PSEB 6th Class Punjabi Solutions Chapter 12 ਪਹਿਲ

Punjab State Board PSEB 6th Class Punjabi Book Solutions Chapter 12 ਪਹਿਲ Textbook Exercise Questions and Answers.

PSEB Solutions for Class 6 Punjabi Chapter 12 ਪਹਿਲ (1st Language)

Punjabi Guide for Class 6 PSEB ਪਹਿਲ Textbook Questions and Answers

ਪਹਿਲ ਪਾਠ-ਅਭਿਆਸ

1. ਦੱਸੋ :

(ਉ) ਡਾਕਟਰ ਨੇ ਬੁੱਧੂ ਨੂੰ ਕੀ ਨੁਸਖ਼ਾ ਦੱਸਿਆ?
ਉੱਤਰ :
ਡਾਕਟਰ ਨੇ ਬੁੱਧੂ ਨੂੰ ਦੱਸਿਆ ਕਿ ਨੁਸਖੇ ਵਿਚ ਲਿਖੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਹ ਕੇ ਇਕ ਨਲਕੀ ਵਿਚ ਪਾ ਲਵੇ ਤੇ ਨਲਕੀ ਨੂੰ ਇਕ ਪਾਸਿਓ ਖੋਤੇ ਦੀ ਨਾਸ ਵਿਚ ਰੱਖ ਕੇ ਦੂਜੇ ਪਾਸਿਓਂ ਜ਼ੋਰ ਦੀ ਫੂਕ ਮਾਰੇ। ਇਸ ਤਰ੍ਹਾਂ ਖੋਤੇ ਨੂੰ ਨਸਵਾਰ ਆ ਜਾਵੇਗੀ, ਤਾਂ ਉਹ ਠੀਕ ਹੋ ਜਾਵੇਗਾ।

(ਅ) ਬੁੱਧੂ ਖਊਂ-ਖਊਂ ਕਰਦਾ ਡਾਕਟਰ ਕੋਲ਼ ਕਿਉਂ ਵਾਪਸ ਆ ਗਿਆ?
ਉੱਤਰ :
ਬੱਧ ਖਊਂ-ਖਉਂ ਕਰਦਾ ਇਸ ਕਰਕੇ ਆਇਆ ਕਿਉਂਕਿ ਨਲਕੀ ਵਿਚ ਉਸ ਦੇ ਫੂਕ ਮਾਰਨ ਤੋਂ ਪਹਿਲਾਂ ਖੋਤੇ ਨੇ ਪਹਿਲਾਂ ਫੂਕ ਮਾਰ ਦਿੱਤੀ ਸੀ, ਜਿਸ ਕਾਰਨ ਸਾਰੀ ਦਵਾਈ ਬੁੱਧੁ ਦੇ ਗਲੇ ਵਿਚ ਜਾ ਵੜੀ, ਜਿਸ ਨਾਲ ਉਸ ਨੂੰ ਖੰਘ ਛਿੜ ਗਈ।

PSEB 6th Class Punjabi Solutions Chapter 12 ਪਹਿਲ

(ਏ) ਡਾਕਟਰ ਹੱਸ-ਹੱਸ ਦੂਹਰਾ ਕਿਉਂ ਹੋਇਆ?
ਉੱਤਰ :
ਖੋਤੇ ਦੀ ਫੂਕ ਨਾਲ ਬੁੱਧੂ ਦੇ ਗਲ ਵਿਚ ਦਵਾਈ ਧੱਸ ਜਾਣ ਦੀ ਗੱਲ ਸੁਣ ਕੇ ਡਾਕਟਰ ਹੱਸ-ਹੱਸ ਕੇ ਦੂਹਰਾ ਹੋ ਗਿਆ।

(ਸ) ਹੇਠ ਲਿਖੀਆਂ ਸਤਰਾਂ ਦੇ ਅਰਥ ਆਪਣੇ ਸ਼ਬਦਾਂ ਵਿੱਚ ਲਿਖੋ :
ਉੱਤਰ :
(ਨੋਟ-ਦੇਖੋ ਪਿੱਛੇ ਦਿੱਤੇ ਸਰਲ ਅਰਥ)

(ਹ) “ਜਿਦੀ ਫੂਕ ਵੱਜ ਜਾਵੇ ਪਹਿਲਾਂ, ਜਿੱਤ ਉਸ ਦੀ ਕਹਿੰਦੇ।

ਪ੍ਰਸ਼ਨ 1.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਬੁੱਧੂ ਦੀ ਰਾਮ ਕਹਾਣੀ ਸੁਣ ਕੇ ਡਾਕਟਰ ਹੱਸ-ਹੱਸ ਕੇ ਦੂਹਰਾ ਹੋ ਗਿਆ। ਡਾਕਟਰ ਨੂੰ ਹੱਸਦਾ ਤੇ ਬੁੱਧੂ ਨੂੰ ਰੋਂਦਾ ਦੇਖ ਕੇ ਸੁਥਰਾ ਵੀ ਮੁਸਕਰਾ ਪਿਆ ਤੇ ਕਹਿਣ ਲੱਗਾ, ‘‘ਓ ਬੁੱਧੂ, ਤੂੰ ਮੇਰੀ ਗੱਲ ਸੁਣ। ਇਸ ਸੰਸਾਰ ਵਿਚ ਉਸੇ ਦੀ ਵਡਿਆਈ ਹੁੰਦੀ ਹੈ, ਜਿਹੜਾ ਪਹਿਲ ਕਰਦਾ ਹੈ। ਜਿਸ ਦੀ ਫੂਕ ਪਹਿਲਾਂ ਵੱਜਦੀ ਹੈ ਅਰਥਾਤ ਜਿਹੜਾ ਪਹਿਲਾਂ ਮੌਕਾ ਸੰਭਾਲ ਲੈਂਦਾ ਹੈ, ਉਸੇ ਦੀ ਹੀ ਜਿੱਤ ਮੰਨੀ ਜਾਂਦੀ ਹੈ। ਤੇਰੇ ਵਰਗੇ ਸੁਸਤ ਤੇ ਪਿੱਛੇ ਰਹਿਣ ਵਾਲੇ ਰੋਂਦੇ ਹੀ ਰਹਿੰਦੇ ਹਨ।

(ਪ) ਤੇਰੇ ਜਿਹੇ ਸੁਸਤ ਪਿੱਛੇ-ਰਹਿਣੇ, ਰਊਂ-ਮਊਂ ਕਰਦੇ ਰਹਿੰਦੇ।
ਉੱਤਰ :
(ਨੋਟ-ਦੇਖੋ ਪਿੱਛੇ ਦਿੱਤੇ ਸਰਲ ਅਰਥ)

2. ਮੁਹਾਵਰਿਆਂ ਦੇ ਅਰਥ :

  • ਹਟਕੋਰੇ ਲੈਣਾ : ਰੋਦੇ ਹੋਏ ਲੰਮਾ ਸਾਹ ਲੈਣਾ, ਹਉਕਾ ਲੈਣਾ
  • ਦੁਲੱਤੀ ਮਾਰਨਾ : ਕਿਸੇ ਜਾਨਵਰ ਵੱਲੋਂ ਦੋਵੇਂ ਲੱਤਾ ਇੱਕੋ ਵੇਲੇ ਜੋੜ ਕੇ ਮਾਰਨੀਆਂ, ਪਰਾਂ ਹਟਾਉਣਾ
  • ਹਨੇਰੀ ਵਾਂਗ ਆਉਣਾ : ਬਹੁਤ ਤੇਜ਼ੀ ਨਾਲ ਆਉਣਾ
  • ਹੱਸ-ਹੱਸ ਦੂਹਰਾ ਹੋਣਾ : ਬਹੁਤ ਹੱਸਣਾ, ਹਾਸੇ ਨਾਲ ਲੋਟ-ਪੋਟ ਹੋਣਾ
  • ਦੂਣਾ-ਚੌਣਾ ਹੋਣਾ : ਬਹੁਤ ਖੁਸ਼ ਹੋਣਾ
  • ਰਊਂ-ਮਊਂ ਕਰਨਾ : ਰੋਣ ਨੂੰ ਤਿਆਰ ਹੋਣਾ, ਰੋਣਹਾਕਾ ਹੋਣਾ

PSEB 6th Class Punjabi Solutions Chapter 12 ਪਹਿਲ

3. ਇਸ ਤਰ੍ਹਾਂ ਦੀ ਹਾਸੇ ਵਾਲੀ ਕੋਈ ਹੋਰ ਕਵਿਤਾ ਜਾਂ ਕਹਾਣੀ ਆਪਣੀ ਸ਼੍ਰੇਣੀ ਵਿੱਚ ਸੁਣਾਓ।
ਉੱਤਰ :
ਇਕ ਵਾਰੀ ਸਾਡੇ ਪਿੰਡ ਦੇ ਬਾਹਰ ਝਿੜੀ ਵਿਚ ਇਕ ਸਾਧੂ ਨੇ ਆ ਕੇ ਡੇਰਾ ਲਾ ਲਿਆ ਹਰ ਰੋਜ਼ ਲੋਕ ਉਸ ਦੇ ਆਲੇ-ਦੁਆਲੇ ਆ ਕੇ ਬੈਠ ਜਾਂਦੇ ਤੇ ਉਹ ਸਭ ਨੂੰ ਹਰ ਹਾਲਤ ਵਿਚ ਸ਼ਾਂਤ ਰਹਿਣ ਦਾ ਉਪਦੇਸ਼ ਦਿੰਦਾ। ਮੈਂ ਸੋਚਿਆ ਕਿ ਚਲ ਕੇ ਉਸ ਦਾ ਉਪਦੇਸ਼ ਸੁਣਿਆ ਵੇ ਤੇ ਨਾਲੇ ਉਸ ਦੀ ਸ਼ਾਂਤੀ ਨੂੰ ਵੀ ਅਜ਼ਮਾਇਆ ਜਾਵੇ। ਜਦੋਂ ਮੈਂ ਉੱਥੇ ਪਹੁੰਚਿਆ, ਤਾਂ ਸਾਧੂ ਧੂਣਾ ਲਾ ਕੇ ਬੈਠਾ ਸੀ ਤੇ ਕੁੱਝ ਲੋਕ ਉਸ ਦੇ ਸਾਹਮਣੇ ਬੈਠੇ ਸਨ। ਮੈਂ ਵੀ ਮੱਥਾ ਟੇਕਿਆ ਤੇ ਸਾਧੁ ਨੂੰ ਪੁੱਛਿਆ, ਮਹਾਰਾਜ, ਤੁਹਾਡਾ ਨਾਂ ਕੀ ਹੈ?

ਸਾਧੂ ਨੇ ਨਿਮਰਤਾ ਨਾਲ ਕਿਹਾ, “ਸ਼ਾਂਤ ਸਰੂਪ ’ ਕੁੱਝ ਦੇਰ ਬੈਠਣ ਪਿੱਛੋਂ ਮੈਂ ਫਿਰ ਸਾਧੁ ਨੂੰ ਪੁੱਛਿਆ, “ਮਹਾਰਾਜ, ਤੁਹਾਡਾ ਨਾਂ ਕੀ ਹੈ?” ਸਾਧੁ ਮੇਰੇ ਵਲ ਜ਼ਰਾ ਤਕ ਕੇ ਬੋਲਿਆ, “ਮੇਰਾ ਨਾਂ ਸ਼ਾਂਤ ਸਰੂਪ ਹੈ।’ ਮੈਂ ਫਿਰ ਕੁੱਝ ਦੇਰ ਬੈਠਾ ਰਿਹਾ ਤੇ ਫਿਰ ਪੁੱਛਿਆ, “ਮਹਾਰਾਜ, ਮੈਂ ਆਪ ਦਾ ਨਾਂ ਭੁੱਲ ਗਿਆ ਹਾਂ, ਜ਼ਰਾ ਫਿਰ ਦੱਸੋ !” ਸਾਧੂ ਨੇ ਮੇਰੇ ਵਲ ਗੁੱਸੇ ਨਾਲ ਤੱਕਿਆ ਤੇ ਕਹਿਣ ਲੱਗਾ, ‘‘ਕੀ ਤੇਰੀ ਮੱਤ ਮਾਰੀ ਹੋਈ ਹੈ? ਮੇਰਾ ਨਾਂ ਸ਼ਾਂਤ ਸਰੂਪ ਹੈ।” ਇਸ ਵਾਰੀ ਸਾਧੂ ਸ਼ਾਂਤੀ ਤੇ ਨਿਮਰਤਾ ਨੂੰ ਛੱਡ ਕੇ ਖਵਾ ਜਿਹਾ ਬੋਲਿਆ।

ਮੈਂ ਮਨ ਵਿਚ ਸੋਚਿਆ ਕਿ ਜ਼ਰਾ ਹੋਰ ਦੇਖੋ ਕਿ ਦੁਜਿਆਂ ਨੂੰ ਸ਼ਾਂਤੀ ਦਾ ਉਪਦੇਸ਼ ਦੇਣ ਵਾਲਾ ਆਪ ਕਿੰਨਾ ਕੁ ਸ਼ਾਂਤ ਹੈ। ਮੈਂ ਫਿਰ ਓਹੀ ਪ੍ਰਸ਼ਨ ਕੀਤਾ ਤੇ ਕਿਹਾ, “ਜ਼ਰਾ ਆਪਣਾ ਨਾਂ ਫਿਰ ਦੱਸ ਦਿਓ।” ਇਹ ਸੁਣ ਕੇ ਸਾਧੁ ਨੂੰ ਤਾਂ ਕਹਿਰ ਦਾ ਗੁੱਸਾ ਚੜ੍ਹ ਗਿਆ ਤੇ ਮੈਨੂੰ ਕਹਿਣ ਲੱਗਾ, “ਦਫ਼ਾ ਹੋ ਜਾ ਇੱਥੋਂ।” ਇਹ ਸੁਣ ਕੇ ਮੈਂ ਉੱਥੋਂ ਉੱਠ ਪਿਆ ਤੇ ਸਾਧੂ ਧੂਣੇ ਵਿਚੋਂ ਬਲਦੀ ਮੁੱਢੀ ਚੁੱਕ ਕੇ ਮੈਨੂੰ ਮਾਰਨ ਦੌੜਿਆ। ਹੁਣ ਉਸ ਦੀ ਸ਼ਾਂਤੀ ਦਾ ਪਾਜ ਖੁੱਲ੍ਹ ਚੁੱਕਾ ਸੀ ਤੇ ਸਾਰੇ ਲੋਕ ਇਕ-ਇਕ ਕਰ ਕੇ ਉਸ ਦੇ ਕੋਲੋਂ ਉੱਠ ਕੇ ਚਲੇ ਗਏ।

ਵਿਆਕਰਨ :
ਇਸ ਕਵਿਤਾ ਵਿੱਚੋਂ ਵਸਤੂਵਾਚਕ ਨਾਂਵ ਲੱਭ ਕੇ ਲਿਖੋ।
ਉੱਤਰ :
ਨਸਵਾਰ, ਦਵਾਈ।

ਅਧਿਆਪਕ ਲਈ :
ਬੱਚਿਆਂ ਨੂੰ ਪਹਿਲ ਕਵਿਤਾ ਯਾਦ ਕਰਨ ਲਈ ਕਿਹਾ ਜਾਵੇ ਅਤੇ ਸਵੇਰ ਦੀ ਸਭਾ ਵਿੱਚ ਬੋਲਣ ਲਈ ਪ੍ਰੇਰਿਤ ਕੀਤਾ ਜਾਵੇ।

PSEB 6th Class Punjabi Guide ਪਹਿਲ Important Questions and Answers

1. ਕਾਵਿ-ਟੋਟਿਆਂ ਦੇ ਸਰਲ ਅਰਥ

(ਉ) ਜਾਨਵਰਾਂ ਦੇ ਹਸਪਤਾਲ ਇੱਕ, ਬੁੱਧੂ ਖੋਤਾ ਲਿਆਇਆ॥
ਡਾਕਟਰ ਨੇ ਦੇਖ ਬਿਮਾਰੀ, ਨੁੱਸਖ਼ਾ ਲਿਖ ਪਕੜਾਇਆ।
ਕਹਿਣ ਲੱਗਾ, “ਇਹ ਚੀਜ਼ਾਂ ਪੀਹ ਕੇ, ਇਕ ਨਲਕੀ ਵਿਚ ਪਾਈਂ।
ਨਲਕੀ ਇਸ ਦੀ ਨਾਸ ਵਿਚ ਰੱਖ, ਫੁਕ ਜ਼ੋਰ ਦੀ ਲਾਈਂ।
ਇਹ ਨਸਵਾਰ ਨਾਸ ਦੀ ਰਾਹੀਂ ਜਦੋਂ ਮਗਜ਼ ਵਿਚ ਜਾਉ।
ਤੇਰੇ ਇਸ ਖੋਤੇ ਨੂੰ, ਅਰਬੀ ਘੋੜੇ ਵਾਂਗ ਬਣਾਉ।

ਔਖੇ ਸ਼ਬਦਾਂ ਦੇ ਅਰਥ-ਬੁੱਧੂ-ਮੁਰਖ। ਨੁਸਖਾ-ਦਵਾਈ ਵਿਚ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨਾਸ-ਨੱਥਨਾ, ਨੱਕ ਦੀ ਮੋਰੀ। ਮਗਜ਼-ਦਿਮਾਗ਼। ਅਰਬੀ-ਅਰਬ ਦੇਸ਼ ਦਾ, ਅਰਬ ਦੇ ਘੋੜੇ ਬਹੁਤ ਵਧੀਆ ਮੰਨੇ ਜਾਂਦੇ ਹਨ।

PSEB 6th Class Punjabi Solutions Chapter 12 ਪਹਿਲ

ਪ੍ਰਸ਼ਨ 1.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਕਰੋ।
ਉੱਤਰ :
ਜਾਨਵਰਾਂ ਦੇ ਹਸਪਤਾਲ ਵਿਚ ਇਕ ਬੁੱਧੂ ਬਿਮਾਰ ਖੋਤਾ ਲੈ ਕੇ ਆਇਆਂ। ਡਾਕਟਰ ਨੇ ਉਸ ਦੀ ਬਿਮਾਰੀ ਦੇਖ ਕੇ ਉਸ ਦੇ ਇਲਾਜ ਲਈ ਨੁਸਖ਼ਾ ਲਿਖ ਕੇ ਬੁੱਧੁ ਦੇ ਹੱਥ ਫੜਾ ਦਿੱਤਾ ਤੇ ਕਿਹਾ ਕਿ ਉਹ ਇਹ ਸਾਰੀਆਂ ਚੀਜ਼ਾਂ ਪੀਹ ਕੇ ਇਕ ਨਲਕੀ ਵਿਚ ਪਾ ਲਵੇ ਤੇ ਨਲਕੀ ਨੂੰ ਖੋਤੇ ਦੀ ਨਾਸ ਵਿਚ ਰੱਖ ਕੇ ਦੂਜੇ ਪਾਸਿਓਂ ਜ਼ੋਰ ਦੀ ਫੂਕ ਮਾਰੇ। ਇਸ ਤਰ੍ਹਾਂ ਜਦੋਂ ਇਸ ਦਵਾਈ ਦੀ ਨਸਵਾਰ ਨਾਸ ਦੇ ਰਾਹੀਂ ਉਸ ਦੇ ਦਿਮਾਗ਼ ਵਿਚ ਜਾਵੇਗੀ, ਤਾਂ ਉਹ ਉਸ ਦੇ ਖੋਤੇ ਨੂੰ ਅਰਬੀ ਘੋੜੇ ਵਰਗਾ ਤਕੜਾ ਤੇ ਤੇਜ਼ ਬਣਾ ਦੇਵੇਗੀ !

(ਅ) ਕੁਝ ਚਿਰ ਮਗਰੋਂ ਖਊਂ-ਖਊਂ ਕਰਦਾ, ਬੁੱਧੂ ਮੁੜ ਕੇ ਆਇਆ।
ਬਿੱਜੂ ਵਾਂਗ ਬੁਰਾ ਓਸ ਨੇ, ਹੈ ਸੀ ਮੂੰਹ ਬਣਾਇਆ।
ਡਾਕਟਰ ਨੇ ਸੋਚਿਆ, ਹੋਸੀ ਗਧੇ ਦੁਲੱਤੀ ਲਾਈ।
ਹਾਸਾ ਰੋਕ ਪੁੱਛਿਆ “ਬੁੱਧੂ’ ਇਹ ਕੀ ਸ਼ਕਲ ਬਣਾਈ।

ਔਖੇ ਸ਼ਬਦਾਂ ਦੇ ਅਰਥ-ਬਿੱਜੂ-ਇਕ ਜਾਨਵਰ, ਜਿਹੜਾ ਕਬਰਾਂ ਵਿਚੋਂ ਮੁਰਦੇ ਪੁੱਟ-ਪੁੱਟ ਕੇ ਖਾਂਦਾ ਹੈ !

ਪ੍ਰਸ਼ਨ 2.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਡਾਕਟਰ ਦੇ ਨੁਸਖ਼ਾ ਲਿਖ ਕੇ ਦੇਣ ਤੋਂ ਕੁੱਝ ਚਿਰ ਮਗਰੋਂ ਬੁੱਧੂ ਖਊਂ-ਖਉਂ ਕਰਦਾ ਮੁੜ ਉਸ ਡਾਕਟਰ ਕੋਲ ਆਇਆ। ਉਸ ਨੇ ਬਿੱਜੂ ਵਰਗਾ ਬਹੁਤ ਬੁਰਾ ਮੂੰਹ ਬਣਾਇਆ ਹੋਇਆ ਸੀ। ਉਸ ਦੀ ਹਾਲਤ ਦੇਖ ਡਾਕਟਰ ਨੂੰ ਹਾਸਾ ਆ ਗਿਆ। ਉਸ ਨੇ ਸਮਝਿਆ ਕਿ ਬੁੱਧੂ ਨੂੰ ਜ਼ਰੂਰ ਖੋਤੇ ਨੇ ਦੁਲੱਤੀ ਮਾਰੀ ਹੋਵੇਗੀ। ਉਸ ਨੇ ਹਾਸਾ ਰੋਕ ਕੇ ਉਸ ਨੂੰ ਪੁੱਛਿਆ ਕਿ ਉਸ ਨੇ ਇੰਨੀ ਬੁਰੀ ਸ਼ਕਲ ਕਿਉਂ ਬਣਾਈ ਹੋਈ ਹੈ।

(ਈ) ਕਹਿਣ ਲੱਗਾ ਹਟਕੋਰੇ ਲੈ ਕੇ, ਮੈਂ ਚੀਜ਼ਾਂ ਸਭ ਲਈਆਂ।
ਪੀਸ-ਪੂਸ ਕੇ ਛਾਣ-ਛੂਣ ਕੇ, ਜਦੋਂ ਟਿਚਨ ਹੋ ਗਈਆਂ।
ਨਲਕੀ ਵਿਚ ਪਾ, ਨਲਕੀ ਉਸ ਦੇ, ਨਥਨੇ ਵਿਚ ਟਿਕਾਈ।
ਦੂਜੀ ਤਰਫੋਂ ਫੂਕ ਲਾਣ ਹਿੱਤ, ਮੈਂ ਨਲਕੀ ਮੂੰਹ ਪਾਈ।
ਮੇਰੀ ਫੂਲੋਂ ਪਹਿਲੇ ਹੀ, ’ਚਾ ਫੂਕੇ ਗਧੇ ਨੇ ਮਾਰੀ।
ਮੇਰੇ ਗਲ ਦੇ ਅੰਦਰ ਧਸ ਗਈ, ਝੱਟ ਦਵਾਈ ਸਾਰੀ !
ਅੱਲ੍ਹਾ ਬਖ਼ਸ਼ੇ ਫੂਕ ਓਸ ਦੀ, ਵਾਂਗ ਹਨੇਰੀ ਆਈ।
ਨਲਕੀ ਭੀ ਲੰਘ ਜਾਣੀ ਸੀ, ਮੈਂ ਫੜ ਕੇ ਮਸਾਂ ਬਚਾਈ।

ਔਖੇ ਸ਼ਬਦਾਂ ਦੇ ਅਰਥ-ਹਟਕੋਰੇ-ਦਿਆਂ, ਹਉਕੇ ਲੈਂਦੇ। ਟਿਚਨ-ਤਿਆਰ। ਨਥਨੇ ਵਿੱਚ-ਨੱਕ ਵਿਚ। ਤਰਫ਼ੋ-ਪਾਸਿਓਂ। ਹਿਤ-ਖ਼ਾਤਰ। ਧਸ ਗਈ-ਤੇਜ਼ੀ ਨਾਲ ਜਾ ਵੜੀ ! ਅੱਲਾ ਬਖ਼ਸ਼ੇ-ਰੱਬ ਮਾਫ਼ ਕਰੇ।

PSEB 6th Class Punjabi Solutions Chapter 12 ਪਹਿਲ

ਪ੍ਰਸ਼ਨ 3.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਬੁੱਧੂ ਹਟਕੋਰੇ ਲੈ ਕੇ ਡਾਕਟਰ ਨੂੰ ਦੱਸਣ ਲੱਗਾ ਕਿ ਉਸ ਨੇ ਉਸ ਦੇ ਲਿਖੇ ਅਨੁਸਾਰ ਸਾਰੀਆਂ ਚੀਜ਼ਾਂ ਲੈ ਲਈਆਂ। ਉਸਨੇ ਉਨ੍ਹਾਂ ਨੂੰ ਪੀਸ ਕੇ ਤੇ ਛਾਣ ਕੇ ਪੂਰੀ ਤਰ੍ਹਾਂ ਤਿਆਰ ਕਰ ਲਿਆ। ਫਿਰ ਉਸ ਨੇ ਸਾਰੀ ਦਵਾਈ ਨੂੰ ਇਕ ਨਲਕੀ ਵਿਚ ਪਾ ਲਿਆ ਤੇ ਨਲਕੀ ਨੂੰ ਖੋਤੇ ਦੀ ਨਾਸ ਵਿਚ ਰੱਖ ਦਿੱਤਾ ਦੂਜੇ ਪਾਸਿਓਂ ਫੂਕ ਮਾਰਨ ਲਈ ਉਸ ਨੇ ਨਲਕੀ ਨੂੰ ਮੂੰਹ ਵਿਚ ਪਾ ਲਿਆ ਪਰ ਉਸ ਦੀ ਫੂਕ ਤੋਂ ਪਹਿਲਾਂ ਹੀ ਖੋਤੇ ਨੇ ਫੂਕ ਮਾਰ ਦਿੱਤੀ, ਜਿਸ ਨਾਲ ਸਾਰੀ ਦਵਾਈ ਉਲਟਾ ਉਸ ਦੇ ਗਲ ਵਿਚ ਧੱਸ ਗਈ। ਰੱਬ ਬਚਾਵੇ, ਉਸ ਦੀ ਹਨੇਰੀ ਵਾਂਗ ਆਈ ਫੂਕ ਤੋਂ ਉਸ ਦੇ ਜ਼ੋਰ ਨਾਲ ਤਾਂ ਨਲਕੀ ਵੀ ਮੇਰੇ ਅੰਦਰ ਲੰਘ ਜਾਣੀ ਸੀ, ਉਸ ਨੇ ਤਾਂ ਉਸ ਨੂੰ ਮਸਾਂ ਫੜ ਕੇ ਆਪਣਾ ਬਚਾ ਕੀਤਾ।

2. ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਹੇਠ ਲਿਖੇ ਮੁਹਾਵਰਿਆਂ ਦੇ ਅਰਥ ਦੱਸ ਕੇ ਇਨ੍ਹਾਂ ਦੀ ਵਾਕਾਂ ਵਿਚ ਵਰਤੋਂ ਕਰੋ :
ਹਟਕੋਰੇ ਲੈਣਾ, ਦੁਲੱਤੀ ਮਾਰਨਾ, ਹਨੇਰੀ ਵਾਂਗ ਆਉਣਾ, ਹੱਸ-ਹੱਸ ਕੇ ਦੂਹਰਾ ਹੋਣਾ, ਦੂਣਾ-ਚੌਣਾ ਹੋਣਾ, ਰਊਂ-ਚਊਂ ਕਰਨਾ।
ਉੱਤਰ :

  • ਹਟਕੋਰੇ ਲੈਣਾ ਰੋਂਦੇ ਹੋਏ ਲੰਮਾ ਸਾਹ ਲੈਣਾ, ਹਉਕਾ ਲੈਣਾ-ਭੁੱਖਾ ਬੱਚਾ ਹਟਕੋਰੇ ਲੈ-ਲੈ ਕੇ ਰੋ ਰਿਹਾ ਸੀ।
  • ਦੁਲੱਤੀ ਮਾਰਨਾ ਵਧੀਕੀ ਕਰਨਾ, ਪਰ੍ਹਾਂ ਹਟਾਉਣਾ-ਝੂਠੇ ਮਿੱਤਰ ਲੋੜ ਵੇਲੇ ਦੁਲੱਤੀ ਮਾਰੇ ਜਾਂਦੇ ਹਨ।
  • ਹਨੇਰੀ ਵਾਂਗ ਆਉਣਾ ਬਹੁਤ ਤੇਜ਼ੀ ਨਾਲ ਆਉਣਾ-ਨਾਦਰ ਸ਼ਾਹ ਭਾਰਤ ਉੱਤੇ ਹਮਲਾ ਕਰਨ ਲਈ ਹਨੇਰੀ ਵਾਂਗ ਚੜ੍ਹ ਆਇਆ।
  • ਹੱਸ-ਹੱਸ ਕੇ ਦੂਹਰਾ ਹੋਣਾ ਬਹੁਤ ਹੱਸਣਾ, ਹਾਸੇ ਨਾਲ ਲੋਟ-ਪੋਟ ਹੋਣਾ-ਬੁੱਧੂ ਦੀ ਬਿੱਜੂ ਵਰਗੀ ਸ਼ਕਲ ਦੇਖ ਕੇ ਡਾਕਟਰ ਹੱਸ-ਹੱਸ ਕੇ ਦੂਹਰਾ ਹੋ ਗਿਆ।
  • ਦੂਣਾ-ਚੌਣਾ ਹੋਣਾ ਬਹੁਤ ਖੁਸ਼ ਹੋਣਾ-ਖੇਤ ਵਿਚ ਖਾਦ ਪੈਣ ਨਾਲ ਫ਼ਸਲ ਦੂਣੀ ਚੌਣੀ ਹੋਈ।
  • ਰਊਂ-ਚਊਂ ਕਰਨਾ (ਰੋਣ ਨੂੰ ਤਿਆਰ ਹੋਣਾ, ਰੋਣ ਹਾਕਾ ਹੋਣਾ-ਮਾਂ ਨੇ ਝਿੜਕਾਂ ਮਾਰੀਆਂ ਤੇ ਬੱਚਾ ਸਾਰਾ ਦਿਨ ਊਂ-ਚਊਂ ਕਰਦਾ ਰਿਹਾ।

ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ ਨੁਸਖ਼ਾ, ਦੁਲੱਤੀ, ਟਿਚਨ, ਤਰਫੋਂ, ਧੱਸਣਾ, ਪਹਿਲ, ਸੁਸਤ, ਮਗਜ਼, ਰਊਂ-ਚਊਂ ਕਰਨਾ।
ਉੱਤਰ :

  • ਨੁਸਖ਼ਾ ਚੀਜ਼ਾਂ ਮਿਲਾ ਕੇ ਦਵਾਈ ਬਣਾਉਣ ਦਾ ਤਰੀਕਾ-ਮੈਨੂੰ ਬਵਾਸੀਰ ਦੇ ਇਲਾਜ ਦਾ ਇਹ ਨੁਸਖ਼ਾ ਇਕ ਸਾਧੂ ਨੇ ਦੱਸਿਆ !
  • ਦੁਲੱਤੀ ਪਸ਼ੂ ਦੀ ਪਿਛਲੀ ਲੱਤ-ਗਧੇ ਤੇ ਘੋੜੇ ਆਮ ਕਰਕੇ ਗੁੱਸੇ ਵਿਚ, ਕੋਲ ਖੜੇ ਬੰਦੇ ਨੂੰ ਦੁਲੱਤੀ ਮਾਰ ਦਿੰਦੇ ਹਨ।
  • ਟਿਚਨ (ਤਿਆਰ)-ਮੈਂ ਸਾਰੀਆਂ ਚੀਜ਼ਾਂ ਪੀਹ ਕੇ ਤੇ ਛਾਣ ਕੇ ਟਿਚਨ ਕਰ ਲਈਆਂ !
  • ਤਰਫੋਂ ਪਾਸਿਓਂ-ਹਵਾ ਕਿਸ ਤਰਫੋਂ ਆ ਰਹੀ ਹੈ।
  • ਧੱਸਣਾ ਵੜ ਜਾਣਾ)-ਸਾਰੀ ਦਵਾਈ ਬੁੱਧੂ ਦੇ ਗਲ ਵਿਚ ਧੱਸ ਗਈ।
  • ਪਹਿਲ ਕੰਮ ਕਰਨ ਵਿਚ ਪਹਿਲ ਕਰਨੀ-ਇਹ ਪਲਾਟ ਪਹਿਲ ਦੇ ਅਧਾਰ ‘ਤੇ ਅਲਾਟ ਕੀਤੇ ਜਾਣਗੇ।
  • ਸੁਸਤ (ਢਿੱਲੇ-ਸੁਸਤ ਬੰਦਿਆਂ ਦਾ ਇਸ ਦਫ਼ਤਰ ਵਿਚ ਕੋਈ ਕੰਮ ਨਹੀਂ !
  • ਮਜ਼ (ਦਿਮਾਗ਼)-ਮੈਂ ਉਸਨੂੰ ਬਥੇਰਾ ਸਮਝਾਇਆ ਪਰ ਕੋਈ ਵੀ ਗੱਲ ਉਸ ਦੇ ਮਗਜ਼ ਵਿਚ ਨਾ ਪਈ।
  • ਰਊਂ-ਚਊਂ ਕਰਨਾ ਰੋਣਾ-ਬਿਮਾਰ ਬੁੱਢਾ ਸਹਾਇਤਾ ਲਈ ਰਊਂ-ਚਊਂ ਕਰ ਰਿਹਾ ਸੀ।

PSEB 6th Class Punjabi Solutions Chapter 12 ਪਹਿਲ

ਪ੍ਰਸ਼ਨ 3.
ਇਸ ਕਵਿਤਾ ਵਿਚੋਂ ਵਿਸ਼ੇਸ਼ਣ ਲੱਭੋ
ਉੱਤਰ :
ਇਕ, ਇਹ, ਸੁਸਤ, ਪਿੱਛ-ਰਹਿਣੇ।

ਪ੍ਰਸ਼ਨ 4.
ਇਸ ਕਵਿਤਾ ਵਿਚੋਂ ਦਸ ਕਿਰਿਆ ਸ਼ਬਦ ਲੱਭੋ।
ਉੱਤਰ :
ਲਿਆਇਆ, , ਪਕੜਾਇਆ, ਕਹਿਣ ਲੱਗਾ, ਪਾਈਂ, ਲਾਈਂ, ਜਾਉ, ਬਣਾਉ, ਆਇਆ, ਬਣਾਇਆ, ਟਿਕਾਈ।

Leave a Comment