PSEB 6th Class Punjabi Solutions Chapter 7 ਬਸੰਤ

Punjab State Board PSEB 6th Class Punjabi Book Solutions Chapter 7 ਬਸੰਤ Textbook Exercise Questions and Answers.

PSEB Solutions for Class 6 Punjabi Chapter 7 ਬਸੰਤ (1st Language)

Punjabi Guide for Class 6 PSEB ਬਸੰਤ Textbook Questions and Answers

ਬਸੰਤ ਪਾਠ-ਅਭਿਆਸ

1. ਦੱਸੋ :

(ਉ) ਬਸੰਤ ਦੀ ਆਮਦ ‘ਤੇ ਰੁੱਖ ਕਿਉਂ ਨਿਹਾਲ ਹੁੰਦੇ ਹਨ?
ਉੱਤਰ :
ਕਿਉਂਕਿ ਰੁੱਖਾਂ ਦੀਆਂ ਡਾਲੀਆਂ, ਜਿਨ੍ਹਾਂ ਦੇ ਪੱਤੇ ਸਿਆਲ ਦੇ ਕੱਕਰਾਂ ਨੇ ਝਾੜ ਦਿੱਤੇ ਹੁੰਦੇ ਹਨ, ਬਸੰਤ ਦੇ ਆਉਣ ਨਾਲ ਉਹ ਨਵੇਂ ਪੁੰਗਰੇ ਪੱਤਿਆਂ ਨਾਲ ਭਰ ਜਾਂਦੀਆਂ ਹਨ !

(ਅ) ਬਸੰਤ ਰੁੱਤ ਆਉਣ ਤੇ ਬੂਟਿਆਂ ਵਿੱਚ ਕਿਹੋ-ਜਿਹੀ ਤਬਦੀਲੀ ਆਉਂਦੀ ਹੈ?
ਉੱਤਰ :
ਬਸੰਤ ਦੇ ਆਉਣ ਨਾਲ ਬੂਟੇ ਹਰੇ-ਭਰੇ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਡੋਡੀਆਂ ਨਿਕਲ ਆਉਂਦੀਆਂ ਹਨ ਤੇ ਉਹ ਖਿੜ ਜਾਂਦੀਆਂ ਹਨ।

PSEB 6th Class Punjabi Solutions Chapter 7 ਬਸੰਤ

(ੲ) ਬਸੰਤ ਰੁੱਤ ਮੌਕੇ ਪੰਛੀ ਕਿਹੜੇ ਰਾਗ ਗਾਉਂਦੇ ਹਨ?
ਉੱਤਰ :
ਬਸੰਤ ਰੁੱਤ ਦੇ ਮੌਕੇ ਪੰਛੀ ਹਿੰਡੋਲ ਤੇ ਬਸੰਤ ਰਾਗ ਗਾਉਂਦੇ ਹਨ !

(ਸ) ਬਸੰਤ ਰੁੱਤ ਵਿੱਚ ਲੋਕ ਕਿਹੜਾ ਰੰਗ ਪਹਿਨਦੇ ਹਨ?
ਉੱਤਰ :
ਕੇਸਰੀ।

(ਹ) ਆਖ਼ਰੀ ਚਾਰ ਸਤਰਾਂ ਦੇ ਅਰਥ ਲਿਖੋ।
ਉੱਤਰ :
(ਨੋਟ-ਦੇਖੋ ਪਿੱਛੇ ਦਿੱਤੇ ਇਨ੍ਹਾਂ ਸਤਰਾਂ ਦੇ ਸਰਲ ਅਰਥ )

2. ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :

(ਉ) ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ,
(ਅ) ਖਿੜ-ਖਿੜ ਹੱਸਦੀਆਂ ਵੱਸਿਆ ਜਹਾਨ ਵੇਖ,
(ੲ) ਬੁਲਬੁਲ ਫੁੱਲ-ਫੁੱਲ, ਫੁੱਲਾਂ ਦੇ ਸਦਕੇ ਲਏ,
ਉੱਤਰ :
(ੳ) ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ,
ਆਲਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ।

(ਅ) ਖਿੜ-ਖਿੜ ਹੱਸਦੀਆਂ ਵੱਸਿਆ ਜਹਾਨ ਵੇਖ,
ਗੁੱਟੇ ਉੱਤੇ ਕੇਸਰ ਗੁਲਾਬ ਉੱਤੇ ਲਾਲੀਆਂ।

(ਇ) ਬੁਲਬੁਲ ਫੁੱਲ-ਫੁੱਲ, ਫੁੱਲਾਂ ਦੇ ਸਦਕੇ ਲਏ,
ਭੌਰੇ ਲਟਬੌਰਿਆਂ ਨੂੰ ਆਈਆਂ ਖ਼ੁਸ਼ਹਾਲੀਆਂ।

(ਸ) ਪੰਛੀਆਂ ਨੇ ਗਾਇਆ ਹਿੰਡੋਲ ਤੇ ਬਸੰਤ ਰਾਗ॥
ਚਿਰਾਂ ਪਿੱਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ

PSEB 6th Class Punjabi Solutions Chapter 7 ਬਸੰਤ

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :

ਨਿਹਾਲ, ਜਹਾਨ, ਸਦਕੇ, ਮੁਰਾਦ, ਕਤਾਰ
ਉੱਤਰ :

  • ਨਿਹਾਲ ਖੁਸ਼-ਕੀਰਤਨ ਸੁਣ ਕੇ ਸੰਗਤਾਂ ਨਿਹਾਲ ਹੋ ਗਈਆਂ।
  • ਜਹਾਨ ਦੁਨੀਆਂ-ਸਾਰਾ ਜਹਾਨ ਸ਼ਾਂਤੀ ਚਾਹੁੰਦਾ ਹੈ।
  • ਸਦਕੇ ਕਿਰਬਾਨ-ਮਾਂ ਆਪਣੇ ਪੱਤਰ ਤੋਂ ਵਾਰ-ਵਾਰ ਸਦਕੇ ਜਾ ਰਹੀ ਸੀ।
  • ਮੁਰਾਦ (ਇੱਛਾ ਰੱਬ ਨੇ ਮੇਰੀ ਮੁਰਾਦ ਪੂਰੀ ਕੀਤੀ ਤੇ ਮੈਨੂੰ ਚੰਗੀ ਨੌਕਰੀ ਮਿਲ ਗਈ।
  • ਕਤਾਰ ਲਾਈਨ-ਸਾਰੇ ਜਣੇ ਇਕ ਕਤਾਰ ਵਿਚ ਖੜ੍ਹੇ ਹੋ ਕੇ ਟਿਕਟਾਂ ਲਵੋ।
  • ਦ੍ਰਿਸ਼ ਨਜ਼ਾਰਾ)-ਪਹਾੜੀ ਦ੍ਰਿਸ਼ ਕਿੰਨਾ ਸੁੰਦਰ ਹੈ !

4. ਇਸ ਕਵਿਤਾ ਨੂੰ ਜ਼ਬਾਨੀ ਯਾਦ ਕਰਕੇ ਆਪਣੀ ਜਮਾਤ ਦੀ ਹਫ਼ਤਾਵਾਰੀ ਬਾਲ-ਸਭਾ ਵਿੱਚ ਸੁਣਾਓ।

5. ਔਖੇ ਸ਼ਬਦਾਂ ਦੇ ਅਰਥ :

ਜਹਾਨ – ਸੰਸਾਰ
ਹਿੰਡੋਲ – ਖ਼ੁਸ਼ੀ ਦਾ ਰਾਗ
ਡੋਰੇਦਾਰ – ਧਾਰੀਦਾਰ

ਵਿਆਕਰਨ :
ਪਿਛਲੇ ਪਾਠਾਂ ਵਿੱਚ ਤੁਸੀਂ ਨਾਂਵ ਬਾਰੇ ਪੜ੍ਹਿਆ ਹੈ। ਇਸ ਪਾਠ ਵਿੱਚੋਂ ਨਾਂਵ ਦੀਆਂ ਦਸ ਉਦਾਹਰਨਾਂ ਚੁਣ ਕੇ ਆਪਣੀਆਂ ਕਾਪੀਆਂ ਵਿੱਚ ਲਿਖੋ।
ਉੱਤਰ :
ਆਮ ਨਾਂਵ-ਰੁੱਖ, ਡਾਲੀਆਂ, ਆਲ੍ਹਣੇ, ਬੋਟਾਂ, ਬਾਗਾਂ, ਬੂਟਿਆਂ, ਫੁੱਲਾਂ, ਗਮਲਿਆਂ, ਖੰਭੀਆਂ, ਰਾਗ, ਨੈਣਾਂ।
ਖ਼ਾਸ ਨਾਂਵ-ਬਸੰਤ, ਗੁੱਟਾ, ਕੇਸਰ, ਗੁਲਾਬ, ਹਿੰਡੋਲ, ਰੱਬ, ਬਸੰਤ ਕੌਰ।
ਇਕੱਠਵਾਚਕ ਨਾਂਵ-ਕਤਾਰ। ਵਸਤਵਾਚਕ ਨਾਂਵ- ਘਾਹ, ਦੁਪੱਟਾ
ਭਾਵਵਾਚਕ ਨਾਂਵ-ਕੱਕਰ, ਪੌਣ, ਜਹਾਨ, ਲਾਲੀਆਂ, ਮੁਰਾਦ।

PSEB 6th Class Punjabi Solutions Chapter 7 ਬਸੰਤ

ਅਧਿਆਪਕ ਲਈ :
ਅਧਿਆਪਕ ਬੱਚਿਆਂ ਨੂੰ ਇਹ ਕਵਿਤਾ ਜ਼ੁਬਾਨੀ ਯਾਦ ਕਰਨ ਲਈ ਕਹੇਗਾ।

PSEB 6th Class Punjabi Guide ਬਸੰਤ Important Questions and Answers

1. ਕਾਵਿ-ਟੋਟਿਆਂ ਦੇ ਸਰਲ ਅਰਥ

(ਉ) ਕੱਕਰਾਂ ਨੇ ਲੁੱਟ ਪੁੱਟ, ਨੰਗ ਕਰ ਛੱਡੇ ਰੁੱਖ,
ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆਂ।
ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ,
ਆਲਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ।

ਔਖੇ ਸ਼ਬਦਾਂ ਦੇ ਅਰਥ-ਕੱਕਰ – ਸਿਆਲ ਦੀ ਰੁੱਤ ਦਾ ਕੋਰਾ। ਨੰਗ – ਪੱਤਿਆਂ ਤੋਂ ਸੱਖਣੇ ਕਰ ਦਿੱਤੇ। ਨਿਹਾਲ – ਖ਼ੁਸ਼। ਬੋਟ – ਪੰਛੀਆਂ ਦੇ ਨਿੱਕੇ-ਨਿੱਕੇ ਬੱਚੇ।

ਪ੍ਰਸ਼ਨ 1.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਿਆਲ ਦੀ ਕੱਕਰਾਂ ਭਰੀ ਠੰਢੀ ਰੁੱਤ ਨੇ ਰੁੱਖਾਂ ਦੇ ਪੱਤੇ ਸੁਕਾ ਕੇ ਝਾੜ ਦਿੱਤੇ ਹਨ। ਇਸ ਤਰ੍ਹਾਂ ਉਸ ਨੇ ਰੁੱਖਾਂ ਦੇ ਪੱਤੇ ਸੁੱਟ ਕੇ ਉਨ੍ਹਾਂ ਨੂੰ ਨੰਗ-ਮੁਨੰਗ ਕਰ ਦਿੱਤਾ ਸੀ ਪਰ ਅੱਜ ਬਸੰਤ ਰੁੱਤ ਦੇ ਆਉਣ ‘ਤੇ ਡਾਲੀਆਂ ਦੇ ਪੁੰਗਰਨ ਨਾਲ ਉਹ ਖ਼ੁਸ਼ ਹੋ ਗਏ ਹਨ। ਚਾਹ ਵਰਗੀਆਂ ਕੁਲੀਆਂ ਵਿਚ ਜਾਨ ਪੈ ਗਈ ਜਾਪਦੀ ਹੈ ਤੇ ਉਨ੍ਹਾਂ ਉੱਪਰ ਨਿਕਲੇ ਨਿੱਕੇ-ਨਿੱਕੇ ਨਵੇਂ ਪੱਤੇ ਇੰਟ ਜਾਪਦੇ ਹਨ ਜਿਵੇਂ ਪੰਛੀਆਂ ਦੇ ਬੋਟਾਂ ਨੂੰ ਨਿੱਕੇ-ਨਿੱਕੇ ਖੰਭ ਨਿਕਲ ਆਏ ਹੋਣ।

(ਅ) ਬਾਗਾਂ ਵਿੱਚ ਬੂਟਿਆਂ ਨੇ ਡੋਡੀਆਂ ਉਡਾਰੀਆਂ, ਤੇ
ਮਿੱਠੀ-ਮਿੱਠੀ ਪੌਣ ਆ ਕੇ ਸੁੱਤੀਆਂ ਉਠਾਲੀਆਂ।
ਖਿੜ-ਖਿੜ ਹੱਸਦੀਆਂ ਵੱਸਿਆ ਜਹਾਨ ਵੇਖ,
ਗੁੱਟੇ ਉੱਤੇ ਕੇਸਰ, ਗੁਲਾਬ ਉੱਤੇ ਲਾਲੀਆਂ।

ਔਖੇ ਸ਼ਬਦਾਂ ਦੇ ਅਰਥ-ਜਹਾਨ – ਦੁਨੀਆ।

PSEB 6th Class Punjabi Solutions Chapter 7 ਬਸੰਤ

ਪ੍ਰਸ਼ਨ 2.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਬਸੰਤ ਰੁੱਤ ਆਉਣ ‘ਤੇ ਬਾਗਾਂ ਵਿਚ ਬਟਿਆਂ ਨੇ ਡੋਡੀਆਂ ਕੱਢ ਲਈਆਂ ਹਨ ਅਤੇ ਮੱਠੀ-ਮੱਠੀ ਹਵਾ ਨੇ ਸੁੱਤੀਆਂ ਡੋਡੀਆਂ ਨੂੰ ਜਗਾ ਕੇ ਫੁੱਲਾਂ ਦਾ ਰੂਪ ਦੇ ਦਿੱਤਾ ਹੈ। ਗੇਂਦੇ ਦੇ ਫੁੱਲਾਂ ਉੱਪਰ ਕੇਸਰ ਤੇ ਗੁਲਾਬ ਦੇ ਫੁੱਲਾਂ ਉੱਪਰ ਆਈਆਂ ਲਾਲੀਆਂ ਵਸਦੇ ਜਹਾਨ ਨੂੰ ਦੇਖ ਕੇ ਖਿੜ-ਖਿੜ ਹੱਸਦੀਆਂ ਜਾਪਦੀਆਂ ਹਨ।

(ਈ) ਫੁੱਲਾਂ ਭਰੇ ਗਮਲਿਆਂ ਨੂੰ ਜੋੜਿਆ ਕਤਾਰ ਬੰਨ੍ਹ,
ਹਰੀ-ਹਰੀ ਘਾਹ ਦੀ ਵਿਛਾਈ ਉੱਤੇ ਮਾਲੀਆਂ।
ਬੁਲਬੁਲ ਫੁੱਲ ਫੁੱਲ, ਫੁੱਲਾਂ ਦੇ ਸਦਕੇ ਲਏ,
ਭੌਰੇ ਲਟਬੌਰਿਆਂ ਨੂੰ ਆਈਆਂ ਖ਼ੁਸ਼ਹਾਲੀਆਂ।

ਔਖੇ ਸ਼ਬਦਾਂ ਦੇ ਅਰਥ-ਫੁੱਲ-ਫੁੱਲ – ਖ਼ੁਸ਼ ਹੋ ਕੇ। ਸਦਕੇ ਲਏ – ਕੁਰਬਾਨ ਜਾਵੇ। ਲਟਬੌਰਿਆਂ – ਮਸਤੀ ਨਾਲ ਭਰੇ।

ਪ੍ਰਸ਼ਨ 3.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਬਸੰਤ ਰੁੱਤ ਦੇ ਸਵਾਗਤ ਵਿਚ ਮਾਲੀਆਂ ਨੇ ਹਰੇ-ਹਰੇ ਘਾਹ ਦੇ ਵਿਛਾਉਣੇ ਉੱਤੇ ਫੁੱਲਾਂ ਭਰੇ ਗਮਲਿਆਂ ਨੂੰ ਕਤਾਰਾਂ ਬੰਨ੍ਹ ਕੇ ਜੋੜ ਦਿੱਤਾ ਹੈ। ਖ਼ੁਸ਼ੀ ਨਾਲ ਫੁੱਲੀ ਹੋਈ ਬੁਲਬੁਲ ਫੁੱਲਾਂ ਤੋਂ ਕੁਰਬਾਨ ਜਾ ਰਹੀ ਹੈ ਤੇ ਮਸਤ ਭੌਰੇ ਖ਼ੁਸ਼ ਹੋ ਰਹੇ ਹਨ।

(ਸ) ਪੰਛੀਆਂ ਨੇ ਗਾਇਆ ਹਿੰਡੋਲ ਤੇ ਬਸੰਤ ਰਾਗ,
ਚਿਰਾਂ ਪਿੱਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ
ਕੇਸਰੀ ਦੁਪੱਟੇ ਨੂੰ ਬਸੰਤ ਕੌਰ ਪਹਿਨ ਜਦੋਂ
ਭੌਰੇਦਾਰ ਨੈਣਾਂ ਵਿੱਚ ਸੁੱਟੀਆਂ ਗੁਲਾਲੀਆਂ।

ਔਖੇ ਸ਼ਬਦਾਂ ਦੇ ਅਰਥ-ਡੋਲ ਤੇ ਬਸੰਤ ਰਾਗ-ਖੁਸ਼ੀ ਦੇ ਰਾਗ। ਮੁਰਾਦਾ-ਖ਼ਾਹਸ਼ਾਂ। ਬਸੰਤ ਕੌਰ-ਕਵੀ ਬਸੰਤ ਰੁੱਤ ਨੂੰ ਇਕ ਸੁੰਦਰ ਇਸਤਰੀ ਦੇ ਰੂਪ ਵਿਚ ਦੇਖਦਾ ਹੈ। ਭੌਰੇਦਾਰ- ਮਸਤੀ ਭਰੀਆਂ ਗੁਲਾਲੀਆਂ-ਮਸਤੀ ਦੇ ਰੰਗ।

PSEB 6th Class Punjabi Solutions Chapter 7 ਬਸੰਤ

ਪ੍ਰਸ਼ਨ 4.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਬਸੰਤ ਰੁੱਤ ਦੇ ਆਉਣ ‘ਤੇ ਪੰਛੀਆਂ ਨੇ ਖ਼ੁਸ਼ੀ ਭਰੇ ਹਿੰਡੋਲ ਤੇ ਬਸੰਤ ਰਾਗ ਗਾਏ ਹਨ ਕਿਉਂਕਿ ਰੱਬ ਨੇ ਬੜੇ ਚਿਰਾਂ ਪਿੱਛੋਂ ਉਨ੍ਹਾਂ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਹਨ ਬਸੰਤ ਰੂਪੀ ਇਸਤਰੀ ਬਸੰਤ ਕੌਰ ਕੇਸਰੀ ਦੁਪੱਟੇ ਨੂੰ ਪਹਿਨ ਕੇ ਡੋਰੇਦਾਰ ਨੈਣਾਂ ਵਿਚ ਮਸਤੀ ਭਰੀਆਂ ਗੁਲਾਲੀਆਂ ਸੁੱਟ ਰਹੀ ਹੈ।

Leave a Comment