PSEB 12th Class Physical Education Solutions Chapter 4 ਖੇਡ ਸੱਟਾਂ

Punjab State Board PSEB 12th Class Physical Education Book Solutions Chapter 4 ਖੇਡ ਸੱਟਾਂ Textbook Exercise Questions and Answers.

PSEB Solutions for Class 12 Physical Education Chapter 4 ਖੇਡ ਸੱਟਾਂ

Physical Education Guide for Class 12 PSEB ਖੇਡ ਸੱਟਾਂ Textbook Questions and Answers

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)

ਪ੍ਰਸ਼ਨ 1.
ਖੇਡ ਸੱਟਾਂ ਕੀ ਹਨ ?
ਉੱਤਰ-
ਖੇਡ ਸੱਟਾਂ ਆਮ ਤੌਰ ‘ਤੇ ਜ਼ਿਆਦਾ ਵਰਤੋਂ (Overuse), ਜ਼ਿਆਦਾ ਮਰੋੜ (Overtwisting), ਜ਼ਿਆਦਾ ਖਿੱਚਣਾ (Overstreching) ਜਾਂ ਟੱਕਰ ਕਾਰਨ ਹੁੰਦੀਆਂ ਹਨ । ਇਹ ਜ਼ਿਆਦਾਤਰ ਸੱਟਾਂ ਦੇ ਗਿਆਨ ਦੀ ਕਮੀ ਕਾਰਨ ਵੀ ਵਾਪਰਦੀਆਂ ਹਨ । ਖੇਡ ਸੱਟਾਂ, ਖੇਡ ਦੇ ਮੈਦਾਨ ਜਾਂ ਖੇਡਦੇ ਹੋਏ ਲੱਗਦੀਆਂ ਹਨ ।

ਪ੍ਰਸ਼ਨ 2.
ਮੋਚ ਦੇ ਕੋਈ ਦੋ ਲੱਛਣ ਦੱਸੋ ।
ਉੱਤਰ-

  1. ਜਲਣ, ਦਰਦ ਅਤੇ ਸੋਜ ਹੋਣਾ
  2. ਹਰਕਤ ਕਰਨ ਵੇਲੇ ਤੇਜ਼ ਦਰਦ ਹੋਣਾ ।

ਪ੍ਰਸ਼ਨ 3.
ਖਿਡਾਰੀਆਂ ਤੋਂ ਇਲਾਵਾ ਹੋਰ ਕਿਹੜੇ ਵਿਅਕਤੀ ਖੇਡਾਂ ਵਿੱਚ ਭਾਗ ਲੈਂਦੇ ਹਨ ?
ਉੱਤਰ-
ਜੋ ਸਰੀਰਕ ਤੌਰ ਤੇ ਤੰਦਰੁਸਤ ਅਤੇ ਰੋਜ਼ਾਨਾ ਸਰੀਰਕ ਗਤੀਵਿਧੀਆਂ ਜਾਂ ਕਸਰਤਾਂ ਕਰਦੇ ਹਨ ।

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)

ਪ੍ਰਸ਼ਨ 4.
ਖੁੱਲ੍ਹੀ ਟੁੱਟ ਕੀ ਹੈ ?
ਉੱਤਰ-
ਇਸ ਤਰ੍ਹਾਂ ਦੀ ਟੁੱਟ ਵਿੱਚ ਹੱਡੀ ਮਾਸਪੇਸ਼ੀਆਂ ਤੋਂ ਬਾਹਰ ਨਿਕਲ ਆਉਂਦੀ ਹੈ ।

ਪ੍ਰਸ਼ਨ 5.
ਕੱਚੀ ਟੁੱਟ ਕੀ ਹੈ ?
ਉੱਤਰ-
ਇਸ ਵਿਚ ਹੱਡੀ ਪੂਰੀ ਤਰ੍ਹਾਂ ਟੁੱਟਦੀ ਨਹੀਂ ਬਲਕਿ ਇਕ ਪਾਸੇ ਨੂੰ ਝੁਕ ਜਾਂਦੀ ਹੈ । ਇਹ ਟੁੱਟ ਅਕਸਰ ਬੱਚਿਆਂ ਵਿਚ ਦੇਖਣ ਨੂੰ ਮਿਲਦੀ ਹੈ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 6.
ਪ੍ਰਤੱਖ ਸੱਟਾਂ ਕੀ ਹਨ ?
ਉੱਤਰ-
ਸਿੱਧੀ ਸੱਟ ਬਾਹਰੀ ਝਟਕੇ ਜਾਂ ਤਾਕਤ ਕਾਰਨ ਹੁੰਦੀ ਹੈ ।

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)

ਪ੍ਰਸ਼ਨ 7.
ਖਿਚਾਅ ਕੀ ਹੈ ? ਇਸ ਦੇ ਕੀ ਲੱਛਣ ਹਨ ?
ਉੱਤਰ-
ਇਹ ਮਾਸਪੇਸ਼ੀ ਦੀ ਖਿੱਚ ਹੁੰਦੀ ਹੈ ਜੋ ਅਕਸਰ ਪੱਠਿਆਂ ਦੀ ਖਿੱਚ ਵਲੋਂ ਵੀ ਜਾਣੀ ਜਾਂਦੀ ਹੈ । ਇਹ ਉਦੋਂ ਵਾਪਰਦੀ ਹੈ ਜਦ ਪਿੱਠ ਦੇ ਰੇਸ਼ੇ ਟੁੱਟਦੇ ਜਾਂ ਓਵਰਸਤੁੰਚ (Overstretch) ਹੁੰਦੇ ਹਨ, ਜਾਂ ਪੱਠੇ ਜਲਦੀ ਸੁੰਗੜਦੇ ਹਨ । ਖਿੱਚ ਉਦੋਂ ਵਾਪਰਦੀ ਹੈ ਜਦ ਝਟਕੇ ਨਾਲ ਭਾਰੀ ਉਪਕਰਨ ਨੂੰ ਚੁੱਕਣਾ, ਮਾਸਪੇਸ਼ੀ ਦਾ ਅਚਾਨਕ ਖਿੱਚਣਾ ਜਾਂ ਜਰਕ ਦੇਣਾ, ਗਿੱਟਿਆਂ ਤੇ ਗ਼ਲਤ ਤਰੀਕੇ ਨਾਲ ਉਤਰਨਾ (Land), ਅਸਮਾਨ ਮੈਦਾਨ ਤੇ ਤੁਰਨਾ ਜਾਂ ਭੱਜਣਾ ਆਦਿ । ਇਸ ਤੋਂ ਇਲਾਵਾ ਸਰੀਰ ਨੂੰ ਸਹੀ ਢੰਗ ਨਾਲ ਨਾ ਗਰਮਾਉਣਾ । ਇਸ ਪ੍ਰਕਾਰ ਦੀ ਸੱਟ ਜ਼ਿਆਦਾਤਰ ਗੋਡਿਆਂ ਜਾਂ ਗਿੱਟਿਆਂ ਵਿਚ ਲੱਗਦੀ ਹੈ ।

ਖਿੱਚ ਦੇ ਚਿੰਨ੍ਹ ਅਤੇ ਪਹਿਚਾਣ (Signs and symptoms)-

  1. ਸੱਟ ਵਾਲੀ ਥਾਂ ਤੇ ਅਚਾਨਕ ਦਰਦ ਹੋਣਾ
  2. ਅਕੜਣਾ ਜਾਂ ਪੀੜ ਹੋਣਾ ਅਤੇ ਚੱਲਣ, ਦੌੜਨ ਵਿਚ ਮੁਸ਼ਕਿਲ ਹੋਣਾ
  3. ਸੱਟ ਵਾਲੀ ਥਾਂ ਤੇ ਸੋਜ ਜਾਂ ਲਾਲੀ ਆਉਣਾ
  4. ਨਾਜ਼ੁਕਤਾ
  5. ਕੋਈ ਗਤੀ ਨਾ ਹੋਣਾ ਅਤੇ ਸੁੰਨ ਹੋ ਜਾਣਾ ।

ਪ੍ਰਸ਼ਨ 8.
ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਸੱਟ ਦਾ ਇਲਾਜ ਦੱਸੋ ।
(ਉ) ਮੋਚ
(ਅ) ਰਗੜ
(ਈ) ਖਿਚਾਅ
(ਸ) ਹੱਡੀ ਦਾ ਉਤਰਨਾ ।
ਉੱਤਰ-
(ੳ) ਮੋਚ-ਮੋਚ ਦੇ ਬਚਾਓ ਲਈ ਕੁੱਝ ਹੇਠ ਲਿਖੇ ਉਪਾਅ ਹਨ-

  1. ਸਭ ਤੋਂ ਪਹਿਲਾਂ ਮੋਚ ਨੂੰ PRICE ਨਾਲ ਸਮਝਿਆ ਜਾਵੇ ਇੱਥੇ P (Protection) ਭਾਵ ਬਚਾਅ | R ਦਾ ਅਰਥ ਹੈ ਰੈਸਟ | I ਤੋਂ ਭਾਵ ਬਰਫ਼ (Ice) 1cਤੋਂ ਭਾਵ ਕੰਪ੍ਰੈਸ਼ਨ (ਟਕੋਰ) ਅਤੇ E ਤੋਂ ਭਾਵ ਐਲੀਵੇਸ਼ਨ (ਉੱਪਰ ਚੁੱਕਣਾ) ਤੋਂ ਹੈ । ਮੋਚ ਆਈ ਥਾਂ ਨੂੰ ਪੂਰਾ ਅਰਾਮ ਦਿਓ । ਜੇ ਲੋੜ ਪਵੇ ਤਾਂ ਬਾਂਹ ਦੀ ਸੱਟ ਲਈ ਸਲਿੰਗ ਅਤੇ ਲੱਤ ਦੀ ਸੱਟ ਲਈ ਫੌਹੜੀ ਦੀ ਵਰਤੋਂ ਕਰੋ ।
  2. ਮਰੀਜ਼ ਨੂੰ ਅਰਾਮ ਦੀ ਥਾਂ ਦੇਵੋ ।
  3. ਸੱਟ ਲੱਗੇ ਭਾਗ ਨੂੰ ਸਹਾਇਤਾ ਦਿਓ ।
  4. ਸੱਟ ਲੱਗੇ ਭਾਗ ਨੂੰ ਪਹਿਲਾਂ ਅਹਿੱਲ ਕਰੋ ਫਿਰ ਉਸ ਨੂੰ ਉੱਚਾ ਚੁੱਕੋ ।
  5. ਸੱਟ ਲੱਗੇ ਭਾਗ ਤੇ ਠੰਡਾ ਦਬਾਅ ਪਾਓ ।
  6. ਸੱਟ ਲੱਗਣ ਦੇ 72 ਘੰਟੇ ਬਾਅਦ, ਖੂਨ ਇਕੱਠਾ ਹੋਣ ਤੋਂ ਰੋਕਣ ਲਈ ਅਤੇ ਨੀਲ ਨੂੰ ਘਟਾਉਣ ਲਈ ਗਰਮ ਟਕੋਰ ਕਰੋ ।
  7. ਘੁੱਟਵੀਂ ਇਲਾਸਟਿਕ ਬੈਂਡੇਜ ਲਗਾਓ ।
  8. ਮੈਡੀਕਲ ਸਹਾਇਤਾ ਲਈ ਮਰੀਜ਼ ਨੂੰ ਤੁਰੰਤ ਹਸਪਤਾਲ ਲੈ ਕੇ ਜਾਓ ।

(ਅ) ਰਗੜ-
ਰਗੜਾਂ ਦਾ ਬਚਾਓ ਅਤੇ ਇਲਾਜ (Prevention and Remedies)-

  1. ਸਰੀਰਕ ਕ੍ਰਿਆਵਾਂ ਕਰਦੇ ਸਮੇਂ ਸੁਰੱਖਿਆ ਸਾਜ਼ੋ-ਸਮਾਨ ਜਿਵੇਂ ਹੈਲਮੈਟ, ਗੋਡਿਆਂ ਦੇ ਪੈਡ, ਕੂਹਣੀਆਂ ਦੇ ਪੈਡ ਅਤੇ ਐਨਕਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ।
  2. ਰਗੜ ਦੇ ਆਲੇ-ਦੁਆਲੇ ਕਰੀਮ ਲਗਾਓ ।
  3. ਜੇਕਰ ਕੱਟ ਵਿਚੋਂ ਖੂਨ ਵੱਗਦਾ ਹੋਵੇ ਤਾਂ ਸਾਫ਼ ਕੱਪੜੇ ਨਾਲ ਹਲਕਾ ਜਿਹਾ ਦਬਾ ਪਾਓ । ਇਸ ਦਬਾ ਨੂੰ 20-30 ਮਿੰਟ ਤੱਕ ਬਣਾ ਕੇ ਰੱਖੋ ।
  4. ਤੁਰੰਤ ਜ਼ਖ਼ਮ ਨੂੰ ਸਾਫ਼ ਪਾਣੀ ਨਾਲ ਧੋਵੋ ।
  5. ਜ਼ਖ਼ਮ ਨੂੰ ਧੋਣ ਤੋਂ ਬਾਅਦ ਐਂਟੀਬਾਇਓਟੈਕ ਕਰੀਮ ਲਗਾਓ ।
  6. ਜ਼ਖ਼ਮ ਨੂੰ ਸਾਫ਼ ਰੱਖਣ ਲਈ ਪੱਟੀ ਦੀ ਵਰਤੋਂ ਕਰੋ ।
  7. ਸੋਜ ਨੂੰ ਘਟਾਉਣ ਲਈ ਬਰਫ਼ ਦੀ ਵਰਤੋਂ ਕਰੋ ।
  8. ਜੇਕਰ ਜ਼ਖ਼ਮ ਵੱਡਾ ਹੋਵੇ ਤਾਂ ਡਾਕਟਰ ਕੋਲ ਲੈ ਕੇ ਜਾਵੋ ।

(ਈ ਖਿਚਾਅ-
ਖਿੱਚ ਦੇ ਬਚਾਓ ਅਤੇ ਇਲਾਜ (Prevention and Remedies)-
ਖਿੱਚ ਨੂੰ ਸਭ ਤੋਂ ਪਹਿਲਾਂ PRICE ਪ੍ਰਾਈਸ ਦੇ ਸਿਧਾਂਤ ਨਾਲ ਇਲਾਜ ਕਰਨਾ ਚਾਹੀਦਾ ਹੈ । ਇੱਥੇ ? (Protection) ਭਾਵ ਬਚਾਅ | R ਦਾ ਅਰਥ ਹੈ ਅਰਾਮ (Rest) il ਦਾ ਅਰਥ ਹੈ ਬਰਫ (Ice) C ਦਾ ਅਰਥ ਹੈ ਕੰਪ੍ਰੈਸ਼ਨ ਭਾਵ ਟਕੋਰ ਕਰਨਾ ਅਤੇ E ਦਾ ਅਰਥ ਹੈ ਐਲੀਵੇਸ਼ਨ ਭਾਵ ਜ਼ਖ਼ਮੀ ਭਾਗ ਨੂੰ ਉੱਚਾ ਚੁੱਕਣਾ (Elevation) ! ਖਿੱਚ ਵਾਲੇ ਭਾਗ ਨੂੰ ਆਰਾਮ ਦੇਣਾ ਚਾਹੀਦਾ ਹੈ ।

  1. ਹਰ ਘੰਟੇ ਬਾਅਦ 20 ਮਿੰਟ ਲਈ ਬਰਫ਼ ਲਗਾਓ । ਚਮੜੀ ਤੇ ਬਰਫ਼ ਸਿੱਧੀ ਨਾ ਲਗਾਓ। ਇਸ ਨਾਲ ਚਮੜੀ ਖ਼ਰਾਬ ਹੋ ਜਾਂਦੀ ਹੈ ।
  2. ਮਰੀਜ਼ ਨੂੰ ਆਰਾਮਦੇਹ ਦੀ ਸਥਿਤੀ ਵਿਚ ਰੱਖੋ ।
  3. ਮੋਚ ਵਾਲੇ ਭਾਗ ਤੇ ਹਿੱਲ-ਜੁਲ ਨਾ ਹੋਣ ਦਿਓ ।
  4. ਜ਼ਖ਼ਮੀ ਹੋਏ ਭਾਗ ਨੂੰ ਉੱਚਾ ਰੱਖੋ ।
  5. 24 ਤੋਂ 48 ਘੰਟਿਆਂ ਤਕ RICE ਉਪਾਅ ਨੂੰ ਕਰਦੇ ਰਹੋ ।
  6. ਮਰੀਜ਼ ਨੂੰ ਹਸਪਤਾਲ ਪਹੁੰਚਾਓ ।

(ਸ) ਹੱਡੀ ਦਾ ਉਤਰਨਾ-
ਜੋੜ ਹਿੱਲਣ ਦੇ ਉਪਚਾਰ (Remedies For Dislocation)-

  1. ਦਰਦ ਨੂੰ ਘਟਾਉਣਾ-ਇਸ ਵਿਚ ਹੱਡੀ ਨੂੰ ਪਹਿਲੇ ਵਾਲੇ ਸਥਾਨ ਤੇ ਲੈ ਕੇ ਆਇਆ ਜਾਂਦਾ ਹੈ ਤੇ ਜ਼ਿਆਦਾ ਦਰਦ ਹੋਣ ਦੀ ਸੂਰਤ ਵਿਚ ਉਸ ਥਾਂ ਨੂੰ ਸੁੰਨ ਕਰ ਦਿੱਤਾ ਜਾਂਦਾ ਹੈ ।
  2. ਅਹਿੱਲ-ਹੱਡੀਆਂ ਨੂੰ ਆਪਣੀ ਥਾਂ ਤੇ ਬਿਠਾਉਣ ਤੋਂ ਬਾਅਦ ਕਈ ਦਿਨਾਂ ਤੱਕ ਉਸ ਵਿਚ ਹਿਲਜੁਲ ਬੰਦ ਕਰਨ | ਲਈ ਸਪਲਿਟ ਦੀ ਵਰਤੋਂ ਕੀਤੀ ਜਾਂਦੀ ਹੈ ।
  3. ਸਰਜਰੀ-ਜੇਕਰ ਹੱਡੀਆਂ ਨੂੰ ਪਹਿਲੇ ਵਾਲੇ ਸਥਾਨ ਤੇ ਨਾ ਲਿਆ ਜਾ ਸਕੇ ਤਾਂ ਸਰਕਾਰੀ ਤਕਨੀਕ ਦੀ ਸਹਾਇਤਾ ਲਈ ਜਾਂਦੀ ਹੈ ।
  4. ਮੁੜ-ਵਸੇਬਾ-ਸਲਿੰਗ ਹਟਾਉਣ ਤੋਂ ਬਾਅਦ ਮੁੜ-ਵਸੇਬਾ ਦਾ ਕੰਮ ਸ਼ੁਰੂ ਹੁੰਦਾ ਹੈ ਇਸ ਵਿਚ ਕਈ ਕ੍ਰਿਆਵਾਂ ਕਰਾਈਆਂ ਜਾਂਦੀਆਂ ਹਨ ਤੇ ਜੋੜਾਂ ਤੇ ਹੌਲੀ-ਹੌਲੀ ਭਾਰ ਪਾਇਆ ਜਾਂਦਾ ਹੈ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 9.
ਸਿੱਧੀ ਟੱਕਰ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਖੇਡਾਂ ਮੁਕਾਬਲਿਆਂ ਸਮੇਂ ਖਿਡਾਰੀਆਂ ਨੂੰ ਸੱਟਾਂ ਲੱਗਣਾ ਸੁਭਾਵਿਕ ਹੁੰਦਾ ਹੈ । ਆਪਣੀ ਟੀਮ ਨੂੰ ਜਿਤਾਉਣ ਲਈ ਵਿਰੋਧੀ ਟੀਮ ਦਾ ਮੁਕਾਬਲਾ ਬੜੇ ਜੋਸ਼ ਅਤੇ ਗਤੀ ਨਾਲ ਕੀਤਾ ਜਾਂਦਾ ਹੈ । ਅਜਿਹੇ ਸਮੇਂ ਵਿਚ ਖਿਡਾਰੀਆਂ ਦੀ ਆਪਸ ਵਿਚ ਤੇਜ਼ ਗਤੀ ਨਾਲ ਸਿੱਧੇ ਤੌਰ ਤੇ ਟੱਕਰ ਹੋ ਜਾਂਦੀ ਹੈ ਅਤੇ ਖਿਡਾਰੀਆਂ ਨੂੰ ਸੱਟ ਲੱਗ ਜਾਂਦੀ ਹੈ । ਜ਼ਿਆਦਾਤਰ ਕਬੱਡੀ ਕੁਸ਼ਤੀ, ਬਾਕਸਿੰਗ, ਫੁੱਟਬਾਲ, ਹਾਕੀ ਆਦਿ ਖੇਡਾਂ ਵਿਚ ਸਿੱਧੀ ਟੱਕਰ ਨਾਲ ਸੱਟ ਲੱਗਣ ਦਾ ਖਤਰਾ ਰਹਿੰਦਾ ਹੈ ।

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ (Five Marks Question Answers)

ਪ੍ਰਸ਼ਨ 10.
ਹੱਡੀ ਦੀ ਟੁੱਟ ਦੀਆਂ ਕਿਸਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਉ ।
ਉੱਤਰ-
ਹੱਡੀ ਦਾ ਨਿਰੰਤਰ ਵਿਚ ਟੁੱਟਣਾ ਹੀ ਹੱਡੀ ਟੁੱਟਣਾ ਅਖਵਾਉਂਦਾ ਹੈ । ਫੈਕਚਰ ਉਦੋਂ ਹੁੰਦਾ ਹੈ ਜਦ ਹੱਡੀ ਉੱਪਰ ਉਸਦੀ ਸਮਰੱਥਾ ਤੋਂ ਜ਼ਿਆਦਾ ਤਨਾਅ (Stress) ਪਾਇਆ ਜਾਂਦਾ ਹੈ ਜਾਂ ਫਿਰ ਹੱਡੀ ਨੂੰ ਸਿੱਧਾ ਝਟਕਾ ਲੱਗਦਾ ਹੈ । ਹੱਡੀ ਦਾ ਅਚਾਨਕ ਮੋੜਨਾ ਜਾਂ ਫਿਰ ਮਾਸਪੇਸ਼ੀਆਂ ਵਿਚ ਬਹੁਤ ਜ਼ਿਆਦਾ ਸੁੰਗੜਨ ਉਤਪੰਨ ਹੋਣਾ ਆਦਿ ਹੱਡੀ ਟੁੱਟਣ ਦੇ ਕਾਰਨ ਹੁੰਦੇ ਹਨ ।ਫੈਕਚਰ ਸਿੱਧੇ, ਅਸਿੱਧੇ ਜਾਂ ਫਿਰ ਮਾਸਪੇਸ਼ੀਆਂ ਜਾਂ ਲਿੰਗਾਮੈਂਟ ਦੀ ਤਾਕਤ ਕਾਰਨ ਹੋ ਸਕਦਾ ਹੈ । ਟ੍ਰੈਕਚਰ ਦੇ ਹੇਠ ਲਿਖੇ ਕਾਰਨ ਹੁੰਦੇ ਹਨ ਜੋ ਖੇਡਣ ਸਮੇਂ ਜਾਂ ਫਿਰ ਦੁਰਘਟਨਾ ਵਿਚ ਵਾਪਰਦੇ ਹਨ-

  1. ਸਾਦੀ ਟੁੱਟ (Close/Simple Fracture) – ਇਸ ਤਰ੍ਹਾਂ ਦੀ ਟੁੱਟ ਵਿਚ ਹੱਡੀ ਦੋ ਹਿੱਸਿਆਂ ਵਿਚ ਵੰਡੀ ਜਾਂਦੀ ਹੈ ।
  2. ਖੁੱਲ੍ਹੀ ਟੁੱਟ (Open/Compound Fracture) – ਇਸ ਤਰ੍ਹਾਂ ਦੀ ਟੁੱਟ ਵਿੱਚ ਹੱਡੀ ਮਾਸਪੇਸ਼ੀਆਂ ਤੋਂ ਬਾਹਰ ਨਿਕਲ ਆਉਂਦੀ ਹੈ ।
  3. ਬਹੁਖੰਡੀ ਟੁੱਟ (Commuted Fracture) – ਇਸ ਵਿਚ ਸੱਟ ਲੱਗਣ ਵਾਲੀ ਥਾਂ ਤੇ ਹੱਡੀ ਦੇ ਛੋਟੇ-ਛੋਟੇ ਟੁੱਕੜੇ ਹੋ ਜਾਂਦੇ ਹਨ ।
  4. ਗੁੰਝਲਦਾਰ ਟੁੱਟ (Complicated Fracture) – ਇਸ ਵਿੱਚ ਹੱਡੀ ਟੁੱਟ ਕੇ ਦੂਜੀ ਹੱਡੀ ਜਾਂ ਫਿਰ ਅੰਗਾਂ ਵਿਚ ਧਸ ਜਾਂਦੀ ਹੈ ।
  5. ਕੱਚੀ ਟੁੱਟ (Green Stick Fracture) – ਇਸ ਵਿਚ ਹੱਡੀ ਪੂਰੀ ਤਰ੍ਹਾਂ ਟੁੱਟਦੀ ਨਹੀਂ ਬਲਕਿ ਇਕ ਪਾਸੇ ਨੂੰ ਝੁਕ ਜਾਂਦੀ ਹੈ। ਇਹ ਟੁੱਟ ਅਕਸਰ ਬੱਚਿਆਂ ਵਿਚ ਦੇਖਣ ਨੂੰ ਮਿਲਦੀ ਹੈ ।
  6. ਤਰੇੜ ਆਉਣਾ (Hair Line Fracture) – ਇਸ ਪ੍ਰਕਾਰ ਦੀ ਟੁੱਟ ਵਿਚ ਹੱਡੀ ਤੇ ਤਰੇੜ ਦਿਖਾਈ ਦਿੰਦੀ ਹੈ ।
  7. ਦੱਬੀ ਹੋਈ ਟੁੱਟ (Depressed Fracture) – ਇਸ ਪ੍ਰਕਾਰ ਦੀ ਟੁੱਟ ਵਿਚ ਹੱਡੀ ਟੁੱਟਦੀ ਨਹੀਂ ਬਲਕਿ ਅੰਦਰ ਵੱਲ ਧੱਸ ਜਾਂਦੀ ਹੈ ।

ਹੱਡੀ ਟੁੱਟਣ ਦੇ ਚਿੰਨ੍ਹ ਅਤੇ ਪਛਾਣ (Signs and Symptoms of Bone Fracture)-

  1. ਸੱਟ ਲੱਗਣ ਵਾਲੀ ਥਾਂ ਤੇ ਬਹੁਤ ਦਰਦ ਹੁੰਦਾ ਹੈ ।
  2. ਜ਼ਖ਼ਮੀ ਹੋਏ ਖੇਤਰ ਤੇ ਸੋਜ ਆ ਜਾਂਦੀ ਹੈ ।
  3. ਹੱਡੀ ਚਮੜੀ ਤੋਂ ਬਾਹਰ ਆ ਜਾਂਦੀ ਹੈ ।
  4. ਜ਼ਖ਼ਮੀ ਥਾਂ ਤੇ ਬਹੁਤ ਜ਼ਿਆਦਾ ਖੂਨ ਵੱਗਦਾ ਹੈ ।

PSEB 12th Class Physical Education Solutions Chapter 4 ਖੇਡ ਸੱਟਾਂ 1
ਇਲਾਜ ਅਤੇ ਪਰਹੇਜ਼ (Remedies and Prevention)-

  1. ਹੱਡੀ ਦਾ ਟੁੱਟਣਾ, ਜੀਵਨ ਲਈ ਖ਼ਤਰਾ ਨਹੀਂ ਹੁੰਦਾ ਪਰੰਤੂ ਇਸ ਲਈ ਤੁਰੰਤ ਇਲਾਜ ਦੀ ਲੋੜ ਹੁੰਦੀ ਹੈ । ਲਹੂ ਵੱਗਣ ਦੀ ਵਰਗ ਦੀ ਸੂਰਤ ਵਿਚ ਜ਼ਖ਼ਮ ਤੇ ਸਾਫ਼ ਕੱਪੜਾ ਬੰਨ੍ਹ ਕੇ ਦਬਾ ਪਾਉ । ਕਈ ਵਾਰ ਹੱਡੀ ਟੁੱਟਣ ਸਮੇਂ ਫਸਟ ਏਡ ਵੀ ਕਰਨੀ ਪੈਂਦੀ ਹੈ ।
  2. ਜੇ ਜ਼ਖ਼ਮੀ ਹੋਏ ਵਿਅਕਤੀ ਨੂੰ ਚੱਕਰ ਆਉਣ, ਕਮਜ਼ੋਰੀ ਅਨੁਭਵ ਹੋਏ, ਰੰਗ ਪੀਲਾ ਹੋ ਰਿਹਾ ਹੋਵੇ, ਚਿਹਰਾ ਸਿੱਲ ਹੋਵੇ, ਸਾਹ ਛੋਟੇ ਹੋ ਜਾਣ ਅਤੇ ਦਿਲ ਦੀ ਧੜਕਣ ਵੱਧ ਜਾਵੇ ਤਾਂ ਵਿਅਕਤੀ ਨੂੰ ਆਪਣੇ ਪੈਰ ਲਗਭਗ ਇਕ ਫੁੱਟ ਉੱਚੇ ਕਰਕੇ ਚੁੱਪ-ਚਾਪ ਲੇਟ ਜਾਣਾ ਚਾਹੀਦਾ ਹੈ ।
  3. ਇਸ ਤੋਂ ਬਾਅਦ ਜ਼ਖ਼ਮੀ ਖੇਤਰ ਨੂੰ ਹੱਲ ਕਰ ਦਿਓ ।
  4. ਜ਼ਖ਼ਮ ਵਾਲੀ ਥਾਂ ਨੂੰ ਠੰਡੀ ਟਕੋਰ ਕਰੋ ।
  5. ਬਰਫ਼ ਨੂੰ ਚਮੜੀ ਤੇ ਸਿੱਧਾ ਨਾ ਲਗਾਓ ।
  6. ਜੇਕਰ ਵਿਅਕਤੀ ਕੋਈ ਜਵਾਬ ਨਹੀਂ ਦੇ ਰਿਹਾ, ਤਾਂ ਸੀ.ਪੀ.ਆਰ. (C.P.R.) ਵੀ ਦਿੱਤੀ ਜਾਣੀ ਚਾਹੀਦੀ ਹੈ ।
  7. ਟੁੱਟੀ ਹੱਡੀ ਦੇ ਉੱਪਰ ਅਤੇ ਥੱਲੇ ਦੋਵੇਂ ਥਾਂਵਾਂ ਤੇ ਫੱਟੀ ਬੰਨੋ ।

ਪ੍ਰਸ਼ਨ 11.
ਖੇਡ ਸੱਟਾਂ ਦੀਆਂ ਕਿਸਮਾਂ ਦੀ ਜਾਣਕਾਰੀ ਦਿਉ । ਸੱਟਾਂ ਦੇ ਕਾਰਨ ਵੀ ਦੱਸੋ ।
ਉੱਤਰ-
ਖੇਡ ਸੱਟਾਂ ਨੂੰ ਕਸਰਤ ਨਾਲ ਟਿਸ਼ੂਆਂ ਦੇ ਨੁਕਸਾਨ ਵਜੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ । ਖੇਡ ਸੱਟਾਂ ਨੂੰ ਸੱਟਾਂ ਦੇ ਕਾਰਨ ਜਾਂ ਫਿਰ ਟਿਸ਼ੂਆਂ ਦੇ ਨੁਕਸਾਨ ਅਨੁਸਾਰ ਵਰਗੀਕ੍ਰਿਤ ਕੀਤਾ ਜਾਂਦਾ ਹੈ-
(ੳ) ਸਿੱਧੀ ਸੱਟ (Direct Injury) – ਸਿੱਧੀ ਸੱਟ ਬਾਹਰੀ ਝਟਕੇ ਜਾਂ ਤਾਕਤ ਕਾਰਨ ਹੁੰਦੀ ਹੈ ।

(ਅ) ਅਸਿੱਧੀ ਸੱਟ (Indirect Injury) – ਇਹ ਸੱਟ ਕਿਸੇ ਵਸਤੂ ਜਾਂ ਵਿਅਕਤੀ ਦੇ ਸਰੀਰ ਸੰਪਰਕ ਤੋਂ ਨਹੀਂ ਲੱਗਦੀ ਬਲਕਿ ਅੰਦਰੂਨੀ ਤਾਕਤ ਜਿਵੇਂ ਓਵਰਸਟ੍ਰੈਚਿੰਗ (Overstreching) ਮਾੜੀ ਤਕਨੀਕ ਆਦਿ ਕਾਰਨਾਂ ਦੇ ਅਭਿਆਸ ਕਾਰਨ ਲੱਗਦੀ ਹੈ ।

(ਈ) ਵਾਧੂ ਸੱਟਾਂ (Overuse Injury) – ਇਹ ਸੱਟਾਂ ਉਦੋਂ ਲੱਗਦੀਆਂ ਹਨ ਜਦ ਬਹੁਤ ਜ਼ਿਆਦਾ ਅਤੇ ਦੁਹਰਾਉਣ ਵਾਲੀਆਂ ਸ਼ਕਤੀਆਂ ਹੱਡੀਆਂ ਅਤੇ ਸਰੀਰ ਦੇ ਦੂਜੇ ਜੁੜੇ ਟਿਸ਼ੂਆਂ ਉੱਪਰ ਵਾਧੂ ਭਾਰ ਪਾਉਂਦੀਆਂ ਹਨ । ਜੇਕਰ ਇਹਨਾਂ ਸੱਟਾਂ ਨੂੰ ਟਿਸ਼ੂਆਂ ਦੇ ਨੁਕਸਾਨ ਵਜੋਂ ਵਰਗੀਕ੍ਰਿਤ ਕੀਤਾ ਜਾਵੇ ਤਾਂ ਇਹ ਹੇਠ ਲਿਖੇ ਅਨੁਸਾਰ ਹਨ-

  • ਸਾਫ਼ਟ ਟਿਸ਼ੂ ਸੱਟਾਂ (Soft Tissue Injuries) – ਇਹ ਸੱਟਾਂ ਖੇਡਾਂ ਵਿਚ ਹਿੱਸਾ ਲੈਣ ਕਾਰਨ ਆਮ ਲੱਗਦੀਆਂ ਰਹਿੰਦੀਆਂ ਹਨ । ਇਹ ਅਕਸਰ ਮਾਸਪੇਸ਼ੀ, ਚਮੜੀ, ਟਿਸ਼ੂ ਜਾਂ ਖੇਡਣ ਤੇ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਮੋਚ, ਖਿੱਚ, ਰਗੜ, ਜ਼ਖ਼ਮ ਅਤੇ ਛਾਲੇ ਆਦਿ ਹਨ ।
  • ਹਾਰਡ ਟਿਸ਼ੂ ਸੱਟਾਂ (Hard Tissue Injuries) – ਇਸ ਪ੍ਰਕਾਰ ਦੀਆਂ ਸੱਟਾਂ ਵਿਚ ਫੈਕਚਰ (Fracture) ਅਤੇ ਡਿਸਲੋਕੇਸ਼ਨ (Dislocation) ਸ਼ਾਮਿਲ ਹਨ ।

ਕਾਰਨ-
1. ਖਿਡਾਰੀ ਸਰੀਰਕ ਤੌਰ ਤੇ ਤੰਦਰੁਸਤ ਨਾ ਹੋਣਾ (Poor Physical Fitness of Player) – ਬੇਹਤਰ ਪ੍ਰਦਰਸ਼ਨ ਲਈ ਸਰੀਰਕ ਤੰਦਰੁਸਤੀ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਨਿਯਮਿਤ ਅਭਿਆਸ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ | ਸਰੀਰਕ ਤੰਦਰੁਸਤੀ ਤੇ ਸਾਰੇ ਤੱਤ ਜਿਵੇਂ ਕਿ ਤਾਕਤ, ਗਤੀ, ਲਚਕਤਾ, ਸਹਿਣਸ਼ੀਲਤਾ, ਚੁਸਤੀ, ਸ਼ਕਤੀ, ਸੰਤੁਲਨ ਆਦਿ ਖਿਡਾਰੀ ਵਿਚ ਹੋਣੇ ਚਾਹੀਦੇ ਹਨ ਨਹੀਂ ਤਾਂ ਇਹਨਾਂ ਦੀ ਕਮੀ ਦੇ ਕਾਰਨ ਸੱਟਾਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ ।

2. ਮਨੋਵਿਗਿਆਨ ਤਿਆਰੀ ਦਾ ਨਾ ਹੋਣਾ (Due to Poor Psychological Preparation) – ਜੇਕਰ ਐਥਲੀਟ ਤਨਾਅਪੂਰਨ ਹੈ, ਚਿੰਤਾ ਨਾਲ ਭਰਿਆ ਹੋਇਆ ਹੈ ਜਾਂ ਫਿਰ ਚਿੰਤਾ ਵਿਚ ਖੇਡ ਰਿਹਾ ਹੈ ਤਾਂ ਉਹ ਆਸਾਨੀ ਨਾਲ ਜਖ਼ਮੀ ਹੋ ਜਾਵੇਗਾ | ਸੱਟਾਂ ਦੀ ਰੋਕਥਾਮ ਲਈ ਮਾਨਸਿਕ ਜਾ ਮਨੋਵਿਗਿਆਨਿਕ ਤਿਆਰੀ ਕਰਨਾ ਲਾਜ਼ਮੀ ਹੈ ।

3. ਮੈਚ ਤੋਂ ਪਹਿਲਾਂ ਥੋੜ੍ਹਾ ਗਰਮਾਉਣਾ (Inadequate Warming-up Before Match) – ਸੱਟਾਂ ਦੀ ਰੋਕਥਾਮ ਲਈ ਗਰਮਾਉਣਾ ਬਹੁਤ ਜ਼ਰੂਰੀ ਹੁੰਦਾ ਹੈ । ਗਰਮਾਉਣ ਦੇ ਦੌਰਾਨ ਖਿੱਚਣ ਵਾਲੀਆਂ ਕਸਰਤਾਂ ਕਰਨ ਕਈ ਸੱਟਾਂ ਜਿਵੇਂ ਕਿ ਖਿੱਚ ਜਾਂ ਮੋਚ ਤੋਂ ਬਚਿਆ ਜਾ ਸਕਦਾ ਹੈ । ਸਹੀ ਤਰੀਕੇ ਨਾਲ ਗਰਮਾਉਣ ਤੋਂ ਬਾਅਦ ਸਰੀਰ
ਕਿਸੇ ਵੀ ਤਣਾਅ ਨੂੰ ਸਹਿਣ ਲਈ ਤਿਆਰ ਹੋ ਜਾਂਦਾ ਹੈ । ਕੋਈ ਸ਼ਕਤੀਸ਼ਾਲੀ ਗਤੀਵਿਧੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗਰਮਾਉਣਾ (Warming-up) ਬਹੁਤ ਜ਼ਰੂਰੀ ਹੁੰਦਾ ਹੈ ।

4. ਸਹੀ ਤਕਨੀਕ ਦਾ ਗਿਆਨ ਨਾ ਹੋਣਾ (Lack of Knowledge of Technique) – ਸਟੀਕ ਤਕਨੀਕ ਦਾ ( ਗਿਆਨ ਜਾਂ ਵਰਤੋਂ ਕਰਕੇ ਵਧੇਰੇ ਮਾਤਰਾ ਵਿਚ ਸੱਟਾਂ ਦੇ ਜ਼ੋਖ਼ਮ ਨੂੰ ਘੱਟ ਕੀਤਾ ਜਾ ਸਕਦਾ ਹੈ । ਜਿਵੇਂ ਟੈਂਡਨਾਈਸ ਅਤੇ ਤਣਾਅ ਫੈਕਚਰ ਜਾਂ ਟੈਨਿਸ ਟੈਲਬੋ ਆਦਿ ਸੱਟਾਂ ਨੂੰ ਸਹੀ ਤਕਨੀਕ ਦੇ ਪ੍ਰਯੋਗ ਜਾਂ ਫਿਰ ਜ਼ਿਆਦਾ ਵਰਤੋਂ ਕਾਰਨ ਹੁੰਦੇ ਹਨ | ਜੇਕਰ ਅਸੀਂ ਜਾਂ ਖਿਡਾਰੀ ਸਹੀ ਤਕਨੀਕ ਬਾਰੇ ਗਿਆਨ ਨਹੀਂ ਰੱਖਦੇ ਤਾਂ ਕਾਬਲ ਕੋਚ ਦੀ ਮੱਦਦ ਲੈਣੀ ਚਾਹੀਦੀ ਹੈ ।

5. ਘਟੀਆ ਖੇਡ ਯੰਤਰਾਂ ਦਾ ਇਸਤੇਮਾਲ ਕਰਨਾ (By Using Substandard Sports Equipment) – ਅੱਧੀ ਖੇਡ ਸਹੀ ਸਾਜ਼ੋ-ਸਮਾਨ ਦੀ ਵਰਤੋਂ ਕਰਕੇ ਜਿੱਤਿਆ ਜਾ ਸਕਦਾ ਹੈ । ਘਟੀਆ ਉਪਕਰਨ ਕਈ ਵਾਰ ਖੇਡਾਂ ਵਿਚ ਸੱਟਾਂ ਦੇ ਕਾਰਨ ਬਣਦੇ ਹਨ ।

6. ਖੇਡ ਨਿਯਮਾਂ ਦੇ ਗਿਆਨ ਦੀ ਕਮੀ ਹੋਣਾ (Lack of Knowledge of Rules and Regulation of Games) – ਖਿਡਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਈ ਨਿਯਮ ਬਣਾਏ ਜਾਂਦੇ ਹਨ । ਵਿਵਹਾਰ ਨਿਯਮ ਵਿਚ ਗਲਤ ਢੰਗ ਨਾਲ ਖੇਡਣ ਤੇ ਖਿਡਾਰੀ ਨੂੰ ਸਜ਼ਾ ਦਿੱਤੀ ਜਾਵੇ | ਅਨੁਸ਼ਾਸਨ ਅਧੀਨ ਖੇਡਾਂ, ਕਈ ਤਰ੍ਹਾਂ ਦੀਆਂ
ਸੱਟਾਂ ਨੂੰ ਰੋਕਦੀਆਂ ਹਨ ।

7. ਮੈਦਾਨ ਦੀ ਹਾਲਤ ਸਹੀ ਨਾ ਹੋਣਾ (Bad Condition of Play Field) – ਸੁਰੱਖਿਆ ਪੂਰਨ ਮੈਦਾਨ ਅਤੇ ਸਾਜ਼ੋ-ਸਮਾਨ ਨਾਲ ਖੇਡਣ ਖੇਤਰਾਂ ਵਿਚ ਬਹੁਤ ਸਾਰੀਆਂ ਸੱਟਾਂ ਤੋਂ ਬਚਿਆ ਜਾ ਸਕਦਾ ਹੈ । ਉਦਾਹਰਨ ਵਜੋਂ ਚਿੱਕੜ ਵਾਲੇ ਟਰੈਕ ਦੇ ਮੁਕਾਬਲੇ ਸਿੰਥੈਟਿਕ ਟਰੈਕ ਦੇ ਮੁਕਾਬਲੇ ਸੱਟਾਂ ਘੱਟ ਲੱਗਦੀਆਂ ਹਨ ।

8. ਖਿਡਾਰੀ ਦੇ ਘਮੰਡ ਦੇ ਕਾਰਨ (Due to Arrogance) – ਕਈ ਵਾਰ ਹਮਲਾਵਾਰ ਖਿਡਾਰੀ ਹੋਰ ਖਿਡਾਰੀਆਂ ਨੂੰ ਬੇਹੱਦ ਜ਼ਖ਼ਮੀ ਕਰਦੇ ਹਨ, ਅਜਿਹੀਆਂ ਸੱਟਾਂ ਤੋਂ ਬਚਣ ਲਈ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ।

9. ਖ਼ਰਾਬ ਮੌਸਮ ਕਾਰਨ (Due to Bad Climate) – ਖਰਾਬ ਮੌਸਮ ਜਿਵੇਂ ਮੀਂਹ ਹੋਣਾ ਜਾਂ ਮੈਦਾਨਾਂ ਦਾ ਇਕ ਸਮਾਨ ਨਾ ਹੋਣਾ, ਠੰਡਾ ਜਾਂ ਗਰਮ ਮੌਸਮ ਆਦਿ ਦੇ ਕਾਰਨ ਸੱਟ ਲੱਗ ਜਾਂਦੀ ਹੈ ।

10. ਮੈਚ ਪੈਕਟਿਸ ਦੀ ਕਮੀ ਦੇ ਕਾਰਨ (Due to lack of Match Practice) – ਜਿਵੇਂ ਕਿ ਅਸੀਂ ਜਾਣਦੇ ਹਾਂ ਅਭਿਆਸ ਆਦਮੀ ਨੂੰ ਸੰਪੂਰਨ ਬਣਾਉਂਦਾ ਹੈ | ਐਥਲੀਟ ਨੂੰ ਮੈਚ ਤੋਂ ਪਹਿਲਾਂ ਚੰਗੀ ਤਰ੍ਹਾਂ ਤਿਆਰ ਅਤੇ ਅਭਿਆਸ ਕੀਤਾ ਜਾਣਾ ਚਾਹੀਦਾ ਹੈ । ਸੱਟਾਂ ਦੀ ਰੋਕਥਾਮ ਲਈ ਹਰੇਕ ਦਿਨ ਦੇ ਅਭਿਆਸ ਦੀ ਤਾਲ-ਮੇਲ ਦੀ ਲੋੜ ਹੁੰਦੀ ਹੈ | ਸਾਥੀ ਟੀਮ ਦੇ ਸਾਥੀਆਂ ਨੂੰ ਸਮਝਣਾ, ਸਰੀਰ ਦੀਆਂ ਹਰਕਤਾਂ ਦਾ ਤਾਲਮੇਲ ਅਤੇ ਅਨੁਕੂਲਣ ਕਰਨਾ ਆਦਿ ਸੱਟਾਂ ਤੋਂ ਬਚਾਉਂਦਾ ਹੈ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 12.
ਮੁੱਢਲੀ ਸਹਾਇਤਾ ਦਾ ਅਰਥ ਅਤੇ ਸਿਧਾਂਤ ਲਿਖੋ ।
ਉੱਤਰ-
ਮੁੱਢਲੀ ਸਹਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਤੁਰੰਤ ਦਿੱਤੀ ਜਾਣ ਵਾਲੀ ਸਹਾਇਤਾ ਹੁੰਦੀ ਹੈ । ਇਹ | ਵਿਵਹਾਰਕ ਤੌਰ ਤੇ ਹੋਰ ਸੱਟਾਂ ਨੂੰ ਰੋਕਣਾ, ਮਰੀਜ਼ ਦੇ ਦਰਦ ਨੂੰ ਘਟਾਉਣਾ ਅਤੇ ਉਸਨੂੰ ਸੱਟ ਦੇ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਦੀ ਹੈ । ਮੁੱਢਲੀ ਸਹਾਇਤਾ ਦਾ ਮੂਲ ਸੰਕਲਪ ਖੂਨ ਵੱਗਣ ਤੋਂ ਰੋਕਣਾ, ਸਾਹ ਲੈਣ ਵਿਚ ਮੱਦਦ ਕਰਨਾ ਅਤੇ ਇਲਾਜ ਕਰਨ ਤੋਂ ਹੈ । ਮੁੱਢਲੀ ਸਹਾਇਤਾ ਵਿਚ ਇਹ ਯਕੀਨੀ ਬਣਾਉਂਣਾ ਜ਼ਰੂਰੀ ਹੈ ਕਿ ਮਰੀਜ਼ ਦਾ ਸਾਹ ਰਸਤਾ ਖੁੱਲਾ ਹੈ ਅਤੇ ਉਹ ਚੰਗੀ ਤਰ੍ਹਾਂ ਸਾਹ ਲੈ ਰਿਹਾ ਹੈ । ਉਸਦਾ ਖ਼ਨ ਦੌਰਾ ਜਿਵੇਂ ਨਾੜੀ ਗਤੀ, ਚਮੜੀ ਦਾ ਰੰਗ, ਬੇਕਾਬੂ ਖੂਨ ਵੱਗਣਾ ਆਦਿ ਠੀਕ ਹੋਣਾ ਚਾਹੀਦਾ ਹੈ । ਅਗਰ ਮਰੀਜ਼ ਸਥਿਰ ਹੈ ਤਾਂ ਹੋਰਨਾਂ ਸੱਟਾਂ ਜਿਵੇਂ ਕਿ ਕੱਟਣਾ, ਸੁੱਜਣਾ ਜਾਂ ਹੱਡੀ ਟੁੱਟਣਾ ਦੀ ਸੰਭਾਲ ਮੁੱਢਲੀ ਸਹਾਇਤਾ ਵਿਚ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਕੁੱਝ ਬੁਨਿਆਦੀ ਸੰਕਲਪ ਜਿਵੇਂ ਖੂਨ ਨੂੰ ਵੱਗਣ ਤੋਂ ਰੋਕਣਾ ਜਾਂ ਟੁੱਟੀਆਂ ਹੱਡੀਆਂ ਨੂੰ ਤਦ ਤਕ ਸਥਿਰ ਰੱਖਣਾ ਜਦ ਤਕ ਉਹਨਾਂ ਦਾ ਮੁੱਲਾਂਕਣ ਨਹੀਂ ਕੀਤਾ ਜਾਂਦਾ ਜਾਂ ਫਿਰ ਜੋੜ ਨਹੀਂ ਦਿੱਤਾ ਜਾਂਦਾ, ਦਾ ਧਿਆਨ ਰੱਖਣਾ ਜ਼ਰੂਰੀ ਹੈ ।

ਮੁੱਢਲੀ ਸਹਾਇਤਾ ਦੇ ਸਿਧਾਂਤ (Principle of First Aid) – ਮੁੱਢਲੀ ਸਹਾਇਤਾ ਦੇ ਸਿਧਾਂਤ ਹੇਠ ਲਿਖੇ ਅਨੁਸਾਰ ਹਨ-

  1. ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਬਿਨਾਂ ਘਬਰਾਏ, ਚੁੱਪਚਾਪ, ਸ਼ਾਂਤੀ ਅਤੇ ਤੇਜ਼ੀ ਨਾਲ ਮੱਦਦ ਕਰਨਾ ।
  2. ਜਿੰਨਾ ਹੋ ਸਕੇ ਪੀੜਤ ਨੂੰ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਨਾ ।
  3. ਬਿਨਾਂ ਮਤਲਬ ਜ਼ਿਆਦਾ ਕੋਸ਼ਿਸ਼ਾਂ ਨਾ ਕਰਨਾ ।
  4. ਤਣਾਅ ਨੂੰ ਘਟਾਉਣ ਲਈ ਪੀੜਤ ਨੂੰ ਭਰੋਸਾ ਜਾਂ ਹੌਂਸਲਾ ਦੇਣਾ ।
  5. ਜੇ ਲੋੜ ਹੋਵੇ ਤਾਂ ਨਕਲੀ ਸਾਹ (Artificial respiration) ਦੇਣਾ ।
  6. ਖੂਨ ਵੱਗਣ ਤੋਂ ਰੋਕਣ ਦੀ ਕੋਸ਼ਿਸ਼ ਕਰਨਾ ।
  7. ਪੀੜਤ ਦੇ ਆਲੇ-ਦੁਆਲੇ ਭੀੜ ਇਕੱਠੀ ਨਾ ਹੋਣ ਦੇਣਾ ।

PSEB 12th Class Physical Education Guide ਖੇਡ ਸੱਟਾਂ Important Questions and Answers

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)

ਪ੍ਰਸ਼ਨ 1.
ਪਰਾਈਸ (PRICE) ਸ਼ਬਦ ਨੂੰ ਸਪੱਸ਼ਟ ਕਰੋ ।
ਉੱਤਰ-
ਪ੍ਰੋਟੈਕਸ਼ਨ, ਰੈਸਟ, ਆਈਸ, ਕੰਮਪਰੈਸ਼ਨ ਅਤੇ ਐਲੀਵੇਸ਼ਨ ।

ਪ੍ਰਸ਼ਨ 2.
ਕੋਈ ਵੀ ਦੋ ਨਰਮ ਟਿਸ਼ੂਆਂ ਦੀਆਂ ਸੱਟਾਂ ਦੇ ਨਾਮ ਦਿਉ ।
ਉੱਤਰ-
ਮੋਚ ਅਤੇ ਗੁੱਝੀ ਸੱਟ ।

ਪ੍ਰਸ਼ਨ 3.
ਕਿਸੇ ਵੀ ਦੋ ਸਖ਼ਤ ਟਿਸ਼ੂਆਂ ਦੀਆਂ ਸੱਟਾਂ ਦੇ ਨਾਮ ਲਿਖੋ ।
ਉੱਤਰ-
ਹੱਡੀ ਉਤਰਨਾ ਅਤੇ ਟੁੱਟਣਾ ।

ਪ੍ਰਸ਼ਨ 4.
ਸਿੱਧੀ ਸੱਟ ਕੀ ਹੁੰਦੀ ਹੈ ?
ਉੱਤਰ-
ਸਿੱਧੀ ਸੱਟ ਬਾਹਰੀ ਝਟਕੇ ਜਾਂ ਤਾਕਤ ਕਾਰਨ ਹੁੰਦੀ ਹੈ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 5.
ਖੇਡ ਸੱਟਾਂ ਦੇ ਕੋਈ ਦੋ ਕਾਰਨ ਲਿਖੋ ।
ਉੱਤਰ-

  1. ਖਿਡਾਰੀ ਦਾ ਸਰੀਰਕ ਤੌਰ ਦੇ ਤੰਦਰੁਸਤ ਨਾ ਹੋਣਾ
  2. ਸਰੀਰ ਦਾ ਚੰਗੀ ਤਰ੍ਹਾਂ ਨਾ ਗਰਮਾਉਣਾ ।

ਪ੍ਰਸ਼ਨ 6.
ਖੇਡ ਸੱਟਾਂ ਦੀ ਸੁਰੱਖਿਆ ਦੇ ਉਪਾਅ ਦਿਓ ।
ਉੱਤਰ-
ਨਿਵਾਰਕ ਪਹਿਲੂ ਅਤੇ ਉਪਚਾਰਾਤਮਕ ਪਹਿਲੂ ।

ਪ੍ਰਸ਼ਨ 7.
ਮੁੱਢਲੀ ਸਹਾਇਤਾ ਦੇ ਦੋ ਸਿਧਾਂਤਾਂ ਬਾਰੇ ਲਿਖੋ ।
ਉੱਤਰ-

  1. ਬਿਨਾਂ ਘਬਰਾਏ ਚੁੱਪਚਾਪ ਸ਼ਾਂਤੀ ਨਾਲ ਅਤੇ ਤੇਜ਼ੀ ਨਾਲ ਮੱਦਦ ਕਰਨ
  2. ਬਿਨਾਂ ਮਤਲਬ ਜ਼ਿਆਦਾ ਕੋਸ਼ਿਸ਼ ਨਾ ਕਰਨਾ ।

ਪ੍ਰਸ਼ਨ 8.
ਮੁੱਢਲੀ ਸਹਾਇਤਾ ਕੀ ਹੈ ?
ਉੱਤਰ-
ਮੁੱਢਲੀ ਸਹਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਦਿੱਤੀ ਜਾਣ ਵਾਲੀ ਸਹਾਇਤਾ ਹੁੰਦੀ ਹੈ ।

ਪ੍ਰਸ਼ਨ 9.
ਖੇਡ ਸੱਟਾਂ ਵਿਚ ਖਿੱਚ ਕਿੰਨੇ ਪ੍ਰਕਾਰ ਦੀ ਹੁੰਦੀ ਹੈ ।
ਉੱਤਰ-

  1. ਗੰਭੀਰ ਖਿੱਚ
  2. ਲੰਬੇ ਸਮੇਂ ਦੀ ਖਿੱਚ ।

ਪ੍ਰਸ਼ਨ 10.
ਖਿੱਚ ਦੇ ਕੋਈ ਦੋ ਕਾਰਨ ਦੱਸੋ ।
ਉੱਤਰ-

  1. ਜ਼ਿਆਦਾ ਖਿਚਾਵ
  2. ਅਚਾਨਕ ਗਤੀ ।

ਪ੍ਰਸ਼ਨ 11.
ਖਿੱਚ ਦੇ ਕੀ ਲੱਛਣ ਹਨ ? ਕਿਸੇ ਦੋ ਬਾਰੇ ਲਿਖੋ ।
ਉੱਤਰ-
ਜਲਣ, ਦਰਦ, ਸਮੇਤ ਮੋਚ,

  1. ਸੱਟ ਵਾਲੀ ਥਾਂ ਤੇ ਅਚਾਨਕ ਦਰਦ
  2. ਅੜਕਣ ਜਾਂ ਪੀੜ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 12.
ਮੋਚ ਉੱਪਰ ਬਰਫ਼ ਕਿੰਨੇ ਸਮੇਂ ਲਈ ਲਗਾਉਣੀ ਚਾਹੀਦੀ ਹੈ ?
ਉੱਤਰ-
ਹਰ ਘੰਟੇ ਬਰਫ਼ 20 ਮਿੰਟ ਲਈ ।

ਪ੍ਰਸ਼ਨ. 13.
‘ਗੁੱਝੀ ਸੱਟ’ ਨੀਲ ਪੈਣਾ ਦੇ ਕੋਈ ਦੋ ਲੱਛਣ ਦਿਓ ।
ਉੱਤਰ-

  1. ਚਮੜੀ ਵਿਚ ਜਲਣ
  2. ਸੱਟ ਵਾਲੇ ਭਾਗ ਤੇ ਦਰਦ ।

ਪ੍ਰਸ਼ਨ 14.
ਰਗੜ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਝਰੀਟ, ਛਿੱਲਿਆ ਜਾਣਾ, ਦਬਾਅ ਰਗੜ ਅਤੇ ਟੱਕਰ ਰਗੜ ।

ਪ੍ਰਸ਼ਨ 15.
ਕਿਸੇ ਦੋ ਪ੍ਰਕਾਰ ਦੇ ਫ਼ੈਕਚਰ ਬਾਰੇ ਲਿਖੋ ।.
ਉੱਤਰ-

  1. ਖੁੱਲ੍ਹੀ ਟੁੱਟ
  2. ਬਹੁਖੰਡੀ ਟੁੱਟ ।

ਪ੍ਰਸ਼ਨ 16.
ਵੈਕਚਰ ਦੇ ਕੋਈ ਦੋ ਲੱਛਣ ਦਿਉ ।
ਉੱਤਰ-
ਹੱਡੀ ਚਮੜੀ ਤੋਂ ਬਾਹਰ ਆ ਜਾਣਾ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 17.
ਲੰਬੇ ਸਮੇਂ ਦੀ ਖਿੱਚ ਕੀ ਹੁੰਦੀ ਹੈ ?
ਉੱਤਰ-
ਇਹ ਖਿੱਚ ਲੰਬੇ ਸਮੇਂ ਤਕ ਬਾਰ-ਬਾਰ ਹਰਕਤ ਕਾਰਨ ਹੁੰਦੀ ਹੈ । ਇਹ ਜਿਮਨਾਸਟਿਕ, ਟੈਨਿਸ, ਕਿਸ਼ਤੀ ਚਲਾਉਣਾ ਅਤੇ ਗੋਲਫ ਵਰਗੀਆਂ ਖੇਡਾਂ ਵਿਚ ਵਾਪਰਦੀ ਹੈ ।

ਪ੍ਰਸ਼ਨ 18.
ਪ੍ਰਾਈਸ ‘PRICE’ ਦੇ ਸਿਧਾਂਤ ਨੂੰ ਕਿੰਨੇ ਘੰਟਿਆਂ ਤੱਕ ਕਰਨਾ ਜ਼ਰੂਰੀ ਹੁੰਦਾ ਹੈ ?
ਉੱਤਰ-
24 ਤੋਂ 48 ਘੰਟਿਆਂ ਤੱਕ ।

ਪ੍ਰਸ਼ਨ 19.
ਹਲਕੀ ਮਾਮੂਲੀ ਮੋਚ ਕੀ ਹੁੰਦੀ ਹੈ ?
ਉੱਤਰ-
ਇਹ ਹਲਕੀ ਮੋਚ ਹੁੰਦੀ ਹੈ । ਸੋਜ ਦਾ ਹਰਕਤਾਂ ਵਾਲੀ ਥਾਂ ਤੇ ਕੋਈ ਖ਼ਾਸ ਅਸਰ ਨਹੀਂ ਹੁੰਦਾ ਹੈ ਅਤੇ ਨਾ ਹੀ ਉਸਦੇ ਕੰਮ ਕਰਨ ਵਿਚ ਕੋਈ ਵਿਘਨ ਆਉਂਦਾ ਹੈ ।

ਪ੍ਰਸ਼ਨ 20.
ਵੰਨੇ ਹੋਏ ਜ਼ਖ਼ਮ ਕੀ ਹੁੰਦੇ ਹਨ ?
ਉੱਤਰ-
ਇਹ ਚਮੜੀ ਦੇ ਉਹ ਜ਼ਖ਼ਮ ਹਨ ਜਿਸ ਵਿਚ ਚਮੜੀ ਕੱਟ ਜਾਂਦੀ ਹੈ । ਕਹਿਣ ਤੋਂ ਭਾਵ ਇਹ ਚਮੜੀ ਦੇ ਮਾਮੂਲੀ ਜ਼ਖ਼ਮ ਹੁੰਦੇ ਹਨ ।

ਪ੍ਰਸ਼ਨ 21.
ਦੱਬੀ ਹੋਈ ਟੁੱਟ ਕੀ ਹੁੰਦੀ ਹੈ ?
ਉੱਤਰ-
ਇਸ ਵਿਚ ਹੱਡੀ ਟੁੱਟਦੀ ਨਹੀਂ ਹੈ ਬਲਕਿ ਅੰਦਰ ਵੱਲ ਧੱਸ ਜਾਂਦੀ ਹੈ ।

ਪ੍ਰਸ਼ਨ 22.
ਬਹੁਖੰਡੀ ਟੁੱਟ ਕੀ ਹੁੰਦੀ ਹੈ ?
ਉੱਤਰ-
ਇਸ ਵਿਚ ਸੱਟ ਵਾਲੀ ਥਾਂ ਤੇ ਹੱਡੀ ਦੇ ਛੋਟੇ-ਛੋਟੇ ਟੁੱਕੜੇ ਹੋ ਜਾਂਦੇ ਹਨ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 23.
ਗੁੰਝਲਦਾਰ ਫੁੱਟ ਤੋਂ ਕੀ ਭਾਵ ਹੈ ?
ਉੱਤਰ-
ਇਸ ਵਿਚ ਹੱਡੀ ਟੁੱਟ ਕੇ ਦੂਜੀ ਹੱਡੀ ਜਾਂ ਫਿਰ ਅੰਗਾਂ ਵਿਚ ਧੱਸ ਜਾਂਦੀ ਹੈ ।

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)

ਪ੍ਰਸ਼ਨ 1.
ਪ੍ਰਮੁੱਖ ਸੱਟਾਂ ਕੀ ਹਨ ?
ਉੱਤਰ-
ਇਹ ਅਕਸਰ ਮਾਸਪੇਸ਼ੀ, ਚਮੜੀ, ਟਿਸ਼ੂ ਜਾਂ ਖੇਡਣ ਤੇ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਮੋਚ, ਖਿੱਚ, ਰਗੜ, ਜ਼ਖ਼ਮ ਅਤੇ ਛਾਲੇ ਆਦਿ ਹਨ ।

ਪ੍ਰਸ਼ਨ 2.
ਮੋਚ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਮੋਚ ਹੱਡੀਆਂ ਅਤੇ ਜੋੜਾਂ ਦੀ ਸੱਟ ਵਜੋਂ ਜਾਣੀ ਜਾਂਦੀ ਹੈ । ਇਸ ਵਿਚ ਹੱਡੀ ਜਾਂ ਜੋੜ ਨੂੰ ਸਹਾਰਾ ਦੇਣ ਵਾਲੇ ਲਿੰਗਾਮੈਂਟ ਰੇਸ਼ੇ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ ।

ਪ੍ਰਸ਼ਨ 3.
ਮੁੱਢਲੀ ਸਹਾਇਤਾ ਦੇ ਸਿਧਾਂਤ ਬਾਰੇ ਲਿਖੋ ।
ਉੱਤਰ-

  1. ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਬਿਨਾਂ ਘਬਰਾਏ, ਚੁੱਪਚਾਪ, ਸ਼ਾਂਤੀ ਅਤੇ ਤੇਜ਼ੀ ਨਾਲ ਮੱਦਦ ਕਰਨਾ ।
  2. ਜਿੰਨਾ ਹੋ ਸਕੇ ਪੀੜਤ ਨੂੰ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਨਾ ।
  3. ਬਿਨਾਂ ਮਤਲਬ ਜ਼ਿਆਦਾ ਕੋਸ਼ਿਸ਼ ਨਾ ਕਰਨਾ ।

ਪ੍ਰਸ਼ਨ 4.
ਖੇਡ ਵਿੱਚ ਸੱਟਾਂ ਦੇ ਕਾਰਨਾਂ ਬਾਰੇ ਲਿਖੋ ।
ਉੱਤਰ-
ਖੇਡ ਸੱਟਾਂ ਆਮ ਤੌਰ ‘ਤੇ ਜ਼ਿਆਦਾ ਵਰਤੋਂ (Overuse), ਜ਼ਿਆਦਾ ਮਰੋੜ (Over twisting), ਜ਼ਿਆਦਾ ਖਿੱਚਣਾ (Overstreching) ਜਾਂ ਟੱਕਰ ਕਾਰਨ ਹੁੰਦੀਆਂ ਹਨ । ਇਹ ਜ਼ਿਆਦਾਤਰ ਸੱਟਾਂ ਦੇ ਗਿਆਨ ਦੀ ਕਮੀ ਕਾਰਨ ਵੀ ਵਾਪਰਦੀਆਂ ਹਨ | ਖੇਡ ਸੱਟਾਂ, ਖੇਡ ਦੇ ਮੈਦਾਨ ਜਾਂ ਖੇਡਦੇ ਹੋਏ ਲੱਗਦੀਆਂ ਹਨ ।

ਪ੍ਰਸ਼ਨ 5.
ਨਰਮ ਟਿਸ਼ੂ ਨਾਲ ਸੰਬੰਧਿਤ ਸੱਟਾਂ ਬਾਰੇ ਲਿਖੋ ।
ਉੱਤਰ-
ਖੇਡਾਂ ਵਿਚ ਭਾਗ ਲੈਣ ਨਾਲ ਲੱਗਣ ਵਾਲੀਆਂ ਸੱਟਾਂ ਆਮ ਹੁੰਦੀਆਂ ਹਨ । ਇਹਨਾਂ ਨੂੰ ਨਰਮ ਟਿਸ਼ੂ ਸੱਟਾਂ ਵੀ ਕਿਹਾ ਜਾਂਦਾ ਹੈ । ਇਹ ਸੱਟਾਂ ਮਾਸਪੇਸ਼ੀ, ਤੰਤੂ, ਲਿਗਾਮੈਂਟ ਅਤੇ ਚਮੜੀ ਤੇ ਆਮ ਲੱਗਦੀਆਂ ਹਨ । ਇਹ ਸੱਟਾਂ ਜਿਵੇਂ ਕਿ ਮੋਚ, ਖਿੱਚ, ਰਗੜ, ਚੀਰਾ ਜਾਂ ਛਾਲੇ ਆਦਿ ਹੁੰਦੀਆਂ ਹਨ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 6.
ਗੁੱਝੀ ਸੱਟ ਜਾਂ ਨੀਲ ਪੈਣ ਤੋਂ ਤੁਸੀਂ ਕੀ ਸਮਝਦੇ ਹੋ ।
ਉੱਤਰ-
ਗੁੱਝੀ ਸੱਟ ਨਰਮ ਟਿਸ਼ੂਆਂ ਦੇ ਵਿਚ ਖੂਨ ਵੱਗਣਾ ਜਾਂ ਜਮਾਂ ਹੋ ਜਾਣ ਤੋਂ ਹੁੰਦੀ ਹੈ । ਇਹ ਕਿਸੇ ਵਿਅਕਤੀ ਜਾਂ ਖੁੱਡੀ ਚੀਜ਼ ਦੀ ਟੱਕਰ ਨਾਲ ਹੁੰਦੀ ਹੈ । ਇਹ ਸਰੀਰ ਵਿਚ ਕਿਸੇ ਵੀ ਨਰਮ ਟਿਸ਼ੂ ਤੇ ਹੋ ਸਕਦੀ ਹੈ । ਇਸ ਵਿਚ ਖੂਨ ਵਹਿਣੀਆਂ (Capillaries) ਫੱਟ ਜਾਂ ਦਬ (Rapture) ਜਾਂਦੀਆਂ ਹਨ, ਉਸ ਸਥਾਨ ਤੇ ਸੋਜ ਆ ਜਾਂਦੀ, ਖ਼ੂਨ ਅਤੇ ਦਰਦ ਮਹਿਸੂਸ ਹੁੰਦਾ ਹੈ । ਖੂਨ ਚਮੜੀ ਦੀ ਸਤਹਿ ਤੇ ਜੰਮ ਜਾਂਦਾ ਹੈ ਅਤੇ ਚਮੜੀ ਦਾ ਰੰਗ ਹਲਕਾ ਨੀਲਾ ਹੋ ਜਾਂਦਾ ਹੈ ।

ਪ੍ਰਸ਼ਨ 7.
ਰਗੜ ਨੂੰ ਸਪੱਸ਼ਟ ਕਰੋ ।
ਉੱਤਰ-
ਰਗੜ ਉਦੋਂ ਲੱਗਦੀ ਹੈ ਜਦ ਚਮੜੀ ਦੀ ਉੱਪਰਲੀ ਪਰਤ ਛਿੱਲ ਜਾਂਦੀ ਹੈ । ਇਹ ਆਮ ਤੌਰ ਤੇ ਫਿਸਲਣ ਜਾਂ ਰਗੜਨ ਨਾਲ ਲੱਗਦੀ ਹੈ । ਇਹ ਕਿਸੇ ਵੀ ਗਰੇਡ ਦੀ ਹੋ ਸਕਦੀ ਹੈ । ਇਹ ਆਮ ਰਗੜ ਤੋਂ ਗੰਭੀਰ ਰਗੜ ਕਿਸੇ ਪ੍ਰਕਾਰ ਦੀ ਵੀ ਹੋ ਸਕਦੀ ਹੈ । ਇਹ ਉਦੋਂ ਲੱਗਦੀ ਹੈ ਜਦ ਚਮੜੀ ਖੁਰਦਰੇ ਧਰਾਤਲ ਨਾਲ ਘਿਰਦੀ ਹੈ ।

ਪ੍ਰਸ਼ਨ 8.
ਸਖ਼ਤ ਟਿਸ਼ੂਆਂ ਦੀ ਸੱਟਾਂ ਦੇ ਨਾਮ ਲਿਖੋ। ਉੱਤਰ-

  1. ਫ੍ਰੈਕਚਰ (Fracture)
  2. ਜੋੜ ਹਿੱਲਣ ਜਾਂ ਡਿਸਲੋਕੇਸ਼ਨ (Dislocation) ।

ਪ੍ਰਸ਼ਨ 9.
ਹੱਡੀ ਹਿੱਲਣ ਦੇ ਕੋਈ ਦੋ ਲੱਛਣ ਦਿਓ ।
ਉੱਤਰ-

  1. ਜੋੜ ਵਿਚ ਜ਼ੋਰ ਦਾ ਦਰਦ ਹੁੰਦਾ ਹੈ ।
  2. ਜੋੜ ਵਿਚ ਗਤੀ ਘੱਟ ਜਾਂਦੀ ਹੈ
  3. ਜੋੜ ਬੇਸ਼ਕਲ ਹੋ ਜਾਂਦੇ ਹਨ।
  4. ਸੋਜ ਆ ਜਾਂਦੀ ਹੈ ।

ਪ੍ਰਸ਼ਨ 10.
ਪਰਾਈਸ (PRICE) ਤੋਂ ਕੀ ਭਾਵ ਹੈ ?
ਉੱਤਰ-
P = ਰੋਕਥਾਮ (Protection)
R = ਆਰਾਮ (Rest)
I = ਬਰਫ਼ (Ice)
C = ਕੰਮਪ੍ਰੈਸ਼ਨ (Compresion)
E = ਉੱਚਾ ਚੁੱਕਣਾ (Elevation) ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 11.
ਕੋਮਲ ਤੰਤੂਆਂ ਦੀਆਂ ਸੱਟਾਂ ਦੇ ਨਾਮ ਲਿਖੋ ।
ਉੱਤਰ-
ਖੇਡਾਂ ਵਿਚ ਭਾਗ ਲੈਣ ਨਾਲ ਲੱਗਣ ਵਾਲੀਆਂ ਸੱਟਾਂ ਆਮ ਹੁੰਦੀਆਂ ਹਨ । ਇਹਨਾਂ ਨੂੰ ਕੋਮਲ ਤੰਤੂਆਂ ਦੀ ਸੱਟ ਵੀ ਕਿਹਾ ਜਾਂਦਾ ਹੈ । ਇਹ ਸੱਟਾਂ ਮਾਸਪੇਸ਼ੀ, ਤੰਤੂ, ਲਿਗਾਮੈਂਟ ਅਤੇ ਚਮੜੀ ਤੇ ਆਮ ਲੱਗਦੀਆਂ ਹਨ ।ਇਹ ਸੱਟਾਂ ਜਿਵੇਂ ਕਿ-ਮੋਚ, ਚ, ਰਗੜ, ਜ਼ਖ਼ਮ ਅਤੇ ਛਾਲੇ ਆਦਿ ਹਨ ।

ਪ੍ਰਸ਼ਨ 12.
ਸੱਟਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ।
ਉੱਤਰ-

  1. ਪ੍ਰਤੱਖ ਸੱਟ (Direct Injury) – ਸਿੱਧੀ ਸੱਟ ਬਾਹਰੀ ਝਟਕੇ ਜਾਂ ਤਾਕਤ ਕਾਰਨ ਹੁੰਦੀ ਹੈ ।
  2. ਅਪ੍ਰਤੱਖ ਸੱਟ (Indirect Injury – ਇਹ ਸੱਟ ਕਿਸੇ ਵਸਤੂ ਜਾਂ ਵਿਅਕਤੀ ਦੇ ਸਰੀਰ ਸੰਪਰਕ ਤੋਂ ਨਹੀਂ ਲੱਗਦੀ ਬਲਕਿ ਅੰਦਰੂਨੀ ਤਾਕਤ ਜਿਵੇਂ ਓਵਰਸਟ੍ਰੈਚਿੰਗ (Overstreching) ਮਾੜੀ ਤਕਨੀਕ ਆਦਿ ਕਾਰਨਾਂ ਦੇ ਅਭਿਆਸ ਕਾਰਨ ਲੱਗਦੀ ਹੈ ।

ਪ੍ਰਸ਼ਨ 13.
ਨਾਜ਼ੁਕ ਤੰਤੂਆਂ ਅਤੇ ਸਖ਼ਤ ਤੰਤੂਆਂ ਦੀ ਸੱਟਾਂ ਵਿਚ ਕੀ ਅੰਤਰ ਹੈ ?
ਉੱਤਰ-
ਇਹ ਸੱਟਾਂ ਖੇਡਾਂ ਵਿਚ ਹਿੱਸਾ ਲੈਣ ਕਾਰਨ ਆਮ ਲੱਗਦੀਆਂ ਹਨ । ਇਹ ਅਕਸਰ ਮਾਸਪੇਸ਼ੀਆਂ ਚਮੜੀ, ਤੰਤੂਆਂ ਜਾਂ ਖੇਡਣ ਤੇ ਦੇਖਣ ਨੂੰ ਮਿਲਦੀਆਂ ਹਨ, ਜਿਵੇਂ ਕਿ ਮੋਚ, ਖਿੱਚ, ਰਗੜ, ਜ਼ਖ਼ਮ ਅਤੇ ਛਾਲੇ ਆਦਿ । ਸਖ਼ਤ ਤੰਤੂਆਂ ਦੀਆਂ ਸੱਟਾਂ-ਇਸ ਪ੍ਰਕਾਰ ਦੀਆਂ ਸੱਟਾਂ ਵਿਚ ਹੱਡੀ ਟੁੱਟਣਾ ਜਾਂ ਜੋੜ ਉਤਰਨਾ ਵਰਗੀਆਂ ਸੱਟਾਂ ਆਉਂਦੀਆਂ ਹਨ ।

ਪ੍ਰਸ਼ਨ 14,
ਮੁੱਢਲੀ ਸਹਾਇਤਾ ਦੇ ਕੋਈ ਤਿੰਨ ਸਿਧਾਂਤ ਦੱਸੋ ।
ਉੱਤਰ-

  1. ਤਣਾਅ ਨੂੰ ਘਟਾਉਣ ਲਈ ਪੀੜਤ ਨੂੰ ਭਰੋਸਾ ਜਾਂ ਹੌਸਲਾ ਦੇਣਾ ।
  2. ਜੇ ਲੋੜ ਹੋਵੇ ਤਾਂ ਨਕਲੀ ਸਾਹ (Artificial respiration) ਦੇਣਾ ।
  3. ਖੂਨ ਵੱਗਣ ਤੋਂ ਰੋਕਣ ਦੀ ਕੋਸ਼ਿਸ਼ ਕਰਨਾ ।

ਪ੍ਰਸ਼ਨ 15.
ਮੋਚ ਦੇ ਕੀ ਲੱਛਣ ਹਨ ।
ਉੱਤਰ-

  1. ਜਲਣ, ਦਰਦ ਅਤੇ ਸੋਜ ਹੋਣਾ,
  2. ਹਰਕਤ ਕਰਨ ਵਾਲੇ ਤੇਜ਼ ਦਰਦ ਹੋਣਾ,
  3. ਚਮੜੀ ਦਾ ਰੰਗ ਬਦਲਣਾ,
  4. ਨਾਜੁਕਤਾ,
  5. ਸੱਟ ਵਾਲੀ ਥਾਂ ਤੇ ਲਾਲ ਹੋਣਾ,
  6. ਹਿਲ-ਜੁਲ ਦੀ ਸਮਰੱਥਾ ਖ਼ਤਮ ਹੋਣਾ |

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 16.
ਮੋਚ ਬਾਰੇ ਤੁਸੀਂ ਕੀ ਜਾਣਦੇ ਹੋ ।
ਉੱਤਰ-
ਇਹ ਹੱਡੀਆਂ ਅਤੇ ਜੋੜਾਂ ਦੀ ਸੱਟ ਵਜੋਂ ਜਾਣੀ ਜਾਂਦੀ ਹੈ । ਇਸ ਵਿਚ ਹੱਡੀ ਜਾਂ ਜੋੜ ਨੂੰ ਸਹਾਰਾ ਦੇਣ ਵਾਲੇ ਲਿੰਗਾਮੈਂਟ ਫਾਇਬਰ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ । ਮੋਚ ਕੋਈ ਅਚਾਨਕ ਹਰਕਤ ਜਾਂ ਜੋੜ ਦੇ ਮੁੜ ਜਾਣ ਤੇ ਆਉਂਦੀ ਹੈ | ਆਮ ਕਰਕੇ ਮੋਚ ਤਿੰਨ ਪ੍ਰਕਾਰ ਦੀ ਹੁੰਦੀ ਹੈ ।

ਪ੍ਰਸ਼ਨ 17.
ਗੁੱਝੀ ਸੱਟ ਦੇ ਕੀ ਲੱਛਣ ਹਨ ?
ਉੱਤਰ-

  1. ਚਮੜੀ ਦੀ ਜਲਣ
  2. ਸੋਜ
  3. ਸੱਟ ਦੇ ਖੇਤਰ ਵਿੱਚ ਦਰਦ
  4. ਤੁਰਨ ਸਮੇਂ ਦਰਦ ।

ਪ੍ਰਸ਼ਨ 18.
ਰਗੜ ਕੀ ਹੈ ?
ਉੱਤਰ-
ਰਗੜ ਉਦੋਂ ਲੱਗਦੀ ਹੈ ਜਦ ਚਮੜੀ ਦੀ ਉੱਪਰਲੀ ਪਰਤ ਛਿੱਲ ਹੋ ਜਾਂਦੀ ਹੈ । ਇਹ ਆਮ ਤੌਰ ਤੇ ਫਿਸਲਣ ਜਾਂ ਰਗੜਨ ਨਾਲ ਲੱਗਦੀ ਹੈ । ਇਹ ਕਿਸੇ ਵੀ ਗਰੇਡ ਦੀ ਹੋ ਸਕਦੀ ਹੈ । ਇਹ ਆਮ ਰਗੜ ਤੋਂ ਗੰਭੀਰ ਰਗੜ ਕਿਸੇ ਪ੍ਰਕਾਰ ਦੀ ਵੀ ਹੋ ਸਕਦੀ ਹੈ । ਇਹ ਉਦੋਂ ਲੱਗਦੀ ਹੈ ਜਦ ਚਮੜੀ ਖੁਰਦਰੇ ਧਰਾਤਲ ਨਾਲ ਘਿਸਰਦੀ ਹੈ ।

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)

ਪ੍ਰਸ਼ਨ 1.
ਖਿੱਚ ਤੋਂ ਤੁਹਾਡਾ ਕੀ ਭਾਵ ਹੈ । ਖਿੱਚ ਦੇ ਕੀ ਲੱਛਣ ਹਨ ।
ਉੱਤਰ-
ਇਹ ਮਾਸਪੇਸ਼ੀ ਦੀ ਖਿੱਚ ਹੁੰਦੀ ਹੈ ਜੋ ਅਕਸਰ ਪੱਠਿਆਂ ਦੀ ਖਿੱਚ ਵਲੋਂ ਵੀ ਜਾਣੀ ਜਾਂਦੀ ਹੈ । ਇਹ ਉਦੋਂ ਵਾਪਰਦੀ ਹੈ ਜਦ ਪਿੱਠ ਦੇ ਰੇਸ਼ੇ ਟੁੱਟਦੇ ਜਾਂ ਓਵਰਸਵੈਚ (Overstrech) ਹੁੰਦੇ ਹਨ ਜਾਂ ਪੱਠੇ ਜਲਦੀ ਸੁੰਗੜਦੇ ਹਨ ।
ਲੱਛਣ-

  1. ਦਰਦ (Pain)
  2. ਲਾਲੀ (Redness)
  3. ਚੀਘਾ (Rashes)
  4. ਸੋਜ (Swelling)
  5. ਸੱਟ ਵਾਲੀ ਥਾਂ ਤੋਂ ਲਹੂ ਸਿੰਮਣਾ ।

ਪ੍ਰਸ਼ਨ 2.
ਮੁੱਢਲੀ ਸਹਾਇਤਾ ਦੇ ਸਿਧਾਂਤਾਂ ਦੀ ਸੂਚੀ ਬਣਾਉ ।
ਉੱਤਰ-
ਮੁੱਢਲੀ ਸਹਾਇਤਾ ਦੇ ਸਿਧਾਂਤ ਹੇਠ ਲਿਖੇ ਅਨੁਸਾਰ ਹਨ-

  1. ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਬਿਨਾਂ ਘਬਰਾਏ, ਚੁੱਪਚਾਪ, ਸ਼ਾਂਤੀ ਅਤੇ ਤੇਜ਼ੀ ਨਾਲ ਮੱਦਦ ਕਰਨਾ ।
  2. ਜਿੰਨਾ ਹੋ ਸਕੇ ਪੀੜਤ ਨੂੰ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਨਾ ।
  3. ਬਿਨਾਂ ਮਤਲਬ ਜ਼ਿਆਦਾ ਕੋਸ਼ਿਸ਼ਾਂ ਨਾ ਕਰਨਾ ।
  4. ਤਣਾਅ ਨੂੰ ਘਟਾਉਣ ਲਈ ਪੀੜਤ ਨੂੰ ਭਰੋਸਾ ਜਾਂ ਹੌਸਲਾ ਦੇਣਾ ।
  5. ਜੇ ਲੋੜ ਹੋਵੇ ਤਾਂ ਨਕਲੀ ਸਾਹ (Artificial respiration) ਦੇਣਾ ।
  6. ਖੂਨ ਵੱਗਣ ਤੋਂ ਰੋਕਣ ਦੀ ਕੋਸ਼ਿਸ਼ ਕਰਨਾ ।
  7. ਪੀੜਤ ਦੇ ਆਲੇ-ਦੁਆਲੇ ਭੀੜ ਇਕੱਠੀ ਨਾ ਹੋਣ ਦੇਣਾ ।

ਪ੍ਰਸ਼ਨ 3.
ਤੁਸੀਂ ਮੋਚ ਲਈ ਕਿਹੜੀ ਮੁੱਢਲੀ ਸਹਾਇਤਾ ਦੇਵੋਗੇ ।
ਉੱਤਰ-

  1. ਸਭ ਤੋਂ ਪਹਿਲਾਂ ਮੋਚ ਨੂੰ RICE ਨਾਲ ਸਮਝਿਆ ਜਾਵੇ । ਇੱਥੇ R ਦਾ ਅਰਥ ਹੈ ਆਰਾਮ (Rest), I ਤੋਂ ਭਾਵ ਬਰਫ (Ice), Cਤੋਂ ਭਾਵ ਕੰਮਪ੍ਰੈਸ਼ਨ (ਟਕੋਰ) ਅਤੇ E ਤੋਂ ਭਾਵ ਐਲੀਵੇਸ਼ਨ ਉੱਪਰ ਚੁੱਕਣਾ) ਤੋਂ ਹੈ । ਮੋਚ ਆਈ ਥਾਂ ਨੂੰ ਪੂਰਾ ਆਰਾਮ ਦਿਓ । ਜੇ ਲੋੜ ਪਵੇ ਤਾਂ ਬਾਂਹ ਦੀ ਸੱਟ ਲਈ ਲਿੰਗ ਅਤੇ ਲੱਤ ਦੀ ਸੱਟ ਲਈ ਫੌਹੜੀ ਦੀ ਵਰਤੋਂ ਕਰੋ।
  2. ਮਰੀਜ਼ ਨੂੰ ਆਰਾਮ ਦੀ ਥਾਂ ਦੇਵੋ ।
  3. ਸੱਟ ਲੱਗੇ ਭਾਗ ਨੂੰ ਸਹਾਇਤਾ ਦਿਓ ।
  4. ਸੱਟ ਲੱਗੇ ਭਾਗ ਨੂੰ ਉੱਚਾ ਚੁੱਕੋ ਅਤੇ ਅਹਿੱਲ ਰੱਖੋ ।
  5. ਸੋਜ ਘੱਟ ਕਰਨ ਲਈ ਟਕੋਰ ਦਿਉ ।

ਪ੍ਰਸ਼ਨ 4.
ਜੋੜ ਹਿੱਲਣ ਦੀ ਰੋਕਥਾਮ ਦੇ ਉਪਾਅ ਬਾਰੇ ਵੀ ਲਿਖੋ ।
ਉੱਤਰ-
ਰੋਕਥਾਮ ਦੇ ਉਪਾਅ-

  • ਦਰਦ ਨੂੰ ਘਟਾਉਣਾ-ਇਸ ਵਿਚ ਹੱਡੀ ਨੂੰ ਪਹਿਲੇ ਵਾਲੇ ਸਥਾਨ ਤੇ ਲੈ ਕੇ ਆਇਆ ਜਾਂਦਾ ਹੈ ਤੇ ਜ਼ਿਆਦਾ ਦਰਦ ਹੋਣ ਦੀ ਸੂਰਤ ਵਿਚ ਉਸ ਥਾਂ ਨੂੰ ਸੁੰਨ ਕਰ ਦਿੱਤਾ ਜਾਂਦਾ ਹੈ ।
  • ਅਹਿੱਲ-ਹੱਡੀਆਂ ਨੂੰ ਆਪਣੀ ਥਾਂ ਤੇ ਬਿਠਾਉਣ ਤੋਂ ਬਾਅਦ ਕਈ ਦਿਨਾਂ ਤੱਕ ਉਸ ਵਿਚ ਹਿਲਜੁਲ ਬੰਦ ਕਰਨ ਲਈ ਸਪਲਿਟ ਦੀ ਵਰਤੋਂ ਕੀਤੀ ਜਾਂਦੀ ਹੈ ।
  • ਸਰਜਰੀ-ਜੇਕਰ ਹੱਡੀਆਂ ਨੂੰ ਪਹਿਲੇ ਵਾਲੇ ਸਥਾਨ ਤੇ ਨਾ ਲਿਆ ਜਾ ਸਕੇ ਤਾਂ ਸਰਜਰੀ ਤਕਨੀਕ ਦੀ ਸਹਾਇਤਾ ਲਈ ਜਾਂਦੀ ਹੈ ।
  • ਪੁਨਰ-ਵਸੇਬਾ-ਸਲਿੰਗ ਹਟਾਉਣ ਤੋਂ ਬਾਅਦ ਮੁੜ-ਵਸੇਬਾ ਦਾ ਕੰਮ ਸ਼ੁਰੂ ਹੁੰਦਾ ਹੈ ਇਸ ਵਿਚ ਕਈ ਕ੍ਰਿਆਵਾਂ ਕਰਾਈਆਂ ਜਾਂਦੀਆਂ ਹਨ ਤੇ ਜੋੜਾਂ ਤੇ ਹੌਲੀ-ਹੌਲੀ ਭਾਰ ਪਾਇਆ ਜਾਂਦਾ ਹੈ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 5.
ਟੁੱਟਣ ਤੇ ਹਿੱਲਣ ਵਿਚ ਕੀ ਅੰਤਰ ਹੈ ।
ਉੱਤਰ-
ਹੱਡੀ ਦਾ ਟੁੱਟਣਾ (Bone Fracture) – ਹੱਡੀ ਦਾ ਨਿਰੰਤਰ ਵਿਚ ਟੁੱਟਣਾ ਹੀ ਹੱਡੀ ਟੁੱਟਣਾ ਅਖਵਾਉਂਦਾ ਹੈ । ਫੈਕਚਰ ਉਦੋਂ ਹੁੰਦਾ ਹੈ ਜਦ ਹੱਡੀ ਉੱਪਰ ਉਸਦੀ ਸਮਰੱਥਾ ਤੋਂ ਜ਼ਿਆਦਾ ਤਨਾਅ (Stress) ਪਾਇਆ ਜਾਂਦਾ ਹੈ ਜਾਂ ਫਿਰ ਹੱਡੀ ਨੂੰ ਸਿੱਧਾ ਝਟਕਾ ਲੱਗਦਾ ਹੈ । ਹੱਡੀ ਦਾ ਅਚਾਨਕ ਮੋੜਨਾ ਜਾਂ ਫਿਰ ਮਾਸਪੇਸ਼ੀਆਂ ਵਿਚ ਬਹੁਤ ਜ਼ਿਆਦਾ ਸੁੰਗੜਨ ਉਤਪੰਨ ਹੋਣਾ ਆਦਿ ਹੱਡੀ ਟੁੱਟਣ ਦੇ ਕਾਰਨ ਹੁੰਦੇ ਹਨ । ਬੈਕਚਰ ਸਿੱਧੇ, ਅਸਿੱਧੇ ਜਾਂ ਫਿਰ ਮਾਸਪੇਸ਼ੀਆਂ ਜਾਂ ਗਾਮੈਂਟ ਦੀ ਤਾਕਤ ਕਾਰਨ ਹੋ ਸਕਦਾ ਹੈ । ਫੈਕਚਰ ਦੇ ਹੇਠ ਲਿਖੇ ਕਾਰਨ ਹੁੰਦੇ ਹਨ ਜੋ ਖੇਡਣ ‘ ਸਮੇਂ ਜਾਂ ਫਿਰ ਦੁਰਘਟਨਾ ਵਿਚ ਵਾਪਰਦੇ ਹਨ ।

ਜੋੜ ਹਿੱਲਣਾ (Dislocation) – ਜੋੜ ਹਿੱਲਣਾ ਅਜਿਹੀ ਸੱਟ ਹੈ ਜੋ ਕਿਸੇ ਜੋੜ ਤੇ ਵਾਧੂ ਦਬਾਅ ਪੈਣ ਨਾਲ ਲੱਗਦੀ ਹੈ । ਇਸ ਵਿਚ ਹੱਡੀਆਂ ਆਪਣੇ ਸਥਾਨ ਤੋਂ ਹਿਲ ਜਾਂਦੀਆਂ ਹਨ | ਆਮ ਤੌਰ ਤੇ ਡਿਸਲੋਕੇਸ਼ਨ, ਸਰੀਰ ਦੇ ਲੰਬੇ ਜੋੜ ਜਿਵੇਂ ਕਿ-ਮੋਢਾ ਆਦਿ ਦੇ ਜੋੜ ਤੇ ਹੁੰਦੀ ਹੈ । ਜੋੜ ਹਿੱਲਣ ਤੇ ਬਹੁਤ ਦਰਦ ਹੁੰਦਾ ਹੈ । ਆਮ ਤੌਰ ਤੇ ਜੋੜ ਉਦੋਂ ਹਿੱਲਦਾ ਹੈ ਜਦ ਹੱਡੀਆਂ ਅੰਸ਼ਕ ਤੌਰ ਤੇ ਪੂਰੀਆਂ ਹੀ ਆਪਣੇ ਸਥਾਨ ਤੋਂ ਖਿੱਚੀਆਂ ਜਾਣ | ਆਮ ਤੌਰ ਤੇ ਡਿਸਲੋਕੇਸ਼ਨ ਮੋਢੇ, ਗੋਡੇ ਜਾਂ ਉਂਗਲੀਆਂ ਦੇ ਜੋੜਾਂ ਵਿਚ ਦੇਖਣ ਨੂੰ ਮਿਲਦੀ ਹੈ ।

ਪ੍ਰਸ਼ਨ 6.
ਰਗੜ ਨੂੰ ਪਰਿਭਾਸ਼ਿਤ ਕਰੋ | ਰਗੜ ਦੀਆਂ ਵੱਖ-ਵੱਖ ਕਿਸਮਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਰਗੜ ਉਦੋਂ ਲੱਗਦੀ ਹੈ ਜਦ ਚਮੜੀ ਦੀ ਉੱਪਰਲੀ ਪਰਤ ਛਿੱਲ ਹੋ ਜਾਂਦੀ ਹੈ । ਇਹ ਆਮ ਤੌਰ ਤੇ ਫਿਸਲਣ ਜਾਂ ਰਗੜਨ ਨਾਲ ਲੱਗਦੀ ਹੈ । ਇਹ ਕਿਸੇ ਵੀ ਗਰੇਡ ਦੀ ਹੋ ਸਕਦੀ ਹੈ । ਇਹ ਆਮ ਰਗੜ ਤੋਂ ਗੰਭੀਰ ਰਗੜ ਕਿਸੇ ਪ੍ਰਕਾਰ ਦੀ ਵੀ ਹੋ ਸਕਦੀ ਹੈ । ਇਹ ਉਦੋਂ ਲੱਗਦੀ ਹੈ ਜਦ ਚਮੜੀ ਖੁਰਦਰੇ ਧਰਾਤਲ ਨਾਲ ਸਰਦੀ ਹੈ, ਜਿਸ ਨਾਲ ਚਮੜੀ ਦੀ ਉੱਪਰਲੀ ਤਹਿ ਉਤਰ ਜਾਂਦੀ ਹੈ । ਖੁੱਲੇ ਜ਼ਖ਼ਮ ਵਿਚ ਗੰਦਗੀ ਜਾਂ ਬੱਜਰੀ ਚਲੀ ਜਾਂਦੀ ਹੈ। ਜੋ ਕਈ ਵਾਰ ਇੰਨਫੈਕਸ਼ਨ ਕਰਦੀ ਹੈ । ਰਗੜ ਦੇ ਕਈ ਪ੍ਰਕਾਰ ਹੁੰਦੇ ਹਨ ।

ਰਗੜ ਦੇ ਪ੍ਰਕਾਰ (Types of Abrasion) – ਰਗੜ ਚਾਰ ਪ੍ਰਕਾਰ ਦੀ ਹੁੰਦੀ ਹੈ । ਇਹ ਹੇਠ ਲਿਖੇ ਅਨੁਸਾਰ ਹੈ-

  • ਝਰੀਟ (Scratches) – ਕਿਸੇ ਤਿੱਖੀ ਜਾਂ ਤੇਜ਼ ਚੀਜ਼ ਨਾਲ ਲੱਗੀ ਰਗੜ ਨੂੰ ਝਰੀਟ ਕਿਹਾ ਜਾਂਦਾ ਹੈ । ਇਹ ਪਿੰਨ, ਚਾਕੂ ਜਾਂ ਤੇਜ਼ ਨਹੁੰ ਆਦਿ ਨਾਲ ਲੱਗਦੀ ਹੈ । ਝਰੀਟ ਦੀ ਕੇਵਲ ਲੰਬਾਈ ਹੁੰਦੀ ਹੈ ਪਰ ਚੌੜਾਈ ਬਹੁਤ ਥੋੜੀ ਹੁੰਦੀ ਹੈ ।
  • ਛਿੱਲਿਆ ਜਾਣਾ (Grazes) – ਇਹ ਚਮੜੀ ਦੇ ਕਿਸੇ ਖੁਰਦਰੇ ਧਰਾਤਲ ਨਾਲ ਸਰ ਕੇ ਲੰਘ ਜਾਣ ਨਾਲ ਹੁੰਦਾ ਹੈ । ਇਹ ਆਮ ਤੌਰ ਤੇ ਦੁਰਘਟਨਾਵਾਂ ਸਮੇਂ ਹੁੰਦਾ ਹੈ ।
  • ਦਬਾਅ ਰਗੜ (Pressure Abrasion) – ਇਹ ਚਮੜੀ ਦੀ ਉੱਪਰਲੀ ਪਰਤ ਦੀਆਂ ਸਤਹਿਆਂ ਦੇ ਕੁਚਲ ਜਾਣ ਨਾਲ ਹੁੰਦੇ ਹਨ । ਇਸ ਦੇ ਆਸ-ਪਾਸ ਥਾਂ ਤੇ ਰਗੜਾਂ ਲੱਗ ਜਾਂਦੀਆਂ ਹਨ । ਇਸ ਵਿਚ ਰਗੜ ਥੋੜ੍ਹਾ ਅੰਦਰ ਵੱਲ ਦੱਬ ਜਾਂਦੀ ਹੈ ।
  • ਟੱਕਰ ਰਗੜ (Impact Abrasion) – ਇਹ ਕਿਸੇ ਵਸਤੂ ਨਾਲ ਟੱਕਰ ਹੋ ਜਾਣ ਤੇ ਵਾਪਰਦਾ ਹੈ | ਕਈ ਵਾਰ ਜਦ ਵਿਅਕਤੀ ਕਾਰ ਦੀ ਟੱਕਰ ਨਾਲ ਜ਼ਮੀਨ ਤੇ ਡਿੱਗਦਾ ਹੈ ਤਾਂ ਉਸ ਕਾਰ ਦੇ ਟਾਇਰ ਜਾਂ ਨਿੰਮ ਦੇ ਨਿਸ਼ਾਨ ਚਮੜੀ ਤੇ ਦਿਖਾਈ ਦਿੰਦੇ ਹਨ ।

ਪ੍ਰਸ਼ਨ 7.
ਖੇਡ ਸੱਟਾਂ ਦੇ ਵੱਖ-ਵੱਖ ਕਾਰਨਾਂ ਬਾਰੇ ਦੱਸੋ ।
ਉੱਤਰ-
ਖੇਡ ਸੱਟਾਂ ਦੇ ਕਾਰਨ ਹੇਠ ਲਿਖੇ ਹਨ-
1. ਖਿਡਾਰੀ ਸਰੀਰਕ ਤੌਰ ਤੇ ਤੰਦਰੁਸਤ ਨਾ ਹੋਣਾ (Poor Physical Fitness of Player) – ਬੇਹਤਰ ਪ੍ਰਦਰਸ਼ਨ ਲਈ ਸਰੀਰਕ ਤੰਦਰੁਸਤੀ ਦੀ ਲੋੜ ਹੁੰਦੀ ਹੈ ਅਤੇ ਇਸ ਨੂੰ ਨਿਯਮਿਤ ਅਭਿਆਸ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ । ਸਰੀਰਕ ਤੰਦਰੁਸਤੀ ਤੇ ਸਾਰੇ ਤੱਤ ਜਿਵੇਂ ਕਿ ਤਾਕਤ, ਗਤੀ, ਲਚਕਤਾ, ਸਹਿਣਸ਼ੀਲਤਾ, ਚੁਸਤੀ, ਸ਼ਕਤੀ, ਸੰਤੁਲਨ ਆਦਿ ਖਿਡਾਰੀ ਵਿਚ ਹੋਣੇ ਚਾਹੀਦੇ ਹਨ ਨਹੀਂ ਤਾਂ ਇਹਨਾਂ ਦੀ ਕਮੀ ਦੇ ਕਾਰਨ ਸੱਟਾਂ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ ।

2. ਮਨੋਵਿਗਿਆਨ ਤਿਆਰੀ ਦਾ ਨਾ ਹੋਣਾ (Due to Poor Psychological Preparation) – ਜੇਕਰ ਐਥਲੀਟ ਤਨਾਅਪੂਰਨ ਹੈ, ਚਿੰਤਾ ਨਾਲ ਭਰਿਆ ਹੋਇਆ ਹੈ ਜਾਂ ਫਿਰ ਚਿੰਤਾ ਵਿਚ ਖੇਡ ਰਿਹਾ ਹੈ ਤਾਂ ਉਹ ਆਸਾਨੀ ਨਾਲ ਜ਼ਖ਼ਮੀ ਹੋ ਜਾਵੇਗਾ | ਸੱਟਾਂ ਦੀ ਰੋਕਥਾਮ ਲਈ ਮਾਨਸਿਕ ਜਾ ਮਨੋਵਿਗਿਆਨਿਕ ਤਿਆਰੀ ਕਰਨਾ ਲਾਜ਼ਮੀ ਹੈ ।

3. ਮੈਚ ਤੋਂ ਪਹਿਲਾਂ ਥੋੜ੍ਹਾ ਗਰਮਾਉਣਾ (Inadequate Warming-up Before Match) – ਸੱਟਾਂ ਦੀ ਰੋਕਥਾਮ ਲਈ ਗਰਮਾਉਣਾ ਬਹੁਤ ਜ਼ਰੂਰੀ ਹੁੰਦਾ ਹੈ । ਗਰਮਾਉਣ ਦੇ ਦੌਰਾਨ ਖਿੱਚਣ ਵਾਲੀਆਂ ਕਸਰਤਾਂ ਕਰਨ ਕਈ ਸੱਟਾਂ ਜਿਵੇਂ ਕਿ ਖਿੱਚ ਜਾਂ ਮੋਚ ਤੋਂ ਬਚਿਆ ਜਾ ਸਕਦਾ ਹੈ । ਸਹੀ ਤਰੀਕੇ ਨਾਲ ਗਰਮਾਉਣ ਤੋਂ ਬਾਅਦ ਸਰੀਰ ਕਿਸੇ ਵੀ ਤਣਾਅ ਨੂੰ ਸਹਿਣ ਲਈ ਤਿਆਰ ਹੋ ਜਾਂਦਾ ਹੈ । ਕੋਈ ਸ਼ਕਤੀਸ਼ਾਲੀ ਗਤੀਵਿਧੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗਰਮਾਉਣਾ (Warming-up) ਬਹੁਤ ਜ਼ਰੂਰੀ ਹੁੰਦਾ ਹੈ ।

ਪ੍ਰਸ਼ਨ 8.
ਖੇਡ ਸੱਟਾਂ ਦੇ ਉਪਾਅ ਕੀ ਹਨ ।
ਉੱਤਰ-
1. ਸਹੀ ਤਰੀਕੇ ਨਾਲ ਗਰਮਾਉਣਾ (Proper Warming-up) – ਸਹੀ ਤਰੀਕੇ ਨਾਲ ਗਰਮਾਉਣਾ, ਸੱਟਾਂ ਨੂੰ ਰੋਕਣ ਦਾ ਸਭ ਤੋਂ ਮਹੱਤਵਪੂਰਨ ਉਪਾਅ ਹੈ । ਕਿਸੇ ਵੀ ਅਭਿਆਸ ਤੋਂ ਪਹਿਲਾਂ ਚੰਗੇ ਤਰੀਕੇ ਨਾਲ ਵਾਰਮ ਅੱਪ ਕਰਨ ਨਾਲ ਖਿਡਾਰੀ ਸਰੀਰਕ ਅਤੇ ਮਾਨਸਿਕ ਤੌਰ ਤੇ ਤਿਆਰ ਹੋਣ ਵਿਚ ਮੱਦਦ ਮਿਲਦੀ ਹੈ ਅਤੇ ਸੱਟਾਂ ਲੱਗਣ ਦੇ ਖਤਰੇ ਵੀ ਘੱਟ ਜਾਂਦੇ ਹਨ ।

2. ਇਕ ਐਥਲੀਟ ਦੀ ਤੰਦਰੁਸਤੀ ਦੇ ਪੱਧਰ ਅਨੁਸਾਰ (After Complete Recovery From an Injury) – ਕਈ ਵਾਰ ਮਾਸਪੇਸ਼ੀਆਂ ਦੀ ਵਾਧੂ ਵਰਤੋਂ ਨਾਲ, ਜਿਸ ਵਿਚ ਟਿਸ਼ੂਆਂ ਵਿਚ ਟੁੱਟ-ਭੱਜ ਜ਼ਿਆਦਾ ਹੋ ਜਾਂਦੀ ਹੈ, ਸੱਟਾਂ ਦਾ ਕਾਰਨ ਬਣਦੇ ਹਨ । ਇਸ ਲਈ ਇਹ ਜ਼ਰੂਰੀ ਹੈ ਕਿ ਫਿੱਟਨੈਸ ਲੋਡ ਇਕ ਐਥਲੀਟ ਸਰੀਰਕ ਤੰਦਰੁਸਤੀ ਦੇ ਅਨੁਸਾਰ ਹੋਵੇ ।

3. ਸਹੀ ਤਕਨੀਕ (Proper Technique) – ਸਿਖਲਾਈ ਦੇ ਗ਼ਲਤ ਤਰੀਕੇ ਜਾਂ ਗ਼ਲਤ ਤਕਨੀਕ ਦੀ ਵਰਤੋਂ ਨਾਲ ਸੱਟਾਂ ਦੇ ਅਵਸਰ ਵੱਧ ਜਾਂਦੇ ਹਨ । ਇਸ ਲਈ ਟੀਚਰ ਨੂੰ ਲਗਾਤਾਰ ਇਹ ਦੇਖਣਾ ਜ਼ਰੂਰੀ ਹੈ ਕਿ ਐਥਲੀਟ ਸਹੀ ਤਕਨੀਕ ਵਿਚ ਅਭਿਆਸ ਕਰ ਰਿਹਾ ਹੈ ਜਾਂ ਨਹੀਂ । ਅਗਰ ਖਿਡਾਰੀ ਦੀ ਤਕਨੀਕ ਸਹੀ ਨਹੀਂ ਤਾਂ ਉਸਨੂੰ ਜਲਦੀ ਹੀ ਸੁਧਾਰਨਾ ਚਾਹੀਦਾ ਹੈ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 9.
ਮੋਚ ਅਤੇ ਖਿੱਚ ਵਿਚ ਅੰਤਰ ਦੱਸੋ ।
ਉੱਤਰ-
ਮੋਚ (Sprain) – ਇਹ ਹੱਡੀਆਂ ਅਤੇ ਜੋੜਾਂ ਦੀ ਸੱਟ ਵਜੋਂ ਜਾਣੀ ਜਾਂਦੀ ਹੈ । ਇਸ ਵਿਚ ਹੱਡੀ ਜਾਂ ਜੋੜ ਨੂੰ ਸਹਾਰਾ ਦੇਣ ਵਾਲੇ ਲਿੰਗਾਮੈਂਟ ਫਾਇਬਰ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ । ਮੋਚ ਓਦੋਂ ਆਉਂਦੀ ਹੈ ਜਦੋਂ ਕੋਈ ਅਚਾਨਕ ਹਰਕਤ ਜਾਂ ਜੋੜ ਦੇ ਮੁੜ ਜਾਣ ਤੇ ਆਉਂਦੀ ਹੈ ।

ਖਿੱਚ (Strain/Tear) – ਇਹ ਮਾਸਪੇਸ਼ੀ ਦੀ ਖਿੱਚ ਹੁੰਦੀ ਹੈ ਜੋ ਅਕਸਰ ਪੱਠਿਆਂ ਦੀ ਖਿੱਚ ਵਲੋਂ ਵੀ ਜਾਣੀ ਜਾਂਦੀ ਹੈ । ਇਹ ਉਦੋਂ ਵਾਪਰਦੀ ਹੈ ਜਦ ਪਿੱਠ ਦੇ ਰੇਸ਼ੇ ਟੁੱਟਦੇ ਜਾਂ ਓਵਰਸਟੈਚਿ (Overstrech) ਹੁੰਦੇ ਹਨ, ਜਾਂ ਪੱਠੇ ਜਲਦੀ ਸੁੰਗੜਦੇ ਹਨ । ਖਿੱਚ ਉਦੋਂ ਵਾਪਰਦੀ ਹੈ ਜਦ ਝਟਕੇ ਨਾਲ ਭਾਰੀ ਉਪਕਰਨ ਨੂੰ ਚੁੱਕਣਾ, ਮਾਸਪੇਸ਼ੀ ਦਾ ਅਚਾਨਕ ਖਿੱਚਣਾ ਜਾਂ ਜਰਕ, ਦੇਣਾ, ਗਿੱਟਿਆਂ ਤੇ ਗਲਤ ਤਰੀਕੇ ਨਾਲ ਉਤਰਨਾ (Land), ਅਸਮਾਨ ਮੈਦਾਨ ਤੇ ਤੁਰਨਾ ਜਾਂ ਭੱਜਣਾ ਆਦਿ । ਇਸ ਪ੍ਰਕਾਰ ਦੀ ਸੱਟ ਜ਼ਿਆਦਾਤਰ ਗੋਡਿਆਂ ਜਾਂ ਗਿੱਟਿਆਂ ਵਿਚ ਲੱਗਦੀ ਹੈ ।

ਪ੍ਰਸ਼ਨ 10.
ਹੇਠ ਦਿੱਤਿਆਂ ‘ਤੇ ਇੱਕ ਛੋਟਾ ਨੋਟ ਲਿਖੋ ।
(ਉ) ਮਾਸਪੇਸ਼ੀ ਖਿੱਚ ਤੇ ਹੱਡੀ ਦੀ ਗੁੱਝੀ ਸੱਟ ।
ਉੱਤਰ-
(ੳ) ਮਾਸਪੇਸ਼ੀ ਖਿੱਚ-ਇਹ ਮਾਸਪੇਸ਼ੀ ਦੀ ਖਿੱਚ ਹੁੰਦੀ ਹੈ ਜੋ ਅਕਸਰ ਪੱਠਿਆਂ ਦੀ ਖਿੱਚ ਵਲੋਂ ਵੀ ਜਾਣੀ ਜਾਂਦੀ ਹੈ । ਇਹ ਉਦੋਂ ਵਾਪਰਦੀ ਹੈ ਜਦ ਪਿੱਠ ਦੇ ਰੇਸ਼ੇ ਟੁੱਟਦੇ ਜਾਂ ਓਵਰਸਟੈਚ (Overstrech) ਹੁੰਦੇ ਹਨ ਜਾਂ ਪੱਠੇ ਜਲਦੀ ਸੁੰਗੜਦੇ ਹਨ ।

(ਅ) ਹੱਡੀ ਦੀ ਗੁੱਝੀ ਸੱਟ-ਇਹ ਡੂੰਘੀ ਗੁੱਝੀ ਸੱਟ ਹੈ । ਇਸ ਹੱਡੀ ਤਕ ਜਾਂਦੀ ਹੈ ਅਤੇ ਇਸਦੇ ਆਸ-ਪਾਸ ਦਰਦ ਅਤੇ ਸੋਜ ਹੁੰਦੀ ਹੈ । ਖ਼ੂਨ ਦਾ ਵਹਾਅ ਰੁਕ ਜਾਣ ਕਾਰਨ ਗੁੱਝੀ ਸੱਟ ਕਾਫ਼ੀ ਸਮੇਂ ਤੱਕ ਰਹਿੰਦੀ ਹੈ । ਇਹ ਸਭ ਤੋਂ ਵੱਧ ਦਰਦ ਦੇਣ ਵਾਲੀ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੀ ਹੁੰਦੀ ਹੈ ।

ਪ੍ਰਸ਼ਨ 11.
ਖਿੱਚ ਵਿੱਚ ਮੁੱਢਲੀ ਸਹਾਇਤਾ ਬਾਰੇ ਲਿਖੋ ।
ਉੱਤਰ-
ਖਿੱਚ ਨੂੰ ਸਭ ਤੋਂ ਪਹਿਲਾਂ RICE ਕੀਤਾ ਜਾਂਦਾ ਹੈ । ਇਸ ਵਿਚ R ਦਾ ਅਰਥ ਹੈ ਅਰਾਮ (Rest), I ਦਾ ਅਰਥ ਹੈ ਬਰਫ਼ (Ice), ਤੇ C ਦਾ ਅਰਥ ਹੈ ਕੰਮਪੈਸ਼ਨ ਟਕੋਰ) (Compresion) ਅਤੇ E ਦਾ ਅਰਥ ਹੈ ਐਲੀਵੇਸ਼ਨ (Elevation) । ਖਿੱਚ ਵਾਲੇ ਭਾਗ ਨੂੰ ਆਰਾਮ ਦੇਣਾ ਚਾਹੀਦਾ ਹੈ ।

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ ਤੋਂ (Five Marks Question Answers)

ਪ੍ਰਸ਼ਨ 1.
ਹਿੱਲਣੇ ਦਾ ਡਿਸਲੋਕੇਸ਼ਨ ਤੋਂ ਕੀ ਭਾਵ ਹੈ ? ਇਸ ਦੇ ਲੱਛਣ ਅਤੇ ਰੋਕਥਾਮ ਬਾਰੇ ਲਿਖੋ ।
ਉੱਤਰ-
ਜੋੜ ਹਿੱਲਣਾ (Dislocation) – ਜੋੜ ਹਿੱਲਣਾ ਅਜਿਹੀ ਸੱਟ ਹੈ ਜੋ ਕਿਸੇ ਜੋੜ ਤੇ ਵਾਧੂ ਦਬਾਅ ਪੈਣ ਨਾਲ ਲੱਗਦੀ ਹੈ । ਇਸ ਵਿਚ ਹੱਡੀਆਂ ਆਪਣੇ ਸਥਾਨ ਤੋਂ ਹਿਲ ਜਾਂਦੀਆਂ ਹਨ । ਆਮ ਤੌਰ ਤੇ ਡਿਸਲੋਕੇਸ਼ਨ, ਸਰੀਰ ਦੇ ਲੰਬੇ ਜੋੜ ਜਿਵੇਂ ਕਿ-ਮੋਢਾ ਆਦਿ ਦੇ ਜੋੜ ਤੇ ਹੁੰਦੀ ਹੈ । ਜੋੜ ਹਿੱਲਣ ਤੇ ਬਹੁਤ ਦਰਦ ਹੁੰਦਾ ਹੈ । ਆਮ ਤੌਰ ਤੇ ਜੋੜ ਉਦੋਂ ਹਿੱਲਦਾ ਹੈ ਜਦ ਹੱਡੀਆਂ ਅੰਸ਼ਕ ਤੌਰ ਤੇ ਪੂਰੀਆਂ ਹੀ ਆਪਣੇ ਸਥਾਨ ਤੋਂ ਖਿੱਚੀਆਂ ਜਾਣ । ਆਮ ਤੌਰ ਤੇ ਡਿਸਲੋਕੇਸ਼ਨ ਮੋਢੇ, ਗੋਡੇ ਜਾਂ ਉਂਗਲੀਆਂ ਦੇ ਜੋੜਾਂ ਵਿਚ ਦੇਖਣ ਨੂੰ ਮਿਲਦੀ ਹੈ ।

ਚਿੰਨ੍ਹ ਲੱਛਣ (Symptoms of Dislocation)-

  1. ਜੋੜ ਵਿਚ ਜ਼ੋਰ ਦਾ ਦਰਦ ਹੁੰਦਾ ਹੈ।
  2. ਜੋੜ ਵਿਚ ਗਤੀ ਘੱਟ ਜਾਂਦੀ ਹੈ
  3. ਜੋੜ ਬੇਸਕਲ ਹੋ ਜਾਂਦੇ ਹਨ
  4. ਸੋਜ ਆ ਜਾਂਦੀ ਹੈ ।

ਜੋੜ ਹਿੱਲਣ ਤੇ ਉਪਚਾਰ (ਰੋਕਥਾਮ (Remedies For Dislocation)-

  1. ਦਰਦ ਨੂੰ ਘਟਾਉਣਾ–ਇਸ ਵਿਚ ਹੱਡੀ ਨੂੰ ਪਹਿਲੇ ਵਾਲੇ ਸਥਾਨ ਤੇ ਲੈ ਕੇ ਆਇਆ ਜਾਂਦਾ ਹੈ ਤੇ ਜ਼ਿਆਦਾ ਦਰਦ ਹੋਣ ਦੀ ਸੂਰਤ ਵਿਚ ਉਸ ਥਾਂ ਨੂੰ ਸੁੰਨ ਕਰ ਦਿੱਤਾ ਜਾਂਦਾ ਹੈ ।
  2. ਅਹਿੱਲਤਾ-ਹੱਡੀਆਂ ਨੂੰ ਆਪਣੀ ਥਾਂ ਤੇ ਬਿਠਾਉਣ ਤੋਂ ਬਾਅਦ ਕਈ ਦਿਨਾਂ ਤੱਕ ਉਸ ਵਿਚ ਹਿਲਜੁਲ ਬੰਦ ਕਰਨ ਲਈ ਸਪਲਿਟ ਦੀ ਵਰਤੋਂ ਕੀਤੀ ਜਾਂਦੀ ਹੈ ।
  3. ਸਰਜਰੀ-ਜੇਕਰ ਹੱਡੀਆਂ ਨੂੰ ਪਹਿਲੇ ਵਾਲੇ ਸਥਾਨ ਤੇ ਨਾ ਲਿਆ ਜਾ ਸਕੇ ਤਾਂ ਸਰਜਰੀ ਤਕਨੀਕ ਦੀ ਸਹਾਇਤਾ ਲਈ ਜਾਂਦੀ ਹੈ ।
  4. ਮੁੜ-ਵਸੇਬਾ-ਸਲਿੰਗ ਹਟਾਉਣ ਤੋਂ ਬਾਅਦ ਮੁੜ-ਵਸੇਬਾ ਦਾ ਕੰਮ ਸ਼ੁਰੂ ਹੁੰਦਾ ਹੈ ਇਸ ਵਿਚ ਕਈ ਕ੍ਰਿਆਵਾਂ ਕਰਾਈਆਂ ਜਾਂਦੀਆਂ ਹਨ ਤੇ ਜੋੜਾਂ ਤੇ ਹੌਲੀ-ਹੌਲੀ ਭਾਰ ਪਾਇਆ ਜਾਂਦਾ ਹੈ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 2.
ਹੇਠ ਦਿੱਤਿਆਂ ‘ਤੇ ਨੋਟ ਲਿਖੋ ।
(ਉ) ਟੁੱਟ
(ਅ) ਹਿੱਲਣਾ ਦਾ ਡਿਸਲੋਕੇਸ਼ਨ
(ਬ ਮੋਚ ।
ਉੱਤਰ-
(ੳ) ਹੱਡੀ ਦਾ ਟੁੱਟਣਾ (Bone Fracture) – ਹੱਡੀ ਦਾ ਨਿਰੰਤਰ ਵਿਚ ਟੁੱਟਣਾ ਹੀ ਹੱਡੀ ਟੁੱਟਣਾ ਅਖਵਾਉਂਦਾ ਹੈ । ਫ਼ੈਕਚਰ ਉਦੋਂ ਹੁੰਦਾ ਹੈ ਜਦ ਹੱਡੀ ਉੱਪਰ ਉਸਦੀ ਸਮਰੱਥਾ ਤੋਂ ਜ਼ਿਆਦਾ ਤਨਾਅ (Stress) ਪਾਇਆ ਜਾਂਦਾ ਹੈ ਜਾਂ ਫਿਰ ਹੱਡੀ ਨੂੰ ਸਿੱਧਾ ਝਟਕਾ ਲੱਗਦਾ ਹੈ । ਹੱਡੀ ਦਾ ਅਚਾਨਕ ਮੋੜਨਾ ਜਾਂ ਫਿਰ ਮਾਸਪੇਸ਼ੀਆਂ ਵਿਚ ਬਹੁਤ ਜ਼ਿਆਦਾ ਸੁੰਗੜਨ ਉਤਪੰਨ ਹੋਣਾ ਆਦਿ ਹੱਡੀ ਟੁੱਟਣ ਦੇ ਕਾਰਨ ਹੁੰਦੇ ਹਨ । ਫ਼ੈਕਚਰ ਸਿੱਧੇ, ਅਸਿੱਧੇ ਜਾਂ ਫਿਰ ਮਾਸਪੇਸ਼ੀਆਂ ਜਾਂ ਲਿੰਗਾਮੈਂਟ ਦੀ ਤਾਕਤ ਕਾਰਨ ਹੋ ਸਕਦਾ ਹੈ ।

(ਅ) ਜੋੜ ਹਿੱਲਣਾ (Dislocation) – ਜੋੜ ਹਿੱਲਣਾ ਅਜਿਹੀ ਸੱਟ ਹੈ ਜੋ ਕਿਸੇ ਜੋੜ ਤੇ ਵਾਧੂ ਦਬਾਅ ਪੈਣ ਨਾਲ ਲੱਗਦੀ ਹੈ । ਇਸ ਵਿਚ ਹੱਡੀਆਂ ਆਪਣੇ ਸਥਾਨ ਤੋਂ ਹਿਲ ਜਾਂਦੀਆਂ ਹਨ । ਆਮ ਤੌਰ ਤੇ ਡਿਸਲੋਕੇਸ਼ਨ, ਸਰੀਰ ਦੇ ਲੰਬੇ ਜੋੜ ਜਿਵੇਂ ਕਿ-ਮੋਢਾ ਆਦਿ ਦੇ ਜੋੜ ਤੇ ਹੁੰਦੀ ਹੈ । ਜੋੜ ਹਿੱਲਣ ਤੇ ਬਹੁਤ ਦਰਦ ਹੁੰਦਾ ਹੈ । ਆਮ ਤੌਰ ਤੇ ਜੋੜ ਉਦੋਂ ਹਿੱਲਦਾ ਹੈ ਜਦ ਹੱਡੀਆਂ ਅੰਸ਼ਕ ਤੌਰ ਤੇ ਪੂਰੀਆਂ ਹੀ ਆਪਣੇ ਸਥਾਨ ਤੋਂ ਖਿੱਚੀਆਂ ਜਾਣ | ਆਮ ਤੌਰ ਤੇ ਡਿਸਲੋਕੇਸ਼ਨ ਮੋਢੇ, ਗੋਡੇ ਜਾਂ ਉਂਗਲੀਆਂ ਦੇ ਜੋੜਾਂ ਵਿਚ ਦੇਖਣ ਨੂੰ ਮਿਲਦੀ ਹੈ ।

(ਬ) ਮੋਚ (Sprain) – ਇਹ ਹੱਡੀਆਂ ਅਤੇ ਜੋੜਾਂ ਦੀ ਸੱਟ ਵਜੋਂ ਜਾਣੀ ਜਾਂਦੀ ਹੈ । ਇਸ ਵਿਚ ਹੱਡੀ ਜਾਂ ਜੋੜ ਨੂੰ ਸਹਾਰਾ ਦੇਣ ਵਾਲੇ ਲਿੰਗਾਮੈਂਟ ਫਾਇਬਰ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ । ਮੋਚ ਓਦੋਂ ਆਉਂਦੀ ਹੈ ਜਦੋਂ ਕੋਈ ਅਚਾਨਕ ਹਰਕਤ ਜਾਂ ਜੋੜ ਦੇ ਮੁੜ ਜਾਣ ਤੇ ਆਉਂਦੀ ਹੈ । ਆਮ ਕਰਕੇ ਮੋਚ ਤਿੰਨ ਪ੍ਰਕਾਰ ਦੀ ਹੁੰਦੀ ਹੈ-
1. ਹਲਕੀ ਮਾਮੂਲੀ ਮੋਚ (Sprain – ਇਹ ਹਲਕੀ ਮੋਚ ਹੁੰਦੀ ਹੈ । ਸੋਜ ਦਾ ਹਰਕਤਾਂ ਵਾਲੀ ਥਾਂ ਤੇ ਕੋਈ ਖ਼ਾਸ ਅਸਰ ਨਹੀਂ ਹੁੰਦਾ ਹੈ ਅਤੇ ਨਾ ਹੀ ਉਸਦੇ ਕੰਮ ਕਰਨ ਵਿਚ ਕੋਈ ਵਿਘਨ ਆਉਂਦਾ ਹੈ ।

2. ਦਰਮਿਆਨੀ ਮੋਚ (Sprain or Moderate Sprain) – ਇਹ ਦਰਮਿਆਨੀ ਮੋਚ ਹੁੰਦੀ ਹੈ । ਥੋੜੀ ਸੋਜ ਕਾਰਨ ਹਰਕਤ ਅਤੇ ਕੰਮ ਵਿਚ ਔਖ ਮਹਿਸੂਸ ਹੁੰਦੀ ਹੈ ਅਤੇ ਇਸ ਵਿਚ ਦਰਮਿਆਨੀ ਸੋਜ ਅਤੇ ਦਰਦ ਹੁੰਦਾ ਹੈ ।

3. ਗੰਭੀਰ ਮੋਚ (Sprain or Severe Sprain)-ਇਹ ਇਕ ਗੰਭੀਰ ਪ੍ਰਕਾਰ ਦੀ ਮੋਚ ਹੁੰਦੀ ਹੈ ਜਿਸ ਵਿਚ ਸੰਵੇਦੀ ਫਾਈਬਰ ਅਤੇ ਲਿੰਗਾਮੈਂਟ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ । ਮੋਚ ਜ਼ਿਆਦਾ ਹੋਣ ਕਾਰਨ ਕੰਮ ਕਰਨ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ । ਪ੍ਰਭਾਵਿਤ ਵਿਅਕਤੀ ਆਪਣੇ ਸੰਬੰਧਿਤ ਜੋੜ ਤੇ ਕੋਈ ਭਾਰ ਨਹੀਂ ਪਾ ਸਕਦਾ ।

ਪ੍ਰਸ਼ਨ 3.
ਮੋਚ ਕੀ ਹੈ ? ਇਸਦੇ ਕਾਰਨ, ਕਿਸਮਾਂ, ਲੱਛਣ ਅਤੇ ਉਪਚਾਰ ਬਾਰੇ ਲਿਖੋ ।
ਉੱਤਰ-
ਇਹ ਹੱਡੀਆਂ ਅਤੇ ਜੋੜਾਂ ਦੀ ਸੱਟ ਵਜੋਂ ਜਾਣੀ ਜਾਂਦੀ ਹੈ । ਇਸ ਵਿਚ ਹੱਡੀ ਜਾਂ ਜੋੜ ਨੂੰ ਸਹਾਰਾ ਦੇਣ ਵਾਲੇ ਲਿੰਗਾਮੈਂਟ ਫਾਇਬਰ ਮਾਸਪੇਸ਼ੀ ਕੋਲੋਂ ਟੁੱਟ ਜਾਂਦੇ ਹਨ । ਮੋਚ ਓਦੋਂ ਆਉਂਦੀ ਹੈ ਜਦੋਂ ਕੋਈ ਅਚਾਨਕ ਹਰਕਤ ਜਾਂ ਜੋੜ ਦੇ ਮੁੜ ਜਾਣ ਤੇ ਆਉਂਦੀ ਹੈ । ਆਮ ਕਰਕੇ ਮੋਚ ਤਿੰਨ ਪ੍ਰਕਾਰ ਦੀ ਹੁੰਦੀ ਹੈ-
1. ਹਲਕੀ ਮਾਮੂਲੀ ਮੋਚ (Mild Sprain) – ਇਹ ਹਲਕੀ ਮੋਚ ਹੁੰਦੀ ਹੈ । ਸੋਜ ਦਾ ਹਰਕਤਾਂ ਵਾਲੀ ਥਾਂ ਤੇ ਕੋਈ ਖ਼ਾਸ ਅਸਰ ਨਹੀਂ ਹੁੰਦਾ ਹੈ ਅਤੇ ਨਾ ਹੀ ਉਸਦੇ ਕੰਮ ਕਰਨ ਵਿਚ ਕੋਈ ਵਿਘਨ ਆਉਂਦਾ ਹੈ ।

2. ਦਰਮਿਆਨੀ ਮੋਚ (Moderate Sprain) – ਇਹ ਦਰਮਿਆਨੀ ਮੋਚ ਹੁੰਦੀ ਹੈ । ਥੋੜੀ ਸੋਜ ਕਾਰਨ ਹਰਕਤ ਅਤੇ ਕੰਮ ਵਿਚ ਔਖ ਮਹਿਸੂਸ ਹੁੰਦੀ ਹੈ ਅਤੇ ਇਸ ਵਿਚ ਦਰਮਿਆਨੀ ਸੋਜ ਅਤੇ ਦਰਦ ਹੁੰਦਾ ਹੈ ।

3. ਗੰਭੀਰ ਮੋਚ (Severe Sprain)-ਇਹ ਇਕ ਗੰਭੀਰ ਪ੍ਰਕਾਰ ਦੀ ਮੋਚ ਹੁੰਦੀ ਹੈ ਜਿਸ ਵਿਚ ਸੰਵੇਦੀ ਫਾਈਬਰ ਅਤੇ ਲਿੰਗਾਮੈਂਟ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ । ਮੋਚ ਜ਼ਿਆਦਾ ਹੋਣ ਕਾਰਨ ਕੰਮ ਕਰਨ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ । ਪ੍ਰਭਾਵਿਤ ਵਿਅਕਤੀ ਆਪਣੇ ਸੰਬੰਧਿਤ ਜੋੜ ਤੇ ਕੋਈ ਭਾਰ ਨਹੀਂ ਪਾ ਸਕਦਾ ।

ਮੋਚ ਦੇ ਕਾਰਨ (Causes of Sprain)-
ਮੋਚ ਦੇ ਹੇਠ ਲਿਖੇ ਕਾਰਨ ਹਨ-

  1. ਅਚਾਨਕ ਹਰਕਤ (Sudden movement)
  2. ਜੋੜ ਵਾਲੇ ਅੰਗ ਦੀ ਵਾਧੂ-ਮਕੋੜ (Twisting of the joint)
  3. ਜੋੜ ਦੇ ਸਹਾਇਕ ਲਿਗਾਮੈਂਟ ਦੀ ਓਵਰ-ਸਵੈਚਿੰਗ ਜਾਂ ਟੁੱਟ
  4. ਅਚਾਨਕ ਬਾਂਹ ਉੱਪਰ ਡਿੱਗਣਾ ।

ਮੋਚ ਦੇ ਚਿੰਨ੍ਹ ਅਤੇ ਪਹਿਚਾਣ (Sign and symptoms of Sprain)-

  1. ਜਲਣ, ਦਰਦ ਅਤੇ ਸੋਜ ਹੋਣਾ
  2. ਹਰਕਤ ਕਰਨ ਵਾਲੇ ਤੇਜ਼ ਦਰਦ ਹੋਣਾ
  3. ਚਮੜੀ ਦਾ ਰੰਗ ਬਦਲਣਾ
  4. ਨਾਜ਼ੁਕਤਾ
  5. ਹਿਲ-ਜੁਲ ਦੀ ਸਮਰੱਥਾ ਖ਼ਤਮ ਹੋਣਾ
  6. ਸੱਟ ਵਾਲੀ ਥਾਂ ਦਾ ਲਾਲ ਹੋਣਾ ।

ਮੋਚ ਬਚਾਓ ਅਤੇ ਇਲਾਜ (Prevention and Remedies)-
ਮੋਚ ਦੇ ਬਚਾਓ ਲਈ ਕੁੱਝ ਹੇਠ ਲਿਖੇ ਉਪਾਅ ਹਨ-
ਸਭ ਤੋਂ ਪਹਿਲਾਂ ਮੋਚ ਨੂੰ RICE ਨਾਲ ਸਮਝਿਆ ਜਾਵੇ । ਇੱਥੇ R ਦਾ ਅਰਥ ਹੈ ਰੈਸਟ, (Rest), I ਤੋਂ ਭਾਵ ਬਰਫ਼ (Ice), Cਤੋਂ ਭਾਵ ਕੰਮਪ੍ਰੈਸ਼ਨ (ਟਕੋਰ) ਅਤੇ E ਤੋਂ ਭਾਵ ਐਲੀਵੇਸ਼ਨ (ਉੱਪਰ ਚੁੱਕਣਾ) ਤੋਂ ਹੈ । ਮੋਚ ਆਈ ਥਾਂ ਨੂੰ ਪੂਰਾ ਆਰਾਮ ਦਿਓ । ਜੇ ਲੋੜ ਪਵੇ ਤਾਂ ਬਾਂਹ ਦੀ ਸੱਟ ਲਈ ਸਲਿੰਗ ਅਤੇ ਲੱਤ ਦੀ ਸੱਟ ਲਈ ਫੌਹੜੀ ਦੀ ਵਰਤੋਂ ਕਰੋ ।

ਪ੍ਰਸ਼ਨ 4.
ਖਿੱਚ ਬਾਰੇ ਤੁਹਾਨੂੰ ਕੀ ਪਤਾ ਹੈ । ਇਸਦੇ ਲੱਛਣ ਅਤੇ ਇਲਾਜ ਬਾਰੇ ਲਿਖੋ ।
ਉੱਤਰ-
ਇਹ ਮਾਂਸਪੇਸ਼ੀ ਦੀ ਖਿੱਚ ਹੁੰਦੀ ਹੈ ਜੋ ਅਕਸਰ ਪੱਠਿਆਂ ਦੀ ਖਿੱਚ ਵਲੋਂ ਵੀ ਜਾਣੀ ਜਾਂਦੀ ਹੈ । ਇਹ ਉਦੋਂ ਵਾਪਰਦੀ ਹੈ ਜਦ ਪਿੱਠ ਦੇ ਰੇਸ਼ੇ ਟੁੱਟਦੇ ਜਾਂ ਓਵਰਸਟੈਚ (Overstretch) ਹੁੰਦੇ ਹਨ, ਜਾਂ ਪੱਠੇ ਜਲਦੀ ਸੁੰਗੜਦੇ ਹਨ । ਖਿੱਚ ਉਦੋਂ ਵਾਪਰਦੀ ਹੈ ਜਦ ਝਟਕੇ ਨਾਲ ਭਾਰੀ ਉਪਕਰਨ ਨੂੰ ਚੁੱਕਣਾ, ਮਾਸਪੇਸ਼ੀ ਦਾ ਅਚਾਨਕ ਖਿੱਚਣਾ ਜਾਂ ਜਰਕ ਦੇਣਾ, ਗਿੱਟਿਆਂ ਤੇ ਗਲਤ ਤਰੀਕੇ ਨਾਲ ਉਤਰਨਾ (land), ਅਸਮਾਨ ਮੈਦਾਨ ਤੇ ਤੁਰਨਾ ਜਾਂ ਭੱਜਣਾ ਆਦਿ । ਇਸ ਪ੍ਰਕਾਰ ਦੀ ਸੱਟ ਜ਼ਿਆਦਾਤਰ ਗੋਡਿਆਂ ਜਾਂ ਗਿੱਟਿਆਂ ਵਿਚ ਲੱਗਦੀ ਹੈ । ਖਿੱਚ ਦੋ ਪ੍ਰਕਾਰ ਦੀ ਹੁੰਦੀ ਹੈ-
ਗੰਭੀਰ ਖਿੱਚ (Acute Strain) – ਗੰਭੀਰ ਖਿੱਚ ਉਦੋਂ ਹੁੰਦੀ ਹੈ ਜਦੋਂ ਮਾਸਪੇਸ਼ੀ ਜ਼ਰੂਰਤ ਤੋਂ ਜ਼ਿਆਦਾ ਖਿੱਚੀ ਜਾਂਦੀ ਹੈ ਜਿਸ ਨਾਲ ਕਿ ਅਚਾਨਕ ਪੱਠਾ ਫੱਟ ਜਾਂਦਾ ਹੈ : ਇਹ ਤਿੰਨ ਪ੍ਰਕਾਰ ਨਾਲ ਹੁੰਦਾ ਹੈ-

  1. ਜ਼ਮੀਨ ਤੇ ਤਿਲਕ ਜਾਣਾ ।
  2. ਦੌੜਨਾ, ਛਲਾਂਗ ਲਗਾਉਣਾ ।
  3. ਭਾਰੀ ਚੀਜ਼ਾਂ ਨੂੰ ਚੁੱਕਣਾ ਆਦਿ ।

ਲੰਬੇ ਸਮੇਂ ਦੀ ਖਿੱਚ (Chronic Strain) – ਇਹ ਖਿੱਚ ਲੰਬੇ ਸਮੇਂ ਤਕ ਬਾਰ-ਬਾਰ ਹਰਕਤ ਕਾਰਨ ਹੁੰਦੀ ਹੈ । ਇਹ ਜਿਮਨਾਸਟਿਕ, ਟੈਨਿਸ, ਕਿਸ਼ਤੀ ਚਲਾਉਣਾ ਅਤੇ ਗੋਲਫ ਵਰਗੀਆਂ ਖੇਡਾਂ ਵਿਚ ਵਾਪਰਦੀ ਹੈ

ਖਿੱਚ ਦੇ ਕਾਰਨ (Causes of Strain)-

  1. ਭਾਰ ਚੁੱਕਦੇ ਸਮੇਂ
  2. ਬਾਰ-ਬਾਰ ਹਰਕਤ ਕਰਦੇ ਰਹਿਣ ਨਾਲ
  3. ਖੇਡ ਦੇ ਦੌਰਾਨ
  4. ਜਦ ਮਸਲੇ ਅਚਾਨਕ ਖਿੱਚਿਆ ਜਾਵੇ ।

ਖਿੱਚ ਦੇ ਚਿੰਨ੍ਹ (ਲੱਛਣ) ਅਤੇ ਪਹਿਚਾਣ (Sign and symptoms of Strain)-

  1. ਸੱਟ ਵਾਲੀ ਥਾਂ ਤੇ ਅਚਾਨਕ ਦਰਦ ਹੋਣਾ
  2. ਅਕੜਣਾ ਜਾਂ ਪੀੜ ਹੋਣਾ ।
  3. ਸੱਟ ਵਾਲੀ ਥਾਂ ਤੇ ਸੋਜ ਜਾਂ ਲਾਲੀ ਆਉਣਾ
  4. ਨਾਜ਼ੁਕਤਾ ।
  5. ਕੋਈ ਗਤੀ ਨਾ ਹੋਣਾ ਅਤੇ ਸੁੰਨ ਹੋ ਜਾਣਾ ।

ਬਚਾਓ ਅਤੇ ਇਲਾਜ (Prevention and Remedies)-
ਖਿੱਚ ਨੂੰ ਸਭ ਤੋਂ ਪਹਿਲਾਂ RICE ਕੀਤਾ ਜਾਂਦਾ ਹੈ । ਇਸ ਵਿਚ R ਦਾ ਅਰਥ ਹੈ ਅਰਾਮ (Rest), I ਦਾ ਅਰਥ ਹੈ ਬਰਫ਼ (Ice), ਤੇ C ਦਾ ਅਰਥ ਹੈ ਕੰਮਪ੍ਰੈਸ਼ਨ ਟਕੋਰ) (Compresion) ਅਤੇ E ਦਾ ਅਰਥ ਹੈ ਐਲੀਵੇਸ਼ਨ (Elevation) । ਖਿੱਚ ਵਾਲੇ ਭਾਗ ਨੂੰ ਆਰਾਮ ਦੇਣਾ ਚਾਹੀਦਾ ਹੈ ।

PSEB 12th Class Physical Education Solutions Chapter 4 ਖੇਡ ਸੱਟਾਂ

ਪ੍ਰਸ਼ਨ 5.
ਤੁਹਾਨੂੰ ਖੇਡ ਸੱਟਾਂ ਬਾਰੇ ਕੀ ਪਤਾ ਹੈ । ਖੇਡ ਸੱਟਾਂ ਦੇ ਵੱਖ-ਵੱਖ ਉਪਾਅ ਬਾਰੇ ਚਰਚਾ ਕਰੋ ।
ਉੱਤਰ-
ਖੇਡ ਸੱਟਾਂ ਤੋਂ ਭਾਵ-ਖੇਡ ਸੱਟਾਂ ਨੂੰ ਕਸਰਤ ਨਾਲ ਟਿਸ਼ੂਆਂ ਦੇ ਨੁਕਸਾਨ ਵਜੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ । ਖੇਡ ਸੱਟਾਂ ਨੂੰ ਸੱਟਾਂ ਦੇ ਕਾਰਨ ਜਾਂ ਫਿਰ ਟਿਸ਼ੂਆਂ ਦੇ ਨੁਕਸਾਨ ਅਨੁਸਾਰ ਵਰਗੀਕ੍ਰਿਤ ਕੀਤਾ ਜਾਂਦਾ ਹੈ- .
(ੳ) ਸਿੱਧੀ ਸੱਟ (Direct Injury) – ਸਿੱਧੀ ਸੱਟ ਬਾਹਰੀ ਝਟਕੇ ਜਾਂ ਤਾਕਤ ਕਾਰਨ ਹੁੰਦੀ ਹੈ।

(ਅ) ਅਸਿੱਧੀ ਸੱਟ (Indirect Injury) – ਇਹ ਸੱਟ ਕਿਸੇ ਵਸਤ ਜਾਂ ਵਿਅਕਤੀ ਦੇ ਸਰੀਰ ਸੰਪਰਕ ਤੋਂ ਨਹੀਂ ਲੱਗਦੀ ਬਲਕਿ ਅੰਦਰੂਨੀ ਤਾਕਤ ਜਿਵੇਂ ਓਵਰਸਟ੍ਰੈਚਿੰਗ (Overstreching) ਮਾੜੀ ਤਕਨੀਕ ਆਦਿ ਕਾਰਨਾਂ ਦੇ ਅਭਿਆਸ ਕਾਰਨ ਲੱਗਦੀ ਹੈ ।

(ਇ) ਵਾਧੂ ਸੱਟਾਂ (Overuse Injury) – ਇਹ ਸੱਟਾਂ ਉਦੋਂ ਲੱਗਦੀਆਂ ਹਨ ਜਦ ਬਹੁਤ ਜ਼ਿਆਦਾ ਅਤੇ ਦੁਹਰਾਉਣ ਵਾਲੀਆਂ ਸ਼ਕਤੀਆਂ ਹੱਡੀਆਂ ਅਤੇ ਸਰੀਰ ਦੇ ਦੂਜੇ ਜੁੜੇ ਟਿਸ਼ੂਆਂ ਉੱਪਰ ਵਾਧੂ ਭਾਰ ਪਾਉਂਦੀਆਂ ਹਨ । ਜੇਕਰ | ਇਹਨਾਂ ਸੱਟਾਂ ਨੂੰ ਟਿਸ਼ੂਆਂ ਦੇ ਨੁਕਸਾਨ ਵਜੋਂ ਵਰਗੀਕ੍ਰਿਤ ਕੀਤਾ ਜਾਵੇ ਤਾਂ ਇਹ ਹੇਠ ਲਿਖੇ ਅਨੁਸਾਰ ਹਨ-

  • ਸਾਫ਼ਟ ਟਿਸ਼ੂ ਸੱਟਾਂ (Soft Tissue Injuries) – ਇਹ ਸੱਟਾਂ ਖੇਡਾਂ ਵਿਚ ਹਿੱਸਾ ਲੈਣ ਕਾਰਨ ਆਮ ਲੱਗਦੀਆਂ | ਰਹਿੰਦੀਆਂ ਹਨ । ਇਹ ਅਕਸਰ ਮਾਸਪੇਸ਼ੀ, ਚਮੜੀ, ਟਿਸ਼ੂ ਜਾਂ ਖੇਡਣ ਤੇ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਮੋਚ, ਖਿੱਚ, ਰਗੜ, ਜ਼ਖ਼ਮ ਅਤੇ ਛਾਲੇ ਆਦਿ ਹਨ ।
  • ਹਾਰਡ ਟਿਸ਼ੂ ਸੱਟਾਂ (Hard Tissue Injuries) – ਇਸ ਪ੍ਰਕਾਰ ਦੀਆਂ ਸੱਟਾਂ ਵਿਚ ਟ੍ਰੈਕਚਰ (Fracture) ਅਤੇ ਡਿਸਲੋਕੇਸ਼ਨ (Dislocation) ਸ਼ਾਮਿਲ ਹਨ ।

ਖੇਡ ਸੱਟਾਂ ਉਪਾਅ-
1. ਨਿਵਾਰਕ ਪਹਿਲੂ (Preventive Aspect) – ਨਿਵਾਰਕ ਜਾਂ ਰੋਕਥਾਮ ਪਹਿਲੂ ਸਾਨੂੰ ਸਮੱਸਿਆਵਾਂ ਦੇ ਨਿਵਾਰਨ ਦੇ ਤਰੀਕਿਆਂ ਬਾਰੇ ਦੱਸਦਾ ਹੈ ਅਰਥਾਤ ਸਾਨੂੰ ਸੱਟਾਂ-ਚੋਟਾਂ, ਦੁਰਘਟਨਾਵਾਂ ਜਾਂ ਹੋਰ ਖ਼ਤਰਿਆ ਤੋਂ ਕਿਵੇਂ ਬਚਣਾ ਚਾਹੀਦਾ ਹੈ । ਇਹ ਸਾਨੂੰ ਨਿਵਾਰਕ ਕੱਪੜੇ, ਸੁਰੱਖਿਆ ਉਪਕਰਨ, ਸੁਰੱਖਿਆ ਸਾਧਨ, ਆਰਾਮ ਅਤੇ ਖ਼ੁਰਾਕ
ਆਦਿ ਬਾਰੇ ਵੀ ਮਾਰਗਦਰਸ਼ਨ ਕਰਦਾ ਹੈ ।

2. ਉਪਚਾਰਾਤਮਕ ਪਹਿਲੂ (Curative Aspect) – ਇਹ ਸੱਟਾਂ ਦਾ ਇਲਾਜ ਉਹਨਾਂ ਦੇ ਪ੍ਰਬੰਧਨ ਅਤੇ ਇਲਾਜ . ਵਿਚ ਮਾਰਗਦਰਸ਼ਨ ਕਰਦਾ ਹੈ । ਇਸ ਵਿਚ ਸੁਧਾਰ ਅਤੇ ਮੁੜ-ਵਸੇਬੇ (Rehabilitation) ਦੇ ਪ੍ਰੋਗਰਾਮਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ । ਅੱਗੇ ਲਿਖਿਆਂ ਦਾ ਧਿਆਨ ਸਵੈ-ਸੁਰੱਖਿਆ ਲਈ ਜ਼ਰੂਰੀ ਹੈ-

(i) ਸਹੀ ਤਰੀਕੇ ਨਾਲ ਗਰਮਾਉਣਾ (Proper Warming-up) – ਸਹੀ ਤਰੀਕੇ ਨਾਲ ਗਰਮਾਉਣਾ, ਸੱਟਾਂ ਨੂੰ ਰੋਕਣ ਦਾ ਸਭ ਤੋਂ ਮਹੱਤਵਪੂਰਨ ਉਪਾਅ ਹੈ । ਕਿਸੇ ਵੀ ਅਭਿਆਸ ਤੋਂ ਪਹਿਲਾਂ ਚੰਗੇ ਤਰੀਕੇ ਨਾਲ ਵਾਰਮ ਅੱਪ ਕਰਨ ਨਾਲ ਖਿਡਾਰੀ ਸਰੀਰਕ ਅਤੇ ਮਾਨਸਿਕ ਤੌਰ ਤੇ ਤਿਆਰ ਹੋਣ ਵਿਚ ਮੱਦਦ ਮਿਲਦੀ ਹੈ ਅਤੇ ਸੱਟਾਂ ਲੱਗਣ ਦੇ ਖਤਰੇ ਵੀ ਘੱਟ ਜਾਂਦੇ ਹਨ ।

(ii) ਇਕ ਐਥਲੀਟ ਦੀ ਤੰਦਰੁਸਤੀ ਦੇ ਪੱਧਰ ਅਨੁਸਾਰ (After Complete Recovery from an Injury) – ਕਈ ਵਾਰ ਮਾਸਪੇਸ਼ੀਆਂ ਦੀ ਵਾਧੂ ਵਰਤੋਂ ਨਾਲ, ਜਿਸ ਵਿਚ ਟਿਸ਼ੂਆਂ ਵਿਚ ਟੁੱਟ-ਭੱਜ ਜ਼ਿਆਦਾ ਹੋ ਜਾਂਦੀ ਹੈ, ਸੱਟਾਂ ਦਾ ਕਾਰਨ ਬਣਦੇ ਹਨ । ਇਸ ਲਈ ਇਹ ਜ਼ਰੂਰੀ ਹੈ ਕਿ ਫਿੱਟਨੈਸ ਲੋਡ ਇਕ ਐਥਲੀਟ ਸਰੀਰਕ ਤੰਦਰੁਸਤੀ ਦੇ ਅਨੁਸਾਰ ਹੋਵੇ ।

(iii) ਸਹੀ ਤਕਨੀਕ (Proper Technique – ਸਿਖਲਾਈ ਦੇ ਗ਼ਲਤ ਤਰੀਕੇ ਜਾਂ ਗਲਤ ਤਕਨੀਕ ਦੀ ਵਰਤੋਂ ਨਾਲ ਸੱਟਾਂ ਦੇ ਅਵਸਰ ਵੱਧ ਜਾਂਦੇ ਹਨ । ਇਸ ਲਈ ਟੀਚਰ ਨੂੰ ਲਗਾਤਾਰ ਇਹ ਦੇਖਣਾ ਜ਼ਰੂਰੀ ਹੈ ਕਿ ਐਥਲੀਟ ਸਹੀ ਤਕਨੀਕ ਵਿਚ ਅਭਿਆਸ ਕਰ ਰਿਹਾ ਹੈ ਜਾਂ ਨਹੀਂ । ਅਗਰ ਖਿਡਾਰੀ ਦੀ ਤਕਨੀਕ ਸਹੀ ਨਹੀਂ ਤਾਂ ਉਸਨੂੰ ਜਲਦੀ ਹੀ ਸੁਧਾਰਨਾ ਚਾਹੀਦਾ ਹੈ ।

ਪ੍ਰਸ਼ਨ 6.
ਮੁੱਢਲੀ ਸਹਾਇਤਾ ਨੂੰ ਸਪੱਸ਼ਟ ਕਰੋ । ਮੁੱਢਲੀ ਸਹਾਇਤਾ ਦੇ ਸਿਧਾਂਤ ਕੀ ਹਨ ?
ਉੱਤਰ-
ਮੁੱਢਲੀ ਸਹਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਤੁਰੰਤ ਦਿੱਤੀ ਜਾਣ ਵਾਲੀ ਸਹਾਇਤਾ ਹੁੰਦੀ ਹੈ । ਇਹ ਵਿਵਹਾਰਕ ਤੌਰ ਤੇ ਹੋਰ ਸੱਟਾਂ ਨੂੰ ਰੋਕਣਾ, ਮਰੀਜ਼ ਦੇ ਦਰਦ ਨੂੰ ਘਟਾਉਣਾ ਅਤੇ ਉਸਨੂੰ ਸੱਟ ਦੇ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਦੀ ਹੈ । ਮੁੱਢਲੀ ਸਹਾਇਤਾ ਦਾ ਮੂਲ ਸੰਕਲਪ ਖ਼ੂਨ ਵਗਣ ਤੋਂ ਰੋਕਣਾ, ਸਾਹ ਲੈਣ ਵਿਚ ਮੱਦਦ ਕਰਨਾ ਅਤੇ ਇਲਾਜ ਕਰਨ ਤੋਂ ਹੈ । ਮੁੱਢਲੀ ਸਹਾਇਤਾ ਵਿਚ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਮਰੀਜ਼ ਦਾ ਸਾਹ ਰਸਤਾ ਖੁੱਲ੍ਹਾ ਹੈ ਅਤੇ ਉਹ ਚੰਗੀ ਤਰ੍ਹਾਂ ਸਾਹ ਲੈ ਰਿਹਾ ਹੈ । ਉਸਦਾ ਖੂਨ ਦੌਰਾ ਜਿਵੇਂ ਨਾੜੀ ਗਤੀ, ਚਮੜੀ ਦਾ ਰੰਗ, ਬੇਕਾਬੂ ਖੂਨ ਵੱਗਣਾ ਆਦਿ ਠੀਕ ਹੋਣਾ ਚਾਹੀਦਾ ਹੈ । ਅਗਰ ਮਰੀਜ਼ ਸਥਿਰ ਹੈ ਤਾਂ ਹੋਰਨਾਂ ਸੱਟਾਂ ਜਿਵੇਂ ਕਿ ਕੱਟਣਾ, ਸੁੱਜਣਾ ਜਾਂ ਹੱਡੀ ਟੁੱਟਣਾ ਦੀ ਸੰਭਾਲ ਮੁੱਢਲੀ ਸਹਾਇਤਾ ਵਿਚ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਕੁੱਝ ਬੁਨਿਆਦੀ ਸੰਕਲਪ ਜਿਵੇਂ ਖੂਨ ਨੂੰ ਵੱਗਣ ਤੋਂ ਰੋਕਣਾ ਜਾਂ ਟੁੱਟੀਆਂ ਹੱਡੀਆਂ ਨੂੰ ਤਦ ਤਕ ਸਥਿਰ ਰੱਖਣਾ ਜਦ ਤਕ ਉਹਨਾਂ ਦਾ ਮੁੱਲਾਂਕਣ ਨਹੀਂ ਕੀਤਾ ਜਾਂਦਾ ਜਾਂ ਫਿਰ ਜੋੜ ਨਹੀਂ ਦਿੱਤਾ ਜਾਂਦਾ, ਦਾ ਧਿਆਨ ਰੱਖਣਾ ਜ਼ਰੂਰੀ ਹੈ ।

ਮੁੱਢਲੀ ਸਹਾਇਤਾ ਦੇ ਸਿਧਾਂਤ (Principle of First Aid) – ਮੁੱਢਲੀ ਸਹਾਇਤਾ ਦੇ ਸਿਧਾਂਤ ਹੇਠ ਲਿਖੇ ਅਨੁਸਾਰ, ਹਨ

  1. ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਬਿਨਾਂ ਘਬਰਾਏ, ਚੁੱਪਚਾਪ, ਸ਼ਾਂਤੀ ਅਤੇ ਤੇਜ਼ੀ ਨਾਲ ਮੱਦਦ ਕਰਨਾ ।
  2. ਜਿੰਨਾ ਹੋ ਸਕੇ ਪੀੜਤ ਨੂੰ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਨਾ ।
  3. ਬਿਨਾਂ ਮਤਲਬ ਜ਼ਿਆਦਾ ਕੋਸ਼ਿਸ਼ਾਂ ਨਾ ਕਰਨਾ ।
  4. ਤਣਾਅ ਨੂੰ ਘਟਾਉਣ ਲਈ ਪੀੜਤ ਨੂੰ ਭਰੋਸਾ ਜਾਂ ਹੌਸਲਾ ਦੇਣਾ ।
  5. ਜੇ ਲੋੜ ਹੋਵੇ ਤਾਂ ਨਕਲੀ ਸਾਹ (Artificial Respiration) ਦੇਣਾ ।
  6. ਖੂਨ ਵੱਗਣ ਤੋਂ ਰੋਕਣ ਦੀ ਕੋਸ਼ਿਸ਼ ਕਰਨਾ ।
  7. ਪੀੜਤ ਦੇ ਆਲੇ-ਦੁਆਲੇ ਭੀੜ ਇਕੱਠੀ ਨਾ ਹੋਣ ਦੇਣਾ ।

ਪ੍ਰਸ਼ਨ 7.
ਤੁਹਾਨੂੰ ਟੁੱਟ ਬਾਰੇ ਕੀ ਪਤਾ ਹੈ । ਇਸਦੀਆਂ ਵੱਖ-ਵੱਖ ਕਿਸਮਾਂ ਨੂੰ ਬਿਆਨ ਕਰੋ ।
ਉੱਤਰ-
ਹੱਡੀ ਦਾ ਨਿਰੰਤਰ ਵਿਚ ਟੁੱਟਣਾ ਹੀ ਹੱਡੀ ਟੁੱਟਣਾ ਅਖਵਾਉਂਦਾ ਹੈ । ਟ੍ਰੈਕਚਰ ਉਦੋਂ ਹੁੰਦਾ ਹੈ ਜਦ ਹੱਡੀ ਉੱਪਰ ਉਸਦੀ ਸਮਰੱਥਾ ਤੋਂ ਜ਼ਿਆਦਾ ਤਨਾਅ (Stress) ਪਾਇਆ ਜਾਂਦਾ ਹੈ ਜਾਂ ਫਿਰ ਹੱਡੀ ਨੂੰ ਸਿੱਧਾ ਝਟਕਾ ਲੱਗਦਾ ਹੈ । ਹੱਡੀ ਦਾ ਅਚਾਨਕ ਮੋੜਨਾ ਜਾਂ ਫਿਰ ਮਾਸਪੇਸ਼ੀਆਂ ਵਿਚ ਬਹੁਤ ਜ਼ਿਆਦਾ ਸੁੰਗੜਨ ਉਤਪੰਨ ਹੋਣਾ ਆਦਿ ਹੱਡੀ ਟੁੱਟਣ ਦੇ ਕਾਰਨ ਹੁੰਦੇ ਹਨ । ਟ੍ਰੈਕਚਰ ਸਿੱਧੇ, ਅਸਿੱਧੇ ਜਾਂ ਫਿਰ ਮਾਸਪੇਸ਼ੀਆਂ ਜਾਂ ਲਿੰਗਾਮੈਂਟ ਦੀ ਤਾਕਤ ਕਾਰਨ ਹੋ ਸਕਦਾ ਹੈ ।

  1. ਨ ਸਟਿੱਕ ਫ੍ਰੈਕਚਰ (Green Stick Fracture) – ਅਜਿਹੀ ਸੱਟ ਜੋ ਬੱਚਿਆਂ ਦੀ ਹੱਡੀ ਉੱਤੇ ਆਉਂਦੀ ਹੈ । ਇਸ ਵਿਚ ਹੱਡੀ ਪੂਰੀ ਤਰ੍ਹਾਂ ਨਾਲ ਨਹੀਂ ਟੁੱਟਦੀ ਅਤੇ ਹੱਡੀ ਇਕ ਪਾਸੇ ਥੋੜੀ ਝੁਕੀ (Bend) ਦਿਖਾਈ ਦਿੰਦੀ ਹੈ ।
  2. ਆਰ-ਪਾਰ ਟੁੱਟ (Transverse Fracture) – ਹੱਡੀ ਦੇ ਲੰਬਕਾਰ ਰੂਪ ਵਿਚ ਟੁੱਟ ਜਾਣ ਨੂੰ ਆਰ-ਪਾਰ ਟੁੱਟ | ਕਹਿੰਦੇ ਹਨ ।
  3. ਉਬਲੀਕ ਫੈਕਚਰ (Oblique Fracture) – ਇਸ ਵਿਚ ਹੱਡੀ ਤਿਰਛੇ ਰੂਪ ਵਿਚ ਟੁੱਟਦੀ ਹੈ ।
  4. ਸਪਾਈਰਲ ਟੁੱਟ (Spiral Fracture) – ਇਸ ਵਿਚ ਹੱਡੀ ਆਪਣੇ ਸਾਫ਼ਟ ਦੇ ਆਸ-ਪਾਸ ਟੁੱਟਦੀ ਹੈ ।
  5. ਟੋਟੇ-ਟੋਟੇ ਹੋ ਜਾਣਾ (Comminute Fracture) – ਇਸ ਵਿਚ ਸੱਟ ਲੱਗਣ ਵਾਲੀ ਥਾਂ ਤੇ ਹੱਡੀ ਦੇ ਛੋਟੇ-ਛੋਟੇ ਟੁੱਕੜੇ ਹੋ ਜਾਂਦੇ ਹਨ ।
  6. ਡੈਪਰੈਸਡ ਫੈਕਚਰ (Depressed Fracture) – ਇਹ ਬਹੁਤ ਛੋਟੀ ਤੇੜ ਹੁੰਦੀ ਹੈ ਜੋ ਅੰਦਰ ਦੀ ਤਰਫ਼ ਨੂੰ ਆਉਂਦੀ ਹੈ ।
  7. ਐਵਲੂਸ਼ਨ ਫੈਕਚਰ (Avulsion Fracture) – ਇਸ ਵਿਚ ਹੱਡੀ ਦੇ ਲਿੰਗਾਮੈਂਟ ਜਾਂ ਟੈਂਡਨ ਪੂਰੀ ਤਰ੍ਹਾਂ ਟੁੱਟ ਜਾਂਦੇ ਹਨ ਅਤੇ ਹੱਡੀ ਟੁੱਟ ਕੇ ਬਾਹਰ ਆ ਜਾਂਦੀ ਹੈ ।
  8. ਇੰਪੈਕਟਡ ਫ੍ਰੈਕਚਰ (Impacted Fracture) – ਇਸ ਵਿਚ ਹੱਡੀ ਟੁੱਟ ਕੇ ਦੂਜੀ ਹੱਡੀ ਵਿਚ ਫਸ ਜਾਂਦੀ ਹੈ ।

Leave a Comment