PSEB 12th Class Physical Education Solutions Chapter 2 ਖੇਡ ਸਿਖਲਾਈ

Punjab State Board PSEB 12th Class Physical Education Book Solutions Chapter 2 ਖੇਡ ਸਿਖਲਾਈ Textbook Exercise Questions and Answers.

PSEB Solutions for Class 12 Physical Education Chapter 2 ਖੇਡ ਸਿਖਲਾਈ

Physical Education Guide for Class 12 PSEB ਖੇਡ ਸਿਖਲਾਈ Textbook Questions and Answers

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)

ਪ੍ਰਸ਼ਨ 1.
ਗਰਮਾਉਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ?
ਉੱਤਰ-
ਗਰਮਾਉਣ ਦੀਆਂ ਦੋ ਕਿਸਮਾਂ ਹੁੰਦੀਆਂ ਹਨ-

  1. ਸਰੀਰਕ ਗਰਮਾਉਣ ਅਤੇ
  2. ਮਾਨਸਿਕ ਗਰਮਾਉਣਾ ।

ਪ੍ਰਸ਼ਨ 2.
ਅੰਤਰਾਲ ਸਿਖਲਾਈ ਵਿਧੀ ਦਾ ਕੋਈ ਇੱਕ ਲਾਭ ਲਿਖੋ ।
ਉੱਤਰ-
ਅੰਤਰਾਲ ਵਿਧੀ ਵਿਚ ਉਪਕਰਣਾਂ ਦੀ ਜ਼ਰੂਰਤ ਘੱਟ ਹੁੰਦੀ ਹੈ ਜਿਸ ਕਰਕੇ ਘੱਟ ਸਮੇਂ ਵਿਚ ਵੱਧ ਤੋਂ ਵੱਧ ਖਿਡਾਰੀਆਂ ਨੂੰ ਟਰੇਨਿੰਗ ਦਿੱਤੀ ਜਾ ਸਕਦੀ ਹੈ ।

ਪ੍ਰਸ਼ਨ 3.
ਖੇਡਾਂ ਵਿੱਚ ਸਿਖਲਾਈ ਜਾਂ ਟ੍ਰੇਨਿੰਗ ਸ਼ਬਦ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਖੇਡ ਸਿਖਲਾਈ ਜਾਂ ਟ੍ਰੇਨਿੰਗ ਸ਼ਬਦ ਦੀ ਵਰਤੋਂ ਹੇਠ ਲਿਖੇ ਅਨੁਸਾਰ ਕੀਤੀ ਜਾਂਦੀ ਹੈ-
ਇਹ ਉਹ ਸਾਧਨ ਹੈ ਜਿਸ ਦੁਆਰਾ ਖਿਡਾਰੀ ਸਰੀਰਕ, ਮਾਨਸਿਕ, ਤਕਨੀਕੀ, ਬੋਧਿਕ, ਕਾਰਜਕੁਸ਼ਲਤਾ ਵਿਚ ਸੁਧਾਰ ਕਰਨ ਤੋਂ ਹੈ ।

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)

ਪ੍ਰਸ਼ਨ 4.
ਖੇਡ ਸਿਖਲਾਈ ਦਾ ਅਰਥ ਲਿਖੋ ।
ਉੱਤਰ-
ਖੇਡ ਸਿਖਲਾਈ ਖੇਡਾਂ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਪਰ ਵਿਸ਼ਾਲ ਤੌਰ ਤੇ ਇਹ ਇਕ ਸੰਗਠਿਤ ਅਤੇ ਵਿਵਸਥਿਤ ਤੇ ਅਰਥਪੂਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਦਾ ਉਦੇਸ਼ ਵਿਅਕਤੀਗਤ, ਮਾਨਸਿਕ ਅਤੇ ਬੌਧਿਕ ਕਾਰਜਕੁਸ਼ਲਤਾ ਵਿਚ ਸੁਧਾਰ ਲਿਆਉਣਾ ਹੈ ।

ਪ੍ਰਸ਼ਨ 5.
ਖੇਡ ਸਿਖਲਾਈ ਦਾ ਕੋਈ ਇੱਕ ਉਦੇਸ਼ ਲਿਖੋ ।
ਉੱਤਰ-
ਸਮੁੱਚੀ ਸ਼ਖ਼ਸੀਅਤ ਤੋਂ ਭਾਵ ਆਦਤਾਂ, ਸਵੈ-ਮਾਣ, ਸਮਾਜਿਕ ਕੁਸ਼ਲਤਾ, ਵਿਹਾਰ, ਲੀਡਰਸ਼ਿਪ, ਲਚਕਤਾ, ਕਦਰਾਂ-ਕੀਮਤਾਂ, ਟੀਮਾਂ ਦਾ ਨਿਰਮਾਣ ਆਦਿ ਲੋੜਾਂ ਤੋਂ ਲਿਆ ਜਾ ਸਕਦਾ ਹੈ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 6.
ਸਰੀਰਕ ਬਣਤਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸਰੀਰਕ ਬਣਤਰ ਤੋਂ ਭਾਵ ਸਰੀਰਕ ਬਣਾਵਟ, ਉਸਦੀ ਕਾਰਜਕੁਸ਼ਲਤਾ ਤੋਂ ਹੈ । ਸਰੀਰਕ ਬਣਤਰ ਦਾ ਖੇਡਾਂ ਵਿਚ ਅਹਿਮ ਰੋਲ ਹੁੰਦਾ ਹੈ ਕਿਉਂਕਿ ਮਾਸਪੇਸ਼ੀਆਂ ਦੀ ਬਣਾਵਟ ਅਤੇ ਹੱਡੀਆਂ ਦੇ ਢਾਂਚੇ ਤੋਂ ਮੈਡੀਕਲ ਟੈਸਟ ਦੁਆਰਾ ਕਿਸੇ ਵੀ ਖੇਡ ਦੀ ਸਫਲਤਾ ਦਾ ਪਤਾ ਲਗਾਇਆ ਜਾ ਸਕਦਾ ਹੈ । ਇਸ ਤੋਂ ਇਲਾਵਾ ਮਾਤਾ-ਪਿਤਾ ਅਤੇ ਬਜ਼ੁਰਗਾਂ ਦੇ ਜੱਦੀ ਗੁਣਾਂ ਦਾ ਆਪਣਾ ਮਹੱਤਵ ਹੁੰਦਾ ਹੈ ।

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)

ਪ੍ਰਸ਼ਨ 7.
ਹੇਠ ਲਿਖਿਆਂ ਵਿੱਚੋਂ ਕਿਸੇ ਇਕ ‘ਤੇ ਨੋਟ ਲਿਖੋ ।
(ਉ) ਸਰੀਰਕ ਯੋਗਤਾ
(ਅ) ਤਕਨੀਕੀ ਮੁਹਾਰਤ
(ਬ) ਤਕਨੀਕੀ ਕੁਸ਼ਲਤਾ
(ਸ) ਸਮੁੱਚੀ ਸ਼ਖ਼ਸੀਅਤ ਦਾ ਵਿਕਾਸ ।
ਉੱਤਰ-
(ਉ) ਸਰੀਰਕ ਯੋਗਤਾ (Physical Fitness) – ਸਰੀਰਕ ਲਿੰਗ ਦਾ ਮਤਲਬ ਹੈ-ਵਿਅਕਤੀ ਕੋਲ ਸਰੀਰਕ ਤੰਦਰੁਸਤੀ ਭਾਵ ਤਾਕਤ, ਸਪੀਡ, ਸਟੈਮਿਨਾ, ਧੀਰਜ, ਚੁਸਤੀ, ਸੰਤੁਲਨ ਅਤੇ ਪਾਵਰ ਆਦਿ ਤੱਤਾਂ ਦਾ ਹੋਣਾ । ਇਹ ਅੰਗ ਨਿਯਮਿਤ ਸਰੀਰਕ ਟ੍ਰੇਨਿੰਗ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਇਹ ਖੇਡਾਂ ਦੀ ਪੂਰਤੀ ਲਈ ਲੋੜਵੰਦ ਹੁੰਦੇ ਹਨ । ਇਹ ਭੌਤਿਕ ਸਰੀਰਕ ਤੰਦਰੁਸਤੀ) ਅੰਗ ਹਰ ਖੇਡ ਵਿਚ ਵੱਖ-ਵੱਖ ਹੁੰਦੇ ਹਨ ਜਿਵੇਂ ਕਿ ਕੁਝ ਖੇਡਾਂ ਵਿਚ ਸਹਿਣਸ਼ੀਲਤਾ ਤੇ ਤਾਕਤ ਦੀ ਲੋੜ ਹੁੰਦੀ ਹੈ ਤੇ ਕੁਝ ਵਿਚ ਚੁਸਤੀ ਦੀ ਲੋੜ ਹੁੰਦੀ ਹੈ ।
ਸਰੀਰਕ ਸਿਖਲਾਈ ਦੀ ਯੋਜਨਾ ਜਿਵੇਂ ਕਿ ਛੋਟੀ ਮਿਆਦ (Short term), ਲੰਬੀ ਮਿਆਦ (Long term) ਆਮ ਜਾਂ ਵਿਸ਼ੇਸ਼ ਮੁਕਾਬਲਿਆਂ ਵਿਚ ਭਾਗ ਲੈਣ ਨਾਲ ਇਨ੍ਹਾਂ ਨੂੰ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ।

(ਅ) ਤਕਨੀਕੀ ਮੁਹਾਰਤ (Technical Skilly – ਤਕਨੀਕੀ ਸਿਖਲਾਈ, ਖੇਡ ਸਿਖਲਾਈ ਦਾ ਇਕ ਬੁਨਿਆਦੀ ਹਿੱਸਾ ਹੈ । ਇਹ ਉੱਚ-ਕੋਟੀ ਦੀ ਮੁਹਾਰਤ (Performance) ਨੂੰ ਹਾਸਿਲ ਕਰਨ ਲਈ ਵੱਖ-ਵੱਖ ਪ੍ਰਕਾਰ ਦੇ ਅਭਿਆਸ ਸੈਟ (Repeat training) ਅਤੇ ਮੁਹਾਰਤਾਂ (Skills) ਨੂੰ ਦਰਸਾਉਂਦਾ ਹੈ । ਤਕਨੀਕੀ ਸਿਖਲਾਈ ਕੁਸ਼ਲਤਾ ਪ੍ਰਾਪਤ ਕਰਨ ਲਈ ਵੱਖ-ਵੱਖ ਦੁਹਰਾਏ, ਐਥਲੀਟ ਦੀ ਸ਼ੁਰੂਆਤੀ ਟ੍ਰੇਨਿੰਗ, ਮੋਟਰ ਸਮਰੱਥਾ (Motor abilities) ਸੰਵੇਦੀ ਯੋਗਤਾਵਾਂ (Sensory abilities) ਗੁੰਝਲਦਾਰ ਸਥਿਤੀ ਨੂੰ ਸਮਝਣ ਦਾ ਪੱਧਰ ਆਦਿ ਨੂੰ ਮਿਲਾ ਕੇ ਬਣਦੀ ਹੈ । ਇਹ ਸਭ ਉੱਪਰ ਦਿੱਤੇ ਬੁਨਿਆਦੀ ਤੱਤ ਅਭਿਆਸ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ । ਇਸਦੇ ਲਈ ਤਕਨੀਕੀ ਸਿਖਲਾਈ ਨੂੰ ਵੱਖ-ਵੱਖ ਪੜਾਵਾਂ ਵਿਚ ਵੰਡਿਆ ਜਾ ਸਕਦਾ ਹੈ , ਜਿਵੇਂ ਕਿ ਐਥਲੀਟ ਆਪਣੇ ਆਪ ਨੂੰ ਸਰੀਰਕ ਫਿੱਟਨੈਸ ਲਈ ਤਿਆਰ ਕਰੇ, ਹੁਨਰ ਸੁਧਾਰ ਦੀ ਸਿਖਲਾਈ ਆਦਿ ਦੀ ਤਿਆਰੀ ਕਰਨਾ ਨਹੀਂ ਤਾਂ ਕਈ ਵਾਰ ਅਣਉਚਿਤ ਪੱਧਰ ਤੇ ਅਭਿਆਸ ਕਰਨ ਨਾਲ ਮਾੜੀ ਤਕਨੀਕ ਦਾ ਵਿਕਾਸ ਹੋ
ਜਾਂਦਾ ਹੈ ।

(ਬ) ਵਿਹਾਰਕ ਸਿਖਲਾਈ/ਤਕਨੀਕੀ-ਕੁਸ਼ਲਤਾ ਸਿਖਲਾਈ (Tactical Training) – ਸਹੀ ਰਣਨੀਤੀਆਂ ਦਾ ਇਸਤੇਮਾਲ ਖਿਡਾਰੀ ਨੂੰ ਸਰੀਰਕ ਅਤੇ ਮਨੋਵਿਗਿਆਨਿਕ ਸਮਰੱਥਾ ਦੇ ਯੋਗ ਬਣਾਉਂਦਾ ਹੈ । ਇਹ ਵਿਰੋਧੀ ਖਿਡਾਰੀਆਂ ਦੀ ਤਾਕਤ ਅਤੇ ਕਮਜ਼ੋਰੀ ਨੂੰ ਸਮਝਣ ਵਿਚ ਮੱਦਦ ਕਰਦਾ ਹੈ । ਇਹ ਮੁਕਾਬਲਿਆਂ ਦੇ ਦੌਰਾਨ ਸਹੀ ਸਥਿਤੀ ਨੂੰ ਸਮਝਣ ਅਤੇ ਕਈ ਅਜੀਬ ਹਾਲਤਾਂ ਨੂੰ ਸਮਝਣ ਅਤੇ ਇਨ੍ਹਾਂ ਨੂੰ ਦੂਰ ਕਰਨ ਦੀ ਸਮਰੱਥਾ ਪੈਦਾ ਕਰਦਾ ਹੈ । ਹੌਲੀ-ਹੌਲੀ ਤਕਨੀਕੀ ਕੁਸ਼ਲਤਾ ਦੇ ਅਭਿਆਸ ਵੱਧਣ ਨਾਲ ਖਿਡਾਰੀ ਉੱਚ-ਕੋਟੀ ਦੇ ਮੁਕਾਬਲੇ ਜਿੱਤਣ ਵਿਚ ਸਹਾਇਕ ਹੋ ਜਾਂਦਾ ਹੈ ।

(ਸ) ਸਮੁੱਚੀ ਸ਼ਖ਼ਸੀਅਤ ਦਾ ਵਿਕਾਸ (Development of Personality) – ਸਮੁੱਚੀ ਸ਼ਖ਼ਸੀਅਤ ਤੋਂ ਭਾਵ ਆਦਤਾਂ, ਸਵੈ-ਮਾਣ, ਸਮਾਜਿਕ ਕੁਸ਼ਲਤਾ, ਵਿਹਾਰ, ਲੀਡਰਸ਼ਿਪ, ਲਚਕਤਾ, ਕਦਰਾਂ-ਕੀਮਤਾਂ, ਟੀਮਾਂ ਦਾ ਨਿਰਮਾਣ ਆਦਿ ਲੋੜਾਂ ਤੋਂ ਲਿਆ ਜਾ ਸਕਦਾ ਹੈ । ਇਹ ਉਹ ਸ਼ਖ਼ਸੀਅਤ ਵਿਸ਼ੇਸ਼ਤਾਵਾਂ ਹਨ ਜੋ ਖੇਡਾਂ ਜਾਂ ਖੇਡ ਸਿਖਲਾਈ ਦੁਆਰਾ ਪ੍ਰਾਪਤ ਕੀਤੇ ਜਾਂ ਸੁਧਾਰੇ ਜਾ ਸਕਦੇ ਹਨ । ਖੇਡਾਂ ਦੀ ਸਿਖਲਾਈ ਸ਼ਖ਼ਸੀਅਤ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ । ਸਾਰੀਆਂ ਖੇਡਾਂ ਨਿਸ਼ਚਿਤ ਰੂਪ ਨਾਲ ਮਨ ਅਤੇ ਸਰੀਰ ਨੂੰ ਲਾਭ ਪਹੁੰਚਾਉਂਦੇ ਹਨ । ਇਹ ਅਨੁਸ਼ਾਸਨ, ਟੀਮ-ਨਿਰਮਾਣ, ਵਿਸ਼ਵਾਸ, ਸਰੀਰਕ ਤੰਦਰੁਸਤੀ, ਤਾਕਤ, ਰਫ਼ਤਾਰ, ਲਚਕਤਾ ਅਤੇ ਸਵੈ-ਮਾਣ ਨੂੰ ਵਧਾਉਂਦੀਆਂ ਹਨ । ਖੇਡਾਂ ਵਿਚ ਉੱਚ ਪੱਧਰੀ ਖੇਡਾਂ ਦੇ ਪ੍ਰਦਰਸ਼ਨ ਨੂੰ ਪ੍ਰਾਪਤ ਕਰਨ ਲਈ ਇਹ ਸ਼ਖ਼ਸੀਅਤ ਵਿਸ਼ੇਸ਼ਤਾਵਾਂ ਨੂੰ ਖੇਡਾਂ ਵਿੱਚ ਸਿਖਲਾਈ ਦੀ ਮੱਦਦ ਨਾਲ ਵਿਕਸਿਤ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 8.
ਗਰਮਾਉਣਾ ਕੀ ਹੈ ? ਮਨੋਵਿਗਿਆਨਿਕ ਗਰਮਾਉਣ ਅਤੇ ਸਰੀਰਕ ਗਰਮਾਉਣ ਵਿੱਚ ਕੀ ਅੰਤਰ ਹੈ ?
ਉੱਤਰ-
ਕਿਸੇ ਵੀ ਸਰੀਰਕ ਕ੍ਰਿਆ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗਰਮਾਉਣਾ ਦੀਆਂ ਕਸਰਤਾਂ ਦੁਆਰਾ ਮਾਸਪੇਸ਼ੀਆਂ ਨੂੰ ਟੋਨ ਅਪ (Tone up) ਕਰਨਾ ਬਹੁਤ ਜ਼ਰੂਰੀ ਹੁੰਦਾ ਹੈ । ਗਰਮਾਉਣਾ ਤੋਂ ਭਾਵ ਹੈ ਕਿ ਕੁਝ ਖਾਸ ਪ੍ਰਕਾਰ ਦੀਆਂ ਕਸਰਤਾਂ ਦੁਆਰਾ ਸਰੀਰ ਨੂੰ ਕੰਮ ਜਾਂ ਕ੍ਰਿਆ ਕਰਨ ਲਈ ਤਿਆਰ ਕਰਨਾ ।

ਸਰੀਰਿਕ ਤੌਰ ਤੇ ਗਰਮਾਉਣਾ (Physiological Warming-up) – ਇਸ ਤੋਂ ਭਾਵ ਹੈ ਕਿ ਜਦ ਹਲਕੀਆਂ ਕਸਰਤਾਂ ਨੂੰ ਅਭਿਆਸ ਕੂਮ ਵਿਚ ਮਾਸਪੇਸ਼ੀਆਂ ਵਿਚ ਤਾਪਮਾਨ ਵਧਾਉਣ ਅਤੇ ਉਨ੍ਹਾਂ ਦੀ ਸੁੰਗੜਨ ਸ਼ਕਤੀ ਦੇ ਲਾਭ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ ।

ਮਾਨਸਿਕ ਜਾਂ ਮਨੋਵਿਗਿਆਨਿਕ ਗਰਮਾਉਣਾ (Psychological Warming-up) – ਇਸ ਪ੍ਰਕਾਰ ਦੇ ਗਰਮਾਉਣ ਤੋਂ ਭਾਵ ਆਪਣੇ ਆਪ ਨੂੰ ਤਿਆਰ ਕਰਨਾ ਹੁੰਦਾ ਹੈ । ਇਸ ਵਿਚ ਖਿਡਾਰੀ ਗਰਮਾਉਣ ਦੀਆਂ ਕਸਰਤਾਂ ਕਰਦੇ ਸਮੇਂ ਆਪਣੇ ਆਪ ਨੂੰ ਮਾਨਸਿਕ ਰੂਪ ਨਾਲ ਮੁਕਾਬਲੇ ਲਈ ਤਿਆਰ ਕਰ ਲੈਂਦਾ ਹੈ । ਮਨੋਵਿਗਿਆਨਿਕ ਰੂਪ ਨਾਲ ਗਰਮਾਉਣ ਲਈ ਹੇਠ ਲਿਖੀਆਂ ਵਿਧੀਆਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ-

  1. ਸਮੂਹ ਜਾਂ ਟੀਮ ਦੇ ਖਿਡਾਰੀਆਂ ਨਾਲ ਗੱਲਬਾਤ ਸਾਂਝਾ ਕਰਨਾ ।
  2. ਪ੍ਰੇਰਕ ਵਿਧੀ ।
  3. ਧਿਆਨ ਲਗਾਉਣ ਵਰਗੀਆਂ ਕਿਰਿਆਵਾਂ ਕਰਨਾ ।

ਪ੍ਰਸ਼ਨ 9.
ਇਕਸਾਰਤਾ ਅਤੇ ਵਖਰੇਵੇਂ ਦਾ ਸਿਧਾਂਤ ਬਾਰੇ ਲਿਖੋ ।
ਉੱਤਰ-
ਅਸੀਂ ਸਾਰੇ ਜਾਣਦੇ ਹਾਂ ਕਿ ਕੋਈ ਵੀ ਦੋ ਵਿਅਕਤੀ ਇੱਕੋ ਜਿਹੇ ਨਹੀਂ ਹੁੰਦੇ ਹਨ । ਉਨ੍ਹਾਂ ਦੀ ਭੌਤਿਕ ਬਣਤਰ, ਮਨੋਵਿਗਿਆਨਿਕ ਸੋਚ, ਕਿਸੇ ਚੀਜ਼ ਵਿਚ ਦਿਲਚਸਪੀ, ਸਮਰੱਥਾ ਅਤੇ ਕਾਬਲੀਅਤ ਵੱਖਰੀ-ਵੱਖਰੀ ਹੁੰਦੀ ਹੈ । ਇਸ ਲਈ ਸਰੀਰਿਕ ਸਿੱਖਿਆ ਦੇ ਪ੍ਰੋਗਰਾਮ ਤਿਆਰ ਕਰਦੇ ਸਮੇਂ ਇਨ੍ਹਾਂ ਵਿਅਕਤੀਗਤ ਭਿੰਨਤਾਵਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ (Five Marks Question Answers)

ਪ੍ਰਸ਼ਨ 10.
ਚੱਕਰ ਸਿਖਲਾਈ ਵਿਧੀ ਕੀ ਹੈ ? ਇਸ ਦੇ ਲਾਭ ਵੀ ਲਿਖੋ ।
ਉੱਤਰ-
ਸਰਕਟ ਵਿਧੀ ਦਾ ਵਿਕਾਸ ਆਰ.ਈ. ਮੋਰਗਨ (R.E. Morgan) ਅਤੇ ਜੀ.ਟੀ. ਐਂਡਰਸਨ (G.T. Anderson) ਨੇ 1953 ਵਿਚ ਯੂਨੀਵਰਸਿਟੀ ਆਫ ਲੀਡਸ ਵਿਚ ਕੀਤਾ ਸੀ । ਇਸ ਵਿਧੀ ਵਿਚ ਸਿਖਲਾਈ ਦੇ ਹਰੇਕ, ਤੱਤ ਨੂੰ ਸ਼ਾਮਿਲ ਕੀਤਾ ਗਿਆ ਹੈ । ਸਰਕਟ ਵਿਧੀ ਨੂੰ ਸਰੀਰਕ ਤੰਦਰੁਸਤੀ ਦੇ ਸਾਰੇ ਅੰਗ ਜਿਵੇਂ ਕਿ ਤਾਕਤ, ਸ਼ਕਤੀ, ਮਾਸਪੇਸ਼ੀ, ਸਹਿਣਸ਼ੀਲਤਾ, ਰਫ਼ਤਾਰ, ਫੁਰਤੀ, ਨਿਊਰੋਮਸਕੂਲਰ ਤਾਲਮੇਲ, ਲਚਕਤਾ ਅਤੇ ਕਾਰਡੀਓਵਸਕੂਲਰ ਸਹਿਣਸ਼ੀਲਤਾ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ ।

ਸਰਕਟ ਵਿਧੀ ਇਕ ਰਸਮੀ (Formal) ਵਿਧੀ ਹੈ ਜਿਸ ਵਿਚ ਕਸਰਤਾਂ ਨੂੰ ਇਕ ਚੱਕਰ ਵਿਚ ਕੀਤਾ ਜਾਂਦਾ ਹੈ । ਸਰਕਟ ਵਿਧੀ ਦੀਆਂ ਕਸਰਤਾਂ ਨੂੰ ਕਿਸੇ ਵੀ ਸਥਾਨ ਜਿਵੇਂ ਕਿ ਜਿਮਨਾਸਟਿਕ ਹਾਲ, ਕਮਰੇ ਜਾਂ ਮੈਦਾਨ ਵਿਚ ਵੀ ਕੀਤਾ ਜਾ ਸਕਦਾ ਹੈ । ਆਮ ਤੌਰ ਤੇ ਸਰਕਟ ਵਿਧੀ ਵਿਚ 6 ਤੋਂ 10 ਸਟੇਸ਼ਨ ਰੱਖੇ ਜਾਂਦੇ ਹਨ । ਇਸ ਵਿਚ ਖਿਡਾਰੀ ਇਕ ਕਸਰਤ ਨੂੰ ਕਰਨ ਤੋਂ ਬਾਅਦ ਦੂਜੀ ਕਸਰਤ ਵੱਲ ਵੱਧ ਜਾਂਦਾ ਹੈ ਅਤੇ ਸਰਕਲ ਵਿਚ ਨਿਰਧਾਰਿਤ ਸਾਰੀਆਂ ਕਸਰਤਾਂ ਨੂੰ ਵਾਰੀ-ਵਾਰੀ ਮਿੱਥੇ ਸਮੇਂ ਵਿਚ ਪੂਰਾ ਕਰਦਾ ਹੈ ।

ਸਰਕਟ ਵਿਧੀ ਦੇ ਫਾਈਦੇ (Advantages of Circuit Training – ਸਰਕਟ ਵਿਧੀ ਦੇ ਅਨੇਕਾਂ ਹੀ ਫਾਇਦੇ ਹਨ ਜੋ ਕਿ ਹੇਠ ਦਿੱਤੇ ਅਨੁਸਾਰ ਹਨ

  1. ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ ।
  2. ਜ਼ਿਆਦਾ ਤੋਂ ਜ਼ਿਆਦਾ ਖਿਡਾਰੀਆਂ ਨੂੰ ਇੱਕੋ ਸਮੇਂ ਵਿਚ ਤਿਆਰ ਕੀਤਾ ਜਾ ਸਕਦਾ ਹੈ ।
  3. ਸਿਖਲਾਈ ਵਿਚ ਤੇਜ਼ੀ ਆਉਂਦੀ ਹੈ ।
  4. ਸਿਖਲਾਈ ਵਿਚ ਮਨ ਪਰਚਾਵਾ ਆ ਜਾਂਦਾ ਹੈ ।
  5. ਵਿਅਕਤੀ ਦੀਆਂ ਵਿਅਕਤੀਗਤ ਯੋਗਤਾਵਾਂ ਦਾ ਵਿਕਾਸ ਹੁੰਦਾ ਹੈ ।
  6. ਔਰਤਾਂ ਅਤੇ ਆਦਮੀਆਂ ਲਈ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਬਣਾਉਣਾ ਆਸਾਨ ਹੁੰਦਾ ਹੈ ।
  7. ਇਸ ਵਿਧੀ ਵਿਚ ਸਿਖਲਾਈ ਦੇ ਵੱਖ-ਵੱਖ ਤੱਤਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ।
  8. ਇਸ ਵਿਧੀ ਵਿਚ ਸਿਖਲਾਈ ਢੰਗ ਨੂੰ ਦਿਲਚਸਪ ਵਾਤਾਵਰਣ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਖਿਡਾਰੀ ਲਗਾਤਾਰ ਆਪਣੀ ਟ੍ਰੇਨਿੰਗ ਵਿਚ ਸੁਧਾਰ ਕਰਦਾ ਰਹੇ ।
  9. ਸਰਕਟ ਵਿਧੀ ਨੂੰ ਸਮੂਹ· ਜਾਂ ਇਕ ਵਿਅਕਤੀ ਦੀਆਂ ਜ਼ਰੂਰਤਾਂ ਅਨੁਸਾਰ ਤਿਆਰ ਕੀਤਾ ਜਾਂਦਾ ਹੈ ।
  10. ਸਰਕਟ ਵਿਧੀ ਨੂੰ ਵਿਅਕਤੀਗਤ ਸਮੇਂ ਦੀ ਘਾਟ ਅਨੁਸਾਰ ਵੀ ਬਣਾਇਆ ਜਾ ਸਕਦਾ ਹੈ ।
  11. ਇਸ ਵਿਧੀ ਨੂੰ ਘੱਟ ਖ਼ਰਚੇ ਵਿਚ ਵੱਡੇ ਸਮੂਹ ਲਈ ਕੀਤਾ ਜਾ ਸਕਦਾ ਹੈ ।
  12. ਸਰਕਟ ਵਿਧੀ ਪ੍ਰੋਗਰਾਮ ਵਿਚ ਸਾਰੀਆਂ ਗਤੀਵਿਧੀਆਂ ਦੇ ਵਿਕਾਸ ਨੂੰ ਵਿਸ਼ਵਾਸ਼ਯੋਗ ਬਣਾਇਆ ਜਾਂਦਾ ਹੈ ।

PSEB 12th Class Physical Education Solutions Chapter 2 ਖੇਡ ਸਿਖਲਾਈ 1
ਸਰਕਟ ਵਿਧੀ ਵਿਚ ਕਸਰਤਾਂ ਦੀ ਯੋਜਨਾ (Planning of Circuit Training Exercises) – ਸਰਕਟ ਵਿਧੀ ਦੀਆਂ ਕਸਰਤਾਂ ਸ਼ੁਰੂ ਕਰਨ ਤੋਂ ਪਹਿਲਾਂ ਐਥਲੀਟ ਨੂੰ ਜੌਗਿੰਗ ਅਤੇ ਸਟਰਿੰਗਸ ਕਸਰਤਾਂ ਨਾਲ ਸਰੀਰ ਨੂੰ ਗਰਮਾ ਲੈਣਾ ਚਾਹੀਦਾ ਹੈ । ਸਰਕਟ ਵਿਧੀ ਦੀਆਂ ਕਸਰਤਾਂ ਹੇਠ ਲਿਖੇ ਅਨੁਸਾਰ ਹਨ-
ਬਾਂਹਵਾਂ – ਪ੍ਰੈਸ ਅਪ (Press Up), ਬੈਂਚ ਪ੍ਰੈਸ (Bench Press), ਡਿਪਸ (Dips), ਪੁਲਅਪਸ (Pullups) ।
ਪੇਟ – ਸਟ ਅਪ (Sit up), ਸਟੋਮਚ ਕਰੰਚ (Stomach Crunch) ।
ਪਿੱਠ -ਸਕੈਟ ਜੰਪ (Squat Jump) ।
ਲੱਤਾਂ – ਅਸਟਰਾਈਡ ਜੰਪ (Astride Jumps), ਸਟੈਪ ਅਪਸ (Step Ups), ਕੰਪਾਸ ਜੰਪ (Compass Jump) ।
ਬਾਂਹਾਂ ਅਤੇ ਲੱਤਾਂ – ਬਰਪੀਸ (Burpees), ਟੈਡਮਿਲ (Treadmill) ਸਕੈਟ ਥਰੱਸਟ (Squat Thrust), ਸਕਿਪਿੰਗ (Skipping)

ਸਰਕਟ ਵਿਧੀ ਵਿਚ ਸਮਾਂ (Duration of Circuit Training)-
30 ਸੈਕਿੰਡ ਦੀਆਂ ਕਸਰਤਾਂ ਹਰ ਸਟੇਸ਼ਨ ਅਤੇ 30 ਸੈਕਿੰਡ ਵਿਚ ਆਰਾਮ ।
3 ਸੈੱਟਾਂ ਵਿਚ 2 ਮਿੰਟ ਦਾ ਆਰਾਮ ॥

ਪ੍ਰਸ਼ਨ 11.
ਠੰਡਾ ਕਰਨ ਤੋਂ ਕੀ ਭਾਵ ਹੈ ? ਠੰਡਾ ਕਰਨ ਦੇ ਸਰੀਰ ਉੱਪਰ ਪ੍ਰਭਾਵ ਦਾ ਵਰਣਨ ਕਰੋ ।
ਉੱਡਰ-
ਮੁਕਾਬਲੇ ਜਾਂ ਸਿਖਲਾਈ ਤੋਂ ਬਾਅਦ ਸਰੀਰ ਨੂੰ ਆਮ ਜਾਂ ਆਰਾਮ ਦੀ ਸਥਿਤੀ ਵਿਚ ਲਿਆਉਣ ਲਈ ਇਹ ਬਹੁਤ ਮਹੱਤਵਪੂਰਨ ਪ੍ਰਕ੍ਰਿਆ ਹੈ । ਇਹ ਉਹ ਕਸਰਤਾਂ ਹਨ ਜੋ ਕਿ ਕਠੋਰ ਅਭਿਆਸ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ ਤਾਂ ਕਿ ਸਰੀਰ ਅਰਾਮ ਦੀ ਅਵਸਥਾ ਵਿਚ ਆ ਜਾਵੇ | ਅਸੀਂ ਕਹਿ ਸਕਦੇ ਹਾਂ ਕਿ ਕੰਮ ਦੀ ਤੀਬਰਤਾ ਨੂੰ ਘਟਾਉਣ ਲਈ ਜੋ ਸਚਿੰਗ ਕਸਰਤਾਂ ਜਾਂ ਗਹਿਰੀ ਸਾਹ ਲਈ ਜਾਂਦੀ ਹੈ ਉਸ ਨੂੰ ਠੰਡਾ ਕਰਨਾ ਕਹਿੰਦੇ ਹਨ । ਠੰਡਾ ਕਰਨ ਤੋਂ ਭਾਵ ਹੈ ਕਿ ਸਰੀਰ ਨੂੰ ਕਸਰਤਾਂ ਨਾਲ ਆਰਾਮ ਦੀ ਪੱਧਰ ਵਾਲੇ ਹਾਲਤ ਵਿੱਚ ਲੈ ਕੇ ਆਉਣਾ ।

ਠੰਡਾ ਕਰਨਾ ਇੱਕ ਪ੍ਰਕ੍ਰਿਆ ਹੈ ਜੋ ਹਰ ਕਠੋਰਤਾ ਦੇ ਕੰਮ ਜਾਂ ਅਭਿਆਸ ਦੇ ਅੰਤ ਵਿਚ ਕੀਤੀ ਜਾਣੀ ਚਾਹੀਦੀ ਹੈ । ਸਿਖਲਾਈ ਦੀ ਮਿਆਦ ਤੋਂ ਬਾਅਦ ਸਰੀਰ ਨੂੰ ਆਮ ਸਥਿਤੀ ਵਿਚ ਲਿਆਉਣ ਲਈ ਕੁਝ ਸਮਾਂ ਲੱਗਦਾ ਹੈ ਇਸ ਸਮੇਂ ਦੌਰਾਨ ਸਰੀਰ ਵਿਚ ਕਈ ਸਰਗਰਮੀਆਂ ਚਲ ਰਹੀਆਂ ਹੁੰਦੀਆਂ ਹਨ | ਪ੍ਰਭਾਵਿਤ ਮਾਸਪੇਸ਼ੀਆਂ ਅਤੇ ਜੋੜਾਂ ਵਿਚਕਾਰ ਲਹੂ
ਗੇੜ ਤੇਜ਼ੀ ਨਾਲ ਹੋਣ ਲੱਗ ਜਾਂਦਾ ਹੈ ਅਤੇ ਇਹ ਹੌਲੀ-ਹੌਲੀ ਠੰਡਾ ਹੁੰਦਾ ਹੈ । ਹੌਲੀ ਕਸਰਤਾਂ ਅਤੇ ਗਹਿਰੇ ਸਾਹ ਲੈ ਕੇ ਪਹਿਲਾਂ ਸਰੀਰ ਨੂੰ ਠੰਡਾ ਕਰਨਾ ਚਾਹੀਦਾ ਕਿਉਂਕਿ ਇਕ-ਦਮ ਅਭਿਆਸ ਤੋਂ ਬਾਅਦ ਰੁਕਣਾ ਜਾਂ ਅਚਾਨਕ ਆਰਾਮ ਦੀ ਸਥਿਤੀ ਵਿਚ ਜਾਣਾ, ਮਾਸਪੇਸ਼ੀਆਂ ਅਤੇ ਜੋੜਾਂ ਨੂੰ ਨੁਕਸਾਨ ਪੁਚਾਉਂਦਾ ਹੈ ।

ਠੰਡਾ ਕਰਨ ਦੇ ਢੰਗ (Methods of Cooling Down) – ਠੰਡਾ ਕਰਨ ਦੇ ਹੇਠ ਲਿਖੇ ਮਹੱਤਵ ਹਨ-

  1. ਮਨੋਰੰਜਨ ਕ੍ਰਿਆ ਜਾਂ ਮੂਡ ਨੂੰ ਉਤਸ਼ਾਹਿਤ ਕਰਨ ਵਾਲੇ ਖੇਡ ਖੇਡਣਾ ।
  2. ਤੁਰਨਾ (Walking) ।
  3. 5-10 ਮਿੰਟ ਜੌਗਿੰਗ ।
  4. 5-10 ਮਿੰਟ ਤੱਕ ਸਥਾਈ ਅਭਿਆਸ ॥
  5. 10-30 ਮਿੰਟ ਖਿੱਚਣ ਵਾਲੀਆਂ ਕਸਰਤਾਂ ਕਰਨਾ ।
  6. ਗਰਮ ਪਾਣੀ ਨਾਲ ਨਹਾਉਣਾ ।
  7. ਯੋਗਿਕ ਆਸਣ ਕਰਨਾ ਜਿਵੇਂ ਕਿ ਸਵ-ਆਸਣ ।
  8. ਸਖ਼ਤ ਮਿਹਨਤ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਮਾਲਿਸ਼ ਕਰਨਾ ।
  9. ਅਰਾਮ ਕਰਨ ਵਾਲੀਆਂ ਕਸਰਤਾਂ ਕਰਨਾ |

ਠੰਡਾ ਕਰਨ ਦੇ ਪ੍ਰਭਾਵ (Effects of Cooling Down) – ਠੰਡਾ ਕਰਨ ਦੇ ਹੇਠ ਲਿਖੇ ਮਹੱਤਵ ਹਨ-

  1. ਕਸਰਤਾਂ ਜਾਂ ਅਭਿਆਸ ਤੋਂ ਹੋਣ ਵਾਲੇ ਕਠੋਰਤਾ ਅਤੇ ਮਾਸਪੇਸ਼ੀ ਦੇ ਦਰਦ ਘਟਾਉਣ ਵਿਚ ਸਹਾਇਤਾ ਕਰਦਾ ਹੈ ।
  2. ਸੱਟ ਲੱਗਣ ਦੇ ਜ਼ੋਖ਼ਮ ਨੂੰ ਘਟਾਉਣ ਵਿਚ ਇਹ ਮੱਦਦਗਾਰ ਹੁੰਦਾ ਹੈ ।
  3. ਸਰੀਰ ਦੇ ਤਾਪਮਾਨ ਨੂੰ ਆਮ (Normal) ਕਰਦਾ ਹੈ ।
  4. ਇਹ ਬੇਹੋਸ਼ੀ ਦੀਆਂ ਸੰਭਾਵਨਾਵਾਂ ਨੂੰ ਘਟਾਉਂਦਾ ਹੈ ।
  5. ਇਹ ਆਕਸੀਜਨ ਦੀ ਚੰਗੀ ਮਾਤਰਾ ਦੀ ਸਪਲਾਈ ਕਰਦਾ ਹੈ ।
  6. ਇਹ ਖੂਨ ਵਿਚ ਐਡੀਨੀਲ ਦੇ ਪੱਧਰ ਨੂੰ ਘਟਾਉਂਦਾ ਹੈ ।
  7. ਇਹ ਮਾਸਪੇਸ਼ੀਆਂ ਨੂੰ ਆਰਾਮ ਪਹੁੰਚਾਉਂਦਾ ਹੈ ।
  8. ਇਹ ਦਿਲ ਦੀ ਧੜਕਣ ਨੂੰ ਸ਼ੁਰੂਆਤੀ ਪੜਾਅ ਵਿਚ ਪਹੁੰਚਾਉਂਦਾ ਹੈ ।
  9. ਇਹ ਤਨਾਅ ਨੂੰ ਘਟਾਉਂਦਾ ਹੈ ।
  10. ਇਹ ਸਰੀਰ ਨੂੰ ਨੁਕਸਾਨਦੇਹ ਅਸਰ ਤੋਂ ਬਚਾਉਂਦਾ ਹੈ ।
  11. ਇਹ ਮਾਨਸਿਕ ਸਥਿਤੀ ਨੂੰ ਸ਼ਾਂਤ ਕਰਦਾ ਹੈ ।
  12. ਇਹ ਮਾਸਪੇਸ਼ੀ ਤੋਂ ਅਣਚਾਹੇ ਤਰਲ ਨੂੰ ਘਟਾਉਂਦਾ ਹੈ ।
  13. ਇਹ ਸਰੀਰ ਨੂੰ ਹੋਣ ਵਾਲੇ ਅਸਰ ਲਈ ਤਿਆਰ ਕਰਦਾ ਹੈ ।
  14. ਇਹ ਮਾਸਪੇਸ਼ੀਆਂ ਦੇ ਕੰਮਕਾਜ ਵਿਚ ਰੁਕਾਵਟ ਨੂੰ ਘਟਾਉਂਦਾ ਹੈ !
  15. ਇਹ ਹੋਰਨਾਂ ਅਭਿਆਸਾਂ ਲਈ ਸਰੀਰ ਨੂੰ ਅਨੁਕੂਲ ਬਣਾਉਂਦਾ ਹੈ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 12.
ਅੰਤਰਾਲ ਸਿਖਲਾਈ ਵਿਧੀ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਅੰਤਰਾਲ ਵਿਧੀ ਸਪ੍ਰਿੰਟ ਅਤੇ ਹੋਰ ਖਿਡਾਰੀਆਂ ਦੇ ਸਟੈਮਿਨਾ ਅਤੇ ਯੋਗਤਾਵਾਂ ਨੂੰ ਵਧਾਉਣ ਲਈ ਬਹੁਤ ਲਾਭਦਾਇਕ ਹੁੰਦਾ ਹੈ । ਇਹ ਸਿਖਲਾਈ ਵਿਧੀ ਜਰਮਨ ਕੋਚ ਡਾ: ਵੋਲਡਮਰ ਰਾਰਸ਼ਲਰ (Dr. Woldemar Gerschler) ਅਤੇ ਡਾ: ਹਰਬਰਟ ਰੈਣਡੇਲ (Dr. Herbert Reindel) ਦੁਆਰਾ ਵਿਕਸਿਤ ਕੀਤਾ ਗਿਆ ਸੀ | ਅੰਤਰਾਲ ਵਿਚ ਦੂਰੀ, ਸਪੀਡ, ਟਾਈਮ ਅਤੇ ਅਰਾਮ ਨੂੰ ਮਹੱਤਵ ਦਿੰਦੀ ਹੈ । ਇਹ ਸਹਿਣਸ਼ੀਲਤਾ, ਤਾਕਤ ਅਤੇ ਦਿਲ ਲਈ ਸਹੀ ਖੂਨ ਸੰਚਾਰ ਨੂੰ ਵਿਕਸਿਤ ਕਰਦੀ ਹੈ | ਅੰਤਰਾਲ ਵਿਧੀ ਵਿਚ ਖਿਡਾਰੀ ਇਕ-ਦਮ ਗਤੀ ਨਾਲ ਨਿਸ਼ਚਿਤ ਦੂਰੀ ਤੱਕ ਦੌੜਦਾ ਹੈ ਅਤੇ ਫਿਰ ਇਕ ਚੌਥਾਈ ਚੌਗਿੰਗ ਕਰਦਾ ਹੈ ਤਾਂ ਕਿ ਤਾਕਤ ਵਾਪਿਸ ਹਾਸਿਲ ਕਰ ਸਕੇ । ਉਹ ਇਸ ਪੈਟਰਨ ਨੂੰ ਕਈ ਵਾਰ ਦੁਹਰਾਉਂਦਾ ਹੈ । ਜਿਵੇਂ-ਜਿਵੇਂ ਖਿਡਾਰੀ ਸਟੈਮਿਨਾ ਹਾਸਿਲ ਕਰ ਲੈਂਦਾ ਹੈ, ਆਰਾਮ ਦਾ ਸਮਾਂ ਘਟਾ ਦਿੱਤਾ ਜਾਂਦਾ ਹੈ ਜਾਂ ਘੱਟ ਹੋ ਜਾਂਦਾ ਹੈ ਅਤੇ ਤੇਜ਼ ਗਤੀ ਨਾਲ ਭੱਜਣ ਵਿਚ ਵਾਧਾ ਹੋ ਜਾਂਦਾ ਹੈ | ਅਭਿਆਸ ਦੇ ਇਸ ਦ੍ਰਿਸ਼ ਨੂੰ ਤਦ ਤਕ ਦੁਹਰਾਇਆ ਜਾਂਦਾ ਹੈ ਜਦ ਤੱਕ ਖਿਡਾਰੀ ਸਟੈਮਿਨਾ ਦੀ ਚਰਮ ਸੀਮਾ ਨੂੰ ਨਹੀਂ ਪਾ ਲੈਂਦਾ ।

ਅੰਤਰਾਲ ਵਿਧੀ ਦੇ ਢੰਗ (Methods of Internal Training)-
1. ਗਹਿਣ ਵਿਧੀ (Fast or Intensive Internal Method) – ਇਸ ਨੂੰ ਉੱਚ ਤੀਬਰ ਅੰਤਰਾਲ ਵਿਧੀ ਵੀ ਕਿਹਾ ਜਾਂਦਾ ਹੈ । ਇਸ ਵਿਚ ਤੇਜ਼ ਤੀਬਰ ਗਤੀਵਿਧੀਆਂ ਵਾਲੀਆਂ ਕਸਰਤਾਂ ਨੂੰ ਘੱਟ ਦੂਰੀ ਵਿਚ ਤੇਜ਼ ਗਤੀ ਜਾਂ ਵੇਗ ਨਾਲ ਪੂਰਾ ਕੀਤਾ ਜਾਂਦਾ ਹੈ । ਇਸ ਵਿਚ ਅਰਾਮ ਦਾ ਸਮਾਂ ਘੱਟ ਹੁੰਦਾ ਹੈ । ਇਸ ਤਰ੍ਹਾਂ ਦੀਆਂ ਉੱਚ ਤੀਬਰ ਗਤੀਵਿਧੀਆਂ ਵਿਚ ਖਿਡਾਰੀ ਥਕਾਵਟ ਦੀ ਹਾਲਤ ਵਿਚ ਵੀ ਗਤੀ ਵਿਧੀ ਕਰਦਾ ਰਹਿੰਦਾ ਹੈ ਜਿਸ ਵਿਚ 80% ਤੋਂ 100% ਤੱਕ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਦਾ ਹੈ ਅਤੇ ਇਹਨਾਂ ਕ੍ਰਿਆਵਾਂ ਦੇ ਦੌਰਾਨ ਦਿਲ ਦੀ ਧੜਕਣ 170 ਤੋਂ 200 ਪ੍ਰਤੀ ਮਿੰਟ ਦੀ ਦਰ ਨਾਲ ਧੜਕਦੀ ਹੈ ।

2. ਵਿਸਥਾਰ ਵਿਧੀ (Slow or Extensive Interval Method – ਵਿਸਥਾਰ ਵਿਧੀ ਵਿਚ ਖਿਡਾਰੀ ਦੀ ਆਮ ਸਹਿਣਸ਼ੀਲਤਾ ਦਾ ਵਿਕਾਸ ਹੁੰਦਾ ਹੈ । ਇਸ ਵਿਚ ਗਹਿਣ (Fast Interval) ਵਿਧੀ ਦੇ ਉਲਟ ਦੂਰੀ ਜ਼ਿਆਦਾ ਰੱਖੀ ਜਾਂਦੀ ਹੈ ਅਤੇ ਰਫਤਾਰ ਜਾਂ ਵੇਗ ਨੂੰ ਮੱਧ ਦਰਜੇ ਤੱਕ ਸੀਮਿਤ ਕੀਤਾ ਜਾਂਦਾ ਹੈ ।ਵਿਸਥਾਰ ਵਿਧੀ ਵਿਚ ਖਿਡਾਰੀ ਆਪਣੀ ਯੋਗਤਾ ਦਾ 60% ਅਤੇ 80% ਪ੍ਰਦਰਸ਼ਨ ਕਰਦਾ ਹੈ ਅਤੇ ਖਿਡਾਰੀ ਦੀ ਦਿਲ ਦੀ ਧੜਕਣ 140-180 ਪ੍ਰਤੀ ਮਿੰਟ ਦੀ ਦਰ ਨਾਲ ਧੜਕਦੀ ਹੈ ।

ਅੰਤਰਾਲ ਵਿਧੀ ਦੇ ਫਾਇਦੇ (Advantages of Interval Training)-
1. ਅੰਤਰਾਲ ਵਿਧੀ ਵਿਚ ਉਰਜਾ ਪੈਦਾ ਕਰਨ ਵਾਲੀਆਂ ਦੋ ਪ੍ਰਣਾਲੀਆਂ ਦੀ ਵਰਤੋਂ ਕਰਦੀ ਹੈ । ਇਹ ਪ੍ਰਣਾਲੀ ਐਰੋਬਿਕ ਅਤੇ ਐਨਰੋਬਿਕ ਊਰਜਾ ਪ੍ਰਣਾਲੀ ਹਨ । ਐਰੋਬਿਕ ਇਕ ਅਜਿਹੀ ਪ੍ਰਣਾਲੀ ਹੈ ਜਿਸ ਵਿਚ ਆਕਸੀਜਨ ਦੀ ਵਰਤੋਂ ਸਰੀਰ ਦੇ ਵੱਖ-ਵੱਖ ਊਰਜਾ ਸਰੋਤਿਆਂ ਨੂੰ ਕਾਰਬੋਹਾਈਡਰੇਟਸ ਵਿਚ ਤਬਦੀਲ ਕਰਕੇ ਊਰਜਾ ਪ੍ਰਾਪਤ ਕਰਨਾ ਹੈ । ਇਸਦੇ ਉਲਟ ਐਨਾਬੋਰਿਕ ਪ੍ਰਣਾਲੀ ਮਾਸਪੇਸ਼ੀਆਂ ਵਿਚ ਮੌਜੂਦ ਕਾਰਬੋਹਾਈਡਰੇਟਸ ਤੋਂ ਊਰਜਾ ਪ੍ਰਾਪਤ ਕਰਕੇ ਛੋਟੀ ਤੇ ਫੱਟਣ ਯੋਗ ਗਤੀਵਿਧੀਆਂ ਵਿਚ ਵਰਤੋਂ ਕਰਦਾ ਹੈ ਜਿਵੇਂ ਕਿ ਸਪਰਿੰਟ, ਜੰਪ, ਭਾਰੀ ਚੀਜ਼ ਨੂੰ ਚੁੱਕਣਾ ਆਦਿ ।

2. ਇਹ ਖੂਨ ਸੰਚਾਰ ਦੇ ਪ੍ਰਵਾਹ ਨੂੰ ਸੁਧਾਰਦਾ ਹੈ ।

3. ਅੰਤਰਾਲ ਵਿਧੀ ਵਿਚ ਇੱਕੋ ਸਮੇਂ ਵਿੱਚ ਵੱਧ ਤੋਂ ਵੱਧ ਐਥਲੀਟ ਨੂੰ ਅਭਿਆਸ ਕਰਾਇਆ ਜਾ ਸਕਦਾ ਹੈ ।

4. ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ ।

PSEB 12th Class Physical Education Guide ਖੇਡ ਸਿਖਲਾਈ Important Questions and Answers

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ । (One Mark Question Answers)

ਪ੍ਰਸ਼ਨ 1.
ਗਰਮਾਉਣ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ ?
ਉੱਤਰ-
ਸਰੀਰਿਕ ਗਰਮਾਉਣਾ ਅਤੇ ਮਨੋਵਿਗਿਆਨਿਕ ਗਰਮਾਉਣਾ ।

ਪ੍ਰਸ਼ਨ 2.
ਠੰਡਾ ਹੋਣ ਦਾ ਸਰੀਰ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਸਰੀਰ ਅਰਾਮ ਦੀ ਸਥਿਤੀ ਵਿਚ ਆ ਜਾਂਦਾ ਹੈ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 3.
ਸਾਨੂੰ ਸਰੀਰ ਕਦੋਂ ਗਰਮਾਉਣਾ ਚਾਹੀਦਾ ਹੈ ?
ਉੱਤਰ-
ਸਾਨੂੰ ਕਿਸੇ ਵੀ ਖੇਡ ਜਾਂ ਗਤੀਵਿਧੀ ਕਰਨ ਤੋਂ ਪਹਿਲਾਂ ਸਰੀਰ ਨੂੰ ਗਰਮਾਉਣਾ ਚਾਹੀਦਾ ਹੈ ?

ਪ੍ਰਸ਼ਨ 4,
ਠੰਡਾ ਕਰਨ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਲੀਬਰਿੰਗ ਡਾਉਨ ।

ਪ੍ਰਸ਼ਨ 5.
ਸਰਕਟ ਟਰੇਨਿੰਗ ਵਿਧੀ ਕਿਸ ਨੇ ਤਿਆਰ ਕੀਤੀ ਸੀ ?
ਉੱਤਰ-
ਆਰ.ਈ. ਮੋਰਗਨ ਅਤੇ ਜੀ.ਟੀ. ਐਂਡਰਸਨ ਨੇ ।

ਪ੍ਰਸ਼ਨ 6.
ਅੰਤਰਾਲ ਵਿਧੀ ਕਿਸ ਨੇ ਵਿਕਸਿਤ ਕੀਤੀ ਸੀ ?
ਉੱਤਰ-
ਜਰਮਨ ਕੋਚ ਡਾ: ਵੋਲਡਮਰ ਗਰਲਰ, ਡਾ: ਹਰਬਰਟ ਰੈਣਡੇਲ ।

ਪ੍ਰਸ਼ਨ 7.
ਅੰਤਰਾਲ ਵਿਧੀ ਦੇ ਢੰਗ ਕਿਹੜੇ-ਕਿਹੜੇ ਹਨ ?
ਉੱਤਰ-

  1. ਗਹਿਣ ਵਿਧੀ ।
  2. ਵਿਸਥਾਰ ਵਿਧੀ ।

ਪ੍ਰਸ਼ਨ 8.
ਕਿਸ ਸਾਲ ਵਿਚ ਸਰਕਟ ਟਰੇਨਿੰਗ ਵਿਧੀ ਨੂੰ ਵਿਕਸਿਤ ਕੀਤਾ ਗਿਆ ਸੀ ?
ਉੱਤਰ-
ਸਾਲ 1953 ਵਿਚ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 9.
ਗਰਮਾਉਣ ਦੀਆਂ ਕਸਰਤਾਂ ਦੀ ਸੂਚੀ ਦਿਓ ।
ਉੱਤਰ-
ਜੋਗ, ਸਟਰਾਈਡ, ਖਿੱਚਣਾ, ਰੋਟੇਸ਼ਿਨ ਆਦਿ ।

ਪ੍ਰਸ਼ਨ 10.
ਖੇਡ ਸਿਖਲਾਈ ਦੇ ਕੋਈ ਦੋ ਸਿਧਾਂਤ ਬਾਰੇ ਲਿਖੋ ।
ਉੱਤਰ-

  1. ਇਕਸਾਰਤਾ ਦਾ ਸਿਧਾਂਤ ।
  2. ਨਿਰੰਤਰਤਾ ਦਾ ਸਿਧਾਂਤ !

ਪ੍ਰਸ਼ਨ 11.
‘‘ਸਰਕਟ’’ ਸ਼ਬਦ ਤੋਂ ਕੀ ਭਾਵ ਹੈ ?
ਉੱਤਰ-
ਇਹ ਇਕ ਰਸਮੀ ਵਿਧੀ ਹੈ ਜਿਸ ਵਿਚ ਕਸਰਤਾਂ ਚੱਕਰ ਬਣਾ ਕੇ ਕੀਤੀਆਂ ਜਾਂਦੀਆਂ ਹਨ ।

ਪ੍ਰਸ਼ਨ 12.
ਸਰੀਰ ਗਰਮਾਉਣਾ ਦੀਆਂ ਕਿਸਮਾਂ ਦੱਸੋ !
ਉੱਤਰ-

  1. ਸਕਰਮਕ ਗਰਮਾਉਣਾ
  2. ਨਿਸਕਿਆ ਗਰਮਾਉਣਾ ।

ਪ੍ਰਸ਼ਨ 13.
ਸਕਰਮਕ ਗਰਮਾਉਣਾ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਉੱਤਰ-
ਦੋ ਪ੍ਰਕਾਰ ਦਾ ।

ਪ੍ਰਸ਼ਨ 14.
ਖਾਸ ਗਰਮਾਉਣਾ ਕਿਸ ਪ੍ਰਕਾਰ ਦੇ ਗਰਮਾਉਣ ਦਾ ਭਾਗ ਹੈ ?
ਉੱਤਰ-
ਸਕਰਮਕ ਗਰਮਾਉਣ ਦਾ ।

ਪ੍ਰਸ਼ਨ 15.
ਅੰਤਰਾਲ ਵਿਧੀ ਕਿਸ ਗੁਣ ਨੂੰ ਮਹੱਤਵ ਦਿੰਦੀ ਹੈ ?
ਉੱਤਰ-
ਅੰਤਰਾਲ ਵਿਧੀ ਦੂਰੀ, ਰਫ਼ਤਾਰ, ਟਾਈਮ ਅਤੇ ਅਰਾਮ ਵਰਗੇ ਗੁਣਾਂ ਨੂੰ ਮਹੱਤਵ ਦਿੰਦੀ ਹੈ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 16.
ਅੰਤਰਾਲ ਵਿਧੀ ਸਰੀਰਕ ਤੰਦਰੁਸਤੀ ਦੇ ਕਿਹੜੇ ਗੁਣਾਂ ਨੂੰ ਵਿਕਸਿਤ ਕਰਦੀ ਹੈ ?
ਉੱਤਰ-
ਅੰਤਰਾਲ ਵਿਧੀ ਸਹਿਣਸ਼ੀਲਤਾ ਨੂੰ ਵਿਕਸਿਤ ਕਰਦੀ ਹੈ ।

ਪ੍ਰਸ਼ਨ 17.
ਸਰਕਟ ਵਿਧੀ ਕੀ ਹੈ ?
ਉੱਤਰ-
ਇਸ ਵਿਚ ਕਸਰਤਾਂ ਨੂੰ ਚੱਕਰ ਵਿਚ ਕੀਤਾ ਜਾਂਦਾ ਹੈ ।

ਪ੍ਰਸ਼ਨ 18.
ਸਰਕਟ ਵਿਧੀ ਵਿਚ ਕਿਹੜੇ ਤੱਤ ਸ਼ਾਮਿਲ ਹੁੰਦੇ ਹਨ ।
ਉੱਤਰ-
ਸਰਕਟ ਵਿਧੀ ਵਿਚ ਸਰੀਰਕ ਤੰਦਰੁਸਤੀ ਦੇ ਸਾਰੇ ਤੱਤ ਜਿਵੇਂ ਕਿ ਤਾਕਤ, ਸ਼ਕਤੀ, ਮਾਸਪੇਸ਼ੀ ਸਹਿਣਸ਼ੀਲਤਾ, ਰਫ਼ਤਾਰ, ਫੁਰਤੀ, ਲਚਕਤਾ ਅਤੇ ਨਿਊਰਸਕੂਲਰ ਤਾਲਮੇਲ ਤੱਤ ਸ਼ਾਮਿਲ ਹੁੰਦੇ ਹਨ ।

ਪ੍ਰਸ਼ਨ 19.
ਸਰਕਟ ਵਿਧੀ ਵਿਚ ਕਿੰਨੇ ਸਟੇਸ਼ਨ ਰੱਖੇ ਜਾ ਸਕਦੇ ਹਨ ?
ਉੱਤਰ-
6 ਤੋਂ 10 ਸਟੇਸ਼ਨ ।

ਪ੍ਰਸ਼ਨ 20.
ਗਹਿਣ ਵਿਧੀ ਵਿਚ ਖਿਡਾਰੀ ਆਪਣੀ ਯੋਗਤਾ ਦਾ ਕਿੰਨੇ ਪ੍ਰਤੀਸ਼ਤ ਪ੍ਰਦਰਸ਼ਨ ਕਰਦਾ ਹੈ ?
ਉੱਤਰ-
80% ਤੋਂ 100% ਤੱਕ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪਸ਼ਨ 21.
ਗਹਿਣ ਵਿਧੀ ਵਿਚ ਦਿਲ ਦੀ ਧੜਕਣ ਦੀ ਦਰ ਕਿੰਨੀ ਹੁੰਦੀ ਹੈ ?
ਉੱਤਰ-
170 ਤੋਂ 200 ਪ੍ਰਤੀ ਮਿੰਟ ।

ਪ੍ਰਸ਼ਨ 22.
ਗਹਿਣ ਵਿਧੀ ਵਿਚ ਕਸਰਤਾਂ ਕਿਸ ਵੇਗ ਨਾਲ ਕੀਤੀਆਂ ਜਾਂਦੀਆਂ ਹਨ ?
ਉੱਤਰ-
ਇਸ ਵਿਧੀ ਵਿਚ ਤੇਜ਼ ਤੀਬਰ ਗਤੀਵਿਧੀਆਂ ਵਾਲੀਆਂ ਕਸਰਤਾਂ ਘੱਟ ਦੂਰੀ ਵਿਚ ਤੇਜ਼ ਗਤੀ ਜਾਂ ਵੇਗ ਨਾਲ ਕੀਤਾ ਜਾਂਦਾ ਹੈ ।

ਪ੍ਰਸ਼ਨ 23.
ਵਿਸਥਾਰ ਵਿਧੀ ਵਿਚ ਕਸਰਤਾਂ ਕਿਸ ਗਤੀ ਨਾਲ ਕੀਤੀਆਂ ਜਾਂਦੀਆਂ ਹਨ ?
ਉੱਤਰ-
ਇਸ ਵਿਧੀ ਵਿਚ ਗਤੀ ਨੂੰ ਮੱਧ ਦਰਜੇ ਦਾ ਰੱਖਿਆ ਜਾਂਦਾ ਹੈ ।

ਪ੍ਰਸ਼ਨ 24.
ਵਿਸਥਾਰ ਵਿਧੀ ਵਿਚ ਖਿਡਾਰੀ ਆਪਣੀ ਯੋਗਤਾ ਦਾ ਕਿੰਨਾ ਪ੍ਰਤੀਸ਼ਤ ਪ੍ਰਦਰਸ਼ਨ ਕਰਦਾ ਹੈ ?
ਉੱਤਰ-
60% ਤੋਂ 80% ਤੱਕ ।

ਪ੍ਰਸ਼ਨ 25.
ਵਿਸਥਾਰ ਵਿਧੀ ਵਿਚ ਦਿਲ ਦੀ ਧੜਕਣ ਦੀ ਦਰ ਕਿੰਨੀ ਹੁੰਦੀ ਹੈ ?
ਉੱਤਰ-
140 ਤੋਂ 180 ਪ੍ਰਤੀ ਮਿੰਟ |

PSEB 12th Class Physical Education Solutions Chapter 2 ਖੇਡ ਸਿਖਲਾਈ

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)

ਪ੍ਰਸ਼ਨ 1.
ਖੇਡ ਸਿਖਲਾਈ ਤੋਂ ਕੀ ਭਾਵ ਹੈ ?
ਉੱਤਰ-
ਖੇਡ ਸਿਖਲਾਈ ਖੇਡਾਂ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਪਰ ਵਿਸ਼ਾਲ ਤੌਰ ਤੇ ਇਹ ਇਕ ਸੰਗਠਿਤ ਅਤੇ ਵਿਵਸਥਿਤ ਤੇ ਅਰਥਪੂਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਦਾ ਉਦੇਸ਼ ਵਿਅਕਤੀਗਤ, ਮਾਨਸਿਕ ਅਤੇ ਬੌਧਿਕ ਕਾਰਜਕੁਸ਼ਲਤਾ ਵਿਚ ਸੁਧਾਰ ਲਿਆਉਣਾ ਹੈ ।

ਪ੍ਰਸ਼ਨ 2.
ਕਾਰਗੁਜ਼ਾਰੀ ਸਮਰੱਥਾ ਤੋਂ ਕੀ ਭਾਵ ਹੈ ?
ਉੱਤਰ-
ਪ੍ਰਦਰਸ਼ਨ ਦੀ ਕਾਰਗੁਜ਼ਾਰੀ ਮੁੱਖ ਤੌਰ ‘ਤੇ ਅਭਿਆਸ ਦੀ ਦਰ, ਮੁਕਾਬਲੇ ਅਤੇ ਸਿਖਲਾਈ ਦੀ ਮਾਤਰਾ ਤੇ ਨਿਰਭਰ ਕਰਦੀ ਹੈ । ਇਹ ਅਭਿਆਸ ਦੇ ਦੌਰਾਨ ਸਿਖਲਾਈ ਦੀ ਮਿਆਦ, ਸਾਜੋ-ਸਮਾਨ ਦੀ ਗੁਣਵੱਤਾ ਅਤੇ ਵਾਧੂ ਭਾਰ ਤੇ ਨਿਰਭਰ ਕਰਦੀ ਹੈ । ਕਾਰਗੁਜ਼ਾਰੀ ਸਮਰੱਥਾ ਇਕ ਦਿਨ ਵਿਚ ਹਾਸਿਲ ਨਹੀਂ ਕੀਤੀ ਜਾ ਸਕਦੀ ।

ਪ੍ਰਸ਼ਨ 3.
ਗਰਮਾਉਣ ਦੀ ਜ਼ਰੂਰਤ ਅਤੇ ਮਹੱਤਤਾ ਕੀ ਹੈ ?
ਉੱਤਰ-

  1. ਇਹ ਮਾਸਪੇਸ਼ੀਆਂ ਦੇ ਤਾਪਮਾਨ ਨੂੰ ਵਧਾਉਂਦਾ ਹੈ ।
  2. ਇਸ ਨਾਲ ਦਿਲ ਦੀ ਧੜਕਣ ਅਤੇ ਖੂਨ ਸੰਚਾਰ ਦਾ ਪ੍ਰਵਾਹ ਵੱਧਦਾ ਹੈ ।
  3. ਇਹ ਤਾਲਮੇਲ ਅਤੇ ਮੋਟਰ ਸਮਰੱਥਾ ਨੂੰ ਵਧਾਉਂਦਾ ਹੈ ।
  4. ਇਹ ਪਾਚਕ ਰਸਾਇਣਿਕ ਪ੍ਰਤੀਕਿਰਿਆਵਾਂ ਦੀ ਊਰਜਾ ਦਰ ਨੂੰ ਵਧਾਉਂਦਾ ਹੈ ।

ਪ੍ਰਸ਼ਨ 4.
ਗਰਮਾਉਣ ਦੇ ਤਰੀਕਿਆਂ ਬਾਰੇ ਲਿਖੋ ?
ਉੱਤਰ-
1. ਸਰੀਰਕ ਗਰਮਾਉਣਾ (Physiological Warming-up) – ਇਸ ਤੋਂ ਭਾਵ ਹੈ ਕਿ ਜਦ ਹਲਕੀਆਂ ਕਸਰਤਾਂ ਨੂੰ ਅਭਿਆਸ ਕੂਮ ਵਿਚ ਮਾਸਪੇਸ਼ੀਆਂ ਵਿਚ ਤਾਪਮਾਨ ਵਧਾਉਣਾ ਅਤੇ ਉਨ੍ਹਾਂ ਦੀ ਸੁੰਗੜਨ ਸ਼ਕਤੀ ਦੇ ਲਾਭ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ ।

2. ਮਨੋਵਿਗਿਆਨਿਕ ਗਰੰਮਾਉਣਾ (Psychological Warming-up) – ਇਸ ਪ੍ਰਕਾਰ ਦੇ ਗਰਮਾਉਣ ਤੋਂ ਭਾਵ ਆਪਣੇ ਆਪ ਨੂੰ ਤਿਆਰ ਕਰਨਾ ਹੁੰਦਾ ਹੈ । ਇਸ ਵਿਚ ਖਿਡਾਰੀ ਗਰਮਾਉਣ ਦੀਆਂ ਕਸਰਤਾਂ ਕਰਦੇ ਸਮੇਂ ਆਪਣੇ ਆਪ ਨੂੰ ਮਾਨਸਿਕ ਰੂਪ ਨਾਲ ਮੁਕਾਬਲੇ ਲਈ ਤਿਆਰ ਕਰ ਲੈਂਦਾ ਹੈ ਜਿਵੇਂ ਕਿ ਆਪਣੇ ਸਹਿਯੋਗੀ ਖਿਡਾਰੀਆਂ ਨਾਲ ਗੱਲਬਾਤ ਕਰਨਾ ਆਦਿ ।

ਪ੍ਰਸ਼ਨ 5.
ਠੰਡਾ ਕਰਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਮੁਕਾਬਲੇ ਜਾਂ ਸਿਖਲਾਈ ਤੋਂ ਬਾਅਦ ਸਰੀਰ ਨੂੰ ਆਮ ਜਾਂ ਆਰਾਮ ਦੀ ਸਥਿਤੀ ਵਿਚ ਲਿਆਉਣ ਲਈ ਇਹ ਬਹੁਤ ਮਹੱਤਵਪੂਰਨ ਪ੍ਰਕ੍ਰਿਆ ਹੈ । ਇਹ ਉਹ ਕਸਰਤਾਂ ਹਨ ਜੋ ਕਿ ਕਠੋਰ ਅਭਿਆਸ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ ਤਾਂ ਕਿ ਸਰੀਰ ਅਰਾਮ ਦੀ ਅਵਸਥਾ ਵਿਚ ਆ ਜਾਵੇ | ਅਸੀਂ ਕਹਿ ਸਕਦੇ ਹਾਂ ਕਿ ਕੰਮ ਦੀ ਤੀਬਰਤਾ ਨੂੰ ਘਟਾਉਣ | ਲਈ ਜੋ ਸਟੇਚਿੰਗ ਕਸਰਤਾਂ ਜਾਂ ਗਹਿਰੀ, ਸਾਹ ਲਈ ਜਾਂਦੀ ਹੈ ਉਸ ਨੂੰ ਠੰਡਾ ਕਰਨਾ ਕਹਿੰਦੇ ਹਨ । ਠੰਡਾ ਕਰਨ ਤੋਂ ਭਾਵ ਹੈ ਕਿ ਸਰੀਰ ਨੂੰ ਕਸਰਤਾਂ ਨਾਲ ਆਰਾਮ ਦੀ ਪੱਧਰ ਵਾਲੇ ਹਾਲਤ ਵਿੱਚ ਲੈ ਕੇ ਆਉਣਾ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 6.
ਠੰਡਾ ਕਰਨ ਦੇ ਦੋ ਫ਼ਾਇਦਿਆਂ ਨੂੰ ਲਿਖੋ ।
ਉੱਤਰ-

  1. ਕਸਰਤਾਂ ਜਾਂ ਅਭਿਆਸ ਤੋਂ ਹੋਣ ਵਾਲੇ ਕਠੋਰਤਾ ਅਤੇ ਮਾਸਪੇਸ਼ੀ ਦੇ ਦਰਦ ਘਟਾਉਣ ਵਿਚ ਸਹਾਇਤਾ ਕਰਦਾ ਹੈ ।
  2. ਸੱਟ ਲੱਗਣ ਦੇ ਜ਼ੋਖ਼ਮ ਨੂੰ ਘਟਾਉਣ ਵਿਚ ਇਹ ਮੱਦਦਗਾਰ ਹੁੰਦਾ ਹੈ ।

ਪ੍ਰਸ਼ਨ 7.
ਖੇਡ ਸਿਖਲਾਈ ਵਿਚ ‘ਆਰਾਮ ਦੇ ਸਿਧਾਂਤ’’ ਤੋਂ ਕੀ ਭਾਵ ਹੈ ?
ਉੱਤਰ-
ਇਸ ਸਿਧਾਂਤ ਤੋਂ ਇਹ ਪਤਾ ਚਲਦਾ ਹੈ ਕਿ ਭਾਰੀ ਤੇ ਸਖ਼ਤ ਅਭਿਆਸ ਤੋਂ ਬਾਅਦ ਆਰਾਮ ਅਤੇ ਰਿਕਵਰੀ ਕਰਨਾ ਜ਼ਰੂਰੀ ਹੈ, ਤਾਂ ਕਿ ਵਿਅਕਤੀ ਵਾਧੂ ਭਾਰ ਦੇ ਅਭਿਆਸ ਤੋਂ ਪਹਿਲਾਂ ਤਰੋ-ਤਾਜ਼ਾ ਮਹਿਸੂਸ ਕਰੇ । ਇਸ ਤੋਂ ਇਲਾਵਾ ਵਿਅਕਤੀ ਨੂੰ ਆਰਾਮ ਅਤੇ ਲੋਡ ਤੋਂ ਇਲਾਵਾ ਚੰਗੀ ਨੀਂਦ ਅਤੇ ਖ਼ੁਰਾਕ ਵੀ ਲੈਣੀ ਜ਼ਰੂਰੀ ਹੈ ।

ਪ੍ਰਸ਼ਨ 8.
ਅੰਤਰਾਲ ਵਿਧੀ ਦੇ ਦੋ ਫ਼ਾਇਦੇ ਲਿਖੋ ।
ਉੱਤਰ-

  1. ਇਹ ਖੂਨ ਸੰਚਾਰ ਵਿਚ ਸੁਧਾਰ ਕਰਦਾ ਹੈ ।
  2. ਮੋਟਰ ਹੁਨਰ ਦੀ ਪ੍ਰਾਪਤੀ ।
  3. ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ ।

ਸ਼ਨ 9.
ਸਰਕਟ ਟਰੇਨਿੰਗ ਵਿਧੀ ਨੂੰ ਕਿਸਨੇ ਵਿਕਸਿਤ ਕੀਤਾ ਸੀ ?
ਉੱਤਰ-
ਸਰਕਟ ਵਿਧੀ ਦਾ ਵਿਕਾਸ ਆਰ.ਈ. ਮੋਰਗਨ (R.E. Morgan) ਅਤੇ ਜੀ.ਟੀ. ਐਂਡਰਸਨ (G.T. Anderson) ਨੇ 1953 ਵਿਚ ਯੂਨੀਵਰਸਿਟੀ ਆਫ ਲੀਡਸ ਵਿਚ ਕੀਤਾ ਸੀ ।

ਪ੍ਰਸ਼ਨ 10.
ਅੰਤਰਾਲ ਟਰੇਨਿੰਗ ਵਿਧੀ ਦਾ ਮਕਸਦ ਕੀ ਹੈ ?
ਉੱਤਰ-
ਅੰਤਰਾਲ ਵਿਚ ਦੂਰੀ, ਸਪੀਡ, ਟਾਈਮ ਅਤੇ ਆਰਾਮ ਨੂੰ ਮਹੱਤਵ ਦਿੰਦੀ ਹੈ । ਇਹ ਸਹਿਣਸ਼ੀਲਤਾ, ਤਾਕਤ ਅਤੇ ਦਿਲ ਲਈ ਸਹੀ ਖੂਨ ਸੰਚਾਰ ਨੂੰ ਵਿਕਸਿਤ ਕਰਦੀ ਹੈ ।

ਪ੍ਰਸ਼ਨ 11.
ਖੇਡ ਸਿਖਲਾਈ ਦਾ ਉਦੇਸ਼ ਕੀ ਹੈ ?
ਉੱਤਰ-

  1. ਕਾਰਗੁਜ਼ਾਰੀ ਸਮਰੱਥਾ ਵਿਚ ਵਾਧਾ ।
  2. ਸਮੁੱਚੀ ਸ਼ਖ਼ਸੀਅਤ ਦਾ ਵਿਕਾਸ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 12.
ਫੁੱਟਬਾਲ ਖੇਡ ਦੀਆਂ ਖਾਸ ਗਰਮਾਉਣ ਵਾਲੀਆਂ ਕਸਰਤਾਂ ਦੇ ਉਦਾਹਰਣ ਦਿਓ ।
ਉੱਤਰ-
ਲੋਂਜ ਵਾਕ, ਸਾਈਡ ਸਟੈਪ, ਬੱਟ ਕਿੱਕਸ ਅਤੇ ਚਿਸਟ ਹੱਗਜ਼ ।

ਪ੍ਰਸ਼ਨ 13.
ਸਟਿਕ ਰੋਟੇਸ਼ਨ, ਡਰਿਬਲਿੰਗ, ਰੈਪਿਗ, ਹਿੰਟਿੰਗ ਆਦਿ ਖਾਸ ਗਰਮਾਉਣ ਦੀਆਂ ਕਸਰਤਾਂ ਕਿਸ ਖੇਡ ਲਈ ਜ਼ਰੂਰੀ ਹਨ ?
ਉੱਤਰ-
ਹਾਕੀ ਲਈ ।

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)

ਪ੍ਰਸ਼ਨ 1.
ਹੇਠ ਲਿਖਿਆਂ ਵਿਚੋਂ ਕਿਸੇ ਇੱਕ ਉੱਤੇ ਨੋਟ-
(ਉ) ਸਰੀਰਕ ਸਿਖਲਾਈ
(ਆ) ਤਕਨੀਕੀ ਮੁਹਾਰਤ।
ਉੱਤਰ-
(ਉ) ਸਰੀਰਕ ਸਿਖਲਾਈ (Physical Training) – ਸਰੀਰਕ ਟ੍ਰੇਨਿੰਗ ਦਾ ਮਤਲਬ ਹੈ-ਵਿਅਕਤੀ ਕੋਲ ਸਰੀਰਕ ਤੰਦਰੁਸਤੀ ਭਾਵ ਤਾਕਤ, ਸਪੀਡ, ਸਟੈਮਿਨਾ, ਧੀਰਜ, ਚੁਸਤੀ, ਸੰਤੁਲਨ ਅਤੇ ਪਾਵਰ ਆਦਿ ਤੱਤਾਂ ਦਾ ਹੋਣਾ । ਇਹ ਅੰਗ ਨਿਯਮਿਤ ਸਰੀਰਕ ਨਿੰਗ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਇਹ ਖੇਡਾਂ ਦੀ ਪੂਰਤੀ ਲਈ ਲੋੜਵੰਦ ਹੁੰਦੇ ਹਨ । ਇਹ ਭੌਤਿਕ ਸਰੀਰਕ ਤੰਦਰੁਸਤੀ) ਅੰਗ ਹਰ ਖੇਡ ਵਿਚ ਵੱਖ-ਵੱਖ ਹੁੰਦੇ ਹਨ ਜਿਵੇਂ ਕਿ ਕੁਝ ਖੇਡਾਂ ਵਿਚ ਸਹਿਣਸ਼ੀਲਤਾ ਤੇ ਤਾਕਤ ਦੀ ਲੋੜ ਹੁੰਦੀ ਹੈ ਤੇ ਕੁਝ ਵਿਚ ਚੁਸਤੀ ਦੀ ਲੋੜ ਹੁੰਦੀ ਹੈ ।

(ਆਂ) ਤਕਨੀਕੀ ਮੁਹਾਰਤ (Technical Skill) – ਤਕਨੀਕੀ ਸਿਖਲਾਈ, ਖੇਡ ਸਿਖਲਾਈ ਦਾ ਇਕ ਬੁਨਿਆਦੀ ਹਿੱਸਾ ਹੈ । ਇਹ ਉੱਚ-ਕੋਟੀ ਦੀ ਮੁਹਾਰਤ (Performance) ਨੂੰ ਹਾਸਿਲ ਕਰਨ ਲਈ ਵੱਖ-ਵੱਖ ਪ੍ਰਕਾਰ ਦੇ ਅਭਿਆਸ ਸੈਟ (Repeat training) ਅਤੇ ਮੁਹਾਰਤਾਂ (Skills) ਨੂੰ ਦਰਸਾਉਂਦਾ ਹੈ : ਤਕਨੀਕੀ ਸਿਖਲਾਈ ਕੁਸ਼ਲਤਾ ਪ੍ਰਾਪਤ ਕਰਨ ਲਈ ਵੱਖ-ਵੱਖ ਦੁਹਰਾਏ, ਐਥਲੀਟ ਦੀ ਸ਼ੁਰੂਆਤੀ ਟ੍ਰੇਨਿੰਗ ਮੋਟਰ ਸਮਰੱਥਾ (Motor abilities) ਸੰਵੇਦੀ ਯੋਗਤਾਵਾਂ (Sensory abilities) ਗੁੰਝਲਦਾਰ ਸਥਿਤੀ ਨੂੰ ਸਮਝਣ ਦਾ ਪੱਧਰ ਆਦਿ ਨੂੰ ਮਿਲਾ ਕੇ ਬਣਦੀ ਹੈ ।

ਪ੍ਰਸ਼ਨ 2.
ਨਿਰੰਤਰਤਾ ਅਤੇ ਇਕਸਾਰਤਾ ਦੇ ਸਿਧਾਂਤਾਂ ਬਾਰੇ ਲਿਖੋ ।
ਉੱਤਰ-
1. ਨਿਰੰਤਰਤਾ ਦਾ ਸਿਧਾਂਤ (Principle of Continuity) – ਖੇਡ ਵਿਚ ਸਿਖਲਾਈ ਪ੍ਰਾਪਤ ਹੁਨਰ ਦੀ ਵਰਤੋਂ ਅਤੇ ਨਾ ਵਰਤੋਂ ਦਾ ਹੈ । ਨਿਯਮਿਤ ਸਿਖਲਾਈ ਜਾਂ ਅਭਿਆਸ ਕਿਸੇ ਵੀ ਸਿਖਲਾਈ ਪ੍ਰੋਗਰਾਮ ਲਈ ਸਭ ਤੋਂ ਵੱਧ ਮਹੱਤਵਪੂਰਨ ਹੈ । ਨਿਰੰਤਰ ਅਭਿਆਸ ਜਾਂ ਵਰਤੋਂ ਦੇ ਬਿਨਾਂ ਸਿੱਖਿਅਤ ਹੁਨਰ ਇੱਕੋ ਪੱਧਰ ਤੇ ਰੱਖਣਾ ਸੰਭਵ ਨਹੀਂ ਹੁੰਦਾ । ਇਸ ਲਈ ਨਿਰੰਤਰ ਅਭਿਆਸ ਹਰ ਖੇਡ ਲਈ ਜ਼ਰੂਰੀ ਹੈ ।

2. ਇਕਸਾਰਤਾ ਦਾ ਸਿਧਾਂਤ (Principle of Uniformity) – ਕੋਈ ਵੀ ਦੋ ਵਿਅਕਤੀ ਇੱਕੋ ਜਿਹੇ ਨਹੀਂ ਹੁੰਦੇ ਹਨ, ਉਨ੍ਹਾਂ ਦੀ ਭੌਤਿਕ ਬਣਤਰ, ਮਨੋਵਿਗਿਆਨਿਕ ਸੋਚ, ਦਿਲਚਸਪੀ, ਸਮਰੱਥਾ ਅਤੇ ਕਾਬਲੀਅਤ ਵੱਖਰੀ-ਵੱਖਰੀ ਹੁੰਦੀ ਹੈ । ਇਸ ਲਈ ਸਰੀਰਕ ਸਿੱਖਿਆ ਦੇ ਪ੍ਰੋਗਰਾਮ ਤਿਆਰ ਕਰਦੇ ਵਕਤ ਵਿਅਕਤਿਤਵ ਭਿੰਨਤਾਵਾਂ ਦਾ ਧਿਆਨ ਰੱਖਣਾ . ਜ਼ਰੂਰੀ ਹੈ ।

ਪ੍ਰਸ਼ਨ 3.
ਗਰਮਾਉਣ ਦੀਆਂ ਕਸਰਤਾਂ ਬਾਰੇ ਲਿਖੋ ।
ਉੱਤਰ-

  1. ਜੌਗਿੰਗ (Jogging)
  2. ਸਟਰਾਈਡ (Strides)
  3. ਖਿੱਚਣ ਵਾਲੀਆਂ ਕਸਰਤਾਂ (Stretching Exercises)
  4. ਰੋਟੇਸ਼ਨ ਗਤੀ ਵਾਲੀਆਂ ਕਸਰਤਾਂ (Rotation Exercises)
  5. ਵਿੰਡ ਸਪਰਿਟ (Wind Sprit)
  6. ਵਾਕਿੰਗ ਲੰਜ (Walking lunge)
  7.  ਬੱਟ ਕਿੱਕਸ (Butt Kicks)
  8. ਗੋਡੇ ਨੂੰ ਉੱਚਾ ਖਿੱਚਣਾ (High Knee Pulls)
  9. ਪਿੱਛੇ ਵੱਲ ਕਦਮ (Backward Step Over)
  10. ਜੰਪਿੰਗ ਜੈਕ (Jumping Jacks) ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 4.
ਕਿਰਿਆਸ਼ੀਲ ਭਾਗੀਦਾਰੀ ਦੇ ਸਿਧਾਂਤ ਤੋਂ ਕੀ ਭਾਵ ਹੈ ?
ਉੱਤਰ-
ਇਸ ਸਿਧਾਂਤ ਤੋਂ ਭਾਵ ਹੈ ਕਿ ਸਰਗਰਮੀਆਂ ਵਿਚ ਭਾਗ ਲੈਣ ਲਈ ਵਿਦਿਆਰਥੀ ਦੀ ਇੱਛਾ ਹੋਣੀ ਚਾਹੀਦੀ ਹੈ । ਹਰ ਇਕ ਸਿਖਲਾਈ ਪ੍ਰੋਗਰਾਮ ਇਹ ਦਰਸਾਉਂਦਾ ਹੈ ਕਿ ਸਿਖਲਾਈ ਤਦ ਹੀ ਫਾਇਦੇਮੰਦ ਹੋ ਸਕਦੀ ਹੈ, ਜੇਕਰ ਵਿਦਿਆਰਥੀ ਆਪਣੀ ਇੱਛਾ ਨਾਲ ਉਸ ਵਿਚ ਭਾਗ ਲੈਂਦਾ ਹੈ । ਇਸ ਲਈ ਇਹ ਸਿਖਲਾਈ ਦਾ ਸਭ ਤੋਂ ਕੀਮਤੀ ਅਸੂਲ ਹੈ ਕਿ ਵਿਅਕਤੀ ਆਪਣੀ ਇੱਛਾ, ਸਰੀਰਕ ਸਮਰੱਥਾ ਅਤੇ ਯੋਗਤਾ ਅਨੁਸਾਰ ਸਿਖਲਾਈ ਪ੍ਰੋਗਰਾਮਾਂ ਵਿਚ ਭਾਗ ਲੈਣ ਲਈ ਤਿਆਰ ਹੋਣਾ ਚਾਹੀਦਾ ਹੈ ।

ਪ੍ਰਸ਼ਨ 5.
“ਆਰਾਮ ਅਤੇ ਰਿਕਵਰੀ” ਦੇ ਸਿਧਾਂਤ ਦੀ ਵਿਆਖਿਆ ਕਰੋ ।
ਉੱਤਰ-
ਮੁਕਾਬਲੇ ਜਾਂ ਸਿਖਲਾਈ ਤੋਂ ਬਾਅਦ ਸਰੀਰ ਨੂੰ ਆਮ ਜਾਂ ਆਰਾਮ ਦੀ ਸਥਿਤੀ ਵਿਚ ਲਿਆਉਣ ਲਈ ਇਹ ਬਹੁਤ ਮਹੱਤਵਪੂਰਨ ਪ੍ਰਕ੍ਰਿਆ ਹੈ । ਇਹ ਉਹ ਕਸਰਤਾਂ ਹਨ ਜੋ ਕਿ ਕਠੋਰ ਅਭਿਆਸ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ ਤਾਂ ਕਿ ਸਰੀਰ ਆਰਾਮ ਦੀ ਅਵਸਥਾ ਵਿਚ ਆ ਜਾਵੇ ।

ਪ੍ਰਸ਼ਨ 6.
“ਅਨੁਕੂਲਤਾ” ਦੇ ਸਿਧਾਂਤ ਦੀ ਵਿਆਖਿਆ ਕਰੋ । ਉੱਤਰ-ਇਸ ਸਿਧਾਂਤ ਤੋਂ ਭਾਵ ਹੈ ਕਿ ਵਾਧੂ ਭਾਰ ਦੀ ਸਿਖਲਾਈ ਤੋਂ ਬਾਅਦ ਸਰੀਰ ਉਸ ਭਾਰ ਨੂੰ ਸਹਿਣ ਦੇ ਅਨੁਕੂਲ ਹੋ ਜਾਂਦਾ ਹੈ ਜਿਸ ਨਾਲ ਸਿਖਲਾਈ ਵਿਚ ਸਰੀਰਕ ਮੰਗ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ । ਇਸ ਲਈ ਸਰੀਰਕ ਪ੍ਰੋਗਰਾਮ ਇਸ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ ਕਿ ਪੁਰਾਣੇ ਸਿਖਲਾਈ ਪੱਧਰ ਦੇ ਅਨੁਕੂਲ ਹੋ ਜਾਣ ਤੋਂ ਬਾਅਦ ਨਵੇਂ ਰੁਟੀਨ ਵਿਚ ਸ਼ਾਮਿਲ ਕੀਤਾ ਜਾ ਸਕੇ ।

ਪ੍ਰਸ਼ਨ 7.
ਸਰਕਟ ਟਰੇਨਿੰਗ ਵਿਧੀ ਦੇ ਫ਼ਾਇਦਿਆਂ ਬਾਰੇ ਦੱਸੋ ।
ਉੱਤਰ-

  1. ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ ।
  2. ਜ਼ਿਆਦਾ ਤੋਂ ਜ਼ਿਆਦਾ ਖਿਡਾਰੀਆਂ ਨੂੰ ਇੱਕੋ ਸਮੇਂ ਵਿਚ ਤਿਆਰ ਕੀਤਾ ਜਾ ਸਕਦਾ ਹੈ ।
  3. ਸਿਖਲਾਈ ਵਿਚ ਤੇਜ਼ੀ ਆਉਂਦੀ ਹੈ ।
  4. ਸਿਖਲਾਈ ਵਿਚ ਮਨ ਪਰਚਾਵਾ ਆ ਜਾਂਦਾ ਹੈ ।
  5. ਵਿਅਕਤੀ ਦੀਆਂ ਵਿਅਕਤੀਗਤ ਯੋਗਤਾਵਾਂ ਦਾ ਵਿਕਾਸ ਹੁੰਦਾ ਹੈ ।

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ (Five Marks Question Answers)

ਪ੍ਰਸ਼ਨ 1.
ਠੰਡਾ ਹੋਣ ਤੋਂ ਕੀ ਭਾਵ ਹੈ ? ਇਸ ਤੋਂ ਸਰੀਰ ਤੇ ਹੋਣ ਵਾਲੇ ਪ੍ਰਭਾਵਾਂ ਬਾਰੇ ਸਮਝਾਓ ।
ਉੱਤਰ-
ਮੁਕਾਬਲੇ ਜਾਂ ਸਿਖਲਾਈ ਤੋਂ ਬਾਅਦ ਸਰੀਰ ਨੂੰ ਆਮ ਜਾਂ ਆਰਾਮ ਦੀ ਸਥਿਤੀ ਵਿਚ ਲਿਆਉਣ ਲਈ ਇਹ ਬਹੁਤ ਮਹੱਤਵਪੂਰਨ ਪ੍ਰਕ੍ਰਿਆ ਹੈ । ਇਹ ਉਹ ਕਸਰਤਾਂ ਹਨ ਜੋ ਕਿ ਕਠੋਰ ਅਭਿਆਸ ਤੋਂ ਬਾਅਦ ਕੀਤੀਆਂ ਜਾਂਦੀਆਂ ਹਨ ਤਾਂ ਕਿ ਸਰੀਰ ਅਰਾਮ ਦੀ ਅਵਸਥਾ ਵਿਚ ਆ ਜਾਵੇ : ਅਸੀਂ ਕਹਿ ਸਕਦੇ ਹਾਂ ਕਿ ਕੰਮ ਦੀ ਤੀਬਰਤਾ ਨੂੰ ਘਟਾਉਣ ਲਈ ਜੋ ਸਟੇਚਿੰਗ ਕਸਰਤਾਂ ਜਾਂ ਗਹਿਰੀ ਸਾਹ ਲਈ ਜਾਂਦੀ ਹੈ ਉਸ ਨੂੰ ਠੰਡਾ ਕਰਨਾ ਕਹਿੰਦੇ ਹਨ । ਠੰਡਾ ਕਰਨ ਤੋਂ ਭਾਵ ਹੈ ਕਿ ਸਰੀਰ ਨੂੰ ਕਸਰਤਾਂ ਨਾਲ ਆਰਾਮ ਦੀ ਪੱਧਰ ਵਾਲੇ ਹਾਲਤ ਵਿੱਚ ਲੈ ਕੇ ਆਉਣਾ |

ਠੰਡਾ ਕਰਨਾ ਇੱਕ ਪ੍ਰਕ੍ਰਿਆ ਹੈ ਜੋ ਹਰ ਕਠੋਰਤਾ ਦੇ ਕੰਮ ਜਾਂ ਅਭਿਆਸ ਦੇ ਅੰਤ ਵਿਚ ਕੀਤੀ ਜਾਣੀ ਚਾਹੀਦੀ ਹੈ । ਸਿਖਲਾਈ ਦੀ ਮਿਆਦ ਤੋਂ ਬਾਅਦ ਸਰੀਰ ਨੂੰ ਆਮ ਸਥਿਤੀ ਵਿਚ ਲਿਆਉਣ ਲਈ ਕੁਝ ਸਮਾਂ ਲੱਗਦਾ ਹੈ। ਇਸ ਸਮੇਂ ਦੌਰਾਨ ਸਰੀਰ ਵਿਚ ਕਈ ਸਰਗਰਮੀਆਂ ਚਲ ਰਹੀਆਂ ਹੁੰਦੀਆਂ ਹਨ । ਪ੍ਰਭਾਵਿਤ ਮਾਸਪੇਸ਼ੀਆਂ ਅਤੇ ਜੋੜਾਂ ਵਿਚਕਾਰ ਲਹੂ ਗੇੜ ਤੇਜ਼ੀ ਨਾਲ ਹੋਣ ਲੱਗ ਜਾਂਦਾ ਹੈ ਅਤੇ ਇਹ ਹੌਲੀ-ਹੌਲੀ ਠੰਡਾ ਹੁੰਦਾ ਹੈ । ਹੌਲੀ ਕਸਰਤਾਂ ਅਤੇ ਗਹਿਰੇ ਸਾਹ ਲੈ ਕੇ ਪਹਿਲਾਂ ਸਰੀਰ ਨੂੰ ਠੰਡਾ ਕਰਨਾ ਚਾਹੀਦਾ ਕਿਉਂਕਿ ਇਕ-ਦਮ ਅਭਿਆਸ ਤੋਂ ਬਾਅਦ ਰੁਕਣਾ ਜਾਂ ਅਚਾਨਕ ਆਰਾਮ ਦੀ ਸਥਿਤੀ ਵਿਚ ਜਾਣਾ, ਮਾਸਪੇਸ਼ੀਆਂ ਅਤੇ ਜੋੜਾਂ ਨੂੰ ਨੁਕਸਾਨ ਪੁਚਾਉਂਦਾ ਹੈ ।

ਠੰਡਾ ਕਰਨ ਦਾ ਮਹੱਤਵ ਜਾਂ ਫਾਇਦੇ (Importance of Cooling Down) – ਠੰਡਾ ਕਰਨ ਦੇ ਹੇਠ ਲਿਖੇ ਮਹੱਤਵ ਹਨ-

  1. ਕਸਰਤਾਂ ਜਾਂ ਅਭਿਆਸ ਤੋਂ ਹੋਣ ਵਾਲੇ ਕਠੋਰਤਾ ਅਤੇ ਮਾਸਪੇਸ਼ੀ ਦੇ ਦਰਦ ਘਟਾਉਣ ਵਿਚ ਸਹਾਇਤਾ ਕਰਦਾ ਹੈ ।
  2. ਸੱਟ ਲੱਗਣ ਦੇ ਜ਼ੋਖ਼ਮ ਨੂੰ ਘਟਾਉਣ ਵਿਚ ਇਹ ਮੱਦਦਗਾਰ ਹੁੰਦਾ ਹੈ ।
  3. ਸਰੀਰ ਦੇ ਤਾਪਮਾਨ ਨੂੰ ਆਮ (Normal) ਕਰਦਾ ਹੈ ।
  4. ਇਹ ਬੇਹੋਸ਼ੀ ਦੀਆਂ ਸੰਭਾਵਨਾਵਾਂ ਨੂੰ ਘਟਾਉਂਦਾ ਹੈ ।
  5. ਇਹ ਆਕਸੀਜਨ ਦੀ ਚੰਗੀ ਮਾਤਰਾ ਦੀ ਸਪਲਾਈ ਕਰਦਾ ਹੈ ।
  6. ਇਹ ਖੂਨ ਵਿਚ ਐਡੀਨੀਲ ਦੇ ਪੱਧਰ ਨੂੰ ਘਟਾਉਂਦਾ ਹੈ ।
  7. ਇਹ ਮਾਸਪੇਸ਼ੀਆਂ ਨੂੰ ਆਰਾਮ ਪਹੁੰਚਾਉਂਦਾ ਹੈ ।
  8. ਇਹ ਦਿਲ ਦੀ ਧੜਕਣ ਨੂੰ ਸ਼ੁਰੂਆਤੀ ਪੜਾਅ ਵਿਚ ਪਹੁੰਚਾਉਂਦਾ ਹੈ ।
  9. ਇਹ ਤਨਾਅ ਨੂੰ ਘਟਾਉਂਦਾ ਹੈ ।
  10. ਇਹ ਸਰੀਰ ਨੂੰ ਨੁਕਸਾਨਦੇਹ ਅਸਰ ਤੋਂ ਬਚਾਉਂਦਾ ਹੈ ।
  11. ਇਹ ਮਾਨਸਿਕ ਸਥਿਤੀ ਨੂੰ ਸ਼ਾਂਤ ਕਰਦਾ ਹੈ ।
  12. ਇਹ ਮਾਸਪੇਸ਼ੀ ਤੋਂ ਅਣਚਾਹੇ ਤਰਲ ਨੂੰ ਘਟਾਉਂਦਾ ਹੈ ।
  13. ਇਹ ਸਰੀਰ ਨੂੰ ਹੋਣ ਵਾਲੇ ਅਸਰ ਲਈ ਤਿਆਰ ਕਰਦਾ ਹੈ ।
  14. ਇਹ ਮਾਸਪੇਸ਼ੀਆਂ ਦੇ ਕੰਮਕਾਜ ਵਿਚ ਰੁਕਾਵਟ ਨੂੰ ਘਟਾਉਂਦਾ ਹੈ ।
  15. ਇਹ ਹੋਰਨਾਂ ਅਭਿਆਸਾਂ ਲਈ ਸਰੀਰ ਨੂੰ ਅਨੁਕੂਲ ਬਣਾਉਂਦਾ ਹੈ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 2.
ਗਰਮਾਉਣ ਤੋਂ ਕੀ ਭਾਵ ਹੈ ? ਸਰੀਰ ਨੂੰ ਕਿਵੇਂ ਗਰਮਾਇਆ ਜਾ ਸਕਦਾ ਹੈ ? ਗਰਮਾਉਣ ਦੇ ਵੱਖ-ਵੱਖ ਤਰੀਕਿਆਂ ਬਾਰੇ ਲਿਖੋ ।
ਉੱਤਰ-
ਕਿਸੇ ਵੀ ਸਰੀਰਕ ਕ੍ਰਿਆ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗਰਮਾਉਣਾ ਦੀਆਂ ਕਸਰਤਾਂ ਦੁਆਰਾ ਮਾਸਪੇਸ਼ੀਆਂ ਨੂੰ ਟੋਨ ਅਪ (Tone up) ਕਰਨਾ ਬਹੁਤ ਜ਼ਰੂਰੀ ਹੁੰਦਾ ਹੈ । ਗਰਮਾਉਣਾ ਤੋਂ ਭਾਵ ਹੈ ਕਿ ਕੁਝ ਖਾਸ ਪ੍ਰਕਾਰ ਦੀਆਂ ਕਸਰਤਾਂ ਦੁਆਰਾ ਸਰੀਰ ਨੂੰ ਕੰਮ ਜਾਂ ਕ੍ਰਿਆ ਕਰਨ ਲਈ ਤਿਆਰ ਕਰਨਾ । ਇਹ ਦੇਖਿਆ ਗਿਆ ਹੈ ਕਿ ਗਰਮਾਉਣ ਦੀਆਂ ਕਸਰਤਾਂ ਕਰਨ ਤੋਂ ਬਿਨਾਂ, ਕਠੋਰ ਜ਼ੋਰਦਾਰ ਕਸਰਤਾਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਸੰਬੰਧਿਤ ਮਾਸਪੇਸ਼ੀਆਂ ਨੂੰ ਨੁਕਸਾਨ ਹੋ ਸਕਦਾ ਹੈ ਜਾਂ ਫਿਰ ਬੁਰਾ ਪ੍ਰਭਾਵ ਪੈ ਸਕਦਾ ਹੈ ਅਤੇ ਕਈ ਵਾਰ ਗਹਿਰੀ ਸੱਟ ਵੀ ਲੱਗ ਸਕਦੀ ਹੈ । ਹੁਨਰ ਦੇ ਚੰਗੇ ਪ੍ਰਦਰਸ਼ਨ ਲਈ ਸਰੀਰ ਨੂੰ ਤਿਆਰ ਕਰਨ ਲਈ ਗਰਮਾਉਣਾ ਬਹੁਤ ਜ਼ਰੂਰੀ ਹੁੰਦਾ ਹੈ । ਇਹ ਕਸਰਤਾਂ ਖਿਡਾਰੀ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਤਿਆਰ ਕਰ ਦਿੰਦੀਆਂ ਹਨ ।

ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਗਰਮਾਉਣਾ ਉਹ ਕਿਰਿਆਂ ਹੈ ਜਿਸ ਨਾਲ ਮੁਕਾਬਲੇ ਦੇ ਬੋਝ ਹੇਠ ਦੱਬੇ ਹੋਏ ਅਤੇ ਮੁਕਾਬਲੇ ਦੀ ਮੰਗ ਨੂੰ ਪੂਰਾ ਕਰਨ ਲਈ ਖੇਡ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਰੀਰਕ, ਮਾਨਸਿਕ ਅਤੇ ਮਨੋਵਿਗਿਆਨਿਕ ਤੌਰ ਤੇ ਨਾਲ ਤਿਆਰ ਕੀਤਾ ਜਾਂਦਾ ਹੈ | ਸਰੀਰ ਰੂਪ ਤੋਂ ਇਸ਼ਦਾ ਭਾਵ ਸਰੀਰ ਦਾ ਤਾਪਮਾਨ ਵੱਧਣਾ, ਨਾੜੀ ਗਤੀ ਦਾ ਵੱਧਣਾ ਅਤੇ ਸਰੀਰ ਦੇ ਵੱਖ-ਵੱਖ ਅੰਗਾਂ ਵਿਚ ਲਹੂ ਦਾ ਦੌਰਾ ਤੇਜ਼ ਹੋਣ ਤੋਂ ਹੈ ।

ਗਰਮਾਉਣ ਨੂੰ ਅਸੀਂ ਹੇਠਾਂ ਲਿਖੇ ਭਾਗਾਂ ਵਿਚ ਵੰਡ ਸਕਦੇ ਹਾਂ-

  1. ਮਾਨਸਿਕ ਜਾਂ ਮਨੋਵਿਗਿਆਨਿਕ ਗਰਮਾਉਣਾ ।
  2. ਸਰੀਰਿਕ ਗਰਮਾਉਣਾ ।

ਇਹ ਵਿਸਥਾਰ ਸਹਿਤ ਹੇਠਾਂ ਲਿਖੇ ਅਨੁਸਾਰ ਹਨ-
1. ਮਾਨਸਿਕ ਜਾਂ ਮਨੋਵਿਗਿਆਨਿਕ ਗਰਮਾਉਣਾ (Psychological Warming-up) – ਇਸ ਪ੍ਰਕਾਰ ਦੇ ਗਰਮਾਉਣ ਤੋਂ ਭਾਵ ਆਪਣੇ ਆਪ ਨੂੰ ਤਿਆਰ ਕਰਨਾ ਹੁੰਦਾ ਹੈ । ਇਸ ਵਿਚ ਖਿਡਾਰੀ ਗਰਮਾਉਣ ਦੀਆਂ ਕਸਰਤਾਂ ਕਰਦੇ ਸਮੇਂ ਆਪਣੇ ਆਪ ਨੂੰ ਮਾਨਸਿਕ ਰੂਪ ਨਾਲ ਮੁਕਾਬਲੇ ਲਈ ਤਿਆਰ ਕਰ ਲੈਂਦਾ ਹੈ ।

2. ਸਰੀਰਿਕ ਤੌਰ ਤੇ ਗਰਮਾਉਣਾ (Physiological Warming-up) – ਇਸ ਤੋਂ ਭਾਵ ਹੈ ਕਿ ਜਦ ਹਲਕੀਆਂ ਕਸਰਤਾਂ ਨੂੰ ਅਭਿਆਸ ਕੂਮ ਵਿਚ ਮਾਸਪੇਸ਼ੀਆਂ ਵਿਚ ਤਾਪਮਾਨ ਵਧਾਉਣ ਅਤੇ ਉਨ੍ਹਾਂ ਦੀ ਸੁੰਗੜਨ ਸ਼ਕਤੀ ਦੇ ਲਾਭ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ । ਸਰੀਰਕ ਤੌਰ ਤੇ ਗਰਮਾਉਣ ਨੂੰ ਹੇਠ ਲਿਖੇ ਦੋ ਭਾਗਾਂ ਵਿਚ
ਵਰਗੀਕ੍ਰਿਤ ਕੀਤਾ ਜਾਂਦਾ ਹੈ ।

  1. ਸਕਰਮਕ ਗਰਮਾਉਣਾ (Active Warming-up)
  2. ਨਿਸ਼ਕ੍ਰਿਆ ਗਰਮਾਉਣਾ (Passive Warming-up)

‘‘ਗਰਮਾਉਣਾ ਮੁੱਢਲੀਆਂ ਕਸਰਤਾਂ ਹਨ ਜੋ ਕਿ ਖਿਡਾਰੀ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੋਂ ਸਖ਼ਤ ਮਿਹਨਤ ਕਰਨ ਲਈ ਤਿਆਰ ਕਰਦੀ ਹੈ ।”
‘‘ਗਰਮਾਉਣਾ, ਕਿਰਿਆ ਤੋਂ ਪਹਿਲਾਂ ਦੌੜਨਾ ਅਤੇ ਪੂਰੇ ਸਰੀਰ ਨੂੰ ਗਰਮ ਕਰਨ ਦੀ ਵਿਧੀ ਹੈ ।” .
‘‘ਗਰਮਾਉਣਾ ਇਕ ਪ੍ਰਕਿਰਿਆ ਹੈ ਜਿੱਥੇ ਮਾਨਵ ਰੂਪੀ ਮਸ਼ੀਨ ਨੂੰ ਉਸ ਪੱਧਰ ਤੇ ਲਿਆ ਜਾਂਦਾ ਹੈ ਜਿੱਥੇ ਉਹ ਤੇਜ਼ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਨਾੜੀ ਸੰਵਦਨਾ ਦੇ ਪ੍ਰਤੀ ਸੁਰੱਖਿਅਤ ਢੰਗ ਨਾਲ ਦਬਾਵ ਦੇਵੇ ।”
‘ਗਰਮਾਉਣਾ ਆਉਣ ਵਾਲੀਆਂ ਕਿਰਿਆ ਲਈ ਸਰੀਰ ਨੂੰ ਗਰਮ ਕਰਨ ਦੀ ਪ੍ਰਕਿਰਿਆ ਹੈ |”
‘‘ਗਰਮਾਉਣਾ ਕਿਸੇ ਵੀ ਮੁਕਾਬਲੇ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਇਹ ਮਾਸਪੇਸ਼ੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਜੋ ਕਿ ਖੇਡਾਂ ਵਿਚ ਅਪਾਹਜਤਾ ਜਾਂ ਖੇਡਾਂ ਵਿਚ ਅਕੁਸ਼ਲਤਾ ਦਾ ਕਾਰਨ ਬਣਦਾ ਹੈ ।”
PSEB 12th Class Physical Education Solutions Chapter 2 ਖੇਡ ਸਿਖਲਾਈ 2
ਸਰੀਰ ਨੂੰ ਗਰਮਾਉਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ ।
ਆਮ ਗਰਮਾਉਣਾ-ਇਸ ਪ੍ਰਕਾਰ ਦੇ ਗਰਮਾਉਣ ਵਿਚ ਖਿਡਾਰੀ ਕਿਸੇ ਵਿਸ਼ੇਸ਼ ਪ੍ਰਕਾਰ ਦੀਆਂ ਕਿਰਿਆ ਨਹੀਂ ਕਰਦਾ । ਇਹ ਆਮ ਤੌਰ ਤੇ ਅੱਠ ਤੋਂ ਦਸ ਮਿੰਟ ਦੀ ਹੁੰਦੀ ਹੈ । ਇਸ ਵਿਚ ਹਲਕੀ ਜੌਗਿੰਗ ਜਾਂ ਤੁਰਨਾ, ਭੱਜਣਾ ਜਾਂ ਸਾਧਾਰਨ ਕਸਰਤਾਂ ਸ਼ਾਮਿਲ ਹੁੰਦੀਆਂ ਹਨ ਜੋ ਦਿਲ ਦੀ ਧੜਕਣ ਨੂੰ ਵਧਾਉਣ ਲਈ ਸਹਾਇਕ ਹੁੰਦੀਆਂ ਹਨ । ਇਹ ਜੋੜਾਂ ਵਿਚ ਤਾਲਮੇਲ ਅਤੇ ਲਚਕਤਾ ਨੂੰ ਵੀ ਸੁਧਾਰਦੀਆਂ ਹਨ ।

ਆਮ ਗਰਮਾਉਣ ਲਈ ਕੋਈ ਖਾਸ ਮਾਪਦੰਡ ਨਹੀਂ ਹੁੰਦਾ ਹਨ ਪਰ ਕੁਝ ਕਸਰਤਾਂ ਜੋ ਕਿ ਸਰੀਰ ਦੇ ਤਾਪਮਾਨ ਨੂੰ ਵਧਾ ਸਕਣ ਉਹ ਲਾਜ਼ਮੀ ਹਨ । ਆਮ ਗਰਮਾਉਣ ਵਿਚ ਕੁਝ ਹੇਠ ਲਿਖੀਆਂ ਕਸਰਤਾਂ ਆਉਂਦੀਆਂ ਹਨ- .

  1. ਜੌਗਿੰਗ (Jogging)
  2. ਸਟਰਾਈਡ (Strides)
  3. ਖਿੱਚਣ ਵਾਲੀਆਂ ਕਸਰਤਾਂ (Stretching Exercises)
  4. ਰੋਟੇਸ਼ਨ ਗਤੀ ਵਾਲੀਆਂ ਕਸਰਤਾਂ (Rotation Exercises)
  5. ਵਿੰਡ ਸਪਰਿੰਟ (Wind Sprit)
  6. ਵਾਕਿੰਗ ਲੰਜ (Walking lunge)
  7. ਬਿੱਟ ਕਿੱਕਸ (Bitt Kicks)
  8. ਗੋਡੇ ਨੂੰ ਉੱਚਾ ਖਿੱਚਣਾ (High Knee Pulls)
  9. ਪਿੱਛੇ ਵੱਲ ਕਦਮ (Backward Step Over)
  10. ਜੰਪਿੰਗ ਜੈਕ (Jumping Jacks)
  11. ਅੱਗੇ, ਪਿੱਛੇ ਅਤੇ ਸਾਈਡ ਵੱਲ ਦੌੜਨਾ (Run Forward, Backward and Side)
  12. ਹੱਥ, ਬਾਂਹਵਾਂ, ਕੰਧੇ, ਗਰਦਨ, ਗੋਡੇ ਅਤੇ ਲੱਤਾਂ ਦੀਆਂ ਕਸਰਤਾਂ (Exercise for hands, arms, shoulder, neck, knees and legs)
  13. ਕੈਲਮਥੈਨਿਕ ਕਸਰਤ !
  14. ਇਨ੍ਹਾਂ ਨਾਲ ਮਾਸਪੇਸ਼ੀਆਂ ਵਿਚ ਲੈਅ ਆਉਂਦੀ ਹੈ ਅਤੇ ਜੋੜਾਂ ਵਿਚ ਲਚਕਤਾ, ਜੋ ਕਿ ਸਰੀਰ ਨੂੰ ਅਣਚਾਹੀਆਂ ਸੱਟਾਂ ਤੋਂ ਬਚਾਉਂਦਾ ਹੈ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 3.
ਅੰਤਰਾਲ ਵਿਧੀ ਕੀ ਹੈ ? ਅੰਤਰਾਲ ਵਿਧੀ ਤੋਂ ਹੋਣ ਵਾਲਿਆਂ ਫ਼ਾਇਦਿਆਂ ਅਤੇ ਉਦੇਸ਼ਾਂ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਅੰਤਰਾਲ ਵਿਧੀ ਸਪ੍ਰਿੰਟ ਅਤੇ ਹੋਰ ਖਿਡਾਰੀਆਂ ਦੇ ਸਟੈਮਿਨਾ ਅਤੇ ਯੋਗਤਾਵਾਂ ਨੂੰ ਵਧਾਉਣ ਲਈ ਬਹੁਤ ਲਾਭਦਾਇਕ ਹੁੰਦਾ ਹੈ । ਇਹ ਸਿਖਲਾਈ ਵਿਧੀ ਜਰਮਨ ਕੋਚ ਵੋਲਡਮਰ ਗੁਰਸ਼ਲਰ (Woldemar Gerschler) ਅਤੇ ਡਾ: ਹਰਬਰਟ ਰੈਣਡੇਲ (Dr. Herbert Reindel) ਦੁਆਰਾ ਵਿਕਸਿਤ ਕੀਤਾ ਗਿਆ ਸੀ । ਅੰਤਰਾਲ ਵਿਚ ਦੂਰੀ, ਸਪੀਡ, ਟਾਈਮ ਅਤੇ ਅਰਾਮ ਨੂੰ ਮਹੱਤਵ ਦਿੰਦੀ ਹੈ । ਇਹ ਸਹਿਣਸ਼ੀਲਤਾ, ਤਾਕਤ ਅਤੇ ਦਿਲ ਲਈ ਸਹੀ ਖੂਨ ਸੰਚਾਰ ਨੂੰ ਵਿਕਸਿਤ ਕਰਦੀ ਹੈ । ਅੰਤਰਾਲ ਵਿਧੀ ਵਿਚ ਖਿਡਾਰੀ ਇਕ-ਦਮ ਗਤੀ ਨਾਲ ਨਿਸ਼ਚਿਤ ਦੂਰੀ ਤੱਕ ਦੌੜਦਾ ਹੈ ਅਤੇ ਫਿਰ ਇਕ ਚੌਥਾਈ ਚੌਗਿੰਗ ਕਰਦਾ ਹੈ ਤਾਂ ਕਿ ਤਾਕਤ ਵਾਪਿਸ ਹਾਸਿਲ ਕਰ ਸਕੇ । ਉਹ ਇਸ ਪੈਟਰਨ ਨੂੰ ਕਈ ਵਾਰ ਦੁਹਰਾਉਂਦਾ ਹੈ । ਜਿਵੇਂ-ਜਿਵੇਂ ਖਿਡਾਰੀ ਸਟੈਮਿਨਾ ਹਾਸਿਲ ਕਰ ਲੈਂਦਾ ਹੈ, ਆਰਾਮ ਦਾ ਸਮਾਂ ਘਟਾ ਦਿੱਤਾ ਜਾਂਦਾ ਹੈ ਜਾਂ ਘੱਟ ਹੋ ਜਾਂਦਾ ਹੈ ਅਤੇ ਤੇਜ਼ ਗਤੀ ਨਾਲ ਭੱਜਣ ਵਿਚ ਵਾਧਾ ਹੋ ਜਾਂਦਾ ਹੈ । ਅਭਿਆਸ ਦੇ ਇਸ ਦ੍ਰਿਸ਼ ਨੂੰ ਤਦ ਤਕ ਦੁਹਰਾਇਆ ਜਾਂਦਾ ਹੈ ਜਦ ਤੱਕ ਖਿਡਾਰੀ ਸਟੈਮਿਨਾ ਦੀ ਚਰਮ ਸੀਮਾ ਨੂੰ ਨਹੀਂ ਪਾ ਲੈਂਦਾ ।

ਅੰਤਰਾਲ ਵਿਧੀ ਦੇ ਫਾਇਦੇ (Advantages of Interval Training)-
1. ਅੰਤਰਾਲ ਵਿਧੀ ਵਿਚ ਊਰਜਾ ਪੈਦਾ ਕਰਨ ਵਾਲੀਆਂ ਦੋ ਪ੍ਰਣਾਲੀਆਂ ਦੀ ਵਰਤੋਂ ਕਰਦੀ ਹੈ । ਇਹ ਪ੍ਰਣਾਲੀ ਐਰੋਬਿਕ ਅਤੇ ਐਨਰੋਬਿਕ ਊਰਜਾ ਪ੍ਰਣਾਲੀ ਹਨ | ਐਰੋਬਿਕ ਇਕ ਅਜਿਹੀ ਪ੍ਰਣਾਲੀ ਹੈ ਜਿਸ ਵਿਚ ਆਕਸੀਜਨ ਦੀ ਵਰਤੋਂ ਸਰੀਰ ਦੇ ਵੱਖ-ਵੱਖ ਊਰਜਾ ਸਰੋਤਿਆਂ ਨੂੰ ਕਾਰਬੋਹਾਈਡਰੇਟਸ ਵਿਚ ਤਬਦੀਲ ਕਰਕੇ ਊਰਜਾ ਪ੍ਰਾਪਤ ਕਰਨਾ ਹੈ । ਇਸਦੇ ਉਲਟ ਐਨਾਬੋਰਿਕ ਪ੍ਰਣਾਲੀ ਮਾਸਪੇਸ਼ੀਆਂ ਵਿਚ ਮੌਜੂਦ ਕਾਰਬੋਹਾਈਡਰੇਟਸ ਤੋਂ ਊਰਜਾ ਪ੍ਰਾਪਤ ਕਰਕੇ ਛੋਟੀ ਤੇ ਫੱਟਣ ਯੋਗ ਗਤੀਵਿਧੀਆਂ ਵਿਚ ਵਰਤੋਂ ਕਰਦਾ ਹੈ ਜਿਵੇਂ ਕਿ ਸਪਰਿੰਟ, ਜੰਪ, ਭਾਰੀ ਚੀਜ਼ ਨੂੰ ਚੁੱਕਣਾ ਆਦਿ ।

2. ਇਹ ਖੂਨ ਸੰਚਾਰ ਦੇ ਪ੍ਰਵਾਹ ਨੂੰ ਸੁਧਾਰਦਾ ਹੈ ।

3. ਅੰਤਰਾਲ ਵਿਧੀ ਵਿਚ ਇੱਕੋ ਸਮੇਂ ਵਿੱਚ ਵੱਧ ਤੋਂ ਵੱਧ ਐਥਲੀਟ ਨੂੰ ਅਭਿਆਸ ਕਰਾਇਆ ਜਾ ਸਕਦਾ ਹੈ ।

4. ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ ।

ਅੰਤਰਾਲ ਵਿਧੀ ਦਾ ਉਦੇਸ਼ (Purpose of the Interval Training) –

  1. ਇਹ ਐਰੋਬਿਕ ਪ੍ਰਦਰਸ਼ਨ ਵਿਚ ਸੁਧਾਰ ਕਰਦਾ ਹੈ ।
  2. ਸਰੀਰ ਨੂੰ ਤੇਜ਼ ਗਤੀ ਵਿਚ ਢਾਲਣਾ ਜਿਸ ਵਿਚ ਅਭਿਆਸ ਨਾਲ ਵਧੇ ਲੈਕਿਟ ਐਸਿਡ (Lectate Acid) ਤੇ ਕਾਬੂ | ਪਾਉਣਾ ਹੈ ।
  3. ਲਗਾਤਾਰ ਦੌੜਦੇ ਹੋਏ ਘੱਟ ਸਰੀਰਕ ਤਨਾਵ ਵਿਚ ਸਾਰੇ ਕੰਮ ਨੂੰ ਪੂਰਾ ਕਰਨਾ ।

ਪ੍ਰਸ਼ਨ 4.
ਖੇਡ ਸਿਖਲਾਈ ਦੇ ਵੱਖ-ਵੱਖ ਸਿਧਾਂਤਾਂ ਨੂੰ ਉਜਾਗਰ ਕਰੋ ।
ਉੱਤਰ-
ਖੇਡਾਂ ਦੇ ਪ੍ਰਦਰਸ਼ਨ ਵਿਚ ਸੁਧਾਰ ਲਈ ਕਈ ਤਰ੍ਹਾਂ ਦੇ ਵਿਸ਼ਵ ਵਿਆਪੀ ਵਿਗਿਆਨਿਕ ਸਿਖਲਾਈ ਸਿਧਾਂਤ ਦਿੱਤੇ ਗਏ ਹਨ ਜੋ ਕਿ ਹੇਠਾਂ ਲਿਖੇ ਅਨੁਸਾਰ ਹਨ-
1. ਵਿਅਕਤੀਗਤ ਭਿੰਨਤਾਵਾਂ ਦਾ ਸਿਧਾਂਤ (Principle of Individual Differences) – ਅਸੀਂ ਸਾਰੇ ਜਾਣਦੇ ਹਾਂ ਕਿ ਕੋਈ ਵੀ ਦੋ ਵਿਅਕਤੀ ਇਕੋ ਜਿਹੇ ਨਹੀਂ ਹੁੰਦੇ ਹਨ । ਉਨ੍ਹਾਂ ਦੀ ਭੌਤਿਕ ਬਣਤਰ, ਮਨੋਵਿਗਿਆਨਿਕ ਸੋਚ, | ਕਿਸੇ ਚੀਜ਼ ਵਿਚ ਦਿਲਚਸਪੀ, ਸਮਰੱਥਾ, ਅਤੇ ਕਾਬਲੀਅਤ ਵੱਖਰੀ-ਵੱਖਰੀ ਹੁੰਦੀ ਹੈ । ਇਸ ਲਈ ਸਰੀਰਿਕ
ਸਿੱਖਿਆ ਦੇ ਪ੍ਰੋਗਰਾਮ ਤਿਆਰ ਕਰਦੇ ਸਮੇਂ ਇਨ੍ਹਾਂ ਵਿਅਕਤੀਗਤ ਭਿੰਨਤਾਵਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ ।

2. ਵਰਤੋਂ ਜਾਂ ਨਾ ਵਰਤੋਂ ਦਾ ਸਿਧਾਂਤ (Principle of Use and Disuse) – ਖੇਡ ਸਿਖਲਾਈ ਦਾ ਦੂਜਾ ਸਿਧਾਂਤ ਸਿਖਲਾਈ ਪ੍ਰਾਪਤ ਹੁਨਰ ਦੀ ਵਰਤੋਂ ਅਤੇ ਨਾ ਵਰਤੋਂ ਦਾ ਹੈ । ਅਸੀਂ ਇਹ ਕਹਿ ਸਕਦੇ ਹਾਂ ਕਿ ਨਿਯਮਿਤ ਸਿਖਲਾਈ ਜਾਂ ਅਭਿਆਸ ਕਿਸੇ ਵੀ ਸਿਖਲਾਈ ਪ੍ਰੋਗਰਾਮਾਂ ਲਈ ਸਭ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ । ਨਿਯਮਿਤ ਅਭਿਆਸ ਜਾਂ ਵਰਤੋਂ ਦੇ ਬਿਨਾਂ ਸਿੱਖਿਅਤ ਹੁਨਰ ਸਿਖਲਾਈ ਜਾਂ ਤੰਦਰੁਸਤੀ ਦਾ ਪੱਧਰ ਇਕੋ ਪੱਧਰ ਤੇ ਕਾਇਮ ਰੱਖਣਾ ਸੰਭਵ ਨਹੀਂ ਹੋ ਸਕਦਾ । ਇਸ ਲਈ ਸਿੱਖੇ ਹੋਏ ਹੁਨਰ ਦੀ ਨਿਯਮਿਤ ਵਰਤੋਂ ਜ਼ਰੂਰੀ ਹੈ ।

3. ਵਾਧੂ ਭਾਰ ਦਾ ਸਿਧਾਂਤ (Principle of load and Overload) – ਕਾਰਗੁਜ਼ਾਰੀ ਨੂੰ ਬੇਹਤਰ ਬਣਾਉਣ ਲਈ ਵਾਧੂ ਭਾਰ ਜਿਵੇਂ ਕਿ ਸਧਾਰਣ ਤਣਾਅ ਤੋਂ ਵੱਧ ਭਾਰ ਸਹੀ ਢੰਗ ਨਾਲ ਦਿੱਤਾ ਜਾਣਾ ਚਾਹੀਦਾ ਹੈ । ਇਸ ਵਾਧੂ ਭਾਰ ਨੂੰ ਵਿਵਸਥਿਤ ਤਰੀਕੇ ਨਾਲ ਹੌਲੀ-ਹੌਲੀ ਵਧਾਇਆ ਜਾਣਾ ਚਾਹੀਦਾ ਹੈ ।

4. ਸੁਰੱਖਿਆ ਅਤੇ ਰੋਕਥਾਮ ਦਾ ਸਿਧਾਂਤ, (Principle of Safety and Prevention) – ਸੁਰੱਖਿਆ ਅਤੇ ਰੋਕਥਾਮ ਦੇ ਹਰ ਪਹਿਲੂ ਦੀ ਸੰਭਾਲ ਕਰਨਾ ਜ਼ਰੂਰੀ ਹੈ, ਜਿਵੇਂ ਕਿ ਸਾਜੋ-ਸਮਾਨ ਦੀ ਸਪੈਸੀਫਿਕੈਸ਼ਨ, ਵਿਦਿਆਰਥੀਆਂ ਦਾ ਵਰਗੀਕਰਨ, ਸੱਟਾਂ ਦੀ ਸੰਭਾਵਨਾ ਤੋਂ ਬਚਣ ਲਈ ਸਰੀਰ ਨੂੰ ਗਰਮਾਉਣਾ, ਸੁਰੱਖਿਆ ਉਪਕਰਨਾਂ ਦਾ ਇਸਤੇਮਾਲ ਕਰਨਾ ਆਦਿ | ਜਿਵੇਂ ਕਿ ਸਭ ਨੂੰ ਪਤਾ ਹੈ ਕਿ ਸਾਵਧਾਨੀ ਇਲਾਜ ਤੋਂ ਬੇਹਤਰ ਹੈ । ਇਸ ਲਈ ਸਿਖਲਾਈ ਦੇ ਦੌਰਾਨ ਇਨ੍ਹਾਂ ਪਹਿਲੂਆਂ ਨੂੰ ਵਿਚਾਰਨਾ ਚਾਹੀਦਾ ਹੈ ।

5. ਵਿਭਿੰਨਤਾ ਦਾ ਸਿਧਾਂਤ (Principlé of Variety) – ਖੇਡ ਸਿਖਲਾਈ ਦੇ ਜੋਸ਼ ਅਤੇ ਦਿਲਚਸਪੀ ਨੂੰ ਕਾਇਮ ਰੱਖਣ ਲਈ ਖੇਡ ਸਿਖਲਾਈ ਦੇ ਤਿੰਨ-ਤਿੰਨ ਤਰੀਕਿਆਂ ਦਾ ਇਸਤੇਮਾਲ ਜ਼ਰੂਰੀ ਹੈ । ਇਕੋ ਜਿਹੇ ਤਰੀਕੇ ਨਾਲ ਸਿਖਲਾਈ ਕਰਨ ਨਾਲ ਬੋਰੀਅਤ ਆ ਜਾਂਦੀ ਹੈ ਅਤੇ ਸਿਖਲਾਈ ਵਿਚ ਦਿਲਚਸਪੀ ਨਹੀਂ ਰਹਿੰਦੀ । ਇਸ ਲਈ
ਖੇਡ ਸਿਖਲਾਈ ਵਿਧੀ ਨੂੰ ਬਦਲਣਾ ਜ਼ਰੂਰੀ ਹੈ ।

6. ਮਿਆਦ ਦਾ ਸਿਧਾਂਤ (Principle of Periodization) – ਮਿਆਦ ਸ਼ਬਦ ਨੂੰ ਅਸੀਂ ਸਿਖਲਾਈ ਸਮੇਂ ਦੇ ਵਿਭਾਜਨ ਦੇ ਤੌਰ ਤੇ ਲੈਂਦੇ ਹਾਂ । ਇਹ ਇਕ ਵਿਗਿਆਨਿਕ ਅਧਾਰ ਹੈ ਜਿਸ ਨੂੰ ਸਰਵ-ਸ਼ੇਸ਼ਠ ਪ੍ਰਦਰਸ਼ਨ ਪ੍ਰਾਪਤ ਕਰਨ ਲਈ ਮਹਾਰਤਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ । ਮੋਟੇ ਤੌਰ ਤੇ ਮਿਆਦ ਤੋਂ ਤਾਵ ਤਿਆਰੀ ਦਾ ਸਮਾਂ, ਮੁਕਾਬਲੇ ਦਾ ਸਮਾਂ ਅਤੇ ਰਿਕਵਰੀ ਪੜਾਅ ਤੋਂ ਹੈ ।

7. ਪ੍ਰਗਤੀ ਦਾ ਸਿਧਾਂਤ (Principle of Progression) – ਇਸ ਸਿਧਾਂਤ ਤੋਂ ਭਾਵ ਹੈ ਕਿ ਸਿਖਲਾਈ ਹਮੇਸ਼ਾ ਆਸਾਨ ਤੇ ਗੁੰਝਲਦਾਰ (Simple complex) ਹੋਣੀ ਚਾਹੀਦੀ ਹੈ; ਜਿਵੇਂ ਕਿ ਬਾਸਕੇਟਬਾਲ ਵਿਚ ਲੇ-ਆਪ ਸ਼ੱਟ ਸਿੱਖਣ ਤੋਂ ਪਹਿਲਾਂ ਡਬਲਿੰਗ Dribbling) ਦਾ ਹੁਨਰ ਸਿੱਖਣਾ ਚਾਹੀਦਾ ਹੈ । ਸਿਖਲਾਈ ਨੂੰ ਮਜਬੂਤ ਬਣਾਉਣ ਲਈ ਬੁਨਿਆਦੀ ਸਿਧਾਂਤ ਪਹਿਲਾਂ ਸਿੱਖਣੇ ਚਾਹੀਦੇ ਹਨ | ਇਸ ਦੇ ਨਾਲ ਹੀ ਵਧੀਆ ਕਾਰਗੁਜ਼ਾਰੀ ਪ੍ਰਾਪਤ ਕਰਨ ਲਈ ਹੌਲੀ-ਹੌਲੀ ਅੱਗੇ ਵੱਧਣਾ ਚਾਹੀਦਾ ਹੈ ।

8. ਆਰਾਮ ਦਾ ਸਿਧਾਂਤ (Principle of Rest/Recovery) – ਇਸ ਸਿਧਾਂਤ ਤੋਂ ਇਹ ਪਤਾ ਚਲਦਾ ਹੈ ਕਿ ਭਾਰੀ ‘ਤੇ ਸਖ਼ਤ ਅਭਿਆਸ ਤੋਂ ਬਾਅਦ ਆਰਾਮ ਅਤੇ ਰਿਕਵਰੀ ਕਰਨਾ ਜ਼ਰੂਰੀ ਹੈ, ਤਾਂ ਕਿ ਵਿਅਕਤੀ ਵਾਧੂ ਭਾਰ ਦੇ ਅਭਿਆਸ ਤੋਂ ਪਹਿਲਾਂ ਤਰੋ-ਤਾਜ਼ਾ ਮਹਿਸੂਸ ਕਰੇ । ਇਸ ਤੋਂ ਇਲਾਵਾ ਵਿਅਕਤੀ ਆਰਾਮ ਅਤੇ ਲੋਡ ਤੋਂ ਇਲਾਵਾ ਚੰਗੀ ਨੀਂਦ ਅਤੇ ਖ਼ੁਰਾਕ ਵੀ ਲੈਣੀ ਜ਼ਰੂਰੀ ਹੈ ।

9. ਅਨੁਕੂਲਨ ਦਾ ਸਿਧਾਂਤ (Principle of Conditioning/Adaptation) – ਇਸ ਸਿਧਾਂਤ ਤੋਂ ਭਾਵ ਹੈ ਕਿ ਵਾਧੂ ਭਾਰ ਦੀ ਸਿਖਲਾਈ ਤੋਂ ਬਾਅਦ ਸਰੀਰ ਉਸ ਭਾਰ ਨੂੰ ਸਹਿਣ ਦੇ ਅਨੁਕੂਲ ਹੋ ਜਾਂਦਾ ਹੈ । ਜਿਸ ਨਾਲ ਸਿਖਲਾਈ ਵਿਚ ਸਰੀਰਿਕ ਮੰਗ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ । ਇਸ ਲਈ ਸਰੀਰਿਕ ਪ੍ਰੋਗਰਾਮ ਇਸ ਤਰ੍ਹਾਂ ਤਿਆਰ ਕੀਤੇ ਜਾਣੇ ਚਾਹੀਦੇ ਹਨ ਕਿ ਪੁਰਾਣੇ ਸਿਖਲਾਈ ਪੱਧਰ ਦੇ ਅਨੁਕੂਲ ਹੋ ਜਾਣ ਤੋਂ ਬਾਅਦ ਨਵੇਂ
ਰੁਟੀਨ ਨੂੰ ਸ਼ਾਮਿਲ ਕੀਤਾ ਜਾ ਸਕੇ ।

10. ਕਿਰਿਆਸ਼ੀਲ ਭਾਗੀਦਾਰੀ ਦਾ ਸਿਧਾਂਤ (Principle of Active Participation) – ਇਸ ਸਿਧਾਂਤ ਤੋਂ ਭਾਵ ਇਹ ਹੈ ਕਿ ਸਰਗਰਮੀਆਂ ਵਿਚ ਭਾਗ ਲੈਣ ਲਈ ਵਿਦਿਆਰਥੀ ਦੀ ਇੱਛਾ ਹੋਣੀ ਚਾਹੀਦੀ ਹੈ । ਹਰ ਇਕ ਸਿਖਲਾਈ ਪ੍ਰੋਗਰਾਮ ਇਹ ਦਰਸਾਉਂਦਾ ਹੈ ਕਿ ਸਿਖਲਾਈ ਤਦ ਹੀ ਫ਼ਾਇਦੇਮੰਦ ਹੋ ਸਕਦੀ ਹੈ ਜੇਕਰ ਵਿਦਿਆਰਥੀ ਆਪਣੀ ਇੱਛਾ ਨਾਲ ਉਸ ਵਿਚ ਭਾਗ ਲਵੇ । ਇਸ ਲਈ ਇਹ ਸਿਖਲਾਈ ਦਾ ਸਭ ਤੋਂ ਕੀਮਤੀ ਅਸੂਲ ਹੈ ਕਿ ਵਿਅਕਤੀ ਆਪਣੀ ਇੱਛਾ, ਸਰੀਰਕ ਸਮਰੱਥਾ ਅਤੇ ਯੋਗਤਾ ਅਨੁਸਾਰ ਸਿਖਲਾਈ ਪ੍ਰੋਗਰਾਮ ਵਿਚ ਭਾਗ ਲੈਣ ਲਈ ਤਿਆਰ ਹੋਣਾ ਚਾਹੀਦਾ ਹੈ ।

PSEB 12th Class Physical Education Solutions Chapter 2 ਖੇਡ ਸਿਖਲਾਈ

ਪ੍ਰਸ਼ਨ 5.
ਖੇਡ ਸਿਖਲਾਈ ਤੋਂ ਤੁਸੀਂ ਕੀ ਸਮਝਦੇ ਹੋ ? ਸਪੋਟਰਸ ਟਰੇਨਿੰਗ ਦੇ ਵੱਖ-ਵੱਖ ਅਸੂਲਾਂ ਦੀ ਵਿਆਖਿਆ ਕਰੋ ।
ਉੱਤਰ-
ਖੇਡ ਸਿਖਲਾਈ ਖੇਡਾਂ ਵਿੱਚ ਆਮ ਵਰਤਿਆ ਜਾਣ ਵਾਲਾ ਸ਼ਬਦ ਹੈ ਪਰ ਵਿਸ਼ਾਲ ਤੌਰ ਤੇ ਇਹ ਇਕ ਸੰਗਠਿਤ ਅਤੇ ਵਿਵਸਥਿਤ ਤੇ ਅਰਥਪੂਰਨ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਦਾ ਉਦੇਸ਼ ਵਿਅਕਤੀਗਤ, ਮਾਨਸਿਕ ਅਤੇ ਬੌਧਿਕ ਕਾਰਜਕੁਸ਼ਲਤਾ ਵਿਚ ਸੁਧਾਰ ਲਿਆਉਣਾ ਹੈ ।

ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਸਾਧਨ ਹਨ ਜਿਸ ਦੁਆਰਾ ਖਿਡਾਰੀ ਸਰੀਰਕ, ਤਕਨੀਕੀ, ਬੌਧਿਕ, ਮਨੋਵਿਗਿਆਨਿਕ ਅਤੇ ਨੈਤਿਕ ਤੌਰ ਤੇ ਤਿਆਰ ਹੁੰਦਾ ਹੈ, ਉਸ ਨੂੰ ਖੇਡ ਸਿਖਲਾਈ ਕਿਹਾ ਜਾਂਦਾ ਹੈ ।

ਉਹ ਸਾਰੇ ਸਿੱਖਣ ਦੇ ਪ੍ਰਭਾਵ ਅਤੇ ਪ੍ਰਕ੍ਰਿਆਵਾਂ ਜੋ ਖੇਡਾਂ ਦੇ ਪ੍ਰਦਰਸ਼ਨ ਨੂੰ ਵਧਾਉਣ ਦੇ ਵਿਚ ਮੱਦਦਗਾਰ ਹੁੰਦੇ ਹਨ । ਉਹ ਸਭ ਖੇਡ ਸਿਖਲਾਈ ਦੇ ਮਹੱਤਵਪੂਰਨ ਅੰਗ ਹਨ ।

ਖੇਡ ਸਿਖਲਾਈ ਦੇ ਸਿਧਾਂਤ (Principles of Sports Training) – ਖੇਡਾਂ ਦੇ ਪ੍ਰਦਰਸ਼ਨ ਵਿਚ ਸੁਧਾਰ ਲਈ ਕਈ ਤਰ੍ਹਾਂ ਦੇ ਵਿਸ਼ਵ ਵਿਆਪੀ ਵਿਗਿਆਨਿਕ ਸਿਖਲਾਈ ਸਿਧਾਂਤ ਦਿੱਤੇ ਗਏ ਹਨ ਜੋ ਕਿ ਹੇਠਾਂ ਲਿਖੇ ਅਨੁਸਾਰ ਹਨ-
1. ਇਕਸਾਰਤਾ ਦਾ ਸਿਧਾਂਤ ਤੇ ਵਖਰੇਵੇਂ ਸਿਧਾਂਤ (Principle of Uniformity and differentiation) – ਅਸੀਂ ਸਾਰੇ ਜਾਣਦੇ ਹਾਂ ਕਿ ਕੋਈ ਵੀ ਦੋ ਵਿਅਕਤੀ ਇਕੋ ਜਿਹੇ ਨਹੀਂ ਹੁੰਦੇ ਹਨ । ਉਨ੍ਹਾਂ ਦੀ ਭੌਤਿਕ ਬਣਤਰ, ਮਨੋਵਿਗਿਆਨਿਕ ਸੋਚ, ਕਿਸੇ ਚੀਜ਼ ਵਿਚ ਦਿਲਚਸਪੀ, ਸਮਰੱਥਾ ਅਤੇ ਕਾਬਲੀਅਤ ਵੱਖਰੀ-ਵੱਖਰੀ ਹੁੰਦੀ ਹੈ । ਇਸ ਲਈ ਸਰੀਰਿਕ ਸਿੱਖਿਆ ਦੇ ਪ੍ਰੋਗਰਾਮ ਤਿਆਰ ਕਰਦੇ ਸਮੇਂ ਇਨ੍ਹਾਂ ਵਿਅਕਤੀਗਤ ਭਿੰਨਤਾਵਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ ।

2. ਨਿਰੰਤਰਤਾ ਦਾ ਸਿਧਾਂਤ (Principle of Continuity) – ਖੇਡ ਸਿਖਲਾਈ ਦਾ ਦੂਜਾ ਸਿਧਾਂਤ ਸਿਖਲਾਈ ‘ ਪ੍ਰਾਪਤ ਹੁਨਰ ਦੀ ਵਰਤੋਂ ਅਤੇ ਨਾ ਵਰਤੋਂ ਦਾ ਹੈ । ਅਸੀਂ ਇਹ ਕਹਿ ਸਕਦੇ ਹਾਂ ਕਿ ਨਿਯਮਿਤ ਸਿਖਲਾਈ ਜਾਂ ਅਭਿਆਸ ਕਿਸੇ ਵੀ ਸਿਖਲਾਈ ਪ੍ਰੋਗਰਾਮਾਂ ਲਈ ਸਭ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ । ਨਿਯਮਿਤ ਅਭਿਆਸ ਜਾਂ ਵਰਤੋਂ ਦੇ ਬਿਨਾਂ ਸਿੱਖਿਅਤ ਹੁਨਰ ਸਿਖਲਾਈ ਜਾਂ ਤੰਦਰੁਸਤੀ ਦਾ ਪੱਧਰ ਇਕੋ ਪੱਧਰ ਤੇ ਕਾਇਮ ਰੱਖਣਾ ਸੰਭਵ ਨਹੀਂ ਹੋ ਸਕਦਾ । ਇਸ ਲਈ ਸਿੱਖੇ ਹੋਏ ਹੁਨਰ ਦੀ ਨਿਯਮਿਤ ਵਰਤੋਂ ਜ਼ਰੂਰੀ ਹੈ ।

3. ਵਾਧੂ ਭਾਰ ਦਾ ਸਿਧਾਂਤ (Principle of load and Overload) – ਕਾਰਗੁਜ਼ਾਰੀ ਨੂੰ ਬੇਹਤਰ ਬਣਾਉਣ ਲਈ ਵਾਧੂ ਭਾਰ ਜਿਵੇਂ ਕਿ ਸਧਾਰਣ ਤਣਾਅ ਤੋਂ ਵੱਧ ਭਾਰ ਸਹੀ ਢੰਗ ਨਾਲ ਦਿੱਤਾ ਜਾਣਾ ਚਾਹੀਦਾ ਹੈ । ਇਸ ਵਾਧੂ ਭਾਰ ਨੂੰ ਵਿਵਸਥਿਤ ਤਰੀਕੇ ਨਾਲ ਹੌਲੀ-ਹੌਲੀ ਵਧਾਇਆ ਜਾਣਾ ਚਾਹੀਦਾ ਹੈ ।

4. ਸੁਰੱਖਿਆ ਅਤੇ ਰੋਕਥਾਮ ਦਾ ਸਿਧਾਂਤ (Principle of Safety and Prevention) – ਸੁਰੱਖਿਆ ਅਤੇ ਰੋਕਥਾਮ ਦੇ ਹਰ ਪਹਿਲੂ ਦੀ ਸੰਭਾਲ ਕਰਨਾ ਜ਼ਰੂਰੀ ਹੈ, ਜਿਵੇਂ ਕਿ ਸਾਜੋ-ਸਮਾਨ ਦੀ ਸਪੈਸੀਫਿਕੈਸ਼ਨ, ਵਿਦਿਆਰਥੀਆਂ ਦਾ ਵਰਗੀਕਰਨ, ਸੱਟਾਂ ਦੀ ਸੰਭਾਵਨਾ ਤੋਂ ਬਚਣ ਲਈ ਸਰੀਰ ਨੂੰ ਗਰਮਾਉਣਾ, ਸੁਰੱਖਿਆ ਉਪਕਰਨਾਂ ਦਾ ਇਸਤੇਮਾਲ ਕਰਨਾ ਆਦਿ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਸਾਵਧਾਨੀ ਇਲਾਜ ਤੋਂ ਬੇਹਤਰ ਹੈ । ਇਸ ਲਈ ਸਿਖਲਾਈ ਦੇ ਦੌਰਾਨ ਇਨ੍ਹਾਂ ਪਹਿਲੂਆਂ ਨੂੰ ਵਿਚਾਰਨਾ ਚਾਹੀਦਾ ਹੈ ।

5. ਵਿਭਿੰਨਤਾ ਦਾ ਸਿਧਾਂਤ (Principle of variety) – ਖੇਡ ਸਿਖਲਾਈ ਦੇ ਜੋਸ਼ ਅਤੇ ਦਿਲਚਸਪੀ ਨੂੰ ਕਾਇਮ ਰੱਖਣ ਲਈ ਖੇਡ ਸਿਖਲਾਈ ਦੇ ਭਿੰਨ-ਭਿੰਨ ਤਰੀਕਿਆਂ ਦਾ ਇਸਤੇਮਾਲ ਜ਼ਰੂਰੀ ਹੈ । ਇਕੋ ਜਿਹੇ ਤਰੀਕੇ ਨਾਲ ਸਿਖਲਾਈ ਕਰਨ ਨਾਲ ਬੋਰੀਅਤ ਆ ਜਾਂਦੀ ਹੈ ਅਤੇ ਸਿਖਲਾਈ ਵਿਚ ਦਿਲਚਸਪੀ ਨਹੀਂ ਰਹਿੰਦੀ । ਇਸ ਲਈ ਖੇਡ ਸਿਖਲਾਈ ਵਿਧੀ ਨੂੰ ਬਦਲਣਾ ਜ਼ਰੂਰੀ ਹੈ ।

6. ਮਿਆਦ ਦਾ ਸਿਧਾਂਤ (Principle of Periodization) – ਮਿਆਦ ਸ਼ਬਦ ਨੂੰ ਅਸੀਂ ਸਿਖਲਾਈ ਸਮੇਂ ਦੇ ਵਿਭਾਜਨ ਦੇ ਤੌਰ ਤੇ ਲੈਂਦੇ ਹਾਂ । ਇਹ ਇਕ ਵਿਗਿਆਨਿਕ ਅਧਾਰ ਹੈ ਜਿਸ ਨੂੰ ਸਰਵ-ਸ਼ੇਸ਼ਠ ਪ੍ਰਦਰਸ਼ਨ ਪ੍ਰਾਪਤ ਕਰਨ ਲਈ ਮੁਹਾਰਤਾਂ ਦੁਆਰਾ ਤਿਆਰ ਕੀਤਾ ਜਾਂਦਾ ਹੈ । ਮੋਟੇ ਤੌਰ ਤੇ ਮਿਆਦ ਤੋਂ ਭਾਵ ਤਿਆਰੀ ਦਾ ਸਮਾਂ, ਮੁਕਾਬਲੇ ਦਾ ਸਮਾਂ ਅਤੇ ਰਿਕਵਰੀ ਪੜਾਅ ਤੋਂ ਹੈ ।

7. ਪ੍ਰਤੀ ਦਾ ਸਿਧਾਂਤ (Principle of Progression) – ਇਸ ਸਿਧਾਂਤ ਤੋਂ ਭਾਵ ਹੈ ਕਿ ਸਿਖਲਾਈ ਹਮੇਸ਼ਾ ਅਸਾਨ ਤੇ ਗੁੰਝਲਦਾਰ (Simple complex) ਹੋਣੀ ਚਾਹੀਦੀ ਹੈ; ਜਿਵੇਂ ਕਿ ਬਾਸਕਟਬਾਲ ਵਿਚ ਲੇ-ਆਪ ਸ਼ੱਟ ਸਿੱਖਣ ਤੋਂ ਪਹਿਲਾਂ ਡਬਲਿੰਗ (Dribbling) ਦਾ ਹੁਨਰ ਸਿੱਖਣਾ ਚਾਹੀਦਾ ਹੈ । ਸਿਖਲਾਈ ਨੂੰ ਮਜਬੂਤ ਬਣਾਉਣ ਲਈ ਬੁਨਿਆਦੀ ਸਿਧਾਂਤ ਪਹਿਲਾਂ ਸਿੱਖਣੇ ਚਾਹੀਦੇ ਹਨ । ਇਸ ਦੇ ਨਾਲ ਹੀ ਵਧੀਆ ਕਾਰਗੁਜ਼ਾਰੀ ਪ੍ਰਾਪਤ ਕਰਨ ਲਈ ਹੌਲੀ-ਹੌਲੀ ਅੱਗੇ ਵੱਧਣਾ ਚਾਹੀਦਾ ਹੈ ।

8. ਅਰਾਮ ਦਾ ਸਿਧਾਂਤ (Principle of rest/Recovery) – ਇਸ ਸਿਧਾਂਤ ਤੋਂ ਇਹ ਪਤਾ ਚਲਦਾ ਹੈ ਕਿ ਭਾਰੀ ਤੇ ਸਖ਼ਤ ਅਭਿਆਸ ਤੋਂ ਬਾਅਦ ਅਰਾਮ ਅਤੇ ਰਿਕਵਰੀ ਕਰਨਾ ਜ਼ਰੂਰੀ ਹੈ, ਤਾਂ ਕਿ ਵਿਅਕਤੀ ਵਾਧੂ ਭਾਰ ਦੇ ਅਭਿਆਸ ਤੋਂ ਪਹਿਲਾਂ ਤਰੋਤਾਜ਼ਾ ਮਹਿਸੂਸ ਕਰੇ । ਇਸ ਤੋਂ ਇਲਾਵਾ ਵਿਅਕਤੀ ਅਰਾਮ ਅਤੇ ਲੋਡ ਤੋਂ ਇਲਾਵਾ ਚੰਗੀ ਨੀਂਦ ਅਤੇ ਖੁਰਾਕ ਵੀ ਲੈਣੀ ਜ਼ਰੂਰੀ ਹੈ ।

9. ਅਨੁਕੂਲਨ ਦਾ ਸਿਧਾਂਤ (Principle of Conditioning/adaptation) – ਇਸ ਸਿਧਾਂਤ ਤੋਂ ਭਾਵ ਹੈ ਕਿ ਵਾਧੂ ਭਾਰ ਦੀ ਸਿਖਲਾਈ ਤੋਂ ਬਾਅਦ ਸ਼ਰੀਰ ਉਸ ਭਾਰ ਨੂੰ ਸਹਿਣ ਦੇ ਅਨੁਕੂਲ ਹੋ ਜਾਂਦਾ ਹੈ । ਜਿਸ ਨਾਲ ਸਿਖਲਾਈ ਵਿਚ ਸਰੀਰਿਕ ਮੰਗ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ । ਇਸ ਲਈ ਸਰੀਰਿਕ ਪ੍ਰੋਗਰਾਮ ਇਸ ਤਰ੍ਹਾਂ ਤਿਆਰ ਕੀਤੇ ਜਾਣੇ ਚਾਹੀਦੇ ਹਨ ਕਿ ਪੁਰਾਣੇ ਸਿਖਲਾਈ ਪੱਧਰ ਦੇ ਅਨੁਕੂਲ ਹੋ ਜਾਣ ਤੋਂ ਬਾਅਦ ਨਵੇਂ ਰੁਟੀਨ ਨੂੰ ਸ਼ਾਮਿਲ ਕੀਤਾ ਜਾ ਸਕੇ ।

10. ਕਿਰਿਆਸ਼ੀਲ ਭਾਗੀਦਾਰੀ ਦਾ ਸਿਧਾਂਤ (Principle of Active Participation) – ਇਸ ਸਿਧਾਂਤ ਤੋਂ ਭਾਵ ਇਹ ਹੈ ਕਿ ਸਰਗਰਮੀਆਂ ਵਿਚ ਭਾਗ ਲੈਣ ਲਈ ਵਿਦਿਆਰਥੀ ਦੀ ਇੱਛਾ ਹੋਣੀ ਚਾਹੀਦੀ ਹੈ । ਹਰ ਇਕ ਸਿਖਲਾਈ ਪ੍ਰੋਗਰਾਮ ਇਹ ਦਰਸਾਉਂਦਾ ਹੈ ਕਿ ਸਿਖਲਾਈ ਤਦ ਹੀ ਫ਼ਾਇਦੇਮੰਦ ਹੋ ਸਕਦੀ ਹੈ ਜੇਕਰ ਵਿਦਿਆਰਥੀ ਆਪਣੀ ਇੱਛਾ ਨਾਲ ਉਸ ਵਿਚ ਭਾਗ ਲਵੇ । ਇਸ ਲਈ ਇਹ ਸਿਖਲਾਈ ਦਾ ਸਭ ਤੋਂ ਕੀਮਤੀ ਅਸੂਲ ਹੈ ਕਿ ਵਿਅਕਤੀ ਆਪਣੀ ਇੱਛਾ, ਸਰੀਰਿਕ ਸਮਰੱਥਾ ਅਤੇ ਯੋਗਤਾ ਅਨੁਸਾਰ ਸਿਖਲਾਈ ਪ੍ਰੋਗਰਾਮ ਵਿਚ ਭਾਗ ਲੈਣ ਲਈ ਤਿਆਰ ਹੋਣਾ ਚਾਹੀਦਾ ਹੈ ।

Leave a Comment