PSEB 6th Class Punjabi Vyakaran ਵਿਸਮਿਕ

Punjab State Board PSEB 6th Class Punjabi Book Solutions Punjabi Grammar Vismik ਵਿਸਮਿਕ Exercise Questions and Answers.

PSEB 6th Class Punjabi Grammar ਵਿਸਮਿਕ

ਪ੍ਰਸ਼ਨ 1.
ਵਿਸਮਿਕ ਕੀ ਹੁੰਦਾ ਹੈ ? ਇਸ ਦੀਆਂ ਕਿੰਨੀਆਂ ਕਿਸਮਾਂ ਹਨ ? ਉਦਾਹਰਨਾਂ ਦੇ ਕੇ ਸਮਝਾਓ ।
ਉੱਤਰ :
ਉਹ ਸ਼ਬਦ ਜੋ ਮਨ ਦੀ ਖ਼ੁਸ਼ੀ, ਗ਼ਮੀ, ਹੈਰਾਨੀ ਆਦਿ ਭਾਵਾਂ ਨੂੰ ਪ੍ਰਗਟ ਕਰਨ, ਵਿਸਮਿਕ ਅਖਵਾਉਂਦੇ ਹਨ , ਜਿਵੇਂ-ਹੈਂ, ਵਾਹ ਵਾਹ, ਵਾਹ, ਅਸ਼ਕੇ , ਬੱਲੇ-ਬੱਲੇ, ਉਫ, ਹਾਇ, ਉਹ, ਹੋ, ਆਹ, ਸ਼ਾਬਾਸ਼, ਲੱਖ ਲਾਹਨਤ, ਨਹੀਂ ਰੀਸਾਂ ਆਦਿ ।

ਵਿਸਮਿਕ ਦਸ ਪ੍ਰਕਾਰ ਦੇ ਹੁੰਦੇ ਹਨ-
1. ਸੂਚਨਾਵਾਚਕ ਵਿਸਮਿਕ :
ਜਿਹੜੇ ਵਿਸਮਿਕ ਤਾੜਨਾ ਕਰਨ ਜਾਂ ਚੇਤੰਨ ਕਰਨ ਲਈ ਵਰਤੇ ਜਾਣ ; ਜਿਵੇਂ-ਖ਼ਬਰਦਾਰ ! ਬਹੀਂ ! ਵੇਖੀਂ ! ਹੁਸ਼ਿਆਰ ! ਠਹਿਰ ! ਆਦਿ ।

2. ਪ੍ਰਸੰਸਾਵਾਚਕ ਵਿਸਮਿਕ :
ਜੋ ਵਿਸਮਿਕ ਖ਼ੁਸ਼ੀ, ਹੁਲਾਸ ਤੇ ਪ੍ਰਸੰਸਾ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਆਹਾ ! ਵਾਹਵਾ ! ਬੱਲੇ ! ਧੰਨ ! ਅਸ਼ਕੇ ! ਬਲਿਹਾਰ ! ਆਦਿ ।

3. ਸ਼ੋਕਵਾਚਕ ਵਿਸਮਿਕ :
ਜੋ ਵਿਸਮਿਕ ਦੁੱਖ ਜਾਂ ਸ਼ੋਕ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ-ਉਫ਼ ! ਹਾਇ ! ਆਹ ! ਉਈ ! ਸ਼ੋਕ ! ਅਫ਼ਸੋਸ ! ਆਦਿ ।

4. ਸਤਿਕਾਰਵਾਚਕ ਵਿਸਮਿਕ :
ਜੋ ਵਿਸਮਿਕ ਕਿਸੇ ਸੰਬੰਧੀ ਸਤਿਕਾਰ ਜਾਂ ਪਿਆਰ ਦਾ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ, ਜਿਵੇਂ-ਆਓ ਜੀ ! ਜੀ ਆਇਆਂ ਨੂੰ ! ਧੰਨ ਭਾਗ ! ਆਦਿ ।

5. ਫਿਟਕਾਰਵਾਚਕ ਵਿਸਮਿਕ :
ਚੋਂ ਵਿਸਮਿਕ, ਫਿਟਕਾਰ ਜਾਂ ਲਾਹਨਤ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ-ਛਿੱਟੇ-ਮੂੰਹ ! ਬੇ ਹਯਾ ! ਬੇ-ਸ਼ਰਮ ! ਲੱਖ-ਲਾਹਨਤ ! ਦੁਰ-ਲਾਹਨਤ ! ਦੂਰ-ਦੂਰ ! ਰੱਬ ਦੀ ਮਾਰ ! ਦਫ਼ਾ ਹੋ ! ਆਦਿ ।

6. ਅਸੀਸਵਾਚਕ ਵਿਸਮਿਕ :
ਜੋ ਵਿਸਮਿਕ ਕਿਸੇ ਲਈ ਅਸੀਸ ਜਾਂ ਅਸ਼ੀਰਵਾਦ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ-ਜੀਉਂਦਾ ਰਹੁ ! ਸਾਈਂ ਜੀਵੇ ! ਖ਼ੁਸ਼ ਰਹੁ ! ਜੁਆਨੀ ਮਾਣੋ ! ਜੁਗ ਜੁਗ ਜੀਵੇਂ! ਵਧੇ ਫਲ਼ੇ ! ਬੁੱਢ ਸੁਹਾਗਣ ਹੋਵੇਂ! ਭਲਾ ਹੋਵੇ ! ਆਦਿ ।

7. ਸੰਬੋਧਨੀ ਵਿਸਮਿਕ :
ਉਹ ਵਿਸਮਿਕ ਜੋ ਕਿਸੇ ਨੂੰ ਬੁਲਾਉਣ ਲਈ ਜਾਂ ਅਵਾਜ਼ ਦੇਣ ਲਈ ਵਰਤੇ ਜਾਂਦੇ ਹਨ , ਜਿਵੇਂ-ਵੇ ! ਨੀ ! ਬੀਬਾ! ਉਇ ! ਏ ! ਕੁੜੇ ! ਕਾਕਾ ! ਵੇ ਭਾਈ ! ਆਦਿ ।

8. ਇੱਛਿਆਵਾਚਕ ਵਿਸਮਿਕ :
ਜੋ ਵਿਸਮਿਕ: ਮਨ ਦੀ ਇੱਛਿਆ ਨੂੰ ਪ੍ਰਗਟ ਕਰਨ ; ਜਿਵੇਂਜੇ ਕਦੇ ! ਜੇ ਕਿਤੇ ! ਹਾਏ ਜੇ ! ਹੇ ਰੱਬਾ ! ਹੇ ਦਾਤਾ ! ਬਖ਼ਸ਼ ਲੈ ! ਆਦਿ ।

9. ਹੈਰਾਨੀਵਾਚਕ ਵਿਸਮਿਕ :
ਜੋ ਵਿਸਮਿਕ ਹੈਰਾਨੀ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ-ਹੈਂ! ਆਹਾ ! ਉਹੋ ! ਹਲਾ ! ਵਾਹ ! ਵਾਹ ਭਾਈ ਵਾਹ ! ਆਦਿ ।

PSEB 6th Class Punjabi Vyakaran ਵਿਸਮਿਕ

ਪ੍ਰਸ਼ਨ 2.
ਸੰਸਾਵਾਚਕ ਵਿਸਮਿਕ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ :
(ਉ) ਬਲਿਹਾਰ ! ਤੇਰੀ ਕੁਦਰਤ ਤੋਂ ।
ਧੰਨ ਓ ਤੁਸੀਂ ! ਨਹੀਂ ਰੀਸਾਂ !

ਪ੍ਰਸ਼ਨ 3.
ਸ਼ੋਕਵਾਚਕ ਵਿਸਮਿਕ ਵਿਚ ਕਿਹੋ ਜਿਹੇ ਭਾਵ ਪ੍ਰਗਟ ਕੀਤੇ ਹੁੰਦੇ ਹਨ ?
ਉੱਤਰ :
ਸ਼ੋਕਵਾਚਕ ਵਿਸਮਿਕ ਵਿਚ ਦੁੱਖ ਦੇ ਭਾਵ ਪ੍ਰਗਟ ਕੀਤੇ ਹੁੰਦੇ ਹਨ, ਜਿਵੇਂ ਉਫ਼ ! ਹਾਏ ! ਓਹੋ ! ਹਾਏ ਰੱਬਾ !

ਪ੍ਰਸ਼ਨ 4.
ਫ਼ਿਟਕਾਰਵਾਚਕ ਵਿਸਮਿਕ ਦੀ ਪਰਿਭਾਸ਼ਾ ਲਿਖੋ ।
ਉੱਤਰ :
ਫਿਟਕਾਰਵਾਚਕ ਵਿਸਮਿਕ :
ਚੋਂ ਵਿਸਮਿਕ, ਫਿਟਕਾਰ ਜਾਂ ਲਾਹਨਤ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ-ਛਿੱਟੇ-ਮੂੰਹ ! ਬੇ ਹਯਾ ! ਬੇ-ਸ਼ਰਮ ! ਲੱਖ-ਲਾਹਨਤ ! ਦੁਰ-ਲਾਹਨਤ ! ਦੂਰ-ਦੂਰ ! ਰੱਬ ਦੀ ਮਾਰ ! ਦਫ਼ਾ ਹੋ ! ਆਦਿ ।

ਪ੍ਰਸ਼ਨ 5.
ਹੈਰਾਨੀਵਾਚਕ ਵਿਸਮਿਕ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ :
(ੳ) ਆਹਾ ! ਕਿੰਨਾ ਸੋਹਣਾ ਦ੍ਰਿਸ਼ ਹੈ ।
(ਅ) ਵਾਹ ਵਾਹ ! ਸੋਹਣੀ ਖੇਡ ਹੈ ।

PSEB 6th Class Punjabi Vyakaran ਵਿਸਮਿਕ

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਦੇ ਸਾਹਮਣੇ ਵਿਸਮਿਕ ਦੀ ਕਿਸਮ ਲਿਖੋ-
(ਉ) ਸ਼ਾਬਾਸ਼ !
(ਅ) ਕਾਸ਼ !
(ਇ) ਜਿਉਂਦਾ ਰਹੁ !
(ਸ) ਫਿੱਟੇ ਮੂੰਹ !
(ਹ) ਆਓ ਜੀ !
(ਕ) ਨੀ ਕੁੜੀਏ !
(ਖ) ਹੈਂ ਹੈਂ !
(ਗ) ਆਹਾ !
(ਘ) ਹੇ ਰੱਬਾ !
(ਝ) ਬੱਲੇ ਜਵਾਨਾ !
ਉੱਤਰ :
(ੳ) ਸੰਸਾਵਾਚਕ
(ਅ) ਸ਼ੋਕਵਾਚਕ
(ਇ) ਅਸੀਸਵਾਚਕ
(ਸ) ਫਿਟਕਾਰਵਾਚਕ
(ਹ) ਸਤਿਕਾਰਵਾਚਕ
(ਕ) ਸੰਬੋਧਨੀ
(ਖ) ਆਹਾ-ਹੈਰਾਨੀਵਾਚਕ
(ਗ) ਪ੍ਰਸੰਸਾਵਾਚਕ
(ਘ) ਇੱਛਾਵਾਚਕ
(ਝ) ਪ੍ਰਸੰਸਾਵਾਚਕ ।

PSEB 6th Class Punjabi Vyakaran ਯੋਜਕ

Punjab State Board PSEB 6th Class Punjabi Book Solutions Punjabi Grammar Yojak ਯੋਜਕ Exercise Questions and Answers.

PSEB 6th Class Punjabi Grammar ਯੋਜਕ

ਪ੍ਰਸ਼ਨ 1.
ਯੋਜਕ ਕਿਸ ਨੂੰ ਆਖਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਜਿਹੜੇ ਸ਼ਬਦ ਦੋ ਵਾਕਾਂ, ਦੋ ਵਾਕੰਸ਼ਾਂ ਜਾਂ ਦੋ ਸ਼ਬਦਾਂ ਨੂੰ ਆਪਸ ਵਿਚ ਜੋੜਨ, ਉਨ੍ਹਾਂ ਨੂੰ “ਯੋਜਕ’ ਆਖਿਆ ਜਾਂਦਾ ਹੈ , ਜਿਵੇਂ
(ਉ) ਭੈਣ ਤੇ ਭਰਾ ਜਾ ਰਹੇ ਹਨ ।
(ਅ) ਉਹ ਕੋਠੇ ਦੇ ਉੱਪਰ, ਨਾਲੇ ਵਿਹੜੇ ਦੇ ਵਿਚ ਖੇਡਦੇ ਹਨ।
(ਇ) ਹਰਜੀਤ ਨੇ ਆਖਿਆ ਕਿ ਮੈਂ ਅੱਜ ਬਿਮਾਰ ਹਾਂ ।
(ਸ) ਮੈਂ ਅੱਜ ਸਕੂਲ ਨਹੀਂ ਜਾ ਸਕਦਾ ਕਿਉਂਕਿ ਮੈਂ ਬਿਮਾਰ ਹਾਂ ।
(ਹ) ਉਹ ਕੇਵਲ ਕੰਜੂਸ ਹੀ ਨਹੀਂ, ਸਗੋਂ ਕਮੀਨਾ ਵੀ ਹੈ ।

ਪਹਿਲੇ ਵਾਕ ਵਿਚ ‘ਤੇ ਦੋ ਵਾਕਾਂ ਨੂੰ, ਦੂਜੇ ਵਾਕ ਵਿਚ “ਨਾਲੇ’ ਦੋ ਵਾਕੰਸ਼ਾਂ ਨੂੰ ਤੇ ਬਾਕੀ ਵਾਕਾਂ ਵਿਚ ‘ਕਿ’, ‘ਕਿਉਂਕਿ, ਕੇਵਲ, ਸਗੋਂ ਦੋ-ਦੋ ਵਾਕਾਂ ਨੂੰ ਜੋੜਦੇ ਹਨ, ਇਸ ਕਰਕੇ ਇਹ ਯੋਜਕ ਹਨ ।

ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ ; ਸਮਾਨ ਯੋਜਕ ਤੇ ਅਧੀਨ ਯੋਜਕ ॥
1. ਸਮਾਨ ਯੋਜਕ :
ਦੋ ਪੂਰਨ ਵਾਕਾਂ ਨੂੰ ਆਪਸ ਵਿਚ ਜੋੜਨ ਵਾਲਾ ਯੋਜਕ ‘ਸਮਾਨ ਯੋਜਕ’ ਅਖਵਾਉਂਦਾ ਹੈ , ਜਿਵੇਂ-
(ਉ) ਸੁਰਜੀਤ ਨੇ ਅੰਬ ਚੂਪੇ
(ਅ) ਮਹਿੰਦਰ ਨੇ ਅੰਬ ਚੂਪੇ ।
ਇਹ ਦੋਵੇਂ ਵਾਕ ਪੂਰਨ ਹਨ ਅਤੇ ਜਿਹੜਾ ਯੋਜਕ ਇਨ੍ਹਾਂ ਨੂੰ ਆਪਸ ਵਿਚ ਜੋੜ ਦੇਵੇਗਾ, ਉਹ ‘ਸਮਾਨ ਯੋਜਕ’ ਅਖਵਾਏਗਾ-
(ਇ) ਸੁਰਿੰਦਰ ਅਤੇ ਮਹਿੰਦਰ ਨੇ ਅੰਬ ਚੂਪੇ ।
ਉੱਪਰਲੇ ਦੋਹਾਂ ਵਾਕਾਂ ਨੂੰ ਜੋੜ ਕੇ ਬਣੇ ਤੀਜੇ ਵਾਕ ਵਿਚ “ਅਤੇ ਸਮਾਨ ਯੋਜਕ ਹੈ । ਅਜਿਹੇ ਜੁੜਵੇਂ ਵਾਕ ਨੂੰ ਸੰਯੁਕਤ ਵਾਕ ਆਖਦੇ ਹਨ ।

2. ਅਧੀਨ ਯੋਜਕ :
ਜਦੋਂ ਜੋੜੇ ਜਾਣ ਵਾਲੇ ਵਾਕਾਂ ਵਿਚੋਂ ਇਕ ਅਪੂਰਨ ਵਾਕ ਹੋਵੇ, ਤਾਂ ਉਨ੍ਹਾਂ ਨੂੰ ਜੋੜਨ ਵਾਲੇ ਯੋਜਕ ਨੂੰ ‘ਅਧੀਨ ਯੋਜਕ` ਆਖਦੇ ਹਨ , ਜਿਵੇਂ-
(ਉ) ਮੈਂ ਜਾਣਦਾ ਸੀ ।
(ਅ) ਉਹ ਬਚ ਨਹੀਂ ਸਕੇਗਾ ।
ਇਨ੍ਹਾਂ ਵਾਕਾਂ ਵਿਚੋਂ ਪਹਿਲਾ ਵਾਕ ਅਧੂਰਾ ਹੈ ਕਿਉਂਕਿ ਇਸ ਵਿਚ ‘ਜਾਣਦਾ ਸੀ ਕਿਰਿਆ ਦਾ ਕਰਮ ਨਹੀਂ ਹੈ । ਜੇਕਰ ਦੂਜੇ ਵਾਕ ਨੂੰ ਇਸ ਨਾਲ ਜੋੜ ਦੇਈਏ, ਤਾਂ ਕਿਰਿਆ ਦਾ ਕਰਮ ਬਣ ਸਕਦਾ ਹੈ । ਇਨ੍ਹਾਂ ਵਾਕਾਂ ਨੂੰ ਕਿ’ ਯੋਜਕ ਨਾਲ ਜੋੜ ਕੇ ਹੇਠ ਲਿਖਿਆ ਵਾਕ ਬਣਾਇਆ ਜਾ ਸਕਦਾ ਹੈ
‘ਮੈਂ ਜਾਣਦਾ ਸੀ ਕਿ ਉਹ ਬਚ ਨਹੀਂ ਸਕੇਗਾ ।
ਅਜਿਹੇ ਵਾਕ ਨੂੰ ਮਿਸ਼ਰਤ ਵਾਕ ਆਖਿਆ ਜਾਂਦਾ ਹੈ ।

PSEB 6th Class Punjabi Vyakaran ਯੋਜਕ

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚੋਂ ਸਮਾਨ ਤੇ ਅਧੀਨ ਯੋਜਕ ਚੁਣੋ –
(ਉ) ਰੇਡੀਓ ਅਤੇ ਟੀ. ਵੀ. ਵਿਗਿਆਨ ਦੀਆਂ ਅਦਭੁਤ ਕਾਢਾਂ ਹਨ । ——————
(ਅ) ਮੋਹਨ ਗਰੀਬ ਹੈ ਪਰ ਉਹ ਬੇਈਮਾਨ ਨਹੀਂ । ——————
(ਈ) ਦਵਿੰਦਰ ਤੇ ਰਵਿੰਦਰ ਸਕੇ ਭਰਾ ਹਨ । ——————
(ਸ) ਰੀਨਾ ਸਕੂਲ ਨਹੀਂ ਆਈ ਕਿਉਂਕਿ ਉਸ ਦੀ ਭੈਣ ਬਿਮਾਰ ਹੈ । ——————
(ਹ) ਉਸਨੇ ਬੱਚਿਆਂ ਦੀ ਟਿਊਸ਼ਨ ਰਖਵਾਈ ਤਾਂ ਕਿ ਉਹ ਪਾਸ ਹੋ ਜਾਣ । ——————
(ਕ) ਉਹ ਕਮਜ਼ੋਰ ਹੀ ਨਹੀਂ ਬਲਕਿ ਡਰਪੋਕ ਵੀ ਹੈ । ——————
(ਖ) ਉਹ ਪੜ੍ਹਾਈ ਵਿਚ ਕਮਜ਼ੋਰ ਹੈ ਪਰੰਤੁ ਨਕਲ ਨਹੀਂ ਕਰਦਾ । ——————
(ਗ) ਪਿਤਾ ਜੀ ਨੇ ਕਿਹਾ ਕਿ ਸਮੇਂ ਸਿਰ ਘਰ ਪੁੱਜਣਾ । ——————
(ਘ) ਰੋਜ਼ ਦੰਦ ਸਾਫ਼ ਕਰਨਾ ਤੇ ਨਹਾਉਣਾ ਸਿਹਤ ਲਈ ਗੁਣਕਾਰੀ ਹੈ । ——————
(ਛ) ਤੂੰ ਜਾਵੇਗਾ ਤਾਂ ਉਹ ਆਵੇਗਾ । ——————
ਉੱਤਰ :
(ੳ) ਅਤੇ-ਸਮਾਨ ਯੋਜਕ
(ਅ) ਪਰ-ਸਮਾਨ ਯੋਜਕ
(ਈ) ਤੇ-ਸਮਾਨ ਯੋਜਕ
(ਸ) ਕਿਉਂਕਿ-ਅਧੀਨ ਯੋਜਕ
(ਹ) ਤਾਂਕਿ-ਅਧੀਨ ਯੋਜਕ
(ਕ) ਬਲਕਿ-ਸਮਾਨ ਯੋਜਕ
(ਖ) ਪਰੰਤੂ-ਸਮਾਨ ਯੋਜਕ
(ਗ) ਕਿ-ਅਧੀਨ ਯੋਜਕ
(ਘ) ਤੇ-ਸਮਾਨ ਯੋਜਕ
(ਛ) ਤਾਂਅਧੀਨ ਯੋਜਕ ।

PSEB 6th Class Punjabi Vyakaran ਸੰਬੰਧਕ

Punjab State Board PSEB 6th Class Punjabi Book Solutions Punjabi Grammar Sambandhak ਸੰਬੰਧਕ Exercise Questions and Answers.

PSEB 6th Class Punjabi Grammar ਸੰਬੰਧਕ

ਪ੍ਰਸ਼ਨ 1.
ਸੰਧਕ ਤੋਂ ਕੀ ਭਾਵ ਹੈ ?
ਉੱਤਰ :
ਉੱਹ ਸ਼ਬਦ ਜੋ ਵਾਕ ਦੇ ਨਾਂਵਾਂ ਤੇ ਪੜਨਾਂਵਾਂ ਦਾ ਇਕ-ਦੂਜੇ ਨਾਲ ਤੇ ਹੋਰਨਾਂ ਨਾਲ ਸੰਬੰਧ ਤੋੜਨ, ਉਹ ਸੰਬੰਧਕ ਅਖਵਾਉਂਦੇ ਹਨ , ਜਿਵੇਂ-
(ੳ) ਇਹ ਸੁਰਿੰਦਰ ਦੀ ਪੁਸਤਕ ਹੈ ।
(ਅ) ਰਾਮ ਨੇ ਸ਼ਾਮ ਨੂੰ ਚਪੇੜਾਂ ਨਾਲ ਮਾਰਿਆ ।
ਇਨ੍ਹਾਂ ਵਾਕਾਂ ਵਿਚ ‘ਦੀ’, ‘ਨੇ’, ‘ਨੂੰ’, ‘ਨਾਲ ਸੰਬੰਧਕ ਹਨ । ਇਸ ਪ੍ਰਕਾਰ ਹੀ ਦੇ, ਦਿਆਂ, ਦੀਆਂ, ਤੋਂ, ਕੋਲੋਂ, ਪਾਸੋਂ, ਉੱਤੇ ਆਦਿ ਸੰਬੰਧਕ ਹਨ ।

PSEB 6th Class Punjabi Vyakaran ਸੰਬੰਧਕ

ਪ੍ਰਸ਼ਨ 2.
ਸੰਬੰਧਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਉੱਤਰ-ਸੰਬੰਧਕ ਤਿੰਨ ਪ੍ਰਕਾਰ ਦੇ ਹੁੰਦੇ ਹਨ
1. ਪੂਰਨ ਸੰਬੰਧਕ :
ਜਿਹੜੇ ਸੰਬੰਧਕ ਇਕੱਲੇ ਹੀ ਵਾਕ ਵਿਚ ਸ਼ਬਦਾਂ ਦਾ ਆਪਸੀ ਸੰਬੰਧ ਜੋੜ ਸਕਣ ਅਤੇ ਉਨ੍ਹਾਂ ਨਾਲ ਹੋਰ ਕੋਈ ਸੰਬੰਧਕ ਨਾ ਲੱਗ ਸਕੇ, ਉਨ੍ਹਾਂ ਨੂੰ ‘ਪੂਰਨ ਸੰਬੰਧਕ’ ਆਖਿਆ ਜਾਂਦਾ ਹੈ , ਜਿਵੇਂ
(ੳ) ਇਹ ਸੁਰਜੀਤ ਦਾ ਚਾਕੂ ਹੈ ।
(ਅ) ਮੈਂ ਦਲਜੀਤ ਤੋਂ ਰੁਮਾਲ ਲਿਆ ।
ਇਨ੍ਹਾਂ ਵਾਕਾਂ ਵਿਚ ‘ਦਾ, ਤੇ ‘ਤੋਂ ਪੂਰਨ ਸੰਬੰਧਕ ਹਨ । ਇਸੇ ਪ੍ਰਕਾਰ ‘ਦੇ’, ‘ਦੀ, ‘ਦੀਆਂ’, ‘ਨੇ’, ‘ਨੂੰ’, ‘ਤੀਕ’, ‘ਤੋੜੀਂ’, ‘ਤੋਂ, “ਥੋਂ, ਆਦਿ ਪੂਰਨ ਸੰਬੰਧਕ ਹੁੰਦੇ ਹਨ ।

2. ਅਪੂਰਨ ਸੰਬੰਧਕ :
ਜਿਹੜੇ ਸੰਬੰਧਕ ਇਕੱਲੇ ਸ਼ਬਦਾਂ ਦਾ ਸੰਬੰਧ ਨਾ ਜੋੜ ਸਕਣ ਤੇ ਉਨ੍ਹਾਂ ਨਾਲ ਕੋਈ ਪੂਰਨ ਸੰਬੰਧਕ ਲਾਉਣਾ ਪਏ, ਉਹ ‘ਅਪੂਰਨ ਸੰਬੰਧਕ’ ਹੁੰਦੇ ਹਨ , ਜਿਵੇਂ
(ਉ) ਸਾਡਾ ਘਰ ਤੁਹਾਡੇ ਘਰ ਤੋਂ ਪਰੇ ਹੈ ।
(ਅ) ਰਾਮ ਸ਼ਾਮ ਤੋਂ ਦੂਰ ਖਲੋਤਾ ਹੈ ।

3. ਦੁਬਾਜਰਾ ਸੰਬੰਧਕ :
ਜਦੋਂ ਕੋਈ ਸੰਬੰਧਕ ਕਦੇ ਪੂਰਨ ਬਣ ਜਾਵੇ ਤੇ ਕਦੇ ਅਪੂਰਨ, ਉਸ ਨੂੰ ‘ਦੁਬਾਜਰਾ ਸੰਬੰਧਕ’ ਆਖਿਆ ਜਾਂਦਾ ਹੈ , ਜਿਵੇਂ-
(ਉ) ਪਿਤਾ ਜੀ ਬਗੈਰ ਸਾਡਾ ਕੋਈ ਸਹਾਇਕ ਨਹੀਂ ।
ਪਿਤਾ ਜੀ ਦੇ ਬਗੈਰ ਸਾਡਾ ਕੋਈ ਸਹਾਇਕ ਨਹੀਂ ।

(ਅ) ਉਹ ਕੋਠੇ ਉੱਤੇ ਚੜਿਆ ।
ਉਹ ਕੋਠੇ ਦੇ ਉੱਤੇ ਚੜ੍ਹਿਆ ।
ਜਿਹੜੇ ਸ਼ਬਦ ਨਾਲ ਸੰਬੰਧਕ ਲੱਗਾ ਹੋਵੇ, ਉਸ ਨੂੰ ‘ਸੰਬੰਧੀ ਤੇ ਜਿਸ ਨਾਲ ਸੰਬੰਧ ਜੋੜਿਆ ਜਾਵੇ, ਉਸ ਨੂੰ ‘ਸੰਬੰਧਮਾਨ`, ਕਹਿੰਦੇ ਹਨ, ਜਿਵੇਂ

(ੳ) ਇਹ ਸ਼ੀਲਾ ਦੀ ਚੁੰਨੀ ਹੈ।
(ਅ) ਕਿਸਾਨ ਖੇਤਾਂ ਨੂੰ ਪਾਣੀ ਦਿੰਦੇ ਹਨ ।
ਇਨ੍ਹਾਂ ਵਾਕਾਂ ਵਿਚ ‘ਸ਼ੀਲਾ’ ਅਤੇ ‘ਖੇਤਾਂ ਸੰਬੰਧੀ ਹਨ । ‘ਚੁੰਨੀਂ ਤੇ ‘ਪਾਣੀ ਸੰਬੰਧਮਾਨ ।

PSEB 6th Class Punjabi Vyakaran ਸੰਬੰਧਕ

ਪਸ਼ਨ 3.
ਹੇਠ ਲਿਖੇ ਵਾਕਾਂ ਵਿਚੋਂ ਸੰਬੰਧਕ, ਚੁਣੋ ਤੇ ਹੇਠਾਂ ਲਿਖੋ-

(ਉ) ਸਾਡਾ ਘਰ ਬੱਸ ਅੱਡੇ ਦੇ ਨੇੜੇ ਹੈ ।
…………………………..
ਉੱਤਰ :
(ਉ) ਦੇ

(ਅ) ਬਿੱਲੀ ਮੇਜ਼ ਦੇ ਹੇਠਾਂ ਬੈਠੀ ਹੈ ।
…………………………..
ਉੱਤਰ :
(ਅ) ਦੇ ਹੇਠਾਂ

(ਈ) ਕਾਲੂ ਦਾ ਭਰਾ ਬੜਾ ਸੋਹਣਾ ਹੈ।
…………………………..
ਉੱਤਰ :
(ਈ) ਦਾ

(ਸ)ਤੁਹਾਡੀ ਮਾਤਾ ਦੀ ਸਾੜ੍ਹੀ ਪ੍ਰੈੱਸ ਹੋ ਚੁੱਕੀ ਹੈ ।
…………………………..
ਉੱਤਰ :
(ਸ) ਦੀ

(ਹ) ਤੁਹਾਡੇ ਪਿਤਾ ਜੀ ਕਿੱਥੇ ਕੰਮ ਕਰਦੇ ਹਨ ?
…………………………..
ਉੱਤਰ :
(ਹ) ਕਿੱਥੇ

(ਕ) ਰਤਾ ਪਰੇ ਹੋ ਕੇ ਬੈਠੋ ।
…………………………..
ਉੱਤਰ :
(ਕ) ਪਰੇ !

PSEB 6th Class Punjabi Vyakaran ਕਿਰਿਆ ਵਿਸ਼ੇਸ਼ਣ

Punjab State Board PSEB 6th Class Punjabi Book Solutions Punjabi Grammar Kiriya Visheshana ਕਿਰਿਆ ਵਿਸ਼ੇਸ਼ਣ Exercise Questions and Answers.

PSEB 6th Class Punjabi Grammar ਕਿਰਿਆ ਵਿਸ਼ੇਸ਼ਣ

ਪ੍ਰਸ਼ਨ 1.
ਕਿਰਿਆ ਵਿਸ਼ੇਸ਼ਣ ਕੀ ਹੁੰਦਾ ਹੈ ?
ਉੱਤਰ :
ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਅਰਥਾਤ ਕਿਰਿਆ ਦਾ ਢੰਗ, ਸਮਾਂ ਜਾਂ ਸਥਾਨ ਪ੍ਰਗਟ ਕਰੇ ਜਾਂ ਵਿਸ਼ੇਸ਼ਤਾ ਦੱਸੇ, ਉਸ ਨੂੰ ‘ਕਿਰਿਆ-ਵਿਸ਼ੇਸ਼ਣ’ ਕਿਹਾ ਜਾਂਦਾ ਹੈ । ਹੇਠ ਲਿਖੇ ਵਾਕਾਂ ਨੂੰ ਧਿਆਨ ਨਾਲ ਪੜ੍ਹੋ
(ਉ) ਸ਼ੀਲਾ ਤੇਜ਼ ਤੁਰਦੀ ਹੈ ।
(ਅ) ਕੁੱਤਾ ਉੱਚੀ-ਉੱਚੀ ਭੌਕਦਾ ਹੈ ।
(ਇ) ਬੱਚੇ ਕੋਠੇ ਉੱਪਰ ਖੇਡਦੇ ਹਨ ।
(ਸ) ਉਹ ਸਵੇਰੇ-ਸਵੇਰੇ ਸੈਰ ਕਰਨ ਜਾਂਦਾ ਹੈ ।
ਇਨ੍ਹਾਂ ਵਾਕਾਂ ਵਿਚ ‘ਤੇਜ਼` , “ਉੱਚੀ-ਉੱਚੀ, · ‘ਕੋਠੇ ਉੱਪਰ’ ਤੇ ‘ਸਵੇਰੇ-ਸਵੇਰੇ ਸ਼ਬਦ ਕਿਰਿਆ ਵਿਸ਼ੇਸ਼ਣ ਹਨ ।

PSEB 6th Class Punjabi Vyakaran ਕਿਰਿਆ ਵਿਸ਼ੇਸ਼ਣ

ਪ੍ਰਸ਼ਨ 2.
ਕਿਰਿਆ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਹਰ ਇਕ ਬਾਰੇ ਵਿਸਤਾਰਪੂਰਵਕ ਲਿਖੋ ।
ਉੱਤਰ :
ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹੁੰਦੇ ਹਨ
1. ਕਾਲਵਾਚਕ ਕਿਰਿਆ ਵਿਸ਼ੇਸ਼ਣ : ਉਹ ਕਿਰਿਆ ਜੋ ਕਿਰਿਆ ਦੇ ਕੰਮ ਦੇ ਹੋਣ ਦਾ ਸਮਾਂ ਦੱਸੇ; ਜਿਵੇਂ-ਕਲ਼, ਜਦੋਂ, ਕਦੋਂ, ਉਦੋਂ, ਕਦ, ਕਦੀ, ਹੁਣ, ਸਵੇਰੇ, ਸ਼ਾਮ, ਦੁਪਹਿਰੇ, ਕੁਵੇਲੇ, ਸਵੇਲੇ, ਕਦੀ ਕਦਾਈਂ, ਸਮੇਂ ਸਿਰ ਆਦਿ ।

2. ਸਥਾਨਵਾਚਕ ਕਿਰਿਆ ਵਿਸ਼ੇਸ਼ਣ : ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦਾ ਸਥਾਨ ਪਤਾ ਲੱਗੇ; ਜਿਵੇਂ-ਉੱਪਰ, ਉੱਤੇ, ਥੱਲੇ, ਵਿਚ, ਵਿਚਕਾਰ, ਅੰਦਰ, ਬਾਹਰ, ਉਰੇ, ਪਰੇ, ਇਧਰ, ਉਧਰ, ਉੱਥੇ, ਇੱਥੇ, ਕਿਧਰ, ਜਿੱਥੇ, ਕਿੱਥੇ, ਨੇੜੇ, ਦੂਰ, ਸੱਜੇ, ਖੱਬੇ ਆਦਿ ।

3. ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ : ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦੀ ਮਿਕਦਾਰ ਜਾਂ ਗਿਣਤੀ ਪਤਾ ਲੱਗੇ ; ਜਿਵੇਂ-ਘੱਟ, ਵੱਧ, ਕੁੱਝ, ਪੂਰਾ, ਥੋੜਾ, ਇੰਨਾ, ਕਿੰਨਾ, ਜਿੰਨਾ, ਜ਼ਰਾ, ਰਤਾ ਆਦਿ ।

4. ਕਾਰਵਾਚਕ ਕਿਰਿਆ ਵਿਸ਼ੇਸ਼ਣ : ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਕਰਨ ਦਾ ਢੰਗ ਪਤਾ ਲੱਗੇ ; ਜਿਵੇਂ-ਇੰਦ, ਉਂਝ, ਇਸ ਤਰ੍ਹਾਂ, ਉੱਦਾਂ, ਇੱਦਾਂ, ਜਿਵੇਂ, ਕਿਵੇਂ, ਹੌਲੀ, ਧੀਰੇ, ਛੇਤੀ ਆਦਿ ।

5. ਕਾਰਨਵਾਚਕ ਕਿਰਿਆ ਵਿਸ਼ੇਸ਼ਣ : ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦਾ ਕਾਰਨ ਪਤਾ ਲੱਗੇ ; ਜਿਵੇਂ-ਕਿਉਂਕਿ,’ ਤਾਂ ਕਿ, ਇਸ ਕਰਕੇ, ਤਾਂ, ਕਦੇ ਹੀ ਆਦਿ ।

6. ਸੰਖਿਆਵਾਚਕ ਕਿਰਿਆ ਵਿਸ਼ੇਸ਼ਣ : ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦੀ ਗਿਣਤੀ ਜਾਂ ਦੁਹਰਾਓ ਪਤਾ ਲੱਗੇ ; ਜਿਵੇਂ-ਇਕਹਿਰਾ, ਦੋਹਰਾ, ਡਿਉਢਾ, ਕਈ ਵਾਰ, ਘੜੀਮੜੀ, ਇਕ-ਇਕ, ਦੋ-ਦੋ, ਦੁਬਾਰਾ ਆਦਿ ।

7. ਨਿਸਚੇਵਾਚਕ ਕਿਰਿਆ ਵਿਸ਼ੇਸ਼ਣ : ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਦੀ ਵਰਤੋਂ ਕਿਰਿਆ ਦੇ ਕੰਮ ਦੀ ਤਾਕੀਦ ਜਾਂ ਪਕਿਆਈ ਲਈ ਕੀਤੀ ਜਾਂਦੀ ਹੈ; ਜਿਵੇਂ-ਜ਼ਰੂਰ, ਬਿਲਕੁਲ, ਵੀ, ਹੀ, ਈ, ਠੀਕ, ਆਹੋ, ਬੇਸ਼ਕ, ਸਤਿਬਚਨ, ਬਹੁਤ ਅੱਛਾ, ਸ਼ਾਇਦ, ਹਾਂ ਜੀ, ਆਦਿ।

8. ਨਿਰਣਾਵਾਚਕ ਕਿਰਿਆ ਵਿਸ਼ੇਸ਼ਣ : ਜੋ ਕਿਰਿਆ-ਵਿਸ਼ੇਸ਼ਣ ਕਿਸੇ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਸੰਬੰਧੀ ਨਿਰਣਾ ਪ੍ਰਗਟ ਕਰਦੇ ਹਨ , ਜਿਵੇਂ-ਨਹੀਂ, ਕਦੇ ਨਹੀਂ, ਨਿੱਜ, ਮਤੇ, ਬਿਲਕੁਲ, ਨਾ ਜੀ, ਜੀ ਨਹੀਂ, ਨਹੀਂ ਜੀ ਆਦਿ ।

PSEB 6th Class Punjabi Vyakaran ਕਿਰਿਆ ਵਿਸ਼ੇਸ਼ਣ

ਪ੍ਰਸ਼ਨ 3.
ਸਥਾਨਵਾਚਕ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋ ।
ਉੱਤਰ :
ਸਥਾਨਵਾਚਕ ਕਿਰਿਆ ਵਿਸ਼ੇਸ਼ਣ :
ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਕੰਮ ਦਾ ਸਥਾਨ ਪਤਾ ਲੱਗੇ; ਜਿਵੇਂ-ਉੱਪਰ, ਉੱਤੇ, ਥੱਲੇ, ਵਿਚ, ਵਿਚਕਾਰ, ਅੰਦਰ, ਬਾਹਰ, ਉਰੇ, ਪਰੇ, ਇਧਰ, ਉਧਰ, ਉੱਥੇ, ਇੱਥੇ, ਕਿਧਰ, ਜਿੱਥੇ, ਕਿੱਥੇ, ਨੇੜੇ, ਦੂਰ, ਸੱਜੇ, ਖੱਬੇ ਆਦਿ ।

ਪ੍ਰਸ਼ਨ 4.
ਨਿਸਚੇਵਾਚਕ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋ ।
ਉੱਤਰ :
ਨਿਸਚੇਵਾਚਕ ਕਿਰਿਆ ਵਿਸ਼ੇਸ਼ਣ :
ਜਿਨ੍ਹਾਂ ਕਿਰਿਆ ਵਿਸ਼ੇਸ਼ਣਾਂ ਦੀ ਵਰਤੋਂ ਕਿਰਿਆ ਦੇ ਕੰਮ ਦੀ ਤਾਕੀਦ ਜਾਂ ਪਕਿਆਈ ਲਈ ਕੀਤੀ ਜਾਂਦੀ ਹੈ; ਜਿਵੇਂ-ਜ਼ਰੂਰ, ਬਿਲਕੁਲ, ਵੀ, ਹੀ, ਈ, ਠੀਕ, ਆਹੋ, ਬੇਸ਼ਕ, ਸਤਿਬਚਨ, ਬਹੁਤ ਅੱਛਾ, ਸ਼ਾਇਦ, ਹਾਂ ਜੀ, ਆਦਿ।

ਪ੍ਰਸ਼ਨ 5.
ਹੇਠ ਲਿਖੇ ਕਿਰਿਆ ਵਿਸ਼ੇਸ਼ਣ ਸ਼ਬਦਾਂ ਦੇ ਸਾਹਮਣੇ ਉਨ੍ਹਾਂ ਦੀ ਕਿਸਮ ਲਿਖੋ-
(ਉ) ਦਿਨੋ-ਦਿਨ …………….
(ਅ) ਇਸ ਤਰ੍ਹਾਂ …………….
(ੲ) ਵਾਰ-ਵਾਰ …………….
(ਸ) ਬਹੁਤ ਅੱਛਾ …………….
(ਹ) ਜ਼ਰੂਰ …………….
(ਕ) ਬਥੇਰਾ …………….
(ਖ) ਇਸੇ ਕਰਕੇ …………….
(ਗ) ਆਹੋ ਜੀ …………….
ਉੱਤਰ :
(ਉ) ਕਾਲਵਾਚਕ
(ਅ) ਕਾਰਵਾਚਕ
(ੲ) ਪ੍ਰਕਾਰਵਾਚਕ
(ਸ) ਨਿਰਨਾਵਾਚਕ
(ਹ) ਨਿਸ਼ਚੇਵਾਚਕ
(ਕ) ਪਰਿਮਾਣਵਾਚਕ
(ਖ) ਕਾਰਨਵਾਚਕ
(ਗ) ਨਿਰਣਾਵਾਚਕ।

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਵਿਚੋਂ ਕਿਰਿਆ ਵਿਸ਼ੇਸ਼ਣ ਚੁਣ ਕੇ ਹੇਠ ਦਿੱਤੀ ਖ਼ਾਲੀ ਥਾਂ ‘ਤੇ ਲਿਖੋ ਤੇ ਉਨ੍ਹਾਂ ਦੀ ਕਿਸਮ ਵੀ ਦੱਸੋ ।
(ੳ) ਮਾਤਾ ਜੀ ਘਰੋਂ ਬਜ਼ਾਰ ਗਏ ਹਨ ।
(ਅ) ਮੈਂ ਐਤਵਾਰ ਨੂੰ ਘਰ ਨਹੀਂ ਮਿਲਾਂਗਾ ।
(ਈ) ਮੈਂ ਗਲਾਸ ਹੌਲੀ ਰੱਖਿਆ ਸੀ, ਜ਼ੋਰ ਨਾਲ ਨਹੀਂ ।
(ਸ) ਪੜੋ ਜ਼ਰੂਰ, ਬੇਸ਼ਕ ਦੁਕਾਨ ਹੀ ਕਰੋ ।
(ਹ) ਹਾਂ ਜੀ ! ਮੈਂ ਸਮੇਂ ਸਿਰ ਪਹੁੰਚ ਜਾਵਾਂਗਾ ।
ਉੱਤਰ :
(ੳ) ਬਜ਼ਾਰ-ਸਥਾਨਵਾਚਕ
(ਅ) ਐਂਤਵਾਰ-ਕਾਲਵਾਚਕ
(ਈ) ਹੌਲੀ, ਜ਼ੋਰ ਨਾਲ-ਪ੍ਰਕਾਰਵਾਚਕ, ਨਹੀਂ-ਨਿਸਚੇਵਾਚਕ
(ਸ) ਜ਼ਰੂਰ, ਬੇਸ਼ਕ-ਨਿਸਚੇਵਾਚਕ
(ਹ) ਹਾਂ ਜੀਨਿਰਣਾਵਾਚਕ, ਸਮੇਂ ਸਿਰ-ਕਾਲਵਾਚਕ ।

PSEB 6th Class Punjabi Vyakaran ਕਿਰਿਆ ਵਿਸ਼ੇਸ਼ਣ

ਪ੍ਰਸ਼ਨ 7.
ਹੇਠ ਲਿਖੇ ਵਾਕਾਂ ਵਿਚੋਂ ਸਹੀ ਦੇ ਸਾਹਮਣੇ ਹੀ ਤੇ ਗ਼ਲਤ ਦੇ ਸਾਹਮਣੇ ਲਿ ਦਾ ਨਿਸ਼ਾਨ ਲਗਾਓ
(ਉ) ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹੁੰਦੇ ਹਨ ।
(ਅ) ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਕਿਰਿਆ ਵਿਸ਼ੇਸ਼ਣ ਹੁੰਦੇ ਹਨ ।
(ਇ) ਹੌਲੀ, ਛੇਤੀ ਸ਼ਬਦ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਨਹੀਂ ਹੁੰਦੇ ।
(ਸ) ਬੇਸ਼ੱਕ, ਜ਼ਰੂਰ ਸ਼ਬਦ ਨਿਸਚੇਵਾਚਕ ਕਿਰਿਆ-ਵਿਸ਼ੇਸ਼ਣ ਹਨ ।
(ਹ) ਦੁਰ, ਪਿੱਛੇ, ਸਾਹਮਣੇ ਸ਼ਬਦ ਨਿਰਨਾਵਾਚਕ ਕਿਰਿਆ ਵਿਸ਼ੇਸ਼ਣ ਹਨ ।
(ਕ) ਜੀ ਹਾਂ, ਆਹੋ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਹਨ ।
(ਖ) ਮੈਂ ਰਾਤੋ-ਰਾਤ ਦਿੱਲੀ ਗਿਆ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਹਨ ।
ਉੱਤਰ :
(ਉ) ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹੁੰਦੇ ਹਨ । (✓)
(ਅ) ਕਿਰਿਆ ਦੀ ਵਿਸ਼ੇਸ਼ਤਾ ਪ੍ਰਗਟ ਕਰਨ ਵਾਲੇ ਸ਼ਬਦ ਕਿਰਿਆ ਵਿਸ਼ੇਸ਼ਣ ਹੁੰਦੇ ਹਨ । (✓)
(ਇ) ਹੌਲੀ, ਛੇਤੀ ਸ਼ਬਦ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਨਹੀਂ ਹੁੰਦੇ । (✓)
(ਸ) ਬੇਸ਼ੱਕ, ਜ਼ਰੂਰ ਸ਼ਬਦ ਨਿਸਚੇਵਾਚਕ ਕਿਰਿਆ-ਵਿਸ਼ੇਸ਼ਣ ਹਨ । (✗)
(ਹ) ਦੁਰ, ਪਿੱਛੇ, ਸਾਹਮਣੇ ਸ਼ਬਦ ਨਿਰਨਾਵਾਚਕ ਕਿਰਿਆ ਵਿਸ਼ੇਸ਼ਣ ਹਨ । (✗)
(ਕ) ਜੀ ਹਾਂ, ਆਹੋ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਹਨ । (✓)
(ਖ) ਮੈਂ ਰਾਤੋ-ਰਾਤ ਦਿੱਲੀ ਗਿਆ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਹਨ । (✗)

PSEB 6th Class Punjabi Vyakaran ਕਾਲ

Punjab State Board PSEB 6th Class Punjabi Book Solutions Punjabi Grammar Kala ਕਾਲ Exercise Questions and Answers.

PSEB 6th Class Punjabi Grammar ਕਾਲ

ਪ੍ਰਸ਼ਨ 1.
ਕਿਰਿਆ ਦੇ ਕਾਲ ਕਿੰਨੇ ਹੁੰਦੇ ਹਨ ? ਉਦਾਹਰਨਾਂ ਸਹਿਤ ਸਪੱਸ਼ਟ ਕਰੋ ।
ਉੱਤਰ :
ਕਿਰਿਆ ਕੰਮ ਦੇ ਹੋਣ ਨਾਲ ਕੰਮ ਦਾ ਸਮਾਂ ਵੀ ਦੱਸਦੀ ਹੈ । ਸਮੇਂ ਜਾਂ ਕਾਲ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ ਹੈ ।

(ਉ) ਵਰਤਮਾਨ ਕਾਲ : ਜਿਹੜੀ ਕਿਰਿਆ ਹੁਣ ਹੋ ਰਹੀ ਹੈ, ਉਸ ਦਾ ਕਾਲ, ਵਰਤਮਾਨ ਕਾਲ ਹੁੰਦਾ ਹੈ , ਜਿਵੇਂ-
(ੳ) “ਮੈਂ ਪੜ੍ਹਦਾ ਹਾਂ ।
(ਅ) ‘ਉਹ ਲਿਖਦਾ ਹੈ ।

(ਅ) ਭੂਤਕਾਲ : ਜੋ ਕਿਰਿਆ ਬੀਤੇ ਸਮੇਂ ਵਿਚ ਹੋ ਚੁੱਕੀ ਹੋਵੇ, ਉਸ ਦਾ ਕਾਲ, ਭੂਤਕਾਲ ਹੁੰਦਾ ਹੈ ; ਜਿਵੇਂ-
(ਉ) ‘ਮੈਂ ਪੜ੍ਹਦਾ ਸੀ ।
(ਅ) ‘ਉਹ ਖੇਡਦੀ ਸੀ ।

(ੲ) ਭਵਿੱਖਤ ਕਾਲ :
ਜਿਹੜੀ ਕਿਰਿਆ ਅੱਗੇ ਆਉਣ ਵਾਲੇ ਸਮੇਂ ਵਿਚ ਹੋਣੀ ਹੋਵੇ, ਉਸ ਦਾ ਕਾਲ, ਭਵਿੱਖਤ ਕਾਲ ਹੁੰਦਾ ਹੈ; ਜਿਵੇਂ-
(ਉ) “ਮੈਂ ਪੜਾਂਗਾ ।
(ਅ) ‘ਉਹ ਖੇਡੇਗਾ ।

PSEB 6th Class Punjabi Vyakaran ਕਾਲ

ਪ੍ਰਸ਼ਨ 2.
ਹੇਠ ਲਿਖਿਆਂ ਵਿਚੋਂ ਕਿਰਿਆਵਾਂ ਚੁਣੋਹੱਸਣਾ, ਰੱਜਣਾ, ਰੱਜ, ਮੰਨਣਾ, ਮਨ, ਖੇਡਣਾ, ਖੇਡ, ਰੋਂਦਾ, ਰੋਣਾ, ਰੋਣ, ਜਾਣਾ ।
ਉੱਤਰ :
ਹੱਸਣਾ, ਰੱਜਣਾ, ਮੰਨਣਾ, ਖੇਡਣਾ, ਰੋਂਦਾ, ਰੋਣਾ, ਜਾਣਾ ।

ਪ੍ਰਸ਼ਨ 3.
ਹੇਠ ਲਿਖੇ ਵਾਕ ਕਿਹੜੇ ਕਾਲ ਨਾਲ ਸੰਬੰਧ ਰੱਖਦੇ ਹਨ ?
(ੳ) ਭਾਰਤ ਦੀ ਟੀਮ ਮੈਚ ਖੇਡੇਗੀ ।
(ਅ) ਮੁੱਖ ਮੰਤਰੀ ਜੀ ਭਾਸ਼ਣ ਕਰ ਰਹੇ ਹਨ ।
(ਇ) ਅਧਿਆਪਕਾ ਪੜ੍ਹਾ ਰਹੀ ਹੈ ।
(ਸ) ਰਾਜੁ ਅੱਠਵੀਂ ਜਮਾਤ ਵਿਚੋਂ ਫੇਲ੍ਹ ਹੋ ਗਿਆ ਹੈ ।
(ਹ) ਉਨ੍ਹਾਂ ਨੇ ਦਰਿਆ ਪਾਰ ਕਰ ਲਿਆ ਸੀ ।
(ਕ) ਸ਼ਰਮਾ ਜੀ ਜੱਜ ਦੀ ਭੂਮਿਕਾ ਨਿਭਾਅ ਰਹੇ ਸਨ ।
(ਖ) ਮੁੱਖ ਮੰਤਰੀ ਜੀ ਨੇ ਪਿੰਡ ਦਾ ਦੌਰਾ ਕੀਤਾ ।
(ਗ) ਜ਼ਿਲ੍ਹਾ ਸਿੱਖਿਆ ਅਫ਼ਸਰ ਸਕੂਲ ਦੀ ਚੈਕਿੰਗ ਕਰਨਗੇ ।
ਉੱਤਰ :
(ੳ) ਭਵਿੱਖਤ ਕਾਲ
(ਅ) ਵਰਤਮਾਨ ਕਾਲ
(ਇ) ਵਰਤਮਾਨ ਕਾਲ
(ਸ) ਵਰਤਮਾਨ ਕਾਲ
(ਹ) ਭੂਤਕਾਲ
(ਕ) ਭੂਤਕਾਲ
(ਖ) ਭੂਤਕਾਲ
(ਗ) ਭਵਿੱਖਤ ਕਾਲ ।

PSEB 6th Class Punjabi Vyakaran ਕਾਲ

ਪ੍ਰਸ਼ਨ 4.
ਹੇਠ ਲਿਖੇ ਵਰਤਮਾਨ ਕਾਲ ਦੇ ਵਾਕਾਂ ਨੂੰ ਭੂਤਕਾਲ ਵਿੱਚ ਬਦਲੋ
(ਉ) ਸਚਿਨ ਕ੍ਰਿਕਟ ਖੇਡਦਾ ਹੈ ।
(ਆ) ਚੋਰ ਚੋਰੀ ਕਰਦਾ ਹੈ ।
(ਇ) ਸੂਰਜ ਨਿਕਲ ਰਿਹਾ ਹੈ ।
(ਸ) ਪਸ਼ੂ ਘਾਹ ਚਰਦੇ ਸਨ ।
(ਹ) ਗੱਡੀ ਚਲੀ ਗਈ ਹੈ ।
(ਕ) ਬੱਚਾ ਪਤੰਗ ਉਡਾਉਂਦਾ ਹੈ ।
(ਖ) ਮੈਂ ਬਾਗ਼ ਵਿਚ ਘੁੰਮ ਰਿਹਾ ਹਾਂ ।
ਉੱਤਰ :
(ੳ) ਸਚਿਨ ਕ੍ਰਿਕਟ ਖੇਡਦਾ ਸੀ ।
(ਅ) ਚੋਰ ਚੋਰੀ ਕਰਦਾ ਸੀ ।
( ਸੂਰਜ ਨਿਕਲ ਰਿਹਾ ਸੀ ।
(ਸ) ਪਸ਼ੂ ਘਾਹ ਚਰਦੇ ਸਨ ।
(ਹ) ਗੱਡੀ ਚਲੀ ਗਈ ਸੀ ।
(ਕ) ਬੱਚਾ ਪਤੰਗ ਉਡਾਉਂਦਾ ਸੀ ।
(ਖ) ਮੈਂ ਬਾਗ਼ ਵਿਚ ਘੁੰਮ ਰਿਹਾ ਸੀ ।

ਪ੍ਰਸ਼ਨ 5.
ਹੇਠ ਲਿਖੇ ਵਰਤਮਾਨ ਕਾਲ ਦੇ ਵਾਕਾਂ ਨੂੰ ਭਵਿੱਖਤ ਕਾਲ ਵਿਚ ਬਦਲੋ
(ਉ) ਵਰਖਾ ਪੈ ਰਹੀ ਹੈ !
(ਅ) ਘੋੜੇ ਦੌੜਦੇ ਹਨ ।
(ੲ) ਮੱਝਾਂ ਚਰ ਰਹੀਆਂ ਹਨ ।
(ਸ) ਕੁੜੀਆਂ ਖੇਡ ਰਹੀਆਂ ਹਨ ।
(ਹ) ਸੁਰਜੀਤ ਹਾਕੀ ਖੇਡ ਰਿਹਾ ਹੈ ।
ਉੱਤਰ :
(ਉ) ਵਰਖਾ ਪੈ ਰਹੀ ਹੋਵੇਗੀ ।
(ਅ) ਘੋੜੇ ਦੌੜਨਗੇ ।
(ੲ) ਮੱਝਾਂ ਚਰ ਰਹੀਆਂ ਹੋਣਗੀਆਂ ।
(ਸ) ਕੁੜੀਆਂ ਖੇਡ ਰਹੀਆਂ ਹੋਣਗੀਆਂ ।
(ਹ) ਸੁਰਜੀਤ ਹਾਕੀ ਖੇਡ ਰਿਹਾ ਹੋਵੇਗਾ ।

PSEB 6th Class Punjabi Vyakaran ਕਾਲ

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਨੂੰ ਭੂਤਕਾਲ ਵਿਚ ਬਦਲੋ
(ਉ) ਜਾਦੂਗਰ ਜਾਦੂ ਦਿਖਾਏਗਾ ।
(ਅ) ਰੀਟਾ ਪਾਠ ਪੜ੍ਹੇਗੀ ।
(ੲ) ਪੁਜਾਰੀ ਆਰਤੀ ਕਰ ਰਿਹਾ ਹੈ ।
(ਸ) ਬੱਚੇ ਗੀਤ ਗਾ ਰਹੇ ਹਨ ।
(ਹ) ਮੱਝਾਂ ਚਰ ਰਹੀਆਂ ਹਨ ।
(ਕ) ਪੰਛੀ ਆਕਾਸ਼ ਵਿਚ ਉੱਡ ਰਹੇ ਹਨ ।
(ਖ) ਕਵੀ ਕਵਿਤਾ ਸੁਣਾਏਗਾ ।
(ਗ) ਬੱਚਾ ਪਤੰਗ ਉਡਾਏਗਾ ।
ਉੱਤਰ :
(ਉ) ਜਾਦੂਗਰ ਨੇ ਜਾਦੂ ਦਿਖਾਇਆ ।
(ਅ) ਰੀਟਾ ਨੇ ਪਾਠ ਪੜਿਆ ।
(ੲ) ਪੁਜਾਰੀ ਆਰਤੀ ਕਰ ਰਿਹਾ ਸੀ ।
(ਸ), ਬੱਚੇ ਗੀਤ ਗਾ ਰਹੇ ਸਨ ।
(ਹ) ਮੱਝਾਂ ਚਰ ਰਹੀਆਂ ਸਨ ।
(ਕ) ਪੰਛੀ ਆਕਾਸ਼ ਵਿੱਚ ਉੱਡ ਰਹੇ ਸਨ ।
(ਖ) ਕਵੀ ਨੇ ਕਵਿਤਾ ਸੁਣਾਈ ।
(ਗ) ਬੱਚਾ ਪਤੰਗ ਉਡਾਉਂਦਾ ਸੀ ।

PSEB 6th Class Punjabi Vyakaran ਕਿਰਿਆ

Punjab State Board PSEB 6th Class Punjabi Book Solutions Punjabi Grammar Kiriya ਕਿਰਿਆ Exercise Questions and Answers.

PSEB 6th Class Punjabi Grammar ਕਿਰਿਆ

ਪ੍ਰਸ਼ਨ 1.
ਕਿਰਿਆ ਕਿਸ ਨੂੰ ਆਖਦੇ ਹਨ ?
ਉੱਤਰ :
ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਵਾਪਰਨਾ ਆਦਿ ਕਾਲ ਸਹਿਤ ਪ੍ਰਗਟ ਕਰਨ, ਉਹ ਕਿਰਿਆ . ਅਖਵਾਉਂਦੇ ਹਨ , ਜਿਵੇਂ-
(ੳ) “ਉਹ ਗਿਆ ।
(ਅ) ‘ਮੈਂ ਪੁਸਤਕ ਪੜ੍ਹੀ ।
(ਇ) ਚਪੜਾਸੀ ਨੇ ਘੰਟੀ ਵਜਾਈ ।
(ਸ) ਗੁਰਮੀਤ ਹਾਕੀ ਖੇਡਦਾ ਹੈ ।
ਪਹਿਲੇ ਵਾਕ ਵਿਚ ‘ਗਿਆ, ਦੂਜੇ ਵਿਚ ‘ਪੜੀ, ਤੀਜੇ ਵਿਚ “ਵਜਾਈ ਤੇ ਚੌਥੇ ਵਿਚ “ਖੇਡਦਾ ਹੈ’ ਕਿਰਿਆਵਾਂ ਹਨ ।

PSEB 6th Class Punjabi Vyakaran ਕਿਰਿਆ

ਪ੍ਰਸ਼ਨ 2.
ਕਰਤਾ ਤੋਂ ਕੀ ਭਾਵ ਹੈ ?
ਉੱਤਰ :
ਵਾਕ ਵਿਚ ਜਿਹੜਾ ਨਾਂਵ ਜਾਂ ਪੜਨਾਂਵ ਕੰਮ ਕਰਦਾ ਹੈ, ਉਹ ‘ਕਰਤਾ ਅਖਵਾਉਂਦਾ ਹੈ ; ਜਿਵੇਂ
ਮੈਂ ਫੁੱਟਬਾਲ ਖੇਡਿਆ ।
ਉਹ ਸਕੂਲ ਗਿਆ ।
ਇਨ੍ਹਾਂ ਵਾਕਾਂ ਵਿਚ ‘ਮੈਂ ਤੇ “ਉਹ” ਕੰਮ ਕਰਦੇ ਹਨ, ਇਸ ਕਰਕੇ ਇਹ ‘ਕਰਤਾ’ ਹਨ ।

ਪ੍ਰਸ਼ਨ 3.
ਕਰਮ ਤੋਂ ਕੀ ਭਾਵ ਹੈ ?
ਉੱਤਰ :
ਵਾਕ ਵਿਚ ਕਿਰਿਆ ਦੇ ਕੰਮ ਦਾ ਜਿਸ ਨਾਂਵ ਜਾਂ ਪੜਨਾਂਵ ਉੱਤੇ ਪ੍ਰਭਾਵ ਪੈਂਦਾ ਹੈ, ਉਹ ਕਰਮ ਹੁੰਦਾ ਹੈ; ਜਿਵੇਂ
(ਉ) ਮੈਂ ‘ਰੋਟੀ ਖਾਧੀ ।
(ਅ) ਮੈਂ ‘ਸੱਪ’ ਮਾਰਿਆ ।
ਇਨ੍ਹਾਂ ਵਿਚ ਪਹਿਲੇ ਵਾਕ ਵਿਚ ਕਿਰਿਆ ਦਾ ਪ੍ਰਭਾਵ ‘ਰੋਟੀ ਉੱਤੇ ਤੇ ਦੂਜੇ ਵਿਚ ‘ਸੱਪ’ ਉੱਤੇ ਪਿਆ ਹੈ, ਇਸ ਕਰਕੇ ਇਹ ਕਰਮ ਹਨ ।

ਪ੍ਰਸ਼ਨ 4.
ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ :
ਮੁੱਖ ਰੂਪ ਵਿਚ ਕਿਰਿਆ ਦੋ ਪ੍ਰਕਾਰ ਦੀ ਹੁੰਦੀ ਹੈ-ਅਕਰਮਕ ਕਿਰਿਆ ਤੇ ਸਕਰਮਕ ਕਿਰਿਆ ।
ਜਿਸ ਵਾਕ ਵਿਚ ਕਿਰਿਆ ਦੇ ਨਾਲ ਉਸ ਦਾ ਕਰਮ ਨਾ ਦੱਸਿਆ ਜਾਵੇ, ਉਸ ਨੂੰ ਅਕਰਮਕ ਤੇ ਜਿਸ ਦੇ ਨਾਲ ਕਰਮ ਦੱਸਿਆ ਜਾਵੇ, ਉਸ ਨੂੰ ਸਕਰਮਕ ਕਿਰਿਆ ਆਖਦੇ ਹਨ ।
ਇਸ ਤੋਂ ਬਿਨਾਂ ਕਿਰਿਆ ਦੀ ਦੂਜੀ ਵੰਡ ਇਸ ਤਰ੍ਹਾਂ ਕੀਤੀ ਜਾਂਦੀ ਹੈ-ਸਧਾਰਨ ਕਿਰਿਆ, ਪ੍ਰੇਰਨਾਰਥਕ ਕਿਰਿਆ ਤੇ ਦੋਹਰੀ ਪ੍ਰੇਰਨਾਰਥਕ ਕਿਰਿਆ ।
ਕਿਰਿਆ ਦੀ ਤੀਜੀ ਵੰਡ ਅਨੁਸਾਰ ਇਸ ਨੂੰ “ਇਕਹਿਰੀ ਕਿਰਿਆ’ ਤੇ ‘ਸੰਯੁਕਤ ਕਿਰਿਆ ਵਿਚ ਤੇ ਚੌਥੀ ਵੰਡ ਅਨੁਸਾਰ ਇਸ ਨੂੰ ‘ਮੂਲ ਕਿਰਿਆ ਤੇ ‘ਸਹਾਇਕ ਕਿਰਿਆ ਦੇ ਰੂਪ ਵਿੱਚ ਵੰਡਿਆ ਜਾਂਦਾ ਹੈ ।

PSEB 6th Class Punjabi Vyakaran ਕਿਰਿਆ

ਪ੍ਰਸ਼ਨ 5.
ਕਿਰਿਆ ਸ਼ਬਦਾਂ ਦੇ ਹੇਠਾਂ ਲਕੀਰ ਲਗਾਓ
(ਉ) ਹਰਬੰਸ ਉੱਚੀ-ਉੱਚੀ ਰੋ ਰਿਹਾ ਹੈ ।
(ਅ) ਰੇਲ ਗੱਡੀ ਆਏਗੀ ।
(ਈ) ਉਹ ਦਰਵਾਜ਼ਾ ਬੰਦ ਕਰ ਰਿਹਾ ਹੈ ?
(ਸ) ਧੋਬੀ ਕੱਪੜੇ ਧੋ ਰਿਹਾ ਹੈ ।
(ਹ) ਅਧਿਆਪਕਾ ਜੀ ਜਮਾਤ ਵਿਚ ਪੜ੍ਹਾਉਂਦੀ ਹੈ ।
(ਕ) ਕੁੜੀ ਰੱਸੀ ਟੱਪਦੀ ਹੈ ।
(ਖ) ਦਰਜ਼ੀ ਕੱਪੜੇ ਸਿਉਂ ਰਿਹਾ ਹੈ ।
ਉੱਤਰ :
(ਉ) ਹਰਬੰਸ ਉੱਚੀ-ਉੱਚੀ ਰੋ ਰਿਹਾ ਹੈ
(ਅ) ਰੇਲ-ਗੱਡੀ ਆਏਗੀ
(ਇ) ਉਹ ਦਰਵਾਜ਼ਾ ਬੰਦ ਕਰ ਰਿਹਾ ਹੈ
(ਸ) ਧੋਬੀ ਕੱਪੜੇ ਧੋ ਰਿਹਾ ਹੈ
(ਹ) ਅਧਿਆਪਕਾ ਜੀ ਜਮਾਤ ਵਿਚ ਪੜ੍ਹਾਉਂਦੀ ਹੈ ।
(ਕ) ਕੁੜੀ ਰੱਸੀ ਟੱਪਦੀ ਹੈ
(ਖ) ਦਰਜ਼ੀ ਕੱਪੜੇ ਸਿਉਂ ਰਿਹਾ ਹੈ

PSEB 6th Class Punjabi Vyakaran ਵਿਸ਼ੇਸ਼ਣ

Punjab State Board PSEB 6th Class Punjabi Book Solutions Punjabi Grammar Visheshan ਵਿਸ਼ੇਸ਼ਣ Exercise Questions and Answers.

PSEB 6th Class Punjabi Grammar ਵਿਸ਼ੇਸ਼ਣ

ਪ੍ਰਸ਼ਨ 1.
ਵਿਸ਼ੇਸ਼ਣ ਕੀ ਹੁੰਦਾ ਹੈ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਉਹ ਸ਼ਬਦ, ਜੋ ਕਿਸੇ ਨਾਂਵ ਜਾਂ ਪੜਨਾਂਵ ਦੇ ਗੁਣ, ਔਗੁਣ, ਵਿਸ਼ੇਸ਼ਤਾ ਜਾਂ ਗਿਣਤੀਮਿਣਤੀ ਦੱਸਣ, ਉਨ੍ਹਾਂ ਨੂੰ ‘ਵਿਸ਼ੇਸ਼ਣ’ ਆਖਿਆ ਜਾਂਦਾ ਹੈ , ਜਿਵੇਂ-ਕਾਲਾ, ਗੋਰਾ, ਚੰਗਾ, ਬੁਰਾ, ਤਿੰਨ, ਚਾਰ, ਪੰਦਰਾਂ, ਵੀਹ ਆਦਿ ।
ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ-
1. ਗੁਣਵਾਚਕ
2. ਸੰਖਿਅਕ
3. ਪਰਿਮਾਣਵਾਚਕ
4. ਨਿਸਚੇਵਾਚਕ
5. ਪੜਨਾਂਵੀਂ ।

1. ਗੁਣਵਾਚਕ ਵਿਸ਼ੇਸ਼ਣ :
ਜਿਹੜੇ ਵਿਸ਼ੇਸ਼ਣ ਕਿਸੇ ਵਸਤੂ ਦੇ ਗੁਣ-ਔਗੁਣ ਪ੍ਰਗਟ ਕਰਨ, ਉਨ੍ਹਾਂ ਨੂੰ ਗੁਣਵਾਚਕ ਵਿਸ਼ੇਸ਼ਣ ਆਖਿਆ ਜਾਂਦਾ ਹੈ; ਜਿਵੇਂ-ਸੋਹਣਾ, ਮੋਟਾ, ਸੁਆਦਲਾ, ਪਤਲਾ, ਕਮਜ਼ੋਰ, ਬਹਾਦਰ, ਛਿੱਕਾ, ਮਿੱਠਾ, ਕੌੜੀ, ਭੈੜੀ, ਕਾਲਾ, ਗੋਰਾ ਆਦਿ ।

2. ਸੰਖਿਅਕ ਵਿਸ਼ੇਸ਼ਣ :
ਨਾਂਵਾਂ ਜਾਂ ਪੜਨਾਂਵਾਂ ਦੀ ਗਿਣਤੀ ਜਾਂ ਦਰਜਾ ਪ੍ਰਗਟ ਕਰਨ ਵਾਲੇ ਵਿਸ਼ੇਸ਼ਣ ਸੰਖਿਅਕ ਵਿਸ਼ੇਸ਼ਣ ਹੁੰਦੇ ਹਨ , ਜਿਵੇਂ-ਇਕ, ਦਸ, ਵੀਹ, ਸੌ, ਹਜ਼ਾਰ, ਅੱਧਾ, ਡਿਓਢਾ, ਦੁੱਗਣਾ, ਸਵਾਇਆ, ਥੋੜ੍ਹੇ, ਬਹੁਤੇ ਆਦਿ ।

3. ਪਰਿਮਾਣਵਾਚਕ ਵਿਸ਼ੇਸ਼ਣ :
ਨਾਂਵਾਂ ਦੀ ਮਿਣਤੀ ਜਾਂ ਤੋਲ ਦੱਸਣ ਵਾਲੇ ਵਿਸ਼ੇਸ਼ਣਾਂ ਨੂੰ ਪਰਿਮਾਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ , ਜਿਵੇਂ-ਸੇਰ ਕੁ, ਕੁੱਝ, ਕਿੰਨਾ, ਸਾਰਾ ਆਦਿ

4. ਨਿਸਚੇਵਾਚਕ ਵਿਸ਼ੇਸ਼ਣ :
ਨਾਂਵਾਂ ਨੂੰ ਇਸ਼ਾਰੇ ਨਾਲ ਆਮ ਤੋਂ ਖ਼ਾਸ ਬਣਾਉਣ ਵਾਲੇ ਵਿਸ਼ੇਸ਼ਣਾਂ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ’ ਕਿਹਾ ਜਾਂਦਾ ਹੈ , ਜਿਵੇਂ-ਐਹ, ਔਹ, ਅਹੁ, ਹਾਹ, ਆਹ, ਆਦਿ ।

5. ਪੜਨਾਂਵੀਂ ਵਿਸ਼ੇਸ਼ਣ :
ਨਾਂਵਾਂ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਂਵਾਂ ਨੂੰ “ਪੜਨਾਂਵੀਂ ਵਿਸ਼ੇਸ਼ਣ’ ਕਿਹਾ ਜਾਂਦਾ ਹੈ , ਜਿਵੇਂ-ਕੌਣ ਕੁੜੀ, ਕੀ ਚੀਜ਼, ਕਿਹੜੀ ਚੀਜ਼, ਜਿਹੜੀ ਇਸਤਰੀ, ਜੋ ਆਦਮੀ, ਤੁਹਾਡਾ ਮਿੱਤਰ, ਮੇਰਾ ਭਰਾ, ਸਾਡਾ ਘਰ ਆਦਿ ਵਿਚ ‘ਕੌਣ” , “ਕੀ”, ‘ਕਿਹੜੀ’, ‘ਜਿਹੜੀ’, ‘ਜੋ’, ‘ਤੁਹਾਡਾ’, ‘ਮੇਰਾ’, ‘ਸਾਡਾ ਪੜਨਾਂਵ ਹਨ, ਪਰ ਇਹ ਨਾਂਵਾਂ ਨਾਲ ਆਉਣ ਕਰਕੇ ਪੜਨਾਂਵੀਂ ਵਿਸ਼ੇਸ਼ਣ ਬਣ ਗਏ ਹਨ ।

PSEB 6th Class Punjabi Vyakaran ਵਿਸ਼ੇਸ਼ਣ

ਪ੍ਰਸ਼ਨ 2.
ਗੁਣਵਾਚਕ ਵਿਸ਼ੇਸ਼ਣ ਕਿਸ ਨੂੰ ਆਖਦੇ ਹਨ ?
ਉੱਤਰ :
ਗੁਣਵਾਚਕ ਵਿਸ਼ੇਸ਼ਣ :
ਜਿਹੜੇ ਵਿਸ਼ੇਸ਼ਣ ਕਿਸੇ ਵਸਤੂ ਦੇ ਗੁਣ-ਔਗੁਣ ਪ੍ਰਗਟ ਕਰਨ, ਉਨ੍ਹਾਂ ਨੂੰ ਗੁਣਵਾਚਕ ਵਿਸ਼ੇਸ਼ਣ ਆਖਿਆ ਜਾਂਦਾ ਹੈ; ਜਿਵੇਂ-ਸੋਹਣਾ, ਮੋਟਾ, ਸੁਆਦਲਾ, ਪਤਲਾ, ਕਮਜ਼ੋਰ, ਬਹਾਦਰ, ਛਿੱਕਾ, ਮਿੱਠਾ, ਕੌੜੀ, ਭੈੜੀ, ਕਾਲਾ, ਗੋਰਾ ਆਦਿ ।

ਪ੍ਰਸ਼ਨ 3.
ਸੰਖਿਆਵਾਚਕ ਵਿਸ਼ੇਸ਼ਣ ਕੀ ਹੁੰਦਾ ਹੈ ? ਉਦਾਹਰਨਾਂ ਦੇ ਕੇ ਦੱਸੋ ।
ਉੱਤਰ :
ਸੰਖਿਅਕ ਵਿਸ਼ੇਸ਼ਣ :
ਨਾਂਵਾਂ ਜਾਂ ਪੜਨਾਂਵਾਂ ਦੀ ਗਿਣਤੀ ਜਾਂ ਦਰਜਾ ਪ੍ਰਗਟ ਕਰਨ ਵਾਲੇ ਵਿਸ਼ੇਸ਼ਣ ਸੰਖਿਅਕ ਵਿਸ਼ੇਸ਼ਣ ਹੁੰਦੇ ਹਨ , ਜਿਵੇਂ-ਇਕ, ਦਸ, ਵੀਹ, ਸੌ, ਹਜ਼ਾਰ, ਅੱਧਾ, ਡਿਓਢਾ, ਦੁੱਗਣਾ, ਸਵਾਇਆ, ਥੋੜ੍ਹੇ, ਬਹੁਤੇ ਆਦਿ ।

ਪ੍ਰਸ਼ਨ 4.
ਪੜਨਾਂਵੀਂ ਵਿਸ਼ੇਸ਼ਣ ਦੀ ਪਰਿਭਾਸ਼ਾ ਦੱਸੋ |
ਉੱਤਰ :
ਪੜਨਾਂਵੀਂ ਵਿਸ਼ੇਸ਼ਣ :
ਨਾਂਵਾਂ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਂਵਾਂ ਨੂੰ “ਪੜਨਾਂਵੀਂ ਵਿਸ਼ੇਸ਼ਣ’ ਕਿਹਾ ਜਾਂਦਾ ਹੈ , ਜਿਵੇਂ-ਕੌਣ ਕੁੜੀ, ਕੀ ਚੀਜ਼, ਕਿਹੜੀ ਚੀਜ਼, ਜਿਹੜੀ ਇਸਤਰੀ, ਜੋ ਆਦਮੀ, ਤੁਹਾਡਾ ਮਿੱਤਰ, ਮੇਰਾ ਭਰਾ, ਸਾਡਾ ਘਰ ਆਦਿ ਵਿਚ ‘ਕੌਣ” , “ਕੀ”, ‘ਕਿਹੜੀ’, ‘ਜਿਹੜੀ’, ‘ਜੋ’, ‘ਤੁਹਾਡਾ’, ‘ਮੇਰਾ’, ‘ਸਾਡਾ ਪੜਨਾਂਵ ਹਨ, ਪਰ ਇਹ ਨਾਂਵਾਂ ਨਾਲ ਆਉਣ ਕਰਕੇ ਪੜਨਾਂਵੀਂ ਵਿਸ਼ੇਸ਼ਣ ਬਣ ਗਏ ਹਨ ।

PSEB 6th Class Punjabi Vyakaran ਵਿਸ਼ੇਸ਼ਣ

ਪ੍ਰਸ਼ਨ 5.
ਹੇਠ ਲਿਖੇ ਵਾਕਾਂ ਵਿਚ ਆਏ ਵਿਸ਼ੇਸ਼ਣ ਕਿਸ ਪ੍ਰਕਾਰ ਦੇ ਹਨ ?
(ਉ) ਰਾਜ ਇਸ ਸਭਾ ਦਾ ਚੌਥਾ ਮੈਂਬਰ ਹੈ ।
(ਅ) ਇਕ ਕੱਪੜਾ ਦੋ ਮੀਟਰ ਲੰਮਾ ਹੈ ।
(ਇ) ਅਹੁ ਸਾਡਾ ਘਰ ਹੈ ।
(ਸ) ਦੁੱਧ ਵਿਚ ਥੋੜ੍ਹਾ ਪਾਣੀ ਮਿਲਾ ਦਿਉ ।
(ਹ) ਸੁਨੀਤਾ ਬੜੀ ਚਲਾਕ ਕੁੜੀ ਹੈ ।
(ਕ) ਮੇਰਾ ਕੁੜਤਾ ਨੀਲੇ ਰੰਗ ਦਾ ਹੈ ।
(ਖ) ਰਾਮ ਕੋਲ ਬਥੇਰੀਆਂ ਕਮੀਜ਼ਾਂ ਹਨ ।
(ਗ) ਉਸ ਕੋਲ ਪੰਜਾਹ ਰੁਪਏ ਹਨ ।
ਉੱਤਰ :
(ਉ) ਚੌਥਾ-ਸੰਖਿਆਵਾਚਕ ਵਿਸ਼ੇਸ਼ਣ
(ਅ) ਦੋ-ਸੰਖਿਆਵਾਚਕ ਵਿਸ਼ੇਸ਼ਣ
(ਇ) ਅਹੁਨਿਸਚੇਵਾਚਕ ਵਿਸ਼ੇਸ਼ਣ
(ਸ) ਥੋੜਾ-ਪਰਿਮਾਣਵਾਚਕ ਵਿਸ਼ੇਸ਼ਣ
(ਹ) ਬੜੀ ਚਲਾਕ-ਗੁਣਵਾਚਕ ਵਿਸ਼ੇਸ਼ਣ
(ਕ) ਮੇਰਾ-ਪੜਨਾਂਵੀਂ ਵਿਸ਼ੇਸ਼ਣ, ਨੀਲੇ-ਗੁਣਵਾਚਕ ਵਿਸ਼ੇਸ਼ਣ
(ਖ) ਬਥੇਰੀਆਂ ਸੰਖਿਆਵਾਚਕ ਵਿਸ਼ੇਸ਼ਣ
(ਗ) ਪੰਜਾਹ-ਸੰਖਿਆਵਾਚਕ ਵਿਸ਼ੇਸ਼ਣ ।

ਪ੍ਰਸ਼ਨ 6.
ਹੇਠ ਲਿਖੇ ਵਾਕਾਂ ਵਿਚੋਂ ਸਿਖਿਆਵਾਚਕ ਤੇ ਗੁਣਵਾਚਕ ਵਿਸ਼ੇਸ਼ਣ ਚੁਣੋ-
(ਉ) ਰਾਜੂ ਸਭ ਨਾਲੋਂ ਹੁਸ਼ਿਆਰ ਵਿਦਿਆਰਥੀ ਹੈ ।
(ਅ) ਅਹੁ ਘਬ ਬੜਾ ਸਾਫ਼-ਸੁਥਰਾ ਹੈ ।
(ਈ) ਵਿਧਾਨ ਸਭਾ ਦਾ ਚੌਥਾ ਇਜਲਾਸ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ ।
(ਸ) ਪਲਾਟ ਦੀ ਕੀਮਤ ਦਸ ਲੱਖ ਰੁਪਏ ਹੈ ।
(ਹ) ਥੋੜਾ ਠਹਿਰ ਜਾਓ, ਮੈਂ ਵੀ ਤੁਹਾਡੇ ਵੱਡੇ ਭਰਾ ਨਾਲ ਚਲਦੀ ਹਾਂ ।
(ਕ) ਸੁਖਵੀਰ ਸਰਾਵਾਂ ਕਬੱਡੀ ਦੀ ਟੀਮ ਦਾ ਸਭ ਤੋਂ ਵਧੀਆ ਖਿਡਾਰੀ ਹੈ ।
ਉੱਤਰ :
(ੳ) ਸਭ ਨਾਲੋਂ ਹੁਸ਼ਿਆਰ-ਗੁਣਵਾਚਕ ਵਿਸ਼ੇਸ਼ਣ ।
(ਅ) ਬੜਾ ਸਾਫ਼-ਸੁਥਰਾ-ਗੁਣਵਾਚਕ ਵਿਸ਼ੇਸ਼ਣ ।
(ਈ) ਚੌਥਾ-ਸੰਖਿਆਵਾਚਕ ਵਿਸ਼ੇਸ਼ਣ ।
(ਸ) ਦਸ ਲੱਖ-ਸੰਖਿਆਵਾਚਕ ਵਿਸ਼ੇਸ਼ਣ ।
(ਹ) ਵੱਡੇ-ਗੁਣਵਾਚਕ ਵਿਸ਼ੇਸ਼ਣ ।
(ਕ) ਸਭ ਤੋਂ ਵਧੀਆ-ਗੁਣਵਾਚਕ ਵਿਸ਼ੇਸ਼ਣ ।

PSEB 6th Class Punjabi Vyakaran ਵਿਸ਼ੇਸ਼ਣ

ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਵਿਚੋਂ ਸੰਖਿਅਕ ਵਿਸ਼ੇਸ਼ਣ ਤੇ ਪੜਨਾਂਵੀਂ ਵਿਸ਼ੇਸ਼ਣ ਚੁਣੋਕੀ, ਮਿੱਠਾ, ਸਵਾਇਆ, ਗੋਰਾ, ਕਿੰਨਾ, ਔਹ, ਸੱਤੇ, ਕੌਣ, ਕੁੱਝ, ਪੀਲਾ ।
ਉੱਤਰ :
ਸੰਖਿਅਕ ਵਿਸ਼ੇਸ਼ਣ – ਸਵਾਇਆ, ਕੁੱਝ, ਸੱਤ ।
ਪੜਨਾਂਵੀਂ ਵਿਸ਼ੇਸ਼ਣ – ਕੀ, ਕੌਣ ।

PSEB 6th Class Punjabi Vyakaran ਪੜਨਾਂਵ

Punjab State Board PSEB 6th Class Punjabi Book Solutions Punjabi Grammar Padnav ਪੜਨਾਂਵ Exercise Questions and Answers.

PSEB 6th Class Punjabi Grammar ਪੜਨਾਂਵ

ਪ੍ਰਸ਼ਨ 1.
ਪੜਨਾਂਵ ਕਿਸ ਨੂੰ ਆਖਦੇ ਹਨ ? ਇਸ ਦੇ ਕਿੰਨੇ ਭੇਦ ਹਨ ? ਉਦਾਹਰਨਾਂ ਦੇ ਕੇ ਸਮਝਾਓ ।
ਉੱਤਰ :
ਵਾਕ ਵਿਚ ਜਿਹੜਾ ਸ਼ਬਦ ਕਿਸੇ ਨਾਂਵ ਦੀ ਜਗ੍ਹਾ ਵਰਤਿਆ ਜਾਵੇ, ਉਹ ਪੜਨਾਂਵ ਅਖਵਾਉਂਦਾ ਹੈ , ਜਿਵੇਂ-ਮੈਂ, ਅਸੀਂ , ਸਾਡਾ, ਤੂੰ, ਤੁਸੀਂ, ਤੁਹਾਡਾ, ਇਹ, ਉਹ, ਆਪ ਆਦਿ ।

PSEB 6th Class Punjabi Vyakaran ਪੜਨਾਂਵ

ਪ੍ਰਸ਼ਨ 2.
ਪੜਨਾਂਵ ਦੀਆਂ ਕਿਸਮਾਂ ਕਿਹੜੀਆਂ-ਕਿਹੜੀਆਂ ਹਨ ?
ਉੱਤਰ :
ਪੜਨਾਂਵ ਛੇ ਕਿਸਮ ਦੇ ਹੁੰਦੇ ਹਨ
1. ਪੁਰਖਵਾਚਕ ਪੜਨਾਂਵ :
ਜਿਹੜੇ ਪੜਨਾਂਵ ਕੇਵਲ ਪੁਰਖਾਂ ਦੀ ਥਾਂ ‘ਤੇ ਵਰਤੇ ਜਾਣ, ਉਨ੍ਹਾਂ ਨੂੰ ‘ਪੁਰਖਵਾਚਕ ਪੜਨਾਂਵ’ ਆਖਿਆ ਜਾਂਦਾ ਹੈ , ਜਿਵੇਂ-ਮੈਂ, ਅਸੀਂ, ਤੂੰ, ਤੁਸੀਂ, ਉਹ ਆਦਿ ।

ਪੁਰਖਵਾਚਕ ਪੜਨਾਂਵ ਤਿੰਨ ਪ੍ਰਕਾਰ ਦੇ ਹੁੰਦੇ ਹਨ-
(ੳ) ਉੱਤਮ ਪੁਰਖ ਜਾਂ ਪਹਿਲਾ ਪੁਰਖ-ਵਾਕ ਵਿਚ ਗੱਲ ਕਰਨ ਵਾਲੇ ਵਿਅਕਤੀ ਨੂੰ “ਉੱਤਮ ਪੁਰਖ’ ਆਖਿਆ ਜਾਂਦਾ ਹੈ; ਜਿਵੇਂ-ਮੈਂ, ਮੇਰਾ, ਮੈਨੂੰ, ਅਸੀਂ, ਸਾਨੂੰ, ਸਾਡਾ, ਸਾਡੇ, ਸਾਡੀ, ਸਾਥੋਂ ਆਦਿ ।
(ਅ) ਮੱਧਮ ਪੁਰਖ ਜਾਂ ਦੂਜਾ ਪੁਰਖ-ਵਾਕ ਵਿਚ ਜਿਸ ਨਾਲ ਗੱਲ ਕੀਤੀ ਜਾਵੇ, ਉਹ ‘ਮੱਧਮ ਪੁਰਖ ਹੁੰਦਾ ਹੈ; ਜਿਵੇਂ ਤੂੰ, ਤੁਸੀਂ, ਤੁਹਾਡਾ, ਤੁਹਾਡੀ, ਤੁਹਾਡੀਆਂ, ਤੈਨੂੰ, ਤੁਹਾਨੂੰ, ਤੇਰਾ, ਤੇਰੇ ਆਦਿ ।
(ਇ) ਅਨਯ ਪੁਰਖ ਜਾਂ ਤੀਸਰਾ ਪੁਰਖ-ਵਾਕ ਵਿਚ ਜਿਸ ਬਾਰੇ ਗੱਲ ਕੀਤੀ ਜਾਵੇ, ਉਸ ਨੂੰ “ਅਨਯ ਪੁਰਖ ਆਖਿਆ ਜਾਂਦਾ ਹੈ; ਜਿਵੇਂ-ਉਹ, ਇਸ, ਉਨ੍ਹਾਂ ਆਦਿ ।

2. ਨਿੱਜਵਾਚਕ ਪੜਨਾਂਵ :
ਜਿਹੜਾ ਪੜਨਾਂਵ ਕਰਤਾ ਦੀ ਥਾਂ ਵਰਤਿਆ ਜਾਵੇ, ਜਾਂ ਕਰਤਾ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ, ਉਸ ਨੂੰ “ਨਿੱਜਵਾਚਕ ਪੜਨਾਂਵ’ ਆਖਿਆ ਜਾਂਦਾ ਹੈ; ਜਿਵੇਂ
(ਉ) ਮਨੁੱਖ ਆਪਣੀ ਕਿਸਮਤ ‘ਆਪ’ ਬਣਾਉਂਦਾ ਹੈ ।
(ਅ) ਮੈਂ ‘ਆਪ’ · ਉੱਥੇ ਗਿਆ ।
ਇਨ੍ਹਾਂ ਵਿਚੋਂ ਪਹਿਲੇ ਵਾਕ ਵਿਚ ‘ਆਪ’ ਪੜਨਾਂਵ ਕਰਤਾ ‘ਮਨੁੱਖ’ ਦੀ ਥਾਂ ‘ਤੇ ਵਰਤਿਆ ਗਿਆ ਹੈ, ਪਰ ਦੂਜੇ ਵਾਕ ਵਿਚ ‘ਆਪ’ ਪੜਨਾਂਵ ਮੈਂ ਦੀ ਵਿਸ਼ੇਸ਼ਤਾ ਪ੍ਰਗਟ ਕਰਦਾ ਹੈ, ਇਸ ਕਰਕੇ ਇਹ ‘ਨਿੱਜਵਾਚਕ ਪੜਨਾਂਵ` ਹੈ ।

3. ਸੰਬੰਧਵਾਚਕ ਪੜਨਾਂਵ :
ਜਿਹੜਾ ਸ਼ਬਦ ਪੜਨਾਂਵ ਹੁੰਦਾ ਹੋਇਆ ਵੀ ਯੋਜਕ ਵਾਂਗ ਵਾਕਾਂ ਨੂੰ ਆਪਸ ਵਿਚ ਜੋੜਨ ਦਾ ਕੰਮ ਕਰੇ, ਉਸ ਨੂੰ ‘ਸੰਬੰਧਵਾਚਕ ਪੜਨਾਂਵ’ ਆਖਿਆ ਜਾਂਦਾ ਹੈ; ਜਿਵੇਂ-
(ੳ) ‘ਰਾਮ ਉਸੇ ਵਿਦਿਆਰਥੀ ਦਾ ਨਾਂ ਹੈ, ਜਿਹੜਾ ਕਲਾਸ ਵਿਚ ਬਹੁਤ ਰੌਲਾ ਪਾਉਂਦਾ ਹੈ ।
(ਅ) ‘ਉਹ ਲੋਕ, ਜੋ ਆਪਸ ਵਿਚ ਪਿਆਰ ਕਰਦੇ ਹਨ, ਸੁਖੀ ਵਸਦੇ ਹਨ ।
ਇਨ੍ਹਾਂ ਵਾਕਾਂ ਵਿਚ “ਜਿਹੜਾ’, ‘ਜੋ · ਆਦਿ ਸ਼ਬਦ ਯੋਜਕਾਂ ਵਾਂਗ ਵਾਕਾਂ ਨੂੰ ਆਪਸ ਵਿਚ ਜੋੜਦੇ ਹਨ, ਇਸ ਕਰਕੇ ਇਹ ਸੰਬੰਧਵਾਚਕ ਪੜਨਾਂਵ ਹਨ ।

4. ਪ੍ਰਸ਼ਨਵਾਚਕ ਪੜਨਾਂਵ :
ਜਿਹੜੇ ਸ਼ਬਦ ਪੜਨਾਂਵ ਵੀ ਹੋਣ ਅਤੇ ਉਨ੍ਹਾਂ ਰਾਹੀਂ ਪ੍ਰਸ਼ਨ ਵੀ ਪੁੱਛਿਆ ਜਾਵੇ, ਉਨ੍ਹਾਂ ਨੂੰ “ਪ੍ਰਸ਼ਨਵਾਚਕ ਪੜਨਾਂਵ’ ਆਖਿਆ ਜਾਂਦਾ ਹੈ; ਜਿਵੇਂ
(ੳ) ਇੱਥੋਂ ਕੀ ਲੈਣਾ ਹੈ ?
(ਅ) ਸਲੇਟ ਕਿਸ ਨੇ ਤੋੜੀ ਹੈ ?
(ਇ) ਕੌਣ ਰੌਲਾ ਪਾ ਰਿਹਾ ਹੈ ?
ਇਨ੍ਹਾਂ ਵਾਕਾਂ ਵਿਚ “ਕੀ” , “ਕਿਸ’ ਤੇ ‘ਕੌਣ’ ਪ੍ਰਸ਼ਨਵਾਚਕ ਪੜਨਾਂਵ ਹਨ ।

5. ਨਿਸਚੇਵਾਚਕ ਪੜਨਾਂਵ :
ਜਿਹੜੇ ਪੜਨਾਂਵ ਕਿਸੇ ਦੁਰ ਜਾਂ ਨੇੜੇ ਦੀ ਦਿਸਦੀ ਚੀਜ਼ ਵਲ ਇਸ਼ਾਰਾ ਕਰ ਕੇ ਉਸ ਦੇ ਨਾਂ ਦੀ ਥਾਂ ‘ਤੇ ਵਰਤੇ ਜਾਂਦੇ ਹਨ, ਉਨ੍ਹਾਂ ਨੂੰ “ਨਿਸਚੇਵਾਚਕ ਪੜਨਾਂਵ ਆਖਿਆ ਜਾਂਦਾ ਹੈ; ਜਿਵੇਂ
(ਉ) “ਉਹ ਗੀਤ ਗਾ ਰਹੀਆਂ ਹਨ ।
(ਅ) ਔਹ ਕੀ ਆ ਰਿਹਾ ਹੈ ?
(ਇ) ਅਹੁ ਕੁੱਝ ਬਣ ਰਿਹਾ ਹੈ ।
ਇਨ੍ਹਾਂ ਵਾਕਾਂ ਵਿਚ “ਉਹ”, “ਔਹ’, ਤੇ ‘ਅਹੁ’ ਨਿਸੋਚਵਾਚਕ ਪੜਨਾਂਵ ਹਨ ।

6. ਅਨਿਸਚਿਤ ਪੜਨਾਂਵ :
ਜੋ ਪੜਨਾਂਵ ਕਿਸੇ ਚੀਜ਼ ਦਾ ਅੰਦਾਜ਼ਾ ਤਾਂ ਦੱਸੇ, ਪਰ ਉਸ ਦੀ ਗਿਣਤੀ ਨਾ ਦੱਸੇ, ਉਸ ਨੂੰ “ਅਨਿਸਚਿਤ ਪੜਨਾਂਵ’ ਆਖਿਆ ਜਾਂਦਾ ਹੈ , ਜਿਵੇਂ
(ੳ) ‘ਸਾਰੇ ਗੀਤ ਗਾ ਰਹੇ ਹਨ ।
(ਅ) ‘ਇੱਥੇ ਕਈ ਆਉਂਦੇ ਹਨ, ਪਰ ਕਰਦੇ ਕੁੱਝ ਨਹੀਂ ।
(ਇ) ਬਾਜੇ ਬੜੇ ਬੇਵਕੂਫ਼ ਹੁੰਦੇ ਹਨ ।
ਉਪਰੋਕਤ ਵਾਕਾਂ ਵਿਚ ‘ਸਾਰੇ, “ਕਈ’, ‘ਕੁੱਝ’ ਅਤੇ ‘ਬਾਜੇ ਅਨਿਸਚਿਤ ਪੜਨਾਂਵ ਹਨ ।

ਇਨ੍ਹਾਂ ਤੋਂ ਇਲਾਵਾ ‘ਸਭ’, ‘ਸਾਰੇ’, ‘ਅਨੇਕਾਂ’, ‘ਕਈ”, “ਸਰਬੱਤ’ ਅਤੇ ਉਹ ਸਾਰੇ ਪੜਨਾਂਵ, ਜਿਨ੍ਹਾਂ ਦੇ ਅੰਤ ਵਿਚ ਲਾਂ ( ਆਉਂਦੀ ਹੈ, ਸਦਾ ਹੀ ਬਹੁ-ਵਚਨ ਹੁੰਦੇ ਹਨ । ਕਈ ਪੜਨਾਂਵ ਦੋਹਾਂ ਵਚਨਾਂ ਵਿਚ ਵਰਤੇ ਜਾਂਦੇ ਹਨ, ਜਿਵੇਂ(ਉ) ਕੋਈ ਗੀਤ ਗਾਏਗਾ । (ਇਕ-ਵਚਨ) (ਅ) ਕੋਈ ਗੀਤ ਗਾਉਣਗੇ । (ਬਹੁ-ਵਚਨ) ।

PSEB 6th Class Punjabi Vyakaran ਪੜਨਾਂਵ

ਪ੍ਰਸ਼ਨ 3.
ਪੁਰਖਵਾਚਕ ਪੜਨਾਂਵ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਉੱਤਰ :
ਪੁਰਖਵਾਚਕ ਪੜਨਾਂਵ :
ਜਿਹੜੇ ਪੜਨਾਂਵ ਕੇਵਲ ਪੁਰਖਾਂ ਦੀ ਥਾਂ ‘ਤੇ ਵਰਤੇ ਜਾਣ, ਉਨ੍ਹਾਂ ਨੂੰ ‘ਪੁਰਖਵਾਚਕ ਪੜਨਾਂਵ’ ਆਖਿਆ ਜਾਂਦਾ ਹੈ , ਜਿਵੇਂ-ਮੈਂ, ਅਸੀਂ, ਤੂੰ, ਤੁਸੀਂ, ਉਹ ਆਦਿ ।

ਪੁਰਖਵਾਚਕ ਪੜਨਾਂਵ ਤਿੰਨ ਪ੍ਰਕਾਰ ਦੇ ਹੁੰਦੇ ਹਨ-
(ੳ) ਉੱਤਮ ਪੁਰਖ ਜਾਂ ਪਹਿਲਾ ਪੁਰਖ-ਵਾਕ ਵਿਚ ਗੱਲ ਕਰਨ ਵਾਲੇ ਵਿਅਕਤੀ ਨੂੰ “ਉੱਤਮ ਪੁਰਖ’ ਆਖਿਆ ਜਾਂਦਾ ਹੈ; ਜਿਵੇਂ-ਮੈਂ, ਮੇਰਾ, ਮੈਨੂੰ, ਅਸੀਂ, ਸਾਨੂੰ, ਸਾਡਾ, ਸਾਡੇ, ਸਾਡੀ, ਸਾਥੋਂ ਆਦਿ ।
(ਅ) ਮੱਧਮ ਪੁਰਖ ਜਾਂ ਦੂਜਾ ਪੁਰਖ-ਵਾਕ ਵਿਚ ਜਿਸ ਨਾਲ ਗੱਲ ਕੀਤੀ ਜਾਵੇ, ਉਹ ‘ਮੱਧਮ ਪੁਰਖ ਹੁੰਦਾ ਹੈ; ਜਿਵੇਂ ਤੂੰ, ਤੁਸੀਂ, ਤੁਹਾਡਾ, ਤੁਹਾਡੀ, ਤੁਹਾਡੀਆਂ, ਤੈਨੂੰ, ਤੁਹਾਨੂੰ, ਤੇਰਾ, ਤੇਰੇ ਆਦਿ ।
(ਇ) ਅਨਯ ਪੁਰਖ ਜਾਂ ਤੀਸਰਾ ਪੁਰਖ-ਵਾਕ ਵਿਚ ਜਿਸ ਬਾਰੇ ਗੱਲ ਕੀਤੀ ਜਾਵੇ, ਉਸ ਨੂੰ “ਅਨਯ ਪੁਰਖ ਆਖਿਆ ਜਾਂਦਾ ਹੈ; ਜਿਵੇਂ-ਉਹ, ਇਸ, ਉਨ੍ਹਾਂ ਆਦਿ ।

ਪ੍ਰਸ਼ਨ 4.
ਨਿੱਜਵਾਚਕ ਪੜਨਾਂਵ ਕਿਸ ਨੂੰ ਆਖਦੇ ਹਨ ?
ਉੱਤਰ :
ਨਿੱਜਵਾਚਕ ਪੜਨਾਂਵ :
ਜਿਹੜਾ ਪੜਨਾਂਵ ਕਰਤਾ ਦੀ ਥਾਂ ਵਰਤਿਆ ਜਾਵੇ, ਜਾਂ ਕਰਤਾ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ, ਉਸ ਨੂੰ “ਨਿੱਜਵਾਚਕ ਪੜਨਾਂਵ’ ਆਖਿਆ ਜਾਂਦਾ ਹੈ; ਜਿਵੇਂ
(ਉ) ਮਨੁੱਖ ਆਪਣੀ ਕਿਸਮਤ ‘ਆਪ’ ਬਣਾਉਂਦਾ ਹੈ ।
(ਅ) ਮੈਂ ‘ਆਪ’ · ਉੱਥੇ ਗਿਆ ।
ਇਨ੍ਹਾਂ ਵਿਚੋਂ ਪਹਿਲੇ ਵਾਕ ਵਿਚ ‘ਆਪ’ ਪੜਨਾਂਵ ਕਰਤਾ ‘ਮਨੁੱਖ’ ਦੀ ਥਾਂ ‘ਤੇ ਵਰਤਿਆ ਗਿਆ ਹੈ, ਪਰ ਦੂਜੇ ਵਾਕ ਵਿਚ ‘ਆਪ’ ਪੜਨਾਂਵ ਮੈਂ ਦੀ ਵਿਸ਼ੇਸ਼ਤਾ ਪ੍ਰਗਟ ਕਰਦਾ ਹੈ, ਇਸ ਕਰਕੇ ਇਹ ‘ਨਿੱਜਵਾਚਕ ਪੜਨਾਂਵ` ਹੈ ।

PSEB 6th Class Punjabi Vyakaran ਪੜਨਾਂਵ

ਪ੍ਰਸ਼ਨ 5.
ਸੰਬੰਧਵਾਚਕ ਪੜਨਾਂਵ ਦੀਆਂ ਕੋਈ ਦੋ ਉਦਾਹਰਨਾਂ ਦਿਓ ।
ਉੱਤਰ :
ਸੰਬੰਧਵਾਚਕ ਪੜਨਾਂਵ :
ਜਿਹੜਾ ਸ਼ਬਦ ਪੜਨਾਂਵ ਹੁੰਦਾ ਹੋਇਆ ਵੀ ਯੋਜਕ ਵਾਂਗ ਵਾਕਾਂ ਨੂੰ ਆਪਸ ਵਿਚ ਜੋੜਨ ਦਾ ਕੰਮ ਕਰੇ, ਉਸ ਨੂੰ ‘ਸੰਬੰਧਵਾਚਕ ਪੜਨਾਂਵ’ ਆਖਿਆ ਜਾਂਦਾ ਹੈ; ਜਿਵੇਂ-
(ੳ) ‘ਰਾਮ ਉਸੇ ਵਿਦਿਆਰਥੀ ਦਾ ਨਾਂ ਹੈ, ਜਿਹੜਾ ਕਲਾਸ ਵਿਚ ਬਹੁਤ ਰੌਲਾ ਪਾਉਂਦਾ ਹੈ ।
(ਅ) ‘ਉਹ ਲੋਕ, ਜੋ ਆਪਸ ਵਿਚ ਪਿਆਰ ਕਰਦੇ ਹਨ, ਸੁਖੀ ਵਸਦੇ ਹਨ ।
ਇਨ੍ਹਾਂ ਵਾਕਾਂ ਵਿਚ “ਜਿਹੜਾ’, ‘ਜੋ · ਆਦਿ ਸ਼ਬਦ ਯੋਜਕਾਂ ਵਾਂਗ ਵਾਕਾਂ ਨੂੰ ਆਪਸ ਵਿਚ ਜੋੜਦੇ ਹਨ, ਇਸ ਕਰਕੇ ਇਹ ਸੰਬੰਧਵਾਚਕ ਪੜਨਾਂਵ ਹਨ ।

ਪ੍ਰਸ਼ਨ 6.
ਹੇਠ ਲਿਖੇ ਪੜਨਾਂਵਾਂ ਦੇ ਸਾਹਮਣੇ ਉਨ੍ਹਾਂ ਦੀ ਕਿਸਮ ਲਿਖੋ-
(ੳ) ਮੈਂ, ਅਸੀਂ
(ਅ) ਕਿਸ ਨੇ, ਕਿਹੜਾ
(ਬ) ਉਹ, ਇਹ
(ਸ) ਤੁਹਾਡਾ, ਤੁਹਾਨੂੰ
(ਹ) ਕੌਣ, ਕਿਹੜਾ
(ਕ) ਆਪ, ਆਪਸ
(ਖ) ਜੋ, ਸੋ
(ਗ) ਜਿਹੜੇ
(ਘ) ਕਈ, ਬਹੁਤ ਸਾਰੇ
(ਛ) ਅਹੁ, ਆਹ ।
ਉੱਤਰ :
(ੳ) ਪੁਰਖਵਾਚਕ ਪੜਨਾਂਵ
(ਅ) ਪ੍ਰਸ਼ਨਵਾਚਕ ਪੜਨਾਂਵ
(ਇ) ਪੁਰਖਵਾਚਕ ਪੜਨਾਂਵ
(ਸ) ਪੁਰਖਵਾਚਕ ਪੜਨਾਂਵ
(ਹ) ਪ੍ਰਸ਼ਨਵਾਚਕ ਪੜਨਾਂਵ
(ਕ) ਨਿੱਜਵਾਚਕ ਪੜਨਾਂਵ
(ਖ) ਸੰਬੰਧਵਾਚਕ ਪੜਨਾਂਵ
(ਗ) ਸੰਬੰਧਵਾਚਕ ਪੜਨਾਂਵ
(ਘ) ਅਨਿਸਚੇਵਾਚਕ ਪੜਨਾਂਵ
(ਛ) ਨਿਸਚੇਵਾਚਕ ਪੜਨਾਂਵ ।

PSEB 6th Class Punjabi Vyakaran ਪੜਨਾਂਵ

ਪ੍ਰਸ਼ਨ 7.
ਹੇਠ ਲਿਖਿਆਂ ਵਿਚੋਂ ਪੜਨਾਂਵ ਚੁਣੋ ਤੇ ਸਾਹਮਣੇ ਲਿਖੋ-
(ਉ) ਮਿਰਚ, ਫੁੱਲ, ਦਿੱਲੀ, ਆਪ
(ਅ) ਕੌਣ, ਲੜਕੀ, ਕੱਪੜਾ, ਸਾਡੇ
(ਇ) ਜਲੰਧਰ, ਜਿਹੜਾ, ਮੈਂ, ਅਸੀਂ
(ਸ) ਕਿਸ ਨੇ, ਗੀਤ, ਵਿਸ਼ਾਲ, ਹੈ
(ਹ) ਘਰ, ਮੇਰਾ, ਉਹ, ਗਿਆ
ਉੱਤਰ :
(ੳ) ਆਪ
(ਅ) ਕੌਣ, ਸਾਡੇ
(ਈ) ਮੈਂ, ਜਿਹੜਾ, ਅਸੀਂ,
(ਸ) ਕਿਸਨੇ
(ਹ) ਮੇਰਾ, ਉਹ ।

ਪ੍ਰਸ਼ਨ 8.
ਹੇਠ ਲਿਖੇ ਵਾਕਾਂ ਵਿਚੋਂ ਪੜਨਾਂਵ ਚੁਣੋ ਤੇ ਸਾਹਮਣੇ ਲਿਖੋ-
(ੳ) ਉਸ ਦਾ ਭਰਾ ਬੜਾ ਬੇਈਮਾਨ ਹੈ ।
(ਅ) ਤੁਹਾਨੂੰ ਆਪ ਇਹ ਕੰਮ ਕਰਨਾ ਚਾਹੀਦਾ ਸੀ ।
(ਈ) ਕੌਣ-ਕੌਣ ਜਮਾਤ ਵਿਚ ਹਾਜ਼ਰ ਨਹੀਂ ਸਨ ।
(ਸ) ਕਈ ਲੋਕ ਘਰ ਨੂੰ ਜਾ ਰਹੇ ਸਨ ।
(ਹ) ਜੋ ਕਰੇਗਾ ਸੋ ਭਰੇਗਾ ।
(ਕ) ਤੁਹਾਡੇ ਪਿਤਾ ਜੀ ਕੀ ਕਰਦੇ ਸਨ ?
(ਖ) ਅਹਿ ਕਿਸ ਦਾ ਪੈਂਨ ਹੈ ?
(ਗ) ਗਰੀਬ ਨਾਲ ਕੋਈ-ਕੋਈ ਹਮਦਰਦੀ ਕਰਦਾ ਹੈ ।
ਉੱਤਰ :
(ੳ) ਉਸ
(ਅ) ਤੁਹਾਨੂੰ, ਆਪ,
(ਈ) ਕੌਣ-ਕੌਣ
(ਸ) ਕੋਈ (ਨੋਟ-ਇਹ ਪੜਨਾਂਵ ਨਹੀਂ, ਸਗੋਂ ਪੜਨਾਵੀਂ ਵਿਸ਼ੇਸ਼ਣ ਹੈ, ਜੇਕਰ ਇਸ ਨਾਲ ‘ਲੋਕ ਸ਼ਬਦ ਨਾ ਲੱਗਾ ਹੋਵੇ , ਤਾਂ ਇਹ ਪੜਨਾਂਵ ਹੋਵੇਗਾ
(ਹ) ਜੋ, ਸੋ,
(ਕ) ਕੀ
(ਖ) ਅਹਿ, ਕਿਸ
(ਗ) ਕੋਈ-ਕੋਈ ।

PSEB 6th Class Punjabi Vyakaran ਪੜਨਾਂਵ

ਪ੍ਰਸ਼ਨ 9.
ਖ਼ਾਲੀ ਥਾਂਵਾਂ ਭਰੋ-
(ੳ) ਜਿਹੜੇ ਪੁਰਖ ਨਾਲ ਗੱਲ ਕੀਤੀ ਜਾਵੇ ……….. ਪੁਰਖ ਹੁੰਦਾ ਹੈ ।
(ਅ) ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ …………. ਪੁਰਖ ਹੁੰਦਾ ਹੈ ।
(ਇ) ਨਾਂਵ ਦੀ ਥਾਂ ਵਰਤੇ ਜਾਣ ਵਾਲੇ ਸ਼ਬਦ ……….. ਕਹਾਉਂਦੇ ਹਨ ।
(ਸ) : ਜਿਹੜੇ ਸ਼ਬਦ ਯੋਜਕਾਂ ਵਾਂਗ ਦੋ ਵਾਕਾਂ ਨੂੰ ਜੋੜਨ …………. ਪੜਨਾਂਵ ਹੁੰਦੇ ਹਨ ।
ਉੱਤਰ :
(ੳ) ਮੱਧਮ
(ਅ) ਅਨਯ
(ਇ) ਪੜਨਾਂਵ
(ਸ) ਸੰਬੰਧਵਾਚਕ ।

ਪ੍ਰਸ਼ਨ 10.
ਹੇਠ ਲਿਖੇ ਵਾਕਾਂ ਵਿਚੋਂ ਠੀਕ ਵਾਕਾਂ ਦੇ ਸਾਹਮਣੇ (✓) ਤੇ ਗ਼ਲਤ ਵਾਕਾਂ ਦੇ ਸਾਹਮਣੇ (✗) ਦਾ ਨਿਸ਼ਾਨ ਲਗਾਓ
(ਉ) ਗੱਲ ਕਰਨ ਵਾਲਾ ਪੁਰਖ ਉੱਤਮ ਪੁਰਖ ਹੁੰਦਾ ਹੈ ।
(ਅ) ਜੋ ਸ਼ਬਦ ਕਿਸੇ ਵਿਅਕਤੀ, ਵਸਤੂ, ਜਗਾ ਦਾ ਨਾਂ ਦੱਸਣ, ਪੜਨਾਂਵ ਕਹਾਉਂਦੇ ਹਨ ।
(ੲ) ਜਿਹੜੇ ਸ਼ਬਦ ਨਾਂਵ ਦੀ ਥਾਂ ਆ ਕੇ ਕੋਈ ਪ੍ਰਸ਼ਨ ਪੁੱਛਣ, ਉਨ੍ਹਾਂ ਨੂੰ ਪ੍ਰਸ਼ਨਵਾਚਕ ”, ਪੜਨਾਂਵ ਕਹਿੰਦੇ ਹਨ ।
(ਸ) ਪੜਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ ।
(ਹ) ਜਿਹੜੇ ਸ਼ਬਦ ਯੋਜਕ ਵਾਂਗ ਵਾਕਾਂ ਨੂੰ ਜੋੜਨ, ਉਹ ਪ੍ਰਸ਼ਨਵਾਚਕ ਪੜਨਾਂਵ ਹੁੰਦੇ ਹਨ ।
ਉੱਤਰ :
(ਉ) ਗੱਲ ਕਰਨ ਵਾਲਾ ਪੁਰਖ ਉੱਤਮ ਪੁਰਖ ਹੁੰਦਾ ਹੈ । (✓)
(ਅ) ਜੋ ਸ਼ਬਦ ਕਿਸੇ ਵਿਅਕਤੀ, ਵਸਤੂ, ਜਗਾ ਦਾ ਨਾਂ ਦੱਸਣ, ਪੜਨਾਂਵ ਕਹਾਉਂਦੇ ਹਨ । (✗)
(ੲ) ਜਿਹੜੇ ਸ਼ਬਦ ਨਾਂਵ ਦੀ ਥਾਂ ਆ ਕੇ ਕੋਈ ਪ੍ਰਸ਼ਨ ਪੁੱਛਣ, ਉਨ੍ਹਾਂ ਨੂੰ ਪ੍ਰਸ਼ਨਵਾਚਕ ”, ਪੜਨਾਂਵ ਕਹਿੰਦੇ ਹਨ । (✓)
(ਸ) ਪੜਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ । (✗)
(ਹ) ਜਿਹੜੇ ਸ਼ਬਦ ਯੋਜਕ ਵਾਂਗ ਵਾਕਾਂ ਨੂੰ ਜੋੜਨ, ਉਹ ਪ੍ਰਸ਼ਨਵਾਚਕ ਪੜਨਾਂਵ ਹੁੰਦੇ ਹਨ । (✗)

PSEB 6th Class Punjabi Vyakaran ਵਚਨ

Punjab State Board PSEB 6th Class Punjabi Book Solutions Punjabi Grammar Vacana ਵਚਨ Exercise Questions and Answers.

PSEB 6th Class Punjabi Grammar ਵਚਨ

ਪ੍ਰਸ਼ਨ 1.
‘ਵਚਨ ਕਿਸ ਨੂੰ ਆਖਦੇ ਹਨ ?
ਜਾਂ
ਵਚਨ ਕਿਸ ਨੂੰ ਆਖਦੇ ਹਨ ? ਪੰਜਾਬੀ ਵਿਚ ਵਚਨ ਕਿਹੜੇ-ਕਿਹੜੇ ਹਨ ? ਉਦਾਹਰਨਾਂ ਸਹਿਤ ਦੱਸੋ !
ਉੱਤਰ :
ਇਕ ਜਾਂ ਇਕ ਤੋਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਦਾ ਰੂਪ ਉਸ ਦਾ ਵਚਨ ਹੁੰਦਾ ਹੈ ।

PSEB 6th Class Punjabi Vyakaran ਵਚਨ

ਪ੍ਰਸ਼ਨ 2.
ਪੰਜਾਬੀ ਵਿਚ ਵਚਨ ਕਿਹੜੇ-ਕਿਹੜੇ ਹਨ ? ਉਦਾਹਰਨਾਂ ਸਹਿਤ ਦੱਸੋ ।
ਉੱਤਰ :
ਪੰਜਾਬੀ ਵਿਚ ਵਚਨ ਦੋ ਪ੍ਰਕਾਰ ਦੇ ਹੁੰਦੇ ਹਨ, ਇਕ-ਵਚਨ ਤੇ ਬਹੁ-ਵਚਨ ।
ਇਕ-ਵਚਨ :
ਸ਼ਬਦਾਂ ਦਾ ਜਿਹੜਾ ਰੂਪ ਕਿਸੇ ਇਕ ਚੀਜ਼, ਗੁਣ ਜਾਂ ਕਿਰਿਆ ਲਈ ਵਰਤਿਆ ਜਾਵੇ, ਉਹ ਇਕ-ਵਚਨ ਰੂਪ ਵਿਚ ਹੁੰਦਾ ਹੈ । ਪੰਜਾਬੀ ਵਿਚ ਇਸ ਦੇ ਦੋ ਰੂਪ ਹੁੰਦੇ ਹਨ-ਸਧਾਰਨ ਤੇ ਸੰਬੰਧਕੀ । ਇਸ ਦੇ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ-

(ਉ) ਤੇਰਾ ਮੁੰਡਾ ਕਿੱਥੇ ਹੈ ?                            (“ਮੁੰਡੇ’ ਇਕ-ਵਚਨ, ਸਧਾਰਨ ਰੂਪ) ।
(ਅ) ਤੇਰੇ ਮੁੰਡੇ ਨੇ ਸਾਰਾ ਕੰਮ ਵਿਗਾੜ ਦਿੱਤਾ ।     (‘ਮੁੰਡੇ’ ਇਕ-ਵਚਨ ਸੰਬੰਧਕੀ ਰੂਪ ।

(ਈ) ਬਹੁ-ਵਚਨ-ਸ਼ਬਦਾਂ ਦਾ ਜਿਹੜਾ ਰੂਪ ਇਕ ਤੋਂ ਬਹੁਤੀਆਂ ਚੀਜ਼ਾਂ, ਗੁਣਾਂ ਜਾਂ ਕਿਰਿਆਵਾਂ ਲਈ ਵਰਤਿਆ ਜਾਵੇ, ਬਹੁ-ਵਚਨ ਰੂਪ ਵਿਚ ਹੁੰਦਾ ਹੈ । ਪੰਜਾਬੀ ਵਿਚ ਇਸ ਦੇ ਵੀ ਦੋ ਰੂਪ ਹੁੰਦੇ ਹਨ : ਸਧਾਰਨ ਤੇ ਸੰਬੰਧਕੀ । ਇਹ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ-

(ੳ) ਉਸ ਦੇ ਦੋ ਮੁੰਡੇ ਹਨ ।                                    (‘ਮੁੰਡੇ ਬਹੁ-ਵਚਨ, ਸਧਾਰਨ ਰੂਪ) ।
(ਅ) ਉਸ ਦੇ ਮੁੰਡਿਆਂ ਨੇ ਸਾਰਾ ਕੰਮ ਵਿਗਾੜ ਦਿੱਤਾ ।     (“ਮੁੰਡਿਆਂ ਬਹੁ-ਵਚਨ, ਸੰਬੰਧਕੀ ਰੂਪ)

ਉਪਰੋਕਤ ਵਾਕਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਵਿਚ ਇਕ-ਵਚਨ ਤੇ ਬਹੁ-ਵਚਨ ਦੇ ਦੋਦੋ ਰੂਪ ਹੁੰਦੇ ਹਨ । ਦੋਹਾਂ ਦਾ ਇਕ ਸਧਾਰਨ ਰੂਪ ਹੁੰਦਾ ਹੈ ਤੇ ਦੂਜਾ ਸੰਬੰਧਕੀ । ਜਦੋਂ ਇਨ੍ਹਾਂ ਨਾਲ ਸੰਬੰਧਕ ਦਾ, ਦੇ, ਦੀਆਂ, ਨੇ, ਲਈ, “ਖ਼ਾਤਰ’, ਤੋਂ ਆਦਿ ਦੀ ਵਰਤੋਂ ਹੁੰਦੀ ਹੈ, ਤਾਂ ਉਹ ਸੰਬੰਧਕੀ ਰੂਪ ਕਹਾਉਂਦਾ ਹੈ ।

(ਨੋਟ-ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਕ-ਵਚਨ ਤੇ ਬਹੁ-ਵਚਨ ਦੇ ਇਹੋ ਤਰੀਕੇ ਹੀ ਸਿਖਾਉਣੇ ਤੇ ਸਿੱਖਣੇ ਚਾਹੀਦੇ ਹਨ | ਪੰਜਾਬੀ ਵਿਚ ਇਕ-ਵਚਨ ਤੇ ਬਹੁ-ਵਚਨ ਦੇ ਦੋ-ਦੋ ਰੂਪ ਹੀ ਲਿਖਣੇ ਚਾਹੀਦੇ ਹਨ ।
ਹੇਠਾਂ ਦੇਖੋ ਵਚਨ ਬਦਲੀ ਦੇ ਕੁੱਝ ਨਿਯਮ-
(ਉ) ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਕੰਨਾ ਲੱਗਾ ਹੁੰਦਾ ਹੈ, ਉਨ੍ਹਾਂ ਦੇ ਇਕ-ਵਚਨ ਤੇ ਬਹੁ-ਵਚਨ ਇਸ ਪ੍ਰਕਾਰ ਹੁੰਦੇ ਹਨ-
PSEB 6th Class Punjabi Vyakaran ਵਚਨ 1

ਕੁੱਝ ਕੰਨਾ ਅੰਤਕ ਪੁਲਿੰਗ ਸ਼ਬਦਾਂ ਦਾ ਇਕ-ਵਚਨ ਤੇ ਸਧਾਰਨ ਬਹੁ-ਵਚਨ ਰੂਪ ਇੱਕੋ ਹੀ ਹੁੰਦਾ ਹੈ-
ਇਕ-ਵਚਨ – ਬਹੁ-ਵਚਨ
ਇਕ ‘ਦਰਿਆ’ – ਦੇ ‘ਦਰਿਆ’
ਇਕ ‘ਭਰਾ’ – ਚਾਰ “ਭਰਾ”
ਪਰ ਇਹ ਇਨ੍ਹਾਂ ਦੇ ਸਧਾਰਨ ਬਹੁ-ਵਚਨ ਰੂਪ ਹਨ, ਇਨ੍ਹਾਂ ਦੇ ਸੰਬੰਧਕੀ ਬਹੁ-ਵਚਨ ਰੂਪ ਹਨ : ਦਰਿਆਵਾਂ, ਭਰਾਵਾਂ ।

PSEB 6th Class Punjabi Vyakaran ਵਚਨ

(ਅ) ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਕੰਨਾ ਨਹੀਂ ਲੱਗਾ ਹੁੰਦਾ, ਸਗੋਂ ਮੁਕਤਾ, ਬਿਹਾਰੀ, ਔਕੜ, ਦੁਲੈਂਕੜ ਆਦਿ ਲੱਗੇ ਹੁੰਦੇ ਹਨ, ਉਨ੍ਹਾਂ ਦੇ ਇਕ-ਵਚਨ ਰੂਪ ਅੱਗੇ ਲਿਖੇ ਅਨੁਸਾਰ ਬਣਦੇ ਹਨ
PSEB 6th Class Punjabi Vyakaran ਵਚਨ 2

(ਇ) ਜਿਨ੍ਹਾਂ ਇਸਤਰੀ ਲਿੰਗ ਸ਼ਬਦਾਂ ਦੇ ਅੰਤ ਵਿਚ ਮੁਕਤਾ, ਕੰਨਾ, ਬਿਹਾਰੀ, ਔਕੜ, ਦੁਲੈਂਕੜ, ਦੁਲਾਵਾਂ, ਹੋੜਾ ਜਾਂ ਕਨੌੜਾ ਲੱਗਾ ਹੁੰਦਾ ਹੈ, ਉਨ੍ਹਾਂ ਦੇ ਇਕ-ਵਚਨ ਤੇ ਬਹੁ-ਵਚਨ ਦੇ ਰੂਪ ਹੇਠ ਲਿਖੇ ਅਨੁਸਾਰ ਬਣਦੇ ਹਨ-
PSEB 6th Class Punjabi Vyakaran ਵਚਨ 3
PSEB 6th Class Punjabi Vyakaran ਵਚਨ 4

ਪ੍ਰਸ਼ਨ 3.
ਹੇਠ ਲਿਖਿਆਂ ਦੇ ਵਚਨ ਬਦਲੋ-.
ਘੋੜਾ, ਮੇਜ਼, ਧੀ, ਛਾਂ, ਵਸਤੂ, ਕਵਿਤਾ, ਲੇਖ, ਹਵਾ, ਬੋਰੀ, ਕਿਰਿਆ, ਘਰ, ਤੂੰ, ਤੇਰਾ, ਮੈਂ, ਉਹ ।
ਉੱਤਰ :
PSEB 6th Class Punjabi Vyakaran ਵਚਨ 5
PSEB 6th Class Punjabi Vyakaran ਵਚਨ 6

PSEB 6th Class Punjabi Vyakaran ਵਚਨ

ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚਲੇ ਨਾਂਵ ਸ਼ਬਦਾਂ ਦੇ ਵਚਨ ਬਦਲ ਕੇ ਵਾਕ ਨੂੰ ਦੁਬਾਰਾ ਲਿਖੋ-
(ਉ) ਲੜਕਾ ਗੀਤ ਗਾ ਰਿਹਾ ਹੈ ।
(ਆ) ਪੰਛੀ ਅਕਾਸ਼ ਵਿਚ ਉਡਾਰੀ ਮਾਰ ਰਿਹਾ ਹੈ ।
(ਈ) ਚਿੜੀ ਚੀਂ-ਚੀਂ ਕਰਦੀ ਹੈ ।
(ਸ) ਪੁਸਤਕ ਅਲਮਾਰੀ ਵਿਚ ਪਈ ਹੈ ।
(ਹ) ਕੁੜੀ ਰੌਲਾ ਪਾ ਰਹੀ ਹੈ ।
(ਕ) ਸ਼ੇਰਨੀ ਜੰਗਲ ਵਿਚ ਫਿਰਦੀ ਹੈ ।
(ਖ) ਅੰਬ ਮਿੱਠਾ ਤੇ ਸੁਆਦੀ ਹੈ ।
(ਗ) ਕਿਸਾਨ ਹਲ ਚਲਾ ਰਿਹਾ ਹੈ ।
(ਘ) ਮੇਰੇ ਮਿੱਤਰ ਕੋਲ ਬੱਕਰੀ ਹੈ ।
(ਝ) ਕੁੜੀ ਟੈਲੀਫੋਨ ‘ਤੇ ਗੱਲ ਕਰ ਰਹੀ ਹੈ ।
(ਚ) ਚਿੱਟਾ ਘੋੜਾ ਦੌੜਦਾ ਹੈ ।
(ਛ) ਉੱਚੀ ਇਮਾਰਤ ਦੂਰੋਂ ਦਿਸਦੀ ਹੈ ।
(ਜ) ਮੁੰਡਾ ਕਾਪੀ ਉੱਤੇ ਲਿਖਦਾ ਹੈ ।
ਉੱਤਰ :
(ੳ) ਲੜਕੇ ਗੀਤ ਗਾ ਰਹੇ ਹਨ ।
(ਆ) ਪੰਛੀ ਅਕਾਸ਼ਾਂ ਵਿਚ ਉਡਾਰੀਆਂ ਮਾਰ ਰਹੇ ਹਨ ।
(ਇ) ਚਿੜੀਆਂ ਚੀਂ-ਚੀਂ ਕਰਦੀਆਂ ਹਨ ।
(ਸ) ਪੁਸਤਕਾਂ ਅਲਮਾਰੀਆਂ ਵਿਚ ਪਈਆਂ ਹਨ ।
(ਹ) ਕੁੜੀਆਂ ਰੌਲਾ ਪਾ ਰਹੀਆਂ ਹਨ ।
(ਕ) ਸ਼ੇਰਨੀਆਂ ਜੰਗਲਾਂ ਵਿਚ ਫਿਰਦੀਆਂ ਹਨ ।
(ਖ) ਅੰਬ ਮਿੱਠੇ ਤੇ ਸੁਆਦੀ ਹਨ ।
(ਗ) ਕਿਸਾਨ ਹਲ ਚਲਾ ਰਹੇ ਹਨ ।
(ਘ) ਸਾਡੇ ਮਿੱਤਰਾਂ ਕੋਲ ਬੱਕਰੀਆਂ ਹਨ ।
(੩) ਕੁੜੀਆਂ ਟੈਲੀਫੋਨਾਂ ‘ਤੇ ਗੱਲਾਂ ਕਰ ਰਹੀਆਂ ਹਨ ।
(ਚ) ਚਿੱਟੇ ਘੋੜੇ ਦੌੜਦੇ ਹਨ ।
(ਛ) ਉੱਚੀਆਂ ਇਮਾਰਤਾਂ ਦੂਰੋਂ ਦਿਸਦੀਆਂ ਹਨ ।
(ਜ) ਮੁੰਡੇ ਕਾਪੀਆਂ ਉੱਤੇ ਲਿਖਦੇ ਹਨ ।

PSEB 6th Class Punjabi Vyakaran ਲਿੰਗ

Punjab State Board PSEB 6th Class Punjabi Book Solutions Punjabi Grammar Liga ਲਿੰਗ Exercise Questions and Answers.

PSEB 6th Class Punjabi Grammar ਲਿੰਗ

ਪ੍ਰਸ਼ਨ 1.
ਸ਼ਬਦ ਦੇ ਲਿੰਗ ਤੋਂ ਕੀ ਭਾਵ ਹੈ ?
ਉੱਤਰ :
ਸ਼ਬਦ ਦਾ ਪੁਰਖਵਾਚਕ ਜਾਂ ਇਸਤਰੀਵਾਚਕ ਭਾਵ ਉਸ ਦਾ ਲਿੰਗ ਹੁੰਦਾ ਹੈ ।

PSEB 6th Class Punjabi Vyakaran ਲਿੰਗ

ਪ੍ਰਸ਼ਨ 2.
ਲਿੰਗ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਲਿੰਗ ਦੋ ਪ੍ਰਕਾਰ ਦੇ ਹੁੰਦੇ ਹਨ-ਪੁਲਿੰਗ ਤੇ ਇਸਤਰੀ ਲਿੰਗ ।

ਯਾਦ ਕਰੋ

ਪੁਲਿੰਗ – ਇ: ਲਿੰਗ

ਕੁੱਕੜ – ਕੁੱਕੜੀ
ਜੱਟ – ਜੱਟੀ
ਗਿੱਦੜ – ਗਿੱਦੜੀ
ਹਿਰਨ – ਹਿਰਨੀ
ਫ਼ਕੀਰ – ਫ਼ਕੀਰਨੀ
ਬਾਜ਼ੀਗਰ – ਬਾਜ਼ੀਗਰਨੀ
ਮੋਰ – ਮੋਰਨੀ
ਫ਼ਕੀਰ – ਫ਼ਕੀਰਨੀ
ਸਰਦਾਰ – ਸਰਦਾਰਨੀ
ਸ਼ਾਹ – ਸ਼ਾਹਣੀ
ਸੁੰਮ – ਸੁੰਮਣੀ
ਭੰਡ – ਭੰਡਣੀ
ਨਾਗ – ਨਾਗਣੀ
ਸੰਤ – ਸੰਤਣੀ
ਸਿੱਖ – ਸਿੱਖਣੀ
ਰਾਗ – ਰਾਗਣੀ
ਕੁੜਮ – ਕੁੜਮਣੀ
ਸੇਵਕ – ਸੇਵਕਾ
ਪ੍ਰਬੰਧਕ – ਪ੍ਰਬੰਧਕਾ
ਨੌਕਰ – ਨੌਕਰਾਣੀ

PSEB 6th Class Punjabi Vyakaran ਲਿੰਗ

ਪਾਠਕ – ਪਾਠਕਾ ਜਿਠਾਣੀ
ਪੰਡਿਤ – ਪੰਡਤਾਣੀ
मेठ – ਸੇਠਾਣੀ
ਮਾਸਟਰ – ਮਾਸਟਰਾਣੀ
ਦਾਦਾ – ਦਾਦੀ
ਕਿਰਲਾ – ਕਿਰਲੀ
ਮਾਮਾ – ਮਾਮੀ
ਚਾਚਾ – ਚਾਚੀ
ਗੁੱਜਰ – ਗੁੱਜਰੀ
ਬਾਂਦਰ – ਬਾਂਦਰੀ
ਮਛ – ਮੱਛੀ
ਬੱਦਲ – ਬੱਦਲੀ
ਠੇਕੇਦਾਰ – ਠੇਕੇਦਾਰਨੀ
ਸ਼ੇਰ – ਸ਼ੇਰਨੀ
ਸੇਵਾਦਾਰ – ਸੇਵਾਦਾਰਨੀ
ਪੁੱਤਰ – ਪੁੱਤਰੀ
ਜਾਦੂਗਰ – ਜਾਦੂਗਰਨੀ
ਸਰਾਫ਼ – ਸਰਾਫ਼ਣੀ
ਸਾਧ – ਸਾਧਣੀ
ਭੀਲ – ਭੀਲਣੀ
ਉਸਤਾਦ – ਉਸਤਾਦਣੀ

PSEB 6th Class Punjabi Vyakaran ਲਿੰਗ

ਸੱਪ – ਸੱਪਣੀ
ਭਗਤ – ਭਗਤਣੀ
ਗਿੱਛ – ਗਿੱਛਣੀ
ਨਾਇਕ – ਨਾਇਕਾ
ਲੇਖਕ – ਲੇਖਕਾ
ਉਪਦੇਸ਼ਕ – ਉਪਦੇਸ਼ਕਾ
ਅਧਿਆਪਕ – ਅਧਿਆਪਕਾ
ਪ੍ਰੋਹਤ – ਪ੍ਰੋਹਤਾਣੀ
ਦਿਓਰ – ਦਿਓਰਾਣੀ
ਮੁਗ਼ਲ – ਮੁਗਲਾਣੀ
ਸੰਦੂਕ – ਸੰਦੂਕੜੀ
ਬਾਲ – ਬਾਲੜੀ
ਖੋਤਾ – ਖੋਤੀ
ਵੱਛਾ – ਵੱਛੀ
ਕੁੱਤਾ – ਕੁੱਤੀ
ਚਰਖਾ – ਚਰਖੀ
ਘੋੜਾ – ਘੋੜੀ
ਪੋਠੋਹਾਰੀਆ – ਪੋਠੋਹਾਰਨ
ਪਸ਼ੌਰੀਆ – ਪਸ਼ੌਰਨ
ਦੁਆਬੀਆ – ਦੁਆਬਣ
ਤੇਲੀ – ਤੋਲਣ
ਪੰਜਾਬੀ – ਪੰਜਾਬਣ
ਬੋਧੀ – ਬੋਧਣ
ਮਾਲੀ – ਮਾਲਣ
ਅਰਾਈਂ – ਅਰਾਇਣ
ਲਿਖਾਰੀ- ਲਿਖਾਰਨ
ਪਤੀ – ਪਤਨੀ
ਕਸਾਈ – ਕਸਾਇਣ
ਪਟਵਾਰੀ – ਪਟਵਾਰਨ
ਖਿਡਾਰੀ – ਖਿਡਾਰਨ
ਸਾਊ – ਸਾਊਆਣੀ

PSEB 6th Class Punjabi Vyakaran ਲਿੰਗ

ਚੌਧਰੀ – ਚੌਧਰਾਣੀ
ਪਾਦਰੀ – ਪਾਦਰਿਆਣੀ
ਖ਼ਸਮ – ਰੰਨ
ਹਿੰਦੂ – ਹਿੰਦਵਾਣੀ
ਰਾਜਾ – ਰਾਣੀ
ਬਿੱਲਾ – ਬਿੱਲੀ
ਘੋੜਾ – ਘੋੜੀ
ਪੋਤਾ/ਪੋਤਰਾ – ਪੋਤੀ/ਪੋਤਰੀ
ਤਾਇਆ। – ਤਾਈ
ਮੁੰਡਾ – ਕੁੜੀ
ਭਾਣਜਾ/ਭਣੇਵਾਂ – ਭਾਣਜੀ/ਭਣੇਵੀਂ
ਗੱਭਰੂ – ਮੁਟਿਆਰ
ਨਰ – ਨਾਰੀ
ਲਾੜਾ – ਵਹੁਟੀ
ਪੁੱਤਰ – ਧੀ/ਨੂੰਹ
ਭਣਵਈਆ – ਭੈਣ
ਦੇਓ – ਪਰੀ
ਮਾਸੜ – ਮਾਸੀ

PSEB 6th Class Punjabi Vyakaran ਲਿੰਗ

ਭੁੱਖ – ਭੁੱਖੀ
ਪਹਾੜੀਆ – ਪਹਾੜਨ
ਕਸ਼ਮੀਰੀਆ – ਕਸ਼ਮੀਰਨ
ਮਾਛੀ – ਮਾਛਣ
ਸਾਥੀ – ਸਾਥਣ
ਗਿਆਨੀ – ਗਿਆਨਣ
ਗੁਆਂਢੀ – ਗੁਆਂਢਣ
ਹਾਣੀ – ਹਾਣਨ
ਹਲਵਾਈ – ਹਲਵਾਇਣ
ਸੁਦਾਈ – ਸੁਦਾਇਣ
ਨਾਈ – ਨਾਇਣ
ਸ਼ਿਕਾਰੀ – ਸ਼ਿਕਾਰਨ
ਮਾਂਦਰੀ – ਮਾਂਦਰਿਆਣੀ
ਸ਼ਹਿਰੀ – ਸ਼ਹਿਰਨ
ਖੱਤਰੀ – ਖੱਤਰਾਣੀ
ਨਵਾਬ – ਬੇਗਮ
ਭਾਈ – ਭਾਈਆਣੀ
ਪੇਂਡੂ – ਪੇਂਡਣ
ਪਿਓ – ਮਾਂ
ਪਿਤਾ – ਮਾਤਾ
ਨਾਨਾ – ਨਾਨੀ
ਚਿੜਾ – ਚਿੜੀ
ਮੁਰਗਾ – ਮੁਰਗੀ
ਭਤੀਜਾ – ਭਤੀਜੀ
ਮਾਸੜ – ਮਾਸੀ
ਝੋਟਾ – ਮੱਝ
ਮਰਦ – ਔਰਤ
ਵਰ – ਕੰਨਿਆ
ਨਰ – ਮਾਦਾ
ਮਿੱਤਰ – ਸਹੇਲੀ
ਸਾਹਿਬ – ਮੇਮ

PSEB 6th Class Punjabi Vyakaran ਲਿੰਗ

ਛੁਵਿਆਹੁਰਾ – ਫੁਫੇਸ
ਭਰਾ – ਭੈਣ/ਭਰਜਾਈ
ਸਾਲਾ/ਸਾਲੀ – ਸਾਲੇਹਾਰ
ਜਵਾਈ – ਧੀ
ਬੱਚਾ – ਬੱਚੀ
ਟੋਕਰਾ – ਟੋਕਰੀ
ਆਦਮੀ – ਤੀਵੀਂ/ਜ਼ਨਾਨੀ
ਪੱਖਾ – ਪੱਖੀ
ਖੁਰਪਾ – ਖੁਰਪੀ
ਰੰਬਾ – ਰੰਬੀ
ਸਾਲਾ/ਸਾਂਦੂ – ਸਾਲੀ
ਸੇਠ – ਸੇਠਾਣੀ
ਫੁੱਫੜ – ਭੂਆ/ਫੁੱਫੀ
ਸੁਮਾਨ – ਸ੍ਰੀਮਤੀ
ਘੜਾ – ਘੜੀ
ਰੱਸਾ – ਰੱਸੀ
ਡੱਬਾ – ਭੱਬੀ
ਬਾਟਾ – ਬਾਟੀ

ਪ੍ਰਸ਼ਨ 3.
ਹੇਠ ਲਿਖੇ ਪੁਲਿੰਗ ਸ਼ਬਦਾਂ ਦੇ ਸਾਹਮਣੇ ਉਨ੍ਹਾਂ ਦਾ ਇਸਤਰੀ-ਲਿੰਗ ਰੂਪ ਲਿਖੋ-
(ਉ) ਸੱਪ
(ਅ) ਬੱਕਰਾ
(ਇ) ਹਾਥੀ
(ਸ) ਚਾਚਾ
(ਹ) ਵੱਛਾ ।
ਉੱਤਰ :
(ੳ) ਸੱਪ-ਸੱਪਣੀ
(ਅ) ਬੱਕਰਾ-ਬੱਕਰੀ
(ਇ) ਹਾਥੀ-ਹਥਣੀ
(ਸ) ਚਾਚਾਚਾਚੀ
(ਹ) ਵੱਛਾ-ਵੱਛੀ ।

ਪ੍ਰਸ਼ਨ 4.
ਹੇਠ ਲਿਖੇ ਇਸਤਰੀ-ਲਿੰਗ ਸ਼ਬਦਾਂ ਦੇ ਸਾਹਮਣੇ ਉਨ੍ਹਾਂ ਦਾ ਪੁਲਿੰਗ ਰੂਪ ਲਿਖੋ
(ਉ) ਨਾਨੀ
(ਅ) ਮਾਮੀ
(ਇ) ਧੋਬਣ
(ਸ) ਸੋਹਣੀ
(ਹ) ਤੇਣ ।
ਉੱਤਰ :
(ਉ) ਨਾਨਾ-ਨਾਨੀ
(ਅ) ਮਾਮਾ-ਮਾਮੀ
(ਇ) ਧੋਬਣ-ਧੋਬੀ
(ਸ) ਸੋਹਣੀ-ਸੋਹਣਾ
(ਹ) ਤੇਲਣ-ਤੇਲੀ ।

PSEB 6th Class Punjabi Vyakaran ਲਿੰਗ

ਪ੍ਰਸ਼ਨ 5.
ਹੇਠ ਲਿਖੇ ਸ਼ਬਦਾਂ ਦੇ ਲਿੰਗ ਬਦਲੋ-
(ੳ) ਪੁੱਤਰੀ
(ਅ) ਮੋਰਨੀ
(ਈ) ਨੌਕਰਾਣੀ
(ਸ) ਪੰਜਾਬੀ
(ਹ) ਰਾਗ ।
ਉੱਤਰ :
(ੳ) ਪੁੱਤਰੀ-ਪੁੱਤਰ
(ਅ) ਮੋਰਨੀ-ਮੋਰ
(ਈ) ਨੌਕਰਾਣੀ-ਨੌਕਰ
(ਸ) ਪੰਜਾਬੀ ਪੰਜਾਬਣ
(ਹ) ਰਾਗ-ਰਾਗਣੀ ।

ਪ੍ਰਸ਼ਨ 6.
ਹੇਠਾਂ ਦਿੱਤੇ ਵਾਕਾਂ ਵਿਚ ਲਕੀਰੇ ਗਏ ਨਾਂਵ ਸ਼ਬਦਾਂ ਦੇ ਲਿੰਗ ਬਦਲ ਕੇ ਵਾਕ ਦੁਬਾਰਾ ਲਿਖੋ
(ਉ) ਉਹ ਇਕ ਕਮਜ਼ੋਰ ਆਦਮੀ ਹੈ ।
(ਅ) ਵੀਰ ਜੀ ਘਰ ਪਹੁੰਚ ਗਏ ਹਨ ।
(ੲ) ਵਿਦਿਆਰਥੀ ਪੜ੍ਹ ਰਿਹਾ ਹੈ ।
(ਸ) ਹਾਥੀ ਨਦੀ ਵਿਚ ਪਾਣੀ ਪੀ ਰਿਹਾ ਸੀ ।
ਉੱਤਰ :
(ੳ) ਉਹ ਇਕ ਕਮਜ਼ੋਰ ਤੀਵੀਂ ਹੈ ।
(ਅ) ਭੈਣ ਜੀ ਘਰ ਪਹੁੰਚ ਗਏ ਹਨ ।
(ੲ) ਵਿਦਿਆਰਥਣ ਪੜ੍ਹ ਰਹੀ ਹੈ ।
(ਸ) ਹਥਣੀ ਨਦੀ ਵਿਚ ਪਾਣੀ ਪੀ ਰਹੀ ਸੀ ।