PSEB 6th Class Physical Education Solutions Chapter 8 ਨਸ਼ੇ ਇਕ ਲਾਹਨਤ

Punjab State Board PSEB 6th Class Physical Education Book Solutions Chapter 8 ਨਸ਼ੇ ਇਕ ਲਾਹਨਤ Textbook Exercise Questions and Answers.

PSEB Solutions for Class 6 Physical Education Chapter 8 ਨਸ਼ੇ ਇਕ ਲਾਹਨਤ

Physical Education Guide for Class 6 PSEB ਨਸ਼ੇ ਇਕ ਲਾਹਨਤ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਕਿਹੜੇ ਨਸ਼ੇ ਨਾਲ ਮਨੁੱਖ ਦੀ ਸਿਹਤ, ਤਾਕਤ ਅਤੇ ਪਾਚਣ ਪ੍ਰਣਾਲੀ ‘ਤੇ ਬੁਰਾ ਅਸਰ ਪੈਂਦਾ ਹੈ ?
ਉੱਤਰ:
ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਭਾਵੇਂ ਹੀ ਕੁੱਝ ਸਮੇਂ ਦੇ ਲਈ ਵੱਧ ਕੰਮ ਲਿਆ ਜਾ ਸਕਦਾ ਹੈ ਪਰ ਵੱਧ ਕੰਮ ਨਾਲ ਮਨੁੱਖ ਰੋਗ ਦਾ ਸ਼ਿਕਾਰ ਹੋ ਕੇ ਮੌਤ ਨੂੰ ਪ੍ਰਾਪਤ ਕਰਦਾ ਹੈ । ਇਹਨਾਂ ਮਾਰੂ ਨਸ਼ਿਆਂ ਵਿੱਚੋਂ ਕੁੱਝ ਨਸ਼ੇ ਤਾਂ ਕੋੜ੍ਹ ਦੇ ਰੋਗ ਤੋਂ ਵੀ ਬੁਰੇ ਹਨ । ਸ਼ਰਾਬ, ਤੰਬਾਕੂ, ਅਫ਼ੀਮ, ਭੰਗ, ਹਸ਼ੀਸ਼, ਐਡਰਨਵੀਨ ਅਤੇ ਕੈਫ਼ੀਨ ਅਜਿਹੀਆਂ ਨਸ਼ੀਲੀਆਂ ਵਸਤੁਆਂ ਹਨ, ਜਿਨ੍ਹਾਂ ਦਾ ਸੇਵਨ ਸਿਹਤ ਦੇ ਲਈ ਬਹੁਤ ਹੀ ਹਾਨੀਕਾਰਕ ਹੈ । ਪਾਚਨ ਕਿਰਿਆ ਤੇ ਪ੍ਰਭਾਵ-ਨਸ਼ੀਲੀਆਂ ਵਸਤੂਆਂ ਦਾ ਪਾਚਨ ਕਿਰਿਆ ‘ਤੇ ਬਹੁਤ ਅਸਰ ਪੈਂਦਾ ਹੈ । ਇਹਨਾਂ ਵਿਚ ਤੇਜ਼ਾਬੀ ਅੰਸ਼ ਬਹੁਤ ਜ਼ਿਆਦਾ ਹੁੰਦੇ ਹਨ । ਇਹਨਾਂ ਅੰਸ਼ਾਂ ਕਾਰਨ ਮਿਹਦੇ ਦੀ ਕੰਮ ਕਰਨ ਦੀ ਸ਼ਕਤੀ ਘੱਟਦੀ ਜਾਂਦੀ ਹੈ ਅਤੇ ਕਈ ਤਰ੍ਹਾਂ ਦੇ ਪੇਟ ਦੇ ਰੋਗ ਪੈਦਾ ਹੋ ਜਾਂਦੇ ਹਨ । ਸੋਚਣ-ਸ਼ਕਤੀ ਤੇ ਪ੍ਰਭਾਵ-ਨਸ਼ੀਲੀਆਂ ਵਸਤੂਆਂ ਦੀ ਵਰਤੋਂ ਨਾਲ ਵਿਅਕਤੀ ਚੰਗੀ ਤਰ੍ਹਾਂ ਬੋਲ ਨਹੀਂ ਸਕਦਾ ਅਤੇ ਉਹ ਬੋਲਣ ਦੀ ਥਾਂ ਥਥਲਾਉਂਦਾ ਹੈ । ਉਹ ਆਪਣੇ ਉੱਪਰ ਕਾਬੂ ਨਹੀਂ ਰੱਖ ਸਕਦਾ । ਉਹ ਖੇਡ ਵਿਚ ਆਈਆਂ ਚੰਗੀਆਂ ਸਥਿਤੀਆਂ ਬਾਰੇ ਸੋਚ ਨਹੀਂ ਸਕਦਾ ਅਤੇ ਨਾ ਹੀ ਇਹੋ ਜਿਹੀਆਂ ਸਥਿਤੀਆਂ ਤੋਂ ਲਾਭ ਉਠਾ ਸਕਦਾ ਹੈ ।

ਪ੍ਰਸ਼ਨ 2.
ਸਿਗਰਟ ਵਿਚ ਕਿਹੜਾ ਜ਼ਹਿਰੀਲਾ ਤੱਤ ਪਾਇਆ ਜਾਂਦਾ ਹੈ ?
ਉੱਤਰ:
ਸਿਗਰਟ ਵਿਚ ਤੰਬਾਕੂ ਪੈਂਦਾ ਹੈ । ਸਿਗਰਟ ਕਾਗਜ਼ ਵਿਚ ਤੰਬਾਕੂ ਪਾ ਕੇ ਬਣਦੀ ਹੈ । ਤੰਬਾਕੂ ਵਿਚ ਖ਼ਤਰਨਾਕ ਜ਼ਹਿਰ ਨਿਕੋਟੀਨ ਹੁੰਦਾ ਹੈ । ਇਸ ਤੋਂ ਇਲਾਵਾ ਅਮੋਨੀਆਂ ਕਾਰਬਨ ਡਾਈਆਕਸਾਈਡ ਆਦਿ ਵੀ ਹੁੰਦੇ ਹਨ । ਜਿਸ ਦਾ ਬੁਰਾ ਅਸਰ ਸਿਰ ਤੇ ਪੈਂਦਾ ਹੈ। ਜਿਸ ਨਾਲ ਸਿਰ ਚਕਰਾਉਣ ਲਗ ਜਾਂਦਾ ਹੈ ।

ਪ੍ਰਸ਼ਨ 3.
ਸ਼ਰਾਬ ਦੇ ਸਰੀਰ ‘ ਤੇ ਕੀ ਪ੍ਰਭਾਵ ਹਨ ?
ਉੱਤਰ:
ਸ਼ਰਾਬ ਦਾ ਸਿਹਤ ਉੱਤੇ ਅਸਰ (Effects of Alochol on Healthਸ਼ਰਾਬ ਇਕ ਨਸ਼ੀਲਾ ਤਰਲ ਪਦਾਰਥ ਹੈ ।‘ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ ।” ਬਾਜ਼ਾਰ ਵਿਚ ਵੇਚਣ ਤੋਂ ਪਹਿਲਾਂ ਹਰ ਇਕ ਸ਼ਰਾਬ ਦੀ ਬੋਤਲ ਤੇ ਲਿਖਣਾ ਜ਼ਰੂਰੀ ਹੈ । ਫਿਰ ਵੀ ਬਹੁਤ ਸਾਰੇ ਲੋਕਾਂ ਨੂੰ ਇਸ ਦੀ ਲੱਤ ਲੱਗੀ ਹੋਈ ਹੈ ਜਿਸ ਨਾਲ ਸਿਹਤ ਤੇ ਭੈੜਾ ਅਸਰ ਪੈਂਦਾ ਹੈ । ਇਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ । ਫੇਫੜੇ ਕਮਜ਼ੋਰ ਹੋ ਜਾਂਦੇ ਹਨ ਅਤੇ ਵਿਅਕਤੀ ਦੀ ਉਮਰ ਘੱਟ ਜਾਂਦੀ ਹੈ । ਇਹ ਸਰੀਰ ਦੇ ਸਾਰੇ ਅੰਗਾਂ ਤੇ ਬੁਰਾ ਅਸਰ ਪਾਉਂਦੀ ਹੈ । ਪਹਿਲਾਂ ਤਾਂ ਵਿਅਕਤੀ ਸ਼ਰਾਬ ਨੂੰ ਪੀਂਦਾ ਹੈ, ਕੁੱਝ ਦੇਰ ਪੀਣ ਮਗਰੋਂ ਸ਼ਰਾਬ ਆਦਮੀ ਨੂੰ ਪੀਣ ਲੱਗ ਜਾਂਦੀ ਹੈ । ਭਾਵ ਸ਼ਰਾਬ ਸਰੀਰ ਦੇ ਅੰਗਾਂ ਨੂੰ ਨੁਕਸਾਨ ਪਹੁੰਚਾਉਣ ਲੱਗ ਜਾਂਦੀ ਹੈ ।

PSEB 6th Class Physical Education Solutions Chapter 8 ਨਸ਼ੇ ਇਕ ਲਾਹਨਤ

ਸ਼ਰਾਬ ਪੀਣ ਦੇ ਨੁਕਸਾਨ ਹੇਠ ਲਿਖੇ ਹਨ –

  • ਸ਼ਰਾਬ ਦਾ ਅਸਰ ਪਹਿਲਾਂ ਦਿਮਾਗ਼ ਉੱਤੇ ਹੁੰਦਾ ਹੈ । ਨਾੜੀ ਪ੍ਰਬੰਧ ਵਿਗੜ ਜਾਂਦਾ ਹੈ। ਅਤੇ ਦਿਮਾਗ਼ ਕਮਜ਼ੋਰ ਹੋ ਜਾਂਦਾ ਹੈ । ਮਨੁੱਖ ਦੀ ਸੋਚਣ ਦੀ ਸ਼ਕਤੀ ਘੱਟ ਜਾਂਦੀ ਹੈ ।
  • ਸਰੀਰ ਵਿਚ ਗੁਰਦੇ ਕਮਜ਼ੋਰ ਹੋ ਜਾਂਦੇ ਹਨ ।
  • ਸ਼ਰਾਬ ਪੀਣ ਨਾਲ ਪਾਚਕ ਰਸ ਘੱਟ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ ।
  • ਸਾਹ ਦੀ ਗਤੀ ਤੇਜ਼ ਅਤੇ ਸਾਹ ਦੀਆਂ ਦੂਸਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ।
  • ਸ਼ਰਾਬ ਪੀਣ ਨਾਲ ਲਹੂ ਦੀਆਂ ਨਾੜੀਆਂ ਫੁੱਲ ਜਾਂਦੀਆਂ ਹਨ । ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਅਤੇ ਦਿਲ ਦੇ ਦੌਰੇ ਦਾ ਡਰ ਬਣਿਆ ਰਹਿੰਦਾ ਹੈ ।
  • ਲਗਾਤਾਰ ਸ਼ਰਾਬ ਪੀਣ ਨਾਲ ਪੱਠਿਆਂ ਦੀ ਸ਼ਕਤੀ ਘੱਟ ਜਾਂਦੀ ਹੈ | ਸਰੀਰ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਯੋਗ ਨਹੀਂ ਰਹਿੰਦਾ ।
  • ਖੋਜ ਤੋਂ ਪਤਾ ਲੱਗਾ ਹੈ ਕਿ ਸ਼ਰਾਬ ਪੀਣ ਵਾਲਾ ਮਨੁੱਖ ਸ਼ਰਾਬ ਨਾ ਪੀਣ ਵਾਲੇ ਮਨੁੱਖ ਤੋਂ ਕੰਮ ਘੱਟ ਕਰਦਾ ਹੈ । ਸ਼ਰਾਬ ਪੀਣ ਵਾਲੇ ਆਦਮੀ ਨੂੰ ਬਿਮਾਰੀਆਂ ਵੀ ਜਲਦੀ ਲਗਦੀਆਂ ਹਨ ।
  • ਸ਼ਰਾਬ ਨਾਲ ਘਰ, ਸਿਹਤ, ਪੈਸਾ ਆਦਿ ਬਰਬਾਦ ਹੁੰਦਾ ਹੈ ਅਤੇ ਇਹ ਇਕ ਸਮਾਜਿਕ ਬੁਰਾਈ ਹੈ ।

ਪ੍ਰਸ਼ਨ 4.
ਕੈਂਸਰ ਰੋਗ ਕਿਹੜੇ-ਕਿਹੜੇ ਨਸ਼ਿਆਂ ਤੋਂ ਹੁੰਦਾ ਹੈ ?
ਉੱਤਰ:
ਤੰਬਾਕੂ ਦੇ ਸਿਹਤ ‘ਤੇ ਪ੍ਰਭਾਵ (Effects of Smoking on Health) ਸਾਡੇ ਦੇਸ਼ ਵਿਚ ਤੰਬਾਕੂ ਪੀਣਾ ਅਤੇ ਖਾਣਾ ਇਕ ਬੁਰੀ ਆਦਤ ਹੈ ।
ਤੰਬਾਕੂ ਪੀਣ ਦੇ ਅਲੱਗ-ਅਲੱਗ ਢੰਗ ਹਨ, ਜਿਵੇਂ ਬੀੜੀ ਸਿਗਰਟ ਪੀਣਾ, ਸਿਰ ਪੀਣਾ, ਹੁੱਕਾ ਪੀਣਾ, ਚਿਲਮ ਪੀਣੀ ਆਦਿ ।
ਇਸ ਤਰ੍ਹਾਂ ਖਾਣ ਦੇ ਢੰਗ ਵੀ ਅਲੱਗ-ਅਲੱਗ ਹਨ, ਜਿਵੇਂ ਤੰਬਾਕੂ ਚੂਨੇ ਵਿਚ ਮਿਲਾ ਕੇ ਸਿੱਧਾ ਮੂੰਹ ਵਿਚ ਰੱਖ ਕੇ ਖਾਣਾ ਜਾਂ ਗਲੇ ਵਿਚ ਰੱਖ ਕੇ ਖਾਣਾ ਆਦਿ ।
ਤੰਬਾਕੂ ਵਿਚ ਖਤਰਨਾਕ ਜ਼ਹਿਰ ਨਿਕੋਟੀਨ ਹੁੰਦਾ ਹੈ । ਇਸ ਤੋਂ ਇਲਾਵਾ ਕਾਰਬਨ-ਡਾਈਆਕਸਾਈਡ ਸੀ ਹੁੰਦਾ ਹੈ ।

ਨਿਕੋਟੀਨ ਦਾ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਚੱਕਰ ਆਉਣ ਲਗਦੇ ਹਨ-

  • ਤੰਬਾਕੂ ਦੇ ਨੁਕਸਾਨ ਇਸ ਤਰ੍ਹਾਂ ਹਨ1. ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ ।
  • ਇਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ । ਦਿਲ ਦਾ ਰੋਗ ਲੱਗ ਜਾਂਦਾ ਹੈ ਜੋ ਕਿ ਮੌਤ ਦਾ ਕਾਰਨ ਵੀ ਬਣ ਸਕਦਾ ਹੈ ।
  • ਖੋਜ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਪੀਣ ਜਾਂ ਖਾਣ ਨਾਲ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ।
  • ਤੰਬਾਕੂ ਸਰੀਰ ਤੇ ਤੰਤੂਆਂ ਨੂੰ ਸੁੰਨ ਕਰੀ ਰੱਖਦਾ ਹੈ ਜਿਸ ਨਾਲ ਨੀਂਦ ਨਹੀਂ ਆਉਂਦੀ ਅਤੇ ਨੀਂਦ ਨਾ ਆਉਣ ਦੀ ਬਿਮਾਰੀ ਲੱਗ ਜਾਂਦੀ ਹੈ ।
  • ਤੰਬਾਕੂ ਦੀ ਵਰਤੋਂ ਨਾਲ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ ।
  • ਤੰਬਾਕੂ ਦੀ ਵਰਤੋਂ ਨਾਲ ਖੰਘ ਲੱਗ ਜਾਂਦੀ ਹੈ ਜਿਸ ਨਾਲ ਫੇਫੜਿਆਂ ਦੀ ਟੀ.ਬੀ. ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ।
  • ਤੰਬਾਕੂ ਨਾਲ ਕੈਂਸਰ ਦੀ ਬਿਮਾਰੀ ਲੱਗਣ ਦਾ ਡਰ ਵੱਧ ਜਾਂਦਾ ਹੈ । ਖ਼ਾਸ ਕਰਕੇ ਛਾਤੀ ਦਾ ਕੈਂਸਰ ਅਤੇ ਗਲੇ ਦੇ ਕੈਂਸਰ ਦਾ ਡਰ ਵੀ ਰਹਿੰਦਾ ਹੈ ।

ਪ੍ਰਸ਼ਨ 5.
ਨਸ਼ੇ ਕਰਨ ਵਾਲੇ ਵਿਅਕਤੀ ਦੀ ਸਮਾਜ ਵਿਚ ਕਿਹੋ ਜਿਹੀ ਪਹਿਚਾਣ ਹੁੰਦੀ ਹੈ ?
ਉੱਤਰ:
ਨਸ਼ੇ ਕਰਨ ਵਾਲਾ ਆਦਮੀ ਆਪਣੇ ਪਰਿਵਾਰ ਅਤੇ ਸਮਾਜ ਵਿਚ ਪਹਿਚਾਣ ਗਵਾ ਬੈਠਦਾ ਹੈ । ਸਾਰੇ ਆਦਮੀ ਉਸ ਤੋਂ ਦੂਰ ਰਹਿਣਾ ਚਾਹੁੰਦੇ ਹਨ ।
ਇਸ ਤਰ੍ਹਾਂ ਸ਼ਰਾਬੀ ਜਾਂ ਨਸ਼ੇ ਕਰਨ ਵਾਲਾ ਆਦਮੀ ਆਪਣੇ ਪਰਿਵਾਰ, ਸਮਾਜ ਦੇਸ਼ ਦੇ ਲਈ ਇਕ ਲਾਹਣਤ ਹੈ । ਇਨ੍ਹਾਂ ਨਸ਼ਿਆਂ ਨਾਲ ਮਨੁੱਖ ਦੀ ਮੌਤ ਵੀ ਹੋ ਸਕਦੀ ਹੈ ।
ਇਸ ਕਰਕੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਸਿਹਤਮੰਦ ਜੀਵਨ ਗੁਜ਼ਾਰਨਾ ਚਾਹੀਦਾ ਹੈ ।

PSEB 6th Class Physical Education Guide ਨਸ਼ੇ ਇਕ ਲਾਹਨਤ Important Questions and Answers

ਪ੍ਰਸ਼ਨ 1.
ਨਸ਼ੀਲੇ ਪਦਾਰਥਾਂ ਦੇ ਨਾਂ ਲਿਖੋ ।
(ਉ) ਸ਼ਰਾਬ
(ਅ) ਤੰਬਾਕੂ
(ਇ) ਭੰਗ ਅਤੇ ਅਫ਼ੀਮ
(ਸ) ਉਪਰੋਕਤ ਸਾਰੇ ।
ਉੱਤਰ:
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਨਸ਼ੀਲੇ ਪਦਾਰਥਾਂ ਦਾ ਅਸਰ ਪੈਣ ਵਾਲੇ ਕਿਸੇ ਦੋ ਪ੍ਰਣਾਲੀਆਂ ਦੇ ਨਾਂ ਦੱਸੋ |
(ਉ) ਪਾਚਣ ਪ੍ਰਣਾਲੀ
(ਅ) ਲਹੂ ਸੰਚਾਰ ਪ੍ਰਣਾਲੀ
(ਈ) ਸਿਹਤ ਪ੍ਰਣਾਲੀ
(ਸ) ਹੱਡੀ ਪ੍ਰਣਾਲੀ
ਉੱਤਰ:
(ਉ) ਪਾਚਣ ਪ੍ਰਣਾਲੀ

ਪ੍ਰਸ਼ਨ 3.
ਖਿਡਾਰੀਆਂ ਤੇ ਪੈਣ ਵਾਲੇ ਨਸ਼ੀਲੇ ਪਦਾਰਥਾਂ ਦੇ ਬੁਰੇ ਪ੍ਰਭਾਵ ਲਿਖੋ ।
(ੳ) ਬੇਫ਼ਿਕਰੀ
(ਆਂ) ਗੈਰ ਚੁੰਮੇਵਾਰ ,
(ਈ) ਚੋਰੀ
(ਸ) ਉਪਰੋਕਤ ਸਾਰੇ ।
ਉੱਤਰ:
(ੳ) ਬੇਫ਼ਿਕਰੀ

PSEB 6th Class Physical Education Solutions Chapter 8 ਨਸ਼ੇ ਇਕ ਲਾਹਨਤ

ਪ੍ਰਸ਼ਨ 4.
ਨਸ਼ੀਲੇ ਪਦਾਰਥਾਂ ਤੋਂ ਛੁਟਕਾਰਾ ਪਾਉਣ ਦੇ ਢੰਗ ਲਿਖੋ ।
(ਉ) ਪ੍ਰੇਰਣਾ
(ਅ) ਕਾਨਫਰੈਂਸ
(ਈ) ਆਪਣੀ ਮਰਜ਼ੀ
(ਸ) ਉਪਰੋਕਤ ਸਾਰੇ ।
ਉੱਤਰ:
(ਸ) ਉਪਰੋਕਤ ਸਾਰੇ ।

ਪ੍ਰਸ਼ਨ 5.
ਤੰਬਾਕੂ ਪੀਣ ਦੇ ਬੁਰੇ ਪ੍ਰਭਾਵ :
(ਉ) ਕੈਂਸਰ ਦਾ ਖਤਰਾ ਵੱਧ ਜਾਂਦਾ ਹੈ
(ਅ) ਤੰਬਾਕੂ ਤੋਂ ਟੀ.ਵੀ. ਹੋਣ ਦਾ ਖ਼ਤਰਾ ਵੱਧ ਜਾਂਦਾ ਹੈ
(ਇ) ਪੇਟ ਖ਼ਰਾਬ ਰਹਿੰਦਾ ਹੈ
(ਸ) ਉਪਰੋਕਤ ਸਾਰੇ ।
ਉੱਤਰ:
(ਸ) ਉਪਰੋਕਤ ਸਾਰੇ ।

ਪ੍ਰਸ਼ਨ 6.
ਸਾਡੀ ਸਿਹਤ ‘ਤੇ ਸ਼ਰਾਬ ਦੇ ਬੁਰੇ ਪ੍ਰਭਾਵ :
(ਉ) ਦਿਮਾਗ਼ ‘ਤੇ ਬੁਰਾ ਪ੍ਰਭਾਵ
(ਅ) ਗੁਰਦੇ ਕਮਜ਼ੋਰ ਹੋ ਜਾਂਦੇ ਹਨ
(ਇ) ਪਾਚਨ ਪ੍ਰਣਾਲੀ ਖ਼ਰਾਬ ਹੋ ਜਾਂਦੀ ਹੈ।
(ਸ) ਉਪਰੋਕਤ ਸਾਰੇ ।
ਉੱਤਰ:
(ਸ) ਉਪਰੋਕਤ ਸਾਰੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਸੇ ਦੋ ਨਸ਼ੀਲੇ ਪਦਾਰਥਾਂ ਦੇ ਨਾਂ ਲਿਖੋ ।
ਉੱਤਰ:

  1. ਸ਼ਰਾਬ,
  2. ਹਸ਼ੀਸ਼।

ਪ੍ਰਸ਼ਨ 2.
ਨਸ਼ੀਲੀਆਂ ਚੀਜ਼ਾਂ ਕਿਨ੍ਹਾਂ ਦੋ ਕਿਰਿਆਵਾਂ ਤੇ ਜ਼ਿਆਦਾ ਪ੍ਰਭਾਵ ਪਾਉਂਦੀਆਂ ਹਨ ?
ਉੱਤਰ:

  1. ਪਾਚਣ ਕਿਰਿਆ,
  2. ਖੇਡਣ ਦੀ ਕਿਰਿਆ ਉੱਤੇ ।

ਪ੍ਰਸ਼ਨ 3.
ਨਸ਼ੀਲੀਆਂ ਵਸਤੂਆਂ ਦੇ ਕੋਈ ਦੋ ਦੋਸ਼ ਲਿਖੋ ।
ਉੱਤਰ:

  1. ਚਿਹਰਾ ਪੀਲਾ ਪੈ ਜਾਂਦਾ ਹੈ ।
  2. ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ ।

ਪ੍ਰਸ਼ਨ 4.
ਨਸ਼ੀਲੀ ਵਸਤੂਆਂ ਦੇ ਖਿਡਾਰੀਆਂ ਤੇ ਕੋਈ ਦੋ ਬੁਰੇ ਪ੍ਰਭਾਵ ਲਿਖੋ ।
ਉੱਤਰ:

  1. ਲਾਪਰਵਾਹੀ ਅਤੇ ਬੇਫਿਕਰੀ,
  2. ਖੇਡ ਭਾਵਨਾ ਦਾ ਅੰਤ ।

ਪ੍ਰਸ਼ਨ 5.
ਖੇਡ ਵਿਚ ਹਾਰ ਨਸ਼ੀਲੀਆਂ ਵਸਤੂਆਂ ਦੇ ਸੇਵਨ ਨਾਲ ਹੋ ਜਾਂਦੀ ਹੈ । (ਠੀਕ ਜਾਂ ਗ਼ਲਤ)
ਉੱਤਰ:
ਠੀਕ ।

ਪ੍ਰਸ਼ਨ 6.
ਸ਼ਰਾਬ ਦਾ ਅਸਰ ਪਹਿਲਾਂ ਦਿਮਾਗ ਉੱਤੇ ਹੁੰਦਾ ਹੈ । (ਠੀਕ ਜਾਂ ਗ਼ਲਤ)
ਉੱਤਰ:
ਠੀਕ |

ਪ੍ਰਸ਼ਨ 7.
ਤੰਬਾਕੂ ਖਾਣ ਜਾਂ ਪੀਣ ਨਾਲ ਨਜ਼ਰ ਕਮਜ਼ੋਰ ਹੋ ਜਾਂਦੀ ਹੈ । (ਠੀਕ ਜਾਂ ਗ਼ਲਤ)
ਉੱਤਰ:
ਠੀਕ |

PSEB 6th Class Physical Education Solutions Chapter 8 ਨਸ਼ੇ ਇਕ ਲਾਹਨਤ

ਪ੍ਰਸ਼ਨ 8.
ਤੰਬਾਕੂ ਤੋਂ ਕੈਂਸਰ ਰੋਗ ਦਾ ਡਰ ਬਣਿਆ ਰਹਿੰਦਾ ਹੈ ਜਾਂ ਘਟ ਜਾਂਦਾ ਹੈ ।
ਉੱਤਰ:
ਵੱਧ ਜਾਂਦਾ ਹੈ |

ਪ੍ਰਸ਼ਨ 9.
ਤੰਬਾਕੂ ਦੇ ਇਸਤੇਮਾਲ ਨਾਲ ਖਾਂਸੀ ਨਹੀਂ ਲਗਦੀ ਅਤੇ ਟੀ. ਵੀ. ਨਹੀਂ ਹੁੰਦੀ । (ਠੀਕ ਜਾਂ ਗਲਤ)
ਉੱਤਰ:
ਗ਼ਲਤ |

ਪ੍ਰਸ਼ਨ 10.
ਨਸ਼ੇ ਕਰਨ ਵਾਲਾ ਖਿਡਾਰੀ ਬੇਫਿਕਰ ਹੋ ਜਾਂਦਾ ਹੈ । (ਸਹੀ ਜਾਂ ਗ਼ਲਤ)
ਉੱਤਰ:
ਸਹੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਸ਼ੀਲੀ ਵਸਤੂਆਂ ਦੀ ਸੂਚੀ ਬਣਾਓ | ਨਸ਼ੀਲੀ ਵਸਤੂਆਂ ਪਾਚਨ ਕਿਰਿਆ ਅਤੇ ਸੋਚਣ ਦੀ ਤਾਕਤ ਉੱਤੇ ਕਿਸ ਤਰ੍ਹਾਂ ਪ੍ਰਭਾਵ ਪਾਉਂਦੀ ਹੈ ?
ਉੱਤਰ:
ਨਸ਼ੀਲੀ ਵਸਤੂਆਂ-

  • ਸ਼ਰਾਬ,
  • ਅਫ਼ੀਮ,
  • ਤੰਬਾਕੂ,
  • ਭੰਗ,
  • ਹਸ਼ੀਸ਼,
  • ਚਰਸ,
  • ਕੋਕੀਨ,
  • ਐਲਡਰਿਜ਼ ।

ਪਾਚਨ ਕਿਰਿਆ ਉੱਤੇ ਪ੍ਰਭਾਵ (Effects on Digestion)-ਨਸ਼ੀਲੀਆਂ ਵਸਤੂਆਂ ਦੇ ਇਸਤੇਮਾਲ ਨਾਲ ਵਿਅਕਤੀ ਦੀ ਪਾਚਨ ਕਿਰਿਆ ‘ਤੇ ਮਾੜਾ ਪ੍ਰਭਾਵ ਪੈਂਦਾ ਹੈ । ਖਾਣੇ ਵਿਚ ਤੇਜ਼ਾਬੀ ਮਾਦਾ ਜ਼ਿਆਦਾ ਹੋਣ ਦੇ ਕਾਰਣ, ਮਿਹਦੇ ਦੀ ਕੰਮ ਕਰਨ ਦੀ ਸ਼ਕਤੀ ਘਟ ਜਾਂਦੀ ਹੈ ਅਤੇ ਪੇਟ ਖ਼ਰਾਬ ਰਹਿਣ ਲੱਗ ਜਾਂਦਾ ਹੈ ।
ਸੋਚਣੇ ਦੀ ਸ਼ਕਤੀ ਉੱਤੇ ਅਸਰ (Effects on thinking-ਨਸ਼ੀਲੀ ਵਸਤੂਆਂ ਦੇ ਇਸਤੇਮਾਲ ਨਾਲ ਮਨੁੱਖ ਦਾ ਕੰਟਰੋਲ ਨਹੀਂ ਰਹਿੰਦਾ, ਇਸ ਲਈ ਖੇਡ ਵਿਚ ਆਈ ਸਥਿਤੀ ਦੇ ਬਾਰੇ ਸੋਚ ਨਹੀਂ ਸਕਦਾ ਅਤੇ ਨਾ ਹੀ ਕਿਸੇ ਸਥਿਤੀ ਦਾ ਲਾਭ ਉਠਾ ਸਕਦਾ ਹੈ ।

ਪ੍ਰਸ਼ਨ 2.
ਖੇਡ ਵਿਚ ਹਾਰ ਨਸ਼ੀਲੀ ਵਸਤੂਆਂ ਦੇ ਪ੍ਰਭਾਵ ਦੇ ਕਾਰਨ ਹੋ ਸਕਦੀ ਹੈ ? ਕਿਵੇਂ ?
ਉੱਤਰ:

  • ਨਸ਼ੇ ਵਿਚ ਖਿਡਾਰੀ ਦੂਸਰੀ ਟੀਮ ਦੀਆਂ ਚਾਲਾਂ ਨਹੀਂ ਸਮਝ ਸਕਦਾ ਅਤੇ ਉਸ ਨੂੰ ਹਾਰ ਮਿਲਦੀ ਹੈ ।
  • ਜੇਕਰ ਕਿਸੇ ਖਿਡਾਰੀ ਨੂੰ ਨਸ਼ੇ ਵਿਚ ਖੇਡਦੇ ਹੋਏ ਫੜਿਆ ਜਾਂਦਾ ਹੈ ਤਾਂ ਉਸ ਨੂੰ ਖੇਡ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ।

ਜੇਕਰ ਉਸ ਨੂੰ ਖੇਡ ਵਿਚ ਇਨਾਮ ਮਿਲਣਾ ਹੁੰਦਾ ਹੈ ਤਾਂ ਉਸ ਨੂੰ ਨਹੀਂ ਮਿਲਦਾ । ਇਸ ਤਰ੍ਹਾਂ ਉਸ ਦੀ ਜਿੱਤ ਹਾਰ ਵਿੱਚ ਬਦਲ ਜਾਂਦੀ ਹੈ ।

PSEB 6th Class Physical Education Solutions Chapter 7 ਕੌਮੀ ਗੀਤ ਅਤੇ ਕੌਮੀ ਗਾਣ

Punjab State Board PSEB 6th Class Physical Education Book Solutions Chapter 7 ਕੌਮੀ ਗੀਤ ਅਤੇ ਕੌਮੀ ਗਾਣ Textbook Exercise Questions and Answers.

PSEB Solutions for Class 6 Physical Education Chapter 7 ਕੌਮੀ ਗੀਤ ਅਤੇ ਕੌਮੀ ਗਾਣ

Physical Education Guide for Class 6 PSEB ਕੌਮੀ ਗੀਤ ਅਤੇ ਕੌਮੀ ਗਾਣ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਕੌਮੀ ਗਾਣ ‘ਜਨ-ਗਣ-ਮਨ ਨੂੰ ਲਿਖੋ ।
ਉੱਤਰ:
ਕੌਮੀ ਗਾਣ ‘ਜਨ-ਗਣ-ਮਨ’
ਜਨ-ਗਣ-ਮਨ ਅਧਿਨਾਇਕ ਜਯ ਹੈ,
ਭਾਰਤ ਭਾਗਯ ਵਿਧਾਤਾ |
ਪੰਜਾਬ, ਸਿੰਧ, ਗੁਜਰਾਤ, ਮਰਾਠਾ,
ਦਰਾਵਿੜ, ਉਤਕਲ, ਬੰਗ,
ਵਿਧ, ਹਿਮਾਚਲ, ਯਮੁਨਾ, ਗੰਗਾ,
ਉੱਛਲ, ਜਲ ਦੀ ਤਰੰਗ,
ਤਵ ਸ਼ੁਭ ਨਾ ਮੈ ਜਾਗੇ ।
ਤਵ ਸ਼ੁਭ ਆਸ਼ਿਸ਼ ਮਾਂਗੇ ।
ਗਾਹੇ ਤਵ ਜਯ ਗਾਥਾ,
ਜਨ-ਗਣ-ਮੰਗਲ ਦਾਇਕ ਜਯ ਹੈ,
ਭਾਰਤ ਭਾਗਯ ਵਿਧਾਤਾ,
ਯ ਹੈ, ਜਯ ਹੈ, ਜਯ ਹੇ,
ਜਯ, ਜਯ, ਜਯ, ਜਯ ਹੈ ।

ਪ੍ਰਸ਼ਨ 2.
ਕੌਮੀ ਗੀਤ ‘ਬੰਦੇ ਮਾਤਰਮ’ ਨੂੰ ਲਿਖੋ ?
ਉੱਤਰ:
ਕੌਮੀ ਗੀਤ ‘ਬੰਦੇ ਮਾਤਰਮ’
ਵੰਦੇ ਮਾਤਰਮ, ਵੰਦੇ ਮਾਤਰਮ |
ਸੁਲਾਮ ਸੁਫਲਾਮ, ਮਲਯਜ ਸ਼ੀਤਲਾਮ, ਸ਼ਸਯ ਸ਼ਿਆਮਲਾਮ ਮਾਤਰਮ ॥
ਵੰਦੇ ਮਾਤਰਮ, ਵੰਦੇ ਮਾਤਰਮ |
ਸ਼ੁਭਰ ਜਯੋਤਸਨਾ-ਪੁਲਕਿਤ ਯਾਮੀਨੀਮ, ਫੁਲ ਕੁਸੁਮਿਤ-ਦਰੁਮਦਲ ਸ਼ੋਭਨੀਮ |
ਸੁਹਾਸਨੀਮ, ਸੁਮਧੁਰ ਭਾਸ਼ਣੀਮ, ਸੁਖਦਾਮ, ਵਰਦਾਮ ਮਾਤਰਮ |
ਵੰਦੇ ਮਾਤਰਮ, ਵੰਦੇ ਮਾਤਰਮ ।
ਸਪਤਕੋਟਿ ਕੰਠ ਕਲਕਲ ਨਾਦ ਕਰਾਲੇ, ਦ੍ਰ ਸਪਤਕੋਟਿ ਭੁਜੈਧਿਤਖਰ ਕਰ ਵਾਲੇ,
ਅਮਲਾ ਕੇਨੋ ਮਾਂ ਏਹੋ ਭਲੇ,
ਬਹੁ ਭਲਧਾਰਿਨੀ, ਨਮਾਮਿ ਤਾਰਿਨੀ, ਰਿਪੁਦਵਾਰਿਨੀ, ਮਾਤਰਮ ।
ਵੰਦੇ ਮਾਤਰਮ, ਵੰਦੇ ਮਾਤਰਮ ।
ਤੁਮਿ ਵਿਦਿਆ, ਤੁਮਿ ਧਰਮ, ਤੁਮ ਹਰਿਦਿ ਤੁਮਿ ਮਰਮ, ਤਵਹਿੰ ਪ੍ਰਣਾਮ ਸਰੀਰੇ ।
ਬਾਹੁਤੇ ਮਿ ਮਾ ਸ਼ਕਤੀ, ਹਰਿਦੇ ਤੁਮਿ ਮਾ ਭਗਤੀ,
ਤੋਮਾਰਹ ਪ੍ਰਤਿਮਾ ਗਡਿ ਮੰਦਿਰੇ ਮੰਦਿਰੇ ।
ਤਵਹਿ ਦੁਰਗਾ ਦਸ਼ਰਣਧਾਰਿਣ,
ਕਮਲਾ-ਕਮਲ-ਦਲ ਵਿਹਾਣੀ, ਵਾਣੀ ਵਿਦਿਆਦਾਇਨੀ,
ਨਮਾਮਿ ਤਵਾਂ, ਨਿਮਾਮਿ ਕਮਲਾਮ, ਅਮਲਾਂ ਅਤੁਲਾਮ, ਸੁਜਮ, ਸੁਫਲਾਮ ਮਾਤਰਮ,
ਵੰਦੇ ਮਾਤਰਮ, ਵੰਦੇ ਮਾਤਰਮ ।

PSEB 6th Class Physical Education Solutions Chapter 7 ਕੌਮੀ ਗੀਤ ਅਤੇ ਕੌਮੀ ਗਾਣ

ਪ੍ਰਸ਼ਨ 3.
ਜਨ-ਗਣ-ਮਨ ਗਾਣ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ:
ਜਨ-ਗਣ-ਮਨ ਦਾ ਅਰਥ-ਹੇ ਪਰਮਾਤਮਾ ! ਤੂੰ ਅਣਗਿਣਤ ਲੋਕਾਂ ਦੇ ਮਨ ਦਾ ਮਾਲਕ ਹੈਂ ਅਤੇ ਭਾਰਤ ਦੀ ਕਿਸਮਤ ਬਣਾਉਣ ਵਾਲਾ ਹੈਂ । ਸਾਡੇ ਪ੍ਰਾਂਤਾਂ ਪੰਜਾਬ, ਸਿੰਧ, ਗੁਜਰਾਤ, ਮਹਾਂਰਾਸ਼ਟਰ, ਉੜੀਸਾ, ਬੰਗਾਲ ਅਤੇ ਦਰਾਵਿੜ ਦੇ ਲੋਕ, ਸਾਡੇ ਪਹਾੜ ਵਿੰਧਿਆਚਲ, ਹਿਮਾਲਾ ਤੇ ਪਵਿੱਤਰ ਨਦੀਆਂ ਗੰਗਾ, ਜਮਨਾ ਤੇ ਵਿਸ਼ਾਲ ਸਮੁੰਦਰ ਵਿਚੋਂ ਉੱਠਣ ਵਾਲੀਆਂ ਲਹਿਰਾਂ ਤੇਰੇ ਨਾਮ ਦਾ ਜਾਪ ਕਰਦੀਆਂ ਹਨ | ਅਸੀਂ ਤੇਰੇ ਸ਼ੁੱਭ ਅਸ਼ੀਰਵਾਦ ਨੂੰ ਪ੍ਰਾਪਤ ਕਰਨ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਤੇਰੇ ਅਨੰਤ ਗੁਣਾਂ ਦੀ ਮਹਿਮਾ ਦੇ ਗੀਤ ਗਾ ਰਹੇ ਹਾਂ । ਹੇ ਪਰਮਾਤਮਾ ! ਤੂੰ ਸਭ ਲੋਕਾਂ ਨੂੰ ਸੁਖ ਦੇਣ ਵਾਲਾ ਹੈਂ । ਤੇਰੀ ਹਮੇਸ਼ਾ ਹੀ ਜੈ ਹੋਵੇ । ਤੂੰ ਹੀ ਭਾਰਤ ਦੀ ਕਿਸਮਤ ਬਣਾਉਣ ਵਾਲਾ ਹੈਂ । ਅਸੀਂ ਹਮੇਸ਼ਾ ਹੀ ਤੇਰੇ ਗੁਣ ਗਾਉਂਦੇ ਹਾਂ ।

ਪ੍ਰਸ਼ਨ 4.
‘ਬੰਦੇ ਮਾਤਰਮ’ ਗੀਤ ਦੇ ਕੀ ਅਰਥ ਹਨ ?
ਉੱਤਰ:
“ਬੰਦੇ ਮਾਤਰਮ’ ਗੀਤ ਦੇ ਅਰਥ-ਹੇ ਭਾਰਤ ਮਾਤਾ ! ਅਸੀਂ ਤੈਨੂੰ ਨਮਸਕਾਰ ਕਰਦੇ ਹਾਂ । ਤੇਰਾ ਪਾਣੀ ਬਹੁਤ ਹੀ ਪਵਿੱਤਰ ਹੈ । ਤੂੰ ਸੁੰਦਰ ਫੁੱਲਾਂ ਨਾਲ ਲੱਦੀ ਹੋਈ ਹੈਂ । ਦੱਖਣ ਦੀ ਠੰਡੀ ਹਵਾ ਸਾਡੇ ਮਨ ਨੂੰ ਮੋਹਿਤ ਕਰਦੀ ਹੈ । ਹੇ ਮਾਤ ਭੂਮੀ ! ਮੈਂ ਤੈਨੂੰ ਵਾਰ-ਵਾਰ ਨਮਸਕਾਰ ਕਰਦਾ ਹਾਂ । ਹੇ ਮਾਂ! ਤੇਰੀਆਂ ਰਾਤਾਂ ਚੰਦਰਮਾ ਦੇ ਚਿੱਟੇ ਖਿੜੇ ਹੋਏ ਪ੍ਰਕਾਸ਼ ਨਾਲ ਰੌਸ਼ਨ ਹੁੰਦੀਆਂ ਹਨ ਅਤੇ ਅਸੀਂ ਇਸ ਤੋਂ ਅਨੰਦ ਪ੍ਰਾਪਤ ਕਰਦੇ ਹਾਂ । ਤੂੰ ਪੂਰੇ ਖਿੜੇ ਹੋਏ ਫੁੱਲਾਂ ਨਾਲ ਲੱਦੀ ਹੋਈ ਹੈਂ ਅਤੇ ਹਰੇ-ਭਰੇ ਦਰੱਖਤਾਂ ਨਾਲ ਬਹੁਤ ਸ਼ੋਭਾ ਦੇ ਰਹੀ ਹੈਂ ।ਤੇਰੀ ਮੁਸਕਰਾਹਟ ਅਤੇ ਬਾਣੀ ਸਾਨੂੰ ਮਿਠਾਸ ਤੇ ਵਰਦਾਨ ਦਿੰਦੀ ਹੈ । ਹੇ ਮਾਂ  ਤੈਨੂੰ ਵਾਰ-ਵਾਰ ਨਮਸਕਾਰ ਹੈ ।

ਪ੍ਰਸ਼ਨ 5.
ਵਾਕ ਦੇ ਅੱਗੇ ਦਿੱਤੇ ਸ਼ਬਦਾਂ ਵਿਚੋਂ ਢੁੱਕਵਾਂ ਸ਼ਬਦ ਲੱਭ ਕੇ ਖ਼ਾਲੀ ਥਾਂਵਾਂ ਭਰੋ –
(ਉ) ਜਨ-ਗਣ-ਮਨ …. ਨੇ ਲਿਖਿਆ ਹੈ । ਮਹਾਤਮਾ ਗਾਂਧੀ, ਰਵਿੰਦਰ ਨਾਥ ਟੈਗੋਰ, ਸੁਭਾਸ਼ ਚੰਦਰ ਬੋਸ)
(ਅ) ਬੰਦੇ ਮਾਤਰਮ …. ਨੇ ਲਿਖਿਆ ਹੈ । (ਸਰੋਜਨੀ ਨਾਇਡੋ, ਜਵਾਹਰ ਲਾਲ ਨਹਿਰੂ, ਬੰਕਿਮ ਚੰਦਰ ਚੈਟਰਜੀ)
ਉੱਤਰ:
(ੳ) ਰਵਿੰਦਰ ਨਾਥ ਟੈਗੋਰ (ਅ) ਬੰਕਿਮ ਚੰਦਰ ਚੈਟਰਜੀ ।

ਪ੍ਰਸ਼ਨ 6.
ਕੌਮੀ ਗਾਣ ਦੀ ਧੁਨ ਕਿਹੜੇ-ਕਿਹੜੇ ਮੌਕਿਆਂ ਤੇ ਵਜਾਈ ਜਾਂਦੀ ਹੈ ?
ਉੱਤਰ:
ਕੌਮੀ ਗਾਣ ਦੀ ਧੁਨ ਹੇਠ ਲਿਖੇ ਮੌਕਿਆਂ ਤੇ ਵਜਾਈ ਜਾਂਦੀ ਹੈ –

  • 15 ਅਗਸਤ ਨੂੰ ਝੰਡਾ ਲਹਿਰਾਉਂਦੇ ਸਮੇਂ ।
  • 26 ਜਨਵਰੀ ਨੂੰ ਝੰਡਾ ਲਹਿਰਾਉਂਦੇ ਸਮੇਂ ।
  • ਰਾਸ਼ਟਰਪਤੀ ਅਤੇ ਰਾਜਪਾਲ ਨੂੰ ਸਲਾਮੀ ਦੇਣ ਸਮੇਂ ।
  • ਅੰਤਰ-ਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਭਾਰਤੀ ਜੇਤੂ ਖਿਡਾਰੀ ਨੂੰ ਇਨਾਮ ਦੇਣ ਸਮੇਂ |
  • ਜਦੋਂ ਕੋਈ ਵੱਡਾ ਕੌਮੀ ਇਕੱਠ ਹੋਵੇ, ਉਸ ਦੀ ਸਮਾਪਤੀ ਸਮੇਂ ।

PSEB 6th Class Physical Education Guide ਕੌਮੀ ਗੀਤ ਅਤੇ ਕੌਮੀ ਗਾਣ Important Questions and Answers

ਪ੍ਰਸ਼ਨ 1.
ਕੌਮੀ ਗਾਣ ਦੀ ਧੁਨ ਕਿਹੜੇ-ਕਿਹੜੇ ਮੌਕਿਆਂ ਤੇ ਵਜਾਈ ਜਾਂਦੀ ਹੈ ?
(ਉ) 15 ਅਗਸਤ ਨੂੰ ਝੰਡਾ ਲਹਿਰਾਉਂਦੇ ਸਮੇਂ
(ਅ) 26 ਜਨਵਰੀ ਨੂੰ ਝੰਡਾ ਲਹਿਰਾਉਂਦੇ ਸਮੇਂ
(ਈ) ਰਾਸ਼ਟਰਪਤੀ ਅਤੇ ਰਾਜਪਾਲ ਨੂੰ ਸਲਾਮੀ ਦੇਣ ਸਮੇਂ
(ਸ) ਉਪਰੋਕਤ ਹਰ ਅਵਸਰ ਤੇ ।
ਉੱਤਰ:
(ਉ) 15 ਅਗਸਤ ਨੂੰ ਝੰਡਾ ਲਹਿਰਾਉਂਦੇ ਸਮੇਂ

ਪ੍ਰਸ਼ਨ 2.
ਸਾਡੇ ਕਿਹੜੇ ਦੋ ਕੌਮੀ ਗੀਤ ਹਨ ?
(ਉ) ਜਨ-ਗਣ-ਮਨ ਅਤੇ ਬੰਦੇ ਮਾਤਰਮ
(ਅ) ਜਨ-ਗਣ-ਮਨ
(ਈ) ਬੰਦੇ ਮਾਤਰਮ
(ਸ) ਉਪਰੋਕਤ ਕੋਈ ਨਹੀਂ ।
ਉੱਤਰ:
(ਉ) ਜਨ-ਗਣ-ਮਨ ਅਤੇ ਬੰਦੇ ਮਾਤਰਮ

ਪ੍ਰਸ਼ਨ 3.
ਕੌਮੀ ਗੀਤ ਜਨ-ਗਣ-ਮਨ ਦੀ ਰਚਨਾ ਕਿਸ ਨੇ ਕੀਤੀ ਸੀ ?
(ਉ) ਰਵਿੰਦਰ ਨਾਲ ਟੈਗੋਰ ਨੇ \
(ਅ) ਬੰਕਿਮ ਚੰਦਰ ਚੈਟਰਜੀ
(ਈ) ਗਾਂਧੀ ਜੀ ਨੇ
(ਸ) ਉਪਰੋਕਤ ਕੋਈ ਨਹੀਂ ।
ਉੱਤਰ:
(ਸ) ਉਪਰੋਕਤ ਕੋਈ ਨਹੀਂ ।

PSEB 6th Class Physical Education Solutions Chapter 7 ਕੌਮੀ ਗੀਤ ਅਤੇ ਕੌਮੀ ਗਾਣ

ਪ੍ਰਸ਼ਨ 4.
ਕੌਮੀ ਗੀਤ ਜਨ-ਗਣ-ਮਨ ਸਭ ਤੋਂ ਪਹਿਲਾਂ ਕਦੋਂ ਗਾਇਆ ਗਿਆ ?
(ਉ) 27 ਦਸੰਬਰ, 1911
(ਅ) 27 ਦਸੰਬਰ, 1920
(ਈ) 27 ਦਸੰਬਰ, 1927
(ਸ) ਉਪਰੋਕਤ ਕੋਈ ਨਹੀਂ ।
ਉੱਤਰ:
(ਉ) 27 ਦਸੰਬਰ, 1911

ਪ੍ਰਸ਼ਨ 5.
ਕੌਮੀ ਗੀਤ ਬੰਦੇ ਮਾਤਰਮ ਸਭ ਤੋਂ ਪਹਿਲਾਂ ਕਿਹੜੇ ਸੰਨ ਵਿਚ ਕਾਗਰਸ ਸਮਾਗਮ ਵਿਚ ਗਾਇਆ ਗਿਆ ?
(ਉ) 1896 ਈ: ਵਿਚ
(ਅ) 1900 ਈ: ਵਿਚ
(ਈ) 1920 ਈ: ਵਿਚ
(ਸ) ਉਪਰੋਕਤ ਕੋਈ ਨਹੀਂ ।
ਉੱਤਰ:
(ਉ) 1896 ਈ: ਵਿਚ

ਪ੍ਰਸ਼ਨ 6.
ਕੌਮੀ ਗੀਤ ਜਾਂ ਇਸ ਦੀ ਧੁਨ ਵਜਾਉਣ ਸਮੇਂ ਕੀ ਸਾਵਧਾਨੀ ਵਰਤਣੀ ਚਾਹੀਦੀ ਹੈ ?
(ਉ) ਸਾਨੂੰ ਸਾਵਧਾਨ ਖੜੇ ਹੋਣਾ ਚਾਹੀਦਾ ਹੈ।
(ਅ) ਹਿੱਲਣਾ-ਜੁਲਣਾ ਨਹੀਂ ਚਾਹੀਦਾ ।
(ਇ) ਗੱਲਾਂ ਨਹੀਂ ਕਰਨੀਆਂ ਚਾਹੀਦੀਆਂ
(ਸ) ਉਪਰੋਕਤ ਸਾਰੇ ।
ਉੱਤਰ:
(ਉ) ਸਾਨੂੰ ਸਾਵਧਾਨ ਖੜੇ ਹੋਣਾ ਚਾਹੀਦਾ ਹੈ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਡੇ ਕਿਹੜੇ ਦੋ ਕੌਮੀ ਗੀਤ ਹਨ ?
ਉੱਤਰ:
‘ਜਨ-ਗਣ-ਮਨ’ ਅਤੇ ‘ਬੰਦੇ ਮਾਤਰਮ’ |

ਪ੍ਰਸ਼ਨ 2.
ਕੌਮੀ ਗੀਤ ‘ਜਨ-ਮਣ-ਗਨ’ ਦੀ ਰਚਨਾ ਕਿਸ ਨੇ ਕੀਤੀ ?
ਉੱਤਰ:
ਰਵਿੰਦਰ ਨਾਥ ਟੈਗੋਰ ਨੇ ।

ਪ੍ਰਸ਼ਨ 3.
ਕੌਮੀ ਗੀਤ ‘ਬੰਦੇ ਮਾਤਰਮ’ ਦੀ ਰਚਨਾ ਕਿਸ ਨੇ ਕੀਤੀ ?
ਉੱਤਰ:
ਬੰਕਿਮ ਚੰਦਰ ਚੈਟਰਜੀ ।

ਪ੍ਰਸ਼ਨ 4.
ਕੌਮੀ ਗੀਤ ‘ਬੰਦੇ ਮਾਤਰਮ’ ਕਦੋਂ ਤੇ ਕਿਹੜੀ ਪੁਸਤਕ ਵਿਚ ਛਾਪਿਆ ?
ਉੱਤਰ:
1882, ਆਨੰਦ ਮਠ |

ਪ੍ਰਸ਼ਨ 5.
ਕੌਮੀ ਗੀਤ ‘ਬੰਦੇ ਮਾਤਰਮ’ ਦੀ ਸੰਗੀਤ ਰਚਨਾ ਕਿਸ ਨੇ ਕੀਤੀ ?
ਉੱਤਰ:
ਰਵਿੰਦਰ ਨਾਥ ਟੈਗੋਰ ਨੇ ।

PSEB 6th Class Physical Education Solutions Chapter 7 ਕੌਮੀ ਗੀਤ ਅਤੇ ਕੌਮੀ ਗਾਣ

ਪ੍ਰਸ਼ਨ 6.
ਕੌਮੀ ਗੀਤ ‘ਜਨ-ਗਣ-ਮਨ’ ਸਭ ਤੋਂ ਪਹਿਲਾਂ ਕਦੋਂ ਗਾਇਆ ਗਿਆ ?
ਉੱਤਰ:
27 ਦਸੰਬਰ, 1911 ਨੂੰ ।

ਪ੍ਰਸ਼ਨ 7.
‘ਜਨ-ਗਣ-ਮਨ ਨੂੰ ਕੌਮੀ ਗੀਤ ਦੇ ਰੂਪ ਵਿਚ ਕਦੋਂ ਮਾਨਤਾ ਦਿੱਤੀ ਗਈ ?
ਉੱਤਰ:
26 ਜਨਵਰੀ, 1950 ਨੂੰ ।

ਪ੍ਰਸ਼ਨ 8.
ਕੌਮੀ ਗੀਤ ‘ਬੰਦੇ ਮਾਤਰਮ ਸਭ ਤੋਂ ਪਹਿਲਾਂ ਕਿਹੜੇ ਸੰਨ ਵਿਚ ਕਾਂਗਰਸ ਸਮਾਗਮ ਵਿਚ ਗਾਇਆ ਗਿਆ ?
ਉੱਤਰ:
1896 ਈ: ਵਿਚ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੌਮੀ ਗੀਤ ‘ਬੰਦੇ ਮਾਤਰਮ’ ਉੱਤੇ ਸੰਖੇਪ ਨੋਟ ਲਿਖੋ ।
ਉੱਤਰ:
ਕੌਮੀ ਗੀਤ ‘ਬੰਦੇ ਮਾਤਰਮ’ ਦੀ ਰਚਨਾ ਸ੍ਰੀ ਬੰਕਿਮ ਚੰਦਰ ਚੈਟਰਜੀ ਨੇ ਕੀਤੀ । ਇਹ ਗੀਤ 1882 ਈ: ਵਿਚ ਉਹਨਾਂ ਦੀ ਪੁਸਤਕ “ਆਨੰਦ ਮਠ’ ਵਿਚ ਛਪਿਆ ।
1896 ਈ: ਵਿਚ ਇਹ ਸਭ ਤੋਂ ਪਹਿਲਾਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਮਾਗਮ ਵਿਚ ਗਾਇਆ ਗਿਆ । ਇਸ ਦੀ ਸੰਗੀਤ ਰਚਨਾ ਮਹਾਨ ਕਵੀ ਰਵਿੰਦਰ ਨਾਥ ਟੈਗੋਰ ਨੇ ਕੀਤੀ ।

ਪ੍ਰਸ਼ਨ 2.
ਕੌਮੀ ਗੀਤ ‘ਜਨ-ਗਣ-ਮਨ ਉੱਤੇ ਸੰਖੇਪ ਨੋਟ ਲਿਖੋ ।
ਉੱਤਰ:
ਕੌਮੀ ਗੀਤ ‘ਜਨ-ਗਣ-ਮਨ’ ਦੀ ਰਚਨਾ ਪ੍ਰਸਿੱਧ ਕਵੀ ਰਵਿੰਦਰ ਨਾਥ ਟੈਗੋਰ ਨੇ ਕੀਤੀ । ਇਹ 27 ਦਸੰਬਰ, 1911 ਈ: ਨੂੰ ਕਾਂਗਰਸ ਦੇ ਸਮਾਗਮ ਵਿਚ ਗਾਇਆ ਗਿਆ । ਇਸ ਨੂੰ 26 ਜਨਵਰੀ, 1950 ਈ: ਨੂੰ ਸੰਵਿਧਾਨ ਨੇ ਕੌਮੀ ਗੀਤ ਦੇ ਰੂਪ ਵਿਚ ਮਾਨਤਾ ਦਿੱਤੀ । ਇਸ ਗੀਤ ਦੇ ਪੂਰੇ ਪਾਠ ਵਿਚ 48 ਸੈਕਿੰਡ ਤੋਂ 52 ਸੈਕਿੰਡ ਦਾ ਸਮਾਂ ਲੱਗਣਾ ਚਾਹੀਦਾ ਹੈ । ਇਸ ਗੀਤ ਦੇ ਸੰਖੇਪ ਪਾਠ ਵਿਚ 20 ਸੈਕਿੰਡ ਤੋਂ ਵੱਧ ਸਮਾਂ ਨਹੀਂ ਲੱਗਣਾ ਚਾਹੀਦਾ ।

ਪ੍ਰਸ਼ਨ 3.
ਕੌਮੀ ਗੀਤ ਜਾਂ ਇਸ ਦੀ ਧੁਨ ਵਜਾਉਣ ਸਮੇਂ ਕੀ ਸਾਵਧਾਨੀ ਵਰਤਣੀ ਚਾਹੀਦੀ ਹੈ ?
ਉੱਤਰ:

  • ਸਾਨੂੰ ਸਾਵਧਾਨ ਖੜੇ ਹੋਣਾ ਚਾਹੀਦਾ ਹੈ ।
  • ਹਿਲਣਾ, ਜੁਲਣਾ ਅਤੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ।

PSEB 6th Class Physical Education Solutions Chapter 6 ਕੌਮੀ ਝੰਡਾ

Punjab State Board PSEB 6th Class Physical Education Book Solutions Chapter 6 ਕੌਮੀ ਝੰਡਾ Textbook Exercise Questions and Answers.

PSEB Solutions for Class 6 Physical Education Chapter 6 ਕੌਮੀ ਝੰਡਾ

Physical Education Guide for Class 6 PSEB ਕੌਮੀ ਝੰਡਾ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਕੌਮੀ ਝੰਡੇ ਦੇ ਤਿੰਨ ਰੰਗ ਕਿਹੜੇ-ਕਿਹੜੇ ਹਨ ? ਇਹਨਾਂ ਤਿੰਨਾਂ ਰੰਗਾਂ ਦੀ ਮਹੱਤਤਾ ਬਾਰੇ ਦੱਸੋ ।
ਉੱਤਰ:
ਕੌਮੀ ਝੰਡੇ ਦੇ ਰੰਗ (Colours of National Flag)-ਸਾਡੇ ਕੌਮੀ ਝੰਡੇ ਦੇ ਤਿੰਨ ਰੰਗ ਹਨ

  1. ਕੇਸਰੀ
  2. ਸਫੈਦ ਤੇ
  3. ਹਰਾ |

ਸਭ ਤੋਂ ਉੱਪਰ ਕੇਸਰੀ ਰੰਗ ਹੁੰਦਾ ਹੈ, ਦਰਮਿਆਨ ਵਿਚ ਸਫੈਦ ਅਤੇ ਸਭ ਤੋਂ ਹੇਠਾਂ ਹਰਾ ਰੰਗ ਹੁੰਦਾ ਹੈ ।

ਤਿੰਨ ਰੰਗਾਂ ਦਾ ਮਹੱਤਵ-

  1. ਕੇਸਰੀ ਰੰਗ (Safron)-ਕੇਸਰੀ ਰੰਗ ਅੱਗ ਤੋਂ ਲਿਆ ਗਿਆ ਹੈ । ਜੀਵਨ ਦੇਣਾ ਤੇ ਨਾਸ਼ ਕਰਨਾ ਅੱਗ ਦੇ ਦੋ ਗੁਣ ਹੁੰਦੇ ਹਨ । ਇਸ ਲਈ ਕੇਸਰੀ ਰੰਗ ਵੀਰਤਾ ਅਤੇ ਜੋਸ਼ ਦੀ ਨਿਸ਼ਾਨੀ ਹੈ । ਸਾਨੂੰ ਇਹ ਦੁਖੀਆਂ, ਕਮਜ਼ੋਰਾਂ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਬਹਾਦਰੀ ਤੇ ਜੋਸ਼ ਨਾਲ ਕਰਨ ਦੀ ਪ੍ਰੇਰਣਾ ਦਿੰਦਾ ਹੈ ।
  2. ਸਫੈਦ ਰੰਗ (White-ਸਫੈਦ ਰੰਗ ਚੰਗਿਆਈ, ਸੱਚਾਈ ਤੇ ਸ਼ਾਂਤੀ ਦੀ ਨਿਸ਼ਾਨੀ ਹੈ । ਸਾਰੇ ਰਾਸ਼ਟਰ ਵਿਚ ਇਹ ਗੁਣ ਕਾਫ਼ੀ ਮਾਤਰਾ ਵਿਚ ਹੋਣੇ ਚਾਹੀਦੇ ਹਨ । ਇਸ ਰੰਗ ਤੇ ਅਸ਼ੋਕ ਚੱਕਰ ਅੰਕਿਤ ਹੁੰਦਾ ਹੈ ।
  3. ਹਰਾ ਰੰਗ (Green)-ਹਰਾ ਰੰਗ ਸਾਡੇ ਦੇਸ਼ ਦੀ ਉਪਜਾਊ ਭੂਮੀ ਅਤੇ ਲਹਿਲਹਾਉਂਦੇ ਖੇਤਾਂ ਦੀ ਨਿਸ਼ਾਨੀ ਹੈ । ਸਾਡਾ ਦੇਸ਼ ਖੇਤੀ-ਪ੍ਰਧਾਨ ਹੈ । ਉੱਨਤ ਖੇਤੀ ਦੇ ਕਾਰਨ ਸਾਡਾ ਦੇਸ਼ ਅਮੀਰ ਅਤੇ ਖੁਸ਼ਹਾਲ ਹੈ ।

ਪ੍ਰਸ਼ਨ 2.
ਕੌਮੀ ਝੰਡੇ ਦੇ ਆਕਾਰ ਬਾਰੇ ਲਿਖੋ ।
ਉੱਤਰ:
ਕੌਮੀ ਝੰਡੇ ਦੀ ਲੰਬਾਈ ਅਤੇ ਚੌੜਾਈ ਦਾ ਆਪਸੀ ਅਨੁਪਾਤ 3 : 2 ਹੁੰਦਾ ਹੈ । ਇਹ ਹੇਠ ਲਿਖੇ ਪੰਜ ਆਕਾਰਾਂ ਦਾ ਹੁੰਦਾ ਹੈ

  • 6.40 ਮੀਟਰ × 4.27 ਮੀਟਰ (21 ਫੁੱਟ × 14 ਫੁੱਟ)
  • 3.66 ਮੀਟਰ × 2.44 ਮੀਟਰ (12 ਫੁੱਟ × 8 ਫੁੱਟ)
  • 1.83 ਮੀਟਰ × 1.22 ਮੀਟਰ 6 ਫੁੱਟ × 4 ਫੁੱਟ
  • 90 ਸੈਂਟੀਮੀਟਰ × 60 ਸੈਂਟੀਮੀਟਰ (3 ਫੁੱਟ × 2 ਫੁੱਟ)
  • 23 ਸੈਂਟੀਮੀਟਰ × 15 ਸੈਂਟੀਮੀਟਰ (9 × 6) ਮੋਟਰਕਾਰਾਂ ਲਈ ਠੀਕ ਰਹਿੰਦਾ ਹੈ ।

PSEB 6th Class Physical Education Solutions Chapter 6 ਕੌਮੀ ਝੰਡਾ

ਪ੍ਰਸ਼ਨ 3.
ਕੌਮੀ ਝੰਡਾ ਕਦੋਂ ਲਹਿਰਾਇਆ ਜਾ ਸਕਦਾ ਹੈ ?
ਉੱਤਰ-
ਕੌਮੀ ਝੰਡਾ ਲਹਿਰਾਉਣ ਦੇ ਮੌਕੇ-ਕੌਮੀ ਝੰਡਾ ਹੇਠ ਲਿਖੇ ਮੌਕਿਆਂ ਤੇ ਲਹਿਰਾਇਆ ਜਾਂਦਾ ਹੈ –

  • ਗਣਤੰਤਰ ਦਿਵਸ (26 ਜਨਵਰੀ)-ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਭਾਰਤ ਦੇ ਰਾਸ਼ਟਰਪਤੀ ਦਿੱਲੀ ਵਿਚ ਰਾਜਪਥ ਤੇ ਕੌਮੀ ਝੰਡਾ ਲਹਿਰਾਉਂਦੇ ਹਨ । ਦੇਸ਼ ਦੇ ਹੋਰਨਾਂ ਸ਼ਹਿਰਾਂ ਵਿਚ ਵੀ ਇਸ ਦਿਨ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ ।
  • ਕੌਮੀ ਹਫ਼ਤਾ (6 ਅਪ੍ਰੈਲ ਤੋਂ 13 ਅਪ੍ਰੈਲ-ਕੌਮੀ ਹਫ਼ਤਾ ਜਲਿਆਂ ਵਾਲੇ ਬਾਗ਼ ਦੇ ਦਿਨ ਸ਼ਹੀਦਾਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ । | ਇਸ ਹਫ਼ਤੇ ਵਿਚ ਵੀ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ ।
  • ਸੁਤੰਤਰਤਾ ਦਿਵਸ ( 15 ਅਗਸਤ-15 ਅਗਸਤ ਸੰਨ 1947 ਨੂੰ ਭਾਰਤ ਸਦੀਆਂ ਦੀ ਗੁਲਾਮੀ ਤੋਂ ਬਾਅਦ ਆਜ਼ਾਦ ਹੋਇਆ ਸੀ । ਇਸ ਲਈ ਹਰ ਸਾਲ 15 ਅਗਸਤ ਦਾ ਦਿਨ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ । ਇਸ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਦਿੱਲੀ ਵਿਚ ਲਾਲ ਕਿਲ੍ਹੇ ਉੱਤੇ ਕੌਮੀ ਝੰਡਾ ਲਹਿਰਾਉਂਦੇ ਹਨ । ਦੇਸ਼ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ ।
  • ਗਾਂਧੀ ਜੈਯੰਤੀ-ਮਹਾਤਮਾ ਗਾਂਧੀ ਦੇ ਜਨਮ ਦਿਨ ਤੇ 2 ਅਕਤੂਬਰ ਨੂੰ ਵੀ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ ।
  • ਕੌਮੀ ਸਮਾਗਮ-ਕੌਮੀ ਸਮਾਗਮ ਦੇ ਸਮੇਂ ਵੀ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ ।
  • ਅੰਤਰ-ਰਾਸ਼ਟਰੀ ਖੇਡ ਮੁਕਾਬਲੇ-ਅੰਤਰ-ਰਾਸ਼ਟਰੀ ਖੇਡ ਮੁਕਾਬਲਿਆਂ ਸਮੇਂ ਵੀ ਹੋਰ ਦੇਸ਼ਾਂ ਦੇ ਝੰਡਿਆਂ ਨਾਲ ਸਾਡਾ ਕੌਮੀ ਝੰਡਾ ਵੀ ਲਹਿਰਾਇਆ ਜਾਂਦਾ ਹੈ ।
  • ਪ੍ਰਾਂਤਾਂ ਦੇ ਦਿਨ-ਜਦੋਂ ਕੋਈ ਪ੍ਰਾਂਤ ਆਪਣਾ ਦਿਨ ਮਨਾਵੇ ਤਾਂ ਕੌਮੀ ਝੰਡਾ ਲਹਿਰਾਇਆ ਜਾਂਦਾ ਹੈ ।
  • ਲੋਕ ਸਭਾ, ਰਾਜ ਸਭਾ ਤੇ ਲੈਫਟੀਨੈਂਟ ਗਵਰਨਰਾਂ, ਸੁਪਰੀਮ ਕੋਰਟ, ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਗਵਰਨਰਾਂ ਦੇ ਸਰਕਾਰੀ ਨਿਵਾਸ ਸਥਾਨਾਂ ਤੇ ਕੌਮੀ ਝੰਡਾ ਰੋਜ਼ ਲਹਿਰਾਇਆ ਜਾਂਦਾ ਹੈ ।

ਪ੍ਰਸ਼ਨ 4.
ਕੌਮੀ ਝੰਡਾ ਕਿਸ ਤਰ੍ਹਾਂ ਲਹਿਰਾਇਆ ਜਾ ਸਕਦਾ ਹੈ ?
ਉੱਤਰ-

  • ਕੌਮੀ ਝੰਡਾ ਲਹਿਰਾਉਂਦੇ ਸਮੇਂ ਕੇਸਰੀ ਰੰਗ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ !
  • ਸਭਾਵਾਂ ਵਿਚ ਕੌਮੀ ਝੰਡਾ ਬੁਲਾਰੇ ਦੇ ਸਿਰ ਤੋਂ ਕਾਫ਼ੀ ਉੱਚਾ ਲਹਿਰਾਉਣਾ ਚਾਹੀਦਾ ਹੈ । ਕੌਮੀ ਝੰਡਾ ਬਾਕੀ ਦੀਆਂ ਸਾਰੀਆਂ ਸਜਾਵਟਾਂ ਤੋਂ ਉੱਪਰ ਹੋਣਾ ਚਾਹੀਦਾ ਹੈ ।
  • ਜਲੂਸ ਵਿਚ ਕੌਮੀ ਝੰਡਾ ਚੁੱਕਣ ਵਾਲੇ ਦੇ ਸੱਜੇ ਮੋਢੇ ਤੇ ਹੋਣਾ ਚਾਹੀਦਾ ਹੈ । ਇਹ ਬਿਲਕੁਲ ਸਿੱਧਾ ਹੋਣਾ ਚਾਹੀਦਾ ਹੈ ।

ਪ੍ਰਸ਼ਨ 5.
ਕੌਮੀ ਝੰਡਾ ਲਹਿਰਾਉਣ ਵੇਲੇ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ:
ਕੌਮੀ ਝੰਡਾ ਲਹਿਰਾਉਣ ਵੇਲੇ ਹੇਠ ਲਿਖੀਆਂ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ

  • ਕੇਸਰੀ ਰੰਗ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ ।
  • ਸਭਾਵਾਂ ਵਿਚ ਕੌਮੀ ਝੰਡਾ ਬੁਲਾਰੇ ਦੇ ਪਿੱਛੇ ਉਸ ਦੇ ਸਿਰ ਤੇ ਬਾਕੀ ਸਜਾਵਟ ਤੋਂ ਉੱਪਰ ਹੋਣਾ ਚਾਹੀਦਾ ਹੈ ।
  • ਜਲੁਸ ਵਿਚ ਝੰਡਾ ਸੱਜੇ ਮੋਢੇ ਤੇ ਹੋਣਾ ਚਾਹੀਦਾ ਹੈ ।
  • ਜਲਸਿਆਂ ਅਤੇ ਉਤਸਵਾਂ ਦੇ ਸਮੇਂ ਝੰਡਾ ਸਟੇਜ ਤੇ ਅੱਗੇ ਸੱਜੇ ਪਾਸੇ ਲਹਿਰਾਉਣਾ ਚਾਹੀਦਾ ਹੈ ।
  • ਝੰਡੇ ਨੂੰ ਤੇਜ਼ੀ ਨਾਲ ਚੜਾਉਣਾ ਤੇ ਹੌਲੀ-ਹੌਲੀ ਉਤਾਰਨਾ ਚਾਹੀਦਾ ਹੈ ।
  • ਝੰਡਾ ਸੂਰਜ ਨਿਕਲਣ ਤੋਂ ਪਹਿਲਾਂ ਚੜ੍ਹਾਉਣਾ ਤੇ ਸੂਰਜ ਛਿਪਣ ਤੇ ਉਤਾਰਨਾ ਚਾਹੀਦਾ ਹੈ ।
  • ਕੌਮੀ ਝੰਡੇ ਤੋਂ ਉੱਪਰ ਸਿਰਫ਼ ਯੂ. ਐਨ. ਓ. ਦਾ ਝੰਡਾ ਲਹਿਰਾਇਆ ਜਾ ਸਕਦਾ
    ਹੈ ।
  • ਕਿਸੇ ਨੂੰ ਸਲਾਮੀ ਦਿੰਦੇ ਸਮੇਂ ਕੌਮੀ ਝੰਡਾ ਹੇਠਾਂ ਨਹੀਂ ਝੁਕਾਇਆ ਜਾ ਸਕਦਾ ।
  • ਇਕ ਪੋਲ ਤੇ ਸਿਰਫ਼ ਇਕ ਝੰਡਾ ਹੀ ਲਹਿਰਾਇਆ ਜਾ ਸਕਦਾ ਹੈ !
  • ਝੰਡੇ ਨੂੰ ਨਾ ਹੀ ਪਾਣੀ ਵਿਚ ਡਿੱਗਣ ਦੇਣਾ ਚਾਹੀਦਾ ਹੈ ਤੇ ਨ ਹੀ ਜ਼ਮੀਨ ਨਾਲ ਛੂਹਣਾ ।
  • ਕਿਸੇ ਚਾਦਰ, ਥੈਲੇ, ਰੁਮਾਲ ਆਦਿ ਤੇ ਕੌਮੀ ਝੰਡਾ ਨਹੀ ਕੋਣਾ ਚਾਹੀਦਾ ।
  • ਇਸ਼ਤਿਹਾਰ ਵਿਚ ਸਰਕਾਰ ਹੀ ਕੌਮੀ ਝੰਡੇ ਦੇ ਸਕਦੀ ਹੈ ।
  • ਫਿੱਕੇ ਰੰਗ ਵਾਲੇ ਜਾਂ ਫਟੇ ਹੋਏ ਝੰਡੇ ਨੂੰ ਨਹੀਂ ਲਹਿਰਾਉਣਾ ਚਾਹੀਦਾ ।
  • ਕਿਸੇ ਵੱਡੇ ਵਿਅਕਤੀ ਦੀ ਮੌਤ ਤੇ ਕੌਮੀ ਝੰਡਾ ਅੱਧੀ ਉੱਚਾਈ ਤ ਲਹਿਰਾਇਆ ਜਾਂਦਾ ਹੈ ।

ਪ੍ਰਸ਼ਨ 6.
ਹੇਠ ਲਿਖੇ ਸ਼ਬਦਾਂ ਵਿੱਚੋਂ ਢੁੱਕਵੇਂ ਸ਼ਬਦਾਂ ਨਾਲ ਖ਼ਾਲੀ ਥਾਂਵਾਂ ਭਰੋ –
(ਰਾਸ਼ਟਰਪਤੀ, ਗਵਰਨਰ, ਲੈਫਟੀਨੈਂਟ ਗਵਰਨਰ, ਪ੍ਰਧਾਨ ਮੰਤਰੀ)
(ਉ) 15 ਅਗਸਤ ਨੂੰ ਲਾਲ ਕਿਲੇ ਤੇ ….. ਝੰਡਾ ਲਹਿਰਾਉਂਦਾ ਹੈ ।
(ਅ) 26 ਜਨਵਰੀ ਨੂੰ ਰਾਜ ਪੱਥ ਤੇ ….. ਝੰਡਾ ਲਹਿਰਾਉਂਦਾ ਹੈ ।
ਉੱਤਰ-
(ੳ) 15 ਅਗਸਤ ਨੂੰ ਲਾਲ ਕਿਲ੍ਹੇ ਤੇ ਪ੍ਰਧਾਨ ਮੰਤਰੀ ਝੰਡਾ ਲਹਿਰਾਉਂਦਾ ਹੈ ।
(ਆ) 26 ਜਨਵਰੀ ਨੂੰ ਰਾਜ ਪੱਥ ਤੇ ਰਾਸ਼ਟਰਪਤੀ ਝੰਡਾ ਲਹਿਰਾਉਂਦਾ ਹੈ ।

PSEB 6th Class Physical Education Guide ਕੌਮੀ ਝੰਡਾ Important Questions and Answers

ਪ੍ਰਸ਼ਨ 1.
ਕੌਮੀ ਝੰਡੇ ਵਿਚ ਕਿੰਨੇ ਰੰਗ ਹਨ ?
(ਉ) ਤਿੰਨ
(ਅ) ਚਾਰ
(ਇ) ਪੰਜ
(ਸ) ਕੋਈ ਨਹੀਂ ।
ਉੱਤਰ:
(ਉ) ਤਿੰਨ

ਪ੍ਰਸ਼ਨ 2.
ਕੌਮੀ ਝੰਡਾ ਕਦੋਂ ਲਹਿਰਾਇਆ ਜਾਂਦਾ ਹੈ ?
(ਉ) ਗਣਤੰਤਰ ਦਿਵਸ
(ਅ) ਸਵਤੰਤਰਤਾ ਦਿਵਸ
(ਇ) ਗਾਂਧੀ ਜੈਯੰਤੀ
(ਸ) ਉਪਰੋਕਤ ਸਾਰੇ ।
ਉੱਤਰ:
(ਸ) ਉਪਰੋਕਤ ਸਾਰੇ ।

PSEB 6th Class Physical Education Solutions Chapter 6 ਕੌਮੀ ਝੰਡਾ

ਪ੍ਰਸ਼ਨ 3.
ਕੌਮੀ ਝੰਡਾ ਲਹਿਰਾਉਣ ਵੇਲੇ ਕੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ ?
(ਉ) ਕੇਸਰੀ ਰੰਗ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ
(ਆ) ਜਲੂਸ ਵਿਚ ਝੰਡਾ ਸੱਜੇ ਮੋਢੇ ‘ਤੇ ਹੋਣਾ ਚਾਹੀਦਾ ਹੈ।
(ਇ) ਜਲਸਿਆਂ ਅਤੇ ਉਤਸਵਾਂ ਦੇ ਸਮੇਂ ਝੰਡਾ ਸਟੇਜ ਦੇ ਅੱਗੇ ਸੱਜੇ ਪਾਸੇ ਲਹਿਰਾਨਾ ਚਾਹੀਦਾ ਹੈ।
(ਸ) ਉਪਰੋਕਤ ਸਾਰੇ ।
ਉੱਤਰ:
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਕਿਸੇ ਦੇਸ਼ ਦਾ ਕੌਮੀ ਝੰਡਾ ਕਿਸ ਗੱਲ ਦਾ ਪ੍ਰਤੀਕ ਹੈ ?
(ਉ) ਸੱਭਿਆਚਾਰਕ ਅਤੇ ਸੱਭਿਅਤਾ ਦਾ
(ਅ) ਮਾਣ ਦਾ
(ਇ) ਸ਼ਾਨ ਦਾ
(ਸ) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ:
(ਉ) ਸੱਭਿਆਚਾਰਕ ਅਤੇ ਸੱਭਿਅਤਾ ਦਾ

ਪ੍ਰਸ਼ਨ 5.
ਸਾਡੇ ਕੌਮੀ ਝੰਡੇ ਵਿਚ ਕਿਹੜੇ-ਕਿਹੜੇ ਤਿੰਨ ਰੰਗ ਹਨ ?
(ਉ) ਕੇਸਰੀ
(ਆ) ਸਫੈਦ
(ਈ) ਹਰਾ
(ਸ) ਉਪਰੋਕਤ ਸਾਰੇ।
ਉੱਤਰ:
(ਉ) ਕੇਸਰੀ

ਪ੍ਰਸ਼ਨ 6.
ਰਾਸ਼ਟਰੀ ਝੰਡੇ ਵਿਚ ਚੱਕਰ ਦਾ ਨਿਸ਼ਾਨ ਕਿੱਥੋਂ ਲਿਆ ਗਿਆ ਹੈ ?
(ਉ) ਅਸ਼ੋਕ ਦੇ ਸਾਰਨਾਥ ਸਤੰਭ ਤੋਂ
(ਅ) ਤੀਰ ਕਮਾਨ ਤੋਂ
(ਇ) ਅਸਮਾਨ ਤੋਂ
(ਸ) ਉਪਰੋਕਤ ਵਿੱਚੋਂ ਕੋਈ ਨਹੀਂ।
ਉੱਤਰ:
(ਉ) ਅਸ਼ੋਕ ਦੇ ਸਾਰਨਾਥ ਸਤੰਭ ਤੋਂ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਸੇ ਦੇਸ਼ ਦਾ ਕੌਮੀ ਝੰਡਾ ਕਿਸ ਗੱਲ ਦਾ ਪ੍ਰਤੀਕ ਹੈ ?
ਉੱਤਰ:
ਸਭਿਆਚਾਰ ਅਤੇ ਸਭਿਅਤਾ ਦਾ ।

ਪ੍ਰਸ਼ਨ 2.
ਕੌਮੀ ਝੰਡੇ ਬਾਰੇ ਗਿਆਨ ਦੇਣ ਦਾ ਸਾਡੀ ਸਰਕਾਰ ਨੇ ਕਿੱਥੇ ਪ੍ਰਬੰਧ ਕੀਤਾ ਹੈ ?
ਉੱਤਰ:
ਸਕੂਲਾਂ ਅਤੇ ਕਾਲਜਾਂ ਵਿਚ ।

PSEB 6th Class Physical Education Solutions Chapter 6 ਕੌਮੀ ਝੰਡਾ

ਪ੍ਰਸ਼ਨ 3.
ਸਾਡੇ ਕੌਮੀ ਝੰਡੇ ਵਿਚ ਕਿਹੜੇ-ਕਿਹੜੇ ਤਿੰਨ ਰੰਗ ਹਨ ?
ਉੱਤਰ:
ਕੇਸਰੀ, ਸਫ਼ੈਦ ਤੇ ਹਰਾ ।

ਪ੍ਰਸ਼ਨ 4.
ਸਾਡੇ ਸੰਵਿਧਾਨ ਨੇ ਤਿਰੰਗਾ ਝੰਡਾ ਕਦੋਂ ਸਵੀਕਾਰ ਕੀਤਾ ?
ਉੱਤਰ:
22 ਜੁਲਾਈ, 1947 ਨੂੰ ।

ਪ੍ਰਸ਼ਨ 5.
ਕੌਮੀ ਝੰਡਾ ਸਭ ਤੋਂ ਪਹਿਲਾਂ ਲਾਲ ਕਿਲ੍ਹੇ ਤੇ ਕਦੋਂ ਲਹਿਰਾਇਆ ਗਿਆ ?
ਉੱਤਰ:
15 ਅਗਸਤ, 1947 ਦੀ ਰਾਤ ।

ਪ੍ਰਸ਼ਨ 6.
ਸਾਡੇ ਕੌਮੀ ਝੰਡੇ ਦਾ ਕੇਸਰੀ ਰੰਗ ਕਿਸ ਚੀਜ਼ ਦੀ ਨਿਸ਼ਾਨੀ ਹੈ ?
ਉੱਤਰ:
ਵੀਰਤਾ ਤੇ ਜੋਸ਼ ਦੀ ।

ਪ੍ਰਸ਼ਨ 7.
ਰਾਸ਼ਟਰੀ ਝੰਡੇ ਵਿਚ ਚੱਕਰ ਦਾ ਨਿਸ਼ਾਨ ਕਿੱਥੇ ਲਿਆ ਗਿਆ ਹੈ ?
ਉੱਤਰ:
ਅਸ਼ੋਕ ਦੇ ਸਾਰਨਾਥ ਸਤੰਭ ਤੋਂ ।

ਪ੍ਰਸ਼ਨ 8.
ਆਮ ਤੌਰ ਤੇ ਕੌਮੀ ਝੰਡਾ ਕਿਹੋ ਜਿਹੇ ਕੱਪੜੇ ਦਾ ਬਣਾਇਆ ਜਾਂਦਾ ਹੈ ?
ਉੱਤਰ:
ਖੱਦਰ ਦੇ ਕੱਪੜੇ ਦਾ ।

ਪ੍ਰਸ਼ਨ 9.
ਸਭ ਤੋਂ ਛੋਟੇ ਆਕਾਰ ਦਾ ਝੰਡਾ ਕਿੱਥੇ ਲਗਾਇਆ ਜਾਂਦਾ ਹੈ ?
ਉੱਤਰ:
ਕਾਰਾਂ ਉੱਤੇ ।

ਪ੍ਰਸ਼ਨ 10.
ਭਾਰਤ ਦੇ ਪ੍ਰਧਾਨ ਮੰਤਰੀ ਹਰ ਸਾਲ ਲਾਲ ਕਿਲ੍ਹੇ ਤੇ ਕਿਸ ਦਿਨ ਕੌਮੀ ਝੰਡਾ ਲਹਿਰਾਉਂਦੇ ਹਨ ?
ਉੱਤਰ:
15 ਅਗਸਤ ਨੂੰ ।

ਪ੍ਰਸ਼ਨ 11.
ਜਲੂਸ ਵੇਲੇ ਕੌਮੀ ਝੰਡਾ ਕਿਸ ਮੋਢੇ ਤੇ ਹੋਣਾ ਚਾਹੀਦਾ ਹੈ ?
ਉੱਤਰ:
ਸੱਜੇ ਮੋਢੇ ਤੇ ।

PSEB 6th Class Physical Education Solutions Chapter 6 ਕੌਮੀ ਝੰਡਾ

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਤੁਸੀਂ ਆਪਣੇ ਕੌਮੀ ਝੰਡੇ ਦੇ ਇਤਿਹਾਸ ਬਾਰੇ ਕੀ ਜਾਣਦੇ ਹੋ ?
ਉੱਤਰ:
1947 ਈ: ਵਿਚ ਸਾਡਾ ਦੇਸ਼ ਸਦੀਆਂ ਦੀ ਗੁਲਾਮੀ ਤੋਂ ਬਾਅਦ ਆਜ਼ਾਦ ਹੋਇਆ । ਦੇਸ਼ ਦੀ ਆਜ਼ਾਦੀ ਦੇ ਨਾਲ ਹੀ ਇਸ ਲਈ ਇਕ ਨਵਾਂ ਝੰਡਾ ਵੀ ਤਿਆਰ ਕੀਤਾ ਗਿਆ । 22 ਜੁਲਾਈ, 1947 ਨੂੰ ਸਾਡੇ ਤਿਰੰਗੇ ਝੰਡੇ ਨੂੰ ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ ਹੋਈ । 14-15 ਅਗਸਤ, 1947 ਦੀ ਰਾਤ ਨੂੰ ਇਸ ਨੂੰ ਲਾਲ ਕਿਲ੍ਹੇ ਉੱਤੇ ਦਿੱਲੀ ਵਿਚ ਲਹਿਰਾਇਆ ਗਿਆ ।

ਪ੍ਰਸ਼ਨ 2.
ਕੌਮੀ ਝੰਡੇ ਦੀ ਬਣਤਰ ਬਾਰੇ ਤਿੰਨ-ਚਾਰ ਸਤਰਾਂ ਲਿਖੋ ।
ਉੱਤਰ:
ਸਾਡਾ ਕੌਮੀ ਝੰਡਾ ਆਇਤਾਕਾਰ ਹੈ । ਇਸ ਵਿਚ ਤਿੰਨ ਵੱਖ-ਵੱਖ ਰੰਗਾਂ ਦੀਆਂ ਬਰਾਬਰ ਪੱਟੀਆਂ ਹੁੰਦੀਆਂ ਹਨ । ਇਸ ਲਈ ਇਸ ਨੂੰ ਤਿਰੰਗਾ ਝੰਡਾ ਕਿਹਾ ਜਾਂਦਾ ਹੈ । ਦਰਮਿਆਨ ਵਾਲੀ ਪੱਟੀ ਵਿਚ ‘ਗੋਲ ਚੱਕਰ’ ਦਾ ਨਿਸ਼ਾਨ ਹੁੰਦਾ ਹੈ । ਕੌਮੀ ਝੰਡੇ ਵਿਚ ਤਿੰਨ ਰੰਗ ਹੁੰਦੇ ਹਨ-ਕੇਸਰੀ, ਸਫ਼ੈਦ ਤੇ ਹਰਾ ।

ਪ੍ਰਸ਼ਨ 3.
ਕੌਮੀ ਝੰਡੇ ਤੋਂ ਸਾਨੂੰ ਕੀ ਪੇਰਣਾ ਮਿਲਦੀ ਹੈ ?
ਉੱਤਰ:
ਕੌਮੀ ਝੰਡੇ ਤੋਂ ਸਾਨੂੰ ਹੇਠ ਲਿਖੀ ਪ੍ਰੇਰਣਾ ਮਿਲਦੀ ਹੈ –

  • ਵੀਰ ਬਹਾਦਰ ਬਣਨਾ ।
  • ਤਪ ਤੇ ਤਿਆਗ ਕਰਨਾ | ਸੱਚਾਈ ਤੇ ਸ਼ਾਂਤੀ ਕਾਇਮ ਰੱਖਣਾ ।
  • ਅਕਸਰ ਮਿਹਨਤ ਕਰਦੇ ਰਹਿਣਾ ।
  • ਦੇਸ਼ ਨੂੰ ਉਪਜਾਊ ਅਤੇ ਖੁਸ਼ਹਾਲ ਬਣਾਉਣਾ ।

PSEB 6th Class Physical Education Solutions Chapter 6 ਕੌਮੀ ਝੰਡਾ

ਪ੍ਰਸ਼ਨ 4.
ਸਾਡੇ ਕੌਮੀ ਝੰਡੇ ਦੇ ਤਿੰਨ ਰੰਗ ਕਿਸ ਗੱਲ ਦੇ ਪ੍ਰਤੀਕ ਹਨ ?
ਉੱਤਰ:
ਕੇਸਰੀ ਰੰਗ ਤਿਆਗ ਅਤੇ ਵੀਰਤਾ ਦਾ ਪ੍ਰਤੀਕ ਹੈ | ਸਫੈਦ ਰੰਗ ਸ਼ਾਂਤੀ ਅਤੇ ਸੱਚਾਈ ਦੀ ਨਿਸ਼ਾਨੀ ਹੈ । ਹਰਾ ਰੰਗ ਸਾਡੇ ਦੇਸ਼ ਦੇ ਹਰੇ ਭਰੇ ਖੇਤਾਂ ਦੀ ਅਤੇ ਖ਼ੁਸ਼ਹਾਲੀ ਦੀ ਨਿਸ਼ਾਨੀ ਹੈ ।

PSEB 6th Class Physical Education Solutions Chapter 5 ਸੁਰਖਿਆ-ਸਿੱਖਿਆ

Punjab State Board PSEB 6th Class Physical Education Book Solutions Chapter 5 ਸੁਰਖਿਆ-ਸਿੱਖਿਆ Textbook Exercise Questions and Answers.

PSEB Solutions for Class 6 Physical Education Chapter 5 ਸੁਰਖਿਆ-ਸਿੱਖਿਆ

Physical Education Guide for Class 6 PSEB ਸੁਰਖਿਆ-ਸਿੱਖਿਆ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਸੁਰੱਖਿਆ ਸਿੱਖਿਆ ਕਿਸ ਨੂੰ ਆਖਦੇ ਹਨ ?
ਉੱਤਰ:
ਸੁਰੱਖਿਆ ਸਿੱਖਿਆ (Safety Education)-ਸੁਰੱਖਿਆ ਸਿੱਖਿਆ ਉਹ ਗਿਆਨ ਹੈ ਜਿਸ ਨਾਲ ਸਾਡੇ ਹਰ ਰੋਜ਼ ਦੇ ਜੀਵਨ ਵਿਚ ਹੋਣ ਵਾਲੀਆਂ ਦੁਰਘਟਨਾਵਾਂ ਦਾ ਪਤਾ ਚੱਲਦਾ ਹੈ । ਜੇਕਰ ਸਾਨੂੰ ਸੁਰੱਖਿਆ ਦੇ ਨਿਯਮਾਂ ਦਾ ਪਤਾ ਨਾ ਹੋਵੇ ਜਾਂ ਉਨ੍ਹਾਂ ਦਾ ਪਾਲਨ ਨਾ ਕਰੀਏ ਤਾਂ ਅਸੀਂ ਦੁਰਘਟਨਾਵਾਂ ਦਾ ਸ਼ਿਕਾਰ ਹੋ ਸਕਦੇ ਹਾਂ । ਸੁਰੱਖਿਆ ਸਿੱਖਿਆ ਉਹ ਸਿੱਖਿਆ ਹੈ ਜਿਹੜੀ ਸਾਨੂੰ ਦੁਰਘਟਨਾਵਾਂ ਅਤੇ ਟਕਰਾਉਣ ਤੋਂ ਬਚਾਉਂਦੀ ਹੈ | ਅੱਜ ਦੇ ਮਸ਼ੀਨੀ ਯੁਗ ਵਿਚ ਦੁਰਘਟਨਾਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ । ਅਖ਼ਬਾਰਾਂ ਵਿਚ ਹਰ ਰੋਜ਼ ਹੀ ਕਿਸੇ ਨਾ ਕਿਸੇ ਦੁਰਘਟਨਾ ਦੀ ਖ਼ਬਰ ਛਪਦੀ ਰਹਿੰਦੀ ਹੈ । ਇਸ ਲਈ ਸੁਰੱਖਿਆ ਸਿੱਖਿਆ ਦੀ ਬਹੁਤ ਹੀ ਜ਼ਿਆਦਾ ਲੋੜ ਹੈ : ਇਸ ਸਿੱਖਿਆ ਦੇ ਗਿਆਨ ਨਾਲ ਅਸੀਂ ਕਾਫ਼ੀ ਹੱਦ ਤਕ ਦੁਰਘਟਨਾਵਾਂ ਨੂੰ ਘੱਟ ਕਰ ਸਕਦੇ ਹਾਂ । ਜੇਕਰ ਅਸੀਂ ਸੁਰੱਖਿਆ ਸੰਬੰਧੀ ਨਿਯਮਾਂ ਦੀ ਪਾਲਣਾ ਕਰੀਏ ਤਾਂ ਕੋਈ ਕਾਰਨ ਨਹੀਂ ਕਿ ਅਸੀਂ ਦੁਰਘਟਨਾਵਾਂ ਦਾ ਸ਼ਿਕਾਰ ਬਣੀਏ । ਇਸ ਤਰ੍ਹਾਂ ਸੁਰੱਖਿਆ ਸਿੱਖਿਆ ਸਾਨੂੰ ਸੁਖੀ ਤੇ ਲੰਮਾ ਜੀਵਨ ਬਤੀਤ ਕਰਨ ਵਿਚ ਬਹੁਤ ਸਹਾਇਕ ਹੋ ਸਕਦੀ ਹੈ ।

ਪ੍ਰਸ਼ਨ 2.
ਸੁਰੱਖਿਆ ਸਿੱਖਿਆ ਦੀ ਕੀ ਲੋੜ ਹੈ ?
ਉੱਤਰ:
ਸੁਰੱਖਿਆ ਸਿੱਖਿਆ ਦੀ ਲੋੜ (Need for Safety Education)-
ਅੱਜ ਦਾ ਯੁੱਗ ਮਸ਼ੀਨਾਂ ਦਾ ਯੁੱਗ ਹੈ । ਅੱਜ ਆਵਾਜਾਈ ਦੇ ਸਾਧਨ ਬਹੁਤ ਹੀ ਵਿਕਸਿਤ ਤੇ ਤੇਜ਼ ਹਨ । ਸੜਕਾਂ ਉੱਤੇ ਟੈਫਿਕ ਦੀ ਭਰਮਾਰ ਹੁੰਦੀ ਹੈ । ਇਸ ਲਈ ਹਰ ਰੋਜ਼ ਅਨੇਕਾਂ ਦੁਰਘਟਨਾਵਾਂ ਹੁੰਦੀਆਂ ਹਨ । ਕੋਈ ਅਜਿਹਾ ਦਿਨ ਨਹੀਂ ਜਾਂਦਾ ਜਦੋਂ ਕਿ ਅਖ਼ਬਾਰਾਂ ਵਿਚ ਕਿਸੇ ਦੁਰਘਟਨਾ ਦਾ ਸਮਾਚਾਰ ਨਾ ਛਪੇ । ਕਿਤੇ ਦੋ ਕਾਰਾਂ ਦੀ ਟੱਕਰ ਹੁੰਦੀ ਹੈ । ਕਿਤੇ ਕਾਰ ਟਰੱਕ ਨਾਲ ਟਕਰਾਉਂਦੀ ਹੈ, ਕਿਤੇ ਬੱਸ ਕਿਸੇ ਖੱਡ ਵਿਚ ਡਿੱਗ ਜਾਂਦੀ ਹੈ ਅਤੇ ਕਿਤੇ ਸਕੂਲ ਜਾਂਦਾ ਬੱਚਾ ਕਾਰ ਜਾਂ ਟਰੱਕ ਹੇਠਾਂ ਆ ਜਾਂਦਾ ਹੈ । ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਨਾਲ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ । ਇਹਨਾਂ ਦੁਰਘਟਨਾਵਾਂ ਤੋਂ ਬਚਣ ਦਾ ਇਕੋ-ਇਕ ਇਲਾਜ ਸੁਰੱਖਿਆ ਸਿੱਖਿਆ ਹੈ । ਸੁਰੱਖਿਆ ਸਿੱਖਿਆ ਦੁਆਰਾ ਸਾਨੂੰ ਅਜਿਹੇ ਨਿਯਮਾਂ ਦੀ ਜਾਣਕਾਰੀ ਹੋ ਜਾਵੇਗੀ ਜਿਨ੍ਹਾਂ ਦੀ ਪਾਲਣਾ ਕਰ ਕੇ ਅਸੀਂ ਦੁਰਘਟਨਾਵਾਂ ਦਾ ਸ਼ਿਕਾਰ ਨਹੀਂ ਹੋ ਸਕਦੇ ।

ਇਸ ਲਈ ਅੱਜ ਦੇ ਯੁੱਗ ਵਿਚ ਸੁਰੱਖਿਆ ਸਿੱਖਿਆ ਦੀ ਬਹੁਤ ਹੀ ਜ਼ਿਆਦਾ ਲੋੜ ਹੈ ।

  • ਸੁਰੱਖਿਆ ਸਿੱਖਿਆ ਨਾਲ ਸਾਨੂੰ ਹੋਰ ਰੋਜ਼ ਹੋਣ ਵਾਲੀਆਂ ਦੁਰਘਟਨਾਵਾਂ ਤੇ ਕਾਬੂ ਪਾਉਣ ਦਾ ਮੌਕਾ ਮਿਲਦਾ ਹੈ ।
  • ਸੁਰੱਖਿਆ ਸਿੱਖਿਆ ਸਾਨੂੰ ਸਰਲਤਾ ਨਾਲ ਸੜਕ ਪਾਰ ਕਰਨ ਵਿਚ ਸਹਾਇਤਾ ਕਰਦੀ
    ਹੈ ।
  • ਸੁਰੱਖਿਆ ਸਿੱਖਿਆ ਦੇ ਗਿਆਨ ਨਾਲ ਅਸੀਂ ਸੜਕ ਦੇ ਚੌਰਾਹੇ ਤੇ ਖੜੇ ਸਿਪਾਹੀ ਦੇ ਇਸ਼ਾਰਿਆਂ ਨੂੰ ਸਮਝ ਸਕਦੇ ਹਾਂ ਅਤੇ ਦੁਰਘਟਨਾਵਾਂ ਤੋਂ ਬਚ ਸਕਦੇ ਹਾਂ ।
  • ਸੁਰੱਖਿਆ ਦੇ ਗਿਆਨ ਕਰਕੇ ਅਸੀਂ ਸੜਕ ਦੇ ਹਮੇਸ਼ਾਂ ਖੱਬੇ ਹੱਥ ਚਲਾਂਗੇ ।
  • ਸੁਰੱਖਿਆ ਸਿੱਖਿਆ ਦੇ ਨਿਯਮਾਂ ਦੀ ਜਾਣਕਾਰੀ ਹੋਣ ਨਾਲ ਅਸੀਂ ਆਪਣੇ ਤੋਂ ਅੱਗੇ ਵਾਲੇ ਸਾਈਕਲ, ਕਾਰ, ਸਕੂਟਰ, ਰਿਕਸ਼ਾ ਆਦਿ ਦੇ ਅੱਗੇ ਹੋਣ ਤੇ ਅਸੀਂ ਉਸ ਦੇ ਸੱਜੇ ਪਾਸੇ ਤੋਂ ਅੱਗੇ ਨਿਕਲਾਂਗੇ ।

PSEB 6th Class Physical Education Solutions Chapter 5 ਸੁਰਖਿਆ-ਸਿੱਖਿਆ

ਪ੍ਰਸ਼ਨ 3.
ਘਰ ਜਾਂ ਸਕੂਲ ਵਿਚ ਸੱਟਾਂ ਲੱਗਣ ਦੇ ਕੀ ਕਾਰਨ ਹਨ ?
ਉੱਤਰ-
ਇਹ ਆਮ ਵੇਖਣ ਵਿਚ ਆਉਂਦਾ ਹੈ ਕਿ ਸਾਡੇ ਘਰਾਂ ਅਤੇ ਸਕੂਲਾਂ ਵਿਚ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ | ਘਰ ਜਾਂ ਸਕੂਲ ਵਿਚ ਸੱਟਾਂ ਲੱਗਣ ਦੇ ਵੱਖ-ਵੱਖ ਕਾਰਨਾਂ ਦਾ ਵਰਣਨ ਇਸ ਤਰ੍ਹਾਂ ਹੈ: ਘਰ ਵਿਚ ਸੱਟ ਲੱਗਣ ਦੇ ਕਾਰਨ (Causes of Injuries at Home-ਘਰਾਂ ਵਿਚ ਅਕਸਰ ਦੁਰਘਟਨਾਵਾਂ ਰਸੋਈ ਘਰ, ਗੁਸਲਖ਼ਾਨੇ, ਰਿਹਾਇਸ਼ੀ ਕਮਰਿਆਂ, ਪੌੜੀਆਂ ਜਾਂ ਵਿਹੜੇ ਵਿਚ ਹੁੰਦੀਆਂ ਹਨ ।

ਇਹਨਾਂ ਥਾਂਵਾਂ ਤੇ ਦੁਰਘਟਨਾਵਾਂ ਹੋਣ ਦੇ ਕਾਰਨ ਇਸ ਤਰ੍ਹਾਂ ਹਨ :

(ੳ) ਰਸੋਈ ਘਰ ਵਿਚ ਦੁਰਘਟਨਾ ਦੇ ਕਾਰਨ (Causes of Injuries at Kitchen)-

  • ਧੂੰਏਂ ਦੇ ਨਿਕਾਸ ਦਾ ਠੀਕ ਪ੍ਰਬੰਧ ਨਾ ਹੋਣਾ ।
  • ਰੌਸ਼ਨੀ ਦਾ ਉੱਚਿਤ ਪ੍ਰਬੰਧ ਨਾ ਹੋਣਾ ।
  • ਰਸੋਈ ਘਰ ਦੇ ਫ਼ਰਸ਼ ਦਾ ਵਧੇਰੇ ਤਿਲਕਵਾਂ ਹੋਣਾ ।
  • ਰਸੋਈ ਘਰ ਵਿਚ ਬਿਜਲੀ ਦੀਆਂ ਤਾਰਾਂ ਨੰਗੀਆਂ ਹੋਣਾ ।
  • ਅੱਗ ਭੜਕਾਉ ਕੱਪੜੇ ਪਹਿਨ ਕੇ ਰਸੋਈ ਵਿਚ ਕੰਮ ਕਰਨਾ ।
  • ਰਸੋਈ ਘਰ ਦੀ ਚੰਗੀ ਤਰ੍ਹਾਂ ਸਫ਼ਾਈ ਨਾ ਹੋਣਾ ।
  • ਚਾਕੂ, ਛੁਰੀਆਂ ਆਦਿ ਚੀਜ਼ਾਂ ਦਾ ਟਿਕਾਣੇ ਤੇ ਨਾ ਪਏ ਹੋਣਾ ।
  • ਬਲਦੀਆਂ ਹੋਈਆਂ ਲੱਕੜੀਆਂ ਅਤੇ ਕੋਲਿਆਂ ਦੇ ਪ੍ਰਤੀ ਲਾਪਰਵਾਹੀ ਵਰਤਣਾ ।
  • ਮਿੱਟੀ ਦੇ ਤੇਲ ਆਦਿ ਦਾ ਠੀਕ ਥਾਂ ਤੇ ਪਿਆ ਨਾ ਹੋਣਾ ।
  • ਰਸੋਈ ਵਿਚ ਸਾਬਣ, ਜੂਠੇ ਭਾਂਡਿਆਂ ਆਦਿ ਦਾ ਖਿਲਰੇ ਹੋਣਾ ।

(ਅ) ਗੁਸਲਖਾਨੇ ਵਿਚ ਦੁਰਘਟਨਾ ਦੇ ਕਾਰਨ (Causes of Injuries at Bathroom)

  • ਗੁਸਲਖਾਨੇ ਦੇ ਫ਼ਰਸ਼ ‘ਤੇ ਸਾਬਣ, ਤੇਲ ਆਦਿ ਖਿਲਾਰਨਾ |
  • ਗੁਸਲਖਾਨੇ ਦੀ ਜਗ੍ਹਾ ਤੰਗ ਹੋਣੀ ।
  • ਗੁਸਲਖਾਨੇ ਵਿਚ ਪਾਣੀ ਦੀ ਟੂਟੀ ਜਾਂ ਫੱਵਾਰੇ ਦਾ ਠੀਕ ਉੱਚਾਈ ਤੇ ਨਾ ਹੋਣਾ ।
  • ਗੁਸਲਖਾਨੇ ਵਿਚ ਬਲੇਡ, ਸੂਈ, ਪਿੰਨ, ਦਵਾਈ ਦੀ ਸ਼ੀਸ਼ੀ ਆਦਿ ਪਏ ਹੋਣਾ ।
  • ਗੁਸਲਖਾਨੇ ਵਿਚ ਕਿੱਲੀਆਂ ਦਾ ਠੀਕ ਥਾਂ ਤੇ ਲੱਗਾ ਨਾ ਹੋਣਾ ।
  • ਗੁਸਲਖਾਨੇ ਵਿਚ ਫ਼ਰਸ਼ ਉੱਤੇ ਕਾਈ ਆਦਿ ਦਾ ਜੰਮਣਾ ।

(ਇ) ਰਿਹਾਇਸ਼ੀ ਕਮਰੇ ਵਿਚ ਦੁਰਘਟਨਾ ਦੇ ਕਾਰਨ (Causes of Injuries at Living Room)

  • ਫ਼ਰਸ਼ ਤੇ ਬੱਚਿਆਂ ਦੇ ਖਿਡੌਣੇ ਖਿੱਲਰੇ ਹੋਣਾ ।
  • ਫ਼ਰਸ਼ ਤਿਲਕਵੇਂ ਹੋਣਾ ।
  • ਫ਼ਰਸ਼ ਤੇ ਵਿਛੇ ਦਰੀ ਅਤੇ ਗਲੀਚੇ ਦਾ ਮੜਿਆ ਹੋਣਾ ।
  • ਫ਼ਰਨੀਚਰ ਸਹੀ ਟਿਕਾਣੇ ਨਾ ਪਿਆ ਹੋਣਾ ।
  • ਸਿਗਰਟ, ਬੀੜੀ ਆਦਿ ਦੇ ਬਲਦੇ ਟੁਕੜਿਆਂ ਨੂੰ ਇਧਰ-ਉਧਰ ਫ਼ਰਸ਼ ਤੇ ਸੁੱਟਣਾ ।
  • ਕਮਰੇ ਵਿਚ ਰੌਸ਼ਨੀ ਦਾ ਠੀਕ ਪ੍ਰਬੰਧ ਨਾ ਹੋਣਾ ।
  • ਸਰਦੀਆਂ ਵਿਚ ਬਲਦੀ ਹੋਈ ਅੰਗੀਠੀ ਰੱਖ ਕੇ ਸੌਂ ਜਾਣਾ ।
  • ਤੁਰਨ ਫਿਰਨ ਵਿਚ ਰੁਕਾਵਟਾਂ ਦਾ ਹੋਣਾ ।
  • ਬੰਦੂਕ, ਪਿਸਤੌਲ ਅਤੇ ਕਿਰਪਾਨ ਦਾ ਸਹੀ ਟਿਕਾਣੇ ਤੇ ਨਾ ਪਿਆ ਹੋਣਾ ।
  • ਬਿਸਤਰਿਆਂ ਉੱਤੇ ਕੈਂਚੀ, ਚਾਕੂ ਆਦਿ ਪਏ ਹੋਣਾ ।

(ਸ) ਪੌੜੀਆਂ ਵਿਚ ਦੁਰਘਟਨਾ ਦੇ ਕਾਰਨ (Causes of Injuries on Stairs)-

  1. ਪੌੜੀਆਂ ਵਿਚ ਰੌਸ਼ਨੀ ਦਾ ਠੀਕ ਪ੍ਰਬੰਧ ਨਾ ਹੋਣਾ ।
  2. ਪੌੜੀਆਂ ਦਾ ਤੰਗ ਹੋਣਾ ।
  3. ਪੌੜੀਆਂ ਵਿਚ ਚੜ੍ਹਦੇ ਜਾਂ ਉਤਰਦੇ ਸਮੇਂ ਮਜ਼ਬੂਤ ਸਹਾਰੇ ਦਾ ਨਾ ਹੋਣਾ |
  4. ਆਖ਼ਰੀ ਜਾਂ ਪਹਿਲੀ ਪੌੜੀ ਦੀ ਖ਼ਾਸ ਨਿਸ਼ਾਨੀ ਨਾ ਹੋਣਾ ।
  5. ਪੌੜੀਆਂ ਵਿਚ ਮੰਜੇ, ਸਾਈਕਲ ਜਾਂ ਹੋਰ ਸਾਮਾਨ ਰੱਖਣਾ ।

(ਹ) ਵਿਹੜੇ ਵਿਚ ਦੁਰਘਟਨਾ ਦੇ ਕਾਰਨ (Causes of Injuries at Lawn)

  • ਵਿਹੜੇ ਦਾ ਸਮਤਲ ਨਾ ਹੋਣਾ ।
  • ਵਿਹੜੇ ਵਿਚ ਕੂੜਾ-ਕਰਕਟ ਖਿਲਰਿਆ ਹੋਣਾ ।
  • ਪਸ਼ੂਆਂ ਦਾ ਕਿੱਲਾ ਵਿਹੜੇ ਵਿਚ ਗੱਡਿਆ ਹੋਣਾ ।
  • ਬੱਚਿਆਂ ਦੁਆਰਾ ਖੇਡਦੇ ਸਮੇਂ ਵਿਹੜੇ ਵਿਚ ਟੋਏ ਪੁੱਟਣਾ ।
  • ਪਸ਼ੂਆਂ ਦਾ ਚਾਰਾ ਆਦਿ ਵਿਹੜੇ ਵਿਚ ਖਿਲਰਿਆ ਹੋਣਾ ।

ਸਕੂਲਾਂ ਵਿਚ ਦੁਰਘਟਨਾਵਾਂ ਦੇ ਕਾਰਨ (Causes of Injuries at School)ਦੁਰਘਟਨਾਵਾਂ ਸਿਰਫ਼ ਘਰਾਂ ਵਿਚ ਹੀ ਨਹੀਂ ਹੁੰਦੀਆਂ ਬਲਕਿ ਸਕੂਲਾਂ ਵਿਚ ਵੀ ਹੋ ਜਾਂਦੀਆਂ ਹਨ । ਸਕੂਲਾਂ ਵਿਚ ਦੁਰਘਟਨਾਵਾਂ ਦੇ ਹੇਠ ਲਿਖੇ ਕਾਰਨ ਹਨ: –

  • ਖੇਡਾਂ ਦੇ ਮੈਦਾਨ ਸਾਫ਼-ਸੁਥਰੇ ਅਤੇ ਪੱਧਰੇ ਨਾ ਹੋਣੇ ।
  • ਖੇਡ ਦੇ ਟੁੱਟੇ-ਫੁੱਟੇ ਸਾਮਾਨ ਦਾ ਇਧਰ-ਉਧਰ ਖਿਲਰੇ ਪਏ ਹੋਣਾ ।
  • ਸਕੂਲਾਂ ਦੇ ਫ਼ਰਸ਼ ਗੰਦੇ ਜਾਂ ਤਿਲਕਵੇਂ ਹੋਣਾ ।
  • ਬੱਚਿਆਂ ਦੁਆਰਾ ਕੇਲੇ, ਸੰਤਰੇ ਆਦਿ ਦੇ ਛਿਲਕੇ ਇਧਰ-ਉਧਰ ਸੁੱਟਣਾ ।
  • ਸਕੂਲਾਂ ਦੇ ਪਿਸ਼ਾਬਖਾਨੇ ਜਾਂ ਟੱਟੀ ਵਿਚ ਤਿਲ੍ਹਕਣ ਹੋਣਾ ।
  • ਖੇਡਾਂ ਵਿਚ ਅਨਾੜੀ ਖਿਡਾਰੀਆਂ ਦਾ ਹਿੱਸਾ ਲੈਣਾ ।
  • ਖੇਡਾਂ ਦੀ ਟ੍ਰੇਨਿੰਗ ਟਰੇਂਡ ਅਧਿਆਪਕਾਂ ਦੁਆਰਾ ਨਾ ਦੇਣਾ ।

ਪ੍ਰਸ਼ਨ 4.
ਘਰ ਵਿਚ ਸੱਟਾਂ ਤੋਂ ਬਚਾਅ ਦੇ ਕੀ-ਕੀ ਤਰੀਕੇ ਹਨ ?
ਉੱਤਰ-
ਘਰ ਵਿਚ ਬਚਾਅ ਦੇ ਤਰੀਕੇ (Methods of Safety at Home) -ਘਰਾਂ ਵਿਚ ਦੁਰਘਟਨਾਵਾਂ ਤੋਂ ਬਚਾਓ ਦੇ ਮੁੱਖ ਤਰੀਕੇ ਹੇਠਾਂ ਲਿਖੇ ਹਨ

  • ਘਰ ਵਿਚ ਰੌਸ਼ਨੀ ਦਾ ਠੀਕ ਪ੍ਰਬੰਧ ਕਰਨਾ ਚਾਹੀਦਾ ਹੈ ।
  • ਰਸੋਈ ਵਿਚ ਧੂੰਏਂ ਦੇ ਨਿਕਾਸ ਦਾ ਵੀ ਉੱਚਿਤ ਪ੍ਰਬੰਧ ਕਰਨਾ ਚਾਹੀਦਾ ਹੈ ।
  • ਘਰ ਵਿਚ ਬਿਜਲੀ ਦੀਆਂ ਤਾਰਾਂ ਨੰਗੀਆਂ ਨਹੀਂ ਰੱਖਣੀਆਂ ਚਾਹੀਦੀਆਂ ।
  • ਕਮਰਿਆਂ ਦੇ ਫ਼ਰਸ਼ ਦੀ ਖੂਬ ਚੰਗੀ ਤਰ੍ਹਾਂ ਸਫ਼ਾਈ ਰੱਖਣੀ ਚਾਹੀਦੀ ਹੈ ।
  • ਗੁਸਲਖ਼ਾਨੇ ਦੇ ਫ਼ਰਸ਼ ਤੇ ਕਾਈ ਨਹੀਂ ਜੰਮਣ ਦੇਣੀ ਚਾਹੀਦੀ ।
  • ਘਰ ਵਿਚ ਸਾਰਾ ਸਾਮਾਨ ਠੀਕ ਟਿਕਾਣੇ ਤੇ ਰੱਖਣਾ ਚਾਹੀਦਾ ਹੈ ।
  • ਫ਼ਰਸ਼ ਉੱਤੇ ਚਾਕੂ, ਕੈਂਚੀ ਆਦਿ ਨਹੀਂ ਰੱਖਣਾ ਚਾਹੀਦਾ । ਇਹਨਾਂ ਨੂੰ ਵਰਤਣ ਤੋਂ ਬਾਅਦ ਕਿਸੇ ਉੱਚੀ ਥਾਂ ਤੇ ਰੱਖ ਦੇਣਾ ਚਾਹੀਦਾ ਹੈ ।
  • ਰਸੋਈ ਵਿਚ ਅੱਗ ਭੜਕਾਉ ਕੱਪੜੇ ਪਾ ਕੇ ਕੰਮ ਨਹੀਂ ਕਰਨਾ ਚਾਹੀਦਾ ।
  • ਸਿਗਰਟ ਅਤੇ ਬੀੜੀਆਂ ਦੇ ਬਲਦੇ ਹੋਏ ਟੋਟੇ ਫ਼ਰਸ਼ ਤੇ ਇਧਰ-ਉਧਰ ਨਹੀਂ ਸੁੱਟਣੇ ਚਾਹੀਦੇ ।
  • ਸਰਦੀਆਂ ਵਿਚ ਬਲਦੀ ਹੋਈ ਅੰਗੀਠੀ ਕਮਰੇ ਵਿਚ ਰੱਖ ਕੇ ਨਹੀਂ ਸੌਣਾ ਚਾਹੀਦਾ ।
  • ਪੌੜੀਆਂ ਵਿਚ ਮੰਜੇ, ਸਾਈਕਲ ਆਦਿ ਸਾਮਾਨ ਨਹੀਂ ਰੱਖਣਾ ਚਾਹੀਦਾ ।
  • ਪੌੜੀਆਂ ਵਿਚ ਚੜ੍ਹਨ ਜਾਂ ਉਤਰਨ ਲਈ ਮਜ਼ਬੂਤ ਸਹਾਰੇ ਹੋਣੇ ਚਾਹੀਦੇ ਹਨ ।
  • ਘਰ ਦਾ ਵਿਹੜਾ ਸਾਫ਼ ਸੁਥਰਾ ਅਤੇ ਪੱਧਰਾ ਹੋਣਾ ਚਾਹੀਦਾ ਹੈ ।
  • ਪਸ਼ੂਆਂ ਦਾ ਚਾਰਾ ਤੇ ਹੋਰ ਸਾਮਾਨ ਵਿਹੜੇ ਵਿਚ ਖਿਲਰਿਆ ਨਹੀਂ ਹੋਣਾ ਚਾਹੀਦਾ ।
  • ਘਰ ਦਾ ਸਾਰਾ ਫ਼ਰਨੀਚਰ ਟਿਕਾਣੇ ਸਿਰ ਪਿਆ ਹੋਣਾ ਚਾਹੀਦਾ ਹੈ ।

PSEB 6th Class Physical Education Solutions Chapter 5 ਸੁਰਖਿਆ-ਸਿੱਖਿਆ

ਪ੍ਰਸ਼ਨ 5.
ਸੁਰੱਖਿਆ ਸਿੱਖਿਆ ਦੀ ਜ਼ਿੰਮੇਦਾਰੀ ਕਿਸ-ਕਿਸ ਦੀ ਹੈ ?
ਉੱਤਰ-
ਸੁਰੱਖਿਆ ਸਿੱਖਿਆ ਦੀ ਜ਼ਿੰਮੇਦਾਰੀ (Responsibility for Safety Education)-ਸੁਰੱਖਿਆ ਸਿੱਖਿਆ ਦੀ ਜ਼ਿੰਮੇਦਾਰੀ ਕਿਸੇ ਇਕ ਵਿਅਕਤੀ ਜਾਂ ਸੰਸਥਾ ਦੀ ਨਹੀਂ ਹੈ, ਇਹ ਤਾਂ ਮਾਪਿਆਂ, ਅਧਿਆਪਕਾਂ, ਨਗਰਪਾਲਿਕਾ, ਸਰਕਾਰ ਅਤੇ ਸਮਾਜ ਦੀ ਸਾਂਝੀ ਜ਼ਿੰਮੇਦਾਰੀ ਹੈ । ‘ ਘਰ ਨੂੰ ਮੁੱਢਲੀ ਪਾਠਸ਼ਾਲਾ ਕਿਹਾ ਜਾਂਦਾ ਹੈ । ਬੱਚਾ ਆਪਣਾ ਵਧੇਰੇ ਸਮਾਂ ਘਰ ਵਿਚ ਬਤੀਤ ਕਰਦਾ ਹੈ । ਇਸ ਲਈ ਮਾਤਾ-ਪਿਤਾ ਦੀ ਜ਼ਿੰਮੇਦਾਰੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸੁਰੱਖਿਆ ਸੰਬੰਧੀ ਗਿਆਨ ਦੇਣ । ਇਸ ਨਾਲ ਬੱਚੇ ਦੁਰਘਟਨਾਵਾਂ ਦਾ ਸ਼ਿਕਾਰ ਨਹੀਂ ਹੋਣਗੇ । ਘਰ ਤੋਂ ਬਾਅਦ ਸਕੂਲ ਅਜਿਹੀ ਜਗ੍ਹਾ ਹੈ ਜਿੱਥੇ ਬੱਚਾ ਪੰਜ ਛੇ ਘੰਟੇ ਬਤੀਤ ਕਰਦਾ ਹੈ | ਸਕੂਲ ਵਿਚ ਅਧਿਆਪਕਾਂ ਦਾ ਫ਼ਰਜ਼ ਹੈ ਕਿ ਉਹ ਬੱਚਿਆਂ ਨੂੰ ਸੁਰੱਖਿਆ ਸਿੱਖਿਆ ਦੇਣ ਤਾਂ ਜੋ ਉਹ ਸਕੂਲ ਆਉਂਦੇ ਜਾਂਦੇ ਹੋਏ ਜਾਂ ਮੈਦਾਨ ਵਿਚ ਖੇਡਦੇ ਹੋਏ ਕਿਸੇ ਦੁਰਘਟਨਾ ਦਾ ਸ਼ਿਕਾਰ ਨਾ ਹੋਣ । ਇਸੇ ਤਰ੍ਹਾਂ ਨਗਰਪਾਲਿਕਾ ਅਤੇ ਸਰਕਾਰ ਦੀ ਵੀ ਜ਼ਿੰਮੇਦਾਰੀ ਬਣਦੀ ਹੈ ਕਿ ਉਹ ਲੋਕਾਂ ਨੂੰ ਸੁਰੱਖਿਆ ਸੰਬੰਧੀ ਜਾਣਕਾਰੀ ਦੇਵੇ । ਇਸ ਨਾਲ ਹਰ ਰੋਜ਼ ਹੋਣ ਵਾਲੀਆਂ ਦੁਰਘਟਨਾਵਾਂ ਵਿਚ ਕਮੀ ਆਵੇਗੀ । ਲੋਕ ਲੰਬੀ ਜ਼ਿੰਦਗੀ ਗੁਜ਼ਾਰ ਸਕਣਗੇ ।

ਪ੍ਰਸ਼ਨ 6.
ਸੁਰੱਖਿਆ ਲਈ ਕਿਹੜੇ-ਕਿਹੜੇ ਅਦਾਰੇ ਸਹਾਇਕ ਹੋ ਸਕਦੇ ਹਨ ਤੇ ਕਿਵੇਂ ?
ਉੱਤਰ-
ਸੁਰੱਖਿਆ ਲਈ ਸਹਾਇਕ ਅਦਾਰੇ-ਸੁਰੱਖਿਆ ਲਈ ਹੇਠ ਲਿਖੇ ਅਦਾਰੇ ਸਹਾਇਤਾ ਪ੍ਰਦਾਨ ਕਰ ਸਕਦੇ ਹਨ :

  1. ਸਕੂਲ ਅਤੇ ਕਾਲਜ (School and Colleges)-ਸਕੂਲਾਂ ਅਤੇ ਕਾਲਜਾਂ ਵਿਚ ਵੀ ਅਧਿਆਪਕ ਨੂੰ ਵਿਦਿਆਰਥੀਆਂ ਨੂੰ ਸੁਰੱਖਿਆ ਦੇ ਨਿਯਮਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ।
  2. ਨਗਰਪਾਲਿਕਾ (Municipal Committee-ਨਗਰਪਾਲਿਕਾ ਨੂੰ ਵੀ ਸਿਨਮੇ, ਸਲਾਈਡਾਂ ਅਤੇ ਨੁਮਾਇਸ਼ਾਂ ਦੁਆਰਾ ਸੁਰੱਖਿਆ ਸੰਬੰਧੀ ਨਿਯਮਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ ।
  3. ਸਮਾਜ (Society)-ਸਮਾਜ ਵੀ ਸੁਰੱਖਿਆ ਲਈ ਸਹਾਇਕ ਹੋ ਸਕਦਾ ਹੈ । ਸਮਾਜ ਨੂੰ ਲੋਕਾਂ ਨੂੰ ਸੁਰੱਖਿਆ ਸੰਬੰਧੀ ਕਰਤੱਵਾਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ । ਲੋਕਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਸੜਕਾਂ, ਗਲੀਆਂ ਆਦਿ ਵਿਚ ਛਿਲਕੇ ਨਾ ਸੁੱਟਣ ! ਜੇਕਰ ਸੜਕ ਤੇ ਕੋਈ ਰੁਕਾਵਟ ਹੋਵੇ ਤਾਂ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕਰਨ ।
  4. ਸਰਕਾਰ (Government)-ਸਰਕਾਰ ਵੀ ਲੋਕਾਂ ਦੀ ਸੁਰੱਖਿਆ ਵਿਚ ਬਹੁਤ ਜ਼ਿਆਦਾ ਸਹਾਇਤਾ ਕਰ ਸਕਦੀ ਹੈ । ਸਰਕਾਰ ਨੂੰ ਪੈਦਲ ਚੱਲਣ ਵਾਲਿਆਂ ਲਈ ਸੜਕ ਤੇ ਫੁਟਪਾਥ ਬਣਾਉਣੇ ਚਾਹੀਦੇ ਹਨ | ਸੜਕਾਂ ਅਤੇ ਗਲੀਆਂ ਵਿਚ ਰੌਸ਼ਨੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ । ਲੋਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ।ਟੈਫਿਕ ਨੂੰ ਕਾਬੂ ਰੱਖਣ ਲਈ ਹਰ ਚੌਕ ਵਿਚ ਸਿਪਾਹੀ ਜਾਂ ਟੈਫਿਕ ਲਾਈਟ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।

ਪ੍ਰਸ਼ਨ 7.
ਜ਼ਹਿਰੀਲੀ ਗੈਸ ਤੋਂ ਹੋਣ ਵਾਲੇ ਨੁਕਸਾਨ ਲਿਖੋ ।
ਉੱਤਰ-
ਜ਼ਹਿਰੀਲੀ ਗੈਸ ਦੇ ਲੀਕ ਹੋਣ ਤੇ ਸਾਡੀ ਜ਼ਿੰਦਗੀ ਖ਼ਤਰੇ ਵਿਚ ਪੈ ਸਕਦੀ ਹੈ । ਕਈ ਵਾਰ ਅਸੀਂ ਪੱਥਰ ਦੀ ਅੰਗੀਠੀ ਆਦਿ ਬਾਲ ਕੇ ਆਪਣੇ ਸੌਣ ਵਾਲੇ ਕਮਰੇ ਵਿਚ ਰੱਖ ਕੇ ਸੌਂ ਜਾਂਦੇ ਹਾਂ ਅਤੇ ਇਹ ਅੰਗੀਠੀ ਪੱਥਰ ਦੇ ਕੋਲਿਆਂ ਦੀ ਹੁੰਦੀ ਹੈ । ਸਰਦੀ ਦੇ ਕਾਰਨ ਦਰਵਾਜ਼ੇ ਅਤੇ ਖਿੜਕੀਆਂ ਵੀ ਬੰਦ ਕਰ ਲੈਂਦੇ ਹਾਂ ਜਿਸ ਕਾਰਨ ਕਮਰੇ ਵਿਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਨਾਲ ਸਾਹ ਲੈਣਾ ਔਖਾ ਹੋ ਜਾਂਦਾ ਹੈ ਅਤੇ ਸਾਡਾ ਜੀਵਨ ਵੀ ਖ਼ਤਰੇ ਵਿਚ ਪੈ ਜਾਂਦਾ ਹੈ ।
ਬਚਾਓ (Safety-ਸੌਣ ਵਾਲਾ ਕਮਰਾ ਹਵਾਦਾਰ ਹੋਣਾ ਚਾਹੀਦਾ ਹੈ | ਕਮਰੇ ਵਿਚ ਤਾਜ਼ੀ ਹਵਾ ਦਾ ਖਾਸ ਇੰਤਜ਼ਾਮ ਹੋਣਾ ਚਾਹੀਦਾ ਹੈ, ਜਿਸ ਨਾਲ ਤਾਜ਼ੀ ਹਵਾ ਕਮਰੇ ਵਿਚ ਆਉਂਦੀ ਰਹੇ ਅਤੇ ਗੰਦੀ ਹਵਾ ਬਾਹਰ ਨਿਕਲਦੀ ਰਹੇ ਤੇ ਕਮਰੇ ਵਿਚ ਆਕਸੀਜਨ ਦੀ ਮਾਤਰਾ ਪੂਰੀ ਰਹੇ ।

PSEB 6th Class Physical Education Guide ਸੁਰਖਿਆ-ਸਿੱਖਿਆ Important Questions and Answers

ਪ੍ਰਸ਼ਨ 1.
ਸੁਰੱਖਿਆ-ਸਿੱਖਿਆ ਦੀ ਕੀ ਲੋੜ ਹੈ ?
(ਉ) ਸੁਰੱਖਿਆ ਸਿੱਖਿਆ ਨਾਲ ਹਰ ਰੋਜ਼ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਬਚਿਆ ਜਾਂਦਾ ਹੈ।
(ਅ) ਸੁਰੱਖਿਆ ਦੇ ਗਿਆਨ ਕਰਕੇ ਅਸੀਂ ਸਕੂਲ ਦੇ ਖੱਬੇ ਪਾਸੇ ਚਲਦੇ ਹਾਂ ।
(ਈ) ਸੁਰੱਖਿਆ ਸਿੱਖਿਆ ਰਾਹੀਂ ਅਸੀਂ ਸੜਕ ਦੇ ਚੌਰਾਹੇ ਵਿਚ ਖੜ੍ਹੇ ਸਿਪਾਹੀ ਦੇ ਇਸ਼ਾਰਿਆਂ ਨੂੰ ਸਮਝ ਸਕਦੇ ਹਾਂ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਸੁਰੱਖਿਆ ਸਿੱਖਿਆ ਦੀ ਜ਼ਿੰਮੇਵਾਰੀ ਕਿਸ ਦੀ ਹੈ ?
(ਉ) ਮਾਪਿਆਂ ਦੀ
(ਅ) ਅਧਿਆਪਕਾਂ ਦੀ
(ਇ) ਨਗਰਪਾਲਿਕਾ ਅਤੇ ਸਰਕਾਰ ਦੀ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਸੁਰੱਖਿਆ ਲਈ ਕਿਹੜੇ-ਕਿਹੜੇ ਅਦਾਰੇ ਸਹਾਇਕ ਹੋ ਸਕਦੇ ਹਨ ?
(ੳ) ਸਕੂਲ ਅਤੇ ਕਾਲਜ
(ਅ) ਨਗਰਪਾਲਿਕਾ
(ਈ) ਸਮਾਜ ਅਤੇ ਸਰਕਾਰ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਕਿਹੜੀ ਸਿੱਖਿਆ ਸਾਨੂੰ ਦੁਰਘਟਨਾਵਾਂ ਤੋਂ ਬਚਣਾ ਸਿਖਾਉਂਦੀ ਹੈ ਇਸ ਨੂੰ ਕੀ ਕਹਿੰਦੇ ਹਨ ?
(ਉ) ਸੁਰੱਖਿਆ ਸਿੱਖਿਆ
(ਅ) ਖੇਡ ਸਿੱਖਿਆ
(ਇ) ਮਨੋਰੰਜਨ ਸਿੱਖਿਆ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 5.
ਦੁਰਘਟਨਾਵਾਂ ਤੋਂ ਬਚਾਅ ਲਈ ਲੋਕਾਂ ਨੂੰ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ?
(ਉ) ਟੈਫਿਕ ਨਿਯਮਾਂ ਦਾ
(ਅ) ਘਰ ਦੇ ਨਿਯਮਾਂ ਦਾ
(ਇ) ਸਕੂਲ ਅਤੇ ਕਾਲਜ ਦੇ ਨਿਯਮਾਂ ਦਾ
(ਸ) ਉਪਰੋਕਤ ਵਿੱਚੋਂ ਕੋਈ ਨਹੀਂ ।
ਉੱਤਰ-
(ਉ) ਟੈਫਿਕ ਨਿਯਮਾਂ ਦਾ

ਪ੍ਰਸ਼ਨ 6.
ਸੜਕਾਂ ਉੱਤੇ ਦੁਰਘਟਨਾਵਾਂ ਹੋਣ ਦੇ ਕਾਰਨ ਲਿਖੋ ।
(ਉ) ਸ਼ਰਾਬ ਪੀ ਕੇ ਗੱਡੀ ਚਲਾਉਣਾ
(ਆ) ਚੌਂਕ ਵਿਚ ਖੜੇ ਸਿਪਾਹੀ ਦੇ ਸ਼ਾਰੇ ਦੀ ਪਰਵਾਹ ਨਾ ਕਰਨਾ
(ਈ) ਮੋੜ ਕੱਟਦੇ ਸਮੇਂ ਠੀਕ ਇਸ਼ਾਰਾ ਨਾ ਕਰਨਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 6th Class Physical Education Solutions Chapter 5 ਸੁਰਖਿਆ-ਸਿੱਖਿਆ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜਿਹੜੀ ਸਿੱਖਿਆ ਸਾਨੂੰ ਦੁਰਘਟਨਾਵਾਂ ਤੋਂ ਬਚਣਾ ਸਿਖਾਉਂਦੀ ਹੈ, ਉਸ ਨੂੰ ਕੀ ਕਹਿੰਦੇ ਹਨ ?
ਉੱਤਰ-
ਸੁਰੱਖਿਆ ਸਿੱਖਿਆ ।

ਪ੍ਰਸ਼ਨ 2.
ਕਿਸ ਸਿੱਖਿਆ ਦੀ ਸਹਾਇਤਾ ਨਾਲ ਅਸੀਂ ਦੁਰਘਟਨਾਵਾਂ ਨੂੰ ਘੱਟ ਕਰ ਸਕਦੇ ਹਾਂ ?
ਉੱਤਰ-
ਬਚਾਉ ਦੀ ਸਿੱਖਿਆ !

ਪ੍ਰਸ਼ਨ 3.
ਰਾਤ ਨੂੰ ਗੱਡੀ ਚਲਾਉਂਦੇ ਸਮੇਂ ਕਿਸ ਚੀਜ਼ ਦੀ ਵਰਤੋਂ ਕਰਨੀ ਚਾਹੀਦੀ ਹੈ ?
ਉੱਤਰ-
ਡਿਪਰ ਦੀ ।

ਪ੍ਰਸ਼ਨ 4.
ਕਿਸ ਹਾਲਤ ਵਿਚ ਗੱਡੀ ਚਲਾਉਣਾ ਖ਼ਤਰਨਾਕ ਹੈ ?
ਉੱਤਰ-
ਸ਼ਰਾਬ ਪੀ ਕੇ ।

ਪ੍ਰਸ਼ਨ 5.
ਸੜਕਾਂ ਉੱਤੇ ਪੈਦਲ ਚੱਲਣ ਵਾਲਿਆਂ ਲਈ ਕਿਹੜੀ ਚੀਜ਼ ਦਾ ਪ੍ਰਬੰਧ ਕੀਤਾ ਜਾਂਦਾ ਹੈ ?
ਉੱਤਰ-
ਫੁਟ-ਪਾਥਾਂ ਦਾ ।

ਪ੍ਰਸ਼ਨ 6.
ਚੌਕਾਂ ਵਿਚ ਟ੍ਰੈਫਿਕ ਨੂੰ ਕਾਬੂ ਕਰਨ ਲਈ ਕਿਹੜੀ ਚੀਜ਼ ਦਾ ਪ੍ਰਬੰਧ ਕੀਤਾ ਜਾਂਦਾ ਹੈ ?
ਉੱਤਰ-
ਸਿਪਾਹੀ ਜਾਂ ਟ੍ਰੈਫਿਕ ਦੀਆਂ ਬੱਤੀਆਂ ਦਾ ।

ਪ੍ਰਸ਼ਨ 7.
ਦੁਰਘਟਨਾਵਾਂ ਤੋਂ ਬਚਾਅ ਲਈ ਲੋਕਾਂ ਨੂੰ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਟ੍ਰੈਫਿਕ ਦੇ ਨਿਯਮਾਂ ਦਾ ।

PSEB 6th Class Physical Education Solutions Chapter 5 ਸੁਰਖਿਆ-ਸਿੱਖਿਆ

ਪ੍ਰਸ਼ਨ 8.
ਦੁਰਘਟਨਾਵਾਂ ਤੋਂ ਬਚਾਅ ਲਈ ਸਕੂਲ ਦਾ ਮੈਦਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਪੱਧਰਾ ਤੇ ਸਾਫ਼-ਸੁਥਰਾ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੜਕਾਂ ਉੱਤੇ ਦੁਰਘਟਨਾਵਾਂ ਹੋਣ ਦੇ ਕੋਈ ਪੰਜ ਕਾਰਨ ਲਿਖੋ ।
ਉੱਤਰ-

  • ਸ਼ਰਾਬ ਪੀ ਕੇ ਗੱਡੀ ਚਲਾਉਣਾ ।
  • ਚੌਕ ਵਿਚ ਖੜੇ ਸਿਪਾਹੀ ਦੇ ਇਸ਼ਾਰਿਆਂ ਦੀ ਪਰਵਾਹ ਨਾ ਕਰਨਾ ।
  • ਸੜਕ ਤੇ ਅੰਨ੍ਹੇਵਾਹ ਸਾਈਕਲ, ਸਕੂਟਰ ਅਤੇ ਕਾਰ ਚਲਾਉਣਾ ।
  • ਦੁਸਰੀ ਗੱਡੀ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਨਾ ।
  • ਮੋੜ ਆਦਿ ਕੱਟਦੇ ਹੋਏ ਠੀਕ ਇਸ਼ਾਰਾ ਨਾ ਕਰਨਾ ।

ਪ੍ਰਸ਼ਨ 2.
ਘਰਾਂ ਵਿਚ ਰਸੋਈ ਘਰ ਵਿਚ ਦੁਰਘਟਨਾਵਾਂ ਹੋਣ ਦੇ ਕੋਈ ਪੰਜ ਕਾਰਨ ਦੱਸੋ ।
ਉੱਤਰ-

  • ਰਸੋਈ ਦੇ ਫ਼ਰਸ਼ ਦਾ ਤਿਲਕਵਾਂ ਹੋਣਾ ।
  • ਰਸੋਈ ਵਿਚ ਧੂੰਏਂ ਦੇ ਨਿਕਾਸ ਦਾ ਠੀਕ ਪ੍ਰਬੰਧ ਨਾ ਹੋਣਾ ।
  • ਅੱਗ ਭੜਕਾਉ ਕੱਪੜੇ ਪਹਿਨ ਕੇ ਰਸੋਈ ਵਿਚ ਕੰਮ ਕਰਨਾ ।
  • ਸਾਬਣ, ਜੂਠੇ ਭਾਂਡਿਆਂ ਆਦਿ ਦਾ ਫ਼ਰਸ਼ ਤੇ ਖਿਲਰੇ ਪਏ ਹੋਣਾ ।
  • ਰਸੋਈ ਵਿਚ ਰੌਸ਼ਨੀ ਦਾ ਠੀਕ ਪ੍ਰਬੰਧ ਨਾ ਹੋਣਾ ।

ਪ੍ਰਸ਼ਨ 3.
ਗੁਸਲਖ਼ਾਨੇ ਵਿਚ ਦੁਰਘਟਨਾਵਾਂ ਹੋਣ ਦੇ ਕੋਈ ਪੰਜ ਕਾਰਨ ਲਿਖੋ ।
ਉੱਤਰ-

  1. ਸਾਬਣ ਜਾਂ ਤੇਲ ਆਦਿ ਫ਼ਰਸ਼ ਉੱਤੇ ਪਏ ਹੋਣਾ |
  2. ਪਾਣੀ ਦੀ ਟੂਟੀ ਜਾਂ ਫੱਵਾਰੇ ਦਾ ਠੀਕ ਉੱਚਾਈ ਤੇ ਨਾ ਹੋਣਾ ।
  3. ਗੁਸਲਖ਼ਾਨੇ ਵਿਚ ਕਾਈ ਆਦਿ ਜੰਮੀ ਹੋਣਾ |
  4. ਗੁਸਲਖ਼ਾਨਾ ਬਹੁਤ ਹੀ ਤੰਗ ਹੋਣਾ ।
  5. ਟੂਟੀਆਂ ਆਦਿ ਦਾ ਠੀਕ ਜਗਾ ਨਾ ਲੱਗੇ ਹੋਣਾ ।

ਪ੍ਰਸ਼ਨ 4.
ਰਿਹਾਇਸ਼ੀ ਕਮਰੇ ਵਿਚ ਦੁਰਘਟਨਾਵਾਂ ਹੋਣ ਦੇ ਕੋਈ ਪੰਜ ਕਾਰਨ ਲਿਖੋ ।
ਉੱਤਰ-

  • ਕਮਰੇ ਦਾ ਫ਼ਰਸ਼ ਤਿਲਕਵਾਂ ਹੋਣਾ ।
  • ਫ਼ਰਨੀਚਰ ਦਾ ਠੀਕ ਥਾਂ ਤੇ ਨਾ ਪਿਆ ਹੋਣਾ ।
  • ਰੌਸ਼ਨੀ ਦਾ ਉੱਚਿਤ ਪ੍ਰਬੰਧ ਨਾ ਹੋਣਾ ।
  • ਸਰਦੀਆਂ ਵਿਚ ਬਲਦੀ ਅੰਗੀਠੀ ਕਮਰੇ ਵਿਚ ਰੱਖ ਕੇ ਸੌਣਾ ।
  • ਕੈਂਚੀ, ਚਾਕੂ ਆਦਿ ਦਾ ਬਿਸਤਰਿਆਂ ਤੇ ਪਿਆ ਹੋਣਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੜਕ ਉੱਤੇ ਦੁਰਘਟਨਾਵਾਂ ਹੋਣ ਦੇ ਕਿਹੜੇ ਮੁੱਖ ਕਾਰਨ ਹਨ ?
ਉੱਤਰ-
ਸੜਕ ਤੇ ਦੁਰਘਟਨਾਵਾਂ ਹੋਣ ਦੇ ਕਾਰਨ ਹੇਠ ਲਿਖੇ ਹਨ

  • ਸੁਰੱਖਿਆ ਨਿਯਮਾਂ ਦੀ ਪਰਵਾਹ ਨਾ ਕਰਨੀ ।
  • ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣਾ
  • ਸ਼ਰਾਬ ਜਾਂ ਹੋਰ ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਕਰਕੇ ਡਰਾਈਵਿੰਗ ਕਰਨਾ ।
  • ਗੱਡੀਆਂ ਦੀਆਂ ਬੱਤੀਆਂ ਦੀ ਵਰਤੋਂ ਨਾ ਕਰਨੀ ।
  • ਮੋੜ ਕੱਟਣ ਲੱਗਿਆਂ ਠੀਕ ਇਸ਼ਾਰੇ ਦੀ ਵਰਤੋਂ ਨਾ ਕਰਨੀ ।
  • ਗੱਡੀਆਂ, ਸਕੂਟਰਾਂ, ਮੋਟਰਾਂ ਆਦਿ ਵਿਚ ਅਚਾਨਕ ਕਿਸੇ ਖ਼ਰਾਬੀ ਦਾ ਆ ਜਾਣਾ !
  • ਸੜਕਾਂ ਤੇ ਕੇਲੇ, ਸੰਤਰੇ ਆਦਿ ਦੇ ਛਿਲਕੇ ਸੁੱਟਣਾ ।
  • ਘੱਟ ਸਮਾਂ ਹੋਣ ਤੇ ਛੇਤੀ ਪਹੁੰਚਣ ਲਈ ਦੂਜੀ ਮੋਟਰ ਤੋਂ ਅੱਗੇ ਲੰਘਣ ਦਾ ਯਤਨ ਕਰਨਾ ।
  • ਚੌਕ ਵਿਚ ਖੜੇ ਸਿਪਾਹੀ ਦੇ ਇਸ਼ਾਰੇ ਦੀ ਉਲੰਘਣਾ ਕਰਨੀ ।
  • ਟੈਫਿਕ ਦੇ ਨਿਯਮਾਂ ਦੀ ਜਾਣਕਾਰੀ ਨਾ ਹੋਣਾ ।
  • ਸੜਕ ਦੇ ਆਲੇ-ਦੁਆਲੇ ਦੀ ਮਿੱਟੀ ਪੋਲੀ ਹੋਣੀ ਜਾਂ ਸੜਕ ਵਿਚ ਟੋਏ ਆਦਿ ਹੋਣਾ ।
  • ਡਰਾਈਵਰ ਦੀ ਨਜ਼ਰ ਕਮਜ਼ੋਰ ਹੋਣਾ ।
  • ਲੰਬੇ ਸਫ਼ਰ ਕਰਕੇ ਡਰਾਈਵਰਾਂ ਦਾ ਥੱਕੇ ਹੋਣਾ ।
  • ਕਿਸੇ ਡੰਗਰ ਜਾਂ ਬੱਚੇ ਆਦਿ ਦਾ ਅਚਾਨਕ ਸੜਕ ਤੇ ਆ ਜਾਣਾ ।
  • ਬੱਚਿਆਂ ਦਾ ਸੜਕਾਂ ਤੇ ਖੇਡਣਾ ।

ਪ੍ਰਸ਼ਨ 2.
ਸਕੂਲ ਵਿਚ ਬਚਾਓ ਦੇ ਕੀ-ਕੀ ਤਰੀਕੇ ਹਨ ?
ਉੱਤਰ-
ਸਕੂਲ ਵਿਚ ਬਚਾਓ ਦੇ ਤਰੀਕੇ (Methods of Safety at School)-ਸਕੂਲ ਵਿਚ ਦੁਰਘਟਨਾਵਾਂ ਤੋਂ ਬਚਾਓ ਦੇ ਹੇਠ ਲਿਖੇ ਤਰੀਕੇ ਹਨ:

  1. ਸਕੂਲ ਦੇ ਖੇਡ ਦਾ ਮੈਦਾਨ ਸਾਫ਼ ਸੁਥਰਾ ਤੇ ਪੱਧਰਾ ਹੋਣਾ ਚਾਹੀਦਾ ਹੈ ।
  2. ਸਕੂਲ ਵਿਚ ਖੇਡਾਂ ਦਾ ਟੁੱਟ-ਭੱਜਾ ਸਾਮਾਨ ਇਕ ਬੰਦ ਕਮਰੇ ਵਿਚ ਰੱਖਣਾ ਚਾਹੀਦਾ ਹੈ ।
  3. ਕਬੱਡੀ, ਕੁਸ਼ਤੀ ਆਦਿ ਖੇਡਦੇ ਸਮੇਂ ਬੱਚਿਆਂ ਨੂੰ ਅੰਗੂਠੀਆਂ ਜਾਂ ਕੋਈ ਤਿੱਖੀ ਚੀਜ਼ ਨਹੀਂ ਪਹਿਨਣੀ ਚਾਹੀਦੀ ।
  4. ਸਕੂਲ ਦੇ ਪਿਸ਼ਾਬ ਖਾਨੇ ਅਤੇ ਪਖਾਨੇ ਵਿਚ ਕਿਸੇ ਕਿਸਮ ਦੀ ਤਿਲ੍ਹਕਣ ਨਹੀਂ ਹੋਣੀ ਚਾਹੀਦੀ ।
  5. ਸਕੂਲ ਦੇ ਫ਼ਰਸ਼ ਸਾਫ਼ ਹੋਣੇ ਚਾਹੀਦੇ ਹਨ ।
  6. ਬੱਚਿਆਂ ਨੂੰ ਕੇਲੇ, ਸੰਤਰੇ ਆਦਿ ਦੇ ਛਿਲਕੇ ਇਧਰ-ਉਧਰ ਨਹੀਂ ਸੁੱਟਣੇ ਚਾਹੀਦੇ ।
  7. ਖੇਡਾਂ ਵਿਚ ਅਨਾੜੀ ਖਿਡਾਰੀਆਂ ਨੂੰ ਹਿੱਸਾ ਨਹੀਂ ਲੈਣ ਦੇਣਾ ਚਾਹੀਦਾ |
  8. ਖੇਡਾਂ ਦੀ ਟ੍ਰੇਨਿੰਗ ਟਰੇਂਡ ਅਧਿਆਪਕਾਂ ਦੁਆਰਾ ਦਿੱਤੀ ਜਾਣੀ ਚਾਹੀਦੀ ਹੈ ।

PSEB 6th Class Physical Education Solutions Chapter 5 ਸੁਰਖਿਆ-ਸਿੱਖਿਆ

ਪ੍ਰਸ਼ਨ 3.
ਵਧ ਰਹੀ ਜਨਸੰਖਿਆ ਕਾਰਨ ਵਧੇਰੇ ਦੁਰਘਟਨਾਵਾਂ ਹੁੰਦੀਆਂ ਹਨ । ਕਿਉਂ ?
ਉੱਤਰ-
ਜਨਸੰਖਿਆ ਦੇ ਵਧਣ ਕਾਰਨ ਵਧੇਰੇ ਲੋਕਾਂ ਨੂੰ ਭੱਜ-ਦੌੜ ਕਰਨੀ ਪੈਂਦੀ ਹੈ । ਆਪਣੇ ਕੰਮਾਂ-ਧੰਦਿਆਂ ਲਈ ਉਹਨਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਪੈਂਦਾ ਹੈ । ਉਹਨਾਂ ਦੀ ਸੜਕਾਂ ਆਦਿ ਤੇ ਗਿਣਤੀ ਵਧ ਹੋਣ ਕਰਕੇ ਆਪਸ ਵਿਚ ਭਿੜ ਜਾਣਾ ਸੁਭਾਵਿਕ ਹੀ ਹੈ । ਦੁਸਰੇ ਇਸ ਦੇ ਫਲਸਰੂਪ ਸੜਕਾਂ ਤੇ ਮੋਟਰਾਂ, ਕਾਰਾਂ, ਸਕੂਟਰਾਂ, ਸਾਈਕਲਾਂ ਆਦਿ ਦੀ ਗਿਣਤੀ ਵਿਚ ਵੀ ਕਾਫ਼ੀ ਵਾਧਾ ਹੋਇਆ ਹੈ ਜਿਸ ਕਾਰਨ ਅਨੇਕਾਂ ਦੁਰਘਟਨਾਵਾਂ ਹੋ ਜਾਂਦੀਆਂ ਹਨ । ਇਸ ਤਰਾਂ ਵਧ ਰਹੀ ਜਨਸੰਖਿਆ ਕਾਰਨ ਵਧੇਰੇ ਦੁਰਘਟਨਾਵਾਂ ਹੁੰਦੀਆਂ ਹਨ । ਇਸ ਲਈ ਜਨਸੰਖਿਆ ਦੇ ਵਾਧੇ ‘ਤੇ ਰੋਕ ਲਾਉਣੀ ਬਹੁਤ ਜ਼ਰੂਰੀ ਹੈ ।
PSEB 6th Class Physical Education Solutions Chapter 5 ਸੁਰਖਿਆ-ਸਿੱਖਿਆ 1

ਪ੍ਰਸ਼ਨ 4.
ਸੜਕਾਂ ਤੇ ਹੋਣ ਵਾਲੀਆਂ ਦੁਰਘਟਨਾਵਾਂ ਦੇ ਕਾਰਨ ਲਿਖੋ ।
ਉੱਤਰ-
ਸੜਕਾਂ ਤੇ ਦੁਰਘਟਨਾਵਾਂ ਦੇ ਕਾਰਨ (Causes of Road accidents)

  • ਸੁਰੱਖਿਆ ਨਿਯਮਾਂ ਦੀ ਲਾਪਰਵਾਹੀ ਕਰਦੇ ਹੋਏ ਤੇਜ਼ ਰਫ਼ਤਾਰ ਨਾਲ ਕਾਰ, ਮੋਟਰ ਸਾਈਕਲ, ਸਕੂਟਰ ਆਦਿ ਚਲਾਣਾ ।
  • ਸ਼ਰਾਬ ਜਾਂ ਕੋਈ ਹੋਰ ਨਸ਼ੀਲੀਆਂ ਵਸਤੂਆਂ ਖਾ ਕੇ ਡਰਾਈਵਿੰਗ ਕਰਨਾ ।
  • ਗੱਡੀਆਂ ਦੀਆਂ ਲਾਈਟਾਂ ਆਦਿ ਦਾ ਠੀਕ ਇਸਤੇਮਾਲ ਨਾ ਕਰਨ ਨਾਲ ।
  • ਗੱਡੀਆਂ ਦੇ ਡਰਾਇਵਰਾਂ ਦਾ ਮੋੜ ਕਟਦੇ ਸਮੇਂ ਇਸ਼ਾਰੇ ਨਾ ਕਰਨ ਨਾਲ ।
  • ਸੜਕਾਂ ਤੇ ਕੇਲੇ, ਸੰਤਰੇ ਆਦਿ ਦੇ ਛਿਲੜ ਸੁੱਟਣ ਨਾਲ ।
  • ਸੜਕ ਤੇ ਡਿਉਟੀ ਕਰਦੇ ਹੋਏ ਸਿਪਾਹੀ ਦੇ ਇਸ਼ਾਰਿਆਂ ਵਲ ਕੋਈ ਧਿਆਨ ਨਾ ਦੇਣਾ ।
  • ਟਰੈਫਿਕ ਦੇ ਨਿਯਮਾਂ ਦਾ ਪਾਲਣ ਨਾ ਕਰਨਾ ਜਾਂ ਉਨ੍ਹਾਂ ਦਾ ਗਿਆਨ ਨਾ ਹੋਣ ਨਾਲ ।
  • ਸੜਕਾਂ ਵਿਚ ਟੋਏ ਆਦਿ ਹੋਣ ਨਾਲ ਜਾਂ ਸੜਕਾਂ ਟੁੱਟੀਆਂ ਫੁਟੀਆਂ ਹੋਣ ਨਾਲ ।
  • ਡਰਾਈਵਰ ਦੀ ਕਮਜ਼ੋਰ ਨਜ਼ਰ ਜਾਂ ਬਹੁਤ ਥੱਕੇ ਹੋਣ ਨਾਲ ।
  • ਅਚਾਨਕ ਕਿਸੇ ਕਾਰ, ਸਾਈਕਲ, ਮੋਟਰ ਜਾਂ ਪਸ਼ੂ ਦੇ ਸੜਕ ਵਿਚ ਆਉਣ ਨਾਲ ਉਸ ਨੂੰ ਬਚਾਉਂਦੇ ਹੋਏ ਗੱਡੀ ਦਾ ਕਿਸੇ ਨਾਲ ਟੱਕਰ ਮਾਰਨਾ ।

PSEB 6th Class Physical Education Solutions Chapter 4 ਪੰਜਾਬ ਦੀਆਂ ਲੋਕ ਖੇਡਾਂ

Punjab State Board PSEB 6th Class Physical Education Book Solutions Chapter 4 ਪੰਜਾਬ ਦੀਆਂ ਲੋਕ ਖੇਡਾਂ Textbook Exercise Questions and Answers.

PSEB Solutions for Class 6 Physical Education Chapter 4 ਪੰਜਾਬ ਦੀਆਂ ਲੋਕ ਖੇਡਾਂ

Physical Education Guide for Class 6 PSEB ਪੰਜਾਬ ਦੀਆਂ ਲੋਕ ਖੇਡਾਂ Textbook Questions and Answers

 ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ ।

ਪ੍ਰਸ਼ਨ 1.
ਬੱਚਿਆਂ ਦੀਆਂ ਕੋਈ ਦੋ ਖੇਡਾਂ ਦੇ ਨਾਂ ਲਿਖੋ ।
ਉੱਤਰ-

  • ਬਾਂਦਰ ਕਿੱਲਾ
  • ਗੁੱਲੀ ਡੰਡਾ ।

ਪ੍ਰਸ਼ਨ 2.
ਪੁੱਗਣ ਦੇ ਕਿੰਨੇ ਤਰੀਕੇ ਹੁੰਦੇ ਹਨ ? ਕਿਸੇ ਇੱਕ ਤਰੀਕੇ ਦਾ ਵਰਣਨ ਕਰੋ ।
ਉੱਤਰ-
ਪੁੱਗਣ ਦੇ ਤਿੰਨ ਤਰੀਕੇ ਹੁੰਦੇ ਹਨ ਪਹਿਲੀ ਵਿਧੀ-ਪਹਿਲਾਂ ਤਿੰਨ ਖਿਡਾਰੀ ਸੱਜਾ ਹੱਥ ਇਕ-ਦੂਜੇ ਦੇ ਹੱਥ ਤੇ ਰੱਖਦੇ ਹਨ ਤੇ ਇਕ ਸਮੇਂ ਹੱਥਾਂ ਨੂੰ ਹਵਾ ਵਿੱਚ ਉਛਾਲ ਕੇ ਉਲਟਾ ਦਿੰਦੇ ਹਨ । ਤਿੰਨਾਂ ਵਿੱਚ ਜੇਕਰ ਦੋ ਖਿਡਾਰੀ ਦੇ ਹੱਥ ਪੁੱਠੇ ਰੱਖੇ ਹੋਣ ਤੇ ਤੀਸਰੇ ਦਾ ਹੱਥ ਸਿੱਧਾ ਹੋਵੇ ਤਾਂ ਖਿਡਾਰੀ ਪੁੱਗ ਜਾਂਦਾ ਹੈ । ਇਸ ਤਰ੍ਹਾਂ ਵਾਰੋ-ਵਾਰੀ ਇੱਕ ਨੂੰ ਛੱਡ ਕੇ ਸਾਰੇ ਖਿਡਾਰੀ ਪੁੱਗ ਜਾਂਦੇ ਹਨ ।

ਪ੍ਰਸ਼ਨ 3.
ਲੋਕ-ਖੇਡਾਂ ਦੀ ਮਹੱਤਤਾ ਬਾਰੇ ਨੋਟ ਲਿਖੋ ।
ਉੱਤਰ-
ਮਹੱਤਤਾ-

  • ਸਰੀਰਕ ਬਲ, ਫੁਰਤੀ, ਦਿਮਾਗੀ ਚੁਸਤੀ ਆਦਿ ਇਨ੍ਹਾਂ ਖੇਡਾਂ ਨਾਲ ਆਉਂਦੇ ਹਨ । ਉਦਾਹਰਨ ਦੇ ਤੌਰ ‘ਤੇ ਜਦੋਂ ਖਿਡਾਰੀ ਠੀਕਰੀਆਂ ਤੇ ਨਿਸ਼ਾਨਾ ਲਾਉਣ ਦੀ ਖੇਡ ਖੇਡਦਾ ਹੈ, ਤਾਂ ਉਸਨੂੰ ਧਿਆਨ, ਏਕਾਗਰਤਾ ਕਰਨ ਦੀ ਸਿਖਲਾਈ ਮਿਲਦੀ ਹੈ । ‘ਕੋਟਲਾ ਛਪਾਕੀ ਖੇਡ ਤੋਂ ਚੌਕਸ ਰਹਿਣ ਦੀ ਸਿੱਖਿਆ ਮਿਲਦੀ ਹੈ । ਕਈ ਖੇਡਾਂ ਰਾਸ਼ਟਰੀ ਪੱਧਰ ਤੇ ਵੀ ਖੇਡੀਆਂ ਜਾਂਦੀਆਂ ਹਨ , ਜਿਵੇਂ-ਕੁਸ਼ਤੀ ਤੇ ਕਬੱਡੀ ।
  • ਕੁਸ਼ਤੀ ਤੇ ਕਬੱਡੀ ਨਾਲ ਸਰੀਰਕ ਤਾਕਤ ਆਉਂਦੀ ਹੈ ॥
  • ਖੇਡਾਂ ਨਾਲ ਦਿਮਾਗੀ ਚੁਸਤੀ ਵੀ ਵੱਧਦੀ ਹੈ ।
  • ਇਹ ਖੇਡਾਂ ਬੱਚਿਆਂ ਵਿੱਚ ਆਪਸੀ ਸਾਂਝ ਨੂੰ ਵਧਾਉਂਦੀਆਂ ਹਨ ।
  • ਸਾਡੇ ਵਿਰਸੇ ਅਤੇ ਸਭਿਆਚਾਰ ਨੂੰ ਕਾਇਮ ਰੱਖਣ ਵਿੱਚ ਸਹਾਇਕ ਹੁੰਦੀਆਂ ਹਨ ।

ਪ੍ਰਸ਼ਨ 4.
ਬਾਂਦਰ ਕਿੱਲਾ ਖੇਡ ਦੀ ਵਿਧੀ ਬਾਰੇ ਲਿਖੋ ।
ਉੱਤਰ-
ਮੁਹੱਲੇ ਦੇ ਸਾਰੇ ਬੱਚੇ ਇਕੱਠੇ ਹੋ ਕੇ ਬਾਂਦਰ ਕਿੱਲਾ ਖੇਡਣ ਦੇ ਲਈ ਕਿੱਲੇ ਲਈ । ਥਾਂ ਦੀ ਚੋਣ ਕਰਦੇ ਹਨ । ਖੇਡ ਸ਼ੁਰੂ ਕਰਨ ਤੋਂ ਪਹਿਲਾਂ ਬੱਚੇ ਗਾਉਂਦੇ ਹੋਏ ਇਕ-ਦੂਜੇ ਨੂੰ . ਕਹਿੰਦੇ ਹਨ

ਜੁੱਤੀਆਂ-ਚੱਪਲਾਂ ਦਾ,
ਕਰ ਲੋ ਵੀ ਹੀਲਾ |
ਹੁਣ ਆਪਾਂ ਰਲ ਕੇ,
ਖੇਡਣਾ ਬਾਂਦਰ ਕਿੱਲਾ ।

ਬਾਂਦਰ ਕਿੱਲਾ ਖੇਡਣ ਵਾਲੇ ਬੱਚੇ ਆਪਣੀਆਂ ਜੁੱਤੀਆਂ ਅਤੇ ਚੱਪਲਾਂ ਨੂੰ ਉਤਾਰ ਕੇ ਕਿੱਲੇ ਦੇ ਨੇੜੇ ਇਕੱਠੀਆਂ ਕਰ ਲੈਂਦੇ ਹਨ । ਕਿੱਲੇ ਦੇ ਹੇਠਲੇ ਪਾਸੇ 5 ਤੋਂ 7 ਮੀ : ਦੀ ਲੰਮੀ ਰੱਸੀ ਬੰਨ੍ਹ ਲੈਂਦੇ ਹਨ । ਬਾਂਦਰ ਕਿੱਲਾ ਖੇਡਣ ਵਾਲੇ ਬੱਚੇ ਵਾਰੀ ਦੇਣ ਵਾਲੇ ਬੱਚੇ ਨੂੰ ਪੁੱਗਦੇ ਹਨ । ਚੋਣ ਕਰਨ ਤੋਂ ਮਗਰੋਂ ਵਾਰੀ ਦੇਣ ਵਾਲਾ ਬੱਚਾ ਬਾਂਦਰ ਮੰਨਿਆ ਜਾਂਦਾ ਹੈ । ਬਾਂਦਰ ਬਣਿਆ ਬੱਚਾ ਕਿੱਲੇ ਨਾਲ ਬੰਨੀ ਰੱਸੀ ਨੂੰ ਫੜ ਕੇ ਸਾਰੀਆਂ ਜੁੱਤੀਆਂ ਅਤੇ ਚੱਪਲਾਂ ਦੀ ਰਾਖੀ ਕਰਦਾ ਹੈ ।
PSEB 6th Class Physical Education Solutions Chapter 4 ਪੰਜਾਬ ਦੀਆਂ ਲੋਕ ਖੇਡਾਂ 1
ਬਾਂਦਰ ਬਣਿਆ ਬੱਚਾ ਰੱਸੀ ਨੂੰ ਬਿਨਾਂ ਛੱਡ ਕਿਸੇ ਦੂਸਰੇ ਬੱਚੇ ਨੂੰ ਜੋ ਆਪਣੀਆਂ ਚੱਪਲਾਂ ਲੈਣ ਆਉਂਦਾ ਹੈ, ਉਸਨੂੰ ਛੂਹੇਗਾ। ਦੂਜੇ ਬੱਚੇ ਆਪਣੀਆਂ ਚੱਪਲਾਂ ਜਾਂ ਜੁੱਤੀਆਂ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਹਨ । ਜੇਕਰ ਜੁੱਤੀਆਂ ਜਾਂ ਚੱਪਲਾਂ ਚੁੱਕਦੇ ਸਮੇਂ ਬਾਂਦਰ ਬਣਿਆ ਬੱਚਾ ਕਿਸੇ ਦੂਸਰੇ ਬੱਚੇ ਨੂੰ ਹੱਥ ਲਾਵੇ ਤਾਂ ਵਾਰੀ ਉਸ ਛੂਏ ਬੱਚੇ ਦੀ ਆ ਜਾਂਦੀ ਹੈ । ਜੇਕਰ ਸਾਰੇ ਬੱਚੇ ਬਿਨਾਂ ਛੂਏ ਆਪਣੀਆਂ ਚੱਪਲਾਂ ਤੇ ਜੁੱਤੀਆਂ ਚੁੱਕਣ ਵਿੱਚ ਕਾਮਯਾਬ ਹੋ ਜਾਂਦੇ ਹਨ, ਤਾਂ ਵਾਰੀ ਦੇਣ ਵਾਲਾ ਬਾਂਦਰ ਬੱਚਾ ਰੱਸੀ ਨੂੰ ਛੱਡ ਦੋੜੇਗਾ ਅਤੇ ਖ਼ਾਸ ਥਾਂ ਤੇ ਹੱਥ ਲਾਵੇਗਾ । ਨਿਸ਼ਚਿਤ ਜਗਾ ਤੇ ਪਹੁੰਚਣ ਤੋਂ ਪਹਿਲਾਂ-ਪਹਿਲਾਂ ਬਾਕੀ ਬੱਚੇ ਬਾਂਦਰ ਬੱਚੇ ਨੂੰ ਜੁੱਤੀਆਂ ਤੇ ਚੱਪਲਾਂ ਮਾਰਦੇ ਹਨ । ਬਾਂਦਰ ਦੇ ਨਿਸ਼ਚਿਤ ਜਗਾ ਤੇ ਪਹੁੰਚਣ ਤੇ ਜੁਤੀਆਂ ਮਾਰਨੀਆਂ ਬੰਦ ਕਰ ਦਿੰਦੇ ਹਨ । ਇਸਦੇ ਮਗਰੋਂ ਕਿਸੇ ਹੋਰ ਬੱਚੇ ਦੀ ਬਾਂਦਰ ਬਣਨ ਦੀ ਵਾਰੀ ਆ ਜਾਂਦੀ ਹੈ ।

PSEB 6th Class Physical Education Solutions Chapter 4 ਪੰਜਾਬ ਦੀਆਂ ਲੋਕ ਖੇਡਾਂ

ਪ੍ਰਸ਼ਨ 5.
ਤੁਹਾਨੂੰ ਕਿਹੜੀ ਲੋਕ-ਖੇਡ ਚੰਗੀ ਲੱਗਦੀ ਹੈ ? ਉਸ ਨੂੰ ਕਿਵੇਂ ਖੇਡਿਆ ਜਾਂਦਾ ਹੈ ?
ਉੱਤਰ-
ਸਾਡੀ ਮਨਭਾਉਂਦੀ ਖੇਡ ‘ਕੋਟਲਾ ਛਪਾਕੀ ਹੈ । ਇਸ ਖੇਡ ਨੂੰ ਖੇਡਣ ਲਈ ਬੱਚਿਆਂ ਦੀ ਗਿਣਤੀ ਮਿਣਤੀ ਨਹੀਂ ਹੁੰਦੀ । ਇਸ ਖੇਡ ਦਾ ਦੂਸਰਾ ਨਾਮ ‘ਕਾਜੀ ਕੋਟਲੇ’ ਦੀ ਮਾਰ ਵੀ ਹੈ । ਇਸ ਖੇਡ ਨੂੰ ਖੇਡਣ ਲਈ 10-15 ਬੱਚੇ ਖੇਡਦੇ ਹਨ ਅਤੇ ਖੇਡਣ ਤੋਂ ਪਹਿਲਾਂ ਕਿਸੇ ਕੱਪੜੇ ਨੂੰ ਵੱਟ ਚੜਾ ਕੇ ਦੋਹਰਾ ਕਰਕੇ ਕੋਟਲਾ ਬਣਾ ਲੈਂਦੇ ਹਨ । ਫਿਰ ਬੱਚਾ ਜ਼ਮੀਨ ਤੇ ਕਿਸੇ ਤਿੱਖੀ ਜਿਹੀ ਚੀਜ਼ ਨਾਲ ਲਾਈਨ ਮਾਰ ਕੇ ਗੋਲਾ ਬਣਾਉਂਦਾ ਹੈ | ਬਾਕੀ ਸਾਰੇ ਬੱਚੇ ਚੱਕਰ ਦੀ ਖਿੱਚੀ ਲਾਈਨ ਤੇ ਮੁੰਹ ਅੰਦਰ ਕਰਕੇ ਬੈਠ ਜਾਂਦੇ ਹਨ । ਹੁਣ ਵਾਰੀ ਦੇਣ ਵਾਲਾ ਬੱਚਾ ਕੋਟਲੇ ਨੂੰ ਫੜ ਕੇ ਚੱਕਰ ਦੇ ਆਲੇ-ਦੁਆਲੇ ਦੌੜਦਾ ਹੈ । ਦੌੜਦਾ ਹੋਇਆ ਇਹ ਗੀਤ ਗਾਉਂਦਾ ਹੈ । ਕੋਟਲਾ ਛਪਾਕੀ ਜੁੰਮੇ ਰਾਤ ਆਈ ਜੇ। ਜਿਹੜਾ ਅੱਗੇ-ਪਿੱਛੇ ਦੇਖੇ, ਉਹਦੀ ਸ਼ਾਮਤ ਆਈ ਜੇ ।
PSEB 6th Class Physical Education Solutions Chapter 4 ਪੰਜਾਬ ਦੀਆਂ ਲੋਕ ਖੇਡਾਂ 2
ਗੋਲੇ ਵਿੱਚ ਬੈਠੇ ਬੱਚੇ ਗੀਤ ਗਾਉਣ ਵਾਲੇ ਬੱਚੇ ਦੇ ਪਿੱਛੇ ਗੀਤ ਗਾਉਂਦੇ ਹਨ । ਵਾਰੀ ਦੇਣ ਵਾਲਾ ਬੱਚਾ ‘ਕੋਟਲਾ ਛਪਾਕੀ ਜੁੰਮੇ ਰਾਤ ਆਈ ਜੇ’ ਅਤੇ ਗੋਲੇ ਦਾ ਚੱਕਰ ਲਗਾਉਂਦਾ ਹੈ । ਇਸ ਖੇਡ ਵਿੱਚ ਕੋਈ ਵੀ ਬੱਚਾ ਪਿੱਛੇ ਨਹੀਂ ਦੇਖ ਸਕਦਾ | ਸਾਰੇ ਬੱਚੇ ਜ਼ਮੀਨ ਵੱਲ ਦੇਖਦੇ ਹਨ । ਜੇ ਕੋਈ ਚੱਕਰ ਵਿੱਚ ਬੈਠਾ ਬੱਚਾ ਪਿੱਛੇ ਦੇਖਦਾ ਹੈ ਤਾਂ ਵਾਰੀ ਦੇਣ ਵਾਲਾ ਬੱਚਾ ਉਸਦੇ 4-5 ਕੋਟਲੇ ਮਾਰ ਦਿੰਦਾ ਹੈ । ਵਾਰੀ ਦੇਣ ਵਾਲਾ ਬੱਚਾ ਚੱਕਰ ਪੂਰਾ ਕਰਕੇ ਹੀ ਕਿਸੇ ਬੱਚੇ ਦੇ ਪਿੱਛੇ ਚੁੱਪ ਕਰਕੇ ਕੋਟਲਾ ਰੱਖ ਦਿੰਦਾ ਹੈ ਅਤੇ ਚੱਕਰ ਲਾ ਕੇ ਉਸ ਬੈਠੇ ਬੱਚੇ ਕੋਲ ਆ ਜਾਂਦਾ ਹੈ ।

ਜੇਕਰ ਬੈਠੇ ਹੋਏ ਬੱਚੇ ਨੂੰ ਕੋਟਲੇ ਦਾ ਪਤਾ ਨਹੀਂ ਚਲਦਾ ਤਾਂ ਵਾਰੀ ਦੇਣ ਵਾਲਾ ਬੱਚਾ ਕੋਟਲਾ ਚੁੱਕ ਕੇ ਉਸ ਬੱਚੇ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ | ਮਾਰ ਖਾਣ ਵਾਲਾ ਬੱਚਾ ਮਾਰ ਤੋਂ ਬਚਣ ਲਈ ਚੱਕਰ ਦੇ ਦੁਆਲੇ ਤੇਜ਼ੀ ਨਾਲ ਭੱਜਦਾ ਹੈ । ਜਦੋਂ ਤੱਕ ਉਹ ਬੱਚਾ ਆਪਣੀ ਜਗਾ ਤੇ ਦੁਬਾਰਾ ਨਹੀਂ ਪਹੁੰਚ ਜਾਂਦਾ ਉਦੋਂ ਤੱਕ ਬੱਚੇ ਨੂੰ ਕੋਟਲੇ ਦੀ ਮਾਰ ਸਹਿਣੀ ਪੈਂਦੀ ਹੈ । ਜੇਕਰ ਬੈਠੇ ਹੋਏ ਖਿਡਾਰੀ ਨੂੰ ਕੋਟਲਾ ਰੱਖਣ ਬਾਰੇ ਪਤਾ ਚੱਲ ਜਾਂਦਾ ਹੈ, ਤਾਂ ਉਹ ਕੋਟਲਾ ਚੁੱਕ ਕੇ ਵਾਰੀ ਦੇਣ ਵਾਲੇ ਖਿਡਾਰੀ ਨੂੰ ਉਦੋਂ ਤੱਕ ਮਾਰਦਾ ਹੈ । ਜਦੋਂ ਤੱਕ ਉਹ ਚੱਕਰ ਲਗਾ ਕੇ ਬੈਠਣ ਵਾਲੇ ਦੀ ਖ਼ਾਲੀ ਜਗਾ ਤੇ ਆ ਬੈਠ ਨਹੀਂ ਜਾਂਦਾ । ਇਸ ਤਰ੍ਹਾਂ ਖੇਡ ਚੱਲਦੀ ਰਹਿੰਦੀ ਹੈ ।

PSEB 6th Class Physical Education Guide ਪੰਜਾਬ ਦੀਆਂ ਲੋਕ ਖੇਡਾਂ Important Questions and Answers

ਪ੍ਰਸ਼ਨ 1.
ਪੁੱਗਣ ਦੇ ਕਿੰਨੇ ਤਰੀਕੇ ਹਨ ?
(ਉ) ਦੋ
(ਅ) ਤਿੰਨ
(ੲ) ਚਾਰ
(ਸ) ਪੰਜ ।
ਉੱਤਰ-
(ਉ) ਦੋ

ਪ੍ਰਸ਼ਨ 2.
ਕਿਸੇ ਮਨ-ਪਸੰਦ ਖੇਡ ਦਾ ਨਾਂ ਲਿਖੋ ।
(ਉ) ਬਾਂਦਰ ਕਿੱਲਾ
(ਅ) ਕੋਟਲਾ ਛਪਾਕੀ
(ਈ) ਰੱਸੀ ਟੱਪਣਾ
(ਸ) ਉਪਰੋਕਤ ਕੋਈ ਨਹੀਂ ।
ਉੱਤਰ-
(ਉ) ਬਾਂਦਰ ਕਿੱਲਾ

ਪ੍ਰਸ਼ਨ 3.
ਵੱਡੀਆਂ ਦੋ ਖੇਡਾਂ ਦੇ ਨਾਂ ਲਿਖੋ ।
(ਉ) ਹਾਕੀ
(ਅ) ਫੁਟਬਾਲ
(ਬ) ਕ੍ਰਿਕੇਟ
(ਸ) ਉਪਰੋਕਤ ਸਾਰੇ |
ਉੱਤਰ-
(ਸ) ਉਪਰੋਕਤ ਸਾਰੇ |

ਪ੍ਰਸ਼ਨ 4.
ਲੋਕ ਖੇਡਾਂ ਵਿੱਚੋਂ ਕਿਸੇ ਦੋ ਦੇ ਨਾਂ ਲਿਖੋ ।
(ਉ) ਬਾਂਦਰ ਕਿੱਲਾ ਅਤੇ ਕੋਟਲਾ ਛਪਾਕੀ
(ਅ) ਚੋਰ ਸਿਪਾਹੀ
(ਇ) ਰੱਸੀ ਟੱਪਣਾ
(ਸ) ਖੋ-ਖੋ ।
ਉੱਤਰ-
(ਉ) ਬਾਂਦਰ ਕਿੱਲਾ ਅਤੇ ਕੋਟਲਾ ਛਪਾਕੀ

PSEB 6th Class Physical Education Solutions Chapter 4 ਪੰਜਾਬ ਦੀਆਂ ਲੋਕ ਖੇਡਾਂ

ਪ੍ਰਸ਼ਨ 5.
ਲੋਕ ਖੇਡਾਂ ਦੀ ਮਹੱਤਤਾ ਲਿਖੋ ।
(ਉ) ਸਰੀਰਕ ਬਲ ਵਧਦਾ ਹੈ
(ਅ) ਫੁਰਤੀ
(ਈ) ਦਿਮਾਗੀ ਚੁਸਤੀ ਆਉਂਦੀ ਹੈ
(ਸ) ਉਪਰੋਕਤ ਸਾਰੀਆਂ ।
ਉੱਤਰ-
(ਸ) ਉਪਰੋਕਤ ਸਾਰੀਆਂ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੋਕ-ਖੇਡਾਂ ਦੇ ਕੋਈ ਦੋ ਨਾਂ ਲਿਖੋ ।
ਉੱਤਰ-

  • ਕਿੱਕਲੀ
  • ਕੋਟਲਾ ਛਪਾਕੀ ।

ਪ੍ਰਸ਼ਨ 2. ਕੋਟਲਾ ਛਪਾਕੀ ਦਾ ਗੀਤ ਲਿਖੋ ।
ਉੱਤਰ-
ਕੋਟਲਾ ਛਪਾਕੀ ਜੁੰਮੇ ਰਾਤ ਆਈ ਏ । ਜਿਹੜਾ ਅੱਗੇ ਪਿੱਛੇ, ਦੇਖੇ ਉਚੀ ਸ਼ਾਮਤ ਆਈ ਏ ।

ਪ੍ਰਸ਼ਨ 3.
ਬਾਂਦਰ ਕਿੱਲਾ ਦੀਆਂ ਚਾਰ ਲਾਈਨਾਂ ਲਿਖੋ ।
ਉੱਤਰ-
ਜੁੱਤੀਆਂ ਚੱਪਲਾ ਦਾ, ਕਰ ਲੋ ਵੀ ਹੀਲ੍ਹਾ: ਹੁਣ ਆਪਾਂ ਰਲ ਕੇ, ਖੇਡਣਾ ਬਾਂਦਰ ਕਿੱਲਾ ॥

ਪ੍ਰਸ਼ਨ 4.
ਪੁੱਗਣ ਦੇ ਕਿੰਨੇ ਤਰੀਕੇ ਹਨ ?
ਉੱਤਰ-
ਪੁੱਗਣ ਦੇ ਤਿੰਨ ਤਰੀਕੇ ਹਨ ।

ਪ੍ਰਸ਼ਨ 5.
ਕਿਸੇ ਮਨ-ਪਸੰਦ ਲੋਕ ਖੇਡ ਦਾ ਨਾਂ ਲਿਖੋ ।
ਉੱਤਰ-
ਬਾਂਦਰ ਕਿੱਲਾ ।

ਪ੍ਰਸ਼ਨ 6.
ਸਿਹਤ ਪੱਖੋਂ ਸਭ ਤੋਂ ਚੰਗੀ ਖੇਡ ਕਿਹੜੀ ਹੈ ?
ਉੱਤਰ-
ਰੱਸੀ ਟੱਪਣਾ |

ਪ੍ਰਸ਼ਨ 7. ਚੁਸਤੀ, ਫੁਰਤੀ ਤੇ ਏਕਾਗਰਤਾ ਕਿਸ ਖੇਡ ਨਾਲ ਆਉਂਦੀ ਹੈ ?
ਉੱਤਰ-
ਪਿੱਠੂ ਗਰਮ ਕਰਨ ਵਿੱਚ ।

ਪ੍ਰਸ਼ਨ 8.
ਵੱਡੀਆਂ ਤੇ ਲੋਕ ਖੇਡਾਂ ਦਾ ਇੱਕ-ਇੱਕ ਨਾਂ ਲਿਖੋ ।
ਉੱਤਰ-

  • ਹਾਕੀ
  • ਕੋਟਲਾ ਛਪਾਕੀ ।

ਪ੍ਰਸ਼ਨ 9. ਲੋਕ-ਖੇਡਾਂ ਦੀ ਇਕ ਮਹੱਤਤਾ ਲਿਖੋ ।
ਉੱਤਰ-
ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ |

PSEB 6th Class Physical Education Solutions Chapter 4 ਪੰਜਾਬ ਦੀਆਂ ਲੋਕ ਖੇਡਾਂ

ਪ੍ਰਸ਼ਨ 10.
ਕਿੱਕਲੀ ਲੋਕ-ਖੇਡ ਨੂੰ ਕੌਣ ਖੇਡਦਾ ਹੈ ?
ਉੱਤਰ-
ਕੁੜੀਆਂ ਦੀ ਖੇਡ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਡ ਕੀ ਹੈ ?
ਉੱਤਰ-
ਖੇਡ ਉਹ ਕ੍ਰਿਆ ਹੈ ਜਿਸਨੂੰ ਮਨਪ੍ਰਚਾਵੇ ਲਈ ਕੀਤਾ ਜਾਂਦਾ ਹੈ ਅਤੇ ਅਜਿਹੀਆਂ ਕਿਆ ਕਰਨ ਨਾਲ ਸਾਨੂੰ ਖੁਸ਼ੀ ਮਿਲਦੀ ਹੈ ।

ਪ੍ਰਸ਼ਨ 2.
ਖੇਡਾਂ ਦੀਆਂ ਕਿਸਮਾਂ ਲਿਖੋ ।
ਉੱਤਰ-
ਖੇਡਾਂ ਦੀ ਵੰਡ ਕਈ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ ਜਿਵੇਂ ਕਿ ਸਰੀਰਕ ਖੇਡਾਂ ਅਤੇ ਦਿਮਾਗ਼ ਦੀਆਂ ਖੇਡਾਂ | ਅਜਿਹੀ ਇੱਕ ਵੰਡ ਹੈ, ਸਾਡੀਆਂ ਲੋਕ ਖੇਡਾਂ ਅਤੇ ਅਜੋਕੀਆਂ ਖੇਡਾਂ | ਜ਼ਿਕੇਟ, ਹਾਕੀ, ਵਾਲੀਬਾਲ, ਫੁਟਬਾਲ ਆਦਿ ਅਜੋਕੀਆਂ ਖੇਡਾਂ ਹਨ । ਇਨ੍ਹਾਂ ਨੂੰ ਖੇਡਣ ਲਈ ਖ਼ਾਸ ਸਮਾਨ, ਨਿਸ਼ਚਿਤ ਖੇਡ ਮੈਦਾਨ ਅਤੇ ਵਿਸ਼ੇਸ਼ ਖੇਡ ਨਿਯਮ ਹੁੰਦੇ ਹਨ । ਲੋਕ ਖੇਡਾਂ ਇਸ ਤੋਂ ਉਲਟ ਆਖੀਆਂ ਜਾ ਸਕਦੀਆਂ ਹਨ ।

ਪ੍ਰਸ਼ਨ 3.
ਖੇਡ ਕਿਸ ਉਮਰ ਦੇ ਲੋਕ ਖੇਡਦੇ ਹਨ ?
ਉੱਤਰ-
ਖੇਡ ਹਰ ਉਮਰ ਦੇ ਲੋਕ ਖੇਡਦੇ ਹਨ | ਬੱਚੇ, ਜਵਾਨ ਅਤੇ ਬਜ਼ੁਰਗ ਵੀ ਖੇਡਾਂ ਖੇਡਦੇ ਹਨ ਅਤੇ ਮੁੰਡੇ, ਕੁੜੀਆਂ ਵੀ ਖੇਡਦੇ ਹਨ ।

ਪ੍ਰਸ਼ਨ 4.
ਖੇਡਾਂ ਦੀ ਵੰਡ ਕਿਸ ਤਰ੍ਹਾਂ ਕੀਤੀ ਜਾਂਦੀ ਹੈ ?
ਉੱਤਰ-
ਸਾਡੀਆਂ ਲੋਕ ਖੇਡਾਂ ; ਜਿਵੇਂ-ਕਿਤੇ, ਕੀ, ਵਾਲੀਵਾਲ, ਫੁਟਬਾਲ ਆਦਿ ।

ਪ੍ਰਸ਼ਨ 5.
ਲੋਕ ਖੇਡਾਂ ਵਿੱਚ ਕੀ ਨਿਯਮ ਇਚਿਤ ਹੁੰਦੇ ਹਨ ?
ਉੱਤਰ-
ਅਜਿਹੀਆਂ ਖੇਡਾਂ ਖੇਡਣ ਲਈ ਕੋਈ ਸਮਾਨ ਜਾਂ ਨਿਯਮ ਨਿਸ਼ਚਿਤ ਨਹੀਂ ਹੁੰਦੇ ।

ਪ੍ਰਸ਼ਨ 6.
ਵੱਡੀਆਂ ਖੇਡਾਂ ਵਿੱਚ ਕੀ ਨਿਯਮ ਹੁੰਦੇ ਹਨ ?
ਉੱਤਰ-
ਵੱਡੀਆਂ ਖੇਡਾਂ ਵਿਚ ਸਾਮਾਨ, ਖੇਡ ਦਾ ਮੈਦਾਨ ਤੇ ਨਿਯਮ ਨਿਸ਼ਚਿਤ ਹੁੰਦੇ ਹਨ । ਇਹ ਖੇਡਾਂ ਨਿਯਮਾਂ ਅਨੁਸਾਰ ਹੀ ਖੇਡੀਆਂ ਜਾਂਦੀਆਂ ਹਨ ।

ਪ੍ਰਸ਼ਨ 7.
ਲੋਕ ਖੇਡਾਂ ਖੇਡਣ ਲਈ ਵਾਰੀ ਪੁੱਗਣ ਦੀ ਵਿਧੀ ਦੱਸੋ ।
ਉੱਤਰ-
ਪਹਿਲਾਂ ਤਿੰਨ ਖਿਡਾਰੀ ਆਪਣਾ ਸੱਜਾ ਹੱਥ ਦੂਜੇ ਦੇ ਸੱਜੇ ਹੱਥ ਤੇ ਰੱਖਦੇ ਹਨ ਅਤੇ ਇੱਕੋ ਸਮੇਂ ਹੱਥਾਂ ਨੂੰ ਹਵਾ ਵਿੱਚ ਘੁਮਾ ਕੇ ਉਲਟਾ ਦਿੰਦੇ ਹਨ । ਤਿੰਨਾਂ ਵਿਚੋਂ ਜੇਕਰ ਦੋ ਖਿਡਾਰੀਆਂ ਦਾ ਹੱਥ ਉਲਟਾ ਹੁੰਦਾ ਹੈ ਤੇ ਇਕ ਖਿਡਾਰੀ ਦਾ ਸਿੱਧਾ ਹੁੰਦਾ ਹੈ, ਤਾਂ ਉਹ ਪੱਗ ਜਾਂਦਾ ਹੈ ।

PSEB 6th Class Physical Education Solutions Chapter 4 ਪੰਜਾਬ ਦੀਆਂ ਲੋਕ ਖੇਡਾਂ

ਪ੍ਰਸ਼ਨ 8.
ਪੁੱਗਣ ਦੀ ਦੂਜੀ ਵਿਧੀ ਦਾ ਗੀਤ ਲਿਖੋ ।
ਉੱਤਰ-
ਈਂਗਣ ਮੀਂਗਣ ਤਲੀ ਤਲੀਂਗਣ ਕਾਲਾ, ਪੀਲਾ, ਡੱਕਰਾ ਗੁੜ ਖਾਵਾਂ ਵੇਲ ਵਧਾਵਾਂ, ਮੂਲੀ ਪੱਤਰਾ । ਪਤਾ ਹੋ ਘੋੜੇ ਆਏ ਹੱਥ ਕੁਤਾੜੀ, ਪੈਰ ਕੁਤਾੜੀ ਨਿੱਕ ਬਾਲਿਆ ਤੇਰੀ ਵਾਰੀ |

ਪ੍ਰਸ਼ਨ 9.
ਕੀ ਲੋਕ ਖੇਡਾਂ ਵਿੱਚ ਟੀਮਾਂ ਦੀ ਵੰਡ ਕੀਤੀ ਜਾਂਦੀ ਹੈ ?
ਉੱਤਰ-
ਹਾਂ, ਕਈ ਖੇਡਾਂ ਵਿੱਚ ਆਪਸ ਵਿੱਚ ਟੀਮਾਂ ਦੀ ਵੰਡ ਕੀਤੀ ਜਾਂਦੀ ਹੈ , ਜਿਵੇਂਕਬੱਡੀ, ਗੁੱਲੀ ਡੰਡਾ, ਰੱਸਾ ਕਸ਼ੀ ਆਦਿ ।

ਪ੍ਰਸ਼ਨ 10.
ਲੋਕ ਖੇਡਾਂ ਦੇ ਕੋਈ ਪੰਜ ਨਾਂ ਲਿਖੋ ।
ਉੱਤਰ-

  1. ਬਾਂਦਰ ਕਿੱਲਾ
  2. ਕੋਟਲਾ ਛਪਾਕੀ
  3. ਕਿੱਕਲੀ
  4. ਪਿੱਠੂ ਗਰਮ ਕਰਨਾ
  5. ਰੱਸੀ ਟੱਪਣਾ ।

ਪ੍ਰਸ਼ਨ 11.
ਲੋਕ ਖੇਡਾਂ ਦੀ ਦੋ ਮਹੱਤਤਾ ਲਿਖੋ ।
ਉੱਤਰ-

  • ਇਹਨਾਂ ਖੇਡਾਂ ਨੂੰ ਖੇਡਦੇ ਹੋਏ ਫੁਰਤੀ, ਸਰੀਰਕ ਬਲ ਅਤੇ ਦਿਮਾਗੀ ਚੁਸਤੀ ਆਦਿ ਦੇ ਗੁਣ ਆ ਜਾਂਦੇ ਹਨ ।
  • ਜਦੋਂ ਖਿਡਾਰੀ ਠੀਕਰੀਆਂ ਨਾਲ ਨਿਸ਼ਾਨਾ ਲਾਉਣ ਦੀ ਖੇਡ ਖੇਡਦੇ ਹਨ । ਉਨ੍ਹਾਂ ਨੂੰ ਏਕਾਗਰਤਾ ਕਰਨ ਦੀ ਸਿਖਲਾਈ ਮਿਲਦੀ ਹੈ |

ਪ੍ਰਸ਼ਨ 12.
ਰੱਸੀ ਟੱਪਣਾ ਦੀ ਮਹੱਤਤਾ ਲਿਖੋ ।
ਉੱਤਰ-
ਇਹ ਖੇਡ ਕਸਰਤ ਪੱਖੋਂ ਬਹੁਤ ਹੀ ਵਧੀਆ ਖੇਡ ਹੈ । ਪੁੱਗਣ ਤੋਂ ਬਾਅਦ ਜਿਹੜੇ ਦੋ ਬੱਚੇ ਪਿੱਛੇ ਰਹਿ ਜਾਂਦੇ ਹਨ, ਉਹ ਇੱਕ ਦੂਜੇ ਦੇ ਸਾਹਮਣੇ ਖੜ੍ਹੇ ਹੋ ਕੇ ਇਕ ਹੱਥ ਰੱਸੀ ਨੂੰ ਜ਼ਮੀਨ ਨਾਲ ਛੁਹਾਉਂਦੇ ਹੋਏ, ਇਕ ਪਾਸੇ ਵੱਲ ਘੁਮਾਉਂਦੇ ਹਨ | ਬਾਕੀ ਬੱਚੇ ਲਾਈਨ ਬਣਾ ਕੇ ਇੱਕ-ਇੱਕ ਦੋ-ਦੋ ਟੱਪੇ ਲੈਂਦੇ ਹਨ । ਇਸ ਤਰ੍ਹਾਂ ਇਹ ਖੇਡ ਖੇਡੀ ਜਾਂਦੀ ਹੈ ।

ਪ੍ਰਸ਼ਨ 13.
ਪਿੱਠੂ ਗਰਮ ਕਰਨਾ ਕੀ ਹੈ ?
ਉੱਤਰ-
ਪਿੱਠ ਗਰਮ ਕਰਨਾ ਵੀ ਪੰਜਾਬ ਦੇ ਬੱਚਿਆਂ ਲਈ ਬੜੀ ਦਿਲਚਸਪ ਖੇਡ ਹੈ । ਇਸ ਖੇਡ ਵਿੱਚ ਖੇਡਣ ਵਾਲੇ ਬੱਚੇ ਦੋ ਟੋਲੀਆਂ ਬਣਾ ਲੈਂਦੇ ਹਨ, ਅਤੇ 10-15 ਫੁੱਟ ਦੀ ਦੂਰੀ ਤੇ ਗੀਟੀਆਂ ਰੱਖ ਕੇ ਉਸ ਤੇ ਨਿਸ਼ਾਨਾ ਲਗਾਉਂਦੇ ਹਨ । ਇਸ ਤਰ੍ਹਾਂ ਇਹ ਖੇਡ ਖੇਡੀ ਜਾਂਦੀ

ਪ੍ਰਸ਼ਨ 14.
ਕਿੱਕਲੀ ਦੀ ਮਹੱਤਤਾ ਲਿਖੋ ।
ਉੱਤਰ-
ਕਿੱਕਲੀ ਪੰਜਾਬ ਦੀਆਂ ਕੁੜੀਆਂ ਦੀ ਬਹੁਤ ਹੀ ਹਰਮਨ-ਪਿਆਰੀ ਖੇਡ ਹੈ । ਕਿੱਕਲੀ ਖੇਡ ਅਤੇ ਗਿੱਧੇ ਦਾ ਸੁਮੇਲ ਹੈ । ਇਸ ਖੇਡ ਨੂੰ ਕੁੜੀਆਂ ਚਾਅ ਨਾਲ ਖੇਡਦੀਆਂ ਹਨ । ਇਸ ਖੇਡ ਵਿੱਚ ਕੁੜੀਆਂ ਇਕ ਥਾਂ ਤੇ ਇਕੱਠੀਆਂ ਹੋ ਕੇ ਆਪਸ ਵਿੱਚ ਜੋਟੇ ਬਣਾ ਕੇ ਇਕਦੂਜੀ ਦੇ ਹੱਥਾਂ ਵਿੱਚ ਕੰਘੀਆਂ ਪਾ ਕੇ ਘੁੰਮਦੀਆਂ ਹਨ । ਉਹਨਾਂ ਨੇ ਇਕ ਦੂਜੇ ਦਾ ਹੱਥ ਖੱਬੇ ਹੱਥ ਨਾਲ ਸੱਜਾ ਚ ਫੜਿਆ ਹੁੰਦਾ ਹੈ । ਇਸ ਤਰ੍ਹਾਂ ਇਹ ਖੇਡ ਖੇਡੀ ਜਾਂਦੀ ਹੈ !

ਪ੍ਰਸ਼ਨ 15.
ਕੋਲਾ ਛਪਾਕੀ ਦੀ ਮਹੱਤਤਾ ਲਿਖੋ ।
ਉੱਤਰ-
ਛਪਾਕੀ ਪਿੰਡਾਂ ਵਿੱਚ ਖੇਡੀ ਜਾਣ ਵਾਲੀ ਛੋਟੀ ਉਮਰ ਦੇ ਮੁੰਡੇ-ਕੁੜੀਆਂ ਦੀ ਖੇਡ ਹੈ । ਇਸ ਡ ਨੂੰ ‘ਕਾਜੀ ਕੋਟਲੇ ਦੀ ਮਾਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਕੋਲਾ ਛਪਾਕੀ ਜੁੰਮੇ ਰਾਤ ਆਈ ਜੇ । ਨੂੰ ਅੱਗੇ-ਪਿੱਛੇ ਦੇਖੇ, ਉਹਦੀ ਸ਼ਾਮਤ ਆ ਜੇ । ਗੋਲ ਚ ਤਾ ਵਿੱਚ ਬੈਠੇ ਹੋਏ ਬੱਚੇ ਵਾਰੀ ਦੇਣ ਵਾਲੇ ਦੇ ਪਿੱਛੇ-ਪਿੱਛੇ ਇਹ ਗੀਤ ਗਾਉਂਦੇ ਹਨ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੁੱਗਣ ਦੀ ਦੂਸਰੀ ਕੋਈ ਵਿਧੀ ਲਿਖੋ ।
ਉੱਤਰ-
ਪੁੱਗਣ ਦੀ ਦੂਜੀ ਵਿਧੀ-ਸਾਰੇ ਖਿਡਾਰੀ ਗੋਲ ਚੱਕਰ ਵਿੱਚ ਖੜ੍ਹੇ ਹੋ ਜਾਂਦੇ ਹਨ । ਉਨ੍ਹਾਂ ਵਿੱਚੋਂ ਇਕ ਖਿਡਾਰੀ ਵਾਰੀ-ਵਾਰੀ ਸਾਰੇ ਖਿਡਾਰੀਆਂ ਦੇ ਮੋਢੇ ਤੇ ਹੱਥ ਰੱਖ ਕੇ ਇਹ ਗੀਤ ਗਾਉਂਦਾ ਹੈ ।
ਈਂਗਣ ਮੀਂਗਣ ਤਲੀ ਤਲੀਂਗਣ
ਕਾਲਾ, ਪੀਲਾ, ਡੱਕਰਾ
ਗੁੜ ਖਾਵਾਂ, ਵੇਲ ਵਧਾਵਾਂ,
ਮੂਲੀ ਪੱਤਰਾ ।
ਪੱਤਾ ਵਾ, ਘੋੜੇ ਆਏ,
ਹੱਥ ਕੁਤਾੜੀ, ਪੈਰ ਕੁਤਾੜੀ
ਨਿੱਕੇ ਬਾਲਿਆ ਤੇਰੀ ਵਾਰੀ ।
ਜਿਸ ਖਿਡਾਰੀ ਨੂੰ ਆਖਰੀ ਸ਼ਬਦ ਤੇ ਹੱਥ ਲੱਗਦਾ ਹੈ । ਉਹ ਪੁੱਗ ਜਾਂਦਾ ਹੈ । ਇਸ ਤਰ੍ਹਾਂ ਬਾਰ-ਬਾਰ ਕਰਦਿਆਂ ਅੰਤ ਵਿੱਚ ਰਹਿ ਜਾਣ ਵਾਲੇ ਦੀ ਵਾਰੀ ਤਹਿ ਹੋ ਜਾਂਦੀ ਹੈ । ਕਈ ਖੇਡਾਂ ਆਪਸ ਵਿੱਚ ਦੋ ਟੀਮਾਂ ਬਣਾ ਕੇ ਖੇਡੀਆਂ ਜਾਂਦੀਆਂ ਹਨ । ਜਿਵੇਂ-ਕਬੱਡੀ, ਗੁੱਲੀ ਡੰਡਾ, ਰੱਸਾ ਕਸ਼ੀ ਅਤੇ ਖੋ-ਖੋ ਆਦਿ ।

ਪ੍ਰਸ਼ਨ 2.
ਰੱਸੀ ਟੱਪਣਾ ਤੇ ਪਿੱਠੂ ਖੇਡ ਬਾਰੇ ਲਿਖੋ ।
ਉੱਤਰ-
ਰੱਸੀ ਟੱਪਣਾ-ਇਹ ਖੇਡ ਕਸਰਤ ਪੱਖੋਂ ਬਹੁਤ ਹੀ ਵਧੀਆ ਖੇਡ ਹੈ । ਪੁੱਗਣ ਤੋਂ ਬਾਅਦ ਜਿਹੜੇ ਦੋ ਬੱਚੇ ਪਿੱਛੇ ਰਹਿ ਜਾਂਦੇ ਹਨ, ਉਹ ਇੱਕ-ਦੂਜੇ ਦੇ ਸਾਹਮਣੇ ਖੜੇ ਹੋ ਕੇ ਹੱਥ ਰੱਸੀ ਨੂੰ ਜ਼ਮੀਨ ਨਾਲ ਛੁਹਾਉਂਦੇ ਹੋਏ, ਇੱਕ ਪਾਸੇ ਵੱਲ ਘੁੰਮਾਉਂਦੇ ਹਨ । ਬਾਕੀ ਬੱਚੇ ਲਾਈਨ ਬਣਾ ਕੇ ਇੱਕ-ਇਕ, ਦੋਦੋ ਟੱਪੇ ਲੈਂਦੇ ਹਨ । ਜਿਹੜੇ ਬੱਚੇ ਦੇ । ਪੈਰਾਂ ਨੂੰ ਰੱਸੀ ਛੂਹ ਜਾਵੇ ਉਹ ਆਉਟ ਹੋ ਜਾਂਦਾ ਹੈ ਅਤੇ ਰੱਸੀ ਘੁੰਮਾਉਣ ਦੀ ਵਾਰੀ ਦਿੰਦਾ ਹੈ । ਇਹ ਖੇਡ ਕੁੜੀਆਂ ਦੀ ਹਰਮਨ-ਪਿਆਰੀ ਖੇਡ ਰਹੀ ਹੈ ਪਰ ਅੱਜ-ਕਲ੍ਹ ਬਹੁਤ ਘੱਟ ਹੋ ਗਈ ਹੈ ।
PSEB 6th Class Physical Education Solutions Chapter 4 ਪੰਜਾਬ ਦੀਆਂ ਲੋਕ ਖੇਡਾਂ 3
ਪਿੱਠੂ ਗਰਮ ਕਰਨਾ-ਇਹ ਇੱਕ ਬੱਚਿਆਂ ਦੀ ਬੜੀ ਦਿਲਚਸਪ ਖੇਡ ਹੈ ਜਿਸ ਵਿੱਚ ਬੱਚਿਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ ਜਿਸ ਵਿਚ ਦੋ ਟੋਲੀਆਂ ਹੁੰਦੀਆਂ ਹਨ । ਖੇਡਣ ਵਾਲੀ ਜਗਾ ਤੇ ਸੱਤ ਠੀਕਰੀਆਂ ਇੱਕ-ਦੂਜੇ ਦੇ ਉੱਪਰ ਰੱਖ ਲਈਆਂ ਜਾਂਦੀਆਂ ਹਨ । ਇਨ੍ਹਾਂ ਚਿਣੀਆਂ ਹੋਈਆਂ ਠੀਕਰੀਆਂ ਤੋਂ ਲਗਭਗ 12 ਫੁੱਟ ਦੀ ਦੂਰੀ ‘ਤੇ ਇਕ ਲਾਈਨ ਖਿੱਚ ਦਿੱਤੀ ਜਾਂਦੀ ਹੈ । ਫਿਰ ਦੋਵੇਂ ਟੀਮਾਂ ਪੁੱਗਣ ਤੋਂ ਬਾਅਦ ਜਿਹੜੀ ਟੀਮ ਪੁੱਗ ਜਾਂਦੀ ਹੈ । ਉਸ ਟੀਮ ਦਾ ਇਕ ਖਿਡਾਰੀ ਲਾਈਨ ਤੇ ਖੜ੍ਹਾ ਹੋ ਕੇ ਰਬੜ ਦੀ ਗੇਂਦ ਨਾਲ ਚਿਣੀਆਂ ਹੋਈਆਂ ਗੀਟੀਆਂ ‘ਤੇ ਨਿਸ਼ਾਨਾ ਲਗਾਉਂਦਾ ਹੈ । ਇੱਕ ਖਿਡਾਰੀ ਨੂੰ ਨਿਸ਼ਾਨਾ ਲਗਾਉਣ ਦੇ ਤਿੰਨ ਮੌਕੇ ਦਿੱਤੇ ਜਾਂਦੇ ਹਨ । ਤਿੰਨ ਵਾਰ ਨਿਸ਼ਾਨਾ ਲਾਉਣ ਤੋਂ ਬਾਅਦ ਜੇਕਰ ਠੀਕਰੀਆਂ ਤੇ ਨਿਸ਼ਾਨਾ ਨਹੀਂ ਲੱਗਦਾ ਤਾਂ ਉਹ ਖਿਡਾਰੀ ਆਊਟ ਹੋ ਜਾਂਦਾ ਹੈ ।

ਜੇਕਰ ਗੇਂਦ ਨੂੰ ਠੱਪਾ ਪਾ ਕੇ ਸਾਹਮਣੇ ਵਾਲੇ ਖਿਡਾਰੀ ਪਕੜ ਲੈਂਦੇ ਹਨ, ਤਾਂ ਵੀ ਨਿਸ਼ਾਨੇ ਲਗਾਉਣ ਵਾਲਾ ਖਿਡਾਰੀ ਆਉਟ ਹੋ ਜਾਂਦਾ ਹੈ । ਜੇਕਰ ਨਿਸ਼ਾਨਾ ਲਗਾਉਣ ਵਾਲਾ ਖਿਡਾਰੀ ਠੀਕਰੀਆਂ ਤੇ ਸਹੀ ਨਿਸ਼ਾਨਾ ਲਗਾ ਦਿੰਦਾ ਹੈ, ਤਾਂ ਠੀਕਰੀਆਂ ਜ਼ਮੀਨ ਤੇ ਬਿਖਰ ਜਾਂਦੀਆਂ ਹਨ । ਨਿਸ਼ਾਨਾ ਲਗਾਉਣ ਵਾਲਾ ਖਿਡਾਰੀ ਜ਼ਮੀਨ ਤੇ ਬਿਖਰੀਆਂ ਠੀਕਰੀਆਂ ਨੂੰ ਜਲਦੀ-ਜਲਦੀ ਇਕੱਠੀਆਂ ਕਰਕੇ ਇੱਕ-ਦੂਜੀ ਤੇ ਰੱਖਦਾ ਹੈ ਤੇ ਵਿਰੋਧੀ ਟੀਮ ਦੇ ਖਿਡਾਰੀ ਉਨ੍ਹਾਂ ਠੀਕਰੀਆਂ ਨੂੰ ਚੁਣਨ ਵਾਲੇ ਖਿਡਾਰੀ ਨੂੰ ਗੇਂਦ ਦਾ ਨਿਸ਼ਾਨਾ ਬਣਾਉਂਦੇ ਹਨ । ਜੇਕਰ ਠੀਕਰੀਆਂ ਚਿਣਨ ਵਾਲੇ ਖਿਡਾਰੀ ਨੂੰ ਗੇਂਦ ਲੱਗ ਜਾਂਦੀ ਹੈ, ਤਾਂ ਉਹ ਆਉਟ ਹੋ ਜਾਂਦਾ ਹੈ । ਜੇਕਰ ਠੀਕਰੀਆਂ ਚਿਣਨ ਵਾਲਾ ਖਿਡਾਰੀ ਗੇਂਦ ਵੱਜਣ ਤੋਂ ਪਹਿਲਾਂ ਠੀਕਰੀਆਂ ਇਕੱਠੀਆਂ ਕਰ ਲੈਂਦਾ ਹੈ, ਤਾਂ ਉਸਨੂੰ ਹੋਰ ਵਾਰੀ ਦਿੱਤੀ ਜਾਂਦੀ ਹੈ । ਆਉਟ ਹੋਣ ਤੇ ਦੂਜੇ ਖਿਡਾਰੀ ਦੀ ਵਾਰੀ ਆ ਜਾਂਦੀ ਹੈ । ਇਸ ਤਰ੍ਹਾਂ ਖੇਡ ਚੱਲਦੀ ਰਹਿੰਦੀ ਹੈ । ਠੀਕਰੀਆਂ ਦੇ ਨਿਸ਼ਾਨਾ ਲਾਉਣ ਵਾਲਾ ਖਿਡਾਰੀ |

PSEB 6th Class Physical Education Solutions Chapter 4 ਪੰਜਾਬ ਦੀਆਂ ਲੋਕ ਖੇਡਾਂ

ਪ੍ਰਸ਼ਨ 3.
ਕਿੱਕਲੀ ਦਾ ਵੇਰਵਾ ਦਿਉ ।
ਉੱਤਰ-
ਕਿੱਕਲੀ-ਪੰਜਾਬ ਵਿੱਚ ਕਿੱਕਲੀ ਕੁੜੀਆਂ ਦੀ ਹਰਮਨ-ਪਿਆਰੀ ਖੇਡ ਹੈ । ਕਿਲਕਿਲਾ ਦਾ ਅਰਥ ਖੁਸ਼ੀ ਅਤੇ ਚਾਅ ਦੀ ਆਵਾਜ਼ ਕਰਨਾ । ਕਿੱਕਲੀ ਖੇਡ ਅਤੇ ਗਿੱਧੇ ਦਾ ਜੋੜ ਹੈ । ਕਿੱਕਲੀ ਨੂੰ ਕੁੜੀਆਂ ਬੜੇ ਚਾਅ ਨਾਲ ਖੇਡਦੀਆਂ ਹਨ । ਇਕ ਜਗਾ ਤੇ ਇਕੱਠੀਆਂ ਹੋ ਕੇ ਕੁੜੀਆਂ ਜੋਟੇ ਬਣਾ ਲੈਂਦੀਆਂ ਹਨ ।
ਕਿੱਕਲੀ ਵਿੱਚ ਕੁੜੀਆਂ ਇਕ-ਦੂਜੇ ਦੇ ਹੱਥਾਂ ਵਿੱਚ ਕੰਘੀਆਂ | ਪਾ ਕੇ ਘੁੰਮਦੀਆਂ ਹਨ । ਉਨ੍ਹਾਂ ਨੇ ਇਕ-ਦੂਜੇ ਦਾ ਖੱਬਾ ਹੱਥ ਖੱਬੇ ਨਾਲ ਸੱਜਾ ਹੱਥ ਸੱਜੇ ਨਾਲ ਫੜਦੀਆਂ ਹਨ । ਦੋਵੇਂ ਕੁੜੀਆਂ ਦੀਆਂ ਬਾਹਾਂ ਦੀ ਸ਼ਕਲ 8 ਅੰਕ ਵਾਂਗ ਬਣ ਜਾਂਦੀ ਹੈ । ਘੁੰਮਣ ਵੇਲੇ ਕੁੜੀਆਂ ਕਿੱਕਲੀ ਦੇ ਗੀਤ ਗਾਉਂਦੀਆਂ ਹਨ ।
ਕਿੱਕਲੀ ਕਲੀਰ ਦੀ, |
ਪੱਗ ਮੇਰੇ ਵੀਰ ਦੀ,
ਦੁਪੱਟਾ ਭਰਜਾਈ ਦਾ,
ਫਿੱਟੇ ਮੂੰਹ ਜਵਾਈ ਦਾ ।
PSEB 6th Class Physical Education Solutions Chapter 4 ਪੰਜਾਬ ਦੀਆਂ ਲੋਕ ਖੇਡਾਂ 4
ਇਸ ਤਰ੍ਹਾਂ ਆਪਸ ਵਿੱਚ ਜੋੜੀਆਂ ਦਾ ਮੁਕਾਬਲਾ ਹੋਣ ਲੱਗ ਪੈਂਦਾ ਹੈ । ਦੇਸੀ ਖੇਡਾਂ ਵਿੱਚ ਟੂਰਨਾਮੈਂਟ ਨਹੀਂ ਕਰਾਇਆ ਜਾ ਸਕਦਾ ਹੈ । ਕਿੱਕਲੀ ਪਾਉਂਦੇ ਸਮੇਂ ਜੇਕਰ ਜੋੜੀ ਵਿੱਚੋਂ ਕਿਸੇ ਇੱਕ ਕੁੜੀ ਦਾ ਹੱਥ ਦੂਜੀ ਕੁੜੀ ਹੱਥੋਂ ਛੁੱਟ ਜਾਂਦਾ ਹੈ ਜਾਂ ਕਿੱਕਲੀ ਪਾਉਂਦੇ ਕੁੜੀ ਡਿੱਗ ਜਾਵੇ ਤਾਂ ਸਭ ਕੁੱਝ ਹਾਸੇ ਵਿੱਚ ਭੁੱਲ ਜਾਂਦਾ ਹੈ । ਇਸ ਵਿਚ ਕੁੜੀਆਂ ਖੇਡ ਦਾ ਬਹੁਤ ਆਨੰਦ ਪਾਉਂਦੀਆਂ ਹਨ ।

PSEB 6th Class Physical Education Solutions Chapter 3 ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ

Punjab State Board PSEB 6th Class Physical Education Book Solutions Chapter 3 ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ Textbook Exercise Questions and Answers.

PSEB Solutions for Class 6 Physical Education Chapter 3 ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ

Physical Education Guide for Class 6 PSEB ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਮੇਜਰ ਧਿਆਨ ਚੰਦ ਦਾ ਜਨਮ ਕਦੋਂ ਹੋਇਆ ?
ਉੱਤਰ-
ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ, 1905 ਈ: ਨੂੰ ਅਲਾਹਾਬਾਦ ਵਿਖੇ ਪਿਤਾ ਸਮੇਸਵਰ ਦੱਤ ਦੇ ਘਰ ਹੋਇਆ ।

ਪ੍ਰਸ਼ਨ 2.
ਭਾਰਤੀ ਹਾਕੀ ਟੀਮ ਨੇ ਪਹਿਲੀ ਵਾਰ ਉਲੰਪਿਕ ਖੇਡਾਂ ਵਿੱਚ ਕਦੋਂ ਭਾਗ ਲਿਆ ? ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਕਿਹੜਾ ਤਮਗਾ ਹਾਸਲ ਕੀਤਾ ?
ਉੱਤਰ-
1928 ਈ: ਵਿੱਚ ਐਮਸਟਰਡਮ ਉਲੰਪਿਕ ਖੇਡਾਂ ਵਿੱਚ ਪਹਿਲੀ ਵਾਰੀ ਭਾਰਤੀ ਟੀਮ ਨੇ ਭਾਗ ਲਿਆ । ਇਹਨਾਂ ਉਲੰਪਿਕ ਖੇਡਾਂ ਵਿੱਚ ਭਾਰਤ ਨੇ ਸੋਨੇ ਦਾ ਤਗਮਾ ਜਿੱਤਿਆ।

ਪ੍ਰਸ਼ਨ 3.
ਮੇਜਰ ਧਿਆਨ ਚੰਦ ਦੇ ਜੀਵਨ ਨਾਲ ਜੁੜੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਦਾ ਵਰਣਨ ਕਰੋ ।
ਉੱਤਰ-
ਇਸ ਮਹਾਨ ਖਿਡਾਰੀ ਨਾਲ ਕਈ ਤਰ੍ਹਾਂ ਦੀਆਂ ਦੰਦ-ਕਥਾਵਾਂ ਜੁੜੀਆਂ ਹੋਈਆਂ ਹਨ । ਇਕ ਵਾਰ ਹਾਲੈਂਡ ਵਿੱਚ ਧਿਆਨ ਚੰਦ ਦੀ ਹਾਕੀ ਤੋੜ ਕੇ ਵੇਖੀ ਗਈ ਕਿ ਕਿਤੇ ਇਸ ਖਿਡਾਰੀ ਨੇ ਆਪਣੀ ਸਟਿੱਕ ਵਿੱਚ ਕੋਈ ਚੁੰਬਕ ਜਿਹੀ ਚੀਜ਼ ਨਾ ਫਿੱਟ ਕੀਤੀ ਹੋਵੇ । ਅਸਲ ਵਿੱਚ ਧਿਆਨ ਚੰਦ ਦਾ ਗੇਂਦ ਤੇ ਬਹੁਤ ਕਾਬੁ ਸੀ । ਉਸ ਦੀ ਗੇਂਦ ਉਸ ਦੀ ਹਾਕੀ ਤੋਂ ਅਲੱਗ ਨਹੀਂ ਹੁੰਦੀ ਸੀ । ਕਈ ਲੋਕ ਮੰਨਦੇ ਸੀ ਕਿ ਉਸ ਦੀ ਹਾਕੀ ਇੱਕ ਜਾਦੂਈ ਹਾਕੀ ਹੈ ।

ਮੇਜਰ ਧਿਆਨ ਚੰਦ ਨੇ ਆਪਣੀ ਕਮਾਲ ਦੀ ਖੇਡ ਨਾਲ ਜਰਮਨੀ ਦੇ ਤਾਨਾਸ਼ਾਹ ਹਿਟਲਰ ਦਾ ਵੀ ਦਿਲ ਜਿੱਤ ਲਿਆ ਸੀ । ਹਿਟਲਰ ਨੇ ਧਿਆਨ ਚੰਦ ਨੂੰ ਜਰਮਨੀ ਵੱਲੋਂ ਖੇਡਣ ਦੀ ਪੇਸ਼ਕਸ਼ ਕੀਤੀ ਸੀ ਅਤੇ ਫ਼ੌਜ ਵਿੱਚ ਵੱਡਾ ਅਹੁਦਾ ਦੇਣ ਦਾ ਲਾਲਚ ਵੀ ਦਿੱਤਾ । ਮੇਜਰ ਧਿਆਨ ਚੰਦ ਨੇ ਭਾਰਤ ਵੱਲੋਂ ਖੇਡਣਾ ਹੀ ਆਪਣਾ ਗੌਰਵ ਸਮਝਿਆ।

PSEB 6th Class Physical Education Solutions Chapter 3 ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ

ਪ੍ਰਸ਼ਨ 4.
ਮੇਜਰ ਧਿਆਨ ਚੰਦ ਨੇ ਪਹਿਲਾ ਅੰਤਰ-ਰਾਸ਼ਟਰੀ ਮੈਚ ਕਦੋਂ ਅਤੇ ਕਿੱਥੇ ਖੇਡਿਆ ?
ਉੱਤਰ-
ਉਸਨੇ 13 ਮਈ, 1926 ਵਿੱਚ ਨਿਊਜ਼ੀਲੈਂਡ ਵਿਚ ਪਹਿਲੇ ਅੰਤਰ-ਰਾਸ਼ਟਰੀ ਮੈਚ ਵਿੱਚ ਭਾਗ ਲਿਆ । ਜਿਸ ਵਿੱਚ 18 ਮੈਚ ਭਾਰਤੀ ਟੀਮ ਨੇ ਮੇਜਰ ਧਿਆਨ ਚੰਦ ਦੀ ਬੇਹਤਰੀਨ ਖੇਡ ਸਦਕਾ ਜਿੱਤੇ ।

ਪ੍ਰਸ਼ਨ 5.
ਮੇਜਰ ਧਿਆਨ ਚੰਦ ਦਾ ਬੁੱਤ ਕਿਹੜੇ ਦੇਸ਼ ਵਿੱਚ ਲੱਗਿਆ ਹੋਇਆ ਹੈ ?
ਉੱਤਰ-
ਮੇਜਰ ਧਿਆਨ ਚੰਦ ਦਾ ਬੁੱਤ ਅਸਟਰੀਆ ਦੇ ਸ਼ਹਿਰ ਬਿਆਨਾ ਵਿੱਚ ਲੱਗਿਆ ਹੋਇਆ ਹੈ । ਇਸ ਬੁੱਤ ਦੇ ਚਾਰ ਹੱਥ ਬਣਾਏ ਗਏ ਹਨ ਤੇ ਚਾਰੇ ਹੱਥਾਂ ਵਿੱਚ ਚਾਰ ਹਾਕੀਆਂ ਫੜਾਈਆਂ ਹੋਈਆਂ ਹਨ । ਇਹ ਬੁੱਤ ਉਸਦੀ ਅਨੋਖੀ ਖੇਡ ਦਾ ਪ੍ਰਤੀਕ ਹੈ ।

ਪ੍ਰਸ਼ਨ 6.
ਮੇਜਰ ਧਿਆਨ ਚੰਦ ਦੀ ਜੀਵਨੀ ਬਾਰੇ ਇਕ ਸੰਖੇਪ ਨੋਟ ਲਿਖੋ ।
ਉੱਤਰ-
ਮੇਜਰ ਧਿਆਨ ਚੰਦ ਭਾਰਤ ਦਾ ਹਾਕੀ ਦਾ ਇੱਕ ਪ੍ਰਸਿੱਧ ਖਿਡਾਰੀ ਸੀ । ਜਿਸਨੇ ਆਪਣੀ ਖੇਡ ਸ਼ੈਲੀ ਕਰਕੇ ਭਾਰਤ ਦਾ ਨਾਂ ਦੁਨੀਆਂ ਵਿੱਚ ਚਮਕਾਇਆ । ਹਾਕੀ ਵਿੱਚ ਮੇਜਰ ਧਿਆਨ ਚੰਦ ਨੇ ਅੰਤਰ-ਰਾਸ਼ਟਰੀ ਪੱਧਰ ਤੇ ਸੋਨੇ ਤੇ ਚਾਂਦੀ ਦੇ ਤਮਗੇ ਜਿੱਤੇ । ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ, 1905 ਈ: ਨੂੰ ਅਲਾਹਾਬਾਦ ਵਿਖੇ ਪਿਤਾ ਸਮੇਸਵਰ ਦੱਤ ਦੇ ਘਰ ਹੋਇਆ । ਧਿਆਨ ਚੰਦ ਦੇ ਪਿਤਾ ਅਤੇ ਵੱਡਾ ਭਰਾ ਰੂਪ ਸਿੰਘ ਵੀ ਹਾਕੀ ਦੇ ਉੱਘੇ ਖਿਡਾਰੀ ਸਨ । ਇਸ ਤਰ੍ਹਾਂ ਧਿਆਨ ਚੰਦ ਨੂੰ ਹਾਕੀ ਦੀ ਖੇਡ ਵਿਰਾਸਤ ਵਿੱਚੋਂ ਮਿਲੀ । ਇਸ ਦੇ ਪਿਤਾ ਜੀ ਬਿਟਿਸ਼ ਇੰਡੀਅਨ ਆਰਮੀ ਵਿੱਚ ਨੌਕਰੀ ਕਰਦੇ ਸਨ । ਮੇਜਰ ਧਿਆਨ ਚੰਦ 16 ਸਾਲਾਂ ਦੀ ਉਮਰ ਵਿੱਚ ਫ਼ੌਜ ਵਿੱਚ ਭਰਤੀ ਹੋਏ ਅਤੇ ਉੱਥੇ ਸੂਬੇਦਾਰ ਮੇਜਰ ਤਿਵਾੜੀ ਨੇ ਹਾਕੀ ਖੇਡਣ ਲਈ ਪ੍ਰੇਰਿਤ ਕੀਤਾ । ਉੱਥੇ ਫ਼ੌਜ ਦੀ ਡਿਉਟੀ ਕਰਨ ਤੋਂ ਬਾਅਦ ਦੇਰ ਰਾਤ ਤੱਕ ਚੰਨ ਦੀ ਰੋਸ਼ਨੀ ਵਿੱਚ ਪੈਕਟਿਸ ਕਰਦੇ ਸਨ । 1922 ਤੋਂ ਲੈ ਕੇ 1926 ਤੱਕ ਸੈਨਾ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ । ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਧਿਆਨ ਚੰਦ ਦੀ ਖੇਡ ਦੀ ਬਹੁਤ ਪ੍ਰਸ਼ੰਸਾ ਹੋਈ । 13 ਮਈ, 1926 ਵਿੱਚ ਨਿਊਜ਼ੀਲੈਂਡ ਵਿੱਚ ਪਹਿਲਾਂ ਅੰਤਰ-ਰਾਸ਼ਟਰੀ ਖੇਡ ਵਿੱਚ ਭਾਗ ਲਿਆ ’ਤੇ ਜਿੱਤ ਹਾਸਲ ਕੀਤੀ ।

1928 ਈ: ਵਿੱਚ ਐਮਸਟਰਡਮ ਉਲੰਪਿਕ ਖੇਡਾਂ ਵਿੱਚ ਭਾਗ ਲਿਆ ਤੇ ਸੋਨੇ ਦਾ ਤਗਮਾ ਜਿੱਤਿਆ । 1932 ਵਿੱਚ ਲਾਸ ਏਂਜਲਸ ਉਲੰਪਿਕ ਵਿੱਚ ਧਿਆਨ ਚੰਦ ਨੇ ਭਾਗ ਲਿਆ ’ਤੇ ਸੈਂਟਰ ਫਾਰਵਰਡ ਦੇ ਰੂਪ ਵਿੱਚ ਅਹਿਮਭੂਮਿਕਾ ਨਿਭਾਈ । ਫਾਈਨਲ ਮੈਚ ਜੋ ਅਮਰੀਕਾ ਨਾਲ ਹੋਇਆ । ਧਿਆਨ ਚੰਦ ਨੇ ਨਿੱਜੀ 8 ਗੋਲ ਕੀਤੇ ਤੇ ਮੈਚ 24-1 ਗੋਲ ਨਾਲ ਜਿੱਤ ਲਿਆ । ਇਸ ਉਲੰਪਿਕ ਵਿੱਚ ਭਾਰਤੀ ਟੀਮ ਨੇ 262 ਗੋਲ ਕੀਤੇ । ਜਿਸ ਵਿੱਚੋਂ 101 ਗੋਲ ਧਿਆਨ ਚੰਦ ਨੇ ਕੀਤੇ ਸਨ। ਜਿਸ ਦੇ ਸਦਕਾ ਧਿਆਨ ਚੰਦ ਦਾ ਨਾਂ ਹਾਕੀ ਦੇ ਖੇਤਰ ਵਿੱਚ ਚੋਟੀ ਦੇ ਖਿਡਾਰੀਆਂ ਵਿੱਚ ਸ਼ਾਮਿਲ ਹੋਇਆ । ਮੇਜਰ ਧਿਆਨ ਚੰਦ ਜੀ ਨੂੰ ਭਾਰਤ ਸਰਕਾਰ ਨੇ 1956 ਈ: ਵਿੱਚ ਪਦਮ ਭੂਸ਼ਣ ਦੇ ਨਾਲ ਸਨਮਾਨਿਤ ਕੀਤਾ ਗਿਆ । ਇੰਡੀਅਨ ਉਲੰਪਿਕ ਐਸੋਸੀਏਸ਼ਨ ਵਲੋਂ ਸ਼ਤਾਬਦੀ ਦਾ ਸਰਵੋਤਮ ਖਿਡਾਰੀ ਘੋਸ਼ਿਤ ਕੀਤਾ ਗਿਆ । ਹੁਣ ਮੇਜਰ ਧਿਆਨ ਚੰਦ ਜੀ ਦਾ ਜਨਮ ਬਤੌਰ ਨੈਸ਼ਨਲ ਸਪੋਰਟ ਡੇ ਦੇ ਤੌਰ ਤੇ ਭਾਰਤ ਵਿਚ ਮਨਾਇਆ ਜਾਂਦਾ ਹੈ । ਇਸ ਮਹਾਨ ਖਿਡਾਰੀ ਦੀਆਂ ਉਪਲੱਬਧੀਆਂ ਨੂੰ ਦੇਖਦੇ ਹੋਏ ਇੰਝ ਜਾਪਦਾ ਹੈ ਕਿ ਉਨ੍ਹਾਂ ਦਾ ਜਨਮ ਹਾਕੀ ਖੇਡਾਂ ਲਈ ਹੋਇਆ ਸੀ ਅਤੇ ਆਪਣੇ ਜੀਵਨ ਵਿਚ ਕਈ ਮੀਲ ਪੱਥਰ ਗੱਡੇ ਹਨ ਅਤੇ ਖੇਡ ਜੀਵਨ ਵਿੱਚ 1000 ਤੋਂ ਵੱਧ ਗੋਲ ਕੀਤੇ । ਜਿਸ ਵਿੱਚੋਂ 400 ਗੋਲ ਅੰਤਰ-ਰਾਸ਼ਟਰੀ ਪੱਧਰ ਤੇ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਦੇ ਵਿਰੁੱਧ ਕੀਤੇ ਗਏ । ਜਿਸ ਦੇ ਸਦਕਾ ਉਨ੍ਹਾਂ ਨੂੰ ਫ਼ੌਜ ਵਿੱਚ ਵੀ ਤਰੱਕੀ ਮਿਲਦੀ ਗਈ ।

ਮੇਜਰ ਧਿਆਨ ਚੰਦ ਜੀ ਨੂੰ ਨੈਸ਼ਨਲ ਇਨਸਟੀਚਿਊਟ ਆਫ਼ ਪਟਿਆਲਾ ਦੇ ਚੀਫ਼ ਕੋਚ ਹੋਣ ਦਾ ਮਾਨ ਪ੍ਰਾਪਤ ਕੀਤਾ । 3 ਦਸੰਬਰ, 1979 ਵਿੱਚ ਮੇਜਰ ਧਿਆਨ ਚੰਦ ਦਾ ਦੇਹਾਂਤ ਹੋ ਗਿਆ । ਭਾਰਤੀ ਡਾਕ ਵਿਭਾਗ ਨੇ ਉਸਦੀ ਯਾਦ ਵਿੱਚ ਇਕ ਡਾਕ ਟਿਕਟ ਵੀ ਜਾਰੀ ਕੀਤਾ ਸੀ ਅਤੇ ਦਿੱਲੀ ਵਿੱਚ ਅੰਤਰ-ਰਾਸ਼ਟਰੀ ਖੇਡ ਸਟੇਡੀਅਮ ਉਹਨਾਂ ਦੇ ਨਾਂ ਤੇ ਬਣਾਇਆ ਗਿਆ । ਸਾਰੇ ਖਿਡਾਰੀਆਂ ਦੀ ਦਿਲੋਂ ਖਾਹਿਸ਼ ਹੈ ਕਿ ਉਹਨਾਂ ਨੂੰ ਮਰਨ ਉਪਰੰਤ ‘ਭਾਰਤ ਰਤਨ’ ਦਿੱਤਾ ਜਾਵੇ ।

ਪ੍ਰਸ਼ਨ 7.
ਭਾਰਤ ਸਰਕਾਰ ਵੱਲੋਂ ਮੇਜਰ ਧਿਆਨ ਚੰਦ ਦੀ ਯਾਦ ਨੂੰ ਸਮਰਪਿਤ ਕੀ ਉਪਰਾਲੇ ਕੀਤੇ ਗਏ ?
ਉੱਤਰ-

  • ਭਾਰਤ ਸਰਕਾਰ ਦੁਆਰਾ ਮੇਜਰ ਧਿਆਨ ਚੰਦ ਦੀ ਅਨੋਖੀ ਖੇਡ ਪ੍ਰਤਿਭਾ ਨੂੰ ਵੇਖਦਿਆਂ, ਉਸਨੂੰ 1956 ਈ: ਵਿਚ ਪਦਮ ਭੂਸ਼ਣ ਦੇ ਕੇ ਸਨਮਾਨਿਤ ਕੀਤਾ ਗਿਆ ।
  • ਧਿਆਨ ਚੰਦ ਜੀ ਦਾ ਜਨਮ ਬਤੌਰ ਨੈਸ਼ਨਲ ਸਪੋਰਟਸ ਡੇ ਦੇ ਤੌਰ ਤੇ ਭਾਰਤ ਵਿੱਚ ਮਨਾਇਆ ਜਾਂਦਾ ਹੈ ।
  • ਭਾਰਤੀ ਡਾਕ ਵਿਭਾਗ ਨੇ ਉਸਦੀ ਯਾਦ ਵਿੱਚ ਇਕ ਡਾਕ ਟਿਕਟ ਵੀ ਜਾਰੀ ਕੀਤਾ ਸੀ ।
  • ਭਾਰਤ ਸਰਕਾਰ ਨੇ ਦਿੱਲੀ ਵਿੱਚ ਅੰਤਰ-ਰਾਸ਼ਟਰੀ ਖੇਡ ਸਟੇਡੀਅਮ ਉਨ੍ਹਾਂ ਦੇ ਨਾਂ ਤੇ ਬਣਾਇਆ ਹੈ ।

PSEB 6th Class Physical Education Solutions Chapter 3 ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ

PSEB 6th Class Physical Education Guide ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ Important Questions and Answers

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਮੇਜਰ ਧਿਆਨ ਚੰਦ ਜੀ ਦਾ ਜਨਮ ਕਦੋਂ ਹੋਇਆ ?
(ਉ) 1905 ਵਿਚ
(ਅ) 1910 ਵਿਚ
(ੲ) 1912 ਵਿਚ
(ਸ) 1915 ਵਿਚ ।
ਉੱਤਰ-
(ਉ) 1905 ਵਿਚ

ਪ੍ਰਸ਼ਨ 2.
ਭਾਰਤੀ ਹਾਕੀ ਟੀਮ ਨੇ ਪਹਿਲੀ ਵਾਰ ਉਲੰਪਿਕ ਖੇਡਾਂ ਵਿੱਚ ਕਦੋਂ ਭਾਗ ਲਿਆ ?
(ਉ) 1928 ਵਿਚ
(ਅ) 1932 ਵਿਚ
(ੲ) 1936 ਵਿਚ
(ਸ) ਉਪਰੋਕਤ ਕੋਈ ਨਹੀਂ ।
ਉੱਤਰ-
(ਉ) 1928 ਵਿਚ

ਪ੍ਰਸ਼ਨ 3.
ਮੇਜਰ ਧਿਆਨ ਚੰਦ ਜੀ ਨੇ ਪਹਿਲਾ ਅੰਤਰ-ਰਾਸ਼ਟਰੀ ਮੈਚ ਕਦੋਂ ਖੇਡਿਆ ?
(ਉ) 1926
(ਅ) 1928
(ੲ) 1932
(ਸ) ਉਪਰੋਕਤ ਕੋਈ ਨਹੀਂ ।
ਉੱਤਰ-
(ਉ) 1926

ਪ੍ਰਸ਼ਨ 4.
ਧਿਆਨ ਚੰਦ ਜੀ ਦਾ ਬੁੱਤ ਕਿਹੜੇ ਦੇਸ਼ ਵਿਚ ਲੱਗਿਆ ਹੋਇਆ ਹੈ ?
(ੳ) ਆਸਟਰੀਆ ਦੇ ਸ਼ਹਿਰ ਵਿਆਨਾ ਵਿਚ
(ਅ) ਅਮਰੀਕਾ ਵਿਚ
(ੲ) ਨਿਊਜ਼ੀਲੈਂਡ ਵਿਚ
(ਸ) ਉਪਰੋਕਤ ਕੋਈ ਨਹੀਂ ।
ਉੱਤਰ-
(ੳ) ਆਸਟਰੀਆ ਦੇ ਸ਼ਹਿਰ ਵਿਆਨਾ ਵਿਚ

ਪ੍ਰਸ਼ਨ 5.
ਭਾਰਤ ਸਰਕਾਰ ਵਲੋਂ ਮੇਜਰ ਧਿਆਨ ਚੰਦ ਜੀ ਨੂੰ ਕੀ ਸਨਮਾਨ ਮਿਲਿਆ ?
(ਉ) 1956 ਵਿਚ ਪਦਮ ਭੂਸ਼ਣ
(ਅ) ਭਾਰਤੀ ਡਾਕ ਵਿਭਾਗ ਨੇ ਉਸਦੀ ਯਾਦ ਵਿਚ ਡਾਕ ਟਿਕਟ ਜਾਰੀ ਕੀਤਾ
(ੲ) ਭਾਰਤ ਸਰਕਾਰ ਨੇ ਦਿੱਲੀ ਵਿਚ ਅੰਤਰ-ਰਾਸ਼ਟਰੀ ਖੇਡ ਸਟੇਡੀਅਮ ਉਨ੍ਹਾਂ ਦੇ ਨਾਂ ਬਣਾਇਆ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 6th Class Physical Education Solutions Chapter 3 ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ

ਪ੍ਰਸ਼ਨ 6.
ਮੇਜਰ ਧਿਆਨ ਚੰਦ ਕਿਸ ਖੇਡ ਨਾਲ ਜੁੜੇ ਸਨ ?
(ਉ) ਫੁਟਬਾਲ
(ਅ) ਹਾਕੀ
(ਸ) ਕ੍ਰਿਕਟ
(ਸ) ਬੈਡਮਿੰਟਨ ।
ਉੱਤਰ-
(ਅ) ਹਾਕੀ

ਪ੍ਰਸ਼ਨ 7.
ਧਿਆਨ ਚੰਦ ਜੀ ਨੇ ਹਾਕੀ ਕਿੱਥੇ ਖੇਲ੍ਹਣਾ ਸ਼ੁਰੂ ਕੀਤਾ ?
(ਉ) ਘਰ ਵਿਚ
(ਅ) ਫ਼ੌਜ ਵਿਚ
(ੲ) ਸਕੂਲ ਵਿਚ
(ਸ) ਕਾਲਜ ਵਿਚ ।
ਉੱਤਰ-
(ਅ) ਫ਼ੌਜ ਵਿਚ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੇਜਰ ਧਿਆਨ ਚੰਦ ਕਿਸ ਖੇਡ ਨਾਲ ਜੁੜੇ ਹੋਏ ਸਨ ?
ਉੱਤਰ-
ਮੇਜਰ ਧਿਆਨ ਚੰਦ ‘ਹਾਕੀ ਨਾਲ ਜੁੜੇ ਹੋਏ ਸਨ ?

ਪ੍ਰਸ਼ਨ 2.
ਧਿਆਨ ਚੰਦ ਨੇ ਹਾਕੀ ਕਿੱਥੇ ਖੇਡਣਾ ਸ਼ੁਰੂ ਕੀਤਾ ?
ਉੱਤਰ-
ਧਿਆਨ ਚੰਦ ਨੇ ਹਾਕੀ ‘ਫ਼ੌਜ’ ਵਿੱਚ ਖੇਡਣਾ ਸ਼ੁਰੂ ਕੀਤਾ ।

ਪ੍ਰਸ਼ਨ 3.
ਹਾਕੀ ਦਾ ਜਾਦੂਗਰ ਕਿਸਨੂੰ ਕਿਹਾ ਜਾਂਦਾ ਹੈ ?
ਉੱਤਰ-
ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ ਨੂੰ ਕਿਹਾ ਜਾਂਦਾ ਹੈ ।

PSEB 6th Class Physical Education Solutions Chapter 3 ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ

ਪ੍ਰਸ਼ਨ 4.
ਮੇਜਰ ਧਿਆਨ ਚੰਦ ਦਾ ਜਨਮ ਕਦੋਂ ਹੋਇਆ ?
ਉੱਤਰ-
ਮੇਜਰ ਧਿਆਨ ਚੰਦ ਦਾ ਜਨਮ 29 ਅਗਸਤ, 1905 ਵਿੱਚ ਅਲਾਹਾਬਾਦ ਵਿੱਚ ਹੋਇਆ ।

ਪ੍ਰਸ਼ਨ 5.
ਮੇਜਰ ਧਿਆਨ ਚੰਦ ਦੇ ਪਿਤਾ ਦਾ ਕੀ ਨਾਂ ਸੀ ?
ਉੱਤਰ-
ਮੇਜਰ ਧਿਆਨ ਚੰਦ ਦੇ ਪਿਤਾ ਦਾ ਨਾਂ ‘ਸਮੇਸਵਰ ਦੱਤ ਸੀ ।

ਪ੍ਰਸ਼ਨ 6.
ਕੀ ਉਨ੍ਹਾਂ ਦੇ ਵੱਡੇ ਭਰਾ ‘ਰੂਪ ਸਿੰਘ’ ਹਾਕੀ ਦੇ ਖਿਡਾਰੀ ਸਨ ?
ਉੱਤਰ-
ਰੂਪ ਸਿੰਘ ਵੀ ਆਪਣੇ ਪਿਤਾ ਦੀ ਤਰ੍ਹਾਂ ਹਾਕੀ ਦੇ ਖਿਡਾਰੀ ਸਨ ।

ਪਸ਼ਨ 7.
ਮੇਜਰ ਧਿਆਨ ਚੰਦ ਜੀ ਦੇ ਪਿਤਾ ਕਿੱਥੇ ਨੌਕਰੀ ਕਰਦੇ ਸਨ ?
ਉੱਤਰ-
ਉਨ੍ਹਾਂ ਦੇ ਪਿਤਾ ਜੀ ‘ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਨੌਕਰੀ ਕਰਦੇ ਸਨ ।

ਪ੍ਰਸ਼ਨ 8.
ਮੇਜਰ ਧਿਆਨ ਚੰਦ ਨੇ ਕਿਸ ਉਮਰ ਵਿੱਚ ਫ਼ੌਜ ਦੀ ਨੌਕਰੀ ਸ਼ੁਰੂ ਕੀਤੀ ?
ਉੱਤਰ-
ਇਨ੍ਹਾਂ ਨੇ 16 ਸਾਲ ਦੀ ਉਮਰ ਵਿੱਚ ਫ਼ੌਜ ਦੀ ਨੌਕਰੀ ਸ਼ੁਰੂ ਕੀਤੀ ।

ਪ੍ਰਸ਼ਨ 9.
ਪਹਿਲੀ ਵਾਰ ਮੇਜਰ ਧਿਆਨ ਚੰਦ ਜੀ ਨੇ ਕਿਸੇ ਅੰਤਰ-ਰਾਸ਼ਟਰੀ ਮੈਚ ਵਿੱਚ ਭਾਗ ਲਿਆ ?
ਉੱਤਰ-
13 ਮਈ, 1926 ਵਿੱਚ ਨਿਊਜ਼ੀਲੈਂਡ ਵਿੱਚ ਭਾਗ ਲਿਆ ।

PSEB 6th Class Physical Education Solutions Chapter 3 ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ

ਪ੍ਰਸ਼ਨ 10.
ਧਿਆਨ ਚੰਦ ਜੀ ਨੇ ਕਿਸ ਉਲੰਪਿਕ ਵਿੱਚ ਪਹਿਲੀ ਵਾਰ ਭਾਗ ਲਿਆ ?
ਉੱਤਰ-
1928 ਵਿੱਚ ਐਮਸਟਰਡਮ ਵਿੱਚ ਭਾਗ ਲਿਆ |

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੇਜਰ ਧਿਆਨ ਚੰਦ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਅਤੇ ਉਨ੍ਹਾਂ ਦਾ ਦੇਹਾਂਤ ਕਦੋਂ ਹੋਇਆ ?
ਉੱਤਰ-
ਮੇਜਰ ਧਿਆਨ ਚੰਦ ਜੀ ਦਾ ਜਨਮ 29 ਅਗਸਤ, 1905 ਵਿੱਚ ਅਲਾਹਾਬਾਦ ਵਿੱਚ ਹੋਇਆ । 3 ਦਸੰਬਰ, 1979 ਈ: ਵਿੱਚ ਮੇਜਰ ਧਿਆਨ ਚੰਦ ਦਾ ਦੇਹਾਂਤ ਹੋ ਗਿਆ ।

ਪ੍ਰਸ਼ਨ 2.
ਹਾਕੀ ਖੇਡ ਜੀਵਨ ਵਿੱਚ ਧਿਆਨ ਚੰਦ ਜੀ ਨੇ ਆਪਣੇ ਵਿਰੋਧੀਆਂ ਵਿਰੁੱਧ ਕਿੰਨੇ ਗੋਲ ਕੀਤੇ ?
ਉੱਤਰ-
ਧਿਆਨ ਚੰਦ ਜੀ ਨੇ ਆਪਣੇ ਵਿਰੋਧੀਆਂ ਵਿਰੁੱਧ 1000 ਗੋਲ ਕੀਤੇ ।

ਪ੍ਰਸ਼ਨ 3.
ਅੰਤਰ-ਰਾਸ਼ਟਰੀ ਮੈਚਾਂ ਵਿੱਚ ਕਿੰਨੇ ਗੋਲ ਕੀਤੇ ?
ਉੱਤਰ-ਅੰਤਰ-ਰਾਸ਼ਟਰੀ ਮੈਚਾਂ ਵਿੱਚ ਧਿਆਨ ਚੰਦ ਜੀ ਨੇ 400 ਗੋਲ ਕੀਤੇ ।

ਪ੍ਰਸ਼ਨ 4.
ਧਿਆਨ ਚੰਦ ਜੀ ਨੇ ਹਾਕੀ ਖੇਡਣਾ ਕਿੱਥੇ ਸ਼ੁਰੂ ਕੀਤਾ ?
ਉੱਤਰ-
ਧਿਆਨ ਚੰਦ ਜੀ ਨੇ ਹਾਕੀ ਖੇਡਣਾ ਫ਼ੌਜ ਵਿੱਚ ਸ਼ੁਰੂ ਕੀਤਾ ।

ਪ੍ਰਸ਼ਨ 5.
ਧਿਆਨ ਚੰਦ ਨੂੰ ਹਿਟਲਰ ਨੇ ਕੀ ਕਿਹਾ ਸੀ ?
ਉੱਤਰ-
ਉਸਨੂੰ ਜਰਮਨੀ ਵਲੋਂ ਖੇਡਣ ਲਈ ਕਿਹਾ ਸੀ ।

PSEB 6th Class Physical Education Solutions Chapter 3 ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ

ਪ੍ਰਸ਼ਨ 6.
ਜਰਮਨੀ ਦੇ ਹਿਟਲਰ ਨੇ ਮੇਜਰ ਧਿਆਨ ਚੰਦ ਨੂੰ ਜਰਮਨੀ ਦੀ ਫ਼ੌਜ ਵਿੱਚ ਆਉਣ ਤੇ ਕਿਹੜਾ ਅਹੁਦਾ ਦੇਣ ਲਈ ਕਿਹਾ ?
ਉੱਤਰ-
ਵੱਡਾ ਅਹੁਦਾ ਦੇਣ ਲਈ ਕਿਹਾ ।

ਪ੍ਰਸ਼ਨ 7.
ਬਰੈਡਮੈਨ ਨੇ ਧਿਆਨ ਚੰਦ ਨੂੰ ਕੀ ਪੁੱਛਿਆ ਸੀ ?
ਉੱਤਰ-
ਹਾਕੀ ਨਾਲ ਉਹ ਇੰਨੇ ਗੋਲ ਕਿਵੇਂ ਕਰ ਲੈਂਦੇ ਹਨ ।

ਪ੍ਰਸ਼ਨ 8.
ਪਦਮ ਭੂਸ਼ਣ ਦੇ ਨਾਲ ਸਨਮਾਨਿਤ ਕਰਨ ਮਗਰੋਂ ਇੰਡੀਅਨ ਉਲੰਪਿਕ ਐਸੋਸੀਏਸ਼ਨ ਨੇ ਉਨ੍ਹਾਂ ਨੂੰ ਕਿਸ ਅਹੁਦੇ ਨਾਲ ਨਵਾਜਿਆ ?
ਉੱਤਰ-
ਸ਼ਤਾਬਦੀ ਦਾ ਸਰਵੋਤਮ ਖਿਡਾਰੀ ਐਲਾਨ ਕੀਤਾ ।

ਪ੍ਰਸ਼ਨ 9.
ਧਿਆਨ ਚੰਦ ਜੀ ਦਾ ਬੁੱਤ ਕਿਹੜੇ ਦੇਸ਼ ਵਿੱਚ ਹੈ ?
ਉੱਤਰ-
ਅਸਟਰੀਆ ਦੇ ਸ਼ਹਿਰ ਵਿਆਨਾ ਵਿੱਚ ਹੈ ।

PSEB 6th Class Physical Education Solutions Chapter 3 ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ

ਪ੍ਰਸ਼ਨ 10.
ਧਿਆਨ ਚੰਦ ਦੀ ਹਾਕੀ ਕਿਉਂ ਤੋੜੀ ਗਈ ਸੀ ?
ਉੱਤਰ-
ਇਹ ਦੇਖਣ ਲਈ ਕਿ ਉਸਦੀ ਹਾਕੀ ਵਿੱਚ ਕੋਈ ਚੁੰਬਕ ਤੇ ਨਹੀਂ ਲੱਗਿਆਂ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮੇਜਰ ਧਿਆਨ ਚੰਦ ਦੇ ਜੀਵਨ ਨਾਲ ਜੁੜੀ ਕਹਾਣੀ ਦਾ ਵਰਣਨ ਕਰੋ ।
ਉੱਤਰ-
ਮੇਜਰ ਧਿਆਨ ਚੰਦ ਨੇ ਮਹਾਨ ਕ੍ਰਿਕੇਟਰ ਡਾਨ ਬਰੈਡਮੈਨ ਨੂੰ ਵੀ ਆਪਣਾ ਪ੍ਰਸ਼ੰਸਕ ਬਣਾ ਲਿਆ | ਬਰੈਡਮੈਨ ਨੇ ਧਿਆਨ ਚੰਦ ਨੂੰ ਸਵਾਲ ਕੀਤਾ ਕੀ ਉਹ ਇੰਨੇ ਗੋਲ ਕਿਵੇਂ ਕਰ ਲੈਂਦਾ ਹੈ ? ਧਿਆਨ ਚੰਦ ਨੇ ਕਿਹਾ ਕਿ ਜਿਵੇਂ ਬੱਲੇ ਨਾਲ ਦੌੜਾਂ ਬਣ ਜਾਂਦੀਆਂ ਹਨ, ਇਸੇ ਤਰ੍ਹਾਂ ਸਟਿੱਕ ਨਾਲ ਗੋਲ ਹੋ ਜਾਂਦੇ ਹਨ ।

ਪ੍ਰਸ਼ਨ 2.
ਧਿਆਨ ਚੰਦ ਨੇ ਆਪਣੇ ਖੇਡ ਜੀਵਨ ਵਿੱਚ ਕੀ-ਕੀ ਉਪਲੱਬਧੀਆਂ ਹਾਸਲ ਕੀਤੀਆਂ ?
ਉੱਤਰ-
ਭਾਰਤ ਸਰਕਾਰ ਨੇ ਧਿਆਨ ਚੰਦ ਨੂੰ 1956 ਈ: ਵਿਚ ਪਦਮ ਭੂਸ਼ਣ ਦੇ ਕੇ ਸਨਮਾਨਿਤ ਕੀਤਾ । ਇੰਡੀਅਨ ਉਲੰਪਿਕ ਐਸੋਸੀਏਸ਼ਨ ਵਲੋਂ ਸ਼ਤਾਬਦੀ ਦਾ ਸਰਵੋਤਮ ਖਿਡਾਰੀ ਐਲਾਨਿਆਂ ਗਿਆ ਅਤੇ ਉਨ੍ਹਾਂ ਦਾ ਜਨਮ ਬਤੌਰ ਨੈਸ਼ਨਲ ਸਪੋਰਟ ਡੇ ਦੇ ਤੌਰ ਤੇ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ । ਧਿਆਨ ਚੰਦ ਦੇ ਸਪੁੱਤਰ ਅਸ਼ੋਕ ਕੁਮਾਰ ਨੇ ਭਾਰਤੀ ਹਾਕੀ ਟੀਮ ਨੂੰ ਵਰਲਡ ਕੱਪ ਉਲੰਪਿਕ ਅਤੇ ਏਸ਼ੀਅਨ ਖੇਡਾਂ ਵਿੱਚ ਬਹੁਤ ਸਾਰੇ ਤਗਮੇ ਦਵਾਏ ਸਨ । ਧਿਆਨ ਚੰਦ ਦਾ ਸਤਿਕਾਰ ਸਾਰੀ ਦੁਨੀਆਂ ਵਿੱਚ ਹੋਇਆ ।

ਪ੍ਰਸ਼ਨ 3.
ਧਿਆਨ ਚੰਦ ਨੇ ਪਹਿਲਾਂ ਅੰਤਰ-ਰਾਸ਼ਟਰੀ ਮੈਚ ਕਦੋਂ ਖੇਡਿਆ ? 1928 ਵਿੱਚ ਕਿਹੜੇ-ਕਿਹੜੇ ਉਲੰਪਿਕ ਖੇਡਾਂ ਵਿੱਚ ਭਾਗ ਲਿਆ ?
ਉੱਤਰ-
13 ਮਈ, 1926 ਨੂੰ ਪਹਿਲਾਂ ਅੰਤਰ-ਰਾਸ਼ਟਰੀ ਮੈਚ ਖੇਡਿਆ । 1928 ਈ: ਵਿੱਚ ਐਮਸਟਰਡਮ ਉਲੰਪਿਕ ਖੇਡਾਂ ਵਿੱਚ ਪਹਿਲੀ ਵਾਰੀ ਭਾਰਤੀ ਟੀਮ ਨੇ ਭਾਗ ਲਿਆ । ਇਨ੍ਹਾਂ ਉਲੰਪਿਕ ਖੇਡਾਂ ਵਿਚ ਸ਼ੁਰੂਆਤੀ ਮੈਚ ਜਿੱਤਣ ਤੋਂ ਬਾਅਦ ਭਾਰਤ ਨੇ ਆਸਟਰੇਲੀਆ ਨੂੰ 60, ਬੈਲਜ਼ੀਅਮ ਨੂੰ 90, ਡੈਨਮਾਰਕ ਨੂੰ 5-0, ਸਵਿਟਰਲੈਂਡ ਨੂੰ 6-0 ਅਤੇ ਫਾਈਨਲ ਮੈਚ ਵਿੱਚ ਹਾਲੈਂਡ ਨੂੰ 3-0 ਗੋਲਾਂ ਨਾਲ ਹਰਾਇਆ ਅਤੇ ਭਾਰਤ ਉਲੰਪਿਕ ਖੇਡਾਂ ਵਿੱਚ ਹਾਕੀ ਦਾ ਚੈਪੀਅਨ ਬਣਿਆ । ਇਸ ਫਾਈਨਲ ਮੈਚ ਵਿੱਚ 3 ਗੋਲਾਂ ਚੋਂ 2 ਗੋਲ ਇਕੱਲੇ ਧਿਆਨ ਚੰਦ ਨੇ ਕੀਤੇ ।

PSEB 6th Class Physical Education Solutions Chapter 3 ਹਾਕੀ ਦਾ ਜਾਦੂਗਰ-ਮੇਜਰ ਧਿਆਨ ਚੰਦ

ਪ੍ਰਸ਼ਨ 4.
1932 ਈ: ਵਿੱਚ ਉਲੰਪਿਕ ਖੇਡਾਂ ਵਿੱਚ ਧਿਆਨ ਚੰਦ ਜੀ ਦੀਆਂ ਉਪਲੱਬਧੀਆਂ ਦਾ ਵੇਰਵਾ ਦਿਉ ।
ਉੱਤਰ-
1932 ਈ: ਵਿੱਚ ਲਾਸ ਏਂਜਲਸ ਉਲੰਪਿਕ ਵਿੱਚ ਭਾਰਤੀ ਟੀਮ ਨੇ ਭਾਗ ਲਿਆ । ਧਿਆਨ ਚੰਦ ਨੇ ਸੈਂਟਰ ਫਾਰਵਰਡ ਦੇ ਰੂਪ ਵਿੱਚ ਅਹਿਮ ਭੂਮਿਕਾ ਨਿਭਾਈ । ਇਨ੍ਹਾਂ ਉਲੰਪਿਕ ਖੇਡਾਂ ਵਿੱਚ ਫਾਈਨਲ ਮੈਚ ਅਮਰੀਕਾ ਅਤੇ ਭਾਰਤ ਵਿਚਕਾਰ ਹੋਇਆ । ਜਿਸ ਵਿੱਚ ਭਾਰਤ ਨੇ ਅਮਰੀਕਾ ਦੀ ਟੀਮ ਨੂੰ 24-1 ਗੋਲਾਂ ਨਾਲ ਹਰਾਇਆ । ਇਹਨਾਂ 24 ਗੋਲਾਂ ਵਿੱਚੋਂ 8 ਗੋਲ ਇਕੱਲੇ ਧਿਆਨ ਚੰਦ ਨੇ ਕੀਤੇ । ਅਮਰੀਕਾ ਦੀ ਇਸ ਸ਼ਰਮਨਾਕ ਹਾਰ ਤੇ ਅਮਰੀਕਾ ਦੇ ਹੀ ਇੱਕ ਅਖ਼ਬਾਰ ਨੇ ਛਾਪਿਆ ਕਿ ਭਾਰਤੀ ਹਾਕੀ ਟੀਮ ਤਾਂ ਪੂਰਬ ਤੋਂ ਆਇਆ ਤੂਫ਼ਾਨ ਸੀ । ਇਹਨਾਂ ਉਲੰਪਿਕ ਖੇਡਾਂ ਦੌਰਾਨ ਭਾਰਤੀ ਟੀਮ ਨੇ ਕੁੱਲ 262 ਗੋਲ ਕੀਤੇ । ਜਿਨ੍ਹਾਂ ਵਿੱਚੋਂ 101 ਗੋਲ ਇਕੱਲੇ ਧਿਆਨ ਚੰਦ ਨੇ ਦਾਗੇ । ਇਹਨਾਂ ਖੇਡਾਂ ਤੋਂ ਬਾਅਦ ਮੇਜਰ ਧਿਆਨ ਚੰਦ ਦਾ ਨਾਂ ਦੁਨੀਆ ਦੇ ਚੋਟੀ ਦੇ ਖਿਡਾਰੀਆਂ ਵਿੱਚ ਸ਼ਾਮਲ ਹੋ ਗਿਆ ।

ਪ੍ਰਸ਼ਨ 5.
ਮੇਜਰ ਧਿਆਨ ਚੰਦ ਜੀ ਦੇ ਪਰਿਵਾਰ ਬਾਰੇ ਦੋ ਲਾਈਨਾਂ ਲਿਖੋ ।
ਉੱਤਰ-
ਮੇਜਰ ਧਿਆਨ ਚੰਦ ਜੀ ਦਾ ਜਨਮ 29 ਅਗਸਤ, 1905 ਈ: ਵਿੱਚ ਅਲਾਹਾਬਾਦ ਵਿੱਚ ਹੋਇਆ । ਇਨ੍ਹਾਂ ਦੇ ਪਿਤਾ ਦਾ ਨਾਂ ਸਮੇਸਵਰ ਦੱਤ ਸੀ ਅਤੇ ਵੱਡਾ ਭਰਾ ਰੂਪ ਸਿੰਘ ਸੀ, ਜੋ ਹਾਕੀ ਦੇ ਉੱਘੇ ਖਿਡਾਰੀ ਸਨ । ਇਸ ਤਰ੍ਹਾਂ ਧਿਆਨ ਚੰਦ ਜੀ ਨੂੰ ਹਾਕੀ ਦੀ ਖੇਡ ਵਿਰਾਸਤ ਵਿੱਚ ਮਿਲੀ । ਉਨ੍ਹਾਂ ਦੇ ਪਿਤਾ ਜੀ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਨੌਕਰੀ ਕਰਦੇ ਸਨ । ਧਿਆਨ ਚੰਦ ਜੀ ਦੇ ਸੁਪੱਤਰ ਅਸ਼ੋਕ ਕੁਮਾਰ ਜੀ ਨੇ ਵੀ ਭਾਰਤੀ ਹਾਕੀ ਵਿੱਚ ਟੀਮ ਵਰਲਡ ਕੱਪ ਤੇ ਉਲੰਪਿਕ ਤੇ ਏਸ਼ੀਅਨ ਖੇਡਾਂ ਵਿੱਚ ਵੀ ਤਗਮੇ ਜਿੱਤ ਕੇ ਦਿੱਤੇ । ਇਸ ਤਰ੍ਹਾਂ ਧਿਆਨ ਚੰਦ ਜੀ ਦਾ ਸਾਰਾ ਪਰਿਵਾਰ ਹਾਕੀ ਨਾਲ ਜੁੜਿਆ ਹੋਇਆ ਸੀ ।

PSEB 6th Class Physical Education Solutions Chapter 2 ਸਫ਼ਾਈ ਅਤੇ ਸਾਂਭ-ਸੰਭਾਲ

Punjab State Board PSEB 6th Class Physical Education Book Solutions Chapter 2 ਸਫ਼ਾਈ ਅਤੇ ਸਾਂਭ-ਸੰਭਾਲ Textbook Exercise Questions and Answers.

PSEB Solutions for Class 6 Physical Education Chapter 2 ਸਫ਼ਾਈ ਅਤੇ ਸਾਂਭ-ਸੰਭਾਲ

Physical Education Guide for Class 6 PSEB ਸਫ਼ਾਈ ਅਤੇ ਸਾਂਭ-ਸੰਭਾਲ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਸਫ਼ਾਈ ਸਾਡੇ ਘਰ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਸਫ਼ਾਈ (Cleanliness) – ਸਾਡਾ ਸਰੀਰ ਇਕ ਅਨੋਖੀ ਮਸ਼ੀਨ ਵਾਂਗ ਹੈ । ਜਿਵੇਂ ਦੂਜੀਆਂ ਮਸ਼ੀਨਾਂ ਦੀ ਸਫ਼ਾਈ ਨਾ ਕੀਤੀ ਜਾਵੇ ਤਾਂ ਉਹ ਖ਼ਰਾਬ ਹੋ ਜਾਂਦੀਆਂ ਹਨ, ਇਸੇ ਤਰ੍ਹਾਂ ਸਰੀਰ ਦੀ ਸਫ਼ਾਈ ਕੀਤੀ ਜਾਣੀ ਵੀ ਜ਼ਰੂਰੀ ਹੈ । ਜਿਵੇਂ ਮੋਟਰਕਾਰ ਰੂਪੀ ਮਸ਼ੀਨ ਨੂੰ ਚਲਾਉਣ ਲਈ ਪੈਟਰੋਲ ਆਦਿ ਦੀ ਲੋੜ ਪੈਂਦੀ ਹੈ, ਉਸੇ ਤਰ੍ਹਾਂ ਸਰੀਰ ਨੂੰ ਚਲਾਉਣ ਲਈ ਚੰਗੀ ਖ਼ੁਰਾਕ, ਪਾਣੀ ਅਤੇ ਹਵਾ ਦੀ ਲੋੜ ਹੈ । ਸਰੀਰਕ ਸਫ਼ਾਈ, ਸੱਟਾਂ, ਬਿਮਾਰੀ ਆਦਿ ਤੋਂ ਰੱਖਿਆ ਕਰਨਾ ਮਨੁੱਖ ਦੀਆਂ ਆਦਤਾਂ ਨਾਲ ਸੰਬੰਧਿਤ ਹੈ । ਜੇਕਰ ਅਸੀਂ ਸਰੀਰ ਤੇ ਉੱਚਿਤ ਧਿਆਨ ਨਾ ਦੇਈਏ, ਤਾਂ ਸਾਡੇ ਲਈ ਮਾਨਸਿਕ, ਸਰੀਰਕ ਅਤੇ ਆਤਮਿਕ ਉੱਨਤੀ ਕਰਨਾ ਸੰਭਵ ਨਹੀਂ ਹੋਵੇਗਾ ਗੰਦਗੀ ਹੀ ਹਰ ਤਰ੍ਹਾਂ ਦੇ ਰੋਗਾਂ ਦਾ ਮੂਲ ਕਾਰਨ ਹੈ । ਇਸ ਲਈ ਇਹ ਜ਼ਰੂਰੀ ਹੈ ਕਿ ਸਰੀਰ ਦੇ ਸਾਰੇ ਅੰਗਾਂ ਦੀ ਸਫ਼ਾਈ ਕੀਤੀ ਜਾਵੇ ।

ਲਾਭ ਹਨ । ਇਹ ਵਾਲ ਧੂੜ ਆਦਿ ਲਈ ਜਾਲੀ ਦਾ ਕੰਮ ਕਰਦੇ ਹਨ । ਹਵਾ ਵਿਚ ਧੂੜ ਕਣ ਤੇ ਰੋਗਾਣੂ ਹੁੰਦੇ ਹਨ । ਜਦੋਂ ਅਸੀਂ ਨੱਕ ਰਾਹੀਂ ਸਾਹ ਲੈਂਦੇ ਹਾਂ ਤਾਂ ਇਹ ਧੂੜ ਕਣ ਤੇ ਰੋਗਾਣੂ ਨੱਕ ਵਿਚਲੇ ਵਾਲਾਂ ਵਿਚ ਅਟਕ ਜਾਂਦੇ ਹਨ ਅਤੇ ਸਾਡੇ ਅੰਦਰ ਸਾਫ਼ ਹਵਾ ਜਾਂਦੀ ਹੈ । ਜੇਕਰ ਇਹ ਵਾਲ ਨਾ ਹੋਣ ਤਾਂ ਹਵਾ ਵਿਚਲੇ ਧੂੜ ਕਣ ਤੇ ਰੋਗਾਣੂ ਸਾਡੇ ਅੰਦਰ ਚਲੇ ਜਾਣਗੇ ਤੇ ਸਾਡਾ ਸਰੀਰ ਕਈ ਤਰ੍ਹਾਂ ਦੇ ਰੋਗਾਂ ਦਾ ਸ਼ਿਕਾਰ ਹੋ ਜਾਵੇਗਾ । ਇਸ ਲਈ ਨੱਕ ਦੇ ਵਾਲਾਂ ਨੂੰ ਕੱਟਣਾ ਜਾਂ ਪੁੱਟਣਾ ਨਹੀਂ ਚਾਹੀਦਾ ।

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਉਸ ਨੂੰ ਨਿੱਜੀ ਸਫ਼ਾਈ ਦੇ ਨਾਲ-ਨਾਲ ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਫ਼ਾਈ ਦੀ ਵੀ ਬਹੁਤ ਲੋੜ ਹੁੰਦੀ ਹੈ । ਸਫ਼ਾਈ ਸਿਹਤ ਦੀ ਨਿਸ਼ਾਨੀ ਹੈ | ਸਫ਼ਾਈ ਦੇ ਬਿਨਾਂ ਸਵਸਥ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਨਿੱਜੀ ਸਫ਼ਾਈ ਤਾਂ ਸਿਹਤ ਲਈ ਜ਼ਰੂਰੀ ਹੈ ਪਰ ਘਰ, ਸਕੂਲ ਅਤੇ ਆਲੇ-ਦੁਆਲੇ ਦੀ ਸਫ਼ਾਈ ਵੀ ਸਿਹਤ ਠੀਕ ਰੱਖਣ ਲਈ ਬਹੁਤ ਜ਼ਰੂਰੀ ਹੈ । ਜੇਕਰ ਅਸੀਂ ਆਪਣੇ ਘਰ ਅਤੇ ਆਲੇ-ਦੁਆਲੇ ਦੀ ਸਫ਼ਾਈ ਨਹੀਂ ਰੱਖਦੇ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਜਾਣਗੀਆਂ | ਬਹੁਤ ਸਾਰੇ ਲੋਕ ਇਨ੍ਹਾਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਣਗੇ | ਇਸ ਨਾਲ ਸਾਡਾ ਦੇਸ਼ ਤੇ ਸਮਾਜ ਕਮਜ਼ੋਰ ਹੋ ਜਾਵੇਗਾ । ਇਸ ਲਈ ਦੇਸ਼ ਅਤੇ ਸਮਾਜ ਦੀ ਬੇਹਤਰੀ ਲਈ ਸਫ਼ਾਈ ਜ਼ਰੂਰੀ ਹੈ ।

ਪ੍ਰਸ਼ਨ 2.
ਘਰ ਦੀ ਸਫ਼ਾਈ ਕਿਸ ਤਰ੍ਹਾਂ ਰੱਖੀ ਜਾ ਸਕਦੀ ਹੈ ?
ਉੱਤਰ-
ਘਰ ਦੀ ਸਫ਼ਾਈ ਦੇ ਢੰਗ (Methods of Cleanliness of a House) – ਸਾਨੂੰ ਆਪਣੇ ਘਰ ਨੂੰ ਸਾਫ਼ ਰੱਖਣ ਲਈ ਹੇਠ ਦਿੱਤੇ ਢੰਗ ਅਪਣਾਉਣੇ ਚਾਹੀਦੇ ਹਨ

  • ਫ਼ਲਾਂ, ਸਬਜ਼ੀਆਂ ਦੇ ਛਿਲਕੇ ਅਤੇ ਹੋਰ ਕੂੜਾ-ਕਰਕਟ ਢੱਕਣਦਾਰ ਢੋਲ ਵਿਚ ਸੁੱਟਣਾ ਚਾਹੀਦਾ ਹੈ । ਇਸ ਢੋਲ ਨੂੰ ਹਰ ਰੋਜ਼ ਖਾਲੀ ਕਰਨ ਦੀ ਉੱਚਿਤ ਵਿਵਸਥਾ ਹੋਣੀ ਚਾਹੀਦੀ ਹੈ । ਢੋਲ ਦਾ ਸਾਰਾ ਕੂੜਾ-ਕਰਕਟ ਕਿਸੇ ਟੋਏ ਵਿਚ ਦੱਬ ਦੇਣਾ ਚਾਹੀਦਾ ਹੈ । ਇਸ ਤਰ੍ਹਾਂ ਕਰਨ ਨਾਲ ਇਹ ਖਾਦ ਬਣ ਜਾਂਦੀ ਹੈ ।

PSEB 6th Class Physical Education Solutions Chapter 2 ਸਫ਼ਾਈ ਅਤੇ ਸਾਂਭ-ਸੰਭਾਲ 1

  • ਘਰ ਦੀ ਰਸੋਈ, ਇਸ਼ਨਾਨ ਘਰ ਅਤੇ ਪਖਾਨੇ ਦੇ ਪਾਣੀ ਦੇ ਨਿਕਾਸ ਦਾ ਉੱਚਿਤ ਪ੍ਰਬੰਧ ਕਰਨਾ ਚਾਹੀਦਾ ਹੈ ।
  • ਪਸ਼ੂਆਂ ਦੇ ਗੋਹੇ ਅਤੇ ਮਲ-ਮੂਤਰ ਨੂੰ ਬਾਹਰ ਦੂਰ ਕਿਸੇ ਟੋਏ ਵਿਚ ਇਕੱਠੇ ਕਰਦੇ ਰਹਿਣਾ ਚਾਹੀਦਾ ਹੈ । ਇਸ ਤਰ੍ਹਾਂ ਕੁਝ ਚਿਰ ਪਿੱਛੋਂ ਇਹ ਚੰਗੀ ਖਾਦ ਬਣ ਜਾਵੇਗੀ ।
  • ਘਰ ਦੇ ਸਾਰੇ ਜੀਆਂ ਨੂੰ ਸਫ਼ਾਈ ਦੇ ਨਿਯਮਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ।

PSEB 6th Class Physical Education Solutions Chapter 2 ਸਫ਼ਾਈ ਅਤੇ ਸਾਂਭ-ਸੰਭਾਲ

ਪ੍ਰਸ਼ਨ 3.
ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਵਿਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਘਰ ਦੇ ਆਲੇ-ਦੁਆਲੇ ਦੀ ਸਫ਼ਾਈ (Cleanliness of Surrounding of a House) – ਘਰ ਦੀ ਸਫ਼ਾਈ ਦੇ ਨਾਲ-ਨਾਲ ਇਸ ਦੇ ਆਲੇ-ਦੁਆਲੇ ਦੀ ਸਫਾਈ ਦੀ ਵੀ ਬਹੁਤ ਜ਼ਰੂਰਤ ਹੈ । ਜੇਕਰ ਘਰ ਤਾਂ ਸਾਫ਼ ਹੈ ਪਰ ਇਸ ਦੇ ਆਲੇ-ਦੁਆਲੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਤਾਂ ਇਸ ਦਾ ਘਰ ਵਾਲਿਆਂ ਦੀ ਸਿਹਤ ਤੇ ਬੁਰਾ ਅਸਰ ਪਵੇਗਾ । ਇਸ ਲਈ ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਵੱਲ ਵੀ ਖ਼ਾਸ ਧਿਆਨ ਦੇਣਾ ਚਾਹੀਦਾ ਹੈ ।

ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ-

  1. ਘਰ ਦੇ ਬਾਹਰਲੀਆਂ ਗਲੀਆਂ ਤੇ ਸੜਕਾਂ ਖੁੱਲ੍ਹੀਆਂ ਤੇ ਸਾਫ਼-ਸੁਥਰੀਆਂ ਹੋਣੀਆਂ ਚਾਹੀਦੀਆਂ ਹਨ ।
  2. ਘਰ ਦੇ ਬਾਹਰਲੀਆਂ ਨਾਲੀਆਂ ਗੰਦੀਆਂ ਨਹੀਂ ਹੋਣੀਆਂ ਚਾਹੀਦੀਆਂ ।
  3. ਘਰਾਂ ਦੇ ਬਾਹਰ ਗਲੀਆਂ ਤੇ ਸੜਕਾਂ ਉੱਤੇ ਪਸ਼ੂ ਨਹੀਂ ਬੰਨ੍ਹਣੇ ਚਾਹੀਦੇ ।
  4. ਘਰਾਂ ਤੋਂ ਬਾਹਰ ਗਲੀਆਂ ਅਤੇ ਸੜਕਾਂ ਉੱਤੇ ਕੂੜਾ-ਕਰਕਟ ਨਹੀਂ ਸੁੱਟਣਾ ਚਾਹੀਦਾ । ਇਸ ਨੂੰ ਜਾਂ ਤਾਂ ਦਬਾ ਦੇਣਾ ਚਾਹੀਦਾ ਹੈ ਜਾਂ ਸਾੜ ਦੇਣਾ ਚਾਹੀਦਾ ਹੈ ।
  5. ਘਰਾਂ ਦੇ ਅੱਗੇ ਪਾਣੀ ਖੜ੍ਹਾ ਹੋਣ ਨਹੀਂ ਦੇਣਾ ਚਾਹੀਦਾ ਤਾਂ ਜੋ ਮੱਛਰ ਤੇ ਮੱਖੀਆਂ ਆਦਿ ਪੈਦਾ ਨਾ ਹੋ ਸਕਣ | ਘਰਾਂ ਦੇ ਲਾਗੇ ਟੋਇਆਂ ਵਿਚ ਖਲੋਤੇ ਪਾਣੀ ਵਿਚ ਡੀ. ਡੀ. ਟੀ. ਜਾਂ ਮਿੱਟੀ ਦਾ ਤੇਲ ਪਾ ਦੇਣਾ ਚਾਹੀਦਾ ਹੈ ।
  6. ਗਲੀਆਂ ਵਿਚ ਅਤੇ ਸੜਕਾਂ ਤੇ ਤੁਰਦੇ ਸਮੇਂ ਥਾਂ-ਥਾਂ ਨਹੀਂ ਥੱਕਣਾ ਚਾਹੀਦਾ ।
  7. ਇੱਧਰ-ਉੱਧਰ ਖੜ੍ਹੇ ਹੋ ਕੇ ਪਿਸ਼ਾਬ ਨਹੀਂ ਕਰਨਾ ਚਾਹੀਦਾ । ਪਿਸ਼ਾਬ ਸਿਰਫ਼ ਪਿਸ਼ਾਬ ਘਰਾਂ ਵਿਚ ਹੀ ਕਰਨਾ ਚਾਹੀਦਾ ਹੈ ।

ਪ੍ਰਸ਼ਨ 4.
ਸਕੂਲ ਦੀ ਸਫ਼ਾਈ ਰੱਖਣ ਵਿੱਚ ਵਿਦਿਆਰਥੀਆਂ ਦੀ ਕੀ ਭੂਮਿਕਾ ਹੋ ਸਕਦੀ ਹੈ ?
ਉੱਤਰ-
ਸਕੂਲ ਦੀ ਸਫ਼ਾਈ (Cleanliness of a School) – ਸਕੂਲ ਵਿੱਦਿਆ ਦਾ ਮੰਦਰ ਹੈ । ਨਿੱਜੀ ਸਫ਼ਾਈ ਤੇ ਘਰ ਦੀ ਸਫਾਈ ਦੇ ਨਾਲ-ਨਾਲ ਸਕੂਲ ਦੀ ਸਫ਼ਾਈ ਵੀ ਜ਼ਰੂਰ ਰੱਖਣੀ ਚਾਹੀਦੀ ਹੈ । ਸਕੂਲ ਇਕ ਅਜਿਹੀ ਥਾਂ ਹੈ ਜਿੱਥੇ ਬੱਚੇ ਦਿਨ ਦਾ ਕਾਫ਼ੀ ਸਮਾਂ ਬਤੀਤ ਕਰਦੇ ਹਨ । ਜੇਕਰ ਸਕੂਲ ਦਾ ਵਾਤਾਵਰਨ ਸਾਫ਼ ਅਤੇ ਸ਼ੁੱਧ ਨਹੀਂ ਹੋਵੇਗਾ ਤਾਂ ਬੱਚਿਆਂ ਦੀ ਸਿਹਤ ਤੇ ਬੁਰਾ ਅਸਰ ਪਵੇਗਾ। ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਣਗੇ । ਇਸ ਲਈ ਸਕੂਲ ਦੀ ਸਫ਼ਾਈ ਰੱਖਣਾ ਬਹੁਤ ਹੀ ਜ਼ਰੂਰੀ ਹੈ ।

ਸਕੂਲ ਨੂੰ ਸਾਫ਼ ਸੁਥਰਾ ਰੱਖਣ ਲਈ ਹੇਠ ਲਿਖੀਆਂ ਗੱਲਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ-

  1. ਸਕੂਲ ਦੇ ਵਿਹੜੇ ਵਿਚ ਕਾਗਜ਼ ਆਦਿ ਦੇ ਟੁਕੜੇ ਨਹੀਂ ਸੁੱਟਣੇ ਚਾਹੀਦੇ । ਇਨ੍ਹਾਂ ਨੂੰ ਕੂੜੇਦਾਨਾਂ ਵਿਚ ਸੁੱਟਣਾ ਚਾਹੀਦਾ ਹੈ ।
  2. ਸਕੂਲ ਵਿਚ ਸਾਰੇ ਕਮਰਿਆਂ, ਡੈਸਕਾਂ ਤੇ ਬੈਂਚਾਂ ਨੂੰ ਹਰ ਰੋਜ਼ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ।
  3. ਸਕੂਲ ਵਿਚ ਘੁੰਮਦੇ ਹੋਏ ਇਧਰ-ਉਧਰ ਬੁੱਕਣਾ ਨਹੀਂ ਚਾਹੀਦਾ ।
  4. ਸਕੂਲ ਦੇ ਪਖਾਨਿਆਂ ਤੇ ਪਿਸ਼ਾਬ ਘਰਾਂ ਦੀ ਸਫ਼ਾਈ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ । ਇਹ ਹਰ ਰੋਜ਼ ਫ਼ਿਨਾਇਲ ਨਾਲ ਧੋਣੇ ਚਾਹੀਦੇ ਹਨ ।
  5. ਸਕੂਲ ਵਿਚ ਪਾਣੀ ਪੀਣ ਵਾਲੀਆਂ ਥਾਂਵਾਂ ਸਾਫ਼-ਸੁਥਰੀਆਂ ਰੱਖਣੀਆਂ ਚਾਹੀਦੀਆਂ ਹਨ ।
  6. ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਬੱਚਿਆਂ ਨੂੰ ਬਚਿਆ-ਖੁਚਿਆ ਖਾਣਾ, ਕਾਗ਼ਜ਼ ਆਦਿ ਸਕੂਲ ਵਿਚ ਵੱਖ-ਵੱਖ ਥਾਂਵਾਂ ਤੇ ਪਏ ਕੂੜੇਦਾਨਾਂ ਵਿਚ ਸੁੱਟਣੇ ਚਾਹੀਦੇ ਹਨ ।
  7. ਸਕੂਲ ਦੇ ਖੇਡ ਦੇ ਮੈਦਾਨਾਂ, ਘਾਹ ਦੇ ਮੈਦਾਨਾਂ ਅਤੇ ਬਗੀਚੇ ਨੂੰ ਕੂੜਾ ਅਤੇ ਪੱਥਰ ਸੁੱਟ ਕੇ ਗੰਦਾ ਨਹੀਂ ਕਰਨਾ ਚਾਹੀਦਾ ।

ਪ੍ਰਸ਼ਨ 5.
ਘਰ ਦੀਆਂ ਵਸਤੂਆਂ ਦੀ ਸੰਭਾਲ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ?
ਉੱਤਰ-
ਘਰ ਦੀਆਂ ਵਸਤੂਆਂ ਦੀ ਸੰਭਾਲ-ਸਾਨੂੰ ਘਰ ਦੇ ਆਲੇ-ਦੁਆਲੇ ਅਤੇ ਸਕੂਲ ਦੀ ਸਫ਼ਾਈ ਦੇ ਨਾਲ-ਨਾਲ ਇਨ੍ਹਾਂ ਥਾਂਵਾਂ ਤੇ ਇਸਦੇ ਨਾਲ ਰੱਖੇ ਜਾਣ ਵਾਲੇ ਸਮਾਨ ਦੀ ਸੰਭਾਲ ਵੀ ਜ਼ਰੂਰ ਕਰਨੀ ਚਾਹੀਦੀ ਹੈ । | ਘਰ ਦਾ ਸਾਰਾ ਸਾਮਾਨ ਆਪਣੇ ਨਿਸ਼ਚਿਤ ਸਥਾਨ ਤੇ ਰੱਖਣਾ ਚਾਹੀਦਾ ਹੈ ਤਾਂਕਿ ਲੱਭਣ ਸਮੇਂ ਕੋਈ ਮੁਸ਼ਕਿਲ ਨਾ ਆਵੇ | ਆਪਣੇ ਨਿਸ਼ਚਿਤ ਸਥਾਨ ਤੇ ਰੱਖਿਆ ਹੋਇਆ ਸਾਮਾਨ ਲੱਭਣ ਵਿਚ ਆਸਾਨੀ ਹੁੰਦੀ ਹੈ ਅਤੇ ਟੁੱਟਣ ਤੋਂ ਬਚਿਆ ਰਹਿੰਦਾ ਹੈ ।

ਘਰ ਵਿਚ ਮੌਸਮ ਅਨੁਸਾਰ ਸਰਦੀ ਵਿੱਚ ਗਰਮੀਆਂ ਦੇ ਕੱਪੜਿਆਂ ਅਤੇ ਗਰਮੀ ਵਿਚ ਸਰਦੀਆਂ ਦੇ ਕੱਪੜਿਆਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ।
ਘਰ ਵਿਚ ਬਣੇ ਲੱਕੜੀ ਦੇ ਫਰਨੀਚਰ, ਖਿੜਕੀਆਂ, ਦਰਵਾਜ਼ੇ ਆਦਿ ਨੂੰ ਦੀਮਕ ਤੋਂ ਬਚਾਉਣ ਲਈ ਸਮੇਂ-ਸਮੇਂ ਤੇ ਦੀਮਕ ਨਾਸ਼ਕ ਦਵਾਈ ਦਾ ਛਿੜਕਾਓ ਕਰਨਾ ਚੰਗਾ ਹੁੰਦਾ ਹੈ ।

ਲੋਹੇ ਦੇ ਜੰਗ ਲੱਗਣ ਵਾਲੇ ਸਾਮਾਨ ਨੂੰ ਸਮੇਂ-ਸਮੇਂ ਟ ਕਰਵਾ ਲੈਣਾ ਚਾਹੀਦਾ ਹੈ । ਘਰ ਵਿਚ ਇਸਤੇਮਾਲ ਹੋਣ ਵਾਲੇ ਕੱਚ ਦੇ ਸਾਮਾਨ, ਚਾਕੂ, ਕੈਂਚੀ, ਪੇਚਕਸ, ਸੁਈ, ਨੇਲਕਟਰ, ਬਲੇਡ ਅਤੇ ਕਣਕ ਨੂੰ ਬਚਾਉਣ ਅਤੇ ਦੂਸਰੀਆਂ ਦਵਾਈਆਂ, ਫਿਨਾਇਲ ਅਤੇ ਤੇਜ਼ਾਬ ਦੀ ਬੋਤਲ ਆਦਿ ਸੁਰੱਖਿਆ ਵਾਲੀ ਜਗਾ ਤੇ ਰੱਖਣੇ ਚਾਹੀਦੇ ਹਨ ਜਿਸ ਨਾਲ ਇਹ ਚੀਜ਼ਾਂ ਛੋਟਿਆਂ ਬੱਚਿਆਂ ਦੀ ਪਹੁੰਚ ਤੋਂ ਦੂਰ ਰਹਿਣ ।

PSEB 6th Class Physical Education Solutions Chapter 2 ਸਫ਼ਾਈ ਅਤੇ ਸਾਂਭ-ਸੰਭਾਲ

ਪ੍ਰਸ਼ਨ 6.
ਸਕੂਲ ਦੇ ਸਮਾਨ ਦੀ ਸੰਭਾਲ ਦੇ ਲਈ ਬੱਚਿਆਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਸਕੂਲ ਅਤੇ ਸਕੂਲ ਦੇ ਸਾਮਾਨ ਦੀ ਸੰਭਾਲ-ਹਰੇਕ ਵਿਦਿਆਰਥੀ ਨੂੰ ਸਕੂਲ ਅਤੇ ਉਸਦੇ ਸਾਮਾਨ ਦਾ ਧਿਆਨ ਰੱਖਣਾ ਚਾਹੀਦਾ ਹੈ । ਵਿਦਿਆਰਥੀਆਂ ਨੂੰ ਸਕੂਲ ਦੀਆਂ ਦੀਵਾਰਾਂ ਤੇ ਪੈਂਨ ਜਾਂ ਪੈਂਸਿਲ ਨਾਲ ਲਕੀਰਾਂ ਨਹੀਂ ਮਾਰਨੀਆਂ ਚਾਹੀਦੀਆਂ | ਕਲਾਸ ਵਿਚ ਰੱਖੇ ਸਾਮਾਨ ਜਿਵੇਂ ਫਰਨੀਚਰ ਆਦਿ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ | ਕਲਾਸ ਵਿਚ ਲੱਗੇ ਪੱਖੇ,
ਟਿਯੂਬ ਲਾਈਟਾਂ ਆਦਿ ਨੂੰ ਨਹੀਂ ਤੋੜਨਾ ਚਾਹੀਦਾ । ਕਲਾਸ ਵਿਚ ਬਾਹਰ ਜਾਣ ਸਮੇਂ ਬਿਜਲੀ ਦੇ ਬਟਨ ਬੰਦ ਕਰ ਦੇਣੇ ਚਾਹੀਦੇ ਹਨ | ਪਾਣੀ ਪੀਣ ਤੋਂ ਮਗਰੋਂ ਵਿਦਿਆਰਥੀਆਂ ਨੂੰ ਨਾਲ ਬੰਦ ਕਰ ਦੇਣਾ ਚਾਹੀਦਾ ਹੈ । ਸਕੂਲ ਵਿਚ ਲੱਗੇ ਬਗੀਚੇ ਵਿਚੋਂ ਪੌਦੇ ਅਤੇ ਫੁੱਲ ਨਹੀਂ ਤੋੜਨੇ ਚਾਹੀਦੇ ਬਲਕਿ ਉਨ੍ਹਾਂ ਨੂੰ ਬਚਾਅ ਕੇ ਰੱਖਣ ਤੇ ਸਕੂਲ ਦੀ ਸੁੰਦਰਤਾ ਵਿਚ ਵਾਧਾ ਕਰਨਾ ਚਾਹੀਦਾ ਹੈ । ਸਕੂਲ ਲਾਇਬਰੇਰੀ ਦੀਆਂ ਕਿਤਾਬਾਂ ਠੀਕ ਢੰਗ ਨਾਲ ਆਪਣੇ ਨਿਸ਼ਚਿਤ ਸਥਾਨ ‘ਤੇ ਅਲੱਗ-ਅਲੱਗ ਖ਼ਾਨਿਆਂ ਵਿਚ ਨਿਯਮ ਅਨੁਸਾਰ ਰੱਖਣੀਆਂ ਚਾਹੀਦੀਆਂ ਹਨ ਉੱਥੇ ਬੈਠ ਕੇ ਪੜ੍ਹਦੇ ਸਮੇਂ ਸ਼ਾਂਤੀ ਬਣਾਈ ਰੱਖਣੀ ਚਾਹੀਦੀ ਹੈ । ਇਸਦੇ ਇਲਾਵਾ ਖੇਡ ਦਾ ਸਾਮਾਨ, ਐੱਨ.ਸੀ.ਸੀ. ਬੈਂਡ, ਸਕੂਲ ਪ੍ਰਯੋਗਸ਼ਾਲਾ ਦੇ ਵੱਖ-ਵੱਖ ਸਮਾਨ ਆਦਿ ਨੂੰ ਵੀ ਨਿਸ਼ਚਿਤ ਸਥਾਨ ਤੇ ਰੱਖਣਾ ਚਾਹੀਦਾ ਹੈ ।

PSEB 6th Class Physical Education Guide ਸਫ਼ਾਈ ਅਤੇ ਸਾਂਭ-ਸੰਭਾਲ Important Questions and Answers

ਬਹੁ-ਵਿਕਲਪੀ ਪ੍ਰਸ਼ਨ 

ਪ੍ਰਸ਼ਨ 1.
ਘਰ ਦੀ ਸਫ਼ਾਈ ਰੱਖਣ ਲਈ ਖ਼ਾਸ ਧਿਆਨ ਦੇਣ ਯੋਗ ਗੱਲਾਂ :
(ਉ) ਘਰ ਦੇ ਕੂੜੇ-ਕਰਕਟ ਅਤੇ ਗੰਦੇ ਪਾਣੀ ਦੇ ਨਿਕਾਸ ਦਾ ਠੀਕ ਪ੍ਰਬੰਧ ਕਰਨਾ
(ਅ) ਘਰ ਦੇ ਸਾਰੇ ਕਮਰਿਆਂ ਵਿਚ ਝਾੜੂ ਲਾਉਣਾ
(ੲ) ਘਰ ਦੇ ਕੂੜੇ ਨੂੰ ਢੱਕਣਦਾਰ ਢੋਲ ਵਿਚ ਪਾਉਣਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਸਕੂਲ ਦੀ ਸਫ਼ਾਈ ਰੱਖਣ ਲਈ ਚੰਗੀਆਂ ਗੱਲਾਂ ਦੱਸੋ ।
(ਉ) ਸਕੂਲ ਦੇ ਬੈ ਅਤੇ ਡੈਸਕਾਂ ਨੂੰ ਚੰਗੀ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਹੈ
(ਅ) ਸਕੂਲ ਦੇ ਕਮਰਿਆਂ ਵਿਚ ਕੁੜਾ ਨਹੀਂ ਫੈਲਾਉਣਾ ਚਾਹੀਦਾ
(ੲ) ਲਿਖਦੇ ਸਮੇਂ ਫ਼ਰਸ਼ ਤੇ ਸਿਆਹੀ ਨਹੀਂ ਛਿੜਕਣੀ ਚਾਹੀਦੀ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਘਰ ਵਿਚ ਗੰਦਗੀ ਦੇ ਕਾਰਨ
(ੳ) ਫ਼ਲਾਂ, ਸਬਜ਼ੀਆਂ ਅਤੇ ਘਰ ਦਾ ਕੂੜਾ ਕਰਕਟ ਆਦਿ ਲਈ ਯੋਗ ਥਾਂ ਨਾ ਹੋਣਾ
(ਅ ਰਸੋਈ, ਇਸ਼ਨਾਨ ਘਰ ਤੇ ਪਖਾਨੇ ਦੇ ਗੰਦੇ ਪਾਣੀ ਦੇ ਨਿਕਾਸ ਦਾ ਠੀਕ ਪ੍ਰਬੰਧ ਨਾ ਹੋਣਾ
(ੲ) ਮਲ-ਮੂਤਰ ਅਤੇ ਗੋਹਾ ਆਦਿ ਦਾ ਠੀਕ ਪ੍ਰਬੰਧ ਨਾ ਹੋਣਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਇਕ ਚੰਗਾ ਘਰ ਬਣਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
(ਉ) ਘਰ ਖੁਸ਼ਕ, ਸਖ਼ਤ ਅਤੇ ਉੱਚੀ ਜ਼ਮੀਨ ‘ਤੇ ਬਣਾਉਣਾ ਚਾਹੀਦਾ ਹੈ।
(ਅ) ਘਰ ਮੰਡੀ, ਕਾਰਖਾਨੇ, ਰੇਲਵੇ ਸਟੇਸ਼ਨ ਅਤੇ ਸਮਸ਼ਾਨ ਘਾਟ ਤੋਂ ਦੂਰ ਬਣਾਉਣਾ ਚਾਹੀਦਾ ਹੈ।
(ੲ) ਘਰ ਵਿੱਚ ਰੌਸ਼ਨੀ ਅਤੇ ਹਵਾ ਕਾਫ਼ੀ ਮਾਤਰਾ ਵਿਚ ਆਉਣੀ ਚਾਹੀਦੀ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 6th Class Physical Education Solutions Chapter 2 ਸਫ਼ਾਈ ਅਤੇ ਸਾਂਭ-ਸੰਭਾਲ

ਪ੍ਰਸ਼ਨ 5.
ਸਰੀਰ ਦੀ ਸਫ਼ਾਈ ਦੇ ਨਿਯਮ ਲਿਖੋ :
(ਉ) ਸਾਨੂੰ ਹਰ ਰੋਜ਼ ਤਾਜ਼ੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ
(ਅ) ਨਹਾਉਣ ਤੋਂ ਬਾਅਦ ਤੌਲੀਏ ਨਾਲ ਸਰੀਰ ਨੂੰ ਚੰਗੀ ਤਰ੍ਹਾਂ ਪੂੰਝਣਾ ਚਾਹੀਦਾ ਹੈ
(ੲ) ਵਾਲਾਂ ਨੂੰ ਸੁਕਾ ਕੇ ਕੰਘੀ ਕਰਨੀ ਚਾਹੀਦੀ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਿੱਜੀ ਸਫ਼ਾਈ ਦੇ ਨਾਲ-ਨਾਲ ਹੋਰ ਕਿਸ ਦੀ ਸਫ਼ਾਈ ਜ਼ਰੂਰੀ ਹੈ ।
ਉੱਤਰ-
ਘਰ ਤੇ ਇਸ ਦੇ ਆਲੇ-ਦੁਆਲੇ ਦੀ ।

ਪ੍ਰਸ਼ਨ 2.
ਘਰ ਕਿਹੋ ਜਿਹੀ ਜਗ੍ਹਾ ਤੇ ਬਣਾਉਣਾ ਚਾਹੀਦਾ ਹੈ ।
ਉੱਤਰ-
ਸਖ਼ਤ ਤੇ ਉੱਚੀ ਜ਼ਮੀਨ ਤੇ ।

ਪ੍ਰਸ਼ਨ 3.
ਗੰਦੇ ਘਰ ਵਿਚ ਰਹਿਣ ਨਾਲ ਕੀ ਹੁੰਦਾ ਹੈ ?
ਉੱਤਰ-
ਕਈ ਤਰ੍ਹਾਂ ਦੇ ਰੋਗ ਪੈਦਾ ਹੋ ਜਾਂਦੇ ਹਨ ।

ਪ੍ਰਸ਼ਨ 4.
ਘਰ ਬਣਾਉਣ ਲੱਗਿਆਂ ਉਸ ਦੀ ਨੀਂਹ ਕਿਹੋ ਜਿਹੀ ਰੱਖਣੀ ਚਾਹੀਦੀ ਹੈ ?
ਉੱਤਰ-
ਡੂੰਘੀ, ਚੌੜੀ ਤੇ ਮਜ਼ਬੂਤ ।

PSEB 6th Class Physical Education Solutions Chapter 2 ਸਫ਼ਾਈ ਅਤੇ ਸਾਂਭ-ਸੰਭਾਲ

ਪ੍ਰਸ਼ਨ 5.
ਕਮਰਿਆਂ ਵਿਚ ਕਿਸ ਚੀਜ਼ ਦਾ ਵਿਸ਼ੇਸ਼ ਪ੍ਰਬੰਧ ਹੋਣਾ ਚਾਹੀਦਾ ਹੈ ?
ਉੱਤਰ-
ਰੌਸ਼ਨੀ, ਹਵਾ ਅਤੇ ਪਾਣੀ ਦਾ ।

ਪ੍ਰਸ਼ਨ 6.
ਗੰਦੇ, ਘੱਟ ਰੌਸ਼ਨੀ ਵਾਲੇ ਅਤੇ ਤੰਗ ਮਕਾਨਾਂ ਵਿਚ ਰਹਿਣ ਨਾਲ ਕੀ ਹੁੰਦਾ ਹੈ ?
ਉੱਤਰ-
ਮਨੁੱਖ ਦੀ ਸਿਹਤ ਠੀਕ ਨਹੀਂ ਰਹਿੰਦੀ ।

ਪ੍ਰਸ਼ਨ 7.
ਘਰ ਕਿਹੜੀਆਂ ਚੀਜ਼ਾਂ ‘ ਤੋਂ ਦੂਰ ਹੋਣਾ ਚਾਹੀਦਾ ਹੈ ?
ਉੱਤਰ-
ਮੰਡੀ ਤੇ ਰੇਲਵੇ ਸਟੇਸ਼ਨ ਤੋਂ ।

ਪ੍ਰਸ਼ਨ 8.
ਘਰ ਦੇ ਕੂੜੇ-ਕਰਕਟ ਨੂੰ ਕਿਸ ਵਿਚ ਸੁੱਟਣਾ ਚਾਹੀਦਾ ਹੈ ?
ਉੱਤਰ-
ਢੱਕਣਦਾਰ ਢਲ ਵਿਚ ।

ਪ੍ਰਸ਼ਨ 9.
ਘਰ ਵਿਚੋਂ ਗੰਦੇ ਪਾਣੀ ਦੇ ਨਿਕਾਸ ਲਈ ਕਿਹੜੀ ਚੀਜ਼ ਦੀ ਵਿਵਸਾਣੀ ਚਾਹੀਦੀ ਹੈ ?
ਉੱਤਰ-
ਚੱਕੀਆਂ ਨਾਲੀਆਂ ਦੀ ।

ਪ੍ਰਸ਼ਨ 10.
ਘਰਾਂ ਦੇ ਕੂੜੇ-ਕਰਕਟ ਨੂੰ ਕਿਵੇਂ ਟਿਕਾਣੇ ਲਾਉਣਾ ਚਾਹੀਦਾ ਹੈ ?
ਉੱਤਰ-
ਟੋਏ ਵਿਚ ਦੱਬ ਕੇ ।

PSEB 6th Class Physical Education Solutions Chapter 2 ਸਫ਼ਾਈ ਅਤੇ ਸਾਂਭ-ਸੰਭਾਲ

ਪ੍ਰਸ਼ਨ 11.
ਪਸ਼ੂਆਂ ਨੂੰ ਕਿੱਥੇ ਨਹੀਂ ਬੰਨ੍ਹਣਾ ਚਾਹੀਦਾ ?
ਉੱਤਰ-
ਗਲੀਆਂ ਵਿਚ ।

ਪ੍ਰਸ਼ਨ 12.
ਪਾਣੀ ਨੂੰ ਸਾਫ਼ ਰੱਖਣ ਲਈ ਇਸ ਵਿਚ ਕੀ ਪਾਉਣਾ ਚਾਹੀਦਾ ਹੈ ?
ਉੱਤਰ-
ਪੋਟਾਸ਼ੀਅਮ ਪਰਮੈਂਗਨੇਟ (ਲਾਲ ਦਵਾਈ) ।

ਪ੍ਰਸ਼ਨ 13.
ਟੱਟੀ ਤੇ ਪੇਸ਼ਾਬਖ਼ਾਨੇ ਨੂੰ ਕਿਸ ਚੀਜ਼ ਨਾਲ ਸਾਫ਼ ਕਰਨਾ ਚਾਹੀਦਾ ਹੈ ?
ਉੱਤਰ-
ਫਾਇਲ ਨਾਲ ।

ਪ੍ਰਸ਼ਨ 14.
ਘਰਾਂ ਦੇ ਨੇੜੇ ਟੋਇਆਂ ਵਿਚ ਖੜ੍ਹੇ ਪਾਣੀ ਵਿਚ ਕੀ ਪਾਉਣਾ ਚਾਹੀਦਾ ਹੈ ?
ਉੱਤਰ-
ਡੀ. ਟੀ. ਟੀ.।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਘਰ ਦੀ ਸਫ਼ਾਈ ਰੱਖਣ ਲਈ ਖ਼ਾਸ ਧਿਆਨ ਦੇਣ ਯੋਗ ਪੰਜ ਗੱਲਾਂ ਦੱਸੋ ।
ਉੱਤਰ-
ਘਰ ਦੀ ਸਫ਼ਾਈ ਰੱਖਣ ਲਈ ਪੰਜ ਵਿਸ਼ੇਸ਼ ਗੱਲਾਂ ਇਸ ਤਰ੍ਹਾਂ ਹਨ-

  1. ਘਰ ਦੇ ਕੂੜੇ-ਕਰਕਟ ਤੇ ਗੰਦੇ ਪਾਣੀ ਦੇ ਨਿਕਾਸ ਦਾ ਠੀਕ ਪ੍ਰਬੰਧ ਕਰਨਾ ਚਾਹੀਦਾ ਹੈ ।
  2. ਘਰ ਦੇ ਸਾਰੇ ਕਮਰਿਆਂ ਨੂੰ ਹਰ ਰੋਜ਼ ਝਾੜੂ ਨਾਲ ਸਾਫ਼ ਕਰਨਾ ਚਾਹੀਦਾ ਹੈ ।
  3. ਘਰ ਦੇ ਕੂੜੇ-ਕਰਕਟ ਨੂੰ ਢੱਕਦਾਰ ਢੋਲ ਵਿਚ ਪਾਉਣਾ ਚਾਹੀਦਾ ਹੈ ।
  4. ਮੱਖੀਆਂ, ਮੱਛਰਾਂ ਤੋਂ ਬਚਾਅ ਲਈ ਘਰ ਵਿਚ ਫਲਿਟ ਜਾਂ ਫੀਨਾਇਲ ਆਦਿ ਛਿੜਕਣਾ ਚਾਹੀਦਾ ਹੈ ।
  5. ਘਰ ਦੀ ਹਰੇਕ ਵਸਤੂ ਨੂੰ ਟਿਕਾਣੇ ਸਿਰ ਰੱਖਣਾ ਚਾਹੀਦਾ ਹੈ ।

ਪ੍ਰਸ਼ਨ 2.
ਸਕੂਲ ਦੀ ਸਫ਼ਾਈ ਰੱਖਣ ਲਈ ਕੋਈ ਪੰਜ ਗੱਲਾਂ ਦੱਸੋ ।
ਉੱਤਰ-
ਸਕੂਲ ਦੀ ਸਫ਼ਾਈ ਰੱਖਣ ਲਈ ਪੰਜ ਗੱਲਾਂ-

  1. ਸਕੂਲ ਦੇ ਬੈਂਚਾਂ ਅਤੇ ਡੈਸਕਾਂ ਨੂੰ ਚੰਗੀ ਤਰ੍ਹਾਂ ਸਾਫ਼ ਰੱਖਣਾ ਚਾਹੀਦਾ ਹੈ ।
  2. ਕੂੜਾ-ਕਰਕਟ ਸੁੱਟ ਕੇ ਸਕੂਲ ਦੇ ਵਿਹੜੇ ਜਾਂ ਕਮਰਿਆਂ ਨੂੰ ਗੰਦਾ ਨਹੀਂ ਕਰਨਾ ਚਾਹੀਦਾ ।
  3. ਲਿਖਦੇ ਸਮੇਂ ਫ਼ਰਸ਼ ਤੇ ਸਿਆਹੀ ਨਹੀਂ ਛਿੜਕਣੀ ਚਾਹੀਦੀ ।
  4. ਸਕੂਲ ਦੇ ਕਮਰਿਆਂ ਦੀ ਹਰ ਰੋਜ਼ ਸਫ਼ਾਈ ਕਰਨੀ ਚਾਹੀਦੀ ਹੈ ।
  5. ਪਖਾਨੇ ਦੀ ਹਰ ਰੋਜ਼ ਫੀਨਾਇਲ ਨਾਲ ਸਫ਼ਾਈ ਕਰਵਾਉਣੀ ਚਾਹੀਦੀ ਹੈ ।

ਪ੍ਰਸ਼ਨ 3.
ਘਰ ਵਿਚ ਗੰਦਗੀ ਹੋਣ ਦੇ ਕੀ ਕਾਰਨ ਹੁੰਦੇ ਹਨ ?
ਉੱਤਰ-
ਘਰ ਵਿਚ ਗੰਦਗੀ ਹੋਣ ਦੇ ਕਾਰਨ-

  1. ਫਲਾਂ, ਸਬਜ਼ੀਆਂ, ਪੱਤੇ ਤੇ ਹੋਰ ਘਰ ਦਾ ਕੂੜਾ-ਕਰਕਟ ਆਦਿ ਲਈ ਯੋਗ ਥਾਂ ਦਾ ਨਾ ਹੋਣਾ ।
  2. ਰਸੋਈ, ਇਸ਼ਨਾਨ-ਘਰ ਤੇ ਪਖਾਨੇ ਦੇ ਗੰਦੇ ਪਾਣੀ ਦੇ ਨਿਕਾਸ ਦਾ ਠੀਕ ਪ੍ਰਬੰਧ ਨਾ ਹੋਣਾ ।
  3. ਗੋਹਾ ਅਤੇ ਮਲ-ਮੂਤਰ ਆਦਿ ਦਾ ਠੀਕ ਪ੍ਰਬੰਧ ਨਾ ਹੋਣਾ ।
  4. ਘਰ ਵਾਲਿਆਂ ਨੂੰ ਸਫ਼ਾਈ ਦੇ ਨਿਯਮਾਂ ਬਾਰੇ ਗਿਆਨ ਨਾ ਹੋਣਾ ।
  5. ਛੋਟੇ ਘਰਾਂ ਵਿਚ ਬਹੁਤੇ ਜੀਆਂ ਦਾ ਰਹਿਣਾ ।
  6. ਘਰ ਵਿਚ ਵਧੇਰੇ ਜੀਆਂ ਦੇ ਹੋਣ ਦੇ ਕਾਰਨ ਘਰ ਦੀ ਸਫ਼ਾਈ ਤੇ ਭੈੜਾ ਪ੍ਰਭਾਵ ਪੈਣਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਇਕ ਚੰਗਾ ਘਰ ਬਣਾਉਂਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
ਚੰਗਾ ਘਰ ਬਣਾਉਣ ਲਈ ਜ਼ਰੂਰੀ ਗੱਲਾਂ-ਇਕ ਚੰਗਾ ਘਰ ਬਣਾਉਣ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ
(ਉ) ਘਰ ਦੀ ਸਥਿਤੀ (Situation of a House)-

  1. ਘਰ ਖੁਸ਼ਕ, ਸਖ਼ਤ ਅਤੇ ਉੱਚੀ ਜ਼ਮੀਨ ਤੇ ਬਣਾਉਣਾ ਚਾਹੀਦਾ ਹੈ ।
  2. ਘਰ ਮੰਡੀ, ਕਾਰਖ਼ਾਨੇ, ਰੇਲਵੇ ਸਟੇਸ਼ਨ ਅਤੇ ਸ਼ਮਸ਼ਾਨ ਘਾਟ ਤੋਂ ਦੂਰ ਬਣਾਉਣਾ ਚਾਹੀਦਾ ਹੈ ।
  3. ਘਰ ਤਕ ਪੁੱਜਣ ਦਾ ਰਸਤਾ ਸਾਫ਼, ਪੱਕਾ ਤੇ ਖੁੱਲ੍ਹਾ ਹੋਣਾ ਚਾਹੀਦਾ ਹੈ ।
  4. ਘਰ ਵਿਚ ਰੌਸ਼ਨੀ ਅਤੇ ਹਵਾ ਕਾਫ਼ੀ ਮਾਤਰਾ ਵਿਚ ਆਉਣੀ ਚਾਹੀਦੀ ਹੈ । ਇਸ ਦੇ ਲਈ ਖਿੜਕੀਆਂ ਅਤੇ ਰੌਸ਼ਨਦਾਨ ਆਦਿ ਦੀ ਉੱਚਿਤ ਵਿਵਸਥਾ ਹੋਣੀ ਚਾਹੀਦੀ ਹੈ ।
  5. ਗੁਆਂਢੀ ਚੰਗੇ ਤੇ ਮੇਲ-ਮਿਲਾਪ ਵਾਲੇ ਹੋਣੇ ਚਾਹੀਦੇ ਹਨ । ਚੰਗੇ ਗੁਆਂਢੀ ਹੀ ਸੁੱਖਦੁੱਖ ਦੇ ਭਾਈਵਾਲ ਹੁੰਦੇ ਹਨ ।

(ਅ) ਘਰ ਦੀ ਬਣਤਰ (Construction of a House)-

  1. ਮਕਾਨ ਦੀਆਂ ਨੀਹਾਂ ਡੂੰਘੀਆਂ, ਚੌੜੀਆਂ ਤੇ ਮਜ਼ਬੂਤ ਹੋਣੀਆਂ ਚਾਹੀਦੀਆਂ ਹਨ ।
  2. ਘਰ ਜ਼ਮੀਨ ਜਾਂ ਸੜਕ ਤੋਂ ਕਾਫ਼ੀ ਉੱਚਾਈ ਤੇ ਹੋਣਾ ਚਾਹੀਦਾ ਹੈ ਤਾਂ ਜੋ ਮੀਂਹ ਆਦਿ ਦਾ ਪਾਣੀ ਅੰਦਰ ਨਾ ਆ ਸਕੇ ।
  3. ਘਰ ਦਾ ਫ਼ਰਸ਼ ਪੱਕਾ ਤੇ ਮਜ਼ਬੂਤ ਹੋਣਾ ਚਾਹੀਦਾ ਹੈ । ਇਹ ਨਾ ਤਾਂ ਬਹੁਤ ਖ਼ੁਰਦਰਾ । ਹੋਵੇ ਅਤੇ ਨਾ ਹੀ ਬਹੁਤ ਤਿਲਕਵਾਂ । ਫ਼ਰਸ਼ ਦੀ ਢਲਾਨ ਵੀ ਉੱਚਿਤ ਹੋਣੀ ਚਾਹੀਦੀ ਹੈ ।
  4. ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ‘ਤੇ ਜਾਲੀਆਂ ਲਗਵਾਉਣੀਆਂ ਚਾਹੀਦੀਆਂ ਹਨ ਤਾਂ ਜੋ ਮੱਖੀ, ਮੱਛਰ ਆਦਿ ਅੰਦਰ ਨਾ ਆ ਸਕਣ ।
  5. ਮਕਾਨ ਪੱਕੇ ਬਣਾਉਣੇ ਚਾਹੀਦੇ ਹਨ । ਕੱਚੇ ਮਕਾਨਾਂ ਦੀ ਸਫ਼ਾਈ ਠੀਕ ਢੰਗ ਨਾਲ ਨਹੀਂ ਹੋ ਸਕਦੀ ।
  6. ਪਖਾਨਾ ਅਤੇ ਗੁਸਲਖ਼ਾਨਾ, ਰਸੋਈ ਘਰ ਅਤੇ ਹੋਰ ਕਮਰਿਆਂ ਤੋਂ ਦੂਰ ਬਣਾਉਣੇ ਚਾਹੀਦੇ ਹਨ !
  7. ਰਸੋਈ, ਗੁਸਲਖ਼ਾਨਾ ਅਤੇ ਪਖਾਨਾ ਬਣਾਉਂਦੇ ਸਮੇਂ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ | ਚਾਹੀਦਾ ਹੈ । ਇਨ੍ਹਾਂ ਵਿਚ ਰੌਸ਼ਨੀ, ਹਵਾ ਅਤੇ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੋਣਾ ਚਾਹੀਦਾ ਹੈ ।
  8. ਗੰਦੇ ਪਾਣੀ ਦੇ ਨਿਕਾਸ ਦਾ ਠੀਕ ਪ੍ਰਬੰਧ ਹੋਣਾ ਚਾਹੀਦਾ ਹੈ । ਰਸੋਈ ਵਿਚੋਂ ਧੂੰਆਂ ਬਾਹਰ ਕੱਢਣ ਲਈ ਚਿਮਨੀ ਹੋਣੀ ਚਾਹੀਦੀ ਹੈ ।

PSEB 6th Class Physical Education Solutions Chapter 2 ਸਫ਼ਾਈ ਅਤੇ ਸਾਂਭ-ਸੰਭਾਲ

ਪ੍ਰਸ਼ਨ 2.
ਸਰੀਰ ਦੀ ਸਫ਼ਾਈ ਦੇ ਮੋਟੇ-ਮੋਟੇ ਨਿਯਮ ਦੱਸੋ ।
ਉੱਤਰ-
ਸਰੀਰ ਦੀ ਸਫ਼ਾਈ ਦੇ ਮੋਟੇ-ਮੋਟੇ ਨਿਯਮ ਹੇਠ ਲਿਖੇ ਹਨ-

  1. ਸਾਨੂੰ ਹਰ ਰੋਜ਼ ਤਾਜ਼ੇ ਅਤੇ ਸਾਫ਼ ਪਾਣੀ ਨਾਲ ਨਹਾਉਣਾ ਚਾਹੀਦਾ ਹੈ ।
  2. ਨਹਾਉਣ ਤੋਂ ਬਾਅਦ ਸਰੀਰ ਨੂੰ ਸਾਫ਼ ਤੌਲੀਏ ਨਾਲ ਚੰਗੀ ਤਰ੍ਹਾਂ ਪੂੰਝਣਾ ਚਾਹੀਦਾ ਹੈ ।
  3. ਵਾਲਾਂ ਨੂੰ ਸੁਕਾ ਕੇ ਕੰਘੀ ਕਰਨੀ ਚਾਹੀਦੀ ਹੈ ।
  4. ਨਹਾਉਣ ਤੋਂ ਬਾਅਦ ਮੌਸਮ ਅਨੁਸਾਰ ਸਾਫ਼-ਸੁਥਰੇ ਕੱਪੜੇ ਪਾਉਣੇ ਚਾਹੀਦੇ ਹਨ ।
  5. ਸਾਨੂੰ ਆਪਣੇ ਵਾਲਾਂ ਦੀ ਸਫ਼ਾਈ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ । ਗਰਮੀਆਂ ਵਿਚ ਵਾਲਾਂ ਨੂੰ ਹਫ਼ਤੇ ਵਿਚ ਘੱਟੋ-ਘੱਟ ਦੋ ਵਾਰੀ ਤੇ ਸਰਦੀਆਂ ਵਿਚ ਇਕ ਵਾਰੀ ਕਿਸੇ ਵਧੀਆ ਸਾਬਣ, ਸੈਂਪੁ, ਰੀਠੇ, ਔਲੇ, ਦਹੀਂ ਜਾਂ ਨਿੰਬੂ ਨਾਲ ਧੋ ਲੈਣਾ ਚਾਹੀਦਾ ਹੈ ।
  6. ਅੱਖਾਂ ਦੀ ਸਫ਼ਾਈ ਲਈ ਅੱਖਾਂ ਤੇ ਠੰਢੇ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ ।
  7. ਦੰਦਾਂ ਦੀ ਸਫ਼ਾਈ ਲਈ ਹਰ ਰੋਜ਼ ਸਵੇਰੇ ਉੱਠ ਕੇ ਤੇ ਰਾਤ ਨੂੰ ਸੌਣ ਵੇਲੇ ਬੁਰਸ਼ ਕਰਨਾ ਚਾਹੀਦਾ ਹੈ । ਇਸ ਤੋਂ ਇਲਾਵਾ ਹਰ ਵਾਰ ਖਾਣਾ-ਖਾਣ ਤੋਂ ਬਾਅਦ ਕੁਰਲੀ ਕਰਨੀ ਚਾਹੀਦੀ ਹੈ ।
  8. ਸਰੀਰ ਦੇ ਹੋਰ ਬਾਹਰਲੇ ਅੰਗਾਂ ਹੱਥ, ਨੱਕ, ਕੰਨ, ਪੈਰ ਆਦਿ ਦੀ ਸਫ਼ਾਈ ਵੱਲ ਧਿਆਨ ਦੇਣਾ ਵੀ ਜ਼ਰੂਰੀ ਹੈ ।

PSEB 12th Class Physical Education Solutions Chapter 1 ਸਰੀਰਕ ਯੋਗਤਾ

Punjab State Board PSEB 6th Class Physical Education Book Solutions Chapter 1 ਸਿਹਤ Textbook Exercise Questions and Answers.

PSEB Solutions for Class 6 Physical Education Chapter 1 ਸਿਹਤ

Physical Education Guide for Class 6 PSEB ਸਿਹਤ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਸਿਹਤ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
ਉੱਤਰ-
ਸਿਹਤ (Health) – ਆਮ ਤੌਰ ‘ਤੇ ਰੋਗਾਂ ਤੋਂ ਬਚਣ ਵਾਲੇ ਆਦਮੀ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ ਪਰ ਇਹ ਪੂਰੀ ਤਰ੍ਹਾਂ ਠੀਕ ਨਹੀਂ । ਵਰਲਡ ਹੈਲਥ ਔਰਗੇਨਾਈਸ ਦੇ ਅਨੁਸਾਰ ਸਿਹਤ ਮਨੁੱਖ ਦੇ ਸਰੀਰ ਨਾਲ ਹੀ ਸੀਮਿਤ ਨਹੀਂ ਹੈ । ਸਿਹਤ ਦਾ ਸੰਬੰਧ ਆਦਮੀ ਦੇ ਮਨ, ਸਮਾਜ ਅਤੇ ਭਾਵਨਾ ਨਾਲ ਜੁੜਿਆ ਹੁੰਦਾ ਹੈ । ਸਿਹਤ ਸਿੱਖਿਆ ਦਾ ਉਹ ਭਾਗ ਹੈ ਜਿਸ ਨਾਲ ਮਨੁੱਖ ਸਾਰੇ ਪੱਖਾਂ ਤੋਂ ਵਾਤਾਵਰਨ ਨਾਲ ਸੁਮੇਲ ਕਾਇਮ ਕਰਕੇ ਸਰੀਰਕ ਅਤੇ ਮਾਨਸਿਕ ਵਿਕਾਸ ਕਾਇਮ ਕਰ ਸਕੇ ਅਤੇ ਉਹਨਾਂ ਦਾ ਵਿਕਾਸ ਕਰ ਸਕੇ । ਸਿਹਤ ਇਕ ਵਿਅਕਤੀ ਲਈ ਓਨੀ ਹੀ ਜ਼ਰੂਰੀ ਹੈ ਜਿੰਨੀ ਕਿ ਫੁੱਲ ਲਈ ਖੁਸ਼ਬੋ । ਵਰਲਡ ਸਿਹਤ ਦੇ ਅਨੁਸਾਰ, “ਸਿਹਤ ਤੋਂ ਭਾਵ ਵਿਅਕਤੀ ਦਾ ਸਰੀਰਕ, ਮਾਨਸਿਕ ਅਤੇ ਸਮਾਜਿਕ ਪੱਖੋਂ ਸਿਹਤਮੰਦ ਹੋਣਾ ਹੈ, ਰੋਗ ਜਾਂ ਕਮਜ਼ੋਰੀ ਰਹਿਤ ਹੋਣਾ ਹੀ ਸਿਹਤ ਦੀ ਨਿਸ਼ਾਨੀ ਨਹੀਂ ਹੈ ।

According to (W.H.O.), “Health is a state of complete Physical, Mental and Social well being and not merely the absence of disease or infirmity.”
ਸਿਹਤਮੰਦ ਵਿਅਕਤੀ ਉਹ ਹੁੰਦਾ ਹੈ ਜੋ ਆਪਣੇ ਜੀਵਨ ਵਿੱਚ ਸਰੀਰਕ, ਮਾਨਸਿਕ, ਸਮਾਜਿਕ, ਭਾਵਾਤਮਕ ਆਦਿ ਸਾਰਿਆਂ ਪਹਿਲੁਆਂ ਵਿੱਚ ਸੰਤੁਲਨ ਰੱਖਦਾ ਹੈ ।

ਸਿਹਤ ਦੀਆਂ ਕਿਸਮਾਂ

ਇਹ ਚਾਰ ਪ੍ਰਕਾਰ ਦੀ ਹੁੰਦੀ ਹੈ-

  1. ਸਰੀਰਕ ਸਿਹਤ – (Physical Health)
  2. ਮਾਨਸਿਕ ਸਿਹਤ (Mental Health)
  3. ਸਮਾਜਿਕ ਸਿਹਤ (Social Health)
  4. ਭਾਵਨਾਤਮਿਕ (Ennotional Health) ।

1. ਸਰੀਰਕ ਸਿਹਤ – ਸਰੀਰਕ ਸਿਹਤਮੰਦ ਵਿਅਕਤੀ ਦੇ ਸਾਰੇ ਅੰਗ ਠੀਕ ਢੰਗ ਨਾਲ ਕੰਮ ਕਰਦੇ ਹਨ | ਸਰੀਰ ਫੁਰਤੀਲਾ ਤੇ ਤੰਦਰੁਸਤ ਅਤੇ ਹਰ ਰੋਜ਼ ਕਿਆਵਾਂ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ । ਸਿਹਤਮੰਦ ਮਨੁੱਖ ਦਾ ਸਰੀਰਕ ਢਾਂਚਾ ਸੁਡੌਲ, ਮਜ਼ਬੂਤ ਅਤੇ ਸੋਹਣਾ ਹੋਣਾ ਚਾਹੀਦਾ ਹੈ । ਉਸ ਦੀਆਂ ਸਾਰੀਆਂ ਕਾਰਜ ਪ੍ਰਣਾਲੀਆਂ ਜਿਵੇਂ ਸਾਹ ਪ੍ਰਣਾਲੀ, ਪਾਚਣ ਪ੍ਰਣਾਲੀ, ਲਹੂ ਪ੍ਰਣਾਲੀ, ਆਪਣਾ-ਆਪਣਾ ਕੰਮ ਠੀਕ ਢੰਗ ਨਾਲ ਕਰਦੀਆਂ ਹਨ ।

2. ਮਾਨਸਿਕ ਸਿਹਤ-ਇਸ ਦਾ ਮਤਲਬ ਮਨੁੱਖ ਦਿਮਾਗੀ ਤੌਰ ‘ਤੇ ਸਹੀ ਤੇ ਸਮੇਂ ਸਿਰ ਫੈਸਲਾ ਲੈਂਦਾ ਹੈ ਤੇ ਹਮੇਸ਼ਾ ਹੀ ਆਪਣੇ ਵਿਸ਼ਵਾਸ ਨੂੰ ਕਾਇਮ ਰੱਖਦਾ ਹੈ । ਮਾਨਸਿਕ ਤੌਰ ‘ਤੇ ਵਿਅਕਤੀ ਹਾਲਾਤ ਨਾਲ ਆਪਣੇ ਆਪ ਨੂੰ ਢਾਲ ਲੈਂਦਾ ਹੈ ।

3. ਸਮਾਜਿਕ ਸਿਹਤ-ਇਸ ਤੋਂ ਭਾਵ ਵਿਅਕਤੀ ਦਾ ਆਪਣੇ ਸਮਾਜ ਨਾਲ ਸੰਬੰਧ ਹੈ । ਮਨੁੱਖ ਇਕ ਸਮਾਜਿਕ ਪ੍ਰਾਣੀ ਹੈ । ਜਿਸਨੂੰ ਆਪਣੇ ਹਰ ਰੋਜ਼ ਦੇ ਕੰਮਾਂ ਦੀ ਪੂਰਤੀ ਲਈ ਪਰਿਵਾਰ ਅਤੇ ਸਮਾਜ ਨਾਲ ਚੱਲਣਾ ਪੈਂਦਾ ਹੈ । ਮਿਲਣਸਾਰ ਵਿਅਕਤੀ ਦੀ ਸਮਾਜ ਵਿੱਚ ਇੱਜ਼ਤ ਹੁੰਦੀ ਹੈ ।

4. ਭਾਵਾਤਮਕ ਸਿਹਤ-ਸਾਡੇ ਮਨ ਵਿਚ ਵੱਖ-ਵੱਖ ਤਰ੍ਹਾਂ ਦੀਆਂ ਭਾਵਨਾਵਾਂ ਜਿਸ ਤਰ੍ਹਾਂ ਡਰ, ਖ਼ੁਸ਼ੀ, ਗੁੱਸਾ, ਈਰਖਾ ਆਦਿ ਪੈਦਾ ਹੁੰਦੀਆਂ ਹਨ । ਇਨ੍ਹਾਂ ਸਾਰੀਆਂ ਭਾਵਨਾਵਾਂ ਨੂੰ ਸੰਤੁਲਿਤ ਕਰਨਾ ਜ਼ਰੂਰੀ ਹੈ । ਜਿਸ ਨਾਲ ਅਸੀਂ ਆਪਣਾ ਜੀਵਨ ਚੰਗੀ ਤਰ੍ਹਾਂ ਗੁਜ਼ਾਰ ਸਕਦੇ ਹਾਂ ।

ਨਿੱਜੀ ਸਿਹਤ ਵਿਗਿਆਨ (Personal Hygiene) – ਸਰੀਰ ਦੀ ਰੱਖਿਆ ਨੂੰ ਨਿੱਜੀ ਸਰੀਰ ਸੁਰੱਖਿਆ (Personal Hygiene) ਆਖਦੇ ਹਨ । ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ । Personal ਅਤੇ Hygiene ‘Personal’ ਅੰਗਰੇਜ਼ੀ ਦਾ ਸ਼ਬਦ ਹੈ । ਜਿਸ ਦਾ ਅਰਥ ਹੈ ਨਿੱਜੀ ਜਾਂ ਵਿਅਕਤੀਗਤ, “Hygiene’ ਯੂਨਾਨੀ ਭਾਸ਼ਾ ਦੇ ਸ਼ਬਦ Hygeinous’ ਤੋਂ ਬਣਿਆ ਹੈ ਜਿਸ ਦਾ ਭਾਵ ਹੈ ਅਰੋਗਤਾ ਦੀ ਦੇਵੀ । ਅੱਜ-ਕਲ੍ਹ Hygiene ਦਾ ਅਰਥ ਜੀਵਨ ਜਾਂਚ ਤੋਂ ਲਿਆ ਜਾਂਦਾ ਹੈ ।
ਅਰੋਗਤਾ ਕਾਇਮ ਰੱਖਣ ਲਈ ਸਰੀਰ ਵਿਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੈ ।

PSEB 6th Class Physical Education Solutions Chapter 1 ਸਿਹਤ

ਪ੍ਰਸ਼ਨ 2.
ਬੱਚਿਆਂ ਨੂੰ ਕਿਸ ਤਰ੍ਹਾਂ ਦਾ ਭੋਜਨ ਖਾਣਾ ਚਾਹੀਦਾ ਹੈ ?
ਉੱਤਰ-

  1. ਬੱਚਿਆਂ ਨੂੰ ਸੰਤੁਲਿਤ ਭੋਜਨ ਅਤੇ ਸਾਫ਼-ਸੁਥਰਾ ਭੋਜਨ ਖਾਣਾ ਚਾਹੀਦਾ ਹੈ । ਇਸ ਵਿੱਚ ਪ੍ਰੋਟੀਨ, ਕਾਰਬੋਹਾਈਡੇਟਸ, ਚਿਕਨਾਈ, ਖਣਿਜ-ਲੂਣ, ਵਿਟਾਮਿਨ ਅਤੇ ਪਾਣੀ ਵਰਗੇ ਸਾਰੇ ਤੱਤ ਹੋਣੇ ਚਾਹੀਦੇ ਹਨ ।
  2. ਖਾਣਾ-ਖਾਣ ਤੋਂ ਪਹਿਲਾਂ ਹੱਥ ਤੇ ਮੂੰਹ ਸਾਬਣ ਨਾਲ ਚੰਗੀ ਤਰ੍ਹਾਂ ਧੋ ਲੈਣੇ ਚਾਹੀਦੇ ਹਨ ।
  3. ਜ਼ਰੂਰਤ ਤੋਂ ਜ਼ਿਆਦਾ ਗਰਮ ਜਾਂ ਠੰਡਾ ਭੋਜਨ ਨਹੀਂ ਕਰਨਾ ਚਾਹੀਦਾ ।
  4. ਕੰਪਿਊਟਰ ਜਾਂ ਟੀ.ਵੀ. ਦੇਖਦੇ ਹੋਏ ਖਾਣਾ ਨਹੀਂ ਖਾਣਾ ਚਾਹੀਦਾ ।
  5. ਖਾਣਾ ਸਿੱਧੇ ਬੈਠ ਕੇ ਖਾਣਾ ਚਾਹੀਦਾ ਹੈ ਅਤੇ ਲੇਟ ਕੇ ਨਹੀਂ ਖਾਣਾ ਚਾਹੀਦਾ ।
  6. ਫਾਸਟ ਫੂਡ : ਜਿਵੇਂ-ਪੀਜ਼ਾ, ਬਰਗਰ, ਨਿਊਡਲ ਸਿਹਤ ਲਈ ਹਾਨੀਕਾਰਕ ਹਨ । ਬੱਚਿਆਂ ਨੂੰ ਜ਼ਿਆਦਾਤਰ ਘਰ ਦਾ ਬਣਿਆ ਖਾਣਾ ਹੀ ਖਾਣਾ ਚਾਹੀਦਾ ਹੈ ।
  7. ਭੋਜਨ ਨੂੰ ਮਿੱਟੀ, ਘੱਟੇ ਅਤੇ ਮੱਖੀਆਂ ਤੋਂ ਬਚਾਉਣ ਲਈ ਢੱਕ ਕੇ ਰੱਖਣਾ ਚਾਹੀਦਾ ਹੈ ।
  8. ਫਲ ਹਮੇਸ਼ਾ ਧੋ ਕੇ ਖਾਣੇ ਚਾਹੀਦੇ ਹਨ ।

ਪ੍ਰਸ਼ਨ 3.
ਸਾਨੂੰ ਸਿਹਤਮੰਦ ਰਹਿਣ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-
1. ਡਾਕਟਰੀ ਜਾਂਚ –

  1. ਬੱਚਿਆਂ ਨੂੰ ਆਪਣੇ ਸਰੀਰ ਦੀ ਜਾਂਚ ਸਮੇਂ ਸਿਰ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਸਮੇਂ ਸਿਰ ਟੀਕੇ ਵੀ ਲਗਵਾਉਣੇ ਚਾਹੀਦੇ ਹਨ ।
  2. ਕਿਸੇ ਤਰ੍ਹਾਂ ਦੀ ਸੱਟ ਲੱਗਣ ਦੇ ਨਾਲ ਇਸ ਦਾ ਇਲਾਜ ਜ਼ਰੂਰ ਕਰਵਾਉਣਾ ਚਾਹੀਦਾ ਹੈ ।

2. ਸੁਭਾਅ-

  1. ਬੱਚਿਆਂ ਨੂੰ ਹਰ ਸਮੇਂ ਖੁਸ਼ ਰਹਿਣਾ ਚਾਹੀਦਾ ਹੈ ।
  2. ਚਿੜਚਿੜਾ ਸੁਭਾਅ ਸਿਹਤ ਤੇ ਮਾੜਾ ਅਸਰ ਪਾਉਂਦਾ ਹੈ ।
  3. ਚੰਗਾ ਸੁਭਾਅ ਸਿਹਤ ਲਈ ਜ਼ਰੂਰੀ ਹੈ ।

3. ਆਦਤਾਂ-

  1. ਸਮੇਂ ਸਿਰ ਉੱਠਣਾ, ਖਾਣਾ, ਪੜ੍ਹਨਾ ਅਤੇ ਖੇਡਣਾ ਤੇ ਆਰਾਮ ਕਰਨਾ ।
  2. ਆਪਣੇ ਸਰੀਰ ਅਤੇ ਆਲੇ-ਦੁਆਲੇ ਦੀ ਸਫਾਈ ਰੱਖਣਾ ॥
  3. ਪੜ੍ਹਨ ਲੱਗੇ ਰੋਸ਼ਨੀ ਦਾ ਉੱਚਿਤ ਪ੍ਰਬੰਧ ਕਰਨਾ | ਘੱਟ ਰੋਸ਼ਨੀ ਵਿੱਚ ਪੜ੍ਹਨ ਨਾਲ ਅੱਖਾਂ ਕਮਜ਼ੋਰ ਹੋ ਜਾਂਦੀਆਂ ਹਨ ।
  4. ਬੈਠਣ ਅਤੇ ਸੌਣ ਲਈ ਠੀਕ ਤਰ੍ਹਾਂ ਦਾ ਫਰਨੀਚਰ ਹੋਣਾ ਜ਼ਰੂਰੀ ਹੈ ।

4. ਕਸਰਤ ਖੇਡਾਂ ਅਤੇ ਯੋਗ-

  1. ਆਪਣੇ ਸਰੀਰ ਨੂੰ ਸਵਸਥ ਰੱਖਣ ਲਈ ਕਸਰਤ ਜਾਂ ਯੋਗ ਕਰਨਾ ਜ਼ਰੂਰੀ ਹੈ ।
  2. ਕਸਰਤ ਜਾਂ ਯੋਗ ਹਮੇਸ਼ਾ ਖ਼ਾਲੀ ਪੇਟ ਕਰਨਾ ਚਾਹੀਦਾ ਹੈ ।
  3. ਕਸਰਤ ਅਤੇ ਯੋਗ ਲਈ ਖੁੱਲਾ ਵਾਤਾਵਰਨ ਹੋਣਾ ਜ਼ਰੂਰੀ ਹੈ ।
  4. ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਪਹਿਲਾਂ ਸਰੀਰ ਨੂੰ ਗਰਮਾਉਣਾ ਉੱਚਿਤ ਹੁੰਦਾ ਹੈ ।

ਪ੍ਰਸ਼ਨ 4.
ਭੋਜਨ ਖਾਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
ਉੱਤਰ-

  1. ਭੋਜਨ ਖਾਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋਣੇ ਚਾਹੀਦੇ ਹਨ ।
  2. ਭੋਜਨ ਸਾਫ਼-ਸੁਥਰਾ ਤੇ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ ।
  3. ਫਾਸਟ ਫੂਡ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ ਅਤੇ ਘਰ ਦਾ ਬਣਿਆ ਭੋਜਨ ਖਾਣਾ ਚਾਹੀਦਾ ਹੈ ।
  4. ਗਰਮ ਜਾਂ ਬਹੁਤ ਠੰਡਾ ਭੋਜਨ ਨਹੀਂ ਖਾਣਾ ਚਾਹੀਦਾ ਹੈ ।
  5. ਭੋਜਨ ਜ਼ਰੂਰਤ ਦੇ ਅਨੁਸਾਰ ਹੀ ਖਾਣਾ ਚਾਹੀਦਾ ਹੈ । ਚੰਗੀ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ ਹੈ ।
  6. ਕੰਪਿਊਟਰ ਜਾਂ ਟੀ. ਵੀ. ਦੇਖਦੇ ਹੋਏ ਭੋਜਨ ਨਹੀਂ ਖਾਣਾ ਚਾਹੀਦਾ ।
  7. ਖਾਣਾ ਕਦੇ ਵੀ ਲੇਟ ਕੇ ਨਹੀਂ ਖਾਣਾ ਚਾਹੀਦਾ ।
  8. ਫਲ ਚੰਗੀ ਤਰ੍ਹਾਂ ਧੋ ਕੇ ਖਾਣੇ ਚਾਹੀਦੇ ਹਨ ।

PSEB 6th Class Physical Education Solutions Chapter 1 ਸਿਹਤ

ਪ੍ਰਸ਼ਨ 5.
ਹੇਠ ਲਿਖਿਆਂ ’ਤੇ ਨੋਟ ਲਿਖੋ-
(ਉ) ਚਮੜੀ ਦੀ ਸਫ਼ਾਈ
(ਅ) ਵਾਲਾਂ ਦੀ ਸਫ਼ਾਈ
(ਏ) ਅੱਖਾਂ ਦੀ ਸਫ਼ਾਈ
(ਸ) ਕੰਨਾਂ ਦੀ ਸਫਾਈ
(ਹ) ਨੱਕ ਦੀ ਸਫ਼ਾਈ
(ਕ) ਦੰਦਾਂ ਦੀ ਸਫ਼ਾਈ
(ਖ) ਨਹੁੰਆਂ ਦੀ ਸਫ਼ਾਈ ।
ਉੱਤਰ-
(ਉ) ਚਮੜੀ ਦੀ ਸਫ਼ਾਈ (Cleanliness of Skin)-ਚਮੜੀ ਦੀਆਂ ਦੋ ਤਹਿਆਂ ਹੁੰਦੀਆਂ ਹਨ | ਬਾਹਰਲੀ ਤਹਿ (Epidermis) ਅਤੇ ਅੰਦਰਲੀ ਤਹਿ (Dermis) | ਬਾਹਰਲੀ ਤਹਿ ਵਿਚ ਨਾ ਤਾਂ ਖੂਨ ਦੀਆਂ ਨਾਲੀਆਂ ਅਤੇ ਨਾ ਹੀ ਪੱਠੇ ਤੇ ਗਿਲਟੀਆਂ ਤੰਤੂ (Glands) ਹੁੰਦੇ ਹਨ । ਅੰਦਰਲੀ ਤਹਿ ਜੁੜਵੇਂ ਤੰਤੂਆਂ ਦੀ ਬਣੀ ਹੁੰਦੀ ਹੈ । ਇਸ ਵਿਚ ਲਹੂ ਦੀਆਂ ਨਾਲੀਆਂ ਹੁੰਦੀਆਂ ਹਨ ਜੋ ਚਮੜੀ ਨੂੰ ਖੁਰਾਕ ਪਹੁੰਚਾਉਣ ਦਾ ਕੰਮ ਕਰਦੀਆਂ ਹਨ | ਚਮੜੀ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਢੱਕ ਕੇ ਰੱਖਦੀ ਹੈ । ਜ਼ਹਿਰੀਲੇ ਮਾਦੇ ਨੂੰ ਬਾਹਰ ਕੱਢਦੀ ਹੈ ਅਤੇ ਸਰੀਰ ਦੇ ਤਾਪਮਾਨ ਨੂੰ ਠੀਕ ਰੱਖਦੀ ਹੈ । ਚਮੜੀ ਸਾਡੇ ਸਰੀਰ ਨੂੰ ਸੁੰਦਰਤਾ ਬਖ਼ਸ਼ਦੀ ਹੈ । ਇਸ ਲਈ ਸਾਨੂੰ ਆਪਣੀ ਚਮੜੀ ਦੀ ਸਫ਼ਾਈ ਖੂਬ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ ! ਚਮੜੀ ਦੀ ਸਫ਼ਾਈ ਦਾ ਸਭ ਤੋਂ ਚੰਗਾ ਢੰਗ ਨਹਾਉਣਾ ਹੈ । ਨਹਾਉਣ ਲੱਗੇ ਸਾਨੂੰ ਹੇਠ ਲਿਖੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ-

  1. ਹਰ ਰੋਜ਼ ਸਵੇਰੇ ਸਾਫ਼ ਪਾਣੀ ਨਾਲ ਨਹਾਉਣਾ ਚਾਹੀਦਾ ਹੈ ।
  2. ਨਹਾਉਣ ਤੋਂ ਪਹਿਲਾਂ ਪੇਟ ਸਾਫ਼ ਤੇ ਖ਼ਾਲੀ ਹੋਣਾ ਚਾਹੀਦਾ ਹੈ ।
  3. ਖਾਣੇ ਦੇ ਫੌਰਨ ਬਾਅਦ ਨਹੀਂ ਨਹਾਉਣਾ ਚਾਹੀਦਾ ।
  4. ਕਸਰਤ ਕਰਨ ਜਾਂ ਕੰਮ ਦੀ ਥਕਾਵਟ ਤੋਂ ਫੌਰਨ ਬਾਅਦ ਵੀ ਨਹਾਉਣਾ ਨਹੀਂ ਚਾਹੀਦਾ ।
  5. ਸਰਦੀਆਂ ਵਿਚ ਨਹਾਉਣ ਤੋਂ ਪਹਿਲਾਂ ਸਰੀਰ ਦੀ ਧੁੱਪ ਵਿਚ ਬੈਠ ਕੇ ਚੰਗੀ ਤਰ੍ਹਾਂ ਮਾਲਸ਼ ਕਰਨੀ ਚਾਹੀਦੀ ਹੈ ।
  6. ਸਾਬਣ ਨਾਲ ਨਹਾਉਣ ਦੀ ਬਜਾਇ ਬੇਸਣ ਤੇ ਸੰਤਰੇ ਦੇ ਛਿਲਕੇ ਦੇ ਬਣੇ ਵਟਣੇ ਦੀ ਵਰਤੋਂ ਕਰਨੀ ਚਾਹੀਦੀ ਹੈ ।
  7. ਨਹਾਉਣ ਤੋਂ ਬਾਅਦ ਸਰੀਰ ਨੂੰ ਸਾਫ਼ ਤੇ ਖੁਰਦਰੇ ਤੌਲੀਏ ਨਾਲ ਪੂੰਝਣਾ ਚਾਹੀਦਾ ਹੈ ।
  8. ਨਹਾਉਣ ਮਗਰੋਂ ਮੌਸਮ ਦੇ ਅਨੁਸਾਰ ਸਾਫ਼-ਸੁਥਰੇ ਕੱਪੜੇ ਪਹਿਨਣੇ ਚਾਹੀਦੇ ਹਨ ।

ਚਮੜੀ ਦੀ ਸਫ਼ਾਈ ਦੇ ਲਾਭ (Advantages of Cleanliness of Skin) – ਚਮੜੀ ਦੀ ਸਫ਼ਾਈ ਦੇ ਹੇਠ ਲਿਖੇ ਲਾਭ ਹੁੰਦੇ ਹਨ

  1. ਚਮੜੀ ਸਾਡੇ ਸਰੀਰ ਨੂੰ ਸੁੰਦਰਤਾ ਬਖ਼ਸ਼ਦੀ ਹੈ ।
  2. ਇਹ ਸਾਡੇ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਢੱਕ ਕੇ ਰੱਖਦੀ ਹੈ ਤੇ ਇਹਨਾਂ ਦੀ ਰੱਖਿਆ ਕਰਦੀ ਹੈ ।
  3. ਚਮੜੀ ਰਾਹੀਂ ਸਰੀਰ ਵਿਚੋਂ ਪਸੀਨੇ ਤੇ ਹੋਰ ਬਦਬੂਦਾਰ ਚੀਜ਼ਾਂ ਦਾ ਨਿਕਾਸ ਹੁੰਦਾ ਹੈ ।
  4. ਇਹ ਸਾਡੇ ਸਰੀਰ ਦੇ ਤਾਪਮਾਨ ਨੂੰ ਠੀਕ ਰੱਖਦੀ ਹੈ ।
  5. ਇਸ ਨੂੰ ਛੂਹਣ ਨਾਲ ਕਿਸੇ ਬਾਹਰਲੀ ਚੀਜ਼ ਦੇ ਗੁਣ ਤੇ ਲੱਛਣਾਂ ਦਾ ਪਤਾ ਚਲਦਾ ਹੈ ।

(ਅ) ਵਾਲਾਂ ਦੀ ਸਫ਼ਾਈ (Cleanliness of Hair) – ਵਾਲ ਸਾਡੇ ਸਰੀਰ ਅਤੇ ਸ਼ਖ਼ਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ । ਵਾਲਾਂ ਦੀ ਸੁੰਦਰਤਾ ਉਹਨਾਂ ਦੇ ਸੰਘਣੇ, ਮਜ਼ਬੂਤ ਅਤੇ ਚਮਕਦਾਰ ਹੋਣ ਵਿਚ ਲੁਕੀ ਹੁੰਦੀ ਹੈ ।
ਵਾਲਾਂ ਦੀ ਸਫ਼ਾਈ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਵਲ ਖਾਸ ਧਿਆਨ ਦੇਣ ਦੀ ਲੋੜ ਹੈ-

  1. ਵਾਲਾਂ ਨੂੰ ਸਾਬਣ, ਔਲੇ, ਨਿੰਬੂ ਜਾਂ ਕਿਸੇ ਵਧੀਆ ਸ਼ੈਪੂ ਨਾਲ ਧੋਣਾ ਚਾਹੀਦਾ ਹੈ ।
  2. ਰਾਤ ਨੂੰ ਸੌਣ ਤੋਂ ਪਹਿਲਾਂ ਕੰਘੀ ਜਾਂ ਬੁਰਸ਼ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਵਾਹੁਣਾ ਚਾਹੀਦਾ ਹੈ ।
  3. ਖਾਲੀ ਸਮੇਂ ਵਿਚ ਸਿਰ ਵਿਚ ਸੁੱਕੇ ਹੱਥਾਂ ਨਾਲ ਮਾਲਿਸ਼ ਕਰਨੀ ਚਾਹੀਦੀ ਹੈ ।
  4. ਵਾਲਾਂ ਨੂੰ ਰੋਜ਼ ਸਵੇਰੇ ਚੰਗੀ ਤਰ੍ਹਾਂ ਕੰਘੀ ਕਰਕੇ ਸੰਵਾਰਨਾ ਚਾਹੀਦਾ ਹੈ ।
  5. ਵਾਲਾਂ ਨੂੰ ਬਹੁਤਾ ਖੁਸ਼ਕ ਜਾਂ ਚਿਕਨਾ ਨਹੀਂ ਰੱਖਣਾ ਚਾਹੀਦਾ ।
  6. ਵਾਲਾਂ ਵਿਚ ਤਿੱਖੇ ਤਿੰਨਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ।
  7. ਚੰਗੀ ਖੁਰਾਕ ਖਾਣੀ ਚਾਹੀਦੀ ਹੈ । ਮੱਖਣ, ਪਨੀਰ, ਸਲਾਦ, ਫਲ ਤੇ ਹਰੀਆਂ ਸਬਜ਼ੀਆਂ ਆਦਿ ਖੁਰਾਕ ਵਿਚ ਸ਼ਾਮਲ ਹੋਣੀਆਂ ਚਾਹੀਦੀਆਂ ਹਨ ।
  8. ਵਾਲਾਂ ਵਿਚ ਖੁਸ਼ਬੂਦਾਰ ਤੇਲ ਨਹੀਂ ਲਗਾਉਣਾ ਚਾਹੀਦਾ ।

(ਇ) ਅੱਖਾਂ ਦੀ ਸਫ਼ਾਈ (Cleanliness of Eyes) – ਅੱਖਾਂ ਮਨੁੱਖੀ ਸਰੀਰ ਦਾ ਸਭ ਤੋਂ ਕੋਮਲ ਤੇ ਮਹੱਤਵਪੂਰਨ ਅੰਗ ਹਨ । ਇਹਨਾਂ ਨਾਲ ਅਸੀਂ ਦੇਖਦੇ ਹਾਂ । ਇਹਨਾਂ ਦੇ , ਬਿਨਾਂ ਦੁਨੀਆ ਹਨੇਰੀ ਤੇ ਜ਼ਿੰਦਗੀ ਬੋਝ ਬਣ ਜਾਂਦੀ ਹੈ । ਕਿਸੇ ਨੇ ਠੀਕ ਹੀ ਕਿਹਾ ਹੈ, ‘ਅੱਖਾਂ ਗਈਆਂ, ਜਹਾਨ ਗਿਆ । ਇਸ ਲਈ ਸਾਨੂੰ ਅੱਖਾਂ ਦੀ ਸਫ਼ਾਈ ਅਤੇ ਦੇਖ ਭਾਲ ਵਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ । ਜੇਕਰ ਅੱਖਾਂ ਦੀ ਸਫ਼ਾਈ ਨਾ ਰੱਖੀ ਜਾਵੇ ਤਾਂ ਅੱਖਾਂ ਦੇ ਕਈ ਤਰ੍ਹਾਂ ਦੇ ਰੋਗ ਹੋ ਸਕਦੇ ਹਨ, ਜਿਵੇਂ ਅੱਖਾਂ ਦਾ ਫ਼ਲ, ਕੁਕਰੇ, ਅੱਖਾਂ ਵਿਚ
ਸੁੰਦਰ ਅੱਖ ਜਲਣ ਆਦਿ ।
PSEB 6th Class Physical Education Solutions Chapter 1 ਸਿਹਤ 1
ਅੱਖਾਂ ਦੀ ਸਫ਼ਾਈ ਅਤੇ ਸੰਭਾਲ ਲਈ ਸਾਨੂੰ ਹੇਠ ਲਿਖੀਆਂ ਗੱਲਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ-

  1. ਬਹੁਤ ਤੇਜ਼ ਜਾਂ ਬਹੁਤ ਘੱਟ ਰੋਸ਼ਨੀ ਵਿਚ ਅੱਖਾਂ ਤੋਂ ਕੰਮ ਨਹੀਂ ਲੈਣਾ ਚਾਹੀਦਾ । ਨੰਗੀਆਂ ਅੱਖਾਂ ਨਾਲ ਸੂਰਜ ਗ੍ਰਹਿਣ ਨਹੀਂ ਦੇਖਣਾ ਚਾਹੀਦਾ ।
  2. ਲੇਟ ਕੇ ਜਾਂ ਬਹੁਤ ਹੇਠਾਂ ਨੂੰ ਝਕ ਕੇ ਪੁਸਤਕ ਨਹੀਂ ਪੜ੍ਹਨੀ ਚਾਹੀਦੀ ।
  3. ਪੜ੍ਹਨ ਵੇਲੇ ਪੁਸਤਕ ਨੂੰ ਅੱਖਾਂ ਤੋਂ ਘੱਟ ਤੋਂ ਘੱਟ 3) ਸੈਂਟੀਮੀਟਰ ਦੂਰ ਰੱਖਣਾ ਚਾਹੀਦਾ ਹੈ ।
  4. ਅੱਖਾਂ ਨੂੰ ਗੰਦੇ ਰੁਮਾਲ ਜਾਂ ਕੱਪੜੇ ਨਾਲ ਸਾਫ਼ ਨਹੀਂ ਕਰਨਾ ਚਾਹੀਦਾ ।
  5. ਕਿਸੇ ਇਕ ਜਗ੍ਹਾ ਤੇ ਨਜ਼ਰ ਟਿਕਾ ਕੇ ਨਹੀਂ ਰੱਖਣੀ ਚਾਹੀਦੀ ।
  6. ਅੱਖ ਵਿਚ ਮੱਛਰ ਆਦਿ ਚੀਜ਼ਾਂ ਦੇ ਪੈਣ ਤੇ ਅੱਖ ਨੂੰ ਮਲਣਾ ਨਹੀਂ ਚਾਹੀਦਾ। ਇਸ ਨੂੰ ਸਾਫ਼ ਰੁਮਾਲ ਨਾਲ ਕੱਢਣਾ ਚਾਹੀਦਾ ਹੈ ਜਾਂ ਅੱਖਾਂ ਨੂੰ ਤਾਜ਼ੇ ਸਾਫ਼ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ ।
  7. ਅੱਖਾਂ ਵਿਚ ਪਸੀਨਾ ਨਹੀਂ ਡਿੱਗਣ ਦੇਣਾ ਚਾਹੀਦਾ ।
  8. ਪੜ੍ਹਦੇ ਸਮੇਂ ਆਪਣੇ ਕੱਦ ਦੇ ਅਨੁਸਾਰ ਕੁਰਸੀ ਤੇ ਮੇਜ਼ ਦਾ ਇਸਤੇਮਾਲ ਕਰਨਾ ਚਾਹੀਦਾ ਹੈ ।
  9. ਖੱਟੀਆਂ ਚੀਜ਼ਾਂ, ਤੇਲ, ਸ਼ਰਾਬ, ਤਮਾਕੂ, ਚਾਹ, ਲਾਲ ਮਿਰਚ ਅਤੇ ਅਫ਼ੀਮ ਆਦਿ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
  10. ਅੱਖਾਂ ਦੀ ਬਿਮਾਰੀ ਹੋਣ ਤੇ ਕਿਸੇ ਯੋਗ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ ।
  11. ਇਕੋ ਉਂਗਲੀ ਜਾਂ ਸਲਾਈ ਨਾਲ ਅੱਖਾਂ ਵਿਚ ਦਵਾਈ ਜਾਂ ਕੱਜਲ ਨਹੀਂ ਪਾਉਣਾ ਚਾਹੀਦਾ ।
  12. ਚਲਦੀ ਹੋਈ ਗੱਡੀ ਜਾਂ ਬੱਸ ਵਿਚ ਜਾਂ ਪੈਦਲ ਤੁਰਦੇ ਹੋਏ ਕਿਤਾਬ ਆਦਿ ਨਹੀਂ ਪੜ੍ਹਨੀ ਚਾਹੀਦੀ ।
  13. ਸਿਨੇਮਾ ਤੇ ਟੈਲੀਵਿਜ਼ਨ ਦੂਰ ਤੋਂ ਦੇਖਣਾ ਚਾਹੀਦਾ ਹੈ ।
  14. ਹਰ ਰੋਜ਼ ਸਵੇਰੇ ਅੱਖਾਂ ਨੂੰ ਸਾਫ਼ ਅਤੇ ਸ਼ੀਤਲ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ ।

PSEB 6th Class Physical Education Solutions Chapter 1 ਸਿਹਤ 2
(ਸ) ਕੰਨਾਂ ਦੀ ਸਫ਼ਾਈ (Cleanliness of Ears) – ਕੰਨਾਂ ਦੁਆਰਾ ਅਸੀਂ ਸੁਣਦੇ ਹਾਂ । ਕੰਨ ਦਾ ਪਰਦਾ ਬਹੁਤ ਨਾਜ਼ੁਕ ਹੁੰਦਾ ਹੈ। ਜੇਕਰ ਇਸ ਵਿਚ ਕੋਈ ਨੰਕੀਲੀ ਚੀਜ਼ ਲੱਗ ਜਾਵੇ ਤਾਂ ਇਹ ਫਟ ਜਾਂਦਾ ਹੈ ਤੇ ਮਨੁੱਖ ਦੀ ਸੁਣਨ ਦੀ ਸ਼ਕਤੀ ਨਸ਼ਟ ਹੋ ਜਾਂਦੀ ਹੈ । ਸਾਨੂੰ ਕੰਨਾਂ ਦੀ ਸਫ਼ਾਈ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ।

ਜੇਕਰ ਕੰਨਾਂ ਦੀ ਸਫ਼ਾਈ ਕਰਨੀ ਹੋਵੇ ਤਾਂ ਕਿਸੇ ਮੋਟੀ ਤੀਲੀ ਤੇ ਸਖ਼ਤ ਨੂੰ ਲਪੇਟੋ । ਇਸ ਨੂੰ ਹਾਈਡਰੋਜਨ ਪਰਆਕਸਾਈਡ ਵਿਚ ਭਿਉਂ ਕੇ ਕੰਨ ਵਿਚ ਫੇਰੋ । ਇਸ ਨਾਲ ਕੰਨ ਸਾਫ਼ ਹੋ ਜਾਵੇਗਾ | ਅਜਿਹਾ ਹਫ਼ਤੇ ਵਿਚ ਇਕ ਜਾਂ ਦੋ ਵਾਰੀ ਕਰੋ ।

ਜੇਕਰ ਕੰਨਾਂ ਵਿਚੋਂ ਪੀਕ ਵਗ ਰਹੀ ਹੋਵੇ ਤਾਂ ਇਕ ਗ੍ਰਾਮ ਬਰਿਕ ਐਸਿਡ ਨੂੰ ਦੋ ਗਾਮ ਗਲਿਸਰੀਨ ਵਿਚ ਘੋਲੋ । ਰਾਤ ਨੂੰ ਸੌਣ ਲੱਗੇ ਇਸ ਘੋਲ ਦੀਆਂ ਦੋ ਬੂੰਦਾਂ ਕੰਨਾਂ ਵਿਚ ਪਾਓ । ਇਸ ਤੋਂ ਬਿਨਾਂ ਹਰ ਰੋਜ਼ ਨਹਾਉਣ ਮਗਰੋਂ ਕੰਨ ਦੇ ਬਾਹਰਲੇ ਹਿੱਸੇ ਨੂੰ ਪਾਣੀ ਨਾਲ ਸਾਫ਼ ਕਰਕੇ ਚੰਗੀ ਤਰ੍ਹਾਂ ਪੂੰਝੇ ।

  1. ਕੰਨਾਂ ਵਿਚ ਕੋਈ ਤਿੱਖੀ ਜਾਂ ਨੋਕਦਾਰ ਚੀਜ਼ ਨਹੀਂ ਫੇਰਨੀ ਚਾਹੀਦੀ । ਇਸ ਤਰ੍ਹਾਂ ਕਰਨ ਨਾਲ ਕੰਨ ਦਾ ਪਰਦਾ ਫਟ ਸਕਦਾ ਹੈ ਜਿਸ ਨਾਲ ਮਨੁੱਖ ਬੋਲਾ ਹੋ ਸਕਦਾ ਹੈ ।
  2. ਕੰਨ ਵਿਚ ਫਿਸੀ ਹੋਣ ਜਾਂ ਪੀਕ ਵਗਣ ਤੇ ਕੰਨਾਂ ਦੇ ਡਾਕਟਰ ਦੀ ਮਦਦ ਲੈਣੀ ਚਾਹੀਦੀ ਹੈ ।
  3. ਕੰਨਾਂ ਦੀ ਸਫ਼ਾਈ ਕੰਨਾਂ ਦੇ ਡਾਕਟਰ ਕੋਲੋਂ ਹੀ ਕਰਾਉਣੀ ਚਾਹੀਦੀ ਹੈ !
  4. ਜੇਕਰ ਕੰਨ ਵਗਣ ਲੱਗ ਜਾਣ ਤਾਂ ਛੱਪੜਾਂ, ਨਹਿਰਾਂ, ਤਲਾਬਾਂ ਵਿਚ ਨਹਾਉਣਾ ਨਹੀਂ ਚਾਹੀਦਾ ।
  5. ਬਹੁਤ ਸ਼ੋਰ ਵਾਲੀ ਥਾਂ ਤੇ ਕੰਮ ਨਹੀਂ ਕਰਨਾ ਚਾਹੀਦਾ ।
  6. ਕੰਨ ਤੇ ਜ਼ੋਰਦਾਰ ਸੱਟ: ਜਿਵੇਂ ਮੁੱਕਾ ਆਦਿ ਨਹੀਂ ਮਾਰਨਾ ਚਾਹੀਦਾ ।
  7. ਕਿਸੇ ਬਿਮਾਰੀ ਕਰਕੇ ਜੇਕਰ ਕੰਨ ਭਾਰੀ ਲੱਗਣ ਤਾਂ ਡਾਕਟਰ ਦੀ ਸਲਾਹ ਅਨੁਸਾਰ ਹੀ ਦਵਾਈ ਆਦਿ ਪਾਉਣੀ ਚਾਹੀਦੀ ਹੈ ।

(ਹ) ਨੱਕ ਦੀ ਸਫ਼ਾਈ (Cleanliness of Nose) – ਹਰ ਰੋਜ਼ ਸਵੇਰੇ ਤੇ ਸ਼ਾਮ ਨਹਾਉਂਦੇ ਹੋਏ ਨੱਕ ਨੂੰ ਪਾਣੀ ਨਾਲ ਸਾਫ਼ ਕਰਨਾ ਚਾਹੀਦਾ ਹੈ । ਨੱਕ ਬਹੁਤ ਜ਼ੋਰ ਨਾਲ ਸਾਫ਼ ਨਹੀਂ ਕਰਨਾ ਚਾਹੀਦਾ । ਇਕ ਨਾਸ ਵਿਚੋਂ ਪਾਣੀ ਅੰਦਰ ਲੈ ਜਾ ਕੇ ਦੂਜੀ ਨਾਸ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ ।

(ਕ) ਦੰਦਾਂ ਦੀ ਸਫ਼ਾਈ (Cleanliness of Teeth) – ਦੰਦ ਭੋਜਨ ਨੂੰ ਚਬਾਉਣ ਵਿਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ । ਚੰਗੀ ਤਰ੍ਹਾਂ ਨਾਲ ਚਬਾ ਕੇ ਖਾਧਾ ਭੋਜਨ ਛੇਤੀ ਹਜ਼ਮ ਹੋ ਜਾਂਦਾ ਹੈ । ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਕੁਝ ਮਹੀਨਿਆਂ ਮਗਰੋਂ ਉਸ ਦੇ ਦੰਦ ਨਿਕਲਣੇ ਸ਼ੁਰੂ ਹੋ ਜਾਂਦੇ ਹਨ । ਇਹ ਦੰਦ ਸਥਾਈ ਨਹੀਂ ਹੁੰਦੇ । ਕੁਝ ਸਾਲਾਂ ਮਗਰੋਂ ਇਹ ਦੰਦ ਟੁੱਟ ਜਾਂਦੇ ਹਨ । ਇਹਨਾਂ ਨੂੰ ਦੁੱਧ ਦੇ ਦੰਦ ਕਿਹਾ ਜਾਂਦਾ ਹੈ । 6 ਤੋਂ 12 ਸਾਲ ਦੀ ਉਮਰ ਤੱਕ ਪੱਕੇ ਜਾਂ ਸਥਾਈ ਦੰਦ ਨਿਕਲ ਆਉਂਦੇ ਹਨ । ਦੰਦ ਵੀ ਸਾਡੇ ਸਰੀਰ ਦਾ ਮਹੱਤਵਪੂਰਨ ਅੰਗ ਹਨ । ਕਿਸੇ ਨੇ ਠੀਕ ਹੀ ਕਿਹਾ ਹੈ, ”ਦੰਦ ਗਏ ਤਾਂ ਸਵਾਦ ਗਿਆ ।’’ ਦੰਦਾਂ ਦੇ ਖ਼ਰਾਬ ਹੋਣ ਨਾਲ ਦਿਲ ਦਾ ਰੋਗ ਵੀ ਹੋ ਸਕਦਾ ਹੈ ਤੇ ਮੌਤ ਵੀ ਹੋ ਸਕਦੀ ਹੈ । ਇਸ ਤੋਂ ਬਿਨਾਂ ਮੂੰਹ ਵਿਚੋਂ ਬਦਬੂ ਆਉਂਦੀ ਰਹਿੰਦੀ ਹੈ ਤੇ ਸੁਭਾ ਵੀ ਚਿੜਚਿੜਾ ਹੋ ਜਾਂਦਾ ਹੈ । ਜੇਕਰ ਦੰਦਾਂ ਨੂੰ ਸਾਫ਼ ਨਾ ਰੱਖਿਆ ਜਾਵੇ ਤਾਂ ਪਾਓਰੀਆ ਨਾਮਕ ਦੰਦਾਂ ਦਾ ਰੋਗ ਲੱਗ ਜਾਂਦਾ ਹੈ । ਇਸ ਲਈ ਦੰਦਾਂ ਦੀ ਸਫ਼ਾਈ ਵੱਲ ਖ਼ਾਸ ਦੰਦਾਂ ਤੇ ਬੁਰਸ਼ ਕਰਨ ਦਾ ਢੰਗ ਧਿਆਨ ਦੇਣਾ ਚਾਹੀਦਾ ਹੈ ।
PSEB 6th Class Physical Education Solutions Chapter 1 ਸਿਹਤ 3
ਦੰਦਾਂ ਦੀ ਸਫ਼ਾਈ ਤੇ ਦੇਖ-ਭਾਲ ਇਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ-

  1. ਹਰ ਰੋਜ਼ ਸਵੇਰੇ ਉੱਠ ਕੇ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਨੂੰ ਬੁਰਸ਼ ਨਾਲ ਸਾਫ਼ ਕਰਨਾ ਚਾਹੀਦਾ ਹੈ । ਭੋਜਨ ਕਰਨ ਤੋਂ ਬਾਅਦ ਕੁਰਲੀ ਕਰਨੀ ਚਾਹੀਦੀ ਹੈ ।
  2. ਗਰਮ ਦੁੱਧ ਜਾਂ ਚਾਹ ਨਹੀਂ ਪੀਣੀ ਚਾਹੀਦੀ ਤੇ ਨਾ ਹੀ ਬਰਫ਼ ਤੇ ਠੰਢੀਆਂ ਚੀਜ਼ਾਂ ਦੀ
  3. ਦੰਦਾਂ ਵਿਚ ਪਿੰਨ ਆਦਿ ਕੋਈ ਤਿੱਖੀ ਚੀਜ਼ ਨਹੀਂ ਮਾਰਨੀ ਚਾਹੀਦੀ ।
  4. ਦੰਦਾਂ ਨਾਲ ਨਾ ਹੀ ਕਿਸੇ ਸ਼ੀਸ਼ੀ ਦਾ ਢੱਕਣ ਖੋਲ੍ਹਣਾ ਚਾਹੀਦਾ ਹੈ ਤੇ ਨਾ ਹੀ ਬਦਾਮ ਜਾਂ ਅਖਰੋਟ ਜਿਹੀ ਸਖ਼ਤ ਚੀਜ਼ ਤੋੜਨੀ ਚਾਹੀਦੀ ਹੈ ।
  5. ਬੁਰਸ਼ ਮਸੂੜਿਆਂ ਦੇ ਇਕ ਪਾਸੇ ਤੋਂ ਦੂਜੇ ਪਾਸੇ ਕਰਨਾ ਚਾਹੀਦਾ ਹੈ । 6. ਬਿਲਕੁਲ ਖ਼ਰਾਬ ਦੰਦਾਂ ਨੂੰ ਕੱਢਵਾ ਦੇਣਾ ਚਾਹੀਦਾ ਹੈ ।
  6. ਭੁੰਨੇ ਹੋਏ ਦਾਣੇ, ਗਾਜਰ, ਮੂਲੀ ਆਦਿ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ । ਗੰਨਾ ਚੁਪਣਾ ਵੀ ਦੰਦਾਂ ਲਈ ਲਾਭਦਾਇਕ ਹੈ ।
  7. ਦੁੱਧ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ ।
  8. ਦੰਦ ਖ਼ਰਾਬ ਹੋਣ ਤੇ ਕਿਸੇ ਦੰਦਾਂ ਦੇ ਮਾਹਿਰ ਡਾਕਟਰ ਤੋਂ ਇਲਾਜ ਕਰਾਉਣਾ ਚਾਹੀਦਾ ਹੈ ।
  9. ਮਿਠਾਈਆਂ, ਟਾਫ਼ੀਆਂ ਤੇ ਖੰਡ ਨਹੀਂ ਖਾਣੀ ਚਾਹੀਦੀ ।

(ਖ) ਨਹੁੰਆਂ ਦੀ ਸਫ਼ਾਈ (Cleanliness of Nails)-ਸਰੀਰ ਦੇ ਬਾਕੀ ਅੰਗਾਂ ਦੀ ਸਫ਼ਾਈ ਵਾਂਗ ਨਹੁੰਆਂ ਦੀ ਸਫ਼ਾਈ ਦੀ ਵੀ ਬਹੁਤ ਲੋੜ ਹੈ । ਨਹੁੰਆਂ ਦੀ ਸਫ਼ਾਈ ਦਾ ਧਿਆਨ ਨਾ ਰੱਖਣ ਦਾ ਮਤਲਬ ਕਈ ਰੋਗਾਂ ਨੂੰ ਸੱਦਾ ਦੇਣਾ ਹੈ । ਨਹੁੰਆਂ ਦੀ ਸਫ਼ਾਈ ਲਈ ਹੇਠਾਂ ਦਿੱਤੀਆਂ ਗੱਲਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ-

  1. ਨਹੁੰ ਨਹੀਂ ਵਧਾਉਣੇ ਚਾਹੀਦੇ ।
  2. ਭੋਜਨ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ।
  3. ਦੰਦਾਂ ਨਾਲ ਨਹੁੰਆਂ ਨੂੰ ਨਹੀਂ ਕੱਟਣਾ ਚਾਹੀਦਾ । ਨਹੁੰਆਂ ਨੂੰ ਨੇਲ-ਕਟਰ ਨਾਲ ਕੱਟਣਾ ਚਾਹੀਦਾ ਹੈ ।
  4. ਨਹੁੰਆਂ ਨੂੰ ਸੋਡੀਅਮ ਕਾਰਬੋਨੇਟ ਅਤੇ ਪਾਣੀ ਦੇ ਘੋਲ ਵਿਚ ਡੋਬਣਾ ਚਾਹੀਦਾ ਹੈ ।
  5. ਹੱਥਾਂ ਦੇ ਨਾਲ-ਨਾਲ ਪੈਰਾਂ ਦੇ ਨਹੁੰ ਵੀ ਕੱਟਣੇ ਚਾਹੀਦੇ ਹਨ ।

PSEB 6th Class Physical Education Solutions Chapter 1 ਸਿਹਤ

ਪ੍ਰਸ਼ਨ 6.
ਸਿਹਤ ਨੂੰ ਨਿਰੋਗ ਰੱਖਣ ਲਈ ਕੋਈ ਪੰਜ ਚੰਗੀਆਂ ਆਦਤਾਂ ਬਾਰੇ ਲਿਖੋ ।
ਉੱਤਰ-

  1. ਹਮੇਸ਼ਾ ਸਾਫ-ਸੁਥਰਾ ਤੇ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ ।
  2. ਸਰੀਰ ਦੇ ਅੰਦਰੂਨੀ ਅੰਗਾਂ (ਜਿਵੇਂ-ਦਿਲ, ਫੇਫੜੇ ਆਦਿ) ਅਤੇ ਬਾਹਰੀ ਅੰਗ ਹੱਥ ਪੈਰ, ਅੱਖਾਂ ਆਦਿ) ਦੇ ਬਾਰੇ ਜਾਣਕਾਰੀ ਹਾਸਲ ਕਰਨੀ ਅਤੇ ਇਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ ।
  3. ਆਪਣੀ ਉਮਰ ਅਨੁਸਾਰ ਪੂਰੀ ਨੀਂਦ ਲੈਣੀ ਚਾਹੀਦੀ ਹੈ ।
  4. ਸਮੇਂ-ਸਮੇਂ ਤੇ ਸਰੀਰ ਦੀ ਡਾਕਟਰੀ ਪ੍ਰੀਖਿਆ ਕਰਾਉਣੀ ਚਾਹੀਦੀ ਹੈ ।
  5. ਸਰੀਰ ਦੀ ਲੋੜ ਅਤੇ ਉਮਰ ਅਨੁਸਾਰ ਸੈਰ ਜਾਂ ਕਸਰਤ ਕਰਨੀ ਚਾਹੀਦੀ ਹੈ ।
  6. ਹਮੇਸ਼ਾ ਨੱਕ ਰਾਹੀਂ ਸਾਹ ਲੈਣਾ ਚਾਹੀਦਾ ਹੈ ।
  7. ਖੁੱਲ੍ਹੀ ਹਵਾ ਵਿੱਚ ਰਹਿਣਾ ਚਾਹੀਦਾ ਹੈ ।
  8. ਰੁੱਤ ਅਤੇ ਮੌਸਮ ਦੇ ਅਨੁਸਾਰ ਕੱਪੜੇ ਪਹਿਨਣੇ ਚਾਹੀਦੇ ਹਨ ।
  9. ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ।
  10. ਹਮੇਸ਼ਾ ਠੀਕ ਤਰੀਕੇ ਨਾਲ ਖੜ੍ਹੇ ਹੋਣਾ, ਬੈਠਣਾ ਤੇ ਚੱਲਣਾ ਚਾਹੀਦਾ ਹੈ ।
  11. ਘਰ ਦੇ ਕੱਪੜਿਆਂ ਦੀ ਸਫ਼ਾਈ ਰੱਖਣੀ ਚਾਹੀਦੀ ਹੈ ।

PSEB 6th Class Physical Education Guide ਸਿਹਤ Important Questions and Answers

ਬਹੁ-ਵਿਕਲਪੀ ਪ੍ਰਸ਼ਨ

ਪ੍ਰਸ਼ਨ 1.
ਸਿਹਤ ਕਿੰਨੇ ਪ੍ਰਕਾਰ ਦੀ ਹੈ ?
(ਉ) ਸਰੀਰਕ ਸਿਹਤ
(ਅ) ਮਾਨਸਿਕ ਸਿਹਤ
(ਬ) ਸਮਾਜਿਕ ਅਤੇ ਭਾਵਨਾਤਮਿਕ ਸਿਹਤ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਬੱਚਿਆਂ ਨੂੰ ਕਿਸ ਤਰ੍ਹਾਂ ਦਾ ਭੋਜਨ ਖਾਣਾ ਚਾਹੀਦਾ ਹੈ ?
(ਉ) ਬੱਚਿਆਂ ਨੂੰ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ
(ਅ) ਖਾਣੇ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਧੋ ਲੈਣੇ ਚਾਹੀਦੇ ਹਨ
(ਬ) ਜ਼ਰੂਰਤ ਤੋਂ ਜ਼ਿਆਦਾ ਗਰਮ ਜਾਂ ਠੰਢਾ ਭੋਜਨ ਨਹੀਂ ਖਾਣਾ ਚਾਹੀਦਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਸਾਨੂੰ ਸਿਹਤਮੰਦ ਰਹਿਣ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ?
(ਉ) ਡਾਕਟਰੀ ਜਾਂਚ .
(ਅ) ਸੁਭਾਅ ਅਤੇ ਆਦਤਾਂ
(ਬ) ਕਸਰਤ, ਖੇਡਾਂ ਅਤੇ ਯੋਗ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਚਮੜੀ ਦੀ ਸਫ਼ਾਈ ਕਿਵੇਂ ਕਰਨੀ ਚਾਹੀਦੀ ਹੈ ?
(ਉ) ਹਰ ਰੋਜ਼ ਸਵੇਰੇ ਸਾਫ਼ ਪਾਣੀ ਨਾਲ ਨਹਾਉਣਾ ਚਾਹੀਦਾ ਹੈ।
(ਅ) ਨਹਾਉਣ ਤੋਂ ਪਹਿਲਾਂ ਪੇਟ ਸਾਫ਼ ਤੇ ਖਾਲੀ ਹੋਣਾ ਚਾਹੀਦਾ ਹੈ।
(ਬ) ਖਾਣੇ ਤੋਂ ਫੌਰਨ ਬਾਅਦ ਨਹਾਉਣਾ ਨਹੀਂ ਚਾਹੀਦਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 5.
ਦੰਦਾਂ ਦੀ ਸਫਾਈ ਕਿਵੇਂ ਕਰਨੀ ਚਾਹੀਦੀ ਹੈ ?
(ਉ) ਹਰ ਰੋਜ਼ ਸਵੇਰੇ ਉੱਠ ਕੇ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਦੰਦਾਂ ਨੂੰ ਬੁਰਸ਼ ਨਾਲ | ਸਾਫ਼ ਕਰਨਾ ਚਾਹੀਦਾ ਹੈ ।
(ਅ) ਗਰਮ ਦੁੱਧ ਜਾਂ ਚਾਹ ਨਹੀਂ ਪੀਣੀ ਚਾਹੀਦੀ
(ਬ) ਦੰਦਾਂ ਵਿੱਚ ਪਿੰਨ ਆਦਿ ਨਹੀਂ ਮਾਰਨੀ ਚਾਹੀਦੀ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 6th Class Physical Education Solutions Chapter 1 ਸਿਹਤ

ਪ੍ਰਸ਼ਨ 6.
ਨਿੱਜੀ ਸਿਹਤ ਵਿਗਿਆਨ ਦੇ ਨਿਯਮ ਲਿਖੋ ।
(ਉ) ਸਾਫ਼-ਸੁਥਰਾ ਅਤੇ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ
(ਅ) ਸਾਹ ਹਮੇਸ਼ਾ ਨੱਕ ਰਾਹੀਂ ਲੈਣਾ ਚਾਹੀਦਾ ਹੈ
(ਬ) ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 7.
ਸਿਕਰੀ ਪੈਣ ‘ਤੇ ਤੁਸੀਂ ਕੀ ਇਲਾਜ ਕਰੋਗੇ ?
(ਉ) ਸਿਕਰੀ ਪੈਣ ਤੇ 250 ਗ੍ਰਾਮ ਪਾਣੀ ਵਿੱਚ ਇੱਕ ਚਮਚਾ ਬੋਰਿਕ ਪਾ ਕੇ ਧੋਣਾ | ਚਾਹੀਦਾ ਹੈ
(ਅ) ਨਹਾਉਣ ਤੋਂ ਪਹਿਲਾਂ ਨਾਰੀਅਲ ਦਾ ਤੇਲ ਵਾਲਾਂ ਵਿਚ ਲਗਾਓ
(ਬ) ਗਲਿਸਰੀਨ ਅਤੇ ਨਿੰਬੂ ਦਾ ਰਸ ਲਗਾ ਕੇ ਸਿਰ ਧੋਣਾ ਚਾਹੀਦਾ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਗਿਆਨ ਦੀ ਉਸ ਸ਼ਾਖਾ ਨੂੰ ਕੀ ਕਹਿੰਦੇ ਹਨ ਜਿਹੜੀ ਸਾਨੂੰ ਅਰੋਗ ਰਹਿਣ ਦੀ ਸਿੱਖਿਆ ਦਿੰਦੀ ਹੈ ?
ਉੱਤਰ-
ਨਿੱਜੀ ਸਿਹਤ ਵਿਗਿਆਨ ।

ਪ੍ਰਸ਼ਨ 2.
ਅਰੋਗ ਮਨ ਦਾ ਕਿਹੜੀ ਥਾਂ ਤੇ ਨਿਵਾਸ ਹੁੰਦਾ ਹੈ ?
ਉੱਤਰ-
ਅਰੋਗ ਸਰੀਰ ਵਿਚ ।

ਪ੍ਰਸ਼ਨ 3.
ਜੇਕਰ ਚਮੜੀ ਦੀ ਸਫ਼ਾਈ ਨਾ ਰੱਖੀ ਜਾਵੇ ਤਾਂ ਕਿਹੋ ਜਿਹੇ ਰੋਗ ਲੱਗਦੇ ਹਨ ?
ਉੱਤਰ-
ਅੰਦਰੂਨੀ ਅਤੇ ਬਾਹਰੀ ਰੋਗ ।

ਪ੍ਰਸ਼ਨ 4.
ਅੱਖਾਂ ਨੂੰ ਸਰੀਰ ਦਾ ਕਿਹੋ ਜਿਹਾ ਅੰਗ ਮੰਨਿਆ ਗਿਆ ਹੈ ?
ਉੱਤਰ-
ਕੋਮਲ ਤੇ ਕੀਮਤੀ ।

ਪ੍ਰਸ਼ਨ 5.
ਅੱਖਾਂ ਦੀ ਸਫ਼ਾਈ ਲਈ ਦਿਨ ਵਿਚ ਕਈ ਵਾਰ ਕੀ ਕਰਨਾ ਚਾਹੀਦਾ ਹੈ ?
ਉੱਤਰ-
ਠੰਢੇ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ ।

PSEB 6th Class Physical Education Solutions Chapter 1 ਸਿਹਤ

ਪ੍ਰਸ਼ਨ 6.
ਦੰਦਾਂ ਦੀ ਸਫ਼ਾਈ ਲਈ ਸਾਨੂੰ ਹਰ ਰੋਜ਼ ਕੀ ਕਰਨਾ ਚਾਹੀਦਾ ਹੈ ?
ਉੱਤਰ-
ਦਾਤਨ ਜਾਂ ਮੰਜਨ ।

ਪ੍ਰਸ਼ਨ 7.
ਪੜ੍ਹਦੇ ਸਮੇਂ ਸਾਨੂੰ ਪੁਸਤਕ ਨੂੰ ਅੱਖਾਂ ਤੋਂ ਘੱਟ ਤੋਂ ਘੱਟ ਕਿੰਨੀ ਦੂਰ ਰੱਖਣਾ ਚਾਹੀਦਾ ਹੈ ?
ਉੱਤਰ-
30 ਸੈਂਟੀਮੀਟਰ ਜਾਂ । ਫੁੱਟ ।

ਪ੍ਰਸ਼ਨ 8.
ਦੰਦਾਂ ਦੀ ਸਫ਼ਾਈ ਨਾ ਰੱਖਣ ਨਾਲ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
ਪਾਓਰੀਆ ।

ਪ੍ਰਸ਼ਨ 9.
ਵਾਲਾਂ ਦੀ ਸਫ਼ਾਈ ਨਾ ਰੱਖਣ ਤੇ ਸਿਰ ਵਿਚ ਕੀ ਪੈ ਜਾਂਦਾ ਹੈ ?
ਉੱਤਰ-
ਜੂਆਂ ਤੇ ਸਿਕਰੀ ।

ਪ੍ਰਸ਼ਨ 10.
ਚਮੜੀ ਦੀ ਸਫ਼ਾਈ ਲਈ ਸਾਨੂੰ ਹਰ ਰੋਜ਼ ਕੀ ਕਰਨਾ ਚਾਹੀਦਾ ਹੈ ?
ਉੱਤਰ-
ਨਹਾਉਣਾ ।

PSEB 6th Class Physical Education Solutions Chapter 1 ਸਿਹਤ

ਪ੍ਰਸ਼ਨ 11.
ਨਹਾਉਣ ਤੋਂ ਬਾਅਦ ਸਾਨੂੰ ਕਿਹੋ ਜਿਹੇ ਕੱਪੜੇ ਪਾਉਣੇ ਚਾਹੀਦੇ ਹਨ ?
ਉੱਤਰ-
ਸਾਫ਼-ਸੁਥਰੇ ।

ਪ੍ਰਸ਼ਨ 12.
ਕੀ ਸਾਨੂੰ ਚਲਦੀ ਗੱਡੀ ਜਾਂ ਬੱਸ ਵਿਚ ਬੈਠ ਕੇ ਪੁਸਤਕ ਆਦਿ ਪੜ੍ਹਨੀ ਚਾਹੀਦੀ ਹੈ ?
ਉੱਤਰ-
ਨਹੀਂ ।

ਪ੍ਰਸ਼ਨ 13.
ਸਾਨੂੰ ਆਪਣੇ ਕੰਨਾਂ ਨੂੰ ਕਿਹੜੀ ਚੀਜ਼ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ?
ਉੱਤਰ-
ਪਿੰਨ ਜਾਂ ਕਿਸੇ ਨੋਕੀਲੇ ਤੀਲ੍ਹੇ ਨਾਲ ।

ਪ੍ਰਸ਼ਨ 14.
ਜੇਕਰ ਅੱਖ ਵਿਚ ਕੋਈ ਚੀਜ਼ ਪੈ ਜਾਵੇ, ਤਾਂ ਸਾਨੂੰ ਕੀ ਨਹੀਂ ਕਰਨਾ ਚਾਹੀਦਾ ?
ਉੱਤਰ-
ਅੱਖਾਂ ਨੂੰ ਮਲਣਾ ।

ਪ੍ਰਸ਼ਨ 15.
ਕਿਸ ਪੋਸਚਰ (ਆਸਨ) ਵਿਚ ਪੜ੍ਹਨਾ ਹਾਨੀਕਾਰਕ ਹੈ ?
ਉੱਤਰ-
ਲੇਟ ਕੇ ਜਾਂ ਨੀਵੇਂ ਝੁਕ ਕੇ ।

ਪ੍ਰਸ਼ਨ 16.
ਕਿਹੜੇ ਰੋਗ ਹੋਣ ਦੀ ਦਸ਼ਾ ਵਿਚ ਬੱਚਿਆਂ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ ?
ਉੱਤਰ-
ਖਸਰਾ ਤੇ ਛੋਟੀ ਮਾਤਾ (ਚੇਚਕ) ।

PSEB 6th Class Physical Education Solutions Chapter 1 ਸਿਹਤ

ਪ੍ਰਸ਼ਨ 17.
ਸਾਨੂੰ ਸਾਹ ਮੂੰਹ ਦੁਆਰਾ ਲੈਣਾ ਚਾਹੀਦਾ ਹੈ ਜਾਂ ਨੱਕ ਦੁਆਰਾ ?
ਉੱਤਰ-
ਨੱਕ ਦੁਆਰਾ ।

ਪ੍ਰਸ਼ਨ 18.
ਦੰਦਾਂ ਦੇ ਜਾਣ ਨਾਲ ਕਿਹੜੀ ਚੀਜ਼ ਚਲੀ ਜਾਂਦੀ ਹੈ ?
ਉੱਤਰ-
ਸਵਾਦ ।

ਪ੍ਰਸ਼ਨ 19.
ਕਿਹੜੀ ਉਮਰ ਵਿਚ ਬੱਚਿਆਂ ਦੇ ਦੁੱਧ ਦੇ ਦੰਦ ਡਿੱਗ ਕੇ ਨਵੇਂ ਦੰਦ ਆਉਂਦੇ ਹਨ ?
ਉੱਤਰ-
6 ਤੋਂ 12 ਸਾਲ ਤਕ ।

ਪ੍ਰਸ਼ਨ 20.
ਜੇਕਰ ਕੰਨਾਂ ਵਿਚ ਮੈਲ ਜੰਮ ਜਾਵੇ ਤਾਂ ਇਸ ਨੂੰ ਕਿਹੜੀ ਚੀਜ਼ ਦੀ ਵਰਤੋਂ ਕਰ ਕੇ ਕੱਢਣਾ ਚਾਹੀਦਾ ਹੈ ?
ਉੱਤਰ-
ਹਾਈਡਰੋਜਨ ਪਰਆਕਸਾਈਡ ।

PSEB 6th Class Physical Education Solutions Chapter 1 ਸਿਹਤ

ਪ੍ਰਸ਼ਨ 21.
ਨਹੁੰਆਂ ਨੂੰ ਕਿਹੜੀ ਚੀਜ਼ ਨਾਲ ਨਹੀਂ ਕੱਟਣਾ ਚਾਹੀਦਾ ?
ਉੱਤਰ-
ਮੂੰਹ ਨਾਲ ।

ਪ੍ਰਸ਼ਨ 22.
ਜੇਕਰ ਕੰਨ ਵਿਚ ਪੀਕ ਪੈ ਜਾਵੇ ਤਾਂ ਕੰਨ ਵਿਚ ਕਿਸ ਚੀਜ਼ ਦੇ ਘੋਲ ਦੀਆਂ ਬੂੰਦਾਂ ਪਾਉਣੀਆਂ ਚਾਹੀਦੀਆਂ ਹਨ ?
ਉੱਤਰ-
ਬੋਰਿਕ ਐਸਿਡ ਤੇ ਗਲਿਸਰੀਨ ।

ਪ੍ਰਸ਼ਨ 23.
ਵਧੇ ਹੋਏ ਨਹੁੰਆਂ ਨੂੰ ਕਿਹੜੀ ਚੀਜ਼ ਨਾਲ ਕੱਟਣਾ ਚਾਹੀਦਾ ਹੈ ?
ਉੱਤਰ-
ਨੇਲ ਕਟਰ ਨਾਲ ।

ਪ੍ਰਸ਼ਨ 24.
ਨੱਕ ਵਿਚਲੇ ਛੋਟੇ-ਛੋਟੇ ਵਾਲ ਧੂੜ ਆਦਿ ਲਈ ਕਿਹੜੀ ਚੀਜ਼ ਦਾ ਕੰਮ ਕਰਦੇ ਹਨ ?
ਉੱਤਰ-
ਜਾਲੀ ਦਾ ।

PSEB 6th Class Physical Education Solutions Chapter 1 ਸਿਹਤ

ਪ੍ਰਸ਼ਨ 25.
ਸੁੰਦਰ ਵਾਲ ਇਕ ਵਿਅਕਤੀ ਦੀ ਸ਼ਖ਼ਸੀਅਤ ਨੂੰ ਕਿਹੋ ਜਿਹਾ ਬਣਾਉਂਦੇ ਹਨ ?
ਉੱਤਰ-
ਚੰਗੀ ਤੇ ਪ੍ਰਭਾਵਸ਼ਾਲੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਿਹਤਮੰਦ ਰਹਿਣ ਲਈ ਕੋਈ ਪੰਜ ਨਿਯਮ ਦੱਸੋ ।
ਜਾਂ
ਨਿੱਜੀ ਸਿਹਤ ਵਿਗਿਆਨ ਦੇ ਕੋਈ ਪੰਜ ਨਿਯਮ ਲਿਖੋ ।
ਉੱਤਰ-

  1. ਸਾਫ਼-ਸੁਥਰਾ ਤੇ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ ।
  2. ਸਾਹ ਹਮੇਸ਼ਾਂ ਨੱਕ ਰਾਹੀਂ ਲੈਣਾ ਚਾਹੀਦਾ ਹੈ ।
  3. ਉਮਰ ਅਨੁਸਾਰ ਨੀਂਦ ਲੈਣੀ ਚਾਹੀਦੀ ਹੈ ।
  4. ਹਮੇਸ਼ਾਂ ਖੁਸ਼ ਰਹਿਣਾ ਚਾਹੀਦੀ ਹੈ ।
  5. ਸਮੇਂ-ਸਮੇਂ ਡਾਕਟਰੀ ਪ੍ਰੀਖਿਆ ਕਰਾਉਣੀ ਚਾਹੀਦੀ ਹੈ ।

ਪ੍ਰਸ਼ਨ 2.
ਸਾਨੂੰ ਹਮੇਸ਼ਾਂ ਨੱਕ ਰਾਹੀਂ ਸਾਹ ਕਿਉਂ ਲੈਣਾ ਚਾਹੀਦਾ ਹੈ ?
ਉੱਤਰ-
ਸਾਨੂੰ ਹਮੇਸ਼ਾਂ ਨੱਕ ਰਾਹੀਂ ਹੀ ਸਾਹ ਲੈਣਾ ਚਾਹੀਦਾ ਹੈ । ਇਸ ਦਾ ਇਹ ਕਾਰਨ ਹੈ ਕਿ ਨੱਕ ਵਿਚ ਛੋਟੇ-ਛੋਟੇ ਵਾਲ ਹੁੰਦੇ ਹਨ । ਹਵਾ ਵਿਚਲੇ ਰੋਗਾਂ ਦੇ ਕੀਟਾਣੂ ਅਤੇ ਧੂੜ ਕਣ ਇਹਨਾਂ ਵਿਚ ਅਟਕ ਜਾਂਦੇ ਹਨ ਤੇ ਸਾਫ਼ ਹਵਾ ਸਾਡੇ ਅੰਦਰ ਜਾਂਦੀ ਹੈ । ਜੇਕਰ ਅਸੀਂ ਨੱਕ ਦੀ ਬਜਾਇ ਮੂੰਹ ਰਾਹੀਂ ਸਾਹ ਲਈਏ ਤਾਂ ਰੋਗਾਂ ਦੇ ਕੀਟਾਣੂ ਸਾਡੇ ਅੰਦਰ ਜਾ ਕੇ ਸਾਨੂੰ ਰੋਗੀ ਬਣਾ ਦੇਣਗੇ। ਇਸ ਲਈ ਸਾਨੂੰ ਨੱਕ ਰਾਹੀਂ ਹੀ ਸਾਹ ਲੈਣਾ ਚਾਹੀਦਾ ਹੈ ।

ਪ੍ਰਸ਼ਨ 3.
ਚਮੜੀ ਦੀ ਸਫ਼ਾਈ ਨਾ ਕਰਨ ਨਾਲ ਕੀ ਹਾਨੀਆਂ ਹੁੰਦੀਆਂ ਹਨ ?
ਉੱਤਰ-
ਚਮੜੀ ਸਾਡੇ ਸਰੀਰ ਦੇ ਅੰਦਰਲੇ ਭਾਗਾਂ ਨੂੰ ਢੱਕ ਕੇ ਰੱਖਦੀ ਹੈ ਤੇ ਇਹਨਾਂ ਦੀ ਰੱਖਿਆ ਕਰਦੀ ਹੈ । ਜੇਕਰ ਚਮੜੀ ਦੀ ਸਫ਼ਾਈ ਨਾ ਕੀਤੀ ਜਾਵੇ ਤਾਂ ਪਸੀਨਾ ਅਤੇ ਹੋਰ ਬਦਬੂਦਾਰ ਵਸਤੂਆਂ ਸਰੀਰ ਵਿਚ ਜਮਾਂ ਹੋ ਜਾਂਦੀਆਂ ਹਨ, ਜਿਨ੍ਹਾਂ ਕਰਕੇ ਅੰਦਰੂਨੀ ਤੇ ਬਾਹਰੀ ਬਿਮਾਰੀਆਂ ਲੱਗ ਜਾਂਦੀਆਂ ਹਨ । ਇਸ ਲਈ ਚਮੜੀ ਦੀ ਸਫ਼ਾਈ ਰੱਖਣਾ ਬਹੁਤ ਜ਼ਰੂਰੀ ਹੈ ।

ਪ੍ਰਸ਼ਨ 4.
ਜੇ ਤੁਹਾਡੇ ਸਿਰ ਵਿਚ ਸਿਕਰੀ ਹੋ ਜਾਵੇ ਤਾਂ ਤੁਸੀਂ ਉਸ ਦਾ ਕੀ ਇਲਾਜ ਕਰੋਗੇ ?
ਉੱਤਰ-
ਸਿਕਰੀ ਦਾ ਇਲਾਜ- ਜੇਕਰ ਸਿਰ ਵਿਚ ਸਿਕਰੀ ਜ਼ਿਆਦਾ ਹੋਵੇ ਤਾਂ 250 ਗ੍ਰਾਮ ਪਾਣੀ ਵਿਚ ਇਕ ਚਮਚਾ ਬੋਰਿਕ ਪਾਊਡਰ ਪਾ ਕੇ ਸਿਰ ਨੂੰ ਧੋਣਾ ਚਾਹੀਦਾ ਹੈ | ਨਹਾਉਣ ਤੋਂ ਪਹਿਲਾਂ ਵਾਲਾਂ ਵਿਚ ਨਾਰੀਅਲ ਦਾ ਤੇਲ ਲਗਾਉਣਾ ਚਾਹੀਦਾ ਹੈ । ਗਲਿਸਰੀਨ ਅਤੇ ਨਿੰਬੂ ਲਗਾ ਕੇ ਵੀ ਸਿਕਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਸ਼ਿੱਕਾਕਾਈ ਅਤੇ ਔਲਿਆਂ ਦੇ ਘੋਲ ਦੀ ਵਰਤੋਂ ਨਾਲ ਵੀ ਸਿਕਰੀ ਖਤਮ ਹੋ ਜਾਂਦੀ ਹੈ ।

PSEB 6th Class Physical Education Solutions Chapter 1 ਸਿਹਤ

ਪ੍ਰਸ਼ਨ 5.
ਸਾਡੇ ਲਈ ਦੰਦਾਂ ਦੀ ਸਫ਼ਾਈ ਕਿਉਂ ਜ਼ਰੂਰੀ ਹੈ ? ਉੱਤਰ-ਦੰਦ ਸਾਡੇ ਸਰੀਰ ਦਾ ਮਹੱਤਵਪੂਰਨ ਅੰਗ ਹਨ । ਦੰਦਾਂ ਦੇ ਖ਼ਰਾਬ ਹੋਣ ਨਾਲ ਦਿਲ ਦਾ ਰੋਗ ਹੋ ਸਕਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ । ਇਸ ਤੋਂ ਇਲਾਵਾ ਮੂੰਹ ਵਿਚੋਂ ਬਦਬੂ ਆਉਂਦੀ ਰਹਿੰਦੀ ਹੈ ਤੇ ਆਦਮੀ ਦਾ ਸਭਾ ਚਿੜ-ਚਿੜਾ ਹੋ ਜਾਂਦਾ ਹੈ । ਦੰਦਾਂ ਦੀ ਸਫ਼ਾਈ ਨਾ ਕਰਨ ਤੇ ਪਾਓਰੀਆ ਨਾਂ ਦੀ ਬਿਮਾਰੀ ਵੀ ਹੋ ਜਾਂਦੀ ਹੈ । ਇਸ ਲਈ ਦੰਦਾਂ ਦੀ ਸਫ਼ਾਈ ਜ਼ਰੂਰੀ ਹੈ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਾਲਾਂ ਦੀ ਸਫ਼ਾਈ ਕਿਉਂ ਜ਼ਰੂਰੀ ਹੈ ? ਇਹਨਾਂ ਦੀ ਸਫ਼ਾਈ ਤੇ ਸੰਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਵਾਲਾਂ ਦੀ ਸਫ਼ਾਈ – ਵਾਲ ਸਾਡੀ ਸਰੀਰਕ ਤੰਦਰੁਸਤੀ ਦੀ ਨਿਸ਼ਾਨੀ ਹਨ । ਇਨ੍ਹਾਂ ਦਾ ਸਾਨੂੰ ਸੁੰਦਰ ਬਣਾਉਣ ਵਿਚ ਬਹੁਤ ਹੱਥ ਹੁੰਦਾ ਹੈ । ਸਾਫ਼-ਸੁਥਰੇ ਤੇ ਖੂਬਸੂਰਤ ਵਾਲ ਸਾਡੀ ਸ਼ਖ਼ਸੀਅਤ ਨੂੰ ਚਾਰ ਚੰਨ ਲਾ ਦਿੰਦੇ ਹਨ । ਜੇਕਰ ਵਾਲਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਨਾ ਕੀਤੀ ਜਾਵੇ ਤਾਂ ਇਹ ਕਮਜ਼ੋਰ ਹੋ ਕੇ ਡਿੱਗਣ ਲਗਦੇ ਹਨ । ਇਨ੍ਹਾਂ ਵਿਚ ਸਿਕਰੀ ਪੈ ਸਕਦੀ ਹੈ ਤੇ ਇਹ ਸਫ਼ੈਦ ਹੋ ਜਾਂਦੇ ਹਨ । ਇਸ ਤੋਂ ਬਿਨਾਂ ਕਈ ਤਰ੍ਹਾਂ ਦੇ ਚੰਮ ਰੋਗ ਵੀ ਲੱਗ ਜਾਂਦੇ ਹਨ । ਇਸ ਲਈ ਵਾਲਾਂ ਦੀ ਸਫ਼ਾਈ ਰੱਖਣੀ ਬਹੁਤ ਜ਼ਰੂਰੀ ਹੈ ।

ਵਾਲਾਂ ਦੀ ਸਫ਼ਾਈ ਤੇ ਸੰਭਾਲ – ਵਾਲਾਂ ਦੀ ਸਫ਼ਾਈ ਤੇ ਸੰਭਾਲ ਹੇਠ ਲਿਖੇ ਢੰਗ ਨਾਲ ਕਰਨੀ ਚਾਹੀਦੀ ਹੈ-

  1. ਰਾਤ ਨੂੰ ਸੌਣ ਤੋਂ ਪਹਿਲਾਂ ਵਾਲਾਂ ਵਿਚ ਕੰਘੀ ਜਾਂ ਬੁਰਸ਼ ਕਰਨਾ ਚਾਹੀਦਾ ਹੈ ।
  2. ਸਾਰਾ ਦਿਨ ਜਿਸ ਪਾਸੇ ਵਾਲ ਰਹੇ ਹੋਣ ਉਸ ਤੋਂ ਉਲਟ ਪਾਸੇ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਆਖਿਰ ਤੱਕ ਕੰਘੀ ਕਰਨੀ ਚਾਹੀਦੀ ਹੈ ।
  3. ਸਵੇਰੇ ਉੱਠ ਕੇ ਵਾਲਾਂ ਨੂੰ ਕੰਘੀ ਕਰਨੀ ਚਾਹੀਦੀ ਹੈ ।
  4. ਵਾਲਾਂ ਵਿਚ ਤਿੱਖੀਆਂ ਪਿੰਨਾਂ ਨਹੀਂ ਲਗਾਉਣੀਆਂ ਚਾਹੀਦੀਆਂ ।
  5. ਵਾਲਾਂ ਨੂੰ ਨਾ ਹੀ ਜ਼ਿਆਦਾ ਖੁਸ਼ਕ ਤੇ ਨਾ ਹੀ ਜ਼ਿਆਦਾ ਚਿਕਨਾ ਰੱਖਣਾ ਚਾਹੀਦਾ ਹੈ ।
  6. ਨਹਾਉਣ ਤੋਂ ਬਾਅਦ ਵਾਲਾਂ ਨੂੰ ਤੌਲੀਏ ਨਾਲ ਸਾਫ਼ ਕਰਨਾ ਚਾਹੀਦਾ ਹੈ ।
  7. ਵਾਲਾਂ ਨੂੰ ਸਾਬਣ, ਰੀਠਿਆਂ, ਔਲਿਆਂ, ਨਿੰਬੂ, ਆਂਡੇ ਦੀ ਜਰਦੀ ਜਾਂ ਕਿਸੇ ਵਧੀਆ ਸੈਂਪੂ ਨਾਲ ਧੋਣਾ ਚਾਹੀਦਾ ਹੈ । ਗਰਮੀਆਂ ਵਿਚ ਵਾਲਾਂ ਨੂੰ ਹਫ਼ਤੇ ਵਿਚ ਘੱਟ ਤੋਂ ਘੱਟ ਦੋ ਵਾਰ ਤੇ ਸਰਦੀਆਂ ਵਿਚ ਘੱਟ ਤੋਂ ਘੱਟ ਇਕ ਵਾਰ ਜ਼ਰੂਰ ਧੋਣਾ ਚਾਹੀਦਾ ਹੈ ।
    PSEB 6th Class Physical Education Solutions Chapter 1 ਸਿਹਤ 4
  8. ਸਿਰ ਦੀ ਕਦੇ-ਕਦੇ ਮਾਲਸ਼ ਵੀ ਕਰਨੀ ਚਾਹੀਦੀ ਹੈ ।
  9. ਭੋਜਨ ਵਿਚ ਮੱਖਣ, ਪਨੀਰ, ਸਲਾਦ, ਹਰੀਆਂ ਸਬਜ਼ੀਆਂ ਤੇ ਫਲਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ।

ਪ੍ਰਸ਼ਨ 2.
ਨਿੱਜੀ ਸਿਹਤ ਵਿਗਿਆਨ ਕਿਸ ਨੂੰ ਆਖਦੇ ਹਨ ?
ਉੱਤਰ-
ਨਿੱਜੀ ਸਿਹਤ ਵਿਗਿਆਨ (Personal Hygiene) – ਸਰੀਰ ਦੀ ਰੱਖਿਆ ਨੂੰ ਨਿੱਜੀ ਸਰੀਰ ਸੁਰੱਖਿਆ (Personal Hygiene) ਆਖਦੇ ਹਨ । ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ Personal ਅਤੇ Hygiene. ‘Personal ਅੰਗਰੇਜ਼ੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਨਿੱਜੀ ਜਾਂ ਵਿਅਕਤੀਗਤ, “Hygiene’ ਯੂਨਾਨੀ ਭਾਸ਼ਾ ਦੇ ਸ਼ਬਦ Hygeinous ਤੋਂ ਬਣਿਆ ਹੈ ਜਿਸ ਦਾ ਭਾਵ ਹੈ ਅਰੋਗਤਾ ਦੀ ਦੇਵੀ । ਅੱਜ-ਕਲ੍ਹ Hygiene ਦਾ ਅਰਥ ਜੀਵਨ ਜਾਂਚ ਤੋਂ ਲਿਆ ਜਾਂਦਾ ਹੈ । ਅਰੋਗਤਾ ਕਾਇਮ ਰੱਖਣ ਲਈ ਸਰੀਰ ਵਿਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੈ ।

ਨਿੱਜੀ ਸਿਹਤ, ਸਿਹਤ ਸਿੱਖਿਆ ਦਾ ਉਹ ਭਾਗ ਹੈ ਜਿਸ ਨਾਲ ਮਨੁੱਖ ਸਾਰੇ ਪੱਖਾਂ ਤੋਂ ਵਾਤਾਵਰਨ ਨਾਲ ਸੁਮੇਲ ਕਾਇਮ ਕਰਕੇ ਸਰੀਰਕ ਅਤੇ ਮਾਨਸਿਕ ਵਿਕਾਸ ਕਾਇਮ ਕਰ ਸਕੇ ਅਤੇ ਉਹਨਾਂ ਦਾ ਵਿਕਾਸ ਕਰ ਸਕੇ । ਇਕ ਵਿਅਕਤੀ ਲਈ ਸਿਹਤ ਓਨੀ ਹੀ ਜ਼ਰੂਰੀ ਹੈ ਜਿੰਨੀ ਕਿ ਫੱਲ ਲਈ ਖੁਸ਼ਬੋ । ਇਸ ਲਈ ਹਰੇਕ ਵਿਅਕਤੀ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ । ਸਾਨੂੰ ਸਿਹਤਮੰਦ ਰਹਿਣ ਵਿਚ ਨਿੱਜੀ ਸਿਹਤ ਵਿਗਿਆਨ ਬਹੁਤ ਸਹਾਇਤਾ ਦਿੰਦਾ ਹੈ । ਨਿੱਜੀ ਸਿਹਤ ਵਿਗਿਆਨ, ਵਿਗਿਆਨ ਦੀ ਉਹ ਸ਼ਾਖਾ ਹੈ ਜਿਹੜੀ ਸਾਨੂੰ ਅਰੋਗਤਾ ਦੇ ਨਿਯਮਾਂ ਬਾਰੇ ਜਾਣਕਾਰੀ ਦਿੰਦੀ ਹੈ । ਸੱਚ ਤਾਂ ਇਹ ਹੈ ਕਿ ਇਸ ਵਿਚ ਨਿੱਜੀ ਅਰੋਗਤਾ ਦੀ ਉਹ ਧਾਰਾ ਹੈ ਜਿਸ ਦੇ ਨਿਯਮਾਂ ਦੀ ਪਾਲਣਾ ਕਰ ਕੇ ਮਨੁੱਖ ਸਿਹਤਮੰਦ ਰਹਿ ਸਕਦਾ ਹੈ ।

ਪ੍ਰਸ਼ਨ 3.
ਨਿੱਜੀ ਸਿਹਤ ਵਿਗਿਆਨ ਲਈ ਕਿਹੜੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ?
ਉੱਤਰ-
ਨਿੱਜੀ ਸਿਹਤ ਲਈ ਸਾਨੂੰ ਹੇਠ ਲਿਖੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ-

  1. ਹਮੇਸ਼ਾ ਸਾਫ਼-ਸੁਥਰਾ ਤੇ ਸੰਤੁਲਿਤ ਭੋਜਨ ਕਰਨਾ ਚਾਹੀਦਾ ਹੈ ।
  2. ਸਰੀਰ ਦੇ ਅੰਦਰੂਨੀ ਅੰਗਾਂ (ਜਿਵੇਂ ਦਿਲ, ਫੇਫੜੇ ਆਦਿ) ਅਤੇ ਬਾਹਰੀ ਅੰਗ ਹੱਥ, ਪੈਰ, ਅੱਖਾਂ ਆਦਿ ਦੇ ਬਾਰੇ ਜਾਣਕਾਰੀ ਹਾਸਲ ਕਰਨੀ ਅਤੇ ਇਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ।
  3. ਆਪਣੀ ਉਮਰ ਅਨੁਸਾਰ ਪੂਰੀ ਨੀਂਦ ਲੈਣੀ ਚਾਹੀਦੀ ਹੈ ।
  4. ਸਮੇਂ-ਸਮੇਂ ਤੇ ਸਰੀਰ ਦੀ ਡਾਕਟਰੀ ਪ੍ਰੀਖਿਆ ਕਰਾਉਣੀ ਚਾਹੀਦੀ ਹੈ ।
  5. ਸਰੀਰ ਦੀ ਲੋੜ ਅਤੇ ਉਮਰ ਅਨੁਸਾਰ ਸੈਰ ਜਾਂ ਕਸਰਤ ਕਰਨੀ ਚਾਹੀਦੀ ਹੈ ।
  6. ਹਮੇਸ਼ਾ ਨੱਕ ਰਾਹੀਂ ਸਾਹ ਲੈਣਾ ਚਾਹੀਦਾ ਹੈ ।
  7. ਖੁੱਲ੍ਹੀ ਹਵਾ ਵਿਚ ਰਹਿਣਾ ਚਾਹੀਦਾ ਹੈ ।
  8. ਰੁੱਤ ਅਤੇ ਮੌਸਮ ਦੇ ਅਨੁਸਾਰ ਕੱਪੜੇ ਪਹਿਨਣੇ ਚਾਹੀਦੇ ਹਨ ।
  9. ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ ।
  10. ਹਮੇਸ਼ਾ ਠੀਕ ਤਰੀਕੇ ਨਾਲ ਖੜ੍ਹੇ ਹੋਣਾ, ਬੈਠਣਾ ਤੇ ਚਲਣਾ ਚਾਹੀਦਾ ਹੈ ।
  11. ਘਰ ਦੇ ਕੱਪੜਿਆਂ ਦੀ ਸਫ਼ਾਈ ਰੱਖਣੀ ਚਾਹੀਦੀ ਹੈ ।

PSEB 6th Class Physical Education Solutions Chapter 1 ਸਿਹਤ

ਪ੍ਰਸ਼ਨ 4.
ਵਾਲਾਂ ਨੂੰ ਸਾਫ਼ ਨਾ ਰੱਖਣ ਦੇ ਕੀ ਨੁਕਸਾਨ ਹਨ ?
ਉੱਤਰ-
ਵਾਲਾਂ ਨੂੰ ਸਾਫ਼ ਨਾ ਰੱਖਣ ਦੇ ਨੁਕਸਾਨ-ਜੇਕਰ ਵਾਲਾਂ ਨੂੰ ਚੰਗੀ ਤਰ੍ਹਾਂ ਸਾਫ਼ ਨਾ ਰੱਖਿਆ ਜਾਵੇ ਤਾਂ ਕਈ ਤਰ੍ਹਾਂ ਦੇ ਵਾਲਾਂ ਤੇ ਚਮੜੀ ਦੇ ਰੋਗ ਲੱਗ ਜਾਂਦੇ ਹਨ । ਇਹ ਰੋਗ ਹੇਠ ਲਿਖੇ ਹਨ-

1. ਸਿਕਰੀ (Dendruf) – ਸਿਕਰੀ ਖੁਸ਼ਕ ਚਮੜੀ ਦੇ ਮਰੇ ਹੋਏ ਅੰਸ਼ ਹੁੰਦੇ ਹਨ । ਇਹਨਾਂ ਅੰਸ਼ਾਂ ਵਿਚ ਸਾਬਣ ਤੇ ਮਿੱਟੀ ਵੀ ਇਕੱਠੇ ਹੋ ਜਾਂਦੇ ਹਨ । ਸਿਕਰੀ ਨਾਲ ਸਿਰ ਦੀ ਚਮੜੀ ਵਿਚ ਰੋਗਾਣੂ ਪੈਦਾ ਹੋ ਜਾਂਦੇ ਹਨ ।

ਇਲਾਜ (Treatment) – ਸਿਰ ਵਿਚ ਸਿਕਰੀ ਜ਼ਿਆਦਾ ਹੋਣ ਦੀ ਹਾਲਤ ਵਿਚ 250 ਗ੍ਰਾਮ ਪਾਣੀ ਵਿਚ ਇਕ ਚਮਚਾ ਬੋਰਿਕ ਪਾਊਡਰ ਪਾ ਕੇ ਸਿਰ ਨੂੰ ਧੋਣਾ ਚਾਹੀਦਾ ਹੈ । ਨਹਾਉਣ ਤੋਂ ਪਹਿਲਾਂ ਵਾਲਾਂ ਵਿਚ ਨਾਰੀਅਲ ਦਾ ਤੇਲ ਲਗਾਉਣਾ ਚਾਹੀਦਾ ਹੈ। ਨਿੰਬੂ ਅਤੇ ਗਲਿਸਰੀਨ ਲਗਾ ਕੇ ਵੀ ਸਿਕਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ । ਸ਼ਿਕਾਕਾਈ ਤੇ ਔਲਿਆਂ ਨੂੰ ਭਿਉਂ ਕੇ ਬਣੇ ਘੋਲ ਦੀ ਵਰਤੋਂ ਨਾਲ ਵੀ ਸਿਕਰੀ ਖ਼ਤਮ ਹੋ ਜਾਂਦੀ ਹੈ ।

2. ਚੁੰਆਂ ਪੈਦਾ ਹੋਣਾ (Lice) – ਵਾਲਾਂ ਦੀ ਸਫ਼ਾਈ ਨਾ ਰੱਖਣ ਤੇ ਸਿਰ ਵਿਚ ਜੂਆਂ ਪੈਦਾ ਹੋ ਜਾਂਦੀਆਂ ਹਨ । ਇਕ ਨੂੰ ਇਕ ਵੇਲੇ ਕੋਈ 300 ਆਂਡੇ ਦਿੰਦੀ ਹੈ । ਦੋ ਹਫ਼ਤਿਆਂ ਮਗਰੋਂ ਇਹਨਾਂ ਆਂਡਿਆਂ ਵਿਚੋਂ ਬੱਚੇ ਨਿਕਲ ਆਉਂਦੇ ਹਨ । ਦੋ ਹਫ਼ਤਿਆਂ ਮਗਰੋਂ ਇਹ ਜੰਆਂ ਹੋਰ ਆਂਡੇ ਦੇਣ ਦੇ ਯੋਗ ਹੋ ਜਾਂਦੀਆਂ ਹਨ । ਰੋਜ਼ਾਨਾ ਸਫ਼ਾਈ ਤੋਂ ਇਲਾਵਾ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣ ਨਾਲ ਸਿਰ ਵਿਚ ਜੰਆਂ ਨਹੀਂ ਪੈਦਾ ਹੋਣਗੀਆਂ-

  1. ਕਿਸੇ ਦੂਜੇ ਵਿਅਕਤੀ ਦੀ ਕੰਘੀ, ਬੁਰਸ਼, ਸਿਰ ਦੀ ਜਾਲੀ, ਰੁਮਾਲ, ਪਗੜੀ, ਟੋਪੀ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ ।
  2. ਬੱਸ ਦੀ ਸੀਟ ਜਾਂ ਸਿਨੇਮਾ ਹਾਲ ਦੀ ਕੁਰਸੀ ਦੀ ਪਿੱਠ ਨਾਲ ਆਪਣਾ ਸਿਰ ਲਾ ਕੇ ਨਹੀਂ ਬੈਠਣਾ ਚਾਹੀਦਾ ।
  3. ਵਾਲਾਂ ਨੂੰ ਕੰਘੀ ਕਰਨ ਤੋਂ ਬਾਅਦ ਕੰਘੀ ਨੂੰ ਕਿਸੇ ਅਜਿਹੀ ਜਗ੍ਹਾ ਰੱਖਣਾ ਚਾਹੀਦਾ ਹੈ ਜਿੱਥੇ ਮਿੱਟੀ ਨਾ ਪਵੇ ।

3. ਵਾਲਾਂ ਦਾ ਡਿੱਗਣਾ (Falling of Hair-ਵਾਲਾਂ ਦੀ ਸਫ਼ਾਈ ਨਾ ਰੱਖਣ ਤੇ ਵਾਲ ਕਮਜ਼ੋਰ ਹੋ ਕੇ ਡਿੱਗਣ ਲੱਗਦੇ ਹਨ | ਵਾਲਾਂ ਦੇ ਡਿੱਗਣ ਦੀ ਰੋਕ-ਥਾਮ ਲਈ ਹਰ ਰੋਜ਼ ਵਾਲਾਂ ਦੀ ਸਫ਼ਾਈ ਕਰਨੀ ਚਾਹੀਦੀ ਹੈ ਤੇ ਨਾਲ ਹੀ ਚੰਗਾ ਭੋਜਨ ਖਾਣਾ ਚਾਹੀਦਾ ਹੈ । ਇਸ ਤੋਂ ਛੁੱਟ ਸਖ਼ਤ ਸਾਬਣ ਤੇ ਖੁਸ਼ਬੂਦਾਰ ਤੇਲ ਦੀ ਵੀ ਘੱਟ ਵਰਤੋਂ ਕਰਨੀ ਚਾਹੀਦੀ ਹੈ ।

4. ਵਾਲਾਂ ਦਾ ਚਿੱਟਾ ਹੋਣਾ (Change in Colour-ਕਾਮ ਜਾਂ ਚੰਗੀ ਖੁਰਾਕ ਦੀ ਘਾਟ ਕਾਰਨ ਵਾਲ ਛੇਤੀ ਹੀ ਚਿੱਟੇ ਹੋ ਜਾਂਦੇ ਹਨ । ਇਸ ਲਈ ਵਾਲਾਂ ਨੂੰ ਚਿੱਟੇ ਹੋਣ ਤੋਂ ਰੋਕਣ ਲਈ ਸੰਤੁਲਿਤ ਤੇ ਪੌਸ਼ਟਿਕ ਭੋਜਨ ਕਰਨਾ ਚਾਹੀਦਾ ਹੈ, ਰੋਜ਼ ਸਰੀਰਕ ਸਫ਼ਾਈ ਕਰਨੀ ਚਾਹੀਦੀ ਹੈ ।

ਪ੍ਰਸ਼ਨ 5.
ਨੱਕ ਦੇ ਵਾਲਾਂ ਦਾ ਕੀ ਲਾਭ ਹੈ ?
ਉੱਤਰ-
ਨੱਕ ਵਿਚਲੇ ਵਾਲਾਂ ਦਾ ਲਾਭ (Advantages of Hair in Nostril) – ਅਸੀਂ ਨੱਕ ਰਾਹੀਂ ਸਾਹ ਲੈਂਦੇ ਹਾਂ । ਨੱਕ ਵਿਚ ਛੋਟੇ-ਛੋਟੇ ਵਾਲ ਹੁੰਦੇ ਹਨ । ਇਹਨਾਂ ਵਾਲਾਂ ਦੇ ਬਹੁਤ ਲਾਭ ਹਨ । ਇਹ ਵਾਲ ਧੂੜ ਆਦਿ ਲਈ ਜਾਲੀ ਦਾ ਕੰਮ ਕਰਦੇ ਹਨ । ਹਵਾ ਵਿਚ ਧੂੜ ਕਣ ਤੇ ਰੋਗਾਣੂ ਹੁੰਦੇ ਹਨ | ਜਦੋਂ ਅਸੀਂ ਨੱਕ ਰਾਹੀਂ ਸਾਹ ਲੈਂਦੇ ਹਾਂ ਤਾਂ ਇਹ ਧੂੜ ਕਣ ਤੇ ਰੋਗਾਣੂ ਨੱਕ ਵਿਚਲੇ ਵਾਲਾਂ ਵਿਚ ਅਟਕ ਜਾਂਦੇ ਹਨ ਅਤੇ ਸਾਡੇ ਅੰਦਰ ਸਾਫ਼ ਹਵਾ ਜਾਂਦੀ ਹੈ । ਜੇਕਰ ਇਹ ਵਾਲ ਨਾ ਹੋਣ ਤਾਂ ਹਵਾ ਵਿਚਲੇ ਧੂੜ ਕਣ ਤੇ ਰੋਗਾਣੂ ਸਾਡੇ ਅੰਦਰ ਚਲੇ ਜਾਣਗੇ ਤੇ ਸਾਡਾ ਸਰੀਰ ਕਈ ਤਰ੍ਹਾਂ ਦੇ ਰੋਗਾਂ ਦਾ ਸ਼ਿਕਾਰ ਹੋ ਜਾਵੇਗਾ । ਇਸ ਲਈ ਨੱਕ ਦੇ ਵਾਲਾਂ ਨੂੰ ਕੱਟਣਾ ਜਾਂ ਪੁੱਟਣਾ ਨਹੀਂ ਚਾਹੀਦਾ ।

ਪ੍ਰਸ਼ਨ 6.
ਪੈਰਾਂ ਦੀ ਸਫ਼ਾਈ ਕਿਵੇਂ ਰੱਖੀ ਜਾ ਸਕਦੀ ਹੈ ?
ਉੱਤਰ-
ਪੈਰਾਂ ਦੀ ਸਫ਼ਾਈ (Cleanliness of Feet)-

  • ਪੈਰਾਂ ਦੀ ਸਫ਼ਾਈ ਵੱਲ ਧਿਆਨ ਦੇਣਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਸਰੀਰ ਦੇ ਹੋਰ ਅੰਗਾਂ ਵੱਲ । ਸਵੇਰੇ ਨਹਾਉਂਦੇ ਸਮੇਂ ਪੈਰਾਂ ਨੂੰ ਅਤੇ ਉਂਗਲਾਂ ਵਿਚਕਾਰਲੀ ਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ।
  • ਰਾਤ ਨੂੰ ਸੌਣ ਤੋਂ ਪਹਿਲਾਂ ਵੀ ਪੈਰਾਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ । ਪੈਰਾਂ ਦੇ ਨਾਲ-ਨਾਲ ਦਿਨ ਵਿਚ ਇਕ ਵਾਰ ਜੁਰਾਬਾਂ ਦੀ ਸਫ਼ਾਈ ਵੀ ਕਰ ਲੈਣੀ ਚਾਹੀਦੀ ਹੈ ।
  • ਪੈਰਾਂ ਲਈ ਬੂਟ ਜਾਂ ਜੁੱਤੀਆਂ ਲੈਂਦੇ ਸਮੇਂ ਪੈਰਾਂ ਦੀ ਬਣਤਰ ਅਤੇ ਮਾਪ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ । ਬੂਟ ਜਾਂ ਜੁੱਤੀ ਆਰਾਮਦੇਹ ਅਤੇ ਖੁੱਲ੍ਹੀ ਹੀ ਪਾਉਣੀ ਚਾਹੀਦੀ ਹੈ।
  • ਜੇਕਰ ਪੈਰਾਂ ਵਿਚ ਖਾਰਸ਼, ਦਾਦ, ਚੰਬਲ ਆਦਿ ਦੇ ਰੋਗ ਲੱਗੇ ਹੋਣ ਤਾਂ ਨਾਈਲੋਨ ਦੀਆਂ ਜ਼ਰਾਬਾਂ ਨਹੀਂ ਪਾਉਣੀਆਂ ਚਾਹੀਦੀਆਂ ।
  • ਨੰਗੇ ਪੈਰ ਨਹੀਂ ਘੁੰਮਣਾ ਚਾਹੀਦਾ 6. ਪੈਰਾਂ ਦੇ ਨਹੁੰ ਸਮੇਂ-ਸਮੇਂ ਤੇ ਕੱਟ ਲੈਣੇ ਚਾਹੀਦੇ ਹਨ ।
  • ਪੈਰਾਂ ਦੇ ਹੇਠਾਂ ਅਤੇ ਉੱਪਰ ਗਲਿਸਰੀਨ ਜਾਂ ਸਰੋਂ ਦੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਪੈਰਾਂ ਦੀ ਮਾਲਿਸ਼ ਵਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ।

PSEB 6th Class Physical Education Solutions Chapter 1 ਸਿਹਤ

ਪ੍ਰਸ਼ਨ 7.
ਹੱਥਾਂ ਦੀ ਸਫ਼ਾਈ ਕਿਵੇਂ ਰੱਖੀ ਜਾ ਸਕਦੀ ਹੈ ?
ਉੱਤਰ-
ਹੱਥਾਂ ਦੀ ਸਫ਼ਾਈ (Cleanliness of Hands)-

  • ਹੱਥਾਂ ਨੂੰ ਸਾਬਣ ਅਤੇ ਪਾਣੀ ਨਾਲ ਦੋ ਵਾਰ ਧੋ ਕੇ ਰੋਟੀ ਖਾਣੀ ਚਾਹੀਦੀ ਹੈ ।
  • ਹੱਥਾਂ ਨੂੰ ਸਦਾ ਨਰਮ ਤੇ ਮੁਲਾਇਮ ਰੱਖਣ ਦਾ ਯਤਨ ਕਰਨਾ ਚਾਹੀਦਾ ਹੈ ।
  • ਹੱਥਾਂ ਜਾਂ ਉਂਗਲਾਂ ਵਿਚ ਤਰੇੜਾਂ ਜਾਂ ਖੁਰਦਰੇ ਪਣ ਨੂੰ ਗਲਿਸਰੀਨ ਜਾਂ ਕਿਸੇ ਚੰਗੀ ਕਿਸਮ ਦੀ ਕੀਮ ਨਾਲ ਦੂਰ ਕਰਨ ਦੀ ਕੋਸ਼ਿਸ ਕਰਦੇ ਰਹਿਣਾ ਚਾਹੀਦਾ ਹੈ ।
  • ਹੱਥਾਂ ਨੂੰ ਸਾਬਣ ਅਤੇ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ ਜਿਸ ਨਾਲ ਛੂਤ ਦੀਆਂ ਬਿਮਾਰੀਆਂ ਆਦਿ ਹੱਥਾਂ ਨਾਲ ਨਾ ਫੈਲ ਸਕਣ । ਜੇਕਰ ਹੱਥ ਸਾਫ਼ ਨਾ ਕੀਤੇ ਜਾਣ ਤਾਂ ਹੱਥਾਂ ਦੀ ਮੈਲ ਜਿਸ ਵਿਚ ਕਈ ਕੀਟਾਣੂ ਹੁੰਦੇ ਹਨ, ਪੇਟ ਵਿਚ ਚਲੇ ਜਾਂਦੇ ਹਨ ।

PSEB 5th Class Maths Solutions Chapter 2 Fundamental Operations on Numbers Ex 2.6

Punjab State Board PSEB 5th Class Maths Book Solutions Chapter 2 Fundamental Operations on Numbers Ex 2.6 Textbook Exercise Questions and Answers.

PSEB Solutions for Class 5 Maths Chapter 2 Fundamental Operations on Numbers Ex 2.6

Question 1.
The price of a cycle is ₹ 5699. What is price of 17 cycles ?
Solution:
Cost price of 1 cycle = ₹ 5699
Cost price of 17 cycles = ₹ 5699 × 17
= ₹ 96883
PSEB 5th Class Maths Solutions Chapter 2 Fundamental Operations on Numbers Ex 2.6 1

PSEB 5th Class Maths Solutions Chapter 2 Fundamental Operations on Numbers Ex 2.6

Question 2.
There are 12 tiles in a box. How many tiles are there in 4590 boxes ?
Solution:
Number of tiles in one box = 12
Number of tiles in 4590 in boxes = 4590 × 12 = 55080
PSEB 5th Class Maths Solutions Chapter 2 Fundamental Operations on Numbers Ex 2.6 2

Question 3.
Multiply 4 digit smallest number with 98.
Solution:
Smallest 4 digit number = 1000
Requires product = 1000 × 98 = 98000
PSEB 5th Class Maths Solutions Chapter 2 Fundamental Operations on Numbers Ex 2.6 3

Question 4.
Rate list of electrical equipment in electrical shop is as follows :
PSEB 5th Class Maths Solutions Chapter 2 Fundamental Operations on Numbers Ex 2.6 4
(i) Charan has ₹ 1 lakh with him. He buys 2 washing machines and one L.C.D. How much amount has he spent ?
(ii) Charan’s brother has ₹ 1 lakh. He buys one A.C., Two water Gysers and one Refrigerator. How much amount is left with him ?
Solution:
(i) Cost price of 1 washing machine
= ₹ 24999
Cost price of 2 washing machines
PSEB 5th Class Maths Solutions Chapter 2 Fundamental Operations on Numbers Ex 2.6 5
(ii) Cost price of 1 Water Gyser = ₹ 12999
Cost price of 2 Water Gyser
PSEB 5th Class Maths Solutions Chapter 2 Fundamental Operations on Numbers Ex 2.6 6

Question 5.
A factory manufactures 4990 toffees a day. How many toffees will be manufactured in 19 days ?
Solution:
Number of toffees manufactured in 1 day = 4990
Number of toffees manufactured in 19 days = 4990 × 19 = 94810
PSEB 5th Class Maths Solutions Chapter 2 Fundamental Operations on Numbers Ex 2.6 7

Question 6.
6798 bricks are loaded in a tractor in an hour. How many bricks will be loaded in 13 hours ?
Solution:
Number of bricks loaded in one hour = 6798
Number of bricks loaded in 13 hours = 6798 × 13 = 88374
PSEB 5th Class Maths Solutions Chapter 2 Fundamental Operations on Numbers Ex 2.6 8

PSEB 5th Class Maths Solutions Chapter 2 Fundamental Operations on Numbers Ex 2.6

Question 7.
A shopkeeper sells one mobile phone for t 5089. If he sells 18 such mobile phones in a day, how much amount would he collect in a day ?
Solution:
Selling price of 1 mobile phone = ₹ 5089
Selling price of 18 mobile phones = ₹ 5089 × 18
The amount he will collect in one day
= ₹ 91602
PSEB 5th Class Maths Solutions Chapter 2 Fundamental Operations on Numbers Ex 2.6 9

Question 8.
Multiply 3 digit largest number with 95.
Solution:
Greatest number of three digits
= 999
Required product = 999 × 95 = 94905
PSEB 5th Class Maths Solutions Chapter 2 Fundamental Operations on Numbers Ex 2.6 10

Question 9.
How many seconds are there in 24 hours ?
Solution:
Number of seconds in one hour
= 3600
Number of seconds in 24 hours = 3600 × 24 = 86400
PSEB 5th Class Maths Solutions Chapter 2 Fundamental Operations on Numbers Ex 2.6 11

PSEB 6th Class Punjabi ਰਚਨਾ ਕਹਾਣੀ-ਰਚਨਾ

Punjab State Board PSEB 6th Class Punjabi Book Solutions Punjabi Rachana ਕਹਾਣੀ-ਰਚਨਾ Exercise Questions and Answers.

PSEB 6th Class Punjabi Rachana ਕਹਾਣੀ-ਰਚਨਾ

1. ਤਿਹਾਇਆ ਕਾਂ
ਜਾਂ
ਜਿੱਥੇ ਚਾਹ ਉੱਥੇ ਰਾਹ

ਇਕ ਵਾਰੀ ਇਕ ਕਾਂ ਨੂੰ ਬਹੁਤ ਹ ਲੱਗੀ । ਉਹ ਪਾਣੀ ਦੀ ਭਾਲ ਵਿਚ ਇਧਰ-ਉਧਰ ਉੱਡਿਆ । ਅੰਤ ਉਹ ਇਕ ਬਗੀਚੇ ਵਿਚ ਪੁੱਜਾ । ਉਸ ਨੇ ਪਾਣੀ ਦਾ ਇਕ ਘੜਾ ਦੇਖਿਆ ।ਉਹ ਘੜੇ ਦੇ ਮੂੰਹ ਉੱਤੇ ਜਾ ਬੈਠਾ ।ਉਸ ਨੇ ਦੇਖਿਆ ਕਿ ਘੜੇ ਵਿਚ ਪਾਣੀ ਥੋੜਾ ਹੈ । ਉਸ ਦੀ ਚੁੰਝ ਪਾਣੀ ਤਕ ਨਹੀਂ ਸੀ ਪਹੁੰਚਦੀ । ਉਸ ਨੇ ਘੜੇ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਿਹਾ ।

ਉਹ ਕਾਂ ਬਹੁਤ ਸਿਆਣਾ ਸੀ । ਉਸ ਨੇ ਘੜੇ ਦੇ ਨੇੜੇ ਕੁੱਝ ਰੋੜੇ ਤੇ ਠੀਕਰੀਆਂ ਦੇਖੀਆਂ । ਉਸ ਨੂੰ ਇਕ ਢੰਗ ਸੁੱਝਿਆ । ਉਸ ਨੇ ਠੀਕਰੀਆਂ ਤੇ ਰੋੜੇ ਚੁੱਕ ਕੇ ਘੜੇ ਵਿਚ ਪਾਉਣੇ ਸ਼ੁਰੂ ਕਰ ਦਿੱਤੇ । ਹੌਲੀ-ਹੌਲੀ ਘੜਾ ਰੋੜਿਆਂ ਅਤੇ ਠੀਕਰੀਆਂ ਨਾਲ ਭਰਨ ਲੱਗਾ ਤੇ ਉਸ ਵਿਚਲਾ ਪਾਣੀ ਉੱਪਰ ਆ ਗਿਆ । ਕਾਂ ਨੇ ਰੱਜ ਕੇ ਪਾਣੀ ਪੀਤਾ ਅਤੇ ਉੱਡ ਗਿਆ ।

ਸਿੱਖਿਆ : ਜਿੱਥੇ ਚਾਹ ਉੱਥੇ ਰਾਹ ।

PSEB 6th Class Punjabi ਰਚਨਾ ਕਹਾਣੀ-ਰਚਨਾ

2. ਕਾਂ ਅਤੇ ਲੂੰਬੜੀ
ਜਾਂ
ਚਲਾਕ ਲੂੰਬੜੀ

ਇਕ ਵਾਰੀ ਇਕ ਲੂੰਬੜੀ ਨੂੰ ਬਹੁਤ ਭੁੱਖ ਲੱਗੀ । ਉਹ ਕੋਈ ਖਾਣ ਵਾਲੀ ਚੀਜ਼ ਲੱਭਣ ਲਈ ਇਧਰ-ਉਧਰ ਘੁੰਮੀ, ਪਰ ਉਸ ਨੂੰ ਕੁੱਝ ਨਾ ਮਿਲਿਆ । ਅੰਤ ਉਹ ਦਰੱਖ਼ਤਾਂ ਦੇ ਇਕ ਝੰਡ ਹੇਠ ਪਹੁੰਚੀ । ਉਹ ਬਹੁਤ ਥੱਕੀ ਹੋਈ ਸੀ ਤੇ ਉਹ ਦਰੱਖ਼ਤਾਂ ਦੀ ਸੰਘਣੀ ਛਾਂ ਹੇਠਾਂ ਲੰਮੀ ਪੈ ਗਈ ।

ਇੰਨੇ ਨੂੰ ਲੰਬੜੀ ਨੇ ਉੱਪਰ ਵਲ ਧਿਆਨ ਮਾਰਿਆ । ਦਰੱਖ਼ਤ ਦੀ ਇਕ ਟਹਿਣੀ ਉੱਤੇ ਉਸ ਨੇ ਇਕ ਕਾਂ ਦੇਖਿਆ, ਜਿਸ ਦੀ ਚੁੰਝ ਵਿਚ ਪਨੀਰ ਦਾ ਇਕ ਟੁਕੜਾ ਸੀ । ਇਹ ਦੇਖ ਕੇ ਉਸ ਦੇ ਮੂੰਹ ਵਿਚ ਪਾਣੀ ਭਰ ਆਇਆ । ਉਸ ਨੇ ਕਾਂ ਕੋਲੋਂ ਪਨੀਰ ਦਾ ਟੁਕੜਾ ਖੋਹਣ ਦਾ ਇਕ ਢੰਗ ਕੱਢ ਲਿਆ ।

ਉਸ ਨੇ ਬੜੀ ਚਾਲਾਕੀ ਤੇ ਪਿਆਰ ਭਰੀ ਅਵਾਜ਼ ਨਾਲ ਕਾਂ ਨੂੰ ਕਿਹਾ, “ਤੂੰ ਬਹੁਤ ਹੀ ਮਨਮੋਹਣਾ ਪੰਛੀ ਹੈਂ ।ਤੇਰੀ ਅਵਾਜ਼ ਬਹੁਤ ਹੀ ਸੁਰੀਲੀ ਹੈ । ਮੇਰਾ ਜੀ ਕਰਦਾ ਹੈ ਕਿ ਤੇਰਾ ਇਕ ਮਿੱਠਾ ਗੀਤ ਸੁਣਾਂ । ਕਿਰਪਾ ਕਰ ਕੇ ਮੈਨੂੰ ਗਾ ਕੇ ਸੁਣਾ ।” ਕਾਂ ਲੂੰਬੜੀ ਦੀ ਖ਼ੁਸ਼ਾਮਦ ਵਿਚ ਆ ਕੇ ਖ਼ੁਸ਼ੀ ਨਾਲ ਫੁੱਲ ਗਿਆ । ਜਿਉਂ ਹੀ ਉਸ ਨੇ ਗਾਉਣ ਲਈ ਮੂੰਹ ਖੋਲ੍ਹਿਆ, ਤਾਂ ਪਨੀਰ ਦਾ ਟੁਕੜਾ ਉਸ ਦੇ ਮੂੰਹ ਵਿਚੋਂ ਹੇਠਾਂ ਡਿਗ ਪਿਆ । ਲੂੰਬੜੀ ਪਨੀਰ ਦੇ ਟੁਕੜੇ ਨੂੰ ਝੱਟ-ਪੱਟ ਖਾ ਕੇ ਆਪਣੇ ਰਾਹ ਤੁਰਦੀ ਬਣੀ ਤੇ ਕਾਂ ਉਸ ਵਲ ਦੇਖਦਾ ਹੀ ਰਹਿ ਗਿਆ ।

ਸਿੱਖਿਆ : ਖ਼ੁਸ਼ਾਮਦ ਤੋਂ ਬਚੋ ।

3. ਦਰਜ਼ੀ ਅਤੇ ਹਾਥੀ

ਇਕ ਰਾਜੇ ਕੋਲ ਇਕ ਹਾਥੀ ਸੀ । ਹਾਥੀ ਹਰ ਰੋਜ਼ ਨਦੀ ਵਿਚ ਨਹਾਉਣ ਲਈ ਜਾਂਦਾ ਹੁੰਦਾ ਸੀ । ਦਰਿਆ ਦੇ ਰਸਤੇ ਵਿਚ ਇਕ ਬਜ਼ਾਰ ਆਉਂਦਾ ਸੀ । ਬਜ਼ਾਰ ਵਿਚ ਇਕ ਦਰਜ਼ੀ ਦੀ ਦੁਕਾਨ ਸੀ । ਦਰਿਆ ਨੂੰ ਜਾਂਦਾ ਹੋਇਆ ਹਾਥੀ ਹਰ ਰੋਜ਼ ਦਰਜ਼ੀ ਦੀ ਦੁਕਾਨ ਕੋਲ ਰੁਕ ਜਾਂਦਾ ਸੀ । ਦਰਜ਼ੀ ਇਕ ਨਰਮ ਦਿਲ ਆਦਮੀ ਸੀ । ਉਹ ਹਰ ਰੋਜ਼ ਹਾਥੀ ਨੂੰ ਕੋਈ ਨਾ ਕੋਈ ਚੀਜ਼ ਖਾਣ ਨੂੰ ਦਿੰਦਾ । ਇਸ ਤਰ੍ਹਾਂ ਹਾਥੀ ਅਤੇ ਦਰਜ਼ੀ ਆਪਸ ਵਿਚ ਮਿੱਤਰ ਬਣ ਗਏ ।

ਇਕ ਦਿਨ ਦਰਜ਼ੀ ਘਰੋਂ ਆਪਣੀ ਪਤਨੀ ਨਾਲ ਲੜ ਕੇ ਆਇਆ ਸੀ । ਉਸ ਦਾ ਮਨ ਗੁੱਸੇ ਨਾਲ ਭਰਿਆ ਹੋਇਆ ਸੀ । ਇਸੇ ਵੇਲੇ ਹਾਥੀ ਵੀ ਉੱਥੇ ਆ ਗਿਆ । ਉਸ ਨੇ ਆਪਣੀ ਸੁੰਡ ਦੁਕਾਨ ਦੇ ਅੰਦਰ ਕੀਤੀ । ਦਰਜ਼ੀ ਨੇ ਉਸ ਨੂੰ ਕੁੱਝ ਵੀ ਖਾਣ ਲਈ ਨਾ ਦਿੱਤਾ, ਸਗੋਂ ਉਸ ਦੀ ਸੁੰਡ ਵਿਚ ਸੂਈ ਚੋਭ ਦਿੱਤੀ ।

ਹਾਥੀ ਨੂੰ ਦਰਜ਼ੀ ਦੀ ਇਸ ਕਰਤੂਤ ‘ਤੇ ਬਹੁਤ ਗੁੱਸਾ ਆਇਆ । ਉਹ ਦਰਿਆ ‘ਤੇ ਪੁੱਜਾ । ਉਸ ਨੇ ਆਪਣੀ ਸੁੰਡ ਵਿਚ ਚਿੱਕੜ ਵਾਲਾ ਪਾਣੀ ਭਰ ਲਿਆ । ਵਾਪਸੀ ‘ਤੇ ਉਸ ਨੇ ਸਾਰਾ ਚਿੱਕੜ ਲਿਆ ਕੇ ਦਰਜ਼ੀ ਦੀ ਦੁਕਾਨ ਵਿਚ ਸੁੱਟ ਦਿੱਤਾ । ਦਰਜ਼ੀ ਦੇ ਸਾਰੇ ਕੱਪੜੇ ਖ਼ਰਾਬ ਹੋ ਗਏ । ਉਹ ਡਰਦਾ ਮਾਰਾਂ ਦੁਕਾਨ ਛੱਡ ਕੇ ਦੌੜ ਗਿਆ । ਇਸ ਤਰ੍ਹਾਂ ਹਾਥੀ ਨੇ ਆਪਣਾ ਬਦਲਾ ਲੈ ਲਿਆ ।

ਸਿੱਟਾ : ਜਿਹਾ ਕਰੋਗੇ ਤਿਹਾ ਭਰੋਗੇ ।

PSEB 6th Class Punjabi ਰਚਨਾ ਕਹਾਣੀ-ਰਚਨਾ

4. ਏਕਤਾ ਵਿਚ ਬਲ ਹੈ
ਜਾਂ
ਕਿਸਾਨ ਅਤੇ ਉਸ ਦੇ ਪੁੱਤਰ

ਇਕ ਵਾਰੀ ਦੀ ਗੱਲ ਹੈ ਕਿ ਕਿਸੇ ਥਾਂ ਇਕ ਬੁੱਢਾ ਕਿਸਾਨ ਰਹਿੰਦਾ ਸੀ । ਉਸ ਦੇ ਚਾਰ ਪੁੱਤਰ ਸਨ । ਉਹ ਹਮੇਸ਼ਾਂ ਆਪਸ ਵਿਚ ਲੜਦੇ ਰਹਿੰਦੇ ਸਨ । ਕਿਸਾਨ ਨੇ ਉਹਨਾਂ ਨੂੰ ਬਹੁਤ ਵਾਰੀ ਸਮਝਾਇਆ ਸੀ ਕਿ ਉਹ ਪਿਆਰ ਅਤੇ ਏਕਤਾ ਨਾਲ ਰਿਹਾ ਕਰਨ, ਪਰ ਉਹਨਾਂ ਉੱਪਰ ਪਿਤਾ ਦੀਆਂ ਨਸੀਹਤਾਂ ਦਾ ਕੋਈ ਅਸਰ ਨਹੀਂ ਸੀ ਹੁੰਦਾ ।

ਇਕ ਵਾਰੀ ਉਹ ਬੁੱਢਾ ਕਿਸਾਨ ਬਿਮਾਰ ਹੋ ਗਿਆ । ਉਸ ਨੂੰ ਆਪਣੇ ਪੁੱਤਰਾਂ ਵਿਚਕਾਰ ਲੜਾਈ-ਝਗੜੇ ਦਾ ਬਹੁਤ ਫ਼ਿਕਰ ਰਹਿੰਦਾ ਸੀ । ਉਸ ਨੇ ਉਹਨਾਂ ਨੂੰ ਸਮਝਾਉਣ ਲਈ ਆਪਣੀ ਸਮਝ ਨਾਲ ਇਕ ਢੰਗ ਕੱਢਿਆ । ਉਸ ਨੇ ਪਤਲੀਆਂ-ਪਤਲੀਆਂ ਲੱਕੜਾਂ ਦਾ ਇਕ ਬੰਡਲ ਮੰਗਾਇਆ । ਉਸ ਨੇ ਬੰਡਲ ਵਿਚੋਂ ਇਕ-ਇਕ ਸੋਟੀ ਕੱਢ ਕੇ ਆਪਣੇ ਪੁੱਤਰਾਂ ਨੂੰ ਦਿੱਤੀ ਤੇ ਉਹਨਾਂ ਨੂੰ ਤੋੜਨ ਲਈ ਕਿਹਾ । ਚੌਹਾਂ ਪੁੱਤਰਾਂ ਨੇ ਇਕ-ਇਕ ਲੱਕੜੀ ਬੜੀ ਸੌਖ ਨਾਲ ਤੋੜ ਦਿੱਤੀ । ਫ਼ਿਰ ਕਿਸਾਨ ਨੇ ਸਾਰਾ ਬੰਡਲ ਘੁੱਟ ਕੇ ਬੰਨ੍ਹਿਆ ਤੇ ਉਹਨਾਂ ਨੂੰ ਦੇ ਕੇ ਕਿਹਾ ਕਿ ਇਕੱਲਾ-ਇਕੱਲਾ ਇਸ ਸਾਰੇ ਬੰਡਲ ਨੂੰ ਤੋੜੇ । ਕੋਈ ਵੀ ਪੁੱਤਰ ਉਸ ਬੰਨ੍ਹੇ ਹੋਏ

ਬੰਡਲ ਨੂੰ ਨਾ ਤੋੜ ਸਕਿਆ । ਕਿਸਾਨ ਨੇ ਪੁੱਤਰਾਂ ਨੂੰ ਸਿੱਖਿਆ ਦਿੱਤੀ ਕਿ ਉਹ ਇਹਨਾਂ ਪਤਲੀਆਂ-ਪਤਲੀਆਂ ਲੱਕੜੀਆਂ ਤੋਂ ਸਿੱਖਿਆ ਲੈਣ । ਉਹਨਾਂ ਨੂੰ ਲੜਾਈ-ਝਗੜਾ ਕਰ ਕੇ ਇਕੱਲੇ-ਇਕੱਲੇ ਰਹਿਣ ਦੀ ਥਾਂ ਮਿਲ ਕੇ ਰਹਿਣਾ ਚਾਹੀਦਾ ਹੈ । ਇਸ ਤਰ੍ਹਾਂ ਉਹਨਾਂ ਦੀ ਤਾਕਤ ਬਹੁਤ ਹੋਵੇਗੀ । ਇਹ ਸੁਣ ਕੇ ਪੁੱਤਰਾਂ ਨੇ ਪਿਤਾ ਨੂੰ ਰਲ-ਮਿਲ ਕੇ ਰਹਿਣ ਦਾ ਵਚਨ ਦਿੱਤਾ ।

ਸਿੱਖਿਆ : ਏਕਤਾ ਵਿਚ ਬਲ ਹੈ ।

5. ਲੇਲਾ ਤੇ ਬਘਿਆੜ

ਇਕ ਵਾਰੀ ਇਕ ਬਘਿਆੜ ਇਕ ਨਦੀ ਦੇ ਕੰਢੇ ਉੱਤੇ ਪਾਣੀ ਪੀ ਰਿਹਾ ਸੀ । ਦੂਜੇ ਪਾਸੇ ਨਿਵਾਣ ਵਲ ਉਸਨੇ ਇਕ ਲੇਲੇ ਨੂੰ ਪਾਣੀ ਪੀਂਦਿਆਂ ਦੇਖਿਆ । ਉਸਦਾ ਦਿਲ ਕੀਤਾ ਕਿ ਉਹ ਲੇਲੇ ਨੂੰ ਮਾਰ ਕੇ ਖਾ ਲਵੇ ।ਉਹ ਮਨ ਵਿਚ ਉਸਨੂੰ ਖਾਣ ਦੇ ਬਹਾਨੇ ਸੋਚਣ ਲੱਗਾ । ਉਸਨੇ ਲੇਲੇ ਨੂੰ ਗੁੱਸੇ ਨਾਲ ਕਿਹਾ ਕਿ ਉਹ ਉਸਦੇ ਪੀਣ ਵਾਲੇ ਪਾਣੀ ਨੂੰ ਗੰਧਲਾ ਕਿਉਂ ਕਰ ਰਿਹਾ ਹੈ । ਲੇਲੇ ਨੇ ਡਰ ਕੇ ਨਿਮਰਤਾ ਨਾਲ ਕਿਹਾ, “ਮਹਾਰਾਜ ਪਾਣੀ ਤਾਂ ਤੁਹਾਡੇ ਵੱਲੋਂ ਮੇਰੀ ਵੱਲ ਆ ਰਿਹਾ ਹੈ । ਇਸ ਕਰਕੇ ਮੈਂ ਤੁਹਾਡੇ ਪੀਣ ਵਾਲੇ ਪਾਣੀ ਨੂੰ ਗੰਧਲਾ ਕਿਸ ਤਰ੍ਹਾਂ ਕਰ ਸਕਦਾ ਹਾਂ ।

ਬਘਿਆੜ ਨਿੱਠ ਜਿਹਾ ਹੋ ਗਿਆ ਪਰ ਉਹ ਲੇਲੇ ਨੂੰ ਹੱਥੋਂ ਨਹੀਂ ਸੀ ਜਾਣ ਦੇਣਾ ਚਾਹੁੰਦਾ । ਉਸਨੇ ਉਸਨੂੰ ਕਿਹਾ, “ਤੂੰ ਮੈਨੂੰ ਪਿਛਲੇ ਸਾਲ ਗਾਲਾਂ ਕਿਉਂ ਕੱਢੀਆਂ ਸਨ ?” ਲੇਲੇ ਨੇ ਫਿਰ ਨਿਮਰਤਾ ਨਾਲ ਕਿਹਾ, “ਮਹਾਰਾਜ, ਪਿਛਲੇ ਸਾਲ ਤਾਂ ਮੈਂ ਜੰਮਿਆਂ ਵੀ ਨਹੀਂ ਸੀ ।” ਹੁਣ ਬਘਿਆੜ ਕੋਲ ਚਾਰਾ ਨਾ ਰਿਹਾ ਤੇ ਗੁੱਸੇ ਨਾਲ ਕਹਿਣ ਲੱਗਾ, ‘ਜੇਕਰ ਉਦੋਂ ਤੂੰ ਨਹੀਂ ਸੀ, ਤਾਂ ਤੇਰਾ ਪਿਓ-ਦਾਦਾ ਹੋਵੇਗਾ । ਇਸ ਕਰਕੇ ਤੂੰ ਕਸੂਰਵਾਰ ਹੈਂ ।” ਇਹ ਕਹਿ ਕੇ ਉਸਨੇ ਝਪੱਟਾ ਮਾਰਿਆ ਤੇ ਉਸਨੂੰ ਪਾੜ ਕੇ ਖਾ ਗਿਆ ।

ਸਿੱਖਿਆ : ਡਾਢੇ ਦਾ ਸੱਤੀਂ ਵੀਹੀਂ ਸੌ ।
ਜਾਂ
ਜ਼ੁਲਮ ਕਰਨ ਵਾਲਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦਾ ਹੈ ।

6. ਆਜੜੀ ਅਤੇ ਬਘਿਆੜ

ਇਕ ਆਜੜੀ ਮੁੰਡਾ ਸੀ । ਉਹ ਆਪਣੇ ਪਿੰਡ ਤੋਂ ਬਾਹਰ ਜੰਗਲ ਵਿਚ ਭੇਡਾਂ ਚਾਰਨ ਜਾਂਦਾ ਹੁੰਦਾ ਸੀ । ਇਕ ਦਿਨ ਉਸ ਨੇ ਲੋਕਾਂ ਦਾ ਮਖੌਲ ਉਡਾਉਣਾ ਚਾਹਿਆ ।ਉਹ ਇਕ ਉੱਚੇ ਦਰੱਖ਼ਤ ਉੱਤੇ ਚੜ੍ਹ ਗਿਆ ਅਤੇ ਉੱਚੀ-ਉੱਚੀ ਰੌਲਾ ਪਾਉਣ ਲੱਗਾ, “ਬਆੜ ਬਘਿਆੜ ! ਮੈਨੂੰ ਬਚਾਓ ” ਪਿੰਡ ਦੇ ਲੋਕਾਂ ਨੇ ਉਸ ਦੀਆਂ ਚੀਕਾਂ ਸੁਣੀਆਂ । ਉਹ ਆਪਣੇ ਕੰਮ-ਕਾਰ ਛੱਡ ਕੇ . ਤੇ ਡਾਂਗਾਂ ਚੁੱਕ ਕੇ ਉਸ ਦੀ ਮੱਦਦ ਲਈ ਦੌੜੇ ਆਏ । ਜਦੋਂ ਉਹ ਉੱਥੇ ਪਹੁੰਚੇ, ਤਾਂ ਆਜੜੀ ਮੁੰਡਾ ਅੱਗੋਂ ਹੱਸਣ ਲੱਗ ਪਿਆ । ਉਹਨਾਂ ਨੇ ਪੁੱਛਿਆ, “ਬਆੜ ਕਿੱਥੇ ਹੈ ? ‘ ਆਜੜੀ ਮੁੰਡੇ ਨੇ ਉੱਤਰ ਦਿੱਤਾ ਕਿ ਉਸ ਨੇ ਸਿਰਫ਼ ਉਹਨਾਂ ਨਾਲ ਮਖੌਲ ਹੀ ਕੀਤਾ ਹੈ, ਬਘਿਆੜ ਕੋਈ ਨਹੀਂ ਆਇਆ । ਲੋਕਾਂ ਨੂੰ ਉਸ ਦੀ ਇਸ ਗੱਲ ‘ਤੇ ਬੜਾ ਗੁੱਸਾ ਆਇਆ । ਉਹ ਭਰੇ-ਪੀਤੇ ਵਾਪਸ ਮੁੜ ਗਏ ।

ਅਗਲੇ ਦਿਨ ਆਜੜੀ ਮੁੰਡਾ ਜਦੋਂ ਭੇਡਾਂ ਚਾਰ ਰਿਹਾ ਸੀ, ਤਾਂ ਬਘਿਆੜ ਸੱਚ-ਮੁੱਚ ਹੀ ਆ ਗਿਆ । ਉਹ ਉਸ ਦੀਆਂ ਭੇਡਾਂ ਨੂੰ ਮਾਰ-ਮਾਰ ਕੇ ਖਾਣ ਲੱਗਾ । ਮੁੰਡੇ ਨੇ ਬਹੁਤ ਰੌਲਾ ਪਾਇਆ । ਪਿੰਡ ਦੇ ਲੋਕਾਂ ਨੇ ਉਸ ਦੀਆਂ ਚੀਕਾਂ ਸੁਣੀਆਂ, ਪਰ ਕੋਈ ਵੀ ਉਸ ਦੀ ਮੱਦਦ ਲਈ ਨਾ ਆਇਆ । ਬਘਿਆੜ ਨੇ ਮੁੰਡੇ ਉੱਤੇ ਝਪਟਾ ਮਾਰਿਆ ਤੇ ਉਸ ਨੂੰ ਵੀ ਮਾਰ ਕੇ ਸੁੱਟ ਦਿੱਤਾ । ਇਸ ਤਰ੍ਹਾਂ ਇਕ ਵਾਰ ਝੂਠ ਬੋਲਣ ਕਰਕੇ ਉਸ ਮੁੰਡੇ ਨੇ ਆਪਣੀ ਜਾਨ ਗੁਆ ਲਈ । ਸੱਚ ਹੈ, ਝੂਠੇ ‘ਤੇ ਕੋਈ ਇਤਬਾਰ ਨਹੀਂ ਕਰਦਾ ।

ਸਿੱਖਿਆ : ਝੂਠੇ ‘ਤੇ ਕੋਈ ਇਤਬਾਰ ਨਹੀਂ ਕਰਦਾ ।

PSEB 6th Class Punjabi ਰਚਨਾ ਕਹਾਣੀ-ਰਚਨਾ

7. ਬਾਂਦਰ ਤੇ ਮਗਰਮੱਛ

ਇਕ ਦਰਿਆ ਦੇ ਕੰਢੇ ਉੱਤੇ ਇਕ ਭਾਰਾ ਜਾਮਣ ਦਾ ਦਰੱਖ਼ਤ ਸੀ । ਉਸਨੂੰ ਬਹੁਤ ਸਾਰੀਆਂ ਕਾਲੀਆਂ ਸ਼ਾਹ ਜਾਮਣਾਂ ਲੱਗੀਆਂ ਹੋਈਆਂ ਸਨ । ਉਸ ਦਰੱਖ਼ਤ ਉੱਤੇ ਇਕ ਬਾਂਦਰ ਰਹਿੰਦਾ ਸੀ, ਜੋ ਹਰ ਰੋਜ਼ ਰੱਜ-ਰੱਜ ਜਾਮਣਾਂ ਖਾਂਦਾ ਸੀ । ਇਕ ਦਿਨ ਇਕ ਮਗਰਮੱਛ ਦਰਿਆ ਹੇਠ ਤੁਰਦਾ-ਤੁਰਦਾ ਜਾਮਣ ਦੇ ਰੁੱਖ ਹੇਠ ਆ ਗਿਆ ਤੇ ਬਾਹਰ ਨਿਕਲ ਕੇ ਧੁੱਪ ਸੇਕਣ ਲੱਗਾ । ਇੰਨੇ ਨੂੰ ਉਸਦੀ ਨਜ਼ਰ ਬਾਂਦਰ ਉੱਤੇ ਪਈ, ਜੋ ਕਿ ਜਾਮਣ ਦੇ ਦਰੱਖ਼ਤ ਉੱਤੇ ਜਾਮਣਾਂ ਖਾਂਦਾ ਤੇ ਟਪੂਸੀਆਂ ਮਾਰਦਾ ਸੀ । ਮਗਰਮੱਛ ਵੀ ਲਲਚਾਈਆਂ ਅੱਖਾਂ ਨਾਲ ਉਸ ਵਲ ਵੇਖਣ ਲੱਗ ਪਿਆ । ਬਾਂਦਰ ਨੇ ਉਸ ਵਲ ਕੁੱਝ ਜਾਮਣਾਂ ਸੱਟ ਦਿੱਤੀਆਂ, ਜਿਨ੍ਹਾਂ ਨੂੰ ਖਾ ਕੇ ਉਹ ਬਹੁਤ ਖ਼ੁਸ਼ ਹੋਇਆ । ਉਸਨੇ ਕੁੱਝ ਜਾਮਣਾਂ ਆਪਣੀ ਘਰ ਵਾਲੀ ਲਈ ਵੀ ਰੱਖ ਲਈਆਂ ।

ਬਾਂਦਰ ਦਾ ਧੰਨਵਾਦ ਕਰ ਕੇ ਉਹ ਜਾਮਣਾਂ ਲੈ ਕੇ ਘਰ ਵਲ ਚਲ ਪਿਆ । ਘਰ ਪਹੁੰਚ ਕੇ ਉਸਨੇ ਮਗਰਮੱਛਣੀ ਨੂੰ ਜਾਮਣਾਂ ਖੁਆਈਆਂ ਤੇ ਉਹ ਬਹੁਤ ਖੁਸ਼ ਹੋਈ । ਹੁਣ ਮਗਰਮੱਛ ਹਰ ਰੋਜ਼ ਜਾਮਣ ਦੇ ਰੁੱਖ ਹੇਠ ਆ ਜਾਂਦਾ ਤੇ ਬਾਂਦਰ ਉਸਦੇ ਖਾਣ ਲਈ ਜਾਮਣਾਂ ਸੁੱਟਦਾ । ਇਸ ਤਰ੍ਹਾਂ ਦੋਹਾਂ ਦੀ ਖੂਬ ਦੋਸਤੀ ਪੈ ਗਈ ।

ਮਗਰਮੱਛ ਕੁੱਝ ਜਾਮਣਾਂ ਹਰ ਰੋਜ਼ ਲਿਜਾ ਕੇ ਆਪਣੀ ਘਰਵਾਲੀ ਨੂੰ ਦਿੰਦਾ ਸੀ ਤੇ ਉਹ ਖਾ ਕੇ ਬਹੁਤ ਖ਼ੁਸ਼ ਹੁੰਦੀ ਸੀ । ਉਸਨੂੰ ਮਹਿਸੂਸ ਹੋਇਆ ਕਿ ਜਿਹੜਾ ਬਾਂਦਰ ਹਰ ਰੋਜ਼ ਇੰਨੀਆਂ ਸੁਆਦੀ ਜਾਮਣਾਂ ਖਾਂਦਾ ਹੈ, ਉਸਦਾ ਕਲੇਜਾ ਵੀ ਜ਼ਰੂਰ ਬਹੁਤ ਸੁਆਦ ਹੋਵੇਗਾ । ਉਹ ਮਗਰਮੱਛ ਦੇ ਖਹਿੜੇ ਪਈ ਰਹਿੰਦੀ ਕਿ ਉਹ ਆਪਣੇ ਦੋਸਤ ਨੂੰ ਘਰ ਲਿਆਵੇ, ਕਿਉਂਕਿ ਉਹ ਉਸਦਾ ਕਲੇਜਾ ਖਾਣਾ ਚਾਹੁੰਦੀ ਹੈ । ਮਗਰਮੱਛ ਆਪਣੇ ਦੋਸਤ ਨਾਲ ਧੋਖਾ ਨਹੀਂ ਸੀ ਕਰਨਾ ਚਾਹੁੰਦਾ ਪਰ ਘਰਵਾਲੀ ਬੁਰੀ ਤਰ੍ਹਾਂ ਜਿੱਦ ਪਈ ਹੋਈ ਕਿ ਉਹ ਆਪਣੇ ਦੋਸਤ ਨੂੰ ਘਰ ਲੈ ਕੇ ਆਵੇ ।

ਹਾਰ ਕੇ ਮਗਰਮੱਛ ਨੇ ਬਾਂਦਰ ਨੂੰ ਘਰ ਲਿਆਉਣ ਦਾ ਇਰਾਦਾ ਕਰ ਲਿਆ ।ਉਹ ਜਾਮਣ ਹੇਠ ਪੁੱਜਾ ਤੇ ਬਾਂਦਰ ਦੀਆਂ ਸੁੱਟੀਆਂ ਜਾਮਣਾਂ ਖਾਣ ਮਗਰੋਂ ਕਹਿਣ ਲੱਗਾ, ਦੋਸਤਾਂ ਤੂੰ ਹਰ ਰੋਜ਼ ਮੈਨੂੰ ਮਿੱਠੀਆਂ ਜਾਮਣਾਂ ਖੁਆਉਂਦਾ ਹੈਂ ਤੇ ਮੇਰੀ ਘਰਵਾਲੀ ਵੀ ਖਾਂਦੀ ਹੈ । ਉਹ ਚਾਹੁੰਦੀ ਹੈ ਕਿ ਤੂੰ ਮੇਰੇ ਨਾਲ ਘਰ ਚਲੇ, ਤਾਂ ਜੋ ਤੇਰਾ ਸ਼ੁਕਰੀਆ ਅਦਾ ਕੀਤਾ ਜਾ ਸਕੇ ।”

ਇਹ ਸੁਣ ਕੇ ਬਾਂਦਰ ਝੱਟ ਤਿਆਰ ਹੋ ਗਿਆ , ਮਗਰਮੱਛ ਨੇ ਉਸਨੂੰ ਆਪਣੀ ਪਿੱਠ ਤੇ ਬਿਠਾ ਲਿਆ ਤੇ ਦਰਿਆ ਵਿਚ ਤਰਦਾ ਹੋਇਆ ਆਪਣੇ ਘਰ ਵਲ ਚਲ ਪਿਆ । ਅੱਧ ਕੁ ਵਿਚ ਪਹੁੰਚ ਕੇ ਮਗਰਮੱਛ ਨੇ ਬਾਂਦਰ ਨੂੰ ਅਸਲ ਗੱਲ ਦੱਸੀ ਤੇ ਕਹਿਣ ਲੱਗਾ ਕਿ ਉਸਦੀ ਘਰ ਵਾਲੀ ਉਸਦਾ ਦਿਲ ਖਾਣਾ ਚਾਹੁੰਦੀ ਹੈ । ਇਸ ਕਰਕੇ ਉਹ ਉਸਨੂੰ ਆਪਣੇ ਘਰ ਲਿਜਾ ਰਿਹਾ ਹੈ ।

ਬਾਂਦਰ ਬੜਾ ਹੁਸ਼ਿਆਰ ਸੀ । ਉਹ ਮਗਰਮੱਛ ਦੀ ਗੱਲ ਸੁਣ ਕੇ ਹੱਸਿਆ ਤੇ ਕਹਿਣ ਲੱਗਾ, “ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ । ਮੈਨੂੰ ਤੇਰੀ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ ਹੈ ਪਰ ਮੈਂ ਆਪਣਾ ਦਿਲ ਤਾਂ ਜਾਮਣ ਦੇ ਦਰੱਖ਼ਤ ਉੱਤੇ ਹੀ ਛੱਡ ਆਇਆ ਹਾਂ । ਦਿਲ ਲੈਣ ਲਈ ਤਾਂ ਸਾਨੂੰ ਵਾਪਸ ਜਾਣਾ ਪਵੇਗਾ ।” ਜੇਕਰ ਮੇਰੇ ਕੋਲ ਦਿਲ ਹੀ ਨਹੀਂ ਹੋਵੇਗਾ ਤਾਂ ਭਾਬੀ ਖਾਵੇਗੀ ਕੀ ? । ਇਹ ਸੁਣ ਕੇ ਮਗਰਮੱਛ ਮੁੜ ਉਸਨੂੰ ਜਾਮਣ ਦੇ ਦਰੱਖ਼ਤ ਕੋਲ ਲੈ ਆਇਆ । ਬਾਂਦਰ ਟਪੂਸੀ ਮਾਰ ਕੇ ਜਾਮਣ ਉੱਤੇ ਜਾ ਚੜ੍ਹਿਆ ਤੇ ਕਹਿਣ ਲੱਗਾ, “ਤੂੰ ਚੰਗਾ ਦੋਸਤ ਹੈਂ । ਜੋ ਮੇਰੀ ਜਾਨ ਲੈਣੀ ਚਾਹੁੰਦਾ ਹੈਂ । ਤੇਰੇ ਵਰਗੇ ਦੋਸਤ ਤੋਂ ਤਾਂ ਰੱਬ ਬਚਾਵੇ ।”

ਇਹ ਸੁਣ ਕੇ ਮਗਰਮੱਛ ਸ਼ਰਮਿੰਦਾ ਜਿਹਾ ਹੋ ਗਿਆ । ਉਹ ਆਪਣੀ ਘਰ ਵਾਲੀ ਦੀ ਗੱਲ ਮੰਨ ਕੇ ਪਛਤਾ ਰਿਹਾ ਸੀ ।

ਸਿੱਖਿਆ : ਸੁਆਰਥੀ ਮਿੱਤਰਾਂ ਤੋਂ ਬਚੋ ।

8. ਸ਼ੇਰ ਅਤੇ ਹੀ

ਇਕ ਦਿਨ ਬਹੁਤ ਗਰਮੀ ਸੀ । ਇਕ ਸ਼ੇਰ ਇਕ ਦਰੱਖ਼ਤ ਦੀ ਛਾਂ ਹੇਠ ਸੁੱਤਾ ਪਿਆ ਸੀ । ਨੇੜੇ ਹੀ ਇਕ ਖੁੱਡ ਵਿਚ ਇਕ ਚੂਹੀ ਰਹਿੰਦੀ ਸੀ । ਚੂਹੀ ਆਪਣੀ ਖੁੱਡ ਵਿਚੋਂ ਬਾਹਰ ਨਿਕਲੀ ਅਤੇ ਸ਼ੇਰ ਦੇ ਉੱਪਰ ਚੜ੍ਹ ਕੇ ਟੱਪਣ ਲੱਗੀ । ਸ਼ੇਰ ਨੂੰ ਜਾਗ ਆ ਗਈ । ਉਸ ਨੂੰ ਬਹੁਤ ਗੁੱਸਾ ਆਇਆ । ਉਸ ਨੇ ਚੂਹੀ ਨੂੰ ਆਪਣੇ ਪੰਜੇ ਵਿਚ ਫੜ ਲਿਆ । ਉਹ ਚੂਹੀ ਨੂੰ ਮਾਰਨ ਹੀ ਲੱਗਾ ਸੀ ਕਿ ਚੂਹੀ ਨੇ ਕਿਹਾ, “ਕਿਰਪਾ ਕਰ ਕੇ ਮੇਰੇ ਤੇ ਰਹਿਮ ਕਰੋ, ਮੈਥੋਂ ਭੁੱਲ ਹੋ ਗਈ ਹੈ । ਕਦੇ ਸਮਾਂ ਆਇਆ, ਤਾਂ ਮੈਂ ਤੁਹਾਡੀ ਮਿਹਰਬਾਨੀ ਦਾ ਬਦਲਾ ਚੁਕਾਵਾਂਗੀ ।” ਸ਼ੇਰ ਨੇ ਉਸ ਉੱਤੇ ਤਰਸ ਖਾਧਾ ਅਤੇ ਉਸ ਨੂੰ ਛੱਡ ਦਿੱਤਾ ।

ਕੁੱਝ ਦਿਨਾਂ ਮਗਰੋਂ ਇਕ ਸ਼ਿਕਾਰੀ ਨੇ ਸ਼ੇਰ ਨੂੰ ਆਪਣੇ ਜਾਲ ਵਿਚ ਫਸਾ ਲਿਆ । ਸ਼ੇਰ ਨੇ ਜਾਲ ਵਿਚੋਂ ਨਿਕਲਣ ਲਈ ਬਹੁਤ ਹੱਥ-ਪੈਰ ਮਾਰੇ, ਪਰ ਵਿਅਰਥ ।ਉਹ ਦੁੱਖ ਨਾਲ ਗਰਜਣ ਲੱਗਾ । ਉਸ ਦੀ ਅਵਾਜ਼ ਚੂਹੀ ਦੇ ਕੰਨੀ ਪਈ । ਚੂਹੀ ਆਪਣੀ ਖੁੱਡ ਵਿਚੋਂ ਬਾਹਰ ਨਿਕਲੀ । ਉਸ ਨੇ ਜਾਲ ਦੀਆਂ ਰੱਸੀਆਂ ਨੂੰ ਟੁੱਕਣਾ ਸ਼ੁਰੂ ਕਰ ਦਿੱਤਾ । ਜਲਦੀ ਹੀ ਸ਼ੇਰ ਜਾਲ ਵਿਚੋਂ ਬਾਹਰ ਨਿਕਲ ਆਇਆ । ਉਸ ਨੇ ਚੂਹੀ ਦਾ ਬਹੁਤ ਧੰਨਵਾਦ ਕੀਤਾ ।

ਸਿੱਟਾ : ਅੰਤ ਭਲੇ ਦਾ ਭਲਾ ।

PSEB 6th Class Punjabi ਰਚਨਾ ਕਹਾਣੀ-ਰਚਨਾ

9. ਮਿੱਤਰ, ਉਹ ਜੋ ਔਖੇ ਵੇਲੇ ਕੰਮ ਆਵੇ

ਸੁਰਿੰਦਰ ਅਤੇ ਮਹਿੰਦਰ ਇਕ ਪਿੰਡ ਵਿਚ ਰਹਿੰਦੇ ਸਨ । ਉਹ ਬੜੇ ਪੱਕੇ ਮਿੱਤਰ ਸਨ । ਇਕ ਵਾਰ ਉਹ ਕਿਸੇ ਨੌਕਰੀ ਦੀ ਭਾਲ ਵਿਚ ਘਰੋਂ ਤੁਰ ਪਏ । ਦੋਹਾਂ ਨੇ ਮੁਸ਼ਕਿਲ ਵਿਚ ਇਕ ਦੂਜੇ ਦੀ ਮਦਦ ਕਰਨ ਦਾ ਇਕਰਾਰ ਕੀਤਾ ।

ਤੁਰਦੇ-ਤੁਰਦੇ ਉਹ ਇਕ ਜੰਗਲ ਵਿਚ ਜਾ ਪੁੱਜੇ । ਉਹਨਾ ਨੇ ਆਪਣੇ ਵਲ ਇਕ ਜੰਗਲੀ ਰਿੱਛ ਆਉਂਦਾ ਦੇਖਿਆ । ਸੁਰਿੰਦਰ ਨੂੰ ਦਰੱਖ਼ਤ ਉੱਤੇ ਚੜ੍ਹ ਨਾ ਆਉਂਦਾ ਸੀ ਤੇ ਉਹ ਇਕ ਦਮ ਦਰੱਖ਼ਤ ਉੱਤੇ ਚੜ੍ਹ ਗਿਆ ਅਤੇ ਉਸਨੇ ਆਪਣੀ ਜਾਨ ਬਚਾ ਲਈ ।

ਮਹਿੰਦਰ ਬੜਾ ਪਰੇਸ਼ਾਨ ਹੋਇਆ ਕਿ ਉਹ ਕੀ ਕਰੇ ? ਉਸ ਦਾ ਜੀਵਨ ਖ਼ਤਰੇ ਵਿਚ ਸੀ । ਉਸ ਨੂੰ ਦਰੱਖ਼ਤ ਉੱਤੇ ਚੜ੍ਹਨਾ ਨਹੀਂ ਸੀ ਆਉਂਦਾ । ਉਸ ਨੇ ਸਮਝ ਤੋਂ ਕੰਮ ਲਿਆ । ਉਹ ਸਾਹ ਘਸੀਟ ਕੇ ਧਰਤੀ ਉੱਤੇ ਲੰਮਾ ਪੈ ਗਿਆ । ਰਿੱਛ ਉਸ ਦੇ ਕੋਲ ਪੁੱਜਾ । ਉਸ ਨੇ ਮਹਿੰਦਰ ਨੂੰ ਸੁੰਘਿਆ ਅਤੇ ਉਸ ਦੇ ਕੰਨ ਨੂੰ ਮੂੰਹ ਲਾ ਕੇ ਦੇਖਿਆ । ਉਸ ਨੇ ਸਮਝਿਆ ਕਿ ਮਹਿੰਦਰ ਮੁਰਦਾ ਹੈ । ਉਹ ਉਸ ਨੂੰ ਛੱਡ ਕੇ ਚਲਾ ਗਿਆ ।

ਸੁਰਿੰਦਰ ਦਰੱਖ਼ਤ ਤੋਂ ਉੱਤਰਿਆ । ਇਹ ਮਹਿੰਦਰ ਨੂੰ ਪੁੱਛਣ ਲੱਗਾ, “ਰਿੱਛ ਨੇ ਉਸ ਦੇ ਕੰਨ ਵਿਚ ਕੀ ਕਿਹਾ ਸੀ ?” ਮਹਿੰਦਰ ਨੇ ਇਕ ਦਮ ਉੱਤਰ ਦਿੱਤਾ, “ਰਿੱਛ ਨੇ ਮੈਨੂੰ ਨਸੀਹਤ ਦਿੰਦਿਆਂ ਕਿਹਾ ਸੀ ਕਿ ਮਤਲਬੀ ਮਿੱਤਰਾਂ ਤੋਂ ਹਮੇਸ਼ਾਂ ਦੂਰ ਰਹਿਣਾ ਚਾਹੀਦਾ ਹੈ।” ਇਹ ਸੁਣ ਕੇ ਸੁਰਿੰਦਰ ਬਹੁਤ ਸ਼ਰਮਿੰਦਾ ਹੋਇਆ । ਮਹਿੰਦਰ ਨੇ ਉਸ ਦੀ ਮਿੱਤਰਤਾ ਦਾ ਸਦਾ ਲਈ ਤਿਆਗ ਕਰ ਦਿੱਤਾ । ਉਸ ਨੂੰ ਸਮਝ ਲੱਗ ਗਈ, “ਮਿੱਤਰ, ਉਹ ਜੋ ਔਖੇ ਵੇਲੇ ਕੰਮ ਆਵੇ ।

10. ਹੰਕਾਰੀ ਬਾਰਾਂਸਿਝਾ

ਇਕ ਵਾਰ ਇਕ ਬਾਰਾਂਸਿਕਾਂ ਇਕ ਤਲਾ ਦੇ ਕੰਢੇ ਪਾਣੀ ਪੀ ਰਿਹਾ ਸੀ । ਪਾਣੀ ਬਹੁਤ ਸਾਫ਼ ਸੀ । ਬਾਰਾਂਸਿਵੇਂ ਨੂੰ ਪਾਣੀ ਵਿਚ ਆਪਣਾ ਪਰਛਾਵਾਂ ਦਿਸਿਆ । ਉਸ ਨੇ ਆਪਣੇ ਖੂਬਸੂਰਤ ਸਿੰਝ ਦੇਖੇ ਤੇ ਬੜਾ ਖੁਸ਼ ਹੋਇਆ । ਉਸ ਨੂੰ ਆਪਣੇ ਸਿੰਘਾਂ ਦੀ ਸੁੰਦਰਤਾ ’ਤੇ ਬੜਾ ਮਾਣ ਹੋਇਆ । ਫਿਰ ਉਸ ਦੀ ਨਜ਼ਰ ਆਪਣੀਆਂ ਪਤਲੀਆਂ ਤੇ ਭੱਦੀਆਂ ਲੱਤਾਂ ‘ਤੇ ਪਈ । ਉਹ ਉਨ੍ਹਾਂ ਦੀ ਬਦਸੂਰਤੀ ਦੇਖ ਕੇ ਉਦਾਸ ਹੋ ਗਿਆ । ਉਹ ਰੱਬ ਨੂੰ ਬੁਰਾ-ਭਲਾ ਕਹਿਣ ਲੱਗਾ ਕਿ ਉਸਨੇ ਉਸ ਦੀਆਂ ਲੱਤਾਂ ਬਹੁਤ ਭੱਦੀਆਂ ਬਣਾਈਆਂ ਹਨ ।

ਇਸੇ ਸਮੇਂ ਹੀ ਉਸ ਦੇ ਕੰਨੀ ਕੁੱਝ ਸ਼ਿਕਾਰੀ ਕੁੱਤਿਆਂ ਦੀ ਆਵਾਜ ਪਈ । ਉਹ ਆਪਣੀ ਜਾਨ ਬਚਾਉਣ ਲਈ ਸਿਰ ‘ਤੇ ਪੈਰ ਰੱਖ ਕੇ ਦੌੜਿਆ । ਉਸ ਦੀਆਂ ਭੱਦੀਆਂ ਲੱਤਾਂ ਉਸ ਨੂੰ ਬਹੁਤ ਦੂਰ ਲੈ ਗਈਆਂ । ਉਹ ਇਨ੍ਹਾਂ ਲੱਤਾਂ ਦੀ ਸਹਾਇਤਾ ਨਾਲ ਸ਼ਿਕਾਰੀ ਕੁੱਤਿਆਂ ਦੇ ਕਦੇ ਵੀ ਕਾਬੂ ਨਹੀਂ ਸੀ ਆ ਸਕਦਾ । ਪਰ ਬਦਕਿਸਮਤੀ ਨਾਲ ਉਸ ਦੇ ਸਿੰਙ ਇਕ ਝਾੜੀ ਵਿਚ ਫ਼ਸ ਗਏ ।ਉਸ ਨੇ ਝਾੜੀ ਵਿਚੋਂ ਨਿਕਲਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਵਿਅਰਥ । ਇੰਨੇ ਨੂੰ ਸ਼ਿਕਾਰੀ ਕੁੱਤੇ ਉੱਥੇ ਪਹੁੰਚ ਗਏ ਅਤੇ ਉਹਨਾਂ ਨੇ ਉਸ ਨੂੰ ਫੜ ਕੇ ਮਾਰ ਦਿੱਤਾ । ਇਸ ਪ੍ਰਕਾਰ ਉਸ ਦੀਆਂ ਭੱਦੀਆਂ ਲੱਤਾਂ ਨੇ ਉਸ ਦੀ ਜਾਨ ਬਚਾਉਣ ਲਈ ਮੱਦਦ ਕੀਤੀ, ਪਰ ਸੁੰਦਰ ਸਿੰ . ਨੇ ਉਸ ਦੀ ਜਾਨ ਲੈ ਲਈ ।

ਸਿੱਖਿਆ : ਹਰ ਇਕ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ ।

PSEB 6th Class Punjabi ਰਚਨਾ ਕਹਾਣੀ-ਰਚਨਾ

11. ਸਿਆਣਾ ਕਾਂ

ਇਕ ਰਾਜੇ ਦਾ ਬਹੁਤ ਸੋਹਣਾ ਬਾਗ਼ ਸੀ, ਜਿਸਦੇ ਵਿਚਕਾਰ ਇਕ ਵੱਡਾ ਤਲਾਬ ਸੀ । ਰਾਜੇ . ਦਾ ਰਾਜਕੁਮਾਰ ਹਰ ਰੋਜ਼ ਬਾਗ਼ ਵਿਚ ਆਉਂਦਾ ਸੀ ਤੇ ਕੁੱਝ ਸਮਾਂ ਸੈਰ-ਸਪਾਟਾ ਕਰਨ ਮਗਰੋਂ ਉਹ ਕੱਪੜੇ ਲਾਹ ਕੇ ਸਰੋਵਰ ਵਿਚ ਇਸ਼ਨਾਨ ਕਰਦਾ ਸੀ ।

ਉਸ ਤਲਾਬ ਤੋਂ ਕੁੱਝ ਦੂਰ ਇਕ ਪੁਰਾਣਾ ਬੋਹੜੇ ਦਾ ਦਰੱਖ਼ਤ ਸੀ । ਉਸ ਉੱਤੇ ਇਕ ਕਾਂ ਅਤੇ ਕਾਉਣੀ ਰਹਿੰਦੇ ਸਨ । ਬੋਹੜ ਦੀ ਇਕ ਖੋੜ੍ਹ ਵਿਚ ਇਕ ਵੱਡਾ ਸੱਪ ਰਹਿੰਦਾ ਸੀ । ਜਦੋਂ ਵੀ ਕਾਉਣੀ ਆਂਡੇ ਦਿੰਦੀ, ਤਾਂ ਸੱਪ ਅੱਖ ਬਚਾ ਕੇ ਉਨ੍ਹਾਂ ਨੂੰ ਪੀ ਜਾਂਦਾ ਸੀ । ਕਾਂ ਅਤੇ ਕਾਉਣੀ ਇਸ ਤੋਂ ਬਹੁਤ ਦੁਖੀ ਸਨ, ਪਰੰਤੂ ਉਨ੍ਹਾਂ ਨੂੰ ਇਸ ਤੋਂ ਛੁਟਕਾਰਾ ਪਾਉਣ ਦਾ ਕੋਈ ਰਾਹ ਨਹੀਂ ਸੀ ਲੱਭਦਾ ।

ਇਕ ਦਿਨ ਕਾਂ ਨੇ ਇਕ ਤਰੀਕਾ ਸੋਚਿਆ । ਜਦੋਂ ਰਾਜਕੁਮਾਰ ਬਾਗ਼ ਦੀ ਸੈਰ ਕਰਨ ਮਗਰੋਂ ਤਲਾਬ ਵਿਚ ਨੁਹਾਉਣ ਲਈ ਆਇਆ, ਤਾਂ ਉਸਨੇ ਆਪਣੇ ਕੱਪੜੇ ਲਾਹ ਕੇ ਤਲਾਬ ਦੇ ਕੰਢੇ ਉੱਤੇ ਰੱਖੇ ਤੇ ਨਾਲ ਹੀ ਆਪਣੇ ਗਲੋਂ ਲਾਹ ਕੇ ਸੋਨੇ ਦਾ ਹਾਰ ਵੀ ਰੱਖ ਦਿੱਤਾ ।

ਜਦੋਂ ਰਾਜਕੁਮਾਰ ਨਹਾ ਰਿਹਾ ਸੀ, ਤਾਂ ਕਾਂ ਨੇ ਹਾਰ ਆਪਣੀ ਚੁੰਝ ਵਿਚ ਚੁੱਕ ਲਿਆ ਤੇ ਹੌਲੀ-ਹੌਲੀ ਉੱਡਣਾ ਸ਼ੁਰੂ ਕਰ ਦਿੱਤਾ । ਰਾਜਕੁਮਾਰ ਨੇ ਉਸਨੂੰ ਹਾਰ ਚੁੱਕਦਿਆਂ ਦੇਖ ਲਿਆ ਤੇ ਆਪਣੇ ਸਿਪਾਹੀਆਂ ਨੂੰ ਉਸਦੇ ਮਗਰ ਲਾ ਦਿੱਤਾ । ਕਾਂ ਨੇ ਬੋਹੜ ਦੇ ਦਰੱਖ਼ਤ ਕੋਲ ਪਹੁੰਚ ਕੇ ਹਾਰ ਉਸਦੀ ਖੋੜ ਵਿਚ ਸੁੱਟ ਦਿੱਤਾ । ਸਿਪਾਹੀਆਂ ਨੇ ਡਾਂਗ ਨਾਲ ਖੋੜ ਵਿਚੋਂ ਹਾਰ ਕੱਢਣ ਦੀ ਕੋਸ਼ਿਸ਼ ਕੀਤੀ । ਪਰੰਤੁ ਆਪਣੇ ਲਈ ਖ਼ਤਰਾ ਪੈਦਾ ਹੋਇਆ ਦੇਖ ਕੇ ਸੱਪ ਬਾਹਰ ਆ ਗਿਆ । ਸਿਪਾਹੀਆਂ ਨੇ ਸੱਪ ਨੂੰ ਮਾਰ ਦਿੱਤਾ ਤੇ ਹਾਰ ਖੋੜ੍ਹ ਵਿਚੋਂ ਕੱਢ ਲਿਆ । ਰਾਜਕੁਮਾਰ ਹਾਰ ਪ੍ਰਾਪਤ ਕਰਕੇ ਬਹੁਤ ਖੁਸ਼ ਹੋਇਆ । ਕਾਂ ਤੇ ਕਾਉਣੀ ਇਹ ਸਭ ਕੁੱਝ ਦੇਖ ਰਹੇ ਸਨ । ਉਹ ਸੱਪ ਨੂੰ ਮਰਿਆ ਦੇਖ ਕੇ ਬਹੁਤ ਖੁਸ਼ ਹੋਏ । ਹੁਣ ਉਨ੍ਹਾਂ ਦੇ ਆਂਡਿਆਂ ਨੂੰ ਕੋਈ ਖ਼ਤਰਾ ਨਹੀਂ ਸੀ । ਇਸ ਪ੍ਰਕਾਰ ਕਾਂ ਨੇ ਸਿਆਣਪ ਨਾਲ ਆਪਣੇ ਦੁਸ਼ਮਣ ਨੂੰ ਮਾਰ ਮੁਕਾ ਲਿਆ ਤੇ ਦੋਵੇਂ ਸੁਖੀ-ਸੁਖੀ ਰਹਿਣ ਲੱਗੇ ।

ਸਿੱਖਿਆ : ਮੁਸੀਬਤ ਸਮੇਂ ਸਿਆਣਪ ਹੀ ਕੰਮ ਆਉਂਦੀ ਹੈ ।
ਜਾਂ
ਸਾਨੂੰ ਮੁਸੀਬਤ ਵਿਚ ਘਬਰਾਉਣਾ ਨਹੀਂ ਚਾਹੀਦਾ, ਸਗੋਂ ਸਿਆਣਪ ਤੋਂ ਕੰਮ ਲੈਣਾ ਚਾਹੀਦਾ ਹੈ ।

12. ਦੋ ਆਲਸੀ ਮਿੱਤਰ

ਇਕ ਪਿੰਡ ਵਿਚ ਦੋ ਨੌਜਵਾਨ ਮਿੱਤਰ ਰਹਿੰਦੇ ਸਨ । ਉਹ ਦੋਵੇਂ ਬਹੁਤ ਹੀ ਸਸਤ ਤੇ ਆਲਸੀ ਸਨ । ਉਹ ਕੋਈ ਕੰਮ ਨਹੀਂ ਸਨ ਕਰਦੇ । ਇਕ ਦਿਨ ਉਹ ਕਿਸੇ ਕਾਰਨ ਸ਼ਹਿਰ ਨੂੰ ਤੁਰ ਪਏ । ਰਸਤੇ ਵਿਚ ਧੁੱਪ ਬਹੁਤ ਸੀ ਅਤੇ ਉਹ ਇਕ ਸੰਘਣੀ ਛਾਂ ਵਾਲੀ ਬੇਰੀ ਹੇਠ ਲੰਮੇ ਪੈ ਗਏ । ਉਨ੍ਹਾਂ ਲੰਮੇ ਪਿਆ ਦੇਖਿਆ ਕੇ ਬੇਰੀ ਉੱਤੇ ਲਾਲ-ਲਾਲ ਬੇਰ ਲੱਗੇ ਹੋਏ ਸਨ । ਉਨ੍ਹਾਂ ਦੇ ਮੂੰਹ ਵਿਚ ਪਾਣੀ ਭਰ ਆਇਆ ।

ਲੰਮਾ ਪਿਆ-ਪਿਆ ਇਕ ਮਿੱਤਰ ਦੂਜੇ ਨੂੰ ਤੇ ਦੂਜਾ ਪਹਿਲੇ ਨੂੰ ਕਹਿਣ ਲੱਗਾ ਕਿ ਉਹ ਬੇਰੀ ਉੱਤੇ ਚੜ੍ਹ ਕੇ ਬੇਰ ਲਾਹਵੇ । ਆਲਸੀ ਹੋਣ ਕਾਰਨ ਦੋਹਾਂ ਵਿਚੋਂ ਕੋਈ ਵੀ ਨਾ ਉੱਠਿਆ ਤੇ ਉਸੇ ਤਰ੍ਹਾਂ ਪਏ ਰਹੇ । ਉਨ੍ਹਾਂ ਆਪਣੇ-ਆਪਣੇ ਮੂੰਹ ਅੱਡੇ ਤੇ ਕਹਿਣ ਲੱਗੇ, “ਲਾਲ-ਲਾਲ ਬੇਰੋ, ਸਾਨੂੰ ਬੇਰੀ ਉੱਤੇ ਚੜ੍ਹਨਾ ਨਹੀਂ ਆਉਂਦਾ, ਤੁਸੀਂ ਆਪ ਹੀ ਸਾਡੇ ਮੂੰਹਾਂ ਵਿਚ ਡਿਗ ਪਵੋ ।’’ ਇਸ ਤਰ੍ਹਾਂ ਸਾਰਾ ਦਿਨ ਮੂੰਹ ਅੱਡ ਕੇ ਪਏ ਰਹੇ । , ਸ਼ਾਮ ਤਕ ਉਨ੍ਹਾਂ ਦੇ ਮੂੰਹ ਵਿਚ ਬੇਰ ਤਾਂ ਕੋਈ ਨਾ ਡਿੱਗਿਆ, ਪਰ ਪੰਛੀਆਂ ਦੀਆਂ ਵਿੱਠਾਂ ਜ਼ਰੂਰ ਡਿਗਦੀਆਂ ਰਹੀਆਂ, ਜਿਨ੍ਹਾਂ ਨਾਲ ਉਨ੍ਹਾਂ ਦੇ ਮੂੰਹ ਬਹੁਤ ਗੰਦੇ ਹੋ ਗਏ । ਉਨ੍ਹਾਂ ਦੇ ਮੂੰਹਾਂ ਉੱਤੇ ਮੱਖੀਆਂ ਬੈਠਣ ਲੱਗੀਆਂ, ਪਰੰਤੂ ਉਹ ਉਨ੍ਹਾਂ ਨੂੰ ਉਡਾਉਣ ਦੀ ਹਿੰਮਤ ਨਹੀਂ ਸਨ ਕਰ ਰਹੇ ।

ਇੰਨੇ ਨੂੰ ਇਕ ਘੋੜ-ਸਵਾਰ ਉੱਧਰੋਂ ਲੰਘਿਆ । ਉਹ ਘੋੜੇ ਤੋਂ ਉੱਤਰਿਆ ਤੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਮੁੰਹ ਅੱਡ ਕੇ ਕਿਉਂ ਪਏ ਹਨ । ਇਕ ਮਿੱਤਰ ਨੇ ਉੱਤਰ ਦਿੱਤਾ ਕਿ ਨਾਲ ਦਾ ਉਸਦਾ ਮਿੱਤਰ ਬਹੁਤ ਸੁਸਤ ਹੈ ।ਉਹ ਉਸ ਲਈ ਬੇਰੀ ਤੋਂ ਬੇਰ ਲਾਹ ਕੇ ਨਹੀਂ ਲਿਆਉਂਦਾ । ਦੂਜਾ ਕਹਿਣ ਲੱਗਾ ਕਿ ਉਸਦੇ ਨਾਲ ਦਾ ਦੋਸਤ ਉਸ ਤੋਂ ਵੀ ਵਧੇਰੇ ਸੁਸਤ ਹੈ । ਉਹ ਉਸਦੇ ਮੂੰਹ ਤੋਂ ਮੱਖੀਆਂ ਨਹੀਂ ਉਡਾਉਂਦਾ ।

ਇਹ ਸੁਣ ਕੇ ਘੋੜ-ਸਵਾਰ ਨੂੰ ਸਾਰੀ ਗੱਲ ਸਮਝ ਆ ਗਈ । ਉਹ ਸਮਝ ਗਿਆ ਕਿ ਦੋਵੇਂ ਮਿੱਤਰ ਆਲਸੀ ਤੇ ਸੁਸਤ ਹਨ । ਉਸਨੇ ਦੋਹਾਂ ਨੂੰ ਖੂਬ ਕੁਟਾਪਾ ਚਾੜ੍ਹਿਆ ਤੇ ਬੇਰੀ ਉੱਤੇ ਚੜ੍ਹਨ ਲਈ ਕਿਹਾ । ਕੁੱਟ ਤੋਂ ਡਰਦੇ ਦੋਵੇਂ ਬੇਰੀ ਉੱਤੇ ਚੜ ਕੇ ਤੇ ਆਪਣੇ ਹੱਥਾਂ ਨਾਲ ਬੇਰ ਤੋੜ ਕੇ ਖਾਣ ਲੱਗੇ । ਉਨ੍ਹਾਂ ਢਿੱਡ ਭਰ ਕੇ ਮਿੱਠੇ ਬੇਰ ਖਾਧੇ ਤੇ ਜਦੋਂ ਉਹ ਹੇਠਾਂ ਉੱਤਰੇ ਤਾਂ ਘੋੜ-ਸਵਾਰ ਜਾ ਚੁੱਕਾ ਸੀ ।

ਸਿੱਖਿਆ : ਆਲਸ ਜਾਂ ਸੁਸਤੀ ਸਭ ਤੋਂ ਵੱਡੀ ਬਿਮਾਰੀ ਹੈ ।

PSEB 6th Class Punjabi ਰਚਨਾ ਕਹਾਣੀ-ਰਚਨਾ

13. ਇਮਾਨਦਾਰ ਲੱਕੜਹਾਰਾ
ਜਾਂ
ਇਮਾਨਦਾਰੀ ਦਾ ਫਲ ਮਿੱਠਾ ਹੁੰਦਾ ਹੈ

ਇਕ ਪਿੰਡ ਵਿਚ ਇਕ ਗ਼ਰੀਬ ਲੱਕੜਹਾਰਾ ਰਹਿੰਦਾ ਸੀ । ਉਹ ਬਹੁਤ ਇਮਾਨਦਾਰ ਸੀ । ਉਹ ਹਰ ਰੋਜ਼ ਜੰਗਲ ਵਿਚ ਲੱਕੜਾਂ ਕੱਟਣ ਜਾਂਦਾ ਹੁੰਦਾ ਸੀ । ਇਕ ਦਿਨ ਉਹ ਜੰਗਲ ਵਿਚ ਨਦੀ ਦੇ ਕੰਢੇ ਉੱਤੇ ਪੁੱਜਾ ਅਤੇ ਇਕ ਦਰੱਖ਼ਤ ਨੂੰ ਕੱਟਣ ਲੱਗ ਪਿਆ । ਅਜੇ ਉਸ ਨੇ ਦਰੱਖ਼ਤ ਦੇ ਮੁੱਢ ਵਿਚ ਪੰਜ-ਸੱਤ ਕੁਹਾੜੇ ਹੀ ਮਾਰੇ ਸਨ ਕਿ ਉਸ ਦਾ ਕੁਹਾੜਾ ਹੱਥੋਂ ਛੁੱਟ ਕੇ ਨਦੀ ਵਿਚ ਡਿਗ ਪਿਆ ।

ਨਦੀ ਦਾ ਪਾਣੀ ਬਹੁਤ ਡੂੰਘਾ ਸੀ । ਲੱਕੜਹਾਰੇ ਨੂੰ ਨਾ ਤਰਨਾ ਆਉਂਦਾ ਸੀ ਤੇ ਨਾ ਚੁੱਭੀ ਲਾਉਣੀ । ਉਹ ਬਹੁਤ ਪਰੇਸ਼ਾਨ ਹੋਇਆ, ਪਰ ਕਰ ਕੁੱਝ ਨਹੀਂ ਸੀ ਸਕਦਾ ।ਉਹ ਬੈਠ ਕੇ ਰੋਣ ਲੱਗ ਪਿਆ । ਇੰਨੇ ਨੂੰ ਪਾਣੀ ਦਾ ਦੇਵਤਾ ਉਸ ਦੇ ਸਾਹਮਣੇ ਪ੍ਰਗਟ ਹੋਇਆ ਅਤੇ ਉਸ ਨੇ ਲੱਕੜਹਾਰੇ ਨੂੰ ਰੋਣ ਦਾ ਕਾਰਨ ਪੁੱਛਿਆ । ਵਿਚਾਰੇ ਲੱਕੜਹਾਰੇ ਨੇ ਉਸ ਨੂੰ ਆਪਣੀ ਸਾਰੀ ਦੁੱਖ ਭਰੀ ਕਹਾਣੀ ਸੁਣਾਈ । ਦੇਵਤੇ ਨੇ ਪਾਣੀ ਵਿਚ ਚੁੱਭੀ ਮਾਰੀ ਅਤੇ ਸੋਨੇ ਦਾ ਇਕ ਕੁਹਾੜਾ ਕੱਢ ਲਿਆਂਦਾ । ਲੱਕੜਹਾਰੇ ਨੇ ਕਿਹਾ ਕਿ ਇਹ ਉਸ ਦਾ ਕੁਹਾੜਾ ਨਹੀਂ, ਇਸ ਕਰਕੇ ਉਹ ਇਹ ਨਹੀਂ ਲਵੇਗਾ । ਦੇਵਤੇ ਨੇ ਫਿਰ ਪਾਣੀ ਵਿਚ ਚੁੱਭੀ ਮਾਰੀ ਤੇ ਚਾਂਦੀ ਦਾ ਇਕ ਕੁਹਾੜਾ ਕੱਢ ਲਿਆਂਦਾ ।ਲੱਕੜਹਾਰੇ ਨੇ ਕਿਹਾ ਕਿ ਇਹ ਵੀ ਉਸ ਦਾ ਕੁਹਾੜਾ ਨਹੀਂ; ਉਸ ਦਾ ਕੁਹਾੜਾ ਲੋਹੇ ਦਾ ਹੈ; ਇਸ ਕਰਕੇ ਉਹ ਚਾਂਦੀ ਦਾ ਕੁੜਾਹਾ ਨਹੀਂ ਲਵੇਗਾ । ਇਸ ਪਿੱਛੋਂ ਦੇਵਤੇ ਨੇ ਤੀਜੀ ਵਾਰੀ ਚੁੱਭੀ ਮਾਰੀ ਅਤੇ ਲੋਹੇ ਦਾ ਕੁਹਾੜਾ ਕੱਢ ਲਿਆਂਦਾ । ਲੱਕੜਹਾਰਾ ਆਪਣਾ ਕੁਹਾੜਾ ਦੇਖ ਕੇ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ, “ਇਹ ਹੀ ਮੇਰਾ ਕੁਹਾੜਾ ਹੈ । ਮੈਨੂੰ ਇਹ ਦੇ ਦੇਵੋ।” ਲੱਕੜ੍ਹਾਰੇ ਦੀ ਇਮਾਨਦਾਰੀ ਨੂੰ ਦੇਖ ਕੇ ਪਾਣੀ ਦਾ ਦੇਵਤਾ ਬਹੁਤ ਖ਼ੁਸ਼ ਹੋਇਆ ਅਤੇ ਉਸ ਨੇ ਲੱਕੜਹਾਰੇ ਨੂੰ ਬਾਕੀ ਦੋਨੋਂ ਕੁਹਾੜੇ ਵੀ ਇਨਾਮ ਵਜੋਂ ਦੇ ਦਿੱਤੇ ।

ਸਿੱਖਿਆ : ਇਮਾਨਦਾਰੀ ਦਾ ਫਲ ਮਿੱਠਾ ਹੁੰਦਾ ਹੈ ।