PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

Punjab State Board PSEB 9th Class Science Book Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ? Textbook Exercise Questions and Answers.

PSEB Solutions for Class 9 Science Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

PSEB 9th Class Science Guide ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ? Textbook Questions and Answers

ਅਭਿਆਸ ਦੇ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖਿਆਂ ਨੂੰ ਨਿਖੇੜਨ ਲਈ ਤੁਸੀਂ ਕਿਹੜੀਆਂ ਵਿਧੀਆਂ ਨੂੰ ਅਪਣਾਉਗੇ ?
(ੳ) ਸੋਡੀਅਮ ਕਲੋਰਾਈਡ ਨੂੰ ਪਾਣੀ ਦੇ ਘੋਲ ਵਿੱਚ ਵੱਖ ਕਰਨ ਲਈ ।
(ਅ) ਅਮੋਨੀਅਮ ਕਲੋਰਾਈਡ ਨੂੰ ਸੋਡੀਅਮ ਕਲੋਰਾਈਡ ਅਤੇ ਅਮੋਨੀਅਮ ਕਲੋਰਾਈਡ ਦੇ ਮਿਸ਼ਰਣ ਵਿੱਚ ਵੱਖ ਕਰਨ ਲਈ ।
(ੲ) ਧਾਤ ਦੇ ਛੋਟੇ ਟੁਕੜੇ ਨੂੰ ਕਾਰ ਦੇ ਇੰਜਣ ਆਇਲ ਵਿੱਚੋਂ ਵੱਖ ਕਰਨ ਲਈ ।
(ਸ) ਦਹੀਂ ਵਿੱਚੋਂ ਮੱਖਣ ਕੱਢਣ ਲਈ ।
(ਹ) ਪਾਣੀ ਵਿੱਚੋਂ ਤੇਲ ਵੱਖ ਕਰਨ ਲਈ ।
(ਕ) ਚਾਹ ਵਿੱਚੋਂ ਚਾਹ-ਪੱਤੀ ਵੱਖ ਕਰਨ ਲਈ ।
(ਖ) ਰੇਤ ਵਿੱਚੋਂ ਲੋਹੇ ਦੀਆਂ ਪਿੰਨਾਂ ਨੂੰ ਵੱਖ ਕਰਨ ਲਈ ।
(ਗ) ਤੂੜੀ ਵਿੱਚੋਂ ਕਣਕ ਦੇ ਦਾਣਿਆਂ ਨੂੰ ਵੱਖ ਕਰਨ ਲਈ ।
(ਘ) ਪਾਣੀ ਵਿੱਚੋਂ ਤਰਦੇ ਹੋਏ ਬਾਰੀਕ-ਮਿੱਟੀ ਦੇ ਕਣਾਂ ਨੂੰ ਪਾਣੀ ਤੋਂ ਵੱਖ ਕਰਨ ਲਈ ।
(ਝ) ਫੁੱਲਾਂ ਦੀਆਂ ਪੱਤੀਆਂ ਦੇ ਨਿਚੋੜ ਵਿੱਚੋਂ ਵੱਖ-ਵੱਖ ਵਰਣਕਾਂ (pigments) ਨੂੰ ਵੱਖ ਕਰਨ ਲਈ ।
ਉੱਤਰ-
(ਉ) ਕਸ਼ੀਦਣ ਵਿਧੀ/ਵਾਸ਼ਪਨ ਨਾਲ ।
(ਅ) ਜੌਹਰ ਉਡਾਉਣਾ ਵਿਧੀ ।
(ੲ) ਫਿਲਟਰੀਕਰਨ ਜਾਂ ਛਾਣਨ ਵਿਧੀ ।
(ਸ) ਅਪਕੇਂਦਰਨ ਵਿਧੀ ।
(ਹ) ਨਿਖੇੜਕ ਵਿਧੀ (ਨਿਖੇੜਕ ਕੀਪ ਵਿਧੀ) ।
(ਕ) ਛਾਣਨ ਵਿਧੀ । (ਚੁੰਬਕੀ ਨਿਖੇੜਕ ਵਿਧੀ ।
(ਗ) ਫਟਕਣ ਵਿਧੀ ।
(ਘ) ਫਿਲਟਰੀਕਰਨ ਜਾਂ ਅਪਕੇਂਦਰਨ ਵਿਧੀ ।
(ਝ) ਕਰੋਮੈਟੋਗਰਾਫੀ ।

ਪ੍ਰਸ਼ਨ 2.
ਚਾਹ ਤਿਆਰ ਕਰਨ ਲਈ ਤੁਸੀਂ ਕਿਹੜੇ-ਕਿਹੜੇ ਪੜਾਵਾਂ ਦੀ ਵਰਤੋਂ ਕਰੋਗੇ । ਘੋਲ, ਘੋਲਕ, ਘੁਲਿਤ, ਘੁਲਣਸ਼ੀਲ, ਅਘੁਲਣਸ਼ੀਲ, ਫਿਲਟਰੇਟ ਅਤੇ ਰਹਿੰਦ-ਖੂੰਹਦ ਸ਼ਬਦਾਂ ਦੀ ਵਰਤੋਂ ਕਰੋ ।
ਉੱਤਰ-
ਘੋਲ ਦੀ ਚੋਣ – ਚਾਹ ਬਣਾਉਣ ਲਈ ਪਾਣੀ ਆਧਾਰਭੂਤ ਘੋਲਕ ਹੈ ਜਿਸ ਵਿੱਚ ਚੀਨੀ ਅਤੇ ਦੁੱਧ ਘੁਲਿਤ ਦੇ ਰੂਪ ਵਿੱਚ ਪਾਣੀ ਰੂਪੀ ਘੋਲਕ ਵਿੱਚ ਸਰਲਤਾ ਨਾਲ ਮਿਲ ਸਕਦੇ ਹਨ ।

ਉਬਾਲਣਾ – ਪਾਣੀ ਨੂੰ ਉਬਲਣ ਦਰਜੇ ਤਕ ਗਰਮ ਕੀਤਾ ਜਾਂਦਾ ਹੈ । ਇਸ ਵਿਚ ਘੁਲਣਸ਼ੀਲ ਚੀਨੀ ਅਤੇ ਅਘੁਲਣਸ਼ੀਲ ਚਾਹ ਪੱਤੀ ਲੋੜ ਅਨੁਸਾਰ ਲੋੜੀਂਦੀ ਮਾਤਰਾ ਵਿੱਚ ਪਾ ਕੇ ਘੁਲਿਤ ਦੁੱਧ ਵਿੱਚ ਮਿਲਾਓ ।

ਛਾਣਨਾ – ਅਘੁਲਣਸ਼ੀਲ ਚਾਹ ਪੱਤੀ ਨੂੰ ਛਲਣੀ ਨਾਲ ਛਾਣੋ । ਘੁਲਣਸ਼ੀਲ ਚੀਨੀ ਅਤੇ ਦੁੱਧ ਚਾਹ ਬਣਾਉਣ ਵਿਚ ਵਰਤੇ ਗਏ ਰਹਿੰਦ-ਖੂੰਹਦ ਰੂਪ ਵਿੱਚ ਚਾਹ ਪੱਤੀ ਨੂੰ ਬਾਹਰ ਕੱਢ ਕੇ ਫਿਲਟਰੇਟ ਰੂਪ ਵਿੱਚ ਚਾਹ ਪ੍ਰਾਪਤ ਕਰ ਲਓ ।

ਪ੍ਰਸ਼ਨ 3.
ਸੀਮਾ ਨੇ ਤਿੰਨ ਵੱਖ-ਵੱਖ ਪਦਾਰਥਾਂ ਦੀਆਂ ਘੁਲਣਸ਼ੀਲਤਾਵਾਂ ਨੂੰ ਵੱਖ-ਵੱਖ ਤਾਪਮਾਨ ‘ਤੇ ਪਰਖਿਆ ਅਤੇ ਹੇਠਾਂ ਦਿੱਤੇ ਗਏ ਅੰਕੜੇ ਪ੍ਰਾਪਤ ਕੀਤੇ ਮਿਲਣ ਵਾਲੇ ਨਤੀਜਿਆਂ ਨੂੰ 100 ਗ੍ਰਾਮ ਪਾਣੀ ਵਿੱਚ ਘੁਲਿਤ ਪਦਾਰਥ ਦੀ ਮਾਤਰਾ, ਜਿਹੜੀ ਸੰਤ੍ਰਿਪਤ ਘੋਲ ਬਣਾਉਣ ਲਈ ਕਾਫ਼ੀ ਹੈ, ਹੇਠ ਲਿਖੀ ਸਾਰਣੀ ਵਿੱਚ ਦਰਸਾਇਆ ਗਿਆ ਹੈ-
PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ 1
(ਉ) 50 ਗ੍ਰਾਮ ਪਾਣੀ ਵਿੱਚ 313 K ਤੇ ਪੋਟਾਸ਼ੀਅਮ ਨਾਈਟ੍ਰੇਟ ਦੇ ਸੰਤ੍ਰਿਪਤ ਘੋਲ ਪ੍ਰਾਪਤ ਕਰਨ ਲਈ ਕਿੰਨੇ ਗਰਾਮ ਪੋਟਾਸ਼ੀਅਮ ਨਾਈਟ੍ਰੇਟ ਦੀ ਲੋੜ ਹੋਵੇਗੀ ?
(ਅ) ਸੀਮਾ 353K ਤੇ ਪੋਟਾਸ਼ੀਅਮ ਕਲੋਰਾਈਡ ਦਾ ਇੱਕ ਸੰਤ੍ਰਿਪਤ ਘੋਲ ਤਿਆਰ ਕਰਦੀ ਹੈ ਅਤੇ ਉਸ ਘੋਲ ਨੂੰ ਕਮਰੇ ਦੇ ਤਾਪਮਾਨ ‘ਤੇ ਠੰਡਾ ਹੋਣ ਲਈ ਛੱਡਿਆ ਤਾਂ ਉਹ ਕੀ ਪ੍ਰੇਖਣ ਕਰੇਗੀ ? ਸਪੱਸ਼ਟ ਕਰੋ ।
(ੲ) 293K ਤੇ ਹਰੇਕ ਨਮਕ ਦੀ ਘੁਲਣਸ਼ੀਲਤਾ ਦੀ ਗਣਨਾ ਕਰੋ । ਇਸ ਤਾਪਮਾਨ ‘ਤੇ ਕਿਹੜਾ ਨਮਕ ਸਭ ਤੋਂ ਵੱਧ ਘੁਲਣਸ਼ੀਲ ਹੋਵੇਗਾ ?
(ਸ) ਤਾਪਮਾਨ ਵਿੱਚ ਪਰਿਵਰਤਨ ਨਾਲ ਨਮਕ ਦੀ ਘੁਲਣਸ਼ੀਲਤਾ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
(ਉ) 100g ਪਾਣੀ ਵਿੱਚ 313K ਤੇ ਸੰਤ੍ਰਿਪਤ ਘੋਲ ਦੇ ਲਈ ਲੋੜੀਂਦਾ KNO3 = 62g
50g ਪਾਣੀ ਵਿੱਚ 313K ਤੇ ਸੰਤ੍ਰਿਪਤ ਘੋਲ ਦੇ ਲਈ ਲੋੜੀਂਦਾ KNO3 = \(\frac{62}{100}\) × 50 = 31g

(ਅ) 353 K ਤੇ KCl ਦੇ ਸੰਤ੍ਰਿਪਤ ਘੋਲ ਨੂੰ ਜਦੋਂ ਰੱਗਿਆ ਠੰਢਾ ਕਰਨ ਲਈ ਛੱਡ ਦੇਵੇਗੀ ਤਾਂ ਤਾਪਮਾਨ ਘੱਟ ਹੋਣ ਤੇ ਕ੍ਰਿਸਟਲੀਕਰਨ ਹੋ ਜਾਵੇਗਾ ਜਿਸ ਦੇ ਨਤੀਜੇ ਵਜੋਂ KCl ਦੇ ਕ੍ਰਿਸਟਲ ਬਣ ਜਾਣਗੇ ।

(ੲ) KNO3 ਦੀ 100g ਪਾਣੀ ਵਿੱਚ ਘੁਲਣਸ਼ੀਲਤਾ = \(\frac{32}{100}\) × 100 = 32g
NaCI ਦੀ 100g ਪਾਣੀ ਵਿੱਚ ਘੁਲਣਸ਼ੀਲਤਾ = \(\frac{36}{100}\) × 100 = 36g
KCl ਦੀ 100g ਪਾਣੀ ਵਿੱਚ ਘੁਲਣਸ਼ੀਲਤਾ = \(\frac{35}{100}\) × 100 = 35g
NH4Cl ਦੀ 100g ਪਾਣੀ ਵਿੱਚ ਘੁਲਣਸ਼ੀਲਤਾ = \(\frac{37}{100}\) × 100 = 37g
293K ਤੇ ਸਭ ਤੋਂ ਵੱਧ ਘੁਲਣਸ਼ੀਲਤਾ ਅਮੋਨੀਅਮ ਕਲੋਰਾਈਡ ਦੀ ਹੈ ।

(ਸ) ਤਾਪਮਾਨ ਵਿੱਚ ਪਰਿਵਰਤਨ ਨਾਲ ਲੂਣਾਂ ਦੀ ਘੁਲਣਸ਼ੀਲਤਾ ਪ੍ਰਭਾਵਿਤ ਹੁੰਦੀ ਹੈ । ਜਿਵੇਂ-ਜਿਵੇਂ ਤਾਪਮਾਨ ਵੱਧਦਾ ਹੈ ਉਸੇ ਤਰ੍ਹਾਂ ਲੂਣਾਂ ਦੀ ਘੁਲਣਸ਼ੀਲਤਾ ਵੱਧ ਜਾਂਦੀ ਹੈ ।

PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

ਪ੍ਰਸ਼ਨ 4.
ਹੇਠ ਲਿਖਿਆਂ ਦੀ ਉਦਾਹਰਨ ਸਹਿਤ ਵਿਆਖਿਆ ਕਰੋ :
(ੳ) ਸੰਤ੍ਰਿਪਤ ਘੋਲ
(ਅ) ਸ਼ੁੱਧ ਪਦਾਰਥ
(ੲ) ਕੋਲਾਇਡ
(ਸ) ਨਿਲੰਬਨ ।
ਉੱਤਰ-
(ੳ) ਸੰਤ੍ਰਿਪਤ ਘੋਲ – ਕਿਸੇ ਨਿਸਚਿਤ ਤਾਪਮਾਨ ‘ਤੇ ਜਦੋਂ ਘੋਲ ਵਿੱਚ ਘੁਲਿਤ ਪਦਾਰਥ ਨਹੀਂ ਘੁਲਦਾ ਹੈ ਤਾਂ ਉਸ ਨੂੰ ਸੰਤ੍ਰਿਪਤ ਘੋਲ ਕਹਿੰਦੇ ਹਨ ।

(ਅ) ਸ਼ੁੱਧ ਪਦਾਰਥ – ਸ਼ੁੱਧ ਪਦਾਰਥ ਉਹ ਹਨ ਜਿਨ੍ਹਾਂ ਦੇ ਸਿਰਫ਼ ਇਕੋ ਕਿਸਮ ਦੇ ਅਣੂ ਹਨ । ਸੁੱਧ ਪਦਾਰਥਾਂ ਵਿੱਚ ਭੌਤਿਕ ਅਤੇ ਰਸਾਇਣਿਕ ਗੁਣ ਹੁੰਦੇ ਹਨ | ਸਾਰੇ ਯੌਗਿਕ ਸ਼ੁੱਧ ਪਦਾਰਥ ਹਨ । ਉਦਾਹਰਨ-ਸਾਧਾਰਨ ਨਮਕ, ਚੀਨੀ, ਸੋਨਾ, ਤਾਂਬਾ, ਪਾਰਾ ਆਦਿ ।

(ੲ) ਕੋਲਾਇਡ – ਇਹ ਇਕ ਬਿਖਮਅੰਗੀ ਮਿਸ਼ਰਣ ਹੈ ਜਿਸ ਵਿੱਚ ਕਣਾਂ ਦਾ ਆਕਾਰ 1pm ਤੋਂ 100nm ਦੇ ਵਿੱਚ ਹੁੰਦਾ ਹੈ ਜਿਨ੍ਹਾਂ ਨੂੰ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ ਹੈ । ਇਹ ਕਣ ਇੰਨੇ ਵੱਡੇ ਆਕਾਰ ਦੇ ਹੁੰਦੇ ਹਨ ਕਿ ਪ੍ਰਕਾਸ਼ ਦੀਆਂ ਕਿਰਣਾਂ ਨੂੰ ਫੈਲਾਅ ਸਕਦੇ ਹਨ । ਇਹ ਕਣ ਤਲ ‘ਤੇ ਨਹੀਂ ਬੈਠਦੇ ਪਰ ਅਪਕੇਂਦਰੀਕਰਨ ਤਕਨੀਕ ਨਾਲ ਵੱਖ ਕੀਤੇ ਜਾ ਸਕਦੇ ਹਨ । ਉਦਾਹਰਨ-ਕੋਹਰਾ, ਬੱਦਲ, ਧੂੰਆਂ, ਦੁੱਧ, ਸਪੰਜ, ਜੈਲੀ, ਪਨੀਰ, ਮੱਖਣ ਆਦਿ ।

(ਸ) ਨਿਲੰਬਨ – ਇਹ ਬਿਖਮਅੰਗੀ ਘੋਲ ਹੈ ਜਿਸ ਵਿਚ ਠੋਸ, ਵ ਵਿੱਚ ਪਰਿਖੇਪਿਤ ਹੋ ਜਾਂਦਾ ਹੈ । ਇਸ ਵਿੱਚ ਘੁਲਿਤ ਪਦਾਰਥ ਦੇ ਕਣ ਘੁਲਦੇ ਨਹੀਂ ਹਨ ਬਲਕਿ ਮਾਧਿਅਮ ਦੀ ਸਮਸਟੀ ਵਿੱਚ ਨਿਲੰਬਿਤ ਰਹਿੰਦੇ ਹਨ । ਇਹਨਾਂ ਨੂੰ ਅੱਖਾਂ ਨਾਲ ਦੇਖਿਆ ਜਾ ਸਕਦਾ ਹੈ । ਛਾਣਨ ਵਿਧੀ ਨਾਲ ਇਹਨਾਂ ਨੂੰ ਮਿਸ਼ਰਨ ਤੋਂ ਵੱਖ ਕੀਤਾ ਜਾ ਸਕਦਾ ਹੈ ; ਉਦਾਹਰਨ-ਪਾਣੀ ਵਿੱਚ ਚਾਕ ਪਾਉਡਰ ।

ਪ੍ਰਸ਼ਨ 5.
ਹੇਠ ਲਿਖਿਆਂ ਵਿੱਚੋਂ ਹਰ ਇੱਕ ਨੂੰ ਸਮਅੰਗੀ ਅਤੇ ਬਿਖਮਅੰਗੀ ਵਿੱਚ ਸ਼੍ਰੇਣੀਬੱਧ ਕਰੋ : ਸੋਡਾ ਪਾਣੀ, ਲੱਕੜੀ, ਬਰਫ਼, ਹਵਾ, ਮਿੱਟੀ, ਸਿਰਕਾ, ਫਿਲਟਰ ਕੀਤੀ ਹੋਈ ਚਾਹ ।
ਉੱਤਰ-
ਸੋਡਾ ਪਾਣੀ = ਸਮਅੰਗੀ
ਲੱਕੜੀ = ਬਿਖਮਅੰਗੀ
ਬਰਫ਼ = ਸਮਅੰਗੀ
ਹਵਾ = ਸਮਅੰਗੀ
ਮਿੱਟੀ = ਬਿਖਮਅੰਗੀ
ਸਿਰਕਾ = ਸਮਅੰਗੀ
ਫਿਲਟਰ ਕੀਤੀ ਹੋਈ ਚਾਹ = ਸਮਅੰਗੀ ।

ਸ਼ਨ 6.
ਤੁਸੀਂ ਕਿਵੇਂ ਪੁਸ਼ਟੀ ਕਰੋਗੇ ਕਿ ਦਿੱਤਾ ਹੋਇਆ ਰੰਗਹੀਣ ਵ ਸ਼ੁੱਧ ਪਾਣੀ ਹੈ ?
ਉੱਤਰ-
ਰੰਗਹੀਣ ਦ੍ਰਵ ਵਿੱਚ ਕਿਸੇ ਪ੍ਰਕਾਰ ਦੇ ਅੱਖਾਂ ਨਾਲ ਦਿਖਾਈ ਦੇਣ ਵਾਲੇ ਰੰਗ ਦੇ ਕਣ ਨਾ ਹੋਣ ਦੀ ਸਥਿਤੀ ਵਿੱਚ ਪਾਣੀ ਦੇ ਸ਼ੁੱਧ ਹੋਣ ਦੀ ਪੁਸ਼ਟੀ ਹੁੰਦੀ ਹੈ ਪਰ ਪਾਣੀ ਵਿੱਚ ਕਿਸੇ ਪ੍ਰਕਾਰ ਦਾ ਸਵਾਦ ਤੇ ਗੰਧ ਵੀ ਨਹੀਂ ਹੋਣੀ ਚਾਹੀਦੀ । ਇਸ 100°C ਜਾਂ 373 K ਤੇ ਉਬਲ ਜਾਣਾ ਚਾਹੀਦਾ ਹੈ ।

ਪ੍ਰਸ਼ਨ 7.
ਹੇਠ ਲਿਖਿਆਂ ਵਿੱਚੋਂ ਕਿਹੜੀਆਂ ਵਸਤੂਆਂ ਸ਼ੁੱਧ ਪਦਾਰਥ ਹਨ ?
(ੳ) ਬਰਫ਼,
(ਅ) ਦੁੱਧ,
(ੲ) ਲੋਹਾ,
(ਸ) ਹਾਈਡਰੋਕਲੋਰਿਕ ਐਸਿਡ,
(ਹ) ਕੈਲਸ਼ੀਅਮ ਆਂਕਸਾਈਡ,
(ਕ) ਪਾਰਾ
(ਖ) ਇੱਟ,
(ਗ) ਲੱਕੜੀ,
(ਘ) ਹਵਾ ।
ਉੱਤਰ-
ਲੋਹਾ, ਹਾਈਡਰੋਕਲੋਰਿਕ ਐਸਿਡ, ਪਾਰਾ, ਕੈਲਸ਼ੀਅਮ ਆਕਸਾਈਡ ।

ਪ੍ਰਸ਼ਨ 8.
ਹੇਠ ਲਿਖੇ ਮਿਸ਼ਰਣਾਂ ਵਿੱਚੋਂ ਘੋਲ ਦੀ ਪਹਿਚਾਣ ਕਰੋ-
(ੳ) ਮਿੱਟੀ
(ਅ) ਸਮੁੰਦਰੀ ਪਾਣੀ
(ੲ) ਹਵਾ
(ਸ) ਕੋਲਾ
(ਹ) ਸੋਡਾ ਪਾਣੀ ।
ਉੱਤਰ-
ਸਮੁੰਦਰੀ ਪਾਣੀ, ਹਵਾ, ਸੋਡਾ ਪਾਣੀ ।

PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

ਪ੍ਰਸ਼ਨ 9.
ਹੇਠ ਲਿਖਿਆਂ ਵਿੱਚੋਂ ਕਿਹੜਾ ਟਿੰਡਲ ਪ੍ਰਭਾਵ ਨੂੰ ਦਰਸਾਏਗਾ ?
(ਉ) ਨਮਕ ਦਾ ਘੋਲ
(ਅ) ਦੁੱਧ
(ੲ) ਕਾਪਰ ਸਲਫੇਟ ਦਾ ਘੋਲ
(ਸ) ਸਟਾਰਚ ਦਾ ਘੋਲ ।
ਉੱਤਰ-
ਦੁੱਧ, ਸਟਾਰਚ ਦਾ ਘੋਲ ।

ਪ੍ਰਸ਼ਨ 10.
ਹੇਠ ਲਿਖਿਆਂ ਨੂੰ ਤੱਤ, ਯੋਗਿਕ ਅਤੇ ਮਿਸ਼ਰਣ ਵਿੱਚ ਸ਼੍ਰੇਣੀਬੱਧ ਕਰੋ
(ੳ) ਸੋਡੀਅਮ,
(ਅ) ਮਿੱਟੀ,
(ੲ) ਚੀਨੀ ਦਾ ਘੋਲ,
(ਸ) ਚਾਂਦੀ,
(ਹ) ਕੈਲਸ਼ੀਅਮ ਕਾਰਬੋਨੇਟ,
(ਕ) ਟਿਨ,
(ਖ) ਸਿਲੀਕਾਂਨ,
(ਗ) ਕੋਲਾ,
(ਘ) ਹਵਾ,
(੩) ਸਾਬਣ,
(ਚ) ਮੀਥੇਨ,
(ਛ) ਕਾਰਬਨ-ਡਾਈਆਕਸਾਈਡ,
(ਜ) ਖੂਨ ।
ਉੱਤਰ-
ਤੱਤ – ਸੋਡੀਅਮ, ਚਾਂਦੀ, ਟਿਨ, ਸਿਲੀਕਾਨ ।
ਯੌਗਿਕ – ਕੈਲਸ਼ੀਅਮ ਕਾਰਬੋਨੇਟ, ਮੀਥੇਨ, ਕਾਰਬਨ-ਡਾਈਆਕਸਾਈਡ ।
ਮਿਸ਼ਰਨ-ਮਿੱਟੀ, ਚੀਨੀ ਦਾ ਘੋਲ, ਕੋਲਾ, ਸਾਬਣ, ਹਵਾ, ਖੂਨ ।

ਪ੍ਰਸ਼ਨ 11.
ਹੇਠ ਲਿਖਿਆਂ ਵਿੱਚੋਂ ਕਿਹੜੇ-ਕਿਹੜੇ ਪਰਿਵਰਤਨ ਰਸਾਇਣਿਕ ਪਰਿਵਰਤਨ ਹਨ ?
(ੳ) ਪੌਦਿਆਂ ਦਾ ਵਧਨਾ
(ਅ) ਲੋਹੇ ਨੂੰ ਜੰਗ ਲੱਗਣਾ
(ੲ) ਲੋਹ ਚੂਰਣ ਅਤੇ ਰੇਤ ਨੂੰ ਮਿਲਾਉਣਾ
(ਸ) ਭੋਜਣ ਪਕਾਉਣਾ
(ਹ) ਭੋਜਨ ਦਾ ਪਾਚਨ
(ਕ) ਪਾਣੀ ਦਾ ਬਰਫ਼ ਬਣਨਾ
(ਖ) ਮੋਮਬੱਤੀ ਦਾ ਜਲਣਾ ।
ਉੱਤਰ-
ਲੋਹੇ ਨੂੰ ਜੰਗ ਲੱਗਣਾ, ਭੋਜਨ ਪਕਾਉਣਾ, ਭੋਜਨ ਦਾ ਪਾਚਨ, ਮੋਮਬੱਤੀ ਦਾ ਜਲਣਾ ।

Science Guide for Class 9 PSEB ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ? InText Questions and Answers

ਪਾਠ-ਪੁਸਤਕ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਸ਼ੁੱਧ ਪਦਾਰਥ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸ਼ੁੱਧ ਪਦਾਰਥ – ਉਹ ਪਦਾਰਥ ਸ਼ੁੱਧ ਹੁੰਦੇ ਹਨ ਜਿਨ੍ਹਾਂ ਵਿੱਚ ਮੌਜੂਦ ਸਾਰੇ ਕਣ ਸਮਾਨ ਰਸਾਇਣਿਕ ਗੁਣਾਂ ਵਾਲੇ ਹੋਣ । ਸ਼ੁੱਧ ਪਦਾਰਥ ਵਿੱਚ ਸਦਾ ਹੀ ਇੱਕ ਪ੍ਰਕਾਰ ਦੇ ਕਣ ਹੁੰਦੇ ਹਨ , ਜਿਵੇਂ- ਸੋਨਾ, ਤਾਂਬਾ, ਸੋਡੀਅਮ ਕਲੋਰਾਈਡ, ਚੀਨੀ ਆਦਿ ।

ਪ੍ਰਸ਼ਨ 2.
ਸਮਅੰਗੀ ਅਤੇ ਬਿਖਮਅੰਗੀ ਮਿਸ਼ਰਣਾਂ ਵਿੱਚ ਅੰਤਰ ਦੱਸੋ ।
ਉੱਤਰ-
ਸਮਅੰਗੀ ਅਤੇ ਬਿਖਮਅੰਗੀ ਮਿਸ਼ਰਣਾਂ ਵਿੱਚ ਅੰਤਰ – ਸਮਅੰਗੀ ਮਿਸ਼ਰਣ ਦਾ ਰੂਪ, ਗੁਣ ਅਤੇ ਸੰਰਚਨਾ ਹਰ ਅਵਸਥਾ ਵਿੱਚ ਸਮਰੂਪ ਹੁੰਦਾ ਹੈ । ਬਿਖਮਅੰਗੀ ਮਿਸ਼ਰਣ ਦੇ ਘਟਕਾਂ ਦੇ ਭੌਤਿਕ ਗੁਣ ਇੱਕ-ਦੂਸਰੇ ਤੋਂ ਵੱਖ ਹੁੰਦੇ ਹਨ । ਜਲ ਵਿੱਚ ਨਮਕ ਅਤੇ ਜਲ ਵਿੱਚ ਚੀਨੀ ਸਮਅੰਗੀ ਮਿਸ਼ਰਣ ਦੇ ਉਦਾਹਰਨ ਹਨ । ਪਾਣੀ ਵਿੱਚ ਤੇਲ, ਨਮਕ ਵਿੱਚ ਗੰਧਕ, ਨਮਕ ਵਿੱਚ ਲੋਹੇ ਦੀ ਛਿੱਲਣ, ਰੇਤ ਵਿੱਚ ਨਮਕ, ਨਮਕ ਵਿੱਚ ਚੀਨੀ ਆਦਿ ਬਿਖਮਅੰਗੀ ਮਿਸ਼ਰਣ ਦੇ ਉਦਾਹਰਨ ਹਨ ।

PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

ਪ੍ਰਸ਼ਨ 3.
ਉਦਾਹਰਨ ਸਹਿਤ ਸਮਅੰਗੀ ਅਤੇ ਬਿਖਮਅੰਗੀ ਮਿਸ਼ਰਣਾਂ ਵਿੱਚ ਅੰਤਰ ਦੱਸੋ ।
ਉੱਤਰ-

ਸਮਅੰਗੀ ਮਿਸ਼ਰਣ (Homogeneous Mixture) ਬਿਖਮਅੰਗੀ ਮਿਸ਼ਰਣ (Heterogeneous Mixture)
(1) ਇਸ ਦੇ ਘਟਕ ਵਿੱਚ ਸਮਾਨ ਵੰਡੇ ਹੁੰਦੇ ਹਨ । (1) ਇਸਦੇ ਘਟਕ ਇੱਕ ਸਮਾਨ ਰੂਪ ਵਿੱਚ ਵੰਡੇ ਨਹੀਂ ਹੁੰਦੇ ।
(2) ਇਸ ਵਿੱਚ ਅੰਸ਼ਾਂ ਦੇ ਗੁਣ ਅਤੇ ਸੰਰਚਨਾ ਹਰ ਅਵਸਥਾ ਵਿੱਚ ਸਮਰੁਪ ਹੁੰਦੀ ਹੈ । ਉਦਾਹਰਨ-ਪਿੱਤਲ, ਕਾਂਸਾ, ਪਾਣੀ ਵਿੱਚ ਚੀਨੀ, ਐਲਕੋਹਲ ਵਿੱਚ ਪਾਣੀ, ਹਵਾ ਆਦਿ । (2) ਇਸ ਵਿੱਚ ਅੰਸ਼ਾਂ ਦੇ ਗੁਣ ਇੱਕ ਦੂਜੇ ਤੋਂ ਭਿੰਨ ਹੁੰਦੇ ਹਨ ।

ਉਦਾਹਰਨ-ਰੇਤ ਕਣ ਅਤੇ ਲੋਹ ਚੂਰਣ, ਰੇਤ+ਅਮੋਨੀਅਮ ਕਲੋਰਾਈਡ, ਪਾਣੀ ਵਿੱਚ ਚਾਕ ਪਾਣੀ ਵਿੱਚ ਤੇਲ ਆਦਿ ।

ਪ੍ਰਸ਼ਨ 4.
ਘੋਲ, ਨਿਲੰਬਨ ਅਤੇ ਕੋਲਾਇਡ ਇੱਕ ਦੂਜੇ ਤੋਂ ਕਿਵੇਂ ਭਿੰਨ ਹਨ ?
ਉੱਤਰ-
PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ 2

ਪ੍ਰਸ਼ਨ 5.
ਇੱਕ ਸੰਤ੍ਰਿਪਤ ਘੋਲ ਬਣਾਉਣ ਲਈ 36 ਗ੍ਰਾਮ ਸੋਡੀਅਮ ਕਲੋਰਾਈਡ ਨੂੰ 100 ਗ੍ਰਾਮ ਪਾਣੀ ਵਿੱਚ 293k ਤੇ ਘੋਲਿਆ ਜਾਂਦਾ ਹੈ । ਇਸ ਤਾਪਮਾਨ ਤੇ ਇਸ ਦੀ ਸੰਘਣਤਾ ਪਤਾ ਕਰੋ ।
ਉੱਤਰ-
ਘੁਲਿਤ ਪਦਾਰਥ ਦਾ ਪੁੰਜ (ਸੋਡੀਅਮ ਕਲੋਰਾਈਡ = 36g
ਘੋਲਕ ਦਾ ਪੁੰਜ (ਪਾਣੀ) = 100g
ਘੋਲ ਦਾ ਪੁੰਜ = ਘੁਲਿਤ ਦਾ ਪੁੰਜ + ਘੋਲਕ ਦਾ ਪੁੰਜ
= 36g + 100g = 136g
PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ 3
= \(\frac{36}{136}\) × 100 = 26.47%

ਪ੍ਰਸ਼ਨ 6.
ਪੈਟਰੋਲ ਅਤੇ ਮਿੱਟੀ ਦਾ ਤੇਲ ਜੋ ਕਿ ਆਪਸ ਵਿੱਚ ਘੁਲਣਸ਼ੀਲ ਹਨ, ਦੇ ਮਿਸ਼ਰਣ ਨੂੰ ਤੁਸੀਂ ਕਿਵੇਂ ਨਿਖੋੜੇਗੇ ? ਪੈਟਰੋਲ ਅਤੇ ਮਿੱਟੀ ਦੇ ਤੇਲ ਦੇ ਉੱਬਾਲ ਦਰਜਿਆਂ ਵਿੱਚ 25° ਸੈ. ਤੋਂ ਵੱਧ ਅੰਤਰ ਹੈ ।
ਉੱਤਰ-
ਪੈਟਰੋਲ ਅਤੇ ਮਿੱਟੀ ਦੇ ਤੇਲ ਦੇ ਮਿਸ਼ਰਣ ਨੂੰ ਸਾਧਾਰਣ ਕਸ਼ੀਦਣ ਵਿਧੀ ਨਾਲ ਵੱਖ-ਵੱਖ ਕਰਾਂਗੇ ਕਿਉਂਕਿ ਦੋਵੇਂ ਵ ਬਗੈਰ ਅਪਘਟਨ ਦੇ ਉੱਬਲ ਜਾਣਗੇ । ਉਹਨਾਂ ਦੇ ਉੱਬਾਲ ਦਰਜੇ ਵਿੱਚ 25°C ਤੋਂ ਵੱਧ ਦਾ ਫਰਕ ਹੈ ।

ਪ੍ਰਸ਼ਨ 7.
ਨਿਖੇੜਨ ਦੀਆਂ ਆਮ ਵਿਧੀਆਂ ਦੇ ਨਾਂ ਦਿਓ-
(i) ਦਹੀਂ ਤੋਂ ਮੱਖਣ ।
(ii) ਸਮੁੰਦਰ ਦੇ ਪਾਣੀ ਤੋਂ ਨਮਕ ।
(iii) ਨਮਕ ਤੋਂ ਕਪੂਰ ।
ਉੱਤਰ-
(i) ਅਪਕੇਂਦਰਨ ।
(ii) ਕ੍ਰਿਸਟਲੀਕਰਨ ।
(iii) ਜੌਹਰ ਉਡਾਉਣਾ ।

PSEB 9th Class Science Solutions Chapter 2 ਕੀ ਸਾਡੇ ਆਲੇ-ਦੁਆਲੇ ਦੇ ਪਦਾਰਥ ਸ਼ੁੱਧ ਹਨ?

ਪ੍ਰਸ਼ਨ 8.
ਕ੍ਰਿਸਟਲੀਕਰਣ ਵਿਧੀ ਦੇ ਨਾਲ ਕਿਸ ਤਰ੍ਹਾਂ ਦੇ ਮਿਸ਼ਰਣਾਂ ਦਾ ਨਿਖੇੜਨ ਕੀਤਾ ਜਾ ਸਕਦਾ ਹੈ ?
ਉੱਤਰ-
ਕ੍ਰਿਸਟਲੀਕਰਨ ਵਿਧੀ ਦੁਆਰਾ ਠੋਸ ਪਦਾਰਥਾਂ ਵਿੱਚ ਰਲੀਆਂ ਅਸ਼ੁੱਧੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ । ਸਮੁੰਦਰੀ ਪਾਣੀ ਵਿੱਚ ਘੁਲੇ ਨਮਕ ਨੂੰ ਸ਼ੁੱਧ ਰੂਪ ਵਿੱਚ ਪ੍ਰਾਪਤ ਕਰਨ ਅਤੇ ਅਸ਼ੁੱਧ ਨਮੂਨੇ ਤੋਂ ਫਿਟਕਰੀ ਨੂੰ ਵੱਖ ਕਰਨ ਲਈ । ਕ੍ਰਿਸਟਲੀਕਰਣ ਦੀ ਵਰਤੋਂ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਹੇਠ ਲਿਖਿਆਂ ਨੂੰ ਭੌਤਿਕ ਅਤੇ ਰਸਾਇਣਿਕ ਪਰਿਵਰਤਨਾਂ ਵਿੱਚ ਵਰਗੀਕ੍ਰਿਤ ਕਰੋ-
ਰੁੱਖਾਂ ਦਾ ਕੱਟਣਾ, ਮੱਖਣ ਦਾ ਇੱਕ ਬਰਤਨ ਵਿੱਚ ਪਿਘਲਣਾ, ਅਲਮਾਰੀ ਨੂੰ ਜੰਗ ਲੱਗਣਾ, ਪਾਣੀ ਦਾ ਉੱਬਲ ਕੇ ਵਾਸ਼ਪ ਬਣਨਾ, ਬਿਜਲੀ ਦਾ ਪਾਣੀ ਵਿੱਚੋਂ ਲੰਘਣਾ ਅਤੇ ਇਸ ਦਾ ਹਾਈਡਰੋਜਨ ਅਤੇ ਆਕਸੀਜਨ ਵਿੱਚ ਵਿਘਟਨ ਹੋਣਾ, ਪਾਣੀ ਵਿੱਚ ਸਧਾਰਨ ਨਮਕ ਦਾ ਘੁਲਣਾ, ਫਲਾਂ ਤੋਂ ਸਲਾਦ ਬਨਾਉਣਾ, ਲੱਕੜੀ ਅਤੇ ਕਾਗਜ਼ ਦਾ ਜਲਣਾ ।
ਉੱਤਰ-

  1. ਰੁੱਖਾਂ ਦਾ ਕੱਟਣਾ-ਭੌਤਿਕ ਪਰਿਵਰਤਨ ।
  2. ਮੱਖਣ ਦਾ ਇੱਕ ਬਰਤਨ ਵਿੱਚ ਪਿਘਲਣਾ-ਭੌਤਿਕ ਪਰਿਵਰਤਨ ।
  3. ਅਲਮਾਰੀ ਨੂੰ ਜੰਗ ਲੱਗਣਾ-ਰਸਾਇਣਿਕ ਪਰਿਵਰਤਨ ।
  4. ਪਾਣੀ ਦਾ ਉੱਬਲ ਕੇ ਵਾਸ਼ਪ ਬਣਨਾ-ਭੌਤਿਕ ਪਰਿਵਰਤਨ ।
  5. ਬਿਜਲੀ ਦਾ ਪਾਣੀ ਵਿੱਚੋਂ ਲੰਘਣਾ ਇਸਦਾ ਹਾਈਡਰੋਜਨ ਅਤੇ ਆਕਸੀਜਨ ਵਿੱਚ ਵਿਘਟਨ ਹੋਣਾ-ਰਸਾਇਣਿਕ ਪਰਿਵਰਤਨ ।
  6. ਪਾਣੀ ਵਿੱਚ ਸਾਧਾਰਨ ਨਮਕ ਦਾ ਘੁਲਣਾ-ਭੌਤਿਕ ਪਰਿਵਰਤਨ ।
  7. ਫਲਾਂ ਤੋਂ ਸਲਾਦ ਬਨਾਉਣਾ-ਭੌਤਿਕ ਪਰਿਵਰਤਨ ।
  8. ਲੱਕੜੀ ਅਤੇ ਕਾਗਜ਼ ਦਾ ਜਲਣਾ-ਰਸਾਇਣਿਕ ਪਰਿਵਰਤਨ ।

ਪ੍ਰਸ਼ਨ 10.
ਆਪਣੇ ਆਲੇ-ਦੁਆਲੇ ਦੀਆਂ ਵਸਤੂਆਂ ਨੂੰ ਸ਼ੁੱਧ ਪਦਾਰਥ ਜਾਂ ਮਿਸ਼ਰਣ ਵਿੱਚ ਵੰਡਣ ਦੀ ਕੋਸ਼ਿਸ਼ ਕਰੋ ।
ਉੱਤਰ-
ਸ਼ੁੱਧ ਪਦਾਰਥ – ਹਾਈਡੋਜਨ, ਤਾਂਬਾ, ਸੋਨਾ, ਨਮਕ, ਚੀਨੀ, ਪਾਣੀ, ਲੋਹਾ, ਚਾਂਦੀ ਆਦਿ ।
ਮਿਸ਼ਰਨ – ਸੋਡਾ ਵਾਟਰ, ਨਮਕ ਦਾ ਘੋਲ, ਸ਼ਰਬਤ, ਧੂੰਆਂ, ਆਈਸਕ੍ਰੀਮ, ਗੰਧਕ-ਲੋਹ ਚੂਰਣ ਦਾ ਮਿਸ਼ਰਣ, ਪਾਣੀ ਅਤੇ ਤੇਲ ਦਾ ਘੋਲ ।

Leave a Comment