PSEB 8th Class Home Science Solutions Chapter 9 ਮੁੱਢਲੀ ਸਹਾਇਤਾ

Punjab State Board PSEB 8th Class Home Science Book Solutions Chapter 9 ਮੁੱਢਲੀ ਸਹਾਇਤਾ Textbook Exercise Questions and Answers.

PSEB Solutions for Class 8 Home Science Chapter 9 ਮੁੱਢਲੀ ਸਹਾਇਤਾ

Home Science Guide for Class 8 PSEB ਮੁੱਢਲੀ ਸਹਾਇਤਾ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੁਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਮੁੱਢਲੀ ਸਹਾਇਤਾ ਕਿਉਂ ਜ਼ਰੂਰੀ ਹੈ ?
ਉੱਤਰ-
ਫੱਟੜ ਦੀ ਤਤਕਾਲ ਥੋੜੀ ਸਹਾਇਤਾ, ਰੋਗ ਨੂੰ ਅਧਿਕ ਗੰਭੀਰ ਹੋਣ ਤੋਂ ਬਚਾਉਣਾ, ਖ਼ੂਨ ਵਗਣ ਤੋਂ ਰੋਕਣਾ, ਅਚਾਨਕ ਬੇਹੋਸ਼ ਹੋਣ ਉੱਤੇ ਬੇਹੋਸ਼ੀ ਦੂਰ ਕਰਨਾ ।

ਪ੍ਰਸ਼ਨ 2.
ਦਾਹ ਕਿੰਨੀ ਪ੍ਰਕਾਰ ਦਾ ਹੁੰਦਾ ਹੈ ?
ਉੱਤਰ-
ਦਾਹ ਦੋ ਪ੍ਰਕਾਰ ਦਾ ਹੁੰਦਾ ਹੈ-

  1. ਸੁੱਕੀ ਦਾਹ
  2. ਤਰਲ ਦਾਹ ॥

ਪ੍ਰਸ਼ਨ 3.
ਜੇ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਵਿਅਕਤੀ ਨੂੰ ਮੋਟੇ ਕੰਬਲ ਆਦਿ ਵਿੱਚ ਲਪੇਟ ਕੇ ਜ਼ਮੀਨ ਤੇ ਲਿਟਾ ਦੇਣਾ ਚਾਹੀਦਾ ਹੈ ਅਤੇ ਰੇੜਨਾ ਚਾਹੀਦਾ ਹੈ ।

ਪ੍ਰਸ਼ਨ 4.
ਡਾਕਟਰ ਦੇ ਆਉਣ ਤੋਂ ਪਹਿਲਾਂ ਦਾਹ ਤੇ ਕੀ ਲਾਉਗੇ ?
ਉੱਤਰ-
ਬਰਨੌਲ ਦੀ ਵਰਤੋਂ ਕਰ ਸਕਦੇ ਹਾਂ ।

ਪ੍ਰਸ਼ਨ 5.
ਆਪਣੇ ਆਪ ਨੂੰ ਲੂ ਤੋਂ ਕਿਵੇਂ ਬਚਾਉਗੇ ?
ਉੱਤਰ-
ਪਾਣੀ ਵਧੇਰੇ ਪੀਣਾ ਚਾਹੀਦਾ ਹੈ, ਕੱਚੇ ਅੰਬ ਨੂੰ ਭੁੰਨ ਕੇ ਰਸ ਪੀਣਾ ਚਾਹੀਦਾ ਹੈ, ਪਿਆਜ਼ ਦੀ ਵਰਤੋਂ, ਸਿੱਧੇ ਧੁੱਪ ਵਿੱਚ ਨਹੀਂ ਜਾਣਾ ਚਾਹੀਦਾ ਆਦਿ ।

ਪ੍ਰਸ਼ਨ 6.
ਲੂ ਵਾਲੇ ਰੋਗੀ ਨੂੰ ਕਿਸ ਤਰ੍ਹਾਂ ਸੰਭਾਲੋਗੇ ?
ਉੱਤਰ-
ਰੋਗੀ ਨੂੰ ਛਾਂ ਵਾਲੀ ਠੰਡੀ ਥਾਂ ‘ਤੇ ਰੱਖੋ ਧੜ ਨੂੰ ਠੰਡੇ ਪਾਣੀ ਵਿੱਚ ਡੁਬਾਉਣਾ ਚਾਹੀਦਾ ਹੈ । ਸਿਰ ‘ਤੇ ਬਰਫ਼ ਦੀ ਥੈਲੀ ਰੱਖਣੀ ਚਾਹੀਦਾ ਹੈ ਕੱਚੇ ਅੰਬ ਦਾ ਰਸ ਦੇਣਾ ਚਾਹੀਦਾ ਹੈ ਆਦਿ ।

ਪ੍ਰਸ਼ਨ 7.
ਲੂ ਕਿਉਂ ਲਗਦੀ ਹੈ ?
ਉੱਤਰ-
ਤੇਜ਼ ਗਰਮੀ ਦੇ ਮੌਸਮ ਵਿਚ ਅਚਾਨਕ ਸੂਰਜ ਦੀਆਂ ਤੇਜ਼ ਕਿਰਨਾਂ ਕਮਜ਼ੋਰ ਆਦਮੀ, ਬੱਚੇ ਜਾਂ ਬੁੱਢੇ ਤੇ ਪੈਂਦੀਆਂ ਹਨ ਤਾਂ ਉਸ ਨੂੰ ਲੂ ਲੱਗ ਸਕਦੀ ਹੈ ।

ਪ੍ਰਸ਼ਨ 8.
ਜ਼ਖ਼ਮ ‘ਤੇ ਕੀ ਲਾਉਣਾ ਠੀਕ ਹੈ ?
ਉੱਤਰ-
ਡੀਟੋਲ, ਸਪਿਰਿਟ ਆਦਿ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 9.
ਕੰਨ ਵਿਚੋਂ ਖੂਨ ਵਗਣ ਦਾ ਕੀ ਕਾਰਨ ਹਨ ?
ਉੱਤਰ-
ਖੋਪੜੀ ਦੀ ਧਰਾਤਲ ਦੀ ਹੱਡੀ ਦੇ ਟੁੱਟਣ ਨਾਲ ਕੰਨ ਵਿਚੋਂ ਖੂਨ ਵਹਿਣ ਲੱਗਦਾ ਹੈ ।

ਪ੍ਰਸ਼ਨ 10.
ਮੁੱਢਲੀ ਸਹਾਇਤਾ ਤੋਂ ਤੁਸੀਂ ਕੀ ਸਮਝਦੇ ਹੋ ?
ਜਾਂ
ਮੁੱਢਲੀ ਸਹਾਇਤਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਮੁੱਢਲੀ ਸਹਾਇਤਾ ਉਹ ਸਹਾਇਤਾ ਹੈ ਜੋ ਡਾਕਟਰ ਦੇ ਆਉਣ ਤੋਂ ਪਹਿਲਾਂ ਜਾਂ ਰੋਗੀ ਨੂੰ ਡਾਕਟਰ ਕੋਲ ਲੈ ਜਾਣ ਤੋਂ ਪਹਿਲਾਂ ਰੋਗ ਦੀ ਪੜਤਾਲ ਕਰਕੇ, ਉਸ ਨੂੰ ਛੇਤੀ ਹੀ ਇਲਾਜ ਦੇ ਰੂਪ ਵਿਚ ਪਹੁੰਚਾਈ ਜਾਵੇ ।

ਪ੍ਰਸ਼ਨ 11.
ਮੁੱਢਲੀ ਸਹਾਇਤਾ ਕਰਨ ਵਾਲਾ ਵਿਅਕਤੀ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਮੁੱਢਲੀ ਸਹਾਇਤਾ ਕਰਨ ਵਾਲਾ ਵਿਅਕਤੀ ਧੀਰਜ ਵਾਲਾ, ਸਹਿਣਸ਼ੀਲ, ਸ਼ਾਂਤ, ਦਇਆਵਾਨ, ਹੁਸ਼ਿਆਰ, ਪੱਕੇ ਇਰਾਦੇ ਵਾਲਾ, ਸਪੱਸ਼ਟਵਾਦੀ, ਸਰੀਰਕ ਅਤੇ ਮਾਨਸਿਕ ਪੱਧਰ ‘ਤੇ ਚੁਸਤ ਹੋਣਾ ਚਾਹੀਦਾ ਹੈ ।

ਪ੍ਰਸ਼ਨ 12.
ਕੀ ਮੁੱਢਲੀ ਸਹਾਇਤਾ ਉਪਰੰਤ ਡਾਕਟਰ ਨੂੰ ਬੁਲਾਉਣਾ ਜ਼ਰੂਰੀ ਹੈ ?
ਉੱਤਰ-
ਮੁੱਢਲੀ ਸਹਾਇਤਾ ਤੋਂ ਬਾਅਦ ਬਾਕੀ ਕੰਮ ਡਾਕਟਰ ਦੇ ਲਈ ਛੱਡ ਦੇਣਾ ਚਾਹੀਦਾ ਹੈ । ਜਿੰਨੀ ਛੇਤੀ ਹੋ ਸਕੇ ਉਸ ਨੂੰ ਡਾਕਟਰ ਦੀ ਸਹਾਇਤਾ ਲੈਣੀ ਚਾਹੀਦੀ ਹੈ ਅਤੇ ਡਾਕਟਰ ਦੇ ਪਹੁੰਚਣ ਤੇ ਉਸ ਬਿਮਾਰ ਦੀ ਪੂਰੀ ਸਥਿਤੀ ਦੱਸ ਦੇਣੀ ਚਾਹੀਦੀ ਹੈ ।

ਪ੍ਰਸ਼ਨ 13.
ਸੁੱਕੇ ਦਾਹ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਅੱਗ ਜਾਂ ਧਾਤੁ ਦਾ ਗਰਮ ਟੁੱਕੜਾ ਸਰੀਰ ਦੇ ਕਿਸੇ ਭਾਗ ਨਾਲ ਛੂਹ ਜਾਵੇ ਜਾਂ ਰਗੜਿਆ ਜਾਵੇ ਜਾਂ ਗਾੜੇ ਤੇਜ਼ਾਬ ਜਾਂ ਖਾਰ ਦੁਆਰਾ ਹੋਇਆ ਜ਼ਖ਼ਮ ਸੁੱਕੀ ਦਾਹ ਕਹਾਉਂਦਾ ਹੈ ।

ਪ੍ਰਸ਼ਨ 14.
ਤਰਲ ਦਾਹ ਕਿਵੇਂ ਹੋ ਜਾਂਦਾ ਹੈ ?
ਉੱਤਰ-
ਭਾਫ, ਗਰਮ ਤੇਲ, ਲੁੱਕ ਜਾਂ ਉਬਲਦੀ ਚਾਹ ਜਾਂ ਅਯੋਗ ਢੰਗ ਨਾਲ ਲਾਈ ਹੋਈ ਪੁਲਟਿਸ ਦੇ ਨਾਲ ਪੈਦਾ ਜ਼ਖ਼ਮ ਨੂੰ ਤਰਲ ਦਾਹ (ਸਾੜ) ਕਿਹਾ ਜਾਂਦਾ ਹੈ ।

ਪ੍ਰਸ਼ਨ 15.
ਡੁੱਬਦੇ ਵਿਅਕਤੀ ਨੂੰ ਬਚਾਉਣ ਲਈ ਇਕ-ਇਕ ਪਲ ਕੀਤੀ ਕਿਉਂ ਹੁੰਦਾ ਹੈ ?
ਉੱਤਰ-
ਡੁੱਬਦੇ ਹੋਏ ਵਿਅਕਤੀ ਨੂੰ ਬਚਾਉਣ ਲਈ ਇਕ-ਇਕ ਪਲ ਕੀਮਤੀ ਹੈ ਕਿਉਂਕਿ ਕਈ ਵਾਰੀ ਡੁੱਬਣ ਨਾਲ ਆਦਮੀ ਮਰਦਾ ਤਾਂ ਨਹੀਂ ਪਰੰਤੂ ਬੇਹੋਸ਼ ਹੋ ਜਾਂਦਾ ਹੈ  ਉੱਲੀ ਕੰਮ ਕਰਨਾ ਬੰਦ ਕਰ ਦਿੰਦੀ ਹੈ ਅਤੇ ਸਾਹ ਰੁਕ ਜਾਂਦਾ ਹੈ । ਇਸ ਸਮੇਂ ਜੇਕਰ ਬਨਾਉਟੀ ਸਾਹ ਦਿੱਤਾ ਜਾਵੇ ਤਾਂ ਜਾਨ ਬਚ ਸਕਦੀ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 16.
ਜ਼ਖ਼ਮ ਕਿੰਨੀ ਤਰ੍ਹਾਂ ਦੇ ਹੁੰਦੇ ਹਨ ? ਵਿਸਥਾਰ ਨਾਲ ਲਿਖੋ ।
ਉੱਤਰ-
ਜ਼ਖ਼ਮ ਕਈ ਤਰ੍ਹਾਂ ਦੇ ਹੁੰਦੇ ਹਨ। ਮੁੱਖ ਪ੍ਰਕਾਰ ਦੇ ਜ਼ਖ਼ਮਾਂ ਨੂੰ ਹੇਠ ਲਿਖੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ

  • ਕੱਟਿਆ ਘਾਉ-ਕਦੀ-ਕਦੀ ਤੇਜ਼ ਚਾਕੂ, ਬਲੇਡ ਜਾਂ ਕੱਚ ਆਦਿ ਦੇ ਕਿਨਾਰੇ ਨਾਲ ਲੱਗ ਕੇ ਖ਼ੂਨ ਵਹਿਣ ਲੱਗਦਾ ਹੈ । ਜੇ ਘਾਉ ਡੂੰਘਾ ਲੱਗ ਜਾਂਦਾ ਹੈ ਤਾਂ ਧਮਣੀਆਂ ਤੇ ਨਾੜੀਆਂ ਵੀ ਕੱਟੀਆਂ ਜਾਂਦੀਆਂ ਹਨ ।
  • ਚਿਥਿਆ ਹੋਇਆ ਘਾਉ-ਇਸ ਪ੍ਰਕਾਰ ਦੇ ਘਾਉ ਆਮ ਤੌਰ ਤੇ ਮਸ਼ੀਨ ਦੇ ਪੁਰਜ਼ਿਆਂ, ਜਾਨਵਰਾਂ ਦੇ ਸਿੰਗਾਂ ਅਤੇ ਪੰਜਿਆਂ ਦੁਆਰਾ ਹੋ ਜਾਂਦੇ ਹਨ । ਜ਼ਖ਼ਮ ਦੇ ਕਿਨਾਰੇ ਫਟੇ ਅਤੇ ਟੇਢੇ-ਮੇਢੇ ਹੋ ਜਾਂਦੇ ਹਨ । ਇਹ ਜ਼ਖ਼ਮ ਜ਼ਿਆਦਾ ਖ਼ਤਰਨਾਕ ਹੁੰਦੇ ਹਨ । ਇਨ੍ਹਾਂ ਦੇ ਜ਼ਹਿਰੀਲੇ ਹੋਣ ਦਾ ਖ਼ਤਰਾ ਰਹਿੰਦਾ ਹੈ । ਜ਼ਖ਼ਮ ਦੇ ਭਰ ਜਾਣ ਤੇ ਵੀ ਸਰੀਰ ਤੇ ਸਥਾਈ ਅਤੇ ਭੱਦੇ ਨਿਸ਼ਾਨ ਪੈ ਜਾਂਦੇ ਹਨ ।
  • ਡੂੰਘਾ ਘਾਉ ਜਾਂ ਸੰਵੇਧਿਤ ਜ਼ਖ਼ਮ-ਇਸ ਪ੍ਰਕਾਰ ਦੇ ਜ਼ਖ਼ਮ ਗੋਲੀ ਲੱਗਣ, ਲੱਕੜੀ ਦੀ ਬਾਂਸ ਚੁੱਭਣ, ਨੁਕੀਲਾ ਹਥਿਆਰ ਲੱਗਣ, ਕੰਡਾ ਚੁੱਭਣ ਆਦਿ ਨਾਲ ਹੋ ਜਾਂਦੇ ਹਨ । ਇਨ੍ਹਾਂ ਜ਼ਖ਼ਮਾਂ ਦਾ ਮੂੰਹ ਉੱਪਰੋਂ ਛੋਟਾ ਹੁੰਦਾ ਹੈ ਅਤੇ ਇਨ੍ਹਾਂ ਦੇ ਬਾਰੇ ਵਿਚ ਸਹੀ ਅੰਦਾਜ਼ਾ ਲਾਉਣਾ ਸੰਭਵ ਨਹੀਂ ਹੁੰਦਾ । ਗੋਲੀ ਲੱਗਣ ਤੇ ਗੋਲੀ ਕੱਢਣ ਦਾ ਕੰਮ ਡਾਕਟਰ ਤੇ ਛੱਡ ਦੇਣਾ ਚਾਹੀਦਾ ਹੈ ।
  • ਕੁਚਲਿਆ ਹੋਇਆ ਜਾਂ ਬਹੁਤ ਛੋਟਾ ਘਾਉ-ਕਿਸੇ ਭਾਰੀ ਵਸਤੂ ਦੇ ਸਰੀਰ ਤੇ ਡਿੱਗਣ ਨਾਲ ਹਥੌੜੇ ਦੀ ਸੱਟ ਉਂਗਲੀ ਤੇ ਪੈ ਜਾਣ ਨਾਲ, ਦਰਵਾਜ਼ੇ ਦੇ ਵਿਚ ਉਂਗਲੀ ਆ ਜਾਣ ਨਾਲ ਜੋ ਜ਼ਖ਼ਮ ਬਣਦਾ ਹੈ ਉਹ ਕੁਚਲਿਆ ਹੋਇਆ ਜਾਂ ਬਹੁਤ ਛੋਟਾ ਜ਼ਖ਼ਮ ਕਹਾਉਂਦਾ ਹੈ ।

ਪ੍ਰਸ਼ਨ 17.
ਜੇ ਨੱਕ ਵਿਚੋਂ ਖੂਨ ਵਗਣ ਲੱਗ ਜਾਵੇ ਤਾਂ ਕੀ ਕਰੋਗੇ ?
ਉੱਤਰ-
ਆਮ ਤੌਰ ਤੇ ਜ਼ਿਆਦਾ ਗਰਮੀ ਹੋਣ ਦੇ ਕਾਰਨ ਨੱਕ ਤੋਂ ਖੂਨ ਵਹਿੰਦਾ ਹੈ । ਇਸ ਨੂੰ ਨਕਸੀਰ ਫੁੱਟਣਾ ਕਹਿੰਦੇ ਹਨ । ਨਕਸੀਰ ਦੇ ਟੁੱਟਣ ਤੇ ਹੇਠ ਲਿਖੇ ਤਰ੍ਹਾਂ ਇਲਾਜ ਕਰਨਾ ਚਾਹੀਦਾ ਹੈ

  1. ਰੋਗੀ ਨੂੰ ਖੁੱਲ੍ਹੀ ਥਾਂ ਤੇ ਖਿੜਕੀ ਦੇ ਸਾਹਮਣੇ ਲੈ ਜਾ ਕੇ ਕੁਰਸੀ ਤੇ ਬਿਠਾਉਣਾ ਚਾਹੀਦਾ ਹੈ ਜਿਸ ਨਾਲ ਸ਼ੁੱਧ ਹਵਾ ਮਿਲ ਸਕੇ ।
  2. ਜੇ ਰੋਗੀ ਬੈਠ ਨਾ ਸਕਦਾ ਹੋਵੇ ਤਾਂ ਉਸ ਦੇ ਮੋਢਿਆਂ ਦੇ ਹੇਠਾਂ ਸਿਰਾਣੇ ਲਾ ਦੇਣੇ ਚਾਹੀਦੇ ਹਨ ।
  3. ਉਸ ਦੇ ਸਿਰ ਨੂੰ ਪਿੱਛੇ ਅਤੇ ਹੱਥਾਂ ਨੂੰ ਉੱਚਾ ਕਰਨਾ ਚਾਹੀਦਾ ਹੈ ।
  4. ਧੌਣ ਅਤੇ ਛਾਤੀ ਦੇ ਆਲੇ-ਦੁਆਲੇ ਦੇ ਕੱਪੜਿਆਂ ਨੂੰ ਢਿੱਲਾ ਕਰ ਦੇਣਾ ਚਾਹੀਦਾ ਹੈ ।
  5. ਨੱਕ ਰਾਹੀਂ ਸਾਹ ਨਾ ਲੈ ਕੇ ਮੂੰਹ ਦੁਆਰਾ ਸਾਹ ਲੈਣ ਲਈ ਕਹਿਣਾ ਚਾਹੀਦਾ ਹੈ ।
  6. ਨੱਕ, ਹੰਸਲੀ ਅਤੇ ਰੀੜ੍ਹ ਦੀ ਹੱਡੀ ਉੱਤੇ ਠੰਢੇ ਪਾਣੀ ਦੀ ਪੱਟੀ ਰੱਖਣੀ ਚਾਹੀਦੀ ਹੈ ਤਾਂ ਜੋ ਖੂਨ ਦਾ ਵਹਿਣਾ ਘੱਟ ਹੋ ਜਾਵੇ ।

PSEB 8th Class Home Science Solutions Chapter 9 ਮੁੱਢਲੀ ਸਹਾਇਤਾ 1

7. ਪੈਰ ਗਰਮ ਰੱਖਣੇ ਚਾਹੀਦੇ ਹਨ | ਅਜਿਹਾ ਕਰਨ ਲਈ ਇਕ ਚਿਮਚੀ ਵਿਚ ਕੋਸਾ ਪਾਣੀ ਲੈ ਕੇ ਰੋਗੀ ਦੇ ਪੈਰਾਂ ਨੂੰ ਉਸ ਵਿਚ ਰੱਖ ਕੇ ਤੌਲੀਏ ਨਾਲ ਢੱਕ ਦੇਣਾ ਚਾਹੀਦਾ ਹੈ । ਇਸ ਨਾਲ ਖੂਨ ਦਾ ਵਹਾਓ ਪੈਰਾਂ ਵੱਲ ਜ਼ਿਆਦਾ ਹੋਵੇਗਾ ।

8. ਖੂਨ ਵਹਿਣਾ ਬੰਦ ਹੋ ਜਾਣ ਤੇ ਵੀ ਰੋਗੀ ਦੀ ਨੱਕ ਜਲਦੀ ਸਾਫ਼ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਉਸ ਨੂੰ ਜ਼ਿਆਦਾ ਹਿਲਣ-ਜੁਲਣ ਦੇਣਾ ਚਾਹੀਦਾ ਹੈ ।

ਪ੍ਰਸ਼ਨ 18.
ਤੁਸੀਂ ਰੋਗੀ ਦੀ ਸਹਾਇਤਾ ਕਿਵੇਂ ਕਰੋਗੇ ?
ਉੱਤਰ-
ਰੋਗੀ ਦੀ ਸਹਾਇਤਾ-ਕੰਨ ਦੀ ਕੰਨਪਟੀ ਤੇ ਥੋੜੀ ਨੂੰ ਰੱਖ ਕੇ ਢਿੱਲੀ ਪੱਟੀ ਬੰਨ ਦੇਣੀ . ਚਾਹੀਦੀ ਹੈ ਅਤੇ ਰੋਗੀ ਦਾ ਸਿਰ ਸੱਟ ਵਾਲੇ ਪਾਸੇ ਝੁਕਾ ਦੇਣਾ ਚਾਹੀਦਾ ਹੈ ।

Home Science Guide for Class 8 PSEB ਮੁੱਢਲੀ ਸਹਾਇਤਾ Important Questions and Answers

ਪ੍ਰਸ਼ਨ 1.
ਦਾਹ ਕਿੰਨੀ ਪ੍ਰਕਾਰ ਦਾ ਹੁੰਦਾ ਹੈ ?
(ੳ) ਇੱਕ
(ਅ) ਦੋ
(ੲ) ਪੰਜ
(ਸ) ਦਸ ।
ਉੱਤਰ-
(ਅ) ਦੋ

ਪ੍ਰਸ਼ਨ 2.
ਕੰਡਾ ਚੁੱਭਣ ਕਾਰਨ ਹੋਇਆ ਜਖ਼ਮ ਕਿਸ ਤਰ੍ਹਾਂ ਦਾ ਹੈ ?
(ਉ) ਕੱਟਿਆ ਜ਼ਖਮ
(ਅ) ਚਿਥਿਆ ਹੋਇਆ
(ੲ) ਡੂੰਘਾ ਜ਼ਖਮ
(ਸ) ਕੁਚਲਿਆ ਹੋਇਆ |
ਉੱਤਰ-
(ੲ) ਡੂੰਘਾ ਜ਼ਖਮ

ਪ੍ਰਸ਼ਨ 3.
ਕੁਚਲਿਆ ਜ਼ਖਮ ਹੈ ?
(ਉ) ਤੇਜ਼ ਚਾਕੂ ਵਾਲਾ
(ਅ) ਮਸ਼ੀਨ ਦੇ ਪੁਰਜ਼ਿਆਂ ਕਾਰਨ
(ਈ) ਬਾਂਸ ਚੁੱਭਣਾ
(ਸ) ਦਰਵਾਜ਼ੇ ਦੇ ਵਿਚ ਉਂਗਲੀ ਆ ਜਾਣਾ ।
ਉੱਤਰ-
(ਸ) ਦਰਵਾਜ਼ੇ ਦੇ ਵਿਚ ਉਂਗਲੀ ਆ ਜਾਣਾ ।

ਪ੍ਰਸ਼ਨ 4.
ਠੀਕ ਤੱਥ ਹੱਲ –
(ੳ) ਸੜੇ ਹੋਏ ਥਾਂ ‘ਤੇ ਬਰਨੌਲ ਲਾਉਣੀ ਚਾਹੀਦੀ ਹੈ ।
(ਅ) ਜ਼ਖਮ ਨੂੰ ਐਂਟੀ ਸੈਪਟਿਕ ਘੋਲ ਨਾਲ ਸਾਫ਼ ਕਰਨਾ ਚਾਹੀਦਾ ਹੈ ।
(ਈ) ਖਾਰ ਨਾਲ ਸੜੇ ਹੋਏ ਅੰਗ ਨੂੰ ਪਾਣੀ ਨਾਲ ਧੋ ਦਿਉ ।
(ਅ) ਸਾਰੇ ਠੀਕ |
ਉੱਤਰ-
(ਅ) ਸਾਰੇ ਠੀਕ |

ਸਹੀ/ਗਲਤ ਦੱਸੋ

1. ਸਰੀਰ ਵਿਚ 6 ਦਬਾਅ ਬਿੰਦੂ ਹੁੰਦੇ ਹਨ ।
ਉੱਤਰ-

2. ਧਮਨੀ ਦੀ ਬਜਾਇ ਸ਼ਿਰਾ ਦਾ ਖੂਨ ਵਗਣਾ ਸਰਲਤਾ ਨਾਲ ਰੋਕਿਆ ਜਾ ਸਕਦਾ ਹੈ ।
ਉੱਤਰ-

3. ਲੁ ਵਾਲੇ ਰੋਗੀ ਦੇ ਸਿਰ ਤੇ ਬਰਫ਼ ਦੀ ਥੈਲੀ ਰੱਖਣੀ ਚਾਹੀਦੀ ਹੈ ।
ਉੱਤਰ-

4. ਲੂ ਲੱਗਣ ਨਾਲ ਰੋਗੀ ਦੀ ਨਬਜ਼ ਤੇਜ਼ ਚਲਦੀ ਹੈ ।
ਉੱਤਰ-

5. ਗਰਮ ਧਾਤੂ ਨਾਲ ਜਲਣ ਤਰਲ ਦਾ ਹੈ |
ਉੱਤਰ-

ਖ਼ਾਲੀ ਥਾਂ ਭਰੋ

1. ਲੂ ਵਾਲੇ ਰੋਗੀ ਨੂੰ ……………… ਸਥਾਨ ਤੇ ਲੈ ਜਾਉ ।
ਉੱਤਰ-
ਠੰਡੇ,

2. ਦਰਵਾਜ਼ੇ ਵਿਚ ਉਂਗਲੀ ਆਉਣ ‘ਤੇ ……… ਜ਼ਖ਼ਮ ਬਣਦਾ ਹੈ ।
ਉੱਤਰ-
ਕੁਚਲਿਆ,

3. ਸਰੀਰ ਵਿਚ ………… ਦਬਾਅ ਬਿੰਦੂ ਹਨ ।
ਉੱਤਰ-
ਛੇ,

4. ਲੂ ਲਗਣ ਤੇ ਸਰੀਰ ਦਾ ਤਾਪਮਾਨ 102° ਤੋਂ …….. ਤਕ ਹੋ ਸਕਦਾ ਹੈ ।
ਉੱਤਰ-
108F.

ਇੱਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਕੰਨ ਵਿਚ ਖੂਨ ਆਉਣ ਦਾ ਕਾਰਨ ਦੱਸੋ ।
ਉੱਤਰ-
ਖੋਪੜੀ ਦੇ ਧਰਾਤਲ ਦੀ ਹੱਡੀ ਟੁੱਟਣਾ ।

ਪ੍ਰਸ਼ਨ 2.
ਲੂ ਤੋਂ ਬਚਣ ਲਈ ਨਮਕ ਦੀ ਮਾਤਰਾ ਘੱਟ ਲੈਣੀ ਚਾਹੀਦੀ ਹੈ ਜਾਂ ਵੱਧ ?
ਉੱਤਰ-
ਸਾਧਾਰਨ ਤੋਂ ਡੇਢ ਗੁਣਾਂ ਵੱਧ ।

ਪ੍ਰਸ਼ਨ 3.
ਜਲੇ ਹੋਏ ਜ਼ਖ਼ਮ ਤੇ ਕਿਸ ਘੋਲ ਨਾਲ ਡਰੇਸਿੰਗ ਕਰਨੀ ਚਾਹੀਦੀ ਹੈ ?
ਉੱਤਰ-
ਸੋਡੇ ਦੇ ਘੋਲ ਨਾਲ ।

ਪ੍ਰਸ਼ਨ 4.
ਸੁੱਕੀ ਜਲਣ ਦਾ ਉਦਾਹਰਨ ਦਿਉ ।
ਉੱਤਰ-
ਗਰਮ ਧਾਤੂ ਨਾਲ ਜਲਣ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪ੍ਰਮੁੱਖ ਘਰੇਲੂ ਦੁਰਘਟਨਾਵਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ-
ਭਿੱਜੇ ਅਤੇ ਚਿਕਨੇ ਫ਼ਰਸ਼ ਤੋਂ ਤਿਲਕ ਕੇ ਡਿੱਗ ਜਾਣਾ, ਪੌੜੀਆਂ ਤੋਂ ਡਿੱਗ ਪੈਣਾ, ਖੇਡ ਕੁੱਦ ਵਿਚ ਸੱਟ ਲੱਗਣਾ, ਰਸੋਈ ਵਿਚ ਅੱਗ ਲੱਗਣਾ, ਗਰਮ ਪਾਣੀ ਜਾਂ ਦੀਪਕ ਜਾਂ ਕਿਸੇ ਤੇਜ਼ ਗਰਮ ਵਸਤੂ ਨਾਲ ਜਲ ਜਾਣਾ, ਗਰਮ ਪਾਣੀ ਜਾਂ ਚਾਹ ਆਦਿ ਦੇ ਡਿੱਗਣ ਨਾਲ ਸੜ ਜਾਣਾ, ਅੱਗ ਨਾਲ ਝੁਲਸ ਜਾਣਾ, ਭਾਫ਼ ਨਾਲ ਸੜ ਜਾਣਾ, ਦਮ ਘੁੱਟਣਾ, ਕੱਟਣਾ ਜਾਂ ਖਰੋਚ ਪੈਣਾ, ਧੋਖੇ ਨਾਲ ਜ਼ਹਿਰੀਲੀ ਦਵਾਈ ਪੀ ਲੈਣੀ ਆਦਿ ।

ਪ੍ਰਸ਼ਨ 2. ਮੁੱਢਲੀ ਸਹਾਇਤਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਚਾਨਕ ਵਾਪਰਨ ਵਾਲੀਆਂ ਦੁਰਘਟਨਾਵਾਂ ਦਾ ਜੋ ਇਲਾਜ ਡਾਕਟਰ ਦੇ ਕੋਲ ਜਾਂ ਹਸਪਤਾਲ ਲੈ ਜਾਣ ਤੋਂ ਪਹਿਲਾਂ ਕੀਤਾ ਜਾਂਦਾ ਹੈ ਉਸ ਨੂੰ ਮੁੱਢਲੀ ਸਹਾਇਤਾ ਕਹਿੰਦੇ ਹਨ |

ਪ੍ਰਸ਼ਨ 3.
ਖੂਨ ਦਾ ਵਗਣਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸੱਟ ਨਾਲ, ਖਰੋਚ ਨਾਲ, ਸੂਈ ਚੁੱਭਣ ਨਾਲ ਜਾਂ ਕਿਸੇ ਤੇਜ਼ ਧਾਰ ਵਾਲੀ ਵਸਤੂ ਦੁਆਰਾ ਧਮਣੀ ਜਾਂ ਸ਼ਿਰਾ ਦੇ ਕੱਟ ਜਾਣ ਨਾਲ ਖ਼ੂਨ ਦੇ ਵਹਿਣ ਨੂੰ ਖ਼ੂਨ ਦਾ ਵਗਣਾ ਕਹਿੰਦੇ ਹਨ ।

ਪ੍ਰਸ਼ਨ 4.
ਖੂਨ ਦਾ ਵਗਣਾ ਕਿੰਨੀ ਪ੍ਰਕਾਰ ਦਾ ਹੁੰਦਾ ਹੈ ?
ਉੱਤਰ-

  1. ਕੋਸ਼ਿਕਾਵਾਂ ਦੇ ਕੱਟੇ ਜਾਣ ਨਾਲ ਖੂਨ ਦਾ ਵਗਣਾ
  2. ਧਮਣੀ ਵਿਚੋਂ ਖੂਨ ਵਗਣਾ
  3. ਸ਼ਿਰਾ ਤੋਂ ਖੂਨ ਵਗਣਾ
  4. ਅੰਦਰੁਨੀ ਖੂਨ ਦਾ ਵਗਣਾ
  5. ਨੱਕ ਰਾਹੀਂ ਖੂਨ ਵਗਣਾ ।

ਪ੍ਰਸ਼ਨ 5.
ਕੰਨ ਵਿਚੋਂ ਖੂਨ ਵਗਣ ਦਾ ਕੀ ਕਾਰਨ ਹੈ ?
ਉੱਤਰ-
ਖੋਪੜੀ ਦੀ ਧਰਾਤਲ ਦੀ ਹੱਡੀ ਦੇ ਟੁੱਟਣ ਨਾਲ ਕੰਨ ਵਿਚੋਂ ਖੂਨ ਵਗਣ ਲੱਗਦਾ ਹੈ ।

ਪ੍ਰਸ਼ਨ 6.
ਕੰਨ ਵਿਚੋਂ ਖੂਨ ਵਗਣ ‘ਤੇ ਤੁਸੀਂ ਕੀ ਇਲਾਜ ਕਰੋਗੇ ?
ਉੱਤਰ-
ਕੰਨ ਦੀ ਕੰਨਪਟੀ ਤੇ ਥੋੜੀ ਨੂੰ ਰੱਖ ਕੇ ਦਿੱਲੀ ਪੱਟੀ ਬੰਨ੍ਹ ਦੇਣੀ ਚਾਹੀਦੀ ਹੈ ਅਤੇ ਰੋਗੀ ਦਾ ਸਿਰ ਸੱਟ ਵਾਲੇ ਪਾਸੇ ਝੁਕਾ ਦੇਣਾ ਚਾਹੀਦਾ ਹੈ ।

ਪ੍ਰਸ਼ਨ 7.
ਦਬਾਅ ਬਿੰਦੁ ਕੀ ਹੁੰਦੇ ਹਨ ?
ਉੱਤਰ-
ਸਰੀਰ ਵਿਚ ਅਜਿਹੇ ਸਥਾਨ ਜਿੱਥੇ ਦਬਾਅ ਪਾ ਕੇ ਖੂਨ ਦਾ ਵਗਣਾ ਰੋਕਿਆ ਜਾ ਸਕਦਾ ਹੈ ।

ਪ੍ਰਸ਼ਨ 8.
ਸਰੀਰ ਵਿਚ ਕਿੰਨੇ ਦਬਾਅ ਬਿੰਦੁ ਪ੍ਰਮੁੱਖ ਹਨ ? ਨਾਂ ਦੱਸੋ ।
ਉੱਤਰ-
ਸਰੀਰ ਵਿਚ 6 ਦਬਾਅ ਬਿੰਦੁ ਮੁੱਖ ਹਨ

  • ਗਲੇ ਦੀ ਨਾਲੀ ਦੀ ਬਗਲ ਵਿਚ,
  • ਕੰਨ ਦੇ ਠੀਕ ਸਾਹਮਣੇ,
  • ਜਬਾੜੇ ਤੋਂ ਕੋਣ ਬਣਾਉਂਦਾ ਹੋਇਆ 2.5 ਸੈਂਟੀਮੀਟਰ ਦੀ ਦੂਰੀ ਤੇ,
  • ਕਾਲਰ ਦੀ ਹੱਡੀ ਦੇ ਅੰਦਰ ਦੇ ਭਾਗ ਦੇ ਪਿੱਛੇ ਵੱਲ,
  • ਬਾਂਹਵਾਂ ਦੇ ਅੰਦਰ ਵੱਲ,
  • ਜਾਂਘ ਵਿਚ ਮੂਤਰ ਵਹਿਣੀ ਦੇ ਨੇੜੇ ।

ਪ੍ਰਸ਼ਨ 9.
ਦਬਾਅ ਬਿੰਦੂਆਂ ਦਾ ਮੁੱਖ ਕੰਮ ਕੀ ਹੈ ?
ਉੱਤਰ-
ਦਬਾਅ ਬਿੰਦੂਆਂ ਤੇ ਉਚਿਤ ਦਬਾਅ ਪਾ ਕੇ ਖੂਨ ਦੇ ਵਹਿਣ ਨੂੰ ਰੋਕ ਕੇ ਰੋਗੀ ਨੂੰ ਇਕ ਵੱਡੇ ਸਦਮੇ ਤੋਂ ਬਚਾਇਆ ਜਾ ਸਕਦਾ ਹੈ ।

ਪ੍ਰਸ਼ਨ 10.
ਨਕਸੀਰ ਦਾ ਟੁੱਟਣਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਤੇਜ਼ ਗਰਮੀ ਨਾਲ ਛਿੱਕ ਮਾਰਨ ਜਾਂ ਸਿੱਧੀ ਸੱਟ ਦੇ ਕਾਰਨ ਨੱਕ ਤੋਂ ਖੂਨ ਵਗਣ ਲੱਗਦਾ ਹੈ ਤਾਂ ਉਸ ਨੂੰ ਨਕਸੀਰ ਫੁੱਟਣਾ ਕਹਿੰਦੇ ਹਨ ।

ਪ੍ਰਸ਼ਨ 11.
ਮੁੱਢਲੇ ਸਹਾਇਕ ਦੇ ਕੀ ਗੁਣ ਹਨ ?
ਉੱਤਰ-

  1. ਸਪੱਸ਼ਟ ਬੋਲਣ ਵਾਲਾ ।
  2. ਧੀਰਜਵਾਨ, ਸਹਿਣਸ਼ੀਲ ਅਤੇ ਸਾਹਸੀ ।
  3. ਮਿੱਠਾ ਬੋਲਣ ਵਾਲਾ ਅਤੇ ਪ੍ਰਸੰਨਚਿਤ ।
  4. ਦੂਰਦਰਸ਼ੀ, ਹੁਸ਼ਿਆਰ ਅਤੇ ਨਿਪੁੰਨ ।
  5. ਤੰਦਰੁਸਤ ।
  6. ਦਿਆਲੂ ਤੇ ਸੇਵਾਭਾਵ ਰੱਖਣ ਵਾਲਾ ।

ਪ੍ਰਸ਼ਨ 12.
ਭਾਪ, ਗਰਮ ਤੇਲ ਜਾਂ ਉਬਲਦੀ ਚਾਹ ਨਾਲ ਪੈਦਾ ਹੋਏ ਦਾਹ ਨੂੰ ਕੀ ਕਹਿੰਦੇ ਹਨ ?
ਉੱਤਰ-
ਤਰਲ ਦਾਹ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੁੱਢਲੀ ਸਹਾਇਤਾ ਤੋਂ ਕੀ ਲਾਭ ਹੈ ?
ਉੱਤਰ-
ਰੋਗੀ ਦੀ ਮੁੱਢਲੀ ਸਹਾਇਤਾ ਕਰਨ ਨਾਲ ਹੇਠ ਲਿਖੇ ਲਾਭ ਹੁੰਦੇ ਹਨ –

  • ਜ਼ਖ਼ਮੀ ਦੀ ਉਸੇ ਵੇਲੇ ਥੋੜ੍ਹੀ ਜਿਹੀ ਸਹਾਇਤਾ ਕਰਨ ਨਾਲ ਉਸ ਦੀ ਜ਼ਿੰਦਗੀ ਬਚ ਸਕਦੀ ਹੈ ।
  • ਮੁੱਢਲੀ ਸਹਾਇਤਾ ਨਾਲ ਰੋਗ ਨੂੰ ਗੰਭੀਰ ਹੋਣ ਤੋਂ ਬਚਾਇਆ ਜਾ ਸਕਦਾ ਹੈ ।
  • ਕਿਸੇ ਵੀ ਕਾਰਨ ਖੂਨ ਦੇ ਵਗਣ ਨੂੰ ਰੋਕਿਆ ਜਾ ਸਕਦਾ ਹੈ ।
  • ਕਿਸੇ ਦੇ ਅਚਾਨਕ ਸੱਟ ਲੱਗਣ ਤੇ ਜਾਂ ਬੇਹੋਸ਼ ਹੋ ਜਾਣ ਤੇ ਬੇਹੋਸ਼ੀ ਦੂਰ ਕਰਨ ਦੇ ਉਪਾਅ ਕੀਤੇ ਜਾ ਸਕਦੇ ਹਨ ।
  • ਥੋੜ੍ਹੀ ਦੇਰ ਲਈ ਅਚਾਨਕ ਪੀੜ ਨੂੰ ਘੱਟ ਕੀਤਾ ਜਾ ਸਕਦਾ ਹੈ !

ਪ੍ਰਸ਼ਨ 2.
ਸੁੱਕੀ ਗਰਮੀ ਨਾਲ ਸੜਨ ਦੇ ਕੀ ਲੱਛਣ ਹੁੰਦੇ ਹਨ ? ਇਸ ਦਾ ਇਲਾਜ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਅੱਗ, ਗਰਮ ਧਾਤੂ, ਤੇਜ਼ਾਬ, ਖਾਰ, ਬਿਜਲੀ, ਤੇਜ਼ ਘੁੰਮਣ ਵਾਲੇ ਪਹੀਏ ਜਾਂ ਤਾਰ ਦੀ ਰਗੜ ਨਾਲ ਜਲਣ ਨੂੰ ਸੁੱਕੀ ਗਰਮੀ ਨਾਲ ਜਲਣਾ ਕਹਿੰਦੇ ਹਨ ।
ਇਸੇ ਦੇ ਮੁੱਖ ਲੱਛਣ ਹੇਠ ਲਿਖੇ ਹੁੰਦੇ ਹਨ

  1. ਪੀੜ ਜ਼ਿਆਦਾ ਹੁੰਦੀ ਹੈ ।
  2. ਸਦਮਾ ਪਹੁੰਚਦਾ ਹੈ ।
  3. ਚਮੜੀ ਤੇ ਲਾਲੀ ਆ ਜਾਂਦੀ ਹੈ ।

ਇਲਾਜ-

  • ਸਦਮੇ ਨੂੰ ਦੂਰ ਕਰਨ ਲਈ ਜ਼ਖ਼ਮੀ ਨੂੰ ਗਰਮ ਰੱਖਣਾ ਚਾਹੀਦਾ ਹੈ ।
  • ਸਾੜ ਨੂੰ ਘੱਟ ਕਰਨ ਲਈ ਕੋਈ ਵੀ ਠੰਢਕ ਪਹੁੰਚਾਉਣ ਵਾਲਾ ਘੋਲ ਜਿਵੇਂ ਖਾਣ ਦੇ ਸੋਡੇ ਦਾ ਗਾੜ੍ਹਾ ਘੋਲ, ਸੜੀ ਹੋਈ ਥਾਂ ‘ਤੇ ਲਾਉਣਾ ਚਾਹੀਦਾ ਹੈ ।
  • ਸੜੀ ਹੋਈ ਥਾਂ ‘ਤੇ ਬਰਨੌਲ ਨਾਮਕ ਦਵਾਈ ਵੀ ਲਗਾਈ ਜਾ ਸਕਦੀ ਹੈ ।

ਪ੍ਰਸ਼ਨ 3.
ਲੂ ਲੱਗਣ ਦੇ ਕੀ ਲੱਛਣ ਹੁੰਦੇ ਹਨ ?
ਉੱਤਰ-
ਲੂ ਲੱਗਣ ਦੇ ਲੱਛਣ-

  • ਰੋਗੀ ਦੀ ਨਬਜ਼ ਤੇਜ਼ ਚਲਦੀ ਹੈ ।
  • ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ ।
  • ਬੁਖਾਰ 102°F ਤੋਂ 110°F ਤਕ ਹੋ ਸਕਦਾ ਹੈ ।
  • ਬੁਖਾਰ ਵਧਣ ਨਾਲ ਨੱਕ-ਕੰਨ ਵਿਚੋਂ ਖੂਨ ਵਗਣ ਲਗਦਾ ਹੈ ।
  • ਬੇਹੋਸ਼ੀ ਆ ਜਾਂਦੀ ਹੈ ।
  • ਪੁਤਲੀ ਸੁੰਗੜ ਜਾਂਦੀ ਹੈ ।
  • ਸਿਰ ਘੁੰਮਣ ਲਗਦਾ ਹੈ ।
  • ਪਿਆਸ ਲੱਗਣ ਲੱਗਦੀ ਹੈ ।

ਪ੍ਰਸ਼ਨ 4.
ਖੂਨ ਵਗਣ ਨੂੰ ਰੋਕਣ ਦੇ ਉਪਾਅ ਦੱਸੋ।
ਉੱਤਰ-
ਖੂਨ ਵਗਣ ਨੂੰ ਰੋਕਣ ਲਈ ਹੇਠ ਲਿਖੇ ਉਪਾਅ ਹਨ

  1. ਝਰੀਟ, ਸੁਈ ਚੁਭਣ ਜਾਂ ਸਾਧਾਰਨ ਕੋਸ਼ਿਕਾ ਦੇ ਕੱਟ ਜਾਣ ‘ਤੇ ਖ਼ੂਨ ਵਗਣ ਨੂੰ ਰੋਕਣ ਲਈ ਕੱਟੀ ਹੋਈ ਥਾਂ ਨੂੰ ਹੱਥ ਜਾਂ ਅੰਗੂਠੇ ਨਾਲ ਦਬਾ ਦਿੱਤਾ ਜਾਂਦਾ ਹੈ ।
  2. ਜੇਕਰ ਅੰਗੂਠੇ ਜਾਂ ਹੱਥ ਨਾਲ ਖੂਨ ਦਾ ਵਗਣਾ ਬੰਦ ਨਾ ਹੋਵੇ ਤਾਂ ਨੂੰ ਅਤੇ ਕੱਪੜੇ ਦਾ ਪੈਡ ਜਾਂ ਬੋਰਸਿਕ ਲਿੰਟ ਦੇ ਟੁਕੜੇ ਨੂੰ ਜ਼ਖ਼ਮ ਤੇ ਰੱਖ ਕੇ ਪੱਟੀ ਬੰਨਣੀ ਚਾਹੀਦੀ ਹੈ ।ਤਦ ਤਕ ਪੱਟੀ ਨਾ ਖੋਲੀ ਜਾਵੇ ਜਦੋਂ ਤਕ ਖ਼ੂਨ ਵਗਣਾ ਬੰਦ ਨਾ ਹੋ ਜਾਵੇ ।
  3. ਧਮਣੀ ਵਿਚੋਂ ਖੂਨ ਵਗਣ ਦੀ ਹਾਲਤ ਵਿਚ ਪਹਿਲਾਂ ਜ਼ਖ਼ਮੀ ਵਿਅਕਤੀ ਨੂੰ ਲਿਟਾ ਦੇਣਾ ਚਾਹੀਦਾ ਹੈ । ਜਿਸ ਅੰਗ ਦੇ ਵਿਚੋਂ ਖੂਨ ਵਹਿ ਰਿਹਾ ਹੋਵੇ ਉਸ ਨੂੰ ਜਿੱਥੋਂ ਤਕ ਹੋ ਸਕੇ ਦਿਲ ਦੇ ਲੈਵਲ ਤੋਂ ਉੱਪਰ ਉਠਾ ਕੇ ਰੱਖਣਾ ਚਾਹੀਦਾ ਹੈ ।
  4. ਬਰਫ਼ ਦੀ ਥੈਲੀ ਰੱਖਣ ਨਾਲ ਵੀ ਖੂਨ ਵਗਣਾ ਬੰਦ ਹੋ ਜਾਂਦਾ ਹੈ ।
  5. ਸਿਰ ਵਿਚੋਂ ਖੂਨ ਵਗਣ ਤੇ ਸੱਟ ਲੱਗੇ ਹਿੱਸੇ ਨੂੰ ਥੱਲੇ ਵਲ ਝੁਕਾਉਣਾ ਚਾਹੀਦਾ ਹੈ ।
  6. ਜੇਕਰ ਹੱਡੀ ਨਹੀਂ ਟੁੱਟੀ ਹੋਈ ਤਾਂ ਜ਼ਖ਼ਮ ਨੂੰ ਅੰਗੂਠੇ ਜਾਂ ਹਥੇਲੀ ਨਾਲ ਦਬਾ ਕੇ ਵੀ ਖੂਨ ਵਗਣਾ ਬੰਦ ਕੀਤਾ ਜਾ ਸਕਦਾ ਹੈ ।

ਪ੍ਰਸ਼ਨ 5.
ਤੇਜ਼ਾਬ ਨਾਲ ਜਲਣ ਤੇ ਮੁੱਢਲੀ ਸਹਾਇਤਾ ਦੱਸੋ ।
ਉੱਤਰ-

  • ਸੜੇ ਹੋਏ ਭਾਗ ਨੂੰ ਦੋ ਚਾਹ ਦੇ ਚਮਚ ਬੇਕਿੰਗ ਸੋਡਾ, ਸੋਡੀਅਮ ਬਾਈਕਾਰਬੋਨੇਟ ਜਾਂ ਸੋਡਾ ਕਾਰਬਨ ਇਕ ਪੁਆਇੰਟ ਗਰਮ ਪਾਣੀ ਘੋਲ ਕੇ ਚੰਗੀ ਤਰ੍ਹਾਂ ਧੋ ਲਓ |
  • ਦੂਸ਼ਿਤ ਕੱਪੜਿਆਂ ਨੂੰ ਸਾਵਧਾਨੀ ਨਾਲ ਉਤਾਰ ਦਿਓ ਅਤੇ ਸੜੇ ਹੋਏ ਜ਼ਖ਼ਮ ਦੇ ਸਾਧਾਰਨ ਨਿਯਮਾਂ ਦਾ ਪਾਲਣ ਕਰੋ ।
  • ਜੇਕਰ ਅੱਖ ਵਿਚ ਤੇਜ਼ਾਬ ਪੈਣ ਦਾ ਸ਼ੱਕ ਹੋਵੇ ਤਾਂ ਉਸ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਪੱਟੀ ਬੰਨ੍ਹ ਦਿਓ ।

ਪ੍ਰਸ਼ਨ 6.
ਖਾਰ ਨਾਲ ਸੜਨ ਤੇ ਕੀ ਮੁੱਢਲਾ ਇਲਾਜ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-

  1. ਸੜੇ ਹੋਏ ਅੰਗ ਤੇ ਪਿਆ ਖਾਰ ਚੁਨਾ) ਨਰਮ ਬੁਰਸ਼ ਨਾਲ ਚੂਨਾ ਹਟਾ ਦਿਓ ।
  2. ਸੜੇ ਹੋਏ ਅੰਗ ਨੂੰ ਪਾਣੀ ਨਾਲ ਧੋ ਦਿਓ ।
  3. ਸਿਰਕਾ ਜਾਂ ਨਿੰਬੂ ਦੇ ਰਸ ਨੂੰ ਸਮਾਨ ਮਾਤਰਾ ਵਿਚ ਪਾਣੀ ਮਿਲਾ ਕੇ ਹਾਨੀ ਪੁੱਜੇ ਭਾਗ ਨੂੰ ਧੋਵੋ ਇਸ ਨਾਲ ਖਾਰ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ ।
  4. ਦੂਸ਼ਿਤ ਕੱਪੜਿਆਂ ਨੂੰ ਜਲਦੀ ਹਟਾ ਦਿਓ ਅਤੇ ਸੜਨ ਦੇ ਸਾਧਾਰਨ ਨਿਯਮਾਂ ਦਾ ਪਾਲਣ ਕਰੋ ।
  5. ਜੇਕਰ ਅੱਖ ਵਿਚ ਖਾਰ ਪੈਣ ਦਾ ਸ਼ੱਕ ਹੋਵੇ ਤਾਂ ਠੰਢੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ । ਅੱਖਾਂ ਨੂੰ ਨਰਮ ਰੂੰ ਦੀ ਗੱਦੀ ਲਾ ਕੇ ਪੱਟੀ ਬੰਨ੍ਹ ਦਿਓ ਅਤੇ ਡਾਕਟਰ ਨੂੰ ਜਲਦੀ ਵਿਖਾਉਣ ਦਾ ਜਤਨ ਕਰੋ ।

ਪ੍ਰਸ਼ਨ 7.
ਸ਼ਿਰਾ ਦੇ ਖੂਨ ਵਗਣ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ?
ਉੱਤਰ-
ਧਮਨੀ ਦੀ ਬਜਾਇ ਸ਼ਿਰਾ ਦਾ ਖੂਨ ਵਗਣਾ, ਸਰਲਤਾ ਨਾਲ ਰੋਕਿਆ ਜਾ ਸਕਦਾ ਹੈ । ਸ਼ਿਰਾਵਾਂ ਵਿਚੋਂ ਵਗਣ ਵਾਲਾ ਖੂਨ ਅਸ਼ੁੱਧ ਅਤੇ ਨੀਲਾਪਨ ਲਏ ਗੂੜ੍ਹੇ ਰੰਗ ਦਾ ਹੁੰਦਾ ਹੈ । ਸ਼ਿਰਾ ਤੋਂ ਖੂਨ ਲਗਾਤਾਰ ਤੇਜ਼ੀ ਨਾਲ ਇਕ ਬੱਝੀ ਧਾਰ ਦੇ ਨਾਲ ਨਿਕਲਦਾ ਹੈ । ਇਲਾਜ-ਜਿਸ ਅੰਗ ਤੇ ਸੱਟ ਲੱਗੀ ਹੋਵੇ ਉਸ ਨੂੰ ਹੇਠਾਂ ਵਲ ਝੁਕਾ ਦੇਣਾ ਚਾਹੀਦਾ ਹੈ । ਜੇਕਰ ਜ਼ਖ਼ਮ ਗੰਦਾ ਹੋਵੇ ਤਾਂਐਂਟੀਸੈਪਟਿਕ ਘੋਲ ਨਾਲ ਧੋ ਦੇਣਾ ਚਾਹੀਦਾ ਹੈ । ਜੇਕਰ ਹੱਡੀ ਨਾ ਟੁੱਟੀ ਹੋਵੇ ਤਾਂ ਉਂਗਲੀ ਨਾਲ ਜ਼ਖ਼ਮ ਨੂੰ ਜ਼ੋਰ ਨਾਲ ਦਬਾਉਣਾ ਚਾਹੀਦਾ ਹੈ ਅਤੇ ਰੂੰ ਨੂੰ ਇਕ ਮੋਟੇ ਪੈਡ ਤੇ ਰੱਖ ਕੇ ਬੰਨ ਦੇਣਾ ਚਾਹੀਦਾ ਹੈ । ਜ਼ਖ਼ਮ ਦੇ ਥੱਲੇ ਕੱਸ ਕੇ ਪੱਟੀ ਬੰਨ ਦੇਣ ਨਾਲ ਖੂਨ ਦਾ ਵਗਣਾ ਪੂਰੀ ਤਰ੍ਹਾਂ ਨਾਲ ਬੰਦ ਹੋ ਜਾਂਦਾ ਹੈ ।

ਪ੍ਰਸ਼ਨ 8.
ਡੁੱਬਦੇ ਵਿਅਕਤੀ ਨੂੰ ਬਚਾਉਣ ਲਈ ਉਸ ਦੀ ਮੁੱਢਲੀ ਸਹਾਇਤਾ ਕਿਸ ਤਰ੍ਹਾਂ ਕਰੋਗੇ ?
ਉੱਤਰ-
ਡੁੱਬਦੇ ਵਿਅਕਤੀ ਨੂੰ ਪਾਣੀ ਵਿਚੋਂ ਬਾਹਰ ਕੱਢ ਕੇ ਬਚਾਉਣ ਲਈ ਉਸ ਨੂੰ ਉਲਟਾ ਕਰਕੇ ਪੇਟ ਦਬਾ ਕੇ ਵਾਧੂ ਪਾਣੀ ਕੱਢਣਾ ਚਾਹੀਦਾ ਹੈ ਤੇ ਬਣਾਉਟੀ ਸਾਹ ਦੇਣਾ ਚਾਹੀਦਾ ਹੈ । ਜਲਦੀ ਹੀ ਡਾਕਟਰ ਦੀ ਸਹਾਇਤਾ ਲੈਣੀ ਚਾਹੀਦੀ ਹੈ ।

ਪ੍ਰਸ਼ਨ 9.
ਮੁੱਢਲੀ ਸਹਾਇਤਾ ਤੋਂ ਕੀ ਭਾਵ ਹੈ ? ਅਤੇ ਮੁੱਢਲੀ ਸਹਾਇਤਾ ਕਰਨ ਵਾਲਾ ਵਿਅਕਤੀ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚੋਂ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵੱਖ-ਵੱਖ ਪ੍ਰਕਾਰ ਦੇ ਜ਼ਖ਼ਮਾਂ ਦੇ ਇਲਾਜ ਦੱਸੋ ।
ਉੱਤਰ-
1. ਕੱਟੇ ਹੋਏ ਜ਼ਖ਼ਮ ਦਾ ਇਲਾਜ-ਜੇਕਰ ਜ਼ਖ਼ਮ ਘੱਟ ਡੂੰਘਾ ਹੋਵੇ ਤਾਂ ਥੋੜ੍ਹਾ ਜਿਹਾ ਖ਼ੂਨ ਵਗਣ ਦੇਣਾ ਚਾਹੀਦਾ ਹੈ । ਇਸ ਨਾਲ ਕੀਟਾਣੁ ਬਾਹਰ ਨਿਕਲ ਜਾਣਗੇ । ਇਸ ਪ੍ਰਕਾਰ ਦੇ ਜ਼ਖ਼ਮ ਨੂੰ ਐਂਟੀਸੈਪਟਿਕ ਘੋਲ, ਟਿੱਚਰ ਆਇਓਡੀਨ, ਸਪਿਰਟ ਆਦਿ ਨਾਲ ਸਾਫ਼ ਕਰਨਾ ਚਾਹੀਦਾ ਹੈ ਅਤੇ ਜ਼ਖ਼ਮ ਦੇ ਉੱਪਰ ਰ ਰੱਖ ਕੇ ਪੱਟੀ ਬੰਨ ਦੇਣੀ ਚਾਹੀਦੀ ਹੈ । ਸਾਫ਼ ਕਰਦੇ ਸਮੇਂ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਆਲੇ-ਦੁਆਲੇ ਦੀ ਗੰਦਗੀ ਅਤੇ ਪਾਣੀ ਜ਼ਖ਼ਮ ਵਿਚ ਨਾ ਜਾਵੇ । ਜੇ ਖੂਨ ਦਾ ਵਗਣਾ ਜ਼ਿਆਦਾ ਹੋਵੇ ਤਾਂ ਕੱਸ ਕੇ ਪੱਟੀ ਬੰਨ੍ਹ ਦੇਣੀ ਚਾਹੀਦੀ ਹੈ । ਜੇ ਜ਼ਖ਼ਮ ਵੱਡਾ ਹੋਵੇ ਤਾਂ ਡਾਕਟਰ ਦੀ ਸਲਾਹ ਨਾਲ ਟਾਂਕੇ ਲਗਵਾ ਦੇਣੇ ਚਾਹੀਦੇ ਹਨ ।

2. ਫਟੇ ਹੋਏ ਜ਼ਖ਼ਮ ਦਾ ਇਲਾਜ-

  • ਖੂਨ ਦਾ ਵਗਣਾ ਬੰਦ ਕਰਕੇ ਐਂਟੀਸੈਪਟਿਕ ਘੋਲ ਨਾਲ ਸਾਫ਼ ਕਰਨਾ ਚਾਹੀਦਾ ਹੈ ।
  • ਜ਼ਖ਼ਮ ਸਾਫ਼ ਕਰਨ ਦੇ ਬਾਅਦ ਉਸ ਉੱਤੇ ਸਲਫੋਨਾਮਾਈਡ ਪਾਉਡਰ ਚੰਗੀ ਤਰ੍ਹਾਂ ਛਿੜਕ ਕੇ ਡਾਕਟਰੀ ਇਲਾਜ ਕਰਨਾ ਚਾਹੀਦਾ ਹੈ ਅਤੇ ਤੂੰ ਰੱਖ ਕੇ ਬੰਨ੍ਹ ਦੇਣਾ ਚਾਹੀਦੀ ਹੈ ।

3. ਸੰਵੇਧਿਤ ਜ਼ਖ਼ਮ ਦਾ ਇਲਾਜ-ਖੂਨ ਦਾ ਵਗਣਾ ਰੋਕਣ ਤੋਂ ਬਾਅਦ ਜ਼ਖ਼ਮ ਨੂੰ ਐਂਟੀਸੈਪਟਿਕ ਘੋਲ ਨਾਲ ਧੋ ਕੇ ਸਾਫ਼ ਕਰਨਾ ਚਾਹੀਦਾ ਹੈ ਅਤੇ ਫਿਰ ਰੂੰ ਨੂੰ ਮਰਕਿਊਰੀ ਕੋਮ ਜਾਂ ਐਕੂਫਲੈਵਿਨ ਵਿਚ ਭਿਉਂ ਕੇ ਜ਼ਖ਼ਮ ਤੇ ਪੱਟੀ ਬੰਨ੍ਹ ਦੇਣੀ ਚਾਹੀਦੀ ਹੈ । ਜੇਕਰ ਗੋਲੀ ਅੰਦਰ ਰਹਿ ਗਈ ਹੋਵੇ ਤਾਂ ਜ਼ਖ਼ਮੀ ਨੂੰ ਜਲਦੀ ਨਾਲ ਹਸਪਤਾਲ ਲੈ ਜਾਣਾ ਚਾਹੀਦਾ ਹੈ । ਰੋਗੀ ਨੂੰ ਬੇਹੋਸ਼ ਨਹੀਂ ਹੋਣ ਦੇਣਾ ਚਾਹੀਦਾ |

4. ਕੁਚਲੇ ਹੋਏ ਜਾਂ ਕੁਚਲਿਤ ਜ਼ਖ਼ਮ ਦਾ ਇਲਾਜ-ਇਸ ਪ੍ਰਕਾਰ ਦੇ ਜ਼ਖ਼ਮ ਨੂੰ ਐਂਟੀਸੈਪਟਿਕ ਘੋਲ ਨਾਲ ਧੋ ਕੇ ਕੱਪੜੇ ਨੂੰ ਬਰਫ਼ ਦੇ ਪਾਣੀ ਵਿਚ ਗਿੱਲਾ ਕਰਕੇ ਬੰਨ੍ਹ ਦੇਣਾ ਚਾਹੀਦਾ ਹੈ । ਜੇਕਰ ਜ਼ਖ਼ਮੀ ਨੂੰ ਬੇਚੈਨੀ ਹੋਵੇ ਤਾਂ ਠੰਢੇ ਪਾਣੀ ਦੇ ਨਾਲ ਗੁਲੂਕੋਜ਼ ਦੇਣਾ ਚਾਹੀਦਾ ਹੈ ।

ਪ੍ਰਸ਼ਨ 2.
ਫਸਟ ਏਡ ਬਕਸਾ ਕੀ ਹੁੰਦਾ ਹੈ ? ਮੁੱਢਲੀ ਸਹਾਇਤਾ ਲਈ ਲੋੜੀਂਦੀਆਂ ਵਸਤਾਂ ਦੀ ਸੂਚੀ ਬਣਾਓ।
ਉੱਤਰ-
ਮੁੱਢਲੀ ਸਹਾਇਤਾ ਦੇ ਲਈ ਲੋੜੀਂਦੀ ਸਾਮੱਗਰੀ ਨੂੰ ਇਕ ਡੱਬੇ ਵਿਚ ਰੱਖਿਆ ਜਾਂਦਾ ਹੈ ਜਿਸ ਨਾਲ ਉਸ ਦਾ ਉਪਯੋਗ ਐਮਰਜੈਂਸੀ ਦੇ ਸਮੇਂ ਤੁਰੰਤ ਕੀਤਾ ਜਾ ਸਕੇ ਅਤੇ ਸਾਮਾਨ ਦੇ ਲਈ ਇੱਧਰ-ਉੱਧਰ ਨਾ ਭਟਕਣਾ ਪਵੇ । ਇਸ ਡੱਬੇ ਨੂੰ ਫਸਟ ਏਡ ਬਕਸਾ (First Aid Box) ਕਹਿੰਦੇ ਹਨ ।
ਫਸਟ ਏਡ ਬਕਸੇ ਵਿਚ ਮੁੱਢਲੀ ਸਹਾਇਤਾ ਸੰਬੰਧੀ ਹੇਠ ਲਿਖਿਆ ਸਾਮਾਨ ਹੋਣਾ ਚਾਹੀਦਾ ਹੈ-
PSEB 8th Class Home Science Solutions Chapter 9 ਮੁੱਢਲੀ ਸਹਾਇਤਾ 2

  • ਟਿੱਚਰ ਆਇਓਡੀਨ
  • ਟਿੱਚਰ ਬੈਨਜੋਈਨ
  • ਮਰਕਿਊਰੋਕ੍ਰੋਮ ਜਾਂ ਐਫਲੇਵਿਨ
  • ਪੋਟਾਸ਼ੀਅਮ ਪਰਮੈਂਗਨੇਟ (ਲਾਲ ਦਵਾਈ)
  • ਸਪਿਰਿਟ ਅਤੇ ਅਮੋਨੀਆ
  • ਡਿਟੋਲ (ਕਿਰਮ ਨਾਸ਼ਕ ਘੋਲ)
  • ਸੋਡਾ ਬਾਈਕਾਰਬੋਨੇਟ (ਖਾਣ ਦਾ ਮਿੱਠਾ ਸੋਡਾ)
  • ਸੁੰਘਣ ਦਾ ਨਮਕ (ਸਮੈਲਿੰਗ ਸਾਲਟ)
  • ਬਰਨੌਲ
  • ਆਇਓਡੈਕਸ
  • ਦਵਾਈਯੁਕਤ ਪਲਾਸਟਰ (ਐਡਰੈਸਿਵ ਟੇਪ)
  • ਏ. ਪੀ. ਸੀ., ਡਿਸਪਰੀਨ, ਐਨਾਸ਼ੀਨ ਜਾਂ ਨੌਵਲਜੀਨ
  • ਪੱਟੀਆਂ (ਗੋਲ ਤੇ ਤਿਕੋਣੀ)
  • ਗਾਂਜ (ਜਾਲੀ ਵਾਲਾ ਕੱਪੜਾ)
  • ਤੂੰ (ਕਾਟਨ) ਮੇਡੀਕੇਟਿਡ
  • ਖਪਚੀਆਂ
  • ਅੱਖ ਧੋਣ ਦਾ ਗਿਲਾਸ
  • ਅੱਧਾ ਦਰਜਨ ਸੇਫਟੀ ਪਿਨ
  • 2-3 ਝਾਪਰ
  • ਕੁਝ ਲੰਮੀਆਂ ਸੀਖਾਂ ਜੋ ਫੁਰਹਰੀ ਬਣਾਉਣ ਦੇ ਕੰਮ ਆਉਣ
  • ਟੁਰਨੀਕੇਟ
  • ਛੋਟੀ ਕੈਂਚੀ, ਚਾਕੂ ਅਤੇ ਚਿਮਟੀ ।

ਪ੍ਰਸ਼ਨ 3.
ਸੁੱਕੇ ਅਤੇ ਤਰਲ ਦਾਹ ਤੋਂ ਕੀ ਭਾਵ ਹੈ ? ਉਦਾਹਰਣ ਦੇ ਕੇ ਸਪੱਸ਼ਟ ਕਰੋ ।
ਉੱਤਰ-
ਆਪਣੇ ਆਪ ਉੱਤਰ ਦਿਉ ।

ਪ੍ਰਸ਼ਨ 4.
ਲੂ ਕਿਉਂ ਲਗਦੀ ਹੈ ਅਤੇ ਲੂ ਵਾਲੇ ਰੋਗੀ ਦੀ ਮੁੱਢਲੀ ਸਹਾਇਤਾ ਕਿਵੇਂ ਕਰੋਗੇ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 5.
ਮੁੱਢਲੀ ਸਹਾਇਤਾ ਕਿਉਂ ਜ਼ਰੂਰੀ ਹੈ ?
ਉੱਤਰ-
ਦੈਨਿਕ ਜੀਵਨ ਵਿਚ ਛੋਟੀਆਂ ਜਾਂ ਵੱਡੀਆਂ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ | ਘਰ ਵਿਚ, ਸੜਕ ‘ਤੇ ਸਫ਼ਰ ਕਰਦੇ ਹੋਏ, ਕਾਰਖ਼ਾਨਿਆਂ ਆਦਿ ਵਿਚ, ਕਿਸੇ ਵੀ ਸਮੇਂ ਕੋਈ ਦੁਰਘਟਨਾ ਹੋ ਸਕਦੀ ਹੈ | ਸੜ ਜਾਣਾ, ਲੂ ਲੱਗਣਾ, ਕਿਸੇ ਕੀੜੇ-ਮਕੌੜੇ ਦਾ ਕੱਟਣਾ, ਗ਼ਲਤੀ ਨਾਲ ਕੋਈ ਜ਼ਹਿਰੀਲੀ ਚੀਜ਼ ਖਾ ਲੈਣਾ, ਬੇਹੋਸ਼ ਹੋ ਜਾਣਾ, ਕਿਸੇ ਅੰਗ ਦਾ ਕੱਟ ਜਾਣਾ ਜਾਂ ਜਲ ਜਾਣਾ ਆਦਿ ਰੋਜ਼ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ | ਅਜਿਹੀ ਹਾਲਤ ਵਿਚ ਡਾਕਟਰ ਨੂੰ ਬੁਲਾਉਣਾ ਜਾਂ ਉਸ ਨੂੰ ਦਿਖਾਉਣਾ ਜ਼ਰੂਰੀ ਹੋ ਜਾਂਦਾ ਹੈ, ਪਰੰਤੂ ਹਰ ਥਾਂ ਅਤੇ ਹਰ ਸਮੇਂ ਡਾਕਟਰ ਦਾ ਮਿਲਣਾ ਸੰਭਵ ਨਹੀਂ ਹੁੰਦਾ | ਕਈ ਵਾਰ ਸਮੇਂ ਤੇ ਸਹਾਇਤਾ ਨਾ ਮਿਲਣ ਕਾਰਨ ਵਿਅਕਤੀ ਦੀ ਹਾਲਤ ਬਹੁਤ ਵਿਗੜ ਜਾਂਦੀ ਹੈ ਅਤੇ ਮੌਤ ਵੀ ਹੋ ਸਕਦੀ ਹੈ । ਇਸ ਲਈ ਦੁਰਘਟਨਾ ਵਾਲੇ ਵਿਅਕਤੀ ਨੂੰ ਗੰਭੀਰ ਹਾਲਤ ਤੋਂ ਬਚਾਉਣ ਲਈ, ਉਸ ਦੀ ਜਾਨ ਬਚਾਉਣ ਲਈ ਕੁੱਝ ਇਲਾਜ ਕਰਨਾ ਪੈਂਦਾ ਹੈ ।

ਪ੍ਰਸ਼ਨ 6.
ਜੇ ਕੱਪੜਿਆਂ ਨੂੰ ਅੱਗ ਲੱਗ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਕੱਪੜਿਆਂ ਨੂੰ ਅੱਗ ਲੱਗਣ ਤੇ ਉਪਾਅ

  1. ਜੇਕਰ ਖਾਣਾ ਬਣਾਉਂਦੇ ਸਮੇਂ ਜਾਂ ਕਿਸੇ ਹੋਰ ਕਾਰਨ ਨਾਲ ਕੱਪੜਿਆਂ ਨੂੰ ਅੱਗ ਲੱਗ ਗਈ ਹੋਵੇ ਤਾਂ ਰੋਗੀ ਨੂੰ ਤੁਰੰਤ ਜ਼ਮੀਨ ਤੇ ਲਿਟਾ ਕੇ ਰੇੜ੍ਹਨਾ ਚਾਹੀਦਾ ਹੈ । ਰੋਗੀ ਦੇ ਉੱਪਰ ਇਕ ਕੰਬਲ ਜਾਂ ਓਵਰਕੋਟ ਪਾਉਣਾ ਚਾਹੀਦਾ ਹੈ ਪਰ ਰੋਗੀ ਦਾ ਮੂੰਹ ਖੁੱਲਾ ਰੱਖਣਾ ਚਾਹੀਦਾ ਹੈ ।
  2. ਅੱਗ ਬੁਝਾਉਣ ਲਈ ਸੜੇ ਹੋਏ ਵਿਅਕਤੀ ਤੇ ਕਦੀ ਵੀ ਪਾਣੀ ਨਹੀਂ ਪਾਉਣਾ ਚਾਹੀਦਾ । ਨਹੀਂ ਤਾਂ ਘਾਉ ਹੋਰ ਗੰਭੀਰ ਹੋ ਜਾਂਦੇ ਹਨ ।
  3. ਰੋਗੀ ਦੇ ਕੱਪੜੇ ਤੇ ਬੂਟ ਲਾਹ ਦੇਣੇ ਚਾਹੀਦੇ ਹਨ | ਜੇਕਰ ਨਾ ਉਤਰ ਸਕਣ ਤਾਂ ਉਨ੍ਹਾਂ ਨੂੰ ਕੱਟ ਦੇਣਾ ਚਾਹੀਦਾ ਹੈ ।
  4. ਰੋਗੀ ਨੂੰ ਚੁੱਕ ਕੇ ਕਿਸੇ ਇਕਾਂਤ ਥਾਂ ਤੇ ਲੈ ਜਾ ਕੇ ਲਿਟਾ ਦੇਣਾ ਚਾਹੀਦਾ ਹੈ । ਉਸ ਨੂੰ ਪੀਣ ਲਈ ਗਰਮ ਦੁੱਧ ਜਾਂ ਚਾਹ ਦੇਣੀ ਚਾਹੀਦੀ ਹੈ ।
  5. ਜੇਕਰ ਛਾਲੇ ਪੈ ਗਏ ਹੋਣ ਤਾਂ ਉਨ੍ਹਾਂ ਨੂੰ ਫੇਹਣਾ ਨਹੀਂ ਚਾਹੀਦਾ ।
  6. ਸੜੀ ਹੋਈ ਥਾਂ ਤੇ ਖਾਣ ਦੇ ਸੋਡੇ ਦੇ ਘੋਲ ਨਾਲ ਡੈਸਿੰਗ ਕਰਨੀ ਚਾਹੀਦੀ ਹੈ ।
  7. ਇਕ ਹਿੱਸਾ ਅਲਸੀ ਦੇ ਤੇਲ ਵਿਚ ਇਕ ਭਾਗ ਚੁਨੇ ਦਾ ਪਾਣੀ ਮਿਲਾ ਕੇ ਸਾਫ਼ ਕੱਪੜੇ ਦੇ ਫਾਹੇ ਦੁਆਰਾ ਸੜੇ ਹੋਏ ਭਾਗ ਤੇ ਲਗਾਉਣਾ ਲਾਭਦਾਇਕ ਹੁੰਦਾ ਹੈ।
  8. ਬਰਨੌਲ ਉਪਲੱਬਧ ਹੋਵੇ ਤਾਂ ਸੜੇ ਹੋਏ ਥਾਂ ਤੇ ਹੌਲੀ-ਹੌਲੀ ਲਾਉਣੀ ਚਾਹੀਦੀ ਹੈ ।
  9. ਸੜੀ ਹੋਈ ਥਾਂ ਤੇ ਨਾਰੀਅਲ ਦਾ ਤੇਲ ਮਲਣ ਨਾਲ ਵੀ ਆਰਾਮ ਮਿਲਦਾ ਹੈ ।
  10. ਜੇਕਰ ਜ਼ਿਆਦਾ ਸੜ ਗਿਆ ਹੋਵੇ ਤਾਂ ਸੜੇ ਹੋਏ ਸਥਾਨ ਦੇ ਕੱਪੜੇ ਸਾਵਧਾਨੀ ਨਾਲ ਹਟਾ ਦੇਣੇ ਚਾਹੀਦੇ ਹਨ | ਜੇਕਰ ਕੱਪੜੇ ਚਿਪਕ ਗਏ ਹੋਣ ਤਾਂ ਉਸ ਥਾਂ ਤੇ ਨਾਰੀਅਲ ਦਾ ਤੇਲ ਜਾਂ ਜੈਤੂਨ ਦਾ ਤੇਲ ਲਗਾ ਦੇਣਾ ਚਾਹੀਦਾ ਹੈ ।
  11. ਰੋਗੀ ਨੂੰ ਛੇਤੀ ਤੋਂ ਛੇਤੀ ਡਾਕਟਰ ਦੇ ਕੋਲ ਜਾਂ ਨੇੜੇ ਦੇ ਹਸਪਤਾਲ ਵਿਚ ਲਿਜਾਣਾ ਚਾਹੀਦਾ ਹੈ ।

ਪ੍ਰਸ਼ਨ 7.
ਡਾਕਟਰ ਦੇ ਆਉਣ ਤੋਂ ਪਹਿਲਾਂ ਦਾਹ ਤੇ ਕੀ ਲਾਓਗੇ ?
ਉੱਤਰ-
ਡਾਕਟਰ ਦੇ ਆਉਣ ਤੋਂ ਪਹਿਲਾਂ ਦਾਹ ਵਾਲੇ ਵਿਅਕਤੀ ਦੇ ਛਾਲੇ ਨਹੀਂ ਫੋੜਨੇ ਚਾਹੀਦੇ ਕਿਉਂਕਿ ਇਹ ਬਾਹਰ ਦੇ ਰੋਗਾਣੂਆਂ ਤੋਂ ਘਾਉ ਨੂੰ ਬਚਾਉਂਦੇ ਹਨ ।
ਡਾਕਟਰ ਦੇ ਆਉਣ ਤੋਂ ਪਹਿਲਾਂ ਦਾਹ ਤੇ ਹੇਠ ਲਿਖੇ ਪਦਾਰਥ ਲਾਏ ਜਾ ਸਕਦੇ ਹਨ –

  • ਜੇ ਕੱਪੜਿਆਂ ਦੇ ਜਲਣ ਨਾਲ ਸਰੀਰ ਸੜ ਗਿਆ ਹੈ ਤਾਂ ਦਾਹ ਤੇ ਖਾਣ ਵਾਲੇ ਸੋਡੇ ਦਾ ਘੋਲ, ਇਕ ਭਾਗ ਚੁਨੇ ਦਾ ਪਾਣੀ ਮਿਲਾ ਕੇ, ਜੈਤੂਨ ਜਾਂ ਨਾਰੀਅਲ ਦਾ ਤੇਲ ਜਾਂ ਬਰਨੌਲ ਲਾਇਆ ਜਾ ਸਕਦਾ ਹੈ ।
  • ਜੇ ਸਰੀਰ ਰਸਾਇਣਿਕ ਪਦਾਰਥਾਂ ਨਾਲ ਸੜਿਆ ਹੈ ਤਾਂ ਦਾਹ ਵਾਲੀ ਥਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ । ਜੇ ਸਰੀਰ ਦਾ ਭਾਗ ਤੇਜ਼ਾਬ ਨਾਲ ਸੜਿਆ ਹੈ ਤਾਂ ਉਸ ਤੇ ਅਮੋਨੀਆ ਜਾਂ ਖਾਣ ਵਾਲੇ ਸੋਡੇ ਦਾ ਘੋਲ ਲਾਉਣਾ ਚਾਹੀਦਾ ਹੈ ।
  • ਤੇਜ਼ ਖਾਰ ਨਾਲ ਜਲਣ ਤੇ ਸਿਰਕੇ ਜਾਂ ਨਿੰਬੂ ਦੇ ਰਸ ਵਿਚ ਪਾਣੀ ਮਿਲਾ ਕੇ ਲਾਉਣ ਨਾਲ ਆਰਾਮ ਮਿਲਦਾ ਹੈ ਅਤੇ ਖਾਰ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ । ਕਾਰਬੋਲਿਕ ਐਸਿਡ ਨਾਲ ਜਲੇ ਹੋਏ ਭਾਗ ਤੇ ਅਲਕੋਹਲ ਮਲਣ ਨਾਲ ਆਰਾਮ ਮਿਲਦਾ ਹੈ ।
  • ਵਾਸ਼ਪ ਜਾਂ ਖੁਸ਼ਕ ਤਾਪ ਨਾਲ ਜਲਣ ਤੇ ਜਾਂ ਬਿਜਲੀ ਨਾਲ ਚਾਹ ਲੱਗਣ ਤੇ ਵੀ ਉਹੋ ਇਲਾਜ ਦੇਣਾ ਚਾਹੀਦਾ ਹੈ ਜੋ ਕੱਪੜਿਆਂ ਵਿਚ ਅੱਗ ਲੱਗਣ ਤੇ ਗੰਭੀਰ ਰੂਪ ਨਾਲ ਸੜਨ ਤੇ ਦਿੱਤਾ ਜਾਂਦਾ ਹੈ |

ਪ੍ਰਸ਼ਨ 8.
ਆਪਣੇ ਆਪ ਨੂੰ ਲੂ ਤੋਂ ਕਿਵੇਂ ਬਚਾਉਗੇ ?
ਉੱਤਰ-
ਆਪਣੇ ਆਪ ਨੂੰ ਲੂ ਤੋਂ ਬਚਾਉਣ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ

  1. ਗਰਮੀ ਵਿਚ ਕੰਮ ਕਰਦੇ ਸਮੇਂ ਹਲਕੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ ਹਨ ।
  2. ਗਰਮੀ ਦੇ ਸਥਾਨ ਤੋਂ ਵਾਤਾਨੁਕੂਲਿਤ ਠੰਢੇ ਸਥਾਨ ਵਿਚ ਜਾਂ ਵਾਤਾਨੁਕੂਲਿਤ ਠੰਢੇ ਥਾਂ ਤੋਂ ਗਰਮੀ ਦੇ ਸਥਾਨ ਤੇ ਇੱਕੋ ਵਾਰ ਨਹੀਂ ਆਉਣਾ ਜਾਣਾ ਚਾਹੀਦਾ ।
  3. ਘਰ ਤੋਂ ਖ਼ਾਲੀ ਪੇਟ ਬਾਹਰ ਨਹੀਂ ਜਾਣਾ ਚਾਹੀਦਾ | ਖਾਣਾ ਖਾਂਦੇ ਹੋਏ ਵਿਅਕਤੀ ਨਾਲੋਂ ਖ਼ਾਲੀ ਪੇਟ ਵਾਲੇ ਵਿਅਕਤੀ ਨੂੰ ਲੂ ਜ਼ਿਆਦਾ ਲੱਗਦੀ ਹੈ ।
  4. ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ । ਘਰੋਂ ਜਾਂਦੇ ਸਮੇਂ ਵੀ ਪਾਣੀ ਪੀ ਕੇ ਜਾਣਾ ਚਾਹੀਦਾ ਹੈ ।
  5. ਲੂ ਦੇ ਦਿਨਾਂ ਵਿਚ ਕੱਚੇ ਅੰਬ ਦੇ ਪੀਣ (ਅੰਬ ਨੂੰ ਭੁੰਨ ਕੇ ਬਣਾਏ ਗਏ ਰਸ) ਅਤੇ ਪਿਆਜ਼ ਦੀ ਵਰਤੋਂ ਕਰਨੀ ਚਾਹੀਦੀ ਹੈ |
  6. ਨਮਕ ਦੀ ਮਾਤਰਾ ਵੱਧ ਲੈਣੀ ਚਾਹੀਦੀ ਹੈ ।
  7. ਪੌਸ਼ਟਿਕ ਖ਼ੁਰਾਕ ਲੈਣ ਵਾਲੇ ਨੂੰ ਲੂ ਘੱਟ ਲੱਗਦੀ ਹੈ । ਸ਼ਰਾਬ ਪੀਣ ਵਾਲਿਆਂ, ਚਮੜੀ ਦੇ ਰੋਗੀਆਂ ਨੂੰ ਅਤੇ ਪੌਸ਼ਟਿਕ ਭੋਜਨ ਨਾ ਖਾਣ ਵਾਲਿਆਂ ਨੂੰ ਜਲਦੀ ਲੁ ਲੱਗ ਜਾਂਦੀ ਹੈ ।

ਪ੍ਰਸ਼ਨ 9.
ਲੂ ਵਾਲੇ ਰੋਗੀ ਨੂੰ ਕਿਸ ਤਰ੍ਹਾਂ ਸੰਭਾਲੋਗੇ ?
ਉੱਤਰ-
ਲੂ ਨਾਲ ਪੀੜਿਤ ਵਿਅਕਤੀ ਨੂੰ ਉਸੇ ਵੇਲੇ ਡਾਕਟਰੀ ਸਹਾਇਤਾ ਪਹੁੰਚਾਉਣੀ ਚਾਹੀਦੀ ਹੈ ਨਹੀਂ ਤਾਂ ਤੇਜ਼ ਬੁਖ਼ਾਰ ਨਾਲ ਉਸ ਦੀ ਮੌਤ ਦਾ ਡਰ ਰਹਿੰਦਾ ਹੈ ।
ਲੂ ਲੱਗਣ ਤੇ ਹੇਠ ਲਿਖੀ ਮੁੱਢਲੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ

  • ਰੋਗੀ ਨੂੰ ਸਭ ਤੋਂ ਪਹਿਲਾਂ ਛਾਂ ਵਾਲੀ ਥਾਂ ਜਾਂ ਠੰਢੇ ਸਥਾਨ ਤੇ ਲੈ ਜਾਣਾ ਚਾਹੀਦਾ ਹੈ ।
  • ਜਿੰਨੀ ਛੇਤੀ ਹੋ ਸਕੇ ਉਸ ਦੇ ਦਿਮਾਗ਼ ਨੂੰ ਠੰਢਕ ਪਹੁੰਚਾਉਣੀ ਚਾਹੀਦੀ ਹੈ । ਇਸ ਦੇ ਲਈ ਉਸ ਦੇ ਧੜ ਨੂੰ ਠੰਢੇ ਪਾਣੀ ਵਿਚ ਡੁਬੋਣਾ ਚਾਹੀਦਾ ਹੈ । ਪੂਰੇ ਸਰੀਰ ਨੂੰ ਮਲਮਲ ਕੇ ਠੰਢੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ ।
  • ਰੋਗੀ ਦੇ ਸਿਰ ਤੇ ਬਰਫ਼ ਦੀ ਥੈਲੀ ਰੱਖਣੀ ਚਾਹੀਦੀ ਹੈ ।
  • ਬੁਖ਼ਾਰ ਉਤਰਦੇ ਹੀ ਰੋਗੀ ਨੂੰ ਬਿਸਤਰ ਤੇ ਲਿਟਾ ਦੇਣਾ ਚਾਹੀਦਾ ਹੈ । ਜੇ ਬੁਖ਼ਾਰ ਦੁਬਾਰਾ ਤੇਜ਼ ਹੁੰਦਾ ਹੈ ਤਾਂ ਇਹੋ ਇਲਾਜ ਕਰਨਾ ਚਾਹੀਦਾ ਹੈ ।
  • ਰੋਗੀ ਨੂੰ ਕੱਚਾ ਅੰਬ ਭੁੰਨ ਕੇ ਜਾਂ ਉਬਾਲ ਕੇ ਉਸ ਦਾ ਰਸ ਬਣਾ ਕੇ ਦੇਣਾ ਚਾਹੀਦਾ ਹੈ । ਪਿਆਜ਼ ਦਾ ਰਸ ਦੇਣਾ ਵੀ ਲਾਭਦਾਇਕ ਰਹਿੰਦਾ ਹੈ ।
  • ਰੋਗੀ ਦੇ ਹੱਥ ਪੈਰ ਖ਼ਾਸ ਤੌਰ ‘ਤੇ ਹਥੇਲੀਆਂ ਅਤੇ ਤਲੂਏ ਤੇ ਮਹਿੰਦੀ ਜਾਂ ਪਿਆਜ਼ ਪੀਹ ਕੇ ਮਲਣਾ ਚਾਹੀਦਾ ਹੈ ।
  • ਰੋਗੀ ਨੂੰ ਲੱਸੀ ਜਾਂ ਨਿੰਬੂ ਦੇ ਨਾਲ ਨਮਕ ਖੁਆਉਣਾ ਚਾਹੀਦਾ ਹੈ ਕਿਉਂਕਿ ਪਸੀਨੇ ਦੁਆਰਾ ਜ਼ਿਆਦਾ ਮਾਤਰਾ ਵਿਚ ਨਮਕ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ ।
  • ਰੋਗੀ ਨੂੰ ਕੋਈ ਉਤੇਜਕ ਪਦਾਰਥ ਨਹੀਂ ਪਿਲਾਉਣਾ ਚਾਹੀਦਾ ।

ਪ੍ਰਸ਼ਨ 10.
ਲੂ ਕਿਉਂ ਲੱਗਦੀ ਹੈ ?
ਉੱਤਰ-
ਲੂ ਗਰਮ ਦੇਸ਼ਾਂ ਵਿਚ ਵਾਪਰਨ ਵਾਲੀ ਘਟਨਾ ਹੈ । ਤੇਜ਼ ਗਰਮੀ ਦੇ ਮੌਸਮ ਵਿਚ ਅਚਾਨਕ ਸੂਰਜ ਦੀਆਂ ਤੇਜ਼ ਕਿਰਨਾਂ ਕਮਜ਼ੋਰ ਆਦਮੀ, ਬੱਚੇ ਜਾਂ ਬੁੱਢੇ ਤੇ ਪੈਂਦੀਆਂ ਹਨ ਤਾਂ ਉਸ ਨੂੰ ਲੂ ਲੱਗ ਸਕਦੀ ਹੈ । ਮਨੁੱਖ ਕਾਫ਼ੀ ਲੰਬੇ ਸਮੇਂ ਲਈ ਖੁੱਲੀ ਗਰਮੀ ਵਿਚ ਕੰਮ ਕਰੇ ਤਾਂ ਉਸ ਨੂੰ ਲੂ ਲੱਗ ਸਕਦੀ ਹੈ | ਘਰ ਦੇ ਅੰਦਰ ਵੀ ਤੇਜ਼ ਗਰਮੀ ਲੂ ਲੱਗਣ ਦੇ ਸਮਾਨ ਨਤੀਜਾ ਦੇ ਸਕਦੀ ਹੈ । ਲੂ ਲੱਗਣ ਦੀ ਹਾਲਤ ਵਿਚ ਸਰੀਰ ਤਾਪ ਦੇ ਨਿਸ਼ਕਾਸਨ ਦੀ ਸਾਧਾਰਨ ਸ਼ਕਤੀ ਨਸ਼ਟ ਹੋ ਜਾਂਦੀ ਹੈ।

ਪ੍ਰਸ਼ਨ 11.
ਜ਼ਖ਼ਮ ‘ਤੇ ਕੀ ਲਾਉਣਾ ਠੀਕ ਹੈ ?
ਉੱਤਰ-
ਜ਼ਖ਼ਮ ਵਿਚੋਂ ਜੇ ਖੂਨ ਵਗਦਾ ਹੋਵੇ ਤਾਂ ਪਹਿਲਾਂ ਖੂਨ ਬੰਦ ਕਰਨ ਦਾ ਇਲਾਜ ਕਰਨਾ ਚਾਹੀਦਾ ਹੈ । ਜਿਸ ਅੰਗ ਵਿਚੋਂ ਖੂਨ ਵਗਦਾ ਹੋਵੇ ਉਸ ਨੂੰ ਪੋਲਾ ਜਿਹਾ ਫੜ ਕੇ ਦਿਲ ਤੋਂ ਥੋੜਾ ਜਿਹਾ ਉੱਪਰ ਰੱਖੋ ਤਾਂ ਕਿ ਖੂਨ ਦਾ ਬਾਹਰ ਨਿਕਲਣਾ ਰੁਕ ਜਾਵੇ । ਪਰ ਜੇ ਹੱਡੀ ਟੁੱਟੀ ਹੋਵੇ ਤਾਂ ਅਜਿਹਾ ਕਰਨਾ ਠੀਕ ਨਹੀਂ । ਜ਼ਖ਼ਮ ਉੱਤੇ ਸਖ਼ਤ ਕੱਪੜਾ ਰੱਖ ਕੇ ਪੱਟੀ ਬੰਨ੍ਹਣ ਨਾਲ ਵੀ ਖੂਨ ਵਗਣਾ ਰੁਕ ਜਾਂਦਾ ਹੈ । ਜੇ ਜ਼ਖ਼ਮ ਵਿਚ ਕੋਈ ਚੀਜ਼ ਵੱਜੀ ਹੋਵੇ ਜਾਂ ਹੱਡੀ ਦਾ ਟੁਕੜਾ ਹੋਵੇ ਤਾਂ ਜ਼ਖ਼ਮ ਦੇ ਕਿਨਾਰੇ ਤੇ ਦਬਾਉ ਪਾਉਣਾ ਚਾਹੀਦਾ ਹੈ ।

ਖੁੱਲ੍ਹੇ ਜ਼ਖ਼ਮ ਦੀ ਸਭ ਤੋਂ ਪਹਿਲਾਂ ਕਿਸੇ ਕੀਟਾਣੂ ਨਾਸ਼ਕ ਜਾਂ ਐਂਟੀਸੈਪਟਿਕ ਘੋਲ ਜਿਵੇਂ ਡੀਟੋਲ, ਪੋਟਾਸ਼ੀਅਮ ਪਰਮੈਂਗਨੇਟ ਜਾਂ ਸਪਿਰਿਟ ਨਾਲ ਸਾਫ਼ ਕਰਨਾ ਚਾਹੀਦਾ ਹੈ । ਇਸ ਨਾਲ ਜ਼ਖ਼ਮ ਜ਼ਹਿਰੀਲਾ ਹੋਣ ਤੋਂ ਬਚਿਆ ਰਹਿੰਦਾ ਹੈ । ਜ਼ਖ਼ਮ ਤੇ ਮਰਕਿਊਰੀ ਭੀਮ ਜਾਂ ਟਿੱਚਰ ਬੈਂਜੋਈਨ ਲਾਉਣਾ ਚਾਹੀਦਾ ਹੈ । ਜ਼ਖ਼ਮ ‘ਤੇ ਜੇਕਰ ਚਿਰ ਬਣ ਗਿਆ ਹੈ ਤਾਂ ਉਸ ਨੂੰ ਨਹੀਂ ਹਟਾਉਣਾ ਚਾਹੀਦਾ ਕਿਉਂਕਿ ਇਹ ਖੂਨ ਵਗਣ ਤੋਂ ਰੋਕਣ ਦਾ ਕੁਦਰਤੀ ਸਾਧਨ ਹੈ ।

ਪ੍ਰਸ਼ਨ 12.
‘‘ਕੱਟੇ ਜਾਣ ‘ਤੇ ਖੂਨ ਦਾ ਵਗਣਾ’ ਵਿਚ ਮੁੱਢਲੀ ਸਹਾਇਤਾ ਬਾਰੇ ਦੱਸੋ । ਜ਼ਖ਼ਮ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਅਜਿਹੀ ਹਾਲਤ ਵਿਚ ਮੁੱਢਲੀ ਸਹਾਇਤਾ ਦੇਣ ਦਾ ਮਤਲਬ ਹੈ ਕਿ ਖੂਨ ਨੂੰ ਰੋਕਣਾ ਅਤੇ ਖੂਨ ਵਿਚ ਜਰਾਸੀਮ ਨਾ ਦਾਖਲ ਹੋ ਜਾਣ ਇਸ ਤੋਂ ਵੀ ਰੋਕਣਾ । ਡੂੰਘੇ ਜ਼ਖ਼ਮ ਨੂੰ ਸਾਫ਼ ਪਾਣੀ ਨਾਲ ਧੋ ਕੇ ਫਲਾਲੈਨ ਦੇ ਕੱਪੜੇ ਨਾਲ ਸਾਫ਼ ਕਰ ਦਿਉ । ਸਾਧਾਰਨ ਜ਼ਖ਼ਮ ‘ਤੇ ਟਿੱਚਰ ਆਇਉਡੀਨ ਲਗਾਉ । ਜੇ ਦਵਾਈ ਨਾ ਹੋਵੇ ਤਾਂ ਜ਼ਖ਼ਮ ਨੂੰ ਧੋ ਕੇ ਇਸ ‘ਤੇ ਸ਼ਹਿਦ ਲਗਾ ਦਿਉ । ਜ਼ਖ਼ਮਾਂ ਦੀਆਂ ਕਿਸਮਾਂ-ਖੁਦ ਕਰੋ ।

ਮੁੱਢਲੀ ਸਹਾਇਤਾ PSEB 8th Class Home Science Notes

ਸੰਖੇਪ ਜਾਣਕਾਰੀ

  • ਮੁੱਢਲੀ ਸਹਾਇਤਾ ਉਹ ਸਹਾਇਤਾ ਹੈ ਜੋ ਡਾਕਟਰ ਦੇ ਆਉਣ ਤੋਂ ਪਹਿਲਾਂ ਜਾਂ ਰੋਗੀ | ਨੂੰ ਡਾਕਟਰ ਦੇ ਕੋਲ ਲੈ ਜਾਣ ਤੋਂ ਪਹਿਲਾਂ ਰੋਗੀ ਦੇ ਰੋਗ ਦੀ ਪੜਤਾਲ ਕਰਕੇ ਉਸ ! ਨੂੰ ਛੇਤੀ ਹੀ ਇਲਾਜ ਦੇ ਰੂਪ ਵਿਚ ਪਹੁੰਚਾਈ ਜਾਂਦੀ ਹੈ ।
  • ਮੁੱਢਲੀ ਸਹਾਇਤਾ ਕਰਨ ਵਾਲਾ ਵਿਅਕਤੀ ਧੀਰਜ ਵਾਲਾ, ਸਹਿਣਸ਼ੀਲ, ਸ਼ਾਂਤ, ਦਇਆਵਾਨ, ਹੁਸ਼ਿਆਰ, ਪੱਕੇ ਇਰਾਦੇ ਵਾਲਾ, ਸਪੱਸ਼ਟਵਾਦੀ, ਸਰੀਰਕ ਅਤੇ ਮਾਨਸਿਕ , ਪੱਧਰ ਤੇ ਚੁਸਤ ਹੋਣਾ ਚਾਹੀਦਾ ਹੈ ।
  • ਅੱਗ ਜਾਂ ਧਾਤੂ ਦਾ ਗਰਮ ਟੁਕੜਾ ਜੇ ਕਰ ਸਰੀਰ ਦੇ ਕਿਸੇ ਭਾਗ ਨਾਲ ਛੂਹ ਜਾਵੇ ਜਾਂ ਰਗੜਿਆ ਜਾਵੇ ਜਾਂ ਗਾੜੇ ਤੇਜ਼ਾਬ ਜਾਂ ਖ਼ਾਰ ਦੁਆਰਾ ਪੈਦਾ ਹੋਇਆ ਜ਼ਖ਼ਮ ਸੁੱਕੀ ਦਾਹ (ਜਲਣ) ਕਹਾਉਂਦਾ ਹੈ ।
  • ਭਾਫ, ਗਰਮ ਤੇਲ, ਲੁੱਕ ਜਾਂ ਉਬਲਦੀ ਚਾਹ ਜਾਂ ਦੁੱਧ ਜਾਂ ਅਭੋਜ ਢੰਗ ਨਾਲ ਲਾਈ ਗਈ ਪੁਲਟਿਸ ਨਾਲ ਪੈਦਾ ਹੋਏ ਜ਼ਖ਼ਮ ਨੂੰ ਤਰਲ ਦਾਹ ਕਹਿੰਦੇ ਹਨ।
  • ਸੜੀ ਹੋਈ ਥਾਂ ਤੇ ਤੇਲ ਲਾਉਣ ਨਾਲ ਖੂਨ ਵਿਚ ਜ਼ਹਿਰ ਫੈਲਣ ਦਾ ਡਰ ਰਹਿੰਦਾ ਹੈ ।
  • ਸੜੇ ਹੋਏ ਵਿਅਕਤੀ ਨੂੰ ਗਰਮ ਮਿੱਠੀ ਚਾਹ ਵਿਚ ਹਲਦੀ ਪਾ ਕੇ ਰੋਗੀ ਨੂੰ ਦੇਣੀ ਚਾਹੀਦੀ ਹੈ ਤਾਂ ਜੋ ਰੋਗੀ ਨੂੰ ਗਰਮ ਰੱਖਿਆ ਜਾ ਸਕੇ । ਲੂ ਲੱਗਣ ਨਾਲ ਰੋਗੀ ਦੀ ਨਬਜ਼ ਤੇਜ਼ ਚਲਦੀ ਹੈ ।
  • ਗਰਮੀ ਵਿਚ ਕੰਮ ਕਰਨ ਵਾਲੇ ਨੂੰ ਹਲਕੇ ਰੰਗ ਦੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ । ਗਰਮੀ ਦੇ ਦਿਨਾਂ ਵਿਚ ਧੁੱਪ ਵਿਚ ਕਾਲੀਆਂ ਐਨਕਾਂ ਤੇ ਛਤਰੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।
  • ਲੂ ਜ਼ਿਆਦਾ ਸ਼ਰਾਬ ਪੀਣ ਵਾਲਿਆਂ ਨੂੰ, ਐਗਜ਼ੀਮਾਂ ਦੇ ਰੋਗੀਆਂ ਨੂੰ ਪੌਸ਼ਟਿਕ ਭੋਜਨ | ਨਾ ਖਾਣ ਵਾਲਿਆਂ ਨੂੰ ਛੇਤੀ ਲੱਗਦੀ ਹੈ ।
  • ਸਧਾਰਨ ਕੱਟੇ ਹੋਏ ਜ਼ਖ਼ਮ ਤੇ ਟਿੱਚਰ ਆਇਓਡੀਨ ਲਗਾਉਣੀ ਠੀਕ ਰਹਿੰਦੀ ਹੈ ।
  • ਕਿਸੇ ਵੀ ਤੇਜ਼ ਬਲੇਡ, ਉਸਤਰਾ ਆਦਿ ਦੇ ਲੱਗਣ ਨਾਲ ਹੋਏ ਜ਼ਖ਼ਮ ਨੂੰ, ਕੱਟਿਆ ਘਾਉ ਕਹਿੰਦੇ ਹਨ ।
  • ਮਸ਼ੀਨ ਵਿਚ ਸਰੀਰ ਦੇ ਕਿਸੇ ਅੰਗ ਦਾ ਆ ਜਾਣਾ ਜਾਂ ਕਿਸੇ ਪਸ਼ੂ ਦੇ ਮੂੰਹ ਵਿਚ ਆ ਜਾਣ ਨੂੰ, ਚਿੱਥਿਆ ਘਾਉ ਕਹਿੰਦੇ ਹਨ ।
  • ਕਿਸੇ ਚਾਕੂ, ਤੇਜ਼ ਧਾਰ ਵਾਲੇ ਜਾਂ ਨੁਕੀਲੇ ਹਥਿਆਰ ਨਾਲ ਹੋਏ ਡੂੰਘੇ ਘਾਉ ਜਿਸ ਦਾ ਮੂੰਹ ਉੱਪਰੋਂ ਛੋਟਾ ਹੁੰਦਾ ਹੈ ਪਰ ਜ਼ਖ਼ਮ ਗਹਿਰਾ ਹੁੰਦਾ ਹੈ ਇਸ ਨੂੰ ਡੂੰਘਾ ਜ਼ਖ਼ਮ ਆਖਦੇ ਹਨ ।
  • ਕਿਸੇ ਭਾਰੀ ਚੀਜ਼ ਦੇ ਸਰੀਰ ਉੱਪਰ ਡਿੱਗਣ ਨਾਲ ਜਾਂ ਖੁੰਢੇ ਹਥਿਆਰ ਦਾ ਜ਼ੋਰ ਨਾਲ ਲੱਗਣ ਤੇ ਹੋਣ ਵਾਲਾ ਘਾਉ ਛੋਟਾ ਘਾਉ ਅਖਵਾਉਂਦਾ ਹੈ ।
  • ਨੱਕ ਰਾਹੀਂ ਖੂਨ ਵਗੇ ਤਾਂ ਨੱਕ ਠੰਢਾ ਅਤੇ ਨੱਕ ਨੂੰ ਸਾਫ਼ ਨਹੀਂ ਕਰਨਾ ਚਾਹੀਦਾ ।
  • ਲੂ ਦੇ ਦਿਨਾਂ ਵਿਚ ਪਾਣੀ ਅਤੇ ਨਮਕ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਚਾਹੀਦਾ ਹੈ ।
  • ਲੂ ਲੱਗੇ ਹੋਏ ਰੋਗੀ ਨੂੰ ਠੰਢੇ ਅਤੇ ਖੁੱਲ੍ਹੀ ਹਵਾ ਵਿਚ ਲਿਟਾਉਣਾ ਚਾਹੀਦਾ ਹੈ ।

PSEB 8th Class Home Science Solutions Chapter 8 ਗਰਮ ਕੱਪੜਿਆਂ ਦੀ ਦੇਖ-ਭਾਲ

Punjab State Board PSEB 8th Class Home Science Book Solutions Chapter 8 ਗਰਮ ਕੱਪੜਿਆਂ ਦੀ ਦੇਖ-ਭਾਲ Textbook Exercise Questions and Answers.

PSEB Solutions for Class 8 Home Science Chapter 8 ਗਰਮ ਕੱਪੜਿਆਂ ਦੀ ਦੇਖ-ਭਾਲ

Home Science Guide for Class 8 PSEB ਗਰਮ ਕੱਪੜਿਆਂ ਦੀ ਦੇਖ-ਭਾਲ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕੱਪੜੇ ਧੋਣ ਤੋਂ ਪਹਿਲਾਂ ਉਸ ਦੀ ਮੁਰੰਮਤ ਕਰਨਾ ਕਿਉਂ ਜ਼ਰੂਰੀ ਹੈ ?
ਉੱਤਰ-
ਨਹੀਂ ਤਾਂ ਉਸ ਦੇ ਹੋਰ ਜ਼ਿਆਦਾ ਫਟਣ ਜਾਂ ਉਧੜਨ ਦਾ ਡਰ ਰਹਿੰਦਾ ਹੈ ।

ਪ੍ਰਸ਼ਨ 2.
ਧੁਆਈ ਉਪਰੰਤ ਉੱਨ ਕਈ ਵਾਰ ਜੁੜ ਜਾਂਦੀ ਹੈ । ਕਿਉਂ ?
ਉੱਤਰ-
ਊਨੀ ਕੱਪੜਿਆਂ ਨੂੰ ਧੋਣ ਸਮੇਂ ਜਦੋਂ ਉਸ ਨੂੰ ਪਾਣੀ ਜਾਂ ਸਾਬਣ ਦੇ ਘੋਲ ਵਿਚ ਹਿਲਾਇਆ ਡੁਲਾਇਆ ਜਾਂਦਾ ਹੈ ਤਾਂ ਉੱਨ ਦੇ ਤੰਤੂਆਂ ਦੇ ਰੇਸ਼ੇ ਆਪਸ ਵਿਚ ਇਕ-ਦੂਸਰੇ ਦੇ ਉੱਪਰ ਚੜ ਜਾਂਦੇ ਹਨ ਜਿਸ ਦੇ ਸਿੱਟੇ ਵਜੋਂ ਉੱਨ ਜੁੜ ਜਾਂਦੀ ਹੈ ।

ਪ੍ਰਸ਼ਨ 3.
ਗਰਮ ਪਾਣੀ ਦਾ ਇਸਤੇਮਾਲ ਕਿਨਾਂ ਕੱਪੜਿਆਂ ਲਈ ਕੀਤਾ ਜਾ ਸਕਦਾ ਹੈ ?
ਉੱਤਰ-
ਸੂਤੀ ਕੱਪੜਿਆਂ ਲਈ ।

ਪ੍ਰਸ਼ਨ 4.
ਸਾਂਭਣ ਤੋਂ ਪਹਿਲਾਂ ਕੱਪੜਿਆਂ ਤੋਂ ਮਾਇਆ ਲਾਉਣੀ ਕਿਉਂ ਜ਼ਰੂਰੀ ਹੈ ?
ਉੱਤਰ-
ਕਈ ਕੀੜੇ ਕੱਪੜਿਆਂ ਤੋਂ ਮਾਇਆ ਖਾਣ ਲਈ ਕੱਪੜੇ ਵਿੱਚ ਛੇਦ ਕਰ ਦਿੰਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਕੱਪੜਿਆਂ ਨੂੰ ਸੰਭਾਲ ਕੇ ਰੱਖਣਾ ਕਿਉਂ ਜ਼ਰੂਰੀ ਹੈ ?
ਉੱਤਰ-
ਕੱਪੜਿਆਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਨੂੰ ਟਿੱਡੀਆਂ ਆਦਿ ਤੋਂ ਬਚਾਇਆ ਜਾ ਸਕੇ । ਗਰਮੀਆਂ ਦੇ ਮੌਸਮ ਵਿਚ ਗਰਮ ਕੱਪੜਿਆਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਗਰਮ ਕੱਪੜਿਆਂ ਵਾਲਾ ਕੀੜਾ ਨਾ ਖਾ ਜਾਵੇ ।

ਪ੍ਰਸ਼ਨ 6.
ਤੁਸੀਂ ਰੇਸ਼ਮੀ ਕੱਪੜਿਆਂ ਨੂੰ ਕਿਵੇਂ ਸੰਭਾਲੋਗੇ ?
ਉੱਤਰ-
ਰੇਸ਼ਮੀ ਕੱਪੜਿਆਂ ਨੂੰ ਸੰਭਾਲਣਾ

  • ਰੋਜ਼ ਪਹਿਨਣ ਵਾਲੇ ਕੱਪੜਿਆਂ ਨੂੰ ਹੈਂਗਰ ਤੇ ਲਟਕਾ ਕੇ ਅਲਮਾਰੀ ਵਿਚ ਰੱਖਣਾ ਚਾਹੀਦਾ ਹੈ ।
  • ਸੂਰਜ ਦੀ ਤੇਜ਼ ਰੌਸ਼ਨੀ ਨਾਲ ਰੰਗ ਫਿੱਕੇ ਪੈ ਜਾਂਦੇ ਹਨ ਇਸ ਲਈ ਇਨ੍ਹਾਂ ਨੂੰ ਤੇਜ਼ ਰੌਸ਼ਨੀ ਵਿਚ ਨਹੀਂ ਰੱਖਣਾ ਚਾਹੀਦਾ ।
  • ਕੱਪੜਿਆਂ ਨੂੰ ਮੈਲੀ ਹਾਲਤ ਵਿਚ ਕਈ ਦਿਨਾਂ ਤਕ ਨਹੀਂ ਰੱਖਣਾ ਚਾਹੀਦਾ । ਹਮੇਸ਼ਾਂ ਕੱਪੜਿਆਂ ਨੂੰ ਸਾਫ਼ ਕਰਕੇ ਸੰਭਾਲਣਾ ਚਾਹੀਦਾ ਹੈ ।
  • ਗਰਮੀਆਂ ਵਿਚ ਜਦੋਂ ਰੇਸ਼ਮੀ ਕੱਪੜੇ ਨਾ ਪਾਉਣੇ ਹੋਣ ਤਾਂ ਉਨ੍ਹਾਂ ਨੂੰ ਕਿਸੇ ਪੁਰਾਣੀ ਚਾਦਰ, ਸੂਤੀ ਧੋਤੀ, ਤੌਲੀਏ ਜਾਂ ਗੁੱਡੀ ਕਾਗਜ਼ ਵਿਚ ਲਪੇਟ ਕੇ ਰੱਖਣਾ ਚਾਹੀਦਾ ਹੈ ।
  • ਸੰਭਾਲ ਕੇ ਰੱਖੇ ਜਾਣ ਵਾਲੇ ਕੱਪੜਿਆਂ ਨੂੰ ਮਾਇਆ ਲਾ ਕੇ ਨਹੀਂ ਰੱਖਣਾ ਚਾਹੀਦਾ ।

ਪ੍ਰਸ਼ਨ 7.
ਊਨੀ ਕੱਪੜਿਆਂ ਨੂੰ ਲਟਕਾਉਣਾ ਕਿਉਂ ਨਹੀਂ ਚਾਹੀਦਾ ?
ਜਾਂ
ਊਨੀ ਕੱਪੜਿਆਂ ਨੂੰ ਲਟਕਾ ਕੇ ਕਿਉਂ ਨਹੀਂ ਸੁਕਾਉਣਾ ਚਾਹੀਦਾ ?
ਉੱਤਰ-
ਉੱਨ ਬਹੁਤ ਪਾਣੀ ਚੂਸਦੀ ਹੈ ਅਤੇ ਭਾਰੀ ਹੋ ਜਾਂਦੀ ਹੈ, ਇਸ ਲਈ ਜੇਕਰ ਕੱਪੜਿਆਂ ਨੂੰ ਲਟਕਾ ਕੇ ਸੁਕਾਇਆ ਜਾਵੇ ਤਾਂ ਉਹ ਹੇਠਾਂ ਲਟਕ ਜਾਂਦੇ ਹਨ ਅਤੇ ਆਕਾਰ ਖ਼ਰਾਬ ਹੋ ਜਾਂਦਾ ਹੈ ।

ਪ੍ਰਸ਼ਨ 8.
ਊਨੀ ਕੱਪੜਿਆਂ ਨੂੰ ਜ਼ਿਆਦਾ ਦੇਰ ਭਿਗੋਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਉੱਨ ਦਾ ਤੰਤੂ ਬਹੁਤ ਨਰਮ ਅਤੇ ਮੁਲਾਇਮ ਹੁੰਦਾ ਹੈ । ਇਸ ਦੇ ਉੱਪਰ ਛੋਟੀਆਂਛੋਟੀਆਂ ਤਹਿਆਂ ਹੁੰਦੀਆਂ ਹਨ ਜੋ ਕਿ ਪਾਣੀ, ਗਰਮੀ ਅਤੇ ਖਾਰ ਨਾਲ ਨਰਮ ਹੋ ਜਾਂਦੀਆਂ ਹਨ ਅਤੇ ਇਕ-ਦੂਸਰੇ ਵਿਚ ਫਸ ਜਾਂਦੀਆਂ ਹਨ ਇਸ ਲਈ ਜ਼ਿਆਦਾ ਦੇਰ ਤਕ ਨਹੀਂ ਭਿਗੋਣਾ ਚਾਹੀਦਾ ।

ਪ੍ਰਸ਼ਨ 9.
ਗਰਮ ਕੱਪੜਿਆਂ ਨੂੰ ਧੋਣ ਸਮੇਂ ਗਰਮ ਅਤੇ ਠੰਢੇ ਪਾਣੀ ਵਿਚ ਕਿਉਂ ਨਹੀਂ ਪਾਉਣਾ ਚਾਹੀਦਾ ?
ਉੱਤਰ-
ਕਿਉਂਕਿ ਇਸ ਦੇ ਤੰਤੂ ਆਪਸ ਵਿਚ ਜੁੜ ਜਾਂਦੇ ਹਨ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 10.
ਗਰਮ ਕੱਪੜੇ ਧੋਣ ਸਮੇਂ ਕਿਹੜੀਆਂ ਸਾਵਧਾਨੀਆਂ ਵਰਤੋਗੇ ?
ਉੱਤਰ-
ਗਰਮ ਕੱਪੜੇ ਧੋਣ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ

  • ਉਨੀ ਕੱਪੜਿਆਂ ਨੂੰ ਧੋਣ ਸਮੇਂ ਰਗੜਨਾ ਅਤੇ ਕੁੱਟਣਾ ਨਹੀਂ ਚਾਹੀਦਾ ।
  • ਊਨੀ ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਜ਼ਿਆਦਾ ਦੇਰ ਭਿਉਂ ਕੇ ਨਹੀਂ ਰੱਖਣਾ ਚਾਹੀਦਾ ।
  • ਉਨੀ ਕੱਪੜਿਆਂ ਨੂੰ ਕਦੀ ਵੀ ਉਬਾਲਣਾ ਨਹੀਂ ਚਾਹੀਦਾ ।
  • ਊਨੀ ਕੱਪੜੇ ਧੋਣ ਲਈ ਪਾਣੀ ਕੋਸਾ ਹੋਣਾ ਚਾਹੀਦਾ ਹੈ । ਪਾਣੀ ਦਾ ਤਾਪ ਹਮੇਸ਼ਾ ਇੱਕੋ ਜਿਹਾ ਹੋਣਾ ਚਾਹੀਦਾ ਹੈ ।
  • ਉਨੀ ਕੱਪੜੇ ਧੋਣ ਲਈ ਮਿੱਠੇ ਪਾਣੀ ਦਾ ਹੀ ਪ੍ਰਯੋਗ ਕਰਨਾ ਚਾਹੀਦਾ ਹੈ। ਜ਼ਿਆਦਾ ਖ਼ਾਰ ਵਾਲੇ ਪਾਣੀ ਨਾਲ ਉੱਨ ਸਖ਼ਤ ਹੋ ਜਾਂਦੀ ਹੈ ਤੇ ਸੁੱਕਣ ਤੇ ਪੀਲੀ ਪੈ ਜਾਂਦੀ ਹੈ ।
  • ਉਨੀ ਕੱਪੜੇ ਧੋਣ ਲਈ ਸਾਬਣ ਖ਼ਾਰ ਰਹਿਤ ਹੋਣਾ ਚਾਹੀਦਾ ਹੈ । ਤੇਜ਼ ਖ਼ਾਰ ਦਾ ਉੱਨ ਤੇ ਵਿਨਾਸ਼ਕਾਰੀ ਪ੍ਰਭਾਵ ਪੈਂਦਾ ਹੈ ।
  • ਰੰਗਦਾਰ ਉੱਨ ਦੇ ਕੱਪੜਿਆਂ ਲਈ ਰੀਠਿਆਂ ਦੇ ਘੋਲ ਜਾਂ ਡਿਟਰਜੈਂਟ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
  • ਸਫ਼ੈਦ ਊਨੀ ਕੱਪੜਿਆਂ ਨੂੰ ਧੋਣ ਲਈ ਘਰੇਲੂ ਬਲੀਚਿੰਗ ਘੋਲਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ । ਜੇ ਕਿਸੇ ਬਲੀਚਿੰਗ ਦੀ ਲੋੜ ਮਹਿਸੂਸ ਕੀਤੀ ਜਾਵੇ ਤਾਂ ਹਲਕੇ ਹਾਈਡਰੋਜਨ ਪਰਆਕਸਾਈਡ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਕੱਪੜੇ ਨੂੰ ਤਦ ਤਕ ਪਾਣੀ ਵਿਚ ਹੰਗਾਲਣਾ ਚਾਹੀਦਾ ਹੈ ਜਦ ਤਕ ਕਿ ਉਸ ਦਾ ਸਾਬਣ ਜਾਂ ਝੱਗ ਪੂਰੀ ਤਰ੍ਹਾਂ ਨਾ ਨਿਕਲ ਜਾਵੇ ।
  • ਕੱਪੜੇ ਨੂੰ ਪਾਣੀ ਵਿਚੋਂ ਆਖ਼ਰੀ ਵਾਰ ਹੰਗਾਲਣ ਤੋਂ ਪਹਿਲਾਂ ਪਾਣੀ ਵਿਚ ਥੋੜ੍ਹਾ ਜਿਹਾ ਨੀਲ ਪਾ ਦੇਣਾ ਚਾਹੀਦਾ ਹੈ ।
  • ਊਨੀ ਕੱਪੜੇ ਨੂੰ ਨਿਚੋੜਨ ਲਈ ਉਸ ਨੂੰ ਮੋਟੇ ਬੁਰ ਵਾਲੇ ਤੌਲੀਏ ਵਿਚ ਰੱਖ ਕੇ ਹੱਥਾਂ ਨਾਲ ਚਾਰੇ ਪਾਸਿਆਂ ਤੋਂ ਦਬਾਉਣਾ ਚਾਹੀਦਾ ਹੈ ।
  • ਕਾਫ਼ੀ ਮਾਤਰਾ ਵਿਚ ਆਪਣੇ ਅੰਦਰ ਪਾਣੀ ਸੋਖ ਲੈਣ ਕਾਰਨ ਗਿੱਲੇ ਉਨੀ ਕੱਪੜੇ ਭਾਰੇ ਹੋ ਜਾਂਦੇ ਹਨ ।
  • ਊਨੀ ਕੱਪੜੇ ਨੂੰ ਉਲਟਾ ਕਰਕੇ ਮੇਜ਼ ਜਾਂ ਚਾਰਪਾਈ ਤੇ ਛਾਂ ਵਾਲੀ ਥਾਂ ਤੇ ਸੁਕਾਉਣਾ ਚਾਹੀਦਾ ਹੈ ।
  • ਸੁਕਾਉਣ ਤੇ ਕੱਪੜੇ ਨੂੰ ਉਲਟਾ ਕਰਕੇ ਗਿੱਲਾ ਕੱਪੜਾ ਰੱਖ ਕੇ ਪ੍ਰੈੱਸ ਕਰਨਾ ਚਾਹੀਦਾ ਹੈ ।
  • ਊਨੀ ਕੱਪੜਿਆਂ ਨੂੰ ਜ਼ਿਆਦਾ ਮੈਲਾ ਹੋਣ ਤੋਂ ਪਹਿਲਾਂ ਹੀ ਧੋ ਲੈਣਾ ਚਾਹੀਦਾ ਹੈ ।

ਪ੍ਰਸ਼ਨ 11.
ਗਰਮ ਕੱਪੜੇ ਧੋਣ ਤੋਂ ਪਹਿਲਾਂ ਕੀ ਤਿਆਰੀ ਕਰੋਗੇ ?
ਉੱਤਰ-

  1. ਗਰਮ ਕੱਪੜਾ ਜੇਕਰ ਕਿਤੋਂ ਪਾਟਾ ਜਾਂ ਉਧੜਿਆ ਹੋਇਆ ਹੋਵੇ ਤਾਂ ਠੀਕ ਕਰ ਲੈਣਾ ਚਾਹੀਦਾ ਹੈ ਤਾਂ ਜੋ ਧੋਣ ਸਮੇਂ ਛੇਕ ਵੱਡਾ ਨਾ ਹੋ ਜਾਵੇ ।
  2. ਗਰਮ ਕੱਪੜੇ ਦੀ ਬੁਣਾਈ ਬੜੀ ਖੁੱਲ੍ਹੀ ਹੁੰਦੀ ਹੈ ਜਿਸ ਨਾਲ ਉਸ ਵਿਚ ਮਿੱਟੀ ਫਸ ਜਾਂਦੀ ਹੈ । ਇਸ ਲਈ ਧੋਣ ਤੋਂ ਪਹਿਲਾਂ ਕੱਪੜਿਆਂ ਨੂੰ ਚੰਗੀ ਤਰ੍ਹਾਂ ਝਾੜਨਾ ਚਾਹੀਦਾ ਹੈ ।
  3. ਧੁਆਈ ਦੀ ਕਿਰਿਆ ਨੂੰ ਸਫਲ ਬਣਾਉਣ ਲਈ ਗਰਮ ਕੱਪੜਿਆਂ ਤੇ ਸੋਧਕ ਪਦਾਰਥਾਂ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ।
  4. ਗਰਮ ਕੱਪੜਿਆਂ ਵਿਚ ਪ੍ਰਯੋਗ ਕੀਤੇ ਰੇਸ਼ਿਆਂ ਦੇ ਅਨੁਸਾਰ ਅਨੁਕੂਲ ਸੋਧਕ ਪਦਾਰਥਾਂ ਨੂੰ ਹੀ ਚੁਣਨਾ ਅਤੇ ਪ੍ਰਯੋਗ ਕਰਨਾ ਚਾਹੀਦਾ ਹੈ ।
  5. ਗਰਮ ਕੱਪੜਿਆਂ ਤੋਂ ਦਾਗ਼ ਧੱਬੇ ਛੁਡਾਉਣ ਵਾਲੇ ਵਿਭਿੰਨ ਰਸਾਇਣਾਂ ਅਤੇ ਪ੍ਰਤਿਕਾਰਕਾਂ ਆਦਿ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ । ਇਸ ਦੀ ਜਾਣਕਾਰੀ ਰੱਖਣੀ ਚਾਹੀਦੀ ਹੈ।
  6. ਗਰਮ ਕੱਪੜਿਆਂ ਦੀ ਸਫਲਤਾਪੂਰਵਕ ਧੁਆਈ ਲਈ ਉਨ੍ਹਾਂ ਨੂੰ ਕਿਸ ਵਿਧੀ ਨਾਲ ਧੋਤਾ ਜਾਵੇ ਇਸ ਦੀ ਜਾਣਕਾਰੀ ਜ਼ਰੂਰੀ ਹੈ । ਕੱਪੜੇ ਦੀ ਰਚਨਾ ਅਨੁਸਾਰ ਹੀ ਵਿਧੀ ਦੀ ਵਰਤੋਂ ਕਰਨੀ ਚਾਹੀਦੀ ਹੈ।

PSEB 8th Class Home Science Solutions Chapter 8 ਗਰਮ ਕੱਪੜਿਆਂ ਦੀ ਦੇਖ-ਭਾਲ 1

7. ਸਭ ਪ੍ਰਕਾਰ ਦੇ ਕੱਪੜਿਆਂ ਨੂੰ ਇਕੋ ਵਾਰੀ ਮਿਲਾ ਕੇ ਨਹੀਂ ਧੋਣਾ ਚਾਹੀਦਾ 1 ਕੱਪੜੇ ਦੀ ਕਿਸਮ, ਰਚਨਾ, ਰੰਗ ਆਦਿ ਅਨੁਸਾਰ ਛਾਂਟ ਕੇ ਵੱਖ-ਵੱਖ ਧੋਣਾ ਚਾਹੀਦਾ ਹੈ ।

8. ਘੱਟ ਗੰਦੇ ਕੱਪੜਿਆਂ ਨੂੰ ਜ਼ਿਆਦਾ ਗੰਦੇ ਕੱਪੜਿਆਂ ਦੇ ਨਾਲ ਨਹੀਂ ਹੋਣਾ ਚਾਹੀਦਾ ।

9. ਕੱਪੜਿਆਂ ਨੂੰ ਧੋਣ ਤੋਂ ਪਹਿਲਾਂ ਉਨ੍ਹਾਂ ਦਾ ਨਿਰੀਖਣ ਕਰ ਲੈਣਾ ਚਾਹੀਦਾ ਹੈ । ਜੇ ਕਿਸੇ ਥਾਂ ਤੋਂ ਸਿਲਾਈ ਖੁੱਲ੍ਹ ਗਈ ਹੋਵੇ ਜਾਂ ਛੇਕ ਆਦਿ ਹੋ ਗਿਆ ਹੋਵੇ ਤਾਂ ਪਹਿਲਾਂ ਉਸ ਦੀ ਮੁਰੰਮਤ ਕਰ ਲੈਣੀ ਚਾਹੀਦੀ ਹੈ ।

10. ਕੱਪੜੇ ਤੇ ਜੇਕਰ ਕੋਈ ਦਾਗ਼ ਜਾਂ ਧੱਬਾ ਲੱਗ ਗਿਆ ਹੈ ਤਾਂ ਪਹਿਲਾਂ ਉਸ ਨੂੰ ਦੂਰ ਕਰਨਾ ਚਾਹੀਦਾ ਹੈ ?

11. ਧੋਣ ਤੋਂ ਪਹਿਲਾਂ ਕੱਪੜਿਆਂ ਦੀਆਂ ਜੇਬਾਂ ਵੇਖ ਲੈਣੀਆਂ ਚਾਹੀਦੀਆਂ ਹਨ ਅਤੇ ਜੇ ਉਨ੍ਹਾਂ ਵਿਚ ਕੋਈ ਚੀਜ਼ ਹੈ ਤਾਂ ਉਸ ਨੂੰ ਕੱਢ ਲੈਣਾ ਚਾਹੀਦਾ ਹੈ ।

12. ਧੁਆਈ ਤੋਂ ਪਹਿਲਾਂ ਧੁਆਈ ਲਈ ਲੋੜੀਂਦੇ ਸਮਾਨ ਦਾ ਪਹਿਲਾਂ ਪ੍ਰਬੰਧ ਕਰ ਲੈਣਾ ਚਾਹੀਦਾ ਹੈ । ਇਸ ਵਿਚ ਸਮੇਂ ਦੀ ਬੱਚਤ ਹੁੰਦੀ ਹੈ !

13. ਧੁਆਈ ਵਿਚ ਪ੍ਰਯੋਗ ਆਉਣ ਵਾਲੇ ਤਿਕਾਰਕਾਂ ਨੂੰ ਬੱਚਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ ।

14. ਧੋਤੇ ਹੋਏ ਕੱਪੜਿਆਂ ਨੂੰ ਸੁਕਾਉਣ ਲਈ ਉੱਚਿਤ ਵਿਧੀ ਦਾ ਪ੍ਰਯੋਗ ਅਤੇ ਪ੍ਰਬੰਧ ਕਰਨਾ ਚਾਹੀਦਾ ਹੈ ।

15. ਧੁਆਈ ਲਈ ਨਰਮ ਪਾਣੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।

16. ਧੋ ਕੇ ਸੁਕਾਏ ਕੱਪੜਿਆਂ ਨੂੰ ਛੇਤੀ ਪ੍ਰੈੱਸ ਕਰ ਦੇਣਾ ਚਾਹੀਦਾ ਹੈ ।

ਪ੍ਰਸ਼ਨ 12.
ਇਕ ਗਰਮ ਸਵੈਟਰ ਨੂੰ ਕਿਵੇਂ ਧੋਵੋਗੇ ਅਤੇ ਪ੍ਰੈੱਸ ਕਰੋਗੇ ?
ਜਾਂ
ਤੁਸੀਂ ਘਰ ਵਿਚ ਊਨੀ ਕੱਪੜੇ ਕਿਵੇਂ ਧੋਵੋਗੇ ਅਤੇ ਪ੍ਰੈੱਸ ਕਰੋਗੇ ?
ਉੱਤਰ-
ਗਰਮ ਸਵੈਟਰ ਵਿਚ ਆਮ ਤੌਰ ‘ਤੇ ਬਟਨ ਲੱਗੇ ਹੁੰਦੇ ਹਨ । ਜੇਕਰ ਕੁੱਝ ਅਜਿਹੇ ਫੈਂਸੀ ਬਟਨ ਹੋਣ ਜਿਨ੍ਹਾਂ ਨੂੰ ਧੋਣ ਨਾਲ ਖ਼ਰਾਬ ਹੋਣ ਦੀ ਸੰਭਾਵਨਾ ਹੋਵੇ ਤਾਂ ਉਤਾਰ ਲੈਣੇ ਚਾਹੀਦੇ ਹਨ । ਜੇਕਰ ਸਵੈਟਰ ਕਿਤੋਂ ਫਟਿਆ ਹੋਵੇ ਤਾਂ ਸੀਅ ਲੈਣਾ ਚਾਹੀਦਾ ਹੈ । ਹੁਣ ਸਵੈਟਰ ਦਾ ਖ਼ਾਕਾ ਤਿਆਰ ਕਰਦੇ ਹਾਂ । ਇਸ ਤੋਂ ਬਾਅਦ ਕੋਸੇ ਪਾਣੀ ਵਿਚ ਲੋੜ ਅਨੁਸਾਰ ਲਕਸ ਦਾ ਚੂਰਾ ਜਾਂ ਰੀਠੇ ਦਾ ਘੋਲ ਮਿਲਾ ਕੇ ਹਲਕੇ ਦਬਾਓ ਦੀ ਵਿਧੀ ਨਾਲ ਧੋ ਲੈਂਦੇ ਹਨ । ਇਸ ਤੋਂ ਬਾਅਦ ਕੋਸੇ ਸਾਫ਼ ਪਾਣੀ ਵਿਚ ਤਦ ਤਕ ਧੋਂਦੇ ਹਨ ਜਦ ਤਕ ਸਾਰਾ ਸਾਬਣ ਨਾ ਨਿਕਲ ਜਾਵੇ ।

ਉਨੀ ਕੱਪੜਿਆਂ ਲਈ ਪਾਣੀ ਦਾ ਤਾਪਮਾਨ ਇੱਕੋ ਜਿਹਾ ਰੱਖਦੇ ਹਨ ਅਤੇ ਉਨੀ ਕੱਪੜਿਆਂ ਨੂੰ ਪਾਣੀ ਵਿਚ ਜ਼ਿਆਦਾ ਦੇਰ ਤਕ ਨਹੀਂ ਕਿਉਂਣਾ ਚਾਹੀਦਾ, ਨਹੀਂ ਤਾਂ ਇਨ੍ਹਾਂ ਦੇ ਸੁੰਗੜਨ ਦਾ ਡਰ ਹੋ ਸਕਦਾ ਹੈ । ਇਸ ਤੋਂ ਬਾਅਦ ਇਕ ਬੁਰ ਵਾਲੇ ਟਰਕਿਸ਼ ਤੌਲੀਏ ਵਿਚ ਰੱਖ ਕੇ ਉਸ ਨੂੰ ਹਲਕੇ ਹੱਥਾਂ ਨਾਲ ਦਬਾ ਕੇ ਪਾਣੀ ਕੱਢ ਲੈਂਦੇ ਹਨ ।ਫਿਰ ਖ਼ਾਕੇ ਤੇ ਰੱਖ ਕੇ ਕਿਸੇ ਸਮਤਲ ਥਾਂ ਤੇ ਛਾਂ ਵਿਚ ਸੁਕਾ ਲੈਂਦੇ ਹਨ !
PSEB 8th Class Home Science Solutions Chapter 8 ਗਰਮ ਕੱਪੜਿਆਂ ਦੀ ਦੇਖ-ਭਾਲ 2
ਖ਼ਾਕਾ ਬਣਾਉਣਾ ਪ੍ਰੈੱਸ ਕਰਨਾ-ਸੁੱਕਣ ਤੋਂ ਬਾਅਦ ਕੱਪੜੇ ਨੂੰ ਉਲਟਾ ਕਰਕੇ ਉਸ ਉੱਤੇ ਗਿੱਲਾ ਕੱਪੜਾ ਰੱਖ ਕੇ ਸ ਕਰਨੀ ਚਾਹੀਦੀ ਹੈ ।

ਪ੍ਰਸ਼ਨ 13.
ਸੂਤੀ ਅਤੇ ਊਨੀ ਕੱਪੜਿਆਂ ਨੂੰ ਸੰਭਾਲਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਤੁਸੀਂ ਸੂਤੀ ਕੱਪੜਿਆਂ ਨੂੰ ਕਿਵੇਂ ਸੰਭਾਲੋਗੇ ?
ਜਾਂ
ਤੁਸੀਂ ਊਨੀ ਕੱਪੜਿਆਂ ਨੂੰ ਕਿਵੇਂ ਸੰਭਾਲੋਗੇ ?
ਉੱਤਰ-
ਸੂਤੀ ਕੱਪੜਿਆਂ ਦੀ ਸੰਭਾਲ ਕਰਦੇ ਸਮੇਂ ਧਿਆਨ ਦੇਣ ਯੋਗ ਗੱਲਾਂ ਹੇਠ ਲਿਖੀਆਂ ਹਨ

  • ਕੱਪੜਿਆਂ ਨੂੰ ਹਮੇਸ਼ਾ ਧੋ ਕੇ ਅਤੇ ਚੰਗੀ ਤਰ੍ਹਾਂ ਸੁਕਾ ਕੇ ਰੱਖਣਾ ਚਾਹੀਦਾ ਹੈ !
  • ਕੱਪੜਿਆਂ ਨੂੰ ਮਾਇਆ (ਕਲਫ ਲਾ ਕੇ ਜ਼ਿਆਦਾ ਦਿਨ ਤਕ ਨਹੀਂ ਰੱਖਣਾ ਚਾਹੀਦਾ ।
  • ਪ੍ਰੈੱਸ ਕਰਨ ਤੋਂ ਬਾਅਦ ਕੱਪੜੇ ਦੀ ਨਮੀ ਨੂੰ ਪੂਰੀ ਤਰ੍ਹਾਂ ਖ਼ਤਮ ਕਰਕੇ ਹੀ ਕੱਪੜਿਆਂ ਨੂੰ ਸੰਭਾਲਣਾ ਚਾਹੀਦਾ ਹੈ ।
  • ਨਮੀ ਵਾਲੇ ਕੱਪੜਿਆਂ ਵਿਚ ਉੱਲੀ ਲੱਗ ਜਾਂਦੀ ਹੈ ਜਿਸ ਨਾਲ ਕੱਪੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਉਨ੍ਹਾਂ ਤੇ ਦਾਗ਼ ਲੱਗ ਜਾਂਦੇ ਹਨ । ਇਸ ਲਈ ਬਰਸਾਤ ਵਿਚ ਕੱਪੜਿਆਂ ਦੀ ਅਲਮਾਰੀ ਜਾਂ ਸੰਦੂਕ ਵਿਚ ਕੱਪੜੇ ਚੰਗੀ ਤਰ੍ਹਾਂ ਬੰਦ ਰੱਖਣੇ ਚਾਹੀਦੇ ਹਨ । ਧੁੱਪ ਨਿਕਲਣ ਤੇ ਉਨ੍ਹਾਂ ਨੂੰ ਧੁੱਪ ਲਗਾਉਣੀ ਚਾਹੀਦੀ ਹੈ।
  • ਕੱਪੜਿਆਂ ਨੂੰ ਨਮੀ ਵਾਲੀ ਥਾਂ ਤੇ ਭੁੱਲ ਕੇ ਵੀ ਨਹੀਂ ਰੱਖਣਾ ਚਾਹੀਦਾ ।

ਉਨੀ ਕੱਪੜਿਆਂ ਦੀ ਸੰਭਾਲ-

  1. ਊਨੀ ਕੱਪੜਿਆਂ ਦੀ ਸੰਭਾਲ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਬੁਰਸ਼ ਨਾਲ ਚੰਗੀ ਤਰ੍ਹਾਂ ਝਾੜ ਲੈਣਾ ਚਾਹੀਦਾ ਹੈ ।
  2. ਜਿਹੜੇ ਕੱਪੜੇ ਗੰਦੇ ਹੋਣ ਉਨ੍ਹਾਂ ਨੂੰ ਧੋ ਕੇ ਜਾਂ ਸੁੱਕੀ ਧੁਆਈ (ਡਰਾਈਕਲੀਨਿੰਗ) ਕਰਾ ਕੇ ਰੱਖਣਾ ਚਾਹੀਦਾ ਹੈ ।
  3. ਊਨੀ ਕੱਪੜਿਆਂ ਨੂੰ ਬਕਸੇ ਜਾਂ ਅਲਮਾਰੀ ਆਦਿ ਵਿਚ ਧੁੱਪ ਜਾਂ ਹਵਾ ਲਵਾਉਂਦੇ ਰਹਿਣਾ ਚਾਹੀਦਾ ਹੈ ।
  4. ਕੱਪੜਿਆਂ ਨੂੰ ਨਮੀ ਦੀ ਹਾਲਤ ਵਿਚ ਜਾਂ ਨਮੀ ਵਾਲੀ ਥਾਂ ਤੇ ਨਹੀਂ ਰੱਖਣਾ ਚਾਹੀਦਾ ।
  5. ਜਦੋਂ ਬਕਸੇ ਵਿਚ ਕੱਪੜੇ ਬੰਦ ਕੀਤੇ ਜਾਣ ਤਾਂ ਉਨ੍ਹਾਂ ਵਿਚ ਨੈਪਥਲੀਨ ਦੀਆਂ ਗੋਲੀਆਂ, ਕਪੂਰ ਜਾਂ ਨਿੰਮ ਦੇ ਸੁੱਕੇ ਪੱਤੇ ਰੱਖ ਕੇ ਚੰਗੀ ਤਰ੍ਹਾਂ ਬੰਦ ਕਰਨਾ ਚਾਹੀਦਾ ਹੈ ।
  6. ਹਰ ਇਕ ਕੱਪੜੇ ਨੂੰ ਅਖ਼ਬਾਰ ਦੇ ਕਾਗਜ਼ ਵਿਚ ਲਪੇਟ ਕੇ ਰੱਖਿਆ ਜਾ ਸਕਦਾ ਹੈ । ਛਪਾਈ ਦੀ ਸਿਆਹੀ ਕਾਰਨ ਕੱਪੜਿਆਂ ਨੂੰ ਕੀੜਾ ਨਹੀਂ ਲੱਗਦਾ।

Home Science Guide for Class 8 PSEB ਗਰਮ ਕੱਪੜਿਆਂ ਦੀ ਦੇਖ-ਭਾਲ Important Questions and Answers

ਪ੍ਰਸ਼ਨ 1.
ਉੱਨ ਦੇ ਤੰਤੂ ਦੇ ਗੁਣ ਹਨ –
(ਉ) ਕੋਮਲ
(ਅ) ਮੁਲਾਇਮ
(ਇ) ਪ੍ਰਾਣੀਜਨ
(ਸ) ਸਾਰੇ ।
ਉੱਤਰ-
(ਸ) ਸਾਰੇ ।

ਪ੍ਰਸ਼ਨ 2.
ਉੱਨ ਦੇ ਰੇਸ਼ਿਆਂ ਦੇ ਦੁਸ਼ਮਣ ਹਨ –
(ਉ) ਨਮੀ
(ਅ ਤਾਪ
(ਇ) ਖ਼ਾਰ ।
(ਸ) ਸਾਰੇ ।
ਉੱਤਰ-
(ਸ) ਸਾਰੇ ।

ਪ੍ਰਸ਼ਨ 3.
ਰੇਸ਼ਮੀ ਕੱਪੜਿਆਂ ਨੂੰ ਕਿਸ ਕਾਗਜ਼ ਵਿਚ ਲਪੇਟ ਕੇ ਰੱਖਿਆ ਜਾਂਦਾ ਹੈ ?
(ਉ) ਗੁੱਡੀ ਕਾਗਜ਼
(ਅ) ਕਿਤਾਬਾਂ ਦੇ ਕਾਗਜ਼
(ਇ) ਦੋਵੇਂ ਠੀਕ
(ਸ) ਦੋਵੇਂ ਗਲਤ ।
ਉੱਤਰ-
(ਉ) ਗੁੱਡੀ ਕਾਗਜ਼

ਪ੍ਰਸ਼ਨ 4.
ਠੀਕ ਤੱਥ ਹੈ –
(ੳ) ਰੇਸ਼ਮ ਦੇ ਕੱਪੜੇ ਕਮਜ਼ੋਰ ਅਤੇ ਮੁਲਾਇਮ ਹੁੰਦੇ ਹਨ ।
(ਅ) ਰੇਆਨ ਦੇ ਕੱਪੜੇ ਨੂੰ ਧੁੱਪ ਵਿਚ ਨਹੀਂ ਸੁਕਾਉਣਾ ਚਾਹੀਦਾ ।
(ਇ) ਸੂਤੀ ਕੱਪੜਿਆਂ ਤੇ ਗਰਮ ਪਾਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਸਹੀ/ਗਲਤ ਦੱਸੋ

1. ਊਨੀ ਕੱਪੜਿਆਂ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ ।
ਉੱਤਰ-

2. ਰੇਸ਼ਮ ਦੇ ਸੰਭਾਲ ਕੇ ਰੱਖੇ ਜਾਣ ਵਾਲੇ ਕੱਪੜਿਆਂ ਨੂੰ ਮਾਇਆ ਲਾ ਕੇ ਨਹੀਂ ਰੱਖਣਾ ਚਾਹੀਦਾ ।
ਉੱਤਰ-

3. ਰੇਆਨ ਦੇ ਕੱਪੜਿਆਂ ਲਈ ਡਰਾਈਕਲੀਨਿੰਗ ਦੀ ਧੁਆਈ ਚੰਗੀ ਰਹਿੰਦੀ ਹੈ ।
ਉੱਤਰ-

4. ਊਨੀ ਕੱਪੜਿਆਂ ਨੂੰ ਚੰਗੀ ਤਰ੍ਹਾਂ ਪ੍ਰੈਸ ਕਰਨਾ ਚਾਹੀਦਾ ਹੈ ।
ਉੱਤਰ-

5. ਰੇਸ਼ਮੀ ਕੱਪੜਿਆਂ ਨੂੰ ਧੁੱਪ ਵਿਚ ਸੁਕਾਉਣਾ ਚਾਹੀਦਾ ਹੈ ।
ਉੱਤਰ-

6. ਉਨੀ ਕੱਪੜੇ ਜ਼ਿਆਦਾ ਗਰਮ ਪਾਣੀ, ਖਾਰ, ਰਗੜਨ ਅਤੇ ਮਰੋੜਨ ਨਾਲ ਖਰਾਬ | ਹੋ ਜਾਂਦੇ ਹਨ ।
ਉੱਤਰ-

ਖ਼ਾਲੀ ਥਾਂ ਭਰੋ

1. ਊਨੀ ਕੱਪੜਿਆਂ ਨੂੰ ……………. ਵਿਚ ਨਹੀਂ ਸੁਕਾਉਣਾ ਚਾਹੀਦਾ ।
ਉੱਤਰ-
ਧੁੱਪ,

2. ਉਨੀ ਕੱਪੜਿਆਂ ਨੂੰ ਬੰਦ ਕਰਕੇ ਰੱਖਦੇ ਸਮੇਂ …….. ਦੀਆਂ ਗੋਲੀਆਂ ਪਾ ਦਿਉ ।
ਉੱਤਰ-
ਨੇਪਥਾਲੀਨ,

3. ਊਨੀ ਕੱਪੜਿਆਂ ਨੂੰ ਭਿਗੋ ਕੇ ਰੱਖਣ ਤੇ ………. ਹੋ ਜਾਂਦੇ ਹਨ ।
ਉੱਤਰ-
ਕਮਜ਼ੋਰ,

4. ਨਮੀਯੁਕਤ ਕੱਪੜਿਆਂ ਨੂੰ ਸੰਭਾਲਨ ਤੇ ………….. ਲਗ ਜਾਂਦੀ ਹੈ :
ਉੱਤਰ-
ਉੱਲੀ ।

ਇਕ ਸ਼ਬਦ ਵਿੱਚ ਉੱਤਰ ਦਿਓ

ਪ੍ਰਸ਼ਨ 1.
ਊਨੀ ਕੱਪੜਿਆਂ ਨੂੰ ਧੋਣ ਲਈ ਕਿਹੋ ਜਿਹਾ ਪਾਣੀ ਚਾਹੀਦਾ ਹੈ ?
ਉੱਤਰ-
ਨਰਮ ਪਾਣੀ ॥

ਪ੍ਰਸ਼ਨ 2.
ਊਨੀ ਕੱਪੜਿਆਂ ਨੂੰ ਸੰਭਾਲਦੇ ਸਮੇਂ ਨਿੰਮ ਦੇ ਪੱਤੇ ਅਤੇ ਹੋਰ ਕਿਹੜੇ ਪੱਤ ਰੱਖੇ ਜਾਂਦੇ ਹਨ ?
ਉੱਤਰ-
ਯੂਕਲਿਪਟਸ ।

ਪ੍ਰਸ਼ਨ 3.
ਰੇਸ਼ਮੀ ਕੱਪੜਿਆਂ ਨੂੰ ਕਿਹੋ ਜਿਹੇ ਕਾਗਜ਼ ਵਿਚ ਲਪੇਟ ਕੇ ਰੱਖਿਆ ਜਾਂਦਾ ਹੈ ?
ਉੱਤਰ-
ਗੁੱਡੀ ਕਾਗ਼ਜ਼ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਤੀ ਕੱਪੜੇ ਨੂੰ ਧੋਣ ਲਈ ਕੁੱਝ ਦੇਰ ਤਕ ਸਾਬਣ ਦੇ ਪਾਣੀ ਵਿਚ ਭਿਉਂ ਕੇ ਰੱਖਣ ਨਾਲ ਕੀ ਲਾਭ ਹੁੰਦਾ ਹੈ ?
ਉੱਤਰ-
ਕੱਪੜਿਆਂ ਤੇ ਲੱਗਾ ਹੋਇਆ ਘੁਲਣਸ਼ੀਲ ਮੈਲ ਪਾਣੀ ਵਿਚ ਘੁਲ ਜਾਂਦਾ ਹੈ ਅਤੇ ਹੋਰ ਗੰਦਗੀ, ਧੱਬੇ ਆਦਿ ਗਲ ਜਾਂਦੇ ਹਨ ।

ਪ੍ਰਸ਼ਨ 2.
ਰੇਆਨ ਦੇ ਕੱਪੜਿਆਂ ਦੀ ਧੁਆਈ ਕਠਿਨ ਕਿਉਂ ਹੁੰਦੀ ਹੈ ?
ਉੱਤਰ-
ਕਿਉਂਕਿ ਰੇਆਨ ਦੇ ਕੱਪੜੇ ਪਾਣੀ ਦੇ ਸੰਪਰਕ ਨਾਲ ਕਮਜ਼ੋਰ ਹੋ ਜਾਂਦੇ ਹਨ ।

ਪ੍ਰਸ਼ਨ 3.
ਰੇਆਨ ਦੇ ਕੱਪੜਿਆਂ ਲਈ ਕਿਸ ਪ੍ਰਕਾਰ ਦੀ ਧੁਆਈ ਚੰਗੀ ਰਹਿੰਦੀ ਹੈ ?
ਉੱਤਰ-
ਡਰਾਈਕਲੀਨਿੰਗ ।

ਪ੍ਰਸ਼ਨ 4.
ਰੇਆਨ ਦੇ ਕੱਪੜਿਆਂ ਤੇ ਤੇਜ਼ਾਬ ’ਤੇ ਖ਼ਾਰ ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਸ਼ਕਤੀਸ਼ਾਲੀ ਤੇਜ਼ਾਬ ਅਤੇ ਖ਼ਾਰ ਦੋਹਾਂ ਨਾਲ ਹੀ ਰੇਆਨ ਦੇ ਕੱਪੜਿਆਂ ਨੂੰ ਹਾਨੀ ਹੁੰਦੀ ਹੈ ।

ਪ੍ਰਸ਼ਨ 5. ਰੇਆਨ ਦੇ ਕੱਪੜਿਆਂ ਨੂੰ ਧੋਣ ਸਮੇਂ ਕਿਹੜੀਆਂ ਗੱਲਾਂ ਦੀ ਮਨਾਹੀ ਹੈ ?
ਉੱਤਰ-
ਕੱਪੜਿਆਂ ਨੂੰ ਪਾਣੀ ਵਿਚ ਫੁਲਾਉਣਾ, ਤਾਪ, ਸ਼ਕਤੀਸ਼ਾਲੀ ਰਸਾਇਣਾਂ ਅਤੇ ਅਲਕੋਹਲ ਦਾ ਪ੍ਰਯੋਗ ।

ਪ੍ਰਸ਼ਨ 6.
ਰੇਆਨ ਦੇ ਕੱਪੜਿਆਂ ਦੀ ਧੁਆਈ ਲਈ ਕਿਹੜੀ ਵਿਧੀ ਠੀਕ ਹੁੰਦੀ ਹੈ ?
ਉੱਤਰ-
ਗੁਣ ਅਤੇ ਨਪੀੜਨ ਦੀ ਵਿਧੀ ।

ਪ੍ਰਸ਼ਨ 7.
ਰੇਆਨ ਦੇ ਕੱਪੜਿਆਂ ਨੂੰ ਕਿੱਥੇ ਸੁਕਾਉਣਾ ਚਾਹੀਦਾ ਹੈ ?
ਉੱਤਰ-
ਛਾਂ ਵਾਲੀ ਥਾਂ ਤੇ ਅਤੇ ਬਿਨਾਂ ਲਟਕਾਏ ਚੌਰਸ ਥਾਂ ‘ਤੇ ॥

ਪ੍ਰਸ਼ਨ 8.
ਰੇਆਨ ਦੇ ਕੱਪੜਿਆਂ ਨੂੰ ਪ੍ਰੈੱਸ ਕਿਸ ਪ੍ਰਕਾਰ ਕਰਨੀ ਚਾਹੀਦੀ ਹੈ ?
ਉੱਤਰ-
ਘੱਟ ਗਰਮ ਸ ਕੱਪੜੇ ਦੇ ਉਲਟੇ ਪਾਸੇ ਕਰਨੀ ਚਾਹੀਦੀ ਹੈ । ਪ੍ਰੈੱਸ ਕਰਦੇ ਸਮੇਂ ਕੱਪੜੇ ਵਿਚ ਹਲਕੀ ਨਮੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 9.
ਉੱਨ ਦਾ ਤੰਤੂ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਕਾਫ਼ੀ ਕੋਮਲ, ਮੁਲਾਇਮ ਅਤੇ ਪਾਣੀਜਨ ।

ਪ੍ਰਸ਼ਨ 10.
ਉੱਨ ਦਾ ਤੰਤੂ ਆਪਸ ਵਿਚ ਕਿਹੜੇ ਕਾਰਨਾਂ ਕਰਕੇ ਜੁੜ ਜਾਂਦਾ ਹੈ ?
ਉੱਤਰ-
ਨਮੀ, ਖ਼ਾਰ, ਦਬਾਅ ਅਤੇ ਗਰਮੀ ਦੇ ਕਾਰਨ ।

ਪ੍ਰਸ਼ਨ 11.
ਉੱਨ ਦੇ ਤੰਤੂਆਂ ਦੀ ਸਤਹਿ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਖੁਰਦਰੀ ॥

ਪ੍ਰਸ਼ਨ 12.
ਉੱਨ ਦੇ ਰੇਸ਼ਿਆਂ ਦੀ ਸਤਹਿ ਖੁਰਦਰੀ ਕਿਉਂ ਹੁੰਦੀ ਹੈ ?
ਉੱਤਰ-
ਕਿਉਂਕਿ ਉੱਨ ਦੀ ਸਤਹਿ ਤੇ ਪਰਸਪਰ ਵਿਆਪੀ ਸ਼ਲਕ ਹੁੰਦੇ ਹਨ ।

ਪ੍ਰਸ਼ਨ 13.
ਉੱਨ ਦੇ ਰੇਸ਼ਿਆਂ ਦੀ ਸਤਹਿ ਖੁਰਦਰੀ ਕਿਉਂ ਹੁੰਦੀ ਹੈ ?
ਉੱਤਰ-
ਲਿਸਲਿਸੀ, ਜਿਸ ਨਾਲ ਰੇਸ਼ੇ ਜਦੋਂ ਪਾਣੀ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਫੁੱਲ ਕੇ ਨਰਮ ਹੋ ਜਾਂਦੇ ਹਨ ।

ਪ੍ਰਸ਼ਨ 14.
ਉੱਨ ਦੇ ਰੇਸ਼ਿਆਂ ਦੇ ਦੁਸ਼ਮਣ ਕੀ ਹਨ ?
ਉੱਤਰ-
ਨਮੀ, ਤਾਪ ਅਤੇ ਖ਼ਾਰ ।

ਪ੍ਰਸ਼ਨ 15.
ਤਾਪ ਦੇ ਅਨਿਸਚਿਤ ਪਰਿਵਰਤਨ ਨਾਲ ਰੇਸ਼ਿਆਂ ‘ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਰੇਸ਼ਿਆਂ ਵਿਚ ਜਮਾਅ ਅਤੇ ਸੁੰਗੜਨ ਹੋ ਜਾਂਦੀ ਹੈ ।

ਪ੍ਰਸ਼ਨ 16.
ਉੱਨ ਦੇ ਕੱਪੜਿਆਂ ਨੂੰ ਕਿਸ ਪ੍ਰਕਾਰ ਦੇ ਸਾਬਣ ਨਾਲ ਧੋਣਾ ਚਾਹੀਦਾ ਹੈ ?
ਉੱਤਰ-
ਕੋਮਲ ਪ੍ਰਕਿਰਤੀ ਦੇ ਸ਼ੁੱਧ ਖ਼ਾਰ ਰਹਿਤ ਸਾਬਣ ਨਾਲ ।

ਪ੍ਰਸ਼ਨ 17.
ਜ਼ਿਆਦਾ ਖ਼ਾਰ ਮਿਲੇ ਪਾਣੀ ਦਾ ਉੱਨ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਉੱਨ ਸਖ਼ਤ ਹੋ ਜਾਂਦੀ ਹੈ ਅਤੇ ਸੁੱਕਣ ‘ਤੇ ਪੀਲੀ ਪੈ ਜਾਂਦੀ ਹੈ ।

ਪ੍ਰਸ਼ਨ 18.
ਉਨੀ ਕੱਪੜਿਆਂ ਦੀ ਧੁਆਈ ਲਈ ਕਿਸ ਪ੍ਰਕਾਰ ਦੇ ਪਾਣੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ?
ਉੱਤਰ-
ਮਿੱਠੇ ਪਾਣੀ ਦਾ ।

ਪ੍ਰਸ਼ਨ 19.
ਊਨੀ ਕੱਪੜਿਆਂ ਦੀ ਧੁਆਈ ਵਿਚ ਕਿਹੜੇ ਘੋਲ ਜ਼ਿਆਦਾ ਪ੍ਰਚਲਿਤ ਹਨ ?
ਉੱਤਰ-
ਪੋਟਾਸ਼ੀਅਮ ਪਰਮੈਂਗਨੇਟ, ਸੋਡੀਅਮ ਪਰਆਕਸਾਈਡ ਅਤੇ ਹਾਈਡਰੋਜਨ ਪਰਆਕਸਾਈਡ ਦੇ ਹਲਕੇ ਘੋਲ |

ਪ੍ਰਸ਼ਨ 20.
ਊਨੀ ਕੱਪੜਿਆਂ ਨੂੰ ਫੁਲਾਉਣ ਦੀ ਲੋੜ ਕਿਉਂ ਨਹੀਂ ਹੁੰਦੀ ?
ਉੱਤਰ-
ਕਿਉਂਕਿ ਪਾਣੀ ਵਿਚ ਡੁੱਬਣ ਨਾਲ ਰੇਸ਼ੇ ਕਮਜ਼ੋਰ ਪੈ ਜਾਂਦੇ ਹਨ ।

ਪ੍ਰਸ਼ਨ 21.
ਊਨੀ ਕੱਪੜਿਆਂ ਨੂੰ ਧੋਣ ਸਮੇਂ ਰਗੜਨਾ-ਕੁੱਟਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਰਗੜਨ ਨਾਲ ਰੇਸ਼ੇ ਕਮਜ਼ੋਰ ਹੋ ਜਾਂਦੇ ਹਨ ਅਤੇ ਆਪਸ ਵਿਚ ਫਸਣ ਨਾਲ ਜੰਮ ਜਾਂਦੇ ਹਨ ।

ਪ੍ਰਸ਼ਨ 22.
ਕੱਪੜਿਆਂ ਨੂੰ ਪਾਣੀ ਵਿਚੋਂ ਆਖ਼ਰੀ ਵਾਰੀ ਹੰਗਾਲਣ ਤੋਂ ਪਹਿਲਾਂ ਪਾਣੀ ਵਿਚ ਥੋੜ੍ਹਾ ਜਿਹਾ ਨੀਲ ਕਿਉਂ ਪਾ ਦੇਣਾ ਚਾਹੀਦਾ ਹੈ ?
ਉੱਤਰ-
ਜਿਸ ਨਾਲ ਕਿ ਊਨੀ ਕੱਪੜੇ ਵਿਚ ਸਫ਼ੈਦੀ ਤੇ ਚਮਕ ਬਣੀ ਰਹੇ ।

ਪ੍ਰਸ਼ਨ 23.
ਊਨੀ ਕੱਪੜਿਆਂ ਨੂੰ ਧੁੱਪ ਵਿਚ ਕਿਉਂ ਨਹੀਂ ਸੁਕਾਉਣਾ ਚਾਹੀਦਾ ?
ਉੱਤਰ-
ਕਿਉਂਕਿ ਤੇਜ਼ ਧੁੱਪ ਦੇ ਪ੍ਰਕਾਸ਼ ਅਤੇ ਤਾਪ ਨਾਲ ਉੱਨ ਦੀ ਰਚਨਾ ਵਿਗੜ ਜਾਂਦੀ ਹੈ ।

ਪ੍ਰਸ਼ਨ 24.
ਊਨੀ ਕੱਪੜਿਆਂ ਦੀ ਧੁਆਈ ਲਈ ਤਾਪਮਾਨ ਦੇ ਪੱਖੋਂ ਕਿਸ ਪ੍ਰਕਾਰ ਦੇ ਪਾਣੀ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਊਨੀ ਕੱਪੜਿਆਂ ਦੀ ਧੁਆਈ ਲਈ ਕੋਸੇ ਪਾਣੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
ਧੋਣ ਸਮੇਂ ਪਾਣੀ ਦਾ ਤਾਪਮਾਨ ਕੱਪੜੇ ਨੂੰ ਭਿਉਂਣ ਤੋਂ ਲੈ ਕੇ ਆਖ਼ਰੀ ਵਾਰ ਹੰਗਾਲਣ ਤਕ ਇਕੋ ਜਿਹਾ ਰਹਿਣਾ ਚਾਹੀਦਾ ਹੈ ।

ਪ੍ਰਸ਼ਨ 25.
ਧੋਣ ਤੋਂ ਬਾਅਦ ਊਨੀ ਕੱਪੜਿਆਂ ਨੂੰ ਕਿਸ ਪ੍ਰਕਾਰ ਸੁਕਾਉਣਾ ਚਾਹੀਦਾ ਹੈ ?
ਉੱਤਰ-
ਧੋਣ ਤੋਂ ਪਹਿਲਾਂ ਬਣਾਏ ਗਏ ਖ਼ਾਕੇ ਤੇ ਕੱਪੜਿਆਂ ਨੂੰ ਰੱਖ ਕੇ ਉਸ ਦਾ ਆਕਾਰ ਠੀਕ ਕਰਕੇ ਛਾਂ ਵਿਚ ਉਲਟਾ ਕਰਕੇ, ਸਮਤਲ ਸਥਾਨ ਤੇ ਸੁਕਾਉਣਾ ਚਾਹੀਦਾ ਹੈ ਜਿੱਥੇ ਚਾਰੇ ਪਾਸੇ ਤੋਂ ਕੱਪੜੇ ਨੂੰ ਹਵਾ ਲੱਗ ਸਕੇ ।

ਪ੍ਰਸ਼ਨ 26.
ਊਨੀ ਕੱਪੜੇ ਨੂੰ ਧੋਣ ਤੋਂ ਬਾਅਦ ਹੈਂਗਰ ‘ਤੇ ਲਟਕਾ ਕੇ ਕਿਉਂ ਨਹੀਂ ਸੁਕਾਇਆ ਜਾਂਦਾ ਹੈ ?
ਉੱਤਰ-
ਉੱਨ ਜ਼ਿਆਦਾ ਪਾਣੀ ਚੂਸਦੀ ਹੈ ਅਤੇ ਭਾਰੀ ਹੋ ਜਾਂਦੀ ਹੈ । ਇਸ ਲਈ ਜੇਕਰ ਕੱਪੜੇ ਨੂੰ ਹੈਂਗਰ ਤੇ ਲਟਕਾ ਕੇ ਸੁਕਾਇਆ ਜਾਵੇ ਤਾਂ ਉਹ ਹੇਠਾਂ ਲਟਕ ਜਾਂਦਾ ਹੈ ਅਤੇ ਉਸ ਦਾ ਆਕਾਰ ਖ਼ਰਾਬ ਹੋ ਜਾਂਦਾ ਹੈ ।

ਪ੍ਰਸ਼ਨ 27.
ਊਨੀ ਕੱਪੜਿਆਂ ਉੱਤੇ ਕੀੜਿਆਂ ਦਾ ਅਸਰ ਨਾ ਹੋਵੇ ਇਸ ਲਈ ਕੱਪੜਿਆਂ ਦੇ ਨਾਲ ਬਕਸੇ ਜਾਂ ਅਲਮਾਰੀ ਵਿਚ ਕੀ ਰੱਖਿਆ ਜਾ ਸਕਦਾ ਹੈ ?
ਉੱਤਰ-
ਨੈਪਥਲੀਨ ਦੀਆਂ ਗੋਲੀਆਂ, ਪੈਰਾਡਾਈਕਲੋਰੋ ਬੈਂਜੀਨ ਦਾ ਚੂਰਾ, ਤੰਮਾਕੂ ਦੀ ਪੱਤੀ, ਪੀਸਿਆ ਹੋਇਆ ਲੌਂਗ, ਚੰਦਨ ਦਾ ਬੁਰਾਦਾ, ਫਟਕੜੀ ਦਾ ਚੂਰਾ ਜਾਂ ਨਿੰਮ ਦੀਆਂ ਪੱਤੀਆਂ ਆਦਿ ।

ਪ੍ਰਸ਼ਨ 28.
ਰੇਸ਼ਮ ਦੇ ਕੱਪੜਿਆਂ ਨੂੰ ਰਗੜਨਾ ਕਿਉਂ ਨਹੀਂ ਚਾਹੀਦਾ ?
ਉੱਤਰ-
ਰੇਸ਼ਮ ਦੇ ਕੱਪੜੇ ਕਮਜ਼ੋਰ ਅਤੇ ਮੁਲਾਇਮ ਹੁੰਦੇ ਹਨ । ਇਸ ਲਈ ਗਿੱਲੀ ਜਾ ਚੁੱਕੀ ਹਾਲਤ ਵਿਚ ਰਗੜਨਾ ਜਾਂ ਮਰੋੜਨਾ ਨਹੀਂ ਚਾਹੀਦਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੇਸ਼ਮ ਦੇ ਕੱਪੜਿਆਂ ਦੀ ਧੁਆਈ ਕਰਦੇ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।
ਉੱਤਰ-
ਰੇਆਨ ਦੇ ਕੱਪੜਿਆਂ ਦੀ ਧੁਆਈ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।

  • ਰੇਆਨ ਦੇ ਕੱਪੜਿਆਂ ਨੂੰ ਭਿਉਂਣਾ, ਉਬਾਲਣਾ ਜਾਂ ਬਲੀਚ ਨਹੀਂ ਕਰਨਾ ਚਾਹੀਦਾ ।
  • ਸਾਬਣ ਨਰਮ ਪ੍ਰਕਿਰਤੀ ਦਾ ਵਰਤਣਾ ਚਾਹੀਦਾ ਹੈ ।
  • ਕੋਸਾ ਪਾਣੀ ਹੀ ਵਰਤਣਾ ਚਾਹੀਦਾ ਹੈ, ਜ਼ਿਆਦਾ ਗਰਮ ਨਹੀਂ ।
  • ਸਾਬਣ ਦਾ ਜ਼ਿਆਦਾ ਤੋਂ ਜ਼ਿਆਦਾ ਝੱਗ ਬਣਾਉਣਾ ਚਾਹੀਦਾ ਹੈ ਜਿਸ ਨਾਲ ਸਾਬਣ ਪੂਰੀ ਤਰ੍ਹਾਂ ਘੁਲ ਜਾਵੇ ।
  • ਗਿੱਲੀ ਅਵਸਥਾ ਵਿਚ ਰੇਆਨ ਦੇ ਕੱਪੜੇ ਆਪਣੀ ਸ਼ਕਤੀ 50% ਤਕ ਗੁਆ ਦਿੰਦੇ ਹਨ । ਇਸ ਲਈ ਕੱਪੜਿਆਂ ਵਿਚੋਂ ਸਾਬਣ ਦੀ ਝੱਗ ਕੱਢਣ ਲਈ ਉਹਨਾਂ ਨੂੰ ਸਾਵਧਾਨੀ ਨਾਲ ਨਿਚੋੜਨਾ ਚਾਹੀਦਾ ਹੈ ।
  • ਸਾਬਣ ਦੀ ਝੱਗ ਨਿਚੋੜਨ ਤੋਂ ਬਾਅਦ ਕੱਪੜੇ ਨੂੰ ਦੋ ਵਾਰੀ ਕੋਸੇ ਪਾਣੀ ਵਿਚੋਂ ਹੰਗਾਲਣਾ ਚਾਹੀਦਾ ਹੈ ।
  • ਕੱਪੜਿਆਂ ਵਿਚੋਂ ਪਾਣੀ ਨੂੰ ਵੀ ਕੋਮਲਤਾ ਨਾਲ ਨਿਚੋੜ ਦੇ ਕੱਢਣਾ ਚਾਹੀਦਾ ਹੈ । ਕੱਪੜੇ ਨੂੰ ਮਰੋੜ ਕੇ ਨਹੀਂ ਨਿਚੋੜਨਾ ਚਾਹੀਦਾ।
  • ਕੱਪੜੇ ਨੂੰ ਕਿਸੇ ਭਾਰੇ ਤੌਲੀਏ ਵਿਚ ਰੱਖ ਕੇ, ਲਪੇਟ ਦੇ ਹਲਕੇ-ਹਲਕੇ ਦਬਾ ਕੇ ਨਮੀ ਨੂੰ ਸੁਕਾਉਣਾ ਚਾਹੀਦਾ ਹੈ ।
  • ਕੱਪੜੇ ਨੂੰ ਧੁੱਪ ਵਿਚ ਨਹੀਂ ਸੁਕਾਉਣਾ ਚਾਹੀਦਾ ।
  • ਕੱਪੜੇ ਨੂੰ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ |
  • ਕੱਪੜੇ ਨੂੰ ਹਲਕੀ ਨਮੀ ਦੀ ਹਾਲਤ ਵਿਚ ਕੱਪੜੇ ਦੇ ਉਲਟੇ ਪਾਸੇ ਪ੍ਰੈੱਸ ਕਰਨਾ ਚਾਹੀਦਾ ਹੈ ।
  • ਕੱਪੜਿਆਂ ਨੂੰ ਅਲਮਾਰੀ ਵਿਚ ਰੱਖਣ ਅਰਥਾਤ ਤਹਿ ਕਰਕੇ ਰੱਖਣ ਤੋਂ ਪਹਿਲਾਂ ਇਹ ਵੇਖ ਲੈਣਾ ਚਾਹੀਦਾ ਹੈ ਕਿ ਉਸ ਵਿਚੋਂ ਨਮੀ ਪੂਰੀ ਤਰ੍ਹਾਂ ਨਾਲ ਦੂਰ ਹੋ ਗਈ ਹੈ ਜਾਂ ਨਹੀਂ ।

ਪ੍ਰਸ਼ਨ 2.
ਊਨੀ ਕੱਪੜਿਆਂ ਦੀ ਧੁਆਈ ਵਿਚ ਸ਼ੁਰੂ ਤੋਂ ਅੰਤ ਤਕ ਦੀਆਂ ਵੱਖ-ਵੱਖ ਕਿਰਿਆਵਾਂ ਦੀ ਸੂਚੀ ਬਣਾਓ।
ਉੱਤਰ-

  • ਕੱਪੜਿਆਂ ਨੂੰ ਛਾਂਟਣਾ ।
  • ਕੱਪੜਿਆਂ ਨੂੰ ਝਾੜਨਾ ਜਾਂ ਧੂੜ-ਰਹਿਤ ਕਰਨਾ ।
  • ਕੱਪੜਿਆਂ ਵਿਚ ਜੇ ਕੋਈ ਸੁਰਾਖ ਆਦਿ ਹੋਣ ਤਾਂ ਉਸ ਦੀ ਮੁਰੰਮਤ ਕਰਨਾ ।
  • ਕੱਪੜੇ ਦਾ ਖਾਕਾ ਤਿਆਰ ਕਰਨਾ ।
  • ਦਾਗ-ਧੱਬੇ ਛੁਡਾਉਣਾ ।
  • ਸਾਬਣ ਅਤੇ ਪਾਣੀ ਦੀ ਤਿਆਰੀ ।
  • ਧੁਆਈ ਕਰਨਾ ।
  • ਕੱਪੜਿਆਂ ਨੂੰ ਸੁਕਾਉਣਾ ।
  • ਕੱਪੜਿਆਂ ਤੇ ਪ੍ਰੈੱਸ ਕਰਨਾ ।

ਪ੍ਰਸ਼ਨ 3.
ਊਨੀ ਕੱਪੜਿਆਂ ਵਿਚ ਰੰਗ ਤੇ ਚਮਕ ਬਣਾਏ ਰੱਖਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਊਨੀ ਕੱਪੜਿਆਂ ਵਿਚ ਰੰਗ ਅਤੇ ਚਮਕ ਬਣਾਈ ਰੱਖਣ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ –

  1. ਕੱਪੜੇ ਨੂੰ ਜ਼ਿਆਦਾ ਗਰਮ ਪਾਣੀ ਵਿਚ ਨਹੀਂ ਧੋਣਾ ਚਾਹੀਦਾ ।
  2. ਊਨੀ ਕੱਪੜੇ ਨੂੰ ਧੁੱਪ ਵਿਚ ਨਹੀਂ ਸੁਕਾਉਣਾ ਚਾਹੀਦਾ ਹੈ ।
  3. ਜ਼ਿਆਦਾ ਖਾਰੀ ਘੋਲਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
  4. ਜੇਕਰ ਰੰਗ ਕੱਚਾ ਹੋਵੇ ਅਤੇ ਧੁਆਈ ਵਿਚ ਨਿਕਲਦਾ ਵਿਖਾਈ ਦੇਵੇ ਤਾਂ ਧੁਆਈ ਦੇ ਆਖਰੀ ਪਾਣੀ ਵਿਚ ਥੋੜੀ ਜਿਹੀ ਨਿਬੂ ਦੀ ਖਟਾਈ ਜਾਂ ਸਿਰਕਾ ਮਿਲਾ ਦੇਣਾ ਚਾਹੀਦਾ ਹੈ ।
  5. ਕੱਚੇ ਰੰਗ ਦੇ ਕੱਪੜਿਆਂ ਨੂੰ ਰੀਠੇ ਦੇ ਘੋਲ ਵਿਚ ਧੋਣਾ ਚਾਹੀਦਾ ਹੈ ।

ਪ੍ਰਸ਼ਨ 4.
ਊਨੀ ਕੱਪੜਿਆਂ ਦੀ ਧੁਆਈ ਦੇ ਲਈ ਕਿਸ ਪ੍ਰਕਾਰ ਦਾ ਸਾਬਣ ਵਰਤਣਾ ਚਾਹੀਦਾ ਹੈ ਅਤੇ ਕਿਉਂ ?
ਉੱਤਰ-
ਊਨੀ ਕੱਪੜਿਆਂ ਦੀ ਧੁਆਈ ਲਈ ਨਰਮ ਸਾਬਣ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਜਿਸ ਵਿਚ ਸੋਡਾ ਬਹੁਤ ਘੱਟ ਹੋਵੇ ਜਾਂ ਬਿਲਕੁਲ ਨਾ ਹੋਵੇ । ਸਾਬਣ ਤਰਲ ਰੂਪ ਵਿਚ ਜਾਂ ਚਿਪਸ ਦੇ ਰੂਪ ਵਿਚ ਹੋਵੇ ਜੋ ਪਾਣੀ ਵਿਚ ਇਕੋ ਜਿਹਾ ਘੋਲ ਬਣਾ ਲਵੇ । ਖਾਰ ਵਾਲੇ ਸਾਬਣ ਨਾਲ ਉੱਨ ਦੇ ਤੰਤੁ ਸਖ਼ਤ ਹੋ ਜਾਂਦੇ ਹਨ ਅਤੇ ਸਫੈਦ ਉੱਨ ਵਿਚ ਪੀਲਾਪਨ ਆ ਜਾਂਦਾ ਹੈ । ਰੰਗਦਾਰ ਕੱਪੜਿਆਂ ਦੇ ਲਈ ਰੀਠੇ ਦੇ ਘੋਲ ਦੀ ਵਰਤੋਂ ਕਰਨੀ ਚਾਹੀਦੀ ਹੈ । ਕਿਉਂਕਿ ਇਸ ਦੀ ਵਰਤੋਂ ਨਾਲ ਕੱਪੜੇ ਦਾ ਰੰਗ ਨਹੀਂ ਉੱਤਰਦਾ |

ਪ੍ਰਸ਼ਨ 5.
ਉੱਨ ਕਿਉਂ ਜੁੜ ਜਾਂਦੀ ਹੈ ?
ਉੱਤਰ-
ਉੱਨ ਦਾ ਰੇਸ਼ਾ ਬਹੁਤ ਨਰਮ ਅਤੇ ਮੁਲਾਇਮ ਹੁੰਦਾ ਹੈ । ਇਸ ਦੇ ਉੱਪਰ ਛੋਟੀਆਂਛੋਟੀਆਂ ਤਹਿਆਂ ਹੁੰਦੀਆਂ ਹਨ ਜੋ ਕਿ ਪਾਣੀ, ਗਰਮੀ ਅਤੇ ਖਾਰ ਨਾਲ ਨਰਮ ਹੋ ਜਾਂਦੇ ਹਨ ਅਤੇ ਇਕ-ਦੂਸਰੇ ਨਾਲ ਉਲਝ ਜਾਂਦੇ ਹਨ । ਇਸ ਦਾ ਸਿੱਟਾ ਇਹ ਹੁੰਦਾ ਹੈ ਕਿ ਕੱਪੜਾ ਜੁੜ ਜਾਂਦਾ ਹੈ । ਇਸ ਲਈ ਉੱਨ ਦੀ ਧੁਆਈ ਵਿਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 6.
ਊਨੀ ਕੱਪੜਿਆਂ ਨੂੰ ਸੁੰਗੜਨ ਤੇ ਜੁੜਨ ਤੋਂ ਬਚਾਉਣ ਲਈ ਜ਼ਰੂਰੀ ਚਾਰ ਗੱਲਾਂ ਲਿਖੋ ।
ਉੱਤਰ-

  1. ਕੱਪੜਿਆਂ ਨੂੰ ਰਗੜਨਾ ਨਹੀਂ ਚਾਹੀਦਾ ।
  2. ਪਾਣੀ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਹੈ ।
  3. ਕੱਪੜਿਆਂ ਦੀ ਧੁਆਈ ਵਿਚ ਖਾਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
  4. ਕੱਪੜਿਆਂ ਨੂੰ ਗਿੱਲੀ ਅਵਸਥਾ ਵਿਚ ਲਟਕਾ ਕੇ ਨਹੀਂ ਸੁਕਾਉਣਾ ਚਾਹੀਦਾ ।

ਪ੍ਰਸ਼ਨ 7.
ਜ਼ਿਆਦਾ ਮੈਲੇ ਊਨੀ ਕੱਪੜਿਆਂ ਨੂੰ ਕਿਵੇਂ ਸਾਫ਼ ਕਰੋਗੇ ?
ਉੱਤਰ-
ਊਨੀ ਕੱਪੜੇ ਨੂੰ ਰੀਠੇ ਦਾ ਘੋਲ ਜਾਂ ਇਜ਼ੀ ਵਾਲੇ ਪਾਣੀ ਵਿਚ ਥੋੜ੍ਹੀ ਦੇਰ ਭਿਉਂ ਦਿਓ | ਉਸ ਨੂੰ ਹੱਥਾਂ ਨਾਲ ਹੌਲੀ-ਹੌਲੀ ਰਗੜੋ । ਜ਼ਿਆਦਾ ਮੈਲੇ ਭਾਗ ਨੂੰ ਹੱਥ ਦੀ ਤਲੀ ਤੇ ਰਗੜ ਕੇ ਥੋੜ੍ਹਾ ਹੋਰ ਸਾਬਣ ਲਾ ਕੇ ਦੂਸਰੇ ਹੱਥ ਨਾਲ ਹੌਲੀ-ਹੌਲੀ ਰਗੜੋ । ਜੇਕਰ ਮੈਲ ਸਾਫ਼ ਨਾ ਹੋਵੇ ਤਾਂ ਉਸ ਭਾਗ ਤੇ ਬੁਰਸ਼ ਦੀ ਵਰਤੋਂ ਕਰੋ | ਜਦੋਂ ਕੱਪੜਾ ਸਾਫ਼ ਹੋ ਜਾਵੇ ਤਾਂ ਫਿਰ ਉਸ ਨੂੰ ਸਮਤਲ ਛਾਂ ਵਾਲੇ ਸਥਾਨ ‘ਤੇ ਸੁਕਾਓ ।
PSEB 8th Class Home Science Solutions Chapter 8 ਗਰਮ ਕੱਪੜਿਆਂ ਦੀ ਦੇਖ-ਭਾਲ 3

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੂਤੀ ਕੱਪੜਿਆਂ ਦੀ ਧੁਆਈ ਕਿਸ ਪ੍ਰਕਾਰ ਕੀਤੀ ਜਾ ਸਕਦੀ ਹੈ ?
ਉੱਤਰ-

  1. ਕੱਪੜੇ ਧੋਣ ਤੋਂ ਪਹਿਲਾਂ ਇਹ ਧਿਆਨ ਨਾਲ ਵੇਖ ਲੈਣਾ ਚਾਹੀਦਾ ਹੈ ਕਿ ਕੱਪੜਾ ਕਿਧਰੋਂ ਫਟਿਆ ਤਾਂ ਨਹੀਂ ਹੈ । ਜੇਕਰ ਫਟਿਆ ਹੈ ਤਾਂ ਉਸ ਨੂੰ ਸਿਉਂਣ ਮਾਰ ਲੈਣੀ ਚਾਹੀਦੀ ਹੈ ।
  2. ਜੇਕਰ ਕੱਪੜਿਆਂ ਵਿਚ ਕਿਸੇ ਤਰ੍ਹਾਂ ਦਾ ਦਾਗ ਲੱਗਾ ਹੋਵੇ ਤਾਂ ਧੋਣ ਤੋਂ ਪਹਿਲਾਂ ਉਤਾਰ ਲੈਣਾ ਚਾਹੀਦਾ ਹੈ । ਇਸ ਤੋਂ ਬਾਅਦ ਸਾਰੇ ਕੱਪੜਿਆਂ ਨੂੰ ਉਨ੍ਹਾਂ ਦੇ ਆਕਾਰ ਤੇ ਕਿਸਮ ਦੇ ਅਨੁਸਾਰ ਉਨ੍ਹਾਂ ਦੇ ਸਮੂਹਾਂ ਵਿਚ ਵਿਭਾਜਿਤ ਕਰ ਲੈਣਾ ਚਾਹੀਦਾ ਹੈ ।
  3. ਰੰਗੀਨ ਅਤੇ ਸਫ਼ੈਦ ਸੂਤੀ ਕੱਪੜਿਆਂ ਨੂੰ ਵੱਖ-ਵੱਖ ਕਰ ਲੈਣਾ ਚਾਹੀਦਾ ਹੈ ।
  4. ਕੱਪੜਿਆਂ ਨੂੰ ਪਹਿਲਾਂ ਪਾਣੀ ਵਿਚ ਭਿਉਂ ਦੇਣਾ ਚਾਹੀਦਾ ਹੈ । ਅਜਿਹਾ ਕਰਨ ਨਾਲ ਕੱਪੜੇ ਦਾ ਘੁਲਣਸ਼ੀਲ ਮੈਲ ਪਾਣੀ ਵਿਚ ਘੁਲ ਜਾਂਦਾ ਹੈ ! ਕੱਪੜਿਆਂ ਦੇ ਹੋਰ ਗੰਦਗੀ ਦੇ ਧੱਬੇ ਆਦਿ ਗਲ੍ਹ ਜਾਂਦੇ ਹਨ ।
  5. ਧੋਣ ਦੇ ਲਈ ਗਰਮ ਪਾਣੀ ਦੀ ਵਰਤੋਂ ਚੰਗੀ ਰਹਿੰਦੀ ਹੈ । ਕੱਪੜੇ ਧੋਣ ਦਾ ਸਾਬਣ, ਰਗੜਨ ਦਾ ਤਖਤਾ ਜਾਂ ਬੁਰਸ਼ ਅਤੇ ਸਟਾਰਚ (ਕਲ ਆਦਿ ਸਾਰੀਆਂ ਚੀਜ਼ਾਂ ਤਿਆਰ ਰੱਖਣੀਆਂ ਚਾਹੀਦੀਆਂ ਹਨ ।
  6. ਕੱਪੜੇ ਦੀ ਕਿਸਮ ਅਨੁਸਾਰ ਧੁਆਈ ਕਰਨੀ ਚਾਹੀਦੀ ਹੈ । ਮਜ਼ਬੂਤ ਕੱਪੜੇ ਜਿਵੇਂ ਚਾਦਰ, ਪੈਂਟ, ਸਲਵਾਰ ਆਦਿ ਗਰਮ ਪਾਣੀ ਵਿਚ ਭਿਉਂ ਕੇ ਸਾਬਣ ਦੀ ਟਿੱਕੀ ਮਲਣੀ ਚਾਹੀਦੀ ਹੈ । ਰਸੋਈ ਘਰ ਦੇ ਝਾੜਨ ਆਦਿ ਗਰਮ ਪਾਣੀ ਵਿਚ ਸਾਬਣ ਪਾ ਕੇ ਭਿਉਂ ਦੇਣਾ ਚਾਹੀਦਾ ਹੈ । ਫਿਰ ਹੱਥ ਨਾਲ ਰਗੜ ਕੇ ਮਲਣਾ ਚਾਹੀਦਾ ਹੈ । ਕਾਲਰ, ਕਫ ਤੇ ਕੋਰ ਦੇ ਹੇਠਾਂ ਦੇ ਮੈਲ ਨੂੰ ਮੁਲਾਇਮ ਬੁਰਛ ਨਾਲ ਰਗੜ ਕੇ ਧੋਣਾ ਚਾਹੀਦਾ ਹੈ ।
  7. ਰੰਗਦਾਰ ਕੱਪੜਿਆਂ ਨੂੰ ਹਮੇਸ਼ਾ ਠੰਢੇ ਪਾਣੀ ਵਿਚ ਭਿਉਂਣਾ ਤੇ ਧੋਣਾ ਚਾਹੀਦਾ ਹੈ । ਜੇਕਰ ਕੱਪੜੇ ਬਹੁਤ ਜ਼ਿਆਦਾ ਗੰਦੇ ਹੋਣ ਤਾਂ ਉਨ੍ਹਾਂ ਨੂੰ ਕੋਸੇ ਪਾਣੀ ਵਿਚ ਭਿਉਂਣਾ ਚਾਹੀਦਾ ਹੈ ।
  8. ਮੁਲਾਇਮ ਕੱਪੜਿਆਂ ਨੂੰ ਜ਼ਿਆਦਾ ਨਹੀਂ ਰਗੜਨਾ ਚਾਹੀਦਾ, ਉਨ੍ਹਾਂ ਨੂੰ ਥੋੜ੍ਹਾ ਜਿਹਾ ਰਗੜ ਕੇ ਨਿਚੋੜ ਕੇ ਧੋਣਾ ਚਾਹੀਦਾ ਹੈ ।
  9. ਕੱਪੜਿਆਂ ਵਿਚੋਂ ਸਾਬਣ ਕੱਢਣ ਦੇ ਲਈ ਉਸ ਨੂੰ ਸਾਫ਼ ਪਾਣੀ ਵਿਚੋਂ ਵਾਰ-ਵਾਰ ਕੱਢਣਾ ਚਾਹੀਦਾ ਹੈ । ਜਦੋਂ ਕੱਪੜਿਆਂ ਵਿਚੋਂ ਸਾਬਣ ਦਾ ਪੂਰਾ ਝੱਗ ਨਿਕਲ ਜਾਵੇ ਅਤੇ ਕੱਪੜਾ ਸਾਫ਼ ਹੋ ਜਾਵੇ ਤਾਂ ਨਿਚੋੜ ਲੈਣਾ ਚਾਹੀਦਾ ਹੈ ।
  10. ਸਫ਼ੈਦ ਕੱਪੜਿਆਂ ਤੇ ਕਲਫ ਲਾਉਂਦੇ ਸਮੇਂ ਕਲਫ ਤੇ ਘੋਲ ਵਿਚ ਥੋੜ੍ਹੀ ਜਿਹੀ ਨੀਲ ਪਾ ਲੈਣੀ ਚਾਹੀਦੀ ਹੈ ਤਾਂ ਜੋ ਕੱਪੜਿਆਂ ਵਿਚੋਂ ਚਮਕ ਆ ਜਾਵੇ, ਫਿਰ ਚੰਗੀ ਤਰ੍ਹਾਂ ਨਿਚੋੜ ਕੇ ਸੁਕਾਉਣੇ ਚਾਹੀਦੇ ਹਨ |
  11. ਪਾਣੀ ਨਿਚੋੜ ਕੇ ਕੱਪੜਿਆਂ ਨੂੰ ਧੁੱਪ ਵਿਚ ਸੁਕਾਉਣਾ ਚਾਹੀਦਾ ਹੈ । ਜੇ ਕੋਈ ਰੰਗਦਾਰ ਕੱਪੜਾ ਹੈ ਤਾਂ ਉਸ ਨੂੰ ਛਾਂ ਵਿਚ ਸੁਕਾਉਣਾ ਚਾਹੀਦਾ ਹੈ ।
  12. ਕੱਪੜਿਆਂ ਨੂੰ ਹਮੇਸ਼ਾ ਉਲਟਾ ਕਰਕੇ ਸੁਕਾਉਣਾ ਚਾਹੀਦਾ ਹੈ ।
  13. ਸੁੱਕੇ ਕੱਪੜੇ ਨੂੰ ਨਮ ਕਰਕੇ ਪ੍ਰੈੱਸ ਕਰ ਲੈਣੀ ਚਾਹੀਦੀ ਹੈ ।

ਪ੍ਰਸ਼ਨ 2.
ਦਾਗ-ਧੱਬੇ ਛੁਡਾਉਂਦੇ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਦਾਗ-ਧੱਬੇ ਕਿਸ ਤਰ੍ਹਾਂ ਛੁਡਾਏ ਜਾਂਦੇ ਹਨ, ਇਹ ਜਾਣਦੇ ਹੋਏ ਵੀ ਦਾਗ ਧੱਬੇ ਛੁਡਾਉਂਦੇ ਸਮੇਂ ਕੁੱਝ ਮਹੱਤਵਪੂਰਨ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਹਨ ਜੋ ਹੇਠ ਲਿਖੀਆਂ ਹਨ –
ਧੱਬਾ ਛੇਤੀ ਛੁਡਾਉਣਾ ਚਾਹੀਦਾ ਹੈ । ਇਸ ਦੇ ਲਈ ਧੋਬੀ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਤਦ ਤਕ ਦਾਗ-ਧੱਬੇ ਹੋਰ ਜ਼ਿਆਦਾ ਪੱਕੇ ਹੋ ਜਾਂਦੇ ਹਨ ।

  • ਦਾਗ-ਧੱਬੇ ਛੁਡਾਉਣ ਵਿਚ ਰਸਾਇਣਿਕ ਪਦਾਰਥਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।
  • ਘੋਲ ਨੂੰ ਕੱਪੜੇ ਤੇ ਉਨੀ ਦੇਰ ਤਕ ਹੀ ਰੱਖਣਾ ਚਾਹੀਦਾ ਹੈ ਜਿੰਨੀ ਦੇਰ ਤਕ ਧੱਬਾ ਫਿੱਕਾ ਨਾ ਪੈ ਜਾਵੇ, ਜ਼ਿਆਦਾ ਦੇਰ ਤਕ ਰੱਖਣ ਨਾਲ ਕੱਪੜੇ ਕਮਜ਼ੋਰ ਹੋ ਜਾਂਦੇ ਹਨ ।
  • ਚਿਕਨਾਈ ਨੂੰ ਦੂਰ ਕਰਨ ਤੋਂ ਪਹਿਲਾਂ ਉਸ ਥਾਂ ਦੇ ਥੱਲੇ ਕਿਸੇ ਸੋਖਣ ਵਾਲੇ ਪਦਾਰਥ ਦੀ ਮੋਟੀ ਤਹਿ ਰੱਖਣੀ ਚਾਹੀਦੀ ਹੈ | ਧੱਬੇ ਨੂੰ ਦੂਰ ਕਰਦੇ ਸਮੇਂ ਰਗੜਨ ਲਈ ਸਾਫ਼ ਅਤੇ ਨਰਮ ਪੁਰਾਣੇ ਰੁਮਾਲ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  • ਧੱਬੇ ਉਤਾਰਨ ਦਾ ਕੰਮ ਖੁੱਲ੍ਹੀ ਹਵਾ ਵਿਚ ਕਰਨਾ ਚਾਹੀਦਾ ਹੈ ਤਾਂ ਜੋ ਧੱਬਾ ਉਤਾਰਨ ਲਈ ਵਰਤੇ ਜਾਣ ਵਾਲੇ ਰਸਾਇਣ ਦੀ ਵਾਸ਼ਪ ਦੇ ਬੁਰੇ ਪ੍ਰਭਾਵ ਤੋਂ ਬਚਿਆ ਜਾ ਸਕੇ ।
  • ਦਾਗ ਕਿਸ ਪ੍ਰਕਾਰ ਦਾ ਹੈ, ਜਦ ਤਕ ਇਸ ਦਾ ਗਿਆਨ ਨਾ ਹੋਵੇ ਤਦ ਤਕ ਗਰਮ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਗਰਮ ਪਾਣੀ ਵਿਚ ਕਈ ਤਰ੍ਹਾਂ ਦੇ ਧੱਬੇ ਹੋਰ ਪੱਕੇ ਹੋ ਜਾਂਦੇ ਹਨ ।
  • ਰੰਗੀਨ ਕੱਪੜਿਆਂ ਤੋਂ ਇਹ ਧੱਬੇ ਛੁਡਾਉਂਦੇ ਸਮੇਂ ਕੱਪੜੇ ਦੇ ਕੋਨੇ ਨੂੰ ਪਾਣੀ ਵਿਚ ਡੁਬੋ ਕੇ ਵੇਖਣਾ ਚਾਹੀਦਾ ਹੈ ਕਿ ਰੰਗ ਕੱਚਾ ਹੈ ਜਾਂ ਪੱਕਾ ।
  • ਧੱਬਾ ਛੁਡਾਉਣ ਦੀਆਂ ਵਿਧੀਆਂ ਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਵੱਖ-ਵੱਖ ਵਸਤੂਆਂ ਦਾ ਪ੍ਰਯੋਗ ਵੱਖ-ਵੱਖ ਧੱਬਿਆਂ ਨੂੰ ਛੁਡਾਉਣ ਲਈ ਕੀਤਾ ਜਾਂਦਾ ਹੈ ।
  • ਊਨੀ ਕੱਪੜਿਆਂ ਤੋਂ ਧੱਬੇ ਛੁਡਾਉਂਦੇ ਸਮੇਂ ਨਾ ਤਾਂ ਗਰਮ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਨਾ ਹੀ ਕਲੋਰੀਨ ਵਾਲੇ ਰਸਾਇਣਿਕ ਪਦਾਰਥ ਦਾ ।
  • ਅਲਕੋਹਲ, ਸਪਿਰਟ, ਬੈਨਜੀਨ, ਪੈਟਰੋਲ ਆਦਿ ਨਾਲ ਦਾਗ਼ ਛੁਡਾਉਂਦੇ ਸਮੇਂ ਅੱਗ ਤੋਂ ਬਚਾਅ ਰੱਖਣਾ ਚਾਹੀਦਾ ਹੈ ।

ਪ੍ਰਸ਼ਨ 3.
ਰੇਸ਼ਮੀ ਅਤੇ ਸੂਤੀ ਵਸਤਰਾਂ ਦੀ ਸੰਭਾਲ ਕਿਵੇਂ ਕਰੋਗੇ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 4.
ਰੇਸ਼ਮੀ ਅਤੇ ਊਨੀ ਕੱਪੜਿਆਂ ਨੂੰ ਕਿਵੇਂ ਸੰਭਾਲੋਗੇ ?
ਉੱਤਰ-
ਦੇਖੋ ਉਪਰਲੇ ਪ੍ਰਸ਼ਨਾਂ ਵਿਚ ।

ਪ੍ਰਸ਼ਨ 5.
ਰੇਸ਼ਮੀ ਅਤੇ ਊਨੀ ਕੱਪੜਿਆਂ ਨੂੰ ਕਿਵੇਂ ਸੰਭਾਲੋਗੇ ?
ਉੱਤਰ-
ਦੇਖੋ ਉਪਰਲੇ ਪ੍ਰਸ਼ਨਾਂ ਵਿਚ ।

ਗਰਮ ਕੱਪੜਿਆਂ ਦੀ ਦੇਖ-ਭਾਲ PSEB 8th Class Home Science Notes

ਸੰਖੇਪ ਜਾਣਕਾਰੀ

  • ਉੱਨ ਦਾ ਧਾਗਾ ਜਾਨਵਰਾਂ ਦੇ ਵਾਲਾਂ ਅਤੇ ਪਸ਼ਮ ਤੋਂ ਬਣਦਾ ਹੈ ।
  • ਉੱਨ ਦੇ ਗਿੱਲੇ ਕੱਪੜਿਆਂ ਨੂੰ ਹੈਂਗਰ ਤੇ ਟੰਗ ਕੇ ਨਹੀਂ ਸੁਕਾਉਣਾ ਚਾਹੀਦਾ ।
  • ਉੱਨ ਦੇ ਕੱਪੜੇ ਭਿਉਂਣ ਨਾਲ ਕਮਜ਼ੋਰ ਹੋ ਜਾਂਦੇ ਹਨ । ਇਸ ਲਈ ਇਸ ਨੂੰ ਸਿੱਧਾ ਹੀ ਸਾਬਣ ਵਾਲੇ ਪਾਣੀ ਨਾਲ ਧੋਣਾ ਚਾਹੀਦਾ ਹੈ ।
  • ਊਨੀ ਕੱਪੜਿਆਂ ਨੂੰ ਸਾਬਣ ਵਾਲੇ ਪਾਣੀ ਵਿਚ ਪਾ ਕੇ ਹੱਥਾਂ ਵਿਚ ਦਬਾ ਕੇ ਧੋਣਾ ਚਾਹੀਦਾ ਹੈ ।
  • ਐੱਸ ਕਰਨ ਤੋਂ ਬਾਅਦ ਊਨੀ ਕੱਪੜਿਆਂ ਨੂੰ ਥੋੜ੍ਹੀ ਦੇਰ ਹੈਂਗਰ ਵਿਚ ਪਾ ਕੇ ਲਟਕਾਉਣਾ ਚਾਹੀਦਾ ਹੈ ਤਾਂ ਜੋ ਕੱਪੜਾ ਚੰਗੀ ਤਰ੍ਹਾਂ ਸੁੱਕ ਜਾਵੇ ।
    ਊਨੀ ਕੱਪੜਾ ਤਹਿ ਲੱਗਣ ਤੋਂ ਬਾਅਦ ਪ੍ਰੈੱਸ ਕਰਨ ਦੀ ਲੋੜ ਨਹੀਂ ਹੁੰਦੀ ।
  • ਗਰਮੀਆਂ ਦੇ ਮੌਸਮ ਵਿਚ ਗਰਮ ਕੱਪੜਿਆਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਗਰਮ ਕੱਪੜਿਆਂ ਵਾਲਾ ਕੀੜਾ ਨਾ ਖਾ ਜਾਵੇ ।
  • ਗੰਦੇ ਕੱਪੜਿਆਂ ਨੂੰ ਜੋ ਧੋਏ ਜਾ ਸਕਦੇ ਹੋਣ, ਧੋਣਾ ਚਾਹੀਦਾ ਹੈ ਅਤੇ ਦੂਸਰਿਆਂ ਨੂੰ ਝਾਈ-ਕਲੀਨ ਕਰਵਾ ਲੈਣਾ ਚਾਹੀਦਾ ਹੈ ।
  • ਜਦੋਂ ਊਨੀ ਕੱਪੜੇ ਬਕਸੇ ਵਿਚ ਬੰਦ ਕੀਤੇ ਜਾਣ ਤਾਂ ਉਨ੍ਹਾਂ ਵਿਚ ਨਿੰਮ, ਸਫੈਦੇ ਦੇ ਪੱਤੇ ਜਾਂ ਨੈਪਥਲੀਨ ਦੀਆਂ ਗੋਲੀਆਂ ਪਾਉਣੀਆਂ ਚਾਹੀਦੀਆਂ ਹਨ ।
  • ਸੂਤੀ ਕੱਪੜਿਆਂ ਨੂੰ ਧੋਣਾ ਅਤੇ ਸੰਭਾਲ ਕੇ ਰੱਖਣਾ ਸਭ ਤੋਂ ਆਸਾਨ ਹੈ ।
  • ਉੱਲੀ ਕੱਪੜੇ ਨੂੰ ਕਮਜ਼ੋਰ ਕਰ ਦਿੰਦੀ ਹੈ ਅਤੇ ਇਸ ਦੇ ਦਾਗ਼ ਵੀ ਬੜੀ ਮੁਸ਼ਕਿਲ ਨਾਲ ਉਤਰਦੇ ਹਨ । |
  • ਰੇਸ਼ਮੀ ਕੱਪੜਿਆਂ ਦੇ ਸੂਰਜ ਦੀ ਰੌਸ਼ਨੀ ਵਿਚ ਰੰਗ ਖ਼ਰਾਬ ਹੋ ਜਾਂਦੇ ਹਨ। ਇਸ ਲਈ । ਤੇਜ਼ ਧੁੱਪ ਵਿਚ ਨਹੀਂ ਰੱਖਣੇ ਚਾਹੀਦੇ ।

PSEB 8th Class Home Science Solutions Chapter 7 ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ

Punjab State Board PSEB 8th Class Home Science Book Solutions Chapter 7 ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ Textbook Exercise Questions and Answers.

PSEB Solutions for Class 8 Home Science Chapter 7 ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ

Home Science Guide for Class 8 PSEB ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਬਰ ਨੂੰ
ਵਸਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਮੱਖੀ ਨਾਲ ਕਿਹੜੇ-ਕਿਹੜੇ ਰੋਗ ਫੈਲਦੇ ਹਨ ?
ਉੱਤਰ-
ਮੱਖੀ ਨਾਲ ਹੈਜ਼ਾ ਰੋਗ ਫੈਲਦਾ ਹੈ ।

ਪ੍ਰਸ਼ਨ 2.
ਚੂਹੇ ਦੇ ਪਿੱਸੂ ਨਾਲ ਕਿਹੜੀ ਬਿਮਾਰੀ ਫੈਲਦੀ ਹੈ ?
ਉੱਤਰ-
ਚੂਹੇ ਦੇ ਪਿੱਸੂ ਨਾਲ ਪਲੇਗ ਦੀ ਬਿਮਾਰੀ ਫੈਲਦੀ ਹੈ ।

ਪ੍ਰਸ਼ਨ 3.
ਮਲੇਰੀਆ ਕਿਸ ਮੱਛਰ ਦੇ ਕੱਟਣ ਨਾਲ ਹੁੰਦਾ ਹੈ ?
ਉੱਤਰ-
ਮਾਦਾ ਐਨਾਫਲੀਜ ਮੱਛਰ ਦੇ ਕੱਟਣ ਨਾਲ ।

ਪ੍ਰਸ਼ਨ 4.
ਮੱਛਰਾਂ ਨੂੰ ਕਿਵੇਂ ਨਸ਼ਟ ਕੀਤਾ ਜਾਂਦਾ ਹੈ ?
ਉੱਤਰ-
ਮੱਛਰਾਂ ਨੂੰ ਡੀ. ਡੀ. ਟੀ. ਨਾਲ ਨਸ਼ਟ ਕੀਤਾ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਕੀੜੇ-ਮਕੌੜੇ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਕੀੜੇ-ਮਕੌੜੇ ਤਿੰਨ ਤਰ੍ਹਾਂ ਦੇ ਹੁੰਦੇ ਹਨ –

  • ਖੂਨ ਚੂਸਣ ਵਾਲੇ-ਮੱਛਰ, ਖਟਮਲ ਆਦਿ ।
  • ਭੋਜਨ ਨੂੰ ਜ਼ਹਿਰੀਲਾ ਬਣਾਉਣ ਵਾਲੇ-ਮੱਖੀ, ਕੀੜੀ ਆਦਿ ।
  • ਘਰ ਦੇ ਸਾਮਾਨ ਨੂੰ ਨੁਕਸਾਨ ਪਹੁੰਚਾਉਣ ਵਾਲੇ-ਕਾਕਰੋਚ, ਸਿਉਂਕ ਆਦਿ ।

ਪ੍ਰਸ਼ਨ 6
ਮੱਖੀ, ਮੱਛਰ ਤੋਂ ਬਚਣ ਲਈ ਕੀ ਕਰੋਗੇ ? ਇਹਨਾਂ ਦਾ ਕੀ ਨੁਕਸਾਨ ਹੈ ?
ਮੱਖੀਆਂ ਨਾਲ ਕਿਹੜਾ ਰੋਗ ਫੈਲਦਾ ਹੈ ? ਇਸ ਦੀ ਰੋਕਥਾਮ ਦੇ ਢੰਗ ਲਿਖੋ ।
ਉੱਤਰ
ਮੱਖੀਆਂ ਤੋਂ ਬਚਣ ਦੇ ਉਪਾਅ –

  • ਘਰ ਦੇ ਆਲੇ-ਦੁਆਲੇ ਮੱਖੀਆਂ ਦੇ ਆਂਡੇ ਦੇਣ ਅਤੇ ਮੱਖੀ ਪੈਦਾ ਹੋਣ ਦੇ ਸਥਾਨ ਨਸ਼ਟ ਕਰ ਦੇਣੇ ਚਾਹੀਦੇ ਹਨ ।
  • ਗੰਦਗੀ ਵਾਲੇ ਸਥਾਨ ਤੇ ਡੀ.ਡੀ.ਟੀ. ਦੇ ਘੋਲ ਦਾ ਛਿੜਕਾਅ ਕਰਨਾ ਚਾਹੀਦਾ ਹੈ ।
  • ਕੂੜੇਦਾਨ ਢੱਕੇ ਹੋਣੇ ਚਾਹੀਦੇ ਹਨ ਅਤੇ ਉਸ ਦੇ ਕੂੜੇ ਦਾ ਨਿਯਮਿਤ ਰੂਪ ਨਾਲ ਨਿਪਟਾਰਾ ਕਰਨਾ ਚਾਹੀਦਾ ਹੈ ।
  • ਖਾਣ ਦੀਆਂ ਵਸਤਾਂ ਨੂੰ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ ਹੈ । ਉਹਨਾਂ ਨੂੰ ਤਾਰ ਦੀ ਜਾਲੀ ਜਾਂ ਮਲਮਲ ਦੇ ਕੱਪੜੇ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ।
  • ਦਰਵਾਜ਼ੇ ਤੇ ਖਿੜਕੀਆਂ ਉੱਤੇ ਜਾਲੀ ਲਗਵਾਉਣੀ ਚਾਹੀਦੀ ਹੈ ।
  • ਜਦੋਂ ਮੱਖੀਆਂ ਜ਼ਿਆਦਾ ਮਾਤਰਾ ਵਿਚ ਹੋਣ ਤਾਂ ਮੱਖੀਮਾਰ ਕਾਗਜ਼ ਅਤੇ ਮੱਖੀਮਾਰ ਦਵਾਈ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।
  • ਮੱਖੀਆਂ ਦੇ ਆਂਡੇ, ਲਾਰਵਾ ਅਤੇ ਪਿਊਪਾ ਨੂੰ ਨਸ਼ਟ ਕਰਨ ਲਈ ਕ੍ਰਿਸਰੋਲ ਤੂਤੀਆ ਜਾਂ ਸੁਹਾਗੇ ਦੇ ਘੋਲ ਦਾ ਛਿੜਕਾਅ ਕੂੜਾ-ਕਰਕਟ ਵਾਲੇ ਅਤੇ ਹੋਰ ਗੰਦੀਆਂ ਥਾਂਵਾਂ ਤੇ ਕਰਨਾ ਚਾਹੀਦਾ ਹੈ ।
  • ਨਾਲੀਆਂ ਵਿਚ ਫਿਨਾਇਲ ਦਾ ਛਿੜਕਾਅ ਕਰਨਾ ਚਾਹੀਦਾ ਹੈ ।
  • ਘਰ ਦੀ ਸਫ਼ਾਈ ਦਾ ਧਿਆਨ ਦੇਣਾ ਚਾਹੀਦਾ ਹੈ । ਮੱਖੀਆਂ ਦੇ ਨੁਕਸਾਨ-ਮੱਖੀ ਮਨੁੱਖ ਦੀ ਸਭ ਤੋਂ ਵੱਡੀ ਦੁਸ਼ਮਣ ਹੈ ।

ਇਹ ਅਨੇਕਾਂ ਰੋਗਾਂ ਜਿਵੇਂ ਹੈਜ਼ਾ, ਪੇਚਿਸ, ਤਪਦਿਕ, ਅਤਿਸਾਰ ਆਦਿ ਰੋਗਾਂ ਨੂੰ ਫੈਲਾਉਣ ਦਾ ਕੰਮ ਕਰਦੀ ਹੈ । ਮੱਖੀ ਉਨ੍ਹਾਂ ਗੰਦੇ ਪਦਾਰਥਾਂ ਵਲ ਆਕਰਸ਼ਿਤ ਹੁੰਦੀ ਹੈ ਜਿਨ੍ਹਾਂ ਵਿਚ ਰੋਗਾਂ ਦੇ ਕੀਟਾਣੂ ਜਾਂ ਰੋਗਾਣੂ ਮੌਜੂਦ ਰਹਿੰਦੇ ਹਨ । ਜਦੋਂ ਇਹ ਗੰਦਗੀ ‘ਤੇ ਬੈਠਦੀ ਹੈ ਤਾਂ ਇਸ ਦੇ ਏਦਾਰ ਸਰੀਰ ਅਤੇ ਚਿਪ-ਚਿਪੇ ਪੈਰਾਂ ਵਿਚ ਗੰਦਗੀ ਤੇ ਰੋਗਾਂ ਦੇ ਜੀਵਾਣੁ ਲਗ ਜਾਂਦੇ ਹਨ | ਭੋਜਨ ਅਤੇ ਕੱਟੇ ਹੋਏ ਫਲਾਂ ਆਦਿ ਤੇ ਬੈਠ ਕੇ ਇਹ ਰੋਗਾਂ ਦੇ ਜੀਵਾਣੁਆਂ ਨੂੰ ਉੱਥੇ ਛੱਡ ਜਾਂਦੀ ਹੈ ।
ਇਹਨਾਂ ਰੋਗਾਣੂਆਂ ਵਾਲੇ ਪਦਾਰਥਾਂ ਦੀ ਵਰਤੋਂ ਕਰਨ ਨਾਲ ਸਿਹਤਮੰਦ
PSEB 8th Class Home Science Solutions Chapter 7 ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ 1
ਵਿਅਕਤੀ ਵੀ ਰੋਗ ਦੇ ਸ਼ਿਕਾਰ ਹੋ ਜਾਂਦੇ ਹਨ ।

ਮੱਛਰਾਂ ਤੋਂ ਬਚਣ ਦੇ ਉਪਾਅ –

  1. ਘਰ ਦੇ ਵਿਹੜੇ ਵਿਚ ਜਾਂ ਆਲੇ-ਦੁਆਲੇ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ ਹੈ । ਨਾਲੀਆਂ ਵਿਚ ਮਿੱਟੀ ਦਾ ਤੇਲ ਛਿੜਕ ਕੇ ਮੱਛਰ ਦਾ ਲਾਰਵਾ ਮਾਰ ਦੇਣਾ ਚਾਹੀਦਾ ਹੈ ।
  2. ਮੱਛਰ ਸ਼ਾਮ ਨੂੰ ਕਾਫ਼ੀ ਚੁਸਤ ਹੁੰਦਾ ਹੈ । ਸੋ ਸ਼ਾਮ ਹੁੰਦਿਆਂ ਹੀ ਦਰਵਾਜ਼ੇ ਖਿੜਕੀਆਂ ਬੰਦ ਕਰ ਦੇਣੇ ਚਾਹੀਦੇ ਹਨ ।
  3. ਰਾਤ ਨੂੰ ਸੌਣ ਦੇ ਲਈ ਮੱਛਰਦਾਨੀ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
  4. ਮੱਛਰ ਮਾਰਨ ਲਈ ਫਿਲਿਟ ਆਦਿ ਦਾ ਛਿੜਕਾਅ ਮੋਟੇ ਪਰਦੇ, ਅਲਮਾਰੀਆਂ ਦੇ ਪਿੱਛੇ ਤੇ ਹਨੇਰੇ ਕੋਨਿਆਂ ਆਦਿ ਵਿਚ ਕਰਨਾ ਚਾਹੀਦਾ ਹੈ ।
  5. ਰਾਤ ਨੂੰ ਤੰਮਾਕੂ ਜਾਂ ਨਿੰਮ ਦੇ ਪੱਤੇ ਜਾਂ ਮੱਛਰ ਮਾਰ ਅਗਰਬੱਤੀ ਤੇ ਗੰਧਕ ਦਾ ਧੂੰਆਂ ਕਰਨਾ ਚਾਹੀਦਾ ਹੈ ।
  6. ਆਪਣੇ ਸਰੀਰ ਤੇ ਖੁਸ਼ਬੂ ਵਾਲਾ ਤੇਲ ਛਿੜਕਣਾ ਚਾਹੀਦਾ ਹੈ ਜਾਂ ਓਡੋਮਾਸ ਵਗੈਰਾ ਲਾਉਣੀ ਚਾਹੀਦੀ ਹੈ ।
  7. ਘਰ ਦੇ ਆਸ-ਪਾਸ ਕੂੜਾ-ਕਰਕਟ ਨਹੀਂ ਹੋਣਾ ਚਾਹੀਦਾ ਹੈ । ਘਰ ਤੇ ਉਸ ਦਾ ਆਲਾਦੁਆਲਾ ਸਾਫ਼ ਰੱਖਣਾ ਚਾਹੀਦਾ ਹੈ ।

ਮੱਛਰਾਂ ਤੋਂ ਹਾਨੀਆਂ-
1. ਮਲੇਰੀਆ-ਮਾਦਾ ਐਨਾਫਲੀਜ਼ ਮੱਛਰ ਦੇ । ਕੱਟਣ ਨਾਲ
2. ਡੇਂਗੂ ਬੁਖਾਰ-ਏਡਿਸ ਏਜੀਪਟੀ ਮੱਛਰ ਦੇ ਕੱਟਣ ਨਾਲ ।
PSEB 8th Class Home Science Solutions Chapter 7 ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ 2
ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ
3. ਫਾਈਲੇਰੀਆ-ਮਾਦਾ ਕਿਊਲੈਕਸ ਦੀ ਜਾਤੀ ਦੇ ਕਾਰਨ ।
4. ਪਤੀ ਬੁਖ਼ਾਰ-ਏਡਿਸ ਮੱਛਰ ਦੇ ਕੱਟਣ ਨਾਲ ।
5. ਦਿਮਾਗੀ ਬੁਖ਼ਾਰਕਿਊਲੈਕਸ ਦੀ ਜਾਤੀ ਦੇ ਕਾਰਨ ।

ਪ੍ਰਸ਼ਨ 7.
ਕਾਕਰੋਚ ਨੂੰ ਕਿਵੇਂ ਖ਼ਤਮ ਕਰੋਗੇ ? ਇਹ ਕੀ ਖ਼ਰਾਬ ਕਰਦਾ ਹੈ ?
ਉੱਤਰ-
ਕਾਕਰੋਚ ਇਕ ਹਾਨੀਕਾਰਕ ਘਰੇਲੂ ਕੀਟ ਹੈ ।ਇਹ ਨਮੀ ਵਾਲੀਆਂ ਥਾਂਵਾਂ ਤੇ ਹੁੰਦਾ ਹੈ । ਇਸ ਲਈ ਇਹ ਆਮ ਤੌਰ ਤੇ ਫਲੱਸ਼, ਰਸੋਈ ਘਰ, ਭੰਡਾਰ ਘਰ ਵਿਚ ਜ਼ਿਆਦਾ ਮਿਲਦਾ ਹੈ । ਇਹ ਭੋਜਨ ਅਤੇ ਹੋਰ ਸਾਮਾਨ ਨੂੰ ਖ਼ਰਾਬ ਕਰਦਾ ਹੈ । ਇਹ ਲਗਪਗ ਹਰ ਚੀਜ਼ ਨੂੰ ਖਾ ਜਾਂਦੇ ਹਨ । ਕੂੜਾ, ਪੁਰਾਣੇ ਕਾਗ਼ਜ਼, ਕਿਤਾਬਾਂ, ਚਮੜਾ, ਸਬਜ਼ੀਆਂ ਅਤੇ ਫਲਾਂ ਦੇ ਛਿਲਕੇ ਅਤੇ ਖਾਣ ਦੀਆਂ ਹੋਰ ਵਸਤੂਆਂ ।

ਰੋਕਥਾਮ ਤੇ ਨਸ਼ਟ ਕਰਨ ਦੇ ਉਪਾਅ –
1. ਸਿਲ੍ਹ ਵਾਲੀਆਂ ਥਾਂਵਾਂ ਦੀ ਸਫ਼ਾਈ ਜਲਦੀ-ਜਲਦੀ ਕਰਨੀ ਚਾਹੀਦੀ ਹੈ ।
2. ਰਸੋਈ ਦਾ ਫਰਸ਼ ਬਿਲਕੁਲ ਸਾਫ਼
PSEB 8th Class Home Science Solutions Chapter 7 ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ 3
3. ਰਸੋਈ ਘਰ ਦੀ ਅਤੇ ਮਕਾਨ ਦੀਆਂ ਹੋਰ ਨਾਲੀਆਂ ਵਿਚ ਹਫ਼ਤੇ ਵਿਚ ਘੱਟ ਤੋਂ ਘੱਟ ਇਕ ਵਾਰ ਮਿੱਟੀ ਦਾ ਤੇਲ ਜਾਂ ਹੋਰ ਕੀਟਨਾਸ਼ਕ ਦਵਾਈ ਪਾਉਣੀ ਚਾਹੀਦੀ ਹੈ । ਇਸ ਤੋਂ ਬਾਅਦ ਉਬਲਦਾ ਹੋਇਆ ਪਾਣੀ ਨਾਲੀਆਂ ਵਿਚ ਪਾਉਣਾ ਚਾਹੀਦਾ ਹੈ । ਇਸ ਨਾਲ ਆਂਡੇ ਦੇਣ ਦੇ ਸਥਾਨ ਵੀ ਸਾਫ਼ ਹੋ ਜਾਂਦੇ ਹਨ ।
4. ਤਿਲਚੱਟਿਆਂ ਨੂੰ ਮਾਰਨ ਦੀ ਵਿਸ਼ੇਸ਼ ਮੁਹਿੰਮ ਵਿਚ 10% ਡੀ. ਡੀ. ਟੀ. ਅਤੇ 40% ਗਮੈਕਸੀਨ ਜਾਂ ਪਾਈਰੇਥਰਮ ਦਾ ਛਿੜਕਾਅ ਕਰਨਾ ਚਾਹੀਦਾ ਹੈ ।
5. ਪਾਈਰੇਥਰਮ ਪਾਉਡਰ ਜਲਾਉਣ ਨਾਲ ਇਹ ਬੇਹੋਸ਼ ਹੋ ਜਾਂਦੇ ਹਨ ਅਤੇ ਫਿਰ ਇਹਨਾਂ ਨੂੰ ਝਾਤੂ ਨਾਲ ਮਾਰ ਕੇ ਸੁੱਟ ਦੇਣਾ ਚਾਹੀਦਾ ਹੈ ।

ਪ੍ਰਸ਼ਨ 8.
ਕਿਤਾਬਾਂ ਤੇ ਕੱਪੜੇ ਦੇ ਕੀੜੇ ਦੇ ਕੀ ਨੁਕਸਾਨ ਹਨ ?
ਉੱਤਰ-
ਕਿਤਾਬਾਂ ਅਤੇ ਕੱਪੜਿਆਂ ਨੂੰ ਕੀੜੇ ਤੋਂ ਹੇਠ ਲਿਖੇ ਨੁਕਸਾਨ ਹਨ

  • ਇਹ ਕਿਤਾਬਾਂ, ਤਸਵੀਰਾਂ ਅਤੇ ਗਲੀਚੇ ਜੋ ਕਾਫ਼ੀ ਦਿਨਾਂ ਤਕ ਬਕਸੇ ਵਿਚ ਬੰਦ ਰਹਿੰਦੇ ਹਨ, ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ।
  • ਇਹ ਕੀੜੇ ਰੇਸ਼ਮ ਦੇ ਕੱਪੜੇ ਅਤੇ ਊਨੀ ਕੱਪੜਿਆਂ ਨੂੰ ਖਾਂਦੇ ਹਨ ।
  • ਇਹ ਕੀੜੇ ਜੋ ਉਨੀ ਕੱਪੜਿਆਂ ਵਿਚ ਆਂਡੇ ਦਿੰਦੇ ਹਨ ਉਨ੍ਹਾਂ ਵਿਚੋਂ ਲਾਰਵਾ ਨਿਕਲਦੇ ਹਨ । ਇਹ ਕੱਪੜਿਆਂ ਨੂੰ ਖਾਂਦੇ ਹਨ । ਜਿਨ੍ਹਾਂ ਵਿਚ ਛੇਕ ਹੋ ਜਾਂਦੇ ਹਨ :

ਪ੍ਰਸ਼ਨ 9.
ਕੁੱਝ ਅਜਿਹੇ ਪ੍ਰਤਿਕਾਰਕ ਦੱਸੋ ਜਿਨ੍ਹਾਂ ਨੂੰ ਸਭ ਕੀੜਿਆਂ-ਮਕੌੜਿਆਂ ਲਈ ਵਰਤਿਆ ਜਾ ਸਕੇ ।
ਉੱਤਰ-
ਕੁੱਝ ਮਿਲੇ-ਜੁਲੇ ਪ੍ਰਤਿਕਾਰਕ ਹੇਠ ਲਿਖੇ ਹਨ

  1. ਨਿੰਬੂ, ਤੰਮਾਕੂ ਤੇ ਤੁਲਸੀ ਦੇ ਪੌਦੇ ।
  2. ਨਿੰਮ, ਤੰਮਾਕੂ ਆਦਿ ਦੇ ਪੱਤੇ ।
  3. ਚੀਲ, ਕਾਫੂਰ ਆਦਿ ਦੀ ਲੱਕੜੀ ।
  4. ਸਫੈਦੇ ਦੀ ਲੱਕੜੀ, ਪੱਤੀਆਂ ਅਤੇ ਤੇਲ ।
  5. ਨੈਫਥਲੀਨ ਦੀਆਂ ਗੋਲੀਆਂ ।
  6. ਗੰਧਕ, ਪਾਈਰੇਥਰਮ, ਬੋਰਿਕ ਐਸਿਡ ।
  7. ਸਾਬਣ ਦਾ ਚੂਰਾ, ਫਟਕੜੀ ਜਾਂ ਕਾਲੀ ਮਿਰਚ ਦਾ ਪਾਊਡਰ ।

ਪ੍ਰਸ਼ਨ 10.
ਖੂਨ ਚੂਸਣ ਵਾਲੇ ਚਾਰ ਘਰੇਲੂ ਕੀੜੇ ਜਾਂ ਜੀਵ ਜੰਤੂਆਂ ਦੇ ਨਾਂ ਦੱਸੋ ।
ਉੱਤਰ-
ਮੱਛਰ, ਖਟਮਲ, ਪਿੱਸੂ, ਸੈਂਡ ਫਲਾਈ ।

ਪ੍ਰਸ਼ਨ 11.
ਪੁਸਤਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਕਿਹੜੇ ਹਨ ?
ਉੱਤਰ-
ਪੁਸਤਕਾਂ ਨੂੰ ਹਾਨੀ ਪਹੁੰਚਾਉਣ ਵਾਲੇ ਕੀੜੇ ਕਾਕਰੋਚ, ਦੀਮਕ (ਸਿਉਂਕ) ਅਤੇ ਝੀਗੁਰ ਹਨ !

ਪ੍ਰਸ਼ਨ 12.
ਭੋਜਨ ਵਾਲੀ ਡੋਲੀ ਦੇ ਪਾਏ ਪਾਣੀ ਵਿਚ ਕਿਉਂ ਰੱਖਣੇ ਚਾਹੀਦੇ ਹਨ ?
ਉੱਤਰ-
ਕੀੜੀਆਂ ਤੋਂ ਬਚਣ ਲਈ ਭੋਜਨ ਵਾਲੀ ਜਾਲੀ ਦੇ ਪੈਰ ਪਾਣੀ ਵਿਚ ਰੱਖਣੇ ਚਾਹੀਦੇ ਹਨ ।

ਪ੍ਰਸ਼ਨ 13.
ਸੈਂਡ ਫਲਾਈ ਕਿਹੋ ਜਿਹਾ ਕੀੜਾ ਹੈ ਅਤੇ ਕੀ ਨੁਕਸਾਨ ਪਹੁੰਚਾਉਂਦਾ ਹੈ ?
ਉੱਤਰ-
ਇਹ ਬਹੁਤ ਛੋਟਾ ਕੀੜਾ ਹੈ ਜੋ ਮੱਛਰਦਾਨੀ ਵਿਚ ਵੀ ਪਹੁੰਚ ਜਾਂਦਾ ਹੈ । ਖ਼ਾਸ ਕਰਕੇ ਰਾਤ ਨੂੰ ਗਿੱਟੇ ਅਤੇ ਗੁੱਟ ਤੇ ਕੱਟਦਾ ਹੈ । ਇਸ ਨਾਲ ਬੁਖ਼ਾਰ ਵੀ ਹੋ ਜਾਂਦਾ ਹੈ।

ਪ੍ਰਸ਼ਨ 14.
ਖਟਮਲ ਕਿੱਥੇ ਰਹਿੰਦੇ ਹਨ ? ਇਹਨਾਂ ਦੀ ਰੋਕਥਾਮ ਦੇ ਢੰਗ ਦੱਸੋ ।
ਉੱਤਰ-
ਖਟਮਲ ਗੰਦੇ ਫਰਸ਼, ਦਰੀ ਜਾਂ ਟੁੱਟੇ ਫਰਸ਼ ਦੀਆਂ ਦਰਾੜਾਂ ਅਤੇ ਚਾਰਪਾਈ ਦੇ ਸਿਰਿਆਂ ਵਿਚ ਰਹਿੰਦੇ ਹਨ ।
ਰੋਕਥਾਮ ਦੇ ਢੰਗ-

  • ਖਟਮਲ ਨੂੰ ਨਸ਼ਟ ਕਰਨ ਲਈ ਮਿੱਟੀ ਅਤੇ ਤਾਰਪੀਨ ਦਾ ਤੇਲ ਛਿੜਕਣਾ ਚਾਹੀਦਾ ਹੈ ।
  • ਫਰਸ਼ ਉੱਤੇ ਉਬਲਦਾ ਪਾਣੀ ਪਾਉਣਾ ਚਾਹੀਦਾ ਹੈ । ਇਸ ਨਾਲ ਖਟਮਲ ਮਰ ਜਾਂਦੇ ਹਨ ।
  • ਖਿੜਕੀ ਦੀ ਚੁਗਾਠ ਨੂੰ ਮਿੱਟੀ ਦੇ ਤੇਲ ਨਾਲ ਸਾਫ਼ ਕਰਨਾ ਚਾਹੀਦਾ ਹੈ ।
  • ਜਿੱਥੇ ਖਟਮਲ ਹੋਣ ਉੱਥੇ ਗੰਧਕ ਦੀ ਧੂਣੀ ਕਰਨੀ ਚਾਹੀਦੀ ਹੈ ।

ਪ੍ਰਸ਼ਨ 15.
ਮੱਖੀਰ ਕਾਗ਼ਜ਼ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ ?
ਉੱਤਰ-
ਮੱਖੀਮਾਰ ਕਾਗ਼ਜ਼ ਤਿਆਰ ਕਰਨ ਲਈ ਪੰਜ ਭਾਗ ਅਰੰਡੀ ਦਾ ਤੇਲ ਅਤੇ ਅੱਠ ਭਾਗ ਰੇਜਿਨ ਪਾਉਡਰ ਲੈ ਕੇ ਗਰਮ ਕਰਦੇ ਹਨ ਅਤੇ ਉਸ ਨੂੰ ਸੁੱਕਣ ਤੋਂ ਪਹਿਲਾਂ ਕਾਗ਼ਜ਼ ‘ਤੇ ਲਾਉਂਦੇ ਹਨ । ਇਸ ਤਰਾਂ ਮੱਖੀ ਮਾਰ ਕਾਗਜ਼ ਤਿਆਰ ਹੋ ਜਾਂਦਾ ਹੈ ।

ਪ੍ਰਸ਼ਨ 16.
ਸਿਉਂਕ ਅਤੇ ਝੀਗਰ ਕਿਸ ਚੀਜ਼ ਦਾ ਨੁਕਸਾਨ ਕਰਦੇ ਹਨ ?
ਉੱਤਰ-
ਸਿਉਂਕ ਅਤੇ ਝੱਗਰ ਕਾਗ਼ਜ਼, ਲੱਕੜੀ ਅਤੇ ਕੱਪੜਿਆਂ ਨੂੰ ਨੁਕਸਾਨ ਕਰਦੇ ਹਨ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 17.
ਨਿੰਮ, ਤੰਮਾਕੂ ਜਾਂ ਤੁਲਸੀ ਦਾ ਬੂਟਾ ਘਰ ਕਿਉਂ ਲਾਉਣਾ ਚਾਹੀਦਾ ਹੈ ? ਸੱਪ ਅਤੇ ਨੂੰਹਿਆਂ ਤੋਂ ਬਚਣ ਲਈ ਕੀ ਕਰੋਗੇ ?
ਉੱਤਰ-

  • ਨਿੰਮ, ਤੰਮਾਕੂ ਤੇ ਤੁਲਸੀ ਦੇ ਪੌਦੇ ਘਰਾਂ ਵਿਚ ਬਦਬੂ ਨਾਸ਼ਕ, ਕੀਟ ਨਾਸ਼ਕ, ਕੀਟ ਤਿਕਾਰਕ ਹੁੰਦੇ ਹਨ ।
  • ਨਿੰਮ ਦੀਆਂ ਪੱਤੀਆਂ ਨੂੰ ਅਨਾਜਾਂ ਵਿਚ ਰੱਖ ਕੇ ਅਨਾਜਾਂ ਨੂੰ ਕੀਟਾਂ ਤੋਂ ਸੁਰੱਖਿਅਤ ਰੱਖਿਆ ਜਾਂਦਾ ਹੈ ।
  • ਨਿੰਮ ਦੀਆਂ ਪੱਤੀਆਂ ਊਨੀ ਕੱਪੜਿਆਂ ਨੂੰ ਸੁਰੱਖਿਅਤ ਰੱਖਦੀਆਂ ਹਨ ।
  • ਤੰਮਾਕੂ ਦੀਆਂ ਪੱਤੀਆਂ ਦਾ ਧੂੰਆਂ ਕੀਟਨਾਸ਼ਕ ਹੁੰਦਾ ਹੈ । ਤੰਮਾਕੂ ਦੀ ਧੂੜ ਤੋਂ ਖਮੀਰਾ ਬਣਾਇਆ ਜਾਂਦਾ ਹੈ ।
  • ਜਿਸ ਦੇ ਧੂੰਏਂ ਨਾਲ ਕੀਟ ਮਰ ਜਾਂਦੇ ਹਨ । ਇਸ ਨਾਲ ਇਕ ਕੀਟਨਾਸ਼ਕ ਦਵਾਈ ਨਿਕੋਟਿਨ ਸਲਫੇਟ ਵੀ ਬਣਾਈ ਜਾਂਦੀ ਹੈ ।
  • ਤੁਲਸੀ ਦਾ ਪੌਦਾ ਸੱਪ ਦੇ ਕੱਟੇ ਵਿਚ ਜ਼ਹਿਰ ਮਾਰ ਦੇ ਰੂਪ ਵਿਚ ਕੰਮ ਆਉਂਦਾ ਹੈ ।

ਸੱਪ ਤੋਂ ਬਚਣ ਦੇ ਉਪਾਅ –

  1. ਘਰ ਦੇ ਨੇੜੇ ਦੀਆਂ ਝਾੜੀਆਂ ਕੱਟ ਦੇਣੀਆਂ ਚਾਹੀਦੀਆਂ ਹਨ ।
  2. ਘਰ ਦੇ ਆਲੇ-ਦੁਆਲੇ ਦੀ ਜ਼ਮੀਨ, ਘਰ ਦੀਆਂ ਦਰਾੜਾਂ ਅਤੇ ਛੇਕਾਂ ਵਿਚ ਫਿਨਾਇਲ ਪਾਉਣੀ ਚਾਹੀਦੀ ਹੈ ।
  3. ਤੰਮਾਕੂ ਦੇ ਪੱਤੇ ਉਬਾਲ ਕੇ ਛਿੜਕਣਾ ਚਾਹੀਦਾ ਹੈ ।
  4. ਨਿਊਲਾ ਤੇ ਬਿੱਲੀ ਪਾਲਣ ਨਾਲ ਵੀ ਸੱਪ ਤੋਂ ਬਚਾਅ ਹੁੰਦਾ ਹੈ ।

ਬਿੱਛੂ ਨੂੰਹਾਂ ਤੋਂ ਬਚਣ ਦੇ ਉਪਾਅ –

  • ਕੀਟਨਾਸ਼ਕ ਦਵਾਈਆਂ ਦਾ ਇਸਤੇਮਾਲ ਕਰਕੇ ਸਾਰੇ ਕੀਟਾਂ ਨੂੰ ਮਾਰ ਦੇਣਾ ਚਾਹੀਦਾ ਹੈ ।
  • ਘਰ ਦੇ ਸਾਰੇ ਖ਼ਾਸ ਕਰਕੇ ਹਨੇਰੇ ਥਾਂਵਾਂ ਨੂੰ ਨਿਯਮਿਤ ਰੂਪ ਨਾਲ ਸਾਫ਼ ਕਰਨਾ ਚਾਹੀਦਾ ਹੈ ।

ਪ੍ਰਸ਼ਨ 18.
ਸੈਂਡ ਫਲਾਈ, ਪਿੱਸੂ, ਖਟਮਲ ਨੂੰ ਮਾਰਨ ਲਈ ਕੀ ਵਰਤੋਗੇ ?
ਉੱਤਰ-
1. ਸੈਂਡ ਫਲਾਈ-ਇਹ ਬਹੁਤ ਛੋਟਾ ਕੀੜਾ ਹੈ । ਇਹ ਮੱਛਰਦਾਨੀ ਵਿਚ ਵੀ ਦਾਖਲ ਹੋ ਜਾਂਦਾ ਹੈ। ਖਾਸ ਕਰ, ਰਾਤ ਨੂੰ ਗੁੱਟ ਤੇ ਅਤੇ ਮੂੰਹ ਤੇ ਲੜਦਾ ਹੈ ।
ਇਸ ਤੋਂ ਬਚਣ ਲਈ ਅੱਗੇ ਲਿਖੇ ਉਪਾਅ ਕਰਨੇ ਚਾਹੀਦੇ ਹਨ –

  • ਕੁਰਸੀਆਂ, ਡੈਕਸ, ਮੇਜ਼ ਤੇ ਮੰਜਿਆਂ ਦੇ ਥੱਲੇ ਮੱਛਰਮਾਰ ਤੇਲ ਛਿੜਕਨਾ ਚਾਹੀਦਾ ਹੈ ।
  • ਰਾਤ ਨੂੰ ਮੱਛਰਮਾਰ ਧੂਫ ਜਗਾਉਣੀ ਚਾਹੀਦੀ ਹੈ ।
  • ਬਹੁਤ ਹੀ ਬਰੀਕ ਮੱਛਰਦਾਨੀ ਵਰਤਣੀ ਚਾਹੀਦੀ ਹੈ ।
  • ਘਰ ਦੇ ਅੰਦਰ ਤੇ ਨੇੜੇ ਸਿੱਲ੍ਹੀਆਂ ਥਾਵਾਂ ਤੇ ਫਾਰਮਲੀਨ ਛਿੜਕਣੀ ਚਾਹੀਦੀ ਹੈ ।

PSEB 8th Class Home Science Solutions Chapter 7 ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ 4

2. ਪਿੱਸੂ-ਚੂਹੇ ਦਾ ਪਿੱਸੂ ਪਲੇਗ ਦੀ ਬਿਮਾਰੀ ਫੈਲਾਉਂਦੇ ਹਨ । ਪਿੱਸੂ ਛੋਟਾ ਤੇ ਲਾਲ ਭੂਰਾ ਹੁੰਦਾ ਹੈ । ਇਨ੍ਹਾਂ ਨੂੰ ਮਾਰਨ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ –

  • ਘਰ ਵਿਚ ਰੱਖੇ ਕੁੱਤੇ ਨੂੰ ਕਾਰਬੋਲਿਕ ਸਾਬਣ ਨਾਲ ਨਹਾਉਣਾ ਚਾਹੀਦਾ ਹੈ ਤੇ ਨਹਾਉਣ ਵੇਲੇ ਪਾਣੀ ਵਿਚ ਕਾਰਬੋਲਿਕ ਐਸਿਡ ਪਾਉਣਾ ਚਾਹੀਦਾ ਹੈ ।
  • ਜਿੱਥੇ ਵੀ ਪਿੱਸੂ ਦੀ ਸੰਭਾਵਨਾ ਹੋਵੇ ਮਿੱਟੀ ਦਾ ਤੇਲ ਜਾਂ ਤਾਰਪੀਨ ਦਾ ਤੇਲ ਛਿੜਕਣਾ ਚਾਹੀਦਾ ਹੈ ।
  • ਚੂਹਿਆਂ ਦੁਆਰਾ ਵੀ ਪਿੱਸੂ ਫੈਲਦੇ ਹਨ ਇਸ ਲਈ ਪਿੱਸੂ ਨੂੰ ਨਸ਼ਟ ਕਰਨ ਤੋਂ ਪਹਿਲਾਂ ਚੂਹਿਆਂ ਨੂੰ ਨਸ਼ਟ ਕਰਨਾ ਚਾਹੀਦਾ ਹੈ ।
    PSEB 8th Class Home Science Solutions Chapter 7 ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ 5
  • ਦੀਵਾਰ ਜਾਂ ਫਰਸ਼ ਦੀਆਂ ਦਰਾੜਾਂ ਨੂੰ ਸੀਮਿੰਟ ਨਾਲ ਭਰ ਦੇਣਾ ਚਾਹੀਦਾ ਹੈ ।
  • ਭੂਮੀ ਤੇ ਨਮਕ ਜਾਂ ਚੁਨਾ ਛਿੜਕ ਦੇਣਾ ਚਾਹੀਦਾ ਹੈ ।
  • ਸੂਰਜ ਦੀਆਂ ਤੇਜ਼ ਕਿਰਨਾਂ ਦੇ ਪ੍ਰਭਾਵ ਨਾਲ ਪਿੱਸੂਆਂ ਦੇ ਲਾਰਵੇ ਮਰ ਜਾਂਦੇ ਹਨ ।
  • ਜੀਵਾਣੂ ਨਾਸ਼ਕ ਪਾਊਡਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਜਿਸ ਨਾਲ ਪਿੱਸੂਆਂ ਰਾਹੀਂ ਪਲੇਗ ਨਾ ਫੈਲੇ ।

3. ਖਟਮਲ-ਖਟਮਲ ਗੰਦੇ ਫਰਸ਼, ਦਰੀ ਜਾਂ ਟੁੱਟੇ ਫਰਸ਼ ਦੀਆਂ ਦਰਾੜਾਂ ਅਤੇ ਮੰਜਿਆਂ ਦੇ ਸਿਰਿਆਂ ਵਿਚ ਰਹਿੰਦੇ ਹਨ । ਖਟਮਲ ਲਾਲ ਭੂਰੇ ਰੰਗ ਦਾ ਕੀੜਾ ਹੁੰਦਾ ਹੈ । ਇਹ 1/6 ਇੰਚ ਤੋਂ 1/7 ਇੰਚ ਤਕ ਲੰਮਾ ਹੁੰਦਾ ਹੈ ।
ਖਟਮਲ ਮਾਰਨ ਦੇ ਕਾਰਨ –

  • ਖਟਮਲ ਨੂੰ ਨਸ਼ਟ ਕਰਨ ਲਈ ਮਿੱਟੀ ਅਤੇ ਤਾਰਪੀਨ ਦਾ ਤੇਲ ਮਿਲਾ ਕੇ ਛਿੜਕਣਾ ਚਾਹੀਦਾ ਹੈ ।
  • ਫਰਸ਼ ਤੇ ਉਬਲਦਾ ਪਾਣੀ ਪਾਉਣਾ ਚਾਹੀਦਾ ਹੈ । ਇਸ ਨਾਲ ਵੀ ਖਟਮਲ ਮਰ ਜਾਂਦਾ ਹੈ।
  • ਜਿੱਥੇ ਖਟਮਲ ਹੋਣ ਉੱਥੇ ਗੰਧਕ ਦੀ ਧੂਣੀ ਕਰਨੀ ਚਾਹੀਦੀ ਹੈ । ਇਸ ਨਾਲ ਖਟਮਲ ਮਰ ਜਾਂਦਾ

PSEB 8th Class Home Science Solutions Chapter 7 ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ 6

ਪ੍ਰਸ਼ਨ 19.
ਚੂਹੇ ਦੇ ਘਰ ਵਿਚ ਹੋਣ ਨਾਲ ਕੀ ਹਾਨੀ ਹੁੰਦੀ ਹੈ ? ਬਚਾਓ ਦੇ ਉਪਾਅ ਦੱਸੋ ।
ਉੱਤਰ-
ਚੂਹੇ ਘਰ ਦੀ ਖਾਧ-ਸਮੱਗਰੀ ਤੇ ਕੱਪੜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਹ ਭੰਡਾਰ ਘਰ ਵਿਚ ਜ਼ਿਆਦਾ ਪਲਦੇ ਹਨ । ਚੁਹਿਆਂ ਤੇ ਪਲੇਗ ਦੇ ਕੀਟ ਪਿੱਸੂ ਰਹਿੰਦੇ ਹਨ ਅਤੇ ਚੂਹਿਆਂ ਦੁਆਰਾ ਹੀ ਉਹ ਮਨੁੱਖ ਤਕ ਪੁੱਜਦੇ ਹਨ | ਅਜਿਹੇ ਚੂਹੇ ਜਿਨ੍ਹਾਂ ਵਿਅਕਤੀਆਂ ਨੂੰ ਕੱਟਦੇ ਹਨ ਉਹ ਪਲੇਗ ਦੇ ਰੋਗੀ ਹੋ ਜਾਂਦੇ ਹਨ । ਇਸ ਪ੍ਰਕਾਰ ਚੁਹੇ ਪਿੱਸੂਆਂ ਨੂੰ ਆਸਰਾ ਦੇ ਕੇ ਬਿਮਾਰੀਆਂ ਫੈਲਾਉਂਦੇ ਹਨ ।

ਚੂਹਿਆਂ ਤੋਂ ਬਚਾਅ ਦੇ ਉਪਾਅ –

  • ਚੂਹਿਆਂ ਦੀਆਂ ਖੁੱਡਾਂ ਨੂੰ ਕੱਚ ਨਾਲ ਜਾਂ ਸੀਮਿੰਟ ਨਾਲ ਭਰ ਕੇ ਚੰਗੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ ।
  • ਚੂਹੇ ਮਾਰਨ ਦੀ ਦਵਾਈ ਆਟੇ ਵਿਚ ਮਿਲਾ ਕੇ ਉਨ੍ਹਾਂ ਦੀਆਂ ਖੁੱਡਾਂ ਦੇ ਕੋਲ ਪਾ ਦੇਣ ਨਾਲ ਚੂਹੇ ਉਸ ਨੂੰ ਖਾ ਕੇ ਮਰ ਜਾਂਦੇ ਹਨ ।
  • ਭੰਡਾਰ ਘਰ ਤੇ ਰਸੋਈ ਘਰ ਵਿਚ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਬੰਦ ਪੀਪਿਆਂ ਜਾਂ ਡੱਬਿਆਂ ਵਿਚ ਰੱਖਣਾ ਚਾਹੀਦਾ ਹੈ ।
  • ਭੰਡਾਰ ਘਰ ਵਿਚੋਂ ਕੁੱਝ ਵੀ ਸਾਮਾਨ ਕੱਢਣ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕੁੱਝ ਵੀ ਜ਼ਮੀਨ ਤੇ ਨਾ ਖਿਲਰੇ ।
  • ਸਬਜ਼ੀਆਂ ਅਤੇ ਫਲਾਂ ਨੂੰ ਤਾਰਾਂ ਵਾਲੀ ਟੋਕਰੀ ਵਿਚ ਉੱਚੀ ਥਾਂ ਤੇ ਟੰਗਣਾ ਚਾਹੀਦਾ ਹੈ ।
  • ਘਰ ਸਾਫ਼-ਸੁਥਰਾ ਰੱਖਣਾ ਚਾਹੀਦਾ ਹੈ । ਕੋਈ ਵੀ ਖਾਣ ਦੀ ਚੀਜ਼ ਇੱਧਰ ਉੱਧਰ ਨਹੀਂ ਖਿਲਾਰਨੀ ਚਾਹੀਦੀ ਹੈ ।
  • ਇਹਨਾਂ ਨੂੰ ਫੜਨ ਲਈ ਪਿੰਜਰੇ (ਚਹੇਦਾਨੀ) ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
  • ਚੂਹਿਆਂ ਨੂੰ ਫੜਨ ਤੇ ਉਹਨਾਂ ਨੂੰ ਆਪਣੇ ਸਥਾਨ ਤੋਂ ਬਹੁਤ ਦੂਰ ਛੱਡ ਕੇ ਆਉਣਾ ਚਾਹੀਦਾ ਹੈ ।

ਪ੍ਰਸ਼ਨ 20.
ਕਿਰਲੀ ਤੇ ਮੱਕੜੀ ਤੋਂ ਛੁਟਕਾਰਾ ਪਾਉਣ ਦੇ ਢੰਗ ਦੱਸੋ ।
ਉੱਤਰ-ਕਿਰਲੀ ਤੋਂ ਛੁਟਕਾਰਾ ਪਾਉਣ ਦੇ ਢੰਗ

  • ਘਰ ਦੀਆਂ ਕੰਧਾਂ ਅਤੇ ਛੇਕਾਂ ਵਿਚ ਤੇ ਫ਼ਰਨੀਚਰ ਵਿਚ ਫਲਿੱਟ ਜਾਂ ਡੀ. ਡੀ. ਟੀ. ਛਿੜਕਦੇ ਰਹਿਣਾ ਚਾਹੀਦਾ ਹੈ ਕਿਉਂਕਿ ਅਜਿਹੀਆਂ ਥਾਂਵਾਂ ਤੇ ਇਹ ਆਪਣੀ ਖੁੱਡ ਬਣਾ ਲੈਂਦੀ ਹੈ ।
  • ਘਰ ਵਿਚ ਭੋਜਨ ਪਦਾਰਥਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ।
  • ਘਰ ਨੂੰ ਸਾਫ਼ ਤੇ ਕੀਟ ਰਹਿਤ ਰੱਖਣਾ ਚਾਹੀਦਾ ਹੈ ਕਿਉਂਕਿ ਕੀਟ ਹੀ ਕਿਰਲੀ ਦਾ ਭੋਜਨ ਹੈ ।

ਮੱਕੜੀ ਤੋਂ ਛੁਟਕਾਰਾ ਪਾਉਣ ਦੇ ਢੰਗ –

  1. ਘਰ ਨੂੰ ਹਮੇਸ਼ਾ ਸਾਫ਼ ਰੱਖਣਾ ਚਾਹੀਦਾ ਹੈ ।
  2. ਫਲਿਟ ਅਤੇ ਡੀ. ਡੀ. ਟੀ. ਪਾਊਡਰ ਘਰ ਦੀਆਂ ਕੰਧਾਂ ਤੇ ਛਿੜਕਣਾ ਚਾਹੀਦਾ ਹੈ ।
  3. ਮੱਕੜੀ ਦੇ ਜਾਲਾਂ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ।

ਪ੍ਰਸ਼ਨ 21.
ਕੀੜੇ ਤੇ ਜੀਵ-ਜੰਤੂ ਮਾਰਨ ਲਈ ਕਿਹੜੀਆਂ-ਕਿਹੜੀਆਂ ਕੀਟਾਣੂ-ਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ?
ਉੱਤਰ-
ਕੀੜੇ ਅਤੇ ਜੀਵ-ਜੰਤੂ ਮਾਰਨ ਲਈ ਹੇਠਾਂ ਲਿਖੀਆਂ ਕੀਟਨਾਸ਼ਕ ਦਵਾਈਆਂ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ

  • ਚੂਨਾ-ਕੱਚਾ ਅਤੇ ਬੁਝਿਆ ਹੋਇਆ
  • ਪੋਟਾਸ਼ੀਅਮ ਪਰਮੈਂਗਨੇਟ (ਲਾਲ ਦਵਾਈ
  • ਸਾਬਣ
  • ਡੀ. ਡੀ. ਟੀ.
  • ਨੀਲਾ ਤੂਤੀਆ (ਕਾਪਰ ਸਲਫੇਟ)
  • ਕਾਰਬੋਲਿਕ ਐਸਿਡ-ਕਾਰਬੋਲਿਕ ਸਾਬਣ ਅੜੇ ਘੋਲ ਦੇ ਰੂਪ ਵਿਚ
  • ਡੀਟੋਲ
  • ਫਾਰਮੇਲਿਨ
  • ਲਾਈਸੋਲ
  • ਫਿਨਾਈਲ
  • ਉਸੋਲ
  • ਕਲੋਰੀਨ ਗੈਸ
  • ਗੰਧਕ ਦਾ ਧੂੰਆਂ
  • ਫਾਰਮੈਲਡੀਹਾਈਡ ਗੈਸ ਦੇ ਰੂਪ ਵਿਚ ।

ਪ੍ਰਸ਼ਨ 22.
ਜੂੰਆਂ ਕਿੱਥੇ ਅਤੇ ਕਿਉਂ ਪੈ ਜਾਂਦੀਆਂ ਹਨ ? ਇਨ੍ਹਾਂ ਦੀ ਰੋਕਥਾਮ ਦੇ ਢੰਗ ਦੱਸੋ ।
ਉੱਤਰ-
ਚੂੰਆਂ ਮਨੁੱਖ ਦੇ ਸਿਰ ਅਤੇ ਸਰੀਰ ਤੇ ਹੋ ਜਾਂਦੀਆਂ ਹਨ । ਸਿਰ ਦੀਆਂ ਜੂੰਆਂ ਸਿਰ ਦੇ ਵਾਲਾਂ ਵਿਚ ਰਹਿੰਦੀਆਂ ਹਨ । ਇਹ ਇੱਥੇ ਆਂਡੇ ਦਿੰਦੀਆਂ ਹਨ, ਜਿਨ੍ਹਾਂ ਨੂੰ ਲਿਖ ਕਹਿੰਦੇ ਹਨ । ਦੂਜੀ ਪ੍ਰਕਾਰ ਦੀਆਂ ਜੂੰਆਂ ਗੰਦੇ ਕੱਪੜਿਆਂ ਤੇ ਸਰੀਰ ਦੀ ਚਮੜੀ ਤੇ ਰਹਿੰਦੀਆਂ ਹਨ । ਜੂਆਂ ਬੜੀ ਆਸਾਨੀ ਨਾਲ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਪਹੁੰਚ ਜਾਂਦੀਆਂ ਹਨ । ਜੌਆਂ ਗੰਦੀਆਂ ਹੁੰਦੀਆਂ ਹਨ । ਇਨ੍ਹਾਂ ਨਾਲ ਟਾਈਫਸ ਬੁਖ਼ਾਰ ਅਤੇ ਚਮੜੀ ਦੇ ਰੋਗ ਹੋ ਜਾਂਦੇ ਹਨ ।

ਜੂੰਆਂ ਦੀ ਰੋਕਥਾਮ ਲਈ ਹੇਠ ਲਿਖੇ ਉਪਾਅ ਕੀਤੇ ਜਾ ਸਕਦੇ ਹਨ –
1. ਜੂ ਦੇ ਮਿਲਦੇ ਹੀ ਉਸ ਨੂੰ ਮਾਰ ਦੇਣਾ ਚਾਹੀਦਾ ਹੈ ।
2. ਸਿਰ ਵਿਚ ਜੂੰਆਂ ਹੋਣ ਉੱਤੇ ਬਜ਼ਾਰ ਵਿਚ ਉਪਲੱਬਧ ਨੂੰ ਮਾਰ ਰਸਾਇਣ ਨੂੰ ਲਾ ਕੇ ਕੁੱਝ ਘੰਟਿਆਂ ਦੇ ਬਾਅਦ ਸਿਰ ਧੋ ਲੈਣਾ ਚਾਹੀਦਾ ਹੈ ।
PSEB 8th Class Home Science Solutions Chapter 7 ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ 7
3. ਸਿਰ ਵਿਚ ਜੇਕਰ ਜੂੰਆਂ ਜ਼ਿਆਦਾ ਹੋਣ ਤਾਂ ਵਾਲ ਕਟਵਾ ਦੇਣੇ ਚਾਹੀਦੇ ਹਨ ।
4. ਨਾਰੀਅਲ ਦੇ ਤੇਲ ਵਿਚ ਮੁਸ਼ਕ ਕਪੂਰ ਪਾ ਕੇ ਸਿਰ ਵਿਚ ਮਲਣ ਨਾਲ ਵੀ ਜੂੰਆਂ ਮਰ ਜਾਂਦੀਆਂ ਹਨ ।
5. ਸਰੀਰ ਤੇ ਜੂੰਆਂ ਹੋਣ ਤੇ ਪਾਏ ਹੋਏ ਕੱਪੜਿਆਂ ਨੂੰ ਫ਼ਰਸ਼ ਤੇ ਰੱਖ ਕੇ ਉੱਤੇ ਖ਼ੂਬ ਗਰਮ ਪਾਣੀ ਪਾਉਣਾ ਚਾਹੀਦਾ ਹੈ । ਵਿਅਕਤੀ ਨੂੰ ਗਰਮ ਪਾਣੀ ਤੇ ਸਾਬਣ ਨਾਲ ਮਲ ਮਲ ਕੇ ਨਹਾਉਣਾ ਚਾਹੀਦਾ ਹੈ ।
6. ਮੈਲੇ ਕੱਪੜਿਆਂ ਨੂੰ ਉਬਲਦੇ ਪਾਣੀ ਵਿਚ ਪਾ ਕੇ ਧੋਣਾ ਚਾਹੀਦਾ ਹੈ ।
7. ਬਿਸਤਰੇ ਦੀਆਂ ਚਾਦਰਾਂ ਦੀ ਸਫ਼ਾਈ ਰੱਖਣੀ ਵੀ ਜ਼ਰੂਰੀ ਹੈ ।

Home Science Guide for Class 8 PSEB ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ Important Questions and Answers

ਪ੍ਰਸ਼ਨ 1.
ਖੂਨ ਚੂਸਣ ਵਾਲਾ ਕੀੜਾ ਹੈ –
(ੳ) ਮੱਛਰ
(ਅ) ਮੱਖੀ
(ਇ) ਕਾਕਰੋਚ
(ਸ) ਸਿਉਂਕ !
ਉੱਤਰ-
(ੳ) ਮੱਛਰ

ਪ੍ਰਸ਼ਨ 2.
ਪਲੇਗ ਦੀ ਬਿਮਾਰੀ ਫੈਲਦੀ ਹੈ –
(ੳ) ਮੱਛਰ
(ਅ) ਚੂਹਾ
(ਇ) ਕੀੜੀ
(ਸ) ਸਾਰੇ ।
ਉੱਤਰ-
(ਅ) ਚੂਹਾ

ਪ੍ਰਸ਼ਨ 3.
ਘਰ ਦੇ ਸਮਾਨ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੀੜਾ ਹੈ –
(ਉ) ਕੀੜੀ
(ਅ) ਖਟਮ
(ਲ) ਸਿਉਂਕ
(ਸ) ਮੱਛਰ ।
ਉੱਤਰ-
(ਲ) ਸਿਉਂਕ

ਪ੍ਰਸ਼ਨ 4.
……… ਕੱਪੜਿਆਂ ਅਤੇ ਪੁਸਤਕਾਂ ਨੂੰ ਨਸ਼ਟ ਕਰਦੀ ਹੈ ।
(ਉ) ਝੀਗੁਰ
(ਅ) ਮੱਛਰ
(ਇ) ਖਟਮਲ
(ਸ) ਕਾਕਰੋਚ ।
ਉੱਤਰ-
(ਉ) ਝੀਗੁਰ

ਪ੍ਰਸ਼ਨ 5.
ਮੱਖੀ ਤੋਂ ਰੋਗ ਫੈਲਦੇ ਹਨ –
(ਉ) ਹੈਜ਼ਾ ।
(ਅ) ਪੇਚਿਸ
(ਇ) ਤਪਦਿਕ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 6.
ਮਲੇਰੀਆ ਦੇ ਇਲਾਜ ਲਈ ਕਿਹੜੀ ਦਵਾਈ ਦੀ ਵਰਤੋਂ ਹੁੰਦੀ ਹੈ ?
(ਉ) ਦਾਲ ਚੀਨੀ
(ਅ) ਕੁਨੀਨ
(ੲ) ਸੌਂਫ
(ਸ) ਅਜਵੈਣ ।
ਉੱਤਰ-
(ਅ) ਕੁਨੀਨ

ਪ੍ਰਸ਼ਨ 7.
ਠੀਕ ਤੱਥ ਹੈ
(ਉ) ਐਨਾਵਲੀਜ਼ ਮੱਛਰ ਕਾਰਨ ਮਲੇਰੀਆ ਹੁੰਦਾ ਹੈ ।
(ਅ) ਮਾਦਾ ਕਿਊਲੈਕਸ ਦੀ ਜਾਤੀ ਕਾਰਨ ਫਾਈਲੇਰੀਆ ਹੁੰਦਾ ਹੈ ।
(ਇ) ਚੂਹੇ ਦੇ ਪਿੱਸੂ ਨਾਲ ਪਲੇਗ ਦੀ ਬਿਮਾਰੀ ਹੁੰਦੀ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਸਹੀ/ਗਲਤ ਦੱਸੋ

1. ਮੱਛਰ ਭੋਜਨ ਨੂੰ ਜ਼ਹਿਰੀਲਾ ਬਣਾਉਂਦੇ ਹਨ ।
ਉੱਤਰ-

2. ਸੈਂਡ ਫਲਾਈ ਛੋਟਾ ਕੀੜਾ ਹੈ ਜੋ ਮੱਛਰਦਾਨੀ ਵਿਚ ਹੀ ਦਾਖਲ ਹੋ ਜਾਂਦਾ ਹੈ ।
ਉੱਤਰ-

3. ਨਿਉਲਾ ਅਤੇ ਬਿੱਲੀ ਪਾਲਣ ਨਾਲ ਸੱਪ ਤੋਂ ਬਚਾਅ ਹੁੰਦਾ ਹੈ ।
ਉੱਤਰ-

4. ਸਿਉਂਕ ਲਾਭਦਾਇਕ ਕੀੜਾ ਹੈ ।
ਉੱਤਰ-

5. ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਮਲੇਰੀਆ ਹੁੰਦਾ ਹੈ ।
ਉੱਤਰ-

6. ਡੇਂਗੂ ਬੁਖਾਰ ਏਡਿਸ ਏਜੇਪਟੀ. ਮੱਛਰ ਕਾਰਨ ਹੁੰਦਾ ਹੈ ।
ਉੱਤਰ-

ਖ਼ਾਲੀ ਥਾਂ ਭਰੋ

1. ਐਫਲੀਜ਼ ਮੱਛਰ ਨਾਲ ………….. ਹੋ ਜਾਂਦਾ ਹੈ ।
ਉੱਤਰ-
ਮਲੇਰੀਆ,

2. ਕੀੜੇ-ਮਕੌੜੇ ਨੂੰ …………. ਸ਼੍ਰੇਣੀਆਂ ਵਿਚ ਵੰਡਿਆ ਗਿਆ ਹੈ ।
ਉੱਤਰ-
ਤਿੰਨ,

3. ………… ਕੱਪੜਿਆਂ ਅਤੇ ਪੁਸਤਕਾਂ ਨੂੰ ਨਸ਼ਟ ਕਰਦੀ ਹੈ ।
ਉੱਤਰ-
ਝੀਗੁਰ,

4. ਚੂਹੇ ……… ਦੇ ਪਿੱਸੂ ਪੈਦਾ ਕਰਦੇ ਹਨ ।
ਉੱਤਰ-
ਪਲੇਗ,

5. ਖਟਮਲ ਤੋਂ …………. ਬੁਖਾਰ ਹੋ ਜਾਂਦਾ ਹੈ ।
ਉੱਤਰ-
ਕਾਲਾ ।

ਇਕ ਸ਼ਬਦ ਵਿੱਚ ਉੱਤਰ ਦਿਓ

ਪ੍ਰਸ਼ਨ 1.
ਪੋਲੀਓ ਰੋਗ ਕਿਸ ਅਵਸਥਾ ਵਿਚ ਹੁੰਦਾ ਹੈ ?
ਉੱਤਰ-
ਬੱਚਿਆਂ ਵਿਚ 5-7 ਸਾਲ ਦੀ ਉਮਰ ਵਿਚ ।

ਪ੍ਰਸ਼ਨ 2.
ਮਲੇਰੀਆ ਦੇ ਇਲਾਜ ਲਈ ਕਿਸ ਦਵਾਈ ਦਾ ਪ੍ਰਯੋਗ ਕਰਨਾ ਚਾਹੀਦਾ ਹੈ ?
ਉੱਤਰ-
ਕੁਨੀਨ |

ਪ੍ਰਸ਼ਨ 3.
ਮੱਛਰਾਂ ਤੋਂ ਕਿਹੜਾ ਬੁਖ਼ਾਰ ਫੈਲਦਾ ਹੈ ?
ਉੱਤਰ-
ਮਲੇਰੀਆ ।

ਪ੍ਰਸ਼ਨ 4.
ਪਲੇਗ ਦੀ ਬੀਮਾਰੀ ਕਿਸ ਤੋਂ ਫੈਲਦੀ ਹੈ ?
ਉੱਤਰ-
ਚੁਹੇ ਦੇ ਪਿੱਸੂਆਂ ਦੇ ਕੱਟਣ ਨਾਲ ।

ਪ੍ਰਸ਼ਨ 5.
ਮੱਖੀ ਤੋਂ ਕਿਹੜੇ ਰੋਗ ਫੈਲਦੇ ਹਨ ?
ਉੱਤਰ-
ਹੈਜ਼ਾ, ਪੇਚਿਸ, ਤਪਦਿਕ, ਅਤਿਸਾਰ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੂਹੇ ਹਾਨੀਕਾਰਕ ਹਨ, ਕਿਵੇਂ ?
ਉੱਤਰ-
ਕਿਉਂਕਿ ਇਸ ਨਾਲ ਰੋਗ ਦੇ ਕੀਟਾਣੂ ਫੈਲਦੇ ਹਨ ।

ਪ੍ਰਸ਼ਨ 2.
ਖਟਮਲ ਨਾਲ ਕਿਹੜੇ-ਕਿਹੜੇ ਰੋਗ ਫੈਲਦੇ ਹਨ ?
ਉੱਤਰ-
ਖਟਮਲ ਨਾਲ ਕਾਲਾ ਬੁਖ਼ਾਰ ਅਤੇ ਚਮੜੀ ਦੇ ਰੋਗ ਫੈਲਦੇ ਹਨ ।

ਪ੍ਰਸ਼ਨ 3.
ਕੀੜਿਆਂ ਦੁਆਰਾ ਫੈਲਣ ਵਾਲੇ ਰੋਗਾਂ ਦੇ ਉਦਾਹਰਨ ਦਿਓ ।
ਉੱਤਰ-
ਮਲੇਰੀਆ, ਡੇਂਗੂ ਬੁਖ਼ਾਰ, ਪਲੇਗ, ਰਿਪਲੇਸਿੰਗ ਬੁਖ਼ਾਰ !

ਪ੍ਰਸ਼ਨ 4.
ਮਲੇਰੀਆ ਦੇ ਮੁੱਖ ਲੱਛਣ ਕੀ ਹਨ ?
ਉੱਤਰ-
ਜੀਅ ਘਬਰਾਉਣਾ, ਸਿਰ ਦਰਦ, ਠੰਢ ਤੇ ਕੰਬਣੀ ਨਾਲ ਬੁਖ਼ਾਰ ਚੜ੍ਹਨਾ ।

ਪ੍ਰਸ਼ਨ 5.
ਪਲੇਗ ਰੋਗ ਕਿਹੜੇ ਕੀਟਾਂ ਦੇ ਕੱਟਣ ਨਾਲ ਹੁੰਦਾ ਹੈ ?
ਉੱਤਰ-
ਪਿੱਸੂਆਂ ਦੇ ਕੱਟਣ ਨਾਲ ।

ਪ੍ਰਸ਼ਨ 6.
ਪਲੇਗ ਦੇ ਮੁੱਖ ਲੱਛਣ ਕੀ ਹਨ ?
ਉੱਤਰ-
105-107°F ਤਕ ਬੁਖ਼ਾਰ, ਕਦੀ-ਕਦੀ ਉਲਟੀਆਂ ਅਤੇ ਦਸਤ ਲੱਗਣਾ, ਬਗਲ (ਕੱਢ) ਅਤੇ ਜਾਂਘ ਵਿਚ ਗਿਲ੍ਹਟੀਆਂ ਨਿਕਲਣਾ ।

ਪ੍ਰਸ਼ਨ 7.
ਡੇਂਗੂ ਬੁਖ਼ਾਰ ਕਿਸ ਮੱਛਰ ਦੇ ਕੱਟਣ ਨਾਲ ਹੁੰਦਾ ਹੈ ?
ਉੱਤਰ-
ਏਡਿਸ ਏਜੀਪਟੀ ।

ਪ੍ਰਸ਼ਨ 8. ਡੇਂਗੂ ਬੁਖ਼ਾਰ ਦੇ ਕੀ ਲੱਛਣ ਹਨ ?
ਉੱਤਰ-
ਬੁਖ਼ਾਰ, ਪਿੱਠ ਅਤੇ ਹੋਰ ਅੰਗਾਂ ਵਿਚ ਪੀੜ, ਭੁੱਖ ਤੇ ਨੀਂਦ ਨਾ ਆਉਣਾ, ਕਮਜ਼ੋਰੀ ॥

ਪ੍ਰਸ਼ਨ 9.
ਰਿਪਲੇਸਿੰਗ ਬੁਖ਼ਾਰ ਕਿਹੜੇ ਕੀਟਾਂ ਦੁਆਰਾ ਹੁੰਦਾ ਹੈ ?
ਉੱਤਰ-
ਨੂੰ ਅਤੇ ਖਟਮਲ ਦੁਆਰਾ ਖੂਨ ਚੂਸਣ ਨਾਲ ।

ਪ੍ਰਸ਼ਨ 10.
ਰਿਪਲੇਸਿੰਗ ਬੁਖ਼ਾਰ ਦੇ ਕੀ ਲੱਛਣ ਹਨ ?
ਉੱਤਰ-
ਬੁਖ਼ਾਰ 104°F ਤਕ, ਸਰੀਰ ਤੇ ਗੁਲਾਬੀ ਰੰਗ ਦੇ ਦਾਣੇ, ਕਦੇ-ਕਦੇ ਉਲਟੀ ਤੇ ਚੱਕਰ !

ਪ੍ਰਸ਼ਨ 11.
ਤਪਦਿਕ ਦੇ ਕੀ ਕਾਰਨ ਹਨ ?
ਉੱਤਰ-
ਬਾਲ ਵਿਆਹ, ਅਪੂਰਨ ਖ਼ੁਰਾਕ, ਕਮਜ਼ੋਰੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੀੜੀਆਂ ਤੋਂ ਕੀ ਨੁਕਸਾਨ ਹੁੰਦਾ ਹੈ ? ਇਨ੍ਹਾਂ ਤੋਂ ਬਚਾਅ ਦੇ ਉਪਾਅ ਲਿਖੋ ।
ਉੱਤਰ-
ਕੀੜੀਆਂ ਮਰੇ ਹੋਏ ਜੀਵ-ਜੰਤੂ ਅਤੇ ਗੰਦਗੀ ਦੀ ਸਫ਼ਾਈ ਕਰਦੀਆਂ ਹਨ | ਪਰ ਇਹ ਕੱਟ ਕੇ ਨੁਕਸਾਨ ਵੀ ਪਹੁੰਚਾਉਂਦੀਆਂ ਹਨ । ਕੀੜੀਆਂ ਜੇਕਰ ਖਾਣੇ ਵਿਚ ਪੈ ਜਾਣ ਤਾਂ ਖਾਣਾ ਦੁਸ਼ਿਤ ਅਤੇ ਥੋੜਾ ਕੌੜਾ ਹੋ ਜਾਂਦਾ ਹੈ ।
ਕੀੜੀਆਂ ਤੋਂ ਬਚਾਅ ਦੇ ਉਪਾਅ –

  • ਇਹ ਮਿੱਠੇ ਪਦਾਰਥਾਂ ਤੇ ਛੇਤੀ ਚਦੀਆਂ ਹਨ ਇਸ ਲਈ ਸ਼ਹਿਦ ਤੇ ਮੁਰੱਬੇ ਆਦਿ ਦੀਆਂ ਸ਼ੀਸ਼ੀਆਂ ਨੂੰ ਪਾਣੀ ਵਿਚ ਰੱਖਣਾ ਚਾਹੀਦਾ ਹੈ ।
  • ਭੋਜਨ ਵਾਲੀ ਡੋਲੀ (ਅਲਮਾਰੀ) ਦੇ ਪਾਵੇ ਪਾਣੀ ਵਿਚ ਰੱਖਣੇ ਚਾਹੀਦੇ ਹਨ ।
  • ਕੀੜੀਆਂ ਦੀਆਂ ਖੁੱਡਾਂ ਵਿਚ ਬੋਰੈਕਸ ਜਾਂ ਹਲਦੀ

PSEB 8th Class Home Science Solutions Chapter 7 ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ 8

ਪ੍ਰਸ਼ਨ 2.
ਮੱਕੜੀ ਤੋਂ ਕੀ ਹਾਨੀ ਹੈ ?
ਉੱਤਰ-
ਮੱਕੜੀ ਗੰਦੀਆਂ ਥਾਂਵਾਂ ਤੇ ਮਿਲਦੀ ਹੈ । ਇਹ ਘਰੇਲੁ ਕੀੜਿਆਂ-ਮਕੌੜਿਆਂ ਨੂੰ ਖਾਂਦੀ ਹੈ । ਜੇ ਇਸ ਦੇ ਮੂੰਹ ਵਿਚੋਂ ਨਿਕਲਣ ਵਾਲਾ ਲਸਲਸਾ ਪਦਾਰਥ ਸਰੀਰ ਦੇ ਕਿਸੇ ਵੀ ਥਾਂ ਤੇ ਪੈ ਜਾਏ ਤਾਂ ਉੱਥੇ ਫਫੋਲੇ (ਧਫੜ) ਪੈ ਜਾਂਦੇ ਹਨ ।
PSEB 8th Class Home Science Solutions Chapter 7 ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ 9

ਪ੍ਰਸ਼ਨ 3.
ਝੀਗੁਰ ਤੋਂ ਬਚਾਅ ਦੇ ਉਪਾਅ ਲਿਖੋ !
ਉੱਤਰ-
ਤ੍ਰੀਗੁਰ ਕਾਗ਼ਜ਼ ਅਤੇ ਸੂਤੀ ਕੱਪੜੇ ਖਾਂਦੇ ਹਨ ਆਮ ਤੌਰ ਤੇ ਇਹ ਦਿਨ ਵਿਚ ਹਨੇਰੇ ਕੋਨਿਆਂ ਵਿਚ ਛਿਪੇ ਰਹਿ ਕੇ ਰਾਤ ਨੂੰ ਬਾਹਰ ਆਉਂਦੇ ਹਨ ।
ਝੀਰਾਂ ਤੋਂ ਬਚਾਅ ਦੇ ਉਪਾਅ ਹੇਠ ਲਿਖੇ ਹਨ

  • ਕੱਪੜਿਆਂ ਵਿਚ ਨੈਪਥਲੀਨ ਦੀਆਂ ਗੋਲੀਆਂ ਰੱਖਣੀਆਂ ਚਾਹੀਦੀਆਂ ਹਨ ।
  • ਇਨ੍ਹਾਂ ਥਾਂਵਾਂ ਤੇ ਸੁਹਾਗੇ, ਪਾਈਰੇਥਰਮ ਜਾਂ ਗੰਧਕ ਦਾ ਪ੍ਰਯੋਗ ਮਦਦਗਾਰ ਹੁੰਦਾ ਹੈ ।
  • ਸਮੇਂ-ਸਮੇਂ ਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਇਸ ਕੀਟ ਨੂੰ ਨਾਸ਼ ਕਰਨ ਵਿਚ ਸਹਾਇਕ ਹੁੰਦਾ ।
  • ਇਨ੍ਹਾਂ ਦੀ ਸੰਖਿਆ ਵੱਧ ਜਾਣ ਤੇ ਬੰਦ ਕਮਰੇ ਵਿਚ ਪਾਈਰੇਥਰਮ ਪਾਊਡਰ ਨੂੰ ਸਾੜ ਕੇ ਉਸ ਦੇ ਧੂੰਏਂ ਨਾਲ ਇਨ੍ਹਾਂ ਨੂੰ ਮਾਰਿਆ ਜਾ ਸਕਦਾ ਹੈ ।
  • ਇਹਨਾਂ ਦੀ ਰੋਕਥਾਮ ਦਾ ਸਭ ਤੋਂ ਵਧੀਆ ਉਪਾਅ ਘਰਾਂ ਦੀ ਸਫ਼ਾਈ ਕਰਦੇ ਰਹਿਣਾ ਹੈ ।

ਪ੍ਰਸ਼ਨ 4.
ਕੱਪੜਿਆਂ ਦੇ ਕੀੜੇ (ਪਤੰਗੇ) ਦੀ ਰੋਕਥਾਮ ਦੇ ਉਪਾਅ ਦੱਸੋ ।
ਉੱਤਰ-
ਕੱਪੜਿਆਂ ਦੇ ਪਤੰਗਿਆਂ ਦੇ ਲਾਰਵਾ ਗਰਮ ਕੱਪੜਿਆਂ ਅਤੇ ਬੁਣੀਆਂ ਪੁਸ਼ਾਕਾਂ ਨੂੰ ਨਸ਼ਟ ਕਰਦੇ ਹਨ ! ਆਂਡੇ ਜੋ ਊਨੀ ਕੱਪੜਿਆਂ ਵਿਚ ਦਿੱਤੇ ਜਾਂਦੇ ਹਨ, ਉਨ੍ਹਾਂ ਤੋਂ ਲਾਰਵਾ ਨਿਕਲਦੇ ਹਨ । ਇਹ ਕੱਪੜਿਆਂ ਨੂੰ ਖਾਂਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਵਿਚ ਛੇਕ ਹੋ ਜਾਂਦੇ ਹਨ । ਇਨ੍ਹਾਂ | ਦੀ ਰੋਕਥਾਮ ਦੇ ਉਪਾਅ ਅੱਗੇ ਲਿਖੇ ਹਨ
PSEB 8th Class Home Science Solutions Chapter 7 ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ 10
ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ

  • ਕੱਪੜਿਆਂ ਨੂੰ ਛੇਤੀ-ਛੇਤੀ ਧੁੱਪ ਵਿਖਾਉਂਦੇ ਰਹਿਣ ਨਾਲ ਇਨ੍ਹਾਂ ਦੇ ਲਾਰਵਾ ਮਰ ਜਾਂਦੇ ਹਨ ।
  • ਊਨੀ ਕੱਪੜਿਆਂ ਨੂੰ ਅਖ਼ਬਾਰ ਵਿਚ ਲਪੇਟ ਕੇ ਟੀਨ ਦੇ ਹਵਾ ਬੰਦ ਬਕਸੇ ਵਿਚ ਰੱਖਣਾ ਚਾਹੀਦਾ ਹੈ । ਅਖ਼ਬਾਰਾਂ ਦੀ ਛਪਾਈ ਦੀ ਸਿਆਹੀ ਨਾਲ ਇਹ ਪਤੰਗੇ ਦੂਰ ਭੱਜਦੇ ਹਨ ।
  • ਕਪੂਰ ਅਤੇ ਨੈਪਥਲੀਨ ਦੀਆਂ ਗੋਲੀਆਂ ਵੀ ਕੱਪੜਿਆਂ ਵਿਚ ਰੱਖਣ ਨਾਲ ਬਚਾਅ ਹੁੰਦਾ ਹੈ ।

ਪ੍ਰਸ਼ਨ 5.
ਦੀਮਕ (ਸਿਉਂਕ) ਦੀ ਰੋਕਥਾਮ ਅਤੇ ਨਸ਼ਟ ਕਰਨ ਦੇ ਉਪਾਅ ਦੱਸੋ ।
ਉੱਤਰ-
ਸਿਉਂਕ ਮਨੁੱਖ ਦੇ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ । ਪਰ ਘਰ ਵਿਚ ਫ਼ਰਨੀਚਰਾਂ, ਛੱਤਾਂ, ਦਰਵਾਜ਼ਿਆਂ ਹੋਰ ਲੱਕੜੀ ਦੇ ਸਾਮਾਨ, ਕਿਤਾਬਾਂ, ਕੱਪੜਿਆਂ ਆਦਿ ਨੂੰ ਨਸ਼ਟ ਕਰ ਦਿੰਦੀ ਹੈ । ਲੱਕੜੀ ਇਨ੍ਹਾਂ ਦਾ ਮੁੱਖ ਭੋਜਨ ਹੈ । ਇਨ੍ਹਾਂ ਤੋਂ ਬਚਾਅ ਲਈ ਹੇਠ ਲਿਖੇ ਉਪਾਅ ਕਰਨੇ ਚਾਹੀਦੇ ਹਨ –

  • ਲੱਕੜੀ ਦੇ ਸਾਮਾਨ, ਕਿਤਾਬਾਂ ਆਦਿ ਨੂੰ ਸਿਲ੍ਹ ਤੋਂ ਬਚਾਉਣਾ ਚਾਹੀਦਾ ਹੈ ।
  • ਲੱਕੜੀ ਦੀਆਂ ਵਸਤੂਆਂ ਵਿਚ ਜੋ ਦਰਾੜਾਂ ਹੋਣ ਉਨ੍ਹਾਂ ਨੂੰ ਜਾਂ ਤਾਂ ਭਰ ਦੇਣਾ ਚਾਹੀਦਾ ਹੈ ਜਾਂ ਉਨ੍ਹਾਂ ਵਿਚ ਮਿੱਟੀ ਦੇ ਤੇਲ ਦਾ ਛਿੜਕਾਅ ਕਰਨਾ ਚਾਹੀਦਾ ਹੈ ।
  • ਜਿਨ੍ਹਾਂ ਵਸਤੂਆਂ ਵਿਚ ਸਿਉਂਕ ਜਲਦੀ ਲਗ ਜਾਂਦੀ ਹੈ ਉਨ੍ਹਾਂ ਨੂੰ ਹਫਤੇ ਵਿਚ ਇਕ ਵਾਰ ਧੁੱਪ ਵਿਚ img ਦੀਮਕ ਰੱਖਣਾ ਚਾਹੀਦਾ ਹੈ ।
  • ਸਿਉਂਕ ਦੀ ਸੰਭਾਵਨਾ ਵਾਲੇ ਸਮਾਨ ਤੇ ਡੀ. ਟੀ. ਟੀ. ਛਿੜਕਦੇ ਰਹਿਣਾ ਚਾਹੀਦਾ ਹੈ ।

ਪ੍ਰਸ਼ਨ 6.
ਸਿਲਵਰ ਫਿਸ਼ ਕਿਨ੍ਹਾਂ ਚੀਜ਼ਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ? ਇਸ ਦੀ ਰੋਕਥਾਮ ਦੇ ਉਪਾਅ ਦੱਸੋ ?
ਉੱਤਰ-
ਇਹ ਘਰਾਂ ਵਿਚ ਤਸਵੀਰਾਂ ਦੇ ਫ਼ਰੇਮ ਦੇ ਪਿੱਛੇ ਦੇ ਗੱਤੇ, ਕਿਤਾਬਾਂ ਅਤੇ ਕੱਪੜਿਆਂ ਨੂੰ ਖਾਂਦੀ ਹੈ । ਇਹ ਬਨਾਉਟੀ ਰੇਸ਼ਮ, ਮਾਂਡੀ ਲੱਗੇ ਕੱਪੜੇ, ਕਾਗ਼ਜ਼ ਅਤੇ ਲੁਗਦੀ ਤੇ ਨਿਰਭਰ ਕਰਦੀ ਹੈ ।
ਇਸ ਦੀ ਰੋਕਥਾਮ ਦੇ ਉਪਾਅ ਹੇਠ ਲਿਖੇ ਹਨ –

  • ਅਲਮਾਰੀਆਂ, ਦਰਾਜਾਂ ਅਤੇ ਬਕਸਿਆਂ ਨੂੰ ਚੰਗੀ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਹੈ ।
  • ਕਾਗਜ਼ ਦੇ ਟੁਕੜਿਆਂ ਵਰਗੇ ਅਣਲੋੜੀਂਦੇ ਪਦਾਰਥਾਂ ਨੂੰ ਘਰ ਵਿਚ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ।
  • ਕਿਤਾਬਾਂ ਦੀ ਸਮੇਂ-ਸਮੇਂ ਤੇ ਦੇਖ-ਭਾਲ ਕੀਤੀ ਜਾਣੀ ਚਾਹੀਦੀ ਹੈ ।
  • ਪਾਈਰੇਥਰਮ ਦਾ ਪਾਊਡਰ ਛਿੜਕਣਾ ਚਾਹੀਦਾ ਹੈ ।
  • ਪਾਈਰੇਥਰਮ ਅਤੇ ਗੰਧਕ ਦਾ ਧੂੰਆਂ ਵੀ ਸਿਲਵਰ ਫਿਸ਼ ਦਾ ਨਾਸ਼ ਕਰਦਾ ਹੈ ।

ਪ੍ਰਸ਼ਨ 7.
ਮੱਛਰ ਤੋਂ ਬਚਣ ਦੇ ਉਪਾਅ ਦੱਸੋ !
ਉੱਤਰ-
ਖੁਦ ਉੱਤਰ ਦਿਓ !

ਪ੍ਰਸ਼ਨ 8.
ਕੀੜੇ-ਮਕੌੜਿਆਂ ਨੂੰ ਅਸੀ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡ ਸਕਦੇ ਹਾਂ, ਹਰੇਕ ਦਾ ਉਦਾਹਰਨ ਦਿਉ ।
ਉੱਤਰ-
ਕੀੜੇ-ਮਕੌੜਿਆਂ ਨੂੰ ਅਸੀਂ ਤਿੰਨ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ ।

  • ਖੂਨ ਚੂਸਣ ਵਾਲੇ-ਮੱਛਰ
  • ਭੋਜਨ ਨੂੰ ਜ਼ਹਿਰੀਲਾ ਬਣਾਉਣ ਵਾਲੇ-ਕੀੜੀ
  • ਘਰ ਦੇ ਸਾਮਾਨ ਨੂੰ ਨੁਕਸਾਨ ਪਹੁੰਚਾਉਣ ਵਾਲੇ-ਦੀਮਕ (ਸਿਉਂਕ) ।

ਪ੍ਰਸ਼ਨ 9.
ਪਿੱਸੂ ਅਤੇ ਖਟਮਲ ਨੂੰ ਮਾਰਨ ਲਈ ਕੀ ਕਰੋਗੇ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 10.
ਮੱਛਰਾਂ ਤੋਂ ਕੀ ਨੁਕਸਾਨ ਹੈ ? ਇਸਦੀ ਰੋਕਥਾਮ ਤੁਸੀਂ ਕਿਵੇਂ ਕਰੋਗੇ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 11.
ਮੱਖੀਆਂ ਤੋਂ ਬਚਣ ਲਈ ਤੁਸੀਂ ਕੀ ਕਰੋਗੇ ਅਤੇ ਇਨ੍ਹਾਂ ਦੇ ਕੀ ਨੁਕਸਾਨ ਹਨ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 12.
ਪਿੱਸੂ ਅਤੇ ਖਟਮਲ ਨੂੰ ਮਾਰਨ ਲਈ ਕੀ ਕਰੋਗੇ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 13.
ਘਰੇਲੂ ਜੀਵ ਜੰਤੂ ਕਿਹੜੇ-ਕਿਹੜੇ ਹਨ ? ਇਹ ਕੀ ਨੁਕਸਾਨ ਕਰਦੇ ਹਨ ਅਤੇ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ?
ਉੱਤਰ-
ਆਪ ਉੱਤਰ ਦਿਉ ।

ਘਰੇਲੂ ਕੀੜੇ ਤੇ ਜੀਵ-ਜੰਤੂਆਂ ਦੀ ਰੋਕਥਾਮ PSEB 8th Class Home Science Notes

ਸੰਖੇਪ ਜਾਣਕਾਰੀ

  • ਕੀੜੇ-ਮਕੌੜਿਆਂ ਨੂੰ ਅਸੀਂ ਤਿੰਨ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ –
    • ਖੂਨ ਚੂਸਣ ਵਾਲੇ,
    • ਭੋਜਨ ਨੂੰ ਜ਼ਹਿਰੀਲਾ ਬਣਾਉਣ ਵਾਲੇ,
    • ਘਰ ਦੇ ਸਾਮਾਨ ਨੂੰ ਨੁਕਸਾਨ ਪਹੁੰਚਾਉਣ ਵਾਲੇ ।
  • ਐਨਾਫਲੀਜ ਜਾਤੀ ਦੇ ਮੱਛਰ ਦੀ ਮਾਦਾ ਦੇ ਕੱਟਣ ਨਾਲ ਮਲੇਰੀਆ ਰੋਗ ਫੈਲਦਾ ਹੈ । ਕਿਊਲੈਕਸ ਜਾਤੀ ਦੇ ਮੱਛਰਾਂ ਦੇ ਕੱਟਣ ਨਾਲ ਵੀ ਰੋਗ ਹੁੰਦਾ ਹੈ ।
  • ਮੱਛਰ ਮਾਰਨ ਲਈ ਫਲਿਟ ਦਾ ਛਿੜਕਾਅ ਕਰਨਾ ਚਾਹੀਦਾ ਹੈ ।
  • ਜੇਕਰ ਮੱਛਰ ਕੱਟ ਲਵੇ ਅਤੇ ਦਰਦ ਹੋਵੇ ਤਾਂ ਥੋੜਾ ਅਮੋਨੀਆ ਲਾ ਲੈਣਾ ਚਾਹੀਦਾ ਹੈ ।
  • ਖਟਮਲ ਗੰਦੇ ਫਰਸ਼, ਦਰੀ ਜਾਂ ਟੁੱਟੇ ਫਰਸ਼ ਦੀਆਂ ਦਰਾੜਾਂ ਅਤੇ ਮੰਜੇ ਦੇ ਸਿਰਿਆਂ ਵਿਚ ਰਹਿੰਦੇ ਹਨ ।
  • ਖਟਮਲ ਲਾਲ ਭੂਰੇ ਰੰਗ ਦਾ ਕੀੜਾ ਹੁੰਦਾ ਹੈ । ਚੂਹੇ ਦੇ ਪਿੱਸੂ ਪਲੇਗ ਦੀ ਬਿਮਾਰੀ ਫੈਲਾਉਂਦੇ ਹਨ ।
  • ਕਾਕਰੋਚ ਅਤੇ ਤਿਲਚੱਟਾ ਭੋਜਨ ਅਤੇ ਸਾਮਾਨ ਦੋਹਾਂ ਚੀਜ਼ਾਂ ਨੂੰ ਖ਼ਰਾਬ ਕਰਦਾ ਹੈ ।
  • ਦੀਮਕ (ਸਿਉਂਕ ਕਾਗਜ਼, ਲੱਕੜੀ ਆਦਿ ਨੂੰ ਨਸ਼ਟ ਕਰਦੀ ਹੈ । ਇਹ ਲੱਕੜੀ ਨੂੰ
  • ਅੰਦਰੋਂ ਖਾ ਕੇ ਖੋਖਲਾ ਕਰ ਦਿੰਦੀ ਹੈ ।
  • ਝੀਗਰ ਕੱਪੜਿਆਂ ਅਤੇ ਕਿਤਾਬਾਂ ਨੂੰ ਨਸ਼ਟ ਕਰਦੀ ਹੈ ।
  • ਕੱਪੜੇ ਦੇ ਕੀੜੇ ਰੇਸ਼ਮ ਦੇ ਕੱਪੜੇ ਅਤੇ ਊਨੀ ਕੱਪੜਿਆਂ ਨੂੰ ਖਾਂਦੇ ਹਨ ।
  • ਚੂਹੇ ਪਲੇਗ ਦੇ ਪਿੱਸੂ ਪੈਦਾ ਕਰਦੇ ਹਨ ।
  • ਕੋਹੜ ਕਿਰਲੀ ਛੋਟੇ-ਛੋਟੇ ਕੀੜੇ-ਮਕੌੜੇ ਖਾ ਕੇ ਨੁਕਸਾਨ ਦੀ ਬਜਾਏ ਸਾਡੀ ਮਦਦ ਕਰਦੀ ਹੈ ।

PSEB 8th Class Home Science Solutions Chapter 6 ਕਾਰਜਾਤਮਕ ਫ਼ਰਨੀਚਰ

Punjab State Board PSEB 8th Class Home Science Book Solutions Chapter 6 ਕਾਰਜਾਤਮਕ ਫ਼ਰਨੀਚਰ Textbook Exercise Questions and Answers.

PSEB Solutions for Class 8 Home Science Chapter 6 ਕਾਰਜਾਤਮਕ ਫ਼ਰਨੀਚਰ

Home Science Guide for Class 8 PSEB ਕਾਰਜਾਤਮਕ ਫ਼ਰਨੀਚਰ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਕਾਰਜਾਤਮਕ ਫ਼ਰਨੀਚਰ ਤੋਂ ਕੀ ਭਾਵ ਹੈ ?
ਉੱਤਰ-
ਜੋ ਫ਼ਰਨੀਚਰ ਕਿਸੇ ਖ਼ਾਸ ਕੰਮ ਲਈ ਇਸਤੇਮਾਲ ਕੀਤਾ ਜਾਂਦਾ ਹੋਵੇ ।

ਪ੍ਰਸ਼ਨ 2.
ਕੰਮ ਦੇ ਪੱਖੋਂ ਫ਼ਰਨੀਚਰ ਕਿੰਨੀ ਤਰਾਂ ਦਾ ਹੁੰਦਾ ਹੈ ?
ਉੱਤਰ-
ਦੋ ਤਰ੍ਹਾਂ ਦਾ-

  1. ਕਾਰਜਾਤਮਕ
  2. ਕੇਵਲ ਸਜਾਵਟੀ ।

ਪ੍ਰਸ਼ਨ 3.
ਮੇਜ਼ ਦੇ ਉੱਪਰਲੇ ਪਾਸੇ ਸਨਮਾਇਕਾ ਲਗਾਉਣ ਦਾ ਕੀ ਲਾਭ ਹੈ ?
ਉੱਤਰ-
ਮੇਜ਼ ਦੇ ਉੱਪਰਲੇ ਪਾਸੇ ਤੇ ਸਨਮਾਈਕਾ ਲਾਉਣ ਨਾਲ ਮੇਜ਼ ਸਾਫ਼ ਕਰਨਾ ਸੌਖਾ ਰਹਿੰਦਾ ਹੈ ।

PSEB 8th Class Home Science Solutions Chapter 6 ਕਾਰਜਾਤਮਕ ਫ਼ਰਨੀਚਰ

ਪ੍ਰਸ਼ਨ 4.
ਫ਼ਰਨੀਚਰ ਕਿਸ ਕਿਸਮ ਦੀ ਲੱਕੜੀ ਦਾ ਹੋ ਸਕਦਾ ਹੈ ?
ਉੱਤਰ-
ਫ਼ਰਨੀਚਰ ਮਜ਼ਬੂਤ ਅਤੇ ਚੰਗੀ ਤਰ੍ਹਾਂ ਪੱਕੀ ਹੋਈ ਲੱਕੜੀ ਦਾ ਹੋ ਸਕਦਾ ਹੈ ।

ਪ੍ਰਸ਼ਨ 5.
ਕਿਹੜੀ ਕਿਸਮ ਦੀ ਲੱਕੜੀ ਫ਼ਰਨੀਚਰ ਲਈ ਸਭ ਤੋਂ ਚੰਗੀ ਰਹਿੰਦੀ ਹੈ ?
मां
ਫ਼ਰਨੀਚਰ ਬਣਾਉਣ ਵਿਚ ਆਮ ਤੌਰ ‘ਤੇ ਕਿਹੜੀ-ਕਿਹੜੀ ਲੱਕੜੀ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਟੀਕ, ਮਹੋਗਨੀ, ਗੁਲਾਬ ਅਤੇ ਅਖਰੋਟ ਦੀ ਲੱਕੜੀ ਫ਼ਰਨੀਚਰ ਦੇ ਲਈ ਸਭ ਤੋਂ ਚੰਗੀ ਰਹਿੰਦੀ ਹੈ ।

ਪ੍ਰਸ਼ਨ 6.
ਪਲੰਘ ਦਾ ਆਮ ਮਾਪ ਕੀ ਹੁੰਦਾ ਹੈ ਅਤੇ ਬੱਚਿਆਂ ਲਈ ਕਿਹੋ ਜਿਹਾ ਮੰਜਾ ਹੋ ਸਕਦਾ ਹੈ ?
ਉੱਤਰ-
ਪਲੰਘ ਦਾ ਆਮ ਮਾਪ 21/2 ਤੋਂ 31/2 ਫੁੱਟ ਤਕ ਚੌੜਾ ਅਤੇ 61/2 ਫੁੱਟ ਤਕ ਲੰਮਾ ਹੁੰਦਾ . ਹੈ । ਬੱਚਿਆਂ ਦੇ ਲਈ ਛੋਟਾ ਮੰਜਾ ਹੋ ਸਕਦਾ ਹੈ । ਇਸ ਦਾ ਮਾਪ 4′ × 2’ ਹੁੰਦਾ ਹੈ ।

ਪ੍ਰਸ਼ਨ 7.
ਪੜ੍ਹਾਈ ਵਾਲੀ ਮੇਜ਼ ਦਾ ਆਮ ਮਾਪ ਕੀ ਹੋ ਸਕਦਾ ਹੈ ?
ਉੱਤਰ-
ਪੜਾਈ ਵਾਲੀ ਮੇਜ਼ ਦਾ ਆਮ ਮਾਪ 21/2 ਫੁੱਟ × 4 ਫੁੱਟ ਅਤੇ ਉਚਾਈ 2 ਫੁੱਟ ਹੋ ਸਕਦੀ ਹੈ ।

ਪ੍ਰਸ਼ਨ 8.
ਪੜ੍ਹਾਈ ਵਾਲੀ ਮੇਜ਼ ਤੇ ਕੰਮ ਕਰਦੇ ਸਮੇਂ ਕਿਹੋ ਜਿਹੀ ਕੁਰਸੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ?
ਉੱਤਰ-
ਪੜ੍ਹਾਈ ਵਾਲੀ ਮੇਜ਼ ਉੱਤੇ ਕੰਮ ਕਰਦੇ ਸਮੇਂ ਕੁਰਸੀ ਸਿੱਧੀ ਪਿੱਠ ਵਾਲੀ ਅਤੇ ਬਾਹਾਂ ਵਾਲੀ ਇਸਤੇਮਾਲ ਕਰਨੀ ਚਾਹੀਦੀ ਹੈ ।

PSEB 8th Class Home Science Solutions Chapter 6 ਕਾਰਜਾਤਮਕ ਫ਼ਰਨੀਚਰ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 9.
ਭਾਰਤੀ ਮੌਸਮ ਅਨੁਸਾਰ ਕਿਸ ਤਰ੍ਹਾਂ ਦਾ ਫ਼ਰਨੀਚਰ ਹੋਣਾ ਜ਼ਰੂਰੀ ਹੈ ?
ਉੱਤਰ-
ਭਾਰਤੀ ਮੌਸਮ ਅਨੁਸਾਰ ਹੇਠ ਲਿਖੇ ਤਰ੍ਹਾਂ ਦਾ ਫ਼ਰਨੀਚਰ ਹੋਣਾ ਚਾਹੀਦਾ ਹੈ

  1. ਫ਼ਰਨੀਚਰ ਨਵੇਂ ਡਿਜ਼ਾਈਨ ਦਾ ਹੋਵੇ ।
  2. ਫ਼ਰਨੀਚਰ ਕਮਰੇ ਦੇ ਆਕਾਰ ਦਾ ਹੋਵੇ ।
  3. ਫ਼ਰਨੀਚਰ ਆਰਥਿਕ ਪੱਖੋਂ ਫਜੂਲਖ਼ਰਚੀ ਨਾ ਹੋਵੇ |
  4. ਫ਼ਰਨੀਚਰ ਕਮਰੇ ਦੇ ਲਈ ਉਪਯੋਗੀ ਹੋਵੇ ।
  5. ਫ਼ਰਨੀਚਰ ਮਜ਼ਬੂਤ ਤੇ ਟਿਕਾਉ ਹੋਵੇ ।
  6. ਫ਼ਰਨੀਚਰ ਉਪਯੋਗੀ ਅਤੇ ਸੁੰਦਰ ਹੋਣ ਦੇ ਨਾਲ-ਨਾਲ ਆਰਾਮਦੇਹ ਹੋਵੇ ।
  7. ਫ਼ਰਨੀਚਰ ਉਠਾਉਣ-ਧਰਨ ਵਿਚ ਸੁਵਿਧਾਜਨਕ ਹੋਵੇ ।
  8. ਫ਼ਰਨੀਚਰ ਹਮੇਸ਼ਾ ਚੰਗੇ ਕਾਰੀਗਰ ਦੁਆਰਾ ਬਣਿਆ ਹੋਵੇ ।

ਪ੍ਰਸ਼ਨ 10.
ਬੈਠਣ ਵਾਲੇ ਅਤੇ ਖਾਣ ਵਾਲੇ ਕਮਰਿਆਂ ਵਿਚ ਕਿਹੜਾ-ਕਿਹੜਾ ਫ਼ਰਨੀਚਰ ਜ਼ਰੂਰੀ ਹੈ ?
ਉੱਤਰ-
ਬੈਠਣ ਵਾਲੇ ਕਮਰਿਆਂ ਵਿਚ ਫ਼ਰਨੀਚਰ – ਸੋਫਾਸੈਟ, ਗੱਦੇਦਾਰ ਕੁਰਸੀਆਂ, ਮੇਜ਼, ਕਾਫੀ ਟੇਬਲ, ਸੈਂਟਰ ਟੇਬਲ ਅਤੇ ਆਰਾਮ ਕੁਰਸੀਆਂ ।
ਖਾਣ ਵਾਲੇ ਕਮਰੇ ਵਿਚ ਫ਼ਰਨੀਚਰ – ਭੋਜਨ ਦੀ ਮੇਜ਼, ਕੁਰਸੀਆਂ, ਪਰੋਸਣ ਦੀ ਮੇਜ਼, ਸਾਈਡਬੋਰਡ ਟਰਾਲੀ (ਪਹੀਏ ਵਾਲੀ ਮੇਜ਼) ।

ਪ੍ਰਸ਼ਨ 11.
ਪੜਾਈ ਵਾਲੇ ਕਮਰੇ ਦੀ ਜ਼ਰੂਰਤ ਕਿਉਂ ਸਮਝੀ ਜਾਂਦੀ ਹੈ ? ਇਸ ਵਿਚ ਕਿਸ ਤਰਾਂ ਦਾ ਫ਼ਰਨੀਚਰ ਹੋਣਾ ਚਾਹੀਦਾ ਹੈ ?
ਉੱਤਰ-
ਸਿੱਖਿਆ ਦੇ ਪ੍ਰਸਾਰ ਨਾਲ ਸਾਡੇ ਦੇਸ਼ ਵਿਚ ਵੀ ਪੱਛਮੀ ਦੇਸ਼ਾਂ ਦੀ ਤਰ੍ਹਾਂ ਪੜ੍ਹਾਈ ਵਾਲੇ ਕਮਰੇ ਦੀ ਲੋੜ ਹੈ ਜਿਸ ਵਿਚ ਬੱਚਿਆਂ ਦੀ ਪੜ੍ਹਾਈ ਸਹੀ ਢੰਗ ਨਾਲ ਹੋ ਸਕੇ ।

ਪੜ੍ਹਨ ਵਾਲੇ ਕਮਰੇ ਦਾ ਫ਼ਰਨੀਚਰ – ਪੜ੍ਹਨ ਵਾਲਾ ਮੇਜ਼, ਕੁਰਸੀ, ਕਿਤਾਬਾਂ ਦੀ ਅਲਮਾਰੀ ਆਦਿ ਹੋਣੇ ਚਾਹੀਦੇ ਹਨ | ਮੇਜ਼ ਦਾ ਆਮ ਮਾਪ 2 ਫੁੱਟ × 4 ਫੁੱਟ ਅਤੇ 21/2 ਫੁੱਟ ਉਚਾਈ ਹੁੰਦੀ ਹੈ । ਪਰ ਮੇਜ਼ ਇਸ ਤੋਂ ਲੰਬਾ ਅਤੇ ਚੌੜਾ ਵੀ ਹੋ ਸਕਦਾ ਹੈ । ਮੇਜ਼ ਇੰਨਾ ਹੋਣਾ ਚਾਹੀਦਾ ਹੈ ਕਿ ਇਸ ਉੱਤੇ ਇਕ ਲੈਂਪ, ਕਿਤਾਬਾਂ, ਸ਼ਬਦ ਕੋਸ਼ (ਡਿਕਸ਼ਨਰੀ, ਪੈੱਨ, ਪੈਨਸਿਲਾਂ ਆਦਿ ਅਸਾਨੀ ਨਾਲ ਆ ਸਕਣ। ਜੇ ਟਾਈਪਰਾਈਟਰ ਰੱਖਣ ਦੀ ਥਾਂ ਹੋ ਸਕੇ ਤਾਂ ਹੋਰ ਵੀ ਚੰਗਾ ਹੈ ।

ਕੁਰਸੀ ਸਿੱਧੀ ਪਿੱਠ ਵਾਲੀ ਅਤੇ ਬਾਹਵਾਂ ਵਾਲੀ ਹੋਣੀ ਚਾਹੀਦੀ ਹੈ । ਇਸ ਦੀ ਸੀਟ ਬੈਂਤ ਦੀ ਜਾਂ ਗੱਦੇਦਾਰ ਹੋ ਸਕਦੀ ਹੈ । ਜੇਕਰ ਟਾਈਪ ਦਾ ਇੰਤਜ਼ਾਮ ਹੋਵੇ ਤਾਂ ਇਹ ਕੁਰਸੀ ਪਹੀਆਂ ਵਾਲੀ ਹੋਣੀ ਚਾਹੀਦੀ ਹੈ ਤਾਂ ਕਿ ਜ਼ਰੂਰਤ ਪੈਣ ‘ਤੇ ਇਸ ਨੂੰ ਟਾਈਪਰਾਈਟਰ ਵੱਲ ਜਾਂ ਮੇਜ਼ ਵੱਲ ਘੁਮਾਇਆ ਜਾ ਸਕੇ ।

ਕਿਤਾਬਾਂ ਲਈ ਸ਼ੈਲਫ਼ਾਂ ਵਾਲੀ ਅਲਮਾਰੀ ਇਸ ਕਮਰੇ ਵਿਚ ਹੋਣੀ ਚਾਹੀਦੀ ਹੈ | ਸਾਡੇ ਦੇਸ਼ ਦੇ ਮੌਸਮ ਅਨੁਸਾਰ ਸ਼ੀਸ਼ਿਆਂ ਵਾਲੀ ਅਲਮਾਰੀ ਹੋਵੇ ਤਾਂ ਵਧੇਰੇ ਚੰਗਾ ਰਹੇਗਾ । ਕਿਉਂਕਿ ਮਿੱਟੀ ਘੱਟੇ ਤੋਂ ਕਿਤਾਬਾਂ ਸੁਰੱਖਿਅਤ ਰੱਖੀਆਂ ਜਾ ਸਕਣ ।

ਪ੍ਰਸ਼ਨ 12.
ਲੱਕੜੀ ਦੇ ਫ਼ਰਨੀਚਰ ਦੀ ਕਿਸ ਤਰ੍ਹਾਂ ਦੇਖ-ਭਾਲ ਕਰੋਗੇ ?
ਉੱਤਰ-
ਲੱਕੜੀ ਦੇ ਫ਼ਰਨੀਚਰ ਦੀ ਦੇਖ-ਭਾਲ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-

  1. ਫ਼ਰਨੀਚਰ ਦੀ ਸਫ਼ਾਈ ਹਰ ਰੋਜ਼ ਕੀਤੀ ਜਾਣੀ ਚਾਹੀਦੀ ਹੈ ।
  2. ਫ਼ਰਨੀਚਰ ਨੂੰ ਬੜੀ ਸਾਵਧਾਨੀ ਨਾਲ ਇਕ ਥਾਂ ਤੋਂ ਦੂਜੀ ਥਾਂ ਤਕ ਲੈ ਜਾਣਾ ਚਾਹੀਦਾ ਹੈ ।
  3. ਫ਼ਰਨੀਚਰ ਨੂੰ ਖਿੱਚਣਾ ਜਾਂ ਘਸੀਟਣਾ ਨਹੀਂ ਚਾਹੀਦਾ । ਫ਼ਰਨੀਚਰ ਨੂੰ ਰਗੜ ਲੱਗਣ ਤੋਂ ਵੀ ਬਚਾਉਣਾ ਚਾਹੀਦਾ ਹੈ ।
  4. ਫ਼ਰਨੀਚਰ ਤੇ ਕਿਸੇ ਪ੍ਰਕਾਰ ਦੀ ਖਾਣ ਵਾਲੀ ਚੀਜ਼ ਨਾ ਡਿੱਗੇ, ਜੇਕਰ ਡਿਗ ਜਾਏ ਤਾਂ ਉਸ ਨੂੰ ਉਸੇ ਵੇਲੇ ਸਾਫ਼ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਦਾਗ ਧੱਬੇ ਪੈਣ ਦਾ ਡਰ ਰਹਿੰਦਾ ਹੈ ।

ਪ੍ਰਸ਼ਨ 13.
ਗੱਦੇਦਾਰ ਅਤੇ ਚਮੜੇ ਦੇ ਫ਼ਰਨੀਚਰ ਨੂੰ ਕਿਸ ਤਰ੍ਹਾਂ ਸਾਫ਼ ਕਰੋਗੇ ?
ਉੱਤਰ-
ਗੱਦੇਦਾਰ ਅਤੇ ਚਮੜੇ ਦੇ ਫ਼ਰਨੀਚਰ ਨੂੰ ਹੇਠ ਲਿਖੇ ਤਰੀਕੇ ਨਾਲ ਸਾਫ਼ ਰੱਖਣਾ ਚਾਹੀਦਾ ਹੈ-

  1. ਹਰ ਰੋਜ਼ ਸਾਫ਼ ਕੱਪੜੇ ਨਾਲ ਝਾੜਨਾ ਚਾਹੀਦਾ ਹੈ ।
  2. ਕਦੀ-ਕਦੀ ਕੋਸੇ ਪਾਣੀ ਵਿਚ ਨਰਮ ਸਾਬਣ ਦਾ ਘੋਲ ਬਣਾ ਕੇ, ਕੱਪੜੇ ਨਾਲ ਇਹ ਘੋਲ ਲਗਾ ਕੇ ਰੈਕਸੀਨ ਨੂੰ ਸਾਫ਼ ਕਰਨਾ ਚਾਹੀਦਾ ਹੈ ।
  3. ਸਾਫ਼ ਕਰਨ ਤੋਂ ਮਗਰੋਂ ਪਾਲਿਸ਼ ਕਰਨਾ ਚਾਹੀਦਾ ਹੈ ਤਾਂ ਕਿ ਚਮੜਾ ਨਰਮ ਹੋ ਜਾਏ ਅਤੇ ਫਟੇ ਨਹੀਂ ।

ਪ੍ਰਸ਼ਨ 14.
ਬੈਂਤ ਦੇ ਫ਼ਰਨੀਚਰ ਦਾ ਕੀ ਲਾਭ ਹੈ ਅਤੇ ਇਸ ਨੂੰ ਕਿਸ ਤਰ੍ਹਾਂ ਸਾਫ਼ ਕਰੋਗੇ ?
ਉੱਤਰ-
ਬੈਂਤ ਦੇ ਫ਼ਰਨੀਚਰ ਤੋਂ ਹੇਠ ਲਿਖੇ ਲਾਭ ਹਨ-

  1. ਬੈਂਤ ਦਾ ਫ਼ਰਨੀਚਰ ਲੱਕੜੀ ਨਾਲੋਂ ਹਲਕਾ ਹੁੰਦਾ ਹੈ ।
  2. ਇਹ ਲੱਕੜੀ ਦੇ ਫ਼ਰਨੀਚਰ ਨਾਲੋਂ ਸੌਖ ਨਾਲ ਬਾਹਰ ਕੱਢਿਆ ਜਾ ਸਕਦਾ ਹੈ ।
  3. ਇਹ ਲੱਕੜੀ ਦੇ ਫ਼ਰਨੀਚਰ ਨਾਲੋਂ ਸਸਤਾ ਹੁੰਦਾ ਹੈ ।

ਹਾਨੀਆਂ-

  1. ਇਸ ਫ਼ਰਨੀਚਰ ਨੂੰ ਕੁੱਤਿਆਂ ਬਿੱਲੀਆਂ ਤੋਂ ਬਚਾਉਣਾ ਪੈਂਦਾ ਹੈ ।
  2. ਇਹ ਲੰਬੇ ਸਮੇਂ ਤਕ ਚਲਣਯੋਗ ਨਹੀਂ ਹੁੰਦੇ ।

ਬੈਂਤ ਤੇ ਫ਼ਰਨੀਚਰ ਦੀ ਸਫ਼ਾਈ-

  1. ਬੈਂਤ ਵਾਲੇ ਫ਼ਰਨੀਚਰ ਨੂੰ ਰੋਜ਼ ਕੱਪੜੇ ਜਾਂ ਬੁਰਸ਼ ਨਾਲ ਸਾਫ਼ ਕਰਨਾ ਚਾਹੀਦਾ ਹੈ ।
  2. ਬੈਂਤ ਵਾਲੇ ਫ਼ਰਨੀਚਰ ਨੂੰ ਨਮਕ ਦੇ ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ ।

PSEB 8th Class Home Science Solutions Chapter 6 ਕਾਰਜਾਤਮਕ ਫ਼ਰਨੀਚਰ

ਪ੍ਰਸ਼ਨ 15.
ਮੀਨਾਕਾਰੀ ਵਾਲੇ ਫ਼ਰਨੀਚਰ ਦਾ ਕੀ ਲਾਭ ਅਤੇ ਨੁਕਸਾਨ ਹੈ ?
ਉੱਤਰ-
ਲਾਭ-

  1. ਮੀਨਾਕਾਰੀ ਵਾਲਾ ਫ਼ਰਨੀਚਰ ਵੇਖਣ ਵਿਚ ਸੁੰਦਰ ਲੱਗਦਾ ਹੈ ।
  2. ਇਸ ਨਾਲ ਕਮਰਾ ਆਕਰਸ਼ਕ ਲਗਦਾ ਹੈ ।

ਹਾਨੀ-

  1. ਸਾਡੇ ਇੱਥੇ ਤੇਜ਼ ਹਵਾਵਾਂ ਚਲਦੀਆਂ ਹਨ ਜਿਸ ਕਾਰਨ ਮੀਨਾਕਾਰੀ ਵਾਲੇ ਫ਼ਰਨੀਚਰ ‘ਤੇ ਧੂੜ-ਮਿੱਟੀ ਦੀਆਂ ਤਹਿਆਂ ਜੰਮ ਜਾਂਦੀਆਂ ਹਨ ।
  2. ਇਸ ਫ਼ਰਨੀਚਰ ਦੀ ਸੌਖ ਨਾਲ ਸਹੀ ਸਫ਼ਾਈ ਨਹੀਂ ਹੁੰਦੀ ।
  3. ਸਫ਼ਾਈ ਨਾ ਹੋਣ ਨਾਲ ਇਹ ਅਣ-ਆਕਰਸ਼ਕ ਵਿਖਾਈ ਦੇਣ ਲੱਗਦਾ ਹੈ ।

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 16.
ਫ਼ਰਨੀਚਰ ਦੀ ਚੋਣ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ?
ਉੱਤਰ-
ਫ਼ਰਨੀਚਰ ਦੀ ਚੋਣ ਕਰਦੇ ਸਮੇਂ ਅੱਗੇ ਲਿਖੀਆਂ ਗੱਲਾਂ ਤੇ ਧਿਆਨ ਦੇਣਾ ਜ਼ਰੂਰੀ ਹੈ-

  1. ਉਪਯੋਗਤਾ
  2. ਸੁੰਦਰਤਾ
  3. ਡਿਜ਼ਾਈਨ
  4. ਆਰਾਮਦੇਹੀ
  5. ਮੁੱਲ
  6. ਮਜ਼ਬੂਤੀ
  7. ਆਕਾਰ ।

1. ਉਪਯੋਗਤਾ – ਕੇਵਲ ਉਪਯੋਗੀ ਫ਼ਰਨੀਚਰ ਦੀ ਹੀ ਚੋਣ ਕਰਨੀ ਚਾਹੀਦੀ ਹੈ । ਅਣਉਪਯੋਗੀ ਫ਼ਰਨੀਚਰ ਕਿੰਨਾ ਹੀ ਸੁੰਦਰ ਕਿਉਂ ਨਾ ਹੋਵੇ ਉਹ ਸਾਡੇ ਲਈ ਕੋਈ ਮਹੱਤਵ ਨਹੀਂ ਰੱਖਦਾ ।

2. ਸੁੰਦਰਤਾ – ਫ਼ਰਨੀਚਰ ਆਕਰਸ਼ਕ ਤੇ ਸੰਤੋਖਜਨਕ ਹੋਣਾ ਚਾਹੀਦਾ ਹੈ । ਸਾਧਾਰਨ ਨਿਯਮਾਂ ਦਾ ਪਾਲਣ ਕਰਦੇ ਹੋਏ ਸੁੰਦਰਤਾ ਦਾ ਧਿਆਨ ਦੇਣਾ ਚਾਹੀਦਾ ਹੈ ।

3. ਬਨਾਵਟ (ਡਿਜ਼ਾਈਨ – ਮਕਾਨ ਦੀ ਬਨਾਵਟ ਦੇ ਅਨੁਸਾਰ ਫ਼ਰਨੀਚਰ ਆਧੁਨਿਕ, ਸਾਦਾ ਜਾਂ ਪੁਰਾਣੇ ਡਿਜ਼ਾਈਨ ਦਾ ਹੋ ਸਕਦਾ ਹੈ । ਆਧੁਨਿਕ ਮਕਾਨ ਵਿਚ ਪੁਰਾਣੇ ਡਿਜ਼ਾਈਨ ਦਾ ਫ਼ਰਨੀਚਰ ਸ਼ੋਭਾ ਨਹੀਂ ਦਿੰਦਾ | ਆਧੁਨਿਕ ਮਕਾਨ ਦਾ ਸਾਰਾ ਫ਼ਰਨੀਚਰ ਆਧੁਨਿਕ ਹੀ ਹੋਣਾ ਚਾਹੀਦਾ ਹੈ ।

4. ਆਰਾਮਦੇਹ-ਫ਼ਰਨੀਚਰ ਦੀ ਵਿਸ਼ੇਸ਼ਤਾ ਉਸ ਦਾ ਆਰਾਮਦੇਹ ਹੋਣਾ ਹੈ ।ਉੱਠਣ-ਬੈਠਣ ਅਤੇ ਸੌਣ ਵਿਚ ਕਸ਼ਟ ਦੇਣ ਵਾਲਾ ਫ਼ਰਨੀਚਰ ਕਿੰਨਾ ਹੀ ਸੁੰਦਰ ਕਿਉਂ ਨਾ ਹੋਵੇ ਬੇਕਾਰ ਹੁੰਦਾ ਹੈ ।

5. ਮੁੱਲ – ਘਰ ਦੀ ਆਰਥਿਕ ਸਥਿਤੀ ਅਤੇ ਫ਼ਰਨੀਚਰ ਦੇ ਮੁੱਲ ਵਿਚ ਤਾਲਮੇਲ ਹੋਣਾ ਚਾਹੀਦਾ ਹੈ । ਆਪਣੀ ਆਰਥਿਕ ਸਥਿਤੀ ਤੋਂ ਬਾਹਰ ਨਿਕਲ ਕੇ ਖ਼ਰਚ ਕਰਨਾ ਬੁੱਧੀਮਾਨੀ ਨਹੀਂ ਹੈ । ਬਹੁਤ ਸਸਤਾ ਫ਼ਰਨੀਚਰ ਨਹੀਂ ਖ਼ਰੀਦਣਾ ਚਾਹੀਦਾ ਕਿਉਂਕਿ ਉਹ ਟਿਕਾਊ ਨਹੀਂ ਹੋ ਸਕਦਾ ।

6. ਮਜ਼ਬੂਤੀ – ਫ਼ਰਨੀਚਰ ਸੁੰਦਰ ਹੋਣ ਦੇ ਨਾਲ-ਨਾਲ ਮਜ਼ਬੂਤ ਵੀ ਹੋਣਾ ਚਾਹੀਦਾ ਹੈ । ਚੀਲ ਦੀ ਲੱਕੜੀ ਦੇ ਫ਼ਰਨੀਚਰ ਛੇਤੀ ਟੁੱਟ ਜਾਂਦੇ ਹਨ । ਸਾਗਵਾਨ ਤੇ ਟਾਹਲੀ ਦੀ ਲੱਕੜੀ ਦੇ ਫ਼ਰਨੀਚਰ ਮਜ਼ਬੂਤ ਹੁੰਦੇ ਹਨ | ਸਟੀਲ ਜਾਂ ਲੋਹੇ ਦੇ ਫ਼ਰਨੀਚਰ ਵਿਚ ਚਾਦਰ ਦੀ ਮਜ਼ਬੂਤੀ ਦਾ ਧਿਆਨ ਰੱਖਣਾ ਚਾਹੀਦਾ ਹੈ ।

7. ਆਕਾਰ – ਫ਼ਰਨੀਚਰ ਦੀ ਚੋਣ ਕਮਰੇ ਦੇ ਆਕਾਰ ਦੇ ਆਧਾਰ ‘ਤੇ ਹੀ ਕਰਨੀ ਚਾਹੀਦੀ ਹੈ । ਛੋਟੇ ਕਮਰਿਆਂ ਵਿਚ ਛੋਟੇ ਆਕਾਰ ਦਾ ਫ਼ਰਨੀਚਰ ਅਤੇ ਵੱਡੇ ਕਮਰਿਆਂ ਵਿਚ ਵੱਡੇ ਆਕਾਰ ਦਾ ਫ਼ਰਨੀਚਰ ਹੀ ਠੀਕ ਰਹਿੰਦਾ ਹੈ ।

ਪ੍ਰਸ਼ਨ 17.
ਫ਼ਰਨੀਚਰ ਉੱਤੇ ਲੱਗੇ ਘਿਓ, ਤੇਲ, ਪੇਂਟ ਅਤੇ ਲੁਕ ਆਦਿ ਦੇ ਦਾਗ ਕਿਵੇਂ ਉਤਾਰੇ ਜਾ ਸਕਦੇ ਹਨ ?
ਉੱਤਰ-

  1. ਤਰਲ ਪਦਾਰਥਾਂ ਨੂੰ ਕਿਸੇ ਸਾਫ਼ ਕੱਪੜੇ ਨਾਲ ਪੂੰਝ ਦੇਣਾ ਚਾਹੀਦਾ ਹੈ ।
  2. ਚੀਕਣੇ ਅਤੇ ਚਿਪਕਣ ਵਾਲੇ ਦਾਗਾਂ ਦੇ ਲਈ ਕੋਸੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ । ਲੋੜ ਹੋਵੇ ਤਾਂ ਕਿਸੇ ਨਰਮ ਸਾਬਣ ਦੀ ਵਰਤੋਂ ਕਰਨੀ ਚਾਹੀਦੀ ਹੈ । ਲੱਕੜੀ ਨੂੰ ਜ਼ਿਆਦਾ ਗਿੱਲਾ ਨਹੀਂ ਕਰਨਾ ਚਾਹੀਦਾ ਗਿੱਲਾ ਨਹੀਂ ਕਰਨਾ ਚਾਹੀਦਾ ।
  3. ਜੇ ਲੱਕੜੀ ‘ਤੇ ਕੋਈ ਗਰਮ ਬਰਤਨ ਰੱਖਿਆ ਜਾਵੇ ਤਾਂ ਉਸ ਉੱਤੇ ਦਾਗ ਪੈ ਜਾਂਦੇ ਹਨ । ਇਸ ਤਰ੍ਹਾਂ ਦੇ ਦਾਗ ਉੱਤੇ ਕੁੱਝ ਦਿਨ ਥੋੜ੍ਹਾ ਜਿਹਾ ਯੂਕਲਿਪਟਸ ਦਾ ਤੇਲ ਜਾਂ ਪਿੱਤਲ ਦੀ ਪਾਲਿਸ਼ ਲਾ ਕੇ ਚੰਗੀ ਤਰ੍ਹਾਂ ਰਗੜਨਾ ਚਾਹੀਦਾ ਹੈ । 8-10 ਦਿਨਾਂ ਦੇ ਬਾਅਦ ਦਾ ਉੱਤਰ ਜਾਏਗਾ ।
  4. ਪੇਂਟ ਜਾਂ ਰੋਗਨ ਦੇ ਦਾਗ ਲਈ ਮੇਥੀਲੇਟਿਡ ਸਪਿਰਟ ਇਸਤੇਮਾਲ ਵਿਚ ਲਿਆਉਣੀ ਚਾਹੀਦੀ ਹੈ ਅਤੇ ਫ਼ਰਨੀਚਰ ਉੱਤੇ ਪਾਲਿਸ਼ ਕਰਨੀ ਚਾਹੀਦੀ ਹੈ ।
  5. ਸਿਆਹੀ ਦੇ ਦਾਗ ਲਈ ਆਗਜ਼ੈਲਿਕ ਤੇਜ਼ਾਬ ਦਾ ਹਲਕਾ ਘੋਲ ਇਸਤੇਮਾਲ ਕਰਨਾ ਚਾਹੀਦਾ ਹੈ ।
  6. ਰਗੜ ਦੇ ਨਿਸ਼ਾਨਾਂ ਨੂੰ ਦੂਰ ਕਰਨ ਲਈ ਉਬਾਲ ਕੇ ਠੰਢਾ ਕੀਤਾ ਅਲਸੀ ਦਾ ਤੇਲ ਇਸਤੇਮਾਲ ਕਰਨਾ ਚਾਹੀਦਾ ਹੈ ।

PSEB 8th Class Home Science Guide ਕਾਰਜਾਤਮਕ ਫ਼ਰਨੀਚਰ Important Questions and Answers

ਹੋਰ ਮਹੰਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਗਲਤ ਤੱਥ ਹੈ-
(ੳ) ਬੈਂਤ ਦਾ ਫ਼ਰਨੀਚਰ ਲੱਕੜੀ ਨਾਲੋਂ ਹਲਕਾ ਹੁੰਦਾ ਹੈ ।
(ਅ) ਪੜ੍ਹਾਈ ਵਾਲੀ ਮੇਜ਼ 4 ਫੁੱਟ ਉੱਚੀ ਹੁੰਦੀ ਹੈ ।
(ੲ) ਸਜਾਵਟੀ ਫ਼ਰਨੀਚਰ ਕੇਵਲ ਸਜਾਵਟ ਲਈ ਹੁੰਦਾ ਹੈ ।
(ਸ) ਸਾਰੇ ਠੀਕ ।
ਉੱਤਰ-
(ਅ) ਪੜ੍ਹਾਈ ਵਾਲੀ ਮੇਜ਼ 4 ਫੁੱਟ ਉੱਚੀ ਹੁੰਦੀ ਹੈ ।

PSEB 8th Class Home Science Solutions Chapter 6 ਕਾਰਜਾਤਮਕ ਫ਼ਰਨੀਚਰ

ਪ੍ਰਸ਼ਨ 2.
ਠੀਕ ਤੱਥ ਹੈ-
(ਉ) ਫ਼ਰਨੀਚਰ ਦੋ ਪ੍ਰਕਾਰ ਦਾ ਹੁੰਦਾ ਹੈ ।
(ਅ) ਸਭ ਤੋਂ ਚੰਗਾ ਫ਼ਰਨੀਚਰ ਲੱਕੜੀ ਦਾ ਹੁੰਦਾ ਹੈ ।
(ੲ) ਫ਼ਰਨੀਚਰ ਆਰਾਮਦੇਹ ਹੋਣਾ ਚਾਹੀਦਾ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 3.
ਠੀਕ ਤੱਥ ਹੈ-
(ੳ) ਬੈਂਤ ਵਾਲੇ ਫ਼ਰਨੀਚਰ ਨੂੰ ਨਮਕ ਵਾਲੇ ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ ।
(ਅ) ਮੀਨਾਕਾਰੀ ਵਾਲੇ ਫ਼ਰਨੀਚਰ ਨਾਲ ਕਮਰਾ ਆਕਰਸ਼ਕ ਲਗਦਾ ਹੈ ।
(ੲ) ਬੈਂਤ ਦਾ ਫ਼ਰਨੀਚਰ ਲੱਕੜੀ ਦੇ ਫ਼ਰਨੀਚਰ ਨਾਲੋਂ ਸਸਤਾ ਹੁੰਦਾ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਸਹੀ/ਗਲਤ ਦੱਸੋ

1. ਪੁਰਾਣੇ ਫ਼ਰਨੀਚਰ ਭਾਰੇ ਤੇ ਨੱਕਾਸ਼ੀਦਾਰ ਹੁੰਦੇ ਸਨ ।
2. ਫ਼ਰਨੀਚਰ ਦੀ ਚੋਣ ਕਮਰੇ ਦੇ ਰੰਗ, ਅਕਾਰ ਅਨੁਸਾਰ ਕਰੋ ।
3. ਦੇਵਦਾਰ, ਅਖਰੋਟ ਦੀ ਲਕੜੀ ਹਲਕੀ ਹੁੰਦੀ ਹੈ ।
4. ਬਹੁ-ਉਦੇਸ਼ੀ ਫ਼ਰਨੀਚਰ ਘੱਟ ਥਾਂ ਘੇਰਦਾ ਹੈ ।
ਉੱਤਰ-
1. √
2. √
3. √
4. √

ਖ਼ਾਲੀ ਥਾਂ ਭਰੋ

1. ਫ਼ਰਨੀਚਰ ਦਾ ਚੁਨਾਵ ਕਮਰੇ ਦੇ ………………….. ਦੇ ਅਨੁਸਾਰ ਕਰੋ ।
2. ਪੜ੍ਹਾਈ ਵਾਲੇ ਕਮਰੇ ਵਿਚ ਕੁਰਸੀ ……………………… ਅਤੇ ਬਾਹਾਂ ਵਾਲੀ ਹੋਣੀ ਚਾਹੀਦੀ ਹੈ ।
3. ਮੇਜ਼ ਦੇ ਉੱਪਰ ………………………….. ਲੱਗਾ ਹੋਣਾ ਚਾਹੀਦਾ ਹੈ ।
4. ਲੱਕੜੀ ਕੇ ਫ਼ਰਨੀਚਰ ਤੇ ਰਗੜ ਦੂਰ ਕਰਨ ਲਈ …………………. ਦਾ ਤੇਲ ਵਰਤੋ ।
5. ਸਿਆਹੀ ਦੇ ਦਾਗ ਦੂਰ ਕਰਨ ਲਈ …………………….. ਵੀ ਵਰਤੋਂ ਕਰੋ ।
ਉੱਤਰ-
1. ਰੰਗ, ਆਕਾਰ,
2. ਸਿੱਧੀ ਪਿੱਠ ਵਾਲੀ,
3. ਸਨਮਾਈਕਾ,
4, ਅਲਸੀ,
5. ਆਗਜੈਲਿਕ ਐਸਿਡ ।

ਇੱਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਸਭ ਤੋਂ ਵਧੀਆ ਫ਼ਰਨੀਚਰ ਕਿਸ ਦਾ ਹੁੰਦਾ ਹੈ ?
ਉੱਤਰ-
ਲੱਕੜੀ ਦਾ।

ਪ੍ਰਸ਼ਨ 2.
ਜੋ ਫ਼ਰਨੀਚਰ ਵਾਰ-ਵਾਰ ਹਟਾਏ ਜਾਂ ਖਿਸਕਾਏ ਜਾਣ ਉਹ ਕਿਸ ਪ੍ਰਕਾਰ ਦੀ ਲੱਕੜੀ ਦੇ ਬਣੇ ਹੁੰਦੇ ਹਨ ?
ਉੱਤਰ-
ਹਲਕੀ ਲੱਕੜੀ (ਦੇਵਦਾਰ, ਅਖਰੋਟ) ਆਦਿ ਦੇ ।

ਪ੍ਰਸ਼ਨ 3.
ਬੱਚਿਆਂ ਦੇ ਫਰਨੀਚਰ ਕਿਸ ਦੇ ਬਣੇ ਹੋਣੇ ਚਾਹੀਦੇ ਹਨ ?
ਉੱਤਰ-
ਬੈਂਤ ਦੇ ।

PSEB 8th Class Home Science Solutions Chapter 6 ਕਾਰਜਾਤਮਕ ਫ਼ਰਨੀਚਰ

ਪ੍ਰਸ਼ਨ 4.
ਪੁਰਾਣੇ ਫਰਨੀਚਰ ਕਿਸ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਭਾਰੇ ਅਤੇ ਨਕਾਸ਼ੀਦਾਰ ।

ਪ੍ਰਸ਼ਨ 5.
ਆਧੁਨਿਕ ਫ਼ਰਨੀਚਰ ਕਿਹੋ ਜਿਹੇ ਹੁੰਦੇ ਹਨ ?
ਉੱਤਰ-
ਹਲਕੇ ਅਤੇ ਸਾਦੇ ਡਿਜ਼ਾਈਨ ਵਾਲੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫ਼ਰਨੀਚਰ ਦੇ ਅੰਤਰਗਤ ਕਿਹੜੀਆਂ-ਕਿਹੜੀਆਂ ਵਸਤਾਂ ਆਉਂਦੀਆਂ ਹਨ ?
ਉੱਤਰ-
ਮੇਜ਼, ਕੁਰਸੀ, ਪਲੰਘ, ਚੌਂਕੀ, ਸੋਫਾ, ਮੂੜ੍ਹਾ, ਬੁੱਕ ਰੈਕ ਅਲਮਾਰੀ ਆਦਿ ।

ਪ੍ਰਸ਼ਨ 2.
ਫ਼ਰਨੀਚਰ ਕਿੰਨੀ ਤਰ੍ਹਾਂ ਦਾ ਹੁੰਦਾ ਹੈ ?
ਉੱਤਰ-

  1. ਲੱਕੜੀ ਦਾ
  2. ਬੈਂਤ ਦਾ
  3. ਗੱਦੇਦਾਰ
  4. ਲੋਹੇ ਦਾ
  5. ਕੰਮ ਚਲਾਊ
  6. ਸਜਾਵਟੀ
  7. ਸਥਾਨ ਬਚਾਉ ਜਾਂ ਫੋਲਡਿੰਗ ।

ਪ੍ਰਸ਼ਨ 3.
ਸੌਣ ਵਾਲੇ ਕਮਰੇ ਵਿਚ ਆਰਾਮਦਾਇਕ ਫ਼ਰਨੀਚਰ ਹੋਣਾ ਚਾਹੀਦਾ ਹੈ । ਦੱਸੋ ਕਿਉਂ ?
ਉੱਤਰ-
ਸੌਣ ਵਾਲੇ ਕਮਰੇ ਵਿਚ ਆਰਾਮਦਾਇਕ ਫ਼ਰਨੀਚਰ ਹੋਣਾ ਚਾਹੀਦਾ ਹੈ ਕਿਉਂਕਿ ਉੱਠਣ-ਬੈਠਣ ਅਤੇ ਸੌਣ ਵਿਚ ਕਸ਼ਟਦਾਇਕ ਨਾ ਹੋਵੇ ।

ਪ੍ਰਸ਼ਨ 4.
ਕਾਰਜਾਤਮਕ ਫ਼ਰਨੀਚਰ ਤੋਂ ਕੀ ਭਾਵ ਹੈ ?
ਉੱਤਰ-
ਜੋ ਫ਼ਰਨੀਚਰ ਕਿਸੇ ਖਾਸ ਕੰਮ ਲਈ ਪ੍ਰਯੋਗ ਕੀਤਾ ਜਾਂਦਾ ਹੋਵੇ ।

ਪ੍ਰਸ਼ਨ 5.
ਫ਼ਰਨੀਚਰ ਦੇ ਦੋ ਜ਼ਰੂਰੀ ਲੱਛਣ ਦੱਸੋ ।
ਉੱਤਰ-

  1. ਆਰਾਮਦੇਹ
  2. ਮਜ਼ਬੂਤੀ ।

ਪ੍ਰਸ਼ਨ 6.
ਬੈਠਕ ਵਿਚ ਕੀ-ਕੀ ਫ਼ਰਨੀਚਰ ਹੁੰਦਾ ਹੈ ?
ਉੱਤਰ-
ਸੋਫਾਸੈਟ, ਗੱਦੇਦਾਰ ਕੁਰਸੀਆਂ, ਮੇਜ਼, ਕਾਫੀ ਟੇਬਲ, ਸੈਂਟਰ ਟੇਬਲ ਅਤੇ ਆਰਾਮ ਕੁਰਸੀਆਂ ।

PSEB 8th Class Home Science Solutions Chapter 6 ਕਾਰਜਾਤਮਕ ਫ਼ਰਨੀਚਰ

ਪ੍ਰਸ਼ਨ 7.
ਭੋਜਨ ਕਮਰੇ ਵਿਚ ਇਸਤੇਮਾਲ ਹੋਣ ਵਾਲਾ ਫ਼ਰਨੀਚਰ ਕਿਹੜਾ ਹੁੰਦਾ ਹੈ ?
ਉੱਤਰ-
ਭੋਜਨ ਦੀ ਮੇਜ਼, ਕੁਰਸੀਆਂ, ਪਰੋਸਣ ਦੀ ਮੇਜ਼, ਸਾਈਡ ਬੋਰਡ ਟਰਾਲੀ ਪਹੀਏ ਵਾਲੀ ਮੇਜ਼) ।

ਪ੍ਰਸ਼ਨ 8.
ਸੌਣ ਦੇ ਕਮਰੇ ਦਾ ਫ਼ਰਨੀਚਰ ਦੱਸੋ ।
ਉੱਤਰ-
ਸਿੰਗਲ ਜਾਂ ਡਬਲ ਬੈਂਡ, ਸਾਈਡ ਮੇਜ਼, ਡੈਸਰ ਖਾਨਿਆਂ ਸਹਿਤ ਡੈਸਿੰਗ ਟੇਬਲ, ਲੋਹੇ ਜਾਂ ਲੱਕੜੀ ਦੀ ਅਲਮਾਰੀ, ਆਰਾਮ ਕੁਰਸੀ ।

ਪ੍ਰਸ਼ਨ 9.
ਫ਼ਰਨੀਚਰ ਖ਼ਰੀਦਦੇ ਸਮੇਂ ਕਿਹੜੀਆਂ ਜ਼ਰੂਰੀ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ ?
ਉੱਤਰ-

  1. ਉਪਯੋਗਤਾ,
  2. ਸੁੰਦਰਤਾ,
  3. ਡਿਜ਼ਾਈਨ,
  4. ਮੁੱਲ,
  5. ਆਰਾਮਦੇਹੀ,
  6. ਮਜ਼ਬੂਤੀ,
  7. ਆਕਾਰ ਅਤੇ
  8. ਪਰਿਵਾਰ ਦੇ ਮੈਂਬਰਾਂ ਦੀ ਰੁਚੀ ।

ਪ੍ਰਸ਼ਨ 10.
ਫ਼ਰਨੀਚਰ ਦੇ ਮੁੱਖ ਲਾਭ ਕੀ ਹਨ ?
ਉੱਤਰ-

  1. ਘਰ ਵਿਚ ਉੱਠਣ-ਬੈਠਣ ਦੇ ਲਈ,
  2. ਸਰੀਰ ਨੂੰ ਆਰਾਮ ਪਹੁੰਚਾਉਣ ਲਈ,
  3. ਕੰਮ ਕਰਨ ਵਿਚ ਸਹੂਲਤ ਪ੍ਰਦਾਨ ਕਰਨਾ,
  4. ਘਰ ਦੀ ਸਜਾਵਟ,
  5. ਸਮਾਜਿਕ, ਆਰਥਿਕ ਸਥਿਤੀ ਦੀ ਜਾਣਕਾਰੀ ਅਤੇ
  6. ਵਸਤਾਂ ਦੀ ਸੁਰੱਖਿਆ ।

ਪ੍ਰਸ਼ਨ 11.
ਫਰਨੀਚਰ ਬਣਾਉਣ ਵਿਚ ਆਮ ਤੌਰ ਤੇ ਕਿਹੜੀ-ਕਿਹੜੀ ਲੱਕੜੀ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਦੇਵਦਾਰ, ਆਬਨੂਸ, ਟਾਹਲੀ, ਅੰਬ, ਸਾਗਵਾਨ, ਅਖਰੋਟ, ਚੀੜ ਆਦਿ ।

ਪ੍ਰਸ਼ਨ 12.
ਬੈਂਤ ਨਾਲ ਕਿਹੜੇ ਫ਼ਰਨੀਚਰ ਬਣਾਏ ਜਾਂਦੇ ਹਨ ?
ਉੱਤਰ-
ਮੋਟੀ ਬੈਂਤ ਨਾਲ ਕੁਰਸੀ, ਸੋਫਾ, ਮੇਜ਼ ਅਤੇ ਮੂੜੇ ਬਣਾਏ ਜਾਂਦੇ ਹਨ ।

PSEB 8th Class Home Science Solutions Chapter 6 ਕਾਰਜਾਤਮਕ ਫ਼ਰਨੀਚਰ

ਪ੍ਰਸ਼ਨ 13.
ਬੈਂਤ ਦੇ ਫ਼ਰਨੀਚਰ ਕਿਸ ਥਾਂ ਲਈ ਜ਼ਿਆਦਾ ਉਪਯੋਗੀ ਹੁੰਦੇ ਹਨ ?
ਉੱਤਰ-
ਬਗੀਚੇ, ਬਰਾਮਦੇ ਅਤੇ ਵਿਹੜੇ ਦੇ ਲਈ । ਬੱਚਿਆਂ ਦੇ ਕਮਰੇ ਵਿਚ ਵੀ ਅਜਿਹੇ ਫ਼ਰਨੀਚਰ ਜ਼ਿਆਦਾ ਉੱਚਿਤ ਰਹਿੰਦੇ ਹਨ ।

ਪ੍ਰਸ਼ਨ 14.
ਚੰਗੇ ਫ਼ਰਨੀਚਰ ਦੀ ਕੀ ਵਿਸ਼ੇਸ਼ਤਾ ਹੁੰਦੀ ਹੈ ?
ਉੱਤਰ-
ਚੰਗਾ ਫ਼ਰਨੀਚਰ ਉਪਯੋਗੀ, ਮਜ਼ਬੂਤ, ਨਵੇਂ ਡਿਜ਼ਾਈਨ ਦਾ, ਘੱਟ ਕੀਮਤ ਦਾ ਅਤੇ ਆਰਾਮਦੇਹ ਹੁੰਦਾ ਹੈ ।

ਪ੍ਰਸ਼ਨ 15.
ਫ਼ਰਨੀਚਰ ਦੀ ਚੋਣ ਸਮੇਂ ਕਮਰੇ ਦੇ ਆਕਾਰ ਦਾ ਕੀ ਮਹੱਤਵ ਹੈ ?
ਉੱਤਰ-
ਫ਼ਰਨੀਚਰ ਕਮਰੇ ਦੇ ਆਕਾਰ ਅਨੁਸਾਰ ਹੀ ਹੋਣਾ ਚਾਹੀਦਾ ਹੈ । ਜਿਵੇਂ ਛੋਟੇ ਕਮਰੇ ਵਿੱਚ ਵੱਧ ਜਾਂ ਵੱਡੇ ਆਕਾਰ ਦੇ ਫ਼ਰਨੀਚਰ ਨਾਲ ਕਮਰਾ ਭਰਿਆ ਲੱਗੇਗਾ ਤੇ ਚਲਣ-ਫਿਰਣ ਦੀ ਥਾਂ ਵੀ ਨਹੀਂ ਰਹੇਗੀ ।

ਪ੍ਰਸ਼ਨ 16.
ਸਜਾਵਟੀ ਫ਼ਰਨੀਚਰ ਤੋਂ ਕੀ ਭਾਵ ਹੈ ?
ਉੱਤਰ-
ਅਜਿਹਾ ਫ਼ਰਨੀਚਰ ਘਰ ਦੀ ਸਜਾਵਟ ਲਈ ਵਰਤਿਆ ਜਾਂਦਾ ਹੈ । ਇਸ ਫ਼ਰਨੀਚਰ ਤੇ ਨਕਾਸ਼ੀਦਾਰ ਖੁਦਾਈ ਕੀਤੀ ਹੁੰਦੀ ਹੈ ।

PSEB 8th Class Home Science Solutions Chapter 6 ਕਾਰਜਾਤਮਕ ਫ਼ਰਨੀਚਰ

ਪ੍ਰਸ਼ਨ 17.
ਲੱਕੜੀ ਦੇ ਫ਼ਰਨੀਚਰ ਤੇ ਰਗੜ ਦੇ ਨਿਸ਼ਾਨਾਂ ਨੂੰ ਕਿਵੇਂ ਦੂਰ ਕਰ ਸਕਦੇ ਹਾਂ ?
ਉੱਤਰ-
ਲੱਕੜੀ ਦੇ ਫ਼ਰਨੀਚਰ ਤੇ ਰਗੜ ਦੇ ਨਿਸ਼ਾਨਾਂ ਨੂੰ ਦੂਰ ਕਰਨ ਲਈ ਅਲਸੀ ਦਾ ਤੇਲ ਉਬਾਲ ਕੇ ਠੰਡਾ ਕਰਕੇ ਵਰਤਿਆ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਫ਼ਰਨੀਚਰ ਤੋਂ ਕੀ ਭਾਵ ਹੈ ?
ਉੱਤਰ-
ਫ਼ਰਨੀਚਰ ਸ਼ਬਦ ਤੋਂ ਭਾਵ ਅਜਿਹੇ ਸਾਮਾਨ ਤੋਂ ਹੈ ਜੋ ਹਰ ਰੋਜ਼ ਉੱਠਣ-ਬੈਠਣ, ਆਰਾਮ ਕਰਨ, ਵੱਖ-ਵੱਖ ਵਸਤੂਆਂ ਨੂੰ ਸੁਰੱਖਿਅਤ ਰੱਖਣ ਆਦਿ ਦੇ ਕੰਮ ਆਉਂਦਾ ਹੈ । ਇਸ ਦੇ ਅੰਤਰਗਤ ਕੁਰਸੀ, ਮੇਜ਼, ਸੋਫਾ, ਮੁੜਾ, ਤਿਪਾਈ, ਪਲੰਘ, ਚਾਰਪਾਈ, ਡੋਲੀ, ਬੈਂਚ, ਬੁੱਕ ਰੈਕ ਅਤੇ ਅਲਮਾਰੀ ਆਦਿ ਵੀ ਫ਼ਰਨੀਚਰ ਵਿਚ ਆਉਂਦੇ ਹਨ ।

ਪ੍ਰਸ਼ਨ 2.
ਘਰ ਵਿਚ ਫ਼ਰਨੀਚਰ ਦਾ ਕੀ ਮਹੱਤਵ ਹੈ ?
ਉੱਤਰ-
ਘਰ ਵਿਚ ਫ਼ਰਨੀਚਰ ਦਾ ਮਹੱਤਵ ਹੇਠ ਲਿਖਿਆ ਹੈ-

  1. ਫ਼ਰਨੀਚਰ ਘਰ ਦੀ ਅੰਦਰੂਨੀ ਸਜਾਵਟ ਲਈ ਜ਼ਰੂਰੀ ਹੈ ।
  2. ਫ਼ਰਨੀਚਰ ਨਾਲ ਵਿਅਕਤੀ ਦੀ ਇੱਜ਼ਤ ਮਾਣ ਵਿਚ ਵਾਧਾ ਹੁੰਦਾ ਹੈ ।
  3. ਘਰ ਵਿਚ ਸਜੇ ਹੋਏ ਫ਼ਰਨੀਚਰ ਨਾਲ ਪਰਿਵਾਰ ਦੇ ਵਿਅਕਤਿਤਵ ਦੀ ਝਲਕ ਵਿਖਾਈ ਦਿੰਦੀ ਹੈ ।
  4. ਵਸਤਾਂ ਨੂੰ ਸੁਰੱਖਿਅਤ ਰੱਖਣ ਅਤੇ ਕੰਮਾਂ ਨੂੰ ਸੁਵਿਧਾਪੂਰਵਕ ਕਰਨ ਲਈ ਵੀ ਫ਼ਰਨੀਚਰ ਬਹੁਤ ਜ਼ਰੂਰੀ ਹੈ ।

ਪ੍ਰਸ਼ਨ 3.
ਫ਼ਰਨੀਚਰ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਉੱਤਰ-
ਫ਼ਰਨੀਚਰ ਦੀ ਵੰਡ ਤਿੰਨ ਪ੍ਰਕਾਰ ਨਾਲ ਕੀਤੀ ਜਾ ਸਕਦੀ ਹੈ-

  1. ਫ਼ਰਨੀਚਰ ਕਿਸ ਵਸਤੂ ਦਾ ਬਣਿਆ ਹੈ ।
  2. ਕੀਮਤ ਦੇ ਆਧਾਰ ਤੇ ।
  3. ਉਪਯੋਗਤਾ ਦੇ ਆਧਾਰ ਤੇ ।

1. ਫ਼ਰਨੀਚਰ ਕਿਸ ਵਸਤੂ ਦਾ ਬਣਿਆ ਹੈ-
(ੳ) ਲੱਕੜੀ ਦਾ ਫ਼ਰਨੀਚਰ ।
(ਅ) ਬੈਂਤ ਦਾ ਫ਼ਰਨੀਚਰ ।
(ੲ) ਬਾਂਸ ਦਾ ਫ਼ਰਨੀਚਰ ।
(ਸ) ਗੱਦੇਦਾਰ ਫ਼ਰਨੀਚਰ ।
(ਹ) ਲੋਹੇ ਦਾ ਫ਼ਰਨੀਚਰ ।
(ਕ) ਐਲੂਮੀਨਿਅਮ ਦਾ ਫ਼ਰਨੀਚਰ ।

2. ਕੀਮਤ ਦੇ ਆਧਾਰ ‘ਤੇ-
(ੳ) ਘੱਟ ਲਾਗਤ ਦਾ ਫ਼ਰਨੀਚਰ ।
(ਅ) ਮੱਧਮ ਲਾਗਤ ਦਾ ਫ਼ਰਨੀਚਰ ।
(ੲ) ਉੱਚ ਲਾਗਤ ਦਾ ਫ਼ਰਨੀਚਰ ।

3. ਉਪਯੋਗਤਾ ਦੇ ਆਧਾਰ ‘ਤੇ-
(ੳ) ਬੈਠਣ ਲਈ ਫ਼ਰਨੀਚਰ ।
(ਅ) ਆਰਾਮ ਕਰਨ ਲਈ ਫ਼ਰਨੀਚਰ।
(ੲ) ਕੰਮ ਕਰਨ ਲਈ ਫ਼ਰਨੀਚਰ ।
(ਸ) ਸਾਮਾਨ ਨੂੰ ਸੁਰੱਖਿਅਤ ਰੱਖਣ ਲਈ ਫ਼ਰਨੀਚਰ ।

ਪ੍ਰਸ਼ਨ 4.
ਲੱਕੜੀ ਦੇ ਫ਼ਰਨੀਚਰ ‘ਤੇ ਪਾਲਿਸ਼ ਦੇ ਸਾਧਾਰਨ ਨਿਯਮ ਕੀ ਹਨ ?
ਉੱਤਰ-

  1. ਪਾਲਿਸ਼ ਜਾਂ ਵਾਰਨਿਸ਼ ਲਾਉਣ ਤੋਂ ਪਹਿਲਾਂ ਫ਼ਰਨੀਚਰ ‘ਤੇ ਪਈ ਧੁੜ ਅਤੇ ਗੰਦਗੀ ਨੂੰ ਮੁਲਾਇਮ ਝਾੜਨ ਨਾਲ ਪੂੰਝ ਕੇ ਸਾਫ਼ ਕਰ ਦੇਣਾ ਚਾਹੀਦਾ ਹੈ ।
  2. ਫ਼ਰਨੀਚਰ ਨੂੰ ਕੋਸੇ ਪਾਣੀ ਨਾਲ ਜਾਂ ਸੋਡੇ ਨਾਲ ਧੋਣ ਨਾਲ ਉੱਪਰਲੀ ਮੈਲ ਅਤੇ ਧੱਬੇ ਲਹਿ ਜਾਂਦੇ ਹਨ ।
  3. ਪੂਰਾ ਫ਼ਰਨੀਚਰ ਇੱਕੋ ਵਾਰੀ ਗਿੱਲਾ ਨਹੀਂ ਕਰਨਾ ਚਾਹੀਦਾ | ਥੋੜ੍ਹਾ-ਥੋੜ੍ਹਾ ਭਾਗ ਗਿੱਲਾ ਕਰਕੇ ਸਾਫ਼ ਕਰਦੇ ਜਾਣਾ ਚਾਹੀਦਾ ਹੈ ।
  4. ਪਾਲਿਸ਼ ਲਾਉਣ ਜਾਂ ਚਮਕਾਉਣ ਤੋਂ ਪਹਿਲਾਂ ਲੱਕੜੀ ਨੂੰ ਪੂਰੀ ਤਰ੍ਹਾਂ ਸੁਕਾ ਲੈਣਾ ਚਾਹੀਦਾ ਹੈ ।
  5. ਫ਼ਰਨੀਚਰ ’ਤੇ ਚਮਕ ਲਿਆਉਣ ਲਈ ਸਾਫ਼ ਅਤੇ ਮੁਲਾਇਮ ਕੱਪੜੇ ਨਾਲ ਜ਼ਿਆਦਾ ਜ਼ੋਰ ਦੇ ਕੇ ਛੇਤੀ-ਛੇਤੀ ਰਗੜਨਾ ਚਾਹੀਦਾ ਹੈ ।

PSEB 8th Class Home Science Solutions Chapter 6 ਕਾਰਜਾਤਮਕ ਫ਼ਰਨੀਚਰ

ਪ੍ਰਸ਼ਨ 5.
ਫ਼ਰਨੀਚਰ ਖਰੀਦਦੇ ਸਮੇਂ ਤੁਸੀਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖੋਗੇ ?
ਉੱਤਰ-

  1. ਫ਼ਰਨੀਚਰ ਨਵੇਂ ਡਿਜ਼ਾਈਨ ਦਾ ਹੋਵੇ ।
  2. ਫ਼ਰਨੀਚਰ ਕਮਰੇ ਦੇ ਆਕਾਰ ਦੇ ਅਨੁਸਾਰ ਹੋਵੇ ।
  3. ਫ਼ਰਨੀਚਰ ਆਰਥਿਕ ਪੱਖੋਂ ਫਜ਼ੂਲ ਖ਼ਰਚ ਨਾ ਹੋਵੇ ।
  4. ਫ਼ਰਨੀਚਰ ਸਥਾਨ ਦੇ ਪੱਖੋਂ ਠੀਕ ਹੋਵੇ ।
  5. ਫ਼ਰਨੀਚਰ ਕਮਰੇ ਦੇ ਲਈ ਉਪਯੋਗੀ ਹੋਵੇ ।
  6. ਫ਼ਰਨੀਚਰ ਮਜ਼ਬੂਤ ਤੇ ਟਿਕਾਊ ਹੋਵੇ ।
  7. ਫ਼ਰਨੀਚਰ ਉਪਯੋਗੀ ਅਤੇ ਸੁੰਦਰ ਹੋਣ ਦੇ ਨਾਲ-ਨਾਲ ਆਰਾਮਦੇਹ ਹੋਵੇ ।
  8. ਫ਼ਰਨੀਚਰ ਇਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਣ ਵਿਚ ਸਹੂਲਤ ਵਾਲਾ ਹੋਵੇ ।
  9. ਫ਼ਰਨੀਚਰ ਹਮੇਸ਼ਾਂ ਚੰਗੇ ਕਾਰੀਗਰ ਦੁਆਰਾ ਬਣਿਆ ਹੋਵੇ ।

ਪ੍ਰਸ਼ਨ 6.
ਫ਼ਰਨੀਚਰ ਦੀ ਦੇਖ-ਭਾਲ ਦੇ ਨਿਯਮ ਦੱਸੋ ।
ਉੱਤਰ-
ਫ਼ਰਨੀਚਰ ਦੀ ਦੇਖ-ਭਾਲ ਦੇ ਲਈ ਹੇਠ ਲਿਖੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ-

  1. ਫ਼ਰਨੀਚਰ ਤੇ ਗੱਦੀਆਂ ਤੇ ਕਵਰ ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਹੈ ।
  2. ਫ਼ਰਨੀਚਰ ਦੀ ਟੁੱਟ-ਭੱਜ ਹੋਣ ਤੇ ਉਸ ਦੀ ਮੁਰੰਮਤ ਤੁਰੰਤ ਕਰਵਾਉਣੀ ਚਾਹੀਦੀ ਹੈ ।
  3. ਫ਼ਰਨੀਚਰ ਨੂੰ ਰੋਜ਼ ਸੁੱਕੇ ਕੱਪੜੇ ਨਾਲ ਪੂੰਝ ਕੇ ਸਾਫ਼ ਰੱਖਣਾ ਚਾਹੀਦਾ ਹੈ ।
  4. ਨਕਾਸ਼ੀਦਾਰ ਫ਼ਰਨੀਚਰ ਨੂੰ ਬੁਰਸ਼ ਦੇ ਪ੍ਰਯੋਗ ਨਾਲ ਸਾਫ਼ ਕਰਨਾ ਚਾਹੀਦਾ ਹੈ)
  5. ਫ਼ਰਨੀਚਰ ਨੂੰ ਨਮੀ ਜਾਂ ਧੁੱਪ ਵਾਲੀ ਥਾਂ ਤੇ ਨਹੀਂ ਰੱਖਣਾ ਚਾਹੀਦਾ ।
  6. ਲੋੜ ਮਹਿਸੂਸ ਹੋਣ ਤੇ ਫ਼ਰਨੀਚਰ ਦੀ ਪਾਲਿਸ਼ ਕਰਵਾਉਣੀ ਚਾਹੀਦੀ ਹੈ ।
  7. ਫ਼ਰਨੀਚਰ ਚੁੱਕਦੇ ਸਮੇਂ ਜਾਂ ਸਰਕਾਉਂਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ ।

ਪ੍ਰਸ਼ਨ 7.
ਬਹੁ-ਉਦੇਸ਼ੀ ਸਥਾਨ ਬਚਾਊ ਫ਼ਰਨੀਚਰ ਦੀ ਕੀ ਉਪਯੋਗਤਾ ਹੈ ?
ਉੱਤਰ-
ਬਹੁ-ਉਦੇਸ਼ੀ ਸਥਾਨ ਬਚਾਊ ਫ਼ਰਨੀਚਰ ਫੋਲਡਿੰਗ (ਮੁੜਨ ਵਾਲਾ) ਫ਼ਰਨੀਚਰ ਹੁੰਦਾ ਹੈ ਜਿਵੇਂ ਸੋਫਾ ਕਮ ਬੈਂਡ, ਫੋਲਡਿੰਗ ਕੁਰਸੀਆਂ, ਮਸ਼ੀਨ ਕਵਰ-ਕਮ-ਟੇਬਲ ਆਦਿ । ਛੋਟੇ ਘਰਾਂ ਵਿਚ ਇਸ ਦੀ ਬਹੁਤ ਉਪਯੋਗਤਾ ਹੁੰਦੀ ਹੈ-

  1. ਇਹ ਥਾਂ ਘੱਟ ਘੇਰਦਾ ਹੈ।
  2. ਫੋਲਡਿੰਗ ਸੋਫੇ ਨੂੰ ਰਾਤ ਦੇ ਸਮੇਂ ਖੋਲ੍ਹ ਕੇ ਪਲੰਘ ਦਾ ਕੰਮ ਲਿਆ ਜਾ ਸਕਦਾ ਹੈ ।
  3. ਰਾਤ ਨੂੰ ਫੋਲਡਿੰਗ ਕੁਰਸੀਆਂ ਤੇ ਮੇਜ਼ ਆਦਿ ਨੂੰ ਫੋਲਡ ਕਰਕੇ ਰੱਖ ਦੇਣ ਨਾਲ ਛੋਟੇ ਘਰ ਵਿਚ ਸਥਾਨ ਦੀ ਸਮੱਸਿਆ ਹੱਲ ਹੋ ਜਾਂਦੀ ਹੈ ।
  4. ਤਬਾਦਲੇ ਦੇ ਸਮੇਂ ਸਾਮਾਨ ਇਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਣ ਵਿਚ ਸਹੂਲਤ ਰਹਿੰਦੀ ਹੈ ।

ਪ੍ਰਸ਼ਨ 8.
ਮੁੱਖ ਪ੍ਰਕਾਰ ਦੇ ਫ਼ਰਨੀਚਰ ਅਤੇ ਉਹਨਾਂ ਦੇ ਉਦਾਹਰਨ ਦੱਸੋ ।
ਉੱਤਰ-

  1. ਲੱਕੜੀ ਦਾ ਫ਼ਰਨੀਚਰ-ਕੁਰਸੀ, ਮੇਜ਼, ਪਲੰਘ, ਚੌਂਕੀ, ਤਖਤ, ਅਲਮਾਰੀ ਆਦਿ ।
  2. ਬੈਂਤ ਦਾ ਫ਼ਰਨੀਚਰ-ਕੁਰਸੀ, ਸੋਫਾ, ਮੇਜ਼, ਮੂੜੇ ਆਦਿ ।
  3. ਗੱਦੇਦਾਰ ਫ਼ਰਨੀਚਰ-ਸੋਫਾ, ਗੱਦੇਦਾਰ ਕੁਰਸੀਆਂ ਆਦਿ ।
  4. ਲੋਹੇ ਦਾ ਫ਼ਰਨੀਚਰ-ਫੋਲਡਿੰਗ ਟੇਬਲ, ਕੁਰਸੀਆਂ, ਅਲਮਾਰੀਆਂ, ਰੈਕ ਆਦਿ ।
  5. ਸਜਾਵਟੀ ਫ਼ਰਨੀਚਰ-ਨਕਾਸ਼ੀਦਾਰ ਫ਼ਰਨੀਚਰ ।
  6. ਕੰਮ ਚਲਾਊ ਫ਼ਰਨੀਚਰ-ਬਕਸੇ ‘ਤੇ ਗੱਦੀ ਵਿਛਾ ਕੇ ਬੈਂਚ ਦੇ ਰੂਪ ਵਿਚ, ਲੱਕੜੀ ਦੀਆਂ ਪੇਟੀਆਂ ਦੀ ਬੁੱਕ ਰੈਕ, ਫ਼ਾਕਰੀ ਅਤੇ ਬਰਤਨ ਰੱਖਣ ਦੀ ਅਲਮਾਰੀ ਆਦਿ ।

ਪ੍ਰਸ਼ਨ 9.
ਘਰ ਵਿਚ ਕਿਹੜੇ-ਕਿਹੜੇ ਫ਼ਰਨੀਚਰ ਪ੍ਰਯੋਗ ਕੀਤੇ ਜਾਂਦੇ ਹਨ ?
ਉੱਤਰ-
ਘਰ ਵਿਚ ਹੇਠ ਲਿਖੇ ਫ਼ਰਨੀਚਰ ਪ੍ਰਯੋਗ ਵਿਚ ਲਿਆਂਦੇ ਜਾਂਦੇ ਹਨ

  1. ਸੋਫਾਮੈਂਟ-ਲੱਕੜੀ ਦਾ, ਸਪਰਿੰਗ ਵਾਲਾ ਗੱਦੇਦਾਰ, ਫੋਮ ਰਬੜ ਦਾ, ਬੈਂਤ ਦਾ ਜਾਂ ਫੋਲਡਿੰਗ !
  2. ਕੁਰਸੀਆਂ-ਸਧਾਰਨ, ਡਾਇੰਗ ਰੂਮ ਲਈ, ਭੋਜਨ ਵਾਲੇ ਕਮਰੇ ਲਈ, ਪੜ੍ਹਾਈ ਵਾਲੇ ਕਮਰੇ ਲਈ, ਫੋਲਡਿੰਗ ਕੁਰਸੀਆਂ ਤੇ ਆਰਾਮ ਕੁਰਸੀਆਂ ।
  3. ਮੇਜ਼-ਬੈਠਕ ਦੇ ਲਈ, ਕੇਂਦਰੀ ਮੇਜ਼, ਬਗਲ ਵਾਲੀ ਮੇਜ਼, ਕੋਨੇ ਵਾਲੀ ਮੇਜ਼ ਤੇ ਕਾਫ਼ੀ ਮੇਜ਼, ਖਾਣੇ ਦੀ ਮੇਜ਼ ਡਾਈਨਿੰਗ ਟੇਬਲ ਸ਼ਿੰਗਾਰ ਮੇਜ਼, ਪੜ੍ਹਨ ਦੀ ਮੇਜ਼ ।
  4. ਚਾਰਪਾਈ ਅਤੇ ਪਲੰਘ ।
  5. ਤਖਤ ਅਤੇ ਦੀਵਾਨ ।
  6. ਅਲਮਾਰੀਆਂ-ਕੰਧ ਵਿਚ ਬਣੀ, ਲੱਕੜੀ ਦੀ, ਸਟੀਲ ਦੀ ਅਤੇ ਰੈਕ
  7. ਸ਼ੋ ਕੇਸ ।
  8. ਵਾਲ ਕੈਬਨਿਟ ।

PSEB 8th Class Home Science Solutions Chapter 6 ਕਾਰਜਾਤਮਕ ਫ਼ਰਨੀਚਰ

ਪ੍ਰਸ਼ਨ 10.
‘ਮਹਿੰਗਾ ਰੋਵੇ ਇਕ ਵਾਰ ਸਸਤਾ ਰੋਵੇ ਵਾਰ-ਵਾਰ ਉੱਤੇ ਟਿੱਪਣੀ ਲਿਖੋ ।
ਉੱਤਰ-
ਘਰ ਦੇ ਉਪਯੋਗ ਦੀਆਂ ਕੁੱਝ ਵਸਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਜੀਵਨ ਵਿਚ ਆਮ ਤੌਰ ਤੇ ਇਕ-ਦੋ ਵਾਰੀ ਖ਼ਰੀਦਿਆ ਜਾਂਦਾ ਹੈ, ਜਿਵੇਂ, ਮਕਾਨ, ਟੀ. ਵੀ, ਫ਼ਰਿਜ਼, ਫ਼ਰਨੀਚਰ ਆਦਿ । ਅਜਿਹੀਆਂ ਵਸਤਾਂ ਜਦੋਂ ਖ਼ਰੀਦੀਆਂ ਜਾਂਦੀਆਂ ਹਨ ਤਦ ਉਹਨਾਂ ਦੇ ਮੁੱਲ ਵਲ ਇੰਨਾ ਧਿਆਨ ਨਾ ਦੇ ਕੇ ਉਹਨਾਂ ਦੀ ਮਜ਼ਬੂਤੀ, ਆਰਾਮਦੇਹੀ ਅਤੇ ਬਨਾਵਟ ਵੱਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ । ਕੁੱਝ ਲੋਕ ਨਾ ਸਮਝੀ ਵਿਚ ਸਸਤੀਆਂ ਵਸਤਾਂ ਖ਼ਰੀਦ ਤਾਂ ਲੈਂਦੇ ਹਨ ਪਰ ਉਹਨਾਂ ਦੇ ਖ਼ਰਾਬ ਹੋਣ ਜਾਂ ਟੁੱਟ ਜਾਣ ਤੇ ਉਹਨਾਂ ਨੂੰ ਦੂਜੀ ਵਾਰ ਜਾਂ ਕਈ ਵਾਰ ਖ਼ਰੀਦਣਾ ਪੈਂਦਾ ਹੈ । ਭਾਵ ਇਹ ਹੈ ਕਿ ਇਕ ਹੀ ਵਾਰ ਸੋਚ ਸਮਝ ਕੇ ਜ਼ਿਆਦਾ ਪੈਸੇ ਖ਼ਰਚ ਕਰਕੇ ਚੰਗੀ ਚੀਜ਼ ਖ਼ਰੀਦਣਾ ਜਾਂ ਘੱਟ ਪੈਸੇ ਖ਼ਰਚ ਕਰਕੇ ਸਸਤੀ ਚੀਜ਼ ਖ਼ਰੀਦਣਾ, ਇਨ੍ਹਾਂ ਦੋਹਾਂ ਗੱਲਾਂ ਦੇ ਆਧਾਰ ਤੇ ਹੀ ਇਹ ਅਖੌਤ ਹੈ ਕਿ “ਮਹਿੰਗਾ ਰੋਵੇ ਇਕ ਵਾਰ, ਸਸਤਾ ਰੋਵੇ ਵਾਰ-ਵਾਰ ।

ਵੱਡੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵੱਖ-ਵੱਖ ਪ੍ਰਕਾਰ ਦੇ ਫ਼ਰਨੀਚਰ ਦਾ ਵਰਣਨ ਕਰੋ ।
ਉੱਤਰ-
ਫ਼ਰਨੀਚਰ ਵੱਖ-ਵੱਖ ਪ੍ਰਕਾਰ ਦੇ ਹੁੰਦੇ ਹਨ । ਜੋ ਹੇਠ ਲਿਖੇ ਹਨ-
1. ਲੱਕੜੀ ਦਾ ਫ਼ਰਨੀਚਰ – ਲੱਕੜੀ ਦਾ ਫ਼ਰਨੀਚਰ ਹਲਕਾ ਹੁੰਦਾ ਹੈ ।ਇਹ ਧੁੱਪ ਅਤੇ ਪਾਣੀ ਨਾਲ ਖ਼ਰਾਬ ਹੋ ਜਾਂਦਾ ਹੈ | ਘਰਾਂ ਵਿਚ ਕੰਮ ਆਉਣ ਵਾਲਾ ਫ਼ਰਨੀਚਰ, ਜਿਵੇਂ ਮੇਜ਼, ਕੁਰਸੀ, ਪਲੰਘ, ਅਲਮਾਰੀ, ਚੌਂਕੀ ਆਦਿ ਆਮ ਤੌਰ ਤੇ ਲੱਕੜੀ ਦਾ ਹੀ ਹੁੰਦਾ ਹੈ । ਇਸ ਪ੍ਰਕਾਰ ਦੇ ਫ਼ਰਨੀਚਰ ਦੇਵਦਾਰ, ਸ਼ੀਸ਼ਮ (ਟਾਹਲੀ), ਅੰਬ, ਸਾਗਵਾਨ, ਅਖਰੋਟ, ਚੀੜ, ਆਬਨੂਸ ਆਦਿ ਲੱਕੜੀ ਦੇ ਬਣੇ ਹੁੰਦੇ ਹਨ । ਫ਼ਰਨੀਚਰ ਦੀ ਕੀਮਤ ਲੱਕੜੀ ਤੇ ਨਿਰਭਰ ਕਰਦੀ ਹੈ । ਸਾਗਵਾਨ ਤੇ ਸ਼ੀਸ਼ਮ (ਟਾਹਲੀ ਦਾ ਫ਼ਰਨੀਚਰ ਮਜ਼ਬੂਤ, ਆਕਰਸ਼ਕ, ਭਾਰਾ ਤੇ ਮਜ਼ਬੂਤ ਹੁੰਦਾ ਹੈ । ਅੱਜਕਲ੍ਹ ਪਰਤੀ ਲੱਕੜੀ ਪਲਾਈ ਵੁਡ) ਦਾ ਫ਼ਰਨੀਚਰ ਵੀ ਬਣਾਇਆ ਜਾਂਦਾ ਹੈ ।

2. ਬੈਂਤ ਦਾ ਫ਼ਰਨੀਚਰ – ਬੈਂਤ ਦਾ ਫ਼ਰਨੀਚਰ ਵੱਖ-ਵੱਖ ਰੰਗ ਦਾ ਅਤੇ ਹਲਕਾ ਹੁੰਦਾ ਹੈ । ਬੈਂਤ ਦੇ ਫ਼ਰਨੀਚਰ ਮਜ਼ਬੂਤ ਨਹੀਂ ਹੁੰਦੇ । ਇਹ ਵੇਖਣ ਵਿਚ ਸੋਹਣੇ ਲੱਗਦੇ ਹਨ । ਬੱਚਿਆਂ ਦੇ ਕਮਰਿਆਂ ਵਿਚ ਇਸ ਪ੍ਰਕਾਰ ਦੇ ਫ਼ਰਨੀਚਰ ਉਪਯੋਗੀ ਹੁੰਦੇ ਹਨ । ਲੱਕੜੀ ਦੀ ਕੁਰਸੀ ਵਿਚ ਵੀ ਬੈਂਤ ਦਾ ਜਾਲ ਬੁਣਿਆ ਜਾਂਦਾ ਹੈ । ਬੈਂਤ ਦੇ ਫ਼ਰਨੀਚਰ ਬਗੀਚੇ, ਵਿਹੜੇ ਅਤੇ ਬਰਾਂਡੇ ਦੇ ਲਈ ਵੀ ਉਪਯੋਗੀ ਹੁੰਦੇ ਹਨ । ਮੋਟੀ ਬੈਂਤ ਦੁਆਰਾ ਕੁਰਸੀ, ਮੇਜ਼, ਸੋਫਾ, ਮੂੜੇ ਆਦਿ ਬਣਾਏ ਜਾਂਦੇ ਹਨ ।

3. ਗੱਦੇਦਾਰ ਫ਼ਰਨੀਚਰ – ਗੱਦੇਦਾਰ ਫ਼ਰਨੀਚਰ ਜਿਵੇਂ ਸੋਫਾਸੈੱਟ, ਗੱਦੇਦਾਰ ਕੁਰਸੀਆਂ, ਤਿਪਾਈ ਆਦਿ ਲੱਕੜੀ ਜਾਂ ਧਾਤੂ ਦੇ ਢਾਂਚੇ ਵਿਚ ਜੁਟ, ਨਾਰੀਅਲ ਦੇ ਰੇਸ਼ੇ ਨੂੰ ਅਤੇ ਤੁੜੀ ਆਦਿ ਭਰ ਕੇ ਅਤੇ ਸਪਰਿੰਗ ਪਾ ਕੇ ਬਣਾਏ ਜਾਂਦੇ ਹਨ । ਇਹਨਾਂ ਨੂੰ ਉੱਪਰੋਂ ਚਮੜੇ, ਰੈਕਸੀਨ ਜਾਂ ਕਾਰਜਾਤਮਕ ਫ਼ਰਨੀਚਰ ਪਲਾਸਟਿਕ ਨਾਲ ਢੱਕਿਆ ਜਾਂਦਾ ਹੈ । ਗੱਦਿਆਂ ਵਿਚ ਫੋਮ, ਰਬੜ, ਡਨਲਪ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ । ਇਹ ਟਿਕਾਊ ਅਤੇ ਆਰਾਮ ਦੇਹ ਹੁੰਦੇ ਹਨ ।

4. ਸਟੀਲ ਜਾਂ ਲੋਹੇ ਦਾ ਫ਼ਰਨੀਚਰ – ਸਟੀਲ ਜਾਂ ਲੋਹੇ ਦਾ ਫ਼ਰਨੀਚਰ ਆਮ ਤੌਰ ਤੇ ਲੋਹੇ ਦੀਆਂ ਚਾਦਰਾਂ ਤੇ ਖੋਖਲੇ ਪਾਈਪ ਦਾ ਬਣਾਇਆ ਜਾਂਦਾ ਹੈ । ਲੋਹੇ ਦੇ ਫ਼ਰਨੀਚਰ ਹਲਕੇ ਤੇ ਮਜ਼ਬੂਤ ਹੁੰਦੇ ਹਨ ਇਸ ‘ਤੇ ਅਸਾਨੀ ਨਾਲ ਰੰਗ ਕੀਤਾ ਜਾ ਸਕਦਾ ਹੈ । ਇਨ੍ਹਾਂ ਵਿਚ ਸਿਲ ਅਤੇ ਕੀੜੇ-ਮਕੌੜੇ ਨਹੀਂ ਵੜ ਸਕਦੇ । ਇਸ ਤੋਂ ਬਣੀਆਂ ਕੁਰਸੀਆਂ ਵਿਚ ਗੱਦਿਆਂ ਦਾ ਅਤੇ ਗੱਦਿਆਂ ਤੇ ਰੈਕਸੀਨ ਜਾਂ ਚਮੜੇ ਦਾ ਕਵਰ ਲਾਇਆ ਜਾ ਸਕਦਾ ਹੈ । ਇਸਦੇ ਅੰਤਰਗਤ ਮੁੜਨ ਵਾਲੇ (ਫੋਲਡਿੰਗ) ਫ਼ਰਨੀਚਰ ਵੀ ਆਉਂਦੇ ਹਨ | ਸੁਰੱਖਿਆ ਪੱਖੋਂ ਬਹੁਮੁੱਲੀਆਂ ਵਸਤਾਂ ਰੱਖਣ ਲਈ ਸਟੀਲ ਦੀਆਂ ਪੇਟੀਆਂ ਤੇ ਅਲਮਾਰੀਆਂ ਕੰਮ ਵਿਚ ਲਿਆਂਦੀਆਂ ਜਾਂਦੀਆਂ ਹਨ ।

5. ਬਾਂਸ ਦਾ ਫ਼ਰਨੀਚਰ – ਬਾਂਸ ਨਾਲ ਸੋਫਾਬੈੱਟ, ਗੋਲ ਤੇ ਚਕੋਰ ਕੁਰਸੀਆਂ, ਮੇਜ਼, ਮੂੜੇ ਆਦਿ ਬਣਾਏ ਜਾਂਦੇ ਹਨ । ਇਹ ਜ਼ਿਆਦਾ ਸਸਤੇ ਹੁੰਦੇ ਹਨ ਅਤੇ ਇਹਨਾਂ ਤੇ ਪਾਲਿਸ਼ ਕੀਤੀ ਜਾ ਸਕਦੀ ਹੈ । ਇਹ ਜ਼ਿਆਦਾ ਹਲਕੇ ਹੁੰਦੇ ਹਨ ।

6. ਐਲੂਮੀਨੀਅਮ ਦਾ ਫ਼ਰਨੀਚਰ – ਅੱਜ-ਕਲ੍ਹ ਐਲੂਮੀਨਿਅਮ ਦੀਆਂ ਬਣੀਆਂ ਨਲੀਆਂ ਦੇ ਫਰੇਮ ਵਾਲੇ ਫ਼ਰਨੀਚਰ ਪ੍ਰਚਲਿਤ ਹਨ । ਕੁਰਸੀਆਂ, ਸਟੁਲਾਂ, ਮੇਜ਼ਾਂ ਅਤੇ ਪਲੰਘਾਂ ਦੇ ਫਰੇਮ ਐਲੂਮੀਨਿਅਮ ਦੇ ਬਣਨ ਲੱਗੇ ਹਨ ।ਇਹ ਸਸਤੇ ਅਤੇ ਹਲਕੇ ਹੁੰਦੇ ਹਨ । ਇਹਨਾਂ ਤੇ ਨਾਈਲੋਨ ਦੀਆਂ ਤਾਰਾਂ ਅਤੇ ਨਵਾਰ ਦੀ ਬੁਣਾਈ ਕੀਤੀ ਜਾਂਦੀ ਹੈ ।

PSEB 8th Class Home Science Solutions Chapter 6 ਕਾਰਜਾਤਮਕ ਫ਼ਰਨੀਚਰ

7. ਕੰਮ ਚਲਾਊ ਫ਼ਰਨੀਚਰ – ਧਨ ਦੀ ਕਮੀ ਦੇ ਕਾਰਨ ਉਪਲੱਬਧ ਸਮੱਗਰੀ ਨੂੰ ਫ਼ਰਨੀਚਰ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ ਜਿਵੇਂ ਸਾਮਾਨ ਦੀ ਪੇਟੀ ਉੱਤੇ ਗੱਦੀ ਰੱਖ ਕੇ ਅਤੇ ਚਾਦਰ ਵਿਛਾ ਕੇ ਬੈਂਚ ਦਾ ਕੰਮ ਲਿਆ ਜਾਂਦਾ ਹੈ । ਘੱਟ ਕੀਮਤ ਦੀਆਂ ਲੱਕੜੀ ਦੀਆਂ ਪੇਟੀਆਂ ਖ਼ਰੀਦ ਕੇ ਉਹਨਾਂ ਨਾਲ ਬੁਕ ਰੈਕ, ਭਾਕਰੀ ਅਤੇ ਬਰਤਨ ਰੱਖਣ ਦੀ ਅਲਮਾਰੀ ਬਣਾਈ ਜਾ ਸਕਦੀ ਹੈ ।

8. ਸਜਾਵਟੀ ਫ਼ਰਨੀਚਰ – ਕੁੱਝ ਫ਼ਰਨੀਚਰ ਨਕਾਸ਼ੀਦਾਰ ਖੁਦਾਈ ਕੀਤੇ ਹੋਏ ਵੀ ਬਣਾਏ ਜਾਂਦੇ ਹਨ । ਇਸ ਪ੍ਰਕਾਰ ਦੇ ਫ਼ਰਨੀਚਰ ਉੱਤੇ ਧੂੜ ਮਿੱਟੀ ਦੀ ਤਹਿ ਜੰਮ ਜਾਂਦੀ ਹੈ । ਇਸ ਫ਼ਰਨੀਚਰ ਦੀ ਆਸਾਨੀ ਨਾਲ ਸਹੀ ਸਫ਼ਾਈ ਨਹੀਂ ਹੋ ਸਕਦੀ ਸਫ਼ਾਈ ਨਾ ਹੋਣ ਨਾਲ ਇਹ ਗੰਦਾ ਵਿਖਾਈ ਦੇਣ ਲੱਗਦਾ ਹੈ ।

9. ਆਧੁਨਿਕ ਸਥਾਨ ਬਚਾਉ ਬਹੁ – ਉਦੇਸ਼ੀ ਫ਼ਰਨੀਚਰ-ਅੱਜ-ਕਲ ਵੱਡੇ-ਵੱਡੇ ਸ਼ਹਿਰਾਂ ਜਿਵੇਂ, ਮੁੰਬਈ, ਕੋਲਕਾਤਾ, ਦਿੱਲੀ ਅਤੇ ਚੇਨੱਈ ਆਦਿ ਵਿਚ ਸਥਾਨ ਦੀ ਕਮੀ ਦੇ ਕਾਰਨ ਆਧੁਨਿਕ ਸਥਾਨ ਬਚਾਉ ਫ਼ਰਨੀਚਰ ਦਾ ਉਪਯੋਗ ਕੀਤਾ ਜਾਂਦਾ ਹੈ । ਸਥਾਨ-ਬਚਾਉ ਬਹੁ-ਉਦੇਸ਼ੀ ਫ਼ਰਨੀਚਰ ਫੋਲਡਿੰਗ ਹੁੰਦਾ ਹੈ ਜਿਵੇਂ ਸੋਫਾ ਕਮ ਬੈਂਡ ਜਿਸ ਨੂੰ ਦਿਨ ਵਿਚ ਸੋਫੇ ਦੇ ਰੂਪ ਵਿਚ ਅਤੇ ਰਾਤ ਨੂੰ ਉਸ ਨੂੰ ਖੋਲ੍ਹ ਕੇ ਬਿਸਤਰ ਦੇ ਰੂਪ ਵਿਚ ਪ੍ਰਯੋਗ ਕੀਤਾ ਜਾ ਸਕਦਾ ਹੈ । ਸਿਲਾਈ ਮਸ਼ੀਨਾਂ ਵੀ ਇਸ ਪ੍ਰਕਾਰ ਦੀਆਂ ਹੁੰਦੀਆਂ ਹਨ ਜਿਨ੍ਹਾਂ ਵਿਚ ਲੋੜ ਅਨੁਸਾਰ ਪਹੀਆ ਲਾ ਕੇ ਚੌਕੇ ਮੇਜ਼ ਦੇ ਰੂਪ ਵਿਚ ਪ੍ਰਯੋਗ ਕੀਤਾ ਜਾਂਦਾ ਹੈ । ਅੱਜ-ਕਲ੍ਹ ਵੱਖ-ਵੱਖ ਪ੍ਰਕਾਰ ਦੇ ਫੋਲਡਿੰਗ ਮੇਜ਼, ਕੁਰਸੀ, ਪਲੰਘ ਬਣਾਏ ਜਾਂਦੇ ਹਨ ਜੋ ਬੰਦ ਕਰਕੇ ਰੱਖੇ ਜਾ ਸਕਦੇ ਹਨ ।

PSEB 8th Class Home Science Solutions Chapter 5 ਭੋਜਨ ਦੇ ਖਰਾਬ ਹੋਣ ਦੇ ਕਾਰਨ ਅਤੇ ਉਹਨਾਂ ਦੀ ਰੋਕਥਾਮ

Punjab State Board PSEB 8th Class Home Science Book Solutions Chapter 5 ਭੋਜਨ ਦੇ ਖਰਾਬ ਹੋਣ ਦੇ ਕਾਰਨ ਅਤੇ ਉਹਨਾਂ ਦੀ ਰੋਕਥਾਮ Textbook Exercise Questions and Answers.

PSEB Solutions for Class 7 Home Science Chapter 5 ਭੋਜਨ ਦੇ ਖਰਾਬ ਹੋਣ ਦੇ ਕਾਰਨ ਅਤੇ ਉਹਨਾਂ ਦੀ ਰੋਕਥਾਮ

Home Science Guide for Class 8 PSEB ਭੋਜਨ ਦੇ ਖਰਾਬ ਹੋਣ ਦੇ ਕਾਰਨ ਅਤੇ ਉਹਨਾਂ ਦੀ ਰੋਕਥਾਮ Textbook Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਭੋਜਨ ਦੀ ਸੰਭਾਲ ਬਹੁਤ ਮਹੱਤਵਪੂਰਨ ਹੈ-
(ੳ) ਭੋਜਨ ਨੂੰ ਸਵਾਦ ਅਤੇ ਪੌਸ਼ਟਿਕ ਬਣਾਇਆ ਜਾ ਸਕਦਾ ਹੈ ।
(ਅ) ਖਾਧ ਪਦਾਰਥਾਂ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਹੋ ਜਾਂਦੀ ਹੈ ।
(ੲ) ਜਿਹੜੇ ਲੋਕ ਭੋਜਨ ਪਦਾਰਥ ਉਗਾਉਂਦੇ ਹਨ ਉਨ੍ਹਾਂ ਨੂੰ ਵਧੀਆ ਕੀਮਤਾਂ ਮਿਲ ਸਕਦੀਆਂ ਹਨ ।
(ਸ) ਸਾਰੇ ।
ਉੱਤਰ-
(ਸ) ਸਾਰੇ ।

ਪ੍ਰਸ਼ਨ 2.
ਖਾਧ ਪਦਾਰਥਾਂ ਦੇ ਦੂਸ਼ਿਤ ਹੋਣ ਦੇ ਕਾਰਨ ਹਨ-
(ਉ) ਸੂਖਮ ਜੀਵ
(ਅ) ਭੋਜਨ ਦੇ ਅੰਸ਼
(ੲ) ਕੀੜੇ
(ਸ) ਸਾਰੇ ।
ਉੱਤਰ-
(ਸ) ਸਾਰੇ ।

PSEB 8th Class Home Science Solutions Chapter 5 ਭੋਜਨ ਦੇ ਖਰਾਬ ਹੋਣ ਦੇ ਕਾਰਨ ਅਤੇ ਉਹਨਾਂ ਦੀ ਰੋਕਥਾਮ

ਪ੍ਰਸ਼ਨ 3.
ਭੋਜਨ ਦੀ ਸੰਭਾਲ ਦੇ ਉਪਾਵਾਂ ਦੇ ਸਿਧਾਂਤ ਹਨ-
(ੳ) ਸੁਖਮ-ਜੀਵਾਂ ਦੁਆਰਾ ਖੈ ਨੂੰ ਰੋਕਣਾ ਜਾਂ ਦੇਰੀ ਕਰਨਾ ।
(ਅ) ਭੋਜਨ ਵਿੱਚ ਖੈ ਨੂੰ ਰੋਕਣਾ ਜਾਂ ਦੇਰੀ ਕਰਨਾ ।
(ੲ) ਦੋਵੇਂ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਦੋਵੇਂ

ਪ੍ਰਸ਼ਨ 4.
ਵਾਈਨ ਵਿੱਚ ਅਲਕੋਹਲ ਦੀ ਪ੍ਰਤੀਸ਼ਤਤਾ ਕੀ ਹੈ ?
(ਉ) 10%
(ਅ) 14%
(ੲ) 20%
(ਸ) 25%.
ਉੱਤਰ-
(ਅ) 14%

ਪ੍ਰਸ਼ਨ 5.
ਫਰਮੈਂਟਡ ਸਬਜ਼ੀਆਂ ਅਤੇ ਫਲਾਂ ਵਿੱਚ ……………………. ਲੈਕਟਿਕ ਅਮਲ ਅਤੇ ……………………… ਨਮਕ ਉਨ੍ਹਾਂ ਦੀ ਰੱਖਿਆ ਕਰਦਾ ਹੈ ।
(ਉ) 1.8%, 2.5%
(ਅ) 2.5%, 3.5%
(ੲ) 5%, 6%
(ਸ) 3.5%, 1.8%
ਉੱਤਰ-
(ਉ) 1.8%, 2.5%

ਪ੍ਰਸ਼ਨ 6.
ਹੇਠ ਲਿਖੇ ਪਦਾਰਥਾਂ ਦੀ ਸੰਭਾਲ ਪਾਸਚੁਰਾਈਜੇਸ਼ਨ ਦੁਆਰਾ ਕੀਤੀ ਜਾਂਦੀ ਹੈ-
(ਉ) ਦੁੱਧ
(ਅ) ਸਾਹ
(ੲ) ਫਲਾਂ ਦਾ ਰਸ
(ਸ) ਸਾਰੇ ।
ਉੱਤਰ-
(ਸ) ਸਾਰੇ ।

ਪ੍ਰਸ਼ਨ 7.
ਹੇਠ ਲਿਖੇ ਪਦਾਰਥਾਂ ਦੀ ਸੰਭਾਲ ਲਈ 100°C ਤੋਂ ਉੱਪਰ ਦੇ ਤਾਪਮਾਨ ਦੀ ਵਰਤੋਂ ਜ਼ਰੂਰੀ ਹੈ ।
(ੳ) ਸਬਜ਼ੀਆਂ
(ਅ) ਮੱਛੀ
(ੲ) ਮੀਟ
(ਸ) ਸਾਰੇ ।
ਉੱਤਰ-
(ਸ) ਸਾਰੇ ।

ਪ੍ਰਸ਼ਨ 8.
ਪੱਕੇ ਹੋਏ ਕੇਲੇ, ਚੀਕੂ ਆਦਿ ਨੂੰ ਕਿਸ ਤਾਪਮਾਨ ਤੇ ਰੱਖਿਆ ਜਾਣਾ ਚਾਹੀਦਾ ਹੈ ?
(ਉ) 5-6°C
(ਅ) 10-12°C
(ੲ) 15-20°C
(ਸ) 20-25°C.
ਉੱਤਰ-
(ਅ) 10-12°C

PSEB 8th Class Home Science Solutions Chapter 5 ਭੋਜਨ ਦੇ ਖਰਾਬ ਹੋਣ ਦੇ ਕਾਰਨ ਅਤੇ ਉਹਨਾਂ ਦੀ ਰੋਕਥਾਮ

ਸਹੀ/ਗਲਤ ਦੱਸੋ

1. ਮੌਸਮੀ ਖੁਰਾਕੀ ਵਸਤੂਆਂ ਨੂੰ ਸੁਰੱਖਿਅਤ ਕਰਕੇ ਉਨ੍ਹਾਂ ਦੀ ਵਰਤੋਂ ਸਾਲ ਭਰ ਘੱਟ
ਕੀਮਤ ‘ਤੇ ਕੀਤੀ ਜਾ ਸਕਦੀ ਹੈ ।
2. ਖਮੀਰ ਮਿੱਠੇ ਪਦਾਰਥਾਂ ਨੂੰ ਨਸ਼ਟ ਕਰਦਾ ਹੈ ।
3. ਬੈਕਟੀਰੀਆ ਅਤੇ ਐਨਜਾਇਮ ਤਾਪ ਪੋਸੈਸਿੰਗ ਵਿਧੀ ਦੁਆਰਾ ਨਸ਼ਟ ਨਹੀਂ ਹੁੰਦੇ ।
4. ਖਮੀਰ ਸ਼ੂਗਰ ਨੂੰ ਅਲਕੋਹਲ ਵਿੱਚ ਨਹੀਂ ਬਦਲਦਾ ।
5. ਚਮੜੀ ਦੇ ਰੋਗਾਂ ਤੋਂ ਪੀੜਤ ਘਰੇਲੂ ਔਰਤਾਂ ਨੂੰ ਭੋਜਨ ਤਿਆਰ ਨਹੀਂ ਕਰਨਾ ਚਾਹੀਦਾ ।
ਉੱਤਰ-
1. √
2. √
3. ×
4. ×
5. √ ।

ਖ਼ਾਲੀ ਥਾਂ ਭਰੋ

1. ਗਰਮ ਪ੍ਰੋਸੈਸਿੰਗ ਦੁਆਰਾ …………………. ਅਤੇ ………………….. ਨੂੰ ਨਸ਼ਟ ਕੀਤਾ ਜਾ ਸਕਦਾ ਹੈ ।
ਉੱਤਰ-
ਬੈਕਟੀਰੀਆ, ਐਨਜਾਇਮ

2. ਖੰਡ, ਸਿਰਕਾ, ਨਮਕ ਆਦਿ …………………. ਪਦਾਰਥ ਹਨ ।
ਉੱਤਰ-
ਜੀਵਾਣੂਨਾਸ਼ਕ

3. ਰਸਾਇਣਿਕ ਪਦਾਰਥਾਂ ਦੀ ਵਰਤੋਂ ਦੁਆਰਾ ਭੋਜਨ ਵਿੱਚ …………………….. ਨੂੰ ਪੈਦਾ ਹੋਣ ਤੋਂ ਰੋਕਿਆ ਜਾਂਦਾ ਹੈ ।
ਉੱਤਰ-
ਬੈਕਟੀਰੀਆ

4. ਮੱਖਣ ਖਰਾਬ ਹੋ ਜਾਂਦਾ ਹੈ ਜੋ ਇਸਨੂੰ ……………………… ਗਰਮ ਸਥਾਨ ਤੇ ਰੱਖਿਆ ਜਾਂਦਾ ਹੈ ।
ਉੱਤਰ-
ਸੀਮਤ

5. ਲੂਣ, ਸਿਰਕਾ ਅਤੇ ਸਿਟਰਿਕ ਐਸਿਡ ……………………….. ਪਦਾਰਥ ਹਨ ।
ਉੱਤਰ-
ਗਰਮ

6. ਭੋਜਨ ਪਦਾਰਥਾਂ ਦੀ ਸੰਭਾਲ ਵਿੱਚ ਐਂਟੀਬਾਇਓਟਿਕਸ ਦੀ ਵਰਤੋਂ ………………….. ਹੀ ਕੀਤੀ ਜਾਂਦੀ ਹੈ ।
ਉੱਤਰ-
ਕੀਟਾਣੂਨਾਸ਼ਕ

PSEB 8th Class Home Science Solutions Chapter 5 ਭੋਜਨ ਦੇ ਖਰਾਬ ਹੋਣ ਦੇ ਕਾਰਨ ਅਤੇ ਉਹਨਾਂ ਦੀ ਰੋਕਥਾਮ

7. ਗਰਮੀਆਂ ਵਿੱਚ ਮੱਖਣ ਨੂੰ ਖਰਾਬ ਹੋਣ ਤੋਂ ਰੋਕਣ ਲਈ ……………………… ਸੰਥਾਨ ਤੇ ਰੱਖਿਆ ਜਾਂਦਾ ਹੈ ।
ਉੱਤਰ-
ਠੰਡੇ

8. ਭੋਜਨ ਦਾ ਪ੍ਰਦੂਸ਼ਣ ……………………… ਅਤੇ ……………………. ਕਾਰਨ ਹੁੰਦਾ ਹੈ ।
ਉੱਤਰ-
ਸੂਖਮ-ਜੀਵ, ਐਨਜਾਇਮ

9. ……………………….. ਭੋਜਨ ਤੋਂ ਪੋਸ਼ਣ ਪ੍ਰਾਪਤ ਕਰਕੇ ਵਧਦੇ ਹਨ ।
ਉੱਤਰ-
ਸੂਖਮ-ਜੀਵ

10. ਦਬਾਅ ਦੇ ਨਾਲ ਫਿਲਟਰ ਨਾਲ …………………………… ਪਦਾਰਥਾਂ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ ।
ਉੱਤਰ-
ਤਰਲ ਭੋਜਨ

11. ਵਾਈਨ ਵਿੱਚ ……………………….. ਪ੍ਰਤੀਸ਼ਤ ਅਲਕੋਹਲ ਉਸ ਨੂੰ ਖਮੀਰ ਤੋਂ ਸੁਰੱਖਿਅਤ ਰੱਖਦੀ ਹੈ ।
ਉੱਤਰ-
14

ਇੱਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਦੁੱਧ ਦੀ ਸੰਭਾਲ ਲਈ ਅਸੀਂ ਕੀ ਕਰਦੇ ਹਾਂ ?
ਉੱਤਰ-
ਉਬਾਲਦੇ ਹਾਂ ।

PSEB 8th Class Home Science Solutions Chapter 5 ਭੋਜਨ ਦੇ ਖਰਾਬ ਹੋਣ ਦੇ ਕਾਰਨ ਅਤੇ ਉਹਨਾਂ ਦੀ ਰੋਕਥਾਮ

ਪ੍ਰਸ਼ਨ 2.
ਖਮੀਰ ਸਟਾਰਚ ਪਦਾਰਥਾਂ ਨੂੰ ਕਿਸ ਚੀਜ਼ ਵਿੱਚ ਬਦਲਦਾ ਹੈ ?
ਉੱਤਰ-
ਸ਼ਰਾਬ ਵਿੱਚ ।

ਪ੍ਰਸ਼ਨ 3.
ਸੂਖਮ-ਜੀਵ ਕਿਸ ਤਾਪਮਾਨ ਤੋਂ ਹੇਠਾਂ ਤਾਪਮਾਨ ਤੇ ਨਹੀਂ ਵੱਧਦੇ ਹਨ ?
ਉੱਤਰ-
30°C ਤੋਂ ਘੱਟ ।

ਪ੍ਰਸ਼ਨ 4.
ਪਾਸਚੁਰਾਈਜ਼ੇਸ਼ਨ ਦੇ ਕਿੰਨੇ ਢੰਗ ਹਨ ?
ਉੱਤਰ-
ਤਿੰਨ ।

ਪ੍ਰਸ਼ਨ 5.
ਸਬਜ਼ੀਆਂ ਆਦਿ ਕਿੱਥੇ ਵੱਡੇ ਪੱਧਰ ਤੇ ਸਟੋਰ ਕੀਤੀਆਂ ਜਾਂਦੀਆਂ ਹਨ ?
ਉੱਤਰ-
ਕੋਲਡ ਸਟੋਰਾਂ ਵਿੱਚ ।

ਪ੍ਰਸ਼ਨ 6.
ਖੁਰਾਕੀ ਵਸਤਾਂ ਜਿਵੇਂ ਮੁਰੱਬਾ, ਅਚਾਰ, ਜੈਮ ਆਦਿ ਨੂੰ ਸੰਭਾਲਣ ਲਈ ਕਿਹੜਾ ਰਸਾਇਣ ਵਰਤਿਆ ਜਾਂਦਾ ਹੈ ?
ਉੱਤਰ-
ਟਾਟਰੀ ।

PSEB 8th Class Home Science Solutions Chapter 5 ਭੋਜਨ ਦੇ ਖਰਾਬ ਹੋਣ ਦੇ ਕਾਰਨ ਅਤੇ ਉਹਨਾਂ ਦੀ ਰੋਕਥਾਮ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੋਜਨ ਨੂੰ ਖਰਾਬ ਕਰਨ ਵਾਲੇ ਮੁੱਖ ਤੱਤ ਕੀ ਹਨ ?
ਉੱਤਰ-

  1. ਬੈਕਟੀਰੀਆ, ਉੱਲੀ ਅਤੇ ਖਮੀਰ,
  2. ਐਨਜਾਇਮ,
  3. ਭੋਜਨ ਦੇ ਅੰਸ਼ ਅਤੇ
  4. ਕੀੜੇ-ਮਕੌੜੇ ।

ਪ੍ਰਸ਼ਨ 2.
ਭੋਜਨ ਖਰਾਬ ਕਰਨ ਵਾਲੇ ਬੈਕਟੀਰੀਆ ਲਈ ਸਭ ਤੋਂ ਢੁੱਕਵਾਂ ਤਾਪਮਾਨ ਕਿਹੜਾ ਹੈ ?
ਉੱਤਰ-
30°C ਸੇ 40°C.

ਪ੍ਰਸ਼ਨ 3.
ਉਬਾਲੇ ਹੋਏ ਦੁੱਧ ਨਾਲੋਂ ਬਿਨਾਂ ਉਬਾਲੇ ਹੋਏ ਦੁੱਧ ਤੇਜ਼ੀ ਨਾਲ ਖਰਾਬ ਕਿਉਂ ਹੁੰਦੇ ਹਨ ?
ਉੱਤਰ-
ਬਿਨਾਂ ਉਬਾਲੇ ਹੋਏ ਦੁੱਧ ਵਿੱਚ ਬੈਕਟੀਰੀਆ ਦਾ ਵਾਧਾ ਜਲਦੀ ਹੁੰਦਾ ਹੈ ਪਰ ਉਬਾਲੇ ਹੋਏ ਦੁੱਧ ਵਿਚ ਮੌਜੂਦ ਬੈਕਟੀਰੀਆ ਮਰ ਜਾਂਦੇ ਹਨ ।

ਪ੍ਰਸ਼ਨ 4.
ਬੈਕਟੀਰੀਆ ਭੋਜਨ ਨੂੰ ਕਿਹੋ ਜਿਹਾ ਬਣਾ ਦਿੰਦੇ ਹਨ ?
ਉੱਤਰ-
ਬੈਕਟੀਰੀਆ ਭੋਜਨ ਨੂੰ ਕੌੜਾ ਅਤੇ ਜ਼ਹਿਰੀਲਾ ਬਣਾਉਂਦੇ ਹਨ ।

ਪ੍ਰਸ਼ਨ 5.
ਉੱਲੀ ਕਿਸ ਭੋਜਨ ਵਿੱਚ ਲੱਗਦੀ ਹੈ ?
ਉੱਤਰ-
ਨਮੀ ਵਾਲੇ ਭੋਜਨ ਵਿੱਚ ਉੱਲੀ ਲੱਗਦੀ ਹੈ ।

ਪ੍ਰਸ਼ਨ 6.
ਖਮੀਰ ਸਟਾਰਚ ਵਾਲੇ ਭੋਜਨ ਨੂੰ ਕਿਸ ਵਿੱਚ ਬਦਲਦਾ ਹੈ ?
ਉੱਤਰ-
ਖਮੀਰ ਸਟਾਰਚ ਵਾਲੇ ਭੋਜਨ ਨੂੰ ਅਲਕੋਹਲ ਅਤੇ ਕਾਰਬਨ ਡਾਈਆਕਸਾਈਡ ਵਿੱਚ ਬਦਲਦਾ ਹੈ ।

PSEB 8th Class Home Science Solutions Chapter 5 ਭੋਜਨ ਦੇ ਖਰਾਬ ਹੋਣ ਦੇ ਕਾਰਨ ਅਤੇ ਉਹਨਾਂ ਦੀ ਰੋਕਥਾਮ

ਪ੍ਰਸ਼ਨ 7.
ਘਰ ਵਿੱਚ ਪਕਾਏ ਜਾਣ ਵਾਲੇ ਭੋਜਨ ਪਦਾਰਥਾਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਂਦਾ ਹੈ ?
ਉੱਤਰ-
ਠੰਡੀ ਜਗ੍ਹਾ, ਫ਼ਰਿੱਜ਼ ਆਦਿ ਵਿੱਚ ਰੱਖ ਕੇ ।

ਪ੍ਰਸ਼ਨ 8.
ਮੱਖਣ, ਘਿਓ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ ?
ਉੱਤਰ-
ਮੱਖਣ, ਘਿਓ ਦੀ ਖਟਾਈ ਨੂੰ ਦੂਰ ਕਰਕੇ, ਇਸਨੂੰ ਠੰਡੀ ਜਗਾ ਤੇ ਰੱਖੋ ।

ਪ੍ਰਸ਼ਨ 9.
ਖਾਧ-ਪਦਾਰਥਾਂ ਦੀ ਸੰਭਾਲ ਲਈ ਸਭ ਤੋਂ ਮਹੱਤਵਪੂਰਨ ਚੀਜ਼ ਕੀ ਹੈ ?
ਉੱਤਰ-
ਬੈਕਟੀਰੀਆ ਦੇ ਵਾਧੇ ਅਤੇ ਐਨਜਾਇਮ ਦੀ ਕਿਰਿਆਸ਼ੀਲਤਾ ਨੂੰ ਰੋਕਣਾ ਚਾਹੀਦਾ ਹੈ ।

ਪ੍ਰਸ਼ਨ 10.
ਖਾਧ-ਪਦਾਰਥਾਂ ਨੂੰ ਸੁਕਾਉਣ ਅਤੇ ਸੰਭਾਲਣ ਦੇ ਕੀ ਢੰਗ ਹਨ ?
ਉੱਤਰ-

  1. ਬੈਕਟੀਰੀਆ ਨੂੰ ਦੂਰ ਰੱਖਣਾ,
  2. ਦਬਾਅ ਨਾਲ ਫਿਲਟਰ ਕਰਨਾ,
  3. ਫਾਰਮੈਂਟੇਸ਼ਨ,
  4. ਹੀਟ ਪ੍ਰੋਸੈਸਿੰਗ
  5. ਰਸਾਇਣਾਂ ਦੀ ਵਰਤੋਂ,
  6. ਸੁਕਾਉਣਾ,
  7. ਕਿਰਨਾਂ ਦੁਆਰਾ ।

ਪ੍ਰਸ਼ਨ 11.
ਧੁੱਪ ਵਿੱਚ ਸੁੱਕਾ ਕੇ ਰੱਖੇ ਜਾਣ ਵਾਲੇ ਕੁੱਝ ਖਾਧ ਪਦਾਰਥਾਂ ਦੇ ਨਾਂ ਜਿਨ੍ਹਾਂ ਨੂੰ ਸੁਕਾ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਦੱਸੋ ।
ਉੱਤਰ-
ਆਲੂ, ਗੋਭੀ, ਮਟਰ, ਮੇਥੀ, ਸ਼ਲਗਮ, ਸਰੋਂ-ਛੋਲਿਆਂ ਦਾ ਸਾਗ ਆਦਿ ।

ਪ੍ਰਸ਼ਨ 12.
ਓਵਨ ਵਿੱਚ ਫਲਾਂ ਅਤੇ ਸਬਜ਼ੀਆਂ ਨੂੰ ਸੁਕਾਉਣ ਦੇ ਕੀ ਲਾਭ ਹਨ ?
ਉੱਤਰ-

  1. ਫਲ ਅਤੇ ਸਬਜ਼ੀਆਂ ਜਲਦੀ ਸੁੱਕ ਜਾਂਦੀਆਂ ਹਨ,
  2. ਮੱਖੀ ਅਤੇ ਮਿੱਟੀ ਦੇ ਪ੍ਰਦੂਸ਼ਣ ਤੋਂ ਕੋਈ ਖਤਰਾ ਨਹੀਂ ਹੁੰਦਾ ।

PSEB 8th Class Home Science Solutions Chapter 5 ਭੋਜਨ ਦੇ ਖਰਾਬ ਹੋਣ ਦੇ ਕਾਰਨ ਅਤੇ ਉਹਨਾਂ ਦੀ ਰੋਕਥਾਮ

ਪ੍ਰਸ਼ਨ 13.
ਤਾਪਮਾਨ ਵਧਾ ਕੇ ਭੋਜਨ ਨੂੰ ਸੰਭਾਲਣ ਦੇ ਦੋ ਢੰਗ ਕਿਹੜੇ ਹਨ ?
ਉੱਤਰ-

  1. ਪਾਸਚੁਰਾਈਜੇਸ਼ਨ ਅਤੇ
  2. ਸਟੇਰਲਾਇਜੇਸ਼ਨ ।

ਪ੍ਰਸ਼ਨ 14.
ਪਾਸਚੁਰਾਈਜੇਸ਼ਨ ਕੀ ਹੈ ?
ਉੱਤਰ-
ਇਸ ਪ੍ਰਕ੍ਰਿਆ ਵਿੱਚ ਭੋਜਨ ਦੀਆਂ ਵਸਤੂਆਂ ਨੂੰ ਪਹਿਲਾ ਗਰਮ ਕੀਤਾ ਜਾਂਦਾ ਹੈ ਅਤੇ ਫਿਰ ਠੰਡਾ ਕੀਤਾ ਜਾਂਦਾ ਹੈ ।

ਪ੍ਰਸ਼ਨ 15.
ਪਾਸਚੁਰਾਈਜੇਸ਼ਨ ਦੀ ਵਿਧੀ ਕਿਹੜੀ ਖੁਰਾਕੀ ਵਸਤੂਆਂ ਦੀ ਸੰਭਾਲ ਵਿੱਚ ਵਰਤੀ ਜਾਂਦੀ ਹੈ ?
ਉੱਤਰ-
ਦੁੱਧ, ਫਲਾਂ ਦੇ ਰਸ ਅਤੇ ਸਿਰਕਾ ।

ਪ੍ਰਸ਼ਨ 16.
ਸਟੇਰਲਾਇਜੇਸ਼ਨ ਵਿਧੀ ਕਦੋਂ ਵਰਤੀ ਜਾਂਦੀ ਹੈ ?
ਉੱਤਰ-
ਜਦੋਂ ਭੋਜਨ ਦੀਆਂ ਚੀਜ਼ਾਂ ਬੋਤਲਾਂ ਜਾਂ ਡੱਬਿਆਂ ਵਿੱਚ ਪੈਕ ਕੀਤੀਆਂ ਜਾਂਦੀਆਂ ਹਨ ।

ਪ੍ਰਸ਼ਨ 17.
ਸੁਰੱਖਿਆ ਪਦਾਰਥ ਕੀ ਹਨ ?
ਉੱਤਰ-
ਕਿਸੇ ਵੀ ਭੋਜਨ ਪਦਾਰਥ ਵਿੱਚ ਇਨ੍ਹਾਂ ਪਦਾਰਥਾਂ ਨੂੰ ਮਿਲਾਉਣ ਨਾਲ, ਉਹ ਭੋਜਨ ਪਦਾਰਥ ਸੁਰੱਖਿਅਤ ਹੁੰਦਾ ਹੈ ।

ਪ੍ਰਸ਼ਨ 18.
ਕੁੱਝ ਘਰੇਲੂ ਰੱਖਿਅਕਾਂ ਦੇ ਨਾਮ ਦੱਸੋ ।
ਉੱਤਰ-
ਲੂਣ, ਖੰਡ, ਨਿੰਬੂ ਦਾ ਰਸ, ਸਿਰਕਾ, ਟਾਰਟਰਿਕ ਐਸਿਡ, ਸਿਟਰਿਕ ਐਸਿਡ, ਮਸਾਲੇ, ਤੇਲ ।

PSEB 8th Class Home Science Solutions Chapter 5 ਭੋਜਨ ਦੇ ਖਰਾਬ ਹੋਣ ਦੇ ਕਾਰਨ ਅਤੇ ਉਹਨਾਂ ਦੀ ਰੋਕਥਾਮ

ਪ੍ਰਸ਼ਨ 19.
ਭੋਜਨ ਦੀ ਸੰਭਾਲ ਵਿੱਚ ਲੂਣ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ?
ਉੱਤਰ-
ਅਚਾਰ, ਚਟਨੀ, ਸਾਸ, ਫਲ ਅਤੇ ਸਬਜ਼ੀਆਂ ਨੂੰ ਬੋਤਲਬੰਦ ਅਤੇ ਡੱਬਾਬੰਦ ਕਰਦੇ ਸਮੇਂ ।

ਪ੍ਰਸ਼ਨ 20.
ਲੂਣ ਭੋਜਨ ਪਦਾਰਥਾਂ ਦੀ ਸੰਭਾਲ ਵਿੱਚ ਕਿਵੇਂ ਮਦਦ ਕਰਦਾ ਹੈ ?
ਉੱਤਰ-

  1. ਭੋਜਨ ਪਦਾਰਥਾਂ ਦੀ ਨਮੀ ਦੀ ਮਾਤਰਾ ਨੂੰ ਘਟਾਉਣਾ,
  2. ਖਾਧ-ਪਦਾਰਥਾਂ ਵਿੱਚ ਆਕਸੀਜਨ ਨੂੰ ਘਟਾਉਣਾ,
  3. ਕਲੋਰਾਈਡ ਆਇਨ ਪ੍ਰਾਪਤ ਕਰਕੇ ਭੋਜਨ ਦੀ ਸੰਭਾਲ ਵਿੱਚ ਸਹਾਇਤਾ ਕਰਨਾ,
  4. ਐਨਜਾਇਮ ਦੀ ਗਤੀਵਿਧੀ ਨੂੰ ਘੱਟ ਕਰਨਾ ।

ਪ੍ਰਸ਼ਨ 21.
ਸ਼ੂਗਰ ਦੀ ਵਰਤੋਂ ਕਿਸ ਖਾਧ ਪਦਾਰਥਾਂ ਦੀ ਸੰਭਾਲ ਲਈ ਕੀਤੀ ਜਾਂਦੀ ਹੈ ?
ਉੱਤਰ-
ਜੈਮ, ਜੈਲ, ਮੁਰੱਬਾ, ਕੈਂਡੀ, ਸਕੁਐਸ਼, ਸ਼ਰਬਤ, ਚਟਨੀ ਆਦਿ ।

ਪ੍ਰਸ਼ਨ 22.
ਤੇਲ ਅਚਾਰ ਨੂੰ ਕਿਵੇਂ ਸੁਰੱਖਿਅਤ ਰੱਖਦਾ ਹੈ ?
ਉੱਤਰ-
ਤੇਲ ਭੋਜਨ ਦਾ ਆਕਸੀਜਨ ਨਾਲ ਸੰਪਰਕ ਤੋੜਦਾ ਹੈ ਅਤੇ ਇਸ ਤਰ੍ਹਾਂ ਇਸ ਨੂੰ ਖਰਾਬ ਨਹੀਂ ਹੋਣ ਦਿੰਦਾ ।

ਪ੍ਰਸ਼ਨ 23.
ਉੱਲੀ ਨੂੰ ਰੋਕਣ ਲਈ ਭੋਜਨ ਕਿਵੇਂ ਸਟੋਰ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਸੁੱਕੀ ਜਗ੍ਹਾ ਵਿੱਚ ।

ਪ੍ਰਸ਼ਨ 24.
ਪੋਟਾਸ਼ੀਅਮ ਮੈਟਾਬਿਸਲਫਾਈਟ ਦੀ ਵਰਤੋਂ ਕਿਹੜੇ ਖਾਧ ਪਦਾਰਥਾਂ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਜਾਂਦੀ ਹੈ ?
ਉੱਤਰ-
ਹਲਕੇ ਰੰਗ ਦੇ ਫਲ ਅਤੇ ਸਬਜ਼ੀਆਂ ਜਿਵੇਂ ਕਿ ਸੰਤਰਾ, ਨਿੰਬੂ, ਲੀਚੀ, ਅਨਾਨਾਸ, ਅੰਬ ਆਦਿ ਦੀ ਸੰਭਾਲ ਲਈ ।

PSEB 8th Class Home Science Solutions Chapter 5 ਭੋਜਨ ਦੇ ਖਰਾਬ ਹੋਣ ਦੇ ਕਾਰਨ ਅਤੇ ਉਹਨਾਂ ਦੀ ਰੋਕਥਾਮ

ਪ੍ਰਸ਼ਨ 25.
ਸੋਡੀਅਮ ਬੈਂਜੋਏਟ ਦੀ ਵਰਤੋਂ ਕਿਹੜੇ ਭੋਜਨ ਪਦਾਰਥਾਂ ਦੀ ਸੰਭਾਲ ਲਈ ਕੀਤੀ ਜਾਂਦੀ ਹੈ ?
ਉੱਤਰ-
ਗਹਿਰੇ ਕੁਦਰਤੀ ਰੰਗ ਵਾਲੇ ਖਾਧ-ਪਦਾਰਥਾਂ ਜਿਵੇਂ ਫਾਲਸਾ, ਅਨਾਰ, ਜਾਮੁਨ, ਜੈਮ, ਜੈਲੀ ਆਦਿ ਲਈ ।

ਪ੍ਰਸ਼ਨ 26.
ਕਿਹੜੇ ਭੋਜਨ ਕਿਰਨਾਂ ਦੁਆਰਾ ਸੁਰੱਖਿਅਤ ਕੀਤੇ ਜਾਂਦੇ ਹਨ ?
ਉੱਤਰ-
ਤਾਜ਼ੇ ਫਲ, ਸਬਜ਼ੀਆਂ, ਅਨਾਜ, ਆਟਾ, ਮਸਾਲੇ, ਮੀਟ ਅਤੇ ਮੱਛੀ ਆਦਿ ਨੂੰ ਰੇਡੀਓਕਿਰਿਆਸ਼ੀਲ ਕਿਰਨਾਂ ਦੁਆਰਾ ਸੁਰੱਖਿਅਤ ਕੀਤੇ ਜਾ ਸਕਦੇ ਹਨ ।

ਪ੍ਰਸ਼ਨ 27.
ਖਮੀਰ ਕਿਸ ਕਿਸਮ ਦੇ ਪਦਾਰਥਾਂ ਨੂੰ ਖਰਾਬ ਕਰਦਾ ਹੈ ?
ਉੱਤਰ-
ਖਮੀਰ ਸ਼ਕਰਯੁਕਤ ਪਦਾਰਥਾਂ ਨੂੰ ਖਰਾਬ ਕਰਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੋਜਨ ਦੀ ਸੰਭਾਲ ਦੇ ਉਪਾਅ ਕਿਹੜੇ ਸਿਧਾਤਾਂ ‘ ਤੇ ਅਧਾਰਿਤ ਹਨ ?
ਉੱਤਰ-
(1) ਸੂਖਮ-ਜੀਵਾਂ ਦੁਆਰਾ ਭੋਜਨ ਖੈ ਨੂੰ ਰੋਕਣਾ ਅਤੇ ਇਸ ਕਿਰਿਆ ਵਿੱਚ ਦੇਰੀ ਕਰਨਾ, ਭੋਜਨ ਨੂੰ ਸੁਰੱਖਿਅਤ ਬਣਾਉਣ ਲਈ ਸੁਖਮ ਜੀਵਾਂ ਨੂੰ ਨਸ਼ਟ ਕਰਨ ਜਾਂ ਹਟਾਉਣ ਦੇ ਉਪਾਅ ਕਰਨੇ ਪੈਣਗੇ। ਇਸ ਤੋਂ ਇਲਾਵਾ, ਜੇ ਸੂਖਮ-ਜੀਵਾਂ ਦਾ ਵਿਕਾਸ ਸ਼ੁਰੂ ਹੋ ਗਿਆ ਹੈ, ਤਾਂ ਇਸ ਰੋਕਣਾ ਪਏਗਾ । ਇਹ ਬੈਕਟੀਰੀਆ ਨੂੰ ਦੂਰ ਰੱਖ ਕੇ ਜਾਂ ਬੈਕਟੀਰੀਆ ਨੂੰ ਫਿਲਟਰ ਰਾਹੀਂ ਹਟਾ ਕੇ ਕੀਤਾ ਜਾਂਦਾ ਹੈ । ਨਮੀ ਨੂੰ ਸੁਕਾਉਣ, ਹਵਾ ਨਾਲ ਉਨ੍ਹਾਂ ਦੇ ਸੰਪਰਕ ਨੂੰ ਹਟਾਉਣ ਅਤੇ ਰਸਾਇਣਿਕ ਪਦਾਰਥਾਂ ਦੀ ਵਰਤੋਂ ਕਰਕੇ ਉਨ੍ਹਾਂ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ ।

(2) ਭੋਜਨ ਵਿੱਚ ਸਵੈ-ਖੈ ਨੂੰ ਰੋਕਣਾ ਜਾਂ ਦੇਰੀ ਕਰਨਾ, ਗਰਮੀ ਦੁਆਰਾ ਭੋਜਨ ਵਿੱਚ ਪਾਏ ਜਾਣ ਵਾਲੇ ਪਦਾਰਥ ਨੂੰ ਖ਼ਤਮ ਜਾਂ ਅਕਿਰਿਆਸ਼ੀਲ ਕਰਕੇ ਸਵੈ-ਖੈ ਨੂੰ ਰੋਕਿਆ ਜਾ ਸਕਦਾ ਹੈ ।

PSEB 8th Class Home Science Solutions Chapter 5 ਭੋਜਨ ਦੇ ਖਰਾਬ ਹੋਣ ਦੇ ਕਾਰਨ ਅਤੇ ਉਹਨਾਂ ਦੀ ਰੋਕਥਾਮ

ਪ੍ਰਸ਼ਨ 2.
ਕਿਹੜੇ ਕਾਰਨਾਂ ਕਰਕੇ ਭੋਜਨ ਦੂਸ਼ਿਤ ਹੋ ਜਾਂਦਾ ਹੈ ?
ਉੱਤਰ-

  1. ਸੂਖਮਜੀਵ-ਬੈਕਟੀਰੀਆ ਅਤੇ ਉੱਲੀ,
  2. ਐਨਜਾਇਮ,
  3. ਭੋਜਨ ਦੇ ਅੰਸ਼ ।

PSEB 8th Class Home Science Solutions Chapter 5 ਭੋਜਨ ਦੇ ਖਰਾਬ ਹੋਣ ਦੇ ਕਾਰਨ ਅਤੇ ਉਹਨਾਂ ਦੀ ਰੋਕਥਾਮ 1

  1. ਬੈਕਟੀਰੀਆ – ਇਹ ਮੀਟ, ਅੰਡੇ, ਮੱਛੀ ਅਤੇ ਦੁੱਧ ਨੂੰ ਖਰਾਬ ਕਰਦੇ ਹਨ ।
  2. ਉੱਲੀ – ਇਹ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਮੁਰੱਬਾ ਆਦਿ ਉੱਤੇ ਭੂਰੇ ਵਾਲਾਂ ਵਾਲੇ ਤਹਿ ਬਣਾਉਂਦੇ ਹਨ ।
  3. ਖਮੀਰ – ਇਹ ਮਿੱਠੇ ਪਦਾਰਥਾਂ ਨੂੰ ਨਸ਼ਟ ਕਰਦੇ ਹਨ ।
  4. ਐਨਜਾਇਮ – ਸੂਖਮ ਜੀਵਾਂ ਦੇ ਨਾਲ, ਇਹ ਸਬਜ਼ੀਆਂ, ਫਲਾਂ ਅਤੇ ਹੋਰ ਪਦਾਰਥਾਂ ਨੂੰ ਸੜਨ ਦਿੰਦੇ ਹਨ ।
  5. ਭੋਜਨ ਦੇ ਅੰਸ਼ – ਬਹੁਤ ਸਾਰੀਆਂ ਸਥਿਤੀਆਂ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਰਸਾਇਣਿਕ ਰਚਨਾ ਉਨ੍ਹਾਂ ਦੀ ਸੜਨ ਦਾ ਕਾਰਨ ਵੀ ਬਣਦੀ ਹੈ ।

ਵੱਡੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੋਜਨ ਨੂੰ ਸੰਭਾਲਣਾ ਕਿਉਂ ਜ਼ਰੂਰੀ ਹੈ ?
ਜਾਂ
ਖਾਧ-ਪਦਾਰਥਾਂ ਨੂੰ ਸੁਰੱਖਿਅਤ ਰੱਖਣ ਦੇ ਲਾਭ ਦੱਸੋ ।
ਉੱਤਰ-
ਖਾਧ-ਪਦਾਰਥਾਂ ਨੂੰ ਸੁਰੱਖਿਅਤ ਰੱਖਣ ਦੇ ਮੁੱਖ ਲਾਭ ਹੇਠਾਂ ਦਿੱਤੇ ਗਏ ਹਨ-

  1. ਖਾਧ-ਪਦਾਰਥਾਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕਦਾ ਹੈ ।
  2. ਖੁਰਾਕੀ ਵਸਤੂਆਂ ਨੂੰ ਅਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾ ਸਕਦਾ ਹੈ ।
  3. ਬਿਪਤਾ, ਕਾਲ ਆਦਿ ਦੇ ਸਮੇਂ ਸੁਰੱਖਿਅਤ ਭੋਜਨ ਪਦਾਰਥਾਂ ਦੀ ਵਰਤੋਂ ਹੁੰਦੀ ਹੈ ।
  4. ਯੁੱਧ, ਪਰਬਤਰੋਹੀ, ਸਮੁੰਦਰੀ ਯਾਤਰਾ ਅਤੇ ਧਰੁਵੀ ਯਾਤਰਾ ਵਿੱਚ ਸੁਰੱਖਿਅਤ ਭੋਜਨ ਹੀ ਲਾਭਦਾਇਕ ਸਾਬਤ ਹੁੰਦੇ ਹਨ ।
  5. ਬੇਮੌਸਮੀ ਸਬਜ਼ੀਆਂ, ਫਲ ਆਦਿ ਪ੍ਰਾਪਤ ਹੋ ਸਕਦੇ ਹਨ ।
  6. ਜੇ ਫ਼ਸਲਾਂ ਲੋੜ ਤੋਂ ਵੱਧ ਪੈਦਾ ਹੁੰਦੀਆਂ ਹਨ, ਤਾਂ ਉਹਨਾਂ ਨੂੰ ਸੁਰੱਖਿਅਤ ਰੱਖ ਕੇ ਸੜਨ ਤੋਂ ਬਚਾਇਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਦੂਜੇ ਦੇਸ਼ਾਂ ਵਿੱਚ ਭੇਜਿਆ ਜਾ ਸਕਦਾ ਹੈ ।
  7. ਸਾਂਭ-ਸੰਭਾਲ ਖਾਧ ਪਦਾਰਥਾਂ ਵਿੱਚ ਮੂਲ ਸੁਆਦ ਅਤੇ ਖ਼ੁਸ਼ਬੂ ਬਣਾਈ ਰੱਖਦੀ ਹੈ ।
  8. ਭੋਜਨ ਵਿੱਚ ਵਿਭਿੰਨਤਾ ਲਿਆਈ ਜਾ ਸਕਦੀ ਹੈ ।

ਪ੍ਰਸ਼ਨ 2.
ਭੋਜਨ ਨੂੰ ਸੰਭਾਲਣ ਦਾ ਕੀ ਮਤਲਬ ਹੈ ? ਕਿਨ੍ਹਾਂ ਤਰੀਕਿਆਂ ਨਾਲ ਇਸਦੀ ਰੱਖਿਆ ਕੀਤੀ ਜਾ ਸਕਦੀ ਹੈ ?
ਉੱਤਰ-
ਬਹੁਤ ਸਾਰੇ ਭੋਜਨ ਪਦਾਰਥ, ਜਿਵੇਂ ਤਾਜ਼ੇ ਫਲ, ਸਬਜ਼ੀਆਂ, ਮੀਟ, ਮੱਛੀ, ਅੰਡੇ ਆਦਿ ਨੂੰ ਲੰਮੇ ਸਮੇਂ ਤੱਕ ਸੁਰੱਖਿਅਤ ਨਹੀਂ ਰੱਖਿਆ ਜਾ ਸਕਦਾ । ਸੀਜ਼ਨ ਦੇ ਦੌਰਾਨ ਮੌਸਮੀ ਭੋਜਨ ਪਦਾਰਥ ਬਹੁਤ ਜ਼ਿਆਦਾ ਮਾਤਰਾ ਵਿੱਚ ਪੈਦਾ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਦੂਜੀਆਂ ਥਾਂਵਾਂ ਤੇ ਪਹੁੰਚਾਉਣਾ ਪੈਂਦਾ ਹੈ । ਇਸ ਤਰ੍ਹਾਂ, ਖਾਧ ਪਦਾਰਥਾਂ ਦੀ ਵੱਡੀ ਮਾਤਰਾ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਹੀ ਵਰਤੋਂ ਲਈ ਭੇਜਿਆ ਜਾਂਦਾ ਹੈ ਏਸੇ ਲਈ ਉਹਨਾਂ ਨੂੰ ਕਈ ਵਿਧੀਆਂ ਵਿੱਚੋਂ ਲੰਘਣਾ ਪੈਂਦਾ ਹੈ ਤਾਂ ਜੋ ਇਹ ਸੜਨ ਤੋਂ ਬਚ ਜਾਣ । ਭੋਜਨ ਨੂੰ ਸੰਭਾਲਣ ਦੀ ਲੋੜ ਇਸ ਪ੍ਰਕਾਰ ਹੈ-

  1. ਭੋਜਨ ਨੂੰ ਨਸ਼ਟ ਹੋਣ ਤੋਂ ਰੋਕਣ ਲਈ ।
  2. ਖੁਰਾਕੀ ਵਸਤੂਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਉਣਾ ਤਾਂ ਜੋ ਉਹ ਰਸਤੇ ਵਿੱਚ ਖਰਾਬ ਨਾ ਹੋਣ ਅਤੇ ਆਵਾਜਾਈ ਵਿੱਚ ਅਸੁਵਿਧਾ ਨਾ ਪੈਦਾ ਹੋਵੇ ।
  3. ਸੁਰੱਖਿਆ ਦੁਆਰਾ ਭੋਜਨ ਪਦਾਰਥਾਂ ਦੇ ਭੰਡਾਰਨ ਲਈ ।
  4. ਪੂਰੇ ਸਾਲ ਦੌਰਾਨ ਮੌਸਮੀ ਅਤੇ ਅਸਾਨ ਉਪਲੱਬਧਤਾ ਦੇ ਬਿਨਾਂ ਖਾਣ ਦੀਆਂ ਵਸਤੂਆਂ ਦੀ ਵਿਭਿੰਨਤਾ ।
  5. ਸਮਾਂ ਅਤੇ ਕਿਰਤ ਬਚਾਉਣ ਲਈ ।
  6. ਰੰਗ, ਰੂਪ, ਭੋਜਨ ਦੇ ਸੁਆਦ ਵਿੱਚ ਪਰਿਵਰਤਨ ਲਿਆਉਣਾ ।
  7. ਆਧੁਨਿਕ ਜੀਵਨ ਦੀਆਂ ਵਧਦੀਆਂ ਲੋੜਾਂ ਨੂੰ ਕੁੱਝ ਹੱਦ ਤੱਕ ਪੂਰਾ ਕਰਨ ਲਈ ਖੁਰਾਕ ਸੁਰੱਖਿਆ ਵੀ ਜ਼ਰੂਰੀ ਹੈ ।

ਭੋਜਨ ਨੂੰ ਹੇਠ ਲਿਖੇ ਤਰੀਕਿਆਂ ਨਾਲ ਸੁਰੱਖਿਅਤ ਰੱਖਿਆ ਜਾ ਸਕਦਾ ਹੈ-
1. ਬੈਕਟੀਰੀਆ ਨੂੰ ਦੂਰ ਰੱਖਣਾ – ਭੋਜਨ ਨੂੰ ਖਰਾਬ ਕਰਨ ਵਾਲੇ ਬੈਕਟੀਰੀਆ ਹਵਾ ਵਿੱਚ ਮੌਜੂਦ ਹੁੰਦੇ ਹਨ । ਇਸ ਲਈ, ਜੇ ਭੋਜਨ ਨੂੰ ਹਵਾ ਤੋਂ ਦੂਰ ਰੱਖਿਆ ਜਾਵੇ ਤਾਂ ਇਹ ਸੁਰੱਖਿਅਤ ਰਹਿੰਦਾ ਹੈ । ਭੋਜਨ ਨੂੰ ਗਰਮ ਕਰਨ ਨਾਲ ਇਸ ਵਿੱਚ ਮੌਜੂਦ ਬੈਕਟੀਰੀਆਂ ਨੂੰ ਨਸ਼ਟ ਕੀਤਾ ਜਾਂਦਾ ਹੈ । ਚੌੜੀਆਂ ਮੂੰਹ ਦੀਆਂ ਬੋਤਲਾਂ ਜਾਂ ਡੱਬਿਆਂ ਵਿੱਚ ਭਰਨ ਤੋਂ ਬਾਅਦ, ਉਨ੍ਹਾਂ ਨੂੰ ਪਾਣੀ ਦੇ ਬਰਤਨ ਵਿੱਚ ਰੱਖ ਕੇ ਗਰਮ ਕੀਤਾ ਜਾਂਦਾ ਹੈ । ਇਸ ਤਰ੍ਹਾਂ ਕਰਨ ਨਾਲ ਭੋਜਨ ਪਦਾਰਥ ਵਿੱਚੋਂ ਮੌਜੂਦ ਜਾਂ ਦਾਖਲ ਹਵਾ ਨੂੰ ਹਟਾ ਦਿੱਤਾ ਜਾਂਦਾ ਹੈ । ਹੁਣ ਬਰਤਨ ਨੂੰ ਏਅਰਟਾਈਟ ਤਰੀਕੇ ਨਾਲ ਢੱਕਣ ਨਾਲ ਤੁਰੰਤ ਬੰਦ ਕਰ ਦਿੱਤਾ ਜਾਂਦਾ ਹੈ । ਵਿਦੇਸ਼ਾਂ ਵਿੱਚ ਜ਼ਿਆਦਾਤਰ ਖਾਣ-ਪੀਣ ਦੀਆਂ ਵਸਤਾਂ ਇਸ ਤਰ੍ਹਾਂ ਬੰਦ ਡੱਬਿਆਂ ਵਿੱਚ ਵੇਚੀਆਂ ਜਾਂਦੀਆਂ ਹਨ । ਭੋਜਨ ਦੀਆਂ ਬਹੁਤ ਸਾਰੀਆਂ ਵਸਤੂਆਂ ਜਿਵੇਂ ਆਚਾਰ, ਮੁਰੱਬਾ, ਸ਼ਰਬਤ, ਫਲ ਅਤੇ ਸਬਜ਼ੀਆਂ, ਮੀਟ, ਮੱਛੀ ਆਦਿ ਨੂੰ ਇਸ ਵਿਧੀ ਦੁਆਰਾ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।

2. ਦਬਾਅ ਨਾਲ ਫਿਲਟਰ ਕਰਕੇ – ਇਸ ਵਿਧੀ ਦੁਆਰਾ ਤਰਲ ਭੋਜਨ ਵਸਤੂਆਂ, ਜਿਵੇਂ ਫਲਾਂ ਦਾ ਰਸ, ਬੀਅਰ, ਵਾਈਨ ਅਤੇ ਪਾਣੀ ਆਦਿ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਇਹਨਾਂ ਤਰਲ ਪਦਾਰਥਾਂ ਨੂੰ ਘੱਟ ਜਾਂ ਵੱਧ ਦਬਾਅ ਤੇ ਜੀਵਾਣੂ ਫਿਲਟਰ ਵਿੱਚੋਂ ਫਿਲਟਰ ਕਰ ਲਿਆ ਜਾਂਦਾ ਹੈ ।

3. ਖਮੀਰੀਕਰਨ ਦੁਆਰਾ – ਭੋਜਨ ਪਦਾਰਥ ਵਿੱਚ ਬੈਕਟੀਰੀਆ ਦੁਆਰਾ ਪੈਦਾ ਕੀਤੇ ਗਏ ਕਾਰਬਨਿਕ ਐਸਿਡ ਦੁਆਰਾ ਭੋਜਨ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ । ਸੁਰੱਖਿਅਤ ਕਰਨ ਵਿੱਚ ਅਲਕੋਹਲ, ਐਸੀਟਿਕ ਐਸਿਡ ਅਤੇ ਲੈਕਟਿਕ ਐਸਿਡ ਦੁਆਰਾ ਕੀਤਾ ਗਿਆ ਖਮੀਰੀਕਰਨ ਮਹੱਤਵਪੂਰਨ ਹੈ । ਵਾਈਨ, ਬੀਅਰ, ਫਰੂਟ ਸਿਰਕਾ ਆਦਿ ਵਰਗੇ ਪੀਣ ਵਾਲੇ ਪਦਾਰਥ ਇਸ ਵਿਧੀ ਦੁਆਰਾ ਤਿਆਰ ਕੀਤੇ ਜਾਂਦੇ ਹਨ । ਭੋਜਨ ਨੂੰ ਇਸ ਤਰੀਕੇ ਨਾਲ ਸੰਭਾਲ ਕੇ ਸਾਵਧਾਨੀ ਨਾਲ ਰੱਖਣ ਨਾਲ, ਇਸ ਵਿੱਚ ਅਣਚਾਹੇ ਖਮੀਰੀਕਰਨ ਤੋਂ ਬਚਿਆ ਜਾ ਸਕਦਾ ਹੈ ।

4. ਹੀਟ ਪ੍ਰੋਸੈਸਿੰਗ ਵਿਧੀ ਦੁਆਰਾ – ਬੈਕਟੀਰੀਆ ਅਤੇ ਐਨਜਾਇਮ ਇਸ ਵਿਧੀ ਦੁਆਰਾ ਨਸ਼ਟ ਹੋ ਜਾਂਦੇ ਹਨ ।
ਪਾਸਚੁਰਾਈਜੇਸ਼ਨ – ਇਸ ਵਿਧੀ ਵਿੱਚ ਭੋਜਨ ਗਰਮ ਅਤੇ ਠੰਡਾ ਕੀਤਾ ਜਾਂਦਾ ਹੈ । ਅਜਿਹੀ ਸਥਿਤੀ ਵਿੱਚ, ਬੈਕਟੀਰੀਆ ਇਸ ਬਦਲਦੇ ਤਾਪਮਾਨ ਨੂੰ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੁੰਦੇ ਅਤੇ ਇਹ ਜਲਦੀ ਹੀ ਨਸ਼ਟ ਹੋ ਜਾਂਦਾ ਹੈ । ਇਸ ਵਿਧੀ ਵਿੱਚ ਜ਼ਿਆਦਾਤਰ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ, ਫਿਰ ਕੁੱਝ ਬਾਕੀ ਵੀ ਰਹਿ ਜਾਂਦੇ ਹਨ । ਇਹ ਵਿਧੀ ਮੁੱਖ ਤੌਰ ਤੇ ਦੁੱਧ ਲਈ ਵਰਤੀ ਜਾਂਦੀ ਹੈ ।

ਖੁਰਾਕੀ ਵਸਤੂਆਂ ਦਾ ਪਾਸਚੁਰਾਈਜੇਸ਼ਨ ਉਦੇਸ਼ ਇਸ ਤਰ੍ਹਾਂ ਹਨ-

  • ਦੁੱਧ ਦੇ ਪਾਸਚੁਰਾਈਜੇਸ਼ਨ ਕਾਰਨ ਬਿਮਾਰੀ ਪੈਦਾ ਕਰਨ ਵਾਲੇ ਸਾਰੇ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ ।
  • ਲੈਕਟਿਕ ਐਸਿਡ ਦੀ ਮੌਜੂਦਗੀ ਕਾਰਨ ਦੁੱਧ ਖੱਟਾ ਹੋ ਜਾਂਦਾ ਹੈ । ਇਸ ਐਸਿਡ ਬਣਾਉਣ ਵਾਲੇ ਬਹੁਤ ਸਾਰੇ ਬੈਕਟੀਰੀਆ ਦੁੱਧ ਦੇ ਪਾਸਚੁਰਾਈਜੇਸ਼ਨ ਕਾਰਨ ਤਬਾਹ ਹੋ ਜਾਂਦੇ ਹਨ । ਇਸ ਤਰ੍ਹਾਂ ਦੁੱਧ ਖੱਟਾ ਨਹੀਂ ਹੁੰਦਾ ।
  • ਇਸ ਕਾਰਵਾਈ ਦੁਆਰਾ ਬੀਅਰ ਅਤੇ ਵਾਈਨ ਵਿੱਚ ਜੀਸਟ ਨੂੰ ਨਸ਼ਟ ਕੀਤਾ ਜਾਂਦਾ ਹੈ ।
  • ਇਸ ਪ੍ਰਕਿਰਿਆ ਦੁਆਰਾ ਸਵਾਦ ਨੂੰ ਵਿਗਾੜਨ ਵਾਲੇ ਬੈਕਟੀਰੀਆ ਅਤੇ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ ।

ਪਾਸਚੁਰਾਈਜੇਸ਼ਨ ਦੇ ਤਿੰਨ ਤਰੀਕੇ ਹਨ-

  • ਹੋਲਡਿੰਗ ਵਿਧੀ – ਇਸ ਵਿਧੀ ਵਿੱਚ ਖਾਣ ਦੀ ਵਸਤੂ ਨੂੰ 62-63°C ਜਾਂ 145° F ਤੇ 30 ਮਿੰਟਾਂ ਲਈ ਰੱਖਣ ਤੋਂ ਬਾਅਦ ਠੰਡਾ ਹੋਣ ਦਿੱਤਾ ਜਾਂਦਾ ਹੈ ।
  • ਫਲੈਸ਼ ਵਿਧੀ-ਇਸ ਵਿਧੀ ਵਿੱਚ ਭੋਜਨ ਪਦਾਰਥ 71°C ਜਾਂ 161°F ਤੇ 15 ਸਕਿੰਟਾਂ ਲਈ ਰੱਖਿਆ ਜਾਂਦਾ ਹੈ ਅਤੇ ਇਸ ਨੂੰ ਤੁਰੰਤ ਠੰਡਾ ਕੀਤਾ ਜਾਂਦਾ ਹੈ ।
  • ਉੱਚ ਤਾਪਮਾਨ ਦੀ ਵਿਧੀ-ਇਸ ਵਿਧੀ ਵਿੱਚ ਭੋਜਨ ਪਦਾਰਥ ਨੂੰ 90°C ਜਾਂ 194° Fਤੋਂ ਉਪਰ ਦੇ ਤਾਪਮਾਨ ਤੇ ਇੱਕ ਸਕਿੰਟ ਲਈ ਰੱਖ ਕੇ ਤੁਰੰਤ ਪੂਰੀ ਤਰਾਂ ਠੰਡਾ ਕੀਤਾ ਜਾਂਦਾ ਹੈ । ਇਹ ਵਿਧੀ ਵਧੇਰੇ ਸੁਰੱਖਿਅਤ ਹੈ ਅਤੇ ਘੱਟ ਸਮਾਂ ਲੱਗਦਾ ਹੈ ।

5. ਠੰਡੀ ਜਗਾ ਤੇ ਰੱਖਣਾ – ਭੋਜਨ ਨੂੰ ਖਰਾਬ ਕਰਨ ਵਾਲੇ ਜੀਵਾਂ ਦੇ ਵਿਕਾਸ ਲਈ 30°C ਜਾਂ 40°Cਦਾ ਤਾਪਮਾਨ ਢੁੱਕਵਾਂ ਹੈ, ਜੇ ਤਾਪਮਾਨ 30°Cਤੋਂ ਘੱਟ ਹੈ, ਤਾਂ ਸੂਖਮ ਜੀਵ ਵਿਕਾਸ ਨਹੀਂ ਕਰ ਸਕਣਗੇ । ਇਸ ਤਰ੍ਹਾਂ ਗਰਮੀਆਂ ਦੇ ਮੁਕਾਬਲੇ ਸਰਦੀਆਂ ਵਿੱਚ ਭੋਜਨ ਲੰਮੇ ਸਮੇਂ ਲਈ ਸੁਰੱਖਿਅਤ ਰਹਿੰਦਾ ਹੈ ।
PSEB 8th Class Home Science Solutions Chapter 5 ਭੋਜਨ ਦੇ ਖਰਾਬ ਹੋਣ ਦੇ ਕਾਰਨ ਅਤੇ ਉਹਨਾਂ ਦੀ ਰੋਕਥਾਮ 2
ਇਸ ਤਰ੍ਹਾਂ ਖਾਣ-ਪੀਣ ਦੀਆਂ ਵਸਤੂਆਂ ਨੂੰ ਬਹੁਤ ਘੱਟ ਤਾਪਮਾਨ ‘ਤੇ ਰੱਖ ਕੇ, ਉਨ੍ਹਾਂ ਨੂੰ ਖਰਾਬ ਹੋਣ ਤੋਂ ਰੋਕਿਆ ਜਾ ਸਕਦਾ ਹੈ । ਘਰ ਵਿੱਚ ਭੋਜਨ ਜਿਵੇਂ ਦੁੱਧ, ਦਹੀਂ, ਸਬਜ਼ੀਆਂ, ਫਲ ਆਦਿ ਨੂੰ ਫ਼ਰਿੱਜ਼ ਵਿੱਚ ਰੱਖ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਆਈਸ-ਬਾਕਸ ਕੁੱਝ ਸਮੇਂ ਲਈ ਫ਼ਰਿੱਜ਼ ਦਾ ਕੰਮ ਵੀ ਕਰਦਾ ਹੈ ।

ਵੱਡੇ ਪੱਧਰ ਤੇ ਫਲ ਅਤੇ ਸਬਜ਼ੀਆਂ ਆਦਿ ਨੂੰ ਜ਼ੀਰੋ ਡਿਗਰੀ ਤਾਪਮਾਨ ਤੇ ਕੋਲਡ ਸਟੋਰਾਂ (ਕੋਲਡ ਸਟੋਰੇਜ) ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ ।

6. ਸੁਕਾਉਣ ਨਾਲ – ਬੈਕਟੀਰੀਆ ਅਤੇ ਹੋਰ ਸੂਖਮ ਜੀਵਾਂ ਨੂੰ ਆਪਣੇ ਵਿਕਾਸ ਲਈ ਨਮੀ ਦੀ ਲੋੜ ਹੁੰਦੀ ਹੈ ।ਉਹ ਨਮੀ ਦੀ ਅਣਹੋਂਦ ਵਿੱਚ ਪਾਲਤ ਨਹੀਂ ਹੋ ਸਕਦੇ । ਜੇਕਰ ਖਾਧ-ਪਦਾਰਥਾਂ ਤੋਂ ਨਮੀ ਹਟਾ ਦਿੱਤਾ ਜਾਵੇ, ਤਾਂ ਉਨ੍ਹਾਂ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ । ਮੇਥੀ, ਪੁਦੀਨਾ, ਧਨੀਆ, ਮਟਰ, ਗੋਭੀ, ਸ਼ਲਗਮ, ਪਿਆਜ਼, ਭਿੰਡੀ, ਲਾਲ ਮਿਰਚ ਆਦਿ ਨੂੰ ਛਾਂ ਵਿੱਚ ਸੁਕਾ ਕੇ ਲੰਮੇ ਸਮੇਂ ਤੱਕ ਸੁਰੱਖਿਅਤ ਰੱਖਿਆ ਜਾਂਦਾ ਹੈ ।

ਵੱਡੇ ਪੱਧਰ ਤੇ ਖਾਧ ਪਦਾਰਥਾਂ ਨੂੰ ਮਸ਼ੀਨਾਂ ਦੁਆਰਾ ਗਰਮ ਹਵਾ ਵਾਲੇ ਵਾਤਾਵਰਣ ਵਿੱਚ ਸੁਕਾਇਆ ਜਾਂਦਾ ਹੈ । ਇਸ ਤਰ੍ਹਾਂ ਸੁਕਾਏ ਖਾਧ ਪਦਾਰਥ ਧੁੱਪ ਵਿੱਚ ਸੁਕਾਏ ਖਾਧ ਪਦਾਰਥਾਂ ਦੀ ਤੁਲਨਾ ਵਿੱਚ ਵੱਧ ਸਮੇਂ ਤਕ ਸੁਰੱਖਿਅਤ ਰਹਿੰਦੇ ਹਨ ।

PSEB 8th Class Home Science Solutions Chapter 5 ਭੋਜਨ ਦੇ ਖਰਾਬ ਹੋਣ ਦੇ ਕਾਰਨ ਅਤੇ ਉਹਨਾਂ ਦੀ ਰੋਕਥਾਮ

7.ਜੀਵਾਣੂਨਾਸ਼ਕ ਪਦਾਰਥਾਂ ਦੀ ਵਰਤੋਂ – ਬੈਕਟੀਰੀਆ ਕੁਦਰਤੀ ਪਦਾਰਥਾਂ ਅਤੇ ਘੱਟ ਗਾੜੇਪਣ ਵਾਲੇ ਖਾਧ-ਪਦਾਰਥਾਂ ‘ਤੇ ਚੰਗੀ ਤਰ੍ਹਾਂ ਪ੍ਰਫੁੱਲਤ ਹੁੰਦੇ ਹਨ । ਨਮੀ ਦੀ ਕਮੀ ਹੋਣ ਤੇ ਇਹਨਾਂ ਵਿਚ ਵਾਧਾ ਰੁਕ ਜਾਂਦਾ ਹੈ | ਖੰਡ, ਨਮਕ, ਸਿਰਕਾ, ਸਰੋਂ ਦਾ ਤੇਲ, ਰਾਈ ਆਦਿ ਵਿਕਾਸ ਨੂੰ ਰੋਕ ਕੇ ਭੋਜਨ ਨੂੰ ਸੁਰੱਖਿਅਤ ਰੱਖਦੇ ਹਨ । ਉਸੇ ਤਰੀਕੇ ਨਾਲ ਅਚਾਰ ਤੇਲ ਦੁਆਰਾ ਸੁਰੱਖਿਅਤ, ਖੰਡ ਦੇ ਨਾਲ ਮੁਰੱਬਾ, ਨਮਕ ਨਾਲ ਚਟਨੀ, ਧੂੰਏ ਨਾਲ ਮੱਛੀ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ ।

8. ਰਸਾਇਣਾਂ ਦੀ ਮਦਦ ਨਾਲ – ਬਹੁਤ ਸਾਰੇ ਰਸਾਇਣਿਕ ਪਦਾਰਥ ਜਿਵੇਂ ਪੋਟਾਸ਼ੀਅਮ ਮੈਟਾਬਿਸਲਫਾਈਟ, ਸੋਡੀਅਮ ਬੈਂਜੋਏਟ, ਸੋਡੀਅਮ ਮੈਟਾਬਿਸਲਫਾਈਟਸ, ਟੈਟਰੀ, ਬੋਰਿਕ ਐਸਿਡ, ਸਲਫਰ ਡਾਈਆਕਸਾਈਡ ਆਦਿ ਬੈਕਟੀਰੀਆ ਦੇ ਵਾਧੇ ਵਿੱਚ ਰੁਕਾਵਟ ਪਾਉਂਦੇ ਹਨ । ਇਸ ਵਿਧੀ ਵਿੱਚ ਕਿਸੇ ਵੀ ਰਸਾਇਣ ਦੀ ਇੱਕ ਛੋਟੀ ਜਿਹੀ ਮਾਤਰਾ ਖਾਧ-ਪਦਾਰਥਾਂ ਜਿਵੇਂ ਕਿ ਮੁਰੱਬੇ, ਚਟਨੀ, ਸ਼ਰਬਤ ਆਦਿ ਨੂੰ ਬੋਤਲਾਂ ਜਾਂ ਡੱਬਿਆਂ ਵਿੱਚ ਸੀਲ ਕਰਨ ਤੋਂ ਪਹਿਲਾਂ ਵਰਤੀ ਜਾਂਦੀ ਹੈ ।

9. ਉਬਾਲਣਾ – ਭੋਜਨ ਨੂੰ ਖਰਾਬ ਕਰਨ ਵਾਲੇ ਤੱਤ ਜਿਵੇਂ ਬੈਕਟੀਰੀਆ, ਉੱਲੀ ਅਤੇ ਖਮੀਰ ਆਦਿ ਦਾ ਵਧੇ ਹੋਏ ਤਾਪਮਾਨ ਤੇ ਵਿਕਾਸ ਰੁਕ ਜਾਂਦਾ ਹੈ । ਇਸ ਲਈ ਕੁੱਝ ਭੋਜਨ ਜਿਵੇਂ ਦੁੱਧ ਨੂੰ ਉਬਾਲ ਕੇ ਲੰਮੇ ਸਮੇਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।

10. ਕਿਰਨਾਂ ਦੁਆਰਾ – ਭੋਜਨ ਪਦਾਰਥਾਂ ਦੀ ਸੰਭਾਲ ਦੀ ਇਸ ਵਿਧੀ ਵਿੱਚ ਰੇਡਿਓ-ਕਿਰਿਆਸ਼ੀਲ ਕਿਰਨਾਂ ਦੀ ਵਰਤੋਂ ਨਾਲ ਸੂਖਮ ਜੀਵ ਨਸ਼ਟ ਹੋ ਜਾਂਦੇ ਹਨ । ਇਨ੍ਹਾਂ ਕਿਰਨਾਂ ਦੀ ਵੱਖੋ-ਵੱਖਰੀ ਮਾਤਰਾ ਨਾਲ ਸੁਰੱਖਿਅਤ ਭੋਜਨ ਦੀ ਵਰਤੋਂ ਨਾਲ ਸਾਡੇ ਸਰੀਰ ਅਤੇ ਸਿਹਤ ‘ਤੇ ਕਿੰਨੇ ਅਤੇ ਕਿਵੇਂ ਮਾੜੇ ਪ੍ਰਭਾਵ ਪੈ ਸਕਦੇ ਹਨ । ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਦੀ ਅਜੇ ਹੋਰ ਜ਼ਰੂਰਤ ਹੈ ।

11. ਐਂਟੀਬਾਇਓਟਿਕਸ ਦੀ ਵਰਤੋਂ – ਭੋਜਨ ਦੀ ਸੰਭਾਲ ਵਿੱਚ ਐਂਟੀਬਾਓਟਿਕਸ ਦੀ ਸੀਮਤ ਵਰਤੋਂ ਕੀਤੀ ਜਾਂਦੀ ਹੈ । ਜ਼ਿਆਦਾਤਰ ਅਜਿਹੇ ਐਂਟੀਬਾਇਓਟਿਕਸ ਦੀ ਵਰਤੋਂ ਹੀ ਕੀਤੀ ਜਾਂਦੀ ਹੈ ਜੋ ਖਾਸ ਤੌਰ ਤੇ ਨੁਕਸਾਨਦੇਹ ਨਹੀਂ ਹੁੰਦੇ ।ਉਨ੍ਹਾਂ ਦੀ ਵਰਤੋਂ ਬਹੁਤ ਧਿਆਨ ਨਾਲ ਕੀਤੀ ਜਾਣੀ ਚਾਹੀਦੀ ਹੈ । ਭੋਜਨ ਨੂੰ ਸੁਰੱਖਿਅਤ ਰੱਖਣ ਦੇ ਉਪਾਵਾਂ ਤੋਂ ਇਲਾਵਾ ਖਾਧ ਪਦਾਰਥਾਂ ਦੀ ਸੁਰੱਖਿਆ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ-

  • ਭੋਜਨ ਤਿਆਰ ਕਰਦੇ ਸਮੇਂ ਪੂਰੀ ਸਫ਼ਾਈ ਦਾ ਪਾਲਣ ਕਰਨਾ ਚਾਹੀਦਾ ਹੈ ।
  • ਚਮੜੀ ਦੇ ਰੋਗਾਂ ਤੋਂ ਪੀੜਤ ਘਰੇਲੂ ਔਰਤਾਂ ਨੂੰ ਜਿੰਨਾ ਸੰਭਵ ਹੋ ਸਕੇ ਭੋਜਨ ਨਹੀਂ ਪਕਾਉਣਾ ਚਾਹੀਦਾ ਹੈ ।
  • ਪਕਾਏ ਹੋਏ ਭੋਜਨ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਇੱਕ ਜਾਲੀਦਾਰ ਅਲਮਾਰੀ ਵਿੱਚ ਰੱਖਿਆ ਜਾਣਾ ਚਾਹੀਦਾ ਹੈ ।
  • ਅਨਾਜ, ਦਾਲਾਂ ਆਦਿ ਵਰਗੇ ਭੋਜਨ ਪਦਾਰਥਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਚੁਹੇ, ਗਿਹਰੀਆਂ ਆਦਿ ਦੇ ਸੰਪਰਕ ਨਾਲ ਭੋਜਨ ਦੁਸ਼ਿਤ ਨਾ ਹੋਵੇ ।

PSEB 8th Class Home Science Solutions Chapter 4 ਭਾਰਤੀ ਤਰੀਕੇ ਨਾਲ ਮੇਜ਼ ਲਗਾਉਣਾ

Punjab State Board PSEB 8th Class Home Science Book Solutions Chapter 4 ਭਾਰਤੀ ਤਰੀਕੇ ਨਾਲ ਮੇਜ਼ ਲਗਾਉਣਾ Textbook Exercise Questions and Answers.

PSEB Solutions for Class 8 Home Science Chapter 4 ਭਾਰਤੀ ਤਰੀਕੇ ਨਾਲ ਮੇਜ਼ ਲਗਾਉਣਾ

Home Science Guide for Class 8 PSEB ਭਾਰਤੀ ਤਰੀਕੇ ਨਾਲ ਮੇਜ਼ ਲਗਾਉਣਾ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਖਾਣਾ ਖਾਣ ਦੇ ਕਿੰਨੇ ਤਰੀਕੇ ਹਨ ?
ਉੱਤਰ-
ਖਾਣਾ ਖਾਣ ਦੇ ਦੋ ਤਰੀਕੇ ਹਨ : ਪੁਰਾਤਨ ਅਤੇ ਆਧੁਨਿਕ ।

ਪ੍ਰਸ਼ਨ 2.
ਖਾਣਾ ਖਾਣ ਦੇ ਆਧੁਨਿਕ ਤਰੀਕੇ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਆਧੁਨਿਕ ਤਰੀਕੇ ਅੱਜ-ਕਲ੍ਹ ਭਾਰਤ ਵਿਚ ਪੜ੍ਹੇ-ਲਿਖੇ ਵਿਅਕਤੀ ਵਰਤੋਂ ਕਰਦੇ ਹਨ ਅਤੇ ਮੇਜ਼ ਉੱਤੇ ਬੈਠ ਕੇ ਹੀ ਖਾਣਾ ਪਸੰਦ ਕਰਦੇ ਹਨ ।

PSEB 8th Class Home Science Solutions Chapter 4 ਭਾਰਤੀ ਤਰੀਕੇ ਨਾਲ ਮੇਜ਼ ਲਗਾਉਣਾ

ਪ੍ਰਸ਼ਨ 3.
ਖਾਣਾ ਖਾਣ ਦੇ ਕਿਹੜੇ ਤਰੀਕੇ ਵਿਚ ਇਸਤਰੀਆਂ ਆਮ ਤੌਰ ‘ਤੇ ਮਹਿਮਾਨ ਦੇ ਨਾਲ ਬੈਠ ਕੇ ਖਾਣਾ ਨਹੀਂ ਖਾਂਦੀਆਂ ਅਤੇ ਕਿਉਂ ?
ਉੱਤਰ-
ਖਾਣਾ ਖਾਣ ਦੇ ਪੁਰਾਣੇ ਤਰੀਕੇ ਵਿਚ ਇਸਤਰੀਆਂ ਆਮ ਤੌਰ ‘ਤੇ ਨਾਲ ਬੈਠ ਕੇ ਖਾਣਾ ਨਹੀਂ ਖਾਂਦੀਆਂ, ਕਿਉਂਕਿ ਉਹ ਮੇਜ਼ਬਾਨ ਬਣ ਕੇ ਖਾਣਾ ਬਣਾਉਣ ਅਤੇ ਪਰੋਸਣ ਵਿਚ ਮਾਨ ਮਹਿਸੂਸ ਕਰਦੀਆਂ ਹਨ ।

ਪ੍ਰਸ਼ਨ 4.
ਪਲੇਟਾਂ ਦੀ ਥਾਂ ਖਾਣਾ ਖਾਣ ਲਈ ਕੇਲੇ ਦੇ ਪੱਤੇ ਕਿੱਥੇ ਵਰਤੇ ਜਾਂਦੇ ਹਨ ?
ਉੱਤਰ-
ਪਲੇਟਾਂ ਦੀ ਥਾਂ ‘ਤੇ ਖਾਣਾ ਖਾਣ ਲਈ ਕੇਲੇ ਦੇ ਪੱਤੇ ਦੱਖਣੀ ਭਾਰਤ ਵਿਚ ਵਰਤੇ ਜਾਂਦੇ ਹਨ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਤੁਹਾਡੇ ਖ਼ਿਆਲ ਅਨੁਸਾਰ ਭੋਜਨ ਅੱਡ-ਅੱਡ ਖਾਣਾ ਚਾਹੀਦਾ ਹੈ ਜਾਂ ਇਕੱਠੇ ਬੈਠ ਕੇ ਤੇ ਕਿਉਂ ?
ਉੱਤਰ-
ਸਾਡੇ ਵਿਚਾਰ ਨਾਲ ਭੋਜਨ ਇਕੱਠੇ ਬੈਠ ਕੇ ਖਾਣਾ ਚਾਹੀਦਾ ਹੈ ਕਿਉਂਕਿ ਇਕੱਠੇ ਬੈਠ ਕੇ ਭੋਜਨ ਕਰਨ ਨਾਲ ਜੋ ਵੀ ਭੋਜਨ ਬਣਿਆ ਹੋਵੇਗਾ ਸਾਰੇ ਮਿਲਜੁਲ ਕੇ ਖਾਣਾ ਖਾਣਗੇ ਅਤੇ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਹੋਵੇਗੀ । ਨਾਲ ਹੀ ਸੁਆਣੀ ਨੂੰ ਖਾਣਾ ਪਰੋਸਣ ਵਿਚ ਆਸਾਨੀ ਵੀ ਰਹੇਗੀ ।

ਪ੍ਰਸ਼ਨ 6.
ਖਾਣਾ ਖਾਣ ਸਮੇਂ ਤੁਸੀਂ ਕਿਨ੍ਹਾਂ ਨਿਯਮਾਂ ਦਾ ਪਾਲਣ ਕਰੋਗੇ ? ਵਿਸਤਾਰ ਨਾਲ ਲਿਖੋ ।
ਉੱਤਰ-
ਖਾਣਾ ਖਾਣ ਸਮੇਂ ਹੇਠ ਲਿਖੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ-

  • ਮੂੰਹ ਵਿਚੋਂ ਚੁੱਪ-ਚੱਪ ਦੀ ਆਵਾਜ਼ ਨਹੀਂ ਆਉਣੀ ਚਾਹੀਦੀ। ਉਦੋਂ ਤਕ ਕੋਈ ਚੀਜ਼ ਦੁਬਾਰਾ ਨਹੀਂ ਲੈਣੀ ਚਾਹੀਦੀ ਜਦੋਂ ਤਕ ਸਾਰੇ ਇਕ-ਇਕ ਵਾਰ ਨਾ ਲੈਣ ।
  • ਜੇ ਖਾਣਾ ਹੱਥ ਨਾਲ ਖਾਣਾ ਹੋਵੇ ਤਾਂ ਪੂਰਾ ਹੱਥ ਨਹੀਂ ਲਿਬੇੜਨਾ ਚਾਹੀਦਾ ।
  • ਭੋਜਨ ਕਰਦੇ ਸਮੇਂ ਖਿੜੇ ਮਨ ਰਹਿਣਾ ਜ਼ਰੂਰੀ ਹੈ । ਤਲੀਆਂ ਚੀਜ਼ਾਂ ਦਾ ਪ੍ਰਯੋਗ ਘੱਟ ਕਰਨਾ ਚਾਹੀਦਾ ਹੈ ।ਉੱਨਾ ਹੀ ਭੋਜਨ ਖਾਣਾ ਚਾਹੀਦਾ ਹੈ, ਜਿੰਨਾ ਆਸਾਨੀ ਨਾਲ ਪਚ ਸਕੇ ।
  • ਹੱਥ ਸਾਫ਼ ਹੋਣੇ ਚਾਹੀਦੇ ਹਨ | ਕੱਪੜੇ ਸਾਫ਼, ਹਲਕੇ ਤੇ ਢਿੱਲੇ ਹੋਣ ਤਾਂ ਠੀਕ ਹੈ ।
  • ਗਰਮ ਭੋਜਨ ਨਾਲ ਠੰਢਾ ਤੇ ਠੰਢੇ ਭੋਜਨ ਨਾਲ ਗਰਮ ਪਾਣੀ ਨਹੀਂ ਪੀਣਾ ਚਾਹੀਦਾ ।
  • ਭੋਜਨ ਕਰਦੇ ਸਮੇਂ ਨਾ ਤਾਂ ਖੰਘਣਾ ਚਾਹੀਦਾ ਹੈ ਤੇ ਨਾ ਹੀ ਨਿੱਛ ਮਾਰਨੀ ਚਾਹੀਦੀ ਹੈ । ਚਮਚ, ਕਾਂਟੇ ਜਾਂ ਹੋਰ ਬਰਤਨ ਜੇ ਕਿਸੇ ਹੋਰ ਨੇ ਵਰਤਿਆ ਹੋਵੇ ਤਾਂ ਗਰਮ ਪਾਣੀ ਨਾਲ ਧੋ ਕੇ ਵਰਤਣਾ ਚਾਹੀਦਾ ਹੈ ।
  • ਖਾਣਾ ਰਾਤ ਨੂੰ ਸੌਣ ਤੋਂ ਇਕ ਘੰਟਾ ਪਹਿਲਾਂ ਖਾਣਾ ਚਾਹੀਦਾ ਹੈ ਤੇ ਇਕਦਮ ਭੋਜਨ ਕਰਕੇ ਸੌਣਾ ਨਹੀਂ ਚਾਹੀਦਾ ।

ਪ੍ਰਸ਼ਨ 7.
ਤੁਸੀਂ ਖਾਣਾ ਖਾਣ ਅਤੇ ਪਰੋਸਣ ਲਈ ਕਿਹੜਾ ਤਰੀਕਾ ਪਸੰਦ ਕਰੋਗੇ ਅਤੇ ਕਿਉਂ ?
ਉੱਤਰ-
ਅਸੀਂ ਖਾਣਾ ਖਾਣ ਅਤੇ ਪਰੋਸਣ ਲਈ ਆਧੁਨਿਕ ਢੰਗ ਪਸੰਦ ਕਰਾਂਗੇ, ਕਿਉਂਕਿ ਆਧੁਨਿਕ ਢੰਗ ਵਿਚ ਸਭ ਲੋਕ ਇਕੱਠਾ ਖਾਣਾ ਸ਼ੁਰੂ ਕਰਦੇ ਹਨ ਅਤੇ ਅੰਤ ਵਿਚ ਕੁਰਸੀਆਂ ਤੋਂ ਇਕੱਠੇ ਹੀ ਉੱਠਦੇ ਹਨ । ਇਸ ਵਿਚ ਮੇਜ਼ ਦੇ ਉੱਪਰ ਸਾਰੀਆਂ ਚੀਜ਼ਾਂ ਰੱਖ ਲਈਆਂ ਜਾਂਦੀਆਂ ਹਨ ਜਿਸ ਨਾਲ ਹਰ ਇਕ ਵਿਅਕਤੀ ਆਪਣੀ ਲੋੜ ਅਨੁਸਾਰ ਚੀਜ਼ ਲੈ ਲੈਂਦਾ ਹੈ । ਇਸ ਪ੍ਰਕਾਰ ਕੋਈ ਵੀ ਪਦਾਰਥ ਵਿਅਰਥ ਨਹੀਂ ਜਾਂਦਾ ਹੈ ।

PSEB 8th Class Home Science Solutions Chapter 4 ਭਾਰਤੀ ਤਰੀਕੇ ਨਾਲ ਮੇਜ਼ ਲਗਾਉਣਾ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 8.
ਉੱਤਰੀ ਤੇ ਦੱਖਣੀ ਭਾਰਤ ਵਿਚ ਖਾਣਾ ਪਰੋਸਣ ਦੇ ਢੰਗ ਬਿਆਨ ਕਰੋ ।
ਉੱਤਰ-
ਉੱਤਰੀ ਭਾਰਤ ਵਿਚ ਥਾਲੀ ਵਿਚ ਵੱਖ-ਵੱਖ ਆਕਾਰ ਦੀਆਂ ਕਟੋਰੀਆਂ (ਕੌਲੀਆਂ) ਵਿਚ ਸਜੇ ਵਿਅੰਜਨ ਰੱਖੇ ਜਾਂਦੇ ਹਨ । ਦਾਲ ਸਬਜ਼ੀ ਤੇ ਰਾਇਤਾ ਇਕ ਹੀ ਆਕਾਰ ਦੀਆਂ ਕੌਲੀਆਂ ਵਿਚ ਰੱਖਦੇ ਹਨ । ਛੋਟੀ ਕੌਲੀ ਵਿਚ ਚਟਨੀ ਤੇ ਅਚਾਰ ਰੱਖਦੇ ਹਨ । ਪਾਪੜ ਅਤੇ ਰੋਟੀ, ਪਰੌਂਠਾ ਜਾਂ ਪੂਰੀ ਵੀ ਥਾਲੀ ਵਿਚ ਰੱਖਦੇ ਹਨ । ਥਾਲੀ ਵਿਚ ਚਮਚ ਵੀ ਜ਼ਰੂਰ ਰੱਖਿਆ ਜਾਂਦਾ ਹੈ | ਪਾਣੀ ਨਾਲ ਭਰਿਆ ਗਲਾਸ ਸੱਜੇ ਪਾਸੇ ਅਤੇ ਚੌਂਕੀ ਤੇ ਬਾਲੀ ਦੇ ਕੋਲ ਰੱਖਿਆ ਜਾਂਦਾ ਹੈ । ਚੌਲ ਜੇ ਬਣਾਏ ਜਾਂਦੇ ਹਨ ਤਾਂ ਕੁੱਝ ਰੋਟੀ ਦੇ ਬਾਅਦ ਪੁੱਛ ਕੇ ਦਿੱਤੇ ਜਾਂਦੇ ਹਨ । ਪੰਜਾਬ ਵਿਚ ਅਤੇ ਹੋਰ ਬਹੁਤ ਸਾਰੇ ਘਰਾਂ ਵਿਚ ਦਹੀਂ ਦੀ ਨਮਕੀਨ ਲੱਸੀ ਵੀ ਦਿੱਤੀ ਜਾਂਦੀ ਹੈ ।

ਖਾਣਾ ਆਮ ਤੌਰ ‘ਤੇ ਘਰ ਇਸਤਰੀ ਹੀ ਖੁਆਉਂਦੀ ਹੈ । ਪਹਿਲਾਂ ਥਾਲੀ ਤੇ ਕੌਲੀ ਵਿਚ ਥੋੜ੍ਹਾ-ਥੋੜ੍ਹਾ ਖਾਣਾ ਲਗਾ ਕੇ ਚੌਂਕੀ ਤੇ ਰੱਖ ਦਿੱਤਾ ਜਾਂਦਾ ਹੈ । ਭੋਜਨ ਕਰਤਾ ਖਾਣਾ ਖਾਂਦਾ ਰਹਿੰਦਾ ਹੈ ਅਤੇ ਸੁਆਣੀ ਵਿਚ ਵਿਚ ਲੋੜ ਅਨੁਸਾਰ ਥੋੜ੍ਹਾ-ਥੋੜ੍ਹਾ ਪਰੋਸਦੀ ਰਹਿੰਦੀ ਹੈ ।

ਭੋਜਨ ਤੋਂ ਬਾਅਦ ਜੂਠੇ ਬਰਤਨ ਉਠਾ ਕੇ ਚੌਂਕੀ, ਪਟਰਾ ਅਤੇ ਕਮਰੇ ਤੇ ਥਾਂ ਨੂੰ ਸਾਫ਼ ਕਰ ਦਿੱਤਾ ਜਾਂਦਾ ਹੈ ।
ਦੱਖਣੀ ਭਾਰਤ ਵਿਚ ਪਲੇਟਾਂ ਜਾਂ ਥਾਲੀ ਦੀ ਥਾਂ ਕੇਲੇ ਦੇ ਪੱਤੇ ਵਰਤੇ ਜਾਂਦੇ ਹਨ । ਪੱਤੇ ਦੀ ਨੋਕ ਖਾਣ ਵਾਲੇ ਦੇ ਖੱਬੇ ਪਾਸੇ ਹੁੰਦੀ ਹੈ । ਪੱਤੇ ਦੇ ਉੱਪਰਲੇ ਖੱਬੇ ਪਾਸੇ ਪਾਣੀ ਲਈ ਗਲਾਸ ਰੱਖਿਆ ਜਾਂਦਾ ਹੈ । ਜੇ ਮਠਿਆਈ ਪਰੋਸਣੀ ਹੋਵੇ ਤਾਂ ਪੱਤੇ ਦੇ ਕੋਨੇ ਤੇ ਪਰੋਸੀ ਜਾਂਦੀ ਹੈ । ਕਈ ਲੋਕ ਸ਼ੁਰੂ ਵਿਚ ਤੇ ਕਈ ਲੋਕ ਖਾਣੇ ਦੇ ਅੰਤ ਵਿਚ ਮਠਿਆਈ ਪਰੋਸਦੇ ਹਨ, ਆਚਾਰ ਪੱਤੇ ਦੀ ਨੋਕ ਦੇ ਖੱਬੇ ਪਾਸੇ ਰੱਖਦੇ ਹਨ । ਚੌਲ, ਜੋ ਦੱਖਣੀ ਲੋਕਾਂ ਦਾ ਮੁੱਖ ਭੋਜਨ ਹੈ ਪੱਤੇ ਦੇ ਵਿਚਾਲੇ ਰੱਖੇ ਜਾਂਦੇ ਹਨ । ਚੌਲਾਂ ਨਾਲ ਘੀ ਤੇ ਸਾਂਬਰ ਦਿੰਦੇ ਹਨ । ਦੂਸਰੇ ਦੌਰ ਵਿਚ ਚੌਲਾਂ ਨਾਲ ਰਸਮ ਅਤੇ ਜੇ ਤੀਸਰੀ ਵਾਰ ਦੇਣਾ ਹੋਵੇ ਤਾਂ ਅਚਾਰ, ਚੌਲ, ਦਹੀਂ ਜਾਂ ਲੱਸੀ ਤੇ ਲੂਣ ਦੀ ਚੁਟਕੀ ਪਰੋਸੀ ਜਾਂਦੀ ਹੈ । ਭੋਜਨ ਖਾਣ ਤੋਂ ਬਾਅਦ ਹੱਥ ਧੋ ਕੇ ਪਾਨ ਵੰਡਿਆ ਜਾਂਦਾ ਹੈ ।

ਪ੍ਰਸ਼ਨ 9.
ਖਾਣਾ ਖਾਣ ਦੇ ਆਧੁਨਿਕ ਅਤੇ ਪੁਰਾਤਨ ਤਰੀਕੇ ਵਿਚ ਕੀ ਅੰਤਰ ਹੈ ? ਦੱਸੋ ।
ਉੱਤਰ-
ਖਾਣਾ ਖਾਣ ਦੇ ਆਧੁਨਿਕ ਅਤੇ ਪੁਰਾਤਨ ਢੰਗ ਵਿਚ ਹੇਠ ਲਿਖਿਆ ਅੰਤਰ ਹੈ-

ਆਧੁਨਿਕ ਢੰਗ ਪੁਰਾਣੇ ਢੰਗ
(1) ਇਸ ਵਿਧੀ ਵਿਚ ਵੱਡੀ ਮੇਜ਼ ਦੇ ਚਾਰੇ ਪਾਸੇ ਕੁਰਸੀਆਂ ਲੱਗੀਆਂ ਹੁੰਦੀਆਂ ਹਨ । (1) ਪੁਰਾਣੇ ਢੰਗ ਵਿਚ ਭੋਜਨ ਭੂਮੀ ਉੱਤੇ ਆਸਣ ਜਾਂ ਬੋਰੀ ਵਿਛਾ ਕੇ ਕੀਤਾ ਜਾਂਦਾ ਹੈ ।
(2) ਮੇਜ਼ ਤੇ ਸਾਰੇ ਖਾਧ-ਪਦਾਰਥ ਡੱਗਿਆਂ, ਪਲੇਟਾਂ ਆਦਿ ਵਿਚ ਮੇਜ਼ ਦੇ ਵਿਚਕਾਰ ਸਜਾ ਦਿੱਤੇ ਜਾਂਦੇ ਹਨ । (2) ਇਸ ਵਿਧੀ ਵਿਚ ਹਰ ਇਕ ਮੈਂਬਰ ਦੇ ਲਈ ਵੱਖਰੀ ਥਾਲੀ ਵਿਚ ਭੋਜਨ ਪਰੋਸਿਆ ਜਾਂਦਾ ਹੈ ।
(3) ਭੋਜਨ ਕਰਨ ਵਾਲੇ ਵਿਅਕਤੀ ਕੁਰਸੀਆਂ ਤੇ ਬੈਠਦੇ ਹਨ ਅਤੇ ਆਪਣੀ-ਆਪਣੀ ਲੋੜ ਅਨੁਸਾਰ ਆਪਣੀ ਪਲੇਟ ਵਿਚ ਖਾਣ ਵਾਲੇ ਪਦਾਰਥ ਲੈਂਦੇ ਹਨ । (3) ਇਸ ਵਿਧੀ ਵਿਚ ਸੁਆਣੀ ਨੂੰ ਆਮ ਤੌਰ ਤੇ ਭੋਜਨ ਪਰੋਸਣ ਲਈ ਤਿਆਰ ਰਹਿਣਾ ਜ਼ਰੂਰੀ ਹੈ ।
(4) ਲੋੜ ਪੈਣ ਤੇ ਦੁਬਾਰਾ ਜਾਂ ਜ਼ਿਆਦਾ ਵਾਰੀ ਉਹ ਆਪਣੇ ਆਪ ਭੋਜਨ ਡੱਗਿਆਂ ਵਿਚੋਂ ਲੈਂਦੇ ਹਨ । (4) ਮੁੱਢਲੇ ਰੂਪ ਵਿਚ ਸੁਆਣੀ ਥੋੜ੍ਹਾ-ਥੋੜ੍ਹਾ ਭੋਜਨ ਥਾਲੀਆਂ ਵਿਚ ਪਰੋਸਦੀ ਹੈ ਅਤੇ  ਲੋੜ ਪੈਣ ਤੇ ਖਾਣ ਵਾਲੇ ਮੈਂਬਰ ਕੋਲੋਂ ਪੁੱਛ ਕੇ ਦੁਬਾਰਾ ਪਾਉਂਦੀ ਹੈ ।

ਪ੍ਰਸ਼ਨ 10.
ਖਾਣਾ ਪਰੋਸਣ ਸਮੇਂ ਕਿਨ੍ਹਾਂ-ਕਿਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ ?
ਉੱਤਰ-
ਖਾਣਾ ਪਰੋਸਣ ਸਮੇਂ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ-

  1. ਸੁਆਣੀ ਜਾਂ ਖਾਣਾ ਪਰੋਸਣ ਵਾਲੇ ਵਿਅਕਤੀ ਦਾ ਸਰੀਰ ਸਾਫ਼ ਅਤੇ ਕੱਪੜੇ ਸਾਫ਼-ਸੁਥਰੇ ਹੋਣੇ ਚਾਹੀਦੇ ਹਨ । ਸਫੈਦ ਜਾਂ ਹਲਕੇ ਰੰਗ ਦੇ ਕੱਪੜੇ ਹੋਣ ਤਾਂ ਜ਼ਿਆਦਾ ਠੀਕ ਰਹਿੰਦਾ ਹੈ ।
  2. ਜੇ ਸੁਆਣੀ ਖਾਣਾ ਪਰੋਸੇ ਤਾਂ ਉਸ ਨੂੰ ਆਪਣੇ ਵਾਲ ਚੰਗੀ ਤਰ੍ਹਾਂ ਬੰਨ੍ਹ ਲੈਣੇ ਚਾਹੀਦੇ ਹਨ । ਜਿਸ ਨਾਲ ਵਾਰ-ਵਾਰ ਵਾਲਾਂ ਨੂੰ ਛੂਹਣਾ ਨਾ ਪਵੇ । ਪੱਲਾ ਜਾਂ ਦੁਪੱਟਾ ਉੱਚਿਤ ਸਥਿਤੀ ਵਿਚ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਲਟਕੇ ਨਾ ।
  3. ਭੋਜਨ ਸੰਨਚਿਤ ਹੋ ਕੇ ਕਰਨਾ ਚਾਹੀਦਾ ਹੈ ।
  4. ਬਰਤਨ ਸਾਫ਼, ਬੇਦਾਗ ਅਤੇ ਚਮਕਦੇ ਹੋਣੇ ਚਾਹੀਦੇ ਹਨ ।
  5. ਕੌਲੀਆਂ ਅਤੇ ਪਲੇਟਾਂ ਖਾਣੇ ਦੇ ਸਮੇਂ ਪੂਰੀਆਂ-ਪੂਰੀਆਂ ਨਹੀਂ ਭਰਨੀਆਂ ਚਾਹੀਦੀਆਂ ਹਨ । ਥੋੜੀਆਂ ਖ਼ਾਲੀ ਹੀ ਰਹਿਣ ਦੇਣੀਆਂ ਚਾਹੀਦੀਆਂ ਹਨ ।
  6. ਭੋਜਨ ਪਰੋਸਦੇ ਸਮੇਂ ਮੇਜ਼ ਜਾਂ ਫਰਸ਼ ਤੇ ਨਾ ਡਿੱਗੇ ਅਤੇ ਨਾ ਹੀ ਬਰਤਨਾਂ ਦੇ ਕਿਨਾਰਿਆਂ ਤੇ ਡਿੱਗੇ, ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ।
  7. ਖਾਣਾ ਖੁਆਉਂਦੇ ਸਮੇਂ ਹਰ ਇਕ ਮੈਂਬਰ ਵੱਲ ਧਿਆਨ ਰੱਖਣਾ ਚਾਹੀਦਾ ਹੈ । (8) ਭੋਜਨ ਕਰਨ ਵਾਲੇ ਦੀ ਰੁਚੀ ਦਾ ਧਿਆਨ ਰੱਖਣਾ ਚਾਹੀਦਾ ਹੈ ।
  8. ਹਰ ਇਕ ਆਦਮੀ ਲਈ 20 ਤੋਂ 24″ ਤਕ ਲੰਮੀ ਅਤੇ 15 ਤੋਂ 16 ਤਕ ਚੌੜੀ ਥਾਂ ਹੋਣੀ ਚਾਹੀਦੀ ਹੈ ਤਾਂ ਜੋ ਖਾਣਾ ਆਸਾਨੀ ਨਾਲ ਖਾਧਾ ਜਾ ਸਕੇ ।
  9. ਖਾਣੇ ਦੀ ਮੇਜ਼ ‘ਤੇ ਕੋਈ ਅਜਿਹਾ ਕੱਪੜਾ ਵਿਛਾਉਣਾ ਚਾਹੀਦਾ ਹੈ ਜਿਸ ਨਾਲ ਖਾਣਾ ਖਾਂਦੇ ਸਮੇਂ ਪਲੇਟਾਂ, ਛੁਰੀਆਂ, ਕਾਂਟਿਆਂ ਆਦਿ ਦੀ ਆਵਾਜ਼ ਘੱਟ ਹੋਵੇ ।
  10. ਫੁੱਲਦਾਨ, ਫੁੱਲ ਟਰੇਅ ਆਦਿ ਨੂੰ ਮੇਜ਼ ਦੇ ਕੇਂਦਰ ਵਿਚ ਰੱਖਣਾ ਚਾਹੀਦਾ ਹੈ ਅਤੇ ਇਹ ਘੱਟ ਉੱਚੇ ਹੋਣੇ ਚਾਹੀਦੇ ਹਨ ਜਿਸ ਨਾਲ ਸਾਰੇ ਵਿਅਕਤੀ ਬਿਨਾਂ ਰੁਕਾਵਟ ਇਕ-ਦੂਜੇ ਨੂੰ ਵੇਖ ਸਕਣ ।
  11. ਖਾਣਾ ਪਰੋਸਦੇ ਸਮੇਂ ਬਾਲੀ, ਕੌਲੀ ਜਾਂ ਕਿਸੇ ਬਰਤਨ ਨੂੰ ਜ਼ਮੀਨ ‘ਤੇ ਬਿਲਕੁਲ ਨਹੀਂ ਰੱਖਣਾ ਚਾਹੀਦਾ ਹੈ ।
  12. ਖਾਣਾ ਖਾਣ ਤੋਂ ਬਾਅਦ ਹੱਥ ਧੋਣ, ਹੱਥ ਪੂੰਝਣ ਆਦਿ ਦਾ ਪ੍ਰਬੰਧ ਤਿਆਰ ਰੱਖਣਾ ਚਾਹੀਦਾ ਹੈ ।
  13. ਭੋਜਨ ਨੂੰ ਇਸ ਤਰ੍ਹਾਂ ਪਰੋਸਣਾ ਚਾਹੀਦਾ ਹੈ ਕਿ ਭੋਜਨ ਖਾਣ ਵਾਲੇ ਭੋਜਨ ਵੱਲ ਆਕਰਸ਼ਿਤ ਹੋ ਜਾਣ ਅਤੇ ਖ਼ੁਸ਼ ਹੋ ਕੇ ਖਾਣ ।
    ਨੋਟ – ਪੇਪਰ ਵਿਚ ਪ੍ਰਸ਼ਨ ਕਿੰਨੇ ਨੰਬਰ ਦਾ ਹੈ, ਉਸ ਅਨੁਸਾਰ ਉੱਤਰ ਦੇਣਾ ਚਾਹੀਦਾ ਹੈ ।

PSEB 8th Class Home Science Guide ਭਾਰਤੀ ਤਰੀਕੇ ਨਾਲ ਮੇਜ਼ ਲਗਾਉਣਾ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਭਾਰਤੀ ਤਰੀਕੇ ਵਿਚ ਘਰ ਦੀ ਇਸਤਰੀ ਪਤੀ ਦੇ ਕਿਹੜੇ ਪਾਸੇ ਬੈਠਦੀ ਹੈ ?
(ੳ) ਖੱਬੇ
(ਅ) ਸੱਜੇ
(ੲ) ਬੈਠਦੀ ਹੀ ਨਹੀਂ
(ਸ) ਨੇੜੇ ਖੜੀ ਰਹਿੰਦੀ ਹੈ ।
ਉੱਤਰ-
(ੳ) ਖੱਬੇ

PSEB 8th Class Home Science Solutions Chapter 4 ਭਾਰਤੀ ਤਰੀਕੇ ਨਾਲ ਮੇਜ਼ ਲਗਾਉਣਾ

ਪ੍ਰਸ਼ਨ 2.
ਪਲੇਟਾਂ ਦੀ ਥਾਂ ‘ਤੇ ਕੇਲੇ ਦੇ ਪੱਤੇ ਕਿੱਥੇ ਵਰਤੇ ਜਾਂਦੇ ਹਨ ?
(ਉ) ਦੱਖਣੀ ਭਾਰਤ
(ਅ) ਪੂਰਵੀ ਭਾਰਤ
(ੲ) ਅਮਰੀਕਾ .
(ਸ) ਰੂਸ ।
ਉੱਤਰ-
(ਉ) ਦੱਖਣੀ ਭਾਰਤ

ਪ੍ਰਸ਼ਨ 3.
ਵਿਦੇਸ਼ੀ ਸ਼ੈਲੀ ਵਿਚ ਭੋਜਨ ਪਰੋਸਣ ਵਿਚ ਸਭ ਤੋਂ ਪਹਿਲਾਂ ਕੀ ਪਰੋਸਿਆ ਜਾਂਦਾ ਹੈ ?
(ਉ) ਸੁਪ
(ਅ) ਖੀਰ
(ੲ) ਪਾਣੀ
(ਸ) ਕੁੱਝ ਨਹੀਂ ।
ਉੱਤਰ-
(ਉ) ਸੁਪ

ਪ੍ਰਸ਼ਨ 4.
ਮੱਖਣ ਨੂੰ ਗਰਮ ਕਰਨ ਨਾਲ ……………………
(ੳ) ਖਾਣ ਯੋਗ ਨਹੀਂ ਰਹਿੰਦਾ
(ਅ) ਵਿਟਾਮਿਨ ‘ਏ’ ਨਸ਼ਟ ਹੋ ਜਾਂਦਾ ਹੈ
(ੲ) ਸੜ ਜਾਂਦਾ ਹੈ
(ਸ) ਸਾਰੇ ਠੀਕ ।
ਉੱਤਰ-
(ਅ) ਵਿਟਾਮਿਨ ‘ਏ’ ਨਸ਼ਟ ਹੋ ਜਾਂਦਾ ਹੈ

ਸਹੀ/ਗਲਤ ਦੱਸੋ

1. ਭਾਰਤੀ ਸ਼ੈਲੀ ਵਿਚ ਭੋਜਨ ਦੇ ਅੰਤ ਵਿਚ ਸਵੀਟ ਡਿਸ਼ ਪਰੋਸੀ ਜਾਂਦੀ ਹੈ ।
2. ਮਠਿਆਈ ਕੇਲੇ ਦੇ ਪੱਤੇ ਦੇ ਕੋਨੇ ‘ਤੇ ਪਰੋਸੀ ਜਾਂਦੀ ਹੈ ।
3. ਭੋਜਨ ਸੰਨਚਿਤ ਹੋ ਕੇ ਕਰਨਾ ਚਾਹੀਦਾ ਹੈ ।
4. ਭੋਜਨ ਕਰਦੇ ਸਮੇਂ ਖੂਬ ਗੱਲਾਂ ਕਰਨੀਆਂ ਚਾਹੀਦੀਆਂ ਹਨ ।
ਉੱਤਰ-
1. √
2. √
3. √
4. ×

ਖ਼ਾਲੀ ਥਾਂ ਭਰੋ

1. ਦੱਖਣੀ ਭਾਰਤ ਵਿਚ ………………… ਦੇ ਪੱਤੇ ਬਰਤਨਾਂ ਦੀ ਥਾਂ ਵਰਤੇ ਜਾਂਦੇ ਹਨ ।
2. ਪੁਰਾਣੇ ਢੰਗ ਵਿਚ ਭੋਜਨ ਖਾਣ ਤੋਂ ਬਾਅਦ ਹੱਥ ਧੋ ਕੇ ………………………… ਵੰਡਿਆ ਜਾਂਦਾ ਹੈ ।
3. ਰਾਤ ਨੂੰ ਸੌਣ ਤੋਂ …………………….. ਪਹਿਲਾਂ ਖਾਣਾ ਖਾਓ ।
4. …………………… ਦੇ ਗਿਲਾਸ ਨਹੀਂ ਵਰਤਣੇ ਚਾਹੀਦੇ ।
ਉੱਤਰ-
1. ਕੇਲੇ,
2. ਪਾਨ,
3. ਇਕ ਘੰਟੇ,
4. ਕਾਂਸੇ ।

PSEB 8th Class Home Science Solutions Chapter 4 ਭਾਰਤੀ ਤਰੀਕੇ ਨਾਲ ਮੇਜ਼ ਲਗਾਉਣਾ

ਇਕ ਸ਼ਬਦ ਵਿੱਚ ਉੱਤਰ ਦਿਓ

ਪ੍ਰਸ਼ਨ 1.
ਭੋਜਨ ਪਰੋਸਦੇ ਸਮੇਂ ਕਿਸ ਗੱਲ ਦਾ ਸਭ ਤੋਂ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਸਫ਼ਾਈ ਦਾ ।

ਪ੍ਰਸ਼ਨ 2.
ਵਿਦੇਸ਼ੀ ਸ਼ੈਲੀ ਵਿਚ ਭੋਜਨ ਪਰੋਸਣ ਵਿਚ ਸਭ ਤੋਂ ਪਹਿਲਾਂ ਕੀ ਪਰੋਸਿਆ ਜਾਂਦਾ ਹੈ ?
ਉੱਤਰ-
ਸੂਪ ਜਾਂ ਫਰੂਟ ਜੂਸ ।

ਪ੍ਰਸ਼ਨ 3.
ਭਾਰਤੀ ਸ਼ੈਲੀ ਵਿਚ ਭੋਜਨ ਦੇ ਅੰਤ ਵਿਚ ਕੀ ਪਰੋਸਿਆ ਜਾਂਦਾ ਹੈ ?
ਉੱਤਰ-
ਮਿੱਠੀਆਂ ਚੀਜ਼ਾਂ ਸਵੀਟ ਡਿਸ਼) ।

ਪ੍ਰਸ਼ਨ 4.
ਖਾਣਾ ਖਾਣ ਦੀ ਕਿਹੜੀ ਵਿਧੀ ਵਿੱਚ ਔਰਤਾਂ ਅਕਸਰ ਮਹਿਮਾਨ ਦੇ ਨਾਲ ਬੈਠ ਕੇ ਭੋਜਨ ਨਹੀਂ ਖਾਂਦੀਆਂ ?
ਉੱਤਰ-
ਪੁਰਾਣੇ ਢੰਗ ਵਿੱਚ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖਾਣਾ ਖਾਣ ਦੇ ਕਿਹੜੇ-ਕਿਹੜੇ ਤਰੀਕੇ ਹਨ ?
ਉੱਤਰ-
ਖਾਣਾ ਖਾਣ ਦੇ ਪੁਰਾਤਨ ਅਤੇ ਆਧੁਨਿਕ ਦੋ ਤਰੀਕੇ ਹਨ ।

ਪ੍ਰਸ਼ਨ 2.
ਮੱਖਣ ਨੂੰ ਗਰਮ ਕਿਉਂ ਨਹੀਂ ਕਰਨਾ ਚਾਹੀਦਾ ?
ਉੱਤਰ-
ਮੱਖਣ ਨੂੰ ਗਰਮ ਕਰਨ ਨਾਲ ਉਸ ਦਾ ਵਿਟਾਮਿਨ ‘ਏ’ ਨਸ਼ਟ ਹੋ ਜਾਂਦਾ ਹੈ ।

PSEB 8th Class Home Science Solutions Chapter 4 ਭਾਰਤੀ ਤਰੀਕੇ ਨਾਲ ਮੇਜ਼ ਲਗਾਉਣਾ

ਪ੍ਰਸ਼ਨ 3.
ਖਾਣਾ ਪਰੋਸਣ ਦੇ ਦੋ ਤਿੰਨ ਢੰਗਾਂ ਦੇ ਨਾਂ ਲਿਖੋ ।
ਜਾਂ
ਭੋਜਨ ਪਰੋਸਣ ਦੀਆਂ ਕਿਹੜੀਆਂ ਵਿਧੀਆਂ ਹਨ ? ਨਾਂ ਦੱਸੋ ।
ਜਾਂ
ਖਾਣਾ ਪਰੋਸਣ ਦੇ ਦੋ ਢੰਗਾਂ ਦਾ ਨਾਂ ਲਿਖੋ ।
ਉੱਤਰ-

  1. ਭਾਰਤੀ ਸ਼ੈਲੀ
  2. ਵਿਦੇਸ਼ੀ ਸ਼ੈਲੀ
  3. ਬੁਢੇ ਭੋਜ ।

ਪ੍ਰਸ਼ਨ 4.
ਜੇ ਹੋ ਸਕੇ ਤਾਂ ਇਕ ਹੀ ਧਾਤੂ ਦੇ ਭਾਂਡਿਆਂ ਵਿਚ ਭੋਜਨ ਕਿਉਂ ਪਰੋਸਣਾ ਚਾਹੀਦਾ ਹੈ ?
ਉੱਤਰ-
ਇਕਰੂਪਤਾ ਹੋਣ ਦੇ ਕਾਰਨ ਆਕਰਸ਼ਣ ਵਧਦਾ ਹੈ ।

ਪ੍ਰਸ਼ਨ 5.
ਬੂਟੇ ਵਿਧੀ ਆਮ ਤੌਰ ਤੇ ਕਿੱਥੇ ਵਰਤੋਂ ਵਿਚ ਲਿਆਈ ਜਾਂਦੀ ਹੈ ?
ਉੱਤਰ-
ਵਿਆਹ, ਪਾਰਟੀਆਂ, ਸਮੂਹਿਕ ਭੋਜ ਆਦਿ ਮੌਕਿਆਂ ‘ਤੇ ।

ਪ੍ਰਸ਼ਨ 6.
ਸੇਕਣ ਦੀ ਵਿਧੀ ਦੁਆਰਾ ਭੋਜਨ ਪਕਾਉਣ ਦੇ ਕੀ ਲਾਭ ਅਤੇ ਹਾਨੀਆਂ ਹਨ ?
ਉੱਤਰ-
ਲਾਭ – ਭੋਜਨ ਪਦਾਰਥ ਸੁਆਦੀ ਅਤੇ ਪੋਸ਼ਕ ਤੱਤਾਂ ਵਾਲਾ ਰਹਿੰਦਾ ਹੈ ।
ਹਾਨੀਆਂ – ਇਹ ਮਹਿੰਗੀ ਵਿਧੀ ਹੈ ਅਤੇ ਇਸ ਵਿਚ ਜ਼ਿਆਦਾ ਸਾਵਧਾਨੀ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 7.
ਚੌਲ ਪਕਾਉਂਦੇ ਸਮੇਂ ਚੌਲਾਂ ਵਿਚ ਕਿੰਨਾ ਪਾਣੀ ਪਾਉਣਾ ਚਾਹੀਦਾ ਹੈ ?
ਉੱਤਰ-
ਜਿੰਨਾ ਪਾਣੀ ਚੌਲ ਸੋਖ ਲੈਣ ।

PSEB 8th Class Home Science Solutions Chapter 4 ਭਾਰਤੀ ਤਰੀਕੇ ਨਾਲ ਮੇਜ਼ ਲਗਾਉਣਾ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੇਜ਼ ਲਗਾਉਣ ਦੇ ਆਧੁਨਿਕ ਤਰੀਕੇ ਬਾਰੇ ਤੁਸੀਂ ਕੀ ਸਮਝਦੇ ਹੋ ?
ਉੱਤਰ-
ਇਸ ਵਿਧੀ ਵਿਚ ਵੱਡੀ ਮੇਜ਼ ਦੇ ਚਾਰੇ ਪਾਸੇ ਕੁਰਸੀਆਂ ਲੱਗੀਆਂ ਹੁੰਦੀਆਂ ਹਨ | ਮੇਜ਼ ਤੇ ਸਾਰੇ ਖਾਧ ਪਦਾਰਥ ਡੱਗਿਆਂ, ਪਲੇਟਾਂ ਆਦਿ ਵਿਚ ਮੇਜ਼ ਦੇ ਵਿਚਕਾਰ ਸਜਾ ਦਿੱਤੇ ਜਾਂਦੇ ਹਨ । ਭੋਜਨ ਕਰਨ ਵਾਲੇ ਵਿਅਕਤੀ ਕੁਰਸੀਆਂ ਤੇ ਬੈਠਦੇ ਹਨ ਅਤੇ ਆਪਣੀਆਪਣੀ ਲੋੜ ਅਨੁਸਾਰ ਆਪਣੀ ਪਲੇਟ ਵਿਚ ਖਾਣ ਵਾਲੇ ਪਦਾਰਥ ਲੈਂਦੇ ਹਨ ।

ਪ੍ਰਸ਼ਨ 2.
ਖਾਣਾ ਪਰੋਸਣ ਸਮੇਂ ਧਿਆਨ ਰੱਖਣ ਯੋਗ ਚਾਰ ਗੱਲਾਂ ਬਾਰੇ ਦੱਸੋ ।
ਉੱਤਰ-

  1. ਬਰਤਨ ਸਾਫ਼, ਬੇਦਾਗ ਅਤੇ ਚਮਕਦੇ ਹੋਣੇ ਚਾਹੀਦੇ ਹਨ ।
  2. ਸੁਆਣੀ ਨੂੰ ਖਾਣਾ ਪਰੋਸਦੇ ਸਮੇਂ ਆਪਣੇ ਵਾਲ ਚੰਗੀ ਤਰ੍ਹਾਂ ਬੰਨ੍ਹ ਲੈਣੇ ਚਾਹੀਦੇ ਹਨ ।
  3. ਫੁੱਲਦਾਨ, ਫੁੱਲ ਟਰੇਅ ਆਦਿ ਨੂੰ ਮੇਜ਼ ਦੇ ਕੇਂਦਰ ਤੇ ਰੱਖਣਾ ਚਾਹੀਦਾ ਹੈ ਤੇ ਇਹ ਘੱਟ ਉੱਚੇ ਹੋਣ ।
  4. ਖਾਣਾ ਪਰੋਸਦੇ ਸਮੇਂ ਬਾਲੀ, ਕੌਲੀ ਜਾਂ ਕਿਸੇ ਬਰਤਨ ਨੂੰ ਜ਼ਮੀਨ ਤੇ ਬਿਲਕੁਲ ਨਹੀਂ ਰੱਖਣਾ ਚਾਹੀਦਾ ਹੈ ।

ਪ੍ਰਸ਼ਨ 3.
ਖਾਣਾ ਪਰੋਸਣ ਦੇ ਦੱਖਣ ਭਾਰਤ ਦੇ ਢੰਗ ਬਾਰੇ ਦੱਸੋ ।
ਉੱਤਰ-
ਦੱਖਣੀ ਭਾਰਤ ਵਿਚ ਪਲੇਟਾਂ ਜਾਂ ਥਾਲੀ ਦੀ ਥਾਂ ਕੇਲੇ ਦੇ ਪੱਤੇ ਵਰਤੇ ਜਾਂਦੇ ਹਨ । ਪੱਤੇ ਦੀ ਨੋਕ ਖਾਣ ਵਾਲੇ ਦੇ ਖੱਬੇ ਪਾਸੇ ਹੁੰਦੀ ਹੈ । ਪੱਤੇ ਦੇ ਉੱਪਰਲੇ ਖੱਬੇ ਪਾਸੇ ਪਾਣੀ ਲਈ ਗਲਾਸ ਰੱਖਿਆ ਜਾਂਦਾ ਹੈ । ਜੇ ਮਠਿਆਈ ਪਰੋਸਣੀ ਹੋਵੇ ਤਾਂ ਪੱਤੇ ਦੇ ਕੋਨੇ ਤੇ ਪਰੋਸੀ ਜਾਂਦੀ ਹੈ | ਕਈ ਲੋਕ ਸ਼ੁਰੂ ਵਿਚ ਤੇ ਕਈ ਲੋਕ ਖਾਣੇ ਦੇ ਅੰਤ ਵਿਚ ਮਠਿਆਈ ਪਰੋਸਦੇ ਹਨ, ਆਚਾਰ ਪੱਤੇ ਦੀ ਨੋਕ ਦੇ ਖੱਬੇ ਪਾਸੇ ਰੱਖਦੇ ਹਨ । ਚੌਲ, ਜੋ ਦੱਖਣੀ ਲੋਕਾਂ ਦਾ ਮੁੱਖ ਭੋਜਨ ਹੈ ਪੱਤੇ ਦੇ ਵਿਚਾਲੇ ਰੱਖੇ ਜਾਂਦੇ ਹਨ । ਚੌਲਾਂ ਨਾਲ ਘੀ ਤੇ ਸਾਂਬਰ ਦਿੰਦੇ ਹਨ । ਦੂਸਰੇ ਦੌਰ ਵਿਚ ਚੌਲਾਂ ਨਾਲ ਰਸਮ ਅਤੇ ਜੇ ਤੀਸਰੀ ਵਾਰ ਦੇਣਾ ਹੋਵੇ ਤਾਂ ਅਚਾਰ, ਚੌਲ, ਦਹੀਂ ਜਾਂ ਲੱਸੀ ਤੇ ਲੂਣ ਦੀ ਚੁਟਕੀ ਪਰੋਸੀ ਜਾਂਦੀ ਹੈ । ਭੋਜਨ ਖਾਣ ਤੋਂ ਬਾਅਦ ਹੱਥ ਧੋ ਕੇ ਪਾਨ ਵੰਡਿਆ ਜਾਂਦਾ ਹੈ ।

ਪ੍ਰਸ਼ਨ 4.
ਮੇਜ਼ ਤੇ ਖਾਣਾ ਪਰੋਸਣ ਦੇ ਲਈ ਕੀ-ਕੀ ਸਾਮਾਨ ਚਾਹੀਦਾ ਹੈ ?
ਉੱਤਰ-
ਮੇਜ਼ ਤੇ ਖਾਣਾ ਪਰੋਸਣ ਲਈ ਡੱਗੇ, ਕੜਛੀਆਂ, ਚਮਚ, ਛੁਰੀਆਂ, ਕਾਂਟੇ, ਨੇਪਕਿਨ, ਪਾਣੀ ਦਾ ਜੱਗ, ਗਿਲਾਸ, ਪਲੇਟਾਂ, ਕਟੋਰੀਆਂ, ਨਮਕਦਾਨੀ ਆਦਿ ਸਾਮਾਨ ਦੀ ਲੋੜ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੋਜਨ ਪਰੋਸਣ ਦੀਆਂ ਦੇਸੀ ਅਤੇ ਵਿਦੇਸ਼ੀ ਵਿਧੀਆਂ ਦਾ ਵਰਣਨ ਕਰੋ।
ਉੱਤਰ-
ਸਾਡੇ ਦੇਸ਼ ਵਿਚ ਭੋਜਨ ਪਰੋਸਣ ਦੇ ਲਈ ਆਮ ਤੌਰ ‘ਤੇ ਦੋ ਵਿਧੀਆਂ ਹਨ-

  1. ਦੇਸੀ ਵਿਧੀ
  2. ਵਿਦੇਸ਼ੀ ਵਿਧੀ । ਕਿਤੇ-ਕਿਤੇ ਇਹਨਾਂ ਦੋਹਾਂ ਵਿਧੀਆਂ ਦਾ ਮਿਲਿਆ-ਜੁਲਿਆ ਰੂਪ ਵੀ ਪ੍ਰਚਲਿਤ ਹੈ ।

1. ਦੇਸੀ ਵਿਧੀ – ਦੇਸੀ ਵਿਧੀ ਅਰਥਾਤ ਭਾਰਤੀ ਵਿਧੀ ਵਿਚ ਭੋਜਨ ਜ਼ਮੀਨ ‘ਤੇ ਆਸਣ ਜਾਂ ਚੌਕੀ ਵਿਛਾ ਕੇ ਕੀਤਾ ਜਾਂਦਾ ਹੈ । ਹਰ ਇਕ ਮੈਂਬਰ ਲਈ ਵੱਖਰੀ ਥਾਲੀ ਵਿਚ ਭੋਜਨ ਪਰੋਸਿਆ ਜਾਂਦਾ ਹੈ । ਥਾਲੀ ਵਿਚ ਪਕਾਇਆ ਹੋਇਆ ਭੋਜਨ ਚੰਗੀ ਤਰ੍ਹਾਂ ਸਜਾਇਆ ਜਾਂਦਾ ਹੈ । ਰਸਦਾਰ ਸਬਜ਼ੀ ਤੇ ਤਰਲ ਪਦਾਰਥਾਂ ਨੂੰ ਕੌਲੀ ਵਿਚ ਅਤੇ ਹੋਰ ਚੀਜ਼ਾਂ ਬਾਲੀ ਵਿਚ ਹੀ ਰੱਖੀਆਂ ਜਾਂਦੀਆਂ ਹਨ । ਇਸ ਵਿਧੀ ਵਿਚ ਘਰ ਦੀ ਇਸਤਰੀ ਨੂੰ ਆਮ ਤੌਰ ‘ਤੇ ਭੋਜਨ ਪਰੋਸਣ ਲਈ ਤਿਆਰ ਰਹਿਣਾ ਜ਼ਰੂਰੀ ਹੈ । ਸ਼ੁਰੂ ਵਿਚ ਸੁਆਣੀ ਥੋੜ੍ਹਾ-ਥੋੜ੍ਹਾ ਭੋਜਨ ਥਾਲੀਆਂ ਵਿਚ ਪਰੋਸਦੀ ਹੈ ਅਤੇ ਲੋੜ ਪੈਣ ਤੇ ਖਾਣ ਵਾਲੇ ਮੈਂਬਰ ਤੋਂ ਪੁੱਛ ਕੇ ਦੁਬਾਰਾ ਪਾਉਂਦੀ ਹੈ । ਇਹ ਗੱਲ ਸੁਆਣੀ ਦੇ ਧਿਆਨ ਰੱਖਣ ਯੋਗ ਹੈ ਕਿ ਸ਼ੁਰੂ ਵਿਚ ਹੀ ਉਹ ਥਾਲੀ ਵਿਚ ਇੰਨਾ ਭੋਜਨ ਨਾ ਪਰੋਸੇ ਕਿ ਖਾਧਾ ਹੀ ਨਾ ਜਾਵੇ ਅਤੇ ਵਿਅਰਥ ਜਾਵੇ ਸਗੋਂ ਖਾਣ ਵਾਲੇ ਦੀ ਇੱਛਾ ਅਨੁਸਾਰ ਪੁੱਛ ਕੇ ਦੇਣਾ ਚਾਹੀਦਾ ਹੈ ।

ਦੇਸੀ ਵਿਧੀ ਵਿਚ ਬਦਲਦੇ ਸਮੇਂ ਦੇ ਨਾਲ-ਨਾਲ ਕੁੱਝ ਪਰਿਵਰਤਨ ਵੀ ਹੁੰਦੇ ਰਹਿੰਦੇ ਹਨ , ਜਿਵੇਂ ਹੁਣ ਵਿਦੇਸ਼ੀ ਵਿਧੀ ਦੀ ਤਰ੍ਹਾਂ ਡੱਗੇ ਵਿਚ ਖਾਣ ਵਾਲੇ ਪਦਾਰਥਾਂ ਨੂੰ ਰੱਖ ਕੇ ਪਰਿਵਾਰ ਦੇ ਸਾਰੇ ਮੈਂਬਰ ਜ਼ਮੀਨ ‘ਤੇ ਆਸਣ ਵਿਛਾ ਕੇ ਇਕੱਠੇ ਭੋਜਨ ਕਰਦੇ ਹਨ ।

2. ਵਿਦੇਸ਼ੀ ਵਿਧੀ – ਇਹ ਵਿਧੀ ਭਾਰਤੀ ਨਹੀਂ ਹੈ ਪਰ ਭਾਰਤ ਵਿਚ ਹੁਣ ਇਸ ਦਾ ਕਾਫ਼ੀ ਰਿਵਾਜ ਹੈ । ਇਸ ਵਿਧੀ ਵਿਚ ਇਕ ਵੱਡੀ ਮੇਜ਼ ਦੇ ਚਾਰੇ ਪਾਸੇ ਕੁਰਸੀਆਂ ਲੱਗੀਆਂ ਹੁੰਦੀਆਂ ਹਨ । ਮੇਜ਼ ‘ਤੇ ਸਾਰੇ ਖਾਣ ਵਾਲੇ ਪਦਾਰਥ ਡੱਗਿਆਂ, ਪਲੇਟਾਂ ਆਦਿ ਵਿਚ ਮੇਜ਼ ਦੇ ਵਿਚਕਾਰ ਸਜਾ ਦਿੱਤੇ ਜਾਂਦੇ ਹਨ । ਭੋਜਨ ਕਰਨ ਵਾਲੇ ਵਿਅਕਤੀ ਕੁਰਸੀਆਂ ਤੇ ਬੈਠਦੇ ਹਨ ਅਤੇ ਆਪਣੀਆਪਣੀ ਲੋੜ ਅਨੁਸਾਰ ਆਪਣੀ ਪਲੇਟ ਵਿਚ ਭੋਜਨ ਪਦਾਰਥ ਲੈਂਦੇ ਹਨ । ਲੋੜ ਪੈਣ ‘ਤੇ ਦੁਬਾਰਾ ਜਾਂ ਜ਼ਿਆਦਾ ਵਾਰੀ ਉਹ ਆਪਣੇ ਆਪ ਭੋਜਨ ਡੱਗਿਆਂ ਵਿਚੋਂ ਲੈ ਲੈਂਦੇ ਹਨ |ਇਸ ਵਿਧੀ ਵਿਚ ਵਾਰ-ਵਾਰ ਪਰੋਸਣ ਦੇ ਲਈ ਕਿਸੇ ਹੋਰ ਆਦਮੀ ਦੀ ਲੋੜ ਨਹੀਂ ਹੁੰਦੀ । ਇਸ ਲਈ ਸਾਰੇ ਵਿਅਕਤੀ ਇਕੱਠੇ ਭੋਜਨ ਕਰ ਲੈਂਦੇ ਹਨ । ਇਸ ਵਿਧੀ ਵਿਚ ਕੁੱਝ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-

  • ਹਰ ਇਕ ਡੱਗੇ ਨਾਲ ਇਕ ਸਰਵਿਸ ਚਮਚ ਹੋਣਾ ਚਾਹੀਦਾ ਹੈ ।
  • ਹਰ ਇਕ ਵਿਅਕਤੀ ਦੇ ਪ੍ਰਯੋਗ ਲਈ ਨੈਪਕਿਨ ਹੁੰਦੇ ਹਨ ਜਿਸ ਨਾਲ ਕੱਪੜੇ ਖ਼ਰਾਬ ਨਹੀਂ ਹੁੰਦੇ ।
  • ਇਕ ਇਕ ਵਿਅਕਤੀ ਦੇ ਸਾਹਮਣੇ ਇਕ ਵੱਡੀ ਪਲੇਟ ਹੁੰਦੀ ਹੈ ।
  • ਛੁਰੀ, ਕਾਂਟੇ ਦੀ ਉੱਚਿਤ ਵਿਵਸਥਾ ਹੋਵੇ ! ਛੁਰੀ ਪਲੇਟ ਦੇ ਸੱਜੇ ਪਾਸੇ ਹੋਵੇ ਅਤੇ ਉਸ ਦੀ ਧਾਰ ਪਲੇਟ ਵੱਲ ਹੋਣੀ ਚਾਹੀਦੀ ਹੈ | ਕਾਂਟੇ ਪਲੇਟ ਦੇ ਖੱਬੇ ਪਾਸੇ ਸਿੱਧੇ ਰੱਖਣੇ ਚਾਹੀਦੇ ਹਨ ।
  • ਮੇਜ਼ ‘ਤੇ ਇਕ ਸੁੰਦਰ ਫੁੱਲਦਾਨ ਰੱਖਣਾ ਚਾਹੀਦਾ ਹੈ ਪਰ ਇਹ ਇਸ ਸਥਿਤੀ ਵਿਚ ਰੱਖਿਆ ਜਾਵੇ ਕਿ ਭੋਜਨ ਲੈਣ ਵਿਚ ਉਸ ਨਾਲ ਰੁਕਾਵਟ ਪੈਦਾ ਨਾ ਹੋਵੇ।

ਅੱਜ-ਕਲ ਦੇਸੀ-ਵਿਦੇਸ਼ੀ ਦੋਹਾਂ ਵਿਧੀਆਂ ਦਾ ਮਿਲਿਆ ਜੁਲਿਆ ਰੂਪ ਕਈ ਥਾਂਵਾਂ ‘ਤੇ ਵੇਖਣ ਨੂੰ ਮਿਲਦਾ ਹੈ । ਜੋ ਵੀ ਹੋਵੇ, ਭੋਜਨ ਪਰੋਸਣ ਦੀ ਵਿਧੀ ਇਕ ਮਨੋਹਾਰੀ, ਸਾਫ਼ ਤੇ ਦਿਲਚਸਪ ਹੋਣੀ ਚਾਹੀਦੀ ਹੈ । ਜਿਸ ਵਿਚ ਆਕਰਸ਼ਣ ਝਲਕਦਾ ਹੋਵੇ ।

PSEB 8th Class Home Science Solutions Chapter 4 ਭਾਰਤੀ ਤਰੀਕੇ ਨਾਲ ਮੇਜ਼ ਲਗਾਉਣਾ

ਪ੍ਰਸ਼ਨ 2.
ਖਾਣੇ ਦੀ ਮੇਜ਼ ਦੀ ਵਿਵਸਥਾ ਕਰਨਾ ਕਿਉਂ ਜ਼ਰੂਰੀ ਹੈ ? ਇਹ ਵਿਵਸਥਾ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਮੇਜ਼ ਤੇ ਖਾਣਾ ਪਰੋਸਣ ਤੋਂ ਪਹਿਲਾਂ ਮੇਜ਼ ਦੀ ਵਿਵਸਥਾ ਕਰਨਾ ਜ਼ਰੂਰੀ ਹੈ । ਮੇਜ਼ ਦੀ ਵਿਵਸਥਾ ਖਾਣਾ ਖਾਣ ਦੇ ਕੰਮ ਨੂੰ ਆਸਾਨ ਬਣਾਉਣ ਦੇ ਲਈ ਕੀਤੀ ਜਾਂਦੀ ਹੈ । ਮੇਜ਼ ਦੀ ਵਿਵਸਥਾ ਨਾਲ ਹਿਣੀ ਦਾ ਵਿਅਕਤਿਤਵ ਪ੍ਰਗਟ ਹੁੰਦਾ ਹੈ ।

ਮੇਜ਼ ਦੀ ਵਿਵਸਥਾ ਵਿਚ ਕੋਈ ਜਟਿਲ ਨਿਯਮ ਨਹੀਂ ਹੁੰਦੇ ਹਨ । ਭੋਜਨ ਪਰੋਸੇ ਜਾਣ ਦੀ ਵਿਧੀ, ਮੀਨੂੰ ਦੀ ਚੋਣ, ਮੇਜ਼ ਦਾ ਆਕਾਰ, ਇਨ੍ਹਾਂ ਸਭ ਤੇ ਮੇਜ਼ ਵਿਵਸਥਾ ਨਿਰਭਰ ਕਰਦੀ ਹੈ । ਭੋਜਨ ਪਰੋਸਣ ਦੀ ਵਿਧੀ ਦੇ ਅਨੁਸਾਰ ਅਸੀਂ ਵਸਤੂਆਂ ਦੀ ਸਥਿਤੀ ਨਿਰਧਾਰਿਤ ਕਰਦੇ ਹਾਂ ।

ਮੇਜ਼ਪੋਸ਼-ਮੇਜ਼ ਤੇ ਮੇਜ਼ਪੋਸ਼, ਮੈਟਸ, ਨੈਪਕਿਨ ਆਦਿ ਦੀ ਲੋੜ ਹੁੰਦੀ ਹੈ । ਅੱਜ-ਕਲ੍ਹ ਸਨਮਾਇਕਾ ਦੇ ਮੇਜ਼ ਹੋਣ ਕਾਰਨ ਮੇਜ਼ਪੋਸ਼ ਅਤੇ ਮੈਟਸ ਦੀ ਲੋੜ ਨਹੀਂ ਹੁੰਦੀ, ਸਗੋਂ ਕਾਗਜ਼ ਦੇ ਨੈਪਕਿਨ ਦੇ ਇਸਤੇਮਾਲ ਨਾਲ ਹੀ ਕੰਮ ਚੱਲ ਜਾਂਦਾ ਹੈ । ਜੇਕਰ ਇਨ੍ਹਾਂ ਵਸਤੂਆਂ ਦਾ ਇਸਤੇਮਾਲ ਕਰਨਾ ਹੋਵੇ ਤਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-

  • ਮੇਜ਼ਪੋਸ਼ ਮੇਜ਼ ਦੇ ਚਾਰੇ ਪਾਸੇ 30-40 ਸੈਂਟੀਮੀਟਰ ਤੋਂ ਜ਼ਿਆਦਾ ਨਹੀਂ ਲਟਕਣਾ ਚਾਹੀਦਾ |
  • ਮੇਜ਼ ਚੌੜੀ ਹੋਵੇ ਤਾਂ ਮੈਟਸ ਨੂੰ ਮੇਜ਼ ਦੇ ਕਿਨਾਰਿਆਂ ਦੇ ਨਾਲ 3-4 ਸੈਂਟੀਮੀਟਰ ਦੂਰੀ ਤੇ ਰੱਖਣੀ ਚਾਹੀਦੀ ਹੈ । ਜੇ ਮੇਜ਼ ਘੱਟ ਚੌੜੀ ਹੋਵੇ ਤਾਂ ਮੈਟਸ ਨੂੰ ਕਿਨਾਰਿਆਂ ਦੇ ਨਾਲ-ਨਾਲ ਲਾਇਆ ਜਾਣਾ ਚਾਹੀਦਾ ਹੈ ।
  • ਮੇਜ਼ ਦੀ ਸਜਾਵਟ ਰੁਚੀ ਅਨੁਸਾਰ ਕੀਤੀ ਜਾਂਦੀ ਹੈ । ਜੇਕਰ ਬੈਠ ਕੇ ਭੋਜਨ ਕਰਨਾ ਹੋਵੇ ਤਾਂ ਫੁੱਲਾਂ ਦੀ ਸਜਾਵਟ ਨੀਵੀਂ ਰੱਖਣੀ ਚਾਹੀਦੀ ਹੈ ਅਤੇ ਜੇਕਰ ਖੜੇ ਹੋ ਕੇ ਖਾਣ ਦਾ ਪ੍ਰਬੰਧ ਹੋਵੇ ਤਾਂ ਉੱਚੇ ਆਕਾਰ ਦੀ ਫੁੱਲਾਂ ਦੀ ਸਜਾਵਟ ਰੱਖੀ ਜਾਂਦੀ ਹੈ ।
  • ਨੈਪਕਿਨ ਦੇ ਰੰਗ ਧਿਆਨਪੁਰਵਕ ਚੁਣਨੇ ਚਾਹੀਦੇ ਹਨ । ਨੈਪਕਿਨ ਰੱਖਣ ਤੋਂ ਪਹਿਲਾਂ ਕਈ ਤਰ੍ਹਾਂ ਨਾਲ ਤਹਿ ਲਾਇਆ ਜਾ ਸਕਦਾ ਹੈ । ਜਿਵੇਂ ਚੌਰਸ, ਆਇਤਾਕਾਰ ਆਦਿ। ਨੈਪਕਿਨ ਨੂੰ ਮੈਟਸ ਤੇ ਪਲੇਟ ਦੇ ਖੱਬੇ ਪਾਸੇ ਜਾਂ ਪਲੇਟ ਦੇ ਉੱਪਰ ਹੀ ਰੱਖਿਆ ਜਾਂਦਾ ਹੈ ।
  • ਚੀਨੀ ਅਤੇ ਕੱਚ ਦੇ ਬਰਤਨ ਆਦਿ ਰੱਖਣ ਲਈ ਠੀਕ ਥਾਂ ਹੋਣੀ ਚਾਹੀਦੀ ਹੈ | ਪਾਣੀ ਦੇ ਗਿਲਾਸ ਨੂੰ ਛੁਰੀ ਦੇ ਇਕ ਦਮ ਸਾਹਮਣੇ ਰੱਖਣਾ ਚਾਹੀਦਾ ਹੈ । ਸਬਜ਼ੀ ਦੀਆਂ ਪਲੇਟਾਂ ਚਮਚ ਦੇ ਸੱਜੇ ਪਾਸੇ ਰੱਖਣੀਆਂ ਚਾਹੀਦੀਆਂ ਹਨ । ਡੱਗੇ ਮੇਜ਼ ਦੇ ਵਿਚਕਾਰਲੇ ਭਾਗ ਵਿਚ ਹੀ ਰੱਖਣੇ ਚਾਹੀਦੇ ਹਨ |
  • ਚਮਚ, ਛੁਰੀ ਕਾਂਟੇ ਖਾਣਾ ਖਾਣ ਦੀ ਸਹੂਲਤ ਲਈ ਹੁੰਦੇ ਹਨ | ਖਾਣਾ ਖਾਣ ਦੀ ਛੁਰੀ ਨੂੰ ਪਲੇਟ ਦੇ ਸੱਜੇ ਪਾਸੇ ਅਤੇ ਚਮਚਿਆਂ ਨੂੰ ਛੁਰੀ ਦੇ ਖੱਬੇ ਪਾਸੇ ਰੱਖਣਾ ਚਾਹੀਦਾ ਹੈ | ਕਾਂਟੇ ਨੂੰ ਪਲੇਟ ਦੇ ਖੱਬੇ ਪਾਸੇ ਵੱਲ ਰੱਖਣਾ ਚਾਹੀਦਾ ਹੈ ।
  • ਜੇਕਰ ਮਹਿਮਾਨਾਂ ਦੀ ਸੰਖਿਆ ਉਪਲੱਬਧ ਸਥਾਨ ਤੋਂ ਜ਼ਿਆਦਾ ਹੋਵੇ ਤਾਂ ਇਸ ਦਾ ਸਰਲ ਹੱਲ ਬੁਣੇ ਸਰਵਿਸ ਹੈ । ਵੱਡੀ ਮੇਜ਼ ਦੇ ਨਾਲ ਛੋਟੀ ਮੇਜ਼ ਲਗਾ ਕੇ ਡੇਜ਼ਰਟ ਅਤੇ ਪਾਣੀ ਦੀ ਵਿਵਸਥਾ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 3.
ਮੇਜ਼ ਲਗਾਉਣ ਦੇ ਆਧੁਨਿਕ ਤਰੀਕੇ ਬਾਰੇ ਤੁਸੀਂ ਕੀ ਸਮਝਦੇ ਹੋ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ਵਿਦੇਸ਼ੀ ਵਿਧੀ) ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

Punjab State Board PSEB 8th Class Home Science Book Solutions Chapter 3 ਭੋਜਨ ਦੀ ਸੰਭਾਲ Textbook Exercise Questions and Answers.

PSEB Solutions for Class 8 Home Science Chapter 3 ਭੋਜਨ ਦੀ ਸੰਭਾਲ

Home Science Guide for Class 8 PSEB ਭੋਜਨ ਦੀ ਸੰਭਾਲ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਬੈਕਟੀਰੀਆ ਭੋਜਨ ਨੂੰ ਕਿਹੋ ਜਿਹਾ ਬਣਾ ਦਿੰਦਾ ਹੈ ?
ਉੱਤਰ-
ਬੈਕਟੀਰੀਆ ਭੋਜਨ ਨੂੰ ਕੌੜਾ ਅਤੇ ਜ਼ਹਿਰੀਲਾ ਬਣਾ ਦਿੰਦਾ ਹੈ ।

ਪ੍ਰਸ਼ਨ 2.
ਉੱਲੀ ਕਿਹੜੇ ਖਾਣ ਵਾਲੇ ਪਦਾਰਥਾਂ ਨੂੰ ਲੱਗਦੀ ਹੈ ?
ਉੱਤਰ-
ਉੱਲੀ ਨਮੀ ਵਾਲੇ ਪਦਾਰਥਾਂ ਨੂੰ ਲੱਗਦੀ ਹੈ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਪ੍ਰਸ਼ਨ 3.
ਤਾਪ ਵਧਾ ਕੇ ਖਾਧ-ਪਦਾਰਥਾਂ ਨੂੰ ਸੁਰੱਖਿਅਤ ਕਰਨ ਦੀ ਕਿਸੇ ਇਕ ਵਿਧੀ ਦਾ ਨਾਂ ਲਿਖੋ ।
ਉੱਤਰ-
ਪਾਸਚਰੀਕਰਨ ।

ਪ੍ਰਸ਼ਨ 4.
ਮੱਖਣ ਅਤੇ ਘਿਓ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ ?
ਉੱਤਰ-
ਮੱਖਣ, ਘਿਓ ਦੀ ਖਟਾਈ ਦੂਰ ਕਰਕੇ ਠੰਢੀ ਥਾਂ ‘ਤੇ ਰੱਖਣ ਨਾਲ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 5.
ਮਾਸ, ਮੱਛੀ, ਸਬਜ਼ੀਆਂ, ਫਲਾਂ ਨੂੰ ਟੋਕਰੀ ਵਿਚ ਪਾ ਕੇ ਜ਼ਮੀਨ ‘ਤੇ ਕਿਉਂ ਨਹੀਂ ਰੱਖਣਾ ਚਾਹੀਦਾ ਹੈ ਅਤੇ ਇਹ ਧੋ ਕੇ ਕਿਉਂ ਵਰਤਣੇ ਚਾਹੀਦੇ ਹਨ ?
ਉੱਤਰ-
ਮਾਸ, ਮੱਛੀ, ਸਬਜ਼ੀਆਂ ਨੂੰ ਫਲਾਂ ਦੀ ਟੋਕਰੀ ਵਿਚ ਪਾ ਕੇ ਜ਼ਮੀਨ ‘ਤੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਰੋਗ ਦੇ ਕੀਟਾਣੂ ਇਨ੍ਹਾਂ ‘ਤੇ ਬਹੁਤ ਛੇਤੀ ਹਮਲਾ ਕਰਦੇ ਹਨ ਅਤੇ ਆਪਣੇ ਪ੍ਰਭਾਵ ਨਾਲ ਇਨ੍ਹਾਂ ਨੂੰ ਹਾਨੀਕਾਰਕ ਬਣਾ ਦਿੰਦੇ ਹਨ । ਇਹਨਾਂ ਨੂੰ ਧੋ ਕੇ ਵਰਤੋਂ ਵਿਚ ਲਿਆਉਣਾ
ਸਾਡੇ ਸਰੀਰ ਵਿਚ ਪਹੁੰਚ ਜਾਂਦੇ ਹਨ ਅਤੇ ਇਸ ਨਾਲ ਹੈਜ਼ਾ, ਟਾਈਫਾਈਡ ਅਤੇ ਪੇਚਿਸ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਹਨ ।

ਪ੍ਰਸ਼ਨ 6.
ਦੁੱਧ ਬਿਮਾਰੀਆਂ ਕਿਵੇਂ ਫੈਲਾਉਂਦਾ ਹੈ ਤੇ ਬਚਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-

  1. ਦੁੱਧ ਨੂੰ ਇਕ ਮਿੰਟ ਤਕ ਉਬਾਲ ਕੇ ਬੈਕਟੀਰੀਆ ਨੂੰ ਮਾਰ ਦੇਣਾ ਚਾਹੀਦਾ ਹੈ ।
  2. ਉਬਲਣ ਤੋਂ ਬਾਅਦ ਦੁੱਧ ਨੂੰ ਛਾਣ ਲੈਣਾ ਚਾਹੀਦਾ ਹੈ ।
  3. ਉਬਲਣ ਤੋਂ ਬਾਅਦ ਸੰਘਣੀ ਜਾਲੀ ਜਾਂ ਮਲਮਲ ਦੇ ਕੱਪੜੇ ਨਾਲ ਢੱਕ ਦੇਣਾ ਚਾਹੀਦਾ ਹੈ ਤਾਂ ਜੋ ਮਿੱਟੀ ਜਾਂ ਮੱਖੀ ਤੋਂ ਬਚਾਇਆ ਜਾ ਸਕੇ ।

ਪ੍ਰਸ਼ਨ 7.
ਫਰਿੱਜ਼ ਦੀ ਕੀ ਲੋੜ ਹੈ ?
ਜਾਂ
ਘਰ ਵਿਚ ਫਰਿੱਜ਼ ਦੀ ਕੀ ਲੋੜ ਹੈ ?
ਉੱਤਰ-

  1. ਇਸ ਵਿਚ ਕੱਚੀ ਤੇ ਪੱਕੀ ਸਬਜ਼ੀ, ਦੁੱਧ, ਦਹੀਂ, ਮੱਖਣ, ਪਨੀਰ, ਆਂਡਾ, ਮਾਸ, ਮੱਛੀ ਤੇ ਫਲਾਂ ਨੂੰ ਸੁਰੱਖਿਅਤ ਰੱਖਦੇ ਹਨ ।
  2. ਗਰਮੀ ਵਿਚ ਖ਼ਰਾਬ ਹੋਣ ਵਾਲੇ ਪਦਾਰਥ ਇਸ ਵਿਚ ਰੱਖੇ ਜਾਂਦੇ ਹਨ ।
  3. ਇਸ ਵਿਚ ਖਾਣ ਵਾਲੇ ਪਦਾਰਥ ਠੰਢੇ ਰਹਿੰਦੇ ਹਨ ।
  4. ਭੋਜਨ ਫਰਿੱਜ਼ ਵਿਚ ਰੱਖਣ ਨਾਲ ਉੱਲੀ ਨਹੀਂ ਲਗਦੀ ।

ਪ੍ਰਸ਼ਨ 8.
ਦੁੱਧ ਨੂੰ ਉਬਾਲਣਾ ਕਿਉਂ ਜ਼ਰੂਰੀ ਹੈ ?
ਉੱਤਰ-
ਦੁੱਧ ਵਿਚ ਬੈਕਟੀਰੀਆ ਛੇਤੀ ਪਲਦੇ ਹਨ, ਇਸ ਲਈ ਦੁੱਧ ਨੂੰ ਉਬਾਲਣਾ ਜ਼ਰੂਰੀ ਹੈ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਪ੍ਰਸ਼ਨ 9.
ਭੋਜਨਾਂ ਦੀ ਨਮੀ ਦੂਰ ਕਰਨ ਨਾਲ ਉਹ ਸੁਰੱਖਿਅਤ ਕਿਉਂ ਹੋ ਜਾਂਦੇ ਹਨ ?
ਉੱਤਰ-
ਨਮੀ ਵਾਲੇ ਭੋਜਨਾਂ ਵਿਚ ਉੱਲੀ ਲੱਗ ਜਾਂਦੀ ਹੈ ਉਸ ਵਿਚ ਖਮੀਰ ਉੱਠ ਪੈਂਦਾ ਹੈ । ਇਸ ਲਈ ਭੋਜਨ ਨੂੰ ਸੁਰੱਖਿਅਤ ਰੱਖਣ ਲਈ ਭੋਜਨ ਦੀ ਨਮੀ ਦੂਰ ਕਰ ਦਿੱਤੀ ਜਾਂਦੀ ਹੈ । ਜਿਸ ਨਾਲ ਭੋਜਨ ਸੁਰੱਖਿਅਤ ਹੋ ਜਾਂਦਾ ਹੈ ।

ਪ੍ਰਸ਼ਨ 10.
ਖਾਧ ਪਦਾਰਥਾਂ ਦੀ ਖੁਸ਼ਬੂ ਤੇਜ਼ ਕਰਨ ਨਾਲ ਉਹ ਸੁਰੱਖਿਅਤ ਕਿਉਂ ਹੋ ਜਾਂਦੇ ਹਨ ?
ਉੱਤਰ-
ਖਾਧ ਪਦਾਰਥਾਂ ਦੀ ਖੁਸ਼ਬੂ ਤੇਜ਼ ਕਰਨ ਲਈ ਉੱਲੀ, ਖਮੀਰ ਅਤੇ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ, ਜਿਸ ਨਾਲ ਖਾਧ ਪਦਾਰਥ ਸੁਰੱਖਿਅਤ ਹੋ ਜਾਂਦੇ ਹਨ ।

ਪ੍ਰਸ਼ਨ 11.
ਘੱਟ ਤਾਪਮਾਨ ਜਾਂ ਫਰਿੱਜ ਵਗੈਰਾ ਦੀ ਵਰਤੋਂ ਨਾਲ ਭੋਜਨ ਪਦਾਰਥ ਸੁਰੱਖਿਅਤ ਕਿਉਂ ਹੋ ਜਾਂਦੇ ਹਨ ?
ਉੱਤਰ-
ਘੱਟ ਤਾਪਮਾਨ ਜਾਂ ਫਰਿੱਜ ਆਦਿ ਦੀ ਵਰਤੋਂ ਨਾਲ ਭੋਜਨ ਵਿਚ ਬੈਕਟੀਰੀਆ ਪੈਦਾ ਨਹੀਂ ਹੁੰਦੇ । ਜਿਸ ਨਾਲ ਭੋਜਨ ਪਦਾਰਥ ਸੁਰੱਖਿਅਤ ਹੋ ਜਾਂਦੇ ਹਨ ।

ਪ੍ਰਸ਼ਨ 12.
ਕੱਚਾ ਦੁੱਧ ਜਲਦੀ ਖ਼ਰਾਬ ਹੋ ਜਾਂਦਾ ਹੈ ਜਦੋਂ ਕਿ ਉਬਾਲਿਆ ਹੋਇਆ ਦੇਰ ਨਾਲ, ਕਿਉਂ ?
ਉੱਤਰ-
ਕੱਚੇ ਦੁੱਧ ਵਿਚ ਬੈਕਟੀਰੀਆ ਛੇਤੀ ਪੈਦਾ ਹੋ ਜਾਂਦਾ ਹੈ ਜਿਸ ਨਾਲ ਦੁੱਧ ਛੇਤੀ ਖ਼ਰਾਬ ਹੋ ਜਾਂਦਾ ਹੈ, ਜਦਕਿ ਉਬਲੇ ਦੁੱਧ ਵਿਚਲੇ ਬੈਕਟੀਰੀਆ ਨਸ਼ਟ ਹੋ ਜਾਂਦੇ ਹਨ ਇਸ ਲਈ ਉਹ ਦੇਰ ਨਾਲ ਖ਼ਰਾਬ ਹੁੰਦਾ ਹੈ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 13.
ਭੋਜਨ ਖ਼ਰਾਬ ਹੋਣ ਦੇ ਕੀ ਕਾਰਨ ਹਨ ?
ਜਾਂ
ਭੋਜਨ ਖ਼ਰਾਬ ਹੋਣ ਦੇ ਕੋਈ ਤਿੰਨ ਕਾਰਨ ਦੱਸੋ ।
ਉੱਤਰ-

  1. ਸੂਖ਼ਮ ਜੀਵ-ਜੀਵਾਣੂ, ਉੱਲੀ ਅਤੇ ਖਮੀਰ
  2. ਅਵਯਵ
  3. ਭੋਜਨ ਦੇ ਅੰਸ਼ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ 1

  1. ਜੀਵਾਣੂ – ਇਹ ਮੀਟ, ਆਂਡੇ, ਮੱਛੀ ਅਤੇ ਦੁੱਧ ਨੂੰ ਖ਼ਰਾਬ ਕਰ ਦਿੰਦੇ ਹਨ ।
  2. ਉੱਲੀ – ਇਹ ਗਰਮ ਅਤੇ ਨਮੀ ਵਾਲੇ ਮੌਸਮ ਵਿਚ ਮੁਰੱਬੇ ਆਦਿ ਤੇ ਭੂਰੀ ਜਿਹੀ ਗੂੰਦਾਰ ਤਹਿ ਬਣਾ ਦਿੰਦੀ ਹੈ ।
  3. ਖਮੀਰ – ਇਹ ਸ਼ੱਕਰ ਵਾਲੇ ਪਦਾਰਥਾਂ ਨੂੰ ਖ਼ਰਾਬ ਕਰਦੇ ਹਨ ।
  4. ਅਵਯਵਸੂਖ਼ਮ ਜੀਵਾਂ ਦੇ ਨਾਲ – ਨਾਲ ਇਹ ਸਬਜ਼ੀਆਂ, ਫਲਾਂ ਅਤੇ ਹੋਰ ਭੋਜਨ ਪਦਾਰਥਾਂ ਨੂੰ ਸਾੜ ਦਿੰਦੇ ਹਨ ।
  5. ਭੋਜਨ ਦੇ ਅੰਸ਼ – ਕਈ ਹਾਲਤਾਂ ਵਿਚ ਫਲਾਂ ਤੇ ਸਬਜ਼ੀਆਂ ਦੀ ਰਸਾਇਣਿਕ ਰਚਨਾ ਵੀ ਉਨ੍ਹਾਂ ਵਿਚ ਸੜਨ ਦਾ ਕਾਰਨ ਬਣਦੀ ਹੈ ।

ਪ੍ਰਸ਼ਨ 14.
ਭੋਜਨ ਨੂੰ ਠੀਕ ਤਰ੍ਹਾਂ ਸੰਹਿ ਕਰਨ ਦੇ ਘਰੇਲੂ ਤਰੀਕੇ ਦੱਸੋ ।
ਉੱਤਰ-
ਭੋਜਨ ਨੂੰ ਖ਼ਰਾਬ ਹੋਣ ਤੋਂ ਹੇਠ ਲਿਖੇ ਤਰੀਕਿਆਂ ਨਾਲ ਬਚਾਇਆ ਜਾ ਸਕਦਾ ਹੈ-
1. ਦੁੱਧ – ਦੁੱਧ ਵਿਚ ਬੈਕਟੀਰੀਆ ਛੇਤੀ ਪਲਦੇ ਹਨ । ਇਸ ਤਰ੍ਹਾਂ ਪੇਚਿਸ, ਟਾਈਫਾਈਡ ਆਦਿ ਫੈਲਣ ਦਾ ਖ਼ਤਰਾ ਰਹਿੰਦਾ ਹੈ । ਸੋ ਦੁੱਧ ਨੂੰ ਇਕ ਮਿੰਟ ਤਕ ਉਬਾਲ ਕੇ ਬੈਕਟੀਰੀਆ ਮਾਰ ਦੇਣੇ ਚਾਹੀਦੇ ਹਨ । ਉਬਾਲਣ ਤੋਂ ਪਹਿਲਾਂ ਦੁੱਧ ਪੁਣਨਾ ਚਾਹੀਦਾ ਹੈ । ਉਬਾਲਣ ਮਗਰੋਂ ਸੰਘਣੀ ਜਾਲੀ ਜਾਂ ਮਲਮਲ ਦੇ ਕੱਪੜੇ ਨਾਲ ਢੱਕ ਦੇਣਾ ਚਾਹੀਦਾ ਹੈ ਤਾਂ ਕਿ ਮਿੱਟੀ ਜਾਂ ਮੱਖੀ ਤੋਂ ਬਚਾਇਆ ਜਾ ਸਕੇ ।

2. ਮੱਖਣ ਅਤੇ ਘਿਓ – ਮੱਖਣ ਤੇ ਘਿਓ ਵਿਚੋਂ ਖਟਿਆਈ ਕੱਢ ਦੇਣੀ ਚਾਹੀਦੀ ਹੈ ਤੇ ਗਿੱਲੀ ਮਲਮਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਠੰਢਾ ਰਹਿ ਕੇ ਸੁਰੱਖਿਅਤ ਰਹਿ ਸਕੇ । ਕੀੜਿਆਂ ਮਕੌੜਿਆਂ ਤੋਂ ਬਚਾਉਣ ਲਈ ਪਾਣੀ ਦੇ ਬਰਤਨ ਵਿਚ ਮੱਖਣ, ਘਿਓ, ਸ਼ਹਿਦ ਨੂੰ ਰੱਖ ਕੇ ਜਾਲੀ ਵਿਚ ਰੱਖਣਾ ਚਾਹੀਦਾ ਹੈ ।

3. ਸਬਜ਼ੀਆਂ ਤੇ ਫਲ – ਅਣਧੋਤੇ ਸਬਜ਼ੀਆਂ ਅਤੇ ਫਲ ਖਾਣ ਨਾਲ ਕਈ ਵਾਰ ਕੀੜੇ ਸਾਡੇ ਅੰਦਰ ਪਹੁੰਚ ਜਾਂਦੇ ਹਨ । ਇਸ ਲਈ ਜੇ ਸਬਜ਼ੀ ਨੂੰ ਕੱਚਾ ਖਾਣਾ ਹੋਵੇ ਜਾਂ ਪੱਤੇਦਾਰ ਸਬਜ਼ੀਆਂ ਨੂੰ ਸਲਾਦ ਦੇ ਰੂਪ ਵਿਚ ਵਰਤਣਾ ਹੋਵੇ ਤਾਂ ਹਮੇਸ਼ਾ ਲਾਲ ਦਵਾਈ ਨਾਲ ਧੋ ਕੇ ਖਾਣਾ ਚਾਹੀਦਾ ਹੈ । ਪਾਣੀ ਖੂਬ ਲੈਣਾ ਚਾਹੀਦਾ ਹੈ । ਜਿਸ ਵਿਚ ਸਬਜ਼ੀ ਚੰਗੀ ਤਰ੍ਹਾਂ ਡੁੱਬ ਜਾਵੇ । ਦੋ ਕਿਲੋ ਪਾਣੀ ਲਈ ਚੁਟਕੀ ਭਰ ਦਵਾਈ ਕਾਫ਼ੀ ਹੁੰਦੀ ਹੈ । ਖ਼ਾਸ ਕਰ ਹੈਜ਼ਾ, ਟਾਈਫਾਈਡ ਤੇ ਪੇਚਿਸ ਦੀਆਂ ਬਿਮਾਰੀਆਂ ਦੀ ਰੁੱਤ ਵਿਚ ਲਾਲ ਦਵਾਈ ਦਾ ਜ਼ਰੂਰ ਪ੍ਰਯੋਗ ਕਰਨਾ ਚਾਹੀਦਾ ਹੈ ।

4. ਅਨਾਜ ਤੇ ਦਾਲਾਂ – ਅਨਾਜ ਨੂੰ ਬੋਰੀ ਜਾਂ ਟੀਨ ਦੇ ਵੱਡੇ ਢੋਲ ਵਿਚ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ | ਕਣਕ ਭਰਦੇ ਸਮੇਂ ਮੇਥੀ ਜਾਂ ਨਿੰਮ ਦੇ ਪੱਤੇ ਸੁਕਾ ਕੇ ਪੀਹ ਕੇ ਵਿਚ ਰਲਾ ਦੇਣੇ ਚਾਹੀਦੇ ਹਨ ਅਤੇ ਬੋਰੀ ਦੇ ਆਲੇ-ਦੁਆਲੇ ਤੁੜੀ ਪਾ ਦੇਣੀ ਚਾਹੀਦੀ ਹੈ । ਜੇ ਕਣਕ ਵਧੇਰੇ ਸਮੇਂ ਲਈ ਰੱਖਣੀ ਹੋਵੇ ਤਾਂ ਡੀ.ਡੀ. ਟੀ. ਨੂੰ ਕੱਪੜੇ ਦੀ ਪੋਟਲੀ ਵਿਚ ਬੰਨ੍ਹ ਕੇ ਕਣਕ ਵਿਚ ਰੱਖਣੀ ਚਾਹੀਦੀ ਹੈ । ਦਾਲਾਂ ਨੂੰ ਸਮੇਂ-ਸਮੇਂ ‘ਤੇ ਧੁੱਪ ਵਿਚ ਸੁਕਾ ਲੈਣਾ ਚਾਹੀਦਾ ਹੈ ।

5. ਮਾਸ ਤੇ ਮੱਛੀ – ਰੋਗਾਂ ਦੇ ਜਰਮ ਮਾਸ ਮੱਛੀ ਤੇ ਬੜੀ ਛੇਤੀ ਹਮਲਾ ਕਰਦੇ ਹਨ ਅਤੇ ਆਪਣੇ ਅਸਰ ਨਾਲ ਇਹਨਾਂ ਨੂੰ ਹਾਨੀਕਾਰਕ ਬਣਾ ਦਿੰਦੇ ਹਨ । ਇਹਨਾਂ ਨੂੰ ਛੋਟੀ ਲਟਕਣ ਵਾਲੀ ਡੋਲੀ ਵਿਚ ਰੱਖ ਕੇ ਜੇ ਠੰਢੀ ਥਾਂ ਰੱਖ ਸਕੋ ਤਾਂ ਬਹੁਤ ਚੰਗਾ ਹੈ ।

ਪ੍ਰਸ਼ਨ 15.
ਭੋਜਨ ਨੂੰ ਸੁਰੱਖਿਅਤ ਰੱਖਣ ਦੇ ਸਿਧਾਂਤਾਂ ਬਾਰੇ ਦੱਸੋ ।
ਜਾਂ
ਭੋਜਨ ਨੂੰ ਸੁਰੱਖਿਅਤ ਰੱਖਣ ਦੇ ਕੋਈ ਤਿੰਨ ਸਿਧਾਂਤਾਂ ਬਾਰੇ ਲਿਖੋ ।
ਉੱਤਰ-
ਭੋਜਨ ਨੂੰ ਸੁਰੱਖਿਅਤ ਰੱਖਣ ਲਈ ਹੇਠ ਲਿਖੇ ਸਿਧਾਂਤ ਹਨ –
(1) ਉੱਲੀ, ਖਮੀਰ ਅਤੇ ਬੈਕਟੀਰੀਆ ਨੂੰ ਰੋਕਣ ਲਈ ਪਦਾਰਥਾਂ ਦੀ ਖੁਸ਼ਬੂ ਤੇਜ਼ ਕਰ ਲੈਣੀ ਚਾਹੀਦੀ ਹੈ । ਇਸ ਲਈ ਅਚਾਰ ਵਿਚ ਮਸਾਲੇ ਪਾਏ ਜਾਂਦੇ ਹਨ । ਤੇਲ, ਸਿਰਕਾ, ਖੰਡ, ਸ਼ੱਕਰ ਅਤੇ ਲੂਣ ਇਸ ਕੰਮ ਦੇ ਲਈ ਇਸਤੇਮਾਲ ਵਿਚ ਲਿਆਂਦੇ ਜਾਂਦੇ ਹਨ ।

(2) ਭੋਜਨ ਨੂੰ ਸੁਰੱਖਿਅਤ ਕਰਨ ਲਈ ਭੋਜਨ ਦੀ ਨਮੀ ਦੂਰ ਕਰਨੀ ਚਾਹੀਦੀ ਹੈ । ਸਬਜ਼ੀਆਂ ਅਤੇ ਫਲ ਚੰਗੀ ਤਰ੍ਹਾਂ ਸੁਕਾ ਕੇ ਹੀ ਇਕੱਠੇ ਕਰਨੇ ਚਾਹੀਦੇ ਹਨ ।

(3) ਬੈਕਟੀਰੀਆ ਉਸ ਭੋਜਨ ਵਿਚ ਹੁੰਦੇ ਹਨ ਜਿਸ ਦਾ ਤਾਪਮਾਨ ਸਰੀਰਕ ਖੂਨ ਦੇ ਤਾਪਮਾਨ ਦੇ ਬਰਾਬਰ ਹੁੰਦਾ ਹੈ । ਇਸ ਲਈ ਭੋਜਨ ਦਾ ਤਾਪਮਾਨ ਵਧਾ ਦੇਣਾ ਚਾਹੀਦਾ ਹੈ ਜਾਂ ਘੱਟ ਕਰ ਦੇਣਾ ਚਾਹੀਦਾ ਹੈ । ਇਸ ਲਈ ਉਬਲਿਆ ਹੋਇਆ ਦੁੱਧ ਕੱਚੇ ਦੁੱਧ ਨਾਲੋਂ ਜ਼ਿਆਦਾ ਸੁਰੱਖਿਅਤ ਰਹਿੰਦਾ ਹੈ । ਜੇਕਰ ਭੋਜਨ ਨੂੰ 0°C ਤਾਪਮਾਨ ਵਿਚ ਰੱਖਿਆ ਜਾਵੇ ਤਾਂ ਬੈਕਟੀਰੀਆ ਵਧਦੇ ਨਹੀਂ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

PSEB 8th Class Home Science Guide ਭੋਜਨ ਦੀ ਸੰਭਾਲ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਕਿਹੜਾ ਤੱਥ ਠੀਕ ਹੈ ?
(ੳ) ਭੋਜਨ ਫਰਿਜ਼ ਵਿਚ ਰੱਖਣ ਨਾਲ ਉੱਲੀ ਨਹੀਂ ਲਗਦੀ ।
(ਅ) ਦੁੱਧ ਉਬਾਲ ਕੇ ਬੈਕਟੀਰੀਆ ਨੂੰ ਮਾਰ ਦੇਣਾ ਚਾਹੀਦਾ ਹੈ ।
(ੲ) ਉੱਲੀ ਨਮੀ ਵਾਲੇ ਪਦਾਰਥ ਨੂੰ ਲਗਦੀ ਹੈ ।
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 2.
ਜੀਵਾਣੂ ਭੋਜਨ ਨੂੰ ਕਿਹੋ ਜਿਹਾ ਬਣਾ ਦਿੰਦਾ ਹੈ ?
(ਉ) ਮਿੱਠਾ
(ਅ) ਸਵਾਦ
(ੲ) ਕੌੜਾ ਤੇ ਜ਼ਹਿਰੀਲਾ
(ਸ) ਕੋਈ ਨਹੀਂ ।
ਉੱਤਰ-
(ੲ) ਕੌੜਾ ਤੇ ਜ਼ਹਿਰੀਲਾ

ਪ੍ਰਸ਼ਨ 3.
ਭੋਜਨ ਖਰਾਬ ਕਰਨ ਵਾਲੇ ਜੀਵਾਣੂ ਲਈ ਉੱਚਿਤ ਤਾਪਮਾਨ ਹੈ-
(ਉ) 30-40° C
(ਅ) 0-5°C
(ੲ) 70-80°C
(ਸ) ਕੋਈ ਨਹੀਂ ।
ਉੱਤਰ-
(ਉ) 30-40° C

ਪ੍ਰਸ਼ਨ 4.
ਭੋਜਨ ਪਦਾਰਥਾਂ ਨੂੰ ਸੁਰੱਖਿਅਤ ਰੱਖਣ ਲਈ ਪਦਾਰਥ ਹਨ-
(ਉ) ਨਮਕ
(ਅ) ਖੰਡ
(ੲ) ਸਿਰਕਾ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।

ਪ੍ਰਸ਼ਨ 5.
ਹੇਠ ਲਿਖਿਆਂ ਵਿਚ ਗਲਤ ਤੱਥ ਹੈ-
(ਉ) ਖਮੀਰ ਸ਼ਕਰ ਵਾਲੇ ਪਦਾਰਥਾਂ ਨੂੰ ਖ਼ਰਾਬ ਕਰਦੇ ਹਨ ।
(ਅ) ਕੱਚਾ ਦੁੱਧ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ ।
(ੲ) ਘੱਟ ਤਾਪਮਾਨ ‘ਤੇ ਬੈਕਟੀਰੀਆ ਪੈਦਾ ਨਹੀਂ ਹੁੰਦੇ ।
(ਸ) ਸਾਰੇ ਗ਼ਲਤ ।
ਉੱਤਰ-
(ਅ) ਕੱਚਾ ਦੁੱਧ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਸਹੀ/ਗਲਤ ਦੱਸੋ

1. ਦਾਲਾਂ ਨੂੰ ਸਮੇਂ-ਸਮੇਂ ‘ਤੇ ਧੁੱਪ ਵਿਚ ਸੁਕਾ ਲੈਣਾ ਚਾਹੀਦਾ ਹੈ ।
2. ਅਚਾਰ ਵਿਚ ਸਰੋਂ ਦਾ ਤੇਲ ਪਾ ਕੇ ਸੁਰੱਖਿਅਤ ਕੀਤਾ ਜਾਂਦਾ ਹੈ ।
3. ਖਮੀਰ ਸਟਾਰਚ ਵਾਲੇ ਭੋਜਨ ਪਦਾਰਥਾਂ ਨੂੰ ਅਲਕੋਹਲ ਵਿਚ ਅਤੇ ਕਾਰਬਨ ਡਾਈਆਕਸਾਈਡ ਵਿਚ ਬਦਲ ਦਿੰਦਾ ਹੈ ।
4. ਫਰਿਜ਼ ਵਿਚ ਰੱਖ ਕੇ ਭੋਜਨ ਖ਼ਰਾਬ ਹੋ ਜਾਂਦਾ ਹੈ ।
5. ਕਣਕ ਨੂੰ ਸਟੋਰ ਕਰਨ ਸਮੇਂ ਮੇਥੀ ਅਤੇ ਨਿੰਮ ਦੇ ਪੱਤੇ ਵਰਤੇ ਜਾਂਦੇ ਹਨ ।
ਉੱਤਰ-
1. √
2. √
3. √
4. ×
5. √ ।

ਖ਼ਾਲੀ ਥਾਂ ਭਰੋ

1. ਉੱਲੀ ………………………… ਵਾਲੇ ਪਦਾਰਥਾਂ ਨੂੰ ਲੱਗਦੀ ਹੈ ।
2. ਸਬਜ਼ੀਆਂ ਆਦਿ ਨੂੰ ਕੱਚਾ ਖਾਣਾ ਹੋਵੇ ਤਾਂ ……………………… ਦਵਾਈ ਨਾਲ ਧੋ ਲਓ।
3. ਕਣਕ ਵਿਚ ……………………. ਪੱਤੇ ਪਾ ਕੇ ਸਟੋਰ ਕਰੋ ।
4. ਖ਼ਰਾਬ ਅੰਡੇ ਪਾਣੀ ਵਿਚ ……………………… ਹਨ ।
ਉੱਤਰ-
1. ਨਮੀ,
2. ਲਾਲ,
3. ਨਿੰਮ ਦੇ,
4. ਤੈਰਦੇ ਰਹਿੰਦੇ ।

ਇੱਕ ਸ਼ਬਦ ਵਿਚ ਉੱਤਰ ਦਿਓ

ਪ੍ਰਸ਼ਨ 1.
ਭੋਜਨ ਪਦਾਰਥਾਂ ਨੂੰ ਸੁਰੱਖਿਅਤ ਰੱਖਣ ਦਾ ਸਾਧਨ ਦੱਸੋ ।
ਉੱਤਰ-
ਫਰਿਜ਼ ।

ਪ੍ਰਸ਼ਨ 2.
ਕਣਕ ਨੂੰ ਸਟੋਰ ਕਰਦੇ ਸਮੇਂ ਕਿਹੜੇ ਪੱਤੇ ਵਰਤੇ ਜਾਂਦੇ ਹਨ ?
ਉੱਤਰ-
ਮੇਥੀ ਅਤੇ ਨਿੰਮ ਦੇ ।

ਪ੍ਰਸ਼ਨ 3.
ਉੱਲੀ ਕਿਹੜੀਆਂ ਵਸਤੂਆਂ ਨੂੰ ਲਗਦੀ ਹੈ ?
ਉੱਤਰ-
ਨਮੀ ਵਾਲੀ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਪ੍ਰਸ਼ਨ 4.
ਇੱਕ ਕਵਿੰਟਲ ਚਾਵਲ ਨੂੰ ਸਟੋਰ ਕਰਨ ਲਈ ਕਿੰਨੇ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਢਾਈ ਕਿਲੋਗਰਾਮ ।

ਪ੍ਰਸ਼ਨ 5.
ਉੱਲੀ ਤੋਂ ਬਚਾਉਣ ਲਈ ਭੋਜਨ ਨੂੰ ਕਿਹੋ ਜਿਹੀ ਥਾਂ ‘ਤੇ ਰੱਖਣਾ ਚਾਹੀਦਾ ਹੈ ?
ਉੱਤਰ-
ਖੁਸ਼ਕ ਥਾਂ ‘ਤੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉੱਲੀ ਅਤੇ ਖਮੀਰ ਭੋਜਨ ਨੂੰ ਕਿਸ ਤਰ੍ਹਾਂ ਖ਼ਰਾਬ ਕਰ ਦਿੰਦੇ ਹਨ ?
ਉੱਤਰ-
ਉੱਲੀ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਮੁਰੱਬੇ ਆਦਿ ਤੇ ਭੂਰੀ ਜਿਹੀ ਬੂੰਦਾਰ ਤਹਿ ਬਣਾ ਦਿੰਦੀ ਹੈ ਅਤੇ ਖਮੀਰ ਸ਼ੱਕਰ ਵਾਲੇ ਪਦਾਰਥਾਂ ਨੂੰ ਖ਼ਰਾਬ ਕਰਦੇ ਹਨ ।

ਪ੍ਰਸ਼ਨ 2.
ਸੁਰੱਖਿਅਤ ਰੱਖਣ ਲਈ ਭੋਜਨ ਨੂੰ ਕਿੱਥੇ ਰੱਖਦੇ ਹਨ ?
ਉੱਤਰ-
ਸੁਰੱਖਿਅਤ ਰੱਖਣ ਲਈ ਭੋਜਨ ਨੂੰ ਠੰਢੀ ਥਾਂ ਜਾਂ ਫਰਿੱਜ਼ ਵਿਚ ਰੱਖਦੇ ਹਨ ।

ਪ੍ਰਸ਼ਨ 3.
ਭੋਜਨ ਖ਼ਰਾਬ ਕਰਨ ਵਾਲੇ ਜੀਵਾਣੂਆਂ ਦੇ ਲਈ ਸਭ ਤੋਂ ਉਪਯੁਕਤ ਤਾਪਮਾਨ ਕਿਹੜਾ ਹੈ ?
ਉੱਤਰ-
30° ਤੋਂ 40° ਤਕ ।

ਪ੍ਰਸ਼ਨ 4.
ਬਿਨਾਂ ਉਬਾਲਿਆ ਦੁੱਧ, ਉਬਾਲੇ ਹੋਏ ਦੁੱਧ ਦੀ ਬਜਾਇ ਛੇਤੀ ਖ਼ਰਾਬ ਕਿਉਂ ਹੋ ਜਾਂਦਾ ਹੈ ?
ਉੱਤਰ-
ਬਿਨਾਂ ਉਬਾਲੇ ਦੁੱਧ ਵਿਚ ਮੌਜੂਦ ਜੀਵਾਣੂ ਤੇਜ਼ੀ ਨਾਲ ਪੈਦਾ ਹੁੰਦੇ ਹਨ ਜਦ ਕਿ ਦੁੱਧ ਨੂੰ ਉਬਾਲਣ ਨਾਲ ਉਸ ਵਿਚ ਮੌਜੂਦ ਜੀਵਾਣੂ ਮਰ ਜਾਂਦੇ ਹਨ ।

ਪ੍ਰਸ਼ਨ 5.
ਜੀਵਾਣੂ ਭੋਜਨ ਨੂੰ ਕਿਹੋ ਜਿਹਾ ਬਣਾ ਦਿੰਦੇ ਹਨ ?
ਉੱਤਰ-
ਜੀਵਾਣੁ ਭੋਜਨ ਨੂੰ ਕੌੜਾ ਅਤੇ ਜ਼ਹਿਰੀਲਾ ਬਣਾ ਦਿੰਦੇ ਹਨ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਪ੍ਰਸ਼ਨ 6.
ਖਮੀਰ ਸਟਾਰਚ ਵਾਲੇ ਭੋਜਨ ਨੂੰ ਕਿਸ ਵਿਚ ਬਦਲ ਦਿੰਦਾ ਹੈ ?
ਉੱਤਰ-
ਖਮੀਰ ਸਟਾਰਚ ਵਾਲੇ ਭੋਜਨ ਨੂੰ ਅਲਕੋਹਲ ਅਤੇ ਕਾਰਬਨ ਡਾਈਆਕਸਾਈਡ ਵਿਚ ਬਦਲ ਦਿੰਦਾ ਹੈ ।

ਪ੍ਰਸ਼ਨ 7.
ਘਰ ਵਿਚ ਪਕਾਏ ਹੋਏ ਭੋਜਨ ਪਦਾਰਥ ਕਿਸ ਪ੍ਰਕਾਰ ਸੁਰੱਖਿਅਤ ਰੱਖੇ ਜਾਂਦੇ ਹਨ ।
ਉੱਤਰ-
ਠੰਢੀ ਜਗਾ, ਫਰਿਜ਼ ਆਦਿ ਵਿਚ ਰੱਖ ਕੇ ।

ਪ੍ਰਸ਼ਨ 8.
ਖਾਧ-ਪਦਾਰਥਾਂ ਦੇ ਸੰਰੱਖਿਅਣ ਲਈ ਸਭ ਤੋਂ ਮਹੱਤਵਪੂਰਨ ਗੱਲ ਕੀ ਹੈ ?
ਉੱਤਰ-
ਜੀਵਾਣੂਆਂ ਦਾ ਵਾਧਾ ਅਤੇ ਐਨਜ਼ਾਈਮਾਂ ਦੀ ਕਿਰਿਆਸ਼ੀਲਤਾ ਨੂੰ ਰੋਕਿਆ ਜਾਏ ।

ਪ੍ਰਸ਼ਨ 9.
ਖਾਧ ਪਦਾਰਥਾਂ ਨੂੰ ਸੁਕਾ ਕੇ ਸੁਰੱਖਿਅਤ ਰੱਖਣ ਦੀਆਂ ਕਿਹੜੀਆਂ-ਕਿਹੜੀਆਂ ਵਿਧੀਆਂ ਹਨ ?
ਉੱਤਰ-

  1. ਜੀਵਾਣੂਆਂ ਨੂੰ ਦੂਰ ਰੱਖਣਾ
  2. ਦਬਾਓ ਨਾਲ ਫਿਲਟਰ ਦੁਆਰਾ
  3. ਕਿਣਵਨ ਦੁਆਰਾ
  4. ਤਾਪ ਸੰਸਾਧਨ ਦੁਆਰਾ
  5. ਰਸਾਇਣਾਂ ਦੀ ਵਰਤੋਂ ਕਰਕੇ
  6. ਸੁਕਾ ਕੇ
  7. ਕਿਰਨਾਂ ਦੁਆਰਾ
  8. ਤੀਜੀਵੀਆਂ ਦੁਆਰਾ ।

ਪ੍ਰਸ਼ਨ 10.
ਧੁੱਪ ਵਿਚ ਸੁਕਾ ਕੇ ਸੁਰੱਖਿਅਤ ਰੱਖੇ ਜਾਣ ਵਾਲੇ ਕੁੱਝ ਖਾਧ-ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਆਲ, ਗੋਭੀ, ਮਟਰ, ਮੇਥੀ, ਸ਼ਲਗਮ, ਸਰੋਂ-ਛੋਲਿਆਂ ਦਾ ਸਾਗ ਆਦਿ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਪ੍ਰਸ਼ਨ 11.
ਫਲ ਤੇ ਸਬਜ਼ੀਆਂ ਨੂੰ ਓਵਨ ਵਿਚ ਸੁਕਾਉਣ ਦੇ ਕੀ ਲਾਭ ਹਨ ?
ਉੱਤਰ-

  1. ਫਲ ਤੇ ਸਬਜ਼ੀਆਂ ਜਲਦੀ ਸੁੱਕਦੀਆਂ ਹਨ ।
  2. ਮੱਖੀ ਤੇ ਧੂੜ-ਮਿੱਟੀ ਨਾਲ ਦੁਸ਼ਣ ਦਾ ਖ਼ਤਰਾ ਨਹੀਂ ਰਹਿੰਦਾ ਹੈ ।

ਪ੍ਰਸ਼ਨ 12.
ਪਾਸਚਰੀਕਰਨ ਕਿਰਿਆ ਕੀ ਹੈ ?
ਉੱਤਰ-
ਇਸ ਪ੍ਰਕਿਰਿਆ ਵਿਚ ਖਾਧ-ਪਦਾਰਥਾਂ ਨੂੰ ਪਹਿਲਾਂ ਗਰਮ ਕਰਕੇ ਫਿਰ ਠੰਢਾ ਕੀਤਾ ਜਾਂਦਾ ਹੈ ।

ਪ੍ਰਸ਼ਨ 13.
ਪਾਸਚਰੀਕਰਨ ਵਿਧੀ ਕਿਨ੍ਹਾਂ ਖਾਣ ਵਾਲੇ ਪਦਾਰਥਾਂ ਦੀ ਸੰਭਾਲ ਵਿਚ ਪ੍ਰਯੋਗ ਵਿਚ ਲਿਆਂਦੀ ਜਾਂਦੀ ਹੈ ?
ਉੱਤਰ-
ਦੁੱਧ, ਫਲਾਂ ਦੇ ਰਸ, ਸਿਰਕਾ ।

ਪ੍ਰਸ਼ਨ 14.
ਸਟੇਰੀਲਾਈਜ਼ੇਸ਼ਨ ਵਿਧੀ ਕਦੋਂ ਪ੍ਰਯੋਗ ਕਰਦੇ ਹਨ ?
ਉੱਤਰ-
ਜਦੋਂ ਖਾਣ ਵਾਲੇ ਪਦਾਰਥਾਂ ਨੂੰ ਬੋਤਲਾਂ ਜਾਂ ਡੱਬਿਆਂ ਵਿਚ ਸੀਲ ਬੰਦ ਕਰਦੇ ਹਨ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਪ੍ਰਸ਼ਨ 15.
ਸੁਰੱਖਿਅਕ ਪਦਾਰਥ ਕੀ ਹੁੰਦੇ ਹਨ ?
ਉੱਤਰ-
ਇਹ ਪਦਾਰਥ ਕਿਸੇ ਖਾਣ ਵਾਲੇ ਪਦਾਰਥ ਵਿਚ ਮਿਲਾ ਦੇਣ ਨਾਲ ਉਸ ਖਾਣ ਵਾਲੇ ਪਦਾਰਥ ਦੀ ਸੁਰੱਖਿਆ ਕੀਤੀ ਜਾਂਦੀ ਹੈ ।

ਪ੍ਰਸ਼ਨ 16.
ਕੁੱਝ ਘਰੇਲੂ ਸੁਰੱਖਿਅਕ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਨਮਕ, ਖੰਡ, ਨਿੰਬੂ ਦਾ ਰਸ, ਸਿਰਕਾ, ਵਾਰਟੇਰਿਕ ਐਸਿਡ, ਸਿਟਰਿਕ ਐਸਿਡ, ਮਸਾਲੇ, ਤੇਲ ।

ਪ੍ਰਸ਼ਨ 17.
ਖਾਧ-ਪਦਾਰਥਾਂ ਦੀ ਸੁਰੱਖਿਆ ਵਿਚ ਨਮਕ ਦਾ ਪ੍ਰਯੋਗ ਕਦੋਂ ਕੀਤਾ ਜਾਂਦਾ ਹੈ ?
ਉੱਤਰ-
ਅਚਾਰ, ਚਟਨੀ, ਸਾਂਸ, ਫਲਾਂ ਤੇ ਸਬਜ਼ੀਆਂ ਦੀ ਬੋਤਲਬੰਦੀ ਅਤੇ ਡੱਬਾ ਬੰਦੀ ਸਮੇਂ।

ਪ੍ਰਸ਼ਨ 18.
ਖਾਣ ਵਾਲੇ ਪਦਾਰਥਾਂ ਦੀ ਸੰਭਾਲ ਵਿਚ ਨਮਕ ਕਿਸ ਪ੍ਰਕਾਰ ਸਹਾਇਤਾ ਕਰਦਾ ਹੈ ?
ਉੱਤਰ-

  1. ਖਾਣ ਵਾਲੇ ਪਦਾਰਥਾਂ ਦੀ ਨਮੀ ਘੱਟ ਕਰਨਾ
  2. ਖਾਣ ਵਾਲੇ ਪਦਾਰਥਾਂ ਵਿਚ ਵਾਤਾਵਰਨ ਦੀ ਆਕਸੀਜਨ ਨਾ ਮਿਲਣ ਦੇਣਾ,
  3. ਕਲੋਰਾਈਡ ਆਇਨ ਮਿਲਣ ਵਿਚ ਖਾਣ ਵਾਲੇ ਪਦਾਰਥਾਂ ਦੀ ਸੰਭਾਲ ਵਿਚ ਸਹਾਇਤਾ ਕਰਨਾ
  4. ਕਿਣਵਾਂ ਦੀ ਕਿਰਿਆਸ਼ੀਲਤਾ ਨੂੰ ਘੱਟ ਕਰਨਾ ।

ਪ੍ਰਸ਼ਨ 19.
ਖੰਡ ਦਾ ਪ੍ਰਯੋਗ ਕਿਹੜੇ ਖਾਧ-ਪਦਾਰਥਾਂ ਦੀ ਸੰਭਾਲ ਲਈ ਕੀਤਾ ਜਾਂਦਾ ਹੈ ?
ਉੱਤਰ-
ਜੈਮ, ਜੈਲੀ, ਮਾਮਲੇਡ, ਮੁਰੱਬਾ, ਕੈਂਡੀ, ਸੁਕੈਸ਼, ਸ਼ਰਬਤ, ਚਟਨੀ ਆਦਿ ।

ਪ੍ਰਸ਼ਨ 20.
ਤੇਲ ਅਚਾਰ ਦੀ ਸੰਭਾਲ ਕਿਸ ਪ੍ਰਕਾਰ ਕਰਦਾ ਹੈ ?
ਉੱਤਰ-
ਤੇਲ ਖਾਣ ਵਾਲੇ ਪਦਾਰਥਾਂ ਦਾ ਆਕਸੀਜਨ ਨਾਲੋਂ ਸੰਪਰਕ ਤੋੜ ਦਿੰਦਾ ਹੈ ਅਤੇ ਇਸ ਪ੍ਰਕਾਰ ਉਸ ਨੂੰ ਖ਼ਰਾਬ ਨਹੀਂ ਹੋਣ ਦਿੰਦਾ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਪ੍ਰਸ਼ਨ 21.
ਪੋਟਾਸ਼ੀਅਮ ਮੈਟਾਬਾਈ ਸਲਫਾਈਡ ਦਾ ਪ੍ਰਯੋਗ ਕਿਹੜੇ ਖਾਣ ਵਾਲੇ ਪਦਾਰਥਾਂ ਦੀ ਸੰਭਾਲ ਲਈ ਕੀਤਾ ਜਾਂਦਾ ਹੈ ?
ਉੱਤਰ-
ਸੰਤਰਾ, ਨਿੰਬੂ, ਲੀਚੀ, ਅਨਾਨਾਸ, ਅੰਬ ਆਦਿ ਹਲਕੇ ਰੰਗ ਵਾਲੇ ਫਲਾਂ ਤੇ ਸਬਜ਼ੀਆਂ ਦੀ ਸੰਭਾਲ ਲਈ ।

ਪ੍ਰਸ਼ਨ 22.
ਅਨਾਜ ਅਤੇ ਦਾਲਾਂ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ ?
ਉੱਤਰ-
ਅਨਾਜ ਨੂੰ ਸੁਕਾ ਕੇ ਬੋਰੀ ਜਾਂ ਟੀਨ ਦੇ ਵੱਡੇ ਢੋਲ ਵਿੱਚ ਪਾ ਕੇ ਚੰਗੀ ਤਰ੍ਹਾਂ ਬੰਦ ਕਰ ਕੇ ਰੱਖਿਆ ਜਾਂਦਾ ਹੈ | ਕਣਕ ਨੂੰ ਸਾਂਭਣ ਲੱਗੇ ਉਸ ਵਿੱਚ ਨਿੰਮ ਜਾਂ ਮੇਥੀ ਦੇ ਸੁੱਕੇ ਪੀਸੇ ਹੋਏ ਪੱਤੇ ਰਲਾ ਦੇਣੇ ਚਾਹੀਦੇ ਹਨ ਜਾਂ ਫਿਰ ਡੀ.ਡੀ.ਟੀ. ਦੀ ਪੋਟਲੀ ਬਣਾ ਕੇ ਵਿੱਚ ਰੱਖੋ ।ਇਕ ਕਿਲੋ ਚੌਲਾਂ ਵਿੱਚ ਢਾਈ ਕਿਲੋ ਲੁਣ ਪੀਸ ਕੇ ਰਲਾ ਦਿਉ । ਦਾਲਾਂ ਨੂੰ ਸਮੇਂ-ਸਮੇਂ ਤੇ ਧੁੱਪ ਲਗਾਉਂਦੇ ਰਹਿਣਾ ਚਾਹੀਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੋਜਨ ਸੰਭਾਲ ਦੇ ਲਾਭ ਲਿਖੋ ।
ਉੱਤਰ-
ਖਾਣ ਵਾਲੇ ਪਦਾਰਥਾਂ ਦੀ ਸੰਭਾਲ ਦੇ ਮੁੱਖ ਲਾਭ ਹੇਠ ਲਿਖੇ ਹਨ-

  1. ਖਾਧ-ਪਦਾਰਥਾਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾ ਸਕਦਾ ਹੈ ।
  2. ਖਾਧ-ਪਦਾਰਥਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤਕ ਅਸਾਨੀ ਨਾਲ ਲਿਜਾਇਆ ਜਾ ਸਕਦਾ ਹੈ।
  3. ਸੰਕਟ, ਅਕਾਲ ਆਦਿ ਦੇ ਸਮੇਂ ਸੁਰੱਖਿਅਤ ਖਾਧ-ਪਦਾਰਥਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।
  4. ਯੁੱਧ, ਪਹਾੜਾਂ ਤੇ ਚੜ੍ਹਨ, ਸਮੁੰਦਰੀ ਯਾਤਰਾ ਵਿਚ ਅਤੇ ਧਰੁਵੀ ਯਾਤਰਾ ਵਿਚ ਸੁਰੱਖਿਅਤ ਭੋਜਨ ਪਦਾਰਥ ਹੀ ਲਾਭਦਾਇਕ ਸਿੱਧ ਹੁੰਦੇ ਹਨ ।
  5. ਬੇਮੌਸਮੀ ਸਬਜ਼ੀ, ਫਲ ਆਦਿ ਪ੍ਰਾਪਤ ਹੋ ਸਕਦੇ ਹਨ ।
  6. ਫ਼ਸਲਾਂ ਦਾ ਲੋੜ ਤੋਂ ਵੱਧ ਉਤਪਾਦਨ ਹੋਣ ਤੇ ਉਹਨਾਂ ਨੂੰ ਸੁਰੱਖਿਅਤ ਕਰਕੇ ਸੜਨ ਤੋਂ ਬਚਾਇਆ ਜਾ ਸਕਦਾ ਹੈ ਅਤੇ ਉਹਨਾਂ ਨੂੰ ਦੂਜੇ ਦੇਸ਼ਾਂ ਵਿਚ ਭੇਜਿਆ ਜਾ ਸਕਦਾ ਹੈ ।
  7. ਸੰਭਾਲ ਨਾਲ ਭੋਜਨ ਪਦਾਰਥ ਦਾ ਅਸਲੀ ਸੁਆਦ ਅਤੇ ਖੁਸ਼ਬੂ ਬਣੀ ਰਹਿੰਦੀ ਹੈ ।
  8. ਭੋਜਨ ਵਿਚ ਵਿਭਿੰਨਤਾ ਲਿਆਂਦੀ ਜਾ ਸਕਦੀ ਹੈ ।

ਪ੍ਰਸ਼ਨ 2.
ਭੋਜਨ ਦੀ ਸੰਭਾਲ ਦੇ ਉਪਾਅ ਕਿਹੜੇ ਸਿਧਾਂਤਾਂ ‘ਤੇ ਆਧਾਰਿਤ ਹਨ ?
ਉੱਤਰ-
1. ਸੂਖਮ ਜੀਵਾਣੁਆਂ ਦੁਆਰਾ ਹੋਣ ਵਾਲੇ ਵਿਸ਼ਲੇਸ਼ਣ ਨੂੰ ਰੋਕਣਾ ਜਾਂ ਵਿਲੰਬਿਤ ਕਰਨਾ – ਭੋਜਨ ਨੂੰ ਸੁਰੱਖਿਅਤ ਕਰਨ ਲਈ ਸੂਖਮ ਜੀਵਾਂ ਨੂੰ ਨਸ਼ਟ ਕਰਨ ਜਾਂ ਉਹਨਾਂ ਨੂੰ ਕੱਢਣ ਦੇ ਉਪਾਅ ਕਰਨੇ ਪੈਂਦੇ ਹਨ । ਇਸ ਤੋਂ ਇਲਾਵਾ ਜੇਕਰ ਸੁਖਮ ਜੀਵਾਂ ਦਾ ਵਾਧਾ ਸ਼ੁਰੂ ਹੋ ਚੁੱਕਾ ਭੋਜਨ ਦੀ ਸੰਭਾਲ ਹੋਵੇ ਤਾਂ ਇਸ ਨੂੰ ਰੋਕਣਾ ਪੈਂਦਾ ਹੈ । ਅਜਿਹਾ ਜੀਵਾਣੂਆਂ ਨੂੰ ਦੂਰ ਰੱਖ ਕੇ ਜਾਂ ਜੀਵਾਣੂਆਂ ਨੂੰ ਫਿਲਟਰ ਦੁਆਰਾ ਕੱਢ ਕੇ ਕੀਤਾ ਜਾਂਦਾ ਹੈ । ਇਨ੍ਹਾਂ ਦਾ ਵਾਧਾ ਨਮੀ ਸੁਕਾ ਕੇ, ਇਨ੍ਹਾਂ ਦਾ ਹਵਾ ਨਾਲੋਂ ਸੰਪਰਕ ਹਟਾ ਕੇ ਅਤੇ ਰਸਾਇਣਿਕ ਪਦਾਰਥਾਂ ਦੀ ਵਰਤੋਂ ਕਰਕੇ ਰੋਕਿਆ ਜਾ ਸਕਦਾ ਹੈ ।

2. ਭੋਜਨ ਵਿਚ ਸਵੈ-ਵਿਸ਼ਲੇਸ਼ਣ ਨੂੰ ਰੋਕਣਾ ਜਾਂ ਵਿਲੰਬਿਤ ਕਰਨਾ – ਭੋਜਨ ਵਿਚ ਮਿਲਣ ਵਾਲੇ ਪਦਾਰਥ ਨੂੰ ਤਾਪ ਦੁਆਰਾ ਖ਼ਤਮ ਕਰਨ ਜਾਂ ਨਿਸ਼ਕਿਰਿਆ ਕਰਨ ਨਾਲ ਉਸ ਵਿਚ ਹੋਣ ਵਾਲੇ ਸ਼ੈਵਿਸ਼ਲੇਸ਼ਣ ਨੂੰ ਨਸ਼ਟ ਕੀਤਾ ਜਾ ਸਕਦਾ ਹੈ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਪ੍ਰਸ਼ਨ 3.
ਮੱਖਣ ਅਤੇ ਘਿਓ ਨੂੰ ਕਿਵੇਂ ਸੰਗਹਿਤ ਕਰੋਗੇ ?
ਉੱਤਰ-
ਮੱਖਣ ਅਤੇ ਘਿਓ ਵਿਚੋਂ ਖਟਿਆਈ ਕੱਢ ਦੇਣੀ ਚਾਹੀਦੀ ਹੈ ਤੇ ਗਿੱਲੀ ਮਲਮਲ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਠੰਡਾ ਰਹਿ ਕੇ ਸੁਰੱਖਿਅਤ ਰਹਿ ਸਕੇ । ਕੀੜਿਆਂ ਮਕੌੜਿਆਂ ਤੋਂ ਬਚਾਉਣ ਲਈ ਪਾਣੀ ਦੇ ਬਰਤਨ ਵਿੱਚ ਮੱਖਣ, ਘਿਓ ਨੂੰ ਰੱਖ ਕੇ ਜਾਲੀ ਵਿੱਚ ਰੱਖਣਾ ਚਾਹੀਦਾ ਹੈ ।

ਪ੍ਰਸ਼ਨ 4.
ਅਵਯਵ ਬਾਰੇ ਦੱਸੋ ।
ਉੱਤਰ-
ਸੂਖਮ ਜੀਵਾਂ ਦੇ ਨਾਲ-ਨਾਲ ਇਹ ਸਬਜ਼ੀਆਂ ਫਲਾਂ ਨੂੰ ਸਾੜ ਦਿੰਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੋਜਨ ਨੂੰ ਸੁਰੱਖਿਅਤ ਕਰਨ ਦਾ ਕੀ ਭਾਵ ਹੈ ? ਕਿਹੜੀਆਂ-ਕਿਹੜੀਆਂ ਵਿਧੀਆਂ ਨਾਲ ਭੋਜਨ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ ?
ਉੱਤਰ-
ਬਹੁਤ ਸਾਰੇ ਖਾਣ-ਵਾਲੇ ਪਦਾਰਥ ਜਿਵੇਂ-ਤਾਜ਼ੇ ਫਲ, ਸਬਜ਼ੀਆਂ, ਮੀਟ, ਮੱਛੀ, ਆਂਡਾ ਆਦਿ ਜ਼ਿਆਦਾ ਸਮੇਂ ਤਕ ਸੁਰੱਖਿਅਤ ਨਹੀਂ ਰੱਖੇ ਜਾ ਸਕਦੇ । ਮੌਸਮੀ ਖਾਦ ਪਦਾਰਥ ਮੌਸਮ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਪੈਦਾ ਹੁੰਦੇ ਹਨ ਇਸ ਲਈ ਉਨ੍ਹਾਂ ਨੂੰ ਦੂਜੀਆਂ ਥਾਂਵਾਂ ਤੇ ਪਹੁੰਚਾਉਣਾ ਹੁੰਦਾ ਹੈ । ਇਸ ਪ੍ਰਕਾਰ ਖਾਧ ਪਦਾਰਥਾਂ ਦੀ ਜ਼ਿਆਦਾ ਮਾਤਰਾ ਨੂੰ ਦੇਸ਼ ਦੇ ਵੱਖਵੱਖ ਭਾਗਾਂ ਵਿਚ ਪਹੁੰਚਾਉਣ ਅਤੇ ਠੀਕ ਉਪਯੋਗ ਲਈ ਅਜਿਹੀਆਂ ਵਿਧੀਆਂ ਵਿਚ ਗੁਜ਼ਾਰਿਆ ਜਾਂਦਾ ਹੈ, ਜਿਸ ਨਾਲ ਉਹ ਸੜਨ ਤੋਂ ਬਚੇ ਰਹਿਣ । ਇਸ ਨੂੰ ਭੋਜਨ ਦੀ ਸੰਭਾਲ ਕਹਿੰਦੇ ਹਨ । ਭੋਜਨ ਨੂੰ ਸੁਰੱਖਿਅਤ ਕਰਨ ਦੀ ਲੋੜ ਹੇਠ ਲਿਖੇ ਤਰ੍ਹਾਂ ਦੱਸੀ ਗਈ ਹੈ-

  1. ਖਾਧ-ਪਦਾਰਥਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ।
  2. ਖਾਧ-ਪਦਾਰਥਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤਕ ਲਿਆਉਣ, ਲੈ ਜਾਣ ਲਈ ਜਿਸ ਨਾਲ ਰਸਤੇ ਵਿਚ ਖ਼ਰਾਬ ਨਾ ਹੋਣ ਅਤੇ ਲਿਆਉਣ ਲੈ ਜਾਣ ਵਿਚ ਔਖਿਆਈ ਨਾ ਹੋਵੇ ।
  3. ਸੁਰੱਖਿਆ ਦੁਆਰਾ ਖਾਧ ਪਦਾਰਥਾਂ ਦਾ ਸੰਗ੍ਰਹਿ ਕਰਨ ਲਈ ।
  4. ਵੱਖ-ਵੱਖ ਖਾਧ-ਪਦਾਰਥਾਂ ਨੂੰ ਬਿਨਾਂ ਮੌਸਮ ਦੇ ਅਤੇ ਸਾਰੇ ਸਾਲ ਆਸਾਨ ਉਪਲੱਬਧੀ ਲਈ ।
  5. ਸਮੇਂ ਅਤੇ ਕਿਰਤ ਦੀ ਬੱਚਤ ਲਈ ।
  6. ਭੋਜਨ ਦੇ ਰੰਗ, ਰੂਪ, ਸੁਆਦ ਵਿਚ ਭਿੰਨਤਾ ਲਿਆਉਣ ਲਈ ।
  7. ਆਧੁਨਿਕ ਜੀਵਨ ਦੀਆਂ ਵੱਧਦੀਆਂ ਹੋਈਆਂ ਲੋੜਾਂ ਨੂੰ ਕਿਸੇ ਹੱਦ ਤਕ ਪੂਰਾ ਕਰਨ ਲਈ ਵੀ ਭੋਜਨ ਦੀ ਸੁਰੱਖਿਆ ਜ਼ਰੂਰੀ ਹੁੰਦੀ ਹੈ ।

ਭੋਜਨ ਨੂੰ ਹੇਠ ਲਿਖੀਆਂ ਵਿਧੀਆਂ ਨਾਲ ਸੁਰੱਖਿਅਤ ਰੱਖਿਆ ਜਾ ਸਕਦਾ ਹੈ-
1. ਜੀਵਾਣੂਆਂ ਨੂੰ ਦੂਰ ਰੱਖ ਕੇ – ਭੋਜਨ ਨੂੰ ਖ਼ਰਾਬ ਕਰਨ ਵਾਲੇ ਜੀਵਾਣੂ ਹਵਾ ਵਿਚ ਮੌਜੂਦ ਹੁੰਦੇ ਹਨ । ਇਸ ਲਈ ਜੇਕਰ ਭੋਜਨ ਨੂੰ ਹਵਾ ਤੋਂ ਬਚਾ ਕੇ ਰੱਖਿਆ ਜਾਵੇ ਤਾਂ ਉਹ ਸੁਰੱਖਿਅਤ ਰਹਿੰਦਾ ਹੈ । ਸਭ ਤੋਂ ਪਹਿਲਾਂ ਖਾਧ ਪਦਾਰਥਾਂ ਨੂੰ ਗਰਮ ਕਰਕੇ ਉਸ ਵਿਚ ਮੌਜੂਦ ਜੀਵਾਣੂਆਂ ਨੂੰ ਨਸ਼ਟ ਕਰ ਦਿੰਦੇ ਹਨ । ਫਿਰ ਇਹਨਾਂ ਨੂੰ ਚੌੜੇ ਮੂੰਹ ਦੀਆਂ ਬੋਤਲਾਂ ਜਾਂ ਡੱਬਿਆਂ ਵਿਚ ਭਰ ਕੇ ਪਾਣੀ ਦੇ ਤਸਲੇ ਵਿਚ ਰੱਖ ਕੇ ਗਰਮ ਕਰਦੇ ਹਨ | ਅਜਿਹਾ ਕਰਨ ਨਾਲ ਖਾਧ ਸਮੱਗਰੀ ਵਿਚ ਮੌਜੂਦ ਜਾਂ ਦਾਖ਼ਲ ਹੋਈ ਹਵਾ ਨਿਕਲ ਜਾਂਦੀ ਹੈ |ਹੁਣ ਤੁਰੰਤ ਢੱਕਣ ਨੂੰ ਹਵਾ ਰੋਧਕ ਢੰਗ ਨਾਲ ਬੰਦ ਕਰ ਦਿੰਦੇ ਹਨ । ਬਾਹਰਲੇ ਦੇਸ਼ਾਂ ਵਿਚ ਜ਼ਿਆਦਾਤਰ ਖਾਧ-ਪਦਾਰਥ ਇਸੇ ਤਰ੍ਹਾਂ ਬੰਦ ਡੱਬਿਆਂ ਵਿਚ ਵਿਕਦੇ ਹਨ । ਅਚਾਰ, ਮੁਰੱਬੇ, ਸ਼ਰਬਤ, ਫਲ-ਸਬਜ਼ੀਆਂ, ਮਾਸ, ਮੱਛੀ, ਆਦਿ ਖਾਣ ਦੀਆਂ ਅਨੇਕਾਂ ਵਸਤਾਂ ਇਸ ਵਿਧੀ ਨਾਲ ਸੁਰੱਖਿਅਤ ਰੱਖੀਆਂ ਜਾ ਸਕਦੀਆਂ ਹਨ ।

2. ਦਬਾਅ ਨਾਲ ਫਿਲਟਰ ਦੁਆਰਾ – ਇਸ ਵਿਧੀ ਨਾਲ ਤਰਲ ਭੋਜਨ ਪਦਾਰਥਾਂ ਜਿਵੇਂ-ਫਲਾਂ ਦਾ ਰੇਸ, ਬੀਅਰ, ਸ਼ਰਾਬ ਅਤੇ ਪਾਣੀ ਆਦਿ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ । ਇਨ੍ਹਾਂ ਤਰਲ ਪਦਾਰਥਾਂ ਨੂੰ ਘੱਟ ਜਾਂ ਜ਼ਿਆਦਾ ਦਬਾਅ ਨਾਲ ਜੀਵਾਣੂ ਫਿਲਟਰਾਂ ਵਿਚੋਂ ਫਿਲਟਰ ਕਰ ਲਿਆ ‘ ਜਾਂਦਾ ਹੈ ।

3. ਖਮੀਰੀਕਰਨ ਦੁਆਰਾ – ਜੀਵਾਣੂ ਦੁਆਰਾ ਪੈਦਾ ਕੀਤੇ ਗਏ ਕਾਰਬੋਨਿਕ ਐਸਿਡ ਨਾਲ ਭੋਜਨ ਸੁਰੱਖਿਅਤ ਹੋ ਜਾਂਦਾ ਹੈ । ਸੰਭਾਲ ਵਿਚ ਅਲਕੋਹਲ, ਐਸਿਟਿਕ ਐਸਿਡ ਅਤੇ ਲੈਕਟਿਕ ਐਸਿਡ ਦੁਆਰਾ ਕੀਤਾ ਗਿਆ ਖਮੀਰੀਕਰਨ ਮਹੱਤਵਪੂਰਨ ਹੈ. । ਵਾਈਨ, ਬੀਅਰ, ਫਲਾਂ ਦੇ ਸ਼ਿਰਕੇ ਆਦਿ ਪੀਣ ਵਾਲੇ ਪਦਾਰਥਾਂ ਨੂੰ ਇਸੇ ਵਿਧੀ ਨਾਲ ਤਿਆਰ ਕੀਤਾ ਜਾਂਦਾ ਹੈ । ਇਸ ਪ੍ਰਕਾਰ ਨਾਲ ਸੰਭਾਲ ਖਾਧ ਪਦਾਰਥਾਂ ਨੂੰ ਸਾਵਧਾਨੀ ਨਾਲ ਸੀਲ ਬੰਦ ਕਰਕੇ ਰੱਖਣ ਨਾਲ ਉਨ੍ਹਾਂ ਵਿਚ ਅਣਲੋੜੀਂਦਾ ਖਮੀਰੀਕਰਨ ਨਹੀਂ ਹੋ ਸਕਦਾ ।

4. ਤਾਪ ਸੰਸਾਧਨ ਵਿਧੀ ਦੁਆਰਾ – ਇਸ ਵਿਧੀ ਨਾਲ ਜੀਵਾਣੂਆਂ ਨੂੰ ਨਸ਼ਟ ਕੀਤਾ ਜਾਂਦਾ ਹੈ ।ਇਹ ਵਿਧੀ ਤਿੰਨ ਪ੍ਰਕਾਰ ਨਾਲ ਪ੍ਰਯੋਗ ਕੀਤੀ ਜਾਂਦੀ ਹੈ|
ਪਾਸਚਰੀਕਰਨ – ਇਸ ਵਿਧੀ ਵਿਚ ਭੋਜਨ ਪਦਾਰਥਾਂ ਨੂੰ ਗਰਮ ਕਰਕੇ ਠੰਢਾ ਕੀਤਾ ਜਾਂਦਾ ਹੈ । ਇਸ ਵਿਚ ਜੀਵਾਣੂ ਇਸ ਬਦਲਦੇ ਹੋਏ ਤਾਪ ਨੂੰ ਸਹਿਣ ਨਹੀਂ ਕਰ ਸਕਦੇ ਅਤੇ ਜਲਦੀ ਹੀ ਨਸ਼ਟ ਹੋ ਜਾਂਦੇ ਹਨ । ਇਸ ਵਿਧੀ ਵਿਚ ਜ਼ਿਆਦਾਤਰ ਜੀਵਾਣੂ ਤਾਂ ਨਸ਼ਟ ਹੋ ਜਾਂਦੇ ਹਨ ਫਿਰ ਵੀ ਕੁੱਝ ਰਹਿ ਜਾਂਦੇ ਹਨ । ਇਹ ਵਿਧੀ ਮੁੱਖ ਰੂਪ ਨਾਲ ਦੁੱਧ (Milk) ਲਈ ਵਰਤੀ ਜਾਂਦੀ ਹੈ । ਭੋਜਨ ਪਦਾਰਥਾਂ ਦਾ ਪਾਸਚਰੀਕਰਨ ਹੇਠ ਲਿਖੇ ਉਦੇਸ਼ਾਂ ਨਾਲ ਕੀਤਾ ਜਾਂਦਾ ਹੈ-

  • ਦੁੱਧ ਦਾ ਪਾਸਚਰੀਕਰਨ ਕਰਨ ਨਾਲ ਰੋਗ ਪੈਦਾ ਕਰਨ ਵਾਲੇ ਸਾਰੇ ਜੀਵਾਣੂਆਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ ।
  • ਲੈਕਟਿਕ ਐਸਿਡ ਦੀ ਮੌਜੂਦਗੀ ਨਾਲ ਦੁੱਧ ਖੱਟਾ ਹੋ ਜਾਂਦਾ ਹੈ । ਇਸ ਐਸਿਡ ਨੂੰ ਪੈਦਾ ਕਰਨ ਵਾਲੇ ਬਹੁਤ ਸਾਰੇ ਜੀਵਾਣੂ ਦੁੱਧ ਦੇ ਪਾਸਚਰੀਕਰਨ ਨਾਲ ਨਸ਼ਟ ਹੋ ਜਾਂਦੇ ਹਨ । ਇਸ ਨਾਲ ਦੁੱਧ ਖੱਟਾ ਨਹੀਂ ਹੁੰਦਾ ।
  • ਇਸ ਕਿਰਿਆ ਦੁਆਰਾ ਸੁਆਦ ਵਿਗਾੜਨ ਵਾਲੇ ਅਤੇ ਬਦਬੂ ਪੈਦਾ ਕਰਨ ਵਾਲੇ ਜੀਵਾਣੂਆਂ ਨੂੰ ਵੀ ਨਸ਼ਟ ਕਰ ਦਿੱਤਾ ਜਾਂਦਾ ਹੈ ।

ਪਾਸਚਰੀਕਰਨ ਦੀਆਂ ਹੇਠ ਲਿਖੀਆਂ ਤਿੰਨ ਵਿਧੀਆਂ ਹਨ-

  • ਹੋਲਡਿੰਗ ਵਿਧੀ – ਇਸ ਵਿਧੀ ਵਿਚ ਖਾਧ-ਪਦਾਰਥ ਨੂੰ 62. 67°C ਜਾਂ 145°F ਤੇ 30 ਮਿੰਟ ਤਕ ਰੱਖਣ ਦੇ ਬਾਅਦ ਠੰਢਾ ਹੋਣ ਦਿੱਤਾ ਜਾਂਦਾ ਹੈ ।
  • ਫਲੈਸ਼ ਵਿਧੀ – ਇਸ ਵਿਚ ਖਾਧ-ਪਦਾਰਥ ਨੂੰ 71°C ਜਾਂ 161°ਤੇ 15 ਸਕਿੰਟ ਦੇ ਲਈ ਰੱਖ ਕੇ ਇਕ ਦਮ ਠੰਢਾ ਕਰ ਦਿੱਤਾ ਜਾਂਦਾ ਹੈ ।
  • ਬਹੁਤ ਜ਼ਿਆਦਾ ਤਾਪ ਦੀ ਵਿਧੀ – ਇਸ ਵਿਧੀ ਵਿਚ ਖਾਧ ਪਦਾਰਥ ਨੂੰ 90°C ਜਾਂ 194°F ਜਾਂ ਇਸ ਤੋਂ ਵੀ ਜ਼ਿਆਦਾ ਤਾਪ ਤੇ ਇਕ ਸਕਿੰਟ ਲਈ ਰੱਖ ਕੇ ਇਕ ਦਮ ਠੰਢਾ ਕੀਤਾ ਜਾਂਦਾ ਹੈ । ਇਹ ਵਿਧੀ ਜ਼ਿਆਦਾ ਸੁਰੱਖਿਅਤ ਹੈ ਅਤੇ ਇਸ ਵਿਚ ਬਹੁਤ ਘੱਟ ਸਮਾਂ ਲੱਗਦਾ
    ਹੈ ।

5. ਠੰਢੀ ਥਾਂ ਤੇ ਰੱਖ ਕੇ – ਭੋਜਨ ਨੂੰ ਖਰਾਬ ਕਰਨ ਵਾਲੇ ਜੀਵਾਂ ਦੇ ਵਾਧੇ ਲਈ 30°C ਤੋਂ 40°Cਦਾ ਤਾਪਮਾਨ ਉੱਚਿਤ ਰਹਿੰਦਾ ਹੈ । 30°C ਨਾਲੋਂ ਤਾਪਮਾਨ ਜਿੰਨਾ ਘੱਟ ਹੋਵੇਗਾ ਉਨਾ ਹੀ ਸੁਖਮ ਜੀਵ ਪੈਦਾ ਨਹੀਂ ਹੋ ਸਕਣਗੇ । ਇਸੇ ਪ੍ਰਕਾਰ ਗਰਮੀਆਂ ਦੀ ਬਜਾਏ ਸਰਦੀਆਂ ਵਿਚ ਭੋਜਨ ਜ਼ਿਆਦਾ ਦੇਰ ਤਕ ਸੁਰੱਖਿਅਤ ਰਹਿੰਦਾ ਹੈ ।
PSEB 8th Class Home Science Solutions Chapter 3 ਭੋਜਨ ਦੀ ਸੰਭਾਲ 2
ਇਸ ਪ੍ਰਕਾਰ ਖਾਧ ਪਦਾਰਥਾਂ ਨੂੰ ਬਹੁਤ ਘੱਟ ਤਾਪਮਾਨ ‘ਤੇ ਰੱਖ ਕੇ ਉਹਨਾਂ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ | ਘਰ ਵਿਚ ਭੋਜਨ ਨੂੰ ਜਿਵੇਂ ਦੁੱਧ, ਦਹੀਂ, ਸਬਜ਼ੀਆਂ, ਫਲ ਆਦਿ ਨੂੰ ਰੈਫਰੀਜਰੇਟਰ ਵਿਚ ਰੱਖ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ । ਆਈਸ ਬਾਂਕਸ ਵੀ ਕੁੱਝ ਸਮੇਂ ਲਈ ਰੈਫਰੀਜਰੇਟਰ ਦੀ ਤਰ੍ਹਾਂ ਕੰਮ ਕਰਦਾ ਹੈ ।

ਵੱਡੀ ਪੱਧਰ ‘ਤੇ ਫਲ ਤੇ ਸਬਜ਼ੀਆਂ ਆਦਿ ਨੂੰ ਜ਼ੀਰੋ ਡਿਗਰੀ ਤਾਪਮਾਨ ਵਿਚ ਕੋਲਡ-ਸਟੋਰ ਵਿਚ ਸੁਰੱਖਿਅਤ ਰੱਖਿਆ ਜਾਂਦਾ ਹੈ ।

6. ਸੁਕਾ ਕੇ-ਜੀਵਾਣੂਆਂ ਤੇ ਹੋਰ ਸੂਖਮ ਜੀਵਾਂ ਨੂੰ ਆਪਣੇ ਵਾਧੇ ਲਈ ਨਮੀ ਦੀ ਲੋੜ ਹੁੰਦੀ ਹੈ । ਨਮੀ ਦੀ ਕਮੀ ਵਿਚ ਇਹ ਪੈਦਾ ਨਹੀਂ ਹੋ ਸਕਦੇ । ਜੇ ਖਾਧ ਪਦਾਰਥਾਂ ਨੂੰ ਸੁਕਾ ਕੇ ਉਹਨਾਂ ਦੀ ਨਮੀ ਖ਼ਤਮ ਕਰ ਦਿੱਤੀ ਜਾਵੇ ਤਾਂ ਉਹਨਾਂ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ | ਘਰਾਂ ਵਿਚ ਮੇਥੀ, ਪੁਦੀਨਾ, ਧਨੀਆ, ਮਟਰ, ਗੋਭੀ, ਸ਼ਲਗਮ, ਪਿਆਜ, ਭਿੰਡੀ, ਲਾਲ ਮਿਰਚ ਆਦਿ ਨੂੰ ਛਾਂ ਵਿਚ ਸੁਕਾ ਕੇ ਜ਼ਿਆਦਾ ਸਮੇਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।

ਵੱਡੇ ਪੈਮਾਨੇ ਤੇ ਖਾਧ-ਪਦਾਰਥਾਂ ਨੂੰ ਮਸ਼ੀਨਾਂ ਦੁਆਰਾ ਗਰਮ ਹਵਾ ਦੇ ਵਾਤਾਵਰਨ ਵਿਚ ਸੁਕਾਇਆ ਜਾਂਦਾ ਹੈ । ਇਸ ਪ੍ਰਕਾਰ ਸੁਕਾਏ ਗਏ ਖਾਧ-ਪਦਾਰਥ ਧੁੱਪ ਵਿਚ ਸੁਕਾਏ ਗਏ ਖਾਧਪਦਾਰਥਾਂ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਅਤੇ ਜ਼ਿਆਦਾ ਸਮੇਂ ਤਕ ਸੁਰੱਖਿਅਤ ਰਹਿੰਦੇ ਹਨ ।

7. ਜੀਵਾਣੂ ਨਾਸ਼ਕ ਵਸਤਾਂ ਦੇ ਪ੍ਰਯੋਗ ਨਾਲ – ਜੀਵਾਣੂ ਕੁਦਰਤੀ ਪਦਾਰਥਾਂ ਅਤੇ ਘੱਟ ਨਮੀ ਵਾਲੀ ਖਾਧ ਸਮੱਗਰੀ ਵਿਚ ਚੰਗੀ ਤਰ੍ਹਾਂ ਫੈਲਦੇ ਹਨ । ਸ਼ੱਕਰ, ਨਮਕ, ਸਿਰਕਾ, ਰਾਈ, ਤੇਲ ਆਦਿ ਜੀਵਾਣੂਆਂ ਦੇ ਹੜ੍ਹ ਨੂੰ ਰੋਕ ਕੇ ਖਾਧ-ਪਦਾਰਥਾਂ ਨੂੰ ਸੁਰੱਖਿਅਤ ਰੱਖਦੇ ਹਨ । ਇਸੇ ਵਿਧੀ ਨਾਲ ਆਚਾਰ ਨੂੰ ਤੇਲ ਨਾਲ, ਮੁਰੱਬੇ ਨੂੰ ਖੰਡ ਨਾਲ, ਚਟਨੀ ਨੂੰ ਨਮਕ ਨਾਲ, ਮੱਛੀ ਨੂੰ ਧੂੰਆਂ ਦੇ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।

8.ਰਸਾਇਣਾਂ ਦੀ ਸਹਾਇਤਾ ਨਾਲ – ਪੋਟਾਸ਼ੀਅਮ ਮੈਟਾਬਾਈ ਸਲਫਾਈਟ, ਸੋਡੀਅਮ ਬੈਂਜੋਏਟ, ਸੋਡੀਅਮ ਮੈਟਾਬਾਈ ਸਲਫਾਈਡ, ਟਾਟਰੀ, ਬੋਰਿਕ ਐਸਿਡ, ਸਲਫਰ ਡਾਈਆਕਸਾਈਡ ਆਦਿ ਕਈ ਰਸਾਇਣਕ ਪਦਾਰਥ ਜੀਵਾਣੂਆਂ ਦੀ ਸੰਖਿਆ ਵਾਧੇ ਵਿਚ ਰੁਕਾਵਟ ਪਾਉਂਦੇ ਹਨ । ਇਸ ਵਿਧੀ ਵਿਚ ਖਾਧ ਪਦਾਰਥ, ਜਿਵੇਂ ਮੁਰੱਬੇ, ਚਟਨੀ, ਸ਼ਰਬਤ ਆਦਿ ਦੀਆਂ ਬੋਤਲਾਂ ਜਾਂ ਡੱਬਿਆਂ ਵਿਚ ਬੰਦ ਕਰਨ ਤੋਂ ਪਹਿਲਾਂ ਥੋੜ੍ਹੀ ਮਾਤਰਾ ਵਿਚ ਇਨ੍ਹਾਂ ਵਿਚੋਂ ਕਿਸੇ ਰਸਾਇਣ ਦਾ ਪ੍ਰਯੋਗ ਕੀਤਾ ਜਾਂਦਾ ਹੈ ।

9. ਉਬਾਲ ਕੇ – ਜੀਵਾਣੂ ਉੱਲੀ ਅਤੇ ਖਮੀਰ ਆਦਿ ਭੋਜਨ ਖ਼ਰਾਬ ਕਰਨ ਵਾਲੇ ਤੱਤ ਦਾ ਵਾਧਾ ਵਧੇ ਹੋਏ ਤਾਪਮਾਨ ਤੇ ਰੁਕ ਜਾਂਦਾ ਹੈ । ਇਸ ਲਈ ਖਾਧ ਪਦਾਰਥ ਜਿਵੇਂ ਦੁੱਧ ਨੂੰ ਉਬਾਲ ਕੇ ਜ਼ਿਆਦਾ ਸਮੇਂ ਤਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।

10. ਕਿਰਨਾਂ ਦੁਆਰਾ – ਖਾਣ ਵਾਲੇ ਪਦਾਰਥਾਂ ਦੀ ਸੰਭਾਲ ਦੀ ਇਸ ਵਿਧੀ ਵਿਚ ਰੇਡੀਓ ਐਕਟਿਵ ਕਿਰਨਾਂ ਦੇ ਪ੍ਰਯੋਗ ਨਾਲ ਸੂਖਮ ਜੀਵਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ । ਇਹਨਾਂ ਕਿਰਨਾਂ ਦੀ ਵੱਖ-ਵੱਖ ਮਾਤਰਾ ਨਾਲ ਸੁਰੱਖਿਅਤ ਖਾਧ-ਪਦਾਰਥਾਂ ਦਾ ਪ੍ਰਯੋਗ ਸਾਡੇ ਸਰੀਰ ਤੇ ਸਿਹਤ ਨੂੰ ਕਿੰਨਾ ਅਤੇ ਕਿਹੋ-ਜਿਹਾ ਵਿਪਰੀਤ ਪ੍ਰਭਾਵ ਪਾ ਸਕਦਾ ਹੈ, ਇਸ ਤੇ ਅਜੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾਣੀ ਜ਼ਰੂਰੀ ਹੈ ।

11. ਐਂਟੀਬਾਇਓਟਿਕ ਦਾ ਯੋਗ – ਖਾਧ-ਪਦਾਰਥਾਂ ਦੇ ਪਰਿਰੱਖਿਅਣ ਵਿਚ ਐਂਟੀਬਾਇਓਟਿਕ ਦਾ ਸੀਮਿਤ ਪ੍ਰਯੋਗ ਹੀ ਕੀਤਾ ਜਾਂਦਾ ਹੈ । ਜ਼ਿਆਦਾਤਰ ਅਜਿਹੇ ਐਂਟੀਬਾਇਓਟਿਕਸ ਹੀ ਪ੍ਰਯੋਗ ਕੀਤੇ ਜਾਂਦੇ ਹਨ, ਜੋ ਵਿਸ਼ੇਸ਼ ਹਾਨੀਕਾਰਕ ਨਹੀਂ ਹੁੰਦੇ । ਇਨ੍ਹਾਂ ਦਾ ਪ੍ਰਯੋਗ ਬੜੀ ਸਾਵਧਾਨੀ ਨਾਲ ਕੀਤਾ ਜਾਣਾ ਚਾਹੀਦਾ ਹੈ ।
ਭੋਜਨ ਨੂੰ ਸੁਰੱਖਿਅਤ ਰੱਖਣ ਦੇ ਉਪਾਵਾਂ ਦੇ ਇਲਾਵਾ ਖਾਧ-ਪਦਾਰਥਾਂ ਦੀ ਸੁਰੱਖਿਆ ਲਈ ਅੱਗੇ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ।

  • ਭੋਜਨ ਬਣਾਉਂਦੇ ਸਮੇਂ ਪੂਰੀ ਸਫ਼ਾਈ ਦਾ ਪਾਲਣ ਕਰਨਾ ਚਾਹੀਦਾ ਹੈ ।
  • ਚਮੜੀ ਦੇ ਰੋਗਾਂ ਨਾਲ ਪੀੜਤ ਸੁਆਣੀ ਨੂੰ ਜਿੱਥੋਂ ਤਕ ਹੋ ਸਕੇ ਭੋਜਨ ਨਹੀਂ ਬਣਾਉਣਾ ਚਾਹੀਦਾ ਹੈ ।
  • ਪਕਾਏ ਹੋਏ ਭੋਜਨ ਨੂੰ ਚੰਗੀ ਤਰ੍ਹਾਂ ਢੱਕ ਕੇ ਜਾਲੀਦਾਰ ਅਲਮਾਰੀ ਵਿਚ ਰੱਖਣਾ ਚਾਹੀਦਾ ਹੈ ।
  • ਅਨਾਜ, ਦਾਲਾਂ ਆਦਿ ਖਾਧ ਪਦਾਰਥਾਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਚੂਹੇ ਗਿਲਹਿਰੀ ਆਦਿ ਦੇ ਸੰਪਰਕ ਨਾਲ ਭੋਜਨ ਦੁਸ਼ਿਤ ਨਾ ਹੋਵੇ ।

PSEB 8th Class Home Science Solutions Chapter 3 ਭੋਜਨ ਦੀ ਸੰਭਾਲ

ਪ੍ਰਸ਼ਨ 2.
ਕੀ ਭੋਜਨ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ ?
ਉੱਤਰ-
(1) ਉੱਲੀ, ਖਮੀਰ ਤੇ ਬੈਕਟੀਰੀਆ ਨੂੰ ਰੋਕਣ ਲਈ ਪਦਾਰਥਾਂ ਦੀ ਖੁਸ਼ਬੂ ਤੇਜ਼ ਕਰ ਦੇਣੀ ਚਾਹੀਦੀ ਹੈ । ਇਸ ਲਈ ਆਚਾਰ ਵਿਚ ਮਸਾਲੇ ਪਾਏ ਜਾਂਦੇ ਹਨ । ਤੇਲ, ਸਿਰਕਾ, ਖੰਡ, ਸ਼ੱਕਰ ਤੇ ਲੂਣ ਇਸ ਕੰਮ ਲਈ ਵਰਤੇ ਜਾਂਦੇ ਹਨ । ਇਸ ਤਰ੍ਹਾਂ ਪਦਾਰਥ ਸੁਆਦੀ ਤੇ ਸੁਰੱਖਿਅਤ ਰਹਿੰਦਾ ਹੈ ।

(2) ਨਮੀ ਵਾਲੇ ਪਦਾਰਥਾਂ ਵਿਚ ਉੱਲੀ ਲੱਗ ਜਾਂਦੀ ਹੈ ਜਾਂ ਖਮੀਰ ਉੱਠ ਜਾਂਦਾ ਹੈ । ਇਸ ਲਈ ਭੋਜਨ ਨੂੰ ਸੁਰੱਖਿਅਤ ਕਰਨ ਲਈ ਭੋਜਨ ਦੀ ਨਮੀ ਦੂਰ ਕਰਨੀ ਚਾਹੀਦੀ ਹੈ । ਸਬਜ਼ੀਆਂ ਅਤੇ ਫਲ ਚੰਗੀ ਤਰ੍ਹਾਂ ਸੁਕਾ ਕੇ ਹੀ ਇਕੱਤਰ ਕਰਨੇ ਚਾਹੀਦੇ ਹਨ। ਦਾਲਾਂ ਤੇ ਅਨਾਜ ਨੂੰ ਵੀ ਸਮੇਂ-ਸਮੇਂ ਸਿਰ ਧੁੱਪ ਤੇ ਹਵਾ ਲੁਆ ਲੈਣੀ ਚਾਹੀਦੀ ਹੈ ।

(3) ਬੈਕਟੀਰੀਆ ਉਸ ਭੋਜਨ ਵਿਚ ਹੁੰਦੇ ਹਨ ਜਿਸ ਦਾ ਤਾਪਮਾਨ ਸਰੀਰਕ ਖੂਨ ਦੇ ਤਾਪਮਾਨ ਦੇ ਬਰਾਬਰ ਹੁੰਦਾ ਹੈ । ਇਸ ਲਈ ਭੋਜਨ ਦਾ ਤਾਪਮਾਨ ਵਧਾ ਦੇਣਾ ਚਾਹੀਦਾ ਹੈ ਜਾਂ ਘੱਟ ਕਰ ਦੇਣਾ ਚਾਹੀਦਾ ਹੈ । ਇਸੇ ਲਈ ਉਬਲਿਆ ਦੁੱਧ ਕੱਚੇ ਨਾਲੋਂ ਅਧਿਕ ਦੇਰ ਸੁਰੱਖਿਅਤ ਰਹਿੰਦਾ ਹੈ । ਜੇ ਭੋਜਨ ਨੂੰ 0°C ਤਾਪਮਾਨ ਵਿਚ ਰੱਖਿਆ ਜਾਵੇ ਤਾਂ ਬੈਕਟੀਰੀਆ ਵਧਦੇ ਨਹੀਂ । ਇਸ ਲਈ ਫਰਿੱਜ਼ ਤੇ ਬਰਫ਼ ਸੰਦੂਕ (ਆਈਸ ਬਾਕਸ) ਵਰਤੇ ਜਾਂਦੇ ਹਨ ।

PSEB 8th Class Home Science Solutions Chapter 2 ਨਿਯਮ-ਬੱਧ ਆਦਤਾਂ ਅਤੇ ਚੰਗਾ ਸ਼ਿਸ਼ਟਾਚਾਰ

Punjab State Board PSEB 8th Class Home Science Book Solutions Chapter 2 ਨਿਯਮ-ਬੱਧ ਆਦਤਾਂ ਅਤੇ ਚੰਗਾ ਸ਼ਿਸ਼ਟਾਚਾਰ Textbook Exercise Questions and Answers.

PSEB Solutions for Class 8 Home Science Chapter 2 ਨਿਯਮ-ਬੱਧ ਆਦਤਾਂ ਅਤੇ ਚੰਗਾ ਸ਼ਿਸ਼ਟਾਚਾਰ

Home Science Guide for Class 8 PSEB ਨਿਯਮ-ਬੱਧ ਆਦਤਾਂ ਅਤੇ ਚੰਗਾ ਸ਼ਿਸ਼ਟਾਚਾਰ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਨਿਯਮ-ਬੱਧ ਆਦਤਾਂ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਬੱਚੇ ਵਿੱਚ ਸਮੇਂ ‘ਤੇ ਅਤੇ ਨਿਯਮ-ਬੱਧ ਤਰੀਕੇ ਨਾਲ ਖਾਣ, ਪੀਣ, ਸੌਣ, ਟੱਟੀ, ਪਿਸ਼ਾਬ ਕਰਨ, ਖੇਡਣ ਆਦਿ ਦੀਆਂ ਆਦਤਾਂ ਦਾ ਹੋਣਾ ।

ਪ੍ਰਸ਼ਨ 2.
ਨਿਯਮ-ਬੱਧ ਆਦਤਾਂ ਦੀ ਲੋੜ ਕਿਉਂ ਹੈ ?
ਉੱਤਰ-
ਚੰਗੇ ਮਨੁੱਖ ਅਤੇ ਚੰਗੇ ਨਾਗਰਿਕ ਬਣਨ ਲਈ ।

PSEB 8th Class Home Science Solutions Chapter 2 ਨਿਯਮ-ਬੱਧ ਆਦਤਾਂ ਅਤੇ ਚੰਗਾ ਸ਼ਿਸ਼ਟਾਚਾਰ

ਪ੍ਰਸ਼ਨ 3.
ਪਰਿਵਾਰ ਦੇ ਹਿੱਤ ਦੇ ਨਾਲ-ਨਾਲ ਆਪਣੇ ਪਿੰਡ, ਸ਼ਹਿਰ ਅਤੇ ਦੇਸ਼ ਦੇ ਹਿੱਤ ਦਾ ਧਿਆਨ ਰੱਖਣਾ ਕਿਹੜਾ ਸ਼ਿਸ਼ਟਾਚਾਰ ਹੈ ?
ਉੱਤਰ-
ਨਾਗਰਿਕ ਸ਼ਿਸ਼ਟਾਚਾਰ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 4.
ਚੰਗੇ ਸ਼ਿਸ਼ਟਾਚਾਰ ਤੋਂ ਕੀ ਭਾਵ ਹੈ ?
ਉੱਤਰ-
ਚੰਗੀਆਂ ਅਤੇ ਨਿਯਮਬੱਧ ਆਦਤਾਂ ਨਾਲ ਸਾਡੇ ਲਈ ਉੱਤਮ ਸ਼ਿਸ਼ਟਾਚਾਰ ਦੀ ਬਹੁਤ ਲੋੜ ਹੈ । ਅਸੀਂ ਆਪਣੇ ਜੀਵਨ ਨੂੰ ਇਕੱਲਿਆਂ ਹੀ ਨਹੀਂ ਜਿਊਣਾ ਚਾਹੁੰਦੇ । ਸਮਾਜ ਅਤੇ ਪਰਿਵਾਰ ਵਿਚ ਰਹਿਣਾ ਸਾਡੇ ਲਈ ਜ਼ਰੂਰੀ ਹੈ । ਸੁਖਾਵੇਂ, ਸੁਚੱਜੇ ਅਤੇ ਲਾਭਦਾਇਕ ਜੀਵਨ ਲਈ ਚੰਗੇ ਸ਼ਿਸ਼ਟਾਚਾਰ ਦੀ ਲੋੜ ਹੁੰਦੀ ਹੈ । ਇਸ ਨਾਲ ਹੀ ਇਕ ਵਿਅਕਤੀ ਦੀ ਸਭਿਅਤਾ ਦੀ ਪਛਾਣ ਹੁੰਦੀ ਹੈ ।

ਪ੍ਰਸ਼ਨ 5.
ਸਮਾਜਿਕ ਸ਼ਿਸ਼ਟਾਚਾਰ ਕਿਉਂ ਜ਼ਰੂਰੀ ਹੈ ? ਭੈੜੇ ਸਮਾਜਿਕ ਸ਼ਿਸ਼ਟਾਚਾਰ ਦੀਆਂ ਕੀ ਨਿਸ਼ਾਨੀਆਂ ਹਨ ?
ਉੱਤਰ-
ਸਮਾਜਿਕ ਸ਼ਿਸ਼ਟਾਚਾਰ ਰਸਮਾਂ ਅਤੇ ਰਿਵਾਜਾਂ ਦੇ ਅਨੁਕੂਲ ਸ਼ਿਸ਼ਟਾਚਾਰ ਹੈ ਜੋ ਕਿਸੇ ਸਮਾਜ ਵਿਚ ਪ੍ਰਚਲਿਤ ਹੁੰਦਾ ਹੈ । ਇਸ ਵਿਚ ਕਿਸੇ ਸਮੂਹ ਜਾਂ ਕਿਸੇ ਬਰਾਦਰੀ ਵਿਚ ਠੀਕ ਪ੍ਰਕਾਰ ਨਾਲ ਘੁੰਮਣਾ ਸ਼ਾਮਲ ਹੁੰਦਾ ਹੈ । ਕਿਸੇ ਵੀ ਮੌਕੇ ਤੇ ਆਪਣੇ ਆਪ ਨੂੰ ਠੀਕ ਢੰਗ ਨਾਲ ਢਾਲਣਾ ਇਸ ਵਿਚ ਸ਼ਾਮਲ ਹੈ । ਠੀਕ ਤਰ੍ਹਾਂ ਖਾਣਾ, ਪਲੇਟਾਂ, ਪਿਆਲੀਆਂ, ਚਮਚ, ਛੁਰੀਆਂ, ਕਾਂਟਿਆਂ ਦਾ ਠੀਕ ਇਸਤੇਮਾਲ ਕਰਨਾ ਵੀ ਇਸ ਵਿਚ ਆਉਂਦਾ ਹੈ । ਇਹ ਸਭ ਕੁੱਝ ਸਿੱਖਣਾ ਹੀ ਪੈਂਦਾ ਹੈ ਅਤੇ ਪਰਿਵਾਰ, ਪਾਰਟੀ, ਵੱਡੀ ਪਾਰਟੀ ਜਾਂ ਰਸਮੀ ਸਮਾਰੋਹ ਵਿਚ ਆਪਣੇ ਕਰਤੱਵ ਨਿਭਾ ਸਕਣਾ ਆਪਣੇ ਵਿਚ ਇਕ ਕਲਾ ਹੈ । ਮੂੰਹ ਖੋਲ੍ਹ ਕੇ ਖਾਣਾ, ਖਾਂਦੇ ਸਮੇਂ ਉੱਚਾ ਬੋਲਣਾ ਜਾਂ ਲੜਾਈਝਗੜਾ ਕਰਨਾ, ਖਾਂਦੇ ਪੀਂਦੇ ਹਿੱਲਣਾ ਜਾਂ ਉੱਠ-ਉੱਠ ਕੇ ਚੀਜ਼ਾਂ ਫੜਨਾ, ਸਭ ਰੇ ਸ਼ਿਸ਼ਟਾਚਾਰ ਦੇ ਚਿੰਨ੍ਹ ਹਨ ।

ਨਿਯਮ-ਬੱਧ ਆਦਤਾਂ ਅਤੇ ਚੰਗਾ ਸ਼ਿਸ਼ਟਾਚਾਰ

ਪ੍ਰਸ਼ਨ 6.
ਨੈਤਿਕ ਅਤੇ ਨਾਗਰਿਕ ਸ਼ਿਸ਼ਟਾਚਾਰ ਵਿਚ ਕੀ ਅੰਤਰ ਹੈ ?
ਉੱਤਰ-
ਨੈਤਿਕ ਅਤੇ ਨਾਗਰਿਕ ਸ਼ਿਸ਼ਟਾਚਾਰ ਵਿਚ ਅੰਤਰ-

ਨੈਤਿਕ ਸ਼ਿਸ਼ਟਾਚਾਰ ਨਾਗਰਿਕ ਸ਼ਿਸ਼ਟਾਚਾਰ
(1) ਇਸ ਵਿਚ ਦੂਜੇ ਲੋਕਾਂ ਪ੍ਰਤੀ ਵਿਵਹਾਰ | (1) ਇਸ ਵਿਚ ਮਨੁੱਖ ਇਕ ਸਮਾਜਿਕ ਸੰਸਥਾ ਸ਼ਾਮਲ ਹਨ । ਵਿਚ ਰਹਿੰਦਾ ਹੈ ।
(2) ਇਸ ਵਿਚ ਆਪਣੇ ਤੋਂ ਵੱਡਿਆਂ ਲਈ ਸਨਮਾਨ ਇਸਤਰੀਆਂ ਲਈ ਸਨਮਾਨ, ਮਾਤਾ-ਪਿਤਾ ਦੇ ਲਈ ਸਨਮਾਨ ਭਾਵ, ਅਧਿਆਪਕਾਂ ਦੇ ਪ੍ਰਤੀ ਸਨਮਾਨ, ਅਜਨਬੀ ਲੋਕਾਂ ਨਾਲ ਮਿੱਠਾ ਬੋਲਣਾ ਆਦਿ ਸ਼ਾਮਲ ਹਨ । (2) ਇਸ ਵਿਚ ਆਪਣੇ ਪਰਿਵਾਰ ਅਤੇ ਘਰ ਦੀ ਹੀ ਸਫ਼ਾਈ ਅਤੇ ਭਲਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਸਗੋਂ ਆਪਣੇ ਪਿੰਡ, ਸ਼ਹਿਰ ਅਤੇ ਦੇਸ਼ ਦੇ ਹਿਤ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ।
(3) ਉੱਚਾ ਨਾ ਬੋਲਣਾ, ਹਰ ਇਕ ਵਿਅਕਤੀ ਦੀ ਗੱਲ ਧਿਆਨ ਨਾਲ ਸੁਣਨਾ, ਕਿਸੇ ਨੂੰ ਗੱਲ ਕਰਦੇ ਸਮੇਂ ਨਾ ਟੋਕਣਾ ਆਦਿ ਸ਼ਿਸ਼ਟਾਚਾਰ ਦੇ ਚਿੰਨ੍ਹ ਹਨ । (3) ਇਸ ਵਿਚ ਸਰਕਾਰੀ ਸੰਸਥਾਵਾਂ ਅਤੇ ਸਰਕਾਰੀ ਚੀਜ਼ਾਂ ਨੂੰ ਆਪਣੀਆਂ ਚੀਜ਼ਾਂ ਦੀ ਤਰ੍ਹਾਂ ਹੀ ਇਸਤੇਮਾਲ ਕਰਨਾ ਚਾਹੀਦਾ ਹੈ ।

ਪ੍ਰਸ਼ਨ 7.
ਜੀਵਨ ਨੂੰ ਸੁਚੱਜਾ ਬਨਾਉਣ ਲਈ ਚੰਗੇ ਸ਼ਿਸ਼ਟਾਚਾਰ ਅਤੇ ਉੱਚੇ ਆਚਰਨ ਦਾ ਕੀ ਯੋਗਦਾਨ ਹੈ ?
ਉੱਤਰ-
ਚੰਗੀਆਂ ਅਤੇ ਵਧੀਆ ਆਦਤਾਂ ਨਾਲ ਸਾਡੇ ਲਈ ਉੱਤਮ ਸ਼ਿਸ਼ਟਾਚਾਰ ਵੀ ਜ਼ਰੂਰੀ ਹੈ । ਅਸੀਂ ਆਪਣੇ ਜੀਵਨ ਨੂੰ ਇਕੱਲੇ ਹੀ ਨਹੀਂ ਜਿਉਣਾ ਚਾਹੁੰਦੇ । ਸਮਾਜ ਅਤੇ ਪਰਿਵਾਰ ਵਿਚ ਰਹਿਣਾ ਸਾਡੇ ਲਈ ਜ਼ਰੂਰੀ ਹੈ । ਸੁਖੀ, ਖੁਸ਼ਹਾਲ ਅਤੇ ਲਾਭਦਾਇਕ ਜੀਵਨ ਦੇ ਲਈ ਚੰਗੇ ਸ਼ਿਸ਼ਟਾਚਾਰ ਦੀ ਲੋੜ ਪੈਂਦੀ ਹੈ । ਇਸ ਦੇ ਨਾਲ ਹੀ ਇਕ ਵਿਅਕਤੀ ਦੀ ਸਭਿਅਤਾ ਦੀ ਪਹਿਚਾਨ ਹੁੰਦੀ ਹੈ ।

PSEB 8th Class Home Science Solutions Chapter 2 ਨਿਯਮ-ਬੱਧ ਆਦਤਾਂ ਅਤੇ ਚੰਗਾ ਸ਼ਿਸ਼ਟਾਚਾਰ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 8.
ਖਾਣ-ਪੀਣ ਅਤੇ ਸੌਣ ਦੀਆਂ ਚੰਗੀਆਂ ਆਦਤਾਂ ਕਿਹੜੀਆਂ ਹਨ ਅਤੇ ਇਨ੍ਹਾਂ ਦੀ ਕੀ ਮਹੱਤਤਾ ਹੈ ?
ਉੱਤਰ-
ਖਾਣ ਦੀਆਂ ਆਦਤਾਂ ਦਾ ਨਿਯਮ-ਬੱਧ ਹੋਣਾ ਜ਼ਰੂਰੀ ਹੈ । ਸਵੇਰ ਤੋਂ ਲੈ ਕੇ ਸੌਣ ਵੇਲੇ ਤਕ ਉਨ੍ਹਾਂ ਦਾ ਇਕ ਟਾਈਮ ਟੇਬਲ ਹੋਣਾ ਚਾਹੀਦਾ ਹੈ ।
ਖਾਣ ਦੀਆਂ ਆਦਤਾਂ – ਸਭ ਤੋਂ ਪਹਿਲਾਂ ਬੱਚਿਆਂ ਦੇ ਖਾਣ ਦੀਆਂ ਆਦਤਾਂ ਦਾ ਨਿਯਮ-ਬੱਧ ਹੋਣਾ ਜ਼ਰੂਰੀ ਹੈ । ਖਾਣਾ ਹਰ ਰੋਜ਼ ਸਮੇਂ ਸਿਰ ਅਤੇ ਇਕ ਜਗ੍ਹਾ ‘ਤੇ ਬੈਠ ਕੇ ਖਾਣਾ ਚਾਹੀਦਾ ਹੈ ।

ਹਰ ਵੇਲੇ ਖਾਂਦੇ ਰਹਿਣਾ ਨਾ ਤਾਂ ਸਿਹਤ ਲਈ ਠੀਕ ਹੈ ਅਤੇ ਨਾ ਹੀ ਇਸ ਨਾਲ ਖਾਣ ਵਾਲੇ ਨੂੰ ਹੀ ਤਸੱਲੀ ਹੁੰਦੀ ਹੈ : ਵਧੇਰੇ ਖਾਣ ਦੀ ਆਦਤ ਚੰਗੀ ਨਹੀਂ ਖਾਣਾ ਖਾਣ ਸਮੇਂ ਕਿਸੇ ਹੋਰ ਗੱਲ ਬਾਰੇ ਨਹੀਂ ਸੋਚਣਾ ਚਾਹੀਦਾ ਅਤੇ ਨਾ ਹੀ ਖਾਣਾ ਛੇਤੀ-ਛੇਤੀ ਖਾਣਾ ਚਾਹੀਦਾ ਹੈ । ਖਾਣਾ ਖਾਣ ਤੋਂ ਪਹਿਲਾਂ ਅਤੇ ਪਿੱਛੋਂ ਹੱਥ ਧੋਣੇ ਅਤੇ ਚੁਲੀ ਕਰਨੀ ਚਾਹੀਦੀ ਹੈ । ਰਾਤ ਨੂੰ ਖਾਣਾ ਖਾਣ ਪਿੱਛੋਂ ਦੰਦਾਂ ‘ਤੇ ਬੁਰਸ਼ ਕਰੋ ।

ਬੱਚੇ ਦੇ ਸੌਣ ਦਾ ਨਿਸਚਿਤ ਸਮਾਂ ਹੋਣਾ ਚਾਹੀਦਾ ਹੈ । ਸ਼ੁਰੂ ਤੋਂ ਹੀ ਬੱਚੇ ਨੂੰ ਆਪਣੀ ਮਾਂ ਤੋਂ ਅਲੱਗ ਅਤੇ ਬਿਨਾਂ ਲੋਰੀ ਗਾਏ ਜਾਂ ਥਪਥਪਾਏ ਸੌਣ ਦੀ ਆਦਤ ਪਾਉਣੀ ਚਾਹੀਦੀ ਹੈ ਹਮੇਸ਼ਾ ਖੁੱਲ੍ਹੇ ਹਵਾਦਾਰ ਕਮਰੇ ਵਿਚ ਸੌਣਾ ਚਾਹੀਦਾ ਹੈ । ਭਾਰਤੀ ਲੋਕਾਂ ਦੀ ਗਰਮੀਆਂ ਵਿਚ ਬਾਹਰ ਸੌਣ ਦੀ ਆਦਤ ਚੰਗੀ ਹੈ । ਇਸ ਨਾਲ ਛੂਤ ਦੀਆਂ ਬਿਮਾਰੀਆਂ ਦਾ ਡਰ ਘੱਟ ਹੁੰਦਾ ਹੈ । ਮੁੰਹ ਸਿਰ ਲਪੇਟ ਕੇ ਸੌਣ ਦੀ ਆਦਤ ਚੰਗੀ ਨਹੀਂ । ਇਸ ਤਰ੍ਹਾਂ ਕਰਨ ਨਾਲ ਆਦਮੀ ਆਪਣੇ ਹੀ ਅੰਦਰੋਂ ਕੱਢੀ ਗੰਦੀ ਹਵਾ ਵਿਚ ਮੁੜ ਕੇ ਸਾਹ ਲੈਂਦਾ ਹੈ । ਇਸ ਤਰ੍ਹਾਂ ਆਦਮੀ ਦਾ ਸਿਰ ਭਾਰਾ ਜਿਹਾ । ਰਹਿੰਦਾ ਹੈ ਅਤੇ ਸਵੇਰੇ ਉੱਠਣ ਪਿੱਛੋਂ ਤਾਜ਼ਾ ਨਹੀਂ ਮਹਿਸੂਸ ਕਰਦਾ ।

ਪ੍ਰਸ਼ਨ 9.
ਭੈੜੀਆਂ ਆਦਤਾਂ ਕਿਵੇਂ ਪੈ ਜਾਂਦੀਆਂ ਹਨ ? ਇਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ।
ਉੱਤਰ-
ਜਵਾਨੀ ਦੇ ਚੜ੍ਹਦੇ ਸਾਲਾਂ ਵਿਚ ਕਈ ਭੈੜੀਆਂ ਆਦਤਾਂ ਦੇ ਪੈਣ ਦਾ ਖ਼ਤਰਾ ਵੀ ਰਹਿੰਦਾ ਹੈ । ਸਾਡੇ ਨੌਜਵਾਨ ਮੁੱਢਲੇ ਅਨੁਸ਼ਾਸਨ ਦੀ ਘਾਟ ਜਾਂ ਬੁਰੇ ਸਾਥ ਕਰਕੇ ਤੰਬਾਕੂ, ਸ਼ਰਾਬ ਜਾਂ ਨਸ਼ੀਲੀ ਗੋਲੀਆਂ ਦੀ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ । ਇਹ ਆਦਤਾਂ ਕਈ ਵਾਰੀ ਸਿਰਫ਼ ਫ਼ੈਸ਼ਨ ਦੇ ਤੌਰ ਤੇ ਹੀ ਸ਼ੁਰੂ ਹੁੰਦੀਆਂ ਹਨ ਪਰ ਫਿਰ ਮਨੁੱਖ ਬੇਵਸ ਹੋ ਕੇ ਇਨ੍ਹਾਂ ਦਾ ਗੁਲਾਮ ਹੋ ਜਾਂਦਾ ਹੈ । ਜੀਵਨ ਵਿਚ ਠੀਕ ਸੇਧ ਨਾ ਹੋਣ ਕਰਕੇ ਕਈ ਨੌਜਵਾਨ ਖ਼ਾਸ ਕਰਕੇ ਵਿਦਿਆਰਥੀ ਨਸ਼ੀਲੀਆਂ ਗੋਲੀਆਂ ਦੇ ਆਦੀ ਹੋ ਗਏ ਹਨ | ਕਈ ਜ਼ਿਮੀਂਦਾਰ ਜਾਂ ਫੈਕਟਰੀਆਂ ਦੇ ਮਾਲਕ ਕਾਮਿਆਂ ਤੋਂ ਵੱਧ ਕੰਮ ਲੈਣ ਲਈ ਆਪ ਨਸ਼ੀਲੀਆਂ ਗੋਲੀਆਂ ਉਨ੍ਹਾਂ ਨੂੰ ਦਿੰਦੇ ਹਨ ।

ਇਨ੍ਹਾਂ ਤਿੰਨਾਂ ਚੀਜ਼ਾਂ ਦਾ ਸਿਹਤ ਉੱਤੇ ਬਹੁਤ ਭੈੜਾ ਅਸਰ ਪੈਂਦਾ ਹੈ ਪਰ ਉਸ ਤੋਂ ਵੀ ਵੱਧ ਇਨ੍ਹਾਂ ਦਾ ਅਸਰ ਆਚਰਨ ‘ਤੇ ਹਾਨੀਕਾਰਕ ਹੁੰਦਾ ਹੈ । ਜੇਕਰ ਇਕ ਵਾਰੀ ਕਿਸੇ ਨੂੰ ਭੈੜੀਆਂ ਆਦਤਾਂ ਪੈ ਜਾਣ ਤਾਂ ਉਨ੍ਹਾਂ ਨੂੰ ਦੂਰ ਕਰਨਾ ਬਹੁਤ ਔਖਾ ਹੁੰਦਾ ਹੈ । ਇਸ ਲਈ ਸ਼ੁਰੂ ਤੋਂ ਹੀ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਭੈੜੀਆਂ ਆਦਤਾਂ ਨਾ ਪੈਣ । ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਜਵਾਨੀ ਦੀ ਉਮਰ ਵਿਚ ਬੱਚਿਆਂ ਦਾ ਖ਼ਾਸ ਖ਼ਿਆਲ ਰੱਖਣ । ਉਨ੍ਹਾਂ ਨੂੰ ਪਿਆਰ ਅਤੇ ਹਮਦਰਦੀ ਦੇਣ ਅਤੇ ਉਨ੍ਹਾਂ ਦੇ ਕੰਮ ਵਿਚ ਦਿਲਚਸਪੀ ਲੈਣ ਤਾਂ ਕਿ ਉਹ ਭੈੜੀ ਸੰਗਤ ਅਤੇ ਭੈੜੇ ਕੰਮਾਂ ਤੋਂ ਬਚੇ ਰਹਿਣ ।

PSEB 8th Class Home Science Guide ਨਿਯਮ-ਬੱਧ ਆਦਤਾਂ ਅਤੇ ਚੰਗਾ ਸ਼ਿਸ਼ਟਾਚਾਰ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਸ਼ਿਸ਼ਟਾਚਾਰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ?
(ਉ) ਤਿੰਨ
(ਅ) ਸੱਤ
(ੲ) ਦਸ
(ਸ) ਇੱਕ ।
ਉੱਤਰ-
(ਉ) ਤਿੰਨ

ਪ੍ਰਸ਼ਨ 2.
ਸੌਣ ਨਾਲ ਸੰਬੰਧਿਤ ਗ਼ਲਤ ਤੱਥ ਹੈ
(ੳ) ਖੁੱਲ੍ਹੇ ਹਵਾਦਾਰ ਕਮਰੇ ਵਿਚ ਸੌਣਾ ਚਾਹੀਦਾ ਹੈ ।
(ਅ) ਮੁੰਹ ਸਿਰ ਢੱਕ ਕੇ ਸੌਣਾ ਚਾਹੀਦਾ ਹੈ ।
(ੲ) ਇਬੱਚੇ ਦਾ ਸੌਣ ਦਾ ਸਮਾਂ ਨਿਸ਼ਚਿਤ ਹੋਣਾ ਚਾਹੀਦਾ ਹੈ ।
(ਸ) ਸਾਰੇ ਤੱਥ ਗਲਤ ਹਨ ।
ਉੱਤਰ-
(ਅ) ਮੁੰਹ ਸਿਰ ਢੱਕ ਕੇ ਸੌਣਾ ਚਾਹੀਦਾ ਹੈ ।

ਪ੍ਰਸ਼ਨ 3.
ਕਿਹੜਾ ਸ਼ਿਸ਼ਟਾਚਾਰ ਪਿੰਡ, ਸ਼ਹਿਰ ਅਤੇ ਦੇਸ਼ ਹਿੱਤ ਦਾ ਧਿਆਨ ਰੱਖਦਾ ਹੈ ?
(ਉ) ਨਾਗਰਿਕ
(ਅ) ਰੀਤੀ-ਰਿਵਾਜਾਂ ਦੇ ਅਨੁਕੂਲ
(ੲ) ਨੈਤਿਕ
(ਸ) ਕੋਈ ਨਹੀਂ ।
ਉੱਤਰ-
(ਉ) ਨਾਗਰਿਕ

PSEB 8th Class Home Science Solutions Chapter 2 ਨਿਯਮ-ਬੱਧ ਆਦਤਾਂ ਅਤੇ ਚੰਗਾ ਸ਼ਿਸ਼ਟਾਚਾਰ

ਸਹੀ/ਗਲਤ ਦੱਸੋ

1. ਖਾਣਾ ਖਾਣ ਦੀਆਂ ਆਦਤਾਂ ਨਿਯਮਬੱਧ ਹੋਣੀਆਂ ਚਾਹੀਦੀਆਂ ਹਨ ।
2. ਚੰਗੇ ਮਨੁੱਖ ਅਤੇ ਚੰਗੇ ਨਾਗਰਿਕ ਬਣਨ ਲਈ ਨਿਯਮਬੱਧ ਆਦਤਾਂ ਦੀ ਲੋੜ ਹੈ ।
3. ਨਿਜੀ ਜੀਵਨ ਵਿਚ ਚੰਗੀਆਂ ਆਦਤਾਂ ਦਾ ਆਧਾਰ ਬਚਪਨ ਤੋਂ ਬਣਦਾ ਹੈ ।
ਉੱਤਰ-
1. √
2. √
3. √ ।

ਖ਼ਾਲੀ ਥਾਂ ਭਰੋ

1. ਨਿਜੀ ਜੀਵਨ ਵਿਚ …………………….. ਆਦਤਾਂ ਦਾ ਆਧਾਰ ਬਚਪਨ ਤੋਂ ਬਣਦਾ ਹੈ ।
2. …………… ਦੇ ਸ਼ੁਰੂਆਤੀ ਸਾਲਾਂ ਵਿਚ ਕਈ ਭੈੜੀਆਂ ਆਦਤਾਂ ਪੈਣ ਦਾ ਖਤਰਾ ਰਹਿੰਦਾ ਹੈ !
3. ਮਨੁੱਖ ਇਕ ……………………. ਸੰਸਥਾ ਵਿਚ ਰਹਿੰਦਾ ਹੈ ।
4. ਮਨੁੱਖ ਨੂੰ ਆਪਣੇ ………………………. ਅਤੇ ਸ਼ਿਸ਼ਟਾਚਾਰ ਨੂੰ ਉੱਚਾ ਰੱਖਣਾ ਚਾਹੀਦਾ ਹੈ ।
ਉੱਤਰ-
1. ਲੜੀਬੱਧ,
2. ਜਵਾਨੀ,
3. ਸਮਾਜਿਕ,
4. ਆਚਰਨ ।

ਇਕ ਸ਼ਬਦ ਵਿੱਚ ਉੱਤਰ ਦਿਓ

ਪ੍ਰਸ਼ਨ 1.
ਹਮੇਸ਼ਾਂ ਕਿਹੋ ਜਿਹੇ ਕਮਰੇ ਵਿਚ ਸੌਣਾ ਚਾਹੀਦਾ ਹੈ ?
ਉੱਤਰ-
ਖੁੱਲ੍ਹੇ ਹਵਾਦਾਰ ਕਮਰੇ ਵਿਚ ।

ਪ੍ਰਸ਼ਨ 2.
ਸ਼ਿਸ਼ਟਾਚਾਰ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਗਿਆ ਹੈ ?
ਉੱਤਰ-
ਤਿੰਨ ।

ਪ੍ਰਸ਼ਨ 3.
ਕਿਹੜਾ ਸ਼ਿਸ਼ਟਾਚਾਰ ਸਾਡੇ ਸਮਾਜ ਦੇ ਰਸਮਾਂ ਅਤੇ ਰਿਵਾਜਾਂ ਦੇ ਅਨੁਕੂਲ ਹੈ ?
ਉੱਤਰ-
ਸਮਾਜਿਕ ਸ਼ਿਸ਼ਟਾਚਾਰ ।

PSEB 8th Class Home Science Solutions Chapter 2 ਨਿਯਮ-ਬੱਧ ਆਦਤਾਂ ਅਤੇ ਚੰਗਾ ਸ਼ਿਸ਼ਟਾਚਾਰ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਡੇ ਜੀਵਨ ਵਿਚ ਕਿਸ ਦੀ ਬਹੁਤ ਵੱਡੀ ਥਾਂ ਹੈ ?
ਉੱਤਰ-
ਸਾਡੇ ਜੀਵਨ ਵਿਚ ਨਿਯਮ-ਬੱਧ ਆਦਤਾਂ ਅਤੇ ਉੱਤਮ ਸ਼ਿਸ਼ਟਾਚਾਰ ਦੀ ਬਹੁਤ ਵੱਡੀ ਥਾਂ ਹੈ ।

ਪ੍ਰਸ਼ਨ 2.
ਨਿੱਜੀ ਜੀਵਨ ਵਿਚ ਨਿਯਮ-ਬੱਧ ਆਦਤਾਂ ਦਾ ਆਧਾਰ ਕਦੋਂ ਤੋਂ ਬਣਦਾ ਹੈ ?
ਉੱਤਰ-
ਨਿੱਜੀ ਜੀਵਨ ਵਿਚ ਨਿਯਮ-ਬੱਧ ਆਦਤਾਂ ਦਾ ਆਧਾਰ ਬਦੇਪਨ ਤੋਂ ਬਣਦਾ ਹੈ ।

ਪ੍ਰਸ਼ਨ 3.
ਸਭ ਤੋਂ ਪਹਿਲਾਂ ਬੱਚਿਆਂ ਦੀ ਕਿਹੜੀ ਆਦਤ ਨਿਯਮ-ਬੱਧ ਹੋਣੀ ਜ਼ਰੂਰੀ ਹੈ ?
ਉੱਤਰ-
ਸਭ ਤੋਂ ਪਹਿਲਾਂ ਬੱਚਿਆਂ ਦੀਆਂ ਖਾਣ ਦੀਆਂ ਆਦਤਾਂ ਦਾ ਨਿਯਮ-ਬੱਧ ਹੋਣਾ ਜ਼ਰੂਰੀ ਹੈ ।

ਪ੍ਰਸ਼ਨ 4.
ਹਰ ਸਮੇਂ ਖਾਣਾ ਸਿਹਤ ਲਈ ਕਿਉਂ ਠੀਕ ਨਹੀਂ ਹੈ ?
ਉੱਤਰ-
ਹਰ ਸਮੇਂ ਖਾਂਦੇ ਰਹਿਣਾ ਨਾ ਤਾਂ ਸਿਹਤ ਲਈ ਠੀਕ ਹੈ ਅਤੇ ਨਾ ਹੀ ਇਸ ਨਾਲ ਖਾਣ ਵਾਲੇ ਦੀ ਸੰਤੁਸ਼ਟੀ ਹੁੰਦੀ ਹੈ ।

ਪ੍ਰਸ਼ਨ 5.
ਬੱਚੇ ਦੇ ਸੌਣ ਦਾ ਸਮਾਂ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਬੱਚੇ ਦੇ ਸੌਣ ਦਾ ਸਮਾਂ ਨਿਸਚਿਤ ਹੋਣਾ ਚਾਹੀਦਾ ਹੈ ।

PSEB 8th Class Home Science Solutions Chapter 2 ਨਿਯਮ-ਬੱਧ ਆਦਤਾਂ ਅਤੇ ਚੰਗਾ ਸ਼ਿਸ਼ਟਾਚਾਰ

ਪ੍ਰਸ਼ਨ 6.
ਮੂੰਹ ਸਿਰ ਲਪੇਟ ਕੇ ਸੌਣ ਨਾਲ ਸਿਰ ਭਾਰਾ ਹੋ ਜਾਂਦਾ ਹੈ, ਕਿਉਂ ?
ਉੱਤਰ-
ਮੰਹ ਸਿਰ ਲਪੇਟ ਕੇ ਸੌਣ ਦੀ ਆਦਤ ਚੰਗੀ ਨਹੀਂ ਹੈ । ਇਸ ਤਰ੍ਹਾਂ ਸੌਣ ਨਾਲ ਆਦਮੀ ਆਪਣੀ ਹੀ ਅੰਦਰ ਦੀ ਗੰਦੀ ਹਵਾ ਵਿਚ ਦੁਬਾਰਾ ਸਾਹ ਲੈਂਦਾ ਹੈ । ਜਿਸ ਨਾਲ ਆਦਮੀ ਦਾ ਸਿਰ ਭਾਰਾ ਹੋ ਜਾਂਦਾ ਹੈ ।

ਪ੍ਰਸ਼ਨ 7.
ਨਿੱਜੀ ਅਤੇ ਰਾਸ਼ਟਰੀ ਜੀਵਨ ਲਈ ਕੀ ਜ਼ਰੂਰੀ ਹੈ ?
ਉੱਤਰ-
ਬੁਰੀਆਂ ਆਦਤਾਂ ਤੋਂ ਆਪਣੇ ਆਪ ਨੂੰ ਦੂਰ ਰੱਖਣਾ ਨਿੱਜੀ ਅਤੇ ਰਾਸ਼ਟਰੀ ਜੀਵਨ ਲਈ ਜ਼ਰੂਰੀ ਹੈ ।

ਪ੍ਰਸ਼ਨ 8.
ਨੌਜਵਾਨ ਕਿਸ ਕਮੀ ਦੇ ਕਾਰਨ ਤੰਬਾਕੂ, ਸ਼ਰਾਬ ਜਾਂ ਨਸ਼ੀਲੀਆਂ ਗੋਲੀਆਂ ਦੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਹਨ ?
ਉੱਤਰ-
ਨੌਜਵਾਨ ਅਨੁਸ਼ਾਸਨ ਦੀ ਕਮੀ ਜਾਂ ਬੁਰੀ ਸੰਗਤ ਦੇ ਕਾਰਨ ਤੰਬਾਕੂ, ਸ਼ਰਾਬ ਅਤੇ ਨਸ਼ੇ ਵਾਲੀਆਂ ਗੋਲੀਆਂ ਦੀਆਂ ਆਦਤਾਂ ਦਾ ਸ਼ਿਕਾਰ ਹੋ ਜਾਂਦੇ ਹਨ ।

ਪ੍ਰਸ਼ਨ 9.
ਚੰਗੀਆਂ ਤੇ ਨਿਯਮ-ਬੱਧ ਆਦਤਾਂ ਦੇ ਨਾਲ ਸਾਡੇ ਜੀਵਨ ਵਿਚ ਹੋਰ ਕੀ ਜ਼ਰੂਰੀ ਹੈ ?
ਉੱਤਰ-
ਚੰਗੀਆਂ ਅਤੇ ਨਿਯਮ-ਬੱਧ ਆਦਤਾਂ ਦੇ ਨਾਲ ਸਾਡੇ ਲਈ ਉੱਤਮ ਸ਼ਿਸ਼ਟਾਚਾਰ ਵੀ ਬਹੁਤ ਜ਼ਰੂਰੀ ਹੈ ।

ਪ੍ਰਸ਼ਨ 10.
ਸਰਕਾਰੀ ਸੰਸਥਾਵਾਂ ਅਤੇ ਸਰਕਾਰੀ ਚੀਜ਼ਾਂ ਨੂੰ ਕਿਵੇਂ ਇਸਤੇਮਾਲ ਕਰਨਾ ਚਾਹੀਦਾ ਹੈ ?
ਉੱਤਰ-
ਸਰਕਾਰੀ ਸੰਸਥਾਵਾਂ ਅਤੇ ਸਰਕਾਰੀ ਚੀਜ਼ਾਂ ਨੂੰ ਆਪਣੀਆਂ ਚੀਜ਼ਾਂ ਦੀ ਤਰ੍ਹਾਂ ਇਸਤੇਮਾਲ ਕਰਨਾ ਚਾਹੀਦਾ ਹੈ ।

PSEB 8th Class Home Science Solutions Chapter 2 ਨਿਯਮ-ਬੱਧ ਆਦਤਾਂ ਅਤੇ ਚੰਗਾ ਸ਼ਿਸ਼ਟਾਚਾਰ

ਪ੍ਰਸ਼ਨ 11.
ਸ਼ਰਾਬੀ ਵਿਅਕਤੀ ਦੀ ਦੁਰਘਟਨਾ ਦੀ ਸੰਭਾਵਨਾ ਜ਼ਿਆਦਾ ਕਿਉਂ ਹੁੰਦੀ ਹੈ ?
ਉੱਤਰ-
ਸ਼ਰਾਬੀ ਵਿਅਕਤੀ ਵਿਚ ਪ੍ਰਤੀਕਿਰਿਆ ਦੀ ਮਿਆਦ ਸਾਧਾਰਨ ਵਿਅਕਤੀ ਦੇ ਨਾਲੋਂ ਘੱਟ ਹੋ ਜਾਂਦੀ ਹੈ ਇਸ ਲਈ ਦੁਰਘਟਨਾ ਦੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ ।

ਪ੍ਰਸ਼ਨ 12.
ਸ਼ਰਾਬ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਨੇ ਕੀ ਕਦਮ ਉਠਾਏ ਹਨ ?
ਉੱਤਰ-
ਸ਼ਰਾਬ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਨੇ ਕਈ ਰਾਜਾਂ ਵਿਚ “ਨਸ਼ਾ ਮੁਕਤੀ ਕੇਂਦਰ’ ਖੋਲ੍ਹੇ ਹਨ ।

ਪ੍ਰਸ਼ਨ 13.
ਸ਼ਰਾਬ ਪੀਣ ਵਾਲੇ ਵਿਅਕਤੀ ਦੇ ਸਰੀਰ ਵਿਚ ਕਿਸ ਦੀ ਮਾਤਰਾ ਵੱਧ ਜਾਂਦੀ ਹੈ ?
ਉੱਤਰ-
ਸ਼ਰਾਬ ਪੀਣ ਵਾਲੇ ਵਿਅਕਤੀ ਦੇ ਸਰੀਰ ਵਿਚ ਖੂਨ ਵਿਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸ਼ਰਾਬ ਕਿਸ ਪ੍ਰਕਾਰ ਦਾ ਪਦਾਰਥ ਹੈ ?
ਉੱਤਰ-
ਸ਼ਰਾਬ ਇਕ ਤਰਲ ਪਦਾਰਥ ਹੈ ਜੋ ਪੀਣ ਵਿਚ ਕੌੜੀ ਅਤੇ ਜਲਨ ਪੈਦਾ ਕਰਨ ਵਾਲੀ ਹੁੰਦੀ ਹੈ । ਇਸ ਨੂੰ ਇਥਾਈਲ ਅਲਕੋਹਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਵੱਖ-ਵੱਖ ਤਰ੍ਹਾਂ ਦੀ ਸ਼ਰਾਬ ਵਿਚ ਇਸ ਅਲਕੋਹਲ ਦੀ ਮਾਤਰਾ ਵੱਖ-ਵੱਖ ਹੁੰਦੀ ਹੈ । ਸ਼ਰਾਬ ਦੇ ਲਗਾਤਾਰ ਪ੍ਰਯੋਗ ਨਾਲ ਵਿਅਕਤੀ ਸ਼ਰਾਬੀ ਬਣ ਜਾਂਦਾ ਹੈ ਅਤੇ ਲਗਾਤਾਰ ਅਸਵਸਥ ਹੁੰਦਾ ਜਾਂਦਾ ਹੈ ।

ਪ੍ਰਸ਼ਨ 2.
ਜ਼ਿਆਦਾ ਸ਼ਰਾਬ ਪੀਣਾ ਦਿਮਾਗ ਦੇ ਕੰਮ ਵਿਚ ਕਿਸ ਪ੍ਰਕਾਰ ਰੁਕਾਵਟ ਪਹੁੰਚਾਉਂਦੀ ਹੈ ?
ਉੱਤਰ-
ਸ਼ਰਾਬ ਪੀਣ ਤੋਂ ਥੋੜ੍ਹੀ ਦੇਰ ਬਾਅਦ ਹੀ ਖੂਨ ਦੇ ਦੌਰੇ ਨਾਲ ਦਿਮਾਗ਼ ਵਿਚ ਪਹੁੰਚ ਜਾਂਦੀ ਹੈ ਅਤੇ ਕੇਂਦਰੀ ਤੰਤਿਕਾ ਤੰਤਰ ਦੀ ਕਿਰਿਆ ਵਿਚ ਰੁਕਾਵਟ ਪਾਉਂਦੀ ਹੈ । ਇਹ ਦਿਮਾਗ਼ ਦੇ ਉਸ ਭਾਗ ਨੂੰ ਵੀ ਪ੍ਰਭਾਵਿਤ ਕਰਦੀ ਹੈ ਜੋ ਸਾਡੇ ਸੋਚਣ, ਸਮਝਣ ਤੇ ਚੇਤਨ ਕਿਰਿਆਵਾਂ ‘ਤੇ ਕੰਟਰੋਲ ਕਰਦਾ ਹੈ । ਇਹ ਦਿਮਾਗ਼ ਦੇ ਇਕ ਭਾਗ ਵਿਚ ਪਾਏ ਜਾਣ ਵਾਲੇ ਇਕ ਰਸਾਇਣ ਪਦਾਰਥ ਦੀ ਕਿਰਿਆਸ਼ੀਲਤਾ ਨੂੰ ਘੱਟ ਕਰ ਦਿੰਦਾ ਹੈ ਜਿਸ ਨਾਲ ਜ਼ਬਾਨ ਥਥਲਾਉਣ ਲੱਗਦੀ ਹੈ ।

PSEB 8th Class Home Science Solutions Chapter 2 ਨਿਯਮ-ਬੱਧ ਆਦਤਾਂ ਅਤੇ ਚੰਗਾ ਸ਼ਿਸ਼ਟਾਚਾਰ

ਪ੍ਰਸ਼ਨ 3.
ਸ਼ਰਾਬ ਦੀ ਆਦਤ ਤੋਂ ਕਿਵੇਂ ਛੁਟਕਾਰਾ ਪਾਇਆ ਜਾ ਸਕਦਾ ਹੈ ?
ਉੱਤਰ-
ਸ਼ੁਰੂ ਵਿਚ ਇਸ ਦੀ ਵਰਤੋਂ ਕਰਨ ਵਾਲੇ ਵਿਅਕਤੀ ਦਾ ਇਲਾਜ ਥੋੜ੍ਹੇ ਜਿਹੇ ਯਤਨਾਂ ਨਾਲ ਸਫਲਤਾਪੂਰਵਕ ਕੀਤਾ ਜਾ ਸਕਦਾ ਹੈ । ਪਰੰਤੂ ਸ਼ਰਾਬ ਦੀ ਆਦਤ ਪੈ ਜਾਣ ਤੇ ਇਸ ਤੋਂ ਛੁਟਕਾਰਾ ਪਾਉਣਾ ਕਠਿਨ ਹੈ । ਸ਼ਰਾਬੀ ਵਿਅਕਤੀ ਦੇ ਦ੍ਰਿੜ੍ਹ ਸੰਕਲਪ ਅਤੇ ਨਿਯਮਿਤ ਰੂਪ ਨਾਲ ਠੀਕ ਇਲਾਜ ਦੁਆਰਾ ਇਸ ਮਾਰੂ ਵ ਤੋਂ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ | ਅੱਜ-ਕਲ੍ਹ ਸਰਕਾਰ ਦੁਆਰਾ ਰਾਜ ਵਿਚ ਕਈ ਥਾਂਵਾਂ ‘ਤੇ ਨਸ਼ਾ ਮੁਕਤੀ ਕੇਂਦਰ ਖੋਲ੍ਹੇ ਗਏ ਹਨ ਜਿੱਥੇ ਸ਼ਰਾਬੀ ਵਿਅਕਤੀਆਂ ਨੂੰ ਇਸ ਆਦਤ ਤੋਂ ਛੁਟਕਾਰਾ ਦਿਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਂਦੇ ਹਨ ।

ਪ੍ਰਸ਼ਨ 4.
ਸ਼ਰਾਬ ਪੀਣ ਵਾਲੇ ਵਿਅਕਤੀ ਦੇ ਖੂਨ ਵਿਚ ਸ਼ੂਗਰ ਦੀ ਮਾਤਰਾ ਘੱਟ ਜਾਣ ਨਾਲ ਉਸ ਦੇ ਸਰੀਰ ‘ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਸ਼ਰਾਬ ਪੀਣ ਵਾਲੇ ਵਿਅਕਤੀ ਦੇ ਖੂਨ ਵਿਚ ਸ਼ੂਗਰ ਦੀ ਮਾਤਰਾ ਘੱਟ ਜਾਣ ਨਾਲ ਉਸਦਾ ਸਰੀਰ ਢਿੱਲਾ ਪੈ ਜਾਂਦਾ ਹੈ । ਇਹ ਦਿਲ ਦੀ ਕਾਰਜ ਵਿਧੀ ‘ਤੇ ਪ੍ਰਤੀਕੂਲ ਪ੍ਰਭਾਵ ਪਾਉਂਦੀ ਹੈ ਕਿਉਂਕਿ ਇਸ ਨਾਲ ਖੂਨ ਦੀਆਂ ਨਾੜੀਆਂ ਫੈਲ ਜਾਂਦੀਆਂ ਹਨ | ਲਗਾਤਾਰ ਸ਼ਰਾਬ ਪੀਣ ਨਾਲ ਧਮਣੀਆਂ ਦੀਆਂ ਕੰਧਾਂ ਸਖ਼ਤ ਅਤੇ ਖੁਰਨ ਵਾਲੀਆਂ ਹੋ ਜਾਂਦੀਆਂ ਹਨ ।

ਪ੍ਰਸ਼ਨ 5.
ਚੰਗੇ ਸ਼ਿਸ਼ਟਾਚਾਰ ਤੋਂ ਕੀ ਭਾਵ ਹੈ ? ਸ਼ਿਸ਼ਟਾਚਾਰ ਕਿੰਨੀ ਤਰ੍ਹਾਂ ਦਾ ਹੁੰਦਾ ਹੈ ? ਵਿਸਥਾਰ ਨਾਲ ਲਿਖੋ ।
ਉੱਤਰ-
ਸਿਸ਼ਟਾਚਾਰ ਮੁੱਖ ਤੌਰ ‘ਤੇ ਤਿੰਨ ਤਰ੍ਹਾਂ ਦਾ ਹੁੰਦਾ ਹੈ :

  1. ਸਮਾਜਿਕ,
  2. ਨੈਤਿਕ ਅਤੇ
  3. ਨਾਗਰਿਕ ।
    ਵਿਸਥਾਰ ਲਈ ਦੇਖੋ ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ ।

ਪ੍ਰਸ਼ਨ 6.
ਸਮਾਜਿਕ ਸ਼ਿਸ਼ਟਾਚਾਰ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ ?
ਉੱਤਰ-
ਆਪਣੇ ਆਪ ਉੱਤਰ ਦਿਉ ।

ਪ੍ਰਸ਼ਨ 7.
ਸਮਾਜਿਕ ਅਤੇ ਨੈਤਿਕ ਸ਼ਿਸ਼ਟਾਚਾਰ ਵਿੱਚ ਕੀ ਅੰਤਰ ਹੈ ?
ਉੱਤਰ-
ਆਪਣੇ ਆਪ ਉੱਤਰ ਦਿਉ ।

ਪ੍ਰਸ਼ਨ 8.
ਸ਼ਿਸ਼ਟਾਚਾਰ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ?
ਵਿਸਤਾਰਪੂਰਵਕ ਵਰਣਨ ਕਰੋ |
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

ਪ੍ਰਸ਼ਨ 9.
ਸਮਾਜਿਕ ਸ਼ਿਸ਼ਟਾਚਾਰ ਕਿਉਂ ਜ਼ਰੂਰੀ ਹੈ ?
ਉੱਤਰ-
ਦੇਖੋ ਉਪਰੋਕਤ ਪ੍ਰਸ਼ਨਾਂ ਵਿਚ ।

PSEB 8th Class Home Science Solutions Chapter 2 ਨਿਯਮ-ਬੱਧ ਆਦਤਾਂ ਅਤੇ ਚੰਗਾ ਸ਼ਿਸ਼ਟਾਚਾਰ

ਪ੍ਰਸ਼ਨ 10.
ਨਿਯਮ-ਬੱਧ ਆਦਤਾਂ ਦੀ ਲੋੜ ਕਿਉਂ ਹੈ ?
ਉੱਤਰ-
ਨਿੱਜੀ ਜੀਵਨ ਵਿਚ ਨਿਯਮ-ਬੱਧ ਆਦਤਾਂ ਦਾ ਮੁੱਢ ਬਚਪਨ ਤੋਂ ਹੀ ਬੱਝਦਾ ਹੈ । ਛੋਟੇ ਬੱਚੇ ਨੂੰ ਇਹ ਆਦਤਾਂ ਸਿਖਾਉਣੀਆਂ ਹੀ ਪੈਂਦੀਆਂ ਹਨ । ਅੱਜ-ਕਲ੍ਹ ਰੁਝੇਵਿਆਂ ਭਰੇ ਜੀਵਨ ਵਿਚ ਇਹ ਹੋਰ ਵੀ ਜ਼ਰੂਰੀ ਹੈ ਕਿ ਬੱਚਿਆਂ ਦੀਆਂ ਆਦਤਾਂ ਬਿਲਕੁਲ ਨਿਯਮ-ਬੱਧ ਹੋਣ । ਪੁਰਾਣੇ ਸਮੇਂ ਵਿਚ ਮਾਂਵਾਂ ਆਪਣੇ ਬੱਚਿਆਂ ਨੂੰ ਜਦੋਂ ਉਹ ਰੋਣ ਜਾਂ ਕੁੱਝ ਮੰਗਣ ਤਾਂ ਦੁੱਧ ਦੇ ਦਿੰਦੀਆਂ ਸਨ ਜਾਂ ਖਾਣ ਨੂੰ ਕੁੱਝ ਪਕੜਾ ਦਿੰਦੀਆਂ ਸਨ । ਉਨ੍ਹਾਂ ਦੇ ਖਾਣ, ਸੌਣ, ਟੱਟੀ, ਪਿਸ਼ਾਬ ਕਰਨ, ਖੇਡ ਆਦਿ ਦਾ ਨਾ ਕੋਈ ਸਮਾਂ ਸੀ ਅਤੇ ਨਾ ਹੀ ਕੋਈ ਠੀਕ ਤਰੀਕਾ ਹੁੰਦਾ ਸੀ । ਇਹ ਨਾ ਸਿਰਫ਼ ਉਨ੍ਹਾਂ ਦੇ ਆਪਣੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਠੀਕ ਸੀ ਸਗੋਂ ਪਰਿਵਾਰਿਕ ਜੀਵਨ ਦੀ ਆਪਣੀ ਮਰਯਾਦਾ ਨੂੰ ਵੀ ਠੀਕ ਨਹੀਂ ਰਹਿਣ ਦਿੰਦਾ । ਇਸ ਲਈ ਇਹ ਜ਼ਰੂਰੀ ਹੈ ਕਿ ਬੱਚਿਆਂ ਦੀਆਂ ਆਦਤਾਂ ਨਿਯਮ-ਬੱਧ ਹੋਣ ਅਤੇ ਉਨ੍ਹਾਂ ਦੀ ਸਿਖਲਾਈ ਬਰਾਬਰ ਦਿੱਤੀ ਜਾਵੇ ।

ਪ੍ਰਸ਼ਨ 11.
ਸਮਾਜ ਦੇ ਪ੍ਰਤੀ ਤੁਹਾਡਾ ਕੀ ਫਰਜ਼ ਹੈ ?
ਉੱਤਰ-
ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਜੇ ਕੋਈ ਪੁਰਸਕਾਰ, ਇੱਜ਼ਤ ਕਿਸੇ ਮਨੁੱਖ ਨੂੰ ਮਿਲਦੀ ਹੈ ਤਾਂ ਸਮਾਜ ਤੋਂ ਹੀ ਮਿਲਦੀ ਹੈ | ਪਰ ਅਜਿਹਾ ਉਦੋਂ ਹੀ ਹੁੰਦਾ ਹੈ ਜਦੋਂ ਕੋਈ ਵਿਅਕਤੀ ਸਮਾਜ ਦੇ ਲਾਭ ਲਈ ਆਪਣੇ ਨਿਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਕੁਝ ਕਰਦਾ ਹੈ । ਹਰੇਕ ਵਿਅਕਤੀ ਦਾ ਫਰਜ਼ ਹੈ ਕਿ ਉਹ ਜਿਸ ਸਮਾਜ ਵਿਚ ਰਹਿੰਦਾ ਹੈ ਉੱਥੋਂ ਦੇ ਰੀਤੀ- ਰਿਵਾਜ਼ਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੇ | ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾ ਕਰੇ, ਗੰਦਗੀ ਨਾ ਫੈਲਾਏ, ਵਾਤਾਵਰਨ ਨੂੰ ਸ਼ੁਧ ਰੱਖੇ । ਦੇਸ਼ ਦੀ, ਸਮਾਜ ਦੀ ਸੰਪੱਤੀ ਨੂੰ ਹਾਨੀ ਨਾ ਪਹੁੰਚਾਏ । ਜੇ ਅਸੀਂ ਆਪਣੇ-ਆਪਣੇ ਹਿੱਸੇ ਦਾ ਕੰਮ ਠੀਕ ਢੰਗ ਨਾਲ ਕਰਦੇ ਰਹੀਏ ਤਾਂ ਇਹ ਸਮਾਜ ਸਵਰਗ ਬਣ ਸਕਦਾ ਹੈ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

Punjab State Board PSEB 8th Class Home Science Book Solutions Chapter 1 ਨਿੱਜੀ ਦੇਖ-ਭਾਲ Textbook Exercise Questions and Answers.

PSEB Solutions for Class 8 Home Science Chapter 1 ਨਿੱਜੀ ਦੇਖ-ਭਾਲ

Home Science Guide for Class 8 PSEB ਨਿੱਜੀ ਦੇਖ-ਭਾਲ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਵਸਤੂਨਿਸ਼ਠ ਪ੍ਰਸ਼ਨ

ਪ੍ਰਸ਼ਨ 1.
ਊਰਜਾ ਪ੍ਰਦਾਨ ਕਰਨ ਵਾਲੇ ਤੱਤ ਕਿਹੜੇ ਹੁੰਦੇ ਹਨ ?
ਉੱਤਰ-
ਕਾਰਬੋਹਾਈਡਰੇਟ ਅਤੇ ਚਿਕਨਾਈ ।

ਪ੍ਰਸ਼ਨ 2.
ਕੈਲਸ਼ੀਅਮ ਸਾਡੇ ਸਰੀਰ ਲਈ ਕਿਉਂ ਜ਼ਰੂਰੀ ਹੈ ?
ਜਾਂ
ਕੈਲਸ਼ੀਅਮ ਦੇ ਕੋਈ ਦੋ ਲਾਭ ਦੱਸੋ ।
ਉੱਤਰ-

  1. ਸਰੀਰ ਵਿਚ ਹੱਡੀਆਂ ਅਤੇ ਦੰਦਾਂ ਦਾ ਨਿਰਮਾਣ ਕਰਨਾ ।
  2. ਨਾੜੀਆਂ ਨੂੰ ਸਵਸਥ ਰੱਖਦਾ ਹੈ ।

ਪ੍ਰਸ਼ਨ 3.
ਖਾਣੇ ਨਾਲ ਜ਼ਿਆਦਾ ਪਾਣੀ ਕਿਉਂ ਨਹੀਂ ਪੀਣਾ ਚਾਹੀਦਾ ?
ਉੱਤਰ-
ਖਾਣੇ ਦੇ ਨਾਲ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਭੋਜਨ ਨੂੰ ਪਚਾਉਣ ਵਾਲੇ ਰਸ ਪਤਲੇ ਹੋ ਜਾਂਦੇ ਹਨ ਅਤੇ ਭੋਜਨ ਜਲਦੀ ਪਚਦਾ ਨਹੀਂ ਹੈ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

ਪ੍ਰਸ਼ਨ 4.
ਭਾਰਤੀ ਖੁਰਾਕ ਦੀ ਇੱਕ ਪ੍ਰਮੁੱਖ ਘਾਟ ਲਿਖੋ ।
ਉੱਤਰ-
ਭੋਜਨ ਵਿਚ ਕਲੋਰੀਆਂ ਦੀ ਮਾਤਰਾ ਦਾ ਘੱਟ ਹੋਣਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪਸ਼ਨ 5.
ਲੋੜ ਤੋਂ ਵੱਧ ਜਾਂ ਘੱਟ ਖਾਣ ਦੇ ਕੀ ਨੁਕਸਾਨ ਹਨ ?
ਉੱਤਰ-
ਜੇਕਰ ਜ਼ਰੂਰਤ ਤੋਂ ਵੱਧ ਖਾਣਾ ਖਾਧਾ ਜਾਏ ਤਾਂ ਮਿਹਦੇ ਅਤੇ ਅੰਤੜੀਆਂ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ । ਇਸ ਦੇ ਨਾਲ ਗੁਰਦਿਆਂ ‘ਤੇ ਵੀ ਜ਼ਿਆਦਾ ਬੋਝ ਪੈਂਦਾ ਹੈ ।ਖਾਧੇ ਹੋਏ ਭੋਜਨ ਵਿਚ ਉਬਾਲ ਜਿਹਾ ਆ ਜਾਂਦਾ ਹੈ, ਜਿਸ ਨਾਲ ਗੈਸ ਬਣਦੀ ਹੈ । ਇਸ ਨਾਲ ਪੇਟ ਖ਼ਰਾਬ ਹੋ ਜਾਂਦਾ ਹੈ । ਮੂੰਹ ਵਿਚੋਂ ਬਦਬੂ ਆਉਣ ਲੱਗ ਜਾਂਦੀ ਹੈ ਅਤੇ ਸਿਰ ਦੁੱਖਣ ਲੱਗ ਜਾਂਦਾ ਹੈ ।

ਜੇਕਰ ਜ਼ਿਆਦਾ ਦੇਰ ਤਕ ਜ਼ਰੂਰਤ ਤੋਂ ਵੱਧ ਭੋਜਨ ਖਾਧਾ ਜਾਏ ਤਾਂ ਪੇਟ ਦੀਆਂ ਬਿਮਾਰੀਆਂ ਹੋ ਜਾਂਦੀਆਂ ਹਨ, ਜਿਵੇਂ ਮਿਹਦੇ ਦੀਆਂ ਬਿਮਾਰੀਆਂ, ਗੁਰਦਿਆਂ ਵਿਚ ਖ਼ਰਾਬੀ ਅਤੇ ਖੂਨ ਦਾ ਦਬਾਉ ਵੱਧ ਸਕਦਾ ਹੈ । ਤੰਤੂਆਂ ਵਿਚ ਵਧੇਰੇ ਚਰਬੀ ਜੰਮ ਜਾਂਦੀ ਹੈ ਅਤੇ ਆਦਮੀ ਮੋਟਾ ਹੋ ਸਕਦਾ ਹੈ । ਪਿਸ਼ਾਬ ਵਿਚ ਸ਼ੱਕਰ ਆਉਣ ਦਾ ਰੋਗ ਹੋ ਸਕਦਾ ਹੈ ।

ਜੇਕਰ ਦੇਰ ਤਕ ਘੱਟ ਖਾਣਾ ਖਾਧਾ ਜਾਏ ਤਾਂ ਭਾਰ ਘੱਟ ਜਾਂਦਾ ਹੈ, ਕਮਜ਼ੋਰੀ ਆ ਜਾਂਦੀ ਹੈ। ਅਤੇ ਖੂਨ ਦੀ ਕਮੀ ਹੋ ਜਾਂਦੀ ਹੈ । ਘੱਟ ਖਾਣ ਨਾਲ ਬਿਮਾਰੀਆਂ ਦਾ ਸਾਹਮਣਾ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ ਅਤੇ ਖ਼ਾਸ ਕਰਕੇ ਤਪਦਿਕ ਹੋਣ ਦਾ ਡਰ ਰਹਿੰਦਾ ਹੈ । ਬੱਚੇ ਜੇਕਰ ਘੱਟ ਖਾਣਾ ਖਾਣ ਤਾਂ ਬੁੱਧੂ (Dull) ਜਿਹੇ ਹੋ ਜਾਂਦੇ ਹਨ ਅਤੇ ਜਲਦੀ ਥੱਕ ਜਾਂਦੇ ਹਨ । ਉਨ੍ਹਾਂ ਦੇ ਸਰੀਰ ਦਾ ਵਿਕਾਸ ਵੀ ਪੂਰਾ ਨਹੀਂ ਹੁੰਦਾ ਅਤੇ ਉਨ੍ਹਾਂ ਦਾ ਕੱਦ ਅਤੇ ਭਾਰ ਵੀ ਆਪਣੀ ਉਮਰ ਦੇ ਅਨੁਸਾਰ ਘੱਟ ਹੀ ਰਹਿੰਦਾ ਹੈ ।

ਪ੍ਰਸ਼ਨ 6.
ਕਰੀਮ ਅਤੇ ਤੇਲ ਕਿਉਂ ਵਰਤੇ ਜਾਂਦੇ ਹਨ ? ਇਨ੍ਹਾਂ ਦੀ ਥਾਂ ਹੋਰ ਕੀ ਵਰਤਿਆ ਜਾ ਸਕਦਾ ਹੈ ?
ਉੱਤਰ-
ਤੇਲ-ਰੋਜ਼ – ਰੋਜ਼ ਸਾਬਣ ਨਾਲ ਨਹਾਉਣ ਅਤੇ ਸਿਰ ਧੋਣ ਨਾਲ ਚਮੜੀ ਅਤੇ ਵਾਲ ਖ਼ੁਸ਼ਕ ਹੋ ਜਾਂਦੇ ਹਨ | ਸਾਡੀ ਚਮੜੀ ਦੀ ਉੱਪਰਲੀ ਤਹਿ ਦੇ ਤੰਤੂ ਵੀ ਝੜ ਕੇ ਚਮੜੀ ਤੇ ਜੰਮ ਜਾਂਦੇ ਹਨ ਅਤੇ ਚਮੜੀ ਨੂੰ ਖ਼ੁਸ਼ਕ ਕਰਦੇ ਹਨ ਇਹ ਸੈੱਲ: ਸਿਕਰੀ ਦੇ ਰੂਪ ਵਿਚ ਸਿਰ ਵਿਚ ਦੇਖੇ ਜਾ ਸਕਦੇ ਹਨ | ਪਤਝੜ ਤੇ ਸਰਦੀਆਂ ਵਿਚ ਚਮੜੀ ਵਧੇਰੇ ਖ਼ੁਸ਼ਕ ਹੋ ਜਾਂਦੀ ਹੈ ਜਿਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਚਮੜੀ ਨੂੰ ਚਮਕਦਾਰ ਅਤੇ ਲਚਕਦਾਰ ਬਣਾਉਣ ਲਈ ਸਿਰ ਅਤੇ ਸਰੀਰ ਤੇ ਕਿਸੇ ਤੇਲ ਨਾਲ ਮਾਲਿਸ਼ ਕੀਤੀ ਜਾਏ । ਸਿਰ ਅਤੇ ਚਮੜੀ ਤੇ ਤੇਲ ਸਿਰਫ਼ ਮਲਿਆ ਹੀ ਨਹੀਂ ਜਾਂਦਾ ਬਲਕਿ ਝੱਸਿਆ ਜਾਂਦਾ ਹੈ ਇਸ ਤਰ੍ਹਾਂ ਕਰਨ ਨਾਲ ਸਾਡੀ ਚਮੜੀ ਦੇ ਥੱਲੇ ਦੀਆਂ ਤੇਲ ਦੀਆਂ ਗ੍ਰੰਥੀਆਂ ਉਤੇਜਿਤ ਹੁੰਦੀਆਂ ਹਨ । ਜਿਨ੍ਹਾਂ ਤੋਂ ਕੁਦਰਤੀ ਤੇਲ ਨਿਕਲਦੇ ਹਨ । ਜਿਹੜੇ ਸਾਡੀ ਚਮੜੀ ਨੂੰ ਮੁਲਾਇਮ ਰੱਖਦੇ ਹਨ ।

ਕਰੀਮ – ਚਿਹਰੇ ਤੇ ਲਗਾਉਣ ਲਈ ਅੱਜ-ਕਲ੍ਹ ਕਈ ਤਰ੍ਹਾਂ ਦੀਆਂ ਕਰੀਮਾਂ ਬਜ਼ਾਰ ਵਿਚ ਮਿਲਦੀਆਂ ਹਨ । ਖ਼ਾਸ ਕਰਕੇ ਸਰਦੀਆਂ ਵਿਚ ਬੱਚਿਆਂ ਦੇ ਮੂੰਹ ਫਟ ਜਾਂਦੇ ਹਨ । ਇਸ ਨੂੰ ਠੀਕ ਕਰਨ ਲਈ ਵੀ ਥੰਧੀ ਕਰੀਮ ਲਗਾਈ ਜਾਣੀ ਚਾਹੀਦੀ ਹੈ | ਅੱਜ-ਕਲ੍ਹ ਬਜ਼ਾਰ ਵਿਚ ਹੋਰ ਵੀ ਕਈ ਤਰ੍ਹਾਂ ਦੀਆਂ ਕਰੀਮਾਂ ਮਿਲਦੀਆਂ ਹਨ ਜਿਨ੍ਹਾਂ ਦੇ ਲਗਾਉਣ ਨਾਲ ਚਿਹਰੇ ਤੋਂ ਕਿੱਲ, ਛਾਈਆਂ ਦੂਰ ਹੁੰਦੇ ਹਨ ਅਤੇ ਚਿਹਰੇ ‘ਤੇ ਨਿਖਾਰ ਆਉਂਦਾ ਹੈ । ਪੁਰਾਣੇ ਜ਼ਮਾਨੇ ਵਿਚ ਔਰਤਾਂ ਚਿਹਰੇ ਤੇ ਮੱਖਣ, ਗਲਿਸਰੀਨ ਜਾਂ ਗਲਿਸਰੀਨ ਵਿਚ ਨਿੰਬੂ ਦਾ ਰਸ ਮਿਲਾ ਕੇ ਮਲਦੀਆਂ ਸਨ । ਇਨ੍ਹਾਂ ਚੀਜ਼ਾਂ ਨਾਲ ਵੀ ਚਿਹਰਾ ਮੁਲਾਇਮ ਹੁੰਦਾ ਹੈ ।

ਪ੍ਰਸ਼ਨ 7.
ਟੈਲਕਮ ਪਾਊਡਰ ਦੇ ਕੀ ਲਾਭ ਹਨ ?
ਉੱਤਰ-
ਟੈਲਕਮ ਪਾਊਡਰ ਨਾਲ ਹੇਠ ਲਿਖੇ ਲਾਭ ਹਨ-

  1. ਟੈਲਕਮ ਪਾਊਡਰ ਪਸੀਨੇ ਨੂੰ ਸੋਖ ਲੈਂਦਾ ਹੈ ।
  2. ਇਸ ਨੂੰ ਲਗਾਉਣ ਨਾਲ ਪਸੀਨੇ ਦੀ ਬਦਬੂ ਨਹੀਂ ਆਉਂਦੀ ਹੈ ।
  3. ਟੈਲਕਮ ਪਾਊਡਰ ਦੇ ਇਸਤੇਮਾਲ ਨਾਲ ਕੱਪੜਿਆਂ ‘ਤੇ ਪਸੀਨੇ ਦਾ ਧੱਬਾ ਨਹੀਂ ਲਗਦਾ ।
  4. ਇਸ ਦਾ ਇਸਤੇਮਾਲ ਦਵਾਈਆਂ ਦੇ ਰੂਪ ਵਿਚ ਵੀ ਕੀਤਾ ਜਾਂਦਾ ਹੈ ।

ਪ੍ਰਸ਼ਨ 8.
ਕੱਪੜੇ ਕਿਉਂ ਪਹਿਨੇ ਜਾਂਦੇ ਹਨ ?
ਉੱਤਰ-

  1. ਗਰਮੀ, ਸਰਦੀ ਅਤੇ ਮੌਸਮ ਦੀਆਂ ਕਠਿਨਾਈਆਂ ਤੋਂ ਬਚਣ ਲਈ ਕੱਪੜੇ ਪਹਿਨੇ ਜਾਂਦੇ ਹਨ !
  2. ਕੱਪੜੇ ਪਹਿਨੇ ਹੋਣ ਤਾਂ ਮੱਛਰ, ਕੀਟ ਆਦਿ ਦੇ ਕੱਟਣ ਤੋਂ ਬਚਿਆ ਜਾ ਸਕਦਾ ਹੈ ।
  3. ਡਿਗਣ ਨਾਲ ਸਰੀਰ ‘ਤੇ ਚੋਟ ਦਾ ਅਸਰ ਘੱਟ ਹੁੰਦਾ ਹੈ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

ਪ੍ਰਸ਼ਨ 9.
ਕੱਪੜੇ ਪਹਿਨਣ ਵੇਲੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ?
ਉੱਤਰ-
ਕੱਪੜੇ ਪਹਿਨਣ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਵਿਚ ਰੱਖਣਾ ਜ਼ਰੂਰੀ ਹੈ-

  1. ਮੌਸਮ ਅਨੁਸਾਰ ਇਸ ਤਰ੍ਹਾਂ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਜਿਨ੍ਹਾਂ ਨਾਲ ਸਰੀਰ ਦਾ ਤਾਪਮਾਨ ਠੀਕ ਰਹਿ ਸਕੇ ।
  2. ਗਰਮੀਆਂ ਵਿਚ ਹਲਕੇ, ਖੁੱਲ੍ਹੇ ਅਤੇ ਫਿੱਕੇ ਰੰਗਾਂ ਦੇ ਕੱਪੜੇ ਪਹਿਨਣੇ ਚਾਹੀਦੇ ਹਨ ।
  3. ਸਰਦੀਆਂ ਵਿਚ ਕਾਲੇ ਜਾਂ ਗੁੜੇ ਰੰਗ ਦੇ ਕੱਪੜੇ ਪਹਿਨਣਾ ਲਾਭਵੰਦ ਹੈ, ਕਿਉਂਕਿ ਇਹ ਰੰਗ ਸਭ ਤੋਂ ਵੱਧ ਸੂਰਜ ਦੀਆਂ ਕਿਰਨਾਂ ਨੂੰ ਰਚਾ ਲੈਂਦੇ ਹਨ ।
  4. ਹੇਠਲੇ ਕੱਪੜੇ ਜਿਹੜੇ ਜਿਸਮ ਨਾਲ ਲੱਗੇ ਰਹਿੰਦੇ ਹਨ ਹਰ ਰੋਜ਼ ਬਦਲਣੇ ਚਾਹੀਦੇ ਹਨ ।
  5. ਗਿੱਲੇ ਕੱਪੜੇ ਨਹੀਂ ਪਹਿਨਣੇ ਚਾਹੀਦੇ ।
  6. ਰਾਤ ਅਤੇ ਦਿਨ ਵਿਚ ਪਹਿਨਣ ਵਾਲੇ ਕੱਪੜੇ ਵੱਖ-ਵੱਖ ਹੋਣੇ ਚਾਹੀਦੇ ਹਨ ।

ਪ੍ਰਸ਼ਨ 10.
ਬੂਟ ਅਤੇ ਜੁਰਾਬਾਂ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ?
ਉੱਤਰ-
ਬੂਟ ਅਤੇ ਜੁਰਾਬਾਂ ਨਾਪ ਦੇ ਅਨੁਸਾਰ ਹੋਣੇ ਚਾਹੀਦੇ ਹਨ ।

ਪ੍ਰਸ਼ਨ 11.
ਤੰਗ ਕੱਪੜੇ ਪਹਿਨਣ ਦੇ ਕੀ-ਕੀ ਨੁਕਸਾਨ ਹਨ ?
ਉੱਤਰ-
ਤੰਗ ਕੱਪੜੇ ਪਹਿਨਣ ਦੇ ਹੇਠ ਲਿਖੇ ਨੁਕਸਾਨ ਹਨ-

  1. ਤੰਗ ਕੱਪੜੇ ਪਹਿਨਣ ਨਾਲ ਖੂਨ ਦਾ ਦੌਰਾ, ਸਾਹ ਲੈਣ ਦੀ ਕਿਰਿਆ, ਪਾਚਨ ਕਿਰਿਆ ਅਤੇ ਮਾਸਪੇਸ਼ੀਆਂ ਦੀ ਹਿਲਜੁਲ ਠੀਕ ਤਰ੍ਹਾਂ ਨਹੀਂ ਹੋ ਸਕਦੀ ।
  2. ਤੰਗ ਕੱਪੜੇ ਪਹਿਨਣ ਨਾਲ ਠੀਕ ਢੰਗ ਨਾਲ ਉੱਠਣਾ, ਬੈਠਣਾ ਅਤੇ ਕੰਮ ਕਰਨਾ ਮੁਸ਼ਕਿਲ ਹੋ ਜਾਂਦਾ ਹੈ ।
  3. ਪੇਟੀਆਂ ਜ਼ਿਆਦਾ ਕੱਸ ਕੇ ਨਹੀਂ ਬੰਨ੍ਹਣੀਆਂ ਚਾਹੀਦੀਆਂ ਅਤੇ ਲਚਕਦਾਰ ਹਿੱਸੇ ਵੀ ਜ਼ਿਆਦਾ ਤੰਗ ਨਹੀਂ ਹੋਣੇ ਚਾਹੀਦੇ ।
  4. ਤੰਗ ਪੋਸ਼ਾਕ ਵਿਚ ਖੁੱਲ੍ਹੀ ਪੋਸ਼ਾਕ ਨਾਲੋਂ ਜ਼ਿਆਦਾ ਸਰਦੀ ਲੱਗਦੀ ਹੈ ।

ਪ੍ਰਸ਼ਨ 12.
ਨਿਸ਼ਾਸਤੇ ਵਾਲੇ ਭੋਜਨ ਪਦਾਰਥਾਂ ਤੋਂ ਕਿਹੜਾ ਪੌਸ਼ਟਿਕ ਤੱਤ ਮਿਲਦਾ ਹੈ ?
ਉੱਤਰ-
ਨਿਸ਼ਾਸਤੇ ਵਾਲੇ ਭੋਜਨ ਪਦਾਰਥਾਂ ਤੋਂ ਕਾਰਬੋਹਾਈਡਰੇਟ ਪੌਸ਼ਟਿਕ ਤੱਤ ਮਿਲਦਾ ਹੈ |

ਪ੍ਰਸ਼ਨ 13.
ਬਨਸਪਤੀ ਅਤੇ ਪਾਣੀਜਨ ਪ੍ਰੋਟੀਨ ਵਿਚ ਕੀ ਅੰਤਰ ਹੈ ?
ਜਾਂ
ਪ੍ਰੋਟੀਨ ਦੇ ਪ੍ਰਾਪਤੀ ਸਰੋਤ ਦੱਸੋ ।
ਉੱਤਰ-
ਬਨਸਪਤੀ ਅਤੇ ਪਾਣੀਜਨ ਪ੍ਰੋਟੀਨ ਵਿਚ ਅੰਤਰ

(i) ਅਨਾਜ-ਕਣਕ, ਜੁਆਰ, ਬਾਜਰਾ, ਚੌਲ, ਮੱਕੀ, ਰਾਂਗੀ, ਜਈ ਤੋਂ ਪ੍ਰਾਪਤ ਹੁੰਦਾ ਹੈ | (i) ਜੰਤੂ ਪ੍ਰੋਟੀਨ-ਆਂਡਾ, ਮੀਟ, ਮੱਛੀ, ਕਲੇਜੀ ਆਦਿ ਤੋਂ ਪ੍ਰਾਪਤ ਹੁੰਦਾ ਹੈ ।
(ii) ਦਾਲਾਂ-ਅਰਹਰ, ਮੂੰਗੀ, ਮਸਰ, ਮੋਠ, ਸੋਇਆਬੀਨ ਅਤੇ ਛੋਲਿਆਂ ਦੀ ਦਾਲ, ਚਪਟੀ ਸੇਮ, ਸੁੱਕੇ ਮਟਰ ਆਦਿ ਤੋਂ ਪ੍ਰਾਪਤ ਹੁੰਦਾ ਹੈ । (ii) ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਗਾਂ, ਮੱਝ, ਬੱਕਰੀ ਅਤੇ ਮਾਂ ਦਾ ਦੁੱਧ, ਸੁੱਕਾ ਦੁੱਧ, ਪਨੀਰ ਆਦਿ ਤੋਂ ਪ੍ਰਾਪਤ ਹੁੰਦਾ ਹੈ ।

ਪ੍ਰਸ਼ਨ 14
ਤੰਤੂਆਂ ਦੀ ਮੁਰੰਮਤ ਅਤੇ ਨਵੇਂ ਤੰਤੂ ਬਣਾਉਣ ਲਈ ਭੋਜਨ ਦੇ ਕਿਹੜੇ ਪੌਸ਼ਟਿਕ ਤੱਤ ਲੋੜੀਂਦੇ ਹਨ ?
ਜਾਂ
ਸਰੀਰ ਦੇ ਵਿਕਾਸ ਲਈ ਭੋਜਨ ਦਾ ਕਿਹੜਾ ਪੋਸ਼ਣ ਤੱਤ ਜ਼ਰੂਰੀ ਹੈ ?
ਉੱਤਰ-
ਤੰਤੂਆਂ ਦੀ ਮੁਰੰਮਤ ਅਤੇ ਨਵੇਂ ਤੰਤੂ ਬਜਾਉਣ ਲਈ ਭੋਜਨ ਵਿਚਲੇ ਪ੍ਰੋਟੀਨ ਤੱਤ ਦੀ ਲੋੜ ਹੁੰਦੀ ਹੈ |ਇਹ ਸਾਨੂੰ ਦਾਲਾਂ, ਸੋਇਆਬੀਨ, ਫਲੀਦਾਰ ਸਬਜ਼ੀਆਂ, ਮੀਟ, ਅੰਡਾ, ਦੁੱਧ ਆਦਿ ਤੋਂ ਪ੍ਰਾਪਤ ਹੁੰਦਾ ਹੈ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

ਪ੍ਰਸ਼ਨ 15.
ਕੋਈ ਅਜਿਹਾ ਭੋਜਨ ਦੱਸੋ, ਜਿਸ ਨੂੰ ਪੂਰਨ ਆਹਾਰ ਕਿਹਾ ਜਾ ਸਕੇ ?
ਉੱਤਰ-
ਪੂਰਨ ਆਹਾਰ ਅਜਿਹੇ ਭੋਜਨ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਸਰੀਰ ਲਈ ਲੋੜੀਂਦੇ ਸਾਰੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ | ਅਜਿਹੇ ਤੱਤ ਹੇਠ ਲਿਖੇ ਹਨ-

  1. ਦੁੱਧ,
  2. ਅੰਡਾ ।

ਪ੍ਰਸ਼ਨ 16.
ਤੇਲ ਨਾਲ ਸਰੀਰ ‘ਤੇ ਮਾਲਿਸ਼ ਕਰਨ ਦਾ ਕੀ ਲਾਭ ਹੈ ?
ਉੱਤਰ-
ਤੇਲ ਨਾਲ ਸਰੀਰ ਉੱਤੇ ਮਾਲਿਸ਼ ਕਰਨ ਦਾ ਲਾਭ ਇਹ ਹੈ ਕਿ ਸਾਡੀ ਚਮੜੀ ਦੇ ਹੇਠਲੀਆਂ ਤੇਲ ਦੀਆਂ ਗ੍ਰੰਥੀਆਂ ਹਰਕਤ ਵਿਚ ਆ ਜਾਂਦੀਆਂ ਹਨ ਅਤੇ ਇਹਨਾਂ ਵਿਚੋਂ ਕੁਦਰਤੀ ਤੇਲ ਨਿਕਲਦੇ ਰਹਿੰਦੇ ਹਨ ਜੋ ਸਾਡੀ ਚਮੜੀ ਨੂੰ ਮੁਲਾਇਮ ਰੱਖਦੇ ਹਨ ।

ਪ੍ਰਸ਼ਨ 17.
ਚਮੜੀ ਦੇ ਥੱਲੇ ਦੀਆਂ ਤੇਲ ਰੀਥੀਆਂ ਨੂੰ ਉਤੇਜਿਤ ਕਰਨ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਚਮੜੀ ਹੇਠਲੀਆਂ ਤੇਲ ਗ੍ਰੰਥੀਆਂ ਨੂੰ ਉਤੇਜਿਤ ਕਰਨ ਲਈ ਤੇਲ ਨਾਲ ਮਾਲਿਸ਼ ਕਰਨੀ ਚਾਹੀਦੀ ਹੈ ।

ਪ੍ਰਸ਼ਨ 18.
ਕੋਲਡ ਕਰੀਮ ਅਤੇ ਵੈਨਜ਼ਿੰਗ ਕਰੀਮ ਵਿਚ ਕੀ ਅੰਤਰ ਹੈ ?
ਉੱਤਰ-
ਕੋਲਡ ਕਰੀਮ ਅਤੇ ਵੈਸ਼ਿੰਗ ਕਰੀਮ ਵਿਚ ਅੰਤਰ-

ਕੋਲਡ ਕਰੀਮ ਵੈਸ਼ਿੰਗ ਕਰੀਮ
(i) ਕੋਲਡ ਕਰੀਮ ਸਰਦੀਆਂ ਵਿਚ ਇਸਤੇਮਾਲ ਕੀਤੀ ਜਾਂਦੀ ਹੈ । (i) ਵੈਸ਼ਿੰਗ ਕਰੀਮ ਕਿਸੇ ਵੀ ਰੁੱਤ ਵਿਚ ਇਸਤੇਮਾਲ ਕੀਤੀ ਜਾ ਸਕਦੀ ਹੈ ।
(ii) ਕੋਲਡ ਕਰੀਮ ਵਿਚ ਚਿਕਨਾਈ ਹੁੰਦੀ ਹੈ | (ii) ਵੈਨਿਸ਼ਿੰਗ ਕਰੀਮ ਵਿਚ ਚਿਕਨਾਈ ਨਹੀਂ ਹੁੰਦੀ ।

ਪ੍ਰਸ਼ਨ 19.
ਠੀਕ ਢੰਗ ਦੇ ਕੱਪੜੇ ਪਹਿਨਣ ਦਾ ਕੀ ਮਹੱਤਵ ਹੈ ?
ਉੱਤਰ-
ਠੀਕ ਢੰਗ ਦੇ ਕੱਪੜੇ ਪਹਿਨਣ ਦਾ ਹੇਠ ਲਿਖਿਆ ਮਹੱਤਵ ਹੈ-

  1. ਇਹ ਸਰੀਰ ਨੂੰ ਗਰਮੀ, ਸਰਦੀ ਅਤੇ ਬਾਹਰਲੀਆਂ ਸੱਟਾਂ ਤੋਂ ਬਚਾਉਂਦੇ ਹਨ ।
  2. ਇਹ ਸਰੀਰ ਦੀ ਗਰਮੀ ਨੂੰ ਠੀਕ ਰੱਖਦੇ ਹਨ ।
  3. ਠੀਕ ਢੰਗ ਦੇ ਕੱਪੜੇ ਆਪਣੇ ਆਪ ਨੂੰ ਸਜਾਉਣ ਅਤੇ ਮਰਿਆਦਾ ਰੱਖਣ ਦੇ ਲਈ ਵੀ ਪਹਿਨਣੇ ਚਾਹੀਦੇ ਹਨ ।

ਪ੍ਰਸ਼ਨ 20.
ਪੈਰਾਂ ਦੇ ਬੂਟ ਨਾਪ ਦੇ ਹੀ ਕਿਉਂ ਹੋਣੇ ਚਾਹੀਦੇ ਹਨ ?
ਉੱਤਰ-
ਪੈਰਾਂ ਦੇ ਬੂਟ ਨਾ ਤੰਗ ਅਤੇ ਨਾ ਹੀ ਜ਼ਿਆਦਾ ਖੁੱਲ੍ਹੇ , ਸਗੋਂ ਨਾਪ ਦੇ ਹੋਣੇ ਚਾਹੀਦੇ ਹਨ । ਤੰਗ ਬੂਟਾਂ ਵਿਚ ਪੈਰ ਘੁੱਟੇ ਰਹਿੰਦੇ ਹਨ ਅਤੇ ਪੈਰਾਂ ਤੇ ਛਾਲੇ ਪੈ ਜਾਂਦੇ ਹਨ । ਜ਼ਿਆਦਾ ਖੁੱਲੇ ਬਟ ਵਿਚ ਵੀ ਪੈਰ ਹਿਲਦਾ ਰਹਿੰਦਾ ਹੈ ਜਿਸ ਨਾਲ ਜਖ਼ਮ ਹੋ ਸਕਦੇ ਹਨ । ਇਸ ਲਈ ਬੂਟ ਨਾਪ ਦੇ ਹੀ ਖਰੀਦਣੇ ਚਾਹੀਦੇ ਹਨ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

ਨਿਬੰਧਾਤਮਕ ਪ੍ਰਸ਼ਨ

ਪ੍ਰਸ਼ਨ 21.
ਭੋਜਨ ਦੇ ਕਿਹੜੇ-ਕਿਹੜੇ ਤੱਤ ਹਨ ਅਤੇ ਇਹ ਕਿਹੜੇ ਸੋਮਿਆਂ ਤੋਂ ਮਿਲਦੇ ਹਨ ?
ਉੱਤਰ-
ਭੋਜਨ ਦੇ ਤੱਤ 6 ਪ੍ਰਕਾਰ ਦੇ ਹੁੰਦੇ ਹਨ-

  1. ਕਾਰਬੋਹਾਈਡਰੇਟ
  2. ਚਿਕਨਾਈ
  3. ਪ੍ਰੋਟੀਨ
  4. ਪਾਣੀ
  5. ਖਣਿਜ ਲੂਣ
  6. ਵਿਟਾਮਿਨ ।

ਪ੍ਰਾਪਤੀ ਦੇ ਸੋਮੇ-

  • ਕਾਰਬੋਹਾਈਡਰੇਟ ਦੇ ਸੋਮੇ – ਚੌਲ, ਆਟਾ, ਆਲੂ, ਸ਼ਕਰਕੰਦੀ, ਕੇਲਾ, ਗੁੜ, ਖੰਡ, ਸ਼ਹਿਦ ਅਤੇ ਫਲ ॥
  • ਚਿਕਨਾਈ ਦੇ ਸੋਮੇ – ਦੁੱਧ, ਘਿਓ, ਮੱਖਣ, ਤੇਲ, ਤੇਲਾਂ ਦੇ ਬੀਜ, ਸੁੱਕੇ ਮੇਵੇ, ਜਾਨਵਰਾਂ ਦੀ ਚਰਬੀ ਅਤੇ ਬਨਸਪਤੀ ਘਿਓ ।
  • ਪ੍ਰੋਟੀਨ ਦੇ ਸੋਮੇ – ਬਨਸਪਤੀ ਪ੍ਰੋਟੀਨ-ਸੋਇਆਬੀਨ; ਰਾਜਮਾਂਹ, ਛੋਲੇ, ਦਾਲਾਂ, ਮਟਰ, ਫਲੀਆਂ ਤੋਂ ।
    ਪਸ਼ੁ ਪ੍ਰੋਟੀਨ – ਆਂਡਾ, ਦੁੱਧ, ਮੀਟ, ਮੱਛੀ ਅਤੇ ਮੁਰਗੇ ਆਦਿ ।
  • ਪਾਣੀ ਦੇ ਸੋਮੇ – ਭੋਜਨ ਜੋ ਅਸੀਂ ਖਾਂਦੇ ਹਾਂ ਅਤੇ ਪਾਣੀ ਜੋ ਅਸੀਂ ਪੀਂਦੇ ਹਾਂ ।
  • ਖਣਿਜ ਲੂਣ ਦੇ ਸੋਮੇ-ਦੁੱਧ, ਕਲੇਜੀ, ਆਂਡੇ, ਹਰੀਆਂ ਸਬਜ਼ੀਆਂ, ਫਲ ਆਦਿ ।
  • ਵਿਟਾਮਿਨ ਦੇ ਸੋਮੇ – ਦੁੱਧ, ਦਹੀਂ, ਆਂਡੇ ਦਾ ਪੀਲਾ ਭਾਗ, ਮੱਛੀ ਦੇ ਤੇਲ, ਮੱਛੀ, ਘਿਓ, ਮੱਖਣ, ਪੱਤੇਦਾਰ ਸਬਜ਼ੀਆਂ, ਟਮਾਟਰ, ਗਾਜਰ, ਪੱਕਿਆ ਪਪੀਤਾ, ਅੰਬ, ਕੱਦੂ, ਸੰਤਰਾ ਅਤੇ ਨਿੰਬੂ ਆਦਿ ।

ਪ੍ਰਸ਼ਨ 22.
ਭੋਜਨ ਖਾਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ?
ਉੱਤਰ-
ਭੋਜਨ ਖਾਂਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ-

  1. ਭੋਜਨ ਹਮੇਸ਼ਾ ਤਾਜ਼ਾ ਅਤੇ ਖੁਸ਼ਬੂਦਾਰ ਹੋਣਾ ਚਾਹੀਦਾ ਹੈ ਤਾਂ ਜੋ ਖਾਣ ਨੂੰ ਦਿਲ ਕਰੇ ।
  2. ਭੋਜਨ ਬਾਸੀ, ਜ਼ਰੂਰਤ ਨਾਲੋਂ ਘੱਟ ਜਾਂ ਜ਼ਿਆਦਾ ਪੱਕਿਆ ਹੋਇਆ ਨਹੀਂ ਖਾਣਾ ਚਾਹੀਦਾ ।
  3. ਸਵੇਰ ਅਤੇ ਸ਼ਾਮ ਦੇ ਭੋਜਨ ਵਿਚ ਭਿੰਨਤਾ ਹੋਣੀ ਚਾਹੀਦੀ ਹੈ ।
  4. ਭੋਜਨ ਹਮੇਸ਼ਾ ਸਮੇਂ ‘ਤੇ ਖਾਣਾ ਚਾਹੀਦਾ ਹੈ ।
  5. ਲੋੜ ਤੋਂ ਵੱਧ ਭੋਜਨ ਖਾਣ ਨਾਲ ਪੇਟ ਖ਼ਰਾਬ ਹੋ ਸਕਦਾ ਹੈ ਕਿਉਂਕਿ ਮਿਹਦੇ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ।
  6. ਖਾਣੇ ਦੇ ਨਾਲ ਜ਼ਿਆਦਾ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਭੋਜਨ ਨੂੰ ਪਚਾਉਣ ਵਾਲੇ ਰਸ ਪਤਲੇ ਹੋ ਜਾਂਦੇ ਹਨ ਅਤੇ ਭੋਜਨ ਜਲਦੀ ਪਚਦਾ ਨਹੀਂ ਹੈ |
  7. ਭੋਜਨ ਨੂੰ ਹੌਲੀ-ਹੌਲੀ ਚੰਗੀ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ ਹੈ ।

ਪ੍ਰਸ਼ਨ 23.
ਸਾਬਣ ਦਾ ਨਿੱਜੀ ਸਫ਼ਾਈ ਵਿਚ ਕੀ ਮਹੱਤਵ ਹੈ ?
ਉੱਤਰ-
ਸਾਡੇ ਸਰੀਰ ਦੀ ਚਮੜੀ ਦੇ ਥੱਲੇ ਤੇਲ ਦੀਆਂ ਗ੍ਰੰਥੀਆਂ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਤੇਲ ਨਿਕਲ ਕੇ ਚਮੜੀ ‘ਤੇ ਆਉਂਦਾ ਰਹਿੰਦਾ ਹੈ । ਉੱਪਰਲੀ ਚਮੜੀ ਦੇ ਤੰਤੂ ਵੀ ਟੁੱਟਦੇ ਰਹਿੰਦੇ ਹਨ ਜੋ ਕਿ ਤੇਲ ਦੇ ਕਾਰਨ ਚਮੜੀ ਨਾਲ ਹੀ ਚਿਪਕੇ ਰਹਿੰਦੇ ਹਨ ।ਵਾਤਾਵਰਨ ਤੋਂ ਉੱਡ ਕੇ ਮਿੱਟੀ ਅਤੇ ਕੱਪੜਿਆਂ ਦੀ ਬੁਰ ਵੀ ਚਮੜੀ ਨਾਲ ਲੱਗ ਜਾਂਦੀ ਹੈ । ਗਰਮੀਆਂ ਵਿਚ ਸਰੀਰ ‘ਤੇ ਪਸੀਨਾ ਵੀ ਆਉਂਦਾ ਹੈ । ਜੇਕਰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਰੀਰ ਤੋਂ ਨਾ ਉਤਾਰਿਆ ਜਾਏ ਤਾਂ ਚਮੜੀ ਨਾਲ ਹੀ ਚਿਪਕੀਆਂ ਰਹਿਣਗੀਆਂ ਤੇ ਇਨ੍ਹਾਂ ਵਿਚ ਬੈਕਟੀਰੀਆ ਪਲਣਗੇ । ਇਸ ਨਾਲ ਨਾ ਸਿਰਫ਼ ਸਰੀਰ ਵਿਚੋਂ ਬਦਬੂ ਆਉਣ ਲੱਗ ਜਾਂਦੀ ਹੈ ਬਲਕਿ ਕਈ ਤਰ੍ਹਾਂ ਦੀਆਂ ਚਮੜੀ ਦੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ । ਇਨ੍ਹਾਂ ਨੂੰ ਸਿਰਫ਼ ਪਾਣੀ ਨਾਲ ਨਹੀਂ ਉਤਾਰਿਆ ਜਾ ਸਕਦਾ ।

ਪਰ ਸਾਬਣ ਮਲਣ ਨਾਲ ਚਿਕਨਾਈ ਪਾਣੀ ਵਿਚ ਘੁਲ ਜਾਂਦੀ ਹੈ ਅਤੇ ਫਿਰ ਮੈਲ ਵੀ ਪਾਣੀ ਨਾਲ ਉਤਰ ਜਾਂਦੀ ਹੈ । ਸਾਰੇ ਸਰੀਰ ‘ਤੇ ਸਾਬਣ ਮਲਣ ਨਾਲ ਥੋੜੀ ਮਾਲਿਸ਼ ਵੀ ਹੁੰਦੀ ਹੈ, ਜਿਸ ਨਾਲ ਚਮੜੀ ਉਤੇਜਿਤ ਹੁੰਦੀ ਹੈ । ਨਹਾਉਣ ਲਈ ਹਮੇਸ਼ਾ ਨਰਮ ਸਾਬਣ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 24.
ਕੱਪੜੇ ਦੇ ਰੇਸ਼ੇ ਕਿੰਨੀ ਤਰ੍ਹਾਂ ਦੇ ਹੋਣੇ ਚਾਹੀਦੇ ਹਨ ? ਵਰਣਨ ਕਰੋ ।
ਜਾਂ
ਪਹਿਨਣ ਵਾਲੇ ਕੱਪੜੇ ਕਿਨ੍ਹਾਂ-ਕਿਨ੍ਹਾਂ ਰੇਸ਼ਿਆਂ ਤੋਂ ਬਣੇ ਹੁੰਦੇ ਹਨ ? ਵਰਣਨ ਕਰੋ ।
ਉੱਤਰ-
ਕੱਪੜੇ ਦੇ ਰੇਸ਼ੇ ਮੁੱਖ ਰੂਪ ਵਿਚ ਪੰਜ ਪ੍ਰਕਾਰ ਦੇ ਹੁੰਦੇ ਹਨ-

  1. ਸੂਤੀ ਕੱਪੜੇ
  2. ਲਿਨਨ
  3. ਰੇਸ਼ਮ
  4. ਉੱਨ
  5. ਟੈਰਾਲੀਨ, ਨਾਈਲੋਨ ਆਦਿ ।

1. ਸੂਤੀ ਕੱਪੜੇ – ਇਹ ਕਪਾਹ ਤੋਂ ਬਣਾਏ ਜਾਂਦੇ ਹਨ । ਸੂਤੀ ਕੱਪੜੇ ਗਰਮੀ ਦੇ ਚੰਗੇ ਸੁਚਾਲਕ ਹੁੰਦੇ ਹਨ ਅਤੇ ਪਾਣੀ ਨੂੰ ਬਹੁਤ ਜ਼ਿਆਦਾ ਨਹੀਂ ਚੁਸਦੇ । ਸੂਤੀ ਕੱਪੜਾ ਵਧੇਰੇ ਹੰਢਣਸਾਰ ਅਤੇ ਸਸਤਾ ਹੁੰਦਾ ਹੈ ਇਸ ਲਈ ਆਮ ਘਰਾਂ ਵਿਚ ਇਸ ਦੀ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ । ਗਰਮੀਆਂ ਵਿਚ ਹੇਠਲੇ ਅਤੇ ਬਾਹਰਲੇ ਕੱਪੜਿਆਂ ਲਈ ਅਤੇ ਸਰਦੀਆਂ ਵਿਚ ਹੇਠਲੇ ਕੱਪੜਿਆਂ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ।

2. ਲਿਨਨ – ਇਹ ਵੀ ਪੌਦਿਆਂ ਤੋਂ ਬਣਾਈ ਜਾਂਦੀ ਹੈ । ਇਹ ਸੂਤੀ ਕੱਪੜਿਆਂ ਨਾਲੋਂ ਮਹਿੰਗੀ ਹੁੰਦੀ ਹੈ । ਦੇਖਣ ਵਿਚ ਇਹ ਸੂਤੀ ਕੱਪੜੇ ਨਾਲੋਂ ਚਮਕਦਾਰ, ਛੂਹਣ ਵਿਚ ਨਰਮ ਅਤੇ ਸੁਤੀ ਤੋਂ ਵਧੀਆ ਲੱਗਦੀ ਹੈ । ਪਰ ਪਹਿਨਣ ਅਤੇ ਧੋਣ ਵਿਚ ਸੂਤੀ ਦੀ ਤਰ੍ਹਾਂ ਹੀ ਹੁੰਦੀ ਹੈ ।

3. ਰੇਸ਼ਮ – ਇਹ ਰੇਸ਼ਮ ਦੇ ਕੀੜਿਆਂ ਤੋਂ ਬਣਾਈ ਜਾਂਦੀ ਹੈ । ਇਹ ਗਰਮੀ ਦੀ ਚੰਗੀ ਸੂਚਾਲਕ ਨਹੀਂ ਹੁੰਦੀ ਅਤੇ ਪਾਣੀ ਵੀ ਜ਼ਿਆਦਾ ਨਹੀਂ ਚੁਸਦੀ । ਇਸ ਲਈ ਇਸ ਦੀ ਵਰਤੋਂ ਸਰਦੀਆਂ ਵਿਚ ਕੀਤੀ ਜਾਂਦੀ ਹੈ ।ਸਿਲਕ ਨਰਮ ਅਤੇ ਚਮਕਦਾਰ ਹੋਣ ਦੇ ਕਾਰਨ ਪਹਿਨੀ ਹੋਈ ਸੋਹਣੀ ਲੱਗਦੀ ਹੈ । ਪਰ ਮਹਿੰਗੀ ਹੋਣ ਕਾਰਨ ਇਸ ਦੀ ਵਧੇਰੇ ਵਰਤੋਂ ਨਹੀਂ ਕੀਤੀ ਜਾਂਦੀ ।

4. ਉੱਨ – ਇਹ ਗਰਮੀ ਦੀ ਚੰਗੀ ਸੂਚਾਲਕ ਨਹੀਂ ਅਤੇ ਪਾਣੀ ਵੀ ਵੱਧ ਚੁਸਦੀ ਹੈ । ਇਸ ਲਈ ਊਨੀ ਕੱਪੜੇ ਸਰਦੀਆਂ ਵਿਚ ਹੀ ਪਹਿਨੇ ਜਾਂਦੇ ਹਨ । ਊਨੀ ਕੱਪੜੇ ਖੁੱਲ੍ਹੇ ਬੁਣੇ ਹੋਏ ਹੁੰਦੇ ਹਨ । ਇਨ੍ਹਾਂ ਦੀਆਂ ਵਿੱਥਾਂ ਵਿਚ ਹਵਾ ਭਰ ਜਾਂਦੀ ਹੈ ਜਿਹੜੀ ਸਰੀਰ ਦੀ ਗਰਮੀ ਨੂੰ ਬਾਹਰ ਨਹੀਂ ਜਾਣ ਦਿੰਦੀ । ਗਿੱਲੀ ਹੋਣ ਦੇ ਬਾਵਜੂਦ ਵੀ ਇਹ ਸਰੀਰ ਨਾਲ ਨਹੀਂ ਚਿਪਕਦੀ ਕਿਉਂਕਿ ਇਹ ਵਧੇਰੇ ਪਾਣੀ ਨੂੰ ਚੁਸਦੀ ਹੈ । ਇਸ ਲਈ ਬਹੁਤ ਕਸਰਤ ਕਰਨ ਮਗਰੋਂ ਝੱਟਪੱਟ ਉਨੀ ਕੱਪੜੇ ਪਹਿਨ ਲੈਣੇ ਚਾਹੀਦੇ ਹਨ । ਊਨੀ ਕੱਪੜੇ ਥੋੜੇ ਖੁਰਦਰੇ ਹੁੰਦੇ ਹਨ ਇਸ ਲਈ ਊਨੀ ਕੱਪੜੇ ਦੇ ਹੇਠਾਂ ਪਹਿਨਣ ਵਾਲੇ ਕੱਪੜੇ (Under garments) ਨਹੀਂ ਬਣਾਏ ਜਾਂਦੇ ।

5. ਟੈਰਾਲੀਨ, ਨਾਈਲੋਨ ਆਦਿ-ਇਹ ਕੱਪੜੇ ਪਹਿਨਣ ਵਿਚ ਹਲਕੇ, ਧੋਣ ਵਿਚ ਅਸਾਨ ਅਤੇ ਜ਼ਿਆਦਾ ਦੇਰ ਚੱਲਣ ਵਾਲੇ ਹੁੰਦੇ ਹਨ । ਇਹ ਕੱਪੜੇ ਪਾਣੀ ਨਹੀਂ ਚੂਸਦੇ ਅਤੇ ਗਰਮੀ ਦੇ ਚੰਗੇ ਸੁਚਾਲਕ ਨਹੀਂ ਹੁੰਦੇ । ਇਸ ਲਈ ਗਰਮੀਆਂ ਵਿਚ ਨਹੀਂ ਪਹਿਨੇ ਜਾ ਸਕਦੇ । ਧੋਣ ਵਿਚ ਅਸਾਨੀ ਅਤੇ ਬਿਨਾਂ ਪ੍ਰੈੱਸ ਕੀਤੇ ਵੀ ਪਹਿਨੇ ਜਾ ਸਕਣ ਕਾਰਨ ਅੱਜ-ਕਲ੍ਹ ਇਨ੍ਹਾਂ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ । ਇਨ੍ਹਾਂ ਦੇ ਜੁਰਾਬਾਂ ਅਤੇ ਜਾਂਘੀਏ ਆਦਿ ਵੀ ਬਣਦੇ ਹਨ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

PSEB 8th Class Home Science Guide ਨਿੱਜੀ ਦੇਖ-ਭਾਲ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ
ਬਹੁਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਵਿਟਾਮਿਨ B ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਹੈ ?
(ਉ) ਬੇਰੀ-ਬੇਰੀ
(ਅ) ਸਕਰਵੀ
(ੲ) ਅੰਧਰਾਤਾ
(ਸ ਅਨੀਮੀਆ ।
ਉੱਤਰ-
(ਉ) ਬੇਰੀ-ਬੇਰੀ

ਪ੍ਰਸ਼ਨ 2.
ਵਿਟਾਮਿਨ ਸੀ ਦਾ ਸੋਮਾ ਨਹੀਂ ਹੈ-
(ੳ) ਆਂਵਲਾ
(ਅ) ਸੰਤਰਾ
(ੲ) ਨਿੰਬੂ
(ਸ) ਕੋਈ ਨਹੀਂ ।
ਉੱਤਰ-
(ਸ) ਕੋਈ ਨਹੀਂ ।

ਪ੍ਰਸ਼ਨ 3.
ਉੱਨ ਦੇ ਰੇਸ਼ਿਆਂ ਦੀ ਸਤਹਿ ਕਿਹੋ ਜਿਹੀ ਹੁੰਦੀ ਹੈ ?
(ੳ) ਖੁਰਦਰੀ
(ਅ) ਮੁਲਾਇਮ
(ੲ) ਚੀਨੀ
(ਸ) ਕੋਈ ਨਹੀਂ ।
ਉੱਤਰ-
(ੳ) ਖੁਰਦਰੀ

ਪ੍ਰਸ਼ਨ 4.
ਪਾਣੀ ਵਿਚ ਘੁਲਣਸ਼ੀਲ ਵਿਟਾਮਿਨ ਹੈ-
(ਉ) A
(ਅ) D
(ੲ) C
(ਸ) ਕੋਈ ਨਹੀਂ ।
ਉੱਤਰ-
(ੲ) C

ਪ੍ਰਸ਼ਨ 5.
ਕੋਲਡ ਕਰੀਮ ਦੀ ਵਰਤੋਂ …………………….. ਮੌਸਮ ਵਿਚ ਕੀਤੀ ਜਾਂਦੀ ਹੈ ।
(ਉ) ਸਰਦ
(ਅ) ਗਰਮ
(ੲ) ਬਰਸਾਤੀ
(ਸ) ਕੋਈ ਨਹੀਂ ।
ਉੱਤਰ-
(ਉ) ਸਰਦ

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

ਪ੍ਰਸ਼ਨ 6.
ਦੁੱਧ ਕਿਹੋ ਜਿਹਾ ਆਹਾਰ ਹੈ ?
(ੳ) ਪੂਰਨ
(ਅ) ਅਰਧ
(ੲ) ਅਪੂਰਨ
(ਸ) ਸਾਦਾ ।
ਉੱਤਰ-
(ੳ) ਪੂਰਨ

ਪ੍ਰਸ਼ਨ 7.
ਸਰੀਰ ਦੀ ਸਫ਼ਾਈ ਲਈ ਜ਼ਰੂਰੀ ਹੈ-
(ਉ) ਸਾਬਣ
(ਅ) ਤੇਲ।
(ੲ) ਕਰੀਮ ਅਤੇ ਪਾਊਡਰ
(ਸ) ਉਪਰੋਕਤ ਸਾਰੇ ।
ਉੱਤਰ-
(ਉ) ਸਾਬਣ

ਸਹੀ/ਗਲਤ ਦੱਸੋ

1. ਸੋਇਆਬੀਨ ਵਿਚ ਪ੍ਰੋਟੀਨ ਤੱਤ ਮਿਲਦਾ ਹੈ ।
2. ਆਂਵਲੇ ਵਿਚ ਵਿਟਾਮਿਨ ਸੀ ਹੁੰਦਾ ਹੈ ।
3. ਕੋਲਡ ਕਰੀਮ ਵਿਚ ਚਿਕਨਾਈ ਹੁੰਦੀ ਹੈ ।
4. ਨਿਸ਼ਾਸ਼ਤੇ ਵਾਲੇ ਭੋਜਨ ਵਿਚ ਪ੍ਰੋਟੀਨ ਵੱਧ ਹੁੰਦਾ ਹੈ ।
5. ਤੰਗ ਕੱਪੜੇ ਪਹਿਣਨਾ ਵਧੀਆ ਹੁੰਦਾ ਹੈ ।
ਉੱਤਰ-
1. √
2. √
3. √
4. ×
5. × ।

ਖ਼ਾਲੀ ਥਾਂ ਭਰੋ

1. ………………… ਕਰੀਮ ਕਿਸੇ ਵੀ ਮੌਸਮ ਵਿਚ ਪ੍ਰਯੋਗ ਕੀਤੀ ਜਾ ਸਕਦੀ ਹੈ ।
2. ਸਰੀਰ ਦਾ ਨਿਰਮਾਣ ਕਰਨ ਵਾਲੇ ਤੱਤ ਪ੍ਰੋਟੀਨ ਅਤੇ …………………….. ਹੈ ।
3. ਬਨਸਪਤੀ ਵਾਲੀ ਖੁਰਾਕ ਵਿੱਚ ਵਧੇਰੇ ………………………….. ਹੁੰਦਾ ਹੈ ।
4. ਸਿਰ ਅਤੇ ਸਰੀਰ ਤੇ ……………………….. ਲਗਾਉਣ ਨਾਲ ਚਮੜੀ ਚਮਕਦਾਰ ਰਹਿੰਦੀ
ਉੱਤਰ-
1. ਵੈਨਿਸ਼ਿੰਗ,
2. ਖਣਿਜ ਲੂਣ,
3. ਫੋਕ,
4. ਤੇਲ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

ਇਕ ਸ਼ਬਦ ਵਿੱਚ ਉੱਤਰ ਦਿਓ

ਪ੍ਰਸ਼ਨ 1.
ਨਿੰਬੂ ਅਤੇ ਸੰਤਰੇ ਵਿਚ ਕਿਹੜਾ ਵਿਟਾਮਿਨ ਪਾਇਆ ਜਾਂਦਾ ਹੈ ?
ਉੱਤਰ-
ਵਿਟਾਮਿਨ ਸੀ ।

ਪ੍ਰਸ਼ਨ 2.
ਵਿਟਾਮਿਨ ਸੀ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
ਸਕਰਵੀ ।

ਪ੍ਰਸ਼ਨ 3.
ਦੁੱਧ ਨੂੰ ਕਿਹੋ ਜਿਹਾ ਆਹਾਰ ਕਿਹਾ ਜਾ ਸਕਦਾ ਹੈ ?
ਉੱਤਰ-
ਪੂਰਨ ਆਹਾਰ ।

ਪ੍ਰਸ਼ਨ 4.
ਬੇਰੀ-ਬੇਰੀ ਰੋਗ ਕਿਸ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ ?
ਉੱਤਰ-
ਵਿਟਾਮਿਨ B ਦੀ ਕਮੀ ਨਾਲ ।

ਪ੍ਰਸ਼ਨ 5.
ਭੋਜਨ ਦੇ ਕਿਹੜੇ ਪੌਸ਼ਟਿਕ ਤੱਤ ਵਿੱਚ ਨਾਈਟਰੋਜਨ ਹੁੰਦੀ ਹੈ ?
ਉੱਤਰ-
ਪੋਟੀਨ ਵਿਚ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

ਪ੍ਰਸ਼ਨ 6.
ਵਿਟਾਮਿਨ B ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
ਬੇਰੀ-ਬੇਰੀ ।

ਪ੍ਰਸ਼ਨ 7.
ਭੋਜਨ ਦਾ ਕਿਹੜਾ ਪੋਸ਼ਕ ਤੱਤ ਸੋਇਆਬੀਨ ਵਿਚ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ ?
ਉੱਤਰ-
ਪ੍ਰੋਟੀਨ ਤੱਤ ।

ਪ੍ਰਸ਼ਨ 8.
ਨਿੰਬੂ ਅਤੇ ਆਂਵਲੇ ਵਿੱਚ ਕਿਹੜਾ ਵਿਟਾਮਿਨ ਪਾਇਆ ਜਾਂਦਾ ਹੈ ?
ਉੱਤਰ-
ਵਿਟਾਮਿਨ ਸੀ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਭੋਜਨ ਦੇ ਤੱਤਾਂ ਦੇ ਨਾਂ ਲਿਖੋ ।
ਉੱਤਰ-
ਕਾਰਬੋਜ਼, ਪ੍ਰੋਟੀਨ, ਚਿਕਨਾਈ, ਵਿਟਾਮਿਨ ਅਤੇ ਲਵਣ ।

ਪ੍ਰਸ਼ਨ 2.
ਭੋਜਨ ਦੇ ਤੱਤ ਸਰੀਰ ਲਈ ਕਿਉਂ ਜ਼ਰੂਰੀ ਹੁੰਦੇ ਹਨ ?
ਉੱਤਰ-
ਸਰੀਰ ਨੂੰ ਜੀਵਤ ਰੱਖਣ ਅਤੇ ਸਰੀਰਕ ਵਿਕਾਸ ਲਈ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

ਪ੍ਰਸ਼ਨ 3.
ਭੋਜਨ ਦੇ ਸਾਡੇ ਸਰੀਰ ਲਈ ਪ੍ਰਮੁੱਖ ਕੰਮ ਕੀ ਹਨ ?
ਉੱਤਰ-
ਸਰੀਰ ਨਿਰਮਾਣ, ਊਰਜਾ ਪ੍ਰਦਾਨ ਕਰਨਾ, ਸਰੀਰ ਵਿਚ ਹੋਣ ਵਾਲੀਆਂ ਕਿਰਿਆਵਾਂ ‘ਤੇ ਕੰਟਰੋਲ ਕਰਨਾ ਅਤੇ ਸਰੀਰ ਨੂੰ ਰੋਗ ਨਿਵਾਰਕ ਖਮਤਾ ਪ੍ਰਦਾਨ ਕਰਨਾ ।

ਪ੍ਰਸ਼ਨ 4.
ਸਾਡੇ ਸਰੀਰ ਦਾ ਪੋਸ਼ਣ ਕਰਨ ਵਾਲੇ ਤੱਤ ਕੀ ਕਹਾਉਂਦੇ ਹਨ ?
ਉੱਤਰ-
ਪੋਸ਼ਕ ਤੱਤ ।

ਪ੍ਰਸ਼ਨ 5.
ਸਰੀਰ ਦਾ ਨਿਰਮਾਣ ਕਰਨ ਵਾਲੇ ਤੱਤ ਕੀ ਹੁੰਦੇ ਹਨ ?
ਉੱਤਰ-
ਪ੍ਰੋਟੀਨ ਅਤੇ ਖਣਿਜ ਲੂਣ ।

ਪ੍ਰਸ਼ਨ 6.
ਸਰੀਰ ਦੀ ਸੁਰੱਖਿਆ ਕਰਨ ਵਾਲੇ ਪਦਾਰਥ ਕਿਹੜੇ-ਕਿਹੜੇ ਹੁੰਦੇ ਹਨ ?
ਉੱਤਰ-
ਵਿਟਾਮਿਨ ਅਤੇ ਖਣਿਜ ਲੂਣ ।

ਪ੍ਰਸ਼ਨ 7.
ਪਾਣੀ ਦਾ ਸਰੀਰ ਲਈ ਮੁੱਖ ਕੰਮ ਕੀ ਹੈ ?
ਉੱਤਰ-
ਇਹ ਪੋਸ਼ਕ ਤੱਤਾਂ ਅਤੇ ਸਰੀਰਕ ਕਿਰਿਆਵਾਂ ਨੂੰ ਨਿਯਮਿਤ ਕਰਨ ਦਾ ਕੰਮ ਕਰਦਾ ਹੈ ।

ਪ੍ਰਸ਼ਨ 8.
ਕਾਰਬੋਜ਼ ਕਿਸ-ਕਿਸ ਤੱਤ ਤੋਂ ਮਿਲ ਕੇ ਬਣਦੇ ਹਨ ?
ਉੱਤਰ-
ਕਾਰਬਨ, ਹਾਈਡਰੋਜਨ ਅਤੇ ਆਕਸੀਜਨ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

ਪ੍ਰਸ਼ਨ 9.
ਪ੍ਰੋਟੀਨ ਕਿਸ-ਕਿਸ ਤੱਤ ਤੋਂ ਮਿਲ ਕੇ ਬਣੇ ਹੁੰਦੇ ਹਨ ?
ਉੱਤਰ-
ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ, ਫਾਸਫੋਰਸ ਅਤੇ ਗੰਧਕ ।

ਪ੍ਰਸ਼ਨ 10.
ਕਾਰਬੋਜ਼ ਦੇ ਦੋ ਪ੍ਰਮੁੱਖ ਪ੍ਰਾਪਤੀ ਸੋਮੇ ਦੱਸੋ । ਪੰਜਾਬ ਬੋਰਡ, 2004
ਉੱਤਰ-
ਅਨਾਜ ਅਤੇ ਰੀਨਾ ।

ਪ੍ਰਸ਼ਨ 11.
ਪ੍ਰੋਟੀਨ ਦੇ ਦੋ ਪ੍ਰਮੁੱਖ ਪ੍ਰਾਪਤੀ ਸੋਮੇ ਦੱਸੋ ।
ਉੱਤਰ-
ਆਂਡਾ ਤੇ ਦਾਲਾਂ ।

ਪ੍ਰਸ਼ਨ 12.
ਕਿਹੜੀਆਂ-ਕਿਹੜੀਆਂ ਬਨਸਪਤੀਆਂ ਵਿਚ ਪ੍ਰੋਟੀਨ ਜ਼ਿਆਦਾ ਮਿਲਦਾ ਹੈ ?
ਉੱਤਰ-
ਦਾਲਾਂ, ਅਨਾਜ, ਸੋਇਆਬੀਨ, ਅਖਰੋਟ, ਮੂੰਗਫ਼ਲੀ, ਬਦਾਮ, ਸੇਮ ਦੇ ਬੀਜ ਅਤੇ ਮਟਰ ਆਦਿ ।

ਪ੍ਰਸ਼ਨ 13.
ਜੰਤੂਆਂ ਤੋਂ ਪ੍ਰਾਪਤ ਕਿਹੜੇ-ਕਿਹੜੇ ਪਦਾਰਥਾਂ ਵਿਚ ਪ੍ਰੋਟੀਨ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ ?
ਉੱਤਰ-
ਦੁੱਧ, ਦਹੀਂ, ਮੱਖਣ, ਪਨੀਰ, ਆਂਡੇ, ਮੀਟ, ਮੱਛੀ ।

ਪ੍ਰਸ਼ਨ 14.
ਕਿਹੜੇ-ਕਿਹੜੇ ਸਟਾਰਚ ਵਾਲੇ ਪਦਾਰਥਾਂ ਵਿਚ ਕਾਰਬੋਹਾਈਡਰੇਟ ਜ਼ਿਆਦਾ ਮਿਲਦਾ ਹੈ ?
ਉੱਤਰ-
ਚੌਲ, ਕਣਕ, ਸ਼ਕਰਕੰਦੀ, ਮੱਕੀ, ਸਾਬੂਦਾਨਾ, ਜੌ, ਅਖਰੋਟ, ਆਲੂ ਆਦਿ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

ਪ੍ਰਸ਼ਨ 15.
ਚਿਕਨਾਈ ਦੇ ਦੋ ਮੁੱਖ ਸੋਮੇ ਦੱਸੋ ।
ਉੱਤਰ-
ਤੇਲ ਵਾਲੇ ਬੀਜ ਅਤੇ ਦੁੱਧ ।

ਪ੍ਰਸ਼ਨ 16.
ਸਰੀਰ ਦੇ ਲਈ ਲੋੜੀਂਦੇ ਪੰਜ ਖਣਿਜ ਤੱਤ ਦੱਸੋ ।
ਉੱਤਰ-
ਕੈਲਸ਼ੀਅਮ, ਫਾਸਫੋਰਸ, ਲੋਹਾ, ਆਇਉਡੀਨ ਅਤੇ ਸੋਡੀਅਮ ।

ਪ੍ਰਸ਼ਨ 17.
ਸਾਡੇ ਸਰੀਰ ਨੂੰ ਪਾਣੀ ਪ੍ਰਾਪਤ ਕਰਨ ਦੇ ਪ੍ਰਮੁੱਖ ਸੋਮੇ ਕੀ ਹਨ ?
ਉੱਤਰ-

  1. ਭੋਜਨ ਜੋ ਅਸੀਂ ਖਾਂਦੇ ਹਾਂ ਅਤੇ
  2. ਪਾਣੀ ਜੋ ਅਸੀਂ ਪੀਂਦੇ ਹਾਂ ।

ਪ੍ਰਸ਼ਨ 18.
ਕਾਰਬੋਹਾਈਡਰੇਟ ਦਾ ਮੁੱਖ ਕੰਮ ਕੀ ਹੈ ?
ਉੱਤਰ-
ਸਰੀਰ ਦੀ ਕਿਰਿਆਸ਼ੀਲਤਾ ਲਈ ਊਰਜਾ ਪ੍ਰਦਾਨ ਕਰਨਾ ।

ਪ੍ਰਸ਼ਨ 19.
ਸਰੀਰ ਵਿਚ ਚਰਬੀ ਦਾ ਮੁੱਖ ਕੰਮ ਕੀ ਹੈ ?
ਉੱਤਰ-
ਸਰੀਰ ਨੂੰ ਊਰਜਾ ਅਤੇ ਸ਼ਕਤੀ ਪ੍ਰਦਾਨ ਕਰਨਾ ।

ਪ੍ਰਸ਼ਨ 20.
ਲੋਹਾ ਪ੍ਰਾਪਤੀ ਦੇ ਮੁੱਖ ਸਾਧਨ ਕੀ ਹਨ ?
ਉੱਤਰ-
ਲੀਵਰ, ਮੀਟ, ਮੱਛੀ, ਆਂਡੇ, ਪੱਤੇਦਾਰ ਸਬਜ਼ੀਆਂ, ਅਨਾਜ, ਪੂਰਨ ਕਣਕ, ਦਾਲਾਂ, ਸੇਲਾ ਚੌਲ ਆਦਿ ।

ਪ੍ਰਸ਼ਨ 21.
(i) ਲੋਹਾ ਸਰੀਰ ਦੇ ਲਈ ਕਿਉਂ ਜ਼ਰੂਰੀ ਹੈ ?
(ii) ਲੋਹੇ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
(i) ਪ੍ਰੋਟੀਨ ਦੇ ਨਾਲ ਸੰਯੋਗ ਕਰਕੇ ਹੀਮੋਗਲੋਬਿਨ ਦਾ ਨਿਰਮਾਣ ਕਰਦਾ ਹੈ ।
(ii) ਅਨੀਮੀਆ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

ਪ੍ਰਸ਼ਨ 22.
ਸਰੀਰ ਵਿਚ ਸੋਡੀਅਮ ਦਾ ਇਕ ਕੰਮ ਦੱਸੋ ।
ਉੱਤਰ-
ਸਰੀਰ ਵਿਚ ਖਾਰ ਅਤੇ ਤੇਜ਼ਾਬ ਦਾ ਸੰਤੁਲਨ ਬਣਾਈ ਰੱਖਣਾ ।

ਪ੍ਰਸ਼ਨ 23
(i) ਵਿਟਾਮਿਨ ਏ ਦੀ ਕਮੀ ਦੇ ਚਾਰ ਮੁੱਖ ਪ੍ਰਭਾਵ ਦੱਸੋ ।
ਜਾਂ
ਵਿਟਾਮਿਨ ਏ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ?
ਜਾਂ
(ii) ਅੱਖਾਂ ਦੀ ਰੌਸ਼ਨੀ ਲਈ ਕਿਹੜਾ ਵਿਟਾਮਿਨ ਜ਼ਰੂਰੀ ਹੈ ?
ਜਾਂ
ਅੰਧਰਾਤਾ ਰੋਗ ਕਿਹੜੇ ਵਿਟਾਮਿਨ ਦੀ ਕਮੀ ਨਾਲ ਹੁੰਦਾ ਹੈ ?
ਉੱਤਰ-
(i)

  1. ਅੰਧਰਾਤਾ ਰੋਗ,
  2. ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ,
  3. ਸਰੀਰ ਕਮਜ਼ੋਰ ਹੋ ਜਾਂਦਾ ਹੈ
  4. ਰੋਗ ਖਮਤਾ ਘੱਟ ਹੋ ਜਾਂਦੀ ਹੈ ।

(ii) ਵਿਟਾਮਿਨ ‘ਏ’।

ਪ੍ਰਸ਼ਨ 24.
ਰਿਕਟਸ ਰੋਧੀ ਵਿਟਾਮਿਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਿਟਾਮਿਨ D ਨੂੰ ।

ਪ੍ਰਸ਼ਨ 25.
ਵਿਟਾਮਿਨ ਦੀ ਪ੍ਰਾਪਤੀ ਦੇ ਮੁੱਖ ਸਾਧਨ ਕੀ ਹਨ ?
ਉੱਤਰ-
ਖੱਟੇ ਰਸਦਾਰ ਫਲ ; ਜਿਵੇਂ-ਆਂਵਲੇ, ਸੰਤਰਾ, ਟਮਾਟਰ ਆਦਿ ।

ਪ੍ਰਸ਼ਨ 26.
ਕਿਹੜੇ-ਕਿਹੜੇ ਸ਼ੱਕਰ ਵਾਲੇ ਪਦਾਰਥਾਂ ਵਿਚ ਕਾਰਬੋਹਾਈਡਰੇਟ ਜ਼ਿਆਦਾ ਮਿਲਦਾ ਹੈ ?
ਉੱਤਰ-
ਸ਼ਹਿਦ, ਖੰਡ, ਗੁੜ, ਚੁਕੰਦਰ, ਅੰਗੂਰ ਅਤੇ ਹੋਰ ਮਿੱਠੇ ਫਲ ।

ਪ੍ਰਸ਼ਨ 27.
ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਚਿਕਨਾਈ ਪਦਾਰਥ ਕਿਹੜੇ-ਕਿਹੜੇ ਹਨ ?
ਉੱਤਰ-
ਘਿਓ, ਮੱਖਣ, ਦੁੱਧ, ਕਰੀਮ,ਦਹੀਂ, ਪਨੀਰ, ਜਾਨਵਰਾਂ ਦੀ ਚਰਬੀ, ਮੱਛੀ, ਆਂਡੇ ਦੀ ਸਫ਼ੈਦੀ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

ਪ੍ਰਸ਼ਨ 28.
ਬਨਸਪਤੀ ਤੋਂ ਪ੍ਰਾਪਤ ਹੋਣ ਵਾਲੇ ਚਿਕਨਾਈ ਵਾਲੇ ਪਦਾਰਥ ਕਿਹੜੇ-ਕਿਹੜੇ ਹਨ ?
ਉੱਤਰ-
ਮੂੰਗਫਲੀ, ਸਰੋਂ, ਤਿਲ, ਨਾਰੀਅਲ, ਬਦਾਮ, ਅਖਰੋਟ, ਚਿਲਗੋਜ਼ਾ ਆਦਿ ।

ਪ੍ਰਸ਼ਨ 29.
ਪ੍ਰੋਟੀਨ ਦੀ ਕਮੀ ਨਾਲ ਹੋਣ ਵਾਲੇ ਦੋ ਰੋਗ ਕਿਹੜੇ-ਕਿਹੜੇ ਹਨ ?
ਉੱਤਰ-
ਮਰਾਸਮਸ ਅਤੇ ਕਵਾਸ਼ਿਓਰਕਰ ।

ਪ੍ਰਸ਼ਨ 30.
ਲੋੜ ਨਾਲੋਂ ਜ਼ਿਆਦਾ ਮਾਤਰਾ ਵਿਚ ਕਾਰਬੋਜ਼ ਲੈਣ ਨਾਲ ਕਿਹੜੇ-ਕਿਹੜੇ ਰੋਗ ਹੋ ਜਾਂਦੇ ਹਨ ?
ਉੱਤਰ-

  1. ਮੋਟਾਪਾ ਅਤੇ
  2. ਸ਼ੂਗਰ (ਡਾਈਬਟੀਜ਼) ।

ਪ੍ਰਸ਼ਨ 31.
ਸਰੀਰ ਵਿਚ ਲੋੜ ਨਾਲੋਂ ਘੱਟ ਮਾਤਰਾ ਵਿਚ ਕਾਰਬੋਹਾਈਡਰੇਟ ਦਾ ਕੀ ਪ੍ਰਭਾਵ ਹੁੰਦਾ ਹੈ ?
ਉੱਤਰ-

  1. ਕਮਜ਼ੋਰੀ
  2. ਸਰੀਰ ਦੀ ਕਿਰਿਆਸ਼ੀਲਤਾ ਘੱਟ ਹੋਣਾ
  3. ਚਮੜੀ ਵਿਚ ਝੁਰੜੀਆਂ ਪੈਣਾ
  4. ਚਮੜੀ ਦਾ ਲਟਕ ਜਾਣਾ
  5. ਅੰਦਰੂਨੀ ਅਵਸਥਾ ਦੇ ਵਿਕਾਸ ਵਿਚ ਰੁਕਾਵਟ :

ਪ੍ਰਸ਼ਨ 32.
ਸਰੀਰ ਵਿਚ ਆਇਓਡੀਨ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
ਗੋਈਟਰ (Goitre) ।

ਪ੍ਰਸ਼ਨ 33.
ਰੇਆਨ ਦੇ ਕੱਪੜਿਆਂ ਤੇ ਤੇਜ਼ਾਬ ਅਤੇ ਖਾਰ ਦਾ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਤੇਜ਼ ਤੇਜ਼ਾਬ ਅਤੇ ਖਾਰ ਦੋਵੇਂ ਹੀ ਰੇਆਨ ਦੇ ਕੱਪੜਿਆਂ ਨੂੰ ਹਾਨੀ ਪਹੁੰਚਾਉਂਦੇ ਹਨ ।

ਪ੍ਰਸ਼ਨ 34.
ਰੇਆਨ ਕਿਸ ਪ੍ਰਕਾਰ ਦਾ ਰੇਸ਼ਾ ਹੈ ?
ਉੱਤਰ-
ਸੈਲੂਲੋਜ਼ ਤੋਂ ਉਤਪਾਦਤ ਬਣਾਉਟੀ ਰੇਸ਼ਾ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

ਪ੍ਰਸ਼ਨ 35.
ਰੇਆਨ ਦੇ ਕੱਪੜਿਆਂ ਨੂੰ ਧੋਂਦੇ ਸਮੇਂ ਕਿਹੜੀਆਂ ਗੱਲਾਂ ਦੀ ਮਨਾਹੀ ਹੈ ?
ਉੱਤਰ-
ਕੱਪੜਿਆਂ ਨੂੰ ਪਾਣੀ ਵਿਚ ਫੁਲਾਉਣਾ,ਤਾਪ, ਸ਼ਕਤੀਸ਼ਾਲੀ ਰਸਾਇਣਾਂ ਅਤੇ ਅਲਕੋਹਲ ਦੀ ਵਰਤੋਂ ।

ਪ੍ਰਸ਼ਨ 36.
ਰੇਆਨ ਦੇ ਕੱਪੜਿਆਂ ਦੀ ਧੁਆਈ ਲਈ ਕਿਹੜੀ ਵਿਧੀ ਠੀਕ ਹੁੰਦੀ ਹੈ ?
ਉੱਤਰ-
ਗੁੰਨ੍ਹਣ ਅਤੇ ਨਪੀੜਨ ਦੀ ਵਿਧੀ ।

ਪ੍ਰਸ਼ਨ 37.
ਰੇਆਨ ਦੇ ਕੱਪੜਿਆਂ ਨੂੰ ਕਿੱਥੇ ਸੁਕਾਉਣਾ ਚਾਹੀਦਾ ਹੈ ?
ਉੱਤਰ-
ਛਾਂ ਵਾਲੀ ਥਾਂ ਤੇ ਬਿਨਾਂ ਲਟਕਾਏ ਚੌਰਸ ਥਾਂ ‘ਤੇ ।

ਪ੍ਰਸ਼ਨ 38.
ਰੇਆਨ ਦੇ ਕੱਪੜਿਆਂ ‘ਤੇ ਪੁੱਜ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ?
ਉੱਤਰ-
ਘੱਟ ਗਰਮ ਪ੍ਰੈੱਸ ਕੱਪੜੇ ਦੇ ਉਲਟ ਪਾਸੇ ਕਰਨੀ ਚਾਹੀਦੀ ਹੈ । ਪ੍ਰੈੱਸ ਕਰਦੇ ਸਮੇਂ ਕੱਪੜੇ ਵਿਚ ਹਲਕੀ ਜਿਹੀ ਨਮੀ ਹੋਣੀ ਚਾਹੀਦੀ ਹੈ ।

ਪ੍ਰਸ਼ਨ 39.
ਉੱਨ ਦਾ ਤੰਤੂ ਕਿਹੋ ਜਿਹਾ ਹੁੰਦਾ ਹੈ ?
ਉੱਤਰ-
ਕਾਫ਼ੀ ਕੋਮਲ, ਮੁਲਾਇਮ ਅਤੇ ਪਾਣੀਜਨ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

ਪ੍ਰਸ਼ਨ 40.
ਉੱਨ ਦਾ ਰੇਸ਼ਾ ਆਪਸ ਵਿਚ ਕਿਨ੍ਹਾਂ ਕਾਰਨਾਂ ਨਾਲ ਜੁੜ ਜਾਂਦਾ ਹੈ ?
ਉੱਤਰ-
ਨਮੀ, ਖਾਰ, ਦਬਾਅ ਅਤੇ ਗਰਮੀ ਦੇ ਕਾਰਨ ।

ਪ੍ਰਸ਼ਨ 41.
ਉੱਨ ਦੇ ਤੰਤੂਆਂ ਦੀ ਸੜਾ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਖੁਰਦਰੀ ।

ਪ੍ਰਸ਼ਨ 42.
ਉੱਨ ਦੇ ਰੇਸ਼ਿਆਂ ਦੀ ਸਤਹਿ ਖੁਰਦਰੀ ਕਿਉਂ ਹੁੰਦੀ ਹੈ ?
ਉੱਤਰ-
ਕਿਉਂਕਿ ਉੱਨ ਦੀ ਸਤਹਿ ਤੇ ਪਰਸਪਰ ਵਿਆਪੀ ਰੇਸ਼ੇ ਹੁੰਦੇ ਹਨ ।

ਪ੍ਰਸ਼ਨ 43,
ਉੱਨ ਦੇ ਰੇਸ਼ਿਆਂ ਦੀ ਸਤਹਿ ਦੇ ਰੇਸ਼ਿਆਂ ਦੀ ਪ੍ਰਕਿਰਤੀ ਕਿਹੋ ਜਿਹੀ ਹੁੰਦੀ ਹੈ ?
ਉੱਤਰ-
ਲਸਲਸੀ, ਜਿਸ ਨਾਲ ਰੇਸ਼ੇ ਜਦੋਂ ਪਾਣੀ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਫੁੱਲ ਕੇ . ਨਰਮ ਹੋ ਜਾਂਦੇ ਹਨ ।

ਪ੍ਰਸ਼ਨ 44.
ਉੱਨ ਦੇ ਰੇਸ਼ਿਆਂ ਦੇ ਦੁਸ਼ਮਣ ਕੀ ਹਨ ?
ਉੱਤਰ-
ਨਮੀ, ਤਾਪ ਅਤੇ ਖਾਰ ।

ਪ੍ਰਸ਼ਨ 45.
ਤਾਪ ਦੇ ਅਨਿਸ਼ਚਿਤ ਪਰਿਵਰਤਨ ਨਾਲ ਰੇਸ਼ਿਆਂ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਰੇਸ਼ਿਆਂ ਵਿਚ ਜਮਾਓ ਤੇ ਸੁੰਗੜਨ ਹੋ ਜਾਂਦੀ ਹੈ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

ਪ੍ਰਸ਼ਨ 46.
ਉੱਨ ਦੇ ਕੱਪੜਿਆਂ ਨੂੰ ਕਿਸ ਪ੍ਰਕਾਰ ਦੇ ਸਾਬਣ ਨਾਲ ਧੋਣਾ ਚਾਹੀਦਾ ਹੈ ?
ਉੱਤਰ-
ਨਰਮ ਪ੍ਰਕਿਰਤੀ ਦੇ ਸ਼ੁੱਧ ਖਾਰ ਰਹਿਤ ਸਾਬਣ ਨਾਲ ।

ਪ੍ਰਸ਼ਨ 47.
ਧੁਆਈ ਨਾਲ ਕਦੀ-ਕਦੀ ਉੱਨ ਕਿਉਂ ਜੁੜ ਜਾਂਦੀ ਹੈ ?
ਉੱਤਰ-
ਊਨੀ ਕੱਪੜੇ ਨੂੰ ਧੋਂਦੇ ਸਮੇਂ ਜਦੋਂ ਪਾਣੀ ਜਾਂ ਸਾਬਣ ਦੇ ਘੋਲ ਵਿਚ ਹਿਲਾਇਆਜੁਲਾਇਆ ਜਾਂਦਾ ਹੈ ਤਾਂ ਉੱਨ ਦੇ ਤੰਤੂਆਂ ਦੇ ਰੇਸ਼ੇ ਆਪਸ ਵਿਚ ਇਕ-ਦੂਜੇ ਦੇ ਉੱਪਰ ਚੜ੍ਹ ਜਾਂਦੇ ਹਨ ਜਿਸ ਦੇ ਸਿੱਟੇ ਵਜੋਂ ਉੱਨ ਜੁੜ ਜਾਂਦੀ ਹੈ ।

ਪ੍ਰਸ਼ਨ 48.
ਸਰੀਰ ਦੇ ਵਾਧੇ ਲਈ ਭੋਜਨ ਦਾ ਕਿਹੜਾ ਪੋਸ਼ਕ ਤੱਤ ਜ਼ਰੂਰੀ ਹੈ ?
ਉੱਤਰ-
ਪ੍ਰੋਟੀਨ ।

ਪ੍ਰਸ਼ਨ 49.
ਸਾਬਣ ਦਾ ਨਿੱਜੀ ਸਫ਼ਾਈ ਵਿਚ ਕੀ ਮਹੱਤਵ ਹੈ ?
ਉੱਤਰ-
ਸਾਬਣ ਚਿਕਨਾਈ ਨੂੰ ਆਪਣੇ ਵਿਚ ਘੋਲ ਲੈਂਦਾ ਹੈ । ਇਸ ਤਰ੍ਹਾਂ ਮੈਲ ਜੋ ਚਿਕਨਾਈ ਨਾਲ ਚਿੰਬੜੀ ਹੁੰਦੀ ਹੈ, ਵੀ ਪਾਣੀ ਪਾਉਣ ਤੇ ਉਤਰ ਜਾਂਦੀ ਹੈ ।

ਪ੍ਰਸ਼ਨ 50.
ਵਿਟਾਮਿਨ ‘ਸੀ’ ਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
ਸਕਰਵੀ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੋਸ਼ਣ ਤੱਤ ਜਾਂ ਪੋਸ਼ਕ ਤੱਤ (Nutrients) ਕੀ ਹੁੰਦੇ ਹਨ ?
ਉੱਤਰ-
ਉਹ ਤੱਤ ਜੋ ਸਾਡੇ ਸਰੀਰ ਦੀ ਪਾਲਣਾ ਕਰਦੇ ਹਨ, ਪੋਸ਼ਕ ਤੱਤ ਕਹਾਉਂਦੇ ਹਨ । ਇਹ ਭੋਜਨ ਦੇ ਘਟਕ (Components) ਹੁੰਦੇ ਹਨ । ਇਹ ਸਰੀਰ ਦੇ ਵਾਧੇ, ਜਣਨ ਅਤੇ ਸਵਸਥ ਜੀਵਨ ਬਿਤਾਉਣ ਲਈ ਜ਼ਰੂਰੀ ਹੁੰਦੇ ਹਨ |ਇਹ ਹਨ

  1. ਪ੍ਰੋਟੀਨ (Proteins)
  2. ਚਰਬੀ (Fats)
  3. ਕਾਰਬੋਜ਼ (Carbohydrates)
  4. ਖਣਿਜ ਲੂਣ (Minerals)
  5. ਵਿਟਾਮਿਨਜ਼ (Vitamins)
  6. ਪਾਣੀ (water) ।

ਪ੍ਰਸ਼ਨ 2.
ਪ੍ਰੋਟੀਨ ਕੀ ਹੈ ? ਭੋਜਨ ਵਿਚ ਇਸ ਦੀ ਕਮੀ ਨਾਲ ਕੀ ਹਾਨੀਆਂ ਹੁੰਦੀਆਂ ਹਨ ?
ਉੱਤਰ-
ਪ੍ਰੋਟੀਨ ਭੋਜਨ ਦੇ ਲੋੜੀਂਦੇ ਤੱਤਾਂ ਵਿਚੋਂ ਇਕ ਤੱਤ ਹੈ ।
ਜੀਵ ਦ੍ਰਵ ਦਾ ਨਿਰਮਾਣ ਕਰਨ ਵਾਲਾ ਮੁੱਖ ਪਦਾਰਥ ਪ੍ਰੋਟੀਨ ਹੈ | ਪਾਣੀ ਤੋਂ ਇਲਾਵਾ ਸਰੀਰ ਵਿਚ ਸਭ ਤੋਂ ਵੱਧ ਅੰਸ਼ ਪ੍ਰੋਟੀਨ ਦਾ ਹੈ । ਪ੍ਰੋਟੀਨ ਦੇ ਤੰਤੁ ਖ਼ੂਨ, ਐਨਜ਼ਾਈਮ, ਅੰਦਰੁਨੀ ਰੰਥੀਆਂ ਵਿਚੋਂ ਨਿਕਲਣ ਵਾਲੇ ਹਾਰਮੋਨ, ਕੋਮਲ ਤੰਤੂ ਅਤੇ ਹੱਡੀਆਂ ਵਿਚ ਹੁੰਦਾ ਹੈ ।

ਪ੍ਰੋਟੀਨ, ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟਰੋਜਨ ਦੇ ਸੰਯੋਗ ਨਾਲ ਬਣਿਆ ਅਜਿਹਾ ਯੌਗਿਕ ਜੋ ਵੱਖ-ਵੱਖ ਪ੍ਰਕਾਰ ਦੇ ਅਮੀਨੋ ਅਮਲਾਂ ਦੇ ਸੰਯੋਜਨ ਤੋਂ ਬਣਦਾ ਹੈ ।

ਕਮੀ ਅਤੇ ਹਾਨੀਆਂ-

  1. ਬੱਚਿਆਂ ਦੇ ਭੋਜਨ ਵਿਚ ਪ੍ਰੋਟੀਨ ਦੀ ਕਮੀ ਹੋ ਜਾਣ ਨਾਲ ਉਸ ਦਾ ਵਿਕਾਸ ਰੁਕ ਜਾਂਦਾ ਹੈ ।
  2. ਸੋਕਾ ਅਤੇ ਕਵਾਸ਼ਿਓਰਕਰ ਰੋਗ ਹੋ ਜਾਂਦਾ ਹੈ ।
  3. ਬਾਲਗਾਂ ਵਿਚ ਇਸ ਦੀ ਕਮੀ ਨਾਲ ਭਾਰ ਘੱਟ ਹੋਣ ਦੇ ਨਾਲ ਅਨੀਮੀਆ ਰੋਗ ਵੀ ਹੋ ਜਾਂਦਾ ਹੈ ।

ਪ੍ਰਸ਼ਨ 3.
ਵੱਖ-ਵੱਖ ਪੌਸ਼ਟਿਕ ਤੱਤਾਂ (Nutrients) ਦੇ ਵਿਸ਼ੇਸ਼ ਕੰਮ ਦੱਸੋ ।
ਉੱਤਰ-
ਵੱਖ-ਵੱਖ ਪੌਸ਼ਟਿਕ ਤੱਤਾਂ ਦੇ ਵਿਸ਼ੇਸ਼ ਕੰਮ ਹੇਠ ਲਿਖੇ ਹਨ-

  • ਕਾਰਬੋਜ਼ – ਇਨ੍ਹਾਂ ਦਾ ਮੁੱਖ ਕੰਮ ਊਰਜਾ ਪ੍ਰਦਾਨ ਕਰਨਾ ਹੈ । ਜਿਹੜੇ ਕਾਰਬੋਜ਼ਾਂ ਦਾ ਸਰੀਰ ਵਿਚ ਉਸੇ ਸਮੇਂ ਉਪਭੋਗ ਨਹੀਂ ਹੁੰਦਾ ਉਹ ਇਕੱਠੇ ਕਰ ਲਏ ਜਾਂਦੇ ਹਨ । ਇਹ ਚਿਕਨਾਈ ਵਿਚ ਬਦਲ ਕੇ ਇਕੱਠੇ ਹੁੰਦੇ ਹਨ । ਇਹ ਪਦਾਰਥ ਜਦੋਂ ਲੋੜ ਹੁੰਦੀ ਹੈ ਊਰਜਾ ਦਿੰਦੇ ਹਨ ।
  • ਪੋਟੀਨ – ਪੋਟੀਨ ਦਾ ਮੁੱਖ ਕੰਮ ਨਵੇਂ ਟਿਸ਼ੂਆਂ ਦਾ ਨਿਰਮਾਣ ਅਤੇ ਪਹਿਲਾਂ ਬਣੀਆਂ ਕੋਸ਼ਿਕਾਵਾਂ ਦੀ ਮੁਰੰਮਤ ਕਰਨਾ ਹੁੰਦਾ ਹੈ । ਪ੍ਰੋਟੀਨ ਸੁਰੱਖਿਆ ਪ੍ਰਦਾਨ ਕਰਨ ਵਾਲੇ ਅਤੇ ਨਿਆਮਕ (Regulator) ਵੀ ਹੁੰਦੇ ਹਨ । ਲੋੜ ਨਾਲੋਂ ਵੱਧ ਮਾਤਰਾ ਵਿਚ ਹਿਣ ਕੀਤੇ ਗਏ ਪ੍ਰੋਟੀਨ, ਕਾਰਬੋਜ਼ ਅਤੇ ਚਿਕਨਾਈ ਵਿਚ ਬਦਲ ਕੇ ਸਰੀਰ ਵਿਚ ਇਕੱਠੇ ਹੋ ਜਾਂਦੇ ਹਨ ।
  • ਚਿਕਨਾਈ – ਚਿਕਨਾਈ ਦਾ ਮੁੱਖ ਕੰਮ ਸਰੀਰ ਨੂੰ ਊਰਜਾ ਪ੍ਰਦਾਨ ਕਰਨਾ ਹੈ । ਇਹ ਚਿਕਨਾਈ ਘੁਲੇ ਵਿਟਾਮਿਨਾਂ ਅਤੇ ਲੋੜੀਂਦੇ ਚਿਕਨਾਈ ਅਮਲਾਂ ਦੇ ਵਾਹਕ ਵੀ ਹੁੰਦੇ ਹਨ । ਲੋੜ ਤੋਂ ਵੱਧ ਹਿਣ ਕੀਤੀ ਗਈ ਚਿਕਨਾਈ ਸਰੀਰ ਵਿਚ ਚਰਬੀ ਦੇ ਰੂਪ ਵਿਚ ਜਮਾਂ ਹੋ ਜਾਂਦੀ ਹੈ ।
  • ਖਣਿਜ – ਇਨ੍ਹਾਂ ਦਾ ਕੰਮ ਸਰੀਰ ਨਿਰਮਾਣ (ਹੱਡੀ, ਦੰਦ ਅਤੇ ਕੋਮਲ ਕੋਸ਼ਿਕਾਵਾਂ ਦੇ ਰਚਨਾਤਮਕ ਭਾਗ) ਅਤੇ ਕੰਟਰੋਲ ਪੇਸ਼ੀ ਸੰਕੁਚਨ) ਹੁੰਦਾ ਹੈ ।
  • ਵਿਟਾਮਿਨ – ਇਨ੍ਹਾਂ ਦਾ ਕੰਮ ਸਰੀਰ ਦੇ ਵਾਧੇ ਅਤੇ ਵੱਖ-ਵੱਖ ਕਿਰਿਆਵਾਂ ਦੇ ਕੰਮ ਕੰਟਰੋਲ ਦਾ ਹੁੰਦਾ ਹੈ ।
  • ਪਾਣੀ – ਸਰੀਰ ਦਾ ਲੋੜੀਂਦਾ ਭਾਗ ਪਾਣੀ ਹੁੰਦਾ ਹੈ | ਪਾਣੀ ਪੋਸ਼ਕ ਤੱਤਾਂ ਦੇ ਸੰਵਹਿਣ ਅਤੇ ਸਰੀਰਕ ਕਿਰਿਆਵਾਂ ਦੇ ਕੰਟਰੋਲ ਦਾ ਕੰਮ ਕਰਦਾ ਹੈ ।

ਪ੍ਰਸ਼ਨ 4.
ਭੋਜਨ ਦਾ ਸਾਡੇ ਸਰੀਰ ਲਈ ਮੁੱਖ ਕੰਮ ਕੀ ਹੈ ?
ਉੱਤਰ-
ਭੋਜਨ ਸਾਡੇ ਸਰੀਰ ਨੂੰ ਗਰਮੀ ਅਤੇ ਸ਼ਕਤੀ ਦਿੰਦਾ ਹੈ । ਨਵੇਂ ਸੈੱਲ ਬਣਾਉਂਦਾ ਹੈ ਅਤੇ ਪੁਰਾਣਿਆਂ ਦੀ ਮੁਰੰਮਤ ਕਰਦਾ ਹੈ ਅਤੇ ਸਾਡੇ ਸਰੀਰ ਵਿਚ ਅਜਿਹੇ ਹਾਰਮੋਨ ਅਤੇ ਐਨਜ਼ਾਈਮ ਬਣਾਉਂਦਾ ਹੈ ਜਿਸ ਨਾਲ ਸਾਡਾ ਸਰੀਰ ਠੀਕ ਅਵਸਥਾ ਵਿਚ ਰਹਿੰਦਾ ਹੈ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

ਪ੍ਰਸ਼ਨ 5.
ਭੀਮ ਅਤੇ ਤੇਲ ਦਾ ਨਿੱਜੀ ਸਫ਼ਾਈ ਵਿਚ ਕੀ ਮਹੱਤਵ ਹੈ ?
ਉੱਤਰ-
ਸਿਰ ਅਤੇ ਸਰੀਰ ਤੇ ਤੇਲ ਲਗਾਉਣ ਨਾਲ ਚਮੜੀ ਦੀ ਖ਼ੁਸ਼ਕੀ ਦੂਰ ਹੋ ਜਾਂਦੀ ਹੈ ਤੇ ਇਕ ਚਮਕ ਆ ਜਾਂਦੀ ਹੈ ਅਤੇ ਕੀਮ ਨਾਲ ਚਿਹਰਾ ਚਮਕਦਾਰ ਅਤੇ ਨਿਖਰ ਜਾਂਦਾ ਹੈ । ਕਈ ਗ਼ਮਾਂ ਨਾਲ ਚਿਹਰੇ ਤੇ ਕਿੱਲ ਅਤੇ ਛਾਈਆਂ ਵੀ ਦੂਰ ਹੋ ਜਾਂਦੀਆਂ ਹਨ ।

ਪ੍ਰਸ਼ਨ 6.
ਕੱਪੜੇ ਦੇ ਰੇਸ਼ੇ ਮੁੱਖ ਰੂਪ ਵਿਚ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
ਉੱਤਰ-
ਕੱਪੜੇ ਦੇ ਰੇਸ਼ੇ ਮੁੱਖ ਰੂਪ ਵਿਚ ਪੰਜ ਤਰ੍ਹਾਂ ਦੇ ਹੁੰਦੇ ਹਨ-ਸੂਤੀ, ਲਿਨਨ, ਰੇਸ਼ਮ, ਉੱਨ, ਟੈਰਾਲੀਨ ।

ਪ੍ਰਸ਼ਨ 7.
ਕੋਲਡ ਕਰੀਮ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਕੋਲਡ ਕਰੀਮ ਦੀ ਵਰਤੋਂ ਸਰਦੀਆਂ ਦੇ ਮੌਸਮ ਵਿੱਚ ਹੁੰਦੀ ਹੈ ਅਤੇ ਇਸ ਵਿਚ ਚਿਕਨਾਈ ਹੁੰਦੀ ਹੈ, ਤਾਂ ਜੋ ਖੁਸ਼ਕੀ ਦੂਰ ਹੋ ਸਕੇ ।

ਪ੍ਰਸ਼ਨ 8.
ਭਾਰਤੀ ਖ਼ੁਰਾਕ ਦੀ ਆਮ ਘਾਟ ਕੀ ਹੈ ?
ਉੱਤਰ-
ਭਾਰਤੀ ਖ਼ੁਰਾਕ ਦੀਆਂ ਆਮ ਘਾਟਾਂ ਹੇਠ ਲਿਖੀਆਂ ਹਨ-

  1. ਭੋਜਨ ਵਿਚ ਕੈਲੋਰੀ ਦੀ ਮਾਤਰਾ ਘੱਟ ਹੋਣਾ ।
  2. ਭੋਜਨ ਵਿਚ ਪ੍ਰੋਟੀਨ ਦੀ ਕਮੀ ।
  3. ਪ੍ਰਾਣੀਜਨ ਪ੍ਰੋਟੀਨ ਦਾ ਬਹੁਤ ਘੱਟ ਜਾਂ ਬਿਲਕੁਲ ਨਾ ਹੋਣਾ ।
  4. ਚਿਕਨਾਈ ਦਾ ਬਹੁਤ ਘੱਟ ਹੋਣਾ ਅਤੇ ਪਾਣੀਜਨ ਚਿਕਨਾਈ ਨਾ ਹੋਣਾ ।
  5. ਇਕ ਜਾਂ ਜ਼ਿਆਦਾ ਵਿਟਾਮਿਨ ਦੀ ਕਮੀ ਹੋਣਾ ।
  6. ਇਕ ਜਾਂ ਜ਼ਿਆਦਾ ਖਣਿਜ ਲੂਣਾਂ ਦੀ ਕਮੀ, ਖਾਸ ਕਰਕੇ ਚੂਨਾ ਅਤੇ ਲੋਹੇ ਦੀ ਕਮੀ ।

ਪ੍ਰਸ਼ਨ 9.
ਜੇ ਭੋਜਨ ਜ਼ਰੂਰਤ ਨਾਲੋਂ ਘੱਟ ਖਾਇਆ ਜਾਵੇ ਤਾਂ ਕੀ ਹੁੰਦਾ ਹੈ ?
ਉੱਤਰ-
ਕਈ ਵਾਰ ਅਜਿਹੇ ਹਾਲਾਤ ਬਣ ਜਾਂਦੇ ਹਨ ਜਦੋਂ ਭੋਜਨ ਦੀ ਉਪਲੱਬਧਤਾ ਪੁਰੀ ਤਰ੍ਹਾਂ ਨਹੀਂ ਹੁੰਦੀ ਤੇ ਅਸੀਂ ਘੱਟ ਖਾ ਕੇ ਹੀ ਗੁਜ਼ਾਰਾ ਕਰਦੇ ਹਾਂ-ਜਿਵੇਂ ਹੜ੍ਹ ਆਉਣ, ਅਕਾਲ ਪੈ ਜਾਣ, ਲੜਾਈ ਹੋਣ ਦੀ ਸਥਿਤੀ । ਭੋਜਨ ਪੂਰੀ ਮਾਤਰਾ ਵਿਚ ਨਾ ਖਾਇਆ ਜਾਵੇ ਤਾਂ ਭਾਰ ਘੱਟ ਜਾਂਦਾ ਹੈ, ਕਮਜ਼ੋਰੀ ਹੋ ਜਾਂਦੀ ਹੈ ਅਤੇ ਖੂਨ ਦੀ ਕਮੀ ਹੋ ਜਾਂਦੀ ਹੈ । ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਘੱਟ ਹੋ ਜਾਂਦੀ ਹੈ । ਬੱਚੇ ਜੇਕਰ ਲੋੜੀਂਦੀ ਮਾਤਰਾ ਵਿਚ ਖਾਣਾ ਨਾ ਖਾਣ ਤਾਂ ਬੁੱਧੂ ਜਿਹੇ ਹੋ ਜਾਂਦੇ ਹਨ ।

ਪ੍ਰਸ਼ਨ 10.
ਜ਼ਰੂਰਤ ਤੋਂ ਵੱਧ ਖਾਣਾ ਖਾਧਾ ਜਾਵੇ ਤਾਂ ਕੀ ਹੁੰਦਾ ਹੈ ?
ਉੱਤਰ-
ਅਜਿਹੀ ਸਥਿਤੀ ਵਿਚ ਮਿਹਦੇ ਅਤੇ ਅੰਤੜੀਆਂ ਨੂੰ ਵਧੇਰੇ ਕੰਮ ਕਰਨਾ ਪੈਂਦਾ ਹੈ, ਗਰਦਿਆਂ ਤੇ ਵੀ ਵੱਧ ਬੋਝ ਪੈਂਦਾ ਹੈ । ਪੇਟ ਵਿਚ ਗੈਸ ਪੈਦਾ ਹੁੰਦੀ ਹੈ । ਮੁੰਹ ਵਿਚੋਂ ਬਦਬੂ ਆਉਣ ਲਗਦੀ ਹੈ ਅਤੇ ਸਿਰ ਦੁੱਖਣ ਲਗਦਾ ਹੈ | ਪੇਟ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ, ਖੂਨ ਦਾ ਦਬਾਉ ਵੱਧ ਸਕਦਾ ਹੈ ਤੇ ਕਈ ਹੋਰ ਰੋਗ ਹੋ ਸਕਦੇ ਹਨ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਾਰਬੋਜ਼ ਦੇ ਵੱਖ-ਵੱਖ ਸੋਮੇ ਤੇ ਕੰਮ ਦੱਸੋ ।
ਉੱਤਰ-
ਸਰੀਰ ਨੂੰ ਸ਼ਕਤੀ ਦੇਣ ਦਾ ਮੁੱਖ ਸਾਧਨ ਕਾਰਬੋਹਾਈਡਰੇਟ ਹੈ ।
ਸੋਮੇ ਜਾਂ ਸਾਧਨ – ਸਭ ਤੋਂ ਵੱਧ ਕਾਰਬੋਜ਼ ਅਨਾਜਾਂ ਤੋਂ ਮਿਲਦਾ ਹੈ, ਇਸ ਤੋਂ ਬਾਅਦ ਜੜ੍ਹ ਤੇ ਤਣੇ ਵਾਲੀਆਂ ਸਬਜ਼ੀਆਂ ਵਿਚੋਂ । ਕੁੱਝ ਮਾਤਰਾ ਵਿਚ ਦਾਲਾਂ ਤੇ ਫਲਾਂ ਵਿਚ ਵੀ ਮਿਲਦਾ ਹੈ ।

  1. ਸ਼ੁੱਧ ਕਾਰਬੋਹਾਈਡਰੇਟ ਭੋਜਨ ਪਦਾਰਥ-ਖੰਡ, ਗੁੜ, ਸ਼ਹਿਦ, ਸਾਬੂਦਾਨਾ ਅਤੇ ਅਖਰੋਟ ।
  2. ਅਨਾਜ-ਕਣਕ, ਚੌਲ, ਜਵਾਰ, ਬਾਜਰਾ, ਰੌਗੀ, ਜੌ, ਮੱਕੀ ।
  3. ਦਾਲਾਂ-ਮਾਂਹ, ਮੂੰਗੀ, ਅਰਹਰ, ਛੋਲਿਆਂ ਦੀ ਦਾਲ, ਮਸਰ, ਕੁਲਥ ਆਦਿ ।
  4. ਜੜ੍ਹ ਅਤੇ ਭੂਮੀ ਕੰਦ-ਆਲੂ, ਸ਼ਕਰਕੰਦੀ, ਚੁਕੰਦਰ ਆਦਿ ।
  5. ਤਾਜ਼ੇ ਤੇ ਸੁੱਕੇ ਫਲ-ਅੰਜ਼ੀਰ, ਖਜੂਰ, ਅੰਗੂਰ, ਕਿਸ਼ਮਿਸ਼, ਮੁਨੱਕਾ, ਖੁਰਮਾਨੀ ਆਦਿ ।

ਉਪਯੋਗ-

  • (1) ਕਾਰਬੋਜ਼ ਸਰੀਰ ਨੂੰ ਸ਼ਕਤੀ ਦਿੰਦੇ ਹਨ । ਇਕ ਗ੍ਰਾਮ ਕਾਰਬੋਜ਼ ਦੇ ਬਲਣ ਨਾਲ ਸਾਨੂੰ ਚਾਰ ਕੈਲੋਰੀ ਸ਼ਕਤੀ ਮਿਲਦੀ ਹੈ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ 1

  • ਇਹ ਪ੍ਰੋਟੀਨ ਦੁਆਰਾ ਪੈਦਾ ਹੋਈ ਵਾਧੂ ਉਰਜਾ ਨੂੰ ਨਸ਼ਟ ਹੋਣ ਤੋਂ ਬਚਾਉਂਦਾ ਹੈ ।
  • ਇਹ ਵਿਟਾਮਿਨ ‘K’ ਅਤੇ ਨਿਆਸਿਨ ਦੇ ਨਿਰਮਾਣ ਵਿਚ ਸਰੀਰ ਵਿਚ ਪਾਏ ਜਾਣ ਵਾਲੇ ਜੀਵਾਣੂਆਂ ਦੀ ਸਹਾਇਤਾ ਕਰਦਾ ਹੈ ।
  • ਕਾਰਬੋਜ਼ ਸਰੀਰ ਦੇ ਤਾਪ ਨੂੰ ਇਕੋ ਜਿਹਾ ਰੱਖਦੇ ਹਨ ।
  • ਕਾਰਬੋਜ਼ ਨਲਿਕਾਹੀਨ ਗੰਥੀਆਂ ਦੇ ਰਸ ਕੱਢਣ ਵਿਚ ਸਹਾਇਕ ਹੈ ।

ਪ੍ਰਸ਼ਨ 2.
ਚਿਕਨਾਈ ਦੇ ਸੋਮੇ ਅਤੇ ਕੰਮ ਲਿਖੋ ।
ਉੱਤਰ-
ਸੋਮੇ-

  1. ਤੇਲ ਅਤੇ ਘਿਓ-ਮੂੰਗਫ਼ਲੀ, ਸਰੋਂ ਦਾ ਤੇਲ, ਨਾਰੀਅਲ ਦਾ ਤੇਲ, ਦੇਸੀ ਓ, ਬਨਸਪਤੀ ਘਿਓ ਅਤੇ ਮੱਖਣ ।
  2. ਮੇਵਾ ਤੇ ਬੀਜ-ਬਦਾਮ, ਕਾਜੂ, ਨਾਰੀਅਲ, ਮੂੰਗਫ਼ਲੀ, ਪਿਸਤਾ, ਅਖ਼ਰੋਟ, ਸੋਇਆਬੀਨ ਆਦਿ ।
  3. ਦੁੱਧ ਤੇ ਦੁੱਧ ਤੋਂ ਬਣੇ ਪਦਾਰਥ-ਗਾਂ-ਮੱਝ ਦਾ ਦੁੱਧ, ਖੋਇਆ, ਸੁੱਕਾ ਦੁੱਧ ਆਦਿ । ਮਾਸਾਹਾਰੀ ਭੋਜਨ-ਆਂਡਾ, ਮੀਟ, ਮੱਛੀ, ਲੀਵਰ ਆਦਿ ।

PSEB 8th Class Home Science Solutions Chapter 1 ਨਿੱਜੀ ਦੇਖ-ਭਾਲ 2
ਕੰਮ-

  • ਚਿਕਨਾਈ ਦਾ ਮੁੱਖ ਕੰਮ ਸਾਡੇ ਸਰੀਰ ਨੂੰ ਊਰਜਾ ਅਤੇ ਸ਼ਕਤੀ ਪ੍ਰਦਾਨ ਕਰਨਾ ਹੈ । ਚਿਕਨਾਈ ਊਰਜਾ ਦੇ ਸਭ ਤੋਂ ਵੱਧ ਸਾਂਦਰਿਤ ਸੋਮੇ ਹਨ । ਇਕ ਗਾਮ ਚਿਕਨਾਈ ਤੋਂ ਸਾਨੂੰ 9 ਕੈਲੋਰੀ ਊਰਜਾ ਪ੍ਰਾਪਤ ਹੁੰਦੀ ਹੈ ।
  • ਚਿਕਨਾਈ ਵਿਚ ਸਰੀਰ ਲਈ ਲੋੜੀਂਦੀ ਊਰਜਾ ਇਕੱਠੀ ਕਰਨ ਦਾ ਗੁਣ ਹੁੰਦਾ ਹੈ ।
  • ਚਿਕਨਾਈਆਂ ਚਿਕਨਾਈ ਅਮਲਾਂ ਦਾ ਸੋਮਾ ਹੁੰਦੀਆਂ ਹਨ ਇਹ ਬਾਲ ਅਵਸਥਾ ਵਿਚ ਵਾਧੇ ਲਈ ਬਹੁਤ ਜ਼ਰੂਰੀ ਹੁੰਦੀਆਂ ਹਨ ਅਤੇ ਚਮੜੀ ਨੂੰ ਸਵਸਥ ਬਣਾਈ ਰੱਖਦੀਆਂ ਹਨ ।
  • ਚਿਕਨਾਈਆਂ ਚਿਕਨਾਈ ਵਾਲੇ ਵਿਟਾਮਿਨਾਂ (A, D, E, K) ਨੂੰ ਸਰੀਰ ਵਿਚ ਪਹੁੰਚਾਉਂਦੀਆਂ ਹਨ ਅਤੇ ਇਨ੍ਹਾਂ ਵਿਟਾਮਿਨਾਂ ਦੇ ਅਵਸ਼ੋਸ਼ਣ ਵਿਚ ਸਹਾਇਤਾ ਕਰਦੀਆਂ ਹਨ ।
  • ਚਿਕਨਾਈਆਂ ਸਰੀਰ ਦੇ ਅੰਗਾਂ ਦੇ ਚਾਰੇ ਪਾਸੇ ਗੱਦੀ ਦਾ ਕੰਮ ਕਰਦੀਆਂ ਹਨ । ਉਨ੍ਹਾਂ ਨੂੰ ਠੀਕ ਸਥਾਨ ਤੇ ਸਿੱਧੇ ਰੱਖਦੀਆਂ ਹਨ । ਉਨ੍ਹਾਂ ਨੂੰ ਸੱਟਾਂ ਤੋਂ ਬਚਾਉਂਦੀਆਂ ਹਨ ਅਤੇ ਨਾੜੀਆਂ ਦੀ ਰੱਖਿਆ ਵੀ ਕਰਦੀਆਂ ਹਨ ।
  • ਚਿਕਨਾਈ ਤਾਪ ਦੀ ਅਲਪ ਚਾਲਕ ਹੋਣ ਕਾਰਨ ਸਰੀਰ ਨੂੰ ਊਰਜਾ ਦੀ ਹਾਨੀ ਤੋਂ ਰੋਕਦੀ ਹੈ ।
  • ਚਿਕਨਾਈ ਦੀ ਮੌਜੂਦਗੀ ਨਾਲ ਭੋਜਨ ਦੇ ਸੁਆਦ ਅਤੇ ਪਰਿਪਤੀ ਵਿਚ ਵਾਧਾ ਹੁੰਦਾ ਹੈ ।

PSEB 8th Class Computer Solutions Chapter 8 ਮੈਮਰੀ ਯੂਨਿਟਸ

Punjab State Board PSEB 8th Class Computer Book Solutions Chapter 8 ਮੈਮਰੀ ਯੂਨਿਟਸ Textbook Exercise Questions and Answers.

PSEB Solutions for Class 8 Computer Chapter 8 ਮੈਮਰੀ ਯੂਨਿਟਸ

Computer Guide for Class 8 PSEB ਮੈਮਰੀ ਯੂਨਿਟਸ Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ ।

1. ……………………… ਬਿਟਸ ਦੇ ਸਮੂਹ ਨੂੰ ਬਾਈਟ (Byte) ਕਿਹਾ ਜਾਂਦਾ ਹੈ ।
(ਉ) 8
(ਅ) 16
(ੲ) 32
(ਸ) 64.
ਉੱਤਰ-
(ਉ) 8

2. ਇੱਕ: ਬਿਟ ਜਾਂ ਬਾਈਨਰੀ ਡਿਜ਼ਿਟ ਨੂੰ ਲੋਜੀਕਲ ……………………… ਅਤੇ …………………….. ਨਾਲ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ ।
(ਉ) 0, 1
(ਅ) 0, 0
(ੲ) 1, 2
(ਸ) 1, 1.
ਉੱਤਰ-
(ਉ) 0, 1

PSEB 8th Class Computer Solutions Chapter 8 ਮੈਮਰੀ ਯੂਨਿਟਸ

3. ਰੈਮ (RAM) ਦਾ ਅਰਥ ਹੈ ……………………..
(ਉ) ਰੀਡ ਐਕਸੈਸ ਮੈਮਰੀ
(ਅ) ਰੈਂਡਮ ਐਕਸੈਸ ਮੈਮਰੀ
(ੲ) ਉਪਰੋਕਤ ਦੋਵੇਂ
(ਸ) ਕੋਈ ਨਹੀਂ ।
ਉੱਤਰ-
(ਅ) ਰੈਂਡਮ ਐਕਸੈਸ ਮੈਮਰੀ

4. ਰੋਮ (ROM) ਦਾ ਅਰਥ ਹੈ ………………………..
(ਉ) ਰੀਡ ਓਨਲੀ ਮੈਮਰੀ
(ਅ) ਰੈਮਡ ਓਨਲੀ ਮੈਮਰੀ
(ੲ) ਗੇਡ ਓਪਨ ਮੈਮਰੀ
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਰੀਡ ਓਨਲੀ ਮੈਮਰੀ

5. ਇੱਕ ਡਿਸਕ ਦਾ ਹਰੇਕ ਟਰੈਕ ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਜਿਨ੍ਹਾਂ ਨੂੰ ……………………… ਵਜੋਂ ਜਾਣਿਆ ਜਾਂਦਾ ਹੈ ।
(ਉ) ਸੈਕਟਰਜ਼ (Sectors)
(ਅ) ਖੇਤਰ (Area)
(ੲ) ਸੈੱਲ (Cell)
(ਸ) ਟੇਪ (Tape) ।
ਉੱਤਰ-
(ਉ) ਸੈਕਟਰਜ਼ (Sectors)

2. ਹੇਠ ਲਿਖਿਆਂ ਦੇ ਪੂਰੇ ਨਾਮ ਲਿਖੋ ਨਾਲ

I. MB,
II. GB,
III. SRAM,
IV, PROM,
V. IR.
ਉੱਤਰ-
I. MB – Megabyte
II. GB – Gigabyte
III. SRAM – Static RAM
IV. PROM – Programmable Read only Memory
V. IR – Instruction Register.

PSEB 8th Class Computer Solutions Chapter 8 ਮੈਮਰੀ ਯੂਨਿਟਸ

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੈਮਰੀ ਕੀ ਹੈ ?
ਉੱਤਰ-
ਕੰਪਿਊਟਰ ਮੈਮਰੀ ਦਿਮਾਗ ਦੀ ਤਰ੍ਹਾਂ ਹੈ । ਮੈਮਰੀ ਉਹ ਜਗਾ ਹੁੰਦੀ ਹੈ ਜਿਸ ਵਿਚ ਕੰਪਿਊਟਰ ਡਾਟਾ ਅਤੇ ਕੰਮ ਕਰਨ ਲਈ ਜ਼ਰੂਰੀ ਹਦਾਇਤਾਂ ਨੂੰ ਸਟੋਰ ਕਰਕੇ ਰੱਖਦਾ ਹੈ । ਇਸ ਵਿਚ ਕੰਮ ਕਰਨ ਵਾਸਤੇ ਡਾਟਾ ਅਤੇ ਹਿਦਾਇਤਾਂ ਹੁੰਦੀਆਂ ਹਨ । ਮੈਮਰੀ ਛੋਟੇ ਹਿੱਸਿਆਂ ਵਿਚ ਵੰਡੀ ਹੁੰਦੀ ਹੈ, ਜਿਸ ਨੂੰ ਸੈੱਲ ਕਹਿੰਦੇ ਹਨ । ਹਰ ਸੈੱਲ ਦਾ ਐੱਡਰੈਸ ਵੱਖਰਾ ਹੁੰਦਾ ਹੈ ।

ਪ੍ਰਸ਼ਨ 2.
ਵੱਖ-ਵੱਖ ਕਿਸਮਾਂ ਦੀਆਂ ਮੈਮਰੀਜ਼ ਦੇ ਨਾਂ ਲਿਖੋ ।
ਉੱਤਰ-
1. ਇਨਟਰਨਲ ਮੈਮਰੀ-

  • ਕੈਸ਼ ਮੈਮਰੀ
  • ਪ੍ਰਾਈਮਰੀ ਮੈਮਰੀ ।

2. ਐਕਸਟਰਨਲ ਮੈਮਰੀ-

  • ਸਿਕੁਐਸ਼ਅਲ ਐਕਸੈੱਸ
  • ਡਾਈਰੈਕਟ ਐਕਸੈੱਸ ।

ਪ੍ਰਸ਼ਨ 3.
ਪ੍ਰਾਈਮਰੀ ਮੈਮਰੀ ਕੀ ਹੈ ?
ਉੱਤਰ-
ਪ੍ਰਾਈਮਰੀ ਮੈਮਰੀ ਉਹ ਮੈਮਰੀ ਹੁੰਦੀ ਹੈ ਜਿਸ ਤੱਕ CPU ਦੀ ਸਿੱਧੀ ਪਹੁੰਚ ਹੁੰਦੀ ਹੈ, ਕੰਪਿਊਟਰ ਇਸ ਤੋਂ ਬਗੈਰ ਸ਼ੁਰੂ ਨਹੀਂ ਹੋ ਸਕਦਾ । ਇਹ ਮਦਰਬੋਰਡ ਉੱਪਰ CPU ਦੇ ਨੇੜੇ ਹੁੰਦੀ ਹੈ ।

ਪ੍ਰਸ਼ਨ 4.
ਰੋਮ (ROM) ਦੀਆਂ ਵੱਖ-ਵੱਖ ਕਿਸਮਾਂ ਦੇ ਨਾਂ ਲਿਖੋ ।
ਉੱਤਰ-
ਰੋਮ ਦੀਆਂ ਕਿਸਮਾਂ ਹੇਠ ਅਨੁਸਾਰ ਹੈ :-

  1. ਮਾਸਕਡ ਰੋਮ
  2. ਪ੍ਰੋਗਰਾਮੇਬਲ ਰੋਮ
  3. ਈਰੇਜੇਬਲ ਅਤੇ ਪ੍ਰੋਗਰਾਮੇਬਲ ਰੋਮ
  4. ਇਲੈਕਟ੍ਰੀਕਲੀ ਈਰੇਜੇਬਲ ਅਤੇ ਪ੍ਰੋਗਰਾਮੇਬਲ ਰੋਮ ।

4. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰੈਮ (RAM) ਅਤੇ ਰੋਮ (ROM) ਦਾ ਵਰਨਣ ਕਰੋ ।
ਉੱਤਰ-
RAM ਦਾ ਪੂਰਾ ਨਾਮ Random Access Memory ਹੈ । ਇਹ ਕੰਪਿਊਟਰ ਦਾ ਉਹ ਡਾਟਾ ਅਤੇ ਹਿਦਾਇਤਾਂ ਸਟੋਰ ਕਰਦਾ ਹੈ ਜਿਸ ਤੇ ਕੰਪਿਊਟਰ ਕੰਮ ਕਰ ਰਿਹਾ ਹੁੰਦਾ ਹੈ । ਇਹ ਮੈਮਰੀ ਸਥਿਰ ਨਹੀਂ ਹੁੰਦੀ ਹੈ ।ਬਿਜਲੀ ਬੰਦ ਹੋਣ ਨਾਲ ਇਸ ਦਾ ਡਾਟਾ ਨਸ਼ਟ ਹੋ ਜਾਂਦਾ ਹੈ । ਇਸ ਤੋਂ ਬਗੈਰ ਕੰਪਿਊਟਰ ਕੰਮ ਨਹੀਂ ਕਰ ਸਕਦਾ ।

ਰੈਮ ਦੀ ਸ਼੍ਰੇਣੀ ਵੰਡ- ਰੈਮ ਨੂੰ ਹੇਠ ਲਿਖੀਆਂ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ-

  • ਸਟੈਟਿਕ ਰੈਮ – ਇਹ ਮੈਮਰੀ ਉਦੋਂ ਤਕ ਡਾਟਾ ਸਟੋਰ ਕਰਕੇ ਰੱਖਦੀ ਹੈ ਜਦ ਤਕ ਇਸ ਵਿਚ ਬਿਜਲੀ ਆ ਰਹੀ ਹੁੰਦੀ ਹੈ । ਇਸ ਵਿਚ ਛੇ ਵਾਂਜ਼ਿਸਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਵਿਚ ਕੋਈ ਕਪੈਸਟਰ ਨਹੀਂ ਲੱਗਿਆ ਹੁੰਦਾ । ਝਾਂਜ਼ਿਸਟਰਾਂ ਦੀ ਲੀਕੇਜ ਨੂੰ ਰੋਕਣ ਲਈ ਬਿਜਲੀ ਦੀ ਲੋੜ ਨਹੀਂ ਪੈਂਦੀ । ਇਸ ਲਈ ਇਸ ਨੂੰ ਰਿਫਰੈਂਸ ਕਰਨ ਦੀ ਜ਼ਰੂਰਤ ਨਹੀਂ ਪੈਂਦੀ ।
  • ਡਾਇਨੈਮਿਕ ਰੈਮ – ਇਸ ਮੈਮਰੀ ਨੂੰ ਵਾਰ-ਵਾਰ ਰਿਫਰੈਂਸ ਕਰਨਾ ਪੈਂਦਾ ਹੈ । ਇਸ ਤੇ ਰਿਫਰੈਸ਼ ਸਰਕਟ ਲੱਗਿਆ ਹੁੰਦਾ ਹੈ ਜੋ ਕਈ ਸੌ ਵਾਰ ਪ੍ਰਤੀ ਸੈਕਿੰਡ ਨਾਲ ਚਲਦਾ ਹੈ । ਇਸਦੀ ਮੈਮਰੀ ਸਸਤੀ ਅਤੇ ਛੋਟੀ ਹੁੰਦੀ ਹੈ । ਇਸ ਵਿਚ ਟ੍ਰਾਂਜ਼ਿਸਟਰ ਅਤੇ ਕਪੈਸਟਰ ਲੱਗੇ ਹੁੰਦੇ ਹਨ ।
  • ਰੋਮ – ਰੋਮ ਦਾ ਪੂਰਾ ਨਾਮ ਰੀਡ ਉਨਲੀ ਮੈਮਰੀ ਹੈ । ਇਹ ਉਹ ਮੈਮਰੀ ਹੈ ਜਿਸ ਨੂੰ ਸਿਰਫ਼ ਪੜਿਆ ਜਾ ਸਕਦਾ ਹੈ ਇਸ ਤੇ ਲਿਖਿਆ ਨਹੀਂ ਜਾ ਸਕਦਾ । ਇਹ ਸਥਾਈ ਮੈਮਰੀ ਹੁੰਦੀ ਹੈ । ਇਸ ਵਿਚ ਕੰਪਿਊਟਰ ਸ਼ੁਰੂ ਕਰਨ ਦੀਆਂ ਹਿਦਾਇਤਾਂ ਹੁੰਦੀਆਂ ਹਨ । ਇਸ ਦੀ ਵਰਤੋਂ ਕਈ ਪ੍ਰਕਾਰ ਦੀਆਂ ਇਲੈੱਕਟ੍ਰਾਨਿਕ ਮਸ਼ੀਨਾਂ ਵਿਚ ਵੀ ਕੀਤੀ ਜਾਂਦੀ ਹੈ ।

ਰੋਮ ਦੀਆਂ ਕਿਸਮਾਂ-ਰੋਮ ਹੇਠ ਲਿਖੇ ਪ੍ਰਕਾਰ ਦੀ ਹੁੰਦੀ ਹੈ-

  • Masked ROM: ਇਹ ਤਾਰਾਂ ਦੇ ਬਣੇ ਯੰਤਰ ਹੁੰਦੇ ਹਨ ਜਿਨ੍ਹਾਂ ਨੂੰ ਪਹਿਲਾਂ ਪ੍ਰੋਗਰਾਮ ਕੀਤਾ ਗਿਆ ਹੁੰਦਾ ਹੈ । ਇਹ ਸਸਤੀਆਂ ਹੁੰਦੀਆਂ ਹਨ ।
  • PROM: PROM ਉਹ ਮੈਮਰੀ ਹੈ ਜੋ ਸਿਰਫ ਇਕ ਬਾਰ ਬਦਲੀ ਜਾ ਸਕਦੀ ਹੈ । ਖਾਲੀ PROM ਤੇ ਇਕ ਵਾਰ ਡਾਟਾ ਭਰਿਆ ਜਾ ਸਕਦਾ ਹੈ । ਫਿਰ ਉਸ ਨੂੰ ਮਿਟਾਇਆ ਨਹੀਂ ਜਾ ਸਕਦਾ ।
  • EPROM: EPROM ਤੋਂ ਡਾਟਾ ਅਲਟ੍ਰਾਵਾਇਲਟ ਕਿਰਨਾਂ ਰਾਹੀਂ ਮਿਟਾਇਆ ਜਾ ਸਕਦਾ ਹੈ । ਇਸ ਨੂੰ ਪ੍ਰੋਗਰਾਮ ਕਰਦੇ ਸਮੇਂ ਇਲੈੱਕਟ੍ਰਿਕ ਚਾਰਜ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਚਾਰਜ ਨੂੰ ਮਿਟਾਉਣ ਵਾਸਤੇ ਅਲਟ੍ਰਾਵਾਇਲਟ ਕਿਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਵਿਚ ਚਾਰਜ 10 ਸਾਲ ਤਕ ਰਹਿ ਸਕਦਾ ਹੈ ।
  • EEPROM: ਇਸ ਰੋਮ ਨੂੰ ਬਿਜਲੀ ਨਾਲ ਪ੍ਰੋਗਰਾਮ ਕੀਤਾ ਜਾ ਸਕਦਾ ਹੈ । ਇਸ ਨੂੰ ਲਗਪਗ 10000 ਵਾਰ ਮਿਟਾਇਆ ਅਤੇ ਲਿਖਿਆ ਜਾ ਸਕਦਾ ਹੈ । ਇਸ ਨੂੰ ਪੂਰੀ ਜਾਂ ਕਿਸੇ ਹਿੱਸੇ ਨੂੰ ਮਿਟਾਇਆ ਜਾ ਸਕਦਾ ਹੈ ।

PSEB 8th Class Computer Solutions Chapter 8 ਮੈਮਰੀ ਯੂਨਿਟਸ

ਪ੍ਰਸ਼ਨ 2.
ਬਾਹਰੀ ਮੈਮਰੀ (External Memory) ਦੀ ਵਿਆਖਿਆ ਕਰੋ ।
ਉੱਤਰ-
ਐਕਸਟਰਨਲ ਮੈਮਰੀ ਉਹ ਮੈਮਰੀ ਹੁੰਦੀ ਹੈ ਜਿਸ ਦੀ ਵਰਤੋਂ ਡਾਟੇ ਨੂੰ ਪੱਕੇ ਤੌਰ ‘ਤੇ ਸਟੋਰ ਕਰਨ ਵਾਸਤੇ ਕੀਤੀ ਜਾਂਦੀ ਹੈ । ਇਸ ਨੂੰ ਸੈਕੰਡਰੀ, ਐਗਜੂਅਲਰੀ ਜਾਂ ਸਥਾਈ ਮੈਮਰੀ ਵੀ ਕਿਹਾ ਜਾਂਦਾ ਹੈ । ਇਸ ਮੈਮਰੀ ਤੋਂ ਡਾਟਾ ਪਹਿਲਾਂ ਪ੍ਰਾਇਮਰੀ ਮੈਮਰੀ ਵਿਚ ਭੇਜਿਆ ਜਾਂਦਾ ਹੈ ਅਤੇ ਫਿਰ ਸੀ. ਪੀ. ਯੂ ਵਿਚ ।
ਸੀ.ਡੀ., ਡੀ.ਵੀ.ਡੀ., ਹਾਰਡ ਡਿਸਕ ਆਦਿ ਇਸ ਦੀਆਂ ਉਦਾਹਰਨਾਂ ਹਨ ।

ਪ੍ਰਸ਼ਨ 3.
ਸੈਕੰਡਰੀ ਮੈਮਰੀ ਦੀਆਂ ਵਿਸ਼ੇਸ਼ਤਾਵਾਂ ਦਾ ਵਰਨਣ ਕਰੋ ।
ਉੱਤਰ-
ਸੈਕੰਡਰੀ ਮੈਮਰੀ ਦੀਆਂ ਵਿਸ਼ੇਸ਼ਤਾਵਾਂ ਅਤੇ ਗੁਣ-

  1. ਇਹ ਮੈਗਨੈਟਿਕ ਅਤੇ ਆਪਟੀਕਲ ਮੈਮਰੀ ਹੁੰਦੀ ਹੈ ।
  2. ਬੈਕਅੱਪ/ਰਿਧੁਜ਼ਏਬਲ ਮੈਮਰੀ – ਸੈਕੰਡਰੀ ਮੈਮਰੀ ਵਿੱਚ ਡਾਟਾ ਪੱਕੇ ਤੌਰ ‘ਤੇ ਰਹਿੰਦਾ ਹੈ ਜਦੋਂ ਤੱਕ ਕਿ ਇਸ ਦੇ ਉੱਤੇ ਕੁਝ ਹੋਰ ਨਾ ਲਿਖਿਆ ਜਾਵੇ ਜਾਂ ਇਸਨੂੰ ਯੂਜ਼ਰ ਦੁਆਰਾ ਨਾ ਮਿਟਾਇਆ ਜਾਵੇ ।
  3. ਸਥਾਈ ਮੈਮਰੀ – ਬਿਜਲੀ ਬੰਦ ਹੋਣ ‘ਤੇ ਵੀ ਡਾਟਾ ਪੱਕੇ ਤੌਰ ‘ਤੇ ਸਟੋਰ ਰਹਿੰਦਾ ਹੈ ।
  4. ਭਰੋਸੇਯੋਗ – ਸੈਕੰਡਰੀ ਸਟੋਰੇਜ ਯੰਤਰਾਂ ਦੀ ਉੱਚ ਭੌਤਿਕ ਸਥਿਰਤਾ ਕਾਰਨ ਇਹਨਾਂ ਵਿੱਚ ਡਾਟਾ ਸੁਰੱਖਿਅਤ ਰਹਿੰਦਾ ਹੈ ।
  5. ਵਰਤੋਂ ਵਿੱਚ ਅਸਾਨੀ – ਕੰਪਿਊਟਰ ਸਾਫ਼ਟਵੇਅਰ ਦੀ ਮੱਦਦ ਨਾਲ ਅਧਿਕਾਰਿਤ (Authorized) ਲੋਕ ਡਾਟਾ ਨੂੰ ਜਲਦੀ ਲੱਭ ਸਕਦੇ ਹਨ ਅਤੇ ਵਰਤੋਂ ਕਰ ਸਕਦੇ ਹਨ ।
  6. ਸਮਰੱਥਾ (Capacity) – ਸੈਕੰਡਰੀ ਸਟੋਰੇਜ ਬਹੁਗਿਣਤੀ ਡਿਸਕਾਂ ਦੇ ਸੈੱਟਾਂ ਵਿੱਚ ਬਹੁਤ ਸਾਰਾ ਡਾਟਾ ਸਟੋਰ ਕਰ ਸਕਦਾ ਹੈ ।
  7. ਕੀਮਤ (Cost) – ਪ੍ਰਾਇਮਰੀ ਮੈਮਰੀ ਨਾਲੋਂ ਟੇਪ ਜਾਂ ਡਿਸਕ ਉੱਤੇ ਡਾਟਾ ਨੂੰ ਸਟੋਰ ਕਰਨਾ ਕਾਫ਼ੀ ਸਸਤਾ ਪੈਂਦਾ ਹੈ ।

ਪ੍ਰਸ਼ਨ 4.
ਟਰੈਕਸ (Tracks) ਅਤੇ ਸੈਕਟਰਜ਼ (Sectors) ਕੀ ਹੁੰਦੇ ਹਨ ?
ਉੱਤਰ-
ਟਰੈਕਸ – ਕਿਸੇ ਵੀ ਡਿਸਕ ਦਾ ਤਲ ਪਾਰਦਰਸ਼ੀ ਸਾਂਝੇ ਕੇਂਦਰ ਬਿੰਦੂ ਵਾਲੇ ਚੱਕਰਾਂ ਵਿਚ ਵੰਡਿਆ ਹੁੰਦਾ ਹੈ । ਇਹਨਾਂ ਚੱਕਰਾਂ ਨੂੰ ਟਰੈਕਸ ਕਿਹਾ ਜਾਂਦਾ ਹੈ । ਇਹਨਾਂ ਟਰੈਕਸ ਨੂੰ ਜ਼ੀਰੋ ਤੋਂ ਸ਼ੁਰੂ ਕਰਕੇ ਨੰਬਰ ਦਿੱਤੇ ਜਾਂਦੇ ਹਨ । ਇਹਨਾਂ ਟਰੈਕਸ ਦੀ ਗਿਣਤੀ ਵੱਖ-ਵੱਖ ਪ੍ਰਕਾਰ ਦੀਆਂ ਡਿਸਕਾਂ ਵਿਚ ਵੱਧ-ਘੱਟ ਹੋ ਸਕਦੀ ਹੈ ।
ਸੈਕਟਰ-ਕਿਸੇ ਵੀ ਡਿਸਕ ਵਿਚ ਕਈ ਟਰੈਕ ਹੁੰਦੇ ਹਨ । ਹਰ ਟਰੈਕ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਵੰਡਿਆ ਜਾਂਦਾ ਹੈ । ਇਹਨਾਂ ਹਿੱਸਿਆਂ ਨੂੰ ਸੈਕਟਰ ਕਿਹਾ ਜਾਂਦਾ ਹੈ । ਹਰ ਇਕ ਟਰੈਕ ਵਿਚ 8 ਜਾਂ ਉਸ ਤੋਂ ਵੱਧ ਸੈਕਟਰ ਹੋ ਸਕਦੇ ਹਨ । ਹਰੇਕ ਸੈਕਟਰ ਵਿਚ 512 ਬਾਈਟਸ ਸਟੋਰ ਕਰਨ ਦੀ ਸਮਰੱਥਾ ਹੁੰਦੀ ਹੈ ।

ਕਿਸੇ ਵੀ ਡਿਸਕ ਦੀ ਸਮਰੱਥਾ ਨੂੰ ਇਕ ਫਾਰਮੂਲੇ ਦੀ ਸਹਾਇਤਾ ਨਾਲ ਪਤਾ ਕੀਤਾ ਜਾ ਸਕਦਾ ਹੈ , ਜਿਵੇਂ-
ਸਟੋਰੇਜ਼ ਸਮਰੱਥਾ = ਕੁੱਲ ਤਲਾਂ ਦੀ ਗਿਣਤੀ । ਕੁੱਲ ਟਰੈਕਸ ਪ੍ਰਤੀ ਤਲ । ਕੁੱਲ ਸੈਕਟਰ ਪ੍ਰਤੀ ਟਰੈਕ । ਕੁੱਲ ਬਾਈਟਸ ਪ੍ਰਤੀ ਸੈਕਟਰ
ਇਸ ਪ੍ਰਕਾਰ ਸਟੋਰ ਇਸ ਗਣਨਾ ਵਿਚ ਸਹਾਇਤਾ ਕਰਦੇ ਹਨ ।

ਪ੍ਰਸ਼ਨ 5.
ਕੈਸ਼ੇ ਮੈਮਰੀ (Cache Memory) ਕੀ ਹੈ ? ਇਸਦੇ ਲਾਭ ਅਤੇ ਹਾਨੀਆਂ ਲਿਖੋ ।
ਉੱਤਰ-
ਇਹ ਮੈਮਰੀ ਸੀ.ਪੀ. ਯੂ. ਅਤੇ ਪ੍ਰਾਇਮਰੀ ਮੈਮਰੀ ਦੇ ਵਿਚਕਾਰ ਹੁੰਦੀ ਹੈ ।
ਕੈਸ਼ ਮੈਮਰੀ ਦੇ ਲਾਭ – ਕੈਸ਼ ਮੈਮਰੀ ਦੇ ਲਾਭ ਹੇਠ ਲਿਖੇ ਅਨੁਸਾਰ ਹਨ :

  1. ਕੈਸ਼ ਮੈਮਰੀ ਮੁੱਖ ਮੈਮਰੀ ਤੋਂ ਤੇਜ਼ ਹੁੰਦੀ ਹੈ ।
  2. ਮੁੱਖ ਮੈਮਰੀ ਦੇ ਮੁਕਾਬਲੇ ਇਸ ਦਾ ਐਕਸੈਸ ਟਾਈਮ ਘੱਟ ਹੁੰਦਾ ਹੈ ।
  3. ਕੈਸ਼ ਮੈਮਰੀ ਉਸ ਪ੍ਰੋਗਰਾਮ ਨੂੰ ਸਟੋਰ ਕਰਦੀ ਹੈ, ਜਿਹੜਾ ਕਿ ਘੱਟ ਸਮੇਂ ਵਿੱਚ ਹੀ ਲਾਗੂ ਹੋਣਾ ਹੁੰਦਾ ਹੈ ।
  4. ਕੈਸ਼ ਮੈਮਰੀ ਡਾਟਾ ਨੂੰ ਅਸਥਾਈ ਤੌਰ ‘ਤੇ (Temporary) ਸਟੋਰ ਕਰਦੀ ਹੈ ।

ਕੈਸ਼ ਮੈਮਰੀ ਦੀਆਂ ਹਾਨੀਆਂ-ਕੈਸ਼ ਮੈਮਰੀ ਦੀਆਂ ਹਾਨੀਆਂ ਹੇਠ ਲਿਖੇ ਅਨੁਸਾਰ ਹਨ :

  1. ਕੈਸ਼ ਮੈਮਰੀ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ ।
  2. ਕੈਸ਼ ਮੈਮਰੀ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ।

ਐਕਟੀਵਿਟੀ
ਹੇਠ ਦਿੱਤੀ ਮੈਮਰੀ ਦੇ ਭਾਗਾਂ ਦੇ ਚਿੱਤਰ ਵਿੱਚ ਖਾਲੀ ਥਾਂਵਾਂ ਭਰੋ ।
PSEB 8th Class Computer Solutions Chapter 8 ਮੈਮਰੀ ਯੂਨਿਟਸ 1

PSEB 8th Class Computer Solutions Chapter 8 ਮੈਮਰੀ ਯੂਨਿਟਸ

PSEB 8th Class Computer Guide ਮੈਮਰੀ ਯੂਨਿਟਸ Important Questions and Answers

1. ਖ਼ਾਲੀ ਥਾਂਵਾਂ ਭਰੋ

1. ਮੈਮਰੀ ਮਨੁੱਖੀ ……………………. ਦੀ ਤਰ੍ਹਾਂ ਹੁੰਦੀ ਹੈ |
(ਉ) ਦਿਮਾਗ਼
(ਅ) ਕੰਨ
(ੲ) ਅੱਖ
(ਸ) ਨੱਕ ।
ਉੱਤਰ-
(ਉ) ਦਿਮਾਗ਼

2. ਚਾਰ ਬਿਟਸ ਦੇ ਸਮੂਹ ਨਾਲ …………………….. ਬਣਦੀ ਹੈ ।
(ਉ) ਬਿਟ
(ਅ) ਨਿਬਲ
(ੲ) ਗੀਗਾਬਾਈਟ ।
ਉੱਤਰ-
(ਅ) ਨਿਬਲ

2. ਪੁਰੇ ਨਾਮ ਲਿਖੋ

1. KB
2. TB
3. PB
4. RAM
5. ROM
6. UPS
7. DRAM
8. MROM
9. EPROM
10. EEPROM
ਉੱਤਰ-
1. KB – Kilo Byte
2. TB – Tera Byte
3. PB – Peta Byte
4. RAM – Random Access Memory
5. ROM – Read Only Memory
6. UPS – Unintruppted Power Supply
7. DRAM – Dynamic Read only Memory
8. MROM – Marked Read Only Memory
9. EPROM – Erasable and Programmable Read Only Memory
10. EEPROM – Electrical Erasable Programmable Read Only Memory

PSEB 8th Class Computer Solutions Chapter 8 ਮੈਮਰੀ ਯੂਨਿਟਸ

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ ਕਰ

ਪ੍ਰਸ਼ਨ 1.
ਬਿਟ ਕੀ ਹੁੰਦੀ ਹੈ ?
ਉੱਤਰ-
ਬਿਟ ਜਾਂ ਬਾਇਨਰੀ ਡਿਜ਼ਿਟ 0 ਜਾਂ 1 ਨੂੰ ਕਹਿੰਦੇ ਹਨ ।

ਪ੍ਰਸ਼ਨ 2.
ਨਿਬਲ ਕਿਸ ਨੂੰ ਕਹਿੰਦੇ ਹਨ ?
ਉੱਤਰ-
ਚਾਰ ਬਿਟਸ ਦੇ ਸਮੂਹ ਨੂੰ ਨਿਬਲ ਕਹਿੰਦੇ ਹਨ ।

ਪ੍ਰਸ਼ਨ 3.
ਵਰਡ ਕੀ ਹੁੰਦਾ ਹੈ ?
ਉੱਤਰ-
ਕੰਪਿਊਟਰ ਵਿਚ ਇਕ ਸ਼ਬਦ ਕੁੱਝ ਨਿਰਧਾਰਿਤ ਬਿਟਸ ਦਾ ਸਮੂਹ ਹੁੰਦਾ ਹੈ ।

ਪ੍ਰਸ਼ਨ 4.
ਮੈਮਰੀ ਦੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
ਇਨਟਰਨਲ ਮੈਮਰੀ, ਕੈਸ਼ ਮੈਮਰੀ, ਪ੍ਰਾਈਮਰੀ ਮੈਮਰੀ, ਸੈਕੰਡਰੀ ਮੈਮਰੀ ।

ਪ੍ਰਸ਼ਨ 5.
ਰੋਮ ਦੀਆਂ ਕਿਸਮਾਂ ਦੇ ਨਾਂ ਦੱਸੋ ।
ਉੱਤਰ-
EROM, PROM, EPROM, EEPROM.

ਪ੍ਰਸ਼ਨ 6.
ਸਿਕੂਐਨਸ਼ਿਅਲ ਐਕਸੈਸ ਡਿਵਾਇਸ ਕੀ ਹੁੰਦੇ ਹਨ ?
ਉੱਤਰ-
ਉਹ ਡਿਵਾਇਸ ਜਿਹਨਾਂ ਨੂੰ ਇੱਕ ਤੋਂ ਬਾਅਦ ਦੂਜੇ ਕੁਮ ਵਿਚ ਵਰਤਿਆ ਜਾ ਸਕਦਾ ਹੈ ਉਸ ਨੂੰ ਸਿਕੂਐਨਸ਼ਿਅਲ ਐਕਸੈਸ ਡਿਵਾਇਸ ਕਹਿੰਦੇ ਹਨ ।

PSEB 8th Class Computer Solutions Chapter 8 ਮੈਮਰੀ ਯੂਨਿਟਸ

ਪ੍ਰਸ਼ਨ 7.
ਸਿਕੂਐਨਸ਼ਿਅਲ ਐਕਸੈਸ ਡਿਵਾਇਸ ਦੀਆਂ ਉਦਾਹਰਨਾਂ ਦਿਓ ।
ਉੱਤਰ-
ਮੈਗਨੈਟਿਕ ਟੇਪ ।

ਪ੍ਰਸ਼ਨ 8.
ਡਾਇਰੈਕਟ ਐਕਸੈਸ ਮੈਮਰੀ ਦੀਆਂ ਉਦਾਹਰਨਾਂ ਦਿਓ
ਉੱਤਰ-
ਸੀ.ਡੀ., ਡੀ.ਵੀ.ਡੀ., ਹਾਰਡ ਡਿਸਕ, ਫਲਾਪੀ ਡਿਸਕ ।

ਪ੍ਰਸ਼ਨ 9.
ਪਹਿਲੀ ਜੈਨਰੇਸ਼ਨ ਕੰਪਿਊਟਰਾਂ ਦੇ ਨਾਮ ਦੱਸੋ ।
ਉੱਤਰ-
ENIAC, EDVAC, EDSAC, UNIVAC-1, IBM 701.

ਪ੍ਰਸ਼ਨ 10.
ਮੈਮਰੀ ਯੂਨਿਟ ਕੀ ਹੁੰਦੀ ਹੈ ?
ਉੱਤਰ-
ਕੰਪਿਊਟਰ ਮੈਮਰੀ ਨੂੰ ਮਾਪਣ ਦੇ ਢੰਗ ਨੂੰ ਮੈਮਰੀ ਯੂਨਿਟ ਕਹਿੰਦੇ ਹਨ ।