PSEB 7th Class Social Science Solutions Chapter 16 ਖੇਤਰੀ ਸਭਿਆਚਾਰ ਦਾ ਵਿਕਾਸ

Punjab State Board PSEB 7th Class Social Science Book Solutions History Chapter 16 ਖੇਤਰੀ ਸਭਿਆਚਾਰ ਦਾ ਵਿਕਾਸ Textbook Exercise Questions and Answers.

PSEB Solutions for Class 7 Social Science History Chapter 16 ਖੇਤਰੀ ਸਭਿਆਚਾਰ ਦਾ ਵਿਕਾਸ

Social Science Guide for Class 7 PSEB ਖੇਤਰੀ ਸਭਿਆਚਾਰ ਦਾ ਵਿਕਾਸ Textbook Questions, and Answers

ਅਭਿਆਸ ਦੇ ਪ੍ਰਸ਼ਨ ਹੈ।
(ਉ) ਹੇਠ ਲਿਖੇ ਪ੍ਰਸ਼ਨਾਂ ਦੇ ਸੰਖੇਪ ਉੱਤਰ ਲਿਖੋ

ਪ੍ਰਸ਼ਨ 1.
ਮੱਧਕਾਲੀਨ ਯੁਗ (800-1200 ਈ:) ਵਿਚ ਉੱਤਰੀ ਭਾਰਤ ਵਿਚ ਕਿਹੜੀਆਂ ਭਾਸ਼ਾਵਾਂ ਦਾ ਵਿਕਾਸ ਹੋਇਆ ?
ਉੱਤਰ-
ਮੱਧਕਾਲੀਨ ਯੁਗ ਵਿਚ ਉੱਤਰੀ ਭਾਰਤ ਵਿਚ ਕਈ ਭਾਸ਼ਾਵਾਂ, ਜਿਵੇਂ ਕਿ ਗੁਜਰਾਤੀ, ਬੰਗਾਲੀ ਅਤੇ ਮਰਾਠੀ ਆਦਿ ਦਾ ਬਹੁਤ ਵਿਕਾਸ ਹੋਇਆ । ਇਸ ਵਿਕਾਸ ਦੀ ਗਤੀ ਉਸ ਸਮੇਂ ਹੋਰ ਵੀ ਤੇਜ਼ ਹੋਈ, ਜਦੋਂ ਭਗਤੀ ਲਹਿਰ ਦੇ ਮਹਾਨ ਸੰਤਾਂ ਨੇ ਭਗਤੀ ਲਹਿਰ ਦਾ ਪ੍ਰਚਾਰ ਖੇਤਰੀ ਭਾਸ਼ਾਵਾਂ ਵਿਚ ਕੀਤਾ ।

ਪ੍ਰਸ਼ਨ 2.
ਦਿੱਲੀ ਸਲਤਨਤ ਕਾਲ ਦੌਰਾਨ ਖੇਤਰੀ ਭਾਸ਼ਾਵਾਂ ਦਾ ਵਿਕਾਸ ਕਿਉਂ ਹੋਇਆ ?
ਉੱਤਰ-
ਦਿੱਲੀ ਸਲਤਨਤ ਕਾਲ ਦੌਰਾਨ ਭਗਤੀ ਲਹਿਰ ਦੇ ਕਾਰਨ ਹਿੰਦੀ, ਗੁਜਰਾਤੀ, ਮਰਾਠੀ, ਤੇਲਗੂ, ਤਾਮਿਲ, ਪੰਜਾਬੀ, ਕੱਨੜ ਆਦਿ ਖੇਤਰੀ ਭਾਸ਼ਾਵਾਂ ਦਾ ਵਿਕਾਸ ਹੋਇਆ | ਬਹੁਤ ਸਾਰੀਆਂ ਪਵਿੱਤਰ ਧਾਰਮਿਕ ਪੁਸਤਕਾਂ ਦਾ ਸੰਸਕ੍ਰਿਤ ਭਾਸ਼ਾ ਤੋਂ ਭਿੰਨ-ਭਿੰਨ ਖੇਤਰੀ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ।

ਪ੍ਰਸ਼ਨ 3.
ਮੁਗ਼ਲ ਕਾਲ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਸੰਖੇਪ ਵਿਚ ਲਿਖੋ ।
ਉੱਤਰ-
ਮੁਗ਼ਲ ਸ਼ਾਸਕ ਆਪ ਵੀ ਮਹਾਨ ਵਿਦਵਾਨ ਸਨ । ਇਸ ਲਈ ਮੁਗ਼ਲ ਕਾਲ ਵਿਚ ਸਾਹਿਤ ਦੇ ਖੇਤਰ ਵਿਚ ਬਹੁਤ ਵਿਕਾਸ ਹੋਇਆ ।

  1. ਬਾਬਰ ਨੇ ਬਾਬਰਨਾਮਾ ਜਾਂ ਤੁਜ਼ਕ-ਏ-ਬਾਬਰੀ ਨਾਂ ਦੀ ਪ੍ਰਸਿੱਧ ਆਤਮ-ਕਥਾ ਲਿਖੀ । ਇਹ ਪੁਸਤਕ ਤੁਰਕੀ ਭਾਸ਼ਾ ਵਿਚ ਲਿਖੀ ਗਈ ਸੀ ।
  2. ਅਕਬਰ ਨੇ ਸਾਹਿਤ ਨੂੰ ਕਾਫ਼ੀ ਉਤਸ਼ਾਹਿਤ ਕੀਤਾ । ਉਸ ਦੇ ਦਰਬਾਰ ਵਿਚ ਸ਼ੇਖ ਮੁਬਾਰਕ, ਅਬੁਲ ਫ਼ਜ਼ਲ ਅਤੇ ਫੌਜੀ ਵਰਗੇ ਮਹਾਨ ਵਿਦਵਾਨ ਸਨ । ਅਬੁਲ ਫ਼ਜ਼ਲ ਨੇ ਆਈਨ-ਏ-ਅਕਬਰੀ ਅਤੇ ਅਕਬਰ ਨਾਮਾ ਨਾਂ ਦੀਆਂ ਪੁਸਤਕਾਂ ਲਿਖੀਆਂ । ਅਕਬਰ ਬਾਦਸ਼ਾਹ ਨੇ ਰਮਾਇਣ, ਮਹਾਂਭਾਰਤ, ਰਾਜਤਰੰਗਣੀ, ਪੰਚਤੰਤਰ ਆਦਿ ਸੰਸਕ੍ਰਿਤ ਦੀਆਂ ਪ੍ਰਸਿੱਧ ਰਚਨਾਵਾਂ (ਗ੍ਰੰਥਾਂ) ਦਾ ਫ਼ਾਰਸੀ ਭਾਸ਼ਾ ਵਿਚ ਅਨੁਵਾਦ ਕਰਵਾਇਆ ।
  3. ਜਹਾਂਗੀਰ ਬਾਦਸ਼ਾਹ ਵੀ ਤੁਰਕੀ, ਹਿੰਦੀ ਅਤੇ ਫ਼ਾਰਸੀ ਭਾਸ਼ਾਵਾਂ ਦਾ ਮਹਾਨ ਵਿਦਵਾਨ ਸੀ ।ਉਸ ਨੇ ਫ਼ਾਰਸੀ ਭਾਸ਼ਾ ਵਿਚ ਤੁਜ਼ਕ-ਏ-ਜਹਾਂਗੀਰੀ ਨਾਂ ਦੀ ਆਤਮ-ਕਥਾ ਲਿਖੀ । ਉਸ ਨੇ ਵਿਦਵਾਨਾਂ ਦੀ ਵੀ ਸਰਪ੍ਰਸਤੀ ਕੀਤੀ । ਜਹਾਂਗੀਰ ਦੇ ਦਰਬਾਰ ਦੇ ਪ੍ਰਸਿੱਧ ਹਿੰਦੀ ਲੇਖਕ ਰਾਏ ਮਨੋਹਰ ਦਾਸ, ਭੀਸ਼ਮ ਦਾਸ ਅਤੇ ਕੇਸ਼ਵ ਦਾਸ ਸਨ ।
  4. ਸ਼ਾਹਜਹਾਂ ਵੀ ਇਕ ਸਾਹਿਤ ਦਾ ਪ੍ਰੇਮੀ ਬਾਦਸ਼ਾਹ ਸੀ । ਉਸ ਦੇ ਰਾਜਕਾਲ ਵਿਚ ਅਬਦੁਲ ਹਮੀਦ ਲਾਹੌਰੀ ਨੇ ਪਾਦਸ਼ਾਹਨਾਮਾ ਅਤੇ ਮੁਹੰਮਦ ਸਦੀਕੀ ਨੇ ਸ਼ਾਹਜਹਾਂਨਾਮਾ ਨਾਮਕ ਪ੍ਰਸਿੱਧ ਪੁਸਤਕਾਂ ਲਿਖੀਆਂ । ਉਸਨੇ ਹਿੰਦੀ ਸਾਹਿਤ ਨੂੰ ਵੀ ਸਰਪ੍ਰਸਤੀ ਪ੍ਰਦਾਨ ਕੀਤੀ ।
  5. ਔਰੰਗਜ਼ੇਬ ਨੇ ਇਸਲਾਮੀ ਕਾਨੂੰਨ ‘ਤੇ ਆਧਾਰਿਤ ਫ਼ਤਵਾ-ਏ-ਆਲਮਗੀਰੀ ਨਾਂ ਦੀ ਪੁਸਤਕ ਲਿਖਵਾਈ । ਉਸਦੇ ਸਮੇਂ ਵਿਚ ਖਾਫ਼ੀ ਮਾਂ ਨੇ ਮੁੰਖਿਬ-ਉਲ-ਲੁਬਾਬ ਨਾਂ ਦਾ ਪ੍ਰਸਿੱਧ ਗੰਥ ਪੁਸਤਕ ਲਿਖਿਆ ।

ਪ੍ਰਸ਼ਨ 4.
ਚਿੱਤਰਕਲਾ ਦੇ ਖੇਤਰ ਵਿਚ ਰਾਜਪੂਤਾਂ ਦੀਆਂ ਪ੍ਰਾਪਤੀਆਂ ਬਾਰੇ ਵਰਣਨ ਕਰੋ |
ਉੱਤਰ-
ਰਾਜਪੂਤ ਸ਼ਾਸਕਾਂ ਦੇ ਰਾਜਕਾਲ ਵਿਚ ਕਾਗਜ਼ਾਂ ਉੱਤੇ ਚਿੱਤਰ ਬਣਾਏ ਜਾਣ ਲੱਗੇ ਸਨ । ਇਸ ਯੁਗ ਵਿਚ ਚਿੱਤਰ ਕਲਾ ਦੀ ਪਾਲ ਅਤੇ ਅਪਭਰੰਸ਼ ਸ਼ੈਲੀ ਦੀ ਵਰਤੋਂ ਕੀਤੀ ਜਾਂਦੀ ਸੀ । ਪਾਲ ਸ਼ੈਲੀ ਦੇ ਚਿੱਤਰ ਬੁੱਧ ਧਰਮ ਦੇ ਗ੍ਰੰਥਾਂ ਵਿਚ ਮਿਲਦੇ ਹਨ । ਇਹਨਾਂ ਚਿੱਤਰਾਂ ਵਿਚ ਸਫ਼ੈਦ, ਕਾਲੇ, ਲਾਲ ਅਤੇ ਨੀਲੇ ਰੰਗਾਂ ਦੀ ਵਰਤੋਂ ਕੀਤੀ ਗਈ ਹੈ । ਅਪਭਰੰਸ਼ ਸ਼ੈਲੀ ਦੇ ਚਿੱਤਰਾਂ ਵਿਚ ਲਾਲ ਅਤੇ ਪੀਲੇ ਰੰਗਾਂ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕੀਤੀ ਗਈ ਹੈ । ਇਸ ਸ਼ੈਲੀ ਦੇ ਚਿੱਤਰ ਜੈਨ ਅਤੇ ਪੁਰਾਣ ਗ੍ਰੰਥਾਂ ਵਿਚ ਮਿਲਦੇ ਹਨ ।

PSEB 7th Class Social Science Solutions Chapter 16 ਖੇਤਰੀ ਸਭਿਆਚਾਰ ਦਾ ਵਿਕਾਸ

ਪ੍ਰਸ਼ਨ 5.
ਪੰਜਾਬੀ ਸਾਹਿਤ ਦਾ ਮੋਢੀ ਜਾਂ ਸੰਸਥਾਪਕ ਕੌਣ ਸੀ ?
ਉੱਤਰ-
ਪੰਜਾਬੀ ਸਾਹਿਤ ਦੇ ਮੋਢੀ ਜਾਂ ਸੰਸਥਾਪਕ ਬਾਬਾ ਫ਼ਰੀਦ ਸ਼ੱਕਰਗੰਜ ਸਨ । ਉਹ ਪੰਜਾਬ ਦੇ ਇਕ ਮਹਾਨ ਸੂਫ਼ੀ ਸੰਤ ਸਨ ।

ਪ੍ਰਸ਼ਨ 6.
ਭਾਈ ਗੁਰਦਾਸ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ ?
ਉੱਤਰ-
ਭਾਈ ਗੁਰਦਾਸ ਜੀ ਇਕ ਮਹਾਨ ਕਵੀ ਸਨ । ਉਨ੍ਹਾਂ ਨੇ ਪੰਜਾਬੀ ਭਾਸ਼ਾ ਵਿਚ 39 ਵਾਰਾਂ ਦੀ ਰਚਨਾ ਕੀਤੀ । ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਵਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਹਿ ਕੇ ਸਨਮਾਨਿਤ ਕੀਤਾ ।

ਪ੍ਰਸ਼ਨ 7.
ਚਾਰ ਪ੍ਰਸਿੱਧ ਕਵੀਆਂ ਦੇ ਨਾਂ ਦੱਸੋ, ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਮਹੱਤਵਪੂਰਨ ਯੋਗਦਾਨ ਦਿੱਤਾ ।
ਉੱਤਰ-
ਪੰਜਾਬੀ ਸਾਹਿਤ ਨੂੰ ਮਹੱਤਵਪੂਰਨ ਯੋਗਦਾਨ ਦੇਣ ਵਾਲੇ ਚਾਰ ਪ੍ਰਸਿੱਧ ਕਵੀ ਸ਼ਾਹ ਹੁਸੈਨ, ਬੁੱਲ੍ਹੇਸ਼ਾਹ, ਦਾਮੋਦਰ ਅਤੇ ਵਾਰਿਸ ਸ਼ਾਹ ਸਨ ।

ਪ੍ਰਸ਼ਨ 8.
ਆਦਿ ਗ੍ਰੰਥ ਸਾਹਿਬ ਦਾ ਸੰਖੇਪ ਵਰਣਨ ਕਰੋ ।
ਉੱਤਰ-
ਸ੍ਰੀ ਗੁਰੂ ਅਰਜਨ ਦੇਵ ਜੀ ਨੇ 1604 ਈ: ਵਿਚ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕੀਤਾ । ਇਸ ਗ੍ਰੰਥ ਸਾਹਿਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰ ਦਾਸ ਜੀ, ਸ੍ਰੀ ਗੁਰੂ ਰਾਮ ਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਨੂੰ ਸ਼ਾਮਿਲ ਕੀਤਾ ਗਿਆ | ਬਾਅਦ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਨੂੰ ਵੀ ਇਸ ਵਿਚ ਸ਼ਾਮਿਲ ਕੀਤਾ ਗਿਆ । ਸਿੱਖ ਗੁਰੂ ਸਾਹਿਬਾਨਾਂ ਦੇ ਇਲਾਵਾ ਆਦਿ ਗ੍ਰੰਥ ਸਾਹਿਬ ਵਿਚ ਹਿੰਦੂ ਭਗਤਾਂ ਅਤੇ ਮੁਸਲਮਾਨ ਸੰਤਾਂ ਅਤੇ ਕੁੱਝ ਭੱਟਾਂ ਦੀ ਬਾਣੀ ਨੂੰ ਵੀ ਸ਼ਾਮਿਲ ਕੀਤਾ ਗਿਆ । ਇਸ ਸਾਰੀ ਬਾਣੀ ਵਿਚ ਪ੍ਰਮਾਤਮਾ ਦੀ ਪ੍ਰਸੰਸਾ ਕੀਤੀ ਗਈ ਹੈ । ਆਦਿ ਗ੍ਰੰਥ ਸਾਹਿਬ ਨੂੰ ਪੰਜਾਬੀ ਸਾਹਿਤ ਵਿਚ ਸਰਵ-ਉੱਚ ਸਥਾਨ ਪ੍ਰਾਪਤ ਹੈ ।

(ਅ) ਹੇਠ ਲਿਖੀਆਂ ਖ਼ਾਲੀ ਥਾਂਵਾਂ ਭਰੋ –

ਪ੍ਰਸ਼ਨ 1.
……….. ਦੁਆਰਾ ‘ਗੀਤ ਗੋਬਿੰਦ’ ਲਿਖਿਆ ਗਿਆ ਸੀ ।
ਉੱਤਰ-
ਜੈਦੇਵ,

ਪ੍ਰਸ਼ਨ 2.
……….. ਦੁਆਰਾ 1604 ਈ: ਵਿਚ ਆਦਿ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਸੀ ।
ਉੱਤਰ-
ਸ੍ਰੀ ਗੁਰੂ ਅਰਜਨ ਦੇਵ ਜੀ,

ਪ੍ਰਸ਼ਨ 3.
……….. ਦੁਆਰਾ ਪ੍ਰਿਥਵੀ ਰਾਜ ਰਾਸੋ ਲਿਖੀ ਗਈ ਸੀ ।
ਉੱਤਰ-
ਚੰਦ ਬਰਦਾਈ,

ਪ੍ਰਸ਼ਨ 4.
ਕ੍ਰਿਸ਼ਨ ਰਾਏ ਸੰਸਕ੍ਰਿਤ ਅਤੇ ਹਿੰਦੀ ਭਾਸ਼ਾਵਾਂ ਦਾ ਪ੍ਰਸਿੱਧ ……….. ਸੀ ।
ਉੱਤਰ-
ਕਵੀ,

PSEB 7th Class Social Science Solutions Chapter 16 ਖੇਤਰੀ ਸਭਿਆਚਾਰ ਦਾ ਵਿਕਾਸ

ਪ੍ਰਸ਼ਨ 5.
ਅਮੀਰ ਖੁਸਰੋ ਇਕ ……….. ਸੰਗੀਤਕਾਰ ਅਤੇ ਕਵੀ ਸੀ ।
ਉੱਤਰ-
ਮਹਾਨ ।

(ਈ) ਹੇਠ ਲਿਖੇ ਵਾਕਾਂ ‘ਤੇ ਸਹੀ (✓) ਜਾਂ ਗ਼ਲਤ (✗) ਦਾ ਨਿਸ਼ਾਨ ਲਗਾਓ

ਪ੍ਰਸ਼ਨ 1.
ਦਿੱਲੀ ਸਲਤਨਤ ਕਾਲ ਵਿਚ ਰਾਮਾਨੁਜ ਅਤੇ ਜੈਦੇਵ ਸੰਸਕ੍ਰਿਤ ਭਾਸ਼ਾ ਦੇ ਪ੍ਰਸਿੱਧ ਲੇਖਕ ਸਨ ।
ਉੱਤਰ-
(✗)

ਪ੍ਰਸ਼ਨ 2.
ਅਬੁਲ ਫ਼ਜ਼ਲ ਨੇ ਆਇਨ-ਏ-ਅਕਬਰੀ ਨਹੀਂ ਲਿਖੀ ਸੀ ।
ਉੱਤਰ-
(✗)

ਪ੍ਰਸ਼ਨ 3.
ਤਾਨਸੇਨ ਅਕਬਰ ਦੇ ਦਰਬਾਰ ਦਾ ਪ੍ਰਸਿੱਧ ਗਾਇਕ ਸੀ ।
ਉੱਤਰ-
(✓)

ਪ੍ਰਸ਼ਨ 4.
ਮੁਹੰਮਦ ਤੁਗਲਕ ਦਾ ਚਿੱਤਰ ਮੱਧਕਾਲੀਨ ਚਿੱਤਰਕਲਾ ਦਾ ਇਕ ਪ੍ਰਸਿੱਧ ਨਮੂਨਾ ਹੈ ।
ਉੱਤਰ-
(✓)

ਪ੍ਰਸ਼ਨ 5.
ਰਾਜਪੂਤ ਕਾਲ ਦੌਰਾਨ ਸੰਗੀਤ ਦਾ ਵਿਕਾਸ ਨਹੀਂ ਹੋਇਆ ਸੀ ।
ਉੱਤਰ-
(✗)

(ਸ) ਜੋੜੇ ਬਣਾਓ

ਕਾਲਮ ਉ ਕਾਲਮ ਅ
(1) ਜੈ ਦੇਵ (ੳ) ਵਿਮੰਕ-ਦੇਵ-ਚਰਿਤ
(2) ਕੋਲਹਣ (ਅ) ਆਇਨੇ-ਅਕਬਰੀ
(3) ਬਿਲਹਣ (ਇ) ਰਾਜ ਤਿਰੰਗਣੀ
(4) ਅਬੁਲ ਫ਼ਜ਼ਲ (ਸ) ਗੀਤ ਗੋਬਿੰਦ
(5) ਔਰੰਗਜ਼ੇਬ (ਹ) ਫਤਵਾ-ਏ-ਆਲਮਗੀਰੀ ।

ਉੱਤਰ-

ਕਾਲਮ ਉ ਕਾਲਮ ਅ
(1) ਜੈ ਦੇਵ (ਸ) ਗੀਤ ਗੋਬਿੰਦ
(2) ਕਲਹਣ (ਈ) ਰਾਜ ਤਿਰੰਗਣੀ
(3) ਬਿਲਹਣ (ਉ) ਵਿਅੰਕ-ਦੇਵ-ਚਰਿਤ
(4) ਅਬੁਲ ਫ਼ਜ਼ਲ (ਅ) ਆਇਨੇ-ਅਕਬਰੀ
(5) ਔਰੰਗਜ਼ੇਬ (ਹ) ਫਤਵਾ-ਏ-ਆਲਮਗੀਰੀ ।

ਹੋਰ ਮਹੱਤਵਪੂਰਨ ਪ੍ਰਸ਼ਨ ਦੀ

ਪ੍ਰਸ਼ਨ 1.
ਉਰਦੂ ਭਾਸ਼ਾ ਕਿਸ ਤਰ੍ਹਾਂ ਹੋਂਦ ਵਿਚ ਆਈ ?
ਉੱਤਰ-
ਭਾਰਤ ਵਿਚ ਤੁਰਕਾਂ ਦੁਆਰਾ ਫ਼ਾਰਸੀ ਭਾਸ਼ਾ ਆਰੰਭ ਕੀਤੀ ਗਈ ਸੀ । ਸਮਾਂ ਬੀਤਣ ਦੇ ਨਾਲ ਹਿੰਦੀ ਅਤੇ ਫ਼ਾਰਸੀ ਭਾਸ਼ਾਵਾਂ ਦੇ ਮੇਲ ਨਾਲ ਇਕ ਨਵੀਂ ਭਾਸ਼ਾ ‘ਉਰਦੂ’ ਹੋਂਦ ਵਿਚ ਆਈ ।

ਪ੍ਰਸ਼ਨ 2.
ਮੁਗ਼ਲ ਕਾਲ (1526-1707 ਈ:) ਵਿਚ ਹੋਣ ਵਾਲੇ ਭਾਸ਼ਾਈ ਵਿਕਾਸ ਦਾ ਸੰਖੇਪ ਵਰਣਨ ਕਰੋ ।
ਉੱਤਰ-
ਮੁਗ਼ਲ ਕਾਲ ਵਿਚ ਫ਼ਾਰਸੀ ਭਾਸ਼ਾ ਦਾ ਸਭ ਤੋਂ ਵੱਧ ਵਿਕਾਸ ਹੋਇਆ | ਮੁਗ਼ਲ ਕਾਲ ਨੂੰ ਫ਼ਾਰਸੀ ਭਾਸ਼ਾ ਦਾ ਸੁਨਿਹਰੀ ਯੁਗ ਕਿਹਾ ਜਾਂਦਾ ਹੈ । ਫ਼ਾਰਸੀ ਮੁਗ਼ਲ ਸਾਮਰਾਜ ਦੀ ਸਰਕਾਰੀ ਭਾਸ਼ਾ ਸੀ । ਸਿੱਟੇ ਵਜੋਂ ਪੰਜਾਬ ਵਿਚ ਫ਼ਾਰਸੀ ਭਾਸ਼ਾ ਨੂੰ ਬਹੁਤ ਉਤਸ਼ਾਹ ਮਿਲਿਆ | ਅਕਬਰ ਬਾਦਸ਼ਾਹ ਨੇ ਰਮਾਇਣ ਅਤੇ ਮਹਾਂਭਾਰਤ ਦਾ ਸੰਸਕ੍ਰਿਤ ਭਾਸ਼ਾ ਤੋਂ ਫ਼ਾਰਸੀ ਭਾਸ਼ਾ ਵਿਚ ਅਨੁਵਾਦ ਕਰਵਾਇਆ । ਇਸ ਤੋਂ ਇਲਾਵਾ, ਪੰਜਾਬੀ ਭਾਸ਼ਾ ਦੀ ਵੀ ਮੁਗ਼ਲ ਕਾਲ ਦੌਰਾਨ ਬਹੁਤ ਉੱਨਤੀ ਹੋਈ ।ਹਿੰਦੀ ਭਾਸ਼ਾ ਨੇ ਇਕ ਮਹੱਤਵਪੂਰਨ ਭਾਸ਼ਾ ਹੋਣ ਵਜੋਂ ਬਹੁਤ ਵਿਕਾਸ ਕੀਤਾ । ਮੁਗ਼ਲ ਕਾਲ ਸਮੇਂ ਹੀ ਉਰਦੂ ਭਾਸ਼ਾ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ਸੀ ।

PSEB 7th Class Social Science Solutions Chapter 16 ਖੇਤਰੀ ਸਭਿਆਚਾਰ ਦਾ ਵਿਕਾਸ

ਪ੍ਰਸ਼ਨ 3.
ਉੱਤਰ ਭਾਰਤ ਵਿਚ ਰਾਜਪੂਤ ਕਾਲ ਵਿਚ ਸਾਹਿਤ ਦੇ ਵਿਕਾਸ ‘ਤੇ ਰੌਸ਼ਨੀ ਪਾਓ ।
ਉੱਤਰ-
ਉੱਤਰੀ ਭਾਰਤ ਵਿਚ ਰਾਜਪੂਤ ਸ਼ਾਸਕਾਂ ਦੇ ਰਾਜਕਾਲ ਦੌਰਾਨ ਸਾਹਿਤ ਦਾ ਬਹੁਤ ਵਿਕਾਸ ਹੋਇਆ | ਚੰਦ ਬਰਦਾਈ ਨੇ ਪ੍ਰਿਥਵੀ ਰਾਜ ਰਾਸੋ ਨਾਂ ਦੇ ਗ੍ਰੰਥ ਦੀ ਰਚਨਾ ਕੀਤੀ । ਬੰਗਾਲ ਦੇ ਰਾਜਕਵੀਂ ਜੈ ਦੇਵ ਨੇ ‘ਗੀਤ ਗੋਬਿੰਦ` ਨਾਂ ਦਾ ਪ੍ਰਸਿੱਧ ਗੰਥ ਲਿਖਿਆ ਜਿਸ ਵਿਚ ਉਸਨੇ ਕ੍ਰਿਸ਼ਨ ਅਤੇ ਰਾਧਾ ਦੇ ਪਿਆਰ ਦਾ ਵਰਣਨ ਕੀਤਾ ਹੈ । ਕਲਹਣ ਨੇ ਇਕ ਇਤਿਹਾਸਕ ਪੁਸਤਕ ‘ਰਾਜਤਿਰੰਗਣੀ ਦੀ ਰਚਨਾ ਕੀਤੀ । ਇਸ ਗੰਥ ਤੋਂ ਕਸ਼ਮੀਰ ਦੇ ਇਤਿਹਾਸ ਦੇ ਬਾਰੇ ਵਿਚ ਜਾਣਕਾਰੀ ਮਿਲਦੀ ਹੈ । ਬਿਲਹਣ ਨੇ ‘ਵਿਅੰਕ-ਦੇਵ-ਚਰਿਤ` ਨਾਂ ਦੀ ਪ੍ਰਸਿੱਧ ਪੁਸਤਕ ਲਿਖੀ । ਇਸ ਵਿਚ ਚਾਲੂਕਿਆ ਰਾਜੇ ਵਿਕ੍ਰਮ ਦਿੱਤਯ ਛੇਵੇਂ ਦੇ ਜੀਵਨ ਦਾ ਵਰਣਨ ਕੀਤਾ ਗਿਆ ਹੈ । ਰਾਜਪੂਤ ਕਾਲ ਵਿਚ ਰਚੀ ਗਈ ‘ਕਥਾ ਸਾਰਿਤਸਾਗਰ’ ਸੰਸਕ੍ਰਿਤ ਭਾਸ਼ਾ ਦੀ ਇਕ ਸ਼ਾਨਦਾਰ ਰਚਨਾ ਹੈ । ਇਹ ਇਕ ਕਹਾਣੀਆਂ ਦਾ ਸੰਗ੍ਰਹਿ ਹੈ ।

ਪ੍ਰਸ਼ਨ 4.
ਪੰਜਾਬ ਦੇ ਭਾਸ਼ਾ ਅਤੇ ਸਾਹਿਤ ਵਿਚ ਹੇਠ ਲਿਖਿਆਂ ਦੇ ਯੋਗਦਾਨ ਦੀ ਚਰਚਾ ਕਰੋ ।
(1) ਬਾਬਾ ਫ਼ਰੀਦ ਸ਼ਕਰਗੰਜ
(2) ਸ੍ਰੀ ਗੁਰੁ ਨਾਨਕ ਦੇਵ ਜੀ
(3) ਦਾਮੋਦਰ
(4) ਵਾਰਿਸ ਸ਼ਾਹ
(5) ਸ਼ਾਹ ਮੁਹੰਮਦ ।
ਉੱਤਰ-
1. ਬਾਬਾ ਫ਼ਰੀਦ ਸ਼ਕਰਗੰਜ-ਬਾਬਾ ਫ਼ਰੀਦ ਸ਼ਕਰਗੰਜ ਪੰਜਾਬ ਦੇ ਪ੍ਰਸਿੱਧ ਸੂਫ਼ੀ ਸੰਤ ਸਨ । ਉਹਨਾਂ ਨੂੰ ਪੰਜਾਬੀ ਸਾਹਿਤ ਦੇ ਸੰਸਥਾਪਕ ਕਿਹਾ ਜਾਂਦਾ ਹੈ । ਉਹਨਾਂ ਨੇ ਆਪਣੀ ਬਾਣੀ ਦੀ ਰਚਨਾ ਲਹਿੰਦੀ ਜਾਂ ਮੁਲਤਾਨੀ ਭਾਸ਼ਾ ਵਿਚ ਕੀਤੀ, ਜੋ ਕਿ ਆਮ ਲੋਕਾਂ ਦੀ ਬੋਲੀ ਸੀ । ਉਹਨਾਂ ਦੇ 112 ਸਲੋਕ ਅਤੇ 4 ਸ਼ਬਦਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਸਾਹਿਬ ਵਿਚ ਸਥਾਨ ਦਿੱਤਾ ।

2. ਸ੍ਰੀ ਗੁਰੂ ਨਾਨਕ ਦੇਵ ਜੀ-ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜਾਬੀ ਸਾਹਿਤ ਦੇ ਇਕ ਨਵੇਂ ਯੁੱਗ ਦਾ ਆਰੰਭ ਕੀਤਾ । ਉਹਨਾਂ ਦੁਆਰਾ ਰਚਿਆ ਗਿਆ ਪੰਜਾਬੀ ਸਾਹਿਤ ਸਾਰੇ ਪੱਖਾਂ ਤੋਂ ਮਹਾਨ ਹੈ । ਉਨ੍ਹਾਂ ਦੁਆਰਾ ਰਚੀਆਂ ਗਈਆਂ ਬਾਣੀਆਂ ਵਿਚੋਂ ਜਪੁਜੀ ਸਾਹਿਬ, ਆਸਾ ਦੀ ਵਾਰ, ਬਾਬਰ-ਵਾਣੀ ਆਦਿ ਮਹੱਤਵਪੂਰਨ ਹਨ | ਅਸਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੰਜਾਬੀ ਸਾਹਿਤ ਨੂੰ ਇਕ ਅਮਰ ਦੇਣ ਹੈ ।

3. ਦਾਮੋਦਰ-ਦਾਮੋਦਰ ਮੁਗਲ ਬਾਦਸ਼ਾਹ ਅਕਬਰ ਦਾ ਸਮਕਾਲੀਨ ਸੀ । ਉਸਨੇ ਲਹਿੰਦੀ ਜਾਂ ਮੁਲਤਾਨੀ ਪੰਜਾਬੀ ਬੋਲੀ ਵਿਚ ਹੀਰ ਰਾਂਝਾ ਕਿੱਸੇ ਦੀ ਰਚਨਾ ਕੀਤੀ । ਇਸ ਵਿਚ ਉਸਨੇ ਆਪਣੇ ਸਮੇਂ ਦੇ ਪੇਂਡੂ ਸਭਿਆਚਾਰ ਦਾ ਵਰਣਨ ਕੀਤਾ ਹੈ ।

4. ਵਾਰਿਸ ਸ਼ਾਹ-ਵਾਰਿਸ ਸ਼ਾਹ ਨੂੰ ਪੰਜਾਬੀ ਕਿੱਸਾ ਕਾਵਿ ਵਿਚ ਮਹੱਤਵਪੂਰਨ ਸਥਾਨ ਪ੍ਰਾਪਤ ਹੈ । ਉਸ ਨੇ ਹੀਰ ਨਾਂ ਦੇ ਪੰਜਾਬੀ ਕਿੱਸੇ ਦੀ ਰਚਨਾ ਕੀਤੀ ਜੋ ਕਿ ਪੰਜਾਬੀ ਸਾਹਿਤ ਨੂੰ ਇਕ ਮਹੱਤਵਪੂਰਨ ਦੇਣ ਹੈ ।

5. ਸ਼ਾਹ ਮੁਹੰਮਦ-ਉਸਨੇ ਜੰਗਨਾਮਾ ਨਾਂ ਦੀ ਰਚਨਾ ਲਿਖੀ । ਸ਼ਾਹ ਮੁਹੰਮਦ ਨੇ ਆਪਣੀ ਰਚਨਾ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੀ ਚੜ੍ਹਤ ਜਿਸ ਨੂੰ ਉਸਨੇ ਆਪਣੇ ਅੱਖੀਂ ਦੇਖਿਆ ਸੀ, ਦੀ ਬਹੁਤ ਪ੍ਰਸੰਸਾ ਕੀਤੀ ਹੈ | ਅਸਲ ਵਿਚ ਇਹ ਰਚਨਾ ਪੰਜਾਬੀ ਸਾਹਿਤ ਨੂੰ ਇਕ ਅਮੁੱਲੀ ਦੇਣ ਹੈ ।

ਪ੍ਰਸ਼ਨ 5.
ਮੱਧਕਾਲ ਵਿਚ ਪੰਜਾਬ ਵਿਚ ਚਿੱਤਰਕਲਾ ਦੇ ਖੇਤਰ ਵਿਚ ਕੀ ਵਿਕਾਸ ਹੋਇਆ ?
ਉੱਤਰ-
ਸਿੱਖ ਗੁਰੂ ਸਾਹਿਬਾਨ ਨਾਲ ਸੰਬੰਧਿਤ ਮੱਧ ਕਾਲ ਦੇ ਅਨੇਕ ਚਿੱਤਰ ਪੁਰਾਣੇ ਗ੍ਰੰਥਾਂ, ਗੁਰਦੁਆਰਿਆਂ ਦੀਆਂ ਕੰਧਾਂ ਅਤੇ ਰਾਜ ਮਹੱਲਾਂ ਵਿਚ ਬਣੇ ਹੋਏ ਮਿਲੇ ਹਨ।ਗੋਇੰਦਵਾਲ ਵਿਚ ਗੁਰੂ ਅਮਰਦਾਸ ਜੀ ਦੇ ਉਨ੍ਹਾਂ 22 ਸਿੱਖਾਂ ਦੇ ਚਿੱਤਰ ਮਿਲੇ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਮੰਜੀ ਪ੍ਰਥਾ ਦੇ ਤਹਿਤ ਸਿੱਖ ਧਰਮ ਦੇ ਪ੍ਰਚਾਰ ਲਈ ਨਿਯੁਕਤ ਕੀਤਾ ਸੀ । ਇਹ ਚਿੱਤਰ ਉਸ ਸਮੇਂ ਦੀ ਚਿੱਤਰਕਲਾ ਦੇ ਵਿਕਾਸ ‘ਤੇ ਰੌਸ਼ਨੀ ਪਾਉਂਦੇ ਹਨ ।

ਪ੍ਰਸ਼ਨ 6.
ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਯੋਗਦਾਨ ‘ਤੇ ਰੌਸ਼ਨੀ ਪਾਓ ।
ਉੱਤਰ-
ਸ੍ਰੀ ਗੁਰੁ ਗੋਬਿੰਦ ਸਿੰਘ ਜੀ ਪੰਜਾਬੀ ਭਾਸ਼ਾ ਦੇ ਇਕ ਮਹਾਨ ਕਵੀ ਅਤੇ ਸਾਹਿਤਕਾਰ ਸਨ । ਉਹਨਾਂ ਦੀਆਂ ਰਚਨਾਵਾਂ ਜਿਵੇਂ ਕਿ ਜਾਪੁ ਸਾਹਿਬ, ਬਚਿੱਤਰ ਨਾਟਕ, ਜ਼ਫ਼ਰਨਾਮਾ, ਚੰਡੀ ਦੀ ਵਾਰ ਅਤੇ ਅਕਾਲ ਉਸਤਤ ਆਦਿ ਬਹੁਤ ਹੀ ਮਹੱਤਵਪੂਰਨ ਹਨ । ਇਹ ਰਚਨਾਵਾਂ ਦਸਮ ਗ੍ਰੰਥ ਸਾਹਿਬ ਵਿਚ ਦਰਜ ਹਨ । ਇਨ੍ਹਾਂ ਵਿਚੋਂ “ਚੰਡੀ ਦੀ ਵਾਰ ਪੰਜਾਬੀ ਸਾਹਿਤ ਦੀ ਇਕ ਸਦੀਵੀ ਰਚਨਾ ਮੰਨੀ ਜਾਂਦੀ ਹੈ ।

PSEB 7th Class Social Science Solutions Chapter 16 ਖੇਤਰੀ ਸਭਿਆਚਾਰ ਦਾ ਵਿਕਾਸ

ਪ੍ਰਸ਼ਨ 7.
ਮੁਗ਼ਲ ਕਾਲ ਵਿਚ ਚਿੱਤਰਕਲਾ ਦੇ ਖੇਤਰ ਵਿਚ ਕੀ ਵਿਕਾਸ ਹੋਇਆ ?
ਉੱਤਰ-
ਮੁਗ਼ਲ ਸ਼ਾਸਕ ਚਿੱਤਰਕਲਾ ਦੇ ਮਹਾਨ ਸਰਪ੍ਰਸਤ ਸਨ । ਇਸ ਲਈ ਮੁਗਲਾਂ ਦੇ ਰਾਜਕਾਲ ਸਮੇਂ ਇਸ ਕਲਾ ਦਾ ਬਹੁਤ ਵਿਕਾਸ ਹੋਇਆ –

  1. ਬਾਬਰ ਅਤੇ ਹਮਾਯੂੰ ਚਿੱਤਰਕਲਾ ਵਿਚ ਬਹੁਤ ਦਿਲਚਸਪੀ ਰੱਖਦੇ ਸਨ | ਬਾਬਰ ਨੇ ਆਪਣੀ ਆਤਮਕਥਾ ਨੂੰ ਚਿੱਤਰਿਤ ਕਰਵਾਇਆ ਸੀ । ਹੁਮਾਯੂੰ ਨੇ ਦੋ ਪ੍ਰਸਿੱਧ ਚਿੱਤਰਕਾਰ ਅਬਦੁਲ ਸਮਦ ਅਤੇ ਸੱਯਦ ਅਲੀ ਨੂੰ ਈਰਾਨ ਤੋਂ ਆਪਣੇ ਨਾਲ ਦਿੱਲੀ ਲਿਆਂਦਾ ਸੀ ।
  2. ਅਕਬਰ ਨੇ ਚਿੱਤਰਕਲਾ ਦੇ ਵਿਕਾਸ ਲਈ ਇਕ ਵੱਖਰੇ ਵਿਭਾਗ ਦੀ ਸਥਾਪਨਾ ਕੀਤੀ । ਇਸ ਵਿਭਾਗ ਨੇ ਪੁਸਤਕਾਂ ਨੂੰ ਚਿੱਤਰਿਤ ਕਰਨ ਦੇ ਨਾਲ-ਨਾਲ ਮੁਗ਼ਲ ਸ਼ਾਸਕਾਂ ਦੀਆਂ ਤਸਵੀਰਾਂ ਵੀ ਬਣਾਈਆਂ । ਦਸਵੰਤ ਅਤੇ ਬਾਸਵਾਨ ਅਕਬਰ ਦੇ ਦਰਬਾਰ ਦੇ ਦੋ ਪ੍ਰਸਿੱਧ ਚਿੱਤਰਕਾਰ ਸਨ ।
  3. ਜਹਾਂਗੀਰ ਵੀ ਇਕ ਚੰਗਾ ਚਿੱਤਰਕਾਰ ਸੀ । ਉਸ ਦੇ ਰਾਜਕਾਲ ਦੌਰਾਨ ਸ਼ਖਮ ਚਿੱਤਰਕਾਰੀ ਦਾ ਵਿਕਾਸ ਹੋਣ ਲੱਗਾ । ਉਸਤਾਦ ਮਨਸੂਰ, ਅਬਲ ਹਸਨ, ਫ਼ਾਰੂਖ ਬੇਗ, ਮਾਧਵ ਆਦਿ ਜਹਾਂਗੀਰ ਦੇ ਦਰਬਾਰ ਦੇ ਪ੍ਰਸਿੱਧ ਚਿੱਤਰਕਾਰ ਸਨ ।

ਪ੍ਰਸ਼ਨ 8.
ਮੁਗ਼ਲ ਕਾਲ ਵਿਚ ਸੰਗੀਤ ਦੇ ਖੇਤਰ ਵਿਚ ਹੋਣ ਵਾਲੇ ਵਿਕਾਸ ਦਾ ਸੰਖੇਪ ਵਰਣਨ ਕਰੋ ।
ਉੱਤਰ-
ਔਰੰਗਜ਼ੇਬ ਨੂੰ ਛੱਡ ਕੇ ਸਾਰੇ ਮੁਗ਼ਲ ਸ਼ਾਸਕ ਸੰਗੀਤ ਪ੍ਰੇਮੀ ਸਨ । ਇਸ ਲਈ ਉਨ੍ਹਾਂ ਦੇ ਰਾਜਕਾਲ ਵਿਚ ਸੰਗੀਤ ਕਲਾ ਦਾ ਬਹੁਤ ਵਿਕਾਸ ਹੋਇਆ ।

  • ਬਾਬਰ ਅਤੇ ਹੁਮਾਯੂੰ ਸੰਗੀਤ ਦੇ ਮਹਾਨ ਪ੍ਰੇਮੀ ਸਨ । ਹੁਮਾਯੂੰ ਹਫ਼ਤੇ ਵਿਚ ਦੋ ਦਿਨ ਸੰਗੀਤ ਸੁਣਿਆ ਕਰਦਾ ਸੀ ।
  • ਅਕਬਰ ਸੰਗੀਤ ਕਲਾ ਵਿਚ ਬਹੁਤ ਦਿਲਚਸਪੀ ਲੈਂਦਾ ਸੀ । ਉਹ ਆਪ ਇਕ ਗਾਇਕ ਵੀ ਸੀ । ਉਸ ਨੂੰ ਸੰਗੀਤ ਦੇ ਸੁਰ ਅਤੇ ਤਾਲ ਦਾ ਪੂਰਾ ਗਿਆਨ ਸੀ । ਉਸ ਦੇ ਦਰਬਾਰ ਵਿਚ ਤਾਨਸੇਨ ਵਰਗੇ ਉੱਚਕੋਟੀ ਦੇ ਸੰਗੀਤਕਾਰ ਸਨ । ਤਾਨਸੇਨ ਨੇ ਬਹੁਤ ਸਾਰੇ ਰਾਗਾਂ ਦੀ ਰਚਨਾ ਕੀਤੀ । ਤਾਨਸੇਨ ਦੇ ਇਲਾਵਾ ਰਾਮਦਾਸ ਅਕਬਰ ਦੇ ਦਰਬਾਰ ਵਿਚ ਉੱਚਕੋਟੀ ਦਾ ਗਾਇਕ ਸੀ ।
  • ਜਹਾਂਗੀਰ ਅਤੇ ਸ਼ਾਹਜਹਾਂ ਬਾਦਸ਼ਾਹ ਵੀ ਸੰਗੀਤ ਕਲਾ ਦੇ ਪ੍ਰੇਮੀ ਸਨ । ਜਹਾਂਗੀਰ ਆਪ ਇਕ ਚੰਗਾ ਗਾਇਕ ਸੀ । ਉਸ ਨੇ ਕਈ ਹਿੰਦੀ ਦੇ ਗੀਤ ਲਿਖੇ । ਸ਼ਾਹਜਹਾਂ ਧੁਪਦ ਰਾਗ ਦਾ ਬਹੁਤ ਸ਼ੌਕੀਨ ਸੀ ।
  • ਮੁਗ਼ਲ ਕਾਲ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਗ-ਰਾਗਨੀਆਂ ਦੇ ਅਨੁਸਾਰ ਆਦਿ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਸੀ ।

Leave a Comment