PSEB 7th Class Social Science Solutions Chapter 19 ਲੋਕਤੰਤਰ-ਸੰਸਥਾਤਮਕ ਪ੍ਰਤਿਨਿਧਤਾ

Punjab State Board PSEB 7th Class Social Science Book Solutions Civics Chapter 19 ਲੋਕਤੰਤਰ-ਸੰਸਥਾਤਮਕ ਪ੍ਰਤਿਨਿਧਤਾ Textbook Exercise Questions, and Answers.

PSEB Solutions for Class 7 Social Science Chapter 19 ਲੋਕਤੰਤਰ-ਸੰਸਥਾਤਮਕ ਪ੍ਰਤਿਨਿਧਤਾ

Social Science Guide for Class 7 PSEB ਲੋਕਤੰਤਰ-ਸੰਸਥਾਤਮਕ ਪ੍ਰਤਿਨਿਧਤਾ Textbook Questions, and Answers

(ੳ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਸ਼ਬਦ/ਇਕ ਵਾਕ (1-15) ਸ਼ਬਦਾਂ ਵਿਚ ਲਿਖੋ –

ਪ੍ਰਸ਼ਨ 1.
ਸਰਵ-ਵਿਆਪਕ ਮਤ ਅਧਿਕਾਰ ਤੋਂ ਕੀ ਭਾਵ ਹੈ ?
ਉੱਤਰ-
ਜਦੋਂ ਦੇਸ਼ ਦੇ ਸਾਰੇ ਬਾਲਗ ਨਾਗਰਿਕਾਂ ਨੂੰ ਮਤ ਦੇਣ ਦਾ ਅਧਿਕਾਰ ਹੁੰਦਾ ਹੈ, ਤਾਂ ਉਸਨੂੰ ਸਰਵ-ਵਿਆਪਕ ਮਤ ਅਧਿਕਾਰ ਕਿਹਾ ਜਾਂਦਾ ਹੈ । ਮਤ ਦਾ ਅਧਿਕਾਰ ਦਿੰਦੇ ਸਮੇਂ ਲਿੰਗ, ਜਾਤੀ, ਧਰਮ, ਸੰਪੱਤੀ ਆਦਿ ਦੇ ਆਧਾਰ ‘ਤੇ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ ।

ਪ੍ਰਸ਼ਨ 2.
ਚੋਣ ਪ੍ਰਕਿਰਿਆ ਦੀਆਂ ਕੋਈ ਦੋ ਸਟੇਜਾਂ ਦਾ ਵਰਣਨ ਕਰੋ ।
ਉੱਤਰ-

  • ਚੋਣਾਂ ਦੀ ਤਰੀਕ ਦਾ ਐਲਾਨ-ਸਾਡੇ ਦੇਸ਼ ਦੇ ਰਾਸ਼ਟਰਪਤੀ ਜਾਂ ਰਾਜਾਂ ਵਿਚ ਰਾਜਪਾਲ ਲੋਕਾਂ ਲਈ ਚੋਣਾਂ ਦਾ ਆਦੇਸ਼ ਜਾਰੀ ਕਰਦੇ ਹਨ, ਜਿਸਦੇ ਆਧਾਰ ‘ਤੇ ਚੋਣ ਕਮਿਸ਼ਨ ਚੋਣਾਂ ਦੀ ਤਰੀਕ ਦਾ ਐਲਾਨ ਕਰਦਾ ਹੈ ।
  • ਉਮੀਦਵਾਰਾਂ ਦੀ ਚੋਣ-ਵੱਖ-ਵੱਖ ਰਾਜਨੀਤਿਕ ਦਲ ਆਪਣੇ ਉਨ੍ਹਾਂ ਉਮੀਦਵਾਰਾਂ ਨੂੰ ਨਾਮਜ਼ਦ ਕਰਦੇ ਹਨ ਜਿਹੜੇ ਉਨ੍ਹਾਂ ਦੇ ਵਿਚਾਰ ਨਾਲ ਕਿਸੇ ਵਿਸ਼ੇਸ਼ ਖੇਤਰ ਤੋਂ ਜਿੱਤ ਸਕਦੇ ਹਨ । ਕਦੇ-ਕਦੇ ਸੁਤੰਤਰ ਉਮੀਦਵਾਰ ਵੀ ਖੜ੍ਹੇ ਹੋ ਜਾਂਦੇ ਹਨ ਅਤੇ ਰਾਜਨੀਤਿਕ ਦਲ ਉਨ੍ਹਾਂ ਦੀ ਸਹਾਇਤਾ ਕਰਦੇ ਹਨ ।

ਪ੍ਰਸ਼ਨ 3.
ਪ੍ਰਤੀਨਿਧੀ ਸਰਕਾਰ ਕਿਹੜੀ ਸਰਕਾਰ ਨੂੰ ਕਿਹਾ ਜਾਂਦਾ ਹੈ ?
ਉੱਤਰ-
ਲੋਕਤੰਤਰ ਵਿਚ ਨਾਗਰਿਕ ਆਪਣੇ ਪ੍ਰਤੀਨਿਧੀ ਚੁਣਦੇ ਹਨ ਜਿਹੜੇ ਸਰਕਾਰ ਬਣਾਉਂਦੇ ਹਨ । ਇਹੀ ਪ੍ਰਤੀਨਿਧੀ ਨੀਤੀਆਂ ਦਾ ਨਿਰਮਾਣ ਕਰਦੇ ਹਨ ਅਤੇ ਕਾਨੂੰਨ ਬਣਾਉਂਦੇ ਹਨ | ਅਜਿਹੀ ਸਰਕਾਰ ਨੂੰ ਹੀ ਪ੍ਰਤੀਨਿਧੀ ਸਰਕਾਰ ਕਹਿੰਦੇ ਹਨ ।

ਪ੍ਰਸ਼ਨ 4.
ਲੋਕਤੰਤਰ ਵਿਚ ਪ੍ਰਤੀਨਿਧਤਾ ਦਾ ਕੀ ਮਹੱਤਵ ਹੈ ?
ਉੱਤਰ-
ਲੋਕਤੰਤਰ ਜਨਤਾ ਦਾ ਸ਼ਾਸਨ ਹੁੰਦਾ ਹੈ | ਪਰ ਆਧੁਨਿਕ ਰਾਜਾਂ ਦੀ ਜਨਸੰਖਿਆ ਇੰਨੀ ਜ਼ਿਆਦਾ ਹੈ ਕਿ ਸਾਰੇ ਨਾਗਰਿਕ ਸ਼ਾਸਨ ਵਿਚ ਸਿੱਧੇ ਹਿੱਸਾ ਨਹੀਂ ਲੈ ਸਕਦੇ ਹਨ । ਇਸ ਲਈ ਉਹ ਆਪਣੇ ਪ੍ਰਤੀਨਿਧੀ ਚੁਣਦੇ ਹਨ, ਜੋ ਸਰਕਾਰ ਦਾ ਨਿਰਮਾਣ ਕਰਦੇ ਹਨ । ਇਹ ਅਸਿੱਧੇ ਅਪ੍ਰਤੱਖ ਤੌਰ ‘ਤੇ ਜਨਤਾ ਦਾ ਆਪਣਾ ਹੀ ਸ਼ਾਸਨ ਹੁੰਦਾ ਹੈ ।

PSEB 7th Class Social Science Solutions Chapter 19 ਲੋਕਤੰਤਰ-ਸੰਸਥਾਤਮਕ ਪ੍ਰਤਿਨਿਧਤਾ

ਪ੍ਰਸ਼ਨ 5.
ਭਾਰਤ ਵਿਚ ਵੋਟ ਪਾਉਣ ਦਾ ਅਧਿਕਾਰ ਕਿਸਨੂੰ ਹੁੰਦਾ ਹੈ ?
ਉੱਤਰ-
ਭਾਰਤ ਵਿਚ 18 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਹਰੇਕ ਔਰਤ-ਮਰਦ ਨੂੰ ਵੋਟ ਪਾਉਣ ਦਾ ਅਧਿਕਾਰ ਹੈ । ਇਸ ਨੂੰ ਸਰਵ-ਵਿਆਪਕ ਮਤ ਅਧਿਕਾਰ ਕਹਿੰਦੇ ਹਨ ।

ਪ੍ਰਸ਼ਨ 6.
ਆਮ ਚੋਣਾਂ ਅਤੇ ਮੱਧਕਾਲੀਨ ਚੋਣਾਂ ਵਿਚ ਕੀ ਫ਼ਰਕ ਹੈ ?
ਉੱਤਰ-
ਆਮ ਚੋਣਾਂ ਉਹ ਚੋਣਾਂ ਹਨ ਜੋ ਹਰ ਪੰਜ ਸਾਲ ਦੇ ਬਾਅਦ ਨਿਯਮਿਤ ਰੂਪ ਨਾਲ ਹੁੰਦੀਆਂ ਹਨ । ਇਸ ਦੇ ਉਲਟ ਜੇਕਰ ਵਿਧਾਨਪਾਲਿਕਾ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਭੰਗ ਕਰ ਦਿੱਤੀ ਜਾਏ ਅਤੇ ਨਵੇਂ ਸਿਰੇ ਤੋਂ ਚੋਣਾਂ ਕਰਵਾਈਆਂ ਜਾਣ ਤਾਂ ਉਨ੍ਹਾਂ ਨੂੰ ਮੱਧਕਾਲੀਨ ਚੋਣਾਂ ਕਹਿੰਦੇ ਹਨ ।

ਪ੍ਰਸ਼ਨ 7, ਦੋ-ਦਲੀ ਅਤੇ ਬਹੁ-ਦਲੀ ਦਲ ਪ੍ਰਣਾਲੀ ਵਿਚ ਕੀ ਅੰਤਰ ਹੈ ?
ਉੱਤਰ-
ਜਦੋਂ ਕਿਸੇ ਦੇਸ਼ ਵਿਚ ਦੋ ਮੁੱਖ ਰਾਜਨੀਤਿਕ ਦਲ ਹੁੰਦੇ ਹਨ ਤਾਂ ਉਸਨੂੰ ਦੋ-ਦਲੀ ਪ੍ਰਣਾਲੀ ਕਹਿੰਦੇ ਹਨ । ਅਮਰੀਕਾ ਅਤੇ ਇੰਗਲੈਂਡ ਵਿਚ ਦੋ-ਦਲੀ ਪ੍ਰਣਾਲੀ ਹੈ । ਬਹੁ-ਦਲੀ ਪ੍ਰਣਾਲੀ ਵਿਚ ਕਈ ਰਾਜਨੀਤਿਕ ਦਲ ਹੁੰਦੇ ਹਨ | ਭਾਰਤ ਵਿਚ ਇਹੀ ਵਿਵਸਥਾ ਹੈ ।

(ਅ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50-60 ਸ਼ਬਦਾਂ ਵਿਚ ਲਿਖੋ –

ਪ੍ਰਸ਼ਨ 1.
ਰਾਜਨੀਤਿਕ ਦਲਾਂ ਦਾ ਪ੍ਰਤੀਨਿਧੀ ਲੋਕਤੰਤਰ ਵਿਚ ਕੀ ਮਹੱਤਵ ਹੈ ?
ਉੱਤਰ-
ਰਾਜਨੀਤਿਕ ਦਲਾਂ ਦਾ ਪ੍ਰਤੀਨਿਧੀ ਲੋਕਤੰਤਰ ਵਿਚ ਬਹੁਤ ਮਹੱਤਵ ਹੈ । ਜ਼ਿਆਦਾਤਰ ਲੋਕਾਂ ਦਾ ਵਿਚਾਰ ਹੈ ਕਿ ਲੋਕਤੰਤਰ ਰਾਜਨੀਤਿਕ ਦਲਾਂ ਦੇ ਬਿਨਾਂ ਸੰਭਵ ਨਹੀਂ ਹੈ । ਲੋਕਤੰਤਰ ਵਿਚ ਹਰੇਕ ਰਾਜਨੀਤਿਕ ਦਲ ਆਪਣੀ ਸਰਕਾਰ ਬਣਾਉਣ ਦਾ ਯਤਨ ਕਰਦਾ ਹੈ । ਇਹ ਦਲ ਲੋਕਾਂ ਦੇ ਸਾਹਮਣੇ ਆਪਣੇ ਪ੍ਰੋਗਰਾਮ ਅਤੇ ਨੀਤੀਆਂ ਰੱਖਦੇ ਹਨ । ਜਿਹੜੇ ਦਲ ਦੀ ਸਰਕਾਰ ਬਣਦੀ ਹੈ, ਉਹ ਆਪਣੇ ਪ੍ਰੋਗਰਾਮ ਅਤੇ ਨੀਤੀਆਂ ਨੂੰ ਲਾਗੂ ਕਰਦਾ ਹੈ ਪਰ ਵਿਰੋਧੀ ਦਲ ਉਸਦੇ ਕੰਮਾਂ ਦੀ ਆਲੋਚਨਾ ਕਰਦਾ ਹੈ । ਇਸ ਤਰ੍ਹਾਂ ਲੋਕਤੰਤਰ ਵਿਚ ਵਿਰੋਧੀ ਦਲ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

ਪ੍ਰਸ਼ਨ 2.
ਗੁਪਤ ਮਤਦਾਨ ਕੀ ਹੁੰਦਾ ਹੈ ? ਇਸਦਾ ਕੀ ਮਹੱਤਵ ਹੈ ?
ਉੱਤਰ-
ਗੁਪਤ ਮਤਦਾਨ ਲੋਕਤੰਤਰੀ ਚੋਣਾਂ ਦਾ ਮਹੱਤਵਪੂਰਨ ਆਧਾਰ ਹੈ । ਲੋਕ ਆਪਣੇ ਪ੍ਰਤੀਨਿਧੀ ਚੁਣਨ ਦੇ ਅਧਿਕਾਰ ਵਿਚ ਕਿਸੇ ਤਰ੍ਹਾਂ ਦੀ ਦਖ਼ਲ-ਅੰਦਾਜ਼ੀ ਨਹੀਂ ਚਾਹੁੰਦੇ । ਇਸ ਲਈ ਕੋਈ ਵੀ ਇਹ ਨਹੀਂ ਚਾਹੁੰਦਾ ਕਿ ਕਿਸੇ ਦੂਜੇ ਨੂੰ ਇਹ ਪਤਾ ਚੱਲੇ ਕਿ ਉਸਨੇ ਕਿਹੜੇ ਪਤੀਨਿਧੀ ਦੇ ਪੱਖ ਵਿਚ ਵੋਟ ਪਾਇਆ ਹੈ । ਇਸ ਲਈ ਹੀ ਸਤੰਤਰ ਅਤੇ ਨਿਰਪੱਖ ਚੋਣਾਂ ਲਈ ਗੁਪਤ ਮਤਦਾਨ ਦਾ ਪ੍ਰਬੰਧ ਕੀਤਾ ਗਿਆ ਹੈ । ਭਾਰਤ ਵਿਚ ਹਰੇਕ ਵੋਟਰ ਦਾ ਇਕ ਵੋਟ ਹੁੰਦਾ ਹੈ । ਜਦੋਂ ਕੋਈ ਵੋਟਰ ਪੋਲਿੰਗ ਬੂਥ ‘ਤੇ ਆਪਣਾ ਵੋਟ ਪਾਉਂਦਾ ਹੈ ਤਾਂ ਉਸਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਉਸਨੇ ਕਿਸ ਨੂੰ ਆਪਣਾ ਵੋਟ ਦਿੱਤਾ ਹੈ । ਇਸ ਨੂੰ ਹੀ ਗੁਪਤ ਮਤਦਾਨ ਕਿਹਾ ਜਾਂਦਾ ਹੈ । ਗੁਪਤ ਮਤਦਾਨ ਦੁਆਰਾ ਬਿਨਾਂ ਕਿਸੇ ਬੁਰੇ ਵਿਚਾਰ ਅਤੇ ਨਕਾਰਾਤਮਕ ਸੋਚ ਦੇ ਸਰਕਾਰ ਵਿਚ ਪਰਿਵਰਤਨ ਕੀਤਾ ਜਾ ਸਕਦਾ ਹੈ ।

PSEB 7th Class Social Science Solutions Chapter 19 ਲੋਕਤੰਤਰ-ਸੰਸਥਾਤਮਕ ਪ੍ਰਤਿਨਿਧਤਾ

ਪ੍ਰਸ਼ਨ 3.
ਲੋਕਤੰਤਰ ਵਿਚ ਵਿਰੋਧੀ ਦਲ ਦੀ ਭੂਮਿਕਾ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
ਵਿਧਾਨਪਾਲਿਕਾ ਵਿਚ ਜੋ ਰਾਜਨੀਤਿਕ ਦਲ ਬਹੁਮਤ ਵਿਚ ਨਹੀਂ ਹੁੰਦੇ, ਉਹ ਸਰਕਾਰ ਨਹੀਂ ਬਣਾ ਪਾਉਂਦੇ ।ਉਹ ਦਲ ਵਿਰੋਧੀ ਦਲ ਦੀ ਭੂਮਿਕਾ ਨਿਭਾਉਂਦੇ ਹਨ ।
ਲੋਕਤੰਤਰ ਵਿਚ ਵਿਰੋਧੀ ਦਲ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ । ਜੇਕਰ ਵਿਰੋਧੀ ਦਲ ਨਸ਼ਟ ਜਾਂ ਕਮਜ਼ੋਰ ਹੋ ਜਾਵੇ ਤਾਂ ਲੋਕਤੰਤਰ ਪ੍ਰਣਾਲੀ ਹੀ ਖ਼ਤਮ ਹੋ ਜਾਂਦੀ ਹੈ । ਇਸਦੇ ਉਲਟ ਜੇਕਰ ਵਿਰੋਧੀ ਦਲ ਨੂੰ ਸਹੀ ਅਤੇ ਲੋਕਤੰਤਰਿਕ ਢੰਗ ਨਾਲ ਕੰਮ ਕਰਨ ਦਿੱਤਾ ਜਾਏ ਤਾਂ ਲੋਕਤੰਤਰ ਮਜ਼ਬੂਤ ਹੁੰਦਾ ਹੈ । ਅਸਲ ਵਿਚ ਵਿਰੋਧੀ ਦਲ ਸ਼ਾਸਕ ਦਲ ਦੀਆਂ ਕਮੀਆਂ ਅਤੇ ਕਮਜ਼ੋਰੀਆਂ ਨੂੰ ਪ੍ਰਗਟ ਕਰਦਾ ਹੈ । ਵਿਰੋਧੀ ਦਲ ਸੰਸਦ ਵਿਚ ਸਰਕਾਰ ਦੀ ਸਿਰਫ਼ ਆਲੋਚਨਾ ਹੀ ਨਹੀਂ ਕਰਦਾ, ਬਲਕਿ ਲੋਕਮਤ ਦੇ ਹਿੱਤ ਵਿਚ ਵੀ ਕੰਮ ਕਰਦਾ ਹੈ । ਇਸਦੀ ਆਲੋਚਨਾ ਦੇ ਬਿਨਾਂ ਸਰਕਾਰ ਗ਼ੈਰ-ਜ਼ਿੰਮੇਵਾਰ ਅਤੇ ਤਾਨਾਸ਼ਾਹ ਵੀ ਬਣ ਸਕਦੀ ਹੈ ।ਵਿਰੋਧੀ ਦਲ ਨਵੀਆਂ ਚੋਣਾਂ ਹੋਣ ਤਕ ਸਰਕਾਰ ਨੂੰ ਮਨਮਾਨੀ ਨਹੀਂ ਕਰਨ ਦਿੰਦਾ ਅਤੇ ਉਸ ‘ਤੇ ਲਗਾਤਾਰ ਨਿਯੰਤਰਨ ਬਣਾਈ ਰੱਖਦਾ ਹੈ । ਇਸ ਤਰ੍ਹਾਂ ਵਿਰੋਧੀ ਦਲ ਸਰਕਾਰ ਦੁਆਰਾ ਨਾਗਰਿਕਾਂ ਦੇ ਅਧਿਕਾਰਾਂ ਦਾ ਨੁਕਸਾਨ ਨਹੀਂ ਹੋਣ ਦਿੰਦਾ ।

ਪ੍ਰਸ਼ਨ 4.
ਵਿਰੋਧੀ ਦਲ ਦੇ ਕੰਮਾਂ ਦਾ ਵਰਣਨ ਕਰੋ ।
ਉੱਤਰ-
ਵਿਰੋਧੀ ਦਲ ਲੋਕਤੰਤਰ ਦੀ ਆਤਮਾ ਹੁੰਦੀ ਹੈ । ਇਹ ਇਕ ਪਾਸੇ ਸ਼ਾਸਕ ਦਲ ਦੀ ਤਾਨਾਸ਼ਾਹੀ ਨੂੰ ਰੋਕਦਾ ਹੈ ਤਾਂ ਦੂਜੇ ਪਾਸੇ ਸਰਕਾਰ ਦੇ ਕੰਮਾਂ ‘ਤੇ ਨਿਯੰਤਰਨ ਰੱਖਦਾ ਹੈ ।
ਸੰਖੇਪ ਵਿਚ ਵਿਰੋਧੀ ਦਲ ਦੇ ਕੰਮਾਂ ਦਾ ਵਰਣਨ ਇਸ ਤਰ੍ਹਾਂ ਹੈ –

  1. ਸ਼ਾਸਕ ਦਲ ‘ਤੇ ਨਿਯੰਤਰਨ-ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਦੇ ਬਾਅਦ ਬਹੁਮਤ ਪ੍ਰਾਪਤ ਦਲ ਸਰਕਾਰ ਦਾ ਗਠਨ ਕਰਦਾ ਹੈ । ਵੋਟਰ ਪੰਜ ਸਾਲ ਤਕ ਸਰਕਾਰ ‘ਤੇ ਨਿਯੰਤਰਨ ਨਹੀਂ ਰੱਖ ਸਕਦੇ । ਸਰਕਾਰ ‘ਤੇ ਨਿਯੰਤਰਨ ਰੱਖਣ ਦਾ ਕੰਮ ਵਿਰੋਧੀ ਦਲ ਹੀ ਕਰਦੇ ਹਨ ।
  2. ਸਰਕਾਰ ਨੂੰ ਤਾਨਾਸ਼ਾਹ ਬਣਨ ਤੋਂ ਰੋਕਣਾ-ਕਦੇ-ਕਦੇ ਸ਼ਾਸਕ ਦਲ ਆਪਣੇ ਬਹੁਮਤ ਕਾਰਨ ਤਾਨਾਸ਼ਾਹੀ ਕੰਮ ਕਰਦਾ ਹੈ । ਇਸ ਨਾਲ ਨਾਗਰਿਕਾਂ ਦੇ ਅਧਿਕਾਰਾਂ ਦਾ ਨੁਕਸਾਨ ਹੁੰਦਾ ਹੈ । ਇਨ੍ਹਾਂ ਮੌਕਿਆਂ ‘ਤੇ ਵਿਰੋਧੀ ਦਲ ਸਰਕਾਰ ਦੀ ਸਦਨ ਦੇ ਅੰਦਰ ਤੇ ਬਾਹਰ ਆਲੋਚਨਾ ਕਰਦੇ ਹਨ, ਅਤੇ ਸਰਕਾਰ ਨੂੰ ਤਾਨਾਸ਼ਾਹ ਨਹੀਂ ਬਣਨ ਦਿੰਦੇ ।
  3. ਕਾਨੂੰਨ ਬਣਾਉਣ ਵਿਚ ਸਹਿਯੋਗ-ਸਰਕਾਰ ਕਾਨੂੰਨ ਬਣਾਉਣ ਲਈ ਬਿਲ ਪੇਸ਼ ਕਰਦੀ ਹੈ । ਵਿਰੋਧੀ ਦਲ ਬਿਲਾਂ ਨਾਲ ਸੰਬੰਧਤ ਮਾਮਲਿਆਂ ‘ਤੇ ਵਾਦ-ਵਿਵਾਦ ਕਰਦੇ ਹਨ ਅਤੇ ਯਤਨ ਕਰਦੇ ਹਨ ਜੋ ਕਾਨੂੰਨ ਬਣੇ, ਉਹ ਦੇਸ਼ ਦੇ ਹਿੱਤ ਵਿਚ ਹੋਣ ।
  4. ਬਜਟ ਪਾਸ ਕਰਨਾ-ਹਰੇਕ ਸਾਲ ਸ਼ਾਸਕ ਦਲ ਆਪਣੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਵਿਧਾਨ ਮੰਡਲ ਵਿਚ ਬਜਟ ਪੇਸ਼ ਕਰਦਾ ਹੈ । ਇਹ ਇਕ ਅਜਿਹਾ ਮੌਕਾ ਹੁੰਦਾ ਹੈ ਜਦੋਂ ਵਿਰੋਧੀ ਦਲ ਸਰਕਾਰ ਦੀ ਸੰਪੂਰਨ ਨੀਤੀ ਦੀ ਆਲੋਚਨਾ ਕਰ ਸਕਦਾ ਹੈ । ਵਿਰੋਧੀ ਦਲ ਸਰਕਾਰ ਨੂੰ ਇਸ ਗੱਲ ਲਈ ਮਜਬੂਰ ਕਰ ਸਕਦੇ ਹਨ ਕਿ ਉਹ ਕਰਾਂ ਦੀ ਦਰ ਘੱਟ ਕਰੇ ।
  5. ਕਾਰਜਪਾਲਿਕਾ ‘ਤੇ ਨਿਯੰਤਰਨ-ਵਿਰੋਧੀ ਦਲ ਅਵਿਸ਼ਵਾਸ ਪ੍ਰਸਤਾਵ, ਧਿਆਨ ਖਿੱਚ ਪ੍ਰਸਤਾਵ ਅਤੇ ਕਈ ਤਰ੍ਹਾਂ ਨਾਲ ਸਰਕਾਰ ‘ਤੇ ਨਿਯੰਤਰਨ ਰੱਖਦਾ ਹੈ । ਪ੍ਰਸ਼ਨ ਕਾਲ ਵਿਚ ਪ੍ਰਸ਼ਨ ਪੁੱਛ ਕੇ ਵਿਰੋਧੀ ਦਲ ਦੇ ਮੈਂਬਰ ਮੰਤਰੀਆਂ ਨੂੰ ਚੌਕੰਨਾ ਰੱਖਦੇ ਹਨ ।

ਪ੍ਰਸ਼ਨ 5.
ਰਾਜਨੀਤਿਕ ਦਲਾਂ ਦੇ ਕੋਈ ਦੋ ਕੰਮ ਲਿਖੋ ।
ਉੱਤਰ-
ਰਾਜਨੀਤਿਕ ਦਲ ਮੁੱਖ ਤੌਰ ‘ਤੇ ਹੇਠ ਲਿਖੇ ਕੰਮ ਕਰਦੇ ਹਨ –
1. ਚੋਣਾਂ ਲੜਨਾ ਅਤੇ ਸਰਕਾਰ ਬਣਾਉਣਾ-ਰਾਜਨੀਤਿਕ ਦਲ ਦਾ ਸਭ ਤੋਂ ਮਹੱਤਵਪੂਰਨ ਕੰਮ ਚੋਣਾਂ ਲੜਨਾ ਹੈ । ਇਸਦਾ ਉਦੇਸ਼ ਸ਼ਾਸਨ ਸ਼ਕਤੀ ਪ੍ਰਾਪਤ ਕਰਨਾ ਹੈ । ਇਹ ਦਲ ਚੋਣਾਂ ਲੜਨ ਲਈ ਆਪਣੇ ਉਮੀਦਵਾਰ ਚੁਣਦੇ ਹਨ । ਉਹ ਚੋਣਾਂ ਜਿੱਤਣ ਲਈ ਚੋਣ ਮੁਹਿੰਮ ਚਲਾਉਂਦੇ ਹਨ । ਇਹ ਦਲ ਜਨਤਾ ਨੂੰ ਰਾਸ਼ਟਰੀ ਮਾਮਲਿਆਂ ਅਤੇ ਆਪਣੀ ਸਰਕਾਰ ਦੀ ਭੂਮਿਕਾ ਦੀ ਜਾਣਕਾਰੀ ਦਿੰਦੇ ਹਨ । ਇਸ ਨਾਲ ਲੋਕਮਤ ਦਾ ਨਿਰਮਾਣ ਹੁੰਦਾ ਹੈ । ਜਿਹੜਾ ਦਲ ਚੋਣਾਂ ਜਿੱਤ ਜਾਂਦਾ ਹੈ, ਉਹ ਸਰਕਾਰ ਅਤੇ ਆਪਣੇ ਕੰਮਾਂ ਲਈ ਲੋਕਾਂ ਪ੍ਰਤੀ ਜ਼ਿੰਮੇਵਾਰ ਹੁੰਦਾ ਹੈ । ਜਿਹੜੇ ਦਲ ਸਰਕਾਰ ਨਹੀਂ ਬਣਾ ਪਾਉਂਦੇ ਹਨ, ਉਹ ਵਿਰੋਧੀ ਦਲ ਦੀ ਭੂਮਿਕਾ ਨਿਭਾਉਂਦੇ ਹਨ ।

2. ਜਨਤਾ ਦੇ ਹਿੱਤਾਂ ਦੀ ਰੱਖਿਆ ਕਰਨਾ-ਉਹ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਹਨ ਅਤੇ ਉਨ੍ਹਾਂ ਨੂੰ ਸੁਧਾਰਨ ਦੇ ਸੁਝਾਅ ਦਿੰਦੇ ਹਨ । ਇਸ ਲਈ ਕਿਹਾ ਜਾਂਦਾ ਹੈ ਕਿ ਵਿਰੋਧੀ ਦਲ ਲੋਕਤੰਤਰ ਵਿਚ ਜਨਤਾ ਦੇ ਹਿੱਤਾਂ ਦਾ ਰੱਖਿਅਕ ਹੁੰਦਾ ਹੈ ।

ਪ੍ਰਸ਼ਨ 6.
ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਕੋਈ ਦੋ ਨੀਤੀਆਂ ਲਿਖੋ ।
ਉੱਤਰ-
ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਮੁੱਖ ਨੀਤੀਆਂ ਹੇਠ ਲਿਖੀਆਂ ਹਨ

  1. ਇਸ ਦਲ ਦੀ ਸਭ ਤੋਂ ਵੱਧ ਮਹੱਤਵਪੂਰਨ ਨੀਤੀ ਅਮੀਰੀ-ਗਰੀਬੀ ਵਿਚ ਅੰਤਰ ਘੱਟ ਕਰਨਾ ਹੈ । ਦੂਜੇ ਸ਼ਬਦਾਂ ਵਿਚ ਇਹ ਦਲ ਲੋਕਤੰਤਰੀ ਸਮਾਜਵਾਦ ਚਾਹੁੰਦਾ ਹੈ ।
  2. ਇਸ ਦਲ ਦੇ ਅਨੁਸਾਰ ਧਰਮ ਦੇ ਆਧਾਰ ‘ਤੇ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ | ਸਾਰੇ ਧਰਮਾਂ ਦਾ ਸਮਾਨ ਰੂਪ ਨਾਲ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
  3. ਇਹ ਦਲ ਖੇਤੀਬਾੜੀ ‘ਤੇ ਆਧਾਰਿਤ ਕਾਰਖ਼ਾਨਿਆਂ ਦੇ ਵਿਕਾਸ ਵਿਚ ਵਿਸ਼ਵਾਸ ਰੱਖਦਾ ਹੈ । ਖੇਤੀਬਾੜੀ ਦੇ ਵਿਕਾਸ ਲਈ ਸਿੰਜਾਈ ਦੇ ਸਾਧਨਾਂ ਵਿਚ ਸੁਧਾਰ ਕਰਨਾ ਵੀ ਇਸ ਦਲ ਦੀ ਨੀਤੀ ਹੈ ।
  4. ਪੇਂਡੂ ਪੱਧਰ ‘ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਤਾਂਕਿ ਗ਼ਰੀਬੀ ਨੂੰ ਘੱਟ ਕੀਤਾ ਜਾ ਸਕੇ ।
  5. ਵਿਦੇਸ਼ਾਂ ਨਾਲ ਮਿੱਤਰਤਾ ਭਰੇ ਸੰਬੰਧ ਕਾਇਮ ਕਰਨਾ ਅਤੇ ਵਿਦੇਸ਼ਾਂ ਨਾਲ ਆਪਣੇ ਮਤਭੇਦ ਸ਼ਾਂਤੀਪੂਰਨ ਢੰਗ ਨਾਲ ਦੂਰ ਕਰਨਾ ।
  6. ਭਾਰਤ ਦੀ ਆਰਥਿਕ ਸਥਿਤੀ ਦੇ ਸੁਧਾਰ ਲਈ ਵਿਦੇਸ਼ੀ ਵਪਾਰ ਨੂੰ ਉਤਸ਼ਾਹ ਦੇਣਾ । ਨੋਟ-ਵਿਦਿਆਰਥੀ ਇਨ੍ਹਾਂ ਵਿਚੋਂ ਕੋਈ ਦੋ ਲਿਖਣ ।

PSEB 7th Class Social Science Solutions Chapter 19 ਲੋਕਤੰਤਰ-ਸੰਸਥਾਤਮਕ ਪ੍ਰਤਿਨਿਧਤਾ

ਪ੍ਰਸ਼ਨ 7.
ਲੋਕਤੰਤਰ ਵਿਚ ਚੋਣਾਂ ਦਾ ਕੀ ਮਹੱਤਵ ਹੈ ?
ਉੱਤਰ-
ਚੋਣਾਂ ਲੋਕਤੰਤਰ ਦਾ ਆਧਾਰ ਹਨ । ਲੋਕਤੰਤਰ ਵਿਚ ਇਨ੍ਹਾਂ ਦਾ ਹੇਠ ਲਿਖਿਆ ਮਹੱਤਵ ਹੈ

  • ਸਾਰੇ ਨਾਗਰਿਕ ਰਾਜ ਪ੍ਰਬੰਧ ਨੂੰ ਇਕ ਸਾਥ ਚਲਾ ਨਹੀਂ ਸਕਦੇ । ਇਸ ਲਈ ਉਨ੍ਹਾਂ ਨੂੰ ਪ੍ਰਤੀਨਿਧੀ ਚੁਣਨੇ ਪੈਂਦੇ ਹਨ, ਜੋ ਚੋਣਾਂ ਦੁਆਰਾ ਚੁਣੇ ਜਾਂਦੇ ਹਨ ।
  • ਚੋਣਾਂ ਦੁਆਰਾ ਹੀ ਲੋਕ ਸਰਕਾਰ ਨੂੰ ਬਦਲ ਸਕਦੇ ਹਨ ।
  • ਚੋਣਾਂ ਦੁਆਰਾ ਹੀ ਕਾਰਜਪਾਲਿਕਾ ਬਣਦੀ ਹੈ ।
  • ਚੋਣਾਂ ਦੁਆਰਾ ਸ਼ਾਸਨ ਪ੍ਰਣਾਲੀ ਵਿਚ ਸਥਿਰਤਾ ਆਉਂਦੀ ਹੈ । ਸੱਚ ਤਾਂ ਇਹ ਹੈ ਕਿ ਚੋਣਾਂ ਦੀ ਘਾਟ ਵਿਚ ਲੋਕਤੰਤਰ ਸੰਭਵ ਨਹੀਂ ਹੈ ।

(ਈ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
ਸਾਡੇ ਭਾਰਤ ਵਿਚ ………. ਲੋਕਤੰਤਰ ਪ੍ਰਣਾਲੀ ਹੈ ।
ਉੱਤਰ-
ਪ੍ਰਤੀਨਿਧੀ

ਪ੍ਰਸ਼ਨ 2.
ਭਾਰਤ ਵਿਚ ਚੋਣ ਪ੍ਰਕਿਰਿਆ ਲਈ ਇਕ ਸੁਤੰਤਰ ਸੰਸਥਾ ……..ਬਣਾਈ ਗਈ ਹੈ।
ਉੱਤਰ-
ਚੋਣ ਕਮੀਸ਼ਨ

ਪ੍ਰਸ਼ਨ 3.
ਭਾਰਤ ਵਿਚ ਘੱਟੋ-ਘੱਟ ……… ਸਾਲ ਦੇ ਨਾਗਰਿਕਾਂ ਨੂੰ ਵੋਟ ਦੇਣ ਦਾ ਅਧਿਕਾਰ ਹੁੰਦਾ ਹੈ ।
ਉੱਤਰ-
18

ਪ੍ਰਸ਼ਨ 4.
………. ਅਤੇ ………. ਵਿਚ ਦੋ ਦਲੀ ਅਤੇ ………. ਬਹੁਦਲੀ ਪ੍ਰਣਾਲੀ ਹੈ।
ਉੱਤਰ-
ਇੰਗਲੈਂਡ, ਅਮਰੀਕਾ, ਭਾਰਤ

ਪ੍ਰਸ਼ਨ 5.
ਇਕ ਨਾਗਰਿਕ ਇਕ ਵੋਟ ਨਾਗਰਿਕਾਂ ਦੀ ………….. ਤੇ ਆਧਾਰਿਤ ਹੈ ।
ਉੱਤਰ-
ਸਮਾਨਤਾ ।

PSEB 7th Class Social Science Solutions Chapter 19 ਲੋਕਤੰਤਰ-ਸੰਸਥਾਤਮਕ ਪ੍ਰਤਿਨਿਧਤਾ

(ਸ) ਬਹੁ-ਵਿਕਲਪੀ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਭਾਰਤ ਵਿਚ ਬਾਲਗ ਹੋਣ ਦੀ ਉਮਰ ਕਿੰਨੀ ਹੈ ?
(ਉ) 18 ਸਾਲ
(ਅ) 24 ਸਾਲ
(ਈ) 22 ਸਾਲ |
ਉੱਤਰ-
(ੳ) 18 ਸਾਲ,

ਪ੍ਰਸ਼ਨ 2.
ਲੋਕ ਸਭਾ ਦੇ ਮੈਂਬਰਾਂ ਦੀ ਚੋਣ ਕਿੰਨੇ ਸਾਲਾਂ ਲਈ ਕੀਤੀ ਜਾਂਦੀ ਹੈ ?
(ਉ) ਚਾਰ ਸਾਲ
(ਅ) 2 ਸਾਲ
(ਇ) ਪੰਜ ਸਾਲ |
ਉੱਤਰ-
(ਈ) ਪੰਜ ਸਾਲ

ਪ੍ਰਸ਼ਨ 3.
ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਸਥਾਪਨਾ ਕਦੋਂ ਹੋਈ ?
(ਉ) 1920
(ਅ) 1885
(ਈ) 1960.
ਉੱਤਰ-
(ਅ) 1885.

(ਹ) ਹੇਠ ਲਿਖੇ ਵਾਕਾਂ ਵਿਚ ਠੀਕ (✓) ਜਾਂ ਗਲਤ (✗) ਦਾ ਨਿਸ਼ਾਨ ਲਾਓ –

ਪ੍ਰਸ਼ਨ 1.
ਭਾਰਤ ਦੇਸ਼ ਵਿਚ ਇਸ ਸਮੇਂ ਬਾਲਗ ਨਾਗਰਿਕ ਦੀ ਉਮਰ 18 ਸਾਲ ਹੈ ।
ਉੱਤਰ-
(✓)

ਪ੍ਰਸ਼ਨ 2.
ਭਾਰਤ ਵਿਚ ਦੋ-ਦਲ ਰਾਜਨੀਤਿਕ ਦਲ ਪ੍ਰਣਾਲੀ ਹੈ ।
ਉੱਤਰ-
(✗)

ਪ੍ਰਸ਼ਨ 3.
ਵਿਰੋਧੀ ਦਲ ਸੰਸਦ ਵਿਚ ਸਰਕਾਰ ਦੀ ਆਲੋਚਨਾ ਹੀ ਨਹੀਂ ਕਰਦੇ ਬਲਕਿ ਲੋਕਮਤ ਜਾਂ ਲੋਕ ਰਾਇ ਵੀ ਬਣਾਉਂਦੇ ਹਨ ।
ਉੱਤਰ-
(✓)

ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਚੋਣ ਕਮਿਸ਼ਨ ਜਾਂ ਚੋਣ ਆਯੋਗ ‘ਤੇ ਇਕ ਟਿੱਪਣੀ ਲਿਖੋ ।
ਉੱਤਰ-
ਭਾਰਤ ਵਿਚ ਚੋਣ ਪ੍ਰਕਿਰਿਆ ਲਈ ਇਕ ਸੁਤੰਤਰ ਸੰਸਥਾ ਬਣਾਈ ਗਈ ਹੈ । ਇਸਨੂੰ ਚੋਣ ਕਮਿਸ਼ਨ ਜਾਂ ਚੋਣ ਆਯੋਗ ਕਹਿੰਦੇ ਹਨ । ਸੰਸਥਾ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਂਦੀ ਹੈ । ਇਸਦਾ ਮੁਖੀ ਚੋਣ ਕਮਿਸ਼ਨਰ ਹੁੰਦਾ ਹੈ, ਜਿਸਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ । ਚੋਣ ਕਮਿਸ਼ਨ ਦੇਸ਼ ਵਿਚ ਹਰ ਪੱਧਰ ‘ਤੇ ਅਰਥਾਤ ਸੰਸਦ, ਰਾਜ ਵਿਧਾਨ ਸਭਾਵਾਂ ਅਤੇ ਸਥਾਨਿਕ ਨਗਰਪਾਲਿਕਾਵਾਂ ਅਤੇ ਨਿਗਮਾਂ ਦੀਆਂ ਚੋਣਾਂ ਕਰਵਾਉਣ ਲਈ ਜ਼ਿੰਮੇਵਾਰ ਹੁੰਦਾ ਹੈ ।

ਪ੍ਰਸ਼ਨ 2.
“ਇਕ ਵਿਅਕਤੀ-ਇਕ ਵੋਟ ਤੋਂ ਕੀ ਭਾਵ ਹੈ ?
ਉੱਤਰ-
“ਇਕ ਵਿਅਕਤੀ-ਇਕ ਵੋਟ -ਸਰਵ-ਵਿਆਪਕ ਮਤ ਅਧਿਕਾਰ ਦਾ ਇਕ ਮਹੱਤਵਪੂਰਨ ਨਿਯਮ ਹੈ । ਇਹ ਨਾਗਰਿਕਾਂ ਦੀ ਸਮਾਨਤਾਂ ‘ਤੇ ਆਧਾਰਿਤ ਹੈ ।ਇਸਦੇ ਅਨੁਸਾਰ ਪੜ੍ਹੇ-ਲਿਖੇ ਅਤੇ ਅਨਪੜ੍ਹ ਨੂੰ ਸਮਾਨ ਮੰਨਿਆ ਜਾਂਦਾ ਹੈ । ਇਸ ਤਰ੍ਹਾਂ ਸਮਾਨਤਾ ਦਾ ਸਿਧਾਂਤ ਸਾਡੇ ਸਰਵ-ਵਿਆਪਕ ਬਾਲਗ ਮਤ ਅਧਿਕਾਰ ਵਿਚ ਪੂਰਨ ਤੌਰ ‘ ਤੇ ਅਪਣਾਇਆ ਗਿਆ ਹੈ ।

PSEB 7th Class Social Science Solutions Chapter 19 ਲੋਕਤੰਤਰ-ਸੰਸਥਾਤਮਕ ਪ੍ਰਤਿਨਿਧਤਾ

ਪ੍ਰਸ਼ਨ 3.
ਸਰਵ-ਵਿਆਪਕ ਬਾਲਗ ਮਤ ਅਧਿਕਾਰ ਦੇ ਮਜ਼ਬੂਤ ਆਧਾਰ ਕੀ ਹਨ ?
ਉੱਤਰ-
ਸਰਵ-ਵਿਆਪਕ ਮਤ ਅਧਿਕਾਰ ਦੇ ਹੇਠ ਲਿਖੇ ਮਜ਼ਬੂਤ ਆਧਾਰ ਹਨ

  1. ਇਹ ਅਧਿਕਾਰ ਰਾਜਨੀਤਿਕ ਸਮਾਨਤਾ ‘ਤੇ ਆਧਾਰਿਤ ਹੈ ।
  2. ਇਹ ਸੱਚੇ ਲੋਕਤੰਤਰ ਲਈ ਜ਼ਰੂਰੀ ਹੈ ।
  3. ਇਹ ਸਰਕਾਰ ਨੂੰ ਸਾਰਿਆਂ ਪ੍ਰਤੀ ਜ਼ਿੰਮੇਵਾਰ ਬਣਾਉਂਦਾ ਹੈ ।

ਪ੍ਰਸ਼ਨ 4.
ਉਪ-ਚੋਣਾਂ ਕੀ ਹੁੰਦੀਆਂ ਹਨ ?
ਉੱਤਰ-
ਕਦੇ-ਕਦੇ ਸੰਸਦ ਜਾਂ ਰਾਜ ਵਿਧਾਨਪਾਲਿਕਾ ਦੇ ਕਿਸੇ ਮੈਂਬਰ ਦੀ ਮੌਤ ਹੋ ਜਾਣ ਜਾਂ ਉਸਦੇ ਦੁਆਰਾ ਅਸਤੀਫ਼ਾ ਦੇਣ ਨਾਲ ਉਸਦੀ ਸੀਟ ਖ਼ਾਲੀ ਹੋ ਜਾਂਦੀ ਹੈ । ਇਸ ਸੀਟ ਨੂੰ ਭਰਨ ਲਈ ਜੋ ਚੋਣਾਂ ਕਰਾਈਆਂ ਜਾਂਦੀਆਂ ਹਨ, ਉਨ੍ਹਾਂ ਨੂੰ ਉਪ-ਚੋਣਾਂ ਕਹਿੰਦੇ ਹਨ ।

ਪ੍ਰਸ਼ਨ 5.
ਮਤਦਾਨ ਕਿਸ ਤਰ੍ਹਾਂ ਹੁੰਦਾ ਹੈ ?
ਜਾਂ
ਨਾਗਰਿਕ ਆਪਣੀ ਵੋਟ ਕਿਸ ਤਰ੍ਹਾਂ ਪਾਉਂਦੇ ਹਨ ?
ਉੱਤਰ-
ਚੋਣਾਂ ਦੇ ਸਮੇਂ ਹਰੇਕ ਖੇਤਰ ਤੋਂ ਪ੍ਰਤੀਨਿਧੀ ਚੁਣਨ ਲਈ ਚੋਣ ਬੂਥ ਬਣਾਏ ਜਾਂਦੇ ਹਨ । ਇੱਥੇ ਇਕ ਰਿਟਰਨਿੰਗ ਅਫ਼ਸਰ ਦੇ ਅਧੀਨ ਮਤਦਾਨ ਹੁੰਦਾ ਹੈ । ਬਾਲਗ ਨਾਗਰਿਕਾਂ ਦੇ ਨਾਂ ਮਤਦਾਤਾ ਸੂਚੀ ਵਿਚ ਹੁੰਦੇ ਹਨ । ਉਹ ਵਾਰੀ ਨਾਲ ਬੂਥ ‘ਤੇ ਜਾ ਕੇ ਆਪਣੇ ਵੋਟ ਪਛਾਣ-ਪੱਤਰ ਦਿਖਾਉਂਦੇ ਹਨ | ਤਦ ਆਪਣੀ ਉਂਗਲ ‘ਤੇ ਨਿਸ਼ਾਨ ਲਗਾ ਕੇ ਮਤ-ਪੱਤਰ ਵਿਚ ਆਪਣੇ ਮਨਚਾਹੇ ਉਮੀਦਵਾਰ ਦੇ ਨਾਂ ‘ਤੇ ਮੋਹਰ ਲਗਾਉਂਦੇ ਹਨ ਅਤੇ ਮਤ-ਪੱਤਰ ਨੂੰ ਵੋਟ ਬਾਕਸ ਵਿਚ ਪਾ ਦਿੰਦੇ ਹਨ  |ਜੇਕਰ ਉਸਨੂੰ ਕੋਈ ਵੀ ਉਮੀਦਵਾਰ ਪਸੰਦ ਨਾ ਹੋਵੇ ਤਾਂ ਨੋਟਾ’ ਦੇ ਸਾਹਮਣੇ ਦਿੱਤੇ ਗਏ ਨਿਸ਼ਾਨ ‘ਤੇ ਮੋਹਰ ਲਗਾ ਸਕਦਾ ਹੈ । ਵੋਟ ਬਾਕਸ ਵਿਚ ਵੋਟ ਪਾਉਂਦੇ ਸਮੇਂ ਕਿਸੇ ਦੂਜੇ ਨੂੰ ਪਤਾ ਨਹੀਂ ਚਲਦਾ ਕਿ ਵੋਟ ਕਿਸ ਦੇ ਪੱਖ ਵਿਚ ਪਾਇਆ ਗਿਆ ਹੈ । ਹੁਣ ਇਹ ਕੰਮ ਵੋਟਿੰਗ ਮਸ਼ੀਨਾਂ ਦੁਆਰਾ ਕੀਤਾ ਜਾਂਦਾ ਹੈ | ਸਾਧਾਰਨ ਬਹੁਮਤ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ ।

ਪ੍ਰਸ਼ਨ 6.
ਚੋਣ ਪ੍ਰਕਿਰਿਆ ਨਾਲ ਸੰਬੰਧਿਤ ਹੇਠ ਲਿਖੀਆਂ ਸਟੇਜਾਂ ਦੀ ਸੰਖੇਪ ਜਾਣਕਾਰੀ ਦਿਓ ।
1. ਨਾਮਜ਼ਦਗੀ ਪੱਤਰ ਭਰਨਾ ਅਤੇ ਨਾਮਜ਼ਦਗੀ ਵਾਪਸ ਲੈਣਾ ।
2. ਚੋਣ ਨਿਸ਼ਾਨ ਪ੍ਰਦਾਨ ਕਰਨਾ ।
3. ਚੋਣ ਪੱਤਰ (ਘੋਸ਼ਣਾ ਪੱਤਰ ਜਾਰੀ ਕਰਨਾ ।
4. ਚੋਣ ਮੁਹਿੰਮ ।
5. ਵੋਟਾਂ ਦੀ ਗਿਣਤੀ ਅਤੇ ਨਤੀਜੇ ।
ਉੱਤਰ-
1. ਨਾਮਜ਼ਦਗੀ ਪੱਤਰ ਭਰਨਾ ਅਤੇ ਨਾਮਜ਼ਦਗੀ ਵਾਪਸ ਲੈਣਾ-ਰਾਜਨੀਤਿਕ ਦਲਾਂ ਦੁਆਰਾ ਚੁਣੇ ਹੋਏ ਮੈਂਬਰ ਆਪਣੇ ਨਾਮਜ਼ਦਗੀ ਪੱਤਰ ਭਰਦੇ ਹਨ ।
ਇਨ੍ਹਾਂ ਦੀ ਰਿਟਰਨਿੰਗ ਅਫ਼ਸਰ ਦੁਆਰਾ ਪੜਤਾਲ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਮਨਜ਼ੂਰ ਜਾਂ ਨਾ-ਮਨਜ਼ੂਰ ਕੀਤਾ ਜਾਂਦਾ ਹੈ । ਮਨਜ਼ੂਰ ਕੀਤੇ ਉਮੀਦਵਾਰ ਇਕ ਨਿਸ਼ਚਿਤ ਤਰੀਕ ਤਕ ਆਪਣਾ ਨਾਂ ਵਾਪਸ ਲੈ ਸਕਦੇ ਹਨ ।ਉਸਦੇ ਬਾਅਦ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਅੰਤਿਮ ਸੂਚੀ ਤਿਆਰ ਕੀਤੀ ਜਾਂਦੀ ਹੈ,
ਜਿਸ ਦੇ ਆਧਾਰ ‘ਤੇ ਵੋਟ ਪੱਤਰ ਮਤ ਪੱਤਰ ਅਤੇ ਉਮੀਦਵਾਰਾਂ ਦੇ ਚੋਣ ਚਿੰਨ੍ਹ ਛਾਪੇ ਜਾਂਦੇ ਹਨ ।

2. ਚੋਣ ਚਿੰਨ੍ਹ ਪ੍ਰਦਾਨ ਕਰਨਾ-ਰਾਸ਼ਟਰੀ ਦਲਾਂ ਦੇ ਨਿਸਚਿਤ ਚੋਣ ਚਿੰਨ੍ਹ ਹੁੰਦੇ ਹਨ, ਜਿਸਦੇ ਆਧਾਰ ‘ਤੇ ਵੋਟਰ ਉਨ੍ਹਾਂ ਚਿੰਨ੍ਹਾਂ ‘ਤੇ ਮੋਹਰ ਲਗਾ ਕੇ ਵੋਟ ਪਾਉਂਦੇ ਹਨ । ਇਨ੍ਹਾਂ ਚੋਣ ਨਿਸ਼ਾਨਾਂ ਦੀ ਹੋਂਦ ਅਨਪੜ੍ਹ ਲੋਕਾਂ ਲਈ ਜ਼ਰੂਰੀ ਹੈ ।

3. ਚੋਣ-ਪੱਤਰ ਜਾਰੀ ਕਰਨਾ-ਹਰੇਕ ਰਾਜਨੀਤਿਕ ਦਲ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਇਕ ਚੋਣ-ਪੱਤਰ ਜਾਰੀ ਕਰਦਾ ਹੈ । ਇਸ ਵਿਚ ਉਨ੍ਹਾਂ ਦੇ ਪ੍ਰੋਗਰਾਮ ਅਤੇ ਵਚਨ ਹੁੰਦੇ ਹਨ, ਜੋ ਵੋਟਰ ਨੂੰ ਪ੍ਰਭਾਵਿਤ ਕਰਦੇ ਹਨ । ਇਨ੍ਹਾਂ ਨੂੰ ਪੜ੍ਹ ਕੇ ਵੋਟਰਾਂ ਨੂੰ ਜਿੱਤ ਦੇ ਬਾਅਦ ਅਪਣਾਈਆਂ ਜਾਣ ਵਾਲੀਆਂ ਨੀਤੀਆਂ ਦੇ ਵਿਸ਼ੇ ਬਾਰੇ ਪਤਾ ਚਲਦਾ ਹੈ ।

4. ਚੋਣ ਮੁਹਿੰਮ-ਉਮੀਦਵਾਰਾਂ ਨੂੰ ਜਿਤਾਉਣ ਲਈ ਰਾਜਨੀਤਿਕ ਦਲ ਪੋਸਟਰ ਆਦਿ ਛਪਵਾ ਕੇ ਲੋਕਾਂ ਵਿਚ ਵੰਡਦੇ ਹਨ । ਇਸਦੇ ਇਲਾਵਾ ਚੋਣ ਮੁਹਿੰਮ ਵਿਚ ਜਲੂਸ ਆਦਿ ਕੱਢਣਾ, ਕਾਨਫਰੰਸ ਕਰਨਾ, ਘਰ-ਘਰ ਜਾ ਕੇ ਵੋਟਰ ਨੂੰ ਪ੍ਰਭਾਵਿਤ ਕਰਨਾ, ਵੋਟਰਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਵਚਨ ਦੇਣਾ ਅਤੇ ਵੋਟ ਦੇਣ ਲਈ ਆਖਣਾ ਆਦਿ ਗੱਲਾਂ ਸ਼ਾਮਲ ਹਨ । ਚੋਣ ਮੁਹਿੰਮ ਨੂੰ ਮਤਦਾਨ ਦੇ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਬੰਦ ਕਰਨਾ ਲਾਜ਼ਮੀ ਹੁੰਦਾ ਹੈ ।

5. ਵੋਟਾਂ ਦੀ ਗਿਣਤੀ ਅਤੇ ਸਿੱਟੇ-ਹਰੇਕ ਖੇਤਰ ਵਿਚ ਮਤਦਾਨ ਦੇ ਬਾਅਦ ਮਤ-ਪੇਟੀਆਂ ਨੂੰ ਇਕ ਸੈਂਟਰ ਵਿਚ ਇਕੱਠਾ ਕਰਨਾ ਹੁੰਦਾ ਹੈ । ਨਿਸਚਿਤ ਕੀਤੇ ਸਮੇਂ ਤੇ ਰਾਜਨੀਤਿਕ ਦਲਾਂ ਦੇ ਜਾਂ ਉਮੀਦਵਾਰਾਂ ਦੇ ਪ੍ਰਤੀਨਿਧੀਆਂ ਦੇ ਸਾਹਮਣੇ ਵੋਟਾਂ ਦੀ ਗਿਣਤੀ ਹੁੰਦੀ ਹੈ । ਸਭ ਤੋਂ ਵੱਧ ਵੋਟ ਪ੍ਰਾਪਤ ਕਰਨ ਵਾਲੋਂ ਉਮੀਦਵਾਰ ਨੂੰ ਜੇਤੂ ਐਲਾਨ ਕਰ ਦਿੱਤਾ ਜਾਂਦਾ ਹੈ ।

PSEB 7th Class Social Science Solutions Chapter 19 ਲੋਕਤੰਤਰ-ਸੰਸਥਾਤਮਕ ਪ੍ਰਤਿਨਿਧਤਾ

ਪ੍ਰਸ਼ਨ 7.
ਰਾਜਨੀਤਿਕ ਦਲ ਕੀ ਹੁੰਦਾ ਹੈ ?
ਉੱਤਰ-
ਲੋਕਾਂ ਦਾ ਇਕ ਅਜਿਹਾ ਸਮੂਹ, ਜਿਸਦੀ ਦੇਸ਼ ਦੇ ਰਾਜਨੀਤਿਕ ਉਦੇਸ਼ਾਂ ਦੇ ਵਿਸ਼ੇ ਵਿਚ ਇੱਕੋ ਜਿਹੀ ਵਿਚਾਰਧਾਰਾ ਹੋਵੇ, ਰਾਜਨੀਤਿਕ ਦਲ ਅਖਵਾਉਂਦਾ ਹੈ । ਕਿਸੇ ਵੀ ਵਿਅਕਤੀ ਨੂੰ ਕਿਸੇ ਰਾਜਨੀਤਿਕ ਦਲ ਵਿਸ਼ੇਸ਼ ਵਿਚ ਮੈਂਬਰ ਬਣਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ । ਕਿਸੇ ਦਲ ਦਾ ਮੈਂਬਰ ਬਣਨਾ ਵਿਅਕਤੀ ਦੀ ਆਪਣੀ ਇੱਛਾ ‘ਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 8.
ਭਾਰਤ ਵਿਚ ਕਿਹੜੀਆਂ-ਕਿਹੜੀਆਂ ਦੋ ਕਿਸਮਾਂ ਦੇ ਰਾਜਨੀਤਿਕ ਦਲ ਹਨ ?
ਜਾਂ
ਰਾਸ਼ਟਰੀ ਦਲ ਅਤੇ ਖੇਤਰੀ ਦਲ ਵਿਚ ਅੰਤਰ ਦੱਸੋ ।
ਉੱਤਰ-
ਭਾਰਤ ਵਿਚ ਦਲ ਦੋ ਤਰ੍ਹਾਂ ਦੇ ਹਨ-ਰਾਸ਼ਟਰੀ ਦਲ ਅਤੇ ਖੇਤਰੀ ਦਲ ਕਾਂਗਰਸ ਦਲ, ਭਾਰਤੀ ਜਨਤਾ ਦਲ ਅਤੇ ਕਮਿਉਨਿਸਟ ਦਲ ਰਾਸ਼ਟਰੀ ਦਲ ਹਨ ।ਇਹ ਸਾਰੇ ਭਾਰਤ ਵਿਚ ਕੰਮ ਕਰਦੇ ਹਨ | ਜੇਕਰ ਕੋਈ ਦਲ ਚਾਰ ਜਾਂ ਪੰਜ ਰਾਜਾਂ ਵਿਚ ਵਿਸ਼ੇਸ਼ ਪ੍ਰਭਾਵ ਰੱਖਦਾ ਹੈ, ਤਾਂ ਉਸਨੂੰ ਚੋਣ ਕਮਿਸ਼ਨ ਰਾਸ਼ਟਰੀ ਦਲ ਦਾ ਪੱਧਰ ਦੇ ਦਿੰਦਾ ਹੈ । ਇਸਦੇ ਉਲਟ ਜਿਹੜੇ ਦਲਾਂ ਦਾ ਪ੍ਰਭਾਵ ਇਕ ਦੋ ਰਾਜਾਂ ਤਕ ਸੀਮਿਤ ਹੋਵੇ, ਉਨ੍ਹਾਂ ਨੂੰ ਖੇਤਰੀ ਦਲ ਕਿਹਾ ਜਾਂਦਾ ਹੈ, ਜਿਵੇਂ ਪੰਜਾਬ ਵਿਚ ਅਕਾਲੀ ਦਲ ।

ਪ੍ਰਸ਼ਨ 9.
ਭਾਰਤ ਦਾ ਸਭ ਤੋਂ ਪੁਰਾਣਾ ਰਾਸ਼ਟਰੀ ਦਲ ਕਿਹੜਾ ਹੈ ? ਇਸ ਦੀ ਸਥਾਪਨਾ ਕਦੋਂ ਹੋਈ ਸੀ ?
ਉੱਤਰ-
ਭਾਰਤ ਦਾ ਸਭ ਤੋਂ ਪੁਰਾਣਾ ਰਾਸ਼ਟਰੀ ਦਲ ਇੰਡੀਅਨ ਨੈਸ਼ਨਲ ਕਾਂਗਰਸ ਹੈ । ਇਸਦੀ ਸਥਾਪਨਾ 1885 ਈ: ਵਿਚ ਹੋਈ ਸੀ ।

ਪ੍ਰਸ਼ਨ 10.
ਸੰਯੁਕਤ ਸਰਕਾਰ ਕੀ ਹੁੰਦੀ ਹੈ ?
ਉੱਤਰ-
ਜੇਕਰ ਲੋਕ ਸਭਾ ਜਾਂ ਵਿਧਾਨ ਸਭਾ ਵਿਚ ਕਿਸੇ ਦਲ ਨੂੰ ਬਹੁਮਤ ਪ੍ਰਾਪਤ ਨਾ ਹੋਵੇ, ਤਾਂ ਮੁੱਖ ਦਲ ਦੂਜੇ ਦਲਾਂ ਦੀ ਸਹਾਇਤਾ ਅਤੇ ਸਹਿਯੋਗ ਲੈਂਦਾ ਹੈ | ਕਈ ਦਲਾਂ ਦੇ ਪ੍ਰਤੀਨਿਧੀਆਂ ਨਾਲ ਬਣਾਈ ਗਈ ਅਜਿਹੀ ਸਰਕਾਰ ਸੰਯੁਕਤ ਸਰਕਾਰ ਅਖਵਾਉਂਦੀ ਹੈ । ਭਾਰਤ ਵਿਚ ਇਸ ਤਰ੍ਹਾਂ ਦੀ ਸਰਕਾਰ ਸਭ ਤੋਂ ਪਹਿਲਾਂ 1977 ਵਿਚ ਬਣਾਈ ਗਈ ਸੀ । 1999 ਤੋਂ 2004 ਤਕ ਵੀ 13 ਦਲਾਂ ਦੀ ਸੰਯੁਕਤ ਸਰਕਾਰ ਬਣਾਈ ਗਈ ਸੀ । ਸੰਯੁਕਤ ਸਰਕਾਰ ਵਿਚ ਵੱਖ-ਵੱਖ ਦਲਾਂ ਦੇ ਮੰਤਰੀ ਬਣਨ ਦਾ ਮੌਕਾ ਮਿਲਦਾ ਹੈ, ਜੋ ਕਿ ਆਮ ਹਾਲਤ ਵਿਚ ਸੰਭਵ ਨਹੀਂ ਹੁੰਦਾ ।

ਵਸਤੂਨਿਸ਼ਠ ਪ੍ਰਸ਼ਨ
ਸਹੀ ਜੋੜੇ ਬਣਾਓ

1. ਸਰਵਵਿਆਪਕ ਬਾਲਗ਼ ਮਤ ਅਧਿਕਾਰ (i) ਸੁਤੰਤਰ ਅਤੇ ਉੱਚਿਤ ਚੋਣਾਂ
2. ਰਾਜਨੀਤਿਕ ਦਲ (ii) ਘੱਟ ਤੋਂ ਘੱਟ 18 ਸਾਲ ਦੀ ਉਮਰ
3. ਗੁਪਤ ਮਤਦਾਨ (iii) ਲੋਕਾਂ ਦੀ ਵਿਚਾਰਧਾਰਾ ਦਾ ਪ੍ਰਗਟਾਵਾ
4. ਬਾਲਗ਼ ਨਾਗਰਿਕ (iv) ਸਮਾਨਤਾ ਦਾ ਸਿਧਾਂਤ |

ਉੱਤਰ-

1. ਸਰਵਵਿਆਪਕ ਬਾਲਗ਼ ਮਤ ਅਧਿਕਾਰ (iv) ਸਮਾਨਤਾ ਦਾ ਸਿਧਾਂਤ
2. ਰਾਜਨੀਤਿਕ ਦਲ (iii) ਲੋਕਾਂ ਦੀ ਵਿਚਾਰਧਾਰਾ ਦਾ ਪ੍ਰਗਟਾਵਾ
3. ਗੁਪਤ ਮਤਦਾਨ (ii) ਸੁਤੰਤਰ ਅਤੇ ਉੱਚਿਤ ਚੋਣਾਂ
4. ਬਾਲਗ ਨਾਗਰਿਕ (i) ਘੱਟ ਤੋਂ ਘੱਟ 18 ਸਾਲ ਦੀ ਉਮਰ ।

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

Punjab State Board PSEB 7th Class Social Science Book Solutions Civics Chapter 18 ਲੋਕਤੰਤਰ ਅਤੇ ਸਮਾਨਤਾ Textbook Exercise Questions, and Answers.

PSEB Solutions for Class 7 Social Science Chapter 18 ਲੋਕਤੰਤਰ ਅਤੇ ਸਮਾਨਤਾ

Social Science Guide for Class 7 PSEB ਲੋਕਤੰਤਰ ਅਤੇ ਸਮਾਨਤਾ Textbook Questions, and Answers

(ੳ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿਚ ਲਿਖੋ

ਪ੍ਰਸ਼ਨ 1.
ਲੋਕਤੰਤਰ ਸਰਕਾਰ ਤੋਂ ਕੀ ਭਾਵ ਹੈ ?
ਉੱਤਰ-
ਲੋਕਤੰਤਰ ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ ਅਰਥਾਤ ਉੱਥੋਂ ਦਾ ਸ਼ਾਸਨ ਲੋਕਾਂ ਦੀ ਇੱਛਾ ਅਨੁਸਾਰ ਚਲਾਇਆ ਜਾਂਦਾ ਹੈ । ਕਾਨੂੰਨ ਦੇ ਅਨੁਸਾਰ ਵੀ ਸ਼ਾਸਨ ਚਲਾਉਣ ਦੀ ਸ਼ਕਤੀ ਲੋਕਾਂ ਦੇ ਹੱਥ ਵਿਚ ਹੁੰਦੀ ਹੈ । ਲੋਕਤੰਤਰ ਲੋਕਤੰਤਰ ਅਤੇ ਸਮਾਨਤਾ ਵਿਚ ਕਾਨੂੰਨ ਦਾ ਸ਼ਾਸਨ (Rule of Law) ਹੁੰਦਾ ਹੈ । ਲੋਕਤੰਤਰੀ ਸਰਕਾਰ ਲੋਕਾਂ ਦੁਆਰਾ ਹੀ ਬਣਾਈ ਜਾਂਦੀ ਹੈ ਅਤੇ ਉਹ ਲੋਕਾਂ ਦੇ ਕਲਿਆਣ ਲਈ ਹੀ ਕੰਮ ਕਰਦੀ ਹੈ । ਇਬਰਾਹਿਮ ਲਿੰਕਨ ਦੇ ਸ਼ਬਦਾਂ ਵਿਚ, ਲੋਕਤੰਤਰੀ ਸਰਕਾਰ ‘ਲੋਕਾਂ ਦੀ, ‘ਲੋਕਾਂ ਦੁਆਰਾ ਅਤੇ ਲੋਕਾਂ ਲਈ ਹੁੰਦੀ ਹੈ ।

ਪ੍ਰਸ਼ਨ 2.
‘ਕਾਨੂੰਨ ਦੇ ਰਾਜ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
“ਕਾਨੂੰਨ ਦੇ ਰਾਜ` ਤੋਂ ਭਾਵ ਇਹ ਹੈ ਕਿ ਦੇਸ਼ ਦਾ ਸ਼ਾਸਨ ਨਿਸ਼ਚਿਤ ਕਾਨੂੰਨਾਂ ਜਾਂ ਨਿਯਮਾਂ ਦੇ ਅਨੁਸਾਰ ਚਲਾਇਆ ਜਾਂਦਾ ਹੈ । ਸਰਕਾਰ ਇਨ੍ਹਾਂ ਨਿਯਮਾਂ ਦੀ ਅਣਦੇਖੀ ਨਹੀਂ ਕਰ ਸਕਦੀ । ਉਸਦੀ ਸ਼ਕਤੀ ਦਾ ਸ੍ਰੋਤ ਕਾਨੂੰਨ ਹੁੰਦੇ ਹਨ ।

ਪ੍ਰਸ਼ਨ 3.
ਵੋਟ ਦੇ ਅਧਿਕਾਰ ਦਾ ਲੋਕਤੰਤਰ ਵਿਚ ਕੀ ਮਹੱਤਵ ਹੈ ?
ਉੱਤਰ-
ਆਧੁਨਿਕ ਲੋਕਤੰਤਰ ਪ੍ਰਤੀਨਿਧ ਲੋਕਤੰਤਰ ਹੈ । ਇਸ ਵਿਚ ਨਾਗਰਿਕ ਆਪਣੇ ਪ੍ਰਤੀਨਿਧ ਚੁਣਦੇ ਹਨ ਜੋ ਸਰਕਾਰ ਚਲਾਉਂਦੇ ਹਨ ਅਤੇ ਕਾਨੂੰਨ ਬਣਾਉਂਦੇ ਹਨ । ਇਨ੍ਹਾਂ ਪ੍ਰਤੀਨਿਧਾਂ ਦੀ ਚੋਣ ਵੋਟ ਜਾਂ ਮਤ ਅਧਿਕਾਰ ਦੁਆਰਾ ਹੀ ਹੁੰਦੀ ਹੈ । ਜੇਕਰ ਸਰਕਾਰ ਅਯੋਗ ਹੋਵੇ ਤਾਂ ਉਸਨੂੰ ਵੀ ਵੋਟ ਦੁਆਰਾ ਬਦਲਿਆ ਜਾਂਦਾ ਹੈ ।
ਇਸ ਲਈ ਲੋਕਤੰਤਰ ਵਿਚ ਵੋਟ ਦਾ ਅਧਿਕਾਰ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ।

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

ਪ੍ਰਸ਼ਨ 4.
ਪ੍ਰਧਾਨਾਤਮਕ ਸਰਕਾਰ ਕਿਹੜੀ ਹੁੰਦੀ ਹੈ ?
ਉੱਤਰ-
ਨੋਟ-ਇਸਦੇ ਲਈ ਦੇਖੋ 50-60 ਸ਼ਬਦਾਂ ਵਾਲਾ ਪ੍ਰਸ਼ਨ ਨੰ.4.

ਪ੍ਰਸ਼ਨ 5.
ਲੋਕਤੰਤਰ ਵਿਚ ਲੋਕਮਤ ਦਾ ਕੀ ਮਹੱਤਵ ਹੈ ?
ਉੱਤਰ-
ਲੋਕਮਤ ਤੋਂ ਭਾਵ ਲੋਕਾਂ ਦੀ ਇੱਛਾ ਤੋਂ ਹੈ । ਲੋਕਤੰਤਰ ਵਿਚ ਨੀਤੀਆਂ ਦਾ ਨਿਰਮਾਣ ਲੋਕਮਤ ਦੇ ਆਧਾਰ ‘ਤੇ ਹੀ ਹੁੰਦਾ ਹੈ । ਲੋਕਮਤ ਦੀ ਉਪੇਖਿਆ ਕਰਨ ਵਾਲੀ ਸਰਕਾਰ ਨੂੰ ਅਗਲੀਆਂ ਚੋਣਾਂ ਵਿਚ ਬਦਲ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਲੋਕਤੰਤਰ ਵਿਚ ਲੋਕਮਤ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ।

ਪ੍ਰਸ਼ਨ 6.
ਕਿਹੜੇ ਦੇਸ਼ ਵਿਚ ਅਜੇ ਵੀ ਸਿੱਧਾ (ਪ੍ਰਤੱਖ ਲੋਕਤੰਤਰ ਹੈ ?
ਉੱਤਰ-
ਸਵਿਟਜ਼ਰਲੈਂਡ ਵਿਚ ਅੱਜ ਵੀ ਸਿੱਧਾ ਲੋਕਤੰਤਰ ਹੈ ।

(ਅ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50-60 ਸ਼ਬਦਾਂ ਵਿਚ ਲਿਖੋ

ਪ੍ਰਸ਼ਨ 1.
ਲੋਕਤੰਤਰ ਦੇ ਹੋਂਦ ਵਿਚ ਆਉਣ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਲੋਕਤੰਤਰ ਦਾ ਆਰੰਭ ਯੂਨਾਨ ਦੇ ਸ਼ਹਿਰ ਐਥਨਜ਼ ਵਿਚ ਹੋਇਆ । ਉੱਥੋਂ ਦਾ ਲੋਕਤੰਤਰ ਲਗਪਗ 2500 ਸਾਲ ਪੁਰਾਣਾ ਹੈ। ਇਹ ਪ੍ਰਤੱਖ ਸਿੱਧਾ) ਲੋਕਤੰਤਰ ਸੀ ਜਿਸ ਵਿਚ ਸਾਰੇ ਲੋਕ ਮਿਲ ਕੇ ਸ਼ਾਸਨ ਚਲਾਉਂਦੇ ਸਨ । ਉਹ ਲੋਕ ਸਾਲ ਵਿਚ ਕਈ ਵਾਰ ਇਕੱਠੇ ਹੋ ਕੇ ਸਭਾ ਕਰਦੇ ਸਨ । ਉੱਥੇ ਲੋਕਾਂ ਦੁਆਰਾ ਰਾਜ ਪ੍ਰਬੰਧ ਚਲਾਉਣ ਦੇ ਫ਼ੈਸਲੇ ਲਏ ਜਾਂਦੇ ਸਨ । ਉਸ ਸਮੇਂ ਇਹ ਇਸ ਲਈ ਸੰਭਵ ਸੀ ਕਿਉਂਕਿ ਲੋਕਾਂ ਦੀ ਗਿਣਤੀ ਘੱਟ ਸੀ ਅਤੇ ਸਾਰੇ ਇਕ ਸਥਾਨ ‘ਤੇ ਬੈਠ ਕੇ ਫ਼ੈਸਲੇ ਲੈ ਸਕਦੇ ਸਨ । ਉਸ ਸਮੇਂ ਸਿੱਧਾ ਲੋਕਤੰਤਰ ਇਸ ਲਈ ਵੀ ਸੰਭਵ ਸੀ ਕਿਉਂਕਿ ਉਸ ਸਮੇਂ ਲੋਕਤੰਤਰੀ ਦੇਸ਼ਾਂ ਵਿਚ ਔਰਤਾਂ, ਵਿਦੇਸ਼ੀਆਂ ਅਤੇ ਦਾਸਾਂ ਨੂੰ ਸ਼ਾਸਨ ਵਿਚ ਹਿੱਸਾ ਲੈਣ ਦਾ ਅਧਿਕਾਰ ਨਹੀਂ ਸੀ ।

ਪ੍ਰਸ਼ਨ 2.
ਸੁਤੰਤਰਤਾ ਦੀ ਧਾਰਨਾ ਦੇ ਵਿਕਾਸ ਬਾਰੇ ਦੱਸੋ ।
ਉੱਤਰ-
ਸੁਤੰਤਰਤਾ ਲੋਕਤੰਤਰ ਦਾ ਮੂਲ ਆਧਾਰ ਹੈ । ਇਸ ਧਾਰਨਾ ਦਾ ਵਿਕਾਸ 17ਵੀਂ ਸਦੀ ਵਿਚ ਇੰਗਲੈਂਡ ਦੀ ਸ਼ਾਨਦਾਰ ਸ਼ਾਂਤੀ ਅਤੇ 18ਵੀਂ ਸਦੀ ਵਿਚ ਫ਼ਰਾਂਸ ਦੀ ਕ੍ਰਾਂਤੀ ਦੇ ਨਾਲ ਹੋਇਆ | ਆਰੰਭ ਵਿਚ ਮਤਦਾਨ ਦਾ ਅਧਿਕਾਰ ਸਿਰਫ਼ ਅਮੀਰ ਲੋਕਾਂ ਨੂੰ ਹੀ ਪ੍ਰਾਪਤ ਸੀ | ਸਮੇਂ ਦੀ ਲੋੜ ਦੇ ਅਨੁਸਾਰ ਸਾਰੇ ਬਾਲਗ ਔਰਤ-ਮਰਦਾਂ ਨੂੰ ਮਤਦਾਨ ਦਾ ਅਧਿਕਾਰ ਦਿੱਤਾ ਗਿਆ । 19ਵੀਂ ਅਤੇ 20ਵੀਂ ਸਦੀ ਵਿਚ ਲੋਕਤੰਤਰ ਦੇ ਸਮਾਨਤਾ ਦੇ ਅਧਿਕਾਰ ਨੇ ਹੋਰ ਜ਼ੋਰ ਫੜਿਆ । ਇਹ ਅਧਿਕਾਰ ਪਹਿਲਾਂ ਰਾਜਨੀਤਿਕ ਖੇਤਰ ਤਕ ਹੀ ਸੀਮਿਤ ਸੀ | ਸਮੇਂ ਦੀ ਲੋੜ ਦੇ ਅਨੁਸਾਰ ਆਰਥਿਕ ਅਤੇ ਸਮਾਜਿਕ ਖੇਤਰਾਂ ਵਿਚ ਵੀ ਸਮਾਨਤਾ ਦੇ ਅਧਿਕਾਰ `ਤੇ ਜ਼ੋਰ ਦਿੱਤਾ ਜਾਣ ਲੱਗਾ | ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸੁਤੰਤਰਤਾਵਾਂ ਵੀ ਦਿੱਤੀਆਂ ਗਈਆਂ । ਇਨ੍ਹਾਂ ਵਿੱਚੋਂ ਵਿਚਾਰਾਂ ਦੀ ਸੁਤੰਤਰਤਾ ਪ੍ਰਮੁੱਖ ਸੀ ।

ਪ੍ਰਸ਼ਨ 3.
ਲੋਕਤੰਤਰ ਸਰਕਾਰ ਸਭ ਤੋਂ ਪਹਿਲਾਂ ਕਿਹੜੇ ਦੇਸ਼ ਵਿਚ ਸਥਾਪਿਤ ਹੋਈ ?
ਉੱਤਰ-
ਲੋਕਤੰਤਰ ਸਰਕਾਰ ਸਭ ਤੋਂ ਪਹਿਲਾਂ ਯੂਨਾਨ ਦੇਸ਼ ਵਿਚ ਸਥਾਪਿਤ ਹੋਈ । ਉੱਥੇ ਲੋਕਤੰਤਰ ਦਾ ਵਿਕਾਸ ਐਥਨਜ਼ ਸ਼ਹਿਰ ਵਿਚ ਹੋਇਆ । ਉੱਥੋਂ ਦਾ ਲੋਕਤੰਤਰ ਲਗਪਗ 2500 ਸਾਲ ਪੁਰਾਣਾ ਹੈ | ਐਥਨਜ਼ ਦੇ ਲੋਕ ਸਾਲ ਵਿਚ ਕਈ ਵਾਰ ਇਕੱਠੇ ਹੁੰਦੇ ਸਨ ਅਤੇ ਸਭਾ ਕਰਦੇ ਸਨ । ਇਨ੍ਹਾਂ ਸਭਾਵਾਂ ਵਿਚ ਉਹ ਮਿਲ ਕੇ ਫ਼ੈਸਲੇ ਲੈਂਦੇ ਸਨ ਕਿ ਰਾਜ ਪ੍ਰਬੰਧ ਕਿਸ ਤਰ੍ਹਾਂ ਚਲਾਇਆ ਜਾਏ ।

ਪ੍ਰਸ਼ਨ 4.
ਲੋਕਤੰਤਰੀ ਸਰਕਾਰ ਦੇ ਚਾਰ ਵੱਖ-ਵੱਖ ਰੂਪਾਂ ਦੇ ਨਾਂ ਲਿਖੋ ।
ਉੱਤਰ-

  1. ਪ੍ਰਧਾਨਾਤਮਕ ਸਰਕਾਰ
  2. ਸੰਸਦਾਤਮਕ ਸਰਕਾਰ
  3. ਇਕਾਤਮਕ ਸਰਕਾਰ
  4. ਸੰਘਾਤਮਕ ਸਰਕਾਰ ।

1. ਪ੍ਰਧਾਨਾਤਮਕ ਸਰਕਾਰ-ਪ੍ਰਧਾਨਾਤਮਕ ਸਰਕਾਰ ਵਿਚ ਰਾਸ਼ਟਰਪਤੀ ਸਿੱਧੇ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ । ਉਹ ਰਾਜ ਦਾ ਅਸਲ ਸ਼ਾਸਕ ਹੁੰਦਾ ਹੈ । ਇਸ ਲਈ ਰਾਸ਼ਟਰਪਤੀ ਅਤੇ ਮੰਤਰੀ ਇਕ ਹੀ ਰਾਜਨੀਤਿਕ ਦਲ ਤੋਂ ਨਹੀਂ ਹੁੰਦੇ । ਇਸ ਤਰ੍ਹਾਂ ਦੀ ਪ੍ਰਧਾਨਾਤਮਕ ਲੋਕਤੰਤਰੀ ਸਰਕਾਰ ਅਮਰੀਕਾ ਵਿਚ ਹੈ ।ਉੱਥੋਂ ਦਾ ਰਾਸ਼ਟਰਪਤੀ ਭਾਰਤ ਦੇ ਰਾਸ਼ਟਰਪਤੀ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ ।

2. ਸੰਸਦਾਤਮਕ ਸਰਕਾਰ-ਸਦਾਤਮਕ ਸਰਕਾਰ ਵਿਚ ਸੰਸਦ ਵਧੇਰੇ ਸ਼ਕਤੀਸ਼ਾਲੀ ਹੁੰਦੀ ਹੈ । ਰਾਸ਼ਟਰਪਤੀ ਸਿਰਫ਼ ਨਾਂਮਾਤਰ ਦਾ ਮੁਖੀ ਹੁੰਦਾ ਹੈ । ਰਾਜ ਦੀ ਅਸਲੀ ਸ਼ਕਤੀ ਪ੍ਰਧਾਨ ਮੰਤਰੀ ਕੋਲ ਹੁੰਦੀ ਹੈ । ਮੰਤਰੀ ਪਰਿਸ਼ਦ ਦੇ ਸਾਰੇ ਮੈਂਬਰ ਸੰਸਦ ਅਰਥਾਤ ਵਿਧਾਨਪਾਲਿਕਾ ਤੋਂ ਹੀ ਲਏ ਜਾਂਦੇ ਹਨ । ਇਸ ਲਈ ਸੰਸਦਾਤਮਕ ਸਰਕਾਰ ਵਿਚ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਵਿਚ ਤਾਲਮੇਲ ਬਣਿਆ ਰਹਿੰਦਾ ਸੀ ।

3. ਇਕਾਤਮਕ ਸਰਕਾਰ-ਇਕਾਤਮਕ ਲੋਕਤੰਤਰ ਵਿਚ ਰਾਜਾਂ ਅਤੇ ਕੇਂਦਰ ਵਿਚਾਲੇ ਸ਼ਕਤੀਆਂ ਦੀ ਵੰਡ ਹੁੰਦੀ ਹੈ । ਪਰ ਕੇਂਦਰ ਰਾਜਾਂ ਦੀ ਬਜਾਏ ਵਧੇਰੇ ਸ਼ਕਤੀਸ਼ਾਲੀ ਹੁੰਦਾ ਹੈ । ਸਾਡੇ ਭਾਰਤ ਦਾ ਸੰਵਿਧਾਨ ਵੀ ਸੰਘਾਤਮਕ ਹੈ ਪਰ ਕਿਸੇ ਅੰਦਰੁਨੀ ਸੰਕਟ ਦੇ ਸਮੇਂ ਕੇਂਦਰੀ ਸਰਕਾਰ ਦੀਆਂ ਸ਼ਕਤੀਆਂ ਵਧੇਰੇ ਹੋ ਜਾਂਦੀਆਂ ਹਨ ।

4. ਸੰਘਾਤਮਕ ਸਰਕਾਰ-ਸੰਘਾਤਮਕ ਸਰਕਾਰ ਵਿਚ ਸੰਵਿਧਾਨ ਲਿਖਤ ਅਤੇ ਕਠੋਰ ਹੁੰਦਾ ਹੈ । ਰਾਜਾਂ ਅਤੇ ਕੇਂਦਰ ਵਿਚਾਲੇ ਸ਼ਕਤੀਆਂ ਦੀ ਵੰਡ ਹੁੰਦੀ ਹੈ । ਹਰੇਕ ਰਾਜ ਦੀ ਆਪਣੀ ਸਰਕਾਰ ਹੁੰਦੀ ਹੈ । ਭਾਰਤ ਵਿਚ ਵੀ ਸੰਘਾਤਮਕ ਸਰਕਾਰ ਹੈ ।

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

ਪ੍ਰਸ਼ਨ 5.
‘ਸੰਸਦੀ ਲੋਕਤੰਤਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਸਦਾਤਮਕ ਜਾਂ ਸੰਸਦੀ ਲੋਕਤੰਤਰ ਵਿਚ ਸੰਸਦ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਹੈ । ਰਾਸ਼ਟਰਪਤੀ ਇਕ ਨਾਂਮਾਤਰ ਦਾ ਮੁਖੀ ਹੁੰਦਾ ਹੈ । ਰਾਜ ਦੀ ਅਸਲੀ ਸ਼ਕਤੀ ਪ੍ਰਧਾਨ ਮੰਤਰੀ ਕੋਲ ਹੁੰਦੀ ਹੈ । ਮੰਤਰੀ ਪਰਿਸ਼ਦ ਦੇ ਸਾਰੇ ਮੈਂਬਰ ਸੰਸਦ ਅਰਥਾਤ ਵਿਧਾਨਪਾਲਿਕਾ ਤੋਂ ਹੀ ਲਏ ਜਾਂਦੇ ਹਨ । ਇਸ ਲਈ ਸੰਸਦਾਤਮਕ ਸਰਕਾਰ ਵਿਚ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਵਿਚਾਲੇ ਤਾਲਮੇਲ ਬਣਿਆ ਰਹਿੰਦਾ ਹੈ ।

ਪ੍ਰਸ਼ਨ 6.
ਲੋਕਤੰਤਰੀ ਸਰਕਾਰ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਬਾਰੇ ਲਿਖੋ ।
ਉੱਤਰ-
ਲੋਕਤੰਤਰ ਨੂੰ ਪਰਜਾਤੰਤਰ ਵੀ ਕਿਹਾ ਜਾਂਦਾ ਹੈ । ਆਧੁਨਿਕ ਯੁਗ ਵਿਚ ਲੋਕਤੰਤਰੀ ਸਰਕਾਰ ਨੂੰ ਸਰਵਸ੍ਰੇਸ਼ਟ ਸਰਕਾਰ ਮੰਨਿਆ ਜਾਂਦਾ ਹੈ । ਸਫਲ ਲੋਕਤੰਤਰ ਲਈ ਕੁੱਝ ਸ਼ਰਤਾਂ ਦਾ ਹੋਣਾ ਜ਼ਰੂਰੀ ਹੈ । ਇਹੀ ਲੋਕਤੰਤਰ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਹਨ, ਜਿਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ –
1. ਸੂਝਵਾਨ ਨਾਗਰਿਕ-ਲੋਕਤੰਤਰੀ ਸਰਕਾਰ ਦਾ ਮੂਲ ਆਧਾਰ ਲੋਕਮਤ ਹੈ, ਜਿਸ ਦੇ ਆਧਾਰ ‘ਤੇ ਸਰਕਾਰ ਚਲਾਈ ਜਾਂਦੀ ਹੈ । ਇਸ ਲਈ ਲੋਕਾਂ ਦਾ ਸੂਝਵਾਨ ਹੋਣਾ ਬਹੁਤ ਜ਼ਰੂਰੀ ਹੈ । ਇਸ ਦਾ ਅਰਥ ਇਹ ਹੈ ਕਿ ਜਨਤਾ ਰਾਜਨੀਤਿਕ ਤੌਰ ‘ਤੇ ਪਰਪੱਕ ਹੋਵੇ । ਅਜਿਹੇ ਲੋਕ ਹੀ ਆਪਣੇ ਪ੍ਰਤੀਨਿਧਾਂ ‘ਤੇ ਕੰਟਰੋਲ ਰੱਖ ਸਕਦੇ ਹਨ ।

2. ਸਮਝਦਾਰ ਅਤੇ ਸੂਝਵਾਨ ਨੇਤਾ-ਜੇਕਰ ਸਰਕਾਰ ਪੜੇ-ਲਿਖੇ ਅਤੇ ਚੇਤੰਨ ਨੇਤਾਵਾਂ ਦੁਆਰਾ ਚਲਾਈ ਜਾਵੇਗੀ ਤਾਂ ਯੋਗ ਸਰਕਾਰ ਹੋਵੇਗੀ, ਸਿਰਫ਼ ਸਮਝਦਾਰ ਵੋਟਰ ਹੀ ਅਜਿਹੇ ਨੇਤਾਵਾਂ ਨੂੰ ਚੁਣ ਸਕਦੇ ਹਨ ।

3. ਅਨੁਸ਼ਾਸਿਤ ਨਾਗਰਿਕ ਅਤੇ ਰਾਜਨੀਤਿਕ ਦਲ-ਲੋਕਤੰਤਰ ਵਿਚ ਲੋਕਾਂ ਦਾ ਅਨੁਸ਼ਾਸਿਤ ਹੋਣਾ ਬਹੁਤ ਜ਼ਰੂਰੀ ਹੈ, ਤਦ ਹੀ ਸਰਕਾਰ ਦੀਆਂ ਗ਼ਲਤ ਨੀਤੀਆਂ ਅਤੇ ਅਨੁਚਿਤ ਕੰਮਾਂ ਦਾ ਵਿਰੋਧ ਕਰਕੇ ਸਰਕਾਰ ਨੂੰ ਠੀਕ ਢੰਗ ਨਾਲ ਕੰਮ ਕਰਨ ‘ਤੇ ਮਜਬੂਰ ਕਰ ਸਕਦੇ ਹਨ । ਲੋਕਾਂ ਵਿਚ ਦੂਜਿਆਂ ਦੇ ਵਿਚਾਰਾਂ ਪ੍ਰਤੀ ਆਦਰ ਵੀ ਹੋਣਾ ਚਾਹੀਦਾ ਹੈ ।

ਲੋਕਾਂ ਦੇ ਰਾਜਨੀਤਿਕ ਵਿਚਾਰਾਂ ਵਿਚ ਭਿੰਨਤਾ ਦੇ ਆਧਾਰ ‘ਤੇ ਰਾਜਨੀਤਿਕ ਦਲ ਬਣਦੇ ਹਨ । ਲੋਕਾਂ ਦੇ ਪ੍ਰਤੀਨਿਧ ਚੋਣਾਂ ਰਾਹੀਂ ਚੁਣੇ ਜਾਂਦੇ ਹਨ । ਚੋਣਾਂ ਲਈ ਰਾਜਨੀਤਿਕ ਦਲ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ | ਰਾਜਨੀਤਿਕ ਦਲ ਲੋਕਾਂ ਨੂੰ ਸਰਕਾਰ ਦੇ ਕੰਮਾਂ ਬਾਰੇ ਸੂਚਿਤ ਕਰਕੇ ਲੋਕਮਤ ਬਣਾਉਣ ਵਿਚ ਸਹਾਇਤਾ ਕਰਦੇ ਹਨ । ਇਸ ਲਈ ਰਾਜਨੀਤਿਕ ਦਲਾਂ ਦਾ ਚੇਤੰਨ ਅਤੇ ਅਨੁਸ਼ਾਸਿਤ ਹੋਣਾ ਜ਼ਰੂਰੀ ਹੈ ।

4. ਸਮਾਜਿਕ ਅਤੇ ਆਰਥਿਕ ਸਮਾਨਤਾ-ਲੋਕਤੰਤਰ ਵਿਚ ਅਮੀਰ ਅਤੇ ਗ਼ਰੀਬ ਦਾ ਅੰਤਰ ਨਹੀਂ ਹੋਣਾ ਚਾਹੀਦਾ । ਜੇਕਰ ਸਾਰੇ ਨਾਗਰਿਕ ਸਮਾਜਿਕ ਅਤੇ ਆਰਥਿਕ ਤੌਰ ‘ਤੇ ਸਮਾਨ ਨਹੀਂ ਹੋਣਗੇ ਤਾਂ ਲੋਕਤੰਤਰ ਸਫਲ ਨਹੀਂ ਹੋ ਸਕਦਾ । ਇਸ ਲਈ ਸਮਾਜ ਵਿਚ ਜਾਤੀ, ਧਰਮ ਅਤੇ ਭਾਸ਼ਾ ਦੇ ਆਧਾਰ ‘ਤੇ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ ।

5. ਸਹਿਣਸ਼ੀਲਤਾ-ਲੋਕਤੰਤਰ ਵਿਚ ਬਹੁਮਤ ਵਾਲੇ ਦਲ ਦਾ ਸ਼ਾਸਨ ਹੁੰਦਾ ਹੈ । ਪਰ ਦਲ ਦਾ ਉਦਾਰ ਹੋਣਾ ਜ਼ਰੂਰੀ ਹੈ । ਵਿਰੋਧੀ ਦਲ ਨੂੰ ਵੀ ਸ਼ਾਸਕ ਦਲ ਦੇ ਪ੍ਰਤੀ ਸਹਿਣਸ਼ੀਲ ਹੋਣਾ ਚਾਹੀਦਾ ਹੈ । ਸਹਿਣਸ਼ੀਲਤਾ ਲੋਕਤੰਤਰ ਦੀ ਸਫਲਤਾ ਲਈ ਇਕ ਮਹੱਤਵਪੂਰਨ ਵਿਸ਼ੇਸ਼ਤਾ ਹੈ । ਨੋਟ-ਵਿਦਿਆਰਥੀ ਕੋਈ ਦੋ ਲਿਖਣ।

ਪ੍ਰਸ਼ਨ 7.
ਸਮਾਜਿਕ ਅਤੇ ਆਰਥਿਕ ਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਮਾਜਿਕ ਸਮਾਨਤਾ-ਸਮਾਜਿਕ ਸਮਾਨਤਾ ਦਾ ਅਰਥ ਹੈ ਕਿ ਸਮਾਜਿਕ ਦ੍ਰਿਸ਼ਟੀ ਤੋਂ ਸਾਰੇ ਵਿਅਕਤੀ ਸਮਾਨ ਹਨ ਤੇ ਕਿਸੇ ਦੇ ਨਾਲ ਜਨਮ, ਰੰਗ, ਧਰਮ, ਜਾਤੀ, ਲਿੰਗ ਆਦਿ ਦੇ ਆਧਾਰ ‘ਤੇ ਭੇਦਭਾਵ ਨਹੀਂ ਕੀਤਾ ਜਾਂਦਾ | ਸਾਰੇ ਵਿਅਕਤੀ ਸਮਾਜ ਦੇ ਉਪਯੋਗੀ ਅੰਗ ਹਨ । ਕਿਸੇ ਵਿਅਕਤੀ ਨੂੰ ਕੋਈ ਵਿਸ਼ੇਸ਼ ਮਹੱਤਵ ਨਹੀਂ ਦਿੱਤਾ ਜਾਂਦਾ । ਆਰਥਿਕ ਸਮਾਨਤਾ-ਆਰਥਿਕ ਸਮਾਨਤਾ ਦਾ ਅਰਥ ਹੈ ਕਿ ਦੇਸ਼ ਦੇ ਅਮੀਰ ਅਤੇ ਗਰੀਬ ਦਾ ਅੰਤਰ ਨਹੀਂ ਹੋਣਾ ਚਾਹੀਦਾ | ਸਮਾਜ ਦਾ ਕੋਈ ਵਰਗ ਸ਼ੋਸ਼ਣ ਨਾ ਕਰੇ । ਇਸਦਾ ਅਰਥ ਇਹ ਵੀ ਹੈ ਕਿ ਉਤਪਾਦਨ ਦੇ ਸਾਧਨ ਕੁੱਝ ਇਕ ਵਿਅਕਤੀਆਂ ਦੇ ਹੱਥਾਂ ਵਿਚ ਸੀਮਿਤ ਨਾ ਹੋਣ | ਸਾਰਿਆਂ ਨੂੰ ਰੋਜ਼ੀ ਕਮਾਉਣ ਦੇ ਸਮਾਨ ਮੌਕੇ ਮਿਲਣ ।

ਪ੍ਰਸ਼ਨ 8.
ਆਧੁਨਿਕ ਯੁਗ ਵਿਚ ਲੋਕਤੰਤਰੀ ਸਰਕਾਰ ਹਰਮਨ-ਪਿਆਰੀ ਕਿਉਂ ਹੈ ?
ਉੱਤਰ-
ਅੱਜ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿਚ ਲੋਕਤੰਤਰੀ ਸਰਕਾਰ ਹੈ । ਅਜਿਹੀ ਸਰਕਾਰ ਕਲਿਆਣਕਾਰੀ ਹੁੰਦੀ ਹੈ ਅਤੇ ਮਨੁੱਖੀ ਅਧਿਕਾਰਾਂ ਅਤੇ ਸੁਤੰਤਰਤਾਂ ਨੂੰ ਵਿਸ਼ੇਸ਼ ਮਹੱਤਵ ਦਿੰਦੀ ਹੈ । ਲੋਕਤੰਤਰ ਵਿਚ ਕਾਨੂੰਨ ਦੀ ਦ੍ਰਿਸ਼ਟੀ ਵਿਚ ਸਾਰੇ ਬਰਾਬਰ ਮੰਨੇ ਜਾਂਦੇ ਹਨ । ਇਹ ਕਾਨੂੰਨ ਵੀ ਲੋਕਾਂ ਦੇ ਆਪਣੇ ਪ੍ਰਤੀਨਿਧ ਬਣਾਉਂਦੇ ਹਨ ।

ਲੋਕਤੰਤਰ ਨੂੰ ਲੋਕਪ੍ਰਿਆ ਬਣਾਉਣ ਵਾਲੇ ਕਈ ਹੋਰ ਆਧਾਰ ਵੀ ਹਨ, ਜਿਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ
1. ਸਮਾਨਤਾ-ਲੋਕਤੰਤਰ ਵਿਚ ਅਮੀਰੀ-ਗ਼ਰੀਬੀ, ਧਰਮ ਜਾਂ ਜਾਤ ਦੇ ਆਧਾਰ ‘ਤੇ ਕਿਸੇ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਂਦਾ | ਕਾਨੂੰਨ ਦੀ ਨਜ਼ਰ ਵਿਚ ਸਭ ਸਮਾਨ ਹੁੰਦੇ ਹਨ । ਇਸੇ ਲਈ ਤਾਨਾਸ਼ਾਹੀ ਸਰਕਾਰ ਨਾਲੋਂ ਲੋਕਤੰਤਰੀ ਸਰਕਾਰ ਵਧੇਰੇ ਹਰਮਨ-ਪਿਆਰੀ ਹੈ ।

2. ਸੁਤੰਤਰਤਾ-ਲੋਕਤੰਤਰ ਵਿਚ ਲੋਕ ਹਰ ਪੱਖੋਂ ਸੁਤੰਤਰ ਹੁੰਦੇ ਹਨ ।ਉਹ ਕੋਈ ਵੀ ਕਿੱਤਾ ਅਪਣਾਉਣ, ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਅਤੇ ਕਿਸੇ ਵੀ ਖੇਤਰ ਵਿਚ ਰਹਿਣ ਲਈ ਸੁਤੰਤਰ ਹੁੰਦੇ ਹਨ । ਪਰ ਤਾਨਾਸ਼ਾਹੀ ਰਾਜ ਵਿਚ ਲੋਕਾਂ ਨੂੰ ਤਾਨਾਸ਼ਾਹ ਰਾਜੇ ਦੇ ਹੁਕਮਾਂ ਅਨੁਸਾਰ ਚਲਣਾ ਪੈਂਦਾ ਹੈ ।

3. ਫ਼ੈਸਲਾ ਕਰਨ ਦੀ ਕਾਰਜਵਿਧੀ-ਲੋਕਤੰਤਰ ਵਿਚ ਰਾਜ ਪ੍ਰਬੰਧ ਚਲਾਉਣ ਲਈ ਫ਼ੈਸਲੇ ਲੈਣ ਦਾ ਇਕ ਖ਼ਾਸ ਢੰਗ ਹੁੰਦਾ ਹੈ, ਜੋ ਕਿ ਲੋਕਾਂ ਦੇ ਹੱਥ ਵਿਚ ਹੁੰਦਾ ਹੈ । ਲੋਕ ਆਪਣੇ ਪ੍ਰਤੀਨਿਧ ਚੁਣ ਕੇ ਵਿਧਾਨਪਾਲਿਕਾ ਵਿਚ ਭੇਜਦੇ ਹਨ । ਇਹ ਪ੍ਰਤੀਨਿਧ ਸ਼ਾਸਨ ਚਲਾਉਣ ਲਈ ਕਾਨੂੰਨ ਬਣਾਉਂਦੇ ਹਨ । ਵਿਧਾਨਪਾਲਿਕਾ ਦਾ ਬਹੁਮਤ ਦਲ ਸਰਕਾਰ ਬਣਾਉਂਦਾ ਹੈ | ਸਰਕਾਰ ਲੋਕਾਂ ਦੀ ਇੱਛਾ ਅਨੁਸਾਰ ਕੰਮ ਕਰਦੀ ਹੈ । ਜੇਕਰ ਕੋਈ ਸਰਕਾਰ ਲੋਕਾਂ ਦੀ ਇੱਛਾ ਅਨੁਸਾਰ ਕੰਮ ਨਾ ਕਰੇ ਤਾਂ ਜਨਤਾ ਅਗਲੀਆਂ ਚੋਣਾਂ ਵਿਚ ਉਸਨੂੰ ਬਦਲ ਸਕਦੀ ਹੈ ।

4. ਨਾਗਰਿਕਾਂ ਦੀ ਸਰਗਰਮ ਭਾਗਦਾਰੀ-ਲੋਕਤੰਤਰ ਵਿਚ ਸਾਰੇ ਵੋਟਰ ਚੋਣਾਂ ਲੜ ਸਕਦੇ ਹਨ ਜਾਂ ਚੋਣਾਂ ਸਮੇਂ ਆਪਣਾ ਵੋਟ ਮਰਜ਼ੀ ਨਾਲ ਪਾ ਸਕਦੇ ਹਨ । ਦੇਸ਼ ਦੇ ਸ਼ਾਸਨ ਵਿਚ ਸਾਰੇ ਬਰਾਬਰ ਦੇ ਹੱਕਦਾਰ ਹਨ । ਤਾਨਾਸ਼ਾਹੀ ਰਾਜਾਂ ਵਿਚ ਅਜਿਹਾ ਨਹੀਂ ਹੁੰਦਾ । ਇਸੇ ਲਈ ਆਧੁਨਿਕ ਸਮੇਂ ਵਿਚ ਲੋਕਤੰਤਰੀ ਸਰਕਾਰ ਵਧੇਰੇ ਹਰਮਨ-ਪਿਆਰੀ ਹੈ ।

5. ਮਤਭੇਦ ਦੂਰ ਕਰਨਾ-ਲੋਕਤੰਤਰ ਵਿਚ ਕਿਸੇ ‘ਤੇ ਵੀ ਆਪਣਾ ਵਿਚਾਰ ਥੋਪਿਆ ਨਹੀਂ ਜਾਂਦਾ ਬਲਕਿ ਸਾਰਿਆਂ ਦੇ ਵਿਚਾਰਾਂ ਦਾ ਆਦਰ ਕੀਤਾ ਜਾਂਦਾ ਹੈ । ਸ਼ਾਸਕ ਦਲ ਵਿਰੋਧੀ ਦਲ ਦੇ ਸੁਝਾਵਾਂ ‘ਤੇ ਉਦਾਰਤਾ ਨਾਲ ਵਿਚਾਰ ਕਰਦਾ ਹੈ । ਦੂਜੇ ਪਾਸੇ ਵਿਰੋਧੀ ਦਲ ਸਰਕਾਰ ਦੇ ਕੰਮਾਂ ਵਿਚ ਉਦਾਰਤਾ ਨਾਲ ਸਹਿਯੋਗ ਦਿੰਦਾ ਹੈ । ਇਸੇ ਤਰ੍ਹਾਂ ਲੋਕਤੰਤਰ ਵਿਚ ਵਿਚਾਰਕ ਮਤਭੇਦਾਂ ਨੂੰ ਉਦਾਰਤਾ ਨਾਲ ਦੂਰ ਕੀਤਾ ਜਾਂਦਾ ਹੈ । ਇਸੇ ਕਾਰਨ ਲੋਕਤੰਤਰ ਸਰਕਾਰ ਵਧੇਰੇ ਪਸੰਦ ਕੀਤੀ ਜਾਂਦੀ ਹੈ ।

6. ਮਨੁੱਖੀ ਸ਼ਾਨ ਵਿਚ ਵਾਧਾ-ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ ਲੋਕਤੰਤਰ ਦੇ ਮੁੱਖ ਸਿਧਾਂਤ ਹਨ । ਇਹਨਾਂ ਦੇ ਆਧਾਰ ‘ਤੇ ਫ਼ਰਾਂਸ ਵਿਚ ਲੋਕਤੰਤਰ ਦਾ ਆਰੰਭ ਹੋਇਆ | ਲੋਕਤੰਤਰ ਵਿਚ ਕੇਵਲ ਰਾਜਨੀਤਿਕ ਸੁਤੰਤਰਤਾ ਅਤੇ ਸਮਾਨਤਾ ਹੀ ਨਹੀਂ ਹੁੰਦੀ, ਸਗੋਂ ਆਰਥਿਕ ਸਮਾਨਤਾ ਵੀ ਹੁੰਦੀ ਹੈ । ਇਸਦੇ ਲਈ ਸਰਕਾਰ ਸਾਰੇ ਦੇਸ਼ ਵਾਸੀਆਂ ਨੂੰ ਰੋਜ਼ੀ ਕਮਾਉਣ ਦੇ ਸਮਾਨ ਮੌਕੇ ਦਿੰਦੀ ਹੈ । ਇਸੇ ਲਈ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਲਈ ਨੌਕਰੀਆਂ ਵਿਚ ਰਾਖਵਾਂਕਰਨ ਕੀਤਾ ਜਾਂਦਾ ਹੈ । ਇਸੇ ਤਰ੍ਹਾਂ ਲੋਕਤੰਤਰ ਦੇਸ਼ ਵਿਚ ਮਨੁੱਖੀ ਸ਼ਾਨ ਨੂੰ ਵਧਾਉਣ ਲਈ ਹਰ ਸੰਭਵ ਯਤਨ ਕੀਤਾ ਜਾਂਦਾ ਹੈ ।

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

(ਇ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ-

ਪ੍ਰਸ਼ਨ 1.
ਭਾਰਤ ਇੱਕ ……………. ਗਣਰਾਜ ਹੈ ।
ਉੱਤਰ-
ਲੋਕਤੰਤਰੀ,

ਪ੍ਰਸ਼ਨ 2.
ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾ-ਮਾਤਰ ਦਾ ਪ੍ਰਧਾਨ ……….. ਹੈ ਅਤੇ ਰਾਜ ਸਰਕਾਰਾਂ ਦੇ ਮੁਖੀ ……………… ਹੁੰਦੇ ਹਨ ।
ਉੱਤਰ-
ਰਾਸ਼ਟਰਪਤੀ, ਰਾਜਪਾਲ,

ਪ੍ਰਸ਼ਨ 3.
ਲੋਕਤੰਤਰ ਦਾ ਆਰੰਭ ………… ਦੇ ਸ਼ਹਿਰ …………… ਵਿਚ ਹੋਇਆ ।
ਉੱਤਰ-
ਯੂਨਾਨ, ਏਥੋਂਸ,

ਪ੍ਰਸ਼ਨ 4.
…………… ਹੀ ਅਜਿਹਾ ਦੇਸ਼ ਹੈ ਜਿੱਥੇ ਅੱਜ ਵੀ ਪ੍ਰਤੱਖ ਲੋਕਤੰਤਰ ਹੈ ।
ਉੱਤਰ-
ਸਵਿਟਜ਼ਰਲੈਂਡ,

ਪ੍ਰਸ਼ਨ 5.
ਲੋਕਤੰਤਰ ਦਾ ਮੁੱਢਲਾ ਆਦਰਸ਼ ………… ਅਤੇ ………….. ਹੈ ।
ਉੱਤਰ-
ਸੁਤੰਤਰਤਾ, ਸਮਾਨਤਾ ।

(ਸ) ਹੇਠ ਲਿਖੇ ਵਾਕਾਂ ਵਿੱਚ ਠੀਕ (✓) ਜਾਂ ਗਲਤ (✗) ਦਾ ਨਿਸ਼ਾਨ ਲਾਓ-

ਪ੍ਰਸ਼ਨ 1.
ਭਾਰਤ ਇਕ ਲੋਕਤੰਤਰੀ ਗਣਰਾਜ ਹੈ ।
ਉੱਤਰ-
(✓)

ਪ੍ਰਸ਼ਨ 2.
ਸਵਿਟਜ਼ਰਲੈਂਡ ਹੀ ਅਜਿਹਾ ਦੇਸ਼ ਹੈ ਜਿੱਥੇ ਅੱਜ ਵੀ ਸਿੱਧਾ ਲੋਕਤੰਤਰ ਹੈ ।
ਉੱਤਰ-
(✓)

ਪ੍ਰਸ਼ਨ 3.
ਵੋਟ ਪਾਉਣ ਦਾ ਅਧਿਕਾਰ ਸਿਰਫ ਕੁੱਝ ਬਾਲਿਗਾਂ ਨੂੰ ਹੀ ਪ੍ਰਾਪਤ ਹੈ ।
ਉੱਤਰ-
(✗)

ਪ੍ਰਸ਼ਨ 4.
ਲੋਕਤੰਤਰੀ ਦੇਸ਼ ਵਿਚ ਕਾਨੂੰਨ ਦਾ ਰਾਜ ਹੁੰਦਾ ਹੈ ।
ਉੱਤਰ-
(✓)

ਪ੍ਰਸ਼ਨ 5.
ਆਧੁਨਿਕ ਲੋਕਤੰਤਰ ਦੀ ਸਥਾਪਨਾ ਪਹਿਲਾਂ ਫਰਾਂਸ ਦੇਸ਼ ਵਿਚ ਹੋਈ ਸੀ ।
ਉੱਤਰ-
(✗)

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

(ਹੀ) ਬਹੁ-ਵਿਕਲਪੀ ਪ੍ਰਸ਼ਨ-ਉੱਤਰ –
ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ‘ਤੇ ਨਿਸ਼ਾਨ ਲਾਓ –

ਪ੍ਰਸ਼ਨ 1.
ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਹੈ- ਇਹ ਕਿਸ ਦਾ ਕਥਨ ਹੈ ।
(1) ਇਬਰਾਹੀਮ ਲਿੰਕਨ
(2) ਸਕੀ
(3) ਡੇਵਿਡ ਈਸਟਨ ।
ਉੱਤਰ-
(1) ਇਬਰਾਹੀਮ ਲਿੰਕਨ

ਪ੍ਰਸ਼ਨ 2.
ਆਧੁਨਿਕ ਯੁੱਗ ਵਿਚ ਕਿਹੜੀ ਸਰਕਾਰ ਨੂੰ ਸਰਵੋਤਮ ਮੰਨਿਆ ਜਾਂਦਾ ਹੈ ?
(1) ਤਾਨਾਸ਼ਾਹੀ ਸਰਕਾਰ
(2) ਲੋਕਤੰਤਰੀ ਸਰਕਾਰ
(3) ਸੈਨਿਕ ਸ਼ਾਸਨ ।
ਉੱਤਰ-
(2) ਲੋਕਤੰਤਰੀ ਸਰਕਾਰ

ਪ੍ਰਸ਼ਨ 3.
ਲੋਕਤੰਤਰੀ ਸਰਕਾਰ ਵਾਲੇ ਦੇਸ਼ਾਂ ਵਿਚ ਦੇਸ਼ ਦੇ ਮੁਖੀ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
(1) ਚਾਰ
(2) ਪੰਜ
(3) ਦੋ ।
ਉੱਤਰ-
(3) ਦੋ ।

ਹੋਰ ਮਹੱਤਵਪੂਰਨ ਪ੍ਰਸ਼ਨ :

ਪ੍ਰਸ਼ਨ 1.
ਲੋਕਤੰਤਰ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਲੋਕਤੰਤਰ ਵਿਚ ਸ਼ਾਸਨ ਚਲਾਉਣ ਦੀ ਸ਼ਕਤੀ ਲੋਕਾਂ ਦੇ ਹੱਥ ਵਿਚ ਹੁੰਦੀ ਹੈ ।
  2. ਲੋਕਤੰਤਰ ਵਿਚ ਸਰਕਾਰ ਦੀਆਂ ਨੀਤੀਆਂ ਦਾ ਫ਼ੈਸਲਾ ਲੋਕਾਂ ਦੀ ਇੱਛਾ ਅਨੁਸਾਰ ਲਿਆ ਜਾਂਦਾ ਹੈ ।

ਪ੍ਰਸ਼ਨ 2.
ਲੋਕਤੰਤਰ ਕਿਹੜੀਆਂ-ਕਿਹੜੀਆਂ ਦੋ ਕਿਸਮਾਂ ਦਾ ਹੁੰਦਾ ਹੈ ?
ਉੱਤਰ-

  • ਸਿੱਧਾ ਜਾਂ ਪ੍ਰਤੱਖ ਲੋਕਤੰਤਰ
  • ਅਸਿੱਧਾ ਜਾਂ ਅਪ੍ਰਤੱਖ ਲੋਕਤੰਤਰ ।

ਪ੍ਰਸ਼ਨ 3.
ਸਿੱਧਾ ਪ੍ਰਤੱਖ) ਲੋਕਤੰਤਰ ਅਤੇ ਅਸਿੱਧਾ (ਅਖ) ਲੋਕਤੰਤਰ ਵਿਚ ਕੀ ਅੰਤਰ ਹੈ ?
ਉੱਤਰ-
ਸਿੱਧੇ ਲੋਕਤੰਤਰ ਵਿਚ ਸ਼ਾਸਨ ਦੀਆਂ ਨੀਤੀਆਂ ਦੇ ਨਿਰਮਾਣ ਵਿਚ ਸਾਰੇ ਨਾਗਰਿਕ ਸਿੱਧੇ ਤੌਰ ‘ਤੇ ਹਿੱਸਾ ਲੈਂਦੇ ਹਨ । ਇਸਦੇ ਉਲਟ ਅਸਿੱਧੇ ਲੋਕਤੰਤਰ ਵਿਚ ਨਾਗਰਿਕ ਆਪਣੇ ਪ੍ਰਤੀਨਿਧ ਚੁਣਦੇ ਹਨ ਜੋ ਸ਼ਾਸਕ ਨੀਤੀਆਂ ਦਾ ਨਿਰਮਾਣ ਕਰਦੇ ਹਨ ।

ਪ੍ਰਸ਼ਨ 4.
ਲੋਕਤੰਤਰੀ ਸਰਕਾਰ ਵਿਚ ਦੇਸ਼ ਦੇ ਮੁਖੀ ਕਿਹੜੀਆਂ-ਕਿਹੜੀਆਂ ਦੋ ਕਿਸਮਾਂ ਦੇ ਹੁੰਦੇ ਹਨ ? ਭਾਰਤ ਤੋਂ ਉਦਾਹਰਨ ਦਿਓ ।
ਉੱਤਰ-
ਲੋਕਤੰਤਰੀ ਸਰਕਾਰ ਵਿਚ ਦੇਸ਼ ਦੇ ਦੋ ਤਰ੍ਹਾਂ ਦੇ ਮੁਖੀ ਹੁੰਦੇ ਹਨ ਨਾਂ-ਮਾਤਰ ਮੁਖੀ ਅਤੇ ਅਸਲੀ ਮੁਖੀ । ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾਂ-ਮਾਤਰ ਦਾ ਮੁਖੀ ਰਾਸ਼ਟਰਪਤੀ ਹੈ ਅਤੇ ਰਾਜਾਂ ਵਿਚ ਰਾਜਪਾਲ ਹੈ ਜਦਕਿ ਕੇਂਦਰ ਵਿਚ ਅਸਲੀ ਮੁਖੀ ਪ੍ਰਧਾਨ ਮੰਤਰੀ ਅਤੇ ਰਾਜ ਵਿਚ ਮੁੱਖ ਮੰਤਰੀ ਹੁੰਦਾ ਹੈ ।

ਪ੍ਰਸ਼ਨ 5.
ਗਣਰਾਜ ਕੀ ਹੁੰਦਾ ਹੈ ?
ਉੱਤਰ-
ਜਿਹੜੇ ਦੇਸ਼ ਦਾ ਮੁਖੀ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ ਉਸਨੂੰ ਗਣਰਾਜ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਅਸੀਂ ਭਾਰਤ ਨੂੰ ਲੋਕਤੰਤਰੀ ਗਣਰਾਜ ਕਿਉਂ ਕਹਿੰਦੇ ਹਾਂ ?
ਉੱਤਰ-
ਭਾਰਤ ਇਕ ਲੋਕਤੰਤਰੀ ਦੇਸ਼ ਹੈ । ਦੇਸ਼ ਦਾ ਮੁਖੀ ਅਰਥਾਤ ਰਾਸ਼ਟਰਪਤੀ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ । ਇਸ ਲਈ ਭਾਰਤ ਨੂੰ ਲੋਕਤੰਤਰੀ ਗਣਰਾਜ ਕਹਿੰਦੇ ਹਨ ।

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

ਪ੍ਰਸ਼ਨ 7.
ਰਾਜਤੰਤਰੀ ਲੋਕਤੰਤਰ ਕੀ ਹੁੰਦਾ ਹੈ ? ਇਕ ਉਦਾਹਰਨ ਵੀ ਦਿਓ ।
ਉੱਤਰ-
ਰਾਜਤੰਤਰੀ ਲੋਕਤੰਤਰ ਵਿਚ ਦੇਸ਼ ਦਾ ਮੁਖੀ ਰਾਜਾ ਜਾਂ ਰਾਣੀ ਹੁੰਦੇ ਹਨ। ਉਹ ਲੋਕਾਂ ਦੁਆਰਾ ਨਹੀਂ ਚੁਣੇ ਜਾਂਦੇ ਬਲਕਿ ਉਨ੍ਹਾਂ ਦਾ ਅਹੁਦਾ ਪਰੰਪਰਾਗਤ ਹੁੰਦਾ ਹੈ ।
ਉਹ ਨਾਂ-ਮਾਤਰ ਦੇ ਮੁਖੀ ਹੁੰਦੇ ਹਨ । ਇੰਗਲੈਂਡ ਵਿਚ ਰਾਜਤੰਤਰੀ ਲੋਕਤੰਤਰ ਹੈ ।

ਪ੍ਰਸ਼ਨ 8.
ਲੋਕਤੰਤਰ ਦਾ ਮੁੱਖ ਸਿਧਾਂਤ ਕੀ ਹੈ ? ਇਹ ਕਿਹੜੀ ਗੱਲ ‘ਤੇ ਆਧਾਰਿਤ ਹੈ ?
ਉੱਤਰ-
ਲੋਕਤੰਤਰ ਦਾ ਮੁੱਖ ਸਿਧਾਂਤ ਕਾਨੂੰਨ ਦਾ ਸ਼ਾਸਨ ਹੈ । ਇਹ ਮਨੁੱਖ ਦੀ ਸੁਤੰਤਰਤਾ ਅਤੇ ਸਮਾਨਤਾ ‘ਤੇ ਆਧਾਰਿਤ ਹੈ ।

ਪ੍ਰਸ਼ਨ 9.
ਵਿਆਪਕ ਮਤ ਅਧਿਕਾਰ ਕੀ ਹੁੰਦਾ ਹੈ ?
ਉੱਤਰ-
ਜਦੋਂ ਦੇਸ਼ ਦੇ ਸਾਰੇ ਵਿਆਪਕ ਔਰਤਾਂ-ਮਰਦਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਮਤ ਦੇਣ ਦਾ ਅਧਿਕਾਰ ਦਿੱਤਾ ਜਾਂਦਾ ਹੈ, ਤਾਂ ਉਸਨੂੰ ਸਰਵ-ਵਿਆਪਕ ਮਤ ਅਧਿਕਾਰ ਕਿਹਾ ਜਾਂਦਾ ਹੈ ।

ਪ੍ਰਸ਼ਨ 10.
ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦੇ ਪ੍ਰਭਾਵ ਦੀ ਦ੍ਰਿਸ਼ਟੀ ਤੋਂ ਲੋਕਤੰਤਰੀ ਸਰਕਾਰ ਕਿਹੜੀਆਂ-ਕਿਹੜੀਆਂ ਦੋ ਕਿਸਮਾਂ ਦੀ ਹੁੰਦੀ ਹੈ ?
ਉੱਤਰ-

  1. ਪ੍ਰਧਾਨਾਤਮਕ ਸਰਕਾਰ
  2. ਸੰਸਦੀ ਸਰਕਾਰ ।

ਪ੍ਰਸ਼ਨ 11.
ਕੇਂਦਰ ਅਤੇ ਰਾਜ ਸਰਕਾਰਾਂ ਵਿਚਾਲੇ ਸ਼ਕਤੀਆਂ ਦੀ ਵੰਡ ਦੇ ਆਧਾਰ ‘ਤੇ ਲੋਕਤੰਤਰੀ ਸਰਕਾਰ ਕਿਹੜੀਆਂਕਿਹੜੀਆਂ ਦੋ ਕਿਸਮਾਂ ਦੀ ਹੁੰਦੀ ਹੈ ?
ਉੱਤਰ-

  • ਇਕਾਤਮਕ ਸਰਕਾਰ
  • ਸੰਘਾਤਮਕ ਸਰਕਾਰ ।

ਪ੍ਰਸ਼ਨ 12.
‘‘ਲੋਕਤੰਤਰੀ ਜਾਂ ਲੋਕਤੰਤਰ ਰਾਜ ਸਰਕਾਰ ਦੀ ਇਕ ਕਿਸਮ ਨਹੀਂ ਬਲਕਿ ਇਕ ਜੀਵਨ-ਪਰੀਖਣ ਹੈ ।” ਸਪੱਸ਼ਟ ਕਰੋ ।
ਉੱਤਰ-
ਲੋਕਤੰਤਰ ਵਿਚ ਸਮਾਜ ਵਿਚ ਕਿਸੇ ਵੀ ਆਧਾਰ ‘ਤੇ ਕਿਸੇ ਦੇ ਨਾਲ ਭੇਦ-ਭਾਵ ਨਹੀਂ ਕੀਤਾ ਜਾਂਦਾ | ਕਾਨੂੰਨ ਦੀ ਦ੍ਰਿਸ਼ਟੀ ਵਿਚ ਅਮੀਰ-ਗ਼ਰੀਬ, ਔਰਤ-ਮਰਦ ਸਾਰੇ ਸਮਾਨ ਹਨ । ਹਰੇਕ ਨੂੰ ਆਪਣੀ ਸ਼ਖ਼ਸੀਅਤ ਦਾ ਵਿਕਾਸ ਕਰਨ ਦਾ ਅਧਿਕਾਰ ਹੁੰਦਾ ਹੈ । ਜਾਤੀ ਜਾਂ ਜਨਮ ਦੇ ਆਧਾਰ ‘ਤੇ ਕਿਸੇ ਨੂੰ ਵੀ ਕੋਈ ਵਿਸ਼ੇਸ਼ ਸਹੂਲਤ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਲੋਕਤੰਤਰੀ ਸਮਾਜ ਵਿਚ ਇਸ ਤਰ੍ਹਾਂ ਦੇ ਭੇਦ-ਭਾਵ ਲਈ ਕੋਈ ਸਥਾਨ ਨਹੀਂ ਹੁੰਦਾ । ਜੇਕਰ ਆਰਥਿਕ ਅਤੇ ਸਮਾਜਿਕ ਪੱਖ ਤੋਂ ਸਾਰੇ ਔਰਤ-ਮਰਦ ਸਮਾਨ ਹੋਣਗੇ ਤਦ ਹੀ ਸਾਰੇ ਲੋਕ ਰਾਜਨੀਤਿਕ ਪੱਖ ਤੋਂ ਵੀ ਸਮਾਨ ਹੋਣਗੇ । ਇਸੇ ਲਈ ਲੋਕਤੰਤਰ ਰਾਜ ਸਰਕਾਰ ਦੀ ਇਕ ਕਿਸਮ ਨਹੀਂ ਬਲਕਿ ਇਕ ਜੀਵਨ ਪਰੀਖਣ ਹੈ ।

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

ਵਸਤੂਨਿਸ਼ਠ ਪ੍ਰਸ਼ਨ
ਸਹੀ ਜੋੜੇ ਬਣਾਓ –

1. ਲੋਕਤੰਤਰ ਦੀ ਸ਼ੁਰੂਆਤ (i) ਯੂਰਪ
2. ਆਧੁਨਿਕ ਲੋਕਤੰਤਰ ਦੀ ਸਭ ਤੋਂ ਪਹਿਲਾਂ ਸਥਾਪਨਾ (ii) ਭਾਰਤ
3. ਪ੍ਰਧਾਨਾਤਮਕ ਲੋਕਤੰਤਰ (iii) ਏਸ਼ੈੱਸ (ਯੂਨਾਨ)
4. ਸੰਸਦੀ ਸਰਕਾਰ (iv) ਅਮਰੀਕਾ ।

ਉੱਤਰ-

1. ਲੋਕਤੰਤਰ ਦੀ ਸ਼ੁਰੁਆਤ (iii) ਏਸ਼ੈੱਸ (ਯੂਨਾਨ)
2. ਆਧੁਨਿਕ ਲੋਕਤੰਤਰ ਦੀ ਸਭ ਤੋਂ ਪਹਿਲਾਂ ਸਥਾਪਨਾ (i) ਯੂਰਪ
3. ਪ੍ਰਧਾਨਾਤਮਕ ਲੋਕਤੰਤਰ (iv) ਅਮਰੀਕਾ
4. ਸੰਸਦੀ ਸਰਕਾਰ (ii) ਭਾਰਤ

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ

Punjab State Board PSEB 7th Class Social Science Book Solutions History Chapter 17 18ਵੀਂ ਸਦੀ ਵਿੱਚ ਭਾਰਤ Textbook Exercise Questions and Answers.

PSEB Solutions for Class 7 Social Science History Chapter 17 18ਵੀਂ ਸਦੀ ਵਿੱਚ ਭਾਰਤ

Social Science Guide for Class 7 PSEB 18ਵੀਂ ਸਦੀ ਵਿੱਚ ਭਾਰਤ Textbook Questions, and Answers

ਅਭਿਆਸ ਦੇ ਪ੍ਰਸ਼ਨ
(ਉ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਦਿਓ –

ਪ੍ਰਸ਼ਨ 1.
18ਵੀਂ ਸਦੀ ਵਿਚ ਸਥਾਪਿਤ ਹੋਈਆਂ ਕਿਸੇ ਚਾਰ ਖੇਤਰੀ ਤਾਕਤਾਂ ਦੇ ਨਾਂ ਲਿਖੋ ।
ਉੱਤਰ-
ਦੱਖਣ ਭਾਰਤ ਦੀਆਂ ਤਾਕਤਾਂ-ਮਰਾਠੇ, ਹੈਦਰਾਬਾਦ ਦੇ ਨਿਜ਼ਾਮ ਅਤੇ ਮੈਸੂਰ ਵਿਚ ਹੈਦਰ ਅਲੀ ਅਤੇ ਟੀਪੂ ਸੁਲਤਾਨ । ਉੱਤਰੀ ਭਾਰਤ ਦੀਆਂ ਤਾਕਤਾਂ-ਬੰਗਾਲ, ਅਵਧ, ਬੁੰਦੇਲਖੰਡ, ਮਥੁਰਾ ਅਤੇ ਪੰਜਾਬ ।

ਪ੍ਰਸ਼ਨ 2.
ਪਾਠ ਵਿਚਲੇ ਉੱਤਰਕਾਲੀਨ ਮੁਗ਼ਲਾਂ ਦੀ ਸੂਚੀ ਬਣਾਓ।
ਉੱਤਰ-
ਬਹਾਦਰ ਸ਼ਾਹ, ਜਹਾਂਦਾਰ ਸ਼ਾਹ, ਫ਼ਰੁਖਸੀਅਰ, ਮੁਹੰਮਦ ਸ਼ਾਹ ਅਤੇ ਬਹਾਦਰ ਸ਼ਾਹ ਜ਼ਫ਼ਰ ।

ਪ੍ਰਸ਼ਨ 3.
18ਵੀਂ ਸਦੀ ਵਿਚ ਅਵਧ ਦੇ ਉੱਥਾਨ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸਆਦਤ ਖਾਂ-ਅਵਧ ਦੇ ਸੁਤੰਤਰ ਰਾਜ ਦਾ ਸੰਸਥਾਪਕ ਸ਼ਆਦਤ ਸੀ । ਉਹ 1722 ਈ: ਵਿਚ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਦੇ ਅਧੀਨ ਅਵਧ ਦਾ ਸੂਬੇਦਾਰ ਬਣਿਆ ਸੀ । ਉਸਨੇ ਰਾਜ ਦੀ ਆਰਥਿਕ ਸਥਿਤੀ ਵਿਚ ਸੁਧਾਰ ਕੀਤੇ ਉਸਨੇ ਖੇਤੀਬਾੜੀ ਵਲ ਵਿਸ਼ੇਸ਼ ਧਿਆਨ ਦਿੱਤਾ । 1739 ਈ: ਵਿਚ ਉਸ ਦੀ ਮੌਤ ਹੋ ਗਈ । ਸਫ਼ਦਰ ਜੰਗ-ਸ਼ਿਆਦਤ ਸ਼ਾਂ ਦੀ ਮੌਤ ਦੇ ਬਾਅਦ ਸਫ਼ਦਰ ਜੰਗ ਅਵਧ ਦਾ ਨਵਾਂ ਸ਼ਾਸਕ ਬਣਿਆ । ਉਸਨੇ 1754 ਈ: ਵਿਚ ਰੁਹੇਲਖੰਡ ਦੇ ਦੇਸ਼ ਜਿੱਤ ਲਏ ।
1775 ਈ: ਵਿਚ ਉਸਦੀ ਮੌਤ ਹੋ ਗਈ । | ਸ਼ੁਜਾਉਦੌਲਾ ਅਤੇ ਆਸਫ਼ਉਦੌਲਾ-ਸਫ਼ਦਰ ਜੰਗ ਦੇ ਬਾਅਦ ਕ੍ਰਮਵਾਰ ਸ਼ੁਜਾਉਦੌਲਾ ਅਤੇ ਆਸਫ਼ਉਦੌਲਾ ਅਵਧ ਦੇ ਸ਼ਾਸਕ ਬਣੇ । ਅੰਗਰੇਜ਼ ਗਵਰਨਰ-ਜਨਰਲ ਵਾਰਨ ਹੇਸਟਿੰਗਜ਼ ਨੇ ਆਸਫ਼ਦੌਲਾ ਨੂੰ ਫੈਜ਼ਾਬਾਦ ਦੀ ਸੰਧੀ ਕਰਨ ਲਈ ਮਜਬੂਰ ਕਰ ਦਿੱਤਾ । ਉਸਨੇ ਆਸਫ਼ਉਦੌਲਾ ਨੂੰ ਅਵਧ ਵਿਚ ਰੱਖੀ ਅੰਗਰੇਜ਼ ਸੈਨਾ ਦੇ ਬਦਲੇ ਮਿਲਣ ਵਾਲੀ ਧਨ ਰਾਸ਼ੀ ਵਧਾਉਣ ਲਈ ਵੀ ਮਜਬੂਰ ਕੀਤਾ । 1797 ਈ: ਵਿਚ ਆਸਫ਼ਉਦੌਲਾ ਦੀ ਮੌਤ ਹੋ ਗਈ ।

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ

ਪ੍ਰਸ਼ਨ 4.
18ਵੀਂ ਸਦੀ ਵਿਚ ਸਿੱਖ ਕਿਸ ਤਰ੍ਹਾਂ ਸ਼ਕਤੀਸ਼ਾਲੀ ਬਣੇ ?
ਉੱਤਰ-
18ਵੀਂ ਸਦੀ ਵਿਚ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਇਕ ਲੰਬਾ ਸੰਘਰਸ਼ ਹੋਇਆ । ਇਸੇ ਸੰਘਰਸ਼ ਨੇ ਸਿੱਖਾਂ ਨੂੰ ਸ਼ਕਤੀਸ਼ਾਲੀ ਬਣਾ ਦਿੱਤਾ ਸੀ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਧੀਨ ਸਿੱਖ-ਮੁਗ਼ਲਾਂ ਨੇ ਸਿੱਖਾਂ ‘ਤੇ ਬਹੁਤ ਅੱਤਿਆਚਾਰ ਕੀਤੇ ਸਨ । ਮੁਗ਼ਲ ਅੱਤਿਆਚਾਰਾਂ ਦਾ ਸਾਹਮਣਾ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਵੀਰ ਯੋਧਾ ਬਣਾਉਣ ਦਾ ਫ਼ੈਸਲਾ ਕੀਤਾ । ਇਸ ਉਦੇਸ਼ ਨਾਲ ਉਨ੍ਹਾਂ ਨੇ 1699 ਈ: ਵਿਚ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ । ਇਸਦੇ ਬਾਅਦ ਮੁਗਲਾਂ ਅਤੇ ਸਿੱਖਾਂ ਵਿਚਾਲੇ ਕਈ ਲੜਾਈਆਂ ਹੋਈਆਂ । ਇਨ੍ਹਾਂ ਵਿਚ ਆਨੰਦਪੁਰ ਸਾਹਿਬ ਦੀ ਪਹਿਲੀ ਅਤੇ ਦੂਜੀ ਲੜਾਈ, ਚਮਕੌਰ ਸਾਹਿਬ ਦੀ ਲੜਾਈ ਅਤੇ ਖਿਦਰਾਣਾ ਦੀ ਲੜਾਈ ਪ੍ਰਮੁੱਖ ਸਨ | ਚਮਕੌਰ ਸਾਹਿਬ ਦੀ ਲੜਾਈ ਵਿਚ ਗੁਰੂ ਸਾਹਿਬ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਹੋ ਗਏ 1706 ਈ: ਵਿਚ ਗੁਰੂ ਸਾਹਿਬ ਨੇ ਖਿਦਰਾਣਾ ਜਾਂ ਮੁਕਤਸਰ ਦੀ ਲੜਾਈ ਵਿਚ ਮੁਗ਼ਲਾਂ ਨੂੰ ਬੁਰੀ ਤਰ੍ਹਾਂ ਹਰਾਇਆ | 1708 ਈ: ਵਿਚ ਗੁਰੂ ਸਾਹਿਬ ਜੋਤੀ-ਜੋਤ ਸਮਾ ਗਏ । ਇਸ ਤੋਂ ਪਹਿਲਾਂ ਉਨ੍ਹਾਂ ਨੇ ਬੰਦਾ ਬਹਾਦਰ ਨੂੰ ਸਿੱਖਾਂ ਦੀ ਅਗਵਾਈ ਸੌਂਪ ਦਿੱਤੀ ਸੀ ।

ਬੰਦਾ ਬਹਾਦਰ ਦੇ ਅਧੀਨ ਸਿੱਖ-ਬੰਦਾ ਬਹਾਦਰ ਨੇ 1709 ਈ: ਵਿਚ ਕੈਥਲ ਤੋਂ ਆਪਣੀਆਂ ਜਿੱਤਾਂ ਦੀ ਸ਼ੁਰੂਆਤ ਕੀਤੀ । ਇਸਦੇ ਬਾਅਦ ਉਸਨੇ ਸਮਾਨਾ, ਕਪੁਰੀ ਅਤੇ ਸਢੌਰਾ ‘ਤੇ ਜਿੱਤ ਪ੍ਰਾਪਤ ਕੀਤੀ | ਬੰਦਾ ਬਹਾਦਰ ਨੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਜਲਾਲਾਬਾਦ, ਕਰਨਾਲ, ਪਾਨੀਪਤ, ਅੰਮ੍ਰਿਤਸਰ, ਗੁਰਦਾਸਪੁਰ, ਕਲਾਨੌਰ ਅਤੇ ਪਠਾਨਕੋਟ ’ਤੇ ਜਿੱਤ ਪ੍ਰਾਪਤ ਕੀਤੀ । ਇਸ ਤਰ੍ਹਾਂ ਉਸਨੇ ਪੰਜਾਬ ਵਿਚ ਸਿੱਖ ਰਾਜ ਦੀ ਸਥਾਪਨਾ ਕੀਤੀ ।ਉਸਨੇ ਲੋਹਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ । 1715 ਈ: ਵਿਚ ਮੁਗ਼ਲਾਂ ਨੇ ਬੰਦਾ ਬਹਾਦਰ ਅਤੇ ਉਸਦੇ ਸਾਥੀਆਂ ਨੂੰ ਬੰਦੀ ਬਣਾ ਲਿਆ । ਉਨ੍ਹਾਂ ਨੂੰ ਦਿੱਲੀ ਭੇਜ ਦਿੱਤਾ ਗਿਆ, ਜਿੱਥੇ 9 ਜੂਨ, 1716 ਈ: ਨੂੰ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ।

ਪੰਜਾਬ ਦੇ ਗਵਰਨਰਾਂ ਦੁਆਰਾ ਸਿੱਖਾਂ ‘ਤੇ ਅੱਤਿਆਚਾਰ-

  1. ਮੁਗਲ ਬਾਦਸ਼ਾਹ ਫਰੁਖਸੀਅਰ ਨੇ 1716 ਈ: ਵਿਚ ਅਬਦੁਸਸਮਦ ਖਾਂ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ । ਉਸਨੇ ਆਪਣੇ ਸ਼ਾਸਨ ਕਾਲ ਵਿਚ ਅਣਗਿਣਤ ਸਿੱਖਾਂ ਦਾ ਕਤਲ ਕੀਤਾ | ਇਸ ਕਾਰਨ ਬਾਦਸ਼ਾਹ ਫਰੁਖਸੀਅਰ ਨੇ ਉਸਨੂੰ ਰਾਜ ਦੀ ਤਲਵਾਰ ਦੀ ਉਪਾਧੀ ਦਿੱਤੀ ।
  2. 1726 ਈ: ਵਿਚ ਅਬਦੁਸਸਮਦ ਖ਼ਾਂ ਦੇ ਪੁੱਤਰ ਜ਼ਕਰੀਆ ਖ਼ਾਂ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕੀਤਾ ਗਿਆ । ਉਸਨੇ ਸਿੱਖਾਂ ਦਾ ਦਮਨ ਕਰਨ ਲਈ ਕਠੋਰ ਨੀਤੀ ਅਪਣਾਈ ।ਉਸਨੇ ਵੱਡੀ ਗਿਣਤੀ ਵਿਚ ਸਿੱਖਾਂ ਨੂੰ ਮਰਵਾ ਦਿੱਤਾ । ਉਸਦੇ ਸ਼ਾਸਨ ਕਾਲ ਵਿਚ ਭਾਈ ਮਨੀ ਸਿੰਘ, ਭਾਈ ਮਹਿਤਾਬ ਸਿੰਘ, ਭਾਈ ਤਾਰੂ ਸਿੰਘ ਅਤੇ ਭਾਈ ਹਕੀਕਤ ਰਾਏ ਵਰਗੇ ਵਿਅਕਤੀਆਂ ਨੇ ਸ਼ਹੀਦੀ ਦਿੱਤੀ । ਪਰ ਉਹ ਸਿੱਖਾਂ ਦਾ ਪੂਰੀ ਤਰ੍ਹਾਂ ਨਾਲ ਦਮਨ ਕਰਨ ਵਿਚ ਸਫਲ ਨਾ ਹੋ ਸਕਿਆ ।
  3. 1745 ਈ: ਵਿਚ ਜ਼ਕਰੀਆ ਖ਼ਾਂ ਦਾ ਪੁੱਤਰ ਯਾਹੀਆ ਖ਼ਾਂ ਪੰਜਾਬ ਦਾ ਸੂਬੇਦਾਰ ਬਣਿਆ । ਉਸਨੇ ਵੀ ਸਿੱਖਾਂ ਪ੍ਰਤੀ ਦਮਨਕਾਰੀ ਨੀਤੀ ਜਾਰੀ ਰੱਖੀ । ਉਸਨੇ ਕਾਹਨੂੰਵਾਲ (ਗੁਰਦਾਸਪੁਰ) ਵਿਚ ਸਿੱਖਾਂ ‘ਤੇ ਅਚਾਨਕ ਹਮਲਾ ਕਰ ਦਿੱਤਾ । ਇਸ ਹਮਲੇ ਦੌਰਾਨ 700 ਸਿੱਖ ਮਾਰੇ ਗਏ ਅਤੇ 3000 ਸਿੱਖਾਂ ਨੂੰ ਬੰਦੀ ਬਣਾ ਲਿਆ ਗਿਆ । ਇਸ ਘਟਨਾ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ ।
  4. 1748 ਈ: ਵਿਚ ਮੀਰ ਮੰਨੂੰ ਪੰਜਾਬ ਦਾ ਨਵਾਂ ਸੂਬੇਦਾਰ ਬਣਿਆ । ਉਸਨੇ ਵੀ ਵੱਡੀ ਗਿਣਤੀ ਵਿਚ ਸਿੱਖਾਂ ਦਾ ਕਤਲ ਕਰਵਾਇਆ | ਪਰ ਉਹ ਸਿੱਖਾਂ ਵਲ ਪੂਰਾ ਧਿਆਨ ਨਾ ਦੇ ਸਕਿਆ । ਸਿੱਟੇ ਵਜੋਂ ਸਿੱਖਾਂ ਨੇ ਆਪਣੀ ਸ਼ਕਤੀ ਨੂੰ ਵਧੇਰੇ ਸੰਗਠਿਤ ਕਰ ਲਿਆ । ਅਹਿਮਦਸ਼ਾਹ ਅਬਦਾਲੀ ਦੇ ਹਮਲੇ ਅਤੇ ਪੰਜਾਬ ਵਿਚ ਸੁਤੰਤਰ ਸਿੱਖ ਰਾਜ ਦੀ ਸਥਾਪਨਾ-ਅਹਿਮਦਸ਼ਾਹ ਅਬਦਾਲੀ ਅਫ਼ਗਾਨਿਸਤਾਨ ਦੇ ਸ਼ਾਸਕ ਸੀ । ਉਸਨੇ ਪੰਜਾਬ ‘ਤੇ ਅੱਠ ਵਾਰ ਹਮਲਾ ਕੀਤਾ । 1765 ਈ: ਵਿਚ ਸਿੱਖਾਂ ਨੇ ਲਾਹੌਰ ‘ਤੇ ਅਧਿਕਾਰ ਕਰਕੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ |

ਪਰ ਉਨ੍ਹਾਂ ਦਾ ਕੋਈ ਨੇਤਾ ਨਾ ਹੋਣ ਕਾਰਨ ਉਨ੍ਹਾਂ ਨੇ ਆਪਣੇ ਆਪ ਨੂੰ ਜੱਥਿਆਂ (ਸਮੂਹਾਂ ਵਿਚ ਸੰਗਠਿਤ ਕਰ ਲਿਆ । ਇਨ੍ਹਾਂ ਜੱਥਿਆਂ ਨੂੰ ਮਿਸਲਾਂ ਕਿਹਾ ਜਾਂਦਾ ਹੈ । ਇਹ ਗਿਣਤੀ ਵਿਚ 12 ਸਨ | ਹਰੇਕ ਮਿਸਲ ਦਾ ਇਕ ਸਰਦਾਰ ਹੁੰਦਾ ਸੀ, ਜੋ ਆਪਣੀ ਮਿਸਲ ਦਾ ਸ਼ਾਸਨ ਚਲਾਉਂਦਾ ਸੀ । 18ਵੀਂ ਸਦੀ ਦੇ ਅੰਤ ਵਿਚ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇਕੱਠਾ ਕਰਕੇ ਪੰਜਾਬ ਵਿਚ ਸੁਤੰਤਰ ਰਾਜ ਦੀ ਸਥਾਪਨਾ ਕੀਤੀ ।

ਪ੍ਰਸ਼ਨ 5.
ਹੈਦਰ ਅਲੀ ਅਤੇ ਟੀਪੂ ਸੁਲਤਾਨ ਨੇ ਮੈਸੂਰ ਨੂੰ ਕਿਵੇਂ ਇਕ ਤਾਕਤਵਰ ਰਾਜ ਬਣਾਇਆ ?
ਉੱਤਰ-
ਹੈਦਰ ਅਲੀ ਅਤੇ ਟੀਪੂ ਸੁਲਤਾਨ ਮੈਸੂਰ ਦੇ ਦੋ ਪ੍ਰਸਿੱਧ ਸ਼ਾਸਕ ਸਨ । ਉਨ੍ਹਾਂ ਨੇ ਅੰਗਰੇਜ਼ਾਂ ਨਾਲ ਜ਼ਬਰਦਸਤ ਟੱਕਰ ਲਈ । ਹੈਦਰ ਅਲੀ-ਹੈਦਰ ਅਲੀ 1761 ਈ: ਵਿਚ ਮੈਸੂਰ ਦਾ ਸ਼ਾਸਕ ਬਣਿਆ । ਉਸਨੇ ਆਪਣੇ ਸ਼ਾਸਲ ਕਾਲ ਵਿਚ ਮੈਸੂਰ ਦੇ ਸ਼ਾਸਨ ਪ੍ਰਬੰਧ ਨੂੰ ਕੁਸ਼ਲ ਬਣਾਇਆ । ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ । ਉਸਨੇ ਬਹੁਤ ਸਾਰੇ ਖੇਤਰਾਂ ਨੂੰ ਜਿੱਤ ਕੇ ਮੈਸੂਰ ਨੂੰ ਇਕ ਸ਼ਕਤੀਸ਼ਾਲੀ ਰਾਜ ਬਣਾਇਆ । ਉਸਨੇ ਮਰਾਠਿਆਂ, ਹੈਦਰਾਬਾਦ ਦੇ ਨਿਜ਼ਾਮ, ਕਰਨਾਟਕ ਦੇ ਸ਼ਾਸਕਾਂ ਅਤੇ ਅੰਗਰੇਜ਼ਾਂ ਨਾਲ ਅਨੇਕ ਲੜਾਈਆਂ ਲੜੀਆਂ ।

ਹੈਦਰ ਅਲੀ ਅਤੇ ਅੰਗਰੇਜ਼ਾਂ ਵਿਚਾਲੇ ਦੋ ਮਹੱਤਵਪੂਰਨ ਲੜਾਈਆਂ ਹੋਈਆਂ, ਜਿਨ੍ਹਾਂ ਨੂੰ ਐਂਗਲੋ-ਮੈਸੂਰ ਯੁੱਧ ਕਿਹਾ ਜਾਂਦਾ ਹੈ । ਪਹਿਲੇ ਐਂਗਲੋ ਮੈਸੂਰ ਯੁੱਧ ਵਿਚ ਹੈਦਰ ਅਲੀ ਨੇ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਹਰਾਇਆ 1780 ਈ: ਵਿਚ ਉਨ੍ਹਾਂ ਵਿਚਾਲੇ ਦੂਜਾ ਯੁੱਧ ਹੋਇਆ । ਇਹ ਯੁੱਧ ਅਜੇ ਚੱਲ ਹੀ ਰਿਹਾ ਸੀ ਕਿ ਹੈਦਰ ਅਲੀ ਦੀ ਮੌਤ ਹੋ ਗਈ । ਟੀਪੂ ਸੁਲਤਾਨ-ਹੈਦਰ ਅਲੀ ਦੇ ਬਾਅਦ ਉਸਦਾ ਪੁੱਤਰ ਟੀਪੂ ਸੁਲਤਾਨ ਮੈਸੂਰ ਦਾ ਸ਼ਾਸਕ ਬਣਿਆ । ਆਪਣੇ ਪਿਤਾ ਦੀ ਤਰ੍ਹਾਂ ਉਹ ਵੀ ਇਕ ਯੋਗ ਸ਼ਾਸਕ ਸੀ । ਉਸਨੇ ਸ਼ਾਸਨ ਪ੍ਰਬੰਧ ਵਿਚ ਅਨੇਕ ਸੁਧਾਰ ਕੀਤੇ ।

ਉਸਨੂੰ “ਮੈਸੂਰ ਦਾ ਟਾਈਗਰ ਕਿਹਾ ਜਾਂਦਾ ਹੈ । ਉਹ ਇਕ ਮਹਾਨ ਦੇਸ਼ ਭਗਤ ਸੀ । ਉਹ ਭਾਰਤ ਵਿਚ ਅੰਗਰੇਜ਼ਾਂ ਦੇ ਅੱਤਿਆਚਾਰੀ ਸ਼ਾਸਨ ਦਾ ਅੰਤ ਕਰਨਾ ਚਾਹੁੰਦਾ ਸੀ । ਇਸ ਲਈ ਉਸਨੇ ਆਪਣੀ ਸੈਨਾ ਦਾ ਆਧੁਨਿਕੀਕਰਨ ਕੀਤਾ ਅਤੇ ਉਸਨੂੰ ਚੰਗੇ ਹਥਿਆਰਾਂ ਨਾਲ ਲੈਸ ਕੀਤਾ । ਉਸਨੇ ਰਾਜ ਦੇ ਉਦਯੋਗ ਅਤੇ ਵਪਾਰ ਨੂੰ ਵੀ ਉੱਨਤ ਕੀਤਾ | 1799 ਈ: ਵਿਚ ਉਹ ਅੰਗਰੇਜ਼ਾਂ ਨਾਲ ਮੈਸੂਰ ਦੇ ਚੌਥੇ ਯੁੱਧ ਵਿਚ ਲੜਦੇ ਹੋਏ ਮਾਰਿਆ ਗਿਆ ।

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ

ਪ੍ਰਸ਼ਨ 6.
ਸ਼ਿਵਾਜੀ ਨੇ ਮਰਾਠਾ ਸਾਮਰਾਜ ਦੀ ਸਥਾਪਨਾ ਕਰਨ ਵਿਚ ਕੀ ਰੋਲ ਅਦਾ ਕੀਤਾ ?
ਉੱਤਰ-
ਸ਼ਿਵਾਜੀ ਇਕ ਮਹਾਨ ਦੇਸ਼ ਭਗਤ ਸਨ । ਉਹ ਭਾਰਤ ਵਿਚ ਮੁਗਲਾਂ ਦੇ ਅੱਤਿਆਚਾਰੀ ਸ਼ਾਸਨ ਨੂੰ ਖ਼ਤਮ ਕਰਕੇ ਇਕ ਸੁਤੰਤਰ ਹਿੰਦੁ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ । ਉਨ੍ਹਾਂ ਨੇ ਹੇਠ ਲਿਖੀਆਂ ਜਿੱਤਾਂ ਦੁਆਰਾ ਸੁਤੰਤਰ ਮਰਾਠਾ ਸਾਮਰਾਜ ਦੀ ਸਥਾਪਨਾ ਕੀਤੀ ।
ਆਰੰਭਿਕ ਜਿੱਤਾਂ-

  1. ਸ਼ਿਵਾ ਜੀ ਦੀ ਪਹਿਲੀ ਜਿੱਤ ਤੋਰਨ ਕਿਲੇ (1646 ਈ:) ‘ਤੇ ਸੀ 1648 ਈ: ਵਿਚ ਉਨ੍ਹਾਂ ਨੇ ਸਿੰਘਗੜ੍ਹ, ਪੁਰੰਧਰ ਅਤੇ ਕੋਂਕਣ ਦੇ ਕਿਲ੍ਹੇ ਉੱਤੇ ਆਪਣਾ ਅਧਿਕਾਰ ਜਮਾ ਲਿਆ ।
  2. ਉਨ੍ਹਾਂ ਨੇ ਜਾਲਵੀ ਦੇ ਸਰਦਾਰ ਚੰਦਰਰਾਓ ਨੂੰ ਮਰਵਾ ਕੇ ਜਾਲਵੀ ਨੂੰ ਵੀ ਆਪਣੇ ਅਧਿਕਾਰ ਵਿਚ ਲੈ ਲਿਆ ।
  3. ਸ਼ਿਵਾ ਜੀ ਦੀ ਵੱਧਦੀ ਹੋਈ ਸ਼ਕਤੀ ਨੂੰ ਦੇਖ ਕੇ ਬੀਜਾਪੁਰ ਦਾ ਸੁਲਤਾਨ ਚਿੰਤਾ ਵਿਚ ਪੈ ਗਿਆ । ਉਸ ਨੇ ਸ਼ਿਵਾ ਜੀ ਦੇ ਵਿਰੁੱਧ ਆਪਣੇ ਸੈਨਾਪਤੀ ਅਫ਼ਜ਼ਲ ਖਾਨ ਨੂੰ ਭੇਜਿਆ । ਅਫ਼ਜ਼ਲ ਖ਼ਾਨ ਨੇ ਧੋਖੇ ਨਾਲ ਸ਼ਿਵਾ ਜੀ ਨੂੰ ਮਾਰਨ ਦਾ ਯਤਨ ਕੀਤਾ । ਪਰ ਇਸ ਯਤਨ ਵਿਚ ਉਹ ਆਪ ਮਾਰਿਆ ਗਿਆ । ਇਸ ਤਰ੍ਹਾਂ ਸ਼ਿਵਾ ਜੀ ਅਤੇ ਬੀਜਾਪੁਰ ਦੇ ਸੁਲਤਾਨ ਵਿਚਾਲੇ ਸੰਧੀ ਹੋ ਗਈ । ਮੁਗ਼ਲਾਂ ਨਾਲ ਟੱਕਰ-ਸ਼ਿਵਾ ਜੀ ਨੇ ਹੁਣ ਮੁਗ਼ਲਾਂ ਦੇ ਪ੍ਰਦੇਸ਼ਾਂ ‘ਤੇ ਹਮਲੇ ਕਰਨੇ ਆਰੰਭ ਕਰ ਦਿੱਤੇ ।

ਔਰੰਗਜ਼ੇਬ ਨੇ ਉਨ੍ਹਾਂ ਦੇ ਵਿਰੁੱਧ ਆਪਣੇ ਮਾਮੇ ਸ਼ਾਈਸਤਾ ਖ਼ਾਨ ਨੂੰ ਭੇਜਿਆ, ਪਰੰਤੁ ਸ਼ਿਵਾ ਜੀ ਨੇ ਉਸ ਨੂੰ ਪੁਨੇ ਤੋਂ ਮਾਰ ਭਜਾਇਆ । ਹੁਣ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਅਤੇ ਰਾਜਕੁਮਾਰ ਮੁਅੱਜ਼ਮ ਨੂੰ ਭੇਜਿਆ | ਜੈ ਸਿੰਘ ਨੇ ਸ਼ਿਵਾ ਜੀ ਤੋਂ ਕਈ ਕਿਲ੍ਹੇ ਖੋਹ ਲਏ ਅਤੇ ਉਨ੍ਹਾਂ ਨੂੰ ਸੰਧੀ ਕਰਨ ਲਈ ਮਜਬੂਰ ਕਰ ਦਿੱਤਾ । ਸ਼ਿਵਾ ਜੀ ਆਗਰੇ ਪੁੱਜੇ ਜਿੱਥੇ ਉਨ੍ਹਾਂ ਨੂੰ ਕੈਦ ਕਰ ਲਿਆ ਗਿਆ, ਪਰੰਤੂ ਮੌਕਾ ਪਾ ਕੇ ਸ਼ਿਵਾ ਜੀ ਆਗਰੇ ਤੋਂ ਭੱਜ ਨਿਕਲੇ ਅਤੇ ਆਪਣੇ ਦੇਸ਼ ਮਹਾਂਰਾਸ਼ਟਰ ਪਹੁੰਚਣ ਵਿਚ ਸਫਲ ਹੋ ਗਏ । 1674 ਈ: ਵਿਚ ਉਨ੍ਹਾਂ ਨੇ ਛੱਤਰਪਤੀ ਦੀ ਉਪਾਧੀ ਧਾਰਨ ਕੀਤੀ । ਉਨ੍ਹਾਂ ਨੇ ਮੁਗ਼ਲਾਂ ਨਾਲ ਯੁੱਧ ਜਾਰੀ ਰੱਖੇ । ਦੱਖਣ ਵਿਚ ਉਨ੍ਹਾਂ ਨੇ ਜਿੰਜੀ, ਵੈਲੂਰ ਅਤੇ ਕਨਾਰਾ ਦੇ ਪ੍ਰਦੇਸ਼ ਜਿੱਤ ਲਏ । 1680 ਈ: ਵਿਚ ਉਨ੍ਹਾਂ ਦੀ ਮੌਤ ਹੋ ਗਈ ।

(ਅ) ਹੇਠ ਲਿਖੇ ਖ਼ਾਲੀ ਸਥਾਨ ਭਰੋ –

ਪ੍ਰਸ਼ਨ 1.
ਮੁਹੰਮਦ ਸ਼ਾਹ ਨੇ …………… ਤਕ ਰਾਜ ਕੀਤਾ ।
ਉੱਤਰ-
1719 ਤੋਂ 1748,

ਪ੍ਰਸ਼ਨ 2.
ਮੁਰਸ਼ਦ ਕੁਲੀ ਖ਼ਾ …………….. ਦਾ ਸ਼ਾਸਕ ਸੀ ।
ਉੱਤਰ-
ਬੰਗਾਲ ਤੇ ਉੜੀਸਾ ਦਾ ਸੂਬੇਦਾਰ,

ਪ੍ਰਸ਼ਨ 3.
ਹੈਦਰ ਅਲੀ ……….. ਦਾ ਸ਼ਾਸਕ ਸੀ ।
ਉੱਤਰ-
ਮੈਸੂਰ,

ਪ੍ਰਸ਼ਨ 4.
ਸਆਦਤ ਖਾਂ …………… ਈ: ਵਿਚ ਅਵਧ ਦਾ ਸੂਬੇਦਾਰ ਬਣਿਆ |
ਉੱਤਰ-
1722,

ਪ੍ਰਸ਼ਨ 5.
ਸ਼ਿਵਾਜੀ …………… ਸਾਮਰਾਜ ਦਾ ਸੰਸਥਾਪਕ ਸੀ ।
ਉੱਤਰ-
ਮਰਾਠਾ,

ਪ੍ਰਸ਼ਨ 6.
ਗੋਕੁਲ …………… ਦਾ ਨੇਤਾ ਸੀ ।
ਉੱਤਰ-
ਜਾਟਾਂ,

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ

ਪ੍ਰਸ਼ਨ 7.
ਬੰਦਾ ਬਹਾਦਰ ਦਾ ਮੁੱਢਲਾ ਨਾਂ ……… ਸੀ ।
ਉੱਤਰ-
ਲਛਮਣ ਦਾਸ |

(ਬ) ਹੇਠ ਲਿਖੇ ਵਾਕਾਂ ‘ਤੇ ਸਹੀ (✓) ਆ ਜਾਂ ਗ਼ਲਤ (✗) ਦਾ ਚਿੰਨ੍ਹ ਲਗਾਓ-

ਪ੍ਰਸ਼ਨ 1.
ਫਰੁਖਸੀਅਰ ਦਿੱਲੀ ਦਾ ਸ਼ਾਸਕ ਬਣਿਆ ।
ਉੱਤਰ-
(✓)

ਪ੍ਰਸ਼ਨ 2.
ਮੁਰਸ਼ਦ ਕੁਲੀ ਖ਼ਾਨ ਅਵਧ ਦਾ ਸੂਬੇਦਾਰ ਸੀ ।
ਉੱਤਰ-
(✗)

ਪ੍ਰਸ਼ਨ 3.
ਨਿਜ਼ਾਮ-ਉਲ-ਮੁਲਕ ਹੈਦਰਾਬਾਦ ਰਿਆਸਤ ਦਾ ਸੰਸਥਾਪਕ ਸੀ ।
ਉੱਤਰ-
(✗)

ਪ੍ਰਸ਼ਨ 4.
ਰਾਜਾ ਰਾਮ ਸ਼ਿਵਾਜੀ ਦਾ ਉੱਤਰਾਧਿਕਾਰੀ ਬਣਿਆ ।
ਉੱਤਰ-
(✗)

ਪ੍ਰਸ਼ਨ 5.
1740 ਈ: ਵਿਚ ਬਾਲਾਜੀ ਰਾਓ ਤੀਜਾ ਪੇਸ਼ਵਾ ਬਣਿਆ ।
ਉੱਤਰ-
(✓)

ਪ੍ਰਸ਼ਨ 6.
ਬਦਨ ਸਿੰਘ ਗੋਕੁਲ ਦਾ ਉੱਤਰਾਧਿਕਾਰੀ ਸੀ ।
ਉੱਤਰ-
(✗)

ਪ੍ਰਸ਼ਨ 7.
ਬੰਦਾ ਬਹਾਦਰ ਨੇ ਪੰਜਾਬ ਵਿਚ ਸਿੱਖ ਰਾਜ ਦੀ ਸਥਾਪਨਾ ਕੀਤੀ ।
ਉੱਤਰ-
(✓)

(ਸ) ਸਹੀ ਜੋੜੇ ਬਣਾਓ

ਕਾਲਮ ਉ ਕਾਲਮ ਅ
1. ਬਹਾਦਰ ਸ਼ਾਹ ਦੀ 1. 1739 ਈ: ਵਿਚ ਮੌਤ ਹੋ ਗਈ ।
2. ਸ਼ੁਜਾਉਦੀਨ ਦੀ 2. 20 ਅਪਰੈਲ, 1627 ਈ: ਵਿਚ ਹੋਇਆ |
3. ਹੈਦਰ ਅਲੀ ਦੀ 3. 1712 ਈ: ਵਿਚ ਮੌਤ ਹੋ ਗਈ ।
4. ਟੀਪੂ ਸੁਲਤਾਨ ਨੂੰ 4. ਮੈਸੂਰ ਦਾ ਟਾਈਗਰ ਕਿਹਾ ਜਾਂਦਾ ਸੀ ।
5. ਸ਼ਿਵਾਜੀ ਦਾ ਜਨਮ 5. 1782 ਵਿਚ ਮੌਤ ਹੋ ਗਈ ।
6. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 6. 27 ਅਕਤੂਬਰ, 1670 ਈ: ਵਿਚ ਹੋਇਆ ।
7. ਬੰਦਾ ਬਹਾਦਰ ਦਾ ਜਨਮ 7. 1699 ਈ: ਵਿਚ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ।

ਉੱਤਰ –

1. ਬਹਾਦਰ ਸ਼ਾਹ ਦੀ 1. 1712 ਈ: ਵਿਚ ਮੌਤ ਹੋ ਗਈ ।
2. ਸ਼ੁਜਾਉਦੀਨ ਦੀ 2. 1739 ਈ: ਵਿਚ ਮੌਤ ਹੋ ਗਈ ।
3. ਹੈਦਰ ਅਲੀ ਦੀ 3. 1782 ਈ: ਵਿਚ ਮੌਤ ਹੋ ਗਈ ।
4. ਟੀਪੂ ਸੁਲਤਾਨ ਨੂੰ 4. ਮੈਸੂਰ ਦਾ ਟਾਈਗਰ ਕਿਹਾ ਜਾਂਦਾ ਸੀ ।
5. ਸ਼ਿਵਾਜੀ ਦਾ ਜਨਮ 5. 20 ਅਪਰੈਲ, 1627 ਈ: ਵਿਚ ਹੋਇਆ ।
6. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 6. 1699 ਈ: ਵਿਚ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ।
7. ਬੰਦਾ ਬਹਾਦਰ ਦਾ ਜਨਮ 7. 27 ਅਕਤੂਬਰ, 1670 ਈ: ਵਿਚ ਹੋਇਆ ।

ਹੋਰ ਮਹੱਤਵਪੂਰਨ ਪ੍ਰਸ਼ਨ ਦੇ

ਪ੍ਰਸ਼ਨ 1.
ਉੱਤਰਕਾਲੀਨ ਮੁਗ਼ਲ ਕੌਣ ਸਨ ?
ਉੱਤਰ-
ਔਰੰਗਜ਼ੇਬ ਦੀ ਮੌਤ ਦੇ ਬਾਅਦ ਜਿਹੜੇ ਮੁਗ਼ਲ ਸ਼ਾਸਕਾਂ ਨੇ ਰਾਜ ਕੀਤਾ, ਉਨ੍ਹਾਂ ਨੂੰ ਉੱਤਰਕਾਲੀਨ ਮੁਗ਼ਲ ਕਿਹਾ ਜਾਂਦਾ ਹੈ । ਉਹ ਇੰਨੇ ਸ਼ਕਤੀਹੀਣ ਅਤੇ ਅਯੋਗ ਸਨ ਕਿ ਸਾਮਰਾਜ ਦੇ ਦੂਰ ਦੇ ਪ੍ਰਾਂਤਾਂ ਨੂੰ ਇਕੱਠਾ ਨਾ ਰੱਖ ਸਕੇ ।

ਪ੍ਰਸ਼ਨ 2.
ਅਠਾਰਵੀਂ ਸਦੀ ਵਿਚ ਭਾਰਤ ਵਿਚ ਸੁਤੰਤਰ ਰਾਜਾਂ ਦੇ ਹੋਂਦ ਵਿਚ ਆਉਣ ਦਾ ਇਕ ਕਾਰਨ ਲਿਖੋ ।
ਉੱਤਰ-
1707 ਈ: ਵਿਚ ਮੁਗ਼ਲ ਸ਼ਾਸਕ ਔਰੰਗਜ਼ੇਬ ਦੀ ਮੌਤ ਹੋ ਗਈ ਤਾਂ ਉਸ ਦੇ ਕਮਜ਼ੋਰ ਉੱਤਰਾਧਿਕਾਰੀਆਂ ਦੇ ਸ਼ਾਸਨਕਾਲ ਵਿਚ ਅਨੇਕਾਂ ਸ਼ਕਤੀਆਂ ਨੇ ਸੁਤੰਤਰ ਰਾਜ ਸਥਾਪਤ ਕਰ ਲਏ ।

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ

ਪ੍ਰਸ਼ਨ 3.
ਬੰਗਾਲ ਵਿਚ ਮੁਰਸ਼ਦ ਕੁਲੀ ਮਾਂ ਨੇ ਆਪਣੀ ਸ਼ਕਤੀ ਨੂੰ ਕਿਵੇਂ ਵਧਾਇਆ ?
ਉੱਤਰ-
ਮੁਰਸ਼ਦ ਕੁਲੀ ਖ਼ਾਂ ਨੇ ਬਿਹਾਰ ਅਤੇ ਉੜੀਸਾ ਨੂੰ ਆਪਣੇ ਰਾਜ ਵਿਚ ਮਿਲਾ ਲਿਆ । ਇਸ ਨਾਲ ਉਸ ਦੀ ਸ਼ਕਤੀ ਵਿਚ ਵਾਧਾ ਹੋਇਆ ।

ਪ੍ਰਸ਼ਨ 4.
ਬੰਗਾਲ ਦੇ ਸ਼ਾਸਕ ਮੁਰਸ਼ਦ ਕੁਲੀ ਮਾਂ ਦੇ ਦੋ ਉੱਤਰਾਧਿਕਾਰੀਆਂ ਦੇ ਨਾਂ ਲਿਖੋ ।
ਉੱਤਰ-
ਮੁਰਸ਼ਦ ਕੁਲੀ ਮਾਂ ਦੇ ਦੋ ਸਫਲ ਉੱਤਰਾਧਿਕਾਰੀ ਸ਼ਜਾਉਦੀਨ ਅਤੇ ਅਲੀਵਰਦੀ ਖਾਂ ਸਨ ।

ਪ੍ਰਸ਼ਨ 5.
ਅਲੀਵਰਦੀ ਮਾਂ ਕਿੱਥੋਂ ਦਾ ਸ਼ਾਸਕ ਸੀ ? ਉਸ ਨੇ ਕਿੰਨੇ ਸਮੇਂ ਤਕ , ਸ਼ਾਸਨ ਕੀਤਾ ?
ਉੱਤਰ-
ਅਲੀਵਰਦੀ ਖਾਂ ਬੰਗਾਲ ਦਾ ਸ਼ਾਸਕ ਸੀ । ਉਸ ਨੇ 1740 ਤੋਂ 1756 ਈ: ਤਕ ਸ਼ਾਸਨ ਕੀਤਾ |

ਪ੍ਰਸ਼ਨ 6.
ਹੈਦਰਾਬਾਦ ਵਿਚ ਸੁਤੰਤਰ ਰਾਜ ਦੀ ਸਥਾਪਨਾ ਕਿਸ ਨੇ ਅਤੇ ਕਦੋਂ ਕੀਤੀ ?
ਉੱਤਰ-
ਹੈਦਰਾਬਾਦ ਵਿਚ ਸੁਤੰਤਰ ਰਾਜ ਦੀ ਸਥਾਪਨਾ ਨਿਜ਼ਾਮੁਲ ਮੁਲਕ ਆਸਫ਼ਜਾਹ ਨੇ ਕੀਤੀ । ਉਸ ਨੇ ਇਸ ਰਾਜ ਦੀ ਸਥਾਪਨਾ 1724 ਈ: ਵਿਚ ਕੀਤੀ ।

ਪ੍ਰਸ਼ਨ 7.
ਹੈਦਰਾਬਾਦ ਰਾਜ ਦੇ ਸੰਸਥਾਪਕ ਨਿਜ਼ਾਮੁਲ ਮੁਲਕ ਆਸਫ਼ਜਾਹ ਦੇ ਕੋਈ ਦੋ ਕੰਮ ਲਿਖੋ ।
ਉੱਤਰ-

  1. ਉਸ ਨੇ ਰਾਜ ਵਿਚ ਸ਼ਾਂਤੀ ਸਥਾਪਿਤ ਕੀਤੀ ਅਤੇ ਸ਼ਾਸਨ ਵਿਚ ਮਹੱਤਵਪੂਰਨ ਸੁਧਾਰ ਕੀਤੇ ।
  2. ਉਸ ਨੇ ਹਿੰਦੂਆਂ ਅਤੇ ਮੁਸਲਮਾਨਾਂ ਨਾਲ ਇੱਕੋ ਜਿਹਾ ਵਰਤਾਓ ਕੀਤਾ ।

ਪ੍ਰਸ਼ਨ 8.
ਹੈਦਰਾਬਾਦ ਦੇ ਰਾਜ ਦੇ ਪਤਨ ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
1748 ਈ: ਵਿਚ ਹੈਦਰਾਬਾਦ ਦੇ ਸ਼ਕਤੀਸ਼ਾਲੀ ਸ਼ਾਸਕ ਆਸਫ਼ਜਾਹ ਦੀ ਮੌਤ ਹੋ ਗਈ । ਉਸਦੇ ਉੱਤਰਾਧਿਕਾਰੀ ਅਯੋਗ ਨਿਕਲੇ । ਸਿੱਟੇ ਵਜੋਂ ਹੈਦਰਾਬਾਦ ਰਾਜ ਦਾ ਪਤਨ ਆਰੰਭ ਹੋ ਗਿਆ ।

ਪ੍ਰਸ਼ਨ 9.
ਅਵਧ ਦੇ ਸੁਤੰਤਰ ਰਾਜ ਦਾ ਸੰਸਥਾਪਕ ਕੌਣ ਸੀ ? ਉਸਨੂੰ ਕਿਹੜੀ ਪਦਵੀ ਮਿਲੀ ਹੋਈ ਸੀ ?
ਉੱਤਰ-
ਅਵਧ ਦੇ ਸੁਤੰਤਰ ਰਾਜ ਦਾ ਸੰਸਥਾਪਕ ਸਿਆਦਤ ਅਾ ਸੀ । ਉਸਨੂੰ ਬੁਰਹਾਨਉਲ ਮੁਲਕ ਦੀ ਪਦਵੀ ਮਿਲੀ ਹੋਈ ਸੀ !

ਪ੍ਰਸ਼ਨ 10.
ਅਵਧ ਦੇ ਸੁਤੰਤਰ ਸ਼ਾਸਕ ਸਿਆਦਤ ਮਾਂ ਦਾ ਕੋਈ ਇਕ ਮਹੱਤਵਪੂਰਨ ਕੰਮ ਲਿਖੋ ।
ਉੱਤਰ-
ਅਵਧ ਦੇ ਸ਼ਾਸਕ ਸ਼ਿਆਦਤ ਸ਼ਾਂ ਨੇ ਨਵੀਂ ਭੂਮੀ-ਨੀਤੀ ਲਾਗੂ ਕੀਤੀ । ਇਸ ਨਾਲ ਕਿਸਾਨਾਂ ਦੀ ਦਸ਼ਾ ਵਿਚ ਬਹੁਤ ਸੁਧਾਰ ਹੋਇਆ ।

ਪ੍ਰਸ਼ਨ 11.
ਸ਼ਆਦਤ ਅਵਧ ਦਾ ਸ਼ਾਸਕ ਦਾ ਉੱਤਰਾਧਿਕਾਰੀ ਕੌਣ ਸੀ ?
ਉੱਤਰ-
ਸ਼ਆਦਤ ਮਾਂ ਦਾ ਉੱਤਰਾਧਿਕਾਰੀ ਉਸਦਾ ਭਤੀਜਾ ਅਤੇ ਦਮਾਦ ਸਫ਼ਦਰਜੰਗ ਸੀ । ਉਸਨੇ ਇਲਾਹਾਬਾਦ ਖੇਤਰ ਨੂੰ ਆਪਣੇ ਰਾਜ ਵਿਚ ਮਿਲਾਇਆ ।

ਪ੍ਰਸ਼ਨ 12.
ਅਠਾਰਵੀਂ ਸਦੀ ਦੇ ਦੋ ਪ੍ਰਸਿੱਧ ਵਿਦੇਸ਼ੀ ਹਮਲਾਵਰਾਂ ਦੇ ਨਾਂ ਲਿਖੋ । ਉਨ੍ਹਾਂ ਨੇ ਭਾਰਤ ‘ਤੇ ਕਦੋਂ-ਕਦੋਂ ਹਮਲੇ ਕੀਤੇ ?
ਉੱਤਰ-
ਅਠਾਰਵੀਂ ਸਦੀ ਦੇ ਦੋ ਪ੍ਰਸਿੱਧ ਵਿਦੇਸ਼ੀ ਹਮਲਾਵਰ ਸਨ-ਨਾਦਿਰਸ਼ਾਹ ਅਤੇ ਅਹਿਮਦਸ਼ਾਹ ਅਬਦਾਲੀ । ਨਾਦਿਰ ਸ਼ਾਹ ਨੇ 1739 ਈ: ਵਿਚ ਭਾਰਤ ਉੱਤੇ ਹਮਲਾ ਕੀਤਾ | ਅਹਿਮਦ ਸ਼ਾਹ ਅਬਦਾਲੀ ਨੇ 1748 ਈ: ਤੋਂ 1758 ਈ: ਤਕ ਪੰਜ ਵਾਰ ਭਾਰਤ ‘ਤੇ ਹਮਲਾ ਕੀਤਾ ।

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ

ਪ੍ਰਸ਼ਨ 13.
“ਮਿਸਲ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
18ਵੀਂ ਸਦੀ ਵਿਚ ਪੰਜਾਬ ਵਿਚ ਸਿੱਖ ਸਰਦਾਰਾਂ ਨੇ ਆਪਣੇ ਛੋਟੇ-ਛੋਟੇ ਸੁਤੰਤਰ ਜੱਥੇ ਬਣਾ ਲਏ ਸਨ । ਇਨ੍ਹਾਂ ਨੂੰ ਮਿਸਲ ਕਿਹਾ ਜਾਂਦਾ ਸੀ । ਇਨ੍ਹਾਂ ਦੀ ਕੁੱਲ ਸੰਖਿਆ 12 ਸੀ ।

ਪ੍ਰਸ਼ਨ 14.
ਪੰਜਾਬ ਦੇ ਕਿਸ ਸ਼ਾਸਕ ਨੇ ਮਿਸਲਾਂ ਦਾ ਅੰਤ ਕੀਤਾ ? ਉਸ ਦਾ ਸੰਬੰਧ ਕਿਸ ਮਿਸਲ ਨਾਲ ਸੀ ?
ਉੱਤਰ-
ਪੰਜਾਬ ਵਿਚ ਰਣਜੀਤ ਸਿੰਘ ਨੇ ਮਿਸਲਾਂ ਦਾ ਅੰਤ ਕਰਕੇ ਇਕ ਸ਼ਕਤੀਸ਼ਾਲੀ ਰਾਜ ਦੀ ਸਥਾਪਨਾ ਕੀਤੀ । ਉਹ ਸ਼ੁਕਰਚੱਕੀਆ ਮਿਸਲ ਨਾਲ ਸੰਬੰਧ ਰੱਖਦਾ ਸੀ ।

ਪ੍ਰਸ਼ਨ 15.
ਮੈਸੂਰ ਰਾਜ ਦੇ ਦੋ ਸੁਤੰਤਰ ਸ਼ਾਸਕਾਂ ਦੇ ਨਾਂ ਦੱਸੋ ।
ਉੱਤਰ-
ਮੈਸੂਰ ਰਾਜ ਦੇ ਦੋ ਸੁਤੰਤਰ ਸ਼ਾਸਕ ਹੈਦਰ ਅਲੀ ਅਤੇ ਟੀਪੂ ਸੁਲਤਾਨ ਸਨ ।

ਪ੍ਰਸ਼ਨ 16.
ਪੇਸ਼ਵਾ ਕੌਣ ਸੀ ? ਸਭ ਤੋਂ ਪਹਿਲਾ ਪੇਸ਼ਵਾ ਕੌਣ ਸੀ ?
ਉੱਤਰ-
ਮਰਾਠਾ ਰਾਜ ਵਿਚ ਪ੍ਰਧਾਨ ਮੰਤਰੀ ਨੂੰ ਪੇਸ਼ਵਾ ਕਹਿੰਦੇ ਸਨ । ਸ਼ਾਹ ਜੀ ਦੇ ਅਧੀਨ ਪੇਸ਼ਵਾ ਮਰਾਠਾ ਰਾਜ ਦੇ ਅਸਲੀ ਸ਼ਾਸਕ ਬਣ ਗਏ । ਸਭ ਤੋਂ ਪਹਿਲਾ ਪੇਸ਼ਵਾ ਬਾਲਾਜੀ ਵਿਸ਼ਵਨਾਥ ਸੀ ।

ਪ੍ਰਸ਼ਨ 17.
ਬਾਲਾਜੀ ਵਿਸ਼ਵਨਾਥ ਪੇਸ਼ਵਾ ਕਦੋਂ ਬਣਿਆ ? ਉਸ ਦਾ ਕੋਈ ਇਕ ਕੰਮ ਲਿਖੋ । . .
ਉੱਤਰ-
ਬਾਲਾਜੀ ਵਿਸ਼ਵਨਾਥ 1713 ਈ: ਵਿਚ ਪੇਸ਼ਵਾ ਬਣਿਆ । ਉਸਨੇ ਸ਼ਾਹੂਜੀ ਦੀ ਮਾਤਾ ਨੂੰ ਮੁਗ਼ਲ ਕੈਦ ਤੋਂ ਰਿਹਾ ਕਰਵਾਇਆ ।

ਪ੍ਰਸ਼ਨ 18.
ਬਾਲਾਜੀ ਵਿਸ਼ਵਨਾਥ ਦੇ ਦੋ ਉੱਤਰਾਧਿਕਾਰੀਆਂ ਦੇ ਨਾਂ ਦੱਸੋ ।
ਉੱਤਰ-
ਬਾਲਾਜੀ ਵਿਸ਼ਵਨਾਥ ਦੇ ਦੋ ਉੱਤਰਾਧਿਕਾਰੀ ਸਨਬਾਜੀਰਾਓ ਪਹਿਲਾ ਅਤੇ ਬਾਲਾਜੀ ਬਾਜੀਰਾਓ ।

ਪ੍ਰਸ਼ਨ 19.
ਪੇਸ਼ਵਾ ਬਾਜੀਰਾਓ ਪਹਿਲੇ ਦਾ ਕੋਈ ਇਕ ਕੰਮ ਲਿਖੋ ।
ਉੱਤਰ-
ਪੇਸ਼ਵਾ ਬਾਜੀਰਾਓ ਪਹਿਲੇ ਨੇ ਅਨੇਕ ਪ੍ਰਦੇਸ਼ ਦਿੱਤੇ । ਉਸ ਨੇ ਮਰਾਠਾ ਰਾਜ ਦਾ ਵਿਸਤਾਰ ਦਿੱਲੀ ਤੱਕ ਕਰ ਦਿੱਤਾ ।

ਪ੍ਰਸ਼ਨ 20.
ਮਰਾਠਿਆਂ ਦੀ ਕਿਸੇ ਇਕ ਕਮਜ਼ੋਰੀ ਦਾ ਵਰਣਨ ਕਰੋ ।
ਉੱਤਰ-
ਮਰਾਠਾ ਸਰਦਾਰ ਆਪਸ ਵਿਚ ਈਰਖਾ ਅਤੇ ਨਫ਼ਰਤ ਦੇ ਭਾਵ ਰੱਖਦੇ ਹਨ । ਇਹੀ ਕਮਜ਼ੋਰੀ ਬਾਅਦ ਵਿਚ ਉਨ੍ਹਾਂ ਦੇ ਪਤਨ ਦਾ ਕਾਰਨ ਬਣੀ ।

ਪ੍ਰਸ਼ਨ 21.
ਜਾਟਾਂ ਦੇ ਨੇਤਾਵਾਂ ਦਾ ਨਾਂ ਲਿਖੋ, ਜਿਨ੍ਹਾਂ ਨੇ ਮੁਗ਼ਲਾਂ ਨਾਲ ਸੰਘਰਸ਼ ਕੀਤਾ ।
ਉੱਤਰ-
ਮੁਗਲਾਂ ਨਾਲ ਸੰਘਰਸ਼ ਕਰਨ ਵਾਲੇ ਮੁੱਖ ਜਾਟ ਨੇਤਾ ਗੋਕੁਲ, ਰਾਜਾਰਾਮ ਅਤੇ ਚੂੜਾਮਣੀ ਚੂੜਾਮਨ) ਸਨ ।

ਪ੍ਰਸ਼ਨ 22.
ਸ਼ਿਵਾ ਜੀ ਦਾ ਜਨਮ ਕਦੋਂ ਹੋਇਆ ?
ਉੱਤਰ-
ਸ਼ਿਵਾ ਜੀ ਦਾ ਜਨਮ 1627. ਈ: ਵਿਚ ਹੋਇਆ ।

ਪ੍ਰਸ਼ਨ 23.
ਸ਼ਾਈਸਤਾ ਖ਼ਾਨ ਕੌਣ ਸੀ ?
ਉੱਤਰ-
ਸ਼ਾਈਸਤਾ ਖ਼ਾਨ ਔਰੰਗਜ਼ੇਬ ਦਾ ਮਾਮਾ ਸੀ । ਉਹ ਇਕ ਯੋਗ ਸੈਨਾਪਤੀ ਸੀ । ਔਰੰਗਜ਼ੇਬ ਨੇ ਉਸ ਨੂੰ ਦੱਖਣ ਦਾ ਗਵਰਨਰ ਨਿਯੁਕਤ ਕੀਤਾ ਸੀ ।

ਪ੍ਰਸ਼ਨ 24.
ਪੁਰੰਧਰ ਦੀ ਸੰਧੀ ਬਾਰੇ ਦੱਸੋ ।
ਉੱਤਰ-
ਪੁਰੰਧਰ ਦੀ ਸੰਧੀ ਮੁਗ਼ਲ ਸੈਨਾਪਤੀ ਮਿਰਜ਼ਾ ਜੈ ਸਿੰਘ ਅਤੇ ਸ਼ਿਵਾ ਜੀ ਦੇ ਵਿਚਾਲੇ ਹੋਈ । ਇਸ ਸੰਧੀ ਦੇ ਅਨੁਸਾਰ ਸ਼ਿਵਾ ਜੀ ਨੇ ਮੁਗ਼ਲਾਂ ਦੀ ਅਧੀਨਤਾ ਸਵੀਕਾਰ ਕਰ ਲਈ । ਉਨ੍ਹਾਂ ਨੂੰ ਆਪਣੇ 23 ਕਿਲ੍ਹੇ ਮੁਗ਼ਲਾਂ ਨੂੰ ਦੇਣੇ ਪਏ ।

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ

ਪ੍ਰਸ਼ਨ 25.
ਸ਼ਿਵਾ ਜੀ ਦੇ ਵਿਰੁੱਧ ਭੇਜੇ ਗਏ ਬੀਜਾਪੁਰ ਦੇ ਅਫ਼ਸਰ ਦਾ ਕੀ ਨਾਂ ਸੀ ਅਤੇ ਉਸ ਨੂੰ ਕਿਸ ਨੇ ਭੇਜਿਆ ਸੀ ?
ਉੱਤਰ-
ਸ਼ਿਵਾ ਜੀ ਦੇ ਵਿਰੁੱਧ ਭੇਜੇ ਗਏ ਬੀਜਾਪੁਰ ਦੇ ਅਫ਼ਸਰ ਦਾ ਨਾਂ ਅਫ਼ਜ਼ਲ ਖ਼ਾਨ ਸੀ । ਉਸਨੂੰ ਬੀਜਾਪੁਰ ਦੇ ਸੁਲਤਾਨ ਨੇ ਭੇਜਿਆ ਸੀ ।

ਪ੍ਰਸ਼ਨ 26.
ਸ਼ਿਵਾ ਜੀ ਰਾਜਗੱਦੀ ‘ਤੇ ਕਦੋਂ ਬੈਠੇ ਅਤੇ ਉਨ੍ਹਾਂ ਨੇ ਕਿਹੜੀ ਉਪਾਧੀ ਧਾਰਨ ਕੀਤੀ ?
ਉੱਤਰ-
ਸ਼ਿਵਾ ਜੀ 1674 ਈ: ਵਿਚ ਰਾਜਗੱਦੀ ‘ਤੇ ਬੈਠੇ ਅਤੇ ਉਨ੍ਹਾਂ ਨੇ ਛੱਤਰਪਤੀ ਦੀ ਉਪਾਧੀ ਧਾਰਨ ਕੀਤੀ ।

ਪ੍ਰਸ਼ਨ 27.
ਬੰਦਾ ਬਹਾਦਰ ਦੇ ਸਮੇਂ ਸਰਹਿੰਦ ਦਾ ਫ਼ੌਜਦਾਰ ਕੌਣ ਸੀ ? ਉਸ ਨੂੰ ਬੰਦਾ ਬਹਾਦਰ ਨੇ ਕਿਸ ਲੜਾਈ ਵਿਚ ਮਾਰਿਆ ?
ਉੱਤਰ-
ਬੰਦਾ ਬਹਾਦਰ ਦੇ ਸਮੇਂ ਸਰਹਿੰਦ ਦਾ ਫ਼ੌਜਦਾਰ ਵਜ਼ੀਰ ਖਾਨ ਸੀ । ਉਸ ਨੂੰ ਬੰਦਾ ਬਹਾਦਰ ਨੇ ਚੱਪੜਚਿੜੀ ਦੇ ਯੁੱਧ ਵਿਚ ਮਾਰਿਆ ।

ਪ੍ਰਸ਼ਨ 28.
ਸ਼ਿਵਾ ਜੀ ਨੇ ਅਫ਼ਜ਼ਲ ਖਾਨ ਦਾ ਕਤਲ ਕਿਵੇਂ ਕੀਤਾ ?
ਉੱਤਰ-
ਅਫ਼ਜ਼ਲ ਖਾਨ ਸ਼ਿਵਾ ਜੀ ਨੂੰ ਧੋਖੇ ਨਾਲ ਮਾਰਨਾ ਚਾਹੁੰਦਾ ਸੀ । ਇਸ ਲਈ ਉਸ ਨੇ ਸ਼ਿਵਾ ਜੀ ਨੂੰ ਇਕੱਲੇ ਮਿਲਣ ਲਈ ਕਿਹਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਉਹ ਉਸ ਨਾਲ ਸੰਧੀ ਕਰਨੀ ਚਾਹੁੰਦਾ ਸੀ, ਪਰੰਤੁ ਸ਼ਿਵਾ ਜੀ ਉਸ ਦੀ ਚਾਲ ਨੂੰ ਤਾੜ ਗਏ । ਉਨ੍ਹਾਂ ਨੇ ਆਪਣੇ ਕੱਪੜਿਆਂ ਦੇ ਹੇਠਾਂ ਕਵਚ ਪਹਿਨ ਲਿਆ ਅਤੇ ਬਿਛੁਆ ਲੁਕਾ ਕੇ ਅਫ਼ਜ਼ਲ ਖਾਨ ਨੂੰ ਮਿਲਣ ਲਈ ਪਹੁੰਚ ਗਏ । ਦੋਵੇਂ ਆਪਸ ਵਿਚ ਗਲੇ ਮਿਲੇ | ਅਫ਼ਜ਼ਲ ਖਾਨ ਨੇ ਧੋਖੇ ਨਾਲ ਸ਼ਿਵਾ ਜੀ ਦੇ ਪੇਟ ਵਿਚ ਛੁਰਾ ਖੋਭਣ ਦੀ ਕੋਸ਼ਿਸ਼ ਕੀਤੀ ਪਰੰਤੂ ਸ਼ਿਵਾ ਜੀ ਨੇ ਛੇਤੀ ਨਾਲ ਆਪਣਾ ਬਿਛੁਆ ਉਸ ਦੇ ਪੇਟ ਵਿਚ ਖੋਭ ਕੇ ਉਸ ਨੂੰ ਮਾਰ ਦਿੱਤਾ ।

ਪ੍ਰਸ਼ਨ 29.
ਸ਼ਿਵਾ ਜੀ ਦੀ ਸ਼ਾਈਸਤਾ ਖਾਨ ਨਾਲ ਟੱਕਰ ਦਾ ਵਰਣਨ ਕਰੋ ।
ਉੱਤਰ-
ਮੁਗ਼ਲ ਬਾਦਸ਼ਾਹ ਔਰੰਗਜ਼ੇਬ ਸ਼ਿਵਾ ਜੀ ਦੀ ਵੱਧਦੀ ਹੋਈ ਸ਼ਕਤੀ ਦਾ ਦਮਨ ਕਰਨਾ ਚਾਹੁੰਦਾ ਸੀ । ਉਸਨੇ ਆਪਣੇ ਮਾਮਾ ਸ਼ਾਈਸਤਾ ਖਾਨ ਨੂੰ ਦੱਖਣ ਦਾ ਸੂਬੇਦਾਰ ਨਿਯੁਕਤ ਕੀਤਾ | ਸ਼ਾਇਸਤਾ ਖਾਨ ਨੇ ਦੋ ਤਿੰਨ ਸਾਲਾਂ ਵਿਚ ਹੀ ਮਰਾਠਿਆਂ ਦੇ ਕਈ ਕਿਲੇ ਜਿੱਤ ਲਏ ਅਤੇ ਪੁਨਾ ‘ਤੇ ਅਧਿਕਾਰ ਕਰ ਲਿਆ |ਸ਼ਾਈਸਤਾ ਖਾਨ ਨੂੰ ਵਰਖਾ ਕਾਰਨ ਕੁੱਝ ਸਮਾਂ ਪੂਨਾ ਵਿਚ  ਬਤੀਤ ਕਰਨਾ ਪਿਆ । ਸ਼ਿਵਾ ਜੀ ਨੇ ਮੌਕੇ ਦਾ ਲਾਭ ਉਠਾਉਂਦੇ ਹੋਏ 400 ਸੈਨਿਕਾਂ ਸਹਿਤ ਇਕ ਬਾਰਾਤ ਦੇ ਰੂਪ ਵਿਚ ਪੁਨਾ ਵਿਚ ਪ੍ਰਵੇਸ਼ ਕੀਤਾ | ਅੱਧੀ ਰਾਤ ਦੇ ਸਮੇਂ ਉਨ੍ਹਾਂ ਨੇ ਸ਼ਾਇਸਤਾ ਖਾਨ ਦੇ ਨਿਵਾਸ ਸਥਾਨ ‘ਤੇ ਹਮਲਾ ਕਰ ਦਿੱਤਾ | ਇਸ ਹਮਲੇ ਵਿਚ ਸ਼ਾਈਸਤਾ ਖਾਨ ਦਾ ਬੇਟਾ ਅਤੇ ਉਸ ਦੇ 40 ਸੈਨਿਕ ਮਾਰੇ ਗਏ । ਇਸ ਜਿੱਤ ਨਾਲ ਸ਼ਿਵਾ ਜੀ ਦੇ ਸਨਮਾਨ ਵਿਚ ਬਹੁਤ ਵਾਧਾ ਹੋਇਆ ।

ਪ੍ਰਸ਼ਨ 30.
ਪਾਨੀਪਤ ਦੀ ਤੀਸਰੀ ਲੜਾਈ ਕਦੋਂ ਅਤੇ ਕਿਸ-ਕਿਸ ਵਿਚਕਾਰ ਹੋਈ ?
ਉੱਤਰ-
ਪਾਨੀਪਤ ਦੀ ਤੀਸਰੀ ਲੜਾਈ 1761 ਈ: ਅਹਿਮਦਸ਼ਾਹ ਅਬਦਾਲੀ ਅਤੇ ਮਰਾਠਿਆਂ ਵਿਚਾਲੇ ਹੋਈ । ਇਸ ਲੜਾਈ ਵਿਚ ਅਹਿਮਦਸ਼ਾਹ ਅਬਦਾਲੀ ਦੀ ਜਿੱਤ ਹੋਈ ।

ਪ੍ਰਸ਼ਨ 31.
ਪਾਨੀਪਤ ਦੀ ਤੀਸਰੀ ਲੜਾਈ ਦਾ ਮੁੱਖ ਕਾਰਨ ਕੀ ਸੀ ?
ਉੱਤਰ-
ਮਰਾਠਿਆਂ ਨੇ ਉੱਤਰੀ ਭਾਰਤ ਵਿਚ ਪੰਜਾਬ ਤਕ ਆਪਣਾ ਵਿਸਤਾਰ ਕਰ ਲਿਆ ਸੀ | ਅਫ਼ਗਾਨਿਸਤਾਨ ਦਾ ਸ਼ਾਸਕ ਅਹਿਮਦਸ਼ਾਹ ਅਬਦਾਲੀ ਪੰਜਾਬ ਦੇ ਬਹੁਤ ਸਾਰੇ ਖੇਤਰ ਨੂੰ ਆਪਣੇ ਸਾਮਰਾਜ ਦਾ ਅੰਗ ਮੰਨਦਾ ਸੀ । ਇਸ ਲਈ ਉਸ ਨੇ ਮਰਾਠਿਆਂ ਨੂੰ ਸਜ਼ਾ ਦੇਣ ਲਈ ਉਨ੍ਹਾਂ ਨਾਲ ਪਾਨੀਪਤ ਦੇ ਮੈਦਾਨ ਵਿਚ ਲੜਾਈ ਲੜੀ ।

ਪ੍ਰਸ਼ਨ 32.
ਪਾਨੀਪਤ ਦੀ ਤੀਸਰੀ ਲੜਾਈ ਵਿਚ ਮਰਾਠਿਆਂ ਦੀ ਹਾਰ ਦਾ ਕੋਈ ਇਕ ਕਾਰਨ ਲਿਖੋ ।
ਉੱਤਰ-
ਲੜਾਈ ਵਿਚ ਮਰਾਠਿਆਂ ਦੀ ਸੈਨਿਕ ਵਿਵਸਥਾ ਠੀਕ ਨਹੀਂ ਸੀ | ਅਬਦਾਲੀ ਦੀ ਚਲਾਕੀ ਕਰਕੇ ਮਰਾਠਿਆਂ ਨੂੰ ਦੱਖਣ ਦਿਸ਼ਾ ਵੱਲ ਕੋਈ ਸਹਾਇਤਾ ਨਾ ਮਿਲ ਸਕੀ । ਇਸ ਲਈ ਉਹ ਹਾਰ ਗਏ ।

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ

ਪ੍ਰਸ਼ਨ 33.
ਪਾਨੀਪਤ ਦੀ ਤੀਜੀ ਲੜਾਈ ਦਾ ਇਕ ਸਿੱਟਾ ਲਿਖੋ ।
ਉੱਤਰ-
ਇਸ ਲੜਾਈ ਨਾਲ ਮਰਾਠਾ ਸ਼ਕਤੀ ਦਾ ਅੰਤ ਹੋ ਗਿਆ । ਉਨ੍ਹਾਂ ਦੇ ਅਨੇਕ ਵੀਰ ਸੈਨਿਕ ਅਤੇ ਸੈਨਾਪਤੀ ਮਾਰੇ ਗਏ ।

ਪ੍ਰਸ਼ਨ 34.
ਪੇਸ਼ਵਾ ਬਾਲਾਜੀ ਬਾਜੀਰਾਓ ਦੀ ਮੌਤ ਕਦੋਂ ਹੋਈ ? ਉਸ ਦੀ ਮੌਤ ਦਾ ਕੀ ਕਾਰਨ ਸੀ ?
ਉੱਤਰ-
ਪੇਸ਼ਵਾ ਬਾਲਾਜੀ ਬਾਜੀਰਾਓ ਦੀ ਮੌਤ 1761 ਈ: ਵਿਚ ਹੋਈ । ਪਾਨੀਪਤ ਦੀ ਤੀਜੀ ਲੜਾਈ ਵਿਚ ਮਰਾਠਿਆਂ ਦੀ ਹਾਰ ਉਸ ਦੀ ਮੌਤ ਦਾ ਮੁੱਖ ਕਾਰਨ ਸੀ ।

ਪ੍ਰਸ਼ਨ 35.
ਉੱਤਰਕਾਲੀਨ ਬਾਰੇ ਸੰਖੇਪ ਜਾਣਕਾਰੀ ਦਿਓ ।
ਉੱਤਰ-
ਔਰੰਗਜ਼ੇਬ ਦੇ ਅਯੋਗ ਉੱਤਰਾਧਿਕਾਰੀ ਉੱਤਰਕਾਲੀਨ ਮੁਗ਼ਲ ਕਹਾਉਂਦੇ ਹਨ । ਉਨ੍ਹਾਂ ਦਾ ਸੰਖੇਪ ਵਰਣਨ ਇਸ ਪ੍ਰਕਾਰ ਹੈ| ਬਹਾਦਰ ਸ਼ਾਹ ਪਹਿਲਾ (1707-1712 ਈ:-ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੇ ਛੇ ਸਾਲ ਤਕ ਰਾਜ ਕੀਤਾ | ਪਰੰਤੁ ਇਹ ਮਰਾਠਿਆਂ ਅਤੇ ਸਿੱਖਾਂ ‘ਤੇ ਕਾਬੂ ਨਾ ਪਾ ਸਕਿਆ 1712 ਈ: ਵਿਚ ਉਸਦੀ ਮੌਤ ਹੋ ਗਈ । ਜਹਾਂਦਾਰ ਸ਼ਾਹ-ਬਹਾਦਰ ਸ਼ਾਹ ਪਹਿਲੇ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਜਹਾਂਦਾਰ ਸ਼ਾਹ ਰਾਜਗੱਦੀ ‘ਤੇ ਬੈਠਿਆ । ਉਸਨੇ ਕੁੱਝ ਹੀ ਮਹੀਨੇ ਸ਼ਾਸਨ ਕੀਤਾ । ਉਸ ਦੇ ਸ਼ਾਸਨ ਕਾਲ ਵਿਚ ਹੁਸੈਨ ਅਲੀ ਅਤੇ ਅਬਦੁੱਲ ਬਹੁਤ ਹੀ ਸ਼ਕਤੀਸ਼ਾਲੀ ਹੋ ਗਏ ਸਨ । ਉਹ ਜਹਾਂਦਾਰ ਸ਼ਾਹ ਨੂੰ ਆਪਣੇ ਹੱਥਾਂ ਦੀ ਕਠਪੁਤਲੀ ਬਣਾਉਣਾ ਚਾਹੁੰਦੇ ਸਨ | ਪਰ ਉਹ ਆਪਣੇ ਉਦੇਸ਼ ਵਿਚ ਸਫ਼ਲ ਨਾ ਹੋ ਸਕੇ । ਅੰਤ ਉਨ੍ਹਾਂ ਨੇ ਜਹਾਂਦਾਰ ਸ਼ਾਹ ਦਾ ਕਤਲ ਕਰ ਦਿੱਤਾ ।

ਫਰੁਖ਼ਸੀਅਰ (171-1719 ਈ:ਜਹਾਂਦਾਰ ਦੀ ਮੌਤ ਤੋਂ ਬਾਅਦ ਉਸਦਾ ਭਤੀਜਾ ਫਰੁਖ਼ਸੀਅਰ ਸ਼ਾਸਕ ਬਣਿਆ । ਉਹ ਕੇਵਲ ਨਾਂ-ਮਾਤਰ ਦਾ ਹੀ ਰਾਜਾ ਸੀ । ਰਾਜ ਦਾ ਅਸਲੀ ਸ਼ਾਸਨ ਹੁਸੈਨ ਅਲੀ ਅਤੇ ਅਬਦੁੱਲ ਦੇ ਹੱਥ ਵਿਚ ਹੀ ਸੀ, ਜਿਨ੍ਹਾਂ ਨੂੰ ਸੱਯਦ ਭਰਾ ਕਿਹਾ ਜਾਂਦਾ ਸੀ : 1719 ਈ: ਵਿਚ ਸੱਯਦ ਭਰਾਵਾਂ ਨੇ ਉਸ ਦਾ ਵੀ ਕਤਲ ਕਰ ਦਿੱਤਾ । | ਮੁਹੰਮਦ ਸ਼ਾਹ-ਮੁਹੰਮਦ ਸ਼ਾਹ ਅਗਲਾ ਪ੍ਰਸਿੱਧ ਸ਼ਾਸਕ ਸੀ । ਉਸ ਨੇ 1719 ਤੋਂ 1748 ਈ: ਤਕ ਸ਼ਾਸਨ ਕੀਤਾ । ਉਸਦੇ ਸ਼ਾਸਨ ਕਾਲ ਵਿਚ ਸੱਯਦ ਭਰਾਵਾਂ ਦਾ ਪ੍ਰਭਾਵ ਖ਼ਤਮ ਹੋ ਗਿਆ | ਪਰੰਤੂ ਉਸ ਨੇ ਸਾਮਰਾਜ ਨੂੰ ਸੰਗਠਿਤ ਕਰਨ ਦਾ ਯਤਨ ਨਹੀਂ ਕੀਤਾ । ਇਸ ਲਈ ਸ਼ਕਤੀਸ਼ਾਲੀ ਗਵਰਨਰਾਂ ਨੇ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਆਪਣੇ ਸੁਤੰਤਰ ਰਾਜ ਸਥਾਪਿਤ ਕਰ ਲਏ । ਬਹਾਦਰਸ਼ਾਹ ਜ਼ਫ਼ਰ-ਬਹਾਦਰਸ਼ਾਹ ਜ਼ਫ਼ਰ ਆਖ਼ਰੀ ਮੁਗ਼ਲ ਬਾਦਸ਼ਾਹ ਸੀ । ਉਸ ਨੂੰ 1858 ਈ: ਵਿਚ ਅੰਗਰੇਜ਼ਾਂ ਨੇ ਗੱਦੀ ਤੋਂ ਉਤਾਰ ਕੇ ਮੁਗ਼ਲ ਸਾਮਰਾਜ ਦਾ ਅੰਤ ਕਰ ਦਿੱਤਾ ।

ਪ੍ਰਸ਼ਨ 36.
ਬੰਗਾਲ ਰਾਜ ਦੇ ਉੱਥਾਨ ਅਤੇ ਪਤਨ ਦਾ ਵਰਣਨ ਕਰੋ ।
ਉੱਤਰ-
ਬੰਗਾਲ ਮੁਗਲ ਸਾਮਰਾਜ ਦਾ ਇਕ ਖੁਸ਼ਹਾਲ ਪ੍ਰਾਂਤ ਸੀ । ਇੱਥੋਂ ਦਾ ਸੂਬੇਦਾਰ ਮੁਰਸ਼ਦ ਕੁਲੀ ਮਾਂ ਸੀ । ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬੰਗਾਲ ‘ਤੇ ਮੁਗਲਾਂ ਦਾ ਨਿਯੰਤਰਨ ਕਮਜ਼ੋਰ ਪੈ ਗਿਆ | ਮੌਕੇ ਦਾ ਲਾਭ ਉਠਾ ਕੇ ਮੁਰਸ਼ਦ ਕੁਲੀ ਮਾਂ ਨੇ ਬੰਗਾਲ ਵਿਚ ਇਕ ਸੁਤੰਤਰ ਰਾਜ ਸਥਾਪਿਤ ਕਰ ਲਿਆ | ਵੱਖ-ਵੱਖ ਸ਼ਾਸਕਾਂ ਦੇ ਅਧੀਨ ਬੰਗਾਲ ਰਾਜ ਦੇ ਵਿਕਾਸ ਦਾ ਵਰਣਨ ਇਸ ਪ੍ਰਕਾਰ ਹੈ –

  • ਮੁਰਸ਼ਦ ਕੁਲੀ ਖ਼ਾਂ-ਮੁਰਸ਼ਦ ਕੁਲੀ ਮਾਂ ਬੰਗਾਲ ਰਾਜ ਦਾ ਸੰਸਥਾਪਕ ਸੀ । ਉਸ ਨੇ 1714 ਤੋਂ 1718 ਈ: ਦੇ ਵਿਚਕਾਰ ਬਿਹਾਰ ਅਤੇ ਉੜੀਸਾ ਨੂੰ ਆਪਣੇ ਰਾਜ ਵਿਚ ਮਿਲਾ ਕੇ ਆਪਣੀ ਸ਼ਕਤੀ ਹੋਰ ਵੀ ਵਧਾ ਲਈ ।
  • ਹੋਰ ਸ਼ਾਸਕ-ਬੰਗਾਲ ਦੇ ਹੋਰ ਪ੍ਰਸਿੱਧ ਸ਼ਾਸਕ ਸੁਜਾਉਦੀਨ (1727-39), ਸਰਫਰਾਜ (1739) ਅਤੇ ਅਲੀਵਰਦੀ ਅਾ (1740-56 ਈ:) ਸਨ । ਇਨ੍ਹਾਂ ਸਭ ਸ਼ਾਸਕਾਂ ਨੇ ਰਾਜ ਵਿਚ ਸ਼ਾਂਤੀ ਵਿਵਸਥਾ ਸਥਾਪਿਤ ਕੀਤੀ । ਉਨ੍ਹਾਂ ਨੇ ਖੇਤੀ, ਵਪਾਰ ਅਤੇ ਉਦਯੋਗਾਂ ਦੀ ਉੱਨਤੀ ਲਈ ਵੀ ਕੰਮ ਕੀਤਾ । ਇਸ ਪ੍ਰਕਾਰ ਬੰਗਾਲ ਰਾਜ ਕਾਫ਼ੀ ਖ਼ੁਸ਼ਹਾਲ ਹੋ ਗਿਆ ।

ਪ੍ਰਸ਼ਨ 40.
ਮਰਾਠਿਆਂ (ਸ਼ਿਵਾਜੀ) ਦੇ ਸ਼ਾਸਨ-ਪ੍ਰਬੰਧ ਦੀ ਵਿਆਖਿਆ ਕਰੋ ।
ਉੱਤਰ-
ਸ਼ਿਵਾ ਜੀ ਨੇ ਇਕ ਸੁਤੰਤਰ ਮਰਾਠਾ ਰਾਜ ਸਥਾਪਿਤ ਕੀਤਾ । ਉਨ੍ਹਾਂ ਨੇ ਆਪਣੇ ਰਾਜ ਵਿਚ ਇਕ ਕੁਸ਼ਲ ਸ਼ਾਸਨਪ੍ਰਬੰਧ ਦੀ ਨੀਂਹ ਰੱਖੀ । ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਅੱਗੇ ਲਿਖੀਆਂ ਸਨ

  1. ਰਾਜਾ-ਸਾਰੇ ਸ਼ਾਸਨ ਦਾ ਮੁਖੀਆ ਰਾਜਾ ਸੀ । ਉਸਨੂੰ ‘ਛਤਰਪਤੀ ਕਹਿੰਦੇ ਸਨ । ਰਾਜਾ ਦੇ ਅਨੇਕ ਅਧਿਕਾਰ ਸਨ । ਉਹ ਆਪਣੀ ਇੱਛਾ ਨਾਲ ਕੋਈ ਵੀ ਸ਼ਾਸਨ ਸੰਬੰਧੀ ਕੰਮ ਕਰ ਸਕਦਾ ਸੀ । ਉਸਨੇ ਆਪਣੀ ਸਹਾਇਤਾ ਲਈ ਅਸ਼ਟ-ਪ੍ਰਧਾਨ ਨਾਂ ਦੀ ਪਰਿਸ਼ਦ ਨਿਯੁਕਤ ਕੀਤੀ ਹੋਈ ਸੀ ।
  2. ਅਸ਼ਟ-ਪ੍ਰਧਾਨ-ਸ਼ਿਵਾ ਜੀ ਨੇ ਆਪਣੀ ਸਹਾਇਤਾ ਲਈ ਅੱਠ ਮੰਤਰੀ ਨਿਯੁਕਤ ਕੀਤੇ ਹੋਏ ਸਨ । ਇਨ੍ਹਾਂ ਮੰਤਰੀਆਂ ਦੇ ਸਮੂਹ ਨੂੰ ਅਸ਼ਟ-ਪ੍ਰਧਾਨ ਕਿਹਾ ਜਾਂਦਾ ਸੀ । ਸਭ ਤੋਂ ਵੱਡੇ ਮੰਤਰੀ ਨੂੰ ਪੇਸ਼ਵਾ ਕਹਿੰਦੇ ਸਨ ।
  3. ਭੂਮੀ ਦਾ ਪ੍ਰਬੰਧ-ਸੈਨਿਕਾਂ ਦੀ ਤਨਖ਼ਾਹ ਅਤੇ ਹੋਰ ਖ਼ਰਚਿਆਂ ਲਈ ਸ਼ਿਵਾ ਜੀ ਨੇ ਨਵੇਂ ਸਿਰੇ ਤੋਂ ਭੂਮੀ ਦਾ ਪ੍ਰਬੰਧ ਕੀਤਾ । ਉਨ੍ਹਾਂ ਨੇ ਸਾਰੀ ਭੂਮੀ ਦਾ ਦੁਬਾਰਾ ਮਾਪ ਕਰਵਾਇਆ ਅਤੇ ਉਪਜ ਦੇ ਅਨੁਸਾਰ ਭੁਮੀ ਕਰ ਨਿਸਚਿਤ ਕੀਤਾ । ਮਰਾਠਿਆਂ ਦੀ ਕਰ ਵਿਵਸਥਾ ਵਿਚ ਚੌਥ ਅਤੇ ਸਰਦੇਸ਼ਮੁਖੀ ਦੋ ਪ੍ਰਮੁੱਖ ਕਰ ਸਨ । ਚੌਥ ਨਾਂ ਦਾ ਕਰ ਮੁਗਲ ਖੇਤਰਾਂ ਦੇ ਲੋਕਾਂ ਦੀ ਸੁਰੱਖਿਆ ਬਦਲੇ ਵਸੂਲ ਕੀਤਾ ਜਾਂਦਾ ਸੀ ।
  4. ਨਿਆਂ ਪ੍ਰਬੰਧ-ਸ਼ਿਵਾ ਜੀ ਬਹੁਤ ਨਿਆਂ ਪਸੰਦ ਸਨ । ਉਨ੍ਹਾਂ ਨੇ ਨਿਆਂ ਲਈ ਪੰਚਾਇਤਾਂ ਦਾ ਪ੍ਰਬੰਧ ਕੀਤਾ ।

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ 1

Based upon the Survey of India map with the permission of the Surveyor General of India. The responsibility for the correctness of internal details rests with the publisher. The territorial waters of India extend into the sea to a distance of twelve nautical miles measured from the appropriate baseline. The external boundaries and coastlines of India agree with the Record Master copy certified by the Survey of India.

ਵਸਤੂਨਿਸ਼ਠ ਪ੍ਰਸ਼ਨ
ਸਹੀ ਉੱਤਰ ਚੁਣੋ

ਪ੍ਰਸ਼ਨ 1.
ਮੈਸੂਰ ਦੇ ਸ਼ਾਸਕ ਹੈਦਰਅਲੀ ਦੇ ਉਤਰਾਧਿਕਾਰੀ ਨੂੰ “ਮੈਸੂਰ ਦਾ ਟਾਈਗਰ’ ਕਿਹਾ ਜਾਂਦਾ ਹੈ। ਉਸਦਾ ਨਾਂ ਦੱਸੋ।
(i) ਟੀਪੂ ਸੁਲਤਾਨ ,
(ii) ਸੁਜਾਉਦੌਲਾ
(iii) ਸਫ਼ਦਰਜੰਗ ।
ਉੱਤਰ-
(i) ਟੀਪੂ ਸੁਲਤਾਨ ।

ਪ੍ਰਸ਼ਨ 2.
ਚਿੱਤਰ ਵਿਚ ਦਿਖਾਏ ਗਏ ਮਰਾਠਾ ਸ਼ਾਸਕ ਦੀ ਵੱਧਦੀ ਹੋਈ ਸ਼ਕਤੀ ਨੂੰ ਨਸ਼ਟ ਕਰਨ ਦਾ ਯਤਨ ਕਿਸਨੇ ਕੀਤਾ ?
PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ 2
(i) ਅੰਗਰੇਜ਼ਾਂ ਨੇ
(ii) ਹੈਦਰਅਲੀ ਨੇ
(iii) ਔਰੰਗਜ਼ੇਬ ਨੇ ।
ਉੱਤਰ-
(iii) ਔਰੰਗਜ਼ੇਬ ਨੇ ।

PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ

ਪ੍ਰਸ਼ਨ 3.
ਸਬਾਈ ਰਾਜਾ ਜੈ ਸਿੰਘ ਨੇ ਹੇਠਾਂ ਲਿਖਿਆਂ ਵਿਚੋਂ ਕੀ ਬਣਵਾਇਆ ?
(i) ਜੰਤਰ-ਮੰਤਰ
(ii) ਵਿਸ਼ਾਲ ਮੰਦਿਰ
(iii) ਸੁੰਦਰ ਰਾਜ ਦਰਬਾਰ ।
ਉੱਤਰ-
(i) ਜੰਤਰ-ਮੰਤਰ ।

ਪ੍ਰਸ਼ਨ 4.
ਸਾਹਮਣੇ ਆਖ਼ਰੀ ਮੁਗ਼ਲ ਬਾਦਸ਼ਾਹ ਦਾ ਚਿੱਤਰ ਦਿਖਾਇਆ ਗਿਆ ਹੈ। ਇਸਦਾ ਕੀ ਨਾਂ ਸੀ ?
PSEB 7th Class Social Science Solutions Chapter 17 18ਵੀਂ ਸਦੀ ਵਿੱਚ ਭਾਰਤ 3
(i) ਜਹਾਦਰ ਸ਼ਾਹ
(ii) ਬਹਾਦੁਰ ਸ਼ਾਹ ਜ਼ਫ਼ਰ
(iii) ਮੁਹੰਮਦ ਸ਼ਾਹ ।
ਉੱਤਰ-
(ii) ਬਹਾਦੁਰ ਸ਼ਾਹ ਜ਼ਫ਼ਰ ।

PSEB 7th Class Social Science Solutions Chapter 16 ਖੇਤਰੀ ਸਭਿਆਚਾਰ ਦਾ ਵਿਕਾਸ

Punjab State Board PSEB 7th Class Social Science Book Solutions History Chapter 16 ਖੇਤਰੀ ਸਭਿਆਚਾਰ ਦਾ ਵਿਕਾਸ Textbook Exercise Questions and Answers.

PSEB Solutions for Class 7 Social Science History Chapter 16 ਖੇਤਰੀ ਸਭਿਆਚਾਰ ਦਾ ਵਿਕਾਸ

Social Science Guide for Class 7 PSEB ਖੇਤਰੀ ਸਭਿਆਚਾਰ ਦਾ ਵਿਕਾਸ Textbook Questions, and Answers

ਅਭਿਆਸ ਦੇ ਪ੍ਰਸ਼ਨ ਹੈ।
(ਉ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਲਿਖੋ

ਪ੍ਰਸ਼ਨ 1.
ਮੱਧਕਾਲੀਨ ਯੁਗ (800-1200 ਈ:) ਵਿਚ ਉੱਤਰੀ ਭਾਰਤ ਵਿਚ ਕਿਹੜੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ ?
ਉੱਤਰ-
ਮੱਧਕਾਲੀਨ ਯੁਗ ਵਿਚ ਉੱਤਰੀ ਭਾਰਤ ਵਿਚ ਕਈ ਭਾਸ਼ਾਵਾਂ, ਜਿਵੇਂ ਕਿ ਗੁਜਰਾਤੀ, ਬੰਗਾਲੀ ਅਤੇ ਮਰਾਠੀ ਆਦਿ ਦਾ ਬਹੁਤ ਵਿਕਾਸ ਹੋਇਆ । ਇਸ ਵਿਕਾਸ ਦੀ ਗਤੀ ਉਸ ਸਮੇਂ ਹੋਰ ਵੀ ਤੇਜ਼ ਹੋਈ, ਜਦੋਂ ਭਗਤੀ ਲਹਿਰ ਦੇ ਮਹਾਨ ਸੰਤਾਂ ਨੇ ਭਗਤੀ ਲਹਿਰ ਦਾ ਪ੍ਰਚਾਰ ਖੇਤਰੀ ਭਾਸ਼ਾਵਾਂ ਵਿਚ ਕੀਤਾ ।

ਪ੍ਰਸ਼ਨ 2.
ਦਿੱਲੀ ਸਲਤਨਤ ਕਾਲ ਦੌਰਾਨ ਖੇਤਰੀ ਭਾਸ਼ਾਵਾਂ ਦਾ ਵਿਕਾਸ ਕਿਉਂ ਹੋਇਆ ?
ਉੱਤਰ-
ਦਿੱਲੀ ਸਲਤਨਤ ਕਾਲ ਦੌਰਾਨ ਭਗਤੀ ਲਹਿਰ ਦੇ ਕਾਰਨ ਹਿੰਦੀ, ਗੁਜਰਾਤੀ, ਮਰਾਠੀ, ਤੇਲਗੂ, ਤਾਮਿਲ, ਪੰਜਾਬੀ, ਕੱਨੜ ਆਦਿ ਖੇਤਰੀ ਭਾਸ਼ਾਵਾਂ ਦਾ ਵਿਕਾਸ ਹੋਇਆ | ਬਹੁਤ ਸਾਰੀਆਂ ਪਵਿੱਤਰ ਧਾਰਮਿਕ ਪੁਸਤਕਾਂ ਦਾ ਸੰਸਕ੍ਰਿਤ ਭਾਸ਼ਾ ਤੋਂ ਭਿੰਨ-ਭਿੰਨ ਖੇਤਰੀ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ।

ਪ੍ਰਸ਼ਨ 3.
ਮੁਗ਼ਲ ਕਾਲ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
ਮੁਗ਼ਲ ਸ਼ਾਸਕ ਆਪ ਵੀ ਮਹਾਨ ਵਿਦਵਾਨ ਸਨ । ਇਸ ਲਈ ਮੁਗ਼ਲ ਕਾਲ ਵਿਚ ਸਾਹਿਤ ਦੇ ਖੇਤਰ ਵਿਚ ਬਹੁਤ ਵਿਕਾਸ ਹੋਇਆ ।

  1. ਬਾਬਰ ਨੇ ਬਾਬਰਨਾਮਾ ਜਾਂ ਤੁਜ਼ਕ-ਏ-ਬਾਬਰੀ ਨਾਂ ਦੀ ਪ੍ਰਸਿੱਧ ਆਤਮ-ਕਥਾ ਲਿਖੀ । ਇਹ ਪੁਸਤਕ ਤੁਰਕੀ ਭਾਸ਼ਾ ਵਿਚ ਲਿਖੀ ਗਈ ਸੀ ।
  2. ਅਕਬਰ ਨੇ ਸਾਹਿਤ ਨੂੰ ਕਾਫ਼ੀ ਉਤਸ਼ਾਹਿਤ ਕੀਤਾ । ਉਸ ਦੇ ਦਰਬਾਰ ਵਿਚ ਸ਼ੇਖ ਮੁਬਾਰਕ, ਅਬੁਲ ਫ਼ਜ਼ਲ ਅਤੇ ਫੌਜੀ ਵਰਗੇ ਮਹਾਨ ਵਿਦਵਾਨ ਸਨ । ਅਬੁਲ ਫ਼ਜ਼ਲ ਨੇ ਆਈਨ-ਏ-ਅਕਬਰੀ ਅਤੇ ਅਕਬਰ ਨਾਮਾ ਨਾਂ ਦੀਆਂ ਪੁਸਤਕਾਂ ਲਿਖੀਆਂ । ਅਕਬਰ ਬਾਦਸ਼ਾਹ ਨੇ ਰਮਾਇਣ, ਮਹਾਂਭਾਰਤ, ਰਾਜਤਰੰਗਣੀ, ਪੰਚਤੰਤਰ ਆਦਿ ਸੰਸਕ੍ਰਿਤ ਦੀਆਂ ਪ੍ਰਸਿੱਧ ਰਚਨਾਵਾਂ (ਗ੍ਰੰਥਾਂ) ਦਾ ਫ਼ਾਰਸੀ ਭਾਸ਼ਾ ਵਿਚ ਅਨੁਵਾਦ ਕਰਵਾਇਆ ।
  3. ਜਹਾਂਗੀਰ ਬਾਦਸ਼ਾਹ ਵੀ ਤੁਰਕੀ, ਹਿੰਦੀ ਅਤੇ ਫ਼ਾਰਸੀ ਭਾਸ਼ਾਵਾਂ ਦਾ ਮਹਾਨ ਵਿਦਵਾਨ ਸੀ ।ਉਸ ਨੇ ਫ਼ਾਰਸੀ ਭਾਸ਼ਾ ਵਿਚ ਤੁਜ਼ਕ-ਏ-ਜਹਾਂਗੀਰੀ ਨਾਂ ਦੀ ਆਤਮ-ਕਥਾ ਲਿਖੀ । ਉਸ ਨੇ ਵਿਦਵਾਨਾਂ ਦੀ ਵੀ ਸਰਪ੍ਰਸਤੀ ਕੀਤੀ । ਜਹਾਂਗੀਰ ਦੇ ਦਰਬਾਰ ਦੇ ਪ੍ਰਸਿੱਧ ਹਿੰਦੀ ਲੇਖਕ ਰਾਏ ਮਨੋਹਰ ਦਾਸ, ਭੀਸ਼ਮ ਦਾਸ ਅਤੇ ਕੇਸ਼ਵ ਦਾਸ ਸਨ ।
  4. ਸ਼ਾਹਜਹਾਂ ਵੀ ਇਕ ਸਾਹਿਤ ਦਾ ਪ੍ਰੇਮੀ ਬਾਦਸ਼ਾਹ ਸੀ । ਉਸ ਦੇ ਰਾਜਕਾਲ ਵਿਚ ਅਬਦੁਲ ਹਮੀਦ ਲਾਹੌਰੀ ਨੇ ਪਾਦਸ਼ਾਹਨਾਮਾ ਅਤੇ ਮੁਹੰਮਦ ਸਦੀਕੀ ਨੇ ਸ਼ਾਹਜਹਾਂਨਾਮਾ ਨਾਮਕ ਪ੍ਰਸਿੱਧ ਪੁਸਤਕਾਂ ਲਿਖੀਆਂ । ਉਸਨੇ ਹਿੰਦੀ ਸਾਹਿਤ ਨੂੰ ਵੀ ਸਰਪ੍ਰਸਤੀ ਪ੍ਰਦਾਨ ਕੀਤੀ ।
  5. ਔਰੰਗਜ਼ੇਬ ਨੇ ਇਸਲਾਮੀ ਕਾਨੂੰਨ ‘ਤੇ ਆਧਾਰਿਤ ਫ਼ਤਵਾ-ਏ-ਆਲਮਗੀਰੀ ਨਾਂ ਦੀ ਪੁਸਤਕ ਲਿਖਵਾਈ । ਉਸਦੇ ਸਮੇਂ ਵਿਚ ਖਾਫ਼ੀ ਮਾਂ ਨੇ ਮੁੰਖਿਬ-ਉਲ-ਲੁਬਾਬ ਨਾਂ ਦਾ ਪ੍ਰਸਿੱਧ ਗੰਥ ਪੁਸਤਕ ਲਿਖਿਆ ।

ਪ੍ਰਸ਼ਨ 4.
ਚਿੱਤਰਕਲਾ ਦੇ ਖੇਤਰ ਵਿਚ ਰਾਜਪੂਤਾਂ ਦੀਆਂ ਪ੍ਰਾਪਤੀਆਂ ਬਾਰੇ ਵਰਣਨ ਕਰੋ |
ਉੱਤਰ-
ਰਾਜਪੂਤ ਸ਼ਾਸਕਾਂ ਦੇ ਰਾਜਕਾਲ ਵਿਚ ਕਾਗਜ਼ਾਂ ਉੱਤੇ ਚਿੱਤਰ ਬਣਾਏ ਜਾਣ ਲੱਗੇ ਸਨ । ਇਸ ਯੁਗ ਵਿਚ ਚਿੱਤਰ ਕਲਾ ਦੀ ਪਾਲ ਅਤੇ ਅਪਭਰੰਸ਼ ਸ਼ੈਲੀ ਦੀ ਵਰਤੋਂ ਕੀਤੀ ਜਾਂਦੀ ਸੀ । ਪਾਲ ਸ਼ੈਲੀ ਦੇ ਚਿੱਤਰ ਬੁੱਧ ਧਰਮ ਦੇ ਗ੍ਰੰਥਾਂ ਵਿਚ ਮਿਲਦੇ ਹਨ । ਇਹਨਾਂ ਚਿੱਤਰਾਂ ਵਿਚ ਸਫ਼ੈਦ, ਕਾਲੇ, ਲਾਲ ਅਤੇ ਨੀਲੇ ਰੰਗਾਂ ਦੀ ਵਰਤੋਂ ਕੀਤੀ ਗਈ ਹੈ । ਅਪਭਰੰਸ਼ ਸ਼ੈਲੀ ਦੇ ਚਿੱਤਰਾਂ ਵਿਚ ਲਾਲ ਅਤੇ ਪੀਲੇ ਰੰਗਾਂ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕੀਤੀ ਗਈ ਹੈ । ਇਸ ਸ਼ੈਲੀ ਦੇ ਚਿੱਤਰ ਜੈਨ ਅਤੇ ਪੁਰਾਣ ਗ੍ਰੰਥਾਂ ਵਿਚ ਮਿਲਦੇ ਹਨ ।

PSEB 7th Class Social Science Solutions Chapter 16 ਖੇਤਰੀ ਸਭਿਆਚਾਰ ਦਾ ਵਿਕਾਸ

ਪ੍ਰਸ਼ਨ 5.
ਪੰਜਾਬੀ ਸਾਹਿਤ ਦਾ ਮੋਢੀ ਜਾਂ ਸੰਸਥਾਪਕ ਕੌਣ ਸੀ ?
ਉੱਤਰ-
ਪੰਜਾਬੀ ਸਾਹਿਤ ਦੇ ਮੋਢੀ ਜਾਂ ਸੰਸਥਾਪਕ ਬਾਬਾ ਫ਼ਰੀਦ ਸ਼ੱਕਰਗੰਜ ਸਨ । ਉਹ ਪੰਜਾਬ ਦੇ ਇਕ ਮਹਾਨ ਸੂਫ਼ੀ ਸੰਤ ਸਨ ।

ਪ੍ਰਸ਼ਨ 6.
ਭਾਈ ਗੁਰਦਾਸ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ?
ਉੱਤਰ-
ਭਾਈ ਗੁਰਦਾਸ ਜੀ ਇਕ ਮਹਾਨ ਕਵੀ ਸਨ । ਉਨ੍ਹਾਂ ਨੇ ਪੰਜਾਬੀ ਭਾਸ਼ਾ ਵਿਚ 39 ਵਾਰਾਂ ਦੀ ਰਚਨਾ ਕੀਤੀ । ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਵਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਹਿ ਕੇ ਸਨਮਾਨਿਤ ਕੀਤਾ ।

ਪ੍ਰਸ਼ਨ 7.
ਚਾਰ ਪ੍ਰਸਿੱਧ ਕਵੀਆਂ ਦੇ ਨਾਂ ਦੱਸੋ, ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਮਹੱਤਵਪੂਰਨ ਯੋਗਦਾਨ ਦਿੱਤਾ ।
ਉੱਤਰ-
ਪੰਜਾਬੀ ਸਾਹਿਤ ਨੂੰ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਚਾਰ ਪ੍ਰਸਿੱਧ ਕਵੀ ਸ਼ਾਹ ਹੁਸੈਨ, ਬੁੱਲ੍ਹੇਸ਼ਾਹ, ਦਾਮੋਦਰ ਅਤੇ ਵਾਰਿਸ ਸ਼ਾਹ ਸਨ ।

ਪ੍ਰਸ਼ਨ 8.
ਆਦਿ ਗ੍ਰੰਥ ਸਾਹਿਬ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈ: ਵਿਚ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ । ਇਸ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰ ਦਾਸ ਜੀ, ਸ੍ਰੀ ਗੁਰੂ ਰਾਮ ਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਨੂੰ ਸ਼ਾਮਿਲ ਕੀਤਾ ਗਿਆ | ਬਾਅਦ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਨੂੰ ਵੀ ਇਸ ਵਿਚ ਸ਼ਾਮਿਲ ਕੀਤਾ ਗਿਆ । ਸਿੱਖ ਗੁਰੂ ਸਾਹਿਬਾਨਾਂ ਦੇ ਇਲਾਵਾ ਆਦਿ ਗ੍ਰੰਥ ਸਾਹਿਬ ਵਿਚ ਹਿੰਦੂ ਭਗਤਾਂ ਅਤੇ ਮੁਸਲਮਾਨ ਸੰਤਾਂ ਅਤੇ ਕੁੱਝ ਭੱਟਾਂ ਦੀ ਬਾਣੀ ਨੂੰ ਵੀ ਸ਼ਾਮਿਲ ਕੀਤਾ ਗਿਆ । ਇਸ ਸਾਰੀ ਬਾਣੀ ਵਿਚ ਪ੍ਰਮਾਤਮਾ ਦੀ ਪ੍ਰਸੰਸਾ ਕੀਤੀ ਗਈ ਹੈ । ਆਦਿ ਗ੍ਰੰਥ ਸਾਹਿਬ ਨੂੰ ਪੰਜਾਬੀ ਸਾਹਿਤ ਵਿਚ ਸਰਵ-ਉੱਚ ਸਥਾਨ ਪ੍ਰਾਪਤ ਹੈ ।

(ਅ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ –

ਪ੍ਰਸ਼ਨ 1.
……….. ਦੁਆਰਾ ‘ਗੀਤ ਗੋਬਿੰਦ’ ਲਿਖਿਆ ਗਿਆ ਸੀ ।
ਉੱਤਰ-
ਜੈਦੇਵ,

ਪ੍ਰਸ਼ਨ 2.
……….. ਦੁਆਰਾ 1604 ਈ: ਵਿਚ ਆਦਿ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਸੀ ।
ਉੱਤਰ-
ਸ੍ਰੀ ਗੁਰੂ ਅਰਜਨ ਦੇਵ ਜੀ,

ਪ੍ਰਸ਼ਨ 3.
……….. ਦੁਆਰਾ ਪ੍ਰਿਥਵੀ ਰਾਜ ਰਾਸੋ ਲਿਖੀ ਗਈ ਸੀ ।
ਉੱਤਰ-
ਚੰਦ ਬਰਦਾਈ,

ਪ੍ਰਸ਼ਨ 4.
ਕ੍ਰਿਸ਼ਨ ਰਾਏ ਸੰਸਕ੍ਰਿਤ ਅਤੇ ਹਿੰਦੀ ਭਾਸ਼ਾਵਾਂ ਦਾ ਪ੍ਰਸਿੱਧ ……….. ਸੀ ।
ਉੱਤਰ-
ਕਵੀ,

PSEB 7th Class Social Science Solutions Chapter 16 ਖੇਤਰੀ ਸਭਿਆਚਾਰ ਦਾ ਵਿਕਾਸ

ਪ੍ਰਸ਼ਨ 5.
ਅਮੀਰ ਖੁਸਰੋ ਇਕ ……….. ਸੰਗੀਤਕਾਰ ਅਤੇ ਕਵੀ ਸੀ ।
ਉੱਤਰ-
ਮਹਾਨ ।

(ਈ) ਹੇਠ ਲਿਖੇ ਵਾਕਾਂ ‘ਤੇ ਸਹੀ (✓) ਜਾਂ ਗ਼ਲਤ (✗) ਦਾ ਨਿਸ਼ਾਨ ਲਗਾਓ

ਪ੍ਰਸ਼ਨ 1.
ਦਿੱਲੀ ਸਲਤਨਤ ਕਾਲ ਵਿਚ ਰਾਮਾਨੁਜ ਅਤੇ ਜੈਦੇਵ ਸੰਸਕ੍ਰਿਤ ਭਾਸ਼ਾ ਦੇ ਪ੍ਰਸਿੱਧ ਲੇਖਕ ਸਨ ।
ਉੱਤਰ-
(✗)

ਪ੍ਰਸ਼ਨ 2.
ਅਬੁਲ ਫ਼ਜ਼ਲ ਨੇ ਆਇਨ-ਏ-ਅਕਬਰੀ ਨਹੀਂ ਲਿਖੀ ਸੀ ।
ਉੱਤਰ-
(✗)

ਪ੍ਰਸ਼ਨ 3.
ਤਾਨਸੇਨ ਅਕਬਰ ਦੇ ਦਰਬਾਰ ਦਾ ਪ੍ਰਸਿੱਧ ਗਾਇਕ ਸੀ ।
ਉੱਤਰ-
(✓)

ਪ੍ਰਸ਼ਨ 4.
ਮੁਹੰਮਦ ਤੁਗਲਕ ਦਾ ਚਿੱਤਰ ਮੱਧਕਾਲੀਨ ਚਿੱਤਰਕਲਾ ਦਾ ਇਕ ਪ੍ਰਸਿੱਧ ਨਮੂਨਾ ਹੈ ।
ਉੱਤਰ-
(✓)

ਪ੍ਰਸ਼ਨ 5.
ਰਾਜਪੂਤ ਕਾਲ ਦੌਰਾਨ ਸੰਗੀਤ ਦਾ ਵਿਕਾਸ ਨਹੀਂ ਹੋਇਆ ਸੀ ।
ਉੱਤਰ-
(✗)

(ਸ) ਜੋੜੇ ਬਣਾਓ

ਕਾਲਮ ਉ ਕਾਲਮ ਅ
(1) ਜੈ ਦੇਵ (ੳ) ਵਿਮੰਕ-ਦੇਵ-ਚਰਿਤ
(2) ਕੋਲਹਣ (ਅ) ਆਇਨੇ-ਅਕਬਰੀ
(3) ਬਿਲਹਣ (ਇ) ਰਾਜ ਤਿਰੰਗਣੀ
(4) ਅਬੁਲ ਫ਼ਜ਼ਲ (ਸ) ਗੀਤ ਗੋਬਿੰਦ
(5) ਔਰੰਗਜ਼ੇਬ (ਹ) ਫਤਵਾ-ਏ-ਆਲਮਗੀਰੀ ।

ਉੱਤਰ-

ਕਾਲਮ ਉ ਕਾਲਮ ਅ
(1) ਜੈ ਦੇਵ (ਸ) ਗੀਤ ਗੋਬਿੰਦ
(2) ਕਲਹਣ (ਈ) ਰਾਜ ਤਿਰੰਗਣੀ
(3) ਬਿਲਹਣ (ਉ) ਵਿਅੰਕ-ਦੇਵ-ਚਰਿਤ
(4) ਅਬੁਲ ਫ਼ਜ਼ਲ (ਅ) ਆਇਨੇ-ਅਕਬਰੀ
(5) ਔਰੰਗਜ਼ੇਬ (ਹ) ਫਤਵਾ-ਏ-ਆਲਮਗੀਰੀ ।

ਹੋਰ ਮਹੱਤਵਪੂਰਨ ਪ੍ਰਸ਼ਨ ਦੀ

ਪ੍ਰਸ਼ਨ 1.
ਉਰਦੂ ਭਾਸ਼ਾ ਕਿਸ ਤਰ੍ਹਾਂ ਹੋਂਦ ਵਿਚ ਆਈ ?
ਉੱਤਰ-
ਭਾਰਤ ਵਿਚ ਤੁਰਕਾਂ ਦੁਆਰਾ ਫ਼ਾਰਸੀ ਭਾਸ਼ਾ ਆਰੰਭ ਕੀਤੀ ਗਈ ਸੀ । ਸਮਾਂ ਬੀਤਣ ਦੇ ਨਾਲ ਹਿੰਦੀ ਅਤੇ ਫ਼ਾਰਸੀ ਭਾਸ਼ਾਵਾਂ ਦੇ ਮੇਲ ਨਾਲ ਇਕ ਨਵੀਂ ਭਾਸ਼ਾ ‘ਉਰਦੂ’ ਹੋਂਦ ਵਿਚ ਆਈ ।

ਪ੍ਰਸ਼ਨ 2.
ਮੁਗ਼ਲ ਕਾਲ (1526-1707 ਈ:) ਵਿਚ ਹੋਣ ਵਾਲੇ ਭਾਸ਼ਾਈ ਵਿਕਾਸ ਦਾ ਸੰਖੇਪ ਵਰਣਨ ਕਰੋ ।
ਉੱਤਰ-
ਮੁਗ਼ਲ ਕਾਲ ਵਿਚ ਫ਼ਾਰਸੀ ਭਾਸ਼ਾ ਦਾ ਸਭ ਤੋਂ ਵੱਧ ਵਿਕਾਸ ਹੋਇਆ | ਮੁਗ਼ਲ ਕਾਲ ਨੂੰ ਫ਼ਾਰਸੀ ਭਾਸ਼ਾ ਦਾ ਸੁਨਿਹਰੀ ਯੁਗ ਕਿਹਾ ਜਾਂਦਾ ਹੈ । ਫ਼ਾਰਸੀ ਮੁਗ਼ਲ ਸਾਮਰਾਜ ਦੀ ਸਰਕਾਰੀ ਭਾਸ਼ਾ ਸੀ । ਸਿੱਟੇ ਵਜੋਂ ਪੰਜਾਬ ਵਿਚ ਫ਼ਾਰਸੀ ਭਾਸ਼ਾ ਨੂੰ ਬਹੁਤ ਉਤਸ਼ਾਹ ਮਿਲਿਆ | ਅਕਬਰ ਬਾਦਸ਼ਾਹ ਨੇ ਰਮਾਇਣ ਅਤੇ ਮਹਾਂਭਾਰਤ ਦਾ ਸੰਸਕ੍ਰਿਤ ਭਾਸ਼ਾ ਤੋਂ ਫ਼ਾਰਸੀ ਭਾਸ਼ਾ ਵਿਚ ਅਨੁਵਾਦ ਕਰਵਾਇਆ । ਇਸ ਤੋਂ ਇਲਾਵਾ, ਪੰਜਾਬੀ ਭਾਸ਼ਾ ਦੀ ਵੀ ਮੁਗ਼ਲ ਕਾਲ ਦੌਰਾਨ ਬਹੁਤ ਉੱਨਤੀ ਹੋਈ ।ਹਿੰਦੀ ਭਾਸ਼ਾ ਨੇ ਇਕ ਮਹੱਤਵਪੂਰਨ ਭਾਸ਼ਾ ਹੋਣ ਵਜੋਂ ਬਹੁਤ ਵਿਕਾਸ ਕੀਤਾ । ਮੁਗ਼ਲ ਕਾਲ ਸਮੇਂ ਹੀ ਉਰਦੂ ਭਾਸ਼ਾ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ਸੀ ।

PSEB 7th Class Social Science Solutions Chapter 16 ਖੇਤਰੀ ਸਭਿਆਚਾਰ ਦਾ ਵਿਕਾਸ

ਪ੍ਰਸ਼ਨ 3.
ਉੱਤਰ ਭਾਰਤ ਵਿਚ ਰਾਜਪੂਤ ਕਾਲ ਵਿਚ ਸਾਹਿਤ ਦੇ ਵਿਕਾਸ ‘ਤੇ ਰੌਸ਼ਨੀ ਪਾਓ ।
ਉੱਤਰ-
ਉੱਤਰੀ ਭਾਰਤ ਵਿਚ ਰਾਜਪੂਤ ਸ਼ਾਸਕਾਂ ਦੇ ਰਾਜਕਾਲ ਦੌਰਾਨ ਸਾਹਿਤ ਦਾ ਬਹੁਤ ਵਿਕਾਸ ਹੋਇਆ | ਚੰਦ ਬਰਦਾਈ ਨੇ ਪ੍ਰਿਥਵੀ ਰਾਜ ਰਾਸੋ ਨਾਂ ਦੇ ਗ੍ਰੰਥ ਦੀ ਰਚਨਾ ਕੀਤੀ । ਬੰਗਾਲ ਦੇ ਰਾਜਕਵੀਂ ਜੈ ਦੇਵ ਨੇ ‘ਗੀਤ ਗੋਬਿੰਦ` ਨਾਂ ਦਾ ਪ੍ਰਸਿੱਧ ਗੰਥ ਲਿਖਿਆ ਜਿਸ ਵਿਚ ਉਸਨੇ ਕ੍ਰਿਸ਼ਨ ਅਤੇ ਰਾਧਾ ਦੇ ਪਿਆਰ ਦਾ ਵਰਣਨ ਕੀਤਾ ਹੈ । ਕਲਹਣ ਨੇ ਇਕ ਇਤਿਹਾਸਕ ਪੁਸਤਕ ‘ਰਾਜਤਿਰੰਗਣੀ ਦੀ ਰਚਨਾ ਕੀਤੀ । ਇਸ ਗੰਥ ਤੋਂ ਕਸ਼ਮੀਰ ਦੇ ਇਤਿਹਾਸ ਦੇ ਬਾਰੇ ਵਿਚ ਜਾਣਕਾਰੀ ਮਿਲਦੀ ਹੈ । ਬਿਲਹਣ ਨੇ ‘ਵਿਅੰਕ-ਦੇਵ-ਚਰਿਤ` ਨਾਂ ਦੀ ਪ੍ਰਸਿੱਧ ਪੁਸਤਕ ਲਿਖੀ । ਇਸ ਵਿਚ ਚਾਲੂਕਿਆ ਰਾਜੇ ਵਿਕ੍ਰਮ ਦਿੱਤਯ ਛੇਵੇਂ ਦੇ ਜੀਵਨ ਦਾ ਵਰਣਨ ਕੀਤਾ ਗਿਆ ਹੈ । ਰਾਜਪੂਤ ਕਾਲ ਵਿਚ ਰਚੀ ਗਈ ‘ਕਥਾ ਸਾਰਿਤਸਾਗਰ’ ਸੰਸਕ੍ਰਿਤ ਭਾਸ਼ਾ ਦੀ ਇਕ ਸ਼ਾਨਦਾਰ ਰਚਨਾ ਹੈ । ਇਹ ਇਕ ਕਹਾਣੀਆਂ ਦਾ ਸੰਗ੍ਰਹਿ ਹੈ ।

ਪ੍ਰਸ਼ਨ 4.
ਪੰਜਾਬ ਦੇ ਭਾਸ਼ਾ ਅਤੇ ਸਾਹਿਤ ਵਿਚ ਹੇਠ ਲਿਖਿਆਂ ਦੇ ਯੋਗਦਾਨ ਦੀ ਚਰਚਾ ਕਰੋ ।
(1) ਬਾਬਾ ਫ਼ਰੀਦ ਸ਼ਕਰਗੰਜ
(2) ਸ੍ਰੀ ਗੁਰੁ ਨਾਨਕ ਦੇਵ ਜੀ
(3) ਦਾਮੋਦਰ
(4) ਵਾਰਿਸ ਸ਼ਾਹ
(5) ਸ਼ਾਹ ਮੁਹੰਮਦ ।
ਉੱਤਰ-
1. ਬਾਬਾ ਫ਼ਰੀਦ ਸ਼ਕਰਗੰਜ-ਬਾਬਾ ਫ਼ਰੀਦ ਸ਼ਕਰਗੰਜ ਪੰਜਾਬ ਦੇ ਪ੍ਰਸਿੱਧ ਸੂਫ਼ੀ ਸੰਤ ਸਨ । ਉਹਨਾਂ ਨੂੰ ਪੰਜਾਬੀ ਸਾਹਿਤ ਦੇ ਸੰਸਥਾਪਕ ਕਿਹਾ ਜਾਂਦਾ ਹੈ । ਉਹਨਾਂ ਨੇ ਆਪਣੀ ਬਾਣੀ ਦੀ ਰਚਨਾ ਲਹਿੰਦੀ ਜਾਂ ਮੁਲਤਾਨੀ ਭਾਸ਼ਾ ਵਿਚ ਕੀਤੀ, ਜੋ ਕਿ ਆਮ ਲੋਕਾਂ ਦੀ ਬੋਲੀ ਸੀ । ਉਹਨਾਂ ਦੇ 112 ਸਲੋਕ ਅਤੇ 4 ਸ਼ਬਦਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਵਿਚ ਸਥਾਨ ਦਿੱਤਾ ।

2. ਸ੍ਰੀ ਗੁਰੂ ਨਾਨਕ ਦੇਵ ਜੀ-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਾਬੀ ਸਾਹਿਤ ਦੇ ਇਕ ਨਵੇਂ ਯੁੱਗ ਦਾ ਆਰੰਭ ਕੀਤਾ । ਉਹਨਾਂ ਦੁਆਰਾ ਰਚਿਆ ਗਿਆ ਪੰਜਾਬੀ ਸਾਹਿਤ ਸਾਰੇ ਪੱਖਾਂ ਤੋਂ ਮਹਾਨ ਹੈ । ਉਨ੍ਹਾਂ ਦੁਆਰਾ ਰਚੀਆਂ ਗਈਆਂ ਬਾਣੀਆਂ ਵਿਚੋਂ ਜਪੁਜੀ ਸਾਹਿਬ, ਆਸਾ ਦੀ ਵਾਰ, ਬਾਬਰ-ਵਾਣੀ ਆਦਿ ਮਹੱਤਵਪੂਰਨ ਹਨ | ਅਸਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੰਜਾਬੀ ਸਾਹਿਤ ਨੂੰ ਇਕ ਅਮਰ ਦੇਣ ਹੈ ।

3. ਦਾਮੋਦਰ-ਦਾਮੋਦਰ ਮੁਗਲ ਬਾਦਸ਼ਾਹ ਅਕਬਰ ਦਾ ਸਮਕਾਲੀਨ ਸੀ । ਉਸਨੇ ਲਹਿੰਦੀ ਜਾਂ ਮੁਲਤਾਨੀ ਪੰਜਾਬੀ ਬੋਲੀ ਵਿਚ ਹੀਰ ਰਾਂਝਾ ਕਿੱਸੇ ਦੀ ਰਚਨਾ ਕੀਤੀ । ਇਸ ਵਿਚ ਉਸਨੇ ਆਪਣੇ ਸਮੇਂ ਦੇ ਪੇਂਡੂ ਸਭਿਆਚਾਰ ਦਾ ਵਰਣਨ ਕੀਤਾ ਹੈ ।

4. ਵਾਰਿਸ ਸ਼ਾਹ-ਵਾਰਿਸ ਸ਼ਾਹ ਨੂੰ ਪੰਜਾਬੀ ਕਿੱਸਾ ਕਾਵਿ ਵਿਚ ਮਹੱਤਵਪੂਰਨ ਸਥਾਨ ਪ੍ਰਾਪਤ ਹੈ । ਉਸ ਨੇ ਹੀਰ ਨਾਂ ਦੇ ਪੰਜਾਬੀ ਕਿੱਸੇ ਦੀ ਰਚਨਾ ਕੀਤੀ ਜੋ ਕਿ ਪੰਜਾਬੀ ਸਾਹਿਤ ਨੂੰ ਇਕ ਮਹੱਤਵਪੂਰਨ ਦੇਣ ਹੈ ।

5. ਸ਼ਾਹ ਮੁਹੰਮਦ-ਉਸਨੇ ਜੰਗਨਾਮਾ ਨਾਂ ਦੀ ਰਚਨਾ ਲਿਖੀ । ਸ਼ਾਹ ਮੁਹੰਮਦ ਨੇ ਆਪਣੀ ਰਚਨਾ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੀ ਚੜ੍ਹਤ ਜਿਸ ਨੂੰ ਉਸਨੇ ਆਪਣੇ ਅੱਖੀਂ ਦੇਖਿਆ ਸੀ, ਦੀ ਬਹੁਤ ਪ੍ਰਸੰਸਾ ਕੀਤੀ ਹੈ | ਅਸਲ ਵਿਚ ਇਹ ਰਚਨਾ ਪੰਜਾਬੀ ਸਾਹਿਤ ਨੂੰ ਇਕ ਅਮੁੱਲੀ ਦੇਣ ਹੈ ।

ਪ੍ਰਸ਼ਨ 5.
ਮੱਧਕਾਲ ਵਿਚ ਪੰਜਾਬ ਵਿਚ ਚਿੱਤਰਕਲਾ ਦੇ ਖੇਤਰ ਵਿਚ ਕੀ ਵਿਕਾਸ ਹੋਇਆ ?
ਉੱਤਰ-
ਸਿੱਖ ਗੁਰੂ ਸਾਹਿਬਾਨ ਨਾਲ ਸੰਬੰਧਿਤ ਮੱਧ ਕਾਲ ਦੇ ਅਨੇਕ ਚਿੱਤਰ ਪੁਰਾਣੇ ਗ੍ਰੰਥਾਂ, ਗੁਰਦੁਆਰਿਆਂ ਦੀਆਂ ਕੰਧਾਂ ਅਤੇ ਰਾਜ ਮਹੱਲਾਂ ਵਿਚ ਬਣੇ ਹੋਏ ਮਿਲੇ ਹਨ।ਗੋਇੰਦਵਾਲ ਵਿਚ ਗੁਰੂ ਅਮਰਦਾਸ ਜੀ ਦੇ ਉਨ੍ਹਾਂ 22 ਸਿੱਖਾਂ ਦੇ ਚਿੱਤਰ ਮਿਲੇ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਮੰਜੀ ਪ੍ਰਥਾ ਦੇ ਤਹਿਤ ਸਿੱਖ ਧਰਮ ਦੇ ਪ੍ਰਚਾਰ ਲਈ ਨਿਯੁਕਤ ਕੀਤਾ ਸੀ । ਇਹ ਚਿੱਤਰ ਉਸ ਸਮੇਂ ਦੀ ਚਿੱਤਰਕਲਾ ਦੇ ਵਿਕਾਸ ‘ਤੇ ਰੌਸ਼ਨੀ ਪਾਉਂਦੇ ਹਨ ।

ਪ੍ਰਸ਼ਨ 6.
ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਯੋਗਦਾਨ ‘ਤੇ ਰੌਸ਼ਨੀ ਪਾਓ ।
ਉੱਤਰ-
ਸ੍ਰੀ ਗੁਰੁ ਗੋਬਿੰਦ ਸਿੰਘ ਜੀ ਪੰਜਾਬੀ ਭਾਸ਼ਾ ਦੇ ਇਕ ਮਹਾਨ ਕਵੀ ਅਤੇ ਸਾਹਿਤਕਾਰ ਸਨ । ਉਹਨਾਂ ਦੀਆਂ ਰਚਨਾਵਾਂ ਜਿਵੇਂ ਕਿ ਜਾਪੁ ਸਾਹਿਬ, ਬਚਿੱਤਰ ਨਾਟਕ, ਜ਼ਫ਼ਰਨਾਮਾ, ਚੰਡੀ ਦੀ ਵਾਰ ਅਤੇ ਅਕਾਲ ਉਸਤਤ ਆਦਿ ਬਹੁਤ ਹੀ ਮਹੱਤਵਪੂਰਨ ਹਨ । ਇਹ ਰਚਨਾਵਾਂ ਦਸਮ ਗ੍ਰੰਥ ਸਾਹਿਬ ਵਿਚ ਦਰਜ ਹਨ । ਇਨ੍ਹਾਂ ਵਿਚੋਂ “ਚੰਡੀ ਦੀ ਵਾਰ ਪੰਜਾਬੀ ਸਾਹਿਤ ਦੀ ਇਕ ਸਦੀਵੀ ਰਚਨਾ ਮੰਨੀ ਜਾਂਦੀ ਹੈ ।

PSEB 7th Class Social Science Solutions Chapter 16 ਖੇਤਰੀ ਸਭਿਆਚਾਰ ਦਾ ਵਿਕਾਸ

ਪ੍ਰਸ਼ਨ 7.
ਮੁਗ਼ਲ ਕਾਲ ਵਿਚ ਚਿੱਤਰਕਲਾ ਦੇ ਖੇਤਰ ਵਿਚ ਕੀ ਵਿਕਾਸ ਹੋਇਆ ?
ਉੱਤਰ-
ਮੁਗ਼ਲ ਸ਼ਾਸਕ ਚਿੱਤਰਕਲਾ ਦੇ ਮਹਾਨ ਸਰਪ੍ਰਸਤ ਸਨ । ਇਸ ਲਈ ਮੁਗਲਾਂ ਦੇ ਰਾਜਕਾਲ ਸਮੇਂ ਇਸ ਕਲਾ ਦਾ ਬਹੁਤ ਵਿਕਾਸ ਹੋਇਆ –

  1. ਬਾਬਰ ਅਤੇ ਹਮਾਯੂੰ ਚਿੱਤਰਕਲਾ ਵਿਚ ਬਹੁਤ ਦਿਲਚਸਪੀ ਰੱਖਦੇ ਸਨ | ਬਾਬਰ ਨੇ ਆਪਣੀ ਆਤਮਕਥਾ ਨੂੰ ਚਿੱਤਰਿਤ ਕਰਵਾਇਆ ਸੀ । ਹੁਮਾਯੂੰ ਨੇ ਦੋ ਪ੍ਰਸਿੱਧ ਚਿੱਤਰਕਾਰ ਅਬਦੁਲ ਸਮਦ ਅਤੇ ਸੱਯਦ ਅਲੀ ਨੂੰ ਈਰਾਨ ਤੋਂ ਆਪਣੇ ਨਾਲ ਦਿੱਲੀ ਲਿਆਂਦਾ ਸੀ ।
  2. ਅਕਬਰ ਨੇ ਚਿੱਤਰਕਲਾ ਦੇ ਵਿਕਾਸ ਲਈ ਇਕ ਵੱਖਰੇ ਵਿਭਾਗ ਦੀ ਸਥਾਪਨਾ ਕੀਤੀ । ਇਸ ਵਿਭਾਗ ਨੇ ਪੁਸਤਕਾਂ ਨੂੰ ਚਿੱਤਰਿਤ ਕਰਨ ਦੇ ਨਾਲ-ਨਾਲ ਮੁਗ਼ਲ ਸ਼ਾਸਕਾਂ ਦੀਆਂ ਤਸਵੀਰਾਂ ਵੀ ਬਣਾਈਆਂ । ਦਸਵੰਤ ਅਤੇ ਬਾਸਵਾਨ ਅਕਬਰ ਦੇ ਦਰਬਾਰ ਦੇ ਦੋ ਪ੍ਰਸਿੱਧ ਚਿੱਤਰਕਾਰ ਸਨ ।
  3. ਜਹਾਂਗੀਰ ਵੀ ਇਕ ਚੰਗਾ ਚਿੱਤਰਕਾਰ ਸੀ । ਉਸ ਦੇ ਰਾਜਕਾਲ ਦੌਰਾਨ ਸ਼ਖਮ ਚਿੱਤਰਕਾਰੀ ਦਾ ਵਿਕਾਸ ਹੋਣ ਲੱਗਾ । ਉਸਤਾਦ ਮਨਸੂਰ, ਅਬਲ ਹਸਨ, ਫ਼ਾਰੂਖ ਬੇਗ, ਮਾਧਵ ਆਦਿ ਜਹਾਂਗੀਰ ਦੇ ਦਰਬਾਰ ਦੇ ਪ੍ਰਸਿੱਧ ਚਿੱਤਰਕਾਰ ਸਨ ।

ਪ੍ਰਸ਼ਨ 8.
ਮੁਗ਼ਲ ਕਾਲ ਵਿਚ ਸੰਗੀਤ ਦੇ ਖੇਤਰ ਵਿਚ ਹੋਣ ਵਾਲੇ ਵਿਕਾਸ ਦਾ ਸੰਖੇਪ ਵਰਣਨ ਕਰੋ ।
ਉੱਤਰ-
ਔਰੰਗਜ਼ੇਬ ਨੂੰ ਛੱਡ ਕੇ ਸਾਰੇ ਮੁਗ਼ਲ ਸ਼ਾਸਕ ਸੰਗੀਤ ਪ੍ਰੇਮੀ ਸਨ । ਇਸ ਲਈ ਉਨ੍ਹਾਂ ਦੇ ਰਾਜਕਾਲ ਵਿਚ ਸੰਗੀਤ ਕਲਾ ਦਾ ਬਹੁਤ ਵਿਕਾਸ ਹੋਇਆ ।

  • ਬਾਬਰ ਅਤੇ ਹੁਮਾਯੂੰ ਸੰਗੀਤ ਦੇ ਮਹਾਨ ਪ੍ਰੇਮੀ ਸਨ । ਹੁਮਾਯੂੰ ਹਫ਼ਤੇ ਵਿਚ ਦੋ ਦਿਨ ਸੰਗੀਤ ਸੁਣਿਆ ਕਰਦਾ ਸੀ ।
  • ਅਕਬਰ ਸੰਗੀਤ ਕਲਾ ਵਿਚ ਬਹੁਤ ਦਿਲਚਸਪੀ ਲੈਂਦਾ ਸੀ । ਉਹ ਆਪ ਇਕ ਗਾਇਕ ਵੀ ਸੀ । ਉਸ ਨੂੰ ਸੰਗੀਤ ਦੇ ਸੁਰ ਅਤੇ ਤਾਲ ਦਾ ਪੂਰਾ ਗਿਆਨ ਸੀ । ਉਸ ਦੇ ਦਰਬਾਰ ਵਿਚ ਤਾਨਸੇਨ ਵਰਗੇ ਉੱਚਕੋਟੀ ਦੇ ਸੰਗੀਤਕਾਰ ਸਨ । ਤਾਨਸੇਨ ਨੇ ਬਹੁਤ ਸਾਰੇ ਰਾਗਾਂ ਦੀ ਰਚਨਾ ਕੀਤੀ । ਤਾਨਸੇਨ ਦੇ ਇਲਾਵਾ ਰਾਮਦਾਸ ਅਕਬਰ ਦੇ ਦਰਬਾਰ ਵਿਚ ਉੱਚਕੋਟੀ ਦਾ ਗਾਇਕ ਸੀ ।
  • ਜਹਾਂਗੀਰ ਅਤੇ ਸ਼ਾਹਜਹਾਂ ਬਾਦਸ਼ਾਹ ਵੀ ਸੰਗੀਤ ਕਲਾ ਦੇ ਪ੍ਰੇਮੀ ਸਨ । ਜਹਾਂਗੀਰ ਆਪ ਇਕ ਚੰਗਾ ਗਾਇਕ ਸੀ । ਉਸ ਨੇ ਕਈ ਹਿੰਦੀ ਦੇ ਗੀਤ ਲਿਖੇ । ਸ਼ਾਹਜਹਾਂ ਧੁਪਦ ਰਾਗ ਦਾ ਬਹੁਤ ਸ਼ੌਕੀਨ ਸੀ ।
  • ਮੁਗ਼ਲ ਕਾਲ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਗ-ਰਾਗਨੀਆਂ ਦੇ ਅਨੁਸਾਰ ਆਦਿ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਸੀ ।

PSEB 7th Class Social Science Solutions Chapter 15 ਧਾਰਮਿਕ ਵਿਕਾਸ

Punjab State Board PSEB 7th Class Social Science Book Solutions History Chapter 15 ਧਾਰਮਿਕ ਵਿਕਾਸ Textbook Exercise Questions and Answers.

PSEB Solutions for Class 7 Social Science History Chapter 15 ਧਾਰਮਿਕ ਵਿਕਾਸ

Social Science Guide for Class 7 PSEB ਧਾਰਮਿਕ ਵਿਕਾਸ Textbook Questions, and Answers

ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਸੰਖੇਪ ਵਿਚ ਲਿਖੋ

ਪ੍ਰਸ਼ਨ 1.
ਇਕ ਨਵੇਂ ਧਰਮ ਦੀਨੇ ਇਲਾਹੀ ਦੀ ਸਥਾਪਨਾ ਕਿਸਨੇ ਕੀਤੀ ?
ਉੱਤਰ-
ਦੀਨੇ ਇਲਾਹੀ ਦੀ ਸਥਾਪਨਾ ਅਕਬਰ ਨੇ ਕੀਤੀ ।

ਪ੍ਰਸ਼ਨ 2.
ਅਦਵੈਤ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਅਦਵੈਤ ਤੋਂ ਭਾਵ ਹੈ ਕਿ ਪਰਮਾਤਮਾ ਅਤੇ ਜੀਵ ਇੱਕੋ ਹਨ ।

ਪ੍ਰਸ਼ਨ 3.
ਇਸਲਾਮ ਧਰਮ ਦੀਆਂ ਦੋ ਪ੍ਰਮੁੱਖ ਸੰਪਰਦਾਵਾਂ ਦੇ ਨਾਂ ਲਿਖੋ ।
ਉੱਤਰ-
ਸ਼ਿਆ ਅਤੇ ਸੁੰਨੀ ।

ਪ੍ਰਸ਼ਨ 4.
ਚਿਸ਼ਤੀ ਅਤੇ ਸੁਹਰਾਵਰਦੀ ਸਿਲਸਿਲੇ ਦੇ ਸੰਸਥਾਪਕਾਂ ਦੇ ਨਾਂ ਲਿਖੋ ।
ਉੱਤਰ-
ਚਿਸ਼ਤੀ ਸਿਲਸਿਲੇ ਦੀ ਸਥਾਪਨਾ ਮੁਈਨੱਦੀਨ ਚਿਸ਼ਤੀ ਅਤੇ ਸੁਹਰਾਵਰਦੀ ਸਿਲਸਿਲੇ ਦੀ ਸਥਾਪਨਾ ਮਖਦੂਮ ਬਹਾਉੱਦੀਨ ਜ਼ਕਰੀਆ ਨੇ ਕੀਤੀ ।

ਪ੍ਰਸ਼ਨ 5.
ਰਾਮਾਨੁਜ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸੰਤ ਰਾਮਾਨੁਜ ਜੀ ਦੱਖਣੀ ਭਾਰਤ ਵਿਚ ਵੈਸ਼ਨਵ ਮਤ ਦੇ ਮਹਾਨ ਪ੍ਰਚਾਰਕ ਸਨ । ਉਹ ਤਾਮਿਲ ਬ੍ਰਾਹਮਣ ਸਨ । ਉਹ ਆਪਣੇ ਚੇਲਿਆਂ ਨੂੰ ਵਿਸ਼ਨੂੰ ਦੀ ਪੂਜਾ ਕਰਨ ਦਾ ਉਪਦੇਸ਼ ਦਿੰਦੇ ਸਨ । ਉਹਨਾਂ ਨੇ ਜਾਤ-ਪਾਤ ਦਾ ਵਿਰੋਧ ਕੀਤਾ । ਉਨ੍ਹਾਂ ਨੇ ਦੱਖਣੀ ਭਾਰਤ ਵਿਚ ਬਹੁਤ ਸਾਰੇ ਲੋਕਾਂ ਨੂੰ ਆਪਣਾ ਅਨੁਯਾਈ ਬਣਾਇਆ।

PSEB 7th Class Social Science Solutions Chapter 15 ਧਾਰਮਿਕ ਵਿਕਾਸ

ਪ੍ਰਸ਼ਨ 6.
ਰਾਮਾਨੰਦ ਦਾ ਜਨਮ ਕਿੱਥੇ ਅਤੇ ਕਦੋਂ ਹੋਇਆ ਸੀ ?
ਉੱਤਰ-
ਰਾਮਾਨੰਦ ਦਾ ਜਨਮ ਪ੍ਰਯਾਗ (ਇਲਾਹਾਬਾਦ ਵਿਖੇ 14ਵੀਂ ਸਦੀ ਵਿਚ ਇਕ ਬ੍ਰਾਹਮਣ ਪਰਿਵਾਰ ਵਿਚ ਹੋਇਆ ਸੀ ।

ਪ੍ਰਸ਼ਨ 7.
ਚੈਤੰਨਯ ਮਹਾਂਪ੍ਰਭੂ ਕੌਣ ਸਨ ? .
ਉੱਤਰ-
ਚੈਤੰਨਯ ਮਹਾਂਪ੍ਰਭੂ ਇਕ ਮਹਾਨ ਭਗਤੀ ਸੰਤ ਸਨ । ਉਨ੍ਹਾਂ ਦਾ ਜਨਮ 1486 ਈ: ਵਿਚ ਬੰਗਾਲ ਦੇ ਇਕ ਪਿੰਡ ਨਦੀਆ ਵਿਖੇ ਹੋਇਆ ।

ਪ੍ਰਸ਼ਨ 8.
ਪੈਗੰਬਰ ਹਜ਼ਰਤ ਮੁਹੰਮਦ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ ?
ਉੱਤਰ-
ਪੈਗੰਬਰ ਹਜ਼ਰਤ ਮੁਹੰਮਦ ਦਾ ਜਨਮ 570 ਈ: ਵਿਚ ਮੱਕੇ ਵਿਚ ਹੋਇਆ ਸੀ ।

ਪ੍ਰਸ਼ਨ 9.
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ ?
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ: ਵਿਚ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਸੀ | ਅੱਜਕਲ ਇਹ ਸਥਾਨ ਪਾਕਿਸਤਾਨ ਵਿਚ ਹੈ।

ਪ੍ਰਸ਼ਨ 10.
ਗੁਰੂ ਰਵਿਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ ?
ਉੱਤਰ-
ਗੁਰੂ ਰਵਿਦਾਸ ਜੀ ਦਾ ਜਨਮ ਬਨਾਰਸ ਵਿਚ ਹੋਇਆ ਸੀ ।

(ਅ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ-

ਪ੍ਰਸ਼ਨ 1.
………… ਦੀਆਂ ਸਿੱਖਿਆਵਾਂ ਆਦਿ ਗ੍ਰੰਥ ਸਾਹਿਬ ਵਿੱਚ ਦਰਜ ਹਨ ।
ਉੱਤਰ-
ਸ੍ਰੀ ਗੁਰੂ ਨਾਨਕ ਦੇਵ ਜੀ,

ਪ੍ਰਸ਼ਨ 2.
………… ਦੁਆਰਾ ਇਕ ਨਵੇਂ ਧਰਮ ਦੀਨ ਇਲਾਹੀ ਦੀ ਸਥਾਪਨਾ ਕੀਤੀ ਗਈ ।
ਉੱਤਰ-
ਅਕਬਰ,

ਪ੍ਰਸ਼ਨ 3.
ਸੰਤ ਕਬੀਰ ………….. ਦੇ ਅਨੁਯਾਈ ਹਨ ।
ਉੱਤਰ-
ਭਗਤੀ ਲਹਿਰ,

ਪ੍ਰਸ਼ਨ 4.
ਭਗਤੀ ਸੰਤਾਂ ਨੇ ਲੋਕਾਂ ਦੀ …………… ਵਿਚ ਪ੍ਰਚਾਰ ਕੀਤਾ ।
ਉੱਤਰ-
ਭਾਸ਼ਾ,

PSEB 7th Class Social Science Solutions Chapter 15 ਧਾਰਮਿਕ ਵਿਕਾਸ

ਪ੍ਰਸ਼ਨ 5.
ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ………….. ਸਨ ।
ਉੱਤਰ-
ਬਾਨੀ,

ਪ੍ਰਸ਼ਨ 6.
ਖਵਾਜ਼ਾ ਮੁਈਨੱਦੀਨ ਦਾ ਜਨਮ ……………. ਵਿਚ ਹੋਇਆ ।
ਉੱਤਰ-
ਮੱਧ ਏਸ਼ੀਆ,

ਪ੍ਰਸ਼ਨ 7.
…………… ਨੇ ਖ਼ਾਲਸਾ ਪੰਥ ਦੀ ਸਿਰਜਣਾ 1699 ਈ: ਵਿਚ ਕੀਤੀ ।
ਉੱਤਰ-
ਗੁਰੂ ਗੋਬਿੰਦ ਸਿੰਘ ਜੀ ।

(ਇ) ਹੇਠ ਲਿਖੇ ਵਾਕਾਂ ‘ਤੇ ਸਹੀ (✓) ਜਾਂ ਗ਼ਲਤ (✗) ਦਾ ਚਿੰਨ੍ਹ ਲਗਾਓ

ਪ੍ਰਸ਼ਨ 1.
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਨੀਂਹ ਰੱਖੀ ਸੀ ।
ਉੱਤਰ-
(✓)

ਪ੍ਰਸ਼ਨ 2.
ਚਿਸ਼ਤੀ ਅਤੇ ਸੁਹਰਾਵਰਦੀ ਪ੍ਰਸਿੱਧ ਸੂਫ਼ੀ ਸਿਲਸਿਲੇ ਨਹੀਂ ਸਨ ।
ਉੱਤਰ-
(✗)

ਪ੍ਰਸ਼ਨ 3.
ਨਿਜਾਮਉਦੀਨ ਔਲੀਆ ਦੀ ਦਰਗਾਹ ਅਜਮੇਰ ਵਿਖੇ ਹੈ ।
ਉੱਤਰ-
(✗)

ਪ੍ਰਸ਼ਨ 4.
ਚੈਤੰਨਯ ਅਤੇ ਮੀਰਾਂਬਾਈ ਨੇ ਰਾਮ ਭਗਤੀ ਨੂੰ ਲੋਕ-ਪ੍ਰਿਯ ਬਣਾਇਆ ।
ਉੱਤਰ-
(✗)

PSEB 7th Class Social Science Solutions Chapter 15 ਧਾਰਮਿਕ ਵਿਕਾਸ

ਪ੍ਰਸ਼ਨ 5.
ਆਲਵਰਾਂ ਨੇ ਸ਼ੈਵ ਮਤ ਦੇ ਭਗਤੀ ਗੀਤਾਂ ਨੂੰ ਲੋਕ-ਪ੍ਰਿਯ ਬਣਾਇਆ ।
ਉੱਤਰ-
(✓)

ਪ੍ਰਸ਼ਨ 6.
ਸ੍ਰੀ ਗੁਰੂ ਨਾਨਕ ਦੇਵ ਜੀ ਨੇ “ਲੰਗਰ ਪ੍ਰਥਾ ਚਲਾਈ ਸੀ ।
ਉੱਤਰ-
(✓)

(ਸ) ਹੇਠ ਲਿਖੀਆਂ ਦੇ ਸਹੀ ਜੋੜੇ ਬਣਾਓ

ਕਾਲਮ ਉ ਕਾਲਮ ਅ
1. ਗੁਰੂ ਰਵੀਦਾਸ ਜੀ ਦਾ ਜਨਮ (ਉ) 570 ਈ: ਵਿਚ ਮੱਕੇ ਵਿਖੇ ਹੋਇਆ ।
2. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ (ਅ) ਇਲਾਹਾਬਾਦ ਵਿਚ ਹੋਇਆ ।
3. ਰਾਮਾਨੰਦ ਦਾ ਜਨਮ (ਇ) ਤਾਮਿਲ ਬ੍ਰਾਹਮਣ ਸਨ ।
4. ਰਾਮਾਨੁਜ ਇਕ (ਸ) 1486 ਈ: ਵਿਚ ਬੰਗਾਲ ਦੇ ਨਾਦੀਆ ਪਿੰਡ ਵਿਚ ਹੋਇਆ ।
5. ਚੈਤੰਨਯ ਮਹਾਂਪ੍ਰਭੂ ਦਾ ਜਨਮ (ਹ) ਬਨਾਰਸ ਵਿਚ ਹੋਇਆ ।
6. ਪੈਗੰਬਰ ਮੁਹੰਮਦ ਦਾ ਜਨਮ (ਕ) 15 ਅਪਰੈਲ, 1469 ਈ: ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਸੀ ।

ਉੱਤਰ’-

ਕਾਲਮ ਉ ਕਾਲਮ ਅ
1. ਗੁਰੂ ਰਵੀਦਾਸ ਜੀ ਦਾ ਜਨਮ (ਹ) ਬਨਾਰਸ ਵਿਚ ਹੋਇਆ ।
2. ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ (ਕ) 15 ਅਪ੍ਰੈਲ, 1469 ਈ: ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਸੀ।
3. ਰਾਮਾਨੰਦ ਦਾ ਜਨਮ (ਅ) ਇਲਾਹਾਬਾਦ ਵਿਚ ਹੋਇਆ ।
4. ਰਾਮਾਨੁਜ ਇਕ (ਇ) ਤਾਮਿਲ ਬਾਹਮਣ ਸਨ ।
5. ਚੈਤੰਨਯ ਮਹਾਂਪ੍ਰਭੂ ਦਾ ਜਨਮ (ਸ) 1486 ਈ: ਵਿਚ ਬੰਗਾਲ ਦੇ ਨਾਦੀਆਂ ਪਿੰਡ ਵਿਚ ਹੋਇਆ ।
6. ਪੈਗੰਬਰ ਮੁਹੰਮਦ ਦਾ ਜਨਮ (ਉ) 570 ਈ: ਵਿਚ ਮੱਕੇ ਵਿਖੇ ਹੋਇਆ ।

ਹੋਰ ਮਹੱਤਵਪੂਰਨ ਪ੍ਰਸ਼ਨ :

ਪ੍ਰਸ਼ਨ 1.
ਮੱਧਕਾਲ ਵਿਚ ਉੱਤਰੀ ਭਾਰਤ ਵਿਚ ਹੋਏ ਧਾਰਮਿਕ ਅਤੇ ਸੰਪਰਦਾਇਕ ਵਿਕਾਸ ਦਾ ਵਰਣਨ ਕਰੋ ।
ਉੱਤਰ-
ਮੱਧ ਯੁਗ ਵਿਚ ਵਿਸ਼ੇਸ਼ਕਰ ਰਾਜਪੁਤ ਲੋਕ ਹਿੰਦੂ ਧਰਮ ਨੂੰ ਮੰਨਦੇ ਸਨ । ਇਸ ਧਰਮ ਵਿਚ ਅਨੇਕ ਦੇਵੀਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ । ਰਾਜਪੂਤ ਕਾਲ ਵਿਚ ਇਸ ਧਰਮ ਨੇ ਬਹੁਤ ਉੱਨਤੀ ਕੀਤੀ । ਉੱਤਰੀ ਭਾਰਤ ਵਿਚ ਸ਼ੈਵ ਮਤ ਅਤੇ ਵੈਸ਼ਣਵ ਮਤ ਦੋਵੇਂ ਹੀ ਬਹੁਤ ਲੋਕਪ੍ਰਿਆ ਸਨ । ਸ਼ੈਵ ਮਤ ਨੂੰ ਮੰਨਣ ਵਾਲੇ ਲੋਕ ਭਗਵਾਨ ਸ਼ਿਵ ਅਤੇ ਮਾਤਾ ਦੁਰਗਾ ਆਦਿ ਦੀ ਅਤੇ ਵੈਸ਼ਣਵ ਮਤ ਨੂੰ ਮੰਨਣ ਵਾਲੇ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਦੀ ਪੂਜਾ ਕਰਦੇ ਸਨ । ਸ਼ਕਤੀ ਮਤ ਦੇ ਪੈਰੋਕਾਰ ਵੀ ਅਨੇਕ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ । ਉਹ ਦੇਵੀ ਪਾਰਬਤੀ, ਦੁਰਗਾ, ਲਕਸ਼ਮੀ, ਸਰਸਵਤੀ, ਚੰਡੀ ਅਤੇ ਅੰਬਿਕਾ ਆਦਿ ਦੀ ਪੂਜਾ ਕਰਦੇ ਸਨ । ਇਸ ਕਾਲ ਵਿਚ ਭਾਰਤ ਵਿਚ ਬੁੱਧ ਧਰਮ ਅਤੇ ਜੈਨ ਧਰਮ ਦਾ ਪ੍ਰਭਾਵ ਬਹੁਤ ਹੀ ਘੱਟ ਹੋ ਗਿਆ ਸੀ ।

ਪ੍ਰਸ਼ਨ 2.
ਭਗਤੀ ਲਹਿਰ ਦੇ ਪ੍ਰਮੁੱਖ ਸੰਤਾਂ ਦਾ ਸੰਖੇਪ ਵਿਚ ਵਰਣਨ ਕਰੋ ।
ਉੱਤਰ-
ਮੱਧ ਕਾਲ ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚ ਕਈ ਭਗਤੀ ਸੰਤਾਂ ਦਾ ਜਨਮ ਹੋਇਆ । ਇਹਨਾਂ ਵਿਚੋਂ ਸੰਤ ਰਾਮਾਨੁਜ, ਰਾਮਾਨੰਦ, ਕਬੀਰ, ਸ੍ਰੀ ਗੁਰੂ ਰਵਿਦਾਸ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਚੈਤੰਨਯ ਮਹਾਂਪ੍ਰਭੁ ਆਦਿ ਪ੍ਰਮੁੱਖ ਹਨ –
1. ਰਾਮਾਨੁਜ-ਸੰਤ ਰਾਮਾਨੁਜ ਜੀ ਦੱਖਣੀ ਭਾਰਤ ਵਿਚ ਵੈਸ਼ਨਵ ਮੱਤ ਦੇ ਮਹਾਨ ਪ੍ਰਚਾਰਕ ਸਨ ।ਉਹ ਤਾਮਿਲ ਬਾਹਮਣ ਸਨ । ਉਹ ਆਪਣੇ ਚੇਲਿਆਂ ਨੂੰ ਵਿਸ਼ਨੂੰ ਦੀ ਪੂਜਾ ਕਰਨ ਦਾ ਉਪਦੇਸ਼ ਦਿੰਦੇ ਸਨ । ਉਹਨਾਂ ਨੇ ਜਾਤ-ਪਾਤ ਦਾ ਵਿਰੋਧ ਕੀਤਾ । ਉਨ੍ਹਾਂ ਨੇ ਦੱਖਣੀ ਭਾਰਤ ਵਿਚ ਬਹੁਤ ਸਾਰੇ ਲੋਕਾਂ ਨੂੰ ਆਪਣਾ ਅਨੁਯਾਈ ਬਣਾਇਆ ।

2. ਰਾਮਾਨੰਦ-ਰਾਮਾਨੰਦ ਜੀ ਦਾ ਜਨਮ ਪ੍ਰਯਾਗ (ਅਲਾਹਾਬਾਦ) ਦੇ ਇਕ ਬਾਹਮਣ ਪਰਿਵਾਰ ਵਿਚ ਹੋਇਆ | ਆਪ 14ਵੀਂ ਸਦੀ ਵਿਚ ਰਾਮ ਭਗਤੀ ਦੇ ਪ੍ਰਸਿੱਧ ਪ੍ਰਚਾਰਕ ਸਨ । ਆਪ ਰਾਘਵਾਨੰਦ ਦੇ ਅਨੁਯਾਈ ਸਨ । ਉਹਨਾਂ ਨੇ ਰਾਮ ਅਤੇ ਸੀਤਾ ਦੀ ਪੂਜਾ ਕਰਨ ਦਾ ਉਪਦੇਸ਼ ਦਿੱਤਾ । ਰਾਮਾਨੰਦ ਜੀ ਨੇ ਸਮਾਜ ਵਿਚ ਪਾਏ ਜਾਂਦੇ ਅੰਧ-ਵਿਸ਼ਵਾਸ਼ਾਂ ਦੀ ਨਿੰਦਿਆ ‘ ਕੀਤੀ । ਉਹ ਪਹਿਲੇ ਭਗਤੀ ਸੁਧਾਰਕ ਸਨ, ਜਿਹਨਾਂ ਨੇ ਇਸਤਰੀਆਂ ਨੂੰ ਵੀ ਆਪਣੇ ਮੱਤ ਵਿਚ ਸ਼ਾਮਲ ਕੀਤਾ ।

3. ਸੰਤ ਕਬੀਰ-ਸੰਤ ਕਬੀਰ ਜੀ ਭਗਤੀ ਲਹਿਰ ਦੇ ਮਹਾਨ ਪ੍ਰਚਾਰਕ ਸਨ । ਇਕ ਗ਼ਰੀਬ ਜੁਲਾਹੇ ਦੇ ਪੁੱਤਰ ਹੋਣ ਕਰਕੇ ਕਬੀਰ ਜੀ ਉੱਚ ਸਿੱਖਿਆ ਪ੍ਰਾਪਤ ਨਾ ਕਰ ਸਕੇ । ਇਸ ਕਰਕੇ ਕਬੀਰ ਜੀ ਨੇ ਜੁਲਾਹੇ ਦਾ ਕਿੱਤਾ ਅਪਣਾ ਲਿਆ ।ਉਹ ਮਹਾਨ ਭਗਤ ਰਾਮਾਨੰਦ ਜੀ ਦੇ ਅਨੁਯਾਈ ਸਨ । ਉਹਨਾਂ ਨੇ ਲੋਕਾਂ ਨੂੰ ਇਕ ਪ੍ਰਮਾਤਮਾ ਦੀ ਭਗਤੀ ਅਤੇ ਆਪਸੀ ਭਾਈਚਾਰਾ ਕਾਇਮ ਕਰਨ ਦਾ ਸੰਦੇਸ਼ ਦਿੱਤਾ । ਉਹਨਾਂ ਨੇ ਸਮਾਜ ਵਿਚ ਪ੍ਰਚੱਲਿਤ ਮੂਰਤੀ ਪੂਜਾ, ਜਾਤ-ਪਾਤ, ਬਾਲ-ਵਿਆਹ ਅਤੇ ਸਤੀ ਪ੍ਰਥਾ ਦੀ ਨਿੰਦਿਆ ਕੀਤੀ । ਕਬੀਰ ਜੀ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵੀ ਦਰਜ ਹਨ ।

4. ਸ੍ਰੀ ਗੁਰੂ ਨਾਨਕ ਦੇਵ ਜੀ-ਸੀ ਗੁਰੁ ਨਾਨਕ ਦੇਵ ਜੀ ਪੰਜਾਬ ਦੇ ਮੁੱਖ ਭਗਤੀ ਲਹਿਰ ਦੇ ਮਹਾਨ ਸੰਤ ਸਨ ਉਨ੍ਹਾਂ ਨੇ ਇਕ ਪਰਮਾਤਮਾ ਦੀ ਭਗਤੀ ਕਰਨ ਅਤੇ ਨਾਮ ਸਿਮਰਨ ‘ਤੇ ਜ਼ੋਰ ਦਿੱਤਾ । ਉਨ੍ਹਾਂ ਨੇ ਦੱਸਿਆ ਕਿ ਪਰਮਾਤਮਾ ਨਿਰਾਕਾਰ, ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪੀ ਹੈ ।

5. ਭਗਤ ਨਾਮਦੇਵ ਜੀ-ਭਗਤ ਨਾਮਦੇਵ ਜੀ ਮਹਾਂਰਾਸ਼ਟਰ ਦੇ ਸਭ ਤੋਂ ਪ੍ਰਸਿੱਧ ਸੰਤ ਸਨ । ਉਹਨਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਪ੍ਰਮਾਤਮਾ ਨਿਰਾਕਾਰ, ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪਕ ਹੈ । ਉਹਨਾਂ ਨੇ ਲੋਕਾਂ ਨੂੰ ਸ਼ੁੱਧ ਮਨੁੱਖੀ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ । ਉਹਨਾਂ ਨੇ ਜਾਤ-ਪਾਤ, ਤੀਰਥ ਯਾਤਰਾ, ਮੂਰਤੀ ਪੂਜਾ, ਯੱਗ, ਬਲੀ, ਵਰਤ ਰੱਖਣ ਦਾ ਸਖ਼ਤ ਵਿਰੋਧ ਕੀਤਾ । ਉਹਨਾਂ ਦੀ ਬਾਣੀ ਨੂੰ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਸਥਾਨ ਦਿੱਤਾ ਗਿਆ ਹੈ ।

6. ਸ੍ਰੀ ਗੁਰੂ ਰਵਿਦਾਸ ਜੀ-ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ, ਬਨਾਰਸ ਵਿਚ ਹੋਇਆ । ਉਹ ਇਕ ਪ੍ਰਮਾਤਮਾ ਦੀ ਭਗਤੀ ਵਿਚ ਵਿਸ਼ਵਾਸ ਰੱਖਦੇ ਸਨ । ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਪ੍ਰਮਾਤਮਾ ਸਰਵ-ਵਿਆਪਕ ਹੈ। ਉਹ ਸਾਰਿਆਂ ਦੇ ਹਿਰਦੇ ਵਿਚ ਨਿਵਾਸ ਕਰਦਾ ਹੈ । ਉਹਨਾਂ ਨੇ ਨਾਮ ਦਾ ਜਾਪ ਕਰਨ ਅਤੇ ਮਨ ਦੀ ਸ਼ੁੱਧੀ ‘ਤੇ ਜ਼ੋਰ ਦਿੱਤਾ । ਉਹਨਾਂ ਨੇ ਤੀਰਥ ਯਾਤਰਾ, ਮੂਰਤੀ ਪੂਜਾ, ਵਰਤ ਰੱਖਣ ਅਤੇ ਜਾਤ-ਪਾਤ ਦਾ ਖੰਡਨ ਕੀਤਾ । ਉਹਨਾਂ ਦੀ ਪਰਮਾਤਮਾ ਪ੍ਰਤੀ ਸੱਚੀ ਭਗਤੀ ਅਤੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਉਹਨਾਂ ਦੇ ਅਨੁਯਾਈ ਬਣ ਗਏ । ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ।

7. ਚੈਤੰਨਯ ਮਹਾਂਪ੍ਰਭੂ-ਚੈਤੰਨਯ ਮਹਾਂਪ੍ਰਭੁ ਜੀ ਇਕ ਮਹਾਨ ਭਗਤੀ ਸੰਤ ਸਨ । ਉਹਨਾਂ ਦਾ ਜਨਮ 1486 ਈ: ਵਿਚ ਬੰਗਾਲ ਦੇ ਇਕ ਪਿੰਡ ਨਦੀਆਂ ਵਿਚ ਹੋਇਆ । ਉਹ ਇੱਕ ਪ੍ਰਮਾਤਮਾ ਦੀ ਭਗਤੀ ਕਰਨ ਵਿਚ ਵਿਸ਼ਵਾਸ ਰੱਖਦੇ ਸਨ, ਜਿਸ ਨੂੰ ਉਹ ਕ੍ਰਿਸ਼ਨ ਜੀ ਆਖਦੇ ਸਨ । ਉਹਨਾਂ ਨੇ ਜਾਤ-ਪਾਤ ਦਾ ਖੰਡਨ ਕੀਤਾ ਅਤੇ ਲੋਕਾਂ ਨੂੰ ਆਪਸੀ ਭਾਈਚਾਰੇ ਅਤੇ ਪ੍ਰੇਮ ਦਾ ਸੰਦੇਸ਼ ਦਿੱਤਾ ਤੇ ਕੀਰਤਨ ਪ੍ਰਥਾ ਸ਼ੁਰੂ ਕੀਤੀ । ਉਹਨਾਂ ਨੇ ਬੰਗਾਲ, ਆਸਾਮ ਅਤੇ ਉੜੀਸਾ ਵਿਚ ਵੈਸ਼ਨਵ ਮੱਤ ਦਾ ਪ੍ਰਚਾਰ ਕੀਤਾ ।

8. ਮੀਰਾਂਬਾਈ-ਮੀਰਾਂਬਾਈ ਸ੍ਰੀ ਕ੍ਰਿਸ਼ਨ ਜੀ ਦੀ ਭਗਤ ਸੀ । ਉਹ ਭਗਤੀ ਦੇ ਗੀਤ ਰਚਦੀ ਅਤੇ ਗਾਉਂਦੀ ਸੀ । ਉਸ ਨੇ ਭਗਵਾਨ ਕ੍ਰਿਸ਼ਨ ਜੀ ਦੀ ਪ੍ਰਸੰਸਾ ਵਿਚ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ ਹਨ । ਉਸ ਨੇ ਭਜਨਾਂ ਦੁਆਰਾ ਕ੍ਰਿਸ਼ਨ ਭਗਤੀ ਦਾ ਪ੍ਰਚਾਰ ਕੀਤਾ ।

PSEB 7th Class Social Science Solutions Chapter 15 ਧਾਰਮਿਕ ਵਿਕਾਸ

ਪ੍ਰਸ਼ਨ 3.
ਸਿੱਖ ਧਰਮ ਦੇ ਵਿਸ਼ੇ ਦੇ ਉਦੈ ਅਤੇ ਵਿਕਾਸ ਬਾਰੇ ਦੱਸੋ ।
ਉੱਤਰ-
ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੁ ਨਾਨਕ ਦੇਵ ਜੀ ਸਨ । ਸਿੱਖ ਲੋਕ ਦਸ ਸਿੱਖ ਗੁਰੂ ਸਾਹਿਬਾਨਾਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਗੋਬਿੰਦ ਜੀ, ਸ੍ਰੀ ਗੁਰੂ ਹਰਿ ਰਾਇ ਜੀ, ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਯਾਈ ਹਨ । ਸਿੱਖ ਗੁਰਦਵਾਰਿਆਂ ਵਿਚ ਪੂਜਾ ਕਰਦੇ ਹਨ | ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਉਹਨਾਂ ਦਾ ਪ੍ਰਮੁੱਖ ਧਾਰਮਿਕ ਗ੍ਰੰਥ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਪੰਜ ਕਕਾਰ ; ਜਿਵੇਂ ਕਿ ਕੇਸ, ਕੰਘਾ, ਕੜਾ, ਕਛਹਿਰਾ ਅਤੇ ਕਿਰਪਾਨ ਧਾਰਨ ਕਰਨ ਦਾ ਆਦੇਸ਼ ਦਿੱਤਾ । ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਉਨ੍ਹਾਂ ਨੇ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਆਪਣਾ ਗੁਰੂ ਮੰਨਣ ।

ਪ੍ਰਸ਼ਨ 4.
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਕੰਮਾਂ ਦਾ ਵਰਣਨ ਕਰੋ ।
ਉੱਤਰ-
ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪਰੈਲ, 1469 ਈ: ਵਿਚ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਸੀ । ਇਸ ਨੂੰ ਅੱਜ-ਕਲ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ । ਉਹਨਾਂ ਦੇ ਪਿਤਾ ਮਹਿਤਾ ਕਾਲੂ ਰਾਇ ਭੋਇ ਦੀ ਤਲਵੰਡੀ ਦੇ ਪਟਵਾਰੀ ਸਨ । ਉਹਨਾਂ ਦੇ ਮਾਤਾ ਜੀ ਦਾ ਨਾਂ ਤ੍ਰਿਪਤਾ ਜੀ ਸੀ ਜੋ ਧਾਰਮਿਕ ਖਿਆਲਾਂ ਵਾਲੀ ਇਸਤਰੀ ਸੀ । ਗੁਰੂ ਨਾਨਕ ਦੇਵ ਜੀ ਦੀ ਇਕ ਭੈਣ ਸੀ ਜਿਸ ਦਾ ਨਾਂ ਬੀਬੀ ਨਾਨਕੀ ਸੀ । ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸ਼ੁਰੂ ਤੋਂ ਹੀ ਪੜ੍ਹਾਈ ਅਤੇ ਸੰਸਾਰਿਕ ਕੰਮਾਂ ਵਿਚ ਮਨ ਨਹੀਂ ਲਗਦਾ ਸੀ । ਇਸ ਕਰਕੇ ਆਪ ਜੀ ਦੇ ਪਿਤਾ ਜੀ ਨੇ ਆਪ ਜੀ ਦਾ ਵਿਚਾਰ ਬਦਲਣ ਲਈ ਬਟਾਲੇ ਦੇ ਨਿਵਾਸੀ ਸ੍ਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਆਪ ਜੀ ਦਾ ਵਿਆਹ ਕਰ ਦਿੱਤਾ । ਉਸ ਸਮੇਂ ਆਪ ਜੀ ਦੀ ਉਮਰ 14 ਸਾਲ ਦੀ ਸੀ । ਆਪ ਜੀ ਦੇ ਇੱਥੇ ਦੋ ਪੁੱਤਰਾਂ ਨੇ ਵੀ ਜਨਮ ਲਿਆ, ਜਿਨ੍ਹਾਂ ਦੇ ਨਾਂ ਸ੍ਰੀ ਚੰਦ ਅਤੇ ਲਖਮੀ ਦਾਸ ਸਨ ।

ਵਿਆਹ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਆਪਣੀ ਭੈਣ ਨਾਨਕੀ ਜੀ ਨਾਲ ਸੁਲਤਾਨਪੁਰ ਚਲੇ ਗਏ । ਉੱਥੇ ਉਹਨਾਂ ਨੂੰ ਦੌਲਤ ਖ਼ਾਨ ਦੇ ਮੋਦੀਖਾਨੇ ਵਿਚ ਨੌਕਰੀ ਮਿਲ ਗਈ । ਸੁਲਤਾਨਪੁਰ ਵਿਖੇ ਗੁਰੂ ਜੀ ਹਰ ਰੋਜ਼ ਸਵੇਰੇ ਵੇਈਂ ਵਿਚ ਇਸ਼ਨਾਨ ਕਰਨ ਲਈ ਜਾਂਦੇ ਸਨ । ਇਕ ਦਿਨ ਜਦ ਉਹ ਵੇਈਂ ਵਿਚ ਇਸ਼ਨਾਨ ਕਰਨ ਗਏ ਤਾਂ ਤਿੰਨ ਦਿਨਾਂ ਤਕ ਨਦੀ ਤੋਂ ਬਾਹਰ ਹੀ ਨਹੀਂ ਨਿਕਲੇ । ਇਹਨਾਂ ਤਿੰਨ ਦਿਨਾਂ ਵਿਚ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ । ਗਿਆਨ ਪ੍ਰਾਪਤ ਹੋਣ ਤੋਂ ਬਾਅਦ ਗੁਰੂ ਜੀ ਨੇ ਇਹ ਸ਼ਬਦ ਕਹੇ ‘‘ਨਾ ਕੋ ਹਿੰਦੂ ਨਾ ਕੋ ਮੁਸਲਮਾਨ’’ ਸੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ਰੀ 18 ਸਾਲ ਕਰਤਾਰਪੁਰ ਵਿਚ ਬਤੀਤ ਕੀਤੇ । ਉਹਨਾਂ ਨੇ 1539 ਈ: ਵਿਚ ਜੋਤੀ-ਜੋਤ ਸਮਾ ਜਾਣ ਤੋਂ ਪਹਿਲਾਂ ਭਾਈ ਲਹਿਣਾ ਨੂੰ ਆਪਣਾ ਉੱਤਰਾਧਿਕਾਰੀ ਥਾਪਿਆ । ਗੁਰੁ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ, ਵਾਰ ਮਾਝ, ਆਸਾ ਦੀ ਵਾਰ, ਸਿੱਧ ਗੋਸ਼ਟਿ, ਵਾਰ ਮਲਹਾਰ, ਬਾਰਾਮਾਹਾ ਆਦਿ ਪ੍ਰਸਿੱਧ ਬਾਣੀਆਂ ਦੀ ਰਚਨਾ ਕੀਤੀ ।

ਪ੍ਰਸ਼ਨ 5.
ਹੇਠ ਲਿਖਿਆਂ ‘ਤੇ ਸੰਖੇਪ ਨੋਟ ਲਿਖੋ
(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਜਾਂ ਯਾਤਰਾਵਾਂ ।
(ਅ) ਇਸਲਾਮ ਧਰਮ ਦੇ ਮੂਲ ਸਿਧਾਂਤ ।
ਉੱਤਰ-
(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਜਾਂ ਯਾਤਰਾਵਾਂ

  1. ਗੁਰੂ ਨਾਨਕ ਦੇਵ ਜੀ ਨੇ ਗਿਆਨ-ਪ੍ਰਾਪਤੀ ਦੇ ਬਾਅਦ ਭਟਕੀ ਹੋਈ ਮਨੁੱਖਤਾ ਨੂੰ ਸਹੀ ਰਾਹ ਦਿਖਾਉਣ ਲਈ ਆਪਣੀਆਂ ਯਾਤਰਾਵਾਂ (ਉਦਾਸੀਆਂ) ਆਰੰਭ ਕੀਤੀਆਂ | ਆਪਣੀ ਪਹਿਲੀ ਉਦਾਸੀ ਵਿਚ ਉਹ ਸੱਯਦਪੁਰ, ਤਾਲੂੰਬਾ, ਕੁਰੂਕਸ਼ੇਤਰ, ਪਾਣੀਪਤ, ਹਰਿਦੁਆਰ, ਬਨਾਰਸ, ਗਯਾ, ਕਾਮਰੂਪ, ਢਾਕਾ ਅਤੇ ਜਗਨਨਾਥ ਪੁਰੀ ਆਦਿ ਸਥਾਨਾਂ ‘ਤੇ ਗਏ ।
  2. ਦੂਜੀ ਉਦਾਸੀ ਵਿਚ ਉਨ੍ਹਾਂ ਨੇ ਦੱਖਣ ਭਾਰਤ ਅਤੇ ਸ੍ਰੀਲੰਕਾ ਦੀ ਯਾਤਰਾ ਕੀਤੀ ।
  3. ਤੀਜੀ ਉਦਾਸੀ ਵਿਚ ਗੁਰੂ ਸਾਹਿਬ, ਕੈਲਾਸ਼ ਪਰਬਤ, ਲੱਦਾਖ, ਹਸਨ ਅਬਦਾਲ ਆਦਿ ਦੀ ਯਾਤਰਾ ਕਰਕੇ ਪਰਤ ਆਏ ।
  4. ਚੌਥੀ ਉਦਾਸੀ ਵਿਚ ਆਪ ਨੇ ਮੱਕਾ, ਮਦੀਨਾ, ਬਗਦਾਦ ਅਤੇ ਸੱਯਦਪੁਰ ਦੀ ਯਾਤਰਾ ਕੀਤੀ । ਇਸ ਦੇ ਬਾਅਦ ਗੁਰੂ ਜੀ ਕਰਤਾਰਪੁਰ ਵਿਚ ਆ ਕੇ ਰਹਿਣ ਲੱਗੇ । ਹੁਣ ਉਹ ਬਾਹਰ ਜਾਣ ਦੀ ਬਜਾਏ ਪੰਜਾਬ ਵਿਚ ਹੀ ਧਰਮ-ਪ੍ਰਚਾਰ ਕਰਦੇ ਰਹੇ । ਕਈ ਇਤਿਹਾਸਕਾਰਾਂ ਨੇ ਇਸਨੂੰ ਗੁਰੂ ਸਾਹਿਬ ਦੀ ਪੰਜਵੀਂ ਉਦਾਸੀ ਕਿਹਾ ਹੈ ।

(ਅ) ਇਸਲਾਮ ਧਰਮ ਦੇ ਮੂਲ ਸਿਧਾਂਤ-ਇਸਲਾਮ ਧਰਮ ਦੇ ਮੁੱਖ ਸਿਧਾਂਤ ਹੇਠ ਲਿਖੇ ਹਨ –

  • ਅੱਲ੍ਹਾ ਦੇ ਸਿਵਾਏ ਹੋਰ ਕੋਈ ਪਰਮਾਤਮਾ ਨਹੀਂ ਹੈ ਅਤੇ ਮੁਹੰਮਦ ਉਸ ਦਾ ਪੈਗ਼ਬਰ ਹੈ ।
  • ਹਰੇਕ ਮੁਸਲਮਾਨ ਨੂੰ ਹਰ ਰੋਜ਼ ਪੰਜ ਵਾਰ ਨਮਾਜ਼ ਪੜ੍ਹਨੀ ਚਾਹੀਦੀ ਹੈ ।
  • ਹਰੇਕ ਮੁਸਲਾਮਾਨ ਨੂੰ ਰਮਜ਼ਾਨ ਦੇ ਮਹੀਨੇ ਰੋਜੇ ਰੱਖਣੇ ਚਾਹੀਦੇ ਹਨ ।
  • ਹਰੇਕ ਮੁਸਲਮਾਨ ਨੂੰ ਆਪਣੇ ਜੀਵਨ ਕਾਲ ਵਿਚ ਘੱਟ ਤੋਂ ਘੱਟ ਇਕ ਵਾਰ ਮੱਕਾ ਦੀ ਯਾਤਰਾ ਜ਼ਰੂਰ ਕਰਨੀ ਚਾਹੀਦੀ ਹੈ ।
  • ਹਰੇਕ ਮੁਸਲਮਾਨ ਨੂੰ ਆਪਣੀ ਨੇਕ ਕਮਾਈ ਵਿਚੋਂ ਜ਼ਕਾਤ ਦਾਨ ਦੇਣਾ ਚਾਹੀਦਾ ਹੈ ।

ਪ੍ਰਸ਼ਨ 6.
ਮੁਗ਼ਲ ਕਾਲ ਸਮੇਂ ਦੀਆਂ ਧਾਰਮਿਕ ਪ੍ਰਣਾਲੀਆਂ ਅਤੇ ਸੰਪ੍ਰਦਾਵਾਂ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ-
ਮੁਗ਼ਲ ਕਾਲ ਵਿਚ ਮੁਸਲਮਾਨ ਇਸਲਾਮ ਧਰਮ ਨੂੰ ਮੰਨਦੇ ਸਨ । ਉਹਨਾਂ ਦਾ ਰਾਜ ਪ੍ਰਬੰਧ ਇਸਲਾਮੀ ਸਿਧਾਂਤਾਂ ‘ਤੇ ਆਧਾਰਿਤ ਹੁੰਦਾ ਸੀ । ਪਰ ਬਾਦਸ਼ਾਹ ਅਕਬਰ ਨੇ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਅਪਨਾਈ । ਉਸ ਨੇ ਗੈਰਮੁਸਲਮਾਨਾਂ ਦੇ ਧਾਰਮਿਕ ਸਥਾਨਾਂ ਦੀ ਉਸਾਰੀ ‘ਤੇ ਲੱਗੀਆਂ ਪਾਬੰਦੀਆਂ ਨੂੰ ਹਟਾ ਦਿੱਤਾ । ਕਿਹਾ ਜਾਂਦਾ ਹੈ ਕਿ ਅਕਬਰ ਨੇ ਅੰਮ੍ਰਿਤਸਰ ਦੀ ਯਾਤਰਾ ਵੀ ਕੀਤੀ । ਅਕਬਰ ਅਨੁਸਾਰ ਹਰੇਕ ਧਰਮ ਚੰਗਾ ਹੁੰਦਾ ਹੈ । ਉਹ ਸੂਫ਼ੀ ਸੰਤਾਂ ਦੇ ਉਦਾਰਵਾਦੀ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ । ਉਸ ਨੇ 1575 ਈ: ਵਿਚ ਫਤਹਿਪੁਰ ਸੀਕਰੀ ਵਿਚ ਇਕ ਇਬਾਦਤਖਾਨਾ ਪੂਜਾ ਘਰ ਬਣਾਇਆ ।

ਉੱਥੇ ਹਰੇਕ ਵੀਰਵਾਰ ਵਾਲੇ ਦਿਨ ਸ਼ਾਮ ਨੂੰ ਇਕ ਸਭਾ ਬੁਲਾਈ ਜਾਂਦੀ ਅਤੇ ਧਾਰਮਿਕ ਮਾਮਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਸੀ । ਉਸ ਦਾ ਵਿਚਾਰ ਸੀ ਕਿ ਸੱਚ ਨੂੰ ਕਿਸੇ ਥਾਂ ‘ਤੇ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ । ਉਸ ਨੇ ਪਾਰਸੀ, ਜੈਨ, ਹਿੰਦੂ ਅਤੇ ਈਸਾਈ ਆਦਿ ਸਾਰੇ ਧਰਮਾਂ ਦੇ ਲੋਕਾਂ ਲਈ ਇਬਾਦਤਖਾਨੇ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ | 1579 ਈ: ਵਿਚ ਉਸ ਨੇ ਇਕ ਸ਼ਾਹੀ ਫਰਮਾਨ ਜਾਰੀ ਕੀਤਾ, ਜਿਸ ਵਿਚ ਉਸ ਨੇ ਆਪਣੇ ਆਪ ਨੂੰ ਧਾਰਮਿਕ ਮਾਮਲਿਆਂ ਦਾ ਸ਼ੇਸ਼ਨ ਨਿਰਣਾਇਕ ਹੋਣ ਦਾ ਐਲਾਨ ਕੀਤਾ | ਅਕਬਰ ਨੇ ਸਾਰੇ ਧਰਮਾਂ ਦੇ ਮੂਲ ਸਿਧਾਂਤਾਂ ਨੂੰ ਇਕੱਠਾ ਕਰਕੇ ਇਕ ਨਵੇਂ ਧਰਮ ‘ਦੀਨ-ਏ-ਇਲਾਹੀਂ ਦੀ ਨੀਂਹ ਰੱਖੀ । ਉਸ ਦੀ ਮੌਤ ਤੋਂ ਬਾਅਦ ਜਹਾਂਗੀਰ ਅਤੇ ਸ਼ਾਹਜਹਾਂ ਨੇ ਵੀ ਉਸਦੀ ਧਾਰਮਿਕ ਨੀਤੀ ਨੂੰ ਅਪਣਾਇਆ । ਪਰੰਤੂ ਔਰੰਗਜ਼ੇਬ ਬਾਦਸ਼ਾਹ ਨੇ ਮੁਗ਼ਲ ਸਾਮਰਾਜ ਦੀ ਬਹੁ-ਧਾਰਮਿਕ-ਪ੍ਰਣਾਲੀ ਨੂੰ ਬਦਲ ਦਿੱਤਾ । ਇਸ ਦਾ ਮੁਗਲ ਸਾਮਰਾਜ ’ਤੇ ਬਹੁਤ ਬੁਰਾ ਪ੍ਰਭਾਵ ਪਿਆ ।

PSEB 7th Class Social Science Solutions Chapter 15 ਧਾਰਮਿਕ ਵਿਕਾਸ

ਪ੍ਰਸ਼ਨ 7.
ਸੂਫ਼ੀ ਲਹਿਰ ਬਾਰੇ ਤੁਸੀਂ ਕੀ ਜਾਣਦੇ ਹੋ ? ਉਸਦੇ ਮੂਲ ਸਿਧਾਂਤ ਕਿਹੜੇ ਸਨ ?
ਉੱਤਰ-
ਸੂਫ਼ੀ ਇਸਲਾਮ ਧਰਮ ਦਾ ਰਹੱਸਵਾਦੀ ਰੂਪ ਸੀ । ਸੂਫ਼ੀ ਸੰਤਾਂ ਨੂੰ ਸ਼ੇਖ ਜਾਂ ਪੀਰ ਕਿਹਾ ਜਾਂਦਾ ਸੀ । ਮੱਧ ਕਾਲ ਵਿਚ ਉੱਤਰੀ ਭਾਰਤ ਵਿਚ ਸੂਫ਼ੀ ਮੱਤ ਦੇ ਬਹੁਤ ਸਾਰੇ ਸਿਲਸਿਲੇ ਸਥਾਪਿਤ ਹੋ ਗਏ ਸਨ । ਉਹਨਾਂ ਵਿਚੋਂ ਚਿਸ਼ਤੀ ਅਤੇ ਸੁਹਰਾਵਰਦੀ ਸਿਲਸਿਲੇ ਬਹੁਤ ਪ੍ਰਸਿੱਧ ਸਨ । ਚਿਸ਼ਤੀ ਸਿਲਸਿਲੇ ਦੀ ਨੀਂਹ ਅਜਮੇਰ ਵਿਚ ਖਵਾਜਾ ਮੁਈਨੁੱਦੀਨ ਚਿਸ਼ਤੀ ਨੇ ਅਤੇ ਸੁਹਰਾਵਰਦੀ ਸਿਲਸਿਲੇ ਦੀ ਨੀਂਹ ਮੁਲਤਾਨ ਵਿਚ ਮਖਦੂਮ ਬਹਾਉੱਦੀਨ ਜ਼ਕਰੀਆ ਨੇ ਰੱਖੀ । ਇਹਨਾਂ ਸਿਲਸਿਲਿਆਂ ਦੇ ਧਾਰਮਿਕ ਵਿਸ਼ਵਾਸ ਵੱਖ-ਵੱਖ ਸਨ ।

ਸੂਫ਼ੀ ਲਹਿਰ ਦੇ ਮੂਲ ਸਿਧਾਂਤ –

  1. ਸੂਫ਼ੀ ਸੰਤ ਇਕ ਅੱਲ੍ਹਾ ਨੂੰ ਮੰਨਦੇ ਅਤੇ ਕਿਸੇ ਹੋਰ ਪ੍ਰਮਾਤਮਾ ਦੀ ਪੂਜਾ ਨਹੀਂ ਕਰਦੇ ਸਨ ।
  2. ਉਹਨਾਂ ਅਨੁਸਾਰ ਅੱਲਾ ਸਰਵ-ਸ਼ਕਤੀਮਾਨ ਹੈ ਅਤੇ ਉਹ ਹਰ ਜਗ੍ਹਾ ਮੌਜੂਦ ਹੈ ।
  3. ਅੱਲ੍ਹਾ ਨੂੰ ਪਾਉਣ ਲਈ ਉਹ ਪ੍ਰੇਮ ਭਾਵਨਾ ‘ਤੇ ਜ਼ੋਰ ਦਿੰਦੇ ਸਨ ।
  4. ਅੱਲ੍ਹਾ ਦੀ ਪ੍ਰਾਪਤੀ ਲਈ ਉਹ ਪੀਰ ਜਾਂ ਗੁਰੂ ਦਾ ਹੋਣਾ ਵੀ ਜ਼ਰੂਰੀ ਸਮਝਦੇ ਸਨ ।
  5. ਉਹ ਸੰਗੀਤ ਵਿਚ ਵਿਸ਼ਵਾਸ ਰੱਖਦੇ ਸਨ ਅਤੇ ਸੰਗੀਤ ਦੁਆਰਾ ਅੱਲ੍ਹਾ ਨੂੰ ਖੁਸ਼ ਕਰਨ ਦਾ ਯਤਨ ਕਰਦੇ ਸਨ ।
  6. ਉਹ ਹੋਰਨਾਂ ਧਰਮਾਂ ਦਾ ਵੀ ਸਤਿਕਾਰ ਕਰਦੇ ਸਨ ।

ਪ੍ਰਸ਼ਨ 8.
ਹਿੰਦੂ ਧਰਮ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਦਿੱਲੀ ਸਲਤਨਤ ਕਾਲ ਵਿਚ ਹਿੰਦੂ ਧਰਮ ਵਿਚ ਹੋਰ ਬਹੁਤ ਸਾਰੇ ਮੱਤ ਉਤਪੰਨ ਹੋ ਗਏ ਸਨ । ਇਨ੍ਹਾਂ ਵਿਚ ਸ਼ੈਵ ਮੱਤ, ਵੈਸ਼ਨਵ ਮੱਤ ਅਤੇ ਜੋਗੀ ਆਦਿ ਸ਼ਾਮਲ ਸਨ ।

  1. ਸ਼ੈਵ ਮੱਤ-9ਵੀਂ ਸਦੀ ਵਿਚ ਭਾਰਤ ਵਿਚ ਸ਼ੰਕਰਾਚਾਰੀਆ ਨੇ ਸ਼ੈਵ ਮੱਤ ਦੀ ਸਥਾਪਨਾ ਕੀਤੀ । ਉਹਨਾਂ ਦੇ ਅਨੁਯਾਈਆਂ ਨੂੰ ਸ਼ੈਵ ਕਿਹਾ ਜਾਂਦਾ ਹੈ ।
  2. ਵੈਸ਼ਨਵ ਮੱਤ-ਵੈਸ਼ਨਵ ਮੱਤ ਦੇ ਅਨੁਯਾਈ ਭਗਵਾਨ ਵਿਸ਼ਨੂੰ ਜੀ ਦੇ ਅਵਤਾਰਾਂ-ਸ੍ਰੀ ਰਾਮ ਚੰਦਰ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਦੇ ਸਨ । ਸ੍ਰੀ ਰਾਮ ਚੰਦਰ ਜੀ ਦੀ ਪੂਜਾ ਕਰਨ ਵਾਲਿਆਂ ਵਿਚ ਰਾਮਾਨੰਦ ਜੀ ਅਤੇ ਸ੍ਰੀ ਕ੍ਰਿਸ਼ਨ ਜੀ ਦੀ ਪੂਜਾ ਕਰਨ ਵਾਲਿਆਂ ਵਿਚ ਚੈਤੰਨਯ ਮਹਾਂਪ੍ਰਭੂ ਜੀ ਪ੍ਰਸਿੱਧ ਸਨ ।

ਪ੍ਰਸ਼ਨ 9.
ਭਗਤੀ ਲਹਿਰ ਬਾਰੇ ਤੁਸੀਂ ਕੀ ਜਾਣਦੇ ਹੋ ? ਉਸਦੇ ਮੂਲ ਸਿਧਾਂਤ ਕੀ ਸਨ ?
ਉੱਤਰ-
ਮੱਧਕਾਲੀਨ ਭਾਰਤ ਵਿਚ ਭਗਤੀ ਲਹਿਰ ਨਾਂ ਦੀ ਇਕ ਪ੍ਰਸਿੱਧ ਧਾਰਮਿਕ ਲਹਿਰ ਚੱਲੀ । ਇਸ ਲਹਿਰ ਦੇ ਸਾਰੇ ਪ੍ਰਚਾਰਕ ਮੁਕਤੀ ਪਾਉਣ ਲਈ ਭਗਤੀ ‘ਤੇ ਜ਼ੋਰ ਦਿੰਦੇ ਸਨ । ਇਸ ਲਈ ਇਸ ਲਹਿਰ ਨੂੰ ਭਗਤੀ ਲਹਿਰ ਕਿਹਾ ਜਾਣ ਲੱਗਾ । ਭਗਤੀ ਲਹਿਰ ਦੇ ਮੂਲ ਸਿਧਾਂਤ –

  • ਇੱਕ ਹੀ ਪ੍ਰਮਾਤਮਾ ਵਿਚ ਵਿਸ਼ਵਾਸ ਰੱਖਣਾ ।
  • ਗੁਰੂ ਵਿਚ ਸ਼ਰਧਾ ਰੱਖਣਾ
  • ਆਤਮ-ਸਮਰਪਣ ਕਰਨਾ
  • ਜਾਤ-ਪਾਤ ਵਿਚ ਵਿਸ਼ਵਾਸ ਨਾ ਰੱਖਣਾ
  • ਖੋਖਲੇ ਰੀਤੀ-ਰਿਵਾਜਾਂ ਤੋਂ ਬਚਣਾ
  • ਸ਼ੁੱਧ ਜੀਵਨ ਬਤੀਤ ਕਰਨਾ ।

ਪ੍ਰਸ਼ਨ 10.
ਭਗਤੀ ਲਹਿਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਯੋਗਦਾਨ ਦਿੱਤਾ ?
ਉੱਤਰ-
ਸ੍ਰੀ ਗੁਰੁ ਨਾਨਕ ਦੇਵ ਜੀ ਭਗਤੀ ਲਹਿਰ ਦੇ ਮਹਾਨ ਸੰਤ ਸਨ । ਉਹ ਸਿੱਖ ਧਰਮ ਦੇ ਸੰਸਥਾਪਕ ਸਨ । ਉਹਨਾਂ ਦਾ ਜਨਮ 15 ਅਪਰੈਲ, 1469 ਈ: ਵਿਚ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਸੀ । ਅੱਜ-ਕਲ੍ਹ ਇਹ, ਸਥਾਨ ਪਾਕਿਸਤਾਨ ਵਿਚ ਹੈ ਅਤੇ ਇਸਨੂੰ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ । ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਪਰਮਾਤਮਾ ਦੀ ਭਗਤੀ ਕਰਨ ਵਿਚ ਵਿਸ਼ਵਾਸ ਰੱਖਦੇ ਸਨ । ਉਹਨਾਂ ਦਾ ਵਿਸ਼ਵਾਸ ਸੀ ਕਿ ਪ੍ਰਮਾਤਮਾ ਸਰਵ-ਸ਼ਕਤੀਮਾਨ ਅਤੇ ਸਰਵ ਵਿਆਪਕ ਹੈ ।ਉਹ ਨਿਰਾਕਾਰ ਹੈ ਅਤੇ ਸਭ ਤੋਂ ਮਹਾਨ ਹੈ । ਉਹ ਪ੍ਰਮਾਤਮਾ ਨੂੰ ਹੀ ਸੱਚਾ ਗੁਰੂ ਮੰਨਦੇ ਸਨ । ਗੁਰੁ ਨਾਨਕ ਦੇਵ ਜੀ ਨੇ ਸਮਾਜ ਵਿਚ ਫੈਲੇ ਅੰਧ-ਵਿਸ਼ਵਾਸ, ਮੂਰਤੀ-ਪੂਜਾ, ਜਾਤ-ਪਾਤ ਦੇ ਭੇਦ-ਭਾਵ, ਤੀਰਥ ਯਾਤਰਾ ਅਤੇ ਇਸਤਰੀਆਂ ਨਾਲ ਬੁਰੇ ਸਲੂਕ ਦਾ ਵਿਰੋਧ ਕੀਤਾ । ਉਨ੍ਹਾਂ ਦੀਆਂ ਸਿੱਖਿਆਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਿੱਤੀਆਂ ਗਈਆਂ ਹਨ ।

ਪ੍ਰਸ਼ਨ 11.
ਭਾਰਤ ਦੇ ਪ੍ਰਮੁੱਖ ਭਗਤੀ ਲਹਿਰ ਦੇ ਸੰਤਾਂ ਦੇ ਨਾਂ ਦੱਸੋ ।
ਉੱਤਰ-
ਭਾਰਤ ਦੇ ਪ੍ਰਮੁੱਖ ਭਗਤੀ. ਲਹਿਰ ਦੇ ਸੰਤਾਂ ਦੇ ਨਾਂ-ਸੰਤ ਰਾਮਾਨੁਜ, ਸੰਤ ਰਾਮਾਨੰਦ, ਭਗਤ ਕਬੀਰ, ਸ੍ਰੀ ਗੁਰੂ ਨਾਨਕ ਦੇਵ ਜੀ, ਸੰਤ ਨਾਮਦੇਵ ਜੀ, ਸ੍ਰੀ ਗੁਰੂ ਰਵਿਦਾਸ ਜੀ, ਚੈਤੰਨਯ ਮਹਾਂਪ੍ਰਭੂ ਤੇ ਮੀਰਾਬਾਈ । ਇਸਦੇ ਇਲਾਵਾ ਜੈਦੇਵ, ਤੁਲਸੀਦਾਸ ਤੇ ਸੁਰਦਾਸ ਆਦਿ ਵੀ ਭਗਤੀ ਲਹਿਰ ਦੇ ਸੰਤ ਹਨ ।

ਪ੍ਰਸ਼ਨ 12.
ਸਿੱਖ ਪੰਥ ਦੇ ਮੁੱਖ ਨਿਯਮਾਂ ਬਾਰੇ ਲਿਖੋ ।
ਉੱਤਰ-
ਸਿੱਖ ਪੰਥ ਦੇ ਮੁੱਖ ਨਿਯਮ ਹੇਠ ਲਿਖੇ ਹਨ

  1. ਪ੍ਰਮਾਤਮਾ ਇੱਕ ਹੈ ।
  2. ਪ੍ਰਮਾਤਮਾ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ ।
  3. ਸਾਰੇ ਮਨੁੱਖ ਬਰਾਬਰ ਹਨ ।
  4. ਪ੍ਰਮਾਤਮਾ ਸਰਵ-ਸ਼ਕਤੀਮਾਨ ਅਤੇ ਸਰਵ-ਵਿਆਪਕ ਹੈ ।
  5. ਹਉਮੈ (ਹੰਕਾਰ ਦਾ ਤਿਆਗ ਕਰੋ ।
  6. ਗੁਰੂ ਮਹਾਨ ਹੈ ।
  7. ਸਤਿ-ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ।
  8. ਖੋਖਲੇ ਰੀਤੀ-ਰਿਵਾਜਾਂ ਵਿਚ ਵਿਸ਼ਵਾਸ ਨਹੀਂ ਰੱਖਣਾ ਚਾਹੀਦਾ ।
  9. ਜਾਤ-ਪਾਤ ਦਾ ਭੇਦਭਾਵ ਵਿਅਰਥ ਹੈ ।
  10. ਮਨੁੱਖ ਨੂੰ ਸ਼ੁੱਧ ਜੀਵਨ ਬਤੀਤ ਕਰਨਾ ਚਾਹੀਦਾ ਹੈ ।

ਵਸਤੂਨਿਸ਼ਠ ਪ੍ਰਸ਼ਨ
ਸਹੀ ਉੱਤਰ ਚੁਣੋ

ਪ੍ਰਸ਼ਨ 1.
ਇਸਲਾਮ ਧਰਮ ਦੇ ਸੰਸਥਾਪਕ ਕੌਣ ਸਨ ?
(i) ਅਕਬਰ
(ii) ਹਜ਼ਰਤ ਮੁਹੰਮਦ
(iii) ਕਬੀਰ ਜੀ ।
ਉੱਤਰ-
(i) ਹਜ਼ਰਤ ਮੁਹੰਮਦ ।

ਪ੍ਰਸ਼ਨ 2.
ਸੂਫ਼ੀ ਸੰਤਾਂ ਵਿਚ ਸਭ ਤੋਂ ਪ੍ਰਸਿੱਧ ਇਕ ਚਿਸ਼ਤੀ ਸ਼ੇਖ ਸਨ। ਹੇਠਾਂ ਝਿਖਿਆਂ ਵਿਚੋਂ ਉਨ੍ਹਾਂ ਦਾ ਨਾਂ ਕੀ ਸੀ ?
(i) ਖ਼ਵਾਜਾ ਮੁਈਨਦੀਨ
(ii) ਬਾਬਾ ਫ਼ਰੀਦ
(iii) ਨਿਜ਼ਾਮੁਦੀਨ ਔਲਿਆ।
ਉੱਤਰ-
(i) ਖਵਾਜ਼ਾ ਮੁਈਨਦੀਨ ।

PSEB 7th Class Social Science Solutions Chapter 15 ਧਾਰਮਿਕ ਵਿਕਾਸ

ਪ੍ਰਸ਼ਨ 3.
ਦੋ ਸਿੱਖ ਗੁਰੂ ਸ਼ਹੀਦੀ ਨੂੰ ਪ੍ਰਾਪਤ ਹੋਏ ਸਨ। ਇਨ੍ਹਾਂ ਵਿਚੋਂ ਇਕ ਸਨ –
(i) ਸ੍ਰੀ ਗੁਰੂ ਰਾਮਦਾਸ ਜੀ
(ii) ਸ੍ਰੀ ਗੁਰੂ ਗੋਬਿੰਦ ਸਿੰਘ ਜੀ
(iii) ਸ੍ਰੀ ਗੁਰੂ ਤੇਗ਼ ਬਹਾਦਰ ਜੀ ।
ਉੱਤਰ-
(iii) ਸ੍ਰੀ ਗੁਰੂ ਤੇਗ਼ ਬਹਾਦਰ ਜੀ ।

PSEB 7th Class Social Science Solutions Chapter 14 ਕਬੀਲੇ, ਖਾਨਾਬਦੋਸ਼ ਅਤੇ ਸਥਿਰ ਭਾਈਚਾਰੇ

Punjab State Board PSEB 7th Class Social Science Book Solutions History Chapter 14 ਕਬੀਲੇ, ਖਾਨਾਬਦੋਸ਼ ਅਤੇ ਸਥਿਰ ਭਾਈਚਾਰੇ Textbook Exercise Questions and Answers.

PSEB Solutions for Class 7 Social Science History Chapter 14 ਕਬੀਲੇ, ਖਾਨਾਬਦੋਸ਼ ਅਤੇ ਸਥਿਰ ਭਾਈਚਾਰੇ

Social Science Guide for Class 7 PSEB ਕਬੀਲੇ, ਖਾਨਾਬਦੋਸ਼ ਅਤੇ ਸਥਿਰ ਭਾਈਚਾਰੇ Textbook Questions, and Answers

(ਉ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਵਿਚ ਉੱਤਰ ਲਿਖੋ

ਪ੍ਰਸ਼ਨ 1.
ਕਬੀਲਿਆਂ ਦੇ ਲੋਕਾਂ ਦਾ ਮੁੱਖ ਕਿੱਤਾ ਕਿਹੜਾ ਸੀ ?
ਉੱਤਰ-
ਕਬੀਲਿਆਂ ਦੇ ਲੋਕਾਂ ਦਾ ਪ੍ਰਮੁੱਖ ਕਿੱਤਾ ਖੇਤੀਬਾੜੀ ਕਰਨਾ ਹੁੰਦਾ ਸੀ ਪਰ ਕੁੱਝ ਕਬੀਲਿਆਂ ਦੇ ਲੋਕ ਸ਼ਿਕਾਰ ਕਰਨਾ, ਸੰਗ੍ਰਾਹਕ ਜਾਂ ਪਸ਼ੂ-ਪਾਲਨ ਦਾ ਕੰਮ ਕਰਨਾ ਵੀ ਪਸੰਦ ਕਰਦੇ ਸਨ ।

ਪ੍ਰਸ਼ਨ 2.
ਖਾਨਾਬਦੋਸ਼ ਤੋਂ ਕੀ ਭਾਵ ਹੈ ?
ਉੱਤਰ-
ਕੁੱਝ ਕਬੀਲਿਆਂ ਦੇ ਲੋਕ ਆਪਣਾ ਜੀਵਨ ਨਿਰਵਾਹ ਕਰਨ ਲਈ ਇਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ-ਫਿਰਦੇ ਰਹਿੰਦੇ ਸਨ । ਇਨ੍ਹਾਂ ਨੂੰ ਖਾਨਾਬਦੋਸ਼ ਕਿਹਾ ਜਾਂਦਾ ਹੈ।

ਪ੍ਰਸ਼ਨ 3.
ਕਬਾਇਲੀ ਸਮਾਜ ਦੇ ਲੋਕ ਕਿੱਥੇ ਰਹਿੰਦੇ ਸਨ ?
ਉੱਤਰ-
ਕਬੀਲੇ ਸਮਾਜ ਦੇ ਲੋਕ ਮੁੱਖ ਤੌਰ ‘ਤੇ ਜੰਗਲਾਂ, ਪਹਾੜਾਂ ਅਤੇ ਰੇਤੀਲੇ ਦੇਸ਼ਾਂ ਵਿਚ ਰਹਿੰਦੇ ਸਨ ।

PSEB 7th Class Social Science Solutions Chapter 14 ਕਬੀਲੇ, ਖਾਨਾਬਦੋਸ਼ ਅਤੇ ਸਥਿਰ ਭਾਈਚਾਰੇ

ਪ੍ਰਸ਼ਨ 4.
ਮੱਧਕਾਲੀਨ ਯੁੱਗ ਵਿਚ ਪੰਜਾਬ ਵਿਚ ਕਿਹੜੇ-ਕਿਹੜੇ ਕਬੀਲੇ ਰਹਿੰਦੇ ਸਨ ?
ਉੱਤਰ-
ਮੱਧਕਾਲੀਨ ਯੁੱਗ ਵਿਚ ਪੰਜਾਬ ਵਿਚ ਖੋਖਰ, ਲੰਗਾਹ, ਅਰਘੁਨ ਅਤੇ ਬਲੂਚ ਆਦਿ ਕਬੀਲੇ ਰਹਿੰਦੇ ਸਨ ।

ਪ੍ਰਸ਼ਨ 5.
ਸੂਫ਼ਾਕਾ ਕੌਣ ਸੀ ?
ਉੱਤਰ-
ਸੂਫ਼ਾਕਾ ਅਹੋਮ ਵੰਸ਼ ਦਾ ਪਹਿਲਾ ਸ਼ਾਸਕ ਸੀ । ਉਸ ਨੇ 1228 ਈ: ਤੋਂ 1268 ਈ: ਤਕ ਸ਼ਾਸਨ ਕੀਤਾ । ਉਸ ਨੇ ਕਈ ਸਥਾਨਿਕ ਸ਼ਾਸਕਾਂ ਨੂੰ ਹਰਾ ਕੇ ਬ੍ਰਹਮਪੁੱਤਰ ਘਾਟੀ ਤਕ ਆਪਣੇ ਰਾਜ ਦਾ ਵਿਸਤਾਰ ਕਰ ਲਿਆ । ਗੁੜਗਾਉਂ ਉਸ ਦੀ ਰਾਜਧਾਨੀ ਸੀ ।

ਪ੍ਰਸ਼ਨ 6.
ਕਿਸ ਇਲਾਕੇ ਨੂੰ ਗੌਡਵਾਨਾ ਕਿਹਾ ਜਾਂਦਾ ਹੈ ?
ਉੱਤਰ-
ਪੱਛਮੀ ਉੜੀਸਾ, ਪੂਰਬੀ ਮਹਾਂਰਾਸ਼ਟਰ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਆਦਿ ਖੇਤਰਾਂ ਨੂੰ ਸਮੂਹਿਕ ਤੌਰ ‘ਤੇ ਗੌਡਵਾਨਾ ਕਿਹਾ ਜਾਂਦਾ ਹੈ । ਇਸ ਖੇਤਰ ਨੂੰ ਗੌਡ ਲੋਕਾਂ ਦੀ ਵਧੇਰੇ ਗਿਣਤੀ ਦੇ ਕਾਰਨ ਇਹ ਨਾਂ ਦਿੱਤਾ ਜਾਂਦਾ ਹੈ ।

(ਅ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
……………. ਅਤੇ …………… ਦੋ ਕਬੀਲੇ ਸਨ ।
ਉੱਤਰ-
ਅਹੋਮ, ਨਾਗਾ,

ਪ੍ਰਸ਼ਨ 2.
ਅਹੋਮ ਕਬੀਲੇ ਨੇ ਆਪਣਾ ਰਾਜ ਅਜੋਕੇ ………. ਦੇ ਇਲਾਕਿਆਂ ਵਿਚ ਸਥਾਪਿਤ ਕੀਤਾ ਸੀ ।
ਉੱਤਰ-
ਆਸਾਮ,

ਪ੍ਰਸ਼ਨ 3.
15ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤਕ …………… ਵਿਚ ਖ਼ੁਸ਼ਹਾਲ ਰਾਜ ਸੀ ।
ਉੱਤਰ-
ਗੌਡਵਾਨਾ,

ਪ੍ਰਸ਼ਨ 4.
ਅਹੋਮ ਕਬੀਲੇ ਦੇ ਲੋਕ ਚੀਨ ਦੇ ……….. ਵਰਗ ਨਾਲ ਸੰਬੰਧ ਰੱਖਦੇ ਸਨ ।
ਉੱਤਰ-
ਤਾਈ-ਮੰਗੋਲਿੜ,

PSEB 7th Class Social Science Solutions Chapter 14 ਕਬੀਲੇ, ਖਾਨਾਬਦੋਸ਼ ਅਤੇ ਸਥਿਰ ਭਾਈਚਾਰੇ

ਪ੍ਰਸ਼ਨ 5.
ਰਾਣੀ ਦੁਰਗਾਵਤੀ ਇਕ ਪ੍ਰਸਿੱਧ ………… ਸ਼ਾਸਕ ਸੀ ।
ਉੱਤਰ-
ਗੰਡ ।

ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਮੱਧਕਾਲੀਨ ਕਾਲ ਵਿਚ ਉੱਤਰੀ ਭਾਰਤ ਦਾ ਸਮਾਜ ਕਿਸ ਤਰ੍ਹਾਂ ਦਾ ਸੀ ?
ਉੱਤਰ-
ਮੱਧਕਾਲੀਨ ਕਾਲ ਵਿਚ ਉੱਤਰੀ ਭਾਰਤ ਦਾ ਸਮਾਜ ਬਾਹਮਣ, ਕਸ਼ੱਤਰੀ, ਵੈਸ਼, ਸ਼ੂਦਰ ਨਾਂ ਦੀਆਂ ਚਾਰ ਮੁੱਖ ਜਾਤਾਂ ਵਿਚ ਵੰਡਿਆ ਹੋਇਆ ਸੀ । ਇਨ੍ਹਾਂ ਦੀਆਂ ਵੀ ਕਈ ਜਾਤਾਂ ਅਤੇ ਉਪ-ਜਾਤਾਂ ਸਨ । ਸਮਾਜ ਵਿਚ ਕੁਲੀਨ ਵਰਗ ਤੋਂ ਇਲਾਵਾ ਬ੍ਰਾਹਮਣਾਂ, ਕਾਰੀਗਰਾਂ ਅਤੇ ਵਪਾਰੀਆਂ ਦਾ ਵੀ ਬਹੁਤ ਸਤਿਕਾਰ ਕੀਤਾ ਜਾਂਦਾ ਸੀ । ਇਸਤਰੀਆਂ ਨੂੰ ਉੱਚ ਸਿੱਖਿਆ ਦਿੱਤੀ ਜਾਂਦੀ ਸੀ । ਉਨ੍ਹਾਂ ਨੂੰ ਆਪਣਾ ਪਤੀ ਚੁਣਨ ਦਾ ਅਧਿਕਾਰ ਸੀ ।

ਪ੍ਰਸ਼ਨ 2.
ਦਿੱਲੀ ਸਲਤਨਤ ਕਾਲ ਦੀ ਸਮਾਜਿਕ ਹਾਲਤ ਬਾਰੇ ਜਾਣਕਾਰੀ ਦਿਓ ।
ਉੱਤਰ-
ਦਿੱਲੀ ਸਲਤਨਤ ਕਾਲ ਵਿਚ ਭਾਰਤੀ ਸਮਾਜ ਹਿੰਦੂ ਅਤੇ ਮੁਸਲਿਮ ਦੋ ਮੁੱਖ ਵਰਗਾਂ ਵਿਚ ਵੰਡਿਆ ਸੀ
I. ਮੁਸਲਿਮ ਵਰਗ-

  1. ਸ਼ਾਸਕ ਵਰਗ-ਮੁਸਲਿਮ ਵਰਗ ਮੁੱਖ ਤੌਰ ‘ਤੇ ਸ਼ਾਸਕ ਵਰਗ ਸੀ । ਹੁਣ ਸ਼ਾਸਕ ਵਰਗ ਵਿਚ ਤੁਰਕ ਅਤੇ ਅਫ਼ਗਾਨ ਲੋਕਾਂ ਦੇ ਨਾਲ ਰਾਜਪੁਤ ਲੋਕ ਵੀ ਸ਼ਾਮਲ ਹੋ ਗਏ ਸਨ | ਸਮਾਂ ਬੀਤਣ ਤੇ ਅਰਬ, ਈਰਾਨੀ ਅਤੇ ਮੰਗੋਲ ਜਾਤੀਆਂ ਦੇ ਲੋਕ ਵੀ ਕੁਲੀਨ ਵਰਗ ਵਿਚ ਸ਼ਾਮਲ ਹੋ ਗਏ । ਇਹ ਲੋਕ ਐਸ਼-ਪ੍ਰਸਤੇ ਦਾ ਜੀਵਨ ਬਤੀਤ ਕਰਦੇ ਸਨ ।
  2. ਦਾਸ-ਉਸ ਸਮੇਂ ਸਮਾਜ ਵਿਚ ਦਾਸਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ । ਉਦਾਹਰਨ ਲਈ ਕੁਤਬਦੀਨ ਐਬਕ, ਇਲਤੁਤਮਿਸ਼ ਅਤੇ ਬਲਬਨ ਸੁਲਤਾਨ ਬਣਨ ਤੋਂ ਪਹਿਲਾਂ ਦਾਸ ਹੀ ਸਨ ।
  3. ਇਸਤਰੀਆਂ ਦੀ ਦਸ਼ਾ-ਮੁਸਲਿਮ ਸਮਾਜ ਵਿਚ ਇਸਤਰੀਆਂ ਦੀ ਦਸ਼ਾ ਚੰਗੀ ਨਹੀਂ ਸੀ । ਜ਼ਿਆਦਾਤਰ ਇਸਤਰੀਆਂ ਅਨਪੜ੍ਹ ਹੀ ਸਨ । ਉਹ ਪਰਦਾ ਕਰਦੀਆਂ ਸਨ ।
  4. ਪਹਿਰਾਵਾ, ਭੋਜਨ ਅਤੇ ਮਨੋਰੰਜਨ-ਮੁਸਲਮਾਨ ਲੋਕ ਸੂਤੀ, ਊਨੀ ਅਤੇ ਰੇਸ਼ਮੀ ਕੱਪੜੇ ਪਹਿਨਦੇ ਸਨ । ਇਸਤਰੀਆਂ ਅਤੇ ਪੁਰਸ਼ ਦੋਵੇਂ ਕਈ ਤਰ੍ਹਾਂ ਦੇ ਗਹਿਣਿਆਂ ਦੇ ਸ਼ੌਕੀਨ ਸਨ । ਮੁਸਲਿਮ ਲੋਕ ਮੁੱਖ ਤੌਰ ‘ਤੇ ਚਾਵਲ, ਕਣਕ, ਸਬਜ਼ੀਆਂ, ਘਿਓ ਅਤੇ ਅੰਡੇ ਆਦਿ ਖਾਂਦੇ ਸਨ । ਉਹ ਸ਼ਿਕਾਰ, ਚੌਗਾਨ ਅਤੇ ਕੁਸ਼ਤੀ ਆਦਿ ਨਾਲ ਆਪਣਾ ਮਨੋਰੰਜਨ ਕਰਦੇ ਸਨ ।

II. ਹਿੰਦੂ ਸਮਾਜ-ਸਮਾਜ ਵਿਚ ਹਿੰਦੂ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ । ਪਰ ਉਨ੍ਹਾਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ ਸੀ । ਉਨ੍ਹਾਂ ਨੂੰ ਇਸਲਾਮ ਧਰਮ ਨੂੰ ਮੰਨਣ ਲਈ ਮਜਬੂਰ ਕੀਤਾ ਜਾਂਦਾ ਸੀ ।

  • ਜਾਤੀ ਪ੍ਰਥਾ-ਜਾਤ-ਪ੍ਰਥਾ ਬਹੁਤ ਕਠੋਰ ਸੀ । ਹਿੰਦੂ ਸਮਾਜ ਵੀ ਬਹੁਤ ਸਾਰੀਆਂ ਜਾਤਾਂ ਅਤੇ ਉਪ-ਜਾਤੀਆਂ ਵਿਚ ਵੰਡਿਆ ਹੋਇਆ ਸੀ । ਸਮਾਜ ਵਿਚ ਬ੍ਰਾਹਮਣਾਂ ਦਾ ਸਥਾਨ ਬਹੁਤ ਉੱਚਾ ਸੀ । ਵੈਸ਼ ਆਮਦਨ ਵਿਭਾਗ ਵਿਚ ਬਹੁਤ ਸਾਰੇ ਅਹੁਦਿਆਂ ‘ਤੇ ਨਿਯੁਕਤ ਸਨ । ਸਮਾਜ ਵਿਚ ਕਸ਼ੱਤਰੀਆਂ ਦੀ ਹਾਲਤ ਬਹੁਤ ਹੀ ਤਰਸਯੋਗ ਸੀ ਕਿਉਂਕਿ ਉਹ ਮੁਸਲਮਾਨਾਂ ਕੋਲੋਂ ਹਾਰ ਗਏ ਸਨ । ਉੱਚੀ ਜਾਤੀ ਦੇ ਲੋਕ ਸ਼ੂਦਰਾਂ ਨਾਲ ਨਫ਼ਰਤ ਕਰਦੇ ਸਨ ।
  • ਹਿੰਦੂ ਸਮਾਜ ਵਿਚ ਇਸਤਰੀਆਂ ਦੀ ਦਸ਼ਾ ਬਹੁਤ ਹੀ ਖ਼ਰਾਬ ਸੀ । ਉਹ ਜ਼ਿਆਦਾਤਰ ਅਨਪੜ੍ਹ ਸਨ । ਉਹ ਪਤੀ ਦੀ ਮੌਤ ਸਮੇਂ ਪਤੀ ਦੀ ਚਿਖਾ ਵਿਚ ਜਲ ਮਰਦੀਆਂ ਸਨ । ਉਹ ਜੌਹਰ ਦੀ ਰਸਮ ਕਰਦੀਆਂ ਸਨ । ਮੁਸਲਿਮ ਇਸਤਰੀਆਂ ਦੀ ਤਰ੍ਹਾਂ ਉਹ ਪਰਦਾ ਕਰਦੀਆਂ ਸਨ ।
  • ਹਿੰਦੂ ਲੋਕ ਸੁਤੀ, ਉਨੀ ਅਤੇ ਰੇਸ਼ਮੀ ਕੱਪੜੇ ਪਾਉਂਦੇ ਸਨ । ਇਸਤਰੀਆਂ ਅਤੇ ਪੁਰਸ਼ ਦੋਵੇਂ ਹੀ ਗਹਿਣਿਆਂ ਦੇ ਬਹੁਤ ਸ਼ੌਕੀਨ ਸਨ । ਉਨ੍ਹਾਂ ਦਾ ਮੁੱਖ ਭੋਜਨ ਕਣਕ, ਚਾਵਲ, ਸਬਜ਼ੀਆਂ, ਘਿਓ ਅਤੇ ਦੁੱਧ ਆਦਿ ਸਨ । ਉਨ੍ਹਾਂ ਨੂੰ ਗਾਉਣ ਅਤੇ ਨੱਚਣ ਦਾ ਬਹੁਤ ਚਾਅ ਸੀ ।

ਪ੍ਰਸ਼ਨ 3.
ਅਹੋਮ ਲੋਕਾਂ ਬਾਰੇ ਜਾਣਕਾਰੀ ਦਿਓ ।
ਉੱਤਰ-
ਅਹੋਮ ਕਬੀਲੇ ਦੇ ਲੋਕਾਂ ਨੇ 13ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਤਕ ਵਰਤਮਾਨ ਆਸਾਮ ਉੱਤੇ ਰਾਜ ਕੀਤਾ । ਉਨ੍ਹਾਂ ਦਾ ਸੰਬੰਧ ਚੀਨ ਦੇ ਤਾਈ-ਮੰਗੋਲ ਕਬੀਲੇ ਨਾਲ ਸੀ । ਉਹ 13ਵੀਂ ਸਦੀ ਵਿਚ ਚੀਨ ਤੋਂ ਆਸਾਮ ਆਏ ਸਨ | ਸੁਫ਼ਾਕਾ ਆਸਾਮ ਦਾ ਪਹਿਲਾ ਅਹੋਮ ਸ਼ਾਸਕ ਸੀ । ਉਨ੍ਹਾਂ ਨੇ 1228 ਈ: ਤੋਂ 1268 ਈ: ਤਕ ਰਾਜ ਕੀਤਾ । ਉਸ ਨੇ ਆਪਣੇ ਖੇਤਰ ਦੇ ਅਨੇਕ ਸਥਾਨਿਕ ਸ਼ਾਸਕਾਂ ਨੂੰ ਹਰਾਇਆ | ਇਨ੍ਹਾਂ ਵਿਚ ਕੰਚਾਰੀ, ਮੋਰਨ ਅਤੇ ਨਾਗ ਆਦਿ ਸਥਾਨਿਕ ਰਾਜ ਵੰਸ਼ ਵੀ ਸ਼ਾਮਲ ਸਨ । ਇਸ ਤਰ੍ਹਾਂ ਉਨ੍ਹਾਂ ਨੇ ਬ੍ਰੜ੍ਹਮਪੁੱਤਰ ਘਾਟੀ ਤਕ ਆਪਣੇ ਰਾਜ ਦਾ ਵਿਸਤਾਰ ਕਰ ਲਿਆ | ਅਹੋਮਾਂ ਦੀ ਰਾਜਧਾਨੀ ਗੁੜਗਾਉਂ ਸੀ ! ਅਹੋਮਾਂ ਨੇ ਮੁਗ਼ਲਾਂ ਅਤੇ ਬੰਗਾਲ ਆਦਿ ਵਿਰੁੱਧ ਵੀ ਸੰਘਰਸ਼ ਕੀਤਾ | ਮੁਗ਼ਲਾਂ ਨੇ, ਆਸਾਮ ‘ਤੇ ਅਧਿਕਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ । ਅਖ਼ੀਰ ਵਿਚ ਔਰੰਗਜ਼ੇਬ ਨੇ ਅਹੋਮਾਂ ਦੀ ਰਾਜਧਾਨੀ ਗੁੜਗਾਉਂ ਉੱਤੇ ਜਿੱਤ ਪ੍ਰਾਪਤ ਕਰ ਲਈ ।

ਪਰੰਤੂ ਉਹ ਇਸ ਨੂੰ ਮੁਗ਼ਲ ਸ਼ਾਸਨ ਅਧੀਨ ਨਾ ਰੱਖ ਸਕਿਆ | 18ਵੀਂ ਸਦੀ ਵਿਚ ਅਹੋਮ ਰਾਜ ਦਾ ਪਤਨ ਹੋਣ ਲੱਗਾ | ਲਗਪਗ 1818 ਈ: ਵਿਚ ਬਰਮਾ (ਮਾਯਨਮਾਰ) ਦੇ ਲੋਕਾਂ ਨੇ ਆਸਾਮ ਉੱਤੇ ਹਮਲਾ ਕਰ ਦਿੱਤਾ । ਉਨ੍ਹਾਂ ਨੇ ਅਹੋਮ ਰਾਜਾ ਨੂੰ ਆਸਾਮ ਛੱਡਣ ਲਈ ਮਜਬੂਰ ਕਰ ਦਿੱਤਾ । 1826 ਈ: ਵਿਚ ਅੰਗਰੇਜ਼ ਆਸਾਮ ਵਿਚ ਆ ਗਏ । ਉਨ੍ਹਾਂ ਨੇ ਬਰਮਾ ਮਾਯਨਮਾਰ) ਦੇ ਲੋਕਾਂ ਨੂੰ ਹਰਾ ਕੇ ਉਨ੍ਹਾਂ ਨਾਲ ਯਾਦ ਸੰਧੀ ਕਰ ਲਈ । ਇਸ ਤਰ੍ਹਾਂ ਆਸਾਮ ਉੱਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ ।

PSEB 7th Class Social Science Solutions Chapter 14 ਕਬੀਲੇ, ਖਾਨਾਬਦੋਸ਼ ਅਤੇ ਸਥਿਰ ਭਾਈਚਾਰੇ

ਪ੍ਰਸ਼ਨ 4.
ਗੋਂਡ ਲੋਕਾਂ ਦੇ ਇਤਿਹਾਸ ਬਾਰੇ ਦੱਸੋ ।
ਉੱਤਰ-
ਗੋਂਡ ਕਬੀਲੇ ਦਾ ਸੰਬੰਧ ਮੱਧ ਭਾਰਤ ਨਾਲ ਹੈ । ਇਹ ਪੱਛਮੀ ਉੜੀਸਾ, ਪੂਰਬੀ ਮਹਾਂਰਾਸ਼ਟਰ, ਛੱਤੀਸਗੜ੍ਹ, ਮੱਧ ਪ੍ਰਦੇਸ਼ ਆਦਿ ਪ੍ਰਾਂਤਾਂ ਵਿਚ ਰਹਿੰਦੇ ਸਨ । ਇਹਨਾਂ ਪਾਤਾਂ ਵਿਚ ਗੋਂਡ ਲੋਕਾਂ ਦੀ ਕਾਫ਼ੀ ਗਿਣਤੀ ਹੋਣ ਕਰਕੇ ਇਸ ਇਲਾਕੇ ਨੂੰ ਗੋਂਡਵਾਨਾ ਕਿਹਾ ਜਾਂਦਾ ਹੈ । 15ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤਕ ਗੋਂਡਵਾਨਾ ਖੇਤਰ ਵਿਚ ਕਈ ਰਾਜ ਸਥਾਪਤ ਹੋਏ । ਰਾਣੀ ਦੁਰਗਾਵਤੀ ਇਕ ਪ੍ਰਸਿੱਧ ਗੋਂਡ ਸ਼ਾਸਕਾਂ ਸੀ । ਉਸ ਦਾ ਰਾਜ ਇੱਥੋਂ ਦੇ ਸੁਤੰਤਰ ਰਾਜਾਂ ਵਿਚੋਂ ਇਕ ਸੀ ।ਉਸ ਦੀ ਰਾਜਧਾਨੀ ਜਬਲਪੁਰ ਸੀ ।

ਮੁਗ਼ਲ ਸ਼ਾਸਕ ਅਕਬਰ ਨੇ ਉਸਨੂੰ ਆਪਣੀ ਅਧੀਨਤਾ ਸਵੀਕਾਰ ਕਰਨ ਲਈ ਕਿਹਾ | ਪਰੰਤੂ ਰਾਣੀ ਦੁਰਗਾਵਤੀ ਨੇ ਅਕਬਰ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ । ਸਿੱਟੇ ਵਜੋਂ ਮੁਗ਼ਲਾਂ ਅਤੇ ਰਾਣੀ ਦੁਰਗਾਵਤੀ ਵਿਚਕਾਰ ਇਕ ਭਿਆਨਕ ਯੁੱਧ ਹੋਇਆ । ਇਸ ਯੁੱਧ ਵਿਚ ਰਾਣੀ ਦੁਰਗਾਵਤੀ ਮੁਗ਼ਲਾਂ ਦੇ ਹੱਥੋਂ ਮਾਰੀ ਗਈ । ਗੋਡ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਬਹੁਤ ਘੱਟ ਹੁੰਦੀਆਂ ਹਨ । ਉਨ੍ਹਾਂ ਦੇ ਘਰ ਵੀ ਸਾਧਾਰਨ ਬਨਾਵਟ ਦੇ ਹਨ। ਇਕ ਸਰਵੇਖਣ ਮੁਤਾਬਿਕ ਗੋਡ ਲੋਕ ਗੋਂਡਵਾਨਾ ਖੇਤਰ ਦੇ ਹੋਰ ਲੋਕਾਂ ਨਾਲੋਂ ਬਹੁਤ ਘੱਟ ਪੜ੍ਹੇ-ਲਿਖੇ ਹਨ ।

ਪ੍ਰਸ਼ਨ 5.
800 ਤੋਂ 1200 ਈ: ਤਕ ਦੱਖਣ ਭਾਰਤ ਦੀ ਜਾਤੀ ਪ੍ਰਥਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਮੱਧਕਾਲ ਵਿਚ ਦੱਖਣ ਭਾਰਤ ਵਿਚ ਜਾਤ-ਪ੍ਰਥਾ ਬਹੁਤ ਕਠੋਰ ਹੋ ਗਈ ਸੀ । ਇਸ ਸਮੇਂ ਦੌਰਾਨ ਸਮਾਜ ਚਾਰ ਵਰਗਾਂ ਬਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ ਵਿਚ ਵੰਡਿਆ ਹੋਇਆ ਸੀ । ਸਮਾਜ ਵਿਚ ਬ੍ਰਾਹਮਣਾਂ ਦਾ ਸਥਾਨ ਬਹੁਤ ਉੱਚਾ ਸੀ ਕਿਉਂਕਿ ਉਹ ਧਾਰਮਿਕ ਰਸਮਾਂ ਪੂਰੀਆਂ ਕਰਨ ਦਾ ਕੰਮ ਕਰਦੇ ਸਨ । ਵੈਸ਼ ਵਪਾਰ ਕਰਦੇ ਸਨ । ਸਮਾਜ ਵਿਚ ਸ਼ੂਦਰਾਂ ਨਾਲ ਬੁਰਾ ਵਿਹਾਰ ਕੀਤਾ ਜਾਂਦਾ ਸੀ ।

ਪ੍ਰਸ਼ਨ 6.
ਮੁੱਢਲੇ ਮੱਧਕਾਲ (800-1200 ਈ: ) ਵਿਚ ਦੱਖਣ ਭਾਰਤ ਵਿਚ ਇਸਤਰੀਆਂ ਦੀ ਦਸ਼ਾ ਕਿਹੋ ਜਿਹੀ ਸੀ ?
ਉੱਤਰ-
ਮੁੱਢਲੇ ਮੱਧਕਾਲ ਵਿਚ ਦੱਖਣ ਭਾਰਤ ਦੇ ਸਮਾਜ ਵਿਚ ਇਸਤਰੀਆਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ । ਉਨ੍ਹਾਂ ਨੂੰ ਸਿੱਖਿਆ ਵੀ ਦਿੱਤੀ ਜਾਂਦੀ ਸੀ । ਉਹ ਸਮਾਜਿਕ ਅਤੇ ਧਾਰਮਿਕ ਰਸਮਾਂ ਨੂੰ ਪੂਰਾ ਕਰਨ ਵਿਚ ਸਮਾਨ ਰੂਪ ਨਾਲ ਭਾਗ ਲੈਂਦੀਆਂ ਸਨ । ਉਨ੍ਹਾਂ ਨੂੰ ਆਪਣੇ ਵਰ ਦੀ ਚੋਣ ਕਰਨ ਦਾ ਅਧਿਕਾਰ ਸੀ । ਉਨ੍ਹਾਂ ਦਾ ਆਚਰਣ ਬਹੁਤ ਉੱਚਾ ਹੁੰਦਾ ਸੀ । ਉਹ ਜੌਹਰ ਵੀ ਨਿਭਾਉਂਦੀਆਂ ਸਨ, ਜੋ ਉਨ੍ਹਾਂ ਦੇ ਮਾਣ ਅਤੇ ਸ਼ਾਨ ਦਾ ਪ੍ਰਤੀਕ ਸੀ ।

ਪ੍ਰਸ਼ਨ 7.
800 ਤੋਂ 1200 ਈ: ਤਕ ਦੱਖਣੀ ਭਾਰਤ ਦੇ ਲੋਕਾਂ ਦੇ ਸਮਾਜਿਕ ਜੀਵਨ ਦੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਇਸ ਕਾਲ ਵਿਚ ਲੋਕ ਵਿਸ਼ੇਸ਼ ਤੌਰ ‘ਤੇ ਰਾਜਪੂਤ ਬਹੁਤ ਵੀਰ ਅਤੇ ਸਾਹਸੀ ਸਨ ।
  2. ਆਮ ਤੌਰ ‘ਤੇ ਲੋਕ ਸੰਗੀਤ, ਨਾਚ ਅਤੇ ਸ਼ਤਰੰਜ ਖੇਡ ਕੇ ਆਪਣਾ ਮਨੋਰੰਜਨ ਕਰਦੇ ਸਨ ।
  3. ਉਹ ਸਾਦਾ ਭੋਜਨ ਖਾਂਦੇ ਸਨ ਅਤੇ ਸਾਦੇ ਕੱਪੜੇ ਪਹਿਨਦੇ ਸਨ ।

ਪ੍ਰਸ਼ਨ 8.
ਭਾਰਤ ਦੇ ਆਦਿਵਾਸੀ ਕਬੀਲਿਆਂ, ਖਾਨਾਬਦੋਸ਼ਾਂ ਅਤੇ ਘੁਮੱਕੜ ਸਮੂਹਾਂ ਦੇ ਜੀਵਨ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਮਨੀਪੁਰ, ਮੇਘਾਲਿਆ, ਮੱਧ ਪ੍ਰਦੇਸ਼, ਨਾਗਾਲੈਂਡ, ਦਾਦਰਾ ਅਤੇ ਨਗਰ ਹਵੇਲੀ ਆਦਿ ਰਾਜਾਂ ਵਿਚ ਆਦਿ ਕਬੀਲੇ, ਖਾਨਾਬਦੋਸ਼ ਅਤੇ ਘੁਮੱਕੜ ਵਰਗ ਦੇ ਲੋਕ ਬਹੁਤ ਗਿਣਤੀ ਵਿਚ ਰਹਿੰਦੇ ਸਨ । ਇਨ੍ਹਾਂ ਵਰਗਾਂ ਵਿਚ ਭੀਲ, ਗੋਂਡਜ਼, ਅਹੋਮ, ਭੂਈ, ਕੋਲੀਮ, ਕੁੱਕੀ ਅਤੇ ਔਰਨਜ਼ ਆਦਿ ਲੋਕ ਸ਼ਾਮਲ ਹਨ । ਇਹ ਆਮ ਤੌਰ ‘ਤੇ ਜੰਗਲਾਂ ਵਿਚ ਰਹਿੰਦੇ ਹਨ । ਖਾਨਾਬਦੋਸ਼ ਲੋਕ ਆਪਣੇ ਪਸ਼ੂਆਂ ਦੇ ਝੁੰਡਾਂ ਸਮੇਤ ਇਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ ਫਿਰਦੇ ਰਹਿੰਦੇ ਹਨ । ਸਰਕਾਰ ਨੇ ਇਨ੍ਹਾਂ ਲੋਕਾਂ ਦੀ ਸਹਾਇਤਾ ਲਈ ਇਨ੍ਹਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹਨ ।

ਉਦਾਹਰਨ ਲਈ –

  1. ਕਬਾਇਲੀ ਖੇਤਰਾਂ ਵਿਚ ਕਿੱਤਾ ਸਿਖਲਾਈ ਸੰਸਥਾਵਾਂ ਸ਼ੁਰੂ ਕੀਤੀਆਂ ਗਈਆਂ ਹਨ ।
  2. ਇਨ੍ਹਾਂ ਨੂੰ ਆਪਣੀ ਆਰਥਿਕ ਹਾਲਤ ਸੁਧਾਰਨ ਲਈ ਘੱਟ ਵਿਆਜ ਦਰ ‘ਤੇ ਬੈਂਕ ਕਰਜ਼ੇ ਦਿੱਤੇ ਜਾਂਦੇ ਹਨ ।
  3. ਇਨ੍ਹਾਂ ਲੋਕਾਂ ਲਈ ਲਗਪਗ 71/2% ਨੌਕਰੀਆਂ ਰਾਖਵੀਆਂ ਰੱਖੀਆਂ ਜਾਂਦੀਆਂ ਹਨ ।
  4. ਸਿੱਖਿਆ ਸੰਸਥਾਵਾਂ ਵਿਚ ਵੀ ਇਨ੍ਹਾਂ ਲਈ ਕੁੱਝ ਸੀਟਾਂ ਰਾਖਵੀਆਂ ਰੱਖੀਆਂ ਜਾਂਦੀਆਂ ਹਨ। ਇੱਥੋਂ ਤਕ ਕਿ ਲੋਕ ਸਭਾ ਅਤੇ ਵਿਧਾਨ ਸਭਾ ਦੇ ਖ਼ਾਸ ਚੋਣ ਹਲਕੇ ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਲਈ ਰਾਖਵੇਂ ਹਨ ।

ਪ੍ਰਸ਼ਨ 9.
ਮੁਗ਼ਲ ਕਾਲ ਵਿਚ ਮੁਸਲਿਮ ਸਮਾਜ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਮੁਗ਼ਲ ਕਾਲ ਵਿਚ ਮੁਸਲਿਮ ਸਮਾਜ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਹੋਇਆ ਸੀ-ਉੱਚ ਸ਼੍ਰੇਣੀ, ਮੱਧ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ ।
  2. ਸਮਾਜ ਵਿਚ ਇਸਤਰੀ ਦੀ ਹਾਲਤ ਚੰਗੀ ਨਹੀਂ ਸੀ । ਉਹ ਅਨਪੜ੍ਹ ਹੁੰਦੀਆਂ ਸਨ ਉਹ ਪਰਦਾ ਕਰਦੀਆਂ ਸਨ ।
  3. ਮੁਸਲਮਾਨ ਲੋਕ ਮੀਟ, ਹਲਵਾ, ਪੂਰੀ, ਮੱਖਣ, ਫਲ ਅਤੇ ਸਬਜ਼ੀਆਂ ਖਾਂਦੇ ਸਨ । ਉਹ ਸ਼ਰਾਬ ਵੀ ਪੀਂਦੇ ਸਨ ।
  4. ਆਦਮੀ ਕੁੜਤਾ ਅਤੇ ਪਜਾਮਾ ਪਹਿਨਦੇ ਸਨ ਅਤੇ ਸਿਰ ਤੇ ਪੱਗੜੀ ਬੰਨਦੇ ਸਨ । ਇਸਤਰੀਆਂ ਲੰਬਾ ਬੁਰਕਾ। ਪਹਿਨਦੀਆਂ ਸਨ | ਆਦਮੀ ਅਤੇ ਇਸਤਰੀਆਂ ਦੋਵੇਂ ਗਹਿਣਿਆਂ ਦੇ ਬਹੁਤ ਸ਼ੌਕੀਨ ਸਨ ।

ਪ੍ਰਸ਼ਨ 10.
ਮੁਗ਼ਲ ਕਾਲ ਦੇ ਹਿੰਦੂ ਸਮਾਜ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਮੁਗ਼ਲ ਕਾਲ ਵਿਚ ਹਿੰਦੂ ਸਮਾਜ ਅਨੇਕ ਜਾਤੀਆਂ ਅਤੇ ਉਪ ਜਾਤੀਆਂ ਵਿਚ ਵੰਡਿਆ ਸੀ । ਬ੍ਰਾਹਮਣਾਂ ਨੂੰ ਉੱਚ ਸਥਾਨ ਪ੍ਰਾਪਤ ਸੀ । ਜਾਤੀ ਪ੍ਰਥਾ ਬਹੁਤ ਕਠੋਰ ਸੀ ।
  2. ਸਮਾਜ ਵਿਚ ਇਸਤਰੀਆਂ ਦੀ ਦਸ਼ਾ ਬਹੁਤ ਹੀ ਤਰਸਯੋਗ ਸੀ । ਲੋਕ ਆਪਣੀਆਂ ਲੜਕੀਆਂ ਨੂੰ ਪੜ੍ਹਾਉਂਦੇ ਨਹੀਂ ਸਨ । ਇਸਤਰੀਆਂ ਪਰਦਾ ਕਰਦੀਆਂ ਸਨ ।
  3. ਉਸ ਸਮੇਂ ਲੋਕ ਆਮ ਤੌਰ ‘ਤੇ ਸਾਦਾ ਭੋਜਨ ਕਰਦੇ ਸਨ । ਉਹ ਸੂਤੀ, ਊਨੀ ਅਤੇ ਰੇਸ਼ਮੀ ਕੱਪੜੇ ਪਹਿਨਦੇ ਸਨ ।

ਵਸਤੂਨਿਸ਼ਠ ਪ੍ਰਸ਼ਨ
(ਉ) ਸਹੀ ਵਾਕਾਂ ਤੇ (✓) ਅਤੇ ਗ਼ਲਤ ਵਾਕਾਂ ਤੇ (✗) ਦਾ ਨਿਸ਼ਾਨ ਲਗਾਓ

ਪ੍ਰਸ਼ਨ 1.
ਕਬੀਲਾਈ ਸਮਾਜ ਸੇਣੀਆਂ ਜਾਂ ਵਰਗਾਂ ਵਿੱਚ ਨਹੀਂ ਵੰਡਿਆ ਹੋਇਆ ਸੀ ।
ਉੱਤਰ-
(✓)

ਪ੍ਰਸ਼ਨ 2.
ਕਬੀਲੇ ਦੇ ਲੋਕਾਂ ਦਾ ਮੁੱਖ ਕਿੱਤਾ ਵਪਾਰ ਕਰਨਾ ਸੀ ।
ਉੱਤਰ-
(✗)

PSEB 7th Class Social Science Solutions Chapter 14 ਕਬੀਲੇ, ਖਾਨਾਬਦੋਸ਼ ਅਤੇ ਸਥਿਰ ਭਾਈਚਾਰੇ

ਪ੍ਰਸ਼ਨ 3.
ਸੂਫ਼ਾਕਾ ਅਹੋਮ ਵੰਸ਼ ਦਾ ਅੰਤਮ ਸ਼ਾਸਕ ਸੀ ।
ਉੱਤਰ-
(✗)

ਪ੍ਰਸ਼ਨ 4.
ਵਣਜਾਰਾ ਲੋਕ ਪ੍ਰਸਿੱਧ ਵਪਾਰੀ ਖਾਨਾ-ਬਦੋਸ਼ ਸਨ । ‘
ਉੱਤਰ-
(✓)

(ਅ) ਸਹੀ ਮਿਲਾਨ ਕਰੋ –

1. ਗੁੜਗਾਉਂ (i) ਕੌਲੀ
2. ਜਬਲਪੁਰ (ii) ਅਹੋਮ
3. ਪੰਜਾਬ (iii) ਗੋਂਡ
4. ਗੁਜਰਾਤ (iv) ਖੋਖਰ ।

ਉੱਤਰ-

1. ਗੁੜਗਾਉਂ (ii) ਅਹੋਮ
2. ਜਬਲਪੁਰ (iii) ਗੋਂਡ
3. ਪੰਜਾਬ (iv) ਖੋਖਰ
4. ਗੁਜਰਾਤ (i) ਕੌਲੀ ।

(ਈ) ਸਹੀ ਉੱਤਰ ਚੁਣੋ

ਪ੍ਰਸ਼ਨ 1.
ਖਾਨਾਬਦੋਸ਼ (ਮੱਧਕਾਲੀਨ ਕਬੀਲੇ ਕੁਲਾਂ ਵਿਚ ਵੰਡੇ ਹੋਏ ਸੀ ? ਇਹ ਕੁਲ ਕੀ ਸਨ ?
(i) ਇਕ ਹੀ ਪੂਰਵਜ ਦੀ ਸੰਤਾਨ
(ii) ਕਈ ਪਰਿਵਾਰਾਂ ਦਾ ਸਮੂਹ
(iii) ਇਹ ਦੋਵੇਂ । ‘
ਉੱਤਰ-
(iii) ਇਹ ਦੋਵੇਂ ।

ਪ੍ਰਸ਼ਨ 2.
ਮੁੰਡਾ ਅਤੇ ਸੰਥਾਲ ਕਬੀਲਿਆਂ ਦਾ ਸੰਬੰਧ ਵਰਤਮਾਨ ਦੇ ਕਿਹੜੇ ਸਥਾਨ ਨਾਲ ਹੈ ?
(i) ਬਿਹਾਰ ਅਤੇ ਝਾਰਖੰਡ
(i) ਜੰਮੂ-ਕਸ਼ਮੀਰ
(ii) ਹਿਮਾਚਲ ਪ੍ਰਦੇਸ਼ ।
ਉੱਤਰ-
(i) ਬਿਹਾਰ ਅਤੇ ਝਾਰਖੰਡ ।

ਪ੍ਰਸ਼ਨ 3.
ਅਹੋਮ ਲੋਕ 13ਵੀਂ ਸ਼ਤਾਬਦੀ ਵਿਚ ਬਾਹਰ ਤੋਂ ਆਸਾਮ ਵਿਚ ਆਏ ਸਨ। ਉਨ੍ਹਾਂ ਦਾ ਸੰਬੰਧ ਕਿਸ ਦੇਸ਼ ਨਾਲ ਸੀ ?
(i) ਜਾਪਾਨ
(ii) ਚੀਨ
(ii) ਮਲਾਇਆ ॥
ਉੱਤਰ-
(ii) ਚੀਨ ।

PSEB 7th Class Social Science Solutions Chapter 13 ਨਗਰ, ਵਪਾਰੀ ਅਤੇ ਕਾਰੀਗਰ

Punjab State Board PSEB 7th Class Social Science Book Solutions History Chapter 13 ਨਗਰ, ਵਪਾਰੀ ਅਤੇ ਕਾਰੀਗਰ Textbook Exercise Questions and Answers.

PSEB Solutions for Class 7 Social Science History Chapter 13 ਨਗਰ, ਵਪਾਰੀ ਅਤੇ ਕਾਰੀਗਰ

Social Science Guide for Class 7 PSEB ਨਗਰ, ਵਪਾਰੀ ਅਤੇ ਕਾਰੀਗਰ Textbook Questions and Answers

ਅਭਿਆਸ ਦੇ ਪ੍ਰਸ਼ਨ
(ਉ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-

ਪ੍ਰਸ਼ਨ 1.
ਕੋਈ ਚਾਰ ਤੀਰਥ ਸਥਾਨਾਂ ਦੇ ਨਾਂ ਲਿਖੋ ।
ਉੱਤਰ-
ਨਨਕਾਣਾ ਸਾਹਿਬ (ਆਧੁਨਿਕ ਪਾਕਿਸਤਾਨ ਵਿਚ), ਅੰਮ੍ਰਿਤਸਰ, ਕਰੂਕਸ਼ੇਤਰ, ਜਗਨਨਾਥ ਪੁਰੀ ਆਦਿ ਮੁੱਖ ਤੀਰਥ ਸਥਾਨ ਹਨ ।

ਪ੍ਰਸ਼ਨ 2.
ਮੁਗ਼ਲ ਸਾਮਰਾਜ ਦੇ ਕੋਈ ਦੋ ਰਾਜਧਾਨੀ ਨਗਰ ਦੇ ਨਾਂ ਲਿਖੋ ।
ਉੱਤਰ-
ਮੁਗ਼ਲ ਕਾਲ ਦੇ ਦੋ ਮੁੱਖ ਰਾਜਧਾਨੀ ਨਗਰ ਦਿੱਲੀ ਅਤੇ ਆਗਰਾ ਸਨ ।

ਪ੍ਰਸ਼ਨ 3.
ਅੰਮ੍ਰਿਤਸਰ ਸ਼ਹਿਰ ਦੀ ਨੀਂਹ ਕਿਹੜੇ ਗੁਰੂ ਸਹਿਬਾਨ ਨੇ ਤੇ ਕਦੋਂ ਰੱਖੀ ?
ਉੱਤਰ-
ਅੰਮ੍ਰਿਤਸਰ ਸਿੱਖਾਂ ਦਾ ਪ੍ਰਸਿੱਧ ਤੀਰਥ-ਸਥਾਨ ਹੈ । ਇਸ ਦੀ ਨੀਂਹ 1577 ਈ: ਵਿਚ ਸਿੱਖਾਂ ਦੇ ਚੌਥੇ ਗੁਰੂ, ਸ੍ਰੀ ਗੁਰੁ ਰਾਮਦਾਸ ਜੀ ਨੇ ਰੱਖੀ ਸੀ । ਸ਼ੁਰੂ ਵਿਚ ਅੰਮ੍ਰਿਤਸਰ ਦਾ ਨਾਂ ਗੁਰੂ ਰਾਮਦਾਸ ਜਾਂ ਚੱਕ ਗੁਰੂ ਰਾਮਦਾਸਪੁਰਾ ਸੀ। ਸ੍ਰੀ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰਾ ਵਿਚ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਾਈ ਦਾ ਕੰਮ ਸ਼ੁਰੂ ਕੀਤਾ ਸੀ । ਪਰੰਤੂ ਉਹਨਾਂ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਕੰਮ ਨੂੰ ਸੰਪੂਰਨ ਕਰਵਾਇਆ । ਮਹੱਤਵ-1604 ਈ: ਵਿਚ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ |

1609 ਈ: ਵਿਚ ਇੱਥੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਸ੍ਰੀ ਅਕਾਲ ਤਖਤ ਦਾ ਨਿਰਮਾਣ ਕਰਵਾਇਆ । ਗੁਰੂ ਜੀ ਇੱਥੇ ਬੈਠ ਕੇ ਗੁਰਸਿੱਖਾਂ ਤੋਂ ਘੋੜੇ ਅਤੇ ਹਥਿਆਰਾਂ ਦੀ ਭੇਟਾ ਸਵੀਕਾਰ ਕਰਦੇ ਸਨ । ਇੱਥੇ ਬੈਠ ਕੇ ਰਾਜਨੀਤਿਕ ਮਾਮਲਿਆਂ ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਂਦਾ ਸੀ । ਅੱਜ ਵੀ ਸਿੱਖ ਧਰਮ ਨਾਲ ਸੰਬੰਧਤ ਧਾਰਮਿਕ ਫੈਸਲੇ ਇੱਥੇ ਹੀ ਕੀਤੇ ਜਾਂਦੇ ਹਨ । 1805 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਗੁੰਬਦਾਂ ਉੱਤੇ ਸੋਨੇ ਦਾ ਪੱਤਰਾ ਲਗਵਾਇਆ ।

PSEB 7th Class Social Science Solutions Chapter 13 ਨਗਰ, ਵਪਾਰੀ ਅਤੇ ਕਾਰੀਗਰ

ਪ੍ਰਸ਼ਨ 4.
ਸੂਰਤ ਕਿੱਥੇ ਸਥਿਤ ਹੈ ?
ਉੱਤਰ-
ਸੁਰਤ ਇਕ ਪ੍ਰਸਿੱਧ ਬੰਦਰਗਾਹ ਅਤੇ ਵਪਾਰਕ ਨਗਰ ਹੈ । ਇਹ ਗੁਜਰਾਤ ਪ੍ਰਾਂਤ ਵਿਚ ਸਥਿਤ ਹੈ । ਇਹ ਵੱਡੇਵੱਡੇ ਉਦਯੋਗਾਂ ਅਤੇ ਵਪਾਰ ਦਾ ਕੇਂਦਰ ਹੈ । ਸ਼ਿਵਾ ਜੀ ਮਰਾਠਾ ਨੇ ਇਸ ਨੂੰ ਦੋ ਵਾਰੀ ਲੁੱਟਿਆ ਸੀ ਅਤੇ ਉਨ੍ਹਾਂ ਦੇ ਹੱਥ ਬਹੁਤ ਸਾਰੀ ਧਨ-ਦੌਲਤ ਲੱਗੀ ਸੀ । 1512 ਈ: ਵਿਚ ਇਸ ਉੱਤੇ ਪੁਰਤਗਾਲੀਆਂ ਦਾ ਕਬਜ਼ਾ ਹੋ ਗਿਆ ਸੀ 1573 ਈ: ਵਿਚ ਸੂਰਤ ਅਕਬਰ ਦੇ ਅਧਿਕਾਰ ਵਿਚ ਆ ਗਿਆ | ਅਕਬਰ ਦੇ ਅਧੀਨ ਸੂਰਤ ਭਾਰਤ ਦਾ ਪ੍ਰਮੁੱਖ ਵਪਾਰਕ ਨਗਰ ਬਣ ਗਿਆ |

1612 ਈ: ਵਿਚ ਅੰਗਰੇਜ਼ਾਂ ਨੇ ਜਹਾਂਗੀਰ ਤੋਂ ਇੱਥੇ ਵਪਾਰ ਕਰਨ ਦੀਆਂ ਰਿਆਇਤਾਂ ਪ੍ਰਾਪਤ ਕਰ ਲਈਆਂ । ਇੱਥੇ ਪੁਰਤਗਾਲੀਆਂ, ਡੱਚਾਂ ਅਤੇ ਫ਼ਰਾਂਸੀਸੀਆਂ ਨੇ ਆਪਣੇ ਵਪਾਰਕ ਕੇਂਦਰ ਸਥਾਪਤ ਕਰ ਲਏ । 1759 ਈ: ਵਿਚ ਅੰਗਰੇਜ਼ਾਂ ਨੇ ਸੁਰਤ ਦੇ ਕਿਲ੍ਹੇ ਉੱਤੇ ਅਧਿਕਾਰ ਕਰ ਲਿਆ | ਪਰ ਪੂਰੀ ਤਰ੍ਹਾਂ ਸੁਰਤ ਤੇ ਉਨ੍ਹਾਂ ਦਾ ਅਧਿਕਾਰ 1842 ਈ: ਵਿਚ ਹੋਇਆ । ਇੱਥੇ ਸਥਿਤ ਖਵਾਜ਼ਾ ਸਾਹਿਬ ਦੀ ਮਸਜਿਦ ਅਤੇ ਨੌਂ ਸੱਯਦਾਂ ਦੀ ਮਸਜਿਦ ਪ੍ਰਸਿੱਧ ਹਨ । ਇੱਥੋਂ ਦਾ ਸਵਾਮੀ ਨਾਇਰੈਣ ਦਾ ਮੰਦਰ ਅਤੇ ਜੈਨੀਆਂ ਦੇ ਪੁਰਾਣੇ ਮੰਦਰ ਬਹੁਤ ਹੀ ਮਹੱਤਵਪੂਰਨ ਹਨ।

(ਅ) ਹੇਠ ਲਿਖੇ ਖ਼ਾਲੀ ਸਥਾਨ ਭਰੋ

ਪ੍ਰਸ਼ਨ 1.
ਅੰਮ੍ਰਿਤਸਰ ਦੀ ਨੀਂਹ ………… ਦੁਆਰਾ ਰੱਖੀ ਗਈ ਸੀ ।
ਉੱਤਰ-
ਸ੍ਰੀ ਗੁਰੂ ਰਾਮਦਾਸ ਜੀ,

ਪ੍ਰਸ਼ਨ 2.
ਲਾਹੌਰ ………… ਤਕ ਅਕਬਰ ਸਾਮਰਾਜ ਦੀ ਰਾਜਧਾਨੀ ਸੀ ।
ਉੱਤਰ-
ਇਲਤੁਤਮਿਸ਼,

ਪ੍ਰਸ਼ਨ 3.
ਸੂਰਤ ਇਕ ………… ਹੈ ।
ਉੱਤਰ-
ਪ੍ਰਸਿੱਧ ਬੰਦਰਗਾਹ ਅਤੇ ਵਪਾਰਕ ਨਗਰ,

ਪ੍ਰਸ਼ਨ 4.
ਨਨਕਾਣਾ ਸਾਹਿਬ ………… ਵਿਚ ਸਥਿਤ ਹੈ ।
ਉੱਤਰ-
ਪਾਕਿਸਤਾਨ,

PSEB 7th Class Social Science Solutions Chapter 13 ਨਗਰ, ਵਪਾਰੀ ਅਤੇ ਕਾਰੀਗਰ

ਪ੍ਰਸ਼ਨ 5.
ਭਾਰਤ ਵਿਚ ਬਹੁਤ ਸਾਰੇ ਬੰਦਰਗਾਹ ………… ਹਨ ।
ਉੱਤਰ-
ਨਗਰ ।

(ਈ) ਹੇਠ ਲਿਖੇ ਵਾਕਾਂ ਤੇ ਸਹੀ (✓) ਜਾਂ ਗਲਤ (✗) ਦਾ ਚਿੰਨ੍ਹ ਲਗਾਓ

ਪ੍ਰਸ਼ਨ 1.
ਮੋਹਨਜੋਦੜੋ ਸਿੰਧੂ ਘਾਟੀ ਦੇ ਲੋਕਾਂ ਦਾ ਰਾਜਧਾਨੀ ਨਗਰ ਸੀ ।
ਉੱਤਰ-
(✓)

ਪ੍ਰਸ਼ਨ 2.
1629 ਈ: ਵਿਚ ਸ਼ਾਹਜਹਾਂ ਨੇ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਇਆ ।
ਉੱਤਰ-
(✗)

ਪ੍ਰਸ਼ਨ 3.
ਸੂਰਤ ਇਕ ਮਹੱਤਵਪੂਰਨ ਤੀਰਥ ਸਥਾਨ ਸੀ ।
ਉੱਤਰ-
(✗)

ਪ੍ਰਸ਼ਨ 4.
ਫਤਿਹਪੁਰ ਸੀਕਰੀ ਮੁਗ਼ਲਾਂ ਦਾ ਇਕ ਰਾਜਧਾਨੀ ਨਗਰ ਸੀ ।
ਉੱਤਰ-
(✓)

ਪ੍ਰਸ਼ਨ 5.
ਮੱਧਕਾਲੀਨ ਕਾਲ ਵਿਚ ਲਾਹੌਰ ਇਕ ਵਪਾਰਕ ਨਗਰ ਸੀ ।
ਉੱਤਰ-
(✓)

ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਉਨ੍ਹਾਂ ਸ੍ਰੋਤਾਂ ਦਾ ਵਰਣਨ ਕਰੋ, ਜਿਹੜੇ ਮੁਗਲ ਕਾਲ ਦੇ ਨਗਰਾਂ ਦੀ ਜਾਣਕਾਰੀ ਦਿੰਦੇ ਹਨ ।
ਉੱਤਰ-

  1. ਭਾਰਤ ਦੀ ਯਾਤਰਾ ਕਰਨ ਵਾਲੇ ਪੁਰਤਗਾਲੀ ਯਾਤਰੀ ਦੁਰਤ ਬਾਰਬੋਸਾ ਅਤੇ ਇਕ ਅੰਗਰੇਜ਼ੀ ਯਾਤਰੀ ਗਲਫ਼ ਫ਼ੌਜ ਦੇ ਬਿਰਤਾਤਾਂ ਤੋਂ ਸਾਨੂੰ ਉਸ ਕਾਲ ਦੇ ਨਗਰਾਂ ਦੀ ਜਾਣਕਾਰੀ ਮਿਲਦੀ ਹੈ ।
  2. ਹੋਨਡੀਉ (Hondiu) ਦੁਆਰਾ ਤਿਆਰ ਕੀਤੇ ਗਏ ‘ਮੁਗ਼ਲ ਸਾਮਰਾਜ 1629 ਈ: ਵਿਚ ਦੇ ਨਕਸ਼ੇ ਵਿਚ ਥੱਟਾ, ਲਾਹੌਰ, ਸੂਰਤ ਅਤੇ ਮੁਲਤਾਨ ਆਦਿ ਸਥਾਨ ਦਰਸਾਏ ਗਏ ਹਨ ।
  3. ਮੁਗਲਾਂ ਦੇ ਭੂਮੀ ਲਗਾਨ ਦੇ ਸਰਕਾਰੀ ਦਸਤਾਵੇਜ਼ਾਂ ਅਤੇ ਭੂਮੀ ਟਾਂ ਤੋਂ ਵੀ ਸਾਨੂੰ ਨਵੇਂ ਅਤੇ ਪੁਰਾਣੇ ਨਗਰਾਂ ਬਾਰੇ ਪਤਾ ਲਗਦਾ ਹੈ ।

ਪ੍ਰਸ਼ਨ 2.
ਮੱਧਕਾਲ ਨਾਲ ਸੰਬੰਧਤ ਹੇਠ ਲਿਖਿਆਂ ਦੀ ਸੂਚੀ ਬਣਾਓ ਹਰੇਕ ਦੇ ਚਾਰ-ਚਾਰ)(ਉ) ਰਾਜਧਾਨੀ ਨਗਰ ਅ ਬੰਦਰਗਾਹ ਨਗਰ ਇ ਵਪਾਰਕ ਨਗਰ ।
ਉੱਤਰ-
(ੳ) ਰਾਜਧਾਨੀ ਨਗਰ-ਲਾਹੌਰ, ਫਤਿਹਪੁਰ ਸੀਕਰੀ, ਦਿੱਲੀ ਅਤੇ ਆਗਰਾ ।
(ਅ) ਬੰਦਰਗਾਹ ਨਗਰ-ਕੋਚੀਨ, ਸੁਰਤ, ਭੜੋਚ ਅਤੇ ਸੋਪਾਰਾ ।
(ੲ) ਵਪਾਰਕ ਨਗਰ-ਦਿੱਲੀ, ਆਗਰਾ, ਸੂਰਤ ਅਤੇ ਅਹਿਮਦਨਗਰ ।

PSEB 7th Class Social Science Solutions Chapter 13 ਨਗਰ, ਵਪਾਰੀ ਅਤੇ ਕਾਰੀਗਰ

ਪ੍ਰਸ਼ਨ 3.
ਮੁਗ਼ਲ ਕਾਲ ਦੇ ਸ਼ਾਸਨ ਪ੍ਰਬੰਧ ਦੀ ਜਾਣਕਾਰੀ ਦੇ ਦੋ ਸੋਤ ਦੱਸੋ ।
ਉੱਤਰ-

  • ਵਿਦੇਸ਼ੀ ਯਾਤਰੀ ਬਰਨੀਅਰ ਦਾ ਬਿਤਾਂਤ ।
  • ਵਿਲੀਅਮ ਬਾਫਿਨ ਅਤੇ ਸਰ ਟਾਮਸ ਰੌ ਦੁਆਰਾ ਤਿਆਰ ਕੀਤੇ ਗਏ ਨਕਸ਼ੇ ।

ਪ੍ਰਸ਼ਨ 4.
ਨਗਰਾਂ ਦਾ ਵਿਕਾਸ ਕਿਸ ਤਰ੍ਹਾਂ ਹੋਇਆ ?
ਉੱਤਰ-
ਖੇਤੀ ਦੀ ਖੋਜ ਦੇ ਬਾਅਦ ਆਦਿ ਮਾਨਵ ਆਪਣੇ ਖੇਤਾਂ ਦੇ ਨੇੜੇ ਹੀ ਰਹਿਣ ਲੱਗਾ | ਸਮਾਂ ਬੀਤਣ ‘ਤੇ ਜਦੋਂ ਕਾਫ਼ੀ ਗਿਣਤੀ ਵਿਚ ਲੋਕ ਪਿੰਡਾਂ ਵਿਚ ਰਹਿਣ ਲੱਗੇ ਤਾਂ ਇਨ੍ਹਾਂ ਵਿਚੋਂ ਬਹੁਤ ਸਾਰੇ ਪਿੰਡ ਉੱਨਤੀ ਕਰਕੇ ਸ਼ਹਿਰ ਬਣ ਗਏ । ਇਨ੍ਹਾਂ ਵਿਚੋਂ ਕੁੱਝ ਨਗਰ ਧਾਰਮਿਕ ਵਿਅਕਤੀਆਂ, ਵਪਾਰੀਆਂ, ਕਾਰੀਗਰਾਂ ਅਤੇ ਸ਼ਾਸਕ ਵਰਗ ਦੀਆਂ ਸਰਗਰਮੀਆਂ ਕਾਰਨ ਵਿਕਸਿਤ ਹੋਏ ਸਨ । ਕੁੱਝ ਦਾ ਦਰਬਾਰੀ (ਰਾਜਧਾਨੀ), ਤੀਰਥ ਸਥਾਨਾਂ, ਬੰਦਰਗਾਹ ਨਗਰਾਂ ਅਤੇ ਕੁੱਝ ਦਾ ਵਪਾਰਕ ਨਗਰਾਂ ਦੇ ਰੂਪ ਵਿਚ ਵਿਕਾਸ ਹੋਇਆ ।

ਪ੍ਰਸ਼ਨ 5.
ਪਾਚੀਨ ਕਾਲ ਤੋਂ ਲੈ ਕੇ ਮੁਗਲ ਕਾਲ ਤਕ ਰਾਜਧਾਨੀ ਜਾਂ ਦਰਬਾਰੀ ਨਗਰਾਂ ਦੀ ਜਾਣਕਾਰੀ ਦਿਓ ।
ਉੱਤਰ-
ਪ੍ਰਾਚੀਨ ਕਾਲ

  1. ਹੜੱਪਾ ਅਤੇ ਮੋਹਨਜੋਦੜੋ ਸਿੰਧੂ ਘਾਟੀ ਲੋਕਾਂ ਦੇ ਰਾਜਧਾਨੀ ਨਗਰ ਸਨ ।
  2. ਵੈਦਿਕ ਕਾਲ ਵਿਚ ਅਯੁੱਧਿਆ ਅਤੇ ਇੰਦਰਪ੍ਰਸਥ ਰਾਜਧਾਨੀ ਨਗਰ ਸਨ ।
  3. 600 ਈ: ਪੂਰਵ ਵਿਚ 16 ਮਹਾਜਨਪਦਾਂ ਦੇ ਆਪਣੇ-ਆਪਣੇ ਰਾਜਧਾਨੀ ਨਗਰ ਸਨ । ਉਹਨਾਂ ਵਿਚੋਂ ਕੌਸ਼ਾਂਬੀ, ਪਾਟਲੀਪੁੱਤਰ ਅਤੇ ਵੈਸ਼ਾਲੀ ਪ੍ਰਮੁੱਖ ਸਨ ।

ਰਾਜਪੂਤ ਕਾਲ –

  • ਰਾਜਪੂਤ ਸ਼ਾਸਕਾਂ ਅਧੀਨ (800-1200 ਤਕ) ਅਜਮੇਰ, ਕਨੌਜ, ਤ੍ਰਿਪੁਰੀ, ਦਿੱਲੀ, ਆਗਰਾ, ਫਤਿਹਪੁਰ ਸੀਕਰੀ ਆਦਿ ਦਾ ਰਾਜਧਾਨੀ ਨਗਰਾਂ ਵਜੋਂ ਵਿਕਾਸ ਹੋਇਆ ।
  • ਦੱਖਣੀ ਭਾਰਤ ਵਿਚ ਕਾਂਚੀ, ਬਦਾਮੀ, ਕਲਿਆਣੀ, ਵੈੱਗੀ, ਦੇਵਗਿਰੀ, ਮਾਨਖੇਤ, ਤੰਜੌਰ ਅਤੇ ਮਦੁਰਾਇ ਆਦਿ ਰਾਜਧਾਨੀ ਨਗਰ ਸਨ ।

ਦਿੱਲੀ ਸਲਤਨਤ ਅਤੇ ਮੁਗਲ ਕਾਲ-

  1. ਦਿੱਲੀ ਸਲਤਨਤ ਸਮੇਂ ਲਾਹੌਰ ਅਤੇ ਦਿੱਲੀ ਦਾ ਰਾਜਧਾਨੀ ਨਗਰਾਂ ਵਜੋਂ ਵਿਕਾਸ ਹੋਇਆ ।
  2. ਮੁਗ਼ਲ ਕਾਲ ਸਮੇਂ ਦਿੱਲੀ, ਆਗਰਾ, ਫਤਿਹਪੁਰ ਸੀਕਰੀ ਆਦਿ ਮੁਗ਼ਲਾਂ ਦੇ ਰਾਜਧਾਨੀ ਨਗਰ ਸਨ ।

ਪ੍ਰਸ਼ਨ 6.
ਭਾਰਤ ਵਿਚ ਬਹੁਤ ਸਾਰੇ ਬੰਦਰਗਾਹ ਨਗਰਾਂ ਦਾ ਵਿਕਾਸ ਹੋਇਆ, ਕਿਉਂ ?
ਉੱਤਰ-
ਭਾਰਤ ਦੇ ਤਿੰਨ ਪਾਸੇ ਸਮੁੰਦਰ ਲਗਦੇ ਹਨ । ਇਸੇ ਕਾਰਨ ਭਾਰਤ ਵਿਚ ਬਹੁਤ ਸਾਰੇ ਵਪਾਰਕ ਨਗਰਾਂ ਦਾ ਵਿਕਾਸ ਹੋਇਆ ।

ਪ੍ਰਸ਼ਨ 7.
ਮੱਧਕਾਲੀਨ ਯੁੱਗ ਵਿੱਚ ਭਾਰਤ ਦੀ ਪੂਰਬੀ ਤੱਟ ਦੀਆਂ ਦੋ ਮੁੱਖ ਬੰਦਰਗਾਹਾਂ ਦੇ ਨਾਂ ਦੱਸੋ ।
ਉੱਤਰ-
ਵਿਸ਼ਾਖਾਪਟਨਮ (ਆਧੁਨਿਕ ਆਂਧਰਾ ਪ੍ਰਦੇਸ਼ ਵਿਚ) ਅਤੇ ਤਾਮਰਲਿਪਤੀ ।

PSEB 7th Class Social Science Solutions Chapter 13 ਨਗਰ, ਵਪਾਰੀ ਅਤੇ ਕਾਰੀਗਰ

ਪ੍ਰਸ਼ਨ 8.
ਭਾਰਤ ਦੇ ਆਰਥਿਕ ਵਿਕਾਸ ਵਿਚ ਵਪਾਰੀਆਂ ਅਤੇ ਕਾਰੀਗਰਾਂ ਦੇ ਯੋਗਦਾਨ ਦੀ ਚਰਚਾ ਕਰੋ ।
ਉੱਤਰ-
ਭਾਰਤ ਦੀ ਆਰਥਿਕ ਸਥਿਤੀ ਵਿਚ ਭਾਰਤੀ ਵਪਾਰੀਆਂ ਅਤੇ ਕਾਰੀਗਰਾਂ ਨੇ ਮਹੱਤਵਪੂਰਨ ਯੋਗਦਾਨ ਦਿੱਤਾ । ਭਾਰਤੀ ਕਾਰੀਗਰ ਕਈ ਕਿਸਮਾਂ ਦਾ ਵਧੀਆ ਮਾਲ ਤਿਆਰ ਕਰਨ ਵਿਚ ਨਿਪੁੰਨ ਸਨ । ਉਹ ਕੱਪੜਾ ਉਦਯੋਗ ਵਿਚ ਵੀ ਬਹੁਤ ਕੁਸ਼ਲ ਸਨ । ਉਹਨਾਂ ਦੁਆਰਾ ਤਿਆਰ ਕੀਤਾ ਗਿਆ ਊਨੀ, ਸੂਤੀ ਅਤੇ ਰੇਸ਼ਮੀ ਕੱਪੜਾ ਸੰਸਾਰ ਭਰ ਵਿਚ ਪ੍ਰਸਿੱਧ ਸੀ ।

ਉਨ੍ਹਾਂ ਦੁਆਰਾ ਬਣਾਇਆ ਗਿਆ ਸਮਾਨ ਬਹੁਤ ਪ੍ਰਸਿੱਧ ਸੀ । ਮੱਧਕਾਲ ਵਿਚ ਵਪਾਰੀਆਂ ਅਤੇ ਕਾਰੀਗਰਾਂ ਦਾ ਯੋਗਦਾਨ-ਮੱਧਕਾਲੀਨ ਯੁਗ ਵਿਚ ਧਾਤਾਂ ਬਣਾਉਣ ਦੀ ਕਲਾ ਦਾ ਵੀ ਬਹੁਤ ਵਿਕਾਸ ਹੋਇਆ । ਲੋਹਾਰ ਅਤੇ ਸੁਨਿਆਰੇ ਵਧੀਆ ਕਿਸਮ ਦਾ ਮਾਲ ਤਿਆਰ ਕਰਦੇ ਸਨ । ਇਸ ਮਾਲ ਨੂੰ ਭਾਰਤ ਦੇ ਵਪਾਰੀਆਂ ਨੇ ਹੋਰ ਦੇਸ਼ਾਂ ਵਿਚ ਭੇਜਿਆ । ਇਸ ਤਰ੍ਹਾਂ ਭਾਰਤੀ ਕਾਰੀਗਰਾਂ ਅਤੇ ਵਪਾਰੀਆਂ ਨੇ ਭਾਰਤ ਨੂੰ ਅਮੀਰ ਅਤੇ ਖ਼ੁਸ਼ਹਾਲ ਬਣਾਉਣ ਵਿਚ ਸਹਾਇਤਾ ਕੀਤੀ । ਭਾਰਤ ਦੇ ਵਪਾਰੀਆਂ ਅਤੇ ਕਾਰੀਗਰਾਂ ਨੇ ਆਪਣੇ-ਆਪਣੇ ਗਿਲਡ (ਸੰਘ) ਸਥਾਪਿਤ ਕਰ ਲਏ । ਇਨ੍ਹਾਂ ਗਿਲਡਾਂ ਨੇ ਅਲੱਗ-ਅਲੱਗ ਪ੍ਰਕਾਰ ਦਾ ਵਧੀਆ ਮਾਲ ਤਿਆਰ ਕਰਨ ਵਿਚ ਕਾਰੀਗਰਾਂ ਅਤੇ ਵਪਾਰੀਆਂ ਦੀ ਮਦਦ ਕੀਤੀ । ਵਿਦੇਸ਼ੀ ਮਾਲ ਇਸ ਮਾਲ ਦਾ ਮੁਕਾਬਲਾ ਨਹੀਂ ਕਰ ਪਾਉਂਦੇ ਸਨ ।

ਪ੍ਰਸ਼ਨ 9.
ਲਾਹੌਰ ਨਗਰ ਦੇ ਇਤਿਹਾਸਿਕ ਮਹੱਤਵ ਬਾਰੇ ਲਿਖੋ ।
ਉੱਤਰ-
ਲਾਹੌਰ ਪਾਕਿਸਤਾਨ ਦਾ ਇਕ ਪ੍ਰਮੁੱਖ ਸ਼ਹਿਰ ਹੈ । ਮੱਧਕਾਲ ਵਿਚ ਇਹ ਭਾਰਤ ਦਾ ਇਕ ਮਹੱਤਵਪੂਰਨ ਨਗਰ ਸੀ । ਭਾਰਤ ਉੱਤੇ ਤੁਰਕਾਂ ਦੇ ਹਮਲੇ ਸਮੇਂ ਇਹ ਹਿੰਦੂਸ਼ਾਹੀ ਵੰਸ਼ ਦੇ ਸ਼ਾਸਕਾਂ ਦੀ ਰਾਜਧਾਨੀ ਸੀ ।ਇਸ ਤੋਂ ਬਾਅਦ ਲਾਹੌਰ ਕੁਤਬਉਦੀਨ ਐਬਕ ਅਤੇ ਇਲਤੁਤਮਿਸ਼ ਦੀ ਰਾਜਧਾਨੀ ਰਿਹਾ । ਇਲਤੁਤਮਿਸ਼ ਨੇ ਬਾਅਦ ਵਿਚ ਦਿੱਲੀ ਨੂੰ ਆਪਣੀ ਰਾਜਧਾਨੀ ਬਣਾ ਲਿਆ।

ਭਾਰਤ ਉੱਤੇ ਬਾਬਰ ਦੇ ਹਮਲੇ ਸਮੇਂ ਦੌਲਤ ਖਾਂ ਲੋਧੀ ਪੰਜਾਬ ਦਾ ਗਵਰਨਰ ਸੀ | ਮੁਗ਼ਲਾਂ ਦੇ ਰਾਜਕਾਲ ਵਿਚ ਲਾਹੌਰ ਪੰਜਾਬ ਦੀ ਰਾਜਧਾਨੀ ਸੀ । 1716 ਈ: ਵਿਚ ਲਾਹੌਰ ਉੱਤੇ ਸਿੱਖਾਂ ਨੇ ਕਬਜ਼ਾ ਕਰ ਲਿਆ | 1799 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਉੱਤੇ ਅਧਿਕਾਰ ਕਰ ਲਿਆ ਅਤੇ ਇਸ ਨੂੰ ਆਪਣੀ ਰਾਜਧਾਨੀ ਬਣਾ ਲਿਆ । 1849 ਈ: ਵਿਚ ਲਾਹੌਰ ਉੱਤੇ ਅੰਗਰੇਜ਼ਾਂ ਦਾ ਅਧਿਕਾਰ ਹੋ ਗਿਆ । 1849 ਈ: ਤੋਂ 1947 ਈ: ਤਕ ਲਾਹੌਰ ਪੰਜਾਬ ਰਾਜ ਦੀ ਰਾਜਧਾਨੀ ਰਿਹਾ ਪਰ ਭਾਰਤ ਦੀ ਵੰਡ ਤੋਂ ਬਾਅਦ ਇਹ ਪਾਕਿਸਤਾਨ ਦਾ ਹਿੱਸਾ ਬਣ ਗਿਆ ।

ਵਸਤੁਨਿਸ਼ਠ ਪ੍ਰਸ਼ਨ
(ਉ) ਸਹੀ ਜੋੜੇ ਬਣਾਓ

1. ਸੂਰਤ, ਕੋਚੀਨ (i) ਰਾਜਧਾਨੀ ਨਗਰ
2. ਹੜੱਪਾ, ਮੋਹਨਜੋਦੜੋ (ii) ਤੀਰਥ ਨਗਰ
3. ਅੰਮ੍ਰਿਤਸਰ, ਕੁਰੂਕਸ਼ੇਤਰ (iii) ਵਪਾਰਕ ਨਗਰ ।
4. ਅਹਿਮਦਾਬਾਦ, ਅਹਿਮਦਨਗਰ (iv) ਬੰਦਰਗਾਹ ਨਗਰ ।

ਉੱਤਰ-

1. ਸੁਰਤ, ਕੋਚੀਨ । (iv) ਬੰਦਰਗਾਹ ਨਗਰ
2. ਹੜੱਪਾ, ਮੋਹਨਜੋਦੜੋ (i) ਰਾਜਧਾਨੀ ਨਗਰ,
3. ਅੰਮ੍ਰਿਤਸਰ, ਕਰੂਕਸ਼ੇਤਰ (ii) ਤੀਰਥ ਨਗਰ
4. ਅਹਿਮਦਾਬਾਦ, ਅਹਿਮਦਨਗਰ (iii) ਵਪਾਰਕ ਨਗਰ ।

(ਅ) ਸਹੀ ਉੱਤਰ ਚੁਣੋ

ਪ੍ਰਸ਼ਨ 1.
ਮੱਧਕਾਲ ਵਿਚ ਕਿਹੜਾ ਨਗਰ ਬੰਦਰਗਾਹ ਨਗਰ ਨਹੀਂ ਸੀ ?
(i) ਕੋਚੀਨ
(ii) ਲਾਹੌਰ
(iii) ਸੂਰਤ ।
ਉੱਤਰ-
(ii) ਲਾਹੌਰ ॥

ਪ੍ਰਸ਼ਨ 2.
ਮੱਧਕਾਲ ਵਿਚ ਵਪਾਰੀਆਂ ਅਤੇ ਕਾਰੀਗਰਾਂ ਦੇ ਸੰਘ ਬਣੇ ਹੋਏ ਸਨ। ਦੱਸੋ ਇਹ ਕੀ ਕਹਾਉਂਦੇ ਸਨ ?
(i) ਗਿਲਡ
(ii) ਗਾਈਡ .
(iii) ਗੋਪੁਰਮ ।
ਉੱਤਰ-
(i) ਗਿਲਡ ।

ਪ੍ਰਸ਼ਨ 3.
ਚਿੱਤਰ ਵਿਚ ਦਿਖਾਇਆ ਗਿਆ ਭਵਨ ਸਿੱਖਾਂ ਦਾ ਪ੍ਰਸਿੱਧ ਤੀਰਥ ਸਥਾਨ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਕਿੱਥੇ ਸਥਿਤ ਹੈ ?
PSEB 7th Class Social Science Solutions Chapter 13 ਨਗਰ, ਵਪਾਰੀ ਅਤੇ ਕਾਰੀਗਰ 1
(i) ਕਰੂਕਸ਼ੇਤਰ
(ii) ਅੰਮ੍ਰਿਤਸਰ
(ii) ਜਗਨਨਾਥਪੁਰੀ ।
ਉੱਤਰ-
(ii) ਅੰਮ੍ਰਿਤਸਰ ।

PSEB 7th Class Social Science Solutions Chapter 12 ਸਮਾਰਕ ਨਿਰਮਾਣ ਕਲਾ

Punjab State Board PSEB 7th Class Social Science Book Solutions History Chapter 12 ਸਮਾਰਕ ਨਿਰਮਾਣ ਕਲਾ Textbook Exercise Questions and Answers.

PSEB Solutions for Class 7 Social Science History Chapter 12 ਸਮਾਰਕ ਨਿਰਮਾਣ ਕਲਾ

Social Science Guide for Class 7 PSEB ਸਮਾਰਕ ਨਿਰਮਾਣ ਕਲਾ Textbook Questions and Answers

(ਉ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ

ਪ੍ਰਸ਼ਨ 1.
ਉੱਤਰੀ ਭਾਰਤ ਦੇ ਪ੍ਰਮੁੱਖ ਮੰਦਰ ਕਿਹੜੇ ਸਨ ?
ਉੱਤਰ-
800 ਤੋਂ 1200 ਈ: ਤਕ ਉੱਤਰੀ ਭਾਰਤ ਵਿਚ ਅਨੇਕ ਮੰਦਰ ਬਣੇ । ਇਨ੍ਹਾਂ ਵਿੱਚੋਂ ਪ੍ਰਮੁੱਖ ਮੰਦਰ ਹੇਠ ਲਿਖੇ ਸਨ-ਜਗਨਨਾਥ ਪੁਰੀ ਦਾ ਵਿਸ਼ਨੂੰ ਮੰਦਰ, ਭੁਵਨੇਸ਼ਵਰ ਦਾ ਲਿੰਗਰਾਜ ਮੰਦਰ, ਕੋਣਾਰਕ ਦਾ ਸੂਰਜ ਮੰਦਰ ਅਤੇ ਮਾਊਂਟ ਆਬੂ ਦਾ ਤੇਜਪਾਲ ਮੰਦਰ ।

ਪ੍ਰਸ਼ਨ 2.
ਭਾਰਤੀ-ਮੁਸਲਿਮ ਭਵਨ-ਨਿਰਮਾਣ ਕਲਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਭਾਰਤੀ-ਮੁਸਲਿਮ ਭਵਨ-ਨਿਰਮਾਣ ਕਲਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੇਠ ਦਿੱਤੀਆਂ ਗਈਆਂ ਹਨ

  1. ਇਹ ਸ਼ੈਲੀ ਤੁਰਕ, ਅਫ਼ਗਾਨ ਅਤੇ ਭਾਰਤੀ ਸ਼ੈਲੀਆਂ ਦਾ ਮਿਸ਼ਰਨ ਸੀ ।
  2. ਇਸ ਸ਼ੈਲੀ ਅਧੀਨ ਅਨੇਕ ਮਸਜਿਦਾਂ ਅਤੇ ਮਕਬਰੇ ਬਣਾਏ ਗਏ । ਨੁਕੀਲੇ ਮਹਿਰਾਬ, ਮੀਨਾਰ ਅਤੇ ਗੁੰਬਦ ਇਸ ਸ਼ੈਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ ।
  3. ਇਨ੍ਹਾਂ ਭਵਨਾਂ ਦੀਆਂ ਦੀਵਾਰਾਂ ‘ਤੇ ਪਵਿੱਤਰ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ ।
  4. ਅਲਾਉਦੀਨ ਖਿਲਜੀ ਦੇ ਕਾਲ ਵਿਚ ਬਣੇ ਇਲਾਹੀ ਦਰਵਾਜ਼ੇ ਵਿਚ ਲਾਲ ਪੱਥਰ ਅਤੇ ਸਫ਼ੈਦ ਸੰਗਮਰਮਰ ਦਾ ਪ੍ਰਯੋਗ ਕੀਤਾ ਗਿਆ ਹੈ ।
  5. ਕਈ ਇਮਾਰਤਾਂ ਵਿਚ ਸਤੰਭਾਂ ਦਾ ਪ੍ਰਯੋਗ ਵੀ ਕੀਤਾ ਗਿਆ ਹੈ ।

PSEB 7th Class Social Science Solutions Chapter 12 ਸਮਾਰਕ ਨਿਰਮਾਣ ਕਲਾ

ਪ੍ਰਸ਼ਨ 3.
ਦੱਖਣੀ ਭਾਰਤ ਦੇ ਮੰਦਰ ਕਿਹੜੇ ਹਨ ? ਨਾਂ ਲਿਖੋ ।
ਉੱਤਰ-

  • ਚੋਲ ਸ਼ਾਸਕ ਰਾਜਰਾਜਾ ਦੁਆਰਾ ਬਣਾਇਆ ਗਿਆ ਰਾਜਰਾਜੇਸ਼ਵਰ ਮੰਦਰ ।
  • ਰਾਜਿੰਦਰ ਪਹਿਲੇ ਚੋਲ ਦੁਆਰਾ ਬਣਾਇਆ ਗਿਆ ਗੰਗਈਕੋਂਡ ਚੋਲ ਪੁਰਮ ਦਾ ਮੰਦਰ ।
  • ਐਲੋਰਾ ਵਿਚ ਰਾਸ਼ਟਰਕੂਟ ਸ਼ਾਸਕਾਂ ਦੁਆਰਾ ਬਣਾਇਆ ਗਿਆ ਕੈਲਾਸ਼ ਮੰਦਰ ।
  • ਤੰਜੌਰ ਵਿਚ ਸਥਿਤ ਬ੍ਰਦੇਸ਼ਵਰ ਦਾ ਮੰਦਰ ।

ਪ੍ਰਸ਼ਨ 4.
ਦਿੱਲੀ ਸਲਤਨਤ ਕਾਲ ਵਿਚ ਬਣਾਏ ਗਏ ਸਮਾਰਕਾਂ ਦੀ ਸੂਚੀ ਬਣਾਓ ।
ਉੱਤਰ-
ਦਿੱਲੀ ਦੇ ਸੁਲਤਾਨਾਂ ਨੇ ਅਨੇਕ ਸਮਾਰਕ ਬਣਵਾਏ । ਇਨ੍ਹਾਂ ਵਿਚੋਂ ਮੁੱਖ ਸਮਾਰਕਾਂ ਦਾ ਵਰਣਨ ਇਸ ਪ੍ਰਕਾਰ ਹੈ –
1. ਦਾਸ ਸ਼ਾਸਕਾਂ ਦੁਆਰਾ ਬਣੇ ਸਮਾਰਕ-ਕੁਤੁਬਦੀਨ ਐਬਕ ਨੇ ਦਿੱਲੀ ਵਿਚ ਕੁਵੱਤ-ਅਲ-ਇਸਲਾਮ ਨਾਂ ਦੀ ਇਕ ਮਸਜਿਦ ਬਣਵਾਈ । ਇਸ ਦੀਆਂ ਦੀਵਾਰਾਂ ‘ਤੇ ਕੁਰਾਨ ਦੀਆਂ ਪਵਿੱਤਰ ਆਇਤਾਂ ਅੰਕਿਤ ਹਨ । ਉਸ ਨੇ ਅਜਮੇਰ ਵਿਚ ਢਾਈ ਦਿਨ ਕਾ ਝੌਪੜਾ ਨਾਂ ਦੀ ਮਸਜਿਦ ਦਾ ਨਿਰਮਾਣ ਕਰਵਾਇਆ । ਉਸ ਨੇ ਦਿੱਲੀ ਦੇ ਨੇੜੇ ਮਹਿਰੌਲੀ ਵਿਚ ਕੁਤੁਬਮੀਨਾਰ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ | ਪਰੰਤੂ ਉਸਦੀ ਅਚਾਨਕ ਮੌਤ ਹੋ ਜਾਣ ਦੇ ਕਾਰਨ ਇਹ ਨਿਰਮਾਣ ਕੰਮ ਪੂਰਾ ਨਾ ਹੋ ਸਕਿਆ | ਬਾਅਦ ਵਿਚ ਉਸਦੇ ਉੱਤਰਾਧਿਕਾਰੀ ਇਲਤੁਤਮਿਸ਼ ਨੇ ਇਸ ਕੰਮ ਨੂੰ ਪੂਰਾ ਕਰਵਾਇਆ । 70 ਮੀਟਰ ਉੱਚੀ ਇਸ ਇਮਾਰਤ ਦੀਆਂ ਪੰਜ ਮੰਜ਼ਿਲਾਂ ਹਨ ।

2. ਅਲਾਉਦੀਨ ਖਿਲਜੀ ਦੇ ਕਾਲ ਵਿਚ ਬਣੇ ਸਮਾਰਕ-ਅਲਾਉਦੀਨ ਖਿਲਜੀ ਦੇ ਰਾਜ-ਕਾਲ ਵਿੱਚ ਭਵਨ-ਨਿਰਮਾਣ ਕਲਾ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ । ਉਸ ਦੁਆਰਾ ਬਣਵਾਈਆਂ ਗਈਆਂ ਇਮਾਰਤਾਂ ਵਿਚੋਂ “ਅਲਾਈ ਦਰਵਾਜ਼ਾ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ । ਇਹ ਦਰਵਾਜ਼ਾ ਲਾਲ ਪੱਥਰ ਅਤੇ ਸਫ਼ੈਦ ਸੰਗਮਰਮਰ ਦਾ ਬਣਿਆ ਹੋਇਆ ਹੈ ।
ਅਲਾਉਦੀਨ ਖਿਲਜੀ ਨੇ ਹਜ਼ਾਰ ਸਤੰਭਾਂ ਵਾਲਾ ਮਹੱਲ, ਇਕ ਹਉਜ਼-ਏ-ਖ਼ਾਸ ਅਤੇ ਜ਼ਮਾਇਤ-ਖਾਨਾ ਨਾਂ ਦੀਆਂ ਮਸਜਿਦਾਂ ਵੀ ਬਣਵਾਈਆਂ ਸਨ ।

3. ਤੁਗਲਕ ਸ਼ਾਸਕਾਂ ਦੁਆਰਾ ਬਣੇ ਸਮਾਰਕ

  • ਗਿਆਸਉਦੀਨ ਤੁਗ਼ਲਕ ਨੇ ਦਿੱਲੀ ਵਿਚ ਤੁਗ਼ਲਕਾਵਾਦ ਨਾਂ ਦਾ ਇਕ ਨਗਰ ਬਣਵਾਇਆ !
  • ਮੁਹੰਮਦ-ਬਿਨਤੁਗ਼ਲਕ ਨੇ ਜਹਾਂਪਨਾਹ ਇਕ ਨਵੇਂ ਨਗਰ ਦਾ ਨਿਰਮਾਣ ਕਰਾਇਆ |
  • ਫ਼ਿਰੋਜ਼ਸ਼ਾਹ ਤੁਗ਼ਲਕ ਨੇ ਵੀ ਕਈ ਨਵੇਂ ਨਗਰ ਬਣਾਏ । ਇਨ੍ਹਾਂ ਨਗਰਾਂ ਵਿਚ ਫ਼ਿਰੋਜ਼ਾਬਾਦ, ਹਿਸਾਰ, ਫ਼ਿਰੋਜ਼ਾ ਅਤੇ ਜੌਨਪੁਰ ਪ੍ਰਮੁੱਖ ਹਨ । ਉਸਨੇ ਬਹੁਤ ਸਾਰੀਆਂ ਮਸਜਿਦਾਂ, ਸਕੂਲ ਅਤੇ ਪੁਲ ਵੀ ਬਣਵਾਏ ।

4. ਲੋਧੀ ਅਤੇ ਸੱਯਦ ਸ਼ਾਸਕਾਂ ਦੁਆਰਾ ਬਣੇ ਭਵਨ- ਲੋਧੀ ਅਤੇ ਸੱਯਦ ਸੁਲਤਾਨਾਂ ਨੇ ਮੁਬਾਰਕਸ਼ਾਹ ਅਤੇ ਮੁਹੰਮਦਸ਼ਾਹ ਦੇ ਮਕਬਰੇ ਬਣਵਾਏ । ਸਿਕੰਦਰ ਲੋਧੀ ਦਾ ਮਕਬਰਾ, ਬਾੜਾ ਗੁੰਬਦ ਆਦਿ ਸਮਾਰਕ ਲੋਧੀ ਕਾਲ ਵਿਚ ਹੀ ਬਣਵਾਏ ਗਏ ਸਨ ।

ਪ੍ਰਸ਼ਨ 5.
ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੂੰ ਭਵਨ ਨਿਰਮਾਤਾਵਾਂ ਦਾ ਸ਼ਹਿਜ਼ਾਦਾ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਸ਼ਾਹਜਹਾਂ ਨੂੰ ਭਵਨ ਬਣਵਾਉਣ ਦਾ ਬਹੁਤ ਸ਼ੌਕ ਸੀ । ਉਸ ਦੁਆਰਾ ਬਣਵਾਏ ਗਏ ਸਾਰੇ ਭਵਨ ਕਲਾ ਅਤੇ ਸੁੰਦਰਤਾ ਦੀ ਦ੍ਰਿਸ਼ਟੀ ਤੋਂ ਵਿਸ਼ੇਸ਼ ਸਥਾਨ ਰੱਖਦੇ ਹਨ ।ਉਸਨੇ ਆਗਰਾ ਵਿਚ ਜਹਾਂਗੀਰ ਮਹੱਲ, ਰਾਣੀ ਜੋਧਾਬਾਈ ਦਾ ਮਹੱਲ, ਲਾਲ ਕਿਲ੍ਹੇ ਦੀ ਮੋਤੀ ਮਸਜਿਦ ਅਤੇ ਤਾਜਮਹੱਲ ਆਦਿ ਬਣਵਾਏ । ਤਾਜਮਹੱਲ ਸੰਸਾਰ ਦੇ ਸਭ ਸੁੰਦਰ ਭਵਨਾਂ ਵਿਚੋਂ ਇਕ ਹੈ । ਦਿੱਲੀ ਵਿਚ ਯਮੁਨਾ ਤੱਟ ‘ਤੇ ਉਸਨੇ ਲਾਲ ਕਿਲ੍ਹਾ ਬਣਵਾਇਆ । ਕਿਲ੍ਹੇ ਵਿਚ ਉਸ ਨੇ ਦੀਵਾਨ-ਏ-ਆਮ, ਦੀਵਾਨਏ-ਖ਼ਾਸ, ਮੋਤੀ ਮਸਜਿਦ ਅਤੇ ਹੋਰ ਕਈ ਭਵਨ ਬਣਵਾਏ । ਉਸਨੇ ਆਪਣੇ ਬੈਠਣ ਲਈ ਹੀਰੇ-ਮੋਤੀਆਂ ਨਾਲ ਜੁੜਿਆ ਇਕ ਸਿੰਘਾਸਨ ਬਣਵਾਇਆ ਜਿਸ ਨੂੰ ਤਖ਼ਤੇ-ਤਾਊਸ ਕਹਿੰਦੇ ਹਨ । ਸ਼ਾਹਜਹਾਂ ਦੀਆਂ ਇਨ੍ਹਾਂ ਕ੍ਰਿਤਾਂ ਦੇ ਕਾਰਨ ਉਸ ਨੂੰ ਭਵਨਨਿਰਮਾਣ ਕਲਾ ਦਾ ਸ਼ਹਿਜ਼ਾਦਾ ਕਿਹਾ ਜਾਂਦਾ ਹੈ ।

PSEB 7th Class Social Science Solutions Chapter 12 ਸਮਾਰਕ ਨਿਰਮਾਣ ਕਲਾ

(ਅ) ਖ਼ਾਲੀ ਥਾਂਵਾਂ ਭਰੋ

ਪ੍ਰਸ਼ਨ 1.
……………. ਵਿੱਚ ਬ੍ਰਦੇਸ਼ਵਰ ਮੰਦਰ ਸਥਿਤ ਹੈ ।
ਉੱਤਰ-
ਤੰਜੌਰ,

ਪ੍ਰਸ਼ਨ 2.
……………. ਦੁਆਰਾ ਕੁਤੁਬ ਮੀਨਾਰ ਦੀ ਉਸਾਰੀ ਕਰਵਾਈ ਗਈ ਸੀ ।
ਉੱਤਰ-
ਕੁਤਬਉਦੀਨ ਐਬਕ-ਇਲਤੁਤਮਿਸ਼,

ਪ੍ਰਸ਼ਨ 3.
ਮੁਗ਼ਲ ਬਾਦਸ਼ਾਹ ਅਕਬਰ ਨੇ ……….. ਨੂੰ ਆਪਣੀ ਰਾਜਧਾਨੀ ਬਣਾਇਆ !
ਉੱਤਰ-
ਫ਼ਤਹਿਪੁਰ ਸੀਕਰੀ,

ਪ੍ਰਸ਼ਨ 4.
ਬੁਲੰਦ ਦਰਵਾਜ਼ਾ …………… ਵਿਖੇ ਸਥਿਤ ਹੈ ।
ਉੱਤਰ-
ਫ਼ਤਹਿਪੁਰ ਸੀਕਰੀ,

PSEB 7th Class Social Science Solutions Chapter 12 ਸਮਾਰਕ ਨਿਰਮਾਣ ਕਲਾ

ਪ੍ਰਸ਼ਨ 5.
ਤਾਜ ਮਹੱਲ …………… ਦੁਆਰਾ …………… ਦੀ ਯਾਦ ਵਿਚ ਬਣਾਇਆ ਗਿਆ ਸੀ ।
ਉੱਤਰ-
ਸ਼ਾਹਜਹਾਂ, ਆਪਣੀ ਬੇਗਮ ਮੁਮਤਾਜ਼,

ਪ੍ਰਸ਼ਨ 6.
…………… ਜਹਾਂਗੀਰ ਨੇ ਬਣਵਾਇਆ ਸੀ ।
ਉੱਤਰ-
ਸਿਕੰਦਰਾ ਵਿਚ ਅਕਬਰ ਦਾ ਮਕਬਰਾ ।

(ਈ) ਸਹੀ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ

ਪ੍ਰਸ਼ਨ 1.
ਭਾਰਤ ਵਿਚ ਤੁਰਕਾਂ ਅਤੇ ਅਫ਼ਗਾਨਾਂ ਦੁਆਰਾ ਭਵਨ ਨਿਰਮਾਣ ਕਲਾ ਦੀਆਂ ਨਵੀਆਂ ਵਿਧੀਆਂ ਅਤੇ ਨਮੂਨੇ ਤਿਆਰ ਕੀਤੇ ਗਏ ।
ਉੱਤਰ-
(✓)

ਪ੍ਰਸ਼ਨ 2.
ਚੰਦੇਲ ਸ਼ਾਸਕਾਂ ਦੁਆਰਾ ਖੁਜਰਾਹੋ ਵਿਖੇ ਮੰਦਰ ਉਸਾਰੇ ਗਏ ।
ਉੱਤਰ-
(✓)

ਪ੍ਰਸ਼ਨ 3.
ਅਲਾਉਦੀਨ ਖਿਲਜੀ ਨੇ ਸੀਰੀ ਨੂੰ ਆਪਣੀ ਨਵੀਂ ਰਾਜਧਾਨੀ ਬਣਾਇਆ ਸੀ ।
ਉੱਤਰ-
(✗)

ਪ੍ਰਸ਼ਨ 4.
ਮੁਹੰਮਦ ਤੁਗਲਕ ਨੇ ਤੁਗ਼ਲਕਾਬਾਦ ਨਗਰ ਵਸਾਇਆ ਸੀ ।
ਉੱਤਰ-
(✗)

ਪ੍ਰਸ਼ਨ 5.
ਚੋਲ ਸ਼ਾਸਕਾਂ ਦੁਆਰਾ ਬਣਾਏ ਗਏ ਮੰਦਰਾਂ ਵਿਚ ਭਵਨ ਨਿਰਮਾਣ ਕਲਾ ਦੇ ਦਰਾਵਿੜ ਸ਼ੈਲੀ ਨਮੂਨਿਆਂ ਦੀ ਵਰਤੋਂ ਕੀਤੀ ਗਈ ਸੀ ।
ਉੱਤਰ-
(✓)

(ਸ) ਸਹੀ ਜੋੜੇ ਬਣਾਓ –
ਨੋਟ-ਪਾਠ-ਪੁਸਤਕ ਵਿਚ ਦਿੱਤੇ ਇਸ ਪ੍ਰਸ਼ਨ ਨਾਲ ਸਹੀ ਮਿਲਾਨ ਨਹੀਂ ਕੀਤਾ ਜਾ ਸਕਦਾ । ਇਸ ਲਈ ਇਸ ਪ੍ਰਸ਼ਨ ਵਿੱਚ ਥੋੜ੍ਹਾ-ਬਹੁਤ ਪਰਿਵਰਤਨ ਕੀਤਾ ਹੈ ।

(ਉ) (ਅ)
1. ਲਿੰਗਰਾਜ ਮੰਦਰ 1. ਭੁਵਨੇਸ਼ਵਰ
2. ਬ੍ਰਦੇਸ਼ਵਰ ਮੰਦਰ 2. ਦਿੱਲੀ
3. ਢਾਈ ਦਿਨ ਕਾ ਝੌਪੜਾ 3. ਦਿੱਲੀ
4. ਅਦੀਨਾ ਮਸਜਿਦ 4. ਆਗਰਾ
5. ਹੁਮਾਯੂ ਦਾ ਮਕਬਰਾ 5. ਮਾਲਦਾ
6. ਮੋਤੀ ਮਸਜਿਦ 6. ਆਗਰਾ
7. ਲਾਲ ਕਿਲ੍ਹਾ 7. ਤੰਜੌਰ
8. ਤਾਜ ਮਹੱਲ 8. ਦਿੱਲੀ

ਉੱਤਰ –

1. ਲਿੰਗਰਾਜ ਮੰਦਰ ਭੁਵਨੇਸ਼ਵਰ
2. ਬ੍ਰਦੇਸ਼ਵਰ ਮੰਦਰ ਤੰਜੌਰ
3. ਢਾਈ ਦਿਨ ਕਾ ਝੌਪੜਾ ਅਜਮੇਰ
4. ਅਦੀਨਾ ਮਸਜਿਦ ਮਾਲਦਾ
5. ਹੁਮਾਯੂੰ ਦਾ ਮਕਬਰਾ ਦਿੱਲੀ
6. ਮੋਤੀ ਮਸਜਿਦ ਆਗਰਾ
7. ਲਾਲ ਕਿਲ੍ਹਾ ਦਿੱਲੀ
8. ਤਾਜ ਮਹੱਲ ਅਜਮੇਰ

ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਸੰਸਾਰ ਦੀ ਸਭ ਤੋਂ ਵੱਡੀ ਮੂਰਤੀ ਕਿਹੜੀ ਹੈ ?
ਉੱਤਰ-
ਕਰਨਾਟਕ ਵਿਚ ਸ਼ਰਵਰਣਬੇਲ ਗੋਲਾ ਵਿਚ ਸਥਿਤ ਗੁਮੇਸ਼ਵਰ ਦੀ ਮੂਰਤੀ ਸੰਸਾਰ ਦੀ ਸਭ ਤੋਂ ਵੱਡੀ ਮੂਰਤੀ ਹੈ ।

ਪ੍ਰਸ਼ਨ 2.
800-1200 ਈ: ਵਿਚ ਉੱਤਰ ਭਾਰਤ ਵਿਚ ਬਣੇ ਮੰਦਰਾਂ ਦੀ ਸੂਚੀ ਬਣਾਓ ।
ਉੱਤਰ-

  1. ਜਗਨਨਾਥ ਪੁਰੀ ਦਾ ਵਿਸ਼ਨੂੰ ਮੰਦਰ,
  2. ਭੁਵਨੇਸ਼ਵਰ ਦਾ ਲਿੰਗਰਾਜ ਮੰਦਰ,
  3. ਕੋਨਾਰਕ ਦਾ ਸੂਰਜ ਮੰਦਰ ਅਤੇ
  4. ਮਾਊਂਟ ਆਬੂ ਦਾ ਤੇਜ਼ਪਾਲ ਮੰਦਰ ਆਦਿ ।

ਪ੍ਰਸ਼ਨ 3.
ਤੰਜੌਰ ਦੇ ਬਿਹਦੇਸ਼ਵਰ ਮੰਦਰ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਤੰਜੌਰ ਵਿਚ ਸਥਿਤ ਬ੍ਰਦੇਸ਼ਵਰ ਦਾ ਮੰਦਰ ਦੱਖਣ ਭਾਰਤ ਵਿਚ ਮੰਦਰ ਨਿਰਮਾਣ ਕਲਾ ਦਾ ਇਕ ਸ਼ਾਨਦਾਰ ਨਮੂਨਾ ਹੈ । ਭਗਵਾਨ ਸ਼ਿਵਜੀ ਨੂੰ ਸਮਰਪਿਤ ਇਹ ਮੰਦਰ ਰਾਜਰਾਜਾ ਪਹਿਲੇ ਦੁਆਰਾ ਬਣਵਾਇਆ ਗਿਆ ਸੀ । ਇਸ ਮੰਦਰ ਦੇ ਮੁੱਖ ਦੁਆਰ ਨੂੰ ਗੋਪੁਰਮ ਕਿਹਾ ਜਾਂਦਾ ਹੈ । ਇਸ ਦੀ ਉੱਚਾਈ ਲਗਪਗ 94 ਮੀਟਰ ਹੈ ।

PSEB 7th Class Social Science Solutions Chapter 12 ਸਮਾਰਕ ਨਿਰਮਾਣ ਕਲਾ

ਪ੍ਰਸ਼ਨ 4.
ਐਲੋਰਾ ਦੇ ਕੈਲਾਸ਼ ਮੰਦਰ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਐਲੋਰਾ ਦਾ ਕੈਲਾਸ਼ ਮੰਦਰ ਰਾਸ਼ਟਰਕੂਟ ਸ਼ਾਸਕਾਂ ਦੀ ਭਵਨ-ਨਿਰਮਾਣ ਕਲਾ ਦਾ ਇਕ ਸੁੰਦਰ ਨਮੂਨਾ ਹੈ । ਇਹ ਰਾਸ਼ਟਰਕੂਟ ਰਾਜਾ ਕ੍ਰਿਸ਼ਨ ਪਹਿਲੇ ਦੁਆਰਾ ਬਣਵਾਇਆ ਗਿਆ ਸੀ । ਇਸ ਮੰਦਰ ਦਾ ਨਿਰਮਾਣ ਚੱਟਾਨਾਂ ਨੂੰ ਕੱਟ ਕੇ ਕੀਤਾ ਗਿਆ ਹੈ । ਇਹ ਮੰਦਰ ਸੰਸਾਰ ਦੇ ਨਿਰਮਾਣ-ਕਲਾ ਅਜੂਬਿਆਂ ਵਿਚੋਂ ਇਕ ਮੰਨਿਆ ਜਾਂਦਾ ਹੈ ।

ਪ੍ਰਸ਼ਨ 5.
ਮੁਗ਼ਲ ਬਾਦਸ਼ਾਹ ਜਹਾਂਗੀਰ ਦੁਆਰਾ ਬਣਵਾਏ ਗਏ ਦੋ ਭਵਨਾਂ ਦੇ ਨਾਂ ਦੱਸੋ ।
ਉੱਤਰ-
ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਸਿਕੰਦਰਾ ਵਿਚ ਅਕਬਰ ਦਾ ਅਤੇ ਆਗਰਾ ਵਿਚ ਇਤਮਾਦ-ਉਦ-ਦੌਲਾ ਦਾ ਮਕਬਰਾ ਬਣਵਾਇਆ ।

ਪ੍ਰਸ਼ਨ 6.
ਭਵਨ-ਨਿਰਮਾਣ ਕਲਾ ਲਈ ਪ੍ਰਾਦੇਸ਼ਿਕ ਰਾਜਿਆਂ ਦਾ ਕੀ ਯੋਗਦਾਨ ਸੀ ?
ਉੱਤਰ-
ਪ੍ਰਦੇਸ਼ਿਕ ਰਾਜਿਆਂ ਵਿਚ ਬਾਹਮਨੀ ਅਤੇ ਵਿਜੈਨਗਰ ਰਾਜਿਆਂ ਦੇ ਨਾਂ ਲਏ ਜਾ ਸਕਦੇ ਹਨ

  1. ਬਾਹਮਨੀ ਸ਼ਾਸਕਾਂ ਨੇ ਜਾਮਾ ਮਸਜਿਦ, ਚਾਰ ਮੀਨਾਰ, ਮਹਿਮੂਦ ਗਵਾ ਦਾ ਮਦਰੱਸਾ ਆਦਿ ਭਵਨ ਬਣਵਾਏ । ਗੁਲਬਰਗਾ ਵਿਚ ਫ਼ਿਰੋਜ਼ਸ਼ਾਹ ਦਾ ਮਕਬਰਾ ਭਵਨ-ਨਿਰਮਾਣ ਕਲਾ ਦਾ ਬਹੁਤ ਹੀ ਸੁੰਦਰ ਨਮੂਨਾ ਹੈ ।
  2. ਵਿਜੈਨਗਰ ਦੇ ਰਾਜਿਆਂ ਨੇ ਹਜਾਰਾ ਰਾਮ ਅਤੇ ਵਿੱਠਲ ਸਵਾਮੀ ਮੰਦਰ ਬਣਵਾਏ ਸਨ ।
  3. ਬਾਹਮਨੀ ਅਤੇ ਵਿਜੈਨਗਰ ਦੇ ਸ਼ਾਸਕਾਂ ਤੋਂ ਇਲਾਵਾ ਜੌਨਪੁਰ ਦੇ ਸ਼ੱਕ ਸ਼ਾਸਕਾਂ ਨੇ ਵੀ ਮਹੱਤਵਪੂਰਨ ਸਮਾਰਕ ਬਣਵਾਏ । ਉਨ੍ਹਾਂ ਦੁਆਰਾ ਬਣੀ ਅਦੀਨਾ ਮਸਜਿਦ ਬਹੁਤ ਹੀ ਪ੍ਰਸਿੱਧ ਹੈ ।

ਪ੍ਰਸ਼ਨ 7.
ਹੇਠ ਲਿਖਿਆਂ ‘ਤੇ ਸੰਖੇਪ ਨੋਟ ਲਿਖੋ –
(ਉ) ਅਕਬਰ ਦੁਆਰਾ ਬਣਾਏ ਗਏ ਸਮਾਰਕ ਭਵਨ) ਨੂੰ
(ਅ) ਦੱਖਣੀ ਭਾਰਤ ਦੇ ਮੰਦਰਾਂ ਦੇ ਨਾਂ ਲਿਖੋ । ਇ ਤਾਜ ਮਹੱਲ
ਉੱਤਰ-
(ਉ) ਅਕਬਰ ਦੁਆਰਾ ਬਣਾਏ ਗਏ ਸਮਾਰਕ (ਭਵਨ)-ਅਕਬਰ ਨੂੰ ਭਵਨ ਨਿਰਮਾਣ ਕਲਾ ਨਾਲ ਬਹੁਤ ਹੀ ਪਿਆਰ ਸੀ । ਉਸਨੇ ਬਹੁਤ ਸਾਰੇ ਕਿਲੇ ਅਤੇ ਇਮਾਰਤਾਂ ਬਣਵਾਈਆਂ ਜਿਨ੍ਹਾਂ ਵਿਚ ਲਾਲ ਪੱਥਰ ਦਾ ਪ੍ਰਯੋਗ ਕੀਤਾ ਗਿਆ ਹੈ । ਅਕਬਰ ਦੁਆਰਾ ਬਣਵਾਈਆਂ ਗਈਆਂ ਇਮਾਰਤਾਂ ਵਿਚ ਜਾਮਾ ਮਸਜਿਦ, ਪੰਚ ਮਹੱਲ, ਦੀਵਾਨ-ਏ-ਖ਼ਾਸ ਅਤੇ ਦੀਵਾਨਏ-ਆਮ ਬਹੁਤ ਹੀ ਪ੍ਰਸਿੱਧ ਹਨ | ਅਕਬਰ ਨੇ ਗੁਜਰਾਤ ਦੀ ਜਿੱਤ ਦੇ ਸਮੇਂ ਇਕ ਬੁਲੰਦ ਦਰਵਾਜ਼ਾ ਬਣਵਾਇਆ । ਉਸਦੀਆਂ ਇਮਾਰਤਾਂ ਈਰਾਨੀ ਅਤੇ ਹਿੰਦੂ ਭਵਨ ਨਿਰਮਾਣ ਕਲਾ ਦੇ ਨਮੂਨਿਆਂ ‘ਤੇ ਬਣੀਆਂ ਹਨ ।

(ਅ) ਦੱਖਣੀ ਭਾਰਤ ਦੇ ਮੰਦਰਾਂ ਦੇ ਨਾਂ ਨੋਟ-ਇਸਦੇ ਲਈ ਅਭਿਆਸ ਦਾ ਪ੍ਰਸ਼ਨ ਨੰ: 3 ਪੜੋ । |ਇ ਤਾਜ ਮਹੱਲ-ਤਾਜ ਮਹੱਲ ਮੁਗ਼ਲ ਸਮਰਾਟ ਸ਼ਾਹਜਹਾਂ ਦੁਆਰਾ ਬਣਵਾਈ ਗਈ ਸਭ ਤੋਂ ਸੁੰਦਰ ਇਮਾਰਤ ਹੈ । ਇਹ ਆਗਰਾ ਵਿਚ ਯਮੁਨਾ ਨਦੀ ਦੇ ਤੱਟ ‘ਤੇ ਬਣੀ ਹੈ । ਇਸ ਨੂੰ ਸ਼ਾਹਜਹਾਂ ਨੇ ਆਪਣੀ ਪਿਆਰੀ ਬੇਗ਼ਮ ਮੁਮਤਾਜ਼ ਦੀ ਯਾਦ ਵਿਚ ਬਣਵਾਇਆ ਸੀ । ਤਾਜ ਮਹੱਲ ਦਾ ਨਿਰਮਾਣ ਕਰਨ ਲਈ ਲਗਪਗ 20,000 ਕਾਰੀਗਰਾਂ ਨੇ 22 ਸਾਲ ਤਕ ਕੰਮ ਕੀਤਾ ਸੀ ਅਤੇ ਇਸ ‘ਤੇ ਤਿੰਨ ਕਰੋੜ ਰੁਪਏ ਖ਼ਰਚ ਹੋਏ ਸਨ । ਤਾਜ ਮਹੱਲ ਅਨੇਕ ਭਵਨ ਨਿਰਮਾਣ ਕਲਾਵਾਂ ਦਾ ਸੁੰਦਰ ਮਿਸ਼ਰਨ ਹੈ । ਇਹ ਸਫ਼ੈਦ ਸੰਗਮਰਮਰ ਦਾ ਬਣਿਆ ਹੋਇਆ ਹੈ । ਇਸ ਨੂੰ ਹੋਰਨਾਂ ਦੇਸ਼ਾਂ ਤੋਂ ਮੰਗਵਾਏ ਗਏ ਲਗਪਗ 20 ਪ੍ਰਕਾਰ ਦੇ ਕੀਮਤੀ ਪੱਥਰਾਂ ਨਾਲ ਸਜਾਇਆ ਗਿਆ ਹੈ । ਇਸ ਦੀ ਸੁੰਦਰਤਾ ਦੇ ਕਾਰਨ ਇਸ ਦੀ ਗਣਨਾ ਸੰਸਾਰ ਦੇ ਸੱਤ ਅਜੂਬਿਆਂ ਵਿਚ ਕੀਤੀ ਜਾਂਦੀ ਹੈ ।

ਪ੍ਰਸ਼ਨ 8.
ਸ਼ਾਹਜਹਾਂ ਨੇ ਤਾਜਮਹੱਲ ਤੋਂ ਇਲਾਵਾ ਹੋਰ ਵੀ ਕਈ ਭਵਨ ਬਣਵਾਏ । ਉਨ੍ਹਾਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਸ਼ਾਹਜਹਾਂ ਨੇ ਤਾਜਮਹੱਲ ਤੋਂ ਇਲਾਵਾ ਹੇਠ ਲਿਖੇ ਭਵਨ ਬਣਵਾਏ –

  1. ਲਾਲ ਕਿਲ੍ਹਾ-ਲਾਲ ਕਿਲ੍ਹਾ ਸ਼ਾਹਜਹਾਂ ਦੁਆਰਾ 1639 ਈ: ਵਿਚ ਦਿੱਲੀ ਵਿਚ, ਯਮੁਨਾ ਦੇ ਕਿਨਾਰੇ ਬਣਵਾਇਆ ਗਿਆ । ਇਹ ਲਾਲ ਪੱਥਰਾਂ ਦਾ ਬਣਿਆ ਹੋਇਆ ਹੈ । ਇਸ ਕਿਲ੍ਹੇ ਵਿਚ ਰੰਗ ਮਹੱਲ, ਦੀਵਾਨ-ਏ-ਆਮ, ਦੀਵਾਨ-ਏ-ਖ਼ਾਸ, ਸ਼ਾਹ ਬੁਰਜ, ਖ਼ਵਾਬ ਗਾਹ ਆਦਿ ਕਈ ਸੁੰਦਰ ਇਮਾਰਤਾਂ ਸਥਿਤ ਹਨ । ਇਸ ਨੂੰ ਕੀਮਤੀ ਪੱਥਰਾਂ, ਹੀਰਿਆਂ, ਸੋਨੇ ਅਤੇ ਚਾਂਦੀ ਦੀਆਂ ਵਸਤੂਆਂ ਨਾਲ ਸਜਾਇਆ ਗਿਆ ਹੈ ।
  2. ਮੋਤੀ ਮਸਜਿਦ-ਮੋਤੀ ਮਸਜਿਦ ਸ਼ਾਹਜਹਾਂ ਦੁਆਰਾ ਆਗਰਾ ਦੇ ਲਾਲ ਕਿਲ੍ਹੇ ਵਿਚ ਬਣਵਾਈ ਗਈ ਸੀ । ਇਸ ਨੂੰ ਬਣਾਉਣ ਵਿਚ ਲਗਪਗ ਤਿੰਨ ਲੱਖ ਰੁਪਏ ਦਾ ਖ਼ਰਚਾ ਹੋਇਆ ਸੀ । ਇਹ ਮਸਜਿਦ ਸੰਗਮਰਮਰ ਦੀ ਬਣੀ ਹੋਈ ਹੈ ।
  3. ਮੁਸ਼ਾਮਨ ਬੁਰਜ਼-ਇਹ ਬੁਰਜ਼ ਵੀ ਸੰਗਮਰਮਰ ਦਾ ਬਣਿਆ ਹੋਇਆ ਹੈ । ਇਹ ਬਹੁਤ ਹੀ ਸੁੰਦਰ ਹੈ । ਇੱਥੋਂ ਤਾਜ ਮਹੱਲ ਸਪੱਸ਼ਟ ਦਿਖਾਈ ਦਿੰਦਾ ਹੈ ।

ਪ੍ਰਸ਼ਨ 5.
ਮੁਗ਼ਲ ਬਾਦਸ਼ਾਹ ਜਹਾਂਗੀਰ ਦੁਆਰਾ ਬਣਵਾਏ ਗਏ ਦੋ ਭਵਨਾਂ ਦੇ ਨਾਂ ਦੱਸੋ ।
ਉੱਤਰ-
ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਸਿਕੰਦਰਾ ਵਿਚ ਅਕਬਰ ਦਾ ਅਤੇ ਆਗਰਾ ਵਿਚ ਇਤਮਾਦ-ਉਦ-ਦੌਲਾ ਦਾ ਮਕਬਰਾ ਬਣਵਾਇਆ ।

ਪ੍ਰਸ਼ਨ 6.
ਭਵਨ-ਨਿਰਮਾਣ ਕਲਾ ਲਈ ਪ੍ਰਾਦੇਸ਼ਿਕ ਰਾਜਿਆਂ ਦਾ ਕੀ ਯੋਗਦਾਨ ਸੀ ?
ਉੱਤਰ-
ਪ੍ਰਦੇਸ਼ਿਕ ਰਾਜਿਆਂ ਵਿਚ ਬਾਹਮਨੀ ਅਤੇ ਵਿਜੈਨਗਰ ਰਾਜਿਆਂ ਦੇ ਨਾਂ ਲਏ ਜਾ ਸਕਦੇ ਹਨ-

  1. ਬਾਹਮਨੀ ਸ਼ਾਸਕਾਂ ਨੇ ਜਾਮਾ ਮਸਜਿਦ, ਚਾਰ ਮੀਨਾਰ, ਮਹਿਮੂਦ ਗਵਾ ਦਾ ਮਦਰੱਸਾ ਆਦਿ ਭਵਨ ਬਣਵਾਏ । ਗੁਲਬਰਗਾ ਵਿਚ ਫ਼ਿਰੋਜ਼ਸ਼ਾਹ ਦਾ ਮਕਬਰਾ ਭਵਨ-ਨਿਰਮਾਣ ਕਲਾ ਦਾ ਬਹੁਤ ਹੀ ਸੁੰਦਰ ਨਮੂਨਾ ਹੈ ।
  2. ਵਿਜੈਨਗਰ ਦੇ ਰਾਜਿਆਂ ਨੇ ਹਜਾਰਾ ਰਾਮ ਅਤੇ ਵਿੱਠਲ ਸਵਾਮੀ ਮੰਦਰ ਬਣਵਾਏ ਸਨ ।
  3. ਬਾਹਮਨੀ ਅਤੇ ਵਿਜੈਨਗਰ ਦੇ ਸ਼ਾਸਕਾਂ ਤੋਂ ਇਲਾਵਾ ਜੌਨਪੁਰ ਦੇ ਸ਼ੱਕ ਸ਼ਾਸਕਾਂ ਨੇ ਵੀ ਮਹੱਤਵਪੂਰਨ ਸਮਾਰਕ ਬਣਵਾਏ । ਉਨ੍ਹਾਂ ਦੁਆਰਾ ਬਣੀ ਅਦੀਨਾ ਮਸਜਿਦ ਬਹੁਤ ਹੀ ਪ੍ਰਸਿੱਧ ਹੈ ।

ਪ੍ਰਸ਼ਨ 7.
ਹੇਠ ਲਿਖਿਆਂ ‘ਤੇ ਸੰਖੇਪ ਨੋਟ ਲਿਖੋ
(ਉ) ਅਕਬਰ ਦੁਆਰਾ ਬਣਾਏ ਗਏ ਸਮਾਰਕ (ਭਵਨ) ।
(ਅ) ਦੱਖਣੀ ਭਾਰਤ ਦੇ ਮੰਦਰਾਂ ਦੇ ਨਾਂ ਲਿਖੋ ।
(ਈ) ਤਾਜ ਮਹੱਲ ।
ਉੱਤਰ-
(ਉ) ਅਕਬਰ ਦੁਆਰਾ ਬਣਾਏ ਗਏ ਸਮਾਰਕ ਭਵਨ-ਅਕਬਰ ਨੂੰ ਭਵਨ ਨਿਰਮਾਣ ਕਲਾ ਨਾਲ ਬਹੁਤ ਹੀ ਪਿਆਰ ਸੀ । ਉਸਨੇ ਬਹੁਤ ਸਾਰੇ ਕਿਲ੍ਹੇ ਅਤੇ ਇਮਾਰਤਾਂ ਬਣਵਾਈਆਂ ਜਿਨ੍ਹਾਂ ਵਿਚ ਲਾਲ ਪੱਥਰ ਦਾ ਪ੍ਰਯੋਗ ਕੀਤਾ ਗਿਆ ਹੈ । ਅਕਬਰ ਦੁਆਰਾ ਬਣਵਾਈਆਂ ਗਈਆਂ ਇਮਾਰਤਾਂ ਵਿਚ ਜਾਮਾ ਮਸਜਿਦ, ਪੰਚ ਮਹੱਲ, ਦੀਵਾਨ-ਏ-ਖ਼ਾਸ ਅਤੇ ਦੀਵਾਨਏ-ਆਮ ਬਹੁਤ ਹੀ ਪ੍ਰਸਿੱਧ ਹਨ । ਅਕਬਰ ਨੇ ਗੁਜਰਾਤ ਦੀ ਜਿੱਤ ਦੇ ਸਮੇਂ ਇਕ ਬੁਲੰਦ ਦਰਵਾਜ਼ਾ ਬਣਵਾਇਆ । ਉਸਦੀਆਂ ਇਮਾਰਤਾਂ ਈਰਾਨੀ ਅਤੇ ਹਿੰਦੂ ਭਵਨ ਨਿਰਮਾਣ ਕਲਾ ਦੇ ਨਮੂਨਿਆਂ ‘ਤੇ ਬਣੀਆਂ ਹਨ ।

(ਅ) ਦੱਖਣੀ ਭਾਰਤ ਦੇ ਮੰਦਰਾਂ ਦੇ ਨਾਂਨੋਟ-ਇਸਦੇ ਲਈ ਅਭਿਆਸ ਦਾ ਪ੍ਰਸ਼ਨ ਨੰ: 3 ਪੜ੍ਹੋ ! |ਇ ਤਾਜ ਮਹੱਲ-ਤਾਜ ਮਹੱਲ ਮੁਗਲ ਸਮਰਾਟ ਸ਼ਾਹਜਹਾਂ ਦੁਆਰਾ ਬਣਵਾਈ ਗਈ ਸਭ ਤੋਂ ਸੁੰਦਰ ਇਮਾਰਤ ਹੈ । ਇਹ ਆਗਰਾ ਵਿਚ ਯਮੁਨਾ ਨਦੀ ਦੇ ਤੱਟ ‘ਤੇ ਬਣੀ ਹੈ । ਇਸ ਨੂੰ ਸ਼ਾਹਜਹਾਂ ਨੇ ਆਪਣੀ ਪਿਆਰੀ ਬੇਗਮ ਮੁਮਤਾਜ਼ ਦੀ ਯਾਦ ਵਿਚ ਬਣਵਾਇਆ ਸੀ । ਤਾਜ ਮਹੱਲ ਦਾ ਨਿਰਮਾਣ ਕਰਨ ਲਈ ਲਗਪਗ 20,000 ਕਾਰੀਗਰਾਂ ਨੇ 22 ਸਾਲ ਤਕ ਕੰਮ ਕੀਤਾ ਸੀ ਅਤੇ ਇਸ ‘ਤੇ ਤਿੰਨ ਕਰੋੜ ਰੁਪਏ ਖ਼ਰਚ ਹੋਏ ਸਨ । ਤਾਜ ਮਹੱਲ ਅਨੇਕ ਭਵਨ ਨਿਰਮਾਣ ਕਲਾਟਾਂ ਦਾ ਸੁੰਦਰ ਮਿਸ਼ਰਨ ਹੈ । ਇਹ ਸਫ਼ੈਦ ਸੰਗਮਰਮਰ ਦਾ ਬਣਿਆ ਹੋਇਆ ਹੈ । ਇਸ ਨੂੰ ਹੋਰਨਾਂ ਦੇਸ਼ਾਂ ਤੋਂ ਮੰਗਵਾਏ ਗਏ ਲਗਪਗ 20 ਪ੍ਰਕਾਰ ਦੇ ਕੀਮਤੀ ਪੱਥਰਾਂ ਨਾਲ ਸਜਾਇਆ ਗਿਆ ਹੈ । ਇਸ ਦੀ ਸੁੰਦਰਤਾ ਦੇ ਕਾਰਨ ਇਸ ਦੀ ਗਣਨਾ ਸੰਸਾਰ ਦੇ ਸੱਤ ਅਜੂਬਿਆਂ ਵਿਚ ਕੀਤੀ ਜਾਂਦੀ ਹੈ ।

PSEB 7th Class Social Science Solutions Chapter 12 ਸਮਾਰਕ ਨਿਰਮਾਣ ਕਲਾ

ਪ੍ਰਸ਼ਨ 8.
ਸ਼ਾਹਜਹਾਂ ਨੇ ਤਾਜਮਹੱਲ ਤੋਂ ਇਲਾਵਾ ਹੋਰ ਵੀ ਕਈ ਭਵਨ ਬਣਵਾਏ । ਉਨ੍ਹਾਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਸ਼ਾਹਜਹਾਂ ਨੇ ਤਾਜਮਹੱਲ ਤੋਂ ਇਲਾਵਾ ਹੇਠ ਲਿਖੇ ਭਵਨ ਬਣਵਾਏ –

  1. ਲਾਲ ਕਿਲ੍ਹਾ-ਲਾਲ ਕਿਲ੍ਹਾ ਸ਼ਾਹਜਹਾਂ ਦੁਆਰਾ 1639 ਈ: ਵਿਚ ਦਿੱਲੀ ਵਿਚ, ਯਮੁਨਾ ਦੇ ਕਿਨਾਰੇ ਬਣਵਾਇਆ ਗਿਆ | ਇਹ ਲਾਲ ਪੱਥਰਾਂ ਦਾ ਬਣਿਆ ਹੋਇਆ ਹੈ । ਇਸ ਕਿਲ੍ਹੇ ਵਿਚ ਰੰਗ ਮਹੱਲ, ਦੀਵਾਨ-ਏ-ਆਮ, ਦੀਵਾਨ-ਏ-ਖ਼ਾਸ, ਸ਼ਾਹ ਬੁਰਜ, ਖ਼ਵਾਬ ਗਾਹ ਆਦਿ ਕਈ ਸੁੰਦਰ ਇਮਾਰਤਾਂ ਸਥਿਤ ਹਨ । ਇਸ ਨੂੰ ਕੀਮਤੀ ਪੱਥਰਾਂ, ਹੀਰਿਆਂ, ਸੋਨੇ ਅਤੇ ਚਾਂਦੀ ਦੀਆਂ ਵਸਤੂਆਂ ਨਾਲ ਸਜਾਇਆ ਗਿਆ ਹੈ ।
  2. ਮੋਤੀ ਮਸਜਿਦ-ਮੋਤੀ ਮਸਜਿਦ ਸ਼ਾਹਜਹਾਂ ਦੁਆਰਾ ਆਗਰਾ ਦੇ ਲਾਲ ਕਿਲ੍ਹੇ ਵਿਚ ਬਣਵਾਈ ਗਈ ਸੀ । ਇਸ ਨੂੰ ਬਣਾਉਣ ਵਿਚ ਲਗਪਗ ਤਿੰਨ ਲੱਖ ਰੁਪਏ ਦਾ ਖ਼ਰਚਾ ਹੋਇਆ ਸੀ । ਇਹ ਮਸਜਿਦ ਸੰਗਮਰਮਰ ਦੀ ਬਣੀ ਹੋਈ ਹੈ ।
  3. ਮੁਸਾਮਨ ਬੁਰਜ਼-ਇਹ ਬੁਰਜ਼ ਵੀ ਸੰਗਮਰਮਰ ਦਾ ਬਣਿਆ ਹੋਇਆ ਹੈ । ਇਹ ਬਹੁਤ ਹੀ ਸੁੰਦਰ ਹੈ । ਇੱਥੋਂ ਤਾਜ ਮਹੱਲ ਸਪੱਸ਼ਟ ਦਿਖਾਈ ਦਿੰਦਾ ਹੈ ।
  4. ਸ਼ਾਹਜਹਾਂਬਾਦ-1639 ਈ: ਵਿਚ ਸ਼ਾਹਜਹਾਂ ਨੇ ਸ਼ਾਹਜਹਾਂਬਾਦ ਨਾਂ ਦੇ ਨਗਰ ਦੀ ਨੀਂਹ ਰੱਖੀ । ਇਸ ਨਗਰ ਨੂੰ ਬਣਾਉਣ ਲਈ ਦੂਰ-ਦੂਰ ਤੋਂ ਕੁਸ਼ਲ ਕਾਰੀਗਰ ਅਤੇ ਮਜ਼ਦੂਰ ਬੁਲਾਏ ਗਏ ਸਨ ।
  5. ਜਾਮਾ ਮਸਜਿਦ-ਇਹ ਭਾਰਤ ਦੀਆਂ ਵੱਡੀਆਂ ਮਸਜਿਦਾਂ ਵਿਚੋਂ ਇਕ ਹੈ । ਇਸ ਨੂੰ ਬਣਾਉਣ ਵਿਚ ਲਗਪਗ 10 ਸਾਲ ਦਾ ਸਮਾਂ ਲੱਗਿਆ ਸੀ ।
  6. ਜਹਾਂਗੀਰ ਦਾ ਮਕਬਰਾ-ਸ਼ਾਹਜਹਾਂ ਨੇ ਇਹ ਮਕਬਰਾ ਸ਼ਾਹਦਰਾ (ਪਾਕਿਸਤਾਨ) ਵਿਚ ਬਣਵਾਇਆ ਸੀ । ਇਸ ਨੂੰ ਸੰਗਮਰਮਰ ਨਾਲ ਸਜਾਇਆ ਗਿਆ ਹੈ ।
  7. ਸ਼ਾਹਜਹਾਂ ਦਾ ਮੋਰ-ਮੁਕਟ-ਇਹ ਦੀਵਾਨੇ-ਏ-ਖ਼ਾਸ ਵਿਚ ਰੱਖਿਆ ਹੋਇਆ ਹੈ । ਇਸ ਨੂੰ ਤਖਤੇ-ਤਾਊਸ ਵੀ ਕਹਿੰਦੇ ਹਨ । ਇਹ ਸੰਗਮਰਮਰ ਦਾ ਬਣਿਆ ਹੋਇਆ ਹੈ ।

ਇਸ ਨੂੰ ਬਣਾਉਣ ਵਿਚ ਸੱਤ ਸਾਲ ਲੱਗੇ ਸਨ ਅਤੇ ਇਸ ‘ਤੇ ਇਕ ਕਰੋੜ ਰੁਪਏ ਖ਼ਰਚ ਹੋਏ ਸਨ । 1739 ਈ: ਵਿਚ ਨਾਦਿਰਸ਼ਾਹ ਇਸ ਨੂੰ ਆਪਣੇ ਨਾਲ ਈਰਾਨ ਲੈ ਗਿਆ ਸੀ । ਸ਼ਾਹਜਹਾਂ ਬਾਗ਼ ਲਗਵਾਉਣ ਵਿਚ ਬਹੁਤ ਰੁਚੀ ਰੱਖਦਾ ਸੀ । ਉਸਨੇ ਬਹੁਤ ਸਾਰੇ ਬਾਗ਼ ਲਗਵਾਏ ਸਨ । ਇਨ੍ਹਾਂ ਵਿਚੋਂ ਦਿੱਲੀ ਦਾ ਸ਼ਾਲੀਮਾਰ ਬਾਗ਼ ਅਤੇ ਕਸ਼ਮੀਰ ਦਾ ਵਜ਼ੀਰ ਬਾਗ਼ ਬਹੁਤ ਪ੍ਰਸਿੱਧ ਹਨ । ਕੁੱਝ ਬਾਗ਼ ਤਾਜ ਮਹੱਲ ਅਤੇ ਲਾਲ ਕਿਲ੍ਹੇ ਵਿਚ ਵੀ ਲਗਵਾਏ ਗਏ ਸਨ ।

ਵਸਤੂਨਿਸ਼ਠ ਪ੍ਰਸ਼ਨ
ਸਹੀ ਉੱਤਰ ਚੁਣੋ

ਪ੍ਰਸ਼ਨ 1.
ਗੋਮੇਤੇਸ਼ਵਰ ਦੀ ਵਿਸ਼ਵ ਪ੍ਰਸਿੱਧ ਮੂਰਤੀ ਵਣ ਬੇਲਗੋਲਾ ਵਿਚ ਸਥਿਤ ਹੈ। ਦੱਸੋ ਇਹ ਕਿਹੜੇ ਰਾਜ ਵਿਚ ਹੈ ?
(i) ਕਰਨਾਟਕ .
(ii) ਤਾਮਿਲਨਾਡੂ
(iii) ਆਂਧਰਾ ਪ੍ਰਦੇਸ਼।”
ਉੱਤਰ-
(i) ਕਰਨਾਟਕ।

ਪ੍ਰਸ਼ਨ 2.
ਹਜ਼ਾਰ ਰਾਮ ਅਤੇ ਵਿੱਠਲ ਸਵਾਮੀ ਮੰਦਿਰ ਕਿਹੜੇ ਸ਼ਾਸਕਾਂ ਨੇ ਬਣਵਾਏ ?
(i) ਵਿਜੈਨਗਰ ਦੇ ਸ਼ਾਸਕਾਂ ਨੇ
(ii) ਚੋਲ ਸ਼ਾਸਕਾਂ ਨੇ
(iii) ਰਾਸ਼ਟਰਕੂਟ ਸ਼ਾਸਕਾਂ ਨੇ।
ਉੱਤਰ-
(i) ਵਿਜੈਨਗਰ ਦੇ ਸ਼ਾਸਕਾਂ ਨੇ।

ਪ੍ਰਸ਼ਨ 3.
ਚਿੱਤਰ ਵਿਚ ਫਤਹਿਪੁਰ ਸੀਕਰੀ ਵਿਚ ਸਥਿਤ ਇਕ ਮੰਦਿਰ ਭਵਨ ਦਿਖਾਇਆ ਗਿਆ ਹੈ। ਜਿਸ ਨੂੰ ਅਕਬਰ ਨੇ ਬਣਵਾਇਆ ਸੀ ? ਇਹ ਕਿਸ ਦੇ ਨਾਂ ਨਾਲ ਪ੍ਰਸਿੱਧ ਹੈ ?
PSEB 7th Class Social Science Solutions Chapter 12 ਸਮਾਰਕ ਨਿਰਮਾਣ ਕਲਾ 1
(i) ਚਾਰਮੀਨਾਰ
(ii) ਜਾਮਾ ਮਸਜਿਦ
(iii) ਬੁਲੰਦ ਦਰਵਾਜ਼ਾ
ਉੱਤਰ-
(iii) ਬੁਲੰਦ ਦਰਵਾਜ਼ਾ।

PSEB 7th Class Social Science Solutions Chapter 11 ਮੁਗਲ ਸਾਮਰਾਜ

Punjab State Board PSEB 7th Class Social Science Book Solutions History Chapter 11 ਮੁਗਲ ਸਾਮਰਾਜ Textbook Exercise Questions and Answers.

PSEB Solutions for Class 7 Social Science History Chapter 11 ਮੁਗਲ ਸਾਮਰਾਜ

Social Science Guide for Class 7 PSEB ਮੁਗਲ ਸਾਮਰਾਜ Textbook Questions and Answers

ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ

ਪ੍ਰਸ਼ਨ 1.
ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਕਿਉਂ ਸੱਦਾ ਭੇਜਿਆ ਸੀ ?
ਉੱਤਰ-
ਦਿੱਲੀ ਦੇ ਆਖ਼ਰੀ ਸੁਲਤਾਨ ਇਬਰਾਹੀਮ ਲੋਧੀ ਨੇ ਪੰਜਾਬ ਦੇ ਸੂਬੇਦਾਰ ਦੌਲਤ ਖਾਂ ਲੋਧੀ ਦੇ ਨਾਲ ਬੁਰਾ ਵਿਵਹਾਰ ਕੀਤਾ ਸੀ ਅਤੇ ਉਸਦੇ ਪੁੱਤਰ ਦਾ ਅਪਮਾਨ ਕੀਤਾ । ਇਸ ਕਾਰਨ ਦੌਲਤ ਖਾਂ ਲੋਧੀ ਅਤੇ ਮੇਵਾੜ ਦਾ ਸ਼ਾਸਕ ਰਾਣਾ ਸਾਂਗਾ ਮਿਲ ਕੇ ਲੋਧੀ ਰਾਜ ਦਾ ਅੰਤ ਕਰਨਾ ਚਾਹੁੰਦੇ ਸਨ । ਉਨ੍ਹਾਂ ਨੇ ਇਸ ਲਈ ਕਾਬੁਲ ਦੇ ਸ਼ਾਸਕ ਬਾਬਰ ਨੂੰ ਭਾਰਤ ‘ਤੇ ਹਮਲਾ ਕਰਨ ਲਈ ਸੱਦਾ ਭੇਜਿਆ ਸੀ ।

ਪ੍ਰਸ਼ਨ 2.
ਬਾਬਰ ਦੀਆਂ ਜਿੱਤਾਂ ਦੇ ਵਿਸ਼ੇ ਵਿਚ ਤੁਸੀਂ ਕੀ ਜਾਣਦੇ ਹੋ ?
ਉੱਤਰ-
ਬਾਬਰ ਮੁਗ਼ਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ । ਉਹ ਦੌਲਤ ਖਾਂ ਲੋਧੀ ਅਤੇ ਮੇਵਾੜ ਦੇ ਸ਼ਾਸਕ ਰਾਣਾ ਸਾਂਗਾ ਦੇ ਸੱਦੇ ‘ਤੇ ਮੱਧ ਏਸ਼ੀਆ ਤੋਂ ਭਾਰਤ ਆਇਆ ਸੀ । ਬਾਬਰ ਦੀਆਂ ਜਿੱਤਾਂ-

  • ਬਾਬਰ ਨੇ 1526 ਈ: ਵਿਚ ਇਬਰਾਹੀਮ ਲੋਧੀ ਨੂੰ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਹਰਾ ਕੇ ਦਿੱਲੀ ਅਤੇ ਆਗਰੇ ਉੱਤੇ ਕਬਜ਼ਾ ਕਰ ਲਿਆ ਸੀ ।
  • ਬਾਬਰ ਨੇ ਰਾਜਪੂਤ ਸਰਦਾਰ ਰਾਣਾ ਸਾਂਗਾ ਨੂੰ 1527 ਈ: ਵਿਚ ਕਾਨਵਾਹ ਦੀ ਲੜਾਈ ਵਿਚ ਹਰਾ ਕੇ ਉੱਤਰ ਭਾਰਤ ‘ਤੇ ਅਧਿਕਾਰ ਕਰ ਲਿਆ ਸੀ ।
  • 1529 ਈ: ਵਿਚ ਬਾਬਰ ਨੇ ਘਾਗਰਾ ਦੀ ਲੜਾਈ ਵਿੱਚ ਅਫ਼ਗਾਨਾਂ ਨੂੰ ਵੀ ਬੁਰੀ ਤਰ੍ਹਾਂ ਹਰਾਇਆ । ਸਿੱਟੇ ਵਜੋਂ ਬਾਬਰ ਦੀ ਭਾਰਤ ਵਿਚ ਸਥਿਤੀ ਕਾਫ਼ੀ ਮਜ਼ਬੂਤ ਹੋ ਗਈ । 1530 ਈ: ਵਿੱਚ ਬਾਬਰ ਦੀ ਮੌਤ ਹੋ ਗਈ ਅਤੇ ਉਸਦਾ ਪੁੱਤਰ ਹੁਮਾਯੂੰ ਉਸਦਾ ਉੱਤਰਾਧਿਕਾਰੀ ਨਿਯੁਕਤ ਹੋਇਆ ।

ਪ੍ਰਸ਼ਨ 3.
ਮਨਸਬਦਾਰੀ ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
1. ਮਨਸਬ-ਮਨਸਬ’ ਦਾ ਅਰਥ-ਪਦ ਜਾਂ ਅਹੁਦਾ ਹੈ | ਮਨਸਬਦਾਰੀ ਪ੍ਰਣਾਲੀ ਦੇ ਅਨੁਸਾਰ ਮੁਗ਼ਲ ਕਰਮਚਾਰੀਆਂ ਦਾ ਅਹੁਦਾ ਜਾਂ ਪਦ ਆਮਦਨ ਅਤੇ ਦਰਬਾਰ ਵਿਚ ਸਥਾਨ ਨਿਸ਼ਚਿਤ ਕੀਤੇ ਜਾਂਦੇ ਸਨ | ਮਨਸਬਦਾਰ ਦੇਸ਼ ਦੇ ਸਿਵਲ ਅਤੇ ਸੈਨਿਕ ਵਿਭਾਗਾਂ ਨਾਲ ਸੰਬੰਧ ਰੱਖਦੇ ਸਨ ।

2. ਮਨਸਬਦਾਰ ਦੀ ਨਿਯੁਕਤੀ, ਉੱਨਤੀ ਅਤੇ ਸੇਵਾ ਸ਼ਕਤੀ-ਮੁਗ਼ਲ ਬਾਦਸ਼ਾਹ ਮੀਰ ਬਖ਼ਸ਼ੀ ਦੀ ਸਿਫ਼ਾਰਿਸ਼ ‘ਤੇ ਮਨਸਬਦਾਰਾਂ ਦੀ ਯੋਗਤਾ ਅਨੁਸਾਰ ਨਿਯੁਕਤੀ ਕਰਦਾ ਸੀ । ਮਨਸਬਦਾਰ ਹੇਠਲੇ ਅਹੁਦੇ ਤੋਂ ਉੱਚ ਅਹੁਦੇ ਤਰੱਕੀ ਪਾਉਂਦਾ ਸੀ । ਪਰੰਤੂ ਠੀਕ ਕੰਮ ਨਾ ਕਰਨ ਵਾਲੇ ਮਨਸਬਦਾਰ ਦਾ ਅਹੁਦਾ ਬਾਦਸ਼ਾਹ ਘੱਟ ਵੀ ਕਰ ਸਕਦਾ ਸੀ ਜਾਂ ਉਸ ਨੂੰ ਅਹੁਦੇ ਤੋਂ ਹਟਾ ਵੀ ਸਕਦਾ ਸੀ ।

3. ਮਨਸਬਦਾਰਾਂ ਦੀਆਂ ਸ਼੍ਰੇਣੀਆਂ-ਅਕਬਰ ਦੇ ਰਾਜਕਾਲ ਵਿਚ ਮਨਸਬਦਾਰਾਂ ਦੀਆਂ 33 ਸ਼੍ਰੇਣੀਆਂ ਸਨ । ਸਭ ਤੋਂ ਛੋਟੇ ਮਨਸਬਦਾਰ ਦੇ ਅਧੀਨ 10 ਸਿਪਾਹੀ ਅਤੇ ਸਭ ਤੋਂ ਵੱਡੇ ਮਨਸਬਦਾਰ ਦੇ ਅਧੀਨ 10,000 ਸਿਪਾਹੀ ਹੁੰਦੇ ਸਨ ।

4. ਮਨਸਬਦਾਰਾਂ ਦੇ ਕਰਤੱਵ-ਬਾਦਸ਼ਾਹ ਮਨਸਬਦਾਰਾਂ ਨੂੰ ਕਿਸੇ ਵੀ ਕੰਮ ‘ਤੇ ਲਗਾ ਸਕਦਾ ਸੀ । ਉਨ੍ਹਾਂ ਨੂੰ ਸ਼ਾਸਨ ਪ੍ਰਬੰਧ ਦੇ ਕਿਸੇ ਵੀ ਵਿਭਾਗ ਜਾਂ ਦਰਬਾਰ ਵਿਚ ਹਾਜ਼ਰ ਰਹਿਣ ਲਈ ਕਿਹਾ ਜਾ ਸਕਦਾ ਸੀ ।

5. ਵੇਤਨ-ਮਨਸਬਦਾਰਾਂ ਨੂੰ ਵੇਤਨ ਉਨ੍ਹਾਂ ਦੇ ਸ਼ੇਣੀ ਅਤੇ ਅਹੁਦੇ ਅਨੁਸਾਰ ਦਿੱਤਾ ਜਾਂਦਾ ਸੀ । ਵੇਤਨ ਵਿਚ ਵਾਧਾ ਜਾਂ ਕਟੌਤੀ ਵੀ ਕੀਤੀ ਜਾ ਸਕਦੀ ਸੀ ।

ਪ੍ਰਸ਼ਨ 4.
ਅਕਬਰ ਦੀਆਂ ਜਿੱਤਾਂ ਬਾਰੇ ਲਿਖੋ ।
ਉੱਤਰ-
ਅਕਬਰ ਨੇ ਰਾਜਗੱਦੀ ਉੱਤੇ ਬੈਠਣ ਦੇ ਛੇਤੀ ਬਾਅਦ ਹੀ ਦਿੱਲੀ ਅਤੇ ਆਗਰਾ ‘ਤੇ ਮੁੜ ਅਧਿਕਾਰ ਕਰਨ ਦਾ ਫ਼ੈਸਲਾ ਲਿਆ । ਬੈਰਮ ਖਾਂ ਦੀ ਅਗਵਾਈ ਵਿਚ ਮੁਗ਼ਲ ਸੈਨਾ ਨੇ ਦਿੱਲੀ ਵਲ ਕੂਚ ਕੀਤਾ । 1556 ਈ: ਵਿਚ ਉਨ੍ਹਾਂ ਦਾ ਅਫ਼ਗਾਨ ਸੈਨਾਪਤੀ ਹੇਮੁ ਦੇ ਨਾਲ ਪਾਨੀਪਤ ਦੇ ਮੈਦਾਨ ਵਿਚ ਮੁਕਾਬਲਾ ਹੋਇਆ | ਅਕਬਰ ਇਸ ਲੜਾਈ ਵਿੱਚ ਜਿੱਤ ਗਿਆ। ਅਤੇ ਹੇਮੀ ਦੀ ਮੌਤ ਹੋ ਗਈ । ਸਿੱਟੇ ਵਜੋਂ ਅਕਬਰ ਨੇ ਦਿੱਲੀ ਅਤੇ ਆਗਰਾ ‘ਤੇ ਮੁੜ ਅਧਿਕਾਰ ਕਰ ਲਿਆ ।
PSEB 7th Class Social Science Solutions Chapter 11 ਮੁਗਲ ਸਾਮਰਾਜ 1
Based upon the Survey of India map with the permission of the Surveyor General of India. The responsibility for the correctness of internal details rests with the publisher. The territorial waters of India extend into the sea to a distance of twelve nautical miles measured from the appropriate baseline. The external boundaries and coastlines of India agree with the record Master copy certified by the Survey of India.

1560 ਈ: ਵਿਚ ਅਕਬਰ ਨੇ ਬੈਰਮ ਖਾਂ ਨੂੰ ਹਟਾ ਕੇ ਸ਼ਾਸਨ ਦੀ ਵਾਗਡੋਰ ਆਪ ਸੰਭਾਲ ਲਈ । ਇਸਦੇ ਬਾਅਦ ਅਕਬਰ ਦੀਆਂ ਮੁੱਖ ਜਿੱਤਾਂ ਦਾ ਵਰਣਨ ਇਸ ਤਰ੍ਹਾਂ ਹੈ

(ਉ) ਉੱਤਰੀ ਭਾਰਤ ਵਿਚ ਜਿੱਤਾਂ-ਅਕਬਰ ਨੇ ਸ਼ੁਰੂ ਵਿਚ ਅਫ਼ਗਾਨਿਸਤਾਨ ਵਿਚ ਸਥਿਤ ਕਾਬਲ, ਕੰਧਾਰ ਦੇ ਖੇਤਰ ਅਤੇ ਪੰਜਾਬ ਤੋਂ ਲੈ ਕੇ ਦਿੱਲੀ ਤਕ ਮੈਦਾਨੀ ਖੇਤਰ ਜਿੱਤਿਆ । ਇਹ ਜਿੱਤਾਂ ਉਸ ਨੇ ਬੈਰਮ ਖਾਂ ਦੇ ਅਧੀਨ ਪ੍ਰਾਪਤ ਕੀਤੀਆਂ ਸਨ । 1560 ਈ: ਵਿਚ ਇਸ ਨੇ ਸਾਰਾ ਸ਼ਾਸਨ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ ਅਤੇ ਹੇਠ ਲਿਖੀਆਂ ਜਿੱਤਾਂ ਪ੍ਰਾਪਤ ਕੀਤੀਆਂ –
PSEB 7th Class Social Science Solutions Chapter 11 ਮੁਗਲ ਸਾਮਰਾਜ 2

  1. ਰਾਜਪੁਤਾਨਾ ਦੀ ਜਿੱਤ-1562 ਈ: ਵਿਚ ਅਕਬਰ ਨੇ ਰਾਜਪੂਤਾਨਾ ਉੱਤੇ ਹਮਲਾ ਕੀਤਾ | ਅੰਬਰ ਦੇ ਰਾਜਾ ਬਿਹਾਰੀ ਮੱਲ ਨੇ ਛੇਤੀ ਹੀ ਉਸ ਦੀ ਅਧੀਨਤਾ ਪ੍ਰਵਾਨ ਕਰ ਲਈ ਅਤੇ ਆਪਣੀ ਧੀ ਦਾ ਵਿਆਹ ਅਕਬਰ ਨਾਲ ਕਰ ਦਿੱਤਾ । ਅਕਬਰ ਇਸ ਦੇ ਇਲਾਵਾ ਕਈ ਹੋਰ ਰਾਜਪੂਤ ਸ਼ਾਸਕਾਂ ਨੇ ਵੀ ਅਕਬਰ ਦੀ ਅਧੀਨਤਾ ਮੰਨ ਲਈ, ਜਿਵੇਂ-ਕਾਲਿੰਜਰ, ਮਾਰਵਾੜ, ਜੈਸਲਮੇਰ, ਬੀਕਾਨੇਰ ਆਦਿ ।
  2. ਮੇਵਾੜ ਨਾਲ ਸੰਘਰਸ਼-ਮੇਵਾੜ ਦਾ ਸ਼ਾਸਕ ਮਹਾਰਾਣਾ ਪ੍ਰਤਾਪ ਅਕਬਰ ਦੀ ਅਧੀਨਤਾ ਸਵੀਕਾਰ ਨਹੀਂ ਕਰਨਾ ਚਾਹੁੰਦਾ ਸੀ । 1569 ਈ: ਵਿਚ ਅਕਬਰ ਨੇ ਮੇਵਾੜ ਦੀ ਰਾਜਧਾਨੀ ਚਿਤੌੜ ਉੱਤੇ ਵੀ ਅਧਿਕਾਰ ਕਰ ਲਿਆ | ਪਰ ਫਿਰ ਵੀ ਮਹਾਰਾਣਾ ਪ੍ਰਤਾਪ ਨੇ ਉਸ ਦੀ ਅਧੀਨਤਾ ਪ੍ਰਵਾਨ ਨਹੀਂ ਕੀਤੀ । ਉਹ ਅੰਤ ਤਕ ਮੁਗ਼ਲਾਂ ਨਾਲ ਸੰਘਰਸ਼ ਕਰਦਾ ਰਿਹਾ ।
  3. ਗੁਜਰਾਤ ਉੱਤੇ ਜਿੱਤ-1572-73 ਈ: ਵਿਚ ਅਕਬਰ ਨੇ ਗੁਜਰਾਤ ਉੱਤੇ ਜਿੱਤ ਪ੍ਰਾਪਤ ਕਰ ਲਈ ।
  4. ਬਿਹਾਰ-ਬੰਗਾਲ ਦੀ ਜਿੱਤ-1574-76 ਈ: ਵਿਚ ਅਕਬਰ ਨੇ ਅਫ਼ਗਾਨਾਂ ਨੂੰ ਹਰਾ ਕੇ ਬਿਹਾਰ ਅਤੇ ਬੰਗਾਲ ਉੱਤੇ ਵੀ ਜਿੱਤ ਪ੍ਰਾਪਤ ਕਰ ਲਈ ।
  5. ਹੋਰ ਜਿੱਤਾਂ-ਅਕਬਰ ਨੇ ਹੌਲੀ-ਹੌਲੀ ਕਸ਼ਮੀਰ, ਸਿੰਧ, ਉੜੀਸਾ, ਬਲੋਚਿਸਤਾਨ ਅਤੇ ਕੰਧਾਰ ਨੂੰ ਵੀ ਜਿੱਤ ਲਿਆ ।

(ਅ) ਦੱਖਣੀ ਭਾਰਤ ਦੀਆਂ ਜਿੱਤਾਂ-ਉੱਤਰੀ ਭਾਰਤ ਵਿਚ ਆਪਣੀ ਸ਼ਕਤੀ ਸੰਗਠਿਤ ਕਰਕੇ ਅਕਬਰ ਨੇ ਦੱਖਣੀ ਭਾਰਤ ਵੱਲ ਧਿਆਨ ਦਿੱਤਾ । ਦੱਖਣ ਵਿਚ ਉਸ ਨੇ ਹੇਠ ਲਿਖੀਆਂ ਜਿੱਤਾਂ ਪ੍ਰਾਪਤ ਕੀਤੀਆਂ

  • ਬੀਜਾਪੁਰ ਅਤੇ ਗੋਲਕੁੰਡਾ ਦੀ ਜਿੱਤ-1591 ਈ: ਵਿਚ ਅਕਬਰ ਨੇ ਬੀਜਾਪੁਰ ਅਤੇ ਗੋਲਕੁੰਡਾ ਉੱਤੇ ਜਿੱਤ ਪ੍ਰਾਪਤ ਕੀਤੀ ।
  • ਖ਼ਾਨਦੇਸ਼ ਉੱਤੇ ਜਿੱਤ-1601 ਈ: ਵਿਚ ਖ਼ਾਨਦੇਸ਼ ਦੇ ਸੁਲਤਾਨ ਅਲੀ ਖ਼ਾਂ ਨੇ ਅਕਬਰ ਦੀ ਅਧੀਨਤਾ ਪ੍ਰਵਾਨ ਕਰ ਲਈ ।
  • ਅਹਿਮਦ ਨਗਰ ਉੱਤੇ ਜਿੱਤ-1601 ਈ: ਵਿਚ ਅਕਬਰ ਦੀਆਂ ਸੈਨਾਵਾਂ ਨੇ ਅਹਿਮਦ ਨਗਰ ਦੀ ਸਰਪ੍ਰਸਤ ਚਾਂਦ ਬੀਬੀ ਨੂੰ ਹਰਾਇਆ ਅਤੇ ਅਹਿਮਦ ਨਗਰ ਉੱਤੇ ਅਧਿਕਾਰ ਕਰ ਲਿਆ ।
  • ਬਰਾਰ ਉੱਤੇ ਅਧਿਕਾਰ-ਅਕਬਰ ਨੇ ਦੱਖਣੀ ਭਾਰਤ ਦੇ ਬਰਾਰ ਦੇਸ਼ ਉੱਤੇ ਵੀ ਅਧਿਕਾਰ ਕਰ ਲਿਆ । ਇਸ ਤਰ੍ਹਾਂ ਅਕਬਰ ਨੇ ਇਕ ਮਹਾਨ ਸਾਮਰਾਜ ਦੀ ਸਥਾਪਨਾ ਕੀਤੀ ।

ਪ੍ਰਸ਼ਨ 5.
ਮੁਗ਼ਲਾਂ ਦੀ ਭੂਮੀ ਲਗਾਨ ਪ੍ਰਣਾਲੀ ਤੋਂ ਕੀ ਭਾਵ ਹੈ ?
ਉੱਤਰ-
ਭੂਮੀ ਕਰ ਮੁਗ਼ਲ ਸਾਮਰਾਜ ਦੀ ਆਮਦਨ ਦਾ ਮੁੱਖ ਸ੍ਰੋਤ ਸੀ । ਅਕਬਰ ਨੇ ਲਗਾਨ ਮੰਤਰੀ ਰਾਜਾ ਟੋਡਰ ਮੱਲ ਦੀ ਸਹਾਇਤਾ ਨਾਲ ਲਗਾਨ ਵਿਭਾਗ ਵਿਚ ਸੁਧਾਰ ਕੀਤੇ । ਇਨ੍ਹਾਂ ਸੁਧਾਰਾਂ ਦੇ ਮੁੱਖ ਪੱਖ ਹੇਠ ਲਿਖੇ ਸਨ –
1. ਭੂਮੀ ਦਾ ਮਾਪ-ਭੂਮੀ ਦਾ ਬਿੱਘਿਆਂ ਵਿਚ ਮਾਪ ਕੀਤਾ ਗਿਆ ।

2. ਭੂਮੀ ਦੀ ਦਰਜਾਬੰਦੀ-ਅਕਬਰ ਨੇ ਸਾਰੀ ਭੂਮੀ ਨੂੰ ਹੇਠ ਲਿਖੇ ਚਾਰ ਭਾਗਾਂ ਵਿਚ ਵੰਡਿਆ
(ਉ) ਪੋਲਜ਼ ਭੂਮੀ-ਇਹ ਬਹੁਤ ਹੀ ਉਪਜਾਊ ਭੂਮੀ ਸੀ । ਇਸ ਵਿਚ ਕਿਸੇ ਵੀ ਸਮੇਂ ਕੋਈ ਵੀ ਫ਼ਸਲ ਬੀਜੀ ਜਾ ਸਕਦੀ ਸੀ ।
(ਆ) ਪਰੌਤੀ ਭੂਮੀ-ਇਸ ਭੂਮੀ ਵਿਚ ਇਕ ਜਾਂ ਦੋ ਸਾਲਾਂ ਬਾਅਦ ਫ਼ਸਲ ਬੀਜੀ ਜਾਂਦੀ ਸੀ ।
(ਈ) ਛੱਛਰ ਭੂਮੀ-ਇਸ ਭੂਮੀ ਵਿਚ ਤਿੰਨ ਜਾਂ ਚਾਰ ਸਾਲ ਬਾਅਦ ਫ਼ਸਲ ਬੀਜੀ ਜਾਂਦੀ ਸੀ ।
(ਸ) ਬੰਜਰ ਭੂਮੀ-ਇਸ ਭੂਮੀ ਵਿਚ ਪੰਜ ਜਾਂ ਛੇ ਸਾਲਾਂ ਬਾਅਦ ਫ਼ਸਲ ਬੀਜੀ ਜਾਂਦੀ ਸੀ ।

3. ਭੂਮੀ ਕਰ-ਪੋਲਜ਼ ਅਤੇ ਪਰੌਤੀ ਕਿਸਮ ਦੀ ਭੁਮੀ ਤੋਂ ਸਰਕਾਰ ਉਪਜ ਦਾ 1/3 ਭਾਗ ਲਗਾਨ ਦੇ ਰੂਪ ਵਿਚ ਲੈਂਦੀ ਸੀ । ਛੱਛਰ ਅਤੇ ਬੰਜਰ ਭੁਮੀ
ਤੋਂ ਉਪਜ ਦਾ ਬਹੁਤ ਘੱਟ ਭਾਗ ਲਗਾਨ ਦੇ ਰੂਪ ਵਿਚ ਲਿਆ ਜਾਂਦਾ ਸੀ । ਭੂਮੀ ਕਰ ਦੀਆਂ ਮੁੱਖ ਪ੍ਰਣਾਲੀਆਂ ਹੇਠ ਲਿਖੀਆਂ ਸਨ
(ੳ) ਕਨਕੂਤ ਪ੍ਰਣਾਲੀ-ਕਨਕੂਤ ਪ੍ਰਣਾਲੀ ਅਨੁਸਾਰ ਸਰਕਾਰ ਖੜ੍ਹੀ ਫ਼ਸਲ ਦਾ ਅਨੁਮਾਨ ਲਗਾ ਕੇ ਲਗਾਨ ਨਿਸ਼ਚਿਤ ਕਰ ਦਿੰਦੀ ਸੀ ।
(ਅ) ਬਟਾਈ ਪ੍ਰਣਾਲੀ-ਇਸ ਪ੍ਰਣਾਲੀ ਅਨੁਸਾਰ ਜਦੋਂ ਫ਼ਸਲ ਕੱਟ ਲਈ ਜਾਂਦੀ ਸੀ ਤਾਂ ਉਸ ਨੂੰ ਤਿੰਨ ਭਾਗਾਂ ਵਿਚ ਵੰਡ ਦਿੱਤਾ ਜਾਂਦਾ ਸੀ । ਇਕ ਭਾਗ ਸਰਕਾਰ ਲਗਾਨ ਦੇ ਰੂਪ ਵਿਚ ਲੈ ਲੈਂਦੀ ਸੀ ਅਤੇ ਬਾਕੀ ਦੋ ਭਾਗ ਕਿਸਾਨਾਂ ਨੂੰ ਮਿਲ ਜਾਂਦੇ ਸਨ ।
(ਬ) ਨਸਕ ਪ੍ਰਣਾਲੀ-ਇਸ ਪ੍ਰਣਾਲੀ ਅਨੁਸਾਰ ਸਾਰੇ ਪਿੰਡ ਦੀ ਫ਼ਸਲ ਦਾ ਇਕੱਠਾ ਅਨੁਮਾਨ ਲਗਾ ਕੇ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀ । ਮੁਗਲ ਸਰਕਾਰ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਭੂਮੀ ਨੂੰ ਖੇਤੀ ਯੋਗ ਬਣਾਉਣ ਲਈ ਕਰਜ਼ੇ ਦਿੱਤੇ । ਸੋਕਾ ਪੈਣ ਤੇ ਜਾਂ ਉਪਜ ਨਸ਼ਟ ਹੋ ਜਾਣ ਦੀ ਸਥਿਤੀ ਵਿਚ ਉਨ੍ਹਾਂ ਦਾ ਲਗਾਨ ਮਾਫ਼ ਕਰ ਦਿੱਤਾ ਜਾਂਦਾ ਸੀ ।

(ਅ) ਹੇਠ ਲਿਖੇ ਖ਼ਾਲੀ ਸਥਾਨ ਭਰੋ –

ਪ੍ਰਸ਼ਨ 1.
ਤੁਜ਼ਕ-ਏ-ਬਾਬਰੀ ……….. ਦੀ ਆਤਮ ਜੀਵਨੀ ਹੈ ।
ਉੱਤਰ-
ਬਾਬਰ,

ਪ੍ਰਸ਼ਨ 2.
ਕਨਵਾਹ ਦੀ ਲੜਾਈ ਬਾਬਰ ਅਤੇ ……….. ਵਿਚਕਾਰ ਲੜੀ ਗਈ ਸੀ ।
ਉੱਤਰ-
ਰਾਣਾ ਸਾਂਗਾ,

ਪ੍ਰਸ਼ਨ 3.
ਅਕਬਰ ਨੇ ਹੇਮੂ ਨੂੰ ……….. ਵਿਚ ਹਰਾਇਆ ਸੀ ।
ਉੱਤਰ-
1556 ਈ: ਵਿਚ ਪਾਨੀਪਤ ਦੇ ਮੈਦਾਨ,

ਪ੍ਰਸ਼ਨ 4.
ਬਾਬਰ ਨੇ ……….. ਲਿਖਿਆ ।
ਉੱਤਰ-
ਬਾਬਰਨਾਮਾ (ਤੁਜ਼ਕ-ਏ-ਬਾਬਰੀ),

ਪ੍ਰਸ਼ਨ 5.
ਅਬੁਲ ਫ਼ਜ਼ਲ ਨੇ ……….. ਲਿਖਿਆ ।
ਉੱਤਰ-
ਅਕਬਰਨਾਮਾ |

(ਈ) ਹੇਠ ਲਿਖੇ ਵਾਕਾਂ ਸਾਹਮਣੇ ਸਹੀ (✓) ਜਾਂ ਗਲਤ (✗) ਦਾ ਚਿੰਨ੍ਹ ਲਗਾਓ

ਪ੍ਰਸ਼ਨ 1.
ਮੁਗ਼ਲ ਭਾਰਤ ਵਿਚ 1525 ਈ: ਵਿਚ ਆਏ ।
ਉੱਤਰ-
(✓)

ਪ੍ਰਸ਼ਨ 2.
ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ ਨੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਸੱਦਾ ਭੇਜਿਆ ।
ਉੱਤਰ-
(✓)

ਪ੍ਰਸ਼ਨ 3.
ਸ਼ੇਰਸ਼ਾਹ ਸੂਰੀ ਮੁਗ਼ਲ ਸ਼ਾਸਕ ਸੀ ।
ਉੱਤਰ-
(✗)

ਪ੍ਰਸ਼ਨ 4.
ਔਰੰਗਜ਼ੇਬ ਦੇ ਰਾਜਕਾਲ ਸਮੇਂ ਰਾਜਪੂਤਾਂ ਨਾਲ ਬਹੁਤ ਚੰਗਾ ਸਲੂਕ ਕੀਤਾ ਗਿਆ ।
ਉੱਤਰ-
(✗)

ਪ੍ਰਸ਼ਨ 5.
ਔਰੰਗਜ਼ੇਬ ਦੀ ਦੱਖਣ ਨੀਤੀ ਨੇ ਮੁਗ਼ਲ ਸਾਮਰਾਜ ਨੂੰ ਮਜ਼ਬੂਤ ਬਣਾਇਆ ।
ਉੱਤਰ-
(✗)

ਹੋਰ ਮਹੱਤਵਪੂਰਨ ਪ੍ਰਸ਼ਨ

ਪ੍ਰਸ਼ਨ 1.
ਪਾਨੀਪਤ ਦੀ ਪਹਿਲੀ ਲੜਾਈ ਕਦੋਂ ਅਤੇ ਕਿਸ-ਕਿਸ ਦੇ ਵਿਚਾਲੇ ਹੋਈ ? ਇਸ ਵਿਚ ਕਿਸ ਦੀ ਜਿੱਤ ਹੋਈ ?
ਉੱਤਰ-
ਪਾਨੀਪਤ ਦੀ ਪਹਿਲੀ ਲੜਾਈ 1526 ਈ: ਵਿਚ ਬਾਬਰ ਅਤੇ ਇਬਰਾਹੀਮ ਲੋਧੀ ਵਿਚਾਲੇ ਹੋਈ । ਇਸ ਵਿਚ ਇਬਰਾਹੀਮ ਲੋਧੀ ਦੀ ਹਾਰ ਹੋਈ ਸੀ ।
PSEB 7th Class Social Science Solutions Chapter 11 ਮੁਗਲ ਸਾਮਰਾਜ 3
Based upon the Survey of India map with the permission of the Surveyor General of India. The responsibility for the correctness of internal details rests with the publisher. The territorial waters of India extend into the sea to a distance of twelve nautical miles measured from the appropriate baseline. The external boundaries and coastlines of India agree with the Record Master copy certified by the Survey of India.

ਪ੍ਰਸ਼ਨ 2.
ਬਾਬਰ ਕੌਣ ਸੀ ? ਉਸ ਦੀਆਂ ਜਿੱਤਾਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਬਾਬਰ ਮੁਗ਼ਲ ਸਾਮਰਾਜ ਦਾ ਪਹਿਲਾ ਸ਼ਾਸਕ ਸੀ । ਉਹ ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ ਦੇ ਸੱਦੇ ਤੇ ਮੱਧ ਏਸ਼ੀਆ ਤੋਂ ਭਾਰਤ ਆਇਆ ਸੀ । ਬਾਬਰ ਦੀਆਂ ਜਿੱਤਾਂ-

  • 1526 ਈ: ਵਿਚ ਬਾਬਰ ਨੇ ਇਬਰਾਹੀਮ ਲੋਧੀ ਨੂੰ ਪਾਨੀਪਤ ਦੀ ਪਹਿਲੀ ਲੜਾਈ ਵਿਚ ਹਰਾ ਕੇ ਦਿੱਲੀ ਅਤੇ ਆਗਰਾ ‘ਤੇ ਅਧਿਕਾਰ ਕਰ ਲਿਆ ।
  • ਬਾਬਰ ਦੁਆਰਾ ਅਜਿਹਾ ਕਰਨ ‘ਤੇ ਰਾਣਾ ਸਾਂਗਾ ਬਾਬਰ ਤੋਂ ਨਾਰਾਜ਼ ਹੋ ਗਿਆ ਤੇ ਉਸ ਨੇ ਬਾਬਰ ਦੇ ਵਿਰੁੱਧ ਇਕ ਵਿਸ਼ਾਲ ਸੈਨਾ ਭੇਜੀ । ਬਾਬਰ ਨੇ ਰਾਣਾ ਸਾਂਗਾ ਨੂੰ 1527 ਈ: ਵਿਚ ਕਨਵਾਹ ਦੀ ਲੜਾਈ ਵਿਚ ਹਰਾ ਦਿੱਤਾ । ਇਸ ਤਰ੍ਹਾਂ ਬਾਬਰ ਨੇ ਉੱਤਰ ਭਾਰਤ ‘ਤੇ ਅਧਿਕਾਰ ਕਰ ਲਿਆ । ਉਸਨੇ ਘਾਗਰਾ ਦੀ ਲੜਾਈ ਵਿਚ ਅਫ਼ਗਾਨਾਂ ਨੂੰ ਵੀ ਬੁਰੀ ਤਰ੍ਹਾਂ ਹਰਾਇਆ ।
  • ਇਨ੍ਹਾਂ ਜਿੱਤਾਂ ਕਾਰਨ ਬਾਬਰ ਦੀ ਭਾਰਤ ਵਿਚ ਸਥਿਤੀ ਕਾਫ਼ੀ ਮਜ਼ਬੂਤ ਹੋ ਗਈ ।

ਪ੍ਰਸ਼ਨ 3.
ਹੁਮਾਯੂੰ ਨੂੰ ਕਦੋਂ ਅਤੇ ਕਿਸਨੇ ਭਾਰਤ ਤੋਂ ਬਾਹਰ ਕੱਢਿਆ ? ਉਸਨੇ ਮੁੜ ਆਪਣਾ ਰਾਜ ਕਦੋਂ ਪ੍ਰਾਪਤ ਕੀਤਾ ?
ਉੱਤਰ-
ਹੁਮਾਯੂੰ ਨੂੰ 1540 ਈ: ਵਿਚ ਸ਼ੇਰਸ਼ਾਹ ਸੂਰੀ ਨੇ ਭਾਰਤ ਤੋਂ ਕੱਢ ਦਿੱਤਾ | ਪਰ 1555 ਈ: ਵਿਚ ਹੁਮਾਯੂੰ ਨੇ ਸ਼ੇਰਸ਼ਾਹ ਸੂਰੀ ਦੇ ਉੱਤਰਾਧਿਕਾਰੀ ਸਿਕੰਦਰ ਸੂਰੀ ਨੂੰ ਹਰਾ ਕੇ ਮੁੜ ਦਿੱਲੀ ‘ ਤੇ ਅਧਿਕਾਰ ਕਰ ਲਿਆ । 1556 ਈ: ਵਿੱਚ ਹੁਮਾਯੂੰ ਦੀ ਮੌਤ ਹੋ ਗਈ ।

ਪ੍ਰਸ਼ਨ 4.
ਸ਼ੇਰਸ਼ਾਹ ਸੂਰੀ (1540-1545 ਈ:) ਕੌਣ ਸੀ ? ਉਸਨੇ ਭਾਰਤ ਦਾ ਸ਼ਾਸਨ ਕਿਸ ਤਰ੍ਹਾਂ ਪ੍ਰਾਪਤ ਕੀਤਾ ?
ਉੱਤਰ-
ਸ਼ੇਰਸ਼ਾਹ ਸੂਰੀ ਬਿਹਾਰ ਦੇ ਜਾਗੀਰਦਾਰ ਹੁਸੈਨ ਖਾਂ ਦਾ ਪੁੱਤਰ ਸੀ । ਉਸਦਾ ਅਸਲੀ ਨਾਂ ਫ਼ਰੀਦ ਖ਼ਾਂ ਸੀ । ਪਰ ਇਕ ਸ਼ੇਰ ਨੂੰ ਮਾਰ ਦੇਣ ‘ਤੇ ਉਸਨੂੰ ਸ਼ੇਰ ਖਾਂ ਦੀ ਉਪਾਧੀ ਦਿੱਤੀ ਗਈ । ਉਹ ਬਿਹਾਰ ਵਿਚ ਅਫ਼ਗਾਨ ਸਰਦਾਰਾਂ ਦਾ ਨੇਤਾ ਬਣਿਆ ਤੇ ਫਿਰ ਜਲਦ ਹੀ ਉਹ ਬਿਹਾਰ ਦਾ ਸ਼ਾਸਕ ਬਣ ਗਿਆ । ਉਸਨੇ ਮੁਗ਼ਲ ਬਾਦਸ਼ਾਹ ਹੁਮਾਯੂੰ ਨੂੰ ਚੌਸਾ ਅਤੇ ਕਨੌਜ ਵਿਚ ਹਰਾਇਆ। 1540 ਈ: ਵਿਚ ਉਸਨੇ ਦਿੱਲੀ ਉੱਤੇ ਅਧਿਕਾਰ ਕਰ ਲਿਆ । ਉਸਨੇ 1540 ਈ: ਤੋਂ 1545 ਈ: ਤਕ ਸ਼ਾਸਨ ਕੀਤਾ । 1545 ਈ: ਵਿਚ ਉਸਦੀ ਮੌਤ ਹੋ ਗਈ ।

ਪ੍ਰਸ਼ਨ 5.
ਸ਼ੇਰਸ਼ਾਹ ਸੂਰੀ ਦੇ ਸ਼ਾਸਨ ਪ੍ਰਬੰਧ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  • ਸ਼ੇਰਸ਼ਾਹ ਸੂਰੀ ਨੇ ਆਪਣੇ ਸਾਰੇ ਰਾਜ ਨੂੰ 66 ਸਰਕਾਰਾਂ ਵਿਚ ਵੰਡਿਆ ਹੋਇਆ ਸੀ । ਸਰਕਾਰਾਂ ਨੂੰ ਅੱਗੇ ਪਰਗਨਿਆਂ ਵਿਚ ਵੰਡਿਆ ਗਿਆ ਸੀ । ਸਰਕਾਰਾਂ ਦੀ ਤਰ੍ਹਾਂ ਪਰਗਨਿਆਂ ਦੇ ਵੀ ਦੋ ਮੁੱਖ ਅਫ਼ਸਰ ਹੁੰਦੇ ਸਨ ।
  • ਸ਼ੇਰਸ਼ਾਹ ਸੂਰੀ ਨੇ ਵਣਿਜ ਤੇ ਵਪਾਰ ਦੇ ਵਿਕਾਸ ਲਈ ਹਰ ਢੰਗ ਅਪਣਾਇਆ । ਉਸ ਨੇ ਰੂਪਾ ਨਾਂ ਦੇ ਚਾਂਦੀ ਦੇ ਸਿੱਕੇ ਵੀ ਚਲਾਏ ।
  • ਸ਼ੇਰਸ਼ਾਹ ਸੂਰੀ ਨੇ ਦੇਸ਼ ਵਿਚ ਅਨੇਕ ਮਹੱਤਵਪੂਰਨ ਸੜਕਾਂ ਬਣਾਈਆਂ । ਉਨ੍ਹਾਂ ਵਿਚੋਂ ਸ਼ੇਰਸ਼ਾਹ ਸੂਰੀ ਮਾਰਗ (ਜੀ.ਟੀ.ਰੋਡ) ਬਹੁਤ ਮਹੱਤਵਪੂਰਨ ਸੀ । ਉਸਨੇ ਸੜਕਾਂ ਦੇ ਦੋਹੀਂ ਪਾਸੀਂ ਛਾਂਦਾਰ ਰੁੱਖ ਲਗਵਾਏ | ਯਾਤਰੀਆਂ ਲਈ ਆਰਾਮ ਘਰ ਬਣਾਏ ।
  • ਉਸ ਨੇ ਗਰੀਬਾਂ, ਵਿਧਵਾਵਾਂ, ਸਿੱਖਿਆ ਸੰਸਥਾਵਾਂ ਅਤੇ ਵਿਦਵਾਨਾਂ ਨੂੰ ਦਾਨ ਦਿੱਤਾ ਸੀ ।

ਪ੍ਰਸ਼ਨ 6.
ਅਕਬਰ ਨੂੰ ਰਾਜਗੱਦੀ ‘ਤੇ ਕਦੋਂ ਅਤੇ ਕਿਸਨੇ ਬਿਠਾਇਆ ?
ਉੱਤਰ-
ਅਕਬਰ ਨੂੰ 1556 ਈ: ਵਿਚ ਬੈਰਮ ਖਾਂ ਨੇ ਰਾਜਗੱਦੀ ‘ਤੇ ਬਿਠਾਇਆ ।

ਪ੍ਰਸ਼ਨ 7.
ਬੈਰਮ ਖਾਂ ਕੌਣ ਸੀ ? ਅਕਬਰ ਨੇ ਉਸਨੂੰ ਅਹੁਦੇ ਤੋਂ ਕਦੋਂ ਹਟਾਇਆ ?
ਉੱਤਰ-
ਬੈਰਮ ਖਾਂ ਅਕਬਰ ਦਾ ਸਰਪ੍ਰਸਤ ਸੀ । ਅਕਬਰ ਨੇ ਉਸਨੂੰ 1560 ਈ: ਵਿਚ ਅਹੁਦੇ ਤੋਂ ਹਟਾਇਆ ।

ਪ੍ਰਸ਼ਨ 8.
ਵਿਆਖਿਆ ਕਰੋ ਕਿ ਅਕਬਰਨਾਮਾ ਅਤੇ ਆਇਨ-ਏ-ਅਕਬਰੀ ਇਤਿਹਾਸ ਲਿਖਣ ਵਿਚ ਕਿਵੇਂ ਸਹਾਇਕ ਹੁੰਦੇ ਹਨ ?
ਉੱਤਰ-
ਅਕਬਰਨਾਮਾ ਅਤੇ ਆਇਨ-ਏ-ਅਕਬਰੀ ਅਬੁਲ ਫ਼ਜ਼ਲ ਦੁਆਰਾ ਲਿਖੀਆਂ ਗਈਆਂ ਦੋ ਪ੍ਰਸਿੱਧ ਰਚਨਾਵਾਂ ਹਨ । ਇਨ੍ਹਾਂ ਤੋਂ ਸਾਨੂੰ ਅਕਬਰ ਦੇ ਦਰਬਾਰ, ਜਿੱਤਾਂ, ਸ਼ਾਸਨ ਪ੍ਰਬੰਧ, ਸਮਾਜਿਕ, ਆਰਥਿਕ, ਧਾਰਮਿਕ ਨੀਤੀ, ਕਲਾ ਅਤੇ ਭਵਨ ਨਿਰਮਾਣ ਦੇ ਖੇਤਰਾਂ ਵਿਚ ਹੋਏ ਵਿਕਾਸ ਬਾਰੇ ਜਾਣਕਾਰੀ ਮਿਲਦੀ ਹੈ ।

ਪ੍ਰਸ਼ਨ 9.
ਅਕਬਰ ਦੀ ਰਾਜਪੂਤ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਅਕਬਰ ਰਾਜਪੂਤਾਂ ਨਾਲ ਦੋਸਤਾਨਾਂ ਸੰਬੰਧ ਕਾਇਮ ਕਰਨਾ ਚਾਹੁੰਦਾ ਸੀ । ਇਸ ਲਈ ਉਸ ਨੇ ਰਾਜਪੂਤ ਪਰਿਵਾਰਾਂ ਵਿਚ ਰਾਜਪੂਤ ਰਾਜ ਕੁਮਾਰੀਆਂ ਨਾਲ ਵਿਆਹ ਕਰਵਾਏ । ਉਸ ਨੇ ਵਿਆਹਕ ਸੰਧੀਆਂ ਰਾਹੀਂ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਇਆ ਉਸਨੇ ਆਪਣੇ ਸ਼ਾਸਨ ਪ੍ਰਬੰਧ ਵਿਚ ਰਾਜਪੂਤਾਂ ਨੂੰ ਉੱਚੇ ਅਹੁਦੇ ਦਿੱਤੇ । ਰਾਜਾ ਮਾਨ ਸਿੰਘ ਵਰਗੇ ਕਈ ਰਾਜਪੂਤ ਉਸ ਦੇ ਮਹੱਤਵਪੂਰਨ ਤੇ ਵਫ਼ਾਦਾਰ ਅਫ਼ਸਰ ਸਨ । ਰਾਜਾ ਮਾਨ ਸਿੰਘ ਉਹਨਾਂ ਰਾਜਪੂਤਾਂ ਦੇ ਵਿਰੁੱਧ ਲੜਿਆ ਵੀ ਸੀ ਜਿਨ੍ਹਾਂ ਨੇ ਉਸ ਦਾ ਵਿਰੋਧ ਕੀਤਾ ਸੀ ਜਿਸ ਤਰ੍ਹਾਂ ਕਿ ਮੇਵਾੜ ਦਾ ਰਾਣਾ ਪ੍ਰਤਾਪ ਸਿੰਘ ॥

ਪ੍ਰਸ਼ਨ 10.
ਹੇਠ ਲਿਖਿਆਂ ‘ਤੇ ਨੋਟ ਲਿਖੋ
(i) ਹੁਮਾਯੂੰ
(ii) ਜਹਾਂਗੀਰ
(iii) ਸ਼ਾਹਜਹਾਂ ।
ਉੱਤਰ-
(i) ਹੁਮਾਯੂੰ-ਹੁਮਾਯੂੰ ਬਾਬਰ ਦਾ ਸਭ ਤੋਂ ਵੱਡਾ ਪੁੱਤਰ ਸੀ । ਉਹ ਆਪਣੇ ਪਿਤਾ ਦੀ ਮੌਤ ‘ਤੇ 1530 ਈ: ਵਿਚ ਰਾਜਗੱਦੀ ‘ਤੇ ਬੈਠਿਆ । ਉਸਨੂੰ ਆਪਣੇ ਜੀਵਨ ਕਾਲ ਵਿਚ ਅਨੇਕ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ । ਉਸਦਾ ਸਭ ਤੋਂ ਸਖ਼ਤ ਸੰਘਰਸ਼ ਅਫ਼ਗਾਨ ਨੇਤਾ ਸ਼ੇਰਸ਼ਾਹ ਸੂਰੀ ਨਾਲ ਹੋਇਆ ਉਹ 1540 ਈ: ਵਿਚ ਚੌਸਾ ਅਤੇ ਕਨੌਜ ਦੇ ਯੁੱਧਾਂ ਵਿਚ ਸ਼ੇਰਸ਼ਾਹ ਦੇ ਹੱਥੋਂ ਹਾਰਿਆ । ਸਿੱਟੇ ਵਜੋਂ ਉਸਨੂੰ ਭਾਰਤ ਛੱਡਣਾ ਪਿਆ । ਉਸਨੇ ਲਗਪਗ 15 ਸਾਲ ਫਾਰਸ ਵਿਚ ਬਤੀਤ ਕੀਤੇ । 1555 ਈ: ਵਿਚ ਉਹ ਆਪਣੀ ਰਾਜਗੱਦੀ ਮੁੜ ਪ੍ਰਾਪਤ ਕਰਨ ਵਿਚ ਸਫਲ ਰਿਹਾ | ਪਰ ਅਗਲੇ ਹੀ ਸਾਲ ਉਸਦੀ ਮੌਤ ਹੋ ਗਈ ।

(ii) ਜਹਾਂਗੀਰ-ਜਹਾਂਗੀਰ ਅਕਬਰ ਦਾ ਪੁੱਤਰ ਸੀ । ਅਕਬਰ ਦੀ ਮੌਤ ਦੇ ਬਾਅਦ ਉਹ 1605 ਈ: ਵਿਚ ਰਾਜਗੱਦੀ ਤੇ ਬੈਠਿਆ । ਉਸਨੇ ਮਹਾਰਾਣਾ ਪ੍ਰਤਾਪ ਦੇ ਪੁੱਤਰ ਰਾਣਾ ਅਮਰ ਸਿੰਘ ਦੇ ਵਿਰੁੱਧ ਇਕ ਸੈਨਿਕ ਮੁਹਿੰਮ ਭੇਜੀ । ਪਰ ਬਾਅਦ ਵਿਚ ਬਹੁਤ ਹੀ ਉਦਾਰ ਸ਼ਰਤਾਂ ‘ਤੇ ਉਸਨੇ ਉਸਦੇ ਨਾਲ ਸੰਧੀ ਕਰ ਲਈ । ਇਸ ਤਰ੍ਹਾਂ ਮੁਗ਼ਲਾਂ ਅਤੇ ਮੇਵਾੜ ਵਿਚਾਲੇ ਚਲੇ ਆ ਰਹੇ ਲੰਬੇ ਸੰਘਰਸ਼ ਦਾ ਅੰਤ ਹੋ ਗਿਆ ।

ਉਸਦੇ ਸ਼ਾਸਨ ਕਾਲ ਦੀਆਂ ਹੋਰ ਮੁੱਖ ਘਟਨਾਵਾਂ ਹੇਠ ਲਿਖੀਆਂ ਹਨ –

  1. ਰਾਜਗੱਦੀ ਉੱਤੇ ਬੈਠਦੇ ਹੀ ਜਹਾਂਗੀਰ ਨੂੰ ਆਪਣੇ ਪੁੱਤਰ ਖੁਸਰੋ ਦੇ ਵਿਦਰੋਹ ਦਾ ਸਾਹਮਣਾ ਕਰਨਾ ਪਿਆ, ਜਹਾਂਗੀਰ ਨੇ ਇਸ ਵਿਦਰੋਹ ਦਾ ਦਮਨ ਕਰ ਦਿੱਤਾ।
  2. ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਇਕ ਝੂਠੇ ਦੋਸ਼ ਵਿਚ ਪੰਜ ਦਿਨਾਂ ਤਕ ਤਸੀਹੇ ਦੇ ਕੇ 1606 ਈ: ਵਿਚ ਸ਼ਹੀਦ ਕਰਵਾ ਦਿੱਤਾ ।
  3. ਜਹਾਂਗੀਰ ਦੇ ਸ਼ਾਸਨ ਕਾਲ ਦੀ ਇਕ ਹੋਰ ਮਹੱਤਵਪੂਰਨ ਘਟਨਾ, ਨੂਰਜਹਾਂ ਨਾਲ ਉਸਦਾ ਵਿਆਹ ਸੀ । ਨੂਰਜਹਾਂ ਨੂੰ ਉਸਨੇ “ਨੁਰ ਮਹਿਲ’ (ਮਹੱਲ ਦਾ ਪ੍ਰਕਾਸ਼ ਦੀ ਉਪਾਧੀ ਦਿੱਤੀ ।
  4. ਜਹਾਂਗੀਰ ਦੇ ਦਰਬਾਰ ਵਿਚ ਇੰਗਲੈਂਡ ਦੇ ਦੋ ਰਾਜਦੂਤ ਕੈਪਟਨ ਹਾਕਿੰਸ ਅਤੇ ਸਰ ਟਾਮਸ ਰੋ ਆਏ । ਇਹ ਦੁਤ ਭਾਰਤ ਵਿਚ ਵਪਾਰਿਕ ਸਹੂਲਤਾਂ ਪ੍ਰਾਪਤ ਕਰਨ ਦੇ ਉਦੇਸ਼ ਨਾਲ ਆਏ ਸਨ ।

(ii) ਸ਼ਾਹਜਹਾਂ-ਸ਼ਾਹਜਹਾਂ ਮੁਗ਼ਲ ਬਾਦਸ਼ਾਹ ਜਹਾਂਗੀਰ ਦਾ ਪੁੱਤਰ ਸੀ । ਉਸਦਾ ਅਸਲ ਨਾਂ ਖੁੱਰਮ ਸੀ । ਉਹ 1628 ਈ: ਜਹਾਂਗੀਰ ਦੀ ਮੌਤ ਦੇ ਬਾਅਦ ਰਾਜਗੱਦੀ ਉੱਤੇ ਬੈਠਿਆ | ਉਸਨੇ ਲਗਪਗ 31 ਸਾਲਾਂ ਤਕ ਸ਼ਾਸਨ ਕੀਤਾ | ਉਸਦੇ ਸ਼ਾਸਨ ਕਾਲ ਦੀਆਂ ਮੁੱਖ ਘਟਨਾਵਾਂ ਹੇਠ ਲਿਖੀਆਂ ਹਨ –

  • ਸ਼ਾਹਜਹਾਂ ਦੇ ਗੱਦੀ ਉੱਤੇ ਬੈਠਦੇ ਹੀ ਪਹਾੜੀ ਦੇਸ਼ ਦੇ ਬੁੰਦੇਲਾਂ ਨੇ ਵਿਦਰੋਹ ਕਰ ਦਿੱਤਾ । ਇਸ ਵਿਦਰੋਹ ਨੂੰ ਕੁਚਲਣ ਲਈ ਸ਼ਾਹਜਹਾਂ ਨੇ ਇਕ ਵਿਸ਼ਾਲ ਸੈਨਾ ਭੇਜੀ ਅਤੇ ਜੁਝਾਰ ਸਿੰਘ ਨੂੰ ਮੁਗ਼ਲਾਂ ਦੇ ਨਾਲ ਸੰਧੀ ਕਰਨ ‘ਤੇ ਮਜਬੂਰ ਕਰ ਦਿੱਤਾ ।
  • 1628 ਈ: ਵਿਚ ਸ਼ਾਹਜਹਾਂ ਨੇ ਨੌਰੋਜ ਦਾ ਮੇਲਾ ਮਨਾਇਆ। ਇਸ ਮੌਕੇ ‘ਤੇ ਮੁਗ਼ਲ ਬਾਦਸ਼ਾਹ ਨੇ ਇਕ ਵਿਸ਼ਾਲ ਭੋਜ ਦਾ ਆਯੋਜਨ ਕੀਤਾ |
  • ਆਪਣੀ ਪਤਨੀ ਮੁਮਤਾਜ ਮਹੱਲ ਨਾਲ ਸ਼ਾਹਜਹਾਂ ਦਾ ਬਹੁਤ ਪ੍ਰੇਮ ਸੀ । 7 ਜੂਨ, 1631 ਈ: ਨੂੰ ਉਸਦੀ ਪਤਨੀ ਦੀ ਮੌਤ ਹੋ ਗਈ । ਸ਼ਾਹਜਹਾਂ ਨੂੰ ਉਸਦੀ ਮੌਤ ਨਾਲ ਭਾਰੀ ਦੁੱਖ ਪਹੁੰਚਿਆ । ਸ਼ਾਹਜਹਾਂ ਦਾ ਸ਼ਾਸਨ ਕਾਲ ਤਾਜਮਹੱਲ, ਮਯੂਰ ਸਿੰਘਾਸਨ ਅਤੇ ਕੋਹੇਨੂਰ ਹੀਰੇ ਲਈ ਯਾਦ ਕੀਤਾ ਜਾਂਦਾ ਹੈ ।

ਪ੍ਰਸ਼ਨ 11.
ਅਕਬਰ ਜਾਂ ਮੁਗਲਾਂ ਦੇ ਕੇਂਦਰੀ ਸ਼ਾਸਨ ਪ੍ਰਬੰਧ ਬਾਰੇ ਲਿਖੋ ।
ਉੱਤਰ-
ਅਕਬਰ ਜਾਂ ਮੁਗਲਾਂ ਦੇ ਕੇਂਦਰੀ ਸ਼ਾਸਨ ਪ੍ਰਬੰਧ ਦਾ ਵਰਣਨ ਇਸ ਤਰ੍ਹਾਂ ਹੈ

  1. ਰਾਜਾ-ਰਾਜਾ ਸ਼ਾਸਨ ਪ੍ਰਬੰਧ ਦਾ ਮੁਖੀ ਸੀ । ਉਸ ਦੀ ਸਹਾਇਤਾ ਲਈ ਬਹੁਤ ਸਾਰੇ ਮੰਤਰੀ ਹੁੰਦੇ ਸਨ । ਉਹਨਾਂ ਵਿਚੋਂ ਪ੍ਰਮੁੱਖ ਮੰਤਰੀ ਸਨ-ਵਕੀਲ, ਦੀਵਾਨ-ਏ-ਆਲਾ, ਮੀਰ ਬਖ਼ਸ਼ੀ, ਸਦਰ-ਏ-ਸਦੂਰ, ਕਾਜ਼ੀ-ਉਲ-ਜ਼ਾਤ ਅਤੇ ਮੀਰ ਸਨ ।
  2. ਵਕੀਲ-ਉਹ ਰਾਜ ਦਾ ਪ੍ਰਧਾਨ ਮੰਤਰੀ ਸੀ । ਉਹ ਬਾਦਸ਼ਾਹ ਨੂੰ ਦੇਸ਼ ਵਿਚ ਸਾਰੀਆਂ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਦਿੰਦਾ ਸੀ ਅਤੇ ਬਾਦਸ਼ਾਹ ਦੇ ਹੁਕਮਾਂ ਦਾ ਪਾਲਣ ਕਰਵਾਉਂਦਾ ਸੀ ।
  3. ਦੀਵਾਨ-ਏ-ਆਲਾ-ਦੀਵਾਨ-ਏ-ਆਲਾ ਵਿੱਤ ਮੰਤਰੀ ਹੁੰਦਾ ਸੀ । ਉਹ ਰਾਜ ਦੀ ਆਮਦਨ ਅਤੇ ਖ਼ਰਚ ਦਾ ਹਿਸਾਬ ਰੱਖਦਾ ਸੀ । ਉਹ ਲਗਾਨ ਉਗਰਾਹੁਣ ਸੰਬੰਧੀ ਨਿਯਮ ਵੀ ਬਣਾਉਂਦਾ ਸੀ ।
  4. ਮੀਰ ਬਖਸ਼ੀ-ਮੀਰ ਬਖਸ਼ੀ ਮਨਸਬਦਾਰਾਂ ਦਾ ਰਿਕਾਰਡ ਰੱਖਦਾ ਸੀ । ਉਹ ਉਹਨਾਂ ਨੂੰ ਤਨਖ਼ਾਹ ਵੰਡਦਾ ਸੀ ਅਤੇ ਸੈਨਿਕ ਸੰਸਥਾਵਾਂ ਦੀ ਦੇਖ-ਭਾਲ ਵੀ ਕਰਦਾ ਸੀ ।
  5. ਸਦਰ-ਉਸ-ਦੂਰ-ਉਹ ਧਾਰਮਿਕ ਵਿਭਾਗ ਦਾ ਮੁਖੀ ਸੀ । ਉਹ ਪੀਰਾਂ-ਫ਼ਕੀਰਾਂ, ਸੰਤਾਂ-ਮਹਾਤਮਾਂ ਅਤੇ ਵਿੱਦਿਅਕ ਸੰਸਥਾਵਾਂ ਦਾ ਵੇਰਵਾ ਰੱਖਦਾ ਸੀ ।
  6. ਕਾਜ਼ੀ-ਉਲ-ਕਜ਼ਾਤ-ਉਹ ਇਸਲਾਮੀ ਕਾਨੂੰਨਾਂ ਅਨੁਸਾਰ ਨਿਆਂ ਬਾਰੇ ਬਾਦਸ਼ਾਹ ਨੂੰ ਸਲਾਹ ਦਿੰਦਾ ਸੀ ।
  7. ਖਾਨ-ਏ-ਸਾਮਾ-ਉਹ ਸ਼ਾਹੀ ਪਰਿਵਾਰਾਂ ਅਤੇ ਕਾਰਖ਼ਾਨਿਆਂ ਦੀ ਦੇਖ-ਭਾਲ ਕਰਦਾ ਸੀ ।

ਪ੍ਰਸ਼ਨ 12.
ਅਕਬਰ ਜਾਂ ਮੁਗਲਾਂ ਦੇ ਪ੍ਰਾਂਤਕ ਸ਼ਾਸਨ ਪ੍ਰਬੰਧ ਦਾ ਸੰਖੇਪ ਵਰਣਨ ਕਰੋ ।
ਉੱਤਰ-
ਅਕਬਰ ਨੇ ਆਪਣੇ ਪ੍ਰਸ਼ਾਸਨ ਨੂੰ ਠੀਕ ਢੰਗ ਨਾਲ ਚਲਾਉਣ ਲਈ ਸਾਮਰਾਜ ਨੂੰ 15 ਪ੍ਰਾਂਤਾਂ ਜਾਂ ਸੂਬਿਆਂ ਵਿਚ ਵੰਡਿਆ ਹੋਇਆ ਸੀ । ਪ੍ਰਾਂਤਾਂ ਦੇ ਮੁੱਖ ਅਧਿਕਾਰੀ ਹੇਠ ਲਿਖੇ ਸਨ –

  • ਸੂਬੇਦਾਰ-ਸੂਬੇਦਾਰ ਪ੍ਰਾਂਤ ਦਾ ਸਭ ਤੋਂ ਵੱਡਾ ਅਧਿਕਾਰੀ ਸੀ । ਉਸ ਦਾ ਮੁੱਖ ਕੰਮ ਆਪਣੇ ਪ੍ਰਾਂਤ ਵਿਚ ਸ਼ਾਂਤੀ ਸਥਾਪਿਤ ਕਰਨਾ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣਾ ਸੀ ।
  • ਦੀਵਾਨ-ਉਹ ਪ੍ਰਾਂਤ ਦੇ ਵਿੱਤ ਵਿਭਾਗ ਦਾ ਮੁਖੀ ਸੀ । ਉਹ ਪ੍ਰਾਂਤ ਦੀ ਆਮਦਨ ਅਤੇ ਵਿੱਤ ਦਾ ਹਿਸਾਬ ਰੱਖਦਾ ਸੀ ।
  • ਬਖ਼ਸ਼ੀ-ਉਹ ਪ੍ਰਾਂਤ ਦੇ ਸੈਨਿਕ ਪ੍ਰਬੰਧ ਦੀ ਦੇਖ-ਭਾਲ ਕਰਦਾ ਸੀ । ਉਹ ਘੋੜਿਆਂ ਨੂੰ ਦਾਗਣ ਦਾ ਵੀ ਪ੍ਰਬੰਧ ਕਰਦਾ ਸੀ ।
  • ਸਦਰ-ਉਹ ਪ੍ਰਾਂਤ ਦੇ ਸੰਤਾਂ-ਮਹਾਤਮਾਵਾਂ ਅਤੇ ਪੀਰਾਂ-ਫ਼ਕੀਰਾਂ ਦਾ ਵੇਰਵਾ ਤਿਆਰ ਕਰਦਾ ਸੀ ।
  • ਵਾਕਿਆ ਨਵੀਸ-ਉਹ ਜਾਸੂਸੀ ਵਿਭਾਗ ਦਾ ਮੁਖੀ ਸੀ । ਉਹ ਪ੍ਰਾਂਤ ਵਿਚ ਵਾਪਰਨ ਵਾਲੀਆਂ ਘਟਨਾਵਾਂ ਦਾ ਵੇਰਵਾ ਰੱਖਦਾ ਸੀ ।
  • ਕੋਤਵਾਲ-ਉਹ ਪੁਲਿਸ ਅਧਿਕਾਰੀ ਸੀ। ਉਸ ਦਾ ਮੁੱਖ ਕੰਮ ਸ਼ਹਿਰ ਵਿਚ ਸ਼ਾਂਤੀ ਬਣਾਈ ਰੱਖਣਾ ਅਤੇ ਸ਼ਹਿਰ ਦੀ ਪਹਿਰੇਦਾਰੀ ਕਰਨਾ ਸੀ ।

ਪ੍ਰਸ਼ਨ 13.
ਅਕਬਰ ਜਾਂ ਮੁਗ਼ਲਾਂ ਦੇ ਸਥਾਨਿਕ ਪ੍ਰਬੰਧ ’ਤੇ ਇਕ ਟਿੱਪਣੀ ਲਿਖੋ ।
ਉੱਤਰ-
ਅਕਬਰ ਨੇ ਮੁਗ਼ਲ ਸਾਮਰਾਜ ਦੇ ਸਥਾਨਿਕ ਪ੍ਰਬੰਧ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਪ੍ਰਾਂਤਾਂ ਨੂੰ ਸਰਕਾਰਾਂ ਜਾਂ ਜ਼ਿਲ੍ਹਿਆਂ, ਪਰਗਨਿਆਂ ਅਤੇ ਪਿੰਡਾਂ ਵਿਚ ਵੰਡਿਆ ਹੋਇਆ ਸੀ ।

I. ਸਰਕਾਰ ਦਾ ਪ੍ਰਬੰਧ

  • ਫ਼ੌਜਦਾਰ-ਫ਼ੌਜਦਾਰ ਸਰਕਾਰ ਜਾਂ ਜ਼ਿਲ੍ਹੇ ਦਾ ਮੁੱਖ ਪ੍ਰਬੰਧਕ ਹੁੰਦਾ ਸੀ । ਉਸ ਦਾ ਮੁੱਖ ਕੰਮ ਸਰਕਾਰ ਜਾਂ ਜ਼ਿਲ੍ਹੇ ਵਿਚ ਸ਼ਾਂਤੀ ਕਾਇਮ ਕਰਨਾ ਸੀ । ਉਹ ਬਾਦਸ਼ਾਹ ਦੇ ਹੁਕਮਾਂ ਦੀ ਪਾਲਣਾ ਵੀ ਕਰਵਾਉਂਦਾ ਸੀ ।
  • ਆਮਿਲ ਗੁਜ਼ਾਰ-ਉਸ ਦਾ ਮੁੱਖ ਕੰਮ ਲਗਾਨ ਇਕੱਠਾ ਕਰਨਾ ਸੀ ।
  • ਬਿਤੀਕਚੀ ਅਤੇ ਖ਼ਜ਼ਾਨਚੀ-ਇਹ ਦੋਵੇਂ ਅਧਿਕਾਰੀ ਆਮਿਲ ਗੁਜ਼ਾਰ ਦੀ ਸਹਾਇਤਾ ਕਰਦੇ ਸਨ ।

II. ਪਰਗਨੇ ਦਾ ਪ੍ਰਬੰਧ

  1. ਸ਼ਿਕਦਾਰ-ਉਸ ਦਾ ਮੁੱਖ ਕੰਮ ਪਰਗਨੇ ਵਿਚ ਸ਼ਾਂਤੀ ਕਾਇਮ ਕਰਨਾ ਸੀ ।
  2. ਆਮਿਲ-ਉਸਦਾ ਕੰਮ ਭੁਮੀ ਲਗਾਨ ਇਕੱਠਾ ਕਰਨਾ ਸੀ ।
  3. ਪੋਤਦਾਰ ਅਤੇ ਕਾਨੂੰਨਗੋ-ਇਹ ਦੋਵੇਂ ਅਧਿਕਾਰੀ ਆਮਿਲ ਦੀ ਸਹਾਇਤਾ ਕਰਦੇ ਸਨ ।

III. ਪਿੰਡਾਂ ਦਾ ਪ੍ਰਬੰਧ-ਪਿੰਡਾਂ ਦਾ ਪ੍ਰਬੰਧ ਪੰਚਾਇਤਾਂ ਦੁਆਰਾ ਕੀਤਾ ਜਾਂਦਾ ਸੀ । ਉਹ ਪਿੰਡਾਂ ਦਾ ਵਿਕਾਸ ਕਰਦੀਆਂ ਸਨ ਅਤੇ ਪਿੰਡਾਂ ਦੇ ਆਮ ਝਗੜਿਆਂ ਦਾ ਨਿਪਟਾਰਾ ਵੀ ਕਰਾਉਂਦੀਆਂ ਸਨ । ਉਨ੍ਹਾਂ ਦੀ ਸਹਾਇਤਾ ਲਈ ਚੌਧਰੀ, ਮੁਕੱਦਮ ਅਤੇ ਪਟਵਾਰੀ ਆਦਿ ਹੁੰਦੇ ਸਨ ।

ਪ੍ਰਸ਼ਨ 14.
ਸ਼ਾਹਜਹਾਂ ਅਤੇ ਜਹਾਂਗੀਰ ਦੇ ਰਾਜ ਪ੍ਰਬੰਧ ਸੰਬੰਧੀ ਸੰਖੇਪ ਵਰਣਨ ਕਰੋ ।
ਉੱਤਰ-
I. ਸ਼ਾਹਜਹਾਂ (1628-1657 ਈ:–ਸ਼ਾਹਜਹਾਂ 1628 ਈ: ਵਿਚ ਆਪਣੇ ਪਿਤਾ ਦੀ ਮੌਤ ਦੇ ਬਾਅਦ ਰਾਜ ਸਿੰਘਾਸਨ ‘ਤੇ ਬੈਠਿਆ ।

  • ਉਸ ਨੂੰ ਬੁੰਦੇਲਖੰਡ ਵਿਚ ਅਤੇ ਦੱਖਣ ਵਿਚ ਬਹੁਤ ਸਾਰੇ ਵਿਦਰੋਹਾਂ ਦਾ ਸਾਹਮਣਾ ਕਰਨਾ ਪਿਆ । 1628 ਈ: ਵਿਚ ਬੁੰਦੇਲਖੰਡ ਦੇ ਸ਼ਾਸਕ ਰਾਜਾ ਜੁਝਾਰ ਸਿੰਘ ਨੇ ਸ਼ਾਹਜਹਾਂ ਦੇ ਵਿਰੁੱਧ ਵਿਦਰੋਹ ਕਰ ਦਿੱਤਾ | ਪਰ ਉਹ ਹਾਰ ਗਿਆ । ਉਸਨੇ 1635 ਈ: ਵਿਚ ਮੁੜ ਵਿਦਰੋਹ ਕਰ ਦਿੱਤਾ ਅਤੇ ਮੁਗ਼ਲਾਂ ਦੇ ਹੱਥੋਂ ਮਾਰਿਆ ਗਿਆ ।
  • 1633 ਈ: ਵਿਚ ਸ਼ਾਹਜਹਾਂ ਨੇ ਦੱਖਣ ‘ਤੇ ਹਮਲਾ ਕਰ ਦਿੱਤਾ ਅਤੇ ਅਹਿਮਦਨਗਰ ਨੂੰ ਮੁਗ਼ਲ ਸਾਮਰਾਜ ਵਿਚ ਮਿਲਾ ਲਿਆ | ਬੀਜਾਪੁਰ ਅਤੇ ਗੋਲਕੁੰਡਾ ਦੇ ਸੁਤੰਤਰ ਰਾਜਾਂ ਨੇ ਵੀ ਮੁਗਲਾਂ ਦੀ ਅਧੀਨਤਾ ਸਵੀਕਾਰ ਕਰ ਲਈ ।
  • ਸ਼ਾਹਜਹਾਂ ਨੇ ਆਪਣੇ ਪੁੱਤਰ ਔਰੰਗਜ਼ੇਬ ਨੂੰ ਦੱਖਣੀ ਭਾਰਤ ਦਾ ਵਾਇਸਰਾਇ ਨਿਯੁਕਤ ਕੀਤਾ | ਪਰ ਔਰੰਗਜ਼ੇਬ ਬੀਜਾਪੁਰ ਅਤੇ ਗੋਲਕੁੰਡਾ ਰਾਜਾਂ ਨੂੰ ਆਪਣੇ ਸਾਮਰਾਜ ਵਿਚ ਸ਼ਾਮਲ ਕਰਨ ਵਿਚ ਅਸਫਲ ਰਿਹਾ ।
  • ਸ਼ਾਹਜਹਾਂ ਨੇ ਦੱਖਣ ਵਿਚ ਆਪਣੀ ਸਥਿਤੀ ਮਜ਼ਬੂਤ ਕਰਨ ਦੇ ਬਾਅਦ ਮੱਧ ਏਸ਼ੀਆ ਵਿਚ ਬਲਖ਼ ਅਤੇ ਬਦਖਸ਼ਾਂ ‘ਤੇ ਅਧਿਕਾਰ ਕਰਨ ਲਈ ਆਪਣੀ ਸੈਨਾ ਭੇਜੀ, ਪਰ ਉਹ ਸਫਲ ਨਾ ਹੋ ਸਕਿਆ ।
  • ਉਹ ਈਰਾਨੀਆਂ ਤੋਂ ਕੰਧਾਰ ਖੋਹਣ ਵਿਚ ਵੀ ਸਫਲ ਨਾ ਹੋ ਸਕਿਆ ।
  • ਸ਼ਾਹਜਹਾਂ ਪੁਰਤਗਾਲੀਆਂ ਤੋਂ ਵੀ ਬਹੁਤ ਦੁਖੀ ਸੀ, ਕਿਉਂਕਿ ਉਨ੍ਹਾਂ ਨੇ ਹੁਗਲੀ ਵਿਚ ਆਪਣੀ ਬਸਤੀ ਕਾਇਮ ਕਰ ਲਈ ਸੀ । ਉਹ ਇਸਦੀ ਵਰਤੋਂ ਬੰਗਾਲ ਦੀ ਖਾੜੀ ਵਿਚ ਸਮੁੰਦਰੀ ਡਕੈਤ ਕਰਨ ਲਈ ਕਰਦੇ ਸਨ । ਇਸ ਲਈ ਮੁਗ਼ਲ ਸੈਨਾ ਨੇ ਉਨ੍ਹਾਂ ਨੂੰ ਹੁਗਲੀ ਤੋਂ ਬਾਹਰ ਕੱਢ ਦਿੱਤਾ ਸੀ । ਇਸਦੇ ਬਾਅਦ ਸੈਨਾ ਉੱਤਰ-ਪੂਰਬ ਦਿਸ਼ਾ ਵਿਚ ਵਧੀ ਅਤੇ ਉਸਨੇ ਕਾਮਰੂਪ ਦੇ ਖੇਤਰਾਂ ‘ਤੇ ਆਪਣਾ ਅਧਿਕਾਰ ਕਰ ਲਿਆ ।
  • ਸ਼ਾਹਜਹਾਂ ਨੇ ਆਗਰਾ ਵਿਚ ਤਾਜਮਹੱਲ ਬਣਵਾਇਆ । ਉਸਨੇ ਸ਼ਾਹਜਹਾਨਾਬਾਦ ਨਾਂ ਦਾ ਇਕ ਨਵਾਂ ਸ਼ਹਿਰ ਵੀ ਕਾਇਮ ਕੀਤਾ ਅਤੇ ਉਸਨੂੰ ਆਪਣੀ ਰਾਜਧਾਨੀ ਬਣਾਇਆ । 1657 ਈ: ਵਿਚ ਸ਼ਾਹਜਹਾਂ ਬਿਮਾਰ ਪੈ ਗਿਆ ਅਤੇ ਉਸਦੇ ਪੁੱਤਰਾਂ ਵਿਚ ਰਾਜਗੱਦੀ ਲਈ ਸੰਘਰਸ਼ ਆਰੰਭ ਹੋ ਗਿਆ । ਔਰੰਗਜ਼ੇਬ ਨੇ ਸ਼ਾਹਜਹਾਂ ਨੂੰ ਆਗਰੇ ਦੇ ਕਿਲ੍ਹੇ ਵਿਚ ਕੈਦ ਕਰ ਲਿਆ ਅਤੇ ਆਪ ਬਾਦਸ਼ਾਹ ਬਣ ਬੈਠਾ ! .

II. ਜਹਾਂਗੀਰ (1605-1627-ਜਹਾਂਗੀਰ ਅਕਬਰ ਦਾ ਪੁੱਤਰ ਸੀ । ਉਹ 1605 ਈ: ਵਿਚ ਅਕਬਰ ਦੀ ਮੌਤ ਦੇ ਬਾਅਦ ਮੁਗਲ ਸਿੰਘਾਸਨ ਤੇ ਬੈਠਿਆ ॥

  1. ਜਹਾਂਗੀਰ ਨੇ ਮੁਗ਼ਲ ਸਾਮਰਾਜ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਸਭ ਤੋਂ ਪਹਿਲਾਂ ਆਪਣੇ ਪੁੱਤਰ ਖੁਸਰੋ ਦੇ ਵਿਦਰੋਹ ਦਾ ਦਮਨ ਕੀਤਾ । ਇਸਦੇ ਬਾਅਦ ਉਸਨੇ ਬੰਗਾਲ ਅਤੇ ਅਵਧ ਨੂੰ ਆਪਣੇ ਅਧਿਕਾਰ ਵਿਚ ਲਿਆ ।
  2. 1614 ਈ: ਵਿਚ ਉਸਨੇ ਮੇਵਾੜ ਦੇ ਸ਼ਾਸਕ ਰਾਣਾ ਅਮਰ ਸਿੰਘ ਨੂੰ ਹਰਾਇਆ | ਪਰ ਉਸਨੇ ਰਾਣਾ ਅਮਰ ਸਿੰਘ ਨੂੰ ਇਸ ਸ਼ਰਤ ‘ਤੇ ਆਪਣੇ ਖੇਤਰਾਂ ‘ਤੇ ਰਾਜ ਕਰਨ ਦਾ ਅਧਿਕਾਰ ਦਿੱਤਾ ਕਿ ਉਹ ਮੁਗ਼ਲ ਬਾਦਸ਼ਾਹ ਦੇ ਪ੍ਰਤੀ ਵਫ਼ਾਦਾਰ ਰਹੇਗਾ ।
  3. 1620 ਈ: ਵਿਚ ਜਹਾਂਗੀਰ ਨੇ ਕਾਂਗੜਾ ‘ਤੇ ਅਧਿਕਾਰ ਕਰ ਲਿਆ ।
  4. ਜਹਾਂਗੀਰ ਨੇ ਦੱਖਣ ਭਾਰਤ ਵਿਚ ਮੁਗ਼ਲਾਂ ਦੇ ਪ੍ਰਭਾਵ ਦਾ ਵਿਸਤਾਰ ਕਰਨ ਲਈ ਅਹਿਮਦਨਗਰ ਦੇ ਕਿਲ੍ਹੇ ਨੂੰ ਜਿੱਤ ਲਿਆ | ਪਰ ਅਹਿਮਦਨਗਰ ਦੇ ਸੈਨਾਪਤੀ ਮਲਿਕ ਅੰਬਰ ਨੇ ਮੁਗਲਾਂ ਦਾ ਜ਼ਬਰਦਸਤ ਵਿਰੋਧ ਕੀਤਾ |
  5. ਅਫ਼ਗਾਨਿਸਤਾਨ ਵਿਚ ਈਰਾਨੀਆਂ ਨੇ ਕੰਧਾਰ ਦਾ ਪ੍ਰਦੇਸ਼ ਜਹਾਂਗੀਰ ਤੋਂ ਖੋਹ ਲਿਆ । ਇਸ ਨਾਲ ਮੁਗ਼ਲ ਸਾਮਰਾਜ ਨੂੰ ਬਹੁਤ ਹਾਨੀ ਪੁੱਜੀ, ਕਿਉਂਕਿ ਪੱਛਮੀ ਏਸ਼ੀਆ ਤੋਂ ਭਾਰਤ ਦੇ ਵਪਾਰ ਲਈ ਕੰਧਾਰ ਸ਼ਹਿਰ ਬਹੁਤ ਮਹੱਤਵਪੂਰਨ ਸੀ ।
  6. ਜਹਾਂਗੀਰ ਦੇ ਸ਼ਾਸਨ ਕਾਲ ਵਿਚ ਕਈ ਯੂਰਪੀਨ ਵੀ ਭਾਰਤ ਆਏ ।

ਪ੍ਰਸ਼ਨ 15.
ਨੂਰਜਹਾਂ ‘ਤੇ ਇਕ ਸੰਖੇਪ ਨੋਟ ਲਿਖੋ ।
ਉੱਤਰ-
ਜਹਾਂਗੀਰ ਨੇ ਨੂਰਜਹਾਂ ਨਾਲ 1611 ਈ: ਵਿਚ ਵਿਆਹ ਕੀਤਾ । ਉਹ ਬਹੁਤ ਹੀ ਸੁੰਦਰ ਅਤੇ ਬੁੱਧੀਮਾਨ ਇਸਤਰੀ ਸੀ । ਉਹ ਬਹੁਤ ਅਭਿਲਾਸ਼ੀ ਸੀ ਅਤੇ ਰਾਜ ਦੇ ਸ਼ਾਸਨ ਪ੍ਰਬੰਧ ਵਿਚ ਬਹੁਤ ਦਿਲਚਸਪੀ ਲੈਂਦੀ ਸੀ । ਜਹਾਂਗੀਰ ਮਹੱਤਵਪੂਰਨ ਰਾਜਸੀ ਮਾਮਲਿਆਂ ਵਿਚ ਉਸ ਦੀ ਸਲਾਹ ਲੈਂਦਾ ਸੀ । ਇਕ ਵਾਰ ਜਹਾਂਗੀਰ ਲੰਬਾ ਸਮਾਂ ਬਿਮਾਰ ਹੋ ਗਿਆ ਤਾਂ ਸਾਮਰਾਜ ਦੇ ਸ਼ਾਸਨ ਪ੍ਰਬੰਧ ਨੂੰ ਨੂਰਜਹਾਂ ਨੇ ਹੀ ਚਲਾਇਆ ਸੀ । ਉਸ ਦੇ ਨਾਂ ‘ਤੇ ਸ਼ਾਹੀ ਫਰਮਾਨ ਜਾਰੀ ਕੀਤੇ ਗਏ ਸਨ ।ਇੱਥੋਂ ਤਕ ਕਿ ਜਹਾਂਗੀਰ ਅਤੇ ਨੂਰਜਹਾਂ ਦੇ ਨਾਂ ਦੇ ਸਾਂਝੇ ਸਿੱਕੇ ਵੀ ਚਲਾਏ ਗਏ ਸਨ ।

ਪ੍ਰਸ਼ਨ 16.
ਔਰੰਗਜ਼ੇਬ (1658-1707 ਈ:) ਦਾ ਰਾਜਕਾਲ ਸੰਕਟਾਂ ਨਾਲ ਭਰਿਆ ਸੀ । ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ-
ਔਰੰਗਜ਼ੇਬ ਮੁਗ਼ਲ ਸਾਮਰਾਜ ਦਾ ਆਖਰੀ ਪ੍ਰਸਿੱਧ ਬਾਦਸ਼ਾਹ ਸੀ । ਉਸ ਨੇ 1658 ਤੋਂ 1707 ਈ: ਤਕ ਸ਼ਾਸਨ ਕੀਤਾ । ਉਸ ਦੇ ਸਾਮਰਾਜ ਵਿਚ ਲਗਪਗ ਸਾਰਾ ਭਾਰਤ ਸ਼ਾਮਲ ਸੀ | ਪਰ ਉਸ ਦਾ ਰਾਜਕਾਲ ਸੰਕਟਾਂ ਨਾਲ ਭਰਿਆ । ਹੋਇਆ ਸੀ ।

  1. 1669 ਈ: ਵਿਚ ਮਥੁਰਾ ਦੇ ਜਾਟਾਂ ਨੇ ਔਰੰਗਜ਼ੇਬ ਦੇ ਵਿਰੁੱਧ ਵਿਦਰੋਹ ਕਰ ਦਿੱਤਾ । ਉਸ ਨੇ ਵਿਦਰੋਹ ਨੂੰ ਤਾਂ ਕੁਚਲ ਦਿੱਤਾ ਪਰੰਤੁ ਜਾਟਾਂ ਨੇ ਮੁਗਲਾਂ ਵਿਰੁੱਧ ਲੜਾਈ ਨੂੰ ਜਾਰੀ ਰੱਖਿਆ ।
  2. ਨਰਨੋਲ ਅਤੇ ਮੇਵਾੜ ਵਿਚ ਸੰਤਨਾਮੀਏ ਹਿੰਦੂ ਸਾਧੂਆਂ ਦੀ ਇਕ ਸੰਪ੍ਰਦਾਇ ਰਹਿੰਦੀ ਸੀ | ਮੁਗ਼ਲ ਅਤਿਆਚਾਰਾਂ ਨੇ ਸਤਨਾਮੀਆਂ ਨੂੰ ਮੁਗ਼ਲਾਂ ਵਿਰੁੱਧ ਵਿਦਰੋਹ ਕਰਨ ਲਈ ਮਜਬੂਰ ਕਰ ਦਿੱਤਾ | ਪਰੰਤੂ ਮੁਗਲਾਂ ਨੇ ਵਿਦਰੋਹ ਨੂੰ ਕੁਚਲ ਦਿੱਤਾ ।
  3. ਔਰੰਗਜ਼ੇਬ ਦੀ ਕਠੋਰ ਭੂਮੀ ਸੁਧਾਰ ਨੀਤੀ ਕਾਰਨ ਬੁੰਦੇਲਾਂ ਨੇ ਬੰਦੇਲਖੰਡ ਵਿਚ ਵਿਦਰੋਹ ਕਰ ਦਿੱਤਾ | ਔਰੰਗਜ਼ੇਬ ਨੇ ਇਸ ਵਿਦਰੋਹ ਨੂੰ ਵੀ ਕੁਚਲ ਦਿੱਤਾ।
  4. ਔਰੰਗਜ਼ੇਬ ਦੇ ਵਿਰੁੱਧ ਰਾਜਪੂਤ, ਮਰਾਠਿਆਂ ਅਤੇ ਸਿੱਖਾਂ ਨੇ ਸ਼ਕਤੀਸ਼ਾਲੀ ਵਿਦਰੋਹ ਕਰ ਦਿੱਤੇ, ਜਿਨ੍ਹਾਂ ਨੂੰ ਕੁਚਲਣ ਵਿਚ ਬਹੁਤ ਸਮਾਂ ਲੱਗਾ ।

PSEB 7th Class Social Science Solutions Chapter 11 ਮੁਗਲ ਸਾਮਰਾਜ 4
Based upon the Survey of India map with the permission of the Surveyor General of India. The responsibility for the correctness of internal details rests with the publisher. The territorial waters of India extend into the sea to a distance of twelve nautical miles measured from the appropriate baseline. The external boundaries and coastlines of India agree with the Record Master copy certified by the Survey of India.

ਪ੍ਰਸ਼ਨ 17.
ਔਰੰਗਜ਼ੇਬ ਦੇ ਸ਼ਾਸਨ ਕਾਲ ਅਤੇ ਬਾਅਦ ਵਿਚ ਮੁਗ਼ਲਾਂ ਦੇ ਵਿਰੁੱਧ ਸਿੱਖਾਂ ਦੇ ਸੰਘਰਸ਼ ਦਾ ਵਰਣਨ ਕਰੋ ।
ਉੱਤਰ-
ਗੁਰੁ ਤੇਗ ਬਹਾਦਰ ਜੀ ਦਾ ਸੰਘਰਸ਼-ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਬਣੇ । ਉਨ੍ਹਾਂ ਨੇ ਔਰੰਗਜ਼ੇਬ ਦੀ ਹਿੰਦੂਆਂ ਵਿਰੁੱਧ ਨੀਤੀ ਦਾ ਵਿਰੋਧ ਕੀਤਾ । ਇਸ ਕਾਰਨ ਔਰੰਗਜ਼ੇਬ ਗੁਰੂ ਜੀ ਨਾਲ ਨਰਾਜ਼ ਹੋ ਗਿਆ | ਗੁਰੂ ਜੀ ਨੇ ਔਰੰਗਜ਼ੇਬ ਦੁਆਰਾ ਗੁਰਦੁਆਰਿਆਂ ਦਾ ਵਿਨਾਸ਼ ਕਰਨ ਅਤੇ ਉਹਨਾਂ ਦੇ ਲਈ ਦਸਵੰਧ ਅਤੇ ਭੇਟਾਂ ਇਕੱਠੀਆਂ ਕਰਨ ਵਾਲੇ ਸ਼ਰਧਾਲੂਆਂ ਨੂੰ ਸ਼ਹਿਰਾਂ ਤੋਂ ਬਾਹਰ ਕੱਢਣ ਦਾ ਵਿਰੋਧ ਕੀਤਾ । ਗੁਰੂ ਜੀ ਨੂੰ ਦਿੱਲੀ ਲਿਆਂਦਾ ਗਿਆ ਅਤੇ ਉਨ੍ਹਾਂ ਨੂੰ ਮੁਸਲਮਾਨ ਬਣਨ ਲਈ ਕਿਹਾ ਗਿਆ | ਪਰ ਗੁਰੂ ਜੀ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ । ਇਸ ਕਰਕੇ ਉਹਨਾਂ ਨੂੰ ਬਹੁਤ ਤਸੀਹੇ ਦੇ ਕੇ 1675 ਈ: ਵਿਚ ਦਿੱਲੀ ਵਿਚ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿੱਤਾ ਗਿਆ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਘਰਸ਼-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਬਾਅਦ ਉਨ੍ਹਾਂ ਦੇ ਪੁੱਤਰ, ਗੁਰੁ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਬਣੇ ।

ਉਹਨਾਂ ਨੇ ਵੀ ਮੁਗ਼ਲ ਅਤਿਆਚਾਰਾਂ ਵਿਰੁੱਧ ਆਪਣੇ ਸੰਘਰਸ਼ ਨੂੰ ਜਾਰੀ ਰੱਖਿਆ । 1699 ਈ: ਵਿਚ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਦੀ ਸਥਾਪਨਾ ਕੀਤੀ । ਇਸ ਕਾਰਨ ਸਿੱਖਾਂ ਅਤੇ ਮੁਗ਼ਲਾਂ ਵਿਚਕਾਰ ਯੁੱਧ ਸ਼ੁਰੂ ਹੋ ਗਿਆ । ਇਸ ਭਿਆਨਕ ਯੁੱਧ ਵਿਚ ਗੁਰੂ ਜੀ ਦੇ ਦੋ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋ ਗਏ । ਗੁਰੂ ਸਾਹਿਬ ਦੇ ਹੋਰ ਦੋ ਪੁੱਤਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਜੀ ਨੂੰ ਅੱਤਿਆਚਾਰੀਆਂ ਨੇ ਜੀਉਂਦੇ ਹੀ ਸਰਹਿੰਦ ਵਿਖੇ ਕੰਧ ਵਿਚ ਚਿਣ ਦਿੱਤਾ । ਔਰੰਗਜ਼ੇਬ ਦੀ ਮੌਤ ਦੇ ਬਾਅਦ ਸਿੱਖਾਂ ਦਾ ਸੰਘਰਸ਼-1707 ਈ: ਵਿਚ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦੇ ਉੱਤਰਾਧਿਕਾਰੀ ਬਹਾਦਰ ਸ਼ਾਹ ਨੇ ਸਿੱਖਾਂ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਕੀਤੇ । ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖਾਂ ਦੇ ਕਹਿਣ ਤੇ ਇਕ ਪਠਾਣ ਨੇ ਗੁਰੂ ਜੀ ਦੇ ਪੇਟ ਵਿਚ ਛੁਰਾ ਖੋਭ ਦਿੱਤਾ ਜਿਸ ਕਰਕੇ 1708 ਈ: ਵਿਚ ਗੁਰੂ ਜੀ ਜੋਤੀ-ਜੋਤ ਸਮਾ ਗਏ । ਗੁਰੂ ਸਾਹਿਬ ਦੇ ਬਾਅਦ ਬੰਦਾ ਬਹਾਦਰ ਨੇ ਮੁਗਲਾਂ ਵਿਰੁੱਧ ਸੰਘਰਸ਼ ਨੂੰ ਜਾਰੀ ਰੱਖਿਆ ।

ਪ੍ਰਸ਼ਨ 18.
ਔਰੰਗਜ਼ੇਬ ਦੀ ਦੱਖਣ ਨੀਤੀ ‘ਤੇ ਇਕ ਟਿੱਪਣੀ ਲਿਖੋ ।
ਉੱਤਰ-
ਔਰੰਗਜ਼ੇਬ ਨੇ ਆਪਣੇ ਜੀਵਨ ਦੇ ਲਗਪਗ 25 ਸਾਲ ਦੱਖਣ ਵਿਚ ਬਤੀਤ ਕੀਤੇ ।ਉਹ ਸੁੰਨੀ ਮੁਸਲਮਾਨ ਸੀ । ਇਸ ਕਰਕੇ ਉਹ ਦੱਖਣ ਦੇ ਬੀਜਾਪੁਰ ਅਤੇ ਗੋਲਕੁੰਡਾ ਦੇ ਸੁਤੰਤਰ ਸ਼ੀਆ ਰਾਜਾਂ ਨੂੰ ਕੁਚਲਣਾ ਚਾਹੁੰਦਾ ਸੀ । ਇਹ ਰਾਜ ਮੁਗ਼ਲਾਂ ਦੇ ਵਿਰੁੱਧ ਮਰਾਠਿਆਂ ਨੂੰ ਸਹਿਯੋਗ ਦਿੰਦੇ ਸਨ । ਉਹ ਦੱਖਣ ਵਿਚ ਮਰਾਠਿਆਂ ਦੀ ਸ਼ਕਤੀ ਦਾ ਦਮਨ ਕਰਨਾ ਚਾਹੁੰਦਾ ਸੀ । 1686 ਈ: ਵਿਚ ਔਰੰਗਜ਼ੇਬ ਨੇ ਬੀਜਾਪੁਰ ਅਤੇ 1687 ਈ: ਵਿਚ ਗੋਲਕੁੰਡਾ ’ਤੇ ਅਧਿਕਾਰ ਕਰ ਲਿਆ । ਇਸ ਸਮੇਂ ਤਕ ਭਾਵੇਂ ਸ਼ਿਵਾਜੀ ਦੀ ਮੌਤ ਹੋ ਗਈ ਸੀ ਤਾਂ ਵੀ ਮਰਾਠਿਆਂ ਨੇ ਮੁਗ਼ਲਾਂ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਿਆ 1 ਔਰੰਗਜ਼ੇਬ ਮਰਾਠਿਆਂ ਦਾ ਦਮਨ ਕਰਨ ਵਿਚ ਅਸਫਲ ਰਿਹਾ । 1707 ਈ: ਵਿੱਚ ਉਸ ਦੀ ਮੌਤ ਹੋ ਗਈ ।

ਪ੍ਰਸ਼ਨ 19.
ਔਰੰਗਜ਼ੇਬ ਦੇ ਉੱਤਰਾਧਿਕਾਰੀਆਂ ਦੀ ਸੰਖੇਪ ਜਾਣਕਾਰੀ ਦਿਓ ।
ਦੀ
ਮੁਗ਼ਲ ਸਾਮਰਾਜ ਦਾ ਪਤਨ ਕਿਸ ਤਰ੍ਹਾਂ ਹੋਇਆ ?
ਉੱਤਰ-
ਔਰੰਗਜ਼ੇਬ ਦੇ ਉੱਤਰਾਧਿਕਾਰੀ ਸ਼ਾਸਨ ਪ੍ਰਬੰਧ ਚਲਾਉਣ ਲਈ ਅਯੋਗ ਅਤੇ ਕਮਜ਼ੋਰ ਸਨ । ਸਿੱਟੇ ਵਜੋਂ 1739 ਈ: ਵਿਚ ਈਰਾਨ ਦੇ ਸ਼ਾਸਕ ਨਾਦਰਸ਼ਾਹ ਨੇ ਭਾਰਤ ਉੱਤੇ ਹਮਲਾ ਕਰ ਦਿੱਤਾ । ਇਹ ਹਮਲਾ ਮੁਗ਼ਲਾਂ ਲਈ ਬਹੁਤ ਖ਼ਤਰਨਾਕ ਸਿੱਧ ਹੋਇਆ । ਇਸਦੇ ਬਾਅਦ ਅਫ਼ਗਾਨਿਸਤਾਨ ਦੇ ਅਹਿਮਦ ਸ਼ਾਹ ਅਬਦਾਲੀ ਨੇ ਵੀ ਭਾਰਤ ‘ਤੇ ਹਮਲਾ ਕੀਤਾ । ਇਸ ਹਮਲੇ ਨਾਲ ਮੁਗ਼ਲ ਸਾਮਰਾਜ ਦਾ ਪਤਨ ਹੋ ਗਿਆ ।

ਪ੍ਰਸ਼ਨ 20.
ਭਾਰਤ ਵਿਚ ਯੂਰਪੀਅਨਾਂ ਦੇ ਆਗਮਨ ਬਾਰੇ ਲਿਖੋ ।
ਉੱਤਰ-
ਜਹਾਂਗੀਰ ਦੇ ਰਾਜਕਾਲ ਸਮੇਂ ਬਹੁਤ ਸਾਰੇ ਯੂਰਪੀਅਨ ਵਪਾਰੀ ਭਾਰਤ ਆਏ । ਉਹਨਾਂ ਵਿਚੋਂ ਵਿਲੀਅਮ ਹਾਕਨਜ਼ ਅਤੇ ਸਰ ਥੋਮਸ ਰਾਓ ਪ੍ਰਮੁੱਖ ਸਨ ।
ਵਿਲੀਅਮ ਹਾਕਨਜ਼ ਭਾਰਤ ਵਿਚ ਤਿੰਨ ਸਾਲ (1608-1611) ਤਕ ਰਿਹਾ । 1612 ਈ: ਵਿਚ ਬ੍ਰਿਟਿਸ਼ ਸਰਕਾਰ ਨੇ ਭਾਰਤ ਵਿਚ ਸੂਰਤ ਵਿਖੇ ਇਕ ਫੈਕਟਰੀ ਸਥਾਪਿਤ ਕੀਤੀ । ਸਰ ਥਾਮਸ ਰਾਓ ਇੰਗਲੈਂਡ ਦੇ ਰਾਜੇ ਦਾ ਰਾਜਦੂਤ ਸੀ । ਉਹ 1615 ਈ: ਵਿਚ ਜਹਾਂਗੀਰ ਦੇ ਦਰਬਾਰ ਵਿਚ ਆਇਆ । ਉਹ ਭਾਰਤ ਤੋਂ ਬ੍ਰਿਟਿਸ਼ ਵਪਾਰੀਆਂ ਲਈ ਵਪਾਰ ਕਰਨ ਸੰਬੰਧੀ ਸਹੂਲਤਾਂ ਪ੍ਰਾਪਤ ਕਰਨ ਵਿਚ ਸਫਲ ਰਿਹਾ ।

ਵਸਤੂਨਿਸ਼ਠ ਪ੍ਰਸ਼ਨ
(ੳ) ਸਹੀ ਜੋੜੇ ਬਣਾਓ

1. ਸਿੱਖਾਂ ਦੇ ਨੌਵੇਂ ਗੁਰੂ (i) ਸ੍ਰੀ ਗੁਰੂ ਗੋਬਿੰਦ ਸਿੰਘ ਜੀ
2. ਖ਼ਾਲਸਾ ਪੰਥ ਦੀ ਸਥਾਪਨਾ (ii) ਬੰਦਾ ਬਹਾਦਰ
3. ਮੁਗਲਾਂ ਵਿਰੁੱਧ ਸੰਘਰਸ਼ (iii) ਸ੍ਰੀ ਗੁਰੂ ਤੇਗ ਬਹਾਦਰ ਜੀ
4. ਆਗਰੇ ਦੇ ਕਿਲ੍ਹੇ ਵਿੱਚ ਕੈਦ (iv) ਸ਼ਾਹਜਹਾਂ ।

ਉੱਤਰ-
1. ਸਿੱਖਾਂ ਦੇ ਨੌਵੇਂ ਗੁਰੂ (iii) ਸ੍ਰੀ ਗੁਰੂ ਤੇਗ ਬਹਾਦਰ ਜੀ
2. ਖ਼ਾਲਸਾ ਪੰਥ ਦੀ ਸਥਾਪਨਾ (i) ਸ੍ਰੀ ਗੁਰੂ ਗੋਬਿੰਦ ਸਿੰਘ ਜੀ
3. ਮੁਗਲਾਂ ਵਿਰੁੱਧ ਸੰਘਰਸ਼ (ii) ਬੰਦਾ ਬਹਾਦਰ
4. ਆਗਰੇ ਦੇ ਕਿਲ੍ਹੇ ਵਿੱਚ ਕੈਦ (iv) ਸ਼ਾਹਜਹਾਂ ॥

(ਅ) ਸਹੀ ਉੱਤਰ ਚੁਣੋ –

ਪ੍ਰਸ਼ਨ 1.
ਮੁਗਲ ਸਾਮਰਾਜ ਦੇ ਪਹਿਲੇ ਸ਼ਾਸਕ ਨੇ ਕਨਵਾਹ ਦੀ ਲੜਾਈ ਵਿਚ ਰਾਣਾ ਸਾਂਗਾ ਨੂੰ ਹਰਾਇਆ ਸੀ ? ਇਹ ਲੜਾਈ ਕਦੋਂ ਹੋਈ ਸੀ ?
(i) 1527 ਈ:
(ii) 1529 ਈ:
(iii) 1556 ਈ: ।
ਉੱਤਰ-
(i) 1527 ਈ: ॥

ਪ੍ਰਸ਼ਨ 2.
ਰਾਜਾ ਮਾਨ ਸਿੰਘ ਕਿਸ ਮੁਗ਼ਲ ਸ਼ਾਸਕ ਦਾ ਵਫ਼ਾਦਾਰ ਅਧਿਕਾਰੀ ਸੀ ?
(i) ਬਾਬਰ
(ii) ਹੁਮਾਯੂੰ
(iii) ਅਕਬਰ ।
ਉੱਤਰ-
(iii) ਅਕਬਰ ।

ਪ੍ਰਸ਼ਨ 3.
ਚਿੱਤਰ ਵਿਚ ਦਿਖਾਏ ਗਏ ਮੁਗ਼ਲ ਸ਼ਾਸਕ ਨੂੰ ਉਸਦੇ ਪੁੱਤਰ ਨੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਸੀ। ਉਸਦੇ ਪੁੱਤਰ ਦਾ ਕੀ ਨਾਂ ਸੀ ?
PSEB 7th Class Social Science Solutions Chapter 11 ਮੁਗਲ ਸਾਮਰਾਜ 5
(i) ਸ਼ਾਹਜਹਾਂ
(ii) ਔਰੰਗਜ਼ੇਬ
(iii) ਜਹਾਂਗੀਰ ।
ਉੱਤਰ-
(ii) ਔਰੰਗਜ਼ੇਬ ।

PSEB 7th Class Social Science Solutions Chapter 10 ਦਿੱਲੀ ਸਲਤਨਤ

Punjab State Board PSEB 7th Class Social Science Book Solutions History Chapter 10 ਦਿੱਲੀ ਸਲਤਨਤ Textbook Exercise Questions and Answers.

PSEB Solutions for Class 7 Social Science History Chapter 10 ਦਿੱਲੀ ਸਲਤਨਤ

Social Science Guide for Class 7 PSEB ਦਿੱਲੀ ਸਲਤਨਤ Textbook Questions and Answers

ਅਭਿਆਸ ਦੇ ਪ੍ਰਸ਼ਨ
(ਉ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ –

ਪ੍ਰਸ਼ਨ 1.
ਦਿੱਲੀ ਸਲਤਨਤ ਦੇ ਪ੍ਰਮੁੱਖ ਇਤਿਹਾਸਿਕ ਸ੍ਰੋਤਾਂ ਦੇ ਨਾਂ ਲਿਖੋ –
ਉੱਤਰ-
ਦਿੱਲੀ ਸਲਤਨਤ ਦੀ ਜਾਣਕਾਰੀ ਦੇ ਪ੍ਰਮੁੱਖ ਲੋੜ ਹੇਠ ਲਿਖੇ ਹਨ –

  1. ਵਿਦੇਸ਼ੀ ਯਾਤਰੀਆਂ ਦੇ ਲੇਖ-ਇੰਬਨਬਾਤੁਤਾ ਅਤੇ ਮਾਰਕੋ ਪੋਲੋ ਆਦਿ ਯਾਤਰੀਆਂ ਨੇ ਸਲਤਨਤ ਕਾਲ ਵਿਚ ਭਾਰਤ ਦੀ ਯਾਤਰਾ ਕੀਤੀ । ਉਨ੍ਹਾਂ ਨੇ ਦਿੱਲੀ ਦੇ ਸੁਲਤਾਨਾਂ ਦੀ ਸ਼ਖ਼ਸੀਅਤ ਅਤੇ ਵੱਖ-ਵੱਖ ਖੇਤਰਾਂ ਦੀ ਜਾਣਕਾਰੀ ਸੰਬੰਧੀ ਲੇਖ ਲਿਖੇ ॥
  2. ਸ਼ਾਹੀ ਬਿਰਤਾਂਤ-ਤੁਗ਼ਲਕਨਾਮਾ, ਤਾਰੀਖ-ਏ-ਇਲਾਹੀ, ਤਾਰੀਖ-ਏ-ਫ਼ਿਰੋਜ਼ਸ਼ਾਹੀ, ਫਤੂਹਾਤ-ਏ-ਫ਼ਿਰੋਜ਼ਸ਼ਾਹੀ, ਤਾਰੀਖਏ-ਮੁਬਾਰਕਸ਼ਾਹੀ ਅਤੇ ਮਖਜ਼ਾਰੀ-ਏ-ਅਫ਼ਗਾਨ ਆਦਿ ਸ਼ਾਹੀ ਬਿਰਤਾਂਤਾਂ ਤੋਂ ਸਾਨੂੰ ਦਿੱਲੀ ਦੇ ਸੁਲਤਾਨਾਂ ਅਤੇ ਪ੍ਰਮੁੱਖ ਘਟਨਾਵਾਂ ਦੇ ਸੰਬੰਧ ਵਿਚ ਜਾਣਕਾਰੀ ਮਿਲਦੀ ਹੈ ।
  3. ਇਤਿਹਾਸਿਕ ਭਵਨ-ਦਿੱਲੀ ਸਲਤਨਤ ਦੇ ਕਾਲ ਦੇ ਇਤਿਹਾਸਿਕ ਭਵਨਾਂ, ਜਿਵੇਂ ਕਿ ਕੁਵੈਤ-ਉਲ-ਇਸਲਾਮ ਮਸਜਿਦ, ਇਲਾਹੀ ਦਰਵਾਜ਼ਾ, ਤੁਗਲਕਾਬਾਦ, ਹਉਜ ਖ਼ਾਸ, ਲੋਧੀ ਗੁੰਬਦ, ਫ਼ਿਰੋਜ਼ਸ਼ਾਹ ਕੋਟਲਾ ਆਦਿ ਤੋਂ ਸਾਨੂੰ ਦਿੱਲੀ ਦੇ ਸੁਲਤਾਨਾਂ ਦੀਆਂ ਕਲਾਤਮਕ ਰੁਚੀਆਂ ਬਾਰੇ ਜਾਣਕਾਰੀ ਮਿਲਦੀ ਹੈ ।

ਪ੍ਰਸ਼ਨ 2.
ਦਿੱਲੀ ਸਲਤਨਤ ਦੇ ਇਤਿਹਾਸ ਦਾ ਨਿਰਮਾਣ ਕਰਨ ਲਈ ਇਤਿਹਾਸਿਕ ਇਮਾਰਤਾਂ ਨੇ ਕੀ ਯੋਗਦਾਨ ਪਾਇਆ ?
ਉੱਤਰ-
ਦਿੱਲੀ ਸਲਤਨਤ ਦੀਆਂ ਮੁੱਖ ਇਤਿਹਾਸਿਕ ਇਮਾਰਤਾਂ ਹਨ-ਕੁਵੈਤ-ਉਲ-ਇਸਲਾਮ ਮਸਜਿਦ, ਅਲਾਈ ਦਰਵਾਜ਼ਾ, ਤੁਗ਼ਲਕਾਬਾਦ, ਹਉਜ ਖ਼ਾਸ, ਲੋਧੀ ਗੁੰਬਦ, ਫ਼ਿਰੋਜ਼ਸ਼ਾਹ ਕੋਟਲਾ ਆਦਿ । ਇਨ੍ਹਾਂ ਇਮਾਰਤਾਂ ਤੋਂ ਸਾਨੂੰ ਦਿੱਲੀ ਦੇ ਸੁਲਤਾਨਾਂ ਦੀਆਂ ਕਲਾਤਮਕ ਰੁਚੀਆਂ ਦੀ ਜਾਣਕਾਰੀ ਮਿਲਦੀ ਹੈ ।

ਪ੍ਰਸ਼ਨ 3.
ਬਲਬਨ ਨੇ ਸਲਤਨਤ ਦਾ ਸੰਗਠਨ ਕਿਵੇਂ ਕੀਤਾ ?
ਉੱਤਰ-
ਬਲਬਨ 1266 ਈ: ਵਿਚ ਦਿੱਲੀ ਦਾ ਸੁਲਤਾਨ ਬਣਿਆ । ਉਹ ਦਿੱਲੀ ਸਲਤਨਤ ਦਾ ਮਹਾਨ ਸ਼ਾਸਕ ਸੀ । ਉਸਨੇ ਸੁਲਤਾਨ ਦੀ ਸਰਵਉੱਚਤਾ ਨੂੰ ਕਾਇਮ ਕੀਤਾ ।

  1. ਉਸਨੇ ਦਿੱਲੀ ਦੇ ਕੋਲ ਮੇਵਾਤੀਆਂ ਦੁਆਰਾ ਫੈਲਾਈ ਗਈ ਅਸ਼ਾਂਤੀ ਅਤੇ ਦੁਆਬਾ ਦੇ ਲੁਟੇਰਿਆਂ ਤੇ ਕਾਬੂ ਪਾਇਆ ।
  2. ਉਸਨੇ ਬੰਗਾਲ ਵਿਚ ਤੁਰਿਲ ਮਾਂ ਦੇ ਵਿਦਰੋਹ ਨੂੰ ਕੁਚਲਿਆ । ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ ।
  3. ਸੈਨਾ ਦਾ ਪੁਨਰਗਠਨ ਕੀਤਾ ਗਿਆ । ਮੰਗੋਲ ਹਮਲਿਆਂ ਤੋਂ ਰਾਜ ਦੀ ਰੱਖਿਆ ਲਈ ਉੱਤਰ-ਪੱਛਮੀ ਸੀਮਾਵਤੀ ਪ੍ਰਾਂਤਾਂ ਵਿਚ ਵਿਸ਼ੇਸ਼ ਸੈਨਾ ਰੱਖੀ ਗਈ ।
  4. ਬਲਬਨ ਨੇ ਮੰਗੋਲਾਂ ਦੇ ਵਿਰੁੱਧ ਸਖ਼ਤ ਨੀਤੀ ਅਪਣਾਈ, ਜਿਸਨੂੰ “ਖੂਨ ਅਤੇ ਲੋਹੇ ਦੀ ਨੀਤੀ’ ਕਿਹਾ ਜਾਂਦਾ ਹੈ ।
  5. ਉਸਨੇ ਸ਼ਾਸਨ ਪ੍ਰਬੰਧ ਵਿਚ ਵੀ ਸੁਧਾਰ ਕੀਤੇ ਅਤੇ ਪਰਜਾ ਨੂੰ ਨਿਆਂ ਦਿੱਤਾ । 1286 ਈ: ਵਿਚ ਬਲਬਨ ਦੀ ਮੌਤ ਹੋ ਗਈ ।

ਪ੍ਰਸ਼ਨ 4.
ਮੁਹੰਮਦ-ਬਿਨ-ਤੁਗ਼ਲਕ ਨੇ ਆਪਣੀ ਰਾਜਧਾਨੀ ਦਿੱਲੀ ਤੋਂ ਦੇਵਗਿਰੀ ਕਿਉਂ ਬਦਲੀ ਸੀ ?
ਉੱਤਰ-
ਮੁਹੰਮਦ-ਬਿਨ-ਤੁਗ਼ਲਕ ਦੇ ਕੋਲ ਇਕ ਵਿਸ਼ਾਲ ਸਾਮਰਾਜ ਸੀ । ਉਹ ਆਪਣੀ ਰਾਜਧਾਨੀ ਉਸ ਸਥਾਨ ਤੇ ਬਣਾਉਣਾ ਚਾਹੁੰਦਾ ਸੀ, ਜੋ ਰਾਜ ਦੇ ਕੇਂਦਰ ਵਿਚ ਸਥਿਤ ਹੋਵੇ । ਇਸ ਲਈ 1327 ਈ: ਵਿਚ ਉਸਨੇ ਸਾਮਰਾਜ ਦੀ ਰਾਜਧਾਨੀ ਦਿੱਲੀ ਤੋਂ ਦੇਵਗਿਰੀ ਦੌਲਤਾਬਾਦ) ਬਦਲਣ ਦਾ ਫੈਸਲਾ ਕੀਤਾ ।
ਇਸਦੇ ਦੋ ਕਾਰਨ ਸਨ –

  • ਸੁਲਤਾਨ ਦਾ ਵਿਸ਼ਵਾਸ ਸੀ ਕਿ ਅਜਿਹਾ ਕਰਨ ਨਾਲ ਸਾਮਰਾਜ ਦੀ ਮੰਗੋਲਾਂ ਦੇ ਹਮਲਿਆਂ ਤੋਂ ਰੱਖਿਆ ਕੀਤੀ ਜਾ ਸਕਦੀ ਹੈ ।
  • ਉਸਨੇ ਅਨੁਭਵ ਕੀਤਾ ਕਿ ਉਹ ਸਾਮਰਾਜ ਦੇ ਸ਼ਾਸਨ ਪ੍ਰਬੰਧ ਨੂੰ ਦਿੱਲੀ ਦੀ ਬਜਾਏ ਦੇਵਗਿਰੀ ਤੋਂ ਚੰਗੀ ਤਰ੍ਹਾਂ ਚਲਾ ਸਕੇਗਾ ।

ਪ੍ਰਸ਼ਨ 5.
ਮੁਹੰਮਦ-ਬਿਨ-ਤੁਗ਼ਲਕ ਦੀਆਂ ਯੋਜਨਾਵਾਂ ਦੇ ਕੀ ਸਿੱਟੇ ਨਿਕਲੇ ?
ਉੱਤਰ-
ਮੁਹੰਮਦ-ਬਿਨ-ਤੁਗ਼ਲਕ (1325-1351 ਈ:) ਦੇ ਰਾਜਨੀਤਿਕ ਉਦੇਸ਼ ਬਹੁਤ ਉੱਚੇ ਸਨ । ਉਸ ਨੇ ਕਈ ਰਾਜਨੀਤਿਕ ਯੋਜਨਾਵਾਂ ਬਣਾਈਆਂ, ਪਰ ਇਹ ਸਾਰੀਆਂ ਯੋਜਨਾਵਾਂ ਅਸਫਲ ਰਹੀਆਂ । ਉਸ ਦੀਆਂ ਇਨ੍ਹਾਂ ਯੋਜਨਾਵਾਂ ਅਤੇ ਉਨ੍ਹਾਂ ਦੇ ਨਤੀਜਿਆਂ ਦਾ ਵਰਣਨ ਇਸ ਤਰ੍ਹਾਂ ਹੈ –
1. ਰਾਜਧਾਨੀ ਬਦਲਣਾ-1327 ਈ: ਵਿਚ ਮੁਹੰਮਦ ਤੁਗ਼ਲਕ ਨੇ ਦਿੱਲੀ ਦੀ ਥਾਂ ‘ਤੇ ਦੱਖਣ ਵਿਚ ਦੇਵਗਿਰੀ ਨੂੰ ਆਪਣੀ ਰਾਜਧਾਨੀ ਬਣਾਇਆ । ਉਸ ਨੇ ਉਸ ਨਵੀਂ ਰਾਜਧਾਨੀ ਦਾ ਨਾਂ ਦੌਲਤਾਬਾਦ ਰੱਖਿਆ ਅਤੇ ਆਪਣੇ ਸਾਰੇ ਕਰਮਚਾਰੀਆਂ ਨੂੰ ਉੱਥੇ ਜਾਣ ਦੀ ਆਗਿਆ ਦਿੱਤੀ । ਉਸ ਨੇ ਦਿੱਲੀ ਦੇ ਲੋਕਾਂ ਨੂੰ ਵੀ ਦੇਵਗਿਰੀ ਜਾਣ ਲਈ ਕਿਹਾ | ਅਨੇਕਾਂ ਲੋਕ ਲੰਬੀ ਯਾਤਰਾ ਕਰਕੇ ਮਰ ਗਏ । ਉੱਤਰੀ ਭਾਰਤ ਵਿਚ ਸ਼ਾਸਨ ਦੀ ਵਿਵਸਥਾ ਵੀ ਵਿਗੜ ਗਈ | ਮਜਬੂਰ ਹੋ ਕੇ ਮੁਹੰਮਦ ਤੁਗ਼ਲਕ ਨੇ ਫਿਰ ਦਿੱਲੀ ਨੂੰ ਹੀ ਰਾਜਧਾਨੀ ਬਣਾ ਲਿਆ । ਲੋਕਾਂ ਨੂੰ ਫਿਰ ਤੋਂ ਦਿੱਲੀ ਜਾਣ ਦੀ ਆਗਿਆ ਦੇ ਦਿੱਤੀ ਗਈ । ਇਸ ਤਰ੍ਹਾਂ ਜਾਨ ਮਾਲ ਦੀ ਬਹੁਤ ਹਾਨੀ ਹੋਈ ।

2. ਦੁਆਬ ਵਿਚ ਕਰ ਵਧਾਉਣਾ-ਮੁਹੰਮਦ ਤੁਗ਼ਲਕ ਨੂੰ ਆਪਣੀ ਸੈਨਾ ਲਈ ਧਨ ਦੀ ਲੋੜ ਸੀ । ਇਸ ਲਈ ਉਸ ਨੇ 1330 ਈ: ਵਿਚ ਦੁਆਬ ਵਿਚ ਕਰ ਵਧਾ ਦਿੱਤਾ, ਪਰੰਤੂ ਉਸ ਸਾਲ ਵਰਖਾ ਨਾ ਹੋਈ ਅਤੇ ਦੁਆਬ ਵਿਚ ਕਾਲ ਪੈ ਗਿਆ । ਕਿਸਾਨਾਂ ਦੀ ਦਸ਼ਾ ਬਹੁਤ ਵਿਗੜ ਗਈ । ਉਹਨਾਂ ਕੋਲ ਲਗਾਨ ਦੇਣ ਲਈ ਧਨ ਨਾ ਰਿਹਾ, ਪਰੰਤੂ ਲਗਾਨ ਇਕੱਠਾ ਕਰਨ ਵਾਲੇ ਕਰਮਚਾਰੀ ਉਹਨਾਂ ਨਾਲ ਕਠੋਰ ਵਿਹਾਰ ਕਰਨ ਲੱਗ ਪਏ । ਤੰਗ ਆ ਕੇ ਕਈ ਕਿਸਾਨ ਜੰਗਲਾਂ ਵਲ ਭੱਜ ਗਏ । ਮਗਰੋਂ ਸੁਲਤਾਨ ਨੂੰ ਆਪਣੀ ਗ਼ਲਤੀ ਦਾ ਪਤਾ ਲੱਗਾ | ਉਸ ਨੇ ਉਨ੍ਹਾਂ ਕਿਸਾਨਾਂ ਦੀ ਸਹਾਇਤਾ ਕੀਤੀ ।

3. ਕਾਂਸੇ ਦੇ ਸਿੱਕੇ ਚਲਾਉਣਾ-1330 ਈ: ਵਿਚ ਮੁਹੰਮਦ ਤੁਗ਼ਲਕ ਨੇ ਸੋਨੇ ਤੇ ਚਾਂਦੀ ਦੇ ਸਿੱਕਿਆਂ ਦੀ ਥਾਂ ‘ਤੇ ਕਾਂਸੇ ਦੇ ਸਿੱਕੇ ਚਲਾਏ । ਇਸ ਲਈ ਕਈ ਲੋਕਾਂ ਨੇ ਘਰਾਂ ਵਿਚ ਨਕਲੀ ਸਿੱਕੇ ਬਣਾਉਣੇ ਆਰੰਭ ਕਰ ਦਿੱਤੇ ਅਤੇ ਉਹ ਭੂਮੀ ਦਾ ਲਗਾਨ ਅਤੇ ਦੂਜੇ ਕਰ ਇਹਨਾਂ ਸਿੱਕਿਆਂ ਨਾਲ ਚੁਕਾਉਣ ਲੱਗੇ, ਜਿਸ ਨਾਲ ਸਰਕਾਰ ਨੂੰ ਬਹੁਤ ਹਾਨੀ ਹੋਈ । ਇਸ ਲਈ ਸੁਲਤਾਨ ਨੇ ਕਾਂਸੇ ਦੇ ਸਿੱਕੇ ਬੰਦ ਕਰ ਦਿੱਤੇ । ਲੋਕਾਂ ਨੂੰ ਇਹਨਾਂ ਬਦਲੇ ਚਾਂਦੀ ਦੇ ਸਿੱਕੇ ਦਿੱਤੇ ਗਏ । ਕਈ ਲੋਕਾਂ ਨੇ ਕਾਂਸੇ ਦੇ ਨਕਲੀ ਸਿੱਕੇ ਬਣਾ ਕੇ ਸਰਕਾਰ ਤੋਂ ਚਾਂਦੀ ਦੇ ਅਸਲੀ ਸਿੱਕੇ ਪ੍ਰਾਪਤ ਕੀਤੇ । ਇਸ ਤਰ੍ਹਾਂ ਰਾਜ ਦੇ ਖ਼ਜ਼ਾਨੇ ਨੂੰ ਬਹੁਤ ਹਾਨੀ ਹੋਈ ।
PSEB 7th Class Social Science Solutions Chapter 10 ਦਿੱਲੀ ਸਲਤਨਤ 1
Based upon Survey of Irma map with permission of the Surveyor General of India. The responsibility for the correctness of Witemal details rests with the pisher. The territorial waters of India extend W.to the sea to a distance of twelve nautical mEbe€ measured from the appropriate base me. The external boundaries and coastlines of India awe with the Record Masler copy certified by the Survey of ln.

4. ਖੁਰਾਸੇਨ ਨੂੰ ਜਿੱਤਣ ਦੀ ਯੋਜਨਾ-ਮੁਹੰਮਦ ਤੁਗ਼ਲਕ ਇਕ ਮਹਾਨ ਸ਼ਾਸਕ ਬਣਨਾ ਚਾਹੁੰਦਾ ਸੀ । ਇਸ ਲਈ ਉਸਨੇ ਖੁਰਾਸੇਨ (ਇਰਾਨ) ਨੂੰ ਜਿੱਤਣ ਦਾ ਫੈਸਲਾ ਕੀਤਾ । ਉਸਨੇ ਇਕ ਵੱਡੀ ਸੈਨਾ ਇਕੱਠੀ ਕੀਤੀ । ਇਨ੍ਹਾਂ ਸੈਨਿਕਾਂ ਨੂੰ ਇਕ ਸਾਲ ਤਕੁ ਤਨਖ਼ਾਹ ਦਿੱਤੀ ਗਈ । ਉਨ੍ਹਾਂ ਦੀ ਸਿਖਲਾਈ ਅਤੇ ਹਥਿਆਰਾਂ ‘ਤੇ ਵੀ ਬਹੁਤ ਧਨ ਖ਼ਰਚ ਕੀਤਾ ਗਿਆ । ਪਰ ਇਕ ਸਾਲ ਬਾਅਦ ਸੁਲਤਾਨ ਨੇ ਖੁਰਾਸੇਨ ਨੂੰ ਜਿੱਤਣ ਦਾ ਵਿਚਾਰ ਤਿਆਗ ਦਿੱਤਾ ਅਤੇ ਸੈਨਿਕਾਂ ਨੂੰ ਹਟਾ ਦਿੱਤਾ |

ਬੇਰੁਜ਼ਗਾਰ ਸੈਨਿਕਾਂ ਨੇ ਰਾਜ ਵਿਚ ਅਸ਼ਾਂਤੀ ਫੈਲਾ ਦਿੱਤੀ । ਕਿਉਂਕਿ ਸੁਲਤਾਨ ਨੇ ਆਮ ਜਨਤਾ ਦਾ ਵਿਸ਼ਵਾਸ ਗੁਆ ਦਿੱਤਾ ਸੀ, ਇਸ ਲਈ ਰਾਜ ਵਿਚ ਵਿਦਰੋਹ ਹੋ ਗਏ ਅਤੇ ਬਹੁਤ ਸਾਰੇ ਪ੍ਰਾਂਤਾਂ ਨੇ ਆਪਣੀ ਸੁਤੰਤਰਤਾ ਦੀ ਘੋਸ਼ਣਾ ਕਰ ਦਿੱਤੀ । ਸੁਲਤਾਨ ਦਾ ਆਪਣੇ ਸਾਮਰਾਜ ‘ਤੇ ਨਿਯੰਤਰਨ ਨਾ ਰਿਹਾ । 1351 ਈ: ਵਿਚ ਉਸਦੀ ਮੌਤ ਹੋ ਗਈ ।

PSEB 7th Class Social Science Solutions Chapter 10 ਦਿੱਲੀ ਸਲਤਨਤ

(ਅ) ਹੇਠ ਲਿਖੇ ਖ਼ਾਲੀ ਸਥਾਨ ਭਰੋ

ਪ੍ਰਸ਼ਨ 1.
ਕੁਤਬਉਦੀਨ ਐਬਕ ……………….. ਦਾ ਸੰਸਥਾਪਕ ਸੀ ।
ਉੱਤਰ-
ਦਾਸ ਵੰਸ਼,

ਪ੍ਰਸ਼ਨ 2.
ਰਜ਼ੀਆ ਸੁਲਤਾਨ ……………….. ਦੀ ਪੁੱਤਰੀ ਸੀ ।
ਉੱਤਰ-
ਇਲਤੁਤਮਿਸ਼,

ਪ੍ਰਸ਼ਨ 3.
ਇਲਤੁਤਮਿਸ਼ ……………… ਈ: ਵਿਚ ਸ਼ਾਸਕ ਬਣਿਆ ।
ਉੱਤਰ-
1211,

ਪ੍ਰਸ਼ਨ 4.
ਇਲਤੁਤਮਿਸ਼ ਨੇ ……………….. ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ।
ਉੱਤਰ-
ਰਜ਼ੀਆ ਸੁਲਤਾਨਾ,

ਪ੍ਰਸ਼ਨ 5.
ਮਲਿਕ ਕਾਵੂਰ ……………….. ਦਾ ਸੈਨਾਪਤੀ ਸੀ ।
ਉੱਤਰ-
ਅਲਾਉਦੀਨ ਖਿਲਜੀ,

ਪ੍ਰਸ਼ਨ 6.
ਮੁਹੰਮਦ-ਬਿਨ-ਤੁਗ਼ਲਕ ਨੇ ਆਪਣੀ ਰਾਜਧਾਨੀ …………….. ਤੋਂ ਦੇਵਗਿਰੀ ਬਦਲਣ ਦਾ ਫ਼ੈਸਲਾ ਕੀਤਾ ।
ਉੱਤਰ-
ਦਿੱਲੀ,
PSEB 7th Class Social Science Solutions Chapter 10 ਦਿੱਲੀ ਸਲਤਨਤ

ਪ੍ਰਸ਼ਨ 7.
ਤੈਮੂਰ ਨੇ ……………….. ਵੰਸ਼ ਦੇ ਸ਼ਾਸਕਾਂ ਦੇ ਰਾਜਕਾਲ ਸਮੇਂ ਭਾਰਤ ‘ਤੇ ਹਮਲਾ ਕੀਤਾ ।
ਉੱਤਰ-
ਤੁਗਲਕ ॥

(ਈ) ਹੇਠ ਲਿਖੇ ਵਾਕਾਂ ਸਾਹਮਣੇ ਸਹੀ ਆ (✓) ਜਾਂ ਗ਼ਲਤ (✗) ਦਾ ਚਿੰਨ੍ਹ ਲਗਾਓ

ਪ੍ਰਸ਼ਨ 1.
ਇਲਤੁਤਮਿਸ਼ ਕੁਤਬਉਦੀਨ ਦਾ ਦਾਸ ਸੀ ।
ਉੱਤਰ-
(✓)

ਪ੍ਰਸ਼ਨ 2.
ਬਲਬਨ ਦਾਸ ਵੰਸ਼ ਦਾ ਸੰਸਥਾਪਕ ਸੀ ।
ਉੱਤਰ-
(✗)

ਪ੍ਰਸ਼ਨ 3.
ਅਲਾਉਦੀਨ ਖਿਲਜੀ ਨੇ ਬਾਜ਼ਾਰ ਕੰਟਰੋਲ ਨੀਤੀ ਸ਼ੁਰੂ ਕੀਤੀ ।
ਉੱਤਰ-
(✓)

ਪ੍ਰਸ਼ਨ 4.
ਲੋਧੀਆਂ ਨੂੰ ਸੱਯਦਾਂ ਨੇ ਹਰਾਇਆ ਸੀ ।
ਉੱਤਰ-
(✗)

ਪ੍ਰਸ਼ਨ 5.
ਸਿਕੰਦਰ ਲੋਧੀ ਅਤੇ ਬਾਬਰ ਵਿਚਕਾਰ ਪਾਣੀਪਤ ਦੀ ਪਹਿਲੀ ਲੜਾਈ ਵਿਚ ਟਾਕਰਾ ਹੋਇਆ ਸੀ ।
ਉੱਤਰ-
(✗)

ਹੋਰ ਮਹੱਤਵਪੂਰਨ ਪ੍ਰਸ਼ਨ ਦੇ

ਪ੍ਰਸ਼ਨ 1.
ਭਾਰਤ ਵਿਚ ਸਲਤਨਤ ਕਾਲ ਕਦੋਂ ਤੋਂ ਕਦੋਂ ਤਕ ਰਿਹਾ ?
ਉੱਤਰ-
ਭਾਰਤ ਵਿਚ ਸਲਤਨਤ ਕਾਲ 1206 ਈ: ਤੋਂ 1526 ਈ: ਤਕ ਰਿਹਾ ।

ਪ੍ਰਸ਼ਨ 2.
ਸਲਤਨਤ ਕਾਲ ਵਿਚ ਦਿੱਲੀ ’ਤੇ ਕਿਹੜੇ-ਕਿਹੜੇ ਰਾਜ ਵੰਸ਼ਾਂ ਨੇ ਸ਼ਾਸਨ ਕੀਤਾ ?
ਉੱਤਰ-
ਦਾਸ ਵੰਸ਼, ਖਿਲਜੀ ਵੰਸ਼, ਤੁਗ਼ਲਕ ਵੰਸ਼, ਸਈਅਦ ਵੰਸ਼ ਅਤੇ ਲੋਧੀ ਵੰਸ਼ ਨੇ ।

PSEB 7th Class Social Science Solutions Chapter 10 ਦਿੱਲੀ ਸਲਤਨਤ

ਪ੍ਰਸ਼ਨ 3.
ਸਲਤਨਤ ਵੰਸ਼ ਦੇ ਕੁੱਝ ਮਹਾਨ ਸੁਲਤਾਨਾਂ ਦੇ ਨਾਂ ਦੱਸੋ ।
ਉੱਤਰ-
ਇਲਤੁਤਮਿਸ਼, ਬਲਬਨ, ਅਲਾਉੱਦੀਨ ਖਿਲਜੀ, ਮੁਹੰਮਦ-ਬਿਨ-ਤੁਗ਼ਲਕ ਅਤੇ ਫ਼ਿਰੋਜ਼ਸ਼ਾਹ ਤੁਗਲਕ ॥

ਪ੍ਰਸ਼ਨ 4.
ਕੁਤਬਉਦੀਨ ਐਬਕ ਦੀ ਮੌਤ ਕਦੋਂ ਅਤੇ ਕਿਵੇਂ ਹੋਈ ?
ਉੱਤਰ-
ਕੁਤਬਉਦੀਨ ਐਬਕ ਦੀ ਮੌਤ 1210 ਈ: ਵਿਚ ਘੋੜੇ ਤੋਂ ਡਿੱਗਣ ਨਾਲ ਹੋਈ ।

ਪ੍ਰਸ਼ਨ 5.
ਆਰਾਮ ਸ਼ਾਹ ਕੌਣ ਸੀ ?
ਉੱਤਰ-
ਆਰਾਮ ਸ਼ਾਹ ਕੁਤਬਉਦੀਨ ਐਬਕ ਦਾ ਪੁੱਤਰ ਸੀ, ਜੋ ਉਸਦੇ ਬਾਅਦ ਦਿੱਲੀ ਦਾ ਸੁਲਤਾਨ ਬਣਿਆ । ਉਹ ਇਕ ਅਯੋਗ ਸ਼ਾਸਕ ਸੀ । ਇਸ ਲਈ ਉਸਨੂੰ ਇਲਤੁਤਮਿਸ਼ ਨੇ ਬੰਦੀ ਬਣਾ ਲਿਆ ਅਤੇ ਬਾਅਦ ਵਿਚ ਉਸਨੂੰ ਮਾਰ ਦਿੱਤਾ |
PSEB 7th Class Social Science Solutions Chapter 10 ਦਿੱਲੀ ਸਲਤਨਤ 2

Based upon the Survey of India map with the permission of the Surveyor General of India. The responsibility for the correctness of internal details rests with the publisher. The territorial waters of India extend into the sea to a distance of twelve nautical miles measured from the appropriate baseline. The external boundaries and coastlines of India agree with the Record Master copy certified by the Survey of India.

ਪ੍ਰਸ਼ਨ 6.
ਚਾਲੀਸਾ ਕੀ ਸੀ ?
ਉੱਤਰ-
ਇਲਤੁਤਮਿਸ਼ ਨੇ ਸ਼ਾਸਨ ਪ੍ਰਬੰਧ ਚਲਾਉਣ ਲਈ 40 ਅਮੀਰਾਂ ਦੀ ਨਿਯੁਕਤੀ ਕੀਤੀ ਸੀ ।

ਪ੍ਰਸ਼ਨ 7.
ਰਜ਼ੀਆ ਸੁਲਤਾਨਾ ਕੌਣ ਸੀ ?
ਉੱਤਰ-
ਰਜ਼ੀਆ ਸੁਲਤਾਨਾ ਇਲਤੁਤਮਿਸ਼ ਦੀ ਪੁੱਤਰੀ ਸੀ । ਇਲਤੁਤਮਿਸ਼ ਦੇ ਬਾਅਦ ਉਹ ਦਿੱਲੀ ਦੀ ਸ਼ਾਸਕਾ ਬਣੀ । ਉਸਨੇ 1236 ਈ: ਤੋਂ 1240 ਈ: ਤਕ ਸ਼ਾਸਨ ਕੀਤਾ । ਉਸਨੇ ਪ੍ਰਾਦੇਸ਼ਿਕ ਰਾਜਪਾਲਾਂ ਦੇ ਵਿਦਰੋਹ ਨੂੰ ਕੁਚਲਿਆ ਪਰ ਅਮੀਰ ਅਤੇ ਸੈਨਾਪਤੀ ਉਸਦੀ ਆਗਿਆ ਦਾ ਪਾਲਨ ਨਹੀਂ ਕਰਦੇ ਸਨ । ਉਸਨੂੰ 1240 ਈ: ਵਿਚ ਮਾਰ ਦਿੱਤਾ ਗਿਆ ।

ਪ੍ਰਸ਼ਨ 8.
ਕੁਤਬਉਦੀਨ ਐਬਕ ਦੇ ਸ਼ਾਸਨ ਕਾਲ ਦਾ ਸੰਖੇਪ ਵਰਣਨ ਕਰੋ ।
ਉੱਤਰ-
ਕੁਤਬਉਦੀਨ ਐਬਕ ਭਾਰਤ ਵਿਚ ਤੁਰਕ ਰਾਜ ਦਾ ਅਸਲ ਸੰਸਥਾਪਕ ਸੀ ।ਉਹ ਦਿੱਲੀ ਸਲਤਨਤ ਦਾ ਪਹਿਲਾ ਸ਼ਾਸਕ ਸੀ । ਰਾਜਗੱਦੀ ‘ਤੇ ਬੈਠਣ ਦੇ ਸਮੇਂ ਉਸਨੂੰ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ । ਉਸਨੇ ਗਜ਼ਨੀ ਦੇ ਸ਼ਾਸਕ ਯਲਹੌਜ਼ ਦੇ ਪੰਜਾਬ ‘ਤੇ ਹਮਲੇ ਨੂੰ ਰੋਕਣ ਲਈ ਪੰਜਾਬ
‘ਤੇ ਅਧਿਕਾਰ ਕਰ ਲਿਆ । ਉਸਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ | ਐਬਕ ਇਕ ਮਹਾਨ ਕਲਾ-ਪ੍ਰੇਮੀ ਸੀ । ਉਸਨੇ ਦਿੱਲੀ ਅਤੇ ਅਜਮੇਰ ਵਿਚ ਮਸਜਿਦਾਂ ਬਣਾਈਆਂ । ਉਸਨੇ ਕੁਤਬਮੀਨਾਰ ਦਾ ਨਿਰਮਾਣ ਕੰਮ ਵੀ ਆਰੰਭ ਕਰਵਾਇਆ | 1210 ਈ: ਵਿਚ ਅਚਾਨਕ ਘੋੜੇ ਤੋਂ ਡਿੱਗ ਜਾਣ ਦੇ ਕਾਰਨ ਉਸਦੀ ਮੌਤ ਹੋ ਗਈ ।

ਪ੍ਰਸ਼ਨ 9.
ਅਲਾਉਦੀਨ ਖਿਲਜੀ ਦੀਆਂ ਦੱਖਣੀ ਜਿੱਤਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਅਲਾਉਦੀਨ ਖਿਲਜੀ ਨੇ ਦੱਖਣ ਭਾਰਤ ਦੀ ਜਿੱਤ ਲਈ ਆਪਣੇ ਸੈਨਾਪਤੀ ਮਲਿਕ ਕਾਵੂਰ ਦੇ ਅਧੀਨ ਇਕ ਬਹੁਤ ਵੱਡੀ ਸੈਨਾ ਭੇਜੀ | ਮਲਿਕ ਕਾਵੂਰ ਨੇ ਦੇਵਗਿਰੀ, ਵਾਰੰਗਲ, ਦਵਾਰ ਸਮੁਦਰ ਅਤੇ ਮਦੁਰਾਇ ਦੇ ਪ੍ਰਦੇਸ਼ ਜਿੱਤ ਲਏ । ਪਰ ਅਲਾਉੱਦੀਨ ਖਿਲਜੀ ਨੇ ਇਨ੍ਹਾਂ ਦੇਸ਼ਾਂ ਨੂੰ ਆਪਣੇ ਰਾਜ ਵਿਚ ਨਹੀਂ ਮਿਲਾਇਆ ।

ਪ੍ਰਸ਼ਨ 10.
ਇਲਤੁਤਮਿਸ਼ ਦੀਆਂ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਇਲਤੁਤਮਿਸ਼ ਕੁਤਬਉਦੀਨ ਐਬਕ ਦਾ ਦਾਸ ਸੀ ਅਤੇ ਬਾਅਦ ਵਿਚ ਉਸਦਾ ਦਾਮਾਦ ਬਣ ਗਿਆ | ਐਬਕ ਦੀ ਮੌਤ ਦੇ ਬਾਅਦ ਉਸਦਾ ਪੁੱਤਰ ਆਰਾਮ ਸ਼ਾਹ ਸ਼ਾਸਕ ਬਣਿਆ ਸੀ ਜੋ ਇਕ ਅਯੋਗ ਸੁਲਤਾਨ ਸੀ । ਇਲਤੁਤਮਿਸ਼ ਨੇ ਆਰਾਮ ਸ਼ਾਹ ਨੂੰ ਹਰਾਇਆ ਅਤੇ ਉਸਨੂੰ ਬੰਦੀ ਬਣਾ ਲਿਆ | ਬਾਅਦ ਵਿਚ ਉਸਨੂੰ ਮਾਰ ਦਿੱਤਾ ਗਿਆ । ਇਸ ਤਰ੍ਹਾਂ 1211 ਈ: ਵਿਚ ਇਲਤੁਤਮਿਸ਼ ਆਪਣੀ ਮਿਹਨਤ ਅਤੇ ਯੋਗਤਾ ਦੇ ਕਾਰਨ ਸ਼ਾਸਕ ਬਣ ਗਿਆ ।
ਸਫਲਤਾਵਾਂ-ਇਲਤੁਤਮਿਸ਼ ਨੇ ਦਿੱਲੀ ਸਲਤਨਤ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਸਾਰੇ ਯਤਨ ਕੀਤੇ –

  1. ਉਸਨੇ ਅਮੀਰਾਂ ‘ਤੇ ਕਾਬੂ ਪਾਇਆ, ਜੋ ਦਿੱਲੀ ਸਲਤਨਤ ਦੇ ਵਿਰੋਧੀ ਸਨ ।
  2. ਉਸਨੇ ਗਜ਼ਨੀ ਦੇ ਤਾਜਉੱਦੀਨ ਯਲਹੌਜ਼ ਅਤੇ ਮੁਲਤਾਨ ਦੇ ਨਸੀਰਉੱਦੀਨ ਕੁਬਾਚਾ ਨੂੰ ਹਰਾਇਆ ।
  3. ਉਸਨੇ ਰਣਥੰਭੋਰ, ਗਵਾਲੀਅਰ ਅਤੇ ਉਜੈਨ ਆਦਿ ਰਾਜਪੂਤ ਕਿਲ੍ਹਿਆਂ ਤੇ ਅਧਿਕਾਰ ਕਰ ਲਿਆ ।
  4. ਉਸਨੇ ਬੰਗਾਲ ਦੇ ਵਿਦਰੋਹ ਨੂੰ ਕੁਚਲ ਦਿੱਤਾ ਅਤੇ ਉਸ ‘ਤੇ ਦੁਬਾਰਾ ਅਧਿਕਾਰ ਕਰ ਲਿਆ ।
  5. 1221 ਈ: ਵਿਚ ਉਸਨੇ ਚੰਗੇਜ਼ ਖਾਨ ਦੀ ਅਗਵਾਈ ਵਿਚ ਮੰਗੋਲ ਹਮਲੇ ਤੋਂ ਭਾਰਤ ਦੀ ਰੱਖਿਆ ਕੀਤੀ ।
  6. ਉਸਨੇ ਰਾਜ ਦਾ ਸ਼ਾਸਨ ਪ੍ਰਬੰਧ ਚਲਾਉਣ ਲਈ 40 ਅਮੀਰਾਂ ਦੀ ਨਿਯੁਕਤੀ ਕੀਤੀ ਜਿਨ੍ਹਾਂ ਨੂੰ ਚਾਲੀਸਾ ਕਿਹਾ ਜਾਂਦਾ ਸੀ ।

ਪ੍ਰਸ਼ਨ 11.
ਜਲਾਲਉਦੀਨ ਖਿਲਜੀ ‘ਤੇ ਸੰਖੇਪ ਟਿੱਪਣੀ ਲਿਖੋ ।
ਉੱਤਰ-
ਜਲਾਲਉਦੀਨ ਖਿਲਜੀ, ਖਿਲਜੀ ਵੰਸ਼ ਦਾ ਸੰਸਥਾਪਕ ਸੀ । ਉਸਨੇ 1290 ਈ: ਤੋਂ 1296 ਈ: ਤਕ ਸ਼ਾਸਨ ਕੀਤਾ । ਉਸਦੇ ਸਮੇਂ ਦਰਬਾਰ ਸਾਜ਼ਿਸ਼ਾਂ ਦਾ ਅੱਡਾ ਬਣ ਗਿਆ ਸੀ । 1296 ਈ: ਵਿਚ ਜਲਾਲਉਦੀਨ ਖਿਲਜੀ ਦਾ ਕਤਲ ਕਰਕੇ ਉਸਦਾ ਭਤੀਜਾ ਅਤੇ ਦਾਮਾਦ ਅਲਾਉਦੀਨ ਖਿਲਜੀ ਰਾਜਗੱਦੀ ‘ਤੇ ਬੈਠਿਆ ।

PSEB 7th Class Social Science Solutions Chapter 10 ਦਿੱਲੀ ਸਲਤਨਤ

ਪ੍ਰਸ਼ਨ 12.
ਅਲਾਉਦੀਨ ਖਿਲਜੀ ਦੀਆਂ ਜਿੱਤਾਂ ਅਤੇ ਸੁਧਾਰਾਂ ਦੀ ਜਾਣਕਾਰੀ ਦਿਓ ।
ਉੱਤਰ-
ਅਲਾਉੱਦੀਨ ਖਿਲਜੀ, ਖ਼ਲਜੀ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਸੀ ।ਉਸਨੇ 1296 ਈ: ਤੋਂ 1316 ਈ: ਤਕ ਸ਼ਾਸਨ ਕੀਤਾ । ਉਹ ਇਕ ਆਸ਼ਾਵਾਦੀ ਸ਼ਾਸਕ ਸੀ ।
ਉਹ ਭਾਰਤ ਵਿਚ ਇਕ ਸਾਮਰਾਜ ਕਾਇਮ ਕਰਨਾਂ ਚਾਹੁੰਦਾ ਸੀ । ਜਿੱਤਾਂ –

  • 1299 ਈ: ਵਿਚ ਅਲਾਉਦੀਨ ਨੇ ਗੁਜਰਾਤ ‘ਤੇ ਜਿੱਤ ਪ੍ਰਾਪਤ ਕੀਤੀ ।
  • 1301 ਈ: ਵਿਚ ਉਸਨੇ ਰਣਥੰਭੋਰ ‘ਤੇ ਅਧਿਕਾਰ ਕਰ ਲਿਆ ।
  • 1303 ਈ: ਵਿਚ ਉਸਨੇ ਚਿਤੌੜ ‘ਤੇ ਅਧਿਕਾਰ ਕਰ ਲਿਆ ।
  • ਇਸਦੇ ਬਾਅਦ ਉਸਨੇ ਆਪਣੇ ਸੈਨਾਪਤੀ ਮਲਿਕ ਕਾਫੁਰ ਦੀ ਅਗਵਾਈ ਵਿਚ ਇਕ ਵੱਡੀ ਸੈਨਾ ਦੱਖਣ ਭਾਰਤ ਵਿਚ ਭੇਜੀ ।

ਮਲਿਕ ਕਾਫੂਰ ਨੇ ਦੇਵਗਿਰੀ, ਵਾਰੰਗਲ, ਦਵਾਰ ਸਮੁਦਰ ਅਤੇ ਮਦੁਰਾਇ ਦੇ ਖੇਤਰ ਜਿੱਤ ਲਏ । ਪਰ ਅਲਾਉੱਦੀਨ ਖਿਲਜੀ ਨੇ ਇਨ੍ਹਾਂ ਖੇਤਰਾਂ ਨੂੰ ਦਿੱਲੀ ਸਲਤਨਤ ਵਿਚ ਸ਼ਾਮਲ ਨਹੀਂ ਕੀਤਾ ।

ਅਲਾਉਦੀਨ ਖਿਲਜੀ ਦੇ ਸੁਧਾਰ –

  1. ਆਰਥਿਕ ਸੁਧਾਰ-ਅਲਾਉਦੀਨ ਖਿਲਜੀ ਨੇ ਸਾਰੇ ਜ਼ਰੂਰੀ ਵਸਤਾਂ ਦੇ ਮੁੱਲ ਬਹੁਤ ਘੱਟ ਕਰ ਦਿੱਤੇ । ਮੁੱਲਾਂ ਤੇ ਨਿਯੰਤਰਨ ਰੱਖਣ ਲਈ ਉਸਨੇ ਮੰਡੀ ਅਧਿਕਾਰੀਆਂ ਨੂੰ ਨਿਯੁਕਤ ਕੀਤਾ । ਜੋ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰਦਾ ਸੀ, ਉਸਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ ।
  2. ਸੈਨਿਕ ਸੁਧਾਰ-ਅਲਾਉਦੀਨ ਖਿਲਜੀ ਨੇ ਸੈਨਿਕਾਂ ਦਾ ਹੁਲੀਆ ਲਿਖਣ ਅਤੇ ਘੋੜਿਆਂ ਨੂੰ ਦਾਗਣ ਦੀ ਪ੍ਰਥਾ ਆਰੰਭ ਕੀਤੀ ।ਉਸਨੇ ਸੈਨਿਕਾਂ ਨੂੰ ਨਕਦ ਤਨਖ਼ਾਹ ਦੇਣਾ ਆਰੰਭ ਕੀਤਾ । ਉਸਨੇ ਸਾਮਰਾਜ ਦੇ ਵੱਖ-ਵੱਖ ਖੇਤਰਾਂ ਵਿਚ ਗੁਪਤਚਰਾਂ ਨੂੰ ਨਿਯੁਕਤ ਕੀਤਾ ।

ਪ੍ਰਸ਼ਨ 13.
ਫ਼ਿਰੋਜ਼ਸ਼ਾਹ ਤੁਗ਼ਲਕ ਦੇ ਸ਼ਾਸਨ ਕਾਲ ਬਾਰੇ ਲਿਖੋ ।
ਉੱਤਰ-
ਫ਼ਿਰੋਜ਼ ਤੁਗ਼ਲਕ ਮੁਹੰਮਦ ਤੁਗ਼ਲਕ ਦੀ ਮੌਤ ਦੇ ਬਾਅਦ ਦਿੱਲੀ ਦਾ ਸੁਲਤਾਨ ਬਣਿਆ । ਉਸ ਨੇ ਅਨੇਕ ਮਹੱਤਵਪੂਰਨ ਸੁਧਾਰ ਕੀਤੇ

  1. ਉਸ ਨੇ ਖੇਤੀਬਾੜੀ ਦੀ ਉੱਨਤੀ ਲਈ ਨਹਿਰਾਂ ਬਣਵਾਈਆਂ ਅਤੇ ਸਿੰਜਾਈ ਦਾ ਪ੍ਰਬੰਧ ਕੀਤਾ ।
  2. ਉਸ ਨੇ ਹਿਸਾਰ ਫ਼ਿਰੋਜ਼, ਜੌਨਪੁਰ, ਫ਼ਿਰੋਜ਼ਾਬਾਦ ਆਦਿ ਨਵੇਂ ਨਗਰ ਵਸਾਏ । ਉਸ ਨੇ ਕਈ ਬੰਨ੍ਹਾਂ, ਮਹੱਲਾਂ, ਸਕੂਲਾਂ, ਮਸਜਿਦਾਂ ਆਦਿ ਦਾ ਨਿਰਮਾਣ ਵੀ ਕਰਵਾਇਆ ।
  3. ਉਸ ਨੇ ਗ਼ਰੀਬਾਂ ਦੀ ਸਹਾਇਤਾ ਲਈ ਦੀਵਾਨ-ਏ-ਖੈਰਾਤ ਨਾਂ ਦੇ ਵਿਭਾਗ ਦੀ ਸਥਾਪਨਾ ਕੀਤੀ ।
  4. ਫ਼ਿਰੋਜ਼ ਤੁਗਲਕ ਨੇ ਆਪਣੇ ਦਾਸਾਂ ‘ਤੇ ਬਹੁਤ ਹੀ ਜ਼ਿਆਦਾ ਧਨ ਖ਼ਰਚ ਕੀਤਾ । ਇਸ ਨਾਲ ਰਾਜਕੋਸ਼ ਖ਼ਾਲੀ ਹੋ ਗਿਆ ।

ਪ੍ਰਸ਼ਨ 14.
ਇਬਰਾਹੀਮ ਲੋਧੀ ਦੇ ਰਾਜਕਾਲ ਬਾਰੇ ਲਿਖੋ ।
ਉੱਤਰ-
ਇਬਰਾਹੀਮ ਲੋਧੀ ਆਪਣੇ ਵੰਸ਼ ਦਾ ਆਖ਼ਰੀ ਸ਼ਾਸਕ ਸੀ । ਉਸ ਨੇ 1517 ਈ: ਤੋਂ 1526 ਈ: ਤਕ ਸ਼ਾਸਨ ਕੀਤਾ । ਉਹ ਆਪਣੇ ਕੇਂਦਰੀ ਸ਼ਾਸਨ ਨੂੰ ਸ਼ਕਤੀਸ਼ਾਲੀ ਬਣਾਉਣਾ ਚਾਹੁੰਦਾ ਸੀ | ਪਰ ਉਸ ਦੇ ਅਫ਼ਗਾਨ ਸਰਦਾਰ ਉਸ ਨੂੰ ਪਸੰਦ ਨਹੀਂ ਕਰਦੇ ਸਨ | ਉਨ੍ਹਾਂ ਨੇ ਉਸ ਦੇ ਲਈ ਅਨੇਕ ਮੁਸ਼ਕਿਲਾਂ ਪੈਦਾ ਕੀਤੀਆਂ | ਅਸਲ ਵਿਚ ਇਬਰਾਹੀਮ ਲੋਧੀ ਬਹੁਤ ਦੂਰਦਰਸ਼ੀ ਸ਼ਾਸਕ ਨਹੀਂ ਸੀ ।

ਉਹ ਆਪਣੇ ਅਮੀਰਾਂ ਦੇ ਨਾਲ ਮਿੱਤਰਤਾ-ਪੂਰਵਕ ਵਿਵਹਾਰ ਕਰਕੇ ਉਨ੍ਹਾਂ ਦਾ ਮਨ ਜਿੱਤ ਸਕਦਾ ਸੀ | ਪਰ ਆਪਣੇ ਜ਼ਿੱਦੀ ਸੁਭਾਅ ਕਾਰਨ ਇਬਰਾਹੀਮ ਲੋਧੀ ਨੇ ਉਨ੍ਹਾਂ ਨੂੰ ਆਪਣਾ ਦੁਸ਼ਮਣ ਬਣਾ ਲਿਆ । ਸਿੱਟੇ ਵਜੋਂ ਉਨ੍ਹਾਂ ਨੇ ਦਿੱਲੀ ਸਲਤਨਤ ਵਿਰੁੱਧ ਵਿਦਰੋਹ ਕਰਨਾ ਸ਼ੁਰੂ ਕਰ ਦਿੱਤਾ (1526 ਈ: ਵਿਚ ਇਬਰਾਹੀਮ ਲੋਧੀ ਪਾਨੀਪਤ ਦੀ ਪਹਿਲੀ ਲੜਾਈ ਵਿਚ ਬਾਬਰ ਦੇ ਵਿਰੁੱਧ ਲੜਦਾ ਹੋਇਆ ਮਾਰਿਆ ਗਿਆ ।

ਪ੍ਰਸ਼ਨ 15.
ਭਾਰਤ ‘ਤੇ ਤੈਮੂਰ ਦੇ ਹਮਲੇ ਦਾ ਸੰਖੇਪ ਵਰਣਨ ਕਰੋ ।
ਉੱਤਰ-
ਤੈਮੁਰ ਮੱਧ ਏਸ਼ੀਆ ਵਿਚ ਬਲਖ ਦਾ ਸ਼ਾਸਕ ਸੀ 1398 ਈ: ਵਿਚ ਉਸਨੇ ਭਾਰਤ ‘ਤੇ ਹਮਲਾ ਕਰ ਦਿੱਤਾ । ਅਤੇ ਦਿੱਲੀ ਵਿਚ ਭਾਰੀ ਲੁੱਟ-ਮਾਰ ਕੀਤੀ । ਅਨੇਕ ਲੋਕ ਮਾਰੇ ਗਏ । ਉਹ ਲੁੱਟਮਾਰ ਕਰਕੇ ਮੱਧ ਏਸ਼ੀਆ ਪਰਤ ਗਿਆ । ਤੈਮੁਰ ਦੇ ਵਾਪਸ ਜਾਣ ਦੇ ਬਾਅਦ ਪੰਜਾਬ, ਮਾਲਵਾ, ਮੇਵਾੜ, ਜੌਨਪੁਰ, ਖਾਨਦੇਸ਼,
ਗੁਜਰਾਤ ਆਦਿ ਪੁੱਤਾਂ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ । |

ਪ੍ਰਸ਼ਨ 16.
ਸੱਯਦ ਵੰਸ਼ (1414 ਈ: -1451 ਈ:) ’ਤੋ ਇਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਤੈਮੂਰ ਨੇ ਦਿੱਲੀ ਛੱਡਣ ਤੋਂ ਪਹਿਲਾਂ ਖਿਜਰ ਖਾਨ ਨੂੰ ਮੁਲਤਾਨ, ਲਾਹੌਰ ਅਤੇ ਦੀਪਾਲਪੁਰ ਦਾ ਰਾਜਪਾਲ ਨਿਯੁਕਤ ਕੀਤਾ ਸੀ । 1414 ਈ: ਵਿਚ ਖਿਜਰ ਖਾਨ ਨੇ ਦਿੱਲੀ ਨੂੰ ਜਿੱਤ ਲਿਆ ਅਤੇ ਸੱਯਦ ਵੰਸ਼ ਦੀ ਸਥਾਪਨਾ ਕੀਤੀ । | ਇਸ ਵੰਸ਼ ਨੇ 1414 ਈ: ਤੋਂ 1451 ਈ: ਤਕ ਰਾਜ ਕੀਤਾ । ਇਸ ਵੰਸ਼ ਦਾ ਆਖਰੀ ਸ਼ਾਸਕ ਅਲਾਉਦੀਨ ਆਲਮ ਸ਼ਾਹ, ਲਾਹੌਰ ਦੇ ਰਾਜਪਾਲ ਬਹਿਲੋਲ ਲੋਧੀ ਤੋਂ ਹਾਰ ਗਿਆ ਸੀ ।

PSEB 7th Class Social Science Solutions Chapter 10 ਦਿੱਲੀ ਸਲਤਨਤ

ਪ੍ਰਸ਼ਨ 17.
ਬਹਿਲੋਲ ਲੋਧੀ ਅਤੇ ਸਿਕੰਦਰ ਲੋਧੀ ਦਾ ਸੰਖੇਪ ਵਰਣਨ ਕਰੋ ।
ਉੱਤਰ-
ਬਹਿਲੋਲ ਲੋਧੀ-ਬਹਿਲੋਲ ਲੋਧੀ, ਲੋਧੀ ਵੰਸ਼ ਦਾ ਸੰਸਥਾਪਕ ਅਤੇ ਪਹਿਲਾ ਸ਼ਾਸਕ ਸੀ । ਉਸਨੇ ਦਿੱਲੀ ‘ ਸਲਤਨਤ ਦੇ ਗੌਰਵ ਨੂੰ ਮੁੜ ਸਥਾਪਿਤ ਕਰਨ ਦਾ ਯਤਨ ਕੀਤਾ । ਉਸਨੇ ਦੇਸ਼ ਵਿਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਸਥਾਪਿਤ ਕੀਤੀ । 1488 ਈ: ਵਿਚ ਉਸਦੀ ਮੌਤ ਹੋ ਗਈ । ਉਸ ਦਾ ਪੁੱਤਰ ਸਿਕੰਦਰ ਲੋਧੀ ਉਸਦਾ ਉੱਤਰਾਧਿਕਾਰੀ ਬਣਿਆ | ਸਿਕੰਦਰ ਲੋਧੀ-ਸਿਕੰਦਰ ਲੋਧੀ (1488-1517 ਈ:) ਲੋਧੀ ਵੰਸ਼ ਦਾ ਬਹੁਤ ਹੀ ਸ਼ਕਤੀਸ਼ਾਲੀ ਰਾਜਾ ਸੀ । ਉਹ ਚੰਗਾ ਸ਼ਾਸਨ ਪ੍ਰਬੰਧਕ ਸੀ ।ਉਸਨੇ ਲੋਕਾਂ ਦੇ ਕਲਿਆਣ ਲਈ ਕਈ ਕੰਮ ਕੀਤੇ ।

ਉਦਾਹਰਨ ਲਈ ਉਸਨੇ ਖੇਤੀਬਾੜੀ ਵਿਚ ਸੁਧਾਰ ਕੀਤਾ ਅਤੇ ਲੋੜੀਂਦੀਆਂ ਵਸਤਾਂ ਦੇ ਮੁੱਲ ਘੱਟ ਕਰ ਦਿੱਤੇ । 1503 ਈ: ਵਿਚ ਉਸਨੇ ਆਗਰਾ ਨਗਰ ਦੀ ਸਥਾਪਨਾ ਕੀਤੀ ਅਤੇ ਇਸਨੂੰ ਆਪਣੀ ਰਾਜਧਾਨੀ ਬਣਾਇਆ 1517 ਈ: ਵਿਚ ਉਸਦੀ ਮੌਤ ਹੋ ਗਈ ।

ਪ੍ਰਸ਼ਨ 18.
ਦਿੱਲੀ ਸਲਤਨਤ ਸਮੇਂ ਰਾਜਨੀਤਿਕ ਸੰਸਥਾਵਾਂ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ-
ਦਿੱਲੀ ਸਲਤਨਤ ਸਮੇਂ ਰਾਜਨੀਤਿਕ ਸੰਸਥਾਵਾਂ ਦੇ ਵਿਕਾਸ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ –
I. ਕੇਂਦਰੀ ਸਰਕਾਰ-ਸੁਲਤਾਨ ਨਿਰੰਕੁਸ਼ ਸ਼ਾਸਕ ਸੀ । ਉਸਦੇ ਕੋਲ ਬਹੁਤ ਸ਼ਕਤੀਆਂ ਸਨ । ਉਹ ਮੰਤਰੀਆਂ ਦੀ ਸਹਾਇਤਾ ਨਾਲ ਸ਼ਾਸਨ ਕਰਦਾ ਸੀ । ਸਾਰੇ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਸੁਲਤਾਨ ਹੀ ਨਿਯੁਕਤ ਕਰਦਾ ਸੀ । ਉਹ ਸੁਲਤਾਨ ਦੇ ਆਦੇਸ਼ ਅਨੁਸਾਰ ਹੀ ਆਪਣੇ ਵਿਭਾਗਾਂ ਦਾ ਸ਼ਾਸਨ ਪ੍ਰਬੰਧ ਚਲਾਉਂਦੇ ਸਨ । ਦਿੱਲੀ ਸਲਤਨਤ ਦਾ ਸ਼ਾਸਨ ਪ੍ਰਬੰਧ ਮੁੱਖ ਤੌਰ ‘ਤੇ ਇਸਲਾਮੀ ਕਾਨੂੰਨਾਂ ਤੇ ਆਧਾਰਿਤ ਸੀ । ਸਰਕਾਰ ਦੇ ਅਨੇਕ ਵਿਭਾਗ ਸਨ | ਹਰ ਵਿਭਾਗ ਦੀ ਦੇਖਭਾਲ ਕਿਸੇ ਮੰਤਰੀ ਜਾਂ ਅਧਿਕਾਰੀ ਦੁਆਰਾ ਕੀਤੀ ਜਾਂਦੀ ਸੀ ।

  • ਵਜ਼ੀਰ-ਵਜ਼ੀਰ ਰਾਜ ਦਾ ਸਭ ਤੋਂ ਵੱਧ ਮਹੱਤਵਪੂਰਨ ਮੰਤਰੀ ਸੀ ।ਉਹ ਵਿੱਤ ਅਤੇ ਲਗਾਨ ਕਰ ਵਿਭਾਗ ਦਾ ਮੁਖੀ ਸੀ । ਉਸਦੀ ਸਹਾਇਤਾ ਲਈ ਬਹੁਤ ਸਾਰੇ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਸਨ । ਇਨ੍ਹਾਂ ਵਿਚੋਂ ਮੁਸ਼ਰਿਫ-ਏ-ਮਮਾਲਿਕ ਮਹਾਂਲੇਖਾਕਾਰ ਅਤੇ ਮੁਸਤੋਫੀ-ਏ-ਮਮਾਲਿਕ (ਮਹਾਂ ਲੇਖਾ ਨਿਰੀਖਕ) ਮਹੱਤਵਪੂਰਨ ਸਨ ।
  • ਆਰਿਜ-ਏ-ਮਮਾਲਿਕ-ਇਹ ਸੈਨਾ ਦਾ ਮੰਤਰੀ ਸੀ ।
  • ਦੀਵਾਨ-ਏ-ਇੰਸ਼ਾਹ-ਇਹ ਗੁਪਤਚਰ ਵਿਭਾਗ ਦਾ ਮੰਤਰੀ ਸੀ ।
  • ਦੀਵਾਨ-ਏ-ਰਿਸਾਲਤ-ਇਹ ਵਿਦੇਸ਼ੀ ਵਿਭਾਗ ਦਾ ਮੰਤਰੀ ਸੀ ।
  • ਸਦਰ-ਏ-ਸਾਦੂਰ-ਇਹ ਧਾਰਮਿਕ ਸਿੱਖਿਆ ਮਾਮਲਿਆਂ ਦਾ ਮੰਤਰੀ ਸੀ ।

II. ਪ੍ਰਾਂਤਕ ਪ੍ਰਬੰਧ-ਸ਼ਾਸਨ ਪ੍ਰਬੰਧ ਦੀ ਸਹੂਲਤ ਲਈ ਸਾਮਰਾਜ ਨੂੰ ਕਈ ਪ੍ਰਾਂਤਾਂ ਵਿਚ ਵੰਡਿਆ ਗਿਆ ਸੀ । ਪ੍ਰਾਂਤਕ ਸ਼ਾਸਨ ਨੂੰ ਚਲਾਉਣ ਲਈ ਕਈ ਰਾਜਪਾਲ (ਗਵਰਨਰ ਨਿਯੁਕਤ ਕੀਤੇ ਗਏ ਸਨ । ਉਨ੍ਹਾਂ ਨੂੰ ਸੂਬੇਦਾਰ, ਮੁਫਤੀ ਜਾਂ ਵਲੀ ਕਿਹਾ ਜਾਂਦਾ ਸੀ । ਪਾਂਤਾਂ ਨੂੰ ਅੱਗੇ ਪਰਗਨਿਆਂ ਵਿਚ ਵੰਡਿਆ ਗਿਆ ਸੀ ।
ਪਿੰਡਾਂ ਦੇ ਇਕ ਸਮੂਹ ਨੂੰ ਮਿਲਾ ਕੇ ਇਕ ਪਰਗਨਾ ਬਣਦਾ ਸੀ । ਪਰਗਨੇ ਦਾ ਮੁੱਖ ਅਧਿਕਾਰੀ . ਆਮਿਲ ਹੁੰਦਾ ਸੀ । ਪਿੰਡ ਦੇ ਮੁਖੀ ਨੂੰ ਮੁਕੱਦਮ ਕਿਹਾ ਜਾਂਦਾ ਸੀ।

III. ਸੈਨਿਕ ਨਿਯੰਤਰਨ ਦੇ ਢੰਗ-ਸੁਲਤਾਨ ਦੀ ਸ਼ਕਤੀ ਉਸਦੀ ਸੈਨਾ ‘ਤੇ ਨਿਰਭਰ ਕਰਦੀ ਸੀ । ਦਿੱਲੀ ਸਲਤਨਤ ਦੇ ਸੁਲਤਾਨਾਂ ਨੇ ਆਪਣੀ ਸੈਨਾ ਦੀ ਸਹਾਇਤਾ ਨਾਲ ਭਾਰਤ ਦੇ ਬਹੁਤ ਸਾਰੇ ਹਿੱਸਿਆਂ ‘ਤੇ ਅਧਿਕਾਰ ਕਰ ਲਿਆ ਸੀ । ਉਨ੍ਹਾਂ ਨੇ ਸੈਨਾ ਦੀ ਸਹਾਇਤਾ ਨਾਲ ਵਿਦੇਸ਼ੀ ਹਮਲਿਆਂ ਨੂੰ ਰੋਕਿਆ | ਸੈਨਾ ਦੀ ਸਹਾਇਤਾ ਨਾਲ ਹੀ ਉਨ੍ਹਾਂ ਨੇ ਆਪਣੇ ਰਾਜਾਂ ਵਿਚ ਕਾਨੂੰਨੀ ਵਿਵਸਥਾ ਕਾਇਮ ਕੀਤੀ । ਵਿਦਰੋਹਾਂ ਨੂੰ ਦਬਾਉਣ ਲਈ ਵੀ ਸੈਨਿਕ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਸੀ । ਸ਼ਕਤੀਸ਼ਾਲੀ ਸੈਨਾ ਦੇ ਬਿਨਾਂ ਉਹ ਆਪਣੀ ਹੋਂਦ ਬਾਰੇ ਸੋਚ ਵੀ ਨਹੀਂ ਸਕਦੇ ਸਨ । ਇਸ ਲਈ ਦਿੱਲੀ ਦੇ ਸੁਲਤਾਨਾਂ ਨੇ ਸੈਨਿਕ ਕੰਟਰੋਲ ਦੇ ਸਾਰੇ ਤਰੀਕਿਆਂ ਦੀ ਵਰਤੋਂ ਕੀਤੀ ।

ਪ੍ਰਸ਼ਨ 19.
ਦਿੱਲੀ ਸਲਤਨਤ ਦੇ ਸੰਦਰਭ ਵਿਚ ਹੇਠ ਲਿਖਿਆਂ ‘ਤੇ ਸੰਖੇਪ ਨੋਟ ਲਿਖੋ
1. ਸ਼ਾਹੀ ਦਰਬਾਰ
2. ਕੁਲੀਨ ਵਰਗ
3. ਭੂਮੀ ਸੁਧਾਰ
4. ਲਗਾਨ ਦੇ ਤ ।
ਉੱਤਰ-
1. ਸ਼ਾਹੀ ਦਰਬਾਰ-ਦਿੱਲੀ ਸਲਤਨਤ ਦੇ ਸੁਲਤਾਨਾਂ ਨੇ ਆਪਣੇ-ਆਪਣੇ ਸ਼ਾਹੀ ਦਰਬਾਰ ਦੀ ਸਥਾਪਨਾ ਕੀਤੀ । ਰਾਜਕੁਮਾਰਾਂ ਨੂੰ ਅੱਗੇ ਵਾਲੀਆਂ ਸੀਟਾਂ (ਸਥਾਨ) ਦਿੱਤੀਆਂ ਗਈਆਂ | ਮੰਤਰੀ, ਵਿਭਾਗ-ਮੁਖੀ, ਹੋਰ ਅਧਿਕਾਰੀਆਂ ਅਤੇ ਵਿਦੇਸ਼ੀ ਰਾਜਦੂਤਾਂ ਨੂੰ ਸਥਾਈ ਸੀਟਾਂ ਪ੍ਰਦਾਨ ਕੀਤੀਆਂ ਗਈਆਂ । ਸੁਲਤਾਨ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦਾ ਉੱਤਰ ਦੇਣ ਲਈ ਵਿਭਾਗ-ਮੁਖੀ ਹਮੇਸ਼ਾਂ ਹਾਜ਼ਰ ਰਹਿੰਦੇ ਸਨ ।

2. ਕੁਲੀਨ ਵਰਗ-ਦਿੱਲੀ ਸਲਤਨਤ ਦੇ ਸੁਲਤਾਨ ਪੂਰਨ ਤੌਰ ‘ਤੇ ਨਿਰੰਕੁਸ਼ ਸਨ ।ਉਹ ਕੁਲੀਨ ਵਰਗ ਦੀ ਸਹਾਇਤਾ ਨਾਲ ਸ਼ਾਸਨ ਕਰਦੇ ਸਨ ।
ਉਨ੍ਹਾਂ ਵਿਚੋਂ ਬਹੁਤ ਸਾਰੇ ਕੁਲੀਨ ਤੁਰਕ ਜਾਂ ਅਫ਼ਗਾਨ ਪਰਿਵਾਰਾਂ ਵਿਚੋਂ ਸਨ ਪਰ ਅਲਾਉੱਦੀਨ ਖਲਜੀ ਦੇ ਰਾਜਕਾਲ ਦੇ ਬਾਅਦ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਅਧਿਕਾਰੀ ਨਿਯੁਕਤ ਕੀਤਾ ਜਾਣ ਲੱਗਾ ਸੀ । ਇਸ ਤਰ੍ਹਾਂ ਉਨ੍ਹਾਂ ਨੇ ਵੀ ਕੁਲੀਨ ਵਰਗ ਦੀ ਰਚਨਾ ਕੀਤੀ । ਕੇਂਦਰੀ ਮੰਤਰੀ, ਪ੍ਰਾਂਤਾਂ ਦੇ ਗਵਰਨਰ ਅਤੇ ਸੈਨਾ ਦੇ ਮੁਖੀ ਕੁਲੀਨ ਵਰਗ ਵਿਚ ਸ਼ਾਮਿਲ ਸਨ ।

3. ਭੂਮੀ ਸੁਧਾਰ-ਭੂਮੀ ਕਰ ਦਿੱਲੀ ਸਲਤਨਤ ਦੀ ਆਮਦਨ ਦਾ ਮੁੱਖ ਸਾਧਨ ਸੀ । ਉਸ ਸਮੇਂ ਭੂਮੀ ਕਰ ਨਿਸ਼ਚਿਤ ਕਰਨ ਲਈ ਤਿੰਨ ਵਿਧੀਆਂ ਪ੍ਰਚੱਲਿਤ ਸਨ ।
ਇਹ ਬਟਾਈ, ਕਨਕੂਤ ਅਤੇ ਭੂਮੀ ਦੇ ਮਾਪ ‘ਤੇ ਆਧਾਰਿਤ ਸੀ । ਭੂਮੀ ਕਰ ਨਕਦ ਜਾਂ ਕਿਸੇ ਹੋਰ ਰੂਪ ਵਿਚ ਇਕੱਠਾ ਕੀਤਾ ਜਾਂਦਾ ਸੀ | ਅਲਾਉੱਦੀਨ ਖਿਲਜੀ ਨੇ ਭੂਮੀ ਸੁਧਾਰ ਵਲ ਵਿਸ਼ੇਸ਼ ਧਿਆਨ ਦਿੱਤਾ । ਉਸਨੇ ਖੇਤੀਯੋਗ ਭੂਮੀ ਦਾ ਮਾਪ ਕਰਵਾਇਆ ਅਤੇ ਖੇਤੀਬਾੜੀ ਦੀ ਦੇਖਭਾਲ ਕਰਨ ਲਈ ‘ਦੀਵਾਨ-ਏ-ਮਸਤਖਰਾਜ’
ਨਾਂ ਦੇ ਵਿਭਾਗ ਦੀ ਸਥਾਪਨਾ ਕੀਤੀ । ਉਸ ਸਮੇਂ ਭੁਮੀ ਕਰੋ ਦੀ ਦਰ ਬਹੁਤ ਉੱਚੀ ਸੀ । ਫ਼ਿਰੋਜ਼ਸ਼ਾਹ ਤੁਗ਼ਲਕ ਨੇ ਵੀ ਖੇਤੀਬਾੜੀ ਨੂੰ ਉਤਸ਼ਾਹਿਤ ਕੀਤਾ । ਉਸਨੇ ਸਿੰਜਾਈ ਲਈ ਬਹੁਤ ਸਾਰੀਆਂ ਨਹਿਰਾਂ ਪੁਟਵਾਈਆਂ, ਭੂਮੀ ਕਰ ਦੀ ਦਰ ਘੱਟ ਕੀਤੀ ਅਤੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ।

4. ਲਗਾਨ ਦੇ ਸੋਤ-ਦਿੱਲੀ ਸਲਤਨਤ ਦੇ ਲਗਾਨ ਦਾ ਸਥਿਰ ਸੋਤ ਭੁਮੀ ਕਰ ਸੀ । ਪਰ ਲਗਾਨ ਦੇ ਕਈ ਅਸਥਿਰ ਸੋਤ ਵੀ ਸਨ, ਜਿਵੇਂ-ਖਰਾਜ, ਖਮਸ, ਜਕਾਤ ਅਤੇ ਜਜ਼ੀਆ | ਖਰਾਜ ਗੈਰ-ਮੁਸਲਿਮਾਂ ਤੋਂ ਵਸੂਲ ਕੀਤਾ ਜਾਂਦਾ ਸੀ । ਇਹ ਕਰ ਕੁੱਲ ਉਪਜ ਦਾ 10% ਤੋਂ 50% ਤਕ ਹੁੰਦਾ ਸੀ । ਖਮਸ ਯੁੱਧ ਵਿਚ ਲੁੱਟੇ ਗਏ ਮਾਲ ਦਾ 1/5 ਹਿੱਸਾ ਹੁੰਦਾ ਸੀ । ਇਸ ਤੇ ਸੁਲਤਾਨ ਦਾ ਅਧਿਕਾਰ ਹੁੰਦਾ ਸੀ । ਲੁੱਟ ਦੇ ਮਾਲ ਦਾ ਬਾਕੀ 4/5 ਹਿੱਸਾ ਸੈਨਾ ਵਿਚ ਵੰਡ ਦਿੱਤਾ ਜਾਂਦਾ ਸੀ । ਜਕਾਤ ਇਕ ਧਾਰਮਿਕ ਕਰ ਸੀ, ਜੋ ਮੁਸਲਮਾਨਾਂ ‘ਤੇ ਲਗਾਇਆ ਜਾਂਦਾ ਸੀ । ਇਹ ਕਰ ਉਨ੍ਹਾਂ ਦੀ ਸੰਪੱਤੀ ਦਾ 2.5% ਹੁੰਦਾ ਸੀ । ਜਜ਼ੀਆ ਕਰ ਗੈਰ-ਮੁਸਲਮਾਨਾਂ ‘ਤੇ ਲਗਾਇਆ ਜਾਂਦਾ ਸੀ । ਕਿਹਾ ਜਾਂਦਾ ਹੈ ਕਿ ਔਰਤਾਂ, ਬੱਚਿਆਂ ਅਤੇ ਗਰੀਬ ਲੋਕਾਂ ‘ ਤੇ ਇਹ ਕਰ ਨਹੀਂ ਲਾਇਆ ਜਾਂਦਾ ਸੀ । ਇਸ ਕਰ ਦੀ ਵਸੂਲੀ ਆਮਦਨ ਦੇ ਆਧਾਰ ‘ਤੇ 10 ਤੋਂ 40 ਟਕੇ ਤਕ ਕੀਤੀ ਜਾਂਦੀ ਸੀ ।

ਵਸਤੂਨਿਸ਼ਠ ਪ੍ਰਸ਼ਨ
(ਉ) ਸਹੀ ਜੋੜੇ ਬਣਾਓ

1. ਇਲਤੁਤਮਿਸ਼ (i) ਸੈਨਿਕਾਂ ਦਾ ਹੁਲੀਆ
2. ਅਲਾਉੱਦੀਨ ਖ਼ਿਲਜੀ (ii) ਪਾਣੀਪਤ ਦੀ ਪਹਿਲੀ ਲੜਾਈ
3. ਮੁਹੰਮਦ-ਬਿਨ-ਤੁਗ਼ਲਕ (iii) ਚਾਲੀ ਅਮੀਰਾਂ ਦੀ ਨਿਯੁਕਤੀ
4. ਇਬਰਾਹਿਮ ਲੋਧੀ (iv) ਵਿਦਵਾਨ ਮੂਰਖ

ਉੱਤਰ-

1. ਇਲਤੁਤਮਿਸ਼ (iii) ਚਾਲੀ ਅਮੀਰਾਂ ਦੀ ਨਿਯੁਕਤੀ
2. ਅਲਾਉੱਦੀਨ ਖ਼ਿਲਜੀ (i) ਸੈਨਿਕਾਂ ਦਾ ਹੁਲੀਆ ।
3. ਮੁਹੰਮਦ-ਬਿਨ-ਤੁਗ਼ਲਕ (ii) ਵਿਦਵਾਨ ਮੂਰਖ
4. ਇਬਰਾਹਿਮ ਲੋਧੀ (iv) ਪਾਣੀਪਤ ਦੀ ਪਹਿਲੀ ਲੜਾਈ ।

(ਅ) ਸਹੀ ਉੱਤਰ ਚੁਣੋ

ਪ੍ਰਸ਼ਨ 1.
ਦਾਸ ਵੰਸ਼ ਦੇ ਕਿਹੜੇ ਸ਼ਾਸਕ ਦੀ ਮੌਤ ਘੋੜੇ ਤੋਂ ਡਿੱਗ ਜਾਣ ਦੇ ਕਾਰਨ ਹੋਈ ਸੀ ?
(i) ਕੁਤਬਉੱਦੀਨ ਐਬਕ
(ii) ਇਲਤੁਤਮਿਸ਼
(iii) ਬਲਬਨ ।
ਉੱਤਰ-
(i) ਕੁਤਬਉੱਦੀਨ ਐਬਕ ।

ਪ੍ਰਸ਼ਨ 2.
ਕੀ ਤੁਸੀਂ ਖਿਲਜੀ ਦੀਆਂ ਦੱਖਣੀ ਭਾਰਤ ਦੀਆਂ ਜਿੱਤਾਂ ਦੀ ਪ੍ਰਧਾਨਗੀ ਕਰਨ ਵਾਲੇ ਜਨਰਲ ਦਾ ਨਾਂ ਦੱਸ ਸਕਦੇ ਹੋ ?
(i) ਮੁਬਾਰਕ ਸ਼ਾਹ
(ii) ਮਲਿਕ ਕਾਵੂਰ
(iii) ਜਲਾਲੁਦੀਨ ਖਿਲਜੀ ।
ਉੱਤਰ-
(ii) ਮਲਿਕ ਕਾਵੂਰ ।

PSEB 7th Class Social Science Solutions Chapter 10 ਦਿੱਲੀ ਸਲਤਨਤ

ਪ੍ਰਸ਼ਨ 3.
ਚਿੱਤਰ ਵਿਚ ਦਿਖਾਇਆ ਗਿਆ ਵਿਅਕਤੀ 1526 ਈ: ਵਿਚ ਬਾਬਰ ਦੇ ਹੱਥੋਂ ਇਕ ਲੜਾਈ ਵਿਚ ਹਾਰਿਆ ਹੋਇਆ ਸੀ। ਉਹ ਲੜਾਈ ਕਿਹੜੀ ਸੀ ?
PSEB 7th Class Social Science Solutions Chapter 10 ਦਿੱਲੀ ਸਲਤਨਤ 3
(i) ਪਾਣੀਪਤ ਦੀ ਪਹਿਲੀ ਲੜਾਈ
(ii) ਪਾਣੀਪਤ ਦੀ ਦੂਸਰੀ ਲੜਾਈ
(iii) ਪਾਣੀਪਤ ਦੀ ਤੀਸਰੀ ਲੜਾਈ।
ਉੱਤਰ-
(i) ਪਾਣੀਪਤ ਦੀ ਪਹਿਲੀ ਲੜਾਈ ।