PSEB 9th Class Science Solutions Chapter 7 ਸਜੀਵਾਂ ਵਿਚ ਵਿਭਿੰਨਤਾ

Punjab State Board PSEB 9th Class Science Book Solutions Chapter 7 ਸਜੀਵਾਂ ਵਿਚ ਵਿਭਿੰਨਤਾ Textbook Exercise Questions and Answers.

PSEB Solutions for Class 9 Science Chapter 7 ਸਜੀਵਾਂ ਵਿਚ ਵਿਭਿੰਨਤਾ

PSEB 9th Class Science Guide ਸਜੀਵਾਂ ਵਿਚ ਵਿਭਿੰਨਤਾ Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
ਜੀਵਾਂ ਨੂੰ ਵਰਗੀਕ੍ਰਿਤ ਕਰਨ ਦੇ ਕੀ ਲਾਭ ਹਨ ?
ਉੱਤਰ-
ਜੀਵਾਂ ਨੂੰ ਵਰਗੀਕ੍ਰਿਤ ਕਰਨ ਦੇ ਲਾਭ

  1. ਇਸ ਨਾਲ ਵੱਖ-ਵੱਖ ਜੀਵਾਂ ਦਾ ਅਧਿਐਨ ਕਰਨਾ ਸੌਖਾ ਹੋ ਜਾਂਦਾ ਹੈ ।
  2. ਇਹ ਸਾਰੇ ਜੀਵਾਂ ਦੀ ਇਕਦਮ ਸਾਫ਼ ਤਸਵੀਰ ਪੇਸ਼ ਕਰਦਾ ਹੈ ।
  3. ਇਹ ਜੀਵਾਂ ਦੇ ਵੱਖ-ਵੱਖ ਸਮੂਹਾਂ ਵਿੱਚ ਸੰਬੰਧ ਬਾਰੇ ਦੱਸਦਾ ਹੈ ।
  4. ਇਹ ਜੀਵ ਵਿਗਿਆਨ ਦੀਆਂ ਹੋਰ ਸ਼ਾਖਾਵਾਂ ਨੂੰ ਆਧਾਰ ਪ੍ਰਦਾਨ ਕਰਦਾ ਹੈ ।
  5. ਭੁਗੋਲ ਦਾ ਅਧਿਐਨ ਪੂਰੀ ਤਰ੍ਹਾਂ ਪੌਦਿਆਂ ਅਤੇ ਜੰਤੂਆਂ ਦੇ ਵਰਗੀਕਰਨ ‘ਤੇ ਆਧਾਰਿਤ ਹੈ ।
  6. ਜੀਵ ਵਿਗਿਆਨ ਦੀਆਂ ਕਈ ਸ਼ਾਖ਼ਾਵਾਂ ਜਿਵੇਂ-ਸੈੱਲ ਵਿਗਿਆਨ, ਕਾਇਕੀ, ਪਰਸਥਿਤਕੀ ਆਦਿ ਦਾ ਵਿਕਾਸ ਵਰਗੀਕਰਨ ਦੇ ਕਾਰਨ ਹੀ ਸੰਭਵ ਹੋਇਆ ਹੈ ।

ਪ੍ਰਸ਼ਨ 2.
ਵਰਗੀਕਰਨ ਵਿੱਚ ਪਦਮ ਨਿਰਧਾਰਨ ਕਰਨ ਲਈ ਦੋ ਲੱਛਣਾਂ ਵਿੱਚੋਂ ਤੁਸੀਂ ਇੱਕ ਨੂੰ ਕਿਸ ਤਰ੍ਹਾਂ ਚੁਣੋਗੇ ?
ਉੱਤਰ-
ਵਰਗੀਕਰਨ ਲਈ ਪਦਮ ਨਿਰਧਾਰਨ ਕਰਨ ਲਈ ਸੈਂਲ ਸੰਰਚਨਾ, ਪੋਸ਼ਣ ਦੇ ਸਰੋਤ ਅਤੇ ਤਰੀਕੇ ਅਤੇ ਸਰੀਰਕ ਸੰਗਠਨ ਨੂੰ ਆਧਾਰ ਬਣਾਇਆ ਗਿਆ ਹੈ । ਆਮ ਕਰਕੇ ਜੀਵਾਂ ਨੂੰ ਉਹਨਾਂ ਦੀ ਸਰੀਰਕ ਸੰਰਚਨਾ ਅਤੇ ਕਾਰਜ ਦੇ ਆਧਾਰ ‘ਤੇ ਜਾਣਿਆ ਜਾਂਦਾ ਹੈ | ਸਰੀਰਕ ਬਣਾਵਟ ਦੇ ਲੱਛਣਾਂ ਵਿੱਚ ਹੋਰ ਲੱਛਣਾਂ ਦੀ ਤੁਲਨਾ ਵਿੱਚ ਵਧੇਰੇ ਬਦਲਾਵ ਹੁੰਦੇ ਹਨ । ਜਦੋਂ ਸਰੀਰਕ ਬਣਾਵਟ ਹੋਂਦ ਵਿੱਚ ਆਉਂਦੀ ਹੈ ਤਾਂ ਇਹ ਸਰੀਰ ਵਿੱਚ ਬਾਅਦ ਵਿੱਚ ਹੋਣ ਵਾਲੇ ਪਰਿਵਰਤਨਾਂ ਨੂੰ ਪ੍ਰਭਾਵਿਤ ਕਰਦੀ ਹੈ । ਸਰੀਰ ਦੀ ਸੰਰਚਨਾ ਦੇ ਦੌਰਾਨ ਪਹਿਲਾਂ ਦਿਖਾਈ ਦੇਣ ਵਾਲੇ ਲੱਛਣਾਂ ਨੂੰ ਮੁਲ ਲੱਛਣ ਮੰਨਿਆ ਜਾਂਦਾ ਹੈ । ਵਰਗੀਕਰਨ ਦੇ ਪਦਮ ਵਿੱਚ ਜੀਵਾਂ ਨੂੰ ਵੱਖ-ਵੱਖ ਲੱਛਣਾਂ ਦੇ ਆਧਾਰ ‘ਤੇ ਛੋਟੇ-ਛੋਟੇ ਸਮੂਹਾਂ ਵਿੱਚ ਵੰਡ ਕੇ ਮੁੱਢਲੀ ਇਕਾਈ ਤੱਕ ਪਹੁੰਚਣ ਵਿੱਚ ਇਹ ਤਰੀਕਾ ਵਧੇਰੇ ਸਹਾਇਕ ਹੈ ਇਸ ਲਈ ਇਸ ਨੂੰ ਚੁਣਨਾ ਹੀ ਵਧੀਆ ਗੱਲ ਹੈ । ਵਰਗੀਕਰਨ ਇਸ ਤਰ੍ਹਾਂ ਹੈ ।
ਜਗਤ → ਸੰਘ → ਵਰਗ → ਗਣ → ਕੁੱਲ → ਵੰਸ਼ → ਜਾਤੀ

PSEB 9th Class Science Solutions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 3.
ਜੀਵਾਂ ਨੂੰ ਪੰਜ ਜਗਤਾਂ ਵਿੱਚ ਵੰਡਣ ਲਈ ਚੁਣੇ ਗਏ ਆਧਾਰ ਦੀ ਵਿਆਖਿਆ ਕਰੋ ।
ਉੱਤਰ-
ਵਿਟਾਕਰ ਨੇ ਸੰਨ 1959 ਵਿੱਚ ਜਗਤਾਂ ਦੇ ਵਰਗੀਕਰਨ ਵਿੱਚ ਪੰਜ ਆਧਾਰ ਸਥਾਪਿਤ ਕੀਤੇ ਸਨ । ਉਹ ਹਨ ਮੋਨੀਰਾ, ਟਿਸਟਾ, ਫੰਜਾਈ, ਪਲਾਂਟੀ ਅਤੇ ਐਨੀਮੀਲੀਆ । ਇਹਨਾਂ ਦਾ ਵਰਗੀਕਰਨ ਤਿੰਨ ਵਿਸ਼ੇਸ਼ਤਾਵਾਂ ‘ਤੇ ਆਧਾਰਿਤ ਹੈ ।
(i) ਸੈਂਲ ਸੰਰਚਨਾ
(ii) ਪੋਸ਼ਣ ਦੇ ਸਰੋਤ ਅਤੇ ਤਰੀਕੇ
(iii) ਸਰੀਰਕ ਸੰਗਠਨ ।
PSEB 9th Class Science Solutions Chapter 7 ਸਜੀਵਾਂ ਵਿਚ ਵਿਭਿੰਨਤਾ 1
ਬਾਅਦ ਵਿੱਚ ਕਾਰਲ ਦੋਸ਼ ਨੇ ਸਾਲ 1977 ਵਿੱਚ ਇਸ ਵਿੱਚ ਕੁੱਝ ਬਦਲਾਵ ਕੀਤਾ ਸੀ ਅਤੇ ਮੋਨੀਰਾ ਕਿੰਗਡਮ ਨੂੰ ਆਰਥੀ ਬੈਕਟੀਰੀਆ ਅਤੇ ਯੂਬੈਕਟੀਰੀਆ ਵਿੱਚ ਵੰਡ ਲਿਆ | ਵਰਗੀਕਰਨ ਦੀ ਆਧਾਰਭੂਤ ਇਕਾਈ ਜਾਤੀ (ਸਪੀਸੀਜ਼) ਨੂੰ ਮੰਨਿਆ ਗਿਆ ਹੈ-ਕਿਉਂਕਿ ਇੱਕ ਹੀ ਜਾਤੀ ਦੇ ਜੀਵਾਂ ਦੇ ਬਾਹਰੀ ਰੂਪਾਂ ਵਿੱਚ ਕਾਫ਼ੀ ਸਮਾਨਤਾ ਹੁੰਦੀ ਹੈ । ਵਿਟਾਕਰ ਦੁਆਰਾ ਵਰਗੀਕ੍ਰਿਤ ਪੰਜ ਜਗਤ ਹਨ-

(i) ਮੋਨੀਰਾ – ਇਸ ਵਰਗ ਵਿੱਚ ਉਹਨਾਂ ਇਕ ਸੈੱਲੀ ਪੋਕੇਰਿਉਟੀ ਜੀਵਾਂ ਨੂੰ ਸਥਾਨ ਦਿੱਤਾ ਗਿਆ ਹੈ ਜਿਨ੍ਹਾਂ ਵਿੱਚ ਸੈੱਲ ਭਿੱਤੀ ਹੁੰਦੀ ਹੈ । ਪੋਸ਼ਣ ਦੇ ਆਧਾਰ ਤੇ ਇਹ ਸਵੈਪੋਸ਼ੀ ਜਾਂ ਪਰਪੋਸ਼ੀ ਦੋਵੇਂ ਹੀ ਹੋ ਸਕਦੇ ਹਨ । ਨੀਲੀ ਹਰੀ ਕਾਈ, ਬੈਕਟੀਰੀਆ, ਮਾਈਕ੍ਰੋਪਲਾਜ਼ਮਾ ਆਦਿ ਇਸ ਵਰਗ ਵਿੱਚ ਆਉਂਦੇ ਹਨ ।

(ii) ਟਿਸਟਾ – ਇਸ ਵਰਗ ਵਿੱਚ ਉਹਨਾਂ ਇੱਕ ਸੈੱਲੀ ਯੁਕੇਰਿਉਟੀ ਜੀਵਾਂ ਨੂੰ ਸਥਾਨ ਦਿੱਤਾ ਗਿਆ ਹੈ ਜਿਨ੍ਹਾਂ ਵਿੱਚ ਗਤੀ ਕਰਨ ਲਈ ਸਿੱਲੀਆਂ, ਫਲੇਜੈਲਾ ਨਾਮਕ ਸੰਰਚਨਾਵਾਂ ਮੌਜੂਦ ਹੁੰਦੀਆਂ ਹਨ । ਇਹ ਸਵੈਪੋਸ਼ੀ ਅਤੇ ਪਰਪੋਸ਼ੀ ਦੋਨੋਂ ਪ੍ਰਕਾਰ ਦੇ ਹੁੰਦੇ ਹਨ । ਇਕ ਸੈੱਲੀ ਕਾਈ, ਪੈਰਾਮੀਸ਼ੀਅਮ, ਡਾਈਐਟਮ, ਪ੍ਰੋਟੋਜ਼ੋਆ, ਯੁਗਲੀਨਾ ਆਦਿ ਇਸ ਵਰਗ ਦੇ ਉਦਾਹਰਨ ਹਨ ।

(iii) ਫੰਜਾਈ – ਇਹਨਾਂ ਨੂੰ ਮ੍ਰਿਤਕ ਜੀਵ ਵੀ ਕਹਿੰਦੇ ਹਨ । ਇਹ ਪਰਪੋਸ਼ੀ ਯੂਕੇਰਿਉਟੀ ਜੀਵ ਗਲੇ ਸੜੇ ਕਾਰਬਨਿਕ ਪਦਾਰਥਾਂ ‘ਤੇ ਨਿਰਭਰ ਰਹਿੰਦੇ ਹਨ । ਇਹਨਾਂ ਵਿੱਚ ਬਹੁਤਿਆਂ ਵਿੱਚ ਆਪਣੇ ਜੀਵਨ ਕਾਲ ਵਿੱਚ ਬਹੁਸੈੱਲੀ ਬਣਨ ਦੀ ਯੋਗਤਾ ਹੁੰਦੀ ਹੈ । ਖਮੀਰ, ਮਸ਼ਰੂਮ, ਪੈਨੀਸਿਲੀਅਮ ਆਦਿ ਇਸ ਦੇ ਉਦਾਹਰਨ ਹਨ ।
PSEB 9th Class Science Solutions Chapter 7 ਸਜੀਵਾਂ ਵਿਚ ਵਿਭਿੰਨਤਾ 2
(iv) ਪਲਾਂਟੀ – ਇਸ ਵਰਗ ਵਿੱਚ ਬਹੁਸੈੱਲੀ ਯੂਕੇਰਿਉਟੀ ਜੀਵਾਂ ਨੂੰ ਸਥਾਨ ਦਿੱਤਾ ਜਾਂਦਾ ਹੈ । ਜਿਨ੍ਹਾਂ ਵਿੱਚ ਸੈੱਲ ਕਿੱਤੀ ਹੁੰਦੀ ਹੈ । ਇਹ ਸਵੈਪੋਸ਼ੀ ਹਨ ਕਿਉਂਕਿ ਪ੍ਰਕਾਸ਼ ਸੰਸ਼ਲੇਸ਼ਣ ਵਿਧੀ ਦੁਆਰਾ ਇਹ ਆਪਣਾ ਭੋਜਨ ਸੂਰਜ ਦੀ ਰੋਸ਼ਨੀ
PSEB 9th Class Science Solutions Chapter 7 ਸਜੀਵਾਂ ਵਿਚ ਵਿਭਿੰਨਤਾ 3
ਵਿੱਚ ਕਲੋਰੋਫਿਲ ਦੀ ਸਹਾਇਤਾ ਨਾਲ ਖ਼ੁਦ ਤਿਆਰ ਕਰਦੇ ਹਨ । ਸਾਰੇ ਪੇੜ-ਪੌਦਿਆਂ ਨੂੰ ਇਸ ਵਰਗ ਵਿੱਚ ਰੱਖਿਆ ਗਿਆ ਹੈ । ਥੈਲੋਫਾਈਟਾ, ਇਉਫਾਈਟਾ, ਟੈਰਿਡੋਫਾਈਟਾ, ਜਿਮਨੋਸਪਰਮ, ਐਂਜੀਓਸਪਰਮ ਆਦਿ ਇਸ ਦੇ ਹੀ ਭਾਗ ਹਨ ।

(v) ਐਨੀਮੀਲੀਆ-ਇਸ ਵਰਗ ਵਿੱਚ ਬਹੁਸੈੱਲੀ ਯੂਰਿਉਟੀ ਜੀਵਾਂ ਨੂੰ ਸਥਾਨ ਦਿੱਤਾ ਗਿਆ ਹੈ । ਇਹਨਾਂ ਵਿੱਚ ਸੈੱਲ ਭਿੱਤੀ ਨਹੀਂ ਹੁੰਦੀ । ਇਸ ਵਰਗ ਦੇ ਜੀਵ ਪਰਪੋਸ਼ੀ ਹੁੰਦੇ ਹਨ । ਸਾਰੇ ਰੀਧਾਰੀ ਅਤੇ ਅਰੀਧਾਰੀ ਜੀਵ ਜੰਤੂ ਇਸ ਵਰਗ ਦੇ, ਉਦਾਹਰਨ ਹਨ ।
PSEB 9th Class Science Solutions Chapter 7 ਸਜੀਵਾਂ ਵਿਚ ਵਿਭਿੰਨਤਾ 4

ਪ੍ਰਸ਼ਨ 4.
ਪਲਾਂਟੀ ਜਗਤ ਵਿੱਚ ਕਿਹੜੇ-ਕਿਹੜੇ ਵਰਗ ਹਨ ? ਇਹਨਾਂ ਵਰਗਾਂ ਨੂੰ ਬਣਾਉਣ ਦਾ ਕੀ ਆਧਾਰ ਹੈ ?
ਉੱਤਰ-
ਪਲਾਂਟੀ ਜਗਤ ਦੇ ਮੁੱਖ ਵਰਗ ਹਨ-

  1. ਥੈਲੋਫਾਈਟਾ
  2. ਬਾਇਓਫਾਈਟਾ
  3. ਟੈਰਿਡੋਫਾਈਟਾ
  4. ਜਿਮਨੋਸਪਰਮ
  5. ਐਂਜੀਓਸਪਰਮ ।

ਇਸ ਦੇ ਵਰਗੀਕਰਨ ਦੇ ਆਧਾਰ ਹਨ-

  1. ਪੌਦੇ ਦੇ ਸਰੀਰ ਦੇ ਮੁੱਖ ਭਾਗਾਂ ਦਾ ਪੂਰਨ ਵਿਕਾਸ ਅਤੇ ਵਿਭੇਦਨ ।
  2. ਪੌਦਾ ਸਰੀਰ ਵਿੱਚ ਪਾਣੀ ਅਤੇ ਹੋਰ ਪਦਾਰਥਾਂ ਦੀ ਢੋਆ-ਢੁਆਈ ਲਈ ਖ਼ਾਸ ਟਿਸ਼ੂਆਂ ਦੀ ਮੌਜੂਦਗੀ ।
  3. ਪੌਦਿਆਂ ਵਿੱਚ ਬੀਜ਼ ਧਾਰਨ ਕਰਨ ਦੀ ਸਮਰੱਥਾ ।
  4. ਫਲ ਵਿੱਚ ਬੀਜ ਦੀ ਸਥਿਤੀ ।

PSEB 9th Class Science Solutions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 5.
ਜੰਤੂਆਂ ਅਤੇ ਪੌਦਿਆਂ ਦੇ ਵਰਗੀਕਰਨ ਦੇ ਆਧਾਰਾਂ ਵਿੱਚ ਮੂਲ ਅੰਤਰ ਕੀ ਹਨ ?
ਉੱਤਰ-
ਜੰਤੂਆਂ ਅਤੇ ਪੌਦਿਆਂ ਦੇ ਵਰਗੀਕਰਨ ਦੇ ਆਧਾਰਾਂ ਵਿੱਚ ਮੂਲ ਅੰਤਰ-

ਪੌਦੇ (Plants) ਜੰਤੂ (Animals)
(1) ਇਹ ਇੱਕ ਸਥਾਨ ‘ਤੇ ਸਥਿਰ ਰਹਿੰਦੇ ਹਨ । (1) ਇਹ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਜਾ ਸਕਦੇ ਹਨ ।
(2) ਇਹ ਸੂਰਜ ਦੇ ਪ੍ਰਕਾਸ਼ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਦੁਆਰਾ ਆਪਣਾ ਭੋਜਨ ਆਪ ਤਿਆਰ ਕਰਦੇ ਹਨ । (2) ਇਹ ਪੌਦਿਆਂ ਅਤੇ ਹੋਰ ਜੰਤੂਆਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ ।
(3) ਇਹਨਾਂ ਵਿੱਚ ਅਨਿਸਚਿਤ ਅਤੇ ਲਗਾਤਾਰ ਵਾਧਾ ਹੁੰਦਾ ਹੈ । (3) ਇਹਨਾਂ ਵਿੱਚ ਵਾਧਾ ਕੁੱਝ ਵਿਸ਼ੇਸ਼ ਉਮਰ ਦੇ ਬਾਅਦ ਰੁਕ ਜਾਂਦਾ ਹੈ ।
(4) ਇਹਨਾਂ ਵਿੱਚ ਕਲੋਰੋਫਿਲ ਹੁੰਦਾ ਹੈ । (4) ਇਹਨਾਂ ਵਿੱਚ ਕਲੋਰੋਫਿਲ ਨਹੀਂ ਹੁੰਦਾ ।
(5) ਇਹਨਾਂ ਦੀ ਸੈਂਲ ਭਿੱਤੀ ਸੈਂਲੂਲੋਜ਼ ਦੀ ਬਣੀ ਹੁੰਦੀ ਹੈ । (5) ਇਹਨਾਂ ਵਿੱਚ ਸੈੱਲ-ਭਾਂਤੀ ਨਹੀਂ ਹੁੰਦੀ ।

ਪ੍ਰਸ਼ਨ 6.
ਜੰਤੂਆਂ ਦੇ ਵਰਟੀਬਰੇਟਾ ਵਰਗ ਨੂੰ ਅੱਗੇ ਛੋਟੇ ਵਰਗ ਜਾਂ ਕਲਾਸਾਂ ਵਿੱਚ ਕਿਵੇਂ ਵੰਡਿਆ ਗਿਆ ਹੈ ? ਵਿਆਖਿਆ ਕਰੋ ।
ਉੱਤਰ-
ਵਰਟੀਬਰੇਟਾ ਰੀੜ ਦੀ ਹੱਡੀ ਵਾਲੇ ਜੰਤੁ) ਵਿੱਚ ਵਾਸਤਵਿਕ ਮੇਰੂਦੰਡ (ਰੀੜ ਦੀ ਹੱਡੀ) ਅਤੇ ਅੰਤਰਿਕ ਕੰਕਾਲ ਹੁੰਦਾ ਹੈ । ਇਹਨਾਂ ਵਿੱਚ ਪੇਸ਼ੀਆਂ ਦਾ ਵਿਤਰਣ ਅਤੇ ਪੇਸ਼ੀਆਂ ਦਾ ਕੰਕਾਲ ਨਾਲ ਸੰਬੰਧ ਇਹਨਾਂ ਨੂੰ ਚਲਣ-ਫਿਰਨ ਵਿੱਚ ਸਹਾਇਕ ਹੁੰਦਾ ਹੈ । ਇਹਨਾਂ ਵਿੱਚ ਦਿਮਾਗ਼, ਦਿਲ, ਬਾਹਰੀ ਚਮੜੀ ਦੇ ਅਨੇਕ ਸਤਰ, ਹੀਮੋਗਲੋਬਿਨ, ਹੱਡੀਆਂ ਅਤੇ ਉਪਅਸਥੀਆਂ (Cartilage) ਆਦਿ ਹੁੰਦੇ ਹਨ । ਸਾਰੇ ਵਰਟੀਬਰੇਟਾਂ ਵਿੱਚ ਹੇਠ ਲਿਖੇ ਗੁਣ ਪਾਏ ਜਾਂਦੇ ਹਨ-

  1. ਨੋਟੋਕਾਰਡ
  2. ਪਿਛਲੀ ਨਾੜੀ ਕਾਰਡ
  3. ਕੋਰਿਕ ਸਰੀਰ
  4. ਜੁੜਵੀਆਂ ਗਲਫੜਾ ਥੈਲੀਆਂ
  5. ਦੇਖੋੜ
  6. ਸਮਤਾਪੀ ਜਾਂ ਅਸਮਤਾਪੀ ।
  7. ਅੰਡਜ਼ ਜਾਂ ਜਰਾਯੁਜ
  8. ਦਿਲ ਵਿੱਚ ਖ਼ਾਨਿਆਂ ਦੀ ਸੰਖਿਆ
  9. ਕਲੋਮ, ਚਮੜੀ ਜਾਂ ਫੇਫੜਿਆਂ ਰਾਹੀਂ ਸਾਹ ਕਿਰਿਆ ।
  10. ਕਵਚ ਰਹਿਤ ਜਾਂ ਕਵਚਯੁਕਤ ਆਂਡੇ ।

ਇਹਨਾਂ ਵਿੱਚ ਟਿਸ਼ੂਆਂ ਅਤੇ ਅੰਗਾਂ ਦਾ ਜਟਿਲ ਵਿਭੇਦਨ ਪਾਇਆ ਜਾਂਦਾ ਹੈ । ਇਸ ਲਈ ਇਹਨਾਂ ਨੂੰ ਪਾਇਸਿਸ, ਜਲੀਥਲੀ ਜੀਵ (ਐੱਫਿਆ) ਰੀਂਗਣ ਵਾਲੇ ਜੀਵ (ਰੈਪਟੀਲੀਆ), ਏਵੀਜ਼ (ਪੰਛੀ) ਅਤੇ ਮੇਮੈਲੀਆ (ਥਣਧਾਰੀ ਜੀਵ) ਵਰਗਾਂ ਜਾਂ ਕਲਾਸਾਂ ਵਿੱਚ ਵੰਡਿਆ ਗਿਆ ਹੈ ।

Science Guide for Class 9 PSEB ਸਜੀਵਾਂ ਵਿਚ ਵਿਭਿੰਨਤਾ InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਅਸੀਂ ਸਜੀਵਾਂ ਦਾ ਵਰਗੀਕਰਣ ਕਿਉਂ ਕਰਦੇ ਹਾਂ ?
ਉੱਤਰ-
ਸੰਸਾਰ ਵਿੱਚ ਵੱਖ-ਵੱਖ ਕਿਸਮਾਂ ਦੇ ਪੌਦੇ ਅਤੇ ਜੰਤੁ ਮਿਲਦੇ ਹਨ । ਇਹਨਾਂ ਵਿੱਚੋਂ ਕੁੱਝ ਜੀਵਾਂ ਦੀ ਸੰਰਚਨਾ ਸਰਲ ਅਤੇ ਕੁੱਝ ਦੀ ਗੁੰਝਲਦਾਰ ਹੁੰਦੀ ਹੈ । ਇਹਨਾਂ ਦੇ ਅਧਿਐਨ ਨੂੰ ਸਰਲ ਬਣਾਉਣ ਦੇ ਲਈ ਵਰਗੀਕਰਣ ਕੀਤਾ ਜਾਂਦਾ ਹੈ, ਜੋ ਇਹਨਾਂ ਦੀਆਂ ਸਮਾਨਤਾਵਾਂ ਅਤੇ ਅਸਮਾਨਤਾਵਾਂ ‘ਤੇ ਆਧਾਰਿਤ ਹੁੰਦਾ ਹੈ ।

ਪ੍ਰਸ਼ਨ 2.
ਆਪਣੇ ਆਲੇ-ਦੁਆਲੇ ਫੈਲੇ ਜੀਵ ਰੂਪਾਂ ਦੀ ਵਿਭਿੰਨਤਾ ਦੀਆਂ ਕੋਈ ਤਿੰਨ ਉਦਾਹਰਣਾਂ ਦਿਉ ।
ਉੱਤਰ-

  1. ਅਮੀਬਾ ਵਰਗੇ ਜੀਵ ਸੂਖ਼ਮਦਰਸ਼ੀ ਨਾਲ ਹੀ ਦੇਖੇ ਜਾ ਸਕਦੇ ਹਨ ਅਤੇ ਨੀਲੀ ਵਹੇਲ 30 ਮੀਟਰ ਤੱਕ ਲੰਬੀ ਹੁੰਦੀ ਹੈ ।
  2. ਲਾਈਕੇਨ ਛੋਟੇ ਧੱਬਿਆਂ ਦੇ ਸਮਾਨ ਦਿਖਾਈ ਦਿੰਦੇ ਹਨ । ਜਦਕਿ ਕੈਲੀਫੋਰਨੀਆ ਦੇ ਰੇਡਵੁੱਡ ਪੇੜ 100 ਮੀਟਰ ਲੰਬੇ ਹੁੰਦੇ ਹਨ ।
  3. ਮੱਛਰ ਦਾ ਜੀਵਨਕਾਲ ਕੁੱਝ ਦਿਨਾਂ ਦਾ ਹੁੰਦਾ ਹੈ ਜਦਕਿ ਕੱਛੂ 300 ਸਾਲ ਤੱਕ ਜੀਵਤ ਰਹਿ ਲੈਂਦਾ ਹੈ । ਸਿਕੋਇਆ ਵਰਗੇ ਰੁੱਖ ਹਜ਼ਾਰਾਂ ਸਾਲਾਂ ਤੱਕ ਜੀਵਤ ਰਹਿੰਦੇ ਹਨ ।

ਪ੍ਰਸ਼ਨ 3.
ਜੀਵਾਂ ਦੇ ਵਰਗੀਕਰਨ ਲਈ ਸਭ ਤੋਂ ਮੂਲ ਲੱਛਣ ਕਿਹੜਾ ਹੈ ?
(i) ਉਹ ਥਾਂ ਜਿੱਥੇ ਉਹ ਰਹਿੰਦੇ ਹਨ ?
(ii) ਜਿਸ ਪ੍ਰਕਾਰ ਦੇ ਸੈੱਲਾਂ ਦੇ ਉਹ ਬਣੇ ਹੁੰਦੇ ਹਨ । ਕਿਉਂ ?
ਉੱਤਰ-
ਜਿਸ ਪ੍ਰਕਾਰ ਦੇ ਸੈੱਲਾਂ ਦੇ ਉਹ ਬਣੇ ਹੁੰਦੇ ਹਨ ।

PSEB 9th Class Science Solutions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 4.
ਸਜੀਵਾਂ ਦੀ ਮੁੱਢਲੀ ਵੰਡ ਲਈ ਕਿਹੜੇ ਮੂਲ ਲੱਛਣ ਨੂੰ ਆਧਾਰ ਬਣਾਇਆ ਗਿਆ ?
ਉੱਤਰ-
ਸਜੀਵਾਂ ਦੇ ਸਥਲ, ਜਲ ਅਤੇ ਹਵਾ ਵਿੱਚ ਰਹਿਣ ਦੇ ਆਧਾਰ ‘ਤੇ ।

ਪ੍ਰਸ਼ਨ 5.
ਕਿਸ ਆਧਾਰ ‘ਤੇ ਪੌਦਿਆਂ ਅਤੇ ਜੰਤੂਆਂ ਨੂੰ ਇੱਕ-ਦੂਜੇ ਤੋਂ ਭਿੰਨ ਵਰਗਾਂ ਵਿੱਚ ਰੱਖਿਆ ਗਿਆ ਹੈ ?
ਉੱਤਰ-
ਜੰਤੂਆਂ ਨੂੰ ਭੋਜਨ ਹਿਣ ਕਰਨ ਦੇ ਅਨੁਸਾਰ ਅਤੇ ਬਨਸਪਤੀ ਨੂੰ ਭੋਜਨ ਬਣਾਉਣ ਦੀ ਸਮਰੱਥਾ ਦੇ ਅਨੁਸਾਰ ਇੱਕ-ਦੂਸਰੇ ਤੋਂ ਭਿੰਨ ਵਰਗਾਂ ਵਿੱਚ ਰੱਖਿਆ ਜਾਂਦਾ ਹੈ ।

ਪ੍ਰਸ਼ਨ 6.
ਕਿਹੜੇ ਸਜੀਵਾਂ ਨੂੰ ਪ੍ਰਾਚੀਨ ਜਾਂ ਪੁਰਾਤਨ ਕਿਹਾ ਜਾਂਦਾ ਹੈ ਅਤੇ ਉਹ ਅਖਾਉਤੀ ਨਵੀਨ ਜੀਵਾਂ ਤੋਂ ਕਿਵੇਂ ਭਿੰਨ ਹਨ ?
ਉੱਤਰ-
ਪ੍ਰਾਚੀਨ ਜੀਵ ਪਹਿਲੀ ਕਿਸਮ ਦੇ ਜੀਵਾਂ ਨੂੰ ਕਿਹਾ ਜਾਂਦਾ ਹੈ । ਇਹਨਾਂ ਦੀ ਸਰੀਰਕ ਸੰਰਚਨਾ ਵਿੱਚ ਕੋਈ ਖ਼ਾਸ ਬਦਲਾਵ ਨਹੀਂ ਹੋਏ ਹਨ । ਪਰ ਅਖਾਉਤੀ ਨਵੀਨ ਜੀਵਾਂ ਦੇ ਸਮੂਹਾਂ ਵਿੱਚ ਬਦਲਾਵ ਹੋਇਆ ਹੈ ਜੋ ਇਹਨਾਂ ਨੂੰ ਉਹਨਾਂ ਤੋਂ ਭਿੰਨ ਕਰਦਾ ਹੈ ।

ਪ੍ਰਸ਼ਨ 7.
ਕੀ ਨਵੀਨ ਜੀਵ ਅਤੇ ਗੁੰਝਲਦਾਰ ਜੀਵ ਇੱਕ ਹੀ ਹੁੰਦੇ ਹਨ ?
ਉੱਤਰ-
ਹਾਂ, ਨਵੀਨ ਜੀਵ ਅਤੇ ਗੁੰਝਲਦਾਰ ਜੀਵ ਇੱਕੋ ਹੀ ਹੁੰਦੇ ਹਨ ਕਿਉਂਕਿ ਵਿਕਾਸ ਦੇ ਦੌਰਾਨ ਜੀਵਾਂ ਵਿੱਚ ਗੁੰਝਲਦਾਰ ਸੰਰਚਨਾ ਦੀ ਸੰਭਾਵਨਾ ਬਣੀ ਰਹਿੰਦੀ ਹੈ ।

ਪ੍ਰਸ਼ਨ 8.
ਜੀਵਾਂ ਨੂੰ ਟਿਸਟਾ ਅਤੇ ਮੋਨੀਰਾ ਜਗਤ ਵਿੱਚ ਵੰਡਣ ਲਈ ਮਾਪਦੰਡ ਕੀ ਹੈ ?
ਉੱਤਰ-
ਮੋਨੀਰਾ ਅਤੇ ਪੋਟਿਸਟਾ ਵਰਗੇ ਜੀਵ ਇੱਕ ਸੈੱਲੀ ਹੁੰਦੇ ਹਨ । ਪੋਸ਼ਣ ਦੇ ਢੰਗ ਤੋਂ ਇਹ ਜੀਵ ਆਪਣਾ ਭੋਜਨ ਆਪ ਬਣਾਉਣ ਵਾਲੇ ਸਵੈਪੋਸ਼ੀ ਜਾਂ ਆਲੇ-ਦੁਆਲੇ ਤੋਂ ਭੋਜਨ ਲੈਣ ਵਾਲੇ ਪਰਪੋਸ਼ੀ ਹੋ ਸਕਦੇ ਹਨ ।

ਪ੍ਰਸ਼ਨ 9.
ਪ੍ਰਕਾਸ਼ ਸੰਸ਼ਲੇਸ਼ਣ ਕਰਨ ਵਾਲੇ ਇੱਕ ਸੈੱਲੇ ਯੂਕੇਰਿਉਟੀ ਜੀਵਾਂ ਨੂੰ ਤੁਸੀਂ ਕਿਸ ਜਗਤ ਵਿੱਚ ਰੱਖੋਗੇ ?
ਉੱਤਰ-
ਇਕ ਸ਼ੈਲੀ ਸ਼ੈਵਾਲ ।

ਪ੍ਰਸ਼ਨ 10.
ਵਰਗੀਕਰਨ ਦੇ ਵਿਭਿੰਨ ਪਦਮਾਂ ਵਿੱਚ ਕਿਸ ਸਮੂਹ ਵਿੱਚ ਵੱਧ ਤੋਂ ਵੱਧ ਮਿਲਦੇ-ਜੁਲਦੇ ਲੱਛਣ ਰੱਖਣ ਵਾਲੇ ਸਭ ਤੋਂ ਘੱਟ ਜੀਵਾਂ ਨੂੰ ਅਤੇ ਕਿਸ ਸਮੂਹ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਵਾਲੇ ਜੀਵਾਂ ਨੂੰ ਰੱਖਿਆ ਜਾਵੇਗਾ ?
ਉੱਤਰ-
ਸਭ ਤੋਂ ਘੱਟ-ਜਾਤੀ (ਸਪੀਸੀਜ਼)
ਸਭ ਤੋਂ ਵੱਧ-ਜਗਤ (ਕਿੰਗਡਮ) ।

PSEB 9th Class Science Solutions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 11.
ਸਰਲ ਪੌਦਿਆਂ ਨੂੰ ਕਿਸ ਵਰਗ ਵਿੱਚ ਰੱਖਿਆ ਗਿਆ ਹੈ ?
ਉੱਤਰ-
ਥੈਲੋਫਾਈਟਾ ਵਿੱਚ ।

ਪ੍ਰਸ਼ਨ 12.
ਟੈਰਿਡੋਫਾਈਟਾ ਅਤੇ ਫੈਨੀਰੋਗੇਮੀ ਵਿੱਚ ਕੀ ਅੰਤਰ ਹੈ ?
ਉੱਤਰ-
ਟੈਰਿਡੋਫਾਈਟਾ ਵਿੱਚ ਜੜ੍ਹ, ਤਨਾ, ਪੱਤੇ ਅਤੇ ਸੰਵਹਿਣ ਟਿਸ਼ੂ ਮਿਲਦੇ ਹਨ । ਇਹਨਾਂ ਵਿੱਚ ਲੁੱਕਵੇਂ ਜਨਣ-ਅੰਗ ਹੁੰਦੇ ਹਨ ਅਤੇ ਬੀਜ ਪੈਦਾ ਕਰਨ ਦੀ ਸਮਰੱਥਾ ਨਹੀਂ ਹੁੰਦੀ । ਜਦਕਿ ਫੈਨੇਰੋਗੇਮੀ ਵਿੱਚ ਜਨਣ-ਅੰਗ ਪੂਰੀ ਤਰ੍ਹਾਂ ਵਿਕਸਿਤ ਹੁੰਦੇ ਹਨ ਤੇ ਵਿਭੇਦਿਤ ਹੁੰਦੇ ਹਨ । ਜਨਣ ਕਿਰਿਆ ਦੁਆਰਾ ਬੀਜ ਪੈਦਾ ਹੁੰਦੇ ਹਨ । ਬੀਜ ਅੰਦਰ ਭਰੂਣ ਅਤੇ ਜਮਾਂ ਭੋਜਨ ਹੁੰਦਾ ਹੈ । ਜਿਸਦੀ ਵਰਤੋਂ ਭਰੁਣ ਦੇ ਸ਼ੁਰੂਆਤੀ ਵਾਧੇ ਅਤੇ ਪੁੰਗਰਣ ਸਮੇਂ ਹੁੰਦੀ ਹੈ ।

ਪ੍ਰਸ਼ਨ 13.
ਜਿਮਨੋਸਪਰਮ ਅਤੇ ਐਂਜੀਓਸਪਰਮ ਇੱਕ-ਦੂਜੇ ਤੋਂ ਭਿੰਨ ਕਿਵੇਂ ਹਨ ?
ਉੱਤਰ-
ਜਿਮਨੋਸਪਰਮ ਅਤੇ ਐਂਜੀਓਸਪਰਮ ਵਿੱਚ ਭਿੰਨਤਾ-

ਜਿਮਨੋਸਪਰਮ ਐਂਜੀਓਸਪਰਮ
(1) ਬੀਜ ਨੰਗੇ ਜਾਂ ਅਣਚੱਕੇ ਹੁੰਦੇ ਹਨ । (1) ਇਹਨਾਂ ਦੇ ਬੀਜ ਢੱਕੇ ਹੁੰਦੇ ਹਨ ।
(2) ਇਹਨਾਂ ਦੇ ਬੀਜ ਫਲਾਂ ਦੁਆਰਾ ਢੱਕੇ ਹੋਏ ਨਹੀਂ ਹੁੰਦੇ । (2) ਇਹਨਾਂ ਦੇ ਬੀਜ ਫਲਾਂ ਦੁਆਰਾਂ ਢੱਕੇ ਹੁੰਦੇ ਹਨ ।
(3) ਇਹ ਬੀਜ਼ ਪਾਈਨ ਅਤੇ ਸਾਈਕਸ ਵਿੱਚ ਪਾਏ ਜਾਂਦੇ ਹਨ । (3) ਇਹ ਬੀਜ ਕਣਕ, ਮੱਕੀ ਆਦਿ ਵਿੱਚ ਪਾਏ ਜਾਂਦੇ ਹਨ ।
(4) ਇਹਨਾਂ ਵਿੱਚ ਕੋਨ (Cones) ਬਣਦੇ ਹਨ । (4) ਇਹਨਾਂ ਵਿੱਚ ਫੁੱਲ ਬਣਦੇ ਹਨ ।
(5) ਇਹਨਾਂ ਵਿੱਚ ਸਾਥੀ ਸੈੱਲ ਨਹੀਂ ਹੁੰਦੇ । (5) ਇਹਨਾਂ ਵਿੱਚ ਸਾਥੀ ਸੈੱਲ ਹੁੰਦਾ ਹੈ ।
(6) ਇਹਨਾਂ ਵਿੱਚ ਇਕਹਿਰਾ ਨਿਸ਼ੇਚਨ ਹੁੰਦਾ ਹੈ । (6) ਇਹਨਾਂ ਵਿੱਚ ਦੋਹਰਾ ਨਿਸ਼ੇਚਨ ਹੁੰਦਾ ਹੈ ।
(7) ਭਰੂਣਪੋਸ਼ ਨਿਸ਼ੇਚਨ ਤੋਂ ਪਹਿਲਾਂ ਬਣਦਾ ਹੈ । (7) ਭਰੂਣਪੋਸ਼ ਨਿਸ਼ੇਚਨ ਤੋਂ ਬਾਅਦ ਬਣਦਾ ਹੈ ।

ਪ੍ਰਸ਼ਨ 14.
ਪੋਰੀਫੇਰਾ ਅਤੇ ਸੀਲੈਂਟਰੇਟ ਵਰਗ ਦੇ ਜੰਤੂਆਂ ਵਿੱਚ ਕੀ ਅੰਤਰ ਹੈ ?
ਉੱਤਰ-
ਪੋਰੀਫੈਰਾ ਅਤੇ ਸੀਲੈਂਟਰੇਟ ਵਰਗ ਦੇ ਜੰਤੂਆਂ ਵਿੱਚ ਅੰਤਰ-

ਪੋਰੀਫੇਰਾ ਸੀਲੈਂਟਰੇਟ
(1) ਇਹਨਾਂ ਦੀ ਸਰੀਰਕ ਸੰਰਚਨਾ ਅਤਿਅੰਤ ਸਰਲ ਹੁੰਦੀ ਹੈ ਅਤੇ ਇਹਨਾਂ ਵਿੱਚ ਇਸ਼ ਵਿਭੇਦਨ ਨਹੀਂ ਹੁੰਦਾ । (1) ਇਹਨਾਂ ਦਾ ਸਰੀਰਕ ਸੰਗਠਨ ਟਿਸ਼ੂ ਪੱਧਰ ਦਾ ਹੁੰਦਾ ਹੈ ।
(2) ਇਹਨਾਂ ਦੇ ਸਰੀਰ ਵਿੱਚ ਕਈ ਛੇਕ ਹੁੰਦੇ ਹਨ । (2) ਇਹਨਾਂ ਦੇ ਸਰੀਰ ਵਿੱਚ ਖੋੜ ਹੁੰਦੀ ਹੈ ।
(3) ਇਹਨਾਂ ਦੇ ਸਰੀਰ ਵਿੱਚ ਨਾਲੀ ਪ੍ਰਣਾਲੀ ਹੁੰਦੀ ਹੈ ਅਤੇ ਸਰੀਰ ਕਠੋਰ ਪਰਤ ਨਾਲ ਢਕਿਆ ਹੁੰਦਾ ਹੈ । (3) ਇਹਨਾਂ ਦਾ ਸਰੀਰ ਦੋ ਪਰਤਾਂ (ਬਾਹਰੀ ਤੇ ਅੰਦਰਲੀ) ਤੋਂ ਬਣਿਆ ਹੁੰਦਾ ਹੈ ।
(4) ਇਹ ਚਲ ਫਿਰ ਨਹੀਂ ਸਕਦੇ ਅਤੇ ਕਿਸੇ ਠੋਸ ਆਧਾਰ ਨਾਲ ਜੁੜੇ ਰਹਿੰਦੇ ਹਨ । (4) ਇਹ ਮਿਲ-ਜੁਲ ਕੇ ਸਮੂਹਾਂ ਵਿੱਚ ਜਾਂ ਇਕੱਲੇ ਰਹਿੰਦੇ ਹਨ । ਕੋਰਲ ਸਮੂਹ ਵਿੱਚ ਰਹਿੰਦੇ ਹਨ ਜਦਕਿ ਹਾਈਡਰਾ ਇਕੱਲਾ ਰਹਿੰਦਾ ਹੈ ।
(5) ਇਹ ਸਥਿਰ ਹੁੰਦੇ ਹਨ ਅਤੇ ਸਮੂਹ ਵਿੱਚ ਮਿਲਦੇ ਹਨ । (5) ਇਹ ਚਲ ਸਕਦੇ ਹਨ ਅਤੇ ਸਮੂਹ ਵਿਚ ਜਾਂ ਇਕੱਲੇ ਮਿਲਦੇ ਹਨ ।

ਪ੍ਰਸ਼ਨ 15.
ਐਨੀਲੀਡਾ ਅਤੇ ਆਰਥਰੋਪੋਡਾ ਵਰਗ ਦੇ ਜੰਤੂਆਂ ਵਿੱਚ ਕੀ ਅੰਤਰ ਹੈ ?
ਉੱਤਰ-
ਐਨੀਲੀਡਾ ਅਤੇ ਆਰਥਰੋਪੋਡਾ ਵਰਗ ਦੇ ਜੰਤੂਆਂ ਵਿੱਚ ਅੰਤਰ-

ਐਨੀਲੀਡਾ ਆਰਥਰੋਪੋਡਾ
(1) ਇਹਨਾਂ ਦਾ ਸਰੀਰ ਦੋ ਪਾਸੀ ਸਮਮਿਤੀ, ਤਿਕੋਰਕ ਅਤੇ ਖੰਡਯੁਕਤ ਹੁੰਦਾ ਹੈ । (1) ਇਹ ਜੰਤੂ ਦੀ ਦੋ ਪਾਸੀ ਸਮਮਿਤੀ ਵਾਲੇ ਅਤੇ ਖੰਡਿਤ ਹੁੰਦੇ ਹਨ ।
(2) ਇਹਨਾਂ ਦੀ ਦੇਹ ਖੋੜ ਵਿੱਚ ਅਸਲ ਅੰਗ ਠੀਕ ਤਰ੍ਹਾਂ ਫਿਟ ਹੋਏ ਹੁੰਦੇ ਹਨ । (2) ਇਹਨਾਂ ਵਿੱਚ ਖੁੱਲੀ ਸੰਚਾਰ ਪ੍ਰਣਾਲੀ ਹੁੰਦੀ ਹੈ ਜਿਸ ਕਾਰਨ ਦੇਹ ਖੋੜ ਲਹੂ ਨਾਲ ਭਰੀ ਰਹਿੰਦੀ ਹੈ । ਦੇਹ ਖੋੜ ਸੀਲੋਮ ਦੀ ਬਜਾਏ ਹੀਮੋਸੀਲ ਹੁੰਦਾ ਹੈ ।
(3) ਇਸਦੇ ਜੀਵਾਂ ਦੀ ਸੰਖਿਆ ਘੱਟ ਹੈ । (3) ਇਸ ਵਰਗ ਦੇ ਸਭ ਤੋਂ ਵੱਧ ਜੀਵ ਹਨ ।
(4) ਇਹਨਾਂ ਵਿੱਚ ਅੱਖਾਂ ਨਹੀਂ ਹੁੰਦੀਆਂ । (4) ਇਹਨਾਂ ਵਿੱਚ ਸੰਯੁਕਤ ਅੱਖਾਂ ਹੁੰਦੀਆਂ ਹਨ ।
(5) ਆਹਾਰ ਨਲੀ ਸਿੱਧੀ ਹੁੰਦੀ ਹੈ । (5) ਆਹਾਰ ਨਲੀ ਕੁੰਡਲਿਤ ਨਲੀ ਹੁੰਦੀ ਹੈ ।
(6) ਇਹ ਇੱਕ ਲਿੰਗੀ ਜਾਂ ਦੋ ਗੀ ਹੁੰਦੇ ਹਨ । (6) ਇਹ ਇੱਕ ਲਿੰਗੀ ਹੁੰਦੇ ਹਨ ।
(7) ਇਹਨਾਂ ਦਾ ਚੱਲਣਾ ਸ਼ੂਕ, ਚੁਸਕ ਜਾਂ ਪੈਰੀਪੋਡੀਆ ਦੁਆਰਾ ਹੁੰਦਾ ਹੈ । (7) ਇਹਨਾਂ ਵਿੱਚ ਜੋੜਦਾਰ ਲੱਤਾਂ ਹੁੰਦੀਆਂ ਹਨ ।
(8) ਇਹਨਾਂ ਦਾ ਬਾਹਰੀ ਕੰਕਾਲ ਨਹੀਂ ਹੁੰਦਾ । (8) ਇਹਨਾਂ ਦਾ ਬਾਹਰੀ ਕੰਕਾਲ ਕਾਇਟਿਨ ਤੋਂ ਬਣਿਆ ਹੁੰਦਾ ਹੈ ।

PSEB 9th Class Science Solutions Chapter 7 ਸਜੀਵਾਂ ਵਿਚ ਵਿਭਿੰਨਤਾ

ਪ੍ਰਸ਼ਨ 16.
ਐਮਫੀਆ ਅਤੇ ਰੈਪਟੀਲੀਆ ਸ਼ੇਣੀ ਦੇ ਜੰਤੂਆਂ ਵਿੱਚ ਕੀ ਅੰਤਰ ਹੈ ?
ਉੱਤਰ-
ਐਮਫੀਬੀਆ ਅਤੇ ਰੈਪਟੀਲੀਆ ਸ਼੍ਰੇਣੀ ਦੇ ਜੰਤੂਆਂ ਵਿੱਚ ਅੰਤਰ-

ਐਮਫੀਬੀਆ ਰੈਪਟੀਲੀਆ
(1) ਇਹਨਾਂ ਦੀ ਚਮੜੀ ਤੇ ਮਿਊਕਸ ਗ੍ਰੰਥੀਆਂ ਹੁੰਦੀਆਂ ਹਨ ਅਤੇ ਸਕੇਲਾਂ ਨਹੀਂ ਹੁੰਦੀਆਂ । (1) ਇਹਨਾਂ ਦਾ ਸਰੀਰ ਸਕੇਲਾਂ ਨਾਲ ਢੱਕਿਆ ਹੁੰਦਾ ਹੈ ।
(2) ਇਹਨਾਂ ਦਾ ਬਾਹਰੀ ਕੰਕਾਲ ਨਹੀਂ ਹੁੰਦਾ । (2) ਇਹਨਾਂ ਵਿੱਚ ਹੱਡੀਆਂ ਤੋਂ ਬਣਿਆ ਕੰਕਾਲ ਹੁੰਦਾ ਹੈ ।
(3) ਇਹਨਾਂ ਵਿੱਚ ਸਾਹ ਕਿਰਿਆ ਗਲਫੜੇ ਚਮੜੀ ਜਾਂ ਫੇਫੜਿਆਂ ਦੁਆਰਾ ਹੁੰਦੀ ਹੈ । (3) ਇਹਨਾਂ ਵਿੱਚ ਸਾਹ ਕਿਰਿਆ ਫੇਫੜਿਆਂ ਦੁਆਰਾ ਹੁੰਦੀ ਹੈ ।
(4) ਦਿਲ ਦੇ ਤਿੰਨ ਖ਼ਾਨੇ ਹੁੰਦੇ ਹਨ ।ਦੋ ਆਲਿੰਦ ਤੇ ਇਕ ਨਿਲਯ ਹੁੰਦਾ ਹੈ । (4) ਇਹਨਾਂ ਦੇ ਦਿਲ ਵਿੱਚ ਦੋ ਆਲਿੰਦ ਅਤੇ ਅਪੂਰਣ ਰੂਪ ਵਿੱਚ ਵੰਡਿਆ ਹੋਇਆ ਨਿਲਯ ਹੁੰਦਾ ਹੈ ।
(5) ਇਹ ਪਾਣੀ ਵਿੱਚ ਅੰਡੇ ਦਿੰਦੇ ਹਨ ਜਿਨ੍ਹਾਂ ਦੀ ਪਰਤ ਨਹੀਂ ਹੁੰਦੀ । (5) ਇਹ ਧਰਤੀ ‘ਤੇ ਪਰਤ ਵਾਲੇ ਅੰਡੇ ਦਿੰਦੇ ਹਨ ।
(6) ਇਹ ਪਾਣੀ ਅਤੇ ਧਰਤੀ ਦੋਵਾਂ ਥਾਂਵਾਂ ‘ਤੇ ਰਹਿ ਸਕਦੇ ਹਨ । (6) ਇਹ ਅਕਸਰ ਧਰਤੀ ‘ਤੇ ਰਹਿੰਦੇ ਹਨ ਅਤੇ ਗੈਂਗ ਕੇ ਚਲਦੇ ਹਨ ।

ਪ੍ਰਸ਼ਨ 17.
ਏਵੀਜ਼ ਅਤੇ ਮੇਮੈਲੀਆ ਵਰਗ ਦੇ ਜੰਤੂਆਂ ਵਿੱਚ ਕੀ ਅੰਤਰ ਹੈ ?
ਉੱਤਰ-
ਏਵੀਜ਼ ਅਤੇ ਮੇਮੈਲੀਆ ਵਰਗ ਦੇ ਜੰਤੂਆਂ ਵਿੱਚ ਅੰਤਰ-

ਏਵੀਜ਼ (ਪੰਛੀ ਵਰਗ) ਮੇਮੈਲੀਆ (ਥਣਧਾਰੀ)
(1) ਇਹਨਾਂ ਵਿੱਚ ਲਿੰਗੀ ਦਵੀਪਤਾ ਸਪੱਸ਼ਟ ਹੁੰਦੀ ਹੈ ਤੇ ਇਹ ਅੰਡੇ ਦਿੰਦੇ ਹਨ । (1) ਇਹ ਸੰਤਾਨ ਨੂੰ ਜਨਮ ਦਿੰਦੇ ਹਨ ਅਤੇ ਇਹਨਾਂ ਵਿੱਚ ਦੁੱਧ ਉਤਪਾਦਨ ਲਈ ਗੰਥੀਆਂ ਹੁੰਦੀਆਂ ਹਨ । ਇਕੀਡਾਨਾ ਅਤੇ ਪਲੈਟੀਪਸ ਅੰਡੇ ਦਿੰਦੇ ਹਨ ਅਤੇ ਬੱਚਿਆਂ ਨੂੰ ਦੁੱਧ ਪਿਲਾਉਂਦੇ ਹਨ ।
(2) ਇਹਨਾਂ ਦਾ ਸਰੀਰ ਪੰਖਾਂ ਨਾਲ ਢੱਕਿਆ ਹੁੰਦਾ ਹੈ । (2) ਇਹਨਾਂ ਦੀ ਚਮੜੀ ਪੂਰੀ ਤਰ੍ਹਾਂ ਜਾਂ ਆਸ਼ਿਕ ਰੂਪ ਵਿੱਚ ਵਾਲਾਂ ਨਾਲ ਢੱਕੀ ਹੁੰਦੀ ਹੈ ।
(3) ਇਹਨਾਂ ਦੇ ਅੱਗੇ ਵਾਲੇ ਪੈਰ ਉੱਡਣ ਵਾਲੇ ਪੰਖਾਂ ਵਿੱਚ ਬਦਲ ਜਾਂਦੇ ਹਨ । (3) ਇਹਨਾਂ ਦੇ ਪੰਖ ਨਹੀਂ ਹੁੰਦੇ । ਚਮਗਾਦੜ ਇੱਕ ਅਪਵਾਦ ਹੈ ।
(4) ਇਹਨਾਂ ਵਿੱਚ ਕਰਣ, ਪੱਲਣ ਅਤੇ ਦੁੱਧ ਗ੍ਰੰਥੀਆਂ ਨਹੀਂ ਹੁੰਦੀਆਂ । (4) ਇਹਨਾਂ ਵਿੱਚ ਕਰਣ, ਪੱਲਵ ਅਤੇ ਦੁੱਧ ਗ੍ਰੰਥੀਆਂ ਹੁੰਦੀਆਂ ਹਨ ।
(5) ਇਹ ਅੰਡਜ਼ ਹੁੰਦੇ ਹਨ । (5) ਇਹ ਜਰਾਯੁਜ ਹੁੰਦੇ ਹਨ ।
(6) ਜਬਾੜੇ ਦੰਦਾਂ ਤੋਂ ਬਗੈਰ ਚੁੰਝ ਵਿੱਚ ਬਦਲ ਜਾਂਦੇ ਹਨ । (6) ਜਬਾੜੇ ਵਿੱਚ ਦੰਦ ਹੁੰਦੇ ਹਨ ।

 

PSEB 9th Class Science Solutions Chapter 6 ਟਿਸ਼ੂ

Punjab State Board PSEB 9th Class Science Book Solutions Chapter 6 ਟਿਸ਼ੂ Textbook Exercise Questions and Answers.

PSEB Solutions for Class 9 Science Chapter 6 ਟਿਸ਼ੂ

PSEB 9th Class Science Guide ਟਿਸ਼ੂ Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
ਟਿਸ਼ੂ ਦੀ ਪਰਿਭਾਸ਼ਾ ਦਿਓ ।
ਉੱਤਰ-
ਇੱਕੋ ਜਿਹੀ ਸੰਰਚਨਾ ਅਤੇ ਕਾਰਜ ਵਾਲੇ ਸੈੱਲਾਂ ਦੇ ਸਮੂਹ ਨੂੰ ਟਿਸ਼ੂ ਕਹਿੰਦੇ ਹਨ ।

ਪ੍ਰਸ਼ਨ 2.
ਕਿੰਨੇ ਕਿਸਮਾਂ ਦੇ ਘਟਕ ਇਕੱਠੇ ਹੋ ਕੇ ਜ਼ਾਈਲਮ ਟਿਸ਼ੂ ਬਣਾਉਂਦੇ ਹਨ ? ਉਨ੍ਹਾਂ ਦੇ ਨਾਂ ਦੱਸੋ ।
ਉੱਤਰ-
ਜ਼ਾਈਲਮ ਟਿਸ਼ੂ ਦਾ ਨਿਰਮਾਣ ਚਾਰ ਪ੍ਰਕਾਰ ਦੇ ਘਟਕ ਇਕੱਠੇ ਹੋ ਕੇ ਕਰਦੇ ਹਨ । ਇਹ ਹਨ-ਟਰੈਕੀਡਜ਼, ਵੈਸਲਜ਼, ਜ਼ਾਈਲਮ ਪੈਨਕਾਈਮਾ ਅਤੇ ਜਾਈਲਮ ਰੇਸ਼ੇ ।

ਪ੍ਰਸ਼ਨ 3.
ਪੌਦਿਆਂ ਵਿੱਚ ਸਰਲ ਟਿਸ਼ੂ ਗੁੰਝਲਦਾਰ ਟਿਸ਼ੂਆਂ ਤੋਂ ਕਿਵੇਂ ਭਿੰਨ ਹਨ ?
ਉੱਤਰ-
ਪੌਦਿਆਂ ਦੇ ਸਰਲ ਅਤੇ ਗੁੰਝਲਦਾਰ ਟਿਸ਼ੂਆਂ ਵਿੱਚ ਭਿੰਨਤਾ-

ਸਰਲ ਟਿਸ਼ੂ (Simple Tissue) ਗੁੰਝਲਦਾਰ ਟਿਸ਼ੂ (Complex Tissue)
(1) ਇਹ ਇੱਕੋ ਪ੍ਰਕਾਰ ਦੀਆਂ ਕੋਸ਼ਿਕਾਵਾਂ ਤੋਂ ਬਣਦੇ ਹਨ । ਉਦਾਹਰਨ-ਪੇਅਰਨਕਾਈਮਾ, ਕੋਲਨਕਾਈਮਾ, ਸਕਲੈਰਨਕਾਈਮਾ । (1) ਇਹ ਕਈ ਪ੍ਰਕਾਰ ਦੀਆਂ ਕੋਸ਼ਿਕਾਵਾਂ ਤੋਂ ਮਿਲ ਕੇ ਬਣਦੇ ਹਨ। ਉਦਾਹਰਨ-ਜ਼ਾਈਲਮ, ਫਲੋਇਮ ।
(2) ਇਹ ਪਰਤ ਟਿਸ਼ੂ ਦੇ ਆਪਾਰੀ ਪੈਕਿੰਗ ਦਾ ਨਿਰਮਾਣ ਕਰਦੇ ਹਨ । (2) ਇਹ ਸੰਵਹਿਣ ਬੰਡਲ ਦਾ ਨਿਰਮਾਣ ਕਰਦੇ ਹਨ ।
(3) ਇਹ ਪਤਲੀ ਸੈਂਲ ਭਿੱਤੀ ਵਾਲੀਆਂ ਸਰਲ ਕੋਸ਼ਿਕਾਵਾਂ ਦੇ ਬਣੇ ਹੁੰਦੇ ਹਨ । (3) ਇਸ ਦੀ ਕੋਸ਼ਿਕਾ ਵਿੱਤੀ ਮੋਟੀ ਹੁੰਦੀ ਹੈ ।
(4) ਇਹ ਜੀਵਤ ਕੋਸ਼ਿਕਾਵਾਂ ਹਨ ਜੋ ਸ਼ਿਥਲਤਾ ਨਾਲ ਜੁੜੀਆਂ ਹੁੰਦੀਆਂ ਹਨ, ਇਸ ਲਈ ਇਨ੍ਹਾਂ ਦੀ ਕੋਸ਼ਿਕਾ ਵਿੱਚ ਕਾਫ਼ੀ ਜਗ੍ਹਾ ਪਾਈ ਜਾਂਦੀ ਹੈ । (4) ਜ਼ਾਈਲਮ ਦੀਆਂ ਵਧੇਰੇ ਕੋਸ਼ਿਕਾਵਾਂ ਮਰੀਆਂ ਹੁੰਦੀਆਂ ਹਨ ਅਤੇ ਫਲੋਇਮ ਵਿੱਚ ਫਲੋਇਮ ਰੇਸ਼ੇ ਮਰੇ ਹੁੰਦੇ ਹਨ । ਇਨ੍ਹਾਂ ਦਾ ਆਕਾਰ ਨਾਲੀਦਾਰ ਜਾਂ ਛੇਕਾਂ ਵਾਲੀ ਬਿੱਲੀ ਵਾਲਾ ਹੁੰਦਾ ਹੈ ।

PSEB 9th Class Science Solutions Chapter 6 ਟਿਸ਼ੂ

ਪ੍ਰਸ਼ਨ 4.
ਸੈੱਲ ਉੱਤੀ ਦੇ ਆਧਾਰ ਤੇ ਪੇਅਰਨਕਾਈਮਾ, ਕੋਲਨਕਾਈਮਾ ਅਤੇ ਸਕਲੈਰਨਕਾਈਮਾ ਵਿੱਚ ਅੰਤਰ ਦੱਸੋ ।
ਉੱਤਰ-

ਪੇਅਰਨਕਾਈਮਾ ਕੋਲਨਕਾਈ ਸਕਲੈਰਨਕਾਈਮਾ
(1) ਇਹਨਾਂ ਵਿੱਚ ਸੈਂਲ ਭਿੱਤੀ ਪੈਕਟੀਨ ਅਤੇ ਸੈਲੂਲੋਜ਼ ਤੋਂ ਬਣੀ ਹੁੰਦੀ ਹੈ । (1) ਇਹਨਾਂ ਵਿੱਚ ਸੈਂਲ ਭਿੱਤੀ ਪੈਕਟੀਨ ਅਤੇ ਸੈਲੂਲੋਜ਼ ਤੋਂ ਬਣੀ ਹੁੰਦੀ ਹੈ । (1) ਇਹਨਾਂ ਵਿੱਚ ਕੋਸ਼ਿਕਾ ਵਿੱਤੀ ਲਿਗਨਿਨ ਦੀ ਬਣੀ ਹੁੰਦੀ ਹੈ ।
(2) ਇਹ ਗੋਲ, ਬਾਰੀਕ ਕੋਸ਼ਿਕਾ ਵਿੱਤੀ ਵਾਲੀ ਕੋਸ਼ਿਕਾ ਤੋਂ ਬਣਿਆ ਹੁੰਦਾ ਬਣਿਆ ਹੁੰਦਾ ਹੈ । (2) ਇਹ ਬਹੁਭੁਜੀ ਕੋਸ਼ਿਕਾਵਾਂ ਦਾ ਬਣਿਆ ਹੁੰਦਾ ਹੈ । (2) ਇਹ ਮੋਟੀ ਕਿੱਤੀ ਵਾਲੀਆਂ ਕੋਸ਼ਿਕਾਵਾਂ ਦਾ ਬਣਿਆ ਹੁੰਦਾ ਹੈ ।

ਪ੍ਰਸ਼ਨ 5.
ਸਟੋਮੈਟਾ ਦੇ ਕੀ ਕੰਮ ਹਨ ?
ਉੱਤਰ-
ਸਟੋਮੈਟਾ ਵਾਯੂਮੰਡਲ ਵਿੱਚ ਗੈਸਾਂ ਦਾ ਆਦਾਨ-ਪ੍ਰਦਾਨ ਕਰਦਾ ਹੈ । ਵਾਸ਼ਪ ਉਤਸਰਜਨ ਦੀ ਕਿਰਿਆ ਵੀ ਇਹਨਾਂ ਦੁਆਰਾ ਹੁੰਦੀ ਹੈ ।

ਪ੍ਰਸ਼ਨ 6.
ਚਿੱਤਰ ਦੀ ਸਹਾਇਤਾ ਨਾਲ ਤਿੰਨ ਕਿਸਮਾਂ ਦੇ ਪੇਸ਼ੀ ਰੇਸ਼ਿਆਂ ਵਿੱਚ ਅੰਤਰ ਦੱਸੋ ।
ਉੱਤਰ-
ਪੇਸ਼ੀ ਟਿਸ਼ੂ ਲੰਬੀਆਂ ਕੋਸ਼ਿਕਾਵਾਂ ਦਾ ਬਣਿਆ ਹੁੰਦਾ ਹੈ ਜਿਸ ਨੂੰ ਪੇਸ਼ੀ ਰੇਸ਼ਾ ਵੀ ਕਹਿੰਦੇ ਹਨ । ਇਹ ਸਾਡੇ ਸਰੀਰ ਵਿੱਚ ਗਤੀ ਦੇ ਲਈ ਜ਼ਿੰਮੇਵਾਰ ਹੁੰਦਾ ਹੈ । ਇਹ ਤਿੰਨ ਪ੍ਰਕਾਰ ਦੇ ਹਨ-ਇੱਛਿਤ, ਅਣਇੱਛਿਤ, ਦਿਲ ਪੇਸ਼ੀ ।
ਅੰਤਰ
PSEB 9th Class Science Solutions Chapter 6 ਟਿਸ਼ੂ 1

ਪ੍ਰਸ਼ਨ 7.
ਦਿਲ ਪੇਸ਼ੀ ਦਾ ਖ਼ਾਸ ਕੰਮ ਕੀ ਹੈ ?
ਉੱਤਰ-
ਦਿਲ ਪੇਸ਼ੀ ਜੀਵਨ ਭਰ ਲੈਅਬੱਧ ਹੋ ਕੇ ਬਿਨਾਂ ਥੱਕੇ ਹੋਏ ਫੈਲਦੀ ਅਤੇ ਸੁੰਗੜਦੀ ਹੈ । ਸਿੱਟੇ ਵੱਜੋਂ ਲਹੂ ਸਾਰੇ ਸਰੀਰ ਵਿੱਚ ਗਤੀ ਕਰਦਾ ਹੈ ।

PSEB 9th Class Science Solutions Chapter 6 ਟਿਸ਼ੂ

ਪ੍ਰਸ਼ਨ 8.
ਸੰਰਚਨਾ ਅਤੇ ਸਰੀਰ ਵਿੱਚ ਥਾਂ ਦੇ ਆਧਾਰ ਤੇ ਧਾਰੀਦਾਰ, ਧਾਰੀਰਹਿਤ ਅਤੇ ਦਿਲ ਪੇਸ਼ੀ ਵਿੱਚ ਅੰਤਰ ਦੱਸੋ ।
ਉੱਤਰ-
PSEB 9th Class Science Solutions Chapter 6 ਟਿਸ਼ੂ 2

ਪ੍ਰਸ਼ਨ 9.
ਨਿਊਰਾਂਨ ਦਾ ਇਕ ਲੇਬਲ ਕੀਤਾ ਚਿੱਤਰ ਬਣਾਓ ।
ਉੱਤਰ-
PSEB 9th Class Science Solutions Chapter 6 ਟਿਸ਼ੂ 3

ਪ੍ਰਸ਼ਨ 10.
ਹੇਠ ਲਿਖਿਆਂ ਦੇ ਨਾਮ ਦੱਸੋ ।
(a) ਉਹ ਟਿਸ਼ੂ ਜੋ ਮੂੰਹ ਦੇ ਅੰਦਰਲੀ ਪਰਤ ਬਣਾਉਂਦਾ ਹੈ ।
(b) ਉਹ ਟਿਸ਼ੂ ਜਿਹੜਾ ਮਨੁੱਖੀ ਸਰੀਰ ਵਿੱਚ ਪੇਸ਼ੀਆਂ ਅਤੇ ਹੱਡੀਆਂ ਨੂੰ ਜੋੜਦਾ ਹੈ ।
(c) ਉਹ ਟਿਸ਼ੂ ਜਿਹੜਾ ਪੌਦਿਆਂ ਵਿੱਚ ਭੋਜਨ ਦਾ ਪਰਿਵਹਿਣ ਕਰਦਾ ਹੈ ।
(d) ਉਹ ਟਿਸ਼ੂ ਜਿਹੜਾ ਸਾਡੇ ਸਰੀਰ ਵਿੱਚ ਚਰਬੀ ਜਮਾਂ ਰੱਖਦਾ ਹੈ ।
(e) ਉਹ ਜੋੜਕ ਟਿਸ਼ ਜਿਸਦੀ ਮੈਟਿਕਸ ਤਰਲ ਰੂਪ ‘ਚ ਹੁੰਦੀ ਹੈ ।
(f) ਉਹ ਟਿਸ਼ੂ ਜਿਹੜਾ ਦਿਮਾਗ ਵਿੱਚ ਹੁੰਦਾ ਹੈ ।
ਉੱਤਰ-
(a) ਸਕੇਲੀ ਅਪਿਛੰਦ (Squamom epithelium)
(b) ਰੈੱਡਨ ।
(c) ਫਲੋਇਮ ।
(d) ਐਡੀਪੋਜ ਟਿਸ਼ੂ
(e) ਲਹੂ ।
(f) ਨਿਊਰਾਂਨ ।

ਪ੍ਰਸ਼ਨ 11.
ਹੇਠ ਲਿਖਿਆਂ ਵਿੱਚ ਕਿਹੜਾ ਟਿਸ਼ੂ ਹੁੰਦਾ ਹੈ ? ਚਮੜੀ, ਦਰੱਖ਼ਤ ਦੀ ਛਿੱਲ, ਹੱਡੀ, ਗੁਰਦਾ ਨਲੀ ਦੀ ਅੰਦਰਲੀ ਪਰਤ ਅਤੇ ਵਹਿਣੀ ਬੰਡਲ ।
ਉੱਤਰ-
ਚਮੜੀ-ਸਕੇਲੀ ਐਪੀਥੀਲੀਅਮ
ਦਰੱਖ਼ਤ ਦੀ ਛਿੱਲ-ਵਿਭਾਜਨਯੋਗ ਟਿਸ਼ੂ
ਹੱਡੀ-ਹੱਡੀ ਜੋੜਕ ਟਿਸ਼
ਗੁਰਦਾ ਨਲੀ ਦੀ ਅੰਦਰਲੀ ਪਰਤ-ਘਣਾਕਾਰ ਅਧਿਛੰਦ
ਵਹਿਣੀ ਬੰਡਲ-ਗੁੰਝਲਦਾਰ ਟਿਸ਼ੂ ।

ਪ੍ਰਸ਼ਨ 12.
ਉਨ੍ਹਾਂ ਹਿੱਸਿਆਂ ਦੇ ਨਾਮ ਦੱਸੋ ਜਿੱਥੇ ਪੇਅਰਨਕਾਈ ਟਿਸ਼ ਹੁੰਦਾ ਹੈ ?
ਉੱਤਰ-
ਜਦੋਂ ਪੇਅਰਨਕਾਈਮਾ ਵਿੱਚ ਕਲੋਰੋਫਿਲ ਹੁੰਦੀ ਹੈ, ਜਿਸ ਕਾਰਨ ਇਹ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਕਰਦਾ ਹੈ, ਤਾਂ ਇਸ ਨੂੰ ਕਲੋਰਕਾਈਮਾ ਕਹਿੰਦੇ ਹਨ । ਪਾਣੀ ਵਾਲੇ ਪੌਦਿਆਂ ਵਿੱਚ ਜਦੋਂ ਪੇਅਰਨਕਾਈਮਾ ਦੀਆਂ ਕੋਸ਼ਿਕਾਵਾਂ ਵਿੱਚ ਹਵਾ ਭਰੀ ਹੁੰਦੀ ਹੈ ਅਤੇ ਇਹ ਪੌਦੇ ਨੂੰ ਤੈਰਨ ਵਿੱਚ ਉਤਪਲਾਵਨ ਬਲ ਪ੍ਰਦਾਨ ਕਰਦਾ ਹੈ ਤਾਂ ਇਸ ਨੂੰ ਪੇਅਰਨਕਾਈਮਾ ਕਹਿੰਦੇ ਹਨ ।

ਪ੍ਰਸ਼ਨ 13.
ਪੌਦਿਆਂ ਵਿੱਚ ਐਪੀਡਰਮਿਸ ਦੀ ਕੀ ਭੂਮਿਕਾ ਹੈ ?
ਉੱਤਰ-
ਐਪੀਡਰਮਿਸ ਦੀ ਭੂਮਿਕਾ- ਪੌਦਿਆਂ ਦੀਆਂ ਕੋਸ਼ਿਕਾਵਾਂ ਦੀ ਸਭ ਤੋਂ ਬਾਹਰਲੀ ਪਰਤ ਐਪੀਡਰਮਿਸ ਹੈ । ਖੁਸ਼ਕ ਥਾਂਵਾਂ ਤੇ ਮਿਲਣ ਵਾਲੇ ਪੌਦਿਆਂ ਵਿੱਚ ਇਹ ਮੋਟੀ ਹੋ ਜਾਂਦੀ ਹੈ ਅਤੇ ਪਾਣੀ ਦੀ ਹਾਨੀ ਨੂੰ ਘਟਾ ਕੇ ਉਸ ਦੀ ਰੱਖਿਆ ਕਰਦੀ ਹੈ । ਪੌਦਿਆਂ ਦੀ ਪੂਰੀ ਸਤਹਿ ਐਪੀਡਰਮਿਸ ਨਾਲ ਢੱਕੀ ਰਹਿੰਦੀ ਹੈ । ਇਸ ਲਈ ਇਹ ਪੌਦਿਆਂ ਦੇ ਸਾਰੇ ਭਾਗਾਂ ਦੀ ਰੱਖਿਆ ਕਰਦੀ ਹੈ । ਇਸਦੇ ਬਾਹਰ ਮੋਮ ਵਰਗੀ ਜਲ ਪ੍ਰਤੀਰੋਧੀ ਪਰਤ ਬਣੀ ਹੁੰਦੀ ਹੈ ਜੋ ਯਾਂਤਰਿਕ ਝਟਕੇ, ਸੱਟ ਅਤੇ ਹੋਰ ਪਰਜੀਵੀ ਉੱਲੀਆਂ ਦੇ ਹਮਲੇ ਤੋਂ ਪੌਦੇ ਦੀ ਰੱਖਿਆ ਕਰਦੀ ਹੈ | ਪੱਤਿਆਂ ਵਿੱਚ ਛੋਟੇ-ਛੋਟੇ ਸਟੋਮੈਟਾ ਦੁਆਰਾ ਵਾਯੂਮੰਡਲ ਵਿੱਚ ਗੈਸਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ, ਇਨ੍ਹਾਂ ਨਾਲ ਹੀ ਵਾਸ਼ਪ ਉਤਸਰਜਨ ਕਿਰਿਆ ਹੁੰਦੀ ਹੈ । ਜੜਾਂ ਦੀਆਂ ਐਪੀਡਰਮਿਲ ਕੋਸ਼ਿਕਾਵਾਂ ਪਾਣੀ ਸੋਖਣ ਦਾ ਕੰਮ ਕਰਦੀਆਂ ਹਨ । ਮਾਰੂਥਲੀ ਪੌਦਿਆਂ ਦੀ ਬਾਹਰੀ ਸਤਹਿ ਵਾਲੇ ਐਪੀਡਰਮਿਸ ਵਿੱਚ ਕਿਊਟਿਨ (ਜੋ ਇੱਕ ਜਲ ਰੋਧੀ ਰਸਾਇਣ ਹੈ) ਹੁੰਦਾ ਹੈ ਜਿਸ ਕਾਰਨ ਪਾਣੀ ਦਾ ਲੋਪ ਨਹੀਂ ਹੁੰਦਾ ।

PSEB 9th Class Science Solutions Chapter 6 ਟਿਸ਼ੂ

ਪ੍ਰਸ਼ਨ 14.
ਕਾਰਕ (Cork) , ਸੁਰੱਖਿਆ ਟਿਸ਼ੁ ਦੇ ਤੌਰ ਤੇ ਕਿਵੇਂ ਕੰਮ ਕਰਦਾ ਹੈ ?
ਉੱਤਰ-
ਛਿੱਲ ਪੌਦੇ ਦੀਆਂ ਅੰਦਰਲੀਆਂ ਕੋਸ਼ਿਕਾਵਾਂ ਦੀ ਰੱਖਿਆ ਕਰਦੀ ਹੈ । ਇਸਦਾ ਸੁਰੱਖਿਆ ਟਿਸ਼ੂ ਦੇ ਰੂਪ ਵਿੱਚ ਕਾਰਜ ਰੋਧਨ ਅਤੇ ਧਾਰੋਧਨ ਦਾ ਹੈ । ਜਦੋਂ ਪੌਦੇ ਦੀ ਉਮਰ ਵੱਧਦੀ ਹੈ ਤਾਂ ਉਸ ਉਪਰ ਵਿਭਾਜਨਯੋਗ ਟਿਸ਼ੂ ਦੀ ਪੱਟੀ ਆ ਜਾਂਦੀ ਹੈ । ਬਾਹਰੀ ਸਤਹਿ ਦੀਆਂ ਕੋਸ਼ਿਕਾਵਾਂ ਇਸ ਤੋਂ ਵੱਖ ਹੋ ਜਾਂਦੀਆਂ ਹਨ ਅਤੇ ਪੌਦੇ ਤੇ ਬਹੁਪਰਤੀ ਮੋਟੀ ਛਿਲ ਦਾ ਨਿਰਮਾਣ ਹੁੰਦਾ ਹੈ । ਇਹ ਮ੍ਰਿਤਕ ਸੈੱਲਾਂ ਤੋਂ ਬਣੀ ਹੁੰਦੀ ਹੈ । ਸੈੱਲ ਬਿਨਾਂ ਕੋਈ ਥਾਂ ਛੱਡੇ ਇੱਕ-ਦੂਜੇ ਦੇ ਨਾਲ-ਨਾਲ ਜੁੜੇ ਹੋਏ ਹੁੰਦੇ ਹਨ । ਇਸ ਤੇ ਸੁਬੇਰਿਨ (Suberin) ਨਾਮ ਦਾ ਰਸਾਇਣ ਹੁੰਦਾ ਹੈ ਜੋ ਹਵਾ ਅਤੇ ਪਾਣੀ ਰੋਧਕ ਹੁੰਦਾ ਹੈ ।

ਪ੍ਰਸ਼ਨ 15.
ਸਾਰਨੀ ਪੂਰੀ ਕਰੋ ।
PSEB 9th Class Science Solutions Chapter 6 ਟਿਸ਼ੂ 4
ਉੱਤਰ-
PSEB 9th Class Science Solutions Chapter 6 ਟਿਸ਼ੂ 5

Science Guide for Class 9 PSEB ਟਿਸ਼ੂ InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਟਿਸ਼ੂ ਤੋਂ ਕੀ ਭਾਵ ਹੈ ?
ਉੱਤਰ-
ਟਿਸ਼ੂ-ਸਮਾਨ ਰਚਨਾ ਵਾਲੇ ਸੈੱਲਾਂ ਦੇ ਆਪਸ ਵਿੱਚ ਸਮੂਹ ਬਣਾਉਣ ਨਾਲ ਜਿਹੜੀ ਬਣਤਰ ਬਣਦੀ ਹੈ ਅਤੇ ਇੱਕ ਸਮਾਨ ਕਾਰਜ ਕਰਨ ਵਾਲੇ ਸੈੱਲਾਂ ਦੇ ਸਮੂਹ ਨੂੰ ਟਿਸ਼ੂ ਕਿਹਾ ਜਾਂਦਾ ਹੈ ।

ਪ੍ਰਸ਼ਨ 2.
ਬਹੁਸੈੱਲੇ ਜੀਵਾਂ ਵਿਚ ਟਿਸ਼ੂਆਂ ਦਾ ਕੀ ਕੰਮ ਹੈ ?
ਉੱਤਰ-
ਬਹੁਸੈੱਲੇ ਜੀਵਾਂ ਵਿੱਚ ਲੱਖਾਂ ਸੈੱਲ ਹੁੰਦੇ ਹਨ ਜੋ ਆਪਸ ਵਿੱਚ ਮਿਲ ਕੇ ਟਿਸ਼ੂ ਦੇ ਰੂਪ ਵਿੱਚ ਖ਼ਾਸ ਕਾਰਜ ਕਰਦੇ ਹਨ | ਮਨੁੱਖਾਂ ਅਤੇ ਪਸ਼ੂ-ਪੰਛੀਆਂ ਵਿੱਚ ਪੇਸ਼ੀਆਂ ਇਹਨਾਂ ਨਾਲ ਹੀ ਫੈਲਦੀਆਂ-ਸੁੰਗੜਦੀਆਂ ਹਨ ਜਿਸ ਨਾਲ ਗੜੀ ਹੁੰਦੀ ਹੈ, ਤੰਤਰਿਕਾ ਤੋਂ ਸੰਦੇਸ਼ਾਂ ਦਾ ਵਹਿਣ ਹੁੰਦਾ ਹੈ । ਰਕਤ, ਆਕਸੀਜਨ, ਭੋਜਨ, ਹਾਰਮੋਨ ਅਤੇ ਵਿਅਰਥ ਪਦਾਰਥਾਂ ਦਾ ਵਹਿਣ ਹੁੰਦਾ ਹੈ । ਪੌਦਿਆਂ ਵਿੱਚ ਭੋਜਣ-ਪਾਣੀ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਜਾਂਦਾ ਹੈ । ਟਿਸ਼ੂ ਰੁੱਖਾਂ-ਪੌਦਿਆਂ ਨੂੰ ਸਥਿਰਤਾ ਪ੍ਰਦਾਨ ਕਰਦੇ ਹਨ, ਉਨ੍ਹਾਂ ਨੂੰ ਮਜ਼ਬੂਤੀ ਅਤੇ ਸਹਾਰਾ ਦਿੰਦੇ ਹਨ ।

PSEB 9th Class Science Solutions Chapter 6 ਟਿਸ਼ੂ

ਪ੍ਰਸ਼ਨ 3.
ਪ੍ਰਕਾਸ਼ ਸੰਸ਼ਲੇਸ਼ਣ ਲਈ ਕਿਹੜੀ ਗੈਸ ਲੋੜੀਂਦੀ ਹੈ ?
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ ਲਈ ਕਾਰਬਨ-ਡਾਈਆਕਸਾਈਡ ਗੈਸ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 4.
ਪੌਦਿਆਂ ਵਿੱਚ ਵਾਸ਼ਪੀ ਉਤਸਰਜਣ ਦੀ ਭੂਮਿਕਾ ਦੱਸੋ ।
ਉੱਤਰ-
ਪੌਦਿਆਂ ਦੇ ਪੱਤਿਆਂ ਵਿੱਚ ਛੋਟੇ-ਛੋਟੇ ਛੇਦ ਹੁੰਦੇ ਹਨ, ਜਿਨ੍ਹਾਂ ਨੂੰ ਸਟੋਮੈਟਾ ਕਹਿੰਦੇ ਹਨ । ਇਨ੍ਹਾਂ ਤੇ ਗਾਰਡ ਸੈੱਲ ਹੁੰਦੇ ਹਨ ਜੋ ਗੈਸਾਂ ਦਾ ਆਦਾਨ-ਪ੍ਰਦਾਨ ਕਰਦੇ ਹਨ । ਇਹ ਧਰਤੀ ਤੋਂ ਪ੍ਰਾਪਤ ਪਾਣੀ ਦਾ ਵਾਸ਼ਪਣ ਕਰਦੇ ਹਨ ।
ਪੌਦਿਆਂ ਵਿਚੋਂ ਵਾਸ਼ਪੀ ਉਤਸਰਜਣ ਦੇ ਉਪਯੋਗ-

  1. ਇਸ ਨਾਲ ਪੌਦੇ ਵਿੱਚ ਯੰਤਰਿਕ ਟਿਸ਼ੂ ਮਜ਼ਬੂਤ ਹੁੰਦੇ ਹਨ ।
  2. ਇਸ ਦੀ ਖਿੱਚ ਕਾਰਨ ਪੌਦੇ ਵਿੱਚ ਪਾਣੀ ਅਤੇ ਖ਼ਾਦ ਲੂਣਾਂ ਦਾ ਸੰਵਹਿਣ ਹੁੰਦਾ ਹੈ ।
  3. ਇਸ ਨਾਲ ਪਾਣੀ ਪੌਦੇ ਦੇ ਮਾਧਿਅਮ ਨਾਲ ਵਾਯੂਮੰਡਲ ਵਿੱਚ ਪ੍ਰਵੇਸ਼ ਕਰਦਾ ਹੈ ਜਿਸ ਨਾਲ ਪੌਦੇ ਦਾ ਤਾਪਮਾਨ ਨਹੀਂ ਵੱਧ ਸਕਦਾ । ‘
  4. ਪੌਦੇ ਤੋਂ ਫਾਲਤੂ ਪਾਣੀ ਦਾ ਨਿਸ਼ਕਾਸ਼ਨ ਹੁੰਦਾ ਹੈ ।

ਪ੍ਰਸ਼ਨ 5.
ਸਰਲ ਟਿਸ਼ੂਆਂ ਦੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਸਰਲ ਸਥਾਈ ਟਿਸ਼ੂ ਤਿੰਨ ਪ੍ਰਕਾਰ ਦੇ ਹੁੰਦੇ ਹਨ । ਇਹ ਹਨ-ਪੇਅਰਨਕਾਈਮਾ, ਕੋਲਨਕਾਈ, ਸਕਲੈਰਨਕਾਈ ।

ਪ੍ਰਸ਼ਨ 6.
ਐਪੀਕਲ ਮੈਰੀਸਟੈਂਮ ਕਿੱਥੇ ਮਿਲਦਾ ਹੈ ?
ਉੱਤਰ-
ਇਹ ਜੜਾਂ ਅਤੇ ਤਣਿਆਂ ਦੇ ਵਾਧੇ ਵਾਲੇ ਭਾਗ ਵਿੱਚ ਪਾਇਆ ਜਾਂਦਾ ਹੈ ਅਤੇ ਇਹ ਇਹਨਾਂ ਦੀ ਲੰਬਾਈ ਵਿੱਚ ਵਾਧਾ ਕਰਦਾ ਹੈ ।

ਪ੍ਰਸ਼ਨ 7.
ਨਾਰੀਅਲ ਦੇ ਰੇਸ਼ੇ ਕਿਸ ਟਿਸ਼ੂ ਦੇ ਬਣੇ ਹੁੰਦੇ ਹਨ ?
ਉੱਤਰ-
ਨਾਰੀਅਲ ਦੇ ਰੇਸ਼ੇ ਸਕਲੈਰਨਕਾਈਮਾ ਟਿਸ਼ੂ ਤੋਂ ਬਣੇ ਹੁੰਦੇ ਹਨ ।

ਪ੍ਰਸ਼ਨ 8.
ਫਲੋਇਮ ਦੇ ਕਿਹੜੇ-ਕਿਹੜੇ ਭਾਗ ਹਨ ?
ਉੱਤਰ-
ਸੀਵ ਟਿਊਬਾਂ, ਸਹਿ ਸੈੱਲ, ਫਲੋਇਮ ਰੇਸ਼ੇ ਅਤੇ ਫਲੋਇਮ ਪੇਅਰਨਕਾਈ ।

PSEB 9th Class Science Solutions Chapter 6 ਟਿਸ਼ੂ

ਪ੍ਰਸ਼ਨ 9.
ਸਰੀਰ ਵਿੱਚ ਗਤੀ ਲਿਆਉਣ ਵਾਲੇ ਟਿਸ਼ੂਆਂ ਦੇ ਨਾਂ ਦੱਸੋ ।
ਉੱਤਰ-
ਤੰਤਰਿਕਾ ਅਤੇ ਪੇਸ਼ੀ ਟਿਸ਼ੂ ਦਾ ਕਾਰਜਾਤਮਕ ਸੰਯੋਜਨ ਸਾਡੇ ਸਰੀਰ ਵਿਚ ਗਤੀ ਲਈ ਜਿੰਮੇਵਾਰ ਹੈ ।

ਪ੍ਰਸ਼ਨ 10.
ਨਿਊਰਾਨ ਵੇਖਣ ਵਿੱਚ ਕਿਹੋ ਜਿਹਾ ਲੱਗਦਾ ਹੈ ?
ਉੱਤਰ-
ਨਾੜੀ ਟਿਸ਼ੂ ਦੀਆਂ ਕੋਸ਼ਿਕਾਵਾਂ ਨੂੰ ਨਿਊਰਾਨ ਕਹਿੰਦੇ ਹਨ । ਇਹਨਾਂ ਵਿੱਚ ਕੇਂਦਰਕ ਅਤੇ ਸਾਈਟੋਪਲਾਜ਼ਮ ਹੁੰਦੇ ਹਨ । ਇਸ ਵਿੱਚ ਪਤਲੇ ਅਤੇ ਲੰਬੇ ਵਾਲਾਂ ਵਰਗੀਆਂ ਸ਼ਾਖ਼ਾਵਾਂ ਨਿਕਲੀਆਂ ਹੁੰਦੀਆਂ ਹਨ । ਇਸ ਵਿੱਚ ਇੱਕ ਲੰਬਾ ਭਾਗ ਹੁੰਦਾ ਹੈ ਜਿਸ ਨੂੰ ਐਕਸਾਨ ਕਹਿੰਦੇ ਹਨ । ਬਹੁਤ ਸਾਰੀਆਂ ਛੋਟੀਆਂ ਸ਼ਾਖ਼ਾਵਾਂ ਨੂੰ ਡੇਂਡਰਾਈਟਸ ਕਹਿੰਦੇ ਹਨ । ਇੱਕ ਨਿਉਰਾਨ ਇੱਕ ਮੀਟਰ ਲੰਬਾ ਹੋ ਸਕਦਾ ਹੈ ।
PSEB 9th Class Science Solutions Chapter 6 ਟਿਸ਼ੂ 3

ਪ੍ਰਸ਼ਨ 11.
ਦਿਲ ਪੇਸ਼ੀ ਦੇ ਤਿੰਨ ਲੱਛਣ ਦੱਸੋ ।
ਉੱਤਰ-

  1. ਦਿਲ ਦੀ ਪੇਸ਼ੀ ਅਣਇੱਛਤ ਪੇਸ਼ੀ ਤੋਂ ਬਣਦੀ ਹੈ । ਇਸਨੂੰ ਕਾਰਡਿਕ ਪੇਸ਼ੀ ਕਹਿੰਦੇ ਹਨ ।
  2. ਇਹ ਵੇਲਨਾਕਾਰ, ਸ਼ਾਖ਼ਾਵਾਂ ਵਾਲੀ ਅਤੇ ਇੱਕ ਕੇਂਦਰਕ ਵਾਲੀ ਹੁੰਦੀ ਹੈ ।
  3. ਇਹ ਜ਼ਿੰਦਗੀ ਭਰ ਲੈਅਬੱਧ ਤਰੀਕੇ ਨਾਲ ਫੈਲਦੀ-ਸੁੰਗੜਦੀ ਰਹਿੰਦੀ ਹੈ ।

ਪ੍ਰਸ਼ਨ 12.
ਏਰੀਓਰਲ ਟਿਸ਼ੁ ਦੇ ਕੰਮ ਦੱਸੋ ।
ਉੱਤਰ-
ਏਰੀਓਰਲ ਟਿਸ਼ੁ ਜੋੜਕ ਟਿਸ਼ੂ ਹੈ ਜੋ ਚਮੜੀ ਅਤੇ ਪੇਸ਼ੀਆਂ ਦੇ ਵਿਚਕਾਰ, ਲਹੂ ਵਹਿਣੀਆਂ ਅਤੇ ਨਾੜਾਂ ਦੇ ਚਾਰੇ ਪਾਸੇ ਅਤੇ ਹੱਡੀ ਦੇ ਵਿੱਚੋਂ (Bone Marrow) ਵਿੱਚ ਹੁੰਦਾ ਹੈ । ਇਹ ਅੰਗਾਂ ਵਿਚਲੀ ਖ਼ਾਲੀ ਥਾਂ ਨੂੰ ਭਰਦਾ ਹੈ ਅਤੇ ਅੰਦਰਲੇ ਅੰਗਾਂ ਨੂੰ ਸਹਾਰਾ ਦਿੰਦਾ ਹੈ । ਇਹ ਟਿਸ਼ੂਆਂ ਦੀ ਮੁਰੰਮਤ ਕਰਦਾ ਹੈ ।

PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ

Punjab State Board PSEB 9th Class Science Book Solutions Chapter 5 ਜੀਵਨ ਦੀ ਮੁੱਢਲੀ ਇਕਾਈ Textbook Exercise Questions and Answers.

PSEB Solutions for Class 9 Science Chapter 5 ਜੀਵਨ ਦੀ ਮੁੱਢਲੀ ਇਕਾਈ

PSEB 9th Class Science Guide ਜੀਵਨ ਦੀ ਮੁੱਢਲੀ ਇਕਾਈ Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
ਪੌਦਾ ਸੈੱਲ ਅਤੇ ਜੰਤੂ ਸੈੱਲ ਦੀ ਤੁਲਨਾ ਕਰੋ ।
ਉੱਤਰ-
ਪੌਦਾ ਸੈੱਲ ਅਤੇ ਜੰਤੂ ਸੈੱਲ ਦੀ ਤੁਲਨਾ :
PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ 1
PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ 2

PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ

ਪ੍ਰਸ਼ਨ 2.
ਪ੍ਰੋਕੇਰੀਓਟੀ ਸੈੱਲ, ਯੂਕੇਰੀਓਟੀ ਸੈੱਲ ਤੋਂ ਕਿਵੇਂ ਵੱਖ ਹੁੰਦੇ ਹਨ ?
ਉੱਤਰ-
ਪ੍ਰੋਕੇਰੀਓਟੀ ਅਤੇ ਯੂਕੇਰੀਓਟੀ ਸੈੱਲਾਂ ਵਿੱਚ ਅੰਤਰ-

ਪ੍ਰੋਕੇਰੀਓਟੀ ਸੈੱਲ (Prokaryotic Cell) ਯੂਕੇਰੀਓਟੀ ਸੈੱਲ (Eukaryotic cell)
(1) ਪੋਕੇਰੀਓਟੀ ਸੈੱਲ ਆਕਾਰ ਵਿੱਚ ਬਹੁਤ ਹੀ ਛੋਟੇ ਹੁੰਦੇ ਹਨ । ਇਹਨਾਂ ਦਾ ਆਕਾਰ 1-10 μm ਹੁੰਦਾ ਹੈ । (1) ਯੂਕੇਰੀਓਟੀ ਸੈੱਲਾਂ ਦਾ ਆਕਾਰ ਵੱਡਾ ਹੁੰਦਾ ਹੈ । ਆਕਾਰ ਵਿੱਚ ਇਹ ਸੈੱਲ 5-100 μm ਹੁੰਦੇ ਹਨ ।
(2) ਕੇਰੀਓਟੀ ਸੈੱਲ ਵਿੱਚ ਸਪੱਸ਼ਟ ਨਿਊਕਲੀਅਸ ਨਹੀਂ ਹੁੰਦਾ । (2) ਯੂਕੇਰੀਓਟੀ ਸੈੱਲ ਦੇ ਨਿਊਕਲੀਅਸ ਦੇ ਦੁਆਲੇ ਨਿਉਕਲੀ ਝਿੱਲੀ ਦੀ ਹੋਂਦ ਕਾਰਨ ਇਸ ਸੈੱਲ ਵਿਚਲਾ ਨਿਉਕਲੀਅਸ ਸਪੱਸ਼ਟ ਹੁੰਦਾ ਹੈ ।
(3) ਪੋਕੇਰੀਓਟੀ ਸੈੱਲਾਂ ਵਿੱਚ ਕੇਵਲ ਇੱਕ ਹੀ ਗੁਣ- ਸਤਰ ਹੁੰਦਾ ਹੈ । (3) ਯੂਕੇਰੀਓਟੀ ਸੈੱਲਾਂ ਵਿੱਚ ਗੁਣਸੂਤਰਾਂ ਦੀ ਸੰਖਿਆ ਕਾਫ਼ੀ ਅਧਿਕ ਹੁੰਦੀ ਹੈ ।
(4) ਕੇਰੀਓਟੀ ਸੈੱਲ ਵਿੱਚ ਨਿਊਕਲੀਓਲਸ (Nucleolus) ਨਹੀਂ ਹੁੰਦਾ । (4) ਯੂਕੇਰੀਓਟੀ ਸੈੱਲ ਵਿੱਚ ਨਿਊਕਲੀਅਸ ਹੁੰਦਾ ਹੈ ।
(5) ਕੇਰੀਓਟੀ ਸੈੱਲ ਵਿੱਚ ਸੈੱਲ ਝਿੱਲੀ ਅਤੇ ਨਿੱਕੜੇ-ਅੰਗ ਨਹੀਂ ਹੁੰਦੇ । (5) ਯੂਕੇਰੀਓਟੀ ਸੈੱਲ ਵਿੱਚ ਸੈੱਲ ਝਿੱਲੀ ਅਤੇ ਨਿੱਕੜੇ ਅੰਗ ਹੁੰਦੇ ਹਨ ।
(6) ਇਹਨਾਂ ਸੈੱਲਾਂ ਵਿੱਚ ਵਿਭਾਜਨ ਪਕਿਰਿਆ ਖੰਡਨ (Fission) ਜਾਂ ਬੱਡੰਗ (Budding) ਦੁਆਰਾ ਹੁੰਦੀ  ਹੈ ।
PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ 3
ਚਿੱਤਰ-ਬੈਕਟੀਰੀਅਲ ਸੈੱਲ (ਪੋਕੇਰੀਓਟੀ ਸੈੱਲ)
(6) ਯੁਕੇਰੀਓਟੀ ਸੈੱਲਾਂ ਵਿੱਚ ਵਿਭਾਜਨ ਆਮ ਤੌਰ ਤੇ ਸਾਵਾਂ ਸੁਤਰੀ ਜਾਂ ਅਰਧ ਸੁਤਰੀ ਹੁੰਦਾ ਹੈ ।
PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ 4
ਚਿੱਤਰ-ਕਾਈ ਸੈੱਲ (ਯੂਕੇਰੀਓਟੀ ਸੈੱਲ).
(7) ਇਸ ਵਿੱਚ ਰਾਈਬੋਸੋਮ 70S ਪ੍ਰਕਾਰ ਦੇ ਹੁੰਦੇ ਹਨ । (7) ਇਹਨਾਂ ਵਿੱਚ ਰਾਈਬੋਸੋਮ 80S ਪ੍ਰਕਾਰ ਦੇ ਹੁੰਦੇ ਹਨ ।

ਪ੍ਰਸ਼ਨ 3.
ਜੇਕਰ ਪਲਾਜ਼ਮਾ ਤਿੱਲੀ ਫੱਟ ਜਾਵੇ ਜਾਂ ਟੁੱਟ ਜਾਵੇ ਤਾਂ ਕੀ ਹੋਵੇਗਾ ?
ਉੱਤਰ-
ਜੇਕਰ ਪਲਾਜ਼ਮਾ ਬਿੱਲੀ ਫੱਟ ਜਾਵੇ ਜਾਂ ਟੁੱਟ ਜਾਵੇ ਤਾਂ ਕੋਸ਼ਿਕਾ ਅੰਦਰਲਾ ਲਾਈਸੋਸੋਮ ਫੱਟ ਜਾਵੇਗਾ ਅਤੇ ਐਨਜ਼ਾਈਮ ਆਪਣੀ ਹੀ ਕੋਸ਼ਿਕਾ ਨੂੰ ਹਜ਼ਮ ਕਰ ਲੈਣਗੇ । ਅਜਿਹੀ ਸਥਿਤੀ ਵਿੱਚ ਸੈੱਲ ਦਾ ਜੀਵਿਤ ਰਹਿਣਾ ਮੁਸ਼ਕਿਲ ਹੋ ਜਾਵੇਗਾ ।

ਪ੍ਰਸ਼ਨ 4.
ਜੇਕਰ ਗਾਲਜੀ ਕਾਇਆਵਾਂ ਨਾ ਹੋਣ ਤਾਂ ਸੈੱਲ ਦੇ ਜੀਵਨ ਦਾ ਕੀ ਹੋਵੇਗਾ ?
ਉੱਤਰ-
ਜੇਕਰ ਗਾਲਜੀ ਕਾਇਆਵਾਂ ਨਾ ਹੋਣ ਤਾਂ ਐਂਡੋਪਲਾਜ਼ਮਿਕ ਜਾਲ ਵਿੱਚ ਸੰਸ਼ਲੇਸ਼ਿਤ ਪਦਾਰਥ ਸੈੱਲ ਦੇ ਬਾਹਰ ਅਤੇ ਅੰਦਰ ਵੱਖ-ਵੱਖ ਖੇਤਰਾਂ ਵਿੱਚ ਨਹੀਂ ਜਾ ਸਕਣਗੇ । ਇਹ ਲਾਈਸੋਸੋਮ ਨੂੰ ਬਣਾਉਣ ਵਿੱਚ ਸਹਾਇਕ ਹੈ ਜਿਸ ਦੁਆਰਾ ਕੋਸ਼ਿਕਾ ਦੇ ਵਿਅਰਥ ਪਦਾਰਥਾਂ ਦਾ ਨਿਪਟਾਰਾ ਹੁੰਦਾ ਹੈ । ਗਾਲਜੀ ਕਾਇਆਵਾਂ ਤੋਂ ਬਿਨਾਂ ਪਦਾਰਥਾਂ ਨੂੰ ਜਮਾਂ ਕਰਨਾ, ਰੂਪਾਂਤਰ ਕਰਨਾ ਆਦਿ ਕੰਮ ਵੀ ਨਹੀਂ ਹੋ ਸਕਣਗੇ ।

ਪ੍ਰਸ਼ਨ 5.
ਸੈੱਲ ਦਾ ਕਿਹੜਾ ਨਿੱਕੜਾ ਅੰਗ ਸ਼ਕਤੀਘਰ (Power House) ਹੈ ਅਤੇ ਕਿਉਂ ?
ਉੱਤਰ-
ਮਾਈਟੋਕਾਂਡਰੀਆ ਸੈੱਲ ਦਾ ਪਾਵਰ ਹਾਉਸ ਹੈ । ਇਸ ਨੂੰ ਸੈੱਲ ਵਿਚ ਭੋਜਨ ਪਦਾਰਥਾਂ ਦੇ ਆਕਸੀਕਰਨ ਦਾ ਸਥਾਨ ਮੰਨਿਆ ਜਾਂਦਾ ਹੈ । ਕਾਰਬੋਹਾਈਡਰੇਟਾਂ ਦੇ ਆਕਸੀਕਰਨ ਨਾਲ ਊਰਜਾ ਪੈਦਾ ਹੁੰਦੀ ਹੈ । ਇਸ ਲਈ ਇਸ ਨੂੰ ਸੈੱਲ ਦਾ ਸ਼ਕਤੀਘਰ (Power House) ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਸੈੱਲ-ਬਿੱਲੀ ਨੂੰ ਬਣਾਉਣ ਵਾਲੇ ਲਿਪਿਡ ਅਤੇ ਪ੍ਰੋਟੀਨ ਦਾ ਸੰਸ਼ਲੇਸ਼ਣ ਕਿੱਥੇ ਹੁੰਦਾ ਹੈ ?
ਉੱਤਰ-
ਖੁਰਦਰੀ ਐਂਡੋਪਲਾਜ਼ਮਿਕ ਜਾਲ (RER) ਤੇ ਰਾਈਬੋਸੋਮ ਲੱਗੇ ਹੁੰਦੇ ਹਨ ਜੋ ਪ੍ਰੋਟੀਨ ਦਾ ਸੰਸ਼ਲੇਸ਼ਨ ਕਰਦੇ ਹਨ । ਚਿਕਣੀ ਐਂਡੋਪਲਾਜ਼ਮਿਕ ਜਾਲ (SER) ਲਿਪਿਡਾਂ ਦਾ ਸੰਸ਼ਲੇਸ਼ਨ ਕਰਦੀ ਹੈ ।

ਪ੍ਰਸ਼ਨ 7.
ਅਮੀਬਾ ਆਪਣਾ ਭੋਜਨ ਕਿਵੇਂ ਪ੍ਰਾਪਤ ਕਰਦਾ ਹੈ ?
ਉੱਤਰ-
ਅਮੀਬਾ ਦੀ ਕੋਸ਼ਿਕਾ ਤਿੱਲੀ ਵਿੱਚ ਲਚੀਲਾਪਨ ਹੁੰਦਾ ਹੈ ਜੋ ਅਮੀਬਾ ਨੂੰ ਬਾਹਰੀ ਵਾਤਾਵਰਨ ਵਿੱਚੋਂ ਆਪਣਾ ਭੋਜਨ ਅਤੇ ਹੋਰ ਪਦਾਰਥਾਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦਾ ਹੈ । ਜਿਸ ਪ੍ਰਕਿਰਿਆ ਨਾਲ ਅਮੀਬਾ ਆਪਣਾ ਭੋਜਨ ਪ੍ਰਾਪਤ ਕਰਦਾ ਹੈ, ਉਸ ਨੂੰ ਐਂਡੋਸਾਇਟੋਸਿਸ ਕਹਿੰਦੇ ਹਨ | ਅਮੀਬਾ ਪਾਣੀ ਵਿੱਚ ਮਿਲਣ ਵਾਲੇ ਸੂਖ਼ਮ ਜੀਵਾਂ ਨੂੰ ਆਪਣਾ ਭੋਜਨ ਬਣਾਉਂਦਾ ਹੈ । ਉਹ ਆਪਣੇ ਭੋਜਨ ਨੂੰ ਕਿਸੇ ਵੀ ਸਤਹਿ ਤੋਂ ਆਭਾਸੀ ਪੈਰਾਂ ਦੁਆਰਾ ਪ੍ਰਾਪਤ ਕਰਦਾ ਹੈ । ਜਦੋਂ ਭੋਜਨ ਪਦਾਰਥ ਉਸਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਉਹ ਆਪਣੇ ਆਭਾਸੀ ਪੈਰਾਂ ਨਾਲ ਉਸ ਨੂੰ ਚਾਰੋਂ ਪਾਸਿਓਂ ਘੇਰ ਲੈਂਦਾ ਹੈ। ਅਤੇ ਉਹ ਪਿਆਲੇਨੁਮਾ ਰਚਨਾ ਦੁਆਰਾ ਕਰਦਾ ਹੈ ਜਿਸਨੂੰ ਭੋਜਨਧਾਨੀ ਕਹਿੰਦੇ ਹਨ । ਇਸ ਤਰ੍ਹਾਂ ਖਾਧ ਪਦਾਰਥ ਕੋਸ਼ਿਕਾ ਅੰਦਰ ਇੱਕ ਥੈਲੀ ਵਿੱਚ ਬੰਦ ਹੋ ਜਾਂਦਾ ਹੈ । ਭੋਜਨ ਦਾ ਪਾਚਣ ਭੋਜਨਧਾਨੀ ਵਿੱਚ ਐਨਜਾਇਮਾਂ ਦੀ ਸਹਾਇਤਾ ਨਾਲ ਹੁੰਦਾ ਹੈ । ਪਚਿਆ ਹੋਇਆ ਭੋਜਨ ਵਿਸਰਣ ਕਿਰਿਆ ਰਾਹੀਂ ਕੋਸ਼ਿਕਾ ਵ ਵਿੱਚ ਜਾ ਕੇ ਅਵਸ਼ੋਸ਼ਿਤ ਹੋ ਜਾਂਦਾ ਹੈ ਇਸ ਨੂੰ ਸੰਵਾਗੀਕਰਨ ਕਹਿੰਦੇ ਹਨ । ਜੋ ਭੋਜਨ ਪਚ ਨਹੀਂ ਸਕਿਆ ਉਹ ਸਰੀਰਕ ਸਤਹਿ ਤੋਂ ਭੋਜਨਧਾਨੀ ਦੁਆਰਾ ਬਾਹਰ ਕੱਢ ਦਿੱਤਾ। ਜਾਂਦਾ ਹੈ ।

ਪ੍ਰਸ਼ਨ 8.
ਪਰਸਰਣ ਕੀ ਹੈ ?
ਉੱਤਰ-
ਪਰਸਰਣ-ਪਾਣੀ ਦੇ ਅਣੂਆਂ ਦੀ ਗਤੀ ਜਦੋਂ ਪਲਾਜ਼ਮਾ ਤਿੱਲੀ ਦੁਆਰਾ ਹੋਵੇ ਤਾਂ ਇਸ ਨੂੰ ਪਰਸਰਣ ਕਹਿੰਦੇ ਹਨ | ਪਲਾਜ਼ਮਾ ਤਿੱਲੀ ਵਿੱਚ ਪਾਣੀ ਦੀ ਗਤੀ ਪਾਣੀ ਵਿੱਚ ਘੁਲੇ ਪਦਾਰਥਾਂ ਦੀ ਮਾਤਰਾ ਦੇ ਕਾਰਨ ਪ੍ਰਭਾਵਿਤ ਹੁੰਦੀ ਹੈ । ਪਾਣੀ ਦੇ ਅਣੂ ਵਧੇਰੇ ਸੰਘਣਤਾ ਤੋਂ ਘੱਟ ਸੰਘਣਤਾ ਵੱਲ ਝਿੱਲੀ ਵਿੱਚੋਂ ਜਾਂਦੇ ਹਨ । ਇਹ ਬਿੱਲੀ ਆਪਣੇ ਛੋਟੇ-ਛੋਟੇ ਛੇਕਾਂ ਰਾਹੀਂ ਪਾਣੀ ਦੇ ਅਣੂਆਂ ਨੂੰ ਲੰਘਣ ਦਿੰਦੀ ਹੈ ਪਰ ਘੁਲਣਸ਼ੀਲ ਪਦਾਰਥਾਂ ਦੇ ਵੱਡੇ ਅਣੂਆਂ ਨੂੰ ਇਸ ਵਿੱਚੋਂ ਨਹੀਂ ਲੰਘਣ ਦਿੰਦੀ ।
PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ 5

ਪਰਸਰਣ ਕਿਰਿਆ ਤਿੰਨ ਤਰ੍ਹਾਂ ਦੀ ਹੁੰਦੀ ਹੈ-
(ਉ) ਅਲਪ ਪਰਸਰਣ-ਜੇ ਕੋਸ਼ਿਕਾ ਨੂੰ ਪਤਲੇ ਘੋਲ ਵਾਲੇ ਮਾਧਿਅਮ ਵਿੱਚ ਰੱਖਿਆ ਜਾਵੇ ਤਾਂ ਪਾਣੀ ਪਰਸਰਣ ਵਿਧੀ ਨਾਲ ਕੋਸ਼ਿਕਾ ਵਿੱਚ ਚਲਿਆ ਜਾਵੇਗਾ | ਪਤਲੇ ਘੋਲ ਵਿੱਚ ਨਮਕ ਜਾਂ ਚੀਨੀ ਜਾਂ ਕਿਸੇ ਹੋਰ ਲੂਣ ਦੀ ਮਾਤਰਾ ਘੱਟ ਅਤੇ
PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ 6
ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ । ਪਾਣੀ ਦੇ ਅਣੂ ਕੋਸ਼ਿਕਾ ਤਿੱਲੀ ਦੇ ਦੋਵੇਂ ਪਾਸੇ ਆਉਣ ਜਾਣ ਲਈ ਮੁਕਤ ਹੁੰਦੇ ਹਨ । ਪਰ ਕੋਸ਼ਿਕਾ ਦੇ ਅੰਦਰ ਜਾਣ ਵਾਲੇ ਪਾਣੀ ਦੀ ਮਾਤਰਾ ਕੋਸ਼ਿਕਾ ਤੋਂ ਬਾਹਰ ਆਉਣ ਵਾਲੇ ਪਾਣੀ ਦੀ ਮਾਤਰਾ ਤੋਂ ਵੱਧ ਹੋਵੇਗੀ । ਸਿੱਟੇ ਵਜੋਂ ਕੋਸ਼ਿਕਾ ਫੁੱਲਣ ਲੱਗੇਗੀ | ਪਾਣੀ ਵਿੱਚ ਡੁੱਬੀ ਸੌਗੀ ਜਾਂ ਖੁਬਾਨੀ ਇਸੇ ਕਾਰਨ ਫੁੱਲ ਜਾਂਦੀ ਹੈ ।

(ਅ) ਸਮਪਰਸਰਣ-ਜੇ ਕੋਸ਼ਿਕਾਂ ਨੂੰ ਅਜਿਹੇ ਘੋਲ ਮਾਧਿਅਮ ਵਿੱਚ ਰੱਖਿਆ ਜਾਵੇ ਜਿਸ ਵਿੱਚ ਬਾਹਰਲੀ ਅਤੇ ਕੋਸ਼ਿਕਾ ਵਿੱਚਲੀ ਸੰਘਣਤਾ ਬਿਲਕੁਲ ਬਰਾਬਰ ਹੋਵੇ ਤਾਂ ਕੋਸ਼ਿਕਾ ਤਿੱਲੀ ਵਿੱਚੋਂ ਪਾਣੀ ਦੀ ਕੋਈ ਸ਼ੁੱਧ ਗਤੀ ਨਹੀਂ ਹੋਵੇਗੀ । ਜਲ ਕੋਸ਼ਿਕਾ ਵਿੱਚ ਆਉਂਦਾ-ਜਾਂਦਾ ਹੈ ਪਰ ਜਿੰਨੀ ਮਾਤਰਾ ਅੰਦਰ ਜਾਂਦੀ ਹੈ ਓਨੀ ਹੀ ਬਾਹਰ ਆ ਜਾਂਦੀ ਹੈ ।

(ੲ) ਅਤੀਪਰਸਰਣ-ਜਦੋਂ ਕੋਸ਼ਿਕਾ ਦੇ ਬਾਹਰ ਵਾਲਾ ਘੋਲ ਕੋਸ਼ਿਕਾ ਦੇ ਅੰਦਰਲੇ ਘੋਲ ਨਾਲੋਂ ਗਾੜ੍ਹਾ ਹੁੰਦਾ ਹੈ ਤਾਂ ਪਾਣੀ ਪਰਸਰਣ ਦੁਆਰਾ ਕੋਸ਼ਿਕਾਂ ਵਿੱਚੋਂ ਬਾਹਰ ਆ ਜਾਵੇਗਾ । ਇਸ ਸਥਿਤੀ ਵਿੱਚ ਕੋਸ਼ਿਕਾ ਵਿੱਚੋਂ ਵਧੇਰੇ ਪਾਣੀ ਬਾਹਰ ਆ ਜਾਵੇਗਾ ਅਤੇ ਘੱਟ ਪਾਣੀ ਅੰਦਰ ਜਾਵੇਗਾ ।

PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ

ਪ੍ਰਸ਼ਨ 9.
ਹੇਠ ਦਿੱਤੀ ਪਰਸਰਣ ਕਿਰਿਆ ਦਾ ਪ੍ਰਯੋਗ ਕਰੋ ।
ਛਿੱਲੇ ਹੋਏ ਅੱਧੇ-ਅੱਧੇ ਆਲੂ ਦੇ ਚਾਰ ਟੁਕੜੇ ਲਓ । ਇਨ੍ਹਾਂ ਚਾਰਾਂ ਭਾਗਾਂ ਨੂੰ ਖੋਖਲਾ ਕਰ ਲਓ ਤਾਂ ਕਿ ਆਲੂ ਦੇ ਕੱਪ ਬਣ ਜਾਣ । ਇਨ੍ਹਾਂ ਵਿੱਚੋਂ ਇੱਕ ਕੱਪ ਉਬਲੇ ਹੋਏ ਆਲੂ ਦਾ ਬਣਾਉਣਾ ਹੈ | ਆਲੂ ਦੇ ਹਰ ਕੱਪ ਨੂੰ ਪਾਣੀ ਵਾਲੇ ਬਰਤਨ ਵਿੱਚ ਰੱਖੋ ਹੁਣ-
(ਕ) ਕੱਪ “A” ਨੂੰ ਖ਼ਾਲੀ ਰੱਖੋ ।
(ਖ) ਕੱਪ “B” ਵਿੱਚ ਇਕ ਚਮਚ ਖੰਡ ਪਾਓ ।
(ਗ) ਕੱਪ “C” ਵਿੱਚ ਇਕ ਚਮਚ ਨਮਕ ਪਾਓ ।
(ਘ) ਉਬਲੇ ਆਲੂ ਤੋਂ ਬਣਾਏ ਕੱਪ “D” ਵਿੱਚ ਇੱਕ ਚਮਚ ਖੰਡ ਪਾਓ ।

ਆਲੂ ਦੇ ਇਨ੍ਹਾਂ ਚਾਰਾਂ ਕੱਪਾਂ ਨੂੰ ਦੋ ਘੰਟੇ ਤੱਕ ਰੱਖਣ ਤੋਂ ਬਾਅਦ ਉਨ੍ਹਾਂ ਦਾ ਪ੍ਰੇਖਣ ਕਰੋ ਅਤੇ ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ।
(i) “B” ਅਤੇ “C” ਦੇ ਖ਼ਾਲੀ ਭਾਗ ਵਿੱਚ ਪਾਣੀ ਕਿਉਂ ਇਕੱਠਾ ਹੋ ਗਿਆ ? ਇਸਦਾ ਵਰਣਨ ਕਰੋ ।
(ii) “A” ਆਲੂ ਇਸ ਪ੍ਰਯੋਗ ਲਈ ਕਿਉਂ ਮਹੱਤਵਪੂਰਨ ਹੈ ?
(iii) “A”, ਅਤੇ “D” ਆਲੂ ਦੇ ਖ਼ਾਲੀ ਭਾਗ ਵਿੱਚ ਪਾਣੀ ਇਕੱਠਾ ਕਿਉਂ ਨਹੀਂ ਹੋਇਆ ? ਇਸਦਾ ਵਰਣਨ ਕਰੋ ।
ਉੱਤਰ-
ਛਿੱਲੇ ਹੋਏ ਕੱਚੇ ਆਲੂ ਤੋਂ ਬਣੇ ਤਿੰਨ ਅਤੇ ਉਬਲੇ ਆਲੂ ਤੋਂ ਬਣੇ ਇੱਕ ਕੱਪ ਨੂੰ ਚਿੱਤਰ ਅਨੁਸਾਰ ਪਾਣੀ ਨਾਲ ਭਰੇ ਬਰਤਨ ਵਿਚ ਰੱਖੋ ।
PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ 7

(i) B ਅਤੇ C ਵਿੱਚ ਪਾਣੀ ਇਕੱਠਾ ਹੋ ਗਿਆ | ਕੱਚੇ ਆਲੂ ਤੋਂ ਬਣੇ ਦੋਵੇਂ ਕੱਪ ਚੁਣਨਯੋਗ ਮੁਸਾਮਦਾਰ ਝਿੱਲੀ ਦਾ ਕੰਮ ਕਰਦੇ ਹਨ ਅਤੇ ਪਾਣੀ ਪਰਸਰਣ ਵਿਧੀ ਦੁਆਰਾ ਖੋਖਲੇ ਆਲੂਆਂ ਵਿੱਚ ਇਕੱਠਾ ਹੋ ਗਿਆ । ਕਿਉਂਕਿ ਇਹਨਾਂ ਵਿੱਚ ਚੀਨੀ ਅਤੇ ਨਮਕ ਮੌਜੂਦ ਸੀ । ਇਹ ਅਲਪ ਪਸਰਣ ਦਾ ਸਿੱਟਾ ਹੈ । ਕਿਉਂਕਿ ਆਲੂ ਦੇ ਕੱਪਾਂ ਦੇ ਅੰਦਰ ਜਾਣ ਵਾਲੇ ਪਾਣੀ ਦੀ ਮਾਤਰਾ ਉਸ ਵਿੱਚੋਂ ਬਾਹਰ ਆਉਣ ਵਾਲੇ ਪਾਣੀ ਦੀ ਮਾਤਰਾ ਤੋਂ ਵੱਧ ਸੀ ।
(ii) ‘A’ ਆਲੂ ਦਾ ਕੱਪ ਕੱਚੇ ਆਲੂ ਤੋਂ ਬਣਿਆ ਸੀ ਜੋ ਚੁਨਣਯੋਗ ਮੁਸਾਮਦਾਰ ਝਿੱਲੀ ਦਾ ਕੰਮ ਕਰਦਾ ਹੈ । ਅੰਦਰੋਂ ਖ਼ਾਲੀ ਹੋਣ ਕਾਰਨ ਪਾਣੀ ਵਿੱਚ ਕੋਈ ਸ਼ੁੱਧ ਗਤੀ ਨਹੀਂ ਹੋਈ । ਇਹ ਨਿਯੰਤਰਨ ਦਾ ਕਾਰਜ ਕਰਦਾ ਹੈ ।
(iii) A ਅਤੇ D ਕੱਪਾਂ ਵਿੱਚ ਪਾਣੀ ਇਕੱਠਾ ਨਹੀਂ ਹੋਇਆ । ‘A’ ਆਲੂ ਦਾ ਕੱਪ ਕੱਚੇ ਆਲੂ ਤੋਂ ਬਣਿਆ ਸੀ ਜੋ ਚੁਨਣਯੋਗ ਮੁਸਾਮਦਾਰ ਝਿੱਲੀ ਦਾ ਕੰਮ ਕਰਦਾ ਹੈ । ਅੰਦਰੋਂ ਖ਼ਾਲੀ ਹੋਣ ਕਾਰਨ ਪਾਣੀ ਵਿੱਚ ਕੋਈ ਸ਼ੁੱਧ ਗਤੀ ਨਹੀਂ ਹੋਈ ।

ਕੱਪ D ਉਬਲੇ ਆਲੂ ਦਾ ਬਣਿਆ ਹੈ ਤੇ ਇਸ ਵਿੱਚ ਇੱਕ ਚਮਚ ਚੀਨੀ ਵੀ ਹੈ ਪਰ ਇਹ ਉਬਲਿਆ ਹੋਣ ਕਾਰਨ ਚੁਨਣਯੋਗ ਮੁਸਾਮਦਾਰ ਝਿੱਲੀ ਦਾ ਕੰਮ ਨਹੀਂ ਕਰਦਾ । ਇਸ ਲਈ ਪਾਣੀ ਦੀ ਕੋਈ ਸ਼ੁੱਧ ਗਤੀ ਨਹੀਂ ਹੁੰਦੀ ਹੈ ।

Science Guide for Class 9 PSEB ਜੀਵਨ ਦੀ ਮੁੱਢਲੀ ਇਕਾਈ InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
‘ਸੈੱਲ’ ਦੀ ਖੋਜ ਕਿਸ ਨੇ ਅਤੇ ਕਿਵੇਂ ਕੀਤੀ ?
ਉੱਤਰ-
‘ਸੈੱਲ’ (Cell) – ਰਾਬਰਟ ਹੁੱਕ (Robert Hook) ਨੇ 1665 ਈ: ਵਿੱਚ, ਸਭ ਤੋਂ ਪਹਿਲਾਂ ਸਾਧਾਰਨ ਸੂਖਮਦਰਸ਼ੀ ਦੀ ਸਹਾਇਤਾ ਨਾਲ, ਕਾਰਕ ਦੀ ਪਤਲੀ ਕਾਟ ਦਾ ਅਧਿਐਨ ਕੀਤਾ । ਹੁੱਕ ਨੇ ਦੱਸਿਆ ਕਿ ਕਾਰਕ ਛੋਟੇ-ਛੋਟੇ ਹਜ਼ਾਰਾਂ ਛੇ ਕੋਣੇ ਡੱਬਿਆਂ ਦਾ ਬਣਿਆ ਹੈ ਜੋ ਸ਼ਹਿਦ ਦੀ ਮੱਖੀ ਦੇ ਛੱਤੇ ਦੀ ਸ਼ਕਲ ਬਣਾਉਂਦੇ ਹਨ । ਉਸਨੇ ਇਹਨਾਂ ਛੋਟੇ-ਛੋਟੇ ਡੱਬਿਆਂ ਜਾਂ ਇਕਾਈਆਂ ਨੂੰ “ਸੈੱਲ” (cell) ਕਿਹਾ ।

ਪ੍ਰਸ਼ਨ 2.
ਸੈੱਲ ਨੂੰ ਜੀਵਨ ਦੀ ਸੰਰਚਨਾਤਮਕ ਅਤੇ ਕਿਰਿਆਤਮਕ ਇਕਾਈ ਕਿਉਂ ਕਹਿੰਦੇ ਹਨ ?
ਉੱਤਰ-
ਸੈੱਲ ਦੀ ਰਚਨਾ ਕਈ ਹੋਰ ਨਿੱਕੜੇ ਅੰਗਾਂ (Cell organelles) ਤੋਂ ਹੁੰਦੀ ਹੈ। ਸੈੱਲਾਂ ਦੀ ਆਕ੍ਰਿਤੀ ਅਤੇ ਆਕਾਰ ਉਹਨਾਂ ਦੁਆਰਾ ਕੀਤੇ ਜਾਣ ਵਾਲੇ ਵਿਸ਼ੇਸ਼ ਕਾਰਜਾਂ ਦੇ ਅਨੁਰੂਪ ਹੁੰਦੇ ਹਨ । ਨਿੱਕੜੇ ਅੰਗਾਂ ਕਾਰਨ ਹੀ ਕੋਈ ਸੈੱਲ ਜੀਵਿਤ ਰਹਿੰਦਾ ਹੈ ਅਤੇ ਸਾਰੇ ਕਾਰਜ ਕਰਦਾ ਹੈ । ਇਸ ਲਈ ਸੈੱਲ ਨੂੰ ਜੀਵਨ ਦੀ ਸੰਰਚਨਾਤਮਕ ਅਤੇ ਕਿਰਿਆਤਮਕ ਇਕਾਈ ਕਹਿੰਦੇ ਹਨ ।

PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ

ਪ੍ਰਸ਼ਨ 3.
CO2 ਅਤੇ ਪਾਣੀ ਵਰਗੇ ਪਦਾਰਥ ਕਿਸ ਤਰ੍ਹਾਂ ਸੈੱਲ ਦੇ ਅੰਦਰ ਬਾਹਰ ਆਉਂਦੇ ਜਾਂਦੇ ਹਨ ? ਇਸ ਦੀ ਚਰਚਾ ਕਰੋ ।
ਉੱਤਰ-
CO2 ਅਤੇ ਪਾਣੀ ਵਰਗੇ ਪਦਾਰਥ ਸੈੱਲ-ਤਿੱਲੀ ਦੇ ਆਰ-ਪਾਰ ਵਿਸਰਣ ਕਿਰਿਆ ਦੁਆਰਾ ਆ ਜਾ ਸਕਦੇ ਹਨ ।

(i) CO2 ਦਾ ਬਾਹਰ ਜਾਣਾ-CO2 ਸੈੱਲ ਦਾ ਇਕ ਵਿਅਰਥ ਪਦਾਰਥ ਹੈ, ਅਤੇ ਇਸ ਨੂੰ ਬਾਹਰ ਕੱਢਣਾ ਜ਼ਰੂਰੀ ਹੈ । ਜਦੋਂ ਸੈੱਲ ਵਿੱਚ ਇਸ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਇਸ ਦੀ ਸੰਘਣਤਾ ਵਾਤਾਵਰਨ ਵਿੱਚ ਮੌਜੂਦ CO2 ਦੀ ਸੰਘਣਤਾ ਤੋਂ ਵੱਧ ਹੋ ਜਾਂਦੀ ਹੈ, ਜਿਵੇਂ ਹੀ ਸੈੱਲ ਦੇ ਅੰਦਰ ਅਤੇ ਬਾਹਰ CO2 ਦੀ ਸੰਘਣਤਾ ਵਿੱਚ ਅੰਤਰ ਪੈਦਾ ਹੁੰਦਾ ਹੈ । ਉਸ ਵੇਲੇ ਵਧੇਰੇ ਸੰਘਣਤਾ ਤੋਂ ਘੱਟ ਸੰਘਣਤਾ ਵਾਲੇ ਪਾਸੇ ਵਿਸਰਣ ਕਿਰਿਆ ਦੁਆਰਾ ਸੈੱਲ ਵਿੱਚੋਂ CO2 ਬਾਹਰ ਨਿਕਲ ਜਾਂਦੀ ਹੈ ।

(ii) O2 ਦਾ ਅੰਦਰ ਜਾਣਾ-ਜਦੋਂ ਸੈੱਲ ਵਿਚ ਆਕਸੀਜਨ ਦੀ ਸੰਘਣਤਾ ਘੱਟ ਹੋ ਜਾਂਦੀ ਹੈ ਤਾਂ ਬਾਹਰ ਤੋਂ ਸੈੱਲ ਅੰਦਰ ਵਿਸਰਣ ਕਿਰਿਆ ਦੁਆਰਾ ਆਕਸੀਜਨ ਅੰਦਰ ਚਲੀ ਜਾਂਦੀ ਹੈ ।

(iii) ਪਾਣੀ ਦਾ ਅੰਦਰ ਬਾਹਰ ਜਾਣਾ-ਪਾਣੀ ਵੀ ਵਿਸਰਣ ਦੇ ਨਿਯਮਾਂ ਦੇ ਅਨੁਸਾਰ ਹੀ ਵਿਵਹਾਰ ਕਰਦਾ ਹੈ । ਪਾਣੀ ਦੇ ਅਣੂਆਂ ਦੀ ਗਤੀ ਜਦੋਂ ਬਿੱਲੀ ਵਿੱਚੋਂ ਹੁੰਦੀ ਹੈ ਤਾਂ ਇਸ ਨੂੰ ਪਸਰਣ (Osmosis) ਕਿਹਾ ਜਾਂਦਾ ਹੈ । ਪਲਾਜ਼ਮਾ ਬਿੱਲੀ ਵਿੱਚੋਂ ਪਾਣੀ ਦੇ ਅਣੂਆਂ ਦੀ ਗਤੀ ਪਾਣੀ ਵਿੱਚ ਘੁਲੇ ਹੋਏ ਪਦਾਰਥਾਂ ਦੀ ਮਾਤਰਾ ਦੇ ਕਾਰਨ ਪ੍ਰਭਾਵਿਤ ਹੁੰਦੀ ਹੈ । ਤਿੱਲੀ ਵਿੱਚੋਂ ਪਾਣੀ ਦੇ ਅਣੂ ਪਾਣੀ ਦੀ ਵੱਧ ਸੰਘਣਤਾ ਤੋਂ ਪਾਣੀ ਦੀ ਘੱਟ ਸੰਘਣਤਾ ਵਲ ਗਤੀ ਕਰਦੇ ਹਨ । ਜਦੋਂ ਸੈੱਲ ਨੂੰ ਪਤਲੇ ਘੋਲ ਵਾਲੇ ਮਾਧਿਅਮ ਵਿੱਚ ਰੱਖਿਆ ਜਾਵੇ ਤਾਂ ਪਾਣੀ ਵਧੇਰੇ ਮਾਤਰਾ ਵਿੱਚ ਹੋਣ ਦੇ ਕਰਕੇ ਪਰਾਸਰਣ ਵਿਧੀ ਦੁਆਰਾ ਸੈੱਲ ਅੰਦਰ ਚਲਿਆ ਜਾਵੇਗਾ | ਪਾਣੀ ਦੇ ਅਣੂ ਸੈੱਲ ਤਿੱਲੀ ਦੇ ਦੋਵੇਂ ਪਾਸੇ ਆਉਣ-ਜਾਣ ਲਈ ਮੁਕਤ ਹੁੰਦੇ ਹਨ, ਪਰ ਜਦੋਂ ਸੈੱਲ ਅੰਦਰ ਜਾਣ ਵਾਲੇ ਪਾਣੀ ਦੀ ਮਾਤਰਾ ਸੈੱਲ ਦੇ ਬਾਹਰ ਆਉਣ ਵਾਲੇ ਪਾਣੀ ਦੀ ਮਾਤਰਾ ਤੋਂ ਵੱਧ ਹੋਵੇਗੀ, ਤਾਂ ਸੈੱਲ ਵਿੱਚ ਪਾਣੀ ਵੱਧ ਜਾਵੇਗਾ ਤੇ ਸੈੱਲ ਫੁੱਲਣ ਲੱਗੇਗਾ । ਜੇ ਸੈੱਲ ਨੂੰ ਅਜਿਹੇ ਮਾਧਿਅਮ ਵਿੱਚ ਰੱਖਿਆ ਜਾਵੇ ਜਿਸ ਵਿਚ ਬਾਹਰੀ ਪਾਣੀ ਦੀ ਸੰਘਣਤਾ, ਸੈੱਲ ਵਿੱਚਲੀ ਪਾਣੀ ਦੀ ਸੰਘਣਤਾ ਦੇ ਬਰਾਬਰ ਹੋਵੇ ਤਾਂ ਸੈੱਲ ਝਿੱਲੀ ਵਿੱਚ ਨਾ ਪਾਣੀ ਅੰਦਰ ਜਾਵੇਗਾ ਨਾ ਬਾਹਰ ਆਵੇਗਾ । ਜੇ ਸੈੱਲ ਦੇ ਬਾਹਰ ਵਾਲਾ ਘੋਲ ਅੰਦਰ ਦੇ ਘੋਲ ਤੋਂ ਗਾੜ੍ਹਾ ਹੈ ਤਾਂ ਪਾਣੀ ਪਰਾਸਰਣ ਕਿਰਿਆ ਦੁਆਰਾ ਸੈੱਲ ਤੋਂ ਬਾਹਰ ਆ ਜਾਵੇਗਾ । ਇਸ ਕਾਰਨ ਸੈੱਲ ਸੁੰਗੜ ਜਾਵੇਗਾ ।

ਪ੍ਰਸ਼ਨ 4.
ਪਲਾਜ਼ਮਾ ਤਿੱਲੀ ਨੂੰ ਚੁਣਨ ਯੋਗ ਮੁਸਾਮਦਾਰ ਪਰਤ ਕਿਉਂ ਕਹਿੰਦੇ ਹਨ ?
ਉੱਤਰ-
ਲਿਪਿਡ ਅਤੇ ਪ੍ਰੋਟੀਨ ਤੋਂ ਬਣੀ ਪਲਾਜ਼ਮਾ ਤਿੱਲੀ ਲਚੀਲੀ ਹੁੰਦੀ ਹੈ ਜੋ ਸੈੱਲ ਦੇ ਘਟਕਾਂ ਨੂੰ ਬਾਹਰੀ ਵਾਤਾਵਰਨ ਤੋਂ ਵੱਖ ਕਰਦੀ ਹੈ । ਇਹ ਕੁੱਝ ਪਦਾਰਥਾਂ ਨੂੰ ਅੰਦਰ ਜਾਂ ਬਾਹਰ ਆਉਣ-ਜਾਣ ਦਿੰਦੀ ਹੈ । ਇਹ ਹੋਰ ਪਦਾਰਥਾਂ ਦੀ ਗਤੀ ਨੂੰ ਵੀ ਰੋਕਦੀ ਹੈ । ਵਿਸਰਣ ਕਿਰਿਆ ਦੁਆਰਾ CO2 ਅਤੇ O2, ਇਸਦੇ ਆਰ-ਪਾਰ ਜਾ ਸਕਦੀਆਂ ਹਨ । ਪਾਣੀ ਦੇ ਅਣੂ ਦੀ ਗਤੀ ਵੀ ਪਰਾਸਰਣ ਕਿਰਿਆ ਦੁਆਰਾ ਹੁੰਦੀ ਹੈ ਕਿਉਂਕਿ ਪਲਾਜ਼ਮਾ ਤਿੱਲੀ ਜ਼ਰੂਰੀ ਪਦਾਰਥਾਂ ਨੂੰ ਵਧੇਰੇ ਸੰਘਣਤਾ ਤੋਂ ਘੱਟ ਸੰਘਣਤਾ ਵੱਲ ਜਾਣ ਦਿੰਦੀ ਹੈ । ਇਸ ਲਈ ਇਸ ਨੂੰ ਚੁਣਨਯੋਗ ਮੁਸਾਮਦਾਰ ਪਰਤ ਕਿਹਾ ਜਾਂਦਾ ਹੈ ।

ਪ੍ਰਸ਼ਨ 5.
ਕੀ ਹੁਣ ਤੁਸੀਂ ਹੇਠਾਂ ਦਿੱਤੀ ਸਾਰਣੀ ਵਿੱਚ ਖ਼ਾਲੀ ਥਾਂਵਾਂ ਭਰ ਸਕਦੇ ਹੋ ? ਜਿਸ ਤੋਂ ਕਿ ਕੇਰੀਓਟੀ ਅਤੇ ਯੂਕੇਰੀਓਟੀ ਸੈੱਲਾਂ ਦਾ ਅੰਤਰ ਸਪੱਸ਼ਟ ਹੋ ਸਕੇ ।

ਪੋਕੇਰੀਓਟੀ ਸੈੱਲ ਯੂਕੇਰੀਓਟੀ ਸੈੱਲ
(1) ਆਕਾਰ ਆਮ ਤੌਰ ਤੇ ਛੋਟਾ
(1-10μ m)
1μm = 10-6 m
(1) ਆਕਾਰ ਆਮ ਤੌਰ ਤੇ ਵੱਡਾ
(5-100 μm)
(2) ਕੇਂਦਰੀ ਖੇਤਰ
……………….
……………….
………………
(2) ਕੇਂਦਰੀ ਖੇਤਰ
……………….
……………….
………………
(3) ਗੁਣਸੂਤਰ : ਇੱਕ (3) ਗੁਣਸੂਤਰ : ਇੱਕ ਤੋਂ ਜ਼ਿਆਦਾ
(4) ਬਿੱਲੀ ਨਾਲ ਘਿਰੇ ਸੈਲ ਦੇ ਨਿੱਕੜੇ ਅੰਗ ਨਹੀਂ ਹੁੰਦੇ । (4) ………………
…………………..

ਉੱਤਰ-

ਪੋਕੇਰੀਓਟੀ ਸੈੱਲ ਯੂਕੇਰੀਓਟੀ ਸੈੱਲ
(1) ਆਕਾਰ ਆਮ ਤੌਰ ‘ਤੇ ਵੱਡਾ
(1-10μm), 1 μm = 10-6 m
(1) ਆਕਾਰ ਆਮ ਤੌਰ ‘ਤੇ ਛੋਟਾ (5-100 μm)
(2) ਕੇਂਦਰੀ ਖੇਤਰ : ਅਸਪੱਸ਼ਟ ਕੇਂਦਰੀ ਖੇਤਰ ਵਿੱਚ ਸਿਰਫ਼ ਕੂਮੈਟਿਨ ਪਦਾਰਥ ਹੁੰਦਾ ਹੈ ਅਤੇ ਉਸਨੂੰ ਕੇਂਦਰਕ ਕਹਿੰਦੇ ਹਨ । (2) ਕੇਂਦਰੀ ਖੇਤਰ : ਸਪੱਸ਼ਟ ਜੋ ਚਾਰੋਂ ਪਾਸਿਓਂ ਕੇਂਦਰੀ ਝੱਲੀ ਨਾਲ ਘਿਰਿਆ ਰਹਿੰਦਾ ਹੈ ।
(3) ਗੁਣਸੂਤਰ : ਇੱਕ (3) ਗੁਣਸੂਤਰ : ਇੱਕ ਤੋਂ ਜ਼ਿਆਦਾ
(4) ਖ਼ਾਲੀ ਨਾਲ ਘਿਰੇ ਸੈਲ ਦੇ ਨਿਕੜੇ ਅੰਗ ਨਹੀਂ ਹੁੰਦੇ । (4) ਬਿੱਲੀ ਨਾਲ ਰੇ ਸੈਲ ਦੇ ਨਿੱਕੜੇ ਅੰਗ ਹੁੰਦੇ ਹਨ ।

ਪ੍ਰਸ਼ਨ 6.
ਕੀ ਤੁਸੀਂ ਅਜਿਹੇ ਨਿੱਕੜੇ ਅੰਗਾਂ ਦੇ ਨਾਂ ਦੱਸ ਸਕਦੇ ਹੋ ਜਿਨ੍ਹਾਂ ਵਿੱਚ ਆਪਣਾ ਅਨੁਵੰਸ਼ਿਕ ਪਦਾਰਥ ਹੁੰਦਾ ਹੈ ?
ਉੱਤਰ-
ਮਾਈਟੋਕਾਂਡਰੀਆ ਵਾਂਗ ਹੀ ਪਲਾਸਟਿਡ ਵਿੱਚ ਆਪਣਾ DNA ਅਣੂ ਦੇ ਰੂਪ ਵਿੱਚ ਹੁੰਦਾ ਹੈ ਜਿਸ ਵਿੱਚ ਸੈੱਲ ਦੇ ਨਿਰਮਾਣ ਅਤੇ ਸੰਗਠਨ ਦੀਆਂ ਸਾਰੀਆਂ ਜ਼ਰੂਰੀ ਸੂਚਨਾਵਾਂ ਹੁੰਦੀਆਂ ਹਨ ।

PSEB 9th Class Science Solutions Chapter 5 ਜੀਵਨ ਦੀ ਮੁੱਢਲੀ ਇਕਾਈ

ਪ੍ਰਸ਼ਨ 7.
ਜੇਕਰ ਕਿਸੇ ਸੈੱਲ ਦਾ ਸੰਗਠਨ ਕਿਸੇ ਭੌਤਿਕ ਜਾਂ ਰਸਾਇਣਿਕ ਪ੍ਰਭਾਵ ਦੇ ਕਾਰਨ ਨਸ਼ਟ ਹੋ ਜਾਂਦਾ ਹੈ ਤਾਂ ਕੀ ਹੋਵੇਗਾ ?
ਉੱਤਰ-
ਜੇ ਕਿਸੇ ਸੈੱਲ ਦਾ ਸੰਗਠਨ ਕਿਸੇ ਭੌਤਿਕ ਜਾਂ ਰਸਾਇਣਿਕ ਪ੍ਰਭਾਵ ਦੇ ਕਾਰਨ ਨਸ਼ਟ ਹੋ ਜਾਂਦਾ ਹੈ ਤਾਂ ਸੈੱਲ ਦੇ ਫਾਲਤ, ਵਿਅਰਥ ਪਦਾਰਥਾਂ ਨੂੰ ਨਿਪਟਾਉਣ ਵਾਲਾ ਤੰਤਰ ਲਾਈਸੋਸੋਮ ਫੱਟ ਜਾਂਦਾ ਹੈ ਅਤੇ ਐਨਜ਼ਾਈਮ ਆਪਣੀ ਹੀ ਕੋਸ਼ਿਕਾ ਨੂੰ ਪਚਾ ਲੈਂਦੇ ਹਨ ।

ਪ੍ਰਸ਼ਨ 8.
ਲਾਈਸੋਸੋਮ ਨੂੰ ਆਤਮਘਾਤੀ ਪੋਟਲੀ ਕਿਉਂ ਕਹਿੰਦੇ ਹਨ ?
ਉੱਤਰ-
ਜਦੋਂ ਸੈੱਲ ਦੀ ਟੁੱਟ-ਭੱਜ ਹੋ ਜਾਵੇ ਜਾਂ ਇਹ ਮਰ ਜਾਣ ਤਾਂ ਲਾਈਮੋਸੋਮ ਫੱਟ ਜਾਂਦੇ ਹਨ ਅਤੇ ਐਨਜ਼ਾਈਮ ਆਪਣੇ ਹੀ ਸੈੱਲ ਨੂੰ ਹਜ਼ਮ ਕਰ ਜਾਂਦੇ ਹਨ । ਇਸ ਲਈ ਲਾਈਸੋਸੋਮ ਨੂੰ ਆਤਮਘਾਤੀ ਪੋਟਲੀ ਕਹਿੰਦੇ ਹਨ ।

ਪ੍ਰਸ਼ਨ 9.
ਸੈੱਲ ਅੰਦਰ ਪ੍ਰੋਟੀਨ-ਸੰਸ਼ਲੇਸ਼ਨ ਕਿੱਥੇ ਹੁੰਦਾ ਹੈ ?
ਉੱਤਰ-
ਕੋਸ਼ਿਕਾ ਵ ਵਿੱਚ ਰਾਈਬੋਸੋਮ ਛੋਟੇ-ਛੋਟੇ ਕਣਾਂ ਦੇ ਰੂਪ ਵਿੱਚ ਐਂਡੋਪਲਾਜ਼ਮੀ ਜਾਲ ਦੇ ਤਲ ਤੇ ਅਤੇ ਕੇਂਦਰਕ ਬਿੱਲੀ ਦੇ ਉੱਪਰ ਮਿਲਦੇ ਹਨ ਜੋ ਪ੍ਰੋਟੀਨ-ਸੰਸ਼ਲੇਸ਼ਨ ਕਰਨ ਵਿੱਚ ਸਹਾਇਕ ਹੁੰਦੇ ਹਨ।

PSEB 9th Class Science Solutions Chapter 4 ਪਰਮਾਣੂ ਦੀ ਬਣਤਰ

Punjab State Board PSEB 9th Class Science Book Solutions Chapter 4 ਪਰਮਾਣੂ ਦੀ ਬਣਤਰ Textbook Exercise Questions and Answers.

PSEB Solutions for Class 9 Science Chapter 4 ਪਰਮਾਣੂ ਦੀ ਬਣਤਰ

PSEB 9th Class Science Guide ਪਰਮਾਣੂ ਦੀ ਬਣਤਰ Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
ਇਲੈੱਕਟਾਨ, ਪ੍ਰੋਟਾਨਾਂ ਅਤੇ ਨਿਊਟੂਨ ਦੇ ਗੁਣਾਂ ਦੀ ਤੁਲਨਾ ਕਰੋ ।
ਉੱਤਰ-
ਇਲੈੱਕਟ੍ਰਾਨ, ਪ੍ਰੋਟਾਨਾਂ ਅਤੇ ਨਿਊਟ੍ਰਾਨ ਦੇ ਗੁਣਾਂ ਦੀ ਤੁਲਨਾ-
PSEB 9th Class Science Solutions Chapter 4 ਪਰਮਾਣੂ ਦੀ ਬਣਤਰ 1
PSEB 9th Class Science Solutions Chapter 4 ਪਰਮਾਣੂ ਦੀ ਬਣਤਰ 2

PSEB 9th Class Science Solutions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 2.
ਜੇ.ਜੇ. ਥਾਮਸਨ ਦੇ ਪਰਮਾਣੂ ਮਾਡਲ ਦੀਆਂ ਕੀ ਖਾਮੀਆਂ ਹਨ ?
ਉੱਤਰ-
ਜੇ.ਜੇ. ਥਾਮਸਨ ਨੇ ਸੁਝਾਓ ਦਿੱਤਾ ਕਿ ਪਰਮਾਣੁ ਦਾ ਪੁੰਜ ਉਸ ਦੇ ਅੰਦਰ ਮੌਜੂਦ ਪੋਟਾਨਾਂ ਅਤੇ ਇਲੈੱਕਟਾਨਾਂ ਕਰਕੇ ਹੁੰਦਾ ਹੈ ਜਿਹੜੇ ਪਰਮਾਣੁ ਅੰਦਰ ਇਕ-ਸਮਾਨ ਵਿਤਰਿਤ ਹੁੰਦੇ ਹਨ ਜਿਵੇਂ ਕਿ ਕੇਕ ਵਿੱਚ ਲੱਗਿਆ ਹੋਇਆ ਮੇਵਾ । ਇਸ ਧਾਰਨਾ ਨੇ ਰਦਰਫੋਰਡ ਦੇ ਸੁਝਾਓ ਨਾਲ ਮੇਲ ਨਹੀਂ ਖਾਧਾ ਕਿਉਂਕਿ ਉਸ ਨੇ ਕਿਹਾ ਕਿ ਪਰਮਾਣੁ ਪੁੰਜ ਨਿਊਕਲੀਅਸ ਵਿੱਚ ਕੇਂਦਿਤ ਪੋਟਾਨਾਂ ਅਤੇ ਨਿਉਟਾਂਨਾਂ ਕਰਕੇ ਹੁੰਦਾ ਹੈ ।

ਪ੍ਰਸ਼ਨ 3.
ਰਦਰਫੋਰਡ ਦੇ ਪਰਮਾਣੂ ਮਾਡਲ ਦੀਆਂ ਕੀ ਖਾਮੀਆਂ ਹਨ ?
ਉੱਤਰ-
ਰਦਰਫੋਰਡ ਦੇ ਪਰਮਾਣੂ ਮਾਡਲ ਦੀਆਂ ਖਾਮੀਆਂ-ਰਦਰਫੋਰਡ ਨੇ ਆਪਣੇ ਪਰਮਾਣੁ-ਮਾਡਲ ਵਿੱਚ ਪੇਸ਼ ਕੀਤਾ ਕਿ ਪਰਮਾਣੁ ਦਾ ਸਾਰਾ ਪੁੰਜ ਨਿਉਕਲੀਅਸ ਵਿੱਚ ਕੇਂਦ੍ਰਿਤ ਹੁੰਦਾ ਹੈ ।ਨਿਊਕਲੀਅਸ ਧਨ-ਚਾਰਜਿਤ ਹੁੰਦਾ ਹੈ ਜਿਸਦੇ ਆਲੇ-ਦੁਆਲੇ ਇਲੈਂਕਟਾਨ ਵੱਖ-ਵੱਖ ਊਰਜਾ ਸ਼ੈਲਾਂ ਵਿੱਚ ਚੱਕਰ ਲਗਾਉਂਦੇ ਹਨ । ਇਹ ਰਿਣ-ਚਾਰਜਿਤ (ਇਲੈੱਕਟ੍ਰਾਨ) ਵੇਗਤ ਕਣ ਚੱਕਰੀ ਗਤੀ ਕਰਦੇ ਹੋਏ ਉਰਜਾ ਵਿਕਿਰਤ ਕਰਦੇ ਹਨ ਅਤੇ ਉਰਜਾ ਗੁਆ ਦੇਣ ਮਗਰੋਂ ਨਿਉਕਲੀਅਸ ਵਿੱਚ ਡਿੱਗ ਜਾਂਦੇ ਹਨ । ਇਸ ਦਾ ਅਰਥ ਇਹ ਹੋਇਆ ਕਿ ਮਾਣੁ ਅਸਥਿਰ ਹੈ ਜੋ ਸਹੀ ਨਹੀਂ ਹੈ ।

ਪ੍ਰਸ਼ਨ 4.
ਬੋਹਰ ਦੇ ਪਰਮਾਣੂ ਮਾਡਲ ਦੀ ਵਿਆਖਿਆ ਕਰੋ ।
ਉੱਤਰ-
PSEB 9th Class Science Solutions Chapter 4 ਪਰਮਾਣੂ ਦੀ ਬਣਤਰ 3
ਬੋਹਰ ਦਾ ਪਰਮਾਣੂ ਮਾਡਲ-
ਨੀਲਸ ਬੋਹਰ ਨੇ ਪਰਮਾਣੂ ਬਣਤਰ ਬਾਰੇ ਹੇਠ ਲਿਖੀਆਂ ਮਨੌਤਾਂ ਪੇਸ਼ ਕੀਤੀਆਂ-

  1. ਪਰਮਾਣੁ ਦਾ ਕੇਂਦਰ ਧਨ-ਚਾਰਜਿਤ ਅਤੇ ਨਿਗਰ ਛੋਟਾ ਭਾਗ ਹੁੰਦਾ ਹੈ ਜਿਸਨੂੰ ਨਿਊਕਲੀਅਸ ਕਿਹਾ ਜਾਂਦਾ ਹੈ । ਨਿਊਕਲੀਅਸ ਵਿੱਚ ਪ੍ਰੋਟੀਨ ਅਤੇ
    ਨਿਊਨ ਮੌਜੂਦ ਹੁੰਦੇ ਹਨ ।
  2. ਨਿਊਕਲੀਅਸ ਦਾ ਆਇਤਨ ਪਰਮਾਣੂ ਦੇ ਆਇਤਨ ਦੀ ਤੁਲਨਾ ਵਿੱਚ ਬਹੁਤ ਛੋਟਾ ਹੁੰਦਾ ਹੈ ।
  3. ਰਿਣ-ਚਾਰਜਿਤ ਇਕਨ ਨਿਊਕਲੀਅਸ ਦੁਆਲੇ ਕੁੱਝ ਨਿਸਚਿਤ ਆਰਬਿਟਾਂ ਵਿੱਚ ਹੀ ਚੱਕਰ ਲਗਾਉਂਦੇ ਹਨ ਜਿਨ੍ਹਾਂ ਨੂੰ ਇਲੈੱਕਟ੍ਰਾਨ ਦੇ ਵਿਵਿਕਤ ਆਰਬਿਟਾਂ (Discrete Orbits) ਕਹਿੰਦੇ ਹਨ । ਜਦੋਂ ਇਲੈੱਕਟ੍ਰਨ ਵਿਵਿਕਤ ਆਰਬਿਟ ਵਿੱਚ ਚੱਕਰ ਲਗਾਉਂਦੇ ਹਨ ਤਾਂ ਉਨ੍ਹਾਂ ਦੀ ਉਰਜਾ ਦਾ ਵਿਕਿਰਣ ਨਹੀਂ ਹੁੰਦਾ ਹੈ ।
  4. ਜਦੋਂ ਇਲੈੱਕਟ੍ਰਾਨ ਚੱਕਰ ਲਗਾਉਂਦੇ ਹੋਏ ਇੱਕ ਊਰਜਾ ਸੈੱਲ ਤੋਂ ਕਿਸੇ ਦੂਜੇ ਊਰਜਾ ਸੈੱਲ ਵਿੱਚ ਛਲਾਂਗ ਲਗਾਉਂਦਾ ਹੈ ਤਾਂ ਊਰਜਾ ਪਰਿਵਰਤਨ ਹੁੰਦਾ ਹੈ ।

ਪ੍ਰਸ਼ਨ 5.
ਇਸ ਅਧਿਆਇ ਵਿੱਚ ਦਿੱਤੇ ਗਏ ਸਾਰੇ ਪਰਮਾਣੂ ਮਾਡਲਾਂ ਦੀ ਤੁਲਨਾ ਕਰੋ ।
ਉੱਤਰ-
ਵਿਭਿੰਨ ਪਰਮਾਣੂ ਮਾਡਲਾਂ ਦੀ ਤੁਲਨਾ-
(i) ਟਾੱਮਸਨ ਦਾ ਪਰਮਾਣੂ ਮਾਡਲ-

  1. ਡਿਸਚਾਰਜ ਟਿਉਬ ਪ੍ਰਯੋਗ ਦੇ ਆਧਾਰ ‘ਤੇ ਟਾਮਸਨ ਨੇ ਇਹ ਸੁਝਾਓ ਦਿੱਤਾ ਕਿ ਪਰਮਾਣੂ ਬਿਜਲਈ ਰੂਪ ਵਿੱਚ ਉਦਾਸੀਨ ਹੈ ਅਤੇ ਇਸ ਦੇ ਪੂਰੇ ਆਇਤਨ ਵਿੱਚ ਇਲੈੱਕਟੂਨ ਸਮਾਨ ਰੂਪ ਵਿੱਚ ਫੈਲੇ ਹੁੰਦੇ ਹਨ ।
  2. ਪਰਮਾਣੂ ਧਨ-ਚਾਰਜਿਤ ਗੋਲੇ ਦਾ ਬਣਿਆ ਹੋਇਆ ਹੁੰਦਾ ਹੈ ਜਿਸ ਵਿੱਚ ਇਲੈੱਕਟ੍ਰਾਂਨ ਖੁੱਭੇ ਹੁੰਦੇ ਹਨ ।
  3. ਪਰਮਾਣੂ ਦਾ ਆਕਾਰ 10-10 ਮੀ. ਜਾਂ 1°A ਹੁੰਦਾ ਹੈ ।
  4. ਪਰਮਾਣੂ ਦਾ ਪੁੰਜ ਸਮਾਨ ਰੂਪ ਵਿੱਚ ਪੂਰੇ ਖੇਤਰ ਵਿੱਚ ਫੈਲਿਆ ਹੁੰਦਾ ਹੈ ।

PSEB 9th Class Science Solutions Chapter 4 ਪਰਮਾਣੂ ਦੀ ਬਣਤਰ 4

(ii) ਰਦਰਫੋਰਡ ਦਾ ਪਰਮਾਣੂ ਮਾਡਲ-

  1. ਸੋਨੇ ਦੀ ਪੁੱਤਰੀ ਤੋਂ ਵਿਕਿਰਣਾਂ ਦੇ ਪ੍ਰਕੀਰਣਨ ਨੇ ਇਹ ਸੁਝਾਇਆ ਕਿ ਨਿਊਕਲੀਅਸ ਪਰਮਾਣੁ ਦਾ ਬਹੁਤ ਛੋਟਾ ਨਿੱਗਰ ਭਾਗ ਹੈ ਜਿਸ ਵਿੱਚ ਧਨ-ਚਾਰਜਿਤ ਕਣ ਹੁੰਦੇ ਹਨ ।
  2. ਪਰਮਾਣੂ ਦੇ ਨਿਊਕਲੀਅਸ ਦਾ ਅਰਧ-ਵਿਆਸ ਪੂਰੇ ਪਰਮਾਣੂ ਦੇ ਅਰਧ-ਵਿਆਸ ਦਾ 10-5 ਗੁਣਾ ਹੁੰਦਾ ਹੈ ।
  3. ਪਰਮਾਣੂ ਵਿੱਚ ਇਲੈਂਕਨ, ਨਿਊਕਲੀਅਸ ਦੇ ਆਲੇ-ਦੁਆਲੇ ਵੱਖ-ਵੱਖ ਆਰਬਿਟਾਂ ਵਿੱਚ ਤੇਜ਼ ਗਤੀ ਨਾਲ ਰਦਰਫੋਰਡ ਮਾਡਲ ਘੁੰਮਦੇ ਰਹਿੰਦੇ ਹਨ ।

PSEB 9th Class Science Solutions Chapter 4 ਪਰਮਾਣੂ ਦੀ ਬਣਤਰ 5

(iii) ਨੀਲਸ ਬੋਹਰ ਦਾ ਪਰਮਾਣੂ ਮਾਡਲ-

  1. ਪਰਮਾਣੁ ਦਾ ਨਿਉਕਲੀਅਸ ਇਲੈੱਕਵਾਂਨਾਂ ਨਾਲ ਘਿਰਿਆ ਹੁੰਦਾ ਹੈ ।
  2. ਨਿਊਕਲੀਅਸ ਦੇ ਆਲੇ-ਦੁਆਲੇ ਇਲੈੱਕਟ੍ਰਾਨ ਨਿਸਚਿਤ ਊਰਜਾ ਪੱਧਰਾਂ ਜਾਂ ਸੈੱਲਾਂ ਵਿੱਚ ਚੱਕਰੀ ਗਤੀ ਕਰਦੇ ਹਨ ।
  3. ਜਦੋਂ ਇਲੈਂਕਨ ਗਤੀ ਕਰਦੇ ਹੋਏ ਇਕ ਸੈੱਲ ਤੋਂ ਦੂਜੇ ਸੈੱਲ ਵਿੱਚ ਡਿੱਗਦਾ ਹੈ ਤਾਂ ਊਰਜਾ ਦਾ ਪਰਿਵਰਤਨ ਹੁੰਦਾ ਹੈ (ਲਾਭ ਜਾਂ ਹਾਨੀ) ਜੋ ਵਿਕਿਰਣਾਂ ਦੇ ਰੂਪ ਵਿੱਚ ਹੁੰਦਾ ਹੈ ਅਤੇ ਅਖੀਰ ਵਿੱਚ ਇਲੈੱਕਟ੍ਰਾਨ ਨਿਊਕਲੀਅਸ ਵਿੱਚ ਜਾ ਡਿੱਗਦਾ ਹੈ ਅਰਥਾਤ ਪਰਮਾਣੂ ਅਸਥਿਰ ਹੈ ।

PSEB 9th Class Science Solutions Chapter 4 ਪਰਮਾਣੂ ਦੀ ਬਣਤਰ 6

PSEB 9th Class Science Solutions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 6.
ਪਹਿਲੇ ਅਠਾਰਾਂ ਤੱਤਾਂ ਦੇ ਵੱਖ-ਵੱਖ ਸ਼ੈਲਾਂ ਵਿੱਚ ਇਲੈੱਕਟ੍ਰਾਨ ਵੰਡ ਦੇ ਨਿਯਮ ਨੂੰ ਲਿਖੋ ।
ਉੱਤਰ-
ਵੱਖ-ਵੱਖ ਆਰਬਿਟ (ਸੈੱਲਾਂ) ਵਿੱਚ ਇਲੈਂਕਨ ਵੰਡ-ਪਰਮਾਣੂਆਂ ਦੇ ਵੱਖ-ਵੱਖ ਆਰਬਿਟਾਂ ਵਿੱਚ ਇਲੈੱਕਟ੍ਰਾਨ ਦੀ ਵੰਡ ਲਈ ਬੋਹਰ ਅਤੇ ਬਰੀ ਨੇ ਹੇਠ ਲਿਖੇ ਕੁੱਝ ਨਿਯਮ ਸੁਝਾਏ-

  1. ਪਰਮਾਣੁ ਦੇ ਕਿਸੇ ਆਰਬਿਟ ਵਿੱਚ ਮੌਜੂਦ ਵੱਧ ਤੋਂ ਵੱਧ ਇਲੈੱਕਟਾਂਨਾਂ ਦੀ ਸੰਖਿਆ ਨੂੰ 2n2 ਸੂਤਰ ਨਾਲ ਦਰਸਾਇਆ ਜਾ ਸਕਦਾ ਹੈ, ਜਿੱਥੇ n ਆਰਬਿਟ ਜਾਂ ਊਰਜਾ ਸਤਰ (ਲੇਵਲ ਦੀ ਸੰਖਿਆ ਹੈ । ਅੰਦਰ ਤੋਂ ਬਾਹਰ ਵੱਲ ਊਰਜਾ ਸਤਰਾਂ ਦੇ ਨਾਂ K, L, M, N …… ਹਨ ।
  2. ਸਭ ਤੋਂ ਬਾਹਰਲੇ ਆਰਬਿਟ ਵਿੱਚ ਇਲੈੱਕਟਾਂਨਾਂ ਦੀ ਵੱਧ ਤੋਂ ਵੱਧ ਸੰਖਿਆ 8 ਹੋ ਸਕਦੀ ਹੈ ।
  3. ਸਭ ਤੋਂ ਬਾਹਰਲੇ ਆਰਬਿਟ ਤੋਂ ਪਹਿਲੇ ਆਰਬਿਟ ਵਿੱਚ 18 ਤੋਂ ਵੱਧ ਇਲੈਂਕਨ ਨਹੀਂ ਭਰੇ ਜਾ ਸਕਦੇ ।
  4. ਕਿਸੇ ਪਰਮਾਣੂ ਦੇ ਦਿੱਤੇ ਗਏ ਆਰਬਿਟ ਵਿੱਚ ਇਲੈੱਕਟ੍ਰਾਨ ਉਦੋਂ ਤਕ ਥਾਂ ਨਹੀਂ ਲੈਂਦੇ ਜਦੋਂ ਤਕ ਕਿ ਉਸ ਤੋਂ ਪਹਿਲੇ ਵਾਲੇ ਅੰਦਰਲੇ ਆਰਬਿਟ ਪੂਰੀ ਤਰ੍ਹਾਂ ਭਰ ਨਹੀਂ ਜਾਂਦੇ ਅਰਥਾਤ ਆਰਬਿਟ ਕ੍ਰਮ ਅਨੁਸਾਰ ਹੀ ਭਰਦੇ ਹਨ ।

ਪ੍ਰਸ਼ਨ 7.
ਸਿਲੀਕਾਨ ਅਤੇ ਆਕਸੀਜਨ ਦੀ ਉਦਾਹਰਣ ਲੈ ਕੇ ਸੰਯੋਜਕਤਾ ਦੀ ਪਰੀਭਾਸ਼ਾ ਦਿਓ ।
ਉੱਤਰ-
ਸੰਯੋਜਕਤਾ-ਕਿਸੇ ਤੱਤ ਦੀ ਸੰਯੋਜਕ ਸਮਰੱਥਾ ਨੂੰ ਉਸ ਤੱਤ ਦੀ ਸੰਯੋਜਕਤਾ ਕਹਿੰਦੇ ਹਨ | ਪਰਮਾਣੁ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਮੌਜੂਦ ਇਲੈੱਕਟਾਂਨਾਂ ਦੀ ਸੰਖਿਆ ਉਸ ਦੀ ਸੰਯੋਜਕਤਾ ਦਿੰਦੀ ਹੈ । ਪਰੰਤੂ ਜੇਕਰ ਸਭ ਤੋਂ ਬਾਹਰਲੇ ਸੈੱਲ ਵਿੱਚ ਇਲੈੱਕਟਾਨਾਂ ਦੀ ਸੰਖਿਆ ਉਸ ਦੀ ਅਧਿਅਕਤਮ ਸਮਰੱਥਾ ਦੇ ਨੇੜੇ ਹੋਵੇ ਤਾਂ ਸੰਯੋਜਕਤਾ ਪਤਾ ਕਰਨ ਲਈ ਪਰਮਾਣੂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਮੌਜੂਦ ਇਲੈੱਕਟ੍ਰਾਨਾਂ ਦੀ ਸੰਖਿਆ ਨੂੰ 8 ਵਿੱਚੋਂ ਘਟਾ ਲਿਆ ਜਾਂਦਾ ਹੈ ।
ਸਿਲੀਕਾਨ-
ਸਿਲੀਕਾਨ ਪਰਮਾਣੂ ਵਿੱਚ ਪ੍ਰੋਟਾਨਾਂ ਦੀ ਸੰਖਿਆ (p) = 14
ਇਲੈੱਕਟਾਂਨਾਂ ਦੀ ਸੰਖਿਆ (e) = 14
PSEB 9th Class Science Solutions Chapter 4 ਪਰਮਾਣੂ ਦੀ ਬਣਤਰ 7
ਸਿਲੀਕਾਨ ਪਰਮਾਣੂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਇਲੈੱਕਟ੍ਰਾਨਾਂ ਦੀ ਸੰਖਿਆ = 4
∴ ਸਿਲੀਕਾਨ ਦੀ ਸੰਯੋਜਕਤਾ = 4

ਆਕਸੀਜਨ-
ਆਕਸੀਜਨ ਪਰਮਾਣ ਵਿੱਚ ਪੋਟਾਨਾਂ ਦੀ ਗਿਣਤੀ (p) = 8
∴ ਇਲੈੱਕਟਾਂਨਾਂ ਦੀ ਗਿਣਤੀ (e) = 8
PSEB 9th Class Science Solutions Chapter 4 ਪਰਮਾਣੂ ਦੀ ਬਣਤਰ 8
ਆਕਸੀਜਨ ਪਰਮਾਣੁ ਦੇ ਸਭ ਤੋਂ ਬਾਹਰਲੇ ਆਰਬਿਟ ਵਿੱਚ ਇਲੈਂਕਾਨਾਂ ਦੀ ਸੰਖਿਆ = 6
∴ ਆਕਸੀਜਨ ਦੀ ਸੰਯੋਜਕਤਾ = (8 – 6)
= 2 ਹੈ ।

ਪ੍ਰਸ਼ਨ 8.
ਉਦਾਹਰਣ ਸਹਿਤ ਵਿਆਖਿਆ ਕਰੋ-ਪਰਮਾਣੂ ਸੰਖਿਆ, ਪੁੰਜ ਸੰਖਿਆ, ਸਮਸਥਾਨਕ ਅਤੇ ਸਮਭਾਰਕ । ਸਮਸਥਾਨਕਾਂ ਦੇ ਕੋਈ ਦੋ ਲਾਭ ਲਿਖੋ ।
ਉੱਤਰ-
(i) ਪਰਮਾਣੂ ਸੰਖਿਆ (Atomic Number) – ਪਰਮਾਣੂ ਦੇ ਨਿਊਕਲੀਅਸ ਵਿੱਚ ਮੌਜੂਦ ਪ੍ਰੋਟਾਨਾਂ ਦੀ ਸੰਖਿਆ ਨੂੰ ਉਸ ਪਰਮਾਣੂ ਦੀ ਪਰਮਾਣੂ ਸੰਖਿਆ ਆਖਦੇ ਹਨ । ਉਦਾਹਰਨ ਵਜੋਂ ਮੈਗਨੀਸ਼ੀਅਮ ਦੇ ਪਰਮਾਣੂ ਦੇ ਨਿਊਕਲੀਅਸ ਵਿੱਚ 12 ਪ੍ਰੋਟਾਨ ਹਨ । ਇਸ ਲਈ ਮੈਗਨੀਸ਼ੀਅਮ ਦੀ ਪਰਮਾਣੂ ਸੰਖਿਆ 12 ਹੈ ।

ਪਰਮਾਣੂ ਸੰਖਿਆ ਨੂੰ ‘Z’ ਨਾਲ ਦਰਸਾਇਆ ਜਾਂਦਾ ਹੈ ।
ਪਰਮਾਣੂ ਸੰਖਿਆ (Z) = ਪ੍ਰੋਟਾਨ ਸੰਖਿਆ (p) = ਇਲੈੱਕਟ੍ਰਾਨ ਸੰਖਿਆ (e)
ਇਸੇ ਤਰ੍ਹਾਂ ਹੀ ਕਾਰਬਨ ਦੇ ਪਰਮਾਣੂ ਵਿੱਚ 6 ਪ੍ਰੋਟਾਨ ਹੁੰਦੇ ਹਨ ।
∴ ਕਾਰਬਨ ਦੀ ਪਰਮਾਣੂ ਸੰਖਿਆ (Z) = 6

(ii) ਪੁੰਜ ਸੰਖਿਆ (Mass Number) – ਕਿਸੇ ਤੱਤ ਦੇ ਨਿਊਕਲੀਅਸ ਵਿੱਚ ਪ੍ਰੋਟਾਨਾਂ ਅਤੇ ਨਿਉਨਾਂ ਜਿਨ੍ਹਾਂ ਨੂੰ ਇਕੱਠਿਆਂ ਨਿਊਕਲੀਆਂਨ ਕਹਿੰਦੇ ਹਨ, ਦੀ ਕੁੱਲ ਸੰਖਿਆ ਨੂੰ ਪੁੰਜ ਸੰਖਿਆ ਆਖਦੇ ਹਨ | ਪੁੰਜ ਸੰਖਿਆ ਨੂੰ ‘A’ ਨਾਲ ਦਰਸਾਇਆ ਜਾਂਦਾ ਹੈ । ਪੁੰਜ ਸੰਖਿਆ (A) = ਨਿਊਕਲੀਅਸ ਵਿੱਚ ਮੌਜੂਦ ਪ੍ਰੋਟਾਨਾਂ ਦੀ ਸੰਖਿਆ + ਨਿਊਕਲੀਅਸ ਵਿੱਚ ਨਿਊਟੂਨਾਂ ਦੀ ਸੰਖਿਆ |
ਉਦਾਹਰਨ ਵਜੋਂ ਕਾਰਬਨ ਦੇ ਨਿਊਕਲੀਅਸ ਵਿੱਚ 6 ਪ੍ਰੋਟਾਨ ਅਤੇ 6 ਨਿਊਟ੍ਰਾਨ ਮੌਜੂਦ ਹੁੰਦੇ ਹਨ, ਇਸ ਲਈ ਕਾਰਬਨ ਦੀ ਪੁੰਜ ਸੰਖਿਆ (A) = p + n
= 6 + 6
= 12 ਹੈ ।

(iii) ਸਮਸਥਾਨਕ (Isotopes) – ਇੱਕ ਹੀ ਤੱਤ ਦੇ ਦੋ ਪਰਮਾਣੂ ਜਿਨ੍ਹਾਂ ਦੀ ਪਰਮਾਣੂ ਸੰਖਿਆ ਇੱਕ ਹੀ ਹੋਵੇ ਪਰੰਤੂ ਪਰਮਾਣੂ ਪੁੰਜ ਵੱਖ-ਵੱਖ ਹੋਣ, ਉਨ੍ਹਾਂ ਨੂੰ ਉਸ ਤੱਤ ਦੇ ਸਮਸਥਾਨਕ (Isotopes) ਕਹਿੰਦੇ ਹਨ । ਉਦਾਹਰਨ ਵਜੋਂ ਕਲੋਰੀਨ ਦੇ ਦੋ ਸਮਸਥਾਨਕ PSEB 9th Class Science Solutions Chapter 4 ਪਰਮਾਣੂ ਦੀ ਬਣਤਰ 9 ਹੀ ਹਨ ਜਿਨ੍ਹਾਂ ਦਾ ਪਰਮਾਣੂ ਸੰਖਿਆ ਇੱਕ ਸਮਾਨ ਅਰਥਾਤ 17 ਹੈ, ਪਰੰਤੂ ਇੱਕ ਦਾ ਪਰਮਾਣੂ ਪੁੰਜ ਸੰਖਿਆ 35 ਅਤੇ ਦੂਜੇ ਦਾ ਪਰਮਾਣੂ ਪੁੰਜ ਸੰਖਿਆ 37 ਹੈ ।

(iv) ਸਮਭਾਰਕ (Isobars) – ਅਜਿਹੇ ਤੱਤ ਜਿਨ੍ਹਾਂ ਦੀ ਪਰਮਾਣੂ ਸੰਖਿਆ ਭਿੰਨ-ਭਿੰਨ ਹੁੰਦੀ ਹੈ ਪਰੰਤੂ ਪੁੰਜ ਸੰਖਿਆ ਸਮਾਨ ਹੁੰਦੀ ਹੈ, ਉਨ੍ਹਾਂ ਨੂੰ ਸਮਭਾਰਕ ਆਖਦੇ ਹਨ । ਉਦਾਹਰਨ ਵਜੋਂ, ਕੈਲਸ਼ੀਅਮ ਦੀ ਪਰਮਾਣੂ ਸੰਖਿਆ 20 ਅਤੇ ਆਰਗਾਂਨ ਦੀ ਪਰਮਾਣੂ ਸੰਖਿਆ 18 ਹੈ ਪਰੰਤੂ ਇਹਨਾਂ ਦੀ ਪੰਜ ਸੰਖਿਆ 40 ਹੈ ਜਿਸ ਕਰਕੇ ਇਹਨਾਂ ਵਿੱਚ ਇਲੈੱਕਟਾਂਨ ਸੰਖਿਆ ਭਿੰਨ-ਭਿੰਨ ਹੈ । ਇਹਨਾਂ ਤੱਤਾਂ ਦੇ ਰਸਾਇਣਿਕ ਗੁਣ ਸਮਾਨ ਹੁੰਦੇ ਹਨ । ਇਨ੍ਹਾਂ ਤੱਤਾਂ ਦੇ ਪ੍ਰੋਟਾਨਾਂ ਅਤੇ ਨਿਊਟ੍ਰਾਨਾਂ ਦੀ ਸੰਖਿਆ ਭਿੰਨ ਹੁੰਦੀ ਹੈ ।

ਸਮਸਥਾਨਕਾਂ ਦੇ ਲਾਭ (Uses of Isotopes)-

  1. ਕੈਂਸਰ ਦੇ ਇਲਾਜ ਲਈ ਕੋਬਾਲਟ ਦੇ ਸਮਸਥਾਨਕ ਦਾ ਉਪਯੋਗ ਕੀਤਾ ਜਾਂਦਾ ਹੈ ।
  2. ਗਾਈਟਰ (ਗਿਲ੍ਹੜ) ਦੇ ਇਲਾਜ ਲਈ ਆਇਓਡੀਨ ਦੇ ਸਮਸਥਾਨਕਾਂ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 9.
Na+ ਦੇ ਪੂਰੀ ਤਰ੍ਹਾਂ ਭਰੇ ਹੋਏ K ਅਤੇ L ਸੈੱਲ ਹੁੰਦੇ ਹਨ । ਵਿਆਖਿਆ ਕਰੋ ।
ਉੱਤਰ-
ਕਿਸੇ ਤੱਤ ਦੇ ਪਰਮਾਣੂ ਵਿੱਚ ਇਲੈੱਕਟਾਂਨਾਂ ਦੀ ਸੰਖਿਆ ਓਨੀ ਹੀ ਹੁੰਦੀ ਹੈ ਜਿੰਨੇ ਉਸ ਪਰਮਾਣੁ ਦੇ ਨਿਊਕਲੀਅਸ ਵਿੱਚ ਪ੍ਰੋਟਾਨ ਹੁੰਦੇ ਹਨ । ਇਲੈੱਕਟਾਂ ਅਤੇ ਪ੍ਰੋਟਾਨ ਤੇ ਵਿਪਰੀਤ ਚਾਰਜ ਹੁੰਦਾ ਹੈ ਜਿਸ ਕਰਕੇ ਪਰਮਾਣੂ ਬਿਜਲਈ ਉਦਾਸੀਨ ਹੁੰਦਾ ਹੈ । ਜੇਕਰ ਉਦਾਸੀਨ ਪਰਮਾਣੂ ਵਿੱਚ ਇੱਕ ਇਲੈਂਕਨ ਦਾ ਲਾਭ ਹੋਵੇ ਤਾਂ ਉਸ ਉੱਤੇ ਇਕਾਈ ਰਿਣ-ਚਾਰਜ ਆ ਜਾਵੇਗਾ | ਦੂਜੇ ਪਾਸੇ ਜੇਕਰ ਉਸ ਵਿੱਚੋਂ ਇਲੈੱਕਟਾਂਨ ਨਿਕਲ ਜਾਵੇ ਅਰਥਾਤ ਨੁਕਸਾਨ ਤੋਂ ਤਾਂ ਉਹ ਇਕਾਈ ਧਨਚਾਰਜਿਤ ਹੋ ਜਾਂਦਾ ਹੈ । ਇਸ ਲਈ ਪਰਮਾਣੂ ਵਿੱਚੋਂ ਇਲੈੱਕਵਾਂਨ ਦੇ ਨਿਕਲਣ ਜਾਂ ਜੁੜਨ ਕਾਰਨ ਬਣੇ ਚਾਰਜਿਤ ਕਣ ਨੂੰ ਆਇਨ ਕਹਿੰਦੇ ਹਨ | ਸੋਡੀਅਮ ਪਰਮਾਣੂ ਉਦਾਸੀਨ ਹੈ । ਇਸ ਵਿੱਚ 11 ਪ੍ਰੋਟੀਨ ਅਤੇ 11 ਇਲੈੱਕਟ੍ਰਾਨ ਹੁੰਦੇ ਹਨ । ਇਹਨਾਂ ਇਲੈੱਕਵਾਂਨਾਂ ਦੀ ਵੰਡ 2, 8, 1 ਹੁੰਦੀ ਹੈ । ਹੁਣ ਇਸ ਵਿੱਚੋਂ 1 ਇਲੈੱਕਟਾਂਨ ਨਿਕਲਣ ਕਾਰਨ ਇਹ ਧਨ-ਚਾਰਜਿਤ ਸੋਡੀਅਮ ਆਇਨ ਬਣ ਜਾਂਦਾ ਹੈ ।
ਸੋਡੀਅਮ ਪਰਮਾਣੁ – 1e → ਸੋਡੀਅਮ ਆਇਨ
11e – 1e → 10e
ਜਾਂ Na0 – 1e → Na+
ਸੋਡੀਅਮ ਆਇਨ ਦੀ ਇਲੈਂਕਨੀ ਵੰਡ (2, 8) ਹੋਵੇਗੀ ਅਰਥਾਤ ਇਸਦੇ K ਅਤੇ L ਬੈੱਲ ਪੂਰੀ ਤਰ੍ਹਾਂ ਭਰੇ ਹੋਏ ਹੁੰਦੇ ਹਨ ।

PSEB 9th Class Science Solutions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 10.
ਜੇ ਬਰੋਮੀਨ ਪਰਮਾਣੂ ਦੇ ਸਮਸਥਾਨਕਾਂ \({ }_{35}^{79} \mathrm{Br}\) (49.7%) ਅਤੇ \({ }_{35}^{81} \mathrm{Br}\) (50.3%) ਦੇ ਰੂਪ ਵਿੱਚ ਹਨ, ਤਾਂ ਬਰੋਮੀਨ ਪਰਮਾਣੂ ਦੇ ਔਸਤ ਪਰਮਾਣੂ ਪੁੰਜ ਦੀ ਗਣਨਾਂ ਕਰੋ ।
ਹੱਲ:
ਬੋਰਮੀਨ ਦਾ ਸਮਸਥਾਨਕ ਜਿਸ ਦਾ ਪਰਮਾਣੁ ਪੁੰਜ 79 ਹੈ = 49.7%
∴ ਬਰੋਮੀਨ ਦੇ ਪਰਮਾਣੂ ਪੁੰਜ ਲਈ \({ }_{35}^{79} \mathrm{Br}\) ਦਾ ਯੋਗਦਾਨ \(\frac{79}{100}\)
× 49.7
= 39.26 u
ਬਰੋਮੀਨ ਦਾ ਸਮਸਥਾਨਕ ਜਿਸ ਦਾ ਪਰਮਾਣੂ ਪੁੰਜ 81 ਹੈ = 50.3%
∴ ਬਰੋਮੀਨ ਦੇ ਪਰਮਾਣੂ ਪੁੰਜ ਲਈ \({ }_{35}^{81} \mathrm{Br}\) ਦਾ ਯੋਗਦਾਨ = \(\frac{50.3}{100}\) × 81
= 40.74 u
ਬਰੋਮੀਨ ਪਰਮਾਣੂ ਦਾ ਔਸਤ ਪਰਮਾਣੂ ਪੁੰਜ = 39.26 + 40.74
= 80.0 u

ਪ੍ਰਸ਼ਨ 11.
ਇਕ ਤੱਤ X ਦਾ ਪਰਮਾਣੂ ਪੁੰਜ 16.2 u ਹੈ ਤਾਂ ਇਸਦੇ ਇੱਕ ਨਮੂਨੇ ਵਿੱਚ ਸਮਸਥਾਨਕ \({ }_{8}^{16} X\) ਅਤੇ \({ }_{8}^{18} X\) ਦਾ ਪ੍ਰਤੀਸ਼ਤ ਕੀ ਹੋਵੇਗਾ ?
ਹੱਲ:
ਮੰਨ ਲਓ ਨਮੂਨੇ ਵਿੱਚ \({ }_{8}^{16} X\) ਦੀ ਪ੍ਰਤੀਸ਼ਤਤਾ = y
∴ ਨਮੂਨੇ \({ }_{8}^{18} X\) ਦੀ ਪ੍ਰਤੀਸ਼ਤਤਾ = (100 – y)
PSEB 9th Class Science Solutions Chapter 4 ਪਰਮਾਣੂ ਦੀ ਬਣਤਰ 10
16.2 × 100 = 1800 – 2y
1620 = 1800 – 2y
2y = 1800 – 1620
2y = 180
∴y = \(\frac{180}{2}\)
= 90
ਅਰਥਾਤ \({ }_{8}^{16} X\) ਦੀ ਪ੍ਰਤੀਸ਼ਤਤਾ = 90%
∴ \({ }_{8}^{18} X\) ਦੀ ਪ੍ਰਤੀਸ਼ਤਤਾ = 100 – 90
= 10%

ਪ੍ਰਸ਼ਨ 12.
ਜੇ ਤੱਤ ਦਾ Z = 3 ਹੋਵੇ ਤਾਂ ਤੱਤ ਦੀ ਸੰਯੋਜਕਤਾ ਕੀ ਹੋਵੇਗੀ ? ਤੱਤ ਦਾ ਨਾਂ ਵੀ ਲਿਖੋ ।
ਹੱਲ :
ਤੱਤ ਦੀ ਪਰਮਾਣੂ ਸੰਖਿਆ ਨੂੰ Z ਨਾਲ ਦਰਸਾਇਆ ਜਾਂਦਾ ਹੈ ।
∴ ਤੱਤ ਦੀ ਪਰਮਾਣੂ ਸੰਖਿਆ Z = 3.
ਅਰਥਾਤ ਤੱਤ ਦੇ ਪਰਮਾਣੂ ਵਿੱਚ ਮੌਜੂਦ ਪ੍ਰੋਟਾਨਾਂ ਦੀ ਸੰਖਿਆ = ਇਲੈੱਕਨਾਂ ਦੀ ਸੰਖਿਆ = 3
PSEB 9th Class Science Solutions Chapter 4 ਪਰਮਾਣੂ ਦੀ ਬਣਤਰ 11
ਇਹ ਪਰਮਾਣੁ ਲੀਥਿਅਮ ਹੈ ਅਤੇ ਇਸ ਦੀ ਸੰਯੋਜਕਤਾ 1 ਹੈ ।

ਪ੍ਰਸ਼ਨ 13.
ਦੋ ਪਰਮਾਣੂ ਸਪੀਸ਼ਿਜ਼ ਦੇ ਨਿਊਕਲੀਅਸਾਂ ਦੀ ਬਣਤਰ ਹੇਠਾਂ ਦਿੱਤੀ ਗਈ ਹੈ-
PSEB 9th Class Science Solutions Chapter 4 ਪਰਮਾਣੂ ਦੀ ਬਣਤਰ 12
X ਅਤੇ Y ਦੀ ਪੁੰਜ ਸੰਖਿਆ ਪਤਾ ਕਰੋ । ਇਨ੍ਹਾਂ ਦੋਵਾਂ ਸਪੀਸ਼ਿਜ਼ ਵਿੱਚ ਕੀ ਸੰਬੰਧ ਹੈ ?
ਹੱਲ :
X ਦੀ ਪੁੰਜ ਸੰਖਿਆ = 6 + 6
= 12
Y ਦੀ ਪੁੰਜ ਸੰਖਿਆ = 6 + 8 = 14
X ਅਤੇ Y ਦੀ ਪਰਮਾਣੂ ਸੰਖਿਆ ਸਮਾਨ ਹੈ ਪਰੰਤੂ ਪੁੰਜ ਸੰਖਿਆ ਭਿੰਨ ਹੈ ਇਸ ਲਈ ਇਹ ਦੋਵੇਂ ਸਮਸਥਾਨਿਕ ਹਨ ।

ਪ੍ਰਸ਼ਨ 14.
ਹੇਠ ਲਿਖੇ ਕਥਨ ਵਿੱਚ ਗ਼ਲਤ ਲਈ F ਅਤੇ ਸਹੀ ਲਈ T ਲਿਖੋ ।
(ਉ) ਜੇ. ਜੇ. ਥਾਮਸਨ ਨੇ ਸੁਝਾਅ ਦਿੱਤਾ ਸੀ ਕਿ ਪਰਮਾਣੂ ਦੇ ਨਿਊਕਲੀਅਸ ਵਿੱਚ ਸਿਰਫ ਨਿਊਕਲੀਅਨਜ਼ ਹੁੰਦੇ ਹਨ ।
(ਅ) ਇੱਕ ਇਲੈੱਕਟ੍ਰਾਂਨ ਅਤੇ ਪ੍ਰੋਟੀਨ ਮਿਲ ਕੇ ਨਿਊਵਾਂ ਦਾ ਨਿਰਮਾਣ ਕਰਦੇ ਹਨ । ਇਸ ਲਈ ਇਹ ਅਣਚਾਰਜਿਤ ਹੁੰਦਾ ਹੈ ।
(ੲ) ਇਲੈੱਕਟ੍ਰਾਨ ਦਾ ਪੁੰਜ ਪ੍ਰੋਟਾਨ ਨਾਲੋਂ ਲਗਭਗ \(\frac{1}{1837}\) ਗੁਣਾਂ ਹੁੰਦਾ ਹੈ ।
(ਸ) ਆਇਓਡੀਨ ਦੇ ਸਮਸਥਾਨਕ ਦੀ ਵਰਤੋਂ ਟਿੰਕਚਰ ਆਇਓਡੀਨ ਬਣਾਉਣ ਵਿੱਚ ਹੁੰਦੀ ਹੈ । ਇਸ ਦੀ ਵਰਤੋਂ ਦਵਾਈ ਦੇ ਰੂਪ ਵਿੱਚ ਹੁੰਦੀ ਹੈ ।
ਉੱਤਰ-
(ਉ) False
(ਅ) False
(ੲ) True
(ਸ) True
ਪ੍ਰਸ਼ਨ ਸੰਖਿਆ 15, 16 ਅਤੇ 17 ਵਿੱਚ ਗ਼ਲਤ ਦੇ ਸਾਹਮਣੇ (×) ਦਾ ਚਿੰਨ੍ਹ ਅਤੇ ਸਹੀ ਦੇ ਸਾਹਮਣੇ (√) ਦਾ ਚਿੰਨ੍ਹ ਲਗਾਓ ।

ਪ੍ਰਸ਼ਨ 15.
ਰਦਰਫੋਰਡ ਦਾ ਐਲਫਾ-ਕਣ ਖਿੰਡਾਉ ਪ੍ਰਯੋਗ ਕਿਸ ਦੀ ਖੋਜ ਲਈ ਜ਼ਿੰਮੇਵਾਰ ਸੀ
(ਉ) ਪਰਮਾਣੂ ਨਿਊਕਲੀਅਸ
(ਅ) ਇਲੈਂਕਨ
(ੲ) ਪ੍ਰੋਟਾਨ
(ਸ) ਨਿਊਫ਼ਾਂਨ ।
ਉੱਤਰ-
(ਉ) ਪਰਮਾਣੂ ਨਿਊਕਲੀਅਸ (√)
(ਅ) (×)
(ੲ) (×)
(ਸ) (×).

ਪ੍ਰਸ਼ਨ 16.
ਇੱਕ ਤੱਤ ਦੇ ਸਮਸਥਾਨਕ ਵਿੱਚ ਹੁੰਦੇ ਹਨ-
(ਉ) ਸਮਾਨ ਭੌਤਿਕ ਗੁਣ
(ਅ) ਭਿੰਨ ਰਸਾਇਣਿਕ ਗੁਣ
(ੲ) ਨਿਉਨਾਂ ਦੀ ਵੱਖ-ਵੱਖ ਸੰਖਿਆ
(ਸ) ਭਿੰਨ ਪਰਮਾਣੂ ਸੰਖਿਆ ।
ਉੱਤਰ-
(ਉ) (×)
(ਅ) (×)
(ੲ) ਨਿਉਵਾਂਨਾਂ ਦੀ ਵੱਖ-ਵੱਖ ਸੰਖਿਆ (√)
(ਸ) (×) ।

PSEB 9th Class Science Solutions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 17.
Cl ਆਇਨ ਵਿੱਚ ਸੰਯੋਜਕਤਾ ਇਲੈੱਕਟ੍ਰਾਂਨਾਂ ਦੀ ਸੰਖਿਆ ਹੈ-
(ਉ) 16
(ਅ) 8
(ੲ) 17
(ਸ) 18.
ਉੱਤਰ-
(ਉ) (×)
(ਅ) 8 (√)
(ੲ) (×)
(ਸ) (×)

ਪ੍ਰਸ਼ਨ 18.
ਸੋਡੀਅਮ ਦੀ ਸਹੀ ਇਲੈੱਕਟ੍ਰਾਨ ਵੰਡ ਹੇਠ ਦਿੱਤੀਆਂ ਵਿੱਚੋਂ ਕਿਹੜੀ ਹੈ ?
(ਉ) 2, 8
(ਅ) 8, 2, 1
(ੲ) 2, 1, 8
(ਸ) 2, 8, 1.
ਉੱਤਰ-
(ਉ) (×)
(ਅ) (×)
(ੲ) (×)
(ਸ) 2, 8, 1 (√) ।

ਪ੍ਰਸ਼ਨ 19.
ਹੇਠ ਲਿਖੀ ਸਾਰਣੀ ਨੂੰ ਪੂਰਾ ਕਰੋ-
PSEB 9th Class Science Solutions Chapter 4 ਪਰਮਾਣੂ ਦੀ ਬਣਤਰ 13
ਉੱਤਰ-
PSEB 9th Class Science Solutions Chapter 4 ਪਰਮਾਣੂ ਦੀ ਬਣਤਰ 14

Science Guide for Class 9 PSEB ਪਰਮਾਣੂ ਦੀ ਬਣਤਰ InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ ਜਨਰਲ

ਪ੍ਰਸ਼ਨ 1.
ਕੈਨਾਲ ਕਿਰਣਾਂ ਕੀ ਹਨ ?
ਉੱਤਰ-
ਕੈਨਾਲ ਕਿਰਣਾਂ (Canals Rays)-ਐਨੋਡ ਤੋਂ ਉਤਸਰਜਿਤ ਹੋਣ ਵਾਲੀਆਂ ਕਿਰਣਾਂ ਜਦੋਂ ਡਿਸਚਾਰਜ ਟਿਊਬ ਵਿੱਚ ਗੈਸ ਲਈ ਜਾਂਦੀ ਹੈ, ਕੈਨਾਲ ਕਿਰਣਾਂ ਕਹਾਉਂਦੀਆਂ ਹਨ ।

ਇਹ ਧਨ-ਚਾਰਜਿਤ ਵਿਕਿਰਣਾਂ ਹਨ ਜੋ ਅਜਿਹੇ ਕਣਾਂ ਨਾਲ ਨਿਰਮਿਤ ਹੁੰਦੀਆਂ ਹਨ ਜਿਨ੍ਹਾਂ ਦਾ ਪੁੰਜ ਇਲੈੱਕਟ੍ਰਾਨ ਤੋਂ 2000 ਗੁਣਾਂ ਹੁੰਦਾ ਹੈ ਪਰ ਇਨ੍ਹਾਂ ਦਾ ਚਾਰਜ ਇਲੈਂਕਨ ਦੇ ਚਾਰਜ ਤੋਂ ਉਲਟ ਹੁੰਦਾ ਹੈ ।

ਪ੍ਰਸ਼ਨ 2.
ਜੇ ਕਿਸੇ ਪਰਮਾਣੂ ਵਿੱਚ ਇੱਕ ਇਲੈੱਕਵਾਂਨ ਅਤੇ ਇੱਕ ਪੋਟਾਂਨ ਹੈ, ਤਾਂ ਇਸ ਵਿੱਚ ਕੋਈ ਚਾਰਜ ਹੋਵੇਗਾ ਜਾਂ ਨਹੀਂ ।
ਉੱਤਰ-
ਪ੍ਰੋਟੀਨ ਦਾ ਚਾਰਜ +1 ਅਤੇ ਇਲੈੱਕਟ੍ਰਾਨ ਦਾ ਚਾਰਜ -1 ਮੰਨਿਆ ਗਿਆ ਹੈ । ਹੁਣ ਕਿਉਂਕਿ ਕਿਸੇ ਪਰਮਾਣੂ ਵਿੱਚ ਇੱਕ ਪ੍ਰੋਟਾਨ ਅਤੇ ਇੱਕ ਇਲੈੱਕਵਾਂਨ ਹੈ, ਜੋ ਆਪਸ ਵਿੱਚ ਇੱਕ-ਦੂਜੇ ਦੇ ਚਾਰਜਾਂ ਨੂੰ ਸੰਤੁਲਿਤ ਕਰਦੇ ਹਨ । ਇਸ ਲਈ ਇਸ ਪਰਮਾਣੂ ਤੇ ਕੋਈ ਪਰਿਣਾਮੀ (ਨੇਟ) ਚਾਰਜ ਨਹੀਂ ਹੋਵੇਗਾ ਅਰਥਾਤ ਪਰਮਾਣੂ ਉਦਾਸੀਨ ਹੋਵੇਗਾ ।

PSEB 9th Class Science Solutions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 3.
ਪਰਮਾਣੂ ਉਦਾਸੀਨ ਹੈ, ਇਸ ਤੱਥ ਨੂੰ ਟੱਮਸਨ ਦੇ ਮਾਡਲ ਦੇ ਆਧਾਰ ‘ਤੇ ਸਪੱਸ਼ਟ ਕਰੋ ।
ਉੱਤਰ-
ਦੱਮਸਨ ਦਾ ਪਰਮਾਣੂ ਮਾਡਲ (Tomson’s model of atom)-

  1. ਪਰਮਾਣੂ ਧਨ-ਚਾਰਜਿਤ ਗੋਲੇ ਦਾ ਬਣਿਆ ਹੁੰਦਾ ਹੈ ਅਤੇ ਇਲੈੱਕਟੂਨ ਉਸ ਵਿੱਚ ਖੁੱਭੇ ਹੁੰਦੇ ਹਨ, ਜਿਵੇਂ ਕ੍ਰਿਸਮਸ ਕੇਕ ਵਿੱਚ ਮੇਵੇ ਲੱਗੇ ਹੁੰਦੇ ਹਨ ।
  2. ਰਿਣਾਤਮਕ ਅਤੇ ਧਨਾਤਮਕ ਚਾਰਜ ਮਾਤਰਾ ਵਿੱਚ ਸਮਾਨ ਹੁੰਦੇ ਹਨ ਜੋ ਇੱਕ-ਦੂਜੇ ਨੂੰ ਸੰਤੁਲਿਤ ਕਰ ਦਿੰਦੇ ਹਨ । ਇਸ ਲਈ ਪਰਮਾਣੂ ਬਿਜਲਈ ਰੂਪ ਵਿੱਚ ਉਦਾਸੀਨ ਹੁੰਦੇ ਹਨ ।

ਪ੍ਰਸ਼ਨ 4.
ਰਦਰਫੋਰਡ ਦੇ ਪਰਮਾਣੂ ਮਾਡਲ ਅਨੁਸਾਰ, ਪਰਮਾਣੂ ਦੇ ਨਾਭਿਕ ਵਿੱਚ ਕਿਹੜਾ ਅਵਰਮਾਣੂਕ ਕਣ ਮੌਜੂਦ ਹੈ ?
ਉੱਤਰ-
ਰਦਰਫੋਰਡ ਦੇ ਪਰਮਾਣੂ ਮਾਡਲ ਅਨੁਸਾਰ ਪਰਮਾਣੁ ਦਾ ਨਾਭਿਕ (Nucleus) ਧਨ-ਚਾਰਜਿਤ ਹੁੰਦਾ ਹੈ । ਪਰਮਾਣੂ ਦਾ ਲਗਪਗ ਸਾਰਾ ਪੁੰਜ ਪਰਮਾਣੂ ਦੇ ਨਾਭਿਕ ਵਿਚ ਸਥਿਤ ਹੁੰਦਾ ਹੈ । ਇਲੈੱਕਵਾਂਨ ਅਤੇ ਨਾਭਿਕ ਦੇ ਆਲੇ-ਦੁਆਲੇ ਵੱਖ-ਵੱਖ ਪਥਾਂ (ਆਰਬਿਟਾਂ ਵਿੱਚ ਚੱਕਰ ਲਗਾਉਂਦੇ ਹਨ । ਇਸ ਲਈ ਪਰਮਾਣੂ ਦੇ ਨਾਭਿਕ ਵਿੱਚ ਅਪਰਮਾਣੂਕ ਕਣ ਪ੍ਰੋਟੀਨ ਹੁੰਦਾ ਹੈ ।

ਪ੍ਰਸ਼ਨ 5.
ਤਿੰਨ ਆਰਬਿਟਾਂ ਵਾਲੇ ਬੋਹਰ ਦੇ ਪਰਮਾਣੂ ਮਾਡਲ ਦਾ ਚਿੱਤਰ ਬਣਾਓ ।
ਉੱਤਰ-
PSEB 9th Class Science Solutions Chapter 4 ਪਰਮਾਣੂ ਦੀ ਬਣਤਰ 15

ਪ੍ਰਸ਼ਨ 6.
ਕੀ ਐਲਫਾ-ਕਣਾਂ ਦਾ ਖਿਡਾਉ ਪ੍ਰਯੋਗ ਸੋਨੇ ਤੋਂ ਇਲਾਵਾ ਦੂਜੀ ਧਾਤ ਦੀ ਪੱਤੀ ਨਾਲ ਸੰਭਵ ਹੋਵੇਗਾ ?
ਉੱਤਰ-
ਜੇਕਰ ਐਲਫ਼ਾ-ਕਣਾਂ ਦਾ ਖਿਡਾਉ ਪ੍ਰਯੋਗ ਸੋਨੇ ਤੋਂ ਇਲਾਵਾ ਕਿਸੇ ਦੂਜੀ ਧਾਤ ਦੀ ਪੱਤੀ ਜਿਹੜੀ ਕਿ ਓਨੀ ਹੀ ਬਰੀਕ ਹੋਵੇ ਜਿੰਨੀ ਕਿ ਸੋਨੇ ਦੀ ਪੱਤੀ ਸੀ, ਨਾਲ ਕੀਤਾ ਜਾਵੇ ਤਾਂ ਨਤੀਜਾ ਉਹੀ ਹੋਵੇਗਾ ਜਿਹੜਾ ਸੋਨੇ ਦੀ ਪੱਤੀ ਨਾਲ ਸੀ । ਹੁਣ ਕਿਉਂਕਿ ਸੋਨਾ ਭਟੀਣਯੋਗ ਹੈ ਅਤੇ ਇਸ ਨੂੰ ਕੁੱਟ ਕੇ ਬਹੁਤ ਪਤਲੀ ਚਾਂਦਰ ਵਿੱਚ ਬਦਲਿਆ ਜਾ ਸਕਦਾ ਹੈ ਜਦੋਂ ਕਿ ਦੂਜੀ ਧਾਤ ਨੂੰ ਇੰਨਾ ਬਰੀਕ ਨਹੀਂ ਕੀਤਾ ਜਾ ਸਕਦਾ । ਹੁਣ ਜੇਕਰ ਅਸੀਂ ਮੋਟੀ ਚਾਦਰ ਦੀ ਇਸ ਪ੍ਰਯੋਗ ਲਈ ਵਰਤੋਂ ਕਰਾਂਗੇ ਤਾਂ ਐਲਫ਼ਾ ਕਣ ਟਕਰਾ ਕੇ ਵਾਪਸ ਆ ਜਾਣਗੇ ਅਤੇ ਸਾਨੂੰ ਧਨ ਚਾਰਜਿਤ ਪ੍ਰੋਟਾਨ ਦੀ ਪਰਮਾਣੂ ਅੰਦਰ ਸਥਿਤੀ ਇੰਨੀ ਪੱਕੀ ਤਰ੍ਹਾਂ ਨਾਲ ਅਨੁਮਾਨ ਹੋਵੇਗਾ ।

ਪ੍ਰਸ਼ਨ 7.
ਪਰਮਾਣੂ ਦੇ ਤਿੰਨ ਨਿਕੜੇ ਕਣਾਂ ਦੇ ਨਾਂ ਲਿਖੋ ।
ਉੱਤਰ-
ਪਰਮਾਣੁ ਦੇ ਨਿਕੜੇ ਕਣ-ਪਰਮਾਣੁ ਦੇ ਹੇਠ ਲਿਖੇ ਨਿਕੜੇ ਕਣ ਹਨ-

  1. ਪ੍ਰੋਟਾਨ (1P-1 )
  2. ਇਲੈੱਕਟ੍ਰਾਨ (0e-1 )
  3. ਨਿਊਵਾਂਨ (1n0 )

PSEB 9th Class Science Solutions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 8.
ਹੀਲੀਅਮ ਪਰਮਾਣੂ ਦਾ ਪਰਮਾਣੂ ਪੁੰਜ 4u ਹੈ ਅਤੇ ਉਸਦੇ ਨਾਭਿਕ ਵਿੱਚ ਦੋ ਪ੍ਰੋਟੀਨ ਹੁੰਦੇ ਹਨ । ਇਸ ਵਿੱਚ ਕਿੰਨੇ ਨਿਉਟਾਨ ਹੋਣਗੇ ?
ਉੱਤਰ-
ਕਿਸੇ ਪਰਮਾਣੁ ਦਾ ਪੁੰਜ ਉਸਦੇ ਨਾਭਿਕ (Nucleus) ਵਿੱਚ ਮੌਜੂਦ ਪ੍ਰੋਟਾਨਾਂ ਅਤੇ ਨਿਉਟਾਨਾਂ ਦੇ ਪੁੰਜਾਂ ਦੇ ਜੋੜ ਕਰਕੇ ਹੁੰਦਾ ਹੈ । ਹੁਣ ਹੀਲੀਅਮ ਪਰਮਾਣੁ ਦਾ ਪਰਮਾਣੂ ਪੁੰਜ 4u ਹੈ ਅਤੇ ਇਸ ਦੇ ਨਾਭਿਕ ਵਿੱਚ ਦੋ ਪੋਟਾਂਨ ਹੁੰਦੇ ਹਨ । ਦੋ ਪੋਟਾਨਾਂ ਦਾ ਪੰਜ 2u ਹੈ । ਇਸ ਲਈ ਇਸ ਦੇ ਨਾਭਿਕ ਵਿੱਚ (4u – 2u = 2u) ਪੁੰਜ ਨਿਉਟਾਂਨ ਕਰਕੇ ਹੋਵੇਗਾ । ਕਿਉਂਕਿ 1 ਨਿਊਟ੍ਰਨ ਦਾ ਪੁੰਜ 1u ਹੁੰਦਾ ਹੈ । ਇਸ ਲਈ ਨਾਭਿਕ ਵਿੱਚ 2 ਨਿਊਨ ਹੋਣਗੇ ਜੋ 2ਘ ਪੁੰਜ ਪ੍ਰਦਾਨ ਕਰਨਗੇ ।

ਪ੍ਰਸ਼ਨ 9.
ਕਾਰਬਨ ਅਤੇ ਸੋਡੀਅਮ ਦੇ ਪਰਮਾਣੂਆਂ ਲਈ ਇਲੈੱਕਟ੍ਰਾਂਨ ਵੰਡ ਲਿਖੋ ।
ਉੱਤਰ-
PSEB 9th Class Science Solutions Chapter 4 ਪਰਮਾਣੂ ਦੀ ਬਣਤਰ 16
ਕਾਰਬਨ ਦਾ ਪਰਮਾਣੂ ਪੁੰਜ 12 ਹੈ । ਇਸ ਲਈ ਇਸ ਵਿੱਚ
ਨਾਂ ਦੀ ਸੰਖਿਆ (p) = 6
ਅਤੇ ਇਲੈੱਕਟ੍ਰਾਨਾਂ ਦੀ ਸੰਖਿਆ (e) = 6 ਹੈ ।

ਕਾਰਬਨ ਵਿੱਚ ਇਲੈੱਕਟ੍ਰਾਨਾਂ ਦੀ ਵੰਡ :
K-ਸੈੱਲ ਵਿੱਚ ਇਲੈੱਕਨਾਂ ਦੀ ਸੰਖਿਆ = 2
L-ਸੈੱਲ ਵਿੱਚ ਇਲੈੱਕਟੂਨਾਂ ਦੀ ਸੰਖਿਆ = 4
ਸੋਡੀਅਮ ਦਾ ਪਰਮਾਣੂ ਪੁੰਜ = 23 ਹੈ, ਇਸ ਲਈ ਇਸ ਵਿੱਚ
ਪ੍ਰੋਟਾਨਾਂ ਦੀ ਸੰਖਿਆ (p) = 11
ਅਤੇ ਇਲੈੱਕਟਾਂਨਾਂ ਦੀ ਸੰਖਿਆ (e) = 11 ਹੈ ।

ਸੋਡੀਅਮ ਦੇ ਪਰਮਾਣੂ ਵਿੱਚ ਇਲੈੱਕਟਾਂਨਾਂ ਦੀ ਵੰਡ :
K-ਸੈੱਲ ਵਿੱਚ ਇਲੈੱਕਟਾਂਨਾਂ ਦੀ ਸੰਖਿਆ = 2
L-ਸੈੱਲ ਇਲੈੱਕਟ੍ਰਾਂਨਾਂ ਦੀ ਸੰਖਿਆ = 8
M-ਸੈੱਲ ਵਿੱਚ ਇਲੈੱਕਟਾਂਨਾਂ ਦੀ ਸੰਖਿਆ = 1

ਪ੍ਰਸ਼ਨ 10.
ਜੇ ਕਿਸੇ ਪਰਮਾਣੂ ਦਾ K ਅਤੇ L ਬੈਂਲ ਭਰਿਆ ਹੈ, ਤਾਂ ਉਸ ਪਰਮਾਣੂ ਵਿੱਚ ਇਲੈੱਕਟਾਨਾਂ ਦੀ ਸੰਖਿਆ ਕੀ ਹੋਵੇਗੀ ?
ਉੱਤਰ-
K-ਸੈਂਲ ਭਰਿਆ ਹੋਣ ਦੀ ਹਾਲਤ ਵਿੱਚ ਇਸ ਵਿੱਚ ਇਲੈੱਕਟੂਨਾਂ ਦੀ ਕੁੱਲ ਸੰਖਿਆ = 2
L-ਸੈਂਲ ਭਰਿਆ ਹੋਣ ਦੀ ਹਾਲਤ ਵਿੱਚ ਇਲੈੱਕਟਾਂਨਾਂ ਦੀ ਸੰਖਿਆ = 8
∴ ਪਰਮਾਣੂ ਵਿੱਚ ਕੁੱਲ ਉਪਸਥਿਤ ਇਲੈਂਕਨ = 2 + 8 = 10

ਪ੍ਰਸ਼ਨ 11.
ਕਲੋਰੀਨ, ਸਲਫਰ ਅਤੇ ਮੈਗਨੀਸ਼ੀਅਮ ਦੀ ਪਰਮਾਣੂ ਸੰਖਿਆ ਤੋਂ ਤੁਸੀਂ ਇਨ੍ਹਾਂ ਦੀ ਸੰਯੋਜਕਤਾ ਕਿਵੇਂ ਪ੍ਰਾਪਤ ਕਰੋਗੇ ?
ਉੱਤਰ-
(i) ਕਲੋਰੀਨ (Cl)
ਕਲੋਰੀਨ ਦੀ ਪਰਮਾਣੂ ਸੰਖਿਆ = 17
ਕਲੋਰੀਨ ਦੇ ਪਰਮਾਣੂ ਵਿੱਚ ਮੌਜੂਦ ਪ੍ਰੋਟਾਨਾਂ ਦੀ ਸੰਖਿਆ (p) = 17
ਇਲੈੱਕਟ੍ਰਾਨਾਂ ਦੀ ਸੰਖਿਆ (e) = 17
PSEB 9th Class Science Solutions Chapter 4 ਪਰਮਾਣੂ ਦੀ ਬਣਤਰ 17
ਕਲੋਰੀਨ ਦੀ ਸਭ ਤੋਂ ਬਾਹਰਲੇ ਸੈੱਲ ਵਿੱਚ ਮੌਜੂਦ ਇਲੈੱਕਟ੍ਰਾਂਨਾਂ ਦੀ ਸੰਖਿਆ = 7
ਕਲੋਰੀਨ ਦੀ ਸੰਯੋਜਕਤਾ = 8 – 7 – 1
(ਅਰਥਾਤ ਬਾਹਰਲੇ ਸੈੱਲ ਵਿੱਚ ਆਠਾ (ਅਸ਼ਟਕ) ਬਣਾਉਣ ਲਈ ਲੋੜੀਂਦੇ ਇਲੈੱਕਟ੍ਰਾਨਾਂ ਦੀ ਸੰਖਿਆ)

(ii) ਸਲਫਰ (S)
ਸਲਫਰ ਦੀ ਪਰਮਾਣੂ ਸੰਖਿਆ = 16
ਸਲਫਰ ਦੇ ਪਰਮਾਣੂ ਵਿੱਚ ਮੌਜੂਦ, ਪ੍ਰੋਟਾਨਾਂ ਦੀ ਸੰਖਿਆ (p) = 16
ਇਲੈੱਕਟ੍ਰਾਨਾਂ ਦੀ ਸੰਖਿਆ (e) = 16
PSEB 9th Class Science Solutions Chapter 4 ਪਰਮਾਣੂ ਦੀ ਬਣਤਰ 18
ਸਲਫਰ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਮੌਜੂਦ ਇਲੈੱਕਟਾਨਾਂ ਦੀ ਸੰਖਿਆ = 6
ਬਾਹਰਲੇ ਸੈੱਲ ਵਿੱਚ ਆਠਾ ਬਣਾਉਣ (ਪੂਰਾ ਭਰਨ) ਲਈ ਲੋੜੀਂਦੇ ਇਲੈੱਕਨਾਂ ਦੀ ਸੰਖਿਆ = 8 – 6 = 2
∴ ਸਲਫਰ ਦੀ ਸੰਯੋਜਕਤਾ = 2

(iii) ਮੈਗਨੀਸ਼ੀਅਮ (Mg)
ਮੈਗਨੀਸ਼ੀਅਮ ਦੀ ਪਰਮਾਣੂ ਸੰਖਿਆ = 12
ਮੈਗਨੀਸ਼ੀਅਮ ਦੇ ਪਰਮਾਣੂ ਵਿੱਚ ਮੌਜੂਦ, ਪ੍ਰੋਟਾਨਾਂ ਦੀ ਸੰਖਿਆ (p) = 12
ਇਲੈੱਕਟਾਂਨਾਂ ਦੀ ਸੰਖਿਆ (e) = 12
PSEB 9th Class Science Solutions Chapter 4 ਪਰਮਾਣੂ ਦੀ ਬਣਤਰ 19
ਮੈਗਨੀਸ਼ੀਅਮ ਪਰਮਾਣੂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਮੌਜੂਦ ਇਲੈੱਕਟਾਂਨਾਂ ਦੀ ਸੰਖਿਆ = 2
ਅਰਥਾਤ ਮੈਗਨੀਸ਼ੀਅਮ ਪਰਮਾਣੂ ਨੂੰ ਆਠਾ ਬਣਾਉਣ ਲਈ ਅਖ਼ੀਰਲਾ ਸ਼ੈਲ ਭਰਿਆ ਹੋਇਆ ਬਣਨ ਲਈ ਜਿੰਨੇ ਇਲੈੱਕਟਾਨ ਛੱਡਣੇ ਪੈਣਗੇ = 2
∴ ਮੈਗਨੀਸ਼ੀਅਮ ਪਰਮਾਣੂ ਦੀ ਸੰਯੋਜਕਤਾ = 2

PSEB 9th Class Science Solutions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 12.
ਜੇ ਕਿਸੇ ਪਰਮਾਣੂ ਵਿੱਚ ਇਲੈੱਕਟ੍ਰਾਨਾਂ ਦੀ ਸੰਖਿਆ 8 ਹੈ ਅਤੇ ਪ੍ਰੋਟਾਨਾਂ ਦੀ ਸੰਖਿਆ ਵੀ 8 ਹੈ ਤਾਂ ਉਸ ਪਰਮਾਣੂ ਦੀ ਪਰਮਾਣੂ ਸੰਖਿਆ ਕੀ ਹੈ ?
ਉੱਤਰ-
ਪਰਮਾਣੂ ਦੀ ਪਰਮਾਣੂ ਸੰਖਿਆ = ਪਰਮਾਣੂ ਦੇ ਨਾਭਿਕ ਵਿੱਚ ਮੌਜੂਦ ਪ੍ਰੋਟਾਨਾਂ ਦੀ ਕੁੱਲ ਸੰਖਿਆ (p) = 8

ਪ੍ਰਸ਼ਨ 13.
ਪਾਠ-ਪੁਸਤਕ ਦੀ ਸਾਰਣੀ 4.1 ਦੀ ਸਹਾਇਤਾ ਨਾਲ ਆਕਸੀਜਨ ਅਤੇ ਸਲਫਰ ਪਰਮਾਣੁ ਦੀ ਪਰਮਾਣੂ ਸੰਖਿਆ ਗਿਆਤ ਕਰੋ ।
ਉੱਤਰ-
(i) ਆਕਸੀਜਨ (O)
ਆਕਸੀਜਨ ਪਰਮਾਣੂ ਵਿੱਚ ਮੌਜੂਦ ਪ੍ਰੋਟਾਨਾਂ ਦੀ ਸੰਖਿਆ (P) = 8
ਨਿਊਟ੍ਰਾਨਾਂ ਦੀ ਸੰਖਿਆ (n) = 8
∴ ਆਕਸੀਜਨ ਪਰਮਾਣੂ ਦੀ ਪਰਮਾਣੂ ਸੰਖਿਆ = n + p
8 + 8
= 16

(ii) ਸਲਫਰ (S)
ਸਲਫਰ ਦੇ ਪਰਮਾਣੂ ਵਿੱਚ ਮੌਜੂਦ ਪ੍ਰੋਟਾਨਾਂ ਦੀ ਸੰਖਿਆ (p) = 16
ਨਿਊਟ੍ਰਾਨਾਂ ਦੀ ਸੰਖਿਆ (n) = 16
∴ ਸਲਫਰ ਪਰਮਾਣੂ ਦੀ ਪਰਮਾਣੂ ਸੰਖਿਆ = n + p
= 16 + 16
= 32

ਪ੍ਰਸ਼ਨ 14.
ਚਿੰਨ੍ਹ H, D ਅਤੇ T ਦੇ ਲਈ ਹਰੇਕ ਵਿੱਚ ਮਿਲਣ ਵਾਲੇ ਤਿੰਨ ਅਵਰਮਾਣੁਕ ਕਣਾਂ ਨੂੰ ਸਾਰਣੀਬੱਧ ਕਰੋ ।
ਉੱਤਰ-
H, D ਅਤੇ T ਚਿੰਨ੍ਹ ਹਾਈਡ੍ਰੋਜਨ ਦੇ ਤਿੰਨ ਸਮਸਥਾਨਕ ਹਨ ਜਿਨ੍ਹਾਂ ਦੀ ਪਰਮਾਣੂ ਸੰਖਿਆ 1 ਹੈ ਪਰੰਤੂ ਪਰਮਾਣੂ ਭਾਰ ਵੱਖ-ਵੱਖ ਹਨ ।
PSEB 9th Class Science Solutions Chapter 4 ਪਰਮਾਣੂ ਦੀ ਬਣਤਰ 20

ਪ੍ਰਸ਼ਨ 15.
ਸਮਸਥਾਨਕ ਅਤੇ ਸਮਭਾਰਤ ਦੇ ਕਿਸੇ ਇੱਕ ਜੋੜੇ ਦੀ ਇਲੈੱਕਟ੍ਰਾਨਿਕ ਤਰਤੀਬ ਲਿਖੋ ।
ਉੱਤਰ-
(i) ਸਮਸਥਾਨਕ (Isotopes)-
ਕਲੋਰੀਨ ਤੱਤ ਦੇ ਦੋ ਸਮਸਥਾਨਕ (\({ }_{17}^{35} \mathrm{Cl}\)) ਅਤੇ (\({ }_{17}^{37} \mathrm{Cl}\)) ਹਨ ।
ਇਨ੍ਹਾਂ ਦੋਨਾਂ ਦੀ ਪਰਮਾਣੂ ਸੰਖਿਆ 17 ਹੈ ।
ਹੁਣ ਪਰਮਾਣੂ ਸੰਖਿਆ = ਪ੍ਰੋਟਾਨਾਂ ਦੀ ਸੰਖਿਆ = ਇਲੈੱਕਟ੍ਰਾਨਾਂ ਦੀ ਸੰਖਿਆ = 17
PSEB 9th Class Science Solutions Chapter 4 ਪਰਮਾਣੂ ਦੀ ਬਣਤਰ 21
PSEB 9th Class Science Solutions Chapter 4 ਪਰਮਾਣੂ ਦੀ ਬਣਤਰ 22

(ii) ਸਮਭਾਰਕ (Isobars)-
ਕੈਲਸ਼ੀਅਮ (\({ }_{20}^{40} \mathrm{Ca}\)) ਅਤੇ (\({ }_{18}^{40} \mathrm{Ca}\)) ਆਰਗਨ ਸਮਭਾਰਕਾਂ ਦਾ ਜੋੜਾ ਹੈ ਜਿਨ੍ਹਾਂ ਦਾ ਪਰਮਾਣੂ ਪੁੰਜ ਇੱਕ ਸਮਾਨ 40 ਹੈ ਪਰੰਤੁ ਪਰਮਾਣੂ ਸੰਖਿਆ ਕੁਮਵਾਰ 20 ਅਤੇ 18 ਹੈ ।
ਕੈਲਸ਼ੀਅਮ (Ca)
ਪਰਮਾਣੂ ਸੰਖਿਆ = 20
ਅਰਥਾਤ ਕੈਲਸ਼ੀਅਮ ਦੇ ਪਰਮਾਣੂ ਵਿੱਚ ਪ੍ਰੋਟਾਨਾਂ ਦੀ ਸੰਖਿਆ (p) = ਇਲੈੱਕਟ੍ਰਾਨਾਂ ਦੀ ਸੰਖਿਆ = 20 ……………… (i)
ਪਰਮਾਣੂ ਪੁੰਜ ਸੰਖਿਆ = (n + p) = 40 …………….. (ii)
∴ ਕੈਲਸ਼ੀਅਮ ਦੇ ਪਰਮਾਣੂ ਵਿੱਚ ਮੌਜੂਦ ਨਿਊਟ੍ਰਾਨਾਂ ਦੀ ਸੰਖਿਆ (n)
= (ii) – (i)
= 40 – 20
= 20
ਆਰਗਾਂਨ (Ar) ਪਰਮਾਣੂ ਸੰਖਿਆ = 18
ਅਰਥਾਤ ਆਰਗਾਂਨ ਦੇ ਪਰਮਾਣੂ ਵਿੱਚ ਪ੍ਰੋਟਾਨਾਂ ਦੀ ਸੰਖਿਆ (p) = ਇਲੈੱਕਟ੍ਰਾਨਾਂ ਦੀ ਸੰਖਿਆ (e) = 18 ……………..(i)
ਪਰਮਾਣੂ ਪੁੰਜ ਸੰਖਿਆ (n + p) = 40 …………….(ii)
ਆਰਗਾਨ ਪਰਮਾਣੂ ਵਿੱਚ ਨਿਊਨਾਂ ਦੀ ਸੰਖਿਆ (n)
= (ii) – (i)
= 40 – 18
= 22

PSEB 9th Class Science Solutions Chapter 3 ਪਰਮਾਣੂ ਅਤੇ ਅਣੂ

Punjab State Board PSEB 9th Class Science Book Solutions Chapter 3 ਪਰਮਾਣੂ ਅਤੇ ਅਣੂ Textbook Exercise Questions and Answers.

PSEB Solutions for Class 9 Science Chapter 3 ਪਰਮਾਣੂ ਅਤੇ ਅਣੂ

PSEB 9th Class Science Guide ਪਰਮਾਣੂ ਅਤੇ ਅਣੂ Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
0.24g ਆਕਸੀਜਨ ਅਤੇ ਬੋਰਾਂਨ ਯੁਕਤ ਯੌਗਿਕ ਦੇ ਨਮੂਨੇ ਵਿੱਚ ਵਿਸ਼ਲੇਸ਼ਣ ਦੁਆਰਾ ਇਹ ਵੇਖਿਆ ਗਿਆ ਕਿ ਇਸ ਵਿੱਚ 0.096g ਬੋਰਾਂਨ ਅਤੇ 0.144g ਆਕਸੀਜਨ ਹੈ । ਉਸ ਯੌਗਿਕ ਦੇ ਪ੍ਰਤੀਸ਼ਤ ਬਣਤਰ ਦੀ ਭਾਰ ਰੂਪ ਵਿੱਚ ਗਣਨਾਂ ਕਰੋ ।
ਹੱਲ :
ਦਿੱਤੇ ਹੋਏ ਯੌਗਿਕ ਦਾ ਪੁੰਜ = 0.24g
ਯੋਗਿਕ ਵਿੱਚ ਮੌਜੂਦ ਬੋਰਾਨ ਦਾ ਪੁੰਜ = 0.096g
ਯੌਗਿਕ ਵਿੱਚ ਮੌਜੂਦ ਆਕਸੀਜਨ ਦਾ ਪੁੰਜ = 0. 144g
ਨਮੂਨੇ ਵਿੱਚ ਬੋਰਾਨ (B) ਦੀ ਪ੍ਰਤੀਸ਼ਤਤਾ (%) = \(\frac{0.096}{0.24}\) × 100
\(\frac{96}{240}\) × 100
= 40
ਨਮੂਨੇ ਵਿੱਚ ਆਕਸੀਜਨ (O) ਦੀ ਪ੍ਰਤੀਸ਼ਤਤਾ (%) = \(\frac{0.144}{0.24}\) × 100
= 60

ਪ੍ਰਸ਼ਨ 2.
3.00g ਕਾਰਬਨ, 8.00g ਆਕਸੀਜਨ ਵਿੱਚ ਜਲ ਦੇ 11.00g ਕਾਰਬਨ-ਡਾਈਆਕਸਾਈਡ ਪੈਦਾ ਕਰਦੀ ਹੈ । ਜਦੋਂ 3.0g ਕਾਰਬਨ, 50.00g ਆਕਸੀਜਨ ਵਿੱਚ ਲਵਾਂਗੇ ਤਾਂ ਕਿੰਨੇ ਗ੍ਰਾਮ ਕਾਰਬਨ-ਡਾਈਆਕਸਾਈਡ ਉਪਜੇਗੀ ? ਤੁਹਾਡਾ ਉੱਤਰ ਰਸਾਇਣ ਸੰਯੋਜਨ ਦੇ ਕਿਸ ਨਿਯਮ ‘ਤੇ ਆਧਾਰਿਤ ਹੋਵੇਗਾ ?
ਹੱਲ :
3.00g ਕਾਰਬਨ, 8.00g ਆਕਸੀਜਨ ਵਿੱਚ ਜਲ ਕੇ 11.00g ਕਾਰਬਨ-ਡਾਈਆਕਸਾਈਡ ਪੈਦਾ ਕਰਦੀ ਹੈ । ਇਸ ਤੋਂ ਇਹ ਪਤਾ ਲਗਦਾ ਹੈ ਕਿ ਸਾਰੀ ਕਾਰਬਨ ਅਤੇ ਆਕਸੀਜਨ ਵਰਤੋਂ ਵਿੱਚ ਆਉਣ ਨਾਲ ਕਾਰਬਨ-ਡਾਈਆਕਸਾਈਡ ਉਪਜਦੀ ਹੈ ।
C + O2 → CO2
ਇਸ ਲਈ ਜਦੋਂ ਤg ਕਾਰਬਨ, 50.0g ਆਕਸੀਜਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸਿਰਫ਼ 8g ਆਕਸੀਜਨ ਸੰਜੋਗ ਕਰਕੇ ਕਾਰਬਨ-ਡਾਈਆਕਸਾਈਡ ਬਣਾਉਂਦੀ ਹੈ ਜਦੋਂ ਕਿ ਬਾਕੀ ਆਕਸੀਜਨ ਦਾ ਪ੍ਰਯੋਗ ਨਹੀਂ ਹੁੰਦਾ ਹੈ । ਇਹ ਸਥਿਰ ਅਨੁਪਾਤ ਨਿਯਮ ਨੂੰ ਦਰਸਾਉਂਦਾ ਹੈ ।

ਪ੍ਰਸ਼ਨ 3.
ਬਹੁ-ਪਰਮਾਣਵੀਂ ਆਇਨ ਕੀ ਹੁੰਦੇ ਹਨ ? ਉਦਾਹਰਣਾਂ ਦਿਓ ।
ਉੱਤਰ-
ਬਹੁ-ਪਰਮਾਣਵੀਂ-ਆਇਨ (Poly-atomic Ion) – ਪਰਮਾਣੂਆਂ ਦਾ ਉਹ ਸਮੂਹ ਜੋ ਆਇਨ ਦੀ ਤਰ੍ਹਾਂ ਵਿਵਹਾਰ ਕਰਦਾ ਹੈ, ਉਸਨੂੰ ਬਹੁ-ਪਰਮਾਣਵੀਂ ਆਇਨ ਕਹਿੰਦੇ ਹਨ । ਉਨ੍ਹਾਂ ਉੱਤੇ ਇੱਕ ਨਿਸ਼ਚਿਤ ਚਾਰਜ ਹੁੰਦਾ ਹੈ ।
ਉਦਾਹਰਨ – \(\mathrm{SO}_{4}^{2-}\), \(\mathrm{SO}_{3}^{2-}\), \(\mathrm{NH}_{4}^{+}\), \(\mathrm{CO}_{3}^{2-}\)

PSEB 9th Class Science Solutions Chapter 3 ਪਰਮਾਣੂ ਅਤੇ ਅਣੂ

ਪ੍ਰਸ਼ਨ 4.
ਹੇਠ ਲਿਖਿਆਂ ਦੇ ਰਸਾਇਣਿਕ ਸੂਤਰ ਲਿਖੋ :
(ੳ) ਮੈਗਨੀਸ਼ੀਅਮ ਕਲੋਰਾਈਡ
(ਅ) ਕੈਲਸ਼ੀਅਮ ਕਲੋਰਾਈਡ
(ੲ) ਕਾਪਰ ਨਾਈਟ੍ਰੇਟ
(ਸ) ਐਲੂਮੀਨੀਅਮ ਕਲੋਰਾਈਡ
(ਹ) ਕੈਲਸ਼ੀਅਮ ਕਾਰਬੋਨੇਟ ।
ਉੱਤਰ-
ਯੌਗਿਕ – ਰਸਾਇਣਿਕ ਸੂਤਰ
(ਉ) ਮੈਗਨੀਸ਼ੀਅਮ ਕਲੋਰਾਈਡ – MgCl2
(ਅ) ਕੈਲਸ਼ੀਅਮ ਕਲੋਰਾਈਡ – CaCl2
(ੲ) ਕਾਪਰ ਨਾਈਟ੍ਰੇਟ – Cu(NO3 )2
(ਸ) ਐਲੂਮੀਨੀਅਮ ਕਲੋਰਾਈਡ – AlCl3
(ਹ) ਕੈਲਸ਼ੀਅਮ ਕਾਰਬੋਨੇਟ – CaCO3 .

ਪ੍ਰਸ਼ਨ 5.
ਹੇਠ ਲਿਖੇ ਯੌਗਿਕਾਂ ਵਿੱਚ ਮੌਜੂਦ ਤੱਤਾਂ ਦੇ ਨਾਂ ਦਿਓ :
(ਉ) ਬੁੱਝਿਆ ਹੋਇਆ ਚੂਨਾ
(ਅ) ਹਾਈਡ੍ਰੋਜਨ ਬਰੋਮਾਈਡ
(ੲ) ਬੇਕਿੰਗ ਪਾਊਡਰ
(ਸ) ਪੋਟਾਸ਼ੀਅਮ ਸਲਫੇਟ ।
ਉੱਤਰ-
ਯੌਗਿਕਾਂ ਦੇ ਨਾਂ – ਮੌਜੂਦ ਤੱਤਾਂ ਦੇ ਨਾਂ
(ਉ) ਬੁੱਝਿਆ ਹੋਇਆ ਚੂਨਾ – ਕੈਲਸ਼ੀਅਮ ਅਤੇ ਆਕਸੀਜਨ
(ਅ) ਹਾਈਡ੍ਰੋਜਨ ਬਰੋਮਾਈਡ – ਹਾਈਡੋਜਨ ਅਤੇ ਬਰੋਮੀਨ
(ੲ) ਬੈਕਿੰਗ ਪਾਊਡਰ – ਸੋਡੀਅਮ, ਹਾਈਡੋਜਨ, ਕਾਰਬਨ ਅਤੇ ਆਕਸੀਜਨ
(ਸ) ਪੋਟਾਸ਼ੀਅਮ ਸਲਫੇਟ – ਪੋਟਾਸ਼ੀਅਮ, ਸਲਫਰ ਅਤੇ ਆਕਸੀਜਨ ।

ਪ੍ਰਸ਼ਨ 6.
ਹੇਠ ਲਿਖੇ ਪਦਾਰਥਾਂ ਦੇ ਮੋਲਰ ਪੁੰਜ ਦੀ ਗਣਨਾ ਕਰੋ :
(ਉ) ਈਥਾਈਨ, C2H2
(ਅ) ਸਲਫਰ ਅਣੂ, S8
(ਬ) ਫਾਸਫੋਰਸ ਅਣੂ, P4 (ਫਾਸਫੋਰਸ ਦਾ ਪਰਮਾਣੂ ਪੁੰਜ = 31)
(ਸ) ਹਾਈਡ੍ਰੋਕਲੋਰਿਕ ਐਸਿਡ, HCl
(ਹ) ਨਾਈਟ੍ਰਿਕ ਐਸਿਡ, HNO3
ਹੱਲ:
PSEB 9th Class Science Solutions Chapter 3 ਪਰਮਾਣੂ ਅਤੇ ਅਣੂ 1
PSEB 9th Class Science Solutions Chapter 3 ਪਰਮਾਣੂ ਅਤੇ ਅਣੂ 2

ਪ੍ਰਸ਼ਨ 7.
ਹੇਠ ਲਿਖਿਆਂ ਦਾ ਪੁੰਜ ਕੀ ਹੋਵੇਗਾ ?
(ਉ) 1 ਮੋਲ ਨਾਈਟ੍ਰੋਜਨ ਪਰਮਾਣੂ
(ਅ) 4 ਮੋਲ ਐਲੂਮੀਨੀਅਮ ਪਰਮਾਣੂ (ਐਲੂਮੀਨੀਅਮ ਦਾ ਪਰਮਾਣੂ ਪੁੰਜ = 27)
(ੲ) 10 ਮੋਲ ਸੋਡੀਅਮ ਸਲਫਾਈਟ (Na2SO3)
ਹੱਲ:
(ੳ) 1 ਮੋਲ ਨਾਈਟ੍ਰੋਜਨ ਪਰਮਾਣੂ ਦਾ ਪੁੰਜ = 14u
= 14g

(ਅ) 1 ਮੋਲ ਐਲੂਮੀਨੀਅਮ ਪਰਮਾਣੂ ਦਾ ਪੁੰਜ = 27 u
∴ 4 ਮੋਲ ਐਲੂਮੀਨੀਅਮ ਪਰਮਾਣੂ ਦਾ ਪੁੰਜ = 27 × 4
= 108u
= 108g

(ੲ) 1 ਮੋਲ ਸੋਡੀਅਮ ਸਲਫਾਈਟ (Na2SO3) ਦਾ ਪੁੰਜ = 2 × Na + 1 × S + 3 × O
= 2 × 23 + 1 × 32 + 3 × 16 = 46 + 32 + 48
= 126 u
∴ 10 ਮੋਲ ਸੋਡੀਅਮ ਸਲਫਾਈਟ ਦਾ ਪੁੰਜ = 10 × 126u
= 1260u
= 1260g.

PSEB 9th Class Science Solutions Chapter 3 ਪਰਮਾਣੂ ਅਤੇ ਅਣੂ

ਪ੍ਰਸ਼ਨ 8.
ਮੋਲ ਵਿੱਚ ਬਦਲੋ :
(ਉ) 12g ਆਕਸੀਜਨ ਗੈਸ
(ਅ) 20g ਪਾਣੀ
(ੲ) 22g ਕਾਰਬਨ-ਡਾਈਆਕਸਾਈਡ ।
ਹੱਲ:
ਅਸੀਂ ਜਾਣਦੇ ਹਾਂ ਕਿ ਕਿਸੇ ਵਸਤੂ ਦੇ ਮੋਲਾਂ ਦੀ ਸੰਖਿਆ = PSEB 9th Class Science Solutions Chapter 3 ਪਰਮਾਣੂ ਅਤੇ ਅਣੂ 3
(ਉ) 12g ਆਕਸੀਜਨ ਗੈਸ (O2) ਵਿੱਚ ਮੋਲਾਂ ਦੀ ਸੰਖਿਆ = \(\frac{12}{32}\)
= 0.375

(ਅ) 20g ਪਾਣੀ (HO2) ਵਿੱਚ ਮੋਲਾਂ ਦੀ ਸੰਖਿਆ = \(\frac{20}{18}\)
= \(\frac{10}{9}\)
= 1.11

(ੲ) 22g ਕਾਰਬਨ-ਡਾਈਆਕਸਾਈਡ (CO2) ਵਿੱਚ ਮੋਲਾਂ ਦੀ ਸੰਖਿਆ = \(\frac{22}{44}\)
= \(\frac{1}{2}\)
= 0.5

ਪ੍ਰਸ਼ਨ 9.
ਹੇਠ ਲਿਖਿਆਂ ਦਾ ਪੰਜ ਕੀ ਹੋਵੇਗਾ ?
(ਉ) 0.2 ਮੋਲ ਆਕਸੀਜਨ ਪਰਮਾਣੂ
(ਅ) 0.5 ਮੋਲ ਜਲ ਅਣੂ ?
ਹੱਲ:
(ੳ) 1 ਮੋਲ ਆਕਸੀਜਨ ਪਰਮਾਣੂ ਦਾ ਪੁੰਜ = 16g
∴ 0.2 ਮੋਲ ਆਕਸੀਜਨ ਪਰਮਾਣੂ ਦਾ ਪੁੰਜ = 16g × 0.2
= 3.2g

(ਅ) 1 ਮੋਲ ਜਲ ਅਣੂ ਦਾ ਪੁੰਜ = 18g
0.5 ਮੋਲ ਜਲ ਅਣੂ ਦਾ ਪੁੰਜ = 18g × 0.5
= 9g

PSEB 9th Class Science Solutions Chapter 3 ਪਰਮਾਣੂ ਅਤੇ ਅਣੂ

ਪ੍ਰਸ਼ਨ 10.
16g ਠੋਸ ਸਲਫਰ ਵਿੱਚ ਸਲਫਰ (S8) ਦੇ ਅਣੂਆਂ ਦੀ ਸੰਖਿਆ ਦੀ ਗਣਨਾ ਕਰੋ ।
ਹੱਲ:
ਸਲਫਰ S8 ਦੇ 1 ਮੋਲ ਦਾ ਪੁੰਜ = 8 × 32
= 256g
ਅਤੇ S8 ਦੇ 1 ਮੋਲ ਵਿੱਚ ਉਪਸਥਿਤ ਅਣੂਆਂ ਦੀ ਸੰਖਿਆ = 6.023 × 1023
:. 256g ਸਲਫਰ (S8) ਵਿੱਚ ਉਪਸਥਿਤ ਅਣੂਆਂ ਦੀ ਸੰਖਿਆ = 6.023 × 1023

1g ਸਲਫਰ (S8) ਵਿੱਚ ਉਪਸਥਿਤ ਅਣੂਆਂ ਦੀ ਸੰਖਿਆ = \(\frac{6.023 \times 10^{23}}{256}\)
16g ਸਲਫਰ (S8) ਵਿੱਚ ਅਣੂਆਂ ਦੀ ਸੰਖਿਆ = \(\frac{6.023 \times 10^{23} \times 16}{256}\)
= \(\frac{6.023 \times 10^{23}}{16}\)
= 3.76 × 1022

ਪ੍ਰਸ਼ਨ 11.
0.051g ਐਲੂਮੀਨੀਅਮ ਆਕਸਾਈਡ (Al2O3 ਵਿੱਚ ਐਲੂਮੀਨੀਅਮ ਆਇਨ ਦੀ ਸੰਖਿਆ ਦੀ ਗਣਨਾਂ ਕਰੋ | (ਸੰਕੇਤ : ਕਿਸੇ ਆਇਨ ਦਾ ਪੁੰਜ ਓਨਾ ਹੀ ਹੁੰਦਾ ਹੈ ਜਿੰਨਾ ਕਿ ਉਸੇ ਤੱਤ ਦੇ ਪਰਮਾਣੂ ਦਾ ਪੁੰਜ ਹੁੰਦਾ ਹੈ । ਐਲੂਮੀਨੀਅਮ ਦਾ ਪਰਮਾਣੂ ਪੁੰਜ = 27u ਹੈ )
ਹੱਲ:
ਐਲੂਮੀਨੀਅਮ ਆਕਸਾਈਡ (Al2O3) ਦਾ 1 ਮੋਲ = 2 × Al + 3 × O
= 2 × 27 + 3 × 16
= 54 + 48
= 102g
102g ਐਲੂਮੀਨੀਅਮ ਆਕਸਾਈਡ ਵਿੱਚ ਮੌਜੂਦ ਅਣੂਆਂ ਦੀ ਸੰਖਿਆ = 6.023 × 1023
1g ਐਲੂਮੀਨੀਅਮ ਆਕਸਾਈਡ ਵਿੱਚ ਮੌਜੂਦ ਅਣੂਆਂ ਦੀ ਸੰਖਿਆ = \(\frac{6.023 \times 10^{23}}{102}\)
∴ 0.051g ਐਲੂਮੀਨੀਅਮ ਆਕਸਾਈਡ ਵਿੱਚ ਮੌਜੂਦ ਅਣੂਆਂ ਦੀ ਸੰਖਿਆ = \(\frac{6.023 \times 10^{23} \times 0.051}{102}\)
= 3.01 × 1020
ਐਲੂਮੀਨੀਅਮ ਆਕਸਾਈਡ (Al2O3) ਜਿੰਨੇ ਆਇਨ ਦਿੰਦਾ ਹੈ = 2Al+++
ਇਸ ਲਈ 0.051gm ਐਲੂਮੀਨੀਅਮ ਆਕਸਾਈਡ ਜਿੰਨੇ ਆਇਨ ਦਿੰਦਾ ਹੈ = 2 × 3.01 × 1020
= 6.02 × 1020
PSEB 9th Class Science Solutions Chapter 3 ਪਰਮਾਣੂ ਅਤੇ ਅਣੂ 4
PSEB 9th Class Science Solutions Chapter 3 ਪਰਮਾਣੂ ਅਤੇ ਅਣੂ 5

PSEB 9th Class Science Solutions Chapter 3 ਪਰਮਾਣੂ ਅਤੇ ਅਣੂ

PSEB 9th Class Science Solutions Chapter 3 ਪਰਮਾਣੂ ਅਤੇ ਅਣੂ 6
PSEB 9th Class Science Solutions Chapter 3 ਪਰਮਾਣੂ ਅਤੇ ਅਣੂ 7

Science Guide for Class 9 PSEB ਪਰਮਾਣੂ ਅਤੇ ਅਣੂ InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਇੱਕ ਪ੍ਰਤੀਕਿਰਿਆ ਵਿੱਚ 5.3 g ਸੋਡੀਅਮ ਕਾਰਬੋਨੇਟ ਅਤੇ 6.0 g ਈਥੋਨੋਇਕ ਐਸਿਡ ਕਿਰਿਆ ਕਰਦੇ ਹਨ । 2.2 g ਕਾਰਬਨ-ਡਾਈਆਕਸਾਈਡ, 8.2 g ਸੋਡੀਅਮ ਈਥੋਨੋਏਟ ਅਤੇ 0.9 g ਪਾਣੀ ਉਪਜਾਂ ਦੇ ਰੂਪ ਵਿੱਚ ਪ੍ਰਾਪਤ ਹੁੰਦੇ ਹਨ । ਇਸ ਪ੍ਰਤੀਕਿਰਿਆ ਦੁਆਰਾ ਵਿਖਾਓ ਕਿ ਇਹ ਪਰੀਖਣ ਪੁੰਜ ਸੁਰੱਖਿਅਣ ਨਿਯਮ ਦੇ ਅਨੁਰੂਪ ਹੈ । ਸੋਡੀਅਮ ਕਾਰਬੋਨੇਟ + ਈਥੋਨੋਇਕ ਐਸਿਡ → ਸੋਡੀਅਮ ਈਥੋਨੋਏਟ + ਕਾਰਬਨ-ਡਾਈਆਕਸਾਈਡ + ਪਾਣੀ
ਹੱਲ :
ਸੋਡੀਅਮ ਕਾਰਬੋਨੇਟ ਦਾ ਪੁੰਜ = 5.3g
ਈਥੋਨੋਇਕ ਐਸਿਡ ਦਾ ਪੁੰਜ = 6.0g
ਅਭਿਕਾਰਕਾਂ ਦਾ ਕੁੱਲ ਪੰਜ = ਸੋਡੀਅਮ ਕਾਰਬੋਨੇਟ ਦਾ ਜ + ਈਥੋਨੋਇਕ ਐਸਿਡ ਦਾ ਪੁੰਜ
= 5.3g + 6.0g
= 11.3g ………………… (i)
ਕਾਰਬਨ-ਡਾਈਆਕਸਾਈਡ ਦਾ ਪੁੰਜ = 2.2 g
ਸੋਡੀਅਮ ਈਥੋਨੋਏਟ ਦਾ ਪੁੰਜ = 8.2g
ਪਾਣੀ ਦਾ ਪੁੰਜ = 0.9g
∴ ਉਪਜਾਂ ਦਾ ਕੁੱਲ ਪੰਜ = ਕਾਰਬਨ-ਡਾਈਆਕਸਾਈਡ ਦਾ ਪੁੰਜ + ਸੋਡੀਅਮ ਈਥੋਨੋਏਟ ਦਾ ਪੁੰਜ + ਪਾਣੀ ਦਾ ਪੁੰਜ
= 2.2g + 8.2g + 0.9g
= 11.3g (ii)
ਸਮੀਕਰਨ (i) ਅਤੇ (ii) ਤੋਂ
ਅਭਿਕਾਰਕਾਂ ਦਾ ਕੁੱਲ ਪੰਜ = ਉਪਜਾਂ ਦਾ ਕੁੱਲ ਪੂੰਜ
11.3g = 11.3g
ਇਹ ਪ੍ਰਤੀਕਿਰਿਆ ਪੁੰਜ ਸੁਰੱਖਿਅਣ ਨਿਯਮ ਦੇ ਅਨੁਰੂਪ ਹੈ ।

ਪ੍ਰਸ਼ਨ 2.
ਹਾਈਡ੍ਰੋਜਨ ਅਤੇ ਆਕਸੀਜਨ ਪੁੰਜ ਦੇ ਅਨੁਸਾਰ 1:8 ਦੇ ਅਨੁਪਾਤ ਵਿੱਚ ਸੰਜੋਗ ਕਰਕੇ ਪਾਣੀ ਨਿਰਮਿਤ ਕਰਦੇ ਹਨ । 3g ਹਾਈਡੋਜਨ ਗੈਸ ਦੇ ਨਾਲ ਪੂਰਣ ਰੂਪ ਵਿੱਚ ਸੰਜੋਗ ਕਰਨ ਲਈ ਕਿੰਨੀ ਆਕਸੀਜਨ ਗੈਸ ਦੀ ਜ਼ਰੂਰਤ ਹੋਵੇਗੀ ?
ਉੱਤਰ-
ਕਿਉਂਕਿ ਹਾਈਡੋਜਨ ਅਤੇ ਆਕਸੀਜਨ ਪੁੰਜ ਅਨੁਸਾਰ 1: 8 ਦੇ ਅਨੁਪਾਤ ਵਿੱਚ ਕਿਰਿਆ ਕਰਦੇ ਹਨ ।
∴ xg ਹਾਈਡੋਜਨ ਨੂੰ ਪਾਣੀ ਬਣਨ ਲਈ ਜਿੰਨੀ ਆਕਸੀਜਨ ਦੀ ਮਾਤਰਾ ਦੀ ਲੋੜ ਹੈ = 8 × x g
∴ 3g ਹਾਈਡੋਜਨ ਨੂੰ ਜਿੰਨੀ ਮਾਤਰਾ ਆਕਸੀਜਨ ਦੀ ਜ਼ਰੂਰਤ ਹੈ = 8 × 3 g = 24g

PSEB 9th Class Science Solutions Chapter 3 ਪਰਮਾਣੂ ਅਤੇ ਅਣੂ

ਪ੍ਰਸ਼ਨ 3.
ਡਾਲਟਨ ਦੇ ਪਰਮਾਣੂ ਸਿਧਾਂਤ ਦਾ ਕਿਹੜਾ ਨੁਕਤਾ ਪੁੰਜ ਦੇ ਸੁਰੱਖਿਅਣ ਦੇ ਨਿਯਮ ਦਾ ਨਤੀਜਾ ਹੈ ?
ਉੱਤਰ-
“ਪਰਮਾਣੂ ਅਵਿਭਾਜ ਸੂਖ਼ਤਮ ਕਣ ਹੁੰਦੇ ਹਨ ਜੋ ਰਸਾਇਣਿਕ ਪ੍ਰਤੀਕਿਰਿਆ ਵਿੱਚ ਨਾ ਤਾਂ ਸਿਰਜਤ ਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਦਾ ਵਿਨਾਸ਼ ਹੁੰਦਾ ਹੈ ।”
ਡਾਲਟਨ ਸਿਧਾਂਤ ਦਾ ਇਹ ਨੁਕਤਾ ਪੁੰਜ ਦੇ ਸੁਰੱਖਿਅਣ ਨਿਯਮ ਦਾ ਨਤੀਜਾ ਹੈ ।

ਪ੍ਰਸ਼ਨ 4.
ਡਾਲਟਨ ਦੇ ਪਰਮਾਣੂ ਸਿਧਾਂਤ ਦਾ ਕਿਹੜਾ ਨੁਕਤਾ ਨਿਸਚਿਤ ਅਨੁਪਾਤ ਦੇ ਨਿਯਮ ਦੀ ਵਿਆਖਿਆ ਕਰਦਾ ਹੈ ?
ਉੱਤਰ-
ਡਾਲਟਨ ਦੇ ਪਰਮਾਣੂ ਸਿਧਾਂਤ ਦਾ ਨੁਕਤਾ ਜਿਹੜਾ ਨਿਸਚਿਤ ਅਨੁਪਾਤ ਦੇ ਨਿਯਮ ਦੀ ਵਿਆਖਿਆ ਕਰਦਾ ਹੈ-
“ਕਿਸੇ ਵੀ ਯੌਗਿਕ ਦੇ ਪਰਮਾਣੂਆਂ ਦੀ ਸਾਪੇਖ ਸੰਖਿਆ ਅਤੇ ਕਿਸਮਾਂ ਨਿਸਚਿਤ ਹੁੰਦੀਆਂ ਹਨ ।”

ਪ੍ਰਸ਼ਨ 5.
ਪਰਮਾਣੂ ਪੁੰਜ ਇਕਾਈ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਪਰਮਾਣੂ ਪੁੰਜ ਇਕਾਈ (Atomic Mass Unit)-ਇਹ ਕਾਰਬਨ-12 ਸਮਸਥਾਨਿਕ ਦੇ ਇੱਕ ਪਰਮਾਣੂ ਪੁੰਜ ਦਾ \(\frac{1}{12}\)ਵਾਂ ਭਾਗ ਹੈ ।
1 a.m.u. = 1.66 × 10-27 kg

ਪ੍ਰਸ਼ਨ 6.
ਇੱਕ ਪਰਮਾਣੂ ਨੂੰ ਅੱਖਾਂ ਨਾਲ ਵੇਖਣਾ ਕਿਉਂ ਸੰਭਵ ਨਹੀਂ ਹੁੰਦਾ ?
ਉੱਤਰ-
ਪਰਮਾਣੂ ਬਹੁਤ ਛੋਟੇ ਹੁੰਦੇ ਹਨ । ਇਸ ਲਈ ਅੱਖਾਂ ਨਾਲ ਉਹਨਾਂ ਨੂੰ ਵੇਖਣਾ ਸੰਭਵ ਨਹੀਂ ਹੈ । ਬਹੁਤ ਸਾਰੇ ਤੱਤਾਂ ਦੇ ਪਰਮਾਣੂ ਤਾਂ ਸੁਤੰਤਰ ਰੂਪ ਵਿੱਚ ਨਹੀਂ ਵਿਚਰ ਸਕਦੇ ਹਨ । ਇਕ ਪਰਮਾਣੂ ਦਾ ਅਰਧ ਵਿਆਸ 10-10 m ਹੈ ਜਿਸ ਨੂੰ ਆਮ ਤੌਰ ‘ਤੇ ਨੈਨੋਮੀਟਰ ਵਿੱਚ ਮਾਪਿਆ ਜਾਂਦਾ ਹੈ । (1 nm = 10-9 m)

ਪ੍ਰਸ਼ਨ 7.
ਹੇਠ ਲਿਖਿਆਂ ਦੇ ਸੂਤਰ ਲਿਖੋ :
(i) ਸੋਡੀਅਮ ਆਕਸਾਈਡ
(ii) ਐਲੂਮੀਨੀਅਮ ਕਲੋਰਾਈਡ
(iii) ਸੋਡੀਅਮ ਸਲਫਾਈਡ
(iv) ਮੈਗਨੀਸ਼ੀਅਮ ਹਾਈਡ੍ਰੋਕਸਾਈਡ ।
ਉੱਤਰ-
जेंगिव – ਸੂਤਰ
(i) ਸੋਡੀਅਮ ਆਕਸਾਈਡ – Na2O
(ii) ਐਲੂਮੀਨੀਅਮ ਕਲੋਰਾਈਡ – AlCl3
(iii) ਸੋਡੀਅਮ ਸਲਫਾਈਡ – Na2S
(iv) ਮੈਗਨੀਸ਼ੀਅਮ ਹਾਈਡ੍ਰੋਕਸਾਈਡ – Mg (OH)2

ਪ੍ਰਸ਼ਨ 8.
ਹੇਠ ਲਿਖੇ ਸੂਤਰਾਂ ਦੁਆਰਾ ਪ੍ਰਦਰਸ਼ਿਤ ਯੌਗਿਕਾਂ ਦੇ ਨਾਂ ਲਿਖੋ :
(i) Al2 (SO4)3
(ii) CaCl2
(iii) K2 SO4
(iv) KNO3
(v) CaCO3
ਉੱਤਰ-
ਸੂਤਰ – ਯੌਗਿਕ ਦਾ ਨਾਂ
(i) Al2 (SO4)3 – ਐਲੂਮੀਨੀਅਮ ਸਲਫੇਟ
(ii) CaCl2 – ਕੈਲਸ਼ੀਅਮ ਕਲੋਰਾਈਡ
(iii) K2 SO4 – ਪੋਟਾਸ਼ੀਅਮ ਸਲਫੇਟ
(iv) KNO3 – ਪੋਟਾਸ਼ੀਅਮ ਨਾਈਟਰੇਟ
(v) CaCO3 – ਕੈਲਸ਼ੀਅਮ ਕਾਰਬੋਨੇਟ ।

PSEB 9th Class Science Solutions Chapter 3 ਪਰਮਾਣੂ ਅਤੇ ਅਣੂ

ਪ੍ਰਸ਼ਨ 9.
ਰਸਾਇਣਿਕ ਸੂਤਰ ਦਾ ਕੀ ਭਾਵ ਹੈ ?
ਉੱਤਰ-
ਰਸਾਇਣਿਕ ਸੂਤਰ (Chemical Formula)-ਕਿਸੇ ਪਦਾਰਥ (ਤੱਤ ਜਾਂ ਯੌਗਿਕ) ਦੇ ਅਣੂ ਨੂੰ ਸੰਕੇਤ ਜਾਂ ਚਿੰਨ੍ਹਾਂ ਦੇ ਰੂਪ ਵਿੱਚ ਪ੍ਰਦਰਸ਼ਿਤ ਕਰਨਾ ਰਸਾਇਣਿਕ ਸੂਤਰ ਅਖਵਾਉਂਦਾ ਹੈ । ਉਦਾਹਰਨ ਵਜੋਂ ਪਾਣੀ ਦੇ ਅਣੂ ਦਾ ਸੂਤਰ H2 0 ਹੈ ।

ਪ੍ਰਸ਼ਨ 10.
ਹੇਠ ਲਿਖਿਆਂ ਵਿੱਚ ਕਿੰਨੇ ਪਰਮਾਣੂ ਹਨ :
(i) H2S ਅਣੂ ਅਤੇ
(ii) \(\mathrm{PO}_{4}^{3-}\) ਆਇਨ ।
ਉੱਤਰ-
(i) H2 S ਦੇ ਇੱਕ ਅਣੂ ਵਿੱਚ ਕੁੱਲ 3 ਪਰਮਾਣੂ ਹੁੰਦੇ ਹਨ ਜਿਨ੍ਹਾਂ ਵਿੱਚੋਂ ਦੋ ਪਰਮਾਣੂ ਹਾਈਡੋਜਨ ਦੇ ਅਤੇ ਇੱਕ ਮਾਣੂ ਸਲਫਰ ਦਾ ਮੌਜੂਦ ਹੁੰਦਾ ਹੈ ।
(ii) \(\mathrm{PO}_{4}^{3-}\) ਆਇਨ ਵਿੱਚ ਕੁੱਲ 5 ਪਰਮਾਣੂ ਹੁੰਦੇ ਹਨ ਜਿਨ੍ਹਾਂ ਵਿੱਚੋਂ 1 ਪਰਮਾਣੂ ਫਾਸਫੋਰਸ ਦਾ ਅਤੇ 4 ਪਰਮਾਣੂ ਮੱਕਸੀਜਨ ਦੇ ਹੁੰਦੇ ਹਨ ।

ਪ੍ਰਸ਼ਨ 11.
ਹੇਠ ਦਿੱਤੇ ਯੌਗਿਕਾਂ ਦੇ ਅਣਵੀਂ ਪੰਜਾਂ ਦੀ ਗਣਨਾ ਕਰੋ :-
H2, O2, Cl2, CO2, CH4, C2H6, C4H2, NH3, ਅਤੇ CH3 OH
ਹੱਲ : H2 ਦਾ ਅਣਵੀਂ ਪੰ ਜ = 2 × ਹਾਈਡੋਜਨ ਦਾ ਪਰਮਾਣੁ ਪੁੰਜ
= 2 × 1
= 2 u

O2 ਦਾ ਅਣਵੀਂ ਪੰਜ = 2 × ਆਕਸੀਜਨ ਦਾ ਪਰਮਾਣੂ ਪੁੰਜ
= 2 × 16
= 32 u
Cl2 ਦਾ ਅਣਵੀਂ ਪੰਜ = 2 × ਕਲੋਰੀਨ ਦਾ ਪਰਮਾਣੂ ਪੁੰਜ
= 2 × 35.5
= 71 u

CO2 ਦਾ ਅਣਵੀਂ ਪੁੰਜ = 1 ਪਰਮਾਣੂ ਕਾਰਬਨ + 2 ਪਰਮਾਣੂ ਆਕਸੀਜਨ
= 1 × ਕਾਰਬਨ ਦਾ ਪਰਮਾਣੂ ਪੁੰਜ + 2 × ਆਕਸੀਜਨ ਦਾ ਪਰਮਾਣੂ ਪੁੰਜ
= 1 × 2 + 2 × 16
= 12 + 32
= 44 u

C2H6 ਦਾ ਅਣਵੀਂ ਪੁੰਜ = 2 ਪਰਮਾਣੂ ਕਾਰਬਨ + 6 ਪਰਮਾਣੂ ਹਾਈਡ੍ਰੋਜਨ
= 2 × ਕਾਰਬਨ ਦਾ ਪਰਮਾਣੂ ਪੁੰਜ + 6 × ਹਾਈਡੋਜਨ ਦਾ ਪਰਮਾਣੁ ਪੁੰਜ
= 2 × 12 + 6 × 1
= 24 + 6
= 30 u

C2H4 ਦਾ ਅਣਵੀਂ ਪੁੰਜ = 2 ਪਰਮਾਣੂ ਕਾਰਬਨ + 2 ਪਰਮਾਣੂ ਹਾਈਡ੍ਰੋਜਨ
= 2 × ਕਾਰਬਨ ਦਾ ਪਰਮਾਣੂ ਪੁੰਜ + 4 ਹਾਈਡੋਜਨ ਦਾ ਪਰਮਾਣੂ ਪੁੰਜ
= 2 × 12 + 4 × 1
= 24 + 4
= 28 u

NH3 ਦਾ ਅਣਵੀਂ ਜ = 1 ਪਰਮਾਣੂ ਨਾਈਟ੍ਰੋਜਨ + 3 ਪਰਮਾਣੂ ਹਾਈਡ੍ਰੋਜਨ
= 1 × ਨਾਈਟ੍ਰੋਜਨ ਦਾ ਪਰਮਾਣੂ ਪੁੰਜ + 3 × ਹਾਈਡੋਜਨ ਦਾ ਪਰਮਾਣੂ ਪੁੰਜ
= 1 × 14 + 3 × 1
= 14 + 3
= 17 u

CH3OH ਦਾ ਅਣਵੀਂ ਪੁੰਜ = 1 × ਕਾਰਬਨ ਦਾ ਪਰਮਾਣੂ + 3 × ਹਾਈਡੋਜਨ ਦਾ ਪਰਮਾਣੂ + 1 × ਆਕਸੀਜਨ
ਦਾ ਪਰਮਾਣੂ + 1 × ਹਾਈਡੋਜਨ ਦਾ ਪਰਮਾਣੂ
= 1 × ਕਾਰਬਨ ਦਾ ਪਰਮਾਣੂ ਪੁੰਜ + 3 × ਹਾਈਡੋਜਨ ਦਾ ਪਰਮਾਣੂ ਪੁੰਜ + 1 × ਆਕਸੀਜਨ ਦਾ ਪਰਮਾਣੂ ਪੁੰਜ + 1 × ਹਾਈਡੋਜਨ ਦਾ ਪਰਮਾਣੂ ਪੁੰਜ
= 1 × 12 + 3 × 1 + 1 × 16 + 1 × 1
= 12 + 3 + 16 + 1
= 32 u.

ਪ੍ਰਸ਼ਨ 12.
ਹੇਠਾਂ ਦਿੱਤੇ ਯੌਗਿਕਾਂ ਦੇ ਸੂਤਰ ਇਕਾਈ ਪੁੰਜ ਦੀ ਗਣਨਾ ਕਰੋ :-
ZnO, Na2O ਅਤੇ K2CO3.
ਦਿੱਤਾ ਗਿਆ ਹੈ :
Zn ਦਾ ਪਰਮਾਣੂ ਪੁੰਜ = 65u
Na ਦਾ ਪਰਮਾਣੂ ਪੁੰਜ = 23u
K ਦਾ ਪਰਮਾਣੂ ਪੁੰਜ = 39u
C ਦਾ ਪਰਮਾਣੂ ਪੁੰਜ = 12u
O ਦਾ ਪਰਮਾਣੂ ਪੁੰਜ = 16u ਹੈ ।
ਹੱਲ :
ZnO ਦਾ ਸੂਤਰ ਇਕਾਈ ਪੰਜ = Zn ਦਾ । ਪਰਮਾਣੂ +O ਦਾ । ਪਰਮਾਣੂ
= Zn ਦਾ ਪਰਮਾਣੂ ਪੁੰਜ + O ਦਾ ਪਰਮਾਣੂ ਪੁੰਜ
= 65 + 16
= 81u

Na2O ਦਾ ਸੂਤਰ ਇਕਾਈ ਪੁੰਜ = Na ਦੇ 2 ਪਰਮਾਣੂ + O ਦਾ 1 ਪਰਮਾਣੂ
= 2 × Na ਦਾ ਪਰਮਾਣੂ ਪੁੰਜ + 1 × O ਦਾ ਪਰਮਾਣੂ ਪੁੰਜ
= 2 × 23 + 1 × 16
= 46 + 16
= 62u

K2CO3 ੜ ਦਾ ਸੂਤਰ ਇਕਾਈ ਪੁੰਜ = K ਦੇ 2 ਪਰਮਾਣੂ + C ਦਾ 1 ਪਰਮਾਣੂ + O ਦੇ 3 ਪਰਮਾਣੂ
= 2 × K ਦਾ ਪਰਮਾਣੂ ਪੁੰਜ + 1 xcਦਾ ਪਰਮਾਣੂ ਪੁੰਜ + 3 × O ਦਾ ਪਰਮਾਣੂ ਪੁੰਜ
= 2 × 39 + 1 × 12 + 3 × 16
= 78 + 12 + 48
= 138u.

PSEB 9th Class Science Solutions Chapter 3 ਪਰਮਾਣੂ ਅਤੇ ਅਣੂ

ਪ੍ਰਸ਼ਨ 13.
ਜੇ ਕਾਰਬਨ ਦੇ ਪਰਮਾਣੂਆਂ ਦੇ ਇੱਕ ਮੋਲ ਦਾ ਪੁੰਜ 12g ਹੈ ਤਾਂ ਕਾਰਬਨ ਦੇ ਇੱਕ ਪਰਮਾਣੂ ਦਾ ਪੁੰਜ ਕੀ ਹੋਵੇਗਾ ?
ਹੱਲ :
1 ਮੋਲ ਕਾਰਬਨ ਪਰਮਾਣੁ = 6.023 × 1023 ਪਰਮਾਣੂ
6.023 × 1023 ਕਾਰਬਨ ਪਰਮਾਣੂਆਂ ਦਾ ਪੁੰਜ = 12g
∴ 1 ਕਾਰਬਨ ਪਰਮਾਣੁ ਦਾ ਪੰਜ = \(\frac{12}{6.023 \times 10^{23}}\) g
= 1.99 × 10-23 g

ਪ੍ਰਸ਼ਨ 14.
ਕਿਸ ਵਿੱਚ ਵਧੇਰੇ ਪਰਮਾਣੂ ਹੋਣਗੇ : 100g ਸੋਡੀਅਮ ਜਾਂ 100g ਲੋਹਾ ? (Na ਦਾ ਪਰਮਾਣੂ ਪੁੰਜ = 23u, Fe ਦਾ ਪਰਮਾਣੂ ਪੁੰਜ = 56u
ਹੱਲ : 23 ਗ੍ਰਾਮ ਪਰਮਾਣੂ ਇਕਾਈ ਜਾਂ 23g ਸੋਡੀਅਮ (Na) = 1 ਮੋਲ ਸੋਡੀਅਮ
= 6.03 × 1023 ਪਰਮਾਣੁ ਸੋਡੀਅਮ
∴ 100g ਸੋਡੀਅਮ (Na) = \(\frac{6.03 \times 10^{23}}{23}\) × 100
= 2.617 × 1024 ਪਰਮਾਣੂ ……………….. (1)
ਹੁਣ, 56 ਗ੍ਰਾਮ ਪਰਮਾਣੂ ਲੋਹਾ (Fe) ਜਾਂ 56g ਲੋਹਾ = 1 ਮੋਲ ਲੋਹਾ (Fe)
= 6.03 × 1023 ਪਰਮਾਣੂ ਲੋਹਾ
∴ 100g ਲੋਹਾ = \(\) × 100
= 1.075 × 1024 ਪਰਮਾਣੂ ………………. (2)
ਸਮੀਕਰਨ (1) ਅਤੇ (2) ਦੀ ਤੁਲਨਾ ਕਰਨ ਤੇ,
100g ਸੋਡੀਅਮ ਵਿੱਚ 100g ਲੋਹੇ ਨਾਲੋਂ ਵਧੇਰੇ ਪਰਮਾਣੂ ਹਨ ।

PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

Punjab State Board PSEB 9th Class Science Book Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ? Textbook Exercise Questions and Answers.

PSEB Solutions for Class 9 Science Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

PSEB 9th Class Science Guide ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ? Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖਿਆਂ ਨੂੰ ਨਿਖੇੜਨ ਲਈ ਤੁਸੀਂ ਕਿਹੜੀਆਂ ਵਿਧੀਆਂ ਨੂੰ ਅਪਣਾਉਗੇ ?
(ੳ) ਸੋਡੀਅਮ ਕਲੋਰਾਈਡ ਨੂੰ ਪਾਣੀ ਦੇ ਘੋਲ ਵਿੱਚ ਵੱਖ ਕਰਨ ਲਈ ।
(ਅ) ਅਮੋਨੀਅਮ ਕਲੋਰਾਈਡ ਨੂੰ ਸੋਡੀਅਮ ਕਲੋਰਾਈਡ ਅਤੇ ਅਮੋਨੀਅਮ ਕਲੋਰਾਈਡ ਦੇ ਮਿਸ਼ਰਣ ਵਿੱਚ ਵੱਖ ਕਰਨ ਲਈ ।
(ੲ) ਧਾਤ ਦੇ ਛੋਟੇ ਟੁਕੜੇ ਨੂੰ ਕਾਰ ਦੇ ਇੰਜਣ ਆਇਲ ਵਿੱਚੋਂ ਵੱਖ ਕਰਨ ਲਈ ।
(ਸ) ਦਹੀਂ ਵਿੱਚੋਂ ਮੱਖਣ ਕੱਢਣ ਲਈ ।
(ਹ) ਪਾਣੀ ਵਿੱਚੋਂ ਤੇਲ ਵੱਖ ਕਰਨ ਲਈ ।
(ਕ) ਚਾਹ ਵਿੱਚੋਂ ਚਾਹ-ਪੱਤੀ ਵੱਖ ਕਰਨ ਲਈ ।
(ਖ) ਰੇਤ ਵਿੱਚੋਂ ਲੋਹੇ ਦੀਆਂ ਪਿੰਨਾਂ ਨੂੰ ਵੱਖ ਕਰਨ ਲਈ ।
(ਗ) ਤੂੜੀ ਵਿੱਚੋਂ ਕਣਕ ਦੇ ਦਾਣਿਆਂ ਨੂੰ ਵੱਖ ਕਰਨ ਲਈ ।
(ਘ) ਪਾਣੀ ਵਿੱਚੋਂ ਤਰਦੇ ਹੋਏ ਬਾਰੀਕ-ਮਿੱਟੀ ਦੇ ਕਣਾਂ ਨੂੰ ਪਾਣੀ ਤੋਂ ਵੱਖ ਕਰਨ ਲਈ ।
(ਝ) ਫੁੱਲਾਂ ਦੀਆਂ ਪੱਤੀਆਂ ਦੇ ਨਿਚੋੜ ਵਿੱਚੋਂ ਵੱਖ-ਵੱਖ ਵਰਣਕਾਂ (pigments) ਨੂੰ ਵੱਖ ਕਰਨ ਲਈ ।
ਉੱਤਰ-
(ਉ) ਕਸ਼ੀਦਣ ਵਿਧੀ/ਵਾਸ਼ਪਨ ਨਾਲ ।
(ਅ) ਜੌਹਰ ਉਡਾਉਣਾ ਵਿਧੀ ।
(ੲ) ਫਿਲਟਰੀਕਰਨ ਜਾਂ ਛਾਣਨ ਵਿਧੀ ।
(ਸ) ਅਪਕੇਂਦਰਨ ਵਿਧੀ ।
(ਹ) ਨਿਖੇੜਕ ਵਿਧੀ (ਨਿਖੇੜਕ ਕੀਪ ਵਿਧੀ) ।
(ਕ) ਛਾਣਨ ਵਿਧੀ । (ਚੁੰਬਕੀ ਨਿਖੇੜਕ ਵਿਧੀ ।
(ਗ) ਫਟਕਣ ਵਿਧੀ ।
(ਘ) ਫਿਲਟਰੀਕਰਨ ਜਾਂ ਅਪਕੇਂਦਰਨ ਵਿਧੀ ।
(ਝ) ਕਰੋਮੈਟੋਗਰਾਫੀ ।

ਪ੍ਰਸ਼ਨ 2.
ਚਾਹ ਤਿਆਰ ਕਰਨ ਲਈ ਤੁਸੀਂ ਕਿਹੜੇ-ਕਿਹੜੇ ਪੜਾਵਾਂ ਦੀ ਵਰਤੋਂ ਕਰੋਗੇ । ਘੋਲ, ਘੋਲਕ, ਘੁਲਿਤ, ਘੁਲਣਸ਼ੀਲ, ਅਘੁਲਣਸ਼ੀਲ, ਫਿਲਟਰੇਟ ਅਤੇ ਰਹਿੰਦ-ਖੂੰਹਦ ਸ਼ਬਦਾਂ ਦੀ ਵਰਤੋਂ ਕਰੋ ।
ਉੱਤਰ-
ਘੋਲ ਦੀ ਚੋਣ – ਚਾਹ ਬਣਾਉਣ ਲਈ ਪਾਣੀ ਆਧਾਰਭੂਤ ਘੋਲਕ ਹੈ ਜਿਸ ਵਿੱਚ ਚੀਨੀ ਅਤੇ ਦੁੱਧ ਘੁਲਿਤ ਦੇ ਰੂਪ ਵਿੱਚ ਪਾਣੀ ਰੂਪੀ ਘੋਲਕ ਵਿੱਚ ਸਰਲਤਾ ਨਾਲ ਮਿਲ ਸਕਦੇ ਹਨ ।

ਉਬਾਲਣਾ – ਪਾਣੀ ਨੂੰ ਉਬਲਣ ਦਰਜੇ ਤਕ ਗਰਮ ਕੀਤਾ ਜਾਂਦਾ ਹੈ । ਇਸ ਵਿਚ ਘੁਲਣਸ਼ੀਲ ਚੀਨੀ ਅਤੇ ਅਘੁਲਣਸ਼ੀਲ ਚਾਹ ਪੱਤੀ ਲੋੜ ਅਨੁਸਾਰ ਲੋੜੀਂਦੀ ਮਾਤਰਾ ਵਿੱਚ ਪਾ ਕੇ ਘੁਲਿਤ ਦੁੱਧ ਵਿੱਚ ਮਿਲਾਓ ।

ਛਾਣਨਾ – ਅਘੁਲਣਸ਼ੀਲ ਚਾਹ ਪੱਤੀ ਨੂੰ ਛਲਣੀ ਨਾਲ ਛਾਣੋ । ਘੁਲਣਸ਼ੀਲ ਚੀਨੀ ਅਤੇ ਦੁੱਧ ਚਾਹ ਬਣਾਉਣ ਵਿਚ ਵਰਤੇ ਗਏ ਰਹਿੰਦ-ਖੂੰਹਦ ਰੂਪ ਵਿੱਚ ਚਾਹ ਪੱਤੀ ਨੂੰ ਬਾਹਰ ਕੱਢ ਕੇ ਫਿਲਟਰੇਟ ਰੂਪ ਵਿੱਚ ਚਾਹ ਪ੍ਰਾਪਤ ਕਰ ਲਓ ।

ਪ੍ਰਸ਼ਨ 3.
ਸੀਮਾ ਨੇ ਤਿੰਨ ਵੱਖ-ਵੱਖ ਪਦਾਰਥਾਂ ਦੀਆਂ ਘੁਲਣਸ਼ੀਲਤਾਵਾਂ ਨੂੰ ਵੱਖ-ਵੱਖ ਤਾਪਮਾਨ ‘ਤੇ ਪਰਖਿਆ ਅਤੇ ਹੇਠਾਂ ਦਿੱਤੇ ਗਏ ਅੰਕੜੇ ਪ੍ਰਾਪਤ ਕੀਤੇ ਮਿਲਣ ਵਾਲੇ ਨਤੀਜਿਆਂ ਨੂੰ 100 ਗ੍ਰਾਮ ਪਾਣੀ ਵਿੱਚ ਘੁਲਿਤ ਪਦਾਰਥ ਦੀ ਮਾਤਰਾ, ਜਿਹੜੀ ਸੰਤ੍ਰਿਪਤ ਘੋਲ ਬਣਾਉਣ ਲਈ ਕਾਫ਼ੀ ਹੈ, ਹੇਠ ਲਿਖੀ ਸਾਰਣੀ ਵਿੱਚ ਦਰਸਾਇਆ ਗਿਆ ਹੈ-
PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ 1
(ਉ) 50 ਗ੍ਰਾਮ ਪਾਣੀ ਵਿੱਚ 313 K ਤੇ ਪੋਟਾਸ਼ੀਅਮ ਨਾਈਟ੍ਰੇਟ ਦੇ ਸੰਤ੍ਰਿਪਤ ਘੋਲ ਪ੍ਰਾਪਤ ਕਰਨ ਲਈ ਕਿੰਨੇ ਗਰਾਮ ਪੋਟਾਸ਼ੀਅਮ ਨਾਈਟ੍ਰੇਟ ਦੀ ਲੋੜ ਹੋਵੇਗੀ ?
(ਅ) ਸੀਮਾ 353K ਤੇ ਪੋਟਾਸ਼ੀਅਮ ਕਲੋਰਾਈਡ ਦਾ ਇੱਕ ਸੰਤ੍ਰਿਪਤ ਘੋਲ ਤਿਆਰ ਕਰਦੀ ਹੈ ਅਤੇ ਉਸ ਘੋਲ ਨੂੰ ਕਮਰੇ ਦੇ ਤਾਪਮਾਨ ‘ਤੇ ਠੰਡਾ ਹੋਣ ਲਈ ਛੱਡਿਆ ਤਾਂ ਉਹ ਕੀ ਪ੍ਰੇਖਣ ਕਰੇਗੀ ? ਸਪੱਸ਼ਟ ਕਰੋ ।
(ੲ) 293K ਤੇ ਹਰੇਕ ਨਮਕ ਦੀ ਘੁਲਣਸ਼ੀਲਤਾ ਦੀ ਗਣਨਾ ਕਰੋ । ਇਸ ਤਾਪਮਾਨ ‘ਤੇ ਕਿਹੜਾ ਨਮਕ ਸਭ ਤੋਂ ਵੱਧ ਘੁਲਣਸ਼ੀਲ ਹੋਵੇਗਾ ?
(ਸ) ਤਾਪਮਾਨ ਵਿੱਚ ਪਰਿਵਰਤਨ ਨਾਲ ਨਮਕ ਦੀ ਘੁਲਣਸ਼ੀਲਤਾ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
(ਉ) 100g ਪਾਣੀ ਵਿੱਚ 313K ਤੇ ਸੰਤ੍ਰਿਪਤ ਘੋਲ ਦੇ ਲਈ ਲੋੜੀਂਦਾ KNO3 = 62g
50g ਪਾਣੀ ਵਿੱਚ 313K ਤੇ ਸੰਤ੍ਰਿਪਤ ਘੋਲ ਦੇ ਲਈ ਲੋੜੀਂਦਾ KNO3 = \(\frac{62}{100}\) × 50 = 31g

(ਅ) 353 K ਤੇ KCl ਦੇ ਸੰਤ੍ਰਿਪਤ ਘੋਲ ਨੂੰ ਜਦੋਂ ਰੱਗਿਆ ਠੰਢਾ ਕਰਨ ਲਈ ਛੱਡ ਦੇਵੇਗੀ ਤਾਂ ਤਾਪਮਾਨ ਘੱਟ ਹੋਣ ਤੇ ਕ੍ਰਿਸਟਲੀਕਰਨ ਹੋ ਜਾਵੇਗਾ ਜਿਸ ਦੇ ਨਤੀਜੇ ਵਜੋਂ KCl ਦੇ ਕ੍ਰਿਸਟਲ ਬਣ ਜਾਣਗੇ ।

(ੲ) KNO3 ਦੀ 100g ਪਾਣੀ ਵਿੱਚ ਘੁਲਣਸ਼ੀਲਤਾ = \(\frac{32}{100}\) × 100 = 32g
NaCI ਦੀ 100g ਪਾਣੀ ਵਿੱਚ ਘੁਲਣਸ਼ੀਲਤਾ = \(\frac{36}{100}\) × 100 = 36g
KCl ਦੀ 100g ਪਾਣੀ ਵਿੱਚ ਘੁਲਣਸ਼ੀਲਤਾ = \(\frac{35}{100}\) × 100 = 35g
NH4Cl ਦੀ 100g ਪਾਣੀ ਵਿੱਚ ਘੁਲਣਸ਼ੀਲਤਾ = \(\frac{37}{100}\) × 100 = 37g
293K ਤੇ ਸਭ ਤੋਂ ਵੱਧ ਘੁਲਣਸ਼ੀਲਤਾ ਅਮੋਨੀਅਮ ਕਲੋਰਾਈਡ ਦੀ ਹੈ ।

(ਸ) ਤਾਪਮਾਨ ਵਿੱਚ ਪਰਿਵਰਤਨ ਨਾਲ ਲੂਣਾਂ ਦੀ ਘੁਲਣਸ਼ੀਲਤਾ ਪ੍ਰਭਾਵਿਤ ਹੁੰਦੀ ਹੈ । ਜਿਵੇਂ-ਜਿਵੇਂ ਤਾਪਮਾਨ ਵੱਧਦਾ ਹੈ ਉਸੇ ਤਰ੍ਹਾਂ ਲੂਣਾਂ ਦੀ ਘੁਲਣਸ਼ੀਲਤਾ ਵੱਧ ਜਾਂਦੀ ਹੈ ।

PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

ਪ੍ਰਸ਼ਨ 4.
ਹੇਠ ਲਿਖਿਆਂ ਦੀ ਉਦਾਹਰਨ ਸਹਿਤ ਵਿਆਖਿਆ ਕਰੋ :
(ੳ) ਸੰਤ੍ਰਿਪਤ ਘੋਲ
(ਅ) ਸ਼ੁੱਧ ਪਦਾਰਥ
(ੲ) ਕੋਲਾਇਡ
(ਸ) ਨਿਲੰਬਨ ।
ਉੱਤਰ-
(ੳ) ਸੰਤ੍ਰਿਪਤ ਘੋਲ – ਕਿਸੇ ਨਿਸਚਿਤ ਤਾਪਮਾਨ ‘ਤੇ ਜਦੋਂ ਘੋਲ ਵਿੱਚ ਘੁਲਿਤ ਪਦਾਰਥ ਨਹੀਂ ਘੁਲਦਾ ਹੈ ਤਾਂ ਉਸ ਨੂੰ ਸੰਤ੍ਰਿਪਤ ਘੋਲ ਕਹਿੰਦੇ ਹਨ ।

(ਅ) ਸ਼ੁੱਧ ਪਦਾਰਥ – ਸ਼ੁੱਧ ਪਦਾਰਥ ਉਹ ਹਨ ਜਿਨ੍ਹਾਂ ਦੇ ਸਿਰਫ਼ ਇਕੋ ਕਿਸਮ ਦੇ ਅਣੂ ਹਨ । ਸੁੱਧ ਪਦਾਰਥਾਂ ਵਿੱਚ ਭੌਤਿਕ ਅਤੇ ਰਸਾਇਣਿਕ ਗੁਣ ਹੁੰਦੇ ਹਨ | ਸਾਰੇ ਯੌਗਿਕ ਸ਼ੁੱਧ ਪਦਾਰਥ ਹਨ । ਉਦਾਹਰਨ-ਸਾਧਾਰਨ ਨਮਕ, ਚੀਨੀ, ਸੋਨਾ, ਤਾਂਬਾ, ਪਾਰਾ ਆਦਿ ।

(ੲ) ਕੋਲਾਇਡ – ਇਹ ਇਕ ਬਿਖਮਅੰਗੀ ਮਿਸ਼ਰਣ ਹੈ ਜਿਸ ਵਿੱਚ ਕਣਾਂ ਦਾ ਆਕਾਰ 1pm ਤੋਂ 100nm ਦੇ ਵਿੱਚ ਹੁੰਦਾ ਹੈ ਜਿਨ੍ਹਾਂ ਨੂੰ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ ਹੈ । ਇਹ ਕਣ ਇੰਨੇ ਵੱਡੇ ਆਕਾਰ ਦੇ ਹੁੰਦੇ ਹਨ ਕਿ ਪ੍ਰਕਾਸ਼ ਦੀਆਂ ਕਿਰਣਾਂ ਨੂੰ ਫੈਲਾਅ ਸਕਦੇ ਹਨ । ਇਹ ਕਣ ਤਲ ‘ਤੇ ਨਹੀਂ ਬੈਠਦੇ ਪਰ ਅਪਕੇਂਦਰੀਕਰਨ ਤਕਨੀਕ ਨਾਲ ਵੱਖ ਕੀਤੇ ਜਾ ਸਕਦੇ ਹਨ । ਉਦਾਹਰਨ-ਕੋਹਰਾ, ਬੱਦਲ, ਧੂੰਆਂ, ਦੁੱਧ, ਸਪੰਜ, ਜੈਲੀ, ਪਨੀਰ, ਮੱਖਣ ਆਦਿ ।

(ਸ) ਨਿਲੰਬਨ – ਇਹ ਬਿਖਮਅੰਗੀ ਘੋਲ ਹੈ ਜਿਸ ਵਿਚ ਠੋਸ, ਵ ਵਿੱਚ ਪਰਿਖੇਪਿਤ ਹੋ ਜਾਂਦਾ ਹੈ । ਇਸ ਵਿੱਚ ਘੁਲਿਤ ਪਦਾਰਥ ਦੇ ਕਣ ਘੁਲਦੇ ਨਹੀਂ ਹਨ ਬਲਕਿ ਮਾਧਿਅਮ ਦੀ ਸਮਸਟੀ ਵਿੱਚ ਨਿਲੰਬਿਤ ਰਹਿੰਦੇ ਹਨ । ਇਹਨਾਂ ਨੂੰ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ । ਛਾਣਨ ਵਿਧੀ ਨਾਲ ਇਹਨਾਂ ਨੂੰ ਮਿਸ਼ਰਨ ਤੋਂ ਵੱਖ ਕੀਤਾ ਜਾ ਸਕਦਾ ਹੈ ; ਉਦਾਹਰਨ-ਪਾਣੀ ਵਿੱਚ ਚਾਕ ਪਾਉਡਰ ।

ਪ੍ਰਸ਼ਨ 5.
ਹੇਠ ਲਿਖਿਆਂ ਵਿੱਚੋਂ ਹਰ ਇੱਕ ਨੂੰ ਸਮਅੰਗੀ ਅਤੇ ਬਿਖਮਅੰਗੀ ਵਿੱਚ ਸ਼੍ਰੇਣੀਬੱਧ ਕਰੋ : ਸੋਡਾ ਪਾਣੀ, ਲੱਕੜੀ, ਬਰਫ਼, ਹਵਾ, ਮਿੱਟੀ, ਸਿਰਕਾ, ਫਿਲਟਰ ਕੀਤੀ ਹੋਈ ਚਾਹ ।
ਉੱਤਰ-
ਸੋਡਾ ਪਾਣੀ = ਸਮਅੰਗੀ
ਲੱਕੜੀ = ਬਿਖਮਅੰਗੀ
ਬਰਫ਼ = ਸਮਅੰਗੀ
ਹਵਾ = ਸਮਅੰਗੀ
ਮਿੱਟੀ = ਬਿਖਮਅੰਗੀ
ਸਿਰਕਾ = ਸਮਅੰਗੀ
ਫਿਲਟਰ ਕੀਤੀ ਹੋਈ ਚਾਹ = ਸਮਅੰਗੀ ।

ਸ਼ਨ 6.
ਤੁਸੀਂ ਕਿਵੇਂ ਪੁਸ਼ਟੀ ਕਰੋਗੇ ਕਿ ਦਿੱਤਾ ਹੋਇਆ ਰੰਗਹੀਣ ਵ ਸ਼ੁੱਧ ਪਾਣੀ ਹੈ ?
ਉੱਤਰ-
ਰੰਗਹੀਣ ਦ੍ਰਵ ਵਿੱਚ ਕਿਸੇ ਪ੍ਰਕਾਰ ਦੇ ਅੱਖਾਂ ਨਾਲ ਦਿਖਾਈ ਦੇਣ ਵਾਲੇ ਰੰਗ ਦੇ ਕਣ ਨਾ ਹੋਣ ਦੀ ਸਥਿਤੀ ਵਿੱਚ ਪਾਣੀ ਦੇ ਸ਼ੁੱਧ ਹੋਣ ਦੀ ਪੁਸ਼ਟੀ ਹੁੰਦੀ ਹੈ ਪਰ ਪਾਣੀ ਵਿੱਚ ਕਿਸੇ ਪ੍ਰਕਾਰ ਦਾ ਸਵਾਦ ਤੇ ਗੰਧ ਵੀ ਨਹੀਂ ਹੋਣੀ ਚਾਹੀਦੀ । ਇਸ 100°C ਜਾਂ 373 K ਤੇ ਉਬਲ ਜਾਣਾ ਚਾਹੀਦਾ ਹੈ ।

ਪ੍ਰਸ਼ਨ 7.
ਹੇਠ ਲਿਖਿਆਂ ਵਿੱਚੋਂ ਕਿਹੜੀਆਂ ਵਸਤੂਆਂ ਸ਼ੁੱਧ ਪਦਾਰਥ ਹਨ ?
(ੳ) ਬਰਫ਼,
(ਅ) ਦੁੱਧ,
(ੲ) ਲੋਹਾ,
(ਸ) ਹਾਈਡਰੋਕਲੋਰਿਕ ਐਸਿਡ,
(ਹ) ਕੈਲਸ਼ੀਅਮ ਆਂਕਸਾਈਡ,
(ਕ) ਪਾਰਾ
(ਖ) ਇੱਟ,
(ਗ) ਲੱਕੜੀ,
(ਘ) ਹਵਾ ।
ਉੱਤਰ-
ਲੋਹਾ, ਹਾਈਡਰੋਕਲੋਰਿਕ ਐਸਿਡ, ਪਾਰਾ, ਕੈਲਸ਼ੀਅਮ ਆਕਸਾਈਡ ।

ਪ੍ਰਸ਼ਨ 8.
ਹੇਠ ਲਿਖੇ ਮਿਸ਼ਰਣਾਂ ਵਿੱਚੋਂ ਘੋਲ ਦੀ ਪਹਿਚਾਣ ਕਰੋ-
(ੳ) ਮਿੱਟੀ
(ਅ) ਸਮੁੰਦਰੀ ਪਾਣੀ
(ੲ) ਹਵਾ
(ਸ) ਕੋਲਾ
(ਹ) ਸੋਡਾ ਪਾਣੀ ।
ਉੱਤਰ-
ਸਮੁੰਦਰੀ ਪਾਣੀ, ਹਵਾ, ਸੋਡਾ ਪਾਣੀ ।

PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

ਪ੍ਰਸ਼ਨ 9.
ਹੇਠ ਲਿਖਿਆਂ ਵਿੱਚੋਂ ਕਿਹੜਾ ਟਿੰਡਲ ਪ੍ਰਭਾਵ ਨੂੰ ਦਰਸਾਏਗਾ ?
(ਉ) ਨਮਕ ਦਾ ਘੋਲ
(ਅ) ਦੁੱਧ
(ੲ) ਕਾਪਰ ਸਲਫੇਟ ਦਾ ਘੋਲ
(ਸ) ਸਟਾਰਚ ਦਾ ਘੋਲ ।
ਉੱਤਰ-
ਦੁੱਧ, ਸਟਾਰਚ ਦਾ ਘੋਲ ।

ਪ੍ਰਸ਼ਨ 10.
ਹੇਠ ਲਿਖਿਆਂ ਨੂੰ ਤੱਤ, ਯੋਗਿਕ ਅਤੇ ਮਿਸ਼ਰਣ ਵਿੱਚ ਸ਼੍ਰੇਣੀਬੱਧ ਕਰੋ
(ੳ) ਸੋਡੀਅਮ,
(ਅ) ਮਿੱਟੀ,
(ੲ) ਚੀਨੀ ਦਾ ਘੋਲ,
(ਸ) ਚਾਂਦੀ,
(ਹ) ਕੈਲਸ਼ੀਅਮ ਕਾਰਬੋਨੇਟ,
(ਕ) ਟਿਨ,
(ਖ) ਸਿਲੀਕਾਂਨ,
(ਗ) ਕੋਲਾ,
(ਘ) ਹਵਾ,
(੩) ਸਾਬਣ,
(ਚ) ਮੀਥੇਨ,
(ਛ) ਕਾਰਬਨ-ਡਾਈਆਕਸਾਈਡ,
(ਜ) ਖੂਨ ।
ਉੱਤਰ-
ਤੱਤ – ਸੋਡੀਅਮ, ਚਾਂਦੀ, ਟਿਨ, ਸਿਲੀਕਾਨ ।
ਯੌਗਿਕ – ਕੈਲਸ਼ੀਅਮ ਕਾਰਬੋਨੇਟ, ਮੀਥੇਨ, ਕਾਰਬਨ-ਡਾਈਆਕਸਾਈਡ ।
ਮਿਸ਼ਰਨ-ਮਿੱਟੀ, ਚੀਨੀ ਦਾ ਘੋਲ, ਕੋਲਾ, ਸਾਬਣ, ਹਵਾ, ਖੂਨ ।

ਪ੍ਰਸ਼ਨ 11.
ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ ਪਰਿਵਰਤਨ ਰਸਾਇਣਿਕ ਪਰਿਵਰਤਨ ਹਨ ?
(ੳ) ਪੌਦਿਆਂ ਦਾ ਵਧਨਾ
(ਅ) ਲੋਹੇ ਨੂੰ ਜੰਗ ਲੱਗਣਾ
(ੲ) ਲੋਹ ਚੂਰਣ ਅਤੇ ਰੇਤ ਨੂੰ ਮਿਲਾਉਣਾ
(ਸ) ਭੋਜਣ ਪਕਾਉਣਾ
(ਹ) ਭੋਜਨ ਦਾ ਪਾਚਨ
(ਕ) ਪਾਣੀ ਦਾ ਬਰਫ਼ ਬਣਨਾ
(ਖ) ਮੋਮਬੱਤੀ ਦਾ ਜਲਣਾ ।
ਉੱਤਰ-
ਲੋਹੇ ਨੂੰ ਜੰਗ ਲੱਗਣਾ, ਭੋਜਨ ਪਕਾਉਣਾ, ਭੋਜਨ ਦਾ ਪਾਚਨ, ਮੋਮਬੱਤੀ ਦਾ ਜਲਣਾ ।

Science Guide for Class 9 PSEB ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ? InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਸ਼ੁੱਧ ਪਦਾਰਥ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸ਼ੁੱਧ ਪਦਾਰਥ – ਉਹ ਪਦਾਰਥ ਸ਼ੁੱਧ ਹੁੰਦੇ ਹਨ ਜਿਨ੍ਹਾਂ ਵਿੱਚ ਮੌਜੂਦ ਸਾਰੇ ਕਣ ਸਮਾਨ ਰਸਾਇਣਿਕ ਗੁਣਾਂ ਵਾਲੇ ਹੋਣ । ਸ਼ੁੱਧ ਪਦਾਰਥ ਵਿੱਚ ਸਦਾ ਹੀ ਇੱਕ ਪ੍ਰਕਾਰ ਦੇ ਕਣ ਹੁੰਦੇ ਹਨ , ਜਿਵੇਂ- ਸੋਨਾ, ਤਾਂਬਾ, ਸੋਡੀਅਮ ਕਲੋਰਾਈਡ, ਚੀਨੀ ਆਦਿ ।

ਪ੍ਰਸ਼ਨ 2.
ਸਮਅੰਗੀ ਅਤੇ ਬਿਖਮਅੰਗੀ ਮਿਸ਼ਰਣਾਂ ਵਿੱਚ ਅੰਤਰ ਦੱਸੋ ।
ਉੱਤਰ-
ਸਮਅੰਗੀ ਅਤੇ ਬਿਖਮਅੰਗੀ ਮਿਸ਼ਰਣਾਂ ਵਿੱਚ ਅੰਤਰ – ਸਮਅੰਗੀ ਮਿਸ਼ਰਣ ਦਾ ਰੂਪ, ਗੁਣ ਅਤੇ ਸੰਰਚਨਾ ਹਰ ਅਵਸਥਾ ਵਿੱਚ ਸਮਰੂਪ ਹੁੰਦਾ ਹੈ । ਬਿਖਮਅੰਗੀ ਮਿਸ਼ਰਣ ਦੇ ਘਟਕਾਂ ਦੇ ਭੌਤਿਕ ਗੁਣ ਇੱਕ-ਦੂਸਰੇ ਤੋਂ ਵੱਖ ਹੁੰਦੇ ਹਨ । ਜਲ ਵਿੱਚ ਨਮਕ ਅਤੇ ਜਲ ਵਿੱਚ ਚੀਨੀ ਸਮਅੰਗੀ ਮਿਸ਼ਰਣ ਦੇ ਉਦਾਹਰਨ ਹਨ । ਪਾਣੀ ਵਿੱਚ ਤੇਲ, ਨਮਕ ਵਿੱਚ ਗੰਧਕ, ਨਮਕ ਵਿੱਚ ਲੋਹੇ ਦੀ ਛਿੱਲਣ, ਰੇਤ ਵਿੱਚ ਨਮਕ, ਨਮਕ ਵਿੱਚ ਚੀਨੀ ਆਦਿ ਬਿਖਮਅੰਗੀ ਮਿਸ਼ਰਣ ਦੇ ਉਦਾਹਰਨ ਹਨ ।

PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

ਪ੍ਰਸ਼ਨ 3.
ਉਦਾਹਰਨ ਸਹਿਤ ਸਮਅੰਗੀ ਅਤੇ ਬਿਖਮਅੰਗੀ ਮਿਸ਼ਰਣਾਂ ਵਿੱਚ ਅੰਤਰ ਦੱਸੋ ।
ਉੱਤਰ-

ਸਮਅੰਗੀ ਮਿਸ਼ਰਣ (Homogeneous Mixture) ਬਿਖਮਅੰਗੀ ਮਿਸ਼ਰਣ (Heterogeneous Mixture)
(1) ਇਸ ਦੇ ਘਟਕ ਵਿੱਚ ਸਮਾਨ ਵੰਡੇ ਹੁੰਦੇ ਹਨ । (1) ਇਸਦੇ ਘਟਕ ਇੱਕ ਸਮਾਨ ਰੂਪ ਵਿੱਚ ਵੰਡੇ ਨਹੀਂ ਹੁੰਦੇ ।
(2) ਇਸ ਵਿੱਚ ਅੰਸ਼ਾਂ ਦੇ ਗੁਣ ਅਤੇ ਸੰਰਚਨਾ ਹਰ ਅਵਸਥਾ ਵਿੱਚ ਸਮਰੁਪ ਹੁੰਦੀ ਹੈ । ਉਦਾਹਰਨ-ਪਿੱਤਲ, ਕਾਂਸਾ, ਪਾਣੀ ਵਿੱਚ ਚੀਨੀ, ਐਲਕੋਹਲ ਵਿੱਚ ਪਾਣੀ, ਹਵਾ ਆਦਿ । (2) ਇਸ ਵਿੱਚ ਅੰਸ਼ਾਂ ਦੇ ਗੁਣ ਇੱਕ ਦੂਜੇ ਤੋਂ ਭਿੰਨ ਹੁੰਦੇ ਹਨ ।

ਉਦਾਹਰਨ-ਰੇਤ ਕਣ ਅਤੇ ਲੋਹ ਚੂਰਣ, ਰੇਤ+ਅਮੋਨੀਅਮ ਕਲੋਰਾਈਡ, ਪਾਣੀ ਵਿੱਚ ਚਾਕ ਪਾਣੀ ਵਿੱਚ ਤੇਲ ਆਦਿ ।

ਪ੍ਰਸ਼ਨ 4.
ਘੋਲ, ਨਿਲੰਬਨ ਅਤੇ ਕੋਲਾਇਡ ਇੱਕ ਦੂਜੇ ਤੋਂ ਕਿਵੇਂ ਭਿੰਨ ਹਨ ?
ਉੱਤਰ-
PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ 2

ਪ੍ਰਸ਼ਨ 5.
ਇੱਕ ਸੰਤ੍ਰਿਪਤ ਘੋਲ ਬਣਾਉਣ ਲਈ 36 ਗ੍ਰਾਮ ਸੋਡੀਅਮ ਕਲੋਰਾਈਡ ਨੂੰ 100 ਗ੍ਰਾਮ ਪਾਣੀ ਵਿੱਚ 293k ਤੇ ਘੋਲਿਆ ਜਾਂਦਾ ਹੈ । ਇਸ ਤਾਪਮਾਨ ਤੇ ਇਸ ਦੀ ਸੰਘਣਤਾ ਪਤਾ ਕਰੋ ।
ਉੱਤਰ-
ਘੁਲਿਤ ਪਦਾਰਥ ਦਾ ਪੁੰਜ (ਸੋਡੀਅਮ ਕਲੋਰਾਈਡ = 36g
ਘੋਲਕ ਦਾ ਪੁੰਜ (ਪਾਣੀ) = 100g
ਘੋਲ ਦਾ ਪੁੰਜ = ਘੁਲਿਤ ਦਾ ਪੁੰਜ + ਘੋਲਕ ਦਾ ਪੁੰਜ
= 36g + 100g = 136g
PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ 3
= \(\frac{36}{136}\) × 100 = 26.47%

ਪ੍ਰਸ਼ਨ 6.
ਪੈਟਰੋਲ ਅਤੇ ਮਿੱਟੀ ਦਾ ਤੇਲ ਜੋ ਕਿ ਆਪਸ ਵਿੱਚ ਘੁਲਣਸ਼ੀਲ ਹਨ, ਦੇ ਮਿਸ਼ਰਣ ਨੂੰ ਤੁਸੀਂ ਕਿਵੇਂ ਨਿਖੋੜੇਗੇ ? ਪੈਟਰੋਲ ਅਤੇ ਮਿੱਟੀ ਦੇ ਤੇਲ ਦੇ ਉੱਬਾਲ ਦਰਜਿਆਂ ਵਿੱਚ 25° ਸੈ. ਤੋਂ ਵੱਧ ਅੰਤਰ ਹੈ ।
ਉੱਤਰ-
ਪੈਟਰੋਲ ਅਤੇ ਮਿੱਟੀ ਦੇ ਤੇਲ ਦੇ ਮਿਸ਼ਰਣ ਨੂੰ ਸਾਧਾਰਣ ਕਸ਼ੀਦਣ ਵਿਧੀ ਨਾਲ ਵੱਖ-ਵੱਖ ਕਰਾਂਗੇ ਕਿਉਂਕਿ ਦੋਵੇਂ ਵ ਬਗੈਰ ਅਪਘਟਨ ਦੇ ਉੱਬਲ ਜਾਣਗੇ । ਉਹਨਾਂ ਦੇ ਉੱਬਾਲ ਦਰਜੇ ਵਿੱਚ 25°C ਤੋਂ ਵੱਧ ਦਾ ਫਰਕ ਹੈ ।

ਪ੍ਰਸ਼ਨ 7.
ਨਿਖੇੜਨ ਦੀਆਂ ਆਮ ਵਿਧੀਆਂ ਦੇ ਨਾਂ ਦਿਓ-
(i) ਦਹੀਂ ਤੋਂ ਮੱਖਣ ।
(ii) ਸਮੁੰਦਰ ਦੇ ਪਾਣੀ ਤੋਂ ਨਮਕ ।
(iii) ਨਮਕ ਤੋਂ ਕਪੂਰ ।
ਉੱਤਰ-
(i) ਅਪਕੇਂਦਰਨ ।
(ii) ਕ੍ਰਿਸਟਲੀਕਰਨ ।
(iii) ਜੌਹਰ ਉਡਾਉਣਾ ।

PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

ਪ੍ਰਸ਼ਨ 8.
ਕ੍ਰਿਸਟਲੀਕਰਣ ਵਿਧੀ ਦੇ ਨਾਲ ਕਿਸ ਤਰ੍ਹਾਂ ਦੇ ਮਿਸ਼ਰਣਾਂ ਦਾ ਨਿਖੇੜਨ ਕੀਤਾ ਜਾ ਸਕਦਾ ਹੈ ?
ਉੱਤਰ-
ਕ੍ਰਿਸਟਲੀਕਰਨ ਵਿਧੀ ਦੁਆਰਾ ਠੋਸ ਪਦਾਰਥਾਂ ਵਿੱਚ ਰਲੀਆਂ ਅਸ਼ੁੱਧੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ । ਸਮੁੰਦਰੀ ਪਾਣੀ ਵਿੱਚ ਘੁਲੇ ਨਮਕ ਨੂੰ ਸ਼ੁੱਧ ਰੂਪ ਵਿੱਚ ਪ੍ਰਾਪਤ ਕਰਨ ਅਤੇ ਅਸ਼ੁੱਧ ਨਮੂਨੇ ਤੋਂ ਫਿਟਕਰੀ ਨੂੰ ਵੱਖ ਕਰਨ ਲਈ । ਕ੍ਰਿਸਟਲੀਕਰਣ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਹੇਠ ਲਿਖਿਆਂ ਨੂੰ ਭੌਤਿਕ ਅਤੇ ਰਸਾਇਣਿਕ ਪਰਿਵਰਤਨਾਂ ਵਿੱਚ ਵਰਗੀਕ੍ਰਿਤ ਕਰੋ-
ਰੁੱਖਾਂ ਦਾ ਕੱਟਣਾ, ਮੱਖਣ ਦਾ ਇੱਕ ਬਰਤਨ ਵਿੱਚ ਪਿਘਲਣਾ, ਅਲਮਾਰੀ ਨੂੰ ਜੰਗ ਲੱਗਣਾ, ਪਾਣੀ ਦਾ ਉੱਬਲ ਕੇ ਵਾਸ਼ਪ ਬਣਨਾ, ਬਿਜਲੀ ਦਾ ਪਾਣੀ ਵਿੱਚੋਂ ਲੰਘਣਾ ਅਤੇ ਇਸ ਦਾ ਹਾਈਡਰੋਜਨ ਅਤੇ ਆਕਸੀਜਨ ਵਿੱਚ ਵਿਘਟਨ ਹੋਣਾ, ਪਾਣੀ ਵਿੱਚ ਸਧਾਰਨ ਨਮਕ ਦਾ ਘੁਲਣਾ, ਫਲਾਂ ਤੋਂ ਸਲਾਦ ਬਨਾਉਣਾ, ਲੱਕੜੀ ਅਤੇ ਕਾਗਜ਼ ਦਾ ਜਲਣਾ ।
ਉੱਤਰ-

  1. ਰੁੱਖਾਂ ਦਾ ਕੱਟਣਾ-ਭੌਤਿਕ ਪਰਿਵਰਤਨ ।
  2. ਮੱਖਣ ਦਾ ਇੱਕ ਬਰਤਨ ਵਿੱਚ ਪਿਘਲਣਾ-ਭੌਤਿਕ ਪਰਿਵਰਤਨ ।
  3. ਅਲਮਾਰੀ ਨੂੰ ਜੰਗ ਲੱਗਣਾ-ਰਸਾਇਣਿਕ ਪਰਿਵਰਤਨ ।
  4. ਪਾਣੀ ਦਾ ਉੱਬਲ ਕੇ ਵਾਸ਼ਪ ਬਣਨਾ-ਭੌਤਿਕ ਪਰਿਵਰਤਨ ।
  5. ਬਿਜਲੀ ਦਾ ਪਾਣੀ ਵਿੱਚੋਂ ਲੰਘਣਾ ਇਸਦਾ ਹਾਈਡਰੋਜਨ ਅਤੇ ਆਕਸੀਜਨ ਵਿੱਚ ਵਿਘਟਨ ਹੋਣਾ-ਰਸਾਇਣਿਕ ਪਰਿਵਰਤਨ ।
  6. ਪਾਣੀ ਵਿੱਚ ਸਾਧਾਰਨ ਨਮਕ ਦਾ ਘੁਲਣਾ-ਭੌਤਿਕ ਪਰਿਵਰਤਨ ।
  7. ਫਲਾਂ ਤੋਂ ਸਲਾਦ ਬਨਾਉਣਾ-ਭੌਤਿਕ ਪਰਿਵਰਤਨ ।
  8. ਲੱਕੜੀ ਅਤੇ ਕਾਗਜ਼ ਦਾ ਜਲਣਾ-ਰਸਾਇਣਿਕ ਪਰਿਵਰਤਨ ।

ਪ੍ਰਸ਼ਨ 10.
ਆਪਣੇ ਆਲੇ-ਦੁਆਲੇ ਦੀਆਂ ਵਸਤੂਆਂ ਨੂੰ ਸ਼ੁੱਧ ਪਦਾਰਥ ਜਾਂ ਮਿਸ਼ਰਣ ਵਿੱਚ ਵੰਡਣ ਦੀ ਕੋਸ਼ਿਸ਼ ਕਰੋ ।
ਉੱਤਰ-
ਸ਼ੁੱਧ ਪਦਾਰਥ – ਹਾਈਡੋਜਨ, ਤਾਂਬਾ, ਸੋਨਾ, ਨਮਕ, ਚੀਨੀ, ਪਾਣੀ, ਲੋਹਾ, ਚਾਂਦੀ ਆਦਿ ।
ਮਿਸ਼ਰਨ – ਸੋਡਾ ਵਾਟਰ, ਨਮਕ ਦਾ ਘੋਲ, ਸ਼ਰਬਤ, ਧੂੰਆਂ, ਆਈਸਕ੍ਰੀਮ, ਗੰਧਕ-ਲੋਹ ਚੂਰਣ ਦਾ ਮਿਸ਼ਰਣ, ਪਾਣੀ ਅਤੇ ਤੇਲ ਦਾ ਘੋਲ ।

PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

Punjab State Board PSEB 9th Class Science Book Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ Textbook Exercise Questions and Answers.

PSEB Solutions for Class 9 Science Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

PSEB 9th Class Science Guide ਸਾਡੇ ਆਲੇ-ਦੁਆਲੇ ਦੇ ਪਦਾਰ Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਤਾਪਮਾਨਾਂ ਨੂੰ ਸੈਲਸੀਅਸ ਇਕਾਈ ਵਿੱਚ ਬਦਲੋ :
(ਉ) 293 K
(ਅ) 470 K.
ਉੱਤਰ-
(ੳ) 293 K = 293 – 273
= 20°C.

(ਅ) 470 K
= 470 – 273°C
= 197°C.

ਪ੍ਰਸ਼ਨ 2.
ਹੇਠ ਲਿਖੇ ਤਾਪਮਾਨਾਂ ਨੂੰ ਕੈਲਵਿਨ ਇਕਾਈ ਵਿੱਚ ਬਦਲੋ :
(ਉ) 25°C
(ਅ) 373°C
ਉੱਤਰ-
(ੳ) ਤਾਪਮਾਨ = 25°C .
= 25 + 273 = 298 K.

PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

(ਅ) ਤਾਪਮਾਨ
= 373° C
= 373 + 273 = 646 K.

ਪ੍ਰਸ਼ਨ 3.
ਹੇਠ ਲਿਖੇ ਪ੍ਰੇਖਣਾਂ ਲਈ ਕਾਰਨ ਲਿਖੋ :
(ਉ) ਨੇਫਥਲੀਨ ਨੂੰ ਰੱਖਣ ਤੋਂ ਕੁਝ ਸਮੇਂ ਬਾਅਦ ਕੁਝ ਵੀ ਠੋਸ ਪਦਾਰਥ ਛੱਡੇ ਬਿਨਾਂ ਅਦਿੱਖ ਹੋ ਜਾਂਦੀ ਹੈ ।
(ਅ) ਸਾਨੂੰ ਇਤਰ ਦੀ ਖੁਸ਼ਬੂ ਬਹੁਤ ਦੂਰ ਬੈਠੇ ਹੋਏ ਹੀ ਪਹੁੰਚ ਜਾਂਦੀ ਹੈ ।
ਉੱਤਰ-
(ੳ) ਕਈ ਪਦਾਰਥ ਵ ਅਵਸਥਾ ਵਿੱਚ ਪਰਿਵਰਤਿਤ ਹੋਏ ਬਿਨਾਂ ਠੋਸ ਅਵਸਥਾ ਤੋਂ ਸਿੱਧੇ ਗੈਸ ਵਿੱਚ ਬਦਲ ਜਾਂਦੇ ਹਨ ਜਿਸ ਨੂੰ ਜੌਹਰ ਉਡਾਉਣ ਦੀ ਕਿਰਿਆ ਕਹਿੰਦੇ ਹਨ । ਨੇਫਥਾਲੀਨ ਦੀਆਂ ਗੋਲੀਆਂ ਇਸੇ ਪ੍ਰਕਿਰਿਆ ਕਾਰਨ ਬਿਨਾਂ ਕੁਝ ਵੀ ਠੋਸ ਪਦਾਰਥ ਛੱਡੇ ਅਦਿੱਖ ਹੋ ਜਾਂਦੀਆਂ ਹਨ ।
ਅ ਪਦਾਰਥਾਂ ਦੇ ਕਣ ਲਗਾਤਰ ਗਤੀਸ਼ੀਲ ਹੁੰਦੇ ਹਨ । ਇਤਰ ਦੀ ਖੁਸ਼ਬੂ ਹਵਾ ਦੇ ਮਾਧਿਅਮ ਵਿੱਚ ਪਸਰਣ ਦੇ ਕਾਰਨ ਆਪਣੇ ਆਪ ਆਲੇ-ਦੁਆਲੇ ਦੇ ਵਾਤਾਵਰਨ ਵਿੱਚ ਫੈਲ ਜਾਂਦੀ ਹੈ ਜਿਸ ਕਾਰਨ ਉਸ ਨੂੰ ਕਈ ਮੀਟਰ ਦੂਰ ਤਕ ਸੁੰਘਿਆ ਜਾ ਸਕਦਾ ਹੈ ।

ਪ੍ਰਸ਼ਨ 4.
ਹੇਠ ਲਿਖੇ ਪਦਾਰਥਾਂ ਨੂੰ ਉਨ੍ਹਾਂ ਦੇ ਕਣਾਂ ਦੇ ਵਿੱਚ ਵੱਧਦੇ ਹੋਏ ਆਕਰਸ਼ਣ ਦੇ ਅਨੁਸਾਰ ਤਰਤੀਬ ਵਿੱਚ ਕਰੋ :
(ਉ) ਪਾਣੀ
(ਅ) ਚੀਨੀ
(ੲ) ਆਕਸੀਜਨ ।
ਉੱਤਰ-
ਆਕਸੀਜਨ < ਪਾਣੀ < ਚੀਨੀ ।

ਪ੍ਰਸ਼ਨ 5.
ਹੇਠ ਲਿਖੇ ਤਾਪਮਾਨਾਂ ‘ਤੇ ਪਾਣੀ ਦੀ ਭੌਤਿਕ ਅਵਸਥਾ ਕੀ ਹੈ :
(ੳ) 25°C
(ਅ) 0°C
(ੲ) 100°C.
ਉੱਤਰ-
(ਉ) ਵ ਅਵਸਥਾ
(ਅ) ਠੋਸ ਅਵਸਥਾ
(ੲ) ਗੈਸੀ ਅਵਸਥਾ ।

ਪ੍ਰਸ਼ਨ 6.
ਪੁਸ਼ਟੀ ਲਈ ਕਾਰਣ ਦਿਓ :-
(ਉ) ਪਾਣੀ ਕਮਰੇ ਦੇ ਤਾਪਮਾਣ ‘ ਤੇ ਦੂਵ ਹੈ ।
(ਅ) ਲੋਹੇ ਦੀ ਅਲਮਾਰੀ ਕਮਰੇ ਦੇ ਤਾਪਮਾਨ ‘ਤੇ ਠੋਸ ਹੈ ?
ਉੱਤਰ-
(ੳ)

  1. ਪਾਣੀ ਨੂੰ ਜਿਸ ਵੀ ਬਰਤਨ ਵਿਚ ਪਾਇਆ ਜਾਵੇ ਉਸ ਦਾ ਹੀ ਆਕਾਰ ਲੈ ਲੈਂਦਾ ਹੈ । ਕਮਰੇ ਦਾ ਤਾਪਮਾਨ ਪਾਣੀ ਦੇ ਉਬਾਲ ਦਰਜੇ ਤੋਂ ਘੱਟ ਅਤੇ ਜਮਾਵ ਦਰਜੇ ਤੋਂ ਵੱਧ ਹੈ ।
  2. ਪਾਣੀ ਵੱਗਦਾ ਹੈ ਅਤੇ ਇਹ ਮਜ਼ਬੂਤ ਨਹੀਂ ਹੈ ।

(ਅ)

  1. ਲੋਹੇ ਦੀ ਅਲਮਾਰੀ ਦਾ ਨਿਸਚਿਤ, ਸਪੱਸ਼ਟ ਸੀਮਾਵਾਂ ਅਤੇ ਸਥਿਰ ਆਇਤਨ ਹੁੰਦਾ ਹੈ ।
  2. ਨਾਂ ਮਾਤਰ ਦਬੀਣਯੋਗਤਾ ਹੈ । ਕਮਰੇ ਦਾ ਤਾਪਮਾਨ ਲੋਹੇ ਦੇ ਉਬਾਲ ਦਰਜੇ ਤੋਂ ਘੱਟ ਅਤੇ ਪਿਘਲਣ ਦਰਜੇ ਤੋਂ ਵੱਧ ਹੈ | ਕਮਰੇ ਦੇ ਤਾਪਮਾਨ ਤੇ ਉਸਦੀ ਅਵਸਥਾ ਪਰਿਵਰਤਨ ਸੰਭਵ ਨਹੀਂ ਹੈ ਇਸ ਲਈ ਇਹ ਉਸ ਤਾਪਮਾਨ ਤੇ ਠੋਸ ਹੈ ।

ਪ੍ਰਸ਼ਨ 7.
273k ਤੇ ਬਰਫ਼ ਨੂੰ ਠੰਡਾ ਕਰਨ ਤੇ ਅਤੇ ਪਾਣੀ ਨੂੰ ਇਸੇ ਤਾਪਮਾਨ ਤੇ ਠੰਡਾ ਕਰਨ ਤੇ ਠੰਡਕ ਦਾ ਪ੍ਰਭਾਵ ਵਧੇਰੇ ਕਿਉਂ ਹੁੰਦਾ ਹੈ ?
ਉੱਤਰ-
273K ਤੇ ਬਰਫ਼ ਇਸੇ ਤਾਪਮਾਨ ਤੇ ਪਾਣੀ ਦੀ ਤੁਲਨਾ ਵਿੱਚ ਸੰਗਲਨ ਦੀ ਗੁਪਤ ਤਾਪ ਊਰਜਾ ਦੇ ਕਾਰਨ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਹੈ ।

PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

ਪ੍ਰਸ਼ਨ 8.
ਉਬਲਦੇ ਹੋਏ ਪਾਣੀ ਜਾਂ ਭਾਫ਼ ਵਿੱਚੋਂ ਜਲਨ ਦੀ ਤੀਬਰਤਾ ਕਿਸ ਵਿੱਚ ਵਧੇਰੇ ਮਹਿਸੂਸ ਹੁੰਦੀ ਹੈ ?
ਉੱਤਰ-
ਭਾਫ਼-ਜਦੋਂ ਪਾਣੀ 373K ਤੇ ਉਬਲਦਾ ਹੈ, ਤਾਂ 373K ਤੇ ਵਾਸ਼ਪ ਵਿੱਚ ਬਦਲਦਾ ਹੈ ਉਸ ਨੂੰ 536 ਕੈਲੋਰੀ/ ਗ੍ਰਾਮ ਤਾਪ ਦੀ ਲੋੜ ਹੁੰਦੀ ਹੈ । ਉਬਲਦੇ ਪਾਣੀ ਵਿੱਚ ਗੁਪਤ ਤਾਪ ਉਰਜਾ ਵੀ ਸ਼ਾਮਿਲ ਹੈ ।

ਪ੍ਰਸ਼ਨ 9.
ਹੇਠ ਲਿਖੇ ਚਿੱਤਰ ਦੇ ਲਈ ਉ, ਅ, ੲ, ਸ, ਹ ਅਤੇ ਕ ਦੀ ਅਵਸਥਾ ਪਰਿਵਰਤਨ ਨੂੰ ਨਾਂ ਦਿਓ :-
PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ 1
ਉੱਤਰ-
(ੳ) ਸੰਗਲਨ (Fusion)
(ਅ) ਵਾਸ਼ਪਣ (Oapourization)
(ੲ) ਸੰਘਣਨ (Condensation)
(ਸ) ਜੰਮਣਾ (Solidification)
(ਹ) ਜੌਹਰ ਉਡਾਉਣਾ (Sublimation ।

Science Guide for Class 9 PSEB ਸਾਡੇ ਆਲੇ-ਦੁਆਲੇ ਦੇ ਪਦਾਰ InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਹੜੇ ਪਦਾਰਥ ਹਨ :
ਕੁਰਸੀ, ਹਵਾ, ਸੁਨੇਹ, ਗੰਧ, ਘਿਰਣਾ, ਬਦਾਮ, ਵਿਚਾਰ, ਠੰਡ, ਠੰਡਾ ਪਿਆਓ, ਇਤਰ ਦੀ ਗੰਧ ।
ਉੱਤਰ-
ਕੁਰਸੀ, ਹਵਾ, ਬਦਾਮ ਅਤੇ ਠੰਡਾ ਪਿਆਓ ਪਦਾਰਥ ਹਨ, ਕਿਉਂਕਿ ਇਹਨਾਂ ਦਾ ਪੰਜ ਹੁੰਦਾ ਹੈ ਤੇ ਇਹ ਸਥਾਨ ਘੇਰਦੇ ਹਨ ।

ਪ੍ਰਸ਼ਨ 2.
ਹੇਠ ਲਿਖੇ ਪ੍ਰੇਖਣ ਦੇ ਕਾਰਨ ਦੱਸੋ :
ਗਰਮਾ-ਗਰਮ ਭੋਜਨ ਦੀ ਮਹਿਕ ਕਈ ਮੀਟਰ ਦੂਰ ਤੋਂ ਹੀ ਤੁਹਾਡੇ ਕੋਲ ਪਹੁੰਚ ਜਾਂਦੀ ਹੈ ਪਰ ਠੰਡੇ ਭੋਜਨ ਦੀ ਮਹਿਕ ਲੈਣ ਲਈ ਤੁਹਾਨੂੰ ਉਸ ਦੇ ਕੋਲ ਜਾਣਾ ਪੈਂਦਾ ਹੈ ।
ਉੱਤਰ-
ਗਰਮਾ-ਗਰਮ ਜਾਂ ਠੰਡਾ ਖਾਣਾ ਕਣਾਂ ਤੋਂ ਬਣਦਾ ਹੈ ਅਤੇ ਪਦਾਰਥ ਦੇ ਕਣ ਸਦਾ ਗਤੀਸ਼ੀਲ ਹੁੰਦੇ ਹਨ । ਉਹਨਾਂ ਵਿੱਚ ਵਿਸਰਣ ਹੁੰਦਾ ਹੈ । ਤਾਪਮਾਨ ਵੱਧਣ ਨਾਲ ਕਣਾਂ ਦੀ ਗਤੀ ਤੇਜ਼ ਹੋ ਜਾਂਦੀ ਹੈ । ਉਹਨਾਂ ਦੀ ਵਿਸਰਣ ਦੀ ਦਰ ਵੱਧ ਜਾਂਦੀ ਹੈ । ਗਰਮਾ-ਗਰਮ ਖਾਣੇ ਦੀ ਮਹਿਕ ਕਈ ਮੀਟਰ ਦੂਰ ਤੋਂ ਤੁਹਾਡੇ ਕੋਲ ਵਿਸਰਣ ਰਾਹੀਂ ਪਹੁੰਚ ਜਾਂਦੀ ਹੈ । ਦੂਜੇ ਪਾਸੇ ਭੋਜਨ ਠੰਡਾ ਹੋਣ ‘ਤੇ ਇਸਦੇ ਕਣਾਂ ਦਾ ਹਵਾ ਵਿੱਚ ਵਿਸਰਣ, ਲਗਪਗ ਨਾ ਦੇ ਬਰਾਬਰ ਹੁੰਦਾ ਹੈ । ਇਸ ਲਈ ਵਧੇਰੇ ਦੂਰੀ ‘ਤੇ ਠੰਡੇ ਭੋਜਨ ਦੀ ਮਹਿਕ ਨਹੀਂ ਆ ਪਾਉਂਦੀ ਅਤੇ ਸਾਨੂੰ ਭੋਜਨ ਦੇ ਨੇੜੇ ਜਾਣਾ ਪੈਂਦਾ ਹੈ ।

ਪ੍ਰਸ਼ਨ 3.
ਸਵਿਮਿੰਗ ਪੂਲ ਵਿੱਚ ਗੋਤਾਖੋਰ ਪਾਣੀ ਕੱਟ ਲੈਂਦਾ ਹੈ ਇਸ ਨਾਲ ਪਦਾਰਥ ਦਾ ਕਿਹੜਾ ਗੁਣ ਖਿਤ ਹੁੰਦਾ ਹੈ ?
ਉੱਤਰ-
ਸਵਿਮਿੰਗ ਪੂਲ ਵਿੱਚ ਗੋਤਾਖੋਰ ਪਾਣੀ ਨੂੰ ਕੱਟ ਲੈਂਦਾ ਹੈ ਕਿਉਂਕਿ ਪਾਣੀ ਦੇ ਕਣਾਂ ਵਿੱਚ ਅੰਤਰਾਅਣੂਕ ਬਲ ਕਾਰਜ ਕਰਦਾ ਹੈ ਜੋ ਕਣਾਂ ਨੂੰ ਇੱਕ ਨਾਲ ਰੱਖਦਾ ਹੈ । ਜਲ ਦੇ ਕਣਾਂ ਵਿੱਚ ਦੂਰੀ ਵਧੇਰੇ ਹੁੰਦੀ ਹੈ ਅਤੇ ਉਹਨਾਂ ਵਿੱਚ ਨਪੀੜਨ ਦਾ ਗੁਣ ਹੁੰਦਾ ਹੈ । ਸਵੀਮਿੰਗ ਪੂਲ ਵਿੱਚ ਗੋਤਾਖੋਰ ਜਦੋਂ ਪਾਣੀ ਨੂੰ ਆਪਣੇ ਹੱਥ ਨਾਲ ਧੱਕਦਾ ਹੈ ਤਾਂ ਪਾਣੀ ਦੇ ਅਣੂਆਂ ਵਿੱਚ ਆਕਰਸ਼ਣ ਬਲ ਘੱਟ ਹੋਣ ਦੇ ਕਾਰਨ ਉਹ ਪਾਣੀ ਨੂੰ ਕੱਟ ਸਕਦਾ ਹੈ ।

PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

ਪ੍ਰਸ਼ਨ 4.
ਪਦਾਰਥ ਦੇ ਕਣਾਂ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ ?
ਉੱਤਰ-
ਸਾਰੇ ਪਦਾਰਥ ਕਣਾਂ ਤੋਂ ਮਿਲਣ ‘ਤੇ ਬਣਦੇ ਹਨ । ਸਾਰੇ ਪਦਾਰਥਾਂ ਦੇ ਕਣ ਬਹੁਤ ਛੋਟੇ ਹੁੰਦੇ ਹਨ, ਇੰਨੇ ਛੋਟੇ ਹੁੰਦੇ ਹਨ ਕਿ ਉਹਨਾਂ ਦੇ ਛੋਟੇ ਆਕਾਰ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ । ਉਹਨਾਂ ਦੀਆਂ ਵਿਸ਼ੇਸ਼ਤਾਵਾਂ ਅੱਗੇ ਲਿਖੇ ਅਨੁਸਾਰ ਹਨ-

  1. ਪਦਾਰਥ ਦੇ ਕਣਾਂ ਵਿੱਚ ਖ਼ਾਲੀ ਥਾਂਵਾਂ ਹੁੰਦੀਆਂ ਹਨ ।
  2. ਪਦਾਰਥ ਦੇ ਕਣ ਲਗਾਤਾਰ ਗਤੀ ਕਰਦੇ ਰਹਿੰਦੇ ਹਨ ਉਹਨਾਂ ਵਿੱਚ ਗਤਿਜ ਊਰਜਾ ਹੁੰਦੀ ਹੈ ।
  3. ਪਦਾਰਥ ਦੇ ਕਣ ਇੱਕ-ਦੂਸਰੇ ਨੂੰ ਆਕਰਸ਼ਿਤ ਕਰਦੇ ਹਨ । ਇਹ ਆਕਰਸ਼ਣ ਬਲ ਵੱਖ-ਵੱਖ ਪਦਾਰਥਾਂ ਵਿੱਚ ਵੱਖਵੱਖ ਹੁੰਦਾ ਹੈ ।
  4. ਤਾਪਮਾਨ ਵਧਾਉਣ ਤੇ ਕਣਾਂ ਦੀ ਗਤਿਜ ਊਰਜਾ ਵੱਧ ਜਾਂਦੀ ਹੈ ।

ਪ੍ਰਸ਼ਨ 5.
ਕਿਸੇ ਪਦਾਰਥ ਦੇ ਇਕਾਈ ਆਇਤਨ ਦੇ ਪੁੰਜ ਨੂੰ ਘਣਤਾ ਕਹਿੰਦੇ ਹਨ । (ਘਣਤਾ = ਪੁੰਜ/ਆਇਤਨ ) ਵੱਧਦੀ ਹੋਈ ਘਣਤਾ ਦੇ ਕ੍ਰਮ ਵਿੱਚ ਹੇਠ ਲਿਖਿਆਂ ਨੂੰ ਦਰਸਾਓ :
ਹਵਾ, ਚਿਮਨੀ ਦਾ ਧੂੰਆਂ, ਸ਼ਹਿਦ, ਪਾਣੀ, ਚਾਕ, ਤੂੰ ਅਤੇ ਲੋਹਾ ।
ਉੱਤਰ-
ਚਿਮਨੀ ਦਾ ਧੂੰਆਂ, ਹਵਾ, ਨੂੰ, ਪਾਣੀ, ਸ਼ਹਿਦ, ਚਾਕ, ਲੋਹਾ ।

ਪ੍ਰਸ਼ਨ 6.
(ੳ) ਪਦਾਰਥ ਦੀਆਂ ਵੱਖ-ਵੱਖ ਅਵਸਥਾਵਾਂ ਦੇ ਗੁਣਾਂ ਵਿੱਚ ਹੋਣ ਵਾਲੇ ਅੰਤਰ ਨੂੰ ਸਾਰਣੀਬੱਧ ਕਰੋ ।
(ਅ) ਹੇਠ ਲਿਖਿਆਂ ‘ਤੇ ਟਿੱਪਣੀ ਕਰੋਨਿੱਗਰਤਾ, ਦਬੀਣਯੋਗਤਾ, ਤਰਲਤਾ, ਬਰਤਨ ਵਿੱਚ ਗੈਸ ਦਾ ਭਰਨਾ, ਆਕਾਰ, ਗਤਿਜ ਊਰਜਾ ਅਤੇ ਘਣਤਾ ।
ਉੱਤਰ-
(ੳ) ਪਦਾਰਥ ਦੀਆਂ ਵੱਖ-ਵੱਖ ਅਵਸਥਾਵਾਂ ਠੋਸ, ਵ ਅਤੇ ਗੈਸ ਹਨ ।
ਠੋਸ, ਦ੍ਰਵ ਅਤੇ ਗੈਸ ਵਿੱਚ ਅੰਤਰ-
PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ 2
(ਅ)
1. ਨਿੱਗਰਤਾ – ਨਿੱਗਰਤਾ ਠੋਸ ਪਦਾਰਥਾਂ ਦਾ ਗੁਣ ਹੈ । ਨਾਂ ਦੇ ਬਰਾਬਰ ਨਪੀੜਨ ਯੋਗਤਾ ਕਾਰਨ, ਇਹ ਬਾਹਰੀ ਬਲ ਲਗਾਉਣ ‘ਤੇ ਵੀ ਆਪਣੇ ਆਕਾਰ ਨੂੰ ਨਹੀਂ ਬਦਲਦੇ । ਠੋਸ ਪਦਾਰਥਾਂ ਵਿੱਚ ਆਕਰਸ਼ਣ ਬਲ ਦੇ ਕਾਰਨ ਮਜ਼ਬੂਤੀ ਵਧੇਰੇ ਹੁੰਦੀ ਹੈ । ਵ ਨੂੰ ਥੋੜ੍ਹਾ ਦਬਾਇਆ ਜਾ ਸਕਦਾ ਹੈ ਅਤੇ ਗੈਸ ਨੂੰ ਸਰਲਤਾ ਨਾਲ ਦਬਾਇਆ ਜਾ ਸਕਦਾ ਹੈ ।

2. ਦਬੀਣਯੋਗਤਾ – ਪਦਾਰਥਾਂ ਦਾ ਦਬੀਣਯੋਗਤਾ ਗੁਣ, ਉਹਨਾਂ ‘ਤੇ ਦਬਾਅ ਦੇ ਅਸਰ ਨੂੰ ਦੱਸਦਾ ਹੈ । ਜੇ ਪਦਾਰਥ ਨੂੰ ਬਾਹਰੀ ਦਬਾਅ ਨਾਲ ਦਬਾਇਆ ਨਹੀਂ ਜਾ ਸਕਦਾ ਤਾਂ ਉਸ ਦੀ ਦੁਬੀਣਯੋਗਤਾ ਨਾਂ ਦੇ ਬਰਾਬਰ ਹੋਵੇਗੀ । ਇਸ ਤੋਂ ਇਲਾਵਾ ਜੇ ਪਦਾਰਥ ਨੂੰ ਬਾਹਰੀ ਦਬਾਅ ਨਾਲ ਦਬਾਇਆ ਜਾ ਸਕਦਾ ਹੋਵੇ ਤਾਂ ਉਸਦੀ ਦਬੀਯੋਗਤਾ ਵਧੇਰੇ ਹੋਵੇਗੀ । ਦੂਜੇ ਸ਼ਬਦਾਂ ਵਿੱਚ ਦਬੀਯੋਗਤਾ ਪਦਾਰਥ ਦੇ ਆਇਤਨ ਨਾਲ ਸੰਬੰਧਿਤ ਹੁੰਦੀ ਹੈ । ਸਥਿਰ ਆਇਤਨ ਵਾਲੇ ਪਦਾਰਥਾਂ ਦੀ ਦਬੀਣਯੋਗਤਾ ਨਾ ਦੇ ਬਰਾਬਰ ਅਤੇ ਪਰਿਵਰਤਨਸ਼ੀਲ ਆਇਤਨ ਵਾਲੇ ਪਦਾਰਥਾਂ ਦੀ ਦਬੀਣਯੋਗਤਾ ਵੱਧ ਹੁੰਦੀ ਹੈ । ਠੋਸ ਪਦਾਰਥਾਂ ਨੂੰ ਬਾਹਰੀ ਬਲ ਦੁਆਰਾ ਦਬਾਇਆ ਨਹੀਂ ਜਾ ਸਕਦਾ ਅਤੇ ਇਹਨਾਂ ਦਾ ਆਇਤਨ ਵੀ ਨਿਸਚਿਤ ਹੁੰਦਾ ਹੈ । ਇਸ ਲਈ ਇਹਨਾਂ ਦੀ ਦਬੀਣਯੋਗਤਾ ਨਾ ਦੇ ਬਰਾਬਰ ਹੁੰਦੀ ਹੈ । ਵਾਂ ਦੀ ਦਬੀਣਯੋਗਤਾ ਠੋਸਾਂ ਤੋਂ ਵੱਧ ਹੁੰਦੀ ਹੈ ਅਤੇ ਗੈਸਾਂ ਦੀ ਦਬੀਣਯੋਗਤਾ ਸਭ ਤੋਂ ਵੱਧ ਹੁੰਦੀ ਹੈ । ਇਸੇ ਕਾਰਨ ਗੈਸਾਂ ਨੂੰ ਘੱਟ ਆਇਤਨ ਵਾਲੇ ਸਿਲੰਡਰਾਂ ਵਿੱਚ ਨਪੀੜਿਆ ਜਾ ਸਕਦਾ ਹੈ ।

3. ਤਰਲਤਾ – ਤਰਲਤਾ, ਤਰਲ ਪਦਾਰਥਾਂ ਦਾ ਗੁਣ ਹੈ ਜਿਨ੍ਹਾਂ ਦਾ ਨਿਸਚਿਤ ਆਕਾਰ ਨਹੀਂ ਹੁੰਦਾ ਪਰ ਨਿਸਚਿਤ ਆਇਤਨ ਜ਼ਰੂਰ ਹੁੰਦਾ ਹੈ । ਤਰਲਤਾ ਵੱਗਣ ਦੀ ਪ੍ਰਵਿਰਤੀ ਹੈ ਅਤੇ ਇਸ ਵਿੱਚ ਦਵ ਦਾ ਆਕਾਰ ਬਦਲਦਾ ਰਹਿੰਦਾ ਹੈ । ਠੋਸ ਬਿਲਕੁਲ ਨਹੀਂ ਵੱਗਦੇ ਪਰ ਗੈਸਾਂ ਸਾਰੀਆਂ ਦਿਸ਼ਾਵਾਂ ਵਿੱਚ ਵਗਦੀਆਂ ਹਨ ।

4. ਬਰਤਨ ਵਿੱਚ ਗੈਸ ਦਾ ਭਰਨਾ – ਗੈਸਾਂ ਦੇ ਕਣਾਂ ਵਿੱਚ ਅੰਤਰਾਣੁਕ ਬਲ ਨਾ ਦੇ ਬਰਾਬਰ ਹੋਣ ਕਰਕੇ ਦਬੀਣਯੋਗਤਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਗੈਸ ਦੇ ਵਧੇਰੇ ਆਇਤਨ ਨੂੰ ਕਿਸੇ ਘੱਟ ਆਇਤਨ ਵਾਲੇ ਬਰਤਨ ਵਿੱਚ ਨਪੀੜਿਆ ਜਾ ਸਕਦਾ ਹੈ ਅਤੇ ਸਰਲਤਾ ਪੂਰਵਕ ਇੱਕ ਸਥਾਨ ਤੋਂ ਦੂਜੇ ਸਥਾਨ ਤਕ ਭੇਜਿਆ ਜਾ ਸਕਦਾ ਹੈ ।

5. ਆਕਾਰ – ਪਦਾਰਥ ਦੇ ਕਣਾਂ ਵਿੱਚ ਇੱਕ ਬਲ ਕਾਰਜ ਕਰਦਾ ਹੈ । ਇਹ ਬਲੇ ਕਣਾਂ ਨੂੰ ਇੱਕ ਸਾਰ ਰੱਖਦਾ ਹੈ ਅਤੇ ਵਸਤੂ ਨੂੰ ਆਕਾਰ ਪ੍ਰਦਾਨ ਕਰਦਾ ਹੈ । ਇਹ ਆਕਰਸ਼ਣ ਬਲ ਦਾ ਮੁੱਲ ਵੱਖ-ਵੱਖ ਪਦਾਰਥਾਂ ਵਿੱਚ ਵੱਖ-ਵੱਖ ਹੁੰਦੀ ਹੈ । ਠੋਸ ਪਦਾਰਥਾਂ ਦੇ ਕਣਾਂ ਵਿੱਚ ਅੰਤਰਾਅਲੁਕ ਬਲ ਵਧੇਰੇ ਹੁੰਦਾ ਹੈ, ਜਿਸ ਕਾਰਨ ਉਹਨਾਂ ਦਾ ਨਿਸਚਿਤ ਆਕਾਰ ਹੁੰਦਾ ਹੈ ਪਰ ਵਾਂ ਅਤੇ ਗੈਸਾਂ ਵਿੱਚ ਅਜਿਹਾ ਨਹੀਂ ਹੁੰਦਾ ।

6. ਗਤਿਜ ਉਰਜਾ – ਪਦਾਰਥਾਂ ਦੇ ਕਣ ਸਦਾ ਗਤੀਸ਼ੀਲ ਰਹਿੰਦੇ ਹਨ ਜਿਸ ਨੂੰ ਗਤਿਜ ਉਰਜਾ ਕਹਿੰਦੇ ਹਨ । ਤਾਪਮਾਨ ਦੇ ਵਧਣ ਨਾਲ ਕਣਾਂ ਦੀ ਗਤੀ ਤੇਜ਼ ਹੋ ਜਾਂਦੀ ਹੈ ਅਰਥਾਤ ਤਾਪਮਾਨ ਵਧਣ ਨਾਲ ਕਣਾਂ ਦੀ ਗਤਿਜ ਉਰਜਾ ਵੀ ਵੱਧ ਜਾਂਦੀ ਹੈ । ਠੋਸ ਵਿੱਚ ਵਧੇਰੇ ਗਤਿਜ ਊਰਜਾ ਨਹੀਂ ਹੁੰਦੀ । ਵ ਵਿੱਚ ਕੁਝ ਗਤਿਜ ਊਰਜਾ ਹੁੰਦੀ ਹੈ, ਪਰ ਗੈਸਾਂ ਵਿੱਚ ਬਹੁਤ ਜ਼ਿਆਦਾ ਗਤਿਜ ਊਰਜਾ ਹੁੰਦੀ ਹੈ ।

7. ਘਣਤਾ – ਕਿਸੇ ਵਸਤੂ ਦੀ ਘਣਤਾ ਪ੍ਰਤੀ ਇਕਾਈ ਆਇਤਨ ਦੇ ਪੁੰਜ ਦੇ ਬਰਾਬਰ ਹੁੰਦੀ ਹੈ ।
PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ 3
ਠੋਸ ਪਦਾਰਥਾਂ ਦੀ ਘਣਤਾ ਬਹੁਤ ਜ਼ਿਆਦਾ ਹੁੰਦੀ ਹੈ ; ਞ ਵਿੱਚ ਘੱਟ ਅਤੇ ਗੈਸਾਂ ਵਿੱਚ ਨਾਂ ਦੇ ਬਰਾਬਰ ਹੁੰਦੀ ਹੈ ।

PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

ਪ੍ਰਸ਼ਨ 7.
ਕਾਰਣ ਦੱਸੋ-
(ੳ) ਗੈਸ ਪੂਰੀ ਤਰ੍ਹਾਂ ਉਸ ਬਰਤਨ ਨੂੰ ਭਰ ਦਿੰਦੀ ਹੈ ਜਿਸ ਵਿੱਚ ਉਸ ਨੂੰ ਰੱਖਦੇ ਹਾਂ ।
(ਅ) ਗੈਸ ਬਰਤਨ ਦੀਆਂ ਦੀਵਾਰਾਂ ‘ਤੇ ਦਬਾਅ ਪਾਉਂਦੀ ਹੈ ।
(ੲ) ਲੱਕੜ ਦੀ ਮੇਜ਼ ਠੋਸ ਅਖਵਾਉਂਦੀ ਹੈ ।
(ਸ) ਹਵਾ ਵਿੱਚ ਅਸੀਂ ਅਸਾਨੀ ਨਾਲ ਆਪਣਾ ਹੱਥ ਚਲਾ ਸਕਦੇ ਹਾਂ, ਪਰ ਇੱਕ ਠੋਸ ਲੱਕੜੀ ਦੇ ਟੁਕੜੇ ਵਿੱਚ ਹੱਥ ਚਲਾਉਣ ਲਈ ਸਾਨੂੰ ਕਰਾਟੇ ਵਿੱਚ ਮਾਹਰ ਹੋਣਾ ਪਵੇਗਾ ।
ਉੱਤਰ-
(ੳ) ਗੈਸ ਦੇ ਕਣਾਂ ਦੀ ਸਥਿਤੀ ਬਹੁਤ ਢਿੱਲੀ ਹੁੰਦੀ ਹੈ ਤੇ ਉਹਨਾਂ ਵਿੱਚ ਖ਼ਾਲੀ ਸਥਾਨ ਵੀ ਬਹੁਤ ਹੁੰਦਾ ਹੈ । ਉਹਨਾਂ ਵਿੱਚ ਆਕਰਸ਼ਣ ਬਲ ਨਾਂ-ਮਾਤਰ ਹੁੰਦਾ ਹੈ ਅਤੇ ਉਹ ਤੀਬਰ ਗਤੀ ਨਾਲ ਸਾਰੀਆਂ ਦਿਸ਼ਾਵਾਂ ਵਿੱਚ ਇੱਧਰ-ਉੱਧਰ ਗਤੀ ਕਰ ਸਕਦੇ ਹਨ । ਇਹਨਾਂ ਦਾ ਨਿਸਚਿਤ ਆਇਤਨ ਵੀ ਨਹੀਂ ਹੁੰਦਾ, ਇਸ ਲਈ ਗੈਸ ਪੂਰੀ ਤਰ੍ਹਾਂ ਉਸ ਬਰਤਨ ਨੂੰ ਭਰ ਦਿੰਦੀ ਹੈ, ਜਿਸ ਵਿੱਚ ਇਸ ਨੂੰ ਰੱਖਿਆ ਜਾਂਦਾ ਹੈ ।

(ਅ) ਗੈਸ ਦੇ ਕਣਾਂ ਦੀ ਗਤੀ ਅਨਿਯਮਿਤ ਅਤੇ ਬਹੁਤ ਤੀਬਰ ਹੁੰਦੀ ਹੈ । ਇਸ ਅਨਿਯਮਿਤ ਗਤੀ ਦੇ ਕਾਰਨ ਇਹ ਕਣ ਆਪਸ ਵਿੱਚ ਬਰਤਨ ਦੀਆਂ ਦੀਵਾਰਾਂ ਨਾਲ ਟਕਰਾਉਂਦੇ ਹਨ । ਬਰਤਨ ਦੀ ਦੀਵਾਰ ਤੇ ਗੈਸ ਕਣਾਂ ਦੁਆਰਾ ਪ੍ਰਤੀ ਇਕਾਈ ਖੇਤਰ ‘ਤੇ ਲੱਗੇ ਬਲ ਦੇ ਕਾਰਨ ਦੀਵਾਰਾਂ ‘ਤੇ ਦਬਾਅ ਬਣਦਾ ਹੈ ।

(ੲ) ਲੱਕੜ ਦੀ ਮੇਜ਼ ਪਦਾਰਥ ਦੇ ਜਿਹੜੇ ਕਣਾਂ ਤੋਂ ਮਿਲ ਕੇ ਬਣੀ ਹੈ ਉਹਨਾਂ ਵਿੱਚ ਇੱਕ ਬਲ ਕਾਰਜ ਕਰਦਾ ਹੈ ਜੋ ਹੋਰ ਕਣਾਂ ਨੂੰ ਆਪਣੇ ਨਾਲ ਜੋੜ ਕੇ ਰੱਖਣ ਵਿੱਚ ਸਹਾਇਤਾ ਕਰਦਾ ਹੈ । ਨਿਸਚਿਤ ਆਕਾਰ, ਦਬੀਣਯੋਗਤਾ ਦੀ ਕਮੀ, ਸਪੱਸ਼ਟ ਸੀਮਾਵਾਂ ਅਤੇ ਸਥਿਰ ਆਇਤਨ ਦੇ ਕਾਰਨ ਇਹ ਠੋਸ ਕਹਾਉਂਦਾ ਹੈ । ਇਹ ਬਾਹਰੀ ਬਲ ਲੱਗਣ ਤੇ ਵੀ ਆਪਣੇ ਆਕਾਰ ਨੂੰ ਬਣਾਈ ਰੱਖਦਾ ਹੈ ।

(ਸ) ਪਦਾਰਥਾਂ ਦੇ ਕਣਾਂ ਵਿੱਚ ਆਕਰਸ਼ਣ ਬਲ ਹੁੰਦਾ ਹੈ ਜਿਸ ਦਾ ਮੁੱਲ ਵੱਖ-ਵੱਖ ਪਦਾਰਥਾਂ ਲਈ ਵੱਖ-ਵੱਖ ਹੁੰਦਾ ਹੈ । ਹਵਾ ਦੇ ਕਣਾਂ ਵਿੱਚ ਇਹ ਬਲ ਨਾਂ-ਮਾਤਰ ਹੀ ਹੁੰਦਾ ਹੈ ਜਿਸ ਕਾਰਨ ਇਸ ਦੇ ਕਣਾਂ ਵਿੱਚ ਸਥਾਨ ਬਣਾਇਆ ਜਾ ਸਕਦਾ ਹੈ ਅਰਥਾਤ ਹਵਾ ਵਿੱਚ ਅਸੀਂ ਆਪਣਾ ਹੱਥ ਸੌਖਿਆਂ ਚਲਾ ਸਕਦੇ ਹਾਂ, ਪਰ ਠੋਸ ਲੱਕੜੀ ਦੇ ਟੁਕੜੇ ਵਿੱਚ ਆਕਰਸ਼ਣ ਬਲ ਦਾ ਮੁੱਲ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਨਾਲ ਇਸ ਦੇ ਕਣ ਆਪਸ ਵਿੱਚ ਮਜ਼ਬੂਤੀ ਨਾਲ ਜੁੜੇ ਹੁੰਦੇ ਹਨ ਅਤੇ ਇਹਨਾਂ ਦੇ ਵਿੱਚ ਅਸੀਂ ਆਪਣਾ ਹੱਥ ਨਹੀਂ ਚਲਾ ਸਕਦੇ । ਲੱਕੜੀ ਦੇ ਟੁਕੜੇ ਵਿੱਚ ਹੱਥ ਚਲਾਉਣ ਲਈ ਸਾਨੂੰ ਕਰਾਟੇ ਕਲਾ ਵਿੱਚ ਮਾਹਰ ਹੋਣਾ ਚਾਹੀਦਾ ਹੈ ਜਿਸ ਨਾਲ ਅਸੀਂ ਲੱਕੜੀ ਦੇ ਟੁਕੜੇ ਨੂੰ ਆਪਣੇ ਹੱਥ ਨਾਲ ਤੋੜ ਸਕਦੇ ਹਾਂ ।

ਪ੍ਰਸ਼ਨ 8.
ਆਮ ਤੌਰ ‘ਤੇ ਠੋਸ ਪਦਾਰਥ ਨਾਲੋਂ ਵਾਂ ਦੀ ਘਣਤਾ ਘੱਟ ਹੁੰਦੀ ਹੈ । ਪਰ ਤੁਸੀਂ ਬਰਫ਼ ਦੇ ਟੁਕੜੇ ਨੂੰ ਪਾਣੀ ਉੱਤੇ ਤੈਰਦੇ ਵੇਖਿਆ ਹੋਵੇਗਾ | ਪਤਾ ਕਰੋ ਅਜਿਹਾ ਕਿਉਂ ਹੁੰਦਾ ਹੈ ?
ਉੱਤਰ-
ਬਹੁਤ ਸਾਰੀਆਂ ਵਸਤਾਂ ਗਰਮ ਹੋ ਕੇ ਫੈਲਦੀਆਂ ਹਨ । ਤਾਪਮਾਨ ਵਧਾਉਣ ਤੇ ਉਹਨਾਂ ਦੀ ਘਣਤਾ ਘੱਟਦੀ ਹੈ ਪਰ ਪਾਣੀ 0°C ਤੋਂ 4°C ਤਾਪਮਾਨ ਦੇ ਵਿੱਚ ਸੁੰਗੜਦਾ ਹੈ ਅਤੇ ਇਸ ਤੋਂ ਬਾਅਦ ਇਹ ਹੋਰ ਵਸਤੂਆਂ ਦੀ ਤਰ੍ਹਾਂ ਫੈਲਦਾ ਹੈ | ਪਾਣੀ ਦੀ ਵੱਧ ਤੋਂ ਵੱਧ ਘਣਤਾ 4°C ਤੇ 1g/cm3 ਹੁੰਦੀ ਹੈ । ਬਰਫ਼ ਦੀ ਘਣਤਾ ਪਾਣੀ ਨਾਲੋਂ ਘੱਟ ਹੈ ਇਸ ਲਈ ਇਹ ਪਾਣੀ ਦੇ ਤਲ `ਤੇ ਤੈਰਦੀ ਹੈ । ਇਹ ਦੇਖਿਆ ਗਿਆ ਹੈ ਕਿ 0.91 g ਪਾਣੀ 0°C ਤੇ 1 cm3 ਆਇਤਨ ਘੇਰਦਾ ਹੈ ਅਰਥਾਤ ਬਰਫ਼ ਦੀ ਘਣਤਾ 0.91g/cm3 ਹੁੰਦੀ ਹੈ ।

ਪ੍ਰਸ਼ਨ 9.
ਹੇਠ ਲਿਖੇ ਤਾਪਮਾਨਾਂ ਨੂੰ ਸੈਲਸੀਅਸ ਵਿੱਚ ਬਦਲੋ :
(ਉ) 300 K
(ਅ) 573 K.
ਉੱਤਰ-
(ੳ) 300 K = 300 – 273
= 27°C

(ਅ) 573 K = 573 – 273
= 300°C

ਪ੍ਰਸ਼ਨ 10.
ਹੇਠ ਲਿਖੇ ਤਾਪਮਾਨ ਤੇ ਪਾਣੀ ਦੀ ਭੌਤਿਕ ਅਵਸਥਾ ਕੀ ਹੋਵੇਗੀ ?
(ਉ) 250°C
(ਅ) 100°C.
ਉੱਤਰ-
(ਉ) ਵਾਸ਼ਪ । ਸਾਰਾ ਪਾਣੀ ਭਾਫ਼ ਬਣ ਕੇ ਉੱਡ ਜਾਵੇਗਾ ।
(ਅ) ਪਾਣੀ ਉਬਲਣ ਲੱਗੇਗਾ । ਇਹ ਪਾਣੀ ਦਾ ਉਬਾਲ ਦਰਜਾ ਹੈ ।

ਪ੍ਰਸ਼ਨ 11.
ਕਿਸੇ ਵੀ ਪਦਾਰਥ ਦੀ ਅਵਸਥਾ ਪਰਿਵਰਤਨ ਦੇ ਦੌਰਾਨ ਤਾਪਮਾਨ ਸਥਿਰ ਕਿਉਂ ਰਹਿੰਦਾ ਹੈ ?
ਉੱਤਰ-
ਕਿਸੇ ਵੀ ਪਦਾਰਥ ਦੀ ਅਵਸਥਾ ਪਰਿਵਰਤਨ ਦੇ ਦੌਰਾਨ ਸਥਿਰ ਰਹਿੰਦੀ ਹੈ । ਕਣਾਂ ਦੇ ਆਪਸੀ ਆਕਰਸ਼ਣ ਬਲ ਨੂੰ ਘਟਾਉਣ ਲਈ ਇਹ ਤਾਪ ਊਰਜਾ ਦੀ ਵਰਤੋਂ ਹੁੰਦੀ ਹੈ ਤੇ ਪਦਾਰਥ ਦੀ ਅਵਸਥਾ ਵਿੱਚ ਪਰਿਵਰਤਨ ਆ ਜਾਂਦਾ ਹੈ । ਤਾਪਮਾਨ ਵਿੱਚ ਵਾਧਾ ਦਿਖਾਏ ਬਿਨਾਂ ਹੀ ਪਦਾਰਥ ਤਾਪ ਊਰਜਾ ਨੂੰ ਸੋਖ ਲੈਂਦਾ ਹੈ ।

ਪ੍ਰਸ਼ਨ 12.
ਵਾਯੂਮੰਡਲੀ ਗੈਸਾਂ ਨੂੰ ਦ੍ਰਵ ਵਿੱਚ ਪਰਿਵਰਤਿਤ ਕਰਨ ਦੇ ਲਈ ਕੋਈ ਵਿਧੀ ਸੁਝਾਓ ।
ਉੱਤਰ-
ਵਾਯੂਮੰਡਲੀ ਗੈਸਾਂ ਨੂੰ ਕਿਸੇ ਬੰਦ ਬਰਤਨ ਵਿੱਚ ਬੰਦ ਕਰਕੇ ਦਬਾਅ ਵਧਾ ਕੇ ਅਤੇ ਤਾਪਮਾਨ ਘੱਟ ਕਰਕੇ ਇਸ ਨੂੰ ਤ੍ਰ ਵਿੱਚ ਬਦਲਿਆ ਜਾ ਸਕਦਾ ਹੈ ।

PSEB 9th Class Science Solutions Chapter 1 ਸਾਡੇ ਆਲੇ-ਦੁਆਲੇ ਦੇ ਪਦਾਰ

ਪ੍ਰਸ਼ਨ 13.
ਗਰਮ ਖੁਸ਼ਕ ਦਿਨ ਵਿੱਚ ਕੂਲਰ ਵਧੇਰੇ ਠੰਡ ਕਿਉਂ ਕਰਦਾ ਹੈ ?
ਉੱਤਰ-
ਗਰਮ ਖੁਸ਼ਕ ਦਿਨ ਵਿੱਚ ਤਾਪਮਾਨ ਵੱਧ ਜਾਣ ਕਾਰਨ ਵਧੇਰੇ ਕਣਾਂ ਨੂੰ ਗਤਿਜ ਊਰਜਾ ਮਿਲਦੀ ਹੈ । ਖ਼ੁਸ਼ਕ ਵਾਤਾਵਰਨ ਕਾਰਨ ਹਵਾ ਵਿੱਚ ਮੌਜੂਦ ਜਲ ਵਾਸ਼ਪ ਘੱਟ ਹੋ ਜਾਂਦੇ ਹਨ । ਹਵਾ ਵਿੱਚ ਜਲ ਕਣਾਂ ਦੀ ਮਾਤਰਾ ਘੱਟ ਹੋਣ ‘ਤੇ ਵਾਸ਼ਪੀਕਰਨ ਦੀ ਦਰ ਵੱਧ ਜਾਂਦੀ ਹੈ । ਵਾਸ਼ਪੀਕਰਨ ਤੋਂ ਠੰਡਕ ਪੈਦਾ ਹੁੰਦੀ ਹੈ ।

ਪ੍ਰਸ਼ਨ 14.
ਗਰਮੀਆਂ ਵਿੱਚ ਘੜੇ ਦਾ ਪਾਣੀ ਠੰਡਾ ਕਿਉਂ ਹੁੰਦਾ ਹੈ ?
ਉੱਤਰ-
ਮਿੱਟੀ ਦੇ ਬਣੇ ਘੜੇ ਵਿੱਚ ਛੋਟੇ-ਛੋਟੇ ਛੇਕ ਹੁੰਦੇ ਹਨ ਜਿਨ੍ਹਾਂ ਵਿੱਚੋਂ ਘੜੇ ਵਿੱਚ ਭਰਿਆ ਪਾਣੀ ਰਿਸ ਕੇ ਬਾਹਰ ਆ ਜਾਂਦਾ ਹੈ ਅਤੇ ਵਾਤਾਵਰਨ ਦੀ ਗਰਮ ਹਵਾ ਦੇ ਸੰਪਰਕ ਵਿੱਚ ਆ ਕੇ ਵਾਸ਼ਪੀਕ੍ਰਿਤ ਹੋ ਜਾਂਦਾ ਹੈ । ਪਾਣੀ ਦੇ ਵਾਸ਼ਪ ਵਿੱਚ ਬਦਲਣ ਲਈ ਲੋੜੀਂਦੀ ਤਾਪ ਉਰਜਾ ਘੜੇ ਦੇ ਅੰਦਰ ਵਾਲੇ ਪਾਣੀ ਤੋਂ ਪ੍ਰਾਪਤ ਹੁੰਦੀ ਹੈ । ਇਸ ਨਾਲ ਘੜੇ ਦੇ ਅੰਦਰ ਮੌਜੂਦ ਪਾਣੀ ਠੰਡਾ ਹੋ ਜਾਂਦਾ ਹੈ ।

ਪ੍ਰਸ਼ਨ 15.
ਐਸੀਟੋਨ/ਪੈਟਰੋਲ ਜਾਂ ਸੈਂਟ ਪਾਉਣ ‘ ਤੇ ਸਾਡੀ ਹਥੇਲੀ ਠੰਡੀ ਕਿਉਂ ਹੋ ਜਾਂਦੀ ਹੈ ?
ਉੱਤਰ-
ਐਸੀਟੋਨ/ਪੈਟਰੋਲ ਜਾਂ ਸੈਂਟ ਬਹੁਤ ਜਲਦੀ ਵਾਸ਼ਪੀੜਿਤ ਹੋ ਜਾਂਦੇ ਹਨ । ਜਦੋਂ ਇਹਨਾਂ ਪਦਾਰਥਾਂ ਨੂੰ ਹਥੇਲੀ ‘ਤੇ ਪਾਇਆ ਜਾਂਦਾ ਹੈ ਤਾਂ ਇਹਨਾਂ ਦੇ ਕਣ ਹਥੇਲੀ ਅਤੇ ਆਸ-ਪਾਸ ਦੇ ਵਾਤਵਰਨ ਤੋਂ ਉਰਜਾ ਪ੍ਰਾਪਤ ਕਰ ਲੈਂਦੇ ਹਨ ਅਤੇ ਵਾਸ਼ਪੀਕ੍ਰਿਤ ਹੋ ਜਾਂਦੇ ਹਨ । ਉਹਨਾਂ ਦੀ ਹਾਨੀ ਨਾਲ ਸਾਡੀ ਹਥੇਲੀ ਠੰਡੀ ਹੋ ਜਾਂਦੀ ਹੈ ।

ਪ੍ਰਸ਼ਨ 16.
ਕੱਪ ਦੀ ਬਜਾਏ ਪਲੇਟ ਵਿੱਚ ਅਸੀਂ ਗਰਮ ਦੁੱਧ ਜਾਂ ਚਾਹ ਜਲਦੀ ਕਿਉਂ ਪੀ ਲੈਂਦੇ ਹਾਂ ?
ਉੱਤਰ-
ਕੱਪ ਦੀ ਤੁਲਨਾ ਵਿੱਚ ਪਲੇਟ ਦੀ ਸਤ੍ਹਾ ਵੱਧ ਹੁੰਦੀ ਹੈ । ਪਲੇਟ ਦੀ ਸਤਾ ਵੱਧ ਹੋਣ ਕਾਰਨ ਇਸ ਵਿੱਚ ਭਰੇ ਦੁੱਧ ਜਾਂ ਚਾਹ ਦਾ ਵਾਸ਼ਪਣ ਵੱਧ ਹੁੰਦਾ ਹੈ । ਪਲੇਟ ਦੀ ਸਤਾ ਤੋਂ ਵਾਸ਼ਪਣ ਵੱਧ ਹੁੰਦਾ ਹੈ । ਪਲੇਟ ਦੀ ਸਤਹਿ ਤੋਂ ਵਾਸ਼ਪਣ ਵੱਧ ਹੋਣ ਨਾਲ ਦੁੱਧ ਅਤੇ ਚਾਹ ਜਲਦੀ ਠੰਡੇ ਹੋ ਜਾਂਦੇ ਹਨ । ਅਸੀਂ ਕੱਪ ਦੀ ਬਜਾਏ ਪਲੇਟ ਨਾਲ ਇਸ ਨੂੰ ਜਲਦੀ ਹੀ ਲੈਂਦੇ ਹੈ ।

ਪ੍ਰਸ਼ਨ 17.
ਗਰਮੀਆਂ ਵਿੱਚ ਸਾਨੂੰ ਕਿਸ ਕਿਸਮ ਦੇ ਕੱਪੜੇ ਪਹਿਨਣੇ ਚਾਹੀਦੇ ਹਨ ?
ਉੱਤਰ-
ਗਰਮੀਆਂ ਵਿੱਚ ਸਾਨੂੰ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ। ਸਰੀਰਕ ਪ੍ਰਕਿਰਿਆ ਦੇ ਕਾਰਨ ਗਰਮੀਆਂ ਵਿੱਚ ਪਸੀਨਾ ਵਧੇਰੇ ਆਉਂਦਾ ਹੈ, ਜਿਸ ਨਾਲ ਸਾਨੂੰ ਠੰਡਕ ਪ੍ਰਾਪਤ ਹੁੰਦੀ ਹੈ । ਪਸੀਨੇ ਦੇ ਵਾਸ਼ਪੀਕਰਨ ਦੇ ਦੌਰਾਨ ਪਸੀਨੇ ਦੇ ਕਣ ਸਾਡੇ ਸਰੀਰ ਜਾਂ ਆਸ-ਪਾਸ ਦੀ ਊਰਜਾ ਪ੍ਰਾਪਤ ਕਰਕੇ ਵਾਸ਼ਪ ਵਿੱਚ ਬਦਲ ਜਾਂਦੇ ਹਨ । ਵਾਸ਼ਪੀਕਰਨ ਦੀ ਗੁਪਤ ਤਾਪ ਉਰਜਾ ਦੇ ਬਰਾਬਰ ਤਾਪ ਊਰਜਾ ਸਾਡੇ ਸਰੀਰ ਵਿੱਚੋਂ ਸੋਖਿਤ ਹੋ ਜਾਂਦੀ ਹੈ, ਜਿਸ ਨਾਲ ਸਰੀਰ ਠੰਡਾ ਹੋ ਜਾਂਦਾ ਹੈ । ਕਿਉਂਕਿ ਸੂਤੀ ਕੱਪੜਿਆਂ ਵਿੱਚ ਪਾਣੀ ਦਾ ਸੋਖਣ ਵੱਧ ਹੁੰਦਾ ਹੈ, ਇਸ ਲਈ ਸਾਡਾ ਪਸੀਨਾ ਇਸ ਦੁਆਰਾ ਸੌਖ ਕੇ ਵਾਯੂਮੰਡਲ ਵਿੱਚ ਸੌਖਿਆਂ ਵਾਸ਼ਪੀਕ੍ਰਿਤ ਹੋ ਜਾਂਦਾ ਹੈ ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

Punjab State Board PSEB 8th Class Science Book Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ Textbook Exercise Questions, and Answers.

PSEB Solutions for Class 8 Science Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

PSEB 8th Class Science Guide ਹਵਾ ਅਤੇ ਪਾਣੀ ਦਾ ਪ੍ਰਦੂਸ਼ਣ Textbook Questions and Answers

ਪ੍ਰਸ਼ਨ 1.
ਕਿਹੜੀਆਂ ਵੱਖ-ਵੱਖ ਵਿਧੀਆਂ ਦੁਆਰਾ ਪਾਣੀ ਦਾ ਪ੍ਰਦੂਸ਼ਣ ਹੁੰਦਾ ਹੈ ?
ਉੱਤਰ-
ਪਾਣੀ ਦੇ ਪ੍ਰਦੂਸ਼ਿਤ ਹੋਣ ਦੀਆਂ ਵੱਖ-ਵੱਖ ਵਿਧੀਆਂ-

  • ਕੱਪੜੇ ਧੋਣ, ਨਹਾਉਣ ਅਤੇ ਘਰ ਦੇ ਹੋਰ ਕੰਮਾਂ ਨਾਲ ।
  • ਸੀਵੇਜ਼ (Sewage) ਨਾਲ ।
  • ਉਦਯੋਗ ਦੁਆਰਾ ਸੁੱਟੇ ਗਏ ਜ਼ਹਿਰੀਲੇ ਪਦਾਰਥਾਂ ਨਾਲ ।
  • ਕੂੜਾ ਕਰਕਟ ਅਤੇ ਮ੍ਰਿਤ ਸ਼ਰੀਰਾਂ ਨੂੰ ਪਾਣੀ-ਸ੍ਰੋਤਾਂ ਵਿਚ ਸੁੱਟਣ ਨਾਲ ।.
  • ਖਾਦਾਂ, ਕੀਟਨਾਸ਼ਕਾਂ, ਜੀਵਨਾਸ਼ਕਾਂ ਨਾਲ ।
  • ਖਣਿਜਾਂ, ਧਾਤਾਂ ਆਦਿ ਦੇ ਨਦੀ ਜਲ ਵਿਚ ਬੈਠਣ ਨਾਲ ।

ਪ੍ਰਸ਼ਨ 2.
ਵਿਅਕਤੀਗਤ ਪੱਧਰ ‘ ਤੇ ਤੁਸੀਂ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਕਿਵੇਂ ਸਹਾਇਤਾ ਕਰ ਸਕਦੇ ਹੋ ?
ਉੱਤਰ-
ਵਿਅਕਤੀਗਤ ਪੱਧਰ ‘ਤੇ ਹਵਾ ਪ੍ਰਦੂਸ਼ਣ ਘੱਟ ਕਰਨ ਦੇ ਉਪਾਅ-

  1. ਵਾਹਨਾਂ ਦੀ ਵਰਤੋਂ ਘੱਟ ਕਰਕੇ ਅਤੇ ਉਸਦੀ ਚੰਗੀ ਤਰ੍ਹਾਂ ਦੇਖ-ਰੇਖ ਕਰਕੇ । ਡੀਜ਼ਲ ਜਾਂ ਸੀਸਾ ਰਹਿਤ ਪੈਟਰੋਲ ਦੀ ਵਰਤੋਂ ਕਰਕੇ ।
  2. ਪੱਤਿਆਂ, ਟਾਇਰਾਂ ਆਦਿ ਦੇ ਜਲਾਉਣ ‘ਤੇ ਰੋਕ ਲਗਾ ਕੇ !
  3. ਘਰਾਂ ਦੇ ਨੇੜੇ ਦਰੱਖ਼ਤ-ਪੌਦੇ ਉਗਾ ਕੇ ।
  4. ਜਨ ਪਰਿਵਹਿਣ ਦੀ ਵਰਤੋਂ ਕਰਕੇ ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਪ੍ਰਸ਼ਨ 3.
ਸਾਫ਼, ਪਾਰਦਰਸ਼ੀ ਪਾਣੀ ਹਮੇਸ਼ਾ ਪੀਣਯੋਗ ਹੁੰਦਾ ਹੈ । ਟਿੱਪਣੀ ਕਰੋ ।
ਉੱਤਰ-
ਇਹ ਕਥਨ ਸਹੀ ਨਹੀਂ ਹੈ । ਸਾਫ਼, ਪਾਰਦਰਸ਼ੀ ਪਾਣੀ ਦੇਖਣ ਵਿਚ ਸਾਫ਼ ਹੈ, ਪਰੰਤੂ ਇਸ ਵਿਚ ਘੁਲੀਆਂ ਹੋਈਆਂ ਅਸ਼ੁੱਧੀਆਂ ਅਤੇ ਸੂਖਮਜੀਵ ਹੋ ਸਕਦੇ ਹਨ । ਇਹ ਸੂਖਮਜੀਵ ਰੋਗਾਂ ਦੇ ਵਾਹਕ ਹੋ ਸਕਦੇ ਹਨ । ਇਸ ਲਈ ਪੀਣ ਯੋਗ ਪਾਣੀ ਸਾਫ਼, ਪਾਰਦਰਸ਼ੀ, ਗੰਧਰਹਿਤ, ਸੂਖਮਜੀਵਾਂ ਰਹਿਤ ਅਤੇ ਘੁਲੀਆਂ ਅਸ਼ੁੱਧੀਆਂ ਰਹਿਤ ਹੋਣਾ ਚਾਹੀਦਾ ਹੈ । ਸ਼ੁੱਧ ਪਾਣੀ ਪ੍ਰਾਪਤ ਕਰਨ ਦਾ ਵਧੀਆ ਤਰੀਕਾ ਇਸ ਨੂੰ ਉਬਾਲਣਾ ਹੈ |

ਪ੍ਰਸ਼ਨ 4.
ਤੁਸੀਂ ਆਪਣੇ ਸ਼ਹਿਰ ਦੀ ਨਗਰਪਾਲਿਕਾ ਦੇ ਮੈਂਬਰ ਹੈ । ਅਜਿਹੇ ਉਪਾਆਂ ਦੀ ਸੂਚੀ ਬਣਾਉ, ਜਿਨ੍ਹਾਂ ਨਾਲ ਨਗਰ ਦੇ ਸਾਰੇ ਨਿਵਾਸੀਆਂ ਨੂੰ ਸਵੱਛ ਪਾਣੀ ਦੀ ਸਪਲਾਈ ਸੁਨਿਸ਼ਚਿਤ ਹੋ ਸਕੇ !
ਉੱਤਰ-
ਸ਼ੁੱਧ ਪਾਣੀ ਪ੍ਰਾਪਤ ਕਰਨ ਦੇ ਤਰੀਕਿਆਂ ਦੀ ਸੂਚੀ-

  • ਉਦਯੋਗਾਂ ਦੇ ਫਾਲਤੂ ਪਦਾਰਥਾਂ ਦਾ ਪਾਣੀ ਸਰੋਤਾਂ ਵਿਚ ਸੁੱਟਣ ਤੋਂ ਪਹਿਲਾਂ ਉਪਚਾਰਿਤ ਕਰਨਾ ਚਾਹੀਦਾ ਹੈ ।
  • ਸੀਵੇਜ ਦਾ ਭੌਤਿਕ ਅਤੇ ਰਸਾਇਣਾਂ ਨਾਲ ਉਪਚਾਰ ਕਰਨ ਤੋਂ ਬਾਅਦ ਜਲ ਸਰੋਤਾਂ ਵਿਚ ਨਿਸ਼ਕਾਸ਼ਿਤ ਕਰਨਾ ਚਾਹੀਦਾ ਹੈ ।

ਪ੍ਰਸ਼ਨ 5.
ਸ਼ੁੱਧ ਹਵਾ ਅਤੇ ਪ੍ਰਦੂਸ਼ਿਤ ਹਵਾ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਸ਼ੁੱਧ ਹਵਾ ਅਤੇ ਪ੍ਰਦੂਸ਼ਿਤ ਹਵਾ ਵਿੱਚ ਅੰਤਰ –

ਸ਼ੁੱਧ ਹਵਾ (Pure Air) ਪ੍ਰਦੂਸ਼ਿਤ ਹਵਾ (Polluted Air)
(1) ਹਵਾ ਸਾਫ਼ ਅਤੇ ਪਾਰਦਰਸ਼ੀ ਹੈ । (1) ਹਵਾ ਗੰਦੀ ਅਤੇ ਪਾਰਭਾਸੀ ਹੈ ।
(2) ਧੂੰਆਂ ਅਤੇ ਧੂੜਕਣ ਦਿਖਾਈ ਨਹੀਂ ਦਿੰਦੇ । (2) ਧੂੰਆਂ ਅਤੇ ਧੂੜਕਣਾਂ ਦੀ ਮਾਤਰਾ ਬਹੁਤ ਹੈ ।
(3) ਕੋਈ ਗੰਧ ਨਹੀਂ ਹੁੰਦੀ । (3) ਦੁਰਗੰਧ ਹੋ ਸਕਦੀ ਹੈ ।
(4) ਸੂਖਮਜੀਵ ਮੌਜੂਦ ਨਹੀਂ ਹੁੰਦੇ । (4) ਸੂਖਮਜੀਵ ਮੌਜੂਦ ਹੋ ਸਕਦੇ ਹਨ ।

ਪ੍ਰਸ਼ਨ 6.
ਉਨ੍ਹਾਂ ਅਵਸਥਾਵਾਂ ਦੀ ਵਿਆਖਿਆ ਕਰੋ ਜਿਨ੍ਹਾਂ ਨਾਲ ਤੇਜ਼ਾਬੀ ਵਰਖਾ ਹੁੰਦੀ ਹੈ ? ਤੇਜ਼ਾਬੀ ਵਰਖਾ ਸਾਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ ?
ਉੱਤਰ-
ਤੇਜ਼ਾਬੀ ਵਰਖਾ (Acid rain)-ਪਥਰਾਟ ਬਾਲਣਾਂ ਦੇ ਅਪੂਰਨ ਜਲਣ ਅਤੇ ਅਧਾਤਾਂ ਦੇ ਪਰੀਸ਼ਕਰਨ ਤੋਂ ਪੈਦਾ ਗੈਸਾਂ; ਜਿਵੇਂ-SO2, SO3, NO2, N2੦ ਆਦਿ ਜਦੋਂ ਪਾਣੀ ਵਿਚ ਘੁਲਦੀਆਂ ਹਨ, ਤਾਂ H2SO3, H2SO4, HNO3 ਤੇਜ਼ਾਬ ਬਣਾਉਂਦੀਆਂ ਹਨ । ਇਹ ਤੇਜ਼ਾਬੀ ਵਰਖਾ ਦੇ ਰੂਪ ਵਿਚ ਡਿਗਦੇ ਹਨ ਜਿਹਨਾਂ ਨੂੰ ਤੇਜ਼ਾਬੀ ਵਰਖਾ ਕਿਹਾ ਜਾਂਦਾ ਹੈ |ਤੇਜ਼ਾਬੀ ਵਰਖਾ, ਫ਼ਸਲ, ਜੰਗਲੀ ਪੌਦਿਆਂ, ਸਟੀਲ, ਰੇਲ ਪਟਰੀਆਂ ਅਤੇ ਬਿਜਲੀ ਉਪਕਰਣਾਂ ਨੂੰ ਨਸ਼ਟ ਕਰਦੀ ਹੈ । ਇਹ ਗਲੇ, ਨੱਕ ਅਤੇ ਅੱਖਾਂ ਵਿਚ ਜਲਣ ਪੈਦਾ ਕਰਦੀ ਹੈ ।

ਪ੍ਰਸ਼ਨ 7.
ਹੇਠ ਲਿਖਿਆਂ ਵਿਚੋਂ ਕਿਹੜੀ ਹਰਾ-ਘਰ ਗੈਸ ਨਹੀਂ ਹੈ ?
(ੳ) ਕਾਰਬਨ-ਡਾਈਆਕਸਾਈਡ
(ਅ) ਸਲਫ਼ਰ ਡਾਈਆਕਸਾਈਡ
(ਈ) ਮੀਥੇਨ
(ਸ) ਨਾਈਟੰਜਨ |
ਉੱਤਰ-
(ਸ) ਨਾਈਜਨ |

ਪ੍ਰਸ਼ਨ 8.
ਹਰਾ-ਘਰ ਪ੍ਰਭਾਵ ਦਾ ਆਪਣੇ ਸ਼ਬਦਾਂ ਵਿਚ ਵਰਣਨ ਕਰੋ ।
ਉੱਤਰ-
ਹਰਾ-ਘਰ ਪ੍ਰਭਾਵ (Green House Effect)-ਵਾਯੂਮੰਡਲ ਵਿਚ ਕਾਰਬਨ-ਡਾਈਆਕਸਾਈਡ ਦੀ ਘੱਟ ਮਾਤਰਾ ਉਪਲੱਬਧ ਹੈ, ਜੋ ਪ੍ਰਕਾਸ਼-ਸੰਸ਼ਲੇਸ਼ਣ ਕਿਰਿਆ ਵਿਚ ਸਹਾਇਕ ਹੈ । ਇਹ ਸਮੁੰਦਰੀ ਪਾਣੀ ਵਿਚ ਘੁਲ ਕੇ ਕਾਰਬੋਨੇਟ ਬਣਾਉਂਦੀ ਹੈ । ਇਹ ਹਰਾ-ਘਰ ਪ੍ਰਭਾਵ ਵੀ ਪੈਦਾ ਕਰਦੀ ਹੈ । ਧਰਤੀ ਦੇ ਵਾਤਾਵਰਨ ਦਾ ਗਰਮ ਹੋਣਾ, ਇਸਦੇ ਪ੍ਰਭਾਵ ਕਾਰਨ ਹੈ । ਸੂਰਜ ਤੋਂ ਨਿਕਲੀਆਂ ਕਿਰਨਾਂ ਵਿਚ ਇਨਫਰਾਰੈੱਡ ਤੇ ਪਰਾਬੈਂਗਣੀ ਵਿਕਿਰਨਾਂ ਹੁੰਦੀਆਂ ਹਨ । ਉਜ਼ੋਨ ਪਰਤ, ਪਰਾਬੈਂਗਣੀ ਵਿਕਿਰਨਾਂ ਨੂੰ ਸੋਖਿਤ ਕਰ ਲੈਂਦੀ ਹੈ, ਪਰ ਇਨਫਰਾਰੈੱਡ ਵਿਕਿਰਨਾਂ ਧਰਤੀ ‘ਤੇ ਪੁੱਜ ਜਾਂਦੀਆਂ ਹਨ । ਇਹਨਾਂ ਵਿਚੋਂ ਕੁਝ ਵਿਕਿਰਨਾਂ ਪਰਾਵਰਤਿਤ ਹੁੰਦੀਆਂ ਹਨ ।

ਇਹਨਾਂ ਪਰਾਵਰਤਿਤ ਕਿਰਨਾਂ ਨੂੰ CO2, ਸੋਖਿਤ ਕਰਦੀ ਹੈ ਅਤੇ ਵਾਤਾਵਰਨ ਨੂੰ ਗਰਮ ਕਰਦੀ ਹੈ, ਕਿਉਂਕਿ ਇਨਫਰਾਰੈੱਡ ਕਿਰਨਾਂ ਵਿਚ ਗਰਮੀ ਪੈਦਾ ਕਰਨ ਦਾ ਗੁਣ ਹੁੰਦਾ ਹੈ ! ਚਾਰ ਗੈਸਾਂ : ਜਿਵੇਂ-CO2, ਜਲ-ਕਣ (H2O), ਉਜ਼ੋਨ (O3) ਅਤੇ ਮਿਥੇਨ (CH4) ਇਨਫਰਾਰੈੱਡ ਕਿਰਨਾਂ ਨੂੰ ਸੋਖਦੀਆਂ ਹਨ । ਇਹਨਾਂ ਵਿਚੋਂ CO2, ਹੀ ਚਾਰੇ ਪਾਸੇ ਫੈਲੀ ਹੋਈ ਹੈ, ਇਸ ਲਈ ਇਹ ਹਰਾ-ਘਰ ਪ੍ਰਭਾਵ ਲਈ ਵਧੇਰੇ ਜ਼ਿੰਮੇਵਾਰ ਹੈ । ਇਹ ਸ਼ਬਦ ਸ਼ੀਸ਼ਾਘਰ ਤੋਂ ਲਿਆ ਗਿਆ ਹੈ ਜਿੱਥੇ ਹਰੇ ਪੌਦੇ ਰੱਖੇ ਜਾਂਦੇ ਹਨ |

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਪ੍ਰਸ਼ਨ 9.
ਤੁਹਾਡੇ ਦੁਆਰਾ ਜਮਾਤ ਵਿਚ ਗਲੋਬਲ ਵਾਰਮਿੰਗ ਦੇ ਬਾਰੇ ਦਿੱਤਾ ਜਾਣ ਵਾਲਾ ਸੰਖੇਪ ਭਾਸ਼ਣ ਲਿਖੋ ।
ਉੱਤਰ-
ਗਲੋਬਲ ਵਾਰਮਿੰਗ (Global Warming)-ਜਿਵੇਂ ਕਿ ਨਾਂ ਤੋਂ ਹੀ ਸਪੱਸ਼ਟ ਹੈ ਕਿ, ਇਹ ਵਿਸ਼ਵ ਤਾਪਮਾਨ ਵਿਚ ਵਾਧਾ ਹੈ । ਕੁੱਝ ਗੈਸਾਂ : ਜਿਵੇਂ-CO2, ਮਿਥੇਨ, ਉਜ਼ੋਨ, ਇਸ ਲਈ ਜ਼ਿੰਮੇਵਾਰ ਹਨ । ਇਹਨਾਂ ਗੈਸਾਂ ਦੀ ਮਾਤਰਾ ਵਾਤਾਵਰਨ ਵਿਚ ਹੌਲੀਹੌਲੀ ਵੱਧ ਰਹੀ ਹੈ । ਜੇ ਇਹਨਾਂ ਨੂੰ ਸਮੇਂ ਤੇ ਕਾਬੂ ਨਾ ਕੀਤਾ ਗਿਆ ਤਾਂ ਵਾਤਾਵਰਨ ਵਿਚ ਵਾਧਾ ਚਾਰੋਂ ਪਾਸੇ ਸਮੱਸਿਆਵਾਂ ਪੈਦਾ ਕਰ ਦੇਵੇਗਾ; ਜਿਵੇਂ-ਪਹਾੜਾਂ ਉੱਤੇ ਬਰਫ਼ ਪਿਘਲ ਜਾਵੇਗੀ, ਹੇਠਲੇ ਖੇਤਰ ਪਾਣੀ ਵਿਚ ਡੁੱਬ ਜਾਣਗੇ, ਵਰਖਾ ‘ਤੇ ਅਸਰ ਹੋਵੇਗਾ । ਸਮੁੰਦਰ ਤਲ ਉੱਚਾ ਉਠਣ ਲੱਗੇਗਾ, ਜਿਸ ਨਾਲ ਖੇਤੀ, ਜੰਗਲੇ ਆਦਿ ਅਤੇ ਰਹਿਣ-ਸਹਿਣ ‘ਤੇ ਅਸਰ ਪਵੇਗਾ । ਇਸ ਲਈ ਗਲੋਬਲ ਵਾਰਮਿੰਗ ਨੂੰ ਰੋਕਣ ਲਈ ਉਚਿਤ ਤੇ ਜਲਦੀ ਉਪਾਅ ਕਰਨੇ ਚਾਹੀਦੇ ਹਨ ।

ਪ੍ਰਸ਼ਨ 10.
ਤਾਜਮਹਲ ਦੀ ਸੁੰਦਰਤਾ ਦੇ ਸੰਕਟ ਦਾ ਵਰਣਨ ਕਰੋ ।
ਉੱਤਰ-
ਤਾਜਮਹਲ ਦੁਨੀਆ ਦੇ ਸੱਤ ਅਜੂਬਿਆਂ ਵਿਚੋਂ ਇਕ ਹੈ । ਇਹ ਸੰਗਮਰਮਰ ਤੋਂ ਬਣੀ ਸਫ਼ੈਦ ਇਮਾਰਤ ਹੈ । ਹਵਾ ਪ੍ਰਦੂਸ਼ਣ ਨਾਲ ਇਮਾਰਤ ਨੂੰ ਖ਼ਤਰਾ ਹੈ । ਤਾਜਮਹਲ ਦਾ ਖੇਤਰ ਸਲਫਰ ਡਾਇਓਕਸਾਈਡ, ਨਾਈਟਰੋਜਨ ਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਨਾਲ ਘਿਰਿਆ ਹੋਇਆ ਹੈ । ਇਹ ਗੈਸਾਂ ਪਥਰਾਟ ਬਾਲਣਾਂ ਦੇ ਅਪੂਰਨ ਜਲਣ ਤੋਂ ਪੈਦਾ ਹੁੰਦੀਆਂ ਹਨ । ਇਹ ਗੈਸਾਂ ਵਰਖਾ ਦੇ ਪਾਣੀ ਵਿਚ ਘੁਲ ਕੇ ਤੇਜ਼ਾਬੀ ਵਰਖਾ ਬਣਾਉਂਦੀਆਂ ਹਨ । ਇਹ ਤੇਜ਼ਾਬੀ ਵਰਖਾ, ਇਮਾਰਤ ‘ਤੇ ਡਿਗਦੀ ਹੈ, ਉਸ ਨੂੰ ਘੋਲਦੀ ਹੈ ਤੇ ਪੀਲਾ ਕਰਦੀ ਹੈ । ਜੇ ਤੇਜ਼ਾਬੀ ਵਰਖਾ ਨੂੰ ਨਾ ਰੋਕਿਆ ਗਿਆ ਤਾਂ ਇਕ ਦਿਨ ਇਮਾਰਤ ਡਿਗ ਜਾਵੇਗੀ ਜਾਂ ਇਸਦੇ ਪੱਥਰ ਨਸ਼ਟ ਹੋ ਜਾਣਗੇ ।

ਪ੍ਰਸ਼ਨ 11.
ਪਾਣੀ ਵਿੱਚ ਪ੍ਰਦੂਸ਼ਕਾਂ ਦੇ ਸਤਰ ਵਿੱਚ ਵਾਧਾ ਕਿਸ ਤਰ੍ਹਾਂ ਜਲ ਜੀਵਾਂ ਦੀ ਉੱਤਰਜੀਵਿਤਾ (Survival) ਨੂੰ ਪ੍ਰਭਾਵਿਤ ਕਰਦੀ ਹੈ ?
ਉੱਤਰ-
ਪੌਸ਼ਕਾਂ (ਨਾਈਟਰੇਟ, ਫਾਸਫੇਟ ਦੇ ਪੱਧਰ ਵਿਚ ਵਾਧਾ ਪਾਣੀ ਵਿਚ ਸ਼ੈਵਾਲ (algae) ਦਾ ਵਾਧਾ ਕਰਦਾ ਹੈ । ਇਸ ਸ਼ੈਵਾਲ ਦੇ ਨਸ਼ਟ ਹੋਣ ਤੇ ਅਪਘਟਿਤ ਕਰਨ ਲਈ ਆਕਸੀਜਨ ਦੀ ਮੌਜੂਦਰੀ ਜ਼ਰੂਰੀ ਹੈ । ਇਸ ਕਾਰਨ ਪਾਣੀ ਵਿਚ ਆਕਸੀਜਨ ਪੱਧਰ ਘੱਟ ਹੋ ਜਾਂਦਾ ਹੈ । ਜਿਸ ਨਾਲ ਜਲੀ ਜੀਵਾਂ ਦੀ ਉਤਰਜੀਵਤਾ ਪ੍ਰਭਾਵਿਤ ਹੁੰਦੀ ਹੈ ।

PSEB Solutions for Class 8 Science ਤਾਰੇ ਅਤੇ ਸੂਰਜੀ ਪਰਿਵਾਰ Important Questions and Answers

ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਅੰਕੁਸ਼ ਨੇ ਬਜ਼ਾਰ ਵਿੱਚ ਨੋਟ ਕੀਤਾ ਕਿ ਵਾਹਨਾਂ ‘ ਕਰਕੇ ਹਵਾ ਪ੍ਰਦੂਸ਼ਣ ਬਹੁਤ ਵਧ ਗਿਆ ਹੈ । ਵਾਹਨ ਵਧੇਰੇ ਮਾਤਰਾ ਵਿੱਚ ਕਿਹੜੀ ਗੈਸ ਛੱਡਦੇ ਹਨ ਜਿਸ ਕਾਰਣ ਹਵਾ ਪ੍ਰਦੂਸ਼ਿਤ ਹੁੰਦੀ ਹੈ ?
(ਉ) ਕਾਰਬਨ ਮੋਨੋਆਕਸਾਈਡ
(ਅ) ਕਾਰਬਨ ਡਾਈਆਕਸਾਈਡ
(ੲ) ‘ੴ’ ਅਤੇ ‘ਅ ਦੋਵੇਂ
(ਸ) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ‘ੴ’ ਅਤੇ ‘ਅ’ ਦੋਵੇਂ ।
[ਅਰਥਾਤ (ੳ) ਕਾਰਬਨ ਮੋਨੋਆਕਸਾਈਡ ਅਤੇ (ਅ) ਕਾਰਬਨ ਡਾਈਆਕਸਾਈਡ ਕਾਰਣ ]

2. ਹੇਠ ਲਿਖਿਆਂ ਵਿੱਚੋਂ ਕਿਹੜੀ ਹਰਾ ਘਰ ਗੈਸ ਹੈ ?
(ਉ) ਕਾਰਬਨ ਡਾਈਆਕਸਾਈਡ
(ਅ) ਕਾਰਬਨ ਮੋਨੋਆਕਸਾਈਡ
(ਇ) ਆਕਸੀਜਨ
(ਸ) ਹਾਈਡ੍ਰੋਜਨ ।
ਉੱਤਰ-
(ੳ) ਕਾਰਬਨ ਡਾਈਆਕਸਾਈਡ ।

3. ਹਵਾ ਪ੍ਰਦੂਸ਼ਣ ਦਾ ਸ੍ਰੋਤ ਹੈ
(ਉ) ਜੰਗਲਾਂ ਵਿੱਚ ਲੱਗੀ ਅੱਗ
(ਅ) ਸਵੈਚਲਿਤ ਵਾਹਨਾਂ ਤੋਂ ਨਿਕਲੀ ਗੈਸ
(ਇ) ਲੱਕੜੀ ਦੇ ਜਲਣ ਤੋਂ ਨਿਕਲਿਆ ਧੂੰਆਂ
(ਸ) ਇਹ ਸਾਰੇ ।
ਉੱਤਰ-
(ਸ) ਇਹ ਸਾਰੇ ।

4. ਹੇਠ ਲਿਖਿਆਂ ਵਿੱਚੋਂ ਕਿਹੜੀ ਗੈਸ ਦੀ ਪ੍ਰਤਿਸ਼ਤ ਮਾਤਰਾ ਹਵਾ ਵਿਚ ਮੌਜੂਦ ਹੈ ?
(ੳ) ਆਕਸੀਜਨ
(ਅ) ਨਾਈਟ੍ਰੋਜਨ
(ਈ ਕਾਰਬਨ ਡਾਈਆਕਸਾਈਡ
(ਸ) ਆਰਸਾਨ ।
ਉੱਤਰ-
(ਅ) ਨਾਈਟ੍ਰੋਜਨ ।

5. ਦਿੱਲੀ ਜਿਹੇ ਵੱਡੇ ਸ਼ਹਿਰਾਂ ਵਿੱਚੋਂ ਵਾਹਨਾਂ ਵਿੱਚ ਕਿਹੜਾ ਈਂਧਨ ਵਰਤਿਆ ਜਾ ਰਿਹਾ ਹੈ ?
(ਉ) ਐੱਲ.ਪੀ.ਜੀ.
(ਅ) ਬਾਇਓਗੈਸ
(ੲ) ਸੀ.ਐੱਨ.ਜੀ.
(ਸ) ਪ੍ਰਾਕ੍ਰਿਤਿਕ ਗੈਸ ॥
ਉੱਤਰ-
(ਈ) ਸੀ.ਐੱਨ. ਜੀ. ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

6. ਦੂਸ਼ਿਤ ਪਾਣੀ ਰਾਹੀਂ ਕਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਹਨ ?
(ਉ) ਹੈਜ਼ਾ
(ਅ) ਟਾਈਫਾਈਡ
(ਈ) ਪੀਲੀਆ
(ਸ) ਇਹ ਸਾਰੀਆਂ ।
ਉੱਤਰ-
(ਸ) ਇਹ ਸਾਰੀਆਂ ।

7. ਬੱਚਿਆਂ ਵਿੱਚ ਦਮਾ ਖਾਂਸੀ ਅਤੇ ਸਾਹ ਨਾਲ ਜੁੜੀਆਂ ਬਿਮਾਰੀਆਂ ਦਾ ਕਾਰਨ ਹੈ ?
(ਉ) ਕਾਰਬਨ ਡਾਈਆਕਸਾਈਡ
(ਅ) ਧੂੰਆਂ
(ੲ) ਧੂੜ ਦੇ ਕਣ
(ਸ) ਸਮੌਗ ।
ਉੱਤਰ-
(ਸ) ਸਮੌਗ ।

8. ਪਾਣੀ ਨੂੰ ਸ਼ੁੱਧ ਕਰਨ ਦੀ ਆਮ ਰਸਾਇਣਿਕ ਵਿਧੀ ਹੈ ?
(ੳ) ਉਬਾਲਣਾ
(ਆ) ਫਿਲਟਰ ਕਰਨਾ
(ਈ) ਕਲੋਰੀਕਰਨ
(ਸ) : ਉੱਪਰ ਦਿੱਤੇ ਸਾਰੇ ॥
ਉੱਤਰ-
(ੲ) ਕਲੋਰੀਕਰਨ ।

9. ਗੰਗਾ ਕਾਰਜ ਪਰਿਯੋਜਨਾ ਕਦੋਂ ਸ਼ੁਰੂ ਹੋਈ ਸੀ ?
(ਉ) 1965 ਵਿੱਚ
(ਅ) 1975 ਵਿੱਚ
(ੲ) 1995 ਵਿੱਚ
(ਸ) 1985 ਵਿੱਚ ।
ਉੱਤਰ-
(ਸ) 1985 ਵਿੱਚ ।

10. ਕਿਹੜੀ ਗੈਸ ਖੂਨ ਵਿੱਚ ਆਕਸੀਜਨ ਸੋਖਣ ਦੀ ਸਮਰਥਾ ਘੱਟ ਕਰਦੀ ਹੈ ?
(ਉ) ਨਾਈਟ੍ਰੋਜਨ
(ਅ) ਕਾਰਬਨ ਮੋਨੋਆਕਸਾਈਡ
(ੲ) ਕਾਰਬਨ ਡਾਈਆਕਸਾਈਡ
(ਸ) ਆਕਸੀਜਨ ।
ਉੱਤਰ-
(ਅ) ਕਾਰਬਨ ਮੋਨੋਆਕਸਾਈਡ ।

11. ਵਿਸ਼ਵ ਦੀ ਕਿੰਨੀ ਜਨਸੰਖਿਆ ਨੂੰ ਪੀਣ ਲਈ ਸ਼ੁੱਧ ਪਾਣੀ ਨਹੀਂ ਮਿਲ ਰਿਹਾ ?
(ਉ) 40
(ਅ) 30%
(ੲ) 25%
(ਸ) 15%
ਉੱਤਰ-
(ੲ) 25

12. ਹੇਠ ਲਿਖਿਆਂ ਵਿੱਚੋਂ ਕਿਹੜੀ ਹਰਾ-ਘਰ ਗੈਸ ਨਹੀਂ ਹੈ ?
(ਉ) ਕਾਰਬਨ ਡਾਈਆਕਸਾਈਡ
(ਅ) ਸਲਫਰ ਡਾਈਆਕਸਾਈਡ
(ੲ) ਮੀਥੇਨ
(ਸ) ਨਾਈਟਰੋਜਨ ।
ਉੱਤਰ-
(ਸ) ਨਾਈਟਰੋਜਨ ॥

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਦੇ ਸੰਘਟਕ ਕੀ ਹਨ ?
ਉੱਤਰ-
ਹਵਾ ਦੇ ਸੰਘਟਕ-ਹਵਾ ਗੈਸਾਂ ਦਾ ਮਿਸ਼ਰਣ ਹੈ, ਜਿਸ ਵਿਚ 78% ਨਾਈਟਰੋਜਨ, 21% ਆਕਸੀਜਨ 17 ਹੋਰ ਗੈਸਾਂ ਜਿਵੇਂ-ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਨਾਈਟਰੋਜਨ ਆਕਸਾਈਡ, ਧੂੰਆਂ ਆਦਿ ਹਨ ।

ਪ੍ਰਸ਼ਨ 2.
ਕਿਹੜਾ ਪਦਾਰਥ ਮੁੱਖ ਹਵਾ ਪ੍ਰਦੂਸ਼ਕ ਹੈ ?
ਉੱਤਰ-
ਧੂਆਂ ।

ਪ੍ਰਸ਼ਨ 3.
ਧੂੰਏਂ ਦਾ ਮੁੱਖ ਕਾਰਨ ਹੈ ?
ਉੱਤਰ-

  • ਵਾਹਨ
  • ਬਾਲਣਾਂ ਦਾ ਜਲਣਾ ॥

ਪ੍ਰਸ਼ਨ 4.
ਕੁੱਝ ਕੁਦਰਤੀ ਹਵਾ ਪ੍ਰਦੂਸ਼ਕਾਂ ਦੇ ਨਾਂ ਲਿਖੋ ।
ਉੱਤਰ-
ਧੂੰਆਂ ਅਤੇ ਧੂੜ

ਪ੍ਰਸ਼ਨ 5.
ਹਵਾ ਪ੍ਰਦੂਸ਼ਣ ਨਾਲ ਕਿਹੜਾ ਰੋਗ ਫੈਲਦਾ ਹੈ ?
ਉੱਤਰ-
ਸਾਹ ਸੰਬੰਧੀ ਰੋਗ (Respiratory Problems).

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਪ੍ਰਸ਼ਨ 6.
ਵਾਹਨਾਂ ਵਿਚੋਂ ਕਿਹੜੀਆਂ ਗੈਸਾਂ ਉਤਸਰਜਿਤ ਹੁੰਦੀਆਂ ਹਨ ?
ਉੱਤਰ-
ਕਾਰਬਨ ਡਾਈਆਕਸਾਈਡ, ਮੋਨੋਆਕਸਾਈਡ, ਨਾਈਟਰੋਜਨ ਆਕਸਾਈਡ, ਧੂਆਂ ਆਦਿ ।

ਪ੍ਰਸ਼ਨ 7.
ਕਿਹੜੀ ਗੈਸ ਲਹੂ ਵਿਚ ਆਕਸੀਜਨ ਪ੍ਰਾਪਤ ਕਰਨ ਦੀ ਸਮਰਥਾ ਨੂੰ ਘੱਟ ਕਰਦੀ ਹੈ ?
ਉੱਤਰ-
ਕਾਰਬਨ ਮੋਨੋਆਕਸਾਈਡ, (Corbon Monoxide) ।

ਪ੍ਰਸ਼ਨ 8.
ਸਮੋਗ (Smog) ਕੀ ਹੈ ?
ਉੱਤਰ-
ਧੂੰਆਂ ਅਤੇ ਧੁੰਦ ਦੇ ਮਿਸ਼ਰਨ ਨੂੰ ਸਮੋਗ ਕਹਿੰਦੇ ਹਾਂ ।

ਪ੍ਰਸ਼ਨ 9.
ਸਾਹ ਸੰਬੰਧੀ ਕੁੱਝ ਸਮੱਸਿਆਵਾਂ ਦੇ ਨਾਮ ਲਿਖੋ ।
ਉੱਤਰ-
ਦਮਾ, ਖਾਂਸੀ, ਬੱਚਿਆਂ ਦੀ ਛਾਤੀ ਵਿਚ ਸ਼ਾਂ-ਸ਼ਾਂ ਦੀ ਆਵਾਜ਼ ।

ਪ੍ਰਸ਼ਨ 10.
ਰੈਫਰੀਜਰੇਟਰ, ਏ. ਸੀ.ਇੱਤਰਾਂ ਵਿਚ ਕਿਹੜੇ ਰਸਾਇਣ ਦੀ ਵਰਤੋਂ ਹੁੰਦੀ ਹੈ ?
ਉੱਤਰ-
ਕਲੋਰੋਫਲੋਰੋ ਕਾਰਬਨ ।

ਪ੍ਰਸ਼ਨ 11.
ਕਲੋਰੋਫਲੋਰੋ ਕਾਰਬਨ ਦੇ ਬੁਰੇ ਪ੍ਰਭਾਵ ਕੀ ਹਨ ?
ਉੱਤਰ-
ਕਲੋਰੋਫਲੋਰੋ ਕਾਰਬਨ (CFC) ਉਜ਼ੋਨ ਪਰਤ ਨੂੰ ਨਸ਼ਟ ਕਰਦੇ ਹਨ ।

ਪ੍ਰਸ਼ਨ 12.
ਉਜ਼ੋਨ ਪਰਤ ਕਿਉਂ ਜ਼ਰੂਰੀ ਹੈ ?
ਉੱਤਰ-
ਇਹ ਧਰਤੀ ਨੂੰ ਸੂਰਜ ਦੀਆਂ UV ਕਿਰਨਾਂ ਤੋਂ ਬਚਾਉਂਦੀ ਹੈ ।

ਪ੍ਰਸ਼ਨ 13.
ਜਲ ਪ੍ਰਦੂਸ਼ਕਾਂ ਦੇ ਨਾਂ ਲਿਖੋ ।
ਉੱਤਰ-
ਸੀਵੇਜ, ਜ਼ਹਿਰੀਲੇ ਤੱਤ, ਕੀਟ ਨਾਸ਼ਕ, ਖਰਪਤਵਾਰਨਾਸ਼ਕ ਆਦਿ ।

ਪ੍ਰਸ਼ਨ 14.
3R ਸਿਧਾਂਤ ਕੀ ਹੈ ?
ਉੱਤਰ-

  • ਘੱਟ ਵਰਤੋਂ (Reduce),
  • ਮੁੜ ਵਰਤੋਂ (Reuse),
  • ਮੁੜ ਚੱਕਰਣ (Recycle) |

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਵਿਚ ਨਿਲੰਬਿਤ ਠੋਸ ਕਣਾਂ ਦੇ ਸ੍ਰੋਤ ਕੀ ਹਨ ?
ਉੱਤਰ-

  • ਵਾਹਨਾਂ ਵਿਚ ਪੈਟਰੋਲ, ਡੀਜ਼ਲ ਆਦਿ ਦਾ ਜਲਣਾ ।
  • ਉਦਯੋਗਿਕ ਪ੍ਰਕਿਰਿਆਵਾਂ ; ਜਿਵੇਂ-ਸਟੀਲ ਉਤਪਾਦਨ ਅਤੇ ਖਾਨਾਂ ਖੋਦਣਾ ।
  • ਸ਼ਕਤੀ ਘਰ ।

ਪ੍ਰਸ਼ਨ 2.
ਹਵਾ ਪ੍ਰਦੂਸ਼ਕਾਂ ਦੇ ਦੋ ਉਦਾਹਰਨ ਲਿਖੋ ।
ਉੱਤਰ-
ਹਵਾ ਪ੍ਰਦੂਸ਼ਕਾਂ ਦੇ ਉਦਾਹਰਨ-

  1. ਸਲਫਰ ਅਤੇ ਨਾਈਟਰੋਜਨ ਆਕਸਾਈਡ ॥
  2. ਰੇਡਿਓ ਐਕਟਿਵ ਕਚਰਾ ।

ਪ੍ਰਸ਼ਨ 3.
ਹਵਾ ਪ੍ਰਦੂਸ਼ਣ ਦੇ ਮੁੱਖ ਸ੍ਰੋਤ ਕਿਹੜੇ ਹਨ ?
ਉੱਤਰ-

  • ਉਦਯੋਗ-ਕਾਗਜ਼, ਸਟੀਲ, ਪੈਟਰੋਲੀਅਮ ਰਿਫਾਈਨਰੀ ਅਤੇ ਰਸਾਇਣ ਉਦਯੋਗ।
  • ਵਾਹਨ ।
  • ਧੂਆਂ ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਪ੍ਰਸ਼ਨ 4.
ਸੀਵੇਜ (Sewage) ਕੀ ਹੈ ?
ਉੱਤਰ-
ਸੀਵੇਜ-ਮਿਊਂਸੀਪਲ ਅਤੇ ਘਰੇਲੂ ਫਾਲਤੂ ਪਦਾਰਥਾਂ ਦਾ ਬਹੁਤ ਵੱਡੀ ਮਾਤਰਾ ਵਿਚ ਉਤਸਰਜਨ ਸੀਵੇਜ ਕਹਾਉਂਦਾ ਹੈ । ਇਸ ਵਿਚ ਜੈਵਿਕ ਫਾਲਤੂ ਪਦਾਰਥ, ਜ਼ਹਿਰੀਲੇ ਪਦਾਰਥ ਹੁੰਦੇ ਹਨ ਜੋ ਕਈ ਕਾਰਜ ਵਿਧੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ।

ਪ੍ਰਸ਼ਨ 5.
ਸੀਵੇਜ ਜਲ ਪ੍ਰਦੂਸ਼ਿਤ ਜਲ ਕਿਉਂ ਕਹਾਉਂਦਾ ਹੈ ?
ਉੱਤਰ-
ਸੀਵੇਜ ਜਲ ਵਿਚ ਮਨੁੱਖੀ ਮਲ-ਮੂਤਰ, ਕੱਪੜੇ ਧੋਣ ਦਾ ਪਾਣੀ, ਉਦਯੋਗਿਕ ਫਾਲਤੂ ਪਦਾਰਥ ਹੁੰਦੇ ਹਨ । ਇਹ ਪਾਣੀ ਪੀਣ ਲਈ ਬਿਲਕੁਲ ਵੀ ਠੀਕ ਨਹੀਂ ਹੈ । ਇਸ ਵਿਚ ਆਕਸੀਜਨ ਵੀ ਘੱਟ ਹੁੰਦੀ ਹੈ । ਇਸ ਵਿਚੋਂ ਬਦਬੂ ਆਉਂਦੀ ਹੈ । ਇਹ ਕਈ ਰੋਗਾਂ ਦਾ ਕਾਰਨ ਹੈ । ਇਸ ਲਈ ਇਸ ਨੂੰ ਪ੍ਰਦੂਸ਼ਿਤ ਪਾਣੀ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਨਦੀ ਦਾ ਪ੍ਰਦੂਸ਼ਣ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ ?
ਉੱਤਰ-
ਨਦੀ ਦੇ ਪ੍ਰਦੂਸ਼ਣ ਨੂੰ ਕਾਬੂ ਕਰਨਾ-

  • ਭੌਤਿਕ ਅਤੇ ਰਸਾਇਣਕ ਵਿਧੀਆਂ ਨਾਲ ਸੀਵੇਜ ਜਲ ਦਾ ਉਪਚਾਰ ਕਰਕੇ ਜਲਗਾਹਾਂ ਵਿਚ ਸੁੱਟਣਾ ਚਾਹੀਦਾ ਹੈ ।
  • ਨਦੀ ਦੇ ਕੰਢਿਆਂ ਤੋਂ ਰਸਾਇਣ ਉਦਯੋਗ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਨਵੇਂ ਉਦਯੋਗ ਲਗਾਉਣ ਵਿਚ ਮਨਾਹੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 7.
ਕਲੋਰੋਫਲੋਰੋ ਕਾਰਬਨ ਹਾਨੀਕਾਰਨ ਕਿਵੇਂ ਹਨ ?
ਉੱਤਰ-
ਕਲੋਰੋਫਲੋਰੋ ਕਾਰਬਨ ਵਾਤਾਵਰਨ ਵਿਚ ਉਜ਼ੋਨ ਪਰਤ ਨੂੰ ਹਾਨੀ ਪਹੁੰਚਾਉਂਦੇ ਹਨ । ਇਹ ਪਰਤ ਧਰਤੀ ਦੇ ਜੀਵਾਂ ਦੀ ਹਾਨੀਕਾਰਨ UV ਵਿਕਿਰਨਾਂ ਤੋਂ ਰੱਖਿਆ ਕਰਦੀ ਹੈ ।

ਪ੍ਰਸ਼ਨ 8.
ਕਾਰਬਨ ਮੋਨੋਆਕਸਾਈਡ ਜੀਵਾਂ ‘ਤੇ ਕੀ ਅਸਰ ਪਾਉਂਦੀ ਹੈ ?
ਉੱਤਰ-
ਕਾਰਬਨ ਮੋਨੋਆਕਸਾਈਡ ਦਾ ਜੀਵਾਂ ’ਤੇ ਅਸਰ-ਲਹੂ ਵਿਚ ਮੌਜੂਦ ਹਿਮੋਗਲੋਬੀਨ ਕਾਰਬਨ ਮੋਨੋਆਕਸਾਈਡ ਸੋਖਿਤ ਕਰਦੀ ਹੈ, ਜਿਸ ਨਾਲ ਲਹੂ ਦੁਆਰਾ ਆਕਸੀਜਨ ਪ੍ਰਾਪਤ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ । ਆਕਸੀਜਨ ਦੀ ਪੂਰਤੀ ਨਾ ਹੋਣ ਤੇ ਜੀਵ ਦੀ ਮੌਤ ਵੀ ਹੋ ਜਾਂਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹਵਾ ਪ੍ਰਦੂਸ਼ਣ ਨੂੰ ਕਿਵੇਂ ਕਾਬੂ ਕੀਤਾ ਜਾਂਦਾ ਹੈ ?
ਉੱਤਰ-
ਹਵਾ ਪ੍ਰਦੂਸ਼ਣ ਨੂੰ ਕਾਬੂ ਕਰਨ ਦੇ ਉਪਾਅ-

  • ਜਲਣਸ਼ੀਲ ਠੋਸ ਫਾਲਤੂ ਪਦਾਰਥਾਂ ਨੂੰ ਭੱਠੀਆਂ ਵਿਚ ਜਲਾਉਣਾ ਚਾਹੀਦਾ ਹੈ ।
  • ਵਾਹਨਾਂ ਵਿਚ ਬਾਲਣਾਂ ਦੇ ਪੂਰਨ ਜਲਣ ਵਾਲੇ ਬਾਲਣਾਂ; ਜਿਵੇਂ ਡੀਜ਼ਲ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂਕਿ ਹਾਨੀਕਾਰਕ ਉਤਪਾਦ ਨਾ ਬਣਨ ॥
  • ਬਨਸਪਤੀ ਨੂੰ ਵਧੇਰੇ ਅਤੇ ਬਿਨਾਂ ਵਜ਼ਾ ਨਹੀਂ ਜਲਾਉਣਾ ਚਾਹੀਦਾ ।

ਪ੍ਰਸ਼ਨ 2.
ਹਵਾ ਦੇ ਮੁੱਖ ਪ੍ਰਦੂਸ਼ਕਾਂ ਨੂੰ ਚਿੱਤਰ ਦੁਆਰਾ ਦਰਸਾਉ ।
ਉੱਤਰ-
PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ 1

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਪ੍ਰਸ਼ਨ 3.
ਹਰਾ-ਘਰ ਪ੍ਰਭਾਵ ਦੇ ਹਾਨੀਕਾਰਨ ਪ੍ਰਭਾਵ ਲਿਖੋ ।
ਉੱਤਰ-
ਹਰਾ-ਘਰ ਪ੍ਰਭਾਵ ਕਾਰਨ ਧਰਤੀ ਦੇ ਤਾਪਮਾਨ ਵਿਚ ਵਾਧਾ ਹੋਵੇਗਾ । ਇਸ ਨਾਲ ਜੀਵ ਜੰਤੂਆਂ ਅਤੇ ਮਨੁੱਖਾਂ ਦਾ ਜੀਵਨ ਅਸੁਵਿਧਾਜਨਕ ਹੋ ਜਾਵੇਗਾ | ਵਿਗਿਆਨਿਕਾਂ ਨੇ ਅਨੁਮਾਨ ਲਗਾਇਆ ਹੈ ਕਿ ਸਮੁੰਦਰ ਤਲ 100 ਮੀ. ਉਪਰ ਵਧ ਜਾਵੇਗਾ । ਜਦੋਂ ਹਰਾ-ਘਰ ਪ੍ਰਭਾਵ ਨਾਲ ਵਿਸ਼ਵ ਤਾਪਮਾਨ ਵਿਚ 3-6°C ਵਾਧਾ ਹੋਵੇਗਾ । ਜੇ ਅਜਿਹਾ ਹੋਵੇਗਾ, ਤਾਂ ਤੱਟੀ ਖੇਤਰ ਅਤੇ ਕਈ ਦੀਪ ਪਾਣੀ ਵਿਚ ਡੁੱਬ ਜਾਣਗੇ ਅਤੇ ਬਹੁਤ ਨੁਕਸਾਨ ਹੋਵੇਗਾ ।

ਪ੍ਰਸ਼ਨ 4.
ਕਾਨਪੁਰ ਵਿਚ ਗੰਗਾ ਸਭ ਤੋਂ ਵੱਧ ਦੂਸ਼ਿਤ ਕਿਉਂ ਹੈ ?
ਉੱਤਰ-
ਕਾਨਪੁਰ ਵਿਚ ਗੰਗਾ ਦੇ ਪਾਣੀ ਦੀ ਮਾਤਰਾ ਘੱਟ ਤੇ ਗਤੀ ਵੀ ਘੱਟ ਹੈ । ਲਗਪਗ 5000 ਉਦਯੋਗਾਂ ਵਲੋਂ ਆਪਣੇ ਫਾਲਤੂ ਪਦਾਰਥਾਂ, ਜ਼ਹਿਰੀਲੇ ਪਦਾਰਥਾਂ ਦਾ ਨਦੀ ਵਿਚ ਵਿਸਰਜਨ ਕੀਤਾ ਜਾਂਦਾ ਹੈ । ਲੋਕ ਨਦੀ ਵਿਚ ਨਹਾਉਂਦੇ ਹਨ, ਕੱਪੜੇ ਧੋਦੇ ਹਨ, ਮਲ-ਮੂਤਰ ਸੁੱਟਦੇ ਹਨ, ਫੁੱਲ ਅਤੇ ਪੂਜਾ ਸਮੱਗਰੀ ਅਤੇ ਪਲਾਸਟਿਕ ਦੇ ਥੈਲੇ ਆਦਿ ਵੀ ਨਦੀ ਵਿਚ ਸੁੱਟਦੇ ਹਨ । ਇਸ ਲਈ ਕਾਨਪੁਰ ਵਿੱਚ ਗੰਗਾ ਸਭ ਤੋਂ ਵੱਧ ਦੂਸ਼ਿਤ ਹੈ ।

ਪ੍ਰਸ਼ਨ 5.
ਓਜ਼ੋਨ ਪਰਤ ਦੀ ਵਿਆਖਿਆ ਕਰੋ ।
ਉੱਤਰ-
ਓਜ਼ੋਨ ਪਰਤ-ਸਾਡੇ ਵਾਯੂਮੰਡਲ ਦੇ ਸਮਤਾਪ ਮੰਡਲ ਵਿਚ ਪਾਈ ਜਾਣ ਵਾਲੀ ਓਜ਼ੋਨ, ਓਜ਼ੋਨ ਪਰਤ ਦੇ ਰੂਪ ਵਿਚ ਹੁੰਦੀ ਹੈ, ਜੋ ਸਾਨੂੰ ਸੂਰਜ ਦੀਆਂ ਪਰਾਬੈਂਗਣੀ ਵਿਕਿਰਨਾਂ ਤੋਂ ਸੁਰੱਖਿਆ ਪ੍ਰਦਾਨ ਕਰਦੀ ਹੈ । ਫਰਿਜ਼, ਏ. ਸੀ. ਪਲਾਸਟਿਕ ਫੋਮ ਵਿਚ ਇਕ ਜ਼ਹਿਰੀਲਾ ਪਦਾਰਥ CFC (ਕਲੋਰੋਫਲੋਰੋ ਕਾਰਬਨ) ਵਰਤਿਆ ਜਾਂਦਾ ਹੈ, ਜੋ ਓਜ਼ੋਨ ਪਰਤ ਨੂੰ ਪਤਲਾ ਕਰ ਦਿੰਦਾ ਹੈ । ਇਸ ਨਾਲ ਓਜ਼ੋਨ ਪਰਤ ਦੀ ਹਾਨੀ ਹੁੰਦੀ ਹੈ ।

ਪ੍ਰਸ਼ਨ 6.
ਓਜ਼ੋਨ ਪਰਤ ਸਾਡੇ ਲਈ ਕਿਵੇਂ ਲਾਭਦਾਇਕ ਹੈ ?
ਉੱਤਰ-
ਵਾਤਾਵਰਨ ਦੀ ਓਜ਼ੋਨ ਪਰਤ ਸਾਰੀਆਂ ਜੀਵਤ ਵਸਤੂਆਂ ਲਈ ਬਹੁਤ ਹੀ ਮਹੱਤਵਪੂਰਨ ਹੈ । ਇਹ ਪਰਤ ਸੂਰਜ ਤੋਂ ਉਤਸਰਜਿਤ ਹਾਨੀਕਾਰਕ ਪਰਾਬੈਂਗਣੀ ਵਿਕਿਰਨਾਂ ਨੂੰ ਸੋਖਿਤ ਕਰ ਲੈਂਦੀ ਹੈ, ਨਹੀਂ ਤਾਂ ਇਹ ਕਿਰਨਾਂ ਮਨੁੱਖਾਂ ਅਤੇ ਹੋਰ ਜੰਤੂਆਂ ਵਿਚ ਚਮੜੀ ਦਾ ਕੈਂਸਰ ਵਰਗੇ ਭਿਆਨਕ ਰੋਗ ਪੈਦਾ ਕਰ ਸਕਦੀਆਂ ਹਨ। ਇਹ ਪਰਾਬੈਂਗਣੀ ਕਿਰਨਾਂ ਫਸਲਾਂ ਲਈ ਵੀ ਹਾਨੀਕਾਰਕ ਹਨ ।

ਪ੍ਰਸ਼ਨ 7.
ਵਿਸ਼ਵ ਤਾਪਮਾਨ ਵਿਚ ਵਾਧੇ ਨਾਲ ਕਿਹੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ?
ਉੱਤਰ-

  • ਇਸ ਨਾਲ ਗਰਮੀਆਂ ਖੁਸ਼ਕ ਤੇ ਹੋਰ ਗਰਮ ਹੋ ਜਾਣਗੀਆਂ, ਇਸ ਤਰ੍ਹਾਂ ਸਰਦੀਆਂ ਨਮੀ ਵਾਲੀਆਂ ਤੇ ਵਧੇਰੇ ਠੰਢੀਆਂ ਹੋ ਜਾਣਗੀਆਂ ।
  • ਤਾਪਮਾਨ ਦੇ ਵਧਣ ਨਾਲ ਗਲੇਸ਼ੀਅਰ ਪਿਘਲ ਜਾਣਗੇ ਅਤੇ ਸਮੁੰਦਰ ਦਾ ਜਲ ਪੱਧਰ ਦੋ ਫੁੱਟ ਹੋਰ ਵੱਧ ਜਾਵੇਗਾ ।
  • ਪਾਣੀ ਦੀ ਅਪੂਰਤੀ ਪ੍ਰਭਾਵਿਤ ਹੋ ਜਾਵੇਗੀ ਅਤੇ ਵੱਡੇ ਪੱਧਰ ਤੇ ਸੋਕਾ ਪੈ ਜਾਵੇਗਾ ।

ਪ੍ਰਸ਼ਨ 8.
ਗੰਗਾ ਕਿਨਾਰੇ ਸਥਿਤ ਉਦਯੋਗਾਂ ਨੇ ਗੰਗਾ ਨੂੰ ਕਿਵੇਂ ਪ੍ਰਦੂਸ਼ਿਤ ਕਰਨ ਦਾ ਕਾਰਜ ਕੀਤਾ ਹੈ ?
ਉੱਤਰ-
ਗੰਗਾ ਕਿਨਾਰੇ ਵਸੇ ਸ਼ਹਿਰਾਂ ਅਤੇ ਨਗਰਾਂ ਵਿਚ ਵੱਡੀ ਗਿਣਤੀ ਵਿਚ ਉਦਯੋਗ ਲੱਗੇ ਹੋਏ ਹਨ । ਸਿਰਫ਼ ਕਾਨਪੁਰ ਵਿਚ ਹੀ 5000 ਤੋਂ ਵੱਧ ਉਦਯੋਗਿਕ ਇਕਾਈਆਂ ਹਨ ਜੋ ਰੀ ਵਿਚ ਪੇਂਟ ਦੇ ਉਦਯੋਗਾਂ ਦਾ ਜ਼ਹਿਰੀਲਾ ਪਦਾਰਥ, ਸੀਵੇਜ ਪਾਣੀ, ਕੀਟਨਾਸ਼ਕ ਅਤੇ ਕੂੜਾ-ਕਚਰਾ ਆਦਿ ਮਿਲਾ ਰਹੇ ਹਨ । ਕਾਗਜ਼ ਦੀਆਂ ਫੈਕਟਰੀਆਂ, ਚੀਨੀ ਮਿੱਲਾਂ ਅਤੇ ਹੋਰ ਰਸਾਇਣਿਕ ਫੈਕਟਰੀਆਂ ਗੰਗਾ ਦੇ ਪਾਣੀ ਵਿਚ ਵੱਡੀ ਮਾਤਰਾ ਵਿਚ ਫਾਲਤੂ ਪਦਾਰਥ ਮਿਲਾ ਕੇ ਇਸਨੂੰ ਦੂਸ਼ਿਤ ਕਰ ਰਹੇ ਹਨ ।

ਪ੍ਰਸ਼ਨ 9.
ਸਰਕਾਰ ਨੇ ਗੰਗਾ ਵਰਗੀਆਂ ਪਵਿੱਤਰ ਨਦੀਆਂ ਦੇ ਪਾਣੀ ਦੀ ਸਵੱਛਤਾ ਬਣਾਈ ਰੱਖਣ ਲਈ ਉਦਯੋਗਾਂ ਦੇ ਲਈ ਕੀ ਨਿਰਦੇਸ਼ ਜਾਰੀ ਕੀਤੇ ਹਨ ?
ਉੱਤਰ-
ਤੇਲ ਰਿਫਾਇਨਰੀਆਂ, ਕੱਪੜਾ ਅਤੇ ਖੰਡ ਮਿੱਲਾਂ, ਕਾਗਜ਼ ਫੈਕਟਰੀਆਂ ਅਤੇ ਰਸਾਇਣਿਕ ਫੈਕਟਰੀਆਂ ਆਪਣੇ ਉਦਯੋਗਿਕ ਫਾਲਤੂ ਪਦਾਰਥਾਂ ਨੂੰ ਸਿੱਧੇ ਹੀ ਨਦੀ ਵਿਚ ਰੋੜ੍ਹ ਦਿੰਦੀਆਂ ਹਨ ਜਿਸ ਨਾਲ ਨਦੀ ਦਾ ਪਾਣੀ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ । ਇਸ ਨੂੰ ਰੋਕਣ ਲਈ ਸਰਕਾਰ ਨੇ ਅਧੀਨਿਯਮ ਬਣਾਏ ਹਨ । ਜਿਹਨਾਂ ਅਨੁਸਾਰ ਉਦਯੋਗਾਂ ਨੂੰ ਆਪਣੇ ਇੱਥੇ ਪੈਦਾ ਅਪਸ਼ਿਸ਼ਟਾਂ ਨੂੰ ਪਾਣੀ ਵਿਚ ਰੋੜ੍ਹਨ ਤੋਂ ਪਹਿਲਾਂ ਉਪਚਾਰਿਤ ਕਰਨਾ ਜ਼ਰੂਰੀ ਹੈ । ਪਰੰਤੂ ਵਧੇਰੇ ਉਦਯੋਗ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

ਪ੍ਰਸ਼ਨ 10.
ਹਵਾ ਪ੍ਰਦੂਸ਼ਣ ’ਤੇ ਸੰਖੇਪ ਨੋਟ ਲਿਖੋ ।
ਉੱਤਰ-
ਹਵਾ ਪ੍ਰਦੂਸ਼ਣ (Air Pollution-ਹਵਾ ਕੁਦਰਤੀ ਅਤੇ ਮਨੁੱਖੀ ਕਿਰਿਆਵਾਂ ਦੁਆਰਾ ਸ਼ੁੱਧ ਨਹੀਂ ਰਹੀ । ਹਵਾ ਦੇ ਜੈਵਿਕ ਭੌਤਿਕ ਅਤੇ ਰਸਾਇਣਿਕ ਗੁਣਾਂ ਵਿਚ ਬਲੋੜੇ ਪਰਿਵਰਤਨਾਂ ਨੂੰ ਹਵਾ ਪ੍ਰਦੂਸ਼ਣ ਕਹਿੰਦੇ ਹਨ । ਉਹ ਪਦਾਰਥ ਜੋ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ, ਹਵਾ ਪ੍ਰਦੂਸ਼ਕ ਕਹਾਉਂਦੇ ਹਨ । ਮੁੱਖ ਪਦੂਸ਼ਕ ਕਾਰਬਨ-ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ, ਨਾਈਟਰੋਜਨ ਦੇ ਆਕਸਾਈਡ ਅਤੇ ਨਿਲੰਬਿਤ ਠੋਸ ਕਣ ਹਨ । ਹਵਾ ਪ੍ਰਦੂਸ਼ਣ ਨਾਲ ਮਨੁੱਖ ਤੇ ਵਧੇਰੇ ਮਾੜੇ ਅਸਰ ਪੈਂਦੇ ਹਨ । ਇਹ ਕੱਚੇ ਮਾਲ, ਉਦਯੋਗਿਕ ਪ੍ਰਕਿਰਿਆਵਾਂ, ਰਹਿਣ-ਸਹਿਣ ਅਤੇ ਸੰਸਕ੍ਰਿਤਿਕ ਸੰਪਦਾ ਜਿਵੇਂ ਇਤਿਹਾਸਕ ਇਮਾਰਤਾਂ ਨੂੰ ਪ੍ਰਭਾਵਿਤ ਕਰਦਾ ਹੈ । ਇਹ ਜੀਵਨ ਲਈ ਘਾਤਕ ਸਿੱਧ ਹੋ ਰਿਹਾ ਹੈ ।

ਪ੍ਰਸ਼ਨ 11.
ਓਜ਼ੋਨ ਹਾਨੀ (Ozone depletion) ਦਾ ਵਰਣਨ ਕਰੋ ।
ਉੱਤਰ-
ਓਜ਼ੋਨ ਹਾਨੀ (Ozone depletion)-ਓਜ਼ੋਨ ਪਰਤ ਧਰਤੀ ਦੀ ਸੁਰੱਖਿਆ ਪਰਤ ਹੈ । ਮਨੁੱਖੀ ਕਿਰਿਆਵਾਂ ਦੁਆਰਾ ਪੈਦਾ CFC ਓਜ਼ੋਨ ਪਰਤ ਦੀ ਹਾਨੀ ਕਰਦੀਆਂ ਹਨ ਜਿਸ ਨਾਲ UV ਵਿਕਿਰਨਾਂ ਧਰਤੀ ਤੇ ਪੁੱਜ ਰਹੀਆਂ ਹਨ । ਇਸ ਨੂੰ ਓਜ਼ੋਨ ਹਾਨੀ ਕਿਹਾ ਜਾਂਦਾ ਹੈ ।
ਓਜ਼ੋਨ ਹਾਨੀ ਦੇ ਪ੍ਰਭਾਵ-

  • UV ਵਿਕਿਰਨਾਂ, ਚਮੜੀ ਕੈਂਸਰ ਅਤੇ ਅੱਖਾਂ ਦੇ ਰੋਗਾਂ ਨੂੰ ਫੈਲਾ ਰਹੀ ਹੈ ।
  • ਇਹ ਕਿਰਨਾਂ ਮਨੁੱਖੀ ਸਰੀਰ ਵਿਚ ਪ੍ਰਤੀਰੱਖਿਅਕ ਤੰਤਰ ਨੂੰ ਪ੍ਰਭਾਵਿਤ ਕਰਦੀ ਹੈ ।
  • ਵਿਸ਼ਵ ਵਰਖਾ ਨੂੰ ਪ੍ਰਭਾਵਿਤ ਕਰਦੀ ਹੈ ।
  • ਵਾਤਾਵਰਨੀ , ਦੁਰਘਟਨਾਵਾਂ; ਜਿਵੇਂ-ਹੜ੍ਹ, ਖਾਧ ਪਦਾਰਥਾਂ ਵਿਚ ਕਮੀ ਆਦਿ ਲਈ ਜ਼ਿੰਮੇਵਾਰ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਪਣੇ ਆਲੇ-ਦੁਆਲ਼ੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਪਾਅ ਦੱਸੋ ।
ਉੱਤਰ-
ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਉਪਾਅ-

  • ਵਿਕਲਪੀ ਊਰਜਾ ਦੇ ਸ੍ਰੋਤਾਂ ਦੀ ਵਰਤੋਂ ਕਰਨਾ ਜੋ ਪ੍ਰਦੂਸ਼ਣ ਨਾ ਫੈਲਾਉਣ; ਜਿਵੇਂ-ਸੌਰ ਊਰਜਾ, ਪੌਣ ਊਰਜਾ ।
  • ਸੀਸਾ ਰਹਿਤ ਬਾਲਣ ਦੀ ਵਰਤੋਂ ਕਰਕੇ, ਜਿਵੇਂ ਸੰਪੀੜਤ ਕੁਦਰਤੀ ਗੈਸ (CNG) ਦੀ ਵਰਤੋਂ ਕਾਰਾਂ, ਬੱਸਾਂ ਅਤੇ ਟਰੱਕਾਂ ਵਿਚ, ਵਾਹਨਾਂ ਨੂੰ ਨਿਯਮਿਤ ਰੂਪ ਵਿਚ ਪ੍ਰਦੂਸ਼ਣ ਲਈ ਪ੍ਰੇਸ਼ਿਤ ਕੀਤਾ ਜਾਣਾ ਚਾਹੀਦਾ ਹੈ ।
  • ਉਦਯੋਗਾਂ ਨੂੰ ਘਰਾਂ ਤੋਂ ਦੂਰ ਲਗਾ ਕੇ ਅਤੇ ਉਹਨਾਂ ਦੀਆਂ ਚਿਮਨੀਆਂ ਵਿਚ ਫਿਲਟਰ ਹੋਣੇ ਚਾਹੀਦੇ ਹਨ ।
  • ਪੋਦੇ ਹਵਾ ਨੂੰ ਸ਼ੁੱਧ ਕਰਦੇ ਹਨ ਇਸ ਲਈ ਵੱਧ ਪੌਦੇ ਲਗਾਏ ਜਾਣੇ ਚਾਹੀਦੇ ਹਨ ।
  • ਪਲਾਸਟਿਕ ਦੇ ਥੈਲਿਆਂ ਦੀ ਜਗਾ ਕੱਪੜੇ ਜਾਂ ਜੂਟ ਦੇ ਥੈਲੇ ਵਰਤਣੇ ਚਾਹੀਦੇ ਹਨ ।
  • ਪਦਾਰਥਾਂ ਦਾ ਮੁੜ ਚੱਕਰਣ, ਜਿਵੇਂ-ਕਾਗਜ਼, ਧਾਤੂ ਆਦਿ ਦਾ ਮੁੜ ਚੱਕਰਣ ।
  • ਸੁੱਕੇ ਪੱਤਿਆਂ, ਪੌਦਿਆਂ ਦੀਆਂ ਟਾਹਣੀਆਂ, ਕਾਗਜ਼, ਕੂੜੇ ਆਦਿ ਨੂੰ ਜਲਾਉਣਾ ਨਹੀਂ ਚਾਹੀਦਾ ਕਿਉਂਕਿ ਧੂਆਂ ਹਵਾ ਪ੍ਰਦੂਸ਼ਣ ਫੈਲਾਉਂਦਾ ਹੈ ।
  • ਬਿਜਲੀ ਦੀ ਬੱਚਤ ਕਰਨੀ ਚਾਹੀਦੀ ਹੈ ।
  • ਐਰੋਸਾਲ ਵਰਗੇ ਪਦਾਰਥਾਂ ਲਈ ਵਰਤੋਂ ਵਿਚ ਕਮੀ ਲਿਆਉਣਾ ਕਿਉਂਕਿ ਇਹ ਪਦਾਰਥ ਵਾਤਾਵਰਨ ਵਿਚ ਕੁੱਝ ਮਿੰਟਾਂ ਵਿਚ ਕਈ ਸਾਲਾਂ ਤੱਕ ਲਟਕੇ ਰਹਿ ਸਕਦੇ ਹਨ । ਇਹਨਾਂ ਦੇ ਆਕਾਰ ਅਤੇ ਭਾਰ ਤੇ ਸਭ ਨਿਰਭਰ ਕਰਦਾ ਹੈ ; ਜਿਵੇਂ-ਸੁਗੰਧ ਆਦਿ ।
  • ਸਿਗਰੇਟ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਵੀ ਅਜਿਹਾ ਕਰਨ ਦੀ ਸਲਾਹ ਦੇਣੀ ਚਾਹੀਦੀ ਹੈ ।

ਪ੍ਰਸ਼ਨ 2.
ਸੀਵੇਜ ਜਲ ਪ੍ਰਦੂਸ਼ਣ ਵਿਚ ਕਿਵੇਂ ਜ਼ਿੰਮੇਵਾਰ ਹੈ ?
ਉੱਤਰ-
ਸੀਵੇਜ ਨੂੰ ਘਰੇਲੂ ਅਤੇ ਉਦਯੋਗਿਕ ਫਾਲਤੂ ਪਦਾਰਥਾਂ ਵਿਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ | ਘਰੇਲੂ ਫਾਲਤੂ ਪਦਾਰਥ ਸੀਵੇਜ਼ ਦਾ ਮੁੱਢਲਾ ਸ੍ਰੋਤ ਹਨ । ਉਦਯੋਗਿਕ ਫਾਲਤੂ ਪਦਾਰਥ ਵੀ ਪਾਣੀ ਪ੍ਰਦੂਸ਼ਣ ਵਿਚ ਮੁੱਖ ਭੂਮਿਕਾ ਨਿਭਾਉਂਦੇ ਹਨ ! ਸੀਵੇਜ ਨਾਲ ਨਦੀ, ਝੀਲ ਅਤੇ ਸਮੁੰਦਰੀ ਪਾਣੀ ਪ੍ਰਦੂਸ਼ਿਤ ਹੁੰਦੇ ਹਨ | ਪ੍ਰਦੂਸ਼ਿਤ ਪਾਣੀ ਹੈਜ਼ਾ, ਟਾਈਫਾਈਡ, ਪੇਚਿਸ਼, ਪੀਲੀਆ ਅਤੇ ਚਮੜੀ ਰੋਗ ਵਰਗੇ ਸੰਕਰਮਣ ਰੋਗਾਂ ਦਾ ਵਾਹਕ ਹੈ । ਸੀਵੇਜ ਪਾਣੀ ਦੇ ਅਪਘਟਨ ਵਿਚ ਆਕਸੀਜਨ ਉਪਯੋਗ ਵਿਚ ਆਉਂਦੀ ਹੈ ਜਿਸ ਨਾਲ ਪਾਣੀ ਵਿਚ ਆਕਸੀਜਨ ਦੀ ਮਾਤਰਾ ਵਿਚ ਕਮੀ ਆ ਜਾਂਦੀ ਹੈ । ਇਸ ਕਮੀ ਦੇ ਕਾਰਨ ਪਾਣੀ ਵਿਚਲਾ ਜੀਵਨ ਪ੍ਰਭਾਵਿਤ ਹੁੰਦਾ ਹੈ ਅਤੇ ਮੱਛੀਆਂ ਅਤੇ ਹੋਰ ਜਲੀ ਜੰਤੂਆਂ ਦੀ ਮੌਤ ਦਾ ਕਾਰਨ ਬਣਦਾ ਹੈ । ਪ੍ਰਦੂਸ਼ਿਤ ਪਾਣੀ ਪੀਣ ਅਤੇ ਖਾਣਾ ਬਣਾਉਣ ਲਈ ਠੀਕ ਨਹੀਂ ਹੁੰਦਾ ਹੈ । ਇਹ ਖੇਤੀ ਲਈ ਵੀ ਚੰਗਾ ਨਹੀਂ ਹੁੰਦਾ ।

ਪ੍ਰਸ਼ਨ 3.
ਤੇਜ਼ਾਬੀ (ਅਮਲੀ) ਗੈਸਾਂ ਨੂੰ ਪਰਿਭਾਸ਼ਿਤ ਕਰੋ । ਉਦਾਹਰਨ ਦਿਉ ! ਕੀ ਇਸਦਾ ਪ੍ਰਭਾਵ ਤੁਸੀਂ ਨਵੀਆਂ ਬਣੀਆਂ ਸੰਗਮਰਮਰ ਦੀਆਂ ਇਮਾਰਤਾਂ ਵਿਚ ਦੇਖ ਸਕਦੇ ਹੋ ।
ਉੱਤਰ-
ਉਹ ਗੈਸਾਂ ਜੋ ਪਾਣੀ ਵਿਚ ਘੁਲ ਕੇ ਤੇਜ਼ਾਬ ਬਣਾਉਂਦੀਆਂ ਹਨ, ਤੇਜ਼ਾਬੀ ਗੈਸਾਂ ਕਹਾਉਂਦੀਆਂ ਹਨ । ਉਦਾਹਰਨ-ਸਲਫਰ ਡਾਈਆਕਸਾਈਡ (SO2), ਨਾਈਟਰੋਜਨ ਡਾਈਆਕਸਾਈਡ (NO2) ।’ ਸੰਗਮਰਮਰ ਇਮਾਰਤ ‘ਤੇ ਅਸਰ-ਵਾਤਾਵਰਨ ਵਿਚ ਪਾਈ ਜਾਣ ਵਾਲੀ SO2, ਅਤੇ NO2, ਪਾਣੀ ਨਾਲ ਕਿਰਿਆ ਕਰਕੇ ਤੇਜ਼ਾਬ ਬਣਾਉਂਦੀ ਹੈ ।

2SO2 + H2O +O2 → 2H2SO4 (ਸਲਫਿਊਰਿਕ ਅਮਲ)
4NO2 +O2, + 2H2O → 4HNO3 (ਨਾਈਟਰਿਕ ਅਮਲ)
ਇਹ ਤੇਜ਼ਾਬ ਵਰਖਾ ਦੇ ਪਾਣੀ ਨਾਲ ਇਮਾਰਤਾਂ ਤੇ ਡਿਗਦੇ ਹਨ । ਤੇਜ਼ਾਬ ਵਾਲੀ ਇਸ ਵਰਖਾ ਨੂੰ ਤੇਜ਼ਾਬੀ ਵਰਖਾ ਕਹਿੰਦੇ ਹਨ | ਅਮਲ ਸੰਗਮਰਮਰ (CaCO3) ਪੱਥਰ ਨੂੰ ਨਸ਼ਟ ਕਰਦੇ ਹਨ ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ

CaCO3 + H2SO4 → CaSO4 + CO2 ↑ + H2O
CaCO3 + 2HNO3 → Ca(NO3)2 + CO2 ↑ +H2O
ਇਸ ਤਰ੍ਹਾਂ ਤੇਜ਼ਾਬੀ ਵਰਖਾ ਸੰਗਮਰਮਰ ਦੀਆਂ ਇਮਾਰਤਾਂ ਨੂੰ ਹਾਨੀ ਪਹੁੰਚਾਉਂਦੀ ਹੈ ।

ਪ੍ਰਸ਼ਨ 4.
ਪਾਣੀ ਪ੍ਰਦੂਸ਼ਣ ਦੇ ਤਾਂ ਦੀ ਵਿਆਖਿਆ ਕਰੋ ।
ਉੱਤਰ-
ਪਾਣੀ ਪ੍ਰਦੂਸ਼ਣ ਦੇ ਸ੍ਰੋਤ
(ਉ) ਘਰੇਲੂ ਫਾਲਤੂ ਪਦਾਰਥ-ਇਸ ਵਿਚ ਸ਼ਾਮਿਲ ਹਨ ।

  • ਮਨੁੱਖੀ ਅਤੇ ਜੰਤੂਆਂ ਦਾ ਮਲ-ਮੂਤਰ
  • ਜੈਵਿਕ ਪਦਾਰਥ ਖਾਧ ਪਦਾਰਥਾਂ ਦਾ)
  • ਡਿਟਰਜੈਂਟਸ
  • ਜੀਵਾਣੂ ।

PSEB 8th Class Science Solutions Chapter 18 ਹਵਾ ਅਤੇ ਪਾਣੀ ਦਾ ਪ੍ਰਦੂਸ਼ਣ 2
(ਅ) ਉਦਯੋਗਿਕ ਫਾਲਤੂ ਪਦਾਰਥ-ਉਦਯੋਗਿਕ ਫਾਲਤੂ ਪਦਾਰਥਾਂ ਵਿਚ ਭਾਰੀ ਧਾਤਾਂ; ਜਿਵੇਂ-ਪਾਰਾ, ਸੀਸਾ, ਆਰਸੇਨਿਕ, ਕੈਡਮਿਅਮ ਹੋ ਸਕਦੇ ਹਨ, ਜਿਹਨਾਂ ਨੂੰ ਨਦੀਆਂ, ਝੀਲਾਂ, ਤਾਲਾਬਾਂ ਵਿਚ ਸੁੱਟਿਆ ਜਾਂਦਾ ਹੈ ।

(ੲ) ਪੀੜਕਨਾਸ਼ੀ ਅਤੇ ਖਾਦਾਂ-ਖੇਤਾਂ ਵਿਚੋਂ ਪਾਣੀ ਆਪਣੇ ਨਾਲ ਰਸਾਇਣਿਕ ਖਾਦਾਂ, ਪੀੜਕਨਾਥਾਂ, ਕੀਟਨਾਸ਼ੀਆਂ ਆਦਿ ਕਈ ਰਸਾਇਣਾਂ ਨੂੰ ਜਲਗਾਹਾਂ ਤੱਕ ਵਹਾ ਕੇ ਲੈ ਜਾਂਦਾ ਹੈ । DDT ਵਰਗੇ ਪੀੜਕਨਾਸ਼ੀ ਅਨਿਮਨਕਰਣੀ ਪਦਾਰਥ ਹਨ ।

(ਸ) ਜਲ ਤਾਪ-ਮਨੁੱਖੀ ਕਾਰਜਕਲਾਪਾਂ ਦੁਆਰਾ ਪਾਣੀ ਦੇ ਤਾਪ ਦੇ ਵਾਧੇ ਨੂੰ ਜਲ ਊਸ਼ਮਾ ਕਿਹਾ ਜਾਂਦਾ ਹੈ । ਉੱਸ਼ਮੀ ਸ਼ਕਤੀ ਘਰ ਆਦਿ ਗਰਮ ਪਾਣੀ ਜਗਾਹਾਂ ਵਿਚ ਵਹਾ ਦਿੰਦੇ ਹਨ । ਜਿਸ ਨਾਲ ਜਲਗਾਹਾਂ ਦੇ ਜਲ ਅਚਾਨਕ ਗਰਮ ਹੋ ਜਾਂਦੇ ਹਨ ਅਤੇ ਜਲੀ ਜੀਵਨ ਤੇ ਬੁਰਾ ਅਸਰ ਪੈਂਦਾ ਹੈ ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

Punjab State Board PSEB 8th Class Science Book Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ Textbook Exercise Questions, and Answers.

PSEB Solutions for Class 8 Science Chapter 17 ਤਾਰੇ ਅਤੇ ਸੂਰਜੀ ਪਰਿਵਾਰ

PSEB 8th Class Science Guide ਤਾਰੇ ਅਤੇ ਸੂਰਜੀ ਪਰਿਵਾਰ Textbook Questions and Answers

ਪ੍ਰਸ਼ਨ 1.
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ (✓) ਲਾਓ-
(ਉ) ਹੇਠ ਲਿਖਿਆਂ ਵਿਚੋਂ ਕਿਹੜਾ ਸੂਰਜੀ ਪਰਿਵਾਰ ਦਾ ਮੈਂਬਰ ਨਹੀਂ ਹੈ ?
(i) ਸ਼ੂਦਰ ਗ੍ਰਹਿ
(ii) ਉਪਗ੍ਰਹਿ
(iii) ਤਾਰਾ ਮੰਡਲ
(iv) ਧੂਮਕੇਤੂ ॥
ਉੱਤਰ-
(iv) ਧੂਮਕੇਤੂ ।

(ਅ) ਹੇਠ ਲਿਖਿਆਂ ਵਿਚੋਂ ਕਿਹੜਾ ਸੂਰਜ ਦਾ ਹਿ ਨਹੀਂ ਹੈ ?
(i) ਸੀਰਿਯਸ
(ii) ਬੁੱਧ
(iii) ਸ਼ਨੀ
(iv) ਧਰਤੀ ।
ਉੱਤਰ-
(i) ਸੀਰਿਯਸ ॥

(ਇ) ਚੰਨ ਦੀਆਂ ਕਲਾਵਾਂ ਦੇ ਹੋਣ ਦਾ ਕਾਰਨ ਇਹ ਹੈ ਕਿ-
(ੳ) ਅਸੀਂ ਚੰਨ ਦਾ ਸਿਰਫ਼ ਉਹੀ ਭਾਗ ਵੇਖ ਸਕਦੇ ਹਾਂ ਜੋ ਸਾਡੇ ਵੱਲ ਪ੍ਰਕਾਸ਼ ਨੂੰ ਪਰਾਵਰਤਿਤ ਕਰਦਾ ਹੈ ।
(ਅ) ਸਾਡੀ ਚੰਦਰਮਾ ਤੋਂ ਦੂਰੀ ਪਰਿਵਰਤਿਤ ਹੁੰਦੀ ਰਹਿੰਦੀ ਹੈ ।
(ਇ) ਧਰਤੀ ਦਾ ਪਰਛਾਵਾਂ ਚੰਨ ਦੀ ਸਤ੍ਹਾ ਉੱਤੇ ਸਿਰਫ਼ ਕੁਝ ਹੀ ਭਾਗ ਨੂੰ ਢੱਕਦੀ ਹੈ ।
(ਸ) ਚੰਨ ਦੇ ਵਾਯੂਮੰਡਲ ਦੀ ਮੋਟਾਈ ਨਿਯਤ ਨਹੀਂ ਹੈ ।
ਉੱਤਰ-
(ਉ) ਅਸੀਂ ਚੰਦਰਮਾ ਦਾ ਸਿਰਫ਼ ਉਹੀ ਭਾਗ ਵੇਖ ਸਕਦੇ ਹਾਂ ਜੋ ਸਾਡੇ ਵੱਲ ਪ੍ਰਕਾਸ਼ ਨੂੰ ਪਰਾਵਰਤਿਤ ਕਰਦਾ ਹੈ ।

ਪ੍ਰਸ਼ਨ 2.
ਖ਼ਾਲੀ ਸਥਾਨ ਭਰੋ
(ਓ) ਸੂਰਜ ਤੋਂ ਸਭ ਤੋਂ ਵੱਧ ਦੂਰੀ ਵਾਲਾ ਹਿ ………….. ਹੈ ।
(ਆ) ਰੰਗ ਵਿੱਚ ਲਾਲ ਪ੍ਰਤੀਤ ਹੋਣ ਦੇਣ ਵਾਲਾ ਹਿ …………. ਹੈ ।
(ਇ) ਤਾਰਿਆਂ ਦੇ ਅਜਿਹੇ ਸਮੂਹ ਨੂੰ ਜੋ ਕੋਈ ਪੈਟਰਨ ਬਣਾਉਂਦਾ ਹੈ …….. ਕਹਿੰਦੇ ਹਨ ।
(ਸ) ਗ੍ਰਹਿ ਦੀ ਪਰਿਕਰਮਾ ਕਰਨ ਵਾਲੇ ਖਗੋਲੀ ਪਿੰਡ ਨੂੰ ………… ਕਹਿੰਦੇ ਹਨ ।
(ਹ) ਸ਼ੂਟਿੰਗ ਸਟਾਰ ਅਸਲ ਵਿੱਚ ……….. ਨਹੀਂ ਹਨ ।
(ਕ) ਉਪਗ੍ਰਹਿ (Satellite) ……….. ਅਤੇ ……… ਦੇ ਹਿਪਥਾਂ ਦੇ ਵਿਚ ਮਿਲਦੇ ਹਨ ।
ਉੱਤਰ-
(ਉ) ਨੈਪਚੂਨ
(ਅ) ਮੰਗਲ
(ਈ) ਤਾਰਾ ਮੰਡਲ
(ਸ) ਉਪ
(ਹ) ਤਾਰਾ
(ਕ) ਮੰਗਲ, ਹਿਸਪਤੀ ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

ਪ੍ਰਸ਼ਨ 3.
ਹੇਠ ਲਿਖੇ ਕਥਨ ਠੀਕ ਹਨ ਜਾਂ ਗਲਤ, ਠੀਕ ਕਥਨਾਂ ਉੱਤੇ ਸਹੀ (T) ਅਤੇ ਗਲਤ ਉੱਤੇ (F) ਲਾਓ
(ਉ) ਧਰੁਵ ਤਾਰਾ ਸੂਰਜੀ ਪਰਿਵਾਰ ਦਾ ਮੈਂਬਰ ਹੈ । ()
(ਅ) ਬੁੱਧ, ਸੂਰਜੀ ਪਰਿਵਾਰ ਦਾ ਸਭ ਤੋਂ ਛੋਟਾ ਹਿ ਹੈ । ()
(ਈ) ਯੂਰੇਨਸ, ਸੂਰਜੀ ਪਰਿਵਾਰ ਦਾ ਸਭ ਤੋਂ ਦੂਰ ਵਾਲਾ ਹਿ ਹੈ । ()
(ਸ) INSAT ਇੱਕ ਬਨਾਵਟੀ ਉਪਗ੍ਰਹਿ ਹੈ । ()
(ਹ) ਸਾਡੇ ਸੂਰਜੀ ਪਰਿਵਾਰ ਵਿਚ ਨੌਂ ਗ੍ਰਹਿ ਹਨ । ()
(ਕ) ਉਰਾਂਯਨ ਤਾਰਾ ਮੰਡਲ ਸਿਰਫ਼ ਦੂਰਬੀਨ ਨਾਲ ਵੇਖਿਆ ਜਾ ਸਕਦਾ ਹੈ । ()
ਉੱਤਰ-
(ਉ) F
(ਅ) T
(ਈ) E
(ਸ) F
(ਸ) T
(ਹ) F
(ਕ) F.

ਪ੍ਰਸ਼ਨ 4.
ਕਾਲਮ (ਉ) ਦੇ ਸ਼ਬਦਾਂ ਦਾ ਕਾਲਮ (ਅ) ਦੇ ਇੱਕ ਜਾਂ ਵੱਧ ਪਿੰਡ ਜਾਂ ਪਿੰਡਾਂ ਦੇ ਸਮੂਹ ਨਾਲ ਸਹੀ ਮਿਲਾਨ ਕਰੋ-

ਕਾਲਮ (ਉ) ਕਾਲਮ (ਅ)
(1) ਅੰਦਰੂਨੀ ਹਿ (ਉ) ਸ਼ਨੀ
(2) ਬਾਹਰੀ ਹਿ (ਅ) ਧਰੁਵ ਤਾਰਾ
(3) ਤਾਰਾ ਮੰਡਲ (ਇ) ਸਪਤਰਿਸ਼ੀ
(4) ਧਰਤੀ ਦੇ ਉਪਹਿ (ਸ) ਚੰਨ
(ਹ) ਧਰਤੀ (ਕ) ਉਰਾਂਯਨ
(ਖ) ਮੰਗਲ ।

ਉੱਤਰ –

ਕਾਲਮ (ੳ) ਕਾਲਮ (ਅ)
(1) ਅੰਦਰੂਨੀ ਹਿ (ਖ) ਮੰਗਲ
(2) ਬਾਹਰੀ ਹਿ (ਹ) ਧਰਤੀ
(3) ਤਾਰਾ ਮੰਡਲ ( ਸਪਤਰਿਸ਼ੀ
(4) ਧਰਤੀ ਦੇ ਉਪਹਿ (ਉ) ਸ਼ਨੀ
(ਕ) ਉਰਾਂਯਨ
(ਸ) ਚੰਨ
(ਅ) ਧਰੁਵ ਤਾਰਾ

ਪ੍ਰਸ਼ਨ 5.
ਜੇ ਸ਼ੁਕਰ ਸੰਧਿਆ ਤਾਰੇ ਦੇ ਰੂਪ ਵਿੱਚ ਵਿਖਾਈ ਦੇ ਰਿਹਾ ਹੈ ਤਾਂ ਤੁਸੀਂ ਇਸ ਨੂੰ ਅਕਾਸ਼ ਦੇ ਕਿਸ ਭਾਗ ਵਿੱਚ ਦੇਖੋਗੇ ?
ਉੱਤਰ-
ਆਕਾਸ਼ ਦੇ ਪੱਛਮ ਭਾਗ ਵਿੱਚ ।

ਪ੍ਰਸ਼ਨ 6.
ਸੂਰਜੀ ਪਰਿਵਾਰ ਦੇ ਸਭ ਤੋਂ ਵੱਡੇ ਗ੍ਰਹਿ ਦਾ ਨਾਂ ਲਿਖੋ ।
ਉੱਤਰ-
ਹਿਸਪਤੀ ।

ਪ੍ਰਸ਼ਨ 7.
ਤਾਰਾ ਮੰਡਲ ਕੀ ਹੁੰਦਾ ਹੈ ? ਕਿਸੇ ਦੋ ਤਾਰਾ ਮੰਡਲਾਂ ਦੇ ਨਾਂ ਲਿਖੋ ।
ਉੱਤਰ-
ਤਾਰਾ ਮੰਡਲ-ਤਾਰਿਆਂ ਦੇ ਸਮੂਹ, ਜੋ ਪਛਾਣਨ ਯੋਗ ਆਕ੍ਰਿਤੀਆਂ ਬਣਾਉਂਦੇ ਹਨ ਅਤੇ ਸਾਰੇ ਤਾਰੇ ਸਮ ਵਿਚ ਇਕੱਠੇ ਰਹਿੰਦੇ ਹਨ । ਇਹਨਾਂ ਦੀ ਸਥਿਤੀ ਇੱਕ ਦੂਸਰੇ ਦੇ ਸਾਹਮਣੇ ਸਥਿਰ ਰਹਿੰਦੀ ਹੈ । ਉਦਾਹਰਨ-ਉਰਸਾ , ਮੇਜਰ ਉਰਾਂਯਨ ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

ਪ੍ਰਸ਼ਨ 8.
(i) ਸਪਤਰਿਸ਼ੀ ਅਤੇ
(ii) ਉਰੱਯਨ ਤਾਰਾ ਮੰਡਲ ਦੇ ਪ੍ਰਮੁੱਖ ਤਾਰਿਆਂ ਦੀਆਂ ਸਥਿਤੀਆਂ ਦੇ ਲਈ ਰੇਖਾ-ਚਿੱਤਰ ਖਿੱਚੋ ।
ਉੱਤਰ-
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 1

ਪ੍ਰਸ਼ਨ 9.
ਹਿਆਂ ਤੋਂ ਇਲਾਵਾ ਸੂਰਜੀ ਪਰਿਵਾਰ ਦੇ ਹੋਰ ਦੋ ਮੈਂਬਰਾਂ ਦੇ ਨਾਂ ਲਿਖੋ ।
ਉੱਤਰ-
ਖੋਟੇ ਹਿ, ਉਲਕਾ, ਕੁਦਰਤੀ ਉਪਹਿ |

ਪ੍ਰਸ਼ਨ 10.
ਵਿਆਖਿਆ ਕਰੋ ਕਿ ਸਪਤਰਿਸ਼ੀ ਦੀ ਸਹਾਇਤਾ ਨਾਲ ਧਰੁਵ ਤਾਰੇ ਦੀ ਸਥਿਤੀ ਤੁਸੀਂ ਕਿਵੇਂ ਪਤਾ ਕਰੋਗੇ ?
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 2
ਉੱਤਰ-
ਊਰਸਾ ਮੇਜਰ ਆਕਾਸ਼ ਵਿਚ ਤਿੰਨ ਘੰਟੇ ਬਾਅਦ ਆਪਣੀ ਸਥਿਤੀ ਬਦਲਦਾ ਹੈ ਅਤੇ ਇੱਕ ਸਥਿਰ ਤਾਰੇ ਦੇ ਚਾਰੋਂ ਪਾਸੇ ਪਰਿਕਰਮਾ ਕਰਦਾ ਹੈ । ਇਹ ਸਥਿਰ ਤਾਰਾ ਉਰਸਾ ਮੇਜਰ ਦੇ ਇੱਕ ਸਿਰੇ ‘ਤੇ ਸਥਿਤ ਹੈ। ਜੇਕਰ ਅਖੀਰਲੇ ਦੋ ਤਾਰਿਆਂ ਤੋਂ ਸ਼ੁਰੂ ਕਰਕੇ ਇੱਕ ਸਿੱਧੀ ਰੇਖਾ ਖਿੱਚ ਕੇ ਉੱਤਰ ਦਿਸ਼ਾ ਵੱਲ ਵਧਾ ਦਿੱਤੀ ਜਾਏ ਤਾਂ ਇਹ ਧਰੁਵ ਤਾਰੇ ਤੱਕ ਪੁੱਜ ਜਾਏਗੀ।

ਪ੍ਰਸ਼ਨ 11.
ਕੀ ਆਕਾਸ਼ ਵਿੱਚ ਸਾਰੇ ਤਾਰੇ ਗਤੀ ਕਰਦੇ ਹਨ ? ਵਿਆਖਿਆ ਕਰੋ ।
ਉੱਤਰ-
ਧਰੁਵ ਤਾਰੇ ਨੂੰ ਛੱਡ ਕੇ ਸਾਰੇ ਤਾਰੇ ਪੁਰਬ ਤੋਂ ਪੱਛਮ ਵੱਲ ਗਤੀ ਕਰਦੇ ਪਤੀਤ ਹੁੰਦੇ ਹਨ ਕਿਉਂਕਿ ਧਰਤੀ ਆਪਣੀ ਧੁਰੀ ਤੇ ਪੱਛਮ ਤੋਂ ਪੂਰਬ ਵੱਲ ਗਤੀ ਕਰਦੀ ਹੈ | ਧਰੁਵ ਤਾਰਾ ਸਥਿਰ ਹੈ ਕਿਉਂਕਿ ਉਹ ਧਰਤੀ ਦੀ ਧੁਰੀ ਦੀ ਦਿਸ਼ਾ ਵਿੱਚ ਸਥਿਤ ਹੈ ।

ਪ੍ਰਸ਼ਨ 12.
ਤਾਰਿਆਂ ਦੇ ਵਿਚਲੀਆਂ ਦੂਰੀਆਂ ਨੂੰ ਪ੍ਰਕਾਸ਼ ਸਾਲ ਵਿੱਚ ਕਿਉਂ ਦਰਸਾਉਂਦੇ ਹਨ ? ਇਸ ਕਥਨ ਦਾ ਕੀ ਭਾਵ ਹੈ ਕਿ ਕੋਈ ਤਾਰਾ ਧਰਤੀ ਤੋਂ ਅੱਠ ਪ੍ਰਕਾਸ਼ ਸਾਲ ਦੂਰ ਹੈ ?
ਉੱਤਰ-
ਤਾਰਿਆਂ ਦੇ ਵਿਚਲੀ ਦੁਰੀ ਬਹੁਤ ਵੱਧ ਹੈ । ਇਹ ਦੂਰੀਆਂ ਮਿਲੀਅਨ ਜਾਂ ਬਿਲੀਅਨ ਕਿਲੋਮੀਟਰ ਤੋਂ ਵੀ ਵੱਧ ਹੈ । ਇਸ ਲਈ ਦੂਰੀਆਂ ਨੂੰ ਕਿਲੋਮੀਟਰ ਵਿਚ ਦੱਸਣਾ ਮੁਸ਼ਕਿਲ ਹੈ । ਇਸ ਲਈ ਇੱਕ ਵੱਡੇ ਮਾਤਰਕ ਪ੍ਰਕਾਸ਼ ਸਾਲ ਨਾਲ ਤਾਰਿਆਂ ਦੇ ਵਿੱਚ ਦੀ ਦੂਰੀ ਨੂੰ ਦੱਸਿਆ ਜਾਂਦਾ ਹੈ । ਪ੍ਰਕਾਸ਼ ਦੁਆਰਾ ਇੱਕ ਵਰੇ ਵਿੱਚ ਤੈਅ ਕੀਤੀ ਦੂਰੀ ਨੂੰ ਪ੍ਰਕਾਸ਼ ਸਾਲ ਕਹਿੰਦੇ ਹਨ । ਜਦ ਇੱਕ ਤਾਰਾ ਅੱਠ ਪ੍ਰਕਾਸ਼ ਸਾਲ ਦੂਰ ਹੈ, ਤਾਂ ਇਸਦਾ ਭਾਵ ਹੈ ਕਿ ਪ੍ਰਕਾਸ਼ ਆਪਣੇ ਵੇਗ 3×108 m/s ਨਾਲ 8 ਸਾਲ ਵਿੱਚ ਧਰਤੀ ਤੋਂ ਉਸ ਤਾਰੇ ਤੱਕ ਪੁੱਜੇਗਾ ।
ਹੁਣ 1 ਪ੍ਰਕਾਸ਼ ਸਾਲ = 9.46 x 1015 ਮੀਟਰ
8 ਪ੍ਰਕਾਸ਼ ਸਾਲ = 8 x 9.46 x 1015 ਮੀਟਰ
= 75.6 x 1015 ਮੀਟਰ
ਇਸ ਲਈ ਤਾਰਾ ਧਰਤੀ ਤੋਂ 7.56 x 1016 ਮੀਟਰ ਦੂਰ ਹੈ ।

ਪ੍ਰਸ਼ਨ 13.
ਬ੍ਰਹਿਸਪਤੀ ਦਾ ਅਰਧ ਵਿਆਸ ਧਰਤੀ ਦੇ ਅਰਧ ਵਿਆਸ ਨਾਲੋਂ 11 ਗੁਣਾ ਹੈ । ਬ੍ਰਹਿਸਪਤੀ ਅਤੇ ਧਰਤੀ ਦੇ ਆਇਤਨਾਂ ਦਾ ਅਨੁਪਾਤ ਪਰਿਚਲਿਤ ਕਰੋ | ਹਿਸਪਤੀ ਵਿੱਚ ਕਿੰਨੀਆਂ ਧਰਤੀਆਂ ਸਮਾ ਸਕਦੀਆਂ ਹਨ ?
ਹੱਲ-ਮੰਨ ਲਓ ਧਰਤੀ ਦਾ ਅਰਧ ਵਿਆਸ = r ਮੀਟਰ
ਤਾਂ ਬ੍ਰਹਿਸਪਤੀ ਦਾ ਅਰਧ ਵਿਆਸ = πr ਮੀਟਰ
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 3
= \(\frac{4}{3} \pi r^{3}\) : \(\frac{4}{3}(\pi r)^{3}\)
r3:133/r3
1:1331
ਇਸ ਤਰ੍ਹਾਂ ਬ੍ਰਹਿਸਪਤੀ ਵਿਚ ਲਗਭਗ 1331 ਧਰਤੀਆਂ ਸਮਾ ਸਕਦੀਆਂ ਹਨ ।

ਪ੍ਰਸ਼ਨ 14.
ਬੂਝੋ ਨੇ ਸੂਰਜੀ ਪਰਿਵਾਰ ਦਾ ਹੇਠ ਲਿਖਿਆ ਰੇਖਾ-ਚਿੱਤਰ ਖਿੱਚਿਆ । ਕੀ ਇਹ ਰੇਖਾ-ਚਿੱਤਰ ਸਹੀ ਹੈ ? ਜੇ ਨਹੀਂ ਤਾਂ ਇਸ ਦੀ ਸੁਧਾਈ ਕਰੋ ।
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 4
ਉੱਤਰ-ਸੋਧਿਆ ਹੋਇਆ ਸੂਰਜੀ ਪਰਿਵਾਰ ਦਾ ਚਿਤਰ ਹੇਠਾਂ ਦਿੱਤਾ ਹੈ
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 5

PSEB Solutions for Class 8 Science ਤਾਰੇ ਅਤੇ ਸੂਰਜੀ ਪਰਿਵਾਰ Important Questions and Answers

ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਪਰਵਿੰਦਰ ਨੇ ਇੱਕ ਸਾਫ਼ ਹਨੇਰੀ ਰਾਤ ਵਿੱਚ ਹੇਠਾਂ ਵਿਖਾਇਆ ਤਾਰਾਮੰਡਲ ਆਕਾਸ਼ ਵਿੱਚ ਵੇਖਿਆ । ਇਹ ਕਿਹੜਾ ਤਾਰਾਮੰਡਲ ਹੈ ?
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 6
(ਉ) ਸਪਤਰਿਸ਼ੀ
(ਅ ਉਰਾਯਾਨ
(ਈ) ਕੈਸਿਯੋਪਿਯਾ
(ਸ) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਸਪਤਰਿਸ਼ੀ ।

2. ਸੂਰਜ ਦੇ ਸਭ ਤੋਂ ਨੇੜਲੇ ਗ੍ਰਹਿ ਦਾ ਨਾਂ ਕੀ ਹੈ ?
(ਉ) ਧਰਤੀ
(ਅ) ਬੁੱਧ
(ਈ) ਸ਼ਨੀ
(ਸ) ਸ਼ੁਕਰ ।
ਉੱਤਰ-
(ਅ) ਬੁੱਧ |

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

3. ਕਿਸ ਹਿ ਨੂੰ ਲਾਲ-ਲ੍ਹ ਵੀ ਕਿਹਾ ਜਾਂਦਾ ਹੈ ?
(ਉ) ਮੰਗਲ
(ਅ) ਬੁੱਧ
(ਸ਼ੁਕਰ
(ਸ) ਹਿਸਪਤੀ ।
ਉੱਤਰ-
(ੳ) ਮੰਗਲ ।

4. ਰਾਤ ਵੇਲੇ ਸਭ ਤੋਂ ਚਮਕੀਲਾ ਹਿ ਕਿਹੜਾ ਹੈ ?
(ਉ) ਬੁੱਧ
(ਅ) ਧਰਤੀ
(ਈ) ਸ਼ੁਕਰ
(ਸ) ਮੰਗਲ |
ਉੱਤਰ-
(ਈ) ਸ਼ੁਕਰ

5. ਸੂਰਜੀ ਪਰਿਵਾਰ ਦਾ ਸਭ ਤੋਂ ਦੂਰ ਸਥਿਤ ਹਿ ਕਿਹੜਾ ਹੈ ?
(ਉ) ਨੇਪਚੂਨ
(ਅ) ਜੁਪੀਟਰ
(ਇ) ਮਰਕਰੀ
(ਸ) ਧਰਤੀ |
ਉੱਤਰ-
(ਉ) ਨੇਪਚੂਨ ॥

6. ਭਾਰਤ ਦੇ ਪਹਿਲੇ ਬਨਾਉਟੀ ਉਪ-ਹਿ ਦਾ ਕੀ ਨਾਂ ਹੈ ?
(ਉ) INSAT (ਇਨਸੈਟ)
(ਅ) IRS (ਆਈ.ਆਰ. ਐੱਸ.)
(ਇ) ਆਰੀਆ ਭੱਟ
(ਸ) ਕਲਪਨਾ-I (EDUSAT)
ਉੱਤਰ-
(ਇ) ਆਰੀਆ ਭੱਟ ।

7. ਸੂਰਜ ਦੇ ਕਿਸ ਹਿ ਤੇ ਜੀਵਨ ਦੀ ਹੋਂਦ ਹੈ ?
(ਉ) ਬੁੱਧ .
(ਅ) ਧਰਤੀ
(ਈ) ਮੰਗਲ
(ਸ) ਸ਼ਨੀ ॥
ਉੱਤਰ-
(ਅ) ਧਰਤੀ ।

8. ਹੇਠ ਲਿਖਿਆਂ ਵਿੱਚੋਂ ਕਿਹੜਾ ਸੂਰਜੀ ਪਰਿਵਾਰ ਦਾ ਮੈਂਬਰ ਨਹੀਂ ਹੈ ?
(ੳ) ਸੁੰਦਰ ਗ੍ਰਹਿ
(ਅ) ਉਪ ਹਿ
(ਈ) ਤਾਰਾ ਮੰਡਲ
(ਸ) ਧੂਮਕੇਤੂ ॥
ਉੱਤਰ-
(ਸ) ਧੂਮਕੇਤੂ ॥

9. ਹੇਠ ਲਿਖਿਆਂ ਵਿਚੋਂ ਕਿਹੜਾ ਸੂਰਜ ਦਾ ਹਿ ਨਹੀਂ ਹੈ ?
(ਉ) ਸੀਰਿਯਸ
(ਅ) ਬੁੱਧ
(ੲ) ਸ਼ਨੀ
(ਸ) ਧਰਤੀ।
ਉੱਤਰ-
(ੳ) ਸੀਰਿਯਸ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਰਜ ਤੋਂ ਇਲਾਵਾ ਧਰਤੀ ਦੇ ਨੇੜਲੇ ਤਾਰੇ ਦਾ ਨਾਂ ਦੱਸੋ ।
ਉੱਤਰ-
ਅਲਫਾ ਸੈਂਟਾਰੀ (Alpha Centuri)

ਪ੍ਰਸ਼ਨ 2.
ਕਿਹੜਾ ਤਾਰਾ ਮੰਡਲ ਇੱਕ ਲੰਬੀ ਪੂਛ ਵਾਲੀ ਪਤੰਗ ਵਰਗਾ ਪ੍ਰਤੀਤ ਹੁੰਦਾ ਹੈ ?
ਉੱਤਰ-
ਊਰਸਾ ਮੇਜਰ ਤਾਰਾ ਮੰਡਲ ।

ਪ੍ਰਸ਼ਨ 3.
ਕਿਹੜਾ ਤਾਰਾ ਮੰਡਲ ਆਕਾਸ਼ ਵਿਚ ਚਮਕੀਲੇ ਪੱਥਰਾਂ ਦੇ ਸਮੂਹ ਵਰਗਾ ਹੈ ?
ਉੱਤਰ-
ਪਲੀਡਸ (Pleides) ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

ਪ੍ਰਸ਼ਨ 4.
ਪ੍ਰਕਾਸ਼ ਸਾਲ ਦੀ ਪਰਿਭਾਸ਼ਾ ਦਿਓ ।
ਉੱਤਰ-
ਪ੍ਰਕਾਸ਼ ਸਾਲ-ਪ੍ਰਕਾਸ਼ ਦੁਆਰਾ ਇੱਕ ਸਾਲ ਵਿਚ ਤੈਅ ਕੀਤੀ ਗਈ ਦੂਰੀ ਪ੍ਰਕਾਸ਼ ਸਾਲ ਕਹਾਉਂਦੀ ਹੈ ।

ਪ੍ਰਸ਼ਨ 5.
ਸੂਰਜ ਧਰਤੀ ਤੋਂ ਕਿੰਨੀ ਦੂਰ ਹੈ ?
ਉੱਤਰ-
ਸੂਰਜ ਧਰਤੀ ਤੋਂ 1.5 x 108 ਕਿਲੋਮੀਟਰ ਦੂਰ ਹੈ ।

ਪ੍ਰਸ਼ਨ 6.
ਲਾਲ ਗ੍ਰਹਿ ਕਿਹੜਾ ਹੈ ?
ਉੱਤਰ-
ਮੰਗਲ ਗ੍ਰਹਿ ।

ਪ੍ਰਸ਼ਨ 7.
ਕਿਹੜਾ ਹਿ ਆਪਣੀ ਧੁਰੀ ਤੇ ਪੱਛਮ ਤੋਂ ਪੁਰਵ ਵੱਲ ਗਤੀ ਕਰਦਾ ਹੈ ?
ਉੱਤਰ-
ਯੂਰੇਨਸ ।

ਪ੍ਰਸ਼ਨ 8.
ਕਿਹੜਾ ਬਲ ਨ੍ਹਿਆਂ ਨੂੰ ਸੂਰਜ ਦੇ ਚਾਰੋਂ ਪਾਸੇ ਪਰਿਕਰਮਾ ਵਿੱਚ ਬੰਨ੍ਹ ਕੇ ਰੱਖਦਾ ਹੈ ?
ਉੱਤਰ-
ਗੁਰੂਤਾ ਬਲ ਗ੍ਰਹਿਆਂ ਨੂੰ ਸੂਰਜ ਦੇ ਚਾਰੋਂ ਪਾਸੇ ਪਰਿਕਰਮਾ ਵਿਚ ਬੰਨ੍ਹ ਕੇ ਰੱਖਦਾ ਹੈ ।

ਪ੍ਰਸ਼ਨ 9.
ਕਿਹੜੇ ਹਿ ਦੇ ਸਭ ਤੋਂ ਵੱਧ ਕੁਦਰਤੀ ਉਪਹਿ ਹਨ ?
ਉੱਤਰ-
ਹਿਸਪਤੀ ।

ਪ੍ਰਸ਼ਨ 10.
ਧਰੁਵ ਤਾਰਾ ਸਥਿਰ ਕਿਉਂ ਹੈ ?
ਉੱਤਰ-
ਕਿਉਂਕਿ ਧਰੁਵ ਤਾਰਾ ਧਰਤੀ ਦੀ ਧੁਰੀ ਦੀ ਦਿਸ਼ਾ ਵਿਚ ਸਥਿਤ ਹੈ ।

ਪ੍ਰਸ਼ਨ 11.
ਧਰਤੀ ਦਾ ਕੁਦਰਤੀ ਉਪਹਿ ਕਿਹੜਾ ਹੈ ?
ਉੱਤਰ-
ਚੰਨ ॥

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੋਟੇ ਹਿ (Asteroids) ਕੀ ਹੈ ?
ਉੱਤਰ-
ਖੋਟੇ ਹਿ-ਹਿਸਪਤੀ ਅਤੇ ਮੰਗਲ ਦੇ ਆਰਬਿਟਾਂ ਦੇ ਵਿੱਚ ਪਾਏ ਜਾਣ ਵਾਲੇ ਛੋਟੇ-ਛੋਟੇ ਪਿੰਡਾਂ ਨੂੰ ਖੋਟੇ ਹਿ ਕਿਹਾ ਜਾਂਦਾ ਹੈ । ਇਹ ਸੂਰਜ ਦੀ ਪਰਿਕਰਮਾ ਕਰਦੇ ਹਨ।

ਪ੍ਰਸ਼ਨ 2.
ਉਲਕਾ ਪਿੰਡ (Meteorites) ਕੀ ਹੈ ?
ਉੱਤਰ-
ਉਲਕਾ ਪਿੰਡ-ਉਹ ਉਲਕਾ, ਜੋ ਆਕਾਰ ਵਿਚ ਵੱਡੀ ਹੁੰਦੀ ਹੈ ਅਤੇ ਵਾਯੂਮੰਡਲ ਵਿਚ ਪੂਰਨ ਰੂਪ ਵਿਚ ਵਾਪਿਤ ਨਹੀਂ ਹੋ ਪਾਉਂਦੀ ਅਤੇ ਧਰਤੀ ਦੀ ਸਤਹਿ ਤੇ ਪੁੱਜਦੀ ਹੈ, ਉਲਕਾ ਪਿੰਡ ਕਹਾਉਂਦੀ ਹੈ ।

ਪ੍ਰਸ਼ਨ 3.
ਬਣਾਵਟੀ ਉਪਗ੍ਰਹਿ ਕੀ ਹੈ ? ਬਣਾਵਟੀ ਉਪਗ੍ਰਹਿਆਂ ਦੇ ਦੋ ਉਪਯੋਗ ਲਿਖੋ ।
ਉੱਤਰ-
ਇੱਕ ਅਜਿਹਾ ਪਿੰਡ, ਜੋ ਧਰਤੀ ਦੀ ਪਰਿਕਰਮਾ ਕਰਨ ਦੇ ਸਮਰੱਥ ਹੋਵੇ । ਬਣਾਵਟੀ ਉਪਹਾਂ ਦੇ ਉਪਯੋਗ-ਬਣਾਵਟੀ ਉਪਗ੍ਰਹਿ ਦੂਰ ਸੰਵੇਦਨ, ਅਨੁਸੰਧਾਨ ਅਤੇ ਸੰਚਾਰ ਦੇ ਲਈ ਉਪਯੋਗ ਵਿਚ ਲਿਆਏ ਜਾਂਦੇ ਹਨ ।

ਪ੍ਰਸ਼ਨ 4.
ਉਰਸਾ ਮੇਜਰ ਦੀ ਪਛਾਣ ਕੀ ਹੈ ?
ਉੱਤਰ –
ਊਰਸਾ ਮੇਜਰ ਦੀ ਪਛਾਣ-ਇਹ ਸੱਤ ਚਮਕੀਲੇ ਤਾਰਿਆਂ ਦਾ ਸਮੂਹ ਹੈ । ਇਹ ਇੱਕ ਵੱਡੀ ਕੜਛੀ ਜਾਂ ਪ੍ਰਸ਼ਨ ਚਿੰਨ੍ਹ ਵਰਗਾ ਪ੍ਰਤੀਤ ਹੁੰਦਾ ਹੈ । ਇਸ ਦੇ ਦੋ ਤਾਰੇ ਉਪਰੀ ਸਿਰੇ ਤੇ 1 ਅਤੇ 2 ਅੰਕਿਤ ਹੈ । ਇਹ ਤਾਰੇ ਸਰਲ ਰੇਖਾ ਵਿੱਚ ਮਿਲਾਉਣ ਤੇ ਧਰੁਵ ਤਾਰੇ ਵੱਲ ਇਸ਼ਾਰਾ ਕਰਦੇ ਹਨ ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

ਪ੍ਰਸ਼ਨ 5.
ਹਿ ਕੀ ਹੈ ? ਸੌਰ ਮੰਡਲ ਵਿਚ ਕਿੰਨੇ ਹਿ ਹਨ ? ਉਹਨਾਂ ਦੇ ਨਾਂ ਲਿਖੋ ।
ਉੱਤਰ-
ਹਿ (Planets)-ਰਾਤ ਨੂੰ ਆਸਮਾਨ ਵਿਚ ਚਮਕਦੇ ਪਿੰਡ, ਜੋ ਤਾਰਿਆਂ ਦੀ ਤਰ੍ਹਾਂ ਟਿਮਟਿਮਾਉਂਦੇ ਨਹੀਂ ਅਤੇ ਤਾਰਿਆਂ ਦੀ ਤੁਲਨਾ ਵਿਚ ਆਪਣੀ ਸਥਿਤੀ ਵਿਚ ਬਦਲਾਵ ਲਿਆਂਉਦੇ ਹਨ, ਹਿ (Planets) ਕਹਾਂਉਦੇ ਹਨ । ਸੂਰਜੀ ਪਰਿਵਾਰ ਵਿਚ ਨੌਂ ਗ੍ਰਹਿ ਹਨ; ਜਿਵੇਂ-ਬੁੱਧ, ਸ਼ੁਕਰ, ਧਰਤੀ, ਮੰਗਲ, ਹਿਸਪਤੀ, ਸ਼ਨੀ, ਯੂਰੇਨਸ, ਪਲੂਟੋ, ਨੇਪਚੂਨ ।

ਪ੍ਰਸ਼ਨ 6.
ਧਰਤੀ ਤੇ ਜੀਵਨ ਕਿਉਂ ਸੰਭਵ ਹੈ ?
ਉੱਤਰ-
ਧਰਤੀ ਤੇ ਜੀਵਨ ਲਈ ਕਾਫ਼ੀ ਮਾਤਰਾ ਵਿੱਚ ਆਕਸੀਜਨ ਅਤੇ ਪਾਣੀ ਉਪਲੱਬਧ ਹੈ । ਧਰਤੀ ਦਾ ਤਾਪਮਾਨ ਵੀ ਜੀਵਨ ਦੇ ਲਈ ਉੱਚਿਤ ਹੈ । ਇਸ ਦੇ ਚਾਰੋਂ ਪਾਸੇ ਓਜੋਨ ਪਰਤ ਹੈ, ਜੋ ਸਜੀਵਾਂ ਨੂੰ ਸੂਰਜ ਦੀਆਂ ਹਾਨੀਕਾਰਕ ਵਿਕਿਰਣਾਂ ਤੋਂ ਬਚਾਉਂਦੀ ਹੈ । ਇਸ ਲਈ ਧਰਤੀ ਤੇ ਜੀਵਨ ਸੰਭਵ ਹੈ ।

ਪ੍ਰਸ਼ਨ 7.
ਕੀ ਤਾਰਾ ਮੰਡਲ ਦੇ ਸਾਰੇ ਤਾਰੇ ਅਸਲ ਵਿਚ ਇਕ-ਦੂਸਰੇ ਦੇ ਨੇੜੇ ਹਨ ?
ਉੱਤਰ-
ਤਾਰਾ ਮੰਡਲ ਦੇ ਸਾਰੇ ਤਾਰੇ ਅਸਲ ਵਿਚ ਇੱਕ ਦੂਸਰੇ ਦੇ ਨੇੜੇ ਨਹੀਂ ਹੁੰਦੇ । ਇਹ ਇੱਕ ਹੀ ਦਿਸ਼ਾ ਵਿਚ ਹੁੰਦੇ ਹਨ ਪਰ ਇਕ-ਦੂਸਰੇ ਤੋਂ ਬਹੁਤ ਦੂਰ ਹੁੰਦੇ ਹਨ । ਧਰਤੀ ਤੋਂ ਦੂਰ ਹੋਣ ਕਾਰਨ ਇਹ ਇੱਕ ਦੂਸਰੇ ਦੇ ਨੇੜੇ ਦਿਖਾਈ ਦਿੰਦੇ ਹਨ ।

ਪ੍ਰਸ਼ਨ 8.
ਉਹਨਾਂ ਲ੍ਹਿਆਂ ਦੇ ਨਾਂ ਲਿਖੋ, ਜਿਹਨਾਂ ਨੂੰ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ ?
ਉੱਤਰ-
ਧਰਤੀ ਤੋਂ ਇਲਾਵਾ ਪੰਜ ਹੋਰ ਹਿ ਨੰਗੀ ਅੱਖ ਨਾਲ ਵੇਖੇ ਜਾ ਸਕਦੇ ਹਨ । ਜਿਵੇਂ-ਬੁੱਧ, ਮੰਗਲ, ਸ਼ੱਕਰ, ਹਿਸਪਤੀ, ਸ਼ਨੀ ।

ਪ੍ਰਸ਼ਨ 9.
ਸਾਰੇ ਹਿਆਂ ਵਿੱਚ ਕਿਹੜਾ ਹਿ ਚਮਕੀਲਾ ਹੈ ਅਤੇ ਕਿਉਂ ?
ਉੱਤਰ-
ਸਾਰੇ ਲ੍ਹਿਆਂ ਵਿੱਚ ਸ਼ੁਕਰ ਗ੍ਰਹਿ ਚਮਕੀਲਾ ਹੈ । ਇਸਦੇ ਚਮਕੀਲੇਪਨ ਦਾ ਕਾਰਨ ਇਸਦਾ ਸੰਘਣੇ ਬੱਦਲਾਂ ਨਾਲ ਭਰਿਆ ਵਾਯੂਮੰਡਲ ਹੈ, ਜੋ ਆਪਣੇ ਉੱਤੇ ਪੈਣ ਵਾਲੇ ਸੂਰਜ ਦੇ ਪ੍ਰਕਾਸ਼ ਦੇ ਲਗਭਗ ਤਿੰਨ ਚੌਥਾਈ ਭਾਗ ਨੂੰ ਪਰਾਵਰਤਿਤ ਕਰ ਦਿੰਦਾ ਹੈ ।

ਪ੍ਰਸ਼ਨ 10.
ਬੁੱਧ ਅਤੇ ਸ਼ੁਕਰ ਹਿ ਨੂੰ ਸਵੇਰ ਦਾ ਤਾਰਾ ਅਤੇ ਸ਼ਾਮ ਦਾ ਤਾਰਾ ਦੇ ਨਾਮ ਨਾਲ ਕਿਉਂ ਜਾਣਿਆ ਜਾਂਦਾ ਹੈ ?
ਉੱਤਰ-
ਬੁੱਧ ਅਤੇ ਸ਼ੁਕਰ ਹਿ ਨੂੰ ਸਵੇਰ ਦਾ ਤਾਰਾ ਅਤੇ ਸ਼ਾਮ ਦਾ ਤਾਰਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਦੋਨਾਂ ਨੂੰ ਸੂਰਜ ਉਗਣ ਤੋਂ ਪਹਿਲਾਂ ਅਤੇ ਸੂਰਜ ਢਲਣ ਤੋਂ ਤੁਰੰਤ ਬਾਅਦ ਖਤਿਜ ਦੇ ਨੇੜੇ ਦੇਖਿਆ ਜਾਂਦਾ ਹੈ । ਇਸ ਸਮੇਂ ਇਹ ਬਹੁਤ ਜ਼ਿਆਦਾ ਚਮਕੀਲੇ ਤਾਰੇ ਵਰਗੇ ਦਿਖਾਈ ਦਿੰਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤਾਰੇ ਅਤੇ ਹਿ ਵਿਚ ਅੰਤਰ ਸਪੱਸ਼ਟ ਕਰੋ ।
ਉੱਤਰ-
ਤਾਰੇ ਅਤੇ ਗ੍ਰਹਿ ਵਿੱਚ ਅੰਤਰ –

ਤਾਰੇ (Stars) गरि (Planets)
(i) ਇਹ ਬਹੁਤ ਗਰਮ ਹੁੰਦੇ ਹਨ । (i) ਇਹ ਬਹੁਤ ਗਰਮ ਨਹੀਂ ਹੁੰਦੇ ।
(ii) ਇਹ ਖ਼ੁਦ ਪ੍ਰਕਾਸ਼ ਪੈਦਾ ਕਰਦੇ ਹਨ । (ii) ਇਹ ਸੂਰਜ ‘ਤੇ ਪੈਣ ਵਾਲੀਆਂ ਕਿਰਨਾਂ ਨੂੰ ਪਰਾਵਰਤਿਤ ਕਰਦੇ ਹਨ ।
(iii) ਇਹ ਟਿਮਟਿਮਾਉਂਦੇ ਹਨ । (iii) ਇਹ ਟਿਮਟਿਮਾਉਂਦੇ ਨਹੀਂ ।
(iv) ਇਹ ਬਿੰਦੂ ਵਰਗੇ ਹੁੰਦੇ ਹਨ । (iv) ਇਹ ਤਸ਼ਤਰੀ ਦੇ ਆਕਾਰ ਵਰਗੇ ਹੁੰਦੇ ਹਨ ।
(v) ਇਹ ਆਕਾਸ਼ ਵਿੱਚ ਪੁਰਬ ਤੋਂ ਪੱਛਮ ਵਲ ਗਤੀ ਕਰਦੇ ਹਨ । (v) ਇਹ ਆਕਾਸ਼ ਵਿਚ ਸੂਰਜ ਦੇ ਗਿਰਦ ਪੱਛਮ ਤੋਂ ਪੂਰਬ ਵੱਲ ਪਰਿਕਰਮਾ ਕਰਦੇ ਹਨ ।

ਪ੍ਰਸ਼ਨ 2.
ਸੂਰਜੀ ਪਰਿਵਾਰ ਕੀ ਹੈ ? ਸੂਰਜ ਅਤੇ ਧਰਤੀ ਦੇ ਵਿੱਚ ਕਿਹੜੇ-ਕਿਹੜੇ ਹਿ ਮੌਜੂਦ ਹਨ ?
ਉੱਤਰ-
ਸੂਰਜੀ ਪਰਿਵਾਰ-ਸੂਰਜ ਅਤੇ ਉਸਦਾ ਪਰਿਵਾਰ ਜਿਵੇਂ ਹਿ, ਉਪਗ੍ਰਹਿ, ਖੋਟੇ ਹਿ, ਪੂਛਲ ਤਾਰਾ ਆਦਿ ਤੋਂ ਬਣਿਆ ਸਮੂਹ ਸੂਰਜੀ ਪਰਿਵਾਰ ਕਹਾਉਂਦਾ ਹੈ। ਸੂਰਜ ਸੂਰਜੀ ਪਰਿਵਾਰ ਦੇ ਕੇਂਦਰ ਵਿਚ ਮੌਜੂਦ ਹੈ ਅਤੇ ਸਾਰੇ ਮੈਂਬਰ ਸੂਰਜ ਦੇ ਚਾਰੋਂ ਪਾਸੇ ਅੰਡਾਕਾਰ ਆਰਬਿਟਾਂ ਵਿੱਚ ਪਰਿਕਰਮਾ ਕਰਦੇ ਹਨ ਜਿਹਨਾਂ ਨੂੰ ‘ਆਰਬਿਟ ਕਹਿੰਦੇ ਹਨ । ਸੂਰਜ ਅਤੇ ਧਰਤੀ ਦੇ ਵਿਚ ਬੁੱਧ ਅਤੇ ਸ਼ੱਕਰ ਨ੍ਹੀ ਮੌਜੂਦ ਹੈ ।

ਪ੍ਰਸ਼ਨ 3.
ਧਰੁਵ ਤਾਰਾ ਕੀ ਹੈ ਅਤੇ ਇਹ ਕਿਉਂ ਮਹੱਤਵਪੂਰਨ ਹੈ ?
ਉੱਤਰ-
ਧਰੁਵ ਤਾਰਾ-ਇਸ ਤਾਰੇ ਨੂੰ ਛੱਡ ਕੇ ਬਾਕੀ ਸਾਰੇ ਤਾਰੇ ਪੂਰਬ ਤੋਂ ਪੱਛਮ ਵੱਲ ਗਤੀ ਕਰਦੇ ਲੱਗਦੇ ਹਨ । ਸਿਰਫ਼ ਇਕ ਹੀ ਤਾਰਾ ਹੈ ਜੋ ਆਪਣੀ ਸਥਿਤੀ ਨਹੀਂ ਬਦਲਦਾ, ਇਸਨੂੰ ਧਰੁਵ ਤਾਰਾ ਕਿਹਾ ਜਾਂਦਾ ਹੈ । ਇਹ ਧਰਤੀ ਦੀ ਧੁਰੀ ਦੀ ਦਿਸ਼ਾ ਵਿਚ ਉੱਤਰ ਧਰੂਵ ਦੇ ਉੱਪਰ ਉੱਤਰ ਵਿੱਚ ਮੌਜੂਦ ਹੈ । ਸਮੁੰਦਰੀ ਯਾਤਰੀ ਇਸ ਤੋਂ ਦਿਸ਼ਾ ਨਿਰਧਾਰਿਤ ਕਰਦੇ ਹਨ ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

ਪ੍ਰਸ਼ਨ 4.
ਤਾਰੇ ਅਤੇ ਟੁੱਟਦੇ ਤਾਰੇ ਵਿੱਚ ਅੰਤਰ ਦੱਸੋ ।
ਉੱਤਰ-
ਤਾਰੇ ਅਤੇ ਟੁੱਟਦੇ ਤਾਰੇ ਵਿੱਚ ਅੰਤਰ –

ਤਾਰਾ (Star) ਟੁੱਟਦਾ ਤਾਰਾ (Shooting star)
(i) ਤਾਰਾ ਗਰਮ ਗੈਸਾਂ ਜਿਵੇਂ ਹਾਈਡਰੋਜਨ ਅਤੇ ਹੀਲੀਅਮ ਤੋਂ ਬਣਦਾ ਹੈ । (i) ਟੁੱਟਦਾ ਤਾਰਾ ਚੱਟਾਨਾਂ ਅਤੇ ਧਾਤਵੀ ਕਣਾਂ ਤੋਂ ਬਣਦਾ ਹੈ ।
(ii) ਇਹ ਪ੍ਰਕਾਸ਼ ਉਤਸਰਜਿਤ ਕਰਦਾ ਹੈ ਜੋ ਨਿਊਕਲੀ ਕਿਰਿਆਵਾਂ ਕਾਰਨ ਹੁੰਦਾ ਹੈ । (ii) ਟੁੱਟਦਾ ਤਾਰਾ ਵਾਯੂਮੰਡਲ ਵਿਚ ਰਗੜ ਦੇ ਕਾਰਨ ਪੈਦਾ ਊਰਜਾ ਨਾਲ ਦੀਪਤ ਹੁੰਦਾ ਹੈ ।
(iii) ਤਾਰੇ ਦਾ ਆਕਾਰ ਬਹੁਤ ਵੱਡਾ ਹੁੰਦਾ ਹੈ । (iii) ਟੁੱਟਦਾ ਤਾਰਾ ਆਕਾਰ ਵਿਚ ਧੂੜ ਕਣ ਤੋਂ ਵੀ
ਛੋਟਾ ਹੋ ਸਕਦਾ ਹੈ ।

ਪ੍ਰਸ਼ਨ 5.
ਉਲਕਾਵਾਂ ਜਾਂ ਟੁੱਟਦੇ ਤਾਰੇ (Meteor / Shooting Star) ਕੀ ਹਨ ?
ਉੱਤਰ-
ਉਲਕਾਵਾਂ-ਕੁੱਝ ਪਿੰਡ ਆਕਾਸ਼ ਵਿੱਚ ਪ੍ਰਕਾਸ਼ ਦੀ ਪਤਲੀ ਜਿਹੀ ਧਾਰਾ ਛੱਡਦੇ ਹਨ । ਇਹ ਟੁੱਟਦੇ ਤਾਰੇ ਕਹਾਉਂਦੇ ਹਨ । ‘ਤਾਰਾ’ ਸ਼ਬਦ ਇਹਨਾਂ ਦੇ ਲਈ ਉਪਯੁਕਤ ਨਹੀਂ ਕਿਉਂਕਿ ਨਾ ਤਾਂ ਇਹ ਖੁਦ ਤਾਰੇ ਹਨ ਤੇ ਨਾ ਹੀ ਤਾਰਿਆਂ ਨਾਲ ਕਿਸੇ ਤਰ੍ਹਾਂ ਸੰਬੰਧਿਤ ਹਨ । ਅਸਲ ਵਿਚ ਇਹ ਚੱਟਾਨਾਂ ਦੇ ਟੁਕੜੇ ਹਨ, ਜੋ ਬ੍ਰਹਿਮੰਡ ਵਿਚ ਤੈਰ ਰਹੇ ਹਨ । ਜਦੋਂ ਇਹ ਤੈਰਦੇ ਕਣ ਧਰਤੀ ਦੇ ਵਾਯੂ ਮੰਡਲ ਵਿਚ ਪ੍ਰਵੇਸ਼ ਕਰਦੇ ਹਨ ਤਾਂ ਹਵਾ ਵਿੱਚ ਰਗੜ ਤੋਂ ਇਹਨਾਂ ਨੂੰ ਅੱਗ ਲਗ ਜਾਂਦੀ ਹੈ । ਇਹ ਅੱਗ ਦੇ ਗੋਲੇ ਦੀ ਤਰ੍ਹਾਂ ਧਰਤੀ ਤੇ ਡਿਗਦੇ ਨਜ਼ਰ ਆਉਂਦੇ ਹਨ । ਇਹਨਾਂ ਵਿੱਚੋਂ ਬਹੁਤ ਸਾਰੇ ਵਾਯੂ-ਮੰਡਲ ਵਿਚ ਹੀ ਨਸ਼ਟ ਹੋ ਜਾਂਦੇ ਹਨ । | ਜਦੋਂ ਉਲਕਾ ਬਹੁਤ ਵੱਡੀ ਹੁੰਦੀ ਹੈ ਤਾਂ, ਇਹ ਪੂਰੀ ਤਰ੍ਹਾਂ ਨਹੀਂ ਜਲਦੀ ਅਤੇ ਇਹ ਧਰਤੀ ਤੇ ਪੁੱਜ ਜਾਂਦੀ ਹੈ । ਧਰਤੀ ਤੇ ਪੁੱਜਣ ਵਾਲੇ ਇਹ ਟੁਕੜੇ ਟੁੱਟਦੇ ਤਾਰੇ ਕਹਾਉਂਦੇ ਹਨ ।

ਪ੍ਰਸ਼ਨ 6.
ਪ੍ਰਕਾਸ਼ ਸਾਲ ਕੀ ਹੈ ? ਇਹ ਮੀਟਰਾਂ ਵਿੱਚ ਕਿਵੇਂ ਦਰਸਾਇਆ ਜਾ ਸਕਦਾ ਹੈ ?
ਉੱਤਰ-
ਪ੍ਰਕਾਸ਼ ਸਾਲ-ਪ੍ਰਕਾਸ਼ ਸਾਲ, ਪ੍ਰਕਾਸ਼ ਦੁਆਰਾ ਇੱਕ ਸਾਲ ਵਿੱਚ ਤੈਅ ਕੀਤੀ ਗਈ ਦੂਰੀ ਹੈ । ਪ੍ਰਕਾਸ਼ ਇਕ ਸੈਕੰਡ ਵਿਚ ਲਗਭਗ 3 x 108 ਮੀ. ਜਾਂ 3 x 105 ਕਿ. ਮੀ. ਦੂਰੀ ਤੈਅ ਕਰਦਾ ਹੈ ।
∴ 1 ਪ੍ਰਕਾਸ਼ ਸਾਲ = 365\(\frac{1}{4}\) × 24 × 60 × 60 × 3 × 108 m
ਜਾਂ 1 ਪ੍ਰਕਾਸ਼ ਸਾਲ = 9.46 x 105 m

ਪ੍ਰਸ਼ਨ 7.
ਆਕਾਸ਼ੀ ਪਿੰਡ ਪੁਰਵ ਤੋਂ ਪੱਛਮ ਵੱਲ ਗਤੀ ਕਰਦੇ ਹੋਏ ਕਿਉਂ ਦਿਖਾਈ ਦਿੰਦੇ ਹਨ ?
ਉੱਤਰ-
ਆਕਾਸ਼ੀ ਪਿੰਡ ਪੁਰਬ ਤੋਂ ਪੱਛਮ ਵੱਲ ਗਤੀ ਕਰਦੇ ਦਿਖਾਈ ਦਿੰਦੇ ਹਨ ਕਿਉਂਕਿ ਧਰਤੀ ਆਪਣੀ ਧੁਰੀ ਉੱਤੇ ਪੱਛਮ ਤੋਂ ਪੂਰਬ ਵਲ ਘੁੰਮਦੀ ਹੈ ਜਦੋਂ ਕਿ ਸਾਨੂੰ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿ ਧਰਤੀ ਸਥਿਰ ਹੈ । ਇਹੀ ਕਾਰਨ ਹੈ ਕਿ ਅਲੱਗ-ਅਲੱਗ ਅਕਾਸ਼ੀ ਪਿੰਡ ਪੂਰਵ ਤੋਂ ਪੱਛਮ ਵੱਲ ਗਤੀ ਕਰਦੇ ਦਿਖਾਈ ਦਿੰਦੇ ਹਨ । ਧਰਤੀ ਆਪਣੀ ਧੁਰੀ ਤੇ 24 ਘੰਟੇ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ ।

ਪ੍ਰਸ਼ਨ 8.
ਹੇਠ ਲਿਖੇ ਦੀ ਪਰਿਭਾਸ਼ਾ ਲਿਖੋ
(i) ਗ੍ਰਹਿ
(ii) ਉਪਗ੍ਰਹਿ
(iii) ਘੁੰਮਣ ਕਾਲ ।
ਉੱਤਰ-
(i) ਹਿ-ਸੂਰਜ ਦੀ ਪਰਿਕਰਮਾ ਕਰਨ ਵਾਲੇ ਅਕਾਸ਼ੀ ਪਿੰਡਾਂ ਨੂੰ ਨ੍ਹੀ ਕਹਿੰਦੇ ਹਨ, ਜਿਵੇਂ-ਬੁੱਧ, ਧਰਤੀ ਅਤੇ ਸ਼ੁਕਰ ।
(ii) ਉਪਹਿ-ਹਿਆਂ ਦੀ ਪਰਿਕਰਮਾ ਕਰਨ ਵਾਲੇ ਅਕਾਸ਼ੀ ਪਿੰਡਾਂ ਨੂੰ ਉਪਹਿ ਕਹਿੰਦੇ ਹਨ । ਧਰਤੀ ਦਾ ਉਪਹਿ ਚੰਨ ਹੈ । ਹੋਰ ਲ੍ਹਿਆਂ ਦੇ ਵੀ ਉਪਗ੍ਰਹਿ ਹਨ ।
(iii) ਘੁੰਮਣ ਕਾਲ-ਕਿਸੇ ਨ੍ਹੀ ਦੁਆਰਾ ਆਪਣੀ ਧੁਰੀ ਤੇ ਇੱਕ ਚੱਕਰ ਪੂਰਾ ਕਰਨ ਵਿੱਚ ਜੋ ਸਮਾਂ ਲੱਗਦਾ ਹੈ ਉਸ ਨੂੰ ਉਸਦਾ ਘੁੰਮਣ ਕਾਲ ਕਹਿੰਦੇ ਹਨ ।

ਪ੍ਰਸ਼ਨ 9.
ਬੁੱਧ ਅਤੇ ਸ਼ੁਕਰ ਲ੍ਹਿਆਂ ਦੇ ਦਿਨ ਅਤੇ ਰਾਤ ਦੇ ਤਾਪਮਾਨਾਂ ਵਿੱਚ ਬਹੁਤ ਅੰਤਰ ਹੈ ਜਦੋਂ ਕਿ ਧਰਤੀ ਅਤੇ ਮੰਗਲ ਲ੍ਹਿਆਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ, ਕਿਉਂ ?
ਉੱਤਰ-
ਸੂਰਜ ਦੇ ਨੇੜੇ ਵਾਲੇ ਗੁਆਂਢੀ ਹਿ ਬੁੱਧ ਅਤੇ ਸ਼ੁਕਰ ਹਨ। ਇਹਨਾਂ ਦੇ ਚਾਰੋਂ ਪਾਸੇ ਵਾਯੂਮੰਡਲੀ ਆਵਰਣ ਜ਼ਿਆਦਾ ਨਹੀਂ ਹੈ, ਜੋ ਤਾਪ ਆਵਰਣ ਦੀ ਤਰ੍ਹਾਂ ਕੰਮ ਕਰਦਾ ਹੈ, ਪਰ ਇਹ ਦੋਨੋਂ ਹਿ ਸੂਰਜ ਦੇ ਇੰਨੇ ਨੇੜੇ ਹਨ ਕਿ ਦਿਨ ਵਿਚ ਸੂਰਜ ਦੇ ਤਾਪ ਤੋਂ ਬਚ ਨਹੀਂ ਸਕਦੇ ਅਤੇ ਬਹੁਤ ਜ਼ਿਆਦਾ ਗਰਮ ਹੋ ਜਾਂਦੇ ਹਨ । ਸੂਰਜ ਡੁੱਬਣ ਦੇ ਬਾਅਦ ਇਹ ਬਹੁਤ ਜ਼ਿਆਦਾ ਠੰਡੇ ਹੋ ਜਾਂਦੇ ਹਨ । ਸਿਰਫ਼ ਧਰਤੀ ਅਤੇ ਮੰਗਲ ਹੀ ਇਸ ਤਰ੍ਹਾਂ ਦੇ ਗ੍ਰਹਿ ਹਨ ਜਿਹਨਾਂ ਤੋਂ ਵਾਯੂਮੰਡਲੀ ਆਵਰਣ ਅਤੇ ਸੂਰਜ ਦੀ ਉਹਨਾਂ ਤੋਂ ਦੂਰੀ ਵਿੱਚ ਸਹੀ ਸੰਤੁਲਨ ਬਣਿਆ ਹੋਇਆ ਹੈ । ਇਹੀ ਸੰਤੁਲਨ ਦੋਨੋਂ ਧਿਆਂ ਤੇ ਦਿਨ ਅਤੇ ਰਾਤ ਦੇ ਤਾਪਮਾਨਾਂ ਵਿੱਚ ਜ਼ਿਆਦਾ ਪਰਿਵਰਤਨ ਨਹੀਂ ਹੋਣ ਦਿੰਦਾ।

ਪ੍ਰਸ਼ਨ 10.
ਉਹ ਕਿਹੜੀਆਂ-ਕਿਹੜੀਆਂ ਹਾਲਤਾਂ ਹਨ, ਜਿਹਨਾਂ ਕਾਰਨ ਧਰਤੀ ਤੇ ਜੀਵਨ ਸੰਭਵ ਹੈ ?
ਉੱਤਰ-
ਧਰਤੀ ਤੇ ਹੇਠ ਲਿਖੀਆਂ ਹਾਲਤਾਂ ਦੇ ਕਾਰਨ ਜੀਵਨ ਸੰਭਵ ਹੈ

  • ਧਰਤੀ ਦੇ ਵਾਯੂਮੰਡਲ ਵਿੱਚ ਆਕਸੀਜਨ ਦਾ ਪਾਇਆ ਜਾਣਾ ਕਿ ਸਾਹ ਲੈਣ ਲਈ ਜ਼ਰੂਰੀ ਹੈ ।
  • ਧਰਤੀ ਤੇ ਜੀਵ-ਪ੍ਰਤੀਕ੍ਰਿਆਵਾਂ ਲਈ ਪਾਣੀ ਦਾ ਮੌਜੂਦ ਹੋਣਾ ।
  • ਧਰਤੀ ਦੀ ਸੂਰਜ ਤੋਂ ਉੱਚਿਤ ਦੂਰੀ ਹੋਣ ਕਾਰਨ ਤਾਪਮਾਨ ਦਾ ਉੱਚਿਤ ਹੋਣਾ ।
  • ਧਰਤੀ ਤੇ ਚਾਰੋਂ ਪਾਸੇ ਰੱਖਿਆਤਮਕ ਪਰਤ ਓਜ਼ੋਨ ਦਾ ਮੌਜੂਦ ਹੋਣਾ ਜੋ ਸੂਰਜ ਤੋਂ ਪੈਦਾ ਹੋਈਆਂ ਹਾਨੀਕਾਰਕ ਪਰਾਬੈਂਗਣੀ ਵਿਕਿਰਣਾਂ ਤੋਂ ਸਾਡੀ ਰੱਖਿਆ ਕਰਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਰਜੀ ਪਰਿਵਾਰ ਕੀ ਹੈ ?
ਉੱਤਰ-
ਸੂਰਜੀ ਪਰਿਵਾਰ-ਸੂਰਜ ਮੰਡਲ ਵਿੱਚ ਸੂਰਜ, ਮੰਗਲ ਅਤੇ ਕ੍ਰਿਸਪਤੀ ਦੇ ਵਿੱਚ ਬਹੁਤ ਵੱਡੀ ਗਿਣਤੀ ਵਿਚ
PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ 7
ਖੋਟੇ ਨ੍ਹੀ ਤੋਂ ਮਿਲ ਕੇ ਬਣਿਆ ਪਰਿਵਾਰ ਹੈ । ਇਸ ਵਿੱਚ ਵੱਡੀ ਗਿਣਤੀ ਵਿੱਚ ਧੂਮਕੇਤੂ ਪੂਛਲ ਤਾਰਾ) ਅਤੇ ਟੁੱਟਦੇ ਤਾਰੇ ਹਨ ਜੋ ਕਿ ਬੜੇ ਵੱਡੇ ਅੰਡਾਕਾਰ ਚੱਕਰਾਂ ਵਿੱਚ ਪਰਿਕਰਮਾ ਕਰਦੇ ਹਨ | ਬੁੱਧ ਸੂਰਜ ਤੋਂ ਸਭ ਤੋਂ ਨੇੜੇ ਵਾਲਾ ਗ੍ਰਹਿ ਹੈ ਅਤੇ ਸ਼ੁਕਰ, ਧਰਤੀ ਅਤੇ ਮੰਗਲ, ਹਿਸਪਤੀ, ਸ਼ਨੀ, ਯੁਰੇਨਸ, ਨੇਪਚੂਨ ਕ੍ਰਮਵਾਰ ਬੁੱਧ ਤੋਂ ਬਾਅਦ ਆਉਂਦੇ ਹਨ । ਜਿੱਥੇ ਬੁੱਧ ਸਭ ਤੋਂ ਛੋਟਾ ਹਿ ਹੈ ਅਤੇ ਸਪਤੀ ਸਭ ਤੋਂ ਵੱਡਾ ਹਿ ਹੈ। | ਸਾਰੇ ਗ੍ਰਹਿ ਸੂਰਜ ਦੇ ਚਾਰੋਂ ਪਾਸੇ ਅੰਡਾਕਾਰ ਚੱਕਰਾਂ ਵਿੱਚ ਅਤੇ ਆਪਣੀ ਧੁਰੀ ਦੇ ਚਾਰੋਂ ਪਾਸੇ ਪਰਿਕਰਮਾ ਕਰਦੇ ਹਨ : ਅਲਫ਼ਾ ਸੈਂਟਾਰੀ ਤਾਰਾ ਧਰਤੀ ਤੋਂ ਸਭ ਤੋਂ ਨੇੜੇ ਵਾਲਾ ਤਾਰਾ ਹੈ ਅਤੇ ਲਗਭਗ 4.3 ਪ੍ਰਕਾਸ਼ ਸਾਲ ਧਰਤੀ ਤੋਂ ਦੂਰ ਹੈ | ਸਭ ਤੋਂ ਚਮਕੀਲਾ ਤਾਰਾ ਸੀਰੀਅਸ (Sirius) ਹੈ ਜੋਕਿ ਧਰਤੀ ਤੋਂ 8.3 ਪ੍ਰਕਾਸ਼ ਸਾਲ ਦੁਰ ਹੈ । ਸੂਰਜ, ਸੌਰ ਪਰਿਵਾਰ ਦਾ ਮੁਖੀਆ ਹੈ ਅਤੇ ਇਸਦਾ 99.9% ਪੁੰਜ ਹੈ । ਸੂਰਜ ਉਰਜਾ ਦਾ ਸੰਪੂਰਨ ਸ੍ਰੋਤ ਹੈ । ਧਰਤੀ ਲਗਭਗ ਸਾਰੀ ਉਰਜਾ ਸੂਰਜ ਤੋਂ ਪ੍ਰਾਪਤ ਕਰਦੀ ਹੈ ।

PSEB 8th Class Science Solutions Chapter 17 ਤਾਰੇ ਅਤੇ ਸੂਰਜੀ ਪਰਿਵਾਰ

ਪ੍ਰਸ਼ਨ 2.
ਧਰਤੀ ਵਰਗੇ ਅਤੇ ਬ੍ਰਹਿਸਪਤੀ ਵਰਗੇ ਹਿ ਕਿਹੜੇ ਹਨ ?
ਉੱਤਰ-
ਧਰਤੀ ਵਰਗੇ ਹਿ (Terrestrial Planets)-ਸੂਰਜ ਦੇ ਚਾਰ ਨੇੜੇ ਸਥਿਤ ਹਿਆਂ-ਬੁੱਧ, ਸ਼ੁਕਰ, ਧਰਤੀ ਅਤੇ ਮੰਗਲ ਨੂੰ ਧਰਤੀ ਵਰਗੇ ਹਿ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਦੀ ਬਨਾਵਟ ਧਰਤੀ ਦੀ ਬਨਾਵਟ ਵਰਗੀ ਹੈ । ਇਹਨਾਂ ਹਿਆਂ ਦੇ ਵਾਯੂਮੰਡਲ ਪਤਲੇ ਹਨ । ਇਹ ਛੋਟੇ ਹਿ ਹਨ ।

ਹਿਸਪਤੀ ਵਰਗੇ ਹਿ (Jovian Planets)-ਹਿਸਪਤੀ, ਸ਼ਨੀ, ਅਰੂਨ, ਵਰੁਨ, ਧਰਤੀ ਵਰਗੇ ਹਿਆਂ ਦੀ ਤੁਲਨਾ ਵਿਚ ਆਕਾਰ ਵਿਚ ਕਾਫ਼ੀ ਵੱਡੇ ਹਨ । ਇਹ ਗਹਿ ਮੁੱਖ ਰੂਪ ਵਿੱਚ ਹਾਈਡਰੋਜਨ ਅਤੇ ਹੀਲੀਅਮ ਤੋਂ ਬਣੇ ਹਨ । ਇਹਨਾਂ ਨੂੰ ਇਸ ਕਾਰਨ ਅਜਿਹਾ ਕਿਹਾ ਜਾਂਦਾ ਹੈ, ਕਿਉਂਕਿ ਇਹਨਾਂ ਦੀ ਬਨਾਵਟ ਹਿਸਪਤੀ ਦੀ ਬਨਾਵਟ ਵਰਗੀ ਹੈ । ਇਹਨਾਂ ਗ੍ਰਹਿਆਂ ਦੇ ਬਹੁਤ ਸਾਰੇ ਚੰਨ ਹਨ ਅਤੇ ਇਹਨਾਂ ਦੇ ਆਲੇ-ਦੁਆਲੇ ਛੱਲੇ ਵੀ ਹਨ । ਇਹਨਾਂ ਦੀਆਂ ਸੜਾ ਅਵਸਥਾਵਾਂ ਜਿਵੇਂ ਕਿ ਤਾਪਮਾਨ ਅਤੇ ਗੁਰੂਤਾ ਉਸੇ ਤਰ੍ਹਾਂ ਹਨ ਜਿਵੇਂ ਕਿ ਸ਼ੁਰੂ ਵਿਚ ਸੀ । ਇਹਨਾਂ ਗ੍ਰਹਿਆਂ ਤੇ ਜੀਵਨ ਦੀ ਕੋਈ ਸੰਭਾਵਨਾ ਨਹੀਂ ਹੈ ।

ਪ੍ਰਸ਼ਨ 3.
ਬਨਾਵਟੀ ਉਪਗ੍ਰਹਿਆਂ ਦੇ ਉਪਯੋਗ ਲਿਖੋ ।
ਉੱਤਰ-
ਬਨਾਵਟੀ ਉਪਗ੍ਰਹਿਆਂ (Artificial Satellites) ਦੇ ਮੁੱਖ ਉਪਯੋਗ –

  • ਧਰਤੀ ਉਪਗ੍ਰਹਿਆਂ ਦਾ ਉਪਯੋਗ ਟੈਲੀਫੋਨ ਦੁਆਰਾ ਦੁਰ ਸਥਾਨਾਂ ਤੇ ਗੱਲਬਾਤ ਕਰਨ ਅਤੇ ਟੀ. ਵੀ. ਅਤੇ ਰੇਡਿਓ ਦੇ ਪ੍ਰਸਾਰਨ ਲਈ ਕੀਤਾ ਜਾਂਦਾ ਹੈ ।
  • ਇਹਨਾਂ ਦੀ ਵਰਤੋਂ ਮੌਸਮੀ ਪ੍ਰਯੋਗਸ਼ਾਲਾ ਵਿਚ ਮੌਸਮ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਕੀਤੀ ਜਾਂਦੀ ਹੈ ।
  • ਬਾਹਰੀ ਪੁਲਾੜ ਦੀਆਂ ਹਾਲਤਾਂ ਬਾਰੇ ਅੰਕੜੇ ਇਕੱਠੇ ਕਰਨ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ।
  • ਜਾਸੂਸੀ ਵਾਹਨਾਂ ਦੇ ਰੂਪ ਵਿਚ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ । ਇਹ ਧਰਤੀ ਤੇ ਹੋਣ ਵਾਲੀਆਂ ਘਟਨਾਵਾਂ ਵਿਸ਼ੇਸ਼ ਤੌਰ ਤੇ ਸੈਨਿਕਾਂ ਸੰਬੰਧੀ ਗਤੀਵਿਧੀਆਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਵਰਤੇ ਜਾਂਦੇ ਹਨ ।
  • ਅਕਾਸ਼ੀ ਅਵਲੋਕਨ ਸੰਬੰਧੀ ਗਿਆਨ ਪ੍ਰਾਪਤ ਕਰਨ ਲਈ ਇਹਨਾਂ ਉਪਗ੍ਰਹਿਆਂ ਦਾ ਆਧਾਰ ਸਟੇਸ਼ਨ ਦੇ ਰੂਪ ਵਿਚ ਪ੍ਰਯੋਗ ਕੀਤਾ ਜਾ ਸਕਦਾ ਹੈ ।
  • ਧਰਤੀ ਦੇ ਕਿਸੇ ਭਾਗ ਵਿਚ ਮੌਜੂਦ ਕੁਦਰਤੀ ਸਰੋਤਾਂ ਦਾ ਪਤਾ ਲਗਾਉਣ ਲਈ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ।

PSEB 8th Class Science Solutions Chapter 16 ਪ੍ਰਕਾਸ਼

Punjab State Board PSEB 8th Class Science Book Solutions Chapter 16 ਪ੍ਰਕਾਸ਼ Textbook Exercise Questions, and Answers.

PSEB Solutions for Class 8 Science Chapter 16 ਪ੍ਰਕਾਸ਼

PSEB 8th Class Science Guide ਪ੍ਰਕਾਸ਼ Textbook Questions and Answers

ਪ੍ਰਸ਼ਨ 1.
ਮੰਨ ਲਓ ਤੁਸੀਂ ਇੱਕ ਹਨੇਰੇ ਕਮਰੇ ਵਿੱਚ ਹੋ । ਕੀ ਤੁਸੀਂ ਕਮਰੇ ਵਿੱਚ ਵਸਤੂਆਂ ਨੂੰ ਵੇਖ ਸਕਦੇ ਹੋ ? ਕੀ ਤੁਸੀਂ ਕਮਰੇ ਦੇ ਬਾਹਰ ਵਸਤੂਆਂ ਨੂੰ ਵੇਖ ਸਕਦੇ ਹੋ ? ਵਿਆਖਿਆ ਕਰੋ ।
ਉੱਤਰ-
ਨਹੀਂ, ਹਨੇਰੇ ਵਿੱਚ ਕੁੱਝ ਵਿਖਾਈ ਨਹੀਂ ਦਿੰਦਾ ਕਿਉਂਕਿ ਕਮਰੇ ਵਿੱਚ ਪਈ ਵਸਤੂ ਤੇ ਕੋਈ ਪ੍ਰਕਾਸ਼ ਨਹੀਂ ਪੈਂਦਾ ਅਤੇ ਨਾ ਹੀ ਉਹ ਖ਼ੁਦ ਪ੍ਰਕਾਸ਼ ਉਤਸਰਜਿਤ ਕਰ ਰਹੀ ਹੈ । ਇਸ ਲਈ ਹਨੇਰੇ ਕਮਰੇ ਵਿੱਚ ਕੁੱਝ ਨਹੀਂ ਦਿਖਾਈ ਦਿੰਦਾ | ਕਮਰੇ ਦੇ ਬਾਹਰ ਵਸਤੂਆਂ ਵਿਖਾਈ ਦੇ ਸਕਦੀਆਂ ਹਨ, ਜੇ ਉਹਨਾਂ ਤੇ ਪ੍ਰਕਾਸ਼ ਦੀਆਂ ਕਿਰਨਾਂ ਆਪਾਤੀ ਹੋਣ ਜਾਂ ਉਹ ਆਪਣਾ ਪ੍ਰਕਾਸ਼ ਉਤਸਰਜਿਤ ਕਰਨ ।

ਪ੍ਰਸ਼ਨ 2.
ਨਿਯਮਿਤ ਅਤੇ ਖਿੱਲਰਵਾਂ ਪਰਾਵਰਤਨ ਵਿੱਚ ਅੰਤਰ ਦੱਸੋ । ਕੀ ਖਿੱਲਰਵੇਂ ਪਰਾਵਰਤਨ ਦਾ ਅਰਥ ਹੈ ਕਿ ਪਰਾਵਰਤਨ ਦੇ ਨਿਯਮ ਫੇਲ੍ਹ ਹੋ ਗਏ ਹਨ ?
ਉੱਤਰ-
ਨਿਯਮਿਤ ਅਤੇ ਖਿੱਲਰਵੇਂ ਪਰਾਵਰਤਨ ਵਿੱਚ ਅੰਤਰ-

ਨਿਯਮਿਤ ਪਰਾਵਰਤਨ ਖਿੱਲਰਵਾਂ ਪਰਾਵਰਤਨ
(i) ਸਮਤਲ ਅਤੇ ਮੁਲਾਇਮ ਸੜਾ ਤੇ ਪਰਾਵਰਤਨ ਹੁੰਦਾ ਹੈ । (i) ਖੁਰਦਰੀ ਸੜਾ ਤੋਂ ਪਰਾਵਰਤਨ ਹੁੰਦਾ ਹੈ ।
(ii) ਪਰਾਵਰਤਿਤ ਕਿਰਨਾਂ ਸਮਾਂਤਰ ਹੁੰਦੀਆਂ ਹਨ । (ii) ਪਰਾਵਰਤਿਤ ਕਿਰਨਾਂ ਅਸਮਾਂਤਰ ਹੁੰਦੀਆਂ ਹਨ ।

ਵਿਸਰਿਤ ਪਰਾਵਰਤਨ ਸਮੇਂ ਪਰਾਵਰਤਨ ਦੇ ਨਿਯਮ ਦਾ ਫੇਲ੍ਹ ਹੋਣਾ ਸਹੀਂ ਹੈ | ਅਜਿਹਾ ਸਤਾ ਦੀਆਂ ਅਨਿਯਮਿਤਤਾਵਾਂ ਦੇ ਕਾਰਨ ਹੈ ।

ਪ੍ਰਸ਼ਨ 3.
ਹੇਠ ਵਿੱਚੋਂ ਹਰ ਇੱਕ ਥਾਂ ਤੇ ਲਿਖੋ, ਜੇ ਪ੍ਰਕਾਸ਼ ਦੀ ਇੱਕ ਸਮਾਨ-ਅੰਤਰ ਕਿਰਨ-ਪੁੰਜ ਇਨ੍ਹਾਂ ਨਾਲ ਟਕਰਾਏ ਤਾਂ ਨਿਯਮਿਤ ਪਰਾਵਰਤਨ ਹੋਵੇਗਾ ਜਾਂ ਖ਼ਿਲਰਵਾਂ ਪਰਾਵਰਤਨ ਹੋਵੇਗਾ | ਹਰ ਇੱਕ ਸਥਿਤੀ ਵਿੱਚ ਆਪਣੇ ਉੱਤਰ ਦੀ ਉੱਚਿਤਤਾ ਦੱਸੋ ।
(ੳ) ਪਾਲਿਸ਼ ਕੀਤੀ ਹੋਈ ਲੱਕੜੀ ਦਾ ਮੇਜ਼
(ਆ) ਚੱਕ ਪਾਊਡਰ
(ੲ) ਗੱਤੇ ਦੀ ਸਤ੍ਹਾ
(ਸ) ਸੰਗਮਰਮਰ ਦੇ ਫਰਸ਼ ਉੱਤੇ ਖਿੱਲਰਿਆ ਪਾਣੀ ॥
(ਹ) ਦਰਪਣ
(ਕ) ਕਾਗਜ਼ ਦਾ ਟੁਕੜਾ ।
ਉੱਤਰ-
(ੳ) ਪਾਲਿਸ਼ ਯੁਕਤ ਲੱਕੜੀ ਦਾ ਮੇਜ਼-ਨਿਯਮਿਤ ਪਰਾਵਰਤਨ ਕਿਉਂਕਿ ਲੱਕੜੀ ਦੇ ਮੇਜ਼ ਦੀ ਸਤਾ ਪਾਲਿਸ਼ ਹੋਣ ਤੋਂ ਇਲਾਵਾ ਸਮਤਲ ਵੀ ਹੈ ।
(ਅ) ਚੱਕ ਪਾਊਡਰ-ਸਹਿਤ ਪਰਾਵਰਤਨ ਕਿਉਂਕਿ ਚਾਕ ਪਾਊਡਰ ਖੁਰਦੁਰੀ ਸੜਾ ਪ੍ਰਦਾਨ ਕਰਦਾ ਹੈ ।
(ੲ)ਗੱਤੇ ਦੀ ਸੜਾ-ਵਿਸਰਿਤ ਪਰਾਵਰਤਨ, ਸੜਾ ਤੇ ਮੌਜੂਦ ਅਨਿਯਮਿਤਤਾਵਾਂ ਦੇ ਕਾਰਨ ।
(ਸ) ਸੰਗਮਰਮਰ ਦੇ ਫ਼ਰਸ਼ ਉੱਤੇ ਖਿਲਰਿਆ ਪਾਣੀ-ਨਿਯਮਿਤ ਪਰਾਵਰਤਨ ਕਿਉਂਕਿ ਪਾਣੀ ਨਾਲ ਸਮਤਲ ਸੜਾ ਬਣ ਜਾਂਦੀ ਹੈ ।
(ਹ) ਦਰਪਣ-ਨਿਯਮਿਤ ਪਰਾਵਰਤਨ ਕਿਉਂਕਿ ਇਸਦੀ ਸੜਾ ਸਮਤਲ ਹੈ ।
(ਕ) ਕਾਗ਼ਜ਼ ਦਾ ਟੁਕੜਾ-ਨਿਯਮਿਤ ਜੇ ਕਰ ਕਾਗ਼ਜ਼ ਸਮਤਲ ਹੈ ਅਤੇ ਵਿਸਤ੍ਰਿਤ ਜੇ ਕਰ ਕਾਗਜ਼ ਖ਼ੁਰਦਰਾ ਹੈ ।

PSEB 8th Class Science Solutions Chapter 16 ਪ੍ਰਕਾਸ਼

ਪ੍ਰਸ਼ਨ 4.
ਪਰਾਵਰਤਨ ਦੇ ਨਿਯਮ ਦੱਸੋ ।
ਉੱਤਰ-ਪਰਾਵਰਤਨ ਦੇ ਨਿਯਮ
(i) ਆਪਾਤੀ ਕੋਣ ∠i = ਪਰਾਵਰਤਿਤ ਕੋਣ ∠r
(ii) ਆਪਾਤੀ ਕਿਰਨ, ਆਪਾਤੀ ਬਿੰਦੂ ਤੇ ਅਭਿਲੰਬ ਅਤੇ ਪਰਾਵਰਤਿਤ ਕਿਰਨ ਸਾਰੇ ਇੱਕ ਤਲ ਤੇ ਹੀ ਹੁੰਦੇ ਹਨ ।

ਪ੍ਰਸ਼ਨ 5.
ਇਹ ਦਰਸਾਉਣ ਲਈ ਕਿ ਆਪਤਿਤ ਕਿਰਨ, ਪਰਾਵਰਤਿਤ ਕਰਨ ਅਤੇ ਆਪਨ ਬਿੰਦੂ ਉੱਤੇ ਅਭਿਲੰਬ ਇੱਕ ਹੀ ਤਲ ਵਿੱਚ ਹੁੰਦੇ ਹਨ, ਇੱਕ ਕਿਰਿਆ ਕਲਾਪ ਦਾ ਵਰਣਨ ਕਰੋ ।
ਉੱਤਰ-
ਕਿਰਿਆਕਲਾਪ-ਇੱਕ ਮੇਜ਼ ਤੇ ਇੱਕ ਸਫ਼ੇਦ ਸ਼ੀਟ ਫੈਲਾਓ । ਇਸ ਤੇ MM ਇੱਕ ਸਿੱਧੀ ਰੇਖਾ ਖਿੱਚੋ । ਇਸ ਰੇਖਾ ਤੇ ਸਮਤਲ ਦਰਪਣ ਦੀ ਪੱਟੀ ਨੂੰ ਖੜ੍ਹਾ ਕਰੋ । ਹੁਣ ਟਾਰਚ ਦੀ ਸਹਾਇਤਾ ਨਾਲ ਪ੍ਰਕਾਸ਼ ਨੂੰ ਇਸ ਪੱਟੀ ਤੇ ਇੱਕ ਸਮਤਲ ਦਰਪਣ ਕੰਘੀ ਵਿੱਚੋਂ ਇਸ ਤਰ੍ਹਾਂ ਪਾਓ ਕਿ ਇਹ ਮੇਜ਼ ਦੇ ਸਮਾਂਤਰ ਹੋਵੇ | ਆਪਤਿਤ ਅਤੇ ਪਰਾਵਰਤਿਤ ਕਿਰਨਾਂ ਦਾ ਇਕ ਸੁੰਦਰ ਪੈਟਰਨ ਪ੍ਰਾਪਤ ਹੁੰਦਾ ਹੈ ।

ਇੱਕ ਪੈਨਸਿਲ ਨਾਲ ਕਿਸੇ ਵੀ ਆਪਾਤਿਤ ਕਿਰਨ ਤੇ ਤਿੰਨ ਬਿੰਦੂ A, B, C ਆਪਤਿਤ ਅੰਕਿਤ ਕਰੋ ਅਤੇ ਇਸਦੇ ਸੰਗਤ ਪਰਾਵਰਤਿਤ ਕਿਰਨ ਤੇ ਕਿਰਨ ਬਿੰਦੁ D, E, F ਅੰਕਿਤ ਕਰੋ 1 ਟਾਰਚ ਬੰਦ ਕਰ ਦਿਓ । ਦਰਪਣ ਹਟਾ ਲਓ । ਹੁਣ ਬਿੰਦੂਆਂ ਨੂੰ ਮਿਲਾ ਕੇ ਦਰਪਣ ਦੀ ਸਥਿਤੀ ਤਕ ਵਧਾਓ 1 ABC ਰੇਖਾ MM ਨੂੰ 0 ਤੇ ਪਰਾਵਰਤਿਤ ਕਿਰਨ ਮਿਲਦੀ ਹੈ । ਇਸੇ ਤਰਾਂ DEF ਰੇਖਾ ਵੀ MM’ ਨੂੰ 0 ਤੇ ਮਿਲਦੀ ਹੈ । OA ਆਪਾਤਿਤ ਕਿਰਨ ਹੈ ਜਦੋਂ ਕਿ OF ਪਰਾਵਰਤਿਤ ਕਿਰਨ ਹੈ । O ਤੇ ਅਭਿਲੰਬ ON ਖਿੱਚ ਕੇ ਆਪਤਨ ਕੋਣ ON ਅਤੇ ਪਰਾਵਰਤਨ ਕੋਣ FON ਮਾਪੋ ਜੋ ਬਰਾਬਰ ਹੋਣਗੇ । ਆਪਤਿਤ ਕਿਰਨ ਪਰਾਵਰਤਿਤ ਕਰਨ ਅਤੇ ਆਪਨ ਬਿੰਦੁ ਤੇ ਅਭਿਲੰਬ ਸਾਰੇ ਇਕ ਹੀ ਇਕੋ ਤਲ ਵਿੱਚ ਹਨ । ਇਸ ਨਾਲ ਪਰਾਵਰਤਨ ਦੇ ਦੋਨੋਂ ਨਿਯਮ ਸਿੱਧ ਹੋ ਜਾਂਦੇ ਹਨ ।
PSEB 8th Class Science Solutions Chapter 16 ਪ੍ਰਕਾਸ਼ 1

ਪ੍ਰਸ਼ਨ 6.
ਖ਼ਾਲੀ ਸਥਾਨ ਭਰੋ
(ੳ)
ਇੱਕ ਸਮਤਲ ਦਰਪਣ ਦੇ ਸਾਹਮਣੇ 1m ਦੂਰ ਖਲੋਤਾ ਇੱਕ ਵਿਅਕਤੀ ਆਪਣੇ ਪ੍ਰਤਿਬਿੰਬ ਤੋਂ ………… m ਦੁਰ ਵਿਖਾਈ ਦਿੰਦਾ ਹੈ ।
(ਅ) ਜੇ ਕਿਸੇ ਸਮਤਲ ਦਰਪਣ ਦੇ ਸਾਹਮਣੇ ਖਲੋ ਕੇ ਤੁਸੀਂ ਆਪਣੇ ਸੱਜੇ ਹੱਥ ਨਾਲ ਆਪਣੇ …………. ਕੰਨ ਨੂੰ ਛੂਹੋ ਤਾਂ ਦਰਪਣ ਵਿੱਚ ਅਜਿਹਾ ਲੱਗੇਗਾ ਕਿ ਤੁਹਾਡਾ ਸੱਜਾ ਕੰਨ ……….. ਹੱਥ ਨਾਲ ਛੂਹਿਆ ਗਿਆ ਹੈ ।
(ਈ) ਜਦੋਂ ਤੁਸੀਂ ਘੱਟ ਪ੍ਰਕਾਸ਼ ਵਿੱਚ ਵੇਖਦੇ ਹੋ ਤਾਂ ਤੁਹਾਡੀ ਪੁਤਲੀ ਦਾ ਅਕਾਰ …….. ਹੋ ਜਾਂਦਾ ਹੈ ।
(ਸ) ਰਾਤ-ਦ੍ਰਿਸ਼ਟੀ ਵਾਲੇ ਪੰਛੀਆਂ ਦੀਆਂ ਅੱਖਾਂ ਵਿੱਚ ਗੱਡਜ਼ ਦੀ ਸੰਖਿਆ ਨਾਲੋਂ ਕੋਨਾਂ ਦੀ ਗਿਣਤੀ ………………………… ਹੁੰਦੀ ਹੈ ।
ਉੱਤਰ-
(ੳ) 2
(ਅ) ਸੱਜੇ, ਖੱਬੇ
(ੲ) ਵੱਡਾ
(ਸ) ਵੱਧ ।

ਪ੍ਰਸ਼ਨ 7.
ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ
(ੳ) ਆਪਤਨ ਕੋਣ, ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ
(i) ਹਮੇਸ਼ਾ
(ii) ਕਦੇ-ਕਦੇ
(iii) ਵਿਸ਼ੇਸ਼ ਹਾਲਤਾਂ ਵਿੱਚ
(iv) ਕਦੇ ਨਹੀਂ !
ਉੱਤਰ-
(i) ਹਮੇਸ਼ਾ ।

(ਅ) ਸਮਤਲ ਦਰਪਣ ਦੁਆਰਾ ਬਣਾਇਆ ਗਿਆ ਪ੍ਰਤਿਬਿੰਬ ਹੁੰਦਾ ਹੈ
(i) ਆਭਾਸੀ, ਦਰਪਣ ਦੇ ਪਿੱਛੇ ਅਤੇ ਵੱਡਾ
(ii) ਆਭਾਸੀ, ਦਰਪਣ ਦੇ ਪਿੱਛੇ ਅਤੇ ਵਸਤੂ ਬਿੰਬ ਦੇ ਸਾਈਜ਼ ਦੇ ਬਰਾਬਰ
(iii) ਵਾਸਤਵਿਕ, ਦਰਪਣ ਤੇ ਤਲ ਉੱਤੇ ਅਤੇ ਵੱਡਾ
(iv) ਵਾਸਤਵਿਕ, ਦਰਪਣ ਦੇ ਪਿੱਛੇ ਅਤੇ ਬਿੰਬ ਦੇ ਸਾਇਜ਼ ਦੇ ਬਰਾਬਰ ।
ਉੱਤਰ-
(iv) ਵਾਸਤਵਿਕ, ਦਰਪਣ ਦੇ ਪਿੱਛੇ ਅਤੇ ਬਿੰਬ ਦੇ ਸਾਇਜ਼ ਦੇ ਬਰਾਬਰ ।

ਪ੍ਰਸ਼ਨ 8.
ਕਲੀਡੀਓਸਕੋਪ ਦੀ ਰਚਨਾ ਦਾ ਵਰਣਨ ਕਰੋ ।
ਉੱਤਰ-
ਕਲੀਡੀਓਸਕੋਪ-ਇਹ ਇੱਕ ਖਿਡੌਣਾ ਹੈ ਜਿਸ ਨਾਲ ਕਈ ਪ੍ਰਤਿਬਿੰਬ ਬਣਾਏ ਜਾ ਸਕਦੇ ਹਨ । ਕਲੀਡੀਓਸਕੋਪ ਵਿੱਚ ਦਰਪਣ ਦੀਆਂ ਤਿੰਨ ਆਇਤਾਕਾਰ ਪੱਟੀਆਂ ਨੂੰ ਪਿਜ਼ਮ ਦੀ ਆਕ੍ਰਿਤੀ ਵਿੱਚ ਜੋੜਿਆ ਜਾਂਦਾ ਹੈ ਅਤੇ ਇੱਕ ਮੋਟੇ ਚਾਰਟ
PSEB 8th Class Science Solutions Chapter 16 ਪ੍ਰਕਾਸ਼ 2
ਨਾਲ ਬਣੇ ਬੇਲਨਾਕਾਰ ਟਿਊਬ ਵਿੱਚ ਲਗਾ ਦਿੱਤਾ ਜਾਂਦਾ ਹੈ । ਟਿਉਬ ਦੇ ਇੱਕ ਸਿਰੇ ਤੇ ਕੇਂਦਰ ਵਿੱਚ ਛੇਕ ਯੁਕਤ ਗੱਤੇ ਦੀ ਡਿਸਕ ਲਗਾਈ ਜਾਂਦੀ ਹੈ ਅਤੇ ਦੂਜੇ ਸਿਰੇ ਤੇ ਸਮਤਲ ਕੱਚ ਦੀ ਗੋਲ ਆਕਾਰ ਵਾਲੀ ਪਲੇਟ ਦਰਪਣ ਨੂੰ ਛੁਹਦੇ ਹੋਏ ਮਜ਼ਬੂਤੀ ਨਾਲ ਚਿਪਕਾ ਦਿੰਦੇ ਹਨ । ਇਸ ਦੇ ਉੱਪਰ ਕੁੱਝ ਰੰਗੀਨ ਕੱਚ ਦੇ ਟੁਕੜੇ ਰੱਖ ਕੇ ਪਿਸੇ ਹੋਏ ਕੱਚ ਦੀ ਪਲੇਟ ਨਾਲ ਬੰਦ ਕਰ ਦਿੰਦੇ ਹਨ । ਇਸ ਤਰ੍ਹਾਂ ਕਲੀਡੀਓਸਕੋਪ ਤਿਆਰ ਹੋ ਜਾਂਦੀ ਹੈ ।

ਪ੍ਰਸ਼ਨ 9.
ਮਨੁੱਖੀ ਅੱਖ ਦਾ ਲੇਬਲ ਕੀਤਾ ਚਿੱਤਰ ਬਣਾਓ !
ਉੱਤਰ-
ਮਨੁੱਖੀ ਅੱਖ ਦਾ ਲੇਬਲ ਕੀਤਾ ਚਿੱਤਰ-
PSEB 8th Class Science Solutions Chapter 16 ਪ੍ਰਕਾਸ਼ 3

ਪ੍ਰਸ਼ਨ 10.
ਗੁਰਮੀਤ ਲੇਜ਼ਰ ਟਾਰਚ ਦੁਆਰਾ ਪਾਠ-ਪੁਸਤਕ ਦੀ ਕਿਰਿਆ 16.8 ਨੂੰ ਕਰਨਾ ਚਾਹੁੰਦਾ ਸੀ । ਉਸਦੇ ਅਧਿਆਪਕ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ । ਕੀ ਤੁਸੀਂ ਅਧਿਆਪਕ ਦੀ ਸਲਾਹ ਦੇ ਅਧਾਰ ਦੀ ਵਿਆਖਿਆ ਕਰ ਸਕਦੇ ਹੋ ?
ਉੱਤਰ-
ਲੇਜ਼ਰ ਟਾਰਚ ਦੀ ਕਿਰਨ ਅੱਖ ਦੇ ਰੇਟੀਨਾ ਨੂੰ ਹਾਨੀ ਪਹੁੰਚਾ ਸਕਦੀ ਹੈ । ਇਸ ਲਈ ਅਧਿਆਪਕ ਨੇ ਲੇਜ਼ਰ ਟੱਰਚ ਦੇ ਉਪਯੋਗ ਲਈ ਮਨ੍ਹਾਂ ਕਰ ਦਿੱਤਾ ।

PSEB 8th Class Science Solutions Chapter 16 ਪ੍ਰਕਾਸ਼

ਪ੍ਰਸ਼ਨ 11.
ਵਰਣਨ ਕਰੋ ਕਿ ਤੁਸੀਂ ਆਪਣੀਆਂ ਅੱਖਾਂ ਦੀ ਦੇਖਭਾਲ ਕਿਵੇਂ ਕਰੋਗੇ ?
ਉੱਤਰ-
ਅੱਖਾਂ ਦੀ ਦੇਖਭਾਲ-ਅੱਖਾਂ ਕੁਦਰਤ ਦੀ ਦਿੱਤੀ ਹੋਈ ਇੱਕ ਅਨਮੋਲ ਦੇਣ ਹੈ । ਇਸ ਲਈ ਇਹ ਜ਼ਰੂਰੀ ਹੈ ਕਿ ਅੱਖਾਂ ਦੀ ਉੱਚਿਤ ਦੇਖਭਾਲ ਕੀਤੀ ਜਾਵੇ ।

  • ਸਾਫ਼ ਸਵੱਛ ਪਾਣੀ ਨਾਲ ਹਰ ਰੋਜ਼ ਅੱਖਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ ।
  • ਬਹੁਤ ਤੇਜ਼ ਜਾਂ ਘੱਟ ਰੋਸ਼ਨੀ ਵਿੱਚ ਪੜ੍ਹਨਾ ਨਹੀਂ ਚਾਹੀਦਾ ।
  • ਚਲਦੇ ਵਾਹਨ ਵਿੱਚ ਕਦੇ ਨਹੀਂ ਪੜ੍ਹਨਾ ਚਾਹੀਦਾ |
  • ਅੱਖਾਂ ਨੂੰ ਵੱਧ ਮਲਣਾ ਨਹੀਂ ਚਾਹੀਦਾ ।
  • ਬਹੁਤ ਗਰਮੀ ਵਾਲੇ ਦਿਨ, ਧੁੱਪ ਦੀਆਂ ਐਨਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਸੂਰਜ ਨੂੰ ਸਿੱਧਾ ਨਹੀਂ ਵੇਖਣਾ ਚਾਹੀਦਾ ਅਤੇ ਨਾ ਹੀ ਸੂਰਜ ਗ੍ਰਹਿਣ ਨੂੰ ਵੇਖਣਾ ਚਾਹੀਦਾ ਹੈ ।
  • ਸਿਹਤਮੰਦ ਸਾਫ਼ ਅੱਖਾਂ ਦੇ ਲਈ ਵਿਟਾਮਿਨ ਯੁਕਤ ਭੋਜਨ ਖਾਣਾ ਚਾਹੀਦਾ ਹੈ ।

ਪ੍ਰਸ਼ਨ 12.
ਜੇ ਪਰਾਵਰਤਿਤ ਕਿਰਨ, ਆਪਤਿਤ ਕਿਰਨ ਨਾਲ 90° ਦਾ ਕੋਣ ਬਣਾਏ ਤਾਂ ਆਪਤਨ ਕੋਣ ਦਾ ਮਾਨ ਕੀ ਹੋਵੇਗਾ |
ਹੱਲ-ਜੇ ∠i = ਆਪਤਨ ਕੋਣ
∠r = ਪਰਾਵਰਤਨ ਕੋਣ
∠i + ∠r = 90° ਦਿੱਤਾ ਹੋਇਆ)
ਪਰ ∠i = ∠r ਪਰਾਵਰਤਨ ਦੇ ਨਿਯਮ ਅਨੁਸਾਰ)
∴ ∠i + ∠i = 90°
∴ 2∠ 90°
∴ ∠i = 45° ਉੱਤਰ
PSEB 8th Class Science Solutions Chapter 16 ਪ੍ਰਕਾਸ਼ 4

ਪ੍ਰਸ਼ਨ 13.
ਜੇ ਦੋ ਸਮਾਨੰਤਰ ਸਮਤਲ ਦਰਪਣ ਇੱਕ ਦੂਜੇ ਤੋਂ 40 cm ਦੀ ਦੂਰੀ ਉੱਤੇ ਤੇ ਰੱਖੇ ਹੋਣ ਤਾਂ ਇਹਨਾਂ ਦੇ ਵਿੱਚ ਰੱਖੀ ਇੱਕ ਮੋਮਬਤੀ ਦੇ ਕਿੰਨੇ ਪ੍ਰਤੀਬਿੰਬ ਬਣਨਗੇ ?
ਉੱਤਰ-
ਜੇ ਦੋ ਸਮਤਲ ਦਰਪਣ 40cm ਦੀ ਆਪਸੀ ਦੂਰੀ AB ਤੇ ਸਮਾਂਤਰ ਰੱਖੇ ਹੋਣ ਤਾਂ ਦਰਪਣ ਵਿਚਲਾ ਕੋਣ 0° ਹੋਵੇਗਾ ਜੋ 360° ਦਾ ਛੋਟਾ ਗੁਣਾਂਕ ਨਹੀਂ ਹੈ । ਇਸ ਲਈ ਅਸਲ ਵਿੱਚ B, A, B, Y ਪ੍ਰਤਿਬਿੰਬਾਂ ਦੀ ਸੰਖਿਆ ਅਣਗਿਣਤ ਹੋਣੀ ਚਾਹੀਦੀ ਹੈ ਕਿਉਂਕਿ B, A, ਵਾਰ-ਵਾਰ ਪਰਾਵਰਤਨਾਂ ਦੇ ਕਾਰਨ, ਪ੍ਰਕਾਸ਼ ਦੀ ਊਰਜਾ ਨਸ਼ਟ ਹੋ ਜਾਂਦੀ ਹੈ ਇਸ ਲਈ ਕੁੱਝ ਹੀ ਪ੍ਰਤਿਬਿੰਬ ਬਣਦੇ ਹਨ । ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ ।

ਪ੍ਰਸ਼ਨ 14.
ਦੋ ਦਰਪਣ ਇੱਕ-ਦੂਜੇ ਦੇ ਲੰਬ ਰੂਪ ਵਿੱਚ ਰੱਖੇ ਹਨ । ਪ੍ਰਕਾਸ਼ ਦੀ ਇੱਕ ਕਿਰਨ ਇੱਕ ਦਰਪਣ ਉੱਤੇ 30° ਦੇ ਕੋਣ ਤੇ ਆਪਤਿਤ ਹੁੰਦੀ ਹੈ ਜਿਵੇਂ ਕਿ ਚਿੱਤਰ ਵਿੱਚ ਦਰਸਾਇਆ ਗਿਆ ਹੈ । ਦੂਜੇ ਦਰਪਣ ਤੋਂ ਪਰਾਵਰਤਿਤ ਹੋਣ ਵਾਲੀ ਪਰਾਵਰਤਿਤ ਕਿਰਨ ਬਣਾਓ ।
PSEB 8th Class Science Solutions Chapter 16 ਪ੍ਰਕਾਸ਼ 6
ਉੱਤਰ-
PSEB 8th Class Science Solutions Chapter 16 ਪ੍ਰਕਾਸ਼ 7

ਪ੍ਰਸ਼ਨ 15.
ਚਿੱਤਰ ਵਿੱਚ ਦਰਸਾਏ ਅਨੁਸਾਰ ‘ਬੂਝਿ ਸਮਤਲ ਦਰਪਣ ਦੇ ਠੀਕ ਸਾਹਮਣੇ ਵਾਲੇ ਪਾਸੇ ਤੋਂ ਕੁਝ ਦੂਰ ਇੱਕ ਕਿਨਾਰੇ A ਤੇ ਖੜਾ ਹੁੰਦਾ ਹੈ । ਕੀ ਉਹ ਖੁਦ ਨੂੰ ਦਰਪਣ ਵਿੱਚ ਦੇਖ ਸਕਦਾ ਹੈ ? ਕੀ ਉਹ P, 9 ਅਤੇ R ਤੇ ਸਥਿਤ ਵਸਤੂਆਂ ਦੇ ਪ੍ਰਤਿਬਿੰਬ ਵੀ ਵੇਖ ਸਕਦਾ ਹੈ ?
PSEB 8th Class Science Solutions Chapter 16 ਪ੍ਰਕਾਸ਼ 8
ਉੱਤਰ-
“ਬੂਝੇ’ ਖ਼ੁਦ ਨੂੰ ਨਹੀਂ ਵੇਖ ਸਕਦਾ ਕਿਉਂਕਿ ਉਹ ਦਰਪਣ ਦੀ ਸੀਮਾ ਤੋਂ ਬਾਹਰ ਹੈ । ਉਸ ਨੂੰ P ਦਾ ਪ੍ਰਤਿਬਿੰਬ । ਆਸਾਨੀ ਨਾਲ ਵਿਖਾਈ ਦੇਣਗੇ ਪਰੰਤੂ Q ਅਤੇ R ਦਾ ਪ੍ਰਤਿਬਿੰਬ ਨਹੀਂ ਵਿਖਾਈ ਦੇਵੇਗਾ |
PSEB 8th Class Science Solutions Chapter 16 ਪ੍ਰਕਾਸ਼ 9

ਪ੍ਰਸ਼ਨ 16.
(ੳ) A ਤੇ ਸਥਿਤ ਕਿਸੇ ਵਸਤੂ ਦੇ ਸਮਤਲ ਦਰਪਣ ਵਿੱਚ ਬਣਨ | ਵਾਲੇ ਪ੍ਰਤਿਬਿੰਬ ਦੀ ਸਥਿਤੀ ਪਤਾ ਕਰੋ ।
(ਅ) ਦੀ ਸਥਿਤੀ 8 ਤੋਂ “ਹੇ ਪ੍ਰਤਿਬਿੰਬ ਨੂੰ ਵੇਖ ਸਕਦੀ ਹੈ ?
(ੲ) ਦੀ ਸਥਿਤੀ 0 ਤੋਂ ‘ਬੂਥੋਂ ਇਸ ਪ੍ਰਤਿਬਿੰਬ ਨੂੰ ਵੇਖ ਸਕਦਾ ਹੈ ?
(ਸ) ਜਦੋਂ “ਪਹੇਲੀ B ਤੋਂ Cਤੇ ਚਲੀ ਜਾਂਦੀ ਹੈ ਤਾਂ ਮੈ ਦਾ ਪ੍ਰਤਿਬਿੰਬ ਕਿਸ ਪਾਸੇ ਖਿਸਕ ਜਾਂਦਾ ਹੈ ?
PSEB 8th Class Science Solutions Chapter 16 ਪ੍ਰਕਾਸ਼ 10
ਉੱਤਰ-
(ੳ) A ਤੇ ਸਥਿਤ ਵਸਤੂ ਦਾ ਪ੍ਰਤਿਬਿੰਬ ਦਰਪਣ ਵਿੱਚ ਉੱਨੀ ਹੀ ਦੂਰੀ ਤੇ ਬਣੇਗਾ ਜਿੰਨੀ ਦੂਰੀ ਤੇ ਵਸਤੂ ਦਰਪਣ ਦੇ ਸਾਹਮਣੇ ਹੈ ।
(ਅ) ਸਥਿਤੀ B ਤੋਂ ‘ਪਹੇਲੀ’ A ਦਾ ਪ੍ਰਤਿਬਿੰਬ ਵੇਖ ਸਕਦੀ ਹੈ ।
(ੲ) ਬਥਿਤੀ C ਤੋਂ ‘ਬੂਝੂ’ A ਦਾ ਪ੍ਰਤਿਬਿੰਬ ਵੇਖ ਸਕਦਾ ਹੈ ।
(ਸ) ਜਦੋਂ ਸਥਿਤੀ B ਤੋਂ ‘ਪਹੇਲੀ’ ਸਥਿਤ C ਤੇ ਜਾਂਦੀ ਹੈ ਤਾਂ ਪ੍ਰਤਿਬਿੰਬ ਅੱਗੇ ਵੱਲ ਨਹੀਂ ਖਿਸਕਦਾ ਹੈ ।
PSEB 8th Class Science Solutions Chapter 16 ਪ੍ਰਕਾਸ਼ 11

PSEB Solutions for Class 8 Science ਪ੍ਰਕਾਸ਼ Important Questions and Answers

ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਸਮਤਲ ਅਤੇ ਚਮਕਦਾਰ ਸੜ੍ਹਾ ਜਿਹੜੀ ਪ੍ਰਕਾਸ਼ ਨੂੰ ਉਸੇ ਜਾਂ ਕਿਸੇ ਹੋਰ ਦਿਸ਼ਾ ਵਿਚ ਵਾਪਸ ਭੇਜਦੀ ਹੈ, ਕਹਾਉਂਦੀ ਹੈ :
(ਉ) ਲੈੱਨਜ਼
(ਅ) ਪਿਜ਼ਮ
(ਇ) ਦਰਪਣ
(ਸ ਬਹੁਦਰਸ਼ੀ ।
ਉੱਤਰ-
(ੲ) ਦਰਪਣ !

2. ਸੂਰਜ ਦੇ ਪ੍ਰਕਾਸ਼ ਦੇ ਕਿੰਨੇ ਰੰਗ ਹੁੰਦੇ ਹਨ ?
(ਉ) 2
(ਅ) 5
(ੲ) 7
(ਸ) 3.
ਉੱਤਰ-
(ੲ) 7.

PSEB 8th Class Science Solutions Chapter 16 ਪ੍ਰਕਾਸ਼

3. ਇਹ ਨਿਰੋਗ ਅੱਖ ਦੁਆਰਾ ਪੜ੍ਹਨ ਦੇ ਲਈ ਸਭ ਤੋਂ ਵਧੇਰੇ ਸੁਵਿਧਾਜਨਕ ਦੂਰੀ ਹੈ :
(ਉ) 10 ਸੈਂਮੀ.
(ਅ) 25 ਸੈਂਮੀ.
(ੲ) 15 ਸੈਂਮੀ.
(ਸ) 20 ਸੈਂਮੀ. ।
ਉੱਤਰ-
(ਅ) 25 ਸੈਂਮੀ. ।

4. ਜਦੋਂ ਤੁਸੀਂ ਘੱਟ ਪ੍ਰਕਾਸ਼ ਵਿਚ ਵੇਖਦੇ ਹੋ ਤਾਂ ਤੁਹਾਡੀ ਪੁਤਲੀ ਦਾ ਸਾਈਜ਼ ………… ਹੋ ਜਾਂਦਾ ਹੈ ।
(ਉ) ਘੱਟ
(ਅ ਵੱਧ
(ੲ) ਨਾ ਘੱਟ ਨਾ ਵੱਧ
(ਸ) ਬਿਲਕੁਲ ਘੱਟ ।
ਉੱਤਰ-
(ਅ) ਵੱਧ !

5. ਪ੍ਰਕਾਸ਼ ਦੇ ਆਪਣੇ ਘਟਕ ਰੰਗਾਂ ਵਿਚ ਵਿਭਾਜਿਤ ਹੋਣ ਦੀ ਪ੍ਰਕਿਰਿਆ ਕਹਾਉਂਦੀ ਹੈ
(ਉ) ਪਰਾਵਰਤਨ
(ਅ ਅਪਵਰਤਕ
(ਈ) ਵਿਖੇਪਣ
(ਸ) ਸੰਯੋਜਨ !
ਉੱਤਰ-
(ਈ) ਵਿਖੇਪਣ ।

6. ਨੇਤਰ ਲੈੱਨਜ਼ ਪ੍ਰਕਾਸ਼ ਨੂੰ ਫੋਕਸ ਕਰਦਾ ਹੈ
(ਉ) ਕਾਰਨੀਆ ਤੇ
(ਅ) ਰੈਟਿਨਾ ਤੇ
(ਈ) ਆਇਰਸ ਤੇ
(ਸ) ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਉੱਤਰ-
(ਅ) ਰੇਟਿਨਾ ਤੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਨੂੰ ਵੇਖਣ ਲਈ ਕਿਸ ਵਸਤੂ ਦੀ ਲੋੜ ਹੈ ?
ਉੱਤਰ-
ਪ੍ਰਕਾਸ਼ ।

ਪ੍ਰਸ਼ਨ 2.
ਕੋਈ ਦੋ ਦੀਪਤ ਵਸਤੂਆਂ ਦੇ ਨਾਂ ਲਿਖੋ ।
ਉੱਤਰ-

  • ਸੂਰਜ,
  • ਬਿਜਲੀ ਦਾ ਬਲਬ ।

ਪ੍ਰਸ਼ਨ 3.
ਕੀ ਚੰਦਰਮਾ ਦੀਪਤ ਪਿੰਡ ਹੈ ਜਾਂ ਅਦੀਪਤ ?
ਉੱਤਰ-
ਅਦੀਪਤ ਪਿੰਡ ।

ਪ੍ਰਸ਼ਨ 4.
ਕਿਹੜੀ ਸੜ੍ਹਾ ਦਰਪਣ ਬਣ ਸਕਦੀ ਹੈ ?
ਉੱਤਰ-
ਕੋਈ ਵੀ ਪਾਲਿਸ਼ ਕੀਤੀ ਹੋਈ ਜਾਂ ਚਮਕੀਲੀ ਸੜਾ ।

ਪ੍ਰਸ਼ਨ 5.
ਜੇ ਤੁਸੀਂ ਦਰਪਣ ਦੇ ਸਾਹਮਣੇ ਖੜ੍ਹੇ ਹੋ ਅਤੇ ਤੁਸੀਂ ਆਪਣਾ ਪ੍ਰਤਿਬਿੰਬ ਵੇਖ ਰਹੇ ਹੋ । ਤੁਹਾਡੇ ਅਤੇ ਤੁਹਾਡੇ ਪ੍ਰਤਿਬਿੰਬ ਵਿੱਚ ਕਿੰਨੀ ਦੂਰੀ ਹੈ ?
ਉੱਤਰ-
ਸਮਤਲ ਦਰਪਣ ਵਿੱਚ ਵਸਤੂ ਦੀ ਦਰਪਣ ਤੋਂ ਦੂਰੀ = ਪ੍ਰਤਿਬਿੰਬ ਦੀ ਦਰਪਣ ਤੋਂ ਦੂਰੀ ਹੁੰਦੀ ਹੈ । ਇਸ ਲਈ ਅਸੀਂ ਆਪਣੇ ਪ੍ਰਤਿਬਿੰਬ ਤੋਂ ਦੁੱਗਣੀ ਦੂਰੀ ਤੇ ਹਾਂ ।

ਪ੍ਰਸ਼ਨ 6.
ਪ੍ਰਕਾਸ਼ ਦੇ ਸੱਤ ਰੰਗਾਂ ਦੇ ਨਾਂ ਲਿਖੋ ।
ਉੱਤਰ-
ਲਾਲ, ਕੇਸਰੀ, ਪੀਲਾ, ਹਰਾ, ਨੀਲਾ, ਨੀਲ, ਬੈਂਗਣੀ ।

ਪ੍ਰਸ਼ਨ 7.
ਸੱਤ ਰੰਗਾਂ ਦੀ ਕੁਦਰਤੀ ਉਦਾਹਰਨ ਕੀ ਹੈ ?
ਉੱਤਰ-
ਸੱਤ ਰੰਗੀ ਪੀਂਘ ਨ ਬੋ ।

PSEB 8th Class Science Solutions Chapter 16 ਪ੍ਰਕਾਸ਼

ਪ੍ਰਸ਼ਨ 8.
ਸਫ਼ੈਦ ਪਰਤ (Sclerotic) ਦਾ ਮਨੁੱਖੀ ਅੱਖ ਵਿੱਚ ਕੀ ਕਾਰਜ ਹੈ ?
ਉੱਤਰ-
ਸਫ਼ੈਦ ਪਰਤ ਅੱਖ ਨੂੰ ਆਕਾਰ ਦਿੰਦੀ ਹੈ ਅਤੇ ਅੰਦਰੂਨੀ ਭਾਗਾਂ ਦੀ ਦੁਰਘਟਨਾਵਾਂ ਤੋਂ ਰੱਖਿਆ ਕਰਦੀ ਹੈ ।

ਪ੍ਰਸ਼ਨ 9.
ਕੀ ਅੱਖ ਦੇ ਲੈਂਸ ਦਾ ਫੋਕਸ ਅਨਿਸ਼ਚਿਤ ਹੈ ?
ਉੱਤਰ-
ਨਹੀਂ, ਮਨੁੱਖੀ ਅੱਖ ਦੇ ਲੈਂਸ ਦਾ ਫੋਕਸ ਅਨਿਸ਼ਚਿਤ ਹੈ । ਇਹ ਸੀਲਿਯਰੀ ਪੱਠੇ ਦੁਆਰਾ ਬਦਲਦਾ ਰਹਿੰਦਾ ਹੈ ।

ਪ੍ਰਸ਼ਨ 10.
ਰਾਂਡਸ ਦਾ ਮਨੁੱਖੀ ਅੱਖ ਵਿੱਚ ਕੀ ਕੰਮ ਹੈ ?
ਉੱਤਰ-
ਰਾਂਡਸ ਪ੍ਰਕਾਸ਼ ਦੀ ਤੀਬਰਤਾ ਲਈ ਸਹੀ ਹਨ । ਵਧੇਰੇ ਪ੍ਰਕਾਸ਼ ਦੀ ਤੀਬਰਤਾ ਨਾਲ ਰਾਂਡਸ ਉਤੇਜਿਤ ਹੁੰਦੀਆਂ ਹਨ ।

ਪ੍ਰਸ਼ਨ 11.
ਕੋਣ (Cone) ਕੀ ਹੈ ?
ਉੱਤਰ-
ਰੇਟੀਨਾ ਤੇ ਕੋਨ ਰੰਗ ਅਤੇ ਤੇਜ਼ ਪ੍ਰਕਾਸ਼ ਲਈ ਸੰਵੇਦਨਸ਼ੀਲ ਹਨ ।

ਪ੍ਰਸ਼ਨ 12.
ਰੰਗ ਅੰਧਰਤਾ ਦਾ ਮੂਲ ਕਾਰਨ ਕੀ ਹੈ ?
ਉੱਤਰ-
ਕੋਣਾਂ ਦਾ ਘੱਟ ਮਾਤਰਾ ਵਿੱਚ ਜਾਂ ਫਿਰ ਨਾ ਹੋਣਾ ।

ਪ੍ਰਸ਼ਨ 13.
ਅੰਗਰੇਜ਼ੀ ਵਰਣਮਾਲਾ ਜਾਂ ਕਿਸੇ ਦੂਸਰੀ ਵਰਣਮਾਲਾ ਦੇ ਉਨ੍ਹਾਂ ਅੱਖਰਾਂ ਨੂੰ ਲਿਖੋ, ਜੋ ਦਰਪਣ ਵਿੱਚ ਸਮਾਨ ਵਿਖਾਈ ਦਿੰਦੇ ਹਨ ।
ਉੱਤਰ-
ਅੰਗਰੇਜ਼ੀ ਵਰਣਮਾਲਾ ਦੇ ਸ਼ਬਦ A, H, 0, I, M, T, U, V, W, X ਹਿੰਦੀ ਅਤੇ ਪੰਜਾਬੀ ਦੇ ਅੱਖਰ ਠ ਅਤੇ ਠ |

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦੀਪਤ ਅਤੇ ਅਦੀਪਤ ਪਿੰਡ ਕੀ ਹੈ ? ਉਦਾਹਰਨ ਦਿਓ ।
ਉੱਤਰ-
ਦੀਪਤ ਪਿੰਡ-ਉਹ ਪਿੰਡ ਜੋ ਖੁਦ ਪ੍ਰਕਾਸ਼ ਉਤਸਰਜਿਤ ਕਰਦੇ ਹਨ, ਦੀਪਤ ਪਿੰਡ ਕਹਾਉਂਦੇ ਹਨ । ਜਿਵੇਂਸੂਰਜ, ਤਾਰੇ, ਅੱਗ, ਰੇਡੀਅਮ ਆਦਿ । ਅਦੀਪਤ ਪਿੰਡ-ਉਹ ਪਿੰਡ ਜੋ ਖ਼ਦ ਪ੍ਰਕਾਸ਼ ਉਤਸਰਜਿਤ ਨਹੀਂ ਕਰਦੇ ਪਰ ਦੂਜੇ ਦੀਪਤ ਪਿੰਡਾਂ ਦੇ ਕਾਰਨ ਚਮਕਦੇ ਹਨ, ਅਦੀਪਤ ਪਿੰਡ ਕਹਾਉਂਦੇ ਹਨ । ਉਹ ਉਦੋਂ ਦਿਖਾਈ ਦਿੰਦੇ ਹਨ, ਜਦੋਂ ਪ੍ਰਕਾਸ਼ ਉਹਨਾਂ ‘ਤੇ ਪੈਂਦਾ ਹੈ । ਜਿਵੇਂ-ਚੰਦਰਮਾ, ਧਰਤੀ ਤੇ ਹੋਰ ਹਿ, ਕਮਰੇ ਦੀਆਂ ਵਸਤੂਆਂ ਆਦਿ ।

ਪ੍ਰਸ਼ਨ 2.
ਅਸੀਂ ਵਸਤੂਆਂ ਨੂੰ ਕਿਵੇਂ ਵੇਖ ਸਕਦੇ ਹਾਂ ?
ਉੱਤਰ-
ਜਦੋਂ ਕਿਸੇ ਸ੍ਰੋਤ ਤੋਂ ਪ੍ਰਕਾਸ਼ ਵਸਤੂ ਉੱਤੇ ਟਕਰਾਉਂਦਾ ਹੈ ਤਾਂ ਇਸ ਦੁਆਰਾ ਪਰਾਵਰਤਿਤ ਹੁੰਦਾ ਹੈ । ਇਹ ਪਰਾਵਰਤਿਤ ਪ੍ਰਕਾਸ਼ ਅੱਖਾਂ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਵਸਤੂ ਦਾ ਪ੍ਰਤਿਬਿੰਬ ਬਣਦਾ ਹੈ, ਜਿਸ ਨਾਲ ਵਸਤੂ ਵਿਖਾਈ ਦਿੰਦੀ ਹੈ ।

ਪ੍ਰਸ਼ਨ 3.
ਕਿਸੇ ਵਸਤੂ ਨੂੰ ਵੇਖਣ ਲਈ ਕਿਹੜੀਆਂ ਸ਼ਰਤਾਂ ਦੀ ਲੋੜ ਹੈ ?
ਉੱਤਰ-
ਕਿਸੇ ਵਸਤੂ ਨੂੰ ਵੇਖਣ ਲਈ ਤਿੰਨ ਜ਼ਰੂਰੀ ਸ਼ਰਤਾਂ ਹਨ-

  • ਪ੍ਰਕਾਸ਼ ਦਾ ਸੋਤ
  • ਵਸਤੂ
  • ਦ੍ਰਿਸ਼ਟੀ ।

ਪ੍ਰਸ਼ਨ 4.
ਆਭਾਸੀ ਪ੍ਰਤਿਬਿੰਬ (Virtual Image) ਕੀ ਹੈ ? ਇੱਕ ਸਥਿਤੀ ਦੱਸੋ ਜਿੱਥੇ ਆਭਾਸੀ ਪ੍ਰਤਿਬਿੰਬ ਬਣਦਾ ਹੈ ?
ਉੱਤਰ-
ਆਭਾਸੀ ਪ੍ਰਤਿਬਿੰਬ-ਅਜਿਹਾ ਪ੍ਰਤਿਬਿੰਬ, ਜੋ ਪ੍ਰਕਾਸ਼ ਕਿਰਨਾਂ ਦੇ ਪਰਾਵਰਤਨ ਜਾਂ ਅਪਵਰਤਨ ਦੇ ਬਾਅਦ ਇਹਨਾਂ ਦੇ ਇੱਕ ਬਿੰਦੂ ‘ਤੇ ਵਾਸਤਵਿਕ ਰੂਪ ਨਾਲ ਨਾ ਮਿਲਣ ਤੋਂ ਬਣਦਾ ਹੈ, ਆਭਾਸੀ ਪ੍ਰਤਿਬਿੰਬ ਕਹਾਉਂਦਾ ਹੈ । ਇਸ ਨੂੰ ਪਰਦੇ ਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ | ਸਮਤਲ ਦਰਪਣ ਵਿੱਚ ਹਮੇਸ਼ਾਂ ਆਭਾਸੀ ਪ੍ਰਤਿਬਿੰਬ ਬਣਦਾ ਹੈ ।

PSEB 8th Class Science Solutions Chapter 16 ਪ੍ਰਕਾਸ਼

ਪ੍ਰਸ਼ਨ 5.
ਪਾਸੇ ਦਾ ਪਰਿਵਰਤਨ (Lateral Inversion) ਤੋਂ ਕੀ ਭਾਵ ਹੈ ?
ਉੱਤਰ-
ਇਕ ਸਮਤਲ ਦਰਪਣ ਵਿੱਚ, ਵਸਤੂ ਦੇ ਸੱਜੇ ਪਾਸੇ ਦਾ ਬਿੰਬ ਖੱਬੇ ਅਤੇ ਖੱਬੇ ਪਾਸੇ ਦਾ ਬਿੰਬ ਸੱਜੇ ਪਾਸੇ ਬਣ ਜਾਂਦਾ ਹੈ ਇਸ ਨੂੰ ਪਾਸੇ ਦਾ ਪਰਿਵਰਤਨ ਕਹਿੰਦੇ ਹਨ।

ਪ੍ਰਸ਼ਨ 6.
ਪ੍ਰਕਾਸ਼ ਪਰਾਵਰਤਨ (Reflection of Light) ਤੋਂ ਕੀ ਭਾਵ ਹੈ ?
ਉੱਤਰ-
ਪ੍ਰਕਾਸ਼ ਪਰਾਵਰਤਨ-ਜਦੋਂ ਪ੍ਰਕਾਸ਼ ਦੀਆਂ ਕਿਰਨਾਂ ਕਿਸੇ ਸਮਤਲ ਜਾਂ ਪਾਲਿਸ਼ ਸੜਾ ਤੇ ਟਕਰਾਉਂਦੀਆਂ ਹਨ ਤਾਂ ਪਰਾਵਰਤਨ ਦੇ ਨਿਯਮਾਂ ਅਨੁਸਾਰ ਵਿਸ਼ੇਸ਼ ਦਿਸ਼ਾ ਵਿੱਚ ਵਾਪਸ ਮੁੜ ਆਉਂਦੀਆਂ ਹਨ । ਇਸ ਪ੍ਰਕਿਰਿਆ ਨੂੰ ਪ੍ਰਕਾਸ਼ ਪਰਾਵਰਤਨ ਕਹਿੰਦੇ ਹਨ ।

ਪ੍ਰਸ਼ਨ 7.
ਹੇਠ ਲਿਖਿਆਂ ਦੀ ਪਰਿਭਾਸ਼ਾ ਦਿਓ ।
(i) ਪਰਾਵਰਤਿਤ ਕਿਰਨਾਂ
(ii) ਪਰਾਵਰਤਨ ਕੋਣ ।
ਉੱਤਰ-
(i) ਪਰਾਵਰਤਿਤ ਕਿਰਨਾਂ-ਦਰਪਣ ਤੋਂ ਵਾਪਸ ਆ ਰਹੀ ਪ੍ਰਕਾਸ਼ ਕਿਰਨ, ਪਰਾਵਰਤਿਤ ਕਿਰਨ ਹੁੰਦੀ ਹੈ ।
(ii) ਪਰਾਵਰਤਨ ਕੋਣ-ਆਪਤਨ ਬਿੰਦੁ ਤੇ ਖਿੱਚਿਆ ਗਿਆ ਅਭਿਲੰਬ ਅਤੇ ਪਰਾਵਰਤਨ ਕਰਨ ਦੇ ਵਿਚਕਾਰ ਬਣਿਆ ਕੋਣ, ਪਰਾਵਰਤਨ ਕੋਣ ਕਹਾਉਂਦਾ ਹੈ । ਇਸਨੂੰ ਮਾਂ ਦੁਆਰਾ ਦਰਸਾਇਆ ਜਾਂਦਾ ਹੈ ।

ਪ੍ਰਸ਼ਨ 8.
ਜੇ ਆਪਾਤੀ ਕਿਰਨ, ਦਰਪਣ ਤੇ 90° ਤੇ ਟਕਰਾਉਂਦੀ ਹੈ ਤਾਂ ਪਰਾਵਰਤਿਤ ਕਿਰਨ ਕਿੰਨਾ ਕੋਣ ਬਣਾਗੀ ?
ਉੱਤਰ-
ਜਦੋਂ ਆਪਤਿਤ ਕਿਰਨ ਦਰਪਣ ਤੇ 90° ਤੇ ਟਕਰਾਉਂਦੀ ਹੈ ਤਾਂ ਪਰਾਵਰਤਿਤ ਕਿਰਨ ਉਸੇ ਦਿਸ਼ਾ ਵਿੱਚ ਵਾਪਸ ਮੁੜ ਆਵੇਗੀ । ਇਸ ਅਵਸਥਾ ਵਿੱਚ ਆਪਤਨ ਕੋਣ ਜ਼ੀਰੋ ਹੈ, ਇਸ ਲਈ ਪਰਾਵਰਤਿਤ ਕੋਣ ਵੀ ਜ਼ੀਰੋ ਹੋਵੇਗਾ ।

ਪ੍ਰਸ਼ਨ 9.
ਪ੍ਰਕਾਸ਼ ਦਾ ਵਿਖੇਪਣ (Dispersion of Light) ਕੀ ਹੈ ?
ਉੱਤਰ-
ਪ੍ਰਕਾਸ਼ ਦਾ ਵਿਖੇਪਣ (Dispersion of Light-ਜਦੋਂ ਸਫ਼ੈਦ ਪ੍ਰਕਾਸ਼ ਇੱਕ ਮ੍ਰਿਜ਼ਮ ਵਿੱਚੋਂ ਲੰਘਦਾ ਹੈ ਤਾਂ ਇਹ ਆਪਣੇ ਸੰਘਟਕ ਰੰਗਾਂ ਵਿੱਚ ਵਿਭਾਜਿਤ ਹੋ ਜਾਂਦਾ ਹੈ । ਸਫ਼ੈਦ ਪ੍ਰਕਾਸ਼ ਦੇ ਆਪਣੇ ਸੰਘਟਕ ਰੰਗਾਂ ਵਿੱਚ ਵਿਭਾਜਿਤ ਹੋਣ ਦੀ ਘਟਨਾ ਨੂੰ ਪ੍ਰਕਾਸ਼ ਦਾ ਵਰਣ-ਵਿਖੇਪਣ ਕਹਿੰਦੇ ਹਨ ।

ਪ੍ਰਸ਼ਨ 10.
ਪ੍ਰਿਜ਼ਮ ਵਿੱਚੋਂ ਲੰਘਦੇ ਸਮੇਂ, ਸਫ਼ੈਦ ਪ੍ਰਕਾਸ਼ ਸੱਤ ਰੰਗਾਂ ਵਿੱਚ ਵਿਭਾਜਿਤ ਕਿਉਂ ਹੁੰਦਾ ਹੈ ?
ਉੱਤਰ-
ਵੱਖ-ਵੱਖ ਰੰਗਾਂ ਦੀਆਂ ਤਰੰਗਾਂ ਹਵਾ ਵਿੱਚੋਂ ਬਹੁਤ ਅਸਾਨੀ ਨਾਲ ਲੰਘ ਜਾਂਦੀਆਂ ਹਨ ਪਰੰਤੂ ਪਿਜ਼ਮ ਵਿੱਚੋਂ ਲੰਘਦੇ ਸਮੇਂ ਉਹਨਾਂ ਨੂੰ ਆਪਣੀ ਗਤੀ ਪ੍ਰਿਜ਼ਮ ਦੇ ਕੋਣ ਦੇ ਅਨੁਸਾਰ ਬਦਲਣੀ ਪੈਂਦੀ ਹੈ । ਵੱਖ-ਵੱਖ ਰੰਗਾਂ ਦੇ ਵਿਚਲਨ ਦੀ ਮਾਤਰਾ ਵਿਭਿੰਨ ਹੁੰਦੀ ਹੈ ਇਸ ਲਈ ਉਹ ਵਿਭਿੰਨ ਪੱਖਾਂ ਤੇ ਚਲਦੇ ਹਨ ਅਤੇ ਸਪੈਕਟਰਮ ਬਣਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਠਾਂ ਦਿੱਤੇ ਚਿੱਤਰ ਵਿੱਚ ਪ੍ਰਕਾਸ਼ ਦਾ ਪਰਾਵਰਤਨ ਵਿਖਾਇਆ ਗਿਆ ਹੈ :
PSEB 8th Class Science Solutions Chapter 16 ਪ੍ਰਕਾਸ਼ 12
(ੳ) ਕਿਰਨ AO ਦਾ ਨਾਂ ਦੱਸੋ।
(ਅ) ਕਿਰਨ OB ਦਾ ਨਾਂ ਦੱਸੋ।
(ਇ) ਕੋਣ X ਦਾ ਮਾਨ ਪਤਾ ਕਰੋ।
ਉੱਤਰ-
(ੳ) ਕਿਰਨ AO ਦਾ ਨਾਂ-ਆਪਤਿਤ ਕਿਰਨ।
(ਅ) ਕਿਰਨ OB ਦਾ ਨਾਂ-ਪਰਾਵਰਤਿਤ ਕਿਰਨ।
(ਇ) ਕੋਣ X ਦਾ ਮਾਨ-30° ਕਿਉਂਕਿ ਆਪਨ ਕੋਣ ਅਤੇ ਪਰਾਵਰਤਨ ਕੋਣ ਬਰਾਬਰ ਹੁੰਦੇ ਹਨ।

ਪ੍ਰਸ਼ਨ 2.
ਹੇਠਾਂ ਦਿੱਤੇ ਚਿੱਤਰ ਨੂੰ ਲੇਬਲ ਕਰੋ !
PSEB 8th Class Science Solutions Chapter 16 ਪ੍ਰਕਾਸ਼ 13
ਉੱਤਰ-
PSEB 8th Class Science Solutions Chapter 16 ਪ੍ਰਕਾਸ਼ 14

ਪ੍ਰਸ਼ਨ 3.
ਹੇਠਾਂ ਦਿੱਤਾ ਗਿਆ ਚਿੱਤਰ ਕਿਸ ਦਾ ਹੈ ? ਇਹ ਕਿਸ ਨਿਯਮ ‘ਤੇ ਆਧਾਰਿਤ ਹੈ ?
ਉੱਤਰ-
ਇਹ ਕਲੀਡੀਓਸਕੋਪ ਦਾ ਚਿੱਤਰ ਹੈ । ਇਹ ਇਕ ਦੂਜੇ ਨਾਲ ਕਿਸੇ ਕੋਣ ਉੱਤੇ ਦਰਪਣਾਂ ਦੁਆਰਾ ਅਨੇਕ ਪ੍ਰਤਿਬਿੰਬਾਂ ਦੇ ਬਣਨ ਦੀ ਧਾਰਨਾ ਤੇ ਆਧਾਰਿਤ ਹੈ ।
PSEB 8th Class Science Solutions Chapter 16 ਪ੍ਰਕਾਸ਼ 15

PSEB 8th Class Science Solutions Chapter 16 ਪ੍ਰਕਾਸ਼

ਪ੍ਰਸ਼ਨ 4.
ਦਿੱਤਾ ਗਿਆ ਚਿੱਤਰ ਪ੍ਰਕਾਸ਼ ਦੀ ਕਿਸ ਪ੍ਰਕਾਸ਼ੀ ਪ੍ਰਕਿਰਿਆ ਨੂੰ ਦਰਸਾਉਂਦਾ ਹੈ ? ਉਸਦੇ ਨਿਯਮਾਂ ਨੂੰ ਲਿਖੋ।
PSEB 8th Class Science Solutions Chapter 16 ਪ੍ਰਕਾਸ਼ 16
ਉੱਤਰ-
ਦਿੱਤਾ ਗਿਆ ਚਿੱਤਰ ਪ੍ਰਕਾਸ਼ ਪਰਾਵਰਤਨ ਨੂੰ ਦਰਸਾਉਂਦਾ ਹੈ। ਪ੍ਰਕਾਸ਼ ਪਰਾਵਰਤਨ ਦੇ ਨਿਯਮ1. ਆਪਤਿਤ ਕਿਰਨ, ਪਰਾਵਰਤਿਤ ਕਰਨ ਅਤੇ ਆਪਨ ਬਿੰਦੂ ਉੱਤੇ ਖਿੱਚਿਆ ਗਿਆ ਅਭਿਲੰਬ ਹਮੇਸ਼ਾ ਇੱਕੋ ਤਲ ਵਿੱਚ ਹੁੰਦੇ ਹਨ। 2. ਆਪਨ ਕੋਣ ਹਮੇਸ਼ਾ ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ।

ਪ੍ਰਸ਼ਨ 5.
ਪਰਾਵਰਤਨ ਦੇ ਨਿਯਮ ਲਿਖੋ ।
ਉੱਤਰ-
ਪਰਾਵਰਤਨ ਦੇ ਨਿਯਮ-ਸਮਤਲ ਸੜਾ ਤੋਂ ਹੋ ਰਿਹਾ ਪ੍ਰਕਾਸ਼ ਦਾ ਪਰਾਵਰਤਨ ਦੇ ਨਿਯਮਾਂ ਦਾ ਪਾਲਣ ਕਰਦਾ ਹੈ, ਜਿਨ੍ਹਾਂ ਨੂੰ ਪਰਾਵਰਤਨ ਦੇ ਨਿਯਮ ਕਹਿੰਦੇ ਹਨ।

  • ਆਪਤਣ ਕੋਣ ਹਮੇਸ਼ਾਂ ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ । ਅਰਥਾਤ ∠i = ∠r
  • ਆਪਤਿਤ ਕਿਰਨ, ਪਰਾਵਰਤਿਤ ਕਿਰਨ, ਆਪਨ ਬਿੰਦੂ ਤੇ ਅਭਿਲੰਬ, ਸਾਰੇ ਇੱਕੋ ਤਲ ਵਿੱਚ ਹੁੰਦੇ ਹਨ ।

ਪ੍ਰਸ਼ਨ 6.
ਵਿਸਰਿਤ (Diffused) ਅਤੇ ਨਿਯਮਿਤ (Regular) ਪਰਾਵਰਤਨ ਕੀ ਹੈ ?
ਉੱਤਰ-
ਵਿਸਰਿਤ ਪਰਾਵਰਤਨ-ਜਦੋਂ ਸੜ੍ਹਾ ਸਮਤਲ ਜਾਂ ਪਾਲਿਸ਼ ਕੀਤੀ ਹੋਈ ਨਾ ਹੋਵੇ, ਤਾਂ ਪਰਾਵਰਤਨ ਹੁੰਦਾ ਹੈ । ਕਿਰਨਾਂ ਖੁਰਦਰੀ ਸੜਾ ਤੋਂ ਪਰਾਵਰਤਿਤ ਹੋ ਕੇ ਸਮਾਂਤਰ ਨਹੀਂ ਰਹਿੰਦੀਆਂ ਅਤੇ ਸਾਰੀਆਂ ਦਿਸ਼ਾਵਾਂ ਵਿੱਚ ਫੈਲ ਜਾਂਦੀਆਂ ਹਨ । ਇਸ ਪਰਾਵਰਤਨ ਨੂੰ ਵਿਸਰਿਤ ਪਰਾਵਰਤਨ ਕਹਿੰਦੇ ਹਨ ।
PSEB 8th Class Science Solutions Chapter 16 ਪ੍ਰਕਾਸ਼ 17
ਨਿਯਮਿਤ ਪਰਾਵਰਤਨ-ਇਹ ਪਰਾਵਰਤਨ ਸਮਤਲ ਜਾਂ ਪਾਲਿਸ਼ ਸੜਾ ਜਿਵੇਂ ਦਰਪਣ ਤੋਂ ਹੁੰਦਾ ਹੈ । ਸਮਤਲ ਸਤ੍ਹਾ ਤੋਂ ਪਰਾਵਰਤਿਤ ਕਿਰਨਾਂ ਸਾਫ਼ ਪ੍ਰਤਿਬਿੰਬ ਬਣਾਉਂਦੀਆਂ ਹਨ ।

ਸ਼ਨ 7.
ਨਿਕਟ-ਦ੍ਰਿਸ਼ਟੀ ਦੋਸ਼ (Myopia) ਅਤੇ ਦੂਰ-ਦ੍ਰਿਸ਼ਟੀ ਦੋਸ਼ (Hypermetropia) ਕੀ ਹੈ ?
ਉੱਤਰ-
ਨਿਕਟ ਦ੍ਰਿਸ਼ਟੀ ਦੋਸ਼-ਕੁੱਝ ਵਿਅਕਤੀਆਂ ਦੇ ਅੱਖਾਂ ਦੇ ਲੈਂਸ ਦੀ ਫੋਕਸ ਦੂਰੀ ਘੱਟ ਹੁੰਦੀ ਹੈ । ਇਸ ਲਈ ਦੂਰ ਪਈਆਂ ਵਸਤੂਆਂ ਦਾ ਪ੍ਰਤਿਬਿੰਬ ਰੈਟੀਨਾ ਤੋਂ ਪਹਿਲਾਂ ਹੀ ਬਣ ਜਾਂਦਾ ਹੈ । ਦੂਜੇ ਸ਼ਬਦਾਂ ਵਿੱਚ ਉਹ ਦੂਰ ਦੀਆਂ ਵਸਤੂਆਂ ਵੇਖ ਨਹੀਂ ਪਾਉਂਦੇ । ਇਸ ਦੋਸ਼ ਨੂੰ ਨਿਕਟ-ਦ੍ਰਿਸ਼ਟੀ ਦੋਸ਼ ਕਹਿੰਦੇ ਹਨ । ਦੂਰ-ਦ੍ਰਿਸ਼ਟੀ ਦੋਸ਼-ਉਮਰ ਵੱਧਣ ਨਾਲ, ਅੱਖ ਲੈਂਸ ਦੇ ਪੱਠੇ ਕਮਜ਼ੋਰ ਹੋ ਜਾਂਦੇ ਹਨ ਅਤੇ ਅੱਖ ਲੈਂਸ ਦੀ ਵਕਰਤਾ ਨੂੰ ਨਿਯੰਤਰਿਤ ਨਹੀਂ ਕਰ ਪਾਉਂਦੀਆਂ | ਅਜਿਹੀ ਅਵਸਥਾ ਵਿੱਚ ਨੇੜੇ ਰੱਖੀਆਂ ਵਸਤੂਆਂ ਦਾ ਪ੍ਰਤਿਬਿੰਬ ਰੈਟੀਨਾ ਦੇ ਪਿੱਛੇ ਬਣਦਾ ਹੈ । ਇਸ ਲਈ ਅਜਿਹੇ ਵਿਅਕਤੀ ਨੇੜੇ ਪਈਆਂ ਵਸਤੂਆਂ ਨਹੀਂ ਵੇਖ ਪਾਉਂਦੇ । ਇਸ ਦ੍ਰਿਸ਼ਟੀ ਦੋਸ਼ ਨੂੰ ਦੂਰ-ਦ੍ਰਿਸ਼ਟੀ ਦੋਸ਼ ਕਹਿੰਦੇ ਹਨ ।

ਪ੍ਰਸ਼ਨ 8.
ਰੰਗਾਂ ਦੀ ਪਛਾਣ (Perception of Colour) ‘ਤੇ ਸੰਖੇਪ ਨੋਟ ਲਿਖੋ !
ਉੱਤਰ-
ਮਨੁੱਖੀ ਅੱਖ ਵਿੱਚ ਕਈ ਕੋਣ ਅਤੇ ਰਾਡਸ ਹੁੰਦੀਆਂ ਹਨ ਜੋ ਪ੍ਰਕਾਸ਼ ਪ੍ਰਤੀ ਸੰਵੇਦਨਸ਼ੀਲ ਹਨ । ਰਾਂਡਸ ਪ੍ਰਕਾਸ਼ ਦੀ ਤੀਬਰਤਾ ਦੇ ਸੰਵੇਦਕ ਹਨ ਅਤੇ ਕੋਣ ਰੰਗਾਂ ਦੇ ਸੰਵੇਦਕ ਹਨ । ਜੇ ਅੱਖਾਂ ਵਿੱਚ ਕੋਣ ਨਹੀਂ ਹੁੰਦੇ ਤਾਂ ਵਿਅਕਤੀ ਰੰਗਾਂ ਪ੍ਰਤੀ ਅੰਧਰਾਤਾ (colourblindness) ਦਾ ਸ਼ਿਕਾਰ ਹੋ ਜਾਂਦਾ ਹੈ । ਕੋਣਾਂ ਦੇ ਹੋਣ ‘ਤੇ ਹੀ ਰੰਗਾਂ ਦੀ ਪਛਾਣ ਹੁੰਦੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ-(ੳ) ਵਾਸਤਵਿਕ ਅਤੇ ਆਭਾਸੀ ਤਿਬਿੰਬ ਵਿੱਚ ਅੰਤਰ ਦੱਸੋ ।
(ਅ) ਸਮਤਲ ਦਰਪਣ ਦੁਆਰਾ ਬਣੇ ਪ੍ਰਤਿਬਿੰਬ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-
ਵਾਸਤਵਿਕ ਅਤੇ ਆਭਾਸੀ ਪ੍ਰਤਿਬਿੰਬ ਵਿੱਚ ਅੰਤਰ-

ਵਾਸਤਵਿਕ ਪ੍ਰਤਿਬਿੰਬ ਆਭਾਸੀ ਪ੍ਰਤਿਬਿੰਬ
1. ਪ੍ਰਕਾਸ਼ ਦੀਆਂ ਕਿਰਨਾਂ ਪਰਾਵਰਤਨ ਜਾਂ ਅਪਵਰਤਨ ਦੇ ਬਾਅਦ ਵਾਸਤਵ ਵਿੱਚ ਇੱਕ ਬਿੰਦੂ ਤੇ ਮਿਲਦੀਆਂ ਹਨ । 1. ਪ੍ਰਕਾਸ਼ ਦੀਆਂ ਕਿਰਨਾਂ ਪਰਾਵਰਤਨ ਜਾਂ ਅਪਵਰਤਨ ਦੇ ਬਾਅਦ ਇੱਕ ਬਿੰਦੂ ਤੇ ਮਿਲਦੀਆਂ ਪ੍ਰਤੀਤ ਹੁੰਦੀਆਂ ਹਨ ।
2. ਇਹ ਹਮੇਸ਼ਾ ਉਲਟੇ ਬਣਦੇ ਹਨ । 2. ਇਹ ਹਮੇਸ਼ਾ ਸਿੱਧੇ ਬਣਦੇ ਹਨ ।
3. ਇਹਨਾਂ ਨੂੰ ਪਰਦੇ ਉੱਤੇ ਪ੍ਰਾਪਤ ਕੀਤਾ ਜਾ ਸਕਦਾ ਹੈ । 3. ਇਹਨਾਂ ਨੂੰ ਪਰਦੇ ਉੱਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ ।

(ਅ) ਸਮਤਲ ਦਰਪਣ ਦੁਆਰਾ ਬਣੇ ਪ੍ਰਤਿਬਿੰਬ ਦੀਆਂ ਵਿਸ਼ੇਸ਼ਤਾਵਾਂ –

  • ਇਹ ਦਰਪਣ ਦੇ ਪਿੱਛੇ ਉੱਨੀ ਹੀ ਦੂਰੀ ਤੇ ਬਣਦਾ ਹੈ ਜਿੰਨੀ ਦੂਰੀ ਤੇ ਵਸਤੂ ਦਰਪਣ ਦੇ ਸਾਹਮਣੇ ਹੁੰਦੀ ਹੈ ।
  • ਇਹ ਸਿੱਧਾ ਅਤੇ ਆਭਾਸੀ ਹੁੰਦਾ ਹੈ ਅਤੇ ਇਹ ਵਸਤੂ ਦੇ ਆਕਾਰ ਦੇ ਬਰਾਬਰ ਹੁੰਦਾ ਹੈ ।
  • ਇਸ ਵਿੱਚ ਸੱਜਾ ਪਾਸਾ ਖੱਬਾ ਤੇ ਖੱਬਾ ਪਾਸਾ ਸੱਜਾ ਨਜ਼ਰ ਆਉਂਦਾ ਹੈ ।
  • ਇਸ ਨੂੰ ਪਰਦੇ ਉੱਤੇ ਲਿਆਇਆ ਨਹੀਂ ਜਾ ਸਕਦਾ ।