PSEB 3rd Class Punjabi ਲੇਖ-ਰਚਨਾ

Punjab State Board PSEB 3rd Class Punjabi  Book Solutions ਲੇਖ-ਰਚਨਾ Textbook Exercise Questions and Answers.

PSEB 3rd Class Punjabi ਲੇਖ-ਰਚਨਾ

1.ਮੇਰਾ ਘਰ

  • ਮੇਰਾ ਘਰ ਬੜਾ ਸੁੰਦਰ ਹੈ ।
  • ਇਸ ਦਾ ਨੰਬਰ 108 ਹੈ ਅਤੇ ਇਹ ਗੁਜਰਾਲ ਨਗਰ, ਜਲੰਧਰ ਵਿਚ ਸਥਿਤ ਹੈ ।
  • ਬਾਹਰੋਂ ਇਸ ਦਾ ਰੰਗ ਚਿੱਟਾ ਦਿਖਾਈ ਦਿੰਦਾ ਹੈ, ਪਰ ਅੰਦਰਲੇ ਕਮਰਿਆਂ ਦਾ ਰੰਗ ਹਲਕਾ ਕਰੀਮ ਹੈ ।
  • ਇਸ ਘਰ ਵਿਚ ਮੈਂ ਆਪਣੇ ਮਾਤਾ-ਪਿਤਾ ਤੇ ਦੋ ਭੈਣਾਂ ਨਾਲ ਰਹਿੰਦਾ ਹਾਂ ।
  • ਇਸ ਘਰ ਵਿਚ ਇਕ ਬੈਠਕ, ਇਕ ਡਾਈਨਿੰਗ ਰੂਮ, ਤਿੰਨ ਸੌਣ-ਕਮਰੇ, ਇਕ ਰਸੋਈ ਅਤੇ ਦੋ ਗੁਸਲਖ਼ਾਨੇ ਹਨ ।
  • ਮੇਰਾ ਘਰ ਫੁੱਲਾਂ ਦੇ ਪੌਦਿਆਂ ਤੇ ਸਦਾ-ਬਹਾਰ ਬੁਟਿਆਂ ਦੇ ਗਮਲਿਆਂ ਨਾਲ ਭਰਿਆ ਹੋਇਆ ਹੈ ।
  • ਇਹ ਬੜਾ ਹਵਾਦਾਰ ਤੇ ਰੌਸ਼ਨੀ ਭਰਪੂਰ ਹੈ ।
  • ਮੇਰੇ ਘਰ ਵਿਚ ਇਕ ਰੰਗਦਾਰ ਟੈਲੀਵਿਜ਼ਨ, ਟੈਲੀਫੋਨ, ਇਕ ਸਕੂਟਰ, ਇਕ ਕਾਰ, ਇਕ ਫ਼ਰਿਜ਼, ਭਿੰਨ-ਭਿੰਨ ਪ੍ਰਕਾਰ ਦੇ ਭਾਂਡੇ ਤੇ ਕਰਾਕਰੀ, ਕੰਪਿਉਟਰ, ਬਿਜਲੀ ਦੇ ਪੱਖੇ, ਕੁਰਸੀਆਂ, ਸੋਫ਼ੇ ਤੇ ਮੇਜ਼ ਹਨ ।
  • ਮੈਂ ਜਦੋਂ ਕਦੇ ਘਰੋਂ ਬਾਹਰ ਜਾਂਦਾ ਹਾਂ, ਤਾਂ ਮੇਰਾ ਇੱਥੇ ਵਾਪਸ ਪਰਤਣ ਲਈ ਮਨ ਕਾਹਲਾ ਪੈ ਜਾਂਦਾ ਹੈ ।
  • ਮੇਰਾ ਆਪਣੇ ਘਰ ਨਾਲ ਬਹੁਤ ਪਿਆਰ ਹੈ ।

2. ਮੇਰਾ ਅਧਿਆਪਕ

  1. ਮੇਰੇ ਅਧਿਆਪਕ ਦਾ ਨਾਂ ਸ: ਅਮਰੀਕ ਸਿੰਘ ‘ ਹੈ ।
  2. ਉਨ੍ਹਾਂ ਦੀ ਉਮਰ 45 ਸਾਲ ਹੈ ।
  3. ਉਨ੍ਹਾਂ ਦੀ ਸਿਹਤ ਬਹੁਤ ਚੰਗੀ ਹੈ ।
  4. ਉਹ ਸਦਾ ਸਾਦੇ ਕੱਪੜੇ ਪਹਿਨਦੇ ਹਨ ।
  5. ਉਹ ਸਾਨੂੰ ਬਹੁਤ ਪਿਆਰ ਨਾਲ ਪੜ੍ਹਾਉਂਦੇ ਹਨ ।
  6. ਉਨ੍ਹਾਂ ਦਾ ਪੜ੍ਹਾਉਣ ਦਾ ਢੰਗ ਬਹੁਤ ਰੌਚਕ ਹੈ ।
  7. ਉਹ ਆਪਣੇ ਕਰਤੱਵ ਦੀ ਪਾਲਣਾ ਦਿਲ ਲਾ ਕੇ ਕਰਦੇ ਹਨ |
  8. ਉਹ ਸਦਾ ਖੁਸ਼ ਰਹਿੰਦੇ ਹਨ ।
  9. ਉਨ੍ਹਾਂ ਨੂੰ ਆਪਣੇ ਦੇਸ਼ ਨਾਲ ਬਹੁਤ ਪਿਆਰ ਹੈ ।
  10. ਸਾਰੇ ਵਿਦਿਆਰਥੀ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਨ |

PSEB 3rd Class Punjabi ਲੇਖ-ਰਚਨਾ

3. ਸਾਡੀ ਜਮਾਤ ਦਾ ਮਨੀਟਰ

  1. ਸਾਡੀ ਜਮਾਤ ਦੇ ਮਨੀਟਰ ਦਾ ਨਾਂ ਗਗਨਦੀਪ ਸਿੰਘ ਹੈ ।
  2. ਉਹ ਤੀਜੀ ਸ਼੍ਰੇਣੀ ਵਿਚ ਪੜ੍ਹਦਾ ਹੈ ।
  3. ਉਸ ਦੀ ਉਮਰ ਅੱਠ ਸਾਲ ਹੈ ।
  4. ਉਸ ਦੀ ਸਿਹਤ ਬਹੁਤ ਚੰਗੀ ਹੈ ।
  5. ਉਹ ਪੜ੍ਹਨ ਵਿਚ ਬਹੁਤ ਹੁਸ਼ਿਆਰ ਹੈ ।
  6. ਸਾਰੇ ਅਧਿਆਪਕ ਉਸ ਨੂੰ ਬਹੁਤ ਪਿਆਰ ਕਰਦੇ ਹਨ ।
  7. ਉਹ ਸਕੂਲ ਦੇ ਸਾਰੇ ਕੰਮਾਂ ਵਿਚ ਅੱਗੇ ਰਹਿੰਦਾ ਹੈ ।
  8. ਅਸੀਂ ਦੋਵੇਂ ਇਕੱਠੇ ਇੱਕੋ ਡੈਸਕ ਉੱਤੇ ਬੈਠਦੇ | ਹਾਂ ।
  9. ਉਹ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਹੈ ।
  10. ਉਸ ਨੇ ਬਹੁਤ ਸਾਰੇ ਇਨਾਮ ਪ੍ਰਾਪਤ ਕੀਤੇ ਹਨ ।

4. ਮੇਰਾ ਮਿੱਤਰ
ਜਾਂ ‘
ਮੇਰਾ ਦੋਸਤ

  • ਮੇਰੇ ਮਿੱਤਰ ਦਾ ਨਾਂ ਜਸਵਿੰਦਰ ਸਿੰਘ ਹੈ ।
  • ਉਸ ਦੀ ਉਮਰ ਅੱਠ ਸਾਲ ਹੈ ।
  • ਉਹ ਮੇਰਾ ਜਮਾਤੀ ਹੈ ।
  • ਉਸ ਦੀ ਸਿਹਤ ਬਹੁਤ ਚੰਗੀ ਹੈ ।
  • ਉਹ ਹਮੇਸ਼ਾ ਸਾਫ਼-ਸੁਥਰਾ ਰਹਿੰਦਾ ਹੈ ।
  • ਉਹ ਪੜ੍ਹਨ ਵਿਚ ਬਹੁਤ ਹੁਸ਼ਿਆਰ ਹੈ ।
  • ਉਸ ਦੇ ਪਿਤਾ ਜੀ ਅਧਿਆਪਕ ਹਨ ।
  • ਉਹ ਬਹੁਤ ਸੋਹਣਾ ਗਾਉਂਦਾ ਹੈ ।
  • ਅਸੀਂ ਦੋਵੇਂ ਇਕੱਠੇ ਖੇਡਦੇ ਹਾਂ ।
  • ਉਹ ਮੇਰਾ ਸਭ ਤੋਂ ਚੰਗਾ ਮਿੱਤਰ ਹੈ ।

5. ਸਾਡਾ ਸਕੂਲ

  1. ਸਾਡੇ ਸਕੂਲ ਦਾ ਨਾਂ ਰੌ: ਪ੍ਰਾਇਮਰੀ ਸਕੂਲ, ਬਹਿਰਾਮ ਹੈ ।
  2. ਇਹ ਉਸ ਸੜਕ ‘ਤੇ ਹੈ, ਜਿਹੜੀ ਭੋਗਪੁਰ ਤੋਂ ਬੁਲੋਵਾਲ ਨੂੰ ਜਾਂਦੀ ਹੈ ।
  3. ਇਸ ਦੀ ਇਮਾਰਤ ਪੱਕੀ ਅਤੇ ਸੁੰਦਰ ਹੈ ।
  4. ਸਕੂਲ ਵਿਚ ਦਸ ਕਮਰੇ ਤੇ ਸਾਹਮਣੇ ਬਰਾਂਡਾ ਹੈ ।
  5. ਇਸ ਦੇ ਸਾਹਮਣੇ ਮੈਦਾਨ ਵਿਚ ਬਹੁਤ ਸਾਰੇ ਦਰੱਖ਼ਤ ਤੇ ਫੁੱਲਦਾਰ ਬੂਟੇ ਲੱਗੇ ਹੋਏ ਹਨ ।
  6. ਸਕੂਲ ਦੀਆਂ ਕੰਧਾਂ ‘ਤੇ ਬਹੁਤ ਸੁੰਦਰ ਮਾਟੋ ਲਿਖੇ ਹੋਏ ਹਨ ।
  7. ਇਸ ਸਕੂਲ ਵਿਚ ਸੱਤ ਅਧਿਆਪਕ ਪੜ੍ਹਾਉਂਦੇ ਹਨ ।.
  8. ਸ: ਕੁਲਧੀਰ ਸਿੰਘ ਇੱਥੋਂ ਦੇ ਸੁਯੋਗ ਮੁੱਖ ਅਧਿਆਪਕ ਹਨ ।
  9. ਸਕੂਲ ਦੇ ਆਲੇ-ਦੁਆਲੇ ਦਾ ਦ੍ਰਿਸ਼ ਬਹੁਤ ਸੁੰਦਰ ਹੈ ।
  10. ਮੈਨੂੰ ਆਪਣੇ ਸਕੂਲ ਨਾਲ ਬਹੁਤ ਪਿਆਰ ਹੈ ।

6. ਸਕੂਲ ਦਾ ਬਗੀਚਾ

  • ਸਾਡੇ ਸਕੂਲ ਦਾ ਬਗੀਚਾ ਬਹੁਤ ਸੁੰਦਰ ਹੈ ।
  • ਇਹ ਸਕੂਲ ਦੀ ਮੁੱਖ ਇਮਾਰਤ ਦੇ ਸਾਹਮਣੇ . ਹੈ ।
  • ਇਸ ਦੇ ਆਲੇ-ਦੁਆਲੇ ਪੱਕੀ ਚਾਰ-ਦੀਵਾਰੀ ਹੈ ।
  • ਇਸ ਵਿਚ ਭਿੰਨ-ਭਿੰਨ ਪ੍ਰਕਾਰ ਦੇ ਫੁੱਲਾਂ ਤੇ ਫਲਾਂ ਦੇ ਪੌਦੇ ਹਨ ।
  • ਇੱਥੇ ਸਾਰਾ ਸ਼ਾਲ ਤਰ੍ਹਾਂ-ਤਰ੍ਹਾਂ ਦੇ ਫੁੱਲ ਖਿੜਦੇ ਰਹਿੰਦੇ ਹਨ |
  • ਇਨ੍ਹਾਂ ਪੌਦਿਆਂ ਦੀ ਦੇਖ-ਭਾਲ ਦੋ ਮਾਲੀ ਕਰਦੇ ਹਨ ।
  • ਉਹ ਪੌਦਿਆਂ ਨੂੰ ਟਿਊਬਵੈੱਲ ਦੇ ਪਾਣੀ ਨਾਲ ਸਿੰਜਦੇ ਹਨ ।.
  • ਉਹ ਸਮੇਂ-ਸਮੇਂ ਪੌਦਿਆਂ ਨੂੰ ਖਾਦ ਵੀ ਪਾਉਂਦੇ ਹਨ ।
  • ਇਸ ਵਿਚ ਸੈਰ ਕਰਨ ਲਈ ਪੱਕੇ ਵਲ-ਖਾਂਦੇ , ਰਸਤੇ ਬਣੇ ਹੋਏ ਹਨ ।
  • ਇਸ ਹਰੇ-ਭਰੇ ਬਗੀਚੇ ਨੂੰ ਦੇਖ ਕੇ ਮੇਰਾ ਮਨ ਬਹੁਤ ਪ੍ਰਸੰਨ ਹੁੰਦਾ ਹੈ ।

7. ਸਾਡੀ ਜਮਾਤ ਦਾ ਕਮਰਾ

  1. ਇਹ ਸਾਡੀ ਜਮਾਤ ਦਾ ਕਮਰਾ ਹੈ ।
  2. ਇਸ ਵਿਚ ਦੋ ਦਰਵਾਜ਼ੇ ਤੇ ਚਾਰ ਖਿੜਕੀਆਂ ਹਨ ।
  3. ਇਸ ਵਿਚ ਦੋ ਅਲਮਾਰੀਆਂ ਹਨ।
  4. ਇਹ ਕਮਰਾ ਪੱਕਾ, ਹਵਾਦਾਰ ਅਤੇ ਸੁੰਦਰ ਹੈ ।
  5. ਅਸੀਂ ਇਸ ਵਿਚੋਂ ਡੈਸਕਾਂ ਉੱਤੇ ਬੈਠਦੇ ਹਾਂ |
  6. ਇਸ ਵਿਚ ਬਿਜਲੀ ਦੇ ਬਲਬ, ਟਿਊਬਾਂ ਤੇ ਪੱਖੇ ਲੱਗੇ ਹੋਏ ਹਨ ।
  7. ਡੈਸਕਾਂ ਦੇ ਸਾਹਮਣੇ ਮਾਸਟਰ ਜੀ ਲਈ ਮੇਜ਼ ਤੇ ਕੁਰਸੀ ਹੈ ।
  8. ਵਿਦਿਆਰਥੀਆਂ ਦੇ ਡੈਸਕਾਂ ਦੇ ਸਾਹਮਣੇ ਇੱਕ ਵੱਡਾ ਬਲੈਕ-ਬੋਰਡ ਹੈ ।
  9. ਇਸ ਦੇ ਇਕ ਕੋਨੇ ਵਿਚ ਸਾਇੰਸ ਕਾਰਨਰ ਹੈ ।
  10. ਮੈਨੂੰ ਆਪਣੀ ਜਮਾਤ ਦਾ ਕਮਰਾ ਬਹੁਤ ਪਸੰਦ ਹੈ ।

PSEB 3rd Class Punjabi ਲੇਖ-ਰਚਨਾ

8. ਮੇਰੇ ਪਿਤਾ ਜੀ

  1. ਮੇਰੇ ਪਿਤਾ ਜੀ ਦਾ ਨਾਂ ਸ: ਗੁਰਪਾਲ ਸਿੰਘ ਹੈ ।
  2. ਉਨ੍ਹਾਂ ਦੀ ਉਮਰ 18 ਸਾਲ ਹੈ ।
  3. ਉਨ੍ਹਾਂ ਦੀ ਸਿਹਤ ਬਹੁਤ ਚੰਗੀ ਹੈ ।
  4. ਉਹ ਸਵੇਰੇ ਉੱਠਦੇ ਤੇ ਸੈਰ ਕਰਨ ਲਈ ਜਾਂਦੇ ਹਨ ।
  5. ਉਹ ਸਾਦੇ ਕੱਪੜੇ ਪਾਉਂਦੇ ਹਨ ।
  6. ਉਹ ਇਕ ਸਰਕਾਰੀ ਸਕੂਲ ਵਿਚ ਅਧਿਆਪਕ ਹਨ |
  7. ਉਹ ਬੱਚਿਆਂ ਵਿਚ ਬੜੇ ਹਰਮਨ-ਪਿਆਰੇ ਹਨ ।
  8. ਉਹ ਘਰ ਆ ਕੇ ਮੈਨੂੰ ਵੀ ਪੜ੍ਹਾਉਂਦੇ ਹਨ ।
  9. ਉਹ ਸਮੇਂ ਦੇ ਬਹੁਤ ਪਾਬੰਦ ਹਨ ।
  10. ਉਹ ਮੈਨੂੰ ਬਹੁਤ ਪਿਆਰ ਕਰਦੇ ਹਨ ।

9. ਮੇਰੇ ਮਾਤਾ ਜੀ –

  1. ਮੇਰੇ ਮਾਤਾ ਜੀ ਦਾ ਨਾਂ ਸ੍ਰੀਮਤੀ ਗੁਰਚਰਨਜੀਤ ਕੌਰ ਹੈ ।
  2. ਉਨ੍ਹਾਂ ਦੀ ਉਮਰ 34 ਸਾਲ ਹੈ ।
  3. ਉਹ ਬੜੇ ਸਾਫ਼-ਸੁਥਰੇ ਅਤੇ ਸੋਹਣੇ ਹਨ |.
  4. ਉਹ ਐੱਮ. ਏ., ਐੱਮ. ਐੱਡ. ਪੜ੍ਹੇ ਹੋਏ ਹਨ ।
  5. ਉਹ ਇਕ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਿੰਸੀਪਲ ਹਨ ।
  6. ਉਹ ਸਮੇਂ ਦੇ ਬੜੇ ਪਾਬੰਦ ਹਨ ।
  7. ਉਹ ਸਾਡੇ ਲਈ ਖਾਣਾ ਬਣਾਉਂਦੇ ਹਨ ਤੇ ਸਾਡੇ ਕੱਪੜੇ ਧੋਦੇ ਹਨ ।
  8. ਉਹ ਸਾਡੀ ਹਰ ਇਕ ਜ਼ਰੂਰਤ ਦਾ ਖ਼ਿਆਲ ਰੱਖਦੇ ਹਨ ।
  9. ਉਹ ਹਰ ਰੋਜ਼ ਨੇਮ ਨਾਲ ਇਕ ਘੰਟਾ ਮੈਨੂੰ ਪੜ੍ਹਾਉਂਦੇ ਹਨ ।
  10. ਮੁਹੱਲੇ ਦੇ ਸਾਰੇ ਲੋਕ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਹਨ ।

10. ਮੇਰਾ ਬਸਤਾ

  1. ਇਹ ਮੇਰਾ ਸੋਹਣਾ ਬਸਤਾ ਹੈ ।
  2. ਇਸ ਦਾ ਰੰਗ ਨੀਲਾ ਹੈ ।
  3. ਇਹ ਮੋਟੇ ਕੱਪੜੇ ਦਾ ਬਣਿਆ ਹੋਇਆ ਹੈ ।
  4. ਇਸ ਵਿਚ ਦੋ ਵੱਡੇ ਖ਼ਾਨੇ ਹਨ ਤੇ ਇਕ ਜਿੱਪ ਵਾਲੀ ਜੇਬ ਹੈ ।
  5. ਇਸ ਵਿਚ ਭਿੰਨ-ਭਿੰਨ ਪ੍ਰਕਾਰ ਦੇ ਫੁੱਲਾਂ ਤੇ ਫਲਾਂ ਦੇ ਪੌਦੇ ਹਨ ।
  6. ਇੱਥੇ ਸਾਰਾ ਸਾਲ ਤਰ੍ਹਾਂ-ਤਰ੍ਹਾਂ ਦੇ ਫੁੱਲ ਖਿੜਦੇ ਰਹਿੰਦੇ ਹਨ ।
  7. ਇਨ੍ਹਾਂ ਪੌਦਿਆਂ ਦੀ ਦੇਖ-ਭਾਲ ਦੋ ਮਾਲੀ ਕਰਦੇ ਹਨ ।
  8. ਉਹ ਪੌਦਿਆਂ ਨੂੰ ਟਿਊਬਵੈੱਲ ਦੇ ਪਾਣੀ ਨਾਲ ਸਿੰਜਦੇ ਹਨ ।
  9. ਉਹ ਸਮੇਂ-ਸਮੇਂ ਪੌਦਿਆਂ ਨੂੰ ਖਾਦ ਵੀ ਪਾਉਂਦੇ ਹਨ ।
  10. ਇਸ ਵਿਚ ਸੈਰ ਕਰਨ ਲਈ ਪੱਕੇ ਵਲ-ਖਾਂਦੇ ਰਸਤੇ ਬਣੇ ਹੋਏ ਹਨ ।
  11. ਇਸ ਹਰੇ-ਭਰੇ ਬਗੀਚੇ ਨੂੰ ਦੇਖ ਕੇ ਮੇਰਾ ਮਨ ਬਹੁਤ ਪ੍ਰਸੰਨ ਹੁੰਦਾ ਹੈ ।

7. ਸਾਡੀ ਜਮਾਤ ਦਾ ਕਮਰਾ –

  • ਇਹ ਸਾਡੀ ਜਮਾਤ ਦਾ ਕਮਰਾ ਹੈ ॥
  • ਇਸ ਵਿਚ ਦੋ ਦਰਵਾਜ਼ੇ ਤੇ ਚਾਰ ਖਿੜਕੀਆਂ ਹਨ ।
  • ਇਸ ਵਿਚ ਦੋ ਅਲਮਾਰੀਆਂ ਹਨ ।
  • ਇਹ ਕਮਰਾ ਪੱਕਾ, ਹਵਾਦਾਰ ਅਤੇ ਸੁੰਦਰ ਹੈ ।
  • ਅਸੀਂ ਇਸ ਵਿਚ ਡੈਸਕਾਂ ਉੱਤੇ ਬੈਠਦੇ ਹਾਂ ।
  • ਇਸ ਵਿਚ ਬਿਜਲੀ ਦੇ ਬਲਬ, ਟਿਊਬਾਂ ਤੇ ਪੱਖੇ ਲੱਗੇ ਹੋਏ ਹਨ ।
  • ਡੈਸਕਾਂ ਦੇ ਸਾਹਮਣੇ ਮਾਸਟਰ ਜੀ ਲਈ ਮੇਜ਼ ਤੇ ਕੁਰਸੀ ਹੈ ।
  • ਵਿਦਿਆਰਥੀਆਂ ਦੇ ਡੈਸਕਾਂ ਦੇ ਸਾਹਮਣੇ ਇੱਕ ਵੱਡਾ ਬਲੈਕ-ਬੋਰਡ ਹੈ ।
  • ਇਸ ਦੇ ਇਕ ਕੋਨੇ ਵਿਚ ਸਾਇੰਸ ਕਾਰਨਰ ਹੈ ।
  • ਮੈਨੂੰ ਆਪਣੀ ਜਮਾਤ ਦਾ ਕਮਰਾ ਬਹੁਤ ਪਸੰਦ ਹੈ ।

8. ਮੇਰੇ ਪਿਤਾ ਜੀ –

  1. ਮੇਰੇ ਪਿਤਾ ਜੀ ਦਾ ਨਾਂ ਸ: ਗੁਰਪਾਲ ਸਿੰਘ ਹੈ ।
  2. ਉਨ੍ਹਾਂ ਦੀ ਉਮਰ 38 ਸਾਲ ਹੈ ।
  3. ਉਨ੍ਹਾਂ ਦੀ ਸਿਹਤ ਬਹੁਤ ਚੰਗੀ ਹੈ ।
  4. ਕੁੱਤਾ ਰੋਟੀ ਜਾਂ ਮਾਸ ਖਾ ਕੇ ਤੇ ਦੁੱਧ ਪੀ ਕੇ ਪਲਦਾ ਹੈ ।
  5. ਕੁੱਤੇ ਬਹੁਤ ਸਾਰੀਆਂ ਕਿਸਮਾਂ ਦੇ ਹੁੰਦੇ ਹਨ; ਜਿਵੇਂ-ਪਾਮੇਰੀਅਨ, ਅਲਸੈਸ਼ਨ, ਲੈਬਰੇਡੋਰ, ‘ਗੱਦੀ ਆਦਿ ।
  6. ਕੁੱਤਾ ਬੜਾ ਵਫ਼ਾਦਾਰ ਜਾਨਵਰ ਮੰਨਿਆ ਜਾਂਦਾ ਹੈ ।
  7. ਇਹ ਚੋਰ, ਓਪਰੇ ਆਦਮੀ ਜਾਂ ਦੂਜੇ ਕੁੱਤੇ ਨੂੰ ਦੇਖ ਕੇ ਭੌਕਦਾ ਹੈ ਤੇ ਉਸ ਉੱਤੇ ਹਮਲਾ ਕਰ ਦਿੰਦਾ ਹੈ ।
  8. ਕਈ ਕੁੱਤੇ ਚੋਰਾਂ, ਡਾਕੂਆਂ ਤੇ ਕਾਤਲਾਂ ਨੂੰ ਲੱਭਣ ਵਿਚ ਪੁਲਿਸ ਦੀ ਸਹਾਇਤਾ ਕਰਦੇ ਹਨ ।
  9. ਕਈ ਲੋਕ ਕੁੱਤੇ ਬੜੇ ਸ਼ੌਕ ਨਾਲ ਪਾਲਦੇ ਹਨ ਤੇ ਉਨ੍ਹਾਂ ਨੂੰ ਭਿੰਨ-ਭਿੰਨ ਕਰਤੱਵ ਕਰਨੇ ਸਿਖਾਉਂਦੇ ਹਨ ।
  10. ਕੋਈ ਸ਼ੌਕੀਨ ਕਈ-ਕਈ ਹਜ਼ਾਰ ਰੁਪਏ ਖ਼ਰਚ ਕੇ ਚੰਗੇ ਕੁੱਤੇ ਖ਼ਰੀਦਦੇ ਹਨ ।

PSEB 3rd Class Punjabi ਲੇਖ-ਰਚਨਾ

13. ਹੋਲੀ

  1. ਮਹਾਨਤਾ ਰੱਖਦਾ ਹੈ ।
  2. ਇਹ ਇਕ ਖੁਸ਼ੀਆਂ ਭਰਿਆ ਤਿਉਹਾਰ ਹੈ ।
  3. ਹੋਲੀ ਵਾਲੇ ਦਿਨ ਅਸੀਂ ਇਕ-ਦੂਜੇ ਉੱਪਰ ਰੰਗ ਸੁੱਟਦੇ ਤੇ ਖ਼ੁਸ਼ ਹੁੰਦੇ ਹਾਂ ।
  4. ਐਤਕੀਂ ਅਸੀਂ ਆਪਣੇ ਪਰਿਵਾਰ ਤੇ ਮਿੱਤਰਾਂ ਨਾਲ ਇਸ ਤਿਉਹਾਰ ਦਾ ਖੂਬ ਅਨੰਦ ਲਿਆ ।
  5. ਹਿੰਦੂ ਲੋਕ ਹੋਲੀ ਮਨਾਉਂਦੇ ਹਨ, ਪਰ ਸਿੱਖ ਅਗਲੇ ਦਿਨ ਹੋਲੇ-ਮਹੱਲੇ ਦਾ ਤਿਉਹਾਰ ਮਨਾਉਂਦੇ ਹਨ ।
  6. ਹੋਲੇ ਵਾਲੇ ਦਿਨ ਆਨੰਦਪੁਰ ਸਾਹਿਬ ਵਿਖੇ ਭਾਰੀ : ਮੇਲਾ ਲਗਦਾ ਹੈ ।
  7. ਐਤਕੀਂ ਅਸੀਂ ਸਵੇਰੇ ਉੱਠੇ ਤੇ ਹੋਲੀ ਖੇਡਣ ਲਈ ਤਿਆਰ ਹੋ ਗਏ ।
  8. ਸਭ ਤੋਂ ਪਹਿਲਾਂ ਮੈਂ ਆਪਣੀਆਂ ਭੈਣਾਂ ਅਤੇ ਭਾਬੀਆਂ ਉੱਤੇ ਰੰਗ ਸੁੱਟਿਆ ।
  9. ਫਿਰ ਉਹ ਰੰਗ ਦੇ ਲਿਫ਼ਾਫੇ ਚੁੱਕੀ ਮੇਰੇ ਦੁਆਲੇ ਹੋ ਗਈਆਂ ਤੇ ਮੇਰਾ ਸਿਰ-ਮੂੰਹ ਕਈ ਰੰਗਾਂ ਨਾਲ ਭਰ ਦਿੱਤਾ ।
  10. ਫਿਰ ਬਹੁਤ ਸਾਰੇ ਮਿੱਤਰ ਤੇ ਗੁਆਂਢੀ ਇਕੱਠੇ ਹੋ ਕੇ ਗਲੀ ਵਿਚ ਇਕ-ਦੂਜੇ ਉੱਤੇ ਰੰਗ ਸੁੱਟਦੇ ਰਹੇ ਤੇ ਅਨੰਦ ਲੈਂਦੇ ਰਹੇ ।

14. ਦੁਸਹਿਰਾ-

  1. ਦੁਸਹਿਰਾ ਸਾਡੇ ਦੇਸ਼ ਦਾ ਇਕ ਪ੍ਰਸਿੱਧ ਤਿਉਹਾਰ ਹੈ ।
  2. ਇਸ ਦਿਨ ਸ੍ਰੀ ਰਾਮਚੰਦਰ ਜੀ ਨੇ ਲੰਕਾ ਦੇ ਰਾਜੇ ਰਾਵਣ ਨੂੰ ਮਾਰਿਆ ਸੀ ।
  3. ਦੁਸਹਿਰੇ ਤੋਂ ਪਹਿਲਾਂ ਨਰਾਤਿਆਂ ਵਿਚ ਰਾਮ ਲੀਲ੍ਹਾ ਹੁੰਦੀ ਹੈ ।
  4. ਦਸਵੀਂ ਵਾਲੇ ਦਿਨ ਕਿਸੇ ਖੁੱਲ੍ਹੇ ਮੈਦਾਨ ਵਿਚ ਭਾਰੀ ਮੇਲਾ ਲਗਦਾ ਹੈ ।
  5. ਉੱਥੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਗੱਡ ਦਿੱਤੇ ਜਾਂਦੇ ਹਨ ।
  6. ਆਲੇ-ਦੁਆਲੇ ਮਠਿਆਈਆਂ ਤੇ , ਖਿਡੌਣਿਆਂ . ਦੀਆਂ ਦੁਕਾਨਾਂ ਸਜ ਜਾਂਦੀਆਂ ਹਨ ।
  7. ਲੋਕ ਮਠਿਆਈਆਂ ਖਾਂਦੇ, ਖੇਡਾਂ-ਤਮਾਸ਼ੇ ਦੇਖਦੇ ਤੇ ਪੰਘੂੜੇ ਝੂਟਦੇ ਹਨ ।
  8. ਮੇਲੇ ਦਾ ਪ੍ਰਬੰਧ ਪੁਲਿਸ ਕਰਦੀ ਹੈ ।
  9. ਸੂਰਜ ਛਿਪਣ ਵੇਲੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਾਈ ਜਾਂਦੀ ਹੈ ।’
  10. ਪੁਤਲਿਆਂ ਵਿਚ ਜ਼ੋਰਦਾਰ ਪਟਾਕੇ ਤੇ ਆਤਸ਼ਬਾਜ਼ੀ ਚਲਦੀ ਹੈ ।
  11. ਇਸ ਪਿੱਛੋਂ ਲੋਕ ਮਠਿਆਈਆਂ ਖ਼ਰੀਦਦੇ ਤੇ ਘਰਾਂ ਨੂੰ ਚਲ ਪੈਂਦੇ ਹਨ ।

15. ਦੀਵਾਲੀ –

  1. ਦੀਵਾਲੀ ਸਾਡੇ ਦੇਸ਼ ਦਾ ਬਹੁਤ ਪ੍ਰਸਿੱਧ ਤਿਉਹਾਰ ਹੈ ।
  2. ਇਸ ਦਿਨ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ , ਬਨਵਾਸ ਕੱਟ ਕੇ ਵਾਪਸ ਅਯੁੱਧਿਆ ਪਰਤੇ ਸਨ । .
  3. ਇਸ ਖੁਸ਼ੀ ਵਿਚ ਲੋਕਾਂ ਨੇ ਦੀਪਮਾਲਾ ਕੀਤੀ ਸੀ ਤੇ ਉਦੋਂ ਤੋਂ ਇਹ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ ।
  4. ਸਿੱਖਾਂ ਦੇ ਛੇਵੇਂ ਗੁਰੂ, ਸ੍ਰੀ ਗੁਰੂ ਹਰਗੋਬਿੰਦ ਜੀ ਦੀਵਾਲੀ ਵਾਲੇ ਦਿਨ ਹੀ ਜਹਾਂਗੀਰ ਦੀ ਨਜ਼ਰਬੰਦੀ ਤੋਂ ਰਿਹਾ ਹੋ ਕੇ ਆਏ ਸਨ।
  5. ਦੀਵਾਲੀ ਤੋਂ ਪਹਿਲਾਂ ਲੋਕ ਘਰਾਂ ਦੀ ਸਫ਼ਾਈ ਕਰਦੇ ਹਨ ।
  6. ਇਸ ਦਿਨ ਸਾਰੇ ਬਜ਼ਾਰ ਸਜੇ ਹੁੰਦੇ ਹਨ । ਲੋਕ ਮਠਿਆਈਆਂ ਖ਼ਰੀਦਦੇ ਹਨ ਅਤੇ ਚੰਗੇ-ਚੰਗੇ ਭੋਜਨ ਤਿਆਰ ਕਰਦੇ ਹਨ ।
  7. ਉਹ ਆਪਣੇ ਸੱਜਣਾਂ-ਮਿੱਤਰਾਂ ਅਤੇ ਸੰਬੰਧੀਆਂ ਨੂੰ ਮਠਿਆਈ ਤੇ ਤੋਹਫ਼ੇ ਦਿੰਦੇ ਹਨ ।
  8. ਰਾਤ ਨੂੰ ਸਾਰੇ ਲੋਕ ਆਪਣੇ ਘਰਾਂ ਵਿਚ ਦੀਵੇ ਤੇ ਮੋਮਬੱਤੀਆਂ ਜਗਾ ਕੇ ਜਾਂ ਬਿਜਲੀ ਦੀਆਂ ਲੜੀਆਂ ਲਾ ਕੇ ਰੌਸ਼ਨੀ ਕਰਦੇ ਹਨ ।
  9. ਚੌਹਾਂ ਪਾਸਿਆਂ ਤੋਂ ਪਟਾਕੇ ਚੱਲਣ ਦੀਆਂ ਅਵਾਜ਼ਾਂ ਆਉਂਦੀਆਂ ਹਨ ਤੇ ਆਤਸ਼ਬਾਜ਼ੀਆਂ ਅਸਮਾਨ ਵਲ ਉੱਡਦੀਆਂ ਤੇ ਰੌਸ਼ਨੀ ਦੇ ਫੁੱਲਾਂ ਦਾ ਮੀਂਹ ਵਰਾਉਂਦੀਆਂ ਦਿਖਾਈ ਦਿੰਦੀਆਂ ਹਨ ।
  10. ਇਸ ਦਿਨ ਲੋਕ ਲਛਮੀ ਦੀ ਪੂਜਾ ਕਰਦੇ ਹਨ ‘ ਤੇ ਰਾਤ ਨੂੰ ਬੂਹੇ ਖੁੱਲ੍ਹੇ ਰੱਖਦੇ ਹਨ ।
  11. ਕਈ ਲੋਕ ਸ਼ਰਾਬਾਂ ਪੀਂਦੇ ਤੇ ਜੂਆ ਖੇਡਦੇ ਹਨ ।

16. ਮੇਰੀ ਮਨ-ਭਾਉਂਦੀ ਖੇਡ

  • ਸਰੀਰ ਦੀ ਤੰਦਰੁਸਤੀ ਅਤੇ ਮਨ ਦੀ ਖ਼ੁਸ਼ੀ ਲਈ ਖੇਡਣਾ ਬਹੁਤ ਜ਼ਰੂਰੀ ਹੈ ।
  • ਖੇਡਣ ਨਾਲ ਬੰਦੇ ਵਿਚ ਕਈ ਚੰਗੇ ਗੁਣ ਪੈਦਾ ਹੁੰਦੇ ਹਨ ।
  • ਮੈਨੂੰ ‘ਛੂਹਣ-ਛੁਹਾਈਂ ਦੀ ਖੇਡ ਬਹੁਤ ਪਿਆਰੀ ਲਗਦੀ ਹੈ ।
  • ਇਹ ਖੇਡ ਖੇਡਣ ਲਈ ਅਸੀਂ ਇਕ ਮੈਦਾਨ ਵਿਚ ਖੜ੍ਹੇ ਹੋ ਜਾਂਦੇ ਹਾਂ ।
  • ਫਿਰ ਅਸੀਂ ਪੁੱਗਦੇ ਹਾਂ ਤੇ ਇਕ ਦੇ ਸਿਰ ਮੀਵੀ ਆ ਜਾਂਦੀ ਹੈ ।
  • ਮੀਵੀ ਦੇਣ ਵਾਲਾ ਕਿਸੇ ਇਕ ਨੂੰ ਛੂਹਣ ਲਈ ਦੌੜਦਾ ਹੈ ।
  • ਸਾਰੇ ਬੱਚੇ ਉਸ ਦੇ ਅੱਗੇ ਦੌੜਦੇ ਹਨ ।
  • ਜਿਸ ਨੂੰ ਉਹ ਛੂਹ ਲੈਂਦਾ ਹੈ, ਫਿਰ ਮੀਢੀ ਉਸ ਦੇ ਸਿਰ ਆ ਜਾਂਦੀ ਹੈ ।
  • ਇਸ ਤਰ੍ਹਾਂ ਹਾਸੇ-ਹਾਸੇ ਵਿਚ ਇਹ ਖੇਡ ਚਲਦੀ ਰਹਿੰਦੀ ਹੈ ।
  • ਮੈਨੂੰ ਇਸ ਖੇਡ ਨਾਲ ਬਹੁਤ ਅਨੰਦ ਆਉਂਦਾ ਹੈ ।

PSEB 3rd Class Punjabi ਲੇਖ-ਰਚਨਾ

17. ਵਿਸਾਖੀ ਦਾ ਮੇਲਾ
ਜਾਂ . .
ਅੱਖੀਂ ਡਿੱਠਾ ਮੇਲਾ –

  1. ਵਿਸਾਖੀ ਸਾਡੇ ਦੇਸ਼ ਦਾ ਕੌਮੀ ਤਿਉਹਾਰ ਹੈ ।
  2. ਇਹ ਮੇਲਾ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਥਾਂ-ਥਾਂ ‘ਤੇ ਲਗਦਾ ਹੈ ।
  3. ਇਸ ਦਿਨ ਕਣਕ ਦੀ ਵਾਢੀ ਦਾ ਕੰਮ ਆਰੰਭ ਹੁੰਦਾ ਹੈ ।
  4. ਪੱਕੀ ਫ਼ਸਲ ਨੂੰ ਵੇਖ ਕੇ ਕਿਸਾਨ ਬਹੁਤ ਖੁਸ਼ ਹੁੰਦੇ ਹਨ ।
  5. ਲੋਕ ਨਹਿਰਾਂ, ਦਰਿਆਵਾਂ ਅਤੇ ਸਰੋਵਰਾਂ ਵਿਚ ਇਸ਼ਨਾਨ ਕਰਦੇ ਹਨ ।
  6. ਵੱਡੇ-ਵੱਡੇ ਸ਼ਹਿਰਾਂ ਤੇ ਕਸਬਿਆਂ ਵਿਚ ਮੇਲੇ ‘ਲਗਦੇ ਹਨ ।
  7. ਐਤਕੀਂ ਅਸੀਂ ਵਿਸਾਖੀ ਦਾ ਮੇਲਾ ਦੇਖਣ ਮਾਛੀਵਾੜੇ ਗਏ ।
  8. ਉੱਥੇ ਬੁੱਢੇ-ਦਰਿਆ ਵਿਚ ਇਸ਼ਨਾਨ ਕੀਤਾ ਤੇ ਫੇਰ ਗੁਰਦੁਆਰੇ ਗਏ ।
  9. ਮੇਲੇ ਵਿਚ ਅਸੀਂ ਮਠਿਆਈ ਖਾਧੀ, ਜਾਦੂ ਦੇ ‘ਖੇਲ਼ ਤੇ ਸਰਕਸ ਦੇਖੀ ਅਤੇ ਖਿਡੌਣੇ ਵੀ ਖ਼ਰੀਦੇ ।
  10. ਸ਼ਾਮ ਨੂੰ ਅਸੀਂ ਆਪਣੇ ਘਰ ਵਾਪਸ ਆ ਗਏ ।

18. ਮੇਰੀ ਪੁਸਤਕ

  1. ਮੈਨੂੰ ਆਪਣੀ ਪੰਜਾਬੀ ਦੀ ਪੁਸਤਕ ਬਹੁਤ ਪਿਆਰੀ ਲਗਦੀ ਹੈ ।
  2. ਇਸ ਪੁਸਤਕ ਵਿੱਚ ਬਹੁਤ ਸਾਰੀਆਂ ਸੁਆਦਲੀਆਂ ਕਵਿਤਾਵਾਂ, ਕਹਾਣੀਆਂ ਤੇ ਜਾਣਕਾਰੀ-ਭਰਪੂਰ ਲੇਖ ਹਨ ।
  3. ਇਸ ਵਿਚ ਰੰਗਦਾਰ ਤਸਵੀਰਾਂ ਲੱਗੀਆਂ ਹੋਈਆਂ ਹਨ !
  4. ਇਸ ਪੁਸਤਕ ਦੀ ਭਾਸ਼ਾ ਸਰਲ ਹੈ ।
  5. ਇਸ ਨੂੰ ਪੜ੍ਹਦਿਆਂ ਮੇਰਾ ਮਨ ਅੱਕਦਾ ਨਹੀਂ ।
  6. ਇਸ ਨਾਲ ਮੇਰੀ ਪੰਜਾਬੀ ਦੀ ਸ਼ਬਦਾਵਲੀ ਵਿਚ ‘ ਬਹੁਤ ਵਾਧਾ ਹੋਇਆ ਹੈ ।
  7. ਇਸ ਵਿਚਲੀਆਂ ਸਿੱਖਿਆਦਾਇਕ ਕਹਾਣੀਆਂ ਨੇ ਮੇਰੇ ਵਿਚ ਬਹੁਤ ਸਾਰੇ ਗੁਣ ਪੈਦਾ ਕੀਤੇ ਹਨ ।
  8. ਇਸ ਪੁਸਤਕ, ਦੀਆਂ ਕਈ ਕਵਿਤਾਵਾਂ ਮੈਨੂੰ ਜ਼ਬਾਨੀ ਯਾਦ ਹਨ ।
  9. ਮੈਂ ਹਰ ਰੋਜ਼ ਇਸ ਵਿਚੋਂ ਕੁੱਝ ਨਾ ਕੁੱਝ ਪੜ੍ਹਦਾ ਹਾਂ ।
  10. ਮੈਂ ਇਸ ਨੂੰ ਬਹੁਤ ਸੰਭਾਲ ਕੇ ਰੱਖਦਾ ਹਾਂ ।

Leave a Comment