਿਰਮਾਣ ਸਮਾਜ ਦੀਆਂ ਕਿਹੜੀਆਂ ਇਕਾਈਆਂ ਕਰਦੀਆਂ ਹਨ ?
ਉੱਤਰ-
ਸਮਾਜ ਦੀਆਂ ਮਹੱਤਵਪੂਰਨ ਇਕਾਈਆਂ ; ਜਿਵੇਂ ਕਿ-ਸੰਸਥਾਵਾਂ, ਸਮੂਹ, ਵਿਅਕਤੀ ਆਦਿ ਸਮਾਜਿਕ ਸੰਰਚਨਾ ਦਾ ਨਿਰਮਾਣ ਕਰਦੇ ਹਨ ।

ਪ੍ਰਸ਼ਨ 3.
ਸੰਰਚਨਾ ਦੀਆਂ ਇਕਾਈਆਂ ਤੋਂ ਸਾਨੂੰ ਕੀ ਮਿਲਦਾ ਹੈ ?
ਉੱਤਰ-
ਸੰਰਚਨਾ ਦੀਆਂ ਇਕਾਈਆਂ ਤੋਂ ਸਾਨੂੰ ਕੂਮਬੱਧਤਾ ਮਿਲਦੀ ਹੈ ।

ਪਸ਼ਨ 4.
ਸਮਾਜਿਕ ਸੰਰਚਨਾ ਕਿਸ ਪ੍ਰਕਾਰ ਦੀ ਧਾਰਨਾ ਹੈ ?
ਉੱਤਰ-
ਸਮਾਜਿਕ ਸੰਰਚਨਾ ਇੱਕ ਸਥਾਈ ਧਾਰਨਾ ਹੈ ਜੋ ਹਮੇਸ਼ਾ ਮੌਜੂਦ ਰਹਿੰਦੀ ਹੈ ।

ਪ੍ਰਸ਼ਨ 5.
ਸਮਾਜਿਕ ਸੰਰਚਨਾ ਦਾ ਮੂਲ ਆਧਾਰ ਕੀ ਹੈ ?
ਉੱਤਰ-
ਸਮਾਜਿਕ ਸੰਰਚਨਾ ਦਾ ਮੂਲ ਆਧਾਰ ਆਦਰਸ਼ ਪ੍ਰਣਾਲੀ ਹੈ ।

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 6.
ਟਾਲਕਟ ਪਾਰਸਨਜ਼ ਨੇ ਕਿੰਨੇ ਪ੍ਰਕਾਰ ਦੀਆਂ ਸਮਾਜਿਕ ਸੰਰਚਨਾਵਾਂ ਬਾਰੇ ਦੱਸਿਆ ਹੈ ?
ਉੱਤਰ-
ਪਾਰਸਨਜ਼ ਨੇ ਚਾਰ ਪ੍ਰਕਾਰ ਦੀਆਂ ਸਮਾਜਿਕ ਸੰਰਚਨਾਵਾਂ ਬਾਰੇ ਦੱਸਿਆ ਹੈ ।

ਪ੍ਰਸ਼ਨ 7.
ਕਿਸ ਸਮਾਜ-ਸ਼ਾਸਤਰੀ ਨੇ ਸਮਾਜਿਕ ਸੰਰਚਨਾ ਨੂੰ ਮਨੁੱਖੀ ਸਰੀਰ ਦੇ ਆਧਾਰ ਉੱਤੇ ਸਮਝਾਇਆ ਹੈ ?
ਉੱਤਰ-
ਹਰਬਰਟ ਸਪੈਂਸਰ ਨੇ ਸਮਾਜਿਕ ਸੰਰਚਨਾ ਨੂੰ ਮਨੁੱਖੀ ਸਰੀਰ ਦੇ ਆਧਾਰ ਉੱਤੇ ਸਮਝਾਇਆ ਹੈ ?

ਪ੍ਰਸ਼ਨ 8.
ਕੀ ਸਾਰੇ ਸਮਾਜਾਂ ਦੀ ਸੰਰਚਨਾਂ ਇੱਕੋ ਜਿਹੀ ਹੁੰਦੀ ਹੈ ?
ਉੱਤਰ-
ਜੀ ਨਹੀਂ, ਵੱਖ-ਵੱਖ ਸਮਾਜਾਂ ਦੀ ਸੰਰਚਨਾ ਵੱਖ-ਵੱਖ ਹੁੰਦੀ ਹੈ ।

ਪ੍ਰਸ਼ਨ 9.
ਸਮਾਜਿਕ ਸੰਰਚਨਾ ਦੇ ਕਿਹੜੇ ਦੋ ਤੱਤ ਹੁੰਦੇ ਹਨ ?
ਉੱਤਰ-
ਸਮਾਜਿਕ ਸੰਰਚਨਾ ਦੇ ਦੋ ਪ੍ਰਮੁੱਖ ਤੱਤ ਆਦਰਸ਼ਾਤਮਕ ਪ੍ਰਣਾਲੀ ਅਤੇ ਪਦ ਪ੍ਰਣਾਲੀ ਹੁੰਦੇ ਹਨ ।

ਪ੍ਰਸ਼ਨ 10.
ਆਧੁਨਿਕ ਸਮਾਜਾਂ ਦੀ ਸੰਰਚਨਾ ਕਿਸ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਆਧੁਨਿਕ ਸਮਾਜਾਂ ਦੀ ਸੰਰਚਨਾ ਜਟਿਲ ਹੁੰਦੀ ਹੈ ।

ਪ੍ਰਸ਼ਨ 11.
ਪੁਰਾਣੇ ਸਮਾਜਾਂ ਦੀ ਸੰਰਚਨਾ ਕਿਸ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਪੁਰਾਣੇ ਸਮਾਜਾਂ ਦੀ ਸੰਰਚਨਾ ਸਾਧਾਰਨ ਅਤੇ ਸਰਲ ਸੀ ।

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਸੰਰਚਨਾ ਕੀ ਹੁੰਦੀ ਹੈ ?
ਉੱਤਰ-
ਵੱਖ-ਵੱਖ ਇਕਾਈਆਂ ਦੇ ਕੂਮਬੱਧ ਰੂਪ ਨੂੰ ਸੰਰਚਨਾ ਕਿਹਾ ਜਾਂਦਾ ਹੈ । ਇਸ ਦਾ ਅਰਥ ਹੈ ਕਿ ਜੇਕਰ ਵੱਖ-ਵੱਖ ਇਕਾਈਆਂ ਨੂੰ ਇੱਕ ਕੂਮ ਵਿੱਚ ਲਗਾ ਦਿੱਤਾ ਜਾਵੇ ਤਾਂ ਇੱਕ ਵਿਵਸਥਿਤ ਰੂਪ ਸਾਡੇ ਸਾਹਮਣੇ ਆਉਂਦਾ ਹੈ ਜਿਸਨੂੰ ਅਸੀਂ ਸੰਰਚਨਾ ਕਹਿੰਦੇ ਹਾਂ ।

ਪ੍ਰਸ਼ਨ 2.
ਸਮਾਜਿਕ ਸੰਰਚਨਾ ਦਾ ਨਿਰਮਾਣ ਕੌਣ ਕਰਦਾ ਹੈ ?
ਉੱਤਰ-
ਸਮਾਜਿਕ ਸੰਰਚਨਾ ਦਾ ਨਿਰਮਾਣ ਪਰਿਵਾਰ, ਧਰਮ, ਸਮੁਦਾਇ, ਸੰਗਠਨ, ਸਮੂਹ, ਮੁੱਲ ਪਦ ਆਦਿ ਵਰਗੀਆਂ ਸਮਾਜਿਕ ਸੰਸਥਾਵਾਂ ਅਤੇ ਪਤੀਮਾਨ ਕਰਦੇ ਹਨ । ਇਸ ਤੋਂ ਇਲਾਵਾ ਆਦਰਸ਼ਾਤਮਕ ਪ੍ਰਣਾਲੀ, ਕਾਰਜਾਤਮਕ ਵਿਵਸਥਾ, ਪ੍ਰਵਾਨਗੀ ਵਿਵਸਥਾ ਆਦਿ ਵੀ ਇਸ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ ।

ਪ੍ਰਸ਼ਨ 3.
ਕੀ ਸਮਾਜਿਕ ਸੰਰਚਨਾ ਅਮੂਰਤ ਹੁੰਦੀ ਹੈ ?
ਉੱਤਰ-
ਜੀ ਹਾਂ, ਸਮਾਜਿਕ ਸੰਰਚਨਾ ਅਮੂਰਤ ਹੁੰਦੀ ਹੈ ਕਿਉਂਕਿ ਸਮਾਜਿਕ ਸੰਰਚਨਾ ਦਾ ਨਿਰਮਾਣ ਕਰਨ ਵਾਲੀਆਂ ਸੰਸਥਾਵਾਂ, ਪ੍ਰਤੀਮਾਨ, ਆਦਰਸ਼ ਆਦਿ ਅਮੂਰਤ ਹੁੰਦੇ ਹਨ ਅਤੇ ਅਸੀਂ ਇਹਨਾਂ ਨੂੰ ਦੇਖ ਨਹੀਂ ਸਕਦੇ । ਇਸ ਲਈ ਸਮਾਜਿਕ ਸੰਰਚਨਾ ਵੀ ਅਮੂਰਤ ਹੁੰਦੀ ਹੈ ।

ਪ੍ਰਸ਼ਨ 4.
ਟਾਲਕਟ ਪਾਰਸਨਜ਼ ਨੇ ਸਮਾਜਿਕ ਸੰਰਚਨਾ ਦੇ ਕਿਹੜੇ ਪੁਕਾਰ ਦਿੱਤੇ ਹਨ ?
ਉੱਤਰ-
ਪਾਰਸਨਜ਼ ਨੇ ਸਮਾਜਿਕ ਸੰਰਚਨਾ ਦੇ ਚਾਰ ਪ੍ਰਕਾਰ ਦਿੱਤੇ ਹਨ ਅਤੇ ਉਹ ਇਸ ਤਰ੍ਹਾਂ ਹਨ-

  1. ਸਰਵਵਿਆਪਕ ਅਰਜਿਤ ਪ੍ਰਤੀਮਾਨ
  2. ਸਰਵਵਿਆਪਕ ਪ੍ਰਦਤ ਪ੍ਰਤੀਮਾਨ
  3. ਵਿਸ਼ੇਸ਼ ਅਰਜਿਤ ਪ੍ਰਤੀਮਾਨ
  4. ਵਿਸ਼ੇਸ਼ ਪ੍ਰਦਤ ਤੀਮਾਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਸਮਾਜਿਕ ਸੰਰਚਨਾ ।
ਉੱਤਰ-
ਸਾਡਾ ਸਮਾਜ ਕਈ ਇਕਾਈਆਂ ਦੇ ਸਹਿਯੋਗ ਦੇ ਨਤੀਜੇ ਵਜੋਂ ਪਾਇਆ ਜਾਂਦਾ ਹੈ । ਇਹ ਇਕਾਈਆਂ ਸੰਸਥਾਵਾਂ, ਸਭਾਵਾਂ, ਸਮੂਹ, ਪਦ, ਭੂਮਿਕਾ ਆਦਿ ਹੁੰਦੇ ਹਨ । ਇਨ੍ਹਾਂ ਇਕਾਈਆਂ ਦੇ ਇਕੱਠ ਨਾਲ ਸਮਾਜ ਦਾ ਨਿਰਮਾਣ ਨਹੀਂ ਹੁੰਦਾ ਬਲਕਿ ਇਨ੍ਹਾਂ ਇਕਾਈਆਂ ਵਿਚ ਪਾਏ ਗਏ ਵਿਸ਼ੇਸ਼ ਤਰਤੀਬ ਦੇ ਵਿਵਸਥਿਤ ਹੋਣ ਨਾਲ ਹੁੰਦਾ ਹੈ । ਉਦਾਹਰਣ ਦੇ ਤੌਰ ‘ਤੇ ਲੱਕੜਾਂ, ਕਿੱਲਾਂ, ਫੈਵੀਕੋਲ, ਪਾਲਿਸ਼ ਆਦਿ ਜੇਕਰ ਇਕ ਜਗਾ ਕੇ ਰੱਖ ਦੇਈਏ ਤਾਂ ਇਨ੍ਹਾਂ ਨੂੰ ਅਸੀਂ ਕੁਰਸੀ ਨਹੀਂ ਕਹਿ ਸਕਦੇ ! ਬਲਕਿ ਜਦੋਂ ਇਨ੍ਹਾਂ ਸਾਰਿਆਂ ਨੂੰ ਵਿਸ਼ੇਸ਼ ਤਰਤੀਬ ਵਿਚ ਜੋੜਦੇ ਹਾਂ, ਵਿਵਸਥਿਤ ਕਰਦੇ ਹਾਂ ਤਾਂ ਹੀ ਅਸੀਂ ਇਸ ਨੂੰ ਕੁਰਸੀ ਦਾ ਢਾਂਚਾ ਕਹਿ ਸਕਦੇ ਹਾਂ । ਇਸੇ ਤਰ੍ਹਾਂ ਨਾਲ ਸਾਡੇ ਸਮਾਜ ਦੀਆਂ ਇਕਾਈਆਂ ਜਿਨ੍ਹਾਂ ਨੂੰ ਭਾਵੇਂ ਅਸੀਂ ਕੇਵਲ ਮਹਿਸੂਸ ਕਰਦੇ ਹਾਂ, ਇਨ੍ਹਾਂ ਵਿੱਚ ਨਿਸ਼ਚਿਤ ਤਰੀਕੇ ਨਾਲ ਵਿਵਸਥਾ ਦਾ ਪਾਇਆ ਜਾਣਾ ਹੀ ਸਮਾਜਿਕ ਸੰਰਚਨਾ ਕਹਾਉਂਦਾ ਹੈ ।

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 2.
ਸਮਾਜਿਕ ਸੰਰਚਨਾ ਦੇ ਤੱਤ ।
ਉੱਤਰ-ਪਾਲਕਟ ਪਾਰਸਨਜ਼ (Talcott Parson) ਅਤੇ ਹੈਰੀ ਐੱਮ. ਜੌਨਸਨ (Harry M. Johnson) ਅਨੁਸਾਰ ਸਮਾਜਿਕ ਸੰਰਚਨਾ ਦੇ ਚਾਰ ਮੁੱਖ ਤੱਤ ਅੱਗੇ ਲਿਖੇ ਅਨੁਸਾਰ ਹਨ-

  1. ਉਪ ਸਮੂਹ (Sub Groups)
  2. ਭੂਮਿਕਾਵਾਂ (Roles)
  3. ਸਮਾਜਿਕ ਪਰਿਮਾਪ (Social Norms)
  4. ਸਮਾਜਿਕ ਕੀਮਤਾਂ (Social Values) ।

ਪ੍ਰਸ਼ਨ 3.
ਟਾਲਕਟ ਪਾਰਸਨਜ਼ ਵਲੋਂ ਦਿੱਤੀ ਸਮਾਜਿਕ ਸੰਰਚਨਾ ਦੀ ਪਰਿਭਾਸ਼ਾ ।
ਉੱਤਰ-
ਟਾਲਕਟ ਪਾਰਸਨਜ਼ ਦੇ ਅਨੁਸਾਰ, “ਸਮਾਜਿਕ ਸੰਰਚਨਾ ਸ਼ਬਦ ਨੂੰ ਅੰਤਰ-ਸੰਬੰਧਿਤ ਸੰਸਥਾਵਾਂ, ਏਜੰਸੀਆਂ ਅਤੇ ਸਮਾਜਿਕ ਪ੍ਰਤੀਮਾਨਾਂ ਅਤੇ ਨਾਲ ਹੀ ਸਮੂਹ ਵਿਚ ਹਰ ਇਕ ਮੈਂਬਰ ਦੇ ਦੁਆਰਾ ਹਿਣ ਕੀਤੇ ਪਦਾਂ ਅਤੇ ਭੂਮਿਕਾਵਾਂ ਦੀ ਵਿਸ਼ੇਸ਼ ਭੂਮਬੱਧਤਾ ਲਈ ਵਰਤਿਆ ਜਾਂਦਾ ਹੈ ।’’

ਪ੍ਰਸ਼ਨ 4.
ਉਪ-ਸਮੁਹ ।
ਉੱਤਰ-
ਸਮਾਜਿਕ ਸੰਰਚਨਾ ਵਿਚ ਪਾਏ ਗਏ ਵੱਖੋ-ਵੱਖਰੇ ਅੰਗ ਉਪ-ਸਮੂਹ ਹੁੰਦੇ ਹਨ । ਭਾਵ ਕਿ ਇਕ ਵੱਡੇ ਸਮੂਹ ਜਿਵੇਂ ਸਮੁਦਾਇ ਆਦਿ ਦੇ ਵਿਚ ਕਈ ਉਪ-ਸਮੂਹ ਜਿਵੇਂ ਕਾਲਜ, ਸਕੂਲ, ਪਰਿਵਾਰ ਆਦਿ ਪਾਏ ਜਾਂਦੇ ਹਨ । ਉਪ-ਸਮੂਹਾਂ ਦੀ ਸੰਰਚਨਾ ਇਨ੍ਹਾਂ ਦੇ ਮੈਂਬਰਾਂ ਦੇ ਪਦਾਂ ਅਤੇ ਭੂਮਿਕਾਵਾਂ ਦੁਆਰਾ ਨਿਰਧਾਰਿਤ ਹੁੰਦੀ ਹੈ । ਉਪ-ਸਮੂਹ ਮੈਂਬਰਾਂ ਦੇ ਨਾਲੋਂ ਵਧੇਰੇ ਲੰਬੇ ਸਮੇਂ ਤਕ ਵਿਕਸਿਤ ਰਹਿੰਦੇ ਹਨ । ਉਦਾਹਰਨ ਵਜੋਂ ਸਕੂਲ ਵਿਚ ਅਧਿਆਪਕ ਦਾ ਨਿਸ਼ਚਿਤ ਪਦ ਅਤੇ ਰੋਲ ਹੁੰਦਾ ਹੈ, ਪਰੰਤੂ ਇਹ ਪਦ ਅਤੇ ਭੂਮਿਕਾ ਉਸ ਦੇ ਮਰਨ ਤੋਂ ਬਾਅਦ ਖ਼ਤਮ ਨਹੀਂ ਹੋ ਜਾਂਦੇ ਹਨ । ਬਲਕਿ ਇਹ ਪਦ ਤੇ ਭੂਮਿਕਾ ਨੂੰ ਦੂਸਰਾ ਵਿਅਕਤੀ ਕਿਸੇ ਵੀ ਸਮੇਂ ਹਿਣ ਕਰ ਲੈਂਦਾ ਹੈ । ਇਸ ਪ੍ਰਕਾਰ ਭਾਵੇਂ ਕਿੰਨੇ ਹੀ ਲੋਕ ਮਰ ਕਿਉਂ ਨਾ ਜਾਣ, ਪਰੰਤੂ ਇਨ੍ਹਾਂ ਦੇ ਮਰਨ ਪਿੱਛੋਂ ਵੀ ਇਹ ਉਪ-ਸਮੂਹ ਕਾਇਮ ਰਹਿੰਦੇ ਹਨ ।

ਪ੍ਰਸ਼ਨ 5.
ਕੁਮਬੱਧਤਾ ।
ਉੱਤਰ-
ਸਮਾਜ ਵਿਚ ਸੰਸਥਾ, ਜਾਤ, ਪਰਿਮਾਪ, ਕੀਮਤਾਂ ਆਦਿ ਕਈ ਇਕਾਈਆਂ ਪਾਈਆਂ ਜਾਂਦੀਆਂ ਹਨ । ਇਨਾਂ ਇਕਾਈਆਂ ਦੇ ਮੇਲ ਨਾਲ ਹੀ ਕੇਵਲ ਸਮਾਜਿਕ ਸੰਰਚਨਾ ਦਾ ਨਿਰਮਾਣ ਨਹੀਂ ਹੁੰਦਾ ਬਲਕਿ ਇਨ੍ਹਾਂ ਇਕਾਈਆਂ ਵਿਚ ਇੱਕ ਨਿਸ਼ਚਿਤ ਤਰੀਕੇ ਦਾ ਕੂਮ ਪਾਇਆ ਜਾਂਦਾ ਹੈ । ਇਹ ਭੂਮਬੱਧਤਾ ਹੀ ਹੁੰਦੀ ਹੈ ਜਿਸ ਦੇ ਨਤੀਜੇ ਵਜੋਂ ਸਾਨੂੰ ਕਿਸੇ ਦਾ ਆਕਾਰ ਜਾਂ ਰੂਪ ਨਜ਼ਰ ਆਉਂਦਾ ਹੈ । ਜਿਵੇਂ ਮਕਾਨ ਬਣਾਉਣ ਦੇ ਲਈ ਇੱਟਾਂ, ਮਿੱਟੀ, ਸੀਮਿੰਟ, ਰੇਤਾ, ਲੋਹਾ ਆਦਿ ਦਾ ਤਰਤੀਬ ਵਿਚ ਪਾਇਆ ਜਾਣਾ ਹੀ ਮਕਾਨ ਦਾ ਰੂਪ ਪ੍ਰਗਟ ਕਰਦਾ ਹੈ । ਇਸ ਨੂੰ ਹੀ ਕੁਮਬੱਧਤਾ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਪਦ ਦੇ ਕੋਈ ਦੋ ਜ਼ਰੂਰੀ ਤੱਤ ।
ਉੱਤਰ-

  • ਸਮਾਜ ਦੀ ਸੰਸਕ੍ਰਿਤਕ ਸਥਿਤੀ ਦੁਆਰਾ ਪਦ ਨਿਰਧਾਰਿਤ ਕੀਤਾ ਜਾਂਦਾ ਹੈ ਕਿਉਂਕਿ ਸਮਾਜ ਦੀਆਂ ਜ਼ਰੂਰਤਾਂ ਨਾਲ ਸੰਬੰਧਿਤ ਕੰਮ ਪਾਏ ਜਾਂਦੇ ਹਨ ਜਿਸ ਨਾਲ ਸਮਾਜ ਦੀ ਸਥਿਰਤਾ ਬਣੀ ਰਹਿੰਦੀ ਹੈ ਉਦਾਹਰਣ ਵਜੋਂ ਕਿਸੇ ਸਮੇਂ ਬਾਹਮਣਾਂ ਦੀ ਸ਼ਕਤੀ ਉੱਚੀ ਸੀ ਭਾਵ ਕਿ ਜਾਤੀ ਪ੍ਰਣਾਲੀ ਵਿਵਸਥਾ ਦੇ ਵਿਚ, ਪਰ ਅੱਜ-ਕਲ੍ਹ ਦੀ ਸੰਸਕ੍ਰਿਤੀ ਮੁਤਾਬਿਕ ਪੈਸੇ ਵਾਲੇ ਦੀ ਸ਼ਕਤੀ ਉੱਚੀ ਹੁੰਦੀ ਹੈ ।
  • ਹਰ ਇਕ ਵਿਅਕਤੀ ਨੂੰ ਉਸ ਦੇ ਆਪਣੇ ਪਦ ਦੇ ਅਨੁਸਾਰ ਹੀ ਭੁਮਿਕਾ ਨਿਭਾਉਣੀ ਪੈਂਦੀ ਹੈ ਭਾਵ ਕਿ ਹਰ ਪਦ ਨਾਲ ਭੁਮਿਕਾ ਸੰਬੰਧਿਤ ਹੁੰਦੀ ਹੈ ।

ਪ੍ਰਸ਼ਨ 7.
ਲਿੰਟਨ ਨੇ ਸਮਾਜਿਕ ਪਦ ਨਿਰਧਾਰਨ ਕਰਨ ਲਈ ਕਾਰਨ ।
ਉੱਤਰ-

  1. ਉਮਰ ਅਤੇ ਲਿੰਗ (Age and Sex)
  2. ਪੇਖ਼ਾ (Occupation)
  3. ਪ੍ਰਤਿਸ਼ਠਾ (Prestige)
  4. ਪਰਿਵਾਰ (Family)
  5. ਸਭਾਵੀ ਸਮੂਹ (Association Group)

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 8.
ਰਾਲਫ਼ ਲਿੰਟਨ ਅਨੁਸਾਰ ਪਦ ਦੀਆਂ ਕਿਸਮਾਂ ।
ਉੱਤਰ-
ਲਿੰਟਨ ਦੇ ਅਨੁਸਾਰ ਪਦ ਦੋ ਤਰ੍ਹਾਂ ਦੇ ਹੁੰਦੇ ਹਨ-

  1. ਪ੍ਰਦਤ (Ascribed Status)
  2. ਅਰਜਿਤ ਪਦ (Achieved Status)

ਪ੍ਰਸ਼ਨ 9.
ਭੂਮਿਕਾ ।
ਉੱਤਰ-
ਹਰੇਕ ਸਮਾਜਿਕ ਪਦ ਦੇ ਨਾਲ ਸੰਬੰਧਿਤ ਕੰਮ ਨਿਸ਼ਚਿਤ ਹੁੰਦੇ ਹਨ । ਇਸ ਵਿਚ ਵਿਅਕਤੀ ਆਪਣੀ ਸਥਿਤੀ ਨਾਲ ਸੰਬੰਧਿਤ ਕੰਮਾਂ ਨੂੰ ਪੂਰਾ ਕਰਦਾ ਹੈ ਤੇ ਆਪਣੇ ਅਧਿਕਾਰਾਂ ਦਾ ਪ੍ਰਯੋਗ ਕਰਦਾ ਹੈ । ਕਿੰਗਸਲੇ ਡੇਵਿਸ ਅਨੁਸਾਰ ਵਿਅਕਤੀ ਆਪਣੇ ਪਦ ਦੀਆਂ ਲੋੜਾਂ ਜਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਤਰੀਕੇ ਅਪਣਾਉਂਦਾ ਹੈ ਇਸ ਨੂੰ ਰੋਲ ਕਿਹਾ ਜਾਂਦਾ ਹੈ । ਸੋ ਰੋਲ ਤੋਂ ਭਾਵ ਵਿਅਕਤੀ ਦਾ ਸੰਪੂਰਨ ਵਿਵਹਾਰ ਨਹੀਂ ਬਲਕਿ ਵਿਸ਼ੇਸ਼ ਸਥਿਤੀ ਵਿਚ ਕਰਨ ਵਾਲੇ ਵਿਵਹਾਰ ਤਕ ਹੀ ਸੀਮਿਤ ਹੈ ।

ਪ੍ਰਸ਼ਨ 10.
ਭੂਮਿਕਾ ਦੀਆਂ ਕੋਈ ਦੋ ਵਿਸ਼ੇਸ਼ਤਾਈਆਂ ।
ਉੱਤਰ-

  • ਇਹ ਸਮਾਜਿਕ ਪ੍ਰਵਾਨਗੀ ਦੁਆਰਾ ਨਿਰਧਾਰਿਤ ਹੁੰਦੇ ਹਨ ਕਿਉਂਕਿ ਇਹ ਸੰਸਕ੍ਰਿਤੀ ਦਾ ਆਧਾਰ ਹਨ । ਸਮਾਜਿਕ ਕਦਰਾਂ-ਕੀਮਤਾਂ ਦੇ ਵਿਰੁੱਧ ਕੀਤੇ ਜਾਣ ਵਾਲੇ ਰੋਲ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ।
  • ਸਮਾਜ ਦੇ ਵਿਚ ਪਰਿਮਾਪਾਂ ਅਤੇ ਕੀਮਤਾਂ ਪਰਿਵਰਤਨਸ਼ੀਲ ਹੁੰਦੀਆਂ ਹਨ ਜਿਸ ਦੇ ਨਤੀਜੇ ਵਜੋਂ ਰੋਲ ਵੀ ਬੱਦਲ ਜਾਂਦੇ ਹਨ | ਅਲੱਗ-ਅਲੱਗ ਸਮਿਆਂ ਦੇ ਵਿਚ ਅਲੱਗ-ਅਲੱਗ ਭੂਮਿਕਾ ਦੀ ਮਹੱਤਤਾ ਹੁੰਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਸਮਾਜਿਕ ਸੰਰਚਨਾ ਬਾਰੇ ਵੱਖ-ਵੱਖ ਸਮਾਜਸ਼ਾਸਤਰੀਆਂ ਦੇ ਵਿਚਾਰਾਂ ਦਾ ਵਿਸਤਾਰ ਨਾਲ ਵਰਣਨ ਕਰੋ ।
ਉੱਤਰ-
1. ਹਰਬਰਟ ਸਪੈਂਸਰ (Herbert Spencer) ਦੇ ਵਿਚਾਰ – ਹਰਬਰਟ ਸਪੈਂਸਰ ਪਹਿਲਾ ਸਮਾਜਸ਼ਾਸਤਰੀ ਸੀ ਜਿਸਨੇ ਸਮਾਜਿਕ ਸੰਰਚਨਾ ਬਾਰੇ ਆਪਣੇ ਵਿਚਾਰ ਦਿੱਤੇ ਸਨ । ਪਰ ਉਸਨੇ ਸਮਾਜਿਕ ਸੰਰਚਨਾ ਦੀ ਕੋਈ ਪਰਿਭਾਸ਼ਾ ਨਹੀਂ ਦਿੱਤੀ ਸੀ ।ਉਸਨੇ ਇਕ ਕਿਤਾਬ ਲਿਖੀ Principles of Sociology ਜਿਸ ਵਿਚ ਉਸਨੇ ਜੈਵਿਕ ਆਧਾਰ ਉੱਤੇ ਸਮਾਜਿਕ ਸੰਰਚਨਾ ਦੇ ਅਰਥ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ । ਸਪੈਂਸਰ ਨੇ ਸਮਾਜਿਕ ਸੰਰਚਨਾ ਦੇ ਅਰਥਾਂ ਨੂੰ ਸਰੀਰਕ ਸੰਰਚਨਾ ਦੇ ਆਧਾਰ ਉੱਤੇ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ।

ਸਪੈਂਸਰ ਦਾ ਕਹਿਣਾ ਸੀ ਕਿ ਮਨੁੱਖ ਦੇ ਸਰੀਰ ਦੀ ਬਣਤਰ ਦੇ ਕਈ ਭਾਗ ਹੁੰਦੇ ਹਨ ਜਿਵੇਂ ਕਿ ਕੰਨ, ਨੱਕ, ਹੱਥ, ਮੂੰਹ, ਲੱਤਾਂ, ਬਾਹਾਂ ਆਦਿ । ਇਹਨਾਂ ਸਾਰੇ ਭਾਗਾਂ ਵਿਚ ਇਕ ਸੰਗਠਿਤ ਤਰੀਕਾ ਮੌਜੂਦ ਹੁੰਦਾ ਹੈ ਜਿਸ ਅਨੁਸਾਰ ਇਹ ਸਾਰੇ ਕੰਮ ਕਰਦੇ ਹਨ ਅਤੇ ਸਰੀਰਕ ਕਿਰਿਆ ਨੂੰ ਪੂਰਾ ਕਰਦੇ ਹਨ । ਇਹ ਸਾਰੇ ਭਾਗ ਅੰਤਰ-ਨਿਰਭਰ ਅਤੇ ਅੰਤਰ ਸੰਬੰਧਿਤ ਹੁੰਦੇ ਹਨ ਜਿਸ ਕਰਕੇ ਹੀ ਸਾਡਾ ਸਰੀਰ ਸੁਚਾਰੂ ਰੂਪ ਨਾਲ ਕੰਮ ਕਰਨ ਯੋਗ ਬਣਦਾ ਹੈ । ਚਾਹੇ ਮਨੁੱਖੀ ਸੰਰਚਨਾ ਵਿਚ ਸਰੀਰਕ ਸੰਰਚਨਾ ਦੇ ਸਾਰੇ ਭਾਗ ਇਕੋ-ਜਿਹੇ ਹੁੰਦੇ ਹਨ, ਪਰ ਇਹਨਾਂ ਦੀ ਪ੍ਰਕਾਰ ਵੱਖ-ਵੱਖ ਹੁੰਦੀ ਹੈ । ਜਿਵੇਂ ਕੋਈ ਲੰਬੇ ਕੱਦ ਦਾ ਹੈ, ਕੋਈ ਛੋਟੇ ਕੱਦ ਦਾ ਹੈ, ਕੋਈ ਮੋਟਾ ਹੈ ਜਾਂ ਪਤਲਾ ਹੈ ਆਦਿ । ਇਸੇ ਤਰੀਕੇ ਨਾਲ ਸਮਾਜਿਕ ਸੰਰਚਨਾ ਦੇ ਵੀ ਵੱਖਵੱਖ ਅੰਤਰ-ਨਿਰਭਰ ਅਤੇ ਅੰਤਰ-ਸੰਬੰਧਿਤ ਭਾਗ ਹੁੰਦੇ ਹਨ ਜਿਨ੍ਹਾਂ ਨਾਲ ਸੰਰਚਨਾ ਸੁਚਾਰੂ ਰੂਪ ਨਾਲ ਕੰਮ ਕਰਦੀ ਹੈ ।

ਇਸੇ ਤਰ੍ਹਾਂ ਹੀ ਸਮਾਜਿਕ ਸੰਰਚਨਾ ਦੇ ਹਿੱਸੇ ਜਾਂ ਇਕਾਈਆਂ ਤਾਂ ਸਾਰੇ ਸਮਾਜਾਂ ਵਿਚ ਇਕੋ ਜਿਹੀਆਂ ਹੁੰਦੀਆਂ ਹਨ । ਉਹਨਾਂ ਦੀ ਪ੍ਰਕਾਰ ਵਿਚ ਅੰਤਰ ਹੁੰਦਾ ਹੈ । ਇਹੀ ਕਾਰਨ ਹੈ ਕਿ ਇਕ ਸਮਾਜ ਦੀ ਸੰਰਚਨਾ ਦੂਜੇ ਸਮਾਜ ਤੋਂ ਵੱਖ ਹੁੰਦੀ ਹੈ । ਇਸ ਤਰ੍ਹਾਂ ਹਰਬਰਟ ਸਪੈਂਸਰ ਨੇ ਸੰਰਚਨਾ ਨੂੰ ਵੱਖ-ਵੱਖ ਇਕਾਈਆਂ ਦੇ ਕੰਮ ਕਰਨ ਦੇ ਆਧਾਰ ਨਾਲ ਸੰਬੰਧਿਤ ਰੱਖਿਆ ਸੀ । ਪਰ ਕੰਮ ਦੇ ਨਾਲ ਇਹਨਾਂ ਇਕਾਈਆਂ ਦੀ ਆਪਸੀ ਸੰਬੰਧਤਾ ਵੀ ਹੋਣੀ ਚਾਹੀਦੀ ਹੈ । ਸਪੈਂਸਰ ਨੇ ਸੰਰਚਨਾ ਸ਼ਬਦ ਦੇ ਅਰਥ ਬਹੁਤ ਹੀ ਆਸਾਨ ਤਰੀਕੇ ਨਾਲ ਦਿੱਤੇ ਸਨ ਜਿਸ ਕਰਕੇ ਉਹ ਸਮਾਜਿਕ ਸੰਰਚਨਾ ਦਾ ਸਪੱਸ਼ਟ ਅਰਥ ਨਾ ਦੇ ਸਕੇ ।

2. ਐੱਸ. ਐੱਫ਼. ਨੈਡਲ (S.F. Nadal) ਦੇ ਵਿਚਾਰ – ਐੱਸ. ਐੱਫ਼. ਨੈਡਲ ਦੇ ਅਨੁਸਾਰ ਸੰਰਚਨਾ ਵੱਖ-ਵੱਖ ਇਕਾਈਆਂ ਦਾ ਤਰਤੀਬਾਤਮਕ ਪ੍ਰਬੰਧ ਹੈ । ਇਹ ਸਮਾਜ ਦੇ ਕਾਰਜਾਤਮਕ ਹਿੱਸੇ ਤੋਂ ਬਿਲਕੁਲ ਹੀ ਵੱਖ ਹੈ ਅਤੇ ਸਮਾਜ ਦੇ ਸਿਰਫ਼ ਬਾਹਰਲੇ ਹਿੱਸੇ ਨਾਲ ਸੰਬੰਧਿਤ ਹੈ । ਨੈਡਲ ਦੇ ਅਨੁਸਾਰ ਸਮਾਜ ਦੇ ਤਿੰਨ ਤੱਤ ਹਨ ਤੇ ਉਹ ਹਨ-ਲੋਕਾਂ ਦਾ ਸਮੂਹ, ਸੰਰਚਨਾਤਮਕ ਨਿਯਮ ਜਿਨ੍ਹਾਂ ਨਾਲ ਸਮੂਹ ਦੇ ਮੈਂਬਰਾਂ ਵਿਚ ਆਕਰਸ਼ਣ ਹੁੰਦਾ ਹੈ ਅਤੇ ਸੰਸਥਾਤਮਕ ਤਰੀਕੇ ਜਾਂ ਇਨ੍ਹਾਂ ਆਕਰਸ਼ਣਾਂ ਦਾ ਪ੍ਰਭਾਵ । ਨੈਡਲ ਦੇ ਅਨੁਸਾਰ, “ਮੁਰਤ ਜਨਸੰਖਿਆ ਸਾਡੇ ਸਮਾਜ ਦੇ ਮੈਂਬਰਾਂ ਵਿਚਕਾਰ ਇਕ-ਦੂਜੇ ਪ੍ਰਤੀ ਆਪਣਾ ਰੋਲ ਨਿਭਾਉਂਦਿਆਂ ਹੋਇਆਂ ਸੰਬੰਧਾਂ ਦੇ ਜਿਹੜੇ ਵਿਵਹਾਰਿਕ ਪ੍ਰਤੀਬੰਧਿਤ ਤਰੀਕੇ ਜਾਂ ਵਿਵਸਥਾ ਹੋਂਦ ਵਿਚ ਆਉਂਦੀ ਹੈ, ਉਸ ਨੂੰ ਅਸੀਂ ਸਮਾਜ ਦੀ ਸੰਰਚਨਾ ਕਹਿੰਦੇ ਹਾਂ ।”

ਨੈਡਲ ਦੇ ਸੰਰਚਨਾ ਦੇ ਸੰਕਲਪ ਨੂੰ ਸਮਝਣ ਲਈ ਨੈਡਲ ਦੁਆਰਾ ਦਿੱਤੇ ‘ਇਕ ਸਮਾਜ’ ਦੇ ਸੰਕਲਪ ਦੀ ਵਿਆਖਿਆ ਨੂੰ ਸਮਝਣਾ ਜ਼ਰੂਰੀ ਹੈ । ਨੈਡਲ ਦੇ ਅਨੁਸਾਰ ਇਕ ਸਮਾਜ ਵਿਅਕਤੀਆਂ ਦਾ ਉਹ ਸਮੂਹ ਹੈ ਜਿਸ ਵਿਚ ਵੱਖ-ਵੱਖ ਵਿਅਕਤੀ ਸੰਸਥਾਗਤ ਆਧਾਰ ਉੱਤੇ ਇਕ-ਦੂਜੇ ਨਾਲ ਇਸ ਤਰ੍ਹਾਂ ਸੰਬੰਧਿਤ ਰਹਿੰਦੇ ਹਨ ਕਿ ਸਮਾਜਿਕ ਨਿਯਮ, ਲੋਕਾਂ ਦੇ ਵਿਵਹਾਰਾਂ ਨੂੰ ਨਿਰਦੇਸ਼ਿਤ ਅਤੇ ਨਿਯੰਤਰਿਤ ਕਰਦੇ ਹਨ । ਇਸ ਤਰ੍ਹਾਂ ਨੈਡਲ ਦੇ ਇਕ ਸਮਾਜ ਦੇ ਅਨੁਸਾਰ ਇਸ ਵਿਚ ਤਿੰਨ ਤੱਤ ਹਨ ਤੇ ਉਹ ਹਨ-ਵਿਅਕਤੀ, ਉਨ੍ਹਾਂ ਵਿਚ ਹੋਣ ਵਾਲੀਆਂ ਅੰਤਰ ਕਿਰਿਆਵਾਂ ਅਤੇ ਅੰਤਰ ਕਿਰਿਆਵਾਂ ਦੇ ਕਾਰਨ ਪੈਦਾ ਹੋਣ ਵਾਲੇ ਸਮਾਜਿਕ ਸੰਬੰਧ ।

ਨੈਡਲ ਦਾ ਕਹਿਣਾ ਸੀ ਕਿ ਵਿਵਸਥਿਤ ਤਰਤੀਬ ਕਿਸੇ ਚੀਜ਼ ਦੀ ਰਚਨਾ ਨਾਲ ਸੰਬੰਧਿਤ ਹੁੰਦੀ ਹੈ ਨਾ ਕਿ ਉਸ ਚੀਜ਼ ਦੇ ਕਾਰਜਾਤਮਕ ਪੱਖ ਨਾਲ । ਨੈਡਲ ਅਨੁਸਾਰ ਸਮਾਜ ਵਿਅਕਤੀਆਂ ਦਾ ਸਮੂਹ ਹੈ ਜਿਸ ਵਿਚ ਵੱਖ-ਵੱਖ ਵਿਅਕਤੀ, ਸੰਸਥਾਤਮਕ ਸਮਾਜਿਕ ਨਿਯਮ ਉਨ੍ਹਾਂ ਦੇ ਵਿਵਹਾਰਾਂ ਨੂੰ ਨਿਯਮਿਤ ਅਤੇ ਨਿਰਦੇਸ਼ਿਤ ਕਰਦੇ ਹਨ । ਨੈਡਲ ਦਾ ਕਹਿਣਾ ਸੀ ਕਿ ਸਮੂਹ ਦੇ ਮੈਂਬਰਾਂ ਦੀ ਵਿਵਸਥਾ ਹੋਣੀ ਜ਼ਰੂਰੀ ਨਹੀਂ ਹੈ ਬਲਕਿ ਉਹਨਾਂ ਵਲੋਂ ਕੀਤੇ ਜਾਣ ਵਾਲੇ ਕੰਮਾਂ ਦਾ ਵੀ ਵਿਵਸਥਿਤ ਅਤੇ ਨਿਯਮਿਤ ਹੋਣਾ ਜ਼ਰੂਰੀ ਹੈ । ਸੋ ਸਮਾਜ ਦੇ ਵੱਖ-ਵੱਖ ਹਿੱਸਿਆਂ ਦੀ ਆਪਸੀ ਸੰਬੰਧ ਜਾਂ ਨਿਯਮਿਤ ਕੁਮਬੱਧਤਾ ਨੂੰ ਹੀ ਸਮਾਜਿਕ ਸੰਰਚਨਾ ਕਿਹਾ ਜਾਂਦਾ ਹੈ ।

ਨੈਡਲ ਅਨੁਸਾਰ ਸੰਰਚਨਾ ਦੇ ਲਈ ਸੰਬੰਧਾਂ ਦਾ ਵਿਵਸਥਿਤ ਹੋਣਾ ਨਹੀਂ ਬਲਕਿ ਵਿਅਕਤੀਆਂ ਦੀਆਂ ਭੂਮਿਕਾਵਾਂ ਦਾ ਵਿਵਸਥਿਤ ਹੋਣਾ ਜ਼ਰੂਰੀ ਹੈ । ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਨੈਡਲ ਨੇ ਕਿਹਾ ਹੈ ਕਿ, “ਮੂਰਤ ਜਨਸੰਖਿਆ ਅਤੇ ਉਸ ਦੇ ਵਿਵਹਾਰਾਂ ਤੋਂ ਅਲੱਗ ਕੱਢ ਕੇ ਦੂਜੇ ਵਿਅਕਤੀਆਂ ਨਾਲ ਸੰਬੰਧਿਤ ਰਹਿੰਦੇ ਹੋਏ ਭੂਮਿਕਾ ਨਿਭਾਉਣ ਦੀ ਸਥਿਤੀ ਵਿਚ ਕਰਤਿਆਂ ਦੇ ਵਿਚ ਪਾਏ ਜਾਣ ਵਾਲੇ ਸੰਬੰਧਾਂ ਦੇ ਪ੍ਰਤਿਮਾਨ, ਜਾਲ ਜਾਂ ਵਿਵਸਥਾ ਨੂੰ ਇਕ ਸਮਾਜ ਦੀ ਸੰਰਚਨਾ ਕਹਿੰਦੇ ਹਨ ।”

3. ਰੈਡਕਲਿਫ਼ ਬਰਾਊਨ (Redcliff Brown) ਦੇ ਵਿਚਾਰ ਰੈਡਕਲਿਫ਼ ਬਰਾਉਨ ਪ੍ਰਸਿੱਧ ਸਮਾਜਿਕ ਮਾਨਵ ਵਿਗਿਆਨੀ ਸੀ ਜਿਹੜਾ ਸਮਾਜ ਸ਼ਾਸਤਰ ਦੇ ਸੰਰਚਨਾਤਮਕ ਕਾਰਜਾਤਮਕ ਸਕੂਲ ਨਾਲ ਸੰਬੰਧਿਤ ਸੀ । ਬਰਾਊਨ ਦੇ ਅਨੁਸਾਰ, “ਸਮਾਜਿਕ ਸੰਰਚਨਾ ਦੇ ਤੱਤ ਮਨੁੱਖ ਹਨ, ਸੰਰਚਨਾ ਆਪਣੇ ਆਪ ਵਿਚ ਵਿਅਕਤੀਆਂ ਦੇ ਸੰਸਥਾਤਮਕ ਪਰਿਭਾਸ਼ਿਤ ਤੇ ਨਿਯਮਿਤ ਸੰਬੰਧਾਂ ਦੇ ਪ੍ਰਬੰਧ ਦੀ ਵਿਵਸਥਾ ਹੈ ।”

ਬਰਾਊਨ ਦੇ ਅਨੁਸਾਰ, “ਮਨੁੱਖ ਸਮਾਜਿਕ ਸੰਬੰਧਾਂ ਦੇ ਗੁੰਝਲਦਾਰ ਘੇਰੇ ਨਾਲ ਸੰਬੰਧਿਤ ਹੁੰਦੇ ਹਨ । ਮੈਂ ਇਸ ਦੇ ਲਈ ਸ਼ਬਦ ਸਮਾਜਿਕ ਸੰਰਚਨਾ ਨੂੰ ਪ੍ਰਯੋਗ ਕਰ ਰਿਹਾ ਹਾਂ ਜਿਸ ਨਾਲ ਅਸਲ ਵਿਚ ਪਾਏ ਗਏ ਸੰਬੰਧਾਂ ਦੇ ਘੇਰੇ ਦਾ ਜ਼ਿਕਰ ਹੈ ।”

ਬਰਾਊਨ ਦੇ ਅਨੁਸਾਰ ਸਮਾਜਿਕ ਸੰਰਚਨਾ ਸਥਿਰ ਨਹੀਂ ਹੁੰਦੀ ਬਲਕਿ ਇਕ ਗਤੀਸ਼ੀਲ ਨਿਰੰਤਰਤਾ ਹੈ । ਜਿਵੇਂ ਮਨੁੱਖ ਦੇ ਸਰੀਰਕ ਢਾਂਚੇ ਵਿਚ ਬਦਲਾਵ ਆਉਂਦੇ ਰਹਿੰਦੇ ਹਨ, ਉਸੇ ਤਰ੍ਹਾਂ ਸਮਾਜਿਕ ਸੰਰਚਨਾ ਵਿਚ ਵੀ ਬਦਲਾਵ ਆਉਂਦੇ ਰਹਿੰਦੇ ਹਨ ਪਰ ਸੰਰਚਨਾ ਦੇ ਮੌਲਿਕ ਤੱਤ ਨਹੀਂ ਬਦਲਦੇ | ਸਮਾਜਿਕ ਸੰਰਚਨਾ ਨੂੰ ਬਣਾਉਣ ਵਾਲੇ ਭਾਗਾਂ ਵਿਚ ਬਦਲਾਵ ਤਾਂ ਆ ਜਾਂਦੇ ਹਨ ਪਰ ਸੰਰਚਨਾ ਦੇ ਮੌਲਿਕ ਤੱਤਾਂ ਵਿਚ ਬਦਲਾਵ ਨਹੀਂ ਆਉਂਦੇ । ਸੰਰਚਨਾ ਤਾਂ ਬਣੀ ਰਹਿੰਦੀ ਹੈ ਪਰ ਕਈ ਵਾਰੀ ਆਮ ਸੰਰਚਨਾ ਦੇ ਸਰੂਪ ਵਿਚ ਬਦਲਾਵ ਆ ਜਾਂਦੇ ਹਨ ।

4. ਦਾਲਕਟ ਪਾਰਸਨਜ਼ (Talcot Parsons) ਦੇ ਵਿਚਾਰ – ਪਾਰਸਨਜ਼ ਦੇ ਅਨੁਸਾਰ ਸਮਾਜਿਕ ਸੰਰਚਨਾ ਅਮੂਰਤ ਹੈ । ਉਸ ਦਾ ਕਹਿਣਾ ਸੀ ਕਿ, “ਸਮਾਜਿਕ ਸੰਰਚਨਾ ਸ਼ਬਦ ਨੂੰ ਪਰਸਪਰ ਸੰਬੰਧਿਤ ਸੰਸਥਾਵਾਂ, ਏਜੰਸੀਆਂ ਅਤੇ ਸਮਾਜਿਕ ਪ੍ਰਤੀਮਾਨਾਂ ਅਤੇ ਨਾਲ ਹੀ ਸਮੁਹ ਵਿਚ ਹਰੇਕ ਮੈਂਬਰਾਂ ਵਲੋਂ ਗ੍ਰਹਿਣ ਕੀਤੇ ਗਏ ਪਦਾਂ ਅਤੇ ਰੋਲਾਂ ਦੀ ਵਿਸ਼ੇਸ਼ ਤਰਤੀਬ ਜਾਂ ਕੁਮਬੱਧਤਾ ਲਈ ਵਰਤਿਆ ਜਾਂਦਾ ਹੈ ।”

ਪਾਰਸਨਜ਼ ਦਾ ਕਹਿਣਾ ਸੀ ਕਿ ਜਿਸ ਤਰੀਕੇ ਨਾਲ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਆਪਸੀ ਸੰਬੰਧ ਹੁੰਦਾ ਹੈ, ਉਸੇ ਤਰੀਕੇ ਨਾਲ ਸਮਾਜਿਕ ਸੰਰਚਨਾ ਦੇ ਵੱਖ-ਵੱਖ ਹਿੱਸਿਆਂ ਵਿਚ ਵੀ ਪਰਸਪਰ ਸੰਬੰਧ ਹੁੰਦਾ ਹੈ । ਇਸ ਨਾਲ ਇਕ ਵਿਸ਼ੇਸ਼ ਪ੍ਰਕਾਰ ਦੀ ਵਿਵਸਥਾ ਸਥਾਪਿਤ ਹੁੰਦੀ ਹੈ । ਇਸ ਵਿਵਸਥਾ ਵਿਚ ਹੀ ਹਰੇਕ ਵਿਅਕਤੀ ਆਪਣਾ ਪਦ ਗ੍ਰਹਿਣ ਕਰਦਾ ਹੈ ਅਤੇ ਭੂਮਿਕਾ ਵੀ ਅਦਾ ਕਰਦਾ ਹੈ ਕਿਉਂਕਿ ਸਮਾਜਿਕ ਸੰਬੰਧ ਅਮੂਰਤ ਹੁੰਦੇ ਹਨ, ਇਸ ਲਈ ਸਮਾਜਿਕ ਸੰਰਚਨਾ ਵੀ ਅਮੂਰਤ ਹੁੰਦੀ ਹੈ । ਅਸੀਂ ਨਾ ਤਾਂ ਸਮਾਜਿਕ ਸੰਬੰਧਾਂ ਨੂੰ ਦੇਖ ਸਕਦੇ ਹਾਂ ਅਤੇ ਨਾ ਹੀ ਛੂਹ ਸਕਦੇ ਹਾਂ, ਸਿਰਫ਼ ਮਹਿਸੂਸ ਕਰ ਸਕਦੇ ਹਾਂ । ਪਾਰਸਨਜ਼ ਦੇ ਅਨੁਸਾਰ, ਕਿਸੇ ਵੀ ਸਮਾਜ ਦੇ ਰਿਵਾਜਾਂ, ਪਰੰਪਰਾਵਾਂ, ਵਿਸ਼ਵਾਸਾਂ ਆਦਿ ਨਾਲ ਹੀ ਪਦ ਅਤੇ ਭੂਮਿਕਾਵਾਂ ਨਿਸ਼ਚਿਤ ਹੁੰਦੀਆਂ ਹਨ । ਇਹਨਾਂ ਪਦਾਂ ਕਾਰਨ ਹੀ ਵੱਖ-ਵੱਖ ਸੰਸਥਾਵਾਂ ਅਤੇ ਏਜੰਸੀਆਂ ਸਾਹਮਣੇ ਆਉਂਦੀਆਂ ਹਨ । ਜਦੋਂ ਇਹਨਾਂ ਸਾਰੀਆਂ ਸੰਸਥਾਵਾਂ ਜਾਂ ਏਜੰਸੀਆਂ ਵਿਚ ਵਿਸ਼ੇਸ਼ ਤਰਤੀਬ ਸਥਾਪਿਤ ਹੋ ਜਾਂਦੀ ਹੈ ਅਤੇ ਇਹ ਸਾਰੇ ਪਰਸਪਰ ਸੰਬੰਧਿਤ ਹੋ ਜਾਂਦੇ ਹਨ ਤਾਂ ਸਮਾਜਿਕ ਸੰਰਚਨਾ ਕਾਇਮ ਹੋ ਜਾਂਦੀ ਹੈ ।

PSEB 11th Class Sociology Important Questions Chapter 9 ਸਮਾਜਿਕ ਸੰਰਚਨਾ

ਪ੍ਰਸ਼ਨ 2.
ਰੁਤਬੇ ਜਾਂ ਪਦਾਂ ਦੀਆਂ ਕਿਸਮਾਂ ਦਾ ਵਰਣਨ ਕਰੋ । (Explain different types of Status.)
ਉੱਤਰ-
ਰੁਤਬੇ ਜਾਂ ਪਦ ਦੀਆਂ ਪ੍ਰਮੁੱਖ ਕਿਸਮਾਂ ਹੁੰਦੀਆਂ ਹਨ । ਜਿਨ੍ਹਾਂ ਦਾ ਵਰਣਨ ਇਸ ਪ੍ਰਕਾਰ ਹੈ-

  1. ਪ੍ਰਦਤ ਪਦ (Ascribed Status
  2. ਅਰਜਿਤ ਪਦ (Achieved Status) ।

ਪਦੰਤ ਪਦ ਅਤੇ ਅਰਜਿਤ ਪਦ ਇਨ੍ਹਾਂ ਦੋਵਾਂ ਪ੍ਰਕਾਰ ਦੇ ਪਦਾਂ ਦਾ ਪ੍ਰਯੋਗ ਸਾਰੇ ਸਮਾਜਾਂ ਵਿਚ ਪਾਇਆ ਜਾਂਦਾ ਹੈ । ਸਮਾਜ ਵਿਚ ਕੋਈ ਵੀ ਵਿਅਕਤੀ ਦੂਜੇ ਵਿਅਕਤੀ ਦੇ ਸਮਾਨ ਨਹੀਂ ਹੁੰਦਾ ਭਾਵੇਂ ਉਹ ਸਾਰੇ ਭਰਾ ਹੋਣ ਜਾਂ ਭਾਵੇਂ ਜੁੜਵਾਂ ਬੱਚੇ । ਇਸ ਤਰ੍ਹਾਂ ਹੀ ਸਮਾਜ ਵਿਚ ਵਿਅਕਤੀ ਨੂੰ ਪ੍ਰਾਪਤ ਕੀਤੇ ਜਾਂ ਜਨਮ ਤੋਂ ਮਿਲੇ ਪਦਾਂ ਦੀ ਸਥਿਤੀ ਹੁੰਦੀ ਹੈ ਜੋ ਕਿ ਹਰੇਕ ਵਿਅਕਤੀ ਦੀ ਵੱਖਵੱਖ ਹੁੰਦੀ ਹੈ । ਸਮਾਜ ਵਿਚ ਜਨਮ ਲੈਣ ਤੋਂ ਬਾਅਦ ਵਿਅਕਤੀ ਆਪਣੀਆਂ ਯੋਗਤਾਵਾਂ, ਸਮਰੱਥਾਵਾਂ ਦੁਆਰਾ ਸਮਾਜ ਵਿਚ ਉੱਚਾ ਜਾਂ ਨੀਵਾਂ ਸਥਾਨ ਪ੍ਰਾਪਤ ਕਰਦਾ ਹੈ । ਇਸ ਤਰ੍ਹਾਂ ਪ੍ਰਾਪਤ ਕੀਤੇ ਸਥਾਨ ਨੂੰ ਉਸਦਾ ਪਦ ਕਿਹਾ ਜਾਂਦਾ ਹੈ । ਇਹ ਸਥਿਤੀ ਉਸਨੂੰ ਆਪਣੇ ਗੁਣਾਂ ਅਤੇ ਸਮਾਜ ਦੁਆਰਾ ਪ੍ਰਦਾਨ ਕੀਤੇ ਪਦਾਂ ਤੋਂ ਪ੍ਰਾਪਤ ਹੁੰਦੀ ਹੈ । ਪਦ ਦੀਆਂ ਸਾਰੇ ਸਮਾਜ ਵਿਚ ਉੱਪਰ ਦਿੱਤੀਆਂ ਦੋ ਕਿਸਮਾਂ ਪ੍ਰਚਲਿਤ ਹਨ ਜਿਨ੍ਹਾਂ ਦਾ ਵਿਸਥਾਰ ਨਾਲ ਵਰਣਨ ਹੇਠ ਲਿਖਿਆ ਹੈ-

ਪ੍ਰਦਤ ਪਦ (Ascribed States) – ਪ੍ਰਦਤ ਪਦ ਉਸ ਪਦ ਨੂੰ ਕਿਹਾ ਜਾਂਦਾ ਹੈ ਜਿਸਦੀ ਪ੍ਰਾਪਤੀ ਵਿਅਕਤੀ ਨੂੰ ਬਿਨਾਂ ਕੋਈ ਮਿਹਨਤ ਕੀਤਿਆਂ ਜਨਮ ਤੋਂ ਹੀ ਪ੍ਰਾਪਤ ਹੋ ਜਾਂਦੀ ਹੈ । ਵਿਅਕਤੀ ਜਿਸ ਪਰਿਵਾਰ, ਜਾਤ ਵਿੱਚ ਜਨਮ ਲੈਂਦਾ ਹੈ ਉਸਦੀਆਂ ਪਰੰਪਰਾਵਾਂ, ਪ੍ਰਥਾਵਾਂ ਆਦਿ ਉਸ ਨੂੰ ਆਪਣੇ ਆਪ ਹੀ ਪ੍ਰਾਪਤ ਹੋ ਜਾਂਦੀਆਂ ਹਨ । ਉਦਾਹਰਣ ਦੇ ਤੌਰ ਉੱਤੇ ਜੇਕਰ ਕੋਈ ਵਿਅਕਤੀ ਉੱਚੇ ਵਰਗ ਵਿਚ ਪੈਦਾ ਹੁੰਦਾ ਹੈ ਉਸਨੂੰ ਅਮੀਰ ਦਾ ਪਦ ਜਨਮ ਲੈਂਦੇ ਸਾਰ ਹੀ ਪ੍ਰਾਪਤ ਹੋ ਜਾਂਦਾ ਹੈ । ਇਸ ਤੋਂ ਬਾਅਦ ਉਸਨੂੰ ਲਿੰਗ ਅਨੁਸਾਰ ਮੁੰਡੇ ਜਾਂ ਕੁੜੀ ਦਾ ਪਦ ਦਿੱਤਾ ਜਾਂਦਾ ਹੈ । ਅਜਿਹੀ ਸਥਿਤੀ ਵਿਅਕਤੀ ਨੂੰ ਉਦੋਂ ਦਿੱਤੀ ਜਾਂਦੀ ਹੈ ਜਦੋਂ ਸਮਾਜ ਨੂੰ ਉਸਦੇ ਗੁਣਾਂ, ਯੋਗਤਾਵਾਂ ਆਦਿ ਬਾਰੇ ਪਤਾ ਨਹੀਂ ਹੁੰਦਾ । ਪ੍ਰਾਚੀਨ ਸਮਾਜ ਵਿੱਚ ਵਿਅਕਤੀ ਨੂੰ ਕੇਵਲ ਪ੍ਰਦਤ ਪਦ ਹੀ ਪ੍ਰਾਪਤ ਹੁੰਦੇ ਹਨ ਉਹ ਆਪਣੀ ਸਾਰੀ ਉਮਰ ਇਸੇ ਪਦ ਵਿੱਚ ਹੀ ਗੁਜ਼ਾਰ ਦਿੰਦਾ ਹੈ । ਪਰੰਤੂ ਹੁਣ ਅਜਿਹਾ ਨਹੀਂ ਹੁੰਦਾ । ਵਿਅਕਤੀ ਨੂੰ ਉਸ ਦੀ ਮਿਹਨਤ ਅਤੇ ਕੁੱਝ ਨਿਯਮਾਂ ਦੇ ਆਧਾਰ ਉੱਤੇ ਸਮਾਜ ਵਿੱਚ ਕੁਝ ਪਦ ਪ੍ਰਦਾਨ ਕੀਤੇ ਜਾਂਦੇ ਹਨ ਜੋ ਹੇਠ ਲਿਖੇ ਅਨੁਸਾਰ ਹਨ-

(i) ਲਿੰਗ (Sex) – ਸਮਾਜ ਵਿਚ ਜਨਮ ਲੈਂਦੇ ਸਾਰ ਹੀ ਵਿਅਕਤੀਆਂ ਨੂੰ ਲਿੰਗ ਦੇ ਆਧਾਰ ਤੇ ਵੱਖਰਾ ਕੀਤਾ ਜਾਂਦਾ ਹੈ । ਕਿਸੇ ਵੀ ਵਿਅਕਤੀ ਨੂੰ ਲਿੰਗ ਦੇ ਆਧਾਰ ਤੇ ਵੱਖਰਾ ਦਿਖਾਉਣ ਲਈ ਮੁੰਡਾ-ਕੁੜੀ, ਆਦਮੀ-ਔਰਤ, ਬੁੱਢਾ-ਬੁੱਢੀ ਵਰਗੇ ਸ਼ਬਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ । ਇਹਨਾਂ ਲਿੰਗਾਂ ਵਿਚ ਕੁੱਝ ਭਿੰਨਤਾਵਾਂ ਜੀਵ ਵਿਗਿਆਨਿਕ ਪੱਖੋਂ ਵੀ ਦੇਖਣ ਨੂੰ ਮਿਲਦੀਆਂ ਹਨ । ਪੁਰਾਣੇ ਸਮਿਆਂ ਵਿਚ ਲਿੰਗ ਦੇ ਆਧਾਰ ਉੱਤੇ ਹੀ ਕੰਮ ਦੀ ਵੰਡ ਹੁੰਦੀ ਸੀ । ਔਰਤਾਂ ਨੂੰ ਘਰ-ਬਾਰ ਦੀ ਦੇਖ-ਭਾਲ, ਚੁੱਲਾ ਚੌਕੇ ਦਾ ਕੰਮ ਹੀ ਸੌਂਪਿਆ ਜਾਂਦਾ ਸੀ ਅਤੇ ਆਦਮੀ ਜੰਗਲਾਂ ਵਿਚ ਜਾ ਕੇ ਕੰਦ ਮੂਲ ਲਿਆਉਂਦੇ ਸਨ ਅਤੇ ਖੇਤੀ-ਬਾੜੀ ਆਦਿ ਘਰ ਤੋਂ ਬਾਹਰ ਦੇ ਕੰਮ ਕਰਦੇ ਸਨ । ਅਜੋਕੇ ਯੁੱਗ ਵਿਚ ਭਾਵੇਂ ਔਰਤ ਅਤੇ ਆਦਮੀ ਨੂੰ ਸਮਾਨ ਦਰਜਾ ਪ੍ਰਾਪਤ ਹੈ, ਪਰੰਤੂ ਫਿਰ ਵੀ ਲਿੰਗ ਦੇ ਆਧਾਰ ਉੱਤੇ ਦੋਵਾਂ ਵਿਚ ਅਜੇ ਤੱਕ ਪੂਰੀ ਅਸਮਾਨਤਾ ਖ਼ਤਮ ਨਹੀਂ ਹੋਈ ਕਿਉਂਕਿ ਸਰੀਰਕ ਬਣਤਰ ਕਰਕੇ ਦੋਵੇਂ ਲਿੰਗਾਂ ਵਿਚ ਭਿੰਨਤਾਵਾਂ ਪਾਈਆਂ ਜਾਂਦੀਆਂ ਹਨ ।

(ii) ਉਮਰ ਦੇ ਆਧਾਰ ਤੇ ਸਥਿਤੀ (Status on the basis of Age) – ਵਿਅਕਤੀ ਦੀ ਉਮਰ ਨੂੰ ਵੀ ਵੱਖਰੇ-ਵੱਖਰੇ ਸਮਾਜ ਵਿਚ ਉਸਦੇ ਪਦ ਨੂੰ ਦਰਸਾਉਣ ਲਈ ਮਹੱਤਵਪੂਰਨ ਕਾਰਕ ਮੰਨਿਆ ਗਿਆ ਹੈ । ਇਸ ਸਥਿਤੀ ਨੂੰ ਜੀਵ ਵਿਗਿਆਨ ਆਧਾਰ ਮੰਨਿਆ ਗਿਆ ਹੈ ਕਿਉਂਕਿ ਇਸ ਨੂੰ ਵਿਅਕਤੀ ਬਿਨਾਂ ਮਿਹਨਤ ਕੀਤਿਆਂ ਹੀ ਪ੍ਰਾਪਤ ਕਰਦਾ ਹੈ । ਉਮਰ ਦੇ ਆਧਾਰ ਉੱਤੇ ਵਿਅਕਤੀ ਦੀਆਂ ਚਾਰ ਅਵਸਥਾਵਾਂ ਹਨ ।

ਇਹਨਾਂ ਅਵਸਥਾਵਾਂ ਨਾਲ ਹਰੇਕ ਸਮਾਜ ਦੀਆਂ ਸੰਸਕ੍ਰਿਤੀਆਂ ਵੀ ਜੁੜੀਆਂ ਹੁੰਦੀਆਂ ਹਨ । ਪ੍ਰਾਚੀਨ ਸਮਾਜਾਂ ਵਿਚ ਸਮਾਜ ਉੱਪਰ ਨਿਯੰਤਰਣ ਸਭ ਤੋਂ ਵੱਡੀ ਉਮਰ ਦੇ ਵਿਅਕਤੀ ਦਾ ਹੀ ਹੁੰਦਾ ਸੀ ਅਤੇ ਸਾਰੇ ਉਸਦੀ ਆਗਿਆ ਦਾ ਪਾਲਣ ਕਰਦੇ ਸਨ । ਭਾਰਤ ਵਿਚ ਵੋਟ ਪਾਉਣ, ਲਾਇਸੈਂਸ ਬਣਾਉਣ, ਵਿਆਹ ਆਦਿ ਕਰਾਉਣ ਲਈ ਉਮਰ ਵੀ ਨਿਸ਼ਚਿਤ ਕੀਤੀ ਹੋਈ ਹੈ । ਇਸੇ ਤਰ੍ਹਾਂ ਸਮਾਜ ਵਿਚ ਸ਼ਕਤੀ ਵੀ ਵਿਅਕਤੀ ਨੂੰ ਉਸਦੀ ਉਮਰ ਦੇ ਹਿਸਾਬ ਨਾਲ ਵੱਖ-ਵੱਖ ਤਰੀਕਿਆਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ ।ਉਦਾਹਰਣ ਦੇ ਲਈ ਪਰਿਵਾਰ ਵਿਚ ਬੱਚੇ ਨੂੰ ਉਮਰ ਦੇ ਕਾਰਣ ਛੋਟਾ ਜਾਂ ਵੱਡਾ ਸਮਝਿਆ ਜਾਂਦਾ ਹੈ ।

ਛੋਟੇ ਬੱਚੇ ਦੀ ਗੱਲ ਨੂੰ ਮਜ਼ਾਕ ਵਿਚ ਹੀ ਉੜਾ ਦਿੱਤਾ ਜਾਂਦਾ ਹੈ । ਪਰ ਜਦੋਂ ਉਹ ਵੱਡਾ ਹੁੰਦਾ ਹੈ ਤਾਂ ਉਸ ਦੀ ਹਰ ਹਰਕਤ ਹਰ ਗੱਲ ਨੂੰ ਧਿਆਨ ਨਾਲ ਦੇਖਿਆ, ਸੁਣਿਆ ਜਾਂਦਾ ਹੈ । ਉਸ ਤੋਂ ਚੰਗੇ ਕੰਮਾਂ ਦੀ ਆਸ ਕੀਤੀ ਜਾਂਦੀ ਹੈ ਤੇ ਉਸਨੂੰ ਸਮਝਾਇਆ ਜਾਂਦਾ ਹੈ ਕਿ ਹੁਣ ਤੂੰ ਵੱਡਾ ਹੋ ਗਿਆ ਹੈ, ਸੋਚ-ਸਮਝ ਕੇ ਬੋਲਿਆ ਕਰ ਆਦਿ । ਸਮਾਜ ਵਿਚ ਜਿਹੜੇ ਕਾਨੂੰਨ ਬਣਾਏ ਗਏ ਹਨ ਉਹਨਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਸਜ਼ਾ ਵੀ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਹੀ ਦਿੱਤੀ ਜਾਂਦੀ ਹੈ । ਆਧੁਨਿਕ ਸਮਾਜ ਵਿਚ ਉਮਰ ਦੇ ਆਧਾਰ ਤੇ ਪਾਏ ਗਏ ਪਦ-ਕ੍ਰਮ ਵਿਚ ਕਾਫ਼ੀ ਪਰਿਵਰਤਨ ਆ ਗਿਆ ਹੈ ।

(iii) ਰਿਸ਼ਤੇਦਾਰੀ (Kinship) – ਪ੍ਰਾਚੀਨ ਸਮਾਜ ਵਿੱਚ ਰਿਸ਼ਤੇਦਾਰੀ ਨੂੰ ਬਹੁਤ ਮਹੱਤਵਪੂਰਣ ਮੰਨਿਆ ਜਾਂਦਾ ਸੀ । ਕਿਸੇ ਵੀ ਵਿਅਕਤੀ ਨੂੰ ਉੱਚੀ ਜਾਂ ਨੀਵੀਂ ਸਥਿਤੀ ਉਸਦੇ ਰਿਸ਼ਤੇਦਾਰਾਂ ਨਾਲ ਸੰਬੰਧਿਤ ਦੇ ਆਧਾਰ ਤੇ ਹੀ ਦਿੱਤੀ ਜਾਂਦੀ ਸੀ । ਬੱਚੇ ਦੀ ਪਛਾਣ ਉਸਦੇ ਪਰਿਵਾਰ ਜਾਂ ਰਿਸ਼ਤੇਦਾਰੀ ਦੇ ਆਧਾਰ ਤੇ ਕੀਤੀ ਜਾਂਦੀ ਸੀ । ਰਾਜੇ ਦੇ ਬੱਚੇ ਨੂੰ ਰਾਜਕੁਮਾਰ ਕਿਹਾ ਜਾਂਦਾ ਸੀ ਤੇ ਉਸਨੂੰ ਹੀ ਉਹੀ ਸਨਮਾਨ ਦਿੱਤਾ ਜਾਂਦਾ ਸੀ ਜੋ ਰਾਜੇ ਨੂੰ ਦਿੱਤਾ ਜਾਂਦਾ ਸੀ । ਇਸਦੇ ਉਲਟ ਨੀਵੇਂ ਪਰਿਵਾਰ ਜਾਂ ਰਿਸ਼ਤੇਦਾਰੀ ਨਾਲ ਸੰਬੰਧ ਰੱਖਣ ਵਾਲੇ ਬੱਚੇ ਨੂੰ ਨੀਵਾਂ ਹੀ ਸਮਝਿਆ ਜਾਂਦਾ ਸੀ । ਜਾਤ ਪ੍ਰਥਾ ਵਿੱਚ ਵਿਅਕਤੀ ਜਿਸ ਜਾਤ ਵਿੱਚ ਜਨਮ ਲੈਂਦਾ ਸੀ ਉਸਨੂੰ ਉਸ ਜਾਤ ਅਤੇ ਰਿਸ਼ਤੇਦਾਰੀ ਨਾਲ ਸੰਬੰਧ ਰੱਖਣੇ ਪੈਂਦੇ ਸਨ । ਪਰੰਤੂ ਅਜੋਕੇ ਸਮਾਜ ਵਿੱਚ ਬੱਚਾ ਜੇਕਰ ਅਮੀਰ ਪਰਿਵਾਰ ਵਿੱਚ ਜਨਮ ਲੈਂਦਾ ਹੈ ਤਾਂ ਉਸਨੂੰ ਵਧੇਰੇ ਆਦਰ-ਸਤਿਕਾਰ ਦਿੱਤਾ ਜਾਂਦਾ ਹੈ ਚਾਹੇ ਉਹ ਕਿਸੇ ਵੀ ਜਾਤ ਦਾ ਕਿਉਂ ਨਾ ਹੋਵੇ । ਗ਼ਰੀਬ ਪਰਿਵਾਰ ਵਿੱਚ ਪੈਦਾ ਹੋਏ ਬੱਚੇ ਨੂੰ ਦਇਆ ਦੀ ਭਾਵੈਨਾ ਨਾਲ ਹੀ ਦੇਖਿਆ ਜਾਂਦਾ ਹੈ । ਇਸ ਤਰ੍ਹਾਂ ਪਰਿਵਾਰ ਦੀ ਸਮਾਜਿਕ ਸਥਿਤੀ ਦੁਆਰਾ ਹੀ ਵਿਅਕਤੀ ਦੀ ਪਛਾਣ ਕੀਤੀ ਜਾਂਦੀ ਹੈ ।

(iv) ਸਮਾਜਿਕ ਕਾਰਕ (Social Factors) – ਵੱਖਰੇ-ਵੱਖਰੇ ਸਮਾਜਾਂ ਵਿਚ ਵਿਅਕਤੀਆਂ ਨੂੰ ਵੱਖ-ਵੱਖ ਸਮੂਹਾਂ ਵਿਚ ਵੰਡ ਕੇ ਉਹਨਾਂ ਦਾ ਵਰਗੀਕਰਨ ਕੀਤਾ ਜਾਂਦਾ ਸੀ । ਹਰੇਕ ਸਮੂਹ ਵਿਚ ਪਦਕੂਮ ਦੀ ਵਿਵਸਥਾ ਪਾਈ ਜਾਂਦੀ ਸੀ । ਕਿਸੇ ਸਮੂਹ ਨੂੰ ਉੱਚਾ ਤੇ ਕਿਸੇ ਨੂੰ ਨੀਵਾਂ ਮੰਨਿਆ ਜਾਂਦਾ ਸੀ । ਸਮੂਹਾਂ ਦਾ ਇਹ ਵਰਗੀਕਰਣ ਉਹਨਾਂ ਦੀਆਂ ਯੋਗਤਾਵਾਂ, ਕਿੱਤਿਆਂ ਆਦਿ ਦੇ ਆਧਾਰ ਤੇ ਕੀਤਾ ਜਾਂਦਾ ਸੀ । ਜਿਵੇਂ ਡਾਕਟਰ, ਪ੍ਰੋਫੈਸਰ, ਅਫਸਰ ਆਦਿ । ਇਹਨਾਂ ਸਮੂਹ ਦੇ ਮੈਂਬਰਾਂ ਭਾਵ ਲੋਕਾਂ ਦਾ ਆਪਣੇ ਸਮੂਹ ਦੇ ਲੋਕਾਂ ਨਾਲ ਹੀ ਮੇਲ-ਜੋਲ ਹੁੰਦਾ ਸੀ ।

ਅਰਜਿਤ ਪਦ (Achieved Status) – ਸਮਾਜ ਵਿਚ ਜੰਮੇ ਬੱਚੇ ਦੇ ਸਮਾਜੀਕਰਣ ਦੀ ਪ੍ਰਕ੍ਰਿਆ ਪ੍ਰਦਤ ਪਦ ਨਾਲ ਹੀ ਸ਼ੁਰੂ ਹੋ ਜਾਂਦੀ ਹੈ । ਜਿਉਂ-ਜਿਉਂ ਉਹ ਵੱਡਾ ਹੁੰਦਾ ਜਾਂਦਾ ਹੈ ਉਸਦੇ ਵਿਚ ਕੁਝ ਕਰਨ ਦੀਆਂ ਭਾਵਨਾਵਾਂ ਵੱਧਦੀਆਂ ਜਾਂਦੀਆਂ ਹਨ ਜੇਕਰ ਉਸਨੂੰ ਪ੍ਰਦਤ ਪਦ ਤੱਕ ਹੀ ਸੀਮਿਤ ਰੱਖਿਆ ਜਾਵੇ ਤਾਂ ਉਸਦਾ ਵਿਕਾਸ ਨਹੀਂ ਹੋ ਪਾਏਗਾ । ਇਸਦੇ ਨਾਲ ਹੀ ਸਮਾਜ ਵੀ ਤਰੱਕੀ ਨਹੀਂ ਕਰ ਸਕੇਗਾ ।ਇਸ ਤੋਂ ਇਲਾਵਾ ਆਧੁਨਿਕ ਸਮਾਜ ਇੰਨਾ ਗੁੰਝਲਦਾਰ ਹੈ ਕਿ ਇਸਨੂੰ ਪਦਤ ਪਦ ਤੱਕ ਹੀ ਸੀਮਿਤ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਸਮਾਜ ਵਿਚ ਜੰਮਿਆ ਹਰ ਵਿਅਕਤੀ ਦੁਸਰੇ ਵਿਅਕਤੀ ਤੋਂ ਵੱਖਰੀ ਯੋਗਤਾ ਰੱਖਦਾ ਹੈ । ਅਜਿਹੀ ਸਥਿਤੀ ਵਿਚ ਜੇਕਰ ਵਿਅਕਤੀ ਨੂੰ ਪ੍ਰਦਤ ਪਦ ਤਕ ਹੀ ਸੀਮਤ ਰੱਖਿਆ ਜਾਵੇ ਤਾਂ ਨਾ ਤਾਂ ਉਹ ਤਰੱਕੀ ਕਰ ਸਕਦਾ ਹੈ ਤੇ ਨਾ ਸਮਾਜ | ਅਰਜਿਤ ਪਦ ਦੁਆਰਾ ਸਮਾਜ ਹਰੇਕ ਵਿਅਕਤੀ ਨੂੰ ਆਪਣੀ ਯੋਗਤਾ ਅਨੁਸਾਰ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਦਾ ਹੈ । ਉਸਨੂੰ ਇਸ ਪਦ ਨਾਲ ਸਮਾਜ ਵਿੱਚ ਵੱਖਰੀ ਸਥਿਤੀ ਪ੍ਰਾਪਤ ਹੁੰਦੀ ਹੈ ਜਿਸ ਤੋਂ ਉਹ ਖ਼ੁਸ਼ ਵੀ ਹੁੰਦਾ ਹੈ ।

ਪ੍ਰਾਚੀਨ ਸਮਾਜਾਂ ਵਿਚ ਕੇਵਲ ਪ੍ਰਦਤ ਪਦ ਹੀ ਵਿਅਕਤੀ ਨੂੰ ਪ੍ਰਾਪਤ ਹੁੰਦੇ ਸਨ । ਇਹ ਸਮਾਜ ਸ਼ੇਣੀ ਰਹਿਤ ਤੇ ਸਾਧਾਰਨ ਹੁੰਦੇ ਹਨ ਜਿਸ ਵਿਚ ਵਿਅਕਤੀ ਦਾ ਮਕਸਦ ਕੇਵਲ ਜਿਉਂਦੇ ਰਹਿਣ ਤਕ ਸੀਮਤ ਹੀ ਹੁੰਦਾ ਸੀ । ਇਸ ਲਈ ਉਹ ਜਿਸ ਜਾਤ, ਧਰਮ ਵਿਚ ਜਨਮ ਲੈਂਦਾ ਸੀ ਉਸ ਨਾਲ ਸੰਬੰਧਿਤ ਕੰਮ ਹੀ ਕਰਦਾ ਸੀ ਤੇ ਸਾਰੀ ਉਮਰ ਪ੍ਰਦਤ ਪਦ ਉੱਪਰ ਰਹਿ ਕੇ ਹੀ ਬਤੀਤ ਕਰ ਦਿੰਦਾ ਸੀ । ਆਧੁਨਿਕ ਯੁੱਗ ਵਿਚ ਸਮਾਜ ਗੁੰਝਲਦਾਰ ਹੋ ਗਏ ਹਨ ਤੇ ਕਈ ਵਰਗਾਂ ਵਿਚ ਇਨ੍ਹਾਂ ਨੂੰ ਵੰਡਿਆ ਗਿਆ ਹੈ ਜਿਸ ਕਾਰਨ ਵਿਅਕਤੀ ਵਿੱਚ ਮੈਂ ਦੀ ਇੱਛਾ ਵੱਧ ਗਈ । ਹਰੇਕ ਵਿਅਕਤੀ ਆਪਣੀ ਰੁਚੀ ਤੇ ਯੋਗਤਾ ਅਨੁਸਾਰ ਕਿੱਤਾ ਅਪਣਾਉਣਾ ਚਾਹੁੰਦਾ ਹੈ ਜਿਸ ਕਾਰਨ ਸਮਾਜ ਵਿਚ ਅਰਜਿਤ ਪਦ ਦਾ ਜਨਮ ਹੋਇਆ | ਅਰਜਿਤ ਪਦ ਵਿਚ ਵਿਅਕਤੀ ਦੀਆਂ ਯੋਗਤਾਵਾਂ ਨੂੰ ਸਮਾਜਿਕ ਕੀਮਤਾਂ ਦੇ ਆਧਾਰ ਤੇ ਪਰਖਿਆ ਜਾਂਦਾ ਹੈ । ਸਮਾਜ ਵਿਚ ਪਰਿਵਰਤਨ ਹੋਣ ਦੇ ਨਾਲ-ਨਾਲ ਅਰਜਿਤ ਪਦ ਵਿਚ ਵੀ ਪਰਿਵਰਤਨ ਹੁੰਦੇ ਰਹਿੰਦੇ ਹਨ ।

ਪਦਾਂ ਨੂੰ ਸਮਾਜ ਦੀਆਂ ਜ਼ਰੂਰਤਾਂ ਅਨੁਸਾਰ ਸੀਮਿਤ ਕੀਤਾ ਜਾ ਸਕਦਾ ਹੈ । ਜਿਵੇਂ ਕਿਸੇ ਨੌਕਰੀ ਨੂੰ 60 ਸਾਲ ਤੱਕ ਵਿਅਕਤੀ ਕਰ ਸਕਦਾ ਹੈ ਉਸ ਤੋਂ ਬਾਅਦ ਉਸ ਨੂੰ ਰਿਟਾਇਰ ਹੋਣਾ ਪੈਂਦਾ ਹੈ । ਉਸ ਤੋਂ ਬਾਅਦ ਉਸ ਦਾ ਉਹੀ ਪਦ ਹੋਰ ਕਿਸੇ ਵਿਅਕਤੀ ਨੂੰ ਨਿਸ਼ਚਿਤ ਸਮੇਂ ਲਈ ਪ੍ਰਦਾਨ ਕੀਤਾ ਜਾਂਦਾ ਹੈ ਜਿਸ ਵਿੱਚ ਉਸ ਪਦ ਨੂੰ ਪ੍ਰਾਪਤ ਕਰਨ ਸੰਬੰਧਿਤ ਯੋਗਤਾਵਾਂ ਹੋਣ । ਇਸ ਤਰ੍ਹਾਂ ਸਮਾਜ ਵਿਅਕਤੀ ਨੂੰ ਹਰੇਕ ਪਦ ਨੂੰ ਪ੍ਰਾਪਤ ਕਰਨ ਦੇ ਵਿਸ਼ੇਸ਼ ਅਵਸਰ ਪ੍ਰਦਾਨ ਕਰਦਾ ਹੈ ਜੋ ਕਿ ਪ੍ਰਾਚੀਨ ਸਮਾਜਾਂ ਵਿਚ ਨਹੀਂ ਸਨ । ਆਧੁਨਿਕ ਸਮਾਜ ਵਿਚ ਪੈਸੇ ਦੀ ਮਹੱਤਤਾ ਦਿਨ ਪਤੀ ਦਿਨ ਵੱਧਦੀ ਜਾ ਰਹੀ ਹੈ । ਜਿਸ ਵਿਅਕਤੀ ਕੋਲ ਜਿੰਨਾ ਜ਼ਿਆਦਾ ਪੈਸਾ ਹੁੰਦਾ ਹੈ ਜਾਂ ਜਿੰਨੇ ਵੱਡੇ ਪਦ ਨਾਲ ਉਹ ਜੁੜਿਆ ਹੁੰਦਾ ਹੈ ਉਸਦੀ ਸਥਿਤੀ ਨੂੰ ਉਸਦੇ ਅਨੁਸਾਰ ਹੀ ਜਾਣਿਆ ਜਾਂਦਾ ਹੈ । ਹੁਣ ਵਿਅਕਤੀ ਦਾ ਸਮਾਜ ਵਿੱਚ ਪਦ ਉਸਦੀ ਜਾਤ ਨਹੀਂ ਬਲਕਿ ਉਸਦੀ ਅਮੀਰੀ-ਗ਼ਰੀਬੀ ਤੋਂ ਵੇਖਿਆ ਜਾਂਦਾ ਹੈ । ਉਦਯੋਗੀਕਰਨ ਦੇ ਅਜੋਕੇ ਸਮਾਜ ਵਿਚ ਕਿੱਤੇ ਤਕਨੀਕੀ ਪ੍ਰਕਿਰਤੀ ਦੇ ਹੋਣ ਕਰਕੇ ਇਹਨਾਂ ਦੀ ਵੰਡ ਪ੍ਰਦਤ ਦੇ ਆਧਾਰ ਉੱਪਰ ਨਹੀਂ ਕੀਤੀ ਜਾ ਸਕਦੀ ਕਿਉਂਕਿ ਜੋ ਵਿਅਕਤੀ ਜਿਸ ਤਕਨੀਕ ਵਿਚ ਮਾਹਿਰਤਾ ਪ੍ਰਾਪਤ ਕਰ ਲੈਂਦਾ ਹੈ ਉਹ ਪਦ ਉਸੇ ਨੂੰ ਹੀ ਦਿੱਤਾ ਜਾ ਸਕਦਾ ਹੈ ।

ਇਸ ਪ੍ਰਕਾਰ ਅਰਜਿਤ ਪਦ ਉਹ ਹੁੰਦਾ ਹੈ ਜਿਸਦੀ ਪ੍ਰਾਪਤੀ ਵਿਅਕਤੀ ਆਪਣੀ ਮਿਹਨਤ ਨਾਲ ਕਰਦਾ ਹੈ ਇਸ ਪਦ ਧਨ, ਯੋਗਤਾ, ਸਿੱਖਿਆ ਅਤੇ ਪੇਸ਼ੇ ਆਦਿ ਨਾਲ ਸੰਬੰਧਿਤ ਹੁੰਦਾ ਹੈ । ਇਸ ਪਦ ਨਾਲ ਵਿਅਕਤੀ ਆਪਣੀ ਸ਼ਖ਼ਸੀਅਤ ਦਾ ਪੂਰਨ ਵਿਕਾਸ ਕਰਦਾ ਹੈ ਜਿਸ ਨਾਲ ਉਹ ਮਾਨਸਿਕ ਤੌਰ ਤੇ ਵੀ ਸੰਤੁਸ਼ਟ ਰਹਿੰਦਾ ਹੈ । ਜੇਕਰ ਉਹ ਕਿਸੇ ਕੰਮ ਨਾਲ ਸੰਤੁਸ਼ਟ ਨਹੀਂ ਹੈ ਤਾਂ ਉਹ ਵਧੇਰੇ ਮਿਹਨਤ ਕਰਕੇ ਉਸਨੂੰ ਬਦਲ ਵੀ ਸਕਦਾ ਹੈ । ਇਸ ਤਰ੍ਹਾਂ ਅਰਜਿਤ ਪਦ ਵਿਚ ਵਿਅਕਤੀਵਾਦੀ ਪ੍ਰਵਿਰਤੀ ਨੂੰ ਪੂਰਾ ਉਤਸ਼ਾਹ ਪ੍ਰਾਪਤ ਹੁੰਦਾ ਹੈ ।