PSEB 7th Class Social Science Solutions Chapter 10 ਦਿੱਲੀ ਸਲਤਨਤ

Punjab State Board PSEB 7th Class Social Science Book Solutions History Chapter 10 ਦਿੱਲੀ ਸਲਤਨਤ Textbook Exercise Questions and Answers.

PSEB Solutions for Class 7 Social Science History Chapter 10 ਦਿੱਲੀ ਸਲਤਨਤ

Social Science Guide for Class 7 PSEB ਦਿੱਲੀ ਸਲਤਨਤ Textbook Questions and Answers

ਅਭਿਆਸ ਦੇ ਪ੍ਰਸ਼ਨ
(ਉ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ –

ਪ੍ਰਸ਼ਨ 1.
ਦਿੱਲੀ ਸਲਤਨਤ ਦੇ ਪ੍ਰਮੁੱਖ ਇਤਿਹਾਸਿਕ ਸ੍ਰੋਤਾਂ ਦੇ ਨਾਂ ਲਿਖੋ –
ਉੱਤਰ-
ਦਿੱਲੀ ਸਲਤਨਤ ਦੀ ਜਾਣਕਾਰੀ ਦੇ ਪ੍ਰਮੁੱਖ ਲੋੜ ਹੇਠ ਲਿਖੇ ਹਨ –

  1. ਵਿਦੇਸ਼ੀ ਯਾਤਰੀਆਂ ਦੇ ਲੇਖ-ਇੰਬਨਬਾਤੁਤਾ ਅਤੇ ਮਾਰਕੋ ਪੋਲੋ ਆਦਿ ਯਾਤਰੀਆਂ ਨੇ ਸਲਤਨਤ ਕਾਲ ਵਿਚ ਭਾਰਤ ਦੀ ਯਾਤਰਾ ਕੀਤੀ । ਉਨ੍ਹਾਂ ਨੇ ਦਿੱਲੀ ਦੇ ਸੁਲਤਾਨਾਂ ਦੀ ਸ਼ਖ਼ਸੀਅਤ ਅਤੇ ਵੱਖ-ਵੱਖ ਖੇਤਰਾਂ ਦੀ ਜਾਣਕਾਰੀ ਸੰਬੰਧੀ ਲੇਖ ਲਿਖੇ ॥
  2. ਸ਼ਾਹੀ ਬਿਰਤਾਂਤ-ਤੁਗ਼ਲਕਨਾਮਾ, ਤਾਰੀਖ-ਏ-ਇਲਾਹੀ, ਤਾਰੀਖ-ਏ-ਫ਼ਿਰੋਜ਼ਸ਼ਾਹੀ, ਫਤੂਹਾਤ-ਏ-ਫ਼ਿਰੋਜ਼ਸ਼ਾਹੀ, ਤਾਰੀਖਏ-ਮੁਬਾਰਕਸ਼ਾਹੀ ਅਤੇ ਮਖਜ਼ਾਰੀ-ਏ-ਅਫ਼ਗਾਨ ਆਦਿ ਸ਼ਾਹੀ ਬਿਰਤਾਂਤਾਂ ਤੋਂ ਸਾਨੂੰ ਦਿੱਲੀ ਦੇ ਸੁਲਤਾਨਾਂ ਅਤੇ ਪ੍ਰਮੁੱਖ ਘਟਨਾਵਾਂ ਦੇ ਸੰਬੰਧ ਵਿਚ ਜਾਣਕਾਰੀ ਮਿਲਦੀ ਹੈ ।
  3. ਇਤਿਹਾਸਿਕ ਭਵਨ-ਦਿੱਲੀ ਸਲਤਨਤ ਦੇ ਕਾਲ ਦੇ ਇਤਿਹਾਸਿਕ ਭਵਨਾਂ, ਜਿਵੇਂ ਕਿ ਕੁਵੈਤ-ਉਲ-ਇਸਲਾਮ ਮਸਜਿਦ, ਇਲਾਹੀ ਦਰਵਾਜ਼ਾ, ਤੁਗਲਕਾਬਾਦ, ਹਉਜ ਖ਼ਾਸ, ਲੋਧੀ ਗੁੰਬਦ, ਫ਼ਿਰੋਜ਼ਸ਼ਾਹ ਕੋਟਲਾ ਆਦਿ ਤੋਂ ਸਾਨੂੰ ਦਿੱਲੀ ਦੇ ਸੁਲਤਾਨਾਂ ਦੀਆਂ ਕਲਾਤਮਕ ਰੁਚੀਆਂ ਬਾਰੇ ਜਾਣਕਾਰੀ ਮਿਲਦੀ ਹੈ ।

ਪ੍ਰਸ਼ਨ 2.
ਦਿੱਲੀ ਸਲਤਨਤ ਦੇ ਇਤਿਹਾਸ ਦਾ ਨਿਰਮਾਣ ਕਰਨ ਲਈ ਇਤਿਹਾਸਿਕ ਇਮਾਰਤਾਂ ਨੇ ਕੀ ਯੋਗਦਾਨ ਪਾਇਆ ?
ਉੱਤਰ-
ਦਿੱਲੀ ਸਲਤਨਤ ਦੀਆਂ ਮੁੱਖ ਇਤਿਹਾਸਿਕ ਇਮਾਰਤਾਂ ਹਨ-ਕੁਵੈਤ-ਉਲ-ਇਸਲਾਮ ਮਸਜਿਦ, ਅਲਾਈ ਦਰਵਾਜ਼ਾ, ਤੁਗ਼ਲਕਾਬਾਦ, ਹਉਜ ਖ਼ਾਸ, ਲੋਧੀ ਗੁੰਬਦ, ਫ਼ਿਰੋਜ਼ਸ਼ਾਹ ਕੋਟਲਾ ਆਦਿ । ਇਨ੍ਹਾਂ ਇਮਾਰਤਾਂ ਤੋਂ ਸਾਨੂੰ ਦਿੱਲੀ ਦੇ ਸੁਲਤਾਨਾਂ ਦੀਆਂ ਕਲਾਤਮਕ ਰੁਚੀਆਂ ਦੀ ਜਾਣਕਾਰੀ ਮਿਲਦੀ ਹੈ ।

ਪ੍ਰਸ਼ਨ 3.
ਬਲਬਨ ਨੇ ਸਲਤਨਤ ਦਾ ਸੰਗਠਨ ਕਿਵੇਂ ਕੀਤਾ ?
ਉੱਤਰ-
ਬਲਬਨ 1266 ਈ: ਵਿਚ ਦਿੱਲੀ ਦਾ ਸੁਲਤਾਨ ਬਣਿਆ । ਉਹ ਦਿੱਲੀ ਸਲਤਨਤ ਦਾ ਮਹਾਨ ਸ਼ਾਸਕ ਸੀ । ਉਸਨੇ ਸੁਲਤਾਨ ਦੀ ਸਰਵਉੱਚਤਾ ਨੂੰ ਕਾਇਮ ਕੀਤਾ ।

  1. ਉਸਨੇ ਦਿੱਲੀ ਦੇ ਕੋਲ ਮੇਵਾਤੀਆਂ ਦੁਆਰਾ ਫੈਲਾਈ ਗਈ ਅਸ਼ਾਂਤੀ ਅਤੇ ਦੁਆਬਾ ਦੇ ਲੁਟੇਰਿਆਂ ਤੇ ਕਾਬੂ ਪਾਇਆ ।
  2. ਉਸਨੇ ਬੰਗਾਲ ਵਿਚ ਤੁਰਿਲ ਮਾਂ ਦੇ ਵਿਦਰੋਹ ਨੂੰ ਕੁਚਲਿਆ । ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ ।
  3. ਸੈਨਾ ਦਾ ਪੁਨਰਗਠਨ ਕੀਤਾ ਗਿਆ । ਮੰਗੋਲ ਹਮਲਿਆਂ ਤੋਂ ਰਾਜ ਦੀ ਰੱਖਿਆ ਲਈ ਉੱਤਰ-ਪੱਛਮੀ ਸੀਮਾਵਤੀ ਪ੍ਰਾਂਤਾਂ ਵਿਚ ਵਿਸ਼ੇਸ਼ ਸੈਨਾ ਰੱਖੀ ਗਈ ।
  4. ਬਲਬਨ ਨੇ ਮੰਗੋਲਾਂ ਦੇ ਵਿਰੁੱਧ ਸਖ਼ਤ ਨੀਤੀ ਅਪਣਾਈ, ਜਿਸਨੂੰ “ਖੂਨ ਅਤੇ ਲੋਹੇ ਦੀ ਨੀਤੀ’ ਕਿਹਾ ਜਾਂਦਾ ਹੈ ।
  5. ਉਸਨੇ ਸ਼ਾਸਨ ਪ੍ਰਬੰਧ ਵਿਚ ਵੀ ਸੁਧਾਰ ਕੀਤੇ ਅਤੇ ਪਰਜਾ ਨੂੰ ਨਿਆਂ ਦਿੱਤਾ । 1286 ਈ: ਵਿਚ ਬਲਬਨ ਦੀ ਮੌਤ ਹੋ ਗਈ ।

ਪ੍ਰਸ਼ਨ 4.
ਮੁਹੰਮਦ-ਬਿਨ-ਤੁਗ਼ਲਕ ਨੇ ਆਪਣੀ ਰਾਜਧਾਨੀ ਦਿੱਲੀ ਤੋਂ ਦੇਵਗਿਰੀ ਕਿਉਂ ਬਦਲੀ ਸੀ ?
ਉੱਤਰ-
ਮੁਹੰਮਦ-ਬਿਨ-ਤੁਗ਼ਲਕ ਦੇ ਕੋਲ ਇਕ ਵਿਸ਼ਾਲ ਸਾਮਰਾਜ ਸੀ । ਉਹ ਆਪਣੀ ਰਾਜਧਾਨੀ ਉਸ ਸਥਾਨ ਤੇ ਬਣਾਉਣਾ ਚਾਹੁੰਦਾ ਸੀ, ਜੋ ਰਾਜ ਦੇ ਕੇਂਦਰ ਵਿਚ ਸਥਿਤ ਹੋਵੇ । ਇਸ ਲਈ 1327 ਈ: ਵਿਚ ਉਸਨੇ ਸਾਮਰਾਜ ਦੀ ਰਾਜਧਾਨੀ ਦਿੱਲੀ ਤੋਂ ਦੇਵਗਿਰੀ ਦੌਲਤਾਬਾਦ) ਬਦਲਣ ਦਾ ਫੈਸਲਾ ਕੀਤਾ ।
ਇਸਦੇ ਦੋ ਕਾਰਨ ਸਨ –

  • ਸੁਲਤਾਨ ਦਾ ਵਿਸ਼ਵਾਸ ਸੀ ਕਿ ਅਜਿਹਾ ਕਰਨ ਨਾਲ ਸਾਮਰਾਜ ਦੀ ਮੰਗੋਲਾਂ ਦੇ ਹਮਲਿਆਂ ਤੋਂ ਰੱਖਿਆ ਕੀਤੀ ਜਾ ਸਕਦੀ ਹੈ ।
  • ਉਸਨੇ ਅਨੁਭਵ ਕੀਤਾ ਕਿ ਉਹ ਸਾਮਰਾਜ ਦੇ ਸ਼ਾਸਨ ਪ੍ਰਬੰਧ ਨੂੰ ਦਿੱਲੀ ਦੀ ਬਜਾਏ ਦੇਵਗਿਰੀ ਤੋਂ ਚੰਗੀ ਤਰ੍ਹਾਂ ਚਲਾ ਸਕੇਗਾ ।

ਪ੍ਰਸ਼ਨ 5.
ਮੁਹੰਮਦ-ਬਿਨ-ਤੁਗ਼ਲਕ ਦੀਆਂ ਯੋਜਨਾਵਾਂ ਦੇ ਕੀ ਸਿੱਟੇ ਨਿਕਲੇ ?
ਉੱਤਰ-
ਮੁਹੰਮਦ-ਬਿਨ-ਤੁਗ਼ਲਕ (1325-1351 ਈ:) ਦੇ ਰਾਜਨੀਤਿਕ ਉਦੇਸ਼ ਬਹੁਤ ਉੱਚੇ ਸਨ । ਉਸ ਨੇ ਕਈ ਰਾਜਨੀਤਿਕ ਯੋਜਨਾਵਾਂ ਬਣਾਈਆਂ, ਪਰ ਇਹ ਸਾਰੀਆਂ ਯੋਜਨਾਵਾਂ ਅਸਫਲ ਰਹੀਆਂ । ਉਸ ਦੀਆਂ ਇਨ੍ਹਾਂ ਯੋਜਨਾਵਾਂ ਅਤੇ ਉਨ੍ਹਾਂ ਦੇ ਨਤੀਜਿਆਂ ਦਾ ਵਰਣਨ ਇਸ ਤਰ੍ਹਾਂ ਹੈ –
1. ਰਾਜਧਾਨੀ ਬਦਲਣਾ-1327 ਈ: ਵਿਚ ਮੁਹੰਮਦ ਤੁਗ਼ਲਕ ਨੇ ਦਿੱਲੀ ਦੀ ਥਾਂ ‘ਤੇ ਦੱਖਣ ਵਿਚ ਦੇਵਗਿਰੀ ਨੂੰ ਆਪਣੀ ਰਾਜਧਾਨੀ ਬਣਾਇਆ । ਉਸ ਨੇ ਉਸ ਨਵੀਂ ਰਾਜਧਾਨੀ ਦਾ ਨਾਂ ਦੌਲਤਾਬਾਦ ਰੱਖਿਆ ਅਤੇ ਆਪਣੇ ਸਾਰੇ ਕਰਮਚਾਰੀਆਂ ਨੂੰ ਉੱਥੇ ਜਾਣ ਦੀ ਆਗਿਆ ਦਿੱਤੀ । ਉਸ ਨੇ ਦਿੱਲੀ ਦੇ ਲੋਕਾਂ ਨੂੰ ਵੀ ਦੇਵਗਿਰੀ ਜਾਣ ਲਈ ਕਿਹਾ | ਅਨੇਕਾਂ ਲੋਕ ਲੰਬੀ ਯਾਤਰਾ ਕਰਕੇ ਮਰ ਗਏ । ਉੱਤਰੀ ਭਾਰਤ ਵਿਚ ਸ਼ਾਸਨ ਦੀ ਵਿਵਸਥਾ ਵੀ ਵਿਗੜ ਗਈ | ਮਜਬੂਰ ਹੋ ਕੇ ਮੁਹੰਮਦ ਤੁਗ਼ਲਕ ਨੇ ਫਿਰ ਦਿੱਲੀ ਨੂੰ ਹੀ ਰਾਜਧਾਨੀ ਬਣਾ ਲਿਆ । ਲੋਕਾਂ ਨੂੰ ਫਿਰ ਤੋਂ ਦਿੱਲੀ ਜਾਣ ਦੀ ਆਗਿਆ ਦੇ ਦਿੱਤੀ ਗਈ । ਇਸ ਤਰ੍ਹਾਂ ਜਾਨ ਮਾਲ ਦੀ ਬਹੁਤ ਹਾਨੀ ਹੋਈ ।

2. ਦੁਆਬ ਵਿਚ ਕਰ ਵਧਾਉਣਾ-ਮੁਹੰਮਦ ਤੁਗ਼ਲਕ ਨੂੰ ਆਪਣੀ ਸੈਨਾ ਲਈ ਧਨ ਦੀ ਲੋੜ ਸੀ । ਇਸ ਲਈ ਉਸ ਨੇ 1330 ਈ: ਵਿਚ ਦੁਆਬ ਵਿਚ ਕਰ ਵਧਾ ਦਿੱਤਾ, ਪਰੰਤੂ ਉਸ ਸਾਲ ਵਰਖਾ ਨਾ ਹੋਈ ਅਤੇ ਦੁਆਬ ਵਿਚ ਕਾਲ ਪੈ ਗਿਆ । ਕਿਸਾਨਾਂ ਦੀ ਦਸ਼ਾ ਬਹੁਤ ਵਿਗੜ ਗਈ । ਉਹਨਾਂ ਕੋਲ ਲਗਾਨ ਦੇਣ ਲਈ ਧਨ ਨਾ ਰਿਹਾ, ਪਰੰਤੂ ਲਗਾਨ ਇਕੱਠਾ ਕਰਨ ਵਾਲੇ ਕਰਮਚਾਰੀ ਉਹਨਾਂ ਨਾਲ ਕਠੋਰ ਵਿਹਾਰ ਕਰਨ ਲੱਗ ਪਏ । ਤੰਗ ਆ ਕੇ ਕਈ ਕਿਸਾਨ ਜੰਗਲਾਂ ਵਲ ਭੱਜ ਗਏ । ਮਗਰੋਂ ਸੁਲਤਾਨ ਨੂੰ ਆਪਣੀ ਗ਼ਲਤੀ ਦਾ ਪਤਾ ਲੱਗਾ | ਉਸ ਨੇ ਉਨ੍ਹਾਂ ਕਿਸਾਨਾਂ ਦੀ ਸਹਾਇਤਾ ਕੀਤੀ ।

3. ਕਾਂਸੇ ਦੇ ਸਿੱਕੇ ਚਲਾਉਣਾ-1330 ਈ: ਵਿਚ ਮੁਹੰਮਦ ਤੁਗ਼ਲਕ ਨੇ ਸੋਨੇ ਤੇ ਚਾਂਦੀ ਦੇ ਸਿੱਕਿਆਂ ਦੀ ਥਾਂ ‘ਤੇ ਕਾਂਸੇ ਦੇ ਸਿੱਕੇ ਚਲਾਏ । ਇਸ ਲਈ ਕਈ ਲੋਕਾਂ ਨੇ ਘਰਾਂ ਵਿਚ ਨਕਲੀ ਸਿੱਕੇ ਬਣਾਉਣੇ ਆਰੰਭ ਕਰ ਦਿੱਤੇ ਅਤੇ ਉਹ ਭੂਮੀ ਦਾ ਲਗਾਨ ਅਤੇ ਦੂਜੇ ਕਰ ਇਹਨਾਂ ਸਿੱਕਿਆਂ ਨਾਲ ਚੁਕਾਉਣ ਲੱਗੇ, ਜਿਸ ਨਾਲ ਸਰਕਾਰ ਨੂੰ ਬਹੁਤ ਹਾਨੀ ਹੋਈ । ਇਸ ਲਈ ਸੁਲਤਾਨ ਨੇ ਕਾਂਸੇ ਦੇ ਸਿੱਕੇ ਬੰਦ ਕਰ ਦਿੱਤੇ । ਲੋਕਾਂ ਨੂੰ ਇਹਨਾਂ ਬਦਲੇ ਚਾਂਦੀ ਦੇ ਸਿੱਕੇ ਦਿੱਤੇ ਗਏ । ਕਈ ਲੋਕਾਂ ਨੇ ਕਾਂਸੇ ਦੇ ਨਕਲੀ ਸਿੱਕੇ ਬਣਾ ਕੇ ਸਰਕਾਰ ਤੋਂ ਚਾਂਦੀ ਦੇ ਅਸਲੀ ਸਿੱਕੇ ਪ੍ਰਾਪਤ ਕੀਤੇ । ਇਸ ਤਰ੍ਹਾਂ ਰਾਜ ਦੇ ਖ਼ਜ਼ਾਨੇ ਨੂੰ ਬਹੁਤ ਹਾਨੀ ਹੋਈ ।
PSEB 7th Class Social Science Solutions Chapter 10 ਦਿੱਲੀ ਸਲਤਨਤ 1
Based upon Survey of Irma map with permission of the Surveyor General of India. The responsibility for the correctness of Witemal details rests with the pisher. The territorial waters of India extend W.to the sea to a distance of twelve nautical mEbe€ measured from the appropriate base me. The external boundaries and coastlines of India awe with the Record Masler copy certified by the Survey of ln.

4. ਖੁਰਾਸੇਨ ਨੂੰ ਜਿੱਤਣ ਦੀ ਯੋਜਨਾ-ਮੁਹੰਮਦ ਤੁਗ਼ਲਕ ਇਕ ਮਹਾਨ ਸ਼ਾਸਕ ਬਣਨਾ ਚਾਹੁੰਦਾ ਸੀ । ਇਸ ਲਈ ਉਸਨੇ ਖੁਰਾਸੇਨ (ਇਰਾਨ) ਨੂੰ ਜਿੱਤਣ ਦਾ ਫੈਸਲਾ ਕੀਤਾ । ਉਸਨੇ ਇਕ ਵੱਡੀ ਸੈਨਾ ਇਕੱਠੀ ਕੀਤੀ । ਇਨ੍ਹਾਂ ਸੈਨਿਕਾਂ ਨੂੰ ਇਕ ਸਾਲ ਤਕੁ ਤਨਖ਼ਾਹ ਦਿੱਤੀ ਗਈ । ਉਨ੍ਹਾਂ ਦੀ ਸਿਖਲਾਈ ਅਤੇ ਹਥਿਆਰਾਂ ‘ਤੇ ਵੀ ਬਹੁਤ ਧਨ ਖ਼ਰਚ ਕੀਤਾ ਗਿਆ । ਪਰ ਇਕ ਸਾਲ ਬਾਅਦ ਸੁਲਤਾਨ ਨੇ ਖੁਰਾਸੇਨ ਨੂੰ ਜਿੱਤਣ ਦਾ ਵਿਚਾਰ ਤਿਆਗ ਦਿੱਤਾ ਅਤੇ ਸੈਨਿਕਾਂ ਨੂੰ ਹਟਾ ਦਿੱਤਾ |

ਬੇਰੁਜ਼ਗਾਰ ਸੈਨਿਕਾਂ ਨੇ ਰਾਜ ਵਿਚ ਅਸ਼ਾਂਤੀ ਫੈਲਾ ਦਿੱਤੀ । ਕਿਉਂਕਿ ਸੁਲਤਾਨ ਨੇ ਆਮ ਜਨਤਾ ਦਾ ਵਿਸ਼ਵਾਸ ਗੁਆ ਦਿੱਤਾ ਸੀ, ਇਸ ਲਈ ਰਾਜ ਵਿਚ ਵਿਦਰੋਹ ਹੋ ਗਏ ਅਤੇ ਬਹੁਤ ਸਾਰੇ ਪ੍ਰਾਂਤਾਂ ਨੇ ਆਪਣੀ ਸੁਤੰਤਰਤਾ ਦੀ ਘੋਸ਼ਣਾ ਕਰ ਦਿੱਤੀ । ਸੁਲਤਾਨ ਦਾ ਆਪਣੇ ਸਾਮਰਾਜ ‘ਤੇ ਨਿਯੰਤਰਨ ਨਾ ਰਿਹਾ । 1351 ਈ: ਵਿਚ ਉਸਦੀ ਮੌਤ ਹੋ ਗਈ ।

PSEB 7th Class Social Science Solutions Chapter 10 ਦਿੱਲੀ ਸਲਤਨਤ

(ਅ) ਹੇਠ ਲਿਖੇ ਖ਼ਾਲੀ ਸਥਾਨ ਭਰੋ

ਪ੍ਰਸ਼ਨ 1.
ਕੁਤਬਉਦੀਨ ਐਬਕ ……………….. ਦਾ ਸੰਸਥਾਪਕ ਸੀ ।
ਉੱਤਰ-
ਦਾਸ ਵੰਸ਼,

ਪ੍ਰਸ਼ਨ 2.
ਰਜ਼ੀਆ ਸੁਲਤਾਨ ……………….. ਦੀ ਪੁੱਤਰੀ ਸੀ ।
ਉੱਤਰ-
ਇਲਤੁਤਮਿਸ਼,

ਪ੍ਰਸ਼ਨ 3.
ਇਲਤੁਤਮਿਸ਼ ……………… ਈ: ਵਿਚ ਸ਼ਾਸਕ ਬਣਿਆ ।
ਉੱਤਰ-
1211,

ਪ੍ਰਸ਼ਨ 4.
ਇਲਤੁਤਮਿਸ਼ ਨੇ ……………….. ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ।
ਉੱਤਰ-
ਰਜ਼ੀਆ ਸੁਲਤਾਨਾ,

ਪ੍ਰਸ਼ਨ 5.
ਮਲਿਕ ਕਾਵੂਰ ……………….. ਦਾ ਸੈਨਾਪਤੀ ਸੀ ।
ਉੱਤਰ-
ਅਲਾਉਦੀਨ ਖਿਲਜੀ,

ਪ੍ਰਸ਼ਨ 6.
ਮੁਹੰਮਦ-ਬਿਨ-ਤੁਗ਼ਲਕ ਨੇ ਆਪਣੀ ਰਾਜਧਾਨੀ …………….. ਤੋਂ ਦੇਵਗਿਰੀ ਬਦਲਣ ਦਾ ਫ਼ੈਸਲਾ ਕੀਤਾ ।
ਉੱਤਰ-
ਦਿੱਲੀ,
PSEB 7th Class Social Science Solutions Chapter 10 ਦਿੱਲੀ ਸਲਤਨਤ

ਪ੍ਰਸ਼ਨ 7.
ਤੈਮੂਰ ਨੇ ……………….. ਵੰਸ਼ ਦੇ ਸ਼ਾਸਕਾਂ ਦੇ ਰਾਜਕਾਲ ਸਮੇਂ ਭਾਰਤ ‘ਤੇ ਹਮਲਾ ਕੀਤਾ ।
ਉੱਤਰ-
ਤੁਗਲਕ ॥

(ਈ) ਹੇਠ ਲਿਖੇ ਵਾਕਾਂ ਸਾਹਮਣੇ ਸਹੀ ਆ (✓) ਜਾਂ ਗ਼ਲਤ (✗) ਦਾ ਚਿੰਨ੍ਹ ਲਗਾਓ

ਪ੍ਰਸ਼ਨ 1.
ਇਲਤੁਤਮਿਸ਼ ਕੁਤਬਉਦੀਨ ਦਾ ਦਾਸ ਸੀ ।
ਉੱਤਰ-
(✓)

ਪ੍ਰਸ਼ਨ 2.
ਬਲਬਨ ਦਾਸ ਵੰਸ਼ ਦਾ ਸੰਸਥਾਪਕ ਸੀ ।
ਉੱਤਰ-
(✗)

ਪ੍ਰਸ਼ਨ 3.
ਅਲਾਉਦੀਨ ਖਿਲਜੀ ਨੇ ਬਾਜ਼ਾਰ ਕੰਟਰੋਲ ਨੀਤੀ ਸ਼ੁਰੂ ਕੀਤੀ ।
ਉੱਤਰ-
(✓)

ਪ੍ਰਸ਼ਨ 4.
ਲੋਧੀਆਂ ਨੂੰ ਸੱਯਦਾਂ ਨੇ ਹਰਾਇਆ ਸੀ ।
ਉੱਤਰ-
(✗)

ਪ੍ਰਸ਼ਨ 5.
ਸਿਕੰਦਰ ਲੋਧੀ ਅਤੇ ਬਾਬਰ ਵਿਚਕਾਰ ਪਾਣੀਪਤ ਦੀ ਪਹਿਲੀ ਲੜਾਈ ਵਿਚ ਟਾਕਰਾ ਹੋਇਆ ਸੀ ।
ਉੱਤਰ-
(✗)

ਹੋਰ ਮਹੱਤਵਪੂਰਨ ਪ੍ਰਸ਼ਨ ਦੇ

ਪ੍ਰਸ਼ਨ 1.
ਭਾਰਤ ਵਿਚ ਸਲਤਨਤ ਕਾਲ ਕਦੋਂ ਤੋਂ ਕਦੋਂ ਤਕ ਰਿਹਾ ?
ਉੱਤਰ-
ਭਾਰਤ ਵਿਚ ਸਲਤਨਤ ਕਾਲ 1206 ਈ: ਤੋਂ 1526 ਈ: ਤਕ ਰਿਹਾ ।

ਪ੍ਰਸ਼ਨ 2.
ਸਲਤਨਤ ਕਾਲ ਵਿਚ ਦਿੱਲੀ ’ਤੇ ਕਿਹੜੇ-ਕਿਹੜੇ ਰਾਜ ਵੰਸ਼ਾਂ ਨੇ ਸ਼ਾਸਨ ਕੀਤਾ ?
ਉੱਤਰ-
ਦਾਸ ਵੰਸ਼, ਖਿਲਜੀ ਵੰਸ਼, ਤੁਗ਼ਲਕ ਵੰਸ਼, ਸਈਅਦ ਵੰਸ਼ ਅਤੇ ਲੋਧੀ ਵੰਸ਼ ਨੇ ।

PSEB 7th Class Social Science Solutions Chapter 10 ਦਿੱਲੀ ਸਲਤਨਤ

ਪ੍ਰਸ਼ਨ 3.
ਸਲਤਨਤ ਵੰਸ਼ ਦੇ ਕੁੱਝ ਮਹਾਨ ਸੁਲਤਾਨਾਂ ਦੇ ਨਾਂ ਦੱਸੋ ।
ਉੱਤਰ-
ਇਲਤੁਤਮਿਸ਼, ਬਲਬਨ, ਅਲਾਉੱਦੀਨ ਖਿਲਜੀ, ਮੁਹੰਮਦ-ਬਿਨ-ਤੁਗ਼ਲਕ ਅਤੇ ਫ਼ਿਰੋਜ਼ਸ਼ਾਹ ਤੁਗਲਕ ॥

ਪ੍ਰਸ਼ਨ 4.
ਕੁਤਬਉਦੀਨ ਐਬਕ ਦੀ ਮੌਤ ਕਦੋਂ ਅਤੇ ਕਿਵੇਂ ਹੋਈ ?
ਉੱਤਰ-
ਕੁਤਬਉਦੀਨ ਐਬਕ ਦੀ ਮੌਤ 1210 ਈ: ਵਿਚ ਘੋੜੇ ਤੋਂ ਡਿੱਗਣ ਨਾਲ ਹੋਈ ।

ਪ੍ਰਸ਼ਨ 5.
ਆਰਾਮ ਸ਼ਾਹ ਕੌਣ ਸੀ ?
ਉੱਤਰ-
ਆਰਾਮ ਸ਼ਾਹ ਕੁਤਬਉਦੀਨ ਐਬਕ ਦਾ ਪੁੱਤਰ ਸੀ, ਜੋ ਉਸਦੇ ਬਾਅਦ ਦਿੱਲੀ ਦਾ ਸੁਲਤਾਨ ਬਣਿਆ । ਉਹ ਇਕ ਅਯੋਗ ਸ਼ਾਸਕ ਸੀ । ਇਸ ਲਈ ਉਸਨੂੰ ਇਲਤੁਤਮਿਸ਼ ਨੇ ਬੰਦੀ ਬਣਾ ਲਿਆ ਅਤੇ ਬਾਅਦ ਵਿਚ ਉਸਨੂੰ ਮਾਰ ਦਿੱਤਾ |
PSEB 7th Class Social Science Solutions Chapter 10 ਦਿੱਲੀ ਸਲਤਨਤ 2

Based upon the Survey of India map with the permission of the Surveyor General of India. The responsibility for the correctness of internal details rests with the publisher. The territorial waters of India extend into the sea to a distance of twelve nautical miles measured from the appropriate baseline. The external boundaries and coastlines of India agree with the Record Master copy certified by the Survey of India.

ਪ੍ਰਸ਼ਨ 6.
ਚਾਲੀਸਾ ਕੀ ਸੀ ?
ਉੱਤਰ-
ਇਲਤੁਤਮਿਸ਼ ਨੇ ਸ਼ਾਸਨ ਪ੍ਰਬੰਧ ਚਲਾਉਣ ਲਈ 40 ਅਮੀਰਾਂ ਦੀ ਨਿਯੁਕਤੀ ਕੀਤੀ ਸੀ ।

ਪ੍ਰਸ਼ਨ 7.
ਰਜ਼ੀਆ ਸੁਲਤਾਨਾ ਕੌਣ ਸੀ ?
ਉੱਤਰ-
ਰਜ਼ੀਆ ਸੁਲਤਾਨਾ ਇਲਤੁਤਮਿਸ਼ ਦੀ ਪੁੱਤਰੀ ਸੀ । ਇਲਤੁਤਮਿਸ਼ ਦੇ ਬਾਅਦ ਉਹ ਦਿੱਲੀ ਦੀ ਸ਼ਾਸਕਾ ਬਣੀ । ਉਸਨੇ 1236 ਈ: ਤੋਂ 1240 ਈ: ਤਕ ਸ਼ਾਸਨ ਕੀਤਾ । ਉਸਨੇ ਪ੍ਰਾਦੇਸ਼ਿਕ ਰਾਜਪਾਲਾਂ ਦੇ ਵਿਦਰੋਹ ਨੂੰ ਕੁਚਲਿਆ ਪਰ ਅਮੀਰ ਅਤੇ ਸੈਨਾਪਤੀ ਉਸਦੀ ਆਗਿਆ ਦਾ ਪਾਲਨ ਨਹੀਂ ਕਰਦੇ ਸਨ । ਉਸਨੂੰ 1240 ਈ: ਵਿਚ ਮਾਰ ਦਿੱਤਾ ਗਿਆ ।

ਪ੍ਰਸ਼ਨ 8.
ਕੁਤਬਉਦੀਨ ਐਬਕ ਦੇ ਸ਼ਾਸਨ ਕਾਲ ਦਾ ਸੰਖੇਪ ਵਰਣਨ ਕਰੋ ।
ਉੱਤਰ-
ਕੁਤਬਉਦੀਨ ਐਬਕ ਭਾਰਤ ਵਿਚ ਤੁਰਕ ਰਾਜ ਦਾ ਅਸਲ ਸੰਸਥਾਪਕ ਸੀ ।ਉਹ ਦਿੱਲੀ ਸਲਤਨਤ ਦਾ ਪਹਿਲਾ ਸ਼ਾਸਕ ਸੀ । ਰਾਜਗੱਦੀ ‘ਤੇ ਬੈਠਣ ਦੇ ਸਮੇਂ ਉਸਨੂੰ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ । ਉਸਨੇ ਗਜ਼ਨੀ ਦੇ ਸ਼ਾਸਕ ਯਲਹੌਜ਼ ਦੇ ਪੰਜਾਬ ‘ਤੇ ਹਮਲੇ ਨੂੰ ਰੋਕਣ ਲਈ ਪੰਜਾਬ
‘ਤੇ ਅਧਿਕਾਰ ਕਰ ਲਿਆ । ਉਸਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ | ਐਬਕ ਇਕ ਮਹਾਨ ਕਲਾ-ਪ੍ਰੇਮੀ ਸੀ । ਉਸਨੇ ਦਿੱਲੀ ਅਤੇ ਅਜਮੇਰ ਵਿਚ ਮਸਜਿਦਾਂ ਬਣਾਈਆਂ । ਉਸਨੇ ਕੁਤਬਮੀਨਾਰ ਦਾ ਨਿਰਮਾਣ ਕੰਮ ਵੀ ਆਰੰਭ ਕਰਵਾਇਆ | 1210 ਈ: ਵਿਚ ਅਚਾਨਕ ਘੋੜੇ ਤੋਂ ਡਿੱਗ ਜਾਣ ਦੇ ਕਾਰਨ ਉਸਦੀ ਮੌਤ ਹੋ ਗਈ ।

ਪ੍ਰਸ਼ਨ 9.
ਅਲਾਉਦੀਨ ਖਿਲਜੀ ਦੀਆਂ ਦੱਖਣੀ ਜਿੱਤਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਅਲਾਉਦੀਨ ਖਿਲਜੀ ਨੇ ਦੱਖਣ ਭਾਰਤ ਦੀ ਜਿੱਤ ਲਈ ਆਪਣੇ ਸੈਨਾਪਤੀ ਮਲਿਕ ਕਾਵੂਰ ਦੇ ਅਧੀਨ ਇਕ ਬਹੁਤ ਵੱਡੀ ਸੈਨਾ ਭੇਜੀ | ਮਲਿਕ ਕਾਵੂਰ ਨੇ ਦੇਵਗਿਰੀ, ਵਾਰੰਗਲ, ਦਵਾਰ ਸਮੁਦਰ ਅਤੇ ਮਦੁਰਾਇ ਦੇ ਪ੍ਰਦੇਸ਼ ਜਿੱਤ ਲਏ । ਪਰ ਅਲਾਉੱਦੀਨ ਖਿਲਜੀ ਨੇ ਇਨ੍ਹਾਂ ਦੇਸ਼ਾਂ ਨੂੰ ਆਪਣੇ ਰਾਜ ਵਿਚ ਨਹੀਂ ਮਿਲਾਇਆ ।

ਪ੍ਰਸ਼ਨ 10.
ਇਲਤੁਤਮਿਸ਼ ਦੀਆਂ ਸਫਲਤਾਵਾਂ ਦਾ ਸੰਖੇਪ ਵਰਣਨ ਕਰੋ ।
ਉੱਤਰ-
ਇਲਤੁਤਮਿਸ਼ ਕੁਤਬਉਦੀਨ ਐਬਕ ਦਾ ਦਾਸ ਸੀ ਅਤੇ ਬਾਅਦ ਵਿਚ ਉਸਦਾ ਦਾਮਾਦ ਬਣ ਗਿਆ | ਐਬਕ ਦੀ ਮੌਤ ਦੇ ਬਾਅਦ ਉਸਦਾ ਪੁੱਤਰ ਆਰਾਮ ਸ਼ਾਹ ਸ਼ਾਸਕ ਬਣਿਆ ਸੀ ਜੋ ਇਕ ਅਯੋਗ ਸੁਲਤਾਨ ਸੀ । ਇਲਤੁਤਮਿਸ਼ ਨੇ ਆਰਾਮ ਸ਼ਾਹ ਨੂੰ ਹਰਾਇਆ ਅਤੇ ਉਸਨੂੰ ਬੰਦੀ ਬਣਾ ਲਿਆ | ਬਾਅਦ ਵਿਚ ਉਸਨੂੰ ਮਾਰ ਦਿੱਤਾ ਗਿਆ । ਇਸ ਤਰ੍ਹਾਂ 1211 ਈ: ਵਿਚ ਇਲਤੁਤਮਿਸ਼ ਆਪਣੀ ਮਿਹਨਤ ਅਤੇ ਯੋਗਤਾ ਦੇ ਕਾਰਨ ਸ਼ਾਸਕ ਬਣ ਗਿਆ ।
ਸਫਲਤਾਵਾਂ-ਇਲਤੁਤਮਿਸ਼ ਨੇ ਦਿੱਲੀ ਸਲਤਨਤ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਸਾਰੇ ਯਤਨ ਕੀਤੇ –

  1. ਉਸਨੇ ਅਮੀਰਾਂ ‘ਤੇ ਕਾਬੂ ਪਾਇਆ, ਜੋ ਦਿੱਲੀ ਸਲਤਨਤ ਦੇ ਵਿਰੋਧੀ ਸਨ ।
  2. ਉਸਨੇ ਗਜ਼ਨੀ ਦੇ ਤਾਜਉੱਦੀਨ ਯਲਹੌਜ਼ ਅਤੇ ਮੁਲਤਾਨ ਦੇ ਨਸੀਰਉੱਦੀਨ ਕੁਬਾਚਾ ਨੂੰ ਹਰਾਇਆ ।
  3. ਉਸਨੇ ਰਣਥੰਭੋਰ, ਗਵਾਲੀਅਰ ਅਤੇ ਉਜੈਨ ਆਦਿ ਰਾਜਪੂਤ ਕਿਲ੍ਹਿਆਂ ਤੇ ਅਧਿਕਾਰ ਕਰ ਲਿਆ ।
  4. ਉਸਨੇ ਬੰਗਾਲ ਦੇ ਵਿਦਰੋਹ ਨੂੰ ਕੁਚਲ ਦਿੱਤਾ ਅਤੇ ਉਸ ‘ਤੇ ਦੁਬਾਰਾ ਅਧਿਕਾਰ ਕਰ ਲਿਆ ।
  5. 1221 ਈ: ਵਿਚ ਉਸਨੇ ਚੰਗੇਜ਼ ਖਾਨ ਦੀ ਅਗਵਾਈ ਵਿਚ ਮੰਗੋਲ ਹਮਲੇ ਤੋਂ ਭਾਰਤ ਦੀ ਰੱਖਿਆ ਕੀਤੀ ।
  6. ਉਸਨੇ ਰਾਜ ਦਾ ਸ਼ਾਸਨ ਪ੍ਰਬੰਧ ਚਲਾਉਣ ਲਈ 40 ਅਮੀਰਾਂ ਦੀ ਨਿਯੁਕਤੀ ਕੀਤੀ ਜਿਨ੍ਹਾਂ ਨੂੰ ਚਾਲੀਸਾ ਕਿਹਾ ਜਾਂਦਾ ਸੀ ।

ਪ੍ਰਸ਼ਨ 11.
ਜਲਾਲਉਦੀਨ ਖਿਲਜੀ ‘ਤੇ ਸੰਖੇਪ ਟਿੱਪਣੀ ਲਿਖੋ ।
ਉੱਤਰ-
ਜਲਾਲਉਦੀਨ ਖਿਲਜੀ, ਖਿਲਜੀ ਵੰਸ਼ ਦਾ ਸੰਸਥਾਪਕ ਸੀ । ਉਸਨੇ 1290 ਈ: ਤੋਂ 1296 ਈ: ਤਕ ਸ਼ਾਸਨ ਕੀਤਾ । ਉਸਦੇ ਸਮੇਂ ਦਰਬਾਰ ਸਾਜ਼ਿਸ਼ਾਂ ਦਾ ਅੱਡਾ ਬਣ ਗਿਆ ਸੀ । 1296 ਈ: ਵਿਚ ਜਲਾਲਉਦੀਨ ਖਿਲਜੀ ਦਾ ਕਤਲ ਕਰਕੇ ਉਸਦਾ ਭਤੀਜਾ ਅਤੇ ਦਾਮਾਦ ਅਲਾਉਦੀਨ ਖਿਲਜੀ ਰਾਜਗੱਦੀ ‘ਤੇ ਬੈਠਿਆ ।

PSEB 7th Class Social Science Solutions Chapter 10 ਦਿੱਲੀ ਸਲਤਨਤ

ਪ੍ਰਸ਼ਨ 12.
ਅਲਾਉਦੀਨ ਖਿਲਜੀ ਦੀਆਂ ਜਿੱਤਾਂ ਅਤੇ ਸੁਧਾਰਾਂ ਦੀ ਜਾਣਕਾਰੀ ਦਿਓ ।
ਉੱਤਰ-
ਅਲਾਉੱਦੀਨ ਖਿਲਜੀ, ਖ਼ਲਜੀ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਸੀ ।ਉਸਨੇ 1296 ਈ: ਤੋਂ 1316 ਈ: ਤਕ ਸ਼ਾਸਨ ਕੀਤਾ । ਉਹ ਇਕ ਆਸ਼ਾਵਾਦੀ ਸ਼ਾਸਕ ਸੀ ।
ਉਹ ਭਾਰਤ ਵਿਚ ਇਕ ਸਾਮਰਾਜ ਕਾਇਮ ਕਰਨਾਂ ਚਾਹੁੰਦਾ ਸੀ । ਜਿੱਤਾਂ –

  • 1299 ਈ: ਵਿਚ ਅਲਾਉਦੀਨ ਨੇ ਗੁਜਰਾਤ ‘ਤੇ ਜਿੱਤ ਪ੍ਰਾਪਤ ਕੀਤੀ ।
  • 1301 ਈ: ਵਿਚ ਉਸਨੇ ਰਣਥੰਭੋਰ ‘ਤੇ ਅਧਿਕਾਰ ਕਰ ਲਿਆ ।
  • 1303 ਈ: ਵਿਚ ਉਸਨੇ ਚਿਤੌੜ ‘ਤੇ ਅਧਿਕਾਰ ਕਰ ਲਿਆ ।
  • ਇਸਦੇ ਬਾਅਦ ਉਸਨੇ ਆਪਣੇ ਸੈਨਾਪਤੀ ਮਲਿਕ ਕਾਫੁਰ ਦੀ ਅਗਵਾਈ ਵਿਚ ਇਕ ਵੱਡੀ ਸੈਨਾ ਦੱਖਣ ਭਾਰਤ ਵਿਚ ਭੇਜੀ ।

ਮਲਿਕ ਕਾਫੂਰ ਨੇ ਦੇਵਗਿਰੀ, ਵਾਰੰਗਲ, ਦਵਾਰ ਸਮੁਦਰ ਅਤੇ ਮਦੁਰਾਇ ਦੇ ਖੇਤਰ ਜਿੱਤ ਲਏ । ਪਰ ਅਲਾਉੱਦੀਨ ਖਿਲਜੀ ਨੇ ਇਨ੍ਹਾਂ ਖੇਤਰਾਂ ਨੂੰ ਦਿੱਲੀ ਸਲਤਨਤ ਵਿਚ ਸ਼ਾਮਲ ਨਹੀਂ ਕੀਤਾ ।

ਅਲਾਉਦੀਨ ਖਿਲਜੀ ਦੇ ਸੁਧਾਰ –

  1. ਆਰਥਿਕ ਸੁਧਾਰ-ਅਲਾਉਦੀਨ ਖਿਲਜੀ ਨੇ ਸਾਰੇ ਜ਼ਰੂਰੀ ਵਸਤਾਂ ਦੇ ਮੁੱਲ ਬਹੁਤ ਘੱਟ ਕਰ ਦਿੱਤੇ । ਮੁੱਲਾਂ ਤੇ ਨਿਯੰਤਰਨ ਰੱਖਣ ਲਈ ਉਸਨੇ ਮੰਡੀ ਅਧਿਕਾਰੀਆਂ ਨੂੰ ਨਿਯੁਕਤ ਕੀਤਾ । ਜੋ ਦੁਕਾਨਦਾਰ ਨਿਯਮਾਂ ਦੀ ਉਲੰਘਣਾ ਕਰਦਾ ਸੀ, ਉਸਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ ।
  2. ਸੈਨਿਕ ਸੁਧਾਰ-ਅਲਾਉਦੀਨ ਖਿਲਜੀ ਨੇ ਸੈਨਿਕਾਂ ਦਾ ਹੁਲੀਆ ਲਿਖਣ ਅਤੇ ਘੋੜਿਆਂ ਨੂੰ ਦਾਗਣ ਦੀ ਪ੍ਰਥਾ ਆਰੰਭ ਕੀਤੀ ।ਉਸਨੇ ਸੈਨਿਕਾਂ ਨੂੰ ਨਕਦ ਤਨਖ਼ਾਹ ਦੇਣਾ ਆਰੰਭ ਕੀਤਾ । ਉਸਨੇ ਸਾਮਰਾਜ ਦੇ ਵੱਖ-ਵੱਖ ਖੇਤਰਾਂ ਵਿਚ ਗੁਪਤਚਰਾਂ ਨੂੰ ਨਿਯੁਕਤ ਕੀਤਾ ।

ਪ੍ਰਸ਼ਨ 13.
ਫ਼ਿਰੋਜ਼ਸ਼ਾਹ ਤੁਗ਼ਲਕ ਦੇ ਸ਼ਾਸਨ ਕਾਲ ਬਾਰੇ ਲਿਖੋ ।
ਉੱਤਰ-
ਫ਼ਿਰੋਜ਼ ਤੁਗ਼ਲਕ ਮੁਹੰਮਦ ਤੁਗ਼ਲਕ ਦੀ ਮੌਤ ਦੇ ਬਾਅਦ ਦਿੱਲੀ ਦਾ ਸੁਲਤਾਨ ਬਣਿਆ । ਉਸ ਨੇ ਅਨੇਕ ਮਹੱਤਵਪੂਰਨ ਸੁਧਾਰ ਕੀਤੇ

  1. ਉਸ ਨੇ ਖੇਤੀਬਾੜੀ ਦੀ ਉੱਨਤੀ ਲਈ ਨਹਿਰਾਂ ਬਣਵਾਈਆਂ ਅਤੇ ਸਿੰਜਾਈ ਦਾ ਪ੍ਰਬੰਧ ਕੀਤਾ ।
  2. ਉਸ ਨੇ ਹਿਸਾਰ ਫ਼ਿਰੋਜ਼, ਜੌਨਪੁਰ, ਫ਼ਿਰੋਜ਼ਾਬਾਦ ਆਦਿ ਨਵੇਂ ਨਗਰ ਵਸਾਏ । ਉਸ ਨੇ ਕਈ ਬੰਨ੍ਹਾਂ, ਮਹੱਲਾਂ, ਸਕੂਲਾਂ, ਮਸਜਿਦਾਂ ਆਦਿ ਦਾ ਨਿਰਮਾਣ ਵੀ ਕਰਵਾਇਆ ।
  3. ਉਸ ਨੇ ਗ਼ਰੀਬਾਂ ਦੀ ਸਹਾਇਤਾ ਲਈ ਦੀਵਾਨ-ਏ-ਖੈਰਾਤ ਨਾਂ ਦੇ ਵਿਭਾਗ ਦੀ ਸਥਾਪਨਾ ਕੀਤੀ ।
  4. ਫ਼ਿਰੋਜ਼ ਤੁਗਲਕ ਨੇ ਆਪਣੇ ਦਾਸਾਂ ‘ਤੇ ਬਹੁਤ ਹੀ ਜ਼ਿਆਦਾ ਧਨ ਖ਼ਰਚ ਕੀਤਾ । ਇਸ ਨਾਲ ਰਾਜਕੋਸ਼ ਖ਼ਾਲੀ ਹੋ ਗਿਆ ।

ਪ੍ਰਸ਼ਨ 14.
ਇਬਰਾਹੀਮ ਲੋਧੀ ਦੇ ਰਾਜਕਾਲ ਬਾਰੇ ਲਿਖੋ ।
ਉੱਤਰ-
ਇਬਰਾਹੀਮ ਲੋਧੀ ਆਪਣੇ ਵੰਸ਼ ਦਾ ਆਖ਼ਰੀ ਸ਼ਾਸਕ ਸੀ । ਉਸ ਨੇ 1517 ਈ: ਤੋਂ 1526 ਈ: ਤਕ ਸ਼ਾਸਨ ਕੀਤਾ । ਉਹ ਆਪਣੇ ਕੇਂਦਰੀ ਸ਼ਾਸਨ ਨੂੰ ਸ਼ਕਤੀਸ਼ਾਲੀ ਬਣਾਉਣਾ ਚਾਹੁੰਦਾ ਸੀ | ਪਰ ਉਸ ਦੇ ਅਫ਼ਗਾਨ ਸਰਦਾਰ ਉਸ ਨੂੰ ਪਸੰਦ ਨਹੀਂ ਕਰਦੇ ਸਨ | ਉਨ੍ਹਾਂ ਨੇ ਉਸ ਦੇ ਲਈ ਅਨੇਕ ਮੁਸ਼ਕਿਲਾਂ ਪੈਦਾ ਕੀਤੀਆਂ | ਅਸਲ ਵਿਚ ਇਬਰਾਹੀਮ ਲੋਧੀ ਬਹੁਤ ਦੂਰਦਰਸ਼ੀ ਸ਼ਾਸਕ ਨਹੀਂ ਸੀ ।

ਉਹ ਆਪਣੇ ਅਮੀਰਾਂ ਦੇ ਨਾਲ ਮਿੱਤਰਤਾ-ਪੂਰਵਕ ਵਿਵਹਾਰ ਕਰਕੇ ਉਨ੍ਹਾਂ ਦਾ ਮਨ ਜਿੱਤ ਸਕਦਾ ਸੀ | ਪਰ ਆਪਣੇ ਜ਼ਿੱਦੀ ਸੁਭਾਅ ਕਾਰਨ ਇਬਰਾਹੀਮ ਲੋਧੀ ਨੇ ਉਨ੍ਹਾਂ ਨੂੰ ਆਪਣਾ ਦੁਸ਼ਮਣ ਬਣਾ ਲਿਆ । ਸਿੱਟੇ ਵਜੋਂ ਉਨ੍ਹਾਂ ਨੇ ਦਿੱਲੀ ਸਲਤਨਤ ਵਿਰੁੱਧ ਵਿਦਰੋਹ ਕਰਨਾ ਸ਼ੁਰੂ ਕਰ ਦਿੱਤਾ (1526 ਈ: ਵਿਚ ਇਬਰਾਹੀਮ ਲੋਧੀ ਪਾਨੀਪਤ ਦੀ ਪਹਿਲੀ ਲੜਾਈ ਵਿਚ ਬਾਬਰ ਦੇ ਵਿਰੁੱਧ ਲੜਦਾ ਹੋਇਆ ਮਾਰਿਆ ਗਿਆ ।

ਪ੍ਰਸ਼ਨ 15.
ਭਾਰਤ ‘ਤੇ ਤੈਮੂਰ ਦੇ ਹਮਲੇ ਦਾ ਸੰਖੇਪ ਵਰਣਨ ਕਰੋ ।
ਉੱਤਰ-
ਤੈਮੁਰ ਮੱਧ ਏਸ਼ੀਆ ਵਿਚ ਬਲਖ ਦਾ ਸ਼ਾਸਕ ਸੀ 1398 ਈ: ਵਿਚ ਉਸਨੇ ਭਾਰਤ ‘ਤੇ ਹਮਲਾ ਕਰ ਦਿੱਤਾ । ਅਤੇ ਦਿੱਲੀ ਵਿਚ ਭਾਰੀ ਲੁੱਟ-ਮਾਰ ਕੀਤੀ । ਅਨੇਕ ਲੋਕ ਮਾਰੇ ਗਏ । ਉਹ ਲੁੱਟਮਾਰ ਕਰਕੇ ਮੱਧ ਏਸ਼ੀਆ ਪਰਤ ਗਿਆ । ਤੈਮੁਰ ਦੇ ਵਾਪਸ ਜਾਣ ਦੇ ਬਾਅਦ ਪੰਜਾਬ, ਮਾਲਵਾ, ਮੇਵਾੜ, ਜੌਨਪੁਰ, ਖਾਨਦੇਸ਼,
ਗੁਜਰਾਤ ਆਦਿ ਪੁੱਤਾਂ ਨੇ ਆਪਣੇ ਆਪ ਨੂੰ ਸੁਤੰਤਰ ਘੋਸ਼ਿਤ ਕਰ ਦਿੱਤਾ । |

ਪ੍ਰਸ਼ਨ 16.
ਸੱਯਦ ਵੰਸ਼ (1414 ਈ: -1451 ਈ:) ’ਤੋ ਇਕ ਸੰਖੇਪ ਟਿੱਪਣੀ ਲਿਖੋ ।
ਉੱਤਰ-
ਤੈਮੂਰ ਨੇ ਦਿੱਲੀ ਛੱਡਣ ਤੋਂ ਪਹਿਲਾਂ ਖਿਜਰ ਖਾਨ ਨੂੰ ਮੁਲਤਾਨ, ਲਾਹੌਰ ਅਤੇ ਦੀਪਾਲਪੁਰ ਦਾ ਰਾਜਪਾਲ ਨਿਯੁਕਤ ਕੀਤਾ ਸੀ । 1414 ਈ: ਵਿਚ ਖਿਜਰ ਖਾਨ ਨੇ ਦਿੱਲੀ ਨੂੰ ਜਿੱਤ ਲਿਆ ਅਤੇ ਸੱਯਦ ਵੰਸ਼ ਦੀ ਸਥਾਪਨਾ ਕੀਤੀ । | ਇਸ ਵੰਸ਼ ਨੇ 1414 ਈ: ਤੋਂ 1451 ਈ: ਤਕ ਰਾਜ ਕੀਤਾ । ਇਸ ਵੰਸ਼ ਦਾ ਆਖਰੀ ਸ਼ਾਸਕ ਅਲਾਉਦੀਨ ਆਲਮ ਸ਼ਾਹ, ਲਾਹੌਰ ਦੇ ਰਾਜਪਾਲ ਬਹਿਲੋਲ ਲੋਧੀ ਤੋਂ ਹਾਰ ਗਿਆ ਸੀ ।

PSEB 7th Class Social Science Solutions Chapter 10 ਦਿੱਲੀ ਸਲਤਨਤ

ਪ੍ਰਸ਼ਨ 17.
ਬਹਿਲੋਲ ਲੋਧੀ ਅਤੇ ਸਿਕੰਦਰ ਲੋਧੀ ਦਾ ਸੰਖੇਪ ਵਰਣਨ ਕਰੋ ।
ਉੱਤਰ-
ਬਹਿਲੋਲ ਲੋਧੀ-ਬਹਿਲੋਲ ਲੋਧੀ, ਲੋਧੀ ਵੰਸ਼ ਦਾ ਸੰਸਥਾਪਕ ਅਤੇ ਪਹਿਲਾ ਸ਼ਾਸਕ ਸੀ । ਉਸਨੇ ਦਿੱਲੀ ‘ ਸਲਤਨਤ ਦੇ ਗੌਰਵ ਨੂੰ ਮੁੜ ਸਥਾਪਿਤ ਕਰਨ ਦਾ ਯਤਨ ਕੀਤਾ । ਉਸਨੇ ਦੇਸ਼ ਵਿਚ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਸਥਾਪਿਤ ਕੀਤੀ । 1488 ਈ: ਵਿਚ ਉਸਦੀ ਮੌਤ ਹੋ ਗਈ । ਉਸ ਦਾ ਪੁੱਤਰ ਸਿਕੰਦਰ ਲੋਧੀ ਉਸਦਾ ਉੱਤਰਾਧਿਕਾਰੀ ਬਣਿਆ | ਸਿਕੰਦਰ ਲੋਧੀ-ਸਿਕੰਦਰ ਲੋਧੀ (1488-1517 ਈ:) ਲੋਧੀ ਵੰਸ਼ ਦਾ ਬਹੁਤ ਹੀ ਸ਼ਕਤੀਸ਼ਾਲੀ ਰਾਜਾ ਸੀ । ਉਹ ਚੰਗਾ ਸ਼ਾਸਨ ਪ੍ਰਬੰਧਕ ਸੀ ।ਉਸਨੇ ਲੋਕਾਂ ਦੇ ਕਲਿਆਣ ਲਈ ਕਈ ਕੰਮ ਕੀਤੇ ।

ਉਦਾਹਰਨ ਲਈ ਉਸਨੇ ਖੇਤੀਬਾੜੀ ਵਿਚ ਸੁਧਾਰ ਕੀਤਾ ਅਤੇ ਲੋੜੀਂਦੀਆਂ ਵਸਤਾਂ ਦੇ ਮੁੱਲ ਘੱਟ ਕਰ ਦਿੱਤੇ । 1503 ਈ: ਵਿਚ ਉਸਨੇ ਆਗਰਾ ਨਗਰ ਦੀ ਸਥਾਪਨਾ ਕੀਤੀ ਅਤੇ ਇਸਨੂੰ ਆਪਣੀ ਰਾਜਧਾਨੀ ਬਣਾਇਆ 1517 ਈ: ਵਿਚ ਉਸਦੀ ਮੌਤ ਹੋ ਗਈ ।

ਪ੍ਰਸ਼ਨ 18.
ਦਿੱਲੀ ਸਲਤਨਤ ਸਮੇਂ ਰਾਜਨੀਤਿਕ ਸੰਸਥਾਵਾਂ ਦੇ ਵਿਕਾਸ ਦਾ ਵਰਣਨ ਕਰੋ ।
ਉੱਤਰ-
ਦਿੱਲੀ ਸਲਤਨਤ ਸਮੇਂ ਰਾਜਨੀਤਿਕ ਸੰਸਥਾਵਾਂ ਦੇ ਵਿਕਾਸ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ –
I. ਕੇਂਦਰੀ ਸਰਕਾਰ-ਸੁਲਤਾਨ ਨਿਰੰਕੁਸ਼ ਸ਼ਾਸਕ ਸੀ । ਉਸਦੇ ਕੋਲ ਬਹੁਤ ਸ਼ਕਤੀਆਂ ਸਨ । ਉਹ ਮੰਤਰੀਆਂ ਦੀ ਸਹਾਇਤਾ ਨਾਲ ਸ਼ਾਸਨ ਕਰਦਾ ਸੀ । ਸਾਰੇ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਸੁਲਤਾਨ ਹੀ ਨਿਯੁਕਤ ਕਰਦਾ ਸੀ । ਉਹ ਸੁਲਤਾਨ ਦੇ ਆਦੇਸ਼ ਅਨੁਸਾਰ ਹੀ ਆਪਣੇ ਵਿਭਾਗਾਂ ਦਾ ਸ਼ਾਸਨ ਪ੍ਰਬੰਧ ਚਲਾਉਂਦੇ ਸਨ । ਦਿੱਲੀ ਸਲਤਨਤ ਦਾ ਸ਼ਾਸਨ ਪ੍ਰਬੰਧ ਮੁੱਖ ਤੌਰ ‘ਤੇ ਇਸਲਾਮੀ ਕਾਨੂੰਨਾਂ ਤੇ ਆਧਾਰਿਤ ਸੀ । ਸਰਕਾਰ ਦੇ ਅਨੇਕ ਵਿਭਾਗ ਸਨ | ਹਰ ਵਿਭਾਗ ਦੀ ਦੇਖਭਾਲ ਕਿਸੇ ਮੰਤਰੀ ਜਾਂ ਅਧਿਕਾਰੀ ਦੁਆਰਾ ਕੀਤੀ ਜਾਂਦੀ ਸੀ ।

  • ਵਜ਼ੀਰ-ਵਜ਼ੀਰ ਰਾਜ ਦਾ ਸਭ ਤੋਂ ਵੱਧ ਮਹੱਤਵਪੂਰਨ ਮੰਤਰੀ ਸੀ ।ਉਹ ਵਿੱਤ ਅਤੇ ਲਗਾਨ ਕਰ ਵਿਭਾਗ ਦਾ ਮੁਖੀ ਸੀ । ਉਸਦੀ ਸਹਾਇਤਾ ਲਈ ਬਹੁਤ ਸਾਰੇ ਅਧਿਕਾਰੀ ਨਿਯੁਕਤ ਕੀਤੇ ਜਾਂਦੇ ਸਨ । ਇਨ੍ਹਾਂ ਵਿਚੋਂ ਮੁਸ਼ਰਿਫ-ਏ-ਮਮਾਲਿਕ ਮਹਾਂਲੇਖਾਕਾਰ ਅਤੇ ਮੁਸਤੋਫੀ-ਏ-ਮਮਾਲਿਕ (ਮਹਾਂ ਲੇਖਾ ਨਿਰੀਖਕ) ਮਹੱਤਵਪੂਰਨ ਸਨ ।
  • ਆਰਿਜ-ਏ-ਮਮਾਲਿਕ-ਇਹ ਸੈਨਾ ਦਾ ਮੰਤਰੀ ਸੀ ।
  • ਦੀਵਾਨ-ਏ-ਇੰਸ਼ਾਹ-ਇਹ ਗੁਪਤਚਰ ਵਿਭਾਗ ਦਾ ਮੰਤਰੀ ਸੀ ।
  • ਦੀਵਾਨ-ਏ-ਰਿਸਾਲਤ-ਇਹ ਵਿਦੇਸ਼ੀ ਵਿਭਾਗ ਦਾ ਮੰਤਰੀ ਸੀ ।
  • ਸਦਰ-ਏ-ਸਾਦੂਰ-ਇਹ ਧਾਰਮਿਕ ਸਿੱਖਿਆ ਮਾਮਲਿਆਂ ਦਾ ਮੰਤਰੀ ਸੀ ।

II. ਪ੍ਰਾਂਤਕ ਪ੍ਰਬੰਧ-ਸ਼ਾਸਨ ਪ੍ਰਬੰਧ ਦੀ ਸਹੂਲਤ ਲਈ ਸਾਮਰਾਜ ਨੂੰ ਕਈ ਪ੍ਰਾਂਤਾਂ ਵਿਚ ਵੰਡਿਆ ਗਿਆ ਸੀ । ਪ੍ਰਾਂਤਕ ਸ਼ਾਸਨ ਨੂੰ ਚਲਾਉਣ ਲਈ ਕਈ ਰਾਜਪਾਲ (ਗਵਰਨਰ ਨਿਯੁਕਤ ਕੀਤੇ ਗਏ ਸਨ । ਉਨ੍ਹਾਂ ਨੂੰ ਸੂਬੇਦਾਰ, ਮੁਫਤੀ ਜਾਂ ਵਲੀ ਕਿਹਾ ਜਾਂਦਾ ਸੀ । ਪਾਂਤਾਂ ਨੂੰ ਅੱਗੇ ਪਰਗਨਿਆਂ ਵਿਚ ਵੰਡਿਆ ਗਿਆ ਸੀ ।
ਪਿੰਡਾਂ ਦੇ ਇਕ ਸਮੂਹ ਨੂੰ ਮਿਲਾ ਕੇ ਇਕ ਪਰਗਨਾ ਬਣਦਾ ਸੀ । ਪਰਗਨੇ ਦਾ ਮੁੱਖ ਅਧਿਕਾਰੀ . ਆਮਿਲ ਹੁੰਦਾ ਸੀ । ਪਿੰਡ ਦੇ ਮੁਖੀ ਨੂੰ ਮੁਕੱਦਮ ਕਿਹਾ ਜਾਂਦਾ ਸੀ।

III. ਸੈਨਿਕ ਨਿਯੰਤਰਨ ਦੇ ਢੰਗ-ਸੁਲਤਾਨ ਦੀ ਸ਼ਕਤੀ ਉਸਦੀ ਸੈਨਾ ‘ਤੇ ਨਿਰਭਰ ਕਰਦੀ ਸੀ । ਦਿੱਲੀ ਸਲਤਨਤ ਦੇ ਸੁਲਤਾਨਾਂ ਨੇ ਆਪਣੀ ਸੈਨਾ ਦੀ ਸਹਾਇਤਾ ਨਾਲ ਭਾਰਤ ਦੇ ਬਹੁਤ ਸਾਰੇ ਹਿੱਸਿਆਂ ‘ਤੇ ਅਧਿਕਾਰ ਕਰ ਲਿਆ ਸੀ । ਉਨ੍ਹਾਂ ਨੇ ਸੈਨਾ ਦੀ ਸਹਾਇਤਾ ਨਾਲ ਵਿਦੇਸ਼ੀ ਹਮਲਿਆਂ ਨੂੰ ਰੋਕਿਆ | ਸੈਨਾ ਦੀ ਸਹਾਇਤਾ ਨਾਲ ਹੀ ਉਨ੍ਹਾਂ ਨੇ ਆਪਣੇ ਰਾਜਾਂ ਵਿਚ ਕਾਨੂੰਨੀ ਵਿਵਸਥਾ ਕਾਇਮ ਕੀਤੀ । ਵਿਦਰੋਹਾਂ ਨੂੰ ਦਬਾਉਣ ਲਈ ਵੀ ਸੈਨਿਕ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਸੀ । ਸ਼ਕਤੀਸ਼ਾਲੀ ਸੈਨਾ ਦੇ ਬਿਨਾਂ ਉਹ ਆਪਣੀ ਹੋਂਦ ਬਾਰੇ ਸੋਚ ਵੀ ਨਹੀਂ ਸਕਦੇ ਸਨ । ਇਸ ਲਈ ਦਿੱਲੀ ਦੇ ਸੁਲਤਾਨਾਂ ਨੇ ਸੈਨਿਕ ਕੰਟਰੋਲ ਦੇ ਸਾਰੇ ਤਰੀਕਿਆਂ ਦੀ ਵਰਤੋਂ ਕੀਤੀ ।

ਪ੍ਰਸ਼ਨ 19.
ਦਿੱਲੀ ਸਲਤਨਤ ਦੇ ਸੰਦਰਭ ਵਿਚ ਹੇਠ ਲਿਖਿਆਂ ‘ਤੇ ਸੰਖੇਪ ਨੋਟ ਲਿਖੋ
1. ਸ਼ਾਹੀ ਦਰਬਾਰ
2. ਕੁਲੀਨ ਵਰਗ
3. ਭੂਮੀ ਸੁਧਾਰ
4. ਲਗਾਨ ਦੇ ਤ ।
ਉੱਤਰ-
1. ਸ਼ਾਹੀ ਦਰਬਾਰ-ਦਿੱਲੀ ਸਲਤਨਤ ਦੇ ਸੁਲਤਾਨਾਂ ਨੇ ਆਪਣੇ-ਆਪਣੇ ਸ਼ਾਹੀ ਦਰਬਾਰ ਦੀ ਸਥਾਪਨਾ ਕੀਤੀ । ਰਾਜਕੁਮਾਰਾਂ ਨੂੰ ਅੱਗੇ ਵਾਲੀਆਂ ਸੀਟਾਂ (ਸਥਾਨ) ਦਿੱਤੀਆਂ ਗਈਆਂ | ਮੰਤਰੀ, ਵਿਭਾਗ-ਮੁਖੀ, ਹੋਰ ਅਧਿਕਾਰੀਆਂ ਅਤੇ ਵਿਦੇਸ਼ੀ ਰਾਜਦੂਤਾਂ ਨੂੰ ਸਥਾਈ ਸੀਟਾਂ ਪ੍ਰਦਾਨ ਕੀਤੀਆਂ ਗਈਆਂ । ਸੁਲਤਾਨ ਦੁਆਰਾ ਪੁੱਛੇ ਗਏ ਪ੍ਰਸ਼ਨਾਂ ਦਾ ਉੱਤਰ ਦੇਣ ਲਈ ਵਿਭਾਗ-ਮੁਖੀ ਹਮੇਸ਼ਾਂ ਹਾਜ਼ਰ ਰਹਿੰਦੇ ਸਨ ।

2. ਕੁਲੀਨ ਵਰਗ-ਦਿੱਲੀ ਸਲਤਨਤ ਦੇ ਸੁਲਤਾਨ ਪੂਰਨ ਤੌਰ ‘ਤੇ ਨਿਰੰਕੁਸ਼ ਸਨ ।ਉਹ ਕੁਲੀਨ ਵਰਗ ਦੀ ਸਹਾਇਤਾ ਨਾਲ ਸ਼ਾਸਨ ਕਰਦੇ ਸਨ ।
ਉਨ੍ਹਾਂ ਵਿਚੋਂ ਬਹੁਤ ਸਾਰੇ ਕੁਲੀਨ ਤੁਰਕ ਜਾਂ ਅਫ਼ਗਾਨ ਪਰਿਵਾਰਾਂ ਵਿਚੋਂ ਸਨ ਪਰ ਅਲਾਉੱਦੀਨ ਖਲਜੀ ਦੇ ਰਾਜਕਾਲ ਦੇ ਬਾਅਦ ਮੁਸਲਮਾਨਾਂ ਅਤੇ ਹਿੰਦੂਆਂ ਨੂੰ ਅਧਿਕਾਰੀ ਨਿਯੁਕਤ ਕੀਤਾ ਜਾਣ ਲੱਗਾ ਸੀ । ਇਸ ਤਰ੍ਹਾਂ ਉਨ੍ਹਾਂ ਨੇ ਵੀ ਕੁਲੀਨ ਵਰਗ ਦੀ ਰਚਨਾ ਕੀਤੀ । ਕੇਂਦਰੀ ਮੰਤਰੀ, ਪ੍ਰਾਂਤਾਂ ਦੇ ਗਵਰਨਰ ਅਤੇ ਸੈਨਾ ਦੇ ਮੁਖੀ ਕੁਲੀਨ ਵਰਗ ਵਿਚ ਸ਼ਾਮਿਲ ਸਨ ।

3. ਭੂਮੀ ਸੁਧਾਰ-ਭੂਮੀ ਕਰ ਦਿੱਲੀ ਸਲਤਨਤ ਦੀ ਆਮਦਨ ਦਾ ਮੁੱਖ ਸਾਧਨ ਸੀ । ਉਸ ਸਮੇਂ ਭੂਮੀ ਕਰ ਨਿਸ਼ਚਿਤ ਕਰਨ ਲਈ ਤਿੰਨ ਵਿਧੀਆਂ ਪ੍ਰਚੱਲਿਤ ਸਨ ।
ਇਹ ਬਟਾਈ, ਕਨਕੂਤ ਅਤੇ ਭੂਮੀ ਦੇ ਮਾਪ ‘ਤੇ ਆਧਾਰਿਤ ਸੀ । ਭੂਮੀ ਕਰ ਨਕਦ ਜਾਂ ਕਿਸੇ ਹੋਰ ਰੂਪ ਵਿਚ ਇਕੱਠਾ ਕੀਤਾ ਜਾਂਦਾ ਸੀ | ਅਲਾਉੱਦੀਨ ਖਿਲਜੀ ਨੇ ਭੂਮੀ ਸੁਧਾਰ ਵਲ ਵਿਸ਼ੇਸ਼ ਧਿਆਨ ਦਿੱਤਾ । ਉਸਨੇ ਖੇਤੀਯੋਗ ਭੂਮੀ ਦਾ ਮਾਪ ਕਰਵਾਇਆ ਅਤੇ ਖੇਤੀਬਾੜੀ ਦੀ ਦੇਖਭਾਲ ਕਰਨ ਲਈ ‘ਦੀਵਾਨ-ਏ-ਮਸਤਖਰਾਜ’
ਨਾਂ ਦੇ ਵਿਭਾਗ ਦੀ ਸਥਾਪਨਾ ਕੀਤੀ । ਉਸ ਸਮੇਂ ਭੁਮੀ ਕਰੋ ਦੀ ਦਰ ਬਹੁਤ ਉੱਚੀ ਸੀ । ਫ਼ਿਰੋਜ਼ਸ਼ਾਹ ਤੁਗ਼ਲਕ ਨੇ ਵੀ ਖੇਤੀਬਾੜੀ ਨੂੰ ਉਤਸ਼ਾਹਿਤ ਕੀਤਾ । ਉਸਨੇ ਸਿੰਜਾਈ ਲਈ ਬਹੁਤ ਸਾਰੀਆਂ ਨਹਿਰਾਂ ਪੁਟਵਾਈਆਂ, ਭੂਮੀ ਕਰ ਦੀ ਦਰ ਘੱਟ ਕੀਤੀ ਅਤੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ।

4. ਲਗਾਨ ਦੇ ਸੋਤ-ਦਿੱਲੀ ਸਲਤਨਤ ਦੇ ਲਗਾਨ ਦਾ ਸਥਿਰ ਸੋਤ ਭੁਮੀ ਕਰ ਸੀ । ਪਰ ਲਗਾਨ ਦੇ ਕਈ ਅਸਥਿਰ ਸੋਤ ਵੀ ਸਨ, ਜਿਵੇਂ-ਖਰਾਜ, ਖਮਸ, ਜਕਾਤ ਅਤੇ ਜਜ਼ੀਆ | ਖਰਾਜ ਗੈਰ-ਮੁਸਲਿਮਾਂ ਤੋਂ ਵਸੂਲ ਕੀਤਾ ਜਾਂਦਾ ਸੀ । ਇਹ ਕਰ ਕੁੱਲ ਉਪਜ ਦਾ 10% ਤੋਂ 50% ਤਕ ਹੁੰਦਾ ਸੀ । ਖਮਸ ਯੁੱਧ ਵਿਚ ਲੁੱਟੇ ਗਏ ਮਾਲ ਦਾ 1/5 ਹਿੱਸਾ ਹੁੰਦਾ ਸੀ । ਇਸ ਤੇ ਸੁਲਤਾਨ ਦਾ ਅਧਿਕਾਰ ਹੁੰਦਾ ਸੀ । ਲੁੱਟ ਦੇ ਮਾਲ ਦਾ ਬਾਕੀ 4/5 ਹਿੱਸਾ ਸੈਨਾ ਵਿਚ ਵੰਡ ਦਿੱਤਾ ਜਾਂਦਾ ਸੀ । ਜਕਾਤ ਇਕ ਧਾਰਮਿਕ ਕਰ ਸੀ, ਜੋ ਮੁਸਲਮਾਨਾਂ ‘ਤੇ ਲਗਾਇਆ ਜਾਂਦਾ ਸੀ । ਇਹ ਕਰ ਉਨ੍ਹਾਂ ਦੀ ਸੰਪੱਤੀ ਦਾ 2.5% ਹੁੰਦਾ ਸੀ । ਜਜ਼ੀਆ ਕਰ ਗੈਰ-ਮੁਸਲਮਾਨਾਂ ‘ਤੇ ਲਗਾਇਆ ਜਾਂਦਾ ਸੀ । ਕਿਹਾ ਜਾਂਦਾ ਹੈ ਕਿ ਔਰਤਾਂ, ਬੱਚਿਆਂ ਅਤੇ ਗਰੀਬ ਲੋਕਾਂ ‘ ਤੇ ਇਹ ਕਰ ਨਹੀਂ ਲਾਇਆ ਜਾਂਦਾ ਸੀ । ਇਸ ਕਰ ਦੀ ਵਸੂਲੀ ਆਮਦਨ ਦੇ ਆਧਾਰ ‘ਤੇ 10 ਤੋਂ 40 ਟਕੇ ਤਕ ਕੀਤੀ ਜਾਂਦੀ ਸੀ ।

ਵਸਤੂਨਿਸ਼ਠ ਪ੍ਰਸ਼ਨ
(ਉ) ਸਹੀ ਜੋੜੇ ਬਣਾਓ

1. ਇਲਤੁਤਮਿਸ਼ (i) ਸੈਨਿਕਾਂ ਦਾ ਹੁਲੀਆ
2. ਅਲਾਉੱਦੀਨ ਖ਼ਿਲਜੀ (ii) ਪਾਣੀਪਤ ਦੀ ਪਹਿਲੀ ਲੜਾਈ
3. ਮੁਹੰਮਦ-ਬਿਨ-ਤੁਗ਼ਲਕ (iii) ਚਾਲੀ ਅਮੀਰਾਂ ਦੀ ਨਿਯੁਕਤੀ
4. ਇਬਰਾਹਿਮ ਲੋਧੀ (iv) ਵਿਦਵਾਨ ਮੂਰਖ

ਉੱਤਰ-

1. ਇਲਤੁਤਮਿਸ਼ (iii) ਚਾਲੀ ਅਮੀਰਾਂ ਦੀ ਨਿਯੁਕਤੀ
2. ਅਲਾਉੱਦੀਨ ਖ਼ਿਲਜੀ (i) ਸੈਨਿਕਾਂ ਦਾ ਹੁਲੀਆ ।
3. ਮੁਹੰਮਦ-ਬਿਨ-ਤੁਗ਼ਲਕ (ii) ਵਿਦਵਾਨ ਮੂਰਖ
4. ਇਬਰਾਹਿਮ ਲੋਧੀ (iv) ਪਾਣੀਪਤ ਦੀ ਪਹਿਲੀ ਲੜਾਈ ।

(ਅ) ਸਹੀ ਉੱਤਰ ਚੁਣੋ

ਪ੍ਰਸ਼ਨ 1.
ਦਾਸ ਵੰਸ਼ ਦੇ ਕਿਹੜੇ ਸ਼ਾਸਕ ਦੀ ਮੌਤ ਘੋੜੇ ਤੋਂ ਡਿੱਗ ਜਾਣ ਦੇ ਕਾਰਨ ਹੋਈ ਸੀ ?
(i) ਕੁਤਬਉੱਦੀਨ ਐਬਕ
(ii) ਇਲਤੁਤਮਿਸ਼
(iii) ਬਲਬਨ ।
ਉੱਤਰ-
(i) ਕੁਤਬਉੱਦੀਨ ਐਬਕ ।

ਪ੍ਰਸ਼ਨ 2.
ਕੀ ਤੁਸੀਂ ਖਿਲਜੀ ਦੀਆਂ ਦੱਖਣੀ ਭਾਰਤ ਦੀਆਂ ਜਿੱਤਾਂ ਦੀ ਪ੍ਰਧਾਨਗੀ ਕਰਨ ਵਾਲੇ ਜਨਰਲ ਦਾ ਨਾਂ ਦੱਸ ਸਕਦੇ ਹੋ ?
(i) ਮੁਬਾਰਕ ਸ਼ਾਹ
(ii) ਮਲਿਕ ਕਾਵੂਰ
(iii) ਜਲਾਲੁਦੀਨ ਖਿਲਜੀ ।
ਉੱਤਰ-
(ii) ਮਲਿਕ ਕਾਵੂਰ ।

PSEB 7th Class Social Science Solutions Chapter 10 ਦਿੱਲੀ ਸਲਤਨਤ

ਪ੍ਰਸ਼ਨ 3.
ਚਿੱਤਰ ਵਿਚ ਦਿਖਾਇਆ ਗਿਆ ਵਿਅਕਤੀ 1526 ਈ: ਵਿਚ ਬਾਬਰ ਦੇ ਹੱਥੋਂ ਇਕ ਲੜਾਈ ਵਿਚ ਹਾਰਿਆ ਹੋਇਆ ਸੀ। ਉਹ ਲੜਾਈ ਕਿਹੜੀ ਸੀ ?
PSEB 7th Class Social Science Solutions Chapter 10 ਦਿੱਲੀ ਸਲਤਨਤ 3
(i) ਪਾਣੀਪਤ ਦੀ ਪਹਿਲੀ ਲੜਾਈ
(ii) ਪਾਣੀਪਤ ਦੀ ਦੂਸਰੀ ਲੜਾਈ
(iii) ਪਾਣੀਪਤ ਦੀ ਤੀਸਰੀ ਲੜਾਈ।
ਉੱਤਰ-
(i) ਪਾਣੀਪਤ ਦੀ ਪਹਿਲੀ ਲੜਾਈ ।

Leave a Comment