PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

Punjab State Board PSEB 7th Class Social Science Book Solutions Civics Chapter 18 ਲੋਕਤੰਤਰ ਅਤੇ ਸਮਾਨਤਾ Textbook Exercise Questions, and Answers.

PSEB Solutions for Class 7 Social Science Chapter 18 ਲੋਕਤੰਤਰ ਅਤੇ ਸਮਾਨਤਾ

Social Science Guide for Class 7 PSEB ਲੋਕਤੰਤਰ ਅਤੇ ਸਮਾਨਤਾ Textbook Questions, and Answers

(ੳ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-15 ਸ਼ਬਦਾਂ ਵਿਚ ਲਿਖੋ

ਪ੍ਰਸ਼ਨ 1.
ਲੋਕਤੰਤਰ ਸਰਕਾਰ ਤੋਂ ਕੀ ਭਾਵ ਹੈ ?
ਉੱਤਰ-
ਲੋਕਤੰਤਰ ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ ਅਰਥਾਤ ਉੱਥੋਂ ਦਾ ਸ਼ਾਸਨ ਲੋਕਾਂ ਦੀ ਇੱਛਾ ਅਨੁਸਾਰ ਚਲਾਇਆ ਜਾਂਦਾ ਹੈ । ਕਾਨੂੰਨ ਦੇ ਅਨੁਸਾਰ ਵੀ ਸ਼ਾਸਨ ਚਲਾਉਣ ਦੀ ਸ਼ਕਤੀ ਲੋਕਾਂ ਦੇ ਹੱਥ ਵਿਚ ਹੁੰਦੀ ਹੈ । ਲੋਕਤੰਤਰ ਲੋਕਤੰਤਰ ਅਤੇ ਸਮਾਨਤਾ ਵਿਚ ਕਾਨੂੰਨ ਦਾ ਸ਼ਾਸਨ (Rule of Law) ਹੁੰਦਾ ਹੈ । ਲੋਕਤੰਤਰੀ ਸਰਕਾਰ ਲੋਕਾਂ ਦੁਆਰਾ ਹੀ ਬਣਾਈ ਜਾਂਦੀ ਹੈ ਅਤੇ ਉਹ ਲੋਕਾਂ ਦੇ ਕਲਿਆਣ ਲਈ ਹੀ ਕੰਮ ਕਰਦੀ ਹੈ । ਇਬਰਾਹਿਮ ਲਿੰਕਨ ਦੇ ਸ਼ਬਦਾਂ ਵਿਚ, ਲੋਕਤੰਤਰੀ ਸਰਕਾਰ ‘ਲੋਕਾਂ ਦੀ, ‘ਲੋਕਾਂ ਦੁਆਰਾ ਅਤੇ ਲੋਕਾਂ ਲਈ ਹੁੰਦੀ ਹੈ ।

ਪ੍ਰਸ਼ਨ 2.
‘ਕਾਨੂੰਨ ਦੇ ਰਾਜ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
“ਕਾਨੂੰਨ ਦੇ ਰਾਜ` ਤੋਂ ਭਾਵ ਇਹ ਹੈ ਕਿ ਦੇਸ਼ ਦਾ ਸ਼ਾਸਨ ਨਿਸ਼ਚਿਤ ਕਾਨੂੰਨਾਂ ਜਾਂ ਨਿਯਮਾਂ ਦੇ ਅਨੁਸਾਰ ਚਲਾਇਆ ਜਾਂਦਾ ਹੈ । ਸਰਕਾਰ ਇਨ੍ਹਾਂ ਨਿਯਮਾਂ ਦੀ ਅਣਦੇਖੀ ਨਹੀਂ ਕਰ ਸਕਦੀ । ਉਸਦੀ ਸ਼ਕਤੀ ਦਾ ਸ੍ਰੋਤ ਕਾਨੂੰਨ ਹੁੰਦੇ ਹਨ ।

ਪ੍ਰਸ਼ਨ 3.
ਵੋਟ ਦੇ ਅਧਿਕਾਰ ਦਾ ਲੋਕਤੰਤਰ ਵਿਚ ਕੀ ਮਹੱਤਵ ਹੈ ?
ਉੱਤਰ-
ਆਧੁਨਿਕ ਲੋਕਤੰਤਰ ਪ੍ਰਤੀਨਿਧ ਲੋਕਤੰਤਰ ਹੈ । ਇਸ ਵਿਚ ਨਾਗਰਿਕ ਆਪਣੇ ਪ੍ਰਤੀਨਿਧ ਚੁਣਦੇ ਹਨ ਜੋ ਸਰਕਾਰ ਚਲਾਉਂਦੇ ਹਨ ਅਤੇ ਕਾਨੂੰਨ ਬਣਾਉਂਦੇ ਹਨ । ਇਨ੍ਹਾਂ ਪ੍ਰਤੀਨਿਧਾਂ ਦੀ ਚੋਣ ਵੋਟ ਜਾਂ ਮਤ ਅਧਿਕਾਰ ਦੁਆਰਾ ਹੀ ਹੁੰਦੀ ਹੈ । ਜੇਕਰ ਸਰਕਾਰ ਅਯੋਗ ਹੋਵੇ ਤਾਂ ਉਸਨੂੰ ਵੀ ਵੋਟ ਦੁਆਰਾ ਬਦਲਿਆ ਜਾਂਦਾ ਹੈ ।
ਇਸ ਲਈ ਲੋਕਤੰਤਰ ਵਿਚ ਵੋਟ ਦਾ ਅਧਿਕਾਰ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ।

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

ਪ੍ਰਸ਼ਨ 4.
ਪ੍ਰਧਾਨਾਤਮਕ ਸਰਕਾਰ ਕਿਹੜੀ ਹੁੰਦੀ ਹੈ ?
ਉੱਤਰ-
ਨੋਟ-ਇਸਦੇ ਲਈ ਦੇਖੋ 50-60 ਸ਼ਬਦਾਂ ਵਾਲਾ ਪ੍ਰਸ਼ਨ ਨੰ.4.

ਪ੍ਰਸ਼ਨ 5.
ਲੋਕਤੰਤਰ ਵਿਚ ਲੋਕਮਤ ਦਾ ਕੀ ਮਹੱਤਵ ਹੈ ?
ਉੱਤਰ-
ਲੋਕਮਤ ਤੋਂ ਭਾਵ ਲੋਕਾਂ ਦੀ ਇੱਛਾ ਤੋਂ ਹੈ । ਲੋਕਤੰਤਰ ਵਿਚ ਨੀਤੀਆਂ ਦਾ ਨਿਰਮਾਣ ਲੋਕਮਤ ਦੇ ਆਧਾਰ ‘ਤੇ ਹੀ ਹੁੰਦਾ ਹੈ । ਲੋਕਮਤ ਦੀ ਉਪੇਖਿਆ ਕਰਨ ਵਾਲੀ ਸਰਕਾਰ ਨੂੰ ਅਗਲੀਆਂ ਚੋਣਾਂ ਵਿਚ ਬਦਲ ਦਿੱਤਾ ਜਾਂਦਾ ਹੈ । ਇਸ ਤਰ੍ਹਾਂ ਲੋਕਤੰਤਰ ਵਿਚ ਲੋਕਮਤ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ।

ਪ੍ਰਸ਼ਨ 6.
ਕਿਹੜੇ ਦੇਸ਼ ਵਿਚ ਅਜੇ ਵੀ ਸਿੱਧਾ (ਪ੍ਰਤੱਖ ਲੋਕਤੰਤਰ ਹੈ ?
ਉੱਤਰ-
ਸਵਿਟਜ਼ਰਲੈਂਡ ਵਿਚ ਅੱਜ ਵੀ ਸਿੱਧਾ ਲੋਕਤੰਤਰ ਹੈ ।

(ਅ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 50-60 ਸ਼ਬਦਾਂ ਵਿਚ ਲਿਖੋ

ਪ੍ਰਸ਼ਨ 1.
ਲੋਕਤੰਤਰ ਦੇ ਹੋਂਦ ਵਿਚ ਆਉਣ ਬਾਰੇ ਸੰਖੇਪ ਨੋਟ ਲਿਖੋ ।
ਉੱਤਰ-
ਲੋਕਤੰਤਰ ਦਾ ਆਰੰਭ ਯੂਨਾਨ ਦੇ ਸ਼ਹਿਰ ਐਥਨਜ਼ ਵਿਚ ਹੋਇਆ । ਉੱਥੋਂ ਦਾ ਲੋਕਤੰਤਰ ਲਗਪਗ 2500 ਸਾਲ ਪੁਰਾਣਾ ਹੈ। ਇਹ ਪ੍ਰਤੱਖ ਸਿੱਧਾ) ਲੋਕਤੰਤਰ ਸੀ ਜਿਸ ਵਿਚ ਸਾਰੇ ਲੋਕ ਮਿਲ ਕੇ ਸ਼ਾਸਨ ਚਲਾਉਂਦੇ ਸਨ । ਉਹ ਲੋਕ ਸਾਲ ਵਿਚ ਕਈ ਵਾਰ ਇਕੱਠੇ ਹੋ ਕੇ ਸਭਾ ਕਰਦੇ ਸਨ । ਉੱਥੇ ਲੋਕਾਂ ਦੁਆਰਾ ਰਾਜ ਪ੍ਰਬੰਧ ਚਲਾਉਣ ਦੇ ਫ਼ੈਸਲੇ ਲਏ ਜਾਂਦੇ ਸਨ । ਉਸ ਸਮੇਂ ਇਹ ਇਸ ਲਈ ਸੰਭਵ ਸੀ ਕਿਉਂਕਿ ਲੋਕਾਂ ਦੀ ਗਿਣਤੀ ਘੱਟ ਸੀ ਅਤੇ ਸਾਰੇ ਇਕ ਸਥਾਨ ‘ਤੇ ਬੈਠ ਕੇ ਫ਼ੈਸਲੇ ਲੈ ਸਕਦੇ ਸਨ । ਉਸ ਸਮੇਂ ਸਿੱਧਾ ਲੋਕਤੰਤਰ ਇਸ ਲਈ ਵੀ ਸੰਭਵ ਸੀ ਕਿਉਂਕਿ ਉਸ ਸਮੇਂ ਲੋਕਤੰਤਰੀ ਦੇਸ਼ਾਂ ਵਿਚ ਔਰਤਾਂ, ਵਿਦੇਸ਼ੀਆਂ ਅਤੇ ਦਾਸਾਂ ਨੂੰ ਸ਼ਾਸਨ ਵਿਚ ਹਿੱਸਾ ਲੈਣ ਦਾ ਅਧਿਕਾਰ ਨਹੀਂ ਸੀ ।

ਪ੍ਰਸ਼ਨ 2.
ਸੁਤੰਤਰਤਾ ਦੀ ਧਾਰਨਾ ਦੇ ਵਿਕਾਸ ਬਾਰੇ ਦੱਸੋ ।
ਉੱਤਰ-
ਸੁਤੰਤਰਤਾ ਲੋਕਤੰਤਰ ਦਾ ਮੂਲ ਆਧਾਰ ਹੈ । ਇਸ ਧਾਰਨਾ ਦਾ ਵਿਕਾਸ 17ਵੀਂ ਸਦੀ ਵਿਚ ਇੰਗਲੈਂਡ ਦੀ ਸ਼ਾਨਦਾਰ ਸ਼ਾਂਤੀ ਅਤੇ 18ਵੀਂ ਸਦੀ ਵਿਚ ਫ਼ਰਾਂਸ ਦੀ ਕ੍ਰਾਂਤੀ ਦੇ ਨਾਲ ਹੋਇਆ | ਆਰੰਭ ਵਿਚ ਮਤਦਾਨ ਦਾ ਅਧਿਕਾਰ ਸਿਰਫ਼ ਅਮੀਰ ਲੋਕਾਂ ਨੂੰ ਹੀ ਪ੍ਰਾਪਤ ਸੀ | ਸਮੇਂ ਦੀ ਲੋੜ ਦੇ ਅਨੁਸਾਰ ਸਾਰੇ ਬਾਲਗ ਔਰਤ-ਮਰਦਾਂ ਨੂੰ ਮਤਦਾਨ ਦਾ ਅਧਿਕਾਰ ਦਿੱਤਾ ਗਿਆ । 19ਵੀਂ ਅਤੇ 20ਵੀਂ ਸਦੀ ਵਿਚ ਲੋਕਤੰਤਰ ਦੇ ਸਮਾਨਤਾ ਦੇ ਅਧਿਕਾਰ ਨੇ ਹੋਰ ਜ਼ੋਰ ਫੜਿਆ । ਇਹ ਅਧਿਕਾਰ ਪਹਿਲਾਂ ਰਾਜਨੀਤਿਕ ਖੇਤਰ ਤਕ ਹੀ ਸੀਮਿਤ ਸੀ | ਸਮੇਂ ਦੀ ਲੋੜ ਦੇ ਅਨੁਸਾਰ ਆਰਥਿਕ ਅਤੇ ਸਮਾਜਿਕ ਖੇਤਰਾਂ ਵਿਚ ਵੀ ਸਮਾਨਤਾ ਦੇ ਅਧਿਕਾਰ `ਤੇ ਜ਼ੋਰ ਦਿੱਤਾ ਜਾਣ ਲੱਗਾ | ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸੁਤੰਤਰਤਾਵਾਂ ਵੀ ਦਿੱਤੀਆਂ ਗਈਆਂ । ਇਨ੍ਹਾਂ ਵਿੱਚੋਂ ਵਿਚਾਰਾਂ ਦੀ ਸੁਤੰਤਰਤਾ ਪ੍ਰਮੁੱਖ ਸੀ ।

ਪ੍ਰਸ਼ਨ 3.
ਲੋਕਤੰਤਰ ਸਰਕਾਰ ਸਭ ਤੋਂ ਪਹਿਲਾਂ ਕਿਹੜੇ ਦੇਸ਼ ਵਿਚ ਸਥਾਪਿਤ ਹੋਈ ?
ਉੱਤਰ-
ਲੋਕਤੰਤਰ ਸਰਕਾਰ ਸਭ ਤੋਂ ਪਹਿਲਾਂ ਯੂਨਾਨ ਦੇਸ਼ ਵਿਚ ਸਥਾਪਿਤ ਹੋਈ । ਉੱਥੇ ਲੋਕਤੰਤਰ ਦਾ ਵਿਕਾਸ ਐਥਨਜ਼ ਸ਼ਹਿਰ ਵਿਚ ਹੋਇਆ । ਉੱਥੋਂ ਦਾ ਲੋਕਤੰਤਰ ਲਗਪਗ 2500 ਸਾਲ ਪੁਰਾਣਾ ਹੈ | ਐਥਨਜ਼ ਦੇ ਲੋਕ ਸਾਲ ਵਿਚ ਕਈ ਵਾਰ ਇਕੱਠੇ ਹੁੰਦੇ ਸਨ ਅਤੇ ਸਭਾ ਕਰਦੇ ਸਨ । ਇਨ੍ਹਾਂ ਸਭਾਵਾਂ ਵਿਚ ਉਹ ਮਿਲ ਕੇ ਫ਼ੈਸਲੇ ਲੈਂਦੇ ਸਨ ਕਿ ਰਾਜ ਪ੍ਰਬੰਧ ਕਿਸ ਤਰ੍ਹਾਂ ਚਲਾਇਆ ਜਾਏ ।

ਪ੍ਰਸ਼ਨ 4.
ਲੋਕਤੰਤਰੀ ਸਰਕਾਰ ਦੇ ਚਾਰ ਵੱਖ-ਵੱਖ ਰੂਪਾਂ ਦੇ ਨਾਂ ਲਿਖੋ ।
ਉੱਤਰ-

  1. ਪ੍ਰਧਾਨਾਤਮਕ ਸਰਕਾਰ
  2. ਸੰਸਦਾਤਮਕ ਸਰਕਾਰ
  3. ਇਕਾਤਮਕ ਸਰਕਾਰ
  4. ਸੰਘਾਤਮਕ ਸਰਕਾਰ ।

1. ਪ੍ਰਧਾਨਾਤਮਕ ਸਰਕਾਰ-ਪ੍ਰਧਾਨਾਤਮਕ ਸਰਕਾਰ ਵਿਚ ਰਾਸ਼ਟਰਪਤੀ ਸਿੱਧੇ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ । ਉਹ ਰਾਜ ਦਾ ਅਸਲ ਸ਼ਾਸਕ ਹੁੰਦਾ ਹੈ । ਇਸ ਲਈ ਰਾਸ਼ਟਰਪਤੀ ਅਤੇ ਮੰਤਰੀ ਇਕ ਹੀ ਰਾਜਨੀਤਿਕ ਦਲ ਤੋਂ ਨਹੀਂ ਹੁੰਦੇ । ਇਸ ਤਰ੍ਹਾਂ ਦੀ ਪ੍ਰਧਾਨਾਤਮਕ ਲੋਕਤੰਤਰੀ ਸਰਕਾਰ ਅਮਰੀਕਾ ਵਿਚ ਹੈ ।ਉੱਥੋਂ ਦਾ ਰਾਸ਼ਟਰਪਤੀ ਭਾਰਤ ਦੇ ਰਾਸ਼ਟਰਪਤੀ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ ।

2. ਸੰਸਦਾਤਮਕ ਸਰਕਾਰ-ਸਦਾਤਮਕ ਸਰਕਾਰ ਵਿਚ ਸੰਸਦ ਵਧੇਰੇ ਸ਼ਕਤੀਸ਼ਾਲੀ ਹੁੰਦੀ ਹੈ । ਰਾਸ਼ਟਰਪਤੀ ਸਿਰਫ਼ ਨਾਂਮਾਤਰ ਦਾ ਮੁਖੀ ਹੁੰਦਾ ਹੈ । ਰਾਜ ਦੀ ਅਸਲੀ ਸ਼ਕਤੀ ਪ੍ਰਧਾਨ ਮੰਤਰੀ ਕੋਲ ਹੁੰਦੀ ਹੈ । ਮੰਤਰੀ ਪਰਿਸ਼ਦ ਦੇ ਸਾਰੇ ਮੈਂਬਰ ਸੰਸਦ ਅਰਥਾਤ ਵਿਧਾਨਪਾਲਿਕਾ ਤੋਂ ਹੀ ਲਏ ਜਾਂਦੇ ਹਨ । ਇਸ ਲਈ ਸੰਸਦਾਤਮਕ ਸਰਕਾਰ ਵਿਚ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਵਿਚ ਤਾਲਮੇਲ ਬਣਿਆ ਰਹਿੰਦਾ ਸੀ ।

3. ਇਕਾਤਮਕ ਸਰਕਾਰ-ਇਕਾਤਮਕ ਲੋਕਤੰਤਰ ਵਿਚ ਰਾਜਾਂ ਅਤੇ ਕੇਂਦਰ ਵਿਚਾਲੇ ਸ਼ਕਤੀਆਂ ਦੀ ਵੰਡ ਹੁੰਦੀ ਹੈ । ਪਰ ਕੇਂਦਰ ਰਾਜਾਂ ਦੀ ਬਜਾਏ ਵਧੇਰੇ ਸ਼ਕਤੀਸ਼ਾਲੀ ਹੁੰਦਾ ਹੈ । ਸਾਡੇ ਭਾਰਤ ਦਾ ਸੰਵਿਧਾਨ ਵੀ ਸੰਘਾਤਮਕ ਹੈ ਪਰ ਕਿਸੇ ਅੰਦਰੁਨੀ ਸੰਕਟ ਦੇ ਸਮੇਂ ਕੇਂਦਰੀ ਸਰਕਾਰ ਦੀਆਂ ਸ਼ਕਤੀਆਂ ਵਧੇਰੇ ਹੋ ਜਾਂਦੀਆਂ ਹਨ ।

4. ਸੰਘਾਤਮਕ ਸਰਕਾਰ-ਸੰਘਾਤਮਕ ਸਰਕਾਰ ਵਿਚ ਸੰਵਿਧਾਨ ਲਿਖਤ ਅਤੇ ਕਠੋਰ ਹੁੰਦਾ ਹੈ । ਰਾਜਾਂ ਅਤੇ ਕੇਂਦਰ ਵਿਚਾਲੇ ਸ਼ਕਤੀਆਂ ਦੀ ਵੰਡ ਹੁੰਦੀ ਹੈ । ਹਰੇਕ ਰਾਜ ਦੀ ਆਪਣੀ ਸਰਕਾਰ ਹੁੰਦੀ ਹੈ । ਭਾਰਤ ਵਿਚ ਵੀ ਸੰਘਾਤਮਕ ਸਰਕਾਰ ਹੈ ।

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

ਪ੍ਰਸ਼ਨ 5.
‘ਸੰਸਦੀ ਲੋਕਤੰਤਰ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸੰਸਦਾਤਮਕ ਜਾਂ ਸੰਸਦੀ ਲੋਕਤੰਤਰ ਵਿਚ ਸੰਸਦ ਜ਼ਿਆਦਾ ਸ਼ਕਤੀਸ਼ਾਲੀ ਹੁੰਦੀ ਹੈ । ਰਾਸ਼ਟਰਪਤੀ ਇਕ ਨਾਂਮਾਤਰ ਦਾ ਮੁਖੀ ਹੁੰਦਾ ਹੈ । ਰਾਜ ਦੀ ਅਸਲੀ ਸ਼ਕਤੀ ਪ੍ਰਧਾਨ ਮੰਤਰੀ ਕੋਲ ਹੁੰਦੀ ਹੈ । ਮੰਤਰੀ ਪਰਿਸ਼ਦ ਦੇ ਸਾਰੇ ਮੈਂਬਰ ਸੰਸਦ ਅਰਥਾਤ ਵਿਧਾਨਪਾਲਿਕਾ ਤੋਂ ਹੀ ਲਏ ਜਾਂਦੇ ਹਨ । ਇਸ ਲਈ ਸੰਸਦਾਤਮਕ ਸਰਕਾਰ ਵਿਚ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਵਿਚਾਲੇ ਤਾਲਮੇਲ ਬਣਿਆ ਰਹਿੰਦਾ ਹੈ ।

ਪ੍ਰਸ਼ਨ 6.
ਲੋਕਤੰਤਰੀ ਸਰਕਾਰ ਦੀਆਂ ਕੋਈ ਦੋ ਵਿਸ਼ੇਸ਼ਤਾਵਾਂ ਬਾਰੇ ਲਿਖੋ ।
ਉੱਤਰ-
ਲੋਕਤੰਤਰ ਨੂੰ ਪਰਜਾਤੰਤਰ ਵੀ ਕਿਹਾ ਜਾਂਦਾ ਹੈ । ਆਧੁਨਿਕ ਯੁਗ ਵਿਚ ਲੋਕਤੰਤਰੀ ਸਰਕਾਰ ਨੂੰ ਸਰਵਸ੍ਰੇਸ਼ਟ ਸਰਕਾਰ ਮੰਨਿਆ ਜਾਂਦਾ ਹੈ । ਸਫਲ ਲੋਕਤੰਤਰ ਲਈ ਕੁੱਝ ਸ਼ਰਤਾਂ ਦਾ ਹੋਣਾ ਜ਼ਰੂਰੀ ਹੈ । ਇਹੀ ਲੋਕਤੰਤਰ ਸਰਕਾਰ ਦੀਆਂ ਵਿਸ਼ੇਸ਼ਤਾਵਾਂ ਹਨ, ਜਿਨ੍ਹਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ –
1. ਸੂਝਵਾਨ ਨਾਗਰਿਕ-ਲੋਕਤੰਤਰੀ ਸਰਕਾਰ ਦਾ ਮੂਲ ਆਧਾਰ ਲੋਕਮਤ ਹੈ, ਜਿਸ ਦੇ ਆਧਾਰ ‘ਤੇ ਸਰਕਾਰ ਚਲਾਈ ਜਾਂਦੀ ਹੈ । ਇਸ ਲਈ ਲੋਕਾਂ ਦਾ ਸੂਝਵਾਨ ਹੋਣਾ ਬਹੁਤ ਜ਼ਰੂਰੀ ਹੈ । ਇਸ ਦਾ ਅਰਥ ਇਹ ਹੈ ਕਿ ਜਨਤਾ ਰਾਜਨੀਤਿਕ ਤੌਰ ‘ਤੇ ਪਰਪੱਕ ਹੋਵੇ । ਅਜਿਹੇ ਲੋਕ ਹੀ ਆਪਣੇ ਪ੍ਰਤੀਨਿਧਾਂ ‘ਤੇ ਕੰਟਰੋਲ ਰੱਖ ਸਕਦੇ ਹਨ ।

2. ਸਮਝਦਾਰ ਅਤੇ ਸੂਝਵਾਨ ਨੇਤਾ-ਜੇਕਰ ਸਰਕਾਰ ਪੜੇ-ਲਿਖੇ ਅਤੇ ਚੇਤੰਨ ਨੇਤਾਵਾਂ ਦੁਆਰਾ ਚਲਾਈ ਜਾਵੇਗੀ ਤਾਂ ਯੋਗ ਸਰਕਾਰ ਹੋਵੇਗੀ, ਸਿਰਫ਼ ਸਮਝਦਾਰ ਵੋਟਰ ਹੀ ਅਜਿਹੇ ਨੇਤਾਵਾਂ ਨੂੰ ਚੁਣ ਸਕਦੇ ਹਨ ।

3. ਅਨੁਸ਼ਾਸਿਤ ਨਾਗਰਿਕ ਅਤੇ ਰਾਜਨੀਤਿਕ ਦਲ-ਲੋਕਤੰਤਰ ਵਿਚ ਲੋਕਾਂ ਦਾ ਅਨੁਸ਼ਾਸਿਤ ਹੋਣਾ ਬਹੁਤ ਜ਼ਰੂਰੀ ਹੈ, ਤਦ ਹੀ ਸਰਕਾਰ ਦੀਆਂ ਗ਼ਲਤ ਨੀਤੀਆਂ ਅਤੇ ਅਨੁਚਿਤ ਕੰਮਾਂ ਦਾ ਵਿਰੋਧ ਕਰਕੇ ਸਰਕਾਰ ਨੂੰ ਠੀਕ ਢੰਗ ਨਾਲ ਕੰਮ ਕਰਨ ‘ਤੇ ਮਜਬੂਰ ਕਰ ਸਕਦੇ ਹਨ । ਲੋਕਾਂ ਵਿਚ ਦੂਜਿਆਂ ਦੇ ਵਿਚਾਰਾਂ ਪ੍ਰਤੀ ਆਦਰ ਵੀ ਹੋਣਾ ਚਾਹੀਦਾ ਹੈ ।

ਲੋਕਾਂ ਦੇ ਰਾਜਨੀਤਿਕ ਵਿਚਾਰਾਂ ਵਿਚ ਭਿੰਨਤਾ ਦੇ ਆਧਾਰ ‘ਤੇ ਰਾਜਨੀਤਿਕ ਦਲ ਬਣਦੇ ਹਨ । ਲੋਕਾਂ ਦੇ ਪ੍ਰਤੀਨਿਧ ਚੋਣਾਂ ਰਾਹੀਂ ਚੁਣੇ ਜਾਂਦੇ ਹਨ । ਚੋਣਾਂ ਲਈ ਰਾਜਨੀਤਿਕ ਦਲ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ | ਰਾਜਨੀਤਿਕ ਦਲ ਲੋਕਾਂ ਨੂੰ ਸਰਕਾਰ ਦੇ ਕੰਮਾਂ ਬਾਰੇ ਸੂਚਿਤ ਕਰਕੇ ਲੋਕਮਤ ਬਣਾਉਣ ਵਿਚ ਸਹਾਇਤਾ ਕਰਦੇ ਹਨ । ਇਸ ਲਈ ਰਾਜਨੀਤਿਕ ਦਲਾਂ ਦਾ ਚੇਤੰਨ ਅਤੇ ਅਨੁਸ਼ਾਸਿਤ ਹੋਣਾ ਜ਼ਰੂਰੀ ਹੈ ।

4. ਸਮਾਜਿਕ ਅਤੇ ਆਰਥਿਕ ਸਮਾਨਤਾ-ਲੋਕਤੰਤਰ ਵਿਚ ਅਮੀਰ ਅਤੇ ਗ਼ਰੀਬ ਦਾ ਅੰਤਰ ਨਹੀਂ ਹੋਣਾ ਚਾਹੀਦਾ । ਜੇਕਰ ਸਾਰੇ ਨਾਗਰਿਕ ਸਮਾਜਿਕ ਅਤੇ ਆਰਥਿਕ ਤੌਰ ‘ਤੇ ਸਮਾਨ ਨਹੀਂ ਹੋਣਗੇ ਤਾਂ ਲੋਕਤੰਤਰ ਸਫਲ ਨਹੀਂ ਹੋ ਸਕਦਾ । ਇਸ ਲਈ ਸਮਾਜ ਵਿਚ ਜਾਤੀ, ਧਰਮ ਅਤੇ ਭਾਸ਼ਾ ਦੇ ਆਧਾਰ ‘ਤੇ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ ।

5. ਸਹਿਣਸ਼ੀਲਤਾ-ਲੋਕਤੰਤਰ ਵਿਚ ਬਹੁਮਤ ਵਾਲੇ ਦਲ ਦਾ ਸ਼ਾਸਨ ਹੁੰਦਾ ਹੈ । ਪਰ ਦਲ ਦਾ ਉਦਾਰ ਹੋਣਾ ਜ਼ਰੂਰੀ ਹੈ । ਵਿਰੋਧੀ ਦਲ ਨੂੰ ਵੀ ਸ਼ਾਸਕ ਦਲ ਦੇ ਪ੍ਰਤੀ ਸਹਿਣਸ਼ੀਲ ਹੋਣਾ ਚਾਹੀਦਾ ਹੈ । ਸਹਿਣਸ਼ੀਲਤਾ ਲੋਕਤੰਤਰ ਦੀ ਸਫਲਤਾ ਲਈ ਇਕ ਮਹੱਤਵਪੂਰਨ ਵਿਸ਼ੇਸ਼ਤਾ ਹੈ । ਨੋਟ-ਵਿਦਿਆਰਥੀ ਕੋਈ ਦੋ ਲਿਖਣ।

ਪ੍ਰਸ਼ਨ 7.
ਸਮਾਜਿਕ ਅਤੇ ਆਰਥਿਕ ਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਸਮਾਜਿਕ ਸਮਾਨਤਾ-ਸਮਾਜਿਕ ਸਮਾਨਤਾ ਦਾ ਅਰਥ ਹੈ ਕਿ ਸਮਾਜਿਕ ਦ੍ਰਿਸ਼ਟੀ ਤੋਂ ਸਾਰੇ ਵਿਅਕਤੀ ਸਮਾਨ ਹਨ ਤੇ ਕਿਸੇ ਦੇ ਨਾਲ ਜਨਮ, ਰੰਗ, ਧਰਮ, ਜਾਤੀ, ਲਿੰਗ ਆਦਿ ਦੇ ਆਧਾਰ ‘ਤੇ ਭੇਦਭਾਵ ਨਹੀਂ ਕੀਤਾ ਜਾਂਦਾ | ਸਾਰੇ ਵਿਅਕਤੀ ਸਮਾਜ ਦੇ ਉਪਯੋਗੀ ਅੰਗ ਹਨ । ਕਿਸੇ ਵਿਅਕਤੀ ਨੂੰ ਕੋਈ ਵਿਸ਼ੇਸ਼ ਮਹੱਤਵ ਨਹੀਂ ਦਿੱਤਾ ਜਾਂਦਾ । ਆਰਥਿਕ ਸਮਾਨਤਾ-ਆਰਥਿਕ ਸਮਾਨਤਾ ਦਾ ਅਰਥ ਹੈ ਕਿ ਦੇਸ਼ ਦੇ ਅਮੀਰ ਅਤੇ ਗਰੀਬ ਦਾ ਅੰਤਰ ਨਹੀਂ ਹੋਣਾ ਚਾਹੀਦਾ | ਸਮਾਜ ਦਾ ਕੋਈ ਵਰਗ ਸ਼ੋਸ਼ਣ ਨਾ ਕਰੇ । ਇਸਦਾ ਅਰਥ ਇਹ ਵੀ ਹੈ ਕਿ ਉਤਪਾਦਨ ਦੇ ਸਾਧਨ ਕੁੱਝ ਇਕ ਵਿਅਕਤੀਆਂ ਦੇ ਹੱਥਾਂ ਵਿਚ ਸੀਮਿਤ ਨਾ ਹੋਣ | ਸਾਰਿਆਂ ਨੂੰ ਰੋਜ਼ੀ ਕਮਾਉਣ ਦੇ ਸਮਾਨ ਮੌਕੇ ਮਿਲਣ ।

ਪ੍ਰਸ਼ਨ 8.
ਆਧੁਨਿਕ ਯੁਗ ਵਿਚ ਲੋਕਤੰਤਰੀ ਸਰਕਾਰ ਹਰਮਨ-ਪਿਆਰੀ ਕਿਉਂ ਹੈ ?
ਉੱਤਰ-
ਅੱਜ ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਵਿਚ ਲੋਕਤੰਤਰੀ ਸਰਕਾਰ ਹੈ । ਅਜਿਹੀ ਸਰਕਾਰ ਕਲਿਆਣਕਾਰੀ ਹੁੰਦੀ ਹੈ ਅਤੇ ਮਨੁੱਖੀ ਅਧਿਕਾਰਾਂ ਅਤੇ ਸੁਤੰਤਰਤਾਂ ਨੂੰ ਵਿਸ਼ੇਸ਼ ਮਹੱਤਵ ਦਿੰਦੀ ਹੈ । ਲੋਕਤੰਤਰ ਵਿਚ ਕਾਨੂੰਨ ਦੀ ਦ੍ਰਿਸ਼ਟੀ ਵਿਚ ਸਾਰੇ ਬਰਾਬਰ ਮੰਨੇ ਜਾਂਦੇ ਹਨ । ਇਹ ਕਾਨੂੰਨ ਵੀ ਲੋਕਾਂ ਦੇ ਆਪਣੇ ਪ੍ਰਤੀਨਿਧ ਬਣਾਉਂਦੇ ਹਨ ।

ਲੋਕਤੰਤਰ ਨੂੰ ਲੋਕਪ੍ਰਿਆ ਬਣਾਉਣ ਵਾਲੇ ਕਈ ਹੋਰ ਆਧਾਰ ਵੀ ਹਨ, ਜਿਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ
1. ਸਮਾਨਤਾ-ਲੋਕਤੰਤਰ ਵਿਚ ਅਮੀਰੀ-ਗ਼ਰੀਬੀ, ਧਰਮ ਜਾਂ ਜਾਤ ਦੇ ਆਧਾਰ ‘ਤੇ ਕਿਸੇ ਕਿਸਮ ਦਾ ਵਿਤਕਰਾ ਨਹੀਂ ਕੀਤਾ ਜਾਂਦਾ | ਕਾਨੂੰਨ ਦੀ ਨਜ਼ਰ ਵਿਚ ਸਭ ਸਮਾਨ ਹੁੰਦੇ ਹਨ । ਇਸੇ ਲਈ ਤਾਨਾਸ਼ਾਹੀ ਸਰਕਾਰ ਨਾਲੋਂ ਲੋਕਤੰਤਰੀ ਸਰਕਾਰ ਵਧੇਰੇ ਹਰਮਨ-ਪਿਆਰੀ ਹੈ ।

2. ਸੁਤੰਤਰਤਾ-ਲੋਕਤੰਤਰ ਵਿਚ ਲੋਕ ਹਰ ਪੱਖੋਂ ਸੁਤੰਤਰ ਹੁੰਦੇ ਹਨ ।ਉਹ ਕੋਈ ਵੀ ਕਿੱਤਾ ਅਪਣਾਉਣ, ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਅਤੇ ਕਿਸੇ ਵੀ ਖੇਤਰ ਵਿਚ ਰਹਿਣ ਲਈ ਸੁਤੰਤਰ ਹੁੰਦੇ ਹਨ । ਪਰ ਤਾਨਾਸ਼ਾਹੀ ਰਾਜ ਵਿਚ ਲੋਕਾਂ ਨੂੰ ਤਾਨਾਸ਼ਾਹ ਰਾਜੇ ਦੇ ਹੁਕਮਾਂ ਅਨੁਸਾਰ ਚਲਣਾ ਪੈਂਦਾ ਹੈ ।

3. ਫ਼ੈਸਲਾ ਕਰਨ ਦੀ ਕਾਰਜਵਿਧੀ-ਲੋਕਤੰਤਰ ਵਿਚ ਰਾਜ ਪ੍ਰਬੰਧ ਚਲਾਉਣ ਲਈ ਫ਼ੈਸਲੇ ਲੈਣ ਦਾ ਇਕ ਖ਼ਾਸ ਢੰਗ ਹੁੰਦਾ ਹੈ, ਜੋ ਕਿ ਲੋਕਾਂ ਦੇ ਹੱਥ ਵਿਚ ਹੁੰਦਾ ਹੈ । ਲੋਕ ਆਪਣੇ ਪ੍ਰਤੀਨਿਧ ਚੁਣ ਕੇ ਵਿਧਾਨਪਾਲਿਕਾ ਵਿਚ ਭੇਜਦੇ ਹਨ । ਇਹ ਪ੍ਰਤੀਨਿਧ ਸ਼ਾਸਨ ਚਲਾਉਣ ਲਈ ਕਾਨੂੰਨ ਬਣਾਉਂਦੇ ਹਨ । ਵਿਧਾਨਪਾਲਿਕਾ ਦਾ ਬਹੁਮਤ ਦਲ ਸਰਕਾਰ ਬਣਾਉਂਦਾ ਹੈ | ਸਰਕਾਰ ਲੋਕਾਂ ਦੀ ਇੱਛਾ ਅਨੁਸਾਰ ਕੰਮ ਕਰਦੀ ਹੈ । ਜੇਕਰ ਕੋਈ ਸਰਕਾਰ ਲੋਕਾਂ ਦੀ ਇੱਛਾ ਅਨੁਸਾਰ ਕੰਮ ਨਾ ਕਰੇ ਤਾਂ ਜਨਤਾ ਅਗਲੀਆਂ ਚੋਣਾਂ ਵਿਚ ਉਸਨੂੰ ਬਦਲ ਸਕਦੀ ਹੈ ।

4. ਨਾਗਰਿਕਾਂ ਦੀ ਸਰਗਰਮ ਭਾਗਦਾਰੀ-ਲੋਕਤੰਤਰ ਵਿਚ ਸਾਰੇ ਵੋਟਰ ਚੋਣਾਂ ਲੜ ਸਕਦੇ ਹਨ ਜਾਂ ਚੋਣਾਂ ਸਮੇਂ ਆਪਣਾ ਵੋਟ ਮਰਜ਼ੀ ਨਾਲ ਪਾ ਸਕਦੇ ਹਨ । ਦੇਸ਼ ਦੇ ਸ਼ਾਸਨ ਵਿਚ ਸਾਰੇ ਬਰਾਬਰ ਦੇ ਹੱਕਦਾਰ ਹਨ । ਤਾਨਾਸ਼ਾਹੀ ਰਾਜਾਂ ਵਿਚ ਅਜਿਹਾ ਨਹੀਂ ਹੁੰਦਾ । ਇਸੇ ਲਈ ਆਧੁਨਿਕ ਸਮੇਂ ਵਿਚ ਲੋਕਤੰਤਰੀ ਸਰਕਾਰ ਵਧੇਰੇ ਹਰਮਨ-ਪਿਆਰੀ ਹੈ ।

5. ਮਤਭੇਦ ਦੂਰ ਕਰਨਾ-ਲੋਕਤੰਤਰ ਵਿਚ ਕਿਸੇ ‘ਤੇ ਵੀ ਆਪਣਾ ਵਿਚਾਰ ਥੋਪਿਆ ਨਹੀਂ ਜਾਂਦਾ ਬਲਕਿ ਸਾਰਿਆਂ ਦੇ ਵਿਚਾਰਾਂ ਦਾ ਆਦਰ ਕੀਤਾ ਜਾਂਦਾ ਹੈ । ਸ਼ਾਸਕ ਦਲ ਵਿਰੋਧੀ ਦਲ ਦੇ ਸੁਝਾਵਾਂ ‘ਤੇ ਉਦਾਰਤਾ ਨਾਲ ਵਿਚਾਰ ਕਰਦਾ ਹੈ । ਦੂਜੇ ਪਾਸੇ ਵਿਰੋਧੀ ਦਲ ਸਰਕਾਰ ਦੇ ਕੰਮਾਂ ਵਿਚ ਉਦਾਰਤਾ ਨਾਲ ਸਹਿਯੋਗ ਦਿੰਦਾ ਹੈ । ਇਸੇ ਤਰ੍ਹਾਂ ਲੋਕਤੰਤਰ ਵਿਚ ਵਿਚਾਰਕ ਮਤਭੇਦਾਂ ਨੂੰ ਉਦਾਰਤਾ ਨਾਲ ਦੂਰ ਕੀਤਾ ਜਾਂਦਾ ਹੈ । ਇਸੇ ਕਾਰਨ ਲੋਕਤੰਤਰ ਸਰਕਾਰ ਵਧੇਰੇ ਪਸੰਦ ਕੀਤੀ ਜਾਂਦੀ ਹੈ ।

6. ਮਨੁੱਖੀ ਸ਼ਾਨ ਵਿਚ ਵਾਧਾ-ਸੁਤੰਤਰਤਾ, ਸਮਾਨਤਾ ਅਤੇ ਭਾਈਚਾਰਾ ਲੋਕਤੰਤਰ ਦੇ ਮੁੱਖ ਸਿਧਾਂਤ ਹਨ । ਇਹਨਾਂ ਦੇ ਆਧਾਰ ‘ਤੇ ਫ਼ਰਾਂਸ ਵਿਚ ਲੋਕਤੰਤਰ ਦਾ ਆਰੰਭ ਹੋਇਆ | ਲੋਕਤੰਤਰ ਵਿਚ ਕੇਵਲ ਰਾਜਨੀਤਿਕ ਸੁਤੰਤਰਤਾ ਅਤੇ ਸਮਾਨਤਾ ਹੀ ਨਹੀਂ ਹੁੰਦੀ, ਸਗੋਂ ਆਰਥਿਕ ਸਮਾਨਤਾ ਵੀ ਹੁੰਦੀ ਹੈ । ਇਸਦੇ ਲਈ ਸਰਕਾਰ ਸਾਰੇ ਦੇਸ਼ ਵਾਸੀਆਂ ਨੂੰ ਰੋਜ਼ੀ ਕਮਾਉਣ ਦੇ ਸਮਾਨ ਮੌਕੇ ਦਿੰਦੀ ਹੈ । ਇਸੇ ਲਈ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਲਈ ਨੌਕਰੀਆਂ ਵਿਚ ਰਾਖਵਾਂਕਰਨ ਕੀਤਾ ਜਾਂਦਾ ਹੈ । ਇਸੇ ਤਰ੍ਹਾਂ ਲੋਕਤੰਤਰ ਦੇਸ਼ ਵਿਚ ਮਨੁੱਖੀ ਸ਼ਾਨ ਨੂੰ ਵਧਾਉਣ ਲਈ ਹਰ ਸੰਭਵ ਯਤਨ ਕੀਤਾ ਜਾਂਦਾ ਹੈ ।

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

(ਇ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ-

ਪ੍ਰਸ਼ਨ 1.
ਭਾਰਤ ਇੱਕ ……………. ਗਣਰਾਜ ਹੈ ।
ਉੱਤਰ-
ਲੋਕਤੰਤਰੀ,

ਪ੍ਰਸ਼ਨ 2.
ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾ-ਮਾਤਰ ਦਾ ਪ੍ਰਧਾਨ ……….. ਹੈ ਅਤੇ ਰਾਜ ਸਰਕਾਰਾਂ ਦੇ ਮੁਖੀ ……………… ਹੁੰਦੇ ਹਨ ।
ਉੱਤਰ-
ਰਾਸ਼ਟਰਪਤੀ, ਰਾਜਪਾਲ,

ਪ੍ਰਸ਼ਨ 3.
ਲੋਕਤੰਤਰ ਦਾ ਆਰੰਭ ………… ਦੇ ਸ਼ਹਿਰ …………… ਵਿਚ ਹੋਇਆ ।
ਉੱਤਰ-
ਯੂਨਾਨ, ਏਥੋਂਸ,

ਪ੍ਰਸ਼ਨ 4.
…………… ਹੀ ਅਜਿਹਾ ਦੇਸ਼ ਹੈ ਜਿੱਥੇ ਅੱਜ ਵੀ ਪ੍ਰਤੱਖ ਲੋਕਤੰਤਰ ਹੈ ।
ਉੱਤਰ-
ਸਵਿਟਜ਼ਰਲੈਂਡ,

ਪ੍ਰਸ਼ਨ 5.
ਲੋਕਤੰਤਰ ਦਾ ਮੁੱਢਲਾ ਆਦਰਸ਼ ………… ਅਤੇ ………….. ਹੈ ।
ਉੱਤਰ-
ਸੁਤੰਤਰਤਾ, ਸਮਾਨਤਾ ।

(ਸ) ਹੇਠ ਲਿਖੇ ਵਾਕਾਂ ਵਿੱਚ ਠੀਕ (✓) ਜਾਂ ਗਲਤ (✗) ਦਾ ਨਿਸ਼ਾਨ ਲਾਓ-

ਪ੍ਰਸ਼ਨ 1.
ਭਾਰਤ ਇਕ ਲੋਕਤੰਤਰੀ ਗਣਰਾਜ ਹੈ ।
ਉੱਤਰ-
(✓)

ਪ੍ਰਸ਼ਨ 2.
ਸਵਿਟਜ਼ਰਲੈਂਡ ਹੀ ਅਜਿਹਾ ਦੇਸ਼ ਹੈ ਜਿੱਥੇ ਅੱਜ ਵੀ ਸਿੱਧਾ ਲੋਕਤੰਤਰ ਹੈ ।
ਉੱਤਰ-
(✓)

ਪ੍ਰਸ਼ਨ 3.
ਵੋਟ ਪਾਉਣ ਦਾ ਅਧਿਕਾਰ ਸਿਰਫ ਕੁੱਝ ਬਾਲਿਗਾਂ ਨੂੰ ਹੀ ਪ੍ਰਾਪਤ ਹੈ ।
ਉੱਤਰ-
(✗)

ਪ੍ਰਸ਼ਨ 4.
ਲੋਕਤੰਤਰੀ ਦੇਸ਼ ਵਿਚ ਕਾਨੂੰਨ ਦਾ ਰਾਜ ਹੁੰਦਾ ਹੈ ।
ਉੱਤਰ-
(✓)

ਪ੍ਰਸ਼ਨ 5.
ਆਧੁਨਿਕ ਲੋਕਤੰਤਰ ਦੀ ਸਥਾਪਨਾ ਪਹਿਲਾਂ ਫਰਾਂਸ ਦੇਸ਼ ਵਿਚ ਹੋਈ ਸੀ ।
ਉੱਤਰ-
(✗)

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

(ਹੀ) ਬਹੁ-ਵਿਕਲਪੀ ਪ੍ਰਸ਼ਨ-ਉੱਤਰ –
ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ‘ਤੇ ਨਿਸ਼ਾਨ ਲਾਓ –

ਪ੍ਰਸ਼ਨ 1.
ਲੋਕਤੰਤਰੀ ਸਰਕਾਰ ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ ਹੈ- ਇਹ ਕਿਸ ਦਾ ਕਥਨ ਹੈ ।
(1) ਇਬਰਾਹੀਮ ਲਿੰਕਨ
(2) ਸਕੀ
(3) ਡੇਵਿਡ ਈਸਟਨ ।
ਉੱਤਰ-
(1) ਇਬਰਾਹੀਮ ਲਿੰਕਨ

ਪ੍ਰਸ਼ਨ 2.
ਆਧੁਨਿਕ ਯੁੱਗ ਵਿਚ ਕਿਹੜੀ ਸਰਕਾਰ ਨੂੰ ਸਰਵੋਤਮ ਮੰਨਿਆ ਜਾਂਦਾ ਹੈ ?
(1) ਤਾਨਾਸ਼ਾਹੀ ਸਰਕਾਰ
(2) ਲੋਕਤੰਤਰੀ ਸਰਕਾਰ
(3) ਸੈਨਿਕ ਸ਼ਾਸਨ ।
ਉੱਤਰ-
(2) ਲੋਕਤੰਤਰੀ ਸਰਕਾਰ

ਪ੍ਰਸ਼ਨ 3.
ਲੋਕਤੰਤਰੀ ਸਰਕਾਰ ਵਾਲੇ ਦੇਸ਼ਾਂ ਵਿਚ ਦੇਸ਼ ਦੇ ਮੁਖੀ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
(1) ਚਾਰ
(2) ਪੰਜ
(3) ਦੋ ।
ਉੱਤਰ-
(3) ਦੋ ।

ਹੋਰ ਮਹੱਤਵਪੂਰਨ ਪ੍ਰਸ਼ਨ :

ਪ੍ਰਸ਼ਨ 1.
ਲੋਕਤੰਤਰ ਦੀਆਂ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-

  1. ਲੋਕਤੰਤਰ ਵਿਚ ਸ਼ਾਸਨ ਚਲਾਉਣ ਦੀ ਸ਼ਕਤੀ ਲੋਕਾਂ ਦੇ ਹੱਥ ਵਿਚ ਹੁੰਦੀ ਹੈ ।
  2. ਲੋਕਤੰਤਰ ਵਿਚ ਸਰਕਾਰ ਦੀਆਂ ਨੀਤੀਆਂ ਦਾ ਫ਼ੈਸਲਾ ਲੋਕਾਂ ਦੀ ਇੱਛਾ ਅਨੁਸਾਰ ਲਿਆ ਜਾਂਦਾ ਹੈ ।

ਪ੍ਰਸ਼ਨ 2.
ਲੋਕਤੰਤਰ ਕਿਹੜੀਆਂ-ਕਿਹੜੀਆਂ ਦੋ ਕਿਸਮਾਂ ਦਾ ਹੁੰਦਾ ਹੈ ?
ਉੱਤਰ-

  • ਸਿੱਧਾ ਜਾਂ ਪ੍ਰਤੱਖ ਲੋਕਤੰਤਰ
  • ਅਸਿੱਧਾ ਜਾਂ ਅਪ੍ਰਤੱਖ ਲੋਕਤੰਤਰ ।

ਪ੍ਰਸ਼ਨ 3.
ਸਿੱਧਾ ਪ੍ਰਤੱਖ) ਲੋਕਤੰਤਰ ਅਤੇ ਅਸਿੱਧਾ (ਅਖ) ਲੋਕਤੰਤਰ ਵਿਚ ਕੀ ਅੰਤਰ ਹੈ ?
ਉੱਤਰ-
ਸਿੱਧੇ ਲੋਕਤੰਤਰ ਵਿਚ ਸ਼ਾਸਨ ਦੀਆਂ ਨੀਤੀਆਂ ਦੇ ਨਿਰਮਾਣ ਵਿਚ ਸਾਰੇ ਨਾਗਰਿਕ ਸਿੱਧੇ ਤੌਰ ‘ਤੇ ਹਿੱਸਾ ਲੈਂਦੇ ਹਨ । ਇਸਦੇ ਉਲਟ ਅਸਿੱਧੇ ਲੋਕਤੰਤਰ ਵਿਚ ਨਾਗਰਿਕ ਆਪਣੇ ਪ੍ਰਤੀਨਿਧ ਚੁਣਦੇ ਹਨ ਜੋ ਸ਼ਾਸਕ ਨੀਤੀਆਂ ਦਾ ਨਿਰਮਾਣ ਕਰਦੇ ਹਨ ।

ਪ੍ਰਸ਼ਨ 4.
ਲੋਕਤੰਤਰੀ ਸਰਕਾਰ ਵਿਚ ਦੇਸ਼ ਦੇ ਮੁਖੀ ਕਿਹੜੀਆਂ-ਕਿਹੜੀਆਂ ਦੋ ਕਿਸਮਾਂ ਦੇ ਹੁੰਦੇ ਹਨ ? ਭਾਰਤ ਤੋਂ ਉਦਾਹਰਨ ਦਿਓ ।
ਉੱਤਰ-
ਲੋਕਤੰਤਰੀ ਸਰਕਾਰ ਵਿਚ ਦੇਸ਼ ਦੇ ਦੋ ਤਰ੍ਹਾਂ ਦੇ ਮੁਖੀ ਹੁੰਦੇ ਹਨ ਨਾਂ-ਮਾਤਰ ਮੁਖੀ ਅਤੇ ਅਸਲੀ ਮੁਖੀ । ਸਾਡੇ ਦੇਸ਼ ਦੀ ਕੇਂਦਰੀ ਸਰਕਾਰ ਦਾ ਨਾਂ-ਮਾਤਰ ਦਾ ਮੁਖੀ ਰਾਸ਼ਟਰਪਤੀ ਹੈ ਅਤੇ ਰਾਜਾਂ ਵਿਚ ਰਾਜਪਾਲ ਹੈ ਜਦਕਿ ਕੇਂਦਰ ਵਿਚ ਅਸਲੀ ਮੁਖੀ ਪ੍ਰਧਾਨ ਮੰਤਰੀ ਅਤੇ ਰਾਜ ਵਿਚ ਮੁੱਖ ਮੰਤਰੀ ਹੁੰਦਾ ਹੈ ।

ਪ੍ਰਸ਼ਨ 5.
ਗਣਰਾਜ ਕੀ ਹੁੰਦਾ ਹੈ ?
ਉੱਤਰ-
ਜਿਹੜੇ ਦੇਸ਼ ਦਾ ਮੁਖੀ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ ਉਸਨੂੰ ਗਣਰਾਜ ਕਿਹਾ ਜਾਂਦਾ ਹੈ ।

ਪ੍ਰਸ਼ਨ 6.
ਅਸੀਂ ਭਾਰਤ ਨੂੰ ਲੋਕਤੰਤਰੀ ਗਣਰਾਜ ਕਿਉਂ ਕਹਿੰਦੇ ਹਾਂ ?
ਉੱਤਰ-
ਭਾਰਤ ਇਕ ਲੋਕਤੰਤਰੀ ਦੇਸ਼ ਹੈ । ਦੇਸ਼ ਦਾ ਮੁਖੀ ਅਰਥਾਤ ਰਾਸ਼ਟਰਪਤੀ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ । ਇਸ ਲਈ ਭਾਰਤ ਨੂੰ ਲੋਕਤੰਤਰੀ ਗਣਰਾਜ ਕਹਿੰਦੇ ਹਨ ।

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

ਪ੍ਰਸ਼ਨ 7.
ਰਾਜਤੰਤਰੀ ਲੋਕਤੰਤਰ ਕੀ ਹੁੰਦਾ ਹੈ ? ਇਕ ਉਦਾਹਰਨ ਵੀ ਦਿਓ ।
ਉੱਤਰ-
ਰਾਜਤੰਤਰੀ ਲੋਕਤੰਤਰ ਵਿਚ ਦੇਸ਼ ਦਾ ਮੁਖੀ ਰਾਜਾ ਜਾਂ ਰਾਣੀ ਹੁੰਦੇ ਹਨ। ਉਹ ਲੋਕਾਂ ਦੁਆਰਾ ਨਹੀਂ ਚੁਣੇ ਜਾਂਦੇ ਬਲਕਿ ਉਨ੍ਹਾਂ ਦਾ ਅਹੁਦਾ ਪਰੰਪਰਾਗਤ ਹੁੰਦਾ ਹੈ ।
ਉਹ ਨਾਂ-ਮਾਤਰ ਦੇ ਮੁਖੀ ਹੁੰਦੇ ਹਨ । ਇੰਗਲੈਂਡ ਵਿਚ ਰਾਜਤੰਤਰੀ ਲੋਕਤੰਤਰ ਹੈ ।

ਪ੍ਰਸ਼ਨ 8.
ਲੋਕਤੰਤਰ ਦਾ ਮੁੱਖ ਸਿਧਾਂਤ ਕੀ ਹੈ ? ਇਹ ਕਿਹੜੀ ਗੱਲ ‘ਤੇ ਆਧਾਰਿਤ ਹੈ ?
ਉੱਤਰ-
ਲੋਕਤੰਤਰ ਦਾ ਮੁੱਖ ਸਿਧਾਂਤ ਕਾਨੂੰਨ ਦਾ ਸ਼ਾਸਨ ਹੈ । ਇਹ ਮਨੁੱਖ ਦੀ ਸੁਤੰਤਰਤਾ ਅਤੇ ਸਮਾਨਤਾ ‘ਤੇ ਆਧਾਰਿਤ ਹੈ ।

ਪ੍ਰਸ਼ਨ 9.
ਵਿਆਪਕ ਮਤ ਅਧਿਕਾਰ ਕੀ ਹੁੰਦਾ ਹੈ ?
ਉੱਤਰ-
ਜਦੋਂ ਦੇਸ਼ ਦੇ ਸਾਰੇ ਵਿਆਪਕ ਔਰਤਾਂ-ਮਰਦਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਮਤ ਦੇਣ ਦਾ ਅਧਿਕਾਰ ਦਿੱਤਾ ਜਾਂਦਾ ਹੈ, ਤਾਂ ਉਸਨੂੰ ਸਰਵ-ਵਿਆਪਕ ਮਤ ਅਧਿਕਾਰ ਕਿਹਾ ਜਾਂਦਾ ਹੈ ।

ਪ੍ਰਸ਼ਨ 10.
ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਦੇ ਪ੍ਰਭਾਵ ਦੀ ਦ੍ਰਿਸ਼ਟੀ ਤੋਂ ਲੋਕਤੰਤਰੀ ਸਰਕਾਰ ਕਿਹੜੀਆਂ-ਕਿਹੜੀਆਂ ਦੋ ਕਿਸਮਾਂ ਦੀ ਹੁੰਦੀ ਹੈ ?
ਉੱਤਰ-

  1. ਪ੍ਰਧਾਨਾਤਮਕ ਸਰਕਾਰ
  2. ਸੰਸਦੀ ਸਰਕਾਰ ।

ਪ੍ਰਸ਼ਨ 11.
ਕੇਂਦਰ ਅਤੇ ਰਾਜ ਸਰਕਾਰਾਂ ਵਿਚਾਲੇ ਸ਼ਕਤੀਆਂ ਦੀ ਵੰਡ ਦੇ ਆਧਾਰ ‘ਤੇ ਲੋਕਤੰਤਰੀ ਸਰਕਾਰ ਕਿਹੜੀਆਂਕਿਹੜੀਆਂ ਦੋ ਕਿਸਮਾਂ ਦੀ ਹੁੰਦੀ ਹੈ ?
ਉੱਤਰ-

  • ਇਕਾਤਮਕ ਸਰਕਾਰ
  • ਸੰਘਾਤਮਕ ਸਰਕਾਰ ।

ਪ੍ਰਸ਼ਨ 12.
‘‘ਲੋਕਤੰਤਰੀ ਜਾਂ ਲੋਕਤੰਤਰ ਰਾਜ ਸਰਕਾਰ ਦੀ ਇਕ ਕਿਸਮ ਨਹੀਂ ਬਲਕਿ ਇਕ ਜੀਵਨ-ਪਰੀਖਣ ਹੈ ।” ਸਪੱਸ਼ਟ ਕਰੋ ।
ਉੱਤਰ-
ਲੋਕਤੰਤਰ ਵਿਚ ਸਮਾਜ ਵਿਚ ਕਿਸੇ ਵੀ ਆਧਾਰ ‘ਤੇ ਕਿਸੇ ਦੇ ਨਾਲ ਭੇਦ-ਭਾਵ ਨਹੀਂ ਕੀਤਾ ਜਾਂਦਾ | ਕਾਨੂੰਨ ਦੀ ਦ੍ਰਿਸ਼ਟੀ ਵਿਚ ਅਮੀਰ-ਗ਼ਰੀਬ, ਔਰਤ-ਮਰਦ ਸਾਰੇ ਸਮਾਨ ਹਨ । ਹਰੇਕ ਨੂੰ ਆਪਣੀ ਸ਼ਖ਼ਸੀਅਤ ਦਾ ਵਿਕਾਸ ਕਰਨ ਦਾ ਅਧਿਕਾਰ ਹੁੰਦਾ ਹੈ । ਜਾਤੀ ਜਾਂ ਜਨਮ ਦੇ ਆਧਾਰ ‘ਤੇ ਕਿਸੇ ਨੂੰ ਵੀ ਕੋਈ ਵਿਸ਼ੇਸ਼ ਸਹੂਲਤ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਲੋਕਤੰਤਰੀ ਸਮਾਜ ਵਿਚ ਇਸ ਤਰ੍ਹਾਂ ਦੇ ਭੇਦ-ਭਾਵ ਲਈ ਕੋਈ ਸਥਾਨ ਨਹੀਂ ਹੁੰਦਾ । ਜੇਕਰ ਆਰਥਿਕ ਅਤੇ ਸਮਾਜਿਕ ਪੱਖ ਤੋਂ ਸਾਰੇ ਔਰਤ-ਮਰਦ ਸਮਾਨ ਹੋਣਗੇ ਤਦ ਹੀ ਸਾਰੇ ਲੋਕ ਰਾਜਨੀਤਿਕ ਪੱਖ ਤੋਂ ਵੀ ਸਮਾਨ ਹੋਣਗੇ । ਇਸੇ ਲਈ ਲੋਕਤੰਤਰ ਰਾਜ ਸਰਕਾਰ ਦੀ ਇਕ ਕਿਸਮ ਨਹੀਂ ਬਲਕਿ ਇਕ ਜੀਵਨ ਪਰੀਖਣ ਹੈ ।

PSEB 7th Class Social Science Solutions Chapter 18 ਲੋਕਤੰਤਰ ਅਤੇ ਸਮਾਨਤਾ

ਵਸਤੂਨਿਸ਼ਠ ਪ੍ਰਸ਼ਨ
ਸਹੀ ਜੋੜੇ ਬਣਾਓ –

1. ਲੋਕਤੰਤਰ ਦੀ ਸ਼ੁਰੂਆਤ (i) ਯੂਰਪ
2. ਆਧੁਨਿਕ ਲੋਕਤੰਤਰ ਦੀ ਸਭ ਤੋਂ ਪਹਿਲਾਂ ਸਥਾਪਨਾ (ii) ਭਾਰਤ
3. ਪ੍ਰਧਾਨਾਤਮਕ ਲੋਕਤੰਤਰ (iii) ਏਸ਼ੈੱਸ (ਯੂਨਾਨ)
4. ਸੰਸਦੀ ਸਰਕਾਰ (iv) ਅਮਰੀਕਾ ।

ਉੱਤਰ-

1. ਲੋਕਤੰਤਰ ਦੀ ਸ਼ੁਰੁਆਤ (iii) ਏਸ਼ੈੱਸ (ਯੂਨਾਨ)
2. ਆਧੁਨਿਕ ਲੋਕਤੰਤਰ ਦੀ ਸਭ ਤੋਂ ਪਹਿਲਾਂ ਸਥਾਪਨਾ (i) ਯੂਰਪ
3. ਪ੍ਰਧਾਨਾਤਮਕ ਲੋਕਤੰਤਰ (iv) ਅਮਰੀਕਾ
4. ਸੰਸਦੀ ਸਰਕਾਰ (ii) ਭਾਰਤ

Leave a Comment