PSEB 8th Class Punjabi Solutions Chapter 16 ਗੁਲਾਬ ਦੀ ਫ਼ਸਲ

Punjab State Board PSEB 8th Class Punjabi Book Solutions Chapter 16 ਗੁਲਾਬ ਦੀ ਫ਼ਸਲ Textbook Exercise Questions and Answers.

PSEB Solutions for Class 8 Punjabi Chapter 16 ਗੁਲਾਬ ਦੀ ਫ਼ਸਲ (1st Language)

Punjabi Guide for Class 8 PSEB ਗੁਲਾਬ ਦੀ ਫ਼ਸਲ Textbook Questions and Answers

ਗੁਲਾਬ ਦੀ ਫ਼ਸਲ ਪਾਠ-ਅਭਿਆਸ

1. ਦੱਸੋ :

(ਉ) ਕਵਿਤਾ ਦੀਆਂ ਕਿਹੜੀਆਂ ਤੁਕਾਂ ਹਨ ਜਿਨ੍ਹਾਂ ਵਿੱਚ ਅਤਿ ਦੇ ਜ਼ੁਲਮ ਸਹਿੰਦੇ ਹੋਏ ਵੀ, ਅਡੋਲ ਤੇ ਸ਼ਾਂਤ ਰਹਿਣ ਦੀ ਅਵਸਥਾ ਦਾ ਵਰਨਣ ਹੈ ?
ਉੱਤਰ :
(ੳ) ਤੱਤੀ ਤਵੀ ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ।
(ਅ) ਜਾ ਕੇ ਪੁੱਛ ਲਓ ਕੰਧ ਸਰਹੰਦ ਦੀ ਨੂੰ, ਬਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ।
(ਇ) ਵੱਢੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ, ਹੋਏ ਹੌਂਸਲੇ ਸਾਡੇ ਅੰਗਿਆਰ ਵਾਂਗੂੰ।
(ਸ) ਬੰਦ-ਬੰਦ ਵੀ ਕੱਟ ਕੇ ਵੇਖ ਚੁੱਕੇ, ਫੁੱਲ ਮਹਿਕਣੋ ਜ਼ਰਾ ਨਾ ਬੰਦ ਹੋਏ।
(ਹ) ਚਾੜ੍ਹ ਚਰਖੜੀ ਪਰਖਦੇ ਯੋਧਿਆਂ ਨੂੰ, ਸਾਡੇ ਕੱਦ ਸੀ ਹੋਰ ਬੁਲੰਦ ਹੋਏ।
(ਕ) ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ, ਮਾਂਵਾਂ ਡੱਕਰੇ ਝੋਲੀ ਪੁਆਉਂਦੀਆਂ ਨੇ।
(ਖ) ਉੱਚਾ ਸੁੱਟ ਕੇ ਬੋਚਦੇ ਨੇਜ਼ਿਆਂ ਤੇ ਜ਼ਰਾ ਫੇਰ ਵੀ ਨਹੀਂ ਘਬਰਾਉਂਦੀਆਂ ਨੇ !

PSEB 8th Class Punjabi Solutions Chapter 16 ਗੁਲਾਬ ਦੀ ਫ਼ਸਲ

(ਅ) ਲਕੀਰੇ ਸ਼ਬਦ ਕਿਹੜੇ-ਕਿਹੜੇ ਸ਼ਹੀਦਾਂ ਦੀ ਯਾਦ ਦਿਵਾਉਂਦੇ ਹਨ ?

  1. ਸੀਸ ਤਲੀ ‘ਤੇ ਰੱਖਣਾ ਜਾਣਦੇ ਹਾਂ।
  2. ਤੱਤੀ ਤਵੀ ਤੇ ਬੈਠ ਅਡੋਲ ਰਹੀਏ।
  3. ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ।
  4. ਜਾ ਕੇ ਪੁੱਛ ਲਓ ਕੰਧ ਸਰਹਿੰਦ ਦੀ ਨੂੰ।
  5. ਬੰਦ-ਬੰਦ ਵੀ ਕੱਟ ਕੇ ਵੇਖ ਚੁੱਕੇ।

ਉੱਤਰ :

  1. ਬਾਬਾ ਦੀਪ ਸਿੰਘ ਜੀ।
  2. ਗੁਰੂ ਅਰਜਨ ਦੇਵ ਜੀ !
  3. ਭਾਈ ਮਤੀ ਦਾਸ ਜੀ।
  4. ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ॥
  5. ਭਾਈ ਮਨੀ ਸਿੰਘ ਜੀ।

2. ਹੇਠ ਲਿਖੀਆਂ ਸਤਰਾਂ ਦੇ ਭਾਵ ਸਪਸ਼ਟ ਕਰੋ :

(ਉ) ਜਿੱਥੇ-ਜਿੱਥੇ ਸ਼ਹੀਦਾਂ ਦੀ ਰੱਤ ਡੁੱਲ੍ਹੇ,
ਉੱਥੇ ਫ਼ਸਲ ਗੁਲਾਬ ਦੀ ਮਹਿਕਦੀ ਹੈ।

ਪ੍ਰਸ਼ਨ 1.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ-ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ ਕਿ ਜਦੋਂ ਬਹਾਰ ਦੀ ਰੁੱਤ ਆਉਣ ਤੇ ਅੰਬਾਂ ਨੂੰ ਬੂਰ ਲੱਗਦਾ ਹੈ, ਉਦੋਂ ਉੱਥੇ ਆ ਕੇ ਕੋਇਲ ਆਪਣਾ ਮਿੱਠਾ ਗੀਤ ਗਾਉਂਦੀ ਹੈ। ਜਿੱਥੇ-ਜਿੱਥੇ ਵੀ ਸ਼ਹੀਦਾਂ ਦਾ ਲਹੂ ਡੁੱਲ੍ਹਦਾ ਹੈ, ਉੱਥੇ ਗੁਲਾਬ ਦੇ ਫੁੱਲਾਂ ਦੀ ਫ਼ਸਲ ਮਹਿਕਦੀ ਹੈ, ਅਰਥਾਤ ਉਸ ਧਰਤੀ ਵਿਚੋਂ ਸੂਰਬੀਰ ਤੇ ਯੋਧੇ ਪੈਦਾ ਹੋ ਕੇ ਅਣਖ ਤੇ ਸਿਦਕ ਵਿਚ ਦ੍ਰਿੜ੍ਹਤਾ ਦੀ ਮਹਿਕ ਖਿਲਾਰਦੇ ਹਨ।

ਪ੍ਰਸ਼ਨ 2.
ਉੱਪਰ ਲਿਖੇ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
ਉੱਤਰ :
ਬਹਾਰ ਦੀ ਰੁੱਤ ਆਉਣ ਤੇ ਜਦੋਂ ਅੰਬਾਂ ਨੂੰ ਬੁਰਾ ਲਗਦਾ ਹੈ, ਤਾਂ ਕੋਇਲ ਉੱਥੇ ਆ ਕੇ ਚਹਿਕਣ ਲਗਦੀ ਹੈ। ਇਸੇ ਤਰ੍ਹਾਂ ਜਿੱਥੇ-ਜਿੱਥੇ ਸ਼ਹੀਦਾਂ ਦਾ ਲਹੂ ਡੁੱਲ੍ਹਦਾ ਹੈ, ਉੱਥੇ ਗੁਲਾਬ ਦੀ ਫ਼ਸਲ ਮਹਿਕਣ ਲਗਦੀ ਹੈ। ਉੱਥੇ ਅਣਖੀ ਯੋਧੇ ਪੈਦਾ ਹੁੰਦੇ ਹਨ।

(ਅ) ਸਾਡੀ ਪਿੱਠ ‘ਤੇ ਖੜ੍ਹਾ ਇਤਿਹਾਸ ਸਾਡਾ,
ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ।
ਅਸੀਂ ਜਾਣਦੇ ਕਿੰਝ ਕੁਰਬਾਨ ਹੋਣਾ,
ਸੋਹਣੇ ਦੇਸ ਦੀ ਇੱਕ ਵੀ ਮੰਗ ਉੱਤੇ।

PSEB 8th Class Punjabi Solutions Chapter 16 ਗੁਲਾਬ ਦੀ ਫ਼ਸਲ

ਪ੍ਰਸ਼ਨ 3.
ਪਿੱਛੇ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ-ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ ਕਿ ਸਾਡਾ ਸਿੱਖਾਂ ਦਾ ਇਤਿਹਾਸ ਸੂਰਬੀਰਤਾ, ਅਣਖ, ਸਿਦਕ ਤੇ ਧਰਮ ਵਿਚ ਦ੍ਰਿੜ ਰਹਿ ਕੇ ਸ਼ਹੀਦੀਆਂ ਪਾਉਣ ਦਾ ਇਤਿਹਾਸ ਹੈ। ਸਾਨੂੰ ਆਪਣੇ ਸ਼ਹੀਦਾਂ ਦੁਆਰਾ ਡੋਲੇ ਖੂਨ ਉੱਪਰ ਮਾਣ ਹੈ ਅਸੀਂ ਉਨ੍ਹਾਂ ਤੋਂ ਇਹ ਸਿੱਖਿਆ ਹੈ ਕਿ ਜਦੋਂ ਦੇਸ਼ ਇਕ ਵਾਰੀ ਵੀ ਸਿਰਾਂ ਦੀ ਮੰਗ ਕਰਦਾ ਹੈ, ਤਾਂ ਉਸ ਦੀ ਰੱਖਿਆ ਲਈ ਕਿਸ ਤਰ੍ਹਾਂ ਕੁਰਬਾਨੀਆਂ ਕਰਨੀਆਂ ਹਨ, ਅਰਥਾਤ ਅਸੀਂ ਦੇਸ਼ ਦੀ ਖ਼ਾਤਰ ਲੜਨ-ਮਰਨ ਲਈ ਹਰ ਸਮੇਂ ਤਿਆਰ-ਬਰ-ਤਿਆਰ ਰਹਿੰਦੇ ਹਾਂ।

ਪ੍ਰਸ਼ਨ 4.
ਉੱਪਰ ਲਿਖੇ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
ਉੱਤਰ :
ਸਿੱਖਾਂ ਦਾ ਇਤਿਹਾਸ ਸੂਰਬੀਰਤਾ, ਅਣਖ, ਸਿਦਕ ਤੇ ਧਰਮ ਵਿਚ ਦ੍ਰਿੜ੍ਹ ਰਹਿ ਕੇ ਸ਼ਹੀਦੀਆਂ ਪਾਉਣ ਦਾ ਇਤਿਹਾਸ ਹੈ। ਸਾਨੂੰ ਆਪਣੇ ਸ਼ਹੀਦਾਂ ਉੱਤੇ ਮਾਣ ਹੈ। ਉਨ੍ਹਾਂ ਸਾਨੂੰ ਦੱਸਿਆ ਹੈ ਕਿ ਜਦੋਂ ਦੇਸ਼ ਨੂੰ ਸਿਰਾਂ ਦੀ ਲੋੜ ਪਵੇ, ਤਾਂ ਕਿਸ ਤਰ੍ਹਾਂ ਨਿਡਰਤਾ ਨਾਲ ਕੁਰਬਾਨੀਆਂ ਦੇਣੀਆਂ ਹਨ।

3. ਔਖੇ ਸ਼ਬਦਾਂ ਦੇ ਅਰਥ :

  • ਥਾਪਨਾ : ਥਾਪੀ, ਹਲਾਸ਼ੇਰੀ, ਆਸਰਾ
  • ਡੱਕਰੇ : ਟੋਟੇ, ਟੁਕੜੇ
  • ਅਡੋਲ : ਜੋ ਡੋਲੇ ਨਾ, ਸਥਿਰ, ਪੱਕਾ
  • ਮੋਹ : ਪਿਆਰ, ਲਗਾਅ
  • ਚਹਿਕਦੀ : ਪੰਛੀਆਂ ਦਾ ਖੁਸ਼ੀ ਨਾਲ ਬੋਲਣਾ ਜਾਂ ਗਾਉਣਾ
  • ਰੱਤ : ਖੂਨ, ਲਹੂ

4. ਵਾਕਾਂ ਵਿੱਚ ਵਰਤੋਂ :

ਜੂਝਣਾ, ਗੁਲਜ਼ਾਰ ਵਾਂਗ ਖਿੜਨਾ, ਸਿਰਾਂ ਦੇ ਮੁੱਲ ਪੈਣਾ, ਬੁਲੰਦ ਹੋਣਾ, ਜਿਗਰ ਦੇ ਟੋਟੇ, ਰੱਤ ਡੁੱਣਾ, ਕੁਰਬਾਨ ਹੋਣਾ।
ਉੱਤਰ :

  • ਜੂਝਣਾ ਲੜਨਾ)-ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਨੇ 1913-14 ਵਿਚ ਅਮਰੀਕਾ ਵਿਖੇ ਗਦਰ ਪਾਰਟੀ ਬਣਾ ਕੇ ਭਾਰਤ ਦੀ ਅਜ਼ਾਦੀ ਲਈ ਜੂਝਣਾ ਸ਼ੁਰੂ ਕਰ ਦਿੱਤਾ
  • ਗੁਲਜ਼ਾਰ ਵਾਂਗੂ ਖਿੜਨਾ – (ਫੁਲਵਾੜੀ ਵਾਂਗ ਖਿੜਨਾ, ਬਹੁਤ ਚੰਗੀ ਹਾਲਤ ਵਿਚ ਉੱਭਰਨਾ) – ਤੁਰਕ-ਹਾਕਮਾਂ ਨੇ ਭਾਵੇਂ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਹਰ ਤਰ੍ਹਾਂ ਦੇ ਜ਼ੁਲਮ ਕੀਤੇ, ਪਰ ਸਿੱਖ ਮੁੱਕੇ ਨਹੀਂ, ਸਗੋਂ ਉਹ ਗੁਲਜ਼ਾਰ ਵਾਂਗੂ ਖਿੜਦੇ ਗਏ।
  • ਸਿਰਾਂ ਦੇ ਮੁੱਲ ਪੈਣਾ ਬਹੁਤ ਜ਼ੁਲਮ ਹੋਣਾ-ਤੁਰਕ ਹਾਕਮਾਂ ਦੇ ਰਾਜ ਵਿਚ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ। ਜਿਹੜਾ ਆਦਮੀ ਇਕ ਸਿੱਖ ਦਾ ਸਿਰ ਵੱਢ ਕੇ ਲਿਆਉਂਦਾ ਸੀ, ਉਸ ਨੂੰ 80 ਰੁਪਏ ਇਨਾਮ ਮਿਲਦਾ ਸੀ।
  • ਬੁਲੰਦ ਹੋਣਾ (ਉੱਚਾ ਹੋਣਾ)-ਜਿਉਂ-ਜਿਉਂ ਸਿੱਖਾਂ ਉੱਪਰ ਜ਼ੁਲਮ ਹੋਏ, ਉਨ੍ਹਾਂ ਦੇ ਹੌਸਲੇ ਹੋਰ ਵੀ ਬੁਲੰਦ ਹੁੰਦੇ ਗਏ।
  • ਜਿਗਰ ਦੇ ਟੋਟੇ ਪੁੱਤਰ)-ਤੁਰਕਾਂ ਨੇ ਅਨੇਕਾਂ ਸਿੱਖ ਮਾਂਵਾਂ ਦੇ ਜਿਗਰ ਦੇ ਟੋਟਿਆਂ ਨੂੰ ਟੁਕੜੇ-ਟੁਕੜੇ ਕਰ ਕੇ ਉਨ੍ਹਾਂ ਦੀਆਂ ਬੋਲੀਆਂ ਵਿਚ ਪਾਇਆ।
  • ਰੱਤ ਡੁੱਲ੍ਹਣਾ (ਕੁਰਬਾਨੀ ਹੋਣੀ)-ਜਿੱਥੇ-ਜਿੱਥੇ ਸ਼ਹੀਦਾਂ ਦੀ ਰੱਤ ਡੁੱਲ੍ਹਦੀ ਹੈ, ਉੱਥੋਂ ਦੀ ਧਰਤੀ ਵਿਚੋਂ ਹੋਰ ਅਣਖੀਲੇ ਸੂਰਮੇ ਪੈਦਾ ਹੁੰਦੇ ਹਨ।
  • ਕੁਰਬਾਨ ਹੋਣਾ ਜਾਨ ਦੇਣਾ)-ਸ: ਭਗਤ ਸਿੰਘ ਤੇ ਉਸ ਦੇ ਸਾਥੀ ਦੇਸ਼ ਦੀ ਅਜ਼ਾਦੀ ਲਈ ਕੁਰਬਾਨ ਹੋ ਗਏ।
  • ਭਾਜੀ ਮੋੜਨਾ ਵਧਾ-ਚੜ੍ਹਾ ਕੇ ਬਦਲਾ ਚੁਕਾਉਣਾ)-ਊਧਮ ਸਿੰਘ ਨੇ ਮਾਈਕਲ ਓਡਵਾਇਰ ਨੂੰ ਮਾਰ ਕੇ ਉਸ ਦੇ ਪੰਜਾਬ ਵਿਚ ਕੀਤੇ ਜ਼ੁਲਮ ਦੀ ਭਾਜੀ ਮੋੜ ਦਿੱਤੀ।

PSEB 8th Class Punjabi Solutions Chapter 16 ਗੁਲਾਬ ਦੀ ਫ਼ਸਲ

ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਧਰਮ ਸੰਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਵਿਦਿਆਰਥੀ ਆਪਣੇ ਸਕੂਲ ਦੀ ਲਾਇਬ੍ਰੇਰੀ ਵਿੱਚ ਜਾ ਕੇ ਪੜ੍ਹਨ।

PSEB 8th Class Punjabi Guide ਗੁਲਾਬ ਦੀ ਫ਼ਸਲ Important Questions and Answers

1. ਨਿਬੰਧਾਤਮਕ ਤੇ ਸੰਖੇਪ ਉੱਤਰ ਵਾਲੇ ਪ੍ਰਸ਼ਨ !

(ੳ) ਸਾਨੂੰ ਥਾਪਨਾ ਗੁਰੂ ਗੋਬਿੰਦ ਸਿੰਘ ਦੀ, ਸੀਸ ਤਲੀ ਤੇ ਰੱਖਣਾ ਜਾਣਦੇ ਹਾਂ।
ਤੱਤੀ ਤਵੀ ਤੇ ਬੈਠ ਕੇ ਗੀਤ ਗਾਈਏ, ਆਰੇ ਹੇਠ ਵੀ ਜ਼ਿੰਦਗੀ ਮਾਣਦੇ ਹਾਂ।

ਪ੍ਰਸ਼ਨ 1.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ-ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ ਕਿ ਸਾਨੂੰ ਸਿੱਖ ਧਰਮ ਵਿਚ ਪੈਰ ਰੱਖਣ ਵਾਲਿਆਂ ਨੂੰ, ਗੁਰੂ ਗੋਬਿੰਦ ਸਿੰਘ ਜੀ ਨੇ ਸਥਾਪਿਤ ਕੀਤਾ ਹੈ। ਸਾਨੂੰ ਅਣਖ ਦਾ ਜੀਵਨ ਜੀਉਣ ਤੇ ਬਹਾਦਰੀ ਨਾਲ ਲੜਨ-ਮਰਨ ਦੀ ਸਿੱਖਿਆ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਾਡੀ ਪਿੱਠ ਉੱਪਰ ਦਿੱਤੀ ਥਾਪੀ ਤੋਂ ਪ੍ਰਾਪਤ ਹੋਈ ਹੈ।

ਇਸੇ ਕਾਰਨ ਅਸੀਂ ਭਾਈ ਦੀਪ ਸਿੰਘ ਵਾਂਗ ਆਪਣੀ ਪ੍ਰਤਿੱਗਿਆ ਪੂਰੀ ਕਰਨ ਲਈ ਸਿਰ ਤਲੀ ‘ਤੇ ਰੱਖ ਕੇ ਲੜ ਸਕਦੇ ਹਾਂ ਅਰਥਾਤ ਅਸੀਂ ਜਾਨ ਦੀ ਪਰਵਾਹ ਨਹੀਂ ਕਰਦੇ ਅਤੇ ਸ਼ਹੀਦ ਹੋ ਕੇ ਵੀ ਦੁਸ਼ਮਣਾਂ ਉੱਤੇ ਭਾਰੂ ਹੁੰਦੇ ਹਾਂ ਅਸੀਂ ਗੁਰੂ ਅਰਜਨ ਦੇਵ ਜੀ ਪਾਸੋਂ ਤੱਤੀ ਤਵੀ ਉੱਪਰ ਬੈਠ ਕੇ ਦੁੱਖ ਸਹਿਣ ਅਤੇ ਰੱਬ ਦਾ ਭਾਣਾ ਮਿੱਠਾ ਕਰ ਕੇ ਮੰਨਣ ਦੇ ਭਾਵਾਂ ਨਾਲ ਭਰੇ ਗੀਤ ਗਾਉਣ (ਅਡੋਲ ਰਹਿ ਕੇ ਬਾਣੀ ਪੜ੍ਹਨ ਦਾ ਸਬਕ ਲਿਆ ਹੈ ਅਤੇ ਭਾਈ ਮਤੀ ਦਾਸ ਜੀ ਤੋਂ ਆਰੇ ਹੇਠ ਸਰੀਰ ਨੂੰ ਚਿਰਾਉਂਦੇ ਹੋਏ ਵੀ ਜ਼ਿੰਦਗੀ ਦਾ ਆਨੰਦ ਲੈਣ ਅਰਥਾਤ ਦੁਖ-ਸੁਖ ਨੂੰ ਇਕ ਕਰ ਕੇ ਜਾਣਨ ਦਾ ਸਬਕ ਲਿਆ ਹੈ।

ਔਖੇ ਸ਼ਬਦਾਂ ਦੇ ਅਰਥ-ਥਾਪਨਾ-ਆਸਰਾ, ਹੱਲਾ-ਸ਼ੇਰੀ। ਸੀਸ-ਸਿਰ।

ਪ੍ਰਸ਼ਨ 2.
ਉੱਪਰ ਲਿਖੇ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
ਉੱਤਰ :
ਸਿੱਖ ਧਰਮ ਵਿਚ ਪੈਰ ਰੱਖਣ ਵਾਲਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਥਾਪਿਤ ਕੀਤਾ ਹੈ। ਸਿੱਖ ਕੁਰਬਾਨੀ ਦੇ ਪੁਤਲੇ ਹਨ। ਉਨ੍ਹਾਂ ਨੂੰ ਭਾਈ ਦੀਪ ਸਿੰਘ ਨੇ ਸਿਰ ਤਲੀ ‘ਤੇ ਰੱਖ ਕੇ ਲੜਨਾ, ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਉੱਤੇ ਬੈਠ ਕੇ ਰੱਬ ਦਾ ਭਾਣਾ ਮੰਨਣ ਤੇ ਭਾਈ ਮਤੀ ਦਾਸ ਨੇ ਆਰੇ ਹੇਠ ਸਰੀਰ ਨੂੰ ਚਿਰਾਉਂਦਿਆਂ ਦੁਖ-ਸੁਖ ਨੂੰ ਇਕ ਸਮਝਦਿਆਂ ਜ਼ਿੰਦਗੀ ਜਿਊਣ ਦਾ ਸਬਕ ਦਿੱਤਾ ਹੈ।

(ਆ) ਸੀਸ ਗੰਜ ਤੇ ਗੜ੍ਹੀ ਚਮਕੌਰ ਵਾਲੀ, ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ।
ਜਾ ਕੇ ਪੁੱਛ ਲਓ ਕੰਧ ਸਰਹੰਦ ਦੀ ਨੂੰ, ਬਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ।

PSEB 8th Class Punjabi Solutions Chapter 16 ਗੁਲਾਬ ਦੀ ਫ਼ਸਲ

ਪ੍ਰਸ਼ਨ 3.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ-ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੀ ਯਾਦ ਵਿਚ ਬਣਿਆ ਗੁਰਦੁਆਰਾ ਸੀਸ ਗੰਜ ਅਤੇ ਚਮਕੌਰ ਦੀ ਗੜ੍ਹੀ, ਜਿੱਥੇ 40 ਸਿੰਘਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ ਨੇ ਅਦੁੱਤੀ ਬਹਾਦਰੀ ਦਾ ਸਬੂਤ ਦਿੰਦਿਆਂ ਹੋਇਆਂ ਸ਼ਹੀਦੀਆਂ ਦਿੱਤੀਆਂ ਸਨ, ਸਾਨੂੰ ਅੱਜ ਵੀ ਸੂਰਬੀਰਤਾ ਨਾਲ ਲੜਨ ਦਾ ਸਬਕ ਦਿੰਦੀ ਹੈ।

ਸਰਹੰਦ ਦੀ ਕੰਧ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ, ਜ਼ੋਰਾਵਰ ਸਿੰਘ ਤੇ ਫ਼ਤਿਹ ਸਿੰਘ ਨੂੰ ਸਰਹੰਦ ਦੇ ਨਵਾਬ ਵਜ਼ੀਰ ਖਾਂ ਨੇ ਜਿਊਂਦਿਆਂ ਨੀਹਾਂ ਵਿਚ ਚਿਣਵਾ ਦਿੱਤਾ ਸੀ ਅਤੇ ਉਨ੍ਹਾਂ ਬੱਚਿਆਂ ਨੇ ਧਰਮ ਨਾ ਹਾਰਦੇ ਹੋਏ ਹੱਸਦੇ-ਹੱਸਦੇ ਸ਼ਹੀਦੀਆਂ ਨੂੰ ਪ੍ਰਾਪਤ ਕੀਤਾ ਸੀ, ਵੀ ਸਾਨੂੰ ਧਰਮ ਦੀ ਖ਼ਾਤਰ ਸਿਦਕ, ਦਿਤਾ ਤੇ ਅਡੋਲਤਾ ਨਾਲ ਹੱਸਦੇ ਹੱਸਦੇ ਕੁਰਬਾਨੀਆਂ ਕਰਨ ਦਾ ਸਬਕ ਦਿੰਦੀ ਹੈ।

ਪ੍ਰਸ਼ਨ 4.
ਉੱਪਰ ਲਿਖੇ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
ਉੱਤਰ :
ਸਿੱਖ ਧਰਮ ਵਿਚ ਪੈਰ ਰੱਖਣ ਵਾਲਿਆਂ ਨੂੰ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਸਥਾਨ ਸੀਸ ਗੰਜ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਥਾਨ ਚਮਕੌਰ ਦੀ ਗੜ੍ਹੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਥਾਨ ਸਰਹੰਦ ਅੱਜ ਵੀ ਧਰਮ ਦੀ ਖ਼ਾਤਰ ਅਡੋਲਤਾ ਨਾਲ ਕੁਰਬਾਨੀਆਂ ਕਰਨ ਦਾ ਸਬਕ ਦਿੰਦਾ ਹੈ।

ਔਖੇ ਸ਼ਬਦਾਂ ਦੇ ਅਰਥ-ਜੂਝਣਾ-ਲੜਨਾ, ਜੰਗ ਕਰਨਾ !

(ਲੇ) ਮੀਰ ਮੰਨੂੰ ਨੇ ਵਾਢੀਆਂ ਲੱਖ ਪਾਈਆਂ, ਅਸੀਂ ਫੇਰ ਵੀ ਖਿੜੇ ਗੁਲਜ਼ਾਰ ਵਾਂਗੂੰ।
ਵੱਢੇ ਸਿਰਾਂ ਦੇ ਜਦੋਂ ਸੀ ਮੁੱਲ ਪੈਂਦੇ, ਹੋਏ ਹੌਸਲੇ ਸਾਡੇ ਅੰਗਿਆਰ ਵਾਂਗੂੰ।

ਪ੍ਰਸ਼ਨ 5.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ-ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ ਕਿ ਮੀਰ ਮੰਨੂੰ ਵਰਗੇ ਜ਼ਾਲਮ ਤੁਰਕ ਹੁਕਮਰਾਨਾਂ ਨੇ 18ਵੀਂ ਸਦੀ ਦੇ ਅੱਧ ਵਿਚ ਭਾਵੇਂ ਸਿੱਖਾਂ ਦਾ ਕਤਲੇਆਮ ਕਰਨ ਲਈ ਉਨ੍ਹਾਂ ਦੀ ਫ਼ਸਲ ਵਾਂਗ ਵਾਢੀ ਸ਼ੁਰੂ ਕਰ ਦਿੱਤੀ ਸੀ, ਪਰ ਫਿਰ ਵੀ ਸਿੱਖੀ ਦੀ ਫ਼ਸਲ ਖ਼ਤਮ ਨਾ ਹੋਈ, ਸਗੋਂ ਉਹ ਦੁੱਗਣੀ-ਚੌਗੁਣੀ ਪੁੰਗਰੀ ਤੇ ਵੱਧ-ਫੁੱਲ ਕੇ ਇਕ ਫੁੱਲਾਂ-ਲੱਦੇ ਬਗੀਚੇ ਦੀ ਤਰ੍ਹਾਂ ਖਿੜ ਗਈ।

ਜਦੋਂ ਮੀਰ ਮੰਨੂੰ ਵਰਗੇ ਤੁਰਕ ਹਾਕਮਾਂ ਦੇ ਰਾਜ ਵਿਚ ਸਿੱਖਾਂ ਦੇ ਸਿਰ ਵੱਢ ਕੇ ਲਿਆਉਣ ਵਾਲਿਆਂ ਨੂੰ ਅੱਸੀ ਰੁਪਏ ਪ੍ਰਤੀ ਸਿਰ ਇਨਾਮ ਦਿੱਤੇ ਜਾਂਦੇ ਸਨ, ਉਸ ਸਮੇਂ ਵੀ ਸਿੱਖਾਂ ਦਾ ਹੌਸਲਾ ਬੁਝਿਆ ਨਹੀਂ, ਸਗੋਂ ਅੰਗਿਆਰਾਂ ਵਾਂਗ ਭਖਦਾ ਰਿਹਾ ਅਤੇ ਉਹ ਜ਼ਾਲਮ ਹਾਕਮ ਦਾ ਖ਼ਾਤਮਾ ਕਰਨ ਲਈ ਸਿਰ ਤਲੀ ‘ਤੇ ਰੱਖ ਕੇ ਮੈਦਾਨ ਵਿਚ ਨਿੱਤਰਦੇ ਰਹੇ।

PSEB 8th Class Punjabi Solutions Chapter 16 ਗੁਲਾਬ ਦੀ ਫ਼ਸਲ

ਪ੍ਰਸ਼ਨ 6.
ਉੱਪਰ ਲਿਖੇ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ !
ਉੱਤਰ :
18ਵੀਂ ਸਦੀ ਵਿਚ ਸਿੱਖਾਂ ਨੂੰ ਖ਼ਤਮ ਕਰਨ ਲਈ ਮੀਰ ਮੰਨੂੰ ਨੇ ਉਨ੍ਹਾਂ ਦੀ ਫ਼ਸਲ ਵਾਂਗ ਵਾਢੀ ਆਰੰਭ ਕੀਤੀ, ਪਰ ਸਿੱਖਾਂ ਦੀ ਫ਼ਸਲ ਫਿਰ ਵੀ ਖ਼ਤਮ ਨਾ ਹੋਈ, ਸਗੋਂ ਦੁੱਗਣੀ ਤਿੱਗਣੀ ਵਧੀ-ਫੁਲੀ ਤੇ ਬਾਗ਼ ਵਾਂਗ ਖਿੜ ਗਈ। ਸਿੱਖਾਂ ਦੇ ਹੌਸਲੇ ਉਦੋਂ ਵੀ ਨਹੀਂ ਸਨ ਢੱਠੇ, ਜਦੋਂ ਮੁਗ਼ਲ ਹਾਕਮਾਂ ਨੇ ਉਨ੍ਹਾਂ ਦੇ ਵੱਢੇ ਹੋਏ ਸਿਰਾਂ ਦੇ ਮੁੱਲ ਪਾਏ ਸਨ।

(ਸ) ਬੰਦ ਬੰਦ ਵੀ ਕੱਟ ਕੇ ਵੇਖ ਚੁੱਕੇ, ਫੁੱਲ ਮਹਿਕਣੋਂ ਜ਼ਰਾ ਨਾ ਬੰਦ ਹੋਏ।
ਚਾੜ੍ਹ ਚਰਖੜੀ ਪਰਖਦੇ ਜੋਧਿਆਂ ਨੂੰ, ਸਾਡੇ ਕੱਦ ਸੀ ਹੋਰ ਬੁਲੰਦ ਹੋਏ

ਪ੍ਰਸ਼ਨ 7.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ-ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ ਕਿ ਤੁਰਕ ਹਾਕਮਾਂ ਨੇ ਸਿੱਖਾਂ ਨੂੰ ਮਾਰਨ ਲਈ ਬੜੇ ਖੌਫ਼ਨਾਕ ਤਰੀਕੇ ਵਰਤੇ। ਉਨ੍ਹਾਂ (ਤੁਰਕ ਹਾਕਮਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਭਾਈ ਮਨੀ ਸਿੰਘ ਵਰਗੇ ਸਿੱਖ ਨੂੰ ਸ਼ਹੀਦ ਕਰਨ ਲਈ ਉਸ ਦੇ ਸਰੀਰ ਦੇ ਅੰਗਾਂ ਨੂੰ ਉਨ੍ਹਾਂ ਦੇ ਇਕ-ਇਕ ਜੋੜ ਤੋਂ ਗੰਡਾਸੇ ਨਾਲ ਵੱਢਿਆ, ਪਰ ਸਿੱਖੀ ਦੇ ਫੁੱਲ ਫਿਰ ਵੀ ਮਹਿਕਣੋ ਨਾ ਹਟੇ, ਅਰਥਾਤ ਸਿੱਖੀ ਕਿਸੇ ਪ੍ਰਕਾਰ ਦੇ ਜ਼ੁਲਮ ਨਾਲ ਵੀ ਖ਼ਤਮ ਨਾ ਹੋਈ, ਸਗੋਂ ਵਧਦੀ ਹੀ ਗਈ।

ਜ਼ਾਲਮ ਹਾਕਮਾਂ ਨੇ ਵਕੀਲ ਸੁਬੇਗ ਸਿੰਘ ਤੇ ਉਸ ਦੇ ਪੁੱਤਰ ਸ਼ਾਹਬਾਜ਼ ਸਿੰਘ ਵਰਗੇ ਅਨੇਕਾਂ ਯੋਧੇ ਸਿੰਘਾਂ ਨੂੰ ਚਰਖੜੀਆਂ ਉੱਪਰ ਚੜ੍ਹਾ ਕੇ ਉਨ੍ਹਾਂ ਦਾ ਸਿਦਕ ਪਰਖਿਆ, ਪਰ ਉਹ ਜ਼ਰਾ ਨਾ ਡੋਲੇ ਤੇ ਨਾ ਹੀ ਇਨ੍ਹਾਂ ਜ਼ੁਲਮਾਂ ਨੂੰ ਦੇਖ ਕੇ ਖ਼ਾਲਸੇ ਦੇ ਹੌਂਸਲਿਆਂ ਵਿਚ ਕੋਈ ਗਿਰਾਵਟ ਆਈ, ਸਗੋਂ ਉਨ੍ਹਾਂ ਦੀਆਂ ਹਸਤੀਆਂ ਹੋਰ ਵੀ ਉਚੇਰੇ ਰੂਪ ਵਿਚ ਉੱਭਰੀਆਂ।

ਔਖੇ ਸ਼ਬਦਾਂ ਦੇ ਅਰਥ-ਬੁਲੰਦ-ਉੱਚਾ।

ਪ੍ਰਸ਼ਨ 8.
ਉੱਪਰ ਲਿਖੇ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ
ਉੱਤਰ :
ਤੁਰਕ ਹਾਕਮਾਂ ਨੇ ਸਿੱਖਾਂ ਨੂੰ ਖ਼ਤਮ ਕਰਨ ਲਈ ਬੜੇ ਖੌਫ਼ਨਾਕ ਤਰੀਕੇ ਵਰਤੇ ਪਰ ਸਿੱਖੀ ਨਾ ਮੁੱਕੀ। ਉਨ੍ਹਾਂ ਭਾਈ ਮਨੀ ਸਿੰਘ ਵਰਗਿਆਂ ਦੇ ਬੰਦ-ਬੰਦ ਕੱਟੇ, ਪਰ ਸਿੱਖੀ ਦੇ ਫੁੱਲ ਫਿਰ ਵੀ ਮਹਿਕਦੇ ਰਹੇ। ਉਨ੍ਹਾਂ ਨੇ ਯੋਧਿਆਂ ਨੂੰ ਚਰਖੜੀਆਂ ਉੱਤੇ ਚਾੜ੍ਹ-ਚਾੜ੍ਹ ਕੇ ਉਨ੍ਹਾਂ ਦਾ ਸਿਦਕ ਪਰਖਿਆ, ਪਰ ਕਿਸੇ ਨੇ ਉਨ੍ਹਾਂ ਦੀ ਈਨ ਨਾ ਮੰਨੀ, ਜਿਸ ਨਾਲ ਸਿੱਖੀ ਦੀ ਸ਼ਾਨ ਹੋਰ ਵੀ ਉੱਚੀ ਹੋ ਗਈ

PSEB 8th Class Punjabi Solutions Chapter 16 ਗੁਲਾਬ ਦੀ ਫ਼ਸਲ

(ਹ) ਟੋਟੇ ਜਿਗਰ ਦੇ ਸਾਹਮਣੇ ਕਰਨ ਟੋਟੇ, ਮਾਵਾਂ ਡੱਕਰੇ ਝੋਲੀ ਪਵਾਉਂਦੀਆਂ ਨੇ।
ਉੱਚਾ ਸੁੱਟ ਕੇ ਬੋਚਦੇ ਨੇਜ਼ਿਆਂ ਤੇ, ਭੋਰਾ ਫੇਰ ਵੀ ਨਹੀਂ ਘਬਰਾਉਂਦੀਆਂ ਨੇ।

ਪ੍ਰਸ਼ਨ 9.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ-ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਵਰਣਨ ਕਰਦਾ ਹੋਇਆ ਲਿਖਦਾ ਹੈ ਕਿ ਮੀਰ ਮੰਨੂੰ ਵਰਗੇ ਤੁਰਕ ਹਾਕਮਾਂ ਨੇ ਸਿੱਖਾਂ ਵਿਚ ਦਹਿਸ਼ਤ ਪੈਦਾ ਕਰਨ ਅਤੇ ਉਨ੍ਹਾਂ ਤੋਂ ਈਨ ਮਨਾਉਣ ਲਈ ਬੜੇ ਅਣਮਨੁੱਖੀ ਜ਼ੁਲਮ ਕੀਤੇ। ਉਨ੍ਹਾਂ ਨੇ ਸਿੱਖ ਮਾਂਵਾਂ ਦੇ ਨਿੱਕੇ-ਨਿੱਕੇ ਮਾਸੂਮ ਬੱਚਿਆਂ ਨੂੰ ਉਨ੍ਹਾਂ ਦੇ ਸਾਹਮਣੇ ਟੋਟੇ ਕਰ ਕੇ ਉਨ੍ਹਾਂ ਦੀਆਂ ਝੋਲੀਆਂ ਵਿਚ ਪਾਇਆ, ਪਰ ਉਨ੍ਹਾਂ ਸਭ ਕੁੱਝ ਖਿੜੇ-ਮੱਥੇ ਸਹਾਰਿਆ।

ਜ਼ਾਲਮ ਹੁਕਮਰਾਨਾਂ ਨੇ ਨਿੱਕੇ-ਨਿੱਕੇ ਬੱਚਿਆਂ ਨੂੰ ਮਾਂਵਾਂ ਦੇ ਸਾਹਮਣੇ ਉੱਚਾ ਸੁੱਟ ਕੇ ਫਿਰ ਨੇਜ਼ਿਆਂ ਉੱਪਰ ਬੋਚ-ਬੋਚ ਕੇ ਮਾਰਿਆ। ਉਨ੍ਹਾਂ ਮਾਂਵਾਂ ਦਾ ਹੌਸਲਾ ਧੰਨ ਸੀ ਕਿ ਉਹ ਜ਼ਰਾ ਵੀ ਨਾ ਘਬਰਾਈਆਂ। ਉਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਮੰਨਦਿਆਂ ਹੋਇਆਂ ਸਿੱਖੀ ਸਿਦਕ ਵਿਚ ਪੱਕੇ ਰਹਿਣਾ ਹੀ ਕਬੂਲ ਕੀਤਾ।

ਪ੍ਰਸ਼ਨ 10.
ਉੱਪਰ ਲਿਖੇ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ
ਉੱਤਰ :
ਮੀਰ ਮੰਨੂੰ ਵਰਗੇ ਤੁਰਕ ਹਾਕਮਾਂ ਨੇ ਸਿੱਖਾਂ ਨੂੰ ਖ਼ਤਮ ਕਰਨ ਤੇ ਉਨ੍ਹਾਂ ਵਿਚ ਦਹਿਸ਼ਤ ਪੈਦਾ ਕਰਨ ਦਾ ਯਤਨ ਕਰਦਿਆਂ ਸਿੱਖ-ਬੱਚਿਆਂ ਨੂੰ ਉਨ੍ਹਾਂ ਦੀਆਂ ਮਾਂਵਾਂ ਦੇ ਸਾਹਮਣੇ ਡੱਕਰੇ ਡੱਕਰੇ ਕਰ ਕੇ ਉਨ੍ਹਾਂ ਦੀਆਂ ਬੋਲੀਆਂ ਵਿਚ ਪਾਇਆ ਤੇ ਉਨ੍ਹਾਂ ਬੱਚਿਆਂ ਨੂੰ ਮਾਂਵਾਂ ਦੇ ਸਾਹਮਣੇ ਜ਼ਮੀਨ ਤੋਂ ਉੱਚਾ ਸੁੱਟ ਕੇ ਨੇਜ਼ਿਆਂ ਉੱਤੇ ਬੋਚ-ਬੋਚ ਕੇ ਮਾਰਿਆ, ਪਰ ਸਿਦਕੀ ਮਾਂਵਾਂ ਫਿਰ ਵੀ ਨਾ ਘਬਰਾਈਆਂ। ਇਸ ਤਰ੍ਹਾਂ ਸਿੱਖੀ ਮੁੱਕ ਨਾ ਸਕੀ, ਸਗੋਂ ਵਧਦੀ-ਫੁਲਦੀ ਰਹੀ।

(ਕ) ਏਸ ਮਿੱਟੀ ਦੇ ਨਾਲ ਹੈ ਮੋਹ ਸਾਨੂੰ, ਨਾਲ ਲਹੂ ਦੇ ਏਸ ਨੂੰ ਰੰਗਦੇ ਰਹੇ।
ਕਾਹਨੂੰਵਾਨ ਦੇ ਜੰਗਲਾਂ ਵਿਚ ਬੈਠੇ, ਖੈਰ ਦੇਸ਼ ਦੀ ਫੇਰ ਵੀ ਮੰਗਦੇ ਰਹੇ।

ਪ੍ਰਸ਼ਨ 11.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ-ਕਵੀ ਸਿੱਖਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ ਕਿ ਆਪਣੇ ਇਸ ਦੇਸ਼ ਦੀ ਮਿੱਟੀ ਨਾਲ ਸਾਨੂੰ ਪਿਆਰ ਹੈ। ਅਸੀਂ ਹਮੇਸ਼ਾਂ ਇਸਦੀ ਰਾਖੀ ਲਈ ਆਪਣਾ ਖੂਨ ਵਹਾ ਕੇ ਇਸਦੀ ਮਿੱਟੀ ਨੂੰ ਰੰਗਿਆ ਹੈ। ਬੀਤੇ ਸਮੇਂ ਵਿਚ ਜਦੋਂ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਨੇ ਹਮਲੇ ਕੀਤੇ, ਤਾਂ ਕਾਹਨੂੰਵਾਨ ਦੇ ਜੰਗਲਾਂ ਵਿਚ ਬੈਠੇ ਉਹ ਦੇਸ਼ ਦੀ ਖ਼ੈਰ ਮੰਗਦੇ। ਉਨ੍ਹਾਂ ਨਾਲ ਟੱਕਰਾਂ ਲੈਂਦੇ ਤੇ ਉਨ੍ਹਾਂ ਨੂੰ ਸ਼ਬਦ ਸਿਖਾਉਂਦੇ ਰਹੇ।

ਪ੍ਰਸ਼ਨ 12.
ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ।
ਉੱਤਰ :
ਸਿੱਖਾਂ ਨੂੰ ਆਪਣੇ ਦੇਸ਼ ਦੀ ਮਿੱਟੀ ਨਾਲ ਦਿਲੀ ਪਿਆਰ ਹੈ। ਇਸ ਕਰਕੇ ਉਹ ਕਾਹਨੂੰਵਾਨ ਦੇ ਜੰਗਲਾਂ ਵਿਚ ਬਹਿ ਕੇ ਨਾਦਰਸ਼ਾਹ ਤੇ ਅਹਿਮਦਸ਼ਾਹ ਅਬਦਾਲੀ ਵਰਗੇ ਵਿਦੇਸ਼ੀ ਹਮਲਾਵਰਾਂ ਨਾਲ ਟੱਕਰਾਂ ਲੈਂਦੇ, ਖੂਨ ਵਹਾਉਂਦੇ ਤੇ ਦੇਸ਼ ਦੀ ਖੈਰ ਮੰਗਦੇ ਰਹੇ ਹਨ।

PSEB 8th Class Punjabi Solutions Chapter 16 ਗੁਲਾਬ ਦੀ ਫ਼ਸਲ

2. ਕੁੱਝ ਹੋਰ ਪ੍ਰਸ਼ਨ

ਪ੍ਰਸ਼ਨ 2.
‘ਗੁਲਾਬ ਦੀ ਫ਼ਸਲ ਕਵਿਤਾ ਵਿਚ ਕੁੱਝ ਜ਼ਾਲਮਾਂ ਦਾ ਜ਼ਿਕਰ ਆਇਆ ਹੈ, ਜਿਨ੍ਹਾਂ ਨੂੰ ਆਖ਼ਰ ਵਿਚ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਪਈ। ਇਨ੍ਹਾਂ ਬਾਰੇ ਸੰਖੇਪ ਵਿਚ ਦੱਸੋ।
ਉੱਤਰ :
1. ਮੀਰ ਮੰਨੂੰ – ਮੀਰ ਮੰਨੂੰ ਦਿੱਲੀ ਦੇ ਵਜ਼ੀਰ ਕਮਰੁੱਦੀਨ ਖ਼ਾਂ ਦਾ ਪੁੱਤਰ ਸੀ ਤੇ ਇਹ ਲਾਹੌਰ ਦਾ ਸੂਬੇਦਾਰ ਸੀ।ਇਸ ਨੇ ਅਹਿਮਦ ਸ਼ਾਹ ਅਬਦਾਲੀ ਦੀ ਤਾਬਿਆਦਾਰੀ ਮਨਜ਼ੂਰ ਕਰ ਲਈ ਸੀ। ਇਸ ਲਈ ਦਿੱਲੀ ਦੇ ਬਾਦਸ਼ਾਹ ਨੇ ਇਸ ਨੂੰ ਹਟਾ ਕੇ ਸ਼ਾਹ ਨਿਵਾਜ਼ ਨੂੰ ਨਾਂ-ਮਾਤਰ ਦਾ ਸੂਬੇਦਾਰ ਥਾਪਿਆ, ਪਰ ਮੀਰ ਮੰਨੂੰ ਦੀ ਸਰਦਾਰੀ ਕਾਇਮ ਰਹੀ। ਸੰਮਤ 1808 ਵਿਚ ਮੰਨੂੰ ਨੇ ਦੀਵਾਨ ਕੌੜਾ ਮੱਲ ਦੇ ਰਾਹੀਂ ਸਿੱਖਾਂ ਤੋਂ ਸਹਾਇਤਾ ਪ੍ਰਾਪਤ ਕੀਤੀ।

ਸਿੱਖਾਂ ਨੇ ਜੰਗ ਵਿਚ ਪੂਰੀ ਮੱਦਦ ਕੀਤੀ ਅਤੇ ਭੀਮ ਸਿੰਘ ਨੇ ਸ਼ਾਹ ਨਿਵਾਜ਼ ਦਾ ਸਿਰ ਵੱਢਿਆ ਕੌੜਾ ਮਲ ਦੇ ਮਰਨ ਮਗਰੋਂ ਇਸ ਨੇ ਸਿੱਖਾਂ ਉੱਪਰ ਬਹੁਤ ਜ਼ੁਲਮ ਕੀਤੇ। ਇਕ ਵਾਰ ਇਸ ਨੇ ਕਮਾਦ ਵਿਚ ਲੁਕੇ ਸਿੱਖਾਂ ਨੂੰ ਜਾ ਘੇਰਿਆ। ਜਦੋਂ ਉਹ ਫ਼ੌਜ ਲੈ ਕੇ ਕਮਾਦ ਵਿਚ ਲੜਨ ਲੱਗਾ, ਤਾਂ ਸਿੱਖਾਂ ਨੇ ਅਜਿਹਾ ਰੌਲਾ ਪਾਇਆ ਕਿ ਉਸ ਦਾ ਘੋੜਾ ਸੀਖ ਪਾਓ ਹੋ ਗਿਆ ਤੇ ਉਹ 24 ਕੱਤਕ, ਸੰਮਤ 1818 ਨੂੰ ਮਰ ਗਿਆ।

2. ਮੁਗ਼ਲ ਦਰਬਾਰ-ਜਹਾਂਗੀਰ ਤੋਂ ਲੈ ਕੇ 18ਵੀਂ ਸਦੀ ਦੇ ਦੂਜੇ ਅੱਧ ਤਕ ਦੇ ਮੁਗ਼ਲ ਬਾਦਸ਼ਾਹ ਜਿਨ੍ਹਾਂ ਦੇ ਇਸ਼ਾਰੇ ‘ਤੇ ਪੰਜਾਬ ਦੇ ਹਾਕਮਾਂ ਨੇ ਸਿੱਖਾਂ ਉੱਪਰ ਅਣਮਨੁੱਖੀ ਜ਼ੁਲਮ ਕੀਤੇ, ਪਰ ਸਿੱਖਾਂ ਨੇ ਮੁਗਲ ਹਾਕਮਾਂ ਨਾਲ ਇਕ ਸਦੀ ਲਗਾਤਾਰ ਹਥਿਆਰਬੰਦ ਟੱਕਰਾਂ ਲੈ ਕੇ ਪੰਜਾਬ ਵਿਚੋਂ ਉਨ੍ਹਾਂ ਦੇ ਰਾਜ ਦਾ ਖੁਰਾ-ਖੋਜ ਮਿਟਾ ਦਿੱਤਾ ਤੇ ਦਿੱਲੀ ਦੀ ਮੁਗਲ ਹਕੂਮਤ ਨੂੰ ਜਰਜਰੀ ਕਰ ਦਿੱਤਾ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

Punjab State Board PSEB 8th Class Punjabi Book Solutions Chapter 15 ਰਾਬਿੰਦਰ ਨਾਥ ਟੈਗੋਰ Textbook Exercise Questions and Answers.

PSEB Solutions for Class 8 Punjabi Chapter 15 ਰਾਬਿੰਦਰ ਨਾਥ ਟੈਗੋਰ (1st Language)

Punjabi Guide for Class 8 PSEB ਰਾਬਿੰਦਰ ਨਾਥ ਟੈਗੋਰ Textbook Questions and Answers

ਰਾਬਿੰਦਰ ਨਾਥ ਟੈਗੋਰ ਪਾਠ-ਅਭਿਆਸ

1. ਦੱਸੋ :

(ਉ) ਸਾਡਾ ਰਾਸ਼ਟਰੀ ਗਾਨ ਕਿਹੜਾ ਹੈ ਅਤੇ ਇਸ ਦਾ ਲੇਖਕ ਕੌਣ ਹੈ ?
ਉੱਤਰ :
“ਜਨ ਗਣ ਮਨ ਸਾਡਾ ਰਾਸ਼ਟਰੀ ਗੀਤ ਹੈ। ਇਸ ਦਾ ਲੇਖਕ ਰਾਬਿੰਦਰ ਨਾਥ ਟੈਗੋਰ ਹੈ।

(ਅ) ਰਾਬਿੰਦਰ ਨਾਥ ਟੈਗੋਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ? ਉਹਨਾਂ ਦਾ ਬਚਪਨ ਕਿਵੇਂ ਬੀਤਿਆ ?
ਉੱਤਰ :
ਰਾਬਿੰਦਰ ਨਾਥ ਟੈਗੋਰ ਦਾ ਜਨਮ 7 ਮਈ, 1861 ਈ: ਨੂੰ ਕੋਲਕਾਤਾ ਵਿਖੇ ਹੋਇਆ ਆਪ ਦੇ ਪਿਤਾ ਦੇਵਿੰਦਰ ਨਾਥ ਇਕ ਵੱਡੇ ਵਪਾਰੀ ਸਨ। ਇਸ ਕਰਕੇ ਆਪ ਦੀ ਪਾਲਣਾ ਰਾਜਕੁਮਾਰਾਂ ਵਾਂਗ ਹੋਈ। ਟੈਗੋਰ ਦਾ ਬਚਪਨ ਮਹੱਲਾਂ ਵਰਗੇ ਘਰ ਵਿਚ ਬੀਤਿਆ ਆਪ ਦੇ ਤੇਰਾਂ ਭੈਣ – ਭਰਾ ਆਪ ਤੋਂ ਵੱਡੇ ਸਨ। ਉਹ ਆਪਣੇ ਸਾਰੇ ਭੈਣਾਂ – ਭਰਾਵਾਂ ਨਾਲ ਰਲ ਕੇ ਖੇਡਦੇ ਸਨ। ਸਕੂਲ ਵਿਚ ਆਪ ਦਾ ਦਿਲ ਨਾ ਲੱਗਣ ਕਰਕੇ ਆਪ ਦੀ ਪੜ੍ਹਾਈ ਦਾ ਪ੍ਰਬੰਧ ਵੀ ਘਰ ਵਿਚ ਹੀ ਕੀਤਾ ਗਿਆ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

(ਇ) ਰਾਬਿੰਦਰ ਨਾਥ ਟੈਗੋਰ ਨੇ ਕਿਵੇਂ ਅਤੇ ਕਿੱਥੋਂ ਵਿੱਦਿਆ ਪ੍ਰਾਪਤ ਕੀਤੀ?
ਉੱਤਰ :
ਰਾਬਿੰਦਰ ਨਾਥ ਟੈਗੋਰ ਦਾ ਸਕੂਲ ਵਿਚ ਮਨ ਦਾ ਲੱਗਾ, ਇਸ ਕਰਕੇ ਆਪ ਦੀ ਪੜ੍ਹਾਈ ਦਾ ਪ੍ਰਬੰਧ ਘਰ ਵਿਚ ਹੀ ਕੀਤਾ ਗਿਆ। ਆਪ ਨੇ ਆਪਣੇ ਮਾਤਾ – ਪਿਤਾ ਦੇ ਨਾਲ ਬਹੁਤ ਸਾਰੇ ਤੀਰਥ ਅਸਥਾਨਾਂ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਅਤੇ ਡਲਹੌਜ਼ੀ ਦੀ ਸੈਰ ਕੀਤੀ ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਵਾਤਾਵਰਨ ਤੇ ਡਲਹੌਜ਼ੀ ਦੇ ਕੁਦਰਤੀ ਨਜ਼ਾਰਿਆਂ ਦਾ ਉਨ੍ਹਾਂ ਦੇ ਮਨ ਉੱਤੇ ਬਹੁਤ ਪ੍ਰਭਾਵ ਪਿਆ। ਇਸ ਤਰ੍ਹਾਂ ਆਪ ਨੇ ਸਕੂਲੀ ਵਿੱਦਿਆ ਕੁਦਰਤ ਦੇ ਅੰਗ – ਸੰਗ ਰਹਿੰਦਿਆਂ ਪੂਰੀ ਕੀਤੀ। ਆਪ ਇੰਗਲੈਂਡ ਵੀ ਪੜ੍ਹਨ ਗਏ, ਪਰੰਤੂ ਜਲਦੀ ਹੀ ਭਾਰਤ ਪਰਤ ਆਏ।

(ਸ) ਰਾਬਿੰਦਰ ਨਾਥ ਟੈਗੋਰ ਆਪਣੇ ਪਿਤਾ ਨਾਲ ਪੰਜਾਬ ਕਦੋਂ ਆਏ ? ਇੱਥੋਂ ਦੇ ਮਾਹੌਲ ਦਾ ਉਹਨਾਂ ਦੇ ਮਨ ਤੇ ਕਿਹੋ-ਜਿਹਾ ਪ੍ਰਭਾਵ ਪਿਆ?
ਉੱਤਰ :
ਰਾਬਿੰਦਰ ਨਾਥ ਟੈਗੋਰ ਆਪਣੇ ਪਿਤਾ ਨਾਲ ਗਿਆਰਾਂ ਸਾਲਾਂ ਦੀ ਉਮਰ ਵਿਚ ਭਾਰਤ ਦੇ ਤੀਰਥ ਅਸਥਾਨਾਂ ਦੀ ਸੈਰ ਕਰਦੇ ਹੋਏ ਪੰਜਾਬ ਆਏ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਪਵਿੱਤਰ ਵਾਤਾਵਰਨ ਦਾ ਆਪ ਉੱਪਰ ਬਹੁਤ ਅਸਰ ਪਿਆ ਤੇ ਆਪ ਕਿੰਨਾ ਕਿੰਨਾ ਚਿਰ ਮੰਤਰ ਮੁਗਧ ਹੋਏ ਕੀਰਤਨ ਸੁਣਦੇ ਰਹਿੰਦੇ।

(ਹ) ਟੈਗੋਰ ਨੇ ਆਪਣੀਆਂ ਰਚਨਾਵਾਂ ਕਿਹੜੀ ਭਾਸ਼ਾ ਵਿੱਚ ਲਿਖੀਆਂ ? ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਦੇ ਨਾਂ ਲਿਖੋ।
ਉੱਤਰ :
ਟੈਗੋਰ ਨੇ ਆਪਣੀਆਂ ਰਚਨਾਵਾਂ ਆਪਣੀ ਮਾਤ – ਭਾਸ਼ਾ ਬੰਗਾਲੀ ਵਿਚ ਰਚੀਆਂ। ਆਪ ਦੀਆਂ ਪ੍ਰਸਿੱਧ ਰਚਨਾਵਾਂ ਇਹ ਹਨ : ਗੋਰਾ ਅਤੇ ਨੌਕਾ ਡੂਬੀ ਨਾਵਲ, ਚਿਗਣਾ ਨਾਟਕ), ਕਾਬਲੀਵਾਲਾ, ਪੋਸਟ – ਮਾਸਟਰ, ਹਾਰ ਜਿੱਤ (ਕਹਾਣੀਆਂ), ਗੀਤਾਂਜਲੀ (ਕਾਵਿ ਸੰਗ੍ਰਹਿ)।

(ਕ) ਟੈਗੋਰ ਦੀ ਸਭ ਤੋਂ ਵੱਧ ਪ੍ਰਸਿੱਧ ਰਚਨਾ ਕਿਹੜੀ ਹੈ ? ਇਸ ਰਚਨਾ ਲਈ ਉਹਨਾਂ ਨੂੰ ਕਿਹੜਾ ਇਨਾਮ ਕਦੋਂ ਮਿਲਿਆ ਸੀ ?
ਉੱਤਰ :
ਟੈਗੋਰ ਦੀ ਸਭ ਤੋਂ ਪ੍ਰਸਿੱਧ ਰਚਨਾ ਉਨ੍ਹਾਂ ਦਾ ਕਾਵਿ – ਸੰਗ੍ਰਹਿ ‘ਗੀਤਾਂਜਲੀ ਹੈ। ਇਸ ਰਚਨਾ ਲਈ ਉਨ੍ਹਾਂ ਨੂੰ ਨੋਬਲ ਪੁਰਸਕਾਰ ਮਿਲਿਆ।

(ਖ) ਸ਼ਾਂਤੀ-ਨਿਕੇਤਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ :
ਰਾਬਿੰਦਰ ਨਾਥ ਟੈਗੋਰ ਇਕ ਵਧੀਆ ਅਧਿਆਪਕ ਵੀ ਸਨ। ਉਹ ਆਪਣੇ ਸਮੇਂ ਦੇ ਸਕੂਲ – ਪ੍ਰਬੰਧ ਤੋਂ ਸੰਤੁਸ਼ਟ ਨਹੀਂ ਸਨ। ਉਹ ਚਾਹੁੰਦੇ ਸਨ ਕਿ ਵਿਦਿਆਰਥੀ ਖੁੱਲ੍ਹੇ – ਡੁੱਲ੍ਹੇ ਮਾਹੌਲ ਵਿਚ ਪੜ੍ਹਾਈ ਕਰਨ। ਇਸ ਮੰਤਵ ਦੀ ਪੂਰਤੀ ਲਈ ਉਨ੍ਹਾਂ ‘ਸ਼ਾਂਤੀ ਨਿਕੇਤਨ ਨਾਂ ਦੀ ਪਾਠਸ਼ਾਲਾ ਬਣਾਈ। ਇਸ ਵਿਚ ਕਮਰੇ ਨਹੀਂ ਸਨ। ਵਿਦਿਆਰਥੀ ਰੁੱਖਾਂ ਹੇਠ ਬੈਠ ਕੇ ਹੀ ਪੜ੍ਹਦੇ ਸਨ। ਇੱਥੇ ਸਾਹਿਤ, ਕਲਾ, ਸੰਗੀਤ, ਚਿਤਰਕਾਰੀ ਤੇ ਭਾਰਤੀ ਸੰਗੀਤ ਦੀ ਸਿੱਖਿਆ ਦਿੱਤੀ ਜਾਂਦੀ ਸੀ। ਇੱਥੇ ਵਿਦਿਆਰਥੀਆਂ ਨੂੰ ਜੀਵਨ – ਜਾਚ ਦੇ ਗੁਰ ਸਿਖਾਏ ਜਾਂਦੇ ਸਨ। ਹੁਣ ਇਹ ਸੰਸਥਾ ‘ਵਿਸ਼ਵ ਭਾਰਤੀ ਨਾਂ ਦੀ ਯੂਨੀਵਰਸਿਟੀ ਬਣ ਗਈ ਹੈ ਅਤੇ ਸੰਸਾਰ ਭਰ ਵਿਚ ਪ੍ਰਸਿੱਧ ਹੈ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

(ਗ) ਜਲ੍ਹਿਆਂਵਾਲੇ ਬਾਗ਼ ਦੀ ਘਟਨਾ ਦਾ ਟੈਗੋਰ ਦੇ ਮਨ ‘ਤੇ ਕੀ ਅਸਰ ਪਿਆ ?
ਉੱਤਰ :
ਜਲਿਆਂ ਵਾਲੇ ਬਾਗ਼ ਦੇ ਦੁਖਾਂਤ ਦਾ ਟੈਗੋਰ ਦੇ ਮਨ ਉੱਤੇ ਬਹੁਤ ਦੁੱਖ ਭਰਿਆ ਅਸਰ ਹੋਇਆ, ਜਿਸ ਕਰਕੇ ਉਨ੍ਹਾਂ ਅੰਗਰੇਜ਼ ਸਰਕਾਰ ਵਲੋਂ 1913 ਵਿਚ ਦਿੱਤਾ ‘ਸਰ’ ਦਾ ਖ਼ਿਤਾਬ ਵਾਪਸ ਕਰ ਦਿੱਤਾ।

2. ਔਖੇ ਸ਼ਬਦਾਂ ਦੇ ਅਰਥ :

  • ਤੀਰਥ-ਅਸਥਾਨ : ਪਵਿੱਤਰ ਧਰਮ-ਅਸਥਾਨ ਜਿੱਥੇ ਧਾਰਮਿਕ ਭਾਵਨਾ ਨਾਲ ਲੋਕ ਪੂਜਾ, ਇਸ਼ਨਾਨ ਅਤੇ ਉਪਾਸਨਾ ਲਈ ਜਾਂਦੇ ਹਨ।
  • ਵਾਤਾਵਰਨ : ਆਲਾ-ਦੁਆਲਾ, ਚੁਗਿਰਦਾ, ਮਾਹੌਲ
  • ਵਿਭਿੰਨ : ਵੱਖੋ-ਵੱਖ, ਅੱਡੋ-ਅੱਡ
  • ਗੁਰ : ਨਿਯਮ, ਢੰਗ, ਤਰੀਕੇ
  • ਸੰਸਥਾ : ਸਭਾ, ਸੁਸਾਇਟੀ ਸੰਗੀ
  • ਗਹਿਰਾ : ਡੂੰਘਾ, ਗੂੜ੍ਹਾ
  • ਕੋਮਲ : ਨਰਮ, ਕੂਲਾ, ਨਾਜ਼ਕ
  • ਖ਼ਿਤਾਬ : ਉਪਾਧੀ, ਪਦਵੀ
  • ਵਿਗਸ ਰਹੇ : ਵਧ-ਫੁੱਲ ਰਹੇ, ਤਰੱਕੀ ਕਰ ਰਹੇ

3. ਵਾਕਾਂ ਵਿੱਚ ਵਰਤੋਂ :

ਪਾਲਣ-ਪੋਸਣ, ਵਿਓਂਤ, ਸੈਰ-ਸਪਾਟਾ, ਮਨ ਮੋਹ ਲੈਣਾ, ਰਮਣੀਕ, ਅੰਗ-ਸੰਗ, ਅਨੁਵਾਦ, ਜੀਵਨ-ਜਾਚ
ਉੱਤਰ :

  • ਪਾਲਣ – ਪੋਸ਼ਣ ਪਾਲਣਾ – ਰਾਬਿੰਦਰ ਨਾਥ ਟੈਗੋਰ ਦਾ ਪਾਲਣ – ਪੋਸ਼ਣ ਰਾਜਕੁਮਾਰਾਂ ਵਾਂਗ ਹੋਇਆ
  • ਵਿਓਂਤ ਤਰੀਕਾ – ਮੈਂ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਵਿਉਂਤ ਬਣਾ ਲਈ ਹੈ।
  • ਸੈਰ – ਸਪਾਟਾ (ਯਾਤਰਾ) – ਅਸੀਂ ਕਾਲਜ ਦੇ ਵਿਦਿਆਰਥੀ ਸੈਰ – ਸਪਾਟਾ ਕਰਨ ਲਈ ਕਸ਼ਮੀਰ ਗਏ।
  • ਮਨ ਮੋਹ ਲੈਣਾ ਮਨ ਨੂੰ ਖਿੱਚ ਲੈਣਾ) – ਤਾਜ ਮਹੱਲ ਦੀ ਸੁੰਦਰਤਾ ਨੇ ਮੇਰਾ ਮਨ ਮੋਹ ਲਿਆ।
  • ਰਮਣੀਕ ਮਨ ਨੂੰ ਮੋਹਣ ਵਾਲੀ) – ਸ੍ਰੀਨਗਰ ਦੀ ਵਾਦੀ ਬੜੀ ਰਮਣੀਕ ਹੈ।
  • ਅੰਗ – ਸੰਗ (ਸ)ਾਥ ਵਿਚ) – ਪਰਮਾਤਮਾ ਤੇਰੇ ਅੰਗ – ਸੰਗ ਹੈ। ਤੈਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ।
  • ਅਨੁਵਾਦ (ਤਰਜਮਾ) – ਮੈਂ ਪੰਜਾਬੀ ਵਿਚ ਲਿਖੇ ਪੈਰੇ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ
  • ਜੀਵਨ – ਜਾਚ (ਜੀਵਨ ਜਿਊਣ ਦਾ ਤਰੀਕਾ) – ਸਾਡੀ ਵਰਤਮਾਨ ਜੀਵਨ – ਜਾਚ ਉੱਤੇ ਪੱਛਮੀ ਸਭਿਆਚਾਰ ਦਾ ਬਹੁਤ ਪ੍ਰਭਾਵ ਪੈ ਚੁੱਕਾ ਹੈ।

ਵਿਆਕਰਨ : ਵਿਸਰਾਮ-ਚਿੰਨ੍ਹ :
ਬੋਲਣ ਵੇਲੇ ਜੋ ਉਤਰਾਅ-ਚੜ੍ਹਾਅ ਤੇ ਠਹਿਰਾਅ ਆਉਂਦੇ ਹਨ, ਉਹਨਾਂ ਨੂੰ ਲਿਖਤ ਵਿੱਚ ਅੰਕਿਤ ਕਰਨ ਲਈ ਜੋ ਚਿੰਨ੍ਹ ਵਰਤੇ ਜਾਂਦੇ ਹਨ, ਉਹਨਾਂ ਨੂੰ ਵਿਸਰਾਮ-ਚਿੰਨ੍ਹ ਕਹਿੰਦੇ ਹਨ। ਇਹ ਹੇਠ ਲਿਖੇ ਅਨੁਸਾਰ ਹਨ :

(ਉ) ਡੰਡੀ ( । )
(ਅ) ਪ੍ਰਸ਼ਨ-ਚਿੰਨ੍ਹ ( ? )
(ੲ) ਵਿਸਮਿਕ-ਚਿੰਨ ( ! )
(ਸ) ਕਾਮਾ ( , )
(ਹ) ਪੁੱਠੇ ਕਾਮੇ ( ” ” )
(ਕ) ਬੈਕਟ ( ( ) )
(ਖ਼) ਛੁੱਟ – ਮਰੋੜੀ ( ‘ )
(ਗ) ਜੋੜਨੀ ( – )
(ਘ) ਬਿੰਦੀ ( . )
(ਕ) ਬਿੰਦੀ-ਕਾਮਾ ( ; )
(ਚ) ਦੁਬਿੰਦੀ ( : )
(ਛ) ਦੁਬਿੰਦੀ – ਡੈਸ਼ ( : – )

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

4. ਹੇਠ ਲਿਖੇ ਵਾਕਾਂ ਵਿੱਚ ਵਿਸਰਾਮ-ਚਿੰਨ੍ਹਾਂ ਨੂੰ ਧਿਆਨ ਨਾਲ ਦੇਖੋ :

(ੳ) ਉਹ ਕਿੰਨਾ-ਕਿੰਨਾ ਚਿਰ ਮੰਤਰ-ਮੁਗਧ ਹੋ ਕੇ ਕੀਰਤਨ ਸੁਣਦੇ।
(ਅ) ਗੁਰੂ ਦੇਵ ਟੈਗੋਰ ਨੇ ਰੋਸ ਵਜੋਂ ਅੰਗਰੇਜ਼ ਸਰਕਾਰ ਵੱਲੋਂ 1913 ਈਸਵੀ ਵਿੱਚ ਦਿੱਤਾ ਹੋਇਆ ‘ਸਰ ਦਾ ਖ਼ਿਤਾਬ ਮੋੜ ਦਿੱਤਾ।
(ੲ) “ਕੰਮ ਸ਼ੁਰੂ ਹੀ ਬੁੱਧਵਾਰ ਨੂੰ ਕੀਤਾ ਸੀ, ਕਿਉਂ ਨਾ ਠੀਕ ਹੁੰਦਾ ਹੈ ?
“ਬੁੱਧ ਕੰਮ ਸੁੱਧ’, ਸਿਆਣਿਆਂ ਨੇ ਕਿਤੇ ਐਵੇਂ ਥੋੜੇ ਆਖਿਆ ਹੈ।
(ਸ) ‘ਸੂਰਜਾ, ਸੂਰਜਾ ! ਪੁਰਾਣਾ ਦੰਦ ਲੈ ਜਾ, ਨਵਾਂ ਚੰਦ ਦੇ ਜਾ।
ਉੱਤਰ :
(ੳ) ਉਹ ਕਿੰਨਾ – ਕਿੰਨਾ ਚਿਰ ਮੰਤਰ – ਮੁਗਧ ਹੋ ਕੇ ਕੀਰਤਨ ਸੁਣਦੇ।
(ਆ) ਗੁਰੂਦੇਵ ਟੈਗੋਰ ਨੇ ਰੋਸ ਵਜੋਂ ਅੰਗਰੇਜ਼ ਸਰਕਾਰ ਵਲੋਂ 1913 ਵਿੱਚ ਦਿੱਤਾ ਹੋਇਆ ‘ਸਰ’ ਦਾ ਖ਼ਿਤਾਬ ਮੋੜ ਦਿੱਤਾ।
(ਈ) ‘ਕੰਮ ਸ਼ੁਰੂ ਹੀ ਬੁੱਧਵਾਰ ਨੂੰ ਕੀਤਾ ਸੀ, ਕਿਉਂ ਠੀਕ ਨਾ ਹੁੰਦਾ ? ‘ਬੁੱਧ ਕੰਮ ਸੁੱਧ’, ਸਿਆਣਿਆਂ ਨੇ ਕਿਤੇ ਐਵੇਂ ਥੋੜ੍ਹੇ ਆਖਿਆ ਹੈ।
(ਸ) ‘ਸੂਰਜਾ, ਸੂਰਜਾ ! ਪੁਰਾਣਾ ਦੰਦ ਲੈ ਜਾ, ਨਵਾਂ ਚੰਦ ਦੇ ਜਾ।

ਪੁਰਾਣੇ ਰਾਜੇ-ਮਹਾਰਾਜੇ ਆਪਣੇ ਬੱਚਿਆਂ ਨੂੰ ਗੁਰੂਕੁਲ ਵਿੱਚ ਪੜ੍ਹਨ ਲਈ ਭੇਜਿਆ ਕਰਦੇ ਸਨ। ਗੁਰੂਕੁਲ ਵਿੱਚ ਵਿਦਿਆਰਥੀ ਬਹੁਤ ਖੁੱਲ੍ਹੇ-ਡੁੱਲ੍ਹੇ ਵਾਤਾਵਰਨ ਵਿੱਚ ਪੜ੍ਹਨ ਕਰਕੇ ਸਰੀਰਿਕ ਤੇ ਮਾਨਸਿਕ ਤੌਰ ‘ਤੇ ਰਿਸ਼ਟਪੁਸ਼ਟ ਰਹਿੰਦੇ ਸਨ।

ਰਾਬਿੰਦਰ ਨਾਥ ਟੈਗੋਰ ਅੰਤਰਰਾਸ਼ਟਰੀ ਪੱਧਰ ਦੇ ਸਾਹਿਤਕਾਰ ਸਨ। ਉਹਨਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਹੋਰਨਾਂ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋਈਆਂ ਹਨ। ਆਪਣੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਉਹਨਾਂ ਦੀ ਕੋਈ ਪੁਸਤਕ ਲੈ ਕੇ ਪੜ੍ਹੋ।

PSEB 8th Class Punjabi Guide ਸਾਂਝੀ ਮਾਂ Important Questions and Answers

ਪ੍ਰਸ਼ਨ –
ਰਾਬਿੰਦਰ ਨਾਥ ਟੈਗੋਰ ਜੀਵਨੀ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਸਾਡਾ ਰਾਸ਼ਟਰੀ ਗੀਤ ਰਾਬਿੰਦਰ ਨਾਥ ਟੈਗੋਰ ਦਾ ਲਿਖਿਆ ਹੋਇਆ ਹੈ। ਆਪ ਕਵਿਤਾ, ਕਹਾਣੀ, ਨਾਵਲ ਅਤੇ ਨਾਟਕ ਲਿਖਦੇ ਸਨ। ਇਕ ਪ੍ਰਸਿੱਧ ਲੇਖਕ ਹੋਣ ਕਰਕੇ ਆਪ ਨੂੰ “ਗੁਰੂਦੇਵ ਟੈਗੋਰ’ ਕਿਹਾ ਜਾਂਦਾ ਹੈ !

ਆਪ ਦਾ ਜਨਮ 7 ਮਈ, 1861 ਈ: ਨੂੰ ਕੋਲਕਾਤਾ ਵਿਚ ਸ੍ਰੀ ਦੇਵਿੰਦਰ ਨਾਥ ਦੇ ਘਰ ਹੋਇਆ ਘਰ ਵਿਚ ਆਪ ਦੀ ਪਾਲਣਾ ਰਾਜਕੁਮਾਰਾਂ ਵਾਂਗ ਹੋਈ। ਟੈਗੋਰ ਦੇ ਤੇਰਾਂ ਭੈਣ – ਭਰਾ ਉਸ ਤੋਂ ਵੱਡੇ ਸਨ। ਬਚਪਨ ਵਿਚ ਸਕੂਲ ਵਿਚ ਆਪ ਦਾ ਮਨ ਨਾ ਲੱਗਾ। ਇਕ ਵਾਰ ਉਨ੍ਹਾਂ ਸਕੂਲ ਨਾ ਜਾਣ ਦਾ ਬਹਾਨਾ ਬਣਾਉਣ ਲਈ ਆਪਣੀ ਜੁੱਤੀ ਵਿਚ ਪਾਣੀ ਪਾ ਲਿਆ ਤੇ ਜੁੱਤੀ ਪੈਰੀਂ ਪਾਈ ਰੱਖੀ। ਉਨ੍ਹਾਂ ਨੂੰ ਬੁਖ਼ਾਰ ਹੋ ਗਿਆ ਤੇ ਅਗਲੇ ਦਿਨ ਉਹ ਸਕੂਲ ਨਾ ਗਏ। ਮਾਤਾ – ਪਿਤਾ ਨੇ ਉਨ੍ਹਾਂ ਦੀ ਪੜ੍ਹਾਈ ਦਾ ਪ੍ਰਬੰਧ ਘਰ ਵਿਚ ਹੀ ਕਰ ਦਿੱਤਾ।

ਆਪ ਗਿਆਰਾਂ ਸਾਲ ਦੇ ਸਨ ਕਿ ਆਪ ਦੇ ਪਿਤਾ ਤੀਰਥ ਅਸਥਾਨਾਂ ਉੱਤੇ ਘੁੰਮਦੇ – ਘੁੰਮਦੇ ਆਪ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਲੈ ਆਏ। ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਵਾਤਾਵਰਨ ਦਾ ਆਪ ਉੱਤੇ ਇੰਨਾ ਅਸਰ ਹੋਇਆ ਕਿ ਆਪ ਕਿੰਨਾ – ਕਿੰਨਾ ਚਿਰ ਮੰਤਰ – ਮੁਗਧ ਹੋ ਕੇ ਕੀਰਤਨ ਸੁਣਦੇ। ਫਿਰ ਜਦੋਂ ਆਪ ਡਲਹੌਜ਼ੀ ਗਏ, ਤਾਂ ਉੱਥੋਂ ਦੇ ਪਹਾੜੀ ਦ੍ਰਿਸ਼ਾਂ ਅਤੇ ਝਰਨਿਆਂ ਦੀ ਕਲ – ਕਲ ਨੇ ਉਨ੍ਹਾਂ ਦਾ ਮਨ ਮੋਹ ਲਿਆ। ਰਾਬਿੰਦਰ ਨਾਥ ਟੈਗੋਰ ਪੜ੍ਹਨ ਲਈ ਇੰਗਲੈਂਡ ਵੀ ਗਏ, ਪਰੰਤੂ ਜਲਦੀ ਹੀ ਵਾਪਸ ਪਰਤ ਆਏ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਟੈਗੋਰ ਦਾ ਵਿਆਹ 1883 ਈ: ਵਿਚ ਸ੍ਰੀਮਤੀ ਮ੍ਰਿਣਾਲਿਨੀ ਨਾਲ ਹੋਇਆ। ਇਸ ਪਿੱਛੋਂ ਆਪ ਬੋਲਪੁਰ ਵਿਚ ਰਹਿਣ ਲੱਗੇ ਤੇ ਇੱਥੋਂ ਦੇ ਖੁੱਲ੍ਹੇ – ਡੁੱਲ੍ਹੇ ਵਾਤਾਵਰਨ ਵਿਚ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ। ਆਪ ਆਪਣੀ ਮਾਤ – ਭਾਸ਼ਾ ਬੰਗਲਾ ਵਿਚ ਲਿਖਦੇ ਸਨ। ਨਾਵਲ “ਗੋਰਾ’ ਅਤੇ ‘ਨੌਕਾ ਡੂਬੀ’ ਨਾਟਕ ‘ਚਿਤਾਂਗਣਾ’ ਅਤੇ ਕਹਾਣੀਆਂ ‘ਕਾਬਲੀਵਾਲਾ’, ‘ਪੋਸਟ ਮਾਸਟਰ’ ਤੇ ‘ਹਾਰ – ਜਿੱਤ’ ਬਹੁਤ ਹੀ ਪ੍ਰਸਿੱਧ ਹਨ। 1913 ਵਿਚ ਆਪ ਨੂੰ ਆਪਦੇ ਕਾਵਿ ਸੰਗ੍ਰਹਿ ‘ਗੀਤਾਂਜਲੀ’ ਉੱਤੇ ਨੋਬਲ ਪੁਰਸਕਾਰ ਪ੍ਰਾਪਤ ਹੋਇਆ ਹੈ। ਇਸ ਪਿੱਛੋਂ ਆਪ ਸੰਸਾਰ ਭਰ ਵਿਚ ਪ੍ਰਸਿੱਧ ਹੋ ਗਏ। ਆਪ ਦੇ ਇਸ ਕਾਵਿ – ਸੰਗ੍ਰਹਿ ਦਾ ਸੰਸਾਰ ਦੀਆਂ ਹੋਰ ਭਾਸ਼ਾਵਾਂ ਵਿਚ ਅਨੁਵਾਦ ਹੋਇਆ।

ਰਾਬਿੰਦਰ ਨਾਥ ਟੈਗੋਰ ਇਕ ਵਧੀਆ ਅਧਿਆਪਕ ਸਨ। ਆਪ ਚਾਹੁੰਦੇ ਸਨ ਕਿ ਵਿਦਿਆਰਥੀ ਖੁੱਲ੍ਹੇ – ਡੁੱਲ੍ਹੇ ਮਾਹੌਲ ਵਿਚ ਪੜ੍ਹਾਈ ਕਰਨ। ਇਸ ਮੰਤਵ ਦੀ ਪੂਰਤੀ ਲਈ ਆਪ ਨੇ ਸ਼ਾਂਤੀ ਨਿਕੇਤਨ ਨਾਂ ਦੀ ਪਾਠਸ਼ਾਲਾ ਖੋਲੀ, ਜਿੱਥੇ ਵਿਦਿਆਰਥੀ ਰੁੱਖਾਂ ਹੇਠ ਬੈਠ ਕੇ ਪੜ੍ਹਦੇ ਸਨ। ਇੱਥੇ ਸਾਹਿਤ, ਕਲਾ, ਸੰਗੀਤ, ਚਿਤਰਕਾਰੀ ਤੇ ਭਾਰਤੀ ਸਭਿਆਚਾਰ ਦੀ ਸਿੱਖਿਆ ਦਿੱਤੀ ਜਾਂਦੀ ਸੀ। ਇੱਥੇ ਵਿਦਿਆਰਥੀਆਂ ਨੂੰ ਜੀਵਨ – ਜਾਚ ਦੇ ਗੁਰ ਸਿਖਾਏ ਜਾਂਦੇ ਸਨ। ਹੁਣ ਇਹ ਸੰਸਥਾ ‘ਵਿਸ਼ਵ ਭਾਰਤੀ ਯੂਨੀਵਰਸਿਟੀ ਬਣ ਗਈ ਹੈ।

ਗੁਰੂਦੇਵ ਟੈਗੋਰ ਕਲਾ – ਪ੍ਰੇਮੀ ਸਨ। ਉਨ੍ਹਾਂ ਨੇ ਕੁਦਰਤ ਨੂੰ ਆਪਣਾ ਸੰਗੀ ਬਣਾਇਆ। ਇਸ ਕਰਕੇ ਉਨਾਂ ਨੇ ਕੋਮਲ ਦਿਲਾਂ ਵਾਲੇ ਬਾਲਾਂ ਨੂੰ ਕੁਦਰਤ ਨਾਲ ਜੋੜਿਆ। ਬੇਸ਼ੱਕ ਆਪ ਨੇ ਸਿੱਧੇ ਤੌਰ ‘ਤੇ ਦੇਸ਼ ਦੀ ਅਜ਼ਾਦੀ ਵਿਚ ਹਿੱਸਾ ਨਹੀਂ ਲਿਆ, ਪਰੰਤੂ ਅੰਗਰੇਜ਼ਾਂ ਦੇ ਜ਼ੁਲਮਾਂ ਦੀ ਕਹਾਣੀ ਨੇ ਆਪ ਦੇ ਮਨ ਉੱਤੇ ਡੂੰਘਾ ਅਸਰ ਪਾਇਆ। ਇਸੇ ਕਰਕੇ ਹੀ ਜਦੋਂ ਜਲਿਆਂ ਵਾਲੇ ਬਾਗ ਅੰਮ੍ਰਿਤਸਰ ਵਿਚ ਅਨੇਕਾਂ ਦੇਸ਼ – ਪ੍ਰੇਮੀ ਅੰਗਰੇਜ਼ਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ, ਤਾਂ ਆਪ ਨੇ ਅੰਗਰੇਜ਼ਾਂ ਦੁਆਰਾ ਦਿੱਤਾ ‘ਸਰ’ ਦਾ ਖ਼ਿਤਾਬ ਵਾਪਸ ਕਰ ਦਿੱਤਾ। 1941 ਵਿਚ 80 ਸਾਲ ਦੀ ਉਮਰ ਵਿਚ ਇਸ ਮਹਾਨ ਸਾਹਿਤਕਾਰ ਦਾ ਦੇਹਾਂਤ ਹੋਇਆ।

(iv) ਵਾਰਤਕ – ਟੁਕੜੀ/ਪੈਰੇ ਦਾ ਬੋਧ।

1. ਹਰ ਸਕੂਲ ਦੀ ਸਵੇਰ ਦੀ ਸਭਾ ਵਿਚ ‘ਜਨ – ਗਣ – ਮਨ’ ਗਾਇਆ ਜਾਂਦਾ ਹੈ। ਇਹ ਸਾਡਾ ਰਾਸ਼ਟਰੀ ਗਾਨ ਹੈ। ਇਸ ਦੇ ਲੇਖਕ ਰਾਬਿੰਦਰ ਨਾਥ ਟੈਗੋਰ ਹਨ ਟੈਗੋਰ ਕਵਿਤਾ, ਕਹਾਣੀ, ਨਾਵਲ ਅਤੇ ਨਾਟਕ ਲਿਖਦੇ ਸਨ। ਇੱਕ ਪ੍ਰਸਿੱਧ ਲੇਖਕ ਹੋਣ ਦੇ ਨਾਤੇ ਉਨ੍ਹਾਂ ਨੂੰ ਗੁਰੂਦੇਵ ਟੈਗੋਰ ਕਿਹਾ ਜਾਂਦਾ ਸੀ। ਗੁਰੂਦੇਵ ਰਾਬਿੰਦਰ ਨਾਥ ਟੈਗੋਰ ਦਾ ਜਨਮ 7 ਮਈ, 1861 ਈ: ਵਿਚ ਕੋਲਕਾਤਾ ਵਿਖੇ ਹੋਇਆ।

ਉਨ੍ਹਾਂ ਦੇ ਮਾਤਾ – ਪਿਤਾ ਬਹੁਤ ਅਮੀਰ ਸਨ (ਟੈਗੋਰ ਦੇ ਪਿਤਾ ਦੇਵਿੰਦਰ ਨਾਥ ਇੱਕ ਵੱਡੇ ਵਪਾਰੀ ਸਨ ਟੈਗੋਰ ਦਾ ਪਾਲਣ – ਪੋਸਣ ਰਾਜਕੁਮਾਰਾਂ ਦੀ ਤਰ੍ਹਾਂ ਹੋਇਆ। ਉਨ੍ਹਾਂ ਦਾ ਘਰ ਰਾਜਮਹੱਲ ਵਰਗਾ ਸੀ, ਜਿਸ ਵਿਚ ਟੈਗੋਰ ਦਾ ਬਚਪਨ ਬੀਤਿਆ। ਟੈਗੋਰ ਦੇ ਤੇਰਾਂ ਭੈਣ – ਭਰਾ ਉਨ੍ਹਾਂ ਤੋਂ ਵੱਡੇ ਸਨ। ਇਸ ਮਹੱਲ ਵਰਗੇ ਘਰ ਵਿਚ ਉਹ ਸਾਰੇ ਰਲ – ਮਿਲ ਕੇ ਖੇਡਦੇ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸਦੇ ਲੇਖਕ ਦਾ ਨਾਂ ਕੀ ਹੈ ?
(ਉ) ਹਰਮਿੰਦਰ ਕੌਰ
(ਅ) ਡਾ: ਹਰਿੰਦਰ ਕੌਰ
(ਈ) ਪ੍ਰੇਮ ਗੋਰਖੀ
(ਸ) ਰਵਿੰਦਰ ਕੌਰ।
ਉੱਤਰ :
(ਸ) ਰਵਿੰਦਰ ਕੌਰ।

ਪ੍ਰਸ਼ਨ 2.
ਹਰ ਰੋਜ਼ ਸਕੂਲ ਦੀ ਸਭਾ ਵਿਚ ਕੀ ਗਾਇਆ ਜਾਂਦਾ ਹੈ ? ਸਾਡਾ ਰਾਸ਼ਟਰੀ ਗਾਨ ਕਿਹੜਾ ਹੈ ?
(ੳ) ਬੰਦੇ ਮਾਮ
(ਅ) ਧਾਰਮਿਕ ਗੀਤ
(ਈ) ਜਨ – ਗਨ – ਮਨ
(ਸ) ਸਾਰੇ।
ਉੱਤਰ :
(ਈ) ਜਨ – ਗਨ – ਮਨ।

ਪ੍ਰਸ਼ਨ 3.
ਸਾਡਾ ਰਾਸ਼ਟਰ ਗਾਨ ਕਿਸ ਨੇ ਲਿਖਿਆ ਹੈ ?
(ੳ) ਰਾਬਿੰਦਰ ਨਾਥ ਟੈਗੋਰ ਨੇ
(ਅ) ਬੰਕਿਮ ਚੰਦਰ ਚੈਟਰਜੀ ਨੇ
(ਈ) ਮਹਾਤਮਾ ਗਾਂਧੀ ਨੇ
(ਸ) ਅਟਲ ਬਿਹਾਰੀ ਵਾਜਪਾਈ ਨੇ।
ਉੱਤਰ :
(ੳ) ਰਾਬਿੰਦਰ ਨਾਥ ਟੈਗੋਰ ਨੇ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 4.
ਇਕ ਪ੍ਰਸਿੱਧ ਲੇਖਕ ਹੋਣ ਕਰਕੇ ਰਾਬਿੰਦਰ ਨਾਥ ਟੈਗੋਰ ਨੂੰ ਕੀ ਕਿਹਾ ਜਾਂਦਾ ਹੈ ?
(ਉ) ਡਾ: ਟੈਗੋਰ
(ਅ) ਗੁਰੂਦੇਵ ਟੈਗੋਰ
(ਈ) ਮਹਾਤਮਾ ਟੈਗੋਰ
(ਸ) ਮਹਾਂਮੰਡਲਸ਼ੇਵਰ ਟੈਗੋਰ।
ਉੱਤਰ :
(ਅ) ਗੁਰੂਦੇਵ ਟੈਗੋਰ।

ਪ੍ਰਸ਼ਨ 5.
ਰਾਬਿੰਦਰ ਨਾਥ ਟੈਗੋਰ ਦਾ ਜਨਮ ਕਦੋਂ ਹੋਇਆ ?
(ਉ) 14 ਨਵੰਬਰ, 1989
(ਅ) 2 ਅਕਤੂਬਰ, 1969
(ਈ) 7 ਸਤੰਬਰ, 1907
(ਸ) 7 ਮਈ, 1861.
ਉੱਤਰ :
(ਸ) 7 ਮਈ, 1861

ਪ੍ਰਸ਼ਨ 6.
ਰਾਬਿੰਦਰ ਨਾਥ ਟੈਗੋਰ ਦੇ ਪਿਤਾ ਜੀ ਦਾ ਨਾਂ ਕੀ ਸੀ ?
(ਉ) ਦੇਵਿੰਦਰ ਨਾਥ
(ਅ) ਸੁਰਿੰਦਰ ਨਾਥ
(ਈ) ਮਹੇਂਦਰ ਨਾਥ
(ਸ) ਜੁਗੇਂਦਰ ਨਾਥ
ਉੱਤਰ :
(ਉ) ਦੇਵਿੰਦਰ ਨਾਥ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 7.
ਗੁਰੂਦੇਵ ਟੈਗੋਰ ਦਾ ਪਾਲਣ – ਪੋਸ਼ਣ ਕਿਸ ਤਰ੍ਹਾਂ ਹੋਇਆ ?
(ੳ) ਗਰੀਬੀ ਵਿਚ
(ਆ) ਯਤੀਮਖ਼ਾਤੇ ਵਿਚ
(ਈ) ਰਾਜ ਕੁਮਾਰਾਂ ਵਾਂਗ
(ਸ) ਸਾਧਾਰਨ ਤਰੀਕੇ ਨਾਲ।
ਉੱਤਰ :
(ਈ) ਰਾਜ ਕੁਮਾਰਾਂ ਵਾਂਗ।

ਪ੍ਰਸ਼ਨ 8. ਗੁਰੂਦੇਵ ਟੈਗੋਰ ਦਾ ਘਰ ਕਿਹੋ ਜਿਹਾ ਸੀ ?
(ਉ) ਸਧਾਰਨ
(ਅ) ਕੱਚਾ
(ਈ) ਪੱਕਾ
(ਸ) ਰਾਜ ਮਹੱਲ ਵਰਗਾ !
ਉੱਤਰ :
(ਸ) ਰਾਜ ਮਹੱਲ ਵਰਗਾ

ਪ੍ਰਸ਼ਨ 9.
ਗੁਰੂਦੇਵ ਟੈਗੋਰ ਦੇ ਕਿੰਨੇ ਭੈਣ – ਭਰਾ ਹਨ ?
(ਉ) ਦੇਸ
(ਆਂ) ਗਿਆਰਾਂ
(ਈ) ਬਾਰਾਂ।
(ਸ) ਤੇਰਾਂ।
ਉੱਤਰ :
(ਸ) ਤੇਰਾਂ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 10.
ਉਪਰੋਕਤ ਪੈਰੇ ਵਿਚੋਂ ਇਕ ਪੜਨਾਂਵ ਤੇ ਇਕ ਵਿਸ਼ੇਸ਼ਣ ਚੁਣੋ।
ਉੱਤਰ :
ਪੜਨਾਂਵ – ਉਨ੍ਹਾਂ।
ਵਿਸ਼ੇਸ਼ਣ – ਵੱਡੇ।

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਇਕ ਕਿਰਿਆ ਚੁਣੋ
(ਉ) ਵਪਾਰੀ
(ਅ) ਗਾਨ
(ਈ) ਨਾਤਾ
(ਸ) ਖੇਡਦੇ।
ਉੱਤਰ :
(ਸ) ਖੇਡਦੇ।

ਪ੍ਰਸ਼ਨ 12.
“ਲੇਖਕ ਸ਼ਬਦ ਦਾ ਇਸਤਰੀ ਲਿੰਗ ਸ਼ਬਦ ਚੁਣੋ
(ੳ) ਲੇਖ
(ਆ) ਲੇਖਿਕਾ
(ਈ) ਲਿਖਣੀ
(ਸ) ਲਿਖਤ।
ਉੱਤਰ :
(ਆ) ਲੇਖਿਕਾ।

ਪ੍ਰਸ਼ਨ 13.
ਕਵਿਤਾਂ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ।
ਉੱਤਰ :
ਇਸਤਰੀ ਲਿੰਗ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਚੁਣੋ
(ਉ) ਡੰਡੀ ( )
(ਅ) ਜੋੜਨੀ ( )
(ਈ) ਕਾਮਾ ()]
(ਸ) ਦੁਬਿੰਦੀ ( )।
ਉੱਤਰ :
(ਉ) ਡੰਡੀ ( )
(ਅ) ਜੋੜਨੀ ( – )
(ਇ) ਕਾਮਾ (,)
(ਸ) ਦੁਬਿੰਦੀ ( :)।

ਪ੍ਰਸ਼ਨ 15.
ਹੇਠ ਲਿਖਿਆਂ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ 1
ਉੱਤਰ :
PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ 2

2. ਰਬਿੰਦਰ ਨਾਥ ਟੈਗੋਰ ਜਦੋਂ ਗਿਆਰਾਂ ਸਾਲ ਦੇ ਸਨ, ਤਾਂ ਉਨ੍ਹਾਂ ਦੇ ਪਿਤਾ ਜੀ ਲੰਮੇ ਸੈਰ – ਸਪਾਟੇ ਲਈ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ।ਉਹ ਕਈ ਤੀਰਥ – ਅਸਥਾਨਾਂ ਅਤੇ ਵੇਖਣ ਯੋਗ ਥਾਂਵਾਂ ‘ਤੇ ਘੁੰਮਦੇ ਹੋਏ ਪੰਜਾਬ ਵਿਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵੀ ਗਏ। ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਵਾਤਾਵਰਨ ਦਾ ਉਨ੍ਹਾਂ ਦੇ ਮਨ ਉੱਤੇ ਬਹੁਤ ਅਸਰ ਹੋਇਆ। ਉਹ ਕਿੰਨਾ – ਕਿੰਨਾ ਚਿਰ ਮੰਤਰ – ਮੁਗਧ ਹੋ ਕੇ ਕੀਰਤਨ ਸੁਣਦੇ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਉਹ ਡਲਹੌਜ਼ੀ ਵੀ ਗਏ 1 ਡਲਹੌਜ਼ੀ ਵਿਚ ਪਹਾੜੀ ਦਿਸ਼ਾਂ ਅਤੇ ਝਰਨਿਆਂ ਦੀ ਕਲ – ਕਲ ਨੇ ਉਨ੍ਹਾਂ ਦਾ ਮਨ ਮੋਹ ਲਿਆ। ਵਿਭਿੰਨ ਰਮਣੀਕ ਥਾਂਵਾਂ ਦੀ ਸੈਰ ਕਰਦੇ ਜਦ ਉਹ ਘਰ ਵਾਪਸ ਪੁੱਜੇ, ਤਾਂ ਉਨ੍ਹਾਂ ਨੇ ਨਿੱਕੀਆਂ – ਨਿੱਕੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਇਉਂ ਟੈਗੋਰ ਨੇ ਆਪਣੀ ਸਕੂਲੀ – ਵਿੱਦਿਆ ਕੁਦਰਤ ਦੇ ਅੰਗ – ਸੰਗ ਰਹਿੰਦਿਆਂ ਹੀ ਪੂਰੀ ਕੀਤੀ। ਰਬਿੰਦਰ ਨਾਥ ਟੈਗੋਰ ਪੜ੍ਹਨ ਲਈ ਇੰਗਲੈਂਡ ਵੀ ਗਏ ਪਰ ਛੇਤੀ ਹੀ ਉਹ ਭਾਰਤ ਪਰਤ ਆਏ।

ਉਪਰੋਕਤ ਪੈਰੇ ਨੂੰ ਪੜ੍ਹੋ ਤੇ ਹੇਠ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸਦੇ ਲੇਖਕ ਦਾ ਨਾਂ ਕੀ ਹੈ ?
(ਉ) ਰਵਿੰਦਰ ਕੌਰ
(ਅ) ਡਾ: ਹਰਿੰਦਰ ਕੌਰ
(ਈ) ਪ੍ਰੋ: ਪਿਆਰਾ ਸਿੰਘ ਪਦਮ
(ਸ) ਕੁਲਦੀਪ ਸਿੰਘ
ਉੱਤਰ :
(ਉ) ਰਵਿੰਦਰ ਕੌਰ।

ਪ੍ਰਸ਼ਨ 2.
ਸੈਰ – ਸਪਾਟੇ ਉੱਤੇ ਜਾਣ ਸਮੇਂ ਰਬਿੰਦਰ ਨਾਥ ਟੈਗੋਰ ਦੀ ਉਮਰ ਕਿੰਨੀ ਸੀ ?
(ੳ) 9 ਸਾਲ
(ਅ) 10 ਸਾਲ
(ਈ) 11 ਸਾਲ
(ਸ) 12 ਸਾਲ
ਉੱਤਰ :
(ਈ) 11 ਸਾਲ।

ਪ੍ਰਸ਼ਨ 3.
ਕੌਣ ਟੈਗੋਰ ਨੂੰ ਲੰਮੇ ਸੈਰ – ਸਪਾਟੇ ਲਈ ਆਪਣੇ ਨਾਲ ਲੈ ਗਿਆ ?
(ਉ) ਉਨ੍ਹਾਂ ਦੀ ਪਤਨੀ
(ਆ) ਉਨ੍ਹਾਂ ਦੇ ਪਿਤਾ ਜੀ
(ਈ) ਉਨਾਂ ਦੇ ਮਿੱਤਰ
(ਸ) ਉਨ੍ਹਾਂ ਦੇ ਭਰਾ।
ਉੱਤਰ :
(ਅ) ਉਨ੍ਹਾਂ ਦੇ ਪਿਤਾ ਜੀ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 4.
ਕਿਸ ਥਾਂ ਦੇ ਪਵਿੱਤਰ ਵਾਤਾਵਰਨ ਦਾ ਟੈਗੋਰ ਦੇ ਮਨ ਉੱਤੇ ਬਹੁਤ ਅਸਰ ਹੋਇਆ ?
(ੳ) ਹਰਿਮੰਦਰ ਸਾਹਿਬ ਦੇ
(ਆ) ਦੁਰਗਿਆਣਾ ਮੰਦਰ ਦੇ
(ਈ) ਜਲ੍ਹਿਆਂਵਾਲੇ ਬਾਗ਼ ਦੇ
(ਸ) ਰਾਮ ਬਾਗ਼ ਦੇ।
ਉੱਤਰ :
(ੳ) ਹਰਿਮੰਦਰ ਸਾਹਿਬ ਦੇ।

ਪ੍ਰਸ਼ਨ 5.
ਟੈਗੋਰ ਹਰਿਮੰਦਰ ਸਾਹਿਬ ਵਿਚ ਮੰਤਰ – ਮੁਗਧ ਹੋ ਕੇ ਕੀ ਸੁਣਦੇ ?
(ੳ) ਗੁਰਬਾਣੀ
(ਅ) ਕੀਰਤਨ
(ਇ) ਪਿਤਾ ਜੀ ਦੀਆਂ ਗੱਲਾਂ
(ਸ) ਸੇਵਾਦਾਰਾਂ ਦੀਆਂ ਹਦਾਇਤਾਂ।
ਉੱਤਰ :
(ਅ) ਕੀਰਤਨ।

ਪ੍ਰਸ਼ਨ 6.
ਟੈਗੋਰ ਨੇ ਪਹਾੜੀ ਦ੍ਰਿਸ਼ ਤੇ ਝਰਨੇ ਜਿੱਥੇ ਦੇਖੇ ?
(ਉ) ਸ਼ਿਮਲੇ
(ਅ) ਕਸੌਲੀ ਈ ਨਗਰ
(ਸ) ਡਲਹੌਜ਼ੀ।
ਉੱਤਰ :
(ਸ) ਡਲਹੌਜ਼ੀ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 7.
ਵਾਪਸ ਜਾ ਕੇ ਟੈਗੋਰ ਨੇ ਕੀ ਲਿਖਣਾ ਸ਼ੁਰੂ ਕੀਤਾ ?
(ਉ) ਕਵਿਤਾਵਾਂ
(ਅ) ਕਹਾਣੀਆ
(ਇ) ਨਾਵਲ
(ਸ) ਨਿਬੰਧ :
ਉੱਤਰ :
(ੳ) ਕਵਿਤਾਵਾਂ।

ਪ੍ਰਸ਼ਨ 8.
ਟੈਗੋਰ ਨੇ ਕਿਸਦੇ ਅੰਗ – ਸੰਗ ਰਹਿ ਕੇ ਆਪਣੀ ਸਕੂਲੀ ਵਿੱਦਿਆ ਪੂਰੀ ਕੀਤੀ ?
(ਉ) ਪਿਤਾ ਜੀ ਦੇ
(ਅ) ਅਧਿਆਪਕਾਂ ਦੇ
(ਇ) ਪਰਮਾਤਮਾ ਦੇ
(ਸ) ਕੁਦਰਤ ਦੇ।
ਉੱਤਰ :
(ਸ) ਕੁਦਰਤ ਦੇ।

ਪ੍ਰਸ਼ਨ 9.
ਟੈਗੋਰ ਇੰਗਲੈਂਡ ਕੀ ਕਰਨ ਗਏ ?
(ਉ) ਖੇਡਣ
(ਆ) ਪੜ੍ਹਨ
(ਇ) ਸੈਰ ਕਰਨ
(ਸ) ਛੁੱਟੀਆਂ ਬਿਤਾਉਣ।
ਉੱਤਰ :
(ਅ) ਪੜ੍ਹਨ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 10.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਪਿਤਾ।
(ਅ) ਵਾਤਾਵਰਨ
(ਈ) ਸਕੂਲੀ ਵਿੱਦਿਆ।
(ਸ) ਰਬਿੰਦਰ ਨਾਥ ਟੈਗੋਰ/ਸ੍ਰੀ ਅੰਮ੍ਰਿਤਸਰ/ਸ੍ਰੀ ਹਰਿਮੰਦਰ ਸਾਹਿਬ/ਡਲਹੌਜ਼ੀ/ਇੰਗਲੈਂਡ।
ਉੱਤਰ :
(ਸ) ਰਬਿੰਦਰ ਨਾਥ ਟੈਗੋਰ/ਸ੍ਰੀ ਅੰਮ੍ਰਿਤਸਰ/ਸ੍ਰੀ ਹਰਿਮੰਦਰ ਸਾਹਿਬ/ਡਲਹੌਜ਼ੀ/ ਇੰਗਲੈਂਡ !

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਰਬਿੰਦਰ ਨਾਥ ਟੈਗੋਰ
(ਅ) ਡਲਹੌਜ਼ੀ
(ੲ) ਇੰਗਲੈਂਡ
(ਸ) ਉਨ੍ਹਾਂ/ਆਪਣੇ/ਉਹ
ਉੱਤਰ :
(ਸ) ਉਨ੍ਹਾਂ ਆਪਣੇਉਹ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ –
(ਉ) ਗਿਆਰਾਂ/ਲੰਮੇ/ਕਈ/ਵੇਖਣ – ਯੋਗ/ਪਵਿੱਤਰ/ਸੀ/ਬਹੁਤ/ਵਿਭਿੰਨ/ਨਿੱਕੀਆਂ/ਨਿੱਕੀਆਂ
(ਅ) ਇੰਗਲੈਂਡ
(ਇ) ਕੁਦਰਤ
(ਸ) ਅਸਰ।
ਉੱਤਰ :
(ੳ) ਗਿਆਰਾਂ/ਲੰਮੇ/ਕਈਵੇਖਣ – ਯੋਗ/ਪਵਿੱਤਰ/ਸੀ/ਬਹੁਤ/ਵਿਭਿੰਨ/ਨਿੱਕੀਆਂ ਨਿੱਕੀਆਂ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 13.
ਪਿਤਾ ਦਾ ਇਸਤਰੀ ਲਿੰਗ ਕਿਹੜਾ ਸ਼ਬਦ ਹੈ ?
(ਉ) ਮਾਤਾ
(ਅ) ਮਾਂ
(ਇ) ਮੰਮੀ
(ਸ) ਬੀਬੀ।
ਉੱਤਰ :
(ੳ) ਮਾਤਾ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ –
(ਉ) ਡੰਡੀ
(ਅ) ਕਾਮਾ
(ਇ) ਜੋੜਨੀ
(ਸ) ਛੁੱਟ – ਮਰੋੜੀ।
ਉੱਤਰ :
(ਉ) ਡੰਡੀ
(ਅ) ਕਾਮਾ
(ਇ) ਜੋੜਨੀ
(ਸ) ਛੁੱਟ – ਮਰੋੜੀ।

ਪ੍ਰਸ਼ਨ 15.
ਉਪਰੋਕਤ ਪੈਰੇ ਵਿਚ ਹੇਠ ਲਿਖੇ ਵਿਰੋਧੀ ਸ਼ਬਦਾਂ ਦੇ ਸਹੀ ਮਿਲਾਣ ਕਰੋ –
PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ 3
ਉੱਤਰ :
PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ 4

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 16.
“ਥਾਂਵਾਂ ਸ਼ਬਦ ਦਾ ਇਕਵਚਨ ਕੀ ਹੋਵੇਗਾ ?
(ਉ) ਥਾਂਮਾਂ
(ਅ) वां
(ੲ) ਸਥਾਨ
(ਸ) ਅਸਥਾਨ
ਉੱਤਰ :
(ਅ) ਥਾਂ

ਪ੍ਰਸ਼ਨ 17.
‘ਕਵਿਤਾਵਾਂ ਸ਼ਬਦ ਇਸਤਰੀ ਲਿੰਗ ਹੈ ਜਾਂ ਪੁਲਿੰਗ।
ਉੱਤਰ :
ਇਸਤਰੀ ਲਿੰਗ !

3. ਟੈਗੋਰ ਦਾ ਵਿਆਹ 1883 ਈਸਵੀ ਵਿਚ ਮਿਟਾਲਿਨੀ ਨਾਲ ਹੋਇਆ। ਉਦੋਂ ਟੈਗੋਰ ਦੀ ਆਯੂ 22 ਸਾਲ ਸੀ। ਵਿਆਹ ਤੋਂ ਬਾਅਦ ਉਹ ਬੋਲਪੁਰ ਹੀ ਰਹਿਣ ਲੱਗੇ। ਇਸ ਖੁੱਲ੍ਹੇ – ਡੁੱਲ੍ਹੇ ਵਾਤਾਵਰਨ ਵਿੱਚ ਉਨ੍ਹਾਂ ਨੇ ਅਨੇਕਾਂ ਰਚਨਾਵਾਂ ਰਚੀਆਂ। ਉਨ੍ਹਾਂ ਦੀ ਮਾਤ – ਭਾਸ਼ਾ ਬੰਗਲਾ ਸੀ। ਉਹ ਬੰਗਲਾ ਭਾਸ਼ਾ ਵਿਚ ਹੀ ਲਿਖਦੇ ਸਨ। ਰਬਿੰਦਰ ਨਾਥ ਟੈਗੋਰ ਦੀਆਂ ਮਸ਼ਹੂਰ ਰਚਨਾਵਾਂ ਵਿੱਚ ਨਾਵਲ – “ਗੋਰਾ’ ਅਤੇ ‘ਨੌਕਾ ਡੂਬੀ’, ਨਾਟਕ – ਚਿੜਾਂਗਦਾ, ਕਹਾਣੀਆਂ “ਕਾਬਲੀਵਾਲਾ”, “ਪੋਸਟ ਮਾਸਟਰ’ ਤੇ ‘ਹਾਰ – ਜਿੱਤ’ ਬਹੁਤ ਹੀ ਪ੍ਰਸਿੱਧ ਹਨ।1913 ਵਿਚ ਗੁਰਦੇਵ ਟੈਗੋਰ ਦੀਆਂ ਕਵਿਤਾਵਾਂ ਦੀ ਪੁਸਤਕ ‘ਗੀਤਾਂਜਲੀ’ ਲਈ ਉਨ੍ਹਾਂ ਨੂੰ ਸੰਸਾਰ ਦਾ ਸਭ ਤੋਂ ਵੱਡਾ ਸਾਹਿਤਿਕ ਇਨਾਮ ‘ਨੋਬਲ ਪੁਰਸਕਾਰ ਮਿਲਿਆ। ਇਹ ਇਨਾਮ ਮਿਲਨ ਪਿੱਛੋਂ ਗੁਰੂਦੇਵ ਟੈਗੋਰ ਦੁਨੀਆਂ ਭਰ ਵਿਚ ਪ੍ਰਸਿੱਧ ਹੋ ਗਏ। ਇਹ ਕਾਵਿ – ਪੁਸਤਕ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਕੀਤੀ ਗਈ

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਟੈਗੋਰ ਦਾ ਵਿਆਹ ਕਦੋਂ ਹੋਇਆ ?
(ਉ) 1883 ਈ:
(ਅ) 1833 ਈ:
(ੲ) 1893 ਈ:
(ਸ) 1873 ਈ:
ਉੱਤਰ :
(ਉ) 1883 ਈ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 2.
ਟੈਗੋਰ ਦੀ ਪਤਨੀ ਦਾ ਨਾਂ ਕੀ ਸੀ ?
(ਉ) ਮ੍ਰਿਣਾਲਿਨੀ
(ਅ) ਕਮਲਾ ਦੇਵੀ
(ਇ) ਬਿੰਦਾ
(ਸ) ਸ੍ਰਿਸ਼ਟੀ।
ਉੱਤਰ :
(ੳ) ਮ੍ਰਿਣਾਲਿਨੀ।

ਪ੍ਰਸ਼ਨ 3.
ਟੈਗੋਰ ਦਾ ਵਿਆਹ ਕਿੰਨੀ ਉਮਰ ਵਿਚ ਹੋਇਆ ?
(ਉ) 20 ਸਾਲ
(ਅ) 22 ਸਾਲ
(ੲ) 24 ਸਾਲ
(ਸ) 26 ਸਾਲ।
ਉੱਤਰ :
(ਅ) 22 ਸਾਲ।

ਪ੍ਰਸ਼ਨ 4.
ਵਿਆਹ ਤੋਂ ਮਗਰੋਂ ਟੈਗੋਰ ਕਿੱਥੇ ਰਹਿਣ ਲੱਗੇ ?
(ਉ) ਕੋਲਕਾਤੇ
(ਅ) ਸ਼ਾਂਤੀ ਨਿਕੇਤਨ
(ੲ) ਬੋਲਪੁਰ
(ਸ) ਧੌਲਪੁਰ।
ਉੱਤਰ :
(ਈ) ਬੋਲਪੁਰ।

ਪ੍ਰਸ਼ਨ 5.
ਟੈਗੋਰ ਦੀ ਮਾਤ – ਭਾਸ਼ਾ ਕੀ ਸੀ ?
(ਉ) ਪੰਜਾਬੀ
(ਅ) ਹਿੰਦੀ
(ਈ) ਬੰਗਲਾ
(ਸ) ਗੁਜਰਾਤੀ।
ਉੱਤਰ :
(ਈ) ਬੰਗਲਾ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 6.
ਟੈਗੋਰ ਨੇ ਕਿਹੜਾ ਨਾਵਲ ਲਿਖਿਆ ?
(ਉ) ਗੋਰਾ/ਨੌਕਾ ਝੂਬੀ
(ਅ) ਚਿੜੱਗਦਾ
(ਇ) ਕਾਬਲੀਵਾਲਾ।
(ਸ) ਹਾਰ – ਜਿੱਤ।
ਉੱਤਰ :
(ੳ) ਗੋਰਾ/ਨੌਕਾ ਡੂਬੀ।

ਪ੍ਰਸ਼ਨ 7.
ਟੈਗੋਰ ਦਾ ਕਹਾਣੀ – ਸੰਗ੍ਰਹਿ ਕਿਹੜਾ ਹੈ ?
(ਉ) ਨੌਕਾ ਡੂਬੀ
(ਅ) ਕਾਬਲੀਵਾਲਾ/ਪੋਸਟ ਮਾਸਟਰ/ਹਾਰ – ਜਿੱਤ
(ੲ) ਚਿਗਦਾ
(ਸ) ਗੀਤਾਂਜਲੀ।
ਉੱਤਰ :
(ਅ) ਕਾਬਲੀਵਾਲਾ/ਪੋਸਟ ਮਾਸਟਰ/ਹਾਰ – ਜਿੱਤ।

ਪ੍ਰਸ਼ਨ 8.
ਟੈਗੋਰ ਨੇ ਕਿਹੜਾ ਨਾਟਕ ਲਿਖਿਆ ?
(ੳ) ਗੋਰਾ
(ਅ) ਚਿੜੱਗਦਾ
(ਈ) ਕਾਬਲੀਵਾਲਾ
(ਸ) ਗੀਤਾਂਜਲੀ !
ਉੱਤਰ :
(ਅ) ਚਿਗਦਾ !

ਪ੍ਰਸ਼ਨ 9.
ਟੈਗੋਰ ਦੇ ਕਿਹੜੇ ਕਾਵਿ – ਸੰਗ੍ਰਹਿ ਨੂੰ ਨੋਬਲ ਪੁਰਸਕਾਰ ਪ੍ਰਾਪਤ ਹੋਇਆ ?
(ਉ) ਗੀਤਾਂਜਲੀ
(ਆ) ਗੋਰਾ
(ਈ) ਚਿਗਦਾ
(ਸ) ਕਾਬਲੀਵਾਲਾ।
ਉੱਤਰ :
(ੳ) ਗੀਤਾਂਜਲੀ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 10.
ਟੈਗੋਰ ਨੂੰ ‘ਗੀਤਾਂਜਲੀ ਦੀ ਰਚਨਾ ਬਦਲੇ ਨੋਬਲ ਪੁਰਸਕਾਰ ਕਦੋਂ ਪ੍ਰਾਪਤ ਹੋਇਆ ?
(ਉ) 1912 ਵਿਚ
(ਆ) 1913 ਵਿਚ
(ਈ) 1914 ਵਿਚ
(ਸ) 1915 ਵਿਚ।
ਉੱਤਰ :
(ਅ) 1913 ਵਿਚ।

ਪ੍ਰਸ਼ਨ 1.
ਕਿਹੜਾ ਪੁਰਸਕਾਰ ਪ੍ਰਾਪਤ ਕਰਨ ਮਗਰੋਂ ਟੈਗੋਰ ਦੁਨੀਆ ਭਰ ਵਿਚ ਪ੍ਰਸਿੱਧ ਹੋ ਗਏ ?
(ਉ) ਨੋਬਲ ਪੁਰਸਕਾਰ
(ਅ) ਮੈਗਸੈਸੇ ਪੁਰਸਕਾਰ
(ਈ) ਨਹਿਰੂ ਪੁਰਸਕਾਰ
(ਸ) ਭਾਰਤ ਰਤਨ।
ਉੱਤਰ :
(ੳ) ਨੋਬਲ ਪੁਰਸਕਾਰ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦਾ ਠੀਕ ਉਦਾਹਰਨ ਚੁਣੋ
(ਉ) ਵਿਆਹ
(ਅ) ਕਹਾਣੀਆਂ
(ਈ) ਇਨਾ
(ਮ) ਟੈਗੋਰ/ਮ੍ਰਿਣਾਲਿਨੀ/ਬੋਲਪੁਰ/ਬੰਗਲਾ/ਰਬਿੰਦਰ ਨਾਥ ਟੈਗੋਰ/ਗੋਰਾ/ਨੌਕਾ ਡੂਬੀ/ਚਿਗਦਾ/ਕਾਬਲੀ ਵਾਲਾ/ਪੋਸਟ ਮਾਸਟਰ/ਹਾਰ – ਜਿੱਤ/ਗੀਤਾਂਜਲੀ ਨੋਬਲ ਪੁਰਸਕਾਰ।
ਉੱਤਰ :
(ਸ) ਟੈਗੋਰ/ਮ੍ਰਿਣਾਲਿਨੀ/ਬੋਲਪੁਰ/ਬੰਗਲਾ/ਰਬਿੰਦਰ ਨਾਥ ਟੈਗੋਰ ਗੋਰਾ/ਨੌਕਾ ਡੂਬੀ/ਚਿਗਦਾ/ਕਾਬਲੀ ਵਾਲਾ/ਪੋਸਟ ਮਾਸਟਰ ਹਾਰ – ਜਿੱਤ / ਗੀਤਾਂਜਲੀ/ਨੋਬਲ ਪੁਰਸਕਾਰ।

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਟੈਗੋਰ
(ਅ) ਨੋਬਲ
(ਇ) ਗੋਰਾ
(ਸ) ਉਹ/ਉਨ੍ਹਾਂ/ਇਹ/ਇਸੇ।
ਉੱਤਰ :
(ਸ) ਉਹ/ਉਨ੍ਹਾਂ/ਇਹ/ਇਸ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ੳ) ਖੁੱਲ੍ਹੇ – ਡੁੱਲ੍ਹੇ ਅਨੇਕਾਂ/ਮਸ਼ਹੂਰ/ਬਹੁਤ ਹੀ ਪ੍ਰਸਿੱਧ/ਸਭ ਤੋਂ ਵੱਡਾ/ਸਾਹਿਤਿਕ/ਹੋਰ।
(ਅ) ਅਨੁਵਾਦ
(ਇ) ਟੈਗੋਰ
(ਸ) ਇਨਾਮ !
ਉੱਤਰ :
(ੳ) ਖੁੱਲ੍ਹੇ – ਡੁੱਲ੍ਹੇ/ਅਨੇਕਾਂ/ਮਸ਼ਹੂਰ/ਬਹੁਤ ਹੀ ਪ੍ਰਸਿੱਧ/ਸਭ ਤੋਂ ਵੱਡਾ/ਸਾਹਿਤਿਕ/ਹੋਰ !

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ਉ) ਟੈਗੋਰ
(ਅ) ਇਨਾਮ
(ਈ) ਪ੍ਰਸਿੱਧ
(ਸ) ਹੋਇਆ/ਸੀ/ਰਹਿਣ ਲੱਗੇ/ਰਚੀਆਂ/ਲਿਖਦੇ ਸਨ/ਹਨ/ਮਿਲਿਆ/ਹੋ ਗਏ/ਕੀਤੀ ਗਈ।
ਉੱਤਰ :
(ਸ) ਹੋਇਆ/ਸੀ/ਰਹਿਣ ਲੱਗੇ/ਰਚੀਆਂ/ਲਿਖਦੇ ਸਨ/ਹਨ/ਮਿਲਿਆ/ਹੋ ਗਏ/ਕੀਤੀ ਗਈ।

ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ ਡੰਡੀ
(ਅ) ਕਾਮਾ
(ਈ) ਇਕਹਿਰੇ ਪੁੱਠੇ ਕਾਮੇ
(ਸ) ਜੋੜਨੀ।
ਉੱਤਰ :
(ਉ ਡੰਡੀ ( । )
(ਅ) ਕਾਮਾ ( , )
(ਈ) ਇਕਹਿਰੇ ਪੁੱਠੇ ਕਾਮੇ ( ‘ ‘ )
(ਸ) ਜੋੜਨੀ ( – )

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 18.
“ਕਾਬਲੀਵਾਲਾ ਸ਼ਬਦ ਦਾ ਇਸਤਰੀ ਲਿੰਗ ਚੁਣੋ
(ੳ) ਕਾਬਲੀਵਾਲੀ
(ਅ) ਕਾਬਲੀ
(ਈ) ਕੰਬਲੀ
(ਸ) ਕਾਬਲਵਾਲਾ।
ਉੱਤਰ :
(ੳ) ਕਾਬਲੀਵਾਲੀ।

ਪ੍ਰਸ਼ਨ 19.
ਭਾਸ਼ਾ ਸ਼ਬਦ ਦਾ ਬਹੁਵਚਨ ਲਿਖੋ !
ਉੱਤਰ :
ਭਾਸ਼ਾਵਾਂ।

(v) ਵਿਆਕਰਨ ਤੇ ਰਚਨਾਤਮਕ ਕਾਰਜ।

ਪ੍ਰਸ਼ਨ 1.
ਵਿਸਰਾਮ ਚਿੰਨ੍ਹ ਕੀ ਹੁੰਦੇ ਹਨ ? ਪੰਜਾਬੀ ਵਿਚ ਕਿਹੜੇ – ਕਿਹੜੇ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਹੁੰਦੀ ਹੈ ?
ਉੱਤਰ :
‘ਵਿਸਰਾਮ’ ਦਾ ਅਰਥ ਹੈ “ਠਹਿਰਾਓ’। ‘ਵਿਸਰਾਮ ਚਿੰਨ੍ਹ ਉਹ ਚਿੰਨ ਹੁੰਦੇ ਹਨ, ਜਿਹੜੇ ਲਿਖਤ ਵਿਚ ਠਹਿਰਾਓ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ। ਇਨ੍ਹਾਂ ਦਾ ਮੁੱਖ ਕਾਰਜ ਲਿਖਤ ਵਿਚ ਸਪੱਸ਼ਟਤਾ ਪੈਦਾ ਕਰਨਾ ਹੈ। ਇਨ੍ਹਾਂ ਚਿੰਨ੍ਹਾਂ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੁੰਦੀ ਹੈ-

  • ਡੰਡੀ ( । )
  • ਪ੍ਰਸ਼ਨ – ਚਿੰਨ੍ਹ ( ? )
  • ਵਿਸਮਿਕ – ਚਿੰਨ੍ਹ ( ! )
  • ਕਾਮਾ ( , )
  • ਪੁੱਠੇ ਕਾਮੇ ( ” ” )
  • ਬਰੈਕਟ ( )
  • ਛੁਟ ਮਰੋੜੀ ( , )
  • ਜੋੜਨੀ ( – )
  • ਬਿੰਦੀ ( . )
  • ਬਿੰਦੀ – ਕਾਮਾ ( ; )
  • ਦੁਬਿੰਦੀ ( : )
  • ਦੁਬਿੰਦੀ – ਡੈਸ਼ (: -)

PSEB 8th Class Punjabi Solutions Chapter 15 ਰਾਬਿੰਦਰ ਨਾਥ ਟੈਗੋਰ

ਪ੍ਰਸ਼ਨ 3.
ਆਪਣੇ ਸਕੂਲ ਦੀ ਲਾਇਬ੍ਰੇਰੀ ਵਿਚੋਂ ਰਾਬਿੰਦਰ ਨਾਥ ਟੈਗੋਰ ਦੀ ਕੋਈ ਪੁਸਤਕ ਲੈ ਕੇ ਪੜ੍ਹੋ।
ਉੱਤਰ :
(ਨੋਟ – ਵਿਦਿਆਰਥੀ ਰਾਬਿੰਦਰ ਨਾਥ ਟੈਗੋਰ ਦੀ ਪੁਸਤਕ ‘ਗੀਤਾਂਜਲੀ ਨੂੰ ਲੈ ਕੇ ਪੜ੍ਹਨ ..

(vi) ਔਖੇ ਸ਼ਬਦਾਂ ਦੇ ਅਰਥ

  • ਰਾਸ਼ਟਰੀ – ਕੌਮੀ, ਦੇਸ਼ ਦਾ
  • ਨਾਤੇ – ਸੰਬੰਧ ਕਰਕੇ।
  • ਵਿਓਂਤ – ਤਰੀਕਾ, ਢੰਗ। ਸੈਰ
  • ਸਪਾਟਾ – ਯਾਤਰਾ ! ਤੀਰਥ
  • ਅਸਥਾਨ – ਧਰਮ ਨਾਲ ਸੰਬੰਧਿਤ ਥਾਂ।
  • ਵਾਤਾਵਰਨ – ਆਲਾ ਦੁਆਲਾ, ਚੌਗਿਰਦਾ
  • ਵਿਭਿੰਨ – ਵੱਖ – ਵੱਖ ਨੂੰ
  • ਮੰਤਰ – ਮੁਗਧ – ਜਾਦੂ ਨਾਲ ਕੀਲੇ ਹੋਏ, ਮਸਤ
  • ਗਹਿਰਾ – ਡੂੰਘਾ
  • ਰਮਣੀਕ – ਮਨਮੋਹਕ।
  • ਅੰਗ – ਸੰਗ – ਹਰ ਵੇਲੇ ਦਾ ਸਾਥੀ ਪੁਰਸਕਾਰ ਇਨਾਮ
  • ਮਾਹੌਲ – ਵਾਤਾਵਰਨ।
  • ਪੂਰਤੀ – ਪੂਰਾ ਕਰਨਾ
  • ਖ਼ਿਤਾਬ – ਉਪਾਧੀ, ਪਦਵੀ। ਵਿਗਸ ਵਧ ਫੁਲ ਰਹੇ।
  • ਦੇਹਾਂਤ – ਮੌਤ

PSEB 8th Class Punjabi Solutions Chapter 14 ਸਾਂਝੀ ਮਾਂ

Punjab State Board PSEB 8th Class Punjabi Book Solutions Chapter 14 ਸਾਂਝੀ ਮਾਂ Textbook Exercise Questions and Answers.

PSEB Solutions for Class 8 Punjabi Chapter 14 ਸਾਂਝੀ ਮਾਂ (1st Language)

Punjabi Guide for Class 8 PSEB ਸਾਂਝੀ ਮਾਂ Textbook Questions and Answers

ਸਾਂਝੀ ਮਾਂ ਪਾਠ-ਅਭਿਆਸ

1. ਦੱਸੋ :

(ਉ) ਸ਼ੁਰੂ ਵਿੱਚ ਪੰਜਾਬ ਕੌਰ ਨੂੰ ਕਿਸੇ ਪ੍ਰਕਾਰ ਦਾ ਕੋਈ ਭੈ ਕਿਉਂ ਨਹੀਂ ਸੀ ?
ਉੱਤਰ :
ਸ਼ੁਰੂ ਵਿਚ ਪੰਜਾਬ ਕੌਰ ਨੂੰ ਕਿਸੇ ਪ੍ਰਕਾਰ ਦਾ ਭੈ ਇਸ ਕਰਕੇ ਨਹੀਂ ਸੀ ਕਿਉਂਕਿ ਉਦੋਂ ਲੜਾਈ ਉਸ ਤੋਂ ਬੜੀ ਦੂਰ ਕਸ਼ਮੀਰ ਅਤੇ ਫਿਰ ਜੰਮੂ ਦੇ ਇਲਾਕੇ ਵਿਚ ਹੋ ਰਹੀ ਸੀ। ਉਹ ਕਸ਼ਮੀਰ ਦੀ ਲੜਾਈ ਨੂੰ ਇਕ ਅਭਿਆਸ ਸਮਝਦੀ ਰਹੀ ਅਤੇ ਜੰਮੂ ਦੀ ਲੜਾਈ ਵਿਚ ਚਲਦੀਆਂ ਤੋਪਾਂ ਵਿਚੋਂ ਉਸ ਨੂੰ ਸੰਗੀਤ ਦੀਆਂ ਅਵਾਜ਼ਾਂ ਪ੍ਰਤੀਤ ਹੁੰਦੀਆਂ ਸਨ। ਇਸ ਕਰਕੇ ਉਸ ਨੂੰ ਇਨ੍ਹਾਂ ਲੜਾਈਆਂ ਤੋਂ ਕਿਸੇ ਪ੍ਰਕਾਰ ਦਾ ਭੈ ਨਹੀਂ ਸੀ।

PSEB 8th Class Punjabi Solutions Chapter 14 ਸਾਂਝੀ ਮਾਂ

(ਅ) ਪੰਜਾਬ ਕੌਰ ਨੂੰ ਜਾਪਿਆ ਜਿਵੇਂ ਲੜਾਈ ਦੀ ਖ਼ਬਰ ਨੇ ਉਸ ਦੇ ਦਿਲ ਦਾ ਚੈਨ ਖੋਹ ਲਿਆ ਹੋਵੇ। ਪੰਜਾਬ ਕੌਰ ਨੂੰ ਅਜਿਹਾ ਕਿਉਂ ਜਾਪਿਆ?
ਉੱਤਰ :
ਜਦੋਂ ਪਾਕਿਸਤਾਨ ਨੇ ਲੜਾਈ ਦਾ ਫ਼ਰੰਟ ਪੰਜਾਬ ਦੀਆਂ ਸਰਹੱਦਾਂ ਉੱਪਰ ਖੋਲ੍ਹ ਕੇ ਗੋਲੇ, ਗੋਲੀਆਂ ਤੇ ਬੰਬ ਵਰਸਾਉਣੇ ਸ਼ੁਰੂ ਕੀਤੇ, ਤਾਂ ਪੰਜਾਬ ਕੌਰ ਨੂੰ ਜਾਪਿਆ ਜਿਵੇਂ ਦੁਸ਼ਮਣ ਉਸ ਦੇ ਘਰ ਨੇੜੇ ਛਿਹਰਟੇ ਵਿਚ ਆ ਵੜਿਆ ਹੋਵੇ। ਇਹ ਸਭ ਕੁੱਝ ਉਸ ਦੇ ਇੰਨਾ ਨੇੜੇ ਵਾਪਰ ਰਿਹਾ ਸੀ ਕਿ ਭਾਰਤੀ ਫ਼ੌਜਾਂ ਦਾ ਲਾਹੌਰ ਵਲ ਵਧਣਾ ਉਸ ਨੂੰ ਕੋਈ ਖੁਸ਼ੀ ਨਹੀਂ ਸੀ ਦੇ ਰਿਹਾ ਸਰਹੱਦ ਤੋਂ ਪੁੱਜੀਆਂ ਘਮਸਾਣ ਦੇ ਯੁੱਧ ਦੀਆਂ ਖ਼ਬਰਾਂ ਤੋਂ ਉਸ ਨੂੰ ਭੈ ਆਉਣ ਲੱਗਾ ! ਅਜਿਹੀਆਂ ਖ਼ਬਰਾਂ ਨੇ ਉਸ ਦੇ ਦਿਲ ਦਾ ਚੈਨ ਖੋਹ ਲਿਆ, ਕਿਉਂਕਿ ਉਸ ਨੂੰ ਲੜਾਈ ਬੜੀ ਭਿਆਨਕ ਚੀਜ਼ ਜਾਪਣ ਲੱਗ ਪਈ ਸੀ।

(ਈ) ਯੁੱਧ ਦੀ ਖ਼ਬਰ ਨੇ ਸਾਰੇ ਸ਼ਹਿਰੀਆਂ ਨੂੰ ਇੱਕ-ਮੁੱਠ ਕਿਵੇਂ ਕਰ ਦਿੱਤਾ ?
ਉੱਤਰ :
ਭਾਰਤੀ ਜਵਾਨਾਂ ਤੇ ਪਾਕਿਸਤਾਨੀ ਸਿਪਾਹੀਆਂ ਵਿਚਕਾਰ ਸਰਹੱਦੋਂ ਪਾਰ ਘਮਸਾਣ ਦੇ ਯੁੱਧ ਦੀ ਖ਼ਬਰ ਨੇ ਸਾਰੇ ਸ਼ਹਿਰੀਆਂ ਨੂੰ ਇਕ – ਮੁੱਠ ਕਰ ਦਿੱਤਾ ਸੀ। ਇਸ ਦੇ ਨਾਲ ਹੀ ਰੇਡੀਓ ਤੋਂ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਉੱਤੇ ਪਾਕਿਸਤਾਨੀ ਜਹਾਜ਼ਾਂ ਦੁਆਰਾ ਬੰਬਾਰੀ ਕਰਨ ਦਾ ਡਰ ਹੋਣ ਦੀ ਖ਼ਬਰ ਨੇ ਸ਼ਹਿਰ ਵਿਚ ਪੂਰਨ ਬਲੈਕ – ਆਊਟ ਰੱਖਣ ਤੇ ਹਵਾਈ ਹਮਲੇ ਤੋਂ ਬਚਾਓ ਲਈ ਟੋਇਆਂ ਵਿਚ ਸਾਉਣ ਤੇ ਪਾਕਿਸਤਾਨੀ ਛਾਤੂਬਰਦਾਰਾਂ ਦੇ ਸਰਗਰਮ ਹੋਣ ਦੀਆਂ ਖ਼ਬਰਾਂ ਨੇ ਸਾਰੇ ਸ਼ਹਿਰ ਨੂੰ ਇਕ – ਮੁੱਠ ਕਰ ਦਿੱਤਾ ਸੀ।

(ਸ) ਪੰਜਾਬ ਕੌਰ ਆਪਣੇ ਕਿਹੜੇ ਪੁੱਤਰਾਂ ਤੋਂ ਬਲਿਹਾਰ ਜਾਂਦੀ ਸੀ ਤੇ ਕਿਉਂ ?
ਉੱਤਰ :
ਜ਼ਹਿਰੀਲੀ ਗੈਸ ਦਾ ਬੰਬ ਫਟਣ ਮਗਰੋਂ ਪੰਜਾਬ ਕੌਰ ਦਾ ਸਾਰਾ ਗਵਾਂਢ ਖ਼ਾਲੀ ਹੋ ਗਿਆ। ਪੰਜਾਬ ਕੌਰ ਦੇ ਸਾਥੀ ਹੁਣ ਕੇਵਲ ਨਾਲ ਦੇ ਖੇਤ ਵਿਚ ਲੱਗੀ ਤੋਪ ਵਾਲੇ ਤੋਪਚੀ ਹੀ ਸਨ।ਉਹ ਵੇਲੇ – ਕੁਵੇਲੇ ਆ ਕੇ ਪੰਜਾਬ ਕੌਰ ਕੋਲ ਬੈਠਦੇ ਤੇ ਜਿੱਤ ਦਾ ਅਹਿਸਾਸ ਕਰਾਉਂਦੇ ਹੋਏ ਉਸਨੂੰ ਧਰਵਾਸ ਦਿੰਦੇ। ਉਹ ਉਨ੍ਹਾਂ ਨੂੰ ਚਾਹ ਪਿਲਾਉਂਦੀ ਤੇ ‘ਸ਼ੇਰ ਦੇ ਬੱਚੇ’ ਆਖ ਕੇ ਪੁਕਾਰਦੀ। ਉਹ ਵੈਰੀਆਂ ਦੇ ਜਹਾਜ਼ ਫੰਡਣ ਵਾਲੇ ਆਪਣੇ ਉਨ੍ਹਾਂ ਪੁੱਤਰਾਂ ਦੀ ਬਹਾਦਰੀ ਤੇ ਹੌਸਲੇ ਕਰਕੇ ਉਨ੍ਹਾਂ ਤੋਂ ਬਲਿਹਾਰ ਜਾਂਦੀ ਸੀ।

PSEB 8th Class Punjabi Solutions Chapter 14 ਸਾਂਝੀ ਮਾਂ

(ਹ) ਪੰਜਾਬ ਕੌਰ ਨੇ ਘਰ ਛੱਡਣ ਦਾ ਫ਼ੈਸਲਾ ਕਿਉਂ ਕਰ ਲਿਆ ਸੀ ?
ਉੱਤਰ :
ਜਦੋਂ ਜ਼ਹਿਰੀਲੀ ਗੈਸ ਦਾ ਇਕ ਗੋਲਾ ਪੰਜਾਬ ਕੌਰ ਦੇ ਦਰਾਂ ਅੱਗੇ ਡਿਗਿਆ ਤੇ ਉਸ ਦੁਆਰਾ ਤਬਾਹੀ ਮਚਾਉਣ ਮਗਰੋਂ ਉਸਦਾ ਸਾਰਾ ਗੁਆਂਢ ਖ਼ਾਲੀ ਹੋ ਗਿਆ, ਉੱਥੇ ਤੋਪਚੀਆਂ ਤੋਂ ਇਲਾਵਾ ਕੋਈ ਨਾ ਰਿਹਾ, ਤਾਂ ਪੰਜਾਬ ਕੌਰ ਨੂੰ ਆਪਣੇ ਬੱਚਿਆਂ ਦਾ ਫ਼ਿਕਰ ਪੈ ਗਿਆ।ਉਹ ਆਪਣੇ ਬੱਚਿਆਂ ਨੂੰ ਮਰਦੇ ਜਾਂ ਅਨੀਂਦਰੇ ਵਿਚ ਰਹਿੰਦੇ ਨਹੀਂ ਸੀ ਦੇਖ ਸਕਦੀ। ਫਲਸਰੂਪ ਉਸ ਨੇ ਘਰ ਛੱਡਣ ਦਾ ਫ਼ੈਸਲਾ ਕਰ ਲਿਆ।

(ਕ) ਤੋਪਚੀਆਂ ਦੇ ਸਰਦਾਰ ਨੇ ਪੰਜਾਬ ਕੌਰ ਨੂੰ ਕੀ ਕਿਹਾ ?
ਉੱਤਰ :
ਤੋਪਚੀਆਂ ਦੇ ਸਰਦਾਰ ਨੇ ਦੁਸ਼ਮਣ ਦੇ ਗੋਲਿਆਂ ਤੋਂ ਡਰ ਕੇ ਪਰਿਵਾਰ ਸਮੇਤ ਘਰ ਛੱਡਣ ਲਈ ਤਿਆਰ ਹੋਈ ਪੰਜਾਬ ਕੌਰ ਨੂੰ ਕਿਹਾ ਕਿ ਜਿੰਨਾ ਚਿਰ ਉਹ ਜਿਊਂਦੇ ਹਨ, ਓਨਾ ਚਿਰ ਕੋਈ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪੁਚਾ ਸਕਦਾ। ਉਸ ਦਾ ਭਾਵ ਸੀ ਕਿ ਪੰਜਾਬ ਕੌਰ ਤੇ ਉਸ ਦਾ ਪਰਿਵਾਰ ਉੱਥੋਂ ਨਾ ਜਾਵੇ।

(ਖ) ਅੱਧਾ ਪਰਿਵਾਰ ਪਿੱਛੇ ਛੱਡ ਕੇ ਤੁਰ ਜਾਣਾ ਕਾਇਰਤਾ ਹੈ। ਇਸ ਵਾਕ ਵਿੱਚ ਪੰਜਾਬ ਕੌਰ, “ਅੱਧਾ ਪਰਿਵਾਰ’ ਕਿਸ ਨੂੰ ਕਹਿੰਦੀ ਹੈ ? ਉਹ ਕਿਹੜੀ ਗੱਲ ਨੂੰ ਕਾਇਰਤਾ ਮੰਨਦੀ ਹੈ ?
ਉੱਤਰ :
ਪੰਜਾਬ ਕੌਰ ਅੱਧਾ ਪਰਿਵਾਰ ਆਪਣੇ ਘਰ ਕੋਲ ਤੋਪ ਗੱਡ ਕੇ ਦੇਸ਼ ਦੀ ਰਾਖੀ ਲਈ ਦੁਸ਼ਮਣ ਦਾ ਮੁਕਾਬਲਾ ਕਰਨ ਵਾਲੇ ਤੋਪਚੀਆਂ ਨੂੰ ਕਹਿੰਦੀ ਹੈ। ਉਹ ਦੁਸ਼ਮਣ ਦੇ ਤੋਪਾਂ ਦੇ ਗੋਲਿਆਂ ਤੋਂ ਡਰ ਕੇ ਤੇ ਆਪਣੇ ਬੱਚਿਆਂ ਦੀ ਬੇਚੈਨੀ ਨੂੰ ਦੇਖ ਉਸ ਥਾਂ ਨੂੰ ਛੱਡ ਕੇ ਕਿਸੇ ਸੁਰੱਖਿਅਤ ਥਾਂ ਤੇ ਚਲੀ ਜਾਣਾ ਚਾਹੁੰਦੀ ਹੈ, ਪਰ ਜਦੋਂ ਤੋਪਚੀਆਂ ਦਾ ਸਰਦਾਰ ਉਸਨੂੰ ਹੌਸਲਾ ਦਿੰਦਾ ਹੈ ਕਿ ਉਨ੍ਹਾਂ ਦੇ ਹੁੰਦਿਆਂ ਕੋਈ ਉਨ੍ਹਾਂ ਪੰਜਾਬ ਕੌਰ ਤੇ ਉਸ ਦੇ ਪਰਿਵਾਰ) ਦੀ ਹਵਾ ਵਲ ਵੀ ਨਹੀਂ ਦੇਖ ਸਕਦਾ, ਤਾਂ ਤੋਪਚੀਆਂ ਦੀ ਅਪਣੱਤ ਦੇਖ ਕੇ ਉਸਨੂੰ ਜਾਪਿਆ ਉਹ ਆਪਣੇ ਅੱਧੇ ਪਰਿਵਾਰ ਨੂੰ ਬਚਾ ਰਹੀ ਹੈ ਪਰ ਅੱਧੇ ਨੂੰ ਮੌਤ ਦੇ ਮੂੰਹ ਵਿਚ ਛੱਡ ਕੇ ਜਾ ਰਹੀ ਹੈ। ਅਜਿਹਾ ਕਰਨਾ ਉਸਨੂੰ ਕਾਇਰਤਾ ਲੱਗਾ ਤੇ ਉਸ ਨੇ ਉਸ ਥਾਂ ਨੂੰ ਨਾ ਛੱਡਣ ਦਾ ਫ਼ੈਸਲਾ ਕਰ ਲਿਆ।

PSEB 8th Class Punjabi Solutions Chapter 14 ਸਾਂਝੀ ਮਾਂ

2. ਔਖੇ ਸ਼ਬਦਾਂ ਦੇ ਅਰਥ :

  • ਨਿਤਾਪ੍ਰਤੀ : ਰੋਜ਼ਾਨਾ, ਹਰ ਰੋਜ਼
  • ਚਾਂਦਮਾਰੀ : ਨਿਸ਼ਾਨੇ ਉੱਤੇ ਗੋਲੀ ਮਾਰਨ ਦਾ ਅਭਿਆਸ, ਨਿਸ਼ਾਨੇਬਾਜ਼ੀ
  • ਵਿਘਨ : ਰੋਕ, ਰੁਕਾਵਟ
  • ਬਲੈਕ-ਆਊਟ : ਹਵਾਈ ਹਮਲੇ ਆਦਿ ਦੇ ਖ਼ਤਰੇ ‘ਤੇ ਸ਼ਹਿਰ ਜਾਂ ਨਗਰ ਵਿੱਚ ਬੱਤੀਆਂ ਬੁਝਾ ਕੇ ਹਨੇਰਾ ਕਰਨ ਦੀ ਕਿਰਿਆ।
  • ਹਰਿਆਈ: ਹਰਿਆਵਲ
  • ਅਉਧ : ਉਮਰ, ਮਿਆਦ
  • ਪੈਂਡਾ : ਫ਼ਾਸਲਾ, ਦੂਰੀ, ਵਿੱਥ, ਰਸਤਾ
  • ਕਾਇਰਤਾ : ਬੁਜ਼ਦਿਲੀ

3. ਵਾਕਾਂ ਵਿੱਚ ਵਰਤੋ :

ਚੈਨ ਖੋਹ ਲੈਣਾ, ਗੁੱਥਮ-ਗੁੱਥਾ ਹੋਣਾ, ਇੱਕ-ਮੁੱਠ ਕਰ ਦੇਣਾ, ਛਾਤਾ-ਬਰਦਾਰ, ਧਰਵਾਸ, ਦਿਲ ਭਰ ਆਉਣਾ, ਵਾ ਵੱਲ ਨਾ ਤੱਕ ਸਕਣਾ, ਬਾਂਹ ਬਣਨਾ
ਉੱਤਰ :

  • ਚੈਨ ਖੋਹ ਲੈਣਾ ਸ਼ਾਂਤੀ ਖ਼ਤਮ ਕਰ ਦੇਣਾ – ਮਹਿੰਦਰ ਸਿੰਘ ਦੇ ਪੁੱਤਰ ਨੇ ਭੈੜੀ ਸੰਗਤ ਵਿਚ ਪੈ ਕੇ ਉਸ ਦੇ ਮਨ ਦਾ ਚੈਨ ਖੋਹ ਲਿਆ
  • ਗੁੱਥਮ – ਗੁੱਥਾ ਹੋਣਾ ਹੱਥੋਪਾਈ ਹੋਣਾ, ਲੜ ਪੈਣਾ) – ਪਹਿਲਾਂ ਦੋਵੇਂ ਉੱਚੀ – ਉੱਚੀ ਇਕ – ਦੂਜੇ ਨੂੰ ਗਾਲਾਂ ਕੱਢ ਰਹੇ ਸਨ, ਫਿਰ ਉਹ ਗੁੱਥਮ – ਗੁੱਥਾ ਹੋ ਪਏ।
  • ਇਕ ਮੁੱਠ ਹੋਣਾ ਏਕਤਾ ਕਰ ਲੈਣੀ) – ਦੁਸ਼ਮਣ ਦੇਸ਼ ਦੇ ਹਮਲੇ ਦਾ ਟਾਕਰਾ ਕਰਨ ਲਈ ਸਾਰੇ ਭਾਰਤ – ਵਾਸੀ ਆਪਣੇ ਮਤ – ਭੇਦ ਭੁਲਾ ਕੇ ਇਕ ਮੁੱਠ ਹੋ ਗਏ।
  • ਛਾਤਾ – ਬਰਦਾਰ ਪੈਰਾਸ਼ੂਟ ਨਾਲ ਹੇਠਾਂ ਉਤਰਨ ਵਾਲੇ – ਲੜਾਈ ਦੇ ਦਿਨਾਂ ਵਿਚ ਪਾਕਿਸਤਾਨ ਦੇ ਜਹਾਜ਼ ਬਹੁਤ ਸਾਰੇ ਛਾਤਾ – ਬਰਦਾਰਾਂ ਨੂੰ ਭਾਰਤ ਵਿਚ ਤੋੜ – ਭੰਨ ਲਈ ਉਤਾਰ ਕੇ ਗਏ।
  • ਧਰਵਾਸ (ਧੀਰਜ, ਹੌਂਸਲਾ) – ਤੁਹਾਨੂੰ ਮਿਹਨਤ ਕਰਨੀ ਚਾਹੀਦੀ ਹੈ ਤੇ ਧਰਵਾਸ ਰੱਖਣਾ ਚਾਹੀਦਾ ਹੈ ਕਿ ਤੁਹਾਨੂੰ ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ।
  • ਦਿਲ ਭਰ ਆਉਣਾ (ਰੋਣ ਆ ਜਾਣਾ) – ਵਿਚਾਰੀ ਵਿਧਵਾ ਦੀ ਦੁੱਖ ਭਰੀ ਕਹਾਣੀ ਸੁਣ ਕੇ ਮੇਰਾ ਦਿਲ ਭਰ ਆਇਆ।
  • ‘ਵਾ ਵਲ ਨਾ ਤੱਕ ਸਕਣਾ ਕੋਈ ਨੁਕਸਾਨ ਨਾ ਪੁਚਾ ਸਕਣਾ) – ਜਿਸ ਦੇ ਸਿਰ ਉੱਤੇ ਪਰਮਾਤਮਾ ਦਾ ਹੱਥ ਹੋਵੇ, ਕੋਈ ਉਸ ਦੀ ’ਵਾਂ ਵਲ ਨਹੀਂ ਤੱਕ ਸਕਦਾ।
  • ਬਾਂਹ ਬਣਨਾ ਸਹਾਰਾ ਬਣਨਾ) – ਯਤੀਮ ਹੋਏ ਬੱਚਿਆਂ ਦਾ ਚਾਚਾ ਉਨ੍ਹਾਂ ਦੀ ਬਾਂਹ ਬਣਿਆ।

PSEB 8th Class Punjabi Solutions Chapter 14 ਸਾਂਝੀ ਮਾਂ

4. ਵਿਆਕਰਨ :
ਪਿਛਲੇਰੇ ਪਾਠ ਵਿੱਚ ਤੁਸੀਂ ਕਾਲਵਾਚਕ, ਸਥਾਨਵਾਚਕ, ਪ੍ਰਕਾਰਵਾਚਕ, ਕਾਰਨਵਾਚਕ ਕਿਰਿਆ-ਵਿਸ਼ੇਸ਼ਣ ਬਾਰੇ ਪੜ੍ਹਿਆ ਹੈ।

5. ਪਰਿਮਾਣਵਾਚਕ ਕਿਰਿਆ-ਵਿਸ਼ੇਸ਼ਣ :
ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਪਰਿਮਾਣ, ਮਿਣਤੀ ਜਾਂ ਮਿਕਦਾਰ ਦਾ ਪਤਾ ਲੱਗੇ, ਉਸ ਨੂੰ ਪਰਿਮਾਣਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ : ਥੋੜਾ, ਬਹੁਤ, ਏਨਾ , ਓਨਾ, ਜਿੰਨਾ, ਬੜਾ, ਨਿਰਾ, ਜ਼ਰਾ ਕੁ, ਮੁੱਠ ਕੁ, ਕਿੱਲੋ ਕੁ ਆਦਿ।

6. ਸੰਖਿਆਵਾਚਕ ਕਿਰਿਆ-ਵਿਸ਼ੇਸ਼ਣ :
ਜਿਹੜੇ ਸ਼ਬਦ ਤੋਂ ਕਿਰਿਆ ਦੀ ਵਾਰੀ ਜਾਂ ਦਹਰਾਅ ਬਾਰੇ ਪਤਾ ਲੱਗੇ, ਉਸ ਨੂੰ ਸੰਖਿਆਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ : ਇੱਕ ਵਾਰ, ਕਈ ਵਾਰ, ਵਾਰ-ਵਾਰ, ਘੜੀ-ਮੁੜੀ, ਦੁਬਾਰਾ, ਇੱਕ-ਇੱਕ, ਦੋ-ਦੋ ਆਦਿ।

7. ਨਿਰਨਾਵਾਚਕ ਕਿਰਿਆ-ਵਿਸ਼ੇਸ਼ਣ :
ਜਿਹੜੇ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਬਾਰੇ ਨਿਰਨੇ-ਪੂਰਬਕ ਗਿਆਨ ਹੋਵੇ, ਉਸ ਨੂੰ ਨਿਰਨਾਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ : ਜੀ ਹਾਂ, ਆਹੋ ਜੀ, ਨਹੀਂ ਜੀ, ਚੰਗਾ ਜੀ ਆਦਿ।

8. ਨਿਸ਼ਚੇਵਾਚਕ ਕਿਰਿਆ-ਵਿਸ਼ੇਸ਼ਣ :
ਜਿਹੜੇ ਸ਼ਬਦ ਤੋਂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ, ਉਸ ਨੂੰ ਨਿਸ਼ਚੇਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ , ਜਿਵੇਂ : ਜ਼ਰੂਰ , ਵੀ, ਹੀ, ਬੇਸ਼ੱਕ, ਬਿਲਕੁਲ ਠੀਕ ਆਦਿ।

ਹੇਠ ਲਿਖੇ ਪੈਰੇ ਵਿੱਚੋਂ ਕਿਰਿਆ-ਵਿਸ਼ੇਸ਼ਣ ਸ਼ਬਦਾਂ ਹੇਠ ਲਕੀਰ ਲਾਓ ਅਤੇ ਉਸ ਦੀ ਕਿਸਮ ਵੀ ਦੱਸੋ :

ਦਰਵਾਜ਼ੇ ਅੱਗੇ ਫਟੇ ਬੰਬ ਦਾ ਡਰ ਉਸ ਦੇ ਮਨੋਂ ਨਾ ਲੱਥਾ। ਇਸ ਦੀ ਭਾਫ਼ ਬੜੀ ਜ਼ਹਿਰੀਲੀ ਹੁੰਦੀ ਹੈ, ਉਸ ਨੇ ਸੁਣਿਆ ਸੀ। ਇਸ ਵਿੱਚ ਠੋਸ ਪਦਾਰਥ ਇੰਝ ਭੁੰਨੇ ਜਾਂਦੇ ਹਨ, ਜਿਵੇਂ ਉੱਬਲਦੇ ਤੇਲ ਵਿੱਚ ਮੱਛੀ। ਉਹ ਆਪਣੇ ਬੱਚਿਆਂ ਨੂੰ ਕਿਵੇਂ ਮੱਛੀ ਵਾਂਗ ਭੁਨੀਂਦੇ ਦੇਖ ਸਕਦੀ ਸੀ? ਉਸ ਦੀ ਆਪਣੀ ਅਉਧ ਬੀਤ ਚੁੱਕੀ ਸੀ। ਉਸ ਨੂੰ ਬੱਚਿਆਂ ਦੀ ਅਉਧ ਖ਼ਰਾਬ ਕਰਨ ਦਾ ਕੀ ਹੱਕ ਸੀ ?

ਤੁਹਾਡੇਗ ਲੀ-ਮੁਹੱਲੇ ਵੱਚਵ ਕ ਈਅ ਜਿਹੇਮ ਰੱਖਵਸਦੇਹ ਣਗੇ ਜਹੜੇਲਕਾਂ ਵਿੱਚ ਪਿਆਰ ਅਤੇ ਹਮਦਰਦੀ ਵੰਡਦੇ ਹੋਣਗੇ। ਇਹਨਾਂ ਵਿੱਚੋਂ ਕਿਸੇ ਇੱਕ ਬਾਰੇ ਦੋ ਪੈਰੇ ਆਪਣੇ ਸ਼ਬਦਾਂ ਵਿੱਚ ਲਿਖੋ।

PSEB 8th Class Punjabi Guide ਸਾਂਝੀ ਮਾਂ Important Questions and Answers

1. ਵਾਰਤਕ ਟੁਕੜੀ/ਪੇਰੇ ਦਾ ਬੋਧ।

1. ਖ਼ਬਰਾਂ ਆਈਆਂ, ਸਰਹੱਦ ਦੇ ਉਸ ਪਾਰ ਘਮਸਾਣ ਦੀ ਲੜਾਈ ਹੋ ਰਹੀ ਹੈ। ਫ਼ੌਜਾਂ ਦੇ ਸਰਹੱਦ ਤੋਂ ਪਾਰ ਹੋਣ ਦਾ ਬੜਾ ਨਸ਼ਾ ਸੀ ਪਰ ਯੁੱਧ ਦੇ ਘਮਸਾਣੀ ਹੋਣ ਦਾ ਬੜਾ ਭੈ ਸੀ। ਪੰਜਾਬ ਕੌਰ ਨੂੰ ਜਾਪਿਆ ਜਿਵੇਂ ਲੜਾਈ ਦੀ ਖ਼ਬਰ ਨੇ ਉਸ ਦੇ ਦਿਲ ਦਾ ਚੈਨ ਖੋਹ ਲਿਆ ਹੋਵੇ। ਅਜਿਹੇ ਘਮਸਾਣ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਵਿਚ ਸ਼ਹੀਦ ਹੋਏ ਸਨ। ਇਕ ਹੋਰ ਯੁੱਧ ਵਿਚ ਬੰਦਾ ਬਰਾਗੀ ਨੇ ਸਰਹੰਦ ਦੀ ਇੱਟ ਨਾਲ ਇੱਟ ਵਜਾਈ ਸੀ।

ਉਸ ਦੇ ਗੁਆਂਢੀ ਸ਼ਹਿਰ ਅਟਾਰੀ ਵਾਲੇ ਸਰਦਾਰ ਸ਼ਾਮ ਸਿੰਘ ਨੇ ਹਰੀਕੇ ਪੱਤਣ ਨੂੰ ਗੋਰਿਆਂ ਦੀ ਲਾਲ ਰੱਤ ਨਾਲ ਰੰਗ ਦਿੱਤਾ ਸੀ। ਪੰਜਾਬ ਦੀ ਧਰਤੀ ਖੂਨੋ – ਖੂਨ ਹੋ ਗਈ ਸੀ। ਪੰਜਾਬ ਕੌਰ ਘਮਸਾਣ ਦੀ ਲੜਾਈ ਦਾ ਚਿੱਤਰ ਆਪਣੇ ਨੈਣਾਂ ਅੱਗੇ ਚਿਤਰ ਸਕਦੀ ਸੀ ਸਰਹੱਦ ਦੇ ਪਾਰੇ ਭਾਰਤੀ ਜਵਾਨ ਪਾਕਿਸਤਾਨੀ ਸਿਪਾਹੀਆਂ ਨਾਲ ਗੁੱਥਮ – ਗੁੱਥਾ ਹੋ ਚੁਕੇ ਸਨ। ਘਮਸਾਣ ਦੇ ਯੁੱਧ ਦੀ ਖ਼ਬਰ ਨੇ ਸਾਰੇ ਸ਼ਹਿਰੀਆਂ ਨੂੰ ਇੱਕ – ਮੁੱਠ ਕਰ ਦਿੱਤਾ ਸੀ।

ਰੇਡੀਓ ‘ਤੇ ਖ਼ਬਰ ਆਈ ਕਿ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਉੱਤੇ ਹਵਾਈ ਜਹਾਜ਼ਾਂ ਦੀ ਬੰਬਾਰੀ ਦਾ ਡਰ ਹੈ। ਦੁਸ਼ਮਣ ਨੇ ਬਿਆਸ ਦੇ ਪੁਲ ਅਤੇ ਆਦਮਪੁਰ ਦੇ ਹਵਾਈ ਅੱਡੇ ਉੱਤੇ ਪਾਕਿਸਤਾਨੀ ਛਾਤਾ ਬਰਦਾਰ ਉਤਾਰ ਦਿੱਤੇ ਹਨ। ਦਿਨ ਵੇਲੇ ਛਾਤਾ – ਬਰਦਾਰਾਂ ਤੋਂ ਬਚੋ, ਰਾਤ ਨੂੰ ਹਵਾਈ ਬੰਬਾਰੀ ਤੋਂ। ਸ਼ਹਿਰ ਵਿਚ ਪੂਰਨ ਬਲੈਕ – ਆਊਟ ਰੱਖੋ ਘਰ ਵਿਚ ਰੋਸ਼ਨੀ ਦੀ ਸਜ਼ਾ ਮੌਤ ਹੈ। ਕੱਚ ਦੇ ਸ਼ੀਸ਼ਿਆਂ ਅੱਗੇ ਕਾਗ਼ਜ਼ ਲਾ ਲਏ ਜਾਣ। ਕੰਨਾਂ ਵਿਚ ਰੂੰ ਰੱਖੀ ਜਾਵੇ। ਹੋ ਸਕੇ ਤਾਂ ਬਾਹਰ ਟੋਇਆਂ ਵਿਚ ਸੌਂਵੋ।

PSEB 8th Class Punjabi Solutions Chapter 14 ਸਾਂਝੀ ਮਾਂ

ਉਪਰੋਕਤ, ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਕਹਾਣੀ ਵਿਚੋਂ ਲਿਆ ਗਿਆ ਹੈ ?
(ਉ) ਹਰਿਆਵਲ ਦੇ ਬੀਜ
(ਅ) ਦਲੇਰੀ
(ਈ) ਸਾਂਝੀ ਮਾਂ
(ਸ) ਪੇਮੀ ਦੇ ਨਿਆਣੇ।
ਉੱਤਰ :
(ਈ) ਸਾਂਝੀ ਮਾਂ।

ਪ੍ਰਸ਼ਨ 2.
ਸਰਹੱਦ ਦੇ ਪਾਰ ਕੀ ਹੋ ਰਿਹਾ ਸੀ ?
(ਉ) ਦੁਸ਼ਮਣ ਦੀ ਹਿਲਜੁਲ
(ਅ) ਘਮਸਾਣ ਦੀ ਲੜਾ
(ਈ) ਜੰਗਬੰਦੀ
(ਸ) ਗੋਲਾਬਾਰੀ।
ਉੱਤਰ :
(ਅ) ਘਮਸਾਣ ਦੀ ਲੜਾਈ।

ਪ੍ਰਸ਼ਨ 3.
ਲੜਾਈ ਦੀ ਖ਼ਬਰ ਨੇ ਕਿਸ ਦੇ ਦਿਲ ਦਾ ਚੈਨ ਖੋਹ ਲਿਆ ਸੀ ?
(ਉ) ਪੰਜਾਬ ਕੌਰ ਦੇ
(ਅ) ਫ਼ੌਜੀਆਂ ਦੇ
(ਈ) ਦੁਸ਼ਮਣ ਦੇ
(ਸ) ਲੋਕਾਂ ਦੇ।
ਉੱਤਰ :
(ੳ) ਪੰਜਾਬ ਕੌਰ ਦੇ।

PSEB 8th Class Punjabi Solutions Chapter 14 ਸਾਂਝੀ ਮਾਂ

ਪ੍ਰਸ਼ਨ 4.
ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਕਿੱਥੇ ਸ਼ਹੀਦ ਹੋਏ ਸਨ ?
(ਉ) ਸਰਹੰਦ ਵਿਚ
(ਅ) ਚਮਕੌਰ ਵਿਚ
(ਈ) ਆਨੰਦਪੁਰ ਸਾਹਿਬ ਵਿਚ
(ਸ) ਭੰਗਾਣੀ ਵਿਚ
ਉੱਤਰ :
(ਅ) ਚਮਕੌਰ ਵਿਚ।

ਪ੍ਰਸ਼ਨ 5.
ਸਰਹੰਦ ਦੀ ਇੱਟ ਨਾਲ ਇੱਟ ਕਿਸ ਨੇ ਵਜਾਈ ਸੀ ?
(ਉ) ਬੰਦਾ ਬਹਾਦਰ ਨੇ
(ਅ) ਵਜ਼ੀਰ ਖਾਂ ਨੇ
(ਈ) ਬਾਜ਼ ਸਿੰਘ ਨੇ
(ਸ) ਬਘੇਲ ਸਿੰਘ ਨੇ।
ਉੱਤਰ :
(ੳ) ਬੰਦਾ ਬਹਾਦਰ ਨੇ।

ਪ੍ਰਸ਼ਨ 6.
ਸ: ਸ਼ਾਮ ਸਿੰਘ ਕਿੱਥੋਂ ਦਾ ਰਹਿਣ ਵਾਲਾ ਸੀ ?
(ਉ) ਅੰਮ੍ਰਿਤਸਰ
(ਅ) ਅਟਾਰੀ
(ਈ) ਵਾਘਾ
(ਸ) ਲਾਹੌਰ
ਉੱਤਰ :
(ਅ) ਅਟਾਰੀ।

PSEB 8th Class Punjabi Solutions Chapter 14 ਸਾਂਝੀ ਮਾਂ

ਪ੍ਰਸ਼ਨ 7.
ਸ: ਸ਼ਾਮ ਸਿੰਘ ਨੇ ਕਿਨ੍ਹਾਂ ਦੇ ਖੂਨ ਨਾਲ ਹਰੀਕੇ ਪੱਤਣ ਨੂੰ ਲਾਲ ਰੱਤ ਨਾਲ ਰੰਗ ਦਿੱਤਾ ਸੀ ?
(ਉ) ਗੋਰਿਆਂ ਦੇ
(ਅ) ਡੋਗਰਿਆਂ ਦੇ
(ਈ) ਪੂਰਬੀਆਂ ਦੇ
(ਸ) ਗੋਰਖਿਆਂ ਦੇ।
ਉੱਤਰ :
(ੳ) ਗੋਰਿਆਂ ਦੇ।

ਪ੍ਰਸ਼ਨ 8.
ਸਰਹੱਦ ਦੇ ਪਾਰ ਭਾਰਤੀ ਜਵਾਨ ਕਿਨ੍ਹਾਂ ਨਾਲ ਗੁੱਥਮ – ਗੁੱਥਾ ਹੋਏ ਸਨ ?
(ਉ) ਚੀਨੀਆਂ ਨਾਲ
(ਅ) ਪਾਕਿਸਤਾਨੀਆਂ ਨਾਲ
(ਈ) ਅਫ਼ਗਾਨਾਂ ਨਾਲ
(ਸ) ਅੰਗਰੇਜ਼ਾਂ ਨਾਲ।
ਉੱਤਰ :
(ਅ) ਪਾਕਿਸਤਾਨੀਆਂ ਨਾਲ।

ਪ੍ਰਸ਼ਨ 9.
ਕਿਸ ਸ਼ਹਿਰ ਉੱਤੇ ਬੰਬਾਰੀ ਦੇ ਡਰ ਦੀ ਖ਼ਬਰ ਸੀ ?
(ਉ) ਅੰਮ੍ਰਿਤਸਰ ਉੱਤੇ
(ਆ) ਛੇਹਰਟੇ ਉੱਤੇ
(ਈ) ਤਰਨਤਾਰਨ ਉੱਤੇ
(ਸ) ਦਿੱਲੀ ਉੱਤੇ।
ਉੱਤਰ :
(ੳ) ਅੰਮ੍ਰਿਤਸਰ ਉੱਤੇ।

PSEB 8th Class Punjabi Solutions Chapter 14 ਸਾਂਝੀ ਮਾਂ

ਪ੍ਰਸ਼ਨ 10.
ਬਿਆਸ ਪੁਲ ਅਤੇ ਆਦਮਪੁਰ ਹਵਾਈ ਅੱਡੇ ਉੱਤੇ ਕੌਣ ਉਤਾਰੇ ਗਏ ਸਨ ?
(ਉ) ਮੁਸਾਫ਼ਿਰ
(ਅ) ਸਮਗਲਰ
(ਈ) ਛਾਤਾ – ਬਰਦਾਰ
(ਸ) ਸੂਹੀਏ।
ਉੱਤਰ :
(ਈ) ਛਾਤਾ – ਬਰਦਾਰ।

ਪ੍ਰਸ਼ਨ 11.
ਘਰ ਵਿਚ ਰੋਸ਼ਨੀ ਦੀ ਸਜ਼ਾ ਕੀ ਸੀ ?
(ਉ) ਜੇਲ੍ਹ
(ਅ) ਉਮਰ ਕੈਦ
(ਈ) ਮੌਤ
(ਸ) ਕਾਲਾਪਾਣੀ।
ਉੱਤਰ :
(ੲ) ਮੌਤ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਖੂਨੋ – ਖੂਨ
(ਅ) ਸ਼ਹਿਰ
(ਈ) ਰੋਸ਼ਨੀ
(ਸ) ਅੰਮ੍ਰਿਤਸਰ/ਪੰਜਾਬ ਕੌਰ/ਗੁਰੂ ਗੋਬਿੰਦ ਸਿੰਘ ਜੀ/ਬੰਦਾ ਬਰਾਗੀ/ਸਰਦਾਰ ਸ਼ਾਮ ਸਿੰਘ ਅਟਾਰੀ/ਹਰੀਕੇ ਪੱਤਣ/ਚਮਕੌਰ/ਪੰਜਾਬ/ਬਿਆਸ/ਆਦਮਪੁਰ।
ਉੱਤਰ :
(ਸ) ਅੰਮ੍ਰਿਤਸਰ/ਪੰਜਾਬ ਕੌਰ/ਗੁਰੂ ਗੋਬਿੰਦ ਸਿੰਘ ਜੀ/ਬੰਦਾ ਬਰਾਗੀ/ਸਰਦਾਰ ਸ਼ਾਮ ਸਿੰਘ ਅਟਾਰੀ/ਹਰੀਕੇ ਪੱਤਣਚਮਕੌਰ/ਪੰਜਾਬ/ਬਿਆਸ/ਆਦਮਪੁਰ।

PSEB 8th Class Punjabi Solutions Chapter 14 ਸਾਂਝੀ ਮਾਂ

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਨਸ਼ਾ/ਭੈ/ਚੈਨ/ਡਰ/ਮੌਤ/ਸਜ਼ਾ
(ਅ) ਬਾਹਰ
(ਈ) ਰਾਤ
(ਸ) ਰੱਤ।
ਉੱਤਰ :
(ਉ) ਨਸ਼ਾ/ਭੈ ਚੈਨ/ਡਰ/ਮੌਤ/ਸਜ਼ਾ

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਉਸ
(ਅ) ਨੂੰ,
(ਈ) ਕ – ਮੁੱਠ
(ਸ) ਘਮਸਾਣ।
ਉੱਤਰ :
(ੳ) ਉਸ !

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਵਸਤਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਫ਼ੌਜ
(ਅ) ਰੂ/ਇੱਟ/ਕਾਗਜ਼/ਰੱਤ
(ਈ) ਬੰਬਾਰੀ।
(ਸ) ਆਦਮਪੁਰ।
ਉੱਤਰ :
(ਅ) ਰੂ/ਇੱਟ/ਕਾਗਜ਼/ਰੱਤ।

PSEB 8th Class Punjabi Solutions Chapter 14 ਸਾਂਝੀ ਮਾਂ

ਪ੍ਰਸ਼ਨ 16.
ਉਪਰੋਕਤ ਪੈਰੇ ਵਿਚ ਕਿਰਿਆ ਕਿਹੜੀ ਹੈ ?
(ੳ) ਖ਼ਬਰਾਂ
(ਅ) ਦਿਨ
(ਈ) ਚੈਨ
(ਸ) ਆਈਆਂ ਹੋ ਰਹੀ ਹੈ/ਸੀ/ਜਾਪਿਆ/ਖੋ ਲਿਆ ਹੋਵੇ ਹੋਏ ਸਨਵਜਾਈ ਸੀ ਰੰਗ ਦਿੱਤਾ ਸੀ/ਹੋ ਗਈ ਸੀ/ਚਿਤਰ ਸਕਦੀ ਸੀ/ਹੋ ਚੁੱਕੇ ਸਨ/ਕਰ ਦਿੱਤਾ ਸੀਆਈ/ਉੱਪਰ ਦਿੱਤੇ ਸਨ/ਬਚੋ ਰੱਖੋ/ਹੈ/ਲਾ ਲਏ ਜਾਣਰੱਖੀ ਜਾਵੇ ਸੌਂਵੋ।
ਉੱਤਰ :
(ਸ) ਆਈਆਂ/ਹੋ ਰਹੀ ਹੈ/ਸੀ/ਜਾਪਿਆ/ਖੋ ਲਿਆ ਹੋਵੇਹੋਏ ਸਨ/ਵਜਾਈ ਸੀ/ ਰੰਗ ਦਿੱਤਾ ਸੀ/ਹੋ ਗਈ ਸੀ/ਚਿਤਰ ਸਕਦੀ ਸੀ/ਹੋ ਚੁੱਕੇ ਸਨਕਰ ਦਿੱਤਾ ਸੀ/ਆਈ/ਉੱਪਰ ਦਿੱਤੇ ਸਨ/ਬਚੋ/ਰੱਖੋਹੈਲਾ ਲਏ ਜਾਣ/ਰੱਖੀ ਜਾਵੇਸੌਂਵੋ।

ਪ੍ਰਸ਼ਨ 17.
‘ਜਵਾਨ ਸ਼ਬਦ ਦਾ ਇਸਤਰੀ ਲਿੰਗ ਕਿਹੜਾ ਹੈ ?
(ਉ) ਮੁਟਿਆਰ
(ਅ) ਜਵਾਨੀ
(ਈ) ਜੁਆਨ
(ਸ) ਜਵੈਣ।
ਉੱਤਰ :
(ੳ) ਮੁਟਿਆਰ

ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਜੋੜਨੀ।
ਉੱਤਰ
(ਉ) ਡੰਡੀ ( । )
(ਅ) ਕਾਮਾ ( , )
(ਈ) ਜੋੜਨੀ ( – )

PSEB 8th Class Punjabi Solutions Chapter 14 ਸਾਂਝੀ ਮਾਂ

ਪ੍ਰਸ਼ਨ 19.
‘ਪਾਕਿਸਤਾਨੀਂ ਦਾ ਇਸਤਰੀ ਲਿੰਗ ਕੀ ਹੋਵੇਗਾ ?
ਉੱਤਰ :
ਪਾਕਿਸਤਾਨਣ।

ਪ੍ਰਸ਼ਨ 20.
‘ਸਿਪਾਹੀਂ ਸ਼ਬਦਾਂ ਦਾ ਇਸਤਰੀ ਲਿੰਗ ਲਿਖੋ।
ਉੱਤਰ :
ਸਿਪੈਹਣ।

ਪ੍ਰਸ਼ਨ 21.
‘ਦੁਸ਼ਮਣ ਦਾ ਬਹੁਵਚਨ ਕੀ ਹੋਵੇਗਾ ?
ਉੱਤਰ :
ਦੁਸ਼ਮਣ/ਦੁਸ਼ਮਣਾਂ।

2. ਵਿਆਕਰਨ ਤੇ ਰਚਨਾਤਮਕ ਕਾਰਜ।

ਪ੍ਰਸ਼ਨ 1.
ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ? ਉਦਾਹਰਨਾਂ ਸਹਿਤ ਜਾਣਕਾਰੀ ਦਿਓ।
ਉੱਤਰ :
(ਨੋਟ – ਉੱਤਰ ਲਈ ਦੇਖੋ ਪਿਛਲਾ ਪਾਠ

ਪ੍ਰਸ਼ਨ 2.
ਹੇਠ ਲਿਖੇ ਪੈਰੇ ਵਿਚੋਂ ਕਿਰਿਆ – ਵਿਸ਼ੇਸ਼ਣ ਸ਼ਬਦ ਚੁਣੋ ਅਤੇ ਉਨ੍ਹਾਂ ਦੀਆਂ ਕਿਸਮਾਂ ਵੀ ਦੱਸੋ ਦਰਵਾਜ਼ੇ ਅੱਗੇ ਫਟੇ ਬੰਬ ਦਾ ਡਰ ਉਸ ਦੇ ਮਨੋਂ ਨਾ ਲੱਥਾ। ਇਸ ਦੀ ਭਾਫ਼ ਬੜੀ ਜ਼ਹਿਰੀਲੀ ਹੁੰਦੀ ਹੈ, ਉਸ ਨੇ ਸੁਣਿਆ ਸੀ। ਇਸ ਵਿਚ ਠੋਸ ਪਦਾਰਥ ਇੰਝ ਭੰਨੇ ਜਾਂਦੇ ਹਨ, ਜਿਵੇਂ ਉੱਬਲਦੇ ਤੇਲ ਵਿਚ ਮੱਛੀ। ਉਹ ਆਪਣੇ ਬੱਚਿਆਂ ਨੂੰ ਕਿਵੇਂ ਮੱਛੀ ਵਾਂਗ ਭੁਮੀਂਦੇ ਦੇਖ ਸਕਦੀ ਸੀ ? ਉਸ ਦੀ ਆਪਣੀ ਅਉਧ ਬੀਤ ਚੁੱਕੀ ਸੀ। ਉਸ ਨੂੰ ਬੱਚਿਆਂ ਦੀ ਅਉਧ ਖ਼ਰਾਬ ਕਰਨ ਦਾ ਕੀ ਹੱਕ ਸੀ ?
ਉੱਤਰ :

  • ਸਥਾਨਵਾਚਕ ਕਿਰਿਆ ਵਿਸ਼ੇਸ਼ਣ – ਅੱਗੇ।
  • ਕਾਰਵਾਚਕ ਕਿਰਿਆ ਵਿਸ਼ੇਸ਼ਣ – ਇੰਦ, ਜਿਵੇਂ, ਕਿਵੇਂ।
  • ਨਿਰਨਾਵਾਚਕ ਕਿਰਿਆ ਵਿਸ਼ੇਸ਼ਣ – ਨਾ !

PSEB 8th Class Punjabi Solutions Chapter 14 ਸਾਂਝੀ ਮਾਂ

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿਚੋਂ ਕਿਰਿਆ ਵਿਸ਼ੇਸ਼ਣ ਤੇ ਉਨ੍ਹਾਂ ਦੀਆਂ ਕਿਸਮਾਂ ਦੱਸੋ।
(ਉ) ਜਿਹੜੇ ਪਿੱਛੇ ਰਹਿ ਗਏ, ਉਹ ਵੀ ਜਿਊਂਦੇ ਨਹੀਂ ਸਨ ਜਾਪਦੇ !
(ਆ) ਪੰਜਾਬ ਕੌਰ ਨੇ ਉਪਰ ਨੂੰ ਤੱਕਿਆ।
ਉੱਤਰ :
(ਉ) ਪਿੱਛੇ – ਸਥਾਨਵਾਚਕ ਕਿਰਿਆ ਵਿਸ਼ੇਸ਼ਣ।
(ਅ) ਉੱਪਰ – ਸਥਾਨਵਾਚਕ ਕਿਰਿਆ ਵਿਸ਼ੇਸ਼ਣ।

ਪ੍ਰਸ਼ਨ 4.
ਤੁਹਾਡੇ ਗਲੀ ਮੁਹੱਲੇ ਵਿਚ ਵੀ ਕਈ ਅਜਿਹੇ ਮਨੁੱਖ ਵਸਦੇ ਹੋਣਗੇ, ਜਿਹੜੇ ਲੋਕਾਂ ਵਿਚ ਪਿਆਰ ਤੇ ਹਮਦਰਦੀ ਵੰਡਦੇ ਹੋਣਗੇ। ਇਨ੍ਹਾਂ ਵਿਚੋਂ ਕਿਸੇ ਇਕ ਬਾਰੇ ਦੋ ਪੈਰੇ ਲਿਖੋ।
ਉੱਤਰ :
ਸਾਡੇ ਮੁਹੱਲੇ ਵਿਚ ਇਕ ਸੇਵਾ – ਮੁਕਤ ਹੈਡਮਾਸਟਰ ਸਾਹਿਬ ਰਹਿੰਦੇ ਹਨ। ਉਨ੍ਹਾਂ ਨੂੰ ਸਰਕਾਰੀ ਪੈਨਸ਼ਨ ਮਿਲਦੀ ਹੈ ਅਤੇ ਉਨ੍ਹਾਂ ਦੇ ਪੁੱਤਰ ਬਾਹਰ ਅਮਰੀਕਾ ਵਿਚ ਰਹਿੰਦੇ ਹਨ। ਹੈਡਮਾਸਟਰ ਸਾਹਿਬ ਆਪਣੇ ਪੈਨਸ਼ਨ ਦੇ ਪੈਸਿਆਂ ਨਾਲ ਆਮ ਕਰਕੇ ਗ਼ਰੀਬਾਂ ਤੇ ਬਿਮਾਰਾਂ ਦੀ ਮੱਦਦ ਕਰਦੇ ਰਹਿੰਦੇ ਹਨ। ਉਹ ਸਿਆਲਾਂ ਵਿਚ ਕਦੇ ਲੋੜਵੰਦਾਂ ਨੂੰ ਗਰਮ ਕੱਪੜੇ ਤੇ ਕੰਬਲ ਆਦਿ ਦੇ ਦਿੰਦੇ ਹਨ ਅਤੇ ਕਦੇ ਕਿਸੇ ਨੂੰ ਖਾਣ – ਪੀਣ ਦਾ ਸਮਾਨ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਬਹੁਮੁੱਲਾ ਸਲਾਹ – ਮਸ਼ਵਰਾ ਵੀ ਦਿੰਦੇ ਰਹਿੰਦੇ ਹਨ।

ਉਹ ਗ਼ਰੀਬਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦੇ ਹਨ ਅਤੇ ਲੋੜ ਪੈਣ ਤੇ ਕਿਤਾਬਾਂ ਤੇ ਕਾਪੀਆਂ ਵੀ ਦਿੰਦੇ ਹਨ। ਉਹ ਆਪਣੇ ਕੋਲ ਪੜ੍ਹਨ ਵਾਲੇ ਬੱਚਿਆਂ ਨੂੰ ਆਪਣੇ ਚਰਿੱਤਰ ਵਿਚ ਚੰਗੇ ਗੁਣ ਪੈਦਾ ਕਰਨ, ਚੰਗੇ ਤੇ ਜ਼ਿੰਮੇਵਾਰ ਨਾਗਰਿਕ ਬਣਨ, ਮਾਤਾ – ਪਿਤਾ ਤੇ ਅਧਿਆਪਕਾਂ ਦਾ ਆਦਰ ਕਰਨ, ਲੋੜਵੰਦਾਂ ਦੀ ਸਹਾਇਤਾ ਕਰਨ ਤੇ ਆਲੇ – ਦੁਆਲੇ ਵਿਚ ਸਫ਼ਾਈ ਰੱਖਣ ਦੀ ਨਾ ਵੀ ਦਿੰਦੇ ਰਹਿੰਦੇ ਹਨ। ਇਸ ਤਰ੍ਹਾਂ ਉਹ ਆਲੇ – ਦੁਆਲੇ ਵਿਚ ਬਹੁਤ ਹਰਮਨ – ਪਿਆਰੇ ਹਨ।

PSEB 8th Class Punjabi Solutions Chapter 14 ਸਾਂਝੀ ਮਾਂ

3. ਔਖੇ ਸ਼ਬਦਾਂ ਦੇ ਅਰਥ

  • ਨਿਤਾਪ੍ਰਤੀ – ਹਰ ਰੋਜ਼
  • ਚਾਂਦਮਾਰੀ – ਨਿਸ਼ਾਨੇ ਉੱਤੇ ਗੋਲੀ ਮਾਰਨ ਦਾ ਅਭਿਆਸ ਵਿਘਨ ਰੁਕਾਵਟ।
  • ਬਲੈਕ – ਆਊਟ – ਹਵਾਈ ਹਮਲੇ ਆਦਿ ਦੇ ਖ਼ਤਰੇ ਸਮੇਂ ਸ਼ਹਿਰ ਦੀਆਂ ਬੱਤੀਆਂ ਬੁਝਾ ਕੇ ਹਨੇਰਾ ਕਰਨਾ ਹਰਿਆਈ – ਹਰਿਆਵਲ !
  • ਅਉਧ – ਉਮਰ।
  • ਪੈਂਡਾ – ਰਸਤਾ, ਦੂਰੀ, ਫ਼ਾਸਲਾ
  • ਕਾਇਰਤਾ – ਬੁਜ਼ਦਿਲੀ।

PSEB 8th Class Punjabi Solutions Chapter 13 ਧਰਤੀ

Punjab State Board PSEB 8th Class Punjabi Book Solutions Chapter 13 ਧਰਤੀ Textbook Exercise Questions and Answers.

PSEB Solutions for Class 8 Punjabi Chapter 13 ਧਰਤੀ (1st Language)

Punjabi Guide for Class 8 PSEB ਧਰਤੀ Textbook Questions and Answers

ਧਰਤੀ ਪਾਠ-ਅਭਿਆਸ

1. ਦੱਸੋ :

(ੳ) ਮੈਂ ਸੂਰਜ ਤੋਂ ਹੋਈ ਪੈਦਾ-ਇਸ ਸਤਰ ਦਾ ਕੀ ਭਾਵ ਹੈ ?
ਉੱਤਰ :
ਧਰਤੀ ਸੂਰਜ ਨਾਲੋਂ ਟੁੱਟਿਆ ਇਕ ਹਿੱਸਾ ਹੈ।

(ਅ) ਧਰਤੀ ਉੱਤੇ ਕਿਹੜੀਆਂ-ਕਿਹੜੀਆਂ ਰੁੱਤਾਂ ਆਉਂਦੀਆਂ ਹਨ ?
ਉੱਤਰ :
ਗਰਮੀ, ਸਿਆਲ, ਬਸੰਤ ਤੇ ਬਰਸਾਤ।

PSEB 8th Class Punjabi Solutions Chapter 13 ਧਰਤੀ

(ੲ) ਪਹਿਲਾਂ ਧਰਤੀ ਕਿਹੋ-ਜਿਹੀ ਸੀ ?
ਉੱਤਰ :
ਧਰਤੀ ਪਹਿਲਾਂ ਭਖਦੀਆਂ ਗੈਸਾਂ ਦਾ ਗੋਲਾ ਸੀ

(ਸ) ਧਰਤੀ ਦੇ ਸੂਰਜ ਦੁਆਲੇ ਘੁੰਮਣ ਕਾਰਨ ਧਰਤੀ ਉੱਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ :
ਸੂਰਜ ਦੁਆਲੇ ਘੁੰਮਣ ਨਾਲ ਧਰਤੀ ਉੱਤੇ ਰੁੱਤਾਂ ਬਣਦੀਆਂ ਹਨ।

(ਹ) ਧਰਤੀ ਦਾ ਆਕਾਰ ਤੇ ਵਾਤਾਵਤਨ ਕਿਹੋ-ਜਿਹਾ ਹੈ ?
ਉੱਤਰ :
ਧਰਤੀ ਉੱਤੇ ਇਕ ਹਿੱਸਾ ਥਲ ਤੇ ਤਿੰਨ ਹਿੱਸੇ ਪਾਣੀ ਹੈ। ਇਸਦੇ ਦੁਆਲੇ ਹਵਾ ਦਾ ਗਿਲਾਫ਼ ਹੈ, ਜਿਸ ਵਿਚ ਬਹੁਤ ਸਾਰੀਆਂ ਗੈਸਾਂ ਹਨ।

2. ਹੇਠ ਲਿਖੀਆਂ ਸਤਰਾਂ ਦਾ ਭਾਵ ਸਪਸ਼ਟ ਕਰੋ :

(ਉ) ਲਾਟੂ ਵਾਂਗੂੰ ਧੁਰੀ ਦੁਆਲੇ,
ਰਹਾਂ ਘੁੰਮਦੀ ਆਪਣੀ ਚਾਲੇ।
ਘੁੰਮਣ ਕਾਰਨ ਦਿਨ ਤੇ ਰਾਤ,
ਵਾਰੋ-ਵਾਰੀ ਮਾਰਨ ਝਾਤ।

ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਮੈਂ ਲਾਟੂ ਵਾਂਗ ਆਪਣੀ ਧੁਰੀ ਦੁਆਲੇ ਆਪਣੀ ਬੱਝੀ ਚਾਲ ਵਿਚ ਘੁੰਮਦੀ ਰਹਿੰਦੀ ਹਾਂ ! ਮੇਰੇ ਘੁੰਮਣ ਨਾਲ ਹੀ ਵਾਰੋ – ਵਾਰੀ ਦਿਨ ਤੇ ਰਾਤ ਬਣਦੇ ਹਨ।

PSEB 8th Class Punjabi Solutions Chapter 13 ਧਰਤੀ

ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ। :
ਉੱਤਰ :
ਧਰਤੀ ਆਪਣੀ ਬੱਝੀ ਚਾਲ ਵਿਚ ਆਪਣੀ ਧੁਰੀ ਦੁਆਲੇ ਘੁੰਮਦੀ ਰਹਿੰਦੀ ਹੈ ਅਤੇ ਉਸਦੇ ਘੁੰਮਣ ਨਾਲ ਹੀ ਦਿਨ ਤੇ ਰਾਤ ਬਣਦੇ ਹਨ।

ਔਖੇ ਸ਼ਬਦਾਂ ਦੇ ਅਰਥ – ਧੁਰੀ – ਕਿੱਲੀ, ਕਿੱਲੀ ਦਾ ਕੇਂਦਰ ਝਾਤ – ਦਿਖਾਈ ਦੇਣਾ।

(ਅ) ਇਹ ਹੈ ਮੇਰੀ ਕਥਾ-ਕਹਾਣੀ,
ਮੈ ਸੂਰਜ ਦੀ ਬੇਟੀ-ਰਾਣੀ।
ਆਖਣ ਲੋਕੀਂ ਧਰਤੀ-ਮਾਂ,
ਮੈਂ ਤਾਂ ਰੈਣ-ਬਸੇਰਾ ਹਾਂ।

ਪ੍ਰਸ਼ਨ 3.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਮੇਰੀ ਸੰਪੂਰਨ ਕਹਾਣੀ ਇਹ ਹੈ ਕਿ ਮੈਂ ਸੂਰਜ ਦੀ ਪਿਆਰੀ ਧੀ ਹਾਂ। ਲੋਕ ਮੈਨੂੰ ਧਰਤੀ ਮਾਂ ਆਖਦੇ ਹਨ, ਪਰ ਮੈਂ ਉਨ੍ਹਾਂ ਦੀ ਥੋੜ੍ਹੇ ਚਿਰ ਲਈ ਰਹਿਣ ਦੀ ਥਾਂ ਹਾਂ।

ਪ੍ਰਸ਼ਨ 4.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਧਰਤੀ ਦੀ ਕਹਾਣੀ ਇਹ ਹੈ ਕਿ ਇਹ ਸੂਰਜ ਦੀ ਪਿਆਰੀ ਧੀ ਹੈ। ਲੋਕ ਇਸਨੂੰ ਧਰਤੀ ਮਾਂ ਆਖਦੇ ਹਨ, ਪਰੰਤੂ ਇਹ ਉਨ੍ਹਾਂ ਦੀ ਥੋੜ੍ਹੇ ਚਿਰ ਲਈ ਰਹਿਣ ਦੀ ਥਾਂ ਹੈ।

PSEB 8th Class Punjabi Solutions Chapter 13 ਧਰਤੀ

3. ਔਖੇ ਸ਼ਬਦਾਂ ਦੇ ਅਰਥ :

  • ਰੈਣ-ਬਸੇਰਾ : ਉਹ ਥਾਂ ਜਿੱਥੇ ਮੁਸਾਫ਼ਰ ਰਾਤ ਕੱਟਦੇ ਹਨ
  • ਅਜਬ : ਹੈਰਾਨ ਕਰਨ ਵਾਲਾ, ਅਨੋਖਾ
  • ਵਾਯੂ : ਹਵਾ
  • ਧੂਰੀ : ਅਰੰਭ, ਮੁੱਢ ………… ਕੇਂਦਰ, ਬਿੰਦੂ
  • ਕਾਇਦਾ : ਢੰਗ, ਨੇਮ, ਅਸੂਲ, ਰੀਤ, ਦਸਤੂਰ

4. ਵਾਕਾਂ ਵਿੱਚ ਵਰਤੋ :

ਬੇਟੀ, ਥਲ, ਰੈਣ-ਬਸੇਰਾ, ਹੋਂਦ, ਅਜਬ, ਢੇਰੀ, ਸ਼ਕਲ, ਗੈਸ, ਆਖ਼ਰਕਾਰ, ਲਾਟੂ, ਵਾਯੂ।
ਉੱਤਰ :

  • ਬੇਟੀ (ਧੀ) – ਧਰਤੀ ਸੂਰਜ ਦੀ ਬੇਟੀ ਹੈ।
  • ਥਲ (ਜ਼ਮੀਨ – ਭਾਰੀ ਮੀਂਹ ਪੈਣ ਨਾਲ ਧਰਤੀ ਉੱਤੇ ਜਲ – ਥਲ ਇੱਕ ਹੋ ਗਏ।
  • ਰੈਣ – ਬਸੇਰਾ ਰਾਤ ਰਹਿਣ ਦੀ ਥਾਂ, ਮੁਸਾਫ਼ਰਖ਼ਾਨਾ) – ਅਸੀਂ ਅਣਜਾਣੇ ਸ਼ਹਿਰ ਵਿਚ ਕੋਈ ਰੈਣ – ਬਸੇਰਾ ਲੱਭ ਰਹੇ ਸਾਂ।
  • ਹੋਂਦ ਹੋਣਾ, ਬਣਨਾ) – ਧਰਤੀ ਉੱਤੇ ਮਨੁੱਖ ਕਰੋੜਾਂ ਸਾਲ ਪਹਿਲਾਂ ਹੋਂਦ ਵਿਚ ਆਇਆ।
  • ਅਜਬ (ਅ)ਜੀਬ, ਹੈਰਾਨ ਕਰਨ ਵਾਲੀ) – ਧਰਤੀ ਦੇ ਸੂਰਜ ਤੋਂ ਵੱਖ ਹੋਣ ਦੀ ਕਹਾਣੀ ਵੀ ਅਜਬ ਹੈ।
  • ਢੇਰੀ ਤੋਲੀਆਂ ਜਾਂ ਮਿਣੀਆਂ ਜਾਣ ਵਾਲੀਆਂ ਵਸਤਾਂ ਦਾ ਇਕੱਠ, ਜੋ ਤਰਲ ਨਾ ਹੋਣ – ਮੈਂ ਥੋੜ੍ਹੀ ਜਿਹੀ ਮਿੱਟੀ ਪੁੱਟ ਕੇ ਢੇਰੀ ਲਾ ਦਿੱਤੀ।
  • ਸ਼ਕਲ ਸੂਰਤ – ਦੋਹਾਂ ਭਰਾਵਾਂ ਦੀ ਸ਼ਕਲ ਆਪਸ ਵਿਚ ਮਿਲਦੀ ਹੈ।
  • ਗੈਸ (ਹਵਾ ਦੇ ਅੰਸ਼ ਆਕਸੀਜਨ ਇਕ ਗੈਸ ਹੈ।
  • ਆਖ਼ਰਕਾਰ (ਅ)ਤ) – ਸੂਰਜ ਨਾਲੋਂ ਟੁੱਟੀ ਧਰਤੀ ਆਖ਼ਰਕਾਰ ਠੰਢੀ ਹੋ ਗਈ।
  • ਲਾਟੂ (ਘੁੰਮਣ ਵਾਲਾ ਖਿਡਾਉਣਾ) – ਮੈਂ ਡੋਰ ਲਪੇਟ ਕੇ ਲਾਟੂ ਸੁੱਟਿਆ ਤੇ ਉਹ ਘੁੰਮਣ ਲੱਗਾ
  • ਵਾਯੂ (ਹਵਾ) – ਧਰਤੀ ਦੇ ਦੁਆਲੇ ਵਾਯੂ ਦਾ ਗਿਲਾਫ਼ ਚੜ੍ਹਿਆ ਹੋਇਆ ਹੈ।

ਅਧਿਆਪਕ ਬੱਚਿਆਂ ਨੂੰ ਧਰਤੀ ਦੇ ਮਹੱਤਵ ਬਾਰੇ ਸਮਝਾਵੇ

PSEB 8th Class Punjabi Guide ਧਰਤੀ Important Questions and Answers

1. ਨਿਬੰਧਾਤਮਕ ਤੇ ਸੰਖੇਪ ਉੱਤਰ ਵਾਲੇ ਪ੍ਰਸ਼ਨ

(ਉ) ਮੈਂ ਸੂਰਜ ਦੀ ਬੇਟੀ ਰਾਣੀ,
ਥਲ ਤੋਂ ਤਿੰਨ ਗੁਣਾ ਹੈ ਪਾਣੀ।
ਆਖਣ ਲੋਕੀਂ ਧਰਤੀ ਮਾਂ,
ਮੈਂ ਤਾਂ ਰੈਣ – ਬਸੇਰਾ ਹਾਂ।

PSEB 8th Class Punjabi Solutions Chapter 13 ਧਰਤੀ

ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਮੈਂ ਸੂਰਜ ਦੀ ਪਿਆਰੀ ਬੇਟੀ ਹਾਂ। ਮੇਰੀ ਬਣਤਰ ਵਿਚ ਇਕ ਹਿੱਸਾ ਜ਼ਮੀਨ ਅਤੇ ਉਸ ਤੋਂ ਤਿੰਨ ਗੁਣਾਂ ਪਾਣੀ ਸ਼ਾਮਿਲ ਹੈ। ਲੋਕ ਮੈਨੂੰ ‘ਧਰਤੀ – ਮਾਂ` ਆਖਦੇ ਹਨ, ਪਰੰਤੁ ਮੈਂ ਸਭ ਦੇ ਲਈ ਕੁੱਝ ਚਿਰ ਲਈ ਰਹਿਣ ਦੀ ਥਾਂ ਹਾਂ। ਮੇਰੇ ਉੱਤੇ ਕੋਈ ਸਦਾ ਲਈ ਨਹੀਂ ਰਹਿੰਦਾ।

ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਧਰਤੀ ਸੂਰਜ ਤੋਂ ਵੱਖ ਹੋ ਕੇ ਬਣੀ ਹੈ। ਇਸ ਉੱਪਰ ਇਕ ਹਿੱਸਾ ਜ਼ਮੀਨ ਅਤੇ ਤਿੰਨ ਹਿੱਸੇ ਪਾਣੀ ਹੈ। ਲੋਕ ਇਸਨੂੰ ਧਰਤੀ – ਮਾਂ ਕਹਿੰਦੇ ਹਨ, ਪਰੰਤੂ ਇਹ ਸਭ ਦੇ ਲਈ ਕੁੱਝ ਸਮਾਂ ਰਹਿਣ ਦੀ ਥਾਂ ਹੈ।

ਔਖੇ ਸ਼ਬਦਾਂ ਦੇ ਅਰਥ – ਥਲ – ਜ਼ਮੀਨ, ਮਿੱਟੀ ਨਾਲ ਬਣੀ ਥਾਂ ਰੈਣ – ਬਸੇਰਾ – ਰਾਤ ਰਹਿਣ ਦੀ ਥਾਂ, ਮੁਸਾਫ਼ਰਖ਼ਾਨਾ।

(ਅ) ਹੋਂਦ ਮੇਰੀ ਹੈ ਬੜੀ ਪੁਰਾਣੀ,
ਇਹ ਵੀ ਹੈ ਇਕ ਅਜਬ ਕਹਾਣੀ !
ਦਿਸਦੀ ਹਾਂ ਮਿੱਟੀ ਦੀ ਢੇਰੀ,
ਸ਼ਕਲ ਹੋਰ ਸੀ ਪਹਿਲਾਂ ਮੇਰੀ।

ਪ੍ਰਸ਼ਨ 3.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਉਹ ਬਹੁਤ ਪੁਰਾਣੇ ਸਮੇਂ ਵਿਚ ਬਣੀ ਸੀ। ਉਸਦੇ ਬਣਨ ਦੀ ਕਹਾਣੀ ਵੀ ਬੜੀ ਅਦਭੁਤ ਹੈ। ਉਹ ਇਸ ਵੇਲੇ ਮਿੱਟੀ ਦੀ ਢੇਰੀ ਦੇ ਰੂਪ ਵਿਚ ਦਿਸਦੀ ਹੈ। ਪਰੰਤੂ ਇਸ ਤੋਂ ਪਹਿਲਾਂ ਉਸ ਦੀ ਸ਼ਕਲ ਹੋਰ ਹੀ ਸੀ।

PSEB 8th Class Punjabi Solutions Chapter 13 ਧਰਤੀ

ਪ੍ਰਸ਼ਨ 4.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਧਰਤੀ ਬਹੁਤ ਹੀ ਪੁਰਾਣੇ ਸਮੇਂ ਵਿਚ ਬਣੀ ਸੀ। ਉਸ ਦੇ ਬਣਨ ਦੀ ਕਹਾਣੀ ਬੜੀ ਅਜੀਬ ਹੈ। ਇਸ ਸਮੇਂ ਇਹ ਮਿੱਟੀ ਦੀ ਢੇਰੀ ਦਿਸਦੀ ਹੈ, ਪਰੰਤੂ ਪਹਿਲਾਂ ਇਹ ਇਸ ਤਰ੍ਹਾਂ ਦੀ ਨਹੀਂ ਸੀ।

ਔਖੇ ਸ਼ਬਦਾਂ ਦੇ ਅਰਥ – ਹੋਂਦ – ਹੋਣਾ, ਬਣਨਾ ਅਜਬ – ਹੈਰਾਨ ਕਰਨ ਵਾਲੀ।

(ਇ) ਭਖਦੀਆਂ ਗੈਸਾਂ ਦਾ ਸੀ ਗੋਲਾ,
ਦਗਦਾ ਜਿਉਂ ਭੱਠੀ ਵਿਚ ਕੋਲਾ।
ਬੀਤੇ ਵਰੇ ਕਈ ਲੱਖ ਹਜ਼ਾਰ,
ਠੰਢੀ ਹੋ ਗਈ ਆਖ਼ਰਕਾਰ।

ਪ੍ਰਸ਼ਨ 5.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਪੁਰਾਤਨ ਸਮੇਂ ਵਿਚ ਸੂਰਜ ਨਾਲੋਂ ਟੁੱਟਣ ਪਿੱਛੋਂ ਮੈਂ ਬਲਦੀਆਂ ਗੈਸਾਂ ਦਾ ਗੋਲਾ ਸਾਂ ਅਤੇ ਇਸ ਤਰ੍ਹਾਂ ਭਖ ਰਹੀ ਸੀ, ਜਿਸ ਤਰ੍ਹਾਂ ਭੱਠੀ ਵਿਚ ਕੋਲਾ ਭਖਦਾ ਹੈ। ਇਸ ਹਾਲਤ ਵਿਚ ਮੈਨੂੰ ਕਰੋੜਾਂ ਵਰ੍ਹੇ ਬੀਤ ਗਏ। ਅੰਤ ਮੈਂ ਠੰਢੀ ਹੋ ਗਈ।

ਪ੍ਰਸ਼ਨ 6.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਕਰੋੜਾਂ ਸਾਲ ਪਹਿਲਾਂ ਸੂਰਜ ਤੋਂ ਵੱਖ ਹੋਣ ਮਗਰੋਂ ਧਰਤੀ ਭਖਦੀਆਂ ਗੈਸਾਂ ਦਾ ਗੋਲਾ ਸੀ, ਜੋ ਹੌਲੀ – ਹੌਲੀ ਠੰਢਾ ਹੋ ਕੇ ਧਰਤੀ ਦਾ ਇਹ ਰੂਪ ਧਾਰਨ ਕਰ ਗਿਆ।

ਔਖੇ ਸ਼ਬਦਾਂ ਦੇ ਅਰਥ – ਭਖਦੀਆਂ – ਬਲਦੀਆਂ। ਦਗਦਾ – ਭੁੱਖਦਾ, ਗਰਮੀ ਨਾਲ ਲਾਲ।

PSEB 8th Class Punjabi Solutions Chapter 13 ਧਰਤੀ

(ਸ) ਮੈਂ ਸੂਰਜ ਤੋਂ ਹੋਈ ਪੈਦਾ,
ਦੁਆਲੇ ਘੁੰਮਣਾ ਪੱਕਾ ਕਾਇਦਾ।
ਗਰਮੀ, ਮੀਂਹ, ਬਸੰਤ, ਸਿਆਲ,
ਆ ਕੇ ਪੁੱਛਣ ਮੇਰਾ ਹਾਲ ਨੂੰ

ਪ੍ਰਸ਼ਨ 7.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਮੈਂ ਸੂਰਜ ਤੋਂ ਪੈਦਾ ਹੋਈ ਹਾਂ ਅਤੇ ਮੈਂ ਆਪਣੇ ਪੱਕੇ ਨੇਮ ਅਨੁਸਾਰ ਸੂਰਜ ਦੁਆਲੇ ਹੀ ਘੁੰਮਦੀ ਰਹਿੰਦੀ ਹਾਂ ਗਰਮੀ, ਬਰਸਾਤ, ਬਸੰਤ ਤੇ ਸਿਆਲ ਆਦਿ ਰੁੱਤਾਂ ਸਭ ਮੇਰੇ ਕੋਲ ਆ ਕੇ ਮੇਰਾ ਹਾਲ ਪੁੱਛਦੀਆਂ ਹਨ।

ਪ੍ਰਸ਼ਨ 8.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਧਰਤੀ ਸੂਰਜ ਤੋਂ ਪੈਦਾ ਹੋਈ ਹੈ ਤੇ ਆਪਣੇ ਨੇਮ ਅਨੁਸਾਰ ਸੂਰਜ ਦੁਆਲੇ ਘੁੰਮਦੀ ਰਹਿੰਦੀ ਹੈ। ਉਸਦੇ ਘੁੰਮਣ ਨਾਲ ਹੀ ਗਰਮੀ, ਬਰਸਾਤ, ਬਸੰਤ ਤੇ ਸਿਆਲ ਆਦਿ ਰੁੱਤਾਂ ਆਉਂਦੀਆਂ ਹਨ।

ਔਖੇ ਸ਼ਬਦਾਂ ਦੇ ਅਰਥ – ਕਾਇਦਾ – ਨੇਮ, ਨਿਯਮ।

(ਹ) ਮੈਂ ਹਾਂ ਅੰਡੇ ਵਾਕੁਰ ਗੋਲ,
ਪਾਇਆ ਮੈਂ ਵਾਧੂ ਦਾ ਖੋਲ।
ਗੈਸਾਂ ਕਈ ਵਾਯੂ ਦੇ ਵਿਚ,
ਰੱਖਾਂ ਮੈਂ ਆਪਣੇ ਵਲ ਖਿੱਚ।

ਪ੍ਰਸ਼ਨ 9.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਮੈਂ ਆਂਡੇ ਵਾਂਗ ਗੋਲ ਹਾਂ ਅਤੇ ਮੇਰੇ ਉੱਪਰ ਹਵਾ ਦਾ ਗਿਲਾਫ਼ ਪਾਇਆ ਹੋਇਆ ਹੈ। ਮੇਰੇ ਦੁਆਲੇ ਦੀ ਹਵਾ ਵਿਚ ਬਹੁਤ ਸਾਰੀਆਂ ਗੈਸਾਂ ਹਨ, ਜਿਨ੍ਹਾਂ ਨੂੰ ਉਹ ਆਪਣੇ ਵਲ ਖਿੱਚ ਕੇ ਰੱਖਦੀ ਹੈ।

PSEB 8th Class Punjabi Solutions Chapter 13 ਧਰਤੀ

ਪ੍ਰਸ਼ਨ 10.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਧਰਤੀ ਆਂਡੇ ਵਰਗੀ ਗੋਲ ਹੈ।ਉਸਨੇ ਆਪਣੇ ਦੁਆਲੇ ਹਵਾ ਦਾ ਗਿਲਾਫ਼ ਚੜ੍ਹਾ ਕੇ ਰੱਖਿਆ ਹੋਇਆ ਹੈ, ਜਿਸ ਵਿਚ ਬਹੁਤ ਸਾਰੀਆਂ ਗੈਸਾਂ ਹਨ। ਧਰਤੀ ਇਸ ਹਵਾ ਨੂੰ ਆਪਣੇ ਵਲ ਖਿੱਚ ਕੇ ਰੱਖਦੀ ਹੈ।

ਔਖੇ ਸ਼ਬਦਾਂ ਦੇ ਅਰਥ – ਵਾਕੁਰ – ਵਾਂਗ। ਵਾਯੂ – ਹਵਾ ਖੋਲ – ਗਿਲਾਫ਼।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

Punjab State Board PSEB 8th Class Punjabi Book Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ Textbook Exercise Questions and Answers.

PSEB Solutions for Class 8 Punjabi Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ (1st Language)

Punjabi Guide for Class 8 PSEB ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ Textbook Questions and Answers

ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ ਪਾਠ-ਅਭਿਆਸ

1. ਦੱਸੋ :

(ਉ) ਡਾ. ਮਹਿੰਦਰ ਸਿੰਘ ਰੰਧਾਵਾ ਕਿੱਥੋਂ ਦੇ ਜੰਮ-ਪਲ ਸਨ ? ਉਹਨਾਂ ਨੇ ਕਿਹੜੀ-ਕਿਹੜੀ ਵਿੱਦਿਅਕ ਯੋਗਤਾ ਪ੍ਰਾਪਤ ਕੀਤੀ ?
ਉੱਤਰ :
ਡਾ: ਮਹਿੰਦਰ ਸਿੰਘ ਰੰਧਾਵਾ ਪੰਜਾਬ ਦੇ ਜੰਮਪਲ ਸਨ। ਆਪ ਨੇ ਲਾਹੌਰ ਤੋਂ ਐੱਮ. ਐੱਸ. ਸੀ. ਕਰਨ ਮਗਰੋਂ 1934 ਵਿਚ ਲੰਡਨ ਤੋਂ ਆਈ. ਸੀ. ਐੱਸ. ਦੀ ਪ੍ਰਤੀਯੋਗਤਾ ਪਾਸ ਕੀਤੀ। ਬਨਸਪਤੀ ਵਿਗਿਆਨ ਸੰਬੰਧੀ ਖੋਜ ਕਰਨ ਤੇ ਆਪ ਨੂੰ ਪੰਜਾਬ ਯੂਨੀਵਰਸਿਟੀ ਨੇ ਡਾਕਟਰ ਦੀ ਡਿਗਰੀ ਦਿੱਤੀ।

(ਅ) ਇੱਕ ਅਧਿਕਾਰੀ ਵਜੋਂ ਡਾ. ਰੰਧਾਵਾ ਕਿਹੜੇ-ਕਿਹੜੇ ਮੁੱਖ ਅਹੁਦਿਆਂ ‘ਤੇ ਸਸ਼ੋਭਿਤ ਰਹੇ ?
ਉੱਤਰ :
ਇਕ ਅਧਿਕਾਰੀ ਵਜੋਂ ਡਾ: ਰੰਧਾਵਾ ਉੱਤਰ : ਪ੍ਰਦੇਸ਼, ਦਿੱਲੀ, ਹਰਿਆਣਾ ਤੇ ਪੰਜਾਬ ਵਿਚ ਵੱਖ – ਵੱਖ ਅਹੁਦਿਆਂ ‘ਤੇ ਕੰਮ ਕਰਦੇ ਰਹੇ। ਆਪ ਨੇ ਪੰਜਾਬ ਦੇ ਵਿਕਾਸ ਕਮਿਸ਼ਨਰ ਵਜੋਂ ਵੀ ਕੰਮ ਕੀਤਾ। ਆਪ ਚੰਡੀਗੜ੍ਹ ਦੇ ਮੁੱਖ ਕਮਿਸ਼ਨਰ ਵੀ ਰਹੇ ਤੇ ਪੰਜਾਬ ਖੇਤੀ – ਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ – ਕੁਲਪਤੀ ਵੀ ਰਹੇ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

(ੲ) ਪੰਜਾਬ ਵਿੱਚ ਖੇਤੀ-ਬਾੜੀ ਨੂੰ ਉੱਨਤ ਕਰਨ ਲਈ ਡਾ. ਰੰਧਾਵਾ ਦਾ ਕੀ ਯੋਗਦਾਨ ਹੈ ?
ਉੱਤਰ :
ਪੰਜਾਬ ਵਿਚ ਖੇਤੀਬਾੜੀ ਨੂੰ ਉੱਨਤ ਕਰਨ ਲਈ ਡਾ: ਰੰਧਾਵਾ ਨੇ ਇੱਥੋਂ ਦੀ ਖੇਤੀ ਦਾ ਟਰੈਕਟਰਾਂ ਤੇ ਟਿਊਬਵੈੱਲਾਂ ਰਾਹੀਂ ਮਸ਼ੀਨੀਕਰਨ ਕਰਨ ਤੋਂ ਇਲਾਵਾ ਕਿਸਾਨਾਂ ਵਿਚ ਵਿਗਿਆਨਿਕ ਢੰਗਾਂ ਨਾਲ ਖੇਤੀ ਕਰਨ ਦੀ ਸੂਝ ਪੈਦਾ ਕਰਨ ਦਾ ਇਰਾਦਾ ਕੀਤਾ, ਤਾਂ ਜੋ ਉਨ੍ਹਾਂ ਨੂੰ ਚੰਗੇ ਬੀਜਾਂ, ਰਸਾਇਣਿਕ ਖਾਦਾਂ ਤੇ ਕੀੜੇ – ਮਾਰ ਦਵਾਈਆਂ ਦੀ ਵਰਤੋਂ ਦਾ ਪਤਾ ਲੱਗ ਸਕੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵਾਗ – ਡੋਰ ਸੰਭਾਲ ਕੇ ਆਪ ਨੇ ਕਿਸਾਨਾਂ ਨੂੰ ਉੱਨਤ ਖੇਤੀ ਦੇ ਢੰਗਾਂ ਦੀ ਸਿਖਲਾਈ ਦੇਣ ਲਈ ਵਿਸ਼ੇਸ਼ ਕੰਮ ਕੀਤੇ।

ਇਸ ਸੰਬੰਧੀ ਆਪ ਨੇ ਯੂਨੀਵਰਸਿਟੀ ਵਿਚ ਇਕ ਵਿਭਾਗ ਕਾਇਮ ਕੀਤਾ, ਜੋ ਕਿ ਉੱਨਤ ਖੇਤੀ ਬਾਰੇ ਜਾਣਕਾਰੀ ਦੇਣ ਵਾਲਾ ਸਾਹਿਤ ਛਾਪ ਕੇ ਕਿਸਾਨਾਂ ਵਿਚ ਮੁਫ਼ਤ ਵੰਡਦਾ ਹੈ। ਆਪ ਦੀਆਂ ਕੋਸ਼ਿਸ਼ਾਂ ਸਦਕਾ ਹੀ ਹੁਣ ਤਕ ਖੇਤੀ ਦੇ ਮਾਹਰ ਕਿਸਾਨ ਮੇਲੇ ਲਾ ਕੇ ਜ਼ਿਮੀਂਦਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਅਮਲੀ ਰੂਪ ਵਿਚ ਹਾਜ਼ਰ ਹੁੰਦੇ ਹਨ।

(ਮ) ਮਹਿੰਦਰ ਸਿੰਘ ਰੰਧਾਵਾ ਸਾਹਿਤ ਦੇ ਖੇਤਰ ਵਿੱਚ ਕਿਉਂ ਪ੍ਰਸਿੱਧ ਹੋਏ ?
ਉੱਤਰ :
ਡਾ: ਰੰਧਾਵਾ ਨੇ ਸਾਹਿਤ, ਸਭਿਆਚਾਰ ਤੇ ਗਿਆਨ – ਵਿਗਿਆਨ ਨਾਲ ਸੰਬੰਧਿਤ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਆਪ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਕਾਂਗੜੇ ਤੇ ਕੁੱਲੂ ਦੇ ਖੇਤਰ ਵਿਚੋਂ ਲੋਕ – ਗੀਤ ਇਕੱਠੇ ਕੀਤੇ ਤੇ ਉਨ੍ਹਾਂ ਨੂੰ ਲੋਕਾਂ ਦੇ ਅੰਦਾਜ਼ ਵਿਚ ਲਿਖਿਆ। ਇਸ ਤੋਂ ਬਿਨਾਂ ਉਹ ਆਪ ਕਲਾਕਾਰਾਂ ਤੇ ਸਾਹਿਤਕਾਰਾਂ ਦੇ ਕਦਰਦਾਨ ਸਨ ਤੇ ਪੰਜਾਬੀ ਬੋਲੀ ਨੂੰ ਬਹੁਤ ਪਿਆਰ ਕਰਦੇ ਸਨ। ਇਸੇ ਕਰਕੇ ਉਹ ਸਾਹਿਤ ਦੇ ਖੇਤਰ ਵਿਚ ਪ੍ਰਸਿੱਧ ਹੋਏ।

(ਹ) ਵਿਗਿਆਨ ਦੇ ਖੇਤਰ ਨਾਲ ਡਾ. ਰੰਧਾਵਾ ਦਾ ਨਾਂ ਕਿਵੇਂ ਜੁੜਿਆ ਹੋਇਆ ਹੈ ?
ਉੱਤਰ :
ਡਾ: ਰੰਧਾਵਾ ਐੱਮ. ਐੱਸ. ਸੀ. ਪਾਸ ਹੋਣ ਕਰ ਕੇ ਇਕ ਵਿਗਿਆਨੀ ਸਨ। ਉਨ੍ਹਾਂ ਨੂੰ ਬਨਸਪਤੀ ਵਿਗਿਆਨ ਬਾਰੇ ਖੋਜ ਕਰਨ ਉੱਤੇ ਪੰਜਾਬ ਯੂਨੀਵਰਸਿਟੀ ਨੇ ਡਾਕਟਰ ਦੀ ਡਿਗਰੀ ਦਿੱਤੀ। ਇਸ ਤਰ੍ਹਾਂ ਉਨ੍ਹਾਂ ਦਾ ਨਾਂ ਵਿਗਿਆਨ ਦੇ ਖੇਤਰ ਨਾਲ ਜੁੜਿਆ ਹੋਇਆ ਹੈ।

(ਕ) ਡਾ. ਮਹਿੰਦਰ ਸਿੰਘ ਰੰਧਾਵਾ ਦੀ ਸੋਚ ਤੇ ਸੁਭਾਅ ਬਾਰੇ ਪਾਠ ਵਿੱਚ ਕੀ ਦੱਸਿਆ ਹੋਇਆ ਹੈ ?

(੫) ਪੰਜਾਬ ਨੂੰ ਸੋਹਣਾ ਬਣਾਉਣ ਲਈ ਡਾ. ਰੰਧਾਵਾ ਨੇ ਕੀ ਜਤਨ ਕੀਤੇ ?
ਉੱਤਰ :
ਜਦੋਂ ਡਾ: ਰੰਧਾਵਾ ਪੰਜਾਬ ਦੇ ਵਿਕਾਸ ਕਮਿਸ਼ਨਰ ਬਣੇ ਤਾਂ ਉਨਾਂ ਨੇ ਦਿੜ ਇਰਾਦਾ ਕਰ ਲਿਆ ਕਿ ਉਹ ਪੰਜਾਬ ਦੇ ਪਿੰਡਾਂ ਨੂੰ ਅਜਿਹੇ ਬਣਾ ਦੇਣਗੇ, ਜਿੱਥੇ ਟਰੈਕਟਰ ਫਪ ਫਪ ਕਰਦੇ ਫਿਰਨ। ਟਿਊਬਵੈੱਲ ਖੇਤਾਂ ਨੂੰ ਪਾਣੀ ਨਾਲ ਸਿੰਜਦੇ ਹੋਣ। ਕਿਸਾਨਾਂ ਵਿਚ ਨਵੇਂ ਢੰਗ ਨਾਲ ਖੇਤੀ ਕਰਨ ਦੀ ਸੂਝ ਹੋਵੇ ਅਤੇ ਖੇਤਾਂ ਵਿਚ ਹੀ ਉਨ੍ਹਾਂ ਦੇ ਸੁੰਦਰ ਫੁੱਲਾਂ ਨਾਲ ਸਜੇ ਘਰ ਹੋਣ ! ਹਰ ਪਿੰਡ ਵਿਚ ਮਸ਼ੀਨਾਂ ਦੀ ਮੁਰੰਮਤ ਦੀਆਂ ਸਹੂਲਤਾਂ ਹੋਣ ਅਤੇ ਲੋਕ ਰਸਾਇਣਿਕ ਖਾਦਾਂ ਤੇ ਖੇਤੀ ਦੇ ਉੱਨਤ ਢੰਗਾਂ ਦੇ ਗੁਣ ਅਤੇ ਵਰਤੋਂ ਜਾਣਦੇ ਹੋਣ।

ਫਿਰ ਜਦੋਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ – ਕੁਲਪਤੀ ਬਣੇ, ਤਾਂ ਉਨ੍ਹਾਂ ਨੇ ਲੋਕਾਂ ਨੂੰ ਵਿਗਿਆਨਿਕ ਖੇਤੀਬਾੜੀ ਸੰਬੰਧੀ ਜਾਣਕਾਰੀ ਦੇਣ ਲਈ ਯੂਨੀਵਰਸਿਟੀ ਵਿਚ ਇਕ ਵਿਭਾਗ ਕਾਇਮ ਕੀਤਾ, ਜੋ ਫ਼ਸਲਾਂ ਸੰਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਨੂੰ ਛਾਪ ਕੇ ਕਿਸਾਨਾਂ ਵਿਚ ਮੁਫ਼ਤ ਵੰਡਦਾ ਹੈ। ਉਨ੍ਹਾਂ ਨੇ ਕਿਸਾਨ ਮੇਲੇ ਆਰੰਭ ਕੀਤੇ, ਜਿਨ੍ਹਾਂ ਵਿਚ ਖੇਤੀਬਾੜੀ ਮਾਹਰ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਆਪ ਹਾਜ਼ਰ ਹੁੰਦੇ ਹਨ !

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

(ਗ) ਡਾ. ਰੰਧਾਵਾ ਨੇ ਲੁਧਿਆਣਾ ਵਿਖੇ ‘ਪੇਂਡੂ ਅਜਾਇਬ-ਘਰ’ ਕਿਸ ਮਨੋਰਥ ਨਾਲ ਸਥਾਪਿਤ ਕੀਤਾ ?
ਉੱਤਰ :
ਡਾ: ਰੰਧਾਵਾ ਇਸ ਗੱਲ ਬਾਰੇ ਸਪੱਸ਼ਟ ਸਨ ਕਿ ਪੱਛਮ ਦੀ ਰੌਸ਼ਨੀ ਪੰਜਾਬ ਦੇ ਘਰਾਂ ਦੀਆਂ ਅੰਦਰਲੀਆਂ ਨੁੱਕਰਾਂ ਤਕ ਪਹੁੰਚ ਚੁੱਕੀ ਹੈ। ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਚੱਕੀ, ਚਿਮਟਾ, ਚਰਖਾ, ਪੀੜੀਆਂ ਤੇ ਮੁੜੇ ਛੇਤੀ ਹੀ ਪੰਜਾਬ ਦੇ ਜੀਵਨ ਵਿਚੋਂ ਨਿਕਲ ਜਾਣਗੇ ਤੇ ਜੇਕਰ ਇਹ ਲਾਪਰਵਾਹੀ ਵਿਚ ਹੀ ਅਲੋਪ ਹੋ ਗਏ, ਤਾਂ ਪੰਜਾਬੀਆਂ ਦਾ ਅਮੀਰ ਵਿਰਸਾ ਅਲੋਪ ਹੋ ਜਾਵੇਗਾ। ਸੋ ਆਪਣੇ ਅਮੀਰ ਵਿਰਸੇ ਨੂੰ ਸੰਭਾਲਣ ਲਈ ਆਪ ਨੇ ਲੁਧਿਆਣਾ ਵਿਖੇ ਪੇਂਡੂ ਜੀਵਨ ਦਾ ਅਜਾਇਬ ਘਰ ਕਾਇਮ ਕੀਤਾ।

ਇਸ ਕਰਕੇ ਇਸ ਦੀ ਇਮਾਰਤ ਨਾਨਕਸ਼ਾਹੀ ਇੱਟਾਂ ਨਾਲ ਬਣਾਈ ਗਈ। ਇਸ ਵਿਚ ਪਿੰਡਾਂ ਵਿਚ ਵਰਤੀਆਂ ਜਾਂਦੀਆਂ ਰਸੋਈ ਦੀਆਂ ਚੀਜ਼ਾਂ ਥਾਲ, ਕੌਲੇ, ਗਲਾਸ, ਛੰਨੇ, ਮਿੱਟੀ ਦੀਆਂ ਟਿੰਡਾਂ, ਝਵੱਕਲੀ ਤੇ ਬੈੜ ਆਦਿ ਤੋਂ ਲੈ ਕੇ ਪੇਂਡੂ ਸਵਾਣੀਆਂ ਦੀਆਂ ਹੱਥੀਂ ਤਿਆਰ ਕੀਤੀਆਂ ਦਰੀਆਂ, ਫੁੱਲਕਾਰੀਆਂ ਤੇ ਬਾਗਾਂ ਨੂੰ ਇਸ ਅਜਾਇਬ – ਘਰ ਵਿਚ ਸਾਂਭਿਆ ਗਿਆ ਹੈ। ਇਸ ਤਰ੍ਹਾਂ ਪੁਰਾਣੇ ਪੰਜਾਬ ਦਾ ਚਿਹਰਾ – ਮੋਹਰਾ ਦੇਖਣ ਲਈ ਇਹ ਅਜਾਇਬ – ਘਰ ਸ਼ੀਸ਼ੇ ਦਾ ਕੰਮ ਕਰਦਾ ਰਹੇਗਾ।

(ਘ) ਚੰਡੀਗੜ੍ਹ ਨੂੰ ਡਾ. ਰੰਧਾਵਾ ਦੀ ਕੀ ਦੇਣ ਹੈ ?
ਉੱਤਰ :
ਚੰਡੀਗੜ੍ਹ ਨੂੰ ਸੋਹਣਾ ਬਣਾਉਣ ਵਿਚ ਵੀ ਡਾ: ਰੰਧਾਵਾ ਦਾ ਅਹਿਮ ਹਿੱਸਾ ਹੈ। ਚੰਡੀਗੜ੍ਹ ਦੇ ਰੋਜ਼ ਗਾਰਡਨ ਵਿਚ ਇਕ ਹਜ਼ਾਰ ਤੋਂ ਵੱਧ ਗੁਲਾਬ ਦੇ ਫੁੱਲਾਂ ਦੀਆਂ ਵੰਨਗੀਆਂ ਹਨ, ਜਿਹੜੀਆਂ ਦੂਜੇ ਮੁਲਕਾਂ ਅਤੇ ਰਾਜਾਂ ਤੋਂ ਉਚੇਚੇ ਤੌਰ ‘ਤੇ ਮੰਗਵਾਈਆਂ ਗਈਆਂ ਸਨ। ਚੰਡੀਗੜ੍ਹ ਦੀਆਂ ਸੜਕਾਂ ਦੇ ਦੋਹੀਂ ਪਾਸੀਂ ਲੱਗੇ ਸਜਾਵਟੀ ਬੂਟੇ ਅਤੇ ਦਰੱਖ਼ਤ ਦੂਰ – ਦੁਰਾਡੀਆਂ ਧਰਤੀਆਂ ਤੋਂ ਮੰਗਵਾਏ ਗਏ।

ਡਾ: ਰੰਧਾਵਾ ਵਲੋਂ ਚੰਡੀਗੜ ਦੇ ਸੈਕਟਰ 10 ਵਿਚ ਬਣਾਈ ਗਈ ਆਰਟ ਗੈਲਰੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭਾਰਤ ਅਤੇ ਪੰਜਾਬ ਦੇ ਵੱਡੇ – ਵੱਡੇ ਕਲਾਕਾਰਾਂ ਦੀਆਂ ਕਲਾ – ਕਿਰਤਾਂ ਦੀ ਪਰਦਰਸ਼ਨੀ ਆਮ ਦਰਸ਼ਕਾਂ ਨੂੰ ਮੋਹ ਲੈਂਦੀ ਹੈ ਸਮੇਂ – ਸਮੇਂ ਚਿਤਰਾਂ ਦੀ ਨੁਮਾਇਸ਼ ਲਾਉਣ ਲਈ ਇਕ ਵਿਸ਼ੇਸ਼ ਹਾਲ ਬਣਾਇਆ ਗਿਆ, ਜਿੱਥੇ ਕਿਸੇ ਨਾ ਕਿਸੇ ਕਲਾਕਾਰ ਦੀਆਂ ਕਿਰਤਾਂ ਦੀ ਨੁਮਾਇਸ਼ ਲੱਗੀ ਹੀ ਰਹਿੰਦੀ ਹੈ।

ਰੰਧਾਵਾ ਸਾਹਿਬ ਦੇ ਯਤਨਾਂ ਸਦਕਾ ਹੀ ਕਲਾਕਾਰਾਂ ਦੀਆਂ ਕਲਾ – ਕਿਰਤਾਂ ਖ਼ਰੀਦ ਕੇ ਸਰਕਾਰੀ ਦਫ਼ਤਰਾਂ ਅਤੇ ਅਮੀਰ ਲੋਕਾਂ ਦੇ ਘਰਾਂ ਵਿਚ ਸਜਾਈਆਂ ਜਾਂਦੀਆਂ ਹਨ। ਰੋਜ਼ – ਗਾਰਡਨ ਦੇ ਉੱਤਰ ਵਾਲੇ ਹਿੱਸੇ ਵਿਚ ਆਪ ਨੇ ਪੰਜਾਬ ਦੇ ਸਾਹਿਤਕਾਰਾਂ, ਨਾਟਕਕਾਰਾਂ ਅਤੇ ਕਲਾਕਾਰਾਂ ਦੀਆਂ ਸ਼ਖ਼ਸੀਅਤਾਂ ਨੂੰ ਉਭਾਰਨ ਲਈ ‘ਪੰਜਾਬ ਕਲਾ ਪਰਿਸ਼ਦ ਕਾਇਮ ਕੀਤੀ। ਉਨ੍ਹਾਂ ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਹਜ਼ਾਰਾਂ ਕਲਾਕਾਰਾਂ ਨੂੰ ਉਤਸ਼ਾਹ ਦਿੱਤਾ।

2. ਔਖੇ ਸ਼ਬਦਾਂ ਦੇ ਅਰਥ :

  • ਬਹੁਪੱਖੀ : ਕਈ ਪੱਖਾਂ ਜਾਂ ਪਹਿਲੂਆਂ ਵਾਲੀ
  • ਕਾਰਜ-ਖੇਤਰ : ਕੰਮ-ਕਾਜ ਦਾ ਦਾਇਰਾ
  • ਅੰਦਾਜ਼ ; ਤੌਰ-ਤਰੀਕਾ
  • ਪ੍ਰਤਿਯੋਗਤਾ : ਮੁਕਾਬਲਾ
  • ਵਿਕਾਸ : ਤਰੱਕੀ, ਉੱਨਤੀ
  • ਯੋਗਦਾਨ : ਦੇਣ, ਸਹਿਯੋਗ
  • ਹੁਨਰ : ਕਿਸੇ ਕੰਮ ਵਿੱਚ ਮੁਹਾਰਤ, ਕਲਾ, ਕਾਰੀਗਰੀ
  • ਪ੍ਰਮਾਣਿਕ : ਸਹੀ, ਜਿਸ ਦਾ ਕੋਈ ਪ੍ਰਮਾਣ ਹੋਵੇ
  • ਵਿਸ਼ਾਲ : ਵੱਡਾ
  • ਸਿਰਜਣਾ : ਰਚਨਾ, ਬਣਾਉਣਾ, ਉਤਪੰਨ
  • ਪਸਾਰ : ਫੈਲਾਅ, ਖਿਲਾਰ, ਵਿਸਥਾਰ

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

3. ਵਾਕਾਂ ਵਿੱਚ ਵਰਤੋਂ :

ਸਸ਼ੋਭਿਤ, ਖ਼ਲਕਤ, ਸਹੂਲਤ, ਉਪਰਾਲੇ, ਤਿਭਾ, ਵਾਗ-ਡੋਰ, ਸੁਹਿਰਦਤਾ, ਸਹਿਯੋਗੀ, ਰੁਜ਼ਗਾਰ, ਸ਼ਖ਼ਸੀਅਤ, ਤਾੜਨਾ, ਰਿਣੀ
ਉੱਤਰ :

  • ਸੁਸ਼ੋਭਿਤ (ਸ)਼ੋਭ ਰਿਹਾ) – ਮਹਾਰਾਜਾ ਆਪਣੇ ਸਿੰਘਾਸਣ ਉੱਤੇ ਸੁਸ਼ੋਭਿਤ ਸੀ।
  • ਖ਼ਲਕਤ ਦੁਨੀਆ) – ਮੇਲੇ ਵਿਚ ਬੜੀ ਖ਼ਲਕਤ ਆਈ ਹੋਈ ਸੀ।
  • ਸਹੂਲਤ (ਸ)ਖ – ਇਸ ਪਿੰਡ ਨੂੰ ਬੱਸ – ਸੇਵਾ ਦੀ ਸਹੂਲਤ ਪ੍ਰਾਪਤ ਨਹੀਂ।
  • ਉਪਰਾਲੇ (ਯਤਨ – ਡਾ: ਰੰਧਾਵਾ ਨੇ ਪੰਜਾਬ ਨੂੰ ਸੋਹਣਾ ਬਣਾਉਣ ਦੇ ਉਪਰਾਲੇ ਕੀਤੇ।
  • ਤਿਭਾ (ਬੌਧਿਕ ਯੋਗਤਾ) – ਪ੍ਰੋ: ਪੂਰਨ ਸਿੰਘ ਦੀ ਕਾਵਿ – ਪ੍ਰਤਿਭਾ ਲਾਸਾਨੀ ਸੀ।
  • ਸੁਹਿਰਦਤਾ ਸੋਹਣੇ ਦਿਲ ਵਾਲਾ ਹੋਣਾ) – ਜਿਹੜਾ ਵੀ ਕੰਮ ਕਰੋ, ਪੂਰੀ ਸੁਹਿਰਦਤਾ ਨਾਲ ਕਰੋ !
  • ਵਾਗ – ਡੋਰ ਪ੍ਰਬੰਧ, ਜ਼ਿੰਮੇਵਾਰੀ) – ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਮਗਰੋਂ ਉਸ ਦੇ ਰਾਜ ਦੀ ਵਾਗ – ਡੋਰ ਸੰਭਾਲਣ ਵਾਲਾ ਕੋਈ ਯੋਗ ਉੱਤਰਾਧਿਕਾਰੀ ਨਾ ਰਿਹਾ।
  • ਰੁਜ਼ਗਾਰ ਕੰਮ – ਕੰਮ ਨਾ ਮਿਲਣ ਕਰਕੇ ਉਹ ਬੇਰੁਜ਼ਗਾਰ ਫਿਰ ਰਿਹਾ ਹੈ।
  • ਸ਼ਖ਼ਸੀਅਤ ਵਿਅਕਤਿੱਤਵ) – ਡਾ: ਰੰਧਾਵਾ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ।
  • ਤਾੜਨਾ (ਖ਼ਬਰਦਾਰ ਕਰਨਾ) – ਜੇਕਰ ਬੱਚੇ ਗ਼ਲਤੀ ਕਰਨ, ਤਾਂ ਉਨ੍ਹਾਂ ਨੂੰ ਤਾੜਨਾ ਚਾਹੀਦਾ ਹੈ।
  • ਰਿਣੀ ਦੇਣਦਾਰ) – ਅਸੀਂ ਦੇਸ਼ – ਭਗਤਾਂ ਦੇ ਸਦਾ ਰਿਣੀ ਹਾਂ।

ਵਿਆਕਰਨ : ਤੁਸੀਂ ਪਿਛਲੀ ਸ਼੍ਰੇਣੀ ਵਿੱਚ ਪੜ੍ਹ ਚੁੱਕੇ ਹੋ ਕਿ ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਨੂੰ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ :
ਜਸਮੀਨ ਬਹੁਤ ਸੁਰੀਲਾ ਗਾਉਂਦੀ ਹੈ।
ਹਰਸ਼ਪ੍ਰੀਤ ਸਕੂਲ ਤੋਂ ਹੁਣੇ ਆਈ ਹੈ।

ਉਪਰੋਕਤ ਵਾਕਾਂ ਵਿੱਚ ਲਕੀਰੇ ਸ਼ਬਦ ਕਿਰਿਆ-ਵਿਸ਼ੇਸ਼ਣ ਹਨ।

ਕਿਰਿਆ-ਵਿਸ਼ੇਸ਼ਣ ਸ਼ਬਦ ਅੱਠ ਪ੍ਰਕਾਰ ਦੇ ਹੁੰਦੇ ਹਨ :

  1. ਕਾਲਵਾਚਕ ਕਿਰਿਆ ਵਿਸ਼ੇਸ਼ਣ
  2. ਸਥਾਨਵਾਚਕ ਕਿਰਿਆ ਵਿਸ਼ੇਸ਼ਣ
  3. ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ
  4. ਕਾਰਨਵਾਚਕ ਕਿਰਿਆ ਵਿਸ਼ੇਸ਼ਣ
  5. ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ
  6. ਸੰਖਿਆਵਾਚਕ ਕਿਰਿਆ ਵਿਸ਼ੇਸ਼ਣ
  7. ਨਿਰਨਾਵਾਚਕ ਕਿਰਿਆ ਵਿਸ਼ੇਸ਼ਣ
  8. ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ

1. ਕਾਲਵਾਚਕ ਕਿਰਿਆ ਵਿਸ਼ੇਸ਼ਣ : ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਸਮੇਂ ਦਾ ਪਤਾ ਲੱਗੇ, ਉਸ ਨੂੰ ਕਾਲਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ : ਕੱਲ੍ਹ , ਪਰਸੋਂ, ਸਵੇਰੇ, ਛੇ ਵਜੇ, ਕਦੋਂ, ਜਦੋਂ, ਕਦੇ ਆਦਿ।

2. ਸਥਾਨਵਾਚਕ ਕਿਰਿਆ-ਵਿਸ਼ੇਸ਼ਣ : ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਸਥਾਨ ਦਾ ਪਤਾ ਲੱਗੇ, ਉਸ ਨੂੰ ਸਥਾਨਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ : ਘਰ, ਅੰਦਰ, ਬਾਹਰ , ਇੱਧਰ, ਉੱਧਰ, ਉੱਪਰ, ਹੇਠਾਂ, ਜਿੱਥੇ, ਕਿੱਥੇ, ਸੱਜੇ, ਖੱਬੇ, ਵਿਚਕਾਰ ਆਦਿ।

3. ਕਾਰਵਾਚਕ ਕਿਰਿਆ-ਵਿਸ਼ੇਸ਼ਣ : ਜਿਸ ਸ਼ਬਦ ਤੋਂ ਕਿਰਿਆ ਦੇ ਹੋਣ ਦੇ ਢੰਗ, ਤਰੀਕੇ ਜਾਂ ਪ੍ਰਕਾਰ ਦਾ ਪਤਾ ਲੱਗੇ, ਉਸ ਨੂੰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ : ਜਿਸ ਤਰ੍ਹਾਂ, ਇਸ ਤਰ੍ਹਾਂ, ਇਉਂ, ਇਵੇਂ, ਹੌਲੀ, ਤੇਜ਼, ਕਾਹਲੀ, ਛੇਤੀ, ਆਦਿ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

4. ਕਾਰਨਵਾਚਕ ਕਿਰਿਆ-ਵਿਸ਼ੇਸ਼ਣ : ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਦੇ ਕਾਰਨ ਦਾ ਪਤਾ ਲੱਗੇ, ਉਸ ਨੂੰ ਕਾਰਨਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ : ਕਿਉਂ, ਇਸ ਲਈ, ਇਸ ਕਰਕੇ, ਤਾਂਜੋ, ਤਦੇ, ਤਾਂਹੀ ਆਦਿ।

ਡਾ. ਮਹਿੰਦਰ ਸਿੰਘ ਰੰਧਾਵਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਇੱਕ ਮਹਾਨ ਇਨਸਾਨ ਸਨ। ਕੀ ਤੁਸੀਂ ਕਿਸੇ ਹੋਰ ਅਜਿਹੀ ਸ਼ਖ਼ਸੀਅਤ ਬਾਰੇ ਜਾਣਦੇ ਹੋ ਜਿਸ ਦਾ ਪੰਜਾਬ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਹੋਵੇ। ਆਪਣੇ ਅਧਿਆਪਕ ਜੀ ਦੀ ਮਦਦ ਨਾਲ ਸੰਖੇਪ ਵਿੱਚ ਲਿਖੋ।

ਇਸ ਪਾਠ ਵਿੱਚ ਖੇਤੀ-ਬਾੜੀ ਨਾਲ ਸੰਬੰਧਿਤ ਸੰਦਾਂ ਦਾ ਜ਼ਿਕਰ ਆਇਆ ਹੈ, ਉਹਨਾਂ ਦੀ ਸੂਚੀ ਬਣਾਓ।

PSEB 8th Class Punjabi Guide ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ Important Questions and Answers

ਪ੍ਰਸ਼ਨ –
“ਪੰਜਾਬ ਦਾ ਸੁਪਨਸਾਜ਼ : ਡਾ: ਮਹਿੰਦਰ ਸਿੰਘ ਰੰਧਾਵਾਂ ਪਾਠ ਦਾ ਸਾਰ ਲਿਖੋ।
ਉੱਤਰ :
ਉੱਘੇ ਵਿਗਿਆਨੀ, ਕਲਾ ਤੇ ਸਾਹਿਤ ਦੇ ਰਸੀਏ ਡਾ: ਮਹਿੰਦਰ ਸਿੰਘ ਰੰਧਾਵਾ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ। ਆਪ ਨੇ ਸਾਹਿਤ, ਸੱਭਿਆਚਾਰ ਤੇ ਗਿਆਨ – ਵਿਗਿਆਨ ਨਾਲ ਸੰਬੰਧਿਤ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ। ਆਪ ਨੂੰ ਪੰਜਾਬ ਦੀ ਖ਼ਲਕਤ, ਸੱਭਿਆਚਾਰ ਅਤੇ ਇੱਥੋਂ ਦੀ ਹਰ ਵਸਤੂ ਤੇ ਮਿੱਟੀ ਨਾਲ ਦਿਲੋਂ ਮੁਹੱਬਤ ਸੀ।

ਰੰਧਾਵਾ ਜੀ ਖ਼ੁਦ ਇਕ ਵਿਗਿਆਨੀ ਸਨ ਆਪ ਨੇ ਲੋਕ – ਗੀਤ ਇਕੱਠੇ ਕਰਨ ਵੇਲੇ ਵੀ ਵਿਗਿਆਨਿਕ ਸੋਝੀ ਨੂੰ ਅਪਣਾਇਆ। ਲੋਕ – ਗੀਤਾਂ ਨੂੰ ਇਕੱਤਰ ਕਰਨ ਲਈ ਆਪ ਨੇ ਲੋਕਾਂ ਨਾਲ ਸਿੱਧਾ ਮੇਲ – ਮਿਲਾਪ ਕਾਇਮ ਕੀਤਾ ਤੇ ਉਨ੍ਹਾਂ ਤੋਂ ਉਨ੍ਹਾਂ ਦੀ ਬੋਲੀ ਵਿਚ, ਉਨ੍ਹਾਂ ਦੇ ਕਾਰਜ – ਖੇਤਰ ਵਿਚ ਵਿਚਰ ਕੇ ਗੀਤਾਂ ਨੂੰ ਸੁਣਿਆ ਤੇ ਬਿਨਾਂ ਕਿਸੇ ਵਾਧੇ – ਘਾਟੇ ਜਾਂ ਸੋਧ ਦੇ ਇਨ੍ਹਾਂ ਨੂੰ ਸੰਭਾਲਿਆ ! ਆਪ ਨੂੰ ਪਤਾ ਸੀ ਕਿ ਲੋਕਾਂ ਤੋਂ ਇਸ ਤਰ੍ਹਾਂ ਇਕੱਠੇ ਕੀਤੇ ਗਏ ਗੀਤਾਂ ਦੀ ਮਹੱਤਤਾ ਸਮਾਂ ਪਾ ਕੇ ਕਿੰਨੀ ਵਧ ਜਾਂਦੀ ਹੈ। ਇਸ ਕਰਕੇ ਆਪ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਕਾਂਗੜਾ, ਕੁੱਲ ਤੇ ਹਰਿਆਣੇ ਦੇ ਲੋਕ – ਗੀਤ ਉੱਥੋਂ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੇ ਅੰਦਾਜ਼ ਵਿਚ ਹੀ ਲਿਖੇ।

ਡਾ: ਰੰਧਾਵਾ ਦਾ ਜਨਮ 2 ਫ਼ਰਵਰੀ, 1909 ਈ: ਨੂੰ ਸ: ਸ਼ੇਰ ਸਿੰਘ ਜੀ ਦੇ ਘਰ ਜ਼ੀਰਾ ਵਿਖੇ ਹੋਇਆ।1924 ਵਿਚ ਖ਼ਾਲਸਾ ਹਾਈ ਸਕੂਲ ਮੁਕਤਸਰ ਤੋਂ ਦਸਵੀਂ ਅਤੇ 1930 ਵਿਚ ਗੌਰਮਿੰਟ ਕਾਲਜ ਲਾਹੌਰ ਤੋਂ ਐੱਮ. ਐੱਸ. ਸੀ. ਕਰਨ ਪਿੱਛੋਂ 1934 ਵਿਚ ਆਪ ਨੇ ਲੰਡਨ ਤੋਂ ਆਈ. ਸੀ. ਐੱਸ. ਦੀ ਪ੍ਰਤੀਯੋਗਤਾ ਪਾਸ ਕੀਤੀ। ਉਸ ਪਿੱਛੋਂ ਆਪ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਪੰਜਾਬ ਵਿਚ ਵੱਖ – ਵੱਖ ਉੱਚੇ ਅਹੁਦਿਆਂ ਉੱਤੇ ਕੰਮ ਕਰਦੇ ਰਹੇ।

ਆਪ ਚੰਡੀਗੜ੍ਹ ਦੇ ਮੁੱਖ ਕਮਿਸ਼ਨਰ ਵੀ ਰਹੇ ਤੇ ਪੰਜਾਬ ਖੇਤੀ – ਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ – ਕੁਲਪਤੀ ਵੀ ਬਣੇ ਆਪ ਵਲੋਂ ਬਨਸਪਤੀ ਵਿਗਿਆਨ ਸੰਬੰਧੀ ਕੀਤੀ ਖੋਜ ਉੱਤੇ ਪੰਜਾਬ ਯੂਨੀਵਰਸਿਟੀ ਵਲੋਂ ਆਪ ਨੂੰ ਡਾਕਟਰੇਟ ਦੀ ਡਿਗਰੀ ਦਿੱਤੀ ਗਈ। ਜਦੋਂ ਆਪ ਪੰਜਾਬ ਦੇ ਵਿਕਾਸ ਕਮਿਸ਼ਨਰ ਬਣੇ, ਤਾਂ ਉਦੋਂ ਤੋਂ ਹੀ ਆਪ ਨੇ ਪੰਜਾਬ ਦੀ ਖੇਤੀ – ਬਾੜੀ ਦਾ ਮਸ਼ੀਨੀਕਰਨ ਤੇ ਕਿਸਾਨਾਂ ਵਿਚ ਨਵੇਂ ਵਿਗਿਆਨਿਕ ਢੰਗ ਨਾਲ ਖੇਤੀ ਕਰਨ ਦੀ ਸੂਝ ਪੈਦਾ ਕਰਨ ਦਾ ਇਰਾਦਾ ਕਰ ਲਿਆ ਖੇਤੀਬਾੜੀ ਦੀ ਉੱਨਤੀ ਲਈ ਆਪ ਨੇ ਖੇਤੀ ਦੀ ਮਹਾਨਤਾ ਨੂੰ ਸਮਝਿਆ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਭਾਰਤ ਵਿਚ ਖੇਤੀਬਾੜੀ ਯੂਨੀਵਰਸਿਟੀਆਂ ਦੀ ਸਥਾਪਨਾ ਦੀ ਪ੍ਰੇਰਨਾ ਦੇਣ ਵਾਲੇ ਵੀ ਆਪ ਹੀ ਸਨ ਖੇਤੀ – ਬਾੜੀ ਵਿਚ ਨਵੀਆਂ ਖੋਜਾਂ ਨੂੰ ਕਿਸਾਨਾਂ ਤੀਕ ਪਹੁੰਚਾਉਣ ਲਈ ਆਪ ਨੇ ਵਿਸ਼ੇਸ਼ ਸਕੀਮਾਂ ਬਣਾਈਆਂ, ਜਿਨ੍ਹਾਂ ਵਿਚੋਂ ਘਣੀ – ਖੇਤੀ ਜ਼ਿਲ੍ਹਾ – ਪ੍ਰੋਗਰਾਮ, ਘਣੀ – ਖੇਤੀ ਇਲਾਕਾ – ਪ੍ਰੋਗਰਾਮ, ਵਿਸ਼ੇਸ਼ ਖੇਤੀ ਰੇਡੀਓ ਪ੍ਰੋਗਰਾਮ ਅਤੇ ਖੇਤੀ – ਸਾਹਿਤ ਦੀ ਸਿਰਜਣਾ, ਪ੍ਰਚਾਰ ਤੇ ਪਸਾਰ ਸ਼ਾਮਿਲ ਹੈ। ਖੇਤੀ – ਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਵਾਗ – ਡੋਰ ਸੰਭਾਲ ਕੇ ਆਪ ਨੇ ਕਿਸਾਨਾਂ ਵਲ ਵਿਸ਼ੇਸ਼ ਧਿਆਨ ਦੇਣਾ ਸ਼ੁਰੂ ਕੀਤਾ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਯੂ.ਪੀ. ਦੇ ਪਿੰਡਾਂ ਦਾ ਵਿਕਾਸ ਆਪ ਦੇ ਉੱਦਮਾਂ ਕਰ ਕੇ ਹੋਇਆ ਹੈ।

ਭਾਰਤੀ ਖੇਤੀ – ਬਾੜੀ, ਪਸ਼ੂ – ਪਾਲਣ ਅਤੇ ਫਲਾਂ – ਫੁੱਲਾਂ ਦੀ ਖੋਜ ਅਤੇ ਵਿਕਾਸ ਦੇ ਖੇਤਰ ਵਿਚ ਡਾਕਟਰ ਰੰਧਾਵਾ ਨੇ ਭਾਰੀ ਹਿੱਸਾ ਪਾਇਆ। ਆਪ ਜਿਸ ਪਦਵੀਂ ਉੱਤੇ ਵੀ ਰਹੇ, ਉਸ ਉੱਤੇ ਬੜੀ ਸੁਹਿਰਦਤਾ ਤੇ ਦ੍ਰਿੜਤਾ ਨਾਲ ਕੰਮ ਕੀਤਾ, ਆਪ ਦੁਆਬੇ ਦੀ ਠੇਠ ਪੰਜਾਬੀ ਬੋਲਦੇ ਸਨ। ਆਪ ਆਲਸ ਨੂੰ ਕਦੇ ਆਪਣੇ ਨੇੜੇ ਨਹੀਂ ਸਨ ਆਂਉਣ ਦਿੰਦੇ। ਉਨ੍ਹਾਂ ਵਿਚ ਆਪਣੇ ਸਹਿਯੋਗੀਆਂ ਪਾਸੋਂ ਕੰਮ ਲੈਣ ਦਾ ਹੁਨਰ ਸੀ। ਸ਼ਾਇਦ ਹੀ ਜ਼ਿੰਦਗੀ ਵਿਚ ਉਨ੍ਹਾਂ ਨੇ ਕਿਸੇ ਨੂੰ ਨਾਜਾਇਜ਼ ਸਜ਼ਾ ਦਿੱਤੀ ਹੋਵੇ। ਕਲਾਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਦੀ ਉਹ ਵਿਸ਼ੇਸ਼ ਕਦਰ ਕਰਦੇ ਸਨ ਕਲਾਕਾਰਾਂ ਦੀਆਂ ਕਲਾ – ਕ੍ਰਿਤਾਂ ਖ਼ਰੀਦਣ ਲਈ ਉਨ੍ਹਾਂ ਨੇ ਲੋਕਾਂ ਨੂੰ ਕ੍ਰਿਆ।

ਆਪ ਨੇ ਲੇਖਕਾਂ, ਗਾਇਕਾਂ ਤੇ ਬੁੱਧੀਜੀਵੀਆਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦਿੱਤੇ। ਆਪ ਨੇ ਭਾਰਤੀ ਖੇਤੀ ਦਾ ਇਤਿਹਾਸ ਚਾਰ ਜਿਲਦਾਂ ਵਿਚ ਲਿਖਿਆ, ਜਿਹੜਾ ਕਿ ਅਸਲ ਵਿਚ ਭਾਰਤੀ ਖੇਤੀ ਦਾ ਸਭ ਤੋਂ ਪ੍ਰਮਾਣਿਕ ਇਤਿਹਾਸ ਹੈ। ਰੰਧਾਵਾ ਜੀ ਮਿਹਨਤ ਦੇ ਕਦਰਦਾਨ ਸਨ। ਉਨ੍ਹਾਂ ਨੂੰ ਅਹਿਸਾਸ ਸੀ ਕਿ ਪੰਜਾਬ ਦਾ ਜ਼ਿਮੀਂਦਾਰ ਮਿਹਨਤ ਬਹੁਤ ਕਰਦਾ ਹੈ ਪਰ ਉਸ ਦੇ ਪੱਲੇ ਕੁੱਝ ਨਹੀਂ ਪੈਦਾ। ਜਿੰਨੀ ਦੇਰ ਆਪ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਰਹੇ, ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਦੀ ਭਰਪੂਰ ਸੇਵਾ ਕੀਤੀ।

ਆਪ ਨੇ ਖੇਤਾਂ ਨੂੰ ਵਾਹੁਣ ਤੇ ਬੀਜਣ ਦੇ ਵਿਗਿਆਨਿਕ ਢੰਗ ਨਾਲ ਫ਼ਸਲਾਂ ਨੂੰ ਖ਼ਾਦਾਂ ਪਾਉਣ ਅਤੇ ਉਨ੍ਹਾਂ ਉੱਤੇ ਕੀੜੇਮਾਰ ਦਵਾਈਆਂ ਛਿੜਕਣ ਦੇ ਢੰਗ ਦੱਸਣ ਲਈ ਯੂਨੀਵਰਸਿਟੀ ਵਿਚ ਇਕ ਵਿਭਾਗ ਕਾਇਮ ਕੀਤਾ। ਇਹ ਵਿਭਾਗ ਫ਼ਸਲਾਂ ਸੰਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਵਾਲਾ ਸਾਹਿਤ ਛਾਪ ਕੇ ਕਿਸਾਨਾਂ ਵਿਚ ਮੁਫ਼ਤ ਵੰਡਦਾ ਹੈ। ਰੰਧਾਵਾ ਜੀ ਦੀਆਂ ਕੋਸ਼ਿਸ਼ਾਂ ਨਾਲ ਹੀ ਹੁਣ ਤਕ ਖੇਤੀ – ਬਾੜੀ ਦੇ ਮਾਹਿਰ ਕਿਸਾਨ ਮੇਲੇ ਲਾ ਕੇ ਜ਼ਿਮੀਂਦਾਰਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਯਤਨ ਕਰਦੇ ਹਨ।

ਜ਼ਿਮੀਂਦਾਰਾਂ ਦੀ ਆਮਦਨ ‘ ਵਧਾਉਣ ਲਈ ਖੇਤੀਬਾੜੀ ਦੇ ਨਾਲ – ਨਾਲ ਸਹਾਇਕ ਕਿੱਤਿਆਂ ਦੀ ਸਿਖਲਾਈ ਵੀ ਮੁਫ਼ਤ ਦਿੱਤੀ ਜਾਂਦੀ ਹੈ। ਰੰਧਾਵਾ ਜੀ ਦੀ ਸ਼ਖ਼ਸੀਅਤ ਦਾ ਦੂਜਾ ਅਹਿਮ ਪੱਖ ਪੰਜਾਬ ਦੇ ਸੱਭਿਆਚਾਰ ਤੇ ਸਾਹਿਤ ਨਾਲ ਜੁੜਿਆ ਹੋਇਆ ਹੈ। ਆਪ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਚੱਕੀ, ਚਿਮਟਾ, ਚਰਖਾ, ਪੀੜੀਆਂ ਤੇ ਮੁੜੇ ਛੇਤੀ – ਛੇਤੀ ਸਾਡੀ ਜ਼ਿੰਦਗੀ ਵਿਚੋਂ ਨਿਕਲ ਜਾਣਗੇ ਤੇ ਆਪਣੇ ਅਮੀਰ ਸੱਭਿਆਚਾਰ ਨੂੰ ਸੰਭਾਲਣ ਲਈ ਡਾ: ਰੰਧਾਵਾ ਨੇ ਵਿਸ਼ੇਸ਼ ਯਤਨ ਕੀਤੇ। ਵੱਡੇ – ਵੱਡੇ ਪਿੰਡਾਂ ਵਿਚ ‘ਪੇਂਡੂ ਅਜਾਇਬ – ਘਰ’ ਬਣਵਾਏ। ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਪੇਂਡੂ ਸੱਭਿਆਚਾਰ ਦਾ ਜਿਉਂਦਾ – ਜਾਗਦਾ ਅਜਾਇਬ – ਘਰ ਬਣਵਾਇਆ।

ਪਿੰਡਾਂ ਵਿਚ ਵਰਤੀਆਂ ਜਾਂਦੀਆਂ ਰਸੋਈ ਦੀਆਂ ਚੀਜ਼ਾਂ ਥਾਲ, ਕੌਲੇ, ਗਲਾਸ, ਛੰਨੇ ਤੇ ਮਿੱਟੀ ਦੀਆਂ ਟਿੰਡਾਂ, ਝਵੱਕਲੀ ਤੇ ਬੈੜ ਆਦਿ ਤੋਂ ਲੈ ਕੇ ਪੇਂਡੂ ਸਵਾਣੀਆਂ ਦੀਆਂ ਹੱਥੀਂ ਤਿਆਰ ਕੀਤੀਆਂ ਦਰੀਆਂ, ਫੁਲਕਾਰੀਆਂ ਤੇ ਬਾਗ਼ ਇਸ ਅਜਾਇਬ – ਘਰ ਵਿਚ ਰੱਖੇ ਗਏ ਹਨ ਆਉਣ ਵਾਲੇ ਸਮਿਆਂ ਵਿਚ ਪੰਜਾਬ ਭਾਵੇਂ ਕਿੰਨਾ ਵੀ ਬਦਲ ਜਾਵੇ ਪਰ ਪੁਰਾਣੇ ਪੰਜਾਬ ਦਾ ਚਿਹਰਾ – ਮੁਹਰਾ ਦੇਖਣ ਨਾਲ ਨਾਨਕਸ਼ਾਹੀ ਇੱਟਾਂ ਦਾ ਬਣਿਆ ਇਹ ਅਜਾਇਬ – ਘਰ ਸ਼ੀਸ਼ੇ ਦਾ ਕੰਮ ਕਰੇਗਾ। ਜਦੋਂ ਡਾ: ਰੰਧਾਵਾ ਟਿਬਿਉਨ ਦੇ ਟਰੱਸਟੀ ਬਣੇ, ਤਾਂ ਉਨ੍ਹਾਂ ਨੇ ਪੰਜਾਬੀ ਦੀ ਰੋਜ਼ਾਨਾ ਅਖ਼ਬਾਰ ਕੱਢ ਦਿੱਤੀ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪੰਜਾਬੀ ਬੋਲੀ ਨਾਲ ਉਹ ਇੰਨਾ ਪਿਆਰ ਕਰਦੇ ਸਨ ਕਿ ਉਹ ਆਪਣੇ ਘਰ ਅਤੇ ਦੋਸਤਾਂ – ਮਿੱਤਰਾਂ ਨਾਲ ਸਦਾ ਪੰਜਾਬੀ ਵਿਚ ਹੀ ਗੱਲ – ਬਾਤ ਕਰਦੇ। ਉਹ ਕਹਿੰਦੇ ਸਨ ਕਿ ਆਪਣੀ ਮਾਤਾ – ਭਾਸ਼ਾ ਤੋਂ ਵਧੀਆ ਕੋਈ ਹੋਰ ਬੋਲੀ ਨਹੀਂ ਹੁੰਦੀ। ਚੰਡੀਗੜ੍ਹ ਨੂੰ ਸੋਹਣਾ ਬਣਾਉਣ ਵਿਚ ਵੀ ਡਾ: ਰੰਧਾਵਾ ਦਾ ਅਹਿਮ ਹਿੱਸਾ ਹੈ 1 ਚੰਡੀਗੜ੍ਹ ਦੇ ਰੋਜ਼ ਗਾਰਡਨ ਵਿਚ ਇਕ ਹਜ਼ਾਰ ਤੋਂ ਵੱਧ ਗੁਲਾਬ ਦੇ ਫੁੱਲਾਂ ਦੀਆਂ ਵੰਨਗੀਆਂ ਹਨ, ਜਿਹੜੀਆਂ ਦੂਜੇ ਮੁਲਕਾਂ ਅਤੇ ਰਾਜਾਂ ਤੋਂ ਉਚੇਰੇ ਤੌਰ ‘ਤੇ ਮੰਗਵਾਈਆਂ ਗਈਆਂ। ਚੰਡੀਗੜ੍ਹ ਦੀਆਂ ਸੜਕਾਂ ਦੇ ਦੋਹੀਂ ਪਾਸੀਂ ਲੱਗੇ ਸਜਾਵਟੀ ਬੂਟੇ ਅਤੇ ਦਰੱਖ਼ਤ ਦੂਰ – ਦੁਰਾਡੀਆਂ ਧਰਤੀਆਂ ਤੋਂ ਮੰਗਵਾਏ ਗਏ।

ਡਾ: ਰੰਧਾਵਾ ਵਲੋਂ ਚੰਡੀਗੜ੍ਹ ਦੇ ਸੈਕਟਰ 10 ਵਿਚ ਬਣਾਈ ਗਈ ਆਰਟ ਗੈਲਰੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭਾਰਤ ਅਤੇ ਪੰਜਾਬ ਦੇ ਵੱਡੇ – ਵੱਡੇ ਕਲਾਕਾਰਾਂ ਦੀਆਂ ਕਲਾ – ਕਿਰਤਾਂ ਦੀ ਪਰਦਰਸ਼ਨੀ ਆਮ ਦਰਸ਼ਕਾਂ ਨੂੰ ਮੋਹ ਲੈਂਦੀ ਹੈ। ਸਮੇਂ – ਸਮੇਂ ਚਿਤਰਾਂ ਦੀ ਨੁਮਾਇਸ਼ ਲਾਉਣ ਲਈ ਇਕ ਵਿਸ਼ੇਸ਼ ਹਾਲ ਬਣਾਇਆ ਗਿਆ, ਜਿੱਥੇ ਕਿਸੇ ਨਾ ਕਿਸੇ ਕਲਾਕਾਰ ਦੀਆਂ ਕਿਰਤਾਂ ਦੀ ਨੁਮਾਇਸ਼ ਲੱਗੀ ਹੀ ਰਹਿੰਦੀ ਹੈ।

ਰੰਧਾਵਾ ਸਾਹਿਬ ਦੇ ਯਤਨਾਂ ਸਦਕਾਂ ਹੀ ਕਲਾਕਾਰਾਂ ਦੀਆਂ ਕਲਾ – ਕਿਰਤਾਂ ਖ਼ਰੀਦ ਕੇ ਸਰਕਾਰੀ ਦਫ਼ਤਰਾਂ ਅਤੇ ਅਮੀਰ ਲੋਕਾਂ ਦੇ ਘਰਾਂ ਵਿਚ ਸਜਾਈਆਂ ਜਾਂਦੀਆਂ ਹਨ। ਰੋਜ਼ – ਗਾਰਡਨ ਦੇ ਉੱਤਰ ਵਾਲੇ ਹਿੱਸੇ ਵਿਚ ਆਪ ਨੇ ਪੰਜਾਬ ਦੇ ਸਾਹਿਤਕਾਰਾਂ, ਨਾਟਕਕਾਰਾਂ ਅਤੇ ਕਲਾਕਾਰਾਂ ਦੀਆਂ ਸ਼ਖ਼ਸੀਅਤਾਂ ਨੂੰ ਉਭਾਰਨ ਲਈ ‘ਪੰਜਾਬ ਕਲਾ ਪਰਿਸ਼ਦ ਕਾਇਮ ਕੀਤੀ ਆਪ ਇਸ ਕਲਾ ਪਰਿਸ਼ਦ ਦੇ ਪਹਿਲੇ ਪ੍ਰਧਾਨ ਬਣੇ।

ਉਨ੍ਹਾਂ ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਹਜ਼ਾਰਾਂ ਕਲਾਕਾਰਾਂ ਨੂੰ ਉਤਸ਼ਾਹ ਦਿੱਤਾ ਪੰਜਾਬ ਦੀ ਧਰਤੀ ਨੂੰ ਅਥਾਹ ਪਿਆਰ ਕਰਨ ਵਾਲੇ ਅਤੇ ਏਨੀ ਵਿਸ਼ਾਲ ਸੋਚ ਵਾਲੇ ਡਾ: ਮਹਿੰਦਰ ਸਿੰਘ ਰੰਧਾਵਾ 3 ਮਾਰਚ, 1986 ਨੂੰ ਸਾਡੇ ਤੋਂ ਸਦਾ ਲਈ ਵਿਛੜ ਗਏ। ਆਉਣ ਵਾਲੀਆਂ ਪੀੜੀਆਂ ਉਨ੍ਹਾਂ ਦੇ ਕੰਮਾਂ ਦੀਆਂ ਰਿਣੀ ਰਹਿਣਗੀਆਂ।

1. ਨਿਬੰਧਾਤਮਕ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਡਾ: ਮਹਿੰਦਰ ਸਿੰਘ ਰੰਧਾਵਾ ਦੀ ਸੋਚ ਤੇ ਸੁਭਾ ਬਾਰੇ ਪਾਠ ਵਿਚ ਕੀ ਦੱਸਿਆ ਗਿਆ ਹੈ ?
ਉੱਤਰ :
ਡਾ: ਰੰਧਾਵਾ ਵਿਸ਼ਾਲ ਵਿਗਿਆਨਿਕ ਸੋਚ ਵਾਲੇ ਵਿਅਕਤੀ ਸਨ। ਇਕ ਵਿਗਿਆਨੀ ਦੇ ਰੂਪ ਵਿਚ ਉਨ੍ਹਾਂ ਪੰਜਾਬ ਵਿਚ ਖੇਤੀਬਾੜੀ ਨੂੰ ਵਿਗਿਆਨਿਕ ਲੀਹਾਂ ‘ਤੇ ਪਾਉਣ ਲਈ ਭਾਰੀ ਕੰਮ ਕੀਤਾ। ਵਿਗਿਆਨੀ ਹੋਣ ਤੋਂ ਬਿਨਾਂ ਆਪ ਕਲਾ ਤੇ ਸਾਹਿਤ ਦੇ ਰਸੀਏ, ਖੋਜੀ ਤੇ ਬਹੁਪੱਖੀ ਪ੍ਰਤਿਭਾ ਦੇ ਮਾਲਕ ਸਨ। ਆਪ ਨੂੰ ਪੰਜਾਬੀ ਬੋਲੀ, ਪੰਜਾਬ ਦੇ ਸੱਭਿਆਚਾਰ ਤੇ ਮਿੱਟੀ ਨਾਲ ਬਹੁਤ ਪਿਆਰ ਸੀ। ਆਪ ਜਿਸ ਪਦਵੀ ਉੱਤੇ ਵੀ ਰਹੇ, ਬੜੀ ਸੁਹਿਰਦਤਾ ਤੇ ਦਿਤਾ ਨਾਲ ਕੰਮ ਕਰਦੇ ਰਹੇ। ਆਲਸ ਨੂੰ ਆਪ ਨੇੜੇ ਨਹੀਂ ਸਨ ਲੱਗਣ ਦਿੰਦੇ !

ਆਪ ਵਿਚ ਆਪਣੇ ਸਹਿਯੋਗੀਆਂ ਤੋਂ ਕੰਮ ਲੈਣ ਦਾ ਹੁਨਰ ਸੀ ਆਪ ਨੇ ਕਦੇ ਕਿਸੇ ਨੂੰ ਨਾਜਾਇਜ਼ ਸਜ਼ਾ ਨਹੀਂ ਸੀ ਦਿੱਤੀ। ਕਲਾਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਦੀ ਉਹ ਬਹੁਤ ਕਦਰ ਕਰਦੇ ਸਨ ਆਪ ਮਿਹਨਤ ਦੇ ਕਦਰਦਾਨ ਸਨ ਆਪ ਦਾ ਫੁੱਲਾਂ ਤੇ ਸੋਹਣੇ ਦਰੱਖ਼ਤਾਂ ਨਾਲ ਬਹੁਤ ਪਿਆਰ ਸੀ। ਉਨ੍ਹਾਂ ਦੇ ਸੁਭਾ ਦੇ ਇਸੇ ਗੁਣ ਕਰਕੇ ਹੀ ਚੰਡੀਗੜ੍ਹ ਇੰਨਾ ਸੋਹਣਾ ਸ਼ਹਿਰ ਬਣ ਸਕਿਆ ਹੈ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

2. ਵਾਰਤਕ – ਟੁਕੜੀ/ਪੈਰੇ ਦਾ ਬੋਧ।

1. ਰੰਧਾਵਾ ਜੀ ਖ਼ੁਦ ਇੱਕ ਵਿਗਿਆਨੀ ਸਨ। ਉਨ੍ਹਾਂ ਨੇ ਲੋਕ – ਗੀਤ ਇਕੱਠੇ ਕਰਨ ਵੇਲੇ ਵੀ ਆਪਣੀ ਇਸ ਵਿਗਿਆਨਿਕ ਸੋਝੀ ਨੂੰ ਅਪਣਾਇਆ। ਲੋਕ – ਗੀਤਾਂ ਨੂੰ ਇਕੱਤਰ ਕਰਨ ਲਈ ਲੋਕਾਂ ਨਾਲ ਸਿੱਧਾ ਮੇਲ – ਮਿਲਾਪ ਰੱਖਿਆ। ਲੋਕਾਂ ਤੋਂ ਉਨ੍ਹਾਂ ਦੀ ਬੋਲੀ ਵਿਚ, ਉਨ੍ਹਾਂ ਦੇ ਕਾਰਜ ਖੇਤਰ ਵਿਚ ਵਿਚਰ ਕੇ ਗੀਤਾਂ ਨੂੰ ਸੁਣਿਆ ਤੇ ਬਿਨਾਂ ਕਿਸੇ ਅੱਖਰ ਦੇ ਵਾਧੇ – ਘਾਟੇ ਜਾਂ ਭਾਸ਼ਾਈ ਸੋਧ ਦੇ ਇਨ੍ਹਾਂ ਗੀਤਾਂ ਨੂੰ ਸੰਭਾਲਿਆ। ਡਾ: ਮਹਿੰਦਰ ਸਿੰਘ ਰੰਧਾਵਾ ਨੂੰ ਪਤਾ ਸੀ ਕਿ ਲੋਕਾਂ ਤੋਂ ਉਨ੍ਹਾਂ ਦੇ ਕਾਰਜ – ਖੇਤਰ ਵਿਚ, ਉਨ੍ਹਾਂ ਦੀ ਆਪਣੀ ਠੇਠ ਤੇ ਟੁੱਕਦਾਰ ਸਥਾਨਿਕ ਭਾਸ਼ਾ ਵਿਚ ਇਕੱਤਰ ਕੀਤੇ ਗੀਤਾਂ ਦੀ ਮਹੱਤਤਾ ਸਮਾਂ ਪਾ ਕੇ ਕਿੰਨੀ ਵਧ ਜਾਂਦੀ ਹੈ।

ਇਸੇ ਲਈ ਉਨ੍ਹਾਂ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਕਾਂਗੜਾ, ਕੁੱਲੂ ਤੇ ਹਰਿਆਣਾ ਦੇ ਲੋਕ – ਗੀਤ ਉੱਥੋਂ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੇ ਅੰਦਾਜ਼ ਵਿਚ ਹੀ ਲਿਖੇ ਪੰਜਾਬ ਦੇ ਲੋਕ – ਗੀਤ’, ‘ਕੁੱਲੂ ਦੇ ਲੋਕ – ਗੀਤ”, ‘ਕਾਂਗੜਾ ਦੇ ਲੋਕ – ਗੀਤ ਤੇ ‘ਹਰਿਆਣਾ ਦੇ ਲੋਕ – ਗੀਤ ਡਾ: ਰੰਧਾਵਾ ਦੀਆਂ ਸਦਾ ਯਾਦ ਰੱਖਣ ਵਾਲੀਆਂ ਪੁਸਤਕਾਂ ਹਨ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਇਹ ਪੈਰਾ ਕਿਹੜੇ ਪਾਠ ਵਿੱਚੋਂ ਲਿਆ ਗਿਆ ਹੈ ?
(ਉ) ਪੰਜਾਬ ਦਾ ਸੁਪਨ ਸਾਜ਼ : ਡਾ: ਮਹਿੰਦਰ ਸਿੰਘ ਰੰਧਾਵਾ
(ਆ) ਲੋਹੜੀ
(ਈ) ਗੱਗੂ
(ਸ) ਪੰਜਾਬ।
ਉੱਤਰ :
(ੳ) ਪੰਜਾਬ ਦਾ ਸੁਪਨ ਸਾਜ਼ : ਡਾ: ਮਹਿੰਦਰ ਸਿੰਘ ਰੰਧਾਵਾ।

ਪ੍ਰਸ਼ਨ 2.
ਇਹ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸਦਾ ਲੇਖਕ ਕੌਣ ਹੈ ?
ਉ) ਸੁਖਦੇਵ ਮਾਦਪੁਰੀ
(ਅ) ਜਨਕਰਾਜ ਸਿੰਘ
(ਇ) ਕੁਲਦੀਪ ਸਿੰਘ
(ਸ) ਅੰਮ੍ਰਿਤਾ ਪ੍ਰੀਤਮ
ਉੱਤਰ :
(ਅ) ਜਨਕ ਰਾਜ ਸਿੰਘ।

ਪ੍ਰਸ਼ਨ 3.
ਰੰਧਾਵਾ ਜੀ ਨੇ ਲੋਕ – ਗੀਤ ਇਕੱਠੇ ਕਰਨ ਵਾਲੀ ਕਿਹੋ ਜਿਹੀ ਸੋਝੀ ਨੂੰ ਅਪਣਾਇਆ ?
(ਉ) ਵਿਗਿਆਨਿਕ
(ਅ) ਯਥਾਰਥਕ
(ਈ) ਧਾਰਮਿਕ
(ਸ) ਸਮਾਜਿਕ।
ਉੱਤਰ :
(ੳ) ਵਿਗਿਆਨਿਕ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 4.
ਡਾ: ਰੰਧਾਵਾ ਖੁਦ ਆਪ ਕੀ ਸਨ ?
(ਉ) ਇਕ ਧਰਮੀ ਪੁਰਸ਼
(ਆ) ਇਕ ਵਿਗਿਆਨੀ
(ਇ) ਇਕ ਰਾਜਨੀਤਕ
(ਸ) ਇਕ ਅਰਥ – ਸ਼ਾਸਤਰੀ।
ਉੱਤਰ :
(ਉ) ਇਕ ਵਿਗਿਆਨੀ।

ਪ੍ਰਸ਼ਨ 5.
ਡਾ: ਰੰਧਾਵਾ ਨੇ ਲੋਕ – ਗੀਤ ਇਕੱਤਰ ਕਰਨ ਲਈ ਕਿਨ੍ਹਾਂ ਨਾਲ ਸਿੱਧਾ ਮੇਲ ਮਿਲਾਪ ਰੱਖਿਆ ?
(ਉ) ਲੋਕਾਂ ਨਾਲ
(ਆ) ਸਾਥੀਆਂ ਨਾਲ
(ਈ) ਅਫ਼ਸਰਾਂ ਨਾਲ
(ਸ) ਪੁਲਿਸ ਨਾਲ।
ਉੱਤਰ :
(ੳ) ਲੋਕਾਂ ਨਾਲ।

ਪ੍ਰਸ਼ਨ 6.
ਡਾ: ਰੰਧਾਵਾ ਨੇ ਲੋਕ – ਗੀਤਾਂ ਨੂੰ ਕਿਸ ਤਰ੍ਹਾਂ ਸੰਭਾਲਿਆ ?
(ਉ) ਬਿਨਾਂ ਅੱਖਰ ਦੇ ਵਾਧੇ – ਘਾਟੇ ਦੇ/ਬਿਨਾਂ ਕਿਸੇ ਭਾਸ਼ਾਈ ਸੋਧ ਤੋਂ
(ਅ) ਸੋਧ ਕੇ
(ਈ) ਵਿਗਾੜ ਕੇ
(ਸ) ਜਿਵੇਂ ਠੀਕ ਲੱਗਾ।
ਉੱਤਰ :
(ਉ) ਬਿਨਾਂ ਅੱਖਰ ਦੇ ਵਾਧੇ – ਘਾਟੇ ਦੇ/ਬਿਨਾਂ ਕਿਸੇ ਭਾਸ਼ਾਈ ਸੋਧ ਤੋਂ।

ਪ੍ਰਸ਼ਨ 7.
ਲੋਕ – ਗੀਤਾਂ ਦੀ ਭਾਸ਼ਾ ਕਿਹੋ ਜਿਹੀ ਹੁੰਦੀ ਹੈ ?
(ੳ) ਸਥਾਨਿਕ, ਠੇਠ ਤੇ ਰੁੱਕਦਾਰ
(ਅੇ) ਟਕਸਾਲੀ
(ਈ) ਵਿਗੜੀ ਹੋਈ
(ਸ) ਜਟਕੀ
ਉੱਤਰ :
(ੳ) ਸਥਾਨਿਕ, ਠੇਠ ਤੇ ਟੁੱਕਦਾਰ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 8.
ਕਿਸ ਭਾਸ਼ਾ ਵਿਚ ਇਕੱਤਰ ਕੀਤੇ ਲੋਕ – ਗੀਤਾਂ ਦੀ ਸਮਾਂ ਪਾ ਕੇ ਮਹੱਤਤਾ ਵਧ ਜਾਂਦੀ ਹੈ ?
(ਉ) ਠੇਠ ਤੇ ਸਥਾਨਿਕ
(ਆ) ਆਪਣੀ ਭਾਸ਼ਾ ਵਿਚ
(ਈ) ਸੋਧੀ ਹੋਈ
(ਸ) ਵਿਗੜੀ ਹੋਈ
ਉੱਤਰ :
(ੳ) ਠੇਠ ਤੇ ਸਥਾਨਿਕ।

ਪ੍ਰਸ਼ਨ 9.
ਜਿਨ੍ਹਾਂ ਦੇਸ਼ਾਂ ਤੇ ਇਲਾਕਿਆਂ ਵਿਚੋਂ ਡਾ: ਰੰਧਾਵਾ ਨੇ ਲੋਕ – ਗੀਤ ਇਕੱਤਰ ਕੀਤੇ, ਉਨ੍ਹਾਂ ਵਿਚੋਂ ਇਕ ਕਿਹੜਾ ਹੈ ?
(ਉ) ਬੰਗਾਲ
(ਅ) ਬਿਹਾਰ
(ਈ) ਅਸਾਮ
(ਸ) ਪੰਜਾਬ/ਹਿਮਾਚਲ ਪ੍ਰਦੇਸ਼/ਕੁੱਲ/ਕਾਂਗੜਾ/ਹਰਿਆਣਾ।
ਉੱਤਰ :
(ਸ) ਪੰਜਾਬ/ਹਿਮਾਚਲ ਪ੍ਰਦੇਸ਼/ਕੁੱਲੂ/ਕਾਂਗੜਾ/ਹਰਿਆਣਾ।

ਪ੍ਰਸ਼ਨ 10.
ਡਾ: ਰੰਧਾਵਾ ਦਾ ਲੋਕ – ਗੀਤ ਸੰਹਿ ਕਿਹੜਾ ਹੈ ?
(ਉ) ਧਰਤੀ ਦੇ ਗੀਤ
(ਅ) ਲੋਕ – ਬੋਲੀਆਂ
(ਈ) ਮਿੱਟੀ ਦੀ ਮਹਿਕ
(ਸ) ਪੰਜਾਬ ਦੇ ਲੋਕ – ਗੀਤ/ਕੁੱਲੂ ਦੇ ਲੋਕ – ਗੀਤ/ਕਾਂਗੜਾ ਦੇ ਲੋਕ – ਗੀਤ/ਹਰਿਆਣਾ ਦੇ ਲੋਕ – ਗੀਤ
ਉੱਤਰ :
(ਸ) ਪੰਜਾਬ ਦੇ ਲੋਕ – ਗੀਤ/ਕੁੱਲੂ ਦੇ ਲੋਕ – ਗੀਤਕਾਂਗੜਾ ਦੇ ਲੋਕ – ਗੀਤ/ਹਰਿਆਣਾ ਦੇ ਲੋਕ – ਗੀਤ।

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ –
(ਉ) ਵਿਗਿਆਨੀ
(ਅ) ਅੱਖਰ
(ਈ) ਕਿੰਨੀ
(ਸ) ਖ਼ੁਦ/ਉਨ੍ਹਾਂ।
ਉੱਤਰ :
(ਸ) ਖ਼ੁਦ/ਉਨ੍ਹਾਂ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 12.
ਉਪਰੋਕਤ ਪੈਰੇ ਵਿੱਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਉਨ੍ਹਾਂ
(ਇ) ਲਈ
(ਸ) ਰੰਧਾਵਾ/ਡਾ: ਮਹਿੰਦਰ ਸਿੰਘ ਰੰਧਾਵਾ/ਪੰਜਾਬ/ਹਿਮਾਚਲ ਪ੍ਰਦੇਸ਼ ਕਾਂਗੜਾ ਕੁੱਲੂ/ਹਰਿਆਣਾ।
ਉੱਤਰ :
(ਸ) ਰੰਧਾਵਾ/ਡਾ: ਮਹਿੰਦਰ ਸਿੰਘ ਰੰਧਾਵਾ/ਪੰਜਾਬ/ਹਿਮਾਚਲ ਪ੍ਰਦੇਸ਼/ਕਾਂਗੜਾ ਕੁੱਲੂ/ਹਰਿਆਣਾ।

ਪ੍ਰਸ਼ਨ 13.
“ਲਿਖੇ’ ਸ਼ਬਦ ਦਾ ਲਿੰਗ ਬਦਲੋ :
(ਉ) ਲਿਖਿਆ।
(ਅ) ਲਿਖੀ
(ਈ) ਲਿਖੀਆਂ
(ਸ) ਲਿਖੋ।
ਉੱਤਰ :
(ਈ) ਲਿਖੀਆਂ।

ਪ੍ਰਸ਼ਨ 14.
ਹੇਠ ਲਿਖਿਆਂ ਵਿਚੋਂ ਕਿਰਿਆ ਸ਼ਬਦ ਕਿਹੜਾ ਹੈ ?
(ਉ) ਸੰਭਾਲਿਆ/ਅਪਣਾਇਆ/ਖਿਆ/ਜਾਂਦੀ ਹੈ।
(ਅ) ਵਿਗਿਆਨੀ
(ਈ) ਹਰਿਆਣਾ
(ਸ) ਇਕੱਤਰ।
ਉੱਤਰ :
(ੳ) ਸੰਭਾਲਿਆ/ਅਪਣਾਇਆ/ਰੱਖਿਆ/ਜਾਂਦੀ ਹੈ।

ਪ੍ਰਸ਼ਨ 15.
ਮਹੱਤਤਾ ‘ਪੁਸਤਕ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ !
ਉੱਤਰ :
ਇਸਤਰੀ ਲਿੰਗ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 16,
“ਵਿਗਿਆਨੀਂ ‘ਮੇਲ – ਮਿਲਾਪ / ‘ਗੀਤ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ।

ਪ੍ਰਸ਼ਨ 17.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਜੋੜਨੀ
(ਇ) ਦੁਬਿੰਦੀ
(ਸ) ਇਕਹਿਰੇ ਪੁੱਠੇ ਕਾਮੇ
(ਹ) ਕਾਮਾ
ਉੱਤਰ :
(ਉ) ਡੰਡੀ ( । )
(ਅ) ਜੋੜਨੀ ( – )
(ਇ) ਦੁਬਿੰਦੀ ( : )
(ਸ) ਇਕਹਿਰੇ ਪੁੱਠੇ ਕਾਮੇ ( ‘ ‘ )
(ਹ) ਕਾਮਾ ( , )

ਪ੍ਰਸ਼ਨ 18.
ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ 1
ਉੱਤਰ :
PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ 2

2. ਡਾ: ਮਹਿੰਦਰ ਸਿੰਘ ਰੰਧਾਵਾ ਦਾ ਜਨਮ 2 ਫ਼ਰਵਰੀ, 1909 ਈ: ਨੂੰ ਪਿਤਾ ਸ਼ੇਰ ਸਿੰਘ ਜੀ ਦੇ ਘਰ ਜ਼ੀਰਾ ਵਿਖੇ ਹੋਇਆ, ਉਨ੍ਹਾਂ ਦਾ ਜੱਦੀ ਪਿੰਡ ਬੋਦਲਾਂ (ਜ਼ਿਲ੍ਹਾ ਹੁਸ਼ਿਆਰਪੁਰ) ਹੈ। 1924 ਈ: ਵਿੱਚ ਖ਼ਾਲਸਾ ਹਾਈ ਸਕੂਲ ਮੁਕਤਸਰ ਤੋਂ ਦਸਵੀਂ ਅਤੇ ਗੌਰਮਿੰਟ ਕਾਲਜ ਲਾਹੌਰ ਤੋਂ 1930 ਈ: ਵਿੱਚ ਐੱਮ. ਐੱਸ – ਸੀ. ਕਰਨ ਪਿੱਛੋਂ 1934 ਈ: ਵਿੱਚ ਲੰਡਨੋਂ ਆਈ. ਸੀ. ਐੱਸ. ਦੀ ਪ੍ਰਤਿਯੋਗਤਾ ਪਾਸ ਕੀਤੀ। ਉਸ ਪਿੱਛੋਂ ਆਪ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਪੰਜਾਬ ਵਿੱਚ ਵੱਖ – ਵੱਖ ਉੱਚੇ ਅਹੁਦਿਆਂ ਉੱਤੇ ਕੰਮ ਕਰਦੇ ਰਹੇ ਤੇ ਫਿਰ ਆਪ ਨੂੰ ਚੰਡੀਗੜ੍ਹ ਦਾ ਮੁੱਖ ਕਮਿਸ਼ਨਰ ਲਾਇਆ ਗਿਆ ਬਾਅਦ ਵਿੱਚ ਇੱਕ ਅਰਸੇ ਲਈ ਆਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪ – ਕੁਲਪਤੀ ਬਣੇ। ਆਪ ਵਲੋਂ ਬਨਸਪਤੀ ਵਿਗਿਆਨ ਦੇ ਸੰਬੰਧ ਵਿਚ ਕੀਤੀ ਖੋਜ ਉੱਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਆਪ ਨੂੰ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ !

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਡਾ: ਰੰਧਾਵਾ ਦਾ ਜਨਮ ਕਿੱਥੇ ਹੋਇਆ ?
(ਉ) ਬਠਿੰਡਾ
(ਅ) ਸ੍ਰੀ ਮੁਕਤਸਰ ਸਾਹਿਬ
(ਇ) ਜ਼ੀਰਾ
(ਸ) ਫ਼ਰੀਦਕੋਟ।
ਉੱਤਰ :
(ੲ) ਜ਼ੀਰਾ।

ਪ੍ਰਸ਼ਨ 2.
ਡਾ: ਰੰਧਾਵਾ ਨੇ ਦਸਵੀਂ ਕਿਹੜੇ ਸਾਲ ਵਿੱਚ ਪਾਸ ਕੀਤੀ ?
(ਉ) 1924
(ਆ) 1920
(ੲ) 1930
(ਸ) 1934
ਉੱਤਰ :
(ਸ) 1934

ਪ੍ਰਸ਼ਨ 3.
ਡਾ: ਰੰਧਾਵਾ ਨੂੰ ਮੁੱਖ ਕਮਿਸ਼ਨਰ ਕਿਹੜੇ ਸ਼ਹਿਰ ਵਿੱਚ ਲਾਇਆ ਗਿਆ ?
(ਉ) ਅੰਮ੍ਰਿਤਸਰ
(ਆ) ਚੰਡੀਗੜ੍ਹ
(ੲ) ਜਲੰਧਰ
(ਸ) ਦਿੱਲੀ।
ਉੱਤਰ :
(ਅ) ਚੰਡੀਗੜ੍ਹ।

ਪ੍ਰਸ਼ਨ 4.
ਡਾ: ਮਹਿੰਦਰ ਸਿੰਘ ਰੰਧਾਵਾ ਨੇ ਪੰਜਾਬ ਯੂਨੀਵਰਸਿਟੀ ਤੋਂ ਕਿਹੜੀ ਡਿਗਰੀ ਪ੍ਰਾਪਤ ਕੀਤੀ ?
(ਉ) ਐੱਮ. ਏ.
(ਅ) ਡਾਕਟਰੇਟ
(ਈ) ਬੀ.ਐੱਡ.
(ਸ) ਬੀ.ਏ
ਉੱਤਰ :
(ਅ) ਡਾਕਟਰੇਟ

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪਸ਼ਨ 5.
ਡਾ: ਮਹਿੰਦਰ ਸਿੰਘ ਰੰਧਾਵਾ ਦੇ ਪਿਤਾ ਦਾ ਨਾਂ ਕੀ ਸੀ ?
(ਉ) ਜਤਿੰਦਰ ਸਿੰਘ
(ਅ) ਮਹਿੰਦਰ ਸਿੰਘ
(ੲ) ਸ਼ੇਰ ਸਿੰਘ
(ਸ) ਬਹਾਦਰ ਸਿੰਘ
ਉੱਤਰ :
(ੲ) ਸ਼ੇਰ ਸਿੰਘ

ਪ੍ਰਸ਼ਨ 6.
ਉਪਰੋਕਤ ਪੈਰੇ ਵਿੱਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ :
(ੳ) ਲੁਧਿਆਣਾ
(ਅ) ਬਨਸਪਤੀ
(ੲ) ਵਿਗਿਆਨ
(ਸ) ਪਿੰਡ।
ਉੱਤਰ :
(ਉ) ਲੁਧਿਆਣਾ।

ਪ੍ਰਸ਼ਨ 7.
ਡਾ: ਮਹਿੰਦਰ ਸਿੰਘ ਰੰਧਾਵਾ ਨੇ ਆਈ. ਸੀ. ਐੱਸ. ਦੀ ਪ੍ਰਤਿਯੋਗਤਾ ਕਿੱਥੋਂ ਪਾਸ ਕੀਤੀ ?
(ੳ) ਇੰਗਲੈਂਡ
(ਅ) ਲੰਡਨ
(ੲ) ਅਮਰੀਕਾ
(ਸ) ਕੈਨੇਡਾ।
ਉੱਤਰ :
(ਅ) ਲੰਡਨ।

ਪ੍ਰਸ਼ਨ 8.
ਡਾ: ਮਹਿੰਦਰ ਸਿੰਘ ਰੰਧਾਵਾ ਵਲੋਂ ਕਿਹੜੇ ਵਿਸ਼ੇ ਦੇ ਸੰਬੰਧ ਵਿਚ ਖੋਜ ਕੀਤੀ ਗਈ ?
(ੳ) ਧੁਨੀ – ਵਿਗਿਆਨ
(ਅ) ਬਨਸਪਤੀ – ਵਿਗਿਆਨ
(ਈ) ਸਮਾਜ – ਵਿਗਿਆਨ
(ਸ) ਚਿੰਨ੍ਹ – ਵਿਗਿਆਨ।
ਉੱਤਰ :
(ਅ) ਬਨਸਪਤੀ ਵਿਗਿਆਨ !

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 9.
ਡਾ: ਮਹਿੰਦਰ ਸਿੰਘ ਰੰਧਾਵਾ ਦਾ ਜੱਦੀ ਪਿੰਡ ਕਿਹੜਾ ਹੈ ?
(ਉ ਲੰਬੀ
(ਆ) ਤਰਨਤਾਰਨ
(ਈ) ਸ਼ੇਰਪੁਰ
(ਸ) ਬੋਦਲਾਂ
ਉੱਤਰ :
(ਸ) ਬੋਦਲਾਂ।

ਪ੍ਰਸ਼ਨ 10.
ਉਪਰੋਕਤ ਪੈਰੇ ਵਿੱਚ ਪੜਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਜ਼ੀਰਾ
(ਅ) ਪੰਜਾਬ
(ਈ) ਖੋਜ
(ਸ) ਉਹਨਾਂ/ਆਪ।
ਉੱਤਰ :
(ਸ) ਉਹਨਾਂ/ਆਪ

ਪ੍ਰਸ਼ਨ 11.
ਪਿਤਾ ਸ਼ਬਦ ਦਾ ਲਿੰਗ ਬਦਲੋ :
(ੳ) ਮਾਮੀ
(ਅ) ਦਾਦੀ
(ਈ) ਮਾਤਾ
(ਸ) ਨਾਨੀ
ਉੱਤਰ :
(ਈ) ਮਾਤਾ

ਪ੍ਰਸ਼ਨ 12.
ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਕਿਰਿਆ ਹੈ ?
(ਉ) ਹੁਸ਼ਿਆਰਪੁਰ
(ਅ) ਬੋਦਲਾਂ
(ਈ) ਰੂਪਨਗਰ
(ਸ) ਹੋਇਆ/ਕੀਤੀ/ਕਰਦੇ ਰਹੇ/ਲਾਇਆ ਗਿਆ/ਬਣੇ/ਕੀਤੀ ਗਈ।
ਉੱਤਰ :
(ਸ) ਹੋਇਆ/ਕੀਤੀ/ਕਰਦੇ ਰਹੇ/ਲਾਇਆ ਗਿਆ/ਬਣੇ/ਕੀਤੀ ਗਈ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 13.
“ਪਹਾੜ ਇਸਤਰੀ – ਲਿੰਗ ਹੈ ਜਾਂ ਪੁਲਿੰਗ।
ਉੱਤਰ :
ਪੁਲਿੰਗ।

ਪ੍ਰਸ਼ਨ 14.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਜੋੜ੍ਹਨੀ
(ਅ) ਡੰਡੀ
(ਈ) ਕਾਮਾ
(ਸ) ਬੈਕਟ
ਉੱਤਰ :
(ਉ) ਜੋੜ੍ਹਨੀ (-)
(ਅ) ਡੰਡੀ (।)
(ਈ) ਕਾਮਾ (,)
(ਸ) ਬੈਕਟ {()}

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ 3
ਉੱਤਰ :
PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ 4

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

3. ਰੰਧਾਵਾ ਜੀ ਦੀ ਸ਼ਖ਼ਸੀਅਤ ਦਾ ਦੂਜਾ ਅਹਿਮ ਪੱਖ ਪੰਜਾਬ ਦੇ ਸੱਭਿਆਚਾਰ ਤੇ ਸਾਹਿਤ ਦੀ ਪ੍ਰਫੁੱਲਤਾ ਨਾਲ ਜੁੜਿਆ ਹੋਇਆ ਹੈ। ਰੰਧਾਵਾ ਜੀ ਇਸ ਪ੍ਰਭਾਵ ਬਾਰੇ ਸਪੱਸ਼ਟ ਸਨ ਕਿ ਪੱਛਮ ਦੀ ਰੋਸ਼ਨੀ ਪੰਜਾਬ ਦੇ ਘਰਾਂ ਦੀਆਂ ਅੰਦਰਲੀਆਂ ਨੁੱਕਰਾਂ ਤੱਕ ਪਹੁੰਚ ਰਹੀ ਹੈ। ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਚੱਕੀ, ਚਿਮਟਾ, ਚਰਖਾ, ਪੀੜ੍ਹੀਆਂ ਤੇ ਮੁੜੇ ਛੇਤੀ – ਛੇਤੀ ਸਾਡੀ ਜ਼ਿੰਦਗੀ ਵਿੱਚੋਂ ਨਿਕਲ ਜਾਣਗੇ ਤੇ ਜੇ ਇਹ ਲਾਪਰਵਾਹੀ ਵਿੱਚ ਲੋਪ ਹੋ ਗਏ, ਤਾਂ ਪੰਜਾਬੀਆਂ ਦਾ ਅਮੀਰ ਵਿਰਸਾ ਅਲੋਪ ਹੋ ਜਾਵੇਗਾ।

ਆਪਣੇ ਅਮੀਰ ਸੱਭਿਆਚਾਰ ਨੂੰ ਸੰਭਾਲਨ ਲਈ ਡਾ: ਰੰਧਾਵਾ ਨੇ ਵਿਸ਼ੇਸ਼ ਉਪਰਾਲੇ ਕੀਤੇ ਵੱਡੇ – ਵੱਡੇ ਪਿੰਡਾਂ ਵਿੱਚ ਪੇਂਡੂ ਅਜਾਇਬ – ਘਰ ਬਣਵਾਏ। ਖੇਤੀ – ਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਪੇਂਡੂ ਸੱਭਿਆਚਾਰ ਦਾ ਜਿਊਂਦਾ – ਜਾਗਦਾ ਅਜਾਇਬ – ਘਰ ਬਣਵਾਇਆ। ਇਸ ਅਜਾਇਬ – ਘਰ ਦੀ ਨਿਗਰਾਨੀ ਉਹ ਆਪ ਕਰਦੇ ਰਹੇ।

ਪਿੰਡਾਂ ਵਿੱਚ ਵਰਤੀਆਂ ਜਾਂਦੀਆਂ ਰਸੋਈ ਦੀਆਂ ਚੀਜ਼ਾਂ ਥਾਲ, ਕੌਲੇ, ਗਲਾਸ, ਛੰਨੇ ਤੇ ਮਿੱਟੀ ਦੀਆਂ ਟਿੰਡਾਂ, ਚੁਵੱਕਲੀ ਤੇ ਬੈੜ ਆਦਿ ਤੋਂ ਲੈ ਕੇ ਪੇਂਡੂ ਸਵਾਣੀਆਂ ਦੀਆਂ ਹੱਥੀਂ ਤਿਆਰ ਕੀਤੀਆਂ ਦਰੀਆਂ, ਫੁਲਕਾਰੀਆਂ ਤੇ ਬਾਗ ਇਸ ਅਜਾਇਬ – ਘਰ ਦੇ ਭੰਡਾਰ ਵਿੱਚ ਸ਼ਾਮਲ ਹਨ ਆਉਣ ਵਾਲੇ ਸਮਿਆਂ ਵਿੱਚ ਪੰਜਾਬ ਭਾਵੇਂ ਕਿੰਨਾ ਵੀ ਬਦਲ ਜਾਵੇ ਪਰ ਪੁਰਾਣੇ ਪੰਜਾਬ ਦਾ ਚਿਹਰਾ – ਮੁਹਰਾ ਵੇਖਣ ਲਈ ਇਹ ਅਜਾਇਬ – ਘਰ (ਜੋ ਅਮੀਰ ਸੱਭਿਆਚਾਰਿਕ ਵਿਰਸੇ ਨੂੰ ਸੰਭਾਲੀ ਬੈਠਾ ਨਾਨਕਸ਼ਾਹੀ ਇੱਟਾਂ ਦਾ ਬਣਿਆ ਹੈ। ਸ਼ੀਸ਼ੇ ਦਾ ਕੰਮ ਕਰੇਗਾ।

ਉਪਰੋਕਤ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸਦਾ ਲੇਖਕ ਕੌਣ ਹੈ ?
(ਉ) ਜਨਕਰਾਜ ਸਿੰਘ
(ਅ) ਸੁਖਦੇਵ ਮਾਦਪੁਰੀ
(ਇ) ਰਵਿੰਦਰ ਸਿੰਘ
(ਸ) ਪ੍ਰੋ: ਸੁਰਜੀਤ ਸਿੰਘ ਮਾਨ।
ਉੱਤਰ :
(ਉ) ਜਨਕਰਾਜ ਸਿੰਘ

ਪ੍ਰਸ਼ਨ 2.
ਡਾ: ਰੰਧਾਵਾ ਦੀ ਸ਼ਖ਼ਸੀਅਤ ਦਾ ਦੂਜਾ ਅਹਿਮ ਪੱਖ ਕਿਸ ਦੀ ਪ੍ਰਫੁਲਤਾ ਨਾਲ ਜੁੜਿਆ ਹੋਇਆ ਹੈ ?
(ਉ) ਪੰਜਾਬ ਦੇ ਸਭਿਆਚਾਰ ਤੇ ਸਾਹਿਤ ਦੀ
(ਅ) ਪੰਜਾਬ ਦੀ ਖੇਤੀਬਾੜੀ ਦੀ
(ਈ) ਪੰਜਾਬ ਦੇ ਵਿੱਦਿਅਕ ਖੇਤਰ ਦੀ
(ਸ) ਪੰਜਾਬ ਦੀ ਬਾਗ਼ਬਾਨੀ ਦੀ।
ਉੱਤਰ :
(ੳ) ਪੰਜਾਬ ਦੇ ਸਭਿਆਚਾਰ ਤੇ ਸਾਹਿਤ ਦੀ।

ਪ੍ਰਸ਼ਨ 3.
ਕਿਹੜੀ ਰੋਸ਼ਨੀ ਪੰਜਾਬ ਦੇ ਘਰਾਂ ਦੀਆਂ ਅੰਦਰਲੀਆਂ ਨੁੱਕਰਾਂ ਤਕ ਪਹੁੰਚ ਰਹੀ ਹੈ ?
(ਉ) ਪੂਰਬ ਦੀ
(ਅ) ਪੱਛਮ ਦੀ
(ਈ) ਦੱਖਣ ਦੀ
(ਸ) ਉੱਤਰ ਦੀ।
ਉੱਤਰ :
(ਅ) ਪੱਛਮ ਦੀ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 4.
ਚੱਕੀ, ਚਿਮਟੇ, ਚਰਖੇ, ਪੀੜ੍ਹੀਆਂ ਤੇ ਮੂੜਿਆਂ ਦਾ ਸੰਬੰਧ ਕਿਸ ਨਾਲ ਹੈ ?
(ੳ) ਪੰਜਾਬ ਦੇ ਅਮੀਰ ਵਿਰਸੇ ਨਾਲ
(ਅ) ਕਸ਼ਮੀਰ ਦੇ ਅਮੀਰ ਵਿਰਸੇ ਨਾਲ
(ਈ) ਭਾਰਤ ਦੇ ਅਮੀਰ ਵਿਰਸੇ ਨਾਲ
(ਸ) ਪੱਛਮ ਦੇ ਅਮੀਰ ਵਿਰਸੇ ਨਾਲ।
ਉੱਤਰ :
(ਉ) ਪੰਜਾਬ ਦੇ ਅਮੀਰ ਵਿਰਸੇ ਨਾਲ !

ਪ੍ਰਸ਼ਨ 5.
ਡਾ: ਰੰਧਾਵਾ ਨੇ ਪੰਜਾਬ ਦੇ ਕਿਹੜੇ ਵਿਰਸੇ ਨੂੰ ਸੰਭਾਲਣ ਲਈ ਵਿਸ਼ੇਸ਼ ਉਪਰਾਲੇ ਕੀਤੇ ?
(ਉ) ਅਮੀਰ ਸਭਿਆਚਾਰਕ ਵਿਰਸੇ ਨੂੰ
(ਅ) ਅਮੀਰ ਪਰਿਵਾਰਕ ਵਿਰਸੇ ਨੂੰ
(ਏ) ਧਰਮਾਂ ਦੇ ਵਿਰਸੇ ਨੂੰ
(ਸ) ਜਾਤਾਂ – ਪਾਤਾਂ ਦੇ ਵਿਰਸੇ ਨੂੰ।
ਉੱਤਰ :
(ਉ) ਅਮੀਰ ਸਭਿਆਚਾਰਕ ਵਿਰਸੇ ਨੂੰ।

ਪ੍ਰਸ਼ਨ 6.
ਡਾ: ਰੰਧਾਵਾ ਨੇ ਵੱਡੇ – ਵੱਡੇ ਪਿੰਡਾਂ ਵਿਚ ਕੀ ਬਣਵਾਏ ?
(ਉ) ਪੰਚਾਇਤ ਘਰ
(ਅ) ਲਾਇਬਰੇਰੀਆਂ
(ਈ) ਸਕੂਲ
(ਸ) ਪੇਂਡੂ ਅਜਾਇਬ ਘਰ।
ਉੱਤਰ :
(ਸ) ਪੇਂਡੂ ਅਜਾਇਬ ਘਰ ਨੂੰ

ਪ੍ਰਸ਼ਨ 7.
ਡਾ: ਰੰਧਾਵਾ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਕੀ ਬਣਵਾਇਆ ?
(ਉ) ਪ੍ਰਮਾਣੂ ਖੋਜ ਕੇਂਦਰ
(ਅ) ਅਣੂ ਖੋਜ ਕੇਂਦਰ
(ਈ) ਸਭਿਆਚਾਰ ਦਾ ਅਜਾਇਬ – ਘਰ
(ਸ) ਚਿੜੀਆ – ਘਰ।
ਉੱਤਰ :
(ੲ) ਪੇਂਡੂ ਸਭਿਆਚਾਰ ਦਾ ਅਜਾਇਬ – ਘਰ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 8.
ਮਿੱਟੀ ਦੀਆਂ ਟਿੰਡਾਂ, ਚੁਵੱਕਲੀ ਅਤੇ ਬੈੜ ਦਾ ਸੰਬੰਧ ਕਿਸ ਨਾਲ ਹੈ ?
(ਉ) ਪੁਰਾਤਨ ਟਿੰਡਾਂ ਵਾਲੇ ਖੂਹ ਨਾਲ
(ਅ) ਟਿਊਬਵੈਲ ਨਾਲ
(ਈ) ਗੱਡੇ ਨਾਲ
(ਸ) ਹਲ – ਪੰਜਾਲੀ ਨਾਲ !
ਉੱਤਰ :
(ੳ) ਪੁਰਾਤਨ ਟਿੰਡਾਂ ਵਾਲੇ ਖੂਹ ਨਾਲ।

ਪ੍ਰਸ਼ਨ 9.
ਪੇਂਡੂ ਸਭਿਆਚਾਰ ਦੇ ਅਜਾਇਬ – ਘਰ ਵਿਚ ਪੰਜਾਬ ਦੀਆਂ ਪੇਂਡੂ ਸਵਾਣੀਆਂ ਦੇ ਹੱਥਾਂ ਦੀਆਂ ਬਣੀਆਂ ਕਿਹੜੀਆਂ ਚੀਜਾਂ ਰੱਖੀਆਂ ਗਈਆਂ ਹਨ ?
(ਉ ਦਰੀਆਂ, ਬਾਗ਼ ਤੇ ਫੁਲਕਾਰੀਆਂ
(ਅ) ਕੱਪੜੇ
(ਈ) ਪੱਖੀਆਂ
(ਸ) ਮੂੜੇ।
ਉੱਤਰ :
(ਉ) ਦਰੀਆਂ, ਬਾਗ਼ ਤੇ ਫੁਲਕਾਰੀਆਂ।

ਪ੍ਰਸ਼ਨ 10.
ਪੇਂਡੂ ਜੀਵਨ ਦਾ ਅਜਾਇਬ – ਘਰ ਕਿਹੜੀਆਂ ਇੱਟਾਂ ਦਾ ਬਣਿਆ ਹੋਇਆ ਹੈ ?
(ਉ) ਨਵੀਆਂ ਇੱਟਾਂ ਦਾ
(ਅ) ਕੱਚੀਆਂ ਇੱਟਾਂ ਦਾ
(ਇ) ਅੱਵਲ ਇੱਟਾਂ ਦਾ
(ਸ) ਨਾਨਕਸ਼ਾਹੀ ਇੱਟਾਂ ਦਾ।
ਉੱਤਰ :
(ਸ) ਨਾਨਕਸ਼ਾਹੀ ਇੱਟਾਂ ਦਾ।

ਪ੍ਰਸ਼ਨ 1.
ਉਪਰੋਕਤ ਪੈਰੇ ਵਿਚ ਖ਼ਾਸ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ੳ) ਰੰਧਾਵਾ/ਪੰਜਾਬ/ਪੱਛਮ/ਖੇਤੀਬਾੜੀ ਯੂਨੀਵਰਸਿਟੀ/ਲੁਧਿਆਣਾ
(ਅ) ਟਿੰਡਾਂ
(ਇ) ਨਾਨਕਸ਼ਾਹੀ
(ਸ) ਗਲਾਸ !
ਉੱਤਰ :
(ੳ) ਰੰਧਾਵਾ/ਪੰਜਾਬ/ਪੱਛਮ/ਖੇਤੀਬਾੜੀ ਯੂਨੀਵਰਸਿਟੀ/ਲੁਧਿਆਣਾ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਉਹਨਾਂ/ਉਹ/ਆਪ/ਜੋ
(ਅ) ਅਜਾਇਬ – ਘਰ
(ਇ) ਪਿੰਡਾਂ
(ਸ) ਜ਼ਿੰਦਗੀ।
ਉੱਤਰ :
(ੳ) ਉਹਨਾਂ/ਉਹ/ਆਪ/ਜੋ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ੳ) ਦੂਜਾ/ਅਹਿਮ/ਅੰਦਰਲੀਆਂ/ਅਮੀਰ/ਵਿਸ਼ੇਸ਼/ਵੱਡੇ – ਵੱਡੇ/ਪੇਂਡੂ/ਜਿਊਂਦਾ ਜਾਗਦਾ/ਨਾਨਕਸ਼ਾਹੀ
(ਅ) ਦਰੀਆਂ
(ਈ) ਖੇਤੀਬਾੜੀ
(ਸ) ਭੰਡਾਰ
ਉੱਤਰ :
(ੳ) ਦੂਜਾ/ਅਹਿਮ/ਅੰਦਰਲੀਆਂ/ਅਮੀਰ/ਵਿਸ਼ੇਸ਼/ਵੱਡੇ – ਵੱਡੇ/ਪੇਂਡੂ/ਜਿਊਂਦਾ ਜਾਗਦਾ/ਨਾਨਕਸ਼ਾਹੀ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚ ਕਿਰਿਆ ਦੀ ਠੀਕ ਉਦਾਹਰਨ ਕਿਹੜੀ ਹੈ ?
ਉ) ਥਾਲ
(ਅ) ਆਪ
(ਈ) ਵਿਚ
(ਸ) ਜੁੜਿਆ ਹੋਇਆ ਹੈ/ਪਹੁੰਚ ਰਹੀ ਹੈਨਿਕਲ ਜਾਣਗੇ/ਹੋ ਗਏ ਹੋ/ਜਾਵੇਗਾ।/ਕੀਤੇ/ਬਣਵਾਏ/ਬਣਵਾਇਆ/ਕਰਦੇ ਰਹੇ/ਬਦਲ ਜਾਵੇਕਰੇਗਾ।
ਉੱਤਰ :
(ਸ) ਜੁੜਿਆ ਹੋਇਆ ਹੈ/ਪਹੁੰਚ ਰਹੀ ਹੈ/ਨਿਕਲ ਜਾਣਗੇ/ਹੋ ਗਏ/ਹੋ ਜਾਵੇਗਾ ਕੀਤੇ/ਬਣਵਾਏ/ਬਣਵਾਇਆ/ਕਰਦੇ ਰਹੇ/ਬਦਲ ਜਾਵੇਕਰੇਗਾ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 15.
ਸਵਾਣੀਆਂ ਸ਼ਬਦ ਦਾ ਲਿੰਗ ਬਦਲੋ ?
(ੳ) ਮਰਦਾਂ
(ਅ) ਬੰਦਿਆਂ
(ਈ) ਨਰਾਂ
(ਸ) ਪੁਰਸ਼ਾਂ।
ਉੱਤਰ :
(ਉ) ਮਰਦਾਂ।

ਪ੍ਰਸ਼ਨ 16.
ਹੇਠ ਲਿਖਿਆਂ ਵਿਚੋਂ ਕਿਰਿਆ ਸ਼ਬਦ ਕਿਹੜਾ ਹੈ ?
(ੳ) ਕਰੇਗਾ
(ਅ) ਕਰਿੰਦਾ
(ਈ) ਕਾਮਾ
(ਸ) ਕਰਨਹਾਰ।
ਉੱਤਰ :
(ੳ) ਕਰੇਗਾ !

ਪ੍ਰਸ਼ਨ 7.
“ਫੁਲਕਾਰੀਆਂ ਅਤੇ ‘ਬਾਰਾ ਸ਼ਬਦ ਵਿਚੋਂ ਕਿਹੜਾ ਪੁਲਿੰਗ ਹੈ ?
ਉੱਤਰ :
ਬਾਗ

ਪ੍ਰਸ਼ਨ 18.
‘ਦਰੀਆਂ ਸ਼ਬਦ ਦਾ ਇਕਵਚਨ ਲਿਖੋ।
ਉੱਤਰ :
ਦਰੀ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਜੋੜਨੀ
(ਈ) ਕਾਮਾ
(ਸ) ਬੈਕਟ
(ਹ) ਬਿੰਦੀ
ਉੱਤਰ :
(ਉ) ਡੰਡੀ (।)
(ਅ) ਜੋੜਨੀ (-)
(ਈ) ਕਾਮਾ (,)
(ਸ) ਬੈਕਟ { () }
(ਹ) ਬਿੰਦੀ (.)

ਪ੍ਰਸ਼ਨ 20.
ਹੇਠਾਂ ਇਸ ਪੈਰੇ ਵਿਚੋਂ ਚੁਣੇ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
ਉੱਤਰ :
PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ 5
ਉੱਤਰ :
PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ 6

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

4. ਜੇ ਚੰਡੀਗੜ੍ਹ ਅੱਜ ਏਨਾ ਸੋਹਣਾ ਹੈ, ਤਾਂ ਇਹ ਡਾ: ਰੰਧਾਵਾ ਦਾ ਫੁੱਲ – ਬੂਟਿਆਂ ਅਤੇ ਸੋਹਣੇ ਦਰਖ਼ਤਾਂ ਨਾਲ ਪਿਆਰ ਦੇ ਸਦਕਾ ਹੀ ਹੈ। ਚੰਡੀਗੜ੍ਹ ਦੇ ਰੋਜ਼ਗਾਰਡਨ ਵਿਚ ਇੱਕ ਹਜ਼ਾਰ ਤੋਂ ਵੱਧ ਗੁਲਾਬ ਦੇ ਫੁੱਲਾਂ ਦੀਆਂ ਵੰਨਗੀਆਂ ਹਨ, ਜਿਹੜੀਆਂ ਦੂਜੇ ਮੁਲਕਾਂ ਅਤੇ ਰਾਜਾਂ ਤੋਂ ਉਚੇਚੇ ਤੌਰ ‘ਤੇ ਮੰਗਵਾਈਆਂ ਗਈਆਂ ਹਨ। ਚੰਡੀਗੜ੍ਹ ਦੀਆਂ ਸੜਕਾਂ ਦੇ ਦੋਹੀਂ ਪਾਸੀਂ ਲਾਉਣ ਲਈ ਸਜਾਵਟੀ ਬੂਟੇ ਅਤੇ ਦਰਖ਼ਤ ਦੂਰ – ਦੁਰਾਡੀਆਂ ਧਰਤੀਆਂ ਤੋਂ ਮੰਗਵਾਏ ਗਏ।

ਡਾ: ਰੰਧਾਵਾ ਵਲੋਂ ਚੰਡੀਗੜ੍ਹ ਦੇ ਸੈਕਟਰ 10 ਵਿਚ ਬਣਾਈਆਂ ਵੱਡੇ – ਵੱਡੇ ਕਲਾਕਾਰਾਂ ਦੀਆਂ ਕਲਾ – ਕਿਰਤਾਂ ਦੀ ਪ੍ਰਦਰਸ਼ਨੀ ਆਮ ਦਰਸ਼ਕ ਨੂੰ ਕੀਲ ਲੈਂਦੀ ਹੈ। ਸਮੇਂ – ਸਮੇਂ ਚਿਤਰਾਂ ਦੀ ਨੁਮਾਇਸ਼ ਲਾਉਣ ਲਈ ਇਕ ਵਿਸ਼ੇਸ਼ ਹਾਲ ਬਣਾਇਆ ਗਿਆ ਹੈ, ਜਿੱਥੇ ਕਿਸੇ ਨਾ ਕਿਸੇ ਕਲਾਕਾਰ ਦੀਆਂ ਪੇਂਟਿੰਗਜ਼ ਦੀ ਨੁਮਾਇਸ਼ ਲੱਗੀ ਹੀ ਰਹਿੰਦੀ ਹੈ।

ਰੰਧਾਵਾ ਸਾਹਿਬ ਦੇ ਜਤਨਾਂ ਤੇ ਪ੍ਰੇਰਨਾ ਸਦਕਾ ਹੀ ਕਲਾਕਾਰਾਂ ਨੂੰ ਉਤਸ਼ਾਹ ਦੇਣ ਲਈ ਉਨ੍ਹਾਂ ਦੀਆਂ ਕਲਾਕ੍ਰਿਤਾਂ ਨੂੰ ਖ਼ਰੀਦ ਕੇ ਸਰਕਾਰੀ ਦਫ਼ਤਰਾਂ ਅਤੇ ਅਮੀਰ ਲੋਕਾਂ ਦੇ ਘਰਾਂ ਵਿਚ ਸਜਾਇਆ ਜਾਂਦਾ ਹੈ। ਰੋਜ਼ ਗਾਰਡਨ ਦੇ ਉੱਤਰ ਵਾਲੇ ਹਿੱਸੇ ਵਿਚ ਪੰਜਾਬ ਦੇ ਸਾਹਿਤਕਾਰਾਂ, ਨਾਟਕਕਾਰਾਂ ਅਤੇ ਕਲਾਕਾਰਾਂ ਦੀਆਂ ਸ਼ਖ਼ਸੀਅਤਾਂ ਨੂੰ ਉੱਚਾ ਚੁੱਕਣ ਲਈ ‘ਪੰਜਾਬ ਕਲਾ ਪ੍ਰੀਸ਼ਦ ਨਾਂ ਦੀ ਇਕ ਸੰਸਥਾ ਕਾਇਮ ਕੀਤੀ, ਜਿੱਥੇ ਕੋਮਲ – ਕਲਾਵਾਂ ਨਾਲ ਜੁੜਨ ਵਾਲੇ ਲੋਕ ਇੱਕ – ਦੂਜੇ ਨਾਲ ਵਿਚਾਰ – ਵਟਾਂਦਰਾ ਕਰ ਕੇ ਆਪਣੇ ਤਜਰਬਿਆਂ ਨੂੰ ਅਮੀਰ ਬਣਾ ਸਕਣ।

ਡਾ: ਮਹਿੰਦਰ ਸਿੰਘ ਰੰਧਾਵਾ ਇਸ ਕਲਾ ਪ੍ਰੀਸ਼ਦ ਦੇ ਪਹਿਲੇ ਪ੍ਰਧਾਨ ਬਣੇ। ਉਨ੍ਹਾਂ ਪੁਰਾਣੀ ਅਤੇ ਨਵੀਂ ਪੀੜ੍ਹੀ ਦੇ ਹਜ਼ਾਰਾਂ ਕਲਾਕਾਰਾਂ ਨੂੰ ਉਤਸ਼ਾਹ ਦੇ ਕੇ ਉਨ੍ਹਾਂ ਦੀ ਕਲਾ ਦੀ ਕਦਰ ਕੀਤੀ ਤੇ ਆਮ ਲੋਕਾਂ ਦੀ ਪਹੁੰਚ ਦੇ ਕਾਬਲ ਬਣਾਇਆ। ਉਨ੍ਹਾਂ ਦੀ ਯਾਦ ਵਿਚ ‘ਰੰਧਾਵਾ ਆਡੀਟੋਰੀਅਮ’ ਬਣਾਇਆ ਗਿਆ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਡਾ: ਰੰਧਾਵਾ ਦਾ ਕਿਨ੍ਹਾਂ ਚੀਜ਼ਾਂ ਨਾਲ ਪਿਆਰ ਸੀ ?
(ਉ) ਸ਼ਹਿਰਾਂ ਨਾਲ
(ਅ) ਫੁੱਲ – ਬੂਟਿਆਂ ਤੇ ਸੋਹਣੇ ਰੁੱਖਾਂ ਨਾਲ
(ਈ) ਉੱਚੀਆਂ ਇਮਾਰਤਾਂ ਨਾਲ
(ਸ) ਫ਼ਿਲਮਾਂ ਨਾਲ।
ਉੱਤਰ :
(ਅ) ਫੁੱਲ – ਬੂਟਿਆਂ ਤੇ ਸੋਹਣੇ ਰੁੱਖਾਂ ਨਾਲ।

ਪ੍ਰਸ਼ਨ 2.
ਚੰਡੀਗੜ੍ਹ ਵਿਚ ਜਿੱਥੇ ਇਕ ਹਜ਼ਾਰ ਤੋਂ ਵੱਧ ਗੁਲਾਬ ਦੀਆਂ ਵੰਨਗੀਆਂ ਹਨ ?
(ਉ) ਰਾਕ ਗਾਰਡਨ ਵਿਚ
(ਅ) ਰੋਜ਼ ਗਾਰਡਨ ਵਿਚ
(ਈ) ਸੁਖਨਾ ਝੀਲ ਉੱਤੇ
(ਸ) ਸੜਕਾਂ ਉੱਤੇ।
ਉੱਤਰ :
(ਅ) ਰੋਜ਼ ਗਾਰਡਨ ਵਿਚ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 3.
ਚੰਡੀਗੜ੍ਹ ਵਿਚ ਸੜਕਾਂ ਉੱਤੇ ਲਾਉਣ ਲਈ ਸਜਾਵਟੀ ਬੂਟੇ ਕਿੱਥੋਂ ਮੰਗਵਾਏ ਗਏ ?
(ਉ) ਨੇਪਾਲ ਤੋਂ
(ਅ) ਤਿੱਬਤ ਤੋਂ
(ਈ) ਪਾਕਿਸਤਾਨ ਤੋਂ
(ਸ) ਦੂਰ – ਦੁਰਾਡੀਆਂ ਧਰਤੀਆਂ ਤੋਂ।
ਉੱਤਰ :
(ਸ) ਦੂਰ – ਦੁਰਾਡੀਆਂ ਧਰਤੀਆਂ ਤੋਂ।

ਪ੍ਰਸ਼ਨ 4.
ਚੰਡੀਗੜ੍ਹ ਵਿਚ ਵੱਡੇ – ਵੱਡੇ ਕਲਾਕਾਰਾਂ ਦੀਆਂ ਕਲਾ – ਕਿਰਤਾਂ ਦੀ ਪ੍ਰਦਰਸ਼ਨੀ ਕਿੱਥੇ ਹੈ ?
(ਉ) ਸੈਕਟਰ 17
(ਅ) ਸੈਕਟਰ 22
(ੲ) ਸੈਕਟਰ 10
(ਸ) ਸੈਕਟਰ
ਉੱਤਰ :
(ਈ) ਸੈਕਟਰ 10.

ਪ੍ਰਸ਼ਨ 5.
ਕਲਾਕਾਰਾਂ ਦੀਆਂ ਪੇਂਟਿੰਗਾਂ ਦੀ ਨੁਮਾਇਸ਼ ਲਾਉਣ ਲਈ ਚੰਡੀਗੜ੍ਹ ਵਿਚ ਕੀ ਬਣਿਆ ਹੈ ?
(ਉ) ਮੈਦਾਨ
(ਆ) ਵਿਸ਼ੇਸ਼ ਹਾਲ
(ਈ) ਮਹੱਲ
(ਸ) ਅਜਾਇਬ – ਘਰ।
ਉੱਤਰ :
(ਅ) ਵਿਸ਼ੇਸ਼ ਹਾਲ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 6.
ਪੰਜਾਬ ਦੇ ਸਾਹਿਤਕਾਰਾਂ, ਨਾਟਕਕਾਰਾਂ ਤੇ ਕਲਾਕਾਰਾਂ ਦੀਆਂ ਸ਼ਖ਼ਸੀਅਤਾਂ ਨੂੰ ਉੱਚਾ ਚੁੱਕਣ ਲਈ ਡਾ: ਰੰਧਾਵਾ ਨੇ ਕਿਹੜੀ ਸੰਸਥਾ ਕਾਇਮ ਕੀਤੀ ?
(ਉ) ਪੰਜਾਬ ਆਰਟ ਸਭਾ
(ਆ) ਪੰਜਾਬ ਕਲਾ ਕੇਂਦਰ
(ਈ) ਪੰਜਾਬ ਕਲਾ ਪ੍ਰੀਸ਼ਦ
(ਸ) ਪੰਜਾਬ ਪ੍ਰੀਸ਼ਦ।
ਉੱਤਰ :
ਪੰਜਾਬ ਕਲਾ ਪ੍ਰੀਸ਼ਦ।

ਪ੍ਰਸ਼ਨ 7.
ਪੰਜਾਬੀ ਕਲਾ ਪ੍ਰੀਸ਼ਦ ਦਾ ਪਹਿਲਾ ਪ੍ਰਧਾਨ ਕੌਣ ਸੀ ?
(ਉ) ਡਾ: ਮਹਿੰਦਰ ਸਿੰਘ ਰੰਧਾਵਾ
(ਅ) ਪ੍ਰੋ: ਮੋਹਨ ਸਿੰਘ
(ਈ) ਸੰਤ ਸਿੰਘ ਸੇਖੋਂ
(ਸ) ਬਲਰਾਜ ਸਾਹਨੀ।
ਉੱਤਰ :
ਉ) ਡਾ: ਮਹਿੰਦਰ ਸਿੰਘ ਰੰਧਾਵਾ।

ਪ੍ਰਸ਼ਨ 8.
ਡਾ: ਮਹਿੰਦਰ ਸਿੰਘ ਰੰਧਾਵਾ ਦੀ ਯਾਦ ਵਿਚ ਚੰਡੀਗੜ੍ਹ ਵਿਚ ਕੀ ਬਣਿਆ ਹੈ ?
(ੳ) ਰੰਧਾਵਾ ਆਡੀਟੋਰੀਅਮ
(ਅ) ਰੰਧਾਵਾ ਥੀਏਟਰ
(ਈ) ਰੰਧਾਵਾ ਕਲਾ ਸੰਗਮ
(ਸ) ਰੰਧਾਵਾ ਨਾਟ – ਘਰ।
ਉੱਤਰ :
(ੳ) ਰੰਧਾਵਾ ਆਡੀਟੋਰੀਅਮ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 9.
ਨਵੀਂ ਪੀੜ੍ਹੀ ਦੇ ਹਜ਼ਾਰਾਂ ਕਲਾਕਾਰਾਂ ਨੂੰ ਕਿਸ ਨੇ ਉਤਸ਼ਾਹ ਦਿੱਤਾ ?
(ਉ) ਡਾ: ਮਹਿੰਦਰ ਸਿੰਘ ਰੰਧਾਵਾ ਨੇ
(ਅ) ਡਾ: ਮਨਮੋਹਨ ਸਿੰਘ ਨੇ
(ਈ) ਗਿ: ਜ਼ੈਲ ਸਿੰਘ ਨੇ
(ਸ) ਨਵੇਂ ਚੀਫ਼ ਕਮਿਸ਼ਨਰ ਨੇ।
ਉੱਤਰ :
(ੳ) ਡਾ: ਮਹਿੰਦਰ ਸਿੰਘ ਰੰਧਾਵਾ ਨੇ

ਪ੍ਰਸ਼ਨ 10.
ਉਪਰੋਕਤ ਪੈਰੇ ਵਿਚ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਚੰਡੀਗੜ੍ਹ
(ਅ) ਡਾ: ਰੰਧਾਵਾ
(ਈ) ਉਹਨਾਂ
(ਸ) ਫੁੱਲ – ਬੂਟਿਆਂ/ਦਰਖ਼ਤਾਂ/ਗੁਲਾਬ/ਫੁਲਾਂ/ਵੰਨਗੀਆਂ/ਮੁਲਕਾਂ/ਰਾਜਾਂ/ਸੜਕਾਂ/ ਧਰਤੀ/ਬੂਟੇ/ਕਲਾਕਾਰਾਂ/ਨੁਮਾਇਸ਼ਹਾਲ/ਪੇਂਟਿੰਗਜ਼/ਸੈਕਟਰ/ਕਲਾ ਕਿਰਤਾਂ ਪ੍ਰਦਰਸ਼ਨੀ/ਦਰਸ਼ਕ/ਚਿਤਰਾਂ/ਦਫ਼ਤਰਾਂ/ਘਰਾਂ/ਹਿੱਸੇ/ਸਾਹਿਤਕਾਰਾਂ/ਨਾਟਕਕਾਰਾਂ/ ਸ਼ਖ਼ਸੀਅਤਾਂ ਕੋਮਲ – ਕਲਾਵਾਂ/ਸੰਸਥਾ/ਤਜਰਬਿਆਂ/ਪ੍ਰਧਾਨ/ਪੀੜ੍ਹੀ।
ਉੱਤਰ :
(ਸ) ਫੁੱਲ – ਬੂਟਿਆਂ/ਦਰਖ਼ਤਾਂ/ਗੁਲਾਬ/ਫੁਲਾਂ/ਵੰਨਗੀਆਂ/ਮੁਲਕਾਂ/ਰਾਜਾਂ/ਸੜਕਾਂ ਧਰਤੀ/ਬੂਟੇ/ਕਲਾਕਾਰਾਂ/ਨੁਮਾਇਸ਼ਹਾਲ/ਪੇਂਟਿੰਗਜ਼/ਸੈਕਟਰ/ਕਲਾ ਕਿਰਤਾਂ/ਪ੍ਰਦਰਸ਼ਨੀ ਦਰਸ਼ਕ/ਚਿਤਰਾਂ/ਦਫ਼ਤਰਾਂ/ਘ/ਹਿੱਸੇ /ਸਾਹਿਤਕਾਰਾਂ/ਨਾਟਕਕਾਰਾਂ/ਸ਼ਖ਼ਸੀਅਤਾਂ/ ਕੋਮਲ – ਕਲਾਵਾਂ/ਸੰਸਥਾ/ਤਜਰਬਿਆਂ/ਪ੍ਰਧਾਨ/ਪੀੜੀ।

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਨੁਮਾਇਸ਼
(ਅ) ਹਾਲ
(ਈ) ਆਪਣੇ
(ਸ) ਚੰਡੀਗੜ੍ਹ ਰੋਜ਼ ਗਾਰਡਨ/ਸੈਕਟਰ 10/ਪੰਜਾਬ ਕਲਾ ਪ੍ਰੀਸ਼ਦ/ਰੰਧਾਵਾ ਆਡੀਟੋਰੀਅਮ।
ਉੱਤਰ :
(ਸ) ਚੰਡੀਗੜ੍ਹ ਰੋਜ਼ ਗਾਰਡਨ/ਸੈਕਟਰ 10/ਪੰਜਾਬ ਕਲਾ ਪ੍ਰੀਸ਼ਦਰੰਧਾਵਾ ਆਡੀਟੋਰੀਅਮ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਸੰਖਿਆਵਾਚਕ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ।
(ਉ) ਸੋਹਣਾ
(ਅ) ਏਨਾ
(ਈ) ਪੁਰਾਣੀ
(ਸ) ਇਕ ਹਜ਼ਾਰ ਤੋਂ ਵੱਧ/ਦੋਹੀਂ/10/ਇਕ/ਪਹਿਲੇ।
ਉੱਤਰ :
(ਸ) ਇਕ ਹਜ਼ਾਰ ਤੋਂ ਵੱਧ ਦੋਹੀਂ/10/ਇਕ/ਪਹਿਲੇ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਜਿਹੜੀਆਂ/ਕਿਸੇ ਨਾ ਕਿਸੇ/ਉਹਨਾਂ/ਇਕ – ਦੂਜੇ/ਉਹਨਾਂ
(ਆ) ਕਲਾਕਾਰਾਂ।
(ਈ) ਕਲਾ
(ਸ) ਪੁਰਾਣੀ।
ਉੱਤਰ :
(ਉ) ਜਿਹੜੀਆਂ/ਕਿਸੇ ਨਾ ਕਿਸੇ/ਉਹਨਾਂ/ਇਕ – ਦੂਜੇ/ਉਹਨਾਂ !

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ਉ) ਸੋਹਣਾ
(ਅ) ਕਲਾਕਾਰਾਂ
(ਇ) ਕਦਰ
(ਸ) ਹੈ/ਹਨ/ਮੰਗਵਾਈਆਂ ਗਈਆਂ ਹਨਮੰਗਵਾਏ ਗਏ/ਕੀਲ ਲੈਂਦੀ ਹੈ/ਬਣਾਇਆ ਗਿਆ ਹੈ/ਲੱਗੀ ਰਹਿੰਦੀ ਹੈ/ਸਜਾਇਆ ਜਾਂਦਾ ਹੈ/ਕੀਤੀਬਣਾ ਸਕਣਬਣੇ ਬਣਾਇਆ/ਬਣਾਇਆ ਗਿਆ।
ਉੱਤਰ :
(ਸ) ਹੈ/ਹਨਮੰਗਵਾਈਆਂ ਗਈਆਂ ਹਨ/ਮੰਗਵਾਏ ਗਏ/ਕੀਲ ਲੈਂਦੀ ਹੈ। ਬਣਾਇਆ ਗਿਆ ਹੈ/ਲੱਗੀ ਰਹਿੰਦੀ ਹੈ/ਸਜਾਇਆ ਜਾਂਦਾ ਹੈ/ਕੀਤੀ/ਬਣਾ ਸਕਣਬਣੇ ਬਣਾਇਆ/ਬਣਾਇਆ ਗਿਆ

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਜੋੜਨੀ
(ਈ) ਕਾਮਾ
(ਸ) ਇਕਹਿਰੇ ਪੁੱਠੇ ਕਾਮੇ
ਉੱਤਰ :
(ਉ) ਡੰਡੀ
(ਅ) ਜੋੜਨੀ
(ਈ) ਕਾਮਾ
(ਸ) ਇਕਹਿਰੇ ਪੁੱਠੇ ਕਾਮੇ

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

3. ਵਿਆਕਰਨ ਤੇ ਰਚਨਾਤਮਕ ਕਾਰਜ

ਪ੍ਰਸ਼ਨ 1.
ਕਿਰਿਆ ਵਿਸ਼ੇਸ਼ਣ ਕੀ ਹੁੰਦਾ ਹੈ ?
ਉੱਤਰ :
ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਅਰਥਾਤ ਕਿਰਿਆ ਦਾ ਢੰਗ, ਸਮਾਂ ਜਾਂ ਸਥਾਨ ਪ੍ਰਗਟ ਕਰੇ ਜਾਂ ਵਿਸ਼ੇਸ਼ਤਾ ਦੱਸੇ, ਉਸ ਨੂੰ ‘ਕਿਰਿਆ – ਵਿਸ਼ੇਸ਼ਣ ਕਿਹਾ ਜਾਂਦਾ ਹੈ। ਅੱਗੇ ਲਿਖੇ ਵਾਕਾਂ ਨੂੰ ਧਿਆਨ ਨਾਲ ਪੜ੍ਹੋ

(ਉ) ਸ਼ੀਲਾ ਤੇਜ਼ ਤੁਰਦੀ ਹੈ।
(ਅ) ਕੁੱਤਾ ਉੱਚੀ – ਉੱਚੀ ਭੌਕਦਾ ਹੈ।
(ਏ) ਬੱਚੇ ਕੋਠੇ ਉੱਪਰ ਖੇਡਦੇ ਹਨ।
(ਸ) ਉਹ ਸਵੇਰੇ – ਸਵੇਰੇ ਸੈਰ ਕਰਨ ਜਾਂਦਾ ਹੈ।

ਇਨ੍ਹਾਂ ਵਾਕਾਂ ਵਿਚ ‘ਤੇਜ਼’, ‘ਉੱਚੀ – ਉੱਚੀ’, ‘ਕੋਠੇ ਉੱਪਰ’ ਤੇ ‘ਸਵੇਰੇ – ਸਵੇਰੇ’ ਸ਼ਬਦ ਕਿਰਿਆ ਵਿਸ਼ੇਸ਼ਣ ਹਨ।

ਪ੍ਰਸ਼ਨ 2.
ਕਿਰਿਆ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਹਰ ਇਕ ਬਾਰੇ ਵਿਸਥਾਰਪੂਰਵਕ ਲਿਖੋ।
ਉੱਤਰ :
ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹੁੰਦੇ ਹਨ

  1. ਕਾਲਵਾਚਕ ਕਿਰਿਆ ਵਿਸ਼ੇਸ਼ਣ – ਉਹ ਕਿਰਿਆ ਵਿਸ਼ੇਸ਼ਣ, ਜੋ ਕਿਰਿਆ ਦੇ ਕੰਮ ਦੇ ਹੋਣ ਦਾ ਸਮਾਂ ਦੱਸਣ ; ਜਿਵੇਂ – ਕਲ੍ਹ, ਜਦੋਂ, ਕਦੋਂ, ਉਦੋਂ, ਕਦ, ਕਦੀ, ਹੁਣ, ਸਵੇਰੇ, ਸ਼ਾਮ, ਦੁਪਹਿਰੇ, ਕੁਵੇਲੇ, ਸਵੇਲੇ, ਕਦੀ ਕਦਾਈਂ, ਸਮੇਂ ਸਿਰ ਆਦਿ।
  2. ਸਥਾਨਵਾਚਕ ਕਿਰਿਆ ਵਿਸ਼ੇਸ਼ਣ – ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦਾ ਸਥਾਨ ਪਤਾ ਲੱਗੇ; ਜਿਵੇਂ – ਉੱਪਰ, ਉੱਤੇ, ਥੱਲੇ, ਵਿਚ, ਵਿਚਕਾਰ, ਅੰਦਰ, ਬਾਹਰ, ਉਰੇ, ਪਰੇ, ਇਧਰ, ਉਧਰ, ਉੱਥੇ, ਇੱਥੇ, ਕਿਧਰ, ਜਿੱਥੇ, ਕਿੱਥੇ, ਨੇੜੇ, ਦੂਰ, ਸੱਜੇ, ਖੱਬੇ ਆਦਿ !
  3. ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ – ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦੀ ਮਿਕਦਾਰ ਜਾਂ ਗਿਣਤੀ ਪਤਾ ਲੱਗੇ ; ਜਿਵੇਂ – ਘੱਟ, ਵੱਧ, ਕੁੱਝ, ਪੂਰਾ, ਥੋੜਾ, ਇੰਨਾ, ਕਿੰਨਾ, ਜਿੰਨਾ, ਜ਼ਰਾ, ਰਤਾ ਆਦਿ।
  4. ਕਾਰਵਾਚਕ ਕਿਰਿਆ ਵਿਸ਼ੇਸ਼ਣ – ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਕਰਨ ਦਾ ਢੰਗ ਪਤਾ ਲੱਗੇ; ਜਿਵੇਂ – ਇੰਦ, ਉੱਦ, ਇਸ ਤਰ੍ਹਾਂ, ਉੱਦਾਂ, ਇੱਦਾਂ, ਜਿਵੇਂ, ਕਿਵੇਂ, ਹੌਲੀ, ਧੀਰੇ, ਛੇਤੀ ਆਦਿ।
  5. ਕਾਰਨਵਾਚਕ ਕਿਰਿਆ ਵਿਸ਼ੇਸ਼ਣ – ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦਾ ਕਾਰਨ ਪਤਾ ਲੱਗੇ ; ਜਿਵੇਂ – ਕਿਉਂਕਿ, ਤਾਂ ਕਿ, ਇਸ ਕਰਕੇ, ਤਾਂ, ਤਦੇ ਹੀ ਆਦਿ।
  6. ਸੰਖਿਆਵਾਚਕ ਕਿਰਿਆ ਵਿਸ਼ੇਸ਼ਣ – ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦੀ ਗਿਣਤੀ ਜਾਂ ਦਹਰਾਓ ਪਤਾ ਲੱਗੇ : ਜਿਵੇਂ – ਇਕਹਿਰਾ, ਦੋਹਰਾ, ਡਿਉਢਾ, ਕਈ ਵਾਰ, ਘੜੀ – ਮੜੀ ਇਕ – ਇਕ, ਦੋ – ਦੋ, ਦੁਬਾਰਾ ਆਦਿ।
  7. ਨਿਸਚੇਵਾਚਕ ਕਿਰਿਆ ਵਿਸ਼ੇਸ਼ਣ – ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਦੀ ਵਰਤੋਂ ਕਿਰਿਆ ਦੇ ਕੰਮ ਦੀ ਤਾਕੀਦ ਜਾਂ ਪਕਿਆਈ ਲਈ ਕੀਤੀ ਜਾਂਦੀ ਹੈ; ਜਿਵੇਂ – ਜ਼ਰੂਰ, ਬਿਲਕੁਲ, ਵੀ, ਹੀ, ਠੀਕ, ਆਹੋ, ਬੇਸ਼ੱਕ, ਸਤਿਬਚਨ, ਬਹੁਤ ਅੱਛਾ, ਸ਼ਾਇਦ, ਹਾਂ ਜੀ, ਆਦਿ।
  8. ਨਿਰਣਾਵਾਚਕ ਕਿਰਿਆ ਵਿਸ਼ੇਸ਼ਣ – ਜੋ ਕਿਰਿਆ – ਵਿਸ਼ੇਸ਼ਣ ਕਿਸੇ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਸੰਬੰਧੀ ਨਿਰਣਾ ਪ੍ਰਗਟ ਕਰਦੇ ਹਨ , ਜਿਵੇਂ – ਨਹੀਂ, ਕਦੇ ਨਹੀਂ, ਨਿੱਜ, ਮਤੇ, ਬਿਲਕੁਲ, ਨਾ ਜੀ, ਜੀ ਨਹੀਂ, ਨਹੀਂ ਜੀ ਆਦਿ।

PSEB 8th Class Punjabi Solutions Chapter 12 ਪੰਜਾਬ ਦਾ ਸੁਪਨਸਾਜ਼ ਡਾ. ਮਹਿੰਦਰ ਸਿੰਘ ਰੰਧਾਵਾ

ਪ੍ਰਸ਼ਨ 3.
ਡਾ: ਮਹਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਪਿਆਰ ਕਰਨ ਵਾਲੀ ਕਿਸੇ ਹੋਰ ਸ਼ਖ਼ਸੀਅਤ ਬਾਰੇ ਕੁੱਝ ਵਾਕ ਲਿਖੋ।
ਉੱਤਰ :
ਬਲਰਾਜ ਸਾਹਨੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਇਕ ਮਹਾਨ ਲੇਖਕ ਤੇ ਫ਼ਿਲਮ ਕਲਾਕਾਰ ਹੋਇਆ ਹੈ। ਉਸਦੀ ਵਿੱਦਿਅਕ ਯੋਗਤਾ ਭਾਵੇਂ ਅੰਗਰੇਜ਼ੀ ਦੀ ਐੱਮ. ਏ. ਸੀ ਤੇ ਪਹਿਲਾਂ ਪਹਿਲਾਂ ਉਸ ਨੇ ਅੰਗਰੇਜ਼ੀ ਵਿਚ ਹੀ ਲਿਖਣਾ ਆਰੰਭ ਕੀਤਾ, ਪਰੰਤੂ ਡਾ: ਰਾਵਿੰਦਰ ਨਾਥ ਟੈਗੋਰ ਦੀ ਪ੍ਰੇਰਨਾ ਨਾਲ ਉਹ ਪੰਜਾਬੀ ਲਿਖਣ ਲੱਗਾ।ਉਹ ਪੰਜਾਬੀ ਬੋਲੀ ਤੇ ਸਭਿਆਚਾਰ ਨੂੰ ਬਹੁਤ ਪਿਆਰ ਕਰਦਾ ਸੀ।

ਉਹ ਜਦੋਂ ਕਦੇ ਪਿੰਡਾਂ ਵਿਚ ਜਾਂਦਾ, ਤਾਂ ਉਹ ਤੰਬਾ ਲਾ ਕੇ ਹਲ ਵਾਹੁਣ ਲੱਗ ਪੈਂਦਾ। ਉਹ ਆਪਣੀ ਮਾਂ ਦੀ ਮੰਗ ਪੂਰੀ ਕਰਨ ਲਈ ਚਰਖੇ ਨੂੰ ਹਵਾਈ ਜਹਾਜ਼ ਰਾਹੀਂ ਮੁੰਬਈ ਲੈ ਕੇ ਗਿਆ। ਉਹ ਆਪਣੇ ਜੀਵਨ ਦੇ ਅੰਤ ਤਕ ਪੰਜਾਬੀ ਵਿਚ ਲਿਖਦਾ ਰਿਹਾ ਤੇ ਪੰਜਾਬੀਅਤ ਨੂੰ ਪਿਆਰ ਕਰਦਾ ਰਿਹਾ।

ਪ੍ਰਸ਼ਨ 4.
ਪੰਜਾਬ ਦਾ ਸੁਪਨਸਾਜ਼ : ਡਾ: ਮਹਿੰਦਰ ਸਿੰਘ ਰੰਧਾਵਾਂ ਪਾਠ ਵਿਚ ਖੇਤੀਬਾੜੀ ਨਾਲ ਸੰਬੰਧਿਤ ਕੁੱਝ ਸੰਦਾਂ ਦਾ ਜ਼ਿਕਰ ਆਇਆ ਹੈ, ਉਨ੍ਹਾਂ ਦੇ ਨਾਂ ਲਿਖੋ।
ਉੱਤਰ :
ਟੈਕਟਰ, ਟਿਊਬਵੈੱਲ ਤੇ ਮਿੱਟੀ ਦੀਆਂ ਟਿੰਡਾਂ ਆਦਿ।

4. ਔਖੇ ਸ਼ਬਦਾਂ ਦੇ ਅਰਥ

  • ਬਹੁਪੱਖੀ – ਕਈ ਪੱਖਾਂ ਵਾਲਾ ਕਾਰਜ
  • ਖੇਤਰ – ਕੰਮ ਕਰਨ ਦਾ ਘੇਰਾ।
  • ਅੰਦਾਜ਼ – ਤੌਰ ਤਰੀਕਾ
  • ਪ੍ਰਤੀਯੋਗਤਾ – ਮੁਕਾਬਲਾ।
  • ਵਿਕਾਸ – ਉੱਨਤੀ।
  • ਹੁਨਰ – ਕਲਾ, ਮੁਹਾਰਤ
  • ਪ੍ਰਮਾਣਿਕ – ਪੱਕਾ, ਸਬੂਤ ਵਾਲਾ।
  • ਵਿਸ਼ਾਲ – ਵੱਡਾ
  • ਸਿਰਜਣਾ – ਰਚਨਾ
  • ਪਸਾਰ – ਖਿਲਾਰਾ।
  • ਵਿਰਸਾ – ਪੁਰਖਿਆਂ ਤੋਂ ਮਿਲਣ ਵਾਲੀ ਵਸਤੂ।

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

Punjab State Board PSEB 8th Class Punjabi Book Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ Textbook Exercise Questions and Answers.

PSEB Solutions for Class 8 Punjabi Chapter 11 ਪੰਜਾਬੀ ਲੋਕ-ਨਾਚ : ਗਿੱਧਾ (1st Language)

Punjabi Guide for Class 8 PSEB ਪੰਜਾਬੀ ਲੋਕ-ਨਾਚ : ਗਿੱਧਾ Textbook Questions and Answers

ਪੰਜਾਬੀ ਲੋਕ-ਨਾਚ : ਗਿੱਧਾ ਪਾਠ-ਅਭਿਆਸ

1. ਦੱਸ :

(ਉ) ਲੋਕ-ਨਾਚ ਕਿਸ ਨੂੰ ਆਖਦੇ ਹਨ ?
ਉੱਤਰ :
ਜਦੋਂ ਮਨੁੱਖ ਦੇ ਅੰਦਰ ਖੁਸ਼ੀ ਦੀ ਲਹਿਰ ਉੱਠਦੀ ਹੈ, ਤਾਂ ਉਹ ਵਜਦ ਵਿਚ ਆ ਕੇ ਸਰੀਰਕ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦਾ ਹੈ ਅਤੇ ਰਾਗ ਤੇ ਤਾਲ ਦੇ ਸਮੇਲ ਨਾਲ ਉਹ ਨੱਚ ਉੱਠਦਾ ਹੈ। ਇਕ ਮਨੁੱਖ ਦੀ ਖ਼ੁਸ਼ੀ ਵਿਚ ਸ਼ਾਮਿਲ ਹੋਣ ਲਈ ਜਦੋਂ ਦੁਸਰੇ ਸਾਥੀ ਉਸ ਨਾਲ ਰਲ ਕੇ ਨੱਚਣ ਲੱਗ ਜਾਂਦੇ ਹਨ, ਤਾਂ ਇਹ ਨਾਚ ਸਮੂਹਿਕ ਨਾਚ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸੇ ਨੂੰ ਲੋਕ – ਨਾਚ ਕਿਹਾ ਜਾਂਦਾ ਹੈ।

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

(ਅ) ਪੰਜਾਬ ਦੇ ਲੋਕ-ਨਾਚ ਕਿਹੜੇ-ਕਿਹੜੇ ਹਨ ?
ਉੱਤਰ :
ਗਿੱਧਾ, ਭੰਗੜਾ, ਝੂਮਰ, ਲੁੱਡੀ, ਧਮਾਲ, ਸੰਮੀ, ਕਿੱਕਲੀ, ਪੰਜਾਬ ਦੇ ਲੋਕ – ਨਾਚ ਹਨ

(ੲ) ਗਿੱਧਾ ਕਦੋਂ ਪਾਇਆ ਜਾਂਦਾ ਹੈ ?
ਉੱਤਰ :
ਗਿੱਧਾ ਕਿਸੇ ਵੀ ਖ਼ੁਸ਼ੀ ਦੇ ਮੌਕੇ ਉੱਤੇ ਪਾਇਆ ਜਾ ਸਕਦਾ ਹੈ। ਵਿਆਹ – ਸ਼ਾਦੀ ਆਦਿ ਮੌਕਿਆਂ ਉੱਤੇ ਗਿੱਧਾ ਖ਼ਾਸ ਤੌਰ ‘ਤੇ ਪਾਇਆ ਜਾਂਦਾ ਹੈ। ਸਾਉਣ ਦੇ ਮਹੀਨੇ ਨੂੰ ਮੁਟਿਆਰਾਂ ਤਿਉਹਾਰ ਦੇ ਰੂਪ ਵਿਚ ਮਨਾਉਂਦੀਆਂ ਹਨ ਤੇ ਇਸਨੂੰ ‘ਤੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ।

(ਸ) ਮੁਟਿਆਰਾਂ ਗਿੱਧਾ ਕਿਵੇਂ ਪਾਉਂਦੀਆਂ ਹਨ ?
ਉੱਤਰ :
ਗਿੱਧਾ ਪਾਉਣ ਵੇਲੇ ਮੁਟਿਆਰਾਂ ਇਕ ਗੋਲ – ਦਾਇਰਾ ਬਣਾ ਕੇ ਖੜੀਆਂ ਹੋ ਜਾਂਦੀਆਂ ਹਨ। ਵਿਚਕਾਰ ਇਕ ਕੁੜੀ ਘੜਾ ਜਾਂ ਢੋਲਕੀ ਲੈ ਕੇ ਬਹਿ ਜਾਂਦੀ ਹੈ। ਢੋਲਕੀ ਦੇ ਵੱਜਣ ਨਾਲ ਇਕ ਕੁੜੀ ਬਾਂਹ ਉਲਾਰ ਕੇ ਬੋਲੀ ਪਾਉਂਦੀ ਹੋਈ ਦਾਇਰੇ ਵਿਚ ਚਾਰੇ ਪਾਸੇ ਘੁੰਮਦੀ ਹੈ। ਜਦੋਂ ਉਹ ਬੋਲੀ ਦਾ ਅੰਤਮ ਟੱਪਾ ਬੋਲਦੀ ਹੈ, ਤਾਂ ਪਿੜ ਵਿਚ ਖੜ੍ਹੀਆਂ ਕੁੜੀਆਂ ਉਸ ਟੱਪੇ ਦੇ ਬੋਲਾਂ ਨੂੰ ਚੁੱਕ ਲੈਂਦੀਆਂ ਹਨ ਤੇ ਨਾਲ – ਨਾਲ ਤਾੜੀਆਂ ਮਾਰ ਕੇ ਤਾਲ ਦਿੰਦੀਆਂ ਹਨ। ਇਸ ਸਮੇਂ ਦਾਇਰੇ ਵਿਚੋਂ ਨਿਕਲ ਕੇ ਦੋ ਕੁੜੀਆਂ ਨੱਚਣ ਲੱਗ ਪੈਂਦੀਆਂ ਹਨ।

ਇਹ ਨਾਚ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਬੋਲੀ ਦਾ ਆਖ਼ਰੀ ਟੱਪਾ ਕੁੜੀਆਂ ਰਲ ਕੇ ਗਾਉਂਦੀਆਂ ਹਨ। ਨੱਚਣ ਵਾਲੀਆਂ ਕੁੜੀਆਂ ਦੇ ਪੈਰਾਂ ਵਿਚ ਪਈਆਂ ਝਾਂਜਰਾਂ ਦੀ ਛਣਕਾਰ, ਪੈਰਾਂ ਦੀ ਧਮਕ ਤੇ ਢੋਲਕੀ ਦੀ ਤਾਲ ਉੱਤੇ ਵੱਜਦੀ ਤਾੜੀ ਇਕ ਅਨੋਖਾ ਸਮਾਂ ਬੰਨ੍ਹ ਦਿੰਦੀ ਹੈ। ਜਦੋਂ ਤਕ ਕੁੜੀਆਂ ਬੋਲੀ ਚੁੱਕੀ ਰੱਖਦੀਆਂ ਹਨ, ਮੁਟਿਆਰਾਂ ਨੱਚਦੀਆਂ ਰਹਿੰਦੀਆਂ ਹਨ।

ਪਿੜ ਦੇ ਬੋਲੀ ਛੱਡਣ ’ਤੇ ਹੀ ਕੁੜੀਆਂ ਨੱਚਣਾ ਬੰਦ ਕਰ ਕੇ ਉਨ੍ਹਾਂ ਦੇ ਨਾਲ ਆ ਰਲਦੀਆਂ ਹਨ ਮੁੜ ਬੋਲੀ ਪਾਈ ਜਾਂਦੀ ਹੈ ਤੇ ਚੁੱਕੀ ਜਾਂਦੀ ਹੈ। ਇਸ ਤਰ੍ਹਾਂ ਗਿੱਧਾ ਲਗਾਤਾਰ ਮਘਦਾ ਰਹਿੰਦਾ ਹੈ।

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

(ਹ) ਮੁਟਿਆਰਾਂ ਦੇ ਗਿੱਧੇ ਅਤੇ ਮਰਦਾਂ ਦੇ ਗਿੱਧੇ ਵਿੱਚ ਕੀ ਅੰਤਰ ਹੈ?
ਉੱਤਰ :
ਮਰਦਾਂ ਦੇ ਗਿੱਧੇ ਵਿਚ ਮੁਟਿਆਰਾਂ ਦੇ ਗਿੱਧੇ ਵਾਲਾ ਰੰਗ ਨਹੀਂ ਹੁੰਦਾ ਗਿੱਧਾ ਪਾਉਣ ਦਾ ਢੰਗ ਭਾਵੇਂ ਮੁਟਿਆਰਾਂ ਵਾਲਾ ਹੀ ਹੈ, ਪਰੰਤੁ ਮਰਦਾਂ ਦੇ ਗਿੱਧੇ ਵਿਚ ਮੁਟਿਆਰਾਂ ਦੇ ਨਾਚ ਵਾਲੀ ਲਚਕ ਨਹੀਂ ਹੁੰਦੀ। ਇਸ ਵਿਚ ਬਹੁਤਾ ਜ਼ੋਰ ਬੋਲੀਆਂ ਉੱਤੇ ਹੁੰਦਾ ਹੈ।

2. ਔਖੇ ਸ਼ਬਦਾਂ ਦੇ ਅਰਥ :

  • ਅਵਸਰ : ਮੌਕਾ, ਸਮਾਂ
  • ਗੋਦਾਇਰਾ : ਗੋਲ ਚੱਕਰ, ਘੇਰਾ
  • ਅਨੂਠਾ : ਅਨੋਖਾ, ਅਸਚਰਜ
  • ਅੰਤਰਾ : ਕਿਸੇ ਗੀਤ ਵਿੱਚ ਟੇਕ ਜਾਂ ਸਥਾਈ ਤੋਂ ਛੁੱਟ ਬਾਕੀ ਤੁਕਾਂ
  • ਜੇਡ : ਜਿੱਡਾ, ਜਿੰਨਾ ਵੱਡਾ
  • ਬਰੋਟੇ : ਬੋਹੜ ਦਾ ਦਰਖ਼ਤ
  • ਢਾਬ : ਕੱਚਾ ਤਲਾਅ, ਟੋਭਾ, ਪਾਣੀ ਦਾ ਭਰਿਆ ਡੂੰਘਾ ਟੋਆ
  • ਬਰੰਗ : ਬਿਨਾਂ ਟਿਕਟ ਜਾਂ ਘੱਟ ਟਿਕਟਾਂ ਲੱਗੀ ਚਿੱਠੀ
  • ਬਲਾ : ਬਹੁਤ, ਗ਼ਜ਼ਬ ਦਾ
  • ਤਿਭਾ : ਕੁਦਰਤੀ ਯੋਗਤਾ, ਸੂਖਮ ਬੁੱਧੀ
  • ਸੁਰਜੀਤ : ਜਿਊਂਦਾ, ਜ਼ਿੰਦਾ, ਹਰਿਆ-ਭਰਿਆ, ਤਾਜ਼ਾਦਮ

3. ਵਾਕਾਂ ਵਿੱਚ ਵਰਤੋਂ :
ਪ੍ਰਗਟਾਵਾ, ਮਨਮੋਹਕ, ਹਾਵ-ਭਾਵ, ਹਰਕਤ, ਸਾਂਗ, ਵੰਨਗੀ, ਰੰਗ ਬੰਨ੍ਹਣਾ, ਪਰੰਪਰਾ
ਉੱਤਰ :

  • ਪ੍ਰਗਟਾਵਾ (ਬਿਆਨ, ਵਰਣਨ) – ਇਸ ਕਵਿਤਾ ਵਿਚ ਕਵੀ ਦੇ ਹਾਵਾਂ – ਭਾਵਾਂ ਦਾ ਖੂਬ ਪ੍ਰਗਟਾਵਾ ਹੋਇਆ ਹੈ।
  • ਮਨਮੋਹਕ (ਮਨ ਨੂੰ ਮੋਹਣ ਵਾਲਾ) – ਅਸੀਂ ਕਸ਼ਮੀਰ ਦੇ ਪਹਾੜਾਂ ਵਿਚ ਮਨਮੋਹਕ ਕੁਦਰਤੀ ਨਜ਼ਾਰੇ ਦੇਖੇ।
  • ਹਾਵ – ਭਾਵ ਜਜ਼ਬੇ) – ਇਸ ਕਵਿਤਾ ਵਿਚ ਕਵੀ ਦੇ ਹਾਵਾਂ – ਭਾਵਾਂ ਦਾ ਖੂਬ ਪ੍ਰਗਟਾਵਾ ਹੋਇਆ ਹੈ।
  • ਹਰਕਤ ਹਿਲਜੁਲ) – ਸੂਰਜ ਚੜ੍ਹਨ ਨਾਲ ਸਾਰੀ ਕੁਦਰਤ ਹਰਕਤ ਵਿਚ ਆ ਗਈ ਜਾਪਦੀ ਹੈ।
  • ਸਾਂਗ (ਨਕਲ) – ਸ਼ਰਾਰਤੀ ਮੁੰਡੇ ਲੰਝੜੇ ਆਦਮੀ ਦੀ ਸਾਂਗ ਲਾਉਂਦੇ ਹੋਏ ਹੱਸ ਰਹੇ ਸਨ, ਜੋ ਕਿ ਠੀਕ ਨਹੀਂ ਸੀ !
  • ਵੰਨਗੀ (ਕਿਸ – ਇਸ ਜੰਗਲ ਵਿਚ ਰੁੱਖਾਂ ਦੀਆਂ ਬਹੁਤ ਸਾਰੀਆਂ ਭਿੰਨ – ਭਿੰਨ ਵੰਨਗੀਆਂ ਮੌਜੂਦ ਹਨ।
  • ਰੰਗ ਬੰਨ੍ਹਣਾ (ਰੌਣਕ ਲਾਉਣੀ) – ਵਿਆਹਾਂ ਦੇ ਮੌਕੇ ਉੱਤੇ ਮੁਟਿਆਰਾਂ ਦਾ ਗਿੱਧਾ ਖੂਬ ਰੰਗ ਬੰਨ੍ਹਦਾ ਹੈ।
  • ਪਰੰਪਰਾ (ਰੀਤ, ਰਵਾਇਤ) – ਸਾਡੇ ਦੇਸ਼ ਵਿਚ ਧੀਆਂ ਦੇ ਵਿਆਹ ਦੇ ਮੌਕੇ ਉੱਤੇ ਦਾਜ ਦੇਣ ਦੀ ਪਰੰਪਰਾ ਬਹੁਤ ਪੁਰਾਣੀ ਹੈ।

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

ਵਿਆਕਰਨ :
ਤੁਸੀਂ ਪਿਛਲੀ ਸ਼੍ਰੇਣੀ ਵਿੱਚ ਪੜ੍ਹ ਚੁੱਕੇ ਹੋ ਕਿ ਜਿਸ ਸ਼ਬਦ ਤੋਂ ਕਿਸੇ ਕੰਮ ਦਾ ਹੋਣਾ ਜਾਂ ਕਰਨਾ ਪ੍ਰਗਟ ਹੋਵੇ, ਕਿਰਿਆ ਅਖਵਾਉਂਦਾ ਹੈ, ਜਿਵੇਂ :- ਗਾਉਂਦੀਆਂ, ਪਾਉਂਦੀਆਂ, ਸੁਣਾਵਾਂ, ਭੇਜਦਾ ਆਦਿ।
ਕਿਰਿਆ ਦੀ ਵੰਡ ਚਾਰ ਤਰ੍ਹਾਂ ਕੀਤੀ ਜਾ ਸਕਦੀ ਹੈ।

ਪਹਿਲੀ ਪ੍ਰਕਾਰ ਦੀ ਵੰਡ ਹੇਠ ਲਿਖੇ ਅਨੁਸਾਰ ਹੈ :
(ਉ) ਅਕਰਮਕ ਕਿਰਿਆ
(ਅ) ਸਕਰਮਕ ਕਿਰਿਆ।

(ਉ) ਅਕਰਮਕ ਕਿਰਿਆ:
ਜਿਸ ਵਾਕ ਵਿੱਚ ਕੇਵਲ ਕਰਤਾ ਹੀ ਹੋਵੇ, ਕਰਮ ਨਾ ਹੋਵੇ, ਉਸ ਨੂੰ ਅਕਰਮਕ ਕਿਰਿਆ । ਕਿਹਾ ਜਾਂਦਾ ਹੈ; ਜਿਵੇਂ :- ਕੁੜੀਆਂ ਨੱਚਦੀਆਂ ਹਨ। ਬੱਚਾ ਹੱਸਦਾ ਹੈ। ਸਕਰਮਕ ਕਿਰਿਆ : ਜਿਹੜੇ ਵਾਕ ਵਿੱਚ ਕਿਰਿਆ ਦਾ ਕਰਤਾ ਤੇ ਕਰਮ ਦੋਵੇਂ ਹੋਣ, ਉਸ ਨੂੰ ਸਕਰਮਕ ਕਿਰਿਆ ਕਿਹਾ ਜਾਂਦਾ ਹੈ; ਜਿਵੇਂ : –

ਕੁੜੀਆਂ ਗਿੱਧਾ ਪਾ ਰਹੀਆਂ ਹਨ।
ਬੱਚਾ ਕਿਤਾਬ ਪੜ੍ਹ ਰਿਹਾ ਹੈ।

ਇਸ ਪੜੇ ਹੋਏ ਪਾਠ ਵਿੱਚੋਂ ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਕਿਰਿਆ-ਸ਼ਬਦਾਂ ਦੀਆਂ ਉਦਾਹਰਨਾਂ। ਦੇ ਦੋ-ਦੋ ਵਾਕ ਲਿਖੋ।
ਉੱਤਰ :
1. ਨਾਂਵ ਵਾਲੇ ਵਾਕ
(ੳ) ਗਿੱਧਾ ਪੰਜਾਬ ਦੀਆਂ ਮੁਟਿਆਰਾਂ ਦਾ ਮਨਮੋਹਕ ਨਾਚ ਹੈ।
(ਅ) ਗਿੱਧਾ ਪਾਉਣ ਵੇਲੇ ਕੁੜੀਆਂ ਇਕ ਗੋਲ ਦਾਇਰਾ ਬਣਾ ਕੇ ਖਲੋ ਜਾਂਦੀਆਂ ਹਨ।

2. ਪੜਨਾਂਵ ਵਾਲੇ ਵਾਕ
(ਉ) ਅਸੀਂ ਆਪਣੇ ਸਰੀਰ ਦੀਆਂ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦੇ ਹਾਂ।
(ਆ) ਇਸ ਨੂੰ ਅਸੀਂ ਲੋਕ – ਨਾਚ ਦਾ ਨਾਂ ਦਿੰਦੇ ਹਾਂ।

3. ਕਿਰਿਆ ਵਾਲੇ ਵਾਕ
(ਉ) ਗਿੱਧਾ ਕਿਸੇ ਵੀ ਖ਼ੁਸ਼ੀ ਦੇ ਮੌਕੇ ‘ਤੇ ਪਾਇਆ ਜਾ ਸਕਦਾ ਹੈ।
(ਅ) ਬੋਲੀਆਂ ਦਾ ਆਰੰਭ ਦੇਵੀ – ਦੇਵਤਿਆਂ ਨੂੰ ਧਿਆ ਕੇ ਕੀਤਾ ਜਾਂਦਾ ਹੈ।

ਗਿੱਧੇ ਦੀਆਂ ਕੁਝ ਬੋਲੀਆਂ ਆਪਣੀ ਸ਼੍ਰੇਣੀ ਦੀ ਬਾਲ-ਸਭਾ ਵਿੱਚ ਸੁਣਾਓ।

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

PSEB 8th Class Punjabi Guide ਪੰਜਾਬੀ ਲੋਕ-ਨਾਚ : ਗਿੱਧਾ Important Questions and Answers

ਪ੍ਰਸ਼ਨ –
“ਪੰਜਾਬੀ ਲੋਕ – ਨਾਚ : ਗਿੱਧਾ ਲੇਖ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਕਿਸੇ ਖ਼ੁਸ਼ੀ ਦੇ ਮੌਕੇ ਉੱਤੇ ਜਦੋਂ ਮਨੁੱਖ ਦੇ ਅੰਦਰੋਂ ਖ਼ੁਸ਼ੀ ਦੀਆਂ ਲਹਿਰਾਂ ਉੱਠਦੀਆਂ ਹਨ, ਤਾਂ ਉਸ ਦਾ ਮਨ ਵਜਦ ਵਿਚ ਆ ਜਾਂਦਾ ਹੈ ਅਤੇ ਆਪਣੇ ਸਰੀਰ ਦੀਆਂ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦਾ ਹੈ। ਰਾਗ ਤੇ ਤਾਲ ਦੇ ਸੁਮੇਲ ਨਾਲ ਮਨੁੱਖ ਨੱਚ ਉੱਠਦਾ ਹੈ। ਇਕ ਮਨੁੱਖ ਦੀ ਖ਼ੁਸ਼ੀ ਵਿਚ ਸ਼ਾਮਿਲ ਹੋਣ ਲਈ ਦੁਸਰੇ ਵੀ ਉਸ ਨਾਲ ਰਲ ਕੇ ਨੱਚਣ ਲੱਗ ਪੈਂਦੇ ਹਨ। ਇਸ ਤਰ੍ਹਾਂ ਨਾਚ ਸਮੂਹਿਕ ਰੂਪ ਧਾਰਨ ਕਰ ਲੈਂਦਾ ਹੈ। ਇਸਨੂੰ ਹੀ ਅਸੀਂ ਲੋਕ ਨਾਚ ਕਹਿੰਦੇ ਹਾਂ। ਲੋਕ – ਨਾਚ ਮਨ ਦੀ ਖ਼ੁਸ਼ੀ ਦਾ ਸਰੀਰਕ ਪ੍ਰਗਟਾਵਾ ਹੈ। ਗਿੱਧਾ, ਭੰਗੜਾ, ਝੂਮਰ, ਲੁੱਡੀ, ਧਮਾਲ, ਸੰਮੀ, ਕਿੱਕਲੀ ਆਦਿ ਪੰਜਾਬੀ ਦੇ ਹਰਮਨ – ਪਿਆਰੇ ਨਾਚ ਹਨ।

ਗਿੱਧਾ ਪੰਜਾਬੀ ਮੁਟਿਆਰਾਂ ਦਾ ਮਨਮੋਹਕ ਲੋਕ – ਨਾਚ ਹੈ। ਗਿੱਧਾ ਵਿਆਹ – ਸ਼ਾਦੀ ਆਦਿ ਖ਼ੁਸ਼ੀ ਦੇ ਮੌਕਿਆਂ ਉੱਤੇ ਪਾਇਆ ਜਾਂਦਾ ਹੈ। ਸਾਉਣ ਦੇ ਮਹੀਨੇ ਵਿਚ ਪੰਜਾਬ ਦੀਆਂ ਮੁਟਿਆਰਾਂ ਇਸ ਨੂੰ ਇਕ ਤਿਉਹਾਰ ਦੇ ਰੂਪ ਵਿਚ ਮਨਾਉਂਦੀਆਂ ਹਨ, ਜਿਸ ਨੂੰ ‘ਤੀਆਂ ਦਾ ਤਿਉਹਾਰ’ ਕਿਹਾ ਜਾਂਦਾ ਹੈ।

ਗਿੱਧਾ ਪਾਉਣ ਸਮੇਂ ਕੇਵਲ ਨੱਚਿਆ ਹੀ ਨਹੀਂ ਜਾਂਦਾ, ਸਗੋਂ ਮਨ ਦੇ ਭਾਵ ਪ੍ਰਗਟਾਉਣ ਲਈ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ। “ਇਨ੍ਹਾਂ ਵਿਚ ਕੁੜੀਆਂ ਆਪਣੇ ਮਨ ਦੇ ਹਾਵ ਭਾਵ ਪ੍ਰਗਟ ਕਰਦੀਆਂ ਹਨ। ਗਿੱਧਾ ਪਾਉਣ ਵੇਲੇ ਕੁੜੀਆਂ ਇਕ ਗੋਲ ਦਾਇਰੇ ਵਿਚ ਖੜੀਆਂ ਹੋ ਜਾਂਦੀਆਂ ਹਨ। ਵਿਚਕਾਰ ਇਕ ਕੁੜੀ ਘੜਾ ਜਾਂ ਢੋਲਕੀ ਲੈ ਕੇ ਬਹਿ ਜਾਂਦੀ ਹੈ। ਢੋਲਕੀ ਵੱਜਦੀ ਹੈ ਤੇ ਇਕ ਕੁੜੀ ਬਾਂਹ ਉਲਾਰ ਕੇ ਬੋਲੀ ਪਾਉਂਦੀ ਹੋਈ ਦਾਇਰੇ ਵਿਚ ਚਾਰੇ ਪਾਸੇ ਘੁੰਮਦੀ ਹੈ।

ਜਦੋਂ ਉਹ ਬੋਲੀ ਦਾ ਆਖ਼ਰੀ ਟੱਪਾ ਬੋਲਦੀ ਹੈ, ਤਾਂ ਪਿੜ ਵਿਚ ਖਲੋਤੀਆਂ ਕੁੜੀਆਂ ਉਸ ਟੱਪੇ ਦੇ ਬੋਲਾਂ ਨੂੰ ਚੁੱਕ ਲੈਂਦੀਆਂ ਹਨ। ਉਹ ਉਸਨੂੰ ਉੱਚੀ – ਉੱਚੀ ਗਾਉਂਦੀਆਂ ਹਨ ਅਤੇ ਨਾਲ – ਨਾਲ ਤਾੜੀਆਂ ਮਾਰ ਕੇ ਤਾਲ ਦਿੰਦੀਆਂ ਹਨ। ਇਸ ਸਮੇਂ ਦੋ ਕੁੜੀਆਂ ਦਾਇਰੇ ਵਿਚੋਂ ਨਿਕਲ ਕੇ ਪਿੜ ਵਿਚ ਆ ਕੇ ਨੱਚਣ ਲੱਗ ਪੈਂਦੀਆਂ ਹਨ।

ਇਹ ਨਾਚ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਕੁੜੀਆਂ ਬੋਲੀ ਦਾ ਅੰਤਮ ਟੱਪਾ ਰਲ ਕੇ ਗਾਉਂਦੀਆਂ ਹਨ। ਕੁੜੀਆਂ ਦੇ ਪੈਰਾਂ ਵਿਚ ਪਈਆਂ ਝਾਂਜਰਾਂ, ਪੈਰਾਂ ਦੀ ਧਮਕ ਅਤੇ ਢੋਲਕੀ ਦੀ ਤਾਲ ਉੱਤੇ ਵੱਜਦੀ ਤਾੜੀ ਇਕ ਅਨੋਖਾ ਸਮਾਂ ਬੰਨ੍ਹ ਦਿੰਦੀ ਹੈ। ਜਦੋਂ ਤਕ ਕੁੜੀਆਂ ਬੋਲੀ ਚੁੱਕੀ ਰੱਖਦੀਆਂ ਹਨ, ਨਾਚ ਜਾਰੀ ਰਹਿੰਦਾ ਹੈ।

ਕੁੜੀਆਂ ਦੇ ਬੋਲੀ ਛੱਡਣ ‘ਤੇ ਨੱਚਣ ਵਾਲੀਆਂ ਕੁੜੀਆਂ ਨਾਚ ਬੰਦ ਕਰ ਕੇ ਦਾਇਰੇ ਵਿਚ ਖੜੀਆਂ ਕੁੜੀਆਂ ਨਾਲ ਆ ਰਲਦੀਆਂ ਹਨ। ਮੁੜ ਬੋਲੀ ਪਾਈ ਜਾਂਦੀ ਹੈ ਤੇ ਇਸ ਤਰ੍ਹਾਂ ਗਿੱਧਾ ਲਗਾਤਾਰ ਮਘਿਆ ਰਹਿੰਦਾ ਹੈ !

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

ਗਿੱਧਾ ਕੇਵਲ ਮੁਟਿਆਰਾਂ ਹੀ ਨਹੀਂ ਪਾਉਂਦੀਆਂ, ਸਗੋਂ ਗੱਭਰੂ ਵੀ ਪਾਉਂਦੇ ਹਨ ਮਰਦਾਂ ਦੇ ਗਿੱਧੇ ਵਿਚ ਮੁਟਿਆਰਾਂ ਵਾਲੇ ਨਾਚ ਦੀ ਲਚਕ ਨਹੀਂ ਹੁੰਦੀ। ਇਸ ਵਿਚ ਬਹੁਤਾ ਜ਼ੋਰ ਬੋਲੀਆਂ ਉੱਤੇ ਹੁੰਦਾ ਹੈ। ਗਿੱਧੇ ਵਿਚ ਲੰਮੀਆਂ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ ਤੇ ਇਕ – ਲੜੀਆਂ ਬੋਲੀਆਂ ਵੀ। ਲੰਮੀ ਬੋਲੀ ਇਕ ਜਣਾ ਪਾਉਂਦਾ ਹੈ ਤੇ ਦੂਜੇ ਸਾਥੀ ਗਿੱਧੇ ਦੇ ਤਾਲ ਵਿਚ ਬੋਲੀ ਦੇ ਅੰਤਰੇ ਨੂੰ ਚੁੱਕਦੇ ਹਨ। ਗਿੱਧੇ ਦਾ ਆਰੰਭ ਦੇਵੀ – ਦੇਵਤਿਆਂ ਨੂੰ ਧਿਆ ਕੇ ਕੀਤਾ ਜਾਂਦਾ ਹੈ; ਜਿਵੇਂ :

ਧਰਤੀ ਜੇਡ ਗ਼ਰੀਬ ਨਾ ਕੋਈ,
ਇੰਦਰ ਜੇਡ ਨਾ ਦਾਤਾ।
ਬਹਮਾ ਜੇਡ ਪੰਡਤ ਨਾ ਕੋਈ,
ਸੀਤਾ ਜੇਡ ਨਾ ਮਾਤਾ !
ਲਛਮਣ ਜੇਡ ਜਤੀ ਨਾ ਕੋਈ,
ਰਾਮ ਜੇਡ ਨਾ ਭਰਾਤਾ !
ਦੁਨੀਆ ਮਾਣ ਕਰਦੀ,
ਰੱਬ ਸਭਨਾਂ ਦਾ ਦਾਤਾ

ਤੀਆਂ ਦਾ ਗਿੱਧਾ ਪਾਉਂਦੀਆਂ ਹੋਈਆਂ ਕੁੜੀਆਂ ਪਿੰਡ ਦੇ ਪਿੱਪਲਾਂ ਤੇ ਬਰੋਟਿਆਂ ਨੂੰ ਯਾਦ ਕਰਦੀਆਂ ਹਨ। ਬੋਲੀ ਵਿਚੋਂ ਬੋਲੀ ਜਨਮ ਲੈਂਦੀ ਹੈ। ਜਦੋਂ ਮਹਿੰਦੀ ਰੰਗੇ ਹੱਥ ਹਰਕਤ ਵਿਚ ਆਉਂਦੇ ਹਨ, ਤਾਂ ਗਿੱਧਾ ਮਚ ਉੱਠਦਾ ਹੈ ਤੇ ਮਹਿੰਦੀ ਬਾਰੇ ਇਕ ਮੁਟਿਆਰ ਬੋਲੀ ਪਾਉਂਦੀ ਹੈ –

ਮਹਿੰਦੀ ਮਹਿੰਦੀ ਸਭ ਜਗ ਕਹਿੰਦਾ,
ਮੈਂ ਵੀ ਆਖਦਿਆਂ ਮਹਿੰਦੀ
ਬਾਗਾਂ ਦੇ ਵਿਚ ਸਸਤੀ ਵਿਕਦੀ,
ਵਿਚ ਹੱਟੀਆਂ ਦੇ ਮਹਿੰਗੀ।
ਮਹਿੰਦੀ ‘ਸ਼ਗਨਾਂ ਦੀ
ਧੋਤਿਆਂ ਕਦੀ ਨਾ ਲਹਿੰਦੀ।

ਲੰਮੀਆਂ ਬੋਲੀਆਂ ਤੋਂ ਇਲਾਵਾ ਇਕ – ਲੜੀਆਂ ਬੋਲੀਆਂ ਵੀ ਗਿੱਧੇ ਦਾ ਸ਼ਿੰਗਾਰ ਹੁੰਦੀਆਂ ਹਨ 1 ਬਾਬਲ – ਧੀ, ਮਾਂਵਾਂ – ਧੀਆਂ, ਭੈਣ – ਭਰਾ, ਸੱਸ – ਸਹੁਰਾ, ਜੇਠ – ਜਿਠਾਣੀ, ਨਣਦ – ਭਰਜਾਈ, ਦਿਓਰ – ਦਿਓਰਾਣੀ ਅਤੇ ਹੋਰਨਾਂ ਪਰਿਵਾਰਕ ਰਿਸ਼ਤਿਆਂ ਦਾ ਇਨ੍ਹਾਂ ਬੋਲੀਆਂ ਵਿਚ ਵਰਣਨ ਹੁੰਦਾ ਹੈ। ਲੋਹੜੀ ਦੇ ਤਿਉਹਾਰ ਸਮੇਂ ਆਮ ਕਰਕੇ ਵੀਰ ਦੇ ਮੋਹ ਦਾ ਪ੍ਰਗਟਾਵਾ ਕਰਨ ਵਾਲੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ –

ਇਕ ਵੀਰ ਦੇਈਂ ਵੇ ਰੱਬਾ,
ਸਹੁੰ ਖਾਣ ਨੂੰ ਬੜਾ ਚਿੱਤ ਕਰਦਾ।

ਬੋਲੀਆਂ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਂਗ ਤੇ ਰੰਗ – ਤਮਾਸ਼ੇ ਗਿੱਧੇ ਵਿਚ ਰੰਗ ਬੰਨ੍ਹਦੇ ਹਨ ਤੇ ਮੁਟਿਆਰਾਂ ਆਪਣੀ – ਆਪਣੀ ਪ੍ਰਤਿਭਾ ਅਨੁਸਾਰ ਨੱਚ ਕੇ ਅਤੇ ਲੰਮੇ ਗੀਤ ਗਾ ਕੇ ਰੰਗ ਬੰਦੀਆਂ ਹਨ।

ਮਨੋਰੰਜਨ ਦੇ ਸਾਧਨਾਂ ਵਿਚ ਤਬਦੀਲੀ ਆਉਣ ਕਰਕੇ ਅੱਜ – ਕਲ੍ਹ ਗਿੱਧਾ ਪਾਉਣ ਦੀ ਪਰੰਪਰਾ ਵੀ ਮੱਧਮ ਪੈ ਗਈ ਹੈ, ਜਿਸਨੂੰ ਕਾਇਮ ਰੱਖਣ ਦੀ ਜ਼ਰੂਰਤ ਹੈ।

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

1. ਵਾਰਤਕ – ਟੁਕੜੀ/ਪੈਰੇ ਦਾ ਬੋਧ

1. ਪੰਜਾਬ ਦੇ ਲੋਕ – ਨਾਚ, ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਗਿੱਧਾ, ਭੰਗੜਾ, ਝੂਮਰ, ਲੁੱਡੀ, ਧਮਾਲ, ਸੰਮੀ ਅਤੇ ਕਿੱਕਲੀ ਆਦਿ ਪੰਜਾਬੀਆਂ ਦੇ ਹਰਮਨ – ਪਿਆਰੇ ਲੋਕ – ਨਾਚ ਹਨ।ਗਿੱਧਾ ਪੰਜਾਬ ਦੀਆਂ ਮੁਟਿਆਰਾਂ ਦਾ ਮਨਮੋਹਕ ਲੋਕ – ਨਾਚ ਹੈ।ਗਿੱਧਾ ਕਿਸੇ ਵੀ ਖ਼ੁਸ਼ੀ ਦੇ ਮੌਕੇ ‘ਤੇ ਪਾਇਆ ਜਾ ਸਕਦਾ ਹੈ।

ਗਿੱਧਾ ਵਿਆਹ – ਸ਼ਾਦੀਆਂ ਦੇ ਅਵਸਰ ’ਤੇ ਵਿਸ਼ੇਸ਼ ਤੌਰ ‘ਤੇ ਪਾਇਆ ਜਾਂਦਾ ਹੈ ਸਾਉਣ ਦੇ ਮਹੀਨੇ ਵਿਚ ਪੰਜਾਬ ਦੀਆਂ ਮੁਟਿਆਰਾਂ ਇਸ ਨੂੰ ਇੱਕ ਤਿਉਹਾਰ ਦੇ ਰੂਪ ਵਿਚ ਮਨਾਉਂਦੀਆਂ ਹਨ, ਜਿਸ ਨੂੰ ‘ਤੀਆਂ ਦਾ ਤਿਉਹਾਰ’ ਆਖਦੇ ਹਨ। ਗਿੱਧਾ ਪਾਉਣ ਵੇਲੇ ਕੇਵਲ ਨੱਚਿਆ ਹੀ ਨਹੀਂ ਜਾਂਦਾ, ਸਗੋਂ ਮਨ ਦੇ ਭਾਵ ਪ੍ਰਗਟਾਉਣ ਲਈ ਨਾਲ – ਨਾਲ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਦੇ ਹਨ।

ਇਨ੍ਹਾਂ ਬੋਲੀਆਂ ਰਾਹੀਂ ਕੁੜੀਆਂ ਆਪਣੇ ਮਨਾਂ ਦੇ ਹਾਵ – ਭਾਵ ਪ੍ਰਗਟ ਕਰਦੀਆਂ ਹਨ। ਪਿੱਛੇ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ

ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਪੰਜਾਬੀ ਲੋਕ – ਨਾਚ : ਗਿੱਧਾ
(ਅ)ੇ) ਪੰਜਾਬੀ ਰੌਣਕ – ਮੇਲਾ
(ਏ) ਪੰਜਾਬੀ ਗਿੱਧਾ
(ਸ) ਪੰਜਾਬੀ ਨਾਚ।
ਉੱਤਰ :
(ਉ) ਪੰਜਾਬੀ ਲੋਕ – ਨਾਚ : ਗਿੱਧਾ।

ਪ੍ਰਸ਼ਨ 2.
ਪੰਜਾਬੀ ਲੋਕ – ਨਾਚ ਕਿਸਦੀ ਤਸਵੀਰ ਹਨ ?
ੳ) ਪੰਜਾਬੀ ਜੀਵਨ
(ਆ) ਪੰਜਾਬੀ ਰੌਣਕ ਮੇਲੇ ਦੀ
(ਏ) ਪੰਜਾਬੀ ਸਭਿਆਚਾਰ ਦੀ
(ਸ) ਪੰਜਾਬੀ ਰੁਚੀਆਂ ਦੀ।
ਉੱਤਰ :
(ਏ) ਪੰਜਾਬੀ ਸਭਿਆਚਾਰ ਦੀ।

ਪ੍ਰਸ਼ਨ 3.
ਭੰਗੜਾ ਕਿਨ੍ਹਾਂ ਦਾ ਹਰਮਨ – ਪਿਆਰਾ ਲੋਕ – ਨਾਚ ਹੈ ?
(ਉ) ਕਸ਼ਮੀਰੀਆਂ ਦਾ
(ਅ) ਮੁਲਤਾਨੀਆਂ ਦਾ
(ਏ) ਭਈਆਂ ਦਾ
(ਸ) ਪੰਜਾਬੀਆਂ ਦਾ
ਉੱਤਰ :
(ਸ) ਪੰਜਾਬੀਆਂ ਦਾ।

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

ਪ੍ਰਸ਼ਨ 4.
ਪੰਜਾਬੀ ਮੁਟਿਆਰਾਂ ਦਾ ਮਨਮੋਹਕ ਨਾਚ ਕਿਹੜਾ ਹੈ।
(ਉ) ਲੁੱਡੀ
(ਅ) ਗਿੱਧਾ ‘
(ਏ) ਝੂਮਰ
(ਸ) ਸਾਰੇ।
ਉੱਤਰ :
(ਅ) ਗਿੱਧਾ

ਪ੍ਰਸ਼ਨ 5.
ਗਿੱਧਾ ਕਿਹੜੇ ਮੌਕੇ ਉੱਤੇ ਵਿਸ਼ੇਸ਼ ਤੌਰ ‘ਤੇ ਪਾਇਆ ਜਾਂਦਾ ਹੈ ?
(ਉ) ਕੁੜਮਾਈ
(ਅ) ਵਿਆਹ – ਸ਼ਾਦੀਜ
(ਏ) ਨਮ – ਦਿਨ
(ਸ) ਮੁੰਡਨ ਸੰਸਕਾਰ।
ਉੱਤਰ :
(ਅ) ਵਿਆਹ – ਸ਼ਾਦੀ।

ਪ੍ਰਸ਼ਨ 6.
ਕਿਹੜੇ ਮਹੀਨੇ ਵਿਚ ਕੁੜੀਆਂ ਗਿੱਧੇ ਨੂੰ ਤਿਉਹਾਰ ਦੇ ਰੂਪ ਵਿੱਚ ਮਨਾਂਉਂਦੀਆਂ’ ਹਨ।
(ਉ) ਵਿਸਾਖ
(ਅ) ਸਾਵਣ
(ਇ) ਕੱਤਕ
(ਸ) ਫੱਗਣ।
ਉੱਤਰ :
(ਅ) ਸਾਵਣ।

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

ਪ੍ਰਸ਼ਨ 7.
ਮੁਟਿਆਰਾਂ ਸਾਵਣ ਵਿਚ ਗਿੱਧਾ ਪਾਉਣ ਲਈ ਕਿਹੜਾ ਤਿਉਹਾਰ ਮਨਾਉਂਦੀਆਂ ਹਨ ?
(ਉ) ਦੀਵਾਲੀ ਦਾ
(ਅ) ਹੋਲੀ ਦਾ
(ਇ) ਤੀਆਂ ਦਾ
(ਸ) ਕਰਵਾ ਚੌਥ ਦਾ।
ਉੱਤਰ :
ਤੀਆਂ ਦਾ।

ਪ੍ਰਸ਼ਨ 8.
ਗਿੱਧਾ ਪਾਉਣ ਵੇਲੇ ਨੱਚਣ ਦੇ ਨਾਲ – ਨਾਲ ਕੀ ਪਾਇਆ ਜਾਂਦਾ ਹੈ ?
(ਉ) ਜਨੇਊ
(ਅ) ਮੰਗਲ – ਸੂਤਰ
(ਇ) ਨੱਥ
(ਸ) ਬੋਲੀਆਂ
ਉੱਤਰ :
(ਸ) ਬੋਲੀਆਂ।’

ਪ੍ਰਸ਼ਨ 9. ਕੁੜੀਆਂ ਬੋਲੀਆਂ ਪਾ ਕੇ ਕੀ ਪ੍ਰਗਟ ਕਰਦੀਆਂ ਹਨ ?
(ਉ) ਮਨ ਦੇ ਹਾਵ – ਭਾਵ
(ਅ) ਰੋਸਾ
(ਈ) ਪਿਆਰ
(ਸ) ਦੁੱਖ – ਦਰਦ
ਉੱਤਰ :
(ੳ) ਮਨ ਦੇ ਹਾਵ – ਭਾਵ।

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

ਪ੍ਰਸ਼ਨ 10.
ਪੰਜਾਬ ਦੇ ਨੌਜਵਾਨਾਂ ਦੇ ਕਿਸੇ ਇਕ ਲੋਕ – ਨਾਚ ਦਾ ਨਾਂ ਲਿਖੋ
(ਉ) ਕਥਕ
(ਆ) ਝੂਮਰ/ਭੰਗੜਾ
(ਈ) ਨਾਗਾ – ਨਾਚ
(ਸ) ਗਰਬਾ।
ਉੱਤਰ :
(ਆ) ਝੂਮਰ/ਭੰਗੜਾ।

ਪ੍ਰਸ਼ਨ 11.
ਇਸ ਪੈਰੇ ਵਿਚੋਂ ਇਕ ਪੜਨਾਂਵ ਤੇ ਇਕ ਵਿਸ਼ੇਸ਼ਣ ਚੁਣੋ
ਉੱਤਰ :
ਪੜਨਾਂਵ – ਇਸ
ਵਿਸ਼ੇਸ਼ਣ – ਮਨਮੋਹਕ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਤਾਲ
(ਆ) ਤਾੜੀ
(ਬ) ਪਿੜ
(ਸ) ਹਾਵ – ਭਾਵ।
ਉੱਤਰ :
(ਸ) ਹਾਵ – ਭਾਵ।

ਪ੍ਰਸ਼ਨ : 13.
‘ਮੂੰਹ ਦਾ ਬਹੁਵਚਨ ਕਿਹੜਾ ਹੈ
(ਉ) ਦੋ – ਮੂੰਹੀਂ
(ਆ) ਮੂੰਹੋਂ – ਮੂੰਹ
(ਈ) ਮੂੰਹ – ਮੁਲਾਹਜ਼ਾ
(ਸ) ਮੂੰਹ/ਮੂੰਹਾਂ।
ਉੱਤਰ :
(ਸ) ਮੁੰਹ/ਮੂੰਹਾਂ।

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

ਪ੍ਰਸ਼ਨ 14.
‘ਕਿੱਕਲੀ’ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਇਸਤਰੀ ਲਿੰਗ

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਇਕਹਿਰੇ ਪੁੱਠੇ ਕਾਮੇ
(ਸ) ਜੋੜਨੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਇਕਹਿਰੇ ਪੁੱਠੇ ਕਾਮੇ ( ‘ ‘ )
(ਸ) ਜੋੜਨੀ ( – )

ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ ਗਿੱਧਾ 1
ਉੱਤਰ :
PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ ਗਿੱਧਾ 2

2. ਗਿੱਧਾ ਪਾਉਣ ਵੇਲੇ ਕੁੜੀਆਂ ਇੱਕ ਗੋਲ ਦਾਇਰਾ ਬਣਾ ਕੇ ਖਲੋ ਜਾਂਦੀਆਂ ਹਨ। ਵਿਚਕਾਰ ਇੱਕ ਕੁੜੀ ਘੜਾ ਜਾਂ ਢੋਲਕੀ ਲੈ ਕੇ ਬਹਿ ਜਾਂਦੀ ਹੈ। ਢੋਲਕੀ ਵੱਜਦੀ ਹੈ ਤੇ ਇੱਕ ਕੁੜੀ ਬਾਂਹ ਉਲਾਰ ਕੇ ਬੋਲੀ ਪਾਉਂਦੀ ਹੋਈ ਦਾਇਰੇ ਵਿੱਚ ਚਾਰੇ ਪਾਸੇ ਘੁੰਮਦੀ ਹੈ। ਜਦ ਉਹ ਬੋਲੀ ਦਾ ਆਖ਼ਰੀ ਟੱਪਾ ਬੋਲਦੀ ਹੈ, ਤਾਂ ਪਿੜ ਵਿੱਚ ਖਲੋਤੀਆਂ ਕੁੜੀਆਂ ਉਸ ਟੱਪੇ ਦੇ ਬੋਲਾਂ ਨੂੰ ਚੁੱਕ ਲੈਂਦੀਆਂ ਹਨ – ਭਾਵ ਉਹ ਉਸ ਨੂੰ ਉੱਚੀ – ਉੱਚੀ ਗਾਉਣ ਲੱਗ ਜਾਂਦੀਆਂ ਹਨ ਤੇ ਨਾਲ ਹੀ ਤਾੜੀਆਂ ਮਾਰ ਕੇ ਤਾਲ ਦਿੰਦੀਆਂ ਹਨ।

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

ਇਸੇ ਸਮੇਂ ਦਾਇਰੇ ਵਿੱਚੋਂ ਨਿਕਲ ਕੇ ਦੋ ਕੁੜੀਆਂ ਪਿੜ ਵਿੱਚ ਆ ਕੇ ਨੱਚਣ ਲੱਗ ਜਾਂਦੀਆਂ ਹਨ। ਇਹ ਨਾਚ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਬੋਲੀ ਦਾ ਆਖ਼ਰੀ ਟੱਪਾ ਕੁੜੀਆਂ ਰਲ ਕੇ ਗਾਉਂਦੀਆਂ ਹਨ। ਨੱਚਣ ਵਾਲੀਆਂ ਕੁੜੀਆਂ ਦੇ ਪੈਰਾਂ ਵਿੱਚ ਝਾਂਜਰਾਂ ਪਾਈਆਂ ਹੁੰਦੀਆਂ ਹਨ। ਝਾਂਜਰਾਂ ਦੀ ਛਣਕਾਰ, ਪੈਰਾਂ ਦੀ ਧਮਕ ਅਤੇ ਢੋਲਕੀ ਦੀ ਤਾਲ ਉੱਤੇ ਵੱਜਦੀ ਤਾੜੀ ਇੱਕ ਅਨੂਠਾ ਸਮਾਂ ਬੰਨ੍ਹ ਦਿੰਦੀ ਹੈ। ਜਦੋਂ ਤੱਕ ਕੁੜੀਆਂ ਬੋਲੀ ਚੁੱਕੀ ਰੱਖਦੀਆਂ ਹਨ, ਮੁਟਿਆਰਾਂ ਨੱਚਦੀਆਂ ਰਹਿੰਦੀਆਂ ਹਨ।

ਪਿੜ ਦੇ ਬੋਲੀ ਛੱਡਣ ‘ਤੇ ਹੀ ਕੁੜੀਆਂ ਨੱਚਣਾ ਬੰਦ ਕਰ ਕੇ ਉਨ੍ਹਾਂ ਨਾਲ ਆ ਰਲਦੀਆਂ ਹਨ ਮੁੜ ਨਵੀਂ ਬੋਲੀ ਪਾਈ ਜਾਂਦੀ ਹੈ, ਬੋਲੀ ਚੁੱਕੀ ਜਾਂਦੀ ਹੈ ਤੇ ਗਿੱਧਾ ਮਘਦਾ ਰਹਿੰਦਾ ਹੈ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੇ :

ਪ੍ਰਸ਼ਨ 1.
ਇਹ ਪੈਰਾ ਕਿਹੜੇ ਪਾਠ ਵਿੱਚੋਂ ਲਿਆ ਗਿਆ ਹੈ ?
(ਉ) ਲੋਹੜੀ
(ਅ) ਪੰਜਾਬ
(ਏ) ਗੱਗ
(ਸ) ਪੰਜਾਬੀ ਲੋਕ – ਨਾਚ : ਗਿੱਧਾ।
ਉੱਤਰ :
(ਸ) ਪੰਜਾਬੀ ਲੋਕ – ਨਾਚ : ਗਿੱਧਾ।

ਪ੍ਰਸ਼ਨ 2.
ਜਿਸ ਪਾਠ ਵਿਚੋਂ ਇਹ ਪੈਰਾ ਹੈ, ਉਹ ਕਿਸ ਦਾ ਲਿਖਿਆ ਹੈ ?
(ਉ) ਸੁਖਦੇਵ ਮਾਦਪੁਰੀ
(ਅ) ਬਲਦੇਵ ਧਾਲੀਵਾਲ
(ਏ) ਜਨਕਰਾਜ ਸਿੰਘ
(ਸ) ਕੁਲਦੀਪ ਸਿੰਘ
ਉੱਤਰ :
(ੳ) ਸੁਖਦੇਵ ਮਾਦਪੁਰੀ !

ਪ੍ਰਸ਼ਨ 3.
ਗਿੱਧਾ ਪਾਉਣ ਵੇਲੇ ਕੁੜੀਆਂ ਕਿਸ ਤਰ੍ਹਾਂ ਖੜ੍ਹੀਆਂ ਹੋ ਜਾਂਦੀਆਂ ਹਨ ?
(ਉ) ਕਤਾਰ ਬਣਾ ਕੇ
(ਆ) ਗੋਲ ਦਾਇਰਾ ਬਣਾ ਕੇ
(ਏ) ਇਕ – ਦੂਜੀ ਵਲ ਮੂੰਹ ਕਰ ਕੇ
(ਸ) ਇਕ – ਦੂਜੀ ਵਲ ਪਿੱਠ ਕਰ ਕੇ।
ਉੱਤਰ :
(ਆ) ਗੋਲ ਦਾਇਰਾ ਬਣਾ ਕੇ।

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

ਪ੍ਰਸ਼ਨ 4.
ਕੁੜੀਆਂ ਦੇ ਦਾਇਰੇ ਵਿਚਕਾਰ ਇਕ ਕੁੜੀ ਕੀ ਲੈ ਕੇ ਬੈਠਦੀ ਹੈ ?
(ੳ) ਘੜਾ ਜਾਂ ਢੋਲਕੀ
(ਅ) ਢੋਲ
ਇ) ਲੰਗੋਜ਼ੇ
(ਸ) ਹਾਰਮੋਨੀਅਮ।
ਉੱਤਰ :
(ੳ) ਘੜਾ ਜਾਂ ਢੋਲਕੀ।

ਪ੍ਰਸ਼ਨ 5.
ਕੁੜੀ ਬਾਂਹ ਉਲਾਰ ਕੇ ਬੋਲੀ ਪਾਉਂਦੀ ਹੋਈ ਕੀ ਕਰਦੀ ਹੈ ?
(ਉ) ਨੱਚਦੀ ਹੈ
(ਅ) ਘੁੰਮਦੀ ਹੈ
(ਈ) ਬੈਠ ਜਾਂਦੀ ਹੈ
(ਸ) ਛਾਲਾਂ ਮਾਰਦੀ ਹੈ।
ਉੱਤਰ :
(ਅ) ਘੁੰਮਦੀ ਹੈ।

ਪ੍ਰਸ਼ਨ 6.
ਉੱਚੀ – ਉੱਚੀ ਗਾਉਂਦੀਆਂ ਕੁੜੀਆਂ ਕਾਹਦੇ ਨਾਲ ਤਾਲ ਦਿੰਦੀਆਂ ਹਨ ?
(ਉ) ਤਬਲੇ ਨਾਲ
(ਅ) ਢੋਲ ਨਾਲ
(ਏ) ਤਾੜੀ ਮਾਰ ਕੇ
(ਸ) ਅੱਡੀ ਮਾਰ ਕੇ।
ਉੱਤਰ :
(ਏ) ਤਾੜੀ ਮਾਰ ਕੇ

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

ਪ੍ਰਸ਼ਨ 7.
ਨੱਚਣ ਵਾਲੀਆਂ ਕੁੜੀਆਂ ਦੇ ਪੈਰਾਂ ਵਿਚ ਕੀ ਪਾਇਆ ਹੁੰਦਾ ਹੈ ?
(ਉ) ਬਿਛੂਏ
(ਅ) ਸਲੀਪਰ
(ਏ) ਝਾਂਜਰਾਂ
(ਸ) ਜੁਰਾਬਾਂ।
ਉੱਤਰ :
(ਏ) ਝਾਂਜਰਾਂ।

ਪ੍ਰਸ਼ਨ 8. ਬੋਲੀ ਪਾਉਣ ਤੇ ਚੁੱਕਣ ਨਾਲ ਗਿੱਧੇ ਉੱਤੇ ਕੀ ਪ੍ਰਭਾਵ ਪੈਂਦਾ ਹੈ ?
(ਉ) ਗਿੱਧਾ ਮਘਦਾ ਹੈ
(ਅ) ਗਿੱਧਾ ਪੈਂਦਾ ਹੈ
(ਏ) ਗਿੱਧਾ ਮੁੱਕਦਾ ਹੈ।
(ਸ) ਜਚਦਾ ਹੈ।
ਉੱਤਰ :
(ੳ) ਗਿੱਧਾ ਮਘਦਾ ਹੈ।

ਪ੍ਰਸ਼ਨ 9.
ਇਸ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਗਿੱਧਾ
(ਅ) ਬੋਲੀ
(ੲ) ਢੋਲਕ
(ਸ) ਪੈਰ।
ਉੱਤਰ :
(ੳ) ਗਿੱਧਾ।

ਪ੍ਰਸ਼ਨ 10.
ਇਸ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਝਾਂਜਰਾਂ
(ਅ) ਕੁੜੀਆਂ
(ਈ) ਬੋਲੀ
(ਸ) ਇਕ/ਆਖ਼ਰੀਦੋ/ਇਹ/ਅਨੂਠਾ/ਨਵੀਂ।
ਉੱਤਰ :
(ਸ) ਇਕ/ਆਖ਼ਰੀਦੋ/ਇਹ/ਅਨੂਠਾ/ਨਵੀਂ।

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

ਪ੍ਰਸ਼ਨ 11.
ਇਸ ਪੈਰੇ ਵਿਚ ਆਈ ਉਹ ਚੀਜ਼ ਕਿਹੜੀ ਹੈ, ਜਿਹੜੀ ਗਿੱਧੇ ਵਿਚ ਤਾਲ ਪੈਦਾ ਕਰਦੀ ਹੈ ?
(ਉ) ਢੋਲਕੀ/ਘੜਾ
(ਅ) ਠੁਮਕਾ
(ਈ) ਨਾਚ
(ਸ) ਬੋਲੀ।
ਉੱਤਰ :
(ੳ) ਢੋਲਕੀ/ਘੜਾਂ।

ਪ੍ਰਸ਼ਨ 12.
‘ਝਾਂਜਰਾਂ ਗਿੱਧੇ ਵਿੱਚ ਕੀ ਪੈਦਾ ਕਰਦੀਆਂ ਹਨ ?
(ਉ) ਰਾਗ
(ਆ) ਝਣਕਾਰ
(ਇ) ਖਿੱਚ
(ਸ) ਮਿਠਾਸ।
ਉੱਤਰ :
(ਅ) ਝਣਕਾਰ।

ਪ੍ਰਸ਼ਨ 13.
ਇਸ ਪੈਰੇ ਵਿਚੋਂ ਪੜਨਾਂਵ ਚੁਣੋ
(ੳ) ਇਕ
(ਅ) ਕੁੜੀ
(ਈ) ਨੱਚਣਾ
(ਸ) ਉਹ/ਉਸ/ਉਹਨਾਂ।
ਉੱਤਰ :
(ਸ) ਉਹਉਸ/ਉਹਨਾਂ।

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ – ‘
(ਉ) ਕੁੜੀਆਂ ਦੇ
(ਅ) ਆਖ਼ਰੀ
(ਈ) ਝਾਂਜਰਾਂ
(ਸ) ਜਾਂਦੀਆਂ ਹਨਬਹਿ ਜਾਂਦੀ ਹੈਵੱਜਦੀ ਹੈ/ਬੋਲਦੀ ਹੈ/ਘੁੰਮਦੀ ਹੈ/ਚੁੱਕ ਲੈਂਦੀਆਂ/ਹਨਗਾਉਣ ਲੱਗ ਜਾਂਦੀਆਂ ਹਨ/ਦਿੰਦੀਆਂ ਹਨਨੱਚਣ ਲੱਗ ਜਾਂਦੀਆਂ ਹਨਹੁੰਦਾ ਹੈਗਾਉਂਦੀਆਂ ਹਨ/ਪਾਈਆਂ ਹੁੰਦੀਆਂ ਹਨ/ਬੰਨ੍ਹ ਦਿੰਦੀ ਹੈ ਨੱਚਦੀਆਂ ਰਹਿੰਦੀਆਂ ਹਨਰਲਦੀਆਂ ਹਨਪਾਈ ਜਾਂਦੀ ਹੈ/ਚੁੱਕੀ ਜਾਂਦੀ ਹੈ ਮਘਦਾ ਰਹਿੰਦਾ ਹੈ।
ਉੱਤਰ :
(ਸ) ਜਾਂਦੀਆਂ ਹਨਬਹਿ ਜਾਂਦੀ ਹੈਵੱਜਦੀ ਹੈ।ਬੋਲਦੀ ਹੈ/ਘੁੰਮਦੀ ਹੈ/ਚੁੱਕ ਲੈਂਦੀਆਂ ਹਨਗਾਉਣ ਲੱਗ ਜਾਂਦੀਆਂ ਹਨਦਿੰਦੀਆਂ ਹਨਨੱਚਣ ਲੱਗ ਜਾਂਦੀਆਂ ਹਨਹੁੰਦਾ ਹੈਗਾਉਂਦੀਆਂ ਹਨ/ਪਾਈਆਂ ਹੁੰਦੀਆਂ ਹਨ/ਬੰਨ੍ਹ ਦਿੰਦੀ ਹੈ/ਨੱਚਦੀਆਂ ਰਹਿੰਦੀਆਂ ਹਨ। ਰਲਦੀਆਂ ਹਨ/ਪਾਈ ਜਾਂਦੀ ਹੈ/ਚੁੱਕੀ ਜਾਂਦੀ ਹੈ/ਮਘਦਾ ਰਹਿੰਦਾ ਹੈ।

ਪ੍ਰਸ਼ਨ 15.
‘ਕੁੜੀਆਂ ਦਾ ਲਿੰਗ ਬਦਲੋ
(ੳ) ਮੁੰਡਿਆਂ/ਮੁੰਡੇ
(ਅ) ਮੁੰਡਾ
(ਈ) ਮੁੰਡਿਓ
(ਸ) ਮੁੰਡਿਆ।
ਉੱਤਰ :
(ੳ) ਮੁੰਡਿਆਂ/ਮੁੰਡੇ।

ਪ੍ਰਸ਼ਨ 16.
ਘੜਾ ਤੇ ‘ਢੋਲਕੀ ਦੇ ਲਿੰਗ ਵਿਚ ਕੀ ਫ਼ਰਕ ਹੈ ?
ਉੱਤਰ :
“ਘੜਾ’ ਪੁਲਿੰਗ ਹੈ, ਪਰ ‘ਢੋਲਕੀ ਇਸਤਰੀ ਲਿੰਗ।

ਪ੍ਰਸ਼ਨ 17.
ਇਸ ਪੈਰੇ ਵਿਚੋਂ ਕੋਈ ਦੋ ਪੜਨਾਂਵ ਲਿਖੋ।
ਉੱਤਰ :
ਉਹ, ਉਸ !

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਛੁੱਟ – ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਜੋੜਨੀ ( – )
(ਸ) ਛੁੱਟ – ਮਰੋੜੀ ( ‘ )

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ ਗਿੱਧਾ 3
PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ ਗਿੱਧਾ 4
ਉੱਤਰ :
PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ ਗਿੱਧਾ 5

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

2. ਵਿਆਕਰਨ ਤੇ ਰਚਨਾਤਮਕ ਕਾਰਜ

ਪ੍ਰਸ਼ਨ 1.
ਕਿਰਿਆ ਕਿਸ ਨੂੰ ਆਖਦੇ ਹਨ ?
ਉੱਤਰ :
ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਵਾਪਰਨਾ ਆਦਿ ਕਾਲ ਸਾਹਿਤ ਪ੍ਰਗਟ ਕਰਨ, ਉਹ ਕਿਰਿਆ ਅਖਵਾਉਂਦੇ ਹਨ , ਜਿਵੇਂ – (ੳ) ਉਹ ਗਿਆ ! ਆ ਮੈਂ ਪੁਸਤਕ ਪੜ੍ਹੀ। (ਚਪੜਾਸੀ ਨੇ ਘੰਟੀ ਵਜਾਈ। (ਸ) ਗੁਰਮੀਤ ਹਾਕੀ ਖੇਡਦਾ ਹੈ।

ਪਹਿਲੇ ਵਾਕ ਵਿਚ ‘ਗਿਆ’, ਦੂਜੇ ਵਿਚ ‘ਪੜੀ’ ਤੀਜੇ ਵਿਚ ‘ਵਜਾਈਂ ਤੇ ਚੌਥੇ ਵਿਚ ‘ਖੇਡਦਾ ਹੈ ਕਿਰਿਆਵਾਂ ਹਨ।

ਪ੍ਰਸ਼ਨ 2.
ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ :
ਮੁੱਖ ਰੂਪ ਵਿਚ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ – ਅਕਰਮਕ ਕਿਰਿਆ ਤੇ ਸਕਰਮਕ ਕਿਰਿਆ।

ਜਿਸ ਵਾਕ ਵਿਚ ਕਿਰਿਆ ਦੇ ਨਾਲ ਉਸ ਦਾ ਕਰਮ ਨਾ ਦੱਸਿਆ ਜਾਵੇ, ਉਸ ਨੂੰ ਅਕਰਮਕ ਤੇ ਜਿਸ ਦੇ ਨਾਲ ਕਰਮ ਦੱਸਿਆ ਜਾਵੇ, ਉਸ ਨੂੰ ਸਕਰਮਕ ਕਿਰਿਆ ਆਖਦੇ ਹਨ। ਇਸ ਤੋਂ ਬਿਨਾਂ ਕਿਰਿਆ ਦੀ ਦੂਜੀ ਵੰਡ ਇਸ ਤਰ੍ਹਾਂ ਕੀਤੀ ਜਾਂਦੀ ਹੈ – ਸਧਾਰਨ ਕਿਰਿਆ, ਪੇਰਨਾਰਥਕ ਕਿਰਿਆ ਤੇ ਦੋਹਰੀ ਪ੍ਰੇਰਨਾਰਥਕ ਕਿਰਿਆ ਕਿਰਿਆ ਦੀ ਤੀਜੀ ਵੰਡ ਅਨੁਸਾਰ ਇਸ ਨੂੰ ਇਕਹਿਰੀ ਕਿਰਿਆ’ ਤੇ ‘ਸੰਯੁਕਤ ਕਿਰਿਆ ਵਿਚ ਤੇ ਚੌਥੀ ਵੰਡ ਅਨੁਸਾਰ ਇਸ ਨੂੰ ‘ਮੂਲ ਕਿਰਿਆ’ ਤੇ ‘ਸਹਾਇਕ ਕਿਰਿਆ’ ਦੇ ਰੂਪ ਵਿਚ ਵੰਡਿਆ ਜਾਂਦਾ ਹੈ।

ਕਿਰਿਆ ਦੀ ਚੌਥੀ ਪ੍ਰਕਾਰ ਦੀ ਵੰਡ ਨਾਰਥਕ ਤੇ ਦੋਹਰੀ ਪ੍ਰੇਰਨਾਰਥਕ ਕਿਰਿਆ ਦੇ ਆਧਾਰ ‘ਤੇ ਕੀਤੀ ਜਾਂਦੀ ਹੈ। ‘ਕਰੋ, ਭਰੋ, ਲਿਖੋ ਨਾਰਥਕ ਕਿਰਿਆਵਾਂ ਹਨ ਪਰ “ਕਰਾਓ, ਭਰਵਾਓ, ਲਿਖਾਓ’ ਦੋਹਰੀਆਂ ਪ੍ਰੇਰਨਾਰਥਕ ਕਿਰਿਆਵਾਂ ਹਨ।

ਪ੍ਰਸ਼ਨ 3.
ਇਸ ਪੜੇ ਹੋਏ ਪਾਠ ਵਿਚੋਂ ਨਾਂਵ, ਪੜਨਾਂਵ ਅਤੇ ਕਿਰਿਆ ਸ਼ਬਦਾਂ ਦੀਆਂ ਉਦਾਹਰਨਾਂ ਦੇ ਕੇ ਦੋ – ਦੋ ਵਾਕ ਲਿਖੋ।

ਪ੍ਰਸ਼ਨ 4.
ਗਿੱਧੇ ਦੀਆਂ ਕੁੱਝ ਬੋਲੀਆਂ ਲਿਖੋ ਉੱਤਰ :
(ੳ) ਧਰਤੀ ਜੇਡ ਗ਼ਰੀਬ ਨਾ ਕੋਈ,
ਇੰਦਰ ਜੇਡ ਨਾ ਦਾਤਾ
ਬਹਮਾ ਜੇਡ ਨਾ ਪੰਡਤ ਕੋਈ,
ਸੀਤਾ ਜੇਡ ਨਾ ਮਾਤਾ
ਲਛਮਣ ਜੇਡ ਜਤੀ ਨਾ ਕੋਈ,
ਰਾਮ ਜੇਡ ਨਾ ਭਗਤਾ।
ਦੁਨੀਆ ਮਾਣ ਕਰਦੀ,
ਰੱਬ ਸਭਨਾਂ ਦਾ ਦਾਤਾ

PSEB 8th Class Punjabi Solutions Chapter 11 ਪੰਜਾਬੀ ਲੋਕ-ਨਾਚ : ਗਿੱਧਾ

(ਅ) ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ,
ਮੈਂ ਵੀ ਆਖਾਂ ਮਹਿੰਦੀ।
ਬਾਗਾਂ ਦੇ ਵਿਚ ਸਸਤੀ ਮਿਲਦੀ,
ਵਿਚ ਹੱਟੀਆਂ ਦੇ ਮਹਿੰਗੀ।
ਹੇਠਾਂ ਕੁੰਡੀ ਉੱਤੇ ਸੋਟਾ
ਚੋਟ ਦੋਹਾਂ ਦੀ ਸਹਿੰਦੀ।
ਘੋਟ ਘੋਟ ਮੈਂ ਹੱਥਾਂ ਤੇ ਲਾਈ
ਬੱਤੀਆਂ ਬਣ ਬਣ ਲਹਿੰਦੀ।
ਮਹਿੰਦੀ ਸ਼ਗਨਾਂ ਦੀ,
ਬਿਨ ਧੋਤਿਆਂ ਨੀ ਲਹਿੰਦੀ ……… !

3. ਔਖੇ ਸ਼ਬਦਾਂ ਦੇ ਅਰਥ

  • ਅਵਸਰ – ਮੌਕਾ।
  • ਗੋਲ ਦਾਇਰਾ – ਘੇਰਾ
  • ਅਨੂਠਾ – ਅਨੋਖਾ, ਅਦਭੁਤ।
  • ਅੰਤਰਾ – ਕਿਸੇ ਗੀਤ ਵਿਚ ਟੇਕ ਜਾਂ ਸਥਾਈ ਤੋਂ ਇਲਾਵਾ ਹੋਰ ਤੁਕਾਂ।
  • ਜੇਡ – ਜਿੱਡਾ, ਜਿਤਨਾ
  • ਬਰੋਟੇ – ਬੋਹੜੇ।
  • ਢਾਬ – ਕੱਚਾ ਤਲਾ, ਟੋਭਾ ਬਰੰਗ – ਬਿਨਾਂ ਟਿਕਟ ਤੋਂ।
  • ਬਲਾ – ਬਹੁਤ, ਜ਼ਿਆਦਾ ਤਿਭਾ ਕੁਦਰਤੀ ਯੋਗਤਾ
  • ਸੁਰਜੀਤ – ਜਿਊਂਦਾ।

PSEB 8th Class Punjabi Solutions Chapter 10 ਹਰਿਆਵਲ ਦੇ ਬੀਜ

Punjab State Board PSEB 8th Class Punjabi Book Solutions Chapter 10 ਹਰਿਆਵਲ ਦੇ ਬੀਜ Textbook Exercise Questions and Answers.

PSEB Solutions for Class 8 Punjabi Chapter 10 ਹਰਿਆਵਲ ਦੇ ਬੀਜ (1st Language)

Punjabi Guide for Class 8 PSEB ਹਰਿਆਵਲ ਦੇ ਬੀਜ Textbook Questions and Answers

ਹਰਿਆਵਲ ਦੇ ਬੀਜ ਪਾਠ-ਅਭਿਆਸ

1. ਦੱਸ :

(ੳ) ਫ਼ਕੀਰ ਨੇ ਲੋਕਾਂ ਨੂੰ ਕੀ ਸਿੱਖਿਆ ਦਿੱਤੀ ਅਤੇ ਕਿਉਂ ?
ਉੱਤਰ :
ਫ਼ਕੀਰ ਨੇ ਲੋਕਾਂ ਨੂੰ ਪਾਗਲਾਂ ਵਾਂਗ ਰੁੱਖ ਵੱਢੀ ਜਾਣ ਵਿਰੁੱਧ ਖ਼ਬਰਦਾਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਉਹ ਉੱਜੜ ਜਾਣਗੇ। ਉਸ ਨੇ ਉਨ੍ਹਾਂ ਨੂੰ ਇਹ ਗੱਲ ਇਸ ਕਰਕੇ ਕਹੀ ਕਿਉਂਕਿ ਰੁੱਖਾਂ ਦੇ ਖ਼ਤਮ ਹੋਣ ਨਾਲ ਧਰਤੀ ਦੇ ਤਪਦੀਆਂ ਲੁਆਂ ਵਾਲੇ ਮਾਰੂਥਲ ਵਿਚ ਬਦਲ ਜਾਣ ਦਾ ਖ਼ਤਰਾ ਸੀ !

(ਅ) ਲੋਕਾਂ ਵੱਲੋਂ ਰੁੱਖਾਂ ਦੀ ਅੰਨੇਵਾਹ ਕੀਤੀ ਕਟਾਈਦਾਕੀ ਨਤੀਜਾ ਨਿਕਲਿਆ?
ਉੱਤਰ :
ਲੋਕਾਂ ਦੁਆਰਾ ਅੰਨੇਵਾਹ ਰੁੱਖਾਂ ਦੀ ਕਟਾਈ ਕਰਨ ਨਾਲ ਹੌਲੀ – ਹੌਲੀ ਜੰਗਲ ਮੁੱਕ ਗਏ। ਫਿਰ ਹੜ੍ਹ ਆ ਗਏ। ਹੜ੍ਹਾਂ ਦੇ ਪਾਣੀ ਨੂੰ ਸੋਖਣ ਵਾਲੇ ਰੁੱਖ ਨਾ ਹੋਣ ਕਰਕੇ ਹੜ੍ਹਾਂ ਨੇ ਤਬਾਹੀ ਮਚਾਈ ਤੇ ਨਾਲ ਹੀ ਉਪਜਾਊ ਮਿੱਟੀ ਨੂੰ ਰੋੜ੍ਹ ਕੇ ਲੈ ਗਏ। ਸਿੱਟੇ ਵਜੋਂ ਹਰਾ – ਭਰਾ , ਦੇਸ਼ ਮਾਰੂਥਲ ਵਿਚ ਬਦਲ ਗਿਆ ! ਤੇਜ਼ ਹਵਾਵਾਂ ਨਿੱਤ ਚਲਦੀਆਂ ਤੇ ਧਰਤੀ ਉੱਤੇ ਰੇਤ ਵਿਛਾ ਕੇ ਤੁਰ ਜਾਂਦੀਆਂ ਫਿਰ ਕਦੇ – ਕਦੇ ਸਭ ਕੁੱਝ ਉਡਾ ਕੇ ਲੈ ਜਾਣ ਵਾਲੀਆਂ ਤੇਜ਼ ਹਵਾਵਾਂ ਵੀ ਚਲਦੀਆਂ।

PSEB 8th Class Punjabi Solutions Chapter 10 ਹਰਿਆਵਲ ਦੇ ਬੀਜ

(ੲ) ਰੇਤਥਲ ਦੇ ਤੁਫ਼ਾਨ ਕਾਰਨ ਭੀਖੂ ਤੇ ਉਸਦੇ ਪਰਿਵਾਰ ਨਾਲ ਕੀ ਵਾਪਰਿਆ ?
ਉੱਤਰ :
ਰੇਤ – ਥਲ ਦਾ ਤੂਫ਼ਾਨ ਇੰਨਾ ਜ਼ੋਰਦਾਰ ਤੇ ਮਾਰੂ ਸੀ ਕਿ ਉਸ ਨੇ ਮਨੁੱਖਾਂ ਸਮੇਤ ਸਭ ਕੁੱਝ ਉਖਾੜ ਕੇ ਆਪਣੇ ਵਿਚ ਉਡਾ ਲਿਆ। ਭੀਖੂ ਨੇ ਆਪਣੀ ਪਤਨੀ ਤੇ ਪੁੱਤਰ ਨੂੰ ਘੁੱਟ ਕੇ ਫੜਿਆ ਹੋਇਆ ਸੀ। ਝੱਖੜ ਸਾਹਮਣੇ ਉਨ੍ਹਾਂ ਦੇ ਪੈਰ ਟਿਕ ਨਹੀਂ ਸਨ ਰਹੇ ਤੇ ਉਹ ਉੱਖੜੀਆਂ ਝਾੜੀਆਂ ਵਾਂਗੂ ਅੱਗੇ ਹੀ ਅੱਗੇ ਰਿਦੇ ਜਾ ਰਹੇ ਸਨ। ਅੰਤ ਉਨ੍ਹਾਂ ਨੂੰ ਪ੍ਰਤੀਤ ਹੋਇਆ ਕਿ ਕਿਸੇ ਨੇ ਆਪਣੀਆਂ ਬਾਹਾਂ ਫੈਲਾ ਦਿੱਤੀਆਂ ਹਨ। ਉਹ ਉਨ੍ਹਾਂ ਬਾਹਵਾਂ ਦੇ ਘੇਰੇ ਵਿਚ ਅਟਕ ਗਏ। ਝੱਖੜ ਦੇ ਥੰਮਣ ਅਤੇ ਹੋਸ਼ ਆਉਣ ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਜਿਸ ਨੇ ਉਨ੍ਹਾਂ ਦੀ ਜਾਨ ਬਚਾਈ ਸੀ, ਉਹ ਇਕ ਰੁੱਖ ਸੀ।

(ਸ) ਬਿਪਤਾ ਦੇ ਸਮੇਂ ਭੀਖੂ ਤੇ ਉਸਦੇ ਪਰਿਵਾਰ ਲਈ ਰੁੱਖ ਕਿਵੇਂ ਸਹਾਈ ਹੋਇਆ ?
ਉੱਤਰ :
ਬਿਪਤਾ ਦੇ ਸਮੇਂ ਪਹਿਲਾਂ ਤਾਂ ਝੱਖੜ ਵਿਚ ਰਿੜ੍ਹਦਾ ਜਾ ਰਿਹਾ ਭੀਖੂ ਤੇ ਉਸਦਾ ਪਰਿਵਾਰ ਰੁੱਖ ਦੀਆਂ ਲਮਕਦੀਆਂ ਟਾਹਣਾਂ ਵਿਚ ਫਸ ਕੇ ਬਚ ਗਿਆ। ਫਿਰ ਭੀਖੁ ਨੂੰ ਰੁੱਖ ਨੂੰ ਹਰਾ – ਭਰਾ ਦੇਖ ਕੇ ਉਸ ਦੇ ਨੇੜੇ ਪਾਣੀ ਹੋਣ ਦੀ ਗੱਲ ਸੁੱਝੀ ਤੇ ਉਨ੍ਹਾਂ ਇਕ ਥਾਂ ਤੋਂ ਮਿੱਟੀ ਪੁੱਟ ਕੇ ਪਾਣੀ ਪ੍ਰਾਪਤ ਕਰ ਲਿਆ ਪੀਣ ਲਈ ਪਾਣੀ ਮਿਲਣ ਤੋਂ ਇਲਾਵਾ ਉਨ੍ਹਾਂ ਨੂੰ ਭੁੱਖ ਮਿਟਾਉਣ ਲਈ ਰੁੱਖ ਦੇ ਫਲ ਮਿਲ ਗਏ। ਫਿਰ ਰੁੱਖ ਦੀਆਂ ਟਹਿਣੀਆਂ ਕੱਟ ਕੇ ਭੀਖੂ ਨੇ ਢਾਰਾ ਬਣਾ ਲਿਆ ਉਨ੍ਹਾਂ ਦੇ ਪੁੱਤਰ ਆਲਮ ਨੂੰ ਆਪਣੇ ਖੇਡਣ ਲਈ ਰੁੱਖ ਦੇ ਰੂਪ ਵਿਚ ਆੜੀ ਮਿਲ ਗਿਆ। ਉਹ ਕਦੇ ਉਸ ਉੱਤੇ ਚੜ੍ਹ ਜਾਂਦਾ ਤੇ ਕਦੀ ਉਸਦੀਆਂ ਟਹਿਣੀਆਂ ਨਾਲ ਝੂਲਦਾ ! ਮਗਰੋਂ ਆਪਣੇ ਸੁੱਖਾਂ ਲਈ ਭੀਖੁ ਨੇ ਬੇਸ਼ੱਕ ਉਸ ਦੇ ਟਾਹਣੇ ਵੱਢ ਕੇ ਉਸ ਨੂੰ ਰੰਡ – ਮੁੰਡ ਕਰ ਦਿੱਤਾ, ਪਰੰਤੂ ਬਿਪਤਾ ਦੇ ਸਮੇਂ ਰੁੱਖ ਨੇ ਉਸ ਦੀ ਬਹੁਤ ਸਹਾਇਤਾ ਕੀਤੀ ਤੇ ਉਸ ਦੇ ਪਰਿਵਾਰ ਸਮੇਤ ਉਸ ਦੀ ਜਾਨ ਬਚਾਈ।

(ਹ) ਫ਼ਕੀਰ ਨੇ ਭੀਖੂ ਨੂੰ ਨਵੇਂ ਰੁੱਖ ਲਾਉਣ ਲਈ ਕਿਵੇਂ ਪ੍ਰਿਆ ?
ਉੱਤਰ :
ਫ਼ਕੀਰ ਭੀਖੂ ਦੁਆਰਾ ਰੁੱਖ ਨੂੰ ਗੁੰਡ – ਮੁੰਡ ਕੀਤੇ ਜਾਣ ਕੇ ਦੁਖੀ ਤੇ ਉਦਾਸ ਹੋ ਗਿਆ। ਉਸ ਨੇ ਉਸ ਨੂੰ ਕਿਹਾ ਕਿ ਉਸ ਨੇ ਰੁੱਖ ਹਮੇਸ਼ਾ ਵੱਢੇ ਹਨ, ਪਰ ਰੁੱਖ ਲਾਏ ਨਹੀਂ ਤੇ ਪੁੱਛਿਆ ਕਿ ਕੀ ਇਸ ਦੁਨੀਆਂ ਵਿਚੋਂ ਹਰਿਆਵਲ ਦੇ ਬੀਜ ਮੁੱਕ ਗਏ ਹਨ। ਉਸ ਨੇ ਹੋਰ ਕਿਹਾ ਕਿ ਉਹ ਉਸ ਦੇ ਘਰ ਉੱਤੇ ਉਜਾੜੇ ਦਾ ਪਰਛਾਵਾਂ ਵੇਖ ਰਿਹਾ ਹੈ। ਜਦੋਂ ਰੁੱਖ ਨਾ ਹੋਣ ਤਾਂ ਇਸੇ ਤਰ੍ਹਾਂ ਹੀ ਹੁੰਦਾ ਹੈ। ਇਹ ਸੁਣ ਕੇ ਭੀਖੂ ਦੇ ਘਰ ਦੇ ਜੀ ਬੇਚੈਨ ਹੋ ਗਏ। ਹੁਣ ਫਕੀਰ ਨੇ ਉਨ੍ਹਾਂ ਦੇ ਮਨ ਵਿਚ ਹਰਿਆਵਲ ਦੇ ਬੀ ਬੀਜ ਦਿੱਤੇ ਸਨ। ਫਿਰ ਜਦੋਂ ਆਲਮ ਨੇ ਭੀਖੂ ਨੂੰ ਪੁੱਛਿਆ ਕਿ ਉਹ ਰੁੱਖ ਵੱਢਣ ਵਾਲਾ ਕਿਉਂ ਬਣਿਆ ਹੈ, ਰੁੱਖ ਉਗਾਉਣ ਵਾਲਾ ਕਿਉਂ ਨਹੀਂ, ਤਾਂ ਉਹ ਸੁਣ ਕੇ ਸ਼ਰਮਸਾਰ ਹੋ ਗਿਆ। ਇਸ ਤਰ੍ਹਾਂ ਭੀਖੂ ਰੁੱਖ ਲਾਉਣ ਲਈ ਪ੍ਰੇਰਿਆ ਗਿਆ ਸੀ।

(ਕ) ਆਲਮ ਨੂੰ ਆਪਣੇ ਬਾਪੂ ਭੀਖੂ ਅਤੇ ਫ਼ਕੀਰ ਵਿਚਕਾਰ ਹੋਈ ਗੱਲਬਾਤ ਤੋਂ ਕੀ ਪ੍ਰੇਰਨਾ ਮਿਲੀ ?
ਉੱਤਰ :
ਆਲਮ ਨੂੰ ਆਪਣੇ ਬਾਪੂ ਭੀਖੂ ਅਤੇ ਫ਼ਕੀਰ ਦੀ ਗੱਲ – ਬਾਤ ਤੋਂ ਹਰਿਆਵਲ ਦੇ ਬੀਜ ਬੀਜਣ ਅਰਥਾਤ ਥਾਂ – ਥਾਂ ਰੁੱਖ ਲਾਉਣ ਦੀ ਪ੍ਰੇਰਨਾ ਮਿਲੀ।

2. ਔਖੇ ਸ਼ਬਦਾਂ ਦੇ ਅਰਥ :

  • ਤੁਰਸ਼ : ਗੁਸੈਲ, ਧੀ
  • ਰੇਤਥਲ, ਮਾਰੂਥਲ : ਰੇਗਿਸਤਾਨ, ਰੇਤਲਾ ਇਲਾਕਾ
  • ਜ਼ਰਖੇਜ਼ : ਉਪਜਾਊ
  • ਮਾਰੂ : ਮਾਰਨ ਵਾਲਾ, ਘਾਤਕ
  • ਸਾਹਵੇਂ : ਸਾਮਣੇ, ਮੂਹਰਲੇ ਪਾਸੇ
  • ਤੀਬਰ ਗਤੀ : ਤੇਜ਼ ਚਾਲ
  • ਢਾਰਾ : ਛੰਨ, ਛੱਪਰ
  • ਅਹੁੜੀ : ਸੁੱਝੀ, ਕੋਈ ਗੱਲ ਦਿਮਾਗ਼ ਨੂੰ ਫੁਰਨੀ
  • ਵਾ-ਵਰੋਲਾ : ਮਿੱਟੀ ਆਦਿ ਨਾਲ਼ ਭਰੀ ਗੋਲ-ਚੱਕਰ ਵਿੱਚ ਚੱਲਣ ਵਾਲੀ ਤੇਜ਼ ਹਵਾ।
  • ਤਿੱਖੜ : ਤਿੱਖੀ, ਤੇਜ਼।

PSEB 8th Class Punjabi Solutions Chapter 10 ਹਰਿਆਵਲ ਦੇ ਬੀਜ

3. ਵਾਕਾਂ ਵਿੱਚ ਵਰਤੋ :
ਵਰਾਛਾਂ ਖਿੜ ਜਾਣੀਆਂ, ਆਸਰਾ, ਤੜਕਸਾਰ, ਟੱਬਰ- ਟੀਹਰ, ਲੂ ਵਗਣਾ, ਰੋਣਹਾਕਾ, ਹਰਿਆਵਲ
ਉੱਤਰ :

  • ਵਰਾਛਾਂ ਖਿੜ ਜਾਣੀਆਂ ਬਹੁਤ ਖ਼ੁਸ਼ ਹੋ ਜਾਣਾ) – ਜਦੋਂ ਗ਼ਰੀਬਾਂ ਨੂੰ ਇਕ – ਇਕ ਕੰਬਲ ਵੰਡਦੇ ਦਾਨੀ ਤੋਂ ਤੇਜੂ ਨੂੰ ਦੋ ਕੰਬਲ ਮਿਲ ਗਏ, ਤਾਂ ਉਸਦੀਆਂ ਵਰਾਛਾਂ ਖਿੜ ਗਈਆਂ।
  • ਆਸਰਾ (ਸਹਾਰਾ) – ਰੁੱਖਾਂ ਉੱਤੇ ਬਹੁਤ ਸਾਰੇ ਪੰਛੀਆਂ ਨੂੰ ਆਸਰਾ ਮਿਲਦਾ ਹੈ।
  • ਤੜਕਸਾਰ ਸਵੇਰੇ, ਮੁੰਹ – ਹਨੇਰੇ) – ਗੁਰਦੁਆਰੇ ਵਿਚ ਸਵੇਰੇ ਤੜਕਸਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਂਦਾ ਹੈ।
  • ਟੱਬਰ – ਟੀਹਰ – ਪਰਿਵਾਰ ਦੇ ਸਾਰੇ ਛੋਟੇ – ਵੱਡੇ ਜੀ) – 1947 ਵਿਚ ਹੋਈ ਪੰਜਾਬ – ਵੰਡ ਸਮੇਂ ਫ਼ਿਰਕੂ ਫ਼ਸਾਦ ਫੈਲਣ ‘ਤੇ ਲੋਕ ਆਪਣੇ ਟੱਬਰ – ਟੀਹਰ ਲੈ ਕੇ ਸੁਰੱਖਿਅਤ ਥਾਂਵਾਂ ਵਲ ਚਲ ਪਏ।
  • ਲੂ ਵਗਣਾ – (ਗਰਮ ਹਵਾ ਦਾ ਚਲਣਾ) – ਜੇਠ – ਹਾੜ੍ਹ ਦੇ ਮਹੀਨਿਆਂ ਵਿਚ ਪੰਜਾਬ ਵਿਚ ਗਰਮ ਲੂ ਵਗਦੀ ਹੈ।
  • ਰੋਣ – ਹਾਕਾ ਰੋਣ ਵਾਲਾ) – ਪਿਓ ਦੀਆਂ ਝਿੜਕਾਂ ਸੁਣ ਕੇ ਬੱਚਾ ਰੋਣ – ਹਾਕਾ ਹੋ ਗਿਆ।
  • ਹਰਿਆਵਲ ਹਰਾਪਨ – ਬਰਸਾਤਾਂ ਵਿਚ ਭਿੰਨ – ਭਿੰਨ ਪ੍ਰਕਾਰ ਦੇ ਪੌਦੇ ਉੱਗਣ ਨਾਲ ਚੁਫ਼ੇਰੇ ਹਰਿਆਵਲ ਛਾ ਜਾਂਦੀ ਹੈ।

ਵਿਆਕਰਨ : ਵਿਸ਼ੇਸ਼ਣ
ਤੁਸੀਂ ਪਿਛਲੀ ਸ਼੍ਰੇਣੀ ਵਿੱਚ ਪੜ ਚੁੱਕੇ ਹੋ ਕਿ ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਸ਼ਬਦ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ, ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ : ਤੁਰਸ਼ ਹਵਾਵਾਂ, ਹਰਾ-ਭਰਾ ਜੰਗਲ, ਜ਼ਰਖੇਜ਼ ਮਿੱਟੀ ਆਦਿ।

ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ :

  1. ਗੁਣਵਾਚਕ ਵਿਸ਼ੇਸ਼ਣ
  2. ਸੰਖਿਆਵਾਚਕ ਵਿਸ਼ੇਸ਼ਣ
  3. ਪਰਿਮਾਣਵਾਚਕ ਵਿਸ਼ੇਸ਼ਣ
  4. ਨਿਸ਼ਚੇਵਾਚਕ ਵਿਸ਼ੇਸ਼ਣ
  5. ਪੜਨਾਵੀਂ ਵਿਸ਼ੇਸ਼ਣ

1. ਗੁਣਵਾਚਕ ਵਿਸ਼ੇਸ਼ਣ : ਜਿਹੜਾ ਸ਼ਬਦ ਨਾਂਵ ਜਾਂ ਪੜਨਾਂਵ ਸ਼ਬਦ ਦੇ ਨਾਲ ਆ ਕੇ ਉਸ ਦੇ। ਗੁਣ, ਔਗੁਣ, ਆਕਾਰ, ਅਵਸਥਾ ਆਦਿ ਦੱਸੇ, ਉਸ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ : ਵੱਡਾ ਪੁੱਤਰ, ਸੋਹਣਾ ਰੁੱਖ, ਠੰਢੀ-ਮਿੱਠੀ ਛਾਂ ਆਦਿ।

ਇਹਨਾਂ ਸ਼ਬਦਾਂ ਵਿੱਚ ਲਕੀਰੇ ਸ਼ਬਦ ਗੁਣਵਾਚਕ ਵਿਸ਼ੇਸ਼ਣ ਹਨ।

PSEB 8th Class Punjabi Solutions Chapter 10 ਹਰਿਆਵਲ ਦੇ ਬੀਜ

2. ਸੰਖਿਆਵਾਚਕ ਵਿਸ਼ੇਸ਼ਣ : ਜਿਹੜੇ ਸ਼ਬਦ ਤੋਂ ਨਾਂਵ ਜਾਂ ਪੜਨਾਂਵ ਦੀ ਸੰਖਿਆ, ਭਾਰ, ਗਿਣਤੀ .ਜਾਂ ਦਰਜੇ ਆਦਿ ਦਾ ਗਿਆਨ ਹੋਵੇ, ਉਸ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ:ਇੱਕ ਰੁੱਖ, ਅਗਲੇ ਦਿਨ, ਅੱਠਵੀਂ ਜਮਾਤ, ਦੂਜੀ ਕਤਾਰ, ਦੁੱਗਣਾ ਕਿਰਾਇਆ। ਇਹਨਾਂ ਸ਼ਬਦਾਂ ਵਿੱਚ ਲਕੀਰੇ ਸ਼ਬਦ ਸੰਖਿਆਵਾਚਕ ਵਿਸ਼ੇਸ਼ਣ ਹਨ।

3. ਪਰਿਮਾਣਵਾਚਕ ਵਿਸ਼ੇਸ਼ਣ : ਜਿਹੜੇ ਸ਼ਬਦ ਤੋਂ ਨਾਂਵ ਜਾਂ ਪੜਨਾਂਵ ਸ਼ਬਦ ਦੀ ਮਿਣਤੀ, ਮਾਪ ਜਾਂ ਤੋਲ ਦਾ ਪਤਾ ਲੱਗੇ, ਉਸ ਨੂੰ ਪਰਿਮਾਣਵਾਚਕ ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ ਬਹੁਤ ਪਹਿਲੋਂ, ਕਈ ਸਾਲਾਂ ਤੋਂ, ਕੁਝ ਲੀਕਾਂ, ਕਿੰਨੇ ਮਿੱਠੇ, ਕਿਸੇ ਵੱਡੇ ਕੰਮ, ਕੋਈ ਰੁੱਖ, ਕਿੰਨੀ ਸੋਹਣੀ ਛਾਂ।

ਉਪਰੋਕਤ ਸ਼ਬਦਾਂ ਵਿੱਚੋਂ ਲਕੀਰੇ ਸ਼ਬਦ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਹਨ।

4. ਨਿਸ਼ਚੇਵਾਚਕ ਵਿਸ਼ੇਸ਼ਣ : ਜਿਹੜਾ ਸ਼ਬਦ ਕਿਸੇ ਨਾਂਵ ਜਾਂ ਪੜਨਾਂਵ ਨਾਲ ਇਸ ਤਰ੍ਹਾਂ ਆਵੇ ਕਿ ਉਸ ਵੱਲ ਨਿਸ਼ਚੇ ਨਾਲ਼ ਸੰਕੇਤ ਕਰਦਾ ਹੋਇਆ, ਉਸ ਨੂੰ ਆਮ ਤੋਂ ਖ਼ਾਸ ਬਣਾਵੇ, ਉਸ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ ਇਹ ਸਾਡਾ ਘਰ ਹੈ, ਅਹੁ ਮੁੰਡਾ ਮੇਰਾ ਭਰਾ ਹੈ, ਅਹਿ ਕਿਤਾਬ ਕਿਸ ਦੀ ਹੈ ? ਇਹਨਾਂ ਵਾਕਾਂ ਵਿੱਚ ਲਕੀਰੇ ਸ਼ਬਦ ਨਿਸ਼ਚੇਵਾਚਕ ਵਿਸ਼ੇਸ਼ਣ ਹਨ।

5. ਪੜਨਾਂਵੀਂ ਵਿਸ਼ੇਸ਼ਣ : ਜਿਹੜਾ ਸ਼ਬਦ ਪੜਨਾਂਵ ਹੋਵੇ ਪਰ ਨਾਂਵ- ਸ਼ਬਦ ਨਾਲ ਲੱਗ ਕੇ ਵਿਸ਼ੇਸ਼ਣ ਦਾ ਕੰਮ ਕਰੋ, ਉਸ ਨੂੰ ਪੜਨਾਵੀਂ ਵਿਸ਼ੇਸ਼ਣ ਕਿਹਾ ਜਾਂਦਾ ਹੈ, ਜਿਵੇਂ : ਜਿਹੜਾ ਵਿਦਿਆਰਥੀ ਮਿਹਨਤ ਕਰੇਗਾ, ਪਾਸ ਹੋ ਜਾਵੇਗਾ। ਤੁਹਾਡੇ ਕੱਪੜੇ ਚੰਗੇ ਸੀਤੇ ਹੋਏ ਹਨ। ਉਪਰੋਕਤ ਵਾਕਾਂ ਵਿੱਚ ਲਕੀਰੇ ਸ਼ਬਦ ਪੜਨਾਵੀਂ ਵਿਸ਼ੇਸ਼ਣ ਹਨ।

ਹੇਠ ਲਿਖੇ ਵਾਕਾਂ ਵਿੱਚੋਂ ਵਿਸ਼ੇਸ਼ਣ ਚੁਣੋ ਅਤੇ ਉਹਨਾਂ ਦੀ ਕਿਸਮ ਵੀ ਦੱਸੋ :

  1. ਤੇਜ਼ ਹਵਾਵਾਂ ਨਿੱਤ ਦਿਨ ਵਗਦੀਆਂ ਤੇ ਉਸ ਧਰਤੀ ਉੱਤੇ ਰੇਤ ਵਿਛਾ ਕੇ ਤੁਰ ਜਾਂਦੀਆ।
  2. ਉਸ ਵੇਲੇ ਉਹ ਪੂਰੀ ਹੋਸ਼ ਵਿੱਚ ਨਹੀਂ ਸਨ।
  3. ਉਹ ਤਿੰਨੇ ਜਣੇ ਉਹਨਾਂ ਟਾਹਣੀਆਂ ਵਿੱਚ ਅਟਕੇ ਹੋਏ ਸਨ।
  4. ਉਹ ਸਾਰੇ ਜੀਅ ਰਲ ਕੇ ਨਿਸ਼ਾਨ ਵਾਲੀ ਥਾਂ ਪੁੱਟਣ ਲੱਗ ਪਏ।
  5. ਭੀਖੁ ਦੀ ਪਤਨੀ ਹੱਸਦੀ ਹੋਈ ਬੋਲੀ, “ਜੇ ਏਨਾ ਸੋਹਣਾ ਰੁੱਖ ਕੋਲ ਹੋਵੇ ਤਾਂ ਹੋਰ ਕੀ ਚਾਹੀਦੈ ?

ਉੱਤਰ :

  1. ਤੇਜ਼ – ਗੁਣਵਾਚਕ ਵਿਸ਼ੇਸ਼ਣ।
  2. ਪੂਰੀ – ਗੁਣਵਾਚਕ ਵਿਸ਼ੇਸ਼ਣ।
  3. ਤਿੰਨੇ – ਸੰਖਿਆਵਾਚਕ ਵਿਸ਼ੇਸ਼ਣ ; ਉਨ੍ਹਾਂ – ਪੜਨਾਂਵੀਂ ਵਿਸ਼ੇਸ਼ਣ।
  4. ਸਾਰੇ – ਸੰਖਿਆਵਾਚਕ ਵਿਸ਼ੇਸ਼ਣ।
  5. ਏਨਾ ਸੋਹਣਾ – ਗੁਣਵਾਚਕ ਵਿਸ਼ੇਸ਼ਣ।

ਸ਼੍ਰੇਣੀ-ਅਧਿਆਪਕ ਬੱਚਿਆਂ ਨੂੰ ਬੂਟੇ ਲਾਉਣ ਲਈ ਅਤੇ ਉਹਨਾਂ ਦੀ ਸਾਂਭ-ਸੰਭਾਲ ਲਈ ਉਤਸ਼ਾਹਿਤ ਕਰੇ।

ਬੱਚੇ ਆਪਣੇ ਜਨਮ-ਦਿਨ ਤੋਂ ਆਪਣੇ ਸਕੂਲ, ਘਰ ਜਾਂ ਘਰ ਦੇ ਨੇੜੇ ਇੱਕ-ਇੱਕ ਬੂਟਾ ਜ਼ਰੂਰ ਲਾਉਣ ਅਤੇ ਉਸ ਦੀ ਦੇਖ-ਭਾਲ ਕਰਨ।

PSEB 8th Class Punjabi Solutions Chapter 10 ਹਰਿਆਵਲ ਦੇ ਬੀਜ

PSEB 8th Class Punjabi Guide ਹਰਿਆਵਲ ਦੇ ਬੀਜ Important Questions and Answers

ਪ੍ਰਸ਼ਨ –
“ਹਰਿਆਵਲ ਦੇ ਬੀਜ ਪਾਠ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਦੂਰ ਤਕ ਤਪਦਾ ਮਾਰੂਥਲ ਸੀ ਤੇ ਗਰਮ ਹਵਾਵਾਂ ਨਾਲ ਰੇਤਾ ਉੱਡ ਰਹੀ ਸੀ। ਪਹਿਲਾਂ ਉੱਥੇ ਹਰਾ – ਭਰਾ ਜੰਗਲ ਹੁੰਦਾ ਸੀ। ਲੋਕ ਪਾਗਲਾਂ ਵਾਂਗ ਰੁੱਖ ਵੱਢ ਰਹੇ ਸਨ। ਇਕ ਫ਼ਕੀਰ ਨੇ ਉਨ੍ਹਾਂ ਨੂੰ ਕਿਹਾ ਕਿ ਰੁੱਖਾਂ ਨੂੰ ਵੱਢ – ਵੱਢ ਕੇ ਉਹ ਉਜੜ ਜਾਣਗੇ ਪਰ ਲੋਕ ਕਈ ਸਾਲਾਂ ਤੋਂ ਰੁੱਖ ਕੱਟੀ ਜਾ ਰਹੇ ਸਨ ਤੇ ਲੱਕੜੀਆਂ ਵੇਚ – ਵੇਚ ਕੇ ਅਮੀਰ ਹੋਈ ਜਾ ਰਹੇ ਸਨ। ਉਨ੍ਹਾਂ ਫ਼ਕੀਰ ਦੀ ਗੱਲ ਨੂੰ ਮੂਰਖਤਾ ਹੀ ਸਮਝਿਆ ਸੀ !

ਹੌਲੀ – ਹੌਲੀ ਰੁੱਖ ਮੁੱਕ ਗਏ ਫਿਰ ਹੜ੍ਹ ਆ ਗਏ। ਹੜਾਂ ਦੇ ਪਾਣੀ ਨੂੰ ਸੋਖਣ ਲਈ ਰੁੱਖ ਨਹੀਂ ਸਨ ਹੜਾਂ ਨੇ ਤਬਾਹੀ ਮਚਾ ਦਿੱਤੀ ਤੇ ਉਪਜਾਊ ਮਿੱਟੀ ਰੋੜ੍ਹ ਕੇ ਲੈ ਗਏ। ਲੋਕ ਨੰਗ ਮੁਨੰਗੀ ਧਰਤੀ ਉੱਤੇ ਬੈਠੇ ਰਹਿ ਗਏ। ਹਰ ਰੋਜ਼ ਤੇਜ਼ ਹਵਾਵਾਂ ਵਗਦੀਆਂ ਅਤੇ ਧਰਤੀ ਉੱਤੇ ਰੇਤ ਵਿਛਾ ਜਾਂਦੀਆਂ।

ਇਕ ਵਾਰ ਅਜਿਹਾ ਝੱਖੜ ਝੁੱਲਿਆ ਕਿ ਲੋਕਾਂ ਦੇ ਢਾਰੇ ਉੱਡਾ ਕੇ ਲੈ ਗਿਆ ਤੇ ਨਾਲ ਹੀ ਲੋਕਾਂ ਨੂੰ ਵੀ ਅਣਕਿਆਸੇ ਥਾਂਵਾਂ ਵਲ ਉੱਡਾ ਕੇ ਲੈ ਗਿਆ। ਭੀਖੂ ਨੇ ਆਪਣੀ ਪਤਨੀ ਅਤੇ ਪੁੱਤਰ ਨੂੰ ਘੁੱਟ ਕੇ ਫੜਿਆ ਹੋਇਆ ਸੀ। ਝੱਖੜ ਸਾਹਮਣੇ ਉਨ੍ਹਾਂ ਦੇ ਪੈਰ ਨਹੀਂ ਸਨ ਟਿਕ ਰਹੇ। ਅੰਤ ਉਨ੍ਹਾਂ ਨੂੰ ਜਾਪਿਆ ਕਿ ਕਿਸੇ ਨੇ ਬਾਹਵਾਂ ਫੈਲਾ ਦਿੱਤੀਆਂ ਸਨ ! ਉਹ ਉਨ੍ਹਾਂ ਵਿਚ ਅਟਕ ਗਏ ! ਝੱਖੜ ਥੰਮਣ ਤੇ ਜਦੋਂ ਉਨ੍ਹਾਂ ਨੂੰ ਹੋਸ਼ ਆਈ, ਤਾਂ ਉਨ੍ਹਾਂ ਦੇਖਿਆ ਕਿ ਝੱਖੜ ਦੀ ਤੇਜ਼ ਚਾਲ ਤੋਂ ਜਿਸਨੇ ਉਨ੍ਹਾਂ ਦੀ ਜਾਨ ਬਚਾਈ ਸੀ, ਉਹ ਇਕ ਰੁੱਖ ਸੀ ਉਹ ਉਸਦੀਆਂ ਹੇਠਾਂ ਲਮਕਦੀਆਂ ਟਹਿਣੀਆਂ ਵਿਚ ਫਸੇ ਹੋਏ ਸਨ ਰੁੱਖ ਦੇ ਪੱਤਿਆਂ ਵਿਚ ਹਰਿਆਵਲ ਅਤੇ ਤਾਜ਼ਗੀ ਸੀ।

ਭੀਖੁ ਨੇ ਕਿਹਾ ਕਿ ਇਸ ਰੁੱਖ ਦੇ ਪੀਣ ਲਈ ਨੇੜੇ ਕਿਧਰੇ ਪਾਣੀ ਹੋਵੇਗਾ। ਇਸੇ ਕਰਕੇ ਇਹ ਇੰਨਾ ਹਰਾ ਹੈ ! ਪਾਣੀ ਲੱਭਣ ਲਈ ਭੀਖੂ ਨੇ ਇਕ ਥਾਂ ਤੋਂ ਡੰਗੋਰੀ ਨਾਲ ਜ਼ਮੀਨ ਨੂੰ ਠਕੋਰਿਆ। ਸੂਰਜ ਦੀ ਦਿਸ਼ਾ ਦੇਖ ਕੇ ਜ਼ਮੀਨ ਉੱਤੇ ਕੁੱਝ ਲੀਕਾਂ ਵਾਹੀਆਂ ਤੇ ਫਿਰ ਇਕ ਥਾਂ ਡੰਗੋਰੀ ਗੱਡ ਦਿੱਤੀ। ਸਾਰੇ ਜੀਆਂ ਨੇ ਉਹ ਥਾਂ ਪੁੱਟੀ, ਤਾਂ ਹੇਠੋਂ ਪਾਣੀ ਨਿਕਲ ਆਇਆ। ਝੱਖੜ ਨੇ ਪਾਣੀ ਦੇ ਸੋਮੇ ਨੂੰ ਰੇਤ ਨਾਲ ਢੱਕ ਦਿੱਤਾ ਸੀ। ਉਨ੍ਹਾਂ ਬੁੱਕਾਂ ਭਰ – ਭਰ ਕੇ ਪਾਣੀ ਪੀਤਾ ਅਤੇ ਭੁੱਖ ਲੱਗਣ ਤੇ ਰੁੱਖ ਨਾਲੋਂ ਫਲ ਤੋੜ ਕੇ ਖਾਧੇ। ਰੁੱਖ ਦੀ ਠੰਢੀ – ਮਿੱਠੀ ਛਾਂ ਉਨ੍ਹਾਂ ਦਾ ਆਸਰਾ ਬਣ ਗਈ। ਉਨ੍ਹਾਂ ਦੇ ਪੁੱਤਰ ਆਲਮ ਨੂੰ ਜਿਵੇਂ ਇਕ ਆੜੀ ਮਿਲ ਗਿਆ। ਉਹ ਕਦੀ ਰੁੱਖ ਉੱਤੇ ਚੜ੍ਹ ਜਾਂਦਾ ਤੇ ਕਦੀ ਉਸਦੀਆਂ ਟਹਿਣੀਆਂ ਨਾਲ ਝੂਲਦਾ।

ਭੀਖੂ ਤੇ ਉਸ ਦਾ ਪਰਿਵਾਰ ਰੁੱਖ ਕੋਲ ਹੀ ਟਿਕ ਗਏ। ਅਗਲੇ ਦਿਨ ਭੀਖੂ ਉੱਠਿਆ ਤੇ ਉਸ ਨੇ ਰੁੱਖ ਦੀਆਂ ਟਹਿਣੀਆਂ ਤੋੜ ਕੇ ਢਾਰਾ ਛੱਤਣਾ ਸ਼ੁਰੂ ਕਰ ਦਿੱਤਾ। ਭੀਖੂ ਦੀ ਪਤਨੀ ਨੇ ਉਦਾਸ ਹੋ ਕੇ ਕਿਹਾ ਕਿ ਜਿਸ ਰੁੱਖ ਨੇ ਉਨ੍ਹਾਂ ਦੀ ਜਾਨ ਬਚਾਈ ਸੀ, ਉਸਦੀਆਂ ਟਹਿਣੀਆਂ ਨਹੀਂ ਸਨ ਤੋੜਨੀਆਂ ਚਾਹੀਦੀਆਂ। ਫਿਰ ਇਕ ਦਿਨ ਭੀਖੂ ਨੇ ਰੁੱਖ ਦੇ ਕੁੱਝ ਟਾਹਣੇ ਵੱਢ ਕੇ ਮੰਜਾ – ਪੀੜ੍ਹਾ ਬਣਾ ਲਿਆ। ਇਹ ਦੇਖ ਕੇ ਉਸ ਦੀ ਪਤਨੀ ਨੇ ਹੌਕਾ ਭਰਿਆ ਕਿ ਇਹ ਰੁੱਖ ਤਾਂ ਉਨ੍ਹਾਂ ਨੂੰ ਬਹੁਤ ਸੋਹਣੀ ਛਾਂ ਦਿੰਦਾ ਸੀ।

PSEB 8th Class Punjabi Solutions Chapter 10 ਹਰਿਆਵਲ ਦੇ ਬੀਜ

ਇਸ ਦੇ ਫਲ ਬਹੁਤ ਮਿੱਠੇ ਹੁੰਦੇ ਸਨ। ਪਰ ਭੀਖੂ ਨੇ ਇਸ ਗੱਲ ਦੀ ਪਰਵਾਹ ਨਾ ਕੀਤੀ। ਉਨ੍ਹਾਂ ਦੀਆਂ ਲੋੜਾਂ ਨਿੱਤ ਪੈਦਾ ਹੁੰਦੀਆਂ ਰਹੀਆਂ ਤੇ ਉਨ੍ਹਾਂ ਨੂੰ ਪੂਰੀਆਂ ਕਰਦਾ – ਕਰਦਾ ਰੁੱਖ ਹੌਲੀ – ਹੌਲੀ ਮੁੱਕਦਾ ਗਿਆ ਤੇ ਆਖ਼ਰ ਉਨ੍ਹਾਂ ਦੇ ਸਹੂਲਤਾਂ ਭਰੇ ਵਿਹੜੇ ਵਿਚ ਉਸ ਦਾ ਝੁੰਡ ਜਿਹਾ ਤਣਾ ਹੀ ਖੜ੍ਹਾ ਰਹਿ ਗਿਆ। ਭੀਖੂ ਨੇ ਦੂਰ ਅੰਦੇਸ਼ੀ ਨਾਲ ਕਿਹਾ ਕਿ ਇਸ ਤਣੇ ਨੂੰ ਉਹ ਕਿਸੇ ਵੱਡੇ ਕੰਮ ਲਈ ਵਰਤਣਗੇ। ਉਨ੍ਹਾਂ ਦਾ ਪੁੱਤਰ ਵੱਡਾ ਹੋ ਗਿਆ ਹੈ। ਇਹ ਤਣਾ ਅੱਗੋਂ ਉਸ ਦੇ ਟੱਬਰਟੀ ਦੇ ਕੰਮ ਆਵੇਗਾ।

ਇਕ ਦਿਨ ਲੂਆਂ ਵਗ ਰਹੀਆਂ ਸਨ ਤੇ ਇਕ ਫ਼ਕੀਰ ਉਧਰੋਂ ਲੰਘਿਆ। ਉਸ ਨੇ ਚਾਰੇ ਦੇ ਸੇਕ ਵਿਚ ਬੈਠ ਕੇ ਪਾਣੀ ਪੀਤਾ ਤੇ ਪੁੱਛਿਆ ਕਿ ਕੀ ਰੱਬ ਨੇ ਉਨ੍ਹਾਂ ਨੂੰ ਕਦੀ ਕੋਈ ਰੁੱਖ ਨਹੀਂ ਦਿੱਤਾ। ਭੀਖੁ ਨੇ ਦੱਸਿਆ ਕਿ ਇਕ ਰੁੱਖ ਹੈ, ਪਰ ਗੁੰਡ – ਮੁੰਡ ਜਿਹਾ ਹੈ। ਇਕ ਵਾਰੀ ਦੀ ਕੱਟ ਵੱਢ ਮਗਰੋਂ ਉਹ ਪੁੰਗਰਿਆ ਨਹੀਂ। ਫ਼ਕੀਰ ਉਦਾਸ ਹੋ ਗਿਆ ਤੇ ਉਸ ਨੇ ਕਿਹਾ ਕਿ ਉਨ੍ਹਾਂ ਰੁੱਖ ਹਮੇਸ਼ਾਂ ਕੱਟੇ ਹੀ ਹਨ, ਪਰ ਲਾਏ ਕਿਉਂ ਨਹੀਂ ? ਕੀ ਇਸ ਦੁਨੀਆ ਵਿਚੋਂ ਹਰਿਆਵਲ ਦੇ ਬੀਜ ਮੁੱਕ ਗਏ ਹਨ ?

ਭੀਖੁ ਨੂੰ ਇਸ ਦਾ ਕੋਈ ਜਵਾਬ ਨਾ ਸੁੱਝਾ ਫ਼ਕੀਰ ਨੇ ਅੱਖਾਂ ਮੀਟ ਲਈਆਂ ਤੇ ਫਿਰ ਖੋਲ੍ਹ ਕੇ ਉਦਾਸ ਸੁਰ ਵਿਚ ਕਹਿਣ ਲੱਗਾ ਕਿ ਇਸੇ ਕਾਰਨ ਉਹ ਇਸ ਘਰ ਉੱਤੇ ਉਜਾੜੇ ਦਾ ਪਰਛਾਵਾਂ ਦੇਖ ਰਿਹਾ ਹੈ। ਜਿੱਥੇ ਰੁੱਖ ਨਾ ਹੋਣ, ਉੱਥੇ ਇਸੇ ਤਰ੍ਹਾਂ ਹੀ ਹੁੰਦਾ ਹੈ। ‘ ਇਹ ਸੁਣ ਕੇ ਘਰ ਦੇ ਸਾਰੇ ਜੀ ਬੇਚੈਨ ਹੋ ਗਏ। ਫ਼ਕੀਰ ਨੇ ਉਨ੍ਹਾਂ ਦੇ ਮਨ ਵਿਚ ਹਰਿਆਵਲ ਦੇ ਬੀਜ ਖਿਲਾਰ ਦਿੱਤੇ ਸਨ, ਜੋ ਕਿ ਪੁੰਗਰ ਪਏ ਸਨ।

ਫ਼ਕੀਰ ਦੇ ਜਾਣ ਮਗਰੋਂ ਉਹ ਬੇਵਸ ਜਿਹੇ ਰੜੇ ਵਿਚ ਬੈਠੇ ਸਨ। ਆਲਮ ਨੇ ਸ਼ਰਮਸਾਰੀ ਵਿਚ ਬਾਪੂ ਨੂੰ ਕਿਹਾ ਕਿ ਉਹ ਰੁੱਖ ਵੱਢਣ ਵਾਲਾ ਕਿਉਂ ਬਣਿਆ ਹੈ, ਰੁੱਖ ਉਗਾਉਣ ਵਾਲਾ ਕਿਉਂ ਨਹੀਂ ਬਣਿਆ ? ਸ਼ਰਮਸਾਰ ਹੋਏ ਭੀਖੂ ਨੇ ਕਿਹਾ ਕਿ ਉਸ ਦੇ ਵੱਡੇ – ਵਡੇਰੇ ਇਸੇ ਤਰ੍ਹਾਂ ਹੀ ਕਰਦੇ ਆਏ ਹਨ ਤੇ ਉਸ ਨੇ ਸਮਝਿਆ ਕਿ ਇਸੇ ਤਰ੍ਹਾਂ ਹੀ ਕਰੀਦਾ ਹੈ।

ਇਹ ਸੁਣ ਕੇ ਆਲਮ ਨੇ ਕਿਹਾ ਕਿ ਉਹ ਹੁਣ ਵੱਡਾ ਹੋ ਗਿਆ ਹੈ ਤੇ ਉਹ ਬਣੇਗਾ ਰੁੱਖ ਉਗਾਉਣ ਵਾਲਾ ਤੇ ਉਹ ਤਿੱਖੀ ਧੁੱਪ ਵਿਚ ਹਰਿਆਵਲ ਦੇ ਬੀਜ ਲੱਭਣ ਤੁਰ ਪਿਆ।

ਤੇ ਫਿਰ ਉਸਨੂੰ ਹਰਿਆਵਲ ਦੇ ਬੀਜ ਲੱਭ ਪਏ। ਹੁਣ ਉਹ ਜਿਧਰ ਜਾਂਦਾ ਹੈ, ਰੁੱਖ ਲਾਉਂਦਾ ਜਾਂਦਾ ਹੈ, ਜਿਸ ਤਰ੍ਹਾਂ ਉਦਾਸ ਮਨ ਵਿਚ ਖੁਸ਼ੀ ਬੀਜੀਦੀ ਹੈ।

1. ਵਾਰਤਕ – ਟੁਕੜੀ/ਪੈਰੇ ਦਾ ਬੋਧ

ਇੱਕ ਵਾਰ ਹਵਾ ਨੇ ਝੱਖੜ ਦਾ ਰੂਪ ਲੈ ਲਿਆ। ਬੇਰੰਗ ਜਿਹੇ ਢਾਰੇ ਜੜ੍ਹਾਂ ਤੋਂ ਉੱਖੜ ਗਏ। ਰੇਤਥਲ ਦਾ ਤੂਫ਼ਾਨ ਬਹੁਤ ਮਾਰੂ ਸੀ। ਝੱਖੜ ਦਾ ਵੇਗ ਲੋਕਾਂ ਨੂੰ ਅਣਕਿਆਸੇ ਥਾਂਵਾਂ ਵੱਲ ਉਡਾ ਕੇ ਲੈ ਗਿਆ। ਵੱਸਦੇ ਲੋਕ ਉੱਜੜ – ਪੁੱਜੜ ਗਏ। ਭੀਖੂ ਨੇ ਆਪਣੀ ਪਤਨੀ ਅਤੇ ਪੁੱਤਰ ਨੂੰ ਘੁੱਟ ਕੇ ਫੜਿਆ ਹੋਇਆ ਸੀ ਪਰ ਝੱਖੜ ਸਾਹਵੇਂ ਉਨ੍ਹਾਂ ਦੇ ਪੈਰ ਨਹੀਂ ਸਨ ਟਿਕੇ। ਉਹ ਉੱਖੜੀਆਂ ਹੋਈਆਂ ਝਾੜੀਆਂ ਵਾਂਗੂੰ ਅੱਗੇ ਹੀ ਅੱਗੇ ਲੁਕਦੇ, ਰਿੜ੍ਹਦੇ ਗਏ ਸਨ ਅਚਾਨਕ ਉਨ੍ਹਾਂ ਨੂੰ ਜਾਪਿਆ, ਕਿਸੇ ਨੇ ਬਾਂਹਵਾਂ ਫੈਲਾ ਦਿੱਤੀਆਂ ਸਨ।

ਉਹ ਉਨ੍ਹਾਂ ਬਾਹਵਾਂ ਦੇ ਘੇਰੇ ਵਿੱਚ ਅਟਕ ਗਏ ਸਨ ਉਸ ਵੇਲੇ ਉਹ ਪੂਰੀ ਹੋਸ਼ ਵਿੱਚ ਨਹੀਂ ਸਨ। ਜਦੋਂ ਉਨ੍ਹਾਂ ਦੀ ਹੋਸ਼ ਪਰਤੀ, ਝੱਖੜ ਥੰਮ ਚੁੱਕਿਆ ਸੀ। ਜਿਸਨੇ ਝੱਖੜ ਦੀ ਤੀਬਰ ਗਤੀ ਕੋਲੋਂ ਉਹਨਾਂ ਦੀ ਜਾਨ ਬਚਾਈ ਸੀ, ਉਹ ਇੱਕ ਰੁੱਖ ਸੀ। ਉਸ ਰੁੱਖ ਦੀਆਂ ਟਾਹਣੀਆਂ ਹੇਠਾਂ ਤਕ ਲਮਕ ਰਹੀਆਂ ਸਨ। ਉਹ ਤਿੰਨੇ ਜਣੇ ਉਨ੍ਹਾਂ ਟਾਹਣੀਆਂ ਵਿੱਚ ਅਟਕੇ ਹੋਏ ਸਨ। ਉਹ ਟਾਹਣੀਆਂ ਵਿੱਚੋਂ ਬਾਹਰ ਨਿਕਲੇ। ਰੁੱਖ ਦੇ ਪੱਤਿਆਂ ਦੀ ਹਰਿਆਵਲ ਵਿੱਚ ਤਾਜ਼ਗੀ ਸੀ। ਭੀਖੂ ਬੋਲਿਆ, “ਇਸ ਰੁੱਖ ਦੇ ਪੀਣ ਲਈ ਨੇੜੇ ਹੀ ਕਿਧਰੇ ਪਾਣੀ ਏਂ, ਤਾਂ ਹੀ ਇਹ ਰੁੱਖ ਏਨਾ ਹਰਾ ਏ।

PSEB 8th Class Punjabi Solutions Chapter 10 ਹਰਿਆਵਲ ਦੇ ਬੀਜ

ਉਪਰੋਕਤ ਵਾਰਤਾ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਝੱਖੜ ਤੂਫ਼ਾਨ ਨੇ ਕੀ ਕੁੱਝ ਉਖਾੜ (ਉਡਾ) ਦਿੱਤਾ ?
(ਉ) ਢਾਰੇ ਤੇ ਲੋਕ
(ਅ) ਦਰਖ਼ਤ
(ਈ) ਪਹਾੜ
(ਸ) ਘਾਹ – ਪੱਤੇ।
ਉੱਤਰ :
(ੳ) ਢਾਰੇ ਤੇ ਲੋਕ।

ਪ੍ਰਸ਼ਨ 2.
ਤੂਫ਼ਾਨ ਕਿੱਥੇ ਆਇਆ ਸੀ ?
(ੳ) ਮੈਦਾਨ ਵਿਚ
(ਅ) ਪਹਾੜਾਂ ਵਿੱਚ
(ਈ) ਸਮੁੰਦਰ ਵਿਚ
(ਸ) ਰੇਤ – ਬਲ ਵਿਚ।
ਉੱਤਰ :
(ਸ) ਰੇਤ – ਥਲ ਵਿਚ।

ਪ੍ਰਸ਼ਨ 3.
ਭੀਖੂ ਨੇ ਕਿਸ ਨੂੰ ਘੁੱਟ ਕੇ ਫੜਿਆ ਹੋਇਆ ਸੀ ?
(ਉ) ਮੰਜੇ ਨੂੰ
(ਅ) ਰੁੱਖ ਨੂੰ
(ਈ) ਕਿੱਲੇ ਨੂੰ
(ਸ) ਪਤਨੀ ਤੇ ਪੁੱਤਰ ਨੂੰ !
ਉੱਤਰ :
(ਸ) ਪਤਨੀ ਤੇ ਪੁੱਤਰ ਨੂੰ।

ਪ੍ਰਸ਼ਨ 4.
ਭੀਖੂ ਹੋਰੀਂ ਕਿਸ ਤਰ੍ਹਾਂ ਅੱਗੇ ਹੀ ਅੱਗੇ ਰਿੜ੍ਹਦੇ ਗਏ ?
(ੳ) ਰੇਤ ਵਾਂਗ
(ਅ) ਉੱਖੜੀਆਂ ਝਾੜੀਆਂ ਵਾਂਗ
(ਇ) ਉੱਖੜੀਆਂ ਇੱਟਾਂ ਵਾਂਗ
(ਸ) ਪੱਥਰਾਂ ਵਾਂਗ।
ਉੱਤਰ :
(ਅ) ਉੱਖੜੀਆਂ ਝਾੜੀਆਂ ਵਾਂਗ।

PSEB 8th Class Punjabi Solutions Chapter 10 ਹਰਿਆਵਲ ਦੇ ਬੀਜ

ਪ੍ਰਸ਼ਨ 5.
ਭੀਖੂ ਹੋਰਾਂ ਦੀ ਜਾਨ ਕਿਸ ਨੇ ਬਚਾਈ ਸੀ ?
(ੳ) ਇਕ ਰੁੱਖ ਨੇ
(ਅ) ਇਕ ਬੰਦੇ ਨੇ
(ਈ) ਇਕ ਪਸ਼ੂ ਨੇ
(ਸ) ਇਕ ਦੇਵਤੇ ਨੇ
ਉੱਤਰ :
(ੳ) ਇਕ ਰੁੱਖ ਨੇ।

ਪ੍ਰਸ਼ਨ 6.
ਭੀਖੂ ਹੋਰੀਂ ਕਿੱਥੇ ਅਟਕੇ ਹੋਏ ਸਨ ?
(ਉ) ਕੰਧ ਨਾਲ
(ਅ) ਪਹਾੜ ਨਾਲ
(ਈ) ਰੁੱਖ ਦੀਆਂ ਟਹਿਣੀਆਂ ਵਿਚ
(ਸ) ਝਾੜੀਆਂ ਵਿਚ।
ਉੱਤਰ :
(ਈ) ਰੁੱਖ ਦੀਆਂ ਟਹਿਣੀਆਂ ਵਿਚ।

ਪ੍ਰਸ਼ਨ 7.
ਹਰਿਆਵਲ ਤੇ ਤਾਜ਼ਗੀ ਕਿੱਥੇ ਸੀ ?
(ਉ) ਰੁੱਖ ਦੇ ਪੱਤਿਆਂ ਵਿਚ
(ਆ) ਵੇਲਾਂ ਦੇ ਪੱਤਿਆਂ ਵਿਚ
(ਇ) ਘਾਹ ਵਿਚ
(ਸ) ਝਾੜੀਆਂ ਵਿਚ।
ਉੱਤਰ :
(ੳ) ਰੁੱਖ ਦੇ ਪੱਤਿਆਂ ਵਿਚ।

ਪ੍ਰਸ਼ਨ 8.
ਭੀਖੁ ਨੇ ਕਿਸ ਤਰ੍ਹਾਂ ਅੰਦਾਜ਼ਾ ਲਾਇਆ ਕਿ ਉੱਥੇ ਨੇੜੇ ਪਾਣੀ ਹੈ ?
(ਉ) ਰੁੱਖ ਦੀ ਹਰਿਆਵਲ ਤੋਂ
(ਅ) ਉੱਡਦੇ ਪੰਛੀਆਂ ਤੋਂ
(ਈ) ਜੰਗਲੀ ਜਾਨਵਰਾਂ ਤੋਂ
(ਸ) ਬੂਟੀਆਂ ਤੋਂ।
ਉੱਤਰ :
(ੳ) ਰੁੱਖ ਦੀ ਹਰਿਆਵਲ ਤੋਂ।

PSEB 8th Class Punjabi Solutions Chapter 10 ਹਰਿਆਵਲ ਦੇ ਬੀਜ

ਪ੍ਰਸ਼ਨ 9.
ਇਹ ਵਾਰਤਾ ਕਿਸ ਕਹਾਣੀ ਵਿਚੋਂ ਲਿਆ ਗਿਆ ਹੈ ?
(ਉ) ਪੇਮੀ ਦੇ ਨਿਆਣੇ
(ਆ) ਹਰਿਆਵਲ ਦੇ ਬੀਜ
(ਈ) ਗੱਗੂ
(ਸ) ਛੱਲੀਆਂ ਦੇ ਰਾਖੇ !
ਉੱਤਰ :
(ਅ) ਹਰਿਆਵਲ ਦੇ ਬੀਜ।

ਪ੍ਰਸ਼ਨ 10.
ਜਿਸ ਕਹਾਣੀ ਵਿਚੋਂ ਇਹ ਵਾਰਤਾ ਹੈ, ਉਸਦਾ ਲੇਖਕ ਕੌਣ ਹੈ ?
(ਉ) ਪਿੰ: ਸੰਤ ਸਿੰਘ ਸੇਖੋਂ
(ਅ) ਨਾਨਕ ਸਿੰਘ
(ਈ) ਗੁਲਜ਼ਾਰ ਸਿੰਘ ਸੰਧੂ
(ਸ) ਕਰਨਲ ਜਸਬੀਰ ਭੁੱਲਰ
ਉੱਤਰ :
(ਸ) ਕਰਨਲ ਜਸਬੀਰ ਭੁੱਲਰ !

ਪ੍ਰਸ਼ਨ 11.
ਉਪਰੋਕਤ ਵਾਰਤਾ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਰੁੱਖ
(ਅ) ਉਸ
(ਇ) ਜਾਨ
(ਸ) ਅਣਕਿਆਸੇ/ਵਸਦੇ/ਆਪਣੀ/ਪੂਰੀ/ਤੀਬਰ/ਇਕ/ਉਸ/ਤਿੰਨੇਇਸ/ਏਨਾ ਹਰਾ ਤਾਜ਼ਾ।
ਉੱਤਰ :
(ਸ) ਅਣਕਿਆਸੇ/ਵਸਦੇ/ਆਪਣੀ/ਪੂਰੀ/ਤੀਬਰ/ਇਕ/ਉਸ/ਤਿੰਨੇਇਸ/ਏਨਾ ਹਰਾ/ਤਾਜ਼ਾ।

PSEB 8th Class Punjabi Solutions Chapter 10 ਹਰਿਆਵਲ ਦੇ ਬੀਜ

ਪ੍ਰਸ਼ਨ 12.
ਇਸ ਵਾਰਤਾ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਰੁੱਖ
(ਅ) ਤੀਬਰ
(ਇ) ਜਾਨ
(ਸ) ਉਹਨਾਂ/ਉਹ/ਕਿਸੇ/ਜਿਸ/ਉਸ।
ਉੱਤਰ :
(ਸ) ਉਹਨਾਂ/ਉਹ/ਕਿਸੇ/ਜਿਸ/ਉਸ।

ਪ੍ਰਸ਼ਨ 13.
ਇਸ ਪੈਰੇ ਵਿਚੋਂ ਅਕਰਮਕ ਕਿਰਿਆ ਦੀ ਉਦਾਹਰਨ ਚੁਣੋ
(ੳ) ਗਏਟਿਕੇ/ਗਏ ਸਨ/ਜਾਪਿਆ/ਫੈਲਾ ਦਿੱਤੀਆਂ ਹਨਅਟਕ ਗਏ ਸਨ/ਥੰਮ ਚੁੱਕਿਆ ਸੀ/ਲਮਕ ਰਹੀਆਂ ਸਨਅਟਕੇ ਹੋਏ ਸਨ/ਨਿਕਲੇ ਬੋਲਿਆ
(ਆ) ਰੁੱਖ
(ਇ) ਅਚਾਨਕ
(ਸ) ਬਾਂਹਵਾਂ।
ਉੱਤਰ :
(ਉ) ਗਏ/ਟਿਕੇ/ਗਏ ਸਨ/ਜਾਪਿਆ/ਫੈਲਾ ਦਿੱਤੀਆਂ ਹਨਅਟਕ ਗਏ ਸਨ ਥੰਮ ਚੁੱਕਿਆ ਸੀਲਮਕ ਰਹੀਆਂ ਸਨ/ਅਟਕੇ ਹੋਏ ਸਨ/ਨਿਕਲੇ/ਬੋਲਿਆ।

ਪ੍ਰਸ਼ਨ 14.
ਉਪਰੋਕਤ ਵਾਰਤਾ ਵਿਚੋਂ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਬੇਰੰਗ
(ਆ) ਉਖੜ
(ਇ) ਅਚਾਨਕ
(ਸ) ਹਵਾ/ਝੱਖੜ/ਢਾਰੇ/ਜੜਾਂ/ਰੇਤਥਲ/ਤੂਫ਼ਾਨਵੇਗ/ਲੋਕਾਂ/ਥਾਂਵਾਂ/ਭੀਖੂ/ਪਤਨੀ /ਪੁੱਤਰ/ਪੈਰ/ਝਾੜੀਆਂ/ਬਾਂਹਵਾਂ/ਘੇਰੇ/ਹੋਸ਼/ਗਤੀ/ਜਾਨ/ਹੱਕ/ਟਾਹਣੀਆਂ/ਪੱਤਿਆਂ/ਹਰਿਆਵਲਪਾਣੀ
ਉੱਤਰ :
(ਸ) ਹਵਾ/ਝੱਖੜ/ਢਾਰੇ/ਜੜਾਂ/ਰੇਤਥਲਤੂਫ਼ਾਨ/ਵੇਗ/ਲੋਕਾਂ/ਥਾਂਵਾਂ/ਭੀਖੂ/ਪਤਨੀ/ਪੁੱਤਰ/ਪੈਰ/ਝਾੜੀਆਂ/ਬਾਂਹਵਾਂ/ਘਰੇ/ਦੋਸ਼/ਗ/ਜਾਨ/ਰੁੱਖ/ਟਾਹਣੀਆਂ/ਪੱਤਿਆਂ/ ਹਰਿਆਵਲ/ਪਾਣੀ।

PSEB 8th Class Punjabi Solutions Chapter 10 ਹਰਿਆਵਲ ਦੇ ਬੀਜ

ਪ੍ਰਸ਼ਨ 15.
ਇਸ ਵਾਰਤਾ ਵਿਚੋਂ ਦੋ ਭਾਵਵਾਚਕ ਨਾਂਵ ਚੁਣੋ
ਉੱਤਰ :
ਹੋਸ਼, ਤਾਜ਼ਗੀ।

ਪ੍ਰਸ਼ਨ 16.
ਪਤਨੀ ਸ਼ਬਦ ਦਾ ਲਿੰਗ ਬਦਲੋ
(ਉ) ਪਤੀ
(ਅ) ਪੱਤੀ
(ਈ) ਪਾਤਨੀ
(ਸ) ਪੜ੍ਹੀਸ।
ਉੱਤਰ :
(ੳ) ਪਤੀ !

ਪ੍ਰਸ਼ਨ 17.
“ਝੱਖੜ ਪੁਲਿੰਗ ਹੈ ਜਾਂ ਇਸਤਰੀ ਲਿੰਗ।
ਉੱਤਰ :
ਪੁਲਿੰਗ

ਪ੍ਰਸ਼ਨ 18.
ਉਪਰੋਕਤ ਵਾਰਤਾ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਦੋਹਰੇ ਪੁੱਠੇ ਕਾਮੇ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਜੋੜਨੀ ( – )
(ਸ) ਦੋਹਰੇ ਪੁੱਠੇ ਕਾਮੇ ( ” ” )

PSEB 8th Class Punjabi Solutions Chapter 10 ਹਰਿਆਵਲ ਦੇ ਬੀਜ

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ –
PSEB 8th Class Punjabi Solutions Chapter 10 ਹਰਿਆਵਲ ਦੇ ਬੀਜ 1
ਉੱਤਰ :
PSEB 8th Class Punjabi Solutions Chapter 10 ਹਰਿਆਵਲ ਦੇ ਬੀਜ 2

2. ਵਿਆਕਰਨ ਤੇ ਰਚਨਾਤਮਕ ਕਾਰਜ

ਪ੍ਰਸ਼ਨ 1.
ਵਿਸ਼ੇਸ਼ਣ ਕੀ ਹੁੰਦਾ ਹੈ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਉਹ ਸ਼ਬਦ, ਜੋ ਕਿਸੇ ਨਾਂਵ ਜਾਂ ਪੜਨਾਂਵ ਦੇ ਗੁਣ, ਔਗਣ, ਵਿਸ਼ੇਸ਼ਤਾ ਜਾਂ ਗਿਣਤੀ – ਮਿਣਤੀ ਦੱਸਣ, ਉਨ੍ਹਾਂ ਨੂੰ “ਵਿਸ਼ੇਸ਼ਣ’ ਆਖਿਆ ਜਾਂਦਾ ਹੈ; ਜਿਵੇਂ – ਕਾਲਾ, ਗੋਰਾ, ਚੰਗਾ, ਬੁਰਾ, ਤਿੰਨ, ਚਾਰ, ਪੰਦਰਾਂ, ਵੀਹ, ਤੁਰਸ਼, ਹਰਾ – ਭਰਾ, ਜ਼ਰਖੇਜ ਆਦਿ।

ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ –

  1. ਗੁਣਵਾਚਕ
  2. ਸੰਖਿਆਵਾਚਕ
  3. ਪਰਿਮਾਣਵਾਚਕ
  4. ਨਿਸਚੇਵਾਚਕ
  5. ਪੜਨਾਂਵੀਂ।

1. ਗੁਣਵਾਚਕ ਵਿਸ਼ੇਸ਼ਣ – ਜਿਹੜੇ ਵਿਸ਼ੇਸ਼ਣ ਕਿਸੇ ਵਸਤੂ ਦੇ ਗੁਣ – ਔਗੁਣ ਪ੍ਰਟ ਕਰਨ, ਉਨ੍ਹਾਂ ਨੂੰ ਗੁਣਵਾਚਕ ਵਿਸ਼ੇਸ਼ਣ ਆਖਿਆ ਜਾਂਦਾ ਹੈ; ਜਿਵੇਂ – ‘ਵੱਡਾ ਪੁੱਤਰ, ਸੋਹਣਾ ਰੁੱਖ, ਠੰਢੀ ਮਿੱਠੀ ਹਵਾ, ਹਰਾ – ਭਰਾ ਜੰਗਲ।

PSEB 8th Class Punjabi Solutions Chapter 10 ਹਰਿਆਵਲ ਦੇ ਬੀਜ

ਇਨ੍ਹਾਂ ਵਾਕੰਸ਼ਾਂ ਵਿਚ “ਵੱਡਾ”, “ਸੋਹਣਾ’, ‘ਠੰਢੀ – ਮਿੱਠੀ’ ਤੇ ‘ਹਰਾ – ਭਰਾ’ ਸ਼ਬਦ ਗੁਣਵਾਚਕ ਵਿਸ਼ੇਸ਼ਣ ਹਨ।

2. ਸੰਖਿਆਵਾਚਕ ਵਿਸ਼ੇਸ਼ਣ – ਨਾਂਵਾਂ ਜਾਂ ਪੜਨਾਂਵਾਂ ਦੀ ਗਿਣਤੀ ਜਾਂ ਦਰਜਾ ਪ੍ਰਗਟ ਕਰਨ ਵਾਲੇ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਹੁੰਦੇ ਹਨ, ਜਿਵੇਂ ਇਕ ਟਾਹਲੀ, ਅਗਲੇ ਦਿਨ, ਸੱਤਵੀਂ ਜਮਾਤ, ਦੂਜੀ ਕਤਾਰ, ਡਿਓਢਾ ਕਿਰਾਇਆ। ਇਨ੍ਹਾਂ ਵਾਕੰਸ਼ਾਂ ਵਿਚ “ਇਕ”, “ਅਗਲੇ’, ‘ਸੱਤਵੀਂ, “ਦੂਜੀ’, ‘ਡਿਓਢਾ ਸ਼ਬਦ ਸੰਖਿਆਵਾਚਕ ਵਿਸ਼ੇਸ਼ਣ ਹਨ।

3. ਪਰਿਮਾਣਵਾਚਕ ਵਿਸ਼ੇਸ਼ਣ – ਨਾਂਵਾਂ ਦੀ ਮਿਣਤੀ ਜਾਂ ਤੋਲ ਦੱਸਣ ਵਾਲੇ ਵਿਸ਼ੇਸ਼ਣਾਂ ਨੂੰ ਪਰਿਮਾਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ , ਜਿਵੇਂ ਬਹੁਤੇ ਲੋਕ, ਕਈ ਸਾਲ, ਕੁੱਝ ਬੰਦੇ, ਕਿੰਨਾ ਮਿੱਠਾ, ਕਿਸੇ ਵੱਡੇ ਕੰਮ ਨੂੰ, ਕੋਈ ਘਰ।

ਇਨ੍ਹਾਂ ਵਾਕੰਸ਼ਾਂ ਵਿਚ ‘ਬਹੁਤੇ, “ਕਈਂ’, ‘ਕੁੱਝ’, ‘ਕਿੰਨਾ’, ‘ਕਿਸੇ’, ‘ਕੋਈ ਆਦਿ ਸ਼ਬਦ ਪਰਿਮਾਣਵਾਚਕ ਵਿਸ਼ੇਸ਼ਣ ਹਨ।

4. ਨਿਸਚੇਵਾਚਕ ਵਿਸ਼ੇਸ਼ਣ – ਨਾਂਵਾਂ ਨੂੰ ਇਸ਼ਾਰੇ ਨਾਲ ਆਮ ਤੋਂ ਖ਼ਾਸ ਬਣਾਉਣ ਵਾਲੇ ਵਿਸ਼ੇਸ਼ਣਾਂ ਨੂੰ “ਨਿਸਚੇਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ; ਜਿਵੇਂ – ਅਹੁ ਮੁੰਡਾ, ਅਹਿ ਕਿਤਾਬ, ਹਾਹ ਰੁੱਖ। ਇਨ੍ਹਾਂ ਵਾਕੰਸ਼ਾਂ ਵਿਚ ਅਹੁ, ਅਹਿ ਤੇ ਹਾਹ ਆਦਿ ਸ਼ਬਦ ਨਿਸਚੇਵਾਚਕ ਵਿਸ਼ੇਸ਼ਣ ਹਨ !

5. ਪੜਨਾਂਵੀਂ ਵਿਸ਼ੇਸ਼ਣ – ਨਾਂਵਾਂ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਂਵਾਂ ਨੂੰ “ਪੜਨਾਂਵੀਂ ਵਿਸ਼ੇਸ਼ਣ’ ਕਿਹਾ ਜਾਂਦਾ ਹੈ; ਜਿਵੇਂ – ਕੌਣ ਕੁੜੀ, ਕੀ ਚੀਜ਼, ਕਿਹੜੀ ਚੀਜ਼, ਜਿਹੜੀ ਇਸਤਰੀ, ਜੋ ਆਦਮੀ, ਤੁਹਾਡਾ ਮਿੱਤਰ, ਮੇਰਾ ਭਰਾ, ਸਾਡਾ ਘਰ ਆਦਿ ਵਾਕੰਸ਼ਾਂ ਵਿਚ ‘ਕੌਣ’, ‘ਕੀ, “ਕਿਹੜੀ’, ‘ਜਿਹੜੀ’, ‘ਜੋ’, ‘ਤੁਹਾਡਾ”, “ਮੇਰਾ”, “ਸਾਡਾ” ਪੜਨਾਂਵ ਹਨ, ਪਰ ਇਹ ਨਾਂਵਾਂ ਨਾਲ ਆਉਣ ਕਰਕੇ ਪੜਨਾਂਵੀਂ ਵਿਸ਼ੇਸ਼ਣ ਬਣ ਗਏ ਹਨ।

3. ਔਖੇ ਸ਼ਬਦਾਂ ਦੇ ਅਰਥ

  • ਤਿੱਖੀਆਂ – ਤੁਰਸ਼ – ਕੋਧੀ, ਗੁਸੈਲ, ਬਹੁਤ ਗਰਮ
  • ਪਾਗਲਾਂ – ਹਾਰ – ਪਾਗਲਾਂ ਵਾਂਗ ਸੋਖਣ ਚੂਸਣ।
  • ਜਰਖੇਜ਼ – ਉਪਜਾਊ
  • ਮਾਰੂਥਲ – ਰੇਗਸਤਾਨ।
  • ਬੇਰੰਗ – ਬਦਰੰਗ, ਰੰਗਹੀਨ
  • ਢਾਰੇ ਕੱਖ – ਕਾਨ ਦੇ ਛੱਪਰ, ਛੰਨ।
  • ਵੇਗ – ਚਾਲ
  • ਮਾਰੂ – ਮਾਰ ਦੇਣ ਵਾਲਾ
  • ਅਣਕਿਆਸੇ – ਜਿਨ੍ਹਾਂ ਬਾਰੇ ਸੋਚਿਆ ਵੀ ਨਾ ਹੋਵੇ।
  • ਸਾਹਵੇਂ – ਸਾਹਮਣੇ।
  • ਤੀਬਰ – ਤੇਜ਼।
  • ਤਾਜ਼ਗੀ – ਤਾਜ਼ਾਪਨ
  • ਡੰਗੋਰੀ – ਸਹਾਰਾ ਲੈ ਕੇ ਤੁਰਨ ਵਾਲੀ ਸੋਟੀ।
  • ਸੋਤ – ਸੋਮਾ
  • ਵਰਾਛਾਂ – ਮੂੰਹ ਦੇ ਕੋਨੇ। ਆੜੀ ਖੇਡ ਦਾ ਸਾਥੀ।
  • ਦੂਰ – ਅੰਦੇਸ਼ੀ – ਦੂਰ ਦੀ ਸੋਚ ਵਾਲੀ।
  • ਲੂੰਡ – ਜਿਸ ਰੁੱਖ ਦਾ ਕੇਵਲ ਅੱਧਾ ਕੁ ਤਨਾ ਹੀ ਖੜਾ
  • ਹੋਵੇ।ਲੂਆਂ – ਗਰਮ ਹਵਾਵਾਂ
  • ਹਸ਼ਰ – ਅੰਤ। PSEB 8th Class Punjabi Solutions Chapter 10 ਹਰਿਆਵਲ ਦੇ ਬੀਜ
  • ਛਿਣ – ਅੱਖ ਝਮਕਣ ਦਾ ਸਮਾਂ
  • ਅਹੁੜੀ ਸੁੱਝੀ ਰੜੇ – ਸੁੱਕੀ ਪੱਧਰੀ ਥਾਂ, ਜਿੱਥੇ ਘਾਹ ਆਦਿ ਨਾ ਹੋਵੇ।
  • ਵਾਵਰੋਲਾ – ਘੁੰਮਦੀ ਹੋਈ ਮਿੱਟੀ ਭਰੀ ਹਵਾ।
  • ਤਿੱਖੜ – ਤਿੱਖੀ, ਤੇਜ਼।

PSEB 8th Class Punjabi Solutions Chapter 9 ਪੰਜਾਬ

Punjab State Board PSEB 8th Class Punjabi Book Solutions Chapter 9 ਪੰਜਾਬ Textbook Exercise Questions and Answers.

PSEB Solutions for Class 8 Punjabi Chapter 9 ਪੰਜਾਬ (1st Language)

Punjabi Guide for Class 8 PSEB ਪੰਜਾਬ Textbook Questions and Answers

ਪੰਜਾਬ ਪਾਠ-ਅਭਿਆਸ

1. ਦੱਸੋ :

(ੳ) ‘ਪੰਜਾਬ’ ਕਵਿਤਾ ਵਿੱਚ ਕਵੀ ਨੇ ਪੰਜਾਬ ਦੀ ਭੂਗੋਲਿਕ ਹਾਲਤ ਨੂੰ ਕਿਵੇਂ ਬਿਆਨ ਕੀਤਾ ਹੈ ?
ਉੱਤਰ :
ਕਵੀ ਪੰਜਾਬ ਦੀ ਭੂਗੋਲਿਕ ਹਾਲਤ ਨੂੰ ਬਿਆਨ ਕਰਦਿਆਂ ਇਸ ਦੇ ਪੌਣ – ਪਾਣੀ, ਜੰਗਲਾਂ, ਦਰਿਆਵਾਂ, ਪਰਬਤਾਂ ਤੇ ਮੈਦਾਨਾਂ ਦੀ ਸਿਫ਼ਤ ਕਰਦਾ ਹੈ।ਉਹ ਪੰਜਾਬ ਨੂੰ ਇਕ ਰਾਜੇ ਤੇ ਯੋਧੇ ਨਾਲ ਉਪਮਾ ਦਿੰਦਿਆ ਕਹਿੰਦਾ ਹੈ ਕਿ ਉਸ ਦੇ ਸਿਰ ਉੱਤੇ ਹਿਮਾਲਾ ਦਾ ਛਤਰ ਹੈ। ਉਸ ਦੇ ਖੱਬੇ ਹੱਥ ਵਿਚ ਜਮਨਾ ਰੂਪੀ ਬਰਛੀ ਹੈ ਤੇ ਸੱਜੇ ਹੱਥ ਵਿਚ ਅਟਕ ਰੂਪੀ ਖੜਗ ਉਸ ਦੇ ਪਿਛਵਾੜੇ ਚਟਾਨਾਂ ਦੀ ਢਾਲ ਹੈ। ਉਸ ਦੇ ਮੋਢੇ ਉੱਤੇ ਬਰਫ਼ਾਂ ਦੀ ਚਾਦਰ ਹੈ ਪਰ ਸੀਨੇ ਵਿਚ ਅੱਗ ਦਾ ਸੇਕ ਹੈ। ਉਸਦੇ ਪਹਾੜਾਂ ਉੱਪਰ ਪੈਂਦੀ ਚਾਂਦੀ ਰੰਗੀ ਬਰਫ਼ ਪਿਘਲ ਕੇ ਮੈਦਾਨਾਂ ਵਿਚ ਫ਼ਸਲਾਂ ਰੂਪ ਸੋਨਾ ਪੈਦਾ ਕਰਦੀ ਹੈ। ਇਸ ਦਾ ਪੌਣ – ਪਾਣੀ ਮੋਹਿਤ – ਦਿਲ ਹੈ।

PSEB 8th Class Punjabi Solutions Chapter 9 ਪੰਜਾਬ

(ਅ) ਕਵੀ ਪੰਜਾਬ ਦੀਆਂ ਮੁਟਿਆਰਾਂ ਦੀ ਸਿਫ਼ਤ ਕਿਵੇਂ ਕਰਦਾ ਹੈ ?
ਉੱਤਰ :
ਪੰਜਾਬ ਦੀਆਂ ਮੁਟਿਆਰਾਂ ਬਹੁਤ ਸੁੰਦਰ ਹਨ। ਉਨ੍ਹਾਂ ਦੇ ਨੈਣ ਮਟਕੀਲੇ ਹਨ ਤੇ ਉਹ ਚੂੜੇ – ਬੀੜੇ ਪਹਿਨਦੀਆਂ ਹਨ, ਜੋ ਉਨ੍ਹਾਂ ਨੂੰ ਬਹੁਤ ਫ਼ਬਦੇ ਹਨ। ਉਹ ਹਰ ਵੇਲੇ ਕਿਸੇ ਨਾ ਕਿਸੇ ਕੰਮ ਵਿਚ ਰੁੱਝੀਆਂ ਰਹਿੰਦੀਆਂ ਹਨ। ਉਹ ਪਿੱਪਲਾਂ ਹੇਠ ਖ਼ਬ ਪੀਘਾਂ ਝੂਟਦੀਆਂ ਹਨ।

(ੲ) ਘਰੇਲੂ ਕੰਮ-ਕਾਜ ਕਰਦੀਆਂ ਪੰਜਾਬਣਾਂ ਦਾ ਦ੍ਰਿਸ਼-ਵਰਨਣ ਕਿਵੇਂ ਕੀਤਾ ਗਿਆ ਹੈ ?
ਉੱਤਰ :
ਪੰਜਾਬਣਾਂ ਘਰਾਂ ਵਿਚ ਦੁੱਧ ਰਿੜਕਦੀਆਂ, ਨੱਚਦੀਆਂ, ਕੱਤਦੀਆਂ ਤੁੰਬਦੀਆਂ, ਆਟਾ ਪੀਂਹਦੀਆਂ, ਚੌਲ ਛੜਦੀਆਂ, ਸਿਊਂਦੀਆਂ, ਪਰੋਂਦੀਆਂ ਤੇ ਵੇਲਾਂ – ਬੂਟੇ ਕੱਢਦੀਆਂ ਹਨ।

(ਸ) ਵਿਹਲੇ ਸਮੇਂ ਵਿੱਚ ਪੰਜਾਬੀ ਆਪਣਾ ਮਨੋਰੰਜਨ ਕਿਵੇਂ ਕਰਦੇ ਹਨ ?
ਉੱਤਰ :
ਵਿਹਲੇ ਸਮੇਂ ਵਿਚ ਪੰਜਾਬਣਾਂ ਗਿੱਧਾ ਪਾਉਂਦੀਆਂ ਹਨ। ਗੱਭਰੂ ਵੰਝਲੀਆਂ ਤੇ ਤੂੰਬਾਂ ਆਦਿ ਵਜਾਉਂਦੇ ਹਨ। ਕੋਈ ਮਿਰਜ਼ਾ ਗਾਉਂਦਾ ਹੈ ਤੇ ਕੋਈ ਵਾਰਿਸ ਸ਼ਾਹ ਦੀ ਹੀਰ।

2. ਹੇਠ ਲਿਖੀਆਂ ਸਤਰਾਂ ਦੇ ਭਾਵ ਸਪਸ਼ਟ ਕਰੋ :

(ੳ) ਅਰਸ਼ੀ ਬਰਕਤ ਨੂੰ ਵਾਂਗ ਉਤਰ, ਚਾਂਦੀ ਦੇ ਢੇਰ ਲਗਾਂਦੀ ਹੈ,
ਚਾਂਦੀ ਢਲ਼ ਕੇ ਵਿਛਦੀ ਹੈ, ਤੇ ਸੋਨਾ ਬਣਦੀ ਜਾਂਦੀ ਹੈ।

ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਹੇ ਪੰਜਾਬ ! ਤੂੰ ਤਾਂ ਇਕ ਪੂਰੀ ਤਰ੍ਹਾਂ ਹਥਿਆਰ ਬੰਦ ਯੋਧੇ ਦੇ ਸਮਾਨ ਹੈ। ਤੇਰੇ ਸੱਜੇ ਹੱਥ ਵਿਚ ਜਮਨਾ ਰੂਪ ਬਰਛੀ ਹੈ ਤੇ ਖੱਬੇ ਹੱਥ ਵਿਚ ਅਟਕ ਰੂਪੀ ਤਲਵਾਰ। ਤੇਰੇ ਪਿਛਵਾੜੇ ਚਟਾਨਾਂ ਰੂਪੀ ਢਾਲ ਹੈ, ਜਿਸਨੂੰ ਕੋਈ ਵੈਰੀ ਤੋੜ ਨਹੀਂ ਸਕਦਾ ਤੂੰ ਕੁਦਰਤੀ ਬਰਕਤਾਂ ਨਾਲ ਭਰਪੂਰ ਹੈਂ। ਅਸਮਾਨਾਂ ਦੀ ਬਰਕਤ ਅਰਥਾਤ ਬਰਫ਼ ਨੂੰ ਵਾਂਗ ਤੇਰੇ ਪਹਾੜਾਂ ਉੱਪਰ ਡਿਗਦੀ ਹੈ ਤੇ ਡਿਗ – ਡਿਗ ਕੇ ਚਾਂਦੀ ਦੇ ਢੇਰ ਲਾਉਂਦੀ ਹੈ ! ਬਰਫ਼ਾਂ ਦੀ ਚਾਂਦੀ ਢਲਦੀ ਹੈ ਤੇ ਉਹ ਪਾਣੀ ਬਣ ਕੇ ਪੰਜਾਬ ਦੇ ਮੈਦਾਨਾਂ ਵਿਚ ਦਰਿਆਵਾਂ ਰਾਹੀਂ ਵਿਛਦੀ ਜਾਂਦੀ ਹੈ। ਮੈਦਾਨੀ ਇਲਾਕੇ ਨੂੰ ਉਸ ਪਾਣੀ ਦੀ ਸਿੰਜਾਈ ਹੋਣ ਕਰਕੇ ਇਹ ਇਲਾਕਾ ਸੋਨੇ ਵਰਗੀਆਂ ਬਹੁਮੁੱਲੀਆਂ ਫ਼ਸਲਾਂ ਉਪਜਾਉਂਦਾ ਹੈ।

PSEB 8th Class Punjabi Solutions Chapter 9 ਪੰਜਾਬ

ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਪੰਜਾਬ ਆਪਣੀ ਭੂਗੋਲਿਕ ਰੂਪ – ਰੇਖਾ ਤੋਂ ਇਕ ਅਜਿੱਤ ਹਥਿਆਰਬੰਦ ਯੋਧਾ ਜਾਪਦਾ ਹੈ, ਜਿਸਦੇ ਸੱਜੇ ਹੱਥ ਜਮਨਾ ਰੂਪੀ ਬਰਛੀ, ਖੱਬੇ ਵਿਚ ਅਟਕ ਰੂਪੀ ਤਲਵਾਰ ਤੇ ਪਿਛਵਾੜੇ ਪਹਾੜੀ ਚਟਾਨਾਂ ਦੀ ਢਾਲ ਹੈ। ਇਸ ਦੇ ਪਹਾੜਾਂ ਉੱਤੇ ਅਰਸ਼ੀ ਬਰਕਤ ਦੇ ਰੂਪ ਵਿਚ ਚਾਂਦੀ ਰੂਪ ਬਰਫ਼ ਪੈਂਦੀ ਹੈ, ਜੋ ਢਲ ਕੇ ਮੈਦਾਨਾਂ ਵਿਚ ਵਹਿੰਦੀ ਹੈ ਤੇ ਬਹੁਮੁੱਲੀਆਂ ਫ਼ਸਲਾਂ ਦੇ ਰੂਪ ਵਿਚ ਸੋਨਾ ਬਣ ਜਾਂਦੀ ਹੈ।

ਔਖੇ ਸ਼ਬਦਾਂ ਦੇ ਅਰਥ – ਖੜਗ – ਤਲਵਾਰ ਅਟਕ – ਦਰਿਆ ਸਿੰਧ, ਜੋ ਕਿ ਪਾਕਿਸਤਾਨ ਵਿਚ ਰਹਿ ਗਿਆ ਹੈ। ਬੰਦ ਚਟਾਨਾਂ ਦਾ – ਪਹਾੜਾਂ ਦੀਆਂ ਚਟਾਨਾਂ ਦੀ ਢਾਲ। ਅਰਸ਼ੀ ਬਰਕਤ – ਭਾਵ ਬਰਫ਼ ! ਸੋਨਾ ਬਣਦੀ ਜਾਂਦੀ ਹੈ – ਬਰਫ਼ ਪਿਘਲ ਕੇ ਪਾਣੀ ਬਣ ਕੇ ਦਰਿਆਵਾਂ ਰਾਹੀਂ ਮੈਦਾਨਾਂ ਦੇ ਖੇਤਾਂ ਨੂੰ ਸਿੰਜਦੀ ਹੈ ; ਖੇਤਾਂ ਵਿਚੋਂ ਫ਼ਸਲਾਂ ਪੈਦਾ ਹੁੰਦੀਆਂ ਹਨ, ਜੋ ਕਿ ਧਰਤੀ ਦਾ ਸੋਨਾ ਹਨ।

(ਅ) ਤੇਰੀ ਮਾਖਿਉਂ ਮਿੱਠੀ ਬੋਲੀ ਦੀ, ਸਿਫ਼ਤ ਕਰਦਿਆਂ ਜੀਅ ਨਾ ਰੱਜਦਾ ਹੈ,
ਉਰਦੂ-ਹਿੰਦੀ ਦਿਆਂ ਸਾਜ਼ਾਂ ਵਿੱਚ, ਸੁਰ-ਤਾਲ ਤਿਰਾ ਹੀ ਵੱਜਦਾ ਹੈ।

ਪ੍ਰਸ਼ਨ 3.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਚਾਨਣੀ ਰਾਤ ਵਿਚ ਪੰਜਾਬ ਦੇ ਖੇਤਾਂ ਵਿਚ ਖੁਹਾਂ ਦੇ ਚਲਣ ਨਾਲ ਟਿੱਚ – ਟਿੱਚ ਦੀ ਅਵਾਜ਼ ਆਉਂਦੀ ਹੈ। ਖੇਤਾਂ ਵਿਚ ਚਲ ਰਹੇ ਹਲ ਮਿੱਟੀ ਵਿੱਚ ਡੂੰਘੇ ਧੱਸਦੇ ਹਨ ਛਾਹ ਵੇਲਾ ਹੋਣ ਨਾਲ ਕਿਸਾਨਾਂ ਦੀਆਂ ਪਤਨੀਆਂ ਭੱਤਾ (ਸਵੇਰ ਦਾ ਖਾਣਾ ਲੈ ਕੇ ਆਉਂਦੀਆਂ ਹਨ ਤੇ ਹਾਲੀ ਉਨ੍ਹਾਂ ਨੂੰ ਤੱਕ – ਤੱਕ ਕੇ ਹੱਸਦੇ ਭਾਵ ਖ਼ੁਸ਼ ਹੁੰਦੇ ਹਨ। ਹੇ ਪੰਜਾਬ ! ਤੇਰੀ ਬੋਲੀ ਸ਼ਹਿਦ ਵਰਗੀ ਮਿੱਠੀ ਹੈ। ਇਸਦੀ ਸਿਫ਼ਤ ਕਰਦਿਆਂ ਹੀ ਨਹੀਂ ਰੱਜਦਾ। ਉਰਦੂ ਤੇ ਹਿੰਦੀ ਦੇ ਸਾਜ਼ਾਂ ਵਿਚ ਵੀ ਤੇਰਾ ਹੀ ਸੁਰ – ਤਾਲ ਗੂੰਜਦਾ ਹੈ।

ਪ੍ਰਸ਼ਨ 4.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਚਾਨਣੀਆਂ ਰਾਤਾਂ ਵਿਚ ਪੰਜਾਬ ਦੇ ਖੇਤਾਂ ਵਿਚ ਚਲਦੇ ਖੂਹਾਂ ਦੀ ਟਿੱਚ ਟਿੱਚ ਦੀ ਅਵਾਜ਼ ਸੁਣਾਈ ਦਿੰਦੀ ਹੈ। ਤੜਕੇ ਖੇਤਾਂ ਵਿਚ ਹਲ ਚਲਦੇ ਹਨ ਸਵੇਰੇ ਹਾਲੀਆਂ ਦੀਆਂ ਪਤਨੀਆਂ ਭੱਤਾ ਲੈ ਕੇ ਆਉਂਦੀਆਂ ਹਨ, ਜਿਨ੍ਹਾਂ ਨੂੰ ਤੱਕ ਕੇ ਹਾਲੀ ਖ਼ੁਸ਼ ਹੁੰਦੇ ਹਨ। ਪੰਜਾਬ ਦੀ ਬੋਲੀ ਵੀ ਸ਼ਹਿਦ ਵਰਗੀ ਮਿੱਠੀ ਹੈ। ਉਰਦੂ – ਹਿੰਦੀ ਦੇ ਸਾਜ਼ਾਂ ਵਿਚ ਵੀ ਪੰਜਾਬ ਦਾ ਸੁਰ – ਤਾਲ ਹੀ ਗੂੰਜਦਾ ਹੈ।

(ੲ) ਤੇਰੇ ਜ਼ੱਰੇ-ਜ਼ੱਰੇ ਅੰਦਰ, ਅਪਣੱਤ ਜਿਹੀ ਕੋਈ ਵੱਸਦੀ ਹੈ,
ਤੇਰੀ ਗੋਦੀ ਵਿੱਚ ਬਹਿੰਦਿਆਂ ਹੀ, ਦੁਨੀਆਂ ਦੀ ਚਿੰਤਾ ਨੱਸਦੀ ਹੈ।

PSEB 8th Class Punjabi Solutions Chapter 9 ਪੰਜਾਬ

ਪ੍ਰਸ਼ਨ 5.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਆਪਣੇ ਦੇਸ਼ ਪੰਜਾਬ ਦੀ ਮਹਿਮਾ ਕਰਦਾ ਹੋਇਆ ਕਹਿੰਦਾ ਹੈ ਕਿ ਹੇ ਪੰਜਾਬ ! ਮੈਨੂੰ ਤੇਰੇ ਜ਼ੱਰੇ – ਜ਼ੱਰੇ ਵਿਚ ਕੋਈ ਅਪਤ ਜਹੀ ਵਸਦੀ ਪ੍ਰਤੀਤ ਹੁੰਦੀ ਹੈ। ਤੇਰੀ ਗੋਦੀ ਵਿਚ ਬਹਿੰਦਿਆਂ ਹੀ ਮੇਰੇ ਹਿਰਦੇ ਵਿਚੋਂ ਦੁਨੀਆ ਭਰ ਦੀ ਚਿੰਤਾ ਦੂਰ ਹੋ ਜਾਂਦੀ ਹੈ। ਮੈਨੂੰ ਭਾਵੇਂ ਦਰਗਾਹੀ ਸੱਦੇ ਆ ਗਏ ਹਨ ਤੇ ਮੌਤ ਦੇ ਸਫ਼ਰ ਦਾ ਸਮਾਨ ਤਿਆਰ ਹੈ, ਪਰ ਹੈ ਪੰਜਾਬ ! ਤੇਰੇ ਬੂਹੇ ਤੋਂ ਹਿਲਣ ਨੂੰ ਮੇਰਾ ਜੀ ਨਹੀਂ ਕਰਦਾ।

ਪ੍ਰਸ਼ਨ 6.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਕਵੀ ਨੂੰ ਪੰਜਾਬ ਦੇ ਜ਼ਰੇ – ਜ਼ਰੇ ਨਾਲ ਪਿਆਰ ਹੈ। ਇਸ ਦੀ ਗੋਦੀ ਵਿਚ ਬਹਿੰਦਿਆਂ ਹੀ ਉਸ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ। ਬੇਸ਼ੱਕ ਕਵੀ ਦਾ ਅੰਤਮ ਸਮਾਂ ਨੇੜੇ ਆ ਗਿਆ ਹੈ, ਪਰੰਤੂ ਉਸਦਾ ਆਪਣੇ ਪਿਆਰੇ ਪੰਜਾਬ ਨੂੰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ।

ਔਖੇ ਸ਼ਬਦਾਂ ਦੇ ਅਰਥ – ਅਪਣੌਤ – ਅਪਣਾਪਨ ਦਰਗਾਹੀ ਸੱਦੇ – ਰੱਬ ਦੇ ਸੱਦੇ, ਮੌਤ ਦੇ ਸੱਦੇ।

3. ਔਖੇ ਸ਼ਬਦਾਂ ਦੇ ਅਰਥ :

  • ਤਿਰੀ : ਤੇਰੀ
  • ਸਾਮਾਨ : ਸਮਾਨ, ਸਮਗਰੀ
  • ਹਰਿਔਲ : ਹਰਿਆਵਲ
  • ਛਤ : ਛਤਰ
  • ਜੁਆਲਾ : ਅੱਗ ਦੀ ਲਾਟ, ਤਪਸ਼
  • ਅਰਸ਼ੀ : ਅਸਮਾਨੀ, ਅਕਾਸ਼ੀ, ਅਲੋਕਾਰ
  • ਮਟਕ : ਮਜਾਜ਼, ਨਖ਼ਰਾ, ਨਜ਼ਾਕਤ
  • ਆਲੀ : ਵੱਡੀ, ਉੱਚੀ
  • ਬੀੜੇ : ਕੱਪੜੇ ਜਾਂ ਧਾਗੇ ਦੇ ਬਣੇ ਹੋਏ ਬਟਨ
  • ਤੂੰਬਦੀ : ਨੂੰ ਤੁੰਬਦੀ
  • ਛੜਦੀ : ਛਿਲਕਾ ਲਾਹੁਣ ਲਈ ਮੋਹਲੇ ਨਾਲ ਅਨਾਜ ਕੁੱਟਦੀ
  • ਇਲਾਹੀ : ਰੱਬੀ
  • ਬਿਰਹਾ : ਵਿਛੋੜਾ, ਜੁਦਾਈ
  • ਵੰਝਲੀ : ਬੰਸਰੀ
  • ਵਹਿਣਾਂ : ਖ਼ਿਆਲਾਂ, ਸੋਚਾਂ
  • ਧੁਣਿਆਂਦਾ : ਟੁਣਕਾਰ ਪੈਦਾ ਕਰਦਾ
  • ਧੱਸਦੇ : ਖੁਭਦੇ
  • ਮਾਖਿਉਂ : ਮਾਖਿਓ, ਸ਼ਹਿਦ
  • ਛਾਹ – ਵੇਲਾ : ਸਵੇਰ ਦਾ ਭੋਜਨ
  • ਭੱਤੇ : ਖੇਤਾਂ ਵਿੱਚ ਲਿਆਂਦਾ ਭੋਜਨ
  • ਨਿਆਰਾ : ਵੱਖਰਾ
  • ਅਪਣੌਤ : ਆਪਣਾਪਣ

PSEB 8th Class Punjabi Solutions Chapter 9 ਪੰਜਾਬ

4. ਵਾਕ ਬਣਾਓ :

ਬਰਕਤ, ਨਿਰਾਲੀ, ਹਿੰਮਤ, ਸਿਫ਼ਤ, ਸੁਰ-ਤਾਲ, ਜ਼ੱਰੇ-ਜ਼ੱਰੇ, ਨਿਆਰਾ
ਉੱਤਰ :

  • ਬਰਕਤ ਵਾਧਾ – ਸਰਫ਼ਾ ਕਰ ਕੇ ਖ਼ਰਚ ਕੀਤਿਆਂ ਹੀ ਘਰ ਵਿਚ ਬਰਕਤ ਪੈਂਦੀ ਹੈ।
  • ਨਿਰਾਲੀ ਅਨੋਖੀ, ਆਪਣੀ ਕਿਸਮ ਦੀ) – ਤਾਜ ਮਹੱਲ ਦੀ ਸ਼ਾਨ ਨਿਰਾਲੀ ਹੈ।
  • ਹਿੰਮਤ ਹੌਸਲਾ – ਬੰਦੇ ਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ।
  • ਸਿਫ਼ਤ ਪ੍ਰਸੰਸਾ) – ਇਸ ਕਵਿਤਾ ਵਿਚ ਕਵੀ ਪੰਜਾਬ ਦੀਆਂ ਸਿਫ਼ਤਾਂ ਕਰਦਾ ਹੈ।
  • ਸੁਰ – ਤਾਲ ਸੰਗੀਤਕ ਲੈ) – ਗਾਇਕ ਬੜੇ ਸੁਰ – ਤਾਲ ਵਿਚ ਗਾ ਰਿਹਾ ਸੀ।
  • ਸ਼ੱਰੇ – ਜ਼ੱਰੇ (ਕਿਣਕੇ – ਕਿਣਕੇ – ਮੈਨੂੰ ਆਪਣੀ ਮਾਤ – ਭੂਮੀ ਦੇ ਢੱਰੇ – ਜ਼ੱਰੇ ਨਾਲ ਪਿਆਰ ਹੈ।
  • ਨਿਆਰਾ ਵੱਖਰੀ ਕਿਸਮ ਦਾ, ਅਲੱਗ – ਤੇਰੇ ਕੰਮ ਤਾਂ ਨਿਆਰੇ ਹੀ ਹਨ। ਸਮਝ ਨਹੀਂ ਆਉਂਦੀ, ਤੂੰ ਕੀ ਚਾਹੁੰਦਾ ਹੈ!
  • ਅਪਣੱਤ ਆਪਣਾਪਨ) – ਪੰਜਾਬੀ ਲੋਕ ਘਰ ਆਏ ਪ੍ਰਾਹੁਣੇ ਨਾਲ ਬੜੀ ਅਪਣੱਤ ਨਾਲ ਪੇਸ਼ ਆਉਂਦੇ ਹਨ।

ਇਸ ਪਾਠ ਵਿੱਚ ਆਏ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਸ਼ਬਦਾਂ ਦੀ ਸੂਚੀ ਬਣਾਓ

PSEB 8th Class Punjabi Guide ਪੰਜਾਬ Important Questions and Answers

1. ਨਿਬੰਧਾਤਮਕ ਤੇ ਸੰਖੇਪ ਉੱਤਰ ਵਾਲੇ ਪ੍ਰਸ਼ਨ

1. ਪੰਜਾਬ ! ਕਰਾਂ ਕੀ ਸਿਫ਼ਤ ਤਿਰੀ, ਸ਼ਾਨਾਂ ਦੇ ਸਭ ਸਮਾਨ ਤਿਰੇ,
ਜਲ – ਪੌਣ ਤਿਰਾ, ਹਰਿਔਲ ਤਿਰੀ, ਦਰਿਆ, ਪਰਬਤ, ਮੈਦਾਨ ਤਿਰੇ
ਭਾਰਤ ਦੇ ਸਿਰ ਤੇ ਛਤ ਤਿਰਾ, ਤੇਰੇ ਸਿਰ ਛਤ ਹਿਮਾਲਾ ਦਾ,
ਮੋਢੇ ਤੇ ਚਾਦਰ ਬਰਫ਼ਾਂ ਦੀ, ਸੀਨੇ ਵਿਚ ਸੇਕ ਜੁਆਲਾ ਦਾ।

ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਹੇ ਪੰਜਾਬ ! ਮੇਰੇ ਵਿਚ ਤੇਰੀਆਂ ਵਿਸ਼ੇਸ਼ਤਾਈਆਂ ਦੀਆਂ ਸਿਫ਼ਤਾਂ ਕਰਨ ਦੀ ਸਮਰੱਥਾ ਨਹੀਂ। ਤੇਰਾ ਤਾਂ ਸਾਰਾ ਸਮਾਨ ਹੀ ਸ਼ਾਨਾਂ ਨਾਲ ਭਰਪੂਰ ਹੈ। ਤੂੰ ਤਾਂ ਇਕ ਰਾਜਾ ਪ੍ਰਤੀਤ ਹੁੰਦਾ ਹੈਂ। ਤੂੰ ਬੇਅੰਤ ਜਲ, ਹਵਾ, ਹਰਿਆਵਲ, ਦਰਿਆਵਾਂ, ਪਰਬਤਾਂ ਤੇ ਮੈਦਾਨਾਂ ਦਾ ਮਾਲਕ ਹੈਂ ਭਾਰਤ ਦੇ ਸਿਰ ਉੱਪਰ ਤੇਰਾ ਛਤਰ ਸ਼ੋਭਦਾ ਹੈ ਤੇ ਤੇਰੇ ਸਿਰ ਉੱਪਰ ਹਿਮਾਲਾ ਦਾ ਛਤਰ ਸ਼ੋਭਦਾ ਹੈ। ਤੇਰੇ ਮੋਢੇ ਉੱਪਰ ਬਰਫ਼ਾਂ ਦੀ ਚਾਦਰ ਹੈ ਪਰ ਤੇਰੇ ਸੀਨੇ ਵਿਚ ਅੱਗ ਦਾ ਸੇਕ ਹੈ।

ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਪੰਜਾਬ ਦੀਆਂ ਵਿਸ਼ੇਸ਼ਤਾਈਆਂ ਦਾ ਕੋਈ ਅੰਤ ਨਹੀਂ। ਇਹ ਸੋਹਣੇ ਜਲਵਾਯ, ਜੰਗਲਾਂ, ਦਰਿਆਵਾਂ, ਪਰਬਤਾਂ ਤੇ ਮੈਦਾਨਾਂ ਨਾਲ ਭਰਪੂਰ ਹੈ। ਇਹ ਤਾਂ ਇਕ ਰਾਜਾ ਹੈ, ਜਿਸਦੇ ਸਿਰ ਉੱਤੇ ਹਿਮਾਲਾ ਦਾ ਛਤਰ ਹੈ। ਮੋਢੇ ਤੇ ਬਰਫ਼ਾਂ ਦੀ ਠੰਢੀ ਚਾਦਰ ਹੈ ਪਰ ਸੀਨੇ ਵਿਚ ਅੱਗ ਦਾ ਸੇਕ ਹੈ !

ਔਖੇ ਸ਼ਬਦਾਂ ਦੇ ਅਰਥ – ਸੀਨੇ – ਹਿੱਕ, ਛਾਤੀ 1 ਜੁਆਲਾ – ਅੱਗ।

PSEB 8th Class Punjabi Solutions Chapter 9 ਪੰਜਾਬ

2. ਤੂੰ ਅੰਦਰੋਂ ਬਾਹਰੋਂ ਨਿੱਘਾ ਹੈਂ, ਨਾ ਗਰਮੀ ਹੈ ਨਾ ਪਾਲਾ ਹੈ।
ਨਾ ਬਾਹਰ ਕੋਈ ਦਿਖਾਵਾ ਹੈ, ਨਾ ਅੰਦਰ ਕਾਲਾ – ਕਾਲਾ ਹੈ।
ਜੋਬਨ ਵਿਚ ਝਲਕ ਜਲਾਲੀ ਹੈ, ਨੈਣਾਂ ਵਿਚ ਮਟਕ ਨਿਰਾਲੀ ਹੈ।
ਹਿੱਕਾਂ ਵਿਚ ਹਿੰਮਤ ਆਲੀ ਹੈ, ਚਿਹਰੇ ਤੇ ਗਿੱਠ – ਗਿੱਠ ਲਾਲੀ ਹੈ।

ਪ੍ਰਸ਼ਨ 3.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਪੰਜਾਬ ਦੀਆਂ ਸਿਫ਼ਤਾਂ ਕਰਦਾ ਹੋਇਆ ਕਹਿੰਦਾ ਹੈ ਕਿ ਹੇ ਪੰਜਾਬ ! ਤੂੰ ਅੰਦਰੋਂ ਬਾਹਰੋਂ ਨਿੱਘਾ ਹੈਂ। ਨਾ ਤੇਰੇ ਵਿਚ ਬਹੁਤੀ ਗਰਮੀ ਹੈ, ਨਾ ਹੀ ਤੇਰੇ ਵਿਚ ਬਹੁਤਾ ਪਾਲਾ ਹੈ। ਤੇਰੇ ਵਿਚ ਕੋਈ ਦਿਖਾਵਾ ਵੀ ਨਹੀਂ ਤੇ ਨਾ ਹੀ ਤੇਰੇ ਦਿਲ ਵਿਚ ਕੋਈ ਖੋਟ ਹੈ। ਤੇਰੇ ਜੁਆਨਾਂ ਤੇ ਮੁਟਿਆਰਾਂ ਵਿਚ ਰੋਡੇ ਦੀ ਪ੍ਰੇਮਿਕਾ ਜਲਾਲੀ ਦੇ ਰੂਪ ਵਾਲੀ ਚਮਕ – ਦਮਕ ਹੈ।ਤੇਰੀਆਂ ਅੱਖਾਂ ਵਿਚ ਅਨੋਖੀ ਮਸਤੀ ਹੈ।ਤੇਰੀ ਹਿੱਕ ਵਿਚ ਸ਼ਾਨਦਾਰ ਹਿੰਮਤ ਹੈ ਤੇ ਚੇਹਰੇ ਉੱਪਰ ਗਿੱਠ – ਗਿੱਠ ਲਾਲੀ ਚੜ੍ਹੀ ਹੋਈ ਹੈ, ਜੋ ਕਿ ਡੇਰੇ ਦੇਸ਼ – ਵਾਸੀਆਂ ਦੀ ਅਰੋਗਤਾ ਤੇ ਖ਼ੁਸ਼ਹਾਲੀ ਦਾ ਚਿੰਨ੍ਹ ਹੈ।

ਪ੍ਰਸ਼ਨ 4.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਪੰਜਾਬ ਦਾ ਪੌਣ – ਪਾਣੀ ਮੋਹਿਤ – ਦਿਲ ਹੈ। ਇਹ ਅੰਦਰੋਂ ਬਾਹਰੋਂ ਨਿੱਘਾ ਹੈ, ਇਸ ਵਿਚ ਨਾ ਬਹੁਤੀ ਗਰਮੀ ਪੈਂਦੀ ਤੇ ਹੈ ਨਾ ਹੀ ਪਾਲਾ। ਇਸ ਵਿਚ ਨਾ ਕੋਈ ਦਿਖਾਵਾ ਹੈ ਤੇ ਨਾ ਵਲ – ਫ਼ਰੇਬ ਇਸਦੀਆਂ ਮੁਟਿਆਰਾਂ ਦੇ ਚਿਹਰਿਆਂ ਉੱਤੇ ਜਲਾਲੀ ਵਰਗੀ ਚਮਕ – ਦਮਕ ਹੈ। ਇਸ ਦੇ ਜਵਾਨਾਂ ਦੀਆਂ ਅੱਖਾਂ ਵਿਚ ਮਸਤੀ ਹੈ, ਹਿੱਕਾਂ ਵਿਚ ਹਿੰਮਤ ਹੈ ਤੇ ਚਿਹਰਿਆਂ ਉੱਤੇ ਲਾਲੀ ਚੜ੍ਹੀ ਹੋਈ ਹੈ।

3. ਕਿਆ ਚੂੜੇ – ਬੀੜੇ ਬਦੇ ਨੇ, ਜੋਬਨ – ਮੱਤੀਆਂ ਮੁਟਿਆਰਾਂ ਦੇ।
ਜਦ ਪਾਣ ਮਧਾਣੀ ਚਾਟੀ ਵਿਚ, ਤਦ ਸ਼ੋਰ ਉੱਠਣ ਘੁੰਮਕਾਰਾਂ ਦੇ।
ਕੋਈ ਤੁੰਬਦੀ ਹੈ, ਕੋਈ ਕੱਤਦੀ ਹੈ, ਕੋਈ ਪੀਂਹਦੀ ਹੈ, ਕੋਈ ਛੜਦੀ ਹੈ।
ਕੋਈ ਸੀਉਂਦੀ ਹੈ ਕੋਈ ਪਰੋਂਦੀ ਹੈ, ਕੋਈ ਵੇਲਾਂ – ਬੂਟੇ ਕੱਢਦੀ ਹੈ।
ਪਿੱਪਲਾਂ ਦੀ ਛਾਵੇਂ ਪੀਂਘਾਂ ਨੂੰ, ਕੁੱਦ ਕੁੱਦ ਕੇ ਮਸਤੀ ਚੜ੍ਹਦੀ ਹੈ।
ਟੁੰਬਦਾ ਹੈ ਜੋਸ਼ ਜਵਾਨੀ ਨੂੰ, ਇਕ ਛੱਡਦੀ ਹੈ, ਇਕ ਫੜਦੀ ਹੈ।

ਪ੍ਰਸ਼ਨ 5.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਪੰਜਾਬ ਦੀਆਂ ਸਿਫ਼ਤਾਂ ਕਰਦਾ ਹੋਇਆ ਕਹਿੰਦਾ ਕਿ ਹੇ ਪੰਜਾਬ ! ਤੇਰੀਆਂ ਜਵਾਨੀ ਨਾਲ ਭਰਪੂਰ ਮੁਟਿਆਰਾਂ ਦੇ ਚੁੜੇ – ਬੀੜੇ ਕਿੰਨੇ ਫ਼ਬਦੇ ਤੇ ਸੋਹਣੇ ਲਗਦੇ ਹਨ ! ਜਦ ਉਹ ਚਾਟੀਆਂ ਵਿਚ ਮਧਾਣੀਆਂ ਪਾ ਕੇ ਦੁੱਧ ਰਿੜਕਦੀਆਂ ਹਨ, ਤਾਂ ਮਧਾਣੀਆਂ ਦੀਆਂ ਘੁੰਮਕਾਰਾਂ ਦਾ ਸ਼ੋਰ ਉੱਠਦਾ ਹੈ। ਤੇਰੀਆਂ ਇਸਤਰੀਆਂ ਤੇ ਮੁਟਿਆਰਾਂ ਵਿਹਲੀਆਂ ਬੈਠਣ ਵਾਲੀਆਂ ਨਹੀਂ। ਇਨ੍ਹਾਂ ਵਿਚੋਂ ਕੋਈ ਤੁੰਬਦੀ ਹੈ, ਕੋਈ ਕੱਤਦੀ ਹੈ, ਕੋਈ ਛੱਡਦੀ ਹੈ, ਕੋਈ ਸਿਉਂਦੀ ਹੈ, ਕੋਈ ਪਰੋਂਦੀ ਹੈ ਤੇ ਕੋਈ ਕੱਪੜਿਆਂ ਉੱਪਰ ਵੇਲਾਂ – ਬਟੇ ਕੱਢਦੀ ਹੈ। ਮੁਟਿਆਰ ਕੁੜੀਆਂ ਪਿੱਪਲ ਦੀਆਂ ਛਾਵਾਂ ਹੇਠ ਇਕੱਠੀਆਂ ਹੁੰਦੀਆਂ ਹਨ, ਜਿੱਥੇ ਉਹ ਪੀਂਘਾਂ ਝੂਟਦੀਆਂ ਹਨ। ਉਨ੍ਹਾਂ ਨੂੰ ਕੁੱਟ – ਕੁੱਦ ਕੇ ਮਸਤੀ ਚੜ੍ਹਦੀ ਹੈ। ਉਨ੍ਹਾਂ ਵਿਚ ਉੱਠਿਆ ਜੋਸ਼ ਉਨ੍ਹਾਂ ਦੀ ਜਵਾਨੀ ਨੂੰ ਟੁੰਬਦਾ ਹੈ। ਪੀਘਾਂ ਝੂਟਦੀਆਂ ਕੁੜੀਆਂ ਵਿਚੋਂ ਇਕ ਪੀਂਘ ਝੂਟਣੀ ਛੱਡਦੀ ਹੈ ਤੇ ਦੂਸਰੀ ਸ਼ੁਰੂ ਕਰ ਦਿੰਦੀ ਹੈ।

PSEB 8th Class Punjabi Solutions Chapter 9 ਪੰਜਾਬ

ਪ੍ਰਸ਼ਨ 6.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਪੰਜਾਬ ਦੀਆਂ ਜੋਬਨ ਮੱਤੀਆਂ ਮੁਟਿਆਰਾਂ ਨੂੰ ਚੂੜੇ – ਬੀੜੇ ਦਾ ਸ਼ਿੰਗਾਰ ਬਹੁਤ ਹੀ ਫ਼ਬਦਾ ਹੈ। ਉਹ ਜਦੋਂ ਦੁੱਧ ਰਿੜਕਦੀਆਂ ਹਨ, ਤਾਂ ਮਧਾਣੀਆਂ ਦੀਆਂ ਘੁੰਮਕਾਰਾਂ ਸੁਣਾਈ ਦਿੰਦੀਆਂ ਹਨ। ਉਹ ਹਰ ਵੇਲੇ ਕੱਤਣ, ਤੁੰਬਣ, ਸਿਊਣ, ਰੋਣ ਜਾਂ ਕਸੀਦਾ ਕੱਢਣ ਦਾ ਕੰਮ ਕਰਦੀਆਂ ਰਹਿੰਦੀਆਂ ਹਨ। ਉਹ ਪਿੱਪਲਾਂ ਦੀਆਂ ਛਾਵਾਂ ਹੇਠ ਪੀਂਘਾਂ ਝੂਟਦੀਆਂ ਤੇ ਆਨੰਦ ਲੈਂਦੀਆਂ ਹਨ।

4. ਜਦ ਰਾਤ ਚਾਨਣੀ ਖਿੜਦੀ ਹੈ, ਕੋਈ ਰਾਗ ਇਲਾਹੀ ਛਿੜਦਾ ਹੈ।
ਗਿੱਧੇ ਨੂੰ ਲੋਹੜਾ ਆਂਦਾ ਹੈ, ਜੋਬਨ ਤੇ ਬਿਰਹਾ ਭਿੜਦਾ ਹੈ।
ਵੰਝਲੀ ਵਹਿਣਾਂ ਵਿਚ ਰੁੜਦੀ ਹੈ, ਜਦ ਤੂੰਬਾ ਸਿਰ ਧੂਣਿਆਂਦਾ ਹੈ।
ਮਿਰਜ਼ਾ ਪਿਆ ਕੂਕਾਂ ਛੱਡਦਾ ਹੈ, ਤੇ ਵਾਰਸ ਹੀਰ ਸੁਣਾਂਦਾ ਹੈ।

ਪ੍ਰਸ਼ਨ 7.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਪੰਜਾਬ ਦੀਆਂ ਸਿਫ਼ਤਾਂ ਕਰਦਾ ਹੋਇਆ ਕਹਿੰਦਾ ਹੈ ਕਿ ਹੇ ਪੰਜਾਬ ! ਜਦੋਂ ਚਾਨਣੀ ਰਾਤ ਖਿੜਦੀ ਹੈ, ਤਾਂ ਤੇਰੇ ਪਿੰਡਾਂ ਵਿਚ ਕੋਈ ਇਲਾਹੀ ਰਾਗ ਛਿੜ ਪੈਂਦਾ ਹੈ। ਮੁਟਿਆਰ ਕੁੜੀਆਂ ਲੋਹੜੇ ਦਾ ਗਿੱਧਾ ਪਾਉਂਦੀਆਂ ਹਨ ’ਤੇ ਉਹ ਜਵਾਨੀ ਤੇ ਬਿਰਹੋਂ ਦੇ ਗੀਤ ਗਾਉਂਦੀਆਂ ਹਨ। ਇਸ ਪ੍ਰਕਾਰ ਜਵਾਨੀ ਤੇ ਬਿਰਹੋਂ ਦਾ ਭੇੜ ਹੁੰਦਾ ਹੈ। ਕਿਸੇ ਜਵਾਨ ਦੁਆਰਾ ਵੰਝਲੀ ਵਜਾਈ ਜਾਂਦੀ ਹੈ ਤੇ ਕੋਈ ਤੰਬਾ ਵਜਾ ਕੇ ਮਸਤੀ ਚੜਾਉਂਦਾ ਹੈ। ਕੋਈ ਮਿਰਜ਼ੇ ਦੀ ਸੱਦ ਗਾਉਂਦਾ ਹੈ ਤੇ ਕੋਈ ਵਾਰਸ ਸ਼ਾਹ ਦੀ ਹੀਰ ਸੁਣਾ ਕੇ ਸਭ ਨੂੰ ਮਸਤ ਕਰਦਾ ਹੈ। ?

ਪ੍ਰਸ਼ਨ 8.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਪੰਜਾਬ ਵਿਚ ਜਦੋਂ ਚਾਨਣੀ ਰਾਤ ਖਿੜੀ ਹੋਈ ਹੁੰਦੀ ਹੈ, ਤਾਂ ਇੱਥੇ ਕੋਈ ਇਲਾਹੀ ਰਾਗ ਛਿੜ ਪੈਂਦਾ ਹੈ। ਮੁਟਿਆਰਾਂ ਗਿੱਧਾ ਪਾ ਕੇ ਜਵਾਨੀ ਤੇ ਬਿਰਹੋਂ ਦੇ ਭਾਵਾਂ ਨਾਲ ਭਰੀਆਂ ਬੋਲੀਆਂ ਪਾਉਂਦੀਆਂ ਹਨ ਕੋਈ ਗੱਭਰੂ ਵੰਝਲੀ ਤੇ ਕੋਈ ਤੂੰਬਾ ਵਜਾ ਕੇ ਮਸਤੀ ਚਾੜ੍ਹਦਾ ਹੈ ਕੋਈ ਮਿਰਜ਼ੇ ਦੀ ਸੱਦ ਸੁਣਾਉਂਦਾ ਹੈ ਤੇ ਕੋਈ ਵਾਰਸ ਦੀ ਹੀਰ।

4. ਵੱਸੇ ਰੱਸੇ, ਘਰ ਬਾਰ ਤਿਰਾ, ਜੀਵੇ ਜਾਗੇ ਪਰਵਾਰ ਤਿਰਾ।
ਮਸਜਿਦ, ਮੰਦਰ, ਦਰਬਾਰ ਤਿਰਾ, ਮੀਆਂ, ਲਾਲਾ ਸਰਦਾਰ ਤਿਰਾ।
ਦੁਨੀਆਂ ਸਾਰੀ ਭੀ ਸੋਹਣੀ ਹੈ, ਪਰ ਤੇਰਾ ਰੰਗ ਨਿਆਰਾ ਹੈ।
ਤੇਰੀ ਮਿੱਟੀ ਦਾ ਕੁੱਲਾ ਵੀ, ਸ਼ਾਹੀ ਮਹਿਲਾਂ ਤੋਂ ਪਿਆਰਾ ਹੈ !

PSEB 8th Class Punjabi Solutions Chapter 9 ਪੰਜਾਬ

ਪ੍ਰਸ਼ਨ 9.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ !
ਉੱਤਰ :
ਸਰਲ ਅਰਥ – ਹੇ ਮੇਰੇ ਪਿਆਰੇ ਪੰਜਾਬ ! ਤੇਰਾ ਘਰ – ਬਾਰ ਵਸਦਾ ਰਹੇ। ਤੇਰਾ ਪਰਿਵਾਰ ਜਿਉਂਦਾ ਜਾਗਦਾ ਰਹੇ। ਤੇਰੀਆਂ ਮਸਜਦਾਂ, ਮੰਦਰ ਤੇ ਦਰਬਾਰ ਕਾਇਮ ਰਹਿਣ। ਤੇਰੇ ਮੀਏਂ, ਲਾਲੇ ਤੇ ਸਰਦਾਰ ਸਾਰੇ ਜਿਉਂਦੇ ਜਾਗਦੇ ਰਹਿਣ। ਹੇ ਪਿਆਰੇ ਪੰਜਾਬ, ਬਾਕੀ ਸਾਰੀ ਦੁਨੀਆ ਵੀ ਸੋਹਣੀ ਹੈ, ਪਰ ਤੇਰਾ ਰੰਗ ਅਨੋਖਾ ਹੈ। ਮੈਨੂੰ ਤਾਂ ਤੇਰੀ ਮਿੱਟੀ ਦਾ ਕੱਖਾਂ ਕਾਨਿਆਂ ਦਾ ਕੁੱਲਾ ਵੀ ਸ਼ਾਹੀ ਮਹੱਲਾਂ ਤੋਂ ਵੱਧ ਪਿਆਰਾ ਹੈ

ਪ੍ਰਸ਼ਨ 10.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਕਵੀ ਦਾ ਪੰਜਾਬ ਨਾਲ ਇੰਨਾ ਪਿਆਰ ਹੈ ਕਿ ਉਹ ਚਾਹੁੰਦਾ ਹੈ ਕਿ ਉਹ ਸਦਾ ਵਸਦਾ – ਰਸਦਾ ਰਹੇ। ਉਸਦਾ ਪਰਿਵਾਰ ਜੀਵੇ – ਜਾਗੇ। ਉਸਦੇ ਮਸਜਿਦ, ਮੰਦਰ, ਦਰਬਾਰ, ਮੀਆਂ, ਲਾਲਾ, ਸਰਦਾਰ ਸਭ ਵਸਦੇ – ਰਸਦੇ ਰਹਿਣ। ਬੇਸ਼ੱਕ ਹੋਰ ਦੁਨੀਆ ਵੀ ਸੋਹਣੀ ਹੈ, ਪਰੰਤੂ ਪੰਜਾਬ ਦਾ ਰੰਗ ਅਨੋਖਾ ਹੈ। ਕਵੀ ਨੂੰ ਤਾਂ ਉਸ ਦੀ ਮਿੱਟੀ ਦਾ ਕੁੱਲਾ ਵੀ ਸ਼ਾਹੀ ਮਹੱਲਾਂ ਤੋਂ ਵੱਧ ਪਿਆਰਾ ਹੈ।

ਔਖੇ ਸ਼ਬਦਾਂ ਦੇ ਅਰਥ – ਨਿਆਰਾ – ਅਨੋਖਾ ਕੁੱਲਾ – ਕੱਖਾਂ – ਕਾਨਿਆਂ ਦਾ ਕੋਠਾ

2. ਰਚਨਾਤਮਕ ਕਾਰਜ

ਪ੍ਰਸ਼ਨ –
“ਪੰਜਾਬੀ ਕਵਿਤਾ ਵਿਚ ਆਏ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਸ਼ਬਦਾਂ ਦੀ ਸੂਚੀ ਬਣਾਓ।
ਉੱਤਰ :
ਚੁੜੇ – ਬੀੜੇ, ਮਧਾਣੀ ਚਾਟੀ ਵਿਚ, ਤੁੰਬਦੀ, ਕੱਤਦੀ, ਮੀਂਹਦੀ, ਛੜਦੀ, ਸਿਉਂਦੀ, ਰੋਂਦੀ, ਵੇਲਾਂ – ਬੂਟੇ ਕੱਢਦੀ, ਪਿੱਪਲਾਂ ਦੀ ਛਾਂਵੇਂ ਪੀਘਾਂ, ਗਿੱਧੇ ਨੂੰ ਲੋਹੜਾ ਆਂਦਾ, ਵੰਝਲੀ, ਤੂੰਬਾ ਮਿਰਜ਼ਾ, ਹੀਰ ਵਾਰਿਸ, ਖੂਹਾਂ ਤੇ ਟਿੱਚ – ਟਿੱਚ, ਖੇਤਾਂ ਵਿਚ ਹਲ ਪਏ ਧੱਸਦੇ, ਭੱਤੇ ਛਾਹ ਵੇਲੇ ਚੁੱਕਦੇ, ਹਾਲੀ, ਮਾਖਿਓਂ ਮਿੱਠੀ ਬੋਲੀ।

PSEB 8th Class Punjabi Solutions Chapter 8 ਬਾਬਾ ਫ਼ਰੀਦ

Punjab State Board PSEB 8th Class Punjabi Book Solutions Chapter 8 ਬਾਬਾ ਫ਼ਰੀਦ Textbook Exercise Questions and Answers.

PSEB Solutions for Class 8 Punjabi Chapter 8 ਬਾਬਾ ਫ਼ਰੀਦ (1st Language)

Punjabi Guide for Class 8 PSEB ਬਾਬਾ ਫ਼ਰੀਦ Textbook Questions and Answers

ਬਾਬਾ ਫ਼ਰੀਦ ਪਾਠ-ਅਭਿਆਸ

1. ਦੱਸ :

(ਉ) ਬਾਬਾ ਫ਼ਰੀਦ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਉਹਨਾਂ ਦੇ ਮਾਤਾ-ਪਿਤਾ ਦਾ ਨਾਂ ਕੀ ਸੀ ?
ਉੱਤਰ :
ਬਾਬਾ ਫ਼ਰੀਦ ਜੀ ਦਾ ਜਨਮ 1173 ਈ: ਵਿਚ ਮੁਲਤਾਨ ਦੇ ਇਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿਚ ਹੋਇਆ। ਆਪ ਦੇ ਪਿਤਾ ਜੀ ਦਾ ਨਾਂ ਸ਼ੇਖ ਜਮਾਲੁਦੀਨ ਤੇ ਮਾਤਾ ਦਾ ਨਾਂ ਕਰਮ ਸੀ।

(ਅ) ਬਾਬਾ ਫ਼ਰੀਦ ਜੀ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸਨ ?
ਉੱਤਰ :
ਬਾਬਾ ਫ਼ਰੀਦ ਸਰਲ, ਸਾਦਾ, ਤਪ – ਤਿਆਗ, ਸਬਰ – ਸੰਤੋਖ ਤੇ ਗ਼ਰੀਬੀ ਵਾਲਾ ਜੀਵਨ ਬਸਰ ਕਰਦੇ ਸਨ। ਕੱਚਾ ਕੋਠਾ, ਜੁਆਰ ਦੀ ਰੋਟੀ, ਉਬਲੇ ਛੋਲੇ ਤੇ ਸਧਾਰਨ ਕੰਬਲੀ ਉਨ੍ਹਾਂ ਦੀ ਕੁੱਲ ਦੌਲਤ ਸੀ।

(ਬ) ਬਾਬਾ ਫ਼ਰੀਦ ਜੀ ਦਾ ਕੀ ਉਪਦੇਸ਼ ਸੀ ? ਉਹਨਾਂ ਦੇ ਉਪਦੇਸ਼ ਦੀ ਪ੍ਰੋੜਤਾ ਕਰਦੀ ਘਟਨਾ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ :
ਬਾਬਾ ਫ਼ਰੀਦ ਜੀ ਦਾ ਉਪਦੇਸ਼ ਸੀ ਕਿ ਸਭ ਨਾਲ ਪੇਮ – ਪਿਆਰ ਕਰੋ ਤੇ ਸਭ ਦਾ ਭਲਾ ਮਨਾਓ ਜੇਕਰ ਕੋਈ ਬੁਰਾਈ ਕਰੇ, ਤਾਂ ਵੀ ਉਸ ਨਾਲ ਭਲਾਈ ਦਾ ਵਰਤਾਓ ਹੀ ਕਰੋ। ਇਕ ਵਾਰੀ ਉਨ੍ਹਾਂ ਕੋਲ ਕੋਈ ਸੱਜਣ ਕੈਂਚੀ ਲੈ ਕੇ ਆਇਆ ਤੇ ਉਸ ਨੇ ਉਸ ਦੀ ਸਿਫ਼ਤ ਕਰਦਿਆਂ ਕਿਹਾ, ਇਹ ਕੈਂਚੀ ਬੜੇ ਮਜ਼ਬੂਤ ਲੋਹੇ ਦੀ ਬਣੀ ਹੋਈ ਹੈ ; ਇਹ ਬਹੁਤ ਤਿੱਖੀ ਹੈ ਅਤੇ ਇਹ ਬਹੁਤ ਸੋਹਣਾ ਕੱਟਦੀ ਹੈ। ਫ਼ਰੀਦ ਜੀ ਨੇ ਉਸ ਦੇ ਹੱਥੋਂ ਕੈਂਚੀ ਲੈ ਕੇ ਉਸ ਨੂੰ ਚਾਰੇ ਪਾਸੇ ਘੁਮਾ ਕੇ ਦੇਖਿਆ ਤੇ ਕਿਹਾ, “ਭਾਈ ਪ੍ਰੇਮੀਆ ! ਤੂੰ ਇਹ ਲੈ ਜਾ, ਇਹ ਤਾਂ ਕੱਟਣ ਵਾਲੀ ਹੈ ; ਚੀਰ – ਫਾੜ ਕਰਨ ਵਾਲੀ ਹੈ ਤੇ ਸਾਡਾ ਕੰਮ ਕੱਟਣਾ – ਤੋੜਨਾ ਨਹੀਂ, ਸਗੋਂ ਜੋੜਨਾ ਹੈ। ਤੂੰ ਮੈਨੂੰ ਇਕ ਨਿੱਕੀ ਜਿਹੀ ਸੂਈ ਲਿਆ ਕੇ ਦੇਹ, ਤਾਂ ਕਿ ਮੈਂ ਪਾਟਿਆਂ ਨੂੰ ਜੋੜ ਸਕਾਂ ; ਅੱਡੋ – ਅੱਡ ਨਿਖੜੇ ਦਿਲਾਂ ਨੂੰ ਪ੍ਰੀਤ – ਪਿਆਰ ਦੇ ਧਾਗੇ ਵਿਚ ਪਰੋ ਸਕਾਂ।” ਇਸੇ ਕਰਕੇ ਹੀ ਫ਼ਰੀਦ ਜੀ ਮਨੁੱਖ ਨੂੰ ਸੰਦੇਸ਼ ਦਿੰਦੇ ਸਨ ਕਿ ਸਭਨਾਂ ਦੇ ਅੰਦਰ ਰੱਬ ਵਸਦਾ ਹੈ। ਸਾਰੇ ਇਨਸਾਨ ਮਾਣਕ – ਮੋਤੀ ਹਨ ਤੇ ਸਭ ਦਾ ਬਰਾਬਰ ਸਤਿਕਾਰ ਕਰਨਾ ਹੀ ਸਾਡਾ ਫ਼ਰਜ਼ ਹੈ। ਕਿਸੇ ਨੂੰ ਮੰਦਾ – ਬੋਲ ਨਹੀਂ ਬੋਲਣਾ ਚਾਹੀਦਾ।

(ਸ) ਫ਼ਰੀਦਾ ਕੰਨਿ ਮੁਸਲਾ ਸੂਫੁ ਗਲਿ ਦਿਲ ਕਾਤੀ ਗੁੜ ਵਾਤਿ
ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤਿ।
ਉਪਰੋਕਤ ਸਲੋਕ ਦਾ ਭਾਵ ਸਪਸ਼ਟ ਕਰੋ।
ਉੱਤਰ :
ਫ਼ਕੀਰ ਦਾ ਜੀਵਨ ਪਾਖੰਡ ਭਰਿਆ ਨਹੀਂ ਹੋਣਾ ਚਾਹੀਦਾ, ਸਗੋਂ ਅੰਦਰੋਂ-ਬਾਹਰੋਂ ਨੇਕ ਤੇ ਸ਼ੁੱਧ ਹੋਣਾ ਚਾਹੀਦਾ ਹੈ ।

(ਹ) ਬਾਬਾ ਫ਼ਰੀਦ ਜੀ ਮੁਲਾਕਾਤ ਅਤੇ ਕਰਾਮਾਤ ਵਿੱਚੋਂ ਕਿਹੜੀ ਗੱਲ ਨੂੰ ਵੱਡਾ ਕਹਿੰਦੇ ਸਨ ? ਇਹ ਗੱਲ ਉਹਨਾਂ ਨੇ ਕਿਵੇਂ ਸੱਚੀ ਸਿੱਧ ਕਰ ਕੇ ਦਿਖਾਈ ?
ਉੱਤਰ :
ਬਾਬਾ ਫ਼ਰੀਦ ਜੀ ਮੁਲਾਕਾਤ ਅਤੇ ਕਰਾਮਾਤ ਵਿਚੋਂ ਮੁਲਾਕਾਤ ਨੂੰ ਵੱਡੀ ਕਹਿੰਦੇ ਸਨ। ਇਕ ਵਾਰੀ ਆਪ ਸ਼ੇਖ਼ ਬਹਾਉੱਦੀਨ ਨਾਲ ਸੈਰ ਕਰਦੇ – ਕਰਦੇ ਦੂਰ ਨਿਕਲ ਗਏ ਤੇ ਰਾਹ ਵਿਚ ਉਨ੍ਹਾਂ ਵਿਚਕਾਰ ਚਰਚਾ ਛਿੜ ਪਈ ਕਿ ‘ਕਰਾਮਾਤ’ ਵੱਡੀ ਹੈ ਕਿ ਮੁਲਾਕਾਤ 1 ਬਾਬਾ ਫ਼ਰੀਦ ਜੀ ਇਨਸਾਨੀ ਮੁਲਾਕਾਤ ਨੂੰ ਵੱਡੀ ਕਹਿੰਦੇ ਸਨ, ਪਰ ਬਹਾਉੱਦੀਨ ਕਰਾਮਾਤ ਨੂੰ ਵੱਡੀ ਕਹਿ ਰਹੇ ਸਨ। ਜਦੋਂ ਦੋਵੇਂ ਫ਼ਕੀਰ ਚਲਦੇ – ਚਲਦੇ ਨਗਰ ਦੇ ਕੋਲ ਪਹੁੰਚੇ, ਤਾਂ ਸਖ਼ਤ ਮੀਂਹ ਅਤੇ ਹਨੇਰੀ ਆ ਗਏ ਤੇ ਤੂਫ਼ਾਨ ਭੁੱਲਣ ਲੱਗਾ ਬਾਬਾ ਫ਼ਰੀਦ ਜੀ ਨੇ ਸ਼ੇਖ਼ ਬਹਾਉੱਦੀਨ ਨੂੰ ਕਿਹਾ ਕਿ ਉਹ ਕਰਾਮਾਤ ਦਿਖਾਉਣ, ਤਾਂ ਜੋ ਇਸ ਆਫ਼ਤ ਤੋਂ ਬਚਾ ਹੋ ਸਕੇ। ਸ਼ੇਖ਼ ਸਾਹਿਬ ਨੇ ਉੱਤਰ ਦਿੱਤਾ ਕਿ ਇੰਨੀ ਛੇਤੀ ਕਰਾਮਾਤ ਨਹੀਂ ਹੋ ਸਕਦੀ। ਇਹ ਸੁਣ ਕੇ ਫ਼ਰੀਦ ਜੀ ਨੇ ਕਿਹਾ ਕਿ ਉਸ ਪਿੰਡ ਵਿਚ ਇਕ ਗ਼ਰੀਬੜਾ ਜਿਹਾ ਬੰਦਾ ਉਨ੍ਹਾਂ ਦਾ ਜਾਣੂ – ਪਛਾਣੂ ਹੈ, ਉਹ ਉਸ ਕੋਲ ਚਲਦੇ ਹਨ। ਦੋਵੇਂ ਉਸ ਦੇ ਘਰ ਚਲੇ ਗਏ। ਉਸ ਨੇ ਆਦਰ ਨਾਲ ਦੋਹਾਂ ਫ਼ਕੀਰਾਂ ਨੂੰ ਸਫ਼ ਉੱਤੇ ਬਿਠਾਇਆ, ਅੱਗ ਬਾਲ ਕੇ ਪਾਣੀ ਗਰਮ ਕੀਤਾ ਤੇ ਉਨ੍ਹਾਂ ਦੇ ਹੱਥ – ਪੈਰ ਧੁਆ ਕੇ ਸਰਦਾ – ਬਣਦਾ ਭੋਜਨ ਖਵਾਇਆ। ਉਸ ਪ੍ਰੇਮੀ ਜੀਊੜੇ ਨੇ ਅਰਾਮ ਲਈ ਕੱਪੜੇ ਵਿਛਾ ਦਿੱਤੇ। ਦੋਵੇਂ ਫ਼ਕੀਰ ਉਸ ਦੀ ਪ੍ਰਾਹੁਣਚਾਰੀ ਤੋਂ ਬੜੇ ਖੁਸ਼ ਹੋਏ। ਸ਼ੇਖ਼ ਫ਼ਰੀਦ ਹੱਸ ਕੇ ਕਹਿਣ ਲੱਗੇ, ‘‘ਦੱਸੋ ਸ਼ੇਖ਼ ਜੀ ! ਕਿਸ ਚੀਜ਼ ਵਿਚ ਵਡਿਆਈ ਹੈ ?” ਸ਼ੇਖ਼ ਬਹਾਉੱਦੀਨ ਨੇ ਜਵਾਬ ਦਿੱਤਾ, ‘‘ਤੁਹਾਡੀ ਗੱਲ ਠੀਕ ਹੈ, ਕਰਾਮਾਤ ਨਾਲੋਂ ਮੁਲਾਕਾਤ ਸਚਮੁੱਚ ਵੱਡੀ ਹੈ।”

2. ਔਖੇ ਸ਼ਬਦਾਂ ਦੇ ਅਰਥ :

  • ਸੂਫ਼ੀ : ਮੁਸਲਮਾਨ ਸਾਂਈਂ ਲੋਕਾਂ ਦਾ ਇੱਕ ਫਿਰਕਾ ਜੋ ਕਾਲੇ ਸੂਫ਼ ਦੇ ਕੱਪੜੇ ਪਹਿਨਦੇ ਹਨ।
  • ਸ਼ਰੂ-ਸ਼ਰੀਅਤ – ਇਸਲਾਮ ਧਰਮ ਦੇ ਰੀਤੀ-ਰਿਵਾਜ
  • ਰੁੱਕਾ : ਕਾਗਜ਼ ਦੇ ਟੁਕੜੇ ਤੇ ਲਿਖੀ ਚਿੱਠੀ ਸੁਨੇਹਾ
  • ਸਬਕ : ਮੱਤ, ਸਿੱਖਿਆ, ਉਪਦੇਸ਼, ਪਾਠ
  • ਅਰਸਾ : ਸਮਾਂ, ਚਿਰ, ਦੇਰ
  • ਮਧੁਰਤਾ : ਮਿਠਾਸ
  • ਮਨੋਹਰ : ਮਨ ਨੂੰ ਖਿੱਚ ਲੈਣ ਵਾਲਾ, ਸੋਹਣਾ, ਸੁੰਦਰ
  • ਤਾਕੀਦ : ਪਕਿਆਈ, ਪ੍ਰੋੜ੍ਹਤਾ
  • ਦੇਸ਼ : ਦੁਸ਼ਮਣੀ, ਈਰਖਾ, ਵੈਰ
  • ਪ੍ਰਪੰਚ : ਅਡੰਬਰ, ਢੰਗ, ਛਲ, ਕਪਟ, ਧੋਖਾ
  • ਮੁਸੱਲਾ : ਨਮਾਜ਼ ਪਦਾਆਸਣ
  • ਦਰਵੇਸ਼ : ਮੁਸਲਮਾਨ ਫ਼ਕੀਰ, ਸੰਤ
  • ਮੰਗਲ : ਮੱਧ ਏਸ਼ੀਆਅਤੇ ਉਸਦੇ ਪੂਰਬ ਵੱਲ ਵੱਸਣ ਵਾਲੀ ਇੱਕ ਜਾਤ
  • ਜਾਬਰ : ਜ਼ਾਲਮ, ਜਬਰ ਕਰਨ ਵਾਲਾ, ਧੱਕੇਬਾਜ਼
  • ਇਲਾਹੀ ਇਤਕਾਦ : ਰੱਬ ਵਿੱਚ ਵਿਸ਼ਵਾਸ
  • ਇਮਦਾਦ : ਮਦਦ, ਸਹਾਇਤਾ
  • ਸੂਫ਼ : ਕੱਪੜੇ ਦੀ ਇੱਕ ਕਿਸਮ

3. ਵਾਕਾਂ ਵਿੱਚ ਵਰਤੋ:
ਸੂਫੀ, ਸਬਰ-ਸੰਤੋਖ, ਨਿਵਾਸ, ਗੁਜ਼ਾਰਾ, ਵਿਹਾਰ, ਆਫ਼ਤ, ਤਾਕੀਦ, ਅਨੁਮਾਨ, ਜ਼ਾਹਰ, ਜਾਨਸ਼ੀਨ, ਸੰਦੇਸ਼, ਅਹਿਸਾਨ
ਉੱਤਰ :

  • ਸੂਫ਼ੀ ਫ਼ਕੀਰਾਂ ਦਾ ਇਕ ਫ਼ਿਰਕਾ – ਸ਼ੇਖ਼ ਫ਼ਰੀਦ ਜੀ ਤਪ – ਤਿਆਗ ਵਾਲੇ ਸੂਫ਼ੀ ਫ਼ਕੀਰ ਸਨ।
  • ਸਬਰ – ਸੰਤੋਖ ਸਿੰਜਮ ਵਿਚ ਸਹਿਣ ਵਾਲਾ) – ਸ਼ੇਖ਼ ਫ਼ਰੀਦ ਜੀ ਸਬਰ – ਸੰਤੋਖ ਵਾਲੇ ਸੂਫ਼ੀ ਫ਼ਕੀਰ ਸਨ।
  • ਨਿਵਾਸ (ਵਾਸਾ) – ਸਾਡਾ ਨਿਵਾਸ ਅਸਥਾਨ ਦਿੱਲੀ ਵਿਚ ਹੈ।
  • ਗੁਜ਼ਾਰਾ ਜੀਵਨ ਲੋੜਾਂ ਦੀ ਪੂਰਤੀ – ਮੇਰਾ ਇੰਨੀ ਥੋੜ੍ਹੀ ਤਨਖਾਹ ਨਾਲ ਗੁਜ਼ਾਰਾ ਨਹੀਂ ਚਲਦਾ
  • ਵਿਹਾਰ ਵਰਤਾਓ, ਰਵਈਆ) – ਮੈਂ ਇਹੋ ਜਿਹੇ ਮੁਜਰਿਮ ਕਿਸਮ ਦੇ ਬੰਦੇ ਨਾਲ ਵਰਤੋਂ – ਵਿਹਾਰ ਨਹੀਂ ਰੱਖਦਾ।
  • ਆਫ਼ਤ ਮੁਸੀਬਤ) – ਰਾਤ ਵਾਲਾ ਮੀਂਹ ਤਾਂ ਇਕ ਆਫ਼ਤ ਸੀ, ਜਿਸ ਨੇ ਸਾਰਾ ਪਿੰਡ ਰੋੜ੍ਹ ਦਿੱਤਾ।
  • ਅਨੁਮਾਨ (ਅਦਾਜ਼ਾ) – ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅੱਜ ਮੀਂਹ ਪਵੇਗਾ।
  • ਜਾਹਰ ਪ੍ਰਗਟ, ਸਪੱਸ਼ਟ) – ਉਸਦਾ ਝੂਠ ਸਭ ਦੇ ਸਾਹਮਣੇ ਜ਼ਾਹਰ ਹੋ ਗਿਆ।
  • ਜਾਂ – ਨਸ਼ੀਨ ਵਾਰਸ) – ਸ਼ੇਖ਼ ਫ਼ਰੀਦ ਜੀ ਨੇ ਸ਼ੇਖ਼ ਨਿਜ਼ਾਮੁੱਦੀਨ ਨੂੰ ਆਪਣਾ ਜਾਂ – ਨਸ਼ੀਨ ਥਾਪਿਆ।
  • ਸੰਦੇਸ਼ ਸੁਨੇਹਾ) – ਮੇਰਾ ਸੰਦੇਸ਼ ਮਿਲਣ ਤੇ ਉਹ ਝਟਪਟ ਮੈਨੂੰ ਮਿਲਣ ਲਈ ਆ ਪਹੁੰਚਾ
  • ਅਹਿਸਾਨ ਕਿਸੇ ਦੀ ਲੋੜ ਸਮੇਂ ਕੀਤੀ ਮੱਦਦ – ਮੇਰੇ ਗੁਆਂਢੀ ਨੇ ਮੇਰੀ ਔਖੇ ਸਮੇਂ ਵਿਚ ਮੱਦਦ ਕੀਤੀ। ਮੈਂ ਉਸਦਾ ਅਹਿਸਾਨ ਕਦੀ ਨਹੀਂ ਭੁੱਲ ਸਕਦਾ।

ਵਿਆਕਰਨ :
ਪਿਛਲੇ ਪਾਠ ਵਿੱਚ ਤੁਸੀਂ ਪੁਰਖਵਾਚਕ ਪੜਨਾਂਵ ਬਾਰੇ ਪੜ੍ਹਿਆ ਹੈ।

2. ਨਿੱਜਵਾਚਕ ਪੜਨਾਂਵ : ਜਿਹੜਾ ਸ਼ਬਦ ਕਰਤਾ ਦੇ ਨਾਲ ਆ ਕੇ ਜਾਂ ਉਸ ਵਾਕ ਦੇ ਕਰਤਾ ਦੀ ਥਾਂ ਵਰਤਿਆ ਜਾਵੇ, ਉਸ ਨੂੰ ਨਿੱਜਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ:

(ੳ) ਮੁਢਲੀ ਵਿੱਦਿਆ ਹਾਸਲ ਕਰ ਕੇ ਆਪ ਮੁਲਤਾਨ ਚਲੇ ਗਏ।
(ਅ) ਸਾਨੂੰ ਆਪਸ ਵਿੱਚ ਪਿਆਰ ਨਾਲ ਰਹਿਣਾ ਚਾਹੀਦਾ ਹੈ।
(ਏ) ਜਿਹੜੇ ਲੋਕ ਨਸ਼ੇ ਵਰਤਦੇ ਹਨ, ਉਹ ਆਪਣੇ-ਆਪ ਨੂੰ ਤਬਾਹ ਕਰ ਲੈਂਦੇ ਹਨ।

ਇਹਨਾਂਵਾਕਾਂ ਵਿੱਚ ਆਪ, ਆਪਸ, ਆਪਣੇ-ਆਪ, ਨਿੱਜਵਾਚਕ ਪੜਨਾਂਵ ਹਨ।

3. ਨਿਸ਼ਚੇਵਾਚਕ ਪੜਨਾਂਵ: ਜਿਹੜੇ ਪੜਨਾਂਵ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰ ਕੇ ਉਸ ਦੇ ਨਾਂ ਦੀ ਥਾਂ ਵਰਤੇ ਜਾਣ, ਉਹਨਾਂ ਨੂੰ ਨਿਸ਼ਚੇਵਾਚਕ ਪੜਨਾਂਵ ਕਹਿੰਦੇ ਹਨ, ਜਿਵੇਂ:
(ਉ) ਅਹੁ ਕੁਝ ਬਣ ਰਿਹਾ ਹੈ।
(ਅ) ਭਾਈ ਪ੍ਰੇਮੀਆ! ਤੂੰ ਇਹ ਲੈ ਜਾ, ਇਹ ਤਾਂ ਕੱਟਣ ਵਾਲੀ ਤੇ ਚੀਰ-ਫਾੜ ਕਰਨ ਵਾਲੀ ਚੀਜ਼ ਹੈ। ਇਹਨਾਂ ਵਾਕਾਂ ਵਿੱਚ ਅਹੁ’ ਅਤੇ ‘ਇਹ ਨਿਸ਼ਚੇਵਾਚਕ ਪੜਨਾਂਵ ਹਨ।

4. ਅਨਿਸ਼ਚੇਵਾਚਕ ਪੜਨਾਂਵ : ਉਸ ਪੜਨਾਂਵ ਨੂੰ ਅਨਿਸ਼ਚੇਵਾਚਕ ਪੜਨਾਂਵ ਕਹਿੰਦੇ ਹਨ, ਜਿਸ ਤੋਂ ਕਿਸੇ ਵਿਅਕਤੀ, ਜੀਵ,ਵਸਤੂ, ਸਥਾਨ ਆਦਿ ਦਾ ਸਪਸ਼ਟ ਜਾਂ ਨਿਸ਼ਚਿਤ ਗਿਆਨ ਨਾ ਹੋਵੇ, ਜਿਵੇਂ:

(ਉ) ਜੇ ਕੋਈ ਸ਼ਰਾ-ਸ਼ਰੀਅਤ ਨਿਭਾਉਂਦਾ ਅੰਦਰੋਂ ਸੱਚਾ-ਸੁੱਚਾ ਨਹੀਂ ਸੀ ਤਾਂ ਉਹ ਵੀ ਉਹਨਾਂ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਸੀ।
(ਅ) ਬਾਬਾ ਫ਼ਰੀਦ ਜੀ ਦੇ ਕਈ ਮੁਰੀਦ ਸਨ।

ਇਹਨਾਂ ਵਾਕਾਂ ਵਿੱਚ ‘ਕੋਈ ਅਤੇ‘ਕਈ ਅਨਿਸ਼ਚੇਵਾਚਕ ਪੜਨਾਂਵ ਹਨ।

5. ਸੰਬੰਧਵਾਚਕ ਪੜਨਾਂਵ: ਜਿਹੜਾ ਸ਼ਬਦ ਨਾਂਵ-ਸ਼ਬਦ ਦੀ ਥਾਂ ਵਰਤਿਆ ਜਾਵੇ ਤੇ ਯੋਜਕਾਂ ਵਾਂਗ ਦੋ ਵਾਕਾਂ ਨੂੰ ਆਪਸ ਵਿੱਚ ਜੋੜੇ, ਉਸ ਨੂੰ ਸੰਬੰਧਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ :
(ੳ) ਉਹ ਲੋਕ ਜੋ ਆਪਸ ਵਿੱਚ ਪਿਆਰ ਕਰਦੇ ਹਨ, ਸੁਖੀ ਵੱਸਦੇ ਹਨ।
(ਅ) ਬਾਬਾ ਫ਼ਰੀਦ ਜੀ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਅੱਜ ਵੀ ਸਾਰਥਕ ਹੈ।

ਇਹਨਾਂ ਵਾਕਾਂ ਵਿੱਚ ‘ਜੋ’ ਅਤੇ ‘ਜਿਹੜੀ ਸ਼ਬਦ ਸੰਬੰਧਵਾਚਕ ਪੜਨਾਂਵ ਹਨ।

6. ਪ੍ਰਸ਼ਨਵਾਚਕ ਪੜਨਾਂਵ: ਜਿਹੜਾ ਸ਼ਬਦ ਨਾਂਵਦੀ ਥਾਂ ਵਰਤਿਆ ਜਾਵੇ ਪਰ ਨਾਲ ਹੀ ਉਸ ਦੁਆਰਾ ਕੋਈ ਪੁੱਛ-ਗਿੱਛ ਕੀਤੀ ਜਾਵੇ, ਉਸ ਨੂੰ ਪ੍ਰਸ਼ਨਵਾਚਕ ਪੜਨਾਂਵ ਕਹਿੰਦੇ ਹਨ, ਜਿਵੇਂ:
(ੳ) ਉੱਚੀ ਕਰਨੀਵਾਲੇ ਫ਼ਕੀਰ ਕੌਣ ਸਨ ?
(ਅ) ਬਾਬਾ ਫ਼ਰੀਦ ਜੀ ਕੋਲ ਕੈਂਚੀ ਲੈ ਕੇ ਕੌਣ ਆਇਆ ਸੀ ?
(ੲ) ਬਾਬਾ ਫ਼ਰੀਦ ਜੀ ਨੇ ਕਿਹੜੀ ਭਾਸ਼ਾ ‘ਚ ਰਚਨਾ ਕੀਤੀ ?

ਇਹਨਾਂ ਵਾਕਾਂ ਵਿੱਚ ‘ਕੌਣ’, ਅਤੇ ‘ਕਿਹੜੀ ਸ਼ਬਦ ਪ੍ਰਸ਼ਨਵਾਚਕ ਪੜਨਾਂਵ ਹਨ।

ਹੇਠਾਂ ਦਿੱਤੇ ਵਾਕਾਂ ਵਿੱਚ ਲਕੀਰੇ ਸ਼ਬਦ ਕਿਹੜੀ ਕਿਸਮ ਦੇ ਪੜਨਾਂਵ ਹਨ:

  1. ਆਪ ਦਾ ਜਨਮ ਮੁਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿੱਚ ਹੋਇਆ।
  2. ਉਹ ਜਿਸ ਨੂੰ ਰੂਹਾਨੀ ਤੌਰ ‘ਤੇ ਉੱਤਮ ਸਮਝਦੇ ਸਨ, ਉਸ ਨੂੰ ਉਹਨਾਂ ਗੱਦੀ ਦਿੱਤੀ।
  3. “ਭਾਈ ਪ੍ਰੇਮੀਆ!ਤੂੰ ਇਹ ਲੈ ਜਾ, ਇਹ ਤਾਂ ਕੱਟਣ ਵਾਲੀ ਤੇ, ਚੀਰ ਫਾੜ ਕਰਨ ਵਾਲੀ ਚੀਜ਼ ਹੈ ਤੇ ਸਾਡਾ ਕੰਮ ਕੱਟਣਾ – ਤੋੜਨਾ ਨਹੀਂ, ਸਗੋਂ ਜੋੜਨਾ ਹੈ।
  4. ਸ਼ੇਖ ਬਹਾਉਦੀਨ ਦਾਜਵਾਬ ਸੀ, “ਇਤਨੀ ਛੇਤੀ ਕਰਾਮਾਤ ਕਿਵੇਂ ਹੋ ਸਕਦੀ ਹੈ ? ਮੈਂ ਕੀ ਕਰ ਸਕਦਾ ਹਾਂ?’
  5. ਸਾਨੂੰ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ।

ਉੱਤਰ :

  1. ਆਪ – ਪੁਰਖਵਾਚਕ ਪੜਨਾਂਵ, ਤੀਜਾ ਪੁਰਖ
  2. ਉਹ – ਜਿਸ, ਉਸ, ਉਹਨਾਂ – ਪੁਰਖਵਾਚਕ ਪੜਨਾਂਵ, ਤੀਜਾ ਪੁਰਖ।
  3. ਤੂੰ – ਪੁਰਖਵਾਚਕ ਪੜਨਾਂਵ, ਦੂਜਾ ਪੁਰਖ। ਇਹਨਿਸਚੇਵਾਚਕ ਪੜਨਾਂਵ।
  4. ਮੈਂ – ਪੁਰਖਵਾਚਕ ਪੜਨਾਂਵ, ਉੱਤਮ ਪੁਰਖ। ਕੀ – ਪ੍ਰਸ਼ਨਵਾਚਕ ਪੜਨਾਂਵ।
  5. ਸਾਨੂੰ – ਪੁਰਖਵਾਚਕ ਪੜਨਾਂਵ, ਉੱਤਮ ਪੁਰਖ। ਸਰਬਤ – ਅਨਿਸਚੇਵਾਚਕ ਪੜਨਾਂਵ।

ਪੜ੍ਹੋ ਤੇ ਸਮਝੋ :
ਫ਼ਰੀਦ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ ਦਰਵੇਸਾਨੋ ਲੋੜੀਐ ਰੁੱਖਾਂ ਦੀ ਜੀਰਾਂਦਿ॥

PSEB 8th Class Punjabi Guide ਬਾਬਾ ਫ਼ਰੀਦ Important Questions and Answers

ਪ੍ਰਸ਼ਨ –
“ਬਾਬਾ ਫ਼ਰੀਦ ਪਾਠ ਦਾ ਸਾਰ ਲਿਖੋ।
ਉੱਤਰ :
ਸ਼ੇਖ਼ ਫ਼ਰੀਦ ਸ਼ਕਰਗੰਜ, ਪੰਜਾਬ ਦੇ ਮਸ਼ਹੂਰ ਸੂਫ਼ੀ ਫ਼ਕੀਰ ਹੋਏ ਹਨ, ਜਿਨ੍ਹਾਂ ਦਾ ਜਨਮ ਮੁਲਤਾਨ ਦੇ ਇਕ ਪਿੰਡ ਕੋਠੀਵਾਲ ਵਿਚ ਪਿਤਾ ਸ਼ੇਖ ਜਮਾਲਦੀਨ ਦੇ ਘਰ ਮਾਤਾ ਕਰਮ ਦੀ ਕੁੱਖੋਂ 1173 ਈ: ਵਿਚ ਹੋਇਆ ਮੁੱਢਲੀ ਵਿੱਦਿਆ ਪਿੱਛੋਂ ਆਪ ਪੰਜ – ਸੱਤ ਸਾਲ ਮਲਤਾਨ ਵਿਚ ਪੜ੍ਹਦੇ ਰਹੇ। ਇੱਥੋਂ ਆਪ ਕਈ ਵਾਰ ਦਿੱਲੀ ਗਏ ਤੇ ਹਾਂਸੀ – ਹਿਸਾਰ ਵਿਚ ਤਪੱਸਿਆ ਕਰਦੇ ਰਹੇ। ਅੰਤ ਉਹ ਸਤਲੁਜ ਦੇ ਕੰਢੇ ਪਾਕਪਟਨ ਵਿਚ ਆ ਟਿਕੇ ਤੋਂ ਉਨ੍ਹਾਂ ਦੀ ਪਵਿੱਤਰ ਰੁਹਾਨੀ ਜ਼ਿੰਦਗੀ ਦੇਖ ਕੇ ਆਪ ਦੇ ਮੁਰਸ਼ਦ ਬਖ਼ਤਿਆਰ ਕਾਕੀ ਨੇ ਆਪਣੀ ਗੱਦੀ ਆਪ ਨੂੰ ਸੌਂਪ ਦਿੱਤੀ।

ਸ਼ੇਖ਼ ਫ਼ਰੀਦ ਉੱਚੀ ਕਰਨੀ ਵਾਲੇ ਫ਼ਕੀਰ ਸਨ ਤੇ ਆਪ ਦਾ ਜੀਵਨ ਬੜਾ ਹੀ ਸਰਲ, ਸਾਦਾ, ਸਬਰ – ਸੰਤੋਖ ਤੇ ਗ਼ਰੀਬੀ ਵਾਲਾ ਸੀ ਕੱਚਾ ਕੋਠਾ, ਜੁਆਰ ਦੀ ਰੋਟੀ, ਉੱਬਲੇ ਛੋਲੇ ਤੇ ਸਧਾਰਨ ਕੰਬਲੀ ਉਨ੍ਹਾਂ ਦੀ ਪੂੰਜੀ ਸੀ। ਬਾਹਰੋਂ ਆਏ ਚੜ੍ਹਾਵੇ ਨੂੰ ਉਹ ਫ਼ਕੀਰਾਂ ਤੇ ਗਰੀਬਾਂ ਵਿਚ ਵੰਡ ਦਿੰਦੇ। ਉਨ੍ਹਾਂ ਦਾ ਸੁਭਾ ਇੰਨਾ ਮਿੱਠਾ ਸੀ ਕਿ ਲੋਕ ਆਪ ਨੂੰ ‘ਸ਼ਕਰਗੰਜ` ਕਹਿ ਕੇ ਯਾਦ ਕਰਦੇ ਸਨ। ਉਹ ਹਰ ਹਿੰਦੂ ਮੁਸਲਮਾਨ ਨੂੰ ਪਿਆਰ – ਸਤਿਕਾਰ ਦਿੰਦੇ ਤੇ ਰੱਬੀ – ਪਿਆਰ ਦੇ ਨਾਲ ਨਿਮਰਤਾ ਧਾਰਨ ਦੀ ਤਾਕੀਦ ਕਰਦੇ ਆਪ ਨੇ ਪੰਜਾਬੀ, ਹਿੰਦੀ ਵਿਚ ਜੋ ਸ਼ਬਦ – ਸਲੋਕ ਲਿਖੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਨ੍ਹਾਂ ਵਿਚ ਵੀ ਆਪ ਨੇ ਉਪਦੇਸ਼ ਦਿੱਤਾ ਕਿ ਸੱਚੇ ਧਰਮੀ ਪੁਰਸ਼ ਉਹੋ ਹਨ, ਜਿਨ੍ਹਾਂ ਦੇ ਹਿਰਦੇ ਮੁਹੱਬਤ ਨਾਲ ਭਰਪੂਰ ਹਨ। ਆਪ ਲਿਖਦੇ ਹਨ :

‘ਦਿਲਹੁ ਮੁਹਬਤਿ ਜਿਨ ਸੇਈ ਸਚਿਆ।
ਜਿਨ ਮਨਿ ਹੋਰੁ ਮੁਖਿ ਹੋਰ, ਸੇ ਕਾਂਢੇ ਕਚਿਆ।

ਇਸ ਕਰਕੇ ਆਪ ਨੇ ਥਾਂ – ਥਾਂ ਤਾਕੀਦ ਕੀਤੀ ਹੈ ਕਿ ਸਭ ਨਾਲ ਪ੍ਰੇਮ ਕਰੋ ਤੇ ਸਭ ਦਾ ਭਲਾ ਮੰਗੋ। ਜੇ ਕੋਈ ਬੁਰਾ ਵੀ ਕਰੇ, ਤਾਂ ਵੀ ਭਲਾਈ ਵਾਲਾ ਵਿਹਾਰ ਕਰੋ, ਜਿਸ ਨਾਲ ਤੁਹਾਡਾ ਤਨ, ਮਨ ਸਦਾ ਖ਼ੁਸ਼ਹਾਲ ਰਹੇਗਾ।

ਇਕ ਵਾਰੀ ਆਪ ਨੇ ਕਿਸੇ ਦੁਆਰਾ ਲਿਆਂਦੀ ਵਧੀਆ ਕੈਂਚੀ ਉਸ ਨੂੰ ਇਹ ਕਹਿ ਕੇ ਵਾਪਸ ਕਰ ਦਿੱਤੀ, ਕਿ ਉਨ੍ਹਾਂ ਦਾ ਕੰਮ ਜੋੜਨਾ ਹੈ, ਇਸ ਕਰਕੇ ਉਨ੍ਹਾਂ ਨੂੰ ਕੱਟਣ – ਤੋੜਨ ਵਾਲੀ ਚੀਜ਼ ਦੀ ਜ਼ਰੂਰਤ ਨਹੀਂ। ਇਸ ਦੀ ਥਾਂ ਉਹ ਉਸ ਨੂੰ ਇਕ ਨਿੱਕੀ ਜਿਹੀ ਸੂਈ ਦੇ ਦੇਵੇ, ਜਿਸ ਨਾਲ ਉਹ ਪਾਟਿਆਂ ਨੂੰ ਜੋੜ ਸਕਣ।

ਫ਼ਰੀਦ ਜੀ ਦਾ ਸਮਾਂ ਦਵੈਸ਼ ਤੇ ਨਫ਼ਰਤ ਨਾਲ ਭਰਪੂਰ ਸੀ। ਜਾਬਰ ਮੰਗੋਲ ਹਮਲਾਵਰਾਂ ਲਾਹੌਰ ਦੇ ਇਲਾਕੇ ਉੱਪਰ ਕਬਜ਼ਾ ਕਰ ਕੇ ਲਗਪਗ ਅੱਸੀ ਲੱਖ ਲੋਕ ਮਾਰ ਦਿੱਤੇ ਸਨ।

ਅਜਿਹੇ ਭੈੜੇ ਤੇ ਖੂਨੀ ਵਾਤਾਵਰਨ ਵਿਚ ਬਾਬਾ ਫ਼ਰੀਦ ਇਹ ਸੰਦੇਸ਼ ਦੇ ਰਹੇ ਸਨ ਕਿ ਸਭਨਾਂ ਅੰਦਰ ਰੱਬ ਵਸਦਾ ਹੈ ਤੇ ਸਾਰੇ ਇਨਸਾਨ ਮਾਣਕ ਮੋਤੀ ਹਨ ਤੇ ਕਿਸੇ ਨੂੰ ਮੰਦਾ ਬੋਲ ਬੋਲਣਾ ਠੀਕ ਨਹੀਂ। ਆਪ ਲਿਖਦੇ ਹਨ –

‘ਇਕੁ ਫਿਕਾ ਨਾ ਗਾਲਾਇ, ਸਭਨਾ ਮੈ ਸਚਾ ਧਣੀ
ਹਿਆਉ ਨ ਕੈਹੀ ਠਾਹਿ, ਮਾਣਕ ਸਭ ਅਮੋਲਵੇ।

ਧਰਮ ਦੇ ਨਾਂ ‘ਤੇ ਮੁਲਾਣਿਆਂ ਤੇ ਫ਼ਕੀਰਾਂ ਦਾ ਪ੍ਰਪੰਚ ਆਪ ਨੂੰ ਪਸੰਦ ਨਹੀਂ ਸੀ। ਆਪ ਨਿਮਾਜ਼ਾਂ, ਰੋਜ਼ੇ ਵਗੈਰਾ ਦਾ ਫ਼ਰਜ਼ ਪੂਰਾ ਕਰਦੇ ਸਨ ਪਰ ਜੇ ਕੋਈ ਇਹ ਸ਼ਰਾ – ਸ਼ਰੀਅਤ ਨਿਭਾਉਂਦਾ ਅੰਦਰੋਂ ਸੱਚਾ – ਸੁੱਚਾ ਨਹੀਂ ਸੀ, ਤਾਂ ਉਹ ਉਨ੍ਹਾਂ ਨੂੰ ਪਰਵਾਨ ਨਹੀਂ ਸੀ। ਆਪ ਦਿਖਾਵੇ ਦੀ ਫ਼ਕੀਰੀ ਦੇ ਵਿਰੁੱਧ ਸਨ। ਆਪ ਦਿੱਲੀ ਦੇ ਬਾਦਸ਼ਾਹਾਂ ਦੇ ਹਮਾਇਤੀ ਨਹੀਂ ਸਨ। ਇਕ ਵਾਰ ਸੁਲਤਾਨ ਨਾਸਰੁੱਦੀਨ ਮਹਿਮੂਦ ਨੇ ਆਪਣੇ ਵਜ਼ੀਰ ਅਲਗ ਖ਼ਾਂ ਨੂੰ ਭੇਜ ਕੇ ਜਾਗੀਰ ਦਾ ਪਟਾ ਤੇ ਕੁੱਝ ਨਕਦ ਰਕਮ ਆਪ ਪਾਸ ਭੇਜੀ ਨਕਦੀ ਤਾਂ ਆਪ ਨੇ ਉਸੇ ਸਮੇਂ ਦਰਵੇਸ਼ਾਂ ਵਿਚ ਵੰਡ ਦਿੱਤੀ ਤੇ ਜਾਗੀਰ ਦਾ ਸ਼ਾਹੀ ਪਰਵਾਨਾ ਵਾਪਸ ਮੋੜ ਦਿੱਤਾ।

ਇਸੇ ਤਰ੍ਹਾਂ ਇਕ ਵਾਰ ਇਕ ਗਰੀਬ ਬੰਦੇ ਲਈ ਬਾਦਸ਼ਾਹ ਬਲਬਨ ਵਲ ਲਿਖੇ ਸਿਫ਼ਾਰਸ਼ੀ ਕੇ ਵਿਚ ਆਪ ਨੇ ਲਿਖਿਆ, “ਜੇ ਤੂੰ ਇਸ ਲੋੜਵੰਦ ਨੂੰ ਕੁੱਝ ਦੇ ਸਕੇਂ, ਤਾਂ ਇਹ ਸਮਝੀ ਕਿ ਦੇਣ ਵਾਲਾ ਰੱਬ ਹੈ ; ਤੂੰ ਨਹੀਂ ! ਜੇ ਤੂੰ ਨਾ ਦੇ ਸਕੇ, ਤਾਂ ਇਹੋ ਖ਼ਿਆਲ ਕੀਤਾ ਜਾਵੇਗਾ ਕਿ ਅਸੀਂ ਤਾਂ ਕੁੱਝ ਵੀ ਕਰਨ ਜੋਗੇ ਨਹੀਂ। ਇਸ ਤੋਂ ਸਿੱਧ ਹੁੰਦਾ ਹੈ ਕਿ ਆਪ ਬਾਦਸ਼ਾਹਾਂ ਦੀ ਪਰਵਾਹ ਨਹੀਂ ਸਨ ਕਰਦੇ। ਬਾਬਾ ਫ਼ਰੀਦ ਜੀ ਕਰਾਮਾਤਾਂ ਨੂੰ ਵੀ ਪਸੰਦ ਨਹੀਂ ਸਨ ਕਰਦੇ।

ਇਕ ਵੇਰ ਆਪ ਸ਼ੇਖ ਬਹਾਉੱਦੀਨ ਨਾਲ ਸੈਰ ਕਰਦੇ ਦੂਰ ਨਿਕਲ ਗਏ ਤੇ ਰਾਹ ਵਿਚ ਚਰਚਾ ਛਿੜ ਪਈ ਕਿ ਕਰਾਮਾਤ ਵੱਡੀ ਹੈ ਜਾਂ ਮੁਲਾਕਾਤ ? ਬਾਬਾ ਫ਼ਰੀਦ ਇਨਸਾਨੀ ਮੁਲਾਕਾਤ ਨੂੰ ਵੱਡੀ ਕਹਿੰਦੇ ਸਨ ਪਰ ਬਹਾਉੱਦੀਨ ਕਰਾਮਾਤ ਨੂੰ ਜਦੋਂ ਅੱਗੇ ਚਲ ਕੇ ਜ਼ੋਰਦਾਰ ਮੀਂਹ ਹਨੇਰੀ ਨੇ ਉਨ੍ਹਾਂ ਨੂੰ ਘੇਰ ਲਿਆ, ਤਾਂ ਸ਼ੇਖ਼ ਫ਼ਰੀਦ ਦੇ ਕਹਿਣ ਤੇ ਸ਼ੇਖ਼ ਬਹਾਉੱਦੀਨ ਕੋਈ ਕਰਾਮਾਤ ਦਿਖਾ ਕੇ ਮੀਂਹ ਹਨੇਰੀ ਨੂੰ ਨਾ ਰੋਕ ਸਕੇ।

ਫਿਰ ਸ਼ੇਖ਼ ਫ਼ਰੀਦ ਦੀ ਤਜਵੀਜ਼ ਅਨੁਸਾਰ ਉਨ੍ਹਾਂ ਨੂੰ ਇਕ ਗ਼ਰੀਬ ਬੰਦੇ ਕੋਲ ਆਸਰਾ ਮਿਲਿਆ। ਉਸ ਦੀ ਪ੍ਰਾਹੁਣਚਾਰੀ ਦੇਖ ਕੇ ਸ਼ੇਖ਼ ਬਹਾਉੱਦੀਨ ਮੰਨ ਗਏ ਕਿ ਕਰਾਮਾਤ ਨਾਲੋਂ ਮੁਲਾਕਾਤ ਸਚਮੁੱਚ ਹੀ ਵੱਡੀ ਹੈ।

ਬਾਬਾ ਫ਼ਰੀਦ ਹਿਸਥੀ ਸਨ ਆਪ ਦੀਆਂ ਤਿੰਨ ਸ਼ਾਦੀਆਂ ਹੋਈਆਂ ਸਨ, ਜਿਨ੍ਹਾਂ ਤੋਂ ਪੰਜ ਲੜਕੇ ਤੇ ਤਿੰਨ ਲੜਕੀਆਂ ਪੈਦਾ ਹੋਈਆਂ। ਆਪ ਦੇ ਪੁੱਤਰ ਖੇਤੀ – ਬਾੜੀ ਕਰ ਕੇ ਗੁਜ਼ਾਰਾ ਕਰਦੇ ਸਨ। ਇਕ ਪੁੱਤਰ ਸਰਕਾਰੀ ਨੌਕਰੀ ਕਰਦਾ ਸੀ। ਕੁੱਝ ਪੁੱਤਰਾਂ ਨੂੰ ਉਮੀਦ ਸੀ ਕਿ ਚਿਸ਼ਤੀ ਫ਼ਿਰਕੇ ਦੀ ਗੱਦੀ ਖ਼ਾਨਦਾਨੀ ਤੌਰ ‘ਤੇ ਉਨ੍ਹਾਂ ਨੂੰ ਮਿਲ ਜਾਵੇਗੀ, ਪਰੰਤੂ ਬਾਬਾ ਫ਼ਰੀਦ ਨੇ ਅੰਤ ਸਮੇਂ ਸ਼ੇਖ਼ ਨਿਜ਼ਾਮੁਦੀਨ ਨੂੰ ਆਪਣਾ ਜਾਂ – ਨਸ਼ੀਨ ਥਾਪ ਦਿੱਤਾ। ਬੁਢਾਪੇ ਵਿਚ ਆਪ ਦਾ ਸਰੀਰ ਕਾਫ਼ੀ ਕਮਜ਼ੋਰ ਹੋ ਗਿਆ।

ਇਸ ਕਰਕੇ ਆਪ ਡੰਗੋਰੀ ਫੜ ਕੇ ਤੁਰਨ ਲੱਗ ਪਏ। ਇਕ ਦਿਨ ਆਪ ਨੂੰ ਅਜਿਹਾ ਰੋਹ ਆਇਆ ਕਿ ਸੋਟੀ ਪੜਾਂ ਮਾਰੀ ਤੇ ਕਹਿਣ ਲੱਗੇ, “ਮੈਂ ਚੰਗਾ ਨਹੀਂ ਕੀਤਾ ਕਿ ਇੱਕ ਅੱਲ੍ਹਾ ਤੋਂ ਬਗੈਰ ਕਿਸੇ ਹੋਰ ’ਤੇ ਭਰੋਸਾ ਕੀਤਾ ! ਇਕ ਫ਼ਕੀਰ ਨੂੰ ਤਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਅੰਤ 15 ਅਕਤੂਬਰ, 1265 ਈ: ਨੂੰ ਪਾਕਪਟਨ ਵਿਚ ਹੀ ਆਪ ਦਾ ਦੇਹਾਂਤ ਹੋ ਗਿਆ, ਜਿੱਥੇ ਕਿ ਆਪ ਦਾ ਮਕਬਰਾ ਬਣਿਆ ਹੋਇਆ ਹੈ।

1. ਵਾਰਤਕ – ਟੁਕੜੀ/ਪੈਰੇ ਦਾ ਬੋਧ

1. ਸ਼ੇਖ ਫ਼ਰੀਦ ਸ਼ਕਰਗੰਜ ਪੰਜਾਬ ਦੇ ਮਸ਼ਹੂਰ ਸੂਫ਼ੀ ਫ਼ਕੀਰ ਹੋਏ ਹਨ। ਆਪ ਨੇ ਸਾਰੀ ਜ਼ਿੰਦਗੀ ਤਪ – ਤਿਆਗ ਤੇ ਸਬਰ – ਸੰਤੋਖ ਨਾਲ ਗੁਜ਼ਾਰੀ ਅਤੇ ਸਾਰੇ ਮਨੁੱਖਾਂ ਨੂੰ ਪ੍ਰੇਮ – ਪਿਆਰ ਦਾ ਸਬਕ ਪੜ੍ਹਾਇਆ ਆਪ ਦਾ ਜਨਮ ਮੁਲਤਾਨ ਦੇ ਇੱਕ ਨਿੱਕੇ ਜਿਹੇ ਪਿੰਡ ਕੋਠੀਵਾਲ ਵਿੱਚ ਪਿਤਾ ਸ਼ੇਖ ਜਮਾਲੁਦੀਨ ਦੇ ਘਰ ਮਾਤਾ ਕਰਸੁਮ ਦੀ ਕੁੱਖੋਂ 1173 ਈਸਵੀ ਵਿੱਚ ਹੋਇਆ। ਮੁੱਢਲੀ ਵਿੱਦਿਆ ਹਾਸਲ ਕਰ ਕੇ ਆਪ ਮੁਲਤਾਨ ਚਲੇ ਗਏ ਤੇ ਉੱਥੇ ਪੰਜ – ਸੱਤ ਸਾਲ ਪੜ੍ਹਦੇ ਰਹੇ। ਇੱਥੋਂ ਫ਼ਰੀਦ ਜੀ ਕਈ ਵਾਰ ਦਿੱਲੀ ਵੀ ਗਏ ਅਤੇ ਕਿੰਨਾ ਅਰਸਾ ਹਾਂਸੀ – ਹਿਸਾਰ ਵਲ ਤਪੱਸਿਆ ਕਰਦੇ ਰਹੇ।

ਅਖੀਰ ਉਨ੍ਹਾਂ ਸਤਲੁਜ ਕੰਢੇ ਪਾਕਪਟਨ ਆ ਨਿਵਾਸ ਕੀਤਾ ਉਨ੍ਹਾਂ ਦੀ ਪਵਿੱਤਰ ਰੂਹਾਨੀ ਜ਼ਿੰਦਗੀ ਤੇ ਤਿਆਗ – ਵੈਰਾਗ ਵਾਲੀ ਰਹਿਣੀ – ਸਹਿਣੀ ਦੇਖ ਕੇ ਆਪ ਦੇ ਮੁਰਸ਼ਦ ਬਖ਼ਤਿਆਰ ਕਾਕੀ ਇੰਨੇ ਪ੍ਰਸੰਨ ਹੋਏ ਕਿ ਉਨ੍ਹਾਂ ਆਪਣੀ ਗੱਦੀ ਹੀ ਫ਼ਰੀਦ ਜੀ ਦੇ ਹਵਾਲੇ ਕਰ ਦਿੱਤੀ। ਇਸ ਜੁੰਮੇਵਾਰੀ ਨੂੰ ਉਨ੍ਹਾਂ ਲਗਾਤਾਰ 32 ਵਰੇ ਨਿਭਾਇਆ ਤੇ ਆਪਣੇ ਸੇਵਕਾਂ ਨੂੰ ਮੁਹੱਬਤ ਤੇ ਮਧੁਰਤਾ ਦਾ ਉਪਦੇਸ਼ ਦਿੱਤਾ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਇਹ ਪੈਰਾ ਜਿਸ ਪਾਠ ਵਿੱਚੋਂ ਲਿਆ ਗਿਆ ਹੈ, ਉਸਦਾ ਲੇਖਕ ਕੌਣ ਹੈ ?
(ਉ) ਕਰਨਲ ਜਸਬੀਰ ਭੁੱਲਰ
(ਅ) ਪ੍ਰੋ: ਪਿਆਰਾ ਸਿੰਘ ਪਦਮ
(ਈ) ਡਾ: ਹਰਨੇਕ ਸਿੰਘ ਕਲੇਰ
(ਸ) ਪ੍ਰੋ: ਸੁਰਜੀਤ ਸਿੰਘ ਮਾਨ।
ਉੱਤਰ :
(ਅ) ਪ੍ਰੋ: ਪਿਆਰਾ ਸਿੰਘ ਪਦਮ।

ਪ੍ਰਸ਼ਨ 2.
ਪੰਜਾਬ ਦੇ ਮਸ਼ਹੂਰ ਸੂਫ਼ੀ ਫ਼ਕੀਰ ਕੌਣ ਹੋਏ ਸਨ ?
(ਉ) ਸ਼ੇਖ ਫ਼ਰੀਦ ਸ਼ਕਰਗੰਜ
(ਅ) ਸ਼ੇਖ਼ ਸਾਅਦੀ
(ਏ) ਮਨਸੂਰ ਅਲੀ
(ਸ) ਖਵਾਜਾ ਕੁਤਬੁਦੀਨ ਬਖ਼ਤਿਆਰ ਕਾਕੀ।
ਉੱਤਰ :
(ੳ) ਸ਼ੇਖ ਫ਼ਰੀਦ ਸ਼ਕਰਗੰਜ।

ਪ੍ਰਸ਼ਨ 3.
ਸ਼ੇਖ਼ ਫ਼ਰੀਦ ਜੀ ਨੇ ਸਾਰੇ ਮਨੁੱਖਾਂ ਨੂੰ ਕੀ ਸਬਕ ਸਿਖਾਇਆ ?
(ਉ) ਪ੍ਰੇਮ – ਪਿਆਰ ਕਰਨ ਦਾ
(ਅ) , ਹਿਸਤ ਤਿਆਗ ਦਾ
(ਈ) ਤੀਰਥ ਇਸ਼ਨਾਨ
(ਸ) ਦਾਨ – ਪੁੰਨ ਕਰਨ ਦਾ।
ਉੱਤਰ :
(ੳ) ਪ੍ਰੇਮ – ਪਿਆਰ ਕਰਨ ਦਾ।

ਪ੍ਰਸ਼ਨ 4.
ਸ਼ੇਖ਼ ਫ਼ਰੀਦ ਜੀ ਦਾ ਜਨਮ ਕਿਹੜੇ ਪਿੰਡ ਵਿਚ ਹੋਇਆ ?
(ਉ) ਸੰਘਵਾਲ
(ਅ) ਅੱਧਵਾਲ
(ਇ) ਕੋਠੀਵਾਲ
(ਸ) ਆਲੋਆਲ
ਉੱਤਰ :
(ੲ) ਕੋਠੀਵਾਲ।

ਪ੍ਰਸ਼ਨ 5.
ਸ਼ੇਖ਼ ਫ਼ਰੀਦ ਜੀ ਦੇ ਪਿਤਾ ਦਾ ਨਾਂ ਕੀ ਸੀ ?
(ਉ) ਸ਼ੇਖ਼ ਸ਼ੇਰ ਅਲੀ ਖਾਂ
(ਆ) ਸ਼ੇਖ਼ ਵਲੀ ਖਾਂ
(ਏ) ਸ਼ੇਖ਼ ਅਮਾਨਤ
(ਸ) ਜਮਾਲੁਦੀਨ।
ਉੱਤਰ :
(ਸ) ਜਮਾਲੁਦੀਨ !

ਪ੍ਰਸ਼ਨ 6.
ਸ਼ੇਖ਼ ਫ਼ਰੀਦ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ ?
(ਉ) ਮਰੀਅਮ
(ਅ) ਨਿਆਮਤ
(ਇ) ਕਰਸੁਮ
(ਸ) ਹਮੀਦਾ।
ਉੱਤਰ :
(ੲ) ਕਰਸੁਮ

ਪ੍ਰਸ਼ਨ 7.
ਸ਼ੇਖ਼ ਫ਼ਰੀਦ ਜੀ ਦਾ ਜਨਮ ਕਦੋਂ ਹੋਇਆ ?
(ਉ) 1173 ਈ:
(ਅ) 1273 ਈ:
(ਈ) 1073 ਈ:
(ਸ) 1373 ਈ:।
ਉੱਤਰ :
(ਉ) 1173 ਈ:

ਪ੍ਰਸ਼ਨ 8. ਸ਼ੇਖ਼ ਫ਼ਰੀਦ ਜੀ ਲੰਮਾ ਸਮਾਂ ਕਿੱਥੇ ਤਪੱਸਿਆ ਕਰਦੇ ਰਹੇ ?
(ਉ) ਦਿੱਲੀ
(ਅ) ਹਾਂਸੀ – ਹਿਸਾਰ
(ਈ) ਕੋਠੀਵਾਲ
(ਸ) ਫ਼ਰੀਦਾਬਾਦ।
ਉੱਤਰ :
(ਆ) ਹਾਂਸੀ – ਹਿਸਾਰ।

ਪ੍ਰਸ਼ਨ 9.
ਪਾਕਪਟਨ ਕਿਹੜੇ ਦਰਿਆ ਦੇ ਕੰਢੇ ਹੈ ?
(ਉ) ਸਤਲੁਜ
(ਅ) ਬਿਆਸ
(ਈ) ਰਾਵੀ
(ਸ) ਜਿਹਲਮ।
ਉੱਤਰ :
(ੳ) ਸਤਲੁਜ।

ਪ੍ਰਸ਼ਨ 10.
ਸ਼ੇਖ਼ ਫ਼ਰੀਦ ਜੀ ਦੇ ਮੁਰਸ਼ਦ ਦਾ ਨਾਂ ਕੀ ਸੀ ?
(ਉ) ਬਖ਼ਤਿਆਰ ਕਾਕੀ
(ਅ) ਇਨਾਇਤ ਸ਼ਾਹ ਕਾਦਰੀ
(ਏ) ਫ਼ਰਦ ਫ਼ਕੀਰ
(ਸ) ਨਿਜ਼ਾਮੁਦੀਨ ਔਲੀਆਂ।
ਉੱਤਰ :
(ਉ) ਬਖ਼ਤਿਆਰ ਕਾਕੀ।

ਪ੍ਰਸ਼ਨ 11.
ਸ਼ੇਖ਼ ਫ਼ਰੀਦ ਜੀ ਕਿੰਨਾ ਚਿਰ ਗੱਦੀ ‘ਤੇ ਰਹੇ ?
(ਉ) 20 ਸਾਲ
(ਅ) 25 ਸਾਲ
(ਈ) 30 ਸਾਲ
(ਸ) 32 ਸਾਲ।
ਉੱਤਰ :
(ਸ) 32 ਸਾਲ

ਪ੍ਰਸ਼ਨ 12.
ਉਪਰੋਕਤ ਪੈਰੇ ਵਿਚ ਖ਼ਾਸ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਸ਼ੇਖ਼ ਫ਼ਰੀਦ ਸ਼ਕਰਗੰਜ਼/ਮੁਲਤਾਨ ਕੋਠੀਵਾਲ/ਸ਼ੇਖ਼ ਜਮਾਲੁਦੀਨ/ਕਰਸੁਮ/ਦਿੱਲੀ ਹਾਂਸੀ – ਹਿਸਾਰ/ਸਤਲੁਜ/ਪਾਕਪਟਨ/ਬਖ਼ਤਿਆਰ ਕਾਕੀ।
(ਅ) ਮਧੁਰਤਾ।
(ਈ) ਜ਼ਿੰਮੇਵਾਰੀ
(ਸ) ਅਰਸਾ।
ਉੱਤਰ :
(ਉ) ਸ਼ੇਖ਼ ਫ਼ਰੀਦ ਸ਼ਕਰਗੰਜ/ਮੁਲਤਾਨ/ਕੋਠੀਵਾਲ/ਸ਼ੇਖ਼ ਜਮਾਲੁਦੀਨ/ਕਰਸੁਮ/ ਦਿੱਲੀ/ਹਾਂਸੀ – ਹਿਸਾਰ/ਸਤਲੁਜਪਾਕਪਟਨ/ਬਖ਼ਤਿਆਰ ਕਾਕੀ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਮੁਲਤਾਨ
(ਅ) ਲਗਾਤਾਰ
(ਈ) ਤਪ – ਤਿਆਗ/ਸਬਰ – ਸੰਤੋਖ/ਜ਼ਿੰਦਗੀ/ਪ੍ਰੇਮ – ਪਿਆਰ/ਜਨਮ/ਅਰਸਾ/ਤਪੱਸਿਆ ਤਿਆਗ – ਵੈਰਾਗ/ਜੁੰਮੇਵਾਰੀ/ਮੁਹੱਬਤ/ਮਧੁਰਤਾ
(ਸ) ਗੱਦੀ।
ਉੱਤਰ :
(ਈ) ਤਪ – ਤਿਆਗ/ਸਬਰ – ਸੰਤੋਖ/ਜ਼ਿੰਦਗੀ/ਪ੍ਰੇਮ – ਪਿਆਰ/ਜਨਮ/ਅਰਸਾ/ ਤਪੱਸਿਆ/ਤਿਆਗ – ਵੈਰਾਗ/ਜੁੰਮੇਵਾਰੀ/ਮੁਹੱਬਤ/ਮਧੁਰਤਾ !

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਗਏ
(ਅ) ਉੱਥੇ
(ਈ) ਵਰੇ
ਉੱਤਰ :
(ਸ) ਆਪ/ਉਨ੍ਹਾਂ।

ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਅਰਸਾ।
(ਅ) ਸਾਲ
(ਈ) ਹਾਸਲ
(ਸ) ਮਸ਼ਹੂਰ/ਸੂਫ਼ੀ/ਫ਼ਕੀਰ/ਸਾਰੀ/ਸਾਡੇ/ਨਿੱਕੇ ਜਿਹੇ/ਮੁੱਢਲੀ/ਪੰਜ – ਸੱਤ/ਪਵਿੱਤਰ/ ਰੂਹਾਨੀ/ਆਪਣੀ/ਤਦ।
ਉੱਤਰ :
(ਸ) ਮਸ਼ਹੂਰ/ਸੂਫ਼ੀ/ਫ਼ਕੀਰ/ਸਾਰੀ/ਸਾਡੇ ਨਿੱਕੇ ਜਿਹੇ/ਮੁੱਢਲੀ/ਪੰਜ – ਸੱਤ/ ਪਵਿੱਤਰ/ਰੂਹਾਨੀ/ਆਪਣੀ/ਤਦ।

ਪ੍ਰਸ਼ਨ 16.
ਉਪਰੋਕਤ ਪੈਰੇ ਵਿਚ ਕਿਰਿਆ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਅਰਸਾ
(ਅ) ਉਨ੍ਹਾਂ
(ਈ) ਪਾਕਪਟਨ
(ਸ) ਹੋਏ ਹਨ/ਗੁਜ਼ਾਰੀ/ਪੜ੍ਹਾਇਆ/ਹੋਇਆ/ਚਲੇ ਗਏ/ਪੜ੍ਹਦੇ ਰਹੇਗਏ/ਕਰਦੇ ਰਹੇ/ਕੀਤਾ/ਹੋਏ/ਕਰ ਦਿੱਤੀ/ਨਿਭਾਇਆ/ਦਿੱਤਾ।
ਉੱਤਰ :
(ਸ) ਹੋਏ ਹਨਗੁਜ਼ਾਰੀ/ਪੜ੍ਹਾਇਆ/ਹੋਇਆ ਚਲੇ ਗਏ/ਪੜ੍ਹਦੇ ਰਹੇ/ਗਏ/ਕਰਦੇ ਰਹੇ/ਕੀਤਾ/ਹੋਏ/ਕਰ ਦਿੱਤੀ/ਨਿਭਾਇਆ/ਦਿੱਤਾ

(ੳ) ਗੁਣਵਾਚਕ
(ਅ) ਸੰਖਿਆਵਾਚਕ
(ਇ) ਨਿਸਚੇਵਾਚਕ
(ਸ) ਪੜਨਾਵੀਂ।
ਉੱਤਰ :
(ਅ) ਸੰਖਿਆਵਾਚਕ।

ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਦੋ ਪੜਨਾਂਵ ਲਿਖੋ।
ਉੱਤਰ :
ਆਪ, ਉਨ੍ਹਾਂ

ਪ੍ਰਸ਼ਨ 19.
ਕਿਰਿਆ ਕਿਹੜੀ ਹੈ ?
(ਉ) ਕੁੱਖੋਂ
(ਅ) ਗੱਦੀ
(ਈ) ਵਰੇ
(ਸ) ਦਿੱਤੀ।
ਉੱਤਰ :
(ਸ) ਦਿੱਤੀ।

ਪ੍ਰਸ਼ਨ 20.
‘ਸਬਰ – ਸੰਤੋਖ’ ਪੁਲਿੰਗ ਹੈ ਜਾਂ ਇਸਤਰੀ ਲਿੰਗ।
ਉੱਤਰ :
ਪੁਲਿੰਗ

ਪ੍ਰਸ਼ਨ 21.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਜੋੜਨੀ
ਉੱਤਰ :
(ਉ) ਡੰਡੀ (।)
(ਅ) ਜੋੜਨੀ (-)

ਪ੍ਰਸ਼ਨ 22.
ਉਪਰੋਕਤ ਪੈਰੇ ਵਿਚ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ
PSEB 8th Class Punjabi Solutions Chapter 8 ਬਾਬਾ ਫ਼ਰੀਦ 1
ਉੱਤਰ :
PSEB 8th Class Punjabi Solutions Chapter 8 ਬਾਬਾ ਫ਼ਰੀਦ 2

2. ਮੁਸਲਿਮ ਫ਼ਕੀਰਾਂ ਵਿੱਚ ਕਰਾਮਾਤ ਦੀ ਬੜੀ ਚਰਚਾ ਹੈ ਤੇ ਇਸ ਨੂੰ ਰੂਹਾਨੀ ਵਡਿਆਈ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ ਪਰ ਬਾਬਾ ਫ਼ਰੀਦ ਅਜਿਹੀਆਂ ਗੱਲਾਂ ਪਸੰਦ ਨਹੀਂ ਸਨ ਕਰਦੇ। ਇੱਕ ਵੇਰ ਸ਼ੇਖ਼ ਫ਼ਰੀਦ ਤੇ ਸ਼ੇਖ਼ ਬਹਾਉੱਦੀਨ ਸੈਰ ਕਰਦੇ ਦੂਰ ਨਿੱਕਲ ਗਏ ਤੇ ਰਾਹ ਵਿੱਚ ਚਰਚਾ ਛਿੜ ਪਈ ਕਿ ਕਰਾਮਾਤ ਵੱਡੀ ਹੈ ਜਾਂ ਮੁਲਾਕਾਤ ? ਬਾਬਾ ਫ਼ਰੀਦ ਇਨਸਾਨੀ ਮੁਲਾਕਾਤ ਨੂੰ ਵੱਡਾ ਕਹਿੰਦੇ ਸਨ ਤੇ ਬਹਾਉੱਦੀਨ ਕਰਾਮਾਤ ਨੂੰ ! ਜਦੋਂ ਦੋਵੇਂ ਦਰਵੇਸ਼ ਚੱਲਦੇ ਚੱਲਦੇ ਨਗਰ ਪਾਸ ਪਹੁੰਚੇ, ਤਾਂ ਸਖ਼ਤ ਮੀਂਹ – ਹਨੇਰੀ ਆ ਗਈ ਤੇ ਤੂਫ਼ਾਨ ਝੱਲਣ ਲੱਗਾ ਬਾਬਾ ਫ਼ਰੀਦ ਹੱਸ ਕੇ ਕਹਿਣ ਲੱਗੇ, ‘ਸ਼ੇਖ਼ ਜੀ, ਹੁਣ ਵਕਤ ਹੈ, ਕਰਾਮਾਤ ਦਿਖਾਓ, ਤਾਂਕਿ ਆਫ਼ਤ ਤੋਂ ਬਚਾਅ ਹੋ ਸਕੇ।” ਸ਼ੇਖ਼ ਬਹਾਉੱਦੀਨ ਦਾ ਜਵਾਬ ਸੀ, “ਇੰਨੀ ਛੇਤੀ ਕਰਾਮਾਤ ਕਿਵੇਂ ਹੋ ਸਕਦੀ ਹੈ ? ਮੈਂ ਕੀ ਕਰ ਸਕਦਾ ਹਾਂ ?” ਸ਼ੇਖ਼ ਫ਼ਰੀਦ ਜੀ ਨੇ ਕਿਹਾ, “ਇਸ ਪਿੰਡ ਵਿੱਚ ਇੱਕ ਗ਼ਰੀਬੜਾ ਜਿਹਾ ਬੰਦਾ ਹੈ, ਜੋ ਕਿ ਸਾਡਾ ਮੇਲੀ – ਮੁਲਾਕਾਤੀ ਹੈ, ਜਾਣੁ – ਪਛਾਣੁ ਹੈ, ਆਪਾਂ ਉਸ ਪਾਸ ਚੱਲਦੇ ਹਾਂ।” ਦੋਵੇਂ ਉਸ ਦੇ ਘਰ ਚਲੇ ਗਏ। ਉਸ ਨੇ ਆਦਰ ਨਾਲ ਫ਼ਕੀਰਾਂ ਨੂੰ ਸਫ਼ ‘ਤੇ ਬਠਾਇਆ, ਅੱਗ ਬਾਲ ਕੇ ਪਾਣੀ ਗਰਮ ਕੀਤਾ ਤੇ ਹੱਥ – ਪੈਰ ਧੁਆ ਕੇ ਸਰਦਾ – ਬਣਦਾ ਭੋਜਨ ਖੁਆਇਆ ਅਖ਼ੀਰ ਇਸ ਪ੍ਰੇਮੀ – ਜਿਊੜੇ ਨੇ ਅਰਾਮ ਲਈ ਕੱਪੜੇ ਵੀ ਵਿਛਾ ਦਿੱਤੇ। ਦੋਵੇਂ ਫ਼ਕੀਰ ਇਸ ਪਰਾਹੁਣਚਾਰੀ ‘ਤੇ ਬੜੇ ਖ਼ੁਸ਼ ਹੋਏ। ਸ਼ੇਖ਼ ਫ਼ਰੀਦ ਹੱਸ ਕੇ ਕਹਿਣ ਲੱਗੇ, “ਦੱਸੋ ਸ਼ੇਖ਼ ਜੀ ? ਕਿਸ ਚੀਜ਼ ਵਿੱਚ ਵਡਿਆਈ ਹੈ ?” ਬਹਾਉੱਦੀਨ ਦਾ ਜਵਾਬ ਸੀ ਕਿ, “ਤੁਹਾਡੀ ਗੱਲ ਠੀਕ ਹੈ, ਕਰਾਮਾਤ ਨਾਲੋਂ ਮੁਲਾਕਾਤ ਸੱਚ – ਮੁੱਚ ਵੱਡੀ ਹੈ।”

ਉੱਪਰ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਪਾਠ ਵਿਚੋਂ ਹੈ ?
(ਉ) ਪੰਜਾਬ
(ਅ) ਲੋਹੜੀ
(ਈ) ਰੂਪ ਨਗਰ
(ਸ) ਸ਼ੇਖ਼ ਫ਼ਰੀਦ।
ਉੱਤਰ :
(ਸ) ਸ਼ੇਖ਼ ਫ਼ਰੀਦ।

ਪ੍ਰਸ਼ਨ 2.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਹੈ, ਉਸਦੇ ਲੇਖਕ ਦਾ ਨਾਂ ਲਿਖੋ।
(ਉ) ਪ੍ਰਿੰ: ਸੰਤ ਸਿੰਘ ਸੇਖੋਂ
(ਅ) ਦਰਸ਼ਨ ਸਿੰਘ ਆਸ਼ਟ
(ਈ) ਪ੍ਰੋ: ਸੁਰਜੀਤ ਸਿੰਘ ਮਾਨ
(ਸ) ਪ੍ਰੋ ਪਿਆਰਾ ਸਿੰਘ ਪਦਮ।
ਉੱਤਰ :
(ਸ) ਪ੍ਰੋ. ਪਿਆਰਾ ਸਿੰਘ ਪਦਮ।

ਪ੍ਰਸ਼ਨ 3.
ਮੁਸਲਿਮ ਫ਼ਕੀਰਾਂ ਵਿਚ ਕਿਹੜੀ ਚੀਜ਼ ਰੂਹਾਨੀ ਵਡਿਆਈ ਦੀ ਨਿਸ਼ਾਨੀ ਸਮਝੀ ਜਾਂਦੀ ਹੈ ?
ਬਾਬਾ ਫ਼ਰੀਦ ਜੀ ਨੂੰ ਕਿਹੜੀ ਗੱਲ ਪਸੰਦ ਨਹੀਂ ਸੀ ?
(ਉ) ਕਰਾਮਾਤ
(ਅ) ਹਿਸਥੀ ਜੀਵਨ
(ਈ) ਘਰ – ਤਿਆਗ
(ਸ) ਜੰਗਲ – ਵਾਸ।
ਉੱਤਰ :
(ੳ) ਕਰਾਮਾਤ।

ਪ੍ਰਸ਼ਨ 4.
ਸ਼ੇਖ਼ ਫ਼ਰੀਦ ਜੀ ਦੇ ਨਾਲ ਕੌਣ ਸੈਰ ਕਰਨ ਨਿਕਲੇ ਸਨ ?
(ਉ) ਸ਼ੇਖ਼ ਬਹਿਲੋਲ
(ਅ) ਫ਼ਰੀਦ ਸਾਨੀ
(ਈ) ਸ਼ੇਖ਼ ਬਹਾਉੱਦੀਨ
(ਸ) ਸ਼ੇਖ਼ ਨਿਜ਼ਾਮੁੱਦੀਨ।
ਉੱਤਰ :
(ਈ) ਸ਼ੇਖ਼ ਬਹਾਉੱਦੀਨ।

ਪ੍ਰਸ਼ਨ 5.
ਬਾਬਾ ਫ਼ਰੀਦ ਜੀ ਕਿਸ ਨੂੰ ਵੱਡਾ ਦੱਸ ਰਹੇ ਸਨ ?
(ਉ) ਕਰਾਮਾਤ
(ਆ) ਇਨਸਾਨੀ ਮੁਲਾਕਾਤ ਨੂੰ
(ਈ) ਘਰ – ਤਿਆਗ ਨੂੰ।
(ਸ) ਗ੍ਰਹਿਸਤ ਨੂੰ।
ਉੱਤਰ :
(ਅ) ਇਨਸਾਨੀ ਮੁਲਾਕਾਤ ਨੂੰ।

ਪ੍ਰਸ਼ਨ 6.
ਸ਼ੇਖ ਬਹਾਉੱਦੀਨ ਕਿਸ ਚੀਜ਼ ਨੂੰ ਵੱਡਾ ਕਹਿ ਰਹੇ ਹਨ ?
(ਉ) ਕਰਾਮਾਤ ਨੂੰ
(ਅ) ਇਨਸਾਨੀ ਮੁਲਾਕਾਤ ਨੂੰ
(ਬ) ਇਨਸਾਨੀ ਮੁਲਾਕਾਤ ਨੂੰ !
(ਸ) ਗ੍ਰਹਿਸਤ ਨੂੰ।
ਉੱਤਰ :
(ੳ) ਕਰਾਮਾਤ ਨੂੰ।

ਪ੍ਰਸ਼ਨ 7.
ਸ਼ੇਖ਼ ਫ਼ਰੀਦ ਨੇ ਸ਼ੇਖ਼ ਬਹਾਉੱਦੀਨ ਨੂੰ ਕਿਸ ਗੱਲ ਲਈ ਕਰਾਮਾਤ ਦਿਖਾਉਣ ਲਈ ਕਿਹਾ ?
(ਉ) ਮੀਂਹ – ਹਨੇਰੀ ਤੇ ਝੱਖੜ ਤੋਂ ਬਚਾ ਲਈ
(ਆ) ਭੂਤਾਂ – ਪ੍ਰੇਤਾਂ ਤੋਂ ਬਚਾ ਲਈ।
(ਈ) ਅਸਮਾਨੀ ਬਿਜਲੀ ਤੋਂ ਬਚਾ ਲਈ
(ਸ) ਖੂਨੀ ਜਾਨਵਰਾਂ ਤੋਂ ਬਚਾ ਲਈ।
ਉੱਤਰ :
(ੳ) ਮੀਂਹ – ਹਨੇਰੀ ਤੇ ਝੱਖੜ ਤੋਂ ਬਚਾ ਲਈ।

ਪ੍ਰਸ਼ਨ 8.
ਸ਼ੇਖ਼ ਫ਼ਰੀਦ ਜੀ ਸ਼ੇਖ਼ ਬਹਾਉੱਦੀਨ ਨੂੰ ਕਿਸੇ ਦੇ ਘਰ ਲੈ ਗਏ ?
(ਉ) ਇਕ ਸ਼ਗਿਰਦ ਦੇ
(ਅ) ਇਕ ਗਰੀਬੜੇ ਜਿਹੇ ਬੰਦੇ ਦੇ
(ਇ) ਇਕ ਫ਼ਕੀਰ ਦੀ ਝੁੱਗੀ ਵਿਚ
(ਸ) ਇਕ ਅਮੀਰ ਆਦਮੀ ਦੇ।
ਉੱਤਰ :
(ਅ) ਇਕ ਗ਼ਰੀਬੜੇ ਜਿਹੇ ਬੰਦੇ ਦੇ।

ਪ੍ਰਸ਼ਨ 9.
ਗ਼ਰੀਬੜੇ ਜਿਹੇ ਬੰਦੇ ਨੇ ਸ਼ੇਖ਼ ਫ਼ਰੀਦ ਤੇ ਸ਼ੇਖ਼ ਬਹਾਉੱਦੀਨ ਨੂੰ ਕਿੱਥੇ ਬਿਠਾਇਆ ?
(ਉ) ਮੰਜੇ ‘ਤੇ।
(ਅ) ਪੀਹੜੇ ’ਤੇ
(ਇ) ਸੋਫ਼ੇ ‘ਤੇ
(ਸ) ਸਫ਼ ‘ਤੇ।
ਉੱਤਰ :
(ਸ) ਸਫ਼ ‘ਤੇ।

ਪ੍ਰਸ਼ਨ 10.
ਅੰਤ ਵਿਚ ਗ਼ਰੀਬ ਪ੍ਰੇਮੀ – ਜਿਊੜੇ ਨੇ ਫ਼ਕੀਰਾਂ ਦੇ ਅਰਾਮ ਲਈ ਕੀ ਕੀਤਾ ?
(ੳ) ਭੋਜਨ ਛਕਾਇਆ
(ਅ) ਪੈਰ ਧੁਆਏ
(ਈ) ਧੂਣੀ ਬਾਲੀ।
(ਸ) ਅਰਾਮ ਲਈ ਕੱਪੜੇ ਵਿਛਾ ਦਿੱਤੇ।
ਉੱਤਰ :
(ਸ) ਅਰਾਮ ਲਈ ਕੱਪੜੇ ਵਿਛਾ ਦਿੱਤੇ।

ਪ੍ਰਸ਼ਨ 1.
ਦੋਵੇਂ ਫ਼ਕੀਰ ਗ਼ਰੀਬ ਆਦਮੀ ਦੀ ਕਿਸ ਗੱਲ ਤੋਂ ਖੁਸ਼ ਹੋਏ ?
(ੳ) ਭੋਜਨ – ਪਾਣੀ ਤੋਂ
(ਅ) ਦੇਖ – ਭਾਲ ਤੋਂ
(ਇ) ਮੂੰਹ ਦੀ ਮਿਠਾਸ ਤੋਂ
(ਸ) ਪ੍ਰਾਹੁਣਚਾਰੀ ਤੋਂ।
ਉੱਤਰ :
(ਸ) ਪ੍ਰਾਹੁਣਚਾਰੀ ਤੋਂ।

ਪ੍ਰਸ਼ਨ 12.
ਅੰਤ ਵਿਚ ਸ਼ੇਖ ਬਹਾਉੱਦੀਨ ਨੂੰ ਕਰਾਮਾਤ ਨਾਲੋਂ ਕਿਹੜੀ ਚੀਜ਼ ਵੱਡੀ ਪ੍ਰਤੀਤ ਹੋਈ ?
(ਉ) ਮੁਲਾਕਾਤ
(ਅ) ਪ੍ਰਾਹੁਣਚਾਰੀ
(ਈ) ਹਿਸਤ
(ਸ) ਘਰ – ਤਿਆਗ।
ਉੱਤਰ :
(ੳ) ਮੁਲਾਕਾਤ

ਪ੍ਰਸ਼ਨ 13.
ਉਪਰੋਕਤ ਪੈਰੇ ਵਿਚ ਆਮ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਸ਼ੇਖ਼ ਫ਼ਰੀਦ ਜੀ
(ਅ) ਸ਼ੇਖ਼ ਬਹਾਉੱਦੀਨ ਜੀ
(ਏ) ਭੋਜਨ
(ਸ) ਫ਼ਕੀਰਾਂ/ਗੱਲਾਂ/ਹ/ਦਰਵੇਸ਼/ਨਗਰ/ਮੀਂਹ – ਹਨੇਰੀ/ਤੂਫ਼ਾਨ/ਵਕਤ/ਆਫ਼ਤ ਪਿੰਡ/ਬੰਦਾ/ਸਫ਼/ਅੱਗ/ਹੱਥ – ਪੈਰ/ਚੀਜ਼/ਜਵਾਬ।
ਉੱਤਰ :
(ਸ) ਫ਼ਕੀਰਾਂ/ਗੱਲਾਂ/ਹ/ਦਰਵੇਸ਼/ਨਗਰ/ਮੀਂਹ – ਹਨੇਰੀ/ਤੂਫ਼ਾਨ/ਵਕਤ/ਆਫ਼ਤ ਪਿੰਡ/ਬੰਦਾ/ਸਫ਼/ਅੱਗ/ਹੱਥ – ਪੈਰ/ਚੀਜ਼/ਜਵਾਬ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਵਸਤੂਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਪਾਣੀ/ਭੋਜਨ/ਕੱਪੜੇ
(ਅ) ਕਰਾਮਾਤ
(ੲ) ਸਬਰ – ਸੰਤੋਖ
(ਸ) ਸ਼ੇਖ਼ ਬਹਾਉੱਦੀਨ।
ਉੱਤਰ :
(ੳ) ਪਾਣੀ/ਭੋਜਨ/ਕੱਪੜੇ !

ਪ੍ਰਸ਼ਨ 15.
ਉਪਰੋਕਤ ਪੈਰੇ ਵਿਚ ਪੜਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਗਰੀਬ
(ਆ) ਕਰਾਮਾਤ
(ਏ) ਅੱਗ
(ਸ) ਇਸ/ਮੈਂਜੋ/ਆਪਾਂ/ਉਸ
ਉੱਤਰ :
(ਸ) ਇਸ/ਮੈਂਜੋ/ਆਪਾਂ/ਉਸ

ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਕਹਿਣ
(ਅ) ਨਗਰ
(ਈ) ਮੀਂਹ – ਹਨੇਰੀ
(ਸ) ਮੁਸਲਿਮ/ਬੜਾ/ਰੂਹਾਨੀ ਵਡਿਆਈ/ਅਜਿਹੀਆਂ ਵੱਡੀ/ਇਨਸਾਨੀ/ਵੱਡਾ/ਦੋਵੇਂ/ਸਖ਼ਤ/ਗਰੀਬੜਾ ਜਿਹਾ/ਗਰਮਸਰਦਾ – ਬਣਦਾਬੜੇ।
ਉੱਤਰ :
(ਸ) ਮੁਸਲਿਮ/ਬੜਾ/ਰੂਹਾਨੀ ਵਡਿਆਈ/ਅਜਿਹੀਆਂ ਵੱਡੀ/ਇਨਸਾਨੀ/ਵੱਡਾ ਦੋਵੇਂ ਸਖ਼ਤ/ਗ਼ਰੀਬੜਾ ਜਿਹਾ/ਗਰਮ/ਸਰਦਾ – ਬਣਦਾ/ਬੜੇ।

ਪ੍ਰਸ਼ਨ 17.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ਉ) ਮੁਲਾਕਾਤ
(ਅ) ਕਰਾਮਾਤ
(ਈ) ਸ਼ੇਖ਼
(ਸ) ਹੈ/ਸਮਝਿਆ ਜਾਂਦਾ ਹੈ/ਸਨ ਕਰਦੇ/ਨਿਕਲ ਗਏ/ਛਿੜ ਪਈ/ਕਹਿੰਦੇ ਸਨ ਪਹੁੰਚੇ/ਦਿਖਾਓ ਬਚਾਅ ਹੋ ਸਕੇਕੀ/ਹੋ ਸਕਦੀ ਹੈਕਰ ਸਕਦਾ ਹਾਂ/ਕਿਹਾ ਚਲਦੇ ਹਾਂ/ਚਲੇ ਗਏ/ਬਿਠਾਇਆ/ਕੀਤਾ/ਖੁਆਇਆ/ਵਿਛਾ ਦਿੱਤੇ ਹੋਏ ਕਹਿਣ ਲੱਗੇ।
ਉੱਤਰ :
(ਸ) ਹੈ/ਸਮਝਿਆ ਜਾਂਦਾ ਹੈਸਨ ਕਰਦੇ/ਨਿਕਲ ਗਏ/ਛਿੜ ਪਈ/ਕਹਿੰਦੇ ਸਨ ਪਹੁੰਚੇ/ਦਿਖਾਓ/ਬਚਾਅ ਹੋ ਸਕੇ/ਸੀ/ਹੋ ਸਕਦੀ ਹੈਕਰ ਸਕਦਾ ਹਾਂ/ਕਿਹਾ/ਚਲਦੇ ਹਾਂ/ਚਲੇ ਗਏ/ਬਿਠਾਇਆ/ਕੀਤਾ/ਖੁਆਇਆ/ਵਿਛਾ ਦਿੱਤੇ ਹੋਏ ਕਹਿਣ ਲੱਗੇ।

ਪ੍ਰਸ਼ਨ 18.
‘ਬੰਦਾ ਸ਼ਬਦ ਦਾ ਲਿੰਗ ਬਦਲੋ
(ੳ) ਇਸਤਰੀ
(ਅ) ਜ਼ਨਾਨੀ/ਬੰਦੀ
(ਇ) ਰੰਨ
(ਸ ਔਰਤ !
ਉੱਤਰ :
(ਅ) ਜ਼ਨਾਨੀ/ਬੰਦੀ।

ਪ੍ਰਸ਼ਨ 19.
ਹੇਠ ਲਿਖਿਆਂ ਵਿਚ ਕਿਰਿਆ ਕਿਹੜੀ ਹੈ ?
(ਉ) ਕਰਦੇ
(ਅ) ਜਾਣੂ – ਪਛਾਣੂ
(ਇ) ਕਰਾਮਾਤ
(ਸ) ਮੁਲਾਕਾਤ !
ਉੱਤਰ :
(ੳ) ਕਰਦੇ !

ਪ੍ਰਸ਼ਨ 20.
ਉਪਰੋਕਤ ਪੈਰੇ ਵਿਚੋਂ ਦੋ ਗੁਣਵਾਚਕ ਵਿਸ਼ੇਸ਼ਣ ਲਿਖੋ।
ਉੱਤਰ :
ਵੱਡੀ, ਗ਼ਰੀਬੜਾ।

ਪ੍ਰਸ਼ਨ 21.
‘ਦਰਵੇਸ਼ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ

ਪ੍ਰਸ਼ਨ 22. ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਦੋਹਰੇ ਪੁੱਠੇ ਕਾਮੇ
(ਸ) ਪ੍ਰਸ਼ਨਿਕ ਚਿੰਨ੍ਹ
(ਹ) ਛੁੱਟ – ਮਰੋੜੀ
(ਕ) ਜੋੜਨੀ
(ਖ) ਵਿਸਮਿਕ ਚਿੰਨ੍ਹ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਦੋਹਰੇ ਪੁੱਠੇ ਕਾਮੇ ( …. )
(ਸ) ਪ੍ਰਸ਼ਨਿਕ ਚਿੰਨ੍ਹ ( ? )
(ਹ) ਛੁੱਟ – ਮਰੋੜੀ ( ‘ )
(ਕ) ਜੋੜਨੀ ( – )
(ਖ) ਵਿਸਮਿਕ ਚਿੰਨ੍ਹ ( ! )

ਪ੍ਰਸ਼ਨ 23.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ –
PSEB 8th Class Punjabi Solutions Chapter 8 ਬਾਬਾ ਫ਼ਰੀਦ 3
ਉੱਤਰ :
PSEB 8th Class Punjabi Solutions Chapter 8 ਬਾਬਾ ਫ਼ਰੀਦ 4

3. ਬਾਬਾ ਫ਼ਰੀਦ ਵੱਡ – ਪਰਿਵਾਰੇ ਗ੍ਰਹਿਸਥੀ ਪੁਰਸ਼ ਸਨ। ਆਪ ਦੀਆਂ ਤਿੰਨ ਸ਼ਾਦੀਆਂ ਸਨ, ਜਿਨ੍ਹਾਂ ਤੋਂ ਪੰਜ ਲੜਕੇ ਤੇ ਤਿੰਨ ਲੜਕੀਆਂ ਪੈਦਾ ਹੋਈਆਂ ! ਆਪ ਦੇ ਪੁੱਤਰ ਖੇਤੀ – ਬਾੜੀ ਕਰ ਕੇ ਗੁਜ਼ਾਰਾ ਕਰਦੇ ਸਨ ਤੇ ਇੱਕ ਸਰਕਾਰੀ ਨੌਕਰੀ ਵਿੱਚ ਸੀ। ਪੁੱਤਰਾਂ ਨੂੰ ਖ਼ਿਆਲ ਸੀ ਕਿ ਚਿਸ਼ਤੀ ਫ਼ਿਰਕੇ ਦੀ ਗੱਦੀ ਖ਼ਾਨਦਾਨੀ ਤੌਰ ‘ਤੇ ਸਾਨੂੰ ਮਿਲ ਹੀ ਜਾਵੇਗੀ ਲੇਕਿਨ ਬਾਬਾ ਫ਼ਰੀਦ ਨੇ ਅੰਤ ਸਮੇਂ ਆਪਣਾ ਮੁਸੱਲਾ ਤੇ ਤਸਬੀ ਮਾਲਾ) ਸੱਯਦ ਮਹਿਮੂਦ ਕਿਆਨੀ ਦੇ ਹੱਥ, ਸ਼ੇਖ਼ ਨਿਜ਼ਾਮੁਦੀਨ ਪਾਸ ਦਿੱਲੀ ਭੇਜ ਕੇ ਉਸ ਨੂੰ ਆਪਣਾ ਜਾਨਸ਼ੀਨ ਥਾਪ ਦਿੱਤਾ। ਇਸ ਤੋਂ ਜ਼ਾਹਰ ਹੈ ਕਿ ਆਪ ਦੇ ਦਿਲ ਵਿੱਚ ਆਪਣੇ ਪਰਿਵਾਰ ਦੀ ਵੀ ਬਹੁਤੀ ਖਿੱਚ ਨਹੀਂ ਸੀ। ਉਹ ਜਿਸ ਨੂੰ ਰੂਹਾਨੀ ਤੌਰ ‘ਤੇ ਉੱਤਮ ਸਮਝਦੇ ਸਨ, ਉਸੇ ਨੂੰ ਉਹਨਾਂ ਗੱਦੀ ਦਿੱਤੀ।

ਉੱਪਰ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਸ਼ੇਖ਼ ਫ਼ਰੀਦ ਜੀ ਦੀਆਂ ਕਿੰਨੀਆਂ ਸ਼ਾਦੀਆਂ ਹੋਈਆਂ ਸਨ ?
(ਉ) ਦੋ
(ਅ) ਤਿੰਨ
(ਇ) ਚਾਰ
(ਸ) ਪੰਜ।
ਉੱਤਰ :
(ਅ) ਤਿੰਨ।

ਪ੍ਰਸ਼ਨ 2.
ਸ਼ੇਖ਼ ਫ਼ਰੀਦ ਜੀ ਦੇ ਕਿੰਨੇ ਲੜਕੇ ਸਨ ?
(ਉ) ਪੰਜ
(ਅ) ਤਿੰਨ
(ਇ) ਦੋ
(ਸ) ਇਕ।
ਉੱਤਰ :
(ੳ) ਪੰਜ।

ਪ੍ਰਸ਼ਨ 3.
ਸ਼ੇਖ਼ ਫ਼ਰੀਦ ਜੀ ਦੀਆਂ ਕਿੰਨੀਆਂ ਲੜਕੀਆਂ ਸਨ ?
(ਉ) ਚਾਰ
(ਅ) ਤਿੰਨ
(ਈ) ਦੋ
(ਸ) ਇਕ।
ਉੱਤਰ :
(ਅ) ਤਿੰਨ।

ਪ੍ਰਸ਼ਨ 4.
ਸ਼ੇਖ਼ ਫ਼ਰੀਦ ਜੀ ਨੇ ਆਪਣੀ ਗੱਦੀ ਕਿਸ ਨੂੰ ਸੌਂਪੀ ?
(ੳ) ਸੱਯਦ ਮਹਿਮੂਦ ਕਿਆਨੀ ਨੂੰ
(ਅ) ਸ਼ੇਖ਼ ਨਿਜ਼ਾਮੁੱਦੀਨ ਨੂੰ
(ਈ) ਸੱਯਦ ਬੁੱਲ੍ਹੇ ਸ਼ਾਹ ਨੂੰ
(ਸ) ਫ਼ਰੀਦ ਸਾਨੀ ਨੂੰ !
ਉੱਤਰ :
(ਅ) ਸ਼ੇਖ਼ ਨਿਜ਼ਾਮੁੱਦੀਨ ਨੂੰ।

ਪ੍ਰਸ਼ਨ 5.
ਸ਼ੇਖ਼ ਫ਼ਰੀਦ ਜੀ ਨੇ ਗੱਦੀ ਦਾ ਹੱਕਦਾਰ ਕਿਸ ਨੂੰ ਸਮਝਿਆ ?
(ਉ) ਜੋ ਰੂਹਾਨੀ ਤੌਰ ‘ਤੇ ਉੱਤਮ ਸੀ
(ਆ) ਜੋ ਗ੍ਰਹਿਸਥੀ ਸੀ।
(ਇ) ਜੋ ਸ਼ਰ੍ਹਾਂ ਦਾ ਪਾਬੰਦ ਸੀ
(ਸ) ਜੋ ਹਰਮਨ ਪਿਆਰਾ ਸੀ।
ਉੱਤਰ :
(ਉ) ਜੋ ਰੂਹਾਨੀ ਤੌਰ ‘ਤੇ ਉੱਤਮ ਸੀ।

ਸ਼ਨ 6. ਸ਼ੇਖ਼ ਫ਼ਰੀਦ ਜੀ ਕਿਸ ਸੂਫ਼ੀ ਫ਼ਿਰਕੇ ਨਾਲ ਸੰਬੰਧਿਤ ਸਨ ?
(ਉ) ਚਿਸ਼ਤੀ।
(ਅ) ਕਾਦਰਿਆਨੀ
(ਈ) ਮਲਾਮਤੀ
(ਸ) ਬਹਾਬਲੀ
ਉੱਤਰ :
(ਉ) ਚਿਸ਼ਤੀ।

ਪ੍ਰਸ਼ਨ 7.
ਸ਼ੇਖ਼ ਫ਼ਰੀਦ ਜੀ ਦੇ ਪਰਿਵਾਰ ਵਿਚੋਂ ਸਰਕਾਰੀ ਨੌਕਰੀ ਕੌਣ ਕਰਦਾ ਸੀ ?
(ਉ) ਉਨ੍ਹਾਂ ਦਾ ਇਕ ਭਰਾ
(ਅ) ਉਨ੍ਹਾਂ ਦਾ ਇਕ ਪੁੱਤਰ
(ਈ) ਉਨ੍ਹਾਂ ਦਾ ਇਕ ਭਤੀਜਾ
(ਸ) ਉਨ੍ਹਾਂ ਦਾ ਇਕ ਚਾਚਾ।
ਉੱਤਰ :
(ਅ) ਉਨ੍ਹਾਂ ਦਾ ਇਕ ਪੁੱਤਰ।

ਪ੍ਰਸ਼ਨ 8.
ਸ਼ੇਖ਼ ਫ਼ਰੀਦ ਜੀ ਨੇ ਸ਼ੇਖ਼ ਨਿਜ਼ਾਮੁੱਦੀਨ ਨੂੰ ਆਪਣਾ ਜਾਨਸ਼ੀਨ ਥਾਪਣ ਲਈ ਸੱਯਦ ਮਹਿਮੂਦ ਕਿਆਨੀ ਦੇ ਹੱਥ ਕੀ ਭੇਜਿਆ ?
(ਉ) ਲੋਟਾ
(ਅ) ਕੰਬਲੀ
(ਈ) ਪਗੜੀ।
(ਸ) ਮੁਸੱਲਾ ਤੇ ਤਸਬੀ ਮਾਲਾ)।
ਉੱਤਰ :
(ਸ) ਮੁਸੱਲਾ ਤੇ ਤਸਬੀ ਮਾਲਾ)।

ਪ੍ਰਸ਼ਨ 9.
ਸ਼ੇਖ਼ ਫ਼ਰੀਦ ਜੀ ਦਾ ਪਰਿਵਾਰ ਕਿੱਡਾ ਕੁ ਸੀ ?
(ਉ) ਛੋਟਾ
(ਅ) ਵੱਡਾ
(ਈ) ਦਰਮਿਆਨਾ
(ਸ) ਨਾ ਹੋਣ ਬਰਾਬਰ !
ਉੱਤਰ :
(ਆ) ਵੱਡਾ।

ਪ੍ਰਸ਼ਨ 10.
ਇਸ ਪਾਠ ਵਿਚ ਖ਼ਾਸ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਬਾਬਾ ਫ਼ਰੀਦ/ਸੱਯਦ ਮਹਿਮੂਦ ਕਿਆਨੀ/ਸ਼ੇਖ਼ ਨਿਜ਼ਾਮੁੱਦੀਨ
(ਅ) ਗੱਦੀ
(ਈ) ਮੁਸੱਲਾ
(ਸ) ਦਿਲ।
ਉੱਤਰ :
(ਉ) ਬਾਬਾ ਫ਼ਰੀਦ/ਸੱਯਦ ਮਹਿਮੂਦ ਕਿਆਨੀ/ਸ਼ੇਖ਼ ਨਿਜ਼ਾਮੁੱਦੀਨ

ਪ੍ਰਸ਼ਨ 11.
ਇਸ ਪਾਠ ਵਿਚ ਇਕੱਠਵਾਚਕ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਪਰਿਵਾਰ
(ਅ) ਵੱਡ – ਪਰਵਾਰੇ
(ੲ) ਜ਼ਾਹਰ
(ਸ) ਖੇਤੀ – ਬਾੜੀ।
ਉੱਤਰ :
(ਉ) ਪਰਿਵਾਰ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚ ਪੜਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਨਹੀਂ
(ਅ) ਅੰਤ
(ੲ) ਫ਼ਿਰਕੇ
(ਸ) ਆਪ/ਜਿਨ੍ਹਾਂ/ਸਾਨੂੰ/ਉਸ/ਉਹ/ਜਿਸ/ਉਸੇ।
ਉੱਤਰ :
(ਸ) ਆਪ/ਜਿਨ੍ਹਾਂ/ਸਾਨੂੰ/ਉਸ/ਉਹ/ਜਿਸ/ਉਸੇ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਪੁਰਸ਼
(ਅ) ਸ਼ਾਦੀਆਂ।
(ਈ) ਫ਼ਿਰਕਾ
(ਸ) ਵਡ – ਪਰਿਵਾਰੇ/ਹਿਸਥੀ/ਤਿੰਨ/ਪੰਜ/ਸਰਕਾਰੀ/ਚਿਸ਼ਤੀ/ਆਪਣਾ/ਉਤਮ।
ਉੱਤਰ :
(ਸ) ਵਡ – ਪਰਿਵਾਰੇ/ਹਿਸਥੀ/ਤਿੰਨ/ਪੰਜ/ਸਰਕਾਰੀ/ਚਿਸ਼ਤੀਆਪਣਾ/ਉੱਤਮ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚ ਕਿਰਿਆ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਪੁੱਤਰਾਂ
(ਅ) ਖ਼ਿਆਲ
(ਈ) ਦਿਲ
(ਸ) ਸਨ/ਪੈਦਾ ਹੋਈਆਂ/ਕਰਦੇ ਸਨ/ਸੀ/ਮਿਲ ਜਾਵੇਗੀ/ਥਾਪ ਦਿੱਤਾ/ਦਿੱਤੀ।
ਉੱਤਰ :
(ਸ) ਸਨ/ਪੈਦਾ ਹੋਈਆਂ/ਕਰਦੇ ਸਨ/ਸੀ/ਮਿਲ ਜਾਵੇਗੀ/ਥਾਪ ਦਿੱਤਾ/ਦਿੱਤੀ।

ਪ੍ਰਸ਼ਨ 15.
‘ਪੁਰਸ਼’ ਦਾ ਇਸਤਰੀ ਲਿੰਗ ਚੁਣੋ
(ਉ) ਤੀਵੀਂ
(ਅ) ਇਸਤਰੀ
(ਈ) ਔਰਤ
(ਸ) ਜ਼ਨਾਨੀ।
ਉੱਤਰ :
(ਅ) ਇਸਤਰੀ।

ਪ੍ਰਸ਼ਨ 16.
ਕਿਰਿਆ ਸ਼ਬਦ ਕਿਹੜਾ ਹੈ ?
(ਉ) ਦਿੱਤੀ
(ਅ) ਜ਼ਾਹਰ
(ਈ) ਜਿਸ
(ਸ) ਖ਼ਿਆਲ।
ਉੱਤਰ :
(ਉ) ਦਿੱਤੀ।

ਪ੍ਰਸ਼ਨ 17.
‘ਪਰਿਵਾਰ’ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ।

ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਬੈਕਟ
(ਹ) ਛੁੱਟ – ਮਰੋੜੀ
ਉੱਤਰ :
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਬੈਕਟ
(ਹ) ਛੁੱਟ – ਮਰੋੜੀ

ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
PSEB 8th Class Punjabi Solutions Chapter 8 ਬਾਬਾ ਫ਼ਰੀਦ 5
ਉੱਤਰ :
PSEB 8th Class Punjabi Solutions Chapter 8 ਬਾਬਾ ਫ਼ਰੀਦ 6

2. ਵਿਆਕਰਨ ਤੇ ਰਚਨਾਤਮਕ ਕਾਰਜ।

ਪ੍ਰਸ਼ਨ 1.
ਪੜਨਾਂਵ ਦੀਆਂ ਹੇਠ ਲਿਖੀਆਂ ਕਿਸਮਾਂ ਬਾਰੇ ਉਦਾਹਰਨਾਂ ਸਹਿਤ ਜਾਣਕਾਰੀ ਦਿਉ
ਨਿੱਜਵਾਚਕ ਪੜਨਾਂਵ, ਸੰਬੰਧਵਾਚਕ ਪੜਨਾਂਵ, ਪ੍ਰਸ਼ਨਵਾਚਕ ਪੜਨਾਂਵ, ਨਿਸਚੇਵਾਚਕ ਪੜਨਾਂਵ, ਅਨਿਸਚੇਵਾਚਕ ਪੜਨਾਂਵ।
ਉੱਤਰ :
1. ਨਿੱਜਵਾਚਕ ਪੜਨਾਂਵ – ਜਿਹੜਾ ਪੜਨਾਂਵ ਕਰਤਾ ਦੀ ਥਾਂ ਵਰਤਿਆ ਜਾਵੇ, ਜਾਂ ਕਰਤਾ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ, ਉਸ ਨੂੰ ‘ਨਿੱਜਵਾਚਕ ਪੜਨਾਂਵ’ ਆਖਿਆ ਜਾਂਦਾ ਹੈ; ਜਿਵੇਂ
(ਉ) ਮਨੁੱਖ ਆਪਣੀ ਕਿਸਮਤ ਆਪ ਬਣਾਉਂਦਾ ਹੈ।
(ਅ) ਮੈਂ ਆਪ ਉੱਥੇ ਗਿਆ !

ਇਨ੍ਹਾਂ ਵਿਚੋਂ ਪਹਿਲੇ ਵਾਕ ਵਿਚ ‘ਆਪ’ ਪੜਨਾਂਵ ਕਰਤਾ ‘ਮਨੁੱਖ’ ਦੀ ਥਾਂ ‘ਤੇ ਵਰਤਿਆ ਗਿਆ ਹੈ, ਪਰ ਦੂਜੇ ਵਾਕ ਵਿਚ ‘ਆਪ’ ਪੜਨਾਂਵ “ਮੈਂ” ਦੀ ਵਿਸ਼ੇਸ਼ਤਾ ਪ੍ਰਗਟ ਕਰਦਾ ਹੈ, ਇਸ ਕਰਕੇ ਇਹ ‘ਨਿੱਜਵਾਚਕ ਪੜਨਾਂਵ ਹੈ।

2. ਸੰਬੰਧਵਾਚਕ ਪੜਨਾਂਵ – ਜਿਹੜਾ ਸ਼ਬਦ ਪੜਨਾਂਵ ਹੁੰਦਾ ਹੋਇਆ ਵੀ ਯੋਜਕ ਵਾਂਗ ਵਾਕਾਂ ਨੂੰ ਆਪਸ ਵਿਚ ਜੋੜਨ ਦਾ ਕੰਮ ਕਰੇ, ਉਸ ਨੂੰ ‘ਸੰਬੰਧਵਾਚਕ ਪੜਨਾਂਵ’ ਆਖਿਆ ਜਾਂਦਾ ਹੈ; ਜਿਵੇਂ

(ਉ) ‘ਰਾਮ ਉਸੇ ਵਿਦਿਆਰਥੀ ਦਾ ਨਾਂ ਹੈ, ਜਿਹੜਾ ਕਲਾਸ ਵਿਚ ਬਹੁਤ ਰੌਲਾ ਪਾਉਂਦਾ ਹੈ।
(ਆਂ) “ਉਹ ਲੋਕ, ਜੋ ਆਪਸ ਵਿਚ ਪਿਆਰ ਕਰਦੇ ਹਨ, ਸੁਖੀ ਵਸਦੇ ਹਨ।

ਇਨ੍ਹਾਂ ਵਾਕਾਂ ਵਿਚ “ਜਿਹੜਾ’, ‘ਜੋਂ ਆਦਿ ਸ਼ਬਦ ਯੋਜਕਾਂ ਵਾਂਗ ਵਾਕਾਂ ਨੂੰ ਆਪਸ ਵਿਚ ਜੋੜਦੇ ਹਨ, ਇਸ ਕਰਕੇ ਇਹ ਸੰਬੰਧਵਾਚਕ ਪੜਨਾਂਵ ਹਨ।

3. ਪ੍ਰਸ਼ਨਵਾਚਕ ਪੜਨਾਂਵ – ਜਿਹੜੇ ਸ਼ਬਦ ਪੜਨਾਂਵ ਵੀ ਹੋਣ ਅਤੇ ਉਨ੍ਹਾਂ ਰਾਹੀਂ ਪ੍ਰਸ਼ਨ ਵੀ ਪੁੱਛਿਆ ਜਾਵੇ, ਉਨ੍ਹਾਂ ਨੂੰ “ਪ੍ਰਸ਼ਨਵਾਚਕ ਪੜਨਾਂਵ’ ਆਖਿਆ ਜਾਂਦਾ ਹੈ; ਜਿਵੇਂ
(ੳ) ਇੱਥੋਂ ਕੀ ਲੈਣਾ ਹੈ ?
(ਅ) ਸਲੇਟ ਕਿਸ ਨੇ ਤੋੜੀ ਹੈ ?
(ਈ) ਕੌਣ ਰੌਲਾ ਪਾ ਰਿਹਾ ਹੈ ?

ਇਨ੍ਹਾਂ ਵਾਕਾਂ ਵਿਚ “ਕੀ’, ‘ਕਿਸ’ ਤੇ ‘ਕੌਣ ਪ੍ਰਸ਼ਨਵਾਚਕ ਪੜਨਾਂਵ ਹਨ।

4. ਨਿਸ਼ਚੇਵਾਚਕ ਪੜਨਾਂਵ – ਜਿਹੜੇ ਪੜਨਾਂਵ ਕਿਸੇ ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵਲ ਇਸ਼ਾਰਾ ਕਰ ਕੇ ਉਸ ਦੇ ਨਾਂ ਦੀ ਥਾਂ ‘ਤੇ ਵਰਤੇ ਜਾਂਦੇ ਹਨ, ਉਨ੍ਹਾਂ ਨੂੰ “ਨਿਸਚੇਵਾਚਕ ਪੜਨਾਂਵ ਆਖਿਆ ਜਾਂਦਾ ਹੈ; ਜਿਵੇਂ
(ਉ) “ਉਹ ਗੀਤ ਗਾ ਰਹੀਆਂ ਹਨ।
(ਅ) ਔਹ ਕੀ ਆ ਰਿਹਾ ਹੈ ?
(ਇ) ਅਹੁ ਕੁੱਝ ਬਣ ਰਿਹਾ ਹੈ।

ਇਨ੍ਹਾਂ ਵਾਕਾਂ ਵਿਚ “ਉਹ”, “ਔਹ’, ਤੇ ‘ਅਹੁ’ ਨਿਸਚੇਵਾਚਕ ਪੜਨਾਂਵ ਹਨ।

5. ਅਨਿਸਚੇਵਾਚਕ ਪੜਨਾਂਵ – ਜੋ ਪੜਨਾਂਵ ਕਿਸੇ ਚੀਜ਼ ਦਾ ਅੰਦਾਜ਼ਾ ਤਾਂ ਦੱਸੇ, ਪਰ ਉਸ ਦੀ ਗਿਣਤੀ ਨਾ ਦੱਸੇ, ਉਸ ਨੂੰ ਅਨਿਸਚੇਵਾਚਕ ਪੜਨਾਂਵ’ ਆਖਿਆ ਜਾਂਦਾ ਹੈ, ਜਿਵੇਂ
(ਉ) ‘ਸਾਰੇ ਗੀਤ ਗਾ ਰਹੇ ਹਨ।
(ਅ) ‘ਇੱਥੇ ਕਈ ਆਉਂਦੇ ਹਨ, ਪਰ ਕਰਦੇ ਕੁੱਝ ਨਹੀਂ।
(ਇ) ‘ਬਾਜੇ ਬੜੇ ਬੇਵਕੂਫ਼ ਹੁੰਦੇ ਹਨ।

ਉਪਰੋਕਤ ਵਾਕਾਂ ਵਿਚ ‘ਸਾਰੇ, “ਕਈ’, ‘ਕੁੱਝ’ ਅਤੇ ‘ਬਾਜੇ ਅਨਿਸਚੇਵਾਚਕ ਪੜਨਾਂਵ ਹਨ। ਇਨ੍ਹਾਂ ਤੋਂ ਇਲਾਵਾਂ ‘ਸਭ’, ‘ਸਾਰੇ’, ‘ਅਨੇਕਾਂ’, ‘ਕਈ’, ‘ਸਰਬੱਤ ਅਤੇ ਉਹ ਸਾਰੇ ਪੜਨਾਂਵ, ਜਿਨ੍ਹਾਂ ਦੇ ਅੰਤ ਵਿਚ ਲਾਂ ( ‘ ) ਆਉਂਦੀ ਹੈ, ਸਦਾ ਹੀ ਬਹੁ – ਵਚਨ ਹੁੰਦੇ ਹਨ।

ਕਈ ਪੜਨਾਂਵ ਦੋਹਾਂ ਵਚਨਾਂ ਵਿਚ ਵਰਤੇ ਜਾਂਦੇ ਹਨ, ਜਿਵੇਂ –
(ਉ) ਕੋਈ ਗੀਤ ਗਾਏਗਾ (ਇਕ – ਵਚਨ)
(ਅ) ਕੋਈ ਗੀਤ ਗਾਉਣਗੇ। (ਬਹੁ – ਵਚਨ)

ਪ੍ਰਸ਼ਨ 3.
ਪੜੋ ਤੇ ਅਰਥ ਲਿਖੋ
ਫ਼ਰੀਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਹਿ ਭਰਾਂਦ
ਦਰਵੇਸ਼ਾਂ ਨੋ ਲੋੜੀਐ ਰੁੱਖਾਂ ਦੀ ਜੀਰਾਂਦ
ਉੱਤਰ :
ਫ਼ਰੀਦ ਜੀ ਫ਼ਰਮਾਉਂਦੇ ਹਨ ਕਿ ਹੇ ਮਨੁੱਖ ! ਤੂੰ ਰੱਬ ਦੀ ਹਸਤੀ ਬਾਰੇ ਸਾਰੇ ਭਰਮ – ਭੁਲੇਖੇ ਮਨ ਵਿਚੋਂ ਕੱਢ ਕੇ ਉਸ ਦੀ ਬੰਦਗੀ ਵਿਚ ਜੁੱਟ ਜਾ ! ਫ਼ਕੀਰਾਂ ਨੂੰ ਰੱਬ ਦੀ ਬੰਦਗੀ ਕਰਦਿਆਂ ਰੁੱਖਾਂ ਵਰਗਾ ਸਬਰ ਤੇ ਜਿਗਰਾ ਰੱਖਣਾ ਚਾਹੀਦਾ ਹੈ।

3. ਔਖੇ ਸ਼ਬਦਾਂ ਦੇ ਅਰਥ

  • ਸੂਫ਼ੀ – ਮੁਸਲਮਾਨ ਫ਼ਕੀਰਾਂ ਦਾ ਇਕ ਫ਼ਿਰਕਾ, ਜੋ ਕਾਲੇ ਕੱਪੜੇ ਪਹਿਨਦੇ ਤੇ ਮਨੁੱਖੀ ਏਕਤਾ ਵਿਚ ਵਿਸ਼ਵਾਸ ਰੱਖਦੇ ਹੋਏ ਉੱਚਾ – ਸੁੱਚਾ ਜੀਵਨ ਬਤੀਤ ਕਰਦੇ ਹਨ।
  • ਸਬਕ – ਪਾਠ, ਸਿੱਖਿਆ।
  • ਅਰਸਾ – ਸਮਾਂ, ਦੇਰ
  • ਮਧੁਰਤਾ – ਮਿਠਾਸ !
  • ਮਨੋਹਰ – ਮਨਮੋਹਕ, ਸੋਹਣਾ
  • ਤਾਕੀਦ – ਪਕਿਆਈ
  • ਦਵੈਸ਼ – ਈਰਖਾ, ਵੈਰ।
  • ਪੰਚ – ਕਪਟ, ਪਖੰਡ।
  • ਮੁਸੱਲਾ – ਨਮਾਜ਼ ਪੜ੍ਹਨ ਲਈ ਆਸਣ।
  • ਦਰਵੇਸ਼ – ਫ਼ਕੀਰ।
  • ਮੰਗੋਲ – ਮੱਧ ਏਸ਼ੀਆ ਤੇ ਉਸ ਦੇ ਪੂਰਬ ਵਲ ਵਸਣ ਵਾਲੀ ਇਕ ਕੌਮ।
  • ਜਾਬਰ – ਜ਼ੁਲਮ ਕਰਨ ਵਾਲਾ।

PSEB 8th Class Punjabi Solutions Chapter 7 ਰੂਪਨਗਰ

Punjab State Board PSEB 8th Class Punjabi Book Solutions Chapter 7 ਰੂਪਨਗਰ Textbook Exercise Questions and Answers.

PSEB Solutions for Class 8 Punjabi Chapter 7 ਰੂਪਨਗਰ (1st Language)

Punjabi Guide for Class 8 PSEB ਰੂਪਨਗਰ Textbook Questions and Answers

ਰੂਪਨਗਰ ਪਾਠ-ਅਭਿਆਸ

1. ਦੱਸੋ :

(ੳ) ਰੂਪਨਗਰ ਸ਼ਹਿਰ ਦਾ ਪਹਿਲਾ ਨਾਂ ਕੀ ਸੀ ? ਇਸ ਦਾ ਵਰਤਮਾਨ ਨਾਂ ਕਦੋਂ ਰੱਖਿਆ ਗਿਆ?
ਉੱਤਰ :
ਰੂਪਨਗਰ ਦਾ ਪਹਿਲਾ ਨਾਂ ਰੋਪੜ ਸੀ ਇਸਦਾ ਵਰਤਮਾਨ ਨਾਂ 16 ਨਵੰਬਰ, 1976 ਨੂੰ ਰੱਖਿਆ ਗਿਆ

(ਅ) ਰੂਪਨਗਰ ਸ਼ਹਿਰ ਕਿਹੜੇ ਦਰਿਆ ਉੱਤੇ ਸਥਿਤ ਹੈ ਅਤੇ ਇਸ ਦਰਿਆ ਵਿੱਚੋਂ ਕਿਹੜੀਆਂ ਕਿਹੜੀਆਂ ਨਹਿਰਾਂ ਕੱਢੀਆਂ ਗਈਆਂ ਹਨ ?
ਉੱਤਰ :
ਰੂਪਨਗਰ ਸਤਲੁਜ ਦਰਿਆ ਦੇ ਕੰਢੇ ਉੱਤੇ ਸਥਿਤ ਹੈ। ਇੱਥੇ ਇਸ ਦਰਿਆ ਵਿਚੋਂ ਸਰਹਿੰਦ ਨਹਿਰ ਅਤੇ ਬਿਸਤ ਦੁਆਬ ਨਹਿਰਾਂ ਕੱਢੀਆਂ ਗਈਆਂ ਹਨ। ਉਂਝ ਗਲ ਭਾਖੜਾ ਡੈਮ ਤੋਂ ਕੱਢੀ ਗਈ ਭਾਖੜਾ ਨਹਿਰ ਵੀ ਇਸ ਸ਼ਹਿਰ ਦੇ ਕੋਲੋਂ ਹੀ ਲੰਘਦੀ ਹੈ।

PSEB 8th Class Punjabi Solutions Chapter 7 ਰੂਪਨਗਰ

(ਈ) ਰੂਪਨਗਰ ਹੈੱਡਵਰਕਸ ਦਾ ਦ੍ਰਿਸ਼ ਕਿਹੋ-ਜਿਹਾ ਹੈ ?
ਉੱਤਰ :
ਰੂਪਨਗਰ ਹੈੱਡਵਰਕਸ ਦਰਿਆ ਦੇ ਪਾਣੀ ਨੂੰ ਲੋੜ ਅਨੁਸਾਰ ਨਹਿਰਾਂ ਵਿਚ ਭੇਜਣ ਲਈ ਬਣਾਇਆ ਗਿਆ ਹੈ। ਇਸ ਹੈੱਡਵਰਕਸ ਦੇ ਉੱਪਰਲੇ ਪਾਸੇ ਦਰਿਆ ਇਕ ਵੱਡੀ ਝੀਲ ਵਾਂਗ ਦਿਖਾਈ ਦਿੰਦਾ ਹੈ। ਇੱਥੇ ਦਰਿਆ ਦੇ ਸ਼ਹਿਰ ਵਲ ਦੇ ਕੰਢੇ ਉੱਪਰ ਸੈਰ – ਸਪਾਟੇ ਲਈ ਥਾਂ ਬਣਾ ਦਿੱਤੀ ਗਈ ਹੈ। ਇਸ ਪ੍ਰਕਾਰ ਇਹ ਸਥਾਨ ਕੁਦਰਤੀ ਦ੍ਰਿਸ਼ਾਂ ਨਾਲ ਭਰਪੂਰ ਹੈ।

(ਸ) ਰੂਪਨਗਰ ਸ਼ਹਿਰ ਦਾ ਸੰਬੰਧ ਭਾਰਤ ਦੀ ਪੁਰਾਤਨ ਸੱਭਿਅਤਾ ਨਾਲ ਕਿਵੇਂ ਜੁੜਿਆ ਹੋਇਆ ਹੈ ?
ਉੱਤਰ :
ਰੂਪਨਗਰ ਸ਼ਹਿਰ ਦਾ ਸੰਬੰਧ ਭਾਰਤ ਦੀ ਪੁਰਾਤਨ ਸੱਭਿਅਤਾ ਨਾਲ ਹੈ। ਇੱਥੋਂ ਖੁਦਾਈ ਕਰਨ ‘ਤੇ ਹੜੱਪਾ ਤੇ ਮੋਹਨਜੋਦੜੋ ਸੱਭਿਅਤਾ ਨਾਲ ਸੰਬੰਧਿਤ ਸਿੱਕੇ, ਬਰਤਨ ਅਤੇ ਮੂਰਤੀਆਂ ਪ੍ਰਾਪਤ ਹੋਈਆਂ ਹਨ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਸ ਦਾ ਸੰਬੰਧ ਭਾਰਤ ਦੀ ਪੁਰਾਤਨ ਸੱਭਿਅਤਾ ਨਾਲ ਹੈ।

(ਹ) ਅੰਗਰੇਜ਼ਾਂ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਹੋਈ ਸੰਧੀ ਦਾ ਵਰਨਣ ਕਰੋ ?
ਉੱਤਰ :
ਅੰਗਰੇਜ਼ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਰੋਪੜ ਦੀ ਇਤਿਹਾਸਿਕ ਸੰਧੀ 1831 ਵਿਚ ਦਰਿਆ ਸਤਲੁਜ ਦੇ ਕੰਢੇ ਹੋਈ। ਇਸ ਸੰਧੀ ਅਨੁਸਾਰ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਦਰਿਆ ਨੂੰ ਦੋਹਾਂ ਦੇ ਇਲਾਕਿਆਂ ਦੀ ਹੱਦ ਮੰਨ ਲਿਆ ਸੀ। ਇਹ ਸੰਧੀ ਪੰਜਾਬ ਹੀ ਨਹੀਂ, ਸਗੋਂ ਭਾਰਤ ਦੇ ਇਤਿਹਾਸ ਵਿਚ ਵੀ ਮਹੱਤਵਪੂਰਨ ਸਥਾਨ ਰੱਖਦੀ ਹੈ।

(ਕ) ਰੂਪਨਗਰ ਸ਼ਹਿਰ ਸੜਕੀ ਅਤੇ ਰੇਲ-ਮਾਰਗਾਂ ਰਾਹੀਂ ਕਿਹੜੀਆਂ-ਕਿਹੜੀਆਂ ਥਾਂਵਾਂ ਨਾਲ ਜੁੜਿਆ ਹੋਇਆ ਹੈ ?
ਉੱਤਰ :
ਰੂਪਨਗਰ ਸੜਕੀ ਆਵਾਜਾਈ ਰਾਹੀਂ ਚੰਡੀਗੜ੍ਹ, ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਡਲਹੌਜ਼ੀ, ਕੁੱਲੂ – ਮਨਾਲੀ, ਭਾਖੜਾ ਡੈਮ, ਨੈਣਾ ਦੇਵੀ, ਕੀਰਤਪੁਰ ਸਾਹਿਬ, ਆਨੰਦਪੁਰ ਸਾਹਿਬ, ਮੋਰਿੰਡਾ, ਚਮਕੌਰ ਸਾਹਿਬ, ਮਾਛੀਵਾੜਾ ਤੋਂ ਇਲਾਵਾ ਦੇਵਤਿਆਂ ਦੀ ਭੂਮੀ ਹਿਮਾਚਲ ਦੇਸ਼ ਦੇ ਬਹੁਤ ਸਾਰੇ ਥਾਂਵਾਂ ਨਾਲ ਜੁੜਿਆ ਹੋਇਆ ਹੈ। ਭਾਖੜਾ ਡੈਮ, ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਇਸ ਨਾਲ ਰੇਲ – ਮਾਰਗ ਰਾਹੀਂ ਜੁੜੇ ਹੋਏ ਹਨ।

(ਖ) ਰੂਪਨਗਰ ਦੀ ਮਹੱਤਤਾ ਦਰਸਾਉਂਦਾ ਪੈਰਾ ਲਿਖੋ।
ਉੱਤਰ :
ਰੂਪਨਗਰ ਪੰਜਾਬ ਦਾ ਇਕ ਪੁਰਾਤਨ ਸ਼ਹਿਰ ਹੈ। 16 ਨਵੰਬਰ, 1976 ਤੋਂ ਪਹਿਲਾਂ ਇਸ ਦਾ ਨਾਂ ਰੋਪੜ ਸੀ ਸਤਲੁਜ ਦਰਿਆ ਇਸ ਦੇ ਕੋਲੋਂ ਵਗਦਾ ਹੈ। ਇੱਥੋਂ ਹੀ ਇਸ ਵਿਚ ਇਕ ਪਾਸਿਓਂ ਸਰਹਿੰਦ ਨਹਿਰ ਤੇ ਦੂਜੇ ਪਾਸਿਓਂ ਬਿਸਤ ਦੁਆਬ ਨਹਿਰ ਕੱਢੀ ਗਈ ਹੈ। ਇੱਥੇ ਖੁਦਾਈ ਕਰਨ ‘ਤੇ ਹੜੱਪਾ ਤੇ ਮੋਹਨਜੋਦੜੋ ਸਭਿਅਤਾ ਨਾਲ ਸੰਬੰਧਿਤ ਸਿੱਕੇ, ਬਰਤਨ ਤੇ ਮੂਰਤੀਆਂ ਮਿਲੀਆਂ ਹਨ। ਕਿਹਾ ਜਾਂਦਾ ਹੈ ਕਿ ਇਸ ਸ਼ਹਿਰ ਨੂੰ ਰਾਜਾ ਰੋਕੇਸ਼ਰ ਨੇ 11ਵੀਂ ਸਦੀ ਵਿਚ ਵਸਾਇਆ ਸੀ।

ਇਸ ਦੀ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਤੇ ਉਨ੍ਹਾਂ ਦੀ ਯਾਦ ਵਿਚ ਇੱਥੇ ਇਸਦੇ ਨਾਲ ਲਗਦੇ ਕੋਟਲਾ ਨਿਹੰਗ ਵਿਖੇ ਭੱਠਾ ਸਾਹਿਬ ਗੁਰਦੁਆਰਾ ਸਥਾਪਿਤ ਹੈ। 1831 ਵਿਚ ਇੱਥੇ ਹੀ ਸਤਲੁਜ ਦੇ ਕੰਢੇ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਇਤਿਹਾਸਿਕ ਸੰਧੀ ਹੋਈ ਸੀ। ਇਹ ਸ਼ਹਿਰ ਪਸ਼ੂਆਂ ਦੀ ਮੰਡੀ ਵਜੋਂ ਵੀ ਮਸ਼ਹੂਰ ਹੈ। ਇੱਥੇ ਇਕ ਤਾਪ ਬਿਜਲੀ – ਘਰ ਵੀ ਸਥਾਪਿਤ ਹੈ। ਇੱਥੋਂ ਦੇ ਲੋਕ ਪੁਆਧੀ ਉਪਭਾਸ਼ਾ ਬੋਲਦੇ ਹਨ। ਇੱਥੇ ਕੁੱਝ ਮਹੱਤਵਪੂਰਨ ਪੰਜਾਬੀ ਸਾਹਿਤਕਾਰ ਵੀ ਨਿਵਾਸ ਕਰਦੇ ਰਹੇ ਹਨ।

PSEB 8th Class Punjabi Solutions Chapter 7 ਰੂਪਨਗਰ

2. ਔਖੇ ਸ਼ਬਦਾਂ ਦੇ ਅਰਥ :

  • ਹੈੱਡ ਵਰਕਸ : ਉਹ ਥਾਂ ਜਿੱਥੋਂ ਦਰਿਆ ਨੂੰ ਬੰਨ੍ਹ ਲਾ ਕੇ ਕੋਈ ਨਹਿਰ ਕੱਢੀ ਗਈ ਹੋਵੇ
  • ਸੰਧੀ : ਸਮਝੌਤਾ, ਸੁਨਾਮਾ
  • ਸਮੇਲ : ਚੰਗਾ ਮੇਲ, ਸੁਜੋੜ
  • ਭੂਮੀ : ਧਰਤੀ, ਜ਼ਮੀਨ
  • ਸਿਫ਼ਤਾਂ : ਗੁਣ, ਵਡਿਆਈ, ਉਸਤਤ, ਸ਼ਲਾਘਾ
  • ਵਾਹਨ : ਸਵਾਰੀ ਕਰਨ ਲਈ ਕੋਈ ਗੱਡੀ

3. ਵਾਕਾਂ ਵਿੱਚ ਵਰਤੋਂ :
ਜੋੜ-ਮੇਲਾ, ਮੁਹਾਂਦਰਾ, ਨੁੱਕ ਬਣਨੀ, ਸੈਰ-ਸਪਾਟਾ, ਫ਼ਾਸਲਾ, ਚਿੰਨ, ਵਹੀਰਾਂ, ਸ਼ਰਧਾਲੂ
ਉੱਤਰ :

  1. ਜੋੜ – ਮੇਲਾ (ਧਾਰਮਿਕ ਤਿਉਹਾਰ ਜਾਂ ਸਮਾਗਮ ਵਿਚ ਹਿੱਸਾ ਲੈਣ ਲਈ ਲੋਕਾਂ ਦਾ ਇਕੱਠ) – – ਬਹੁਤ ਸਾਰੇ ਲੋਕ ਹੋਲੇ – ਮੁਹੱਲੇ ਦੇ ਜੋੜ – ਮੇਲੇ ਵਿਚ ਹਿੱਸਾ ਲੈਣ ਲਈ ਮੋਟਰਾਂ – ਗੱਡੀਆਂ ਉੱਤੇ ਸਵਾਰ ਹੋ ਕੇ ਜਾ ਰਹੇ ਸਨ।
  2. ਮੁਹਾਂਦਰਾ ਸ਼ਕਲ – ਸੂਰਤ, ਰੂਪ – ਰੇਖਾ) – ਨਵੀਆਂ ਉਸਾਰੀਆਂ ਨੇ ਪੁਰਾਣੇ ਸ਼ਹਿਰ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ !
  3. ਠੁਕ ਬਣਨੀ ਪ੍ਰਭਾਵਸ਼ਾਲੀ ਬਣਨਾ) – ਚੋਰਾਂ – ਡਾਕੂਆਂ ਵਿਰੁੱਧ ਦਲੇਰੀ ਭਰੀਆਂ ਗੱਲਾਂ ਕਰ ਕੇ ਇਕਬਾਲ ਸਿੰਘ ਐੱਸ. ਐੱਸ. ਪੀ. ਨੇ ਇਲਾਕੇ ਵਿਚ ਆਪਣੀ ਚੰਗੀ ਠੁਕ ਬਣਾ ਲਈ ਹੈ।
  4. ਸੈਰ – ਸਪਾਟਾ (ਘੁੰਮਣ – ਫਿਰਨ – ਅਸੀਂ ਸੈਰ – ਸਪਾਟਾ ਕਰਨ ਲਈ ਕਸ਼ਮੀਰ ਜਾ ਰਹੇ ਹਾਂ।
  5. ਫ਼ਾਸਲਾ (ਦੂਰੀ) – ਫਗਵਾੜਾ ਜਲੰਧਰ ਤੋਂ 20 ਕਿਲੋਮੀਟਰ ਦੇ ਫ਼ਾਸਲੇ ਉੱਤੇ ਹੈ।
  6. ਚਿੰਨ੍ਹ ਲੱਛਣ, ਸੰਕੇਤ, ਰੂਪ) – ਇਸ ਕਵਿਤਾ ਵਿਚ ਗੁਲਾਬ ਦਾ ਫੁੱਲ ਕਵੀ ਦੀ ਆਪਣੀ ਸ਼ਖ਼ਸੀਅਤ ਦਾ ਚਿੰਨ੍ਹ ਹੈ।
  7. ਵਹੀਰਾਂ (ਸਫ਼ਰ ਉੱਤੇ ਤੁਰੀ ਭੀੜ) – ਹੋਲੇ ਮੁਹੱਲੇ ਦੇ ਮੇਲੇ ਵਿਚ ਸ਼ਾਮਿਲ ਹੋਣ ਲਈ ਲੋਕ ਵਹੀਰਾਂ ਘੱਤ ਕੇ ਆਨੰਦਪੁਰ ਸਾਹਿਬ ਜਾਂਦੇ ਹਨ।
  8. ਸ਼ਰਧਾਲੂ (ਸ਼ਰਧਾ ਰੱਖਣ ਵਾਲੇ ਸ਼ਰਧਾਲੂ ਮੰਦਰ ਵਿਚ ਨਤਮਸਤਕ ਹੋ ਰਹੇ ਸਨ ! 9. ਵਸਨੀਕ ਰਹਿਣ ਵਾਲੇ) – ਪੰਜਾਬ ਦੇ ਵਸਨੀਕ ਪੰਜਾਬੀ ਕਹਾਉਂਦੇ ਹਨ।

ਵਿਆਕਰਨ : ਤੁਸੀਂ ਪਿਛਲੀ ਸ਼੍ਰੇਣੀ ਵਿੱਚ ਪੜ੍ਹ ਚੁੱਕੇ ਹੋ ਕਿ ਜਿਹੜਾ ਸ਼ਬਦ ਕਿਸੇ ਨਾਂਵ- ਸ਼ਬਦ ਦੀ ਥਾਂ ਵਰਤਿਆ ਜਾਵੇ, ਉਸ ਨੂੰ ਪੜਨਾਂਵ ਕਹਿੰਦੇ ਹਨ, ਜਿਵੇਂ : ਕੌਣ, ਮੈਂ, ਅਸੀਂ, ਤੁਸੀਂ, ਉਹ, ਜੋ ਆਦਿ।

ਪੜਨਾਂਵ ਸ਼ਬਦ ਛੇ ਪ੍ਰਕਾਰ ਦੇ ਹਨ :

  • ਪੁਰਖਵਾਚਕ ਪੜਨਾਂਵ
  • ਨਿੱਜਵਾਚਕ ਪੜਨਾਂਵ
  • ਨਿਸ਼ਚੇਵਾਚਕ ਪੜਨਾਂਵ
  • ਅਨਿਸ਼ਚੇਵਾਚਕ ਪੜਨਾਂਵ
  • ਸੰਬੰਧਵਾਚਕ ਪੜਨਾਂਵ
  • ਪ੍ਰਸ਼ਨਵਾਚਕ ਪੜਨਾਂਵ

PSEB 8th Class Punjabi Solutions Chapter 7 ਰੂਪਨਗਰ

1 ਪੁਰਖਵਾਚਕ ਪੜਨਾਂਵ :
ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ ‘ਤੇ ਵਰਤਦੇ ਹਾਂ, ਉਹਨਾਂ ਨੂੰ ਪੁਰਖਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ : ਮੈਂ, ਤੁਸੀਂ, ਉਹ ਆਦਿ।

ਪੁਰਖ-ਵਾਚਕ ਪੜਨਾਂਵ ਤਿੰਨ ਪ੍ਰਕਾਰ ਦੇ ਹੁੰਦੇ ਹਨ :
(ਉ) ਉੱਤਮਪੁਰਖ ਜਾਂ ਪਹਿਲਾ ਪੁਰਖ
(ਅ) ਮੱਧਮ ਪੁਰਖ ਜਾਂ ਦੂਜਾ ਪੁਰਖ
(ੲ) ਅੰਨਯ ਪੁਰਖ ਜਾਂ ਤੀਜਾ ਪੁਰਖ

(ੳ) ਉੱਤਮ ਪੁਰਖ ਜਾਂ ਪਹਿਲਾ ਪੁਰਖ : ਜਿਹੜਾ ਪੁਰਖ ਗੱਲ ਕਰਦਾ ਹੈ, ਉਸ ਨੂੰ ਉੱਤਮ ਪੁਰਖ ਜਾਂ ਪਹਿਲਾ ਪੁਰਖ ਕਿਹਾ ਜਾਂਦਾ ਹੈ, ਜਿਵੇਂ : ਮੈਂ, ਮੈਨੂੰ, ਅਸੀਂ, ਸਾਡਾ ਆਦਿ।
(ਅ) ਮੱਧਮ ਪੁਰਖ ਜਾਂ ਦੂਜਾ ਪੁਰਖ : ਜਿਸ ਪੁਰਖ ਨਾਲ ਗੱਲ ਕੀਤੀ ਜਾਵੇ, ਉਸ ਨੂੰ ਮੱਧਮ ਪੁਰਖ ਜਾਂ ਦੂਜਾ ਪੁਰਖ ਕਿਹਾ ਜਾਂਦਾ ਹੈ, ਜਿਵੇਂ : ਤੂੰ, ਤੁਸੀਂ, ਤੇਰਾ, ਤੁਹਾਡਾ ਆਦਿ।
(ੲ) ਅੰਨਯ ਪੁਰਖ ਜਾਂ ਤੀਜਾ ਪੁਰਖ : ਜਿਹੜੇ ਪੁਰਖ ਦੇ ਬਾਰੇ ਗੱਲ ਕੀਤੀ ਜਾਵੇ, ਉਸ ਨੂੰ ਅੰਨਯ ਪੁਰਖ ਜਾਂ ਤੀਜਾ ਪੁਰਖ ਕਿਹਾ ਜਾਂਦਾ ਹੈ, ਜਿਵੇਂ : ਉਹ, ਉਹਦਾ, ਉਹਨਾਂ ਆਦਿ।

4. ਹੇਠ ਦਿੱਤੇ ਵਾਕਾਂ ਦੇ ਪੁਰਖਵਾਚਕ ਪੜਨਾਂਵਾਂ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਪੁਰਖ ਦੇ ਪੜਨਾਂਵ ਚੁਣੇ :

(ੳ) “ਤੂੰ ਸੁਣਦਾ ਨੀ, ਬੀਰ , ਭੈਣ ਨੇ ਮੇਰੇ ਮੋਢੇ ਨੂੰ ਹਲੂਣ ਕੇ ਆਖਿਆ।
(ਅ) “ਇਹ ਆਪਾਂ ਨੂੰ ਫੜ ਲਊ ?” “ਹੋਰ ਕੀ ? ਉਸ ਨੇ ਜਵਾਬ ਦਿੱਤਾ।
(ੲ) “ਤਾਂ ਫਿਰ ਹੁਣ ਕੀ ਕਰੀਏ ਤਾਂ ਅਸੀਂ ਪੰਜ-ਸੱਤ ਮਿੰਟ ਸਹਿਮ ਕੇ ਖਲੋਤੇ ਰਹੇ।
ਉੱਤਰ :
(ਉ) ਤੂੰ – ਦੂਜਾ ਪੁਰਖ।
(ਅ) ਇਹ – ਤੀਜਾ ਪੁਰਖ ; ਆਪਾਂ – ਪਹਿਲਾ ਪੁਰਖ ; ਉਸ – ਤੀਜਾ ਪੁਰਖ।
(ਇ) ਕੀ – ਪ੍ਰਸ਼ਨਵਾਚਕ ਪੜਨਾਂਵ , ਅਸੀਂ – ਪਹਿਲਾ ਪੁਰਖ।
(ਸ) ਤੂੰ – ਦੂਜਾ ਪੁਰਖ ; ਮੈਨੂੰ – ਪਹਿਲਾ ਪੁਰਖ।

ਤੁਹਾਡਾ ਪਿੰਡ/ਸ਼ਹਿਰ ਕਿਸ ਜ਼ਿਲੇ ਵਿੱਚ ਹੈ ? ਉਸ ਸੰਬੰਧੀ ਦਸ ਸਤਰਾਂ ਲਿਖੋ ਅਤੇ ਆਪਣੇ ਅਧਿਆਪਕ ਜੀ ਨੂੰ ਦਿਖਾਓ।
ਉੱਤਰ :
ਸਾਡੇ ਪਿੰਡ ਦਾ ਨਾਂ ਬੇਗਮਪੁਰ ਜੰਡਿਆਲਾ ਹੈ। ਇਹ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਥਿਤ ਹੈ। ਇਹ ਭੋਗਪੁਰ – ਬੁਲੋਵਾਲ ਸੜਕ ਨਾਲ ਜੁੜਿਆ ਹੋਇਆ ਹੈ। ਇਹ ਪੁਰਾਣਾ ਤੇ ਇਤਿਹਾਸਿਕ ਪਿੰਡ ਹੈ।

ਇਸ ਪਿੰਡ ਵਿਚ ਘਰਾਂ ਦੀ ਗਿਣਤੀ 400 ਤੇ ਅਬਾਦੀ ਲਗਪਗ ਡੇਢ ਹਜ਼ਾਰ ਹੈ। ਇਸ ਪਿੰਡ ਦੀਆਂ ਗਲੀਆਂ ਤੇ ਫਿਰਨੀ ਪੱਕੀ ਹੈ।

ਇੱਥੋਂ ਦੇ ਬਹੁਤ ਸਾਰੇ ਲੋਕ ਪੜ੍ਹੇ – ਲਿਖੇ ਹਨ। ਇੱਥੋਂ ਦੇ ਬਹੁਤੇ ਲੋਕ ਖੇਤੀ – ਬਾੜੀ ਕਰਦੇ ਹਨ ਤੇ ਉਹ ਬਹੁਤ ਮਿਹਨਤੀ ਹਨ। ਉਹ ਆਪਸ ਵਿਚ ਪ੍ਰੇਮ – ਪਿਆਰ ਨਾਲ ਰਹਿੰਦੇ ਹਨ। ਇਸ ਪਿੰਡ ਵਿਚ ਦੋ ਪ੍ਰਾਇਮਰੀ ਸਕੂਲ ਹਨ। ਪਿੰਡੋਂ ਬਾਹਰ ਪੀਰ ਬਾਬਾ ਅਮਾਨਤ ਖਾਂ ਜੀ ਦੀ ਦਰਗਾਹ ਹੈ। ਇਸ ਦਾ ਆਲਾ – ਦੁਆਲਾ ਹਰਾ – ਭਰਾ ਹੈ। ਦੂਰ ਉੱਤਰ : ਪੂਰਬ ਵਲ ਸ਼ਿਵਾਲਕ ਦੀਆਂ ਪਹਾੜੀਆਂ ਦੇ ਨਜ਼ਾਰੇ ਮਨ ਮੋਂਹਦੇ ਹਨ ਮੇਰਾ ਪਿੰਡ ਮੈਨੂੰ ਬਹੁਤ ਹੀ ਪਿਆਰਾ ਲਗਦਾ ਹੈ।

PSEB 8th Class Punjabi Guide ਰੂਪਨਗਰ Important Questions and Answers

ਪ੍ਰਸ਼ਨ –
‘ਰੂਪਨਗਰ ਪਾਠ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਰੂਪਨਗਰ ਪੰਜਾਬ ਦਾ ਪੁਰਾਣਾ ਸ਼ਹਿਰ ਹੈ। ਇਸ ਦਾ ਪਹਿਲਾ ਨਾਂ ਰੋਪੜ ਸੀ। 16 ਨਵੰਬਰ, 1976 ਵਿਚ ਇਸ ਦਾ ਨਾਂ ਬਦਲ ਕੇ ਰੂਪਨਗਰ ਰੱਖ ਦਿੱਤਾ ਗਿਆ। ਇਹ ਸ਼ਹਿਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਵਸਿਆ ਹੋਇਆ ਹੈ। ਸਤਲੁਜ ਦਰਿਆ ਇਸ ਦੇ ਕੋਲੋਂ ਵਗਦਾ ਹੈ। ਇੱਥੋਂ ਹੀ ਇਸ ਵਿਚੋਂ ਇਕ ਪਾਸਿਓਂ ਸਰਹਿੰਦ ਨਹਿਰ ਕੱਢੀ ਗਈ ਹੈ। ਅਤੇ ਦੂਜੇ ਪਾਸੇ ਤੋਂ ਨਹਿਰ ਬਿਸਤ ਦੁਆਬ। ਨੰਗਲ – ਭਾਖੜਾ ਡੈਮ ਤੋਂ ਕੱਢੀ ਗਈ ਭਾਖੜਾ ਨਹਿਰ ਵੀ ਇਸੇ ਸ਼ਹਿਰ ਦੇ ਕੋਲੋਂ ਲੰਘਦੀ ਹੈ।

ਇੱਥੇ ਸਤਲੁਜ ਦਰਿਆ ਦੇ ਪਾਣੀ ਨੂੰ ਨਹਿਰਾਂ ਵਿਚ ਭੇਜਣ ਲਈ ਹੈੱਡਵਰਕਸ ਬਣਾਇਆ ਗਿਆ ਹੈ, ਜਿਸ ਦੇ ਉੱਪਰਲੇ ਪਾਸੇ ਦਰਿਆ ਇਕ ਵੱਡੀ ਝੀਲ ਵਾਂਗ ਦਿਖਾਈ ਦਿੰਦਾ ਹੈ ਸ਼ਹਿਰ ਵਲ ਦੇ ਕੰਢੇ ਉੱਤੇ ਸੈਰ – ਸਪਾਟੇ ਲਈ ਥਾਂ ਬਣਾ ਦਿੱਤੀ ਗਈ ਹੈ। ਇਸ ਪ੍ਰਕਾਰ ਇਹ ਸ਼ਹਿਰ ਕੁਦਰਤੀ ਦ੍ਰਿਸ਼ਾਂ ਨਾਲ 1 ਇਸ ਦੀ ਇਸ ਸੁੰਦਰਤਾ ਕਾਰਨ ਇਸ ਸ਼ਹਿਰ ਦਾ ਨਾਂ ਰੂਪਨਗਰ ਬੜਾ ਢੁੱਕਵਾਂ ਹੈ।

PSEB 8th Class Punjabi Solutions Chapter 7 ਰੂਪਨਗਰ

ਰੂਪਨਗਰ ਪੰਜਾਬ ਦਾ ਇਕ ਜ਼ਿਲ੍ਹਾ ਹੈ। ਇਸ ਦੀ ਅਬਾਦੀ ਭਾਵੇਂ ਬਹੁਤੀ ਨਹੀਂ, ਪਰੰਤੂ ਇਹ ਮਹੱਤਤਾ ਭਰਿਆ ਪੁਰਾਤਨ ਸ਼ਹਿਰ ਹੈ। ਇੱਥੇ ਖੁਦਾਈ ਕਰਨ ‘ਤੇ ਹੜੱਪਾ ਤੇ ਮੋਹਨਜੋਦੜੋ ਸੱਭਿਅਤਾ ਨਾਲ ਸੰਬੰਧਿਤ ਸਿੱਕੇ, ਬਰਤਨ ਅਤੇ ਮੂਰਤੀਆਂ ਪ੍ਰਾਪਤ ਹੋਈਆਂ ਹਨ ਵਰਤਮਾਨ ਪੰਜਾਬ ਵਿਚ ਸੰਘੋਲ (ਉੱਚਾ ਪਿੰਡ ਅਤੇ ਰੂਪਨਗਰ ਦੋ ਹੀ ਸਥਾਨ ਹਨ, ਜਿੱਥੋਂ ਪੁਰਾਤਨ ਸਭਿਅਤਾ ਦੇ ਅਜਿਹੇ ਚਿੰਨ੍ਹ ਪ੍ਰਾਪਤ ਹੋਏ ਹਨ। ਕਿਹਾ ਜਾਂਦਾ ਹੈ ਕਿ ਇਸ ਸ਼ਹਿਰ ਨੂੰ ਰਾਜਾ ਰੋਕੇਸ਼ਰ ਨੇ 11ਵੀਂ ਸਦੀ ਵਿਚ ਵਸਾਇਆ ਸੀ।

ਉਸ ਨੇ ਇਸਦਾ ਨਾਂ ਆਪਣੇ ਪੁੱਤਰ ਰੂਪ ਸੇਨ ਦੇ ਨਾਂ ਉੱਤੇ ਰੱਖਿਆ ਸੀ। ਇਸ ਦੀ ਧਰਤੀ ਨੂੰ ਗੁਰੁ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ। ਆਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਦੋ ਕਿਲੋਮੀਟਰ ‘ਤੇ ਪੈਂਦੇ ਪਿੰਡ ਕੋਟਲਾ ਨਿਹੰਗ ਦੇ ਭੱਠੇ ਉੱਤੇ ਵਿਸ਼ਰਾਮ ਕੀਤਾ, ਜਿਸ ਦੀ ਯਾਦ ਵਿਚ ਇੱਥੇ ਭੱਠਾ ਸਾਹਿਬ ਨਾਂ ਦਾ ਗੁਰਦੁਆਰਾ ਸਥਾਪਿਤ ਹੈ। ਇਹ ਸਥਾਨ ਇਸ ਸਮੇਂ ਰੂਪਨਗਰ ਦਾ ਹੀ ਹਿੱਸਾ ਹੈ।

1831 ਈ: ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਇਤਿਹਾਸਿਕ ਸੰਧੀ ਇਸੇ ਸ਼ਹਿਰ ਵਿਚ ਸਤਲੁਜ ਦੇ ਕੰਢੇ ਉੱਤੇ ਹੋਈ ਸੀ। ਇਸ ਸੰਧੀ ਅਨੁਸਾਰ ਅੰਗਰੇਜ਼ਾਂ ਨੇ ਸਤਲੁਜ ਦੇ ਪਾਰ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ ਵਿਚ ਪੈਰ ਨਹੀਂ ਸੀ ਪਾਉਣਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੀ ਹੱਦ ਸਤਲੁਜ ਦਰਿਆ ਤੀਕ ਮੰਨਣੀ ਸੀ। ਇਸ ਪ੍ਰਕਾਰ ਇਹ ਸੰਧੀ ਭਾਰਤ ਦੇ ਇਤਿਹਾਸ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ ! ਇਸ ਸ਼ਹਿਰ ਵਿਚ ਆਏ ਯਾਤਰੀ ਇਸ ਸੰਧੀ ਵਾਲੀ ਥਾਂ ਨੂੰ ਵੇਖਣ ਲਈ ਉਤਸੁਕ ਹੁੰਦੇ ਹਨ। ਪੰਜਾਬ ਦੇ ਪੁਨਰ – ਗਠਨ ਤੋਂ ਪਹਿਲਾਂ ਰੂਪ ਨਗਰ (ਰੋਪੜ), ਜ਼ਿਲ੍ਹਾ ਅੰਬਾਲਾ ਦੀ ਇਕ ਤਹਿਸੀਲ ਸੀ।

ਰੂਪਨਗਰ ਪਸ਼ੂਆਂ ਦੀ ਮੰਡੀ ਵਜੋਂ ਵੀ ਮਸ਼ਹੂਰ ਹੈ। ਕਿਸੇ ਸਮੇਂ ਇੱਥੇ ਬਣੇ ਜੰਦਰੇ ‘ਰੋਪੜੀ ਤਾਲੇ ਵਜੋਂ ਮਸ਼ਹੂਰ ਸਨ। ਇਸ ਸਮੇਂ ਇਹ ਸ਼ਹਿਰ ਇੱਥੇ ਸਥਾਪਿਤ ਤਾਪ ਬਿਜਲੀ – ਘਰ ਅਤੇ ਦਰਿਆ ਪਾਰ ਲੱਗੇ ਕਾਰਖ਼ਾਨਿਆਂ ਕਰ ਕੇ ਪ੍ਰਸਿੱਧ ਹੈ। ਵਿੱਦਿਅਕ ਪੱਖੋਂ ਵੀ ਇਹ ਇਕ ਉੱਨਤ ਸ਼ਹਿਰ ਹੈ। ਇਸ ਸ਼ਹਿਰ ਵਿਚ ਇਕ ਸਰਕਾਰੀ ਕਾਲਜ, ਬਹੁਤ ਸਾਰੇ ਸਕੂਲ ਤੇ ਤਕਨੀਕੀ ਸੰਸਥਾਵਾਂ ਚਲ ਰਹੀਆਂ ਹਨ। ਬੱਸ ਅੱਡੇ ਦੇ ਨੇੜੇ ਹੀ ਨਹਿਰੂ ਸਟੇਡੀਅਮ ਹੈ।

ਚੰਡੀਗੜ੍ਹ ਤੋਂ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ ਤੇ ਡਲਹੌਜ਼ੀ ਜਾਣਾ ਹੋਵੇ, ਤਾਂ ਇਸੇ ਸ਼ਹਿਰ ਵਿਚੋਂ ਹੀ ਲੰਘਣਾ ਪੈਂਦਾ ਹੈ। ਕੁੱਲੂ – ਮਨਾਲੀ, ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਜਾਣ ਵਾਲੀਆਂ ਸੜਕਾਂ ਵੀ ਇਸੇ ਸ਼ਹਿਰ ਵਿਚੋਂ ਲੰਘਦੀਆਂ ਹਨ। ਵਿਸਾਖੀ ਅਤੇ ਹੋਲਾ – ਮਹੱਲਾ ਦੇ ਜੋੜ – ਮੇਲੇ ਸਮੇਂ ਰੂਪਨਗਰ ਦੀਆਂ ਸੜਕਾਂ ਮੋਟਰਾਂ – ਗੱਡੀਆਂ ਤੇ ਹੋਰਨਾਂ ਵਾਹਨਾਂ ਨਾਲ ਭਰ ਜਾਂਦੀਆਂ ਹਨ।

ਮੋਰਿੰਡਾ, ਚਮਕੌਰ ਸਾਹਿਬ, ਮਾਛੀਵਾੜਾ ਆਦਿ ਇਤਿਹਾਸਿਕ ਸਥਾਨ ਰੂਪਨਗਰ ਤੋਂ ਥੋੜ੍ਹੇ ਥੋੜ੍ਹੇ ਫ਼ਾਸਲੇ ਉੱਤੇ ਹੀ ਹਨ। ਪੁਰਾਣਾ ਸ਼ਹਿਰ ਸਤਲੁਜ ਅਤੇ ਸਰਹਿੰਦ ਨਹਿਰ ਵਿਚਕਾਰ ਬਣਦੀ ਤਿਕੋਣ ਵਿਚ ਹੀ ਸਥਿਤ ਸੀ। ਹੁਣ ਇਸ ਸ਼ਹਿਰ ਦਾ ਪਸਾਰ ਵਧ ਰਿਹਾ ਹੈ। ਇੱਥੇ ਗਿਆਨੀ ਜ਼ੈਲ ਸਿੰਘ ਨਗਰ ਨਵੇਂ ਢੰਗ ਨਾਲ ਵਸਾਇਆ ਗਿਆ ਹੈ।

ਨਵੀਆਂ ਉਸਾਰੀਆਂ ਨੇ ਸ਼ਹਿਰ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ। ਜ਼ਿਲਾ ਪੱਧਰ ਦੇ ਅਨੇਕਾਂ ਦਫ਼ਤਰ ਬਣ ਜਾਣ ਨਾਲ ਸ਼ਹਿਰ ਖੂਬ ਪ੍ਰਭਾਵਸ਼ਾਲੀ ਬਣ ਗਿਆ ਹੈ। ਰੂਪਨਗਰ ਨੂੰ ਪੰਜਾਬੀ ਦੀਆਂ ਤਿੰਨ ਉਪਭਾਸ਼ਾਵਾਂ – ਦੁਆਬੀ, ਮਲਵਈ, ਪੁਆਧੀ ਬੋਲਦੇ ਇਲਾਕੇ ਲੂੰਹਦੇ ਹਨ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਇੱਥੋਂ ਕੇਵਲ 42 ਕਿਲੋਮੀਟਰ ਹੈ।

PSEB 8th Class Punjabi Solutions Chapter 7 ਰੂਪਨਗਰ

ਚੰਡੀਗੜ੍ਹ ਤੋਂ ਰੂਪਨਗਰ ਜਾਣਾ ਹੋਵੇ, ਤਾਂ ਪਹਿਲਾਂ ਬੱਸ ਅੱਡੇ ਉੱਤੇ ਉਤਰਨਾ ਪੈਂਦਾ ਹੈ ਤੇ ਫਿਰ ਸਰਹਿੰਦ ਨਹਿਰ ਉੱਤੇ ਬਣੇ ਪੁਲ ਨੂੰ ਪਾਰ ਕਰ ਕੇ ਪੁਰਾਣੇ ਸ਼ਹਿਰ ਵਿਚ ਪਹੁੰਚ ਜਾਈਦਾ ਹੈ ਸ਼ਹਿਰ ਦਾ ਅੰਦਰਲਾ ਭਾਗ ਪੁਰਾਣੇ ਸ਼ਹਿਰਾਂ ਵਰਗਾ ਹੀ ਤੰਗ ਗਲੀਆਂ ਵਾਲਾ ਅਤੇ ਭੀੜਾ ਹੈ।

ਪ੍ਰਸਿੱਧ ਸਾਹਿਤਕਾਰ ਬ੍ਰਿਜ ਲਾਲ ਸ਼ਾਸਤਰੀ ਨੇ ਆਪਣੀ ਉਮਰ ਦੇ ਅੰਤਿਮ ਵਰੇ ਇੱਥੇ ਹੀ ਗੁਜ਼ਾਰੇ। ਪ੍ਰੋ: ਅਤਰ ਸਿੰਘ ਵੀ ਕਦੇ ਇੱਥੇ ਹੀ ਰਹੇ। ਵਿਅੰਗਕਾਰ ਭੂਸ਼ਣ ਧਿਆਨਪੁਰੀ ਵੀ ਇਸੇ ਸ਼ਹਿਰ ਦੇ ਵਸਨੀਕ ਰਹੇ।

1. ਵਾਰਤਕ – ਟੁਕੜੀ/ਪੈਰੇ ਦਾ ਬੋਧ,

1. ਰੂਪਨਗਰ ਦਾ ਪਹਿਲਾ ਨਾਂ ਰੋਪੜ ਸੀ। 16 ਨਵੰਬਰ, 1976 ਨੂੰ ਇਸ ਸ਼ਹਿਰ ਅਤੇ ਜ਼ਿਲ੍ਹੇ ਦਾ ਨਾਂ ਰੋਪੜ ਤੋਂ ਰੁਪਨਗਰ ਕਰ ਦਿੱਤਾ ਗਿਆ। ਉਦੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ। ਇਹ ਸ਼ਹਿਰ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿਚ ਵਸਿਆ ਹੋਇਆ ਹੈ ਸਤਲੁਜ ਦਰਿਆ ਇਸ ਦੇ ਕੋਲੋਂ ਵਹਿੰਦਾ ਹੈ। ਇਸ ਦਰਿਆ ਵਿਚੋਂ ਕੱਢੀ ਗਈ ਸਰਹਿੰਦ ਨਹਿਰ ਵੀ ਇੱਥੋਂ ਹੀ ਵਹਿਣਾ ਅਰੰਭ ਕਰਦੀ ਹੈ। ਬਿਸਤ ਦੁਆਬ ਨਾਂ ਦੀ ਇੱਕ ਹੋਰ ਨਹਿਰ ਦਰਿਆ ਦੇ ਦੂਜੇ ਕਿਨਾਰੇ ਤੋਂ ਕੱਢੀ ਗਈ ਹੈ। .

ਦੁਆਬੇ ਦੇ ਕੁੱਝ ਭਾਗਾਂ ਨੂੰ ਇਸ ਦਾ ਪਾਣੀ ਜਾਂਦਾ ਹੈ। ਨੰਗਲ, ਭਾਖੜਾ ਡੈਮ ਤੋਂ ਕੱਢੀ ਗਈ ਭਾਖੜਾ ਨਹਿਰ ਵੀ ਰੂਪਨਗਰ ਦੇ ਕੋਲੋਂ ਲੰਘਦੀ ਹੈ। ਰੂਪਨਗਰ ਵਿਖੇ ਸਤਲੁਜ ਦਰਿਆ ਦੇ ਪਾਣੀ ਨੂੰ ਲੋੜ ਅਨੁਸਾਰ ਨਹਿਰਾਂ ਵਿਚ ਭੇਜਣ ਲਈ ਹੈੱਡਵਰਕਸ ਬਣਾਇਆ ਗਿਆ ਹੈ। ਇਸ ਹੈੱਡਵਰਕਸ ਦੇ ਉੱਪਰਲੇ ਪਾਸੇ ਸਤਲੁਜ ਦਰਿਆ ਇੱਕ ਵੱਡੀ ਝੀਲ ਵਾਂਗ ਦਿਸਦਾ ਹੈ। ਇੱਥੇ ਦਰਿਆ ਦੇ ਸ਼ਹਿਰ ਵਲ ਦੇ ਕੰਢੇ ਉੱਤੇ ਸੈਰ – ਸਪਾਟੇ ਲਈ ਥਾਂ ਬਣਾ ਦਿੱਤੀ ਹੈ। ਇਸ ਪ੍ਰਕਾਰ ਇਹ ਸ਼ਹਿਰ ਕੁਦਰਤੀ ਦ੍ਰਿਸ਼ਾਂ ਨਾਲ ਭਰਪੂਰ ਹੈ।

ਇਸ ਤੋਂ ਜਾਪਦਾ ਹੈ ਕਿ ਇਸ ਸ਼ਹਿਰ ਦਾ ਨਵਾਂ ਨਾਂ ‘ਰੂਪਨਗਰ ਇਸ ਦੀ ਸੁੰਦਰਤਾ ਕਾਰਨ ਬੜਾ ਢੁੱਕਵਾਂ ਹੈ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਇਹ ਪੈਰਾ ਕਿਹੜੇ ਲੇਖ ਵਿਚੋਂ ਲਿਆ ਗਿਆ ਹੈ ?
(ਉ) ਲੋਹੜੀ
(ਆ) ਗੱਗੂ,
(ਈ) ਰੂਪਨਗਰ
(ਸ) ਦਲੇਰੀ।
ਉੱਤਰ :
ਰੂਪਨਗਰ।

ਪ੍ਰਸ਼ਨ 2.
ਇਹ ਪੈਰਾ ਜਿਸ ਲੇਖ ਵਿਚੋਂ ਲਿਆ ਗਿਆ ਹੈ, ਉਹ ਕਿਸ ਦਾ ਲਿਖਿਆ ਹੋਇਆ ਹੈ ?
(ਉ) ਪ੍ਰੋ: ਪਿਆਰਾ ਸਿੰਘ ਪਦਮ
(ਅ) ਪ੍ਰੋ: ਸੁਰਜੀਤ ਸਿੰਘ ਮਾਨ
(ਈ) ਅਮਰੀਕ ਸਿੰਘ ਦਿਆਲ
(ਸ) ਡਾ: ਕਰਨੈਲ ਸਿੰਘ ਸੋਮਲ !
ਉੱਤਰ :
(ਸ) ਡਾ: ਕਰਨੈਲ ਸਿੰਘ ਸੋਮਲ।

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 3.
ਰੂਪਨਗਰ ਦਾ ਪਹਿਲਾ ਨਾਂ ਕੀ ਸੀ ?
(ਉ) ਲੁਧਿਆਣਾ
(ਆ) ਰੋਪੜ
(ਈ) ਨਵਾਂਸ਼ਹਿਰ
(ਸ) ਹੁਸ਼ਿਆਰਪੁਰ।
ਉੱਤਰ :
(ਅ) ਰੋਪੜ

ਪ੍ਰਸ਼ਨ 4.
ਰੂਪਨਗਰ ਸ਼ਹਿਰ ਕਿਹੜੀਆਂ ਪਹਾੜੀਆਂ ਦੇ ਪੈਰਾਂ ਵਿਚ ਵਸਿਆ ਹੋਇਆ ਹੈ ?
(ੳ) ਰਾਜਮਹਲ ਪਹਾੜੀਆਂ
(ਅ) ਅਰਾਵਲੀ ਪਹਾੜੀਆਂ
(ਇ) ਸ਼ਿਵਾਲਿਕ ਪਹਾੜੀਆਂ
(ਸ) ਤ੍ਰਿਕੁਟ ਪਹਾੜੀਆਂ।
ਉੱਤਰ :
(ਇ) ਸ਼ਿਵਾਲਿਕ ਪਹਾੜੀਆਂ

ਪ੍ਰਸ਼ਨ 5.
ਕਿਹੜਾ ਦਰਿਆ ਰੂਪਨਗਰ ਕੋਲੋਂ ਵਹਿੰਦਾ ਹੈ ?
(ਉ) ਸਤਲੁਜ
(ਅ) ਗੰਗਾ
(ਈ) ਜਮੁਨਾ
(ਸ) ਨੀਲ
ਉੱਤਰ :
(ੳ) ਸਤਲੁਜ।

ਪ੍ਰਸ਼ਨ 6.
ਰੂਪਨਗਰ ਸ਼ਹਿਰ ਦਾ ਨਾਂ ਕਿਸੇ ਕਾਰਨ ਢੁੱਕਵਾਂ ਹੈ ?
(ਉ) ਉਦਯੋਗ
(ਅੇ) ਸੁੰਦਰਤਾ
(ਈ) ਸੜਕਾਂ
(ਸ) ਵਿੱਦਿਅਕ ਪੱਖੋਂ।
ਉੱਤਰ :
(ਅੇ) ਸੁੰਦਰਤਾ

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 7.
ਰੋਪੜ ਦਾ ਨਾਂ ਬਦਲਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੌਣ ਸਨ ?
(ੳ) ਗਿਆਨੀ ਜ਼ੈਲ ਸਿੰਘ
(ਅ) ਪ੍ਰਕਾਸ਼ ਸਿੰਘ ਬਾਦਲ
(ਈ) ਕੈਪਟਨ ਅਮਰਿੰਦਰ ਸਿੰਘ
(ਸ) ਪ੍ਰਤਾਪ ਸਿੰਘ ਕੈਰੋਂ
ਉੱਤਰ :
(ੳ) ਗਿਆਨੀ ਜ਼ੈਲ ਸਿੰਘ

ਪ੍ਰਸ਼ਨ 8.
ਹੈੱਡਵਰਕਸ ਕਿੱਥੇ ਬਣਾਇਆ ਗਿਆ ਹੈ ?
(ਉ) ਸਤਲੁਜ ‘ਤੇ
(ਅ) ਰਾਵੀ ‘ਤੇ
(ਈ) ਜਿਹਲਮ ’ਤੇ
(ਸ) ਸਿੰਧ ’ਤੇ।
ਉੱਤਰ :
(ੳ) ਸਤਲੁਜ ‘ਤੇ !

ਪ੍ਰਸ਼ਨ 9.
ਸੈਰ – ਸਪਾਟੇ ਲਈ ਥਾਂ ਕਿੱਥੇ ਬਣੀ ਹੋਈ ਹੈ ?
(ਉ) ਦਰਿਆ ਦੇ ਪਿੰਡ ਵਲ ਦੇ ਕੰਢੇ ਉੱਤੇ
(ਅ) ਦਰਿਆ ਦੇ ਸ਼ਹਿਰ ਵਲ ਦੇ ਕੰਢੇ ਉੱਤੇ
(ਇ) ਦਰਿਆ ਦੇ ਵਿਚਕਾਰ
(ਸ) ਦਰਿਆ ਦੇ ਉੱਤੇ।
ਉੱਤਰ :
(ਅ) ਦਰਿਆ ਦੇ ਸ਼ਹਿਰ ਵਲ ਦੇ ਕੰਢੇ ਉੱਤੇ।

ਪ੍ਰਸ਼ਨ 10.
ਸਤਲੁਜ ਦਰਿਆ ਕਿਸ ਵਾਂਗ ਦਿਸਦਾ ਹੈ ?
(ਉ) ਝੀਲ ਵਾਂਗ
(ਅ) ਨਹਿਰ ਵਾਂਗ
(ਈ) ਤਲਾਅ ਵਾਂਗ
(ਸ) ਟੋਭੇ ਵਾਂਗ।
ਉੱਤਰ :
ਉ ਝੀਲ ਵਾਂਗ।

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 11.
ਇਸ ਸ਼ਹਿਰ ਅਤੇ ਜ਼ਿਲ੍ਹੇ ਦਾ ਨਾਂ ਰੋਪੜ ਤੋਂ ਰੂਪਨਗਰ ਕਦੋਂ ਕਰ ਦਿੱਤਾ ਗਿਆ ?
(ਉ) 16 ਨਵੰਬਰ, 1976 ਈਸਵੀ
(ਅ) 17 ਨਵੰਬਰ, 1976 ਈਸਵੀ
(ਈ) 18 ਨਵੰਬਰ, 1976 ਈਸਵੀ
(ਸ) 21 ਨਵੰਬਰ, 1976 ਈਸਵੀ।
ਉੱਤਰ :
(ਉ) 16 ਨਵੰਬਰ, 1976 ਈਸਵੀ।

ਪ੍ਰਸ਼ਨ 12.
ਇਸ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਖੋਜ
(ਅ) ਮਾਘ
(ਈ) ਪ੍ਰਤੀਯੋਗਤਾ
(ਸ) ਰੂਪਨਗਰ/ਰੋਪੜ/ਨਵੰਬਰ/ਜ਼ੈਲ ਸਿੰਘ/ਪੰਜਾਬ/ਸ਼ਿਵਾਲਕ/ਸਤਲੁਜ/ਸਰਹਿੰਦ ਬਿਸਤ ਦੁਆਬ/ਦੁਆਬਾ/ਨੰਗਲਭਾਖ਼ੜਾ।
ਉੱਤਰ :
(ਸ) ਰੂਪਨਗਰ/ਰੋਪੜ/ਨਵੰਬਰ/ਜ਼ੈਲ ਸਿੰਘ/ਪੰਜਾਬ/ਸ਼ਿਵਾਲਕ/ਸਤਲੁਜ ਸਰਹਿੰਦ/ਬਿਸਤ ਦੁਆਬ/ਦੁਆਬਾ ਨੰਗਲ/ਭਾਖੜਾ।

ਪ੍ਰਸ਼ਨ 13.
ਦਰਿਆ/ਝੀਲ/ਸ਼ਹਿਰ/ਪੈਸਾ/ਦ੍ਰਿਸ਼ਡੈਮ/ਨਹਿਰ/ਕਿਨਾਰੇ ਆਦਿ ਸ਼ਬਦ ਕਿਸ ਪ੍ਰਕਾਰ ਦੇ ਨਾਂਵ ਹਨ ?
(ੳ) ਆਮ ਨਾਂਵ
(ਅ) ਖ਼ਾਸ ਨਾਂਵ
(ਈ) ਵਸਤਵਾਚਕ ਨਾਂਵ
(ਸ) ਭਾਵਵਾਚਕ ਨਾਂਵ !
ਉੱਤਰ :
(ੳ) ਆਮ ਨਾਂਵ

ਪ੍ਰਸ਼ਨ 14.
ਇਸ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਸੁੰਦਰਤਾ
(ਅ) ਕੁਦਰਤੀ
(ਈ) ਆਰੰਭ
(ਸ) ਢੁੱਕਵਾਂ !
ਉੱਤਰ :
(ੳ) ਸੁੰਦਰਤਾ।

PSEB 8th Class Punjabi Solutions Chapter 7 ਰੂਪਨਗਰ

2. ਅਜੋਕੇ ਪੰਜਾਬ ਦੇ ਬਾਈ ਜ਼ਿਲ੍ਹੇ ਹਨ। ਇਨ੍ਹਾਂ ਵਿਚੋਂ ਇਕ ਜ਼ਿਲ੍ਹਾ ਰੂਪਨਗਰ ਹੈ। ਇਸ ਪਾਠ ਵਿੱਚ ਅਸੀਂ ਰੂਪਨਗਰ ਸ਼ਹਿਰ ਦੀ ਗੱਲ ਹੀ ਕਰਾਂਗੇ। ਇਹ ਸ਼ਹਿਰ ਅਬਾਦੀ ਪੱਖੋਂ ਵੱਡਾ ਨਹੀਂ ਹੈ। ਇਸ ਦੀ ਮਹੱਤਤਾ ਨੂੰ ਵੇਖਦਿਆਂ ਬੇਸ਼ੱਕ ਇਹ ਵੱਡਾ ਅਖਵਾਉਣ ਦਾ ਅਧਿਕਾਰੀ ਹੈ। ਪਹਿਲਾਂ ਇਸ ਸ਼ਹਿਰ ਦੀ ਪੁਰਾਤਨਤਾ ਨੂੰ ਹੀ ਵੇਖੋ। ਇੱਥੇ ਖੁਦਾਈ ਕਰਨ ‘ਤੇ ਹੜੱਪਾ ਅਤੇ ਮੋਹਿੰਜੋਦੜੋ ਸੱਭਿਅਤਾ ਨਾਲ ਸੰਬੰਧਿਤ ਸਿੱਕੇ, ਬਰਤਨ ਅਤੇ ਮੂਰਤੀਆਂ ਪ੍ਰਾਪਤ ਹੋਈਆਂ। ਵਰਤਮਾਨ ਪੰਜਾਬ ਵਿਚ ਸੰਘੋਲ (ਉੱਚਾ ਪਿੰਡ ਅਤੇ ਰੂਪਨਗਰ ਦੋ ਹੀ ਸਥਾਨ ਹਨ, ਜਿੱਥੇ ਖੁਦਾਈ ਕਰਨ ਨਾਲ ਪੁਰਾਣੀ ਸੱਭਿਅਤਾ ਦੇ ਚਿੰਨ੍ਹ ਮਿਲੇ ਹਨ।

ਉਂਝ ਇਸ ਸ਼ਹਿਰ ਨੂੰ ਰਾਜਾ ਰੋਕੇਸ਼ਰ ਨੇ ਗਿਆਰਵੀਂ ਸਦੀ ਵਿਚ ਵਸਾਇਆ ਦੱਸਿਆ ਜਾਂਦਾ ਹੈ। ਉਸ ਨੇ ਇਸ ਦਾ ਨਾਂ ਆਪਣੇ ਪੁੱਤਰ ਰੂਪ ਸੇਨ ਦੇ ਨਾਂ ‘ਤੇ ਰੱਖਿਆ। ਸਿੱਖਾਂ ਦੇ ਛੇਵੇਂ ਗੁਰੂ ਜੀ ਤੋਂ ਲੈ ਕੇ ਦਸਵੇਂ ਗੁਰ ਜੀ ਤੱਕ, ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਸਿੱਖੀ ਦੇ ਕੇਂਦਰ ਰਹੇ ਹਨ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ – ਛੂਹ ਵਿਸ਼ੇਸ਼ ਤੌਰ ‘ਤੇ ਇਸ ਧਰਤੀ ਨੂੰ ਪ੍ਰਾਪਤ ਹੋਈ।

ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਉਪਰੰਤ ਗੁਰੂ ਜੀ ਨੇ ਰੂਪਨਗਰ ਤੋਂ ਦੋ ਕਿਲੋਮੀਟਰ ‘ਤੇ ਪੈਂਦੇ ਪਿੰਡ ਕੋਟਲਾ ਨਿਹੰਗ ਦੇ ਭੱਠੇ ਉੱਤੇ ਵਿਸਰਾਮ ਕੀਤਾ ਸੀ। ਇਸੇ ਯਾਦ ਵਿਚ ਇੱਥੇ ‘ਭੱਠਾ ਸਾਹਿਬ ਨਾਂ ਦਾ ਗੁਰਦੁਆਰਾ ਸਾਹਿਬ ਹੈ। ਹੁਣ ਇਸ ਸਥਾਨ ਅਤੇ ਰੂਪਨਗਰ ਸ਼ਹਿਰ ਦੇ ਵਿਚਕਾਰ ਕੋਈ ਫ਼ਾਸਲਾ ਨਹੀਂ ਰਹਿ ਗਿਆ। ਇਹ ਇਤਿਹਾਸਿਕ ਸਥਾਨ ਰੂਪਨਗਰ ਦਾ ਹੀ ਭਾਗ ਹੈ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਜਿਸ ਪਾਠ ਵਿਚੋਂ ਇਹ ਪੈਰਾ ਲਿਆ ਗਿਆ ਹੈ, ਉਸਦਾ ਲੇਖਕ ਕੌਣ ਹੈ ?
(ਉ) ਗੋਪਾਲ ਕ੍ਰਿਸ਼ਨ
(ਅ) ਦਰਸ਼ਨ ਸਿੰਘ ਆਸ਼ਟ
(ਈ) ਡਾ: ਹਰਨੇਕ ਸਿੰਘ ਕਲੇਰ
(ਸ) ਡਾ: ਕਰਨੈਲ ਸਿੰਘ ਸੋਮਲ।
ਉੱਤਰ :
(ਸ) ਡਾ: ਕਰਨੈਲ ਸਿੰਘ ਸੋਮਲ।

ਪ੍ਰਸ਼ਨ 2.
ਅਜੋਕੇ ਪੰਜਾਬ ਦੇ ਕਿੰਨੇ ਜ਼ਿਲ੍ਹੇ ਹਨ ?
(ਉ) ਵੀਹ
(ਅ) ਬਾਈ
(ਈ) ਚੌਵੀ
(ਸ) ਤੀਹ
ਉੱਤਰ :
(ਅ) ਬਾਈ।

ਪ੍ਰਸ਼ਨ 3.
ਰੂਪਨਗਰ ਕਿਵੇਂ ਵੱਡਾ ਸ਼ਹਿਰ ਅਖਵਾਉਣ ਦਾ ਅਧਿਕਾਰੀ ਹੈ ?
(ੳ) ਬਹੁਤੀ ਆਬਾਦੀ ਕਰਕੇ
(ਅ) ਬਹੁਤੇ ਕਾਰਖਾਨੇ ਹੋਣ ਕਰਕੇ
(ਈ) ਆਪਣੀ ਪੁਰਾਤਨਤਾ ਤੇ ਭੱਠਾ ਸਾਹਿਬ ਗੁਰਦੁਆਰੇ ਕਰਕੇ
(ਸ) ਬਹੁਤੇ ਪੜ੍ਹੇ – ਲਿਖੇ ਲੋਕ ਹੋਣ ਕਰਕੇ।
ਉੱਤਰ :
(ਈ) ਆਪਣੀ ਪੁਰਾਤਨਤਾ ਤੇ ਭੱਠਾ ਸਾਹਿਬ ਗੁਰਦੁਆਰੇ ਕਰਕੇ।

ਪ੍ਰਸ਼ਨ 4.
ਰੂਪਨਗਰ ਵਿਚ ਕਿਹੜੀ ਸਭਿਅਤਾ ਨਾਲ ਸੰਬੰਧਿਤ ਸਿੱਕੇ, ਬਰਤਨ ਤੇ ਮੂਰਤੀਆਂ ਪ੍ਰਾਪਤ ਹੋਈਆਂ ਹਨ ?
(ੳ) ਮੈਸੋਪੋਟਾਮੀਆ,
(ਅ) ਰੋਮ
(ਈ) ਹੜੱਪਾ ਤੇ ਮੋਹਿੰਜੋਦੜੋ
(ਸ) ਮਿਸਰ।
ਉੱਤਰ :
(ਈ) ਹੜੱਪਾ ਤੇ ਮੋਹਿੰਜੋਦੜੋ।

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 5.
ਰੂਪਨਗਰ ਤੋਂ ਇਲਾਵਾ ਹੋਰ ਕਿਹੜੇ ਪਿੰਡ ਵਿਚੋਂ ਮੋਹਿੰਜੋਦੜੋ ਸਭਿਅਤਾ ਦੇ ਚਿੰਨ੍ਹ ਮਿਲੇ ਹਨ ?
(ੳ) ਮਨੀਮਾਜਰਾ
(ਅ) ਕੁਰਾਲੀ
(ਈ) ਮੁਹਾਲੀ
(ਸ) ਸੰਘੋਲ (ਉੱਚਾ ਪਿੰਡ।
ਉੱਤਰ :
(ਸ) ਸੰਘੋਲ (ਉੱਚਾ ਪਿੰਡ।

ਪ੍ਰਸ਼ਨ 6.
ਰੂਪਨਗਰ ਕਿਹੜੇ ਰਾਜੇ ਦੁਆਰਾ ਵਸਾਇਆ ਦੱਸਿਆ ਜਾਂਦਾ ਹੈ ?
(ਉ) ਰਾਜਾ ਰਾਮ
(ਅ) ਰਾਜਾ ਦਸ਼ਰਥ
(ਈ) ਰਾਜਾ ਅਨੰਗਪਾਲ
(ਸ) ਰਾਜਾ ਰੋਕੇਸ਼ਰ
ਉੱਤਰ :
(ਸ) ਰਾਜਾ ਰੋਕੇਸ਼ਰ।

ਪ੍ਰਸ਼ਨ 7.
ਰੂਪਨਗਰ ਕਿਸ ਸਦੀ ਵਿਚ ਵਸਾਇਆ ਦੱਸਿਆ ਜਾਂਦਾ ਹੈ ?
(ੳ) ਦਸਵੀਂ ਸਦੀ
(ਅ) ਗਿਆਰਵੀਂ ਸਦੀ
(ਈ) ਬਾਰਵੀਂ ਸਦੀ
(ਸ) ਤੇਰਵੀਂ ਸਦੀ
ਉੱਤਰ :
(ਅ) ਗਿਆਰਵੀਂ ਸਦੀ।

ਪ੍ਰਸ਼ਨ 8.
ਰਾਜਾ ਰੋਕੇਸ਼ਰ ਨੇ ਰੂਪਨਗਰ ਦਾ ਨਾਂ ਕਿਸ ਦੇ ਨਾਂ ਦੇ ਆਧਾਰ ‘ਤੇ ਰੱਖਿਆ ਸੀ ?
(ੳ) ਆਪਣੇ ਪੁੱਤਰ ਰੂਪ ਸੇਨ ਦੇ ਨਾਂ ‘ਤੇ
(ਅ) ਧੀ ਦੇ ਨਾਂ ‘ਤੇ
(ਈ) ਜਵਾਈ ਦੇ ਨਾਂ ‘ਤੇ
(ਸ) ਪਿਤਾ ਦੇ ਨਾਂ ‘ਤੇ।
ਉੱਤਰ :
(ੳ) ਆਪਣੇ ਪੁੱਤਰ ਰੂਪ ਸੇਨ ਦੇ ਨਾਂ ‘ਤੇ।

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 9.
ਸਿੱਖਾਂ ਦੇ ਛੇਵੇਂ ਗੁਰੂ ਤੋਂ ਦਸਵੇਂ ਗੁਰੂ ਤਕ ਕਿਹੜੇ ਸਥਾਨ ਸਿੱਖੀ ਦਾ ਕੇਂਦਰ ਰਹੇ ?
(ਉ) ਰੂਪਨਗਰ
(ਅ) ਚੰਡੀਗੜ੍ਹ
(ਈ) ਮੁਹਾਲੀ
(ਸ) ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ।
ਉੱਤਰ :
(ਸ) ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ।

ਪ੍ਰਸ਼ਨ 10.
ਗੁਰੁ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਣ ਮਗਰੋਂ ਕਿੱਥੇ ਵਿਸਰਾਮ ਕੀਤਾ ਸੀ ?
(ਉ) ਕੋਟਲਾ ਨਿਹੰਗ
(ਅ) ਰੂਪਨਗਰ
(ਇ) ਮੁਹਾਲੀ
(ਸ) ਕੁਰਾਲੀ।
ਉੱਤਰ :
(ੳ) ਕੋਟਲਾ ਨਿਹੰਗ !

ਪ੍ਰਸ਼ਨ 11.
ਕੋਟਲਾ ਨਿਹੰਗ ਵਿਖੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਕਿਹੜਾ ਗੁਰਦੁਆਰਾ ਬਣਿਆ ਹੈ ?
(ੳ) ਭੱਠਾ ਸਾਹਿਬ।
(ਅ) ਗਰਨਾ ਸਾਹਿਬ
(ਈ) ਟਾਹਲੀਆਣਾ ਸਾਹਿਬ
(ਸ) ਦਮਦਮਾ ਸਾਹਿਬ।
ਉੱਤਰ :
(ੳ) ਭੱਠਾ ਸਾਹਿਬ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਰਨ ਦਿਓ
(ੳ) ਪੰਜਾਬ/ਰੂਪਨਗਰ/ਹੜੱਪਾ ਤੇ ਮੋਹਿੰਜੋਦੜੋ/ਸੰਘੋਲ (ਉੱਚਾ ਪਿੰਡ)/ਰਾਜਾ ਰੋਕੇਸ਼ਰ/ਰੂਪ ਸੇਨਕੀਰਤਪੁਰ ਸਾਹਿਬ/ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ/ਕੋਟਲਾ ਨਿਹੰਗ/ਭੱਠਾ ਸਾਹਿਬ।
(ਆ) ਪਿੰਡ
(ਈ) ਸਥਾਨ
(ਸ) ਫ਼ਾਸਲਾ
ਉੱਤਰ :
(ੳ) ਪੰਜਾਬ/ਰੂਪਨਗਰ/ਹੜੱਪਾ ਤੇ ਮੋਹਿੰਜੋਦੜੋਸੰਘੋਲ (ਉੱਚਾ ਪਿੰਡ/ਰਾਜਾ ਰੋਕੇਸ਼ਰ/ਰੂਪ ਸੇਨ/ਕੀਰਤਪੁਰ ਸਾਹਿਬ/ਆਨੰਦਪੁਰ ਸਾਹਿਬ/ਗੁਰੂ ਗੋਬਿੰਦ ਸਿੰਘ ਜੀ/ਕੋਟਲਾ ਨਿਹੰਗ/ਭੱਠਾ ਸਾਹਿਬ

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 13.
ਇਸ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਣ ਚੁਣੋ
(ਉ) ਬਾਈ/ਇਸ/ਵੱਡਾ/ਉੱਚਾ/ਰਾਜਾ/ਛੇਵੇਂ ਦਸਵੇਂ ਦੋ
(ਅ) ਯਾਦ
(ਬ) ਆਨੰਦਪੁਰ ਸਾਹਿਬ
(ਸ) ਸਥਾਨ
ਉੱਤਰ :
(ਉ) ਬਾਈ/ਇਸ ਵੱਡਾ/ਉੱਚਾ/ਰਾਜਾ ਛੇਵੇਂ ਦਸਵੇਂ।

ਪ੍ਰਸ਼ਨ 14.
ਇਸ ਪਾਠ ਵਿਚੋਂ ਅਕਰਮਕ ਕਿਰਿਆ ਦੀ ਠੀਕ ਉਦਾਹਰਨ ਚੁਣੋ
(ੳ) ਰਹੇ ਹਨਰਹਿ ਗਿਆ
(ਅ) ਹੈ।
(ਈ) ਕਰਾਂਗੇ
(ਸ) ਰੱਖਿਆ।
ਉੱਤਰ :
(ੳ) ਰਹੇ ਹਨਰਹਿ ਗਿਆ।

ਪ੍ਰਸ਼ਨ 15.
ਇਸ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਸੱਭਿਅਤਾ
(ਆ) ਪਹਿਲਾਂ
(ਈ) ਪਾਠ
(ਸ) ਇਨ੍ਹਾਂ/ਅਸੀਂ/ਇਸ/ਇਹ/ਉਸ
ਉੱਤਰ :
(ਸ) ਇਨ੍ਹਾਂ/ਅਸੀਂ ਇਸ/ਇਹ/ਉਸ !

ਪ੍ਰਸ਼ਨ 16.
ਇਸ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ੳ) ਸਿੱਖਾਂ
(ਅ) ਸੰਘੋਲ
(ਈ) ਹੜੱਪਾ
(ਸ) ਹਨ/ਹੈਕਰਾਂਗੇ/ਵੇਖੋ/ਹੋਈਆਂ/ਮਿਲੇ ਹਨ/ਰੱਖਿਆ/ਰਹੇ ਹਨਹੋਈ/ਕੀਤਾ ਸੀ/ਰਹਿ ਗਿਆ
ਉੱਤਰ :
(ਸ) ਹਨ/ਹੈ/ਕਰਾਂਗੇ/ਵੇਖੋ/ਹੋਈਆਂ/ਮਿਲੇ ਹਨ/ਰੱਖਿਆ/ਰਹੇ ਹਨ ਹੋਈ/ਕੀਤਾ ਸੀ/ਰਹਿ ਗਿਆ।

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 17.
‘ਰਾਜਾ’ ਸ਼ਬਦ ਦਾ ਲਿੰਗ ਬਦਲੋ :
(ਉ) ਰਾਜੀ
(ਅ) ਰਾਣੀ ਰਾਨੀ
(ਸ) ਮਹਾਰਾਣੀ।
ਉੱਤਰ :
(ਅ) ਰਾਣੀ।

ਪ੍ਰਸ਼ਨ 18.
ਹੇਠ ਲਿਖਿਆਂ ਵਿਚੋਂ ਸੰਖਿਆਵਾਚਕ ਵਿਸ਼ੇਸ਼ਣ ਕਿਹੜਾ ਹੈ ?
(ੳ) ਬਾਈ/ਛੇਵੇਂ/ਦਸਵੇਂ
(ਅ) ਆਪਦੇ
(ਈ) ਪੁਰਾਣੀ
(ਸ) ਵੱਡਾ
ਉੱਤਰ :
(ੳ) ਬਾਈ/ਛੇਵੇਂ/ਦਸਵੇਂ।

ਪ੍ਰਸ਼ਨ 19.
‘ਕਿਲ੍ਹਾ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ

ਪ੍ਰਸ਼ਨ 20.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ –
(ਉ) ਡੰਡੀ
(ਅ) ਕਾਮਾ
(ਈ) ਛੁੱਟ – ਮਰੋੜੀ
(ਸ) ਜੋੜਨੀ
(ਹ) ਇਕਹਿਰੇ ਪੁੱਠੇ ਕਾਮੇ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਛੁੱਟ – ਮਰੋੜੀ ( ‘ )
(ਸ) ਜੋੜਨੀ ( – )
(ਹ) ਇਕਹਿਰੇ ਪੁੱਠੇ ਕਾਮੇ ( ‘ ‘ )

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 21.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ।
PSEB 8th Class Punjabi Solutions Chapter 7 ਰੂਪਨਗਰ 1
PSEB 8th Class Punjabi Solutions Chapter 7 ਰੂਪਨਗਰ 2
ਉੱਤਰ :
PSEB 8th Class Punjabi Solutions Chapter 7 ਰੂਪਨਗਰ 3

3. 1831 ਈਸਵੀ ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਇਤਿਹਾਸਿਕ ਸੰਧੀ ਇਸੇ ਸ਼ਹਿਰ ਵਿਚ ਸਤਲੁਜ ਦੇ ਕੰਢੇ ‘ਤੇ ਹੋਈ ਸੀ। ਇਸ ਸੰਧੀ ਅਨੁਸਾਰ ਅੰਗਰੇਜ਼ਾਂ ਨੇ ਸਤਲੁਜ ਪਾਰ ਦੇ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ ਵਿਚ ਪੈਰ ਨਹੀਂ ਪਾਉਣਾ ਸੀ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੀ ਇਸ ਪਾਸੇ ਦੀ ਹੱਦ ਸਤਲੁਜ ਦਰਿਆ ਤੀਕ ਮੰਨਣੀ ਸੀ। ਇਸ ਪ੍ਰਕਾਰ ਇਹ ਸੰਧੀ ਪੰਜਾਬ ਦੇ ਹੀ ਨਹੀਂ, ਸਗੋਂ ਭਾਰਤ ਦੇ ਇਤਿਹਾਸ ਵਿਚ ਵੀ ਵਿਸ਼ੇਸ਼ ਸਥਾਨ ਰੱਖਦੀ ਹੈ। ਇਸ ਸ਼ਹਿਰ ਆਏ ਯਾਤਰੂ ਸੰਧੀ ਵਾਲੀ ਯਾਦਗਾਰ ਥਾਂ ਨੂੰ ਵੇਖਣਾ ਪਸੰਦ ਕਰਦੇ ਹਨ ਪੁਨਰਗਠਨ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਵਿੱਚ ਰੋਪੜ, ਜ਼ਿਲ੍ਹਾ ਅੰਬਾਲਾ ਦੀ ਕੇਵਲ ਇੱਕ ਤਹਿਸੀਲ ਸੀ। ਫਿਰ ਪੁਨਰਗਠਨ ਪਿੱਛੋਂ ਅੰਬਾਲਾ ਹਰਿਆਣਾ ਦਾ ਭਾਗ ਬਣ ਗਿਆ। ਇਸ ਉਪਰੰਤ ਰੂਪਨਗਰ ਪੂਰਾ ਜ਼ਿਲ੍ਹਾ ਬਣ ਗਿਆ। ਇਸ ਤਰ੍ਹਾਂ ਇਹ ਸ਼ਹਿਰ ਅਤੇ ਜ਼ਿਲ੍ਹਾ ਰੂਪਨਗਰ ਦੇ ਨਾਂ ਨਾਲ ਜਾਣਿਆ ਗਿਆ।

ਉਪਰੋਕਤ ਪੈਰੇ ਨੂੰ ਪੜ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਅੰਗਰੇਜ਼ ਜਨਰਲ ਦਾ ਨਾਂ ਕੀ ਸੀ ?
(ਉ) ਲਾਰਡ ਡਲਹੌਜ਼ੀ
(ਅੇ) ਲਾਰਡ ਵਿਲੀਅਮ ਬੈਂਟਿੰਕ
(ਈ) ਲਾਰਡ ਕਰਜ਼ਨ
(ਸ) ਲਾਰਡ ਹੈਨਰੀ ਹਾਰਡਿੰਗ।
ਉੱਤਰ :
(ਅ) ਲਾਰਡ ਵਿਲੀਅਮ ਬੈਂਟਿੰਕ।

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਤੇ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਇਤਿਹਾਸਿਕ ਸੰਧੀ ਕਦੋਂ ਹੋਈ ?
(ਉ) 1830
(ਅ) 1831
(ੲ) 1832
(ਸ) 1833.
ਉੱਤਰ :
(ਅ) 1831

ਪ੍ਰਸ਼ਨ 3.
ਇਤਿਹਾਸਿਕ ਸੰਧੀ ਕਿਸ ਦਰਿਆ ਦੇ ਕੰਢੇ ਹੋਈ ?
(ਉ) ਸਤਲੁਜ ਦੇ
(ਅ) ਬਿਆਸ ਦੇ
(ਇ) ਰਾਵੀ ਦੇ
(ਸ) ਜਿਹਲਮ ਦੇ।
ਉੱਤਰ :
(ੳ) ਸਤਲੁਜ ਦੇ।

ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਤੇ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਕਿਸ ਦਰਿਆ ਨੂੰ ਦੋਹਾਂ ਹਕੂਮਤ ਦੀ ਹੱਦ ਮੰਨਿਆ ਗਿਆ ?
ਉ) ਸਤਲੁਜ
(ਆ) ਬਿਆਸ
(ਇ) ਰਾਵੀ
(ਸ) ਜਮਨਾ !
ਉੱਤਰ :
(ੳ) ਸਤਲੁਜ।

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 5.
ਸ਼ਹਿਰ ਵਿਚ ਆਏ ਯਾਤਰੂ ਕਿਹੜੀ ਥਾਂ ਵੇਖਣੀ ਚਾਹੁੰਦੇ ਹਨ ?
(ਉ) ਸੰਧੀ ਦੀ ਯਾਦਗਾਰ ਵਾਲੀ ਥਾਂ
(ਅ) ਸਤਲੁਜ ਜਾਂ ਪੁਲ
(ਈ) ਡੈਮ
(ਸ) ਵੱਡੀ ਨਹਿਰ।
ਉੱਤਰ :
(ੳ) ਸੰਧੀ ਦੀ ਯਾਦਗਾਰ ਵਾਲੀ ਥਾਂ।

ਪ੍ਰਸ਼ਨ 6.
ਪੁਨਰਗਠਨ ਤੋਂ ਪਹਿਲਾਂ ਰੋਪੜ ਕਿਸ ਜ਼ਿਲ੍ਹੇ ਦੀ ਤਹਿਸੀਲ ਸੀ ?
(ਉ) ਹੁਸ਼ਿਆਰਪੁਰ
(ਆ) ਅੰਬਾਲਾ
(ਇ) ਲੁਧਿਆਣਾ
(ਸ) ਪਟਿਆਲਾ।
ਉੱਤਰ :
(ਅ) ਅੰਬਾਲਾ।

ਪ੍ਰਸ਼ਨ 7.
ਪੁਨਰਗਠਨ ਤੋਂ ਮਗਰੋਂ ਅੰਬਾਲਾ ਕਿਸ ਦਾ ਹਿੱਸਾ ਬਣ ਗਿਆ ?
(ਉ) ਪੰਜਾਬ ਦਾ।
(ਅ) ਯੂ. ਪੀ. ਦਾ
(ਇ) ਰਾਜਸਥਾਨ ਦਾ
(ਸ) ਹਰਿਆਣੇ ਦਾ।
ਉੱਤਰ :
(ਸ) ਹਰਿਆਣੇ ਦਾ।

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 8.
ਰੂਪਨਗਰ ਪੂਰਾ ਜ਼ਿਲ੍ਹਾ ਕਦੋਂ ਬਣਿਆ ?
(ੳ) ਪੰਜਾਬ ਦੇ ਪੁਨਰਗਠਨ ਤੋਂ ਮਗਰੋਂ
(ਅ) 1947 ਵਿਚ
(ਇ) 1857 ਵਿਚ
(ਸ) 1901 ਵਿਚ 1
ਉੱਤਰ :
(ੳ) ਪੰਜਾਬ ਦੇ ਪੁਨਰਗਠਨ ਤੋਂ ਮਗਰੋਂ।

ਪ੍ਰਸ਼ਨ 9.
ਇਸ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਸ਼ਹਿਰ/ਕੰਢੇ/ਸੰਧੀ/ਅੰਗਰੇਜ਼ਾਂ/ਤਹਿਸੀਲ/ਸਥਾਨ।
(ਅ) ਪੁਨਰਗਠਨ
(ਈ) ਰੂਪਨਗਰ
(ਸ) ਸਤਲੁਜ
ਉੱਤਰ :
(ਉ) ਸ਼ਹਿਰ/ਕੰਢੇ/ਸੰਧੀ/ਅੰਗਰੇਜ਼ਾਂ/ਤਹਿਸੀਲ/ਸਥਾਨ।

ਪ੍ਰਸ਼ਨ 10.
ਇਸ ਪੈਰੇ ਵਿਚ ਕਿਰਿਆ ਸ਼ਬਦ ਦੀ ਠੀਕ ਉਦਾਹਰਨ ਚੁਣੋ
(ਉ) ਹੋਣੀ ਸੀ/ਪਾਉਣਾ ਸੀ/ਲੈਣੀ ਸੀ/ਰੱਖਦੀ ਹੈ/ਕਰਦੇ ਹਨਸੀ ਬਣ ਗਿਆ ਹੈਇਹ
(ਅ) ਪੁਨਰਗਠਨ
(ਈ) ਜ਼ਿਲ੍ਹਾ
(ਸ) ਕੰਢੇ।
ਉੱਤਰ :
(ਉ) ਹੋਣੀ ਸੀ/ਪਾਉਣਾ ਸੀ/ਲੈਣੀ ਸੀ/ਰੱਖਦੀ ਹੈਕਰਦੇ ਹਨ/ਸੀ/ ਬਣ ਗਿਆ ਹੈਇਹ।

ਪ੍ਰਸ਼ਨ 11.
ਇਸ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਜ਼ਿਲ੍ਹਾ
(ਅ) ਉਪਰੰਤ
(ਈ) ਸ਼ਹਿਰ
(ਸ) ਮਹਾਰਾਜਾ ਰਣਜੀਤ ਸਿੰਘ/ਲਾਰਡ ਵਿਲੀਅਮ ਬੈਂਟਿੰਕਸਤਲੁਜ/ਭਾਰਤ/ਰੋਪੜ ਅੰਬਾਲਾ/ਹਰਿਆਣਾ/ਰੂਪਨਗਰ।
ਉੱਤਰ :
(ਸ) ਮਹਾਰਾਜਾ ਰਣਜੀਤ ਸਿੰਘ/ਲਾਰਡ ਵਿਲੀਅਮ ਬੈਂਟਿੰਕ/ਸਤਲੁਜ/ਭਾਰਤ ਰੋਪੜ/ਅੰਬਾਲਾ/ਹਰਿਆਣਾ/ ਰੂਪਨਗਰ।

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ੳ) ਰੋਪੜ
(ਅ) ਅੰਬਾਲਾ
(ਈ) ਪੁਨਰਗਠਨ
(ਸ) ਮਹਾਰਾਜਾ/ਅੰਗਰੇਜ਼ ਜਨਰਲ ਲਾਰਡ/ਇਸੇ/ਇਸ/ਇਹ/ਵਿਸ਼ੇਸ਼/ਸਾਂਝੇ ਤਹਿਸੀਲ/ਜ਼ਿਲ੍ਹਾ।
ਉੱਤਰ :
(ਸ) ਮਹਾਰਾਜਾ/ਅੰਗਰੇਜ਼ ਜਨਰਲ ਲਾਰਡਇਸੇ/ਇਸ/ਇਹ/ਵਿਸ਼ੇਸ਼/ਸਾਂਝੇ ਤਹਿਸੀਲ/ਜ਼ਿਲ੍ਹਾ।

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਦੋ ਕਿਰਿਆ ਸ਼ਬਦ ਲਿਖੋ।
ਉੱਤਰ :
ਬਣ ਗਿਆ, ਪਾਉਣਾ ਸੀ।

ਪ੍ਰਸ਼ਨ 14.
ਮਹਾਰਾਜਾ ਸ਼ਬਦ ਦਾ ਲਿੰਗ ਬਦਲੋ।
(ਉ) ਰਾਣੀ
(ਅ) ਰਾਨੀ
(ਈ) ਮਹਾਰਾਣੀ
(ਸ) ਮਹਾਰਾਨੀ।
ਉੱਤਰ :
(ਈ) ਮਹਾਰਾਣੀ।

ਪ੍ਰਸ਼ਨ 15.
‘ਤਹਿਸੀਲ’ ਅਤੇ ‘ਜ਼ਿਲ੍ਹਾ ਵਿਚ ਲਿੰਗ ਦਾ ਕੀ ਫ਼ਰਕ ਹੈ ?
ਉੱਤਰ :
ਤਹਿਸੀਲ ਇਸਤਰੀ ਲਿੰਗ ਹੈ, ਪਰੰਤੁ ‘ਜ਼ਿਲ੍ਹਾ ਪੁਲਿੰਗ !

ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਛੁੱਟ – ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਛੁੱਟ – ਮਰੋੜੀ ( ‘ )

PSEB 8th Class Punjabi Solutions Chapter 7 ਰੂਪਨਗਰ

ਪ੍ਰਸ਼ਨ 17,
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ
PSEB 8th Class Punjabi Solutions Chapter 7 ਰੂਪਨਗਰ 4
ਉੱਤਰ :
PSEB 8th Class Punjabi Solutions Chapter 7 ਰੂਪਨਗਰ 5

2. ਵਿਆਕਰਨ ਤੇ ਰਚਨਾ।

ਪ੍ਰਸ਼ਨ 1.
ਪੜਨਾਂਵ ਕਿਸ ਨੂੰ ਆਖਦੇ ਹਨ ? ਇਸ ਦੇ ਕਿੰਨੇ ਭੇਦ ਹਨ ? ਉਨ੍ਹਾਂ ਦੇ ਨਾਂ ਲਿਖੋ।
ਉੱਤਰ :
ਵਾਕ ਵਿਚ ਜਿਹੜਾ ਸ਼ਬਦ ਕਿਸੇ ਨਾਂਵ ਦੀ ਜਗਾ ਵਰਤਿਆ ਜਾਵੇ, ਉਹ ਪੜਨਾਂਵ ਅਖਵਾਉਂਦਾ ਹੈ , ਜਿਵੇਂ – ਮੈਂ, ਅਸੀਂ, ਸਾਡਾ, ਤੂੰ, ਤੁਸੀਂ, ਤੁਹਾਡਾ, ਇਹ, ਉਹ, ਆਪ ਆਦਿ

ਪੜਨਾਂਵ ਛੇ ਕਿਸਮਾਂ ਦੇ ਹੁੰਦੇ ਹਨ –

  • ਪੁਰਖਵਾਚਕ ਪੜਨਾਂਵ
  • ਨਿੱਜਵਾਚਕ ਪੜਨਾਂਵ
  • ਸੰਬੰਧਵਾਚਕ ਪੜਨਾਂਵ
  • ਪ੍ਰਸ਼ਨਵਾਚਕ ਪੜਨਾਂਵ
  • ਨਿਸਚੇਵਾਚਕ ਪੜਨਾਂਵ
  • ਅਨਿਸਚੇਵਾਚਕ ਪੜਨਾਂਵ।

ਪ੍ਰਸ਼ਨ 2.
ਪੁਰਖਵਾਚਕ ਪੜਨਾਂਵ ਕੀ ਹੁੰਦਾ ਹੈ ? ਇਸਦੇ ਭੇਦ ਉਦਾਹਰਨਾਂ ਸਹਿਤ ਦੱਸੋ।
ਉੱਤਰ :
ਪੁਰਖਵਾਚਕ ਪੜਨਾਂਵ – ਜਿਹੜੇ ਪੜਨਾਂਵ ਕੇਵਲ ਪੁਰਖਾਂ ਦੀ ਥਾਂ ‘ਤੇ ਵਰਤੇ ਜਾਣ, ਉਨ੍ਹਾਂ ਨੂੰ “ਪੁਰਖਵਾਚਕ ਪੜਨਾਂਵ ਆਖਿਆ ਜਾਂਦਾ ਹੈ, ਜਿਵੇਂ – ਮੈਂ, ਅਸੀਂ, ਤੂੰ, ਤੁਸੀਂ, ਉਹ ਆਦਿ।

ਪੁਰਖਵਾਚਕ ਪੜਨਾਂਵ ਤਿੰਨ ਪ੍ਰਕਾਰ ਦੇ ਹੁੰਦੇ ਹਨ –

  1. ਉੱਤਮ ਪੁਰਖ ਜਾਂ ਪਹਿਲਾ ਪੁਰਖ – ਵਾਕ ਵਿਚ ਗੱਲ ਕਰਨ ਵਾਲੇ ਵਿਅਕਤੀ ਨੂੰ ‘ ‘ਉੱਤਮ ਪੁਰਖ ਆਖਿਆ ਜਾਂਦਾ ਹੈ; ਜਿਵੇਂ – ਮੈਂ, ਮੇਰਾ, ਮੈਨੂੰ, ਅਸੀਂ, ਸਾਨੂੰ, ਸਾਡਾ, ਸਾਡੇ, ਸਾਡੀ, ਸਾਥੋਂ ਆਦਿ।
  2. ਮੱਧਮ ਪੁਰਖ ਜਾਂ ਦੂਜਾ ਪੁਰਖ – ਵਾਕ ਵਿਚ ਜਿਸ ਨਾਲ ਗੱਲ ਕੀਤੀ ਜਾਵੇ, ਉਹ “ਮੱਧਮ ਪੁਰਖ’ ਹੁੰਦਾ ਹੈ; ਜਿਵੇਂ ਤੂੰ, ਤੁਸੀਂ, ਤੁਹਾਡਾ, ਤੁਹਾਡੀ, ਤੁਹਾਡੀਆਂ, ਤੈਨੂੰ, ਤੁਹਾਨੂੰ, ਤੇਰਾ, ਤੇਰੇ ਆਦਿ।
  3. ਅਨਯ ਪੁਰਖ ਜਾਂ ਤੀਸਰਾ ਪੁਰਖ – ਵਾਕ ਵਿਚ ਜਿਸ ਬਾਰੇ ਗੱਲ ਕੀਤੀ ਜਾਵੇ, ਉਸ ਨੂੰ “ਅਨਯ ਪੁਰਖ ਆਖਿਆ ਜਾਂਦਾ ਹੈ; ਜਿਵੇਂ – ਉਹ, ਇਸ, ਉਨ੍ਹਾਂ ਆਦਿ।

PSEB 8th Class Punjabi Solutions Chapter 7 ਰੂਪਨਗਰ

3. ਔਖੇ ਸ਼ਬਦਾਂ ਦੇ ਅਰਥ

  • ਸੁਮੇਲ – ਸੋਹਣਾ ਮੇਲ, ਸੁਜੋੜ
  • ਵਹਿੰਦਾ – ਵਗਦਾ।
  • ਹੈੱਡਵਰਕਸ – ਉਹ ਥਾਂ ਜਿੱਥੋਂ ਦਰਿਆ ਨੂੰ ਬੰਨ੍ਹ ਲਾ ਕੇ ਕੋਈ ਨਹਿਰ ਕੱਢੀ ਗਈ ਹੋਵੇ।
  • ਬਿਸਤ – ਬਿਆਸ + ਸਤਲੁਜ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਸ਼ਬਦ
  • ਅਧਿਕਾਰੀ – ਹੱਕਦਾਰ।
  • ਖੁਦਾਈ – ਜ਼ਮੀਨ ਨੂੰ ਪੁੱਟਣਾ।
  • ਉਪਰੰਤ – ਪਿੱਛੋਂ।
  • ਵਿਸਰਾਮ – ਅਰਾਮ
  • ਫ਼ਾਸਲਾ – ਦੂਰੀ ਦਾ ਫ਼ਰਕ।
  • ਸੰਧੀ – ਸਮਝੌਤਾ, ਸੁਲਾਹਨਾਮਾ ਪੁਨਰਗਠਨ ਨਵੇਂ ਸਿਰੇ ਤੋਂ ਬਣਾਉਣਾ, ਹੱਦਬੰਦੀ ਨੂੰ ਨਵੇਂ ਸਿਰੇ ਤੋਂ ਉਲੀਕਣਾ
  • ਵਾਹਨ – ਗੱਡੀਆਂ, ਮੋਟਰਾਂ ਆਦਿ।
  • ਭੂਮੀ – ਧਰਤੀ।
  • ਤਿਕੋਣ – ਤਿੰਨ ਨੁਕਰਾਂ ਵਾਲੀ ਸ਼ਕਲ, ਸੀਮਾਵਾਂ – ਹੱਦਾਂ ਨੂੰ ਮੁਹਾਂਦਰਾ
  • ਚਿਹਰਾ – ਮੋਹਰਾ,
  • ਰੂਪ – ਰੇਖਾ
  • ਟੁੱਕ ਬਣ ਜਾਣਾ – ਪ੍ਰਭਾਵਸ਼ਾਲੀ ਬਣਨਾ।
  • ਪੁਆਧ – ਰੋਪੜ ਤੇ ਮੁਹਾਲੀ ਦੇ ਇਲਾਕੇ, ਪਹਾੜ ਨਾਲ ਲਗਦੇ ਇਲਾਕੇ ਨੂੰ ਪੁਆਧ ਕਿਹਾ ਜਾਂਦਾ ਹੈ।
  • ਵਸਨੀਕ – ਰਹਿਣ ਵਾਲੇ, ਵਸਣ ਵਾਲੇ।