PSEB 8th Class Punjabi Solutions Chapter 1 ਜੈ ਭਾਰਤ ਮਾਤਾ

Punjab State Board PSEB 8th Class Punjabi Book Solutions Chapter 1 ਜੈ ਭਾਰਤ ਮਾਤਾ Textbook Exercise Questions and Answers.

PSEB Solutions for Class 8 Punjabi Chapter 1 ਜੈ ਭਾਰਤ ਮਾਤਾ (1st Language)

Punjabi Guide for Class 8 PSEB ਜੈ ਭਾਰਤ ਮਾਤਾ Textbook Questions and Answers

ਜੈ ਭਾਰਤ ਮਾਤਾ ਪਾਠ-ਅਭਿਆਸ

1. ਦੋਸ :
(ੳ) ਇਸ ਕਵਿਤਾ ਵਿੱਚ ਕਿਹੜੇ-ਕਿਹੜੇ ਦੇਸ-ਭਗਤਾਂ ਦਾ ਜ਼ਿਕਰ ਆਇਆ ਹੈ ?
ਉੱਤਰ :
ਸਤਲੁਜ, ਰਾਵੀ, ਚਨਾਬ ਤੇ ਜਿਹਲਮ।

(ਅ) ਇਸ ਕਵਿਤਾ ਵਿੱਚ ਦੇਸ਼ ਦੀ ਅਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਕਿਹੜੀਆਂ ਥਾਂਵਾਂ ਦਾ ਵਰਨਣ ਹੈ ?
ਉੱਤਰ :
ਇਸ ਕਵਿਤਾ ਵਿਚ ਭਾਰਤ ਦੀ ਆਨ – ਸ਼ਾਨ ਨੂੰ ਕਾਇਮ ਰੱਖਣ ਵਾਲੇ ਬਹੁਤ ਸਾਰੇ ਦੇਸ਼ – ਭਗਤਾਂ ਦਾ ਜ਼ਿਕਰ ਆਇਆ ਹੈ; ਜਿਵੇਂ ਕਿ ਰਾਜਾ ਪੋਰਸ, ਸ਼ਿਵਾਜੀ, ਰਾਣਾ ਪ੍ਰਤਾਪ, ਰਾਣੀ ਝਾਂਸੀ, ਜਲ੍ਹਿਆਂ ਵਾਲੇ ਬਾਗ਼ ਦੇ ਸ਼ਹੀਦ, ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫ਼ਿਰ, ਕਰਤਾਰ ਸਿੰਘ ਸਰਾਭਾ ਤੇ ਹੋਰ ਗ਼ਦਰੀ ਬਾਬੇ, ਸ: ਭਗਤ ਸਿੰਘ, ਸ: ਊਧਮ ਸਿੰਘ ਤੇ ਲਾਲਾ ਲਾਜਪਤ ਰਾਏ ਆਦਿ।

PSEB 8th Class Punjabi Solutions Chapter 1 ਜੈ ਭਾਰਤ ਮਾਤਾ

2. ਹੇਠ ਲਿਖੀਆਂ ਸਤਰਾਂ ਦਾ ਭਾਵ ਸਪਸ਼ਟ ਕਰੋ :

(ਉ) ਲਹੂਆਂ ਦੇ ਸੰਗ ਲਿਖੀ ਗਈ ਹੈ,
ਅਣਖ ਤੇਰੀ ਦੀ ਲੰਮੀ ਗਾਥਾ

ਪ੍ਰਸ਼ਨ 1.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਭਾਰਤ ਮਾਤਾ ! ਅਸੀਂ ਤੇਰੀ ਸਦਾ ਜੈਜੈਕਾਰ ਕਰਦੇ ਹਾਂ। ਤੇਰਾ ਸੈ – ਸਤਿਕਾਰ ਬਚਾਉਣ ਦੀ ਖ਼ਾਤਰ ਸਿਦਕੀ ਦੇਸ਼ – ਭਗਤਾਂ ਦੀਆਂ ਕੁਰਬਾਨੀਆਂ ਦੀ ਲੰਮੀ ਕਹਾਣੀ ਖੂਨ ਨਾਲ ਲਿਖੀ ਗਈ ਹੈ, ਅਰਥਾਤ ਜਦੋਂ ਵੀ ਤੇਰੇ ਸ਼ੈਸਤਿਕਾਰ ਦੀ ਰੱਖਿਆ ਦਾ ਪ੍ਰਸ਼ਨ ਪੈਦਾ ਹੋਇਆ, ਤਾਂ ਅਨੇਕਾਂ ਸਿਰਲੱਥ ਯੋਧਿਆਂ ਨੇ ਤਲਵਾਰਾਂ ਦੀ ਛਾਂ ਹੇਠਾਂ ਯੁੱਧ ਕਰ ਕੇ ਤੇ ਗੋਲੀਆਂ ਦੀਆਂ ਬੁਛਾੜਾਂ ਅੱਗੇ ਹਿੱਕਾਂ ਡਾਹ ਕੇ ਆਪਣਾ ਲਹੂ ਡੋਲਿਆ ਹੈ ਅਤੇ ਫਾਂਸੀਆਂ ਦੇ ਰੱਸਿਆਂ ਨੂੰ ਚੁੰਮ ਕੇ ਆਪਣੀਆਂ ਜਾਨਾਂ ਵਾਰੀਆਂ ਹਨ। ਹੇ ਅਜਿਹੇ ਸ਼ਾਨਦਾਰ ਇਤਿਹਾਸ ਦੀ ਮਾਲਕ ਭਾਰਤ ਮਾਤਾ ! ਅਸੀਂ ਸਦਾ ਤੇਰੀ ਜਿੱਤ ਦੀ ਇੱਛਾ ਕਰਦੇ ਹੋਏ ਤੇਰੀ ਜੈ – ਜੈਕਾਰ ਬੁਲਾਉਂਦੇ ਹਾਂ। ਔਖੇ ਸ਼ਬਦਾਂ ਦੇ ਅਰਥ – ਸੰਗ – ਨਾਲ ਅਣਖ – ਸ਼ੈ – ਸਤਿਕਾਰ। ਗਾਥਾ – ਕਹਾਣੀ।

ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਅਸੀਂ ਭਾਰਤ ਮਾਤਾ ਦੀ ਸਦਾ ਜੈ – ਜੈਕਾਰ ਕਰਦੇ ਹਾਂ। ਦੇਸ਼ – ਭਗਤਾਂ ਨੇ ਇਸ ਦੀ ਅਣਖ ਤੇ ਅਜ਼ਾਦੀ ਦੀ ਰਾਖੀ ਖ਼ਾਤਰ, ਜਿਸ ਤਰ੍ਹਾਂ ਆਪਣਾ ਖੂਨ ਡੋਲ੍ਹਿਆ ਹੈ, ਉਸ ਦੀ ਕਹਾਣੀ ਬਹੁਤ ਲੰਮੀ ਹੈ।

(ਅ) ਫਾਂਸੀ ਦੇ ਵੱਟਿਆਂ ਤੇ ਬੈਠੀ,
ਤਵਾਰੀਖ਼ ਪਈ ਆਖੇ।
ਜੈ ਭਾਰਤ, ਜੈ ਭਾਰਤ ਮਾਤਾ

PSEB 8th Class Punjabi Solutions Chapter 1 ਜੈ ਭਾਰਤ ਮਾਤਾ

ਪ੍ਰਸ਼ਨ 3.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਭਾਰਤ ਮਾਤਾ ! ਤੇਰਾ ਇਤਿਹਾਸ ਦੱਸਦਾ ਹੈ ਕਿ ਤੇਰੇ ਸ਼ੈ – ਸਤਿਕਾਰ ਨੂੰ ਨਸ਼ਟ ਕਰਨ ਲਈ ਤੇਰੇ ਉੱਪਰ ਅਨੇਕਾਂ ਹਮਲੇ ਹੋਏ ਹਨ। ਹਲਦੀ ਘਾਟੀ ਵਿਖੇ ਤੇਰੇ ਅਣਖੀਲੇ ਪੁੱਤਰ ਰਾਣਾ ਪ੍ਰਤਾਪ ਨੂੰ ਮੁਗ਼ਲਾਂ ਵਿਰੁੱਧ ਲਹੂ – ਵੀਟਵੀਂ ਲੜਾਈ ਕਰਨੀ ਪਈ। ਤੇਰੇ ਅਥਾਹ ਦੌਲਤ ਨਾਲ ਮਾਲਾ – ਮਾਲ ਸੋਮਨਾਥ ਦੇ ਮੰਦਰ ਨੂੰ ਵਿਦੇਸ਼ੀ ਹਮਲਾਵਰ ਮਹਿਮੂਦ ਗਜ਼ਨਵੀ ਲੁੱਟ ਕੇ ਲੈ ਗਿਆ। ਰਾਜਪੂਤਾਨੇ ਵਿਚ ਮੁਗ਼ਲਾਂ ਵਿਰੁੱਧ ਸਿਰਧੜ ਦੀ ਬਾਜ਼ੀ ਲਾਉਣ ਵਾਲੇ ਰਾਜਪੂਤਾਂ ਦੇ ਚਿਤੌੜ ਅਤੇ ਮੇਵਾੜ ਆਦਿ ਕਿਲ੍ਹਿਆਂ ਦੇ ਖੰਡਰ ਦੱਸਦੇ ਹਨ ਕਿ ਤੇਰੇ ਉੱਪਰ ਕਿੰਨੀਆਂ ਮੁਸੀਬਤਾਂ ਤੇ ਦੁੱਖ ਆਏ ਹਨ।

ਸਿਕੰਦਰ ਨੇ ਸਾਰੀ ਦੁਨੀਆ ਨੂੰ ਫ਼ਤਿਹ ਕਰਨ ਦੇ ਇਰਾਦੇ ਨਾਲ ਭਾਰਤ ਨੂੰ ਲਿਤਾੜਨਾ ਆਰੰਭ ਕੀਤਾ, ਪਰੰਤੂ ਉਸ ਨੂੰ ਅਣਖੀਲੇ ਦੇਸ਼ – ਭਗਤਾਂ ਦੇ ਹੱਥੋਂ ਅਜਿਹੀ ਮਾਰ ਪਈ ਕਿ ਉਹ ਵੀ ਬਿਆਸ ਦਰਿਆ ਤੋਂ ਹੀ ਪਿੱਛੇ ਮੁੜ ਗਿਆ। ਹੇ ਭਾਰਤ ਮਾਤਾ ! ਇੰਨੀਆਂ ਮੁਸੀਬਤਾਂ ਆਉਣ ਦੇ ਬਾਵਜੂਦ ਵੀ ਤੇਰੇ ਅਣਖੀਲੇ ਯੋਧਿਆਂ ਨੇ ਤੇਰੇ ਸ਼ੈ – ਸਤਿਕਾਰ ਨੂੰ ਕਾਇਮ ਰੱਖਣ ਦਾ ਯਤਨ ਕੀਤਾ ਤੇ ਇਸ ਮੰਤਵ ਲਈ ਕੁਰਬਾਨੀਆਂ ਦਿੱਤੀਆਂ। ਹੇ ਅਜਿਹੇ ਲਹੂ – ਭਿੱਜੇ ਇਤਿਹਾਸ ਦੀ ਮਾਲਕ ਭਾਰਤ ਮਾਤਾ ! ਅਸੀਂ ਤੇਰੀ ਸਦਾ ਹੀ ਜੈ – ਜੈਕਾਰ ਬੁਲਾਉਂਦੇ ਹਾਂ।

ਔਖੇ ਸ਼ਬਦਾਂ ਦੇ ਅਰਥ – ਹਲਦੀ ਘਾਟੀ – ਰਾਜਸਥਾਨ ਵਿਚ ਇਕ ਸਥਾਨ, ਜਿੱਥੇ ਰਾਜਪੂਤ ਰਾਣਾ ਪ੍ਰਤਾਪ 1576 ਈ: ਵਿਚ ਅਕਬਰ ਦੀ ਫ਼ੌਜ ਨਾਲ ਬੜੀ ਬਹਾਦਰੀ ਨਾਲ ਲੜਿਆ ਸੀ ਅਤੇ ਆਪਣੀ ਹਾਰ ਹੋ ਜਾਣ ‘ਤੇ ਵੀ ਉਸ ਨੇ ਦੁਸ਼ਮਣ ਦੀ ਈਨ ਨਹੀਂ ਸੀ ਮੰ। ਸੋਮਨਾਥਕਾਠੀਆਵਾੜ ਵਿੱਚ ਸਮੁੰਦਰ ਦੇ ਕਿਨਾਰੇ ਇਕ ਨਗਰ, ਜਿੱਥੇ ਸੋਮਨਾਥ ਨਾਂ ਦਾ ਇਕ ਪ੍ਰਸਿੱਧ ਮੰਦਰ ਹੈ। ਇਸ ਵਿਚ ਇਕ ਪੰਜ ਗਜ਼ ਉੱਚੀ ਸ਼ਿਵ ਦੀ ਮੂਰਤੀ ਹੁੰਦੀ ਸੀ, ਜਿਸ ਨੂੰ ਮਹਿਮੂਦ ਗਜ਼ਨਵੀ ਨੇ 1025 ਈ: ਵਿਚ ਤੋੜ ਕੇ ਉਸ ਦੇ ਚਾਰ ਟੋਟੇ ਕਰ ਦਿੱਤੇ ਸਨ ਦੋ ਟੁਕੜੇ ਉਸ ਨੇ ਗ਼ਜ਼ਨੀ ਭੇਜੇ, ਜਿਨ੍ਹਾਂ ਵਿਚੋਂ ਇਕ ਮਸਜਿਦ ਦੀ ਪੌੜੀ ਵਿਚ ਅਤੇ ਦੂਜਾ ਕਚਹਿਰੀ ਦੀ ਪੌੜੀ ਵਿਚ ਜੜਿਆ ਗਿਆ ਸੀ।

ਬਾਕੀ ਦੇ ਦੋ ਟੁਕੜੇ ਪੌੜੀਆਂ ਵਿਚ ਜੁੜਨ ਲਈ ਉਸ ਨੇ ਮੱਕੇ ਮਦੀਨੇ ਭੇਜ ਦਿੱਤੇ ਸਨ। ਇਹ ਮੰਦਰ ਭਾਰਤ ਵਿਚ ਅਦੁੱਤੀ ਸੀ। ਇਸ ਵਿਚ ਰਤਨਾਂ ਨਾਲ ਜੜੇ ਹੋਏ 56 ਥੰਮ ਸਨ ਅਤੇ ਦੌ ਸੌ ਮਣ ਸੋਨੇ ਦਾ ਇਕ ਸੰਗਲ ਛੱਤ ਨਾਲ ਲਟਕਦਾ ਸੀ, ਜਿਸ ਨਾਲ ਘੰਟਾ ਬੰਨ੍ਹਿਆ ਹੋਇਆ ਸੀ। ਮਹਿਮੂਦ ਇਹ ਸਭ ਕੁੱਝ ਲੁੱਟ ਕੇ ਲੈ ਗਿਆ ਸੀ। ਬਾਤਕਥਾ, ਕਹਾਣੀ / ਰਾਜਪੂਤਾਨੀ ਖੰਡਰ – ਰਾਜਪੂਤਾਂ ਦੇ ਇਲਾਕੇ ਵਿਚ ਮੇਵਾੜ, ਚਿਤੌੜ ਤੇ ਹਲਦੀ ਘਾਟੀ ਆਦਿ ਵਿਖੇ ਉਹ ਖੰਡਰ ਬਣੇ ਕਿਲ੍ਹੇ, ਜਿੱਥੇ ਅਣਖੀਲੇ ਰਾਜਪੂਤਾਂ ਨੇ ਮੁਗਲਾਂ ਦਾ ਡਟਵਾਂ ਟਾਕਰਾ ਕੀਤਾ ਸੀ। ਸਿਕੰਦਰ – ਯੂਨਾਨ ਦਾ ਇਕ ਬਾਦਸ਼ਾਹ, ਜਿਸ ਨੇ 327 ਈ: ਪੂ: ਵਿਚ ਭਾਰਤ ਉੱਤੇ ਹਮਲਾ ਕੀਤਾ ਸੀ ਅਤੇ ਪੰਜਾਬ ਦੇ ਰਾਜੇ ਪੋਰਸ ਨੂੰ ਹਾਰ ਦੇ ਕੇ ਅੱਗੇ ਵਧਿਆ ਸੀ, ਪਰੰਤੂ ਉਸ ਨੂੰ ਬਿਆਸ ਨਦੀ ਉੱਤੇ ਆ ਕੇ ਵਾਪਸ ਆਪਣੇ ਦੇਸ਼ ਨੂੰ ਮੁੜਨਾ ਪਿਆ ਸੀ।

PSEB 8th Class Punjabi Solutions Chapter 1 ਜੈ ਭਾਰਤ ਮਾਤਾ

ਪ੍ਰਸ਼ਨ 4.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਭਾਰਤ ਮਾਤਾ ਦੀ ਅਣਖ ਤੇ ਅਜ਼ਾਦੀ ਨੂੰ ਮਿਟਾਉਣ ਲਈ ਉਸ ਉੱਤੇ ਅਨੇਕਾਂ ਹਮਲੇ ਹੋਏ। ਹਲਦੀ ਘਾਟੀ ਦਾ ਮੈਦਾਨ, ਰਾਜਪੁਤਾਨੇ ਦੇ ਖੰਡਰ ਅਤੇ ਸੋਮਨਾਥ ਦੇ ਮੰਦਰ ਦੀ ਤਬਾਹੀ ਤੇ ਲੁੱਟ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਭਾਰਤ ਦੀ ਅਣਖ ਤੇ ਅਜ਼ਾਦੀ ਦੀ ਪੰਜਾਬੀ ਪਹਿਲੀ ਭਾਸ਼ਾ ਰਾਖੀ ਲਈ ਬਹਾਦਰਾਂ ਨੇ ਦੁਸ਼ਮਣਾਂ ਨਾਲ ਟੱਕਰ ਲੈਣ ਵਿਚ ਕੋਈ ਕਸਰ ਨਹੀਂ ਛੱਡੀ ਤੇ ਅਜਿਹੇ ਬਹਾਦਰਾਂ ਤੋਂ ਮਾਰ ਖਾ ਕੇ ਹੀ ਸਾਰੀ ਦੁਨੀਆ ਨੂੰ ਜਿੱਤਣ ਦਾ ਇਰਾਦਾ ਰੱਖਣ ਵਾਲੇ ਸਿਕੰਦਰ ਨੂੰ ਬਿਆਸ ਦਰਿਆ ਦੇ ਕੰਢੇ ਤੋਂ ਪਿੱਛੇ ਮੁੜਨਾ ਪੈ ਗਿਆ ਸੀ।

3. ਔਖੇ ਸ਼ਬਦਾਂ ਦੇ ਅਰਥ :

  • ਸੰਗ : ਨਾਲ
  • ਗਾਥਾ : ਕਥਾ, ਕਹਾਣੀ
  • ਚੰਡੀ : ਦੁਰਗਾ ਦੇਵੀ, ਤਲਵਾਰ
  • ਛਾਬਾ : ਤੱਕੜੀ ਦਾ ਇੱਕ ਪਲੜਾ, ਡੂੰਘੀ ਟੋਕਰੀ
  • ਸਾਕਾ : ਇਤਿਹਾਸ ਵਿੱਚ ਵਾਪਰੀ ਅਹਿਮ ਘਟਨਾ
  • ਤਵਾਰੀਖ : ਇਤਿਹਾਸ, ਬੀਤੇ ਸਮੇਂ ਦੀ ਵਾਰਤਾ
  • ਅਣਖ : ਸ਼ੈਮਾਣ, ਗ਼ੈਰਤ
  • ਖੰਡਰ : ਡਿਗੀ-ਢੱਠੀ ਇਮਾਰਤ, ਖੋਲੇ
  • ਅਮਰ : ਜੋ ਮਰੋ ਨਾ, ਸਦੀਵੀ, ਚਿਰੰਜੀਵ

ਇਸ ਕਵਿਤਾ ਵਿੱਚ ਪੰਜਾਬ ਦੇ ਇੱਕ ਦਰਿਆ ਬਿਆਸ ਦਾ ਜ਼ਿਕਰ ਆਇਆ ਹੈ, ਪੰਜਾਬ ਦੇ ਬਾਕੀ ਦਰਿਆਵਾਂ ਦੇ ਨਾਂ ਲਿਖੋ।

ਦੇਸ-ਪਿਆਰ ਸੰਬੰਧੀ ਕੋਈ ਹੋਰ ਕਵਿਤਾ ਯਾਦ ਕਰ ਕੇ ਆਪਣੇ ਸਕੂਲ ਦੀ ਬਾਲ-ਸਭਾ ਵਿੱਚ ਸੁਣਾਓ।

PSEB 8th Class Punjabi Guide ਜੈ ਭਾਰਤ ਮਾਤਾ Important Questions and Answers

1. ‘ਜਲ੍ਹਿਆਂ ਵਾਲੇ ਬਾਗ਼ ਤੇਰੇ ਦੀ ਅੱਜ ਵੀ ਅਮਰ ਕਹਾਣੀ।
‘ਕਾਮਾਗਾਟਾਮਾਰੂ’ ਤੇਰੇ, ਅੱਗ ਲਾਈ ਵਿਚ ਪਾਣੀ।
ਚੰਡੀ ਬਣ ਕੇ ਰਣ ਵਿਚ ਜੂਝੀ, ਤੇਰੀ ‘ਝਾਂਸੀ ਰਾਣੀ।
ਜੈ ਭਾਰਤ, ਜੈ ਭਾਰਤ ਮਾਤਾ !

ਪ੍ਰਸ਼ਨ 1.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਭਾਰਤ ਮਾਤਾ ! ਤੇਰੇ ਸ਼ੈ – ਸਤਿਕਾਰ ਦੇ ਅਣਗਿਣਤ ਰਾਖੇ ਜਲ੍ਹਿਆਂ ਵਾਲੇ ਬਾਗ਼ ਵਿਚ ਜ਼ਾਲਮ ਅੰਗਰੇਜ਼ ਜਨਰਲ ਡਾਇਰ ਦੀਆਂ ਗੋਲੀਆਂ ਦਾ ਨਿਸ਼ਾਨਾ ਬਣੇ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਸਾਕਾ ਅੱਜ ਤੱਕ ਅਮਰ ਕਹਾਣੀ ਬਣ ਕੇ ਪ੍ਰਚਲਿਤ ਹੈ। ਹੇ ਮਾਤਾ ! ਕਾਮਾਗਾਟਾਮਾਰੂ ਜਹਾਜ਼ ਵਿਚ ਸਵਾਰ ਤੇਰੇ ਸ਼ੈਸਤਿਕਾਰ ਦੇ ਰਾਖਿਆਂ ਨਾਲ ਜਦ ਅੰਗਰੇਜ਼ੀ ਸਰਕਾਰ ਨੇ ਅਨਿਆਂ ਕੀਤਾ ਅਤੇ ਉਨ੍ਹਾਂ ਨੂੰ ਕੈਨੇਡਾ ਦੀ ਧਰਤੀ ਉੱਪਰ ਉਤਰਨ ਨਾ ਦਿੱਤਾ, ਤਾਂ ਉਨ੍ਹਾਂ ਨੇ ਸਮੁੰਦਰ ਦੇ ਪਾਣੀਆਂ ਵਿਚ ਹੀ ਇਨਕਲਾਬ ਦੀ ਅੱਗ ਲਾ ਦਿੱਤੀ ਅਤੇ ਬਜਬਜ ਘਾਟ ਵਿਖੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਹੇ ਮਾਤਾ ! ਜਦੋਂ ਅੰਗਰੇਜ਼ੀ ਸਰਕਾਰ ਨੇ ਸਾਰੇ ਭਾਰਤ ਨੂੰ ਤੰਦੂਏ ਵਾਂਗ ਆਪਣੀ ਜਕੜ ਵਿਚ ਲੈ ਲਿਆ ਸੀ, ਤਾਂ 1857 ਦੇ ਇਨਕਲਾਬੀ ਉਸ ਦੇ ਖ਼ਿਲਾਫ਼ ਹਥਿਆਰ ਫੜ ਕੇ ਉੱਠ ਪਏ।ਉਸ ਸਮੇਂ ਝਾਂਸੀ ਦੀ ਰਾਣੀ ਤੇਰੇ – ਸਤਿਕਾਰ ਦੀ ਰਾਖੀ ਕਰਦੀ ਹੋਈ ਦੁਰਗਾ ਦੇਵੀ ਵਾਂਗ ਰਣ ਵਿਚ ਜੁਝੀ।ਹੇ ਅਜਿਹੇ ਕੁਰਬਾਨੀਆਂ ਭਰੇ ਇਤਿਹਾਸ ਦੀ ਮਾਲਕ ਭਾਰਤ ਮਾਤਾ ! ਅਸੀਂ ਸਦਾ ਤੇਰੀ ਜੈ – ਜੈਕਾਰ ਬੁਲਾਉਂਦੇ ਹਾਂ।

PSEB 8th Class Punjabi Solutions Chapter 1 ਜੈ ਭਾਰਤ ਮਾਤਾ

ਔਖੇ ਸ਼ਬਦਾਂ ਦੇ ਅਰਥ – ਜਲ੍ਹਿਆਂ ਵਾਲਾ ਬਾਗ਼ – ਅੰਮ੍ਰਿਤਸਰ ਵਿਚ ਭਾਰਤ ਦੀ ਅਜ਼ਾਦੀ ਦੀ ਲਹਿਰ ਨਾਲ ਸੰਬੰਧਿਤ ਇਕ ਪ੍ਰਸਿੱਧ ਇਤਿਹਾਸਿਕ ਸਥਾਨ, ਜਿੱਥੇ 13 ਅਪਰੈਲ, 1919 ਨੂੰ ਅੰਗਰੇਜ਼ ਜਨਰਲ ਡਾਇਰ ਨੇ ਸ਼ਾਂਤ ਸਮਾਗਮ ਵਿੱਚ ਹਿੱਸਾ ਲੈ ਰਹੇ ਨਿਹੱਥੇ ਭਾਰਤੀਆਂ ਉੱਪਰ ਗੋਲੀਆਂ ਚਲਾ ਕੇ 379 ਵਿਅਕਤੀਆਂ ਨੂੰ ਮਾਰ ਦਿੱਤਾ ਸੀ ਤੇ 1200 ਦੇ ਲਗਪਗ ਜ਼ਖ਼ਮੀ ਕੀਤੇ ਸਨ। ਕਾਮਾਗਾਟਾਮਾਰੂ – ਕਾਮਾਗਾਟਾਮਾਰੂ ਇਕ ਜਹਾਜ਼ ਦਾ ਨਾਂ ਸੀ, ਜਿਸ ਨੂੰ 1914 ਵਿਚ ਗੁਰਦਿੱਤ ਸਿੰਘ ਸਰਹਾਲੀ ਨੇ ਇਕ ਜਾਪਾਨੀ ਕੰਪਨੀ ਤੋਂ ਠੇਕੇ ਉੱਤੇ ਲੈ ਕੇ ਰੋਜ਼ਗਾਰ ਲਈ ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਨਾਲ ਭਰ ਲਿਆ ਤੇ ਕੈਨੇਡਾ ਨੂੰ ਚੱਲ ਪਏ, ਪਰੰਤੂ ਉੱਥੋਂ ਦੀ ਸਰਕਾਰ ਨੇ ਇਸ ਨੂੰ ਘਾਟ ਉੱਤੇ ਨਾ ਲੱਗਣ ਦਿੱਤਾ ਅਤੇ ਦੋ ਮਹੀਨੇ ਪਿੱਛੋਂ ਜਹਾਜ਼ ਵਾਪਸ ਭਾਰਤੀ ਕੰਢੇ ਬਜਬਜ ਘਾਟ ‘ਤੇ ਪੁੱਜਾ, ਜਿੱਥੇ ਪੁਲਿਸ ਦੇ ਤਸ਼ੱਦਦ ਨਾਲ ਬਹੁਤ ਸਾਰੇ ਵਿਅਕਤੀ ਮਾਰੇ ਗਏ। ਚੰਡੀ – ਦੁਰਗਾ ਦੇਵੀ। ਰਾਣੀ ਝਾਂਸੀ – ਝਾਂਸੀ ਦੀ ਰਾਣੀ, ਲਕਸ਼ਮੀ ਬਾਈ ਜੋ ਕਿ 1857 ਦੇ ਗ਼ਦਰ ਵਿਚ ਅੰਗਰੇਜ਼ਾਂ ਵਿਰੁੱਧ ਲੜਦੀ ਹੋਈ ਸ਼ਹੀਦ ਹੋਈ।

ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਭਾਰਤ ਮਾਤਾ ਦੀ ਅਣਖ ਤੇ ਅਜ਼ਾਦੀ ਦੀ ਰਾਖੀ ਲਈ ਦੇਸ਼ – ਭਗਤਾਂ ਨੇ ਜਲ੍ਹਿਆਂ ਵਾਲੇ ਬਾਗ਼ ਵਿਚ, ਕਾਮਾਗਾਟਾ ਮਾਰੂ ਦੇ ਮੁਸਾਫ਼ਿਰਾਂ ਦੇ ਰੂਪ ਵਿਚ ਅਤੇ ਰਾਣੀ ਝਾਂਸੀ ਨੇ ਆਪਣਾ ਖੂਨ ਡੋਲ੍ਹਿਆ। ਅਜਿਹੇ ਅਣਖੀਲੇ ਸਪੁੱਤਰਾਂ ਦੀ ਮਾਤਾ ਭਾਰਤ ਦੀ ਅਸੀਂ ਜੈ – ਜੈਕਾਰ ਕਰਦੇ ਹਾਂ।

2. ‘ਭਗਤ ਸਿੰਘ’ ਜਿਹੇ ਪੁੱਤਰ ਤੇਰੇ, ‘ਊਧਮ ਸਿੰਘ’ ‘ਸਰਾਭੇ।
ਡੁੱਲ੍ਹੇ ਖੂਨ ਦਾ ਬਦਲਾ ਉਸ ਨੇ, ਤੋਲ ਲਿਆ ਵਿਚ ਛਾਬੇ।
ਗੋਰੀ ਅਣਖ ਨੂੰ ਰੰਡੀ ਕਰ ਗਏ, ਤੇਰੇ “ਗ਼ਦਰੀ ਬਾਬੇ’।
ਜੈ ਭਾਰਤ, ਜੈ ਭਾਰਤ ਮਾਤਾ !

ਪ੍ਰਸ਼ਨ 3.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਭਾਰਤ ਮਾਤਾ ! ਤੇਰੇ ਸਪੁੱਤਰ ਹਮੇਸ਼ਾ ਤੇਰੇ ਸ਼ੈ – ਸਤਿਕਾਰ ਲਈ ਜੂਝਦੇ ਰਹੇ ਹਨ। ਤੇਰੇ ਭਗਤ ਸਿੰਘ ਨੇ ਸਾਂਡਰਸ ਨੂੰ ਮਾਰ ਕੇ, ਤੇਰੇ ਊਧਮ ਸਿੰਘ ਨੇ ਜਲ੍ਹਿਆਂ ਵਾਲੇ ਬਾਗ਼ ਵਿਚ ਹੋਏ ਕਤਲੇਆਮ ਦੇ ਜ਼ਿੰਮੇਵਾਰ ਮਾਈਕਲ ਓਡਵਾਇਰ ਨੂੰ ਮਾਰ ਕੇ ਅਤੇ ਕਰਤਾਰ ਸਿੰਘ ਸਰਾਭੇ ਨੇ ਅੰਗਰੇਜ਼ਾਂ ਵਿਰੁੱਧ ਗ਼ਦਰ ਦੀ ਲਹਿਰ ਆਰੰਭ ਕਰ ਕੇ, ਉਨ੍ਹਾਂ ਤੋਂ ਖ਼ੂਨ ਦਾ ਬਦਲਾ ਤੱਕੜੀ ਦੇ ਛਾਬੇ ਵਿਚ ਪੂਰਾ ਤੋਲ ਕੇ ਲਿਆ ਸੀ, ਜਿਹੜਾ ਉਨ੍ਹਾਂ ਲਾਲਾ ਲਾਜਪਤ ਰਾਏ ਉੱਪਰ ਡਾਂਗਾਂ ਚਲਾ ਕੇ, ਜਲ੍ਹਿਆਂ ਵਾਲੇ ਬਾਗ ਵਿਚ ਖੂਨ ਦੀ ਹੋਲੀ ਖੇਡ ਕੇ, ਬਜਬਜ ਘਾਟ ਉੱਤੇ ਕਾਮਾਗਾਟਾਮਾਰੂ ਦੇ ਮੁਸਾਫ਼ਿਰਾਂ ਉੱਪਰ ਗੋਲੀਆਂ ਚਲਾ ਕੇ ਵਹਾਇਆ ਸੀ।

ਹੇ ਭਾਰਤ ਮਾਤਾ, 1913 – 14 ਵਿਚ ਅਮਰੀਕਾ ਵਿਖੇ ਬਣੀ ਗ਼ਦਰ ਪਾਰਟੀ ਦੇ ਇਨਕਲਾਬੀਆਂ, ਜਿਨ੍ਹਾਂ ਨੂੰ ਸਤਿਕਾਰ ਨਾਲ ‘ਗ਼ਦਰੀ ਬਾਬੇ’ ਕਿਹਾ ਜਾਂਦਾ ਹੈ, ਨੇ ਅੰਗਰੇਜ਼ਾਂ ਵਿਰੁੱਧ ਜੰਗ ਛੇੜ ਕੇ ਅੰਗਰੇਜ਼ਾਂ ਵਿਚ ਇੰਨੀ ਦਹਿਸ਼ਤ ਪੈਦਾ ਕੀਤੀ ਸੀ ਕਿ ਉਨ੍ਹਾਂ ਅੰਗਰੇਜ਼ਾਂ) ਵਿਚ ਆਪਣੀ ਅਣਖ ਨੂੰ ਬਚਾਉਣ ਲਈ ਹਿੰਮਤ ਹੀ ਨਹੀਂ ਸੀ ਰਹੀ। ਇਸ ਪ੍ਰਕਾਰ ਗ਼ਦਰੀ ਬਾਬਿਆਂ ਨੇ ਗੋਰੀ ਅਣਖ ਨੂੰ ਰੰਡੀ ਕਰ ਦਿੱਤਾ। ਹੇ ਅਜਿਹੇ ਕੁਰਬਾਨੀ ਦੇ ਪਤਲੇ ਯੋਧਿਆਂ ਦੀ ਮਾਲਕ ਭਾਰਤ ਮਾਤਾ ! ਅਸੀਂ ਸਦਾ ਤੇਰੀ ਜੈ – ਜੈ ਕਾਰ ਕਰਦੇ ਹਾਂ।

ਔਖੇ ਸ਼ਬਦਾਂ ਦੇ ਅਰਥ – ਭਗਤ ਸਿੰਘ – ਭਾਰਤ ਦੀ ਅਜ਼ਾਦੀ ਦਾ ਇਕ ਮਹਾਨ ਸ਼ਹੀਦ। ਊਧਮ ਸਿੰਘ – ਭਾਰਤ ਦੀ ਅਜ਼ਾਦੀ ਦਾ ਉਹ ਮਹਾਨ ਯੋਧਾ, ਜਿਸ ਨੇ ਜਲ੍ਹਿਆਂ ਵਾਲਾ ਬਾਗ਼ ਦੇ ਦੁਖਾਂਤ ਦੇ ਜ਼ਿੰਮੇਵਾਰ ਮਾਈਕਲ ਓਡਵਾਇਰ ਨੂੰ ਇੰਗਲੈਂਡ ਜਾ ਕੇ ਗੋਲੀ ਨਾਲ ਉਡਾਇਆ ਸੀ। ਸਰਾਭਾ – ਗ਼ਦਰ ਪਾਰਟੀ ਦੀ ਲਹਿਰ ਦਾ ਇਕ ਮਹਾਨ ਨੌਜਵਾਨ ਆਗੂ, ਜਿਸ ਨੂੰ ਕੇਵਲ 19 ਸਾਲਾਂ ਦੀ ਉਮਰ ਵਿਚ ਫਾਂਸੀ ਤੇ ਟੰਗ ਦਿੱਤਾ ਗਿਆ ਸੀ। ਵਿਚ ਛਾਬ ਤੱਕੜੀ ਦੇ ਪਲੜੇ ਵਿਚ। ਗ਼ਦਰੀ ਬਾਬੇ – ਭਾਰਤ ਦੀ ਅਜ਼ਾਦੀ ਲਈ ਅਮਰੀਕਾ ਵਿਚ ਰਹਿੰਦੇ ਭਾਰਤੀਆਂ ਦੁਆਰਾ 1913 – 14 ਵਿਚ ਬਣਾਈ ਗ਼ਦਰ ਪਾਰਟੀ ਦੇ ਮੈਂਬਰ, ਜਿਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਜ਼ਬਰਦਸਤ ਜਦੋਜਹਿਦ ਆਰੰਭ ਕੀਤੀ ਤੇ ਕੁਰਬਾਨੀਆਂ ਦਿੱਤੀਆਂ।

PSEB 8th Class Punjabi Solutions Chapter 1 ਜੈ ਭਾਰਤ ਮਾਤਾ

ਪ੍ਰਸ਼ਨ 4.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਭਾਰਤ ਮਾਤਾ ਦੀ ਅਣਖ ਤੇ ਅਜ਼ਾਦੀ ਦੀ ਖ਼ਾਤਰ ਭਗਤ ਸਿੰਘ ਜਿਹੇ ਸੂਰਮੇ ਦੁਸ਼ਮਣਾਂ ਨੂੰ ਸਬਕ ਸਿਖਾਉਂਦੇ ਹੋਏ ਫਾਂਸੀ ਉੱਤੇ ਚੜ੍ਹ ਗਏ ਤੇ ਸ: ਊਧਮ ਸਿੰਘ ਵਰਗਿਆਂ ਨੇ ਉਸ ਦੀ ਹਿੱਕ ਉੱਤੇ ਮਚਾਏ ਕਤਲੇਆਮ ਦਾ ਬਦਲਾ ਲਿਆ। ਗ਼ਦਰੀ ਬਾਬਿਆਂ ਨੇ ਉਸ ਦੀ ਖ਼ਾਤਰ ਗੋਰਿਆਂ ਦੀ ਇੱਜ਼ਤ ਮਿੱਟੀ ਵਿਚ ਮਿਲਾ ਦਿੱਤੀ। ਅਜਿਹੇ ਪੁੱਤਰਾਂ ਦੀ ਮਾਂ ਭਾਰਤ ਦੀ ਅਸੀਂ ਜੈ – ਜੈਕਾਰ ਕਰਦੇ ਹਾਂ।

3. “ਲਾਜਪਤ’ ਜਿਹੇ ਬਣ ਗਏ ਤੇਰੀ, ਲਾਜ – ਪੱਤ ਦੇ ਰਾਖੇ ॥
‘ਸ਼ਿਵਾ’ ਅਤੇ ‘ਪਰਤਾਪ’ ਤੇਰੇ ਨੇ, ਲਿਖੇ ਸ਼ਹੀਦੀ ਸਾਕੇ।
ਫਾਂਸੀ ਦੇ ਫੱਟਿਆਂ ਤੇ ਬੈਠੀ, ਤਵਾਰੀਖ਼ ਪਈ ਆਖੇ।
ਜੈ ਭਾਰਤ, ਜੈ ਭਾਰਤ ਮਾਤਾ !

ਪ੍ਰਸ਼ਨ 5.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਹੇ ਭਾਰਤ ਮਾਤਾ ! ਤੇਰਾ ਇਤਿਹਾਸ ਤੇਰੇ ਸ਼ੈਸਤਿਕਾਰ ਦੀ ਰਾਖੀ ਕਰਨ ਵਾਲੇ ਯੋਧਿਆਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਹੇ ਮਾਤਾ ! ਤੇਰੀ ਇੱਜ਼ਤ ਬਚਾਉਣ ਲਈ ਲਾਲਾ ਲਾਜਪਤ ਰਾਏ ਵਰਗੇ ਸੂਰਬੀਰ ਅੰਗਰੇਜ਼ੀ ਪੁਲਿਸ ਦੀਆਂ ਲਾਠੀਆਂ ਖਾ ਕੇ ਸ਼ਹੀਦ ਹੋ ਗਏ। ਮਹਾਂਰਾਸ਼ਟਰ ਵਿਚ ਛਤਰਪਤੀ ਸ਼ਿਵਾਜੀ ਅਤੇ ਰਾਜਪੂਤਾਨੇ ਵਿਚ ਰਾਣਾ ਪ੍ਰਤਾਪ ਨੇ ਤੇਰੀ ਅਣਖ ਦੀ ਰੱਖਿਆ ਲਈ ਹੀ ਮੁਗ਼ਲਾਂ ਨਾਲ ਟੱਕਰਾਂ ਲਈਆਂ ਅਤੇ ਕੁਰਬਾਨੀਆਂ ਤੇ ਸ਼ਹੀਦੀਆਂ ਨਾਲ ਭਰੀਆਂ ਜੰਗਾਂ ਕੀਤੀਆਂ।ਹੇ ਮਾਤਾ ! ਤੇਰਾ ਸਾਰਾ ਇਤਿਹਾਸ ਹੀ ਫਾਂਸੀ ਦੇ ਤਖ਼ਤਿਆਂ ਦੇ ਜ਼ਿਕਰ ਨਾਲ ਭਰਪੂਰ ਹੈ ਅਤੇ ਇਹ ਤੇਰੇ ਸ਼ੈਸਤਿਕਾਰ ਦੀ ਰਾਖੀ ਦੀ ਲੰਮੀ ਗਾਥਾ ਸੁਣਾਉਂਦਾ ਹੋਇਆ ਸਦਾ ਤੇਰੀ ਜੈ – ਜੈਕਾਰ ਕਰ ਰਿਹਾ ਹੈ।

ਔਖੇ ਸ਼ਬਦਾਂ ਦੇ ਅਰਥ – ਲਾਜਪਤ – ਲਾਲਾ ਲਾਜਪਤ ਰਾਏ, ਜੋ ਕਿ ਸਾਈਮਨ ਕਮਿਸ਼ਨ ਵਿਰੁੱਧ ਮੁਜ਼ਾਹਰਾ ਕਰਦੇ ਹੋਏ ਅੰਗਰੇਜ਼ੀ ਪੁਲਿਸ ਦੀਆਂ ਲਾਠੀਆਂ ਨਾਲ ਸ਼ਹੀਦ ਹੋਏ ਸਨ। ਸ਼ਿਵਾ – ਮੁਗ਼ਲ ਹਕੂਮਤ ਨਾਲ ਟੱਕਰ ਲੈਣ ਵਾਲਾ ਇਕ ਮਹਾਨ ਮਰਾਠਾ ਯੋਧਾ ਛਤਰਪਤੀ ਸ਼ਿਵਾ ਜੀ ਪਰਤਾਪ – ਇਕ ਅਣਖ਼ੀਲਾ ਰਾਜਪੂਤ ਰਾਜਾ, ਜਿਸ ਨੇ ਅਕਬਰ ਦੀਆਂ ਫ਼ੌਜਾਂ ਹੱਥੋਂ ਹਲਦੀ ਘਾਟੀ ਦੇ ਮੈਦਾਨ ਵਿਚ ਹਾਰ ਖਾ ਕੇ ਵੀ ਉਸ ਦੀ ਈਨ ਨਹੀਂ ਸੀ ਮੰਨੀ, ਸਗੋਂ ਆਪਣੀ ਅਜ਼ਾਦੀ ਦੀ ਰੱਖਿਆ ਲਈ ਸਿਰ – ਧੜ ਦੀ ਬਾਜ਼ੀ ਲਾਈ ਰੱਖੀ ਸੀ ਸਾਕੇ – ਇਤਿਹਾਸਿਕ ਘਟਨਾਵਾਂ। ਤਵਾਰੀਖ਼ – ਇਤਿਹਾਸ।

PSEB 8th Class Punjabi Solutions Chapter 1 ਜੈ ਭਾਰਤ ਮਾਤਾ

ਪ੍ਰਸ਼ਨ 6.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਭਾਰਤ ਮਾਤਾ ਦੀ ਅਣਖ ਤੇ ਇੱਜ਼ਤ ਬਚਾਉਣ ਲਈ ਲਾਲਾ ਲਾਜਪਤ ਰਾਏ, ਸ਼ਿਵਾ ਜੀ, ਰਾਣਾ ਪ੍ਰਤਾਪ ਤੇ ਹੋਰ ਕਈ ਫਾਂਸੀ ਉੱਤੇ ਝੂਲ ਜਾਣ ਵਾਲੇ ਉਸ ਦੇ ਪੁੱਤਰਾਂ ਨੇ ਕੁਰਬਾਨੀਆਂ ਦਿੱਤੀਆਂ ਅਜਿਹੇ ਅਣਖੀਲੇ ਤੇ ਬਹਾਦਰ ਪੁੱਤਰਾਂ ਦੀ ਮਾਤਾ ਭਾਰਤ ਦੀ ਅਸੀਂ ਜੈ – ਜੈਕਾਰ ਕਰਦੇ ਹਾਂ।

ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 1.
“ਜੈ ਭਾਰਤ ਮਾਤਾ’ ਕਵਿਤਾ ਵਿਚ ਦੇਸ਼ ਦੀ ਅਜ਼ਾਦੀ ਦੇ ਇਤਿਹਾਸ ਨਾਲ ਸੰਬੰਧਿਤ ਕਿਹੜੀਆਂ – ਕਿਹੜੀਆਂ ਥਾਂਵਾਂ ਦਾ ਵਰਣਨ ਹੈ ?
ਉੱਤਰ :
ਜਲ੍ਹਿਆਂ ਵਾਲਾ ਬਾਗ਼, ਕਾਮਾਗਾਟਾ ਮਾਰੂ ਦੇ ਸਾਕੇ ਨਾਲ ਸੰਬੰਧਿਤ ਪਾਣੀ (ਬਜਬਜ ਘਾਟ) ਤੇ ਝਾਂਸੀ।

ਪ੍ਰਸ਼ਨ 2.
ਦੇਸ਼ ਪਿਆਰ ਨਾਲ ਸੰਬੰਧਿਤ ਕੋਈ ਹੋਰ ਕਵਿਤਾ ਯਾਦ ਕਰ ਕੇ ਆਪਣੇ ਸਕੂਲ ਦੀ ਬਾਲ ਸਭਾ ਵਿਚ ਸੁਣਾਓ।
ਉੱਤਰ :
ਨੋਟ : ਵਿਦਿਆਰਥੀ ਆਪੇ ਕਰਨ ॥

PSEB 8th Class Home Science Practical ਆਪਣੇ ਲਈ ਬਿਨਾਂ ਬਾਜੂ ਦਾ ਸਵੈਟਰ ਬਣਾਉਣਾ

Punjab State Board PSEB 8th Class Home Science Book Solutions Practical ਆਪਣੇ ਲਈ ਬਿਨਾਂ ਬਾਜੂ ਦਾ ਸਵੈਟਰ ਬਣਾਉਣਾ Notes.

PSEB 8th Class Home Science Practical ਆਪਣੇ ਲਈ ਬਿਨਾਂ ਬਾਜੂ ਦਾ ਸਵੈਟਰ ਬਣਾਉਣਾ

ਬਿਨਾਂ ਬਾਜ਼ੂ ਦਾ ਸਵੈਟਰ

  • ਨਾਪ : ਛਾਤੀ 32″-34″ .
  • ਲੰਬਾਈ 23 .
  • ਸਾਮਾਨ : ਲਾਲ ਇਮਲੀ ਦੀ ਮੋਟੀ ਉੱਨ-250 ਗ੍ਰਾਮ
  • ਸਲਾਈਆਂ : 1 ਜੋੜਾ 7 ਨੰਬਰ
  • 1 ਜੋੜਾ 9 ਨੰਬਰ
  • ਬਟਨ : 6
  • ਪਿਛਲਾ ਪਾਸਾ : 7 ਨੰਬਰ ਦੀਆਂ ਸਲਾਈਆਂ ਤੇ 95 ਕੁੰਡੇ ਪਾਓ ਅਤੇ 12 ਸਲਾਈਆਂ ਸਿੱਧੀਆਂ ਬੁਣੋ ।
  • ਪਹਿਲੀ ਸਲਾਈ : 11 ਪੁੱਠੇ, 1 ਸਿੱਧਾ-ਇਕ ਪੂਰੀ ਸਲਾਈ ਇਸ ਤਰ੍ਹਾਂ ਬੁਣੇ, ਅਖੀਰ ਤੇ 11 ਕੁੰਡੇ ਪੁੱਠੇ ਬਣਦੇ ਹਨ ।
  • ਦੂਸਰੀ ਸਲਾਈ : 1 ਪੁੱਠਾ, *9 ਸਿੱਧੇ, 3 ਪੁੱਠੇ ਤੋਂ ਦੁਹਰਾਉ, ਆਖਰੀ ਕੁੰਡਾ ਸਿੱਧਾ ਪਾਉਂਦੇ ਹਨ ।
  • ਤੀਸਰੀ ਸਲਾਈ : 2 ਸਿੱਧੇ, *7 ਪੁੱਠੇ 5 ਸਿੱਧੇ *ਤੋਂ ਦੁਹਰਾਉ, ਆਖਰੀ 2 ਕੁੰਡੇ ਸਿੱਧੇ ਪਾਉਂਦੇ ਹਨ ।
  • ਚੌਥੀ ਸਲਾਈ : 3 ਪੁੱਠੇ *5 ਸਿੱਧੇ 7 ਪੁੱਠੇ * ਤੋਂ ਦੁਹਰਾਉ, ਆਖਰੀ 3 ਕੁੰਡੇ ਪੁੱਠੇ ਪਾਉਂਦੇ ਹਨ ।
  • ਪੰਜਵੀਂ ਸਲਾਈ : 4 ਸਿੱਧੇ *3 ਪੁੱਠੇ 9 ਸਿੱਧੇ * ਤੋਂ ਦੁਹਰਾਉ, ਆਖਰੀ 4 ਕੁੰਡੇ ਸਿੱਧੇ ਪਾਉਂਦੇ ਹਨ ।
  • ਛੇਵੀਂ ਸਲਾਈ : 5 ਪੁੱਠੇ *1 ਸਿੱਧਾ 11 ਪੁੱਠੇ * ਤੋਂ ਦੁਹਰਾਉ, ਆਖਰੀ 5 ਪੁੱਠੇ ਪਾਉਂਦੇ ਹਨ । ਇਹ ਛੇ ਸਲਾਈਆਂ ਦੁਹਰਾਉ ਤਾਂ ਕਿ ਪਿਛਲਾ ਪਾਸਾ 15\(\frac{1}{2}\)” – ਬਣ ਜਾਏ ।

ਮੋਢੇ ਲਈ ਘਟਾਣਾ-ਅਗਲੀਆਂ ਦੋ ਸਲਾਈਆਂ ਦੇ ਸ਼ੁਰੂ ਦੇ ਪੰਜ-ਪੰਜ ਕੁੰਡੇ ਬੰਦ ਕਰ ਦਿਓ । ਹਰ ਸਿੱਧੀ ਸਲਾਈ ਤੇ 7 ਵਾਰੀ ਸ਼ੁਰੂ ਵਿਚ ਅਤੇ ਅਖਰੀ ਵਿਚ ਜੋੜਾ ਬੁਣੋ । ਨਮੂਨਾ ਠੀਕ ਰੱਖਦੇ ਹੋਏ ਮੋਢੇ ਦੇ ਉੱਪਰ 15 \(\frac{1}{2}\)” – ਬਣਾਓ । ਆਖਰੀ ਸਲਾਈ ਨਮੂਨੇ ਦੀ ਵੀ ਆਖਰੀ ਸਲਾਈ ਹੋਣੀ ਚਾਹੀਦੀ ਹੈ । ਗਲੇ ਲਈ ਵਿਚਕਾਲੇ 27 ਕੁੰਡੇ ਬੰਦ ਕਰ ਦਿਓ ।

PSEB 8th Class Home Science Practical ਆਪਣੇ ਲਈ ਬਿਨਾਂ ਬਾਜੂ ਦਾ ਸਵੈਟਰ ਬਣਾਉਣਾ

ਸਾਹਮਣੇ ਵਾਲੇ ਪੱਲੇ- (ਦੋਨੋਂ ਇਕ ਤਰ੍ਹਾਂ ਦੇ) 7 ਨੰਬਰ ਦੀ ਸਲਾਈ ਤੇ 40 ਕੁੰਡੇ ਪਾਓ ਅਤੇ 12 ਸਲਾਈ ਸਿੱਧੀਆਂ ਬੁਣੋ । ਪਿਛਲੇ ਪੱਲੇ ਦੀ ਤਰ੍ਹਾਂ ਹੀ ਨਮੂਨਾ ਬਣਾ ਕੇ 10″ ਤਕ ਬਣੋ । ਗਲ ਵਾਲੇ ਕਿਨਾਰੇ ਦੇ ਸ਼ਰ ਵਿਚ ਜੋੜਾ ਬੁਣ ਕੇ ਸਾਰੀ ਸਲਾਈ ਬੁਣੋ ।ਇਸ ਤੋਂ ਬਾਅਦ ਹਰ ਅੱਠਵੀਂ ਸਲਾਈ ਤੇ ਗਲੇ ਵਾਲੇ ਪਾਸੇ ਇਕ ਜੋੜ ਬੁਣੋ ।

ਮੋਢੇ ਦੀ ਕਾਟ-ਜਦ ਦੋਨੋਂ ਪਾਸੇ 15 \(\frac{1}{2}\)” ਹੋ ਜਾਣ ਤਾਂ ਪਿਛਲੇ ਪਾਸੇ ਦੀ ਤਰ੍ਹਾਂ ਹੀ ਮੋਢੇ ਦੀ ਕਾਟ ਪਾਓ । ਇਸ ਦੇ ਨਾਲ ਹਰ 8ਵੀਂ ਸਲਾਈ ਤੇ ਗਲੇ ਵਾਲੇ ਪਾਸੇ ਜੋੜਾ ਬੁਣੋ । ਪਿਛਲੇ ਪਾਸੇ ਜਿੰਨਾ ਹੀ ਬੁਣ ਲਓ । ਮੋਢੇ ਲਈ 22 ਕੁੰਡੇ ਰਹਿਣੇ ਚਾਹੀਦੇ ਹਨ ।ਪਿਛਲੇ ਅਤੇ ਅਗਲੇ ਪਾਸਿਆਂ ਦੇ ਕੁੰਡਿਆਂ ਨੂੰ ਮਿਲਾ ਕੇ ਬੰਦ ਕਰ ਦਿਓ।

ਮੋਢੇ ਦੀ ਪੱਟੀ-ਸਵੈਟਰ ਦਾ ਸਿੱਧਾ ਪਾਸਾ ਆਪਣੇ ਸਾਹਮਣੇ ਰੱਖੋ ਅਤੇ 9 ਨੰਬਰ ਦੀ ਸਲਾਈ ਨਾਲ ਕਿਨਾਰੇ ਨਾਲ-ਨਾਲ 120 ਕੁੰਡੇ ਚੁੱਕੋ । 8 ਸਿੱਧੀਆਂ ਸਲਾਈਆਂ ਬੁਣੋ ਅਤੇ ਫਿਰ ਕੁੰਡੇ ਬੰਦ ਕਰ ਦਿਓ । ਇਸੇ ਤਰ੍ਹਾਂ ਦੁਸਰੇ ਮੋਢੇ ਦੀ ਪੱਟੀ ਬਣੋ |

ਸਾਹਮਣੇ ਦੀ ਪੱਟੀ-9 ਨੰਬਰ ਸਲਾਈ ਤੇ 10 ਕੁੰਡੇ ਪਾਓ । 4 ਸਿੱਧੀਆਂ ਸਲਾਈਆਂ ਬੁਣਨ ਤੋਂ ਬਾਅਦ ਕਾਜ ਬਣਾਉ । ਚਾਰ ਕੁੰਡੇ ਬੁਣੋ 2 ਬੰਦ ਕਰ ਦਿਉ, 4 ਕੁੰਡੇ ਬੁਣੋ !ਦੁਸਰੀ ਸਲਾਈ ਤੇ ਜਿੱਥੇ 2 ਕੁੰਡੇ ਬੰਦ ਕੀਤੇ ਸੀ 2 ਕੁੰਡੇ ਚੜਾ ਲਓ ਤਾਂ ਕਿ ਫਿਰ 10 ਹੋ ਜਾਣ ।

ਦੋ-ਦੋ ਇੰਚ ਦੀ ਦੂਰੀ ਤੇ 6 ਕਾਜ ਬਣਾਉ । ਪੱਟੀ ਇੰਨੀ ਲੰਬੀ ਬਣਾਓ ਕਿ ਸਵੈਟਰ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤਕ ਪੂਰੀ ਆ ਜਾਏ । ਪੱਟੀ ਨੂੰ ਸਵੈਟਰ ਨਾਲ ਜੋੜਦੇ ਹਨ ।

ਪੂਰਾ ਕਰਨਾ – ਦੋਨੋਂ ਸਿੱਧੇ ਪਾਸਿਆਂ ਨੂੰ ਪੁੱਠੇ ਪਾਸੇ ਨਾਲ ਸੀਂ ਦਿਓ । ਪੁੱਠੇ ਪਾਸੇ ਉੱਤੇ ਗਿੱਲਾ ਕੱਪੜਾ ਰੱਖ ਕੇ ਪ੍ਰੈੱਸ ਕਰੋ । ਕਾਜ ਦੇ ਸਾਹਮਣੇ ਵਾਲੀ ਪੱਟੀ ਤੇ ਕਾਜਾਂ ਦੇ ਸਾਹਮਣੇ ਬਟਨ ਲਗਾਓ ।
ਨੋਟ-

  1. ਜੇਕਰ ਜ਼ਰੂਰਤ ਸਮਝੋ ਤਾਂ 20 ਕੰਡਿਆਂ ‘ਤੇ ਨਮੂਨਾ ਪਾ ਕੇ ਤਾ ਬਣੋ ਅਤੇ ਫਿਰ 6 ਸਿਲਾਈਆਂ ਸਿੱਧੀਆਂ ਬੁਣ ਕੇ ਬੰਦ ਕਰ ਦਿਓ। ਇਸ ਤਰ੍ਹਾਂ ਦੀਆਂ ਦੋ ਜੇਬਾਂ ਬਣਾ ਕੇ ਸਵੈਟਰ ਨਾਲ ਸੀਂ ਦਿਓ ।
  2. ਜੇਕਰ ਬੰਦ ਸਵੈਟਰ ਬਣਾਉਣਾ ਹੋਵੇ ਤਾਂ ਪਿਛਲੇ ਪਾਸੇ ਦੀ ਤਰ੍ਹਾਂ ਹੀ ਮੋਢੇ ਤਕ ਬੁਣੋ, ਮੋਢਾ ਸ਼ੁਰੂ ਕਰਨ ਦੇ ਨਾਲ ਹੀ ਵੀ (V) ਗਲੇ ਲਈ ਹਰ ਚੌਥੀ ਸਲਾਈ ਤੇ ਦੋਨੋਂ ਪਾਸੇ ਇਕ-ਇਕ ਕੁੰਡਾ ਘਟਾਓ ! ਗੋਲ ਗਲਾ ਬਣਾਉਣ ਲਈ ਮੋਢੇ ਦੀ ਕਾਟ ਤੋਂ 4 \(\frac{1}{2}\)” ਉੱਪਰ ਬੁਣ ਕੇ ਵਿਚਕਾਰ 15 ਕੁੰਡੇ ਘਟਾ ਦਿਓ ਅਤੇ ਫਿਰ ਦੋਨੋਂ ਪਾਸੇ 3, ਫਿਰ 2 ਅਤੇ ਫਿਰ 1 ਕੁੰਡਾ ਘਟਾਓ, ਮਗਰੋਂ ਉੱਪਰ ਤਕ ਸਿੱਧਾ ਹੀ ਬੁਣਦੇ ਜਾਓ ।
  3. ਬਾਡਰ ਲਈ ਸਿੱਧੀਆਂ ਸਲਾਈਆਂ ਦੀ ਬਜਾਏ ਇਕ ਸਿੱਧਾ ਅਤੇ ਇਕ ਪੁੱਠੇ ਕੁੰਡੇ ਦਾ ਵੀ ਬਾਡਰ ਬਣਾਇਆ ਜਾ ਸਕਦਾ ਹੈ ।

PSEB 8th Class Home Science Practical ਟਾਕੀ ਲਗਾਉਣਾ

Punjab State Board PSEB 8th Class Home Science Book Solutions Practical ਟਾਕੀ ਲਗਾਉਣਾ Notes.

PSEB 8th Class Home Science Practical ਟਾਕੀ ਲਗਾਉਣਾ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੱਪੜਿਆਂ ਦੀ ਮੁਰੰਮਤ ਦੀ ਲੋੜ ਕਿਉਂ ਹੁੰਦੀ ਹੈ ?
ਉੱਤਰ-
ਜਦੋਂ ਕਦੀ ਕੱਪੜਾ ਅਚਾਨਕ ਕਿਸੇ ਤੇਜ਼ ਵਸਤੂ ਨਾਲ ਅੜ ਕੇ ਕੱਟ ਜਾਂ ਫਟ ਜਾਵੇ ਤਾਂ ਕੱਪੜਿਆਂ ਦੀ ਮੁਰੰਮਤ ਕਰਨ ਦੀ ਲੋੜ ਪੈਂਦੀ ਹੈ |

ਪ੍ਰਸ਼ਨ 2.
ਫਟੇ ਕੱਪੜੇ ਦੀ ਮੁਰੰਮਤ ਦੇ ਕਿਹੜੇ-ਕਿਹੜੇ ਢੰਗ ਹਨ ?
ਉੱਤਰ-
ਮਾਧਾਰਨ ਜਿਉਂਣ, ਟਾਕੀ ਲਾਉਣਾ, ਰਫ਼ ਕਰਨਾ |

ਪ੍ਰਸ਼ਨ 3.
ਸਾਧਾਰਨ ਸਿਉਂਣ ਕਦੋਂ ਕੀਤੀ ਜਾਂਦੀ ਹੈ ?
ਉੱਤਰ-
ਕੱਪੜੇ ਦੇ ਲੰਬਾਈ ਵਾਲੇ ਪਾਸੇ ਤੋਂ ਫਟ ਜਾਣ ਤੇ ।

ਪ੍ਰਸ਼ਨ 4.
ਟਾਕੀ ਕਦੋਂ ਲਾਈ ਜਾਂਦੀ ਹੈ ?
ਉੱਤਰ-
ਜਦੋਂ ਕੱਪੜੇ ਵਿਚ ਛੇਕ ਜਾਂ ਵੱਡਾ ਸੁਰਾਖ਼ ਹੋ ਜਾਵੇ ।

PSEB 8th Class Home Science Practical ਟਾਕੀ ਲਗਾਉਣਾ

ਪ੍ਰਸ਼ਨ 5.
ਰਫੂ ਕਦੋਂ ਕੀਤੀ ਜਾਂਦੀ ਹੈ ?
ਉੱਤਰ-
ਜਦੋਂ ਕੱਪੜਾ ਕਿਸੇ ਥਾਂ ਤੋਂ ਘਸ ਜਾਵੇ ਜਾਂ ਬਲੈਡ, ਚਾਕੂ ਜਾਂ ਝਾੜੀ ਵਿਚ ਅੜ ਕੇ ਫਟ ਜਾਵੇ ।

ਪ੍ਰਸ਼ਨ 6.
ਹੱਥ ਨਾਲ ਬਣੇ ਊਨੀ ਕੱਪੜੇ ਆਮ ਤੌਰ ਤੇ ਕਿੱਥੋਂ ਪਾਟਦੇ ਹਨ ?
ਉੱਤਰ-
ਗਲੇ, ਕੂਹਨੀ ਜਾਂ ਗੋਡਿਆਂ ਦੇ ਕੋਲੋਂ, ਕਿਉਂਕਿ ਇਹਨਾਂ ਥਾਂਵਾਂ ਤੇ ਹੋਰ ਭਾਗਾਂ ਨਾਲੋਂ ਜ਼ਿਆਦਾ ਦਬਾਅ ਪੈਂਦਾ ਹੈ ।

ਪ੍ਰਸ਼ਨ 7.
ਟਾਕੀ ਲਾਉਣਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਕਦੀ ਕੱਪੜਾ ਇਸ ਤਰ੍ਹਾਂ ਪਾਟਦਾ ਹੈ ਜਾਂ ਉਸ ਵਿਚ ਛੇਕ ਇਸ ਤਰ੍ਹਾਂ ਹੁੰਦਾ ਹੈ ਕਿ ਉਸ ਵਿਚ ਰਫ਼ ਕਰਨ ਨਾਲ ਸਫ਼ਾਈ ਨਹੀਂ ਆਉਂਦੀ ਤਾਂ ਅਜਿਹੇ ਛੇਕ ਵਾਲੀ ਥਾਂ ਤੇ ਉਸੇ ਕੱਪੜੇ ਦਾ ਵੱਖਰਾ ਟੁਕੜਾ ਲਾ ਕੇ ਬੰਦ ਕੀਤਾ ਜਾਂਦਾ ਹੈ । ਇਸ ਨੂੰ ਟਾਕੀ ਲਾਉਣਾ ਕਹਿੰਦੇ ਹਨ ।

ਪ੍ਰਸ਼ਨ 8.
ਟਾਕੀ ਕਿਸ ਪਾਟੇ ਕੱਪੜੇ ‘ਤੇ ਲਾਉਣੀ ਚਾਹੀਦੀ ਹੈ ?
ਉੱਤਰ-
ਜੋ ਚੰਗੀ ਹਾਲਤ ਵਿਚ ਹੋਵੇ ਅਤੇ ਇਕ ਜਾਂ ਦੋ ਧੁਆਈ ਦੇ ਬਾਅਦ ਹੀ ਪਾਟਣ ਦੀ ਸਥਿਤੀ ਵਿਚ ਨਾ ਹੋਵੇ ।

ਪ੍ਰਸ਼ਨ 9.
ਟਾਕੀ ਲਾਉਣ ਦੇ ਲਈ ਕੱਪੜੇ ਦਾ ਰੰਗ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਟਾਕੀ ਲਾਉਣ ਲਈ ਕੱਪੜੇ ਦਾ ਰੰਗ ਉਸ ਕੱਪੜੇ ਦੇ ਰੰਗ ਦਾ ਹੀ ਹੋਣਾ ਚਾਹੀਦਾ ਹੈ, ਜਿਸ ਵਿਚ ਟਾਕੀ ਲਾਈ ਹੈ ।

ਪ੍ਰਸ਼ਨ 10.
ਛਪੇ ਹੋਏ ਕੱਪੜੇ `ਤੇ ਟਾਕੀ ਕਿਸ ਤਰ੍ਹਾਂ ਲਾਉਣੀ ਚਾਹੀਦੀ ਹੈ ?
ਉੱਤਰ-
ਜਿਸ ਨਾਲ ਛਪਾਈ ਜਾਂ ਫੁੱਲ ਪੱਤੀਆਂ ਦਾ ਰੂਪ ਨਾ ਵਿਗੜੇ ।

PSEB 8th Class Home Science Practical ਟਾਕੀ ਲਗਾਉਣਾ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਆਮ ਤੌਰ ‘ਤੇ ਕੱਪੜੇ ਕਿਨ੍ਹਾਂ ਕਾਰਨਾਂ ਕਰਕੇ ਫਟ ਜਾਂਦੇ ਹਨ ?
ਉੱਤਰ-
ਆਮ ਤੌਰ ‘ਤੇ ਕੱਪੜੇ ਹੇਠ ਲਿਖੇ ਕਾਰਨਾਂ ਕਰਕੇ ਫਟਦੇ ਹਨ –

  • ਕਿੱਲ ਜਾਂ ਕੰਡਿਆਂ ਵਿਚ ਅੜ ਕੇ ।
  • ਧੁਆਈ ਕਰਦੇ ਸਮੇਂ ਪਟਕਣ ਨਾਲ ॥
  • ਕੱਪੜੇ ਤੇ ਤੇਜ਼ਾਬ ਜਾਂ ਖਾਰ ਡਿਗਣ ਨਾਲ ।
  • ਚੁਹੇ ਜਾਂ ਹੋਰ ਕਿਸੇ ਜਾਨਵਰ ਦੁਆਰਾ ਕੁਤਰਨ ਨਾਲ !
  • ਕੱਪੜਿਆਂ ਦੇ ਕਈ ਭਾਗ ਜਿਵੇਂ ਕੁਹਨੀ ਆਦਿ ਜ਼ਿਆਦਾ ਵਰਤੋਂ ਨਾਲ ਕਮਜ਼ੋਰ ਪੈ ਕੇ ।

ਪ੍ਰਸ਼ਨ 2.
ਸਾਦੇ ਜਾਂ ਛਪੇ ਹੋਏ ਕੱਪੜੇ ਦੀ ਮੁਰੰਮਤ ਕਰਨ ਦੇ ਕਿਹੜੇ ਢੰਗ ਹਨ ?
ਉੱਤਰ-
ਸਾਦਾ ਜਾਂ ਛਪੇ ਹੋਏ ਕੱਪੜੇ ਦੀ ਮੁਰੰਮਤ ਕਰਨ ਦੇ ਹੇਠ ਲਿਖੇ ਤਰੀਕੇ ਹਨ –

  1. ਸਾਧਾਰਨ ਜਿਉਂਣ ਮਾਰਨਾ ।
  2. ਟਾਕੀ ਲਾਉਣਾ ।
  3. ਰਫੂ ਕਰਨਾ ।
    • ਸਾਦਾ ਰਫ਼,
    • ਕਟੇ ਹੋਏ ਸਥਾਨ ਨੂੰ ਰਫ਼ ਕਰਨਾ ।

ਪ੍ਰਸ਼ਨ 3.
ਕੱਪੜੇ ਦੀ ਮੁਰੰਮਤ ਵਿਚ ਸਲਾਈ ਦੀ ਕੀ ਉਪਯੋਗਤਾ ਹੈ ?
ਉੱਤਰ-
ਕੱਪੜੇ ਦੇ ਲੰਬਾਈ ਵਾਲੇ ਪਾਸੇ ਫਟ ਜਾਣ ਤੇ ਸਿਉਂਣ ਮਾਰੀ ਜਾਂਦੀ ਹੈ । ਸਾਧਾਰਨ ਸਿਉਂਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦਾ ਕੱਪੜੇ ਦੇ ਨਾਪ ‘ਤੇ ਕੋਈ ਪ੍ਰਭਾਵ ਨਹੀਂ ਪੈਂਦਾ । ਕੱਪੜੇ ਦਾ ਰੂਪ ਵਿਗੜੇ ਬਿਨਾਂ ਸਿਉਂਣ ਮਾਰੀ ਜਾ ਸਕੇ ਤਾਂ ਸਾਧਾਰਨ ਜਿਉਂਣ ਹੀ ਠੀਕ ਰਹਿੰਦੀ ਹੈ ।

ਪ੍ਰਸ਼ਨ 4.
ਟਾਕੀ ਲਾ ਕੇ ਕੱਪੜਿਆਂ ਦੀ ਮੁਰੰਮਤ ਕਦੋਂ ਕੀਤੀ ਜਾਂਦੀ ਹੈ ? ਟਾਕੀ ਦਾ ਆਕਾਰ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ ?
ਉੱਤਰ-
ਜਦੋਂ ਕੱਪੜੇ ਇਸ ਤਰ੍ਹਾਂ ਫਟਦੇ ਹਨ ਕਿ ਉਸ ਵਿਚ ਸੁਰਾਖ਼ ਜਾਂ ਮੋਰੀ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਟਾਕੀ ਲਾ ਕੇ ਹੀ ਠੀਕ ਕੀਤਾ ਜਾ ਸਕਦਾ ਹੈ । ਟਾਕੀ ਉਸੇ ਕੱਪੜੇ ਦੀ ਲਾਈ ਜਾਂਦੀ ਹੈ ਜੋ ਮੂਲ ਕੱਪੜੇ ਬਨਾਉਣ ਵਿਚ ਵਰਤਿਆ ਗਿਆ ਹੋਵੇ । ਕੱਟੀ ਹੋਈ ਥਾਂ ਦੇ ਅਨੁਸਾਰ ਟਾਕੀ ਗੋਲ, ਤਿਕੋਣ ਜਾਂ ਵਰਗਾਕਾਰ ਕਿਸੇ ਵੀ ਰੂਪ ਵਿਚ ਲਾਈ ਜਾ ਸਕਦੀ ਹੈ । ਪਰ ਚੈਕ ਜਾਂ ਲਾਈਨਦਾਰ ਕੱਪੜੇ ਵਿਚ ਚੌਰਸ ਜਾਂ ਵਰਗਾਕਾਰ ਹੀ ਹੋ ਸਕਦੀ ਹੈ । ਪ੍ਰਿੰਟਿਡ ਕੱਪੜੇ ਵਿਚ ਕਿਉਂਕਿ ਪ੍ਰਿੰਟ ਦੇ ਨਾਲ ਪ੍ਰਿੰਟ ਮਿਲਾਉਣਾ ਜ਼ਰੂਰੀ ਹੈ ਇਸ ਲਈ ਇਸ ਦਾ ਰੂਪ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ ।

PSEB 8th Class Home Science Practical ਟਾਕੀ ਲਗਾਉਣਾ

ਪ੍ਰਸ਼ਨ 5.
ਰਫੂ ਕਿਸ ਨੂੰ ਕਹਿੰਦੇ ਹਨ ? ਇਹ ਕਿੰਨੀ ਪ੍ਰਕਾਰ ਦਾ ਹੁੰਦਾ ਹੈ ?
ਉੱਤਰ-
ਜਦੋਂ ਕੱਪੜੇ ਵਿਚ ਇਕ ਥਾਂ ਬਾਕੀ ਕੱਪੜੇ ਨਾਲੋਂ ਪਹਿਲਾ ਘਸ ਕੇ ਪਤਲੀ ਹੋ ਜਾਂਦੀ ਹੈ ਜਾਂ ਚਾਕੂ, ਬਲੇਡ, ਝਾੜੀ ਆਦਿ ਨਾਲ ਕੱਪੜੇ ਤਿਰਛੀ ਲਾਈਨ ਵਿਚ ਪਾਟ ਜਾਂਦੇ ਹਨ ਜਦੋਂ ਅਜਿਹੀ ਥਾਂ ‘ਤੇ ਨਵੇਂ ਧਾਗੇ ਨਾਲ ਉਸ ਤੇ ਉਸੇ ਤਰ੍ਹਾਂ ਦੀ ਬਣਾਈ ਕੀਤੀ ਜਾਂਦੀ ਹੈ ਤਾਂ ਉਸ ਨੂੰ ਰਛੂ ਕਹਿੰਦੇ ਹਨ ।
ਰਛੁ ਹੇਠ ਲਿਖੇ ਤਰ੍ਹਾਂ ਦੇ ਹੁੰਦੇ ਹਨ –
1.ਘਸੀ ਹੋਈ ਥਾਂ ਦਾ ਰਛੂ ਜਾਂ ਸਾਦਾ ਰਫ਼ ।
2. ਕਟੀ ਹੋਈ ਥਾਂ `ਤੇ ਰਫ਼ ॥

  • ਚਾਕੂ ਛੁਰੀ ਬਲੇਡ ਜਾਂ ਕੰਡਿਆਂ ਨਾਲ ਅੜ ਕੇ ਪਾਟਣ ਨਾਲ ।
  • ਕਿੱਲ, ਝਾੜੀ ਜਾਂ ਕੰਡਿਆਂ ਨਾਲ ਫਸ ਕੇ ਪਾਟਣ ‘ਤੇ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਟਾਕੀ ਲਾਉਣ ਦੀ ਵਿਧੀ ਦਾ ਵਰਣਨ ਕਰੋ ।
ਉੱਤਰ-
ਸਾਦੀ ਟਾਕੀ-ਕੱਪੜਾ ਮੁਰੰਮਤ ਕਰਨ ਦਾ ਇਕ ਤਰੀਕਾ ਫਟੀ ਹੋਈ ਥਾਂ ‘ਤੇ ਟਾਕੀ ਲਗਾਉਣਾ ਹੈ । ਕਈ ਵਾਰੀ ਕੱਪੜੇ ਤੇ ਤੇਜ਼ਾਬ ਡਿੱਗਣ ਨਾਲ ਜਾਂ ਅੱਗ ਦੇ ਅੰਗਾਰੇ ਨਾਲ ਜਾਂ ਗਰਮ ਐੱਸ ਜਾਂ ਖੰਘੀ ਲੱਗਣ ਨਾਲ ਮੋਰੀ ਹੋ ਜਾਂਦੀ ਹੈ !ਵਧੇਰੇ ਵੱਡੀ ਮੋਰੀ ਤੇ ਰਛੁ ਕਰਨ ਨਾਲ ਸਫ਼ਾਈ ਨਹੀਂ ਆਉਂਦੀ । ਇਸ ਲਈ ਮੋਰੀ ਵਾਲੀ ਥਾਂ ‘ਤੇ ਕੱਪੜੇ ਰੰਗ ਦਾ ਅਤੇ ਉਸ ਕਿਸਮ ਦਾ ਜੇਕਰ ਹੋ ਸਕੇ ਤਾਂ ਉਸ ਦੇ ਨਾਲ ਦਾ ਹੀ ਕੱਪੜਾ) ਅਤੇ ਓਨਾ ਹੀ ਪੁਰਾਣਾ ਕੱਪੜਾ ਲਗਾ ਕੇ ਮੁਰੰਮਤ ਕੀਤੀ ਜਾਂਦੀ ਹੈ । ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਣੀ ਚਾਹੀਦੀ । ਟਾਕੀ ਦੇ ਤਾਣੇ ਦੇ ਧਾਗੇ, ਕੱਪੜੇ ਦੇ ਤਾਣੇ ਦੇ ਧਾਗਿਆਂ ਦੇ ਸਮਾਨਅੰਤਰ ਅਤੇ ਟਾਕੀ ਦੇ ਪੇਟੇ ਦੇ ਧਾਗੇ ਦੇ ਕੱਪੜੇ ਦੇ ਪੇਟੇ ਦੇ ਧਾਗਿਆਂ ਦੇ ਸਮਾਨ-ਅੰਤਰ ਹੋਣੇ ਚਾਹੀਦੇ ਹਨ ।ਟਾਕੀ ਨੂੰ ਬਿਲਕੁਲ
PSEB 8th Class Home Science Practical ਟਾਕੀ ਲਗਾਉਣਾ 1
ਸਿੱਧਾ ਕੱਟਣਾ ਚਾਹੀਦਾ ਹੈ ਅਤੇ ਟਾਕੀ ਦੇ ਅੰਦਰ ਕੱਪੜਾ ਮੋੜਨ ਤੋਂ ਮਗਰੋਂ ਵੀ ਕਿਨਾਰਾ ਸਿੱਧਾ ਹੀ ਰਹਿਣਾ ਚਾਹੀਦਾ ਹੈ । ਊਨੀ ਕੱਪੜਿਆਂ ਦੇ ਕਿਨਾਰਿਆਂ ਨੂੰ ਮੋੜਿਆ ਨਹੀਂ ਜਾਂਦਾ । ਊਨੀ ਕੱਪੜੇ ਲਈ ਉਨੀ ਜਾਂ ਸਿਲਕੀ ਧਾਗਾ, ਸੂਤੀ ਜਾਂ ਲਿਨਨ ਦੇ ਕੱਪੜੇ ਲਈ ਸੂਤੀ ਧਾਗਾ ਅਤੇ ਸਿਲਕ ਦੇ ਕੱਪੜੇ ਲਈ ਸਿਲਕੀ ਧਾਗਾ ਵਰਤਣਾ ਚਾਹੀਦਾ ਹੈ ।

ਚੌਰਸ ਟਾਕੀ ਲਗਾਉਣ ਦਾ ਤਰੀਕਾ-ਮੋਰੀ ਤੋਂ ਚਾਰੇ ਪਾਸੇ ਇਕ ਇੰਚ ਫ਼ਾਲੂਤ ਕੱਪੜਾ ਰੱਖ ਕੇ ਟਾਕੀ ਕੱਟੋ ।ਕੀ ਨੂੰ ਪਹਿਲਾਂ ਦੋਵੇਂ ਤਾਣੇ ਦੇ ਪਾਸਿਆਂ ਤੋਂ 3 ਸੈਂਟੀਮੀਟਰ ਟਾਕੀ ਦੇ ਸਿੱਧੇ ਪਾਸੇ ਵੱਲ ਮੋੜੋ । ਇਸੇ ਤਰ੍ਹਾਂ ਪੇਟੇ ਦੇ ਧਾਗਿਆਂ ਵਾਲੇ ਪਾਸੇ ਵੀ ਮੋੜੋ । ਤਾਣੇ ਵਾਲੇ ਕਿਨਾਰੇ ਅੰਗਠੇ ਨਾਲ ਦਬਾ ਕੇ ਸਿੱਧਾ ਕਰੋ । ਕੋਨੇ ਹਮੇਸ਼ਾਂ ਨੁੱਕਰਦਾਰ ਹੋਣੇ ਚਾਹੀਦੇ ਹਨ ।ਟਾਕੀ ਨੂੰ ਰੁਮਾਲ ਦੀ ਤਰ੍ਹਾਂ ਚਾਰ ਤਹਿਆਂ ਕਰ ਕੇ ਹੱਥ ਨਾਲ ਦਬਾਓ ਤਾਂ ਕਿ ਭਾਨ ਬਣ ਜਾਏ । ਟਾਕੀ ਦਾ ਸਿੱਧਾ ਪਾਸਾ ਕੱਪੜੇ ਦੀ ਮੋਰੀ ਵਾਲੀ ਥਾਂ ‘ਤੇ ਪੁੱਠੇ ਪਾਸੇ ਰੱਖੋ ।ਇਹ ਖਿਆਲ ਰਹੇ ਕਿ ਟਾਕੀ ਦੇ ਤਾਣੇ ਦੇ ਧਾਗੇ ਕੱਪੜੇ ਦੇ ਤਾਣੇ ਧਾਗਿਆਂ ਨਾਲ ਸਮਾਨ ਅੰਤਰ ਹੋਣ ।ਟਾਕੀ ਦੇ ਵਿਚਕਾਰ ਦਾ ਨੁਕਤਾ ਮੋਰੀ ਦੇ ਵਿਚਕਾਰ ਆਏ । ਦੋਵੇਂ ਤਾਣੇ ਵਾਲੇ ਕਿਨਾਰਿਆਂ ‘ਤੇ ਇੱਕ ਇੱਕ ਪਿੰਨ ਲਗਾਓ ਅਤੇ ਫਿਰ ਪੇਟੇ
PSEB 8th Class Home Science Practical ਟਾਕੀ ਲਗਾਉਣਾ 2
ਵਾਲੇ ਪਾਸਿਆਂ ‘ਤੇ ਪਿੰਨ ਲਗਾਓ । ਤਾਣੇ ਦੇ ਇੱਕ ਕਿਨਾਰੇ ਦੇ ਵਿਚਕਾਰੋਂ ਸ਼ੁਰੂ ਕਰ ਕੇ ਕਿਨਾਰੇ ਦੇ ਨਾਲ-ਨਾਲ ਚਾਰੇ ਪਾਸੇ ਕੱਚਾ ਕਰੋ । ਤਾਣੇ ਵਾਲੇ ਕਿਨਾਰੇ ਦੇ ਵਿਚਕਾਰੋਂ ਸ਼ੁਰੂ ਕਰ ਕੇ ਚਾਰੋਂ ਤਰਫ਼ ਉਲੇੜੀ ਕਰ ਲਓ ।
PSEB 8th Class Home Science Practical ਟਾਕੀ ਲਗਾਉਣਾ 3
ਕੱਪੜੇ ਨੂੰ ਸਿੱਧਾ ਕਰ ਲਓ ਤਾਂ ਕਿ ਮੋਰੀ ਵਾਲਾ ਹਿੱਸਾ ਤੁਹਾਡੇ ਸਾਹਮਣੇ ਹੋਵੇ ।ਟਾਕੀ ਵਾਲੀ ਥਾਂ ‘ਤੇ ਤਿਰਛੀਆਂ ਭਾਨਾਂ ਬਣਾਓ । ਭਾਨਾਂ ਦੇ ਕੋਨਿਆਂ ਤੇ 6 ਸੈਂਟੀਮੀਟਰ ਦੇ ਨਿਸ਼ਾਨ ਲਗਾਓ ! ਕੈਂਚੀ ਦਾ ਥਲਵਾਂ ਬਲੋਡ ਕੱਪੜੇ ਅਤੇ ਟਾਕੀ ਦੀ ਤਹਿ ਦੇ ਦਰਮਿਆਨ ਪਾਓ ਅਤੇ ਤਿਰਛੀਆਂ ਲਾਈਨਾਂ ‘ਤੇ ਲੱਗੇ .6 ਸੈਂਟੀਮੀਟਰ ‘ਤੇ ਨਿਸ਼ਾਨ ਤਕ ਚਾਰੋਂ ਕੋਨਿਆਂ ਤੋਂ ਕੱਟੋ । ਇਹਨਾਂ ਪੱਲਿਆਂ ਨੂੰ ਮੋੜ ਕੇ ਭਾਨ ਬਣਾਓ ਅਤੇ ਚਾਰੋਂ ਟੁਕੜੇ ਕੱਟੋ ਤਾਂ ਕਿ ਮੋਰੀ ਚੌਰਸ ਬਣ ਜਾਏ ।
PSEB 8th Class Home Science Practical ਟਾਕੀ ਲਗਾਉਣਾ 4
ਮੋਰੀ ਦੀਆਂ ਤਿਰਛੀਆਂ ਲਾਈਨਾਂ ਦੇ ਕੋਨਿਆਂ ਤੋਂ 3 ਸੈਂਟੀਮੀਟਰ ਦੇ ਟਕ ਲਗਾ ਲਓ ਅਤੇ ਇਹ .3 ਸੈਂਟੀਮੀਟਰ ਚਾਰੋਂ ਪਾਸੇ ਤੋਂ ਅੰਦਰ ਮੋੜ ਦਿਓ ।ਸੂਈ ਨਾਲ ਕੋਨਿਆਂ ਤੋਂ ਕੱਪੜਾ ਅੰਦਰ । ਨੂੰ ਕਰ ਕੇ ਕੋਨੇ ਸਿੱਧੇ ਕਰ ਲਓ | ਮੋਰੀ ਦੇ ਮੋੜੇ ਹੋਏ ਕਿਨਾਰਿਆਂ ਦੇ ਨਾਲ-ਨਾਲ ਕੱਚਾ ਕਰੋ । ਮੋਰੀ ਦੇ ਕਿਨਾਰੇ ਜਿੱਥੇ ਟਾਕੀ ਨਾਲ ਜੁੜਦੇ ਹੋਣ, ਦੋਨਾਂ ਨੂੰ ਮਿਲਾਓ ਅਤੇ ਉੱਪਰਲੇ ਸਿਰੇ ਤੋਂ ਖੜੀ ਉਲੇੜੀ ਜਾਂ ਕਾਜ ਟਾਂਕੇ ਨਾਲ ਲਾਈਨ ਪੂਰੀ ਕਰੋ । ਕੋਨੇ ਤੇ ਤਿਰਛਾ ਟਾਂਕਾ ਬਣਾਓ । ਇਸੇ ਤਰ੍ਹਾਂ ਬਾਕੀ ਦੇ ਤਿੰਨ ਪਾਸੇ ਪੂਰੇ ਕਰੋ ।

PSEB 8th Class Home Science Practical ਟਾਕੀ ਲਗਾਉਣਾ

ਕਢਾਈ ਦੇ ਨਮੂਨੇ
PSEB 8th Class Home Science Practical ਟਾਕੀ ਲਗਾਉਣਾ 5
PSEB 8th Class Home Science Practical ਟਾਕੀ ਲਗਾਉਣਾ 6

PSEB 8th Class Home Science Practical ਟਾਕੀ ਲਗਾਉਣਾ

ਟਾਕੀ ਲਗਾਉਣਾ PSEB 8th Class Home Science Notes

ਸੰਖੇਪ ਜਾਣਕਾਰੀ

  • ਕੱਪੜਿਆਂ ਵਿਚ ਮੁਰੰਮਤ ਕਰਨ ਦਾ ਇਕ ਤਰੀਕਾ ਫਟੀ ਹੋਈ ਥਾਂ ‘ਤੇ ਟਾਕੀ ਲਾਉਣਾ ਹੈ ।
  • ਪੁਰਾਣੇ ਕੱਪੜੇ ਤੇ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਣੀ ਚਾਹੀਦੀ ।
  • ਟਾਕੀ ਨੂੰ ਬਿਲਕੁਲ ਸਿੱਧਾ ਕੱਟਣਾ ਚਾਹੀਦਾ ਹੈ ਅਤੇ ਟਾਕੀ ਦੇ ਅੰਦਰ ਕੱਪੜਾ ਮੋੜਨ
  • ਤੋਂ ਬਾਅਦ ਵੀ ਕਿਨਾਰਾ ਸਿੱਧਾ ਹੀ ਰੱਖਣਾ ਚਾਹੀਦਾ ਹੈ ।
  • ਕੇ ਛੇਕ ਨੂੰ ਨਾਪ ਕੇ ਕੀ ਲਗਾਉਣ ਵਾਲੇ ਕੱਪੜੇ ਨੂੰ 1” ਚਾਰੇ ਪਾਸਿਉਂ ਜ਼ਿਆਦਾ ਰੱਖ ਕੇ
  • ਕੱਟਣਾ ਚਾਹੀਦਾ ਹੈ ।

PSEB 8th Class Home Science Practical ਬਟਨ ਲਗਾਉਣਾ ਅਤੇ ਕਾਜ ਬਣਾਉਣਾ

Punjab State Board PSEB 8th Class Home Science Book Solutions Practical ਬਟਨ ਲਗਾਉਣਾ ਅਤੇ ਕਾਜ ਬਣਾਉਣਾ Notes.

PSEB 8th Class Home Science Practical ਬਟਨ ਲਗਾਉਣਾ ਅਤੇ ਕਾਜ ਬਣਾਉਣਾ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬਟਨ ਹਮੇਸ਼ਾ ਕਿਸ ਕੱਪੜੇ ‘ਤੇ ਲਗਣਾ ਚਾਹੀਦਾ ਹੈ ?
ਉੱਤਰ-
ਬਟਨ ਹਮੇਸ਼ਾ ਦੋਹਰੇ ਕੱਪੜੇ ‘ਤੇ ਲਗਾਉਣਾ ਚਾਹੀਦਾ ਹੈ ।

ਪ੍ਰਸ਼ਨ 2.
ਕਮੀਜ਼ ਵਾਲੇ ਬਟਨਾਂ ਵਿਚ ਕਿੰਨੇ ਛੇਕ ਹੁੰਦੇ ਹਨ ?
ਉੱਤਰ-
ਕਮੀਜ਼ ਵਾਲੇ ਬਟਨਾਂ ਵਿਚ ਦੋ ਜਾਂ ਚਾਰ ਛੇਕ ਹੁੰਦੇ ਹਨ ।

ਪ੍ਰਸ਼ਨ 3.
ਕਾਜ ਕਿਸ ਪ੍ਰਕਾਰ ਦੇ ਕੱਪੜਿਆਂ ‘ਤੇ ਬਣਾਉਣਾ ਚਾਹੀਦਾ ਹੈ ?
ਉੱਤਰ-
ਕਾਜ ਹਮੇਸ਼ਾ ਦੋਹਰੇ ਕੱਪੜੇ ‘ਤੇ ਬਣਾਉਣਾ ਚਾਹੀਦਾ ਹੈ ।

PSEB 8th Class Home Science Practical ਬਟਨ ਲਗਾਉਣਾ ਅਤੇ ਕਾਜ ਬਣਾਉਣਾ

ਪ੍ਰਸ਼ਨ 4.
ਧਾਗਾ ਕਿੱਥੇ ਲਪੇਟਣਾ ਚਾਹੀਦਾ ਹੈ ?
ਉੱਤਰ-
ਧਾਗਾ ਝੰਡੀ ਦੇ ਕੋਲ-ਕੋਲ ਲਪੇਟਣਾ ਚਾਹੀਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਬਟਨ ਲਾਉਂਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਬਟਨ ਲਗਾਉਣ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

  • ਸਾਰੇ ਬਟਨਾਂ ਦੀ ਡੰਡੀ ਬਣਾਉਣੀ ਜ਼ਰੂਰੀ ਹੈ । ਡੰਡੀ ਨਾਲ ਬਟਨ ਕੱਪੜੇ ਤੋਂ ਉੱਚਾ ਰਹਿੰਦਾ ਹੈ । ਇਸ ਲਈ ਬਟਨ ਬੰਦ ਕਰਨਾ ਅਸਾਨ ਰਹਿੰਦਾ ਹੈ ਅਤੇ ਬਟਨ ਦੇ ਹੇਠਾਂ ਦਾ ਕੱਪੜਾ ਨਹੀਂ ਘਸਦਾ ।
  • ਡੰਡੀ ਦੇ ਆਸ ਪਾਸ ਵੀ ਧਾਗਾ ਲਪੇਟਣਾ ਚਾਹੀਦਾ ਹੈ ਤਾਂ ਕਿ ਕਾਜ ਨਾਲ ਰਗੜ ਖਾ ਕੇ ਜਲਦੀ ਟੁੱਟ ਨਾ ਜਾਵੇ ।
  • ਜਿੱਥੋਂ ਤਕ ਹੋ ਸਕੇ ਟਾਂਕੇ ਬਟਨ ਦੇ ਛੇਕ ਦੀ ਸੇਧ ਵਿਚ ਹੀ ਹੋਣੇ ਚਾਹੀਦੇ ਹਨ ।
  • ਬਟਨ ਸਫ਼ਾਈ ਅਤੇ ਮਜ਼ਬੂਤੀ ਨਾਲ ਲਗਾਏ ਜਾਣੇ ਚਾਹੀਦੇ ਹਨ ।
  • ਬਟਨ ਹਮੇਸ਼ਾ ਦੋਹਰੇ ਕੱਪੜੇ ‘ਤੇ ਲਗਾਉਣੇ ਚਾਹੀਦੇ ਹਨ |ਜੇਕਰ ਇਕਹਿਰੇ ਕੱਪੜੇ ‘ਤੇ ਲਗਾਇਆ ਜਾਏ ਤਾਂ ਬਟਨ ਦੇ ਹੇਠਲੇ ਪਾਸੇ ਛੋਟਾ ਜਿਹਾ ਚੌਰਸ ਕੱਪੜਾ ਲਗਾ ਲਉ !

ਪ੍ਰਸ਼ਨ 2.
ਕਮੀਜ਼ ਵਿਚ ਛੇਕਾਂ ਵਾਲੇ ਬਟਨ ਕਿਵੇਂ ਲਾਉਂਦੇ ਹਨ ?
ਉੱਤਰ-
ਬਟਨ ਲਗਾਉਣ ਲਈ ਬਟਨ ਨੂੰ ਆਪਣੀ ਜਗ੍ਹਾ ‘ਤੇ ਰੱਖੋ ।ਇਕ ਮੋਰੀ ਵਿਚੋਂ ਸੂਈ ਕੱਪੜੇ ਦੇ ਹੇਠਾਂ ਦੀ ਕੱਢੋ ਅਤੇ ਦੁਸਰੀ ਵਿਚ ਪਾ ਕੇ ਹੇਠਾਂ ਲੈ ਜਾਉ । ਤਿੰਨ ਚਾਰ ਜਾਂ ਪੰਜ ਟਾਂਕੇ ਬਣਾਉਣ ਮਗਰੋਂ ਡੰਡੀ ਬਣਾਓ ।

ਪ੍ਰਸ਼ਨ 3.
ਕਮੀਜ਼ ਵਿਚ ਚਾਰ ਛੇਕਾਂ ਵਾਲੇ ਬਟਨ ਕਿਵੇਂ ਲਾਉਂਦੇ ਹਨ ?
ਉੱਤਰ-
ਕਮੀਜ਼ ਵਿਚ ਚਾਰ ਮੋਰੀਆਂ ਦੇ ਬਟਨਾਂ ਨੂੰ ਕਾਸ (x) ਬਣਾ ਕੇ ਜਾਂ ਸਿੱਧੀਆਂ ਲਾਈਨਾਂ ਵਿਚ ਜਾਂ ਚੌਰਸ ਸ਼ਕਲ ਦੇ ਟਾਂਕੇ ਲਗਾ ਕੇ ਬਣਾਇਆ ਜਾ ਸਕਦਾ ਹੈ ।ਧਾਗੇ ਨੂੰ ਮੋਰੀਆਂ ਵਿਚੋਂ ਇੰਨੀ ਵਾਰੀ ਕੱਢੋ ਕਿ ਮੋਰੀਆਂ ਭਰ ਜਾਣ ਤੋਂ ਮਗਰੋਂ ਡੰਡੀ ਬਣਾ ਕੇ ਧਾਗਾ ਹੇਠਾਂ ਨੂੰ ਲੈ ਜਾਉ ਅਤੇ ਇਕ ਬਖੀਏ ਦਾ ਟਾਂਕਾ ਲੈ ਕੇ ਕੱਪੜੇ ਦੀਆਂ ਦੋ ਤਹਿਆਂ ਵਿਚੋਂ ਸੁਈ ਲੰਘਾ ਕੇ ਧਾਗਾ ਪੱਕਾ ਕਰਕੇ ਤੋੜ ਦਿਓ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਾਜ ਬਣਾਉਣ ਦੀ ਵਿਧੀ ਦਾ ਚਿਤਰ ਸਹਿਤ ਵਰਣਨ ਕਰੋ ।
ਉੱਤਰ-
1. ਕਾਜ ਹਮੇਸ਼ਾ ਦੋਹਰੇ ਕੱਪੜੇ ‘ਤੇ ਬਣਾਉਣਾ ਚਾਹੀਦਾ ਹੈ । ਜਿਸ ਥਾਂ ‘ਤੇ ਕਾਜ ਬਣਾਉਣਾ ਹੋਵੇ ਉੱਥੇ ਬਟਨ ਦੇ ਆਕਾਰ ਦੇ ਅਨੁਸਾਰ ਪੈਨਸਿਲ ਨਾਲ ਨਿਸ਼ਾਨ ਲਗਾ ਲਓ ਅਤੇ ਫਿਰ ਬਲੇਡ ਨਾਲ ਜਾਂ ਛੋਟੀ ਕੈਂਚੀ ਨਾਲ ਉੱਤੋਂ ਚੀਰੋ | ਚੀਰ ਓਨਾ ਹੀ ਦਿਓ ਜਿਸ ਵਿਚ ਬਟਨ ਜ਼ਰਾ ਮੁਸ਼ਕਿਲ ਨਾਲ ਨਿਕਲ ਸਕੇ । ਵਧੇਰੇ ਖੁੱਲ੍ਹੇ ਕਾਜ ਵਿਚੋਂ ਆਪਣੇ ਆਪ ਬਟਨ ਨਿਕਲ ਜਾਂਦੇ ਹਨ ।
2. ਪਤਲੀ ਲੰਬੀ ਸੂਈ ਵਿਚ ਧਾਗਾ ਪਾਓ । ਧਾਗੇ ਨੂੰ ਗੰਢ ਨਾ ਲਗਾਓ।
PSEB 8th Class Home Science Practical ਬਟਨ ਲਗਾਉਣਾ ਅਤੇ ਕਾਜ ਬਣਾਉਣਾ 1
3. ਸੂਈ ਨੂੰ ਕਾਜ ਦੇ ਖੱਬੇ ਕਿਨਾਰੇ ਤੋਂ ਲਿਜਾ ਕੇ ਕੱਪੜੇ ਦੀ ਉੱਪਰਲੀ ਤਹਿ ਦੇ ਵਿਚੋਂ ਦੋ ਤਿੰਨ ਤੰਦਾਂ ਅੱਗੇ ਨੂੰ ਲੈ ਕੇ ਸੂਈ ਲੰਘਾਉ ਧਾਗੇ ਦਾ \(\frac{1}{4}\) ” ਕਿਨਾਰਾ ਛੱਡ ਕੇ ਧਾਗਾ ਖਿੱਚ ਲਓ, ਇਸ \(\frac{1}{4}\)” ਧਾਗੇ ਨੂੰ ਪਹਿਲੇ ਕੁੱਝ ਟਾਂਕਿਆਂ ਵਿਚ ਹੀ ਦਬਾ ਦਿਓ ।
PSEB 8th Class Home Science Practical ਬਟਨ ਲਗਾਉਣਾ ਅਤੇ ਕਾਜ ਬਣਾਉਣਾ 2
4. ਚੀਰ ਦੇ ਇਸ ਕਿਨਾਰੇ ਦੇ ਕਾਜ ਟਾਂਕਾ ਬਣਾਓ ।
5. ਕਾਜ ਦਾ ਗੋਲ ਕਿਨਾਰਾ ਬਣਾਉਣ ਲਈ ਕਿਨਾਰੇ ਦੇ ਨਾਲ-ਨਾਲ 9 ਜਾਂ 7 ਸਿੱਧੇ ਟਾਂਕੇ
PSEB 8th Class Home Science Practical ਬਟਨ ਲਗਾਉਣਾ ਅਤੇ ਕਾਜ ਬਣਾਉਣਾ 3
(Straight Stiches) ਲਾਓ । ਵਿਚਕਾਰਲਾ ਟਾਂਕਾ ਚੀਰ ਦੇ ਬਿਲਕੁਲ ਦਰਮਿਆਨ ਵਿਚ ਆਉਣਾ ਚਾਹੀਦਾ ਹੈ । ਟਾਂਕਿਆਂ ਦੀ ਲੰਬਾਈ ਬਰਾਬਰ ਹੋਣੀ ਚਾਹੀਦੀ ਹੈ ਅਤੇ ਕਿਨਾਰਾ ਗੋਲ ਬਣਾਉਣਾ ਚਾਹੀਦਾ ਹੈ।
6. ਚੀਰ ਦੇ ਦੂਸਰੇ ਕਿਨਾਰੇ ਦੇ ਕਾਜ ਕਾਂਟੇ ਬਣਾਉ ।
7. ਕਿਨਾਰੇ ‘ਤੇ ਪਹੁੰਚ ਕੇ ਸੂਈ ਨੂੰ ਪਹਿਲੇ ਟਾਂਕੇ ਦੀ ਗੰਢ ਵਿਚ ਪਾਉ ਅਤੇ ਆਖਰੀ ਟਾਂਕੇ ਦੇ ਸਿਰੇ ਤੋਂ ਕੱਢ ਲਓ । ਪਹਿਲੇ ਅਤੇ ਆਖਰੀ ਟਾਂਕੇ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤਕ 9 ਜਾਂ 7 ਟਾਂਕੇ ਕਾਜ ਟਾਂਕੇ ਦੇ ਸਿੱਧੀ ਰੇਖਾ ਵਿਚ ਬਣਾਉ । ਇਹਨਾਂ ਟਾਂਕਿਆਂ ਦੀ ਗਿਣਤੀ ਗਲਾਈ ਵਾਲੇ ਟਾਂਕਿਆਂ ਦੇ ਬਰਾਬਰ ਹੋਣੀ ਚਾਹੀਦੀ ਹੈ ।
PSEB 8th Class Home Science Practical ਬਟਨ ਲਗਾਉਣਾ ਅਤੇ ਕਾਜ ਬਣਾਉਣਾ 4
8. ਸੁਈ ਨੂੰ ਪੁੱਠੇ ਪਾਸੇ ਲੈ ਜਾਓ ਅਤੇ ਪਿਛਲੇ ਪਾਸੇ ਦੇ ਟਾਂਕਿਆਂ ਵਿਚੋਂ ਧਾਗਾ ਲੰਘਾਉ ਅਤੇ ਤੋੜ ਦਿਉ । ਪਿਛਲੇ ਪਾਸੇ ਦੇ ਟਾਂਕੇ ਵੀ ਸਾਹਮਣੇ ਪਾਸੇ ਦੀ ਤਰ੍ਹਾਂ ਇਕਸਾਰ ਅਤੇ ਇਕ ਲਾਈਨ ਵਿਚ ਹੋਣੇ ਚਾਹੀਦੇ ਹਨ ।

PSEB 8th Class Home Science Practical ਬਟਨ ਲਗਾਉਣਾ ਅਤੇ ਕਾਜ ਬਣਾਉਣਾ

ਬਟਨ ਲਗਾਉਣਾ ਅਤੇ ਕਾਜ ਬਣਾਉਣਾ PSEB 8th Class Home Science Notes

ਸੰਖੇਪ ਜਾਣਕਾਰੀ

  • ਬਟਨ ਹਮੇਸ਼ਾ ਦੋਹਰੇ ਕੱਪੜਿਆਂ ‘ਤੇ ਲਾਉਣਾ ਚਾਹੀਦਾ ਹੈ ।
  • ਕਮੀਜ਼ ਵਾਲੇ ਬਟਨਾਂ ਵਿਚ ਦੋ ਜਾਂ ਚਾਰ ਛੇਕ ਹੁੰਦੇ ਹਨ ।
  • ਕਾਜ ਹਮੇਸ਼ਾ ਦੋਹਰੇ ਕੱਪੜੇ ਤੇ ਬਣਾਉਣਾ ਚਾਹੀਦਾ ਹੈ ।
  • ਕੱਪੜੇ ਵਿਚ ਕਟਾਅ ਉਨਾ ਹੀ ਹੋਣਾ ਚਾਹੀਦਾ ਹੈ ਜਿਸ ਵਿਚੋਂ ਬਟਨ ਜ਼ਰਾ ਮੁਸ਼ਕਿਲ ਨਾਲ ਨਿਕਲ ਸਕੇ ।
  • ਕਾਜ ਦਾ ਗੋਲ ਕਿਨਾਰਾ ਬਣਾਉਣ ਲਈ ਕਿਨਾਰੇ ਦੇ ਨਾਲ ਨਾਲ 9 ਜਾਂ 7 ਸਿੱਧੇ ਟਾਂਕੇ ਲਾਉਂਦੇ ਹਨ ।

PSEB 8th Class Home Science Practical ਹੱਥ ਨਾਲ ਸਾਦੀ ਸਿਉਂਣ ਤੇ ਫਰੈਂਚ ਸਿਉਂਣ ਬਣਾਉਣੀ

Punjab State Board PSEB 8th Class Home Science Book Solutions Practical ਹੱਥ ਨਾਲ ਸਾਦੀ ਸਿਉਂਣ ਤੇ ਫਰੈਂਚ ਸਿਉਂਣ ਬਣਾਉਣੀ Notes.

PSEB 8th Class Home Science Practical ਹੱਥ ਨਾਲ ਸਾਦੀ ਸਿਉਂਣ ਤੇ ਫਰੈਂਚ ਸਿਉਂਣ ਬਣਾਉਣੀ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੱਥ ਨਾਲ ਜਿਉਂਣ ਪਾਉਣ ਲਈ ਕੱਪੜੇ ਦੇ ਟੁਕੜੇ ਨੂੰ ਕਿਵੇਂ ਫੜਨਾ ਚਾਹੀਦਾ ਹੈ ?
ਉੱਤਰ-
ਹੱਥ ਨਾਲ ਸਿਉਂਣ ਪਾਉਣ ਲਈ ਕੱਪੜੇ ਦੇ ਟੁਕੜਿਆਂ ਨੂੰ ਬਰਾਬਰ ਕਰਕੇ ਫੜਿਆ ਜਾਂਦਾ ਹੈ ।

ਪ੍ਰਸ਼ਨ 2.
ਪੱਕੀ ਸਿਉਂਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਪੱਕੀ ਸਿਉਂਣ ਲਈ ਤਿੰਨ ਟਾਂਕਿਆਂ ਤੋਂ ਬਾਅਦ ਇਕ ਬਖੀਆ ਟਾਂਕਾ ਵਰਤਿਆ ਜਾਂਦਾ ਹੈ ।

ਪ੍ਰਸ਼ਨ 3.
ਕੱਪੜੇ ਦੀ ਪੂਰੀ ਅਤੇ ਵਧੀਆ ਸਿਉਂਣ ਲਈ ਕਿਹੜੇ ਟਾਂਕੇ ਵਰਤੇ ਜਾਣੇ ਚਾਹੀਦੇ ਹਨ ?
ਉੱਤਰ-
ਕੱਪੜੇ ਦੀ ਪੂਰੀ ਅਤੇ ਵਧੀਆ ਸਿਉਂਣ ਲਈ ਬਖੀਆ ਟਾਂਕਾ ਵਰਤਿਆ ਜਾਣਾ ਚਾਹੀਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਦੀ ਸਿਉਂ ਤੁਸੀਂ ਕਿਵੇਂ ਕਰੋਗੇ ?
ਉੱਤਰ-
ਸਾਦੀ ਸਿਉਂਣ-ਇਹ ਸਿਉਂਣ ਸਭ ਤੋਂ ਸੌਖੀ ਹੈ । ਇਸ ਦੀ ਵਰਤੋਂ ਕੱਪੜੇ ਦੇ ਦੋ ਟੁਕੜਿਆਂ ਨੂੰ ਜੋੜਨ ਲਈ ਕੀਤੀ ਜਾਂਦੀ ਹੈ । ਇਸ ਵਿਚ ਟਾਂਕੇ ਦੀ ਲੰਬਾਈ ਕੱਪੜੇ ਦੀ ਮੋਟਾਈ ਤੇ ਨਿਰਭਰ ਕਰਦੀ ਹੈ । ਪਤਲੇ ਕੱਪੜੇ ਤੇ ਛੋਟਾ ਟਾਂਕਾ ਲਗਾਇਆ ਜਾਂਦਾ ਹੈ । ਇਹ ਸੱਜੇ ਪਾਸੇ ਤੋਂ ਸ਼ੁਰੂ ਕੀਤੀ ਜਾਂਦੀ ਹੈ । ਇਸ ਵਿਚ ਪਹਿਲਾ ਅਤੇ ਅਖੀਰਲਾ ਟਾਂਕਾ ਬਖੀਏ ਦਾ ਲਗਾਇਆ ਜਾਂਦਾ ਹੈ । ਸੂਈ ਨੂੰ ਥੋੜ੍ਹਾ-ਥੋੜ੍ਹਾ ਥਾਂ ਛੱਡ ਕੇ ਉੱਪਰ ਹੇਠਾਂ ਕੱਢਿਆ ਜਾਂਦਾ ਹੈ । ਪੱਕੀ ਸਿਉਂਣ ਲਈ ਤਿੰਨ ਸਾਦੇ ਟਾਂਕਿਆਂ ਤੋਂ ਬਾਅਦ ਇਕ ਬਖੀਏ ਦਾ ਟਾਂਕਾ ਲਾਇਆ ਜਾ ਸਕਦਾ ਹੈ !
PSEB 8th Class Home Science Practical ਹੱਥ ਨਾਲ ਸਾਦੀ ਸਿਉਂਣ ਤੇ ਫਰੈਂਚ ਸਿਉਂਣ ਬਣਾਉਣੀ 1

ਪ੍ਰਸ਼ਨ 2.
ਫਰੈਂਚ ਸਿਉਂਣ ਤੁਸੀਂ ਕਿਵੇਂ ਕਰੋਗੇ ?
ਉੱਤਰ-
ਫਰੈਂਚ ਸਿਉਂਣ-ਇਸ ਨੂੰ “ਦੋਹਰੀ ਸਿਉਂਣ’ ਵੀ ਕਿਹਾ ਜਾਂਦਾ ਹੈ । ਜਿਨ੍ਹਾਂ ਦੋ ਕੱਪੜਿਆਂ ਦੇ ਸਿਰਿਆਂ ਤੋਂ ਤਾਰ ਨਿਕਲਦੇ ਹੋਣ ਉਹਨਾਂ ਨੂੰ ਰੋਕਣ ਲਈ ਆਪਸ ਵਿਚ ਜੋੜਨ ਲਈ ਸਭ ਤੋਂ ਪਹਿਲਾਂ ਸਿੱਧੇ ਪਾਸੇ ਤੋਂ ਉਹਨਾਂ ਦੇ ਸਿਰਿਆਂ ਨੂੰ ਮਿਲਾਇਆ ਜਾਂਦਾ ਹੈ । ਸਿਰਿਆਂ ਤੋਂ ਤਕਰੀਬਨ 3 ਸੈਂਟੀਮੀਟਰ ਦੀ ਦੂਰੀ ਤੇ ਸਾਦਾ ਟਾਂਕਾ ਲਾਇਆ ਜਾਂਦਾ ਹੈ ।
PSEB 8th Class Home Science Practical ਹੱਥ ਨਾਲ ਸਾਦੀ ਸਿਉਂਣ ਤੇ ਫਰੈਂਚ ਸਿਉਂਣ ਬਣਾਉਣੀ 2
ਹੁਣ ਉਹਨਾਂ ਸਿਰਿਆਂ ਨੂੰ ਇਸ ਤਰ੍ਹਾਂ ਮੋੜਿਆ ਜਾਂਦਾ ਹੈ ਕਿ ਸਿਉਂਤੇ ਗਏ ਸਿਰਿਆਂ ਦੀ ਪੱਟੀ ਅੰਦਰਲੇ ਪਾਸੇ ਨੂੰ ਕੱਪੜੇ ਦੇ ਵਿਚਕਾਰ ਪਵੇ ਅਤੇ ਉੱਧੜ ਰਹੇ ਧਾਗਿਆਂ ਨੂੰ ਅੰਦਰ ਲੁਕੋ ਦਿੱਤਾ ਜਾਂਦਾ ਹੈ :
ਧਾਗਿਆਂ ਨੂੰ ਲੁਕਾਉਣ ਮਗਰੋਂ ਉਲਟੀ ਹੋਈ ਪੱਟੀ ਉੱਪਰ ਪੁੱਠੇ ਪਾਸੇ ਮਸ਼ੀਨ ਮਾਰੀ ਜਾਂਦੀ ਹੈ । ਇਹ ਸਿਲਾਈ ਮਰਦਾਨਾ ਕਮੀਜ਼ਾਂ ‘ਤੇ ਕੀਤੀ ਜਾਂਦੀ ਹੈ । ਇਹ ਸਿਉਂਣ ਵਧੀਆ, ਬਰੀਕ, ਮਹਿੰਗੇ ਤੇ ਰੇਸ਼ਮੀ ਅਤੇ ਬਨਾਉਟੀ ਰੇਸ਼ਿਆਂ ਵਾਲੇ ਕੱਪੜਿਆਂ ‘ਤੇ ਕੀਤੀ ਜਾਂਦੀ ਹੈ ।

ਹੱਥ ਨਾਲ ਸਾਦੀ ਸਿਉਂਣ ਤੇ ਫਰੈਂਚ ਸਿਉਂਣ ਬਣਾਉਣੀ PSEB 8th Class Home Science Notes

ਸੰਖੇਪ ਜਾਣਕਾਰੀ

  • ਹੱਥ ਨਾਲ ਸਿਉਂਣ ਪਾਉਣ ਲਈ ਕੱਪੜੇ ਦੇ ਟੁਕੜਿਆਂ ਨੂੰ ਬਰਾਬਰ ਕਰਕੇ ਫੜਿਆ ਜਾਂਦਾ ਹੈ ।
  • ਪੱਕੀ ਸਿਉਂਣ ਲਈ ਤਿੰਨ ਸਾਦਾ ਟਾਂਕਿਆਂ ਤੋਂ ਬਾਅਦ ਇਕ ਬਖੀਆ ਟਾਂਕਾ ਲਿਆ ਜਾਂਦਾ ਹੈ ।
  • ਆਮ ਤੌਰ ‘ਤੇ ਕੱਪੜੇ ਦੀ ਪੂਰੀ ਤੇ ਵਧੀਆ ਸਿਉਂਣ ਲਈ ਬਖੀਆ ਟਾਂਕਾ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ ।
  • ਫਰੈਂਚ ਸਿਉਂਣ ਨੂੰ ਦੁਹਰੀ ਜਾਂ ਚੋਰ ਸਿਉਂਣ ਵੀ ਕਹਿੰਦੇ ਹਨ ।
  • ਫਰੈਂਚ ਸਿਉਂਣ ਪੁਰਸ਼ਾਂ ਦੀਆਂ ਕਮੀਜ਼ਾਂ ਤੇ ਕੀਤੀ ਜਾਂਦੀ ਹੈ ।
  • ਇਹ ਸਿਉਂਣ ਵਧੀਆ, ਬਰੀਕ ਮਹਿੰਗੇ ਰੇਸ਼ਮੀ ਅਤੇ ਬਨਾਉਟੀ ਰੇਸ਼ਿਆਂ ਕੱਪੜਿਆਂ ਤੇ ਕੀਤੀ ਜਾਂਦੀ ਹੈ ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

Punjab State Board PSEB 8th Class Home Science Book Solutions Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ Notes.

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਊਨੀ ਕੱਪੜਿਆਂ ਦੀ ਧੁਆਈ ਲਈ ਕਿਸ ਪ੍ਰਕਾਰ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
ਨਰਮ ਪਾਣੀ ਦੀ ।

ਪ੍ਰਸ਼ਨ 2.
ਊਨੀ ਕੱਪੜਿਆਂ ਦੀ ਧੁਆਈ ਵਿਚ ਕਿਹੜਾ ਘੋਲ ਜ਼ਿਆਦਾ ਪ੍ਰਚਲਿਤ ਹੈ ?
ਉੱਤਰ-
ਪੋਟਾਸ਼ੀਅਮ ਪਰਮੈਂਗਨੇਟ, ਸੋਡੀਅਮ ਪਰ ਆਕਸਾਈਡ ਅਤੇ ਹਾਈਡਰੋਜਨ ਆਕਸਾਈਡ ਦੇ ਹਲਕੇ ਘੋਲ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਪ੍ਰਸ਼ਨ 3.
ਊਨੀ ਕੱਪੜਿਆਂ ਨੂੰ ਫੁਲਾਉਣ ਦੀ ਲੋੜ ਕਿਉਂ ਨਹੀਂ ਹੁੰਦੀ ?
ਉੱਤਰ-
ਕਿਉਂਕਿ ਪਾਣੀ ਵਿਚ ਡੁੱਬਣ ਨਾਲ ਰੇਸ਼ੇ ਕਮਜ਼ੋਰ ਹੋ ਜਾਂਦੇ ਹਨ ।

ਪ੍ਰਸ਼ਨ 4.
ਊਨੀ ਕੱਪੜਿਆਂ ਨੂੰ ਧੋਣ ਸਮੇਂ ਰਗੜਨਾ-ਕੁੱਟਣਾ ਕਿਉਂ ਨਹੀਂ ਚਾਹੀਦਾ ?
ਉੱਤਰ-
ਰਗੜਨ ਨਾਲ ਰੇਸ਼ੇ ਨਸ਼ਟ ਹੋ ਜਾਂਦੇ ਹਨ ਅਤੇ ਆਪਸ ਵਿਚ ਫਸਦੇ ਹੋਏ ਜੰਮ ਜਾਂਦੇ ਹਨ ।

ਪ੍ਰਸ਼ਨ 5.
ਕੱਪੜਿਆਂ ਨੂੰ ਪਾਣੀ ਵਿਚ ਆਖਰੀ ਵਾਰ ਹੰਗਾਲਣ ਤੋਂ ਪਹਿਲਾਂ ਪਾਣੀ ਵਿਚ ਥੋੜ੍ਹਾ ਜਿਹਾ ਨੀਲ ਕਿਉਂ ਪਾ ਲੈਣਾ ਚਾਹੀਦਾ ਹੈ ?
ਉੱਤਰ-
ਕੱਪੜਿਆਂ ਨੂੰ ਪਾਣੀ ਵਿਚੋਂ ਆਖਰੀ ਵਾਰ ਹੰਗਾਲਣ ਤੋਂ ਪਹਿਲਾਂ ਪਾਣੀ ਵਿਚ ਥੋੜਾ ਜਿਹਾ ਨਾਲ ਇਸ ਲਈ ਪਾ ਦੇਣਾ ਚਾਹੀਦਾ ਹੈ ਜਿਸ ਨਾਲ ਕੱਪੜਿਆਂ ਵਿਚ ਚਮਕ ਆ ਜਾਵੇ ।

ਪ੍ਰਸ਼ਨ 6.
ਊਨੀ ਕੱਪੜਿਆਂ ਨੂੰ ਧੁੱਪ ਵਿਚ ਕਿਉਂ ਨਹੀਂ ਸੁਕਾਉਣਾ ਚਾਹੀਦਾ ਹੈ ?
ਉੱਤਰ-
ਕਿਉਂਕਿ ਤੇਜ਼ ਧੁੱਪ ਦੇ ਤਾਪ ਨਾਲ ਉੱਨ ਦੀ ਰਚਨਾ ਵਿਗੜ ਜਾਂਦੀ ਹੈ ।

ਪ੍ਰਸ਼ਨ 7.
ਉਨੀ ਕੱਪੜਿਆਂ ਦੀ ਧੁਆਈ ਲਈ ਤਾਪਮਾਨ ਦੇ ਪੱਖੋਂ ਕਿਸ ਪ੍ਰਕਾਰ ਦੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
ਊਨੀ ਕੱਪੜਿਆਂ ਦੀ ਧੁਆਈ ਲਈ ਕੋਸੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ । ਪੌਂਦੇ ਸਮੇਂ ਪਾਣੀ ਦਾ ਤਾਪਮਾਨ ਇਕੋ ਜਿਹਾ ਹੋਣਾ ਚਾਹੀਦਾ ਹੈ ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਪ੍ਰਸ਼ਨ 8.
ਧੋਣ ਤੋਂ ਬਾਅਦ ਉਨੀ ਕੱਪੜਿਆਂ ਨੂੰ ਕਿਸ ਪ੍ਰਕਾਰ ਸੁਕਾਉਣਾ ਚਾਹੀਦਾ ਹੈ ?
ਉੱਤਰ-
ਧੋਣ ਤੋਂ ਪਹਿਲਾਂ ਬਣਾਏ ਗਏ ਖਾਕੇ ‘ਤੇ ਕੱਪੜਿਆਂ ਨੂੰ ਰੱਖ ਕੇ ਉਸਦਾ ਆਕਾਰ ਠੀਕ ਕਰਕੇ ਛਾਂ ਵਿਚ ਉਲਟਾ ਕਰਕੇ, ਸਮਤਲ ਥਾਂ ‘ਤੇ ਸੁਕਾਉਣਾ ਚਾਹੀਦਾ ਹੈ ਜਿੱਥੇ ਚਾਰੇ ਪਾਸਿਆਂ ਤੋਂ ਕੱਪੜੇ ਨੂੰ ਹਵਾ ਲਗ ਸਕੇ ।

ਪ੍ਰਸ਼ਨ 9.
ਊਨੀ ਕੱਪੜੇ ਨੂੰ ਧੋਣ ਤੋਂ ਬਾਅਦ ਹੈਂਗਰ ਵਿਚ ਲਟਕਾ ਕੇ ਕਿਉਂ ਨਹੀਂ ਸੁਕਾਇਆ ਜਾਂਦਾ ? | ਉੱਤਰ-ਊਨੀ ਕੱਪੜੇ ਬਹੁਤ ਪਾਣੀ ਚੁਸਦੇ ਹਨ ਅਤੇ ਭਾਰੇ ਹੋ ਜਾਂਦੇ ਹਨ ਇਸ ਲਈ ਜੇਕਰ ਕੱਪੜੇ ਨੂੰ ਹੈਂਗਰ ‘ਤੇ ਸੁਕਾਇਆ ਜਾਵੇ ਤਾਂ ਉਹ ਹੇਠਾਂ ਲਟਕ ਜਾਂਦਾ ਹੈ ਅਤੇ ਉਸ ਦਾ ਆਕਾਰ ਖ਼ਰਾਬ ਹੋ ਜਾਂਦਾ ਹੈ ।

ਪ੍ਰਸ਼ਨ 10.
ਊਨੀ ਕੱਪੜਿਆਂ ‘ ਤੇ ਕੀੜਿਆਂ ਦਾ ਅਸਰ ਨਾ ਹੋਵੇ, ਇਸ ਲਈ ਕੱਪੜਿਆਂ ਦੇ ਨਾਲ ਬਕਸੇ ਜਾਂ ਅਲਮਾਰੀ ਵਿਚ ਕੀ ਰੱਖਿਆ ਜਾ ਸਕਦਾ ਹੈ ?
ਉੱਤਰ-
ਨੈਪਥਲੀਨ ਦੀਆਂ ਗੋਲੀਆਂ, ਪੈਰਾ ਡਾਈਕਲੋਰੋਬੈਨਜ਼ੀਨ ਦਾ ਚੂਰਾ, ਤੰਮਾਕੂ ਦੀਆਂ ਪੱਤੀਆਂ, ਕਪੂਰ, ਪੀਸਿਆ ਹੋਇਆ ਲੌਂਗ, ਚੰਦਰ ਦਾ ਬੂਰਾ, ਫਟਕੜੀ ਦਾ ਚੂਰਾ ਜਾਂ ਨਿੰਮ ਦੀਆਂ ਪੱਤੀਆਂ ਆਦਿ ।

ਪ੍ਰਸ਼ਨ 11.
ਕੱਪੜੇ ‘ਤੇ ਦਾਗ-ਧੱਬੇ ਕੀ ਹੁੰਦੇ ਹਨ ?
ਉੱਤਰ-
ਦਾਗ ਇਕ ਤਰ੍ਹਾਂ ਦੇ ਧੱਬੇਦਾਰ ਚਿੰਨ੍ਹ ਹੁੰਦੇ ਹਨ ਜੋ ਕੱਪੜਿਆਂ ‘ਤੇ ਕਿਸੇ ਬਾਹਰਲੇ ਪਦਾਰਥ ਦੇ ਸੰਪਰਕ ਵਿਚ ਆ ਜਾਣ ਨਾਲ ਲੱਗ ਜਾਂਦੇ ਹਨ ।

ਪ੍ਰਸ਼ਨ 12.
ਦਾਗ-ਧੱਬਿਆਂ ਦੀ ਜਾਣਕਾਰੀ ਬਾਰੇ ਕੀ ਗੱਲਾਂ ਮਹੱਤਵਪੂਰਨ ਹਨ ?
ਉੱਤਰ-

  1. ਕੱਪੜੇ ਦੇ ਰੇਸ਼ਿਆਂ ਦਾ ਵਰਗ, ਰਚਨਾ, ਚੋਣ, ਰੰਗ ਅਤੇ ਸਜਾਵਟ ਦੀ ਜਾਣਕਾਰੀ ।
  2. ਧੱਬਿਆਂ ਦਾ ਵਰਗ, ਪ੍ਰਕਿਰਤੀ ਅਤੇ ਅਵਸਥਾ ਦੀ ਜਾਣਕਾਰੀ ।

ਪ੍ਰਸ਼ਨ 13.
ਧੱਬੇ ਦੀ ਪਹਿਚਾਨ ਦਾ ਪਹਿਲਾ ਸੁਰਾਗ ਕੀ ਹੈ ?
ਉੱਤਰ-
ਰੰਗ ਆਮ ਤੌਰ ‘ਤੇ ਧੱਬੇ ਦੀ ਪਹਿਚਾਣ ਦਾ ਪਹਿਲਾ ਸੁਰਾਗ ਹੈ ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਪ੍ਰਸ਼ਨ 14.
ਦਾਗ-ਧੱਬਿਆਂ ਨੂੰ ਛੁਡਾਉਣ ਦੇ ਕੂਮ ਵਿਚ ਸਭ ਤੋਂ ਮਹੱਤਵਪੂਰਨ ਗੱਲ ਕੀ ਹੈ ?
ਉੱਤਰ-
ਧੱਬੇ ਦੀ ਪਹਿਚਾਣ ਕਰਨਾ ।

ਪ੍ਰਸ਼ਨ 15.
ਪਸੀਨੇ ਦੇ ਧੱਬੇ ਨੂੰ ਪਾਣੀਜਨ ਧੱਬੇ ਦੇ ਅੰਤਰਗਤ ਕਿਉਂ ਨਹੀਂ ਰੱਖਿਆ ਜਾਂਦਾ ਹੈ ?
ਉੱਤਰ-
ਕਿਉਂਕਿ ਇਹਨਾਂ ਦੇ ਸੰਗਠਨ ਵਿਚ ਪ੍ਰੋਟੀਨ ਨਹੀਂ ਹੁੰਦਾ ।

ਪ੍ਰਸ਼ਨ 16.
ਕੱਪੜਿਆਂ ‘ਤੇ ਲੱਗਣ ਵਾਲੇ ਧੱਬੇ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਛੇ ਪ੍ਰਕਾਰ ਦੇ

  1. ਬਨਸਪਤਿਕ,
  2. ਪਾਣੀਜਨਕ,
  3. ਖਣਿਜ,
  4. ਚਿਕਨਾਈ ਦੇ,
  5. ਰੰਗ ਦੇ,
  6. ਪਸੀਨੇ, ਮੈਲ ਆਦਿ ਦੇ ਹੋਰ ਧੱਬੇ ।

ਪ੍ਰਸ਼ਨ 17.
ਬਨਸਪਤਿਕ ਧੱਬਿਆਂ ਵਿਚ ਕਿਹੜੇ-ਕਿਹੜੇ ਧੱਬੇ ਆਉਂਦੇ ਹਨ ?
ਉੱਤਰ-
ਦੁੱਧ, ਆਂਡੇ, ਮਾਸ, ਖ਼ੂਨ ਆਦਿ ਦੇ ਧੱਬੇ ।

ਪ੍ਰਸ਼ਨ 18.
ਚਿਕਨਾਈ ਦੇ ਧੱਬਿਆਂ ਵਿਚ ਕਿਹੜੇ ਧੱਬੇ ਆਉਂਦੇ ਹਨ ?
ਉੱਤਰ-
ਓ, ਮੱਖਣ ਅਤੇ ਰਸਦਾਰ ਸਬਜ਼ੀ ਦੇ ਧੱਬੇ ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਪ੍ਰਸ਼ਨ 19.
ਖਣਿਜ ਧੱਬਿਆਂ ਦੇ ਉਦਾਹਰਨ ਦੱਸੋ ।
ਉੱਤਰ-
ਸਿਆਹੀ, ਦਵਾਈਆਂ ਅਤੇ ਕੋਲਤਾਰ ਦੇ ਧੱਬੇ ।

ਪ੍ਰਸ਼ਨ 20.
ਬਨਸਪਤਿਕ ਧੱਬੇ ਕਿਸ ਵਿਧੀ ਨਾਲ ਦੂਰ ਕੀਤੇ ਜਾ ਸਕਦੇ ਹਨ ?
ਉੱਤਰ-
ਖਾਰੀ ਪਦਾਰਥਾਂ ਦੇ ਉਪਯੋਗ ਨਾਲੇ ।

ਪ੍ਰਸ਼ਨ 21.
ਪ੍ਰਾਣੀਜਨਕ ਧੱਬਿਆਂ ਲਈ ਕਿਸ ਪ੍ਰਕਾਰ ਦੇ ਪਾਣੀ ਦਾ ਉਪਯੋਗ ਚਾਹੀਦਾ ਹੈ ?
ਉੱਤਰ-
ਠੰਢੇ ਪਾਣੀ ਦਾ ਕਿਉਂਕਿ ਗਰਮ ਪਾਣੀ ਨਾਲ ਦਾਗ ਹੋਰ ਵੀ ਪੱਕੇ ਹੋ ਜਾਂਦੇ ਹਨ ।

ਪ੍ਰਸ਼ਨ 22.
ਚਿਕਨਾਈ ਦੇ ਧੱਬੇ ਕਿਸ ਵਿਧੀ ਨਾਲ ਦੂਰ ਕੀਤੇ ਜਾ ਸਕਦੇ ਹਨ ?
ਉੱਤਰ-
ਘੋਲਕ ਅਤੇ ਚੂਸਕ ਵਿਧੀ ਰਾਹੀਂ ।

ਪ੍ਰਸ਼ਨ 23.
ਧੱਬਿਆਂ ਨੂੰ ਛੇਤੀ ਹੀ ਕਿਉਂ ਉਤਾਰ ਦੇਣਾ ਚਾਹੀਦਾ ਹੈ ?
ਉੱਤਰ-
ਦੇਰ ਕਰਨ ਨਾਲ ਉਹ ਪੱਕੇ ਹੋ ਜਾਂਦੇ ਹਨ ਅਤੇ ਦਾਗ ਕੱਪੜਿਆਂ ਨੂੰ ਕਮਜ਼ੋਰ ਵੀ ਕਰਦੇ ਹਨ ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਪ੍ਰਸ਼ਨ 24.
ਨਹੁੰ ਪਾਲਿਸ਼ ਦਾ ਧੱਬਾ ਕਿਵੇਂ ਛੁਡਾਇਆ ਜਾ ਸਕਦਾ ਹੈ ?
ਉੱਤਰ-
ਨਹੁੰ ਪਾਲਿਸ਼ ਦਾ ਧੱਬਾ ਛੁਡਾਉਣ ਲਈ ਏਮਾਈਲ ਐਮੀਟੇਟ ਨਾਲ ਧੱਬੇ ਨੂੰ ਸਪੰਜ ਕਰੋ । ਧੱਬੇ ਉਤਰਨ ਤੇ ਸੋਡੀਅਮ ਹਾਈਡਰੋਸਲਫਾਈਟ ਦੇ ਘੋਲ ਦੀ ਵਰਤੋਂ ਕਰੋ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਨੀ ਬੁਣੇ ਹੋਏ ਸਵੈਟਰ ਦੀ ਧੁਆਈ ਤੁਸੀਂ ਕਿਸ ਪ੍ਰਕਾਰ ਕਰੋਗੇ ?
ਉੱਤਰ-
ਊਨੀ ਸਵੈਟਰ ’ਤੇ ਆਮ ਤੌਰ ‘ਤੇ ਬਟਨ ਲੱਗੇ ਹੁੰਦੇ ਹਨ । ਜੇ ਕੁੱਝ ਅਜਿਹੇ ਫੈਂਸੀ ਬਟਨ ਹੋਣ ਜਿਨ੍ਹਾਂ ਨੂੰ ਧੋਣ ਨਾਲ ਖ਼ਰਾਬ ਹੋਣ ਦੀ ਸੰਭਾਵਨਾ ਹੋਵੇ ਤਾਂ ਉਤਾਰ ਲੈਂਦੇ ਹਨ । ਜੇਕਰ ਸਵੈਟਰ ਕਿਤੋਂ ਪਾਟਿਆ ਹੋਵੇ ਤਾਂ ਸੀ ਲੈਂਦੇ ਹਨ । ਹੁਣ ਸਵੈਟਰ ਦਾ ਖਾਕਾ ਤਿਆਰ ਕਰਦੇ ਹਨ । ਇਸ ਤੋਂ ਬਾਅਦ ਕੋਸੇ ਪਾਣੀ ਵਿਚ ਲੋੜ ਅਨੁਸਾਰ ਲਕਸ ਦਾ ਚੂਰਾ ਜਾਂ ਰੀਠੇ ਦਾ ਘੋਲ ਮਿਲਾ ਕੇ ਹਲਕੇ ਦਬਾਅ ਵਿਧੀ ਨਾਲ ਧੋ ਲੈਂਦੇ ਹਨ । ਇਸ ਤੋਂ ਬਾਅਦ ਕੋਸੇ ਪਾਣੀ ਵਿਚ ਤਦ ਤਕ ਧੋਂਦੇ ਹਨ ਜਦ ਤਕ ਸਾਰਾ ਸਾਬਣ ਨਾ ਨਿਕਲ ਜਾਵੇ ।ਉਨੀ ਕੱਪੜਿਆਂ ਲਈ ਪਾਣੀ ਦਾ ਤਾਪਮਾਨ ਇਕੋ ਜਿਹਾ ਰੱਖਦੇ ਹਨ ਅਤੇ ਊਨੀ ਕੱਪੜਿਆਂ ਨੂੰ ਪਾਣੀ ਵਿਚ ਜ਼ਿਆਦਾ ਦੇਰ ਤਕ ਨਹੀਂ ਕਿਉਂ ਚਾਹੀਦਾ ਨਹੀਂ ਤਾਂ ਇਸ ਨਾਲ ਸੁੰਗੜਨ ਦਾ ਡਰ ਹੋ ਸਕਦਾ ਹੈ । ਇਸ ਤੋਂ ਬਾਅਦ ਇਕ ਬੁਰ ਵਾਲੇ ਟਰਕਿਸ਼ ਤੌਲੀਏ ਵਿਚ ਰੱਖ ਕੇ ਉਸ ਨੂੰ ਹਲਕੇ ਹੱਥਾਂ ਨਾਲ ਦਬਾ ਕੇ ਪਾਣੀ ਕੱਢ ਲੈਂਦੇ ਹਨ । ਫਿਰ ਖਾਕੇ ਵਿਚ ਰੱਖ ਕੇ ਕਿਸੇ ਸਮਤਲ ਥਾਂ ਤੇ ਛਾਂ ਵਿਚ ਸੁਕਾ ਲੈਂਦੇ ਹਨ ।
PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ 1

ਪ੍ਰਸ਼ਨ 2.
ਉਨੀ ਸਵੈਟਰ ਨੂੰ ਤੁਸੀਂ ਕਿਵੇਂ ਸੁਕਾਉਗੇ ?
ਉੱਤਰ-
ਊਨੀ ਸਵੈਟਰ ਨੂੰ ਸੁਕਾਉਣ ਲਈ ਖਾਕੇ ਵਾਲੇ ਕਾਗਜ਼ ਨੂੰ ਕਿਸੇ ਮੰਜੀ ਤੇ ਵਿਛਾਓ ਅਤੇ ਉਸ ਉੱਤੇ ਸਵੈਟਰ ਪਾ ਦਿਓ। ਹੱਥ ਨਾਲ ਥੋੜ੍ਹਾ-ਥੋੜ੍ਹਾ ਖਿੱਚ ਕੇ ਉਸ ਦਾ ਆਕਾਰ ਠੀਕ ਕਰ ਲਓ । ਸਵੈਟਰ ਨੂੰ ਗਰਮ ਥਾਂ ਤੇ ਪਰ ਛਾਂ ਵਿਚ ਜਿੱਥੇ ਹਵਾ ਵਗਦੀ ਹੋਵੇ ਰੱਖ ਕੇ ਸੁਕਾਓ । ਜਦੋਂ ਅੱਧਾ ਸੁੱਕ ਜਾਏ ਤਾਂ ਉਸ ਦਾ ਪਾਸਾ ਪਰਤਾ ਦਿਓ ਤਾਂ ਕਿ ਦੋਹੀਂ ਪਾਸਿਉਂ ਚੰਗੀ ਤਰ੍ਹਾਂ ਸੁੱਕ ਜਾਏ ।

ਪ੍ਰਸ਼ਨ 3.
ਊਨੀ ਬੁਣੀਆਂ ਹੋਈਆਂ ਜੁਰਾਬਾਂ ਦੀ ਧੁਆਈ ਤੁਸੀਂ ਕਿਵੇਂ ਕਰੋਗੇ ?
ਉੱਤਰ-
ਊਨੀ ਜੁਰਾਬਾਂ ਦੀ ਧੁਆਈ ਹੇਠ ਲਿਖੀ ਵਿਧੀ ਨਾਲ ਕਰਾਂਗੇ-

  1. ਜੁਰਾਬਾਂ ਨੂੰ ਚੰਗੀ ਤਰ੍ਹਾਂ ਝਾੜੋ । ਜੇ ਕਰ ਉਹਨਾਂ ਤੇ ਗਾਰਾ ਲੱਗਿਆ ਹੋਵੇ ਤਾਂ ਪਹਿਲਾਂ ਸੁਕਾ ਲਓ ਅਤੇ ਫਿਰ ਬੁਰਸ਼ ਨਾਲ ਝਾੜੋ ।
  2. ਸਾਬਣ ਵਾਲੇ ਕੋਸੇ ਪਾਣੀ ਵਿਚ ਧੋਵੋ |ਅੱਡੀ ਅਤੇ ਪੰਜੇ ਵੱਲ ਖ਼ਾਸ ਧਿਆਨ ਦੇਵੋ ਜੇ ਕਰ ਲੋੜ ਹੋਏ ਤਾਂ ਪਲਾਸਟਿਕ ਦਾ ਬੁਰਸ਼ ਇਸਤੇਮਾਲ ਕਰੋ ।
  3. ਧੋਣ ਮਗਰੋਂ 2-3 ਵਾਰੀ ਸਾਫ਼ ਪਾਣੀ ਵਿਚ ਹੰਘਾਲੋ ।
  4. ਗੂੜ੍ਹੀਆਂ ਨੀਲੀਆਂ ਅਤੇ ਕਾਲੀਆਂ ਜੁਰਾਬਾਂ ਨੂੰ ਜੇ ਕਰ ਨੀਲ ਲਗਾਇਆ ਜਾਏ ਤਾਂ ਇਹਨਾਂ ਦੇ ਰੰਗ ਵਿਚ ਚਮਕ ਆ ਜਾਂਦੀ ਹੈ ।
  5. ਤੌਲੀਏ ਵਿਚ ਰੱਖ ਕੇ ਨਿਚੋੜੋ ।
  6. ਮੰਜੇ ਜਾਂ ਮੁਹੜੇ ਤੇ ਸਿੱਧਿਆਂ ਖਿਲਾਰ ਕੇ ਸੁਕਾਓ ।
  7. ਇਹਨਾਂ ਨੂੰ ਪ੍ਰੈੱਸ ਦੀ ਲੋੜ ਨਹੀਂ ਹੁੰਦੀ ।

ਪ੍ਰਸ਼ਨ 4.
ਕੱਪੜਿਆਂ ‘ਤੇ ਲੱਗੇ ਘਿਓ, ਤੇਲ, ਮੱਖਣ ਜਾਂ ਸ ਕਿਸ ਪ੍ਰਕਾਰ ਛੁਡਾਉਗੇ ?
ਉੱਤਰ-

  • ਤੇਲ, ਘਿਓ, ਮੱਖਣ ਅਤੇ ਸ੍ਰੀਸ ਆਦਿ ਚਿਕਨਾਈ ਦੇ ਧੱਬੇ, ਧੋਣ ਵਾਲੇ ਕੱਪੜਿਆਂ ਤੋਂ ਗਰਮ ਪਾਣੀ ਅਤੇ ਸਾਬਣ ਦੇ ਘੋਲ ਵਿਚ ਪਾ ਕੇ ਛੁਡਾਏ ਜਾ ਸਕਦੇ ਹਨ । ਜਿਨ੍ਹਾਂ ਕੱਪੜਿਆਂ ਨੂੰ ਧੋਣਾ ਨਹੀਂ ਹੈ ਉਨਾਂ ਅਤੇ ਫਰੈਂਚ ਚਾਕ (ਅਵਸ਼ੋਸ਼ਕ ਪਦਾਰਥ ਰੱਖ ਕੇ ਕੁੱਝ ਦੇਰ ਛੱਡ ਕੇ ਬੁਰਸ਼ ਨਾਲ ਝਾੜ ਦਿਓ । ਇਸ ਨੂੰ ਤਦ ਤਕ ਦੁਹਰਾਓ ਜਦ ਤਕ ਕਿ ਚਿਕਨਾਈ ਦਾ ਦਾਗ ਪੂਰੀ ਤਰ੍ਹਾਂ ਨਾਲ ਦੂਰ ਨਾ ਹੋ ਜਾਵੇ ।
  • ਚਿਕਨਾਈ ਦੇ ਧੱਬੇ ਦੇ ਦੋਵੇਂ ਪਾਸੇ ਬਲਾਟਿੰਗ ਪੇਪਰ ਰੱਖ ਕੇ ਖੂਬ ਗਰਮ ਸ ਨਾਲ ਕੱਸ ਕੇ ਦਬਾਉਣ ਨਾਲ ਵੀ ਇਹ ਧੱਬਾ ਦੂਰ ਕੀਤਾ ਜਾ ਸਕਦਾ ਹੈ ।
  • ਚਿਕਨਾਈ ਦੇ ਧੱਬੇ ਛੁਡਾਉਣ ਲਈ ਘੋਲਕ ਪਦਾਰਥ, ਜਿਵੇਂ ਪੈਟਰੋਲ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ । ਇਸ ਨਾਲ ਕੱਪੜੇ ਪਾਣੀ ਦੇ ਸੰਪਰਕ ਤੋਂ ਬਚ ਜਾਂਦੇ ਹਨ ।

ਪ੍ਰਸ਼ਨ 5.
ਸਿਆਹੀ ਦੇ ਧੱਬੇ ਕਿਸ ਪ੍ਰਕਾਰ ਛੁਡਾਏ ਜਾ ਸਕਦੇ ਹਨ ?
ਉੱਤਰ-

  1. ਸਿਆਹੀ ਲੱਗੇ ਕੱਪੜੇ ਦੇ ਭਾਗ ਨੂੰ ਪਲੇਟ ਵਿਚ ਰੱਖੋ ।ਇਸ ਤੇ ਨਮਕ ਦੀ ਤਹਿ ਵਿਛਾ ਲਓ । ਇਸ ਤੇ ਨਿੰਬੂ ਦਾ ਰਸ ਨਿਚੋੜ ਕੇ ਧੁੱਪ ਵਿਚ ਰੱਖ ਦਿਓ । ਇਸ ਨੂੰ ਬਰਾਬਰ ਨਿੰਬੂ ਦੇ ਰਸ ਨਾਲ ਤਰ ਰੱਖਣਾ ਚਾਹੀਦਾ ਹੈ | ਕਦੀ-ਕਦੀ ਨਮਕ ਵੀ ਬਦਲ ਲੈਣਾ ਚਾਹੀਦਾ ਹੈ । ਦਾਗ ਦੇ ਹਟ ਜਾਣ ਤੇ ਪਾਣੀ ਨਾਲ ਧੋ ਲਓ |
  2. ਸਿਆਹੀ ਦੇ ਧੱਬੇ ਹਟਾਉਣ ਲਈ ਕੱਪੜੇ ਨੂੰ ਦਹੀਂ ਵਿਚ ਵੀ ਭਿਉਂ ਦਿੱਤਾ ਜਾਂਦਾ ਹੈ ।
  3. ਸਫੈਦ ਸੂਤੀ ਕੱਪੜੇ ਤੋਂ ਧੱਬੇ ਹਟਾਉਣ ਲਈ ਬਲੀਚਿੰਗ ਪਾਉਡਰ ਦੇ ਘੋਲ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ ।
  4. ਇੰਕ ਰਿਮੂਵਰ ਨਾਲ ਵੀ ਇਸ ਨੂੰ ਛੁਡਾਇਆ ਜਾ ਸਕਦਾ ਹੈ ।
  5. ਕੱਚੇ ਦੁੱਧ ਨਾਲ ਵੀ ਸਿਆਹੀ ਦਾ ਦਾਗ ਲੱਥ ਜਾਂਦਾ ਹੈ ।

ਪ੍ਰਸ਼ਨ 6.
ਕੱਪੜਿਆਂ ਤੇ ਲੱਗੇ ਖੂਨ ਦੇ ਦਾਗ ਨੂੰ ਕਿਵੇਂ ਛੁਡਾਇਆ ਜਾ ਸਕਦਾ ਹੈ ?
ਉੱਤਰ-

  • ਖੂਨ ਦੇ ਦਾਗ ਠੰਢੇ ਪਾਣੀ ਅਤੇ ਸਾਬਣ ਨਾਲ ਧੋਣ ਤੇ ਲੱਥ ਜਾਂਦੇ ਹਨ । ਜਿਨ੍ਹਾਂ ਕੱਪੜਿਆਂ ਨੂੰ ਧੋਣਾ ਨਹੀਂ ਹੈ ਉਨ੍ਹਾਂ ਉੱਤੇ ਸਟਾਰਚ ਦੇ ਪੇਸਟ ਫੈਲਾ ਕੇ, ਸਾ ਕੇ ਅਤੇ ਬੁਰਸ਼ ਨਾਲ ਝਾੜ ਕੇ ਖੂਨ ਦੇ ਧੱਬੇ ਨੂੰ ਛੁਡਾਇਆ ਜਾ ਸਕਦਾ ਹੈ ।
  • ਅਮੋਨੀਆ ਨਾਲ ਵੀ ਖੂਨ ਦੇ ਦਾਗ ਲੱਥ ਜਾਂਦੇ ਹਨ । ਕੋਸੇ ਪਾਣੀ ਵਿਚ ਕੁੱਝ ਬੂੰਦਾਂ ਅਮੋਨੀਆ ਦੀਆਂ ਪਾ ਕੇ ਉਸ ਵਿਚ ਦਾਗ ਨੂੰ ਡੁਬੋ ਦੇਣਾ ਚਾਹੀਦਾ ਹੈ । ਫਿਰ ਸਾਬਣ ਦੇ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਦਾਗ ਉਤਾਰਨ ਦੀ ਸਾਮਗਰੀ ਦੇ ਰੱਖ-ਰਖਾਓ ਵਿਚ ਹੁਸ਼ਿਆਰੀ ਸੰਬੰਧੀ ਸੁਝਾਅ ਦੱਸੋ ।
ਉੱਤਰ-
ਦਾਗ ਛੁਡਾਉਣ ਦੀ ਸਾਮਗਰੀ ਦੇ ਰੱਖ-ਰਖਾਓ ਵਿਚ ਹੁਸ਼ਿਆਰੀ ਸੰਬੰਧੀ ਕੁੱਝ ਸੁਝਾਅ ਹੇਠ ਲਿਖੇ ਹਨ

  1. ਦਾਗ ਉਤਾਰਨ ਵਾਲੇ ਉਪਾਦਾਨਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਉੱਪਰ ਰੱਖਣਾ ਚਾਹੀਦਾ ਹੈ । ਇਹ ਥਾਂ ਖਾਧ ਪਦਾਰਥਾਂ ਦੀ ਥਾਂ ਤੋਂ ਵੱਖ ਹੋਣੀ ਚਾਹੀਦੀ ਹੈ ।
  2. ਬੋਤਲਾਂ ਵਿਚ ਕੱਸ ਕੇ ਢੱਕਣ ਲੱਗਾ ਹੋਣਾ ਚਾਹੀਦਾ ਹੈ ਅਤੇ ਡੱਬਿਆਂ ਨੂੰ ਬੰਦ ਰੱਖਣਾ ਚਾਹੀਦਾ ਹੈ ।
  3. ਇਹਨਾਂ ਡੱਬਿਆਂ ਤੇ ਲਿਖੇ ਨਿਰਦੇਸ਼ਾਂ ਦਾ ਪਾਲਣ ਕਰਨਾ ਚਾਹੀਦਾ ਹੈ | ਸਾਰੀਆਂ ਚੇਤਾਵਨੀਆਂ ‘ਤੇ ਧਿਆਨ ਦੇਣਾ ਚਾਹੀਦਾ ਹੈ ।
  4. ਦਾਗ ਛੁਡਾਉਣ ਵਾਲੀ ਸਾਮਗਰੀ ਦੀ ਵਰਤੋਂ ਲਈ ਪਲਾਸਟਿਕ ਅਤੇ ਧਾਤੂ ਦੀ ਅਪੇਖਿਆ ਪੋਰਸੀਲੇਨ ਦੇ ਆਧਾਰ ਪਾਤਰ ਜ਼ਿਆਦਾ ਚੰਗੇ ਰਹਿੰਦੇ ਹਨ | ਘੋਲਕਾਂ ਲਈ ਤਾਂ ਪਲਾਸਟਿਕ ਦੇ ਬਰਤਨਾਂ ਦੀ ਕਦੀ ਵੀ ਵਰਤੋਂ ਨਹੀਂ ਕਰਨੀ ਚਾਹੀਦੀ ।
  5. ਦਾਗ ਉਤਾਰਨ ਦੇ ਕੰਮ ਵਿਚ ਆਪਣੇ ਹੱਥਾਂ ਦੀ ਸੁਰੱਖਿਆ ਦਾ ਧਿਆਨ ਦੇਣਾ ਚਾਹੀਦਾ ਹੈ । ਰਬੜ ਦੇ ਦਸਤਾਨੇ ਪਹਿਨਣੇ ਚਾਹੀਦੇ ਹਨ । ਇਸ ਵਿਚਕਾਰ ਅੱਖਾਂ ਤੇ ਚਮੜੀ ਨੂੰ ਨਹੀਂ ਛੂਹਣਾ ਚਾਹੀਦਾ ।
  6. ਅੱਗ ਦੇ ਨੇੜੇ ਕਦੀ ਵੀ ਰਸਾਇਣਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
  7. ਰਸਾਇਣਾਂ ਦੀ ਵਰਤੋਂ ਕਰਦੇ ਸਮੇਂ ਸਿਗਰਟ-ਬੀੜੀ ਨਹੀਂ ਪੀਣੀ ਚਾਹੀਦੀ ।

PSEB 8th Class Home Science Practical ਊਨੀ ਕੱਪੜਿਆਂ ਨੂੰ ਧੋਣਾ ਅਤੇ ਦਾਗ਼ ਉਤਾਰਨਾ

ਪ੍ਰਸ਼ਨ 2.
ਦਾਗ ਛੁਡਾਉਂਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਦਾਗ ਕਿਸ ਪ੍ਰਕਾਰ ਛੁਡਾਏ ਜਾਂਦੇ ਹਨ, ਇਹ ਜਾਣਦੇ ਹੋਏ ਵੀ ਦਾਗ-ਧੱਬੇ ਛੁਡਾਉਂਦੇ ਸਮੇਂ ਕੁੱਝ ਮਹੱਤਵਪੂਰਨ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਹਨ ਜੋ ਹੇਠ ਲਿਖੀਆਂ ਹਨ-

  • ਦਾਗ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ । ਇਸ ਦੇ ਲਈ ਧੋਬੀ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਕਿਉਂਕਿ ਤਦ ਤਕ ਇਹ ਦਾਗ ਹੋਰ ਜ਼ਿਆਦਾ ਪੱਕੇ ਹੋ ਜਾਂਦੇ ਹਨ ।
  • ਦਾਗ ਛੁਡਾਉਣ ਵਿਚ ਰਸਾਇਣਿਕ ਪਦਾਰਥਾਂ ਦੀ ਘੱਟ ਮਾਤਰਾ ਵਿਚ ਵਰਤੋਂ ਕਰਨੀ ਚਾਹੀਦੀ ਹੈ ।
  • ਘੋਲ ਨੂੰ ਕੱਪੜੇ ਤੇ ਉਨੀ ਦੇਰ ਤਕ ਹੀ ਰੱਖਣਾ ਚਾਹੀਦਾ ਜਿੰਨੀ ਦੇਰ ਤਕ ਦਾਗ ਫਿੱਕਾ ਨਾ ਪੈ ਜਾਵੇ, ਜ਼ਿਆਦਾ ਦੇਰ ਤਕ ਰੱਖਣ ਨਾਲ ਕੱਪੜੇ ਕਮਜ਼ੋਰ ਹੋ ਜਾਂਦੇ ਹਨ ।
  • ਚਿਕਨਾਈ ਨੂੰ ਦੂਰ ਕਰਨ ਤੋਂ ਪਹਿਲਾਂ ਉਸ ਥਾਂ ਦੇ ਹੇਠਾਂ ਕਿਸੇ ਸੋਖਣ ਵਾਲੇ ਪਦਾਰਥ ਦੀ ਮੋਟੀ ਪਰਤ ਰੱਖਣੀ ਚਾਹੀਦੀ ਹੈ । ਦਾਗ ਨੂੰ ਦੂਰ ਕਰਦੇ ਸਮੇਂ ਰਗੜਨ ਦੇ ਲਈ ਸਾਫ਼ ਅਤੇ ਨਰਮ ਪੁਰਾਣੇ ਰੁਮਾਲ ਦੀ ਵਰਤੋਂ ਕਰਨੀ ਚਾਹੀਦੀ ਹੈ ।
  • ਦਾਗ ਉਤਾਰਨ ਦਾ ਕੰਮ ਖੁੱਲ੍ਹੀ ਹਵਾ ਵਿਚ ਕਰਨਾ ਚਾਹੀਦਾ ਹੈ ਤਾਂ ਜੋ ਦਾਗ ਉਤਾਰਨ ਲਈ ਵਰਤੇ ਜਾਣ ਵਾਲੇ ਰਸਾਇਣਾਂ ਦੀ ਵਾਸ਼ਪ ਦੇ ਪ੍ਰਭਾਵ ਤੋਂ ਬਚਿਆ ਜਾ ਸਕੇ ।
  • ਦਾਗ ਕਿਸ ਪ੍ਰਕਾਰ ਦਾ ਹੈ ਜਦ ਤਕ ਇਸ ਦਾ ਗਿਆਨ ਨਾ ਹੋਵੇ ਤਦ ਤਕ ਗਰਮ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਗਰਮ ਪਾਣੀ ਵਿਚ ਦਾਗ ਜ਼ਿਆਦਾ ਪੱਕੇ ਹੋ ਜਾਂਦੇ ਹਨ ।
  • ਕਿਸੇ ਅਣਜਾਣੇ ਦਾਗ ਤੇ ਪ੍ਰੈੱਸ ਨਹੀਂ ਕਰਨੀ ਚਾਹੀਦੀ । ਇਸ ਨਾਲ ਸਿਆਹੀ ਜਾਂ ਰੰਗ ਦੇ ਧੱਬੇ ਹੋਰ ਵੀ ਪੱਕੇ ਹੋ ਜਾਂਦੇ ਹਨ ।
  • ਜੰਗਾਲ ਜਾਂ ਫਲਾਂ ਦੇ ਦਾਗ ਸਾਬਣ ਤੇ ਖਾਰ ਦੀ ਵਰਤੋਂ ਨਾਲ ਹੋਰ ਜ਼ਿਆਦਾ ਵਿਖਾਈ ਦੇਣ ਲਗਦੇ ਹਨ ।
  • ਰੰਗਦਾਰ ਕੱਪੜਿਆਂ ਤੋਂ ਦਾਗ ਉਤਾਰਨ ਸਮੇਂ ਕੱਪੜੇ ਦੇ ਕੋਨੇ ਨੂੰ ਪਾਣੀ ਵਿਚ ਡੁਬੋ ਕੇ ਵੇਖਣਾ ਚਾਹੀਦਾ ਹੈ ਕਿ ਰੰਗ ਕੱਚਾ ਹੋ ਜਾਂ ਪੱਕਾ ।
  • ਲਿਪਸਟਿਕ ਦੇ ਧੱਬੇ ਸਾਬਣ ਤੇ ਖਾਰ ਦੀ ਵਰਤੋਂ ਨਾਲ ਹੋਰ ਪੱਕੇ ਹੋ ਜਾਂਦੇ ਹਨ ।
  • ਦਾਗ ਛੁਡਾਉਣ ਦੀਆਂ ਵਿਧੀਆਂ ਦਾ ਗਿਆਨ ਹੋਣਾ ਜ਼ਰੂਰੀ ਹੈ ਕਿਉਂਕਿ ਵੱਖ-ਵੱਖ ਵਸਤੁਆਂ ਦੀ ਵਰਤੋਂ ਵੱਖ-ਵੱਖ ਦਾਗਾਂ ਨੂੰ ਉਤਾਰਨ ਲਈ ਕੀਤੀ ਜਾਂਦੀ ਹੈ ।
  • ਉਨੀ ਕੱਪੜਿਆਂ ਤੋਂ ਦਾਗ ਉਤਾਰਦੇ ਸਮੇਂ ਨਾ ਤਾਂ ਗਰਮ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਨਾ ਹੀ ਕਲੋਰੀਨ ਵਾਲੇ ਰਸਾਇਣਿਕ ਪਦਾਰਥਾਂ ਦੀ ਇਸ ਨਾਲ ਦਾਗ ਹੋਰ ਵੀ ਪੱਕੇ ਹੋ ਜਾਂਦੇ ਹਨ ।
  • ਅਲਕੋਹਲ, ਸਪਿਰਿਟ, ਬੈਂਜ਼ੀਨ, ਪੈਟਰੋਲ ਆਦਿ ਦੇ ਦਾਗ ਉਤਾਰਦੇ ਸਮੇਂ ਅੱਗ ਤੋਂ ਬਚਾਅ ਰੱਖਣਾ ਚਾਹੀਦਾ ਹੈ ।
  • ਧਾਤੂ ਦੇ ਦਾਗਾਂ ‘ਤੇ ਬਲੀਚ ਦੀ ਵਰਤੋਂ ਕਰਨ ਨਾਲ ਰੇਸ਼ੇ ਕਮਜ਼ੋਰ ਪੈ ਜਾਂਦੇ ਹਨ ।

PSEB 8th Class Home Science Practical ਰੋਟੀ ਬਣਾਉਣਾ (ਭਾਗ-III)

Punjab State Board PSEB 8th Class Home Science Book Solutions Practical ਰੋਟੀ ਬਣਾਉਣਾ (ਭਾਗ-III) Notes.

PSEB 8th Class Home Science Practical ਰੋਟੀ ਬਣਾਉਣਾ (ਭਾਗ-III)

ਕਣਕ ਦੀ ਰੋਟੀ

ਸਾਮਾਨ-
ਕਣਕ ਦਾ ਆਟਾ – 200 ਗ੍ਰਾਮ
ਪਾਣੀ – ਲੋੜ ਅਨੁਸਾਰ (ਆਟਾ ਗੁੰਨ੍ਹਣ ਲਈ)
ਮੱਖਣ ਜਾਂ ਘਿਓ – ਥੋੜ੍ਹਾ ਜਿਹਾ

ਵਿਧੀ – ਆਟੇ ਵਿਚ ਪਾਣੀ ਮਿਲਾ ਕੇ ਗੁੰਨ੍ਹ ਲਓ । ਅੱਧੇ ਘੰਟੇ ਲਈ ਢੱਕ ਕੇ ਰੱਖ ਦਿਓ । ਹੁਣ ਇਸ ਦੇ ਛੋਟੇ-ਛੋਟੇ ਪੇੜੇ ਬਣਾ ਕੇ ਲਗਪਗ 5” ਵਿਆਸ ਦੀ ਰੋਟੀ ਵੇਲ ਲਓ । ਇਸ ਨੂੰ ਗਰਮ ਤਵੇ ਤੇ ਪਾ ਦਿਓ ਅਤੇ ਇਕ ਪਾਸੇ ਤੋਂ ਦੂਜੇ ਪਾਸੇ ਤਕ ਬਦਲੋ ਜਦੋਂ ਉਸ ਦਾ ਰੰਗ ਬਦਲਣ ਲੱਗੇ । ਹੁਣ ਦੁਸਰੇ ਪਾਸੇ ਪਕਾਓ । ਜਦੋਂ ਭੂਰੇ ਰੰਗ ਦੇ ਨਿਸ਼ਾਨ ਬਣਨ ਲਗਣ ਤਾਂ ਪਹਿਲੇ ਪਾਸੇ ਨੂੰ ਅੱਗ ‘ਤੇ ਸੇਕੋ । ਰੋਟੀ ਚੰਗੀ ਤਰ੍ਹਾਂ ਨਾਲ ਫੁੱਲਣੀ ਚਾਹੀਦੀ ਹੈ ।ਫਿਰ ਓ ਜਾਂ ਮੱਖਣ ਲਾ ਕੇ ਪਰੋਸੋ।

ਪਰੌਂਠਾ ਬਣਾਉਣਾ

ਸਾਮਾਨ-
ਆਟਾ – 200 ਗ੍ਰਾਮ
ਪਾਣੀ – ਲੋੜ ਅਨੁਸਾਰ
ਘਿਓ – ਤਲਣ ਲਈ

ਵਿਧੀ – ਰੋਟੀ ਦੀ ਤਰ੍ਹਾਂ ਹੀ ਆਟਾ ਗੁੰਨੋ ਆਟੇ ਦੇ ਪੇੜੇ ਬਣਾ ਕੇ ਉਨ੍ਹਾਂ ਨੂੰ ਥੋੜ੍ਹਾ ਵੇਲ ਲਓ । ਹੁਣ ਥੋੜ੍ਹਾ ਜਿਹਾ ਘਿਓ ਲਾ ਕੇ ਇਸ ਨੂੰ ਮੋੜ ਕੇ ਦੁਬਾਰਾ ਵੇਲ ਲਓ । ਵੇਲਿਆ ਹੋਇਆ ਪਰੌਂਠਾ ਗਰਮ ਤਵੇ ਤੇ ਪਾ ਦਿਓ ਅਤੇ ਥੋੜ੍ਹਾ ਜਿਹਾ ਸੇਕਣ ਤੋਂ ਬਾਅਦ ਉਸ ਨੂੰ ਪਲਟ ਦਿਓ ਹੁਣ ਥੋੜਾਂਥੋੜ੍ਹਾ ਘਿਓ ਲਾ ਕੇ ਦੋਹੀਂ ਪਾਸਿਆਂ ਨੂੰ ਸੇਕ ਲਓ । ਗਰਮ-ਗਰਮ ਪਰੌਂਠੇ ਸਬਜ਼ੀ ਨਾਲ ਪਰੋਸੋ।

PSEB 8th Class Home Science Practical ਰੋਟੀ ਬਣਾਉਣਾ (ਭਾਗ-III)

ਮੇਥੀ ਦਾ ਪਰੌਂਠਾ

ਸਾਮਾਨ-
ਇਕ ਭਾਗ ਮੱਕੀ ਦਾ ਆਟਾ – 100 ਗ੍ਰਾਮ
ਤਿੰਨ ਭਾਗ ਕਣਕ ਦਾ ਆਟਾ – 300 ਗ੍ਰਾਮ
ਹਰੀ ਮੇਥੀ – 20 ਗ੍ਰਾਮ (ਚੁਣੀ ਹੋਈ)
ਨਮਕ ਮਿਰਚ – ਸੁਆਦ ਅਨੁਸਾਰ

ਵਿਧੀ – ਮੇਥੀ ਨੂੰ ਧੋ ਕੇ ਬਹੁਤ ਬਰੀਕ ਕੱਟ ਲਓ । ਪਿਆਜ਼ ਨੂੰ ਛਿੱਲ ਕੇ ਧੋ ਕੇ ਲੰਬਾਈ ਵਲ ਪਤਲਾ ਪਤਲਾ ਕੱਟੋ । ਆਟਾ ਗੁੰਨ੍ਹਣ ਸਮੇਂ ਅੱਧਾ ਪਿਆਜ਼ ਵਿਚ ਹੀ ਗੁੰਨ੍ਹ ਦਿਓ । ਇਕ ਪੇੜੇ ਦੀ ਰੋਟੀ ਬਣਾਓ :ਘਿਓ ਲਾ ਕੇ ਵਿਚਕਾਰ ਮੇਥੀ, ਪਿਆਜ਼, ਨਮਕ ਅਤੇ ਕਾਲੀ ਮਿਰਚ ਮਿਲਾ ਦਿਓ । ਪਰੌਂਠੇ ਦੀ ਤਰ੍ਹਾਂ ਘਿਓ ਉੱਪਰ ਹੀ ਲਾਓ । ਦਹੀਂ ਅਤੇ ਮੱਖਣ ਦੇ ਨਾਲ ਪਰੋਸੋ।

PSEB 8th Class Home Science Practical ਸਲਾਦ ਅਤੇ ਸੂਪ (ਭਾਗ-II)

Punjab State Board PSEB 8th Class Home Science Book Solutions Practical ਸਲਾਦ ਅਤੇ ਸੂਪ (ਭਾਗ-II) Notes.

PSEB 8th Class Home Science Practical ਸਲਾਦ ਅਤੇ ਸੂਪ (ਭਾਗ-II)

ਪਨੀਰ ਬਣਾਉਣਾ

ਸਾਮਾਨ-
ਦਹੀਂ – 1 ਲਿਟਰ
ਦੁੱਧ – 100 ਗਰਾਮ
ਨਿੰਬੂ ਦਾ ਰਸ – 2 ਵੱਡੇ ਚਮਚ

ਵਿਧੀ – ਦੁੱਧ ਨੂੰ ਅੱਗ ਤੇ ਰੱਖ ਕੇ ਉਬਾਲੋ । ਜਦੋਂ ਦੁੱਧ ਉਬਲ ਜਾਏ ਤਾਂ ਉਸ ਵਿਚ ਫੈਂਟਿਆ ਹੋਇਆ ਦਹੀਂ ਜਾਂ ਨਿੰਬੂ ਦਾ ਰਸ ਥੋੜ੍ਹਾ-ਥੋੜ੍ਹਾ ਕਰਕੇ ਪਾਓ । ਜਦੋਂ ਦੁੱਧ ਅਤੇ ਪਾਣੀ ਵੱਖ-ਵੱਖ ਹੋ ਜਾਣ ਤਾਂ ਪਤੀਲਾ ਅੱਗ ਤੋਂ ਉਤਾਰ ਦਿਓ । 10-15 ਮਿੰਟ ਤੋਂ ਬਾਅਦ ਇਸ ਨੂੰ ਇਕ ਸਾਫ਼ ਮਲਮਲ ਦੇ ਕੱਪੜੇ ਵਿਚ ਪਾ ਕੇ ਕੁੱਝ ਦੇਰ ਲਈ ਲਟਕਾ ਕੇ ਪਾਣੀ ਨੂੰ ਨਿਕਲਣ ਦਿਓ । ਜੇਕਰ ਪਨੀਰ ਦੀਆਂ ਟੁਕੜੀਆਂ ਕੱਟਣੀਆਂ ਹੋਣ ਤਾਂ ਪਨੀਰ ਵਾਲੇ ਕੱਪੜੇ ਨੂੰ ਚਕਲੇ ਤੇ ਰੱਖੋ ਅਤੇ ਉੱਪਰ ਕੋਈ ਭਾਰੀ ਚੀਜ਼ ਰੱਖੋ ਤਾਂ ਕਿ ਪਨੀਰ ਦਾ ਸਾਰਾ ਪਾਣੀ ਨਿਕਲ ਜਾਏ ਅਤੇ ਇਹ ਪ੍ਰੈੱਸ ਹੋ ਜਾਏ । ਇਸ ਤੋਂ ਬਾਅਦ ਪਨੀਰ ਦੇ ਟੁਕੜੇ ਕੱਟ ਲਓ ।

ਸ਼ਾਕਾਹਾਰੀ ਲੋਕਾਂ ਦੇ ਭੋਜਨ ਵਿਚ ਪਨੀਰ ਦੀ ਬਹੁਤ ਮਹੱਤਤਾ ਹੈ ਕਿਉਂਕਿ ਇਸ ਵਿਚ ਚੰਗੀ ਕਿਸਮ ਦੀ ਪ੍ਰੋਟੀਨ ਅਤੇ ਕੈਲਸ਼ੀਅਮ ਕਾਫ਼ੀ ਮਾਤਰਾ ਵਿਚ ਹੁੰਦੀ ਹੈ । ਪਨੀਰ ਨੂੰ ਖਾਣੇ ਨਾਲ ਤਾਂ ਵਰਤਿਆ ਹੀ ਜਾਂਦਾ ਹੈ ਪਰ ਇਸ ਤੋਂ ਇਲਾਵਾ ਭਾਰਤੀ ਲੋਕ ਪਨੀਰ ਤੋਂ ਕਈ ਤਰ੍ਹਾਂ ਦੀਆਂ ਮਿਠਾਈਆਂ ਵੀ ਬਣਾਉਂਦੇ ਹਨ ਜਿਵੇਂ ਕਿ ਰਸਗੁੱਲੇ ।

ਖੱਟਾ ਮਿੱਠਾ ਪਨੀਰ

ਸਾਮਾਨ-
ਪਨੀਰ – 200 ਗਰਾਮ
ਟਮਾਟਰ – 400 ਗਰਾਮ
ਟਮਾਟਰਾਂ ਦੀ ਸਾਸ – 1/2 ਕੱਪ
ਗਾਜਰ – 1
ਸ਼ਿਮਲਾ ਮਿਰਚ – 1
ਫਰਾਂਸ ਬੀਨ – 50 ਗਰਾਮ
ਨਮਕ ਅਤੇ ਕਾਲੀ ਮਿਰਚ – ਸਵਾਦ ਅਨੁਸਾਰ
ਪਿਆਜ – 1
ਖੰਡ – 1 ਚਮਚ
ਘਿਓ – ਵੱਡਾ 1 ਚਮਚ

ਵਿਧੀ – ਟਮਾਟਰਾਂ ਨੂੰ ਧੋ ਕੇ ਬਰੀਕ ਕੱਟ ਲਓ ਅਤੇ ਥੋੜ੍ਹੇ ਜਿਹੇ ਪਾਣੀ ਵਿਚ ਚੰਗੀ ਤਰ੍ਹਾਂ ਪਕਾਓ । ਛਾਣਨੀ ਵਿਚੋਂ ਛਾਣੋ ਅਤੇ ਫੋਕ ਸੁੱਟ ਦਿਓ | ਗਾਜਰ, ਸ਼ਿਮਲਾ ਮਿਰਚ, ਫਰਾਂਸ ਬੀਨ ਅਤੇ ਪਿਆਜ਼ ਨੂੰ ਲੰਬੇ ਅਤੇ ਪਤਲੇ ਕੱਟੋ । ਘਿਓ ਵਿਚ ਸਬਜ਼ੀਆਂ ਨੂੰ ਥੋੜ੍ਹਾ ਜਿਹਾ ਤਲੋ ਅਤੇ ਟਮਾਟਰਾਂ ਦਾ ਗੁੱਦਾ ਪਾ ਕੇ ਕੁੱਝ ਦੇਰ ਪਕਾਓ ਤਾਂ ਕਿ ਸਬਜ਼ੀਆਂ ਗਲ ਜਾਣ | ਪਨੀਰ ਦੇ ਟੁਕੜੇ ਕੱਟ ਕੇ ਪਾਉ । ਨਮਕ, ਮਿਰਚ ਅਤੇ ਖੰਡ ਪਾ ਦਿਓ ਅਤੇ ਉਤਾਰਨ ਤੋਂ ਪਹਿਲਾਂ ਟਮਾਟਰਾਂ ਦੀ ਸਾਸ ਪਾ ਦਿਓ ।

ਪਨੀਰ ਦੇ ਪਕੌੜੇ

ਸਾਮਾਨ-
ਪਨੀਰ – 100 ਗਰਾਮ
ਵੇਸਣ – 50 ਗਰਾਮ
ਸੁੱਕਾ ਧਨੀਆਂ – 1/2 ਚਮਚ
ਦਹੀਂ – 1 ਚਮਚ
ਨਮਕ ਅਤੇ ਲਾਲ ਚਮਚ – 1
ਘਿਓ – ਤਲਣ ਲਈ

ਵਿਧੀ – ਪਨੀਰ ਦੇ ਟੁਕੜੇ ਕੱਟ ਲਓ । ਵੇਸਣ ਵਿਚ ਨਮਕ, ਮਿਰਚ, ਸੁੱਕਾ ਧਨੀਆ ਤੇ ਮਿੱਠਾ ਸੋਡਾ ਮਿਲਾ ਕੇ ਪਾਣੀ ਨਾਲ ਘੋਲੋ । ਕੜਾਹੀ ਵਿਚ ਘਿਓ ਪਾ ਕੇ ਗਰਮ ਕਰਨਾ ਰੱਖੋ । ਜਦੋਂ ਘਿਓ ਵਿਚੋਂ ਧੂੰਆਂ ਨਿਕਲਣ ਲੱਗੇ ਤਾਂ ਸੇਕ ਥੋੜ੍ਹਾ ਜਿਹਾ ਹਲਕਾ ਕਰਕੇ, ਪਨੀਰ ਦੇ ਟੁਕੜਿਆਂ ਨੂੰ ਵੇਸਣ ਲਗਾ ਕੇ ਤਲੋ । ਪਕੌੜਿਆਂ ਨੂੰ ਤਲ ਕੇ ਕਿਸੇ ਸਾਫ਼ ਕਾਗ਼ਜ਼ ਤੇ ਰੱਖੋ ਤਾਂ ਕਿ ਫ਼ਾਲਤੂ ਘਿਓ ਨੁਚੜ ਜਾਏ ਟਮਾਟਰਾਂ ਦੀ ਸਾਸ ਨਾਲ ਪਰੋਸੋ ।

PSEB 8th Class Home Science Practical ਸਲਾਦ ਅਤੇ ਸੂਪ (ਭਾਗ-II)

ਵੇਸਣ ਦਾ ਪੂੜਾ

ਸਾਮਾਨ-
ਵੇਸਣ – 100 ਗ੍ਰਾਮ
ਪਿਆਜ਼ – 2 ਛੋਟੇ
ਹਰੀ ਮਿਰਚ – 1-2
ਘਿਓ – ਤਲਣ ਲਈ
ਨਮਕ, ਮਿਰਚ – ਸੁਆਦ ਅਨੁਸਾਰ

ਵਿਧੀ – ਪਿਆਜ਼ ਅਤੇ ਹਰੀ ਮਿਰਚ ਨੂੰ ਬਰੀਕ-ਬਰੀਕ ਕੱਟ ਲਓ । ਵੇਸਣ ਨੂੰ ਛਾਣ ਲਓ ਅਤੇ ਕਿਸੇ ਡੂੰਘੀ ਪਲੇਟ ਵਿਚ ਵੇਸਣ ਪਾ ਕੇ ਪਿਆਜ਼, ਹਰੀ ਮਿਰਚ ਅਤੇ ਨਮਕ ਮਿਲਾ ਲਓ ਅਤੇ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਫੈਂਟੋ 1 ਤਵੇ ਨੂੰ ਗਰਮ ਕਰਕੇ ਉੱਪਰ ਓ ਪਾਓ ਅਤੇ ਆਮਲੇਟ ਦੀ ਤਰ੍ਹਾਂ ਪੂੜੇ ਨੂੰ ਦੋਨੋਂ ਪਾਸਿਓਂ ਪੱਕ ਜਾਣ ਦਿਓ । ਆਮਲੇਟ ਨਾਲੋਂ ਪੂੜੇ ਨੂੰ ਵਧੇਰੇ ਦੇਰ ਲੱਗਦੀ ਹੈ । ਜਦੋਂ ਦੋਨੋਂ ਪਾਸੇ ਚੰਗੀ ਤਰ੍ਹਾਂ ਪੱਕ ਜਾਣ ਤਾਂ ਪਰੋਸੋ ।

ਪਨੀਰ ਵਾਲੇ ਟੋਸਟ

ਸਾਮਾਨ-
ਡਬਲਰੋਟੀ ਦੇ ਟੁਕੜੇ – 4
ਕੱਦੂਕਸ ਕੀਤਾ ਪਨੀਰ – 3/4 ਪਿਆਲਾ
ਦਹੀਂ – 1 ਚਮਚ
ਵੇਸਣ – 2 ਵੱਡੇ ਚਮਚ
ਪੀਸੀ ਹੋਈ ਰਾਈ – 1/4 ਚਮਚ
ਕਾਲੀ ਮਿਰਚ – 1/2 ਚਮਚ
ਮੈਦਾ – 2 ਚਮਚ
ਘਿਓ – ਤਲਣ ਲਈ
ਨਮਕ – ਸੁਆਦ ਅਨੁਸਾਰ

ਵਿਧੀ – ਪਨੀਰ, ਰਾਈ, ਕਾਲੀ ਮਿਰਚ, ਦਹੀਂ, ਮੈਦਾ, ਵੇਸਣ ਅਤੇ ਨਮਕ ਨੂੰ ਥੋੜ੍ਹਾ ਪਾਣੀ ਪਾ ਕੇ ਮਿਲਾ ਲਓ ਤਾਂ ਕਿ ਗਾੜਾ ਜਿਹਾ ਘੋਲ ਬਣ ਜਾਏ । ਜੇਕਰ ਜ਼ਰੂਰਤ ਹੋਵੇ ਤਾਂ ਥੋੜਾ ਜਿਹਾ ਪਾਣੀ ਜਾਂ ਦੁੱਧ ਪਾ ਲਓ । ਚੰਗੀ ਤਰ੍ਹਾਂ ਫੈਂਟੋ ਡਬਲਰੋਟੀ ਦੇ ਟੁਕੜਿਆਂ ਨੂੰ ਇਸ ਘੋਲ ਵਿਚ ਦੋਨਾਂ ਪਾਸਿਆਂ ਤੋਂ ਲਬੇੜੋ ਫਰਾਇੰਗ ਪੈਨ ਵਿਚ ਘਿਓ ਪਾ ਕੇ ਗਰਮ ਕਰੋ ਅਤੇ ਟੋਸਟਾਂ ਨੂੰ ਦੋਨਾਂ ਪਾਸੇ ਤਲ ਕੇ ਪਰੋਸੋ ।
ਨੋਟ – ਜੋ ਲੋਕ ਅੰਡਾ ਖਾਂਦੇ ਹਨ ਉਨ੍ਹਾਂ ਲਈ ਵੇਸਣ ਦੀ ਥਾਂ ਅੰਡਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ।

ਦਹੀਂ ਜਮਾਉਣਾ

ਸਾਮਾਨ-
ਦੁੱਧ – 1/2 ਲਿਟਰ
ਦਹੀਂ – 1/2 ਤੋਂ 1 ਚਮਚ

ਵਿਧੀ – ਦੁੱਧ ਨੂੰ ਉਬਾਲ ਕੇ ਠੰਢਾ ਕਰੋ । ਗਰਮੀਆਂ ਵਿਚ ਦੁੱਧ ਜਮਾਉਣ ਸਮੇਂ ਬਿਲਕੁਲ ਕੋਸਾ ਹੀ ਹੋਣਾ ਚਾਹੀਦਾ ਹੈ । ਇਸ ਨੂੰ ਕਿਸੇ ਮਿੱਟੀ ਜਾਂ ਸਟੀਲ ਦੇ ਬਰਤਨ ਵਿਚ ਪਾ ਕੇ 1/2 ਚਮਚ ਦਹੀਂ ਮਿਲਾ ਕੇ ਢੱਕ ਕੇ ਰੱਖ ਦਿਓ । 3-4 ਘੰਟੇ ਬਾਅਦ ਦਹੀਂ ਜੰਮ ਜਾਏਗਾ ।

ਸਰਦੀਆਂ ਵਿਚ ਦੁੱਧ ਥੋੜਾ ਜ਼ਿਆਦਾ ਗਰਮ ਹੋਣਾ ਚਾਹੀਦਾ ਹੈ । ਇਸ ਵਿਚ 1 ਚਮਚ ਦਹੀਂ ਘੋਲ ਕੇ, ਬਰਤਨ ਨੂੰ ਢੱਕ ਕੇ ਰੱਖ ਲਓ । ਜ਼ਿਆਦਾ ਸਰਦੀ ਦੇ ਮੌਸਮ ਵਿਚ ਦਹੀਂ ਵਾਲੇ ਬਰਤਨ ਨੂੰ ਕਿਸੇ ਗਰਮ ਥਾਂ ਤੇ ਰੱਖੋ ਜਾਂ ਫਿਰ ਇਸ ਨੂੰ ਕਿਸੇ ਕੰਬਲ ਜਾਂ ਪੁਰਾਣੀ ਸ਼ਾਲ ਵਿਚ ਲਪੇਟ ਕੇ ਰੱਖੋ ।ਇਸ ਨੂੰ ਆਟੇ ਵਾਲੇ ਟੀਨ ਵਿਚ ਵੀ ਰੱਖਿਆ ਜਾ ਸਕਦਾ ਹੈ । ਸਰਦੀਆਂ ਵਿਚ ਦਹੀਂ ਜੰਮਣ ਵਿਚ 5-6 ਘੰਟੇ ਲੱਗਦੇ ਹਨ ।

PSEB 8th Class Home Science Practical ਸਲਾਦ ਅਤੇ ਸੂਪ (ਭਾਗ-II)

ਆਲੂ ਦਾ ਰਾਇਤਾ

ਸਾਮਾਨ-
ਆਲੂ – 150 ਗਰਾਮ
ਨਮਕ – ਲੋੜ ਅਨੁਸਾਰ

ਜੀਰਾ (ਭੁੰਨਿਆ ਹੋਇਆ) – 11/2 ਚਮਚ
ਦਹੀਂ – 750 ਗਰਾਮ
ਮਿਰਚ – 11/2 ਚਮਚ
ਪੁਦੀਨਾ – 11/2 ਚਮਚ

ਵਿਧੀ – ਆਲੂ ਉਬਾਲ ਕੇ ਛਿੱਲ ਲਉ ਅਤੇ ਬਰੀਕ ਕੱਟ ਲਉ ਦਹੀਂ ਨੂੰ ਫੈਂਟ ਕੇ ਉਸ ਵਿਚ ਕੱਟੇ ਹੋਏ ਆਲੂ ਪਾਓ, ਉੱਪਰੋਂ ਸਭ ਮਸਾਲੇ ਮਿਲਾ ਦਿਉ । ਫਿਰ ਇਸ ਨੂੰ ਠੰਢਾ ਕਰੋ ।
ਠੰਢਾ ਹੋਣ ਤੇ ਪਰੋਸੋ। ਕੁੱਲ ਮਾਤਰਾ- 4 ਵਿਅਕਤੀਆਂ ਲਈ ।

ਖੀਰੇ ਦਾ ਰਾਇਤਾ

ਸਾਮਾਨ-
ਦਹੀਂ – 250 ਗਰਾਮ
ਨਮਕ – ਲੋੜ ਅਨੁਸਾਰ
ਜੀਰਾ – 1/2 ਚਮਚ
ਖੀਰਾ – 150 ਗਰਾਮ
ਮਿਰਚ – 1/2 ਚਮਚ
ਪੁਦੀਨਾ – 1/2 ਚਮਚ

ਵਿਧੀ – ਖੀਰੇ ਨੂੰ ਛਿੱਲ ਕੇ ਕੱਦੂਕਸ ਕਰ ਲਉ ਹੁਣ ਦਹੀਂ ਨੂੰ ਫੈਂਟ ਲਉ ।ਇਸ ਵਿਚ ਮਸਾਲੇ ਪਾ ਕੇ ਮਿਲਾਓ | ਇਸ ਵਿਚ ਕੱਦੂਕਸ ਕੀਤਾ ਹੋਇਆ ਖੀਰਾ ਪਾ ਕੇ ਮਿਲਾ ਲਓ ਛਰਿਜ ਵਿਚ ਰੱਖ ਕੇ ਠੰਢਾ ਕਰੋ । ਠੰਢਾ ਹੋਣ ਤੇ ਖਾਣੇ ਦੇ ਨਾਲ ਪਰੋਸੋ ।
ਕੁੱਲ ਮਾਤਰਾ- 4 ਵਿਅਕਤੀਆਂ ਲਈ ।

ਪਿਆਜ਼ ਦਾ ਰਾਇਤਾ

ਸਾਮਾਨ-
ਪਿਆਜ਼ – 250 ਗਰਾਮ
ਨਮਕ – ਲੋੜ ਅਨੁਸਾਰ
ਭੁੰਨਿਆ ਹੋਇਆ ਜੀਰਾ – 1 ਚਮਚ
ਸੁਕਾਇਆ ਹੋਇਆ ਪੁਦੀਨਾ – 1 ਚਮਚ
ਦਹੀਂ – 500 ਗਰਾਮ
ਮਿਰਚ – 1/2 ਚਮਚ
ਕਾਲੀ ਮਿਰਚ – 1/2 ਚਮਚ

ਵਿਧੀ – ਪਿਆਜ਼ ਨੂੰ ਛਿੱਲ ਕੇ ਕੱਦੂ ਕਸ ਕਰ ਲਓ । ਦਹੀਂ ਨੂੰ ਮਥ ਕੇ ਉਸ ਵਿਚ ਕੱਦੂਕਸ ਕੀਤਾ ਹੋਇਆ ਪਿਆਜ਼ ਪਾ ਦਿਓ । ਹੁਣ ਇਸ ਵਿਚ ਨਮਕ, ਮਿਰਚ, ਜੀਰਾ, ਪੁਦੀਨਾ ਅਤੇ ਕਾਲੀ ਮਿਰਚ ਪਾ ਕੇ ਮਿਲਾ ਲਓ ।
ਠੰਢਾ ਕਰਕੇ ਖਾਣੇ ਦੇ ਨਾਲ ਪਰੋਸੋ।

PSEB 8th Class Home Science Practical ਸਲਾਦ ਅਤੇ ਸੂਪ (ਭਾਗ-II)

ਪਾਲਕ ਗਾਜਰ ਦਾ ਰਾਇਤਾ

ਸਾਮਾਨ-
ਦਹੀਂ – 250 ਗਰਾਮ
ਗਾਜਰ – 50 ਗਰਾਮ
ਪਾਲਕ – 100 ਗਰਾਮ
ਨਮਕ-ਮਿਰਚ – ਸੁਆਦ ਅਨੁਸਾਰ

ਵਿਧੀ – ਪਾਲਕ ਨੂੰ ਧੋ ਕੇ, ਬਾਰੀਕ ਕੱਟ ਕੇ, ਹਲਕੀ ਅੱਗ ਤੇ ਪਕਾਓ ਤਾਂ ਜੋ ਇਹ ਗਲ ਜਾਵੇ । ਗਾਜਰ ਨੂੰ ਧੋ ਕੇ, ਛਿੱਲ ਕੇ ਕੱਦੂਕਸ ਕਰ ਲਓ । ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਕੇ ਪਾਲਕ ਅਤੇ ਗਾਜਰ ਮਿਲਾ ਦਿਓ । ਨਮਕ ਅਤੇ ਮਿਰਚ ਪਾ ਕੇ ਪਰੋਸੋ।
ਕੁੱਲ ਮਾਤਰਾ- 2-3 ਵਿਅਕਤੀਆਂ ਲਈ ।

ਘੀਏ ਦਾ ਰਾਇਤਾ

ਸਾਮਾਨ-
ਦਹੀਂ – 500 ਗਰਾਮ
ਘੀਆ – 100 ਗਰਾਮ
ਨਮਕ, ਕਾਲੀ ਮਿਰਚ – ਸੁਆਦ ਅਨੁਸਾਰ

ਵਿਧੀ – ਘੀਏ ਨੂੰ ਕੱਦੂਕਸ ਕਰਕੇ ਉਬਾਲ ਲਓ । ਠੰਢਾ ਕਰਕੇ ਨਿਚੋੜ ਲਓ । ਦਹੀਂ ਨੂੰ ਚੰਗੀ ਤਰ੍ਹਾਂ ਫੈਂਟੋ ਅਤੇ ਘੀਆ, ਨਮਕ ਅਤੇ ਮਿਰਚ ਪਾ ਦਿਓ । ਉੱਪਰੋਂ ਲਾਲ ਮਿਰਚ ਅਤੇ ਪੀਸਿਆ ਹੋਇਆ ਜੀਰਾ ਛਿੜਕ ਦਿਓ । ਠੰਢਾ ਕਰਕੇ ਖਾਣੇ ਨਾਲ ਪਰੋਸੋ।

ਪੁਦੀਨੇ ਦਾ ਰਾਇਤਾ

ਸਾਮਾਨ-
ਦਹੀਂ – 1/2 ਕਿਲੋ
ਪਿਆਜ਼ – 1
ਪੁਦੀਨਾ – ਕੁੱਝ ਪੱਤੇ
ਨਮਕ, ਹਰੀ ਮਿਰਚ – ਸੁਆਦ ਅਨੁਸਾਰ

ਵਿਧੀ – ਦਹੀਂ ਨੂੰ ਮਧਾਣੀ ਨਾਲ ਚੰਗੀ ਤਰ੍ਹਾਂ ਫੈਂਟ ਕੇ ਨਮਕ ਮਿਲਾ ਲਓ। ਪਿਆਜ਼ ਨੂੰ ਛਿੱਲ ਕੇ ਬਰੀਕ ਕੱਟ ਲਓ । ਪੁਦੀਨੇ ਦੇ ਪੱਤੇ ਕੱਟ ਕੇ ਧੋ ਲਓ ਅਤੇ ਬਰੀਕ ਪੀਸ ਲਓ । ਹਰੀ ਮਿਰਚ ਕੱਟ ਲਓ । ਸਾਰੀਆਂ ਚੀਜ਼ਾਂ ਦਹੀਂ ਵਿਚ ਮਿਲਾ ਕੇ ਪਰੋਸੋ।

ਕੇਲੇ ਦਾ ਰਾਇਤਾ

ਸਾਮਾਨ-
ਦਹੀਂ – 1/2 ਕਿਲੋ
ਕੇਲੇ – 3-4
ਚੀਨੀ – 2 ਵੱਡੇ ਚਮਚ
ਕਿਸ਼ਮਿਸ਼ – ਥੋੜ੍ਹੀ ਜਿਹੀ

ਵਿਧੀ – ਕਿਸ਼ਮਿਸ਼ ਨੂੰ ਕੋਸੇ ਪਾਣੀ ਵਿਚ ਧੋ ਕੇ ਸਾਫ਼ ਕਰ ਲਓ । ਦਹੀਂ ਵਿਚ ਚੀਨੀ ਮਿਲਾ ਕੇ ਮਧਾਣੀ ਨਾਲ ਚੰਗੀ ਤਰ੍ਹਾਂ ਫੈਂਟੋ ਤਾਂ ਕਿ ਚੀਨੀ ਚੰਗੀ ਤਰ੍ਹਾਂ ਘੁਲ ਜਾਵੇ । ਕੇਲੇ ਛਿੱਲ ਕੇ ਕੱਟ ਲਓ ਅਤੇ ਕੇਲੇ ਤੇ ਕਿਸ਼ਮਿਸ਼ ਦਹੀਂ ਵਿਚ ਮਿਲਾ ਦਿਓ ।

PSEB 8th Class Home Science Practical ਸਲਾਦ ਅਤੇ ਸੂਪ (ਭਾਗ-II)

ਕਸਟਰਡ

ਸਾਮਾਨ-
ਦੁੱਧ – 1/2 ਲਿਟਰ
ਚੀਨੀ – 1\(\frac {1}{2}\) ਵੱਡਾ ਚਮਚ
ਕਸਟਰਡ ਪਾਊਡਰ – 2 ਚਾਹ ਦੇ ਚਮਚ

ਵਿਧੀ – ਅੱਧਾ ਕੱਪ ਦੁੱਧ ਬਚਾ ਕੇ ਬਾਕੀ ਦੇ ਦੁੱਧ ਨੂੰ ਉਬਾਲਣਾ ਰੱਖੋ | ਗਰਮ ਦੁੱਧ ਵਿਚ ਚੀਨੀ ਮਿਲਾ ਲਓ ਅਤੇ ਕੱਪ ਵਾਲੇ ਦੁੱਧ ਵਿਚ ਕਸਟਰਡ ਪਾਊਡਰ ਪਾ ਕੇ ਚੰਗੀ ਤਰ੍ਹਾਂ ਘੋਲੋ । ਜਦੋਂ ਦੁੱਧ ਉਬਲਣ ਲੱਗੇ ਤਾਂ ਇਸ ਵਿਚ ਕਸਟਰਡ ਵਾਲਾ ਦੁੱਧ ਹੌਲੀ-ਹੌਲੀ ਕਰਕੇ ਪਾਓ ਅਤੇ ਦੂਜੇ ਹੱਥ ਨਾਲ ਚਮਚ ਨਾਲ ਦੁੱਧ ਨੂੰ ਚੰਗੀ ਤਰ੍ਹਾਂ ਹਿਲਾਓ ਤਾਂ ਕਿ ਗਿਲਟੀਆਂ ਨਾ ਬਣ ਜਾਣ । ਉਬਾਲਾ ਆਉਣ ਤੇ ਉਤਾਰ ਲਓ । ਇਸ ਨੂੰ ਗਰਮ ਜਾਂ ਠੰਢਾ ਕਰਕੇ ਪਰੋਸਿਆ ਜਾ ਸਕਦਾ ਹੈ ।

ਕਸਟਰਡ ਵਿਚ ਰੁੱਤ ਅਨੁਸਾਰ ਫਲ ਜਿਵੇਂ-ਅੰਬ, ਕੇਲਾ, ਸੇਬ, ਅੰਗੂਰ ਆਦਿ ਪਾਏ ਜਾ ਸਕਦੇ ਹਨ । ਜੇਕਰ ਫਲ ਪਾਉਣੇ ਹੋਣ ਤਾਂ ਕਸਟਰਡ ਨੂੰ ਪਹਿਲਾਂ ਚੰਗੀ ਤਰ੍ਹਾਂ ਠੰਢਾ ਹੋਣ ਦਿਓ । ਫਰਿਜ਼ ਵਿਚ ਜਾਂ ਬਰਫ਼ ਵਿਚ ਰੱਖ ਕੇ ਠੰਢਾ ਕਰਕੇ ਪਰੋਸੋ । ਠੰਢੇ ਕਸਟਰਡ ਨੂੰ ਜੈਲੀ ਨਾਲ ਵੀ ਪਰੋਸਿਆ ਜਾ ਸਕਦਾ ਹੈ ।

ਬੇਕ ਕੀਤਾ ਹੋਇਆ ਕਸਟਰਡ

ਸਾਮਾਨ

ਆਂਡਾ – 1 ਛੋਟਾ
ਦੁੱਧ – 1 ਕੱਪ
ਚੀਨੀ – 2 ਛੋਟੇ ਚਮਚ

ਵਿਧੀ – ਆਂਡਾ ਤੇ ਚੀਨੀ ਖੂਬ ਫੈਂਟ ਲਓ । ਫਿਰ ਇਸ ਨੂੰ ਦੁੱਧ ਵਿਚ ਮਿਲਾਓ । ਹੁਣ ਇਸ ਮਿਸ਼ਰਨ ਨੂੰ ਦਰਮਿਆਨੀ ਭਖਦੀ ਭੱਠੀ (oven) ਵਿਚ ਪਕਾਓ । ਦਰਮਿਆਨੀ ਤੋਂ ਭਾਵ ਹੈ ਕਿ ਭੱਠੀ ਨਾ ਬਹੁਤ ਤੇਜ਼ ਗਰਮ ਤੇ ਨਾ ਹੀ ਠੰਢੀ ਹੋਵੇ । ਕਸਟਰਡ ਠੰਢਾ ਹੋ ਜਾਵੇ ਤਾਂ ਪਰੋਸ ਦਿਓ ।

PSEB 8th Class Home Science Practical ਸਲਾਦ ਅਤੇ ਸੂਪ (ਭਾਗ-I)

Punjab State Board PSEB 8th Class Home Science Book Solutions Practical ਸਲਾਦ ਅਤੇ ਸੂਪ (ਭਾਗ-I) Notes.

PSEB 8th Class Home Science Practical ਸਲਾਦ ਅਤੇ ਸੂਪ (ਭਾਗ-I)

ਹਰੀਆਂ ਸਬਜ਼ੀਆਂ ਦਾ ਸਲਾਦ

ਸਾਮਾਨ-
ਬੰਦ ਗੋਭੀ – 1 ਛੋਟਾ ਫੁੱਲ
ਸ਼ਿਮਲਾ ਮਿਰਚ – 1
ਪਾਲਕ ਦੇ ਪੱਤੇ – ਥੋੜ੍ਹੇ ਜਿਹੇ
ਟਮਾਟਰ – 2
ਰਾਈ ਪਾਊਡਰ – 1/4 ਚਮਚ
ਕਾਲੀ ਮਿਰਚ – ਲੋੜ ਅਨੁਸਾਰ
ਨਮਕ – ਲੋੜ ਅਨੁਸਾਰ
ਸਿਰਕਾ – 2 ਵੱਡੇ ਚਮਚ
ਲਸਣ – 2 ਤੁਰੀਆਂ

ਵਿਧੀ – ਜਿਸ ਸ਼ੀਸ਼ੇ ਦੇ ਡੱਗੇ ਵਿਚ ਸਲਾਦ ਪਰੋਸਣਾ ਹੋਵੇ ਉਸ ਨੂੰ ਧੋ ਕੇ, ਪੂੰਝ ਕੇ, ਠੰਢਾ ਕਰ ਲਓ । ਸਬਜ਼ੀਆਂ ਨੂੰ ਧੋ ਕੇ, ਪੂੰਝ ਕੇ ਸਲਾਦ ਬਣਾਉਣ ਤਕ ਫਰਿਜ਼ ਵਿਚ ਰੱਖੋ । ਡੱਗੇ ਵਿਚ ਲਸਣ ਦੀਆਂ ਤੁਰੀਆਂ ਨੂੰ ਫੇਹ ਕੇ ਪਾਓ ਅਤੇ ਫਿਰ ਬੰਦ ਗੋਭੀ ਨੂੰ ਹੱਥਾਂ ਨਾਲ ਤੋੜ ਕੇ ਪਾਓ ।ਇਸ ਉੱਤੇ ਨਮਕ, ਕਾਲੀ ਮਿਰਚ, ਰਾਈ ਦਾ ਪਾਊਡਰ ਅਤੇ ਸਿਰਕਾ ਪਾ ਦਿਓ ਅਤੇ ਸਭ ਤੋਂ ਉੱਤੇ ਕੱਟੀ ਹੋਈ ਸ਼ਿਮਲਾ ਮਿਰਚ ਅਤੇ ਟਮਾਟਰ ਰੱਖੋ | ਪਰੋਸਣ ਤੋਂ ਪਹਿਲਾਂ ਠੰਢਾ ਕਰੋ ਅਤੇ ਕਾਂਟੇ ਨਾਲ ਹਿਲਾ ਲਓ ।

ਕੁੱਝ ਹੋਰ ਤਰ੍ਹਾਂ ਦੇ ਸਲਾਦ

ਉਬਲੀਆਂ ਹੋਈਆਂ ਸਬਜ਼ੀਆਂ ਦਾ ਸਲਾਦ

ਸਾਮਾਨ-
ਬੰਦ ਗੋਭੀ – 250 ਗਰਾਮ
ਗਾਜਰ – 250 ਗਰਾਮ
ਮਟਰ – 100 ਗਰਾਮ
ਫਰਾਂਸਬੀਨ – ਕੁੱਝ ਫਲੀਆਂ
ਚੁਕੰਦਰ – 1
ਆਂਡੇ – 2
ਆਲੂ – 2
ਸਿਰਕਾ – 2 ਚਮਚ
ਨਮਕ, ਕਾਲੀ ਮਿਰਚ – ਲੋੜ ਅਨੁਸਾਰ

ਵਿਧੀ – ਸਾਰੀਆਂ ਸਬਜ਼ੀਆਂ ਨੂੰ ਧੋ ਕੇ ਹਲਕਾ ਜਿਹਾ ਉਬਾਲੋ | ਆਲੂ ਨੂੰ ਉਬਾਲ ਕੇ ਛਿੱਲ ਲਓ । ਚੁਕੰਦਰ ਰੰਗ ਛੱਡਦਾ ਹੈ ਇਸ ਲਈ ਉਸ ਨੂੰ ਵੱਖਰਾ ਉਬਾਲੋ । ਹੁਣ ਇਨ੍ਹਾਂ ਸਬਜ਼ੀਆਂ ਦੇ ਛੋਟੇ-ਛੋਟੇ ਟੁਕੜੇ ਕਰਕੇ ਉਸ ਵਿਚ ਨਮਕ, ਕਾਲੀ ਮਿਰਚ ਤੇ ਸਿਰਕਾ ਮਿਲਾ ਲਓ | ਆਂਡਿਆਂ ਨੂੰ ਚੰਗੀ ਤਰ੍ਹਾਂ ਉਬਾਲ ਕੇ ਉਨ੍ਹਾਂ ਦੇ ਛਿਲਕੇ ਉਤਾਰ ਲਓ | ਸਬਜ਼ੀਆਂ ਨੂੰ ਪਲੇਟ ਵਿਚ ਸਜਾ ਕੇ ਉੱਪਰ ਆਂਡੇ ਦੇ ਗੋਲ-ਗੋਲ ਟੁਕੜੇ ਸਜਾਓ।

ਦਾਲ ਅਤੇ ਸਬਜ਼ੀਆਂ ਦਾ ਮਿਸ਼ਰਿਤ ਸਲਾਦ

ਸਾਮਾਨ-
ਰਾਜਮਾਂਹ – 50 ਗਰਾਮ
ਕਾਬਲੀ ਛੋਲੇ – 50 ਗਰਾਮ
ਆਲੂ – 100 ਗਰਾਮ
ਖੀਰਾ – 100 ਗਰਾਮ
ਹਰਾ ਧਨੀਆ – ਥੋੜਾ ਜਿਹਾ
ਹਰੀ ਮਿਰਚ – 1-2
ਨਮਕ ਅਤੇ ਕਾਲੀ ਮਿਰਚ – ਸੁਆਦ ਅਨੁਸਾਰ
ਨਿੰਬੂ – 1 ਵੱਡਾ

ਵਿਧੀ – ਰਾਜਮਾਂਹ ਅਤੇ ਛੋਲੇ ਸਾਫ਼ ਕਰਕੇ ਭਿਉਂ ਲਓ । ਭਿੱਜੇ ਹੋਏ ਛੋਲੇ ਅਤੇ ਰਾਜਮਾਂਹ ਉਬਾਲ ਲਓ | ਆਲੂ ਵੀ ਉਬਾਲ ਲਓ | ਆਲੂਆਂ ਨੂੰ ਛਿੱਲ ਕੇ ਕੱਟ ਲਓ । ਖੀਰੇ ਨੂੰ ਛਿੱਲ ਕੇ ਟੁਕੜੇ ਕਰ ਲਓ । ਸਭ ਨੂੰ ਮਿਲਾ ਕੇ ਬਰੀਕ ਕੱਟੇ ਹੋਏ ਪਿਆਜ਼, ਹਰਾ ਧਨੀਆ ਅਤੇ ਹਰੀ ਮਿਰਚ ਵੀ ਪਾਓ । ਹੁਣ ਇਸ ਵਿਚ ਨਮਕ, ਕਾਲੀ ਮਿਰਚ ਅਤੇ ਨਿੰਬੂ ਮਿਲਾ ਕੇ ਪਰੋਸੋ।

PSEB 8th Class Home Science Practical ਸਲਾਦ ਅਤੇ ਸੂਪ (ਭਾਗ-I)

ਫਲਾਂ ਦੇ ਸਲਾਦ

ਸਾਮਾਨ-
वेले – 2
ਸੰਤਰਾ – 1
ਸੇਬ – 1
ਨਾਸ਼ਪਾਤੀ – 1
ਅਮਰੂਦ – 2
ਅਨਾਨਾਸ – ਦੋ ਗੋਲ ਟੁਕੜੇ
ਨਿੰਬੂ – 1
ਚੈਰੀ – ਸਜਾਉਣ ਲਈ
ਨਮਕ ਅਤੇ ਕਾਲੀ ਮਿਰਚ – ਲੋੜ ਅਨੁਸਾਰ

ਵਿਧੀ – ਸਾਰੇ ਫਲਾਂ ਨੂੰ ਛਿੱਲ ਕੇ ਮਨਪਸੰਦ ਗੋਲ ਜਾਂ ਲੰਬੇ ਟੁਕੜਿਆਂ ਵਿਚ ਕੱਟ ਲਓ। ਚੈਰੀ ਨੂੰ ਨਹੀਂ ਕੱਟਣਾ ਚਾਹੀਦਾ | ਪਲੇਟ ਵਿਚ ਚੰਗੀ ਤਰ੍ਹਾਂ ਸਜਾ ਕੇ ਨਮਕ, ਕਾਲੀ ਮਿਰਚ ਤੇ ਨਿੰਬੂ ਦਾ ਰਸਾ ਪਾ ਦਿਓ ।

ਸੇਬ ਦਾ ਖੱਟਾ-ਮਿੱਠਾ ਸਲਾਦ

ਸਾਮਾਨ-
ਮਿੱਠੇ ਸੇਬ – 2
ਤਰ (ਕਕੜੀ) – 1
ਬੰਦ ਗੋਭੀ – ਛੋਟੀ
ਨਿੰਬੂ – 1
ਟਮਾਟਰ – 1
ਚੀਨੀ – ਲੋੜ ਅਨੁਸਾਰ
ਸੰਤਰਾ – 1
ਨਮਕ – ਲੋੜ ਅਨੁਸਾਰ
ਹਰੀ ਮਿਰਚ – 2
ਸਲਾਦ ਦਾ ਪੱਤਾ – 1
ਪਿਆਜ – 1

ਵਿਧੀ – ਸਭ ਤੋਂ ਪਹਿਲਾਂ ਸਬਜ਼ੀਆਂ ਤੇ ਫਲਾਂ ਨੂੰ ਚੰਗੀ ਤਰ੍ਹਾਂ ਧੋ ਲਓ । ਸੰਤਰੇ ਨੂੰ ਛਿੱਲ ਕੇ ਤੇਜ਼ ਚਾਕੂ ਨਾਲ ਬਰੀਕ-ਬਰੀਕ ਕੱਟ ਲਓ । ਸੇਬ ਨੂੰ ਛਿੱਲ ਕੇ ਉਸ ਦੇ ਵੀ ਛੋਟੇ-ਛੋਟੇ ਟੁਕੜੇ ਕਰ ਲਓ । ਬੰਦ ਗੋਭੀ ਤੇ ਹਰੀ ਮਿਰਚ ਬਿਲਕੁਲ ਬਰੀਕ ਕੱਟ ਲਓ। ਫਿਰ ਇਨ੍ਹਾਂ ਸਭ ਤੇ ਚੀਨੀ, ਨਮਕ ਤੇ ਨਿੰਬੂ ਦਾ ਰਸ ਮਿਲਾ ਲਓ । ਇਕ ਵੱਡੀ ਪਲੇਟ ਵਿਚ ਸਲਾਦ ਦਾ ਪੱਤਾ ਵਿਛਾ ਕੇ ਇਸ ਮਿਸ਼ਰਨ ਨੂੰ ਉਸ ਉੱਪਰ ਰੱਖੋ | ਹੁਣ ਪਿਆਜ਼, ਕਕੜੀ (ਤਰ) ਤੇ ਟਮਾਟਰ ਨੂੰ ਗੋਲ-ਗੋਲ ਕੱਟ ਕੇ ਚਾਰੇ ਪਾਸੇ ਸਜਾਓ।

ਟਮਾਟਰ ਦਾ ਸੂਪ

ਸਾਮਾਨ-
ਪੱਕੇ ਹੋਏ ਲਾਲ ਟਮਾਟਰ – 1/2 ਕਿਲੋ
ਗਾਜਰ – 1
ਪਿਆਜ – 1
ਦਾਲ ਚੀਨੀ – 1 ਛੋਟਾ ਟੁਕੜਾ
ਪਾਣੀ – ਲੋੜ ਅਨੁਸਾਰ
ਕਾਰਨ ਫਲੋਰ – 2 ਚਮਚ
ਮੱਖਣ – 1 ਚਮਚੇ
ਕੀਮ – ਲੋੜ ਅਨੁਸਾਰ
ਨਮਕ ਅਤੇ ਕਾਲੀ ਮਿਰਚ – ਸੁਆਦ ਅਨੁਸਾਰ

ਵਿਧੀ – ਪਿਆਜ਼ ਨੂੰ ਛਿੱਲ ਕੇ ਕੱਟ ਲਓ ਟਮਾਟਰ, ਗਾਜਰ ਅਤੇ ਦਾਲਚੀਨੀ ਨੂੰ ਧੋ ਕੇ ਬਰੀਕ ਕੱਟ ਲਓ । ਇਨ੍ਹਾਂ ਸਾਰੀਆਂ ਸਬਜ਼ੀਆਂ ਵਿਚ ਪਾਣੀ ਮਿਲਾ ਕੇ ਪ੍ਰੈਸ਼ਰ ਕੁੱਕਰ ਵਿਚ 10 ਮਿੰਟ ਲਈ ਪਕਾਓ ਅਤੇ ਫਿਰ ਉਤਾਰ ਕੇ ਛਾਣਨੀ ਵਿਚੋਂ ਚੰਗੀ ਤਰ੍ਹਾਂ ਛਾਣ ਲਓ ।ਇਕ ਫਰਾਇੰਗ ਪੈਨ ਵਿਚ ਮੱਖਣ ਪਿਘਲਾ ਕੇ, ਕਾਰਨ ਫਲੋਰ ਨੂੰ ਥੋੜ੍ਹਾ ਜਿਹਾ ਭੁੰਨੋ ਅਤੇ ਉਸ ਵਿਚ ਹੌਲੀ-ਹੌਲੀ ਟਮਾਟਰ ਦਾ ਸੁਪ ਮਿਲਾਉਂਦੇ ਜਾਓ ਤੇ ਚਮਚ ਨਾਲ ਚੰਗੀ ਤਰ੍ਹਾਂ ਹਿਲਾਓ |ਅੱਗ ਤੋਂ ਉਤਾਰ ਕੇ ਗਰਮ-ਗਰਮ ਹੀ ਪਿਆਲਿਆਂ ਵਿਚ ਪਾ ਕੇ ਪਰੋਸੋ । ਪਿਆਲੇ ਦੇ ਉੱਤੇ ਥੋੜੀ ਜਿਹੀ ਫੌਂਟੀ ਹੋਈ ਕ੍ਰੀਮ ਪਾਈ ਜਾ ਸਕਦੀ ਹੈ ।

PSEB 8th Class Home Science Practical ਸਲਾਦ ਅਤੇ ਸੂਪ (ਭਾਗ-I)

ਪਾਲਕ ਦਾ ਸੂਪ

ਸਾਮਾਨ-
ਪਾਲਕੇ – 500 ਗਰਾਮ
ਪਿਆਜ਼ – 1
ਨਮਕ ਅਤੇ ਕਾਲੀ ਮਿਰਚ – ਇੱਛਾ ਅਨੁਸਾਰ
ਦਾਲ ਚੀਨੀ, ਲੌਂਗ – ਲੋੜ ਅਨੁਸਾਰ
ਕਾਰਨ ਫਲੋਰ – 2 ਚਮਚ
ਡਬਲ ਰੋਟੀ – ਇੱਛਾ ਅਨੁਸਾਰ
ਘਿਓ – ਤਲਣ ਲਈ
ਕੀਮ – ਇੱਛਾ ਅਨੁਸਾਰ

ਵਿਧੀ – ਪਾਲਕ ਨੂੰ ਚੰਗੀ ਤਰ੍ਹਾਂ ਧੋ ਕੇ ਕੱਟ ਲਓ। ਪਿਆਜ਼ ਬਰੀਕ ਕੱਟ ਲਓ । ਇਸ ਵਿਚ ਦਾਲ ਚੀਨੀ, ਲੌਂਗ ਤੇ ਪਾਣੀ ਪਾ ਕੇ ਪਕਾਓ | ਗਲ ਜਾਣ ਤੇ ਛਾਣ ਕੇ ਰੱਖ ਲਓ । ਇਕ ਭਾਂਡੇ ਵਿਚ ਘਿਓ ਗਰਮ ਕਰੋ । ਉਸ ਵਿਚ ਕਾਰਨ ਫਲੋਰ ਅਤੇ ਡਬਲ ਰੋਟੀ ਦੇ ਟੁਕੜੇ ਚੌਕੋਰ ਕਰ ਕੇ ਤਲ ਲਓ |ਕਾਰਨ ਫਲੋਰ ਦੇ ਉੱਪਰ ਪਾਲਕ ਦਾ ਸੁਪ ਪਾ ਕੇ ਹਿਲਾਉਂਦੇ ਜਾਓ ਗਰਮ ਗਰਮ ਸੁਪ ਵਿਚ ਲੋੜ ਅਨੁਸਾਰ ਨਮਕ ਤੇ ਕਾਲੀ ਮਿਰਚ ਮਿਲਾ ਕੇ ਉਸ ਨੂੰ ਡਬਲ ਰੋਟੀ ਦੇ ਟੁਕੜਿਆਂ ਤੇ ਸ਼੍ਰੀਮ ਨਾਲ ਸਜਾ ਕੇ ਪਰੋਸੋ।

ਗਾਜਰਾਂ ਦਾ ਸੂਪ

ਸਾਮਾਨ-
ਗਾਜਰਾਂ – 1/2 ਕਿਲੋ
ਦੁੱਧ – 1 ਗਲਾਸ
ਪਾਣੀ – 2 ਗਲਾਸ
ਕਾਲੀ ਮਿਰਚ – 1/2 ਚਮਚ
ਜੈ ਫਲ ਪਾਊਡਰ – 1/4 ਚਮਚ
ਸਜਾਵਟ ਲਈ ਧਨੀਏ ਜਾਂ
ਪੁਦੀਨੇ ਦੇ ਪੱਤੇ
ਨਮਕ – ਸਵਾਦ ਅਨੁਸਾਰ

ਵਿਧੀ – ਗਾਜਰਾਂ ਨੂੰ ਧੋ ਕੇ ਕੱਟ ਲਓ ਜਾਂ ਕੱਦੂਕਸ ਕਰ ਲਓ । ਇਨ੍ਹਾਂ ਵਿਚ ਪਾਣੀ ਮਿਲਾ ਕੇ ਪ੍ਰੈਸ਼ਰ ਕੁੱਕਰ ਵਿਚ 10 ਮਿੰਟ ਲਈ ਪਕਾਓ । ਠੰਢਾ ਕਰਕੇ ਛਾਣ ਲਓ ਅਤੇ ਦੁੱਧ ਪਾ ਕੇ ਹਲਕੇ ਸੇਕ ਤੇ 10 ਮਿੰਟ ਲਈ ਪਕਾਓ |ਹੁਣ ਇਸ ਨੂੰ ਉਬਲਣ ਨਾ ਦਿਓ ਨਮਕ, ਕਾਲੀ ਮਿਰਚ ਅਤੇ ਜੈ ਫਲ ਪਾਊਡਰ ਮਿਲਾ ਕੇ ਪਿਆਲਿਆਂ ਵਿਚ ਪਾਓ ਅਤੇ ਪੁਦੀਨੇ ਜਾਂ ਧਨੀਏ ਦੇ ਪੱਤਿਆਂ ਨਾਲ ਸਜਾ ਕੇ ਪਰੋਸੋ।

ਦੂਸਰੀ ਵਿਧੀ – ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿਚ ਮਿਲਾ ਕੇ, ਹਲਕੇ ਸੇਕ ਤੇ ਉਬਾਲਾ ਆਉਣ ਤਕ ਪਕਾਓ (ਉਬਾਲਣਾ ਨਹੀਂ) । ਧਨੀਏ ਜਾਂ ਪੁਦੀਨੇ ਨਾਲ ਸਜਾ ਕੇ ਪਰੋਸੋ ।

ਹਰੇ ਮਟਰਾਂ ਦਾ ਸੁਪ

ਸਾਮਾਨ-
ਹਰੇ ਤਾਜ਼ੇ, ਛਿੱਲੇ ਹੋਏ ਮਟਰ – 300 ਗਰਾਮ
ਕੱਟਿਆ ਹੋਇਆ ਪਿਆਜ਼ – 1
ਮੈਦਾ – 2 ਚਮਚ
ਦੁੱਧ – 2 ਪਿਆਲੇ
ਮੱਖਣ – 3 ਚਮਚ
ਪਾਣੀ – 2 ਪਿਆਲੇ
ਨਮਕ ਅਤੇ ਕਾਲੀ ਮਿਰਚ – ਸੁਆਦ ਅਨੁਸਾਰ

ਵਿਧੀ – ਇਸ ਨੂੰ ਵੀ ਟਮਾਟਰਾਂ ਦੇ ਸੁਪ ਦੀ ਤਰ੍ਹਾਂ ਹੀ ਬਣਾਇਆ ਜਾਂਦਾ ਹੈ ਜਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸੀ ਵਿਚ ਮਿਲਾ ਕੇ ਉਬਲਣ ਤਕ ਗਰਮ ਕਰੋ ਅਤੇ ਪਿਆਲਿਆਂ ਵਿਚ ਪਰੋਸੋ।

PSEB 8th Class Home Science Practical ਸਲਾਦ ਅਤੇ ਸੂਪ (ਭਾਗ-I)

ਦਾਲ ਦਾ ਸੂਪ

ਸਾਮਾਨ-
ਮੂੰਗੀ ਦੀ ਧੋਤੀ ਦਾਲ – 4 ਚਮਚ
ਗੋਭੀ – 1/2 ਫੁੱਲ
ਆਲੂ – 1
ਸ਼ਲਗਮ – 1
ਦੁੱਧ – 1 ਪਿਆਲਾ
ਪਾਣੀ – 1 ਪਿਆਲਾ
ਮੱਖਣ – 1 ਚਮਚ
ਮੈਦਾ – 2 ਚਮਚ

ਵਿਧੀ – ਦਾਲ ਨੂੰ ਸਾਫ਼ ਕਰਕੇ ਕੁੱਝ ਦੇਰ ਲਈ ਭਿਉਂ ਦਿਓ । ਸਬਜ਼ੀਆਂ ਨੂੰ ਕੱਟ ਲਓ । ਮੱਖਣ ਨੂੰ ਗਰਮ ਕਰਕੇ ਸਬਜ਼ੀਆਂ ਪਾ ਦਿਓ ਅਤੇ ਨਾਲ ਹੀ ਦਾਲ, ਪਾਣੀ, ਨਮਕ ਅਤੇ ਕਾਲੀ ਮਿਰਚ ਪਾ ਦਿਓ । ਜਦੋਂ ਚੰਗੀ ਤਰ੍ਹਾਂ ਗਲ ਜਾਏ ਤਾਂ ਛਾਣਨੀ ਵਿਚ ਛਾਣ ਲਓ । ਦੁੱਧ ਵਿਚ ਮੈਦਾ ਮਿਲਾ ਕੇ ਸੂਪ ਵਿਚ ਮਿਲਾਓ ਅਤੇ ਉਬਲਣ ਤਕ ਪਕਾਓ (ਉਬਾਲਣਾ ਨਹੀਂ ਗਰਮ-ਗਰਮ ਪੀਣ ਲਈ ਦਿਓ ।

PSEB 8th Class Home Science Practical ਆਂਡਾ ਪਕਾਉਣਾ

Punjab State Board PSEB 8th Class Home Science Book Solutions Practical ਆਂਡਾ ਪਕਾਉਣਾ Notes.

PSEB 8th Class Home Science Practical ਆਂਡਾ ਪਕਾਉਣਾ

ਆਮਲੇਟ

ਸਾਮਾਨ –
ਆਂਡੇ – 4
ਪਿਆਜ਼ – 2 ਛੋਟੇ
ਟਮਾਟਰ – 1/2 ਛੋਟਾ
ਹਰੀ ਮਿਰਚ – 1-2
ਨਮਕ ਅਤੇ ਕਾਲੀ ਮਿਰਚ – ਸੁਆਦ ਅਨੁਸਾਰ
ਘਿਓ – ਤਲਣ ਲਈ

ਵਿਧੀ – ਆਂਡੇ ਦਾ ਪੀਲਾ ਅਤੇ ਸਫ਼ੈਦ ਭਾਗ ਵੱਖ-ਵੱਖ ਕਰ ਲਓ । ਸਫ਼ੈਦ ਭਾਗ ਨੂੰ ਚੰਗੀ ਤਰ੍ਹਾਂ ਫੈਂਟ ਲਓ । ਹੁਣ ਇਸ ਵਿਚ ਪੀਲਾ ਭਾਗ ਚੰਗੀ ਤਰ੍ਹਾਂ ਮਿਲਾ ਲਓ ਅਤੇ ਨਮਕ ਤੇ ਕਾਲੀ ਮਿਰਚ ਵੀ ਪਾ ਦਿਓ । ਫਰਾਇੰਗ ਪੈਨ (Frying Pan) ਗਰਮ ਕਰਕੇ ਥੋੜ੍ਹਾ ਜਿਹਾ ਘਿਓ ਪਾ ਕੇ ਅੱਧੇ ਆਂਡੇ ਦਾ ਘੋਲ ਫੈਲਾ ਦਿਓ । ਇਸ ਦੇ ਉੱਪਰ ਬਰੀਕ ਕੱਟਿਆ ਪਿਆਜ਼, ਟਮਾਟਰ ਅਤੇ ਹਰੀ ਮਿਰਚ ਫੈਲਾ ਕੇ ਸੇਕ ਜਾਣ ਤੇ ਆਮਲੇਟ ਨੂੰ ਮੋੜ ਦਿਓ । ਇਸੇ ਤਰ੍ਹਾਂ ਅੱਧੇ ਬਚੇ ਹੋਏ ਘੋਲ ਦਾ ਆਮਲੇਟ ਬਣਾ ਲਓ ।
ਕੁੱਲ ਮਾਤਰਾ – ਦੋ ਆਮਲੇਟ ।

ਫਰਾਈਡ ਆਂਡਾ

ਸਾਮਾਨ-
ਆਂਡੇ – 2
ਘਿਓ – ਤਲਣ ਲਈ
ਨਮਕ ਕਾਲੀ ਮਿਰਚ ਸੁਆਦ ਅਨੁਸਾਰ |

ਵਿਧੀ – ਫਰਾਇੰਗ ਪੈਨ ਗਰਮ ਕਰਕੇ ਉਸ ਵਿਚ ਥੋੜਾ ਜਿਹਾ ਘਿਓ ਪਾ ਦਿਓ | ਆਂਡੇ ਨੂੰ ਫਰਾਇੰਗ ਪੈਨ ਵਿਚ ਇਸ ਤਰ੍ਹਾਂ ਤੋੜੋ ਤਾਂ ਜੋ ਪੀਲਾ ਅਤੇ ਸਫ਼ੈਦ ਭਾਗ ਮਿਲਣ ਨਾ । ਹੁਣ ਫਰਾਇੰਗ ਪੈਨ ਨੂੰ ਢੱਕ ਕੇ ਮੱਧਮ ਅੱਗ ‘ਤੇ ਰੱਖੋ । ਦੋ ਮਿੰਟ ਵਿਚ ਆਂਡਾ ਆਪਣੀ ਹੀ ਭਾਫ ਨਾਲ ਪੱਕ ਜਾਂਦਾ ਹੈ । ਪਰੋਸਦੇ ਸਮੇਂ ਸੇਕੀ ਹੋਈ ਡਬਲ ਰੋਟੀ ਤੇ ਮੱਖਣ ਲਾ ਕੇ ਉੱਪਰ ਫਰਾਈਡ ਆਂਡਾ ਰੱਖ ਦਿਓ ਅਤੇ ਨਮਕ, ਕਾਲੀ ਮਿਰਚ ਛਿੜਕ ਦਿਓ ।
ਕੁੱਲ ਮਾਤਰਾ – ਦੋ ।

PSEB 8th Class Home Science Practical ਆਂਡਾ ਪਕਾਉਣਾ

ਆਂਡੇ ਨੂੰ ਪਾਣੀ ਵਿਚ ਪਕਾਉਣਾ ਜਾਂ ਪੋਚਿੰਗ

ਸਾਮਾਨ-
ਆਂਡੇ – 2
ਪਾਣੀ – 2 ਗਿਲਾਸ ਦੇ ਲਗਪਗ
ਸਿਰਕਾ ਜਾਂ ਨਿਬੂ – 2 ਛੋਟੇ ਚਮਚ
ਨਮਕ ਅਤੇ ਕਾਲੀ ਮਿਰਚ – ਸੁਆਦ ਅਨੁਸਾਰ

ਵਿਧੀ – ਫਰਾਇੰਗ ਪੈਨ ਵਿਚ ਪਾਣੀ ਪਾ ਕੇ ਅੱਗ ‘ਤੇ ਰੱਖੋ ਅਤੇ ਇਸ ਵਿਚ ਸਿਰਕਾ ਜਾਂ ਨਿੰਬੂ ਦਾ ਰਸ ਅਤੇ ਨਮਕ ਪਾ ਦਿਓ। ਹੁਣ ਇਸ ਵਿਚ ਆਂਡਾ ਇਸ ਤਰ੍ਹਾਂ ਤੋੜੋ ਕਿ ਸਫ਼ੈਦ ਅਤੇ ਪੀਲਾ ਭਾਗ ਮਿਲਣ ਨਾ । ਦੋ ਤਿੰਨ ਮਿੰਟ ਵਿਚ ਪੱਕ ਜਾਣ ਤੇ ਕੱਢ ਕੇ ਕਾਲੀ ਮਿਰਚ ਪਾ ਕੇ ਟੋਸਟ ਜਾਂ ਤਲੇ ਹੋਏ ਆਲੂ ਦੇ ਟੁਕੜਿਆਂ ਨਾਲ ਪਰੋਸੋ । ਕੁੱਲ ਮਾਤਰਾ-ਦੋ ।

ਆਂਡੇ ਅਤੇ ਦੁੱਧ ਨੂੰ ਪਕਾਉਣਾ

ਸਾਮਾਨ-
ਆਂਡੇ – 4
ਦੁੱਧ – 2 ਵੱਡੇ ਚਮਚ
ਮੱਖਣ – 2 ਚਮਚ
ਨਮਕ, ਕਾਲੀ ਮਿਰਚ – ਸੁਆਦ ਅਨੁਸਾਰ

ਵਿਧੀ – ਆਂਡੇ, ਦੁੱਧ, ਨਮਕ ਅਤੇ ਮਿਰਚ ਨੂੰ ਮਿਲਾ ਕੇ ਹਲਕਾ ਜਿਹਾ ਨੈੱਟੋ | ਆਂਡੇ ਅਤੇ ਦੁੱਧ ਦੇ ਮਿਸ਼ਰਨ ਨੂੰ ਫਰਾਇੰਗ ਪੈਨ ਵਿਚ ਪਾ ਦਿਓ ਅਤੇ ਹਿਲਾਉਂਦੇ ਰਹੋ ਜਦੋਂ ਤਕ ਕਿ ਪੱਕ ਕੇ ਗਾੜਾ ਨਾ ਹੋ ਜਾਏ । ਵਧੇਰੇ ਨਾ ਪਕਾਓ । ਜੇਕਰ ਵਧੇਰੇ ਪਕਾਇਆ ਜਾਏ ਤਾਂ ਇਹ ਸਖ਼ਤ ਹੋ ਜਾਂਦਾ ਹੈ। ਅਤੇ ਪਾਣੀ ਨਿਕਲ ਆਉਂਦਾ ਹੈ । ਇਸ ਨੂੰ ਟੋਸਟ ਨਾਲ ਪਰੋਸੋ ।
ਕੁੱਲ ਮਾਤਰਾ-ਦੋ ਕਟੋਰੀ ।

ਐੱਗ ਆਨ ਬਰੈਡਜ਼ ਟੋਸਟ

ਸਾਮਾਨ-
ਆਂਡੇ – 2
ਡਬਲ ਰੋਟੀ – 2 ਸਲਾਈਸ
ਪ੍ਰੋਸੇਸਡ ਪਨੀਰ – 25 ਗਰਾਮ
ਮੱਖਣ – 10 ਗਰਾਮ
ਕਾਲੀ ਮਿਰਚ (ਪੀਸੀ)- ਥੋੜੀ ਜਿਹੀ
ਨਮਕ – ਸੁਆਦ ਅਨੁਸਾਰ

ਵਿਧੀ – ਡਬਲ ਰੋਟੀ ਦੇ ਸਲਾਈਸਾਂ ’ਤੇ ਮੱਖਣ ਲਾ ਲਓ | ਪਨੀਰ ਕੱਦੁ ਕਸ ਕਰ ਲਓ ਅਤੇ ਉਸ ਦਾ ਅੱਧਾ ਭਾਗ ਡਬਲ ਰੋਟੀ ਦੇ ਟੁਕੜਿਆਂ ‘ਤੇ ਪਾ ਦਿਓ । ਇਕ ਟਰੇਅ ਵਿਚ ਥੋੜਾ ਘਿਓ ਲਾ ਕੇ ਡਬਲ ਰੋਟੀ ਨੂੰ ਉਸ ਵਿਚ ਰੱਖ ਲਓ । ਹੁਣ ਆਂਡਿਆਂ ਨੂੰ ਤੋੜ ਕੇ ਉਨ੍ਹਾਂ ਦੀ ਜ਼ਰਦੀ ਤੇ ਸਫ਼ੈਦੀ ਨੂੰ ਵੱਖ ਕਰ ਲਓ।

ਧਿਆਨ ਰਹੇ ਕਿ ਜ਼ਰਦੀ ਟੱਟੇ ਨਾ | ਆਂਡੇ ਦੀ ਸਫ਼ੈਦੀ ਨੂੰ ਐੱਗ ਬੀਟਰ (Egg Beater) ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਨਾਲ ਫੈਂਟ ਲਓ ਤਾਂ ਕਿ ਸਖ਼ਤ ਜਿਹੀ ਹੋ ਜਾਏ । ਹੁਣ ਇਸ ਸਫ਼ੈਦੀ ਨੂੰ ਡਬਲ ਰੋਟੀ ਦੇ ਸਲਾਈਸਾਂ ਦੇ ਚਾਰੇ ਪਾਸੇ ਪਾ ਦਿਓ ਅਤੇ ਦੋਹਾਂ ਦੇ ਵਿਚਕਾਰ ਆਂਡੇ ਦੀ ਜ਼ਰਦੀ ਤੋੜ ਦਿਓ । ਉੱਪਰੋਂ ਕੱਦੂਕਸ ਕੀਤਾ ਹੋਇਆ ਪਨੀਰ ਉਸ ਨੂੰ ‘ਓਵਨ’ ਵਿਚ ਭੂਰੇ ਰੰਗ ਦਾ ਹੋਣ ਤਕ ਸੇਕੋ । ਹੁਣ ਇਨ੍ਹਾਂ ਤੇ ਨਮਕ ਤੇ ਕਾਲੀ ਮਿਰਚ ਪਾ ਕੇ ਪਰੋਸੋ ।
ਕੁੱਲ ਮਾਤਰਾ – ਦੋ ਵਿਅਕਤੀਆਂ ਲਈ ।

ਪੌਸ਼ਟਿਕ ਪਰੌਠੇ

ਸਾਮਾਨ-
ਆਟਾ – 1/2 ਕਟੋਰੀ
ਪਾਲਕ – 100 ਗਰਾਮ
ਮੂੰਗਫ਼ਲੀ – 500 ਗਰਾਮ
ਹਰਾ ਧਨੀਆ – ਥੋੜ੍ਹਾ ਜਿਹਾ
ਵਸਣ – 1/2 ਕਟੋਰੀ
ਮੂਲੀ – 1
ਹਰੀ ਮਿਰਚ – 2-3
ਅਦਰਕ – 1 ਛੋਟਾ ਟੁਕੜਾ
ਨਮਕ – ਸੁਆਦ ਅਨੁਸਾਰ
ਘਿਓ – ਤਲਣ ਲਈ

ਵਿਧੀ – ਮੂਲੀ ਕੱਦੂਕਸ ਕਰ ਲਓ। ਮੂਲੀ ਦੇ ਨਰਮ ਪੱਤੇ ਅਤੇ ਪਾਲਕ ਦੇ ਪੱਤਿਆਂ ਨੂੰ ਧੋ ਕੇ ਬਰੀਕ ਕੱਟ ਲਓ । ਹਰੀ ਮਿਰਚ, ਹਰਾ ਧਨੀਆ ਅਤੇ ਅਦਰਕ ਨੂੰ ਵੀ ਕੱਟ ਲਓ । ਮੁੰਗਫ਼ਲੀ ਦੇ ਦਾਣਿਆਂ ਨੂੰ ਮੋਟਾ-ਮੋਟਾ ਕੁੱਟ ਲਓ | ਆਟਾ ਅਤੇ ਵੇਸਣ ਛਾਣੋ ਅਤੇ ਬਾਕੀ ਸਾਰੀਆਂ ਚੀਜ਼ਾਂ ਮਿਲਾ ਕੇ ਆਟਾ ਗੁੰਨ੍ਹ ਲਓ । ਇਸ ਦੇ ਪਰੌਂਠੇ ਬਣਾ ਕੇ ਦਹੀਂ ਨਾਲ ਪਰੋਸੋ ।

PSEB 8th Class Home Science Practical ਆਂਡਾ ਪਕਾਉਣਾ

ਭਰਵਾਂ ਪਰੌਂਠਾ

ਸਾਮਾਨ-
ਕਣਕ ਦਾ ਆਟਾ – 150 ਗਰਾਮ
ਪਾਣੀ – ਲੋੜ ਅਨੁਸਾਰ
ਨਮਕ – ਥੋੜ੍ਹਾ ਜਿਹਾ
ਛੋਲਿਆਂ ਦੀ ਦਾਲ – 30 ਗਰਾਮ
ਆਲੂ – 50 ਗਰਾਮ
ਹਰੀ ਮਿਰਚ – 1-2
ਘਿਓ – 2 ਛੋਟੇ ਚਮਚ
ਗਰਮ ਮਸਾਲਾ – \(\frac {1}{4}\) ਚਾਹ ਦਾ ਚਮਚ
ਪੀਸੀ ਹੋਈ ਲਾਲ ਮਿਰਚ – ਲੋੜ ਅਨੁਸਾਰ
ਘਿਓ ਜਾਂ ਤੇਲ – ਸੇਕਣ ਲਈ

ਵਿਧੀ – ਆਟੇ ਵਿਚ ਨਮਕ ਪਾ ਕੇ ਗੁੰਨ੍ਹ ਲਓ \(\frac {1}{2}\) ਅਤੇ ਘੰਟੇ ਦੇ ਲਈ ਰੱਖ ਦਿਓ। ਆਲੂ ਅਤੇ ਛੋਲਿਆਂ ਦੀ ਦਾਲ ਉਬਾਲੋ ਅਤੇ ਆਲੂ ਛਿੱਲ ਕੇ ਪੀਸ ਲਓ । ਦਾਲ ਨੂੰ ਵੀ ਇਸ ਵਿਚ ਮਿਲਾ ਲਓ । ਹਰੀ ਮਿਰਚ ਧੋ ਕੇ ਬਰੀਕ ਕੱਟੋ ਅਤੇ ਇਸ ਨੂੰ ਦਾਲ ਜਾਂ ਆਲੂ ਵਿਚ ਮਿਲਾ ਲਓ । ਇਕ ਚਮਚ ਘਿਓ ਗਰਮ ਕਰਕੇ ਦਾਲ ਤੇ ਆਲੂ ਦਾ ਮਿਕਸਚਰ ਅਤੇ ਮਸਾਲੇ ਪਾ ਕੇ ਪੰਜ ਮਿੰਟ ਲਈ ਭੰਨ ਲਓ । ਇਸ ਪ੍ਰਕਾਰ ਸਟਡਿੰਗ ਤਿਆਰ ਹੋ ਜਾਏਗੀ । ਆਟੇ ਨੂੰ ਚੰਗੀ ਤਰ੍ਹਾਂ ਗੁੰਨ ਕੇ ਉਸ ਵਿਚੋਂ ਚਾਰ ਗੋਲੀਆਂ ਬਣਾ ਲਓ । ਹਰ ਇਕ ਗੋਲੀ ਨੂੰ ਪਹਿਲਾਂ ਥੋੜਾ ਜਿਹਾ ਵੇਲ ਲਓ ਫਿਰ ਇਸ ਵਿਚ ਇਕ ਵੱਡਾ ਚਮਚ ਸਟਰਿੰਗ ਭਰ ਕੇ ਫਿਰ ਤੋਂ ਗੋਲੀ ਬਣਾ ਲਓ । ਹੁਣ ਇਸ ਪਰੌਂਠੇ ਨੂੰ ਪੂਰਾ ਵੇਲ ਲਓ | ਪਰੌਠੇ ਨੂੰ ਤਵੇ ਤੇ ਘਿਓ ਪਾ ਕੇ ਸੇਕ ਲਓ ।

ਨੋਟ – ਸਟਰਿੰਗ, ਮੌਸਮ ਦੇ ਅਨੁਸਾਰ ਸਬਜ਼ੀਆਂ ਜਿਵੇਂ-ਮੂਲੀ ਅਤੇ ਫੁੱਲ ਗੋਭੀ ਦੀ ਵੀ ਬਣਾਈ ਜਾ ਸਕਦੀ ਹੈ । ਮੁੰਗਫ਼ਲੀ ਦੀ ਸਟਰਿੰਗ ਵੀ ਬਣਾਈ ਜਾ ਸਕਦੀ ਹੈ ।
ਕੁੱਲ ਮਾਤਰਾ – ਚਾਰ ਪਰੌਠੇ ।