PSEB 12th Class Physical Education Solutions Chapter 5 ਅਸਮਰਥਾ

Punjab State Board PSEB 12th Class Physical Education Book Solutions Chapter 5 ਅਸਮਰਥਾ Textbook Exercise Questions and Answers.

PSEB Solutions for Class 12 Physical Education Chapter 5 ਅਸਮਰਥਾ

Physical Education Guide for Class 12 PSEB ਅਸਮਰਥਾ Textbook Questions and Answers

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)

ਪ੍ਰਸ਼ਨ 1.
ਅਸਮਰਥਾ ਦਾ ਕੀ ਅਰਥ ਹੈ ?
ਉੱਤਰ-
ਅਮਰਥਾ ਦਾ ਅਰਥ ਹੈ, ਕੋਈ ਵਿਸ਼ੇਸ਼ ਸਰੀਰਕ ਜਾਂ ਮਾਨਸਿਕ ਕੰਮ ਕਰਨ ਦੀ ਅਯੋਗਤਾ । ਜਦੋਂ ਸਰੀਰਕ ਮਾਨਸਿਕ ਕਾਰਜ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਤਾਂ ਇਸ ਅਵਸਥਾ ਨੂੰ ਅਸਮਰਥਾ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਸਮਾਜਿਕ ਪੁਨਰਵਾਸ ਕੀ ਹੈ ?
ਉੱਤਰ-
ਸਮਾਜਿਕ ਪੁਨਰ-ਵਿਸਥਾਪਨ (Social Rehabilitation) – ਇਸ ਨਾਲ ਅਸਮਰਥ ਵਿਅਕਤੀ ਦੇ ਪਰਿਵਾਰਕ ਅਤੇ ਸਮਾਜਿਕ ਸੰਬੰਧਾਂ ਨੂੰ ਬਹਾਲ ਕੀਤਾ ਜਾਂਦਾ ਹੈ । ਉਸਦੀ ਅਸਮਰਥਾ ਦੇ ਬਾਵਜੂਦ ਉਸਦੇ ਸਮਾਜਿਕ ਰੁਤਬੇ ਨੂੰ ਹੁਲਾਰਾ ਦਿੱਤਾ ਜਾਂਦਾ ਹੈ ।

ਪ੍ਰਸ਼ਨ 3.
ਅੰਨਿਆਂ ਲਈ ਉਦਯੋਗਿਕ ਘਰ ਕਿੱਥੇ ਹਨ ?
ਉੱਤਰ-
ਅੰਨਿਆਂ ਲਈ ਉਦਯੋਗਿਕ ਘਰ (Industrial Home for Blind) – 1971 ਵਿੱਚ ਬਣਾਈ ਗਈ ਇਹ ਸੰਸਥਾ ਮੁੰਬਈ ਵਿਚ ਸਥਿਤ ਹੈ ਅਤੇ ਇੱਥੇ ਅੰਨ੍ਹੇ ਬੱਚਿਆਂ ਨੂੰ ਕਿੱਤਾ ਅਗਵਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਅਸਮਰਥ ਹੋਣ ਦੇ ਬਾਵਜੂਦ ਆਪਣਾ ਗੁਜ਼ਾਰਾ ਖ਼ੁਦ ਕਰ ਸਕਣ ।

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)

ਪ੍ਰਸ਼ਨ 4.
ਸਥਾਈ ਅਯੋਗਤਾ ਕੀ ਹੈ ?
ਉੱਤਰ-
ਇਸ ਅਯੋਗਤਾ ਵਿਚ ਵਿਅਕਤੀ ਕਿਸੇ ਤਰ੍ਹਾਂ ਕੰਮ ਨਹੀਂ ਕਰ ਸਕਦਾ ਅਤੇ ਇਹ ਲੰਬੇ ਸਮੇਂ ਜਾਂ ਜੀਵਨ ਭਰ ਠੀਕ ਨਹੀਂ ਹੁੰਦੀ ।

ਪ੍ਰਸ਼ਨ 5.
ਕਿਰਿਆਤਮਕ ਅਸਮਰਥਾ ਕੀ ਹੈ ?
ਉੱਤਰ-
ਇਸ ਕਿਸਮ ਦੀ ਅਸਮਰਥਾ ਵਿਚ ਸਰੀਰਕ ਅੰਗ ਪ੍ਰਭਾਵਿਤ ਹੋ ਜਾਂਦੇ ਹਨ । ਇਹ ਨੁਕਸ ਆਮ ਕਰਕੇ ਲੰਬੀ ਬਿਮਾਰੀਆਂ ਕਾਰਨ ਹੁੰਦੇ ਹਨ । ਸਾਹ ਦੀ ਬਿਮਾਰੀ, ਸਿੱਲੀਕੋਸਿਸ, ਐਸਬੈਗਸ, ਲੀਡ ਕਹਿਰ, ਸਾਈਡਰੋਸਿਸ, ਬਾਈਸਨੋਸਿਸ, ਲੇਬਰੋਸਿਸ, ਲੰਗ ਕੈਂਸਰ ਆਦਿ ਇਸ ਦੀਆਂ ਉਦਾਹਰਨਾਂ ਹਨ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 6.
ਸਥਾਈ ਅਯੋਗਤਾ ਅਤੇ ਅਸਥਾਈ ਅਯੋਗਤਾ ਵਿੱਚ ਕੀ ਅੰਤਰ ਹੈ ?
ਉੱਤਰ-

 1. ਸਥਾਈ ਅਯੋਗਤਾ (Permanent Disability) – ਇਸ ਅਯੋਗਤਾ ਵਿਚ ਵਿਅਕਤੀ ਕਿਸੇ ਤਰ੍ਹਾਂ ਕੰਮ ਨਹੀਂ ਕਰ ਸਕਦਾ ਅਤੇ ਇਹ ਲੰਬੇ ਸਮੇਂ ਜਾਂ ਜੀਵਨ ਭਰ ਠੀਕ ਨਹੀਂ ਹੁੰਦੀ ।
 2. ਅਸਥਾਈ ਅਯੋਗਤਾ (Temporary Disability) – ਇਹ ਕੁਝ ਸਮੇਂ ਲਈ ਹੁੰਦੀ ਹੈ ਅਤੇ ਵਿਅਕਤੀ ਕੰਮਕਾਰ ਕਰ ਸਕਦਾ ਹੈ । ਕੁਝ ਮੁੜ-ਵਸੇਬੇ ਪ੍ਰੋਗਰਾਮਾਂ ਨਾਲ ਵਿਅਕਤੀ ਠੀਕ ਹੋ ਜਾਂਦਾ ਹੈ ।

ਪ੍ਰਸ਼ਨ 7.
ਅਸਮਰਥਾ ਤੋਂ ਪੈਦਾ ਹੋਣ ਵਾਲੇ ਕੋਈ ਦੋ ਕਾਰਨਾਂ ਬਾਰੇ ਲਿਖੋ ।
ਉੱਤਰ-

 • ਮਾਨਸਿਕ ਤੱਤ (Mental Factor) – ਮਾਨਸਿਕ ਅਸਮਰਥਾ ਕਦੇ ਵੀ ਹੋ ਸਕਦੀ ਹੈ ਪਰ ਕਈ ਵਾਰ ਇਹ ਮਾਨਸਿਕ ਤਨਾਅ ਕਾਰਨ ਵੀ ਹੋ ਸਕਦੀ ਹੈ । ਮਨ ਅਤੇ ਸਰੀਰ ਆਪਸ ਵਿਚ ਸੰਬੰਧਿਤ ਹੁੰਦੇ ਹਨ । ਇਸ ਲਈ ਮਾਨਸਿਕ ਤੱਤ ਸਰੀਰਕ ਸਥਿਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ ।
 • ਸਰੀਰਕ ਬਿਮਾਰੀ (Physical Disease) – ਸਰੀਰਕ ਬਿਮਾਰੀ ਜਾਂ ਬਿਮਾਰੀਆਂ ਦੇ ਕਾਰਨ ਕੁਝ ਕਮੀਆਂ ਪੈਦਾ ਹੋ ਜਾਂਦੀਆਂ ਹਨ ਜੋ ਕਿ ਅਸਮਰਥਾ ਦਾ ਕਾਰਨ ਬਣਦੀਆਂ ਹੈ ; ਜਿਵੇਂ ਕਿ ਚੇਚਕ ਦੀ ਬਿਮਾਰੀ ਕਾਰਨ ਅੰਨਾਪਨ ਹੋ ਜਾਂਦਾ ਹੈ । ਇਸ ਪ੍ਰਕਾਰ ਅਸੀਂ ਇਹ ਕਹਿ ਸਕਦੇ ਹਾਂ ਕਿ ਸਰੀਰਕ ਬਿਮਾਰੀ ਅਸਮਰਥਾ ਦਾ ਕਾਰਨ ਹੋ ਸਕਦੀ ਹੈ ।

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)

ਪ੍ਰਸ਼ਨ 8.
ਕਿੱਤਿਆਂ ਤੋਂ ਪੈਦਾ ਹੋਣ ਵਾਲੀਆਂ ਅਸਮਰਥਾਵਾਂ ਦੇ ਕਾਰਨ ਦੱਸੋ ।
ਉੱਤਰ-
ਬਹੁਤ ਸਾਰੀਆਂ ਅਸਮਰਥਾਵਾਂ ਕੰਮ ਕਰਨ ਵਾਲੇ ਮਾਹੌਲ ਵਿਚ ਹੁੰਦੀਆਂ ਹਨ । ਜਿਵੇਂ ਕਿ ਸਾਹ ਦੀ ਅਸਮਰਥਾ, ਜ਼ਹਿਰੀਲੇ ਪਦਾਰਥ ਹਵਾ ਦੁਆਰਾ ਸਰੀਰ ਵਿਚ ਜਾਣ ਨਾਲ ਹੋ ਸਕਦੀ ਹੈ । ਜਿਵੇਂ ਕਿ ਐਸਬੈਮਟੋਲ | ਫਾਇਬਰਜ਼ ਦੇ ਸਾਹ ਦੁਆਰਾ ਅੰਦਰ ਜਾਣ ਨਾਲ ਐਸਬੈਟਿਸਸ ਨਾਮਕ ਬਿਮਾਰੀ ਦਾ ਕਾਰਨ ਬਣਦਾ ਹੈ । ਕਈ ਵਾਰ ਸਰੀਰ ਦੀ ਗਲਤ ਸਥਿਤੀ (Postural) ਜਿਵੇਂ ਕਿ ਗਲਤ ਬੈਠਕ, ਖੜ੍ਹੇ ਹੋਣ ਦੀ ਸਥਿਤੀ ਜਾਂ ਗਲਤ ਝੁਕਾਅ ਦੀਆਂ ਆਦਤਾਂ ਨਾਲ ਅਪੰਗਤਾ ਹੋ ਜਾਂਦੀ ਹੈ । ਉਦਾਹਰਨ ਵਜੋਂ ਕਾਈਫੋਸਿਸ (ਕੁੱਬਾਪਣ ਦਰਜ਼ੀਆਂ ਵਿਚ ਆਮ ਦੇਖਣ ਨੂੰ ਮਿਲਦਾ ਹੈ । ਕਿੱਤਾ ਸੰਬੰਧਿਤ ਕਈ ਅਸਮਰਥਾਵਾਂ ਹੁੰਦੀਆਂ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ-

1. ਭੌਤਿਕ ਕਾਰਨ (Physical Factor) – ਬਹੁਤ ਸਾਰੀਆਂ ਅਯੋਗਤਾਵਾਂ ਭੌਤਿਕ ਕਾਰਨਾਂ ਜਿਵੇਂ ਕਿ ਗਰਮੀ, ਸਰਦੀ, ਰੋਸ਼ਨੀ, ਦਬਾਅ, ਰੌਲਾ, ਵਿਕੀਰਣਾਂ (Radiations) ਆਦਿ ਨਾਲ ਵਾਪਰਦੀਆਂ ਹਨ । ਮਿਸਾਲ ਵਜੋਂ-ਅੰਤ ਦਾ ਠੰਡਾ ਮੌਸਮ ਫੁੱਟ ਬਾਈਟ (ਪੈਰ ਗਲ ਜਾਣਾ) ਅਤੇ ਉੱਚਾ ਤਾਪਮਾਨ, ਹੀਟ ਕਰੇਮਪ, ਅਜਿਹੀਆਂ ਅਸਮਰਥਾਵਾਂ ਨੂੰ ਜਨਮ ਦਿੰਦੇ ਹਨ । ਕੰਮ ਦੇ ਸਥਾਨ ਤੇ ਉੱਚੀਆਂ ਅਵਾਜ਼ਾਂ ਜਾਂ ਰੌਲੇ ਕਾਰਨ ਬੋਲਾਪਣ ਹੋ ਸਕਦਾ ਹੈ ।

2. ਸਮਾਜਿਕ ਕਾਰਨ (Social Factor) – ਬਹੁਤ ਸਾਰੀਆਂ ਸਮਾਜਿਕ ਅਪਾਹਜਤਾ ਕੰਮ ਕਰਨ ਵਾਲਿਆਂ ਵਿਚ ਉਦੋਂ ਪੈਦਾ ਹੋ ਜਾਂਦੀਆਂ ਹਨ ਜਦ ਉਹ ਸਮਾਜਿਕ ਵਾਤਾਵਰਣ ਵਿਚ ਆਪਣੇ ਆਪ ਨੂੰ ਢਾਲ ਨਹੀਂ ਪਾਉਂਦੇ । ਇਹ ਕਈ ਵਾਰ ਆਪਣੇ-ਆਪ (Introvert) ਸੁਭਾਅ ਦੇ ਵਿਅਕਤੀਆਂ ਵਿਚ ਜ਼ਿਆਦਾ ਹੁੰਦੀ ਹੈ । ਉਹ ਕੰਮ ਕਰਤਾ ਜੋ ਆਪਣੇ ਆਪ ਨੂੰ ਸਮਾਜ ਅਨੁਸਾਰ ਨਾ ਢਾਲ ਸਕੇ ਤਾਂ ਕਈ ਪ੍ਰੇਸ਼ਾਨੀਆਂ ਜਿਵੇਂ ਕਿ ਉਦਾਸੀ, ਤਣਾਅ, ਚਿੰਤਾ ਅਤੇ ਅਸੁਰੱਖਿਆ ਦੇ ਹੇਠ ਆ ਜਾਂਦਾ ਹੈ । ਇਸ ਦੇ ਹੋਰ ਵੀ ਕਾਰਨ ਹਨ ਜਿਵੇਂ ਕਿ ਆਪਣੇ ਆਪ ਵਿਚ ਰਹਿਣਾ ਆਤਮਵਿਸ਼ਵਾਸ ਦੀ ਕਮੀ ਅਤੇ ਬੁਰੇ ਰਿਸ਼ਤੇ ਆਦਿ ।

3. ਰਸਾਇਣਿਕ ਤੱਤ (Chemical Factor) – ਕਈ ਅਸਮਰਥਾਵਾਂ ਰਸਾਇਣਿਕ ਪ੍ਰਦੂਸ਼ਣ ਨਾਲ ਪੈਦਾ ਹੁੰਦੀਆਂ ਹਨ । ਰਸਾਇਣਿਕ ਪ੍ਰਦੂਸ਼ਣ, ਜਿਵੇਂ ਕਿ ਕਾਰਬਨ ਡਾਈਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਨਾਲ ਫੈਲਦਾ ਹੈ । ਇਸ ਨਾਲ ਲਗਾਤਾਰ ਸਿਰ ਦਰਦ ਅਤੇ ਸਾਹ ਰੁਕਣਾ ਆਦਿ ਬਿਮਾਰੀਆਂ ਲੱਗ ਸਕਦੀਆਂ ਹਨ । ਇਹ ਜ਼ਿਆਦਾਤਰ ਖਾਣਾਂ ਵਿਚ ਵਾਪਰਦਾ ਹੈ । ਹੋਰ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨਡਾਈਆਕਸਾਈਡ, ਸਲਫਰਡਾਈਆਕਸਾਈਡ ਅਤੇ ਕਾਰਬਨ ਬਾਈਸਲਫਾਈਡ ਆਦਿ । ਇਹ ਗੈਸਾਂ ਕੰਮ ਕਰਨ ਵਾਲਿਆਂ ਦੁਆਰਾ ਸਾਹ ਲੈਣ ਨਾਲ ਫੇਫੜਿਆਂ ਵਿਚੋਂ ਜਾ ਕੇ ਪਾਚਨ ਕ੍ਰਿਆ ਵਿਚ ਦਾਖਿਲ ਹੋ ਜਾਂਦੀਆਂ ਹਨ ਅਤੇ ਸਥਾਈ ਅਪੰਗਤਾ ਨੂੰ ਜਨਮ ਦਿੰਦੀਆਂ ਹਨ ।

ਪ੍ਰਸ਼ਨ 9.
ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ’ਤੇ ਨੋਟ ਲਿਖੋ ।
(ਉ) ਐੱਥਰਾਕੋਸਿਸ
(ਆ) ਸ਼ੀਸ਼ੇ ਦਾ ਜ਼ਹਿਰ
(ਇ) ਕੈਂਸਰ ਅਤੇ ਦਮਾ
(ਸ) ਮੁੱਢਲੀ ਸਹਾਇਤਾ ।
ਉੱਤਰ-
(ਉ) ਐੱਥਰਾਕੋਸਿਸ-ਇਹ ਨਾਮ ਐਂਥਕ ਸ਼ਬਦ ਜਿਸ ਦਾ ਭਾਵ ਹੈ ਕੋਇਲਾ ਜਾਂ ਕਾਰਬਨ ਅਤੇ ਉਸਸਿਸ ਦਾ ਅਰਥ ਪ੍ਰਸਥਿਤੀ ਤੋਂ ਲਿਆ ਗਿਆ ਹੈ । ਇਸ ਪ੍ਰਕਾਰ ਦੀ ਬਿਮਾਰੀ ਉਹਨਾਂ ਲੋਕਾਂ ਵਿਚ ਆਮ ਪਾਈ ਜਾਂਦੀ ਹੈ ਜੋ ਕੋਇਲੇ ਦੀਆਂ ਖਾਨਾਂ ਵਿਚ ਕੰਮ ਕਰਦੇ ਹਨ । ਇਹ ਬਿਮਾਰੀ ਸਾਹ ਪ੍ਰਣਾਲੀ ਦੇ ਅੰਗਾਂ ਨਾਲ ਸੰਬੰਧਿਤ ਜਿਵੇਂ ਕਿ ਸਾਹ ਨਲੀ, ਫੇਫੜਿਆਂ ਅਤੇ ਨੱਕ ਦੀ ਨਲੀ ਨੂੰ ਪ੍ਰਭਾਵਿਤ ਕਰਦੀ ਹੈ । ਕੰਮ ਕਰਨ ਦੀ ਥਾਂ ‘ਤੇ ਕੋਇਲੇ ਦੇ ਕਣਾਂ ਨੂੰ ਸਾਹ ਦੁਆਰਾ ਅੰਦਰ ਲੈ ਜਾਣ ਨਾਲ ਫੇਫੜਿਆਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ । ਇਸ ਬਿਮਾਰੀ ਨੂੰ ਕਾਲੇ ਫੇਫੜੇ (Black lung) ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ।

(ਅ) ਸ਼ੀਸ਼ੇ ਦਾ ਜ਼ਹਿਰ-ਇਹ ਇਕ ਜ਼ਹਿਰੀਲੀ ਧਾਤੂ ਹੈ ਜੋ ਕਿ ਮਨੁੱਖ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪਾਉਂਦੀ ਹੈ । ਇਹ ਬਿਮਾਰੀ ਉਹਨਾਂ ਕਰਮਚਾਰੀਆਂ ਵਿਚ ਆਮ ਹੁੰਦੀ ਹੈ ਜੋ ਕਿ ਨਿਰਮਾਣ ਕੰਮ ਜਿਵੇਂ ਕਿ ਪੇਟਿੰਗ, ਇਮਾਰਤ ਬਣਾਉਣਾ ਜਾਂ ਚੀਨੀ ਮਿੱਟੀ ਨਾਲ ਸੰਬੰਧਿਤ ਕੰਮ ਕਰਦੇ ਹਨ । ਇਹ ਸ਼ੀਸ਼ੇ ਦੇ ਕਣਾਂ ਨੂੰ ਸਾਹ ਦੁਆਰਾ ਸ਼ੀਸ਼ੇ ਨੂੰ ਸਰੀਰ ਦੇ ਅੰਦਰ ਲੈ ਜਾਣ ਨਾਲ ਬੁਰਾ ਪ੍ਰਭਾਵ ਪਾਉਂਦੇ ਹਨ । ਸ਼ੀਸ਼ੇ ਦੇ ਜ਼ਹਿਰ ਨਾਲ ਪ੍ਰਭਾਵਿਤ ਵਿਅਕਤੀ ਵਿਚ ਆਮ ਲੱਛਣ ਢਿੱਡ ਵਿਚ ਦਰਦ, ਬੇਹੋਸ਼ੀ, ਸਿਰ ਵਿਚ ਦਰਦ, ਸਰੀਰ ਵਿਚ ਦਰਦ, ਅੜਕਣ ਅਤੇ ਅਧਰੰਗ ਤੇ ਫੇਫੜਿਆਂ ਆਦਿ ਦੀਆਂ ਬਿਮਾਰੀਆਂ ਸ਼ਾਮਿਲ ਹਨ ।

(ਇ) ਕੈਂਸਰ ਅਤੇ ਦਮਾ-ਇਹ ਬਿਮਾਰੀ ਉਹਨਾਂ ਕਰਮਚਾਰੀਆਂ ਵਿਚ ਹੁੰਦੀ ਹੈ ਜੋ ਕਿ ਰਸਾਇਣਿਕ ਤੱਤ, ਧੂੜ ਕਣ, ਕਿਰਨਾਂ ਦੇ ਸੰਪਰਕ ਵਿਚ ਵੱਧ ਰਹਿੰਦੇ ਹਨ । ਕੈਂਸਰ ਬਿਮਾਰੀ ਦੀ ਸੰਭਾਵਨਾ ਕੋਇਲੇ ਜਾਂ ਧਾਤੂ ਦੀਆਂ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਵਿਚ ਵੱਧ ਪਾਈ ਜਾਂਦੀ ਹੈ । ਇਹਨਾਂ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਵਿਅਕਤੀਆਂ ਵਿਚ ਚਮੜੀ, ਫੇਫੜਿਆਂ ਜਾਂ ਖੁਨ ਨਾਲ ਸੰਬੰਧਿਤ ਕੈਂਸਰ ਵਿਕਸਿਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ । ਕੋਇਲੇ ਦੀ ਖਾਨ, ਧੂੜ ਕਣ, ਫਰਨੈਂਸ ਅਤੇ ਰਸਾਇਣਿਕ ਤੱਤਾਂ ਨਾਲ ਸੰਬੰਧਿਤ ਕਰਮਚਾਰੀਆਂ ਵਿਚ ਫੇਫੜਿਆਂ ਨਾਲ ਸੰਬੰਧਿਤ ਬਿਮਾਰੀ ਜਿਵੇਂ ਕਿ ਦਮਾ ਜਾਂ ਬੋਈਟਾਈਸ ਹੋ ਸਕਦੀ ਹੈ ।

(ਸ) ਮੁੱਢਲੀ ਸਹਾਇਤਾ-ਮੁੱਢਲੀ ਸਹਾਇਤਾ ਡਾਕਟਰ ਦੇ ਆਉਣ ਤੋਂ ਪਹਿਲਾਂ ਤੁਰੰਤ ਦਿੱਤੀ ਜਾਣ ਵਾਲੀ ਸਹਾਇਤਾ ਹੁੰਦੀ ਹੈ । ਇਹ ਵਿਵਹਾਰਕ ਤੌਰ ਤੇ ਹੋਰ ਸੱਟਾਂ ਨੂੰ ਰੋਕਣਾ, ਮਰੀਜ਼ ਦੇ ਦਰਦ ਨੂੰ ਘਟਾਉਣਾ ਅਤੇ ਉਸਨੂੰ ਸੱਟ ਦੇ ਸਦਮੇ ਵਿਚੋਂ ਬਾਹਰ ਕੱਢਣ ਵਿਚ ਮੱਦਦ ਕਰਦੀ ਹੈ । ਮੁੱਢਲੀ ਸਹਾਇਤਾ ਦਾ ਮੂਲ ਸੰਕਲਪ ਖੂਨ ਵਗਣ ਤੋਂ ਰੋਕਣਾ, ਸਾਹ ਲੈਣ ਵਿਚ ਮੱਦਦ ਕਰਨਾ ਅਤੇ ਇਲਾਜ ਕਰਨ ਤੋਂ ਹੈ । ਮੁੱਢਲੀ ਸਹਾਇਤਾ ਵਿਚ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਮਰੀਜ਼ ਦਾ ਸਾਹ ਰਸਤਾ ਖੁੱਲਾ ਹੈ ਅਤੇ ਉਹ ਚੰਗੀ ਤਰ੍ਹਾਂ ਸਾਹ ਲੈ ਰਿਹਾ ਹੈ । ਉਸਦਾ ਖੂਨ ਦੌਰਾ ਜਿਵੇਂ ਨਾੜੀ ਗਤੀ, ਚਮੜੀ ਦਾ ਰੰਗ, ਬੇਕਾਬੁ ਖੂਨ ਵੱਗਣਾ ਆਦਿ ਠੀਕ ਹੋਣਾ ਚਾਹੀਦਾ ਹੈ । ਅਗੁਰ ਮਰੀਜ਼ ਸਥਿਰ ਹੈ ਤਾਂ ਹੋਰਨਾਂ ਸੱਟਾਂ ਜਿਵੇਂ ਕਿ ਕੱਟਣਾ, ਸੱਜਣਾ ਜਾਂ ਹੱਡੀ ਟੁੱਟਣਾ ਦੀ ਸੰਭਾਲ ਮੁੱਢਲੀ ਸਹਾਇਤਾ ਵਿਚ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਕੁੱਝ ਬੁਨਿਆਦੀ ਸੰਕਲਪ ਜਿਵੇਂ ਖੂਨ ਨੂੰ ਵੱਗਣ ਤੋਂ ਰੋਕਣਾ ਜਾਂ ਟੁੱਟੀਆਂ ਹੱਡੀਆਂ ਨੂੰ ਤਦ ਤਕ ਸਥਿਰ ਰੱਖਣਾ ਜਦ ਤਕ ਉਹਨਾਂ . ਦਾ ਮੁੱਲਾਂਕਣ ਨਹੀਂ ਕੀਤਾ ਜਾਂਦਾ ਜਾਂ ਫਿਰ ਜੋੜ ਨਹੀਂ ਦਿੱਤਾ ਜਾਂਦਾ, ਦਾ ਧਿਆਨ ਰੱਖਣਾ ਜ਼ਰੂਰੀ ਹੈ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 10.
ਭਾਰਤ ਰੈੱਡ ਕਰਾਸ ਸੁਸਾਇਟੀ ਬਾਰੇ ਲਿਖੋ ।
ਉੱਤਰ-
ਇਹ ਇੱਕ ਰਾਸ਼ਟਰੀ ਅਦਾਰਾ ਹੈ ਜੋ ਕਿ ਅੰਤਰਰਾਸ਼ਟਰੀ ਰੈੱਡ ਕਾਸ ਸੁਸਾਇਟੀ ਨਾਲ ਸੰਬੰਧਿਤ ਹੈ । ਰੈੱਡ ਕਾਸ ਨੂੰ ਬਿਮਾਰਾਂ ਅਤੇ ਜ਼ਖ਼ਮੀਆਂ ਨੂੰ ਬਚਾਉਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ । ਇੰਟਰਨੈਸ਼ਨਲ ਰੈੱਡ ਖ਼ਾਸ ਸੁਸਾਇਟੀ ਸੰਨ 1863 ਵਿੱਚ ਜੇ.ਐੱਸ. ਦੁਨੰਤ ਦੁਆਰਾ ਸਥਾਪਿਤ ਕੀਤੀ ਗਈ ਸੀ ਅਤੇ ਇੰਡੀਅਨ ਰੈੱਡ ਖ਼ਾਸ ਸੁਸਾਇਟੀ 1920 ਵਿੱਚ ਹੋਂਦ ਵਿੱਚ ਆਈ । ਇਸ ਦੇ ਭਿੰਨ ਮੰਤਵ ਹਨ- ਸਿਹਤ ਵਿੱਚ ਸੁਧਾਰ, ਬਿਮਾਰੀਆਂ ਤੋਂ ਬਚਾਉ ਅਤੇ ਬਿਮਾਰੀ ਦੀ ਗੰਭੀਰਤਾ ਨੂੰ ਘਟਾਉਣਾ । ਰੈੱਡ ਕਾਸ ਜੰਗ ਦੇ ਦਿਨਾਂ ਦੌਰਾਨ ਵੀ ਮਦਦ ਕਰਦਾ ਹੈ। ਇਹ ਥੈ-ਸੇਵੀ ਸੰਸਥਾ, ਭੂਚਾਲ, ਹੜ੍ਹ ਅਤੇ ਤੂਫ਼ਾਨਾਂ ਸਮੇਂ ਜ਼ਖ਼ਮੀ ਹੋਏ ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾਂ ਅਤੇ ਦਵਾਈਆਂ ਵੀ ਵੰਡਦਾ ਹੈ । ਇੰਡੀਅਨ ਰੈੱਡ ਕਾਸ ਸੁਸਾਇਟੀ ਦੀਆਂ ਭਾਰਤ ਵਿੱਚ 400 ਤੋਂ ਵੱਧ ਸ਼ਾਖਾਵਾਂ ਹਨ । ਇਹ ਫ਼ੌਜੀਆਂ ਦੀ ਵੀ ਸਹਾਇਤਾ ਕਰਦਾ ਹੈ । ਬੰਗਲੌਰ ਵਿੱਚ ਇਸ ਦਾ ਇੱਕ ਬਹੁਤ ਵੱਡਾ ਹਸਪਤਾਲ ਹੈ ।ਇੰਡੀਅਨ ਰੈਂਡ ਫ਼ਾਸ ਸੁਸਾਇਟੀ ਦੀ ਸੈਂਟ ਜੌਹਨ ਐਂਬੂਲੈਂਸ ਐਸੋਸੀਏਸ਼ਨ ਵੀ ਹੈ ਜਿਸ ਨੇ ਹਜ਼ਾਰਾਂ ਲੋਕਾਂ ਨੂੰ ਫਸਟ ਏਡ ਅਤੇ ਨਰਸਿੰਗ ਦੀ ਸਿਖਲਾਈ ਦਿੱਤੀ ਹੈ ।

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ (Five Marks Question Answers)

ਪ੍ਰਸ਼ਨ 11.
ਮੁੜ-ਵਸੇਬੇ ਤੋਂ ਕੀ ਭਾਵ ਹੈ ? ਇਸ ਬਾਰੇ ਪੂਰੀ ਜਾਣਕਾਰੀ ਦਿਉ ।
ਉੱਤਰ-
ਪੁਨਰ-ਵਿਸਥਾਪਨ ਦਾ ਅਰਥ ਅਤੇ ਪਰਿਭਾਸ਼ਾ (Meaning and Definition of Rehabilitation) – ਸ਼ਬਦ ‘ਰੀਹੈਬਲੀਟੇਸ਼ਨ’’ ਸ਼ਬਦ ਹੈਬੀਲਿਟਾਂ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਸਮਰੱਥਾ । ਇਸ ਲਈ ਪੁਨਰ ਵਿਸਥਾਪਨ ਦਾ ਅਰਥ ਹੈ ‘ਮੁੜ ਕਬਜ਼ਾ’ । ਦੂਜੇ ਸ਼ਬਦਾਂ ਵਿਚ ਪੁਨਰਵਿਸਥਾਪਨ ਦਾ ਅਰਥ ਹੈ ‘‘ਪਹਿਲੀ ਤੰਦਰੁਸਤੀ ਪ੍ਰਾਪਤ ਕਰਨਾ ਜਾਂ ਰਾਜ਼ੀ ਹੋਣਾ ਅਤੇ ਟਿਕ ਜਾਣਾ ।

ਡਬਲਯੂ. ਐੱਚ. ਓ. (W.H.O.) ਦੇ ਅਨੁਸਾਰ, “ਪੁਨਰ ਵਿਸਥਾਪਨ, ਅਸਮਰਥ ਵਿਅਕਤੀ ਵਿਚ ਕੰਮ ਕਰਨ ਦੀ ਉਚਤਮ ਯੋਗਤਾ ਪੈਦਾ ਕਰਨ ਦੇ ਉਦੇਸ਼ ਹਿੱਤ ਉਸਦੀ ਪੁਨਰਸਿਖਲਾਈ ਲਈ ਡਾਕਟਰੀ, ਸਮਾਜਿਕ, ਵਿੱਦਿਅਕ ਅਤੇ ਕਿੱਤਾਕਾਰੀ ਢੰਗਾਂ ਦੀ ਸਮੁੱਚੀ ਅਤੇ ਸੰਯੁਕਤ ਵਰਤੋਂ ਹੈ । ਉਦਾਹਰਨ ਵਜੋਂ ਇਕ ਵਿਅਕਤੀ ਕਿਸੇ ਸੱਟ ਨਾਲ ਸਰੀਰਕ ਤੰਦਰੁਸਤੀ ਗੁਆ ਬੈਠਦਾ ਹੈ । ਉਸਦੀ ਤੰਦਰੁਸਤੀ ਨੂੰ ਵਾਪਿਸ ਲਿਆਉਣ ਲਈ ਕੀਤੇ ਕੰਮ ਪੁਨਰ ਵਿਸਥਾਪਨ ਅਖਵਾਉਂਦਾ ਹੈ । ਪੁਰਾਣੇ ਸਮਿਆਂ ਵਿੱਚ ਅਸਮਰਥ ਵਿਅਕਤੀ ਨੂੰ ਸਮਾਜ ਵਲੋਂ ਅਣਗੌਲਾ ਕਰ ਦਿੱਤਾ ਜਾਦਾ ਸੀ ਪਰੰਤੂ ਅੱਜਕੱਲ੍ਹ ਅਸਮਰਥ ਨੂੰ ਸਮਾਜਿਕ ਸੰਬੰਧਾਂ ਵਿਚ ਵਾਪਸ ਲਿਆਉਣ ਲਈ ਕੀਤੇ ਕੰਮਾਂ ਨੂੰ ਪੁਨਰਵਿਸਥਾਪਨ ਕਿਹਾ ਜਾਂਦਾ ਹੈ । ਅਪਾਹਜਾਂ ਨੂੰ ਕਿੱਤਾਕਾਰੀ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ । ਇਸ ਸਿੱਖਿਆ ਨੂੰ ਕਿੱਤਾਕਾਰੀ ਸਿਖਲਾਈ (Vocational training) ਵੀ ਕਿਹਾ ਜਾਂਦਾ ਹੈ ।

ਪੁਨਰ-ਵਿਸਥਾਪਨ ਦਾ ਖੇਤਰ (Scope for Rehabilitation) – ਪੁਨਰ-ਵਿਸਥਾਪਨ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ । ਕਿਉਂਕਿ ਦੁਰਘਟਨਾਵਾਂ ਕਾਰਨ ਪੁਨਰ ਵਿਸਥਾਪਨ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ । ਪੁਨਰ-ਵਿਸਥਾਪਨ ਦੇ ਖੇਤਰ ਨੂੰ ਹੇਠ ਲਿਖੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ-

 • ਡਾਕਟਰੀ ਪੁਨਰ-ਵਿਸਥਾਪਨ (Medical Rehabilitation) – ਕਿਸੇ ਸੱਟ ਜਾਂ ਬਿਮਾਰੀ ਨਾਲ ਆਏ ਕਿਸੇ ਸਰੀਰਕ ਵਿਗਾੜ ਦੀ ਸੂਰਤ ਵਿਚ ਮਾਹਿਰ ਡਾਕਟਰੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ । ਇਸ ਵਿਚ ਮੈਡੀਕਲ ਬਾਂਚ, ਸਰਜਰੀ, ਆਰਥੋਪੈਡਿਕ ਅਤੇ ਫਿਜ਼ੀਉਥੇਰੈਪੀ ਸ਼ਾਮਿਲ ਹਨ ।
 • ਕਿੱਤਾਕਾਰੀ ਪੁਨਰ-ਵਿਸਥਾਪਨ (Vocational Rehabilitation) – ਅਸਮਰਥਤਾ ਦੇ ਬਾਵਜੂਦ, ਅਸਮਰਥਾਂ ਨੂੰ ਆਪਣੀ ਰੋਜ਼ੀ ਕਮਾਉਣ ਲਈ ਕਿੱਤਾਕਾਰੀ ਸਿਖਲਾਈ ਦਿੱਤੀ ਜਾਂਦੀ ਹੈ । ਮਿਸਾਲ ਦੇ ਤੌਰ ਤੇ ਅੰਨਿਆਂ ਨੂੰ ਕੁਰਸੀ ਬੁਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ ।
 • ਸਮਾਜਿਕ ਪੁਨਰ-ਵਿਸਥਾਪਨ (Social Rehabilitation) – ਇਸ ਨਾਲ ਅਸਮਰਥ ਦੇ ਪਰਿਵਾਰਕ ਅਤੇ ਸਮਾਜਿਕ ਸੰਬੰਧਾਂ ਨੂੰ ਬਹਾਲ ਕੀਤਾ ਜਾਂਦਾ ਹੈ । ਉਸਦੀ ਅਸਮਰਥਾ ਦੇ ਬਾਵਜੂਦ ਉਸਦੇ ਸਮਾਜਿਕ ਰੁਤਬੇ ਨੂੰ ਹੁਲਾਰਾ ਦਿੱਤਾ ਜਾਂਦਾ ਹੈ ।
 • ਮਨੋਵਿਗਿਆਨਿਕ ਪਨਰ-ਵਿਸਥਾਪਨ (Psychological Rehabilitation) – ਇਸ ਵਿਚ ਅਸਮਰਥ ਦਾ ਆਤਮ ਵਿਸ਼ਵਾਸ ਬਹਾਲ ਕੀਤਾ ਜਾਂਦਾ ਹੈ ।ਦਿਮਾਗੀ ਵਿਗਾੜ ਦੇ ਜਾਂ ਦਬਾਉ ਦੀ ਸੂਰਤ ਵਿਚ ਮਨੋਚਕਿਤਸਾ ਵਿਭਾਗ, ਮਨੋਵਿਗਿਆਨਿਕ ਪੁਨਰ-ਵਿਸਥਾਪਨ ਵਿਚ ਮੱਦਦ ਕਰਦਾ ਹੈ ।

ਪ੍ਰਸ਼ਨ 12.
ਮੁੜ-ਵਸੇਬੇ ਲਈ ਯੋਗਦਾਨ ਦੇਣ ਵਾਲੀਆਂ ਸੰਸਥਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਉ ।
ਉੱਤਰ-
ਪੁਨਰ-ਵਿਸਥਾਪਨ ਦਾ ਕਾਰਜ ਮੁੱਖ ਤੌਰ ‘ਤੇ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ । ਫਿਰ ਵੀ ਕੁਝ ਵਾਧੂ ਢੰਗਤਰੀਕਿਆਂ ਦੀ ਲੋੜ ਹੁੰਦੀ ਹੈ । ਪੁਨਰ ਵਿਸਥਾਪਨ ਦੀ ਪ੍ਰਕ੍ਰਿਆ ਵਿੱਚ ਕਈ ਪ੍ਰਾਈਵੇਟ ਸਮਾਜਿਕ ਅਦਾਰੇ (ਏਜੰਸੀਆਂ ਕਾਰਜਸ਼ੀਲ ਹਨ । ਇਨ੍ਹਾਂ ਵਿੱਚੋਂ ਕੁਝ ਥੈ-ਸੇਵੀ ਸੰਸਥਾਵਾਂ ਹੇਠ ਅਨੁਸਾਰ ਹਨ-

1. ਭਾਰਤੀ ਰੈੱਡ ਕਾਸ ਸੁਸਾਇਟੀ (The Indian Red Cross Society) – ਇਹ ਇੱਕ ਰਾਸ਼ਟਰੀ ਅਦਾਰਾ ਹੈ ਜੋ ਕਿ ਅੰਤਰਰਾਸ਼ਟਰੀ ਰੈੱਡ ਕਾਸ ਸੁਸਾਇਟੀ ਨਾਲ ਸੰਬੰਧਿਤ ਹੈ । ਰੈੱਡ ਕਾਸ ਨੂੰ ਬਿਮਾਰਾਂ ਅਤੇ ਜ਼ਖ਼ਮੀਆਂ ਨੂੰ ਬਚਾਉਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ । ਇੰਟਰਨੈਸ਼ਨਲ ਰੈੱਡ ਕਾਸ ਸੁਸਾਇਟੀ ਸੰਨ 1863 ਵਿੱਚ ਜੇ.ਐੱਸ. ਨੰਤ ਦੁਆਰਾ ਸਥਾਪਿਤ ਕੀਤੀ ਗਈ ਸੀ ਅਤੇ ਇੰਡੀਅਨ ਰੈੱਡ ਖ਼ਾਸ ਸੁਸਾਇਟੀ 1920 ਵਿੱਚ ਹੋਂਦ ਵਿੱਚ ਆਈ । ਇਸ ਦੇ ਭਿੰਨ ਮੰਤਵ ਹਨ- ਸਿਹਤ ਵਿੱਚ ਸੁਧਾਰ, ਬਿਮਾਰੀਆਂ ਤੋਂ ਬਚਾਉ ਅਤੇ ਬਿਮਾਰੀ ਦੀ ਗੰਭੀਰਤਾ ਨੂੰ ਘਟਾਉਣਾ | ਰੈੱਡ ਖ਼ਾਸ ਜੰਗ ਦੇ ਦਿਨਾਂ ਦੌਰਾਨ ਵੀ ਮਦਦ ਕਰਦਾ ਹੈ। ਇਹ ਸ਼ੈ-ਸੇਵੀ ਸੰਸਥਾ, ਭੂਚਾਲ, ਹੜ੍ਹ ਅਤੇ ਤੂਫ਼ਾਨਾਂ ਸਮੇਂ ਜ਼ਖ਼ਮੀ ਹੋਏ ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾਂ ਅਤੇ ਦਵਾਈਆਂ ਵੀ ਵੰਡਦਾ ਹੈ । ਇੰਡੀਅਨ ਰੈੱਡ ਖ਼ਾਸ ਸੁਸਾਇਟੀ ਦੀਆਂ ਭਾਰਤ ਵਿੱਚ 400 ਤੋਂ ਵੱਧ ਸ਼ਾਖਾਵਾਂ ਹਨ । ਇਹ ਫ਼ੌਜੀਆਂ ਦੀ ਵੀ ਸਹਾਇਤਾ ਕਰਦਾ ਹੈ । ਬੰਗਲੌਰ ਵਿੱਚ ਇਸ ਦਾ ਇੱਕ ਬਹੁਤ ਵੱਡਾ ਹਸਪਤਾਲ ਹੈ । ਇੰਡੀਅਨ ਰੈੱਡ ਕਾਸ ਸੁਸਾਇਟੀ ਦੀ ਸੈਂਟ ਜੌਹਨ ਐਂਬੂਲੈਂਸ ਐਸੋਸੀਏਸ਼ਨ ਵੀ ਹੈ ਜਿਸ ਨੇ ਹਜ਼ਾਰਾਂ ਲੋਕਾਂ ਨੂੰ ਫਸਟ ਏਡ ਅਤੇ ਨਰਸਿੰਗ ਦੀ ਸਿਖਲਾਈ ਦਿੱਤੀ ਹੈ ।

2. ਸਰਵ-ਭਾਰਤੀ ਅੰਧ ਸਹਾਇਤਾ ਸੰਘ (All India Blind Relief Society) – ਇਹ 1946 ਵਿੱਚ ਸਥਾਪਿਤ ਕੀਤੀ ਗਈ ਸੀ । ਇਹ ਲੋੜਵੰਦਾਂ ਲਈ ਅੱਖਾਂ ਦੇ ਕੈਂਪ ਲਗਾਉਂਦੀ ਹੈ ਅਤੇ ਅੰਨਿਆਂ ਦੀ ਭਲਾਈ ਲਈ ਕਾਰਜਸ਼ੀਲ ਕਈ ਸੰਸਥਾਵਾਂ ਦੇ ਕੰਮ ਦਾ ਤਾਲਮੇਲ ਵੀ ਰੱਖਦੀ ਹੈ ।

3. ਭਾਰਤੀ ਟਿਊਬਰਕਲੌਸਿਸ ਸੰਘ (Tuberculosis Association of India) – ਇਹ ਸੰਸਥਾ 1939 ਵਿੱਚ ਸਥਾਪਿਤ ਹੋਈ ਸੀ । ਇਹ ਤਪਦਿਕ ਨੂੰ ਕੰਟਰੋਲ ਕਰਨ ਅਤੇ ਇਸ ਤੋਂ ਬਚਾਅ ਲਈ ਖੋਜ ਕਾਰਜਾਂ ਵਿੱਚ ਲੱਗੀ ਹੋਈ ਹੈ । ਇਹ ਫੰਡ ਇਕੱਠੇ ਕਰਨ ਲਈ ਹਰ ਸਾਲ ਟੀ.ਬੀ. ਕੰਪੈਨ ਵੀ ਚਲਾਉਂਦੀ ਹੈ । ਟਿਊਬਰਕਲੌਸਿਮ ਐਸੋਸੀਏਸ਼ਨ ਆਫ਼ ਇੰਡੀਆ ਡਾਕਟਰਾਂ ਅਤੇ ਸਮਾਜਿਕ ਕਾਰਕੁਨਾਂ ਲਈ ਸਿਖਲਾਈ ਦਾ ਪ੍ਰਬੰਧ ਵੀ ਕਰਦੀ ਹੈ । ਇਸ ਐਸੋਸੀਏਸ਼ਨ ਦੀਆਂ ਕਈ ਸੰਸਥਾਵਾਂ ਜਿਵੇਂ ਨਿਊ ਦਿੱਲੀ ਟਿਊਬਰਕਲੌਸਿਸ ਸੈਂਟਰ ਅਤੇ ਕਸੌਲੀ ਤੇ ਧਰਮਪੁਰ ਵਿੱਚ ਨਾਟੋਰੀਅਮ (ਅਰੋਗਤਾ ਅਸਥਾਨ ਵੀ ਹਨ ।

4. ਹਿੰਦ ਕੁਸ਼ਟ ਨਿਵਾਰਣ ਸੰਘ (Hind Kusht Nivaran Sangh) – ਇਹ ਨਵੀਂ ਦਿੱਲੀ ਵਿਖੇ 1950 ਵਿੱਚ ਬਣਾਈ ਗਈ ਸੀ । ਇਹ ਸੰਘ ਵਿਸ਼ੇਸ਼ ਤੌਰ ਤੇ ਕੋਹੜੀਆਂ ਲਈ ਕੰਮ ਕਰਦਾ ਹੈ ।ਹਿੰਦ ਕੁਸ਼ਟ ਨਿਵਾਰਣ ਸੰਘ ਦੇਸ਼ ਭਰ ਵਿੱਚ ਕਈ ਕੋਹੜ ਕਲੀਨਿਕਾਂ ਨੂੰ ਮਾਲੀ ਮਦਦ ਵੀ ਦਿੰਦਾ ਹੈ । ਇਸ਼ਤਿਹਾਰਾਂ ਰਾਹੀਂ ਇਹ ਸੰਸਥਾ ਕੋਹੜੀਆਂ ਦੀ ਭਲਾਈ ਲਈ ਲੋਕਾਂ ਨੂੰ ਸਿੱਖਿਅਤ ਕਰਦੀ ਹੈ । ਕੋਹੜ ਇੱਕ ਕੌਨਿਕ ਛੂਤਛਾਤ ਦੀ ਬਿਮਾਰੀ ਹੈ ਜੋ ਕਿ ਚਮੜੀ ਨੂੰ ਪ੍ਰਭਾਵਿਤ ਕਰਦੀ ਹੈ । ਇਹ ਸੰਸਥਾ ਇੱਕ ਮੈਗਜ਼ੀਨ ਲੈਪਰੋਸੀ ਇੰਨ ਇੰਡੀਆ’ ਵੀ ਪ੍ਰਕਾਸ਼ਿਤ ਕਰਦੀ ਹੈ ।

5. ਭਾਰਤੀ ਬੱਚਾ ਭਲਾਈ ਸੰਘ (Indian Council for Child Welfare) – ਇਹ 1952 ਵਿੱਚ ਬਣਾਈ ਗਈ ਸੀ । ਇਹ ਬੱਚਿਆਂ ਦੀ ਭਲਾਈ ਲਈ ਕਈ ਪ੍ਰਕਾਰ ਦੇ ਪ੍ਰੋਗਰਾਮ ਉਲੀਕਦੀ ਹੈ ਅਤੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਲਈ ਸਹਾਇਤਾ ਕਰਦੀ ਹੈ ।

6. ਭਾਰਤੀ ਸੇਵਕ ਸੰਘ (Bharat Sevak Samaj) – ਇਹ 1952 ਵਿੱਚ ਸਥਾਪਿਤ ਹੋਈ ਸੀ । ਇਸ ਸਮਾਜ ਦਾ ਉਦੇਸ਼ ਹੈ, ਚੰਗੀ ਸਿਹਤ ਹਾਸਲ ਕਰਨੀ । ਇਸ ਸਮਾਜ ਦੀ ਮਹੱਤਵਪੂਰਨ ਕਾਰਵਾਈ ਹੈ, ਪੇਂਡੂ ਖੇਤਰਾਂ ਵਿੱਚ ਸੈਨੀਟੇਸ਼ਨ (ਸਫ਼ਾਈ ਦਾ ਸੁਧਾਰ ਕਰਨਾ ।

7. ਨੈਸ਼ਨਲ ਸੈਂਟਰ ਫਾਰ ਡੈਫ (National Center for Deaf)-ਇਸ ਏਜੰਸੀ ਦਾ ਸਿਖਲਾਈ ਸੈਂਟਰ ਹੈਦਰਾਬਾਦ ਵਿੱਚ ਹੈ ਜੋ ਕਿ ਬੋਲੇ ਬੱਚਿਆਂ ਦੀ ਬਿਹਤਰੀ ਲਈ ਕੰਮ ਕਰਦਾ ਹੈ ।

8. ਆਲ ਇੰਡੀਆ ਵੋਮੈਨਜ਼ ਕਾਨਫਰੰਸ (All India Women’s Conference) – ਇਸ ਦੀ ਸਥਾਪਨਾ 1926 ਵਿੱਚ ਹੋਈ ਸੀ । ਇਹ ਸੰਸਥਾ ਅਸਮਰਥ ਜਨਾਨੀਆਂ ਅਤੇ ਬੱਚਿਆਂ ਦੀ ਮਦਦ ਕਰਦੀ ਹੈ । ਇਹ ਕਿੱਤਾਕਾਰੀ ਸਿਖਲਾਈ ਲਈ ਵੀ ਕੰਮ ਕਰਦੀ ਹੈ ।

9. ਕਸਤੂਰਬਾ ਗਾਂਧੀ ਯਾਦਯਾਰੀ ਟਰੱਸਟ (Kasturba Gandhi National Memorial Trust) – ਇਹ 1944 ਵਿੱਚ ਬਣਿਆ ਸੀ । ਇਹ ਆਮਤੌਰ ਤੇ ਪਿੰਡਾਂ ਵਿੱਚ ਔਰਤਾਂ ਦੀ ਭਲਾਈ ਦੀ ਦੇਖਭਾਲ ਕਰਦਾ ਹੈ । ਇਹ ਕੋਹੜ ਵਿਰੋਧੀ ਕੰਮਾਂ ਵਿੱਚ ਵੀ ਕਾਰਜਸ਼ੀਲ ਹੈ ।

10. ਅੰਨਿਆਂ ਲਈ ਉਦਯੋਗਿਕ ਘਰ (Industrial Home for Blind) -1971 ਵਿੱਚ ਬਣਾਈ ਗਈ ਇਹ ਸੰਸਥਾ ਮੁੰਬਈ ਵਿਚ ਸਥਿਤ ਹੈ ਅਤੇ ਇੱਥੇ ਅੰਨ੍ਹੇ ਬੱਚਿਆਂ ਨੂੰ ਕਿੱਤਾ ਅਗਵਾਈ ਦਿੱਤੀ ਜਾਂਦੀ ਹੈ ਤਾਂ ਜੋ ਉਹ ਅਸਮਰਥ ਹੋਣ ਦੇ ਬਾਵਜੂਦ ਆਪਣਾ ਗੁਜ਼ਾਰਾ ਖ਼ੁਦ ਕਰ ਸਕਣ ।

11. ਆਸ਼ਾ ਨਿਕੇਤਨ ਰੀਹੈਬਲੀਟੇਸ਼ਨ ਸੈਂਟਰ (Asha Niketan Rehabilitation Center) – ਇਹ 1960 ਵਿੱਚ ਬਣੀ ਸੀ । ਇਸ ਦਾ ਇੱਕ ਹਸਪਤਾਲ ਹੈ ਜਿਸ ਵਿੱਚ ਫੀਜ਼ੀਉਥਰੈਪਿਕ ਯੂਨਿਟ ਹੈ । ਇਸ ਦੇ ਅਧੀਨ ਇੱਕ ਦਿਮਾਗੀ ਤੌਰ ‘ਤੇ ਕਮਜ਼ੋਰ ਬੱਚਿਆਂ ਅਤੇ ਬੋਲਿਆਂ ਲਈ ਸਕੂਲ ਵੀ ਹੈ ।

12. ਬਣਾਉਟੀ ਅੰਗ ਤਿਆਰ ਕਰਨ ਵਾਲੀ ਸੰਸਥਾ (Artificial Limbs Manufacturing Corporation) – ਇਹ ਕਾਰਪੋਰੇਸ਼ਨ ਕਾਨਪੁਰ ਵਿਖੇ ਬਣਾਈ ਗਈ ਸੀ । ਇੱਥੇ ਅਸਮਰਥਾ ਲਈ ਬਨਾਵਟੀ ਅੰਗਾਂ ਦਾ ਉਤਪਾਦਨ ਕੀਤਾ ਜਾਂਦਾ ਹੈ ।

13. ਮੰਦਬੁੱਧੀ ਬੱਚਿਆਂ ਲਈ ਕਮਯਾਨੀ ਸਕੂਲ (Kamayani School for Mentally Handicapped) – ਇਹ . ਸਕੂਲ ਪੂਨਾ ਵਿਖੇ 1964 ਵਿੱਚ ਸਥਾਪਿਤ ਕੀਤਾ ਗਿਆ ਸੀ । ਇਸ ਸਕੂਲ ਵਿੱਚ ਅਸਮਰਥ, ਖ਼ਾਸ ਤੌਰ ‘ਤੇ ਦਿਮਾਗੀ’ ਤੌਰ ‘ਤੇ ਕਮਜ਼ੋਰਾਂ ਨੂੰ ਕਿੱਤਾ ਸਿਖਲਾਈ ਜਿਵੇਂ ਫਰਨੀਚਰ ਨੂੰ ਪਾਲਿਸ਼ ਕਰਨੀ ਆਦਿ ਦਿੱਤੀ ਜਾਂਦੀ ਹੈ ।

ਇਨ੍ਹਾਂ ਸੰਸਥਾਵਾਂ ਤੋਂ ਇਲਾਵਾ ਹੋਰ ਕਈ ਸਮਾਜ ਸੇਵੀ ਅਦਾਰੇ ਪੁਨਰਵਿਸਥਾਪਨ ਦਾ ਕੰਮ ਕਰ ਰਹੇ ਹਨ । ਉਦਾਹਰਨ ਵਜੋਂ ਇੰਡੀਅਨ ਕੌਂਸਲ ਆਫ਼ ਮੈਂਟਲ ਹਾਈਜੀਨ, ਇੰਡੀਅਨ ਕਾਨਫਰੰਸ ਆਫ਼ ਸੋਸ਼ਲ ਵਰਕ, ਰਾਮਾ ਕ੍ਰਿਸ਼ਨ ਮਿਸ਼ਨ, ਲਾਇਨਜ਼ ਕਲੱਬ, ਮਾਰਵਾੜੀ ਰਿਲੀਫ ਸੋਸਾਇਟੀ, ਆਈ. ਆਈ. ਟੀ. ਦਿੱਲੀ ਨੈਸ਼ਨਲ ਫਿਜ਼ੀਕਲ ਲੈਬਾਰਟਰੀ, ਨਵੇਦਿਕ ਪ੍ਰੋਸਥੈਟਿਕ ਸੈਂਟਰ ਚੰਡੀਗੜ੍ਹ ਆਦਿ ।

ਪੁਨਰਵਿਸਥਾਪਨ ਵਿੱਚ ਸਮਾਜ ਦੀ ਭੂਮਿਕਾ (Role of Community in Rehabilitation) – ਪੁਨਰਵਿਸਥਾਪਨ ਦੇ ਕੰਮ ਵਿੱਚ ਸਮਾਜ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ । ਸਮਾਜ ਦੇ ਹਰ ਮੈਂਬਰ ਨੂੰ ਅਪਾਹਜ ਦੀ ਮਦਦ ਹਮਦਰਦੀ ਅਤੇ ਸਨੇਹ ਨਾਲ ਕਰਨੀ ਚਾਹੀਦੀ ਹੈ । ਜੇ ਸਮਾਜ ਅਸਮਰਥ ਨੂੰ ਅਲੱਗ ਕਰ ਦੇਵੇ ਤਾਂ ਉਸਦੀ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਹੈ । ਇਸ ਲਈ ਸਮਾਜ ਨੂੰ ਅਪਾਹਜ ਦੀ ਸਹਾਇਤਾ ਤਰਸ ਵਜੋਂ ਨਹੀਂ ਸਗੋਂ ਇੱਕ ਸਦਾਚਾਰਕ ਫਰਜ਼ ਵਜੋਂ ਕਰਨੀ ਚਾਹੀਦੀ ਹੈ । ਅਸਮਰਥ ਨੂੰ ਹੌਂਸਲਾ ਦੇਣਾ ਚਾਹੀਦਾ ਹੈ ।

PSEB 12th Class Physical Education Solutions Chapter 5 ਅਸਮਰਥਾ

PSEB 12th Class Physical Education Guide ਅਸਮਰਥਾ Important Questions and Answers

ਇੱਕ ਅੰਕ ਵਾਲੇ ਪ੍ਰਸ਼ਨ-ਉੱਤਰ (One Mark Question Answers)

ਪ੍ਰਸ਼ਨ 1.
ਮੁੜ-ਵਸੇਬੇ ਦਾ ਅਰਥ ਸਮਝਾਓ ।
ਉੱਤਰ-
ਸ਼ਬਦ ‘‘ਰੀਹੈਬਲੀਟੇਸ਼ਨ’’ ਸ਼ਬਦ ਹੈਬੀਲਿਟਾਂ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਸਮਰੱਥਾ । ਇਸ ਲਈ ਪੁਨਰ ਵਿਸਥਾਪਨ ਦਾ ਅਰਥ ਹੈ ‘ਮੁੜ ਕਬਜ਼ਾ’’ । ਦੂਜੇ ਸ਼ਬਦਾਂ ਵਿਚ ਪੁਨਰਵਿਸਥਾਪਨ ਦਾ ਅਰਥ ਹੈ ‘‘ਪਹਿਲੀ ਤੰਦਰੁਸਤੀ ਪ੍ਰਾਪਤ ਕਰਨਾ ਜਾਂ ਰਾਜ਼ੀ ਹੋਣਾ ਅਤੇ ਟਿਕ ਜਾਣਾ ।

ਪ੍ਰਸ਼ਨ 2.
ਕਿਸੇ ਵੀ ਦੋ ਤਰ੍ਹਾਂ ਦੀ ਅਸਮਰਥਾ ਬਾਰੇ ਲਿਖੋ ।
ਉੱਤਰ-

 1. ਬਣਤਰ ਅਪੰਗਤਾ
 2. ਕਾਰਜਾਤਮਿਕ ਅਪੰਗਤਾ ।

ਪ੍ਰਸ਼ਨ 3.
WHO ਦਾ ਪੂਰਾ ਨਾਮ ਕੀ ਹੈ ?
ਉੱਤਰ-
ਵਰਲਡ ਹੈਲਥ ਆਰਗਨਾਈਜੇਸ਼ਨ ।

ਪ੍ਰਸ਼ਨ 4.
ਕਿਸੇ ਵੀ ਦੋ ਢਾਂਚਾਗਤ ਅਪਾਹਜਤਾ ਦਾ ਨਾਮ ਦੱਸੋ ।
ਉੱਤਰ-
ਕਾਈਫੋਸਿਸ ਅਤੇ ਲੋਰਡੋਸਿਸ ।

ਪ੍ਰਸ਼ਨ 5.
ਅਸਮਰਥਾ ਦੇ ਕੋਈ ਦੋ ਕਾਰਕਾਂ ਨੂੰ ਉਜਾਗਰ ਕਰੋ ।
ਉੱਤਰ-

 1. ਮਾਨਸਿਕ ਕਾਰਨ
 2. ਸਰੀਰਕ ਕਾਰਨ ।

ਪ੍ਰਸ਼ਨ 6.
ਕਿਸੇ ਵੀ ਦੋ ਰਸਾਇਣਾਂ ਦੇ ਨਾਮ ਲਿਖੋ ਜਿਸ ਤੋਂ ਅਸਮਰਥਾ ਹੁੰਦੀ ਹੈ ?
ਉੱਤਰ-

 1. ਕਾਰਬਨ ਮੋਨੋਆਕਸਾਈਡ
 2. ਸਲਫਰ ਡਾਈਆਕਸਾਈਡ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 7.
ਕੋਈ ਵੀ ਦੋ ਭੌਤਿਕ ਏਜੰਟਾਂ ਦੇ ਨਾਮ ਦੱਸੋ ਜਿਸ ਨਾਲ ਕਿੱਤਾ ਬਿਮਾਰੀਆਂ ਹੁੰਦੀਆਂ ਹਨ ।
ਉੱਤਰ-
ਬਹੁਤ ਗਰਮ ਤਾਪਮਾਨ ਅਤੇ ਬਹੁਤ ਠੰਡਾ ਤਾਪਮਾਨ ।

ਪ੍ਰਸ਼ਨ 8.
ਆਮ ਕਿੱਤਾ ਸੰਬੰਧੀ ਬਿਮਾਰੀਆਂ ਵਿਚ ਧੂੜ ਦੇ ਖਤਰੇ ਨੂੰ ਬਿਆਨ ਕਰੋ ।
ਉੱਤਰ-
ਕੋਲੇ, ਸਿਲਿਕਾ ਧੂੜ ਅਤੇ ਕਪਾਹ ਦੀ ਧੂੜ ਤੋਂ ਭੁਰਾ ਫੇਫੜਾ ਨਾਲ ਬਿਮਾਰੀ ਹੋ ਜਾਂਦੀ ਹੈ ।

ਪ੍ਰਸ਼ਨ 9.
ਅਸਮਰਥਾ ਦੀ ਰੋਕਥਾਮ ਲਈ ਕੋਈ ਦੋ ਉਪਚਾਰ ਲਿਖੋ ।
ਉੱਤਰ-
ਮੈਡੀਕਲ ਚੈਕਅਪ ਅਤੇ ਕੰਮ ਦੇ ਸਥਾਨ ਦਾ ਰੱਖਰਖਾਵ ।

ਪ੍ਰਸ਼ਨ 10.
ਵਾਤਾਵਰਣ ਪ੍ਰਦੂਸ਼ਣ ਦੇ ਦੋ ਕਾਰਨ ਲਿਖੋ ।
ਉੱਤਰ-
ਹਵਾ ਪ੍ਰਦੂਸ਼ਣ ਅਤੇ ਰੌਲਾ ਪ੍ਰਦੁਸ਼ਣ ।

ਪ੍ਰਸ਼ਨ 11.
ਮੁੜ-ਵਸੇਬੇ ਵਿਚ ‘‘ਹੇਬੀਟਾ’’ (Habita) ਤੋਂ ਕੀ ਭਾਵ ਹੈ ?
ਉੱਤਰ-
ਸਮਰੱਥਾ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 12.
ਮੁੜ-ਵਸੇਬੇ ਕਿਸ ਭਾਸ਼ਾ ਤੋਂ ਲਿਆ ਗਿਆ ਹੈ ?
ਉੱਤਰ-
ਯੂਨਾਨੀ ਭਾਸ਼ਾ ਤੋਂ ।

ਪ੍ਰਸ਼ਨ 13.
ਮੁੜ-ਵਸੇਬੇ ਦੇ ਕੋਈ ਦੋ ਖੇਤਰਾਂ ਦਾ ਨਾਮ ਲਿਖੋ ।
ਉੱਤਰ-
ਡਾਕਟਰੀ ਪੁਨਰ ਵਿਸਥਾਪਣ ਅਤੇ ਕਿੱਤਾਕਾਰੀ ਪੁਨਰ ਵਿਸਥਾਪਣ ।

ਪ੍ਰਸ਼ਨ 14.
ਮੁੜ-ਵਸੇਬੇ ਦੇ ਕੰਮ ਵਿਚ ਲੱਗੀਆਂ ਕਿਸੇ ਦੋ ਸੰਸਥਾਵਾਂ ਦਾ ਨਾਮ ਲਿਖੋ ।
ਉੱਤਰ-

 1. ਇੰਡੀਅਨ ਰੈੱਡ ਕਰਾਸ ਸੁਸਾਇਟੀ
 2. ਆਲ ਇੰਡੀਆ ਬਲਾਈਂਡ ਰਿਲੀਫ਼ ਸੁਸਾਇਟੀ ।

ਪ੍ਰਸ਼ਨ 15.
ਭਾਰਤੀ ਰੈੱਡ ਕਰਾਸ ਸੁਸਾਇਟੀ ਕਦੋਂ ਹੋਂਦ ਵਿਚ ਆਈ ਸੀ ?
ਉੱਤਰ-
1920 ਵਿਚ ।

ਪ੍ਰਸ਼ਨ 16.
ਕਿਸ ਸਾਲ ਵਿਚ ਕਮਯਾਨੀ ਸਕੂਲ ਦੀ ਸਥਾਪਨਾ ਕੀਤੀ ਗਈ ਸੀ ?
ਉੱਤਰ-
1964 ਵਿਚ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 17.
ਨਕਲੀ ਅੰਗਾਂ ਨੂੰ ਬਣਾਉਣ ਲਈ ਕਾਰਪੋਰੇਸ਼ਨ ਨੂੰ ਕਿੱਥੇ ਬਣਾਇਆ ਗਿਆ ਹੈ ।
ਉੱਤਰ-
ਕਾਨਪੁਰ ।

ਪ੍ਰਸ਼ਨ 18.
ਕਿਹੜੀ ਸੰਸਥਾ ਬੋਲਿਆਂ ਲਈ ਕੰਮ ਕਰਦੀ ਹੈ ?
ਉੱਤਰ-
ਨੈਸ਼ਨਲ ਸੈਂਟਰ ਆਫ ਡੈਫ਼ ।

ਪ੍ਰਸ਼ਨ 19.
ਕਿਹੜੀ ਸੰਸਥਾ ਜੋ ਬੱਚਿਆਂ ਦੇ ਵੈਲਫੇਅਰ ਲਈ ਕੰਮ ਕਰਦੀ ਹੈ ?
ਉੱਤਰ-
ਭਾਰਤੀ ਬੱਚਾ ਭਲਾਈ ਸੰਘ ।

ਪ੍ਰਸ਼ਨ 20.
ਕਿਹੜੇ ਸਾਲ ਵਿਚ ਭਾਰਤ ਵਿਚ ਟੂਬਰਕਲੋਸਿਸ ਐਸੋਸੀਏਸ਼ਨ ਨੂੰ ਸਥਾਪਿਤ ਕੀਤਾ ਗਿਆ ਸੀ ?
ਉੱਤਰ-
1939 ਵਿਚ ।

ਪ੍ਰਸ਼ਨ 21.
ਕਮਯਾਨੀ ਸਕੂਲ ਕਿਸ ਸ਼ਹਿਰ ਵਿਚ ਸਥਿਤ ਹੈ ?
ਉੱਤਰ-
ਪੂਨਾ ਵਿਚ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 22.
ਭਾਈਫੋਸਿਸ ਵਿਚ ਸਰੀਰ ਦੇ ਕਿਸ ਭਾਗ ‘ਤੇ ਅਸਰ ਪੈਂਦਾ ਹੈ ?
ਉੱਤਰ-
ਰੀੜ ਦੀ ਹੱਡੀ ਦੇ ਪਿੱਠ ਵਾਲੇ ਪਾਸੇ ।

ਪ੍ਰਸ਼ਨ 23.
ਲੋਰਡੋਸਿਸ ਤੋਂ ਕੀ ਭਾਵ ਹੈ ?
ਉੱਤਰ-
ਇਹ ਲੱਕ ਪਾਸੇ ਆਏ ਵਾਧੇ ਦੀ ਅਪੰਗਤਾ ਹੈ । ਇਸ ਵਿਚ ਸਰੀਰ ਦੇ ਉੱਪਰਲੇ ਭਾਗ ਵਿਚ ਝੁਕਾਅ ਆ ਜਾਂਦਾ ਹੈ ।

ਪ੍ਰਸ਼ਨ 24.
ਸਕੌਲਸਿਸ ਅਪੰਗਤਾ ਕੀ ਹੁੰਦੀ ਹੈ ?
ਉੱਤਰ-
ਇਸ ਅਪੰਗਤਾ ਵਿਚ ਰੀੜ੍ਹ ਦੀ ਹੱਡੀ ਇਕ ਪਾਸੇ ਨੂੰ ਟੇਢੀ ਹੋ ਜਾਂਦੀ ਹੈ ।

ਪ੍ਰਸ਼ਨ 25.
ਪੁਨਰ-ਵਸੇਬੇ ਕੌਂਸਲ ਦੇ ਅਨੁਸਾਰ ਅਪੰਗਤਾ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਗਿਆ ਹੈ ?
ਉੱਤਰ-
ਚਾਰ ਭਾਗਾਂ ਵਿਚ ।

ਪ੍ਰਸ਼ਨ 26.
ਸਰਵ-ਭਾਰਤੀ ਅੰਧ ਸਹਾਇਤਾ ਸੰਘ ਕਿਸ ਸਾਲ ਸਥਾਪਿਤ ਕੀਤਾ ਗਿਆ ਸੀ ?
ਉੱਤਰ-
ਸਾਲ 1946 ਵਿਚ ।

ਪ੍ਰਸ਼ਨ 27.
ਹਿੰਦ ਕੁਸ਼ਟ ਨਿਵਾਰਣ ਸੰਘ ਕਿਸ ਸਾਲ ਆਰੰਭ ਹੋਇਆ ਅਤੇ ਕਿੱਥੇ ਹੈ ?
ਉੱਤਰ-
ਸਾਲ 1950 ਵਿਚ, ਨਵੀਂ ਦਿੱਲੀ ਵਿਖੇ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 28.
ਭਾਰਤ ਸੇਵਕ ਸੰਘ ਦੀ ਸਥਾਪਨਾ ਕਦੋਂ ਹੋਈ ਸੀ ?
ਉੱਤਰ-
ਸਾਲ 1952 ਵਿਚ ।

ਪ੍ਰਸ਼ਨ 29.
ਨੈਸ਼ਨਲ ਸੈਂਟਰ ਫਾਰ ਡੈਫ ਕਿੱਥੇ ਸਥਿਤ ਹੈ ?
ਉੱਤਰ-
ਹੈਦਰਾਬਾਦ ਵਿਚ ।

ਪ੍ਰਸ਼ਨ 30.
ਅੰਨਿਆਂ ਦੇ ਉਦਯੋਗਿਕ ਘਰ ਕਿੱਥੇ ਹਨ ?
ਉੱਤਰ-
ਮੁੰਬਈ ਵਿਚ ।

ਦੋ ਅੰਕਾਂ ਵਾਲੇ ਪ੍ਰਸ਼ਨ-ਉੱਤਰ (Two Marks Question Answers)

ਪ੍ਰਸ਼ਨ 1.
ਅਸਮਰਥਾ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਅਸਮਰਥਾ ਦਾ ਅਰਥ ਹੈ, ਕੋਈ ਵਿਸ਼ੇਸ਼ ਸਰੀਰਕ ਜਾਂ ਮਾਨਸਿਕ ਕੰਮ ਕਰਨ ਦੀ ਅਸਮਰਥਾ । ਜਦੋਂ ਸਰੀਰਕ ਮਾਨਸਿਕ ਕਾਰਜ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਤਾਂ ਇਸ ਅਵਸਥਾ ਨੂੰ ਅਸਮਰਥਾ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਅਸਮਰਥਾ ਦੀਆਂ ਵੱਖ-ਵੱਖ ਕਿਸਮਾਂ ਨੂੰ ਬਿਆਨ ਕਰੋ ।
ਉੱਤਰ-
ਅਸਮਰਥਾ ਦੀਆਂ ਕਿਸਮਾਂ ਹੇਠ ਲਿਖੇ ਅਨੁਸਾਰ ਹਨ-
1. ਬਣਤਰ ਅਸਮਰਥਾ (Structural Disability) – ਇਹ ਅਸਮਰਥਾ ਸਰੀਰਕ ਬਣਤਰ ਨਾਲ ਸੰਬੰਧਿਤ ਹੈ । ਇਸ ਵਿਚ ਸਰੀਰ ਦਾ ਬੇਢੰਗਾ ਅਤੇ ਕਰੂਪਤਾ ਆਉਂਦੇ ਹਨ । ਸਰੀਰ ਦੀ ਇਹ ਹਾਲਤ ਕਿਸੇ ਵੀ ਐਕਸੀਡੈਂਟ ਜਾਂ ਸੱਟ ਨਾਲ ਹੋ ਸਕਦੀ ਹੈ । ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ, ਦੁਰਘਟਨਾਵਾਂ, ਅਸੰਤੁਲਿਤ ਖੁਰਾਕ ਅਤੇ ਕੰਮ ਕਰਦੇ ਸਮੇਂ ਕੀਤੀਆਂ ਗਲਤੀਆਂ |

2. ਕਾਰਜਾਤਮਿਕ ਅਸਮਰਥਤਾ (Functional Disability) – ਇਸ ਕਿਸਮ ਦੀ ਅਸਮਰਥਤਾ ਵਿਚ ਸਰੀਰਕ ਅੰਗ ਪ੍ਰਭਾਵਿਤ ਹੋ ਜਾਂਦੇ ਹਨ । ਇਹ ਨੁਕਸ ਆਮ ਕਰਕੇ ਲੰਬੀ ਬਿਮਾਰੀਆਂ ਕਾਰਨ ਹੁੰਦੇ ਹਨ । ਸਾਹ ਦੀ ਬਿਮਾਰੀ, ਸਿੱਲੀਕੋਸਿਸ, ਐਸਬੈਗਸ, ਲੀਡ ਕਹਿਰ, ਸਾਈਡਰੋਸਿਸ, ਬਾਈਸਨੋਸਿਸ, ਲੇਬਰੋਸਿਸ, ਲੰਗ ਕੈਂਸਰ ਆਦਿ ਇਸ ਦੀਆਂ ਉਦਾਹਰਨਾਂ ਹਨ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 3.
ਕਾਰਜਸ਼ੀਲ ਅਸਮਰਥਾ ਸ਼ਬਦ ਦੀ ਵਿਆਖਿਆ ਕਰੋ ।
ਉੱਤਰ-
ਇਸ ਕਿਸਮ ਦੀ ਅਸਮਰਥਾ ਵਿਚ ਸਰੀਰਕ ਅੰਗ ਪ੍ਰਭਾਵਿਤ ਹੋ ਜਾਂਦੇ ਹਨ । ਇਹ ਨੁਕਸ ਆਮ ਕਰਕੇ ਲੰਬੀ ਬਿਮਾਰੀਆਂ ਕਾਰਨ ਹੁੰਦੇ ਹਨ । ਸਾਹ ਦੀ ਬਿਮਾਰੀ, ਸਿੱਲੀਕੋਸਿਸ, ਐਸਬੈਗਸ, ਲੀਡ ਕਹਿਰ, ਸਾਈਡਰੋਸਿਸ, ਬਾਈਸਨੋਸਿਸ, ਲੇਬਰੋਸਿਸ, ਲੰਗ ਕੈਂਸਰ ਆਦਿ ਇਸ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 4.
ਮੁੜ-ਵਸੇਬੇ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਡਬਲਯੂ. ਐੱਚ. ਓ. (W.H.O.) ਦੇ ਅਨੁਸਾਰ, “ਪੁਨਰ ਵਿਸਥਾਪਨ, ਜਾਂ ਮੁੜ ਵਸੇਰਾ ਅਪੰਗ ਵਿਅਕਤੀ ਵਿਚ ਕੰਮ ਕਰਨ ਦੀ ਉਚਤਮ ਯੋਗਤਾ ਪੈਦਾ ਕਰਨ ਦੇ ਉਦੇਸ਼ ਹਿੱਤ ਉਸਦੀ ਪੁਨਰ ਸਿਖਲਾਈ ਲਈ ਡਾਕਟਰੀ, ਸਮਾਜਿਕ, ਵਿੱਦਿਅਕ ਅਤੇ ਕਿੱਤਾਕਾਰੀ ਢੰਗਾਂ ਦੀ ਸਮੁੱਚੀ ਅਤੇ ਸੰਯੁਕਤ ਵਰਤੋਂ ਹੈ ।

ਪ੍ਰਸ਼ਨ 5.
ਪੁਨਰਵਾਸ ਦੇ ਸ਼ਬਦਾਵਲੀ ਅਰਥ ਨੂੰ ਸਪੱਸ਼ਟ ਕਰੋ ।
ਉੱਤਰ-
‘‘ਰੀਹੈਬਲੀਟੇਸ਼ਨ’’ ਸ਼ਬਦ ਹੈਬੀਲਿਟਾਂ ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਸਮਰੱਥਾ । ਇਸ ਲਈ ਪੁਨਰ ਵਿਸਥਾਪਨ ਦਾ ਅਰਥ ਹੈ ‘‘ਮੁੜ ਵਸੇਬਾ (ਪੁਨਰਵਾਸ) ” । ਦੂਜੇ ਸ਼ਬਦਾਂ ਵਿਚ ਪੁਨਰਵਿਸਥਾਪਨ ਦਾ ਅਰਥ ਹੈ ‘‘ਪਹਿਲੀ ਤੰਦਰੁਸਤੀ ਪ੍ਰਾਪਤ ਕਰਨਾ ਜਾਂ ਰਾਜ਼ੀ ਹੋਣਾ ਅਤੇ ਟਿਕ ਜਾਣਾ ।

ਪ੍ਰਸ਼ਨ 6.
ਵੱਖ-ਵੱਖ ਏਜੰਟਾਂ ਦੀ ਸੂਚੀ ਬਣਾਓ ਜਿਸ ਕਾਰਨ ਆਮ ਕਿੱਤਾ ਬਿਮਾਰੀਆਂ ਹੋਣ ।
ਉੱਤਰ-

 1. ਭੌਤਿਕ ਕਾਰਨਾਂ ਕਰਕੇ ਪੈਦਾ ਹੋਏ ਰੋਗ (Diseases due to Physical agents)
 2. ਧੜ ਤੋਂ ਪੈਦਾ ਹੋਏ ਰੋਗ (Dust Diseases or Dust hazard)
 3. ਰਸਾਇਣਿਕ ਤੱਤਾਂ ਤੋਂ ਪੈਦਾ ਹੋਏ ਰੋਗ (Chemical diseases or chemical hazards)
 4. ਅਸਧਾਰਨ ਸਮੇਂ ਵਿਚ ਕੰਮ ਕਰਨ ਨਾਲ ਪੈਦਾ ਹੋਏ ਰੋਗ ।

ਪ੍ਰਸ਼ਨ 7.
ਮੁੜ-ਵਸੇਬੇ ਦੇ ਦੋ ਖੇਤਰਾਂ ਬਾਰੇ ਦੱਸੋ ।
ਉੱਤਰ

 • ਡਾਕਟਰੀ ਮੁੜ-ਵਸੇਬਾ (Medical Rehabilitation) – ਕਿਸੇ ਸੱਟ ਜਾਂ ਬਿਮਾਰੀ ਨਾਲ ਆਏ ਕਿਸੇ ਸਰੀਰਕ ਵਿਗਾੜ ਦੀ ਸੂਰਤ ਵਿਚ ਮਾਹਿਰ ਡਾਕਟਰੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ । ਇਸ ਵਿਚ ਮੈਡੀਕਲ ਬ੍ਰਾਂਚ, ਸਰਜਰੀ, ਆਰਥੋਪੈਡਿਕ ਅਤੇ ਫਿਜ਼ੀਓਥਰੈਪੀ ਸ਼ਾਮਿਲ ਹਨ ।
 • ਕਿੱਤਾਕਾਰੀ ਮੁੜ ਵਸੇਬਾ (Vocational Rehabilitation) – ਅਪਾਹਜਤਾ ਦੇ ਬਾਵਜੂਦ, ਅਪਾਹਜਾਂ ਨੂੰ ਆਪਣੀ ਰੋਜ਼ੀ ਕਮਾਉਣ ਲਈ ਕਿੱਤਾਕਾਰੀ ਸਿਖਲਾਈ ਦਿੱਤੀ ਜਾਂਦੀ ਹੈ । ਮਿਸਾਲ ਦੇ ਤੌਰ ਤੇ ਅੰਨ੍ਹਿਆਂ ਨੂੰ ਕੁਰਸੀ ਬੁਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ ।

ਪ੍ਰਸ਼ਨ 8.
ਪੁਨਰਵਾਸ ਲਈ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਵੱਖ-ਵੱਖ ਸੰਸਥਾਵਾਂ ਦੇ ਨਾਮ ਲਿਖੋ ।
ਉੱਤਰ-

 1. ਇੰਡੀਅਨ ਰੈੱਡ ਕਰਾਸ ਸੁਸਾਇਟੀ
 2. ਆਲ ਇੰਡੀਆ ਬਲਾਈਂਡ ਰਿਲੀਫ ਸੁਸਾਇਟੀ
 3. ਟਿਊਬਰਕਲੋਸਿਸ ਐਸੋਸੀਏਸ਼ਨ ਆਫ਼ ਇੰਡੀਆ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 9.
ਅਪਾਜਤਾ ਲਈ ਵੱਖ-ਵੱਖ ਰੋਕਥਾਮ ਦੇ ਦੋ ਉਪਾਵਾਂ ਨੂੰ ਉਜਾਗਰ ਕਰੋ ।
ਉੱਤਰ-

 1. ਨੌਕਰੀ ਤੇ ਰੱਖਣ ਤੋਂ ਪਹਿਲਾਂ ਮੈਡੀਕਲ ਚੈੱਕਅਪ
 2. ਕਰਮਚਾਰੀਆਂ ਦੀ ਸਮੇਂ-ਸਮੇਂ ਤੇ ਜਾਂਚ ਹੋਣਾ ।

ਪ੍ਰਸ਼ਨ 10.
ਕਿਸੇ ਵੀ ਦੋ ਆਮ ਪੇਸ਼ਾਵਰ ਬਿਮਾਰੀਆਂ ਦੀ ਵਿਆਖਿਆ ਕਰੋ ।
ਉੱਤਰ-
1. ਕਪਾਹ ਦੀ ਧੂੜ/ਬਿਸੀਨੋਸਿਸ (Cotton dust/Byssinosis) – ਇਸਨੂੰ ਭੂਰਾ ਫੇਫੜਾ (Brown lung) ਵੀ ਕਿਹਾ ਜਾਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਕਰਮਚਾਰੀ ਭੰਗ, ਗਣ ਅਤੇ ਕਪਾਹ ਦੀ ਸੋਸਿੰਗ ਦੇ ਕੰਮ ਦੇ ਦੁਆਰਾ ਧੂੜ ਨੂੰ ਸਾਹ ਦੁਆਰਾ ਸਰੀਰ ਦੇ ਅੰਦਰ ਲੈਂਦਾ ਹੈ । ਇਹ ਇਕ ਭਿਅੰਕਰ ਸਥਿਤੀ ਹੁੰਦੀ ਹੈ ਜਿਸ ਵਿਚ ਛਾਤੀ ਤੰਗ ਜਾਂ ਜਕੜ ਜਾਂਦੀ ਹੈ ਅਤੇ ਸਾਹ ਦੀ ਕਮੀ ਹੋਣ ਲੱਗਦੀ ਹੈ । ਇਹ ਮੁੱਖ ਕਰਕੇ ਟੈਕਸਟਾਈਲ ਦੀਆਂ ਫੈਕਟਰੀਆਂ ਵਿਚ ਕੱਪੜਿਆਂ ਦਾ ਕੰਮ-ਕਾਜ ਕਰਦੇ ਹਨ ।

2. ਕਿੱਤਾ ਅਸਥਮਾ (Occupation Asthma) – ਇਹ ਦਮਾਂ ਧੂੜ, ਗੈਸਾਂ, ਧੂੰਆਂ ਅਤੇ ਵਾਸ਼ਪ ਆਦਿ ਵਿਚ ਸਾਹ ਲੈਣ ਕਾਰਨ ਹੁੰਦਾ ਹੈ । ਇਸ ਪ੍ਰਕਾਰ ਦੇ ਦਮੇ ਦੇ ਲੱਛਣ ਭਿਅੰਕਰ ਖੰਘ ਅਤੇ ਘਬਰਾਹਟ ਹਨ ।

ਪ੍ਰਸ਼ਨ 11.
ਬਾਲ ਕਲਿਆਣ ਭਾਰਤ ਕੌਂਸਲ ਦਾ ਕੀ ਕੰਮ ਹੈ ?
ਉੱਤਰ-
ਇਹ ਕੌਂਸਲ 1952 ਵਿੱਚ ਬਣਾਈ ਗਈ ਸੀ । ਇਹ ਬੱਚਿਆਂ ਦੀ ਭਲਾਈ ਲਈ ਕਈ ਪ੍ਰਕਾਰ ਦੇ ਪ੍ਰੋਗਰਾਮ ਉਲੀਕਦੀ ਹੈ ਅਤੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਲਈ ਸਹਾਇਤਾ ਕਰਦੀ ਹੈ ।

ਪ੍ਰਸ਼ਨ 12.
ਕਾਮਯਨੀ ਸਕੂਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਹ ਸਕੂਲ ਪੂਨਾ ਵਿਖੇ 1964 ਵਿੱਚ ਸਥਾਪਿਤ ਕੀਤਾ ਗਿਆ ਸੀ । ਇਸ ਸਕੂਲ ਵਿੱਚ ਅਪਾਹਜ, ਖ਼ਾਸ ਤੌਰ ‘ਤੇ ਦਿਮਾਗੀ ਤੌਰ ‘ਤੇ ਕਮਜ਼ੋਰਾਂ ਨੂੰ ਕਿੱਤਾ ਸਿਖਲਾਈ , ਜਿਵੇਂ ਫਰਨੀਚਰ ਨੂੰ ਪਾਲਿਸ਼ ਕਰਨੀ ਆਦਿ ਦਿੱਤੀ ਜਾਂਦੀ ਹੈ ।

ਪ੍ਰਸ਼ਨ 13.
ਆਸ਼ਾ ਨਿਕੇਤਨ ਮੁੜ-ਵਸੇਬਾ ਕੇਂਦਰ ਬਾਰੇ ਸਪੱਸ਼ਟ ਕਰੋ ।
ਉੱਤਰ-
ਇਹ 1960 ਵਿੱਚ ਬਣੀ ਸੀ । ਇਸ ਦਾ ਇੱਕ ਹਸਪਤਾਲ ਹੈ ਜਿਸ ਵਿੱਚ ਫੀਜ਼ੀਓਥਰੈਪਿਕ ਯੂਨਿਟ ਹੈ । ਇਸ ਦੇ ਅਧੀਨ ਇੱਕ ਦਿਮਾਗੀ ਤੌਰ ‘ਤੇ ਕਮਜ਼ੋਰ ਬੱਚਿਆਂ ਅਤੇ ਬੋਲਿਆਂ ਲਈ ਸਕੂਲ ਵੀ ਹੈ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 14.
ਆਲ ਇੰਡੀਆ ਬਲਾਈਂਡ ਰਿਲੀਫ ਸੁਸਾਇਟੀ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਹ 1946 ਵਿੱਚ ਸਥਾਪਿਤ ਕੀਤੀ ਗਈ ਸੀ । ਇਹ ਲੋੜਵੰਦਾਂ ਲਈ ਅੱਖਾਂ ਦੇ ਕੈਂਪ ਲਗਾਉਂਦੀ ਹੈ ਅਤੇ ਅੰਨਿਆਂ ਦੀ ਭਲਾਈ ਲਈ ਕਾਰਜਸ਼ੀਲ ਕਈ ਸੰਸਥਾਵਾਂ ਦੇ ਕੰਮ ਦਾ ਤਾਲਮੇਲ ਵੀ ਰੱਖਦੀ ਹੈ ।

ਪ੍ਰਸ਼ਨ 15.
ਲੋਰਡੋਸਿਸ ਅਪੰਗਤਾ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਇਹ ਅਪੰਗਤਾ, ਲੱਕ ਵਾਲੇ ਪਾਸੇ ਆਏ ਵਾਧੇ ਕਾਰਨ ਹੁੰਦੀ ਹੈ । ਇਸ ਵਿਚ ਸਰੀਰ ਦੇ ਉੱਪਰਲੇ ਭਾਗ ਵਿਚ ਅੱਗੇ ਵੱਲ ਝੁਕਾਅ ਆ ਜਾਂਦਾ ਹੈ ।

ਤਿੰਨ ਅੰਕਾਂ ਵਾਲੇ ਪ੍ਰਸ਼ਨ-ਉੱਤਰ (Three Marks Question Answers)

ਪ੍ਰਸ਼ਨ 1.
ਅਸਮਰਥਾ ਦੀਆਂ ਕਿਸਮਾਂ ਨੂੰ ਵਿਸਤ੍ਰਿਤ ਕਰੋ ।
ਉੱਤਰ-
1. ਬਣਤਰ ਅਸਮਰਥਾ (Structural Disability) – ਇਹ ਅਪੰਗਤਾ ਸਰੀਰਕ ਬਣਤਰ ਨਾਲ ਸੰਬੰਧਿਤ ਹੈ । ਇਸ ਵਿਚ ਸਰੀਰ ਦਾ ਬੇਢੰਗਾ ਅਤੇ ਕਰੂਪਤਾ ਆਉਂਦੇ ਹਨ । ਸਰੀਰ ਦੀ ਇਹ ਹਾਲਤ ਕਿਸੇ ਵੀ ਐਕਸੀਡੈਂਟ ਜਾਂ ਸੱਟ ਨਾਲ ਹੋ ਸਕਦੀ ਹੈ । ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ, ਦੁਰਘਟਨਾਵਾਂ, ਅਸੰਤੁਲਿਤ ਖੁਰਾਕ ਅਤੇ ਕੰਮ ਕਰਦੇ ਸਮੇਂ ਕੀਤੀਆਂ ਗਲਤੀਆਂ । ਸਰੀਰਕ ਬਣਤਰ ਦੇ ਅਨੁਸਾਰ ਹੇਠ ਲਿਖੀਆਂ ਅਪੰਗਤਾਵਾਂ ਆਉਂਦੀਆਂ ਹਨ-

(ੳ) ਕਾਈਕੋਸਿਸ (Kyphosis) – ਇਹ ਅਪੰਗਤਾ ਰੀੜ੍ਹ ਦੀ ਹੱਡੀ ਦੇ ਪਿੱਠ ਵਾਲੇ ਪਾਸੇ ਡਰੋਸਲ ਵਿਚ ਹੋਏ ਵਾਧੇ | ਕਾਰਨ ਹੁੰਦੀ ਹੈ । ਇਸ ਨਾਲ ਪਿੱਠ ਵਿਚ ਕੁੱਬ ਪੈ ਜਾਂਦਾ ਹੈ ।
(ਅ) ਲੋਰਡੋਸਿਸ (Lordosis) – ਇਹ ਅਪੰਗਤਾ, ਲੱਕ ਵਾਲੇ ਪਾਸੇ ਆਏ ਵਾਧੇ ਕਾਰਨ ਹੁੰਦੀ ਹੈ । ਇਸ ਵਿਚ ਸਰੀਰ । ਦੇ ਉੱਪਰਲੇ ਭਾਗ ਵਿਚ ਅੱਗੇ ਵੱਲ ਝੁਕਾਅ ਆ ਜਾਂਦਾ ਹੈ ।
(ਇ) ਸਕੌਲਸਿਸ (Scoliosis) – ਇਹ ਰੀੜ੍ਹ ਦੀ ਹੱਡੀ ਦੇ ਲਟੇਰਲ ਵਿਚ ਆਏ ਵਾਧੇ ਨਾਲ ਹੁੰਦਾ ਹੈ ।

2. ਕਾਰਜਾਤਮਿਕ ਅਸਮਰਥਾ (Functional Disability) – ਇਸ ਕਿਸਮ ਦੀ ਅਸਮਰਥਾ ਵਿਚ ਸਰੀਰਕ ਅੰਗ ਪ੍ਰਭਾਵਿਤ ਹੋ ਜਾਂਦੇ ਹਨ । ਇਹ ਨੁਕਸ ਆਮ ਕਰਕੇ ਲੰਬੀ ਬਿਮਾਰੀਆਂ ਕਾਰਨ ਹੁੰਦੇ ਹਨ | ਸਾਹ ਦੀ ਬਿਮਾਰੀ, ਸਿੱਲੀਕੋਸਿਸ, ਐਸਬੈਗਟਸ, ਲੀਡ ਕਹਿਰ, ਸਾਈਡਰੋਸਿਸ, ਬਾਈਸਨੋਸਿਸ, ਲੇਬਰੋਸਿਸ, ਲੰਗ ਕੈਂਸਰ ਆਦਿ ਇਸ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 2.
ਅਸਮਰਥਾ ਵਾਲੇ ਦੋ ਕਾਰਕਾਂ ਦੀ ਵਿਆਖਿਆ ਕਰੋ ।
ਉੱਤਰ-
1. ਭੌਤਿਕ ਕਾਰਨ (Physical Factor) – ਬਹੁਤ ਸਾਰੀਆਂ ਅਯੋਗਤਾਵਾਂ ਭੌਤਿਕ ਕਾਰਨਾਂ ਜਿਵੇਂ ਕਿ ਗਰਮੀ, ਸਰਦੀ, ਰੋਸ਼ਨੀ, ਦਬਾਅ, ਰੌਲਾ, ਵਿਕੀਰਣਾਂ (Radiations) ਆਦਿ ਨਾਲ ਵਾਪਰਦੀਆਂ ਹਨ । ਮਿਸਾਲ ਵਜੋਂ ਅੰਤ ਦਾ ਠੰਡਾ ਮੌਸਮ ਫੁੱਟ ਬਾਈਟ (ਪੈਰ ਗਲ ਜਾਣਾ ਅਤੇ ਉੱਚਾ ਤਾਪਮਾਨ, ਹੀਟ ਕਰੈਂਮਪ, ਅਜਿਹੀਆਂ ਅਪੰਗਤਾਵਾਂ ਨੂੰ ਜਨਮ ਦਿੰਦੇ ਹਨ । ਕੰਮ ਦੇ ਸਥਾਨ ਤੇ ਉੱਚੀਆਂ ਅਵਾਜ਼ਾਂ ਜਾਂ ਰੌਲੇ ਕਾਰਨ ਬੋਲਾਪਣ ਹੋ ਸਕਦਾ ਹੈ ।

2. ਸਮਾਜਿਕ ਕਾਰਨ (Social Factor) – ਬਹੁਤ ਸਾਰੀਆਂ ਸਮਾਜਿਕ ਅਸਮਰਥਾ ਕੰਮ ਕਰਨ ਵਾਲਿਆਂ ਵਿਚ ਉਦੋਂ ਪੈਦਾ ਹੋ ਜਾਂਦੀਆਂ ਹਨ ਜਦ ਉਹ ਸਮਾਜਿਕ ਵਾਤਾਵਰਣ ਵਿਚ ਆਪਣੇ ਆਪ ਨੂੰ ਢਾਲ ਨਹੀਂ ਪਾਉਂਦੇ । ਇਹ ਕਈ ਵਾਰ ਆਪਣੇ-ਆਪ (Introvert) ਸੁਭਾਅ ਦੇ ਵਿਅਕਤੀਆਂ ਵਿਚ ਜ਼ਿਆਦਾ ਹੁੰਦੀ ਹੈ । ਉਹ ਕੰਮ ਕਰਤਾ ਜੋ ਆਪਣੇ ਆਪ ਨੂੰ ਸਮਾਜ ਅਨੁਸਾਰ ਨਾ ਢਾਲ ਸਕੇ ਤਾਂ ਕਈ ਪ੍ਰੇਸ਼ਾਨੀਆਂ ਜਿਵੇਂ ਕਿ ਉਦਾਸੀ, ਤਣਾਅ, ਚਿੰਤਾ ਅਤੇ ਅਸੁਰੱਖਿਆ ਦੇ ਹੇਠ ਆ ਜਾਂਦਾ ਹੈ । ਇਸ ਦੇ ਹੋਰ ਵੀ ਕਾਰਨ ਹਨ : ਜਿਵੇਂ ਕਿ ਆਪਣੇ ਆਪ ਵਿਚ ਰਹਿਣਾ, · ਆਤਮਵਿਸ਼ਵਾਸ ਦੀ ਕਮੀ ਅਤੇ ਬੁਰੇ ਰਿਸ਼ਤੇ ਆਦਿ ।

ਪ੍ਰਸ਼ਨ 3.
ਆਮ ਪੇਸ਼ੇਵਰ ਬਿਮਾਰੀਆਂ ਨੂੰ ਉਜਾਗਰ ਕਰੋ ।
ਉੱਤਰ-
ਆਕੂਪੇਸ਼ਨਲ ਸੇਫਟੀ ਐਂਡ ਹੈਲਥ ਕੰਨਵੈਨਸ਼ਨ (Occupational safety and health Convention) ਦੇ ਅਨੁਸਾਰ ਕਿੱਤਾ ਬਿਮਾਰੀ’ ਸ਼ਬਦ ਉਹਨਾਂ ਸਾਰੀਆਂ ਬਿਮਾਰੀਆਂ ਨੂੰ ਕਵਰ ਕਰਦਾ ਹੈ ਜੋ ਕਿ ਕੰਮ ਦੀਆਂ ਗਤੀਵਿਧੀਆਂ ਤੋਂ ਪੈਦਾ ਹੋਣ ਵਾਲੇ ਜ਼ਖ਼ਮਾਂ ਦੇ ਐਕਸਪੋਜਰ ਦੇ ਨਤੀਜੇ ਵਜੋਂ ਆਉਂਦੇ ਹਨ । ਕਿੱਤਾ ਸੰਬੰਧੀ ਬਹਤ ਅਤੇ ਭਿੰਨ-ਭਿੰਨ ਬਿਮਾਰੀਆਂ ਹਨ ਜੋ ਕਿ ਵੱਖ-ਵੱਖ ਰੋਜ਼ਗਾਰ ਕੰਮਾਂ ਵਿਚੋਂ ਘਟਦੀਆਂ ਹਨ । ਇਹਨਾਂ ਵਿਚੋਂ ਕੁੱਝ ਬਿਮਾਰੀਆਂ ਨੂੰ ਹੇਠ ਲਿਖੇ ਅਨੁਸਾਰ ਦੱਸਿਆ ਗਿਆ ਹੈ ।

 1. ਭੌਤਿਕ ਕਾਰਨਾਂ ਕਰਕੇ ਪੈਦਾ ਹੋਏ ਰੋਗ (Diseases due to Physical agents)
 2. ਧੂੜ ਤੋਂ ਪੈਦਾ ਹੋਏ ਰੋਗ (Dust Diseases or Dust hazard)
 3. ਰਸਾਇਣਿਕ ਤੱਤਾਂ ਤੋਂ ਪੈਦਾ ਹੋਏ ਰੋਗ (Chemical diseases or chemical hazards)
 4. ਅਸਧਾਰਨ ਸਮੇਂ ਵਿਚ ਕੰਮ ਕਰਨ ਨਾਲ ਪੈਦਾ ਹੋਏ ਰੋਗ ।

PSEB 12th Class Physical Education Solutions Chapter 5 ਅਸਮਰਥਾ

ਪਸ਼ਨ 4.
ਕਿਵੇਂ ਭੌਤਿਕ ਏਜੰਟ ਕਿੱਤੇ ਦੀ ਬਿਮਾਰੀ ਦਾ ਕਾਰਨ ਹੋ ਸਕਦੇ ਹਨ ?
ਉੱਤਰ-
ਇਸ ਸ਼੍ਰੇਣੀ ਵਿਚ ਉਹ ਬਿਮਾਰੀਆਂ ਆਉਂਦੀਆਂ ਹਨ ਜੋ ਕੰਮ ਕਰਨ ਵਾਲੇ ਸਥਾਨ ਤੋਂ ਉੱਚੇ ਅਤੇ ਨੀਵੇਂ ਤਾਪਮਾਨ ਕਰਕੇ ਪੈਦਾ ਹੁੰਦੀਆਂ ਹਨ । ਬਹੁਤ ਉਦਯੋਗਿਕ ਕਰਮਚਾਰੀ ਜੋ ਕਿ ਬਹੁਤ ਹੀ ਗਰਮ ਤਾਪਮਾਨ ਵਿਚ ਕੰਮ ਕਰਦੇ ਹਨ ਜਿਵੇਂ ਕਿ ਕੋਲੇ ਦੀਆਂ ਖਾਣਾਂ ਦੇ ਭੱਠੇ ਆਦਿ ਵਿਚ ਚਿਹਰੇ ਦਾ ਜਲਣਾ, ਕੈਮਪ ਜਾਂ ਥਕਾਵਟ ਆਦਿ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੋ ਉਦਯੋਗਿਕ ਕਰਮਚਾਰੀ ਬਹੁਤ ਹੀ ਠੰਡੇ ਤਾਪਮਾਨ ਵਿਚ ਕੰਮ ਕਰਦੇ ਹਨ ਉਹਨਾਂ ਨੂੰ ਫੋਰਸਟ ਬਾਈਟ, ਪੈਰਾਂ ਦਾ ਗਲਣਾ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਹਨਾਂ ਤੋਂ ਇਲਾਵਾ ਕੁਝ ਹੋਰ ਵੀ ਭੌਤਿਕ ਕਾਰਕ ਹਨ ਜੋ ਕਿ ਅੱਗੇ ਲਿਖੇ ਅਨੁਸਾਰ ਹਨ-

(ਉ) ਰੋਸ਼ਨੀ (Light) – ਤੇਜ਼ ਰੋਸ਼ਨੀ ਜਾਂ ਘੱਟ ਰੋਸ਼ਨੀ ਵਿਚ ਕੰਮ ਕਰਨ ਨਾਲ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਜਿੱਥੇ ਤੇਜ਼ ਰੋਸ਼ਨੀ ਵਿਚ ਕੰਮ ਕਰਨ ਨਾਲ ਮਾਨਸਿਕ ਥਕਾਵਟ ਹੁੰਦੀ ਹੈ ਉੱਥੇ ਹੀ ਘੱਟ ਰੋਸ਼ਨੀ ਵਿਚ ਕੰਮ ਕਰਨ ਨਾਲ ਸਿਰ ਦਰਦ, ਅੱਖਾਂ ਤੇ ਭਾਰੀਪਨ ਅਤੇ ਮਾਨਸਿਕ ਦਬਾਅ ਵਰਗੀਆਂ ਸਮੱਸਿਆਵਾਂ | ਪੈਦਾ ਹੁੰਦੀਆਂ ਹਨ ।

(ਅ) ਰੌਲਾ (Noise) – ਤੇਜ਼ ਰੌਲੇ ਵਿਚ ਕੰਮ ਕਰਨ ਅਤੇ ਉੱਚੀ ਅਵਾਜ਼ ਵਿਚ ਸੁਣਨ ਨਾਲ ਸੁਣਨ ਸ਼ਕਤੀ, ਸਿਰ ਦਰਦ ਅਤੇ ਤਣਾਅ ਆਦਿ ਪੈਦਾ ਹੋ ਜਾਂਦੇ ਹਨ ।

(ਇ) ਰੇਡੀਏਸ਼ਨ (Rediation) – ਵਿਕਿਰਣਾਂ ਨਾਲ ਆਦਰਾਂ ਦੇ ਤੱਲ ਨੂੰ ਨੁਕਸਾਨ ਪਹੁੰਚਦਾ ਹੈ ਜਿਸ ਨਾਲ ਉਲਟੀਆਂ, ਖੂਨ ਦੀ ਉਲਟੀਆਂ ਅਤੇ ਦਸਤ ਲੱਗ ਜਾਂਦੇ ਹਨ । ਲੰਬੇ ਸਮੇਂ ਤੱਕ ਰੇਡੀਏਸ਼ਨ ਵਿਚ ਕੰਮ ਕਰਨ ਨਾਲ ਕੈਂਸਰ ਅਤੇ ਕਾਰਡੀਉਵੈਸਕੂਲਰ ਨਾਮਕ ਬਿਮਾਰੀਆਂ ਹੋ ਜਾਂਦੀਆਂ ਹਨ ।

ਪ੍ਰਸ਼ਨ 5.
ਵੱਖ-ਵੱਖ ਧੂੜ ਕਾਰਕਾਂ ਨੂੰ ਉਜਾਗਰ ਕਰੋ ਜੋ ਕਿ ਰੋਗਾਂ ਦਾ ਕਾਰਨ ਬਣ ਸਕਦੇ ਹਨ ?
ਉੱਤਰ-
ਧੂੜ ਤੋਂ ਪੈਦਾ ਹੋਏ ਰੋਗ (Dust Diseases) – ਫੇਫੜਿਆਂ ਦੀਆਂ ਅਜਿਹੀਆਂ ਕਈ ਬਿਮਾਰੀਆਂ ਹਨ ਜੋ ਧੂੜ ਦੇ ਸਰੀਰ ਵਿਚ ਜਾਣ ਕਰਕੇ ਪੈਦਾ ਹੁੰਦੀਆਂ ਹਨ । ਧੁੜ ਤੋਂ ਪੈਦਾ ਹੋਏ ਕੁਝ ਕੁ ਰੋਗ ਹੇਠ ਲਿਖੇ ਹਨ-

(ੳ) ਕੋਲੇ ਦੀ ਧੂੜ (Coal Dust) – ਕਾਲੇ ਫੇਫੜਿਆਂ ਦੀ ਬਿਮਾਰੀ ਕੋਲੇ ਨੂੰ ਸਾਹ ਦੁਆਰਾ ਅੰਦਰ ਲੈ ਜਾਣ ਕਾਰਨ ਹੁੰਦੀ ਹੈ । ਇਸ ਨਾਲ ਫੇਫੜਿਆਂ ਵਿਚ ਜਲਣ ਅਤੇ ਸੋਜ ਹੁੰਦੀ ਹੈ । ਇਹ ਇਕ ਸਥਾਈ ਬਿਮਾਰੀ ਹੁੰਦੀ ਹੈ ਜੋ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਸਾਹ ਲੈਣ ਵਿਚ ਮੁਸ਼ਕਿਲ ਪੈਦਾ ਕਰਦੀ ਹੈ ।

(ਅ) ਸਿਲਿਕਾ ਧੂੜ (Silica Dust) – ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਸਿਲਿਕਾ ਟਿਲ ਖਾਂਣਾਂ ਵਿਚ ਕੰਮ ਕਰਦੇ ਹੋਏ ਸਾਹ ਦੁਆਰਾ ਸਰੀਰ ਵਿਚ ਪਹੁੰਚਦੇ ਹਨ । ਇਸ ਨਾਲ ਫੇਫੜਿਆਂ ਵਿਚ ਜਲਣ ਹੁੰਦੀ ਹੈ ਅਤੇ ਹੋਰ ਵੀ ਕਈ ਫੇਫੜਿਆਂ ਸੰਬੰਧੀ ਰੋਗ ਪੈਦਾ ਹੋ ਜਾਂਦੇ ਹਨ ।

(ਈ) ਕਪਾਹ ਦੀ ਧੂੜ/ਬਿਸੀਨੋਸਿਸ (Cotton dust/Byssinosis) – ਇਸਨੂੰ ਭੂਰਾ ਫੇਫੜਾ (Brown lung) ਵੀ ਕਿਹਾ ਜਾਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਕਰਮਚਾਰੀ ਭੰਗ, ਗਣ ਅਤੇ ਕਪਾਹ ਦੀ ਸੋਸਿੰਗ ਦੇ ਕੰਮ ਦੇ ਦੁਆਰਾ ਧੂੜ ਨੂੰ ਸਾਹ, ਦੁਆਰਾ ਸਰੀਰ ਦੇ ਅੰਦਰ ਲੈਂਦਾ ਹੈ । ਇਹ ਇਕ ਭਿਅੰਕਰ ਸਥਿਤੀ ਹੁੰਦੀ ਹੈ ਜਿਸ ਵਿਚ ਛਾਤੀ ਤੰਗ ਜਾਂ ਜਕੜ ਜਾਂਦੀ ਹੈ ਅਤੇ ਸਾਹ ਦੀ ਕਮੀ ਹੋਣ ਲੱਗਦੀ ਹੈ । ਇਹ ਮੁੱਖ ਕਰਕੇ ਟੈਕਸਟਾਈਲ ਦੀਆਂ ਫੈਕਟਰੀਆਂ ਵਿਚ ਕੱਪੜਿਆਂ ਦਾ ਕੰਮ-ਕਾਜ ਕਰਦੇ ਹਨ ।

(ਸ) ਕਿੱਤਾ ਅਸਥਮਾ (Occupation Asthma) – ਇਹ ਦਮਾਂ ਧੂੜ, ਗੈਸਾਂ, ਧੂੰਆਂ ਅਤੇ ਵਾਸ਼ਪ ਆਦਿ ਵਿਚ ਸਾਹ ਲੈਣ ਕਾਰਨ ਹੁੰਦਾ ਹੈ । ਇਸ ਪ੍ਰਕਾਰ ਦੇ ਦਮੇ ਦੇ ਲੱਛਣ ਭਿਅੰਕਰ ਖੰਘ ਅਤੇ ਘਬਰਾਹਟ ਹਨ ।

ਪ੍ਰਸ਼ਨ 6.
ਵੱਖ-ਵੱਖ ਰਸਾਇਣਕ ਖਤਰਿਆਂ ਨੂੰ ਸਪੱਸ਼ਟ ਕਰੋ ਜੋ ਕਿ ਬਿਮਾਰੀਆਂ ਲਈ ਜ਼ਿੰਮੇਵਾਰ ਹਨ ?
ਉੱਤਰ-
ਸਾਡੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਉਦਯੋਗਾਂ ਵਿਚ ਵਿਆਪਕ ਤੌਰ ਤੇ ਰਸਾਇਣ ਵਰਤੇ ਜਾਂਦੇ ਹਨ | ਕਈ ਕੰਮ ਵਿਚ ਆਉਣ ਵਾਲੇ ਉਤਪਾਦ ਰਸਾਇਣਾਂ ਤੋਂ ਬਣਦੇ ਹਨ ਜਿਵੇਂ ਕਿ ਪਲਾਸਟਿਕ, ਪੇਂਟਸ, ਫਾਰਮੇਟਿਕਲ, ਡਿਟਰਜੈਂਟ ਆਦਿ | ਕਈ ਰਸਾਇਣਾਂ ਦਾ ਅਸਰ ਲੰਬੇ ਸਮੇਂ ਦੇ ਇਸਤੇਮਾਲ ਤੋਂ ਬਾਅਦ ਦਿਖਾਈ ਦਿੰਦਾ ਹੈ । ਇਸ ਵਿਚ ਡਾਇਬਟੀਜ਼, ਐਲਰਜੀ, ਦਮਾ, ਐਕਜ਼ੀਮਾ, ਕੈਂਸਰ, ਧਿਆਨ ਦੀ ਕਮੀ, ਸਿੱਖਣ ਵਿਚ ਕਮੀ, ਬਾਂਝਪਨ, ਡਿਪਰੈਸ਼ਨ, ਗੰਭੀਰ ਥਕਾਵਟ, ਰਸਾਇਣਿਕ ਸੰਵੇਦਨਸ਼ੀਲਤਾ, ਦਿਲ ਦੀ ਬਿਮਾਰੀ, ਮਲਟੀਪਲ ਸਕਲਰੋਸਿਸ, ਪਾਰਕਿੰਸਨਾਸ ਦੀ ਬਿਮਾਰੀ, ਥਾਈਰੋਡ ਬਿਮਾਰੀ ਆਦਿ ਰਸਾਇਣਿਕ ਤੱਤਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਹਨ । ਇਸ ਤੋਂ ਇਲਾਵਾ ਕੁਝ ਹੋਰ ਬਿਮਾਰੀਆਂ ਵੀ ਹਨ ਜੋ ਕਿ ਅੱਗੇ ਲਿਖੇ ਅਨੁਸਾਰ ਹਨ-

(ਉ) ਜ਼ਹਿਰੀਲੀਆਂ ਗੈਸਾਂ ਨੂੰ ਸੁੰਘਣ ਨਾਲ ਹੋਣ ਵਾਲੀਆਂ ਬਿਮਾਰੀਆਂ-ਕਈ ਤਰ੍ਹਾਂ ਦੀਆਂ ਗੈਸਾਂ ਜਿਵੇਂ ਕਿ ਕਲੋਰੀਨ (Chlorine), ਫਾਸਗਿਨ (Phosgene), ਸਲਫਰਡਾਈਆਕਸਾਈਡ (Sulphurdioxide), ਹਾਈਡਰੋਜਨ, ਗਿਲਫਾਇਡ, ਨਾਈਟ੍ਰੋਜਨ ਡਾਈਆਕਸਾਈਡ ਅਤੇ ਅਮੋਨੀਆ ਆਦਿ । ਜੇਕਰ ਅਚਾਨਕ ਉਦਯੋਗਿਕ ਹਾਦਸੇ ਵਿਚ ਲੀਕ ਹੋ ਜਾਵੇ ਤਾਂ ਇਹ ਬੁਰੀ ਤਰ੍ਹਾਂ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਹਨ । ਜਿਵੇਂ ਕਿ ਕਲੋਰੀਨ ਅਤੇ ਅਮੋਨੀਆ ਨਾਮਕ ਗੈਸਾਂ ਆਸਾਨੀ ਨਾਲ ਸਰੀਰ ਅੰਦਰ ਦਾਖਿਲ ਹੋ ਕੇ ਮੂੰਹ, ਨੱਕ ਅਤੇ ਗਲੇ ਨੂੰ ਪ੍ਰਭਾਵਿਤ ਕਰਦੀਆਂ ਹਨ ।

(ਅ) ਲੀਡ ਜ਼ਹਿਰ (Lead Poisoning) – ਲੀਡ ਜ਼ਹਿਰ ਦੇ ਛੋਟੇ-ਛੋਟੇ ਕਣਾਂ ਦੇ ਸਰੀਰ ਵਿਚ ਜਾਣ ਨਾਲ, ਇਕ ਕਰਮਚਾਰੀ ਨੂੰ ਪੇਟ ਦੀ ਕਬਜ਼ੀ, ਅਨੀਮੀਆ ਅਤੇ ਮਾਸਪੇਸ਼ੀਆਂ ਵਿਚ ਦਰਦ ਹੋ ਸਕਦਾ ਹੈ ।

(ਈ) ਮਰਕਿਊਰੀ ਜ਼ਹਿਰ (Mercury Poisoning) – ਮਰਕਿਊਰੀ ਜ਼ਹਿਰ ਦੇ ਸਰੀਰ ਵਿਚ ਦਾਖਲ ਹੋਣ ਨਾਲ ਸਾਹ ਲੈਣ ਵਿਚ ਤਕਲੀਫ, ਮਸੂੜਿਆਂ ਵਿਚ ਸੋਜ਼, ਦੰਦ ਡਿੱਗਣ, ਅਨੀਮੀਆ ਆਦਿ ਦੀ ਤਕਲੀਫ ਹੋ ਜਾਂਦੀ ਹੈ ।

ਪ੍ਰਸ਼ਨ 7.
ਅਸਮਰਥਾ ਦੇ ਕੋਈ ਵੀ ਦੋ ਬਚਾਅ ਦੇ ਉਪਾਅ ਦਿਓ ।
ਉੱਤਰ-
1. ਕੰਮ ਕਰਨ ਦੇ ਸਥਾਨ ਦਾ ਰੱਖ-ਰਖਾਉ (Maintenance of working Place) – ਬਹੁਤ ਸਾਰੀਆਂ ਬਿਮਾਰੀਆਂ ਭੌਤਿਕ ਏਜੰਟਾਂ ਦੇ ਕਾਰਨ ਜਿਵੇਂ ਗਰਮੀ, ਸਰਦੀ, ਦਬਾਅ, ਰੇਡੀਏਸ਼ਨ, ਰੌਲਾ ਆਦਿ ਕਰਕੇ ਪੈਦਾ ਹੁੰਦੀਆਂ ਹਨ । ਇਸ ਲਈ ਇਹਨਾਂ ਭੌਤਿਕ ਏਜੰਟਾਂ ਦੇ ਰੱਖ-ਰਖਾਵ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ । ਇਕ ਮੁਆਇਨ ਕਰਤਾ ਨੂੰ ਠੰਡੇ, ਹਲਕੇ, ਹਵਾਦਾਰ ਤਾਪਮਾਨ ਅਤੇ ਨਮੀ ਦੀ ਜਾਂਚ ਅਤੇ ਸਾਂਭ-ਸੰਭਾਲ ਨੂੰ ਚੈੱਕ ਕਰਨਾ ਚਾਹੀਦਾ ਹੈ । ਇਸ ਵਾਸਤੇ ਹੇਠ ਲਿਖੇ ਕਦਮ ਚੁੱਕੇ ਜਾਣੇ ਚਾਹੀਦੇ ਹਨ ।

2. ਹਵਾ ਪ੍ਰਦੂਸ਼ਣ ਤੇ ਰੋਕ (Control of air Pollution) – ਬਹੁਤ ਸਾਰੀਆਂ ਬਿਮਾਰੀਆਂ ਹਵਾ ਪ੍ਰਦੂਸ਼ਣ ਕਾਰਨ ਹੁੰਦੀਆਂ ਹਨ । ਇਹਨਾਂ ਨੂੰ ਰੋਕਣਾ ਚਾਹੀਦਾ ਹੈ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 8.
ਹੇਠ ਲਿਖਿਆਂ ਤੇ ਨੋਟ ਲਿਖੋ ।
(ਉ) ਸੁਰੱਖਿਆ ਯੰਤਰਾਂ ਦੀ ਵਰਤੋਂ
(ਅ) ਕਾਮਿਆਂ ਦੀ ਸਿੱਖਿਆ ।
ਉੱਤਰ-
(ੳ) ਸੁਰੱਖਿਆ ਯੰਤਰਾਂ ਦੀ ਵਰਤੋਂ (Use of protective Devices) – ਕਈ ਕਾਰੋਬਾਰੀ ਅਸਮਰਥਾਵਾਂ ਨੂੰ ਸੁਰੱਖਿਆ ਉਪਕਰਨ ਦੀ ਵਰਤੋਂ ਨਾਲ ਘਟਾਇਆ ਜਾ ਸਕਦਾ ਹੈ , ਜਿਵੇਂ ਕਿ ਗੈਸ ਮਾਸਕ (ਮਖੋਟਾ) ਸਾਹ ਵਾਲੀਆਂ ਅਸਮਰਥਾਵਾਂ ਤੋਂ ਬਚਾ ਕਰ ਸਕਦਾ ਹੈ ਜੋ ਕਿ ਧੂੜ, ਗੈਸਾਂ ਆਦਿ ਰਸਾਇਣਿਕ ਪਦਾਰਥਾਂ ਦੇ ਸਾਹ ਦੁਆਰਾ ਅੰਦਰ ਲੈਣ ਨਾਲ ਉਤਪੰਨ ਹੁੰਦੀਆਂ ਹਨ | ਕਈ ਪ੍ਰਕਾਰ ਦੇ ਸੁਰੱਖਿਆ ਯੰਤਰ ਜਿਵੇਂ ਕਿ ਕੰਨਾਂ ਦੇ ਪਲੱਗ, ਜੁੱਤੇ, ਦਸਤਾਨੇ, ਐਪਰਨ, ਹੈਲਮੇਟ ਆਦਿ ਕਈ ਤਰ੍ਹਾਂ ਦੀਆਂ ਕਿੱਤਾ ਸੰਬੰਧੀ ਸਮੱਸਿਆਵਾਂ ਤੋਂ ਬਚਾਉਂਦੇ ਹਨ ।

(ਅ) ਕਾਮਿਆਂ ਦੀ ਸਿੱਖਿਆ (Educating the Workers) – ਕਈ ਪ੍ਰਕਾਰ ਦੀਆਂ ਕਾਰੋਬਾਰੀ ਦੁਰਘਟਨਾਵਾਂ ਅਤੇ ਅਸਮਰਥਾਵਾਂ ਸਿੱਖਿਆ ਦੀ ਘਾਟ ਕਾਰਨ ਹੁੰਦੀਆਂ ਹਨ । ਹਰ ਕਰਮਚਾਰੀ ਨੂੰ ਸੁਰੱਖਿਆ ਯੰਤਰਾਂ ਦੀ ਉੱਚਿਤ ਵਰਤੋਂ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ । ਕਾਮਿਆਂ ਨੂੰ ਮਸ਼ੀਨਾਂ ਦੀ ਠੀਕ ਢੰਗ ਨਾਲ ਵਰਤੋਂ ਕਰਨ ਸੰਬੰਧੀ ਸਿਖਲਾਈ ਦੇਣੀ ਚਾਹੀਦੀ ਹੈ । ਹਰ ਕਾਮੇ ਨੂੰ ਉਸਦੇ ਕੰਮ-ਮਾਹੌਲ ਵਿਚ ਆਉਣ ਵਾਲੇ ਖ਼ਤਰਿਆਂ ਅਤੇ ਉਨ੍ਹਾਂ ਤੋਂ ਬਚਣ ਦੀ ਸਿਖਲਾਈ ਦੇਣੀ ਬਹੁਤ ਜ਼ਰੂਰੀ ਹੈ ।

ਪ੍ਰਸ਼ਨ 9.
ਮੁੜ-ਵਸੇਬੇ ਲਈ ਡਬਲਿਊ. ਐਚ. ਓ. ਵਲੋਂ ਦਿੱਤੀ ਪਰਿਭਾਸ਼ਾ ਨੂੰ ਬਿਆਨ ਕਰੋ !
ਉੱਤਰ-
ਡਬਲਯੂ. ਐੱਚ. ਓ. (W.H.O.) ਦੇ ਅਨੁਸਾਰ, “ਪੁਨਰ ਵਿਸਥਾਪਨ ਜਾਂ ਮੁੜ ਵਸੇਬਾ ਅਪੰਗ ਵਿਅਕਤੀ ਵਿਚ ਕੰਮ ਕਰਨ ਦੀ ਉਚਤਮ ਯੋਗਤਾ ਪੈਦਾ ਕਰਨ ਦੇ ਉਦੇਸ਼ ਹਿੱਤ ਉਸਦੀ ਪੁਨਰਸਿਖਲਾਈ ਲਈ ਡਾਕਟਰੀ, ਸਮਾਜਿਕ, ਵਿੱਦਿਅਕ ਅਤੇ ਕਿੱਤਾਕਾਰੀ ਢੰਗਾਂ ਦੀ ਸਮੁੱਚੀ ਅਤੇ ਸੰਯੁਕਤ ਵਰਤੋਂ ਹੈ । ਉਦਾਹਰਨ ਵਜੋਂ ਇਕ ਵਿਅਕਤੀ ਕਿਸੇ ਸੱਟ ਨਾਲ ਸਰੀਰਕ ਤੰਦਰੁਸਤੀ ਗੁਆ ਬੈਠਦਾ ਹੈ । ਉਸਦੀ ਤੰਦਰੁਸਤੀ ਨੂੰ ਵਾਪਿਸ ਲਿਆਉਣ ਲਈ ਕੀਤੇ ਕੰਮ ਪੁਨਰ ਵਿਸਥਾਪਨ ਅਖਵਾਉਂਦਾ ਹੈ । ਪੁਰਾਣੇ ਸਮਿਆਂ ਵਿੱਚ ਅਸਮਰਥ ਵਿਅਕਤੀ ਨੂੰ ਸਮਾਜ ਵਲੋਂ ਅਣਗੌਲਾ ਕਰ ਦਿੱਤਾ ਜਾਦਾ ਸੀ ਪਰੰਤੂ ਅੱਜਕੱਲ੍ਹ ਅਸਮਰਥ ਨੂੰ ਸਮਾਜਿਕ ਸੰਬੰਧਾਂ ਵਿਚ ਵਾਪਸ ਲਿਆਉਣ ਲਈ ਕੀਤੇ ਕੰਮਾਂ ਨੂੰ ਪੁਨਰਵਿਸਥਾਪਨ ਕਿਹਾ ਜਾਂਦਾ ਹੈ । ਅਸਮਰਥਾਂ ਨੂੰ ਕਿੱਤਾਕਾਰੀ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ । ਇਸ ਸਿੱਖਿਆ ਨੂੰ ਕਿੱਤਾਕਾਰੀ ਸਿਖਲਾਈ (Vocational training) ਵੀ ਕਿਹਾ ਜਾਂਦਾ ਹੈ ।

ਪ੍ਰਸ਼ਨ 10.
ਮੁੜ-ਵਸੇਬੇ ਦੇ ਖੇਤਰ ਨੂੰ ਬਿਆਨ ਕਰੋ ।
ਉੱਤਰ-
ਮੁੜ-ਵਸੇਬੇ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ । ਕਿਉਂਕਿ ਦੁਰਘਟਨਾਵਾਂ ਕਾਰਨ ਮੁੜ ਵਸੇਬੇ ਦੀ ਲੋੜ ਮਹਿਸੂਸ ਕੀਤੀ ਜਾਂਦੀ ਹੈ । ਪੁਨਰ ਵਿਸਥਾਪਨ ਦੇ ਖੇਤਰ ਨੂੰ ਹੇਠ ਲਿਖੇ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ-

 • ਡਾਕਟਰੀ ਮੁੜ-ਵਸੇਬਾ (Medical Rehabilitation) – ਕਿਸੇ ਸੱਟ ਜਾਂ ਬਿਮਾਰੀ ਨਾਲ ਆਏ ਕਿਸੇ ਸਰੀਰਕ ਵਿਗਾੜ ਦੀ ਸੂਰਤ ਵਿਚ ਮਾਹਿਰ ਡਾਕਟਰੀ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ । ਇਸ ਵਿਚ ਮੈਡੀਕਲ ਬਾਂਚ, ਸਰਜਰੀ, ਆਰਥੋਪੈਡਿਕ ਅਤੇ ਫਿਜ਼ੀਉਥੇਰੈਪੀ ਸ਼ਾਮਿਲ ਹਨ ।
 • ਕਿੱਤਾਕਾਰੀ ਮੁੜ-ਵਸੇਬਾ (Vocational Rehabilitation) – ਅਸਮਰਥਾ ਦੇ ਬਾਵਜੂਦ, ਅਸਮਰਥਾਂ ਨੂੰ ਆਪਣੀ ਰੋਜ਼ੀ ਕਮਾਉਣ ਲਈ ਕਿੱਤਾਕਾਰੀ ਸਿਖਲਾਈ ਦਿੱਤੀ ਜਾਂਦੀ ਹੈ । ਮਿਸਾਲ ਦੇ ਤੌਰ ਤੇ ਅੰਨਿਆਂ ਨੂੰ ਕੁਰਸੀ ਬੁਣਨ ਦੀ ਸਿਖਲਾਈ ਦਿੱਤੀ ਜਾਂਦੀ ਹੈ ।
 • ਸਮਾਜਿਕ ਮੁੜ-ਵਸੇਬਾ (Social Rehabilitation) – ਇਸ ਨਾਲ ਅਸਮਰਥ ਵਿਅਕਤੀ ਦੇ ਪਰਿਵਾਰਕ ਅਤੇ ਸਮਾਜਿਕ ਸੰਬੰਧਾਂ ਨੂੰ ਬਹਾਲ ਕੀਤਾ ਜਾਂਦਾ ਹੈ । ਉਸਦੀ ਅਪਾਹਜਤਾ ਦੇ ਬਾਵਜੂਦ ਉਸਦੇ ਸਮਾਜਿਕ ਰੁਤਬੇ ਨੂੰ ਹੁਲਾਰਾ ਦਿੱਤਾ ਜਾਂਦਾ ਹੈ ।
 • ਮਨੋਵਿਗਿਆਨਿਕ ਮੁੜ ਵਸੇਬਾ (Psychological Rehabilitation) – ਇਸ ਵਿਚ ਅਸਮਰਥ ਵਿਅਕਤੀ ਦਾ ਆਤਮ-ਵਿਸ਼ਵਾਸ ਬਹਾਲ ਕੀਤਾ ਜਾਂਦਾ ਹੈ । ਦਿਮਾਗੀ ਵਿਗਾੜ ਦੇ ਜਾਂ ਦਬਾਉ ਦੀ ਸੂਰਤ ਵਿਚ ਮਨੋਚਕਿਸਤਾ ਵਿਭਾਗ, ਮਨੋਵਿਗਿਆਨਕ ਮੁੜ ਵਸੇਬੇ ਵਿਚ ਮਦਦ ਕਰਦਾ ਹੈ ।

ਪ੍ਰਸ਼ਨ 11.
ਹੇਠ ਲਿਖਿਆਂ ‘ਤੇ ਨੋਟ ਲਿਖੋ ।
(ਉ) ਹਿੰਦ ਕੁਸ਼ਟ ਨਿਵਾਰਨ ਸਿੰਘ
(ਅ) ਕਾਮਯਨੀ ਸਕੂਲ ।
ਉੱਤਰ-
(ਉ) ਹਿੰਦ ਕੁਸ਼ਟ ਨਿਵਾਰਣ ਸੰਘ (Hind Kusht Nivaran Sangh) – ਇਹ ਨਵੀਂ ਦਿੱਲੀ ਵਿਖੇ 1950 ਵਿੱਚ ਬਣਾਈ ਗਈ ਸੀ । ਇਹ ਸੰਘ ਵਿਸ਼ੇਸ਼ ਤੌਰ ਤੇ ਕੋਹੜੀਆਂ ਲਈ ਕੰਮ ਕਰਦਾ ਹੈ । ਹਿੰਦ ਕੁਸ਼ਟ ਨਿਵਾਰਣ ਸੰਘ ਦੇਸ਼ ਭਰ ਵਿੱਚ ਕਈ ਕੋਹੜ ਕਲੀਨਿਕਾਂ ਨੂੰ ਮਾਲੀ ਮਦਦ ਵੀ ਦਿੰਦਾ ਹੈ । ਇਸ਼ਤਿਹਾਰਾਂ ਰਾਹੀਂ ਇਹ ਸੰਸਥਾ ਕੋਹੜੀਆਂ ਦੀ ਭਲਾਈ ਲਈ ਲੋਕਾਂ ਨੂੰ ਸਿੱਖਿਅਤ ਕਰਦੀ ਹੈ । ਕੋਹੜ ਇੱਕ ਕੌਨਿਕ ਛੂਤਛਾਤ ਦੀ ਬਿਮਾਰੀ ਹੈ ਜੋ ਕਿ ਚਮੜੀ ਨੂੰ ਪ੍ਰਭਾਵਿਤ ਕਰਦੀ ਹੈ । ਇਹ ਸੰਸਥਾ ਇੱਕ ਮੈਗਜ਼ੀਨ ‘‘ਲੈਪਰੋਸੀ ਇੰਨ ਇੰਡੀਆ” ਵੀ ਪ੍ਰਕਾਸ਼ਿਤ ਕਰਦੀ ਹੈ ।

(ਅ) ਕਾਮਯਨੀ ਸਕੂਲ (Kamayani School) – ਇਹ ਸਕੂਲੇ ਪੂਨਾ ਵਿਖੇ 1964 ਵਿੱਚ ਸਥਾਪਿਤ ਕੀਤਾ ਗਿਆ ਸੀ । ਇਸ ਸਕੂਲ ਵਿੱਚ ਅਪਾਹਜ, ਖ਼ਾਸ ਤੌਰ ‘ਤੇ ਦਿਮਾਗੀ ਤੌਰ ‘ਤੇ ਕਮਜ਼ੋਰਾਂ ਨੂੰ ਕਿੱਤਾ ਸਿਖਲਾਈ ਜਿਵੇਂ ਫਰਨੀਚਰ ਨੂੰ ਪਾਲਿਸ਼ ਕਰਨੀ ਆਦਿ ਦਿੱਤੀ ਜਾਂਦੀ ਹੈ ।

ਇਨ੍ਹਾਂ ਸੰਸਥਾਵਾਂ ਤੋਂ ਇਲਾਵਾ ਹੋਰ ਕਈ ਸਮਾਜ ਸੇਵੀ ਅਦਾਰੇ ਪੁਨਰਵਿਸਥਾਪਨ ਦਾ ਕੰਮ ਕਰ ਰਹੇ ਹਨ । ਉਦਾਹਰਨ ਵਜੋਂ ਇੰਡੀਅਨ ਕੌਂਸਲ ਆਫ਼ ਮੈਂਟਲ ਹਾਈਜੀਨ, ਇੰਡੀਅਨ ਕਾਨਫਰੰਸ ਆਫ਼ ਸੋਸ਼ਲ ਵਰਕ, ਰਾਮਾ ਕ੍ਰਿਸ਼ਨ ਮਿਸ਼ਨ, ਲਾਇਨਜ਼ ਕਲੱਬ, ਮਾਰਵਾੜੀ ਰਿਲੀਫ ਸੋਸਾਇਟੀ, ਆਈ. ਆਈ. ਟੀ. ਦਿੱਲੀ ਨੈਸ਼ਨਲ ਫਿਜ਼ੀਕਲ ਲੈਬਾਰਟਰੀ, ਨਵੇਦਿਕ ਪ੍ਰੋਸਥੈਟਿਕ ਸੈਂਟਰ ਚੰਡੀਗੜ੍ਹ ਆਦਿ ।

PSEB 12th Class Physical Education Solutions Chapter 5 ਅਸਮਰਥਾ

ਪੰਜ ਅੰਕਾਂ ਵਾਲੇ ਪ੍ਰਸ਼ਨ-ਉੱਤਰ ਤੋਂ (Five Marks Question Answers)

ਪ੍ਰਸ਼ਨ 1.
ਅਸਮਰਥਾ ਤੋਂ ਕੀ ਭਾਵ ਹੈ ? ਅਸਮਰਥਾ ਦੀਆਂ ਕਿਸਮਾਂ ਬਿਆਨ ਕਰੋ ।
ਉੱਤਰ-
ਅਸਮਰਥਾ ਦਾ ਅਰਥ ਹੈ, ਕੋਈ ਵਿਸ਼ੇਸ਼ ਸਰੀਰਕ ਜਾਂ ਮਾਨਸਿਕ ਕੰਮ ਕਰਨ ਦੀ ਅਯੋਗਤਾ । ਜਦੋਂ ਸਰੀਰਕ ਮਾਨਸਿਕ ਕਾਰਜ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਤਾਂ ਇਸ ਅਵਸਥਾ ਨੂੰ ਅਸਮਰਥਤਾ ਕਿਹਾ ਜਾਂਦਾ ਹੈ ।
ਡਬਲਯੂ. ਐੱਚ. ਓ. ਅਨੁਸਾਰ (W.H.O.), ‘ ‘ ਇਕ ਸਿਹਤਮੰਦ ਅਤੇ ਸਧਾਰਨ ਵਿਅਕਤੀ ਲਈ ਨਿਰਧਾਰਿਤ ਕੰਮ ਕਰਨ ਵਿਚ ਆਈ ਰੁਕਾਵਟ ਦੀ ਆਯੋਗਤਾ ਨੂੰ ਅਪਾਹਜਤਾ ਆਖਿਆ ਜਾਂਦਾ ਹੈ ।
ਅਸਮਰਥਤਾ ਦੀਆਂ ਕਿਸਮਾਂ (Types of Disability)
ਅਸਮਰਥਤਾ ਆਮਤੌਰ ਤੇ ਦੋ ਪ੍ਰਕਾਰ ਦੀ ਹੁੰਦੀ ਹੈ-

 1. ਬਣਤਰ ਅਸਮਰਥਾ (Structural Disability)
 2. ਕਾਰਜਾਤਮਿਕ ਅਸਮਰਥਾ (Functional Disability) ।

1. ਬਣਤਰ ਅਸਮਰਥਤਾ (Structural Disability) – ਇਹ ਅਸਮਰਥਤਾ ਸਰੀਰਕ ਬਣਤਰ ਨਾਲ ਸੰਬੰਧਿਤ ਹੈ । ਇਸ ਵਿਚ ਸਰੀਰ ਦਾ ਬੇਢੰਗਾ ਅਤੇ ਕਰੂਪਤਾ ਆਉਂਦੇ ਹਨ | ਸਰੀਰ ਦੀ ਇਹ ਹਾਲਤ ਕਿਸੇ ਵੀ ਐਕਸੀਡੈਂਟ ਜਾਂ ਸੱਟ ਨਾਲ ਹੋ ਸਕਦੀ ਹੈ । ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ, ਦੁਰਘਟਨਾਵਾਂ, ਅਸੰਤੁਲਿਤ ਖੁਰਾਕ ਅਤੇ ਕੰਮ ਕਰਦੇ ਸਮੇਂ ਕੀਤੀਆਂ ਗਲਤੀਆਂ | ਸਰੀਰਕ ਬਣਤਰ ਦੇ ਅਨੁਸਾਰ ਹੇਠ ਲਿਖੀਆਂ ਅਪੰਗਤਾਵਾਂ ਆਉਂਦੀਆਂ ਹਨ ।

(ਉ) ਕਾਈਫੋਸਿਸ (Kyphosis)-ਇਹ ਅਸਮਰਥਤਾ ਰੀੜ੍ਹ ਦੀ ਹੱਡੀ ਦੇ ਪਿੱਠ ਵਾਲੇ ਪਾਸੇ ਡਰੋਸਲ ਵਿਚ ਹੋਏ ਵਾਧੇ ਕਾਰਨ ਹੁੰਦੀ ਹੈ । ਇਸ ਨਾਲ ਪਿੱਠ ਵਿਚ ਕੁੱਬ ਪੈ ਜਾਂਦਾ ਹੈ ।
(ਅ) ਲੋਰਡੋਸਿਸ (Lordosis)-ਇਹ ਅਸਮਰਥਤਾ, ਲੱਕ ਵਾਲੇ ਪਾਸੇ ਆਏ ਵਾਧੇ ਕਾਰਨ ਹੁੰਦੀ ਹੈ । ਇਸ ਵਿਚ ਸਰੀਰ ਦੇ ਉੱਪਰਲੇ ਭਾਗ ਵਿਚ ਅੱਗੇ ਵੱਲ ਝੁਕਾਅ ਆ ਜਾਂਦਾ ਹੈ ।
(ਇ) ਸਕੌਲਸਿਸ (Scoliosis)-ਇਹ ਰੀੜ੍ਹ ਦੀ ਹੱਡੀ ਦੇ ਲਟੇਰਲ ਵਿਚ ਆਏ ਵਾਧੇ ਨਾਲ ਹੁੰਦਾ ਹੈ ।

2. ਕਾਰਜਾਤਮਿਕ ਅਸਮਰਥਤਾ (Functional Disability) – ਇਸ ਕਿਸਮ ਦੀ ਅਸਮਰਥਤਾ ਵਿਚ ਸਰੀਰਕ ਅੰਗ | ਪ੍ਰਭਾਵਿਤ ਹੋ ਜਾਂਦੇ ਹਨ ।ਇਹ ਨੁਕਸ ਆਮ ਕਰਕੇ ਲੰਬੀ ਬਿਮਾਰੀਆਂ ਕਾਰਨ ਹੁੰਦੇ ਹਨ । ਸਾਹ ਦੀ ਬਿਮਾਰੀ, ਸਿੱਲੀਕੋਸਿਸ, ਐਸਬੈਗਸ, ਲੀਡ ਕਹਿਰ, ਸਾਈਡਰੋਸਿਸ, ਬਾਈਸਨੋਸਿਸ, ਲੇਬਰੋਸਿਸ, ਲੰਗ ਕੈਂਸਰ ਆਦਿ ਇਸ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 2.
ਅਸਮਰਥਤਾਂ ਨੂੰ ਪਰਿਭਾਸ਼ਿਤ ਕਰੋ । ਅਸਮਰਥਤਾ ਨੂੰ ਪ੍ਰਵਾਭਿਤ ਕਰਨ ਵਾਲੇ ਕਾਰਕਾਂ ਬਾਰੇ ਲਿਖੋ ।
ਉੱਤਰ-
ਅਸਮਰਥਤਾ ਦਾ ਅਰਥ ਹੈ, ਕੋਈ ਵਿਸ਼ੇਸ਼ ਸਰੀਰਕ ਜਾਂ ਮਾਨਸਿਕ ਕੰਮ ਕਰਨ ਦੀ ਅਯੋਗਤਾ । ਜਦੋਂ ਸਰੀਰਕ ਮਾਨਸਿਕ ਕਾਰਜ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਤਾਂ ਇਸ ਅਵਸਥਾ ਨੂੰ ਅਸਮਰਥਤਾ ਕਿਹਾ ਜਾਂਦਾ ਹੈ ।
ਅਸਮਰਥਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ (Factor of Causing Disability)
ਅਸਮਰਥਤਾ ਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਕਾਰਕ ਹਨ । ਇਹਨਾਂ ਨੂੰ ਹੇਠ ਲਿਖੇ ਅਨੁਸਾਰ ਸਮਝਿਆ ਗਿਆ ਹੈ-

1. ਮਾਨਸਿਕ ਤੱਤ (Mental Factor) – ਮਾਨਸਿਕ ਅਪੰਗਤਾ ਕਦੇ ਵੀ ਹੋ ਸਕਦੀ ਹੈ ਪਰ ਕਈ ਵਾਰ ਇਹ ਮਾਨਸਿਕ ਤਨਾਅ ਕਾਰਨ ਵੀ ਹੋ ਸਕਦੀ ਹੈ | ਮਨ ਅਤੇ ਸਰੀਰ ਆਪਸ ਵਿਚ ਸੰਬੰਧਿਤ ਹੁੰਦੇ ਹਨ । ਇਸ ਲਈ ਮਾਨਸਿਕ ਤੱਤ ਸਰੀਰਕ ਸਥਿਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ ।

2. ਸਰੀਰਕ ਬਿਮਾਰੀ (Physical Disease) – ਸਰੀਰਕ ਬਿਮਾਰੀ ਜਾਂ ਬਿਮਾਰੀਆ ਦੇ ਕਾਰਨ ਕੁਝ ਕਮੀਆਂ ਪੈਦਾ ਹੋ ਜਾਂਦੀਆਂ ਹਨ ਜੋ ਕਿ ਅਸਮਰਥਤਾ ਦਾ ਕਾਰਨ ਬਣਦੀਆਂ ਹੈ ਜਿਵੇਂ ਕਿ ਚੇਚਕ ਦੀ ਬਿਮਾਰੀ ਕਾਰਨ ਅੰਨਾਪਨ ਹੋ ਜਾਂਦਾ ਹੈ । ਇਸ ਪ੍ਰਕਾਰ ਅਸੀਂ ਇਹ ਕਹਿ ਸਕਦੇ ਹਾਂ ਕਿ ਸਰੀਰਕ ਬਿਮਾਰੀ ਅਪੰਗਤਾ ਦਾ ਕਾਰਨ ਹੋ ਸਕਦੀ ਹੈ ।

3. ਕਿੱਤੇ ਦੇ ਵਾਤਾਵਰਣ ਦੇ ਕਾਰਨ (Occupational Environment) – ਬਹੁਤ ਸਾਰੀਆਂ ਅਸਮਰਥਾਵਾਂ ਕੰਮ ਕਰਨ ਵਾਲੇ ਮਾਹੌਲ ਵਿਚ ਹੁੰਦੀਆਂ ਹਨ । ਜਿਵੇਂ ਕਿ ਸਾਹ ਦੀ ਅਪੰਗਤਾ, ਜ਼ਹਿਰੀਲੇ ਪਦਾਰਥ ਹਵਾ ਦੁਆਰਾ ਸਰੀਰ ਵਿਚ ਜਾਣ ਨਾਲ ਹੋ ਸਕਦੀ ਹੈ । ਜਿਵੇਂ ਕਿ ਐਸਬੈਮਟੋਲ ਫਾਇਬਰਜ਼ ਦੇ ਸਾਹ ਦੁਆਰਾ ਅੰਦਰ ਜਾਣ ਨਾਲ ਐਸਬੈਟਿਸਸ ਨਾਮਕ ਬਿਮਾਰੀ ਦਾ ਕਾਰਨ ਬਣਦਾ ਹੈ । ਕਈ ਵਾਰ ਸਰੀਰ ਦੀ ਗਲਤ ਸਥਿਤੀ (Postural) ਜਿਵੇਂ
ਕਿ ਗਲਤ ਬੈਠਕ, ਖੜ੍ਹੇ ਹੋਣ ਦੀ ਸਥਿਤੀ ਜਾ ਗਲਤ ਝੁਕਾਅ ਦੀਆਂ ਆਦਤਾਂ ਨਾਲ ਅਪੰਗਤਾ ਹੋ ਜਾਂਦੀ ਹੈ । | ਉਦਾਹਰਨ ਵਜੋਂ ਕਾਈਫੋਸਿਸ ਕੁੱਬਾਪਣ ਦਰਜ਼ੀਆਂ ਵਿਚ ਆਮ ਦੇਖਣ ਨੂੰ ਮਿਲਦਾ ਹੈ । ਕਿੱਤਾ ਸੰਬੰਧਿਤ ਕਈ
ਅਸਮਰਥਾਵਾਂ ਹੁੰਦੀਆਂ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ-

(ਉ) ਭੌਤਿਕ ਕਾਰਨ (Physical Factor) – ਬਹੁਤ ਸਾਰੀਆਂ ਅਸਮਰਥਾਵਾਂ ਭੌਤਿਕ ਕਾਰਨਾਂ ਜਿਵੇਂ ਕਿ ਗਰਮੀ, ਸਰਦੀ, ਰੋਸ਼ਨੀ, ਦਬਾਅ, ਰੌਲਾ, ਵਿਕੀਰਣਾਂ (Radiations) ਆਦਿ ਨਾਲ ਵਾਪਰਦੀਆਂ ਹਨ । ਮਿਸਾਲ ਵਜੋਂ-ਅੰਤ ਦਾ ਠੰਡਾ ਮੌਸਮ ਫੁੱਟ ਬਾਈਟ (ਪੈਰ ਗਲ ਜਾਣਾ ਅਤੇ ਉੱਚਾ ਤਾਪਮਾਨ, ਹੀਟ ਕਰੈਂਮਪ, ਅਜਿਹੀਆਂ ਅਸਮਰਥਾਵਾਂ ਨੂੰ ਜਨਮ ਦਿੰਦੇ ਹਨ । ਕੰਮ ਦੇ ਸਥਾਨ ਤੇ ਉੱਚੀਆਂ ਅਵਾਜ਼ਾਂ ਜਾਂ ਰੌਲੋਂ ਕਾਰਨ ਬੋਲਾਪਣ ਹੋ ਸਕਦਾ ਹੈ ।

(ਅ) ਸਮਾਜਿਕ ਕਾਰਨ (Social Factor) – ਬਹੁਤ ਸਾਰੀਆਂ ਸਮਾਜਿਕ ਅਸਮਰਥਾਵਾਂ ਕੰਮ ਕਰਨ ਵਾਲਿਆਂ ਵਿਚ ਉਦੋਂ ਪੈਦਾ ਹੋ ਜਾਂਦੀਆਂ ਹਨ ਜਦ ਉਹ ਸਮਾਜਿਕ ਵਾਤਾਵਰਣ ਵਿਚ ਆਪਣੇ ਆਪ ਨੂੰ ਢਾਲ ਨਹੀਂ ਪਾਉਂਦੇ । ਇਹ ਕਈ ਵਾਰ ਆਪਣੇ-ਆਪ (Introvert) ਸੁਭਾਅ ਦੇ ਵਿਅਕਤੀਆਂ ਵਿਚ ਜ਼ਿਆਦਾ ਹੁੰਦੀ ਹੈ । ਉਹ ਕੰਮ ਕਰਤਾ ਜੋ ਆਪਣੇ ਆਪ ਨੂੰ ਸਮਾਜ ਅਨੁਸਾਰ ਨਾ ਢਾਲ ਸਕੇ ਤਾਂ ਕਈ ਪ੍ਰੇਸ਼ਾਨੀਆਂ ਜਿਵੇਂ ਕਿ ਉਦਾਸੀ, ਤਣਾਅ, ਚਿੰਤਾ ਅਤੇ ਅਸੁਰੱਖਿਆ ਦੇ ਹੇਠ ਆ ਜਾਂਦਾ ਹੈ । ਇਸ ਦੇ ਹੋਰ ਵੀ ਕਾਰਨ ਹਨ ਜਿਵੇਂ ਕਿ ਆਪਣੇ ਆਪ ਵਿਚ ਰਹਿਣਾ, ਆਤਮਵਿਸ਼ਵਾਸ ਦੀ ਕਮੀ ਅਤੇ ਬੁਰੇ ਰਿਸ਼ਤੇ ਆਦਿ ।

(ਇ) ਰਸਾਇਣਿਕ ਤੱਤ (Chemical Factor) – ਕਈ ਅਪਾਹਜਤਾਵਾਂ ਰਸਾਇਣਿਕ ਪ੍ਰਦੂਸ਼ਣ ਨਾਲ ਪੈਦਾ ਹੁੰਦੀਆਂ ਹਨ । ਰਸਾਇਣਿਕ ਪ੍ਰਦੂਸ਼ਣ, ਜਿਵੇਂ ਕਿ ਕਾਰਬਨ ਡਾਈਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਨਾਲ ਫੈਲਦਾ ਹੈ । ਇਸ ਨਾਲ ਲਗਾਤਾਰ ਸਿਰ ਦਰਦ ਅਤੇ ਸਾਹ ਰੁਕਣਾ ਆਦਿ ਬਿਮਾਰੀਆਂ ਲੱਗ ਸਕਦੀਆਂ ਹਨ । ਇਹ ਜ਼ਿਆਦਾਤਰ ਖਾਣਾਂ ਵਿਚ ਵਾਪਰਦਾ ਹੈ । ਹੋਰ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨਡਾਈਆਕਸਾਈਡ, ਸਲਫਰਡਾਈਆਕਸਾਈਡ ਅਤੇ ਕਾਰਬਨ ਬਾਈਸਲਫਾਈਡ ਆਦਿ । ਇਹ ਗੈਸਾਂ ਕੰਮ ਕਰਨ ਵਾਲਿਆਂ ਦੁਆਰਾ ਸਾਹ ਲੈਣ ਨਾਲ ਫੇਫੜਿਆਂ ਵਿਚੋਂ ਜਾ ਕੇ ਪਾਚਨ ਕ੍ਰਿਆ ਵਿਚ ਦਾਖਿਲ ਹੋ ਜਾਂਦੀਆਂ ਹਨ ਅਤੇ ਸਥਾਈ ਅਪੰਗਤਾ ਨੂੰ ਜਨਮ ਦਿੰਦੀਆਂ ਹਨ ।

(ਸ) ਮਾਨਸਿਕ ਕਾਰਕ (Psychological Factor) – ਕਈ ਕਿੱਤਾ ਸੰਬੰਧਿਤ ਕੰਮਾਂ ਦੇ ਵਾਤਾਵਰਣ ਵਿਚ ਮਾਨਸਿਕ ਅਸਮਰਥਤਾ ਦਾ ਜਨਮ ਹੁੰਦਾ ਹੈ । ਕਈ ਵਾਰ ਕੰਮ ਵਿਚ ਦਿਲ ਨਾ ਲੱਗਣਾ, ਨੌਕਰੀ ਤੋਂ ਖੁਸ਼ੀ ਨਾ ਮਿਲਣਾ, ਪਰਿਵਾਰਕ ਸਮੱਸਿਆਵਾਂ ਆਦਿ ਮਾਨਸਿਕ ਤਨਾਅ ਅਤੇ ਹੀਨਭਾਵਨਾ ਨੂੰ ਜਨਮ ਦਿੰਦੀ ਹੈ । ਇਹ ਤਨਾਅ ਕਈ ਵਾਰ ਕਿੱਤਾ ਸੰਬੰਧੀ ਕਿਸੇ ਦੁਰਘਟਨਾ ਕਾਰਨ ਵੀ ਹੋ ਸਕਦਾ ਹੈ ।

(ਹ) ਮਕੈਨੀਕਲ ਕਾਰਕ (Mechanical Factor) – ਜ਼ਿਆਦਾਤਰ ਉਦਯੋਗਾਂ ਵਿਚ ਮਕੈਨੀਕਲ ਪ੍ਰੋਸੈਸਰ ਜੋ ਕਿ ਉਤਪਾਦਨ ਵਧਾਉਣ ਲਈ ਵਰਤੇ ਜਾਂਦੇ ਹਨ । ਮਸ਼ੀਨ ਕਾਰਨ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ । ਜੇਕਰ ਕੰਮ ਕਰਤਾ ਇਸਨੂੰ ਵਰਤ ਰਿਹਾ ਹੋਵੇ ਅਤੇ ਉਸ ਨੂੰ ਮਸ਼ੀਨੀ ਗਿਆਨ ਦੀ ਘਾਟ ਹੋਵੇ, ਇਹ ਉਸਨੂੰ ਮੁਸੀਬਤ ਵਿਚ ਪਾ ਸਕਦੀ ਹੈ । ਸੁਰੱਖਿਆ ਉਪਕਰਨਾਂ ਦੀ ਘਾਟ ਕਾਰਨ ਵੀ ਵੱਖ-ਵੱਖ ਮਕੈਨੀਕਲ ਘਟਨਾਵਾਂ ਦਾ ਖਤਰਾ ਵੱਧ ਜਾਂਦਾ ਹੈ । ਖੇਤੀਬਾੜੀ ਦੇ ਖੇਤਰ ਵਿਚ ਕਈ ਵਾਰ ਕਣਕ ਦੇ ਝਾੜਣ ਲਈ ਜੋ ਫ੍ਰੈਸ਼ਰ ਵਰਤੇ ਜਾਂਦੇ ਹਨ ਉਹਨਾਂ ਵਿਚ ਬਾਂਹਾਂ ਜਾਂ ਹੋਰ ਅੰਗ ਕੱਟੇ ਜਾਂਦੇ ਹਨ, ਜੋ ਮਕੈਨੀਕਲ ਲਾਪਰਵਾਹੀ ਦੇ ਕਾਰਨ ਹੁੰਦੇ ਹਨ ।

(ਕ) ਬਿਜਲੀ ਕਾਰਕ (Electrical Factor) – ਵੱਖ-ਵੱਖ ਫੈਕਟਰੀਆਂ ਵਿਚ ਵਰਤੇ ਜਾਣ ਵਾਲੇ ਬਿਜਲੀ ਯੰਤਰ ਨਾਲ ਇਲੈਕਟਿਕ ਸ਼ਾਟ ਹੋ ਸਕਦਾ ਹੈ ਅਤੇ ਇਹ ਮੌਤ ਦਾ ਕਾਰਨ ਬਣ ਜਾਂਦੀ ਹੈ । ਇਹ ਜ਼ਿਆਦਾਤਰ ਦੁਰਘਟਨਾਵਾਂ ਉਹਨਾਂ ਕਰਮਚਾਰੀਆਂ ਨਾਲ ਹੁੰਦੀਆਂ ਹਨ ਜੋ ਸੁਰੱਖਿਆ ਉਪਕਰਣ ਜਿਵੇਂ ਕਿ ਦਸਤਾਨੇ, ਹੈਲਮਟ, ਔਜ਼ਾਰਾਂ ਆਦਿ
ਦੀ ਵਰਤੋਂ ਨਹੀਂ ਕਰਦੇ । ਬਿਜਲੀ ਦੁਰਘਟਨਾਵਾਂ ਨੰਗੀਆਂ ਤਾਰਾਂ ਨੂੰ ਛੂਹਣ ਕਰਕੇ ਵੀ ਹੋ ਸਕਦੀਆਂ ਹਨ ।

4. ਦੁਰਘਟਨਾਵਾਂ (Accidents) – ਡਬਲਯੂ. ਐਚ. ਓ. ਦੇ ਅਨੁਸਾਰ (According to WHO), ਦੁਰਘਟਨਾ ਅਜਿਹੀ ਖੁੱਲ੍ਹੀ ਘਟਨਾ ਹੈ ਜੋ ਮਨੁੱਖ ਦੀ ਮਰਜ਼ੀ ਦੇ ਵਿਰੁੱਧ ਕਿਸੇ ਬਾਹਰਲੇ ਬਲ ਦੀ ਅਚਨਚੇਤੀ ਕ੍ਰਿਆ ਨਾਲ ਵਾਪਰਦੀ ਹੈ ਜਿਸ ਨਾਲ ਸਰੀਰਕ ਅਤੇ ਮਾਨਸਿਕ ਸੱਟਾਂ ਲੱਗਦੀਆਂ ਹਨ। ਬਿਨਾਂ ਸ਼ੋਰ ਦੁਰਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ । ਇਹ ਦੁਰਘਟਨਾਵਾਂ ਜਿਵੇਂ ਕਿ ਸੜਕ ਦੁਰਘਟਨਾ, ਘਰੇਲੂ ਦੁਰਘਟਨਾ ਅਤੇ ਕਿੱਤਾਕਾਰੀ ਦੁਰਘਟਨਾ ਆਦਿ ਹਨ ।

5. ਖੁਰਾਕੀ ਤੱਤ (Dietic Factors) – ਕੁਪੋਸ਼ਣ ਦਾ ਸਭ ਤੋਂ ਆਮ ਤਰੀਕਾ ਭੋਜਨ ਦਾ ਅਪੂਰਨ ਜਾਂ ਆਯੋਗ ਹੋਣਾ । ਕੁਪੋਸ਼ਣ ਕਾਰਨ ਅਨੀਮੀਆ ਭਾਵ ਖੂਨ ਦੀ ਕਮੀ ਹੁੰਦੀ ਹੈ । ਇਹ ਭੋਜਨ ਵਿਚ ਵਿਟਾਮਿਨਾਂ, ਕੈਲਸ਼ੀਅਮ ਜਾਂ ਫਾਰਫੋਰਸ ਨਮਕ ਜਾਂ ਧੁੱਪ ਦੇ ਕਾਰਨ ਹੁੰਦਾ ਹੈ ।

6. ਨਸ਼ਿਆਂ ਦੀ ਆਦਤ (Drug Addiction) – ਡਬਲਯੂ. ਐੱਚ. ਓ. (WHO) ਦੇ ਅਨੁਸਾਰ ਨਸ਼ੇ ਦੀ ਬੁਰਾਈ ਦਾ ਅਰਥ ਹੈ ਬਿਨਾਂ ਕਿਸੇ ਡਾਕਟਰੀ ਸਲਾਹ ਤੋਂ ਬਹੁ-ਮਾਤਰਾ ਵਿਚ ਕਿਸੇ ਰਸਾਇਣ ਦਾ ਵਾਰ-ਵਾਰ ਥੈ-ਸੇਵਨ ਕਰਨਾ ਜਿਸ ਵਿਚ ਵਿਅਕਤੀ ਵਿਚ ਆਮ ਕੰਮ ਕਰਨ ਦੀ ਯੋਗਤਾ ਦਾ ਨੁਕਸਾਨ ਹੁੰਦਾ ਹੈ । ਇਸ ਨਾਲ ਸਮਾਜਿਕ ਸਰੀਰਕ ਅਤੇ ਭਾਵਨਾਤਮਿਕ ਤੌਰ ਤੇ ਵੀ ਵਿਅਕਤੀ ਦਾ ਨੁਕਸਾਨ ਹੁੰਦਾ ਹੈ । ਨਸ਼ੇ ਵਿਸ਼ੇਸ਼ ਤੌਰ ਤੇ ਦਿਮਾਗ ਦੀ ਕਾਰਜਕੁਸ਼ਲਤਾ ਨੂੰ ਨਸ਼ਟ ਕਰ ਦਿੰਦੇ ਹਨ । ਬਹੁਤ ਸਾਰੇ ਦੇਸ਼ਾਂ ਵਿਚ ਨਸ਼ਾ ਇਕ ਚਿੰਤਾ ਦਾ ਕਾਰਨ ਬਣ ਗਿਆ ਹੈ । ਨਸ਼ੀਲੇ ਪਦਾਰਥ ਜਿਵੇਂ ਕਿ ਕੋਕੀਨ, ਹੇਰੋਇਨ, ਐੱਲ. ਐੱਸ. ਡੀ. (LSD) ਅਤੇ ਅਲਕੋਹਲ ਵਿਅਕਤੀ ਦੇ ਨਿਊਰੋਮਸਕੁਲਰ
ਤਾਲਮੇਲ ਨੂੰ ਖਰਾਬ ਕਰ ਦਿੰਦਾ ਹੈ ਜੋ ਕਿ ਅਸਮਰਥਾ ਦਾ ਕਾਰਨ ਬਣਦਾ ਹੈ ।

7. ਸਿੱਖਿਆ ਦੀ ਘਾਟ (Lack of Education – ਬਿਮਾਰੀ ਨੂੰ ਰੋਕਣ ਦੇ ਪ੍ਰਤੀ ਅਗਿਆਨਤਾ, ਆਮ ਤੌਰ ਤੇ ਮਾੜੀ ਸਫ਼ਾਈ, ਖੁਰਾਕ ਦੀ ਘਾਟ, ਅਣਸੁਰੱਖਿਆ ਸੰਭੋਗ (ਸਰੀਰਕ ਸੰਬੰਧ) ਅਤੇ ਟੀਕੇ ਆਦਿ ਲਗਾਉਣ ਬਾਰੇ ਅਨਪੜ੍ਹਤਾ ਦਾ ਕਾਰਨ ਹਨ । ਬਿਮਾਰੀ ਤੋਂ ਬਚਾਉ ਅਤੇ ਇਲਾਜ ਦਾ ਗਿਆਨ ਅਕਸਰ ਅਸਮਰਥਾ ਤੋਂ ਬਚਣ ਵਿਚ ਮਦਦ ਕਰਦਾ ਹੈ । ਕੰਮ ਸਮੇਂ ਅਸਮਰਥਤਾ ਸਿੱਖਿਆ ਦੀ ਘਾਟ ਵਜੋਂ ਵਾਪਰਦੀ ਹੈ । ਉਦਾਹਰਨ ਵਜੋਂ ਕਾਮਿਆਂ ਦੀ ਰੱਖਿਆ ਸੰਬੰਧੀ ਉਪਕਰਣਾਂ ਦੀ ਵਰਤੋਂ ਦੇ ਗਿਆਨ ਦੀ ਘਾਟ ਆਦਿ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 3.
ਪੇਸ਼ੇਵਰ ਬਿਮਾਰੀਆਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਆਕੂਪੇਸ਼ਨਲ ਸੇਫਟੀ ਐਂਡ ਹੈਲਥ ਕੰਨਵੈਨਸ਼ਨ (Occupational safety and health Convention) ਦੇ ਅਨੁਸਾਰ ਕਿੱਤਾ ਬਿਮਾਰੀ’’ ਪੇਸ਼ਾਵਰ ਬਿਮਾਰੀ ਸ਼ਬਦ ਉਹਨਾਂ ਸਾਰੀਆਂ ਬਿਮਾਰੀਆਂ ਨੂੰ ਕਵਰ ਕਰਦਾ ਹੈ ਜੋ ਕਿ ਕੰਮ ਦੀਆਂ ਗਤੀਵਿਧੀਆਂ ਤੋਂ ਪੈਦਾ ਹੋਣ ਵਾਲੇ ਜ਼ਖ਼ਮਾਂ ਦੇ ਐਕਸਪੋਜਰ ਦੇ ਨਤੀਜੇ ਵਜੋਂ ਆਉਂਦੇ ਹਨ । ਕਿੱਤਾ ਸੰਬੰਧੀ ਬਹੁਤ ਅਤੇ ਭਿੰਨ-ਭਿੰਨ ਬਿਮਾਰੀਆਂ ਹਨ ਜੋ ਕਿ ਵੱਖ-ਵੱਖ ਰੋਜ਼ਗਾਰ ਕੰਮਾਂ ਵਿਚੋਂ ਘਟਦੀਆਂ ਹਨ । ਇਹਨਾਂ ਵਿਚੋਂ ਕੁੱਝ ਬਿਮਾਰੀਆਂ ਨੂੰ ਹੇਠ ਲਿਖੇ ਅਨੁਸਾਰ ਦੱਸਿਆ ਗਿਆ ਹੈ-

 1. ਭੌਤਿਕ ਕਾਰਨਾਂ ਕਰਕੇ ਪੈਦਾ ਹੋਏ ਰੋਗ (Diseases due to Physical agents)
 2. ਧੜ ਤੋਂ ਪੈਦਾ ਹੋਏ ਰੋਗ (Dust Diseases or Dust hazard) .
 3. ਰਸਾਇਣਿਕ ਤੱਤਾਂ ਤੋਂ ਪੈਦਾ ਹੋਏ ਰੋਗ (Chemical diseases or chemical hazards)
 4. ਅਸਧਾਰਨ ਸਮੇਂ ਵਿਚ ਕੰਮ ਕਰਨ ਨਾਲ ਪੈਦਾ ਹੋਏ ਰੋਗ ।

ਇਹਨਾਂ ਉਪਰੋਕਤ ਤੱਤਾਂ ਤੋਂ ਪੈਦਾ ਹੋਣ ਵਾਲੇ ਰੋਗਾਂ ਬਾਰੇ ਹੇਠ ਲਿਖੇ ਅਨੁਸਾਰ ਵਿਸਥਾਰ ਵਿੱਚ ਦੱਸਿਆ ਗਿਆ ਹੈ ।

1. ਭੌਤਿਕ ਕਾਰਣਾਂ ਕਰਕੇ ਪੈਦਾ ਹੋਏ ਰੋਗ (Diseases due to Physical Agents) – ਇਸ ਸ਼੍ਰੇਣੀ ਵਿਚ ਉਹ ਬਿਮਾਰੀਆਂ ਆਉਂਦੀਆਂ ਹਨ ਜੋ ਕੰਮ ਕਰਨ ਵਾਲੇ ਸਥਾਨ ਤੋਂ ਉੱਚੇ ਅਤੇ ਨੀਵੇਂ ਤਾਪਮਾਨ ਕਰਕੇ ਪੈਦਾ ਹੁੰਦੀਆਂ ਹਨ । ਬਹੁਤ ਉਦਯੋਗਿਕ ਕਰਮਚਾਰੀ ਜੋ ਕਿ ਬਹੁਤ ਹੀ ਗਰਮ ਤਾਪਮਾਨ ਵਿਚ ਕੰਮ ਕਰਦੇ ਹਨ ਜਿਵੇਂ ਕਿ ਕੋਲੇ ਦੀਆਂ ਖਾਣਾਂ ਦੇ ਭੱਠੇ ਆਦਿ ਵਿਚ ਚਿਹਰੇ ਦਾ ਜਲਣਾ, ਕੈਮਪ ਜਾਂ ਥਕਾਵਟ ਆਦਿ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੋ ਉਦਯੋਗਿਕ ਕਰਮਚਾਰੀ ਬਹੁਤ ਹੀ ਠੰਡੇ ਤਾਪਮਾਨ ਵਿਚ ਕੰਮ ਕਰਦੇ ਹਨ ਉਹਨਾਂ ਨੂੰ ਫੋਰਸਟ ਬਾਈਟ, ਪੈਰਾਂ ਦਾ ਗਲਣਾ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਹਨਾਂ ਤੋਂ ਇਲਾਵਾ ਕੁਝ ਹੋਰ
ਵੀ ਭੌਤਿਕ ਕਾਰਕ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ-

(ਉ) ਰੋਸ਼ਨੀ (Light – ਤੇਜ਼ ਰੋਸ਼ਨੀ ਜਾਂ ਘੱਟ ਰੋਸ਼ਨੀ ਵਿਚ ਕੰਮ ਕਰਨ ਨਾਲ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਜਿੱਥੇ ਤੇਜ਼ ਰੋਸ਼ਨੀ ਵਿਚ ਕੰਮ ਕਰਨ ਨਾਲ ਮਾਨਸਿਕ ਥਕਾਵਟ ਹੁੰਦੀ ਹੈ ਉੱਥੇ ਹੀ ਘੱਟ ਰੋਸ਼ਨੀ ਵਿਚ ਕੰਮ ਕਰਨ ਨਾਲ ਸਿਰ ਦਰਦ, ਅੱਖਾਂ ਤੇ ਭਾਰੀਪਨ ਅਤੇ ਮਾਨਸਿਕ ਦਬਾਅ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ।

(ਅ) ਰੌਲਾ (Noise) – ਤੇਜ਼ ਰੌਲੇ ਵਿਚ ਕੰਮ ਕਰਨ ਅਤੇ ਉੱਚੀ ਅਵਾਜ਼ ਵਿਚ ਸੁਣਨ ਨਾਲ ਸੁਣਨ ਸ਼ਕਤੀ, ਸਿਰ ਦਰਦ ਅਤੇ ਤਣਾਅ ਆਦਿ ਪੈਦਾ ਹੋ ਜਾਂਦੇ ਹਨ ।

(ਈ) ਰੇਡੀਏਸ਼ਨ (Radiation) – ਵਿਕਿਰਣਾਂ ਨਾਲ ਆਦਰਾਂ ਦੇ ਤੱਲ ਨੂੰ ਨੁਕਸਾਨ ਪਹੁੰਚਦਾ ਹੈ ਜਿਸ ਨਾਲ ਉਲਟੀਆਂ, ਖੂਨ ਦੀ ਉਲਟੀਆਂ ਅਤੇ ਦਸਤ ਲੱਗ ਜਾਂਦੇ ਹਨ । ਲੰਬੇ ਸਮੇਂ ਤੱਕ ਰੇਡੀਏਸ਼ਨ ਵਿਚ ਕੰਮ ਕਰਨ ਨਾਲ ਕੈਂਸਰ ਅਤੇ ਕਾਰਡੀਉਵੈਸਕੂਲਰ ਨਾਮਕ ਬਿਮਾਰੀਆਂ ਹੋ ਜਾਂਦੀਆਂ ਹਨ ।

2. ਧੂੜ ਤੋਂ ਪੈਦਾ ਹੋਏ ਰੋਗ (Dust Diseases) – ਫੇਫੜਿਆਂ ਦੀਆਂ ਅਜਿਹੀਆਂ ਕਈ ਬਿਮਾਰੀਆਂ ਹਨ ਜੋ ਧੂੜ ਦੇ | ਸਰੀਰ ਵਿਚ ਜਾਣ ਕਰਕੇ ਪੈਦਾ ਹੁੰਦੀਆਂ ਹਨ | ਧੂੜ ਤੋਂ ਪੈਦਾ ਹੋਏ ਕੁਝ ਕੁ ਰੋਗ ਹੇਠ ਲਿਖੇ ਹਨ-

(ਉ) ਕੋਲੇ ਦੀ ਧੂੜ (Coal Dust-ਕਾਲੇ ਫੇਫੜਿਆਂ ਦੀ ਬਿਮਾਰੀ ਕੋਲੇ ਨੂੰ ਸਾਹ ਦੁਆਰਾ ਅੰਦਰ ਲੈ ਜਾਣ ਕਾਰਨ ਹੁੰਦੀ ਹੈ । ਇਸ ਨਾਲ ਫੇਫੜਿਆਂ ਵਿਚ ਜਲਣ ਅਤੇ ਸੋਜ ਹੁੰਦੀ ਹੈ । ਇਹ ਇਕ ਸਥਾਈ ਬਿਮਾਰੀ ਹੁੰਦੀ ਹੈ ਜੋ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਸਾਹ ਲੈਣ ਵਿਚ ਮੁਸ਼ਕਿਲ ਪੈਦਾ ਕਰਦੀ ਹੈ ।

(ਅ) ਸਿਲਿਕਾ ਧੂੜ (Silica Dust) – ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਸਿਲਿਕਾ ਕ੍ਰਿਸਟਲ ਖਾਣਾਂ ਵਿਚ ਕੰਮ ਕਰਦੇ ਹੋਏ ਸਾਹ ਦੁਆਰਾ ਸਰੀਰ ਵਿਚ ਪਹੁੰਚਦੇ ਹਨ । ਇਸ ਨਾਲ ਫੇਫੜਿਆਂ ਵਿਚ ਜਲਣ ਹੁੰਦੀ ਹੈ ਅਤੇ ਹੋਰ ਵੀ ਕਈ ਫੇਫੜਿਆਂ ਸੰਬੰਧੀ ਰੋਗ ਪੈਦਾ ਹੋ ਜਾਂਦੇ ਹਨ ।

(ਈ) ਕਪਾਹ ਦੀ ਧੂੜ/ਬਿਨੋਸਿਸ (Cotton dust/Byssinosis) – ਇਸਨੂੰ ਭੂਰਾ ਫੇਫੜਾ (Brown lung) ਵੀ ਕਿਹਾ ਜਾਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਕਰਮਚਾਰੀ ਭੰਗ, ਗੁਣ ਅਤੇ ਕਪਾਹ ਦੀ ਪਸੋਸਿੰਗ ਦੇ ਕੰਮ ਦੇ ਦੁਆਰਾ ਧੂੜ ਨੂੰ ਸਾਹ ਦੁਆਰਾ ਸਰੀਰ ਦੇ ਅੰਦਰ ਲੈਂਦਾ ਹੈ । ਇਹ ਇਕ ਭਿਅੰਕਰ ਸਥਿਤੀ ਹੁੰਦੀ ਹੈ ਜਿਸ ਵਿਚ ਛਾਤੀ ਤੰਗ ਜਾਂ ਜਕੜ ਜਾਂਦੀ ਹੈ ਅਤੇ ਸਾਹ ਦੀ ਕਮੀ ਹੋਣ ਲੱਗਦੀ ਹੈ । ਇਹ ਮੁੱਖ ਕਰਕੇ ਟੈਕਸਟਾਈਲ ਦੀਆਂ ਫੈਕਟਰੀਆਂ ਵਿਚ ਕੱਪੜਿਆਂ ਦਾ ਕੰਮ-ਕਾਜ ਕਰਦੇ ਨੂੰ ਹੁੰਦੀ ਹੈ ।

(ਸ) ਕਿੱਤਾ ਅਸਥਮਾ (Occupation Asthma) – ਇਹ ਦਮਾਂ ਧੂੜ, ਗੈਸਾਂ, ਧੂੰਆਂ ਅਤੇ ਵਾਸ਼ਪ ਆਦਿ ਵਿਚ ਸਾਹ ਲੈਣ ਕਾਰਨ ਹੁੰਦਾ ਹੈ । ਇਸ ਪ੍ਰਕਾਰ ਦੇ ਦਮੇ ਦੇ ਲੱਛਣ ਭਿਅੰਕਰ ਖੰਘ ਅਤੇ ਘਬਰਾਹਟ ਹਨ ।

3. ਰਸਾਇਣਿਕ ਕਾਰਨਾਂ ਤੋਂ ਪੈਦਾ ਹੋਏ ਰੋਗ (Chemical Diseases) – ਸਾਡੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਉਦਯੋਗਾਂ ਵਿਚ ਵਿਆਪਕ ਤੌਰ ਤੇ ਰਸਾਇਣ ਵਰਤੇ ਜਾਂਦੇ ਹਨ । ਕਈ ਕੰਮਾਂ ਵਿਚ ਆਉਣ ਵਾਲੇ ਉਤਪਾਦ ਰਸਾਇਣਾਂ ਤੋਂ ਬਣਦੇ ਹਨ ਜਿਵੇਂ ਕਿ ਪਲਾਸਟਿਕ, ਪੇਂਟਸ, ਫਾਰਮੇਟਿਕਲ, ਡਿਟਰਜੈਂਟ ਆਦਿ । ਕਈ ਰਸਾਇਣਾਂ ਦਾ ਅਸਰ ਲੰਬੇ ਸਮੇਂ ਦੇ ਇਸਤੇਮਾਲ ਤੋਂ ਬਾਅਦ ਦਿਖਾਈ ਦਿੰਦਾ ਹੈ । ਇਸ ਵਿਚ ਡਾਇਬਟੀਜ਼, ਐਲਰਜੀ, ਦਮਾ, ਐਕਜ਼ੀਮਾ, ਕੈਂਸਰ, ਧਿਆਨ ਦੀ ਕਮੀ, ਸਿੱਖਣ ਵਿਚ ਕਮੀ, ਬਾਂਝਪਨ, ਡਿਪਰੈਸ਼ਨ, ਗੰਭੀਰ ਥਕਾਵਟ, ਰਸਾਇਣਿਕ ਸੰਵੇਦਨਸ਼ੀਲਤਾ, ਦਿਲ ਦੀ ਬਿਮਾਰੀ, ਮਲਟੀਪਲ ਸਕਲਰੋਸਿਸ, ਪਾਰਕਿੰਸਨਾਸ ਦੀ ਬਿਮਾਰੀ, ਥਾਈਰੋਡ ਬਿਮਾਰੀ ਆਦਿ ਰਸਾਇਣਿਕ ਤੱਤਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਹਨ | ਇਸ ਤੋਂ ਇਲਾਵਾ ਕੁਝ ਹੋਰ ਬਿਮਾਰੀਆਂ ਵੀ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ-

(ਉ) ਜ਼ਹਿਰੀਲੀਆਂ ਗੈਸਾਂ ਨੂੰ ਸੁੰਘਣ ਨਾਲ ਹੋਣ ਵਾਲੀਆਂ ਬਿਮਾਰੀਆਂ-ਕਈ ਤਰ੍ਹਾਂ ਦੀਆਂ ਗੈਸਾਂ ਜਿਵੇਂ ਕਿ ਕਲੋਰੀਨ (Chlorine), ਫਾਸਨ (Phosgene), ਸਲਫਰਡਾਈਆਕਸਾਈਡ (Sulphurdioxide), ਹਾਈਡਰੋਜਨ, ਗਿਲਫਾਇਡ, ਨਾਈਟ੍ਰੋਜਨ ਡਾਈਆਕਸਾਈਡ ਅਤੇ ਅਮੋਨੀਆ ਆਦਿ । ਜੇਕਰ ਅਚਾਨਕ ਉਦਯੋਗਿਕ ਹਾਦਸੇ ਵਿਚ ਲੀਕ ਹੋ ਜਾਵੇ ਤਾਂ ਇਹ ਬੁਰੀ ਤਰ੍ਹਾਂ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਹਨ । ਜਿਵੇਂ ਕਿ ਕਲੋਰੀਨ ਅਤੇ ਅਮੋਨੀਆ ਨਾਮਕ ਗੈਸਾਂ ਆਸਾਨੀ ਨਾਲ ਸਰੀਰ ਅੰਦਰ ਦਾਖਿਲ ਹੋ ਕੇ ਮੂਹ, ਨੱਕ ਅਤੇ ਗਲੇ ਨੂੰ ਪ੍ਰਭਾਵਿਤ ਕਰਦੀਆਂ ਹਨ ।

(ਅ) ਲੀਡ ਜ਼ਹਿਰ (Lead Poisoning) – ਲੀਡ ਜ਼ਹਿਰ ਦੇ ਛੋਟੇ-ਛੋਟੇ ਕਣਾਂ ਦੇ ਸਰੀਰ ਵਿਚ ਜਾਣ ਨਾਲ ਇਕ ਕਰਮਚਾਰੀ ਨੂੰ ਪੇਟ ਦੀ ਕਬਜ਼ੀ, ਅਨੀਮੀਆ ਅਤੇ ਮਾਸਪੇਸ਼ੀਆਂ ਵਿਚ ਦਰਦ ਹੋ ਸਕਦਾ ਹੈ ।

(ਈ) ਮਰਕਿਊਰੀ ਜ਼ਹਿਰ (Mercury Poisoning) – ਮਰਕਿਊਰੀ ਜ਼ਹਿਰ ਦੇ ਸਰੀਰ ਵਿਚ ਦਾਖਲ ਹੋਣ ਨਾਲ ਸਾਹ ਲੈਣ ਵਿਚ ਤਕਲੀਫ, ਮਸੂੜਿਆਂ ਵਿਚ ਸੋਜ਼, ਦੰਦ ਡਿੱਗਣ, ਅਨੀਮੀਆ ਆਦਿ ਦੀ ਤਕਲੀਫ ਹੋ ਜਾਂਦੀ ਹੈ ।

4. ਅਸਧਾਰਨ ਸਮੇਂ ਵਿਚ ਕੰਮ ਕਰਨ ਨਾਲ ਪੈਦਾ ਹੋਣ ਵਾਲੇ ਰੋਗ (Diseases due to unusual timings of the Workers) – ਅੱਜ ਦੇ ਦ੍ਰਿਸ਼ਟੀਕੋਣ ਵਿਚ ਸੰਸਾਰ ਵਿਚ ਤਕਨੀਕੀ ਵਿਕਾਸ ਹੋ ਰਿਹਾ ਹੈ । ਇਹ ਵੀ ਨੋਟਿਸ ਕੀਤਾ ਗਿਆ ਹੈ ਕਿ ਤਕਨੀਕੀ ਕੰਪਨੀਆਂ ਨੌਕਰੀ ਵੀ ਮੁਹੱਈਆ ਕਰਵਾ ਰਹੀਆਂ ਹਨ । ਇਹ ਕੰਪਨੀਆਂ ਭਾਰਤ ਵਿਚ ਵੀ ਨੌਕਰੀਆਂ ਮੁਹੱਈਆ ਕਰਵਾ ਰਹੀਆਂ ਹਨ, ਪਰ ਦਿਨ-ਰਾਤ ਦੇ ਅੰਤਰ ਵਜੋਂ ਕਰਮਚਾਰੀਆਂ ਨੂੰ ਰਾਤ ਨੂੰ ਜਾਂ ਫਿਰ ਸ਼ਾਮ ਦੀ ਸਿਫਟ ਵਿਚ ਕੰਮ ਕਰਨਾ ਪੈਂਦਾ ਹੈ ਜਿਸ ਕਾਰਨ ਉਹਨਾਂ ਨੂੰ ਜੀਵਨ-ਸ਼ੈਲੀ ਸੰਬੰਧਿਤ ਰੋਗਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ । ਇਹ ਰੋਗ ਜਿਵੇਂ ਕਿ ਡਾਇਬਟੀਜ਼, ਹਾਈ ਪ੍ਰੋਟੇਸ਼ਨ, ਇਨਸੋਮਨੀਆ ਨੀਂਦ ਨਾ ਆਉਣਾ) ਆਦਿ ਗਲਤ ਸਮੇਂ ਵਿਚ ਕੰਮ ਕਰਨ ਕਾਰਨ ਹੋ ਰਹੇ ਹਨ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 4.
ਅਸਮਰਥਤਾ ਸ਼ਬਦ ਦੀ ਪਰਿਭਾਸ਼ਾ ਦਿਉ ਅਤੇ ਅਪਾਹਜਪੁਣੇ ਦੇ ਵੱਖ-ਵੱਖ ਪ੍ਰਭਾਵੀ ਉਪਾਵਾਂ ਬਾਰੇ ਚਰਚਾ ਕਰੋ ।
ਉੱਤਰ-
ਅਸਮਰਥਤਾ ਦਾ ਅਰਥ ਹੈ, ਕੋਈ ਵਿਸ਼ੇਸ਼ ਸਰੀਰਕ ਜਾਂ ਮਾਨਸਿਕ ਕੰਮ ਕਰਨ ਦੀ ਅਯੋਗਤਾ ! ਜਦੋਂ | ਸਰੀਰਕ ਮਾਨਸਿਕ ਕਾਰਜ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਤਾਂ ਇਸ ਅਵਸਥਾ ਨੂੰ ਅਸਮਰਥਤਾ ਕਿਹਾ ਜਾਂਦਾ ਹੈ ।

ਡਬਲਯੂ. ਐੱਚ. ਓ. ਅਨੁਸਾਰ (W.H.0.), ਇਕ ਸਿਹਤਮੰਦ ਅਤੇ ਸਧਾਰਨ ਵਿਅਕਤੀ ਲਈ ਨਿਰਧਾਰਿਤ ਕੰਮ ਕਰਨ ਵਿਚ ਆਈ ਰੁਕਾਵਟ ਦੀ ਆਯੋਗਤਾ ਨੂੰ ਅਸਮਰਥਾ ਆਖਿਆ ਜਾਂਦਾ ਹੈ ।

ਅਸਮਰਥਤਾ ਦੇ ਵੱਖ-ਵੱਖ ਪ੍ਰਭਾਵੀ ਉਪਾਅ-
1. ਨੌਕਰੀ ਤੇ ਰੱਖਣ ਤੋਂ ਪਹਿਲਾਂ ਮੈਡੀਕਲ ਚੈੱਕਅਪ (Medical checkup before Joining) – ਇਸ ਚੈੱਕਅਪ ਦਾ ਉਦੇਸ਼ ਸਹੀ ਨੌਕਰੀ ਤੇ ਸਹੀ 9ਮੀ ਵ ਤੰਦਰੁਸਤ ਆਦਮੀ ਨੂੰ ਰੱਖਣਾ ਹੈ । ਇਕ ਸਹੀ ਵਿਅਕਤੀ ਨੂੰ ਉਦੋਂ ਹੀ ਨੌਕਰੀ ਦਿੱਤੀ ਜਾਣੀ ਚਾਹੀਰੀ ਵੇਰ ਉਰ ਡਾਕਟਰੀ ਤੌਰ ਤੇ ਫਿੱਟ ਹੋਵੇ ਤਾਂ ਕਿ ਉਹ ਬਿਨਾਂ ਕਿਸੇ ਖ਼ਤਰੇ ਤੋਂ ਆਪਣੇ ਕੰਮ ਨੂੰ ਕੁਸ਼ਲਤਾ ਪੂਰਵਕਾ ਕਰ ਕੇ ਜਿਵੇਂ ਕਿ ਜੇਕਰ ਕਿਸੇ ਨੂੰ ਦਮੇ ਦੀ ਸ਼ਿਕਾਇਤ ਹੈ ਤਾਂ ਉਸਨੂੰ ਕੋਲੇ ਦੀਆਂ ਖਾਣਾਂ (mines) ਵਿਚ ਨਹੀਂ ਹੱਲ ਰਾਹੀਲ ।

2. ਕਰਮਚਾਰੀਆਂ ਦੀ ਸਮੇਂ-ਸਮੇਂ ਤੇ ਸਿੱਖ ਹੋਣਾ (Periodical examination of Workers) – ਕਈ ਕਿੱਤਾ ਸੰਬੰਧੀ ਬਿਮਾਰੀਆਂ ਲਗਣ ਨੂੰ ਬਰਡ ਏਬਾ ਸਮਾਂ ਲੱਗਦਾ ਹੈ । ਇਹਨਾਂ ਬਿਮਾਰੀਆਂ ਨੂੰ ਸ਼ੁਰੂਆਤੀ ਪੜਾਅ ਵਿਚ ਪਛਾਣਨਾ ਮੁਸ਼ਕਿਲ ਹੁੰਦਾ ਹੈ | ਸਮੇਂ-ਸਮੇਂ ਤੇ ਜਾਂਚ ਕਰਨ ਨਾਲ ਸ਼ੁਰੂਆਤੀ ਪੜਾਅ ਵਿਚ ਬਿਮਾਰੀ ਪਛਾਣ ਕਰਕੇ ਉਸਨੂੰ ਅਸਾਨੀ ਅਤੇ ਤੇਜ਼ੀ ਨਾਲ ਠੀਕ ਕੀਤਾ ਜਾ ਸਕਦਾ ਹੈ । ਸਮੇਂ ਤੇ ਜਾਂਚ ਕਰਨ ਦਾ ਮੁੱਖ ਉਦੇਸ਼ ਮੁਢਲੇ ਪੜਾਅ ਤੇ ਬਿਮਾਰੀ ਦਾ ਪਤਾ ਲਗਾਉਣਾ ਅਤੇ ਇਲਾਜ ਕਰਨਾ ਹੈ ।

3. ਕੰਮ ਕਰਨ ਦੇ ਸਥਾਨ ਦਾ ਰੱਖ-ਰਖਾਉ (Maintenance of working Place) – ਬਹੁਤ ਸਾਰੀਆਂ ਬਿਮਾਰੀਆਂ ਭੌਤਿਕ ਏਜੰਟਾਂ ਦੇ ਕਾਰਨ ਜਿਵੇਂ ਗਰਮੀ ਸਰਦੀ, ਦਬਾਅ, ਰੇਡੀਏਸ਼ਨ, ਰੌਲਾ ਆਦਿ ਕਰਕੇ ਪੈਦਾ ਹੁੰਦੀਆਂ ਹਨ । ਇਸ ਲਈ ਇਹਨਾਂ ਭੌਤਿਕ ਏਜੰਟਾਂ ਦੇ ਰੋ 1-ਰਖਾਵ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ । ਇਕ ਮੁਆਇਨ ਕਰਤਾ ਨੂੰ ਠੰਡੇ, ਹਲਕੇ, ਹਵਾਦਾਰ ਤਾਪਮਾਨ ਅਤੇ ਨਮੀ ਦੀ ਜਾਂਚ ਅਤੇ ਸਾਂਭ-ਸੰਭਾਲ ਨੂੰ ਚੈੱਕ ਕਰਨਾ ਚਾਹੀਦਾ ਹੈ । ਇਸ ਵਾਸਤੇ ਹੇਠ ਲਿਖੇ ਕਦਮ ਚੁੱਕੇ ਜਾਣੇ ਚਾਹੀਦੇ ਹਨ-

(ਉ) ਹਵਾ ਪ੍ਰਦੂਸ਼ਣ ਤੇ ਰੋਕ (Control of air Pollution) – ਬਹੁਤ ਸਾਰੀਆਂ ਬਿਮਾਰੀਆਂ ਹਵਾ ਪ੍ਰਦੂਸ਼ਣ ਕਾਰਨ ਹੁੰਦੀਆਂ ਹਨ । ਇਹਨਾਂ ਨੂੰ ਹੇਠ ਲਿਖੇ ਉਪਾਅ ਨਾਲ ਰੋਕਣਾ ਚਾਹੀਦਾ ਹੈ ।

(ਅ ਨਮੀ ਵਧਾ ਕੇ-ਧੂੜ ਨੂੰ ਨਮੀ ਨਾਲ ਘਟਾਇਆ ਜਾ ਸਕਦਾ ਹੈ ਕਿਉਂਕਿ ਧੂੜ ਖੁਸ਼ਕ ਹਵਾ ਵਿਚ ਜ਼ਿਆਦਾ ਫੈਲਦੀ ਜਾਂ ਤੈਰਦੀ ਹੈ । ਕੰਮਕਾਜੀ ਸਥਾਨ ਤੇ ਪਾਣੀ ਦਾ ਛਿੜਕਾਅ ਕਰਕੇ, ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ । ਇਸ ਤੋਂ ਇਲਾਵਾ ਕਿਸੇ ਵੀ ਸਮੱਗਰੀ ਨੂੰ ਪੀਸਣ ਤੋਂ ਪਹਿਲਾਂ ਉਸ ਵਿਚ ਨਮੀ ਪੈਦਾ ਥੋੜ੍ਹਾ ਪਾਣੀ ਦਾ ਛਿੜਕਾਅ ਕੀਤਾ ਜਾ ਸਕਦਾ ਹੈ ਇਸ ਨਾਲ ਹਵਾ ਦਾ ਪ੍ਰਦੂਸ਼ਣ ਨਹੀਂ ਫੈਲਦਾ ।

(ਇ) ਅਲੱਗ ਨੱਥੀ ਕਰਨਾ (Seperate Enclosure)-ਫੈਕਟਰੀ ਵਿਚ ਹਾਨੀਕਾਰਕ ਸਮੱਗਰੀ ਨੂੰ ਵੱਖਰੇ ਤੌਰ ਤੇ ਨੱਥੀ | ਕਰਨਾ ਚਾਹੀਦਾ ਹੈ ਭਾਵ ਇਹਨਾਂ ਕੈਮੀਕਲਾਂ ਨੂੰ ਅਲੱਗ ਥਾਂ ਤੇ ਬੰਦ ਕਰਕੇ ਰੱਖਣਾ ਚਾਹੀਦਾ ਹੈ ਤਾਂ ਕਿ ਇਹਨਾਂ ਦੀ ਧੂੜ ਫੈਕਟਰੀ ਵਿਚ ਨਾ ਫੈਲੇ ।

ਨਿਕਾਸ – ਫੈਕਟਰੀਆਂ ਵਿਚ ਵੈਂਟੀਲੇਸ਼ਨ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂਕਿ ਫੈਕਟਰੀਆਂ ਦੀ ਧੂੜ ਦਾ ਧੂੰਆਂ ਅਤੇ ਸੁਗੰਧ ਆਦਿ ਬਾਹਰ ਕੱਢੇ ਜਾ ਸਕਣ ।

ਪ੍ਰਸ਼ਨ 5.
ਕੰਮ ਕਰਨ ਵਾਲੀ ਥਾਂ ਤੇ ਕਮਿਆਂ ਦੀ ਡਾਕਟਰੀ ਜਾਂਚ ਕਿਉਂ ਜ਼ਰੂਰੀ ਹੈ ?
ਉੱਤਰ-
ਆਕੁਪੋਸਟਲ ਹੈਲਥ ਦਾ ਮੁੱਖ ਉਦੇਸ਼ ਹਰ ਤਰ੍ਹਾਂ ਦੇ ਕੰਮਾਂ ਵਿਚ ਲੱਗੇ ਕਰਮਚਾਰੀਆਂ ਵਰਕਰਾਂ ਦੀ ਸਿਹਤ ਦੀ ਸੰਭਾਲ ਅਤੇ ਸਿਹਤ ਦੇ ਸਤਰ ਨੂੰ ਉੱਚਾ ਚੁੱਕਣਾ ਹੈ | ਕਰਮਚਾਰੀਆਂ ਨੂੰ ਸਰੀਰਕ, ਮਾਨਸਿਕ ਅਤੇ ਜਜ਼ਬਾਤੀ ਤੌਰ ਤੇ ਤੰਦਰੁਸਤ ਰੱਖਣ ਲਈ ਕੁਝ ਪ੍ਰਤੀਰੋਧੀ ਢੰਗ ਅਪਣਾਏ ਜਾਂਦੇ ਹਨ ਜੋ ਕਿ ਬਹੁਤ ਸਾਰੀਆਂ ਬਿਮਾਰੀਆਂ ਨੂੰ ਰੋਕਣ ਵਿਚ ਸਮਰੱਥ ਹੁੰਦੇ ਹਨ | ਵਿਵਸਾਇਕ ਵਾਤਾਵਰਣ ਵਿਚ ਬਹੁਤ ਸਾਰੀਆਂ ਅਸਮਰਥਾਵਾਂ ਵਾਪਰਦੀਆਂ ਹਨ | ਵਿਵਸਾਇਕ ਖਤਰਾ ਉਹਨਾਂ ਥਾਂਵਾਂ ਤੇ ਆਮ ਹੁੰਦਾ ਹੈ ਜਿੱਥੇ ਕਰਮਚਾਰੀ ਵਿਵਸਾਇਕ ਸੰਬੰਧੀ ਸਿਧਾਂਤਾਂ ਨੂੰ ਨਹੀਂ ਅਪਣਾਉਂਦੇ ਹਨ । ਰੋਜ਼ਗਾਰ ਵਿਚ ਵਿਵਸਾਇਕ ਖਤਰਿਆਂ ਨੂੰ ਘਟਾਉਣ ਲਈ ਹੇਠ ਲਿਖੇ ਨਿਵਾਰਕ ਢੰਗਾਂ ਦੀ ਪਾਲਣਾ ਕਰਨੀ ਚਾਹੀਦੀ
ਹੈ ।

1. ਨੌਕਰੀ ਤੇ ਰੱਖਣ ਤੋਂ ਪਹਿਲਾਂ ਮੈਡੀਕਲ ਚੈੱਕਅਪ (Medical checkup before Joining) – ਇਸ ਚੈੱਕਅਪ ਦਾ ਉਦੇਸ਼ ਸਹੀ ਨੌਕਰੀ ਤੇ ਸਹੀ ਆਦਮੀ ਭਾਵ ਤੰਦਰੁਸਤ ਆਦਮੀ ਨੂੰ ਰੱਖਣਾ ਹੈ । ਇਕ ਸਹੀ ਵਿਅਕਤੀ ਨੂੰ ਉਦੋਂ ਹੀ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ ਜਦ ਉਹ ਡਾਕਟਰੀ ਤੌਰ ਤੇ ਫਿੱਟ ਹੋਵੇ ਤਾਂ ਕਿ ਉਹ ਬਿਨਾਂ ਕਿਸੇ ਖ਼ਤਰੇ ਤੋਂ ਆਪਣੇ ਕੰਮ ਨੂੰ ਕੁਸ਼ਲਤਾ ਪੂਰਵਕ ਕਰ ਸਕੇ। ਜਿਵੇਂ ਕਿ ਜੇਕਰ ਕਿਸੇ ਨੂੰ ਦਮੇ ਦੀ ਸ਼ਿਕਾਇਤ ਹੈ ਤਾਂ ਉਸਨੂੰ ਕੋਲੇ ਦੀਆਂ ਖਾਣਾਂ (mines) ਵਿਚ ਨਹੀਂ ਰੱਖਣਾ ਚਾਹੀਦਾ ।

2. ਕਰਮਚਾਰੀਆਂ ਦੀ ਸਮੇਂ-ਸਮੇਂ ਤੇ ਜਾਂਚ ਹੋਣਾ (Periodical examination of Workers) – ਕਈ ਕਿੱਤਾ ਸੰਬੰਧੀ ਬਿਮਾਰੀਆਂ ਲਗਣ ਨੂੰ ਬਹੁਤ ਲੰਬਾ ਸਮਾਂ ਲੱਗਦਾ ਹੈ । ਇਹਨਾਂ ਬਿਮਾਰੀਆਂ ਨੂੰ ਸ਼ੁਰੂਆਤੀ ਪੜਾਅ ਵਿਚ ਪਛਾਣਨਾ ਮੁਸ਼ਕਿਲ ਹੁੰਦਾ ਹੈ । ਸਮੇਂ-ਸਮੇਂ ਤੇ ਜਾਂਚ ਕਰਨ ਨਾਲ ਸ਼ੁਰੂਆਤੀ ਪੜਾਅ ਵਿਚ ਬਿਮਾਰੀ ਪਛਾਣ ਕਰਕੇ ਉਸਨੂੰ ਅਸਾਨੀ ਅਤੇ ਤੇਜ਼ੀ ਨਾਲ ਠੀਕ ਕੀਤਾ ਜਾ ਸਕਦਾ ਹੈ | ਸਮੇਂ ਤੇ ਜਾਂਚ ਕਰਨ ਦਾ ਮੁੱਖ ਉਦੇਸ਼ ਮੁਢਲੇ ਪੜਾਅ ਤੇ ਬਿਮਾਰੀ ਦਾ ਪਤਾ ਲਗਾਉਣਾ ਅਤੇ ਇਲਾਜ ਕਰਨਾ ਹੈ ।

3. ਕੰਮ ਕਰਨ ਦੇ ਸਥਾਨ ਦਾ ਰੱਖ-ਰਖਾਉ (Maintenance of working Place) – ਬਹੁਤ ਸਾਰੀਆਂ ਬਿਮਾਰੀਆਂ ਭੌਤਿਕ ਏਜੰਟਾਂ ਦੇ ਕਾਰਨ ਜਿਵੇਂ ਗਰਮੀ, ਸਰਦੀ, ਦਬਾਅ, ਰੇਡੀਏਸ਼ਨ, ਰੌਲਾ ਆਦਿ ਕਰਕੇ ਪੈਦਾ ਹੁੰਦੀਆਂ ਹਨ । ਇਸ ਲਈ ਇਹਨਾਂ ਭੌਤਿਕ ਏਜੰਟਾਂ ਦੇ ਰੱਖ-ਰਖਾਵ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ । ਇਕ ਮੁਆਇਨ ਕਰਤਾ ਨੂੰ ਠੰਡੇ, ਹਲਕੇ, ਹਵਾਦਾਰ ਤਾਪਮਾਨ ਅਤੇ ਨਮੀ ਦੀ ਜਾਂਚ ਅਤੇ ਸਾਂਭ-ਸੰਭਾਲ ਨੂੰ ਚੈੱਕ ਕਰਨਾ ਚਾਹੀਦਾ ਹੈ । ਇਸ ਵਾਸਤੇ ਹੇਠ ਲਿਖੇ ਕਦਮ ਚੁੱਕੇ ਜਾਣੇ ਚਾਹੀਦੇ ਹਨ |

ਨਿਕਾਸ – ਫੈਕਟਰੀਆਂ ਵਿਚ ਵੈਂਟੀਲੇਸ਼ਨ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂਕਿ ਫੈਕਟਰੀਆਂ ਦੀ ਧੂੜ ਦਾ ਧੂੰਆਂ ਅਤੇ ਸੁਗੰਧ ਆਦਿ ਬਾਹਰ ਕੱਢੇ ਜਾ ਸਕਣ ।

PSEB 12th Class Physical Education Solutions Chapter 5 ਅਸਮਰਥਾ

ਪ੍ਰਸ਼ਨ 6.
ਆਮ ਕਿੱਤਾ ਸੰਬੰਧੀ ਬਿਮਾਰੀਆਂ ਕਿਹੜੀਆਂ ਹਨ ? ਵਿਸਥਾਰ ਨਾਲ ਚਰਚਾ ਕਰੋ ।
ਉੱਤਰ-
ਆਕੁਪੇਸ਼ਨਲ ਸੇਫਟੀ ਐਂਡ ਹੈਲਥ ਕੰਨਵੈਨਸ਼ਨ (Occupational safety and health Convention) ਦੇ ਅਨੁਸਾਰ “ਕਿੱਤਾ ਬਿਮਾਰੀ’ ਸ਼ਬਦ ਉਹਨਾਂ ਸਾਰੀਆਂ ਬਿਮਾਰੀਆਂ ਨੂੰ ਕਵਰ ਕਰਦਾ ਹੈ ਜੋ ਕਿ ਕੰਮ ਦੀਆਂ ਗਤੀਵਿਧੀਆਂ ਤੋਂ ਪੈਦਾ ਹੋਣ ਵਾਲੇ ਜ਼ਖ਼ਮਾਂ ਦੇ ਐਕਸਪੋਜਰ ਦੇ ਨਤੀਜੇ ਵਜੋਂ ਆਉਂਦੇ ਹਨ । ਕਿੱਤਾ ਸੰਬੰਧੀ ਬਹੁਤ ਅਤੇ ਭਿੰਨ-ਭਿੰਨ ਬਿਮਾਰੀਆਂ ਹਨ ਜੋ ਕਿ ਵੱਖ-ਵੱਖ ਰੋਜ਼ਗਾਰ ਕੰਮਾਂ ਵਿਚੋਂ ਘਟਦੀਆਂ ਹਨ । ਇਹਨਾਂ ਵਿਚੋਂ ਕੁੱਝ ਬਿਮਾਰੀਆਂ ਨੂੰ ਹੇਠ ਲਿਖੇ ਅਨੁਸਾਰ ਦੱਸਿਆ ਗਿਆ ਹੈ-

 1. ਭੌਤਿਕ ਕਾਰਨਾਂ ਕਰਕੇ ਪੈਦਾ ਹੋਏ ਰੋਗ (Diseases due to Physical agents)
 2. ਧੂੜ ਤੋਂ ਪੈਦਾ ਹੋਏ ਰੋਗ (Dust Diseases or Dust hazard)
 3. ਰਸਾਇਣਿਕ ਤੱਤਾਂ ਤੋਂ ਪੈਦਾ ਹੋਏ ਰੋਗ (Chemical diseases or chemical hazards)
 4. ਅਸਧਾਰਨ ਸਮੇਂ ਵਿਚ ਕੰਮ ਕਰਨ ਨਾਲ ਪੈਦਾ ਹੋਏ ਰੋਗ ।

ਇਹਨਾਂ ਉਪਰੋਕਤ ਤੱਤਾਂ ਤੋਂ ਪੈਦਾ ਹੋਣ ਵਾਲੇ ਰੋਗਾਂ ਬਾਰੇ ਹੇਠ ਲਿਖੇ ਅਨੁਸਾਰ ਵਿਸਥਾਰ ਵਿੱਚ ਦੱਸਿਆ ਗਿਆ ਹੈ ।
1. ਭੌਤਿਕ ਕਾਰਣਾਂ ਕਰਕੇ ਪੈਦਾ ਹੋਏ ਰੋਗ (Diseases due to Physical Agents) – ਇਸ ਸ਼੍ਰੇਣੀ ਵਿਚ ਉਹ ਬਿਮਾਰੀਆਂ ਆਉਂਦੀਆਂ ਹਨ ਜੋ ਕੰਮ ਕਰਨ ਵਾਲੇ ਸਥਾਨ ਤੋਂ ਉੱਚੇ ਅਤੇ ਨੀਵੇਂ ਤਾਪਮਾਨ ਕਰਕੇ ਪੈਦਾ ਹੁੰਦੀਆਂ ਹਨ | ਬਹੁਤ ਉਦਯੋਗਿਕ ਕਰਮਚਾਰੀ ਜੋ ਕਿ ਬਹੁਤ ਹੀ ਗਰਮ ਤਾਪਮਾਨ ਵਿਚ ਕੰਮ ਕਰਦੇ ਹਨ ਜਿਵੇਂ ਕਿ ਕੋਲੇ ਦੀਆਂ ਖਾਣਾਂ ਦੇ ਭੱਠੇ ਆਦਿ ਵਿਚ ਚਿਹਰੇ ਦਾ ਜਲਣਾ, ਕੈਮਪੂ ਜਾਂ ਥਕਾਵਟ ਆਦਿ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੋ ਉਦਯੋਗਿਕ ਕਰਮਚਾਰੀ ਬਹੁਤ ਹੀ ਠੰਡੇ ਤਾਪਮਾਨ ਵਿਚ ਕੰਮ ਕਰਦੇ ਹਨ ਉਹਨਾਂ ਨੂੰ ਫੋਰਸਟ ਬਾਈਟ, ਪੈਰਾਂ ਦਾ ਗਲਣਾ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਹਨਾਂ ਤੋਂ ਇਲਾਵਾ ਕੁਝ ਹੋਰ
ਵੀ ਭੌਤਿਕ ਕਾਰਕ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ-

(ਉ) ਰੋਸ਼ਨੀ (Light – ਤੇਜ਼ ਰੋਸ਼ਨੀ ਜਾਂ ਘੱਟ ਰੋਸ਼ਨੀ ਵਿਚ ਕੰਮ ਕਰਨ ਨਾਲ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ । ਜਿੱਥੇ ਤੇਜ਼ ਰੋਸ਼ਨੀ ਵਿਚ ਕੰਮ ਕਰਨ ਨਾਲ ਮਾਨਸਿਕ ਥਕਾਵਟ ਹੁੰਦੀ ਹੈ ਉੱਥੇ ਹੀ ਘੱਟ ਰੋਸ਼ਨੀ ਵਿਚ ਕੰਮ ਕਰਨ ਨਾਲ ਸਿਰ ਦਰਦ, ਅੱਖਾਂ ਤੇ ਭਾਰੀਪਨ ਅਤੇ ਮਾਨਸਿਕ ਦਬਾਅ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ।

(ਅ) ਰੌਲਾ (Noise) – ਤੇਜ਼ ਰੌਲੇ ਵਿਚ ਕੰਮ ਕਰਨ ਅਤੇ ਉੱਚੀ ਅਵਾਜ਼ ਵਿਚ ਸੁਣਨ ਨਾਲ ਸੁਣਨ ਸ਼ਕਤੀ, ਸਿਰ ਦਰਦ ਅਤੇ ਤਣਾਅ ਆਦਿ ਪੈਦਾ ਹੋ ਜਾਂਦੇ ਹਨ ।

(ਈ) ਰੇਡੀਏਸ਼ਨ (Rediation) – ਵਿਕਿਰਣਾਂ ਨਾਲ ਆਦਰਾਂ ਦੇ ਤੱਲ ਨੂੰ ਨੁਕਸਾਨ ਪਹੁੰਚਦਾ ਹੈ ਜਿਸ ਨਾਲ ਉਲਟੀਆਂ, ਖ਼ੂਨ ਦੀ ਉਲਟੀਆਂ ਅਤੇ ਦਸਤ ਲੱਗ ਜਾਂਦੇ ਹਨ । ਲੰਬੇ ਸਮੇਂ ਤੱਕ ਰੇਡੀਏਸ਼ਨ ਵਿਚ ਕੰਮ ਕਰਨ ਨਾਲ ਕੈਂਸਰ ਅਤੇ | ਕਾਰਡੀਉਵੈਸਕੁਲਰ ਨਾਮਕ ਬਿਮਾਰੀਆਂ ਹੋ ਜਾਂਦੀਆਂ ਹਨ ।

2. ਧੂੜ ਤੋਂ ਪੈਦਾ ਹੋਏ ਰੋਗ (Dust Diseases) – ਫੇਫੜਿਆਂ ਦੀਆਂ ਅਜਿਹੀਆਂ ਕਈ ਬਿਮਾਰੀਆਂ ਹਨ ਜੋ ਧੂੜ ਦੇ ਸਰੀਰ ਵਿਚ ਜਾਣ ਕਰਕੇ ਪੈਦਾ ਹੁੰਦੀਆਂ ਹਨ | ਧੂੜ ਤੋਂ ਪੈਦਾ ਹੋਏ ਕੁਝ ਕੁ ਰੋਗ ਹੇਠ ਲਿਖੇ ਹਨ-

(ਉ) ਕੋਲੇ ਦੀ ਧੂੜ (Coal Dust) – ਕਾਲੇ ਫੇਫੜਿਆਂ ਦੀ ਬਿਮਾਰੀ ਕੋਲੇ ਨੂੰ ਸਾਹ ਦੁਆਰਾ ਅੰਦਰ ਲੈ ਜਾਣ ਕਾਰਨ ਹੁੰਦੀ ਹੈ । ਇਸ ਨਾਲ ਫੇਫੜਿਆਂ ਵਿਚ ਜਲਣ ਅਤੇ ਸੋਜ ਹੁੰਦੀ ਹੈ । ਇਹ ਇਕ ਸਥਾਈ ਬਿਮਾਰੀ ਹੁੰਦੀ ਹੈ ਜੋ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਸਾਹ ਲੈਣ ਵਿਚ ਮੁਸ਼ਕਿਲ ਪੈਦਾ ਕਰਦੀ ਹੈ ।

(ਅ) ਸਿਲਿਕਾ ਧੂੜ (Silica Dust) – ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਸਿਲਿਕਾ ਟਿਲ ਖਾਂਣਾਂ ਵਿਚ ਕੰਮ ਕਰਦੇ ਹੋਏ ਸਾਹ ਦੁਆਰਾ ਸਰੀਰ ਵਿਚ ਪਹੁੰਚਦੇ ਹਨ। ਇਸ ਨਾਲ ਫੇਫੜਿਆਂ ਵਿਚ ਜਲਣ ਹੁੰਦੀ ਹੈ ਅਤੇ ਹੋਰ ਵੀ ਕਈ ਫੇਫੜਿਆਂ ਸੰਬੰਧੀ ਰੋਗ ਪੈਦਾ ਹੋ ਜਾਂਦੇ ਹਨ ।

(ਬ) ਕਪਾਹ ਦੀ ਧੂੜ/ਬਿਸੀਨੋਸਿਸ (Cotton dust/Byssinosis) – ਇਸਨੂੰ ਭੂਰਾ ਫੇਫੜਾ (Brown lung) ਵੀ ਕਿਹਾ ਜਾਂਦਾ ਹੈ ਅਤੇ ਇਹ ਉਦੋਂ ਹੁੰਦਾ ਹੈ ਜਦੋਂ ਕਰਮਚਾਰੀ ਭੰਗ, ਗੁਣ ਅਤੇ ਕਪਾਹ ਦੀ ਸੋਸਿੰਗ ਦੇ ਕੰਮ ਦੇ ਦੁਆਰਾ, ਧੂੜ ਨੂੰ ਸਾਹ ਦੁਆਰਾ ਸਰੀਰ ਦੇ ਅੰਦਰ ਲੈਂਦਾ ਹੈ । ਇਹ ਇਕ ਭਿਅੰਕਰ ਸਥਿਤੀ ਹੁੰਦੀ ਹੈ ਜਿਸ ਵਿਚ ਛਾਤੀ ਤੰਗ ਜਾਂ ਜਕੜ ਜਾਂਦੀ ਹੈ ਅਤੇ ਸਾਹ ਦੀ ਕਮੀ ਹੋਣ ਲੱਗਦੀ ਹੈ । ਇਹ ਮੁੱਖ ਕਰਕੇ ਟੈਕਸਟਾਈਲ ਦੀਆਂ ਫੈਕਟਰੀਆਂ ਵਿਚ ਕੱਪੜਿਆਂ ਦਾ ਕੰਮ-ਕਾਜ ਕਰਦੇ ਹਨ ।

(ਸ) ਕਿੱਤਾ ਅਸਥਮਾ (Occupation Asthma) – ਇਹ ਦਮਾਂ ਧੂੜ, ਗੈਸਾਂ, ਧੂੰਆਂ ਅਤੇ ਵਾਸ਼ਪ ਆਦਿ ਵਿਚ ਸਾਹ ਲੈਣ ਕਾਰਨ ਹੁੰਦਾ ਹੈ । ਇਸ ਪ੍ਰਕਾਰ ਦੇ ਦਮੇ ਦੇ ਲੱਛਣ ਭਿਅੰਕਰ ਖੰਘ ਅਤੇ ਘਬਰਾਹਟ ਹਨ ।

3. ਰਸਾਇਣਿਕ ਕਾਰਨਾਂ ਤੋਂ ਪੈਦਾ ਹੋਏ ਰੋਗ (Chemical Diseases) – ਸਾਡੀ ਰੋਜ਼ਾਨਾ ਦੀ ਜ਼ਿੰਦਗੀ ਅਤੇ ਉਦਯੋਗਾਂ ਵਿਚ ਵਿਆਪਕ ਤੌਰ ਤੇ ਰਸਾਇਣ ਵਰਤੇ ਜਾਂਦੇ ਹਨ ।ਕਈ ਕੰਮ ਵਿਚ ਆਉਣ ਵਾਲੇ ਉਤਪਾਦ ਰਸਾਇਣਾਂ ਤੋਂ ਬਣਦੇ ਹਨ ਜਿਵੇਂ ਕਿ ਪਲਾਸਟਿਕ, ਪੇਂਟਸ, ਫਾਰਮੇਟਿਕਲੇ, ਡਿਟਰਜੈਂਟ ਆਦਿ | ਕਈ ਰਸਾਇਣਾਂ ਦਾ ਅਸਰ ਲੰਬੇ ਸਮੇਂ ਦੇ ਇਸਤੇਮਾਲ ਤੋਂ ਬਾਅਦ ਦਿਖਾਈ ਦਿੰਦਾ ਹੈ । ਇਸ ਵਿਚ ਡਾਇਬਟੀਜ, ਐਲਰਜੀ, ਦਮਾ, ਐਕਜ਼ੀਮਾ, ਕੈਂਸਰ, ਧਿਆਨ ਦੀ ਕਮੀ, ਸਿੱਖਣ ਵਿਚ ਕਮੀ, ਬਾਂਝਪਨ, ਡਿਪਰੈਸ਼ਨ, ਗੰਭੀਰ ਥਕਾਵਟ, ਰਸਾਇਣਿਕ ਸੰਵੇਦਨਸ਼ੀਲਤਾ, ਦਿਲ ਦੀ ਬਿਮਾਰੀ, ਮਲਟੀਪਲ ਸਕਲਰੋਸਿਸ, ਪਾਰਕਿੰਸਨਾਸ ਦੀ ਬਿਮਾਰੀ, ਥਾਈਰੋਡ ਬਿਮਾਰੀ ਆਦਿ ਰਸਾਇਣਿਕ ਤੱਤਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਹਨ । ਇਸ ਤੋਂ ਇਲਾਵਾ ਕੁਝ ਹੋਰ ਬਿਮਾਰੀਆਂ ਵੀ ਹਨ ਜੋ ਕਿ ਹੇਠ ਲਿਖੇ ਅਨੁਸਾਰ ਹਨ-

(ਉ) ਜ਼ਹਿਰੀਲੀਆਂ ਗੈਸਾਂ ਨੂੰ ਸੁੰਘਣ ਨਾਲ ਹੋਣ ਵਾਲੀਆਂ ਬਿਮਾਰੀਆਂ – ਕਈ ਤਰ੍ਹਾਂ ਦੀਆਂ ਗੈਸਾਂ ਜਿਵੇਂ ਕਿ ਕਲੋਰੀਨ (chlorine), ਫਾਸਗਿਨ (Phosgene), ਸਲਫਰਡਾਈਆਕਸਾਈਡ (Sulphurdioxide), ਹਾਈਡਰੋਜਨ, ਗਿਲਫਾਇਡ, ਨਾਈਟ੍ਰੋਜਨ ਡਾਈਆਕਸਾਈਡ ਅਤੇ ਅਮੋਨੀਆ ਆਦਿ । ਜੇਕਰ ਅਚਾਨਕ ਉਦਯੋਗਿਕ ਹਾਦਸੇ ਵਿਚ ਲੀਕ ਹੋ ਜਾਵੇ ਤਾਂ ਇਹ ਬੁਰੀ ਤਰ੍ਹਾਂ ਫੇਫੜਿਆਂ ਨੂੰ ਪ੍ਰਭਾਵਿਤ ਕਰਦੇ ਹਨ । ਜਿਵੇਂ ਕਿ ਕਲੋਰੀਨ ਅਤੇ ਅਮੋਨੀਆ ਨਾਮਕ ਗੈਸਾਂ ਆਸਾਨੀ ਨਾਲ ਸਰੀਰ ਅੰਦਰ ਦਾਖਿਲ ਹੋ ਕੇ ਮੂੰਹ, ਨੱਕ ਅਤੇ ਗਲੇ ਨੂੰ ਪ੍ਰਭਾਵਿਤ ਕਰਦੀਆਂ ਹਨ ।

(ਅ) ਲੀਡ ਜ਼ਹਿਰ (Lead Poisoning) – ਲੀਡ ਜ਼ਹਿਰ ਦੇ ਛੋਟੇ-ਛੋਟੇ ਕਣਾਂ ਦੇ ਸਰੀਰ ਵਿਚ ਜਾਣ ਨਾਲ, ਇਕ ਕਰਮਚਾਰੀ ਨੂੰ ਪੇਟ ਦੀ ਕਬਜ਼ੀ, ਅਨੀਮੀਆ ਅਤੇ ਮਾਸਪੇਸ਼ੀਆਂ ਵਿਚ ਦਰਦ ਹੋ ਸਕਦਾ ਹੈ । (ਈ ਮਰਕਿਊਰੀ ਜ਼ਹਿਰ (Mercury Poisoning-ਮਰਕਿਊਰੀ ਜ਼ਹਿਰ ਦੇ ਸਰੀਰ ਵਿਚ ਦਾਖਲ ਹੋਣ ਨਾਲ ਸਾਹ ਲੈਣ ਵਿਚ ਤਕਲੀਫ, ਮਸੂੜਿਆਂ ਵਿਚ ਸੋਜ਼, ਦੰਦ ਡਿੱਗਣ, ਅਨੀਮੀਆ ਆਦਿ ਦੀ ਤਕਲੀਫ ਹੋ ਜਾਂਦੀ ਹੈ ।

4. ਅਸਧਾਰਨ ਸਮੇਂ ਵਿਚ ਕੰਮ ਕਰਨ ਨਾਲ ਪੈਦਾ ਹੋਣ ਵਾਲੇ ਰੋਗ (Diseases due to unusual timings of the Workers) – ਅੱਜ ਦੇ ਦ੍ਰਿਸ਼ਟੀਕੋਣ ਵਿਚ ਸੰਸਾਰ ਵਿਚ ਤਕਨੀਕੀ ਵਿਕਾਸ ਹੋ ਰਿਹਾ ਹੈ । ਇਹ ਵੀ ਨੋਟਿਸ ਕੀਤਾ ਗਿਆ ਹੈ ਕਿ ਤਕਨੀਕੀ ਕੰਪਨੀਆਂ ਨੌਕਰੀ ਵੀ ਮੁਹੱਈਆ ਕਰਵਾ ਰਹੀਆਂ ਹਨ । ਇਹ ਕੰਪਨੀਆਂ ਭਾਰਤ ਵਿਚ ਵੀ ਨੌਕਰੀਆਂ ਮੁਹੱਈਆ ਕਰਵਾ ਰਹੀਆਂ ਹਨ, ਪਰ ਦਿਨ-ਰਾਤ ਦੇ ਅੰਤਰ ਵਜੋਂ ਕਰਮਚਾਰੀਆਂ ਨੂੰ ਰਾਤ ਨੂੰ ਜਾਂ ਫਿਰ ਸ਼ਾਮ ਦੀ ਸਿਫਟ ਵਿਚ ਕੰਮ ਕਰਨਾ ਪੈਂਦਾ ਹੈ ਜਿਸ ਕਾਰਨ ਉਹਨਾਂ ਨੂੰ ਜੀਵਨ-ਸ਼ੈਲੀ ਸੰਬੰਧਿਤ ਰੋਗਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ । ਇਹ ਰੋਗ ਜਿਵੇਂ ਕਿ ਡਾਇਬਟੀਜ਼, ਹਾਈ ਪ੍ਰੋਟੇਸ਼ਨ, ਇਨਸੋਮਨੀਆ ਨੀਂਦ ਨਾ ਆਉਣਾ ਆਦਿ . ਗਲਤ ਸਮੇਂ ਵਿਚ ਕੰਮ ਕਰਨ ਕਾਰਨ ਹੋ ਰਹੇ ਹਨ ।

Leave a Comment