PSEB 8th Class Science Solutions Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ

Punjab State Board PSEB 8th Class Science Book Solutions Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ Textbook Exercise Questions, and Answers.

PSEB Solutions for Class 8 Science Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ

PSEB 8th Class Science Guide ਫ਼ਸਲ ਉਤਪਾਦਨ ਅਤੇ ਪ੍ਰਬੰਧਨ  Textbook Questions and Answers

ਪ੍ਰਸ਼ਨ 1. ਢੁਕਵੇਂ ਸ਼ਬਦਾਂ ਦੁਆਰਾ ਖ਼ਾਲੀ ਸਥਾਨ ਭਰੋ –
(ਤੈਰਨਾ, ਪਾਣੀ, ਫ਼ਸਲ, ਪੋਸ਼ਕ ਤੱਤ, ਤਿਆਰੀ)
(ੳ) ਇੱਕੋ ਕਿਸਮ ਦੇ ਪੌਦਿਆਂ ਨੂੰ ਇੱਕੋ ਥਾਂ ‘ਤੇ ਵੱਡੇ ਪੱਧਰ ‘ਤੇ ਉਗਾਉਣ ਨੂੰ………….. ਕਹਿੰਦੇ ਹਨ ।
(ਅ) ਫ਼ਸਲ ਉਗਾਉਣ ਤੋਂ ਪਹਿਲਾਂ ਸਭ ਤੋਂ ਪਹਿਲਾ ਕਦਮ ਮਿੱਟੀ ਦੀ ………….. ਹੈ ।
(ਈ) ਖ਼ਰਾਬ ਬੀਜ ਪਾਣੀ ਦੇ ਉੱਪਰ …………. ਸ਼ੁਰੂ ਕਰ ਦਿੰਦੇ ਹਨ ।
(ਸ) ਫ਼ਸਲ ਉਗਾਉਣ ਲਈ ਉਚਿਤ ਸੂਰਜੀ-ਪ੍ਰਕਾਸ਼ ਅਤੇ ਮਿੱਟੀ ਵਿੱਚ ਉਚਿਤ ……….. ਅਤੇ ……….. ਹੋਣੇ ਜ਼ਰੂਰੀ ਹਨ ।
ਉੱਤਰ-
(ਉ) ਫ਼ਸਲ
(ਅ ਤਿਆਰੀ
(ਏ) ਤੈਰਨਾ
(ਸ) ਪੋਸ਼ਕ, ਪਾਣੀ ।

ਪ੍ਰਸ਼ਨ 2. ‘ਕਾਂਲਮ ‘ਉਂ ਅਤੇ ਕਾਂਲਮ “ਅ’ ਦੀਆਂ ਵਸਤੂਆਂ ਦਾ ਮਿਲਾਂਣ ਕਰੋ-

‘ਉ’ ‘ਅ’
(1) ਖਰੀਫ਼ ਫ਼ਸਲਾਂ (ਉ) ਪਸ਼ੂਆਂ ਦਾ ਭੋਜਨ ।
(2) ਰੱਬੀ ਫ਼ਸਲਾਂ (ਅ) ਯੂਰੀਆ ਤੇ ਸੁਪਰ ਫਾਸਫੇਟ
(3) ਰਸਾਇਣਿਕ ਖਾਦਾਂ ਪਸ਼ੂਆਂ ਦਾ ਗੋਬਰ, ਮੂਤਰ, ਪੌਦਿਆਂ ਦੇ ਫਾਲਤੂ
ਪਦਾਰਥ ।
(4) ਦੇਸੀ ਖਾਦਾਂ (ਸ) ਕਣਕ, ਛੋਲੇ, ਮਟਰ
(ਹ) ਧਾਨ ਚਾਵਲ, ਮੱਕੀ ।

ਉੱਤਰ-

(1) ਖਰੀਫ਼ ਫ਼ਸਲਾਂ (ਹ) ਧਾਨ (ਚਾਵਲ), ਮੱਕੀ ।
(2) ਰਬੀ ਫ਼ਸਲਾਂ (ਸ) ਕਣਕ, ਛੋਲੇ, ਮਟਰ
(3) ਰਸਾਇਣਿਕ ਖਾਦਾਂ (ਅ) ਯੂਰੀਆ ਤੇ ਸੁਪਰ ਫਾਸਫੇਟ
(4) ਦੇਸੀ ਖਾਦਾਂ (ਈ) ਪਸ਼ੂਆਂ ਦਾ ਗੋਬਰ, ਮੂਤਰ, ਪੌਦਿਆਂ ਦੇ ਫਾਲਤੂ ਪਦਾਰਥ ।

ਪ੍ਰਸ਼ਨ 3. ਹਰ ਇੱਕ ਦੀਆਂ ਦੋ-ਦੋ ਉਦਾਹਰਨਾਂ ਦਿਓ
(ੳ) ਖ਼ਰੀਫ (ਸਾਉਣੀ ਦੀਆਂ ਫ਼ਸਲਾਂ
(ਅ) ਰੱਬੀ (ਹਾੜ੍ਹੀ ਦੀਆਂ ਫ਼ਸਲਾਂ ।
ਉੱਤਰ-
(ੳ) ਖਰੀਫ਼ ਫ਼ਸਲਾਂ (ਸਾਉਣੀ ਦੀਆਂ)-
(i) ਝੋਨਾ
(ii) ਮੱਕੀ ।
(ਅ) ਰੱਬੀ (ਹਾੜ੍ਹੀ ਦੀਆਂ ਫ਼ਸਲਾਂ-
(i) ਕਣਕ
(ii) ਛੋਲੇ |

ਪ੍ਰਸ਼ਨ 4.
ਹੇਠ ਲਿਖਿਆਂ ‘ਤੇ ਨੋਟ ਲਿਖੋ
(ਉ) ਭੂਮੀ ਦੀ ਤਿਆਰੀ !
(ਅ) ਬਿਜਾਈ
ਗੋਡੀ
(ਸ) ਰਾਹਾਈ ।
ਉੱਤਰ-
(ੳ) ਭੂਮੀ ਦੀ ਤਿਆਰੀ (Preparation of Soil)-ਮਿੱਟੀ ਨੂੰ ਪਲਟਨਾ ਅਤੇ ਪੋਲਾ ਬਣਾਉਣਾ ਤਾਂਕਿ ਇਸ ਵਿੱਚ ਪੌਦੇ ਵਾਧਾ ਕਰ ਸਕਣ ਅਤੇ ਸਾਹ ਲੈ ਸਕਣ । ਇਸ ਤਰ੍ਹਾਂ ਸੂਖ਼ਮ ਜੀਵਾਂ ਦਾ ਵਾਧਾ ਵੀ ਠੀਕ ਢੰਗ ਨਾਲ ਹੁੰਦਾ ਹੈ । ਇਸ ਕਿਰਿਆ ਨੂੰ ਜੁਤਾਈ ਕਹਿੰਦੇ ਹਨ । ਜੋਤੇ ਹੋਏ ਖੇਤ ਵਿੱਚ ਸੁੱਕੀ ਮਿੱਟੀ ਦੇ ਵੱਡੇ-ਵੱਡੇ ਢੇਲਿਆਂ ਨੂੰ ਪਾਟਲ ਦੀ ਸਹਾਇਤਾ ਨਾਲ ਤੋੜਿਆ ਜਾਂਦਾ ਹੈ । ਮਿੱਟੀ ਦਾ ਪਾਣੀ ਅਤੇ ਹਵਾ ਦੁਆਰਾ ਖੁਰਣ ਰੋਕਣ ਲਈ ਮਿੱਟੀ ਨੂੰ ਸਮਤਲ ਕਰਨਾ ਵੀ ਜ਼ਰੂਰੀ ਹੈ।
(ਅ) ਬਿਜਾਈ (Sowing)-ਖੇਤ ਵਿੱਚ ਬੀਜ ਬੀਜਣ ਦੀ ਵਿਧੀ ਨੂੰ ਬਿਜਾਈ ਕਹਿੰਦੇ ਹਨ । ਇਹ ਫ਼ਸਲ ਉਤਪਾਦਨ ਦਾ ਮਹੱਤਵਪੂਰਨ ਚਰਨ ਹੈ । ਬੀਜਣ ਤੋਂ ਪਹਿਲਾਂ ਵਧੀਆ ਗੁਣਵੱਤਾ ਵਾਲੇ ਸਿਹਤਮੰਤ ਬੀਜਾਂ ਨੂੰ ਚੁਣਿਆ ਜਾਂਦਾ ਹੈ । ਬੀਜਾਂ ਨੂੰ ਹੱਥਾਂ ਦੁਆਰਾ ਜਾਂ ਸੀਡ ਡਰਿਲ ਦੁਆਰਾ ਖੇਤਾਂ ਵਿੱਚ ਬੀਜਿਆ ਜਾਂਦਾ ਹੈ ।

(ਇ) ਗੋਡਾਈ (Weeding)-ਇਹ ਖੇਤਾਂ ਵਿੱਚੋਂ ਫ਼ਾਲਤੂ ਪੌਦੇ ਨਦੀਨਾਂ ਨੂੰ ਹਟਾਉਣ ਦੀ ਵਿਧੀ ਹੈ । ਇਹ ਵਿਧੀ ਬਹੁਤ ਜ਼ਰੂਰੀ ਹੈ । ਕਿਉਂਕਿ ਨਦੀਨ ਪਾਣੀ, ਪੋਸ਼ਕ, ਸਥਾਨ ਅਤੇ ਪ੍ਰਕਾਸ਼ ਲਈ ਫ਼ਸਲ ਨਾਲ ਮੁਕਾਬਲਾ ਕਰਦੇ ਹਨ । ਨਦੀਨਾਂ ਨੂੰ ਹੱਥਾਂ ਦੁਆਰਾ ਜੜਾਂ ਸਹਿਤ ਉਖਾੜ ਕੇ ਜਾਂ ਭੂਮੀ ਦੇ ਬਿਲਕੁਲ ਨੇੜੇ ਤੋਂ ਕੱਟ ਕੇ ਹਟਾਇਆ ਜਾਂਦਾ ਹੈ । ਨਦੀਨਾਂ ਨੂੰ ਹਟਾਉਣ ਦਾ ਸਭ ਤੋਂ ਵਧੀਆ ਸਮਾਂ ਉਨ੍ਹਾਂ ਵਿੱਚ ਫੁੱਲ ਅਤੇ ਬੀਜ ਬਣਨ ਤੋਂ ਪਹਿਲਾਂ ਦਾ ਹੈ । ਇਹ ਕਾਰਜ ਖੁਰਪੀ ਜਾਂ ਹੈਰੋ ਨਾਲ ਕਰਦੇ ਹਨ । ਕੁੱਝ ਰਸਾਇਣਾਂ ਦੀ ਵਰਤੋਂ ਨਦੀਨਾਂ ਨੂੰ ਨਿਯੰਤਰਿਤ ਕਰਨ ਲਈ ਕੀਤੀ ਜਾਂਦੀ ਹੈ, ਇਨ੍ਹਾਂ ਨੂੰ ਨਦੀਨਨਾਸ਼ਕ ਕਹਿੰਦੇ ਹਨ । ਇਨ੍ਹਾਂ ਦੀ ਵਰਤੋਂ ਪਾਣੀ ਵਿੱਚ ਘੋਲ ਕੇ ਫਸਲ ਤੇ ਛਿੜਕਾਅ ਦੁਆਰਾ ਕੀਤਾ ਜਾਂਦਾ ਹੈ । ਉਦਾਹਰਨ-2-4D ਅਤੇ ਬੂਟਾ ਕਲੋਰ ਆਦਿ ।

(ਸ) ਗਹਾਈ (Threshing)-ਕੱਟੀ ਹੋਈ ਫ਼ਸਲ ਵਿੱਚੋਂ ਅਨਾਜ ਨੂੰ ਭੂਸੇ ਤੋਂ ਵੱਖ ਕਰਨ ਦੀ ਵਿਧੀ ਨੂੰ ਹਾਈ ਕਹਿੰਦੇ ਹਨ । ਗਹਾਈ ਦੇ ਲਈ ਪਸ਼ੂਆਂ ਦਾ ਬਹੁਤ ਉਪਯੋਗ ਕੀਤਾ ਜਾਂਦਾ ਹੈ । ਵੱਡੇ-ਵੱਡੇ ਖੇਤਾਂ ਵਿੱਚ ਬ੍ਰੇਸ਼ਰ ਜਾਂ ਕੰਬਾਈਨ ਮਸ਼ੀਨ ਉਪਯੋਗ ਵਿੱਚ ਲਿਆਈ ਜਾਂਦੀ ਹੈ । ਕੰਬਾਈਨ ਕਟਾਈ ਅਤੇ ਗਹਾਈ ਦੋਨੋਂ ਕਾਰਜ ਕਰਦੀ ਹੈ ।

ਪ੍ਰਸ਼ਨ 5.
ਰਸਾਇਣਿਕ ਖਾਦਾਂ ਅਤੇ ਰੂੜੀ ਖਾਦਾਂ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਰਸਾਇਣਿਕ ਖਾਦਾਂ ਅਤੇ ਰੂੜੀ ਖਾਦਾਂ ਵਿੱਚ ਅੰਤਰ

ਰਸਾਇਣਿਕ ਖਾਦਾਂ (fertilizer) ਰੂੜੀ ਖਾਦਾਂ (Manures),
(1) ਇੱਕ ਅਕਾਰਬਨਿਕ ਲੂਣ ਹੈ । (1) ਇੱਕ ਕਾਰਬਨਿਕ ਪਦਾਰਥ ਹੈ ।
(2) ਇਸਦਾ ਉਤਪਾਦਨ ਫੈਟਰੀਆਂ ਵਿੱਚ ਹੁੰਦਾ ਹੈ । (2) ਇਸ ਨੂੰ ਖੇਤਾਂ ਵਿਚ ਗੋਬਰ ਅਤੇ ਅਪਸ਼ਿਸ਼ਟ ਦੇ ਅਪਘਟਨ ਤੋਂ ਬਣਾਇਆ ਜਾਂਦਾ ਹੈ ।
(3) ਇਸ ਨਾਲ ਮਿੱਟੀ ਵਿੱਚ ਮਲੜ ਦਾ ਵਾਧਾ ਨਹੀਂ ਹੁੰਦਾ | (3) ਇਸ ਵਿੱਚ ਮਲੜ੍ਹ ਬਹੁਤ ਮਾਤਰਾ ਵਿਚ ਹੁੰਦਾ ਹੈ ।
(4) ਇਸ ਵਿੱਚ ਪੌਦਿਆਂ ਲਈ ਪੋਸ਼ਕ ਬਹੁਤ ਵੱਡੀ ਮਾਤਰਾ ਵਿੱਚ ਹੁੰਦੇ ਹਨ । (4) ਇਸ ਵਿੱਚ ਪੌਦਿਆਂ ਲਈ ਪੋਸ਼ਕ ਦੀ ਮਾਤਰਾ ਥੋੜ੍ਹੀ ਹੁੰਦੀ ਹੈ ।

ਪਸ਼ਨ 6.
ਸਿੰਚਾਈ ਕੀ ਹੈ ? ਸਿੰਚਾਈ ਦੇ ਦੋ ਅਜਿਹੇ ਢੰਗਾਂ ਦੀ ਵਿਆਖਿਆ ਕਰੋ ਜੋ ਪਾਣੀ ਦੀ ਬੱਚਤ ਕਰਦੇ ਹਨ ।
ਉੱਤਰ-
ਸਿੰਚਾਈ (Irrigation)-ਵੱਖ-ਵੱਖ ਸਮਾਂ ਅੰਤਰਾਲਾਂ ਤੇ ਖੇਤਾਂ ਵਿੱਚ ਨਿਯਮਿਤ ਪਾਣੀ ਦੇਣਾ ਸਿੰਚਾਈ ਕਹਾਉਂਦਾ ਹੈ । ਸਿੰਚਾਈ ਦਾ ਸਮਾਂ ਅਤੇ ਬਾਰੰਬਾਰਤਾ ਫ਼ਸਲਾਂ, ਮਿੱਟੀ ਅਤੇ ਮੌਸਮ ਅਨੁਸਾਰ ਵੱਖ ਹੁੰਦੀ ਹੈ । ਸਿੰਚਾਈ ਦੀਆਂ ਆਧੁਨਿਕ ਵਿਧੀਆਂ ਦੁਆਰਾ ਪਾਣੀ ਦਾ ਉਪਯੋਗ ਸੋਚ ਸਮਝ ਨਾਲ ਹੁੰਦਾ ਹੈ |

ਪਾਣੀ ਦੀ ਬੱਚਤ ਵਾਲੇ ਸਿੰਚਾਈ ਦੇ ਦੋ ਢੰਗ ਇਸ ਤਰ੍ਹਾਂ ਹਨ :
(i) ਛਿੜਕਾਅ ਪ੍ਰਣਾਲੀ (Sprinkler System)-ਇਸ ਵਿਧੀ ਦੀ ਵਰਤੋਂ ਅਸਮਤਲ ਭੂਮੀ ਜਿੱਥੇ ਪਾਣੀ ਦੀ ਮਾਤਰਾ ਘੱਟ ਹੁੰਦੀ ਹੈ, ਤੇ ਕੀਤੀ ਜਾਂਦੀ ਹੈ । ਸਾਰੇ ਖੇਤ ਵਿੱਚ ਖੜੇ ਪਾਈਪਾਂ ਦਾ ਜਾਲ ਵਿਛਿਆ ਹੁੰਦਾ ਹੈ, ਜਿਸਦੇ ਉੱਪਰਲੇ ਸਿਰਿਆਂ ਤੇ ਘੁੰਮਣ ਵਾਲੇ ਨੋਜ਼ਲ ਲੱਗੇ ਹੁੰਦੇ ਹਨ । ਇਹ ਪਾਈਪ ਨਿਸਚਿਤ ਦੂਰੀ ਤੇ ਮੁੱਖ ਪਾਈਪ ਨਾਲ ਜੁੜੇ ਹੁੰਦੇ ਹਨ । ਪੰਪ ਦੀ ਸਹਾਇਤਾ ਨਾਲ ਭੇਜਿਆ ਗਿਆ ਪਾਣੀ ਮੁੱਖ ਪਾਈਪ ਵਿੱਚੋਂ ਹੁੰਦਾ ਹੋਇਆ ਨੋਜ਼ਲ ਵਿੱਚੋਂ ਵਰਖਾ ਦੇ ਰੂਪ ਵਿੱਚ ਪੌਦਿਆਂ ਤੇ ਡਿਗਦਾ ਹੈ । ਇਹ ਛਿੜਕਾਅ, ਰੇਤਲੀ (Sandy) ਮਿੱਟੀ ਲਈ ਉਪਯੋਗੀ ਹੈ ।
PSEB 8th Class Science Solutions Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ 1

(ii) ਤੁਪਕਾ ਪ੍ਰਣਾਲੀ (Drip System)-ਇਸ ਵਿਧੀ ਵਿੱਚ ਪਾਣੀ ਤੁਪਕਾ-ਤੁਪਕਾ ਕਰਕੇ ਪੌਦਿਆਂ ਦੀਆਂ ਜੜ੍ਹਾਂ ਤੇ ਡਿਗਦਾ ਹੈ, ਇਸ ਲਈ ਇਸ ਨੂੰ ਡਿਪ ਤੰਤਰ ਕਿਹਾ ਜਾਂਦਾ ਹੈ । ਫ਼ਲਦਾਰ ਪੌਦਿਆਂ, ਬਗੀਚਿਆਂ ਅਤੇ ਰੁੱਖਾਂ ਨੂੰ ਪਾਣੀ ਦੇਣ ਦੀ ਇਹ ਸਭ ਤੋਂ ਵਧੀਆ ਵਿਧੀ ਹੈ ।
PSEB 8th Class Science Solutions Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ 2
ਤੁਪਕਾ ਪ੍ਰਣਾਲੀ ਵਿੱਚ ਇਕ ਮੁੱਖ ਨਲੀ ਹੁੰਦੀ ਹੈ ਜਿਸਦੀਆਂ ਸਹਾਇਕ ਨਲੀਆਂ ਹੁੰਦੀਆਂ ਹਨ । ਇਨ੍ਹਾਂ ਸਹਾਇਕ ਨਲੀਆਂ ਦੇ ਸਿਰੇ ਤੇ ਖ਼ਾਸ ਤਰ੍ਹਾਂ ਦੀ ਨੋਜ਼ਲ ਲੱਗੀ ਹੁੰਦੀ ਹੈ । ਇਸ ਨਾਲ ਜੜਾਂ ਨੂੰ ਤੁਪਕਾ-ਤੁਪਕਾ ਪਾਣੀ ਮਿਲਦਾ ਹੈ ਅਤੇ ਪਾਣੀ ਵਿਅਰਥ ਨਹੀਂ ਜਾਂਦਾ । ਇਹ ਵਿਧੀ ਪਾਣੀ ਦੀ ਘਾਟ ਵਾਲੇ ਖੇਤਰਾਂ ਲਈ ਵਰਦਾਨ ਹੈ ।

ਪ੍ਰਸ਼ਨ 7.
ਜੇਕਰ ਕਣਕ ਨੂੰ ਖ਼ਰੀਫ (ਸਾਉਣੀ ਦੇ ਮੌਸਮ ਵਿੱਚ ਬੀਜਿਆ ਜਾਵੇ ਤਾਂ ਕੀ ਹੋਵੇਗਾ ? ਵਰਣਨ ਕਰੋ ।
ਉੱਤਰ-
ਕਣਕ ਇੱਕ ਰਬੀ ਫ਼ਸਲ ਹੈ । ਅਰਥਾਤ ਉਹ ਸਰਦੀ ਦੀ ਰੁੱਤ ਵਿੱਚ ਹੁੰਦੀ ਹੈ ਅਤੇ ਇਸ ਨੂੰ ਘੱਟ ਤਾਪਮਾਨ ਅਤੇ ਘੱਟ ਪਾਣੀ ਦੀ ਲੋੜ ਹੁੰਦੀ ਹੈ । ਜੇ ਕਣਕ ਨੂੰ ਖ਼ਰੀਫ਼ ਜਾਂ ਵਰਖਾ ਰੁੱਤ ਵਿੱਚ ਬੀਜਿਆ ਜਾਵੇਗਾ ਤਾਂ ਇਸ ਨੂੰ ਵੱਧ ਪਾਣੀ ਮਿਲਣ ਨਾਲ ਕਣਕ ਦੀ ਫ਼ਸਲ ਮਰ ਜਾਵੇਗੀ ਜਾਂ ਫਿਰ ਅਸਵਸਥ ਪੌਦੇ ਉੱਗਣਗੇ ।

ਪ੍ਰਸ਼ਨ 8.
ਖੇਤਾਂ ਵਿੱਚ ਲਗਾਤਾਰ ਫ਼ਸਲਾਂ ਬੀਜਣ ਨਾਲ ਭੂਮੀ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਫ਼ਸਲ ਦੇ ਚੰਗੇ ਉਤਪਾਦਨ ਦੇ ਲਈ ਖੇਤਾਂ ਵਿੱਚ ਖ਼ਾਦ ਜਾਂ ਰਸਾਇਣਿਕ ਖਾਦਾਂ ਦਾ ਵਧੇਰੇ ਉਪਯੋਗ ਕੀਤਾ ਜਾਂਦਾ ਹੈ । ਖਾਦ ਅਤੇ ਰਸਾਇਣਿਕ ਖਾਦ ਵਿੱਚ ਨਾਈਟਰੋਜਨ, ਫ਼ਾਸਫੋਰਸ, ਪੋਟਾਸ਼ੀਅਮ ਆਦਿ ਪੋਸ਼ਕ ਤੱਤ ਭਰਪੂਰ ਹੁੰਦੇ ਹਨ, ਪਰੰਤੂ ਇਹ ਮਿੱਟੀ ਦੀ ਪ੍ਰਕਿਰਤੀ ਬਦਲ ਦਿੰਦੇ ਹਨ । ਮਿੱਟੀ ਖਾਰੀ ਜਾਂ ਤੇਜ਼ਾਬੀ ਬਣ ਜਾਂਦੀ ਹੈ ।

ਪ੍ਰਸ਼ਨ 9.
ਨਦੀਨ ਕੀ ਹੁੰਦੇ ਹਨ ? ਅਸੀਂ ਇਨ੍ਹਾਂ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ ?
ਉੱਤਰ-
ਨਦੀਨ (Weeds)-ਉਪਜ ਦੇ ਨਾਲ ਉੱਗੇ ਹੋਏ ਅਣਚਾਹੇ ਫ਼ਾਲਤੂ ਪੌਦਿਆਂ ਨੂੰ ਨਦੀਨ ਕਿਹਾ ਜਾਂਦਾ ਹੈ । ਨਦੀਨ ਹਟਾਉਣ ਨੂੰ ਨਿਰਾਈ ਕਹਿੰਦੇ ਹਨ । ਨਦੀਨ ਨੂੰ ਹਟਾਉਣ ਅਤੇ ਉਹਨਾਂ ਦੇ ਵਾਧੇ ਨੂੰ ਕੰਟਰੋਲ ਕਰਨ ਦੀਆਂ ਵਿਧੀਆਂ ਹੇਠ ਲਿਖੀਆਂ ਹਨ-

  • ਜੁਤਾਈ-ਮਿੱਟੀ ਨੂੰ ਪਲਟਨ ਅਤੇ ਪੋਲਾ ਕਰਨ ਨੂੰ ਜੁਤਾਈ ਕਿਹਾ ਜਾਂਦਾ ਹੈ । ਜੁਤਾਈ ਹਲ ਨਾਲ ਕੀਤੀ ਜਾਂਦੀ ਹੈ । ਇਸ ਨਾਲ ਨਦੀਨ ਉਖੜ ਜਾਂਦੇ ਹਨ ਅਤੇ ਮਿੱਟੀ ਵਿੱਚ ਮਿਲ ਜਾਂਦੇ ਹਨ ।
  • ਗੋਡਾਈ-ਇਸ ਵਿਧੀ ਵਿੱਚ ਨਦੀਨਾਂ (ਬੇਲੋੜੇ ਪੌਦਿਆਂ ਨੂੰ ਭੌਤਿਕ ਰੂਪ ਵਿੱਚ ਹੱਥਾਂ ਦੁਆਰਾ ਉਖਾੜਿਆ ਜਾਂਦਾ ਹੈ ਜਾਂ ਮਿੱਟੀ ਦੇ ਬਹੁਤ ਨੇੜੇ ਤੋਂ ਕੱਟ ਕੇ ਵੱਖ ਕੀਤਾ ਜਾਂਦਾ ਹੈ । ਇਸ ਕੰਮ ਲਈ ਖੁਰਪਾ ਜਾਂ ਹੈਰੋ ਦੀ ਵਰਤੋਂ ਕੀਤੀ ਜਾਂਦੀ ਹੈ ।
  • ਰਸਾਇਣਿਕ ਵਿਧੀ-ਇਸ ਵਿਧੀ ਵਿੱਚ ਕੁੱਝ ਰਸਾਇਣਿਕ ਪਦਾਰਥ ਜਿਨ੍ਹਾਂ ਨੂੰ ਨਦੀਨਨਾਸ਼ਕ ਕਿਹਾ ਜਾਂਦਾ ਹੈ, ਉਪਜ ਤੇ ਛਿੜਕੇ ਜਾਂਦੇ ਹਨ ।
    ਉਦਾਹਰਨ-2-4D ਅਤੇ ਬੂਟਾ ਕਲੋਰ ।

ਪ੍ਰਸ਼ਨ 10.
ਹੇਠ ਲਿਖੇ ਬਕਸਿਆਂ ਨੂੰ ਉੱਚਿਤ ਤਰਤੀਬ ਵਿੱਚ ਸੈੱਟ ਕਰੋ ਤਾਂ ਕਿ ਗੰਨੇ ਦੀ ਫ਼ਸਲ ਉਗਾਉਣ ਦਾ ਰੇਖਾ-ਚਿੱਤਰ ਤਿਆਰ ਹੋ ਜਾਵੇ ।
ਫ਼ਸਲ ਨੂੰ ਖੰਡ ਮਿੱਲ |
PSEB 8th Class Science Solutions Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ 3

ਪ੍ਰਸ਼ਨ 11.
ਦਿੱਤੀ ਹੋਈ ਸ਼ਬਦ ਪਹੇਲੀ ਨੂੰ ਪੂਰਾ ਕਰੋ ।
ਉੱਪਰ ਤੋਂ ਹੇਠਾਂ ਵੱਲ

  • ਫ਼ਸਲ ਨੂੰ ਪਾਣੀ ਦੇਣਾ ।
  • ਪੱਕੀ ਫ਼ਸਲ ਨੂੰ ਜਿਸ ਮਸ਼ੀਨ ਨਾਲ ਕੱਟਿਆ ਜਾਂਦਾ ਹੈ ।

ਖੱਬੇ ਤੋਂ ਸੱਜੇ ਪਾਸੇ ਵੱਲ –

  • ਸਰਦੀ ਰੁੱਤ ਵਿੱਚ ਉਗਾਈਆਂ ਜਾਣ ਵਾਲੀਆਂ ਫ਼ਸਲਾਂ
  • ਦਾਣਿਆਂ ਨੂੰ ਤੂੜੀ ਤੋਂ ਵੱਖ ਕਰਨਾ
  • ਇੱਕੋ ਨਸਲ ਦੇ ਪੌਦਿਆਂ ਨੂੰ ਵੱਡੇ ਪੱਧਰ ‘ਤੇ ਉਗਾਉਣਾ
  • ਫ਼ਸਲ ਦੇ ਦਾਣਿਆਂ ਨੂੰ ਲੰਬੇ ਸਮੇਂ ਤਕ ਸੁਰੱਖਿਅਤ ਰੱਖਣਾ ।

PSEB 8th Class Science Solutions Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ 4

ਉੱਤਰ-
PSEB 8th Class Science Solutions Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ 5

PSEB Solutions for Class 8 Science ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ Important Questions and Answers

(A) ਬਹੁ-ਵਿਕਲਪੀ ਪ੍ਰਸ਼ਨ-ਉੱਤਰ

1. ਹੇਠਾਂ ਚਿੱਤਰ ਵਿੱਚ ਦਿੱਤਾ ਗਿਆ ਔਜ਼ਾਰ ਖੇਤੀਬਾੜੀ ਦੀ ਕਿਸ ਪੱਧਤੀ ਨਾਲ ਸੰਬੰਧਿਤ ਹੈ ?
PSEB 8th Class Science Solutions Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ 6
(ਉ) ਸਿੰਚਾਈ
(ਅ) ਬਿਜਾਈ
() ਨਿਰਾਈ
(ਸ) ਵਾਢੀ ।
ਉੱਤਰ-
(ਸ) ਵਾਢੀ ।

2. ਹੇਠਾਂ ਦਰਸਾਇਆ ਗਿਆ ਚਿੱਤਰ ਸਿੰਚਾਈ ਦਾ ਕਿਹੜਾ ਪਰੰਪਰਾਗਤ ਤਰੀਕਾ ਹੈ ?
PSEB 8th Class Science Solutions Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ 7
(ਉ) ਘਿਰਨੀ
(ਅ) ਚੇਨ ਪੰਪ
(ਈ) ਢੇਕਲੀ
(ਸ) ਹਲਟ ॥
ਉੱਤਰ-
(ਈ) ਢੇਕਲੀ ।

3. ਮੋਹਨ ਆਪਣੇ ਖੇਤ ਵਿੱਚ ਮੁੱਖ ਫ਼ਸਲ ਵਿੱਚੋਂ ਬੇਲੋੜੇ ਪੌਦਿਆਂ ਨੂੰ ਨਸ਼ਟ ਕਰਨ ਲਈ ਕਿਸੇ ਰਸਾਇਣਿਕ ਘੋਲ ਦਾ ਛਿੜਕਾਅ ਕਰ ਰਿਹਾ ਹੈ । ਇਸ ਰਸਾਇਣਿਕ ਘੋਲ ਨੂੰ ਕੀ ਕਿਹਾ ਜਾਂਦਾ ਹੈ ?
(ੳ) ਰੂੜੀ ਖਾਦ
(ਅ) ਨਦੀਨ ਨਾਸ਼ਕ |
(ਇ) ਉੱਲੀ
(ਸ) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਨਦੀਨ ਨਾਸ਼ਕ ।

4. ਨਰੇਸ਼ ਦੇ ਮਾਤਾ ਜੀ ਜੰਤੂਆਂ ਦੇ ਵਿਅਰਥ ਪਦਾਰਥਾਂ ਨੂੰ ਖੁੱਲ੍ਹੀ ਥਾਂ ਉੱਤੇ ਇਕੱਠਾ ਕਰ ਦਿੰਦੇ ਹਨ । ਉਹਨਾਂ ਅਨੁਸਾਰ ਕੁਝ ਦਿਨਾਂ ਬਾਅਦ ਸੂਖਮਜੀਵਾਂ ਦੁਆਰਾ ਅਪਘਟਨ ਕਿਰਿਆ ਨਾਲ ਜੰਤੂਆਂ ਦਾ ਵਿਅਰਥ ਪਦਾਰਥ ਇੱਕ ਖਾਦ ਵਿੱਚ ਬਦਲ ਜਾਵੇਗਾ । ਇਸ ਖਾਦ ਨੂੰ ਕੀ ਕਹਿੰਦੇ ਹਨ ?
(ੳ) ਰੂੜੀ ਖਾਦ
(ਅ) ਰਸਾਇਣਿਕ ਖਾਦ ।
(ਈ) ਵਰਮੀ ਕੰਪੋਸਟ .
(ਸ) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਰੂੜੀ ਖਾਦ ।

5. ਜਸਬੀਰ ਨੇ ਆਪਣੇ ਖੇਤ ਵਿੱਚ ਮੁੱਖ ਫ਼ਸਲ ਨਾਲ ਉੱਗੇ ਹੋਏ ਕੁੱਝ ਬੇਲੋੜੇ ਜੰਗਲੀ) ਪੌਦੇ ਵੇਖੇ । ਇਹਨਾਂ ਬੇਲੋੜੇ ਪੌਦਿਆਂ ਨੂੰ ਖੇਤ ਵਿੱਚੋਂ ਹਟਾਉਣ ਦੀ ਕਿਰਿਆ ਨੂੰ ਕਹਿੰਦੇ ਹਨ
(ਉ) ਬਿਜਾਈ
(ਅ) ਸਿੰਚਾਈ
(ਇ) ਗੋਡਾਈ .
(ਸ) ਕਟਾਈ ।
ਉੱਤਰ-
(ਇ) ਗੋਡਾਈ ।

6. ਖ਼ਰੀਫ (ਸਾਉਣੀ ਦੀਆਂ ਫ਼ਸਲਾਂ ਖੇਤ ਵਿੱਚ ਕਿਸ ਰੁੱਤ ਵਿੱਚ ਲਗਾਈਆਂ ਜਾਂਦੀਆਂ ਹਨ ?
(ਉ) ਵਰਖਾ ਰੁੱਤ
(ਅ) ਪੱਤਝੜ
(ਈ) ਸਰਦੀ ਦੀ ਰੁੱਤ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਵਰਖਾ ਰੁੱਤ ।

7. ਖੇਤ ਦੀ ਮਿੱਟੀ ਨੂੰ ਉਲਟਾਉਣ-ਪਲਟਾਉਣ ਅਤੇ ਪੋਲੀ ਕਰਨ ਦੀ ਕਿਰਿਆ ਕਹਾਉਂਦੀ ਹੈ
(ਉ) ਹਲ ਵਾਹੁਣਾ
(ਅ) ਬਿਜਾਈ ਬ)
ਸਿੰਚਾਈ
(ਸ) ਗੋਡਾਈ ॥
ਉੱਤਰ-
(ਉ) ਹਲ ਵਾਹੁਣਾ ।

8. ਫ਼ਲੀਦਾਰ ਪੌਦਿਆਂ ਦੀਆਂ ਜੜ੍ਹਾਂ ਵਿੱਚ ਗੰਢਾਂ ਹੁੰਦੀਆਂ ਹਨ ਅਤੇ ਉਨ੍ਹਾਂ ਵਿੱਚ ਰਹਿਣ ਵਾਲੇ ਸੂਖਮਜੀਵਾਂ ਨੂੰ ਕੀ ਆਖਦੇ ਹਨ ?
(ਉ) ਵਿਸ਼ਾਣੂ (ਵਾਈਰਸ)
(ਅ) ਉੱਲੀ
(ੲ) ਰਾਈਜ਼ੋਬੀਅਮ ਬੈਕਟੀਰੀਆ
(ਸ) ਕਾਈ ।
ਉੱਤਰ-
(ੲ) ਰਾਈਜ਼ੋਬੀਅਮ ਬੈਕਟੀਰੀਆ ॥

9. ਫ਼ਸਲ ਵਿੱਚੋਂ ਬੇਲੋੜੇ ਪੌਦਿਆਂ ਨੂੰ ਨਸ਼ਟ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜੇ ਨਦੀਨ ਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ?
(ਉ) 2.4 D
(ਅ) B.H.C.
(ੲ) DDT
(ਸ) ਉੱਪਰ ਲਿਖੇ ਸਾਰੇ ।
ਉੱਤਰ-
(ਉ) 2.4 D.

10. ਪੌਦਿਆਂ ਵਿੱਚ ਲਗਭਗ ਕਿੰਨੇ ਪ੍ਰਤੀਸ਼ਤ ਪਾਣੀ ਹੁੰਦਾ ਹੈ ?
(ਉ) 70%
(ਅ) 80%
(ਈ) 60%
(ਸ) 90%
ਉੱਤਰ-
(ਸ) 90%.

11. ਖਰਪਤਵਾਰ ਹੁੰਦੇ ਹਨ
(ਉ) ਮੁੱਖ ਫ਼ਸਲ ਦੇ ਨਾਲ ਉੱਗੇ ਹੋਏ ਬੇਲੋੜੇ ਪੌਦੇ
(ਅ) ਫ਼ਸਲੀ ਪੌਦੇ
(ਇ) ਫਲੀਦਾਰ ਪੌਦੇ
(ਸ) ਉਪਯੋਗੀ ਪੌਦੇ ।
ਉੱਤਰ-
(ੳ) ਮੁੱਖ ਫ਼ਸਲ ਦੇ ਨਾਲ ਉੱਗੇ ਹੋਏ ਬੇਲੋੜੇ ਪੌਦੇ ।

12. ਹੇਠ ਲਿਖਿਆਂ ਵਿਚੋਂ ਕਿਹੜਾ ਸਿੰਚਾਈ ਦਾ ਸ੍ਰੋਤ ਨਹੀਂ ਹੈ ?
(ੳ) ਖੂਹ
(ਅ) ਸਮੁੰਦਰ
(ਈ) ਤਲਾਬ
(ਸ) ਉੱਪਰ ਦਿੱਤੇ ਸਾਰੇ ।
ਉੱਤਰ-
(ਅ) ਸਮੁੰਦਰ ।

13. ਸਿੰਚਾਈ ਦੀ ਆਧੁਨਿਕ ਵਿਧੀ ਹੈ ?
(ਉ) ਘਿਰਨੀ
(ਅ) ਚੇਨ ਪੰਪ
(ਇ) ਰਹਟ
(ਸ) ਛਿੜਕਾਉ ਪ੍ਰਣਾਲੀ ।
ਉੱਤਰ-
(ਸ) ਛਿੜਕਾਉ ਪ੍ਰਣਾਲੀ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1 ਖ਼ਾਲੀ ਥਾਂਵਾਂ ਭਰੋ

1. ਪੌਦਿਆਂ ਨੂੰ ਖੇਤ ਦੇ ਟੁਕੜੇ ਵਿੱਚ …………. ਜਾਂਦਾ ਹੈ ।
ਉੱਤਰ-
ਬੀਜਿਆ

2. ਬੀਜ ਬੀਜਣ ਲਈ …………. ਦੀ ਵਰਤੋਂ ਕੀਤੀ ਜਾਂਦੀ ਹੈ ।
ਉੱਤਰ-
ਸੀਡ ਫ਼ਿਲ

3. ਸਿੰਚਾਈ ਲਈ …………… ਦੀ ਵਰਤੋਂ ਕੀਤੀ ਜਾਂਦੀ ਹੈ ।
ਉੱਤਰ-
ਹਲਟ

4. ………….. ਕਟਾਈ ਦੇ ਕੰਮ ਆਉਂਦੀ ਹੈ ।
ਉੱਤਰ-
ਦਾਤਰੀ

5. ……….. ਰਸਾਇਣ ਨਦੀਨਾਂ ਨੂੰ ਨਸ਼ਟ ਕਰਨ ਦੇ ਕੰਮ ਆਉਂਦੇ ਹਨ ।
ਉੱਤਰ-
ਨਦੀਨਨਾਸ਼ਕ

6. ਖੇਤਾਂ ਨੂੰ ਪਾਣੀ ਦੇਣ ਦੀ ਵਿਧੀ ਨੂੰ ……….. ਕਹਿੰਦੇ ਹਨ ।
ਉੱਤਰ-
ਸਿੰਚਾਈ

7. ਜਦੋਂ ਪੌਦੇ ਮੁਰਝਾਉਣ ਲਗਦੇ ਹਨ ਤਾਂ …………… ਦੀ ਲੋੜ ਹੁੰਦੀ ਹੈ ।
ਉੱਤਰ-
ਸਿੰਚਾਈ

8. ਪੌਦਿਆਂ ਦਾ ਮੁਰਝਾਉਣਾ …………. ਦੀ ਕਮੀ ਕਰਕੇ ਹੁੰਦਾ ਹੈ ।
ਉੱਤਰ-
ਪਾਣੀ

9. ਉਹ ਭੁਮੀ ਜਿੱਥੇ ਫ਼ਸਲ ਉਗਾਈ ਜਾਂਦੀ ਹੈ, ਨੂੰ …………. ਕਹਿੰਦੇ ਹਨ ।
ਉੱਤਰ-
ਖੇਤ

10. ਪਾਣੀ ਮਿੱਟੀ ਦੇ ਛੇਕਾਂ ਵਿੱਚੋਂ ਹੇਠ ਵੱਲ ……………. ਹੈ ।
ਉੱਤਰ-
ਰਿਸਦਾ ।

ਪ੍ਰਸ਼ਨ 2. ਖੇਤੀ ਦੀ ਪਰਿਭਾਸ਼ਾ ਦਿਉ ।
ਉੱਤਰ-
ਖੇਤੀ (Agriculture)-ਖੇਤਾਂ ਵਿੱਚ ਫ਼ਸਲਾਂ ਦੇ ਉਗਾਉਣ ਦੀ ਪ੍ਰਕਿਰਿਆ ਨੂੰ ਖੇਤੀ ਕਹਿੰਦੇ ਹਨ ।

ਪ੍ਰਸ਼ਨ 3.
ਮੁੱਖ ਖਾਧ ਪਦਾਰਥ (Staple food) ਕੀ ਹੈ ?
ਉੱਤਰ-
ਮੁੱਖ ਖਾਧ ਪਦਾਰਥ-ਉਹ ਖਾਧ ਪਦਾਰਥ ਜੋ ਸਾਡੇ ਆਹਾਰ ਦਾ ਮੁੱਖ ਅੰਸ਼ ਹਨ, ਮੁੱਖ ਖਾਧ ਪਦਾਰਥ ਕਹਾਉਂਦੇ ਹਨ । ਜਿਵੇਂ-ਕਣਕ ਅਤੇ ਚਾਵਲ । ਇਹ ਵੱਡੇ-ਵੱਡੇ ਖੇਤਾਂ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਉਗਾਏ ਜਾਂਦੇ ਹਨ ਕਿਉਂਕਿ ਇਹਨਾਂ ਦਾ ਖਾਧ ਪਦਾਰਥ ਵਜੋਂ ਵਧੇਰੇ ਉਪਯੋਗ ਹੁੰਦਾ ਹੈ ।

ਪ੍ਰਸ਼ਨ 4.
ਪੌਦਿਆਂ ਦੇ ਉੱਚਿਤ ਵਾਧੇ ਲਈ ਕਿਹੜੇ ਕਾਰਕ ਜ਼ਰੂਰੀ ਹਨ ?
ਉੱਤਰ-
ਪੌਦੇ ਦੇ ਉੱਚਿਤ ਵਾਧੇ ਲਈ ਕਾਰਕ-

  • ਹਵਾ
  • ਸੂਰਜੀ ਪ੍ਰਕਾਸ਼
  • ਪਾਣੀ ਅਤੇ ਪੋਸ਼ਕ ਤੱਤ ।

ਪ੍ਰਸ਼ਨ 5.
ਨਦੀਨਨਾਸ਼ਕ ਕੀ ਹਨ ?
ਉੱਤਰ-
ਨਦੀਨਨਾਸ਼ਕ-ਉਹ ਰਸਾਇਣਿਕ ਪਦਾਰਥ ਜੋ ਨਦੀਨਾਂ ਨੂੰ ਹਟਾਉਣ ਅਤੇ ਉਹਨਾਂ ਦੇ ਵਾਧੇ ਨੂੰ ਕਾਬੂ ਵਿੱਚ ਰੱਖਣ ਲਈ ਖੇਤਾਂ ਵਿੱਚ ਛਿੜਕੇ ਜਾਂਦੇ ਹਨ, ਨਦੀਨਨਾਸ਼ਕ ਕਹਾਉਂਦੇ ਹਨ ।

ਸ਼ਨ 6.
ਪਸ਼ੂਪਾਲਣ (Animal husbandry) ਕੀ ਹੈ ?
ਉੱਤਰ-
ਪਸ਼ੂਪਾਲਣ-ਪਾਲਤੂ ਪਸ਼ੂਆਂ ਲਈ ਭੋਜਨ, ਆਵਾਸ ਅਤੇ ਉੱਚਿਤ ਦੇਖਭਾਲ ਦੇ ਅਧਿਐਨ ਨੂੰ ਪਸ਼ੂਪਾਲਣ ਕਹਿੰਦੇ ਹਨ ।

ਪ੍ਰਸ਼ਨ 7.
ਫ਼ਸਲ (Crop) ਕੀ ਹੈ ?
ਉੱਤਰ-
ਫ਼ਸਲ-ਇੱਕ ਹੀ ਕਿਸਮ ਦੇ ਪੌਦੇ ਇੱਕੋ ਥਾਂ ਤੇ ਉਗਾਉਣ ਨੂੰ ਫ਼ਸਲ ਕਹਿੰਦੇ ਹਨ ।

ਪ੍ਰਸ਼ਨ 8.
ਦੇਸ਼ ਦੀਆਂ ਦੋ ਮੁੱਖ ਫ਼ਸਲਾਂ ਦੇ ਨਾਂ ਲਿਖੋ ।
ਉੱਤਰ-
ਕਣਕ, ਚਾਵਲ ।

ਪ੍ਰਸ਼ਨ 9.
ਉਤਪਾਦ ਕੀ ਹੈ ?
ਉੱਤਰ-
ਉਤਪਾਦ-ਖੇਤਾਂ ਅਥਵਾ ਪਾਣੀ ਵਿੱਚ ਫ਼ਸਲ ਨੂੰ ਉਗਾਉਣ ਦੇ ਬਾਅਦ ਜੋ ਪਦਾਰਥ ਮਿਲਦੇ ਹਨ, ਉਹਨਾਂ ਨੂੰ ਉਤਪਾਦ ਕਹਿੰਦੇ ਹਨ ।

ਪ੍ਰਸ਼ਨ 10.
ਮੌਸਮਾਂ ਅਨੁਸਾਰ ਉਪਜ ਨੂੰ ਕਿਵੇਂ ਵਰਗੀਕ੍ਰਿਤ ਕੀਤਾ ਜਾਂਦਾ ਹੈ ?
ਉੱਤਰ-
ਉਪਜ ਦਾ ਵਰਗੀਕਰਨ ਹੈ-ਰਬੀ ਅਤੇ ਖਰੀਫ ਉਪਜ ।

ਪ੍ਰਸ਼ਨ 11.
ਬਿਜਾਈ ਕੀ ਹੈ ?
ਉੱਤਰ-
ਬਿਜਾਈ-ਹੱਥਾਂ ਦੁਆਰਾ ਬੀਜਾਂ ਨੂੰ ਖੇਤ ਵਿੱਚ ਬੀਜਣਾ ਬੁਆਈ ਕਹਾਉਂਦਾ ਹੈ ।

ਪ੍ਰਸ਼ਨ 12.
ਨਰਸਰੀ (Nursery) ਕੀ ਹੈ ?
ਉੱਤਰ-
ਨਰਸਰੀ-ਇੱਕ ਛੋਟੇ ਖੇਤਰ ਵਿੱਚ ਬੀਜਾਂ ਤੋਂ ਉਗਾਏ ਛੋਟੇ ਪੌਦਿਆਂ ਨੂੰ ਉਖਾੜ ਕੇ ਖੇਤਾਂ ਵਿੱਚ ਦੁਬਾਰਾ ਬੀਜਿਆ ਜਾਂਦਾ ਹੈ । ਇਸ ਖੇਤਰ ਨੂੰ ਪੌਦਸ਼ਾਲਾ ਜਾਂ ਨਰਸਰੀ ਕਹਿੰਦੇ ਹਨ ।

ਪ੍ਰਸ਼ਨ 13.
ਬਿਜਾਈ ਦੇ ਸਮੇਂ ਕਿਹੜੀ ਫ਼ਸਲ ਲਈ ਪਾਣੀ ਖੜ੍ਹਾ ਕਰਨਾ ਜ਼ਰੂਰੀ ਹੈ ?
ਉੱਤਰ-
ਝੋਨਾ ।

ਪ੍ਰਸ਼ਨ 14.
ਸਿੰਚਾਈ (Irrigation) ਦੀ ਪਰਿਭਾਸ਼ਾ ਲਿਖੋ ।
ਉੱਤਰ-
ਸਿੰਚਾਈ-ਠੀਕ ਸਮੇਂ ਅੰਤਰਾਲ ਤੇ ਪੌਦਿਆਂ ਨੂੰ ਪਾਣੀ ਦੇਣ ਦੀ ਪ੍ਰਕਿਰਿਆ ਸਿੰਚਾਈ ਕਹਾਉਂਦੀ ਹੈ ।

ਪ੍ਰਸ਼ਨ 5.
ਤਨ ਕੀ ਹੈ ?
ਉੱਤਰ-
ਪਤਨ :-ਵਰਖਾ ਦੇ ਨਾਲ ਤੇਜ਼ ਹਵਾਵਾਂ ਤੋਂ ਉਪਜ ਦਾ ਡਿਗਣਾ ਪਤਨ ਹੈ ।

ਪ੍ਰਸ਼ਨ 16.
ਖੇਤ ਖਾਲੀ ਛੱਡਣਾ (Field following) ਕੀ ਹੈ ?
ਉੱਤਰ-
ਖੇਤ ਵਿੱਚ ਉਪਜ ਨਾ ਬੀਜਣਾ ਖੇਤ ਖਾਲੀ ਛੱਡਣਾ ਕਹਾਉਂਦਾ ਹੈ।

ਪ੍ਰਸ਼ਨ 17.
ਜੈਵਿਕ ਖਾਦ (Organic manure) ਕੀ ਹੈ ?
ਉੱਤਰ-
ਜੈਵਿਕ ਖਾਦ-ਪੌਦਿਆਂ ਅਤੇ ਪਸ਼ੂ ਅਪਸ਼ਿਸ਼ਟ ਤੋਂ ਪ੍ਰਾਪਤ ਜੈਵਿਕ ਪਦਾਰਥ, ਜੈਵਿਕ ਖਾਦ ਕਹਾਉਂਦਾ ਹੈ ।

ਪ੍ਰਸ਼ਨ 18.
ਫ਼ਸਲ ਚੱਕਰ (Crop rotation) ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
ਫ਼ਸਲ ਚੱਕਰ-ਮਿੱਟੀ ਦੇ ਪੋਸ਼ਕ ਤੱਤਾਂ ਦੀ ਪੂਰਤੀ ਦੇ ਲਈ ਇੱਕ ਫ਼ਸਲ ਦੇ ਬਾਅਦ ਦੂਸਰੀਆਂ ਹੋਰ ਫ਼ਸਲਾਂ ਨੂੰ ਉਗਾਇਆ ਜਾਂਦਾ ਹੈ ।

ਪ੍ਰਸ਼ਨ 19.
ਕਿਹੜੀ ਫ਼ਸਲ ਨੂੰ ਨਾਈਟਰੋਜਨ ਖਾਦ ਦੀ ਲੋੜ ਨਹੀਂ ਹੁੰਦੀ ਤੇ ਕਿਉਂ ?
ਉੱਤਰ-
ਫਲੀਦਾਰ ਪੌਦਿਆਂ ਨੂੰ ਨਾਈਟ੍ਰੋਜਨ ਖਾਦ ਦੀ ਲੋੜ ਨਹੀਂ ਹੁੰਦੀ ਕਿਉਂਕਿ ਉਹਨਾਂ ਦੀਆਂ ਜੜਾਂ ਵਿੱਚ ਮੌਜੂਦ ਬੈਕਟੀਰੀਆ ਹਵਾ ਦੀ ਨਾਈਟ੍ਰੋਜਨ ਨੂੰ ਸਥਿਰ ਕਰ ਸਕਦੇ ਹਨ ।

ਪ੍ਰਸ਼ਨ 20.
ਦੋ ਫ਼ਲੀਦਾਰ ਪੌਦਿਆਂ ਦੇ ਨਾਮ ਲਿਖੋ ।
ਉੱਤਰ-
ਬਰਸੀਮ ਅਤੇ ਚਨਾ ।

ਪ੍ਰਸ਼ਨ 21.
ਖਰਪਤਵਾਰ (Weeds) ਕੀ ਹੈ ?
ਉੱਤਰ-
ਖਰਪਤਵਾਰ-ਉਪਜ ਤੋਂ ਇਲਾਵਾ ਸਾਰੇ ਪੌਦੇ ਜੋ ਫਾਲਤੂ/ਬੇਲੋੜੇ ਹੁੰਦੇ ਹਨ, ਨੂੰ ਨਦੀਨ ਖਰਪਤਵਾਰ ਕਹਿੰਦੇ ਹਨ ।

ਪ੍ਰਸ਼ਨ 22.
ਨਿਰਾਈ (Weeding) ਕੀ ਹੈ ?
ਉੱਤਰ-
ਨਦੀਨ ਹਟਾਉਣ ਦੀ ਕਿਰਿਆ ਨੂੰ ਨਿਰਾਈ ਕਹਿੰਦੇ ਹਨ ।

ਪ੍ਰਸ਼ਨ 23.
ਨਿਰਾਈ ਕਿਉਂ ਜ਼ਰੂਰੀ ਹੈ ?
ਉੱਤਰ-
ਖਰਪਤਵਾਰ ਮਿੱਟੀ ਤੋਂ ਪੋਸ਼ਕ ਤੱਤ ਪ੍ਰਾਪਤ ਕਰਦੇ ਹਨ । ਇਹ ਪੌਦੇ ਫ਼ਸਲ ਨਾਲ ਪਾਣੀ ਅਤੇ ਪ੍ਰਕਾਸ਼ ਦੇ ਲਈ ਮੁਕਾਬਲਾ ਕਰਦੇ ਹਨ ਜਿਸ ਨਾਲ ਫ਼ਸਲ ਦਾ ਵਾਧਾ ਰੋਕਦੇ ਹਨ ।

ਪ੍ਰਸ਼ਨ 24.
ਕੀਟਨਾਸ਼ਕ (Pesticides) ਕੀ ਹੈ ?
ਉੱਤਰ-
ਕੀਟਨਾਸ਼ਕ-ਕੀਟਾਂ ਨੂੰ ਨਸ਼ਟ ਕਰਨ ਵਾਲੇ ਰਸਾਇਣ ਕੀਟਨਾਸ਼ਕ ਹਨ ।

ਪ੍ਰਸ਼ਨ 25.
ਕਟਾਈ (Harvesting) ਕੀ ਹੈ ?
ਉੱਤਰ-
ਕਟਾਈ-ਪੱਕੀ ਹੋਈ ਫ਼ਸਲ ਨੂੰ ਕੱਟਣਾ, ਕਟਾਈ ਕਹਾਉਂਦਾ ਹੈ ।

ਪ੍ਰਸ਼ਨ 26.
ਕੰਬਾਈਨ (Combine) ਕੀ ਹੈ ?
ਉੱਤਰ-
ਕੰਬਾਈਨ-ਮਸ਼ੀਨੀ ਕਟਾਈ ਯੰਤਰ ਕੰਬਾਈਨ ਕਹਾਉਂਦੀ ਹੈ । ਇਹਨਾਂ ਨਾਲ ਕਟਾਈ ਅਤੇ ਥਰੇਡਿੰਗ ਨਾਲੋਨਾਲ ਅਤੇ ਸੌਖਿਆਂ ਹੋ ਜਾਂਦੀ ਹੈ ।

ਪ੍ਰਸ਼ਨ 27.
ਉਪਜ ਉਤਪਾਦ (Crop-yield) ਕੀ ਹੈ ?
ਉੱਤਰ-
ਉਪਜ ਉਤਪਾਦ-ਅਨਾਜ ਦੇ ਬੀਜਾਂ ਦੀ ਕੁੱਲ ਮਾਤਰਾ ਨੂੰ ਉਪਜ ਉਤਪਾਦਨ ਕਹਿੰਦੇ ਹਨ ।

ਪ੍ਰਸ਼ਨ 28.
ਅਨਾਜ ਦਾ ਉੱਚਿਤ ਭੰਡਾਰਨ ਕਿਉਂ ਜ਼ਰੂਰੀ ਹੈ ?
ਉੱਤਰ-
ਕੀਟਾਂ ਅਤੇ ਸੂਖਮਜੀਵਾਂ ਦੇ ਹਮਲੇ ਤੋਂ ਬਚਾਉਣ ਲਈ ਅਨਾਜ ਦਾ ਉੱਚਿਤ ਭੰਡਾਰਨ ਜ਼ਰੂਰੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਠਾਂ ਦਿੱਤਾ ਹੋਇਆ ਚਿੱਤਰ ਸਿੰਚਾਈ ਦੀ ਕਿਹੜੀ ਪ੍ਰਣਾਲੀ ਦਰਸਾਉਂਦਾ ਹੈ ? ਇਸ ਪ੍ਰਣਾਲੀ ਦਾ ਇਕ ਲਾਭ ਲਿਖੋ ।
PSEB 8th Class Science Solutions Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ 8
ਉੱਤਰ-
ਇਹ ਚਿੱਤਰ ਸਿੰਚਾਈ ਦੀ ਤੁਪਕਾ ਪ੍ਰਣਾਲੀ ਦਰਸਾਉਂਦਾ ਹੈ । ਇਸ ਪ੍ਰਣਾਲੀ ਨਾਲ ਪਾਣੀ ਦਾ ਇਕ ਵੀ ਤੁਪਕਾ ਅਜਾਈਂ ਨਹੀਂ ਜਾਂਦਾ । ਇਸ ਲਈ ਇਹ ਪ੍ਰਣਾਲੀ ਪਾਣੀ ਦੀ ਘਾਟ ਵਾਲੇ ਖੇਤਰਾਂ ਲਈ ਇਕ ਵਰਦਾਨ ਹੈ ।

ਪ੍ਰਸ਼ਨ 2.
ਹੇਠਾਂ ਦਿੱਤਾ ਚਿੱਤਰ ਕਿਸ ਕੰਮ ਆਉਂਦਾ ਹੈ ਅਤੇ ਇਸ ਦਾ ਕੀ ਨਾਂ ਹੈ ?
PSEB 8th Class Science Solutions Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ 9
ਉੱਤਰ-
ਇਹ ਵੱਡੇ ਪੱਧਰ ਤੇ ਅਨਾਜ ਨੂੰ ਲੰਬੇ ਸਮੇਂ ਤਕ ਸੁਰੱਖਿਅਤ ਰੱਖਣ ਲਈ ਵਰਤਿਆ ਜਾਂਦਾ ਹੈ । ਇਸ ਦਾ ਨਾਂ ਸੀਲੋਜ਼ (Silog) ਹੈ ।

ਪ੍ਰਸ਼ਨ 3.
ਬੀਜ ਬੀਜਣ ਤੋਂ ਪਹਿਲਾਂ ਮਿੱਟੀ ਨੂੰ ਪਲਟਿਆ ਅਤੇ ਪੋਲਾ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਬੀਜ ਬੀਜਣ ਤੋਂ ਪਹਿਲਾਂ ਮਿੱਟੀ ਨੂੰ ਪਲਟਿਆ ਅਤੇ ਪੋਲਾ ਕਰਨ ਦਾ ਕਾਰਨ ਹੈ-

  • ਇਸ ਵਿੱਚ ਜੜਾਂ ਸੌਖਿਆਂ ਡੂੰਘਾਈ ਤੱਕ ਫੈਲ ਜਾਂਦੀਆਂ ਹਨ ।
  • ਜੜਾਂ ਆਸਾਨੀ ਨਾਲ ਸਾਹ ਲੈ ਸਕਦੀਆਂ ਹਨ ?
  • ਪੌਦਾ ਮਜਬੂਤੀ ਨਾਲ ਮਿੱਟੀ ਵਿੱਚ ਖੜ੍ਹਾ ਰਹਿ ਸਕਦਾ ਹੈ ।
  • ਕਿਰਮੀਆਂ ਅਤੇ ਸੂਖਮ ਜੀਵਾਂ ਦੇ ਵਾਧੇ ਵਿੱਚ ਸਹਾਇਕ ਹੈ ।

ਪ੍ਰਸ਼ਨ 4.
ਬਿਜਾਈ (Broadcasting) ਅਤੇ ਰੋਪਾਈ (Transplanting) ਕੀ ਹੈ ?
ਉੱਤਰ-
ਬਿਜਾਈ (Broadcasting-ਮਿੱਟੀ ਦੀ ਤਿਆਰੀ ਦੇ ਬਾਅਦ ਬੀਜ ਬੀਜਿਆ ਜਾਂਦਾ ਹੈ । ਬੀਜ ਬੀਜਣ ਦੀ ਕਿਰਿਆ ਨੂੰ । ਬਿਜਾਈ ਕਹਿੰਦੇ ਹਨ । ਬੀਜ ਬੀਜਣ ਦੇ ਦੋ ਤਰੀਕੇ ਹਨ-

  • ਹੱਥਾਂ ਦੁਆਰਾ ਬਿਜਾਈ
  • ਸੀਡਤ੍ਰਿਲ ਦੁਆਰਾ ਬਿਜਾਈ ॥

PSEB 8th Class Science Solutions Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ 10

ਰੋਪਾਈ (Transplanting-ਇਸ ਕਿਰਿਆ ਦੁਆਰਾ ਨਰਸਰੀ ਤੋਂ ਪੌਦ ਲੈ ਕੇ ਉਸ ਨੂੰ ਪਾਣੀ ਅਤੇ ਖਣਿਜ ਯੁਕਤ ਉੱਚਿਤ ਸਥਾਨ ਤੇ ਬੀਜ ਦਿੱਤਾ ਜਾਂਦਾ ਹੈ ।

ਪ੍ਰਸ਼ਨ 5.
ਕੀਟਨਾਸ਼ਕ (Insecticides) ਕੀ ਹੈ ? ਸੰਖੇਪ ਵਰਣਨ ਕਰੋ ।
ਉੱਤਰ-
ਕੀਟਨਾਸ਼ਕ-ਕੁੱਝ ਵਿਸ਼ੇਸ਼ ਰਸਾਇਣ ਜੋ ਕੀਟ ਅਤੇ ਹਾਨੀਕਾਰਕ ਸੂਖ਼ਮ ਜੀਵ ਅਤੇ ਉਨ੍ਹਾਂ ਦੇ ਲਾਰਵਾ ਨੂੰ ਨਸ਼ਟ ਕਰਦੇ ਹਨ, ਪਰੰਤੂ ਪੌਦੇ ਤੇ ਕੋਈ ਪ੍ਰਭਾਵ ਨਹੀਂ ਪਾਉਂਦੇ, ਕੀਟਨਾਸ਼ਕ ਕਹਿਲਾਉਂਦੇ ਹਨ ।

ਪ੍ਰਸ਼ਨ 6.
ਕੱਟੀ ਹੋਈ ਫਸਲ ਅਤੇ ਅਨਾਜ ਨੂੰ ਨਮੀ ਤੋਂ ਕਿਉਂ ਬਚਾਉਣਾ ਚਾਹੀਦਾ ਹੈ ?
ਉੱਤਰ-
ਨਮੀ ਨਾਲ ਕਵਕ ਅਤੇ ਪੀੜਕਾਂ ਦਾ ਬਹੁਤ ਵਾਧਾ ਹੁੰਦਾ ਹੈ । ਕੁੱਝ ਸੂਖ਼ਮਜੀਵ ਜ਼ਹਿਰੀਲੇ ਹੁੰਦੇ ਹਨ । ਇਸ ਲਈ ਅਨਾਜ ਨੂੰ ਸੁਕਾ ਕੇ ਉਸਦਾ ਭੰਡਾਰਨ ਕਰਨਾ ਚਾਹੀਦਾ ਹੈ ।

ਪ੍ਰਸ਼ਨ 7.
ਖੇਤ ਵਿੱਚ ਪੀੜਕਾਂ ਦੀ ਰੋਕਥਾਮ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਪੀੜਕਾਂ ਦੀ ਰੋਕਥਾਮ-ਪੀੜਕ ਸਜੀਵ ਹਨ, ਜੋ ਫ਼ਸਲ ਦੇ ਰੋਗ ਫੈਲਾਉਂਦੇ ਹਨ ਜਾਂ ਫ਼ਸਲ ਨਸ਼ਟ ਕਰਦੇ ਹਨ । ਇਹਨਾਂ ਦੀ ਰੋਕਥਾਮ ਲਈ ਪੀੜਕਨਾਸ਼ਕ ਜਿਵੇਂ ਮੈਲਾਥਿਆਨ, ਡਾਇਸਿਸਟੋਨ, ਬੀ. ਐੱਚ. ਸੀ. ਆਦਿ ਦੀ ਵਰਤੋਂ ਕੀਤੀ ਜਾਂਦੀ ਹੈ । ਇਹਨਾਂ ਦਾ ਫ਼ਸਲ ਤੇ ਛਿੜਕਾਅ ਕਰਦੇ ਹਨ ਜਿਸ ਨਾਲ ਪੀੜਕ ਮਰ ਜਾਂਦੇ ਹਨ, ਪੌਦਿਆਂ ਅਤੇ ਮਨੁੱਖ ਤੇ ਇਹਨਾਂ ਦਾ ਬੁਰਾ ਅਸਰ ਨਹੀਂ ਪੈਂਦਾ ।

ਪ੍ਰਸ਼ਨ 8.
ਖੇਤ ਵਿੱਚ ਵਧੇਰੇ ਪਾਣੀ ਨਾਲ ਕੀ ਹਾਨੀ ਹੁੰਦੀ ਹੈ ?
ਉੱਤਰ-
ਖੇਤ ਵਿੱਚ ਵਧੇਰੇ ਪਾਣੀ ਨਾਲ ਹਾਨੀ
PSEB 8th Class Science Solutions Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ 11

  • ਫ਼ਸਲ ਨਸ਼ਟ ਹੋ ਸਕਦੀ ਹੈ ।
  • ਲਗਾਤਾਰ ਪਾਣੀ ਭਰਣ ਨਾਲ ਮਿੱਟੀ ਵਿੱਚ ਲੂਣਾਂ ਦੀ ਮਾਤਰਾ ਵਿੱਚ ਵਾਧਾ ਹੋ ਸਕਦਾ ਹੈ । ਜਿਸ ਨਾਲ ਮਿੱਟੀ ਦੀ ਪ੍ਰਕਿਰਤੀ ਹਮੇਸ਼ਾ ਲਈ ਨਸ਼ਟ ਹੋ ਜਾਂਦੀ ਹੈ ।

ਪ੍ਰਸ਼ਨ 9.
ਫ਼ਲ, ਸਬਜ਼ੀਆਂ ਜਾਂ ਅਨਾਜ ਨੂੰ ਉਪਯੋਗ ਕਰਨ ਤੋਂ ਪਹਿਲਾਂ ਕਿਉਂ ਧੋਇਆ ਜਾਂਦਾ ਹੈ ?
ਉੱਤਰ-
ਫ਼ਲ, ਸਬਜ਼ੀਆਂ ਜਾਂ ਅਨਾਜ ਨੂੰ ਉਪਯੋਗ ਕਰਨ ਤੋਂ ਪਹਿਲਾਂ ਇਸ ਲਈ ਧੋਇਆ ਜਾਂਦਾ ਹੈ ਕਿਉਂਕਿ ਇਹਨਾਂ ਤੇ ਪੀੜਕਨਾਸ਼ਕਾਂ ਦੀ ਤਹਿ ਹੋ ਸਕਦੀ ਹੈ ਜੋ ਹਾਨੀਕਾਰਕ ਹੋ ਸਕਦੀ ਹੈ ।

ਪ੍ਰਸ਼ਨ 10.
ਖੇਤ ਨੂੰ ਖਾਲੀ ਛੱਡਣ (Field Fallow) ਤੋਂ ਕੀ ਭਾਵ ਹੈ ?
ਉੱਤਰ-
ਕੁੱਝ ਖੇਤਾਂ ਨੂੰ ਘੱਟ ਤੋਂ ਘੱਟ ਇੱਕ ਮੌਸਮ ਦੇ ਲਈ ਬਿਨਾਂ ਫ਼ਸਲ ਦੇ ਛੱਡਿਆ ਜਾਂਦਾ ਹੈ ਤਾਂਕਿ ਪੋਸ਼ਕ ਤੱਤਾਂ ਦੀ ਕੁਦਰਤੀ ਰੂਪ ਵਿੱਚ ਅਪੂਰਤੀ ਹੋ ਸਕੇ । ਇਸ ਕਿਰਿਆ ਨੂੰ ਖੇਤ ਖ਼ਾਲੀ ਛੱਡਣਾ ਕਹਿੰਦੇ ਹਨ । ਇਸ ਨਾਲ ਮੜ੍ਹ ਦਾ ਵਾਧਾ ਹੁੰਦਾ ਹੈ ਜਿਸ ਨਾਲ ਸੂਖ਼ਮਜੀਵਾਂ ਦਾ ਵੀ ਵਾਧਾ ਹੁੰਦਾ ਹੈ । ਇਸ ਨਾਲ ਪੋਸ਼ਕ ਤੱਤਾਂ ਦੀ ਵੀ ਅਪੂਰਤੀ ਹੁੰਦੀ ਹੈ ।

ਪ੍ਰਸ਼ਨ 11.
ਭੰਡਾਰਿਤ ਅਨਾਜ ਕਿਵੇਂ ਨਸ਼ਟ ਹੁੰਦਾ ਹੈ ?
ਉੱਤਰ-
ਚੂਹੇ, ਕੀਟ, ਆਦਿ ਭੰਡਾਰਿਤ ਅਨਾਜ ਨੂੰ ਨਸ਼ਟ ਕਰਦੇ ਹਨ । ਅਨੁਮਾਨਿਤ 25% ਅਨਾਜ ਚੂਹਿਆਂ ਦੁਆਰਾ ਨਸ਼ਟ ਹੋ ਜਾਂਦਾ ਹੈ । ਕੀਟ ਅਤੇ ਕਣਕ ਵੀ ਅਨਾਜ ਨੂੰ ਨਸ਼ਟ ਕਰਦੇ ਹਨ । ਇਹਨਾਂ ਖਾਧੇ ਦਾਣਿਆਂ ਨੂੰ ਖਾਣ ਤੇ ਕਈ ਰੋਗ ਪੈਦਾ ਹੋ ਸਕਦੇ ਹਨ ।

ਪ੍ਰਸ਼ਨ 12.
ਨਦੀਨ ਕੀ ਹਨ ? ਇਹਨਾਂ ਨੂੰ ਕਿਵੇਂ ਖ਼ਤਮ ਕੀਤਾ ਜਾਂਦਾ ਹੈ ?
ਉੱਤਰ-
ਨਦੀਨ (Weeds)-ਖੇਤ ਵਿੱਚ ਉਪਜ ਦੇ ਨਾਲ ਉੱਗਣ ਵਾਲੇ ਬੇਲੋੜੇ ਫਾਲਤੂ ਪੌਦਿਆਂ ਨੂੰ ਨਦੀਨ ਕਹਿੰਦੇ ਹਨ । ਨਦੀਨਾਂ ਨੂੰ ਹਟਾਉਣ ਲਈ ਖੁਰਪੇ ਅਤੇ ਹੈਰੋ (harrow) ਦੀ ਵਰਤੋਂ ਕੀਤੀ ਜਾਂਦੀ ਹੈ ?
PSEB 8th Class Science Solutions Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ 12

ਪ੍ਰਸ਼ਨ 13.
ਹੈਰੋ ਦੀ ਬਨਾਵਟ ਦੱਸੋ । ਇਸਦਾ ਮੁੱਖ ਉਪਯੋਗ ਕੀ ਹੈ ?
ਉੱਤਰ-
ਪੈਰੋ ਦੀ ਬਨਾਵਟ-ਇਸ ਵਿੱਚ ਨੋਕ ਵਾਲੀਆਂ ਲੋਹੇ ਦੀਆਂ ਛੜਾਂ ਜਾਂ ਲੱਕੜੀ ਦਾ ਤਖ਼ਤਾ ਹੁੰਦਾ ਹੈ । ਇਹ ਖੇਤ ਵਿੱਚੋਂ ਹਲ ਦੀ ਤਰ੍ਹਾਂ ਨਦੀਨ ਨੂੰ ਉਖਾੜ ਦਿੰਦਾ ਹੈ । ਉਪਯੋਗ-ਇਹ ਨਦੀਨ ਨੂੰ ਉਖਾੜਨ ਦੇ ਕੰਮ ਆਉਂਦਾ ਹੈ ।
PSEB 8th Class Science Solutions Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ 13

ਪ੍ਰਸ਼ਨ 14.
ਖੇਤਾਂ ਵਿੱਚ ਖਾਦ ਕਿਉਂ ਪਾਈ ਜਾਂਦੀ ਹੈ ?
ਉੱਤਰ-
ਪੌਦੇ ਮਿੱਟੀ ਵਿੱਚੋਂ ਪੋਸ਼ਕ ਪਦਾਰਥ ਪ੍ਰਾਪਤ ਕਰਦੇ ਹਨ । ਜੇ ਫ਼ਸਲ ਲਗਾਤਾਰ ਉਗਾਈ ਜਾਵੇ ਤਾਂ ਮਿੱਟੀ ਦੇ ਪੋਸ਼ਕ ਤੱਤਾਂ ਵਿੱਚ ਕਮੀ ਆ ਜਾਵੇਗੀ । ਇਸ ਕਮੀ ਦੀ ਪੂਰਤੀ ਲਈ ਖਾਦਾਂ ਖੇਤ ਵਿੱਚ ਪਾਈਆਂ ਜਾਂਦੀਆਂ ਹਨ ।

ਪ੍ਰਸ਼ਨ 15.
ਕਟਾਈ (Harvesting) ਅਤੇ ਸ਼ਿੰਗ (Threshing) ਕੀ ਹੈ ?
ਉੱਤਰ –
ਕਟਾਈ (Harvesting)-ਉਪਜ ਦੇ ਪੱਕਣ ਤੇ ਉਸ ਨੂੰ ਕੱਟਿਆ ਜਾਂਦਾ ਹੈ, ਇਸ ਕਿਰਿਆ ਨੂੰ ਕਟਾਈ ਕਹਿੰਦੇ ਹਨ । ਵਧੇਰੇ ਫ਼ਸਲਾਂ ਨੂੰ ਦਾਤੀ ਜਾਂ ਵੱਡੀ ਕੰਬਾਈਨ (Combines) ਨਾਲ ਕੱਟਿਆ ਜਾਂਦਾ ਹੈ ।

ਥੈਸ਼ਿੰਗ (Theshing)-ਭੂਸੇ ਤੋਂ ਅਨਾਜ ਦੇ ਦਾਣਿਆਂ ਨੂੰ ਵੱਖ ਕਰਨ ਦੀ ਵਿਧੀ, ਥੈਸ਼ਿੰਗ ਕਹਾਉਂਦੀ ਹੈ । ਵੱਡੇ ਪੈਮਾਨੇ ਤੇ ਜੰਤੂਆਂ ਨੂੰ ਸ਼ਿੰਗ ਦੇ ਲਈ ਉਪਯੋਗ ਵਿੱਚ ਲਿਆਂਦਾ ਜਾਂਦਾ ਹੈ ।

ਪ੍ਰਸ਼ਨ 16.
ਮਿੱਟੀ ਵਿੱਚ ਬੀਜ ਉੱਚਿਤ ਡੂੰਘਾਈ ਤੇ ਕਿਉਂ ਬੀਜਣੇ ਚਾਹੀਦੇ ਹਨ ?
ਉੱਤਰ-
ਮਿੱਟੀ ਵਿੱਚ ਬੀਜ ਠੀਕ ਡੂੰਘਾਈ ਤੇ ਬੀਜਣੇ ਚਾਹੀਦੇ ਹਨ ਕਿਉਂਕਿ ਜੇ ਇਹਨਾਂ ਨੂੰ ਵੱਧ ਡੂੰਘਾਈ ਤੇ ਬੀਜਿਆ ਜਾਵੇ ਤਾਂ ਇਹ ਉੱਗ ਨਹੀਂ ਸਕਣਗੇ ਅਤੇ ਜੇ ਇਹਨਾਂ ਨੂੰ ਘੱਟ ਡੂੰਘਾਈ ਤੇ ਬੀਜਿਆ ਜਾਵੇਗਾ ਤਾਂ ਪੰਛੀ ਅਤੇ ਜੀਵਾਂ ਦੁਆਰਾ ਖਾ ਲਏ ਜਾਣਗੇ ।

ਪ੍ਰਸ਼ਨ 17.
ਫ਼ਸਲ ਨੂੰ ਕਿਵੇਂ ਭੰਡਾਰਿਤ ਕੀਤਾ ਜਾਂਦਾ ਹੈ ?
ਉੱਤਰ-
ਫ਼ਸਲ ਦਾ ਭੰਡਾਰਨ ਵੱਡੇ ਗੋਦਾਮਾਂ ਵਿੱਚ ਭਾਰਤੀ ਖਾਦ ਨਿਗਮ (Food Corporation of India) ਅਤੇ ਰਾਜ ਗੋਦਾਮ ਨਿਗਮ (State warehousing corporation) ਵਰਗੀਆਂ ਸੰਸਥਾਵਾਂ ਦੁਆਰਾ ਕੀਤਾ ਜਾਂਦਾ ਹੈ ।

ਪ੍ਰਸ਼ਨ 18.
ਰਸਾਇਣਿਕ ਖਾਦ ਦੀ ਪਰਿਭਾਸ਼ਾ ਦਿਉ ।
ਉੱਤਰ-
ਰਸਾਇਣਿਕ ਖਾਦ-ਮਨੁੱਖ ਦੁਆਰਾ ਬਣਾਏ ਗਏ ਰਸਾਇਣ ਜਿਨ੍ਹਾਂ ਵਿੱਚ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਅਰਥਾਤ ਜੈਵਿਕ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਰਸਾਇਣਕ ਖਾਦ ਕਹਾਉਂਦਾ ਹੈ ।

ਪ੍ਰਸ਼ਨ 19.
ਜੈਵਿਕ ਖਾਦ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ ?
ਉੱਤਰ-
ਜੈਵਿਕ ਖਾਦ ਦੇ ਉਪਯੋਗ ਨਾਲ ਮਿੱਟੀ ਨੂੰ ਕੋਈ ਹਾਨੀ ਨਹੀਂ ਪੁੱਜਦੀ ਪਰੰਤੂ ਪੋਸ਼ਕ ਤੱਤਾਂ ਦੀ ਪੂਰਤੀ ਹੋ ਜਾਂਦੀ ਹੈ ।ਇਹ ਖਾਦ ਰਸਾਇਣਿਕ ਖਾਦਾਂ ਤੋਂ ਵਧੀਆ ਹੈ । ਸਬਜ਼ੀਆਂ ਅਤੇ ਫ਼ਲਾਂ ਜੋ ਜੈਵਿਕ ਖ਼ਾਦ ਨਾਲ ਵੱਧਦੇ ਹਨ, ਖਾਣ ਲਈ ਵੀ ਸੁਰੱਖਿਅਤ ਹੁੰਦੇ ਹਨ ਜਦੋਂ ਕਿ ਸਬਜ਼ੀਆਂ ਅਤੇ ਫ਼ਲਾਂ ਦਾ ਜੇ ਰਸਾਇਣਿਕ ਖਾਦਾਂ ਦੁਆਰਾ ਵਾਧਾ ਕੀਤਾ ਜਾਵੇ ਤਾਂ ਇਹ ਸਿਹਤ ਲਈ ਹਾਨੀਕਾਰਕ ਵੀ ਹੋ ਸਕਦੇ ਹਨ ।

ਪ੍ਰਸ਼ਨ 20.
ਸਾਰੀਆਂ ਫ਼ਸਲਾਂ ਇੱਕ ਹੀ ਮੌਸਮ ਵਿੱਚ ਕਿਉਂ ਨਹੀਂ ਉੱਗਦੀਆਂ ਹਨ ?
ਉੱਤਰ-
ਸਾਰੀਆਂ ਫ਼ਸਲਾਂ ਇੱਕ ਹੀ ਮੌਸਮ ਵਿੱਚ ਨਹੀਂ ਉੱਗਦੀਆਂ ਕਿਉਂਕਿ ਹਰ ਫ਼ਸਲ ਦੇ ਵਾਧੇ ਲਈ ਖ਼ਾਸ ਕਿਸਮ ਦੀ ਮਿੱਟੀ ਅਤੇ ਵਾਤਾਵਰਨੀ ਹਾਲਤਾਂ ਜਿਵੇਂ ਪ੍ਰਕਾਸ਼, ਤਾਪ ਅਤੇ ਹਵਾ ਚਾਹੀਦੀਆਂ ਹਨ ।

ਪ੍ਰਸ਼ਨ 21.
ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਵਿੱਚ ਅੰਤਰ ਦੱਸੋ ।
ਉੱਤਰ-
ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਵਿੱਚ ਅੰਤਰ-

ਕੀਟਨਾਸ਼ਕ (Insecticides) ਨਦੀਨਨਾਸ਼ਕ (Weedicides)
(i) ਇਹ ਰਸਾਇਣ ਉਪਜ ਨੂੰ ਨੁਕਸਾਨ ਪਹੁੰਚਾ ਰਹੇ ਕੀਟਾਂ ਦਾ ਨਾਸ਼ ਕਰਦੀ ਹੈ । | (i) ਇਹ ਰਸਾਇਣ ਉਪਜ ਦੇ ਨਾਲ ਉੱਗੇ ਫ਼ਾਲਤੂ ਪੌਦਿਆਂ (ਨਦੀਨਾਂ) ਦਾ ਨਾਸ਼ ਕਰਦੀ ਹੈ ।
(ii) ਇਹ ਰਸਾਇਣ ਮਨੁੱਖੀ ਸਰੀਰ ਤੇ ਅਸਰ ਕਰਦੇ ਹਨ ।
ਉਦਾਹਰਨ-D.D.T.
(ii) ਇਹ ਰਸਾਇਣ ਮਨੁੱਖੀ ਸਰੀਰ ‘ਤੇ ਅਸਰ ਪਾਉਂਦੇ  ਹਨ ਅਤੇ ਭੋਜਨ ਲੜੀ ਵਿੱਚ ਸ਼ਾਮਿਲ ਹੋ ਜਾਂਦੇ ਹਨ ਉਦਾਹਰਨ | 2.4 D, ਬੂਟਾਕਲੌਰ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੇਠ ਦਿੱਤੇ ਚਿੱਤਰ ਨੂੰ ਦੇਖ ਕੇ ਦੱਸੋ ਕਿ 10 ਦਿਨਾਂ ਬਾਅਦ ਬੀਜਾਂ ਤੇ ਕੀ ਪ੍ਰਭਾਵ ਹੈ ਅਤੇ ਕਿਸ ਬੀਕਰ ਵਿਚ ਵਾਧਾ ਤੇਜ਼ੀ ਨਾਲ ਹੋਇਆ ਹੈ ? ਆਪਣੇ ਉੱਤਰ ਦਾ ਕਾਰਨ ਵੀ ਦੱਸੋ ।
PSEB 8th Class Science Solutions Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ 14
ਉੱਤਰ-ਬੀਕਰ c ਵਿਚ ਬੀਜਾਂ ਦਾ ਸਭ ਤੋਂ ਤੇਜ਼ੀ ਨਾਲ ਵਾਧਾ ਹੋਇਆ ਹੈ । ਇਸ ਦਾ ਕਾਰਨ ਇਹ ਹੈ ਕਿ ਖਾਦ ਵਿਚ ਯੂਰੀਆ ਅਤੇ ਗੋਬਰ ਦੇ ਮੁਕਾਬਲੇ ਵਧੇਰੇ ਪੋਸ਼ਕ ਤੱਤ ਹਨ ।

ਪ੍ਰਸ਼ਨ 2.
PSEB 8th Class Science Solutions Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ 15
ਉੱਤਰ-
PSEB 8th Class Science Solutions Chapter 1 ਫ਼ਸਲ ਉਤਪਾਦਨ ਅਤੇ ਪ੍ਰਬੰਧਨ 16

ਪ੍ਰਸ਼ਨ 3.
ਕਿਸਾਨ ਫ਼ਸਲ ਚੱਕਰਣ ਕਿਵੇਂ ਕਰਦਾ ਹੈ ?
ਉੱਤਰ-
ਫ਼ਸਲ ਚੱਕਰ-ਫਸਲ ਚੱਕਰਣ ਤੋਂ ਭਾਵ ਹੈ ਹਰ ਸਾਲ ਫ਼ਸਲ ਦਾ ਬਦਲਣਾ ਅਰਥਾਤ ਇੱਕ ਫ਼ਸਲ ਦੇ ਬਾਅਦ ਦੂਸਰੀ ਫ਼ਸਲ ਨੂੰ ਉਗਾਉਣਾ ਤਾਂਕਿ ਕੀਟ ਪੀੜਕ ਨਾ ਪੈਦਾ ਹੋ ਸਕਣ । ਇਕ ਹੀ ਫ਼ਸਲ ਵਾਰ-ਵਾਰ ਉਗਾਉਣ ਨਾਲ ਮਿੱਟੀ ਦੇ ਖ਼ਾਸ ਪੋਸ਼ਕ ਤੱਤ ਖ਼ਤਮ ਹੋ ਜਾਂਦੇ ਹਨ । ਇਸ ਸਮੱਸਿਆ ਤੋਂ ਬਚਣ ਲਈ ਦੋ ਵੱਖ-ਵੱਖ ਕਿਸਮਾਂ ਨੂੰ ਇੱਕ ਦੇ ਬਾਅਦ ਇੱਕ ਉਗਾਉਣਾ ਚਾਹੀਦਾ ਹੈ । ਉਦਾਹਰਨ ਦੇ ਲਈ ਮੱਕੀ ਅਤੇ ਕਣਕ, ਮੂੰਗਫਲੀ ਦੇ ਨਾਲ ਬਦਲ-ਬਦਲ ਕੇ ਉਗਾਈ ਜਾਂਦੀ ਹੈ । ਮੂੰਗਫਲੀ ਦੇ ਪੌਦੇ ਦੀਆਂ ਜੜ੍ਹਾਂ ਨਾਈਟ੍ਰੋਜਨ ਨੂੰ ਸਥਿਰ ਕਰ ਕੇ ਮਿੱਟੀ ਦੇ ਪੋਸ਼ਕ ਤੱਤਾਂ ਦੀ ਪੂਰਤੀ ਕਰਦੀਆਂ ਹਨ । ਇਹ ਪੋਸ਼ਕ ਤੱਤ ਕਣਕ ਲਈ ਲਾਭਦਾਇਕ ਹੁੰਦੇ ਹਨ | ਫ਼ਸਲ ਚੱਕਰਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ ।

ਪ੍ਰਸ਼ਨ 4.
ਬੀਜ ਬੀਜਣ ਜਾਂ ਉਪਜ ਉਗਾਉਣ ਤੋਂ ਪਹਿਲਾਂ ਮਿੱਟੀ ‘ਤੇ ਹਲ ਕਿਉਂ ਚਲਾਇਆ ਜਾਂਦਾ ਹੈ ?
ਉੱਤਰ-
ਬੀਜ ਬੀਜਣ ਤੋਂ ਪਹਿਲਾਂ ਮਿੱਟੀ ਤੇ ਹਲ ਚਲਾਉਣ ਦੇ ਹੇਠ ਲਿਖੇ ਕਾਰਨ ਹਨ

  • ਹਲ ਚਲਾਉਣ ਨਾਲ ਮਿੱਟੀ ਡੂੰਘਾਈ ਤੱਕ ਹਿੱਲ ਜਾਂਦੀ ਹੈ । ਇਸ ਨਾਲ ਕੁੱਝ ਜਾਂ ਸਾਰੀ ਮਿੱਟੀ ਪਲਟੀ ਜਾ ਸਕਦੀ ਹੈ ।
  • ਹਲ ਚਲਾਉਣ ਨਾਲ ਪਹਿਲੀ ਫ਼ਸਲ ਦੀ ਰਹਿੰਦ-ਖੂੰਹਦ ਬਾਹਰ ਨਿਕਲ ਜਾਂਦੀ ਹੈ ਅਤੇ ਮਿੱਟੀ ਪੋਲੀ ਹੋ ਜਾਂਦੀ ਹੈ ।
  • ਵਾਰ-ਵਾਰ ਹਲ ਚਲਾਉਣ ਨਾਲ ਨਦੀਨ ਖ਼ਤਮ ਹੋ ਜਾਂਦੇ ਹਨ ।
  • ਹਾਨੀਕਾਰਕ ਸੂਖ਼ਮਜੀਵ ਨਸ਼ਟ ਹੋ ਜਾਂਦੇ ਹਨ ।
  • ਹਲ ਚਲਾਉਣ ਨਾਲ ਮਿੱਟੀ ਵਿੱਚ ਮੁਸਾਮ ਪੈਦਾ ਹੋ ਜਾਂਦੇ ਹਨ ।
  • ਹਲ ਚਲਾਉਣ ਨਾਲ ਮਿੱਟੀ ਨਰਮ, ਸਾਫ਼ ਅਤੇ ਉਪਜ ਉਗਾਉਣ ਦੇ ਯੋਗ ਬਣ ਜਾਂਦੀ ਹੈ ।

ਪ੍ਰਸ਼ਨ 5.
ਮੌਸਮਾਂ ਦੇ ਆਧਾਰ ਤੇ ਪੌਦਿਆਂ ਦਾ ਵਰਗੀਕਰਨ ਕੀ ਹੈ ? ਹਰ ਕਿਸਮ ਦੇ ਉਦਾਹਰਨ ਦਿਉ ।
ਉੱਤਰ-
ਮੌਸਮ ਦੇ ਆਧਾਰ ਤੇ ਪੌਦਿਆਂ ਨੂੰ ਦੋ ਭਾਗਾਂ ਵਿੱਚ ਵਰਗੀਕ੍ਰਿਤ ਕੀਤਾ ਜਾਂਦਾ ਹੈ
(i) ਖਰੀਫ ਫ਼ਸਲ
(ii) ਰਬੀ ਫ਼ਸਲ ।

(i) ਖਰੀਫ ਫ਼ਸਲ-ਮਾਨਸੂਨ ਮੌਸਮ ਵਿੱਚ ਉੱਗਣ ਵਾਲੀ ਫ਼ਸਲ, ਸਾਉਣੀ ਫ਼ਸਲ ਕਹਾਉਂਦੀ ਹੈ । ਉਦਾਹਰਨ-ਮੱਕੀ, ਬਾਜਰਾ ਅਤੇ ਕਪਾਹ ਆਦਿ ।
(ii) ਰਬੀ ਫ਼ਸਲ-ਸਰਦੀ ਵਿੱਚ ਉਗਾਈਆਂ ਜਾਣ ਵਾਲੀਆਂ ਫ਼ਸਲਾਂ ਨੂੰ ਹਾੜ੍ਹੀ ਫ਼ਸਲਾਂ ਕਹਿੰਦੇ ਹਨ । ਉਦਾਹਰਨ-ਕਣਕ, ਛੋਲੇ, ਸਰੋਂ ਆਦਿ ।

ਪ੍ਰਸ਼ਨ 6.
ਤੁਹਾਨੂੰ ਕੁੱਝ ਬੀਜ ਬੀਜਣ ਲਈ ਦਿੱਤੇ ਗਏ ਹਨ । ਤੁਸੀਂ ਕਿਹੜੇ ਕਾਰਕਾਂ ਨੂੰ ਧਿਆਨ ਵਿੱਚ ਰੱਖੋਗੇ ?
ਉੱਤਰ-
ਸਾਨੂੰ ਬੀਜ ਬੀਜਣ ਸਮੇਂ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ

  • ਠੀਕ ਡੂੰਘਾਈ ਤੇ ਬੀਜਣ ।
  • ਠੀਕ ਸਮੇਂ ਤੇ ਸਿੰਚਾਈ ।
  • ਉੱਚਿਤ ਸਮੇਂ ਤੇ ਖਾਦ ਦੇਣਾ ।
  • ਨਦੀਨਾਂ ਨੂੰ ਉੱਗਣ ਦੇਣਾ ।
  • ਨਦੀਨਨਾਸ਼ਕਾਂ ਦਾ ਛਿੜਕਾਅ
  • ਠੀਕ ਪ੍ਰਕਾਸ਼ ਦਾ ਪ੍ਰਬੰਧ ।

ਪ੍ਰਸ਼ਨ 7.
ਰਸਾਇਣਿਕ ਖਾਦਾਂ ਦੀ ਵਰਤੋਂ ਘੱਟ ਕਿਉਂ ਕਰਨੀ ਚਾਹੀਦੀ ਹੈ ?
ਉੱਤਰ-
ਰਸਾਇਣਿਕ ਖਾਦਾਂ ਹਾਨੀਕਾਰਕ ਹੋ ਸਕਦੀਆਂ ਹਨ ਕਿਉਂਕਿ

  • ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਨਸ਼ਟ ਕਰਦੇ ਹਨ ।
  • ਮਿੱਟੀ ਦੀ ਰਸਾਇਣਿਕ ਕੁਦਰਤ ਬਦਲ ਦਿੰਦੇ ਹਨ ।
  • ਰਸਾਇਣ ਮਿੱਟੀ ਵਿੱਚ ਰਿਸ ਕੇ ਉਪਜ ਵਿੱਚ ਸ਼ੋਸ਼ਿਤ ਹੋ ਜਾਂਦੇ ਹਨ ਅਤੇ ਭੋਜਨ ਲੜੀ ਵਿੱਚ ਪੁੱਜ ਕੇ ਪੌਦਿਆਂ ਅਤੇ ਜਾਨਵਰਾਂ ਨੂੰ ਨਸ਼ਟ ਕਰਦੇ ਹਨ ।

ਪ੍ਰਸ਼ਨ 8.
ਅਸੀਂ ਅਨਾਜ ਕਿਵੇਂ ਭੰਡਾਰਿਤ ਕਰਦੇ ਹਾਂ ? ਸ਼ੀਤ ਭੰਡਾਰਨ (Cold Storage) ਕੀ ਹੈ ?
ਉੱਤਰ-
ਅਨਾਜ ਭੰਡਾਰਨ ਦੀਆਂ ਵਿਧੀਆਂ-

  1. ਕਿਸਾਨ ਧਾਤੂ ਜਾਂ ਮਿੱਟੀ ਦੇ ਦੋ ਡੱਬਿਆਂ ਵਿੱਚ ਅਨਾਜ ਦਾ ਭੰਡਾਰਨ ਕਰਦਾ ਹੈ । ਇਹਨਾਂ ਨੂੰ ਅਨਾਜ ਘਰ (Grainaries) ਕਹਿੰਦੇ ਹਨ ।
  2. ਸੁੱਕੇ ਅਨਾਜ ਨੂੰ ਉੱਚਿਤ ਹਵਾਦਾਰ ਸੀਮੇਂਟ ਦੇ ਕਮਰਿਆਂ ਵਿੱਚ ਸਥਾਨਾਂਤਰਿਤ ਕੀਤਾ ਜਾਂਦਾ ਹੈ । ਇਸ ਨੂੰ ਗੋਦਾਮ ਕਹਿੰਦੇ ਹਨ ।
  3. ਕੁੱਝ ਫਲਾਂ ਅਤੇ ਸਬਜ਼ੀਆਂ ਨੂੰ ਨਿਮਨ ਤਾਪ ਤੇ ਭੰਡਾਰਿਤ ਕੀਤਾ ਜਾਂਦਾ ਹੈ । ਇਸ ਨੂੰ ਸ਼ੀਤ ਭੰਡਾਰਣ ਕਹਿੰਦੇ ਹਨ ।

ਪ੍ਰਸ਼ਨ 9.
ਇਕ ਖੇਤਰ ਵਿੱਚ ਉਪਜ ਉਗਾਉਣ ਦੀਆਂ ਮੂਲ ਜ਼ਰੂਰਤਾਂ ਕੀ ਹਨ ?
ਉੱਤਰ-
ਇੱਕ ਖੇਤਰ ਵਿੱਚ ਉਪਜ ਉਗਾਉਣ ਦੀਆਂ ਮੂਲ ਜ਼ਰੂਰਤਾਂ

  • ਉੱਚਿਤ ਕਿਸਮ ਦੀ ਮਿੱਟੀ ।
  • ਖਾਦ ਦੀ ਵਰਤੋਂ
  • ਸਿੰਚਾਈ
  • ਬੀਜਾਂ ਦੀਆਂ ਉੱਤਮ ਕਿਸਮਾਂ
  • ਖੇਤੀ ਔਜ਼ਾਰ
  • ਉਪਜ ਦੇ ਰੋਗਾਂ ਦੀ ਰੋਕਥਾਮ ਦੇ ਲਈ ਰਸਾਇਣ ।

ਪ੍ਰਸ਼ਨ 10.
ਕੀ ਸਾਰੀਆਂ ਫ਼ਸਲਾਂ ਨੂੰ ਸਮਾਨ ਖਾਦ ਅਤੇ ਰਸਾਇਣਿਕ ਖਾਦ ਦੀ ਲੋੜ ਹੁੰਦੀ ਹੈ ?
ਉੱਤਰ-
ਨਹੀਂ, ਹਰ ਫ਼ਸਲ ਦੇ ਵਾਧੇ ਲਈ ਖ਼ਾਸ ਤਰ੍ਹਾਂ ਦੀ ਖਾਦ ਅਤੇ ਰਸਾਇਣਿਕ ਖਾਦ ਦੀ ਲੋੜ ਹੁੰਦੀ ਹੈ । ਝੋਨੇ ਦੀ ਫ਼ਸਲ ਲਈ ਜੈਵਿਕ ਖਾਦ (Farm Yard manure) ਸਭ ਤੋਂ ਵਧੀਆ ਹੈ । ਮੂੰਗਫ਼ਲੀ ਦੀ ਫ਼ਸਲ ਨੂੰ ਕੋਈ ਖਾਦ ਜਾਂ ਰਸਾਇਣਿਕ ਖਾਦ ਨਹੀਂ ਚਾਹੀਦੀ ਕਿਉਂਕਿ ਇਸਦੀਆਂ ਜੜਾਂ ਵਿੱਚ ਗੰਥੀਕਾਵਾਂ (Nodules) ਹੁੰਦੀਆਂ ਹਨ, ਜਿਨ੍ਹਾਂ ਵਿੱਚ ਨਾਈਟਰੋਜਨ ਸਥਿਰ ਕਰਨ ਵਾਲੇ ਬੈਕਟੀਰੀਆਂ ਹੁੰਦੇ ਹਨ । ਇਹ ਵਾਯੂਮੰਡਲੀ ਨਾਈਟਰੋਜਨ ਨੂੰ ਸਥਿਰ ਕਰਕੇ ਨਾਈਟਰਾਈਟ ਅਤੇ ਨਾਈਟਰੇਟ ਵਿੱਚ ਪਰਿਵਰਤਿਤ ਕਰ ਦਿੰਦੇ ਹਨ । ਕਣਕ ਦੀ ਫ਼ਸਲ ਦੇ ਲਈ ਹਰੀ ਖਾਦ (Green manure) ਅਤੇ ਜੈਵਿਕ ਖਾਦ (Farm yard manure) ਦਾ ਮਿਸ਼ਰਣ ਉਪਯੋਗ ਵਿੱਚ ਲਿਆਂਦਾ ਜਾਂਦਾ ਹੈ ।

ਪ੍ਰਸ਼ਨ 11.
ਪਨੀਰੀ ਲਗਾਉਣ ਤੋਂ ਕੀ ਭਾਵ ਹੈ ?
ਉੱਤਰ-
ਪਨੀਰੀ ਲਗਾਉਣਾ-ਝੋਨਾ, ਮਿਰਚਾਂ, ਟਮਾਟਰ ਅਤੇ ਗੋਭੀ ਆਦਿ ਅਜਿਹੀਆਂ ਫ਼ਸਲਾਂ ਹਨ ਜਿਨ੍ਹਾਂ ਨੂੰ ਸਿੱਧੇ ਹੀ ਖੇਤਾਂ ਵਿੱਚ ਨਹੀਂ ਲਗਾਇਆ ਜਾਂਦਾ । ਇਹਨਾਂ ਦੇ ਬੀਜਾਂ ਨੂੰ ਇੱਕ ਛੋਟੇ ਜਿਹੇ ਜ਼ਮੀਨ ਦੇ ਟੁਕੜੇ ਵਿੱਚ ਬੀਜ ਕੇ ਜੋ ਪਨੀਰੀ ਤਿਆਰ ਕੀਤੀ ਜਾਂਦੀ ਹੈ, ਉਸਨੂੰ ਪਨੀਰੀ (Seedling) ਕਹਿੰਦੇ ਹਨ । ਜਦੋਂ ਪਨੀਰੀ ਚੰਗੀ ਤਰ੍ਹਾਂ ਤਿਆਰ ਹੋ ਜਾਂਦੀ ਹੈ ਇਸ ਨੂੰ ਛੋਟੇ ਜ਼ਮੀਨ ਦੇ ਟੁਕੜੇ ਤੋਂ ਉਖਾੜ ਕੇ ਖੇਤਾਂ ਵਿੱਚ ਇੱਕ ਖ਼ਾਸ ਦੂਰੀ ਤੇ ਲਗਾ ਦਿੱਤਾ ਜਾਂਦਾ ਹੈ । ਇਸ ਵਿਧੀ ਨੂੰ ਪਨੀਰੀ ਲਗਾਉਣਾ ਕਹਿੰਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੁੱਖ ਖੇਤੀ ਪੱਧਤੀਆਂ ਦਾ ਵਰਣਨ ਕਰੋ ।
ਉੱਤਰ-
ਮੁੱਖ ਖੇਤੀ ਪੱਧਤੀਆਂ

  • ਹਲ ਚਲਾਉਣਾ-ਇਸ ਨਾਲ ਮਿੱਟੀ ਪੋਲੀ ਅਤੇ ਪਤਲੀ ਹੋ ਜਾਂਦੀ ਹੈ । ਇਹ ਲੱਕੜੀ ਜਾਂ ਲੋਹੇ ਦੇ ਬਣੇ ਹੁੰਦੇ ਹਨ । ਹਲ ਚਲਾਉਣ ਦੇ ਬਾਅਦ ਮਿੱਟੀ ਸਮਤਲ ਕੀਤੀ ਜਾਂਦੀ ਹੈ ਤਾਂਕਿ ਹਵਾ ਅਤੇ ਪਾਣੀ ਨਾਲ ਮਿੱਟੀ ਉੱਡ ਨਾ ਜਾਵੇ ।
  • ਬਿਜਾਈ-ਮਿੱਟੀ ਦੀ ਤਿਆਰੀ ਦੇ ਬਾਅਦ ਖੇਤਾਂ ਵਿੱਚ ਬੀਜ ਹੱਥਾਂ ਜਾਂ ਸੀਡ ਡਿਲ ਦੁਆਰਾ ਬੀਜਿਆ ਜਾਂਦਾ ਹੈ । ਇਸ ਨੂੰ ਬਿਜਾਈ ਕਹਿੰਦੇ ਹਨ ।
  • ਸਿੰਚਾਈ-ਫ਼ਸਲੀ ਪੌਦੇ ਮਿੱਟੀ ਵਿੱਚੋਂ ਜੜ੍ਹਾਂ ਦੁਆਰਾ ਪਾਣੀ ਪ੍ਰਾਪਤ ਕਰਦੇ ਹਨ । ਪੌਦਿਆਂ ਦੇ ਵਾਧੇ ਲਈ ਪਾਣੀ ਜ਼ਰੂਰੀ ਹੈ । ਸਿੰਚਾਈ ਦੇ ਵੱਖ-ਵੱਖ ਢੰਗ, ਜਿਵੇਂ ਪਾਣੀ, ਛਿੜਕਾਅ, ਟਿਊਬਵੈੱਲ, ਦੋਲਤ ਟੋਕਰੀਆਂ ਆਦਿ ਦਾ ਉਪਯੋਗ ਕੀਤਾ ਜਾਂਦਾ ਹੈ ।
  • ਖਾਦ ਪਾਉਣਾ-ਹਰ ਫ਼ਸਲ ਮਿੱਟੀ ਵਿੱਚੋਂ ਬਹੁਤ ਮਾਤਰਾ ਵਿੱਚ ਪੋਸ਼ਕ ਸੋਖਿਤ ਕਰਦੀਆਂ ਹਨ । ਇਹਨਾਂ ਪੋਸ਼ਕਾਂ ਦੀ ਪੂਰਤੀ ਦੇ ਲਈ ਖਾਦ ਪਾਉਣੀ ਜ਼ਰੂਰੀ ਹੈ ।
  • ਨਿਰਾਈ-ਖੇਤਾਂ ਵਿੱਚ ਫ਼ਸਲ ਦੇ ਨਾਲ ਕਈ ਹੋਰ ਪੌਦੇ ਵੀ ਉੱਗ ਜਾਂਦੇ ਹਨ । ਇਹ ਫ਼ਸਲ ਦੇ ਨਾਲ ਪਾਣੀ, ਪ੍ਰਕਾਸ਼ ਅਤੇ ਪੋਸ਼ਕਾਂ ਲਈ ਮੁਕਾਬਲਾ ਕਰਦੇ ਹਨ । ਇਸ ਲਈ ਇਹਨਾਂ ਨੂੰ ਖੇਤਾਂ ਵਿੱਚੋਂ ਹਟਾਉਣਾ ਬਹੁਤ ਜ਼ਰੂਰੀ ਹੈ । ਇਸ ਕਿਰਿਆ ਨੂੰ ਨਿਰਾਈ ਕਹਿੰਦੇ ਹਨ ।
  • ਫ਼ਸਲ ਦੀ ਸੁਰੱਖਿਆ-ਕੀਟ, ਉੱਲੀ, ਬੈਕਟੀਰੀਆ, ਚੂਹੇ ਆਦਿ ਫ਼ਸਲ ਨੂੰ ਨੁਕਸਾਨ ਪਹੁੰਚਾਉਂਦੇ ਹਨ । ਕੀਟਨਾਸ਼ਕਾਂ ਅਤੇ ਨਦੀਨਾਸ਼ਕਾਂ ਦੀ ਵਰਤੋਂ ਕਰਕੇ ਇਹਨਾਂ ਨੂੰ ਨਸ਼ਟ ਕੀਤਾ ਜਾਂਦਾ ਹੈ ।
  • ਕਟਾਈ ਅਤੇ ਭੰਡਾਰਨ-ਜਦੋਂ ਫ਼ਸਲ ਤਿਆਰ ਹੋ ਜਾਂਦੀ ਹੈ ਤਾਂ ਉੱਚਿਤ ਸਮੇਂ ਤੇ ਇਸ ਨੂੰ ਕੱਟਿਆ ਜਾਂਦਾ ਹੈ । ਫ਼ਸਲਾਂ ਦੀ ਕਟਾਈ ਹੱਥਾਂ ਨਾਲ, ਦਾਤੀ ਜਾਂ ਹਾਰਵੈਸਟਰ ਨਾਲ ਕੀਤੀ ਜਾਂਦੀ ਹੈ । ਅਨਾਜ ਨੂੰ ਭੁਸੇ ਤੋਂ ਵੱਖ ਕੀਤਾ ਜਾਂਦਾ ਹੈ ਅਤੇ ਅਨਾਜ ਦਾ ਭੰਡਾਰਨ ਵੱਡੇ-ਵੱਡੇ ਭੰਡਾਰ ਘਰਾਂ ਵਿੱਚ ਕੀਤਾ ਜਾਂਦਾ ਹੈ । ਅਨਾਜ ਵਿੱਚ ਨਮੀ ਦੀ ਮਾਤਰਾ 14% ਤੋਂ ਵੱਧ ਨਹੀਂ ਹੋਣੀ ਚਾਹੀਦੀ ।

ਪ੍ਰਸ਼ਨ 2.
ਰਸਾਇਣਿਕ ਖਾਦ ਕੀ ਹੈ ? ਮਿਸ਼ਰਿਤ ਖ਼ਾਦ ਕੀ ਹੈ ? ਕਿਸਾਨ ਖੇਤਾਂ ਵਿੱਚ ਰਸਾਇਣਿਕ ਖਾਦ ਕਿਉਂ ਪਾਉਂਦੇ ਹਨ ? ਸਾਨੂੰ ਰਸਾਇਣਿਕ ਖਾਦਾਂ ਨੂੰ ਕਿਵੇਂ ਭੰਡਾਰਿਤ ਕਰਨਾ ਚਾਹੀਦਾ ਹੈ ?
ਉੱਤਰ-
ਰਸਾਇਣਿਕ ਖਾਦ-ਖੇਤ ਜਾਂ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਲਈ ਉਪਯੋਗ ਕੀਤੇ ਜਾਣ ਵਾਲੇ ਰਸਾਇਣਾਂ ਨੂੰ ਰਸਾਇਣਿਕ ਖ਼ਾਦ ਕਹਿੰਦੇ ਹਨ ।
ਮਿਸ਼ਰਿਤ ਖਾਦ-ਰਸਾਇਣਿਕ ਖਾਦਾਂ ਜੋ ਇੱਕੋ ਨਾਲ ਕਈ ਪੋਸ਼ਕ ਤੱਤਾਂ ਦੀ ਪੂਰਤੀ ਕਰਨ ਨੂੰ ਮਿਸ਼ਰਤ ਖ਼ਾਦ ਕਹਿੰਦੇ ਹਨ, ਜਿਵੇਂ-

  • NPK ਵਿੱਚ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਹੈ ।
  • CAN ਕੈਲਸ਼ੀਅਮ, ਅਮੋਨੀਅਮ ਨਾਈਟਰੇਟ ਵੀ ਮਿਸ਼ਰਤ ਖਾਦ ਹੈ ।

ਖਾਦਾਂ ਦਾ ਮਹੱਤਵ-ਖੇਤਾਂ ਵਿੱਚ ਖਣਿਜ ਤੱਤ ਜਿਵੇਂ-ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਦੀ ਅਪੂਰਤੀ ਦੇ ਲਈ ਰਸਾਇਣਿਕ ਖਾਦਾਂ ਅਤੇ ਮਿਸ਼ਰਿਤ ਖਾਦਾਂ ਪਾਈਆਂ ਜਾਂਦੀਆਂ ਹਨ । ਮਿੱਟੀ ਵਿੱਚ ਤੱਤਾਂ ਦੀ ਨਮੀ ਲਗਾਤਾਰ ਉਪਜ ਉਗਾਉਣ ਨਾਲ ਹੁੰਦੀ ਹੈ । ਇਸ ਲਈ ਕਿਸਾਨ ਖੇਤਾਂ ਵਿੱਚ ਰਸਾਇਣਿਕ ਖਾਦ ਪਾਉਂਦੇ ਹਨ ।

ਰਸਾਇਣਿਕ ਖਾਦਾਂ ਦਾ ਭੰਡਾਰਨ-ਕਈ ਖਾਦਾਂ ਨਮੀ ਨੂੰ ਸੋਖ ਲੈਂਦੀਆਂ ਹਨ ਜਾਂ ਇਹ ਪਾਣੀ ਸੋਖਦੀਆਂ ਹਨ । ਜੇ ਖਾਦਾਂ ਨੂੰ ਨਮੀ ਯੁਕਤ ਥਾਂਵਾਂ ਤੇ ਭੰਡਾਰਿਤ ਕੀਤਾ ਜਾਵੇਗਾ ਤਾਂ ਇਹ ਖੇਤਾਂ ਵਿੱਚ ਪਾਉਣ ਦੇ ਯੋਗ ਨਹੀਂ ਰਹਿਣਗੀਆਂ । ਕੁੱਝ ਰਸਾਇਣਿਕ ਖਾਦਾਂ ਥੈਲਿਆਂ ਨੂੰ ਹੀ ਨਸ਼ਟ ਕਰ ਦਿੰਦੀਆਂ ਹਨ ਜਿਨ੍ਹਾਂ ਵਿੱਚ ਇਹਨਾਂ ਨੂੰ ਰੱਖਿਆ ਜਾਂਦਾ ਹੈ । ਇਹਨਾਂ ਦਾ ਭੰਡਾਰਨ ਸੁੱਕੀਆਂ ਥਾਂਵਾਂ ਤੇ ਹੋਣਾ ਚਾਹੀਦਾ ਹੈ ।C

Leave a Comment