PSEB 6th Class Punjabi Solutions Chapter 9 ਥਾਲ

Punjab State Board PSEB 6th Class Punjabi Book Solutions Chapter 9 ਥਾਲ Textbook Exercise Questions and Answers.

PSEB Solutions for Class 6 Punjabi Chapter 9 ਥਾਲ (1st Language)

Punjabi Guide for Class 6 PSEB ਥਾਲ Textbook Questions and Answers

ਥਾਲ ਪਾਠ-ਅਭਿਆਸ

1. ਦੱਸੋ :

(ਉ) ਥਾਲ ਕਿਸ ਉਮਰ ਦੀਆਂ ਕੁੜੀਆਂ ਦੀ ਖੇਡ ਹੈ?
ਉੱਤਰ :
ਥਾਲ ਬਚਪਨ ਨੂੰ ਟੱਪ ਕੇ ਜਵਾਨੀ ਦੀਆਂ ਬਰੂਹਾਂ ਉੱਤੇ ਖੜ੍ਹੀਆਂ ਕੁੜੀਆਂ ਦੀ ਖੇਡ ਹੈ।

(ਅ) ਥਾਲ ਪਾਉਣ ਲਈ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਖੇਡ ਕਿਵੇਂ ਖੇਡੀ ਜਾਂਦੀ ਹੈ?
ਉੱਤਰ :
ਥਾਲ ਪਾਉਣ ਲਈ ਸੱਤਾਂ ਤਹਿਆਂ ਵਾਲੀ ਲੀਰਾਂ ਦੀ ਬਾਹਰੋਂ ਧਾਗਿਆਂ ਨਾਲ ਗੁੰਦੀ ਹੋਈ ਖਿੱਦੋ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਖੇਡ ਖੇਡਣ ਲਈ ਇਕ ਤੋਂ ਵੱਧ ਕੁੜੀਆਂ ਦੀ ਲੋੜ ਹੁੰਦੀ ਹੈ। ਇਕ ਕੁੜੀ ਇਕ ਹੱਥ ਨਾਲ ਖਿੱਦੋ ਨੂੰ ਹਵਾ ਵਿਚ ਉਛਾਲਦੀ ਹੈ। ਫਿਰ ਉਹ ਸੱਜੇ ਹੱਥ ਦੀ ਤਲੀ ਉੱਤੇ ਬੋਚ ਕੇ ਉਸ ਨੂੰ ਇਕਹਿਰੇ ਤਾਲ ਨਾਲ ਜ਼ਮੀਨ ਉੱਤੇ ਮਾਰ ਕੇ ਟੱਪੇ ਮਰਵਾਉਂਦੀ ਹੈ ਤੇ ਨਾਲ-ਨਾਲ ਥਾਲ ਦੇ ਬੋਲ ਬੋਲਦੀ ਹੈ। ਇਕ ਥਾਲ ਮੁੱਕਣ ਉੱਤੇ ਉਹ ਦੂਜਾ ਥਾਲ ਆਰੰਭ ਕਰ ਦਿੰਦੀ ਹੈ ਤੇ ਸੱਜੇ ਹੱਥ ਦੇ ਥੱਕਣ ਤੇ ਉਹ ਦੂਜੇ ਤੋਂ ਕੰਮ ਲੈਂਦੀ ਹੈ। ਇਸ ਦੇ ਨਾਲ ਹੀ ਥਾਲਾਂ ਦੀ ਗਿਣਤੀ ਵੀ ਕੀਤੀ ਜਾਂਦੀ ਹੈ।

PSEB 6th Class Punjabi Solutions Chapter 9 ਥਾਲ

(ਇ) ਇਸ ਖੇਡ ਵਿੱਚ ਕੁੜੀਆਂ ਦੀ ਕਿੰਨੀ ਗਿਣਤੀ ਹੁੰਦੀ ਹੈ?
ਉੱਤਰ :
ਇਸ ਖੇਡ ਵਿਚ ਕੁੜੀਆਂ ਦੀ ਗਿਣਤੀ ਉੱਤੇ ਕੋਈ ਪਾਬੰਦੀ ਨਹੀਂ। ਉਂਝ ਇਕ ਤੋਂ ਵੱਧ ਕੁੜੀਆਂ ਇਸ ਖੇਡ ਵਿਚ ਹਿੱਸਾ ਲੈ ਸਕਦੀਆਂ ਹਨ।

(ਸ) ਕੁੜੀਆਂ ਬਾਲ ਦੀ ਖੇਡ ਖੇਡਣ ਵੇਲੇ ਕਿਹੜੇ-ਕਿਹੜੇ ਰਿਸ਼ਤਿਆਂ ਦਾ ਵਾਰ-ਵਾਰ ਜ਼ਿਕਰ ਕਰਦੀਆਂ ਹਨ?
ਉੱਤਰ :
ਥਾਲ ਦੀ ਖੇਡ ਖੇਡਣ ਸਮੇਂ ਕੁੜੀਆਂ ਆਪਣੇ ਵੀਰ, ਭਾਬੀ ਤੇ ਮਾਂ-ਪਿਓ ਦੇ ਰਿਸ਼ਤਿਆਂ ਦਾ ਵਾਰ-ਵਾਰ ਜ਼ਿਕਰ ਕਰਦੀਆਂ ਹਨ।

(ਹ) ਇਸ ਖੇਡ ਵਿੱਚ ਜਿੱਤ-ਹਾਰ ਕਿਵੇਂ ਹੁੰਦੀ ਹੈ?
ਉੱਤਰ :
ਖਿੱਦੋ ਨੂੰ ਬੁੜਕਾਉਂਦਿਆਂ ਜਿਸ ਕੁੜੀ ਨੇ ਬਹੁਤੀ ਗਿਣਤੀ ਵਿਚ ਥਾਲ ਪਾਏ ਹੁੰਦੇ ਹਨ, ਉਹ ਜਿੱਤ ਜਾਂਦੀ ਹੈ, ਪਰ ਜਿਸ ਨੇ ਘੱਟ ਗਿਣਤੀ ਵਿਚ ਪਾਏ ਹੋਣ, ਉਹ ਹਾਰ ਜਾਂਦੀ ਹੈ।

(ਕ) ਇਸ ਪਾਠ ਵਿੱਚ ਆਏ ਪਹਿਲੇ ਥਾਲ ਦੇ ਕੀ ਬੋਲ ਹਨ?
ਉੱਤਰ :
ਬਾਲ ਥਾਲ ਥਾਲ !
ਮਾਂ ਮੇਰੀ ਦੇ ਲੰਮੇ ਵਾਲ।
ਪਿਓ ਮੇਰਾ ਸ਼ਾਹੂਕਾਰ॥
ਸ਼ਾਹੂਕਾਰ ਨੇ ਬਾਗ਼ ਲਵਾਇਆ।
ਅੰਦਰੋਂ ਪਾਣੀ ਰੁੜਦਾ ਆਇਆ
ਰੂੜ੍ਹ-ਰੁੜ੍ਹ ਪਾਣੀਆਂ,
ਸੁਰਮੇਦਾਨੀਆਂ,
ਸੁਰਮਾ ਪਾਵਾਂ,
ਕੱਜਲ ਪਾਵਾਂ,
ਪਾਵਾਂ ਫੁੱਲ ਗੁਲਾਬ ਦਾ,
ਭਾਬੀ ਮੇਰੀ ਜ਼ੁਲਫ਼ਾਂ ਵਾਲੀ,
ਵੀਰ ਮੇਰਾ ਸਰਦਾਰ।
ਆਲ ਮਾਲ
ਹੋਇਆ ਬੀਬੀ
ਪਹਿਲਾ ਥਾਲ !

(ਖ) ਥਾਲ ਦੇ ਬੋਲ ਕਦੋਂ ਸੁਣਾਈ ਦਿੰਦੇ ਹਨ?
ਉੱਤਰ :
ਖਿੱਦੋ ਦੇ ਬੁੜਕਣ ਜਾਂ ਟੱਪਾ ਲਾਉਣ ਨਾਲ ਹੀ ਥਾਲ ਦੇ ਬੋਲ ਸੁਣਾਈ ਦਿੰਦੇ ਹਨ।

PSEB 6th Class Punjabi Solutions Chapter 9 ਥਾਲ

2. ਖਾਲੀ ਥਾਵਾਂ ਭਰੋ :

(ਉ) ਬਾਲ ……………………………………….. ਕੁੜੀਆਂ ਦੀ ਹਰਮਨ-ਪਿਆਰੀ ਲੋਕ-ਖੇਡ ਹੈ।
(ਅ) ਇਹ ਖੇਡ ਘਰਾਂ ਦੇ ……………………………………….. ਵਿੱਚ ਖੇਡੀ ਜਾਂਦੀ ਹੈ।
(ਇ) ਇੱਕ ਤੋਂ ਵੱਧ ……………………………………….. ਇਹ ਖੇਡ, ਖੇਡਦੀਆਂ ਹਨ।
(ਸ) ਜਿਸ ਕੁੜੀ ਨੇ ਸਭ ਤੋਂ ਵੱਧ ……………………………………….. ਪਾਏ ਹੋਣ, ਉਸ ਨੂੰ ਜੇਤੂ ਮੰਨਿਆ ਜਾਂਦਾ ਹੈ।
(ਹ) ਇਹ ਗੀਤ ਖਿੱਦੋ ਦੀ ਗਤੀ ਅਨੁਸਾਰ ਇੱਕ ਖ਼ਾਸ ……………………………………….. ਤੇ ……………………………………….. ਤੇ ਗਾਏ ਜਾਂਦੇ ਹਨ।
ਉੱਤਰ :
(ਉ) ਪੰਜਾਬੀ,
(ਅ) ਦਲਾਨਾਂ,
(ਇ) ਕੁੜੀਆਂ,
(ਸ) ਥਾਲ,
(ਹ) ਸੁਰ ਤੇ ਤਾਲ,
(ਕ) ਖਿੱਦੋ,
(ਖ) ਖਿੱਦੋ , ਟੱਪੇ,
(ਗ) ਥਾਲ਼
(ਘ) ਦਰਜਨਾਂ,
(ਝ) ਮਨੋਰੰਜਨ॥

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਮੋਹ, ਦਲਾਨ, ਸੁਗੰਧੀ, ਮਨੋਰੰਜਨ, ਦਿਲਚਸਪ, ਉਤਸੁਕਤਾ
ਉੱਤਰ :

  • ਮੋਹ (ਪਿਆਰ)-ਥਾਲ ਦੇ ਗੀਤ ਵਿਚ ਕੁੜੀਆਂ ਦਾ ਵੀਰਾਂ, ਭਾਬੀਆਂ ਤੇ ਮਾਤਾ-ਪਿਤਾ ਲਈ ਮੋਹ ਭਰਿਆ ਹੁੰਦਾ ਹੈ।
  • ਦਲਾਨ ਵੱਡਾ ਮੁੱਖ ਕਮਰਾ)-ਥਾਲ ਖੇਡ ਘਰਾਂ ਦੇ ਦਲਾਨਾਂ ਵਿਚ ਖੇਡੀ ਜਾਂਦੀ ਹੈ।
  • ਸੁਗੰਧੀ (ਖ਼ੁਸ਼ਬੋ)-ਫੁੱਲ ਸੁਗੰਧੀ ਫੈਲਾ ਰਹੇ ਹਨ।
  • ਮਨੋਰੰਜਨ (ਮਨ-ਪਰਚਾਵਾ)-ਟੈਲੀਵਿਯਨ ਮਨੋਰੰਜਨ ਦਾ ਵਧੀਆ ਸਾਧਨ ਹੈ।
  • ਦਿਲਚਸਪ ਸੁਆਦਲਾ)-ਇਹ ਨਾਵਲ ਬਹੁਤ ਦਿਲਚਸਪ ਹੈ।
  • ਉਤਸੁਕਤਾ ਅੱਗੇ ਜਾਣਨ ਦੀ ਇੱਛਾ)-ਇਹ ਕਹਾਣੀ ਬੜੀ ਉਤਸੁਕਤਾ ਭਰੀ ਹੈ।
  • ਮੁਟਿਆਰ ਜਵਾਨ ਕੁੜੀ-ਮੁਟਿਆਰਾਂ ਸਟੇਜ ਉੱਤੇ ਗਿੱਧਾ ਪਾ ਰਹੀਆਂ ਹਨ।
  • ਬਚਪਨ ਜੀਵਨ ਦਾ ਮੁੱਢਲਾ ਹਿੱਸਾ, ਬਾਲਪਨ-ਸ਼ਹੀਦ ਊਧਮ ਸਿੰਘ ਦਾ ਬਚਪਨ ਯਤੀਮਖ਼ਾਨੇ ਵਿਚ ਗੁਜ਼ਰਿਆ।
  • ਮੋਹ-ਮੁਹੱਬਤ (ਪਿਆਰ)-ਇਸ ਗੀਤ ਵਿਚ ਭੈਣ ਦੀ ਆਪਣੇ ਵੀਰਾਂ ਤੇ ਮਾਂ-ਬਾਪ ਲਈ ਮੋਹ-ਮੁਹੱਬਤ ਭਰੀ ਹੋਈ ਹੈ।
  • ਜੇਤੂ ਜਿੱਤਣ ਵਾਲਾ)-ਅੰਤਰ-ਸਕੂਲ ਹਾਕੀ ਮੁਕਾਬਲੇ ਵਿਚ ਸਾਡੀ ਟੀਮ ਜੇਤੂ ਰਹੀ।
  • ਤਬਦੀਲ ਬਦਲ-ਧੁੱਪ ਲੱਗਣ ਨਾਲ ਸਾਰੀ ਬਰਫ਼ ਪਾਣੀ ਵਿਚ ਤਬਦੀਲ ਹੋ ਗਈ।
  • ਸਮਾਪਤ (ਖ਼ਤਮ-ਦੋ ਵਜੇ ਮੀਟਿੰਗ ਸਮਾਪਤ ਹੋ ਗਈ।
  • ਹੱਕੇ-ਬੱਕੇ ਹੈਰਾਨ)-ਜਾਦੂਗਰ ਦੇ ਖੇਲ੍ਹ ਦੇਖ ਕੇ ਅਸੀਂ ਹੱਕੇ-ਬੱਕੇ ਰਹਿ ਗਏ।
  • ਅਥਵਾ ਜਾਂ ਤੁਸੀਂ ਪਹਿਲੇ ਅਥਵਾ ਦੂਜੇ ਪ੍ਰਸ਼ਨ ਵਿੱਚੋਂ ਕਿਸੇ ਇਕ ਦਾ ਉੱਤਰ ਦਿਓ

PSEB 6th Class Punjabi Solutions Chapter 9 ਥਾਲ

4. ਆਪਣੀ ਮਨ-ਪਸੰਦ ਖੇਡ ਬਾਰੇ ਦਸ ਸਤਰਾਂ ਲਿਖੋ।
ਉੱਤਰ :
ਲੁਕਣ-ਮੀਟੀ ਮੇਰੀ ਮਨ-ਪਸੰਦ ਖੇਡ ਹੈ। ਇਹ ਖੇਡ ਅਸੀਂ ਹਰ ਰੋਜ਼ ਸ਼ਾਮ ਵੇਲੇ ਖੇਡਦੇ ਹਾਂ। ਇਸ ਵਿਚ ਸਾਡੇ ਗੁਆਂਢ ਦੇ ਸਾਡੇ ਹਾਣੀ ਪੰਜ-ਛੇ ਮੁੰਡੇ ਕੁੜੀਆਂ ਹਿੱਸਾ ਲੈਂਦੇ ਹਨ। ਇਹ ਖੇਡ ਖੇਡਣ ਲਈ ਅਸੀਂ ਕਿਸੇ ਇਕ ਸਾਥੀ ਦਾ ਘਰ ਚੁਣ ਲੈਂਦੇ ਹਾਂ। ਇਸ ਨੂੰ ਖੇਡਣ ਤੋਂ ਪਹਿਲਾਂ ਅਸੀਂ ਪੁੱਗਦੇ ਹਾਂ। ਜਿਹੜਾ ਨਹੀਂ ਪੁੱਗਦਾ, ਉਸ ਦੇ ਸਿਰ ਮੀਟੀ ਆ ਜਾਂਦੀ ਹੈ। ਉਹ ਵਿਹੜੇ ਵਿੱਚ ਅੱਖਾਂ ਉੱਤੇ ਹੱਥ ਰੱਖ ਕੇ ਤੇ ਕੰਧ ਵਲ ਮੂੰਹ ਕਰ ਕੇ ਖੜ੍ਹਾ ਹੋ ਜਾਂਦਾ ਹੈ।

ਅਸੀਂ ਸਾਰੇ ਘਰ ਦੇ ਵੱਖਰੇ-ਵੱਖਰੇ ਹਨੇਰੇ ਕਮਰਿਆਂ ਵਿਚ ਜਾ ਲੁਕਦੇ ਹਾਂ ਮੀਟੀ ਦੇਣ ਵਾਲਾ ਸਾਡੇ ਵਿਚੋਂ ਕਿਸੇ ਵਲੋਂ ‘ਆ ਜਾ’ ਕਹਿਣ ਤੇ ਅੱਖਾਂ ਤੋਂ ਹੱਥ ਹਟਾ ਕੇ ਸਾਨੂੰ ਲੱਭਣ ਲਈ ਆਉਂਦਾ ਹੈ। ਉਹ ਸਾਨੂੰ ਬੁਹਿਆਂ ਓਹਲੇ, ਮੰਜਿਆਂ ਹੇਨ, ਟਰੰਕਾਂ ਓਹਲੇ ਤੇ ਬਿਸਤਰਿਆਂ ਵਿਚ ਲੱਭਦਾ ਹੈ। ਕਾਫ਼ੀ ਖਪਣ ਮਗਰੋਂ ਜਦੋਂ ਉਹ ਕਿਸੇ ਇਕ ਨੂੰ ਫੜ ਲੈਂਦਾ ਹੈ, ਤਾਂ ਸਾਰੇ ਹੱਸਦੇ-ਖੇਡਦੇ ਫਿਰ ਵਿਹੜੇ ਵਿਚ ਆ ਜਾਂਦੇ ਹਨ। ਜਿਸ ਨੂੰ ਫੜਿਆ ਹੋਵੇ, ਉਸਦੇ ਸਿਰ ਮੀੜ੍ਹੀ ਆ ਜਾਂਦੀ ਹੈ।

ਫਿਰ ਉਹ ਮੀਵੀ ਦਿੰਦਾ ਹੈ ਤੇ ਦੂਜਿਆਂ ਦੇ ਲੁਕਣ ਤੇ ਮੀੜ੍ਹੀ ਦੇਣ ਵਾਲੇ ਦੇ ਲੱਭਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਖੇਡ ਲੰਮਾ ਸਮਾਂ ਚਲਦੀ ਰਹਿੰਦੀ ਹੈ।

ਵਿਆਕਰਨ :
ਵਿਸ਼ੇਸ਼ਣ : ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦੀ ਵਿਸ਼ੇਸ਼ਤਾ ਪ੍ਰਗਟ ਕਰਨ, ਉਹਨਾਂ ਨੂੰ ਵਿਸ਼ੇਸ਼ਣ ਕਹਿੰਦੇ ਹਨ। ਵਿਸ਼ੇਸ਼ਣ ਸ਼ਬਦ ਪੰਜ ਪ੍ਰਕਾਰ ਦੇ ਹੁੰਦੇ ਹਨ :

  • ਗੁਣਵਾਚਕ ਵਿਸ਼ੇਸ਼ਣ
  • ਸੰਖਿਆਵਾਚਕ ਵਿਸ਼ੇਸ਼ਣ
  • ਪਰਿਮਾਣਵਾਚਕ ਵਿਸ਼ੇਸ਼ਣ
  • ਨਿਸਚੇਵਾਚਕ ਵਿਸ਼ੇਸ਼ਣ
  • ਪੜਨਾਵੀਂ ਵਿਸ਼ੇਸ਼ਣ

ਹੋਠਾਂ ਦਿੱਤੇ ਵਾਕਾਂ ਵਿੱਚ ਰੰਗੀਨ ਸ਼ਬਦ ਵਿਸ਼ੇਸ਼ਣ ਹਨ :

  • ਇਹਦੇ ਖੇਡਣ ਦਾ ਤਰੀਕਾ ਬਹੁਤ ਹੀ ਸੌਖਾ ਤੇ ਸਰਲ ਹੈ।
  • ਥਾਲ਼ ਦੀ ਖੇਡ ਬਹੁਤ ਦਿਲਚਸਪ ਹੈ।
  • ਇਹ ਕੁੜੀਆਂ ਦੀ ਹਰਮਨ-ਪਿਆਰੀ ਲੋਕ-ਖੇਡ ਹੈ।
  • ਥਾਲਾਂ ਦੀ ਲੰਬਾਈ ਵਿੱਚ ਥੋੜ੍ਹਾ-ਬਹੁਤਾ ਹੀ ਅੰਤਰ ਹੁੰਦਾ ਹੈ।
  • ਕੁੜੀਆਂ ਦੇ ਬੋਲ ਹਵਾਵਾਂ ਵਿੱਚ ਮੋਹ-ਮੁਹੱਬਤਾਂ ਦੀ ਸੁਗੰਧੀ ਖਿਲਾਰ ਦਿੰਦੇ ਹਨ।
  • ਵੀਰ ਮੇਰਾ ਲੰਮਾ, ਭਾਬੋ ਮੇਰੀ ਪਤਲੀ।
  • ਨਿੱਕੀਆਂ ਬਾਲੜੀਆਂ ਰਬੜ ਦੀ ਗੇਂਦ ਨਾਲ ਥਾਲ ਪਾਉਂਦੀਆਂ ਹਨ।
  • ਦਰਜਨਾਂ ਦੀ ਗਿਣਤੀ ਵਿੱਚ ਇਹ ਥਾਲ ਮਿਲਦੇ ਹਨ।

PSEB 6th Class Punjabi Solutions Chapter 9 ਥਾਲ

ਅਧਿਆਪਕ ਲਈ :
ਬੱਚਿਆਂ ਨੂੰ ਇਸ ਪਾਠ ਵਿਚਲੀ ਲੋਕ-ਖੇਡ ਖੇਡਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਹੋਰ ਬਾਲਗੀਤ ਲੱਭਣ ਜਾਂ ਰਚਣ ਲਈ ਪ੍ਰੇਰਿਆ ਜਾਵੇ।

PSEB 6th Class Punjabi Guide ਥਾਲ Important Questions and Answers

ਪ੍ਰਸ਼ਨ –
“ਥਾਲ ਲੇਖ ਦਾ ਸਾਰ ਲਿਖੋ।
ਜਾਂ
“ਬਾਲ ਲੇਖ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਥਾਲ ਪੰਜਾਬੀ ਕੁੜੀਆਂ ਦੀ ਹਰਮਨ ਪਿਆਰੀ ਖੇਡ ਹੈ। ਆਮ ਕਰਕੇ ਬਚਪਨ ਨੂੰ ਟੱਪ ਕੇ ਜਵਾਨੀ ਵਿਚ ਪੈਰ ਧਰ ਰਹੀਆਂ ਕੁੜੀਆਂ ਇਸ ਖੇਡ ਨੂੰ ਖੇਡਦੀਆਂ ਹਨ। ਉਂਝ ਇਸ ਤੋਂ ਵੱਡੀਆਂ ਕੁੜੀਆਂ ਵੀ ਇਹ ਖੇਡ-ਖੇਡ ਲੈਂਦੀਆਂ ਹਨ। ਇਹ ਖੇਡ ਦੁਪਹਿਰ ਵੇਲੇ ਘਰਾਂ ਦੇ ਦਲਾਨਾਂ ਵਿਚ ਖੇਡੀ ਜਾਂਦੀ ਹੈ।

ਬਾਲ ਸੱਤਾਂ ਤਹਿਆਂ ਵਾਲੀ ਲੀਰਾਂ ਦੀ ਧਾਗਿਆਂ ਨਾਲ ਗੰਦੀ ਹੋਈ ਗੇਂਦ, ਜਿ ਜਾਂ ਖੇਹ ਕਿਹਾ ਜਾਂਦਾ ਹੈ, ਨਾਲ ਖੇਡੇ ਜਾਂਦੇ ਹਨ ਤੇ ਇਸ ਖੇਡ ਵਿਚ ਇਕ ਤੋਂ ਵੱਧ ਕੁੜੀਆਂ। ਹਿੱਸਾ ਲੈਂਦੀਆਂ ਹਨ।ਇਕ ਕੁੜੀ ਹੱਥ ਨਾਲ ਖਿੱਦੋ ਹਵਾ ਵਿਚ ਉਛਾਲ ਕੇ ਸੱਜੇ ਹੱਥ ਦੀ ਤਲੀ ‘ਤੇ ਬੋਚਦੀ ਹੈ ਤੇ ਫਿਰ ਇਕਹਿਰੇ ਤਾਲ ‘ਤੇ ਗੇਂਦ ਨੂੰ ਤਲੀ ਨਾਲ ਜ਼ਮੀਨ ਉੱਤੇ ਬੁੜ੍ਹਕਾਉਂਦੀ ਹੋਈ ਨਾਲ-ਨਾਲ ਥਾਲ਼ ਦੇ ਬੋਲ ਬੋਲਦੀ ਹੈ। ਦੂਜੀਆਂ ਕੁੜੀਆਂ ਉਤਸੁਕਤਾ ਨਾਲ ਉਸ ਵਲ ਦੇਖਦੀਆਂ ਰਹਿੰਦੀਆਂ ਹਨ।

ਜਦੋਂ ਇਕ ਥਾਲ ਮੁੱਕ ਜਾਂਦਾ ਹੈ, ਤਾਂ ਬਿਨਾਂ ਰੁਕੇ ਦੂਜੇ ਥਾਲ ਦੇ ਬੋਲ ਬੋਲੇ ਜਾਂਦੇ ਹਨ। ਜਦੋਂ ਸੱਜਾ ਹੱਥ ਥੱਕ ਜਾਂਦਾ ਹੈ ਤਾਂ ਖਿੱਦੋ ਬੜਕਾਉਣ ਲਈ ਖੱਬੇ ਹੱਥ ਦੀ ਵਰਤੋਂ ਕੀਤੀ ਜਾਂਦੀ ਹੈ। ਥਾਲਾਂ ਦੀ ਗਿਣਤੀ ਨਾਲੋ ਨਾਲ ਕੀਤੀ ਜਾਂਦੀ ਹੈ। ਜਿੱਥੇ ਵੀ ਖਿੱਦੋ ਡਿਗ ਪਏ, ਉੱਥੇ ਹੀ ਖੇਡਣ ਵਾਲੀ ਕੁੜੀ ਦੀ ਹਾਰ ਹੋ ਜਾਂਦੀ ਹੈ ਤੇ ਅਗਲੀ ਕੁੜੀ ਥਾਲ ਪਾਉਣੇ ਆਰੰਭ ਕਰ ਦਿੰਦੀ ਹੈ। ਅੰਤ ਵਿਚ ਜਿਸ ਕੁੜੀ ਨੇ ਸਭ ਤੋਂ ਵੱਧ ਬਾਲ ਪਾਏ ਹੋਣ, ਉਸ ਨੂੰ ਜੇਤੂ ਮੰਨਿਆ ਜਾਂਦਾ ਹੈ। ਥਾਲਾਂ ਦੀ ਲੰਬਾਈ ਵਿਚ ਥੋੜ੍ਹਾ-ਬਹੁਤਾ ਫ਼ਰਕ ਹੁੰਦਾ ਹੈ ਤੇ ਉਹ ਖਿੱਦੋ ਦੀ ਗਤੀ ਅਨੁਸਾਰ ਇਕ ਖ਼ਾਸ ਸੁਰ ਤੇ ਤਾਲ ਵਿਚ ਗਾਏ ਜਾਂਦੇ ਹਨ।

ਕੁੜੀਆਂ ਦੀ ਉਮਰ ਬਚਪਨ ਤੇ ਜਵਾਨੀ ਦੇ ਵਿਚਕਾਰ ਹੋਣ ਕਰਕੇ ਉਨ੍ਹਾਂ ਦਾ ਸੰਸਾਰ ਆਪਣੇ ਭੈਣਾਂ-ਭਰਾਵਾਂ, ਭਰਜਾਈਆਂ ਤੇ ਮਾਂ-ਬਾਪ ਦੁਆਲੇ ਹੀ ਉੱਸਰਿਆ ਹੁੰਦਾ ਹੈ। ਇਸ ਕਰਕੇ ਖਾਲ ਦੇ ਗੀਤਾਂ ਵਿਚ ਵਾਰ-ਵਾਰ ਇਨ੍ਹਾਂ ਦਾ ਜ਼ਿਕਰ ਆਉਂਦਾ ਹੈ ਤੇ ਇਨ੍ਹਾਂ ਸੰਬੰਧੀ ਮੋਹ ਤੇ ਪਿਆਰ ਭਰਿਆ ਹੁੰਦਾ ਹੈ ; ਜ਼ਰਾ ਦੇਖੋ –

PSEB 6th Class Punjabi Solutions Chapter 9 ਥਾਲ

ਬਾਲ ਥਾਲ ਥਾਲ
ਮਾਂ ਮੇਰੀ ਦੇ ਲੰਮੇ ਵਾਲ
ਪਿਓ ਮੇਰਾ ਸ਼ਾਹੂਕਾਰ
ਸ਼ਾਹੂਕਾਰ ਨੇ ਬਾਗ਼ ਲਵਾਇਆ
ਅੰਦਰੋਂ ਪਾਣੀ ਹੁੰਦਾ ਆਇਆ
ਰੂੜ੍ਹ-ਰੁੜ੍ਹ ਪਾਣੀਆਂ
ਸੁਰਮੇ ਦਾਨੀਆਂ
ਸੁਰਮਾ ਪਾਵਾਂ
ਕੱਜਲ ਪਾਵਾਂ
ਪਾਵਾਂ ਫੁੱਲ ਗੁਲਾਬ ਦਾ
ਭਾਬੀ ਮੇਰੀ ਜ਼ਲਟਾਂ ਵਾਲੀ
ਵੀਰ ਮੇਰਾ ਸਰਦਾਰ

ਇਸ ਤਰ੍ਹਾਂ ਦਰਜਨਾਂ ਦੀ ਗਿਣਤੀ ਵਿਚ ਇਹ ਥਾਲ ਮਿਲਦੇ ਹਨ ਅੱਜ-ਕਲ੍ਹ ਮਨੋਰੰਜਨ ਦੇ ਸਾਧਨ ਬਦਲਣ ਨਾਲ ਥਾਲ ਪਾਉਣ ਦੀ ਪਰੰਪਰਾ ਖ਼ਤਮ ਹੋ ਗਈ ਹੈ। ਕਿਧਰੇ-ਕਿਧਰੇ ਪੰਜਾਬ ਦੇ ਸਕੂਲਾਂ ਵਿਚ ਅੱਧੀ-ਛੁੱਟੀ ਵੇਲੇ ਨਿੱਕੀਆਂ ਬਾਲੜੀਆਂ ਗੇਂਦ ਨਾਲ ਥਾਲ ਪਾਉਂਦੀਆਂ ਦਿਸ ਪੈਂਦੀਆਂ ਹਨ ਪਰ ਇਹ ਖੇਡ ਸ਼ਹਿਰਾਂ ਵਿਚੋਂ ਅਲੋਪ ਹੀ ਹੋ ਗਈ ਹੈ।

ਔਖੇ ਸ਼ਬਦਾਂ ਦੇ ਅਰਥ-ਟੱਪ ਕੇ – ਛਾਲ ਮਾਰ ਕੇ ਬਰੂਹਾਂ – ਦਰਵਾਜ਼ਿਆਂ। ਬਾਲੜੀਆਂ – ਬੱਚੀਆਂ ਗੀਟਿਆਂ – ਨਿੱਕੇ-ਨਿੱਕੇ ਸਾਫ਼ ਕੀਤੇ ਰੋੜੇ ਜਾਂ ਲੱਕੜੀ ਦੇ ਨਿੱਕੇ-ਨਿੱਕੇ ਛਿਲੇ-ਤਰਾਸ਼ੇ ਰੰਗ-ਬਰੰਗੇ ਚੌਰਸ ਟੁਕੜੇ। ਦਲਾਨ – ਵੱਡਾ ਮੁੱਖ ਕਮਰਾ ਦਿਲਚਸਪ – ਸੁਆਦਲਾ ਥਾਲ ਦੇ ਬੋਲ – ਗੀਤ : ਬੁੜ੍ਹਕਾਉਂਦੀ – ਉਛਾਲਦੀ। ਉਤਸੁਕਤਾ – ਅੱਗੇ ਜਾਣਨ ਦੀ ਇੱਛਾ। ਬੁੜ੍ਹਕਾਦੀ – ਉੱਛਲਦੀ। ਸਿਲਸਿਲਾ – ਲੜੀ ! ਗਤੀ – ਚਾਲ। ਬਾਰ-ਬਾਰ – ਵਾਰ-ਵਾਰ, ਮੁੜ-ਮੁੜ ! ਮੋਹ – ਪਿਆਰ। ਵਾਵਾਂ – ਹਵਾਵਾਂ ਨੂੰ ਮੋਹ-ਮੁਹੱਬਤਾਂ – ਪਿਆਰ। ਵਖੇਰ – ਖਿਲਾਰ ਅਥਵਾ – ਜਾਂ !

1. ਵਿਆਕਰਨ

ਪ੍ਰਸ਼ਨ 1.
ਵਿਸ਼ੇਸ਼ਣ ਕੀ ਹੁੰਦਾ ਹੈ? ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ? ਉਦਾਹਰਨਾਂ ਸਹਿਤ ਉੱਤਰ ਦਿਓ।
ਉੱਤਰ :
ਉਹ ਸ਼ਬਦੇ, ਜੋ ਕਿਸੇ ਨਾਂਵ ਜਾਂ ਪੜਨਾਂਵ ਦੇ ਗੁਣ, ਔਗੁਣ, ਵਿਸ਼ੇਸ਼ਤਾ ਜਾਂ ਗਿਣਤੀ-ਮਿਣਤੀ ਦੱਸਣ, ਉਨ੍ਹਾਂ ਨੂੰ ‘ਵਿਸ਼ੇਸ਼ਣ’ ਆਖਿਆ ਜਾਂਦਾ ਹੈ ; ਜਿਵੇਂ-ਕਾਲਾ, ਗੋਰਾ, ਚੰਗਾ, ਬੁਰਾ, ਤਿੰਨ, ਚਾਰ, ਪੰਦਰਾਂ, ਵੀਹ ਆਦਿ।

ਵਿਸ਼ੇਸ਼ਣ ਪੰਜ ਪ੍ਰਕਾਰ ਦੇ ਹੁੰਦੇ ਹਨ-
(1) ਗੁਣਵਾਚਕ
(2) ਸੰਖਿਅਕ
(3) ਪਰਿਮਾਣਵਾਚਕ
(4) ਨਿਸਚੇਵਾਚਕ
(5) ਪੜਨਾਵੀਂ !

ਪ੍ਰਸ਼ਨ 2.
ਹੇਠਾਂ ਦਿੱਤੇ ਵਾਕਾਂ ਵਿੱਚੋਂ ਵਿਸ਼ੇਸ਼ਣ ਸ਼ਬਦ ਚੁਣੋ।
(ੳ) ਇਹਦੇ ਖੇਡਣ ਦਾ ਤਰੀਕਾ ਬਹੁਤ ਹੀ ਸੌਖਾ ਤੇ ਸਰਲ ਹੈ।
(ਅ) ਬਾਲ ਦੀ ਖੇਡ ਬਹੁਤ ਦਿਲਚਸਪ ਹੈ।
(ਈ) ਇਹ ਕੁੜੀਆਂ ਦੀ ਹਰਮਨ ਪਿਆਰੀ ਲੋਕ-ਖੇਡ ਹੈ।
(ਸ) ਥਾਲਾਂ ਦੀ ਲੰਬਾਈ ਵਿੱਚ ਥੋੜਾ-ਬਹੁਤਾ ਹੀ ਅੰਤਰ ਹੁੰਦਾ ਹੈ।
(ਹ) ਵੀਰ ਮੇਰਾ ਲੰਮਾ, ਭਾਬੋ ਮੇਰੀ ਪਤਲੀ।
(ਕ) ਨਿੱਕੀਆਂ ਬਾਲੜੀਆਂ ਰਬੜ ਦੀ ਗੇਂਦ ਨਾਲ ਥਾਲ ਪਾਉਂਦੀਆਂ ਹਨ !
(ਖ) ਦਰਜਨਾਂ ਦੀ ਗਿਣਤੀ ਵਿਚ ਇਹ ਥਾਲ ਮਿਲਦੇ ਹਨ।
(ਗ) “ਦੇਖੋ ਇਸ ਮੁੰਡੇ ਨੂੰ ਹੱਟਾ-ਕੱਟਾ ਆਪ ਖੋਤੇ ’ਤੇ ਚੜਿਆ ਬੈਠਾ ਹੈ, ਬੁੱਢਾ ਪਿਓ ਲੱਤਾਂ ਘਸੀਟਦਾ ਜਾਂਦਾ ਹੈ।”
ਉੱਤਰ :
ਬਹੁਤ ਹੀ ਸੌਖਾ ਤੇ ਸਰਲ, ਬਹੁਤ ਦਿਲਚਸਪ, ਹਰਮਨ-ਪਿਆਰੀ ਲੋਕ-ਖੇਡ, ਥੋੜ੍ਹਾ-ਬਹੁਤਾ ਹੀ ਅੰਤਰ, ਲੰਮਾ, ਪਤਲੀ, ਨਿੱਕੀਆਂ, ਇਹ, ਹੱਟਾ-ਕੱਟਾ, ਬੁੱਢਾ

PSEB 6th Class Punjabi Solutions Chapter 9 ਥਾਲ

2. ਪੈਰਿਆਂ ਸੰਬੰਧੀ ਪ੍ਰਸ਼ਨ?

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ :
ਥਾਲ ਪੰਜਾਬੀ ਕੁੜੀਆਂ ਦੀ ਹਰਮਨ-ਪਿਆਰੀ ਲੋਕ-ਖੇਡ ਹੈ। ਆਮ ਤੌਰ ‘ਤੇ ਬਚਪਨ ਨੂੰ ਟੱਪ ਕੇ ਜਵਾਨੀ ਦੀਆਂ ਬਰੂਹਾਂ ‘ਤੇ ਖੜ੍ਹੀਆਂ ਮੁਟਿਆਰਾਂ ਇਸ ਖੇਡ ਨੂੰ ਬੜੇ ਚਾਅ ਨਾਲ ਖੇਡਦੀਆਂ ਹਨ। ਉਂਝ ਨਵ-ਵਿਆਹੀਆਂ ਵਹੁਟੀਆਂ ਵੀ ਆਪਣੀਆਂ ਨਣਾਨਾਂ ਅਤੇ ਭੈਣਾਂ ਨਾਲ ਰਲ਼ ਕੇ ਥਾਲ ਪਾਉਂਦੀਆਂ ਹਨ। ਇਹ ਖੇਡ ਆਮ ਕਰਕੇ ਦੁਪਹਿਰ ਸਮੇਂ ਖੇਡੀ ਜਾਂਦੀ ਹੈ। ਬਾਲੜੀਆਂ ਕੁੜੀਆਂ ਵੀ ਆਪਣੇ ਨਿੱਕੇ ਵੀਰਾਂ-ਭੈਣਾਂ ਨੂੰ ਖਿਡਾਉਂਦੀਆਂ ਹੋਈਆਂ ਗੀਟਿਆਂ ਦੀ ਖੇਡ ਦੇ ਨਾਲ ਹੀ ਇਹ ਖੇਡ ਖੇਡਣ ਲੱਗ ਪੈਂਦੀਆਂ ਹਨ।

ਇਹ ਖੇਡ ਘਰਾਂ ਦੇ ਦਲਾਨਾਂ ਵਿਚ ਖੇਡੀ ਜਾਂਦੀ ਹੈ। ਬਾਲ ਸੱਤਾਂ ਤਹਿਆਂ ਪੜਦਿਆਂ ਵਾਲੀ ਲੀਰਾਂ ਦੀ, ਧਾਗਿਆਂ ਨਾਲ ਗੁੰਦੀ ਹੋਈ, ਗੇਂਦ ਨਾਲ ਖੇਡੇ ਜਾਂਦੇ ਹਨ। ਇਸ ਗੇਂਦ ਨੂੰ “ਖਿੱਦੋ ਜਾਂ ‘ਖੇਹਨੂੰ ਵੀ ਕਿਹਾ ਜਾਂਦਾ ਹੈ। ਇਹਦੇ ਖੇਡਣ ਦਾ ਤਰੀਕਾ ਬਹੁਤ ਹੀ ਸੌਖਾ ਤੇ ਸਰਲ ਹੈ। ਇਹ ਖੇਡ ਕਈ ਕੁੜੀਆਂ ਰਲ ਕੇ ਖੇਡਦੀਆਂ ਹਨ-ਉੱਬ ਗਿਣਤੀ ‘ਤੇ ਕੋਈ ਪਾਬੰਦੀ ਨਹੀਂ। ਆਮ ਤੌਰ ‘ਤੇ ਇਕ ਤੋਂ ਵੱਧ ਕੁੜੀਆਂ ਇਹ ਖੇਡ ਖੇਡਦੀਆਂ ਹਨ।ਇਹ ਖੇਡ ਬਹੁਤ ਦਿਲਚਸਪ ਹੈ !

ਇੱਕ ਕੁੜੀ ਇੱਕ ਹੱਥ ਨਾਲ ਖਿਦੋ ਨੂੰ ਹਵਾ ਵਿਚ ਉਛਾਲਦੀ ਹੈ। ਫੇਰ ਉਹ ਸੱਜੇ ਹੱਥ ਦੀ ਤਲੀ ‘ਤੇ ਬੋਚ ਕੇ ਉਸ ਨੂੰ ਇਕਹਿਰੇ ਤਾਲ ਨਾਲ ਆਪਣੀ ਤਲੀ ਨਾਲ ਵਾਰ-ਵਾਰ ਬੁੜਕਾਉਂਦੀ ਹੋਈ ਨਾਲੋ-ਨਾਲ ਇਸੇ ਤਾਲ ਨਾਲ ਥਾਲ ਦੇ ਬੋਲ ਬੋਲਦੀ ਹੈ। ਦੂਜੀਆਂ ਕੁੜੀਆਂ ਉਸ ਵਲ ਉਤਸੁਕਤਾ ਨਾਲ ਵੇਖਦੀਆਂ ਹਨ। ਉਨ੍ਹਾਂ ਦੀ ਨਿਗਾ ਬੁੜਕਦੀ ਹੋਈ ਖਿੱਦੋ ‘ਤੇ ਟਿਕੀ ਹੁੰਦੀ ਹੈ। ਖਿੱਦੋ ਬੁੜ੍ਹਕਣ ਤੋਂ ਭਾਵ ਖਿੱਦੋ ਦੇ ਟੱਪੇ ਮਰਵਾਉਣਾ ਹੈ।

1. ਪੰਜਾਬੀ ਕੁੜੀਆਂ ਦੀ ਹਰਮਨ-ਪਿਆਰੀ ਖੇਡ ਕਿਹੜੀ ਹੈ?
(ਉ) ਥਾਲ
(ਅ) ਹਾਕੀ
(ਇ) ਖਿੱਦੋ-ਖੂੰਡੀ
(ਸ) ਬਾਂਦਰ ਕਿੱਲਾ।
ਉੱਤਰ :
(ਉ) ਥਾਲ

2. ਥਾਲ ਖੇਡਣ ਵਾਲੀਆਂ ਕੁੜੀਆਂ ਕਿਸ ਦੀਆਂ ਬਰੂਹਾਂ ‘ਤੇ ਖੜੀਆਂ ਹੁੰਦੀਆਂ ਹਨ?
(ਉ) ਬਚਪਨ
(ਅ) ਜਵਾਨੀ
(ਇ) ਬੁਢਾਪਾ
(ਸ) ਸਹੁਰਾ-ਘਰ।
ਉੱਤਰ :
(ਅ) ਜਵਾਨੀ

3. ਆਪਣੀਆਂ ਭੈਣਾਂ ਤੇ ਨਣਾਨਾਂ ਨਾਲ ਮਿਲ ਕੇ ਬਾਲ ਕਿਹੜੀਆਂ ਕੁੜੀਆਂ ਪਾਉਂਦੀਆਂ ਹਨ?
(ਉ) ਕੁਆਰੀਆਂ
(ਆ) ਨਵ-ਵਿਆਹੀਆਂ
(ਇ) ਸਹੁਰੇ ਬੈਠੀਆਂ
(ਸ) ਮਾਪਿਆਂ ਕੋਲ ਬੈਠੀਆਂ।
ਉੱਤਰ :
(ਆ) ਨਵ-ਵਿਆਹੀਆਂ

PSEB 6th Class Punjabi Solutions Chapter 9 ਥਾਲ

4. ਥਾਲ ਖੇਡ ਕਿਸ ਵੇਲੇ ਖੇਡੀ ਜਾਂਦੀ ਹੈ?
(ੳ) ਸਵੇਰੇ-ਸਵੇਰੇ
(ਅ) ਦੁਪਹਿਰੇ
(ਇ) ਸ਼ਾਮੀਂ
(ਸ) ਲੌਢੇ ਵੇਲੇ।
ਉੱਤਰ :
(ਅ) ਦੁਪਹਿਰੇ

5. ਬਾਲੜੀਆਂ ਆਪਣੇ ਨਿੱਕੇ ਵੀਰਾਂ-ਭੈਣਾਂ ਨੂੰ ਖਿਡਾਉਂਦੀਆਂ ਹੋਈਆਂ ਕਿਹੜੀ ਖੇਡ ਖੇਡਦੀਆਂ ਹਨ?
(ਉ) ਕਿੱਕਲੀ
(ਅ) ਲੁਕਣ-ਮੀਟੀ
(ਈ) ਛੂਹਣ-ਛੁਹਾਈ
(ਸ) ਬਾਲ
ਉੱਤਰ :
(ਸ) ਬਾਲ

6. ਥਾਲ ਖੇਡ ਕਿੱਥੇ ਖੇਡੀ ਜਾਂਦੀ ਹੈ?
(ਉ) ਘਰਾਂ ਤੇ ਦਲਾਨਾਂ ਵਿਚ
(ਅ) ਮੈਦਾਨਾਂ ਵਿਚ
(ਈ) ਹਵੇਲੀਆਂ ਵਿਚ
(ਸ) ਗਲੀਆਂ ਵਿਚ।
ਉੱਤਰ :
(ਉ) ਘਰਾਂ ਤੇ ਦਲਾਨਾਂ ਵਿਚ

7. ਬਾਲ ਖੇਡਣ ਵਾਲੀ ਗੇਂਦ ਕਾਹਦੀ ਬਣੀ ਹੁੰਦੀ ਹੈ?
(ਉ) ਲੀਰਾਂ ਦੀ
(ਅ) ਰਬੜ ਦੀ
(ਈ) ਚਮੜੇ ਦੀ
(ਸ) ਪਲਾਸਟਿਕ ਦੀ।
ਉੱਤਰ :
(ਉ) ਲੀਰਾਂ ਦੀ

8. ਖੇਡਣ ਲਈ ਬਣੀ ਲੀਰਾਂ ਦੀ ਗੇਂਦ ਨੂੰ ਕੀ ਕਹਿੰਦੇ ਹਨ?
(ਉ) ਬਾਲ
(ਅ) ਖਿੱਦੋ ਜਾਂ ਖੇਹਨੂੰ
(ਈ) ਗੋਲਾ
(ਸ) ਕੁੱਝ ਵੀ ਨਹੀਂ।
ਉੱਤਰ :
(ਅ) ਖਿੱਦੋ ਜਾਂ ਖੇਹਨੂੰ

PSEB 6th Class Punjabi Solutions Chapter 9 ਥਾਲ

9. ਥਾਲ ਕਿੰਨੀਆਂ ਕੁੜੀਆਂ ਰਲ ਕੇ ਖੇਡਦੀਆਂ ਹਨ?
(ੳ) ਇਕ
(ਅ) ਦੋ
(ਈ) ਚਾਰ
(ਸ) ਇੱਕ ਤੋਂ ਵੱਧ।
ਉੱਤਰ :
(ਸ) ਇੱਕ ਤੋਂ ਵੱਧ।

10. ਕੁੜੀ ਖਿੱਦੋ ਨੂੰ ਕਿਸ ਚੀਜ਼ ਉੱਤੇ ਬੁੜ੍ਹਕਾਉਂਦੀ ਹੈ?
(ਉ) ਤਲੀ ਉੱਤੇ
(ਆ) ਸਿਰ ਉੱਤੇ
(ਈ) ਦੋਹਾਂ ਹੱਥਾਂ ਉੱਤੇ
(ਸ) ਪੁੱਠੇ ਹੱਥ ਉੱਤੇ।
ਉੱਤਰ :
(ਉ) ਤਲੀ ਉੱਤੇ

11. ਗੇਂਦ ਨੂੰ ਬੁੜਕਾਉਂਦਿਆਂ ਨਾਲ-ਨਾਲ ਕੀ ਬੋਲਿਆ ਜਾਂਦਾ ਹੈ?
(ਉ) ਟੱਪਾ
(ਅ) ਮਾਹੀਆ।
(ਇ) ਥਾਲ
(ਸ) ਸੁਹਾਗ !
ਉੱਤਰ :
(ਇ) ਥਾਲ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(i) ਉਪਰੋਕਤ ਪੈਰੇ ਵਿੱਚੋਂ ਪੜਨਾਂਵ ਸ਼ਬਦ ਚੁਣੋ !
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਬਾਲ, ਕੁੜੀਆਂ, ਲੋਕ-ਖੇਡ, ਬਚਪਨ, ਮੁਟਿਆਰਾਂ ਨੂੰ
(ii) ਇਹ, ਉਹ, ਉਸ, ਉਹਨਾਂ ਨੂੰ
(iii) ਪੰਜਾਬੀ, ਹਰਮਨ-ਪਿਆਰੀ, ਨਿੱਕੇ, ਨਵ-ਵਿਆਹੀਆਂ, ਆਪਣੇ।
(iv) ਖੇਡਦੀਆਂ ਹਨ, ਖੇਡੀ ਜਾਂਦੀ ਹੈ, ਕਿਹਾ ਜਾਂਦਾ ਹੈ, ਬੋਲਦੀ ਹੈ, ਵੇਖਦੀਆਂ ਹਨ।

PSEB 6th Class Punjabi Solutions Chapter 9 ਥਾਲ

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) ‘ਮੁਟਿਆਰਾਂ ਦਾ ਲਿੰਗ ਬਦਲੋ
(ਉ) ਜਵਾਨ
(ਆ) ਗੱਭਰੂ
(ਇ) ਫੈਲ
(ਸ) ਚੋਬਰ।
ਉੱਤਰ :
(ਆ) ਗੱਭਰੂ

(ii) ਹੇਠ ਲਿਖਿਆਂ ਵਿੱਚੋਂ ਵਿਸ਼ੇਸ਼ਣ ਕਿਹੜਾ ਹੈ?
(ਉ) ਨਵ-ਵਿਆਹੀਆਂ
(ਅ) ਵਹੁਟੀਆਂ
(ਇ) ਲਾੜੀਆਂ।
(ਸ) ਸਹੇਲੀਆਂ।
ਉੱਤਰ :
(ਉ) ਨਵ-ਵਿਆਹੀਆਂ

(iii) ਹੇਠ ਲਿਖਿਆਂ ਵਿੱਚੋਂ ‘ਦਿਲਚਸਪ’ ਦਾ ਸਮਾਨਾਰਥੀ ਸ਼ਬਦ ਕਿਹੜਾ ਹੈ?
(ਉ) ਸੁਆਦਲਾ
(ਅ) ਰਸੀਲਾ
(ਈ) ਪਿਆਰਾ
(ਸ) ਮਨ-ਪਰਚਾਵਾ॥
ਉੱਤਰ :
(ਉ) ਸੁਆਦਲਾ

PSEB 6th Class Punjabi Solutions Chapter 9 ਥਾਲ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਜੋੜਨੀ
(iv) ਛੁੱਟ-ਮਰੋੜੀ
(v) ਡੈਸ਼।
ਉੱਤਰ :
(i) ਡੰਡੀ (।);
(ii) ਕਾਮਾ (,);
(iii) ਜੋੜਨੀ (-);
(iv) ਛੁੱਟ-ਮਰੋੜੀ (‘);
(v) ਡੈਸ਼ ( – )।

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 9 ਥਾਲ 1
ਉੱਤਰ :
PSEB 6th Class Punjabi Solutions Chapter 9 ਥਾਲ 2

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

Punjab State Board PSEB 6th Class Punjabi Book Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ Textbook Exercise Questions and Answers.

PSEB Solutions for Class 6 Punjabi Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ (1st Language)

Punjabi Guide for Class 6 PSEB ਸਾਰਾ ਜੱਗ ਨਹੀਂ ਜਿੱਤਿਆ ਜਾਂਦਾ Textbook Questions and Answers

ਸਾਰਾ ਜੱਗ ਨਹੀਂ ਜਿੱਤਿਆ ਜਾਂਦਾ ਪਾਠ-ਅਭਿਆਸ

1. ਦੱਸੋ :

(ਉ) ਕੁੜੀਆਂ, ਕਿਸਾਨ ਤੇ ਉਸ ਦੇ ਪੁੱਤਰ ਨੂੰ ਦੇਖ ਕੇ ਕਿਉਂ ਹੱਸੀਆਂ ਸਨ?
ਉੱਤਰ :
ਕੁੜੀਆਂ ਕਿਸਾਨ ਤੇ ਉਸ ਦੇ ਪੁੱਤਰ ਨੂੰ ਖੋਤੇ ਉੱਤੇ ਸਵਾਰੀ ਕਰਨ ਦੀ ਥਾਂ ਖੋਤੇ ਦੇ ਨਾਲ ਤਰਦੇ ਦੇਖ ਕੇ ਹੱਸੀਆਂ ਸਨ।

(ਅ) ਪਿਤਾ ਤੇ ਪੁੱਤਰ ਨੇ ਖੋਤੇ ਨੂੰ ਮੋਢੇ ‘ਤੇ ਕਿਉਂ ਚੁੱਕਿਆ ਸੀ?
ਉੱਤਰ :
ਜਦੋਂ ਪਿਤਾ ਤੇ ਪੁੱਤਰ ਨੇ ਦੇਖਿਆ ਕਿ ਉਨ੍ਹਾਂ ਵਿਚੋਂ ਕਿਸੇ ਇਕ ਨੂੰ ਜਾਂ ਦੋਹਾਂ ਨੂੰ ਇਕੱਠਿਆਂ ਖੋਤੇ ਉੱਤੇ ਸਵਾਰ ਹੋਏ ਦੇਖ ਕੇ ਲੋਕ ਉਨ੍ਹਾਂ ਉੱਤੇ ਟੀਕਾ-ਟਿੱਪਣੀ ਕਰਦੇ ਹਨ, ਤਾਂ ਉਨ੍ਹਾਂ ਨੇ ਖੋਤੇ ਨੂੰ ਮੋਢਿਆਂ ਉੱਤੇ ਚੁੱਕ ਲਿਆ।

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

(ਇ) ਦਰਿਆ ਦੇ ਪੁਲ ਤੇ ਆ ਕੇ ਕੀ ਵਾਪਰਿਆ?
ਉੱਤਰ :
ਜਦੋਂ ਪਿਓ-ਪੁੱਤਰ ਖੋਤੇ ਨੂੰ ਚੁੱਕੀ ਦਰਿਆ ਦੇ ਪੁਲ ਉੱਤੋਂ ਲੰਘ ਰਹੇ ਸਨ, ਤਾਂ ਲੋਕ ਉਨ੍ਹਾਂ ਨੂੰ ਦੇਖ ਕੇ ਹੱਸ ਰਹੇ ਸਨ। ਉਨ੍ਹਾਂ ਦੇ ਰੌਲੇ ਤੋਂ ਘਬਰਾ ਕੇ ਖੋਤੇ ਨੇ ਹਿੱਲ-ਜੁਲ ਕੀਤੀ, ਤਾਂ ਉਨ੍ਹਾਂ ਦੇ ਮੋਢਿਆਂ ਤੋਂ ਡਾਂਗ ਖਿਸਕ ਗਈ ਤੇ ਖੋਤਾ ਦਰਿਆ ਵਿਚ ਡਿਗ ਕੇ ਰੁੜ੍ਹ ਗਿਆ।

(ਸ) ਪਿਓ-ਪੁੱਤਰ ਦਾ ਨੁਕਸਾਨ ਕਿਉਂ ਹੋਇਆ?
ਉੱਤਰ :
ਪਿਓ-ਪੁੱਤਰ ਦਾ ਨੁਕਸਾਨ ਇਸ ਕਰਕੇ ਹੋਇਆ ਕਿਉਂਕਿ ਉਹ ਲੋਕਾਂ ਦੀਆਂ ਗੱਲਾਂ ਵਿਚ ਆ ਗਏ ਸਨ।

(ਹ) ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ?
ਉੱਤਰ :
ਸਾਨੂੰ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ।

2. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :
ਸਵਾਰੀ, ਤਰਸ, ਆਜੜੀ, ਸ਼ਰਮਿੰਦਾ, ਹੱਟਾ-ਕੱਟਾ
ਉੱਤਰ :

  • ਸਵਾਰੀ ਕਿਸੇ ਚੀਜ਼ ਉੱਤੇ ਚੜ੍ਹਿਆ ਮੁਸਾਫ਼ਿਰ)-ਗੱਡੀਆਂ ਹਰ ਰੋਜ਼ ਲੱਖਾਂ ਸਵਾਰੀਆਂ ਢੋਂਦੀਆਂ ਹਨ।
  • ਤਰਸ ਰਹਿ-ਗ਼ਰੀਬਾਂ ਉੱਤੇ ਤਰਸ ਕਰੋ।
  • ਆਜੜੀ , ਭੇਡਾਂ-ਬੱਕਰੀਆਂ ਚਾਰਨ ਵਾਲਾ-ਆਜੜੀ ਚਰਾਗਾਹ ਵਿਚ ਭੇਡਾਂ ਚਾਰ ਰਿਹਾ ਹੈ।
  • ਸ਼ਰਮਿੰਦਾ (ਨਿੱਠ, ਸ਼ਰਮਸਾਰ)-ਮੈਂ ਉਸਦੀਆਂ ਕਰਤੂਤਾਂ ਨੰਗੀਆਂ ਕਰ ਕੇ ਉਸ ਨੂੰ ਭਰੀ ਪੰਚਾਇਤ ਵਿਚ ਸ਼ਰਮਿੰਦਾ ਕੀਤਾ
  • ਹੱਟਾ-ਕੱਟਾ ਤਕੜੇ ਸਰੀਰ ਵਾਲਾ)-ਇਸ ਹੱਟੇ-ਕੱਟੇ ਆਦਮੀ ਦਾ ਭਾਰ 125 ਕਿਲੋ ਹੈ।
  • ਦ੍ਰਿਸ਼ ਨਜ਼ਾਰਾ)-ਪਹਾੜ ਦਾ ਦ੍ਰਿਸ਼ ਬਹੁਤ ਸੁੰਦਰ ਹੈ।
  • ਹੱਕੇ-ਬੱਕੇ ਹੈਰਾ-ਲੋਕ ਜਾਦੂਗਰ ਦੁਆਰਾ ਬਕਸੇ ਵਿਚ ਪਾਈ ਕੁੜੀ ਨੂੰ ਆਰੇ ਨਾਲ ਕੱਟ ਕੇ ਉਸਦਾ ਸਿਰ ਧੜ ਨਾਲੋਂ ਅਲੱਗ ਕੀਤਾ ਦੇਖ ਕੇ ਹੱਕੇ-ਬੱਕੇ ਰਹਿ ਗਏ।

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

3. ਔਖੇ ਸ਼ਬਦਾਂ ਦੇ ਅਰਥ :

  • ਮਲੂਕ : ਨਾਜ਼ਕ, ਕੋਮਲ
  • ਦਿਸ਼ : ਨਜ਼ਾਰਾ
  • ਤਰਕੀਬ : ਢੰਗ, ਤਰੀਕਾ
  • ਪਰੇਸ਼ਾਨ : ਫ਼ਿਕਰਮੰਦ
  • ਇਨਸਾਨੀਅਤ : ਮਨੁੱਖਤਾ, ਮਾਨਵਤਾ
  • ਬਹਿਕਾਵਾ : ਝਾਂਸੇ ਵਿੱਚ ਆਉਣਾ

4. ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ :

(ਉ) “ਦੇਖੋ ਬੁੱਢੇ ਦੀ ਅਕਲ ਨੂੰ- ਮਲੂਕ ਜਿਹਾ ਬੱਚਾ ਭੱਜ-ਭੱਜ ਸਾਹੋ-ਸਾਹ ਹੋਇਆ ਪਿਆ ਹੈ। ਆਪ ਨਵਾਬ ਬਣਿਆ ਖੋਤੇ ਤੇ ਸਵਾਰ ਹੋਇਆ ਬੈਠਾ ਹੈ।
(ਅ) ਦੇਖੋ, ਇਸ ਮੁੰਡੇ ਨੂੰ-ਹੱਟਾ-ਕੱਟਾ। ਆਪ ਖੋਤੇ ਤੇ ਚੜਿਆ ਬੈਠਾ ਹੈ ਤੇ ਬੁੱਢਾ ਪਿਓ ਲੱਤਾਂ ਘਸੀਟਦਾ ਜਾਂਦਾ ਹੈ। ਅੱਜ ਦੇ ਮੁੰਡਿਆਂ ਨੂੰ ਮਾਂ-ਪਿਓ ਦਾ ਰਤਾ ਧਿਆਨ ਨਹੀਂ।
ਉੱਤਰ :
(ਉ) ਦੋ ਆਜੜੀਆਂ ਨੇ ਇਕ ਦੂਜੇ ਨੂੰ ਬੁੱਢੇ ਬਾਰੇ ਕਹੇ?
(ਅ) ਦੋ ਆਦਮੀਆਂ ਨੇ ਇਕ ਦੂਜੇ ਨੂੰ ਮੁੰਡੇ ਬਾਰੇ ਕਹੇ।

ਵਿਆਕਰਨ :
ਜਿਹੜੇ ਸ਼ਬਦਾਂ ਨਾਂਵ ਦੀ ਥਾਂ ਵਰਤੇ ਜਾਣ, ਉਹਨਾਂ ਨੂੰ ਪੜਨਾਂਵ ਕਹਿੰਦੇ ਹਨ, ਜਿਵੇ ਮੈਂ, ਅਸੀਂ, ਤੂੰ, ਤੁਸੀਂ, ਉਹ ਆਦਿ। ਪੜਨਾਂਵ ਛੋ ਪ੍ਰਕਾਰ ਦੇ ਹੁੰਦੇ ਹਨ :

  • ਪੁਰਖਵਾਚਕ ਪੜਨਾਂਵ
  • ਨਿੱਜਵਾਚਕ ਪੜਨਾਂਵ
  • ਨਿਸ਼ਚੇਵਾਚਕ ਪੜਨਾਂਵ
  • ਅਨਿਸ਼ਚੇਵਾਕ ਪੜਨਾਂਵ
  • ਸੰਬੰਧਵਾਚਕ ਪੜਨਾਂਵ
  • ਪ੍ਰਸ਼ਨਵਾਚਕ ਪੜਨਾਂਵ

ਹੇਠ ਲਿਖੇ ਰੰਗੀਨ ਸ਼ਬਦ ਪੜਨਾਂਵ ਹਨ :

  • ਉਸ ਨੇ ਸੋਚਿਆ ਕਿ ਸ਼ਹਿਰ ਵਿੱਚ ਜਾ ਕੇ ਖੋਤੇ ਨੂੰ ਵੇਚ ਦਿੰਦਾ ਹਾਂ।
  • ਕੁੜੀਆਂ ਉਹਨਾਂ ਨੂੰ ਦੇਖ ਕੇ ਹੱਸ ਪਈਆਂ।
  • ਤੂੰ ਵੀ ਮੇਰੇ ਨਾਲ ਖੋਤੇ ਉੱਤੇ ਬੈਠ ਜਾ।
  • ਉਹ ਪਿਓ-ਪੁੱਤਰ ਨੂੰ ਖੋਤੇ ਉੱਤੇ ਸਵਾਰ ਦੇਖ ਕੇ ਬਹੁਤ ਹੈਰਾਨ-ਪਰੇਸ਼ਾਨ ਹੋਏ।
  • ਦੋਹਾਂ ਦੇ ਦੇਖਦਿਆਂ-ਦੇਖਦਿਆਂ ਖੋਤਾ ਪਾਣੀ ਦੇ ਤੇਜ਼ ਵਹਿਣ ਵਿੱਚ ਰੁੜ੍ਹ ਗਿਆ।
  • ਉਹ ਕਿਸੇ ਨੂੰ ਵੀ ਖ਼ੁਸ਼ ਨਹੀਂ ਕਰ ਸਕਿਆ।

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

PSEB 6th Class Punjabi Guide ਸਾਰਾ ਜੱਗ ਨਹੀਂ ਜਿੱਤਿਆ ਜਾਂਦਾ Important Questions and Answers

ਪ੍ਰਸ਼ਨ –
“ਪਾਠ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਇਕ ਵਾਰੀ ਇਕ ਕਿਸਾਨ ਆਪਣਾ ਪੋਤਾ ਵੇਚਣ ਲਈ ਆਪਣੇ ਪੁੱਤਰ ਨੂੰ ਨਾਲ ਲੈ ਕੇ ਸ਼ਹਿਰ ਵਲ ਤੁਰ ਪਿਆ ! ਅੱਗੇ-ਅੱਗੇ ਖੋਤਾ ਤੇ ਪਿੱਛੇ-ਪਿੱਛੇ ਦੋਵੇਂ ਪਿਓ-ਪੁੱਤਰ ਜਾ ਰਹੇ ਸਨ। ਕੁੱਝ ਦੂਰ ਜਾ ਉਨ੍ਹਾਂ ਨੂੰ ਰਾਹ ਵਿਚ ਕੁੱਝ ਕੁੜੀਆਂ ਮਿਲਦੀਆਂ, ਜੋ ਉਨ੍ਹਾਂ ਵਲ ਦੇਖ ਕੇ ਹੱਸ ਪਈਆਂ ਤੇ ਇਕ ਦੂਜੀ ਨੂੰ ਕਹਿਣ ਲੱਗੀਆਂ, “ਦੇਖੋ ਇਨ੍ਹਾਂ ਮੂਰਖਾਂ ਕੋਲ ਖੋਤਾ ਹੈ, ਸਵਾਰੀ ਕਰਨ ਲਈ, ਪਰ ਫਿਰ ਵੀ ਇਹ ਪੈਦਲ ਤੁਰੇ ਜਾ ਰਹੇ ਹਨ। ਕਿਸਾਨ ਉਨ੍ਹਾਂ ਦੀ ਗੱਲ ਸੁਣ ਕੇ ਕੁੱਝ ਸ਼ਰਮਿੰਦਾ ਜਿਹਾ ਹੋ ਗਿਆ।

ਉਸ ਨੇ ਆਪਣੇ ਪੁੱਤਰ ਨੂੰ ਖੋਤੇ ਉੱਤੇ ਬਿਠਾ ਦਿੱਤਾ ਤੇ ਆਪ ਮਗਰ ਤੁਰ ਪਿਆ ਅਜੇ ਉਹ ਥੋੜ੍ਹੀ ਦੂਰ ਹੀ ਗਏ ਸਨ ਕਿ ਅੱਗੇ ਉਨ੍ਹਾਂ ਨੂੰ ਦੋ ਆਦਮੀ ਮਿਲ ਪਏ। ਉਹ ਉਨ੍ਹਾਂ ਨੂੰ ਵੇਖ ਕੇ ਕਹਿਣ ਲੱਗੇ, “ਦੇਖੋ ਇਹ ਹੱਟਾ-ਕੱਟਾ ਮੁੰਡਾ ਖੋਤੇ ਉੱਤੇ ਚੜਿਆ ਬੈਠਾ ਹੈ ਤੇ ਬੁੱਢਾ ਪਿਓ ਮਗਰ ਲੱਤਾਂ ਘਸੀਟਦਾ ਜਾ ਰਿਹਾ ਹੈ। ਉਨ੍ਹਾਂ ਦੀ ਗੱਲ ਸੁਣ ਕੇ ਕਿਸਾਨ ਪਰੇਸ਼ਾਨ ਹੋ ਗਿਆ। ਉਸ ਨੇ ਮੁੰਡੇ ਨੂੰ ਖੋੜੇ ਤੋਂ ਉਤਾਰ ਦਿੱਤਾ ਤੇ ਆਪ ਖੋਤੇ ਉੱਤੇ ਚੜ੍ਹ ਗਿਆ। ਮੁੰਡਾ ਪਿੱਛੇ ਭੱਜ-ਭੱਜ ਖੋਤੇ ਨਾਲ ਆਪਣੀ ਚਾਲ ਮਿਲਾਉਂਦਾ ਹੋਇਆ ਸਾਹੋ-ਸਾਹ ਹੋ ਰਿਹਾ ਸੀ।

ਅੱਗੇ ਜਾ ਕੇ ਉਨ੍ਹਾਂ ਨੂੰ ਦੋ ਆਜੜੀ ਮਿਲੇ। ਉਹ ਇਕ ਦੂਜੇ ਨੂੰ ਕਹਿਣ ਲੱਗੇ, ਕਿ ਦੇਖੋ ਇਸ ਬੁੱਢੇ ਦੀ ਅਕਲ ! ਮਲੂਕ ਜਿਹਾ ਮੁੰਡਾ ਭੱਜ ਕੇ ਸਾਹੋ-ਸਾਹ ਹੋ ਰਿਹਾ ਹੈ, ਪਰ ਇਹ ਆਂਪ ਨਵਾਬ ਬਣਿਆ ਖੋਤੇ ਉੱਤੇ ਚੜ੍ਹਿਆ ਹੈ। ਇਹ ਸੁਣ ਕੇ ਕਿਸਾਨ ਨੇ ਮੁੰਡੇ ਨੂੰ ਆਪਣੇ ਨਾਲ ਖੋਤੇ ਉੱਤੇ ਬਿਠਾ ਲਿਆ।

ਅੱਗੇ ਉਹ ਕੁੱਝ ਦੂਰ ਹੀ ਗਏ ਸਨ ਕਿ ਉਨ੍ਹਾਂ ਨੂੰ ਸ਼ਹਿਰੋਂ ਮੁੜਦੇ ਕੁੱਝ ਬੰਦੇ ਮਿਲੇ। ਉਹ ਹੈਰਾਨ ਹੋਏ ਕਹਿਣ ਲੱਗੇ ਕਿ ਕੀ ਇਹ ਖੋਤਾ ਕਿਤਿਉਂ ਚੋਰੀ ਕਰ ਕੇ ਲਿਆਏ ਹਨ? ਜਿਸ ਕਰਕੇ ਦੋਵੇਂ ਲਾਹਾ ਲੈਣ ਲੱਗੇ ਹਨ। ਵਿਚਾਰਾ ਖੋਤਾ ਦੋਹਾਂ ਦੇ ਭਾਰ ਥੱਲੇ ਦੱਬਿਆ ਪਿਆ ਹੈ। ਕੀ ਉਨ੍ਹਾਂ ਵਿਚ ਰਤਾ ਵੀ ਤਰਸ ਨਹੀਂ। ਹੁਣ ਪਿਓ-ਪੁੱਤਰ ਦੋਵੇਂ ਖੋਤੇ ਤੋਂ ਉੱਤਰ ਪਏ। ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰਨ। ਰਾਹ ਜਾਂਦਾ ਹਰ ਕੋਈ ਕੁੱਝ ਨਾ ਕੁੱਝ ਕਹੀ ਜਾਂਦਾ ਹੈ। ਹੁਣ ਉਨ੍ਹਾਂ ਨੇ ਖੋਤੇ ਨੂੰ ਚੁੱਕ ਕੇ ਲਿਜਾਣ ਦਾ ਫ਼ੈਸਲਾ ਕਰ ਲਿਆ।

ਉਨ੍ਹਾਂ ਦੋਹਾਂ ਨੇ ਖੋਤੇ ਦੀਆਂ ਦੋ-ਦੋ ਲੱਤਾਂ ਬੰਨ ਕੇ ਵਿਚੋਂ ਇਕ ਡਾਂਗ ਲੰਘਾ ਲਈ ਤੇ ਦੋਹਾਂ ਨੇ ਪਾਸਿਆਂ ਤੋਂ ਉਸ ਨੂੰ ਆਪਣੇ-ਆਪਣੇ ਮੋਢੇ ‘ਤੇ ਰੱਖ ਲਿਆ ਤੇ ਖੋਤੇ ਨੂੰ ਚੁੱਕ ਕੇ ਤੁਰ ਪਏ। ਰਸਤੇ ਵਿਚ ਨਦੀ ਦਾ ਇਕ ਪੁਲ ਆਇਆ ਤੇ ਲੋਕ ਉਨ੍ਹਾਂ ਨੂੰ ਖੋਤੇ ਨੂੰ ਚੁੱਕੀ ਲਿਜਾਂਦਾ ਦੇਖ ਕੇ ਹੱਸ ਰਹੇ ਸਨ 1 ਲੋਕਾਂ ਦਾ ਰੌਲਾ ਸੁਣ ਕੇ ਖੋਤਾ ਘਬਰਾ ਗਿਆ ਤੇ ਉਸ ਦੇ ਹਿੱਲ-ਜੁਲ ਕਰਨ ਤੇ ਡਾਂਗ ਉਨ੍ਹਾਂ ਦੇ ਮੋਢਿਆਂ ਤੋਂ ਤਿਲਕ ਗਈ ਤੇ ਖੋਤਾ ਡਾਂਗ ਸਮੇਤ ਨਦੀ ਵਿਚ ਡਿਗ ਕੇ ਰੁੜ ਗਿਆ।

ਇਹ ਦੇਖ ਕੇ ਕਿਸਾਨ ਸਿਰ ਫੜ ਕੇ ਬਹਿ ਗਿਆ ਤੇ ਸੋਚਣ ਲੱਗਾ ਕਿ ਉਸਨੇ ਹਰ ਰਾਹ ਜਾਂਦੇ ਨੂੰ ਖ਼ੁਸ਼ ਕਰਨਾ ਚਾਹਿਆ ਹੈ ਪਰ ਉਹ ਕਿਸੇ ਨੂੰ ਖੁਸ਼ ਨਾ ਕਰ ਸਕਿਆ, ਸਗੋਂ ਉਸ ਦਾ ਆਪਣਾ ਨੁਕਸਾਨ ਹੋ ਗਿਆ ਹੈ। ਚੰਗਾ ਹੁੰਦਾ, ਜੋ ਉਹ ਲੋਕਾਂ ਦੀਆਂ ਗੱਲਾਂ ਵਿਚ ਨਾ ਆਉਂਦਾ ਤੇ ਉਸ ਦਾ ਨੁਕਸਾਨ ਨਾ ਹੁੰਦਾ।

ਔਖੇ ਸ਼ਬਦਾਂ ਦੇ ਅਰਥ-ਹੱਟਾ-ਕੱਟਾ – ਤਕੜੇ ਸਰੀਰ ਵਾਲਾ 1 ਘਸੀਟਦਾ – ਖਿੱਚਦਾ। ਭੱਜ-ਭੱਜ ਕੇ – ਦੌੜ-ਦੌੜ ਕੇ। ਸਾਹੋ ਸਾਹ ਹੋ ਰਿਹਾ – ਸਾਹ ਚੜ੍ਹਿਆ ਹੋਇਆ। ਆਜੜੀ – ਭੇਡਾਂ-ਬੱਕਰੀਆਂ ਚਾਰਨ ਵਾਲਾ। ਮਲੂਕ – ਨਾਜ਼ਕ, ਨਰਮ ਨਵਾਬ – ਵੱਡਾ ਆਦਮੀ, ਹੁਕਮ ਚਲਾਉਣ ਵਾਲਾ। ਤਰਕੀਬ – ਤਰੀਕਾ ਲਾਹਾ – ਲਾਭ ਇਨਸਾਨੀਅਤ – ਮਨੁੱਖਤਾ, ਇਨਸਾਨਾਂ ਵਾਲੀ ਗੱਲ , ਮਨੁੱਖੀ ਦਰਦ। ਦ੍ਰਿਸ਼ – ਨਜ਼ਾਰਾ। ਸ਼ੋਰ – ਰੌਲਾ। ਵਹਿਣ – ਰੋੜ੍ਹ ਹੱਕੇ-ਬੱਕੇ – ਹੈਰਾਨ ਬਹਿਕਾਵੇ ਵਿਚ – ਧੋਖੇ ਵਿਚ, ਗੱਲਾਂ ਵਿਚ।

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

1. ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 8.
ਹੇਠ ਲਿਖੇ ਵਾਕਾਂ ਵਿਚਲੀਆਂ ਖਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ
(ਉ) ਇਕ ਕਿਸਾਨ ਕੋਲ ਇਕ ……………………………. ਸੀ
(ਅ) ਅੱਗੇ-ਅੱਗੇ ਖੋਤਾ ਤੇ ਪਿੱਛੇ-ਪਿੱਛੇ ……………………………. ਜਾ ਰਹੇ ਸਨ।
(ਈ) ਉਨ੍ਹਾਂ ਦੀ ਗੱਲ ਸੁਣ ਕੇ ਕਿਸਾਨ ਮੁੜ ……………………………. ਹੋ ਗਿਆ।
(ਸ) ਦੇਖੋ, ਇਸ ਮੁੰਡੇ ਨੂੰ ……………………………. ਆਪ ਖੋਤੇ ‘ਤੇ ਚੜ੍ਹਿਆ ਬੈਠਾ ਹੈ।
(ਹ) ਉਹ ਦੋਵੇਂ ਪਿਉ-ਪੁੱਤਰ ਖ਼ੁਸ਼ੀ-ਖੁਸ਼ੀ ……………………………. ਲੈਂਦੇ ਸ਼ਹਿਰ ਵਲ ਜਾ ਰਹੇ ਸਨ।
(ਕ) ਤੁਹਾਡੇ ਵਿਚ ਥੋੜ੍ਹੀ ਬਹੁਤੀ ……………………………. ਹੈ ਕਿ ਨਹੀਂ।
(ਖ) ……………………………. ਵਿਚਾਰਾ ਬੋਲ ਨਹੀਂ ਸਕਦਾ, ਕੁੱਝ ਤੇ ਤਰਸ ਕਰੋ।
(ਗ) ਦੋਹਾਂ ਦੇ ਦੇਖਦਿਆਂ-ਦੇਖਦਿਆਂ ਖੋਤਾ ਪਾਣੀ ਦੇ ਤੇਜ਼ ……………………………. ਵਿਚ ਰੁੜ੍ਹ ਗਿਆ।
ਉੱਤਰ :
(ੳ) ਖੋਤਾ,
(ਅ) ਪਿਉ-ਪੁੱਤਰ, ਈ ਪਰੇਸ਼ਾਨ,
(ਸ) ਹੱਟਾ-ਕੱਟਾ,
(ਹ) ਝਟੇ
(ਕ) ਇਨਸਾਨੀਅਤ,
(ਖ) ਜਾਨਵਰ,
(ਗ) ਵਹਿਣ।

ਪ੍ਰਸ਼ਨ 9.
ਠੀਕ ਵਾਕ ਉੱਤੇ ਸਹੀ (✓) ਅਤੇ ਗ਼ਲਤ ਉੱਤੇ ਕਾਟੇ (✗) ਦਾ ਨਿਸ਼ਾਨ ਲਗਾਉ
(ਉ) ਕਿਸਾਨ ਕੱਪੜੇ ਖ਼ਰੀਦਣ ਲਈ ਖੋਤਾ ਵੇਚਣਾ ਚਾਹੁੰਦਾ ਸੀ।
(ਅ) ਸਭ ਤੋਂ ਪਹਿਲਾਂ ਮੁੰਡਾ ਖੋਤੇ ‘ਤੇ ਚੜਿਆ।
(ੲ) ਸਭ ਤੋਂ ਪਹਿਲਾਂ ਪਿਉ-ਪੁੱਤਰਾਂ ਨੂੰ ਆਜੜੀ ਮਿਲੇ।
(ਸ) ਦੋਹਾਂ ਪਿਉ-ਪੁੱਤਰਾਂ ਨੇ ਖੋਤੇ ਨੂੰ ਘਸੀਟਣਾ ਸ਼ੁਰੂ ਕਰ ਦਿੱਤਾ।
(ਹ) ਸਾਨੂੰ ਹਰ ਕਿਸੇ ਨੂੰ ਖ਼ੁਸ਼ ਕਰਨ ਦਾ ਯਤਨ ਕਰਨਾ ਚਾਹੀਦਾ ਹੈ।
ਉੱਤਰ :
(ਉ) [✗]
(ਅ) [✓]
(ਈ) [✗]
(ਸ) [✗]
(ਹ) [✗]

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

2. ਵਿਆਕਰਨ

ਪ੍ਰਸ਼ਨ 1.
ਪੜਨਾਂਵ ਕਿਸ ਨੂੰ ਕਹਿੰਦੇ ਹਨ? ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
ਉੱਤਰ :
ਜਿਹੜੇ ਸ਼ਬਦ ਨਾਂਵ ਦੀ ਥਾਂ ਵਰਤੇ ਜਾਣ, ਉਨ੍ਹਾਂ ਨੂੰ ਪੜਨਾਂਵ ਕਹਿੰਦੇ ਹਨ, ਜਿਵੇਂ-ਮੈਂ, ਅਸੀਂ, ਤੂੰ, ਤੁਸੀਂ, ਉਹ ਆਦਿ।

ਪੜਨਾਂਵ ਛੇ ਪ੍ਰਕਾਰ ਦੇ ਹੁੰਦੇ ਹਨ
(ਉ ਪੁਰਖਵਾਚਕ ਪੜਨਾਂਵ
(ਅ) ਨਿੱਜਵਾਚਕ ਪੜਨਾਂਵ
(ਈ) ਨਿਸਚੇਵਾਚਕ ਪੜਨਾਂਵ
(ਸ) ਅਨਿਸਚੇਵਾਚਕ ਪੜਨਾਂਵ
(ਹ) ਸੰਬੰਧਵਾਚਕ ਪੜਨਾਂਵ
(ਕ) ਪ੍ਰਸ਼ਨਵਾਚਕ ਪੜਨਾਂਵ।

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿੱਚੋਂ ਪੜਨਾਂਵ ਚੁਣੋ
(ੳ) ਉਸ ਨੇ ਸੋਚਿਆ ਸ਼ਹਿਰ ਵਿੱਚ ਜਾ ਕੇ ਖੋਤੇ ਨੂੰ ਵੇਚ ਦਿੰਦਾ ਹਾਂ।
(ਅ) ਕੁੜੀਆਂ ਉਨ੍ਹਾਂ ਨੂੰ ਦੇਖ ਕੇ ਹੱਸ ਪਈਆਂ।
(ਇ) ਤੂੰ ਵੀ ਮੇਰੇ ਨਾਲ ਖੋਤੇ ਉੱਤੇ ਬੈਠ ਜਾ।
(ਸ) ਉਹ ਪਿਓ-ਪੁੱਤਰ ਨੂੰ ਖੋਤੇ ਉੱਤੇ ਸਵਾਰ ਦੇਖ ਕੇ ਬਹੁਤ ਹੈਰਾਨ-ਪਰੇਸ਼ਾਨ ਹੋਏ।
(ਹ) ਦੋਹਾਂ ਦੇ ਦੇਖਦਿਆਂ-ਦੇਖਦਿਆਂ ਖੋਤਾ ਪਾਣੀ ਦੇ ਤੇਜ਼ ਵਹਿਣ ਵਿੱਚ ਰੁੜ ਗਿਆ।
(ਕ) ਉਹ ਕਿਸੇ ਨੂੰ ਵੀ ਖ਼ੁਸ਼ ਨਹੀਂ ਕਰ ਸਕਿਆ।
ਉੱਤਰ :
(ੳ) ਉਸ
(ਅ) ਉਨ੍ਹਾਂ
(ਈ) ਤੂੰ, ਮੇਰੇ
(ਸ) ਉਹ
(ਹ) ਦੋਹਾਂ
(ਕ) ਉਹ, ਕਿਸੇ।

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿੱਚੋਂ ਨਾਂਵ ਚੁਣੋ ਤੇ ਉਨ੍ਹਾਂ ਦੀਆਂ ਕਿਸਮਾਂ ਦੱਸੋ
(ਉ) ਜਾਨਵਰ ਵਿਚਾਰਾ ਬੋਲ ਨਹੀਂ ਸਕਦਾ, ਕੁੱਝ ਤੇ ਤਰਸ ਕਰੋ।
(ਆ) ਖੋਤਾ ਕਿੱਥੋਂ ਚੋਰੀ ਕਰ ਕੇ ਲਿਆਏ ਹੋ। ਜਿਹੜਾ ਲੱਗੇ ਹੋ ਲਾਹਾ ਲੈਣ।
(ਈ) ਖੋਤਾ ਪਾਣੀ ਦੇ ਤੇਜ਼ ਵਹਿਣ ਵਿਚ ਰੁੜ੍ਹ ਗਿਆ।
ਉੱਤਰ :
(ਉ) ਜਾਨਵਰ-ਆਮ ਨਾਂਵ।
ਤਰਸ-ਭਾਵਵਾਚਕ ਨਾਂਵ
(ਆ) ਖੋਤਾ-ਆਮ ਨਾਂਵ !
ਚੋਰੀ ਲਾਹਾ-ਭਾਵਵਾਚਕ ਨਾਂਵ।
(ਈ) ਖੋਤਾ-ਆਮ ਨਾਂਵ।
ਪਾਣੀ-ਵਸਤੂਵਾਚਕ ਨਾਂਵ
ਵਹਿਣ-ਭਾਵਵਾਚਕ ਨਾਂਵ।

3. ਪੈਰਿਆਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣ ਕੇ ਲਿਖੋ :
ਇੰਨੇ ਨੂੰ ਸ਼ਹਿਰੋਂ ਵਾਪਸ ਆ ਰਹੇ ਕੁੱਝ ਬੰਦੇ ਉਨ੍ਹਾਂ ਨੂੰ ਟੱਕਰ ਗਏ। ਉਹ ਪਿਓ-ਪੁੱਤਰ ਨੂੰ ਖੋਤੇ ‘ਤੇ ਸਵਾਰ ਦੇਖ ਕੇ ਬੜੇ ਹੈਰਾਨ-ਪਰੇਸ਼ਾਨ ਹੋਏ ਅਤੇ ਬੋਲਣੋਂ ਨਾ ਰਹਿ ਸਕੇ, ਖੋਤਾ ਕਿਸੇ ਦਾ ਚੋਰੀ ਕਰਕੇ ਲਿਆਏ ਹੋ, ਜਿਹੜਾ ਲੱਗੇ ਹੋ ਲਾਹਾ ਲੈਣ? ਵਿਚਾਰਾ ਤੁਹਾਡੇ ਦੋਹਾਂ ਦੇ ਭਾਰ ਨਾਲ ਦੱਬਿਆ ਪਿਆ ਹੈ। ਤੁਹਾਡੇ ਵਿਚ ਥੋੜ੍ਹੀ ਬਹੁਤੀ ਇਨਸਾਨੀਅਤ ਹੈ ਕਿ ਨਹੀਂ? ਜਾਨਵਰ ਵਿਚਾਰਾ ਬੋਲ ਨਹੀਂ ਸਕਦਾ, ਕੁੱਝ ਤਾਂ ਤਰਸ ਕਰੋ।” ਉਹਨਾਂ ਦੀ ਗੱਲ ਸੁਣ ਕੇ ਦੋਵੇਂ ਪਿਓ ਪੁੱਤਰ ਖੋਤੇ ਤੋਂ ਹੇਠਾਂ ਉੱਤਰ ਗਏ।

ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਕਰਨ। ਰਾਹ ਜਾਂਦਾ ਹਰ ਕੋਈ ਕੁੱਝ ਨਾ ਕੁੱਝ ਕਹੀ ਜਾ ਰਿਹਾ ਸੀ। ਉਨ੍ਹਾਂ ਨੇ ਖੋਤੇ ਨੂੰ ਚੁੱਕ ਕੇ ਲਿਜਾਣ ਦੀ ਤਰਕੀਬ ਸੋਚੀ। ਉਹਨਾਂ ਦੋਹਾਂ ਨੇ ਖੋਤੇ ਦੀਆਂ ਲੱਤਾਂ ਦੋ-ਦੋ ਕਰਕੇ ਬੰਨ ਦਿੱਤੀਆਂ ਅਤੇ ਉਨ੍ਹਾਂ ਵਿਚ ਇੱਕ ਡੰਡਾ ਲੰਘਾ ਲਿਆ। ਇੱਕ ਪਾਸਿਓਂ ਪਿਓ ਨੇ ਡਾਂਗ ਮੋਢੇ ‘ਤੇ ਰੱਖੀ, ਦੂਜੇ ਪਾਸਿਓਂ ਪੁੱਤਰ ਨੇ ਡਾਂਗ ਮੋਢੇ ‘ਤੇ ਰੱਖ ਲਈ। ਹੁਣ ਪਿਓ-ਪੁੱਤਰ ਸ਼ਹਿਰ ਵਲ ਨੂੰ ਚੱਲ ਪਏ ਰਸਤੇ ਵਿਚ ਇਕ ਪੁਲ ਆਉਂਦਾ ਸੀ। ਉਹ ਪੁਲ ਪਾਰ ਕਰ ਰਹੇ ਸਨ।

ਦੋਹਾਂ ਦੇ ਮੋਢਿਆਂ ਤੇ ਰੱਖੀ ਡਾਂਗ ਵਿਚਾਲੇ ਲਟਕਦੇ ਖੋਤੇ ਦਾ ਨਜ਼ਾਰਾ ਦੇਖ ਕੇ ਆਉਂਦੇ-ਜਾਂਦੇ ਲੋਕ ਦੇਖ-ਦੇਖ ਹੱਸੀ ਜਾ ਰਹੇ ਸਨ। ਉਹਨਾਂ ਨੇ ਅਜਿਹਾ ਦ੍ਰਿਸ਼ ਪਹਿਲਾਂ ਕਦੇ ਨਹੀਂ ਸੀ ਦੇਖਿਆ। ਲੋਕਾਂ ਦਾ ਸ਼ੋਰ ਸੁਣ ਕੇ ਖੋਤਾ ਘਬਰਾ ਗਿਆ। ਉਸ ਨੇ ਹਿਲ-ਜੁਲ ਕੀਤੀ ਤਾਂ ਡਾਂਗ ਫਿਸਲ ਕੇ ਖੋਤੇ ਸਮੇਤ ਨਦੀ ਵਿੱਚ ਜਾ ਡਿਗੀ। ਦੋਹਾਂ ਦੇ ਦੇਖਦਿਆਂ-ਦੇਖਦਿਆਂ ਖੋਤਾ ਪਾਣੀ ਦੇ ਤੇਜ਼ ਵਹਿਣ ਵਿੱਚ ਰੁੜ ਗਿਆ

1. ਕੁੱਝ ਬੰਦੇ ਕਿੱਥੋਂ ਵਾਪਸ ਆ ਰਹੇ ਸਨ?
(ਉ) ਪਿੰਡਾਂ
(ਅ) ਸ਼ਹਿਰੋਂ
(ਈ) ਘਰੋਂ
(ਸ) ਦਫ਼ਤਰੋਂ॥
ਉੱਤਰ :
(ਅ) ਸ਼ਹਿਰੋਂ

2. ਪਿਓ-ਪੁੱਤਰ ਕਿਸ ਉੱਤੇ ਸਵਾਰ ਸਨ?
(ੳ) ਘੋੜੇ ਉੱਤੇ
(ਅ) ਬੱਸ ਉੱਤੇ
(ਈ) ਖੋਤੇ ਉੱਤੇ
(ਸ) ਸੰਢੇ ਉੱਤੇ।
ਉੱਤਰ :
(ਈ) ਖੋਤੇ ਉੱਤੇ

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

3. ਬੰਦਿਆਂ ਨੇ ਖੋਤੇ ਨੂੰ ਕਿਸ ਤਰ੍ਹਾਂ ਦਾ ਮਾਲ ਕਿਹਾ?
(ਉ) ਮਹਿੰਗਾ।
(ਅ) ਸਸਤਾ
(ਇ) ਖ਼ਰਾ
(ਸ) ਚੋਰੀ ਦਾ
ਉੱਤਰ :
(ਸ) ਚੋਰੀ ਦਾ

4. ਬੰਦਿਆਂ ਨੂੰ ਪਿਓ-ਪੁੱਤਰ ਵਿਚ ਕਿਹੜੀ ਚੀਜ਼ ਦੀ ਕਮੀ ਜਾਪੀ?
(ਉ) ਇਨਸਾਨੀਅਤ ਦੀ
(ਅ) ਹੈਵਾਨੀਅਤ ਦੀ
(ੲ) ਅਕਲ ਦੀ
(ਸ) ਜ਼ਿੰਮੇਵਾਰੀ ਦੀ।
ਉੱਤਰ :
(ਉ) ਇਨਸਾਨੀਅਤ ਦੀ

5. ਪਿਓ-ਪੁੱਤਰ ਨੇ ਖੋਤੇ ਨੂੰ ਚੁੱਕਣ ਲਈ ਉਸ ਦੀਆਂ ਦੋ-ਦੋ ਲੱਤਾਂ ਬੰਨ੍ਹ ਕੇ ਵਿੱਚੋਂ ਕੀ ਲੰਘਾਇਆ?
(ਉ) ਹਾਕੀ
(ਅ) ਡੰਡਾ/ਡਾਂਗ
(ੲ) ਬੱਲੀ
(ਸ) ਬਾਂਹਾਂ।
ਉੱਤਰ :
(ਅ) ਡੰਡਾ/ਡਾਂਗ

6. ਪਿਓ-ਪੁੱਤਰ ਨੇ ਖੋਤੇ ਦੀਆਂ ਲੱਤਾਂ ਵਿਚ ਡੰਡਾ ਫਸਾ ਕੇ ਕਿਸ ਤਰ੍ਹਾਂ ਚੁੱਕਿਆ ਹੋਇਆ ਸੀ?
(ਉ) ਹੱਥਾਂ ਉੱਤੇ
(ਅ) ਸਿਰ ਉੱਤੇ
(ਇ) ਮੋਢਿਆਂ ਉੱਤੇ
(ਸ) ਪਿੱਠ ਉੱਤੇ।
ਉੱਤਰ :
(ਇ) ਮੋਢਿਆਂ ਉੱਤੇ

7. ਰਸਤੇ ਵਿਚ ਕੀ ਸੀ?
(ਉ) ਪੁਲ
(ਆ) ਕੁੱਤਾ
(ਈ) ਬਘਿਆੜ
(ਸ) ਗਿੱਦੜ॥
ਉੱਤਰ :
(ਉ) ਪੁਲ

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

8. ਮੋਢਿਆਂ ਉੱਤੇ ਰੱਖੀ ਡਾਂਗ ਦੇ ਵਿਚਾਲੇ ਲਟਕਦੇ ਖੋਤੇ ਨੂੰ ਦੇਖ ਕੇ ਲੋਕ ਕੀ ਕਰਨ ਲੱਗੇ?
(ਉ) ਰੋਣ ਲੱਗੇ।
(ਅ) ਹੱਸਣ ਲੱਗੇ
(ਈ) ਨੱਚਣ ਲੱਗੇ
(ਸ) ਭੱਜਣ ਲੱਗੇ।
ਉੱਤਰ :
(ਅ) ਹੱਸਣ ਲੱਗੇ

9. ਕਿਨ੍ਹਾਂ ਦਾ ਸ਼ੋਰ ਸੁਣ ਕੇ ਖੋਤਾ ਘਬਰਾ ਗਿਆ?
(ਉ) ਘੋੜੇ ਦਾ
(ਅ) ਪਿਓ ਦਾ
(ਈ) ਪੁੱਤਰ ਦਾ
(ਸ) ਲੋਕਾਂ ਦਾ।
ਉੱਤਰ :
(ਸ) ਲੋਕਾਂ ਦਾ।

10. ਖੋਤਾ ਕਿੱਥੇ ਡਿਗ ਪਿਆ?
(ਉ) ਜ਼ਮੀਨ ਉੱਤੇ
(ਅ) ਛੱਪੜ ਵਿਚ
(ਈ) ਨਦੀ ਵਿਚ
(ਸ) ਨਾਲੀ ਵਿਚ।
ਉੱਤਰ :
(ਈ) ਨਦੀ ਵਿਚ

ਪ੍ਰਸ਼ਨ :
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਬੰਦੇ, ਸਵਾਰ, ਖੋਤਾ, ਇਨਸਾਨੀਅਤ, ਗੱਲ।
(ii) ਉਹ, ਕਿਸੇ, ਤੁਹਾਡੇ, ਉਹਨਾਂ, ਕੋਈ।
(iii) ਕੁੱਝ, ਬੜੇ, ਥੋੜ੍ਹੀ-ਬਹੁਤੀ, ਇਕ, ਤੇਜ਼।
(iv) ਟੱਕਰ ਗਏ, ਰਹਿ ਸਕੇ, ਲਿਆਏ ਹੋ, ਸੋਚੀ, ਡਿਗੀ।

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ
(i) ‘ਪਿਓ-ਪੁੱਤਰ ਸ਼ਬਦ ਦਾ ਲਿੰਗ ਬਦਲੋ
(ਉ) ਪੇ-ਪੁੱਤਰ
(ਅ) ਮਾਂ-ਧੀ
(ਇ) ਸਹੁਰਾ-ਸੱਸ
(ਸ) ਨੂੰਹ-ਸਹੁਰਾ !
ਉੱਤਰ :
(ਅ) ਮਾਂ-ਧੀ

(ii) ਹੇਠ ਲਿਖੇ ਸ਼ਬਦਾਂ ਵਿੱਚੋਂ ਵਿਸ਼ੇਸ਼ਣ ਕਿਹੜਾ ਹੈ?
(ਉ) ਅਜਿਹਾ
(ਅ) ਯਤਨ
(ਇ) ਮਰਜ਼ੀ
(ਸ) ਖੋਤਾ।
ਉੱਤਰ :
(ਉ) ਅਜਿਹਾ

(iii) “ਲਾਹਾਂ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਲੇਹਾ,
(ਅ) ਲਾਭ/ਫ਼ਾਇਦਾ
(ਇ) ਲਾਹੁਣਾ
(ਸ) ਲਾਹਿਆ।
ਉੱਤਰ :
(ਅ) ਲਾਭ/ਫ਼ਾਇਦਾ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਪ੍ਰਸ਼ਨਿਕ ਚਿੰਨ੍ਹ
(iii) ਕਾਮਾ।
(iv) ਦੋਹਰੇ ਪੁੱਠੇ ਕਾਮੇ
(v) ਜੋੜਨੀ
(vi) ਛੁੱਟ-ਮਰੋੜੀ
ਉੱਤਰ :
(i) ਡੰਡੀ (।)
(ii) ਪ੍ਰਸ਼ਨਿਕ ਚਿੰਨ੍ਹ (?)
(iii) ਕਾਮਾ (,)
(iv) ਦੋਹਰੇ ਪੁੱਠੇ ਕਾਮੇ (“ ”)
(v) ਜੋੜਨੀ (-)
(vi) ਛੁੱਟ-ਮਰੋੜੀ (‘)

PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ 1
ਉੱਤਰ :
PSEB 6th Class Punjabi Solutions Chapter 8 ਸਾਰਾ ਜੱਗ ਨਹੀਂ ਜਿੱਤਿਆ ਜਾਂਦਾ 2

PSEB 6th Class Punjabi Solutions Chapter 7 ਬਸੰਤ

Punjab State Board PSEB 6th Class Punjabi Book Solutions Chapter 7 ਬਸੰਤ Textbook Exercise Questions and Answers.

PSEB Solutions for Class 6 Punjabi Chapter 7 ਬਸੰਤ (1st Language)

Punjabi Guide for Class 6 PSEB ਬਸੰਤ Textbook Questions and Answers

ਬਸੰਤ ਪਾਠ-ਅਭਿਆਸ

1. ਦੱਸੋ :

(ਉ) ਬਸੰਤ ਦੀ ਆਮਦ ‘ਤੇ ਰੁੱਖ ਕਿਉਂ ਨਿਹਾਲ ਹੁੰਦੇ ਹਨ?
ਉੱਤਰ :
ਕਿਉਂਕਿ ਰੁੱਖਾਂ ਦੀਆਂ ਡਾਲੀਆਂ, ਜਿਨ੍ਹਾਂ ਦੇ ਪੱਤੇ ਸਿਆਲ ਦੇ ਕੱਕਰਾਂ ਨੇ ਝਾੜ ਦਿੱਤੇ ਹੁੰਦੇ ਹਨ, ਬਸੰਤ ਦੇ ਆਉਣ ਨਾਲ ਉਹ ਨਵੇਂ ਪੁੰਗਰੇ ਪੱਤਿਆਂ ਨਾਲ ਭਰ ਜਾਂਦੀਆਂ ਹਨ !

(ਅ) ਬਸੰਤ ਰੁੱਤ ਆਉਣ ਤੇ ਬੂਟਿਆਂ ਵਿੱਚ ਕਿਹੋ-ਜਿਹੀ ਤਬਦੀਲੀ ਆਉਂਦੀ ਹੈ?
ਉੱਤਰ :
ਬਸੰਤ ਦੇ ਆਉਣ ਨਾਲ ਬੂਟੇ ਹਰੇ-ਭਰੇ ਹੋ ਜਾਂਦੇ ਹਨ ਤੇ ਉਨ੍ਹਾਂ ਨੂੰ ਡੋਡੀਆਂ ਨਿਕਲ ਆਉਂਦੀਆਂ ਹਨ ਤੇ ਉਹ ਖਿੜ ਜਾਂਦੀਆਂ ਹਨ।

PSEB 6th Class Punjabi Solutions Chapter 7 ਬਸੰਤ

(ੲ) ਬਸੰਤ ਰੁੱਤ ਮੌਕੇ ਪੰਛੀ ਕਿਹੜੇ ਰਾਗ ਗਾਉਂਦੇ ਹਨ?
ਉੱਤਰ :
ਬਸੰਤ ਰੁੱਤ ਦੇ ਮੌਕੇ ਪੰਛੀ ਹਿੰਡੋਲ ਤੇ ਬਸੰਤ ਰਾਗ ਗਾਉਂਦੇ ਹਨ !

(ਸ) ਬਸੰਤ ਰੁੱਤ ਵਿੱਚ ਲੋਕ ਕਿਹੜਾ ਰੰਗ ਪਹਿਨਦੇ ਹਨ?
ਉੱਤਰ :
ਕੇਸਰੀ।

(ਹ) ਆਖ਼ਰੀ ਚਾਰ ਸਤਰਾਂ ਦੇ ਅਰਥ ਲਿਖੋ।
ਉੱਤਰ :
(ਨੋਟ-ਦੇਖੋ ਪਿੱਛੇ ਦਿੱਤੇ ਇਨ੍ਹਾਂ ਸਤਰਾਂ ਦੇ ਸਰਲ ਅਰਥ )

2. ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :

(ਉ) ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ,
(ਅ) ਖਿੜ-ਖਿੜ ਹੱਸਦੀਆਂ ਵੱਸਿਆ ਜਹਾਨ ਵੇਖ,
(ੲ) ਬੁਲਬੁਲ ਫੁੱਲ-ਫੁੱਲ, ਫੁੱਲਾਂ ਦੇ ਸਦਕੇ ਲਏ,
ਉੱਤਰ :
(ੳ) ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ,
ਆਲਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ।

(ਅ) ਖਿੜ-ਖਿੜ ਹੱਸਦੀਆਂ ਵੱਸਿਆ ਜਹਾਨ ਵੇਖ,
ਗੁੱਟੇ ਉੱਤੇ ਕੇਸਰ ਗੁਲਾਬ ਉੱਤੇ ਲਾਲੀਆਂ।

(ਇ) ਬੁਲਬੁਲ ਫੁੱਲ-ਫੁੱਲ, ਫੁੱਲਾਂ ਦੇ ਸਦਕੇ ਲਏ,
ਭੌਰੇ ਲਟਬੌਰਿਆਂ ਨੂੰ ਆਈਆਂ ਖ਼ੁਸ਼ਹਾਲੀਆਂ।

(ਸ) ਪੰਛੀਆਂ ਨੇ ਗਾਇਆ ਹਿੰਡੋਲ ਤੇ ਬਸੰਤ ਰਾਗ॥
ਚਿਰਾਂ ਪਿੱਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ

PSEB 6th Class Punjabi Solutions Chapter 7 ਬਸੰਤ

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :

ਨਿਹਾਲ, ਜਹਾਨ, ਸਦਕੇ, ਮੁਰਾਦ, ਕਤਾਰ
ਉੱਤਰ :

  • ਨਿਹਾਲ ਖੁਸ਼-ਕੀਰਤਨ ਸੁਣ ਕੇ ਸੰਗਤਾਂ ਨਿਹਾਲ ਹੋ ਗਈਆਂ।
  • ਜਹਾਨ ਦੁਨੀਆਂ-ਸਾਰਾ ਜਹਾਨ ਸ਼ਾਂਤੀ ਚਾਹੁੰਦਾ ਹੈ।
  • ਸਦਕੇ ਕਿਰਬਾਨ-ਮਾਂ ਆਪਣੇ ਪੱਤਰ ਤੋਂ ਵਾਰ-ਵਾਰ ਸਦਕੇ ਜਾ ਰਹੀ ਸੀ।
  • ਮੁਰਾਦ (ਇੱਛਾ ਰੱਬ ਨੇ ਮੇਰੀ ਮੁਰਾਦ ਪੂਰੀ ਕੀਤੀ ਤੇ ਮੈਨੂੰ ਚੰਗੀ ਨੌਕਰੀ ਮਿਲ ਗਈ।
  • ਕਤਾਰ ਲਾਈਨ-ਸਾਰੇ ਜਣੇ ਇਕ ਕਤਾਰ ਵਿਚ ਖੜ੍ਹੇ ਹੋ ਕੇ ਟਿਕਟਾਂ ਲਵੋ।
  • ਦ੍ਰਿਸ਼ ਨਜ਼ਾਰਾ)-ਪਹਾੜੀ ਦ੍ਰਿਸ਼ ਕਿੰਨਾ ਸੁੰਦਰ ਹੈ !

4. ਇਸ ਕਵਿਤਾ ਨੂੰ ਜ਼ਬਾਨੀ ਯਾਦ ਕਰਕੇ ਆਪਣੀ ਜਮਾਤ ਦੀ ਹਫ਼ਤਾਵਾਰੀ ਬਾਲ-ਸਭਾ ਵਿੱਚ ਸੁਣਾਓ।

5. ਔਖੇ ਸ਼ਬਦਾਂ ਦੇ ਅਰਥ :

ਜਹਾਨ – ਸੰਸਾਰ
ਹਿੰਡੋਲ – ਖ਼ੁਸ਼ੀ ਦਾ ਰਾਗ
ਡੋਰੇਦਾਰ – ਧਾਰੀਦਾਰ

ਵਿਆਕਰਨ :
ਪਿਛਲੇ ਪਾਠਾਂ ਵਿੱਚ ਤੁਸੀਂ ਨਾਂਵ ਬਾਰੇ ਪੜ੍ਹਿਆ ਹੈ। ਇਸ ਪਾਠ ਵਿੱਚੋਂ ਨਾਂਵ ਦੀਆਂ ਦਸ ਉਦਾਹਰਨਾਂ ਚੁਣ ਕੇ ਆਪਣੀਆਂ ਕਾਪੀਆਂ ਵਿੱਚ ਲਿਖੋ।
ਉੱਤਰ :
ਆਮ ਨਾਂਵ-ਰੁੱਖ, ਡਾਲੀਆਂ, ਆਲ੍ਹਣੇ, ਬੋਟਾਂ, ਬਾਗਾਂ, ਬੂਟਿਆਂ, ਫੁੱਲਾਂ, ਗਮਲਿਆਂ, ਖੰਭੀਆਂ, ਰਾਗ, ਨੈਣਾਂ।
ਖ਼ਾਸ ਨਾਂਵ-ਬਸੰਤ, ਗੁੱਟਾ, ਕੇਸਰ, ਗੁਲਾਬ, ਹਿੰਡੋਲ, ਰੱਬ, ਬਸੰਤ ਕੌਰ।
ਇਕੱਠਵਾਚਕ ਨਾਂਵ-ਕਤਾਰ। ਵਸਤਵਾਚਕ ਨਾਂਵ- ਘਾਹ, ਦੁਪੱਟਾ
ਭਾਵਵਾਚਕ ਨਾਂਵ-ਕੱਕਰ, ਪੌਣ, ਜਹਾਨ, ਲਾਲੀਆਂ, ਮੁਰਾਦ।

PSEB 6th Class Punjabi Solutions Chapter 7 ਬਸੰਤ

ਅਧਿਆਪਕ ਲਈ :
ਅਧਿਆਪਕ ਬੱਚਿਆਂ ਨੂੰ ਇਹ ਕਵਿਤਾ ਜ਼ੁਬਾਨੀ ਯਾਦ ਕਰਨ ਲਈ ਕਹੇਗਾ।

PSEB 6th Class Punjabi Guide ਬਸੰਤ Important Questions and Answers

1. ਕਾਵਿ-ਟੋਟਿਆਂ ਦੇ ਸਰਲ ਅਰਥ

(ਉ) ਕੱਕਰਾਂ ਨੇ ਲੁੱਟ ਪੁੱਟ, ਨੰਗ ਕਰ ਛੱਡੇ ਰੁੱਖ,
ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆਂ।
ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ,
ਆਲਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ।

ਔਖੇ ਸ਼ਬਦਾਂ ਦੇ ਅਰਥ-ਕੱਕਰ – ਸਿਆਲ ਦੀ ਰੁੱਤ ਦਾ ਕੋਰਾ। ਨੰਗ – ਪੱਤਿਆਂ ਤੋਂ ਸੱਖਣੇ ਕਰ ਦਿੱਤੇ। ਨਿਹਾਲ – ਖ਼ੁਸ਼। ਬੋਟ – ਪੰਛੀਆਂ ਦੇ ਨਿੱਕੇ-ਨਿੱਕੇ ਬੱਚੇ।

ਪ੍ਰਸ਼ਨ 1.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਿਆਲ ਦੀ ਕੱਕਰਾਂ ਭਰੀ ਠੰਢੀ ਰੁੱਤ ਨੇ ਰੁੱਖਾਂ ਦੇ ਪੱਤੇ ਸੁਕਾ ਕੇ ਝਾੜ ਦਿੱਤੇ ਹਨ। ਇਸ ਤਰ੍ਹਾਂ ਉਸ ਨੇ ਰੁੱਖਾਂ ਦੇ ਪੱਤੇ ਸੁੱਟ ਕੇ ਉਨ੍ਹਾਂ ਨੂੰ ਨੰਗ-ਮੁਨੰਗ ਕਰ ਦਿੱਤਾ ਸੀ ਪਰ ਅੱਜ ਬਸੰਤ ਰੁੱਤ ਦੇ ਆਉਣ ‘ਤੇ ਡਾਲੀਆਂ ਦੇ ਪੁੰਗਰਨ ਨਾਲ ਉਹ ਖ਼ੁਸ਼ ਹੋ ਗਏ ਹਨ। ਚਾਹ ਵਰਗੀਆਂ ਕੁਲੀਆਂ ਵਿਚ ਜਾਨ ਪੈ ਗਈ ਜਾਪਦੀ ਹੈ ਤੇ ਉਨ੍ਹਾਂ ਉੱਪਰ ਨਿਕਲੇ ਨਿੱਕੇ-ਨਿੱਕੇ ਨਵੇਂ ਪੱਤੇ ਇੰਟ ਜਾਪਦੇ ਹਨ ਜਿਵੇਂ ਪੰਛੀਆਂ ਦੇ ਬੋਟਾਂ ਨੂੰ ਨਿੱਕੇ-ਨਿੱਕੇ ਖੰਭ ਨਿਕਲ ਆਏ ਹੋਣ।

(ਅ) ਬਾਗਾਂ ਵਿੱਚ ਬੂਟਿਆਂ ਨੇ ਡੋਡੀਆਂ ਉਡਾਰੀਆਂ, ਤੇ
ਮਿੱਠੀ-ਮਿੱਠੀ ਪੌਣ ਆ ਕੇ ਸੁੱਤੀਆਂ ਉਠਾਲੀਆਂ।
ਖਿੜ-ਖਿੜ ਹੱਸਦੀਆਂ ਵੱਸਿਆ ਜਹਾਨ ਵੇਖ,
ਗੁੱਟੇ ਉੱਤੇ ਕੇਸਰ, ਗੁਲਾਬ ਉੱਤੇ ਲਾਲੀਆਂ।

ਔਖੇ ਸ਼ਬਦਾਂ ਦੇ ਅਰਥ-ਜਹਾਨ – ਦੁਨੀਆ।

PSEB 6th Class Punjabi Solutions Chapter 7 ਬਸੰਤ

ਪ੍ਰਸ਼ਨ 2.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਬਸੰਤ ਰੁੱਤ ਆਉਣ ‘ਤੇ ਬਾਗਾਂ ਵਿਚ ਬਟਿਆਂ ਨੇ ਡੋਡੀਆਂ ਕੱਢ ਲਈਆਂ ਹਨ ਅਤੇ ਮੱਠੀ-ਮੱਠੀ ਹਵਾ ਨੇ ਸੁੱਤੀਆਂ ਡੋਡੀਆਂ ਨੂੰ ਜਗਾ ਕੇ ਫੁੱਲਾਂ ਦਾ ਰੂਪ ਦੇ ਦਿੱਤਾ ਹੈ। ਗੇਂਦੇ ਦੇ ਫੁੱਲਾਂ ਉੱਪਰ ਕੇਸਰ ਤੇ ਗੁਲਾਬ ਦੇ ਫੁੱਲਾਂ ਉੱਪਰ ਆਈਆਂ ਲਾਲੀਆਂ ਵਸਦੇ ਜਹਾਨ ਨੂੰ ਦੇਖ ਕੇ ਖਿੜ-ਖਿੜ ਹੱਸਦੀਆਂ ਜਾਪਦੀਆਂ ਹਨ।

(ਈ) ਫੁੱਲਾਂ ਭਰੇ ਗਮਲਿਆਂ ਨੂੰ ਜੋੜਿਆ ਕਤਾਰ ਬੰਨ੍ਹ,
ਹਰੀ-ਹਰੀ ਘਾਹ ਦੀ ਵਿਛਾਈ ਉੱਤੇ ਮਾਲੀਆਂ।
ਬੁਲਬੁਲ ਫੁੱਲ ਫੁੱਲ, ਫੁੱਲਾਂ ਦੇ ਸਦਕੇ ਲਏ,
ਭੌਰੇ ਲਟਬੌਰਿਆਂ ਨੂੰ ਆਈਆਂ ਖ਼ੁਸ਼ਹਾਲੀਆਂ।

ਔਖੇ ਸ਼ਬਦਾਂ ਦੇ ਅਰਥ-ਫੁੱਲ-ਫੁੱਲ – ਖ਼ੁਸ਼ ਹੋ ਕੇ। ਸਦਕੇ ਲਏ – ਕੁਰਬਾਨ ਜਾਵੇ। ਲਟਬੌਰਿਆਂ – ਮਸਤੀ ਨਾਲ ਭਰੇ।

ਪ੍ਰਸ਼ਨ 3.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਬਸੰਤ ਰੁੱਤ ਦੇ ਸਵਾਗਤ ਵਿਚ ਮਾਲੀਆਂ ਨੇ ਹਰੇ-ਹਰੇ ਘਾਹ ਦੇ ਵਿਛਾਉਣੇ ਉੱਤੇ ਫੁੱਲਾਂ ਭਰੇ ਗਮਲਿਆਂ ਨੂੰ ਕਤਾਰਾਂ ਬੰਨ੍ਹ ਕੇ ਜੋੜ ਦਿੱਤਾ ਹੈ। ਖ਼ੁਸ਼ੀ ਨਾਲ ਫੁੱਲੀ ਹੋਈ ਬੁਲਬੁਲ ਫੁੱਲਾਂ ਤੋਂ ਕੁਰਬਾਨ ਜਾ ਰਹੀ ਹੈ ਤੇ ਮਸਤ ਭੌਰੇ ਖ਼ੁਸ਼ ਹੋ ਰਹੇ ਹਨ।

(ਸ) ਪੰਛੀਆਂ ਨੇ ਗਾਇਆ ਹਿੰਡੋਲ ਤੇ ਬਸੰਤ ਰਾਗ,
ਚਿਰਾਂ ਪਿੱਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ
ਕੇਸਰੀ ਦੁਪੱਟੇ ਨੂੰ ਬਸੰਤ ਕੌਰ ਪਹਿਨ ਜਦੋਂ
ਭੌਰੇਦਾਰ ਨੈਣਾਂ ਵਿੱਚ ਸੁੱਟੀਆਂ ਗੁਲਾਲੀਆਂ।

ਔਖੇ ਸ਼ਬਦਾਂ ਦੇ ਅਰਥ-ਡੋਲ ਤੇ ਬਸੰਤ ਰਾਗ-ਖੁਸ਼ੀ ਦੇ ਰਾਗ। ਮੁਰਾਦਾ-ਖ਼ਾਹਸ਼ਾਂ। ਬਸੰਤ ਕੌਰ-ਕਵੀ ਬਸੰਤ ਰੁੱਤ ਨੂੰ ਇਕ ਸੁੰਦਰ ਇਸਤਰੀ ਦੇ ਰੂਪ ਵਿਚ ਦੇਖਦਾ ਹੈ। ਭੌਰੇਦਾਰ- ਮਸਤੀ ਭਰੀਆਂ ਗੁਲਾਲੀਆਂ-ਮਸਤੀ ਦੇ ਰੰਗ।

PSEB 6th Class Punjabi Solutions Chapter 7 ਬਸੰਤ

ਪ੍ਰਸ਼ਨ 4.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਬਸੰਤ ਰੁੱਤ ਦੇ ਆਉਣ ‘ਤੇ ਪੰਛੀਆਂ ਨੇ ਖ਼ੁਸ਼ੀ ਭਰੇ ਹਿੰਡੋਲ ਤੇ ਬਸੰਤ ਰਾਗ ਗਾਏ ਹਨ ਕਿਉਂਕਿ ਰੱਬ ਨੇ ਬੜੇ ਚਿਰਾਂ ਪਿੱਛੋਂ ਉਨ੍ਹਾਂ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਹਨ ਬਸੰਤ ਰੂਪੀ ਇਸਤਰੀ ਬਸੰਤ ਕੌਰ ਕੇਸਰੀ ਦੁਪੱਟੇ ਨੂੰ ਪਹਿਨ ਕੇ ਡੋਰੇਦਾਰ ਨੈਣਾਂ ਵਿਚ ਮਸਤੀ ਭਰੀਆਂ ਗੁਲਾਲੀਆਂ ਸੁੱਟ ਰਹੀ ਹੈ।

PSEB 6th Class Punjabi Solutions Chapter 6 ਬਾਬਾ ਬੁੱਢਾ ਜੀ

Punjab State Board PSEB 6th Class Punjabi Book Solutions Chapter 6 ਬਾਬਾ ਬੁੱਢਾ ਜੀ Textbook Exercise Questions and Answers.

PSEB Solutions for Class 6 Punjabi Chapter 6 ਬਾਬਾ ਬੁੱਢਾ ਜੀ (1st Language)

Punjabi Guide for Class 6 PSEB ਬਾਬਾ ਬੁੱਢਾ ਜੀ Textbook Questions and Answers

ਬਾਬਾ ਬੁੱਢਾ ਜੀ ਪਾਠ-ਅਭਿਆਸ

1. ਦੱਸੋ :

(ਉ) ਬੂੜੇ ਨਾਂ ਦਾ ਬਾਲਕ ਕੀ ਕਰਦਾ ਹੁੰਦਾ ਸੀ?
ਉੱਤਰ :
ਬੂੜਾ ਸਾਰਾ ਦਿਨ ਗਊਆਂ ਦਾ ਵੱਗ ਚਾਰਦਾ ਹੁੰਦਾ ਸੀ।

(ਅ) ਬੂੜਾ ਉਦਾਸ ਕਿਉਂ ਰਹਿੰਦਾ ਸੀ?
ਉੱਤਰ :
ਬੁੜਾ ਇਸ ਕਰਕੇ ਉਦਾਸ ਰਹਿੰਦਾ ਸੀ ਕਿਉਂਕਿ ਉਸ ਨੂੰ ਹਰ ਵੇਲੇ ਮੌਤ ਦਾ ਡਰ ਰਹਿੰਦਾ ਸੀ।

PSEB 6th Class Punjabi Solutions Chapter 6 ਬਾਬਾ ਬੁੱਢਾ ਜੀ

(ੲ) ਗੁਰੂ ਸਾਹਿਬ ਨੇ ਬੂੜੇ ਨੂੰ ਕਿਸ ਚੀਜ਼ ਦੀ ਦਾਤ ਬਖ਼ਸ਼ੀ ਅਤੇ ਉਸ ਦਾ ਕੀ ਨਾਂ ਰੱਖਿਆ?
ਉੱਤਰ :
ਗੁਰੂ ਸਾਹਿਬ ਨੇ ਬੂੜੇ ਨੂੰ ਗੁਰਸਿੱਖੀ ਦੀ ਦਾਤ ਬਖ਼ਸ਼ੀ ਤੇ ਉਸ ਦਾ ਨਾਂ ਬਾਬਾ ਬੁੱਢਾ ਰੱਖ ਦਿੱਤਾ ਬੂ।

(ਸ) ਬਾਬਾ ਬੁੱਢਾ ਜੀ ਨੇ ਛੇਵੇਂ ਗੁਰੂ ਤੇ ਉਹਨਾਂ ਦੇ ਬੱਚਿਆਂ ਨੂੰ ਕਿਸ ਪ੍ਰਕਾਰ ਦੀ ਸਿੱਖਿਆ ਦਿੱਤੀ ਸੀ?
ਉੱਤਰ :
ਨੇ ਛੇਵੇਂ ਗੁਰੂ ਜੀ ਤੇ ਉਨਾਂ ਦੇ ਬੱਚਿਆਂ ਨੂੰ ਪੜ੍ਹਾਈ-ਲਿਖਾਈ ਦੇ ਨਾਲ ਸ਼ਸਤਰ-ਵਿੱਦਿਆ ਦੀ ਸਿੱਖਿਆ ਦਿੱਤੀ !

(ਹ) ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਕੀ ਅਸੀਸ ਦਿੱਤੀ?
ਉੱਤਰ :
ਨੇ ਮਾਤਾ ਗੰਗਾ ਜੀ ਨੂੰ ਅਸੀਸ ਦਿੱਤੀ ਕਿ ਉਨ੍ਹਾਂ ਦੇ ਘਰ ਅਜਿਹਾ ਪੁੱਤਰ ਜਨਮ ਲਵੇਗਾ, ਜਿਹੜਾ ਦੁਸ਼ਮਣਾਂ ਦੇ ਇਸੇ ਤਰ੍ਹਾਂ ਸਿਰ ਭੰਨੇਗਾ, ਜਿਸ ਤਰ੍ਹਾਂ ਉਨ੍ਹਾਂ ਗੰਢਾ ਭੰਨਿਆ ਹੈ।

(ਕ) ਬਾਬਾ ਬੁੱਢਾ ਜੀ ਨੇ ਹਰਿਮੰਦਰ ਸਾਹਿਬ ਵਿਖੇ ਕਿਸ ਪ੍ਰਕਾਰ ਦੀ ਸੇਵਾ ਕੀਤੀ?
ਉੱਤਰ :
ਨੇ ਹਰਿਮੰਦਰ ਸਾਹਿਬ ਵਿਚ ਪਹਿਲੇ ਗ੍ਰੰਥੀ ਦੀ ਸੇਵਾ ਕੀਤੀ।

PSEB 6th Class Punjabi Solutions Chapter 6 ਬਾਬਾ ਬੁੱਢਾ ਜੀ

2. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :

ਵੱਗ, ਅਡੋਲ, ਅਨੋਖਾ, ਆਦਰ, ਤਕਾਲਾਂ, ਸੁਲਝਿਆ, ਮਸ਼ਹੂਰ
ਉੱਤਰ :

  • ਵੱਗ (ਗਊਆਂ ਦਾ ਇਕੱਠ)-ਵਾਗੀ ਗਊਆਂ ਦਾ ਵੱਗ ਚਾਰ ਰਿਹਾ ਹੈ।
  • ਅਡੋਲ ਜੋ ਡੋਲੇ ਨਾ)-ਗੁਰੂ ਜੀ ਅਡੋਲ ਸਮਾਧੀ ਲਾਈ ਬੈਠੇ ਸਨ।
  • ਅਨੋਖਾ (ਜੋ ਸਭ ਤੋਂ ਵੱਖਰਾ ਹੋਵੇ)-ਸਾਹਮਣੇ ਅਨੋਖਾ ਕੁਦਰਤੀ ਨਜ਼ਾਰਾ ਦਿਖਾਈ ਦੇ ਰਿਹਾ ਹੈ।
  • ਆਦਰ ਸਤਿਕਾਰ-ਬੱਚਿਆਂ ਨੂੰ ਵੱਡਿਆਂ ਦਾ ਆਦਰ ਕਰਨਾ ਚਾਹੀਦਾ ਹੈ।
  • ਤਰਕਾਲਾਂ (ਸ਼ਾਮ ਦਾ ਵੇਲਾ)-ਤਰਕਾਲਾਂ ਪੈ ਗਈਆਂ ਤੇ ਸੂਰਜ ਡੁੱਬ ਗਿਆ।
  • ਸੁਲਝਿਆ (ਸਮਝਦਾਰ, ਗਿਆਨਵਾਨ)-ਪ੍ਰਿੰ: ਸੰਤ ਸਿੰਘ ਸੇਖੋਂ ਇਕ ਸੁਲਝਿਆ ਹੋਇਆ ਵਿਦਵਾਨ ਸੀ।
  • ਮਸ਼ਹੂਰ ਪ੍ਰਸਿੱਧ)-ਪੁਸਤਕਾਂ ਦੀ ਦੁਨੀਆ ਵਿਚ ਐੱਮ. ਬੀ. ਡੀ. ਦਾ ਨਾਂ ਬਹੁਤ ਮਸ਼ਹੂਰ ਹੈ।
  • ਸਮਾਧੀ ਅੱਖਾਂ ਮੀਟ ਕੇ ਧਿਆਨ ਟਿਕਾਉਣਾ)-ਸਾਧੂ ਸਮਾਧੀ ਵਿਚ ਲੀਨ ਸੀ।
  • ਅੰਤਰ-ਧਿਆਨ-ਸਮਾਧੀ ਦੀ ਹਾਲਤ ਵਿਚ-ਗੁਰੁ ਜੀ ਅੰਤਰ-ਧਿਆਨ ਹੋ ਕੇ ਬੈਠੇ ਸਨ
  • ਸ਼ਰਨ (ਆਸਰਾ)-ਭਾਈ ਘਨਈਆ ਜੀ ਗੁਰੁ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਪੁੱਜੇ।
  • ਸ਼ਾਨ-ਸ਼ੌਕਤ ਸ਼ਾਨ ਨਾਲ-ਇਸ ਰੱਜੇ-ਪੁੱਜੇ ਪਰਿਵਾਰ ਦੇ ਬੰਦੇ ਬੜੀ ਸ਼ਾਨ-ਸ਼ੌਕਤ ਨਾਲ ਰਹਿੰਦੇ ਹਨ।
  • ਅਸੀਸ ਸ਼ੁੱਭ ਇੱਛਾ-ਬੁੱਢੀ ਮਾਈ ਨੇ ਬੱਚੇ ਨੂੰ ਅਸੀਸ ਦਿੱਤੀ, “ਜੁਗ-ਜੁਗ ਜੀਓ ਤੇ ਜੁਆਨੀਆਂ ਮਾਣੋ !
  • ਪ੍ਰਕਾਸ਼ (ਚਾਨਣ, ਗੁਰੂ ਗ੍ਰੰਥ ਸਾਹਿਬ ਜੀ ਦੀ ਖੁੱਲ੍ਹੀ ਹੋਈ ਬੀੜ)-ਇਸ ਗੁਰਦੁਆਰੇ ਵਿਚ ਹਰ ਰੋਜ਼ ਸਵੇਰੇ 4 ਵਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ।

3. ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ :
(ੳ) “ਗੁਰੂ ਜੀ! ਮੈਨੂੰ ਸਾਰਾ ਵਕਤ ਮੌਤ ਦਾ ਡਰ ਰਹਿੰਦਾ ਹੈ। ਮੈਨੂੰ ਰਾਤ ਨੂੰ ਵੀ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ।
(ਅ) “ਹੇ ਬਾਲਕ ! ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ ਹੈਂ। ਤੂੰ ਤਾਂ ਅਜੇ ਬਾਲ ਏ। ਤੇਰਾ ਨਾਂ ਕੀ ਹੈ।
(ੲ) “ਤੂੰ ਬੂੜਾ ਨਹੀਂ, ਬੁੱਢਾ ਹੈਂ। ਹੇ ਬੁੱਢੇ ਬਾਲਕ ! ਤੈਨੂੰ ਰੱਬ ਨੇ ਉੱਚੇ ਕੰਮ ਸੌਂਪੇ ਨੇ।”
(ਸ) “ਜੇ ਕਿਸੇ ਕੋਲੋਂ ਅਸੀਸ ਲੈਣ ਜਾਣਾ ਹੋਵੇ ਤਾਂ ਇਸ ਤਰ੍ਹਾਂ ਰਥਾਂ ਵਿੱਚ ਚੜ੍ਹ ਕੇ ਨਹੀਂ ਜਾਈਦਾ।”
(ਹ) “ਤੇਰੇ ਘਰ ਵਿੱਚ ਇਹੋ-ਜਿਹਾ ਪੁੱਤਰ ਜਨਮ ਲਵੇਗਾ ਜਿਹੜਾ ਇਸੇ ਤਰ੍ਹਾਂ ਦੁਸ਼ਮਣਾਂ ਤੇ ਸਿਰ ਭੰਨੇਗਾ।”
ਉੱਤਰ :
(ੳ) ਬੂੜੇ ਨੇ ਗੁਰੂ ਨਾਨਕ ਦੇਵ ਜੀ ਨੂੰ ਕਹੇ।
(ਅ) ਗੁਰੂ ਨਾਨਕ ਦੇਵ ਜੀ ਨੇ ਬੂੜੇ ਨੂੰ ਕਹੇ।
(ਈ) ਗੁਰੂ ਨਾਨਕ ਦੇਵ ਜੀ ਨੇ ਬੂੜੇ ਨੂੰ ਕਹੇ !
(ਸ) ਗੁਰੂ ਅਰਜਨ ਦੇਵ ਜੀ ਨੇ ਆਪਣੀ ਸੁਪਤਨੀ ਮਾਤਾ ਗੰਗਾ ਜੀ ਨੂੰ ਕਹੇ।
(ਹ) ਨੇ ਮਾਤਾ ਗੰਗਾ ਜੀ ਨੂੰ ਕਹੇ।

PSEB 6th Class Punjabi Solutions Chapter 6 ਬਾਬਾ ਬੁੱਢਾ ਜੀ

ਵਿਆਕਰਨ :
ਗੁਰੂ ਜੀ ਨੇ ਉਸ ਨੂੰ ਗੁਰਸਿੱਖੀ ਦੀ ਦਾਤ ਬਖ਼ਸ਼ੀ ਤੇ ਉਸ ਦਾ ਨਾਂ ‘ਬਾਬਾ ਬੁੱਢਾ’ ਰੱਖ ਦਿੱਤਾ। ਬਾਬਾ ਬੁੱਢਾ । ਜੀ ਪੂਰਨ ਗੁਰਸਿੱਖ ਹੋਏ। ਛੇਵੇਂ ਹਰਿਗੋਬਿੰਦ ਜੀ ਤੱਕ ਮਨੁੱਖੀ ਜਾਮੇ ਵਿੱਚ ਰਹੇ। ਗੁਰੂ-ਘਰ ਦੀ ਬੜੀ ਸੇਵਾ ਕੀਤੀ। ਜਦੋਂ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਬਣਿਆ ਤਾਂ ਉਸ ਦੀ ਉਸਾਰੀ ਵਿੱਚ ਬਾਬਾ ਬੁੱਢਾ ਜੀ ਨੇ ਬਹੁਤ ਸੇਵਾ ਕੀਤੀ। ਦਰਬਾਰ ਸਾਹਿਬ ਦੀ ਡਿਓੜੀ ਤੋਂ ਅੰਦਰ ਪਰਿਕਰਮਾ ਵਿੱਚ ਵੜਦਿਆਂ ਹੀ ਸਾਮਣੇ ਬਾਬਾ ਬੁੱਢਾ ਜੀ ਦੀ ਬੇਰੀ ਹੈ।

ਉੱਪਰ ਦਿੱਤੇ ਪੈਰੇ ਵਿੱਚੋਂ ਆਮ ਨਾਂਵ ਅਤੇ ਖ਼ਾਸ ਨਾਂਵ ਚੁਣ ਕੇ ਆਪਣੀ ਕਾਪੀ ਵਿੱਚ ਲਿਖੋ।
ਉੱਤਰ :
ਆਮ ਨਾਂਵ-ਗੁਰੁ ਜੀ, ਡਿਉਢੀ, ਪਰਕਰਮਾ !
ਖ਼ਾਸ ਨਾਂਵ-, ਗੁਰੂ ਹਰਗੋਬਿੰਦ ਨੂੰ, ਅੰਮ੍ਰਿਤਸਰ, ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਬੇਰੀ।

ਅਧਿਆਪਕ ਲਈ :
ਅਧਿਆਪਕ ਵਿਦਿਆਰਥੀਆਂ ਨੂੰ ਦੱਸੇਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਲਕ ਬੂੜੇ ਨੂੰ ਬੁੱਢਾ ਇਸ ਲਈ ਕਿਹਾ ਕਿਉਂਕਿ ਉਹ ਬਚਪਨ ‘ਚ ਹੁੰਦਿਆਂ ਹੋਇਆਂ ਵੀ ਬੜੀਆਂ ਸੂਝ ਭਰੀਆਂ ਤੇ ਦਲੀਲ ਭਰਪੂਰ ਗੱਲਾਂ ਕਰਦਾ ਸੀ।

PSEB 6th Class Punjabi Guide ਬਾਬਾ ਬੁੱਢਾ ਜੀ Important Questions and Answers

ਪ੍ਰਸ਼ਨ –
ਪਾਠ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਬੂੜਾ ਨਾਂ ਦਾ ਇਕ ਬਾਲਕ ਗਊਆਂ ਚਾਰਦਾ ਹੁੰਦਾ ਸੀ। ਉਹ ਬਹੁਤ ਸੁਲਝਿਆ ਹੋਇਆ ਬਾਲਕ ਸੀ। ਰਾਵੀ ਦੇ ਕੰਢੇ ਗਉਆਂ ਚਾਰਦਿਆਂ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਅਡੋਲ ਸਮਾਧੀ ਲਾਈ ਬੈਠਿਆਂ ਦੇਖਿਆ। ਬੁੜਾ ਨੇੜੇ ਦੇ ਖੂਹ ਤੋਂ ਪਾਣੀ ਦੀ ਇਕ ਟਿੰਡ ਖੋਲ ਕੇ ਲਿਆਇਆ ! ਦੂਜੀ ਕੋਰੀ ਟਿੰਡ ਵਿਚ ਉਸ ਨੇ ਗਾਂ ਦਾ ਦੁੱਧ ਚੋ ਲਿਆ ਤੇ ਦੋਹਾਂ ਟਿੰਡਾਂ ਨੂੰ ਗੁਰੂ ਜੀ ਦੇ ਅੱਗੇ ਰੱਖ ਕੇ ਚਰਨੀਂ ਢਹਿ ਪਿਆ।

ਗੁਰੂ ਜੀ ਨੇ ਬੂੜੇ ਨੂੰ ਪੁੱਛਿਆ ਕਿ ਉਹ ਕੀ ਚਾਹੁੰਦਾ ਹੈ। ਬੂੜੇ ਨੇ ਉੱਤਰ ਦਿੱਤਾ ਕਿ ਉਸਨੂੰ ਮੌਤ ਤੋਂ ਬਹੁਤ ਡਰ ਲਗਦਾ ਹੈ। ਗੁਰੂ ਜੀ ਨੇ ਕਿਹਾ ਕਿ ਉਹ ਤਾਂ ਅਜੇ ਬਾਲਕ ਹੈ। ਉਸ ਦੇ ਮਨ ਵਿਚ ਕਿਸ ਨੇ ਅਜਿਹੀਆਂ ਗੱਲਾਂ ਪਾਈਆਂ ਹਨ?

ਬੁੜੇ ਨੇ ਦੱਸਿਆ ਕਿ ਇਕ ਦਿਨ ਉਸ ਦੀ ਮਾਂ ਅੱਗ ਬਾਲ ਰਹੀ ਸੀ, ਤਾਂ ਉਸ ਨੇ ਦੇਖਿਆ ਕਿ ਪਹਿਲਾਂ ਉਸਨੇ ਛੋਟੀਆਂ ਲੱਕੜੀਆਂ ਲਾਈਆਂ ਤੇ ਫਿਰ ਵੱਡੀਆਂ ਪਹਿਲਾਂ ਛੋਟੀਆਂ ਲੱਕੜੀਆਂ ਬਲੀਆਂ ਤੇ ਫਿਰ ਪਿੱਛੋਂ ਵੱਡੀਆਂ ਨੂੰ ਅੱਗ ਲੱਗੀ ਤੇ ਉਸ ਦੇ ਮਨ ਵਿਚ ਡਰ ਪੈਦਾ ਹੋ ਗਿਆ ਕਿ ਜਿਵੇਂ ਛੋਟੀਆਂ ਲੱਕੜੀਆਂ ਨੂੰ ਪਹਿਲਾਂ ਅੱਗ ਲੱਗੀ ਹੈ। ਇਸੇ ਤਰ੍ਹਾਂ ਉਹ ਵੀ ਕਿਤੇ ਛੋਟੀ ਉਮਰ ਵਿਚ ਹੀ ਨਾ ਮਰ ਜਾਵੇ। ਇਕ ਹੋਰ ਘਟਨਾ ਨੇ ਵੀ ਉਸ ਦੇ ਮਨ ਉੱਤੇ ਡੂੰਘਾ ਅਸਰ ਕੀਤਾ। ਕੁੱਝ ਚਿਰ ਪਹਿਲਾਂ ਇਕ ਦੁਸ਼ਮਣ ਦਲ ਆਇਆ, ਤਾਂ ਉ ਆਪਣੀਆਂ ਘੋੜੀਆਂ ਲਈ ਖੇਤ ਵਿਚੋਂ ਕੱਚੀ-ਪੱਕੀ ਸਾਰੀ ਫ਼ਸਲ ਵੱਢ ਲਈ ਡਾਢਿਆਂ ਅੱਗੇ ਕਿਸੇ ਦੀ ਪੇਸ਼ ਨਾ ਗਈ।

ਇਸੇ ਤਰ੍ਹਾਂ ਜੇਕਰ ਉਸ ਨੂੰ ਜਮ ਹੁਣੇ ਲੈਣ ਆ ਜਾਣ, ਤਾਂ ਉਹ ਕੀ ਕਰ ਸਕਦਾ ਹੈ। ਇਸ ਕਰਕੇ ਉਹ ਚਾਹੁੰਦਾ ਹੈ ਕਿ ਉਹ ਕੋਈ ਅਜਿਹਾ ਕੰਮ ਕਰੇ, ਜਿਸ ਨਾਲ ਮਨ ਸ਼ਾਂਤ ਰਹੇ। ਉਹ ਚਾਹੁੰਦਾ ਹੈ ਕਿ ਉਹ ਉਸ ਨੂੰ ਆਪਣੀ ਸ਼ਰਨ ਵਿਚ ਲੈ ਲੈਣ। ਗੁਰੂ ਨੇ ਕਿਹਾ ਕਿ ਤੂੰ ਅਜੇ ਬਾਲਕ ਹੈਂ, ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ ਹੈਂ। ਗੁਰੂ ਜੀ ਦੇ ਪੁੱਛਣ ਤੇ ਜਦੋਂ ਉਸ ਨੇ ਆਪਣਾ ਨਾਂ ਬੂੜਾ ਦੱਸਿਆ, ਤਾਂ ਗੁਰੂ ਜੀ ਨੇ ਕਿਹਾ ਕਿ ਉਹ ਬੁੜਾ ਨਹੀਂ, ਸਗੋਂ ਬੁੱਢਾ ਹੈ। ਤੈਨੂੰ ਰੱਬ ਨੇ ਉੱਚੇ ਕੰਮ ਸੌਂਪੇ ਹਨ।

ਤੂੰ ਰੱਬ ਨਾਲ ਆਪਣਾ ਧਿਆਨ ਜੋੜ ਰੱਖ। ਇਸ ਨਾਲ ਤੇਰੇ ਮਨ ਦੇ ਸਾਰੇ ਡਰ ਦੂਰ ਹੋ ਜਾਣਗੇ। ਗੁਰੂ ਜੀ ਨੇ ਉਸ ਨੂੰ ਗੁਰਸਿੱਖੀ ਦੀ ਦਾਤ ਬਖ਼ਸ਼ੀ ਅਤੇ ਉਸ ਦਾ ਨਾਂ ਬਾਬਾ ਬੁੱਢਾ ਰੱਖ ਦਿੱਤਾ ਉਹ ਛੇਵੇਂ ਗੁਰੂ ਹਰਗੋਬਿੰਦ ਜੀ ਤਕ ਮਨੁੱਖੀ ਜਾਮੇ ਵਿਚ ਰਹੇ। ਉਨ੍ਹਾਂ ਹਰਿਮੰਦਰ ਸਾਹਿਬ ਦੀ ਉਸਾਰੀ ਸਮੇਂ ਬਹੁਤ ਸੇਵਾ ਕੀਤੀ। ਦਰਬਾਰ ਸਾਹਿਬ ਦੀ ਡਿਉਢੀ ਤੋਂ ਅੰਦਰ ਪਰਕਰਮਾ ਵਿਚ ਵੜਦਿਆਂ ਹੀ ਸਾਹਮਣੇ ਦੀ ਬੇਰੀ ਹੈ। ਦੂਜੀ ਪਾਤਸ਼ਾਹੀ ਛੇਵੀਂ ਪਾਤਸ਼ਾਹੀ ਤਕ ਗੁਰਿਆਈ ਦਾ ਤਿਲਕ ਲਾਉਣ ਦਾ ਕੰਮ ਨੇ ਹੀ ਕੀਤਾ ਛੇਵੇਂ ਗੁਰੂ ਜੀ ਨੂੰ ਪੜ੍ਹਾਈ-ਲਿਖਾਈ ਤੇ ਸ਼ਸਤਰ ਵਿੱਦਿਆ ਵੀ ਇਨ੍ਹਾਂ ਨੇ ਹੀ ਸਿਖਾਈ ( ਗੁਰੂ ਹਰਗੋਬਿੰਦ ਜੀ ਦੇ ਬੱਚਿਆਂ ਨੂੰ ਆਪ ਨੇ ਹੀ ਸਿੱਖਿਆ ਦਿੱਤੀ।

PSEB 6th Class Punjabi Solutions Chapter 6 ਬਾਬਾ ਬੁੱਢਾ ਜੀ

ਆਪ ਬੜੀ ਨਿਮਰਤਾ ਦੇ ਮਾਲਕ ਸਨ। ਇਕ ਵਾਰੀ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਮਾਤਾ ਗੰਗਾ ਜੀ ਨੇ ਗੁਰੂ ਜੀ ਤੋਂ ਪੁੱਤਰ ਦੀ ਦਾਤ ਮੰਗੀ। ਗੁਰੂ ਜੀ ਨੇ ਉਨ੍ਹਾਂ ਨੂੰ ਤੋਂ ਅਸੀਸ ਲੈਣ ਲਈ ਕਿਹਾ ਮਾਤਾ ਜੀ ਸਵੇਰੇ ਉੱਠ ਕੇ ਤਿਆਰ ਹੋਏ।ਉਹ ਦੁੱਧ, ਮੱਖਣ ਤੇ ਹੋਰ ਚੀਜ਼ਾਂ ਲੈ ਕੇ ਨੌਕਰਾਣੀਆਂ ਨਾਲ ਰੱਥ ਉੱਤੇ ਚੜ੍ਹ ਕੇ ਬਾਬਾ ਜੀ ਵਲ ਚਲ ਪਏ ਬਾਬਾ ਜੀ ਨੇ ਦੂਰੋਂ ਧੂੜ ਉਡਦੀ ਦੇਖੀ ਤੇ ਨੇੜੇ ਆਉਣ ਤੇ ਬੋਲੇ, ” ਅੱਜ ਗੁਰੂ ਦੇ ਮਹਿਲਾਂ ਨੂੰ ਕੀ ਭਾਜੜ ਪਈ ਹੈ?” ਮਾਤਾ ਜੀ ਖ਼ਾਲੀ ਝੋਲੀ ਵਾਪਸ ਆ ਗਏ।

ਮਾਤਾ ਜੀ ਨੇ ਸਾਰੀ ਵਿਥਿਆ ਗੁਰੂ ਜੀ ਨੂੰ ਸੁਣਾਈ, ਤਾਂ ਗੁਰੂ ਜੀ ਨੇ ਕਿਹਾ ਕਿ ਅਸੀਸ ਲੈਣ ਲਈ ਰੱਥਾਂ ਉੱਤੇ ਚੜ੍ਹ ਕੇ ਨਹੀਂ, ਸਗੋਂ ਨੰਗੇ ਪੈਰੀਂ ਜਾ ਕੇ ਨਿਮਰਤਾ ਨਾਲ ਕੁੱਝ ਮੰਗੀਦਾ ਹੈ। ਦੂਜੇ ਦਿਨ ਮਾਤਾ ਜੀ ਨੇ ਸਵੇਰੇ ਉੱਠ ਕੇ ਇਸ਼ਨਾਨ ਕੀਤਾ। ਦੁੱਧ ਰਿੜਕ ਕੇ ਮੱਖਣ ਕੱਢਿਆ ਤੇ ਮਿੱਸੇ ਪਰਸ਼ਾਦੇ ਤਿਆਰ ਕੀਤੇ। ਉਹ ਸਾਰਾ ਕੁੱਝ ਸਿਰ ਤੇ ਰੱਖ ਕੇ ਨੰਗੇ ਪੈਰੀਂ ਅਰਦਾਸਾਂ ਕਰਦੇ ਹੋਏ ਕੋਲ ਪਹੁੰਚੇ। ਬਾਬਾ ਜੀ ਨੇ ਆਦਰ ਨਾਲ ਬਿਠਾਇਆ ਤੇ ਭੋਜਨ ਛਕਿਆ ਬਾਬਾ ਜੀ ਮਾਤਾ ਜੀ ਦੇ ਦਿਲ ਦੀ ਗੱਲ ਬੁੱਝ ਗਏ ਸਨ।

ਉਨ੍ਹਾਂ ਇਕ ਗੰਢਾ ਲੈ ਕੇ ਮੁੱਕੀ ਮਾਰ ਕੇ ਭੰਨਿਆ ਤੇ ਕਿਹਾ, “ਤੇਰੇ ਘਰ ਇਹੋ ਜਿਹਾ ਪੁੱਤਰ ਜਨਮ ਲਵੇਗਾ, ਜੋ ਇਸੇ ਤਰ੍ਹਾਂ ਦੁਸ਼ਮਣਾਂ ਦੇ ਸਿਰ ਭੰਨੇਗਾ ਮਾਤਾ ਜੀ ਇਹ ਸੁਣ ਕੇ ਪ੍ਰਸੰਨ ਹੋ ਕੇ ਘਰ ਆ ਗਏ। ਜਦੋਂ ਸ੍ਰੀ ਗੁਰੁ ਗ੍ਰੰਥ ਜੀ ਸਾਹਿਬ ਦੀ ਪਹਿਲੀ ਬੀੜ ਤਿਆਰ ਹੋਈ, ਤਾਂ ਉਸ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਤਾ ਗਿਆ ਤੇ ਗੁਰੂ ਅਰਜਨ ਦੇਵ ਜੀ ਨੇ ਨੂੰ ਪਹਿਲਾ ਥੀ ਥਾਪਿਆ।

ਸਵਾ ਸੌ ਸਾਲ ਉਮਰ ਭੋਗ ਕੇ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਸਮੇਂ ਪਿੰਡ ਰਾਮਦਾਸ ਵਿਚ ਚਲਾਣਾ ਕਰ ਗਏ। ਗੁਰੂ ਜੀ ਨੇ ਆਪਣੇ ਹੱਥੀਂ ਉਨ੍ਹਾਂ ਦਾ ਸਸਕਾਰ ਕੀਤਾ। ਉਸ ਜਗ੍ਹਾ ਉੱਤੇ ਇਸ ਸਮੇਂ ਸੁੰਦਰ ਤੇ ਇਤਿਹਾਸਿਕ ਗੁਰਦੁਆਰਾ ਬਣ ਚੁੱਕਾ ਹੈ, ਜਿਹੜਾ ਸੱਚਖੰਡ ਦੇ ਨਾਂ ਨਾਲ ਮਸ਼ਹੂਰ ਹੈ।

ਔਖੇ ਸ਼ਬਦਾਂ ਦੇ ਅਰਥ-ਬਣਾਂ-ਜੰਗਲਾਂ ਵਾਗੀਆਂ – ਗਊ ਸੁਲਝਿਆ – ਸਪੱਸ਼ਟ ਵਿਚਾਰਾਂ ਵਾਲਾ, ਸੂਝਵਾਨ ! ਤਬੇਲਾ ਘੋੜੇ ਪਸ਼) ਬੰਨ੍ਹਣ ਦੀ ਥਾਂ। ਅਡੋਲ – ਜੋ ਡੋਲੇ ਨਾ, ਦਿੜ੍ਹ ਸਮਾਧੀ – ਅੰਤਰ-ਧਿਆਨ ਹੋਣਾ ( ਅਨੋਖਾ – ਸਾਰਿਆਂ ਤੋਂ ਵੱਖਰਾ, ਨਿਰਾਲਾ 1 ਨੂਰ – ਚਾਨਣ 1 ਬਲੀਆਂ – ਲੰਮੀਆਂ ਗੋਲ ਲੱਕੜੀਆਂ ਘਾਵੇ – ਜ਼ਖ਼ਮ } ਡਾਢਿਆਂ – ਜ਼ੋਰਾਵਰਾਂ। ਜਮ – ਜਮਦੂਤ, ਜੋ ਮਰਨ ਸਮੇਂ ਮਨੁੱਖ ਨੂੰ ਲੈਣ ਆਉਂਦੇ ਹਨ ਪ੍ਰਕਾਸ਼ – ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਖੋਲ੍ਹ ਕੇ ਸਥਾਪਿਤ ਕਰਨਾ।

1. ਪਾਠ-ਅਭਿਆਸ ਪ੍ਰਸ਼ਨ-ਉੱਤਰ

ਪਸ਼ਨ 1.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ
(ਉ) ਬੂੜੇ ਨਾਂ ਦਾ ਇਕ ਬਾਲਕ ……………………………………. ਚਰਾਉਂਦਾ ਹੁੰਦਾ ਸੀ।
(ਅ) ਬੂੜਾ ਬੜਾ ……………………………………. ਹੋਇਆ ਬਾਲਕ ਸੀ।
(ਈ) ਮੈਨੂੰ ਸਾਰਾ ਵਕਤ ……………………………………. ਦਾ ਡਰ ਰਹਿੰਦਾ ਹੈ।
(ਸ) ਅੱਗੇ ਕਿਸੇ ਦੀ ਪੇਸ਼ ਨਾ ਗਈ। ਤੂੰ ਤਾਂ ……………………………………. ਵਾਲੀਆਂ ਗੱਲਾਂ ਕਰਦਾ ਹੈ :
(ਕ) ਤੂੰ ਬੁੜਾ ਨਹੀਂ ……………………………………. ਹੈਂ।
(ਖ) ਦੂਜੀ ਪਾਤਸ਼ਾਹੀ ਤੋਂ ……………………………………. ਪਾਤਸ਼ਾਹੀ ਤਕ ਤਿਲਕ ਲਗਾਉਣ ਦਾ ਕੰਮ ਨੇ ਕੀ ਕੀਤਾ।
(ਗ) ਗੁਰੂ ਅਰਜਨ ਦੇਵ ਜੀ ਨੇ ਨੂੰ ਪਹਿਲਾ ……………………………………. ਥਾਪਿਆ ਸੀ !
ਉੱਤਰ :
(ਉ) ਗਊਆਂ
(ਅ) ਸੁਲਝਿਆ
(ਈ) ਮੌਤ
(ਸ) ਡਾਢਿਆਂ,
(ਹ) ਬੁੱਢਿਆਂ
(ਕ) ਬੁੱਢਾ,
(ਖ) ਛੇਵੀਂ,
(ਗ) ਗ੍ਰੰਥੀ।

PSEB 6th Class Punjabi Solutions Chapter 6 ਬਾਬਾ ਬੁੱਢਾ ਜੀ

2. ਪੈਰਿਆਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਹੇਠ ਦਿੱਤੇ ਪੈਰੇ ਨੂੰ ਪੜੋ ਅਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ –
ਬੂੜਾ ਨਾਂ ਦਾ ਇੱਕ ਬਾਲਕ ਗਊਆਂ ਚਰਾਉਂਦਾ ਫਿਰਦਾ ਸੀ। ਬਣਾਂ ਵਿੱਚ ਸਾਰਾ ਦਿਨ ਵਾਗੀਆਂ ਵਾਂਗ ਫਿਰਦਾ ਰਹਿੰਦਾ। ਤ੍ਰਿਕਾਲਾਂ ਪੈਂਦੀਆਂ ਤਾਂ ਵੱਗ ਨੂੰ ਹਿੱਕ ਕੇ ਘਰ ਵਲ ਲੈ ਜਾਂਦਾ। ਬੂੜਾ ਬੜਾ ਸੁਲਝਿਆ ਹੋਇਆ ਬਾਲਕ ਸੀ। ਸ਼ੁਰੂ ਤੋਂ ਹੀ ਡੂੰਘੀਆਂ ਸੋਚਾਂ ਸੋਚਦਾ ਸੀ। ਇੱਕ ਦਿਨ ਗਊਆਂ ਚਰਾਉਂਦੇ-ਚਰਾਉਂਦੇ ਨੇ ਰਾਵੀ ਦੇ ਕਿਨਾਰੇ ਗੁਰੂ ਨਾਨਕ ਦੇਵ ਜੀ ਨੂੰ ਅੰਤਰ ਧਿਆਨ ਬੈਠਿਆਂ ਵੇਖਿਆ ਗਊਆਂ ਚਰਾਉਂਦਾ ਘੜੀ-ਮੁੜੀ ਉੱਧਰ ਫੇਰਾ ਮਾਰਦਾ ਤੇ ਵੇਖਦਾ ਕਿ ਇੱਕ ਮਹਾਤਮਾ ਉਸੇ ਤਰ੍ਹਾਂ ਅਡੋਲ ਸਮਾਧੀ ਲਾਈ ਬੈਠੇ ਹਨ।

ਚਿਹਰੇ ਉੱਤੇ ਅਨੋਖਾ ਨੂਰ ਹੈ। ਬੂੜੇ ਦੇ ਮਨ ਵਿੱਚ ਪਤਾ ਨਹੀਂ ਕੀ ਖ਼ਿਆਲ ਆਇਆ। ਉਹ ਨੇੜੇ ਹੀ ਖੂਹ ਵਿੱਚ ਉੱਤਰ ਕੇ ਪਾਣੀ ਦੀ ਇੱਕ ਟਿੰਡ ਖੋਲ੍ਹ ਕੇ ਲਿਆਇਆ। ਇੱਕ ਹੋਰ ਸਾਫ਼ ਟਿੰਡ ਵਿੱਚ ਗਾਂ ਦਾ ਦੁੱਧ ਚੋ ਲਿਆਇਆ ਤੇ ਦੋਹਾਂ ਟਿੰਡਾਂ ਨੂੰ ਗੁਰੂ ਜੀ ਅੱਗੇ ਰੱਖ ਕੇ ਚਰਨੀਂ ਢਹਿ ਪਿਆ ਗੁਰੂ ਜੀ ਮੁਸਕਰਾ ਕੇ ਪੁੱਛਣ ਲੱਗੇ, “ਹੇ ਬਾਲਕ ! ਤੈਨੂੰ ਕੀ ਚਾਹੀਦਾ ਹੈ? ਬੜਾ ਉਦਾਸ ਦਿਸ ਰਿਹਾ ਹੈਂ।’ ਬੂੜਾ ਕਹਿਣ ਲੱਗਾ, “ਗੁਰੂ ਜੀ। ਮੈਨੂੰ ਸਾਰਾ ਵਕਤ ਮੌਤ ਦਾ ਡਰ ਰਹਿੰਦਾ ਹੈ। ਮੈਨੂੰ ਰਾਤ ਨੂੰ ਵੀ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ।”

1. ਬੂੜਾ ਕੀ ਚਰਾਉਂਦਾ ਸੀ?
(ੳ) ਮੱਝਾਂ
(ਅ) ਗਊਆਂ
(ਈ) ਘੋੜੇ
(ਸ) ਬੱਕਰੀਆਂ।
ਉੱਤਰ :
(ਅ) ਗਊਆਂ

2. ਬੁੜਾ ਸਾਰਾ ਦਿਨ ਕਿੱਥੇ ਵਾਗੀਆਂ ਵਾਂਗ ਫਿਰਦਾ ਰਹਿੰਦਾ ਸੀ?
(ਉ) ਬਣਾਂ ਵਿਚ
(ਆ) ਬੰਜਰਾਂ ਵਿਚ
(ਈ) ਚਰਾਗਾਹਾਂ ਵਿਚ
(ਸ) ਬਾਗਾਂ ਵਿਚ
ਉੱਤਰ :
(ਉ) ਬਣਾਂ ਵਿਚ

3. ਬੂੜਾ ਤ੍ਰਿਕਾਲਾਂ ਵੇਲੇ ਕਿਸਨੂੰ ਹਿੱਕ ਕੇ ਘਰ ਲੈ ਆਉਂਦਾ ਸੀ?
(ਉ) ਵੱਗ
(ਅ) ਚੌਣਾ
(ਈ) ਇੱਜੜ
(ਸ) ਝੰਡ।
ਉੱਤਰ :
(ਉ) ਵੱਗ

4. ਬੁੜਾ ਕਿਹੋ ਜਿਹਾ ਬਾਲਕ ਸੀ?
(ਉ) ਗੰਭੀਰ
(ਅ) ਸੁਲਝਿਆ ਹੋਇਆ
(ਇ) ਵਿਹਲੜ
(ਸ) ਮਨਮਤੀਆ !
ਉੱਤਰ :
(ਅ) ਸੁਲਝਿਆ ਹੋਇਆ

PSEB 6th Class Punjabi Solutions Chapter 6 ਬਾਬਾ ਬੁੱਢਾ ਜੀ

5. ਅੰਤਰ-ਧਿਆਨ ਹੋ ਕੇ ਕੌਣ ਬੈਠਾ ਸੀ?
ਜਾਂ
ਅਨੋਖਾ ਨੂਰ ਕਿਸਦੇ ਚਿਹਰੇ ਉੱਤੇ ਸੀ?
(ਉ) ਬੂੜਾ
(ਅ) ਗੁਰੁ ਨਾਨਕ ਦੇਵ ਜੀ।
(ਇ) ਬਾਬਾ ਬੁੱਢਾ ਜੀ
(ਸ) ਭਾਈ ਮਰਦਾਨਾ।
ਉੱਤਰ :
(ਅ) ਗੁਰੁ ਨਾਨਕ ਦੇਵ ਜੀ।

6. ਬੂੜੇ ਨੇ ਗੁਰੂ ਜੀ ਨੂੰ ਕਿਸ ਨਦੀ ਦੇ ਕਿਨਾਰੇ ਸਮਾਧੀ ਵਿਚ ਦੇਖਿਆ ਸੀ?
(ਉ) ਸਿੰਧ
(ਅ) ਸਤਲੁਜ
(ਈ) ਰਾਵੀ
(ਸ) ਬਿਆਸ॥
ਉੱਤਰ :
(ਈ) ਰਾਵੀ

7. ਬੂੜਾ ਪਾਣੀ ਤੇ ਦੁੱਧ ਕਿਸ ਚੀਜ਼ ਵਿਚ ਲਿਆਇਆ?
(ਉ) ਟਿੰਡਾਂ ਵਿਚ
(ਅ) ਗੜਬੀਆਂ ਵਿਚ
(ਈ) ਪਤੀਲਿਆਂ ਵਿਚ
(ਸ) ਬਾਲਟੀਆਂ ਵਿੱਚ।
ਉੱਤਰ :
(ਉ) ਟਿੰਡਾਂ ਵਿਚ

9. ਬੁੜਾ ਕਿਹੋ ਜਿਹੀ ਹਾਲਤ ਵਿਚ ਦਿਖਾਈ ਦਿੱਤਾ?
(ਉ) ਖ਼ੁਸ਼
(ਅ) ਉਦਾਸ
(ਈ) ਉਤਸ਼ਾਹਿਤ
(ਸ) ਹੌਸਲੇ ਵਿਚ ਹੀ
ਉੱਤਰ :
(ਅ) ਉਦਾਸ

PSEB 6th Class Punjabi Solutions Chapter 6 ਬਾਬਾ ਬੁੱਢਾ ਜੀ

9. ਬੂੜੇ ਨੂੰ ਹਰ ਵਕਤ ਕਿਸ ਚੀਜ਼ ਦਾ ਡਰ ਰਹਿੰਦਾ ਸੀ?
(ਉ) ਚੋਰੀ
(ਅ) ਦਾਅ ਬਘਿਆੜਾਂ ਦਾ
(ਏ) ਸੱਪਾਂ ਦਾ
(ਸ) ਮੌਤ ਦਾ।
ਉੱਤਰ :
(ਸ) ਮੌਤ ਦਾ।

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਬੂੜੇ, ਬਾਲਕ, ਗਊਆਂ, ਦਿਨ, ਰਾਵੀ ਨੂੰ
(ii) ਕੀ, ਉਹ, ਮੈਨੂੰ
(iii) ਇਕ, ਸਾਰਾ, ਬੜਾ, ਡੂੰਘੀਆਂ, ਦੋਹਾਂ।
(iv) ਫਿਰਦਾ ਰਹਿੰਦਾ, ਜਾਂਦਾ, ਸੋਚਦਾ ਸੀ, ਵੇਖਿਆ, ਆਇਆ !

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) ਬਾਲਕ ਸ਼ਬਦ ਦਾ ਲਿੰਗ ਚੁਣੋ
(ਉ) ਬਾਲੀ
(ਅ) ਬਾਲਿਕਾ
(ਏ) ਬਾਲ
(ਸ) ਬਾਲਾ।
ਉੱਤਰ :
(ਅ) ਬਾਲਿਕਾ

(ii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ਉ) ਘੜੀ-ਮੁੜੀ
(ਅ) ਦੁੱਧ
(ਈ) ਤੇ ਡੂੰਘੀਆਂ
(ਸ) ਵਕਤ।
ਉੱਤਰ :
(ਈ) ਤੇ ਡੂੰਘੀਆਂ

PSEB 6th Class Punjabi Solutions Chapter 6 ਬਾਬਾ ਬੁੱਢਾ ਜੀ

(iii) ਹੇਠ ਲਿਖਿਆਂ ਵਿੱਚੋਂ ‘ਬਣਾਂ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਬਣਾਂ
(ਅ) ਥਣਾਂ
(ਈ) ਜੰਗਲਾਂ
(ਸ) ਸੰਗਲਾਂ।
ਉੱਤਰ :
(ਈ) ਜੰਗਲਾਂ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਛੁੱਟ-ਮਰੋੜੀ
(iv) ਦੋਹਰੇ ਪੁੱਠੇ ਕਾਮੇ
(v) ਪ੍ਰਸ਼ਨਿਕ ਚਿੰਨ੍ਹ
(vi) ਵਿਸਮਿਕ ਚਿੰਨ੍ਹ
ਉੱਤਰ :
(i) ਡੰਡੀ ( । )
(ii) ਕਾਮਾ (,)
(iii) ਛੁੱਟ ਮਰੋੜੀ (‘)
(iv) ਦੋਹਰੇ ਪੁੱਠੇ ਕਾਮੇ (” “)
(v) ਪ੍ਰਸ਼ਨਿਕ ਚਿੰਨ੍ਹ (?)
(vi) ਵਿਸਮਿਕ ਚਿੰਨ੍ਹ (!)

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 6 ਬਾਬਾ ਬੁੱਢਾ ਜੀ 1
ਉੱਤਰ :
PSEB 6th Class Punjabi Solutions Chapter 6 ਬਾਬਾ ਬੁੱਢਾ ਜੀ 2

PSEB 6th Class Punjabi Solutions Chapter 6 ਬਾਬਾ ਬੁੱਢਾ ਜੀ

ਪ੍ਰਸ਼ਨ 2.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰ ਵਿੱਚੋਂ ਸਹੀ ਉੱਤਰ ਚੁਣ ਕੇ ਲਿਖੋ ਗੁਰੂ ਸਾਹਿਬ ਨੇ ਕਿਹਾ, “ਹੇ ਬਾਲਕ। ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ ਹੈਂ। ਤੂੰ ਤਾਂ ਅਜੇ ਬਾਲ ਏਂ। ਤੇਰਾਂ ਨਾਂ ਕੀ ਹੈ?’’ ‘‘ਜੀ, ਮੈਨੂੰ ਬੁੜਾ ਕਹਿੰਦੇ ਹਨ।’’ ਬਾਲਕ ਨੇ ਉੱਤਰ ਦਿੱਤਾ ਗੁਰੂ ਜੀ ਕਹਿਣ ਲੱਗੇ, “ਤੂੰ ਬੂੜਾ ਨਹੀਂ, ਬੁੱਢਾ ਹੈਂ। ਹੇ ਬੁੱਢੇ ਬਾਲਕ ! ਤੈਨੂੰ ਰੱਬ ਨੇ ਉੱਚੇ ਕੰਮ ਸੌਂਪੇ ਨੇ। ਤੂੰ ਆਪਣਾ ਧਿਆਨ ਪਰਮੇਸ਼ਰ ਨਾਲ ਜੋੜੀ ਰੱਖੀ। ਇਸ ਤਰ੍ਹਾਂ ਮਨ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ।

ਗੁਰੂ ਜੀ ਨੇ ਉਸ ਨੂੰ ਗੁਰਸਿੱਖੀ ਦੀ ਦਾਤ ਬਖ਼ਸ਼ੀ ਤੇ ਉਸ ਦਾ ਨਾਂ “ਬਾਬਾ ਬੁੱਢਾ’ ਰੱਖ ਦਿੱਤਾ ਪੂਰਨ ਗੁਰਸਿੱਖ ਹੋਏ। ਉਹ ਛੇਵੇਂ ਗੁਰੂ ਹਰਿਗੋਬਿੰਦ ਜੀ ਤੱਕ ਮਨੁੱਖੀ ਜਾਮੇ ਵਿੱਚ ਰਹੇ। ਗੁਰੂ-ਘਰ ਦੀ ਬੜੀ ਸੇਵਾ ਕੀਤੀ। ਜਦੋਂ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਬਣਿਆ, ਤਾਂ ਉਸ ਦੀ ਉਸਾਰੀ ਵਿੱਚ ਨੇ ਬਹੁਤ ਸੇਵਾ ਕੀਤੀ ਦਰਬਾਰ ਸਾਹਿਬ ਦੀ ਡਿਓੜੀ ਤੋਂ ਅੰਦਰ ਪਰਿਕਰਮਾ ਵਿੱਚ ਵੜਦਿਆਂ ਹੀ ਸਾਮਣੇ ਦੀ ਬੇਰੀ ਹੈ। ਦੂਜੀ ਪਾਤਸ਼ਾਹੀ ਤੋਂ ਲੈ ਕੇ ਛੇਵੀਂ ਤੱਕ ਗੁਰਿਆਈ ਦਾ ਤਿਲਕ ਲਾਉਣ ਦਾ ਕੰਮ ਨੇ ਹੀ ਕੀਤਾ। ਛੇਵੇਂ ਗੁਰੂ ਜੀ ਨੂੰ ਪੜ੍ਹਾਈ ਲਿਖਾਈ ਤੇ ਸ਼ਸਤਰ ਵਿੱਦਿਆ ਇਹਨਾਂ ਨੇ ਹੀ ਸਿਖਾਈ ਤੇ ਅੱਗੋਂ ਹਰਿਗੋਬਿੰਦ ਜੀ ਦੇ ਬੱਚਿਆਂ ਨੂੰ ਸਿੱਖਿਆ ਦਿੰਦੇ ਰਹੇ।

1. ਬਾਲਕ ਕਿਹੋ ਜਿਹੀਆਂ ਗੱਲਾਂ ਕਰ ਰਿਹਾ ਸੀ?
(ਉ) ਨਿਆਣੀਆਂ
(ਅ) ਅਣਜਾਣੀਆਂ
(ਈ) ਬੁੱਢਿਆਂ ਵਾਲੀਆਂ
(ਸ) ਜਵਾਨਾਂ ਵਾਲੀਆਂ
ਉੱਤਰ :
(ਈ) ਬੁੱਢਿਆਂ ਵਾਲੀਆਂ

2. ਬਾਲਕ ਦਾ ਨਾਂ ਕੀ ਸੀ?
(ਉ) ਬੁੱਢਾ
(ਅ) ਬੱਚਾ
(ਈ) ਬੁੜਾ
(ਸ) ਕੂੜਾ।
ਉੱਤਰ :
(ਈ) ਬੁੜਾ

3. ਗੁਰੂ ਜੀ ਨੇ ਬੂੜੇ ਦਾ ਨਾਂ ਕੀ ਰੱਖਿਆ?
(ਉ) ਬਾਬਾ ਬਾਲਕ
(ਅ) ਬਾਬਾ ਬੁੜਾ
(ਏ) ਬਾਬਾ ਬੁੱਢਾ
(ਸ) ਬਾਬਾ ਸਿਆਣਾ
ਉੱਤਰ :
(ਏ) ਬਾਬਾ ਬੁੱਢਾ

PSEB 6th Class Punjabi Solutions Chapter 6 ਬਾਬਾ ਬੁੱਢਾ ਜੀ

4. ਗੁਰੂ ਜੀ ਨੇ ਬੂੜੇ ਨੂੰ ਕਿਹੜੀ ਦਾਤ ਬਖ਼ਸ਼ੀ?
(ਉ) ਸੰਤਾਨ ਦੀ .
(ਅ) ਗੁਰਸਿੱਖੀ ਦੀ
(ਇ) ਇਸੇਵਾ ਦੀ
(ਸ) ਧਨ-ਦੌਲਤ ਦੀ।
ਉੱਤਰ :
(ਅ) ਗੁਰਸਿੱਖੀ ਦੀ

5. ਕਿਹੋ-ਜਿਹੇ ਗੁਰਸਿੱਖ ਬਣੇ?
(ਉ) ਪੂਰਨ
(ਅ) ਅਪੂਰਨ
(ਈ) ਅੱਧੇ-ਅਧੂਰੇ
(ਸ) ਚੰਗੇ।
ਉੱਤਰ :
(ਉ) ਪੂਰਨ

6. ਕਿਸ ਗੁਰੂ ਤੱਕ ਮਨੁੱਖੀ ਜਾਮੇ ਵਿਚ ਰਹੇ?
(ੳ) ਗੁਰੂ ਅੰਗਦ ਦੇਵ ਜੀ
(ਅ) ਗੁਰੂ ਰਾਮਦਾਸ ਜੀ
(ਈ) ਗੁਰੂ ਹਰਗੋਬਿੰਦ ਜੀ
(ਸ) ਗੁਰੂ ਗੋਬਿੰਦ ਸਿੰਘ ਜੀ।
ਉੱਤਰ :
(ਈ) ਗੁਰੂ ਹਰਗੋਬਿੰਦ ਜੀ

7. ਨੇ ਕਿਸ ਇਮਾਰਤ ਦੀ ਉਸਾਰੀ ਵਿਚ ਬਹੁਤ ਸੇਵਾ ਕੀਤੀ?
(ਉ) ਸ੍ਰੀ ਹਰਿਮੰਦਰ ਸਾਹਿਬ
(ਅ) ਤੇ ਅਕਾਲ ਤਖ਼ਤ ਸਾਹਿਬ
(ਈ) ਸ਼ਹੀਦ ਬੁੰਗਾ .
(ਸ) ਰਾਮਗੜ੍ਹੀਆ ਬੂੰ।
ਉੱਤਰ :
(ਉ) ਸ੍ਰੀ ਹਰਿਮੰਦਰ ਸਾਹਿਬ

PSEB 6th Class Punjabi Solutions Chapter 6 ਬਾਬਾ ਬੁੱਢਾ ਜੀ

8. ਸ੍ਰੀ ਦਰਬਾਰ ਸਾਹਿਬ ਦੀ ਪਰਿਕ੍ਰਮਾ ਵਿਚ ਨਾਲ ਸੰਬੰਧਿਤ ਕੀ ਹੈ?
(ਉ) ਬੇਰੀ
(ਆ) ਪਿੱਪਲ
(ਇ) ਫਲਾਹ
(ਸ) ਜੰਡ।
ਉੱਤਰ :
(ਉ) ਬੇਰੀ

9. ਦੂਜੀ ਪਾਤਸ਼ਾਹੀ ਤੋਂ ਛੇਵੀਂ ਪਾਤਸ਼ਾਹੀ ਤੱਕ ਗੁਰਿਆਈ ਦਾ ਤਿਲਕ ਲਾਉਣ ਦਾ ਕੰਮ ਕਿਸ ਨੇ ਕੀਤਾ?
(ੳ) ਗੁਰੂ ਸਾਹਿਬਾਨ ਨੇ ਆਪ
(ਅ) ਨੇ
(ਈ) ਭਾਈ ਗੁਰਦਾਸ ਜੀ ਨੇ
(ਸ) ਭਾਈ ਬੰਨੋ ਜੀ ਨੇ।
ਉੱਤਰ :
(ਅ) ਨੇ

10. ਨੇ ਕਿਸ ਗੁਰੂ ਸਾਹਿਬ ਨੂੰ ਸ਼ਸਤਰ ਵਿੱਦਿਆ ਦਿੱਤੀ?
(ਉ) ਗੁਰੂ ਅੰਗਦ ਦੇਵ
(ਅ) ਗੁਰੂ ਹਰਗੋਬਿੰਦ ਜੀ
(ਇ) ਗੁਰੂ ਤੇਗ ਬਹਾਦਰ ਜੀ
(ਸ) ਗੁਰੂ ਗੋਬਿੰਦ ਸਿੰਘ ਜੀ।
ਉੱਤਰ :
(ਅ) ਗੁਰੂ ਹਰਗੋਬਿੰਦ ਜੀ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੇਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਬਾਲਕ, ਬੂੜਾ, ਕੰਮ, ਗੁਰਸਿੱਖੀ, ਸ੍ਰੀ ਹਰਿਮੰਦਰ ਸਾਹਿਬ।
(ii) ਤੂੰ, ਕੀ, ਤੈਨੂੰ, ਉਸ, ਇਹਨਾਂ।
(iii) ਉੱਚੇ, ਸਾਰੇ, ਪੂਰਨ, ਬੜੀ, ਬਹੁਤ !
(iv) ਕਿਹਾ, ਕਰਦਾ ਹੈਂ, ਹੋ ਜਾਂਦੇ ਹਨ, ਕੀਤਾ, ਰਹੇ।

PSEB 6th Class Punjabi Solutions Chapter 6 ਬਾਬਾ ਬੁੱਢਾ ਜੀ

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) ‘ਬੁੱਢਾ ਸ਼ਬਦ ਦਾ ਲਿੰਗ ਬਦਲੋ
(ਉ) ਬੂੜੀ,
(ਆ) ਬੁਢਾਪਾ
(ਈ) ਬੁੱਢੀ
(ਸ) ਬੁੜੀ ਨੂੰ
ਉੱਤਰ :
(ਈ) ਬੁੱਢੀ

(ii) ਹੇਠ ਲਿਖਿਆਂ ਵਿੱਚੋਂ ਵਿਸ਼ੇਸ਼ਣ ਕਿਹੜਾ ਹੈ?
(ਉ) ਸਾਹਮਣੇ
(ਅ) ਬੜੀ
(ਇ) ਇਸੇਵਾ
(ਸ) ਇਹਨਾਂ।
ਉੱਤਰ :
(ਅ) ਬੜੀ

(iii) “ਪਰਮੇਸ਼ਰ ਦਾ ਸਮਾਨਾਰਥੀ ਸ਼ਬਦ ਕਿਹੜਾ ਹੈ?
(ਉ) ਮਾਤਮਾ
(ਅ) ਪਰਮੇਸ਼ਵਰ
(ਈ) ਗੁਰੂ
(ਸ) ਸ਼ਬਦ।
ਉੱਤਰ :
(ਅ) ਪਰਮੇਸ਼ਵਰ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ-
(i) ਡੰਡੀ
(ii) ਕਾਮਾ
(iii) ਪ੍ਰਸ਼ਨਿਕ ਚਿੰਨ੍ਹ
(iv) ਜੋੜਨੀ
(v) ਦੋਹਰੇ ਪੁੱਠੇ-ਕਾਮੇ
(iv) ਇਕਹਿਰੇ ਪੁੱਠੇ-ਕਾਮੇ
ਉੱਤਰ :
(i) ਡੰਡੀ (।)
(ii) ਕਾਮਾ (,)
(ii) ਪ੍ਰਸ਼ਨਿਕ ਚਿੰਨ੍ਹ (?)
(iv) ਜੋੜਨੀ (-)
(v) ਦੋਹਰੇ ਪੁੱਠੇ ਕਾਮੇ (” “)
(vi) ਇਕਹਿਰੇ ਪੁੱਠੇ ਕਾਮੇ (‘ ‘)

PSEB 6th Class Punjabi Solutions Chapter 6 ਬਾਬਾ ਬੁੱਢਾ ਜੀ

ਪ੍ਰਸ਼ਨ 5.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 6 ਬਾਬਾ ਬੁੱਢਾ ਜੀ 3
ਉੱਤਰ :
PSEB 6th Class Punjabi Solutions Chapter 6 ਬਾਬਾ ਬੁੱਢਾ ਜੀ 4

PSEB 6th Class Punjabi Solutions Chapter 5 ਲਿਫ਼ਾਫ਼ੇ

Punjab State Board PSEB 6th Class Punjabi Book Solutions Chapter 5 ਲਿਫ਼ਾਫ਼ੇ Textbook Exercise Questions and Answers.

PSEB Solutions for Class 6 Punjabi Chapter 5 ਲਿਫ਼ਾਫ਼ੇ (1st Language)

Punjabi Guide for Class 6 PSEB ਲਿਫ਼ਾਫ਼ੇ Textbook Questions and Answers

ਲਿਫ਼ਾਫ਼ੇ ਪਾਠ-ਅਭਿਆਸ

1. ਦੱਸ :

(ੳ) ਬੱਚੇ ਸਕੂਲ ਤੋਂ ਬਾਹਰ ਕੀ ਕਰਨ ਗਏ ਸਨ?
ਉੱਤਰ :
ਬੱਚੇ ਸਕੂਲ ਤੋਂ ਬਾਹਰ ਮਾਸਟਰ ਜੀ ਦੇ ਕਹਿਣ ਅਨੁਸਾਰ ਪਿੰਡ ਵਿਚੋਂ ਪਲਾਸਟਿਕ ਦੇ ਇਕੱਠੇ ਕਰਨ ਗਏ ਸਨ।

(ਆ) ਮੋਮਜਾਮੇ ਦੇ ਲਿਫ਼ਾਫ਼ੇ ਵਾਤਾਵਰਨ ਨੂੰ ਕਿਵੇਂ ਦੂਸ਼ਿਤ ਕਰਦੇ ਹਨ?
ਉੱਤਰ :
ਮੋਮਜਾਮੇ ਦੇ ਨਾ ਗ਼ਲਦੇ ਹਨ ਤੇ ਨਾ ਸੜਦੇ ਹਨ ਤੇ ਇਧਰ-ਉਧਰ ਉੱਡਦੇ ਰਹਿੰਦੇ ਹਨ। ਇਸ ਤਰ੍ਹਾਂ ਇਹ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ।

PSEB 6th Class Punjabi Solutions Chapter 5 ਲਿਫ਼ਾਫ਼ੇ

(ਏ) ਘਰ ਦਾ ਕੂੜਾ-ਕਰਕਟ ਲਿਫ਼ਾਫ਼ਿਆਂ ਵਿੱਚ ਪਾ ਕੇ ਬਾਹਰ ਕਿਉਂ ਨਹੀਂ ਸੁੱਟਣਾ ਚਾਹੀਦਾ?
ਉੱਤਰ :
ਕਈ ਵਾਰ ਵਿਚ ਪਾ ਕੇ ਸੁੱਟੇ ਘਰ ਦੇ ਕੂੜੇ ਵਿਚ ਕੱਚ, ਬਲੇਡ, ਪਿੰਨਾਂ ਤੇ ਸੂਈਆਂ ਹੁੰਦੀਆਂ ਹਨ। ਭੋਜਨ ਦੀ ਭਾਲ ਵਿਚ ਘੁੰਮ ਰਹੇ ਪਸ਼ੂ ਕਈ ਵਾਰ ਇਨ੍ਹਾਂ ਲਿਫ਼ਾਫਿਆਂ ਨੂੰ ਖਾ ਕੇ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ।

(ਸ) ਲਿਫ਼ਾਫ਼ਿਆਂ ਦੀ ਵਰਤੋਂ ਬਾਰੇ ਸਰਕਾਰ ਕੀ ਕਰ ਰਹੀ ਹੈ?
ਉੱਤਰ :
ਸਰਕਾਰ ਨੇ ਕਈ ਥਾਈਂ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਾਨੂੰਨੀ ਤੌਰ ‘ਤੇ ਬੰਦ ਕਰ ਦਿੱਤੀ ਹੈ ਤੇ ਇਨ੍ਹਾਂ ਦੀ ਰੋਕਥਾਮ ਲਈ ਕਈ ਹੋਰ ਕਦਮ ਵੀ ਚੁੱਕ ਰਹੀ ਹੈ।

(ਹ) ਲਿਫ਼ਾਫ਼ਿਆਂ ਦੀਆਂ ਬੋਰੀਆਂ ਲਿਆ ਰਹੇ ਬੱਚਿਆਂ ਨੂੰ ਦੇਖ ਕੇ ਬਾਬਾ ਕਾਹਨ ਸਿੰਘ ਨੇ ਕੀ ਕਿਹਾ?
ਉੱਤਰ :
ਬਾਬਾ ਕਾਹਨ ਸਿੰਘ ਨੇ ਇਨ੍ਹਾਂ ਬੱਚਿਆਂ ਨੂੰ ਕਿਹਾ, “ਸ਼ਾਬਾਸ਼ ਮੁੰਡਿਓ ! ਆਹ ਤਾਂ ਬੜੀ ਵੱਡੀ ਮੱਲ ਮਾਰੀ ਹੈ। ਇਹ ਕਹਿ ਕੇ ਉਸ ਨੇ ਬੱਚਿਆਂ ਦੇ ਸਿਰ ਉੱਤੇ ਪਿਆਰ ਦਿੱਤਾ।

(ਕ) ਪਲਾਸਟਿਕ ਜਾਂ ਮੋਮਜਾਮੇ ਦੇ ਲਿਫ਼ਾਫ਼ੇ ਹੋਰ ਕਿਹੜੀ ਥਾਂ ’ਤੇ ਨੁਕਸਾਨ ਪਹੁੰਚਾਉਂਦੇ ਹਨ?
ਉੱਤਰ :
ਪਲਾਸਟਿਕ ਜਾਂ ਮੋਮਜਾਮੇ ਦੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਨੁਕਸਾਨ ਪਹੁੰਚਾਉਂਦੇ ਹਨ ਕਿਉਂਕਿ ਇਹ ਛੇਤੀ ਗਲਦੇ ਨਹੀਂ। ਪਾਣੀ ਵਿਚ ਸੁੱਟਣ ਨਾਲ ਇਹ ਮੱਛੀਆਂ ਤੇ ਹੋਰ ਜੀਵਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।

2. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :

ਸਕੂਲ, ਵਾਤਾਵਰਨ, ਮੋਮਜਾਮੇ, ਖ਼ਤਰਨਾਕ, ਬੈਚੇਨ, ਹਿੰਮਤ
ਉੱਤਰ :

  • ਸਕੂਲ ਪਾਠਸ਼ਾਲਾ)-ਬੱਚੇ ਸਕੂਲ ਵਿਚ ਪੜ੍ਹ ਰਹੇ ਹਨ।
  • ਵਾਤਾਵਰਨ (ਸਾਡਾ ਆਲਾ-ਦੁਆਲਾ)-ਗੱਡੀਆਂ ਵਿਚੋਂ ਨਿਕਲਦਾ ਧੂੰਆਂ ਵਾਤਾਵਰਨ ਵਿਚਲੀ ਹਵਾ ਨੂੰ ਬੁਰੀ ਤਰ੍ਹਾਂ ਗੰਦਾ ਕਰਦਾ ਹੈ।
  • ਮੋਮਜਾਮੇ ਪਲਾਸਟਿਕ)-ਮੋਮਜਾਮੇ ਦੇ ਵਾਤਾਵਰਨ ਨੂੰ ਖ਼ਰਾਬ ਕਰ ਰਹੇ ਹਨ।
  • ਖ਼ਤਰਨਾਕ ਨੁਕਸਾਨ ਦੇਣ ਵਾਲਾ)-ਸੜਕ ਉੱਤੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਨਾ ਕਰਨਾ ਬਹੁਤ ਖ਼ਤਰਨਾਕ ਹੈ।
  • ਬੇਚੈਨ ਚੈਨ ਨਾ ਰਹਿਣਾ)-ਮਾਂ ਆਪਣੇ ਬੱਚੇ ਦੇ ਵਿਛੋੜੇ ਵਿਚ ਬੇਚੈਨ ਹੈ। 6. ਹਿੰਮਤ ਹੌਸਲਾ-ਮੁਸੀਬਤ ਦਾ ਟਾਕਰਾ ਹਿੰਮਤ ਨਾਲ ਕਰੋ !
  • ਸਪੂਤ (ਚੰਗਾ ਪੁੱਤਰ)-ਸ਼ਹੀਦ ਭਗਤ ਸਿੰਘ ਭਾਰਤ ਮਾਤਾ ਦਾ ਸੱਚਾ ਸਪੂਤ ਸੀ।
  • ਦੂਸ਼ਿਤ (ਗੰਦਾ)-ਮੋਟਰਾਂ-ਕਾਰਾਂ ਵਿਚੋਂ ਨਿਕਲਦਾ ਧੂੰਆਂ ਵਾਤਾਵਰਨ ਨੂੰ ਬੁਰੀ ਤਰ੍ਹਾਂ ਦੂਸ਼ਿਤ ਕਰਦਾ ਹੈ।
  • ਡੰਗਰ ਪਸ਼)-ਡੰਗਰੇ ਖੇਤਾਂ ਵਿਚ ਚੁਗ ਰਹੇ ਹਨ।
  • ਜ਼ਹਿਰੀਲੇ (ਜ਼ਹਿਰ ਭਰੇ)-ਕਈ ਸੱਪ ਬਹੁਤ ਜ਼ਹਿਰੀਲੇ ਹੁੰਦੇ ਹਨ !
  • ਹਾਨੀਕਾਰਕ ਨੁਕਸਾਨਦੇਹ)-ਵਾਤਾਵਰਨ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹੈ।
  • ਪਦਾਰਥ (ਚੀਜ਼ਾਂ, ਵਸਤਾਂ)-ਪ੍ਰਦੂਸ਼ਣ ਕਾਰਨ ਧਰਤੀ ਦੇ ਵਾਤਾਵਰਨ ਵਿਚ ਬਹੁਤ ਸਾਰੇ ਜ਼ਹਿਰੀਲੇ ਪਦਾਰਥ ਮਿਲ ਗਏ ਹਨ।
  • ਉਪਜਾਊ ਪੈਦਾ ਕਰਨ ਦੀ ਤਾਕਤ)-ਪੰਜਾਬ ਦੀ ਜ਼ਮੀਨ ਬੜੀ ਉਪਜਾਊ ਹੈ।
  • ਸੈਰ-ਸਪਾਟਾ (ਘੁੰਮਣਾ, ਫਿਰਨਾ)-ਅਸੀਂ ਕਸ਼ਮੀਰ ਵਿਚ ਸੈਰ-ਸਪਾਟਾ ਕਰਨ ਲਈ ਗਏ।
  • ਮੱਲ ਮਾਰਨੀ ਵੱਡੀ ਪ੍ਰਾਪਤੀ ਕਰਨੀ)-ਦਸਵੀਂ ਵਿਚ 40% ਨੰਬਰ ਲੈ ਕੇ ਤੂੰ ਕੋਈ ਵੱਡੀ ਮੱਲ ਨਹੀਂ ਮਾਰੀ।

PSEB 6th Class Punjabi Solutions Chapter 5 ਲਿਫ਼ਾਫ਼ੇ

3. ਔਖੇ ਸ਼ਬਦਾਂ ਦੇ ਅਰਥ :

  • ਸਪੂਤ : ਚੰਗਾ ਪੁੱਤਰ, ਆਗਿਆਕਾਰ ਪੁੱਤਰ
  • ਸ਼ਕਤੀ : ਤਾਕਤ
  • ਹਾਨੀਕਾਰਕ : ਨੁਕਸਾਨਦੇਹ, ਨੁਕਸਾਨਦਾਇਕ
  • ਉਪਜਾਊ : ਜਿਸ ਥਾਂ ਪੈਦਾਵਾਰ ਬਹੁਤ ਹੋਵੇ।

4. ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ :

(ੳ) “ਕਿਉਂ ਐਵੇਂ ਸ਼ੂਕਦਾ ਪਿਆ ਏ? ਆਹ ਤੇਰੀ ਉਮਰ ਏ ਐਵੇਂ ਨਿਆਣਿਆਂ ਦੇ ਮਗਰ ਭੱਜਣ ਦੀ?
(ਅ) ਸ਼ੈਤਾਨ! ਇੱਕ ਵਾਰੀ ਮੇਰੇ ਹੱਥ ਆ ਜਾਓ ਸਹੀ, ਗਿੱਟੇ ਨਾ ਸੇਕ ਦਿਆਂ ਤਾਂ।”
(ਏ) ਪਰ ਅੱਗ ਲਾਉਣੀ ਵੀ ਤਾਂ ਖ਼ਤਰਨਾਕ ਹੈ ਕਿਉਂਕਿ ਪੌਲੀਥੀਨ ਅੰਦਰ ਜ਼ਹਿਰੀਲੇ ਪਦਾਰਥ ਹੁੰਦੇ ਹਨ।
ਉੱਤਰ :
(ੳ) ਬੇਬੇ ਕਰਤਾਰੀ ਨੇ ਬਾਬਾ ਕਾਹਨ ਸਿੰਘ ਨੂੰ ਕਹੇ।
(ਅ) ਬਾਬਾ ਕਾਹਨ ਸਿੰਘ ਨੇ ਪੋਤਿਆਂ ਨੂੰ ਕਹੇ।
(ਈ) ਮਾਸਟਰ ਜੀ ਨੇ ਬਾਬਾ ਕਾਹਨ ਸਿੰਘ ਨੂੰ ਕਹੇ।

5. ਖਾਲੀ ਥਾਵਾਂ ਭਰੋ :

(ੳ) …………………… ਦੇ ਲਿਫ਼ਾਫ਼ੇ ਸਾਰੇ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ।
(ਅ) ਪੌਲੀਥੀਨ ਅੰਦਰ …………………… ਪਦਾਰਥ ਹੁੰਦੇ ਹਨ।
(ਏ) ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਮਿੱਟੀ ਵਿੱਚ ਦੱਬਣ ਨਾਲ ਜ਼ਮੀਨ ਦੀ …………………… ਘੱਟ ਜਾਵੇਗੀ।
ਉੱਤਰ :
(ੳ) ਗਿਲੀਆਂ,
(ਅ) ਉਪਜਾਊ ਸ਼ਕਤੀ, ਈ ਜ਼ਹਿਰੀਲੇ,
(ਸ) ਅਫ਼ਸੋਸ।

ਵਿਆਕਰਨ :
ਹੇਠ ਲਿਖੇ ਸ਼ਬਦਾਂ ਕਿਹੜੀ ਪ੍ਰਕਾਰ ਦੇ ਨਾਂਵ ਹਨ :
ਪਿੰਡ, ਸਕੂਲ, ਮਨਜੀਤ, ਸੰਤੋਖ, ਮਾਸਟਰ ਜੀ, ਲਿਫ਼ਾਫ਼ੇ, ਕੂੜਾ-ਕਰਕਟ, ਸਰਕਾਰ, ਬਾਬਾ ਜੀ
ਉੱਤਰ :
(ਉ) ਪਿੰਡ, ਸਕੂਲ, ਮਾਸਟਰ ਜੀ, ਸਰਕਾਰ, ਬਾਬਾ ਜੀ-ਆਮ ਨਾਂਵ।
(ਅ) ਮਨਜੀਤ, ਸੰਤੋਖ਼-ਖ਼ਾਸ ਨਾਂਵ
(ਈ) ਲਿਫ਼ਾਫ਼ੇ, ਕੂੜਾ-ਕਰਕਟ-ਵਸਤਵਾਚਕ ਨਾਂਵ।

PSEB 6th Class Punjabi Solutions Chapter 5 ਲਿਫ਼ਾਫ਼ੇ

ਅਧਿਆਪਕ ਲਈ :
ਵਿਦਿਆਰਥੀਆਂ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਪ੍ਰਦੂਸ਼ਣ ਫੈਲਾਉਣ ਵਾਲੀ ਹੋਰ ਸਮਗਰੀ ਦਾ ਨਿਪਟਾਰਾ ਕਰਨ ਸੰਬੰਧੀ ਢੁਕਵੀਂ ਜਾਣਕਾਰੀ ਪ੍ਰਦਾਨ ਕਰੋ।

PSEB 6th Class Punjabi Guide ਲਿਫ਼ਾਫ਼ੇ Important Questions and Answers

ਪ੍ਰਸ਼ਨ- “ਪਾਠ ਦਾ ਸਾਰ ਲਿਖੋ।
ਉੱਤਰ :
ਗੁਰਦੀਪ, ਮਨਜੀਤ ਤੇ ਸੰਤੋਖ ਚੀਕਾਂ ਮਾਰਦੇ ਸਕੂਲ ਨੂੰ ਨੱਠੇ ਜਾ ਰਹੇ ਸਨ। ਉਨ੍ਹਾਂ ਦੇ ਮਗਰ ਡਾਂਗਾਂ ਚੁੱਕੀ ਦੌੜਦੇ ਬਾਬਾ ਕਾਹਨ ਸਿੰਘ ਨੂੰ ਸਾਹ ਚੜ੍ਹ ਗਿਆ ਸੀ ਤੇ ਉਹ ਰੁਕ ਕੇ ਉੱਚੀ-ਉੱਚੀ ਬੋਲਦਾ ਉਨ੍ਹਾਂ ਵਿਰੁੱਧ ਆਪਣਾ ਗੁੱਸਾ ਜ਼ਾਹਰ ਕਰ ਰਿਹਾ ਸੀ। ਬੇਬੇ ਕਰਤਾਰੀ ਦੇ ਪੁੱਛਣ ‘ਤੇ ਉਸਨੇ ਦੱਸਿਆ ਕਿ ਇਨ੍ਹਾਂ ਨੂੰ ਘਰੋਂ ਤਾਂ ਸਕੂਲੇ ਭੇਜਿਆ ਸੀ, ਪਰ ਪਤਾ ਨਹੀਂ, ਇਹ ਕਿਉਂ ਗਲੀਆਂ ਵਿਚੋਂ ਖੇਹ-ਸੁਆਹ ਚੁਗ ਰਹੇ ਹਨ।

ਉਹ ਕਰਤਾਰੀ ਦੇ ਕਹਿਣ ‘ਤੇ ਨਾ ਰੁਕਿਆ ਤੇ ਡਾਂਗ ਖੜਕਾਉਂਦਾ ਪੋਤਿਆਂ ਦੇ ਮਗਰ ਸਕੂਲ ਜਾ ਪੁੱਜਾ ਤੇ ਮਾਸਟਰ ਜੀ ਨੂੰ ਕਹਿਣ ਲੱਗਾ ਕਿ ਉਨ੍ਹਾਂ ਨੇ ਘਰੋਂ ਤਾਂ ਬੱਚਿਆਂ ਨੂੰ ਸਕੂਲ ਭੇਜਿਆ, ਪਰ ਇਹ ਬਾਹਰ ਕੀ ਕਰਦੇ ਫਿਰਦੇ ਹਨ !

ਮਾਸਟਰ ਜੀ ਨੇ ਬਾਬਾ ਜੀ ਨੂੰ ਕੁਰਸੀ ਉੱਤੇ ਬਿਠਾ ਕੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਦੀ ਡਿਊਟੀ ਲਾਈ ਸੀ ਕਿ ਉਹ ਇਕ ਘੰਟਾ ਪਿੰਡ ਦੀ ਸਫ਼ਾਈ ਕਰਨ। ਬਾਬੇ ਨੇ ਕਿਹਾ ਕਿ ਉਹ ਤਾਂ ਮੋਮਜਾਮੇ ਦੇ ਇਕੱਠੇ ਕਰ ਰਹੇ ਸਨ। ਇਸ ਦੀ ਕੀ ਲੋੜ ਸੀ?

ਮਾਸਟਰ ਜੀ ਨੇ ਬਾਬਾ ਜੀ ਨੂੰ ਦੱਸਿਆ ਕਿ ਪਲਾਸਟਿਕ ਦੇ ਸਾਰੇ ਵਾਤਾਵਰਨ ਨੂੰ ਦੁਸ਼ਿਤ ਕਰਦੇ ਹਨ। ਇਹ ਨਾ ਗ਼ਲਦੇ ਹਨ ਤੇ ਨਾ ਸੜਦੇ ਹਨ, ਸਗੋਂ ਉੱਡ ਕੇ ਨਾਲੀਆਂ ਵਿਚ ਫਸ ਜਾਂਦੇ ਹਨ ਤੇ ਪਾਣੀ ਨੂੰ ਰੋਕ ਦਿੰਦੇ ਹਨ। ਇਸ ਤਰ੍ਹਾਂ ਰੁਕਿਆ ਪਾਣੀ ਸੜਾਂਦ ਮਾਰਨ ਲੱਗ ਪੈਂਦਾ ਹੈ। ਇਸ ਸਮੇਂ ਬਾਬੇ ਨੂੰ ਵੀ ਚੇਤਾ ਆ ਗਿਆ ਕਿ ਇਕ ਦਿਨ ਉਸ ਦੇ ਆਪਣੇ ਖੇਤਾਂ ਨੂੰ ਜਾਂਦਾ ਪਾਣੀ ਖ਼ਾਲ ਵਿਚ ਫਸੇ ਲਿਫ਼ਾਫ਼ਿਆਂ ਕਾਰਨ ਹੀ ਹੁਕਿਆ ਹੋਇਆ ਸੀ !

ਬਾਬੇ ਦੇ ਵੱਡੇ ਪੋਤੇ ਗੁਰਦੀਪ ਨੇ ਬਾਬਾ ਜੀ ਨੂੰ ਦੱਸਿਆ ਕਿ ਕਈ ਵਾਰੀ ਲਿਫ਼ਾਫ਼ਿਆਂ ਨੂੰ, ਜਿਨ੍ਹਾਂ ਵਿਚ ਲੋਕੀਂ ਕੂੜਾ-ਕਰਕਟ, ਬਲੇਡ, ਸੂਈਆਂ ਤੇ ਪਿੰਨਾਂ ਬੰਦ ਕਰ ਕੇ ਬਾਹਰ ਸੁੱਟ ਦਿੰਦੇ ਹਨ, ਡੰਗਰ ਖਾ ਜਾਂਦੇ ਹਨ ਤੇ ਇਨ੍ਹਾਂ ਤਿੱਖੀਆਂ ਚੀਜ਼ਾਂ ਨਾਲ ਭੋਜਨ ਨਲੀ ਵਿਚ ਜ਼ਖ਼ਮ ਹੋਣ ਕਰਕੇ ਜਾਂ ਲਿਫ਼ਾਫ਼ਿਆਂ ਦੇ ਫਸਣ ਕਰਕੇ ਉਨ੍ਹਾਂ ਦੀ ਮੌਤ ਹੋ ਸਕਦੀ ਹੈ ਇਹ ਸੁਣ ਕੇ ਬਾਬੇ ਨੇ ਕਿਹਾ ਕਿ ਜੇਕਰ ਇਹ ਗੱਲ ਹੈ, ਤਾਂ ਇਨ੍ਹਾਂ ਲਿਫ਼ਾਫ਼ਿਆਂ ਨੂੰ ਅੱਗ ਲਾ ਦੇਣੀ ਚਾਹੀਦੀ ਹੈ।

ਮਾਸਟਰ ਜੀ ਨੇ ਦੱਸਿਆ ਕਿ ਲਿਫ਼ਾਫ਼ਿਆਂ ਨੂੰ ਅੱਗ ਲਾਉਣੀ ਵੀ ਖ਼ਤਰਨਾਕ ਹੈ। ਇਸ ਨਾਲ ਇਨ੍ਹਾਂ ਵਿਚੋਂ ਬਹੁਤ ਹੀ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜੋ ਸਿਹਤ ਲਈ ਹਾਨੀਕਾਰਕ ਹੁੰਦੀਆਂ ਹਨ।

PSEB 6th Class Punjabi Solutions Chapter 5 ਲਿਫ਼ਾਫ਼ੇ

ਮਾਸਟਰ ਜੀ ਨੇ ਹੋਰ ਦੱਸਿਆ ਕਿ ਇਹ ਜ਼ਮੀਨ ਵਿਚ ਦੱਬਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ। ਜੇਕਰ ਇਸ ਨੂੰ ਵਗਦੇ ਪਾਣੀ ਵਿਚ ਸੁੱਟੀਏ, ਤਾਂ ਇਨ੍ਹਾਂ ਨੂੰ ਨਿਗਲ ਕੇ ਮੱਛੀਆਂ ਮਰ ਜਾਂਦੀਆਂ ਹਨ। ਬਾਬਾ ਜੀ ਦੇ ਪੁੱਛਣ ਤੇ ਮਾਸਟਰ ਜੀ ਨੇ ਦੱਸਿਆ ਇਨ੍ਹਾਂ ਤੋਂ ਛੁਟਕਾਰੇ ਦਾ ਹੱਲ ਇਹੋ ਹੈ ਕਿ ਇਨ੍ਹਾਂ ਦੀ ਵਰਤੋਂ ਹੀ ਬੰਦ ਕਰ ਦਿੱਤੀ ਜਾਵੇ ! ਸਰਕਾਰ ਨੇ ਕਈ ਥਾਂਵਾਂ, ਖ਼ਾਸ ਕਰਕੇ ਸੈਰ-ਸਪਾਟੇ ਦੀਆਂ ਥਾਂਵਾਂ ਉੱਤੇ ਇਨ੍ਹਾਂ ਦੀ ਵਰਤੋਂ ਉੱਤੇ ਪਾਬੰਦੀ ਲਾ ਦਿੱਤੀ ਹੈ, ਜਿਵੇਂ ਹਿਮਾਚਲ ਸਰਕਾਰ ਨੇ ਕੀਤਾ ਹੈ।

ਮਾਸਟਰ ਜੀ ਦੀਆਂ ਗੱਲਾਂ ਸੁਣ ਕੇ ਬਾਬਾ ਜੀ ਨੇ ਕਿਹਾ ਕਿ ਫਿਰ ਤਾਂ ਉਸ ਦੇ ਪੋਤੇ ਨੇ ਬੜਾ ਚੰਗਾ ਕੀਤਾ ਹੈ। ਬਾਬਾ ਜੀ ਨੇ ਆਪਣੇ ਗੁੱਸੇ ਉੱਤੇ ਦੁੱਖ ਪ੍ਰਗਟ ਕੀਤਾ। ਇੰਨੇ ਨੂੰ ਕੁੱਝ ਹੋਰ ਬੱਚੇ ਮੋਮੀ ਲਿਫ਼ਾਫ਼ਿਆਂ ਦੀਆਂ ਭਰੀਆਂ ਬੋਰੀਆਂ ਘਸੀਟਦੇ ਲਿਆ ਰਹੇ ਸਨ ਬਾਬਾ ਜੀ ਨੇ ਸਭ ਨੂੰ ਸ਼ਾਬਾਸ਼ ਦਿੱਤੀ ਤੇ ਉਨ੍ਹਾਂ ਦੇ ਸਿਰ ਉੱਤੇ ਹੱਥ ਫੇਰਦੇ ਉਹ ਖੇਤਾਂ ਵਲ ਤੁਰ ਪਏ।

ਔਖੇ ਸ਼ਬਦਾਂ ਦੇ ਅਰਥ-ਸ਼ੋਰ – ਰੌਲਾ ਸ਼ੈਤਾਨੋ – ਸ਼ੈਤਾਨੀ ਕਰਨ ਵਾਲਿਓ। ਗਿੱਟੇ ਨਾ ਸੇਕ ਦਿਆਂ – ਬੁਰੀ ਕੁਟਾਂਗਾ। ਸ਼ੁਕਦਾ ਪਿਆ ਏ – ਗੁੱਸੇ ਨਾਲ ਬੋਲਦਾ ਪਿਆ ਹੈਂ। ਭੱਜਣ – ਦੌੜਨ ਸਪੂਤਾਂ – ਭਾਵ ਚੰਗੇ ਪੁੱਤਰਾਂ ਕੱਚੀ ਬੁੱਧ – ਬੱਚੇ ਦੀ ਸਮਝ, ਘੱਟ ਸੂਝ-ਸਮਝ ਸਟਾਫ਼ ਰੂਮ – ਅਧਿਆਪਕਾਂ ਦੇ ਬੈਠਣ ਦੀ ਥਾਂ ਨੂੰ ਚੈੱਕ ਕਰ ਰਹੇ ਸਨ – ਚੰਗੀ ਤਰ੍ਹਾਂ ਦੇਖ ਰਹੇ ਸਨ। ਡਿਉਟੀ – ਜ਼ਿੰਮੇਵਾਰੀ। ਮੋਮਜਾਮਾ – ਪਲਾਸਟਿਕ ਵਾਤਾਵਰਨ – ਸਾਡਾ ਆਲਾ-ਦੁਆਲਾ ਦੂਸ਼ਿਤ – ਗੰਦਾ ਸੜਾਂਦ – ਬਦਬੋ। ਡੰਗਰ – ਪਸ਼ੂ। ਤਲਾਸ਼ – ਖੋਜ ਕਰਨਾ, ਲੱਭਣਾ। ਭੋਜਨ ਨਲੀ – ਭੋਜਨ ਦੇ ਮੁੰਹ ਵਿਚੋਂ ਢਿੱਡ ਤਕ ਜਾਣ ਦਾ ਰਸਤਾ ! ਅਟਕ – ਰੁਕ। ਪੋਲੀਥੀਨ – ਪਲਾਸਟਿਕ ਪਦਾਰਥ – ਚੀਜ਼ਾਂ ਹਾਨੀਕਾਰਕ – ਨੁਕਸਾਨ ਦੇਣ ਵਾਲਾ ਉਪਜਾਊ ਸ਼ਕਤੀ – ਪੈਦਾ ਕਰਨ ਦੀ ਤਾਕਤ। ਸੈਰ-ਸਪਾਟਾ – ਸੈਰ ਕਰਨਾ, ਘੁੰਮਣਾ-ਫਿਰਨਾ ਝਲਕ-ਚਮਕ ਮਲ਼ ਮਾਰੀ ਐ – ਕੋਈ ਵੱਡੀ ਚੀਜ਼ ਪ੍ਰਾਪਤ ਕੀਤੀ ਹੈ।

1. ਵਿਆਕਰਨ

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚੋਂ ਨਾਂਵ ਚੁਣੋ ਤੇ ਉਨਾਂ ਦੀਆਂ ਕਿਸਮਾਂ ਦੱਸੋ
(ਉ) ਪਿੰਡ ਦੀਆਂ ਗਲੀਆਂ ਵਿਚ ਸ਼ੋਰ ਪਿਆ ਹੋਇਆ ਹੈ
(ਅ) ਮਾਸਟਰ ਜੀ ਸਟਾਫ਼-ਰੂਮ ਵਿਚ ਬੈਠੇ ਕਾਪੀਆਂ ਚੈੱਕ ਕਰ ਰਹੇ ਹਨ
(ਈ) ਉਹਨਾਂ ਦੇ ਪੋਤਿਆਂ ਦੇ ਚਿਹਰਿਆਂ ਉੱਤੇ ਮੁਸਕਰਾਹਟ ਝਲਕ ਰਹੀ ਸੀ।
ਉੱਤਰ :
(ਉ) ਪਿੰਡ, ਗਲੀਆਂ- ਆਮ ਨਾਂਵ।
ਸ਼ੋਰ-ਭਾਵਵਾਚਕ ਨਾਂਵ।
(ਅ) ਮਾਸਟਰ, ਕਾਪੀਆਂ-ਆਮ ਨਾਂਵ।
ਸਟਾਫ਼-ਰੂਮ-ਖ਼ਾਸ ਨਾਂਵ।
(ਈ) ਪੋਤਿਆਂ, ਚਿਹਰਿਆਂ-ਆਮ ਨਾਂਵ !
ਮੁਸਕਰਾਹਟ-ਭਾਵਵਾਚਕ ਨਾਂਵ।

PSEB 6th Class Punjabi Solutions Chapter 5 ਲਿਫ਼ਾਫ਼ੇ

2. ਪੈਰਿਆਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਹੇਠ ਦਿੱਤੇ ਪੈਰੇ ਨੂੰ ਪੜ੍ਹੋ ਅਤੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ :
ਮਾਸਟਰ ਜੀ ਨੇ ਬਾਬਾ ਜੀ ਨੂੰ ਬੈਠਣ ਲਈ ਕੁਰਸੀ ਦਿੱਤੀ ਅਤੇ ਕਿਹਾ … “ਬਾਬਾ ਜੀ, ਇਹਨਾਂ ਬੱਚਿਆਂ ਨੂੰ ਪਿੰਡ ਦੇ ਆਲੇ-ਦੁਆਲੇ ਨੂੰ ਸਾਫ਼ ਕਰਨ ਲਈ ਭੇਜਿਆ ਸੀ। ਇਹਨਾਂ ਦੀ ਤਰ੍ਹਾਂ ਹੋਰ ਬੱਚਿਆਂ ਦੀ ਵੀ ਇੱਕ ਘੰਟੇ ਲਈ ਡਿਊਟੀ ਲਾਈ ਗਈ ਏ।” ਬਾਬਾ ਜੀ ਬੋਲੇ, ‘‘ਪਰ ਇਹ ਤਾਂ ਮੋਮਜਾਮੇ ਦੇ ਇਕੱਠੇ ਕਰਦੇ ਸੀ। ਭਲਾ ਇਹਦੀ ਕੀ ਲੋੜ, ਤਾਂ ਆਪੇ ਹੀ ਹਵਾ ਵਿੱਚ ਇੱਧਰ-ਉੱਧਰ ਉੱਡ ਜਾਂਦੇ ਨੇ।’

ਮਾਸਟਰ ਜੀ ਨੇ ਬੱਚਿਆਂ ਨੂੰ ਬੈਠਣ ਦਾ ਇਸ਼ਾਰਾ ਕੀਤਾ ਅਤੇ ਕਹਿਣ ਲੱਗੇ, ‘‘ਬਾਬਾ ਜੀ, ਤੁਹਾਨੂੰ ਤਾਂ ਪਤੈ.. ਇਹ ਪਲਾਸਟਿਕ ਦੇ ਸਾਰੇ ਵਾਤਾਵਰਨ ਨੂੰ ਦੂਸ਼ਿਤ ਕਰਦੇ ਹਨ। ਇਹ ਨਾ ਗਲਦੇ ਹਨ ਅਤੇ ਨਾ ਹੀ ਸੜਦੇ ਹਨ। ਉੱਡ ਕੇ ਇਹ ਨਾਲੀਆਂ ਵਿੱਚ ਚਲੇ ਜਾਂਦੇ ਹਨ ਅਤੇ ਪਾਣੀ ਦਾ ਰਸਤਾ ਰੋਕ ਦਿੰਦੇ ਹਨ। ਨਾਲੀਆਂ ਦਾ ਗੰਦਾ ਪਾਣੀ ਗਲੀਆਂ ਵਿੱਚ ਇਕੱਠਾ ਹੋ ਜਾਂਦਾ ਹੈ ਅਤੇ ਫਿਰ ਸਭ ਪਾਸੇ ਸੜਾਂਦ ਮਾਰਦਾ ਹੈ।” ‘‘ਓ-ਹੋ, ਹੁਣ ਸਮਝ ਆਈ ਕਿ ਪਿੰਡ ਦੀਆਂ ਨਾਲੀਆਂ ਬੰਦ ਕਿਉਂ ਰਹਿੰਦੀਆਂ ਨੇ?”

ਬਾਬਾ ਜੀ ਨੇ ਸਿਰ ਹਿਲਾਉਂਦੇ ਹੋਏ ਆਖਿਆ। ਫਿਰ ਮੱਥੇ ‘ਤੇ ਹੱਥ ਫੇਰਦੇ ਹੋਏ ਉਹ ਥੋੜੀ ਦੇਰ ਰੁਕ ਕੇ ਬੋਲੇ … ‘‘ਹਾਂ ਚੇਤੇ ਆਈ ਗੱਲ ਉਸ ਦਿਨ ਮੈਂ ਖੇਤਾਂ ਨੂੰ ਪਾਣੀ ਲਾ ਰਿਹਾ ਸਾਂ …. ਪਾਣੀ ਤਾਂ ਕੀੜੀ ਦੀ ਚਾਲ ਤੁਰਿਆ ਆ ਰਿਹਾ ਸੀ। ਵੇਖਿਆ ਤਾਂ ਖਾਲ ਵਿਚ ਮੋਮਜਾਮੇ ਦੇ ਫਸੇ ਪਏ ਸਨ। ਲਿਫ਼ਾਫੇ ਬਾਹਰ ਕੱਢੇ ਤਾਂ ਜਾ ਕੇ ਖੇਤਾਂ ਨੂੰ ਪਾਣੀ ਤੁਰਿਆ।’’ ‘‘ਬਾਬਾ ਜੀ, ਇਹ ਖਾ ਕੇ ਕਈ ਡੰਗਰ ਵੀ ਮਰ ਜਾਂਦੇ ਨੇ”, ਗੁਰਦੀਪ ਬੋਲਿਆ

1. ਮਾਸਟਰ ਜੀ ਨੇ ਬਾਬਾ ਜੀ ਨੂੰ ਬੈਠਣ ਲਈ ਕੀ ਦਿੱਤਾ?
(ਉ ਮੋਮਜਾਮਾ.
(ਅ) ਕੁਰਸੀ
(ਇ) ਟਾਟ
(ਸ) ਮੰਜਾ।
ਉੱਤਰ :
(ਅ) ਕੁਰਸੀ

2. ਬੱਚਿਆਂ ਨੂੰ ਪਿੰਡ ਵਿਚ ਕੀ ਕਰਨ ਲਈ ਭੇਜਿਆ ਗਿਆ ਸੀ?
(ਉ) ਪੜ੍ਹਾਈ
(ਅ) ਸਫ਼ਾਈ
(ਏ) ਵਾਢੀ
(ਸ) ਉਗਰਾਹੀ
ਉੱਤਰ :
(ਅ) ਸਫ਼ਾਈ

3. ਬੱਚੇ ਪਿੰਡ ਵਿਚ ਕਿਹੜੇ ਇਕੱਠੇ ਕਰ ਰਹੇ ਸਨ?
(ੳ) ਪਲਾਸਟਿਕ ਦੇ/ਮੋਮਜਾਮੇ ਦੇ
(ਅ) ਕਾਗ਼ਜ਼ ਦੇ
(ਇ) ਕੱਪੜੇ ਦੇ
(ਸ) ਗੱਤੇ ਦੇ।
ਉੱਤਰ :
(ੳ) ਪਲਾਸਟਿਕ ਦੇ/ਮੋਮਜਾਮੇ ਦੇ

PSEB 6th Class Punjabi Solutions Chapter 5 ਲਿਫ਼ਾਫ਼ੇ

4. ਹਵਾ ਨਾਲ ਕਿਧਰ ਉੱਡ ਜਾਂਦੇ ਹਨ?
(ਉ) ਅਸਮਾਨ ਵਲ
(ਅ) ਘਰਾਂ ਵਲ
(ਈ) ਢੇਰਾਂ ਵਲ
(ਸ) ਇੱਧਰ-ਉੱਧਰ।
ਉੱਤਰ :
(ਸ) ਇੱਧਰ-ਉੱਧਰ।

5. ਪਲਾਸਟਿਕ ਦੇ ਕਿਸ ਨੂੰ ਦੂਸ਼ਿਤ ਕਰਦੇ ਹਨ?
(ਉ) ਹਵਾ ਨੂੰ
(ਅ) ਪਾਣੀ ਨੂੰ
(ੲ) ਵਾਤਾਵਰਨ ਨੂੰ
(ਸ) ਭੋਜਨ ਨੂੰ।
ਉੱਤਰ :
(ੲ) ਵਾਤਾਵਰਨ ਨੂੰ

6. ਕਿਸ ਚੀਜ਼ ਦੇ ਫਸਣ ਨਾਲ ਨਾਲੀਆਂ ਰੁੱਕ ਜਾਂਦੀਆਂ ਹਨ?
(ਉ) ਕੱਖ-ਕਾਨ
(ਅ) ਘਾਹ-ਫੂਸ
(ਇ) ਮਲਬਾ
(ਸ) ਪਲਾਸਟਿਕ ਦੇ ਲਿਫ਼ਾਫ਼ੇ।
ਉੱਤਰ :
(ਸ) ਪਲਾਸਟਿਕ ਦੇ ਲਿਫ਼ਾਫ਼ੇ।

7. ਇਕ ਦਿਨ ਬਾਬਾ ਜੀ ਖੇਤਾਂ ਵਿੱਚ ਕੀ ਕਰ ਰਹੇ ਸਨ?
(ਉ ਵਾਢੀ।
(ਅ) ਬਿਜਾਈ
(ਇ) ਗੁਡਾਈ
(ਸ) ਸਿੰਚਾਈ/ਪਾਣੀ ਲਾ ਰਹੇ ਸਨ।
ਉੱਤਰ :
(ਸ) ਸਿੰਚਾਈ/ਪਾਣੀ ਲਾ ਰਹੇ ਸਨ।

PSEB 6th Class Punjabi Solutions Chapter 5 ਲਿਫ਼ਾਫ਼ੇ

8. ਨਾਲੀਆਂ ਵਿਚ ਇਕੱਠਾ ਹੋਇਆ ਕਿਹੜਾ ਪਾਣੀ ਸੜਾਂਦ ਮਾਰਦਾ ਹੈ?
(ਉ) ਸਾਫ਼
(ਅ) ਦਾ
(ਇ) ਮੀਂਹ ਦਾ।
(ਸ) ਘਰਾਂ ਦਾ !
ਉੱਤਰ :
(ਇ) ਮੀਂਹ ਦਾ।

9. ਕੀ ਖਾ ਕੇ ਡੰਗਰ ਮਰ ਜਾਂਦੇ ਹਨ?
(ੳ) ਪਲਾਸਟਿਕ ਦੇ
(ਅ) ਕਾਗਜ਼ ਦੇ
(ਈ) ਚਰਾਗਾਹ ਦਾ ਘਾਹ
(ਸ) ਗੁਤਾਵਾ।
ਉੱਤਰ :
(ੳ) ਪਲਾਸਟਿਕ ਦੇ

10. ਕਿਸ ਨੇ ਕਿਹਾ ਸੀ ਕਿ ਖਾ ਕੇ ਕਈ ਡੰਗਰ ਵੀ ਮਰ ਜਾਂਦੇ ਹਨ?
(ਉ) ਹਰਦੀਪ ਨੇ
(ਅ) ਗੁਰਦੀਪ ਨੇ।
(ਈ) ਮਨਦੀਪ ਨੇ।
(ਸ) ਬਲਦੀਪ ਨੇ।
ਉੱਤਰ :
(ਅ) ਗੁਰਦੀਪ ਨੇ।

ਪ੍ਰਸ਼ਨ :
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਮਾਸਟਰ ਜੀ, ਬਾਬਾ ਜੀ, ਕੁਰਸੀ, ਬੱਚਿਆਂ, ਲਿਫ਼ਾਫ਼ੇ।
(ii) ਇਹ, ਕੀ, ਆਪੇ, ਤੁਹਾਨੂੰ, ਉਹ।
(iii) ਇਕ, ਦੁਸ਼ਿਤ, ਗੰਦਾ, ਉਸ, ਕਈ।
(iv) ਦਿੱਤੀ, ਕਿਹਾ, ਭੇਜਿਆ ਸੀ, ਲਾਈ ਗਈ ਏ, ਉੱਡ ਜਾਂਦੇ ਨੇ।

PSEB 6th Class Punjabi Solutions Chapter 5 ਲਿਫ਼ਾਫ਼ੇ

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ

(i) ‘ਮਾਸਟਰ ਸ਼ਬਦ ਦਾ ਇਸਤਰੀ ਲਿੰਗ ਚੁਣੋ
(ਉ) ਮਾਸਟਰੀ
(ਅ) ਮਾਸਟਰਨੀ
(ਈ) ਮਾਸਟਰਾਣੀ।
(ਸ) ਮਾਸਟਰਾਨੀ !
ਉੱਤਰ :
(ਈ) ਮਾਸਟਰਾਣੀ।

(ii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ਉ) ਗੰਦਾ
(ਅ) ਸੜਾਂਦ
(ਇ) ਪਾਸੇ
(ਸ) ਇਸ਼ਾਰਾ।
ਉੱਤਰ :
(ਉ) ਗੰਦਾ

(iii) ਹੇਠ ਲਿਖਿਆਂ ਵਿੱਚੋਂ ‘ਡੰਗਰ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਮੰਦਰ
(ਅ) ਪਸ਼ੂ
(ਇ) ਡੰਰਾਣਾ
(ਸ) ਜਾਨਵਰ।
ਉੱਤਰ :
(ਅ) ਪਸ਼ੂ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਪੁੱਠੇ ਕਾਮੇ
(iv) ਜੋੜਨੀ
ਉੱਤਰ :
(i) ਡੰਡੀ ( । )
(ii) ਕਾਮਾ (,)
(ii) ਪੁੱਠੇ ਕਾਮੇ (”)
(iv) ਜੋੜਨੀ (-)

PSEB 6th Class Punjabi Solutions Chapter 5 ਲਿਫ਼ਾਫ਼ੇ

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :

PSEB 6th Class Punjabi Solutions Chapter 5 ਲਿਫ਼ਾਫ਼ੇ 1
PSEB 6th Class Punjabi Solutions Chapter 5 ਲਿਫ਼ਾਫ਼ੇ 2
ਉੱਤਰ :
PSEB 6th Class Punjabi Solutions Chapter 5 ਲਿਫ਼ਾਫ਼ੇ 3

PSEB 6th Class Punjabi Solutions Chapter 4 ਦੇਸ ਪੰਜਾਬ

Punjab State Board PSEB 6th Class Punjabi Book Solutions Chapter 4 ਦੇਸ ਪੰਜਾਬ Textbook Exercise Questions and Answers.

PSEB Solutions for Class 6 Punjabi Chapter 4 ਦੇਸ ਪੰਜਾਬ (1st Language)

Punjabi Guide for Class 6 PSEB ਦੇਸ ਪੰਜਾਬ Textbook Questions and Answers

ਦੇਸ ਪੰਜਾਬ ਪਾਠ-ਅਭਿਆਸ

1. ਦੱਸੋ :

(ੳ) ਕਵੀ ਨੇ ਪੰਜਾਬ ਦੇ ਸੁਹੱਪਣ ਦੀ ਤੁਲਨਾ ਕਿਸ ਫੁੱਲ ਨਾਲ ਕੀਤੀ ਹੈ?
ਉੱਤਰ :
ਗੁਲਾਬ ਦੇ ਫੁੱਲ ਨਾਲ।

(ਆ) ਕਵੀ ਨੇ ਪੀਂਘਾਂ ਝੂਟਦੀਆਂ ਕੁੜੀਆਂ ਦੀ ਸਿਫ਼ਤ ਕੀ ਕਹਿ ਦੇ ਕੀਤੀ ਹੈ?
ਉੱਤਰ :
ਕਵੀ ਨੇ ਕੁੜੀਆਂ ਦੀ ਨਾਗਰ ਵੇਲਾਂ ਨਾਲ ਤੁਲਨਾ ਕਰਕੇ ਉਨ੍ਹਾਂ ਦੀ ਸਿਫ਼ਤ ਕੀਤੀ ਹੈ।

PSEB 6th Class Punjabi Solutions Chapter 4 ਦੇਸ ਪੰਜਾਬ

(ਇ) ਤ੍ਰਿਣ ਵਿੱਚ ਬੈਠ ਕੇ ਕੁੜੀਆਂ ਕੀ ਕਰਦੀਆਂ ਹਨ?
ਉੱਤਰ :
ਪ੍ਰਿੰਞਣ ਵਿਚ ਬੈਠ ਕੇ ਕੁੜੀਆਂ ਚਰਖਾ ਕੱਤਦੀਆਂ ਤੇ ਆਪਣੀਆਂ ਬਾਹਾਂ ਉਲਾਰ ਕੇ ਤੱਕਲਿਆਂ ਉੱਤੇ ਤੰਦਾਂ ਪਾਉਂਦੀਆਂ ਹਨ।

(ਸ) ‘ਦੇਸ ਪੰਜਾਬ’ ਕਵਿਤਾ ਵਿੱਚ ਆਏ ਦਰਿਆਵਾਂ ਦੇ ਨਾਂ ਲਿਖੋ।
ਉੱਤਰ :
ਇਸ ਕਵਿਤਾ ਅਨੁਸਾਰ ਪੰਜਾਬਣਾਂ ਹੀਰਿਆਂ-ਮੋਤੀਆਂ ਜੜੇ ਹਾਰ ਤੇ ਹਮੇਲਾਂ ਪਹਿਨਦੀਆਂ ਹਨ।

(ਰ) ਇਸ ਕਵਿਤਾ ਅਨੁਸਾਰ ਪੰਜਾਬਣਾਂ ਦੇ ਪਹਿਰਾਵੇ ਬਾਰੇ ਦੱਸੋ।
ਉੱਤਰ :
ਸਤਲੁਜ, ਰਾਵੀ, ਜਿਹਲਮ, ਚਨਾਬ ਤੇ ਅਟਕ।

2. ਔਖੇ ਸ਼ਬਦਾਂ ਦੇ ਅਰਥ :

  • ਨਾਗਰ : ਉੱਤਮ, ਸੁੰਦਰ, ਨਿਪੁੰਨ, ਚਤਰ
  • ਹਮੇਲ : ਔਰਤ ਦੇ ਗਲ਼ ‘ਚ ਪਾਏ ਜਾਣ ਵਾਲੇ ਇੱਕ ਗਹਿਣੇ ਦੀ ਕਿਸਮ ਚੰਨ, ਚੰਦਰਮਾ
  • ਮੁਤਾਬ : ਚੰਨ, ਚੰਦਰਮਾ
  • ਉਨਾਬ : ਇਕ ਰੁੱਖ ਜਾਂ ਉਸ ਦਾ ਬੇਰ ਵਰਗਾ ਫਲ, ਉਨਾਬੀ ਰੰਗ ਵਰਗਾ ਕਾਲੀ ਭਾਹ ਮਾਰਦਾ ਲਾਲ ਰੰਗ
  • ਤ੍ਰਿਣ – ਕੱਤਣ ਵਾਸਤੇ ਇਕੱਠੀਆਂ ਹੋਈਆਂ ਕੁੜੀਆਂ ਦੀ ਮੰਡਲੀ
  • ਨਾਜ਼ਕ – ਕੋਮਲ, ਮੁਲਾਇਮ, ਮਲੂਕ
  • ਤਰੰਕਲਾ : ਚਰਖੇ ਦੀ ਲੰਮੀ ਸੀਖ
  • ਠੁਮਕ-ਠੁਮਕ : ਨਖਰੇ ਨਾਲ਼ ਤੁਰਨਾ

PSEB 6th Class Punjabi Solutions Chapter 4 ਦੇਸ ਪੰਜਾਬ

3. ਇਸ ਕਵਿਤਾ ਨੂੰ ਜ਼ਬਾਨੀ ਯਾਦ ਕਰੋ।

ਵਿਆਕਰਨ
ਜਾਤੀਵਾਚਕ ਨਾਂਵ :
ਜਿਹੜੇ ਸ਼ਬਦ ਜਾਤੀਵਾਚਕ ਨਾਂਵ ਦੀਆਂ ਵਸਤੂਆਂ ਦੇ ਸਮੁੱਚੇ ਇਕੱਠ ਲਈ ਵਰਤੇ ਜਾਣ, ਉਹ ਇਕੱਠਵਾਚਕ ਨਾਂਵ ਅਖਵਾਉਂਦੇ ਹਨ, ਜਿਵੇਂ :- ਫ਼ੌਜ, ਸ਼੍ਰੇਣੀ, ਜਥਾ, ਡਾਰ, ਵੱਗ ਆਦਿ।

ਇਸ ਪਾਠ ਵਿੱਚੋਂ ਵਸਤੂਵਾਚਕ ਅਤੇ ਇਕੱਠਵਾਚਕ ਨਾਵਾਂ ਦੀ ਚੋਣ ਕਰੋ।

ਅਧਿਆਪਕ ਲਈ :
ਵਿਦਿਆਰਥੀਆਂ ਨੂੰ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦੇ ਹੋਰ ਪਹਿਲੂਆਂ ਤੋਂ ਜਾਣੂ ਕਰਵਾਇਆ ਜਾਵੇ।

PSEB 6th Class Punjabi Guide ਦੇਸ ਪੰਜਾਬ Important Questions and Answers

1. ਕਾਵਿ-ਟੋਟਿਆਂ ਦੇ ਸਰਲ ਅਰਥ

(ਉ) ਸੋਹਣਿਆਂ ਦੇਸਾਂ ਅੰਦਰ, ਨੀ ਸਈਓ।
ਜਿਵੇਂ ਫੁੱਲਾਂ ਅੰਦਰ, ਫੁੱਲ ਗੁਲਾਬ ਨੀ ਸਈਓ।
ਰਲ ਮਿਲ ਬਾਗੀਂ ਪੀਂਘਾਂ ਝੂਟਣ, ਕੁੜੀਆਂ ਨਾਗਰ ਵੇਲਾਂ।
ਜੋਸ਼ ਜਵਾਨੀ ਠਾਠਾਂ ਮਾਰੇ, ਲਿਸ਼ਕਣ ਹਾਰ ਹਮੇਲਾਂ।
ਪਹਿਨਣ ਹੀਰੇ ਮੋਤੀ, ਮੁੱਖ ਮਤਾਬ ਨੀ ਸਈਓ।
ਸੋਹਣਿਆਂ ਦੇਸਾਂ ਅੰਦਰ, ਨੀ ਸਈਓ।

ਔਖੇ ਸ਼ਬਦਾਂ ਦੇ ਅਰਥ-ਨਾਗਰ – ਉੱਤਮ, ਸੋਹਣੀਆਂ। ਹਮੇਲਾਂ – ਗਲ ਵਿਚ ਪਾਉਣ ਵਾਲਾ ਇਕ ਗਹਿਣਾ। ਮਤਾਬ – ਚੰਦ।

PSEB 6th Class Punjabi Solutions Chapter 4 ਦੇਸ ਪੰਜਾਬ

ਪ੍ਰਸ਼ਨ 1.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਹੇ ਮੇਰੀਓ ਸਹੇਲੀਓ ! ਪੰਜਾਬ ਸਾਰੀ ਦੁਨੀਆ ਦੇ ਦੇਸ਼ਾਂ ਵਿਚੋਂ ਇਸੇ ਤਰ੍ਹਾਂ ਸਭ ਤੋਂ ਸੋਹਣਾ ਹੈ, ਜਿਸ ਤਰ੍ਹਾਂ ਸਾਰੇ ਫੁੱਲਾਂ ਵਿਚੋਂ ਗੁਲਾਬ ਦਾ ਫੁੱਲ ਸਭ ਤੋਂ ਵੱਧ ਸੋਹਣਾ ਹੈ ! ਇਸਦੀਆਂ ਸੁੰਦਰ ਵੇਲਾਂ ਵਰਗੀਆਂ ਲੰਮੀਆਂ ਕੁੜੀਆਂ ਬਾਗਾਂ ਵਿਚ ਰਲ-ਮਿਲ ਕੇ ਪੀ ਝੂਟਦੀਆਂ ਹਨ। ਉਨ੍ਹਾਂ ਦੇ ਗਲਾਂ ਵਿਚ ਪਾਏ ਹਾਰ ਤੇ ਹਮੇਲਾਂ ਲਿਸ਼ਕਦੀਆਂ ਹਨ। ਉਨ੍ਹਾਂ ਦੀ ਜਵਾਨੀ ਦਾ ਜੋਸ਼ ਠੱਲਿਆ ਨਹੀਂ ਜਾਂਦਾ। ਉਹ ਹੀਰੇ-ਮੋਤੀਆਂ ਨਾਲ ਲੱਦੇ ਗਹਿਣੇ ਪਹਿਨਦੀਆਂ ਹਨ। ਉਨ੍ਹਾਂ ਦੇ ਗੋਰੇ ਮੂੰਹ ਚੰਦ ਵਾਂਗ ਚਮਕਦੇ ਹਨ।

(ਅ) ਜੁੜ ਮੁਟਿਆਰਾਂ ਛਿੰਝਣਾਂ ਦੇ ਵਿਚ, ਚਰਖੇ ਬੈਠ ਘੁਕਾਵਣ।
ਨਾਜ਼ਕ ਬਾਂਹ ਹੁਲਾਰ ਪਿਆਰੀ, ਤੰਦ ਤਰੱਕਲੇ ਪਾਵਣ।
ਸੀਨੇ ਅੱਗਾਂ ਲਾਵਣ, ਹੋਂਠ ਉਨਾਬ ਨੀ ਸਈਓ।
ਸੋਹਣਿਆਂ ਦੇਸਾਂ ਅੰਦਰ, ਨੀ ਸਈਓ !

ਔਖੇ ਸ਼ਬਦਾਂ ਦੇ ਅਰਥ-ਤਿੰਵਣ – ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ॥ ਘਕਾਵਣ – ਤੇਜ਼ੀ ਨਾਲ ਚਲਾਉਣਾ। ਨਾਜ਼ਕ – ਕੋਮਲ ਤਰੱਕਲੇ – ਤੱਕਲੇ ਉੱਤੇ। ਸੀਨੇ – ਹਿੱਕ ਵਿਚ, ਦਿਲ ਵਿਚ। ਹੋਂਠ – ਬੁੱਲ੍ਹ। ਉਨਾਬ – ਬੇਰ ਵਰਗਾ ਲਾਲ ਰੰਗ ਦਾ ਇਕ ਫਲ ਪਾਠ-ਪੁਸਤਕ ਵਿਚ “ਉਕਾਬ’ ਸ਼ਬਦ ਗਲਤ ਛਪਿਆ ਹੈ।

ਪ੍ਰਸ਼ਨ 2.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਪੰਜਾਬ ਦੀਆਂ ਸੁੰਦਰ ਮੁਟਿਆਰਾਂ ਇਕੱਠੀਆਂ ਹੋ ਕੇ ਤਿੰਵਣਾਂ ਵਿਚ ਬੈਠਦੀਆਂ ਹਨ ਤੇ ਤੇਜ਼ੀ ਨਾਲ ਚਰਖੇ ਚਲਾਉਂਦੀਆਂ ਹੋਈਆਂ ਚਰਖੇ ਕੱਤਦੀਆਂ ਹਨ ਤੇ ਆਪਣੀਆਂ ਨਾਜ਼ਕ ਬਾਂਹਾਂ ਉਲਾਰ ਕੇ ਤੱਕਲਿਆਂ ਉੱਤੇ ਤੰਦਾਂ ਪਾਉਂਦੀਆਂ ਹਨ। ਉਨ੍ਹਾਂ ਦੇ ਉਨਾਬ ਵਰਗੇ ਲਾਲ ਬੁੱਲ਼ ਪ੍ਰੇਮੀਆਂ ਦੇ ਦਿਲਾਂ ਵਿਚ ਪਿਆਰ ਦੀ ਅੱਗ ਲਾਉਂਦੇ ਹਨ। ਮੇਰੇ ਦੁਨੀਆ ਭਰ ਵਿਚ ਸਭ ਤੋਂ ਸੋਹਣੇ ਪੰਜਾਬ ਦੇਸ਼ ਵਿਚ ਅਜਿਹੀਆਂ ਸੁੰਦਰ ਕੁੜੀਆਂ ਵਸਦੀਆਂ ਹਨ।

(ਈ) ਮੌਜ ਲਾਈ ਦਰਿਆਵਾਂ ਸੋਹਣੀ, ਬਾਗ਼ ਜ਼ਮੀਨਾਂ ਢਲਦੇ।
‘ਸ਼ਰਫ਼ ਪੰਜਾਬੀ ਧਰਤੀ ਉੱਤੇ, ਠੁਮਕ-ਠੁਮਕ ਪਏ ਚਲਦੇ।
ਸਤਲੁਜ, ਰਾਵੀ, ਜਿਹਲਮ, ਅਟਕ, ਚਨਾਬ ਨੀ ਸਈਓ।
ਸੋਹਣਿਆਂ ਦੇਸਾਂ ਅੰਦਰ, ਨੀ ਸਈਓ।

ਔਖੇ ਸ਼ਬਦਾਂ ਦੇ ਅਰਥ-ਫਲਦੇ – ਫ਼ਸਲਾਂ ਪੈਦਾ ਕਰਦੇ। ਠੁਮਕ-ਠੁਮਕ – ਮਸਤੀ ਨਾਲ। ਸਤਲੁਜ, ਰਾਵੀ, ਜਿਹਲਮ ਤੇ ਚਨਾਬ – ਪੰਜਾਬ ਦੇ ਦਰਿਆਵਾਂ ਦੇ ਨਾਂ। ਅਟਕ – ਸਿੰਧ ਦਰਿਆ।

PSEB 6th Class Punjabi Solutions Chapter 4 ਦੇਸ ਪੰਜਾਬ

ਪ੍ਰਸ਼ਨ 3.
ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਮੇਰਾ ਪੰਜਾਬ ਦੇਸ਼ ਦੁਨੀਆ ਭਰ ਦੇ ਦੇਸ਼ਾਂ ਵਿਚੋਂ ਸੁੰਦਰ ਹੈ। ਇਸ ਦੀ ਧਰਤੀ ਉੱਤੇ ਸਤਲੁਜ, ਰਾਵੀ, ਚਨਾਬ, ਜਿਹਲਮ ਤੇ ਅਟਕ ਦਰਿਆ ਠੁਮਕ-ਠੁਮਕ ਕਰਦੇ ਚੱਲਦੇ ਹਨ। ਇਨ੍ਹਾਂ ਦੀ ਬਰਕਤ ਨਾਲ ਇੱਥੋਂ ਦੇ ਬਾਗਾਂ ਤੇ ਜ਼ਮੀਨਾਂ ਵਿਚ ਫਲਾਂ-ਫੁੱਲਾਂ ਤੇ ਅਨਾਜ ਦੀ ਪੈਦਾਵਾਰ ਹੁੰਦੀ ਹੈ। ਇਸ ਤਰ੍ਹਾਂ ਇਨ੍ਹਾਂ ਨੇ ਪੰਜਾਬ ਵਿਚ ਬੜੀ ਮੌਜ ਲਾਈ ਹੋਈ ਹੈ।

2. ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਵਾਕਾਂ ਵਿਚ ਵਰਤੋਂ ਕਰੋ- ਪ੍ਰਿੰਵਣ, ਨਾਜ਼ਕ, ਚਰਖਾ, ਸੀਨਾ, ਠੁਮਕ-ਠੁਮਕ, ਤਰੱਕਲਾ, ਮਤਾਬ।
ਉੱਤਰ :

  • ਤਿੰਵਣ ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ)-ਅੱਜ ਤੋਂ 50 ਕੁ ਸਾਲ ਪਹਿਲਾਂ ਕੁੜੀਆਂ ਕਿੰਝਣਾਂ ਵਿਚ ਬੈਠ ਕੇ ਚਰਖਾ ਕੱਤਦੀਆਂ ਸਨ।
  • ਨਾਜ਼ਕ (ਕੋਮਲ)-ਬੱਚੇ ਦਾ ਸਰੀਰ ਬੜਾ ਨਾਜ਼ਕ ਹੁੰਦਾ ਹੈ !
  • ਚਰਖਾ (ਹੱਥ ਨਾਲ ਸੂਤ ਕੱਤਣ ਦਾ ਪ੍ਰਸਿੱਧ ਯੰਤਰ)-ਅੱਜ-ਕਲ੍ਹ ਚਰਖਾ ਕੱਤਣ ਦਾ ਰਿਵਾਜ ਬਹੁਤ ਘੱਟ ਗਿਆ ਹੈ।
  • ਸੀਨਾ ਛਾਤੀ)-ਦੇਸ਼-ਭਗਤਾਂ ਨੇ ਦੁਸ਼ਮਣਾਂ ਦਾ ਸੀਨਾ ਤਾਣ ਕੇ ਟਾਕਰਾ ਕੀਤਾ।
  • ਠੁਮਕ-ਠੁਮਕ (ਮਸਤੀ ਨਾਲ, ਨਖ਼ਰੇ ਨਾਲ)-ਪੰਜਾਬ ਦੀ ਧਰਤੀ ਉੱਤੇ ਪੰਜ ਦਰਿਆ ਠੁਮਕ-ਠੁਮਕ ਚਲਦੇ ਹਨ।
  • ਤਰੱਕਲਾ ਤੱਕਲਾ-ਇਸ ਚਰਖੇ ਦਾ ਤਰੱਕਲਾ ਜ਼ਰਾ ਵਿੰਗਾ ਹੈ, ਸਿੱਧਾ ਕਰ ਲਵੋ !
  • ਮਤਾਬ (ਚੰਦ-ਮੇਰੀ ਨੂੰਹ ਦਾ ਮੂੰਹ ਤਾਂ ਮਤਾਬ ਵਰਗਾ ਸੋਹਣਾਂ ਹੈ।

ਪ੍ਰਸ਼ਨ 2.
ਇਕੱਠਵਾਚਕ ਨਾਂਵ ਕੀ ਹੁੰਦਾ ਹੈ? ਉਦਾਹਰਨਾਂ ਦੇ ਕੇ ਦੱਸੋ !
ਉੱਤਰ :
ਜਿਹੜੇ ਸ਼ਬਦ ਵਸਤੂਆਂ ਦੇ ਸਮੁੱਚੇ ਇਕੱਠ ਲਈ ਵਰਤੇ ਜਾਣ, ਉਹ ਇਕੱਠਵਾਚਕ ਨਾਂਵ ਅਖਵਾਉਂਦੇ ਹਨ; ਜਿਵੇਂ-ਫ਼ੌਜ, ਤਿੰਵਣ, ਸ਼੍ਰੇਣੀ, ਜਥਾ, ਡਾਰ, ਹੋੜ੍ਹ, ਵੱਗ ਆਦਿ।

PSEB 6th Class Punjabi Solutions Chapter 4 ਦੇਸ ਪੰਜਾਬ

ਪ੍ਰਸ਼ਨ 3.
ਇਸ ਪਾਠ ਵਿਚੋਂ ਇਕੱਠਵਾਚਕ ਤੇ ਵਸਤਵਾਚਕ ਨਾਂਵ ਚੁਣੋ।
ਉੱਤਰ :

  • ਇਕੱਠਵਾਚਕ ਨਾਂਵ-ਤਿੰਵਣ।
  • ਵਸਤਵਾਚਕ ਨਾਂਵ-ਤੰਦ।

PSEB 6th Class Punjabi Solutions Chapter 3 ਮਹਾਤਮਾ ਗਾਂਧੀ

Punjab State Board PSEB 6th Class Punjabi Book Solutions Chapter 3 ਮਹਾਤਮਾ ਗਾਂਧੀ Textbook Exercise Questions and Answers.

PSEB Solutions for Class 6 Punjabi Chapter 3 ਮਹਾਤਮਾ ਗਾਂਧੀ (1st Language)

Punjabi Guide for Class 6 PSEB ਮਹਾਤਮਾ ਗਾਂਧੀ Textbook Questions and Answers

ਮਹਾਤਮਾ ਗਾਂਧੀ ਪਾਠ-ਅਭਿਆਸ

1. ਦੱਸੋ :

(ਉ) ਮਹਾਤਮਾ ਗਾਂਧੀ ਜੀ ਦਾ ਪੂਰਾ ਨਾਂ ਕੀ ਹੈ?
ਉੱਤਰ :
ਮੋਹਨ ਦਾਸ ਕਰਮਚੰਦ ਗਾਂਧੀ।

(ਅ) ਮਹਾਤਮਾ ਗਾਂਧੀ ਜੀ ਨੇ ਕਿਹੜਾ ਮਾਰਗ ਚੁਣਿਆ?
ਉੱਤਰ :
ਅਹਿੰਸਾ ਦਾ ਮਾਰਗ।

PSEB 6th Class Punjabi Solutions Chapter 3 ਮਹਾਤਮਾ ਗਾਂਧੀ

(ੲ) ਮਹਾਤਮਾ ਗਾਂਧੀ ਜੀ ਨੇ ਬਚਪਨ ਵਿੱਚ ਕਿਹੜਾ ਨਾਟਕ ਦੇਖਿਆ ਸੀ ਤੇ ਉਹਨਾਂ ਦੇ ਮਨ ਉੱਤੇ ਉਸ ਨਾਟਕ ਦਾ ਕਿਹੋ-ਜਿਹਾ ਪ੍ਰਭਾਵ ਪਿਆ ਸੀ?
ਉੱਤਰ :
ਜੀ ਨੇ ਬਚਪਨ ਵਿਚ ਹਰੀਸ਼ਚੰਦਰ ਨਾਟਕ ਦੇਖਿਆ ਹਰੀਸ਼ ਚੰਦਰ ਦੇ ਸਤਿਆਵਾਦੀ ਸੁਭਾ ਦਾ ਗਾਂਧੀ ਜੀ ਦੇ ਮਨ ਉੱਤੇ ਡੂੰਘਾ ਪ੍ਰਭਾਵ ਪਿਆ। ਉਸ ਦੀ ਸਚਾਈ ਉਨ੍ਹਾਂ ਲਈ ਪ੍ਰੇਰਨਾ-ਸ੍ਰੋਤ ਬਣ ਗਈ ਤੇ ਉਨ੍ਹਾਂ ਨੇ ਸਚਾਈ ਦਾ ਲੜ ਸਾਰੀ ਉਮਰ ਫੜੀ ਰੱਖਿਆ।

(ਸ) ਗਾਂਧੀ ਜੀ ਦੇ ਮਨ ਉੱਤੇ ਸਰਵਣ ਦੀ ਪਿਤਰੀ-ਭਗਤੀ ਦਾ ਕੀ ਅਸਰ ਹੋਇਆ?
ਉੱਤਰ :
ਸਰਵਣ ਦੀ ਪਿੱਤਰੀ-ਭਗਤੀ ਦੇ ਪ੍ਰਭਾਵ ਕਾਰਨ ਗਾਂਧੀ ਜੀ ਮਾਤਾ-ਪਿਤਾ ਦੀ ਸੇਵਾ ਨੂੰ ਪਰਮ-ਧਰਮ ਮੰਨਦੇ ਸਨ।

(ਗ) ਗਾਂਧੀ ਜੀ ਨੇ ਸਕੂਲ ਵਿੱਚ ਨਕਲ ਕਿਉਂ ਨਹੀਂ ਕੀਤੀ?
ਉੱਤਰ :
ਇਸ ਦਾ ਕਾਰਨ ਇਹ ਸੀ ਕਿ ਗਾਂਧੀ ਜੀ ਨਕਲ ਨੂੰ ਬੁਰਾ ਸਮਝਦੇ ਸਨ। ਉਨ੍ਹਾਂ ਦਾ ਵਿਚਾਰ ਸੀ ਕਿ ਨਕਲ ਕਰ ਕੇ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ।

(ਕ) ਮਹਾਤਮਾ ਗਾਂਧੀ ਜੀ ਨੇ ਆਪਣੀ ਮਾਂ ਨੂੰ ਕਿਹੜਾ ਵਚਨ ਦਿੱਤਾ ਸੀ
ਉੱਤਰ :
ਜੀ ਨੇ ਆਪਣੀ ਮਾਤਾ ਨੂੰ ਵਚਨ ਦਿੱਤਾ ਸੀ ਕਿ ਉਹ ਇੰਗਲੈਂਡ ਜਾ ਕੇ ਕਦੇ ਮਾਸ ਤੇ ਸ਼ਰਾਬ ਦਾ ਸੇਵਨ ਨਹੀਂ ਕਰਨਗੇ।

(ਖ) ਮਹਾਤਮਾ ਗਾਂਧੀ ਜੀ ਦੇ ਤਿੰਨ ਬਾਂਦਰ ਕੀ ਸਿੱਖਿਆ ਦਿੰਦੇ ਹਨ
ਉੱਤਰ :
ਗਾਂਧੀ ਜੀ ਦਾ ਪਹਿਲਾ ਬਾਂਦਰ ਬੁਰਾ ਨਾ ਬੋਲਣ ਦਾ, ਦੂਜਾ ਬੁਰਾ ਨਾ ਸੁਣਨ ਦਾ ਤੇ ਤੀਜਾ ਬੁਰਾ ਨਾ ਦੇਖਣ ਦਾ ਸੰਦੇਸ਼ ਦਿੰਦਾ ਹੈ।

2. ਖਾਲੀ ਥਾਵਾਂ ਭਰੋ :

(ਉ) ਗਾਂਧੀ ਜੀ ਦੇ ਵਿਚਾਰ ਬੜੇ ……………….. ਤੇ ……………….. ਸਨ।
(ਅ) ਉਹਨਾਂ ਦਾ ਵਿਸ਼ਵਾਸ ਸੀ ਕਿ ਸੱਚ ਹੀ ……………….. ਹੈ।
(ੲ) ਗਾਂਧੀ ਜੀ ਮਾਤਾ-ਪਿਤਾ ਦੀ ਸੇਵਾ ਨੂੰ ਧਰਮ ……… ……….. ਮੰਨਦੇ ਸਨ।
(ਸ) ਗਾਂਧੀ ਜੀ ਆਪਣੇ ਅਸੂਲਾਂ ਦੇ ਬੜੇ ……………….. ਸਨ।
(ਹ) ਗਾਂਧੀ ਜੀ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ……………….. ਦਾ ਮਾਰਗ ਚੁਣਿਆ।
ਉੱਤਰ :
(ਉ) ਉੱਚੇ ਤੇ ਸੁੱਚੇ,
(ਆ) ਰੱਬ, ਇ ਧਰਮ,
(ਸ) ਪੱਕੇ,
(ਹ) ਅਹਿੰਸਾ,

PSEB 6th Class Punjabi Solutions Chapter 3 ਮਹਾਤਮਾ ਗਾਂਧੀ

3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ :

ਅਹਿੰਸਾ, ਮੁਸੀਬਤ, ਗੁਲਾਮ, ਵਹਿੰਗੀ, ਸਹਿਪਾਠੀ, ਅਧਿਆਪਕ
ਉੱਤਰ :

  • ਅਹਿੰਸਾ ਜੀਵਾਂ ਨੂੰ ਨਾ ਮਾਰਨਾ)-ਗਾਂਧੀ ਜੀ ਨੇ ਦੇਸ਼ ਨੂੰ ਅਜ਼ਾਦ ਕਰਾਉਣ ‘ ਲਈ ਅਹਿੰਸਾ ਦਾ ਮਾਰਗ ਚੁਣਿਆ।
  • ਮੁਸੀਬਤ ਦੁੱਖ ਤੇ ਪ੍ਰੇਸ਼ਾਨੀ ਦੀ ਸਥਿਤੀ-ਮਨੁੱਖ ਨੂੰ ਮੁਸੀਬਤ ਸਮੇਂ ਹਿੰਮਤ ਨਹੀਂ ਹਾਰਨੀ ਚਾਹੀਦੀ।
  • ਗੁਲਾਮ ਅਧੀਨ-147 ਤੋਂ ਪਹਿਲਾਂ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ।
  • ਵਹਿੰਗੀ (ਮੋਢੇ ਤੇ ਸਮਾਨ ਚੁੱਕਣ ਲਈ ਤਕੜੀ ਵਰਗੀ ਚੀਜ਼-ਸਰਵਣ ਨੇ ਵਹਿੰਗੀ ਦੇ ਦੋਹਾਂ ਛਾਬਿਆਂ ਵਿਚ ਆਪਣੇ ਮਾਤਾ-ਪਿਤਾ ਨੂੰ ਬਿਠਾ ਕੇ ਚੁੱਕ ਲਿਆ।
  • ਸਹਿਪਾਠੀ (ਇੱਕੋ ਜਮਾਤ ਵਿਚ ਪੜ੍ਹਨ ਵਾਲੇ)-ਕ੍ਰਿਸ਼ਨ ਤੇ ਸੁਦਾਮਾ ਬਚਪਨ ਵਿਚ ਸਹਿਪਾਠੀ ਸਨ।
  • ਅਧਿਆਪਕ ਪੜ੍ਹਾਉਣ ਵਾਲਾ, ਟੀਚਰ)-ਸਾਡੇ ਸਕੂਲ ਵਿਚ 15 ਅਧਿਆਪਕ ਹਨ।
  • ਭਾਵਨਾ ਵਿਚਾਰ, ਖ਼ਿਆਲ)–ਮੇਰੇ ਮਨ ਵਿਚ ਤੇਰੇ ਲਈ ਕੋਈ ਬੁਰੀ ਭਾਵਨਾ ਨਹੀਂ।
  • ਚਰਿੱਤਰ (ਚਾਲ-ਚਲਣ-ਬੰਦੇ ਨੂੰ ਆਪਣਾ ਚਰਿੱਤਰ ਉੱਚਾ ਰੱਖਣਾ ਚਾਹੀਦਾ ਹੈ।
  • ਸਤਿਆਵਾਦੀ ਸੱਚ ਉੱਤੇ ਚੱਲਣ ਵਾਲਾ)-ਹਰੀਸ਼ ਚੰਦਰ ਇਕ ਸਤਿਆਵਾਦੀ ਰਾਜਾ ਸੀ।
  • ਵਿਸ਼ਵਾਸ (ਭਰੋਸਾ)-ਸ਼ੈ-ਵਿਸ਼ਵਾਸ ਨਾਲ ਕੰਮ ਕਰੋ, ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ।
  • ਸੰਦੇਸ਼ ਸੁਨੇਹਾ)-ਗਾਂਧੀ ਜੀ ਨੇ ਸੰਸਾਰ ਨੂੰ ਅਹਿੰਸਾ ਦਾ ਸੰਦੇਸ਼ ਦਿੱਤਾ।
  • ਵਿਸ਼ਵ ਸੰਸਾਰ-1939 ਵਿਚ ਦੂਜੀ ਵਿਸ਼ਵ ਜੰਗ ਛਿੜ ਗਈ।
  • ਤੀਰਥ (ਧਰਮ ਅਸਥਾਨ)-ਹਰਦੁਆਰ ਹਿੰਦੂ ਧਰਮ ਦਾ ਇੱਕ ਵੱਡਾ ਤੀਰਥ ਅਸਥਾਨ ਹੈ।

4. ਵਿਰੋਧੀ ਸ਼ਬਦ

  1. ਵਿਰੋਧੀ – ਸ਼ਬਦ
  2. ਹਿੰਸਾ – ਅਹਿੰਸਾ
  3. ਸ਼ਾਰਥ – ਨਿਰਸ਼ਾਰਥ
  4. ਵਿਦੇਸ਼ੀ – ਦੇਸੀ

ਉੱਤਰ :

  1. ਵਿਰੋਧੀ – ਸ਼ਬਦ
  2. ਹਿੰਸਾ – ਅਹਿੰਸਾ
  3. ਸ਼ਾਰਥ – ਨਿਰਸ਼ਾਰਥ
  4. ਵਿਦੇਸੀ – ਦੇਸੀ

PSEB 6th Class Punjabi Solutions Chapter 3 ਮਹਾਤਮਾ ਗਾਂਧੀ

ਵਿਆਕਰਨ
ਆਮ ਨਾਂਵ ਜਾਂ ਜਾਤੀ ਵਾਚਕ ਨਾਂਵ ਉਹ ਸ਼ਬਦ ਹੁੰਦਾ ਹੈ ਜੋ ਕਿਸੇ ਜਾਤੀ ਦੀ ਹਰ ਇੱਕ ਵਸਤੂ ਲਈ ਸਾਂਝਾ ਵਰਤਿਆ ਜਾ ਸਕੇ।

ਉਦਾਹਰਨ ਵੇਖੋ :

  • ਆਮ ਨਾਂਵ – ਖ਼ਾਸ ਨਾਂਵ
  • ਦੇਸ – ਭਾਰਤ, ਇੰਗਲੈਂਡ
  • ਨਾਟਕ – ਹਰੀਸ਼ਚੰਦਰ ਦਾ ਨਾਟਕ
  • ਬਾਂਦਰ – ਗਾਂਧੀ ਜੀ ਦੇ ਤਿੰਨ ਬਾਂਦਰ
  • ਮਾਰਗ – ਅਹਿੰਸਾ ਦਾ ਮਾਰਗ
  • ਰਾਸ਼ਟਰ – ਸੰਯੁਕਤ ਰਾਸ਼ਟਰ
  • ਜਨਮ-ਸਥਾਨ – ਪੋਰਬੰਦਰ (ਗੁਜਰਾਤ)

ਉੱਪਰ ਸੂਚੀ ਵਿੱਚ ਦੇਸ, ਨਾਟਕ, ਬਾਂਦਰ, ਮਾਰਗ, ਵਸਤਾਂ, ਰਾਸ਼ਟਰ ਆਦਿ ਸ਼ਬਦ ਆਮ ਨਾਂਵ ਜਾਂ ਜਾਤੀ ਵਾਚਕ ਨਾਂਵ ਹਨ। ਇਹਨਾਂ ਦੇ ਸਾਮਣੇ ਵਾਲੇ ਸ਼ਬਦ ਖ਼ਾਸ ਨਾਂਵ ਹਨ। ਖ਼ਾਸ ਨਾਂਵ ਸ਼ਬਦ ਕੇਵਲ ਇੱਕ ਖ਼ਾਸ ਜੀਵ, ਵਸਤੂ ਜਾਂ ਸਥਾਨ ਲਈ ਵਰਤਿਆ ਜਾਂਦਾ ਹੈ। – ‘ਮਹਾਤਮਾ ਗਾਂਧੀ ਪਾਠ ਵਿੱਚੋਂ ਆਮ ਨਾਂਵ ਅਤੇ ਖ਼ਾਸ ਨਾਂਵ ਚੁਣੋ।

ਅਧਿਆਪਕ ਲਈ :
ਭਾਰਤ ਦੀ ਅਜ਼ਾਦੀ ਚ ਹਿੱਸਾ ਪਾਉਣ ਵਾਲੇ ਕੁਝ ਹੋਰ ਅਹਿਮ ਵਿਅਕਤੀਆਂ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਜਾਵੇ।

PSEB 6th Class Punjabi Guide ਮਹਾਤਮਾ ਗਾਂਧੀ Important Questions and Answers

ਪ੍ਰਸ਼ਨ-
“ਪਾਠ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਰਾਸ਼ਟਰ-ਪਿਤਾ ਦਾ ਪੂਰਾ ਨਾਂ ਮੋਹਨ ਦਾਸ ਕਰਮਚੰਦ ਗਾਂਧੀ ਸੀ। ਉਨ੍ਹਾਂ ਦਾ ਜਨਮ 2 ਅਕਤੂਬਰ, 1869 ਨੂੰ ਪੋਰਬੰਦਰ (ਗੁਜਰਾਤ) ਵਿਚ ਹੋਇਆ। ਗਾਂਧੀ ਜੀ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਅਜ਼ਾਦ ਕਰਾਉਣ ਲਈ ਦੇਸ਼ ਦੀ ਅਗਵਾਈ ਕੀਤੀ। ਉਹ ਉੱਚੇ-ਸੁੱਚੇ ਵਿਚਾਰਾਂ ਵਾਲੇ ਸਨ ਤੇ ਕਹਿਣੀ ਕਰਨੀ ਦੇ ਪੂਰੇ ਸਨ। ਉਹ ਸਾਰੇ ਮਨੁੱਖਾਂ ਨੂੰ ਬਰਾਬਰ ਸਮਝਦੇ ਸਨ। ਉਨ੍ਹਾਂ ਨੇ ਸਚਾਈ ਤੇ ਅਹਿੰਸਾ ਦਾ ਮਾਰਗ ਚੁਣਿਆ ਤੇ ਆਪਣੇ ਮਹਾਨ ਵਿਚਾਰਾਂ ਕਰਕੇ ਮਹਾਤਮਾ ਬਣੇ ਸਾਰਾ ਦੇਸ਼ ਅੱਜ ਵੀ ਉਨ੍ਹਾਂ ਨੂੰ “ਬਾਪੂ’ ਦੇ ਨਾਂ ਨਾਲ ਯਾਦ ਕਰਦਾ ਹੈ। ਬਚਪਨ ਵਿਚ ਗਾਂਧੀ ਜੀ ਹਰੀਸ਼ਚੰਦਰ ਨਾਟਕ ਤੋਂ ਬਹੁਤ ਪ੍ਰਭਾਵਿਤ ਹੋਏ।

ਰਾਜਾ ਹਰੀਸ਼ਚੰਦਰ ਦੇ ਸਤਿਆਵਾਦੀ ਸੁਭਾ ਦਾ ਉਨ੍ਹਾਂ ਦੇ ਮਨ ਉੱਤੇ ਡੂੰਘਾ ਅਸਰ ਹੋਇਆ ਤੇ ਉਸ ਦੀ ਸਚਾਈ ਗਾਂਧੀ ਜੀ ਲਈ ਪ੍ਰੇਰਨਾ ਸ੍ਰੋਤ ਬਣ ਗਈ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਸੱਚ ਹੀ ਰੱਬ ਹੈ। ਗਾਂਧੀ ਜੀ ਉੱਤੇ ਸਰਵਣ ਦੀ ਪਿੱਤਰੀ-ਭਗਤੀ ਦਾ ਵੀ ਬਹੁਤ ਪ੍ਰਭਾਵ ਪਿਆ, ਜਿਸ ਨੇ ਮਾਪਿਆਂ ਦੀ ਤੀਰਥ-ਯਾਤਰਾ ਦੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਨੂੰ ਵਹਿੰਗੀ ਵਿਚ ਬਿਠਾ ਕੇ ਚੁੱਕ ਲਿਆ ਤੇ ਤੀਰਥਾਂ ‘ਤੇ ਚਲ ਪਿਆ। ਗਾਂਧੀ ਜੀ ਮਾਤਾ-ਪਿਤਾ ਦੀ ਸੇਵਾ ਨੂੰ ਪਰਮ-ਧਰਮ ਸਮਝਦੇ ਸਨ। ਉਨ੍ਹਾਂ ਦਾ ਵਿਚਾਰ ਸੀ ਕਿ ਬੱਚਿਆਂ ਨੂੰ ਮਹਾਂਪੁਰਸ਼ਾਂ ਦੀਆਂ ਜੀਵਨੀਆਂ ਤੋਂ ਪੇਰਨਾ ਲੈਣੀ ਚਾਹੀਦੀ ਹੈ।

PSEB 6th Class Punjabi Solutions Chapter 3 ਮਹਾਤਮਾ ਗਾਂਧੀ

ਜਦੋਂ ਗਾਂਧੀ ਜੀ ਸਕੂਲ ਪੜ੍ਹਦੇ ਸਨ, ਤਾਂ ਉਨ੍ਹਾਂ ਦੇ ਸਕੂਲ ਵਿਚ ਇੰਸਪੈਕਟਰ ਨਿਰੀਖਣ ਕਰਨ ਆਏ ਉਨ੍ਹਾਂ ਨੇ ਬੱਚਿਆਂ ਨੂੰ ਕੁੱਝ ਸ਼ਬਦ-ਜੋੜ ਲਿਖਣ ਲਈ ਕਿਹਾ। ਗਾਂਧੀ ਜੀ ਨੇ ਪੰਜ ਸ਼ਬਦ-ਜੋੜਾਂ ਵਿਚੋਂ ਇਕ ਗ਼ਲਤ ਲਿਖਿਆ ਤੇ ਉਨ੍ਹਾਂ ਦੇ ਅਧਿਆਪਕ ਨੇ ਉਨ੍ਹਾਂ ਨੂੰ ਨਾਲ ਦੇ ਸਹਿਪਾਠੀ ਦੇ ਸ਼ਬਦ-ਜੋੜਾਂ ਦੀ ਨਕਲ ਕਰ ਕੇ ਗ਼ਲਤੀ ਠੀਕ ਕਰਨ ਦਾ ਇਸ਼ਾਰਾ ਕੀਤਾ ਪਰ ਗਾਂਧੀ ਜੀ ਨੇ ਅਜਿਹਾ ਨਾ ਕੀਤਾ।

ਉਹ ਸਮਝਦੇ ਸਨ ਕਿ ਨਕਲ ਕਰ ਕੇ ਅਸੀਂ ਆਪਣੇ ਆਪ ਨੂੰ ਹੀ ਧੋਖਾ ਦਿੰਦੇ ਹਾਂ ਗਾਂਧੀ ਜੀ ਆਪਣੇ ਅਸੂਲਾਂ ਦੇ ਪੱਕੇ ਤੇ ਦ੍ਰਿੜ੍ਹ ਸਨ। ਜਦੋਂ ਗਾਂਧੀ ਜੀ ਇੰਗਲੈਂਡ ਜਾਣ ਲੱਗੇ, ਤਾਂ ਉਨ੍ਹਾਂ ਦੀ ਮਾਤਾ ਨੇ ਉਨ੍ਹਾਂ ਤੋਂ ਬਚਨ ਲਿਆ ਕਿ ਉੱਥੇ ਜਾ ਕੇ ਉਹ ਨਾ ਸ਼ਰਾਬ ਪੀਣਗੇ ਤੇ ਨਾ ਹੀ ਮਾਸ ਖਾਣਗੇ। ਗਾਂਧੀ ਜੀ ਉੱਥੇ ਜਾ ਕੇ ਕਦੇ ਵੀ ਆਪਣੇ ਇਸ ਬਚਨ ਤੋਂ ਥਿੜਕੇ ਨਾ।

ਗਾਂਧੀ ਜੀ ਕੋਲ ਤਿੰਨ ਬਾਂਦਰਾਂ ਦੀਆਂ ਮੂਰਤੀਆਂ ਸਨ। ਪਹਿਲੇ ਬਾਂਦਰ ਨੇ ਆਪਣੇ ਮੂੰਹ ਉੱਤੇ ਹੱਥ ਰੱਖੇ ਹੋਏ ਸਨ ਦੂਜੇ ਨੇ ਆਪਣੀਆਂ ਅੱਖਾਂ ਉੱਤੇ ਹੱਥ ਰੱਖੇ ਹੋਏ ਤੇ ਤੀਜੇ ਨੇ ਆਪਣੇ ਕੰਨਾਂ ਉੱਤੇ ਹੱਥ ਰੱਖੇ ਹੋਏ ਸਨ ਪਹਿਲਾਂ ਬਾਂਦਰ ਬੁਰਾ ਨਾ ਬੋਲਣ ਦਾ, ਦੂਜਾ ਬੁਰਾ ਨਾ ਦੇਖਣ ਦਾ ਤੇ ਤੀਜਾ ਬੁਰਾ ਨਾ ਸੁਣਨ ਦਾ ਸੰਦੇਸ਼ ਦਿੰਦਾ ਸੀ। ਗਾਂਧੀ ਜੀ ਵੀ ਜੀਵਨ ਭਰ ਕਿਸੇ ਦੇ ਦੋਸ਼ ਸੁਣਨ, ਦੇਖਣ ਜਾਂ ਬੋਲਣ ਲਈ ਤਿਆਰ ਨਾ ਹੋਏ। ਗਾਂਧੀ ਜੀ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਅਹਿੰਸਾ ਦਾ ਮਾਰਗ ਚੁਣਿਆ।

ਉਨ੍ਹਾਂ ਸਤਿਆਗ੍ਰਹਿ ਕੀਤੇ, ਵਿਦੇਸ਼ੀ ਮਾਲ ਦਾ ਤਿਆਗ ਕੀਤਾ ਤੇ ਦੇਸੀ ਵਸਤਾਂ ਵਰਤਣ ਦਾ ਅੰਦੋਲਨ ਚਲਾਇਆ। ਉਨ੍ਹਾਂ ਨੇ ਨਿਰਸੁਆਰਥ ਦੇਸ਼ ਸੇਵਾ ਕੀਤੀ ਤੇ ਰਾਸ਼ਟਰ-ਪਿਤਾ ਦਾ ਮਾਣ ਪ੍ਰਾਪਤ ਕੀਤਾ। ਉਨ੍ਹਾਂ ਨੂੰ ਵਿਸ਼ਵ-ਪੱਧਰ ਦੇ ਅਹਿੰਸਾਵਾਦੀ ਹੋਣ ਦਾ ਮਾਣ ਦਿੰਦਿਆਂ 2 ਅਕਤੂਬਰ ਨੂੰ ਸੰਯੁਕਤ ਰਾਸ਼ਟਰ ਵਲੋਂ ‘ਕੌਮਾਂਤਰੀ ਅਹਿੰਸਾ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।

ਔਖੇ ਸ਼ਬਦਾਂ ਦੇ ਅਰਥ-ਅੰਗਰੇਜ਼ – ਇੰਗਲੈਂਡ ਦੇ ਰਹਿਣ ਵਾਲੇ ਗੋਰੇ ਲੋਕ। ਗੁਲਾਮ – ਪਰਅਧੀਨ ਕਹਿਣੀ – ਜੋ ਕਿਹਾ ਜਾਵੇ ਕਰਨੀ – ਜੋ ਕੀਤਾ ਜਾਵੇ। ਇਕ ਸਮਾਨ – ਬਰਾਬਰ। ਅਹਿੰਸਾ – ਜੀਵਾਂ ਨੂੰ ਦੁੱਖ ਨਾ ਦੇਣਾ ਮਹਾਤਮਾ – ਉੱਚੀ ਆਤਮਾ ! ਚਰਿੱਤਰ – ਆਚਰਨ ਪ੍ਰਭਾਵਿਤ – ਜਿਸ ਉੱਤੇ ਅਸਰ ਹੋਇਆ ਹੋਵੇ।ਸਤਿਆਵਾਦੀ — ਸੱਚ ਉੱਤੇ ਚੱਲਣ ਵਾਲਾ। ਪ੍ਰੇਰਨਾ ਸ੍ਰੋਤ – ਪ੍ਰੇਰਨਾ ਦਾ ਸੋਮਾ। ਪਿਤਰੀ – ਪਿਤਾ ਦੀ, ਮਾਤਾ-ਪਿਤਾ ਦੀ ਆਗਿਆਕਾਰੀ – ਕਿਹਾ ਮੰਨਣ ਵਾਲਾ। ਵਹਿੰਗੀ – ਤੱਕੜੀ-ਨੁਮਾ ਚੀਜ਼, ਜਿਸ ਦੇ ਛਾਬਿਆਂ ਵਿਚ ਸਮਾਨ ਪਾ ਕੇ ਮੋਢੇ ਉੱਤੇ ਭਾਰ ਚੁੱਕਿਆ ਜਾਂਦਾ ਹੈ। ਬਿਰਧ – ਬੁੱਢੇ। ਨੇਤਰਹੀਣ – ਅੰਨੇ ! ਤੀਰਥ – ਧਰਮ ਅਸਥਾਨ। ਇੱਛਾ – ਚਾਹ। ਪਰਮ-ਧਰਮ – ਸਭ ਤੋਂ ਵੱਡਾ ਫ਼ਰਜ਼। ਮਤ — ਵਿਚਾਰ ਤੋਂ ਪ੍ਰੇਰਨਾ – ਸੇਧ ਦ੍ਰਿੜ੍ਹ – ਪੱਕਾ। ਸੇਵਨ – ਖਾਣਾ। ਥਿੜਕੇ – ਨਾ ਟਿਕੇ। ਸੰਦੇਸ਼ – ਸੁਨੇਹਾ ਸਿਧਾਂਤ – ਨਿਯਮ ਵਸਤਾਂ – ਚੀਜ਼ਾਂ ਤਿਆਗ ਕੀਤਾ – ਛੱਡ ਦਿੱਤਾ ਨਿਰਸੁਆਰਥ – ਸੁਆਰਥ ਤੋਂ ਬਿਨਾਂ। ਵਿਸ਼ਵ – ਸਾਰਾ ਸੰਸਾਰ। ਅਹਿੰਸਾਵਾਦੀ – ਜੋ ਮਾਰ-ਵੱਢ ਨਾ ਕਰੇ। ਕੌਮਾਂਤਰੀ – ਵਿਸ਼ਵ-ਵਿਆਪੀ 1 ਦਿਵਸ – ਦਿਨ। ਚਾਨਣ-ਮੁਨਾਰਾ – ਰੌਸ਼ਨੀ ਦੇਣ ਵਾਲਾ ਸਤੰਭ। ਪੂਰਨਿਆਂ – ਪੈਰ-ਚਿੰਨ੍ਹਾਂ।

PSEB 6th Class Punjabi Solutions Chapter 3 ਮਹਾਤਮਾ ਗਾਂਧੀ

1. ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 8.
ਖ਼ਾਲੀ ਥਾਂਵਾਂ ਭਰੋ
(ਉ) ਰਾਸ਼ਟਰ-ਪਿਤਾ …………………………………. ਗਾਂਧੀ ਦਾ ਪੂਰਾ ਨਾਂ ਮੋਹਨ ਦਾਸ ਕਰਮਚੰਦ ਗਾਂਧੀ ਹੈ
(ਆ) ਸਾਰਾ ਦੇਸ਼ ਅੱਜ ਵੀ ਉਹਨਾਂ ਨੂੰ …………………………………. ਦੇ ਨਾਂ ਨਾਲ ਯਾਦ ਕਰਦਾ ਹੈ।
(ਸ) ਗਾਂਧੀ ਜੀ …………………………………. ਦੇ ਚਰਿੱਤਰ ਤੋਂ ਬਹੁਤ ਪ੍ਰਭਾਵਿਤ ਹੋਏ।
(ਹ) ਗਾਂਧੀ ਜੀ ਦੇ ਮਨ ‘ਤੇ …………………………………. ਦੀ ਪਿੱਤਰੀ-ਭਗਤੀ ਦਾ ਵੀ ਬਹੁਤ ਪ੍ਰਭਾਵ ਹੋਇਆ।
(ਕ) ਗਾਂਧੀ ਜੀ ਨੇ ਆਪਣੇ ਕੋਲ ਤਿੰਨ ਬਾਂਦਰਾਂ ਦੀਆਂ …………………………………. ਰੱਖੀਆਂ ਹੋਈਆਂ ਸਨ।
ਉੱਤਰ :
(ਉ) ਮਹਾਤਮਾ
(ਆ) ਬਾਪੂ
(ਸ) ਹਰੀਸ਼ਚੰਦਰ
(ਹ) ਸਰਵਣ
(ਕ) ਮੂਰਤੀਆਂ

2. ਵਿਆਕਰਨ

ਪ੍ਰਸ਼ਨ 1.
ਆਮ ਨਾਂਵ ਜਾਂ ਜਾਤੀਵਾਚਕ ਨਾਂਵ ਕੀ ਹੁੰਦਾ ਹੈ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਆਮ ਨਾਂਵ ਜਾਂ ਜਾਤੀਵਾਚਕ ਨਾਂਵ) ਉਹ ਸ਼ਬਦ ਹੁੰਦਾ ਹੈ, ਜੋ ਕਿਸੇ ਜਾਤੀ ਦੀ ਹਰ ਇਕ ਚੀਜ਼ ਲਈ ਸਾਂਝਾ ਵਰਤਿਆਂ ਜਾ ਸਕੇ; ਜਿਵੇਂ-ਮੁੰਡਾ, ਆਦਮੀ, ਪਿੰਡ, ਸ਼ਹਿਰ, ਦੇਸ਼, ਦਰਿਆ, ਪਸ਼ੂ, ਪੰਛੀ, ਨਾਟਕ, ਵਸਤੂ, ਰਾਸ਼ਟਰ ਆਦਿ।

ਪ੍ਰਸ਼ਨ 2.
ਖਾਸ ਨਾਂਵ ਕੀ ਹੁੰਦਾ ਹੈ? ਉਦਾਹਰਨਾਂ ਦੇ ਕੇ ਦੱਸੋ?
ਉੱਤਰ :
ਖ਼ਾਸ ਨਾਂਵ ਸ਼ਬਦ ਉਹ ਹੁੰਦੇ ਹਨ, ਜੋ ਕੇਵਲ ਇਕ ਖ਼ਾਸ ਜੀਵ, ਵਸਤੂ ਜਾਂ ਸਥਾਨ ਲਈ ਵਰਤੇ ਜਾਂਦੇ ਹਨ , ਜਿਵੇਂ-ਮਨਜੀਤ, ਤਰਸੇਮ ਲਾਲ, ਜੰਡਿਆਲਾ, ਭੋਗਪੁਰ, ਪਾਕਿਸਤਾਨ, ਸਤਲੁਜ, ਅਫ਼ਰੀਕਾ, ਸੂਰਜ, ਹਰੀਸ਼ ਚੰਦਰ, ਗਾਂਧੀ ਜੀ, ਸੰਯੁਕਤ ਰਾਸ਼ਟਰ।

ਪ੍ਰਸ਼ਨ 3.
ਪਾਠ ਵਿਚੋਂ ਕੁੱਝ ਆਮ ਨਾਂਵ ਤੇ ਕੁੱਝ ਖਾਸ ਨਾਂਵ ਚੁਣੋ।
ਉੱਤਰ :
ਆਮ ਨਾਂਵ-ਪਿਤਾ, ਰਾਸ਼ਟਰ, ਦੇਸ਼, ਮਹਾਤਮਾ, ਮਾਂ, ਬਾਪ, ਤੀਰਥ, ਸਹਿਪਾਠੀ, ਬਾਂਦਰ, ਇਨਸਪੈਕਟਰ, ਅਧਿਆਪਕ। ਖ਼ਾਸ ਨਾਂਵ-ਮਹਾਤਮਾ, ਮੋਹਨ ਦਾਸ ਕਰਮਚੰਦ ਗਾਂਧੀ, ਗੁਜਰਾਤ, ਪੋਰਬੰਦਰ, ਭਾਰਤ, ਹਰੀਸ਼ ਚੰਦਰ, ਅਕਤੂਬਰ, ਸਰਵਣ।

PSEB 6th Class Punjabi Solutions Chapter 3 ਮਹਾਤਮਾ ਗਾਂਧੀ

3. ਪੈਰਿਆਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ ਰਾਸ਼ਟਰ ਪਿਤਾ ਦਾ ਪੂਰਾ ਨਾਂ ਮੋਹਨ ਦਾਸ ਕਰਮਚੰਦ ਗਾਂਧੀ ਸੀ।ਉਹਨਾਂ ਦਾ ਜਨਮ 2 ਅਕਤੂਬਰ, 1869 ਈ: ਨੂੰ ਗੁਜਰਾਤ ਦੇ ਪੋਰਬੰਦਰ ਵਿੱਚ ਹੋਇਆ। ਜਦੋਂ ਉਹਨਾਂ ਦਾ ਜਨਮ ਹੋਇਆ, ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ। ਗਾਂਧੀ ਜੀ ਨੇ ਭਾਰਤ ਨੂੰ ਅਜ਼ਾਦ ਕਰਵਾਉਣ ਲਈ ਦੇਸ਼ ਦੀ ਅਗਵਾਈ ਕੀਤੀ। ਉਹਨਾਂ ਦੇ ਵਿਚਾਰ ਬੜੇ ਉੱਚੇ ਤੇ ਸੁੱਚੇ ਸਨ। ਉਹਨਾਂ ਦੀ ਕਹਿਣੀ ਤੇ ਕਰਨੀ ਵਿੱਚ ਕੋਈ ਅੰਤਰ ਨਹੀਂ ਸੀ।

ਉਹ ਸਭ ਮਨੁੱਖਾਂ ਨੂੰ ਇੱਕ ਸਮਾਨ ਸਮਝਦੇ ਸਨ। ਉਹਨਾਂ ਦੇ ਮਨ ਵਿੱਚ ਕਿਸੇ ਧਰਮ ਬਾਰੇ, ਕਿਸੇ ਜਾਤ ਬਾਰੇ ਕੋਈ ਬੁਰੀ ਭਾਵਨਾ ਨਹੀਂ ਸੀ।ਉਹਨਾਂ ਨੇ ਸਚਾਈ ਤੇ ਅਹਿੰਸਾ ਦਾ ਮਾਰਗ ਚੁਣਿਆ ਅਤੇ ਜੀਵਨ ਭਰ ਇਸ ਹੀ ਰਸਤੇ ‘ਤੇ ਚੱਲਦੇ ਰਹੇ। ਆਪਣੇ ਮਹਾਨ ਵਿਚਾਰਾਂ ਕਰਕੇ ਹੀ ਉਹ ਮਹਾਤਮਾ ਬਣੇ। ਸਾਰਾ ਦੇਸ਼ ਅੱਜ ਵੀ ਉਹਨਾਂ ਨੂੰ ਬਾਪੂ ਦੇ ਨਾਂ ਨਾਲ ਯਾਦ ਕਰਦਾ ਹੈ।

1. ਦਾ ਪੂਰਾ ਨਾਂ ਕੀ ਸੀ?
(ਉ) ਕਰਮ ਚੰਦ ਮੋਹਨ ਦਾਸ ਗਾਂਧੀ
(ਅ) ਮੋਹਨ ਦਾਸ ਕਰਮਚੰਦ ਗਾਂਧੀ
(ਇ) ਕਰਮ ਚੰਦਰ ਮੋਹਨ ਦਾਸ ਗਾਂਧੀ
(ਸ) ਕਰਮ ਚੰਦਰ ਮੋਹਨ ਲਾਲ ਗਾਂਧੀ।
ਉੱਤਰ :
(ਅ) ਮੋਹਨ ਦਾਸ ਕਰਮਚੰਦ ਗਾਂਧੀ

2. ਦਾ ਜਨਮ ਕਦੋਂ ਹੋਇਆ?
(ਉ) 1 ਅਕਤੂਬਰ, 1869
(ਅ) 2 ਅਕਤੂਬਰ, 1869
(ਇ) 2 ਅਕਤੂਬਰ 1969
(ਸ) 11 ਅਕਤੂਬਰ, 1869.
ਉੱਤਰ :
(ਅ) 2 ਅਕਤੂਬਰ, 1869

3. ਭਾਰਤ ਕਿਸ ਦਾ ਗੁਲਾਮ ਸੀ?
(ਉ) ਫ਼ਰਾਂਸੀਸੀਆਂ ਦਾ
(ਅ) ਮੁਗ਼ਲਾਂ ਦਾ
(ਈ) ਅੰਗਰੇਜ਼ਾਂ ਦਾ
(ਸ) ਪੁਰਤਗਾਲੀਆਂ ਦਾ
ਉੱਤਰ :
(ਈ) ਅੰਗਰੇਜ਼ਾਂ ਦਾ

4. ਭਾਰਤ ਨੂੰ ਅਜ਼ਾਦ ਕਰਾਉਣ ਲਈ ਅਗਵਾਈ ਕਿਸਨੇ ਕੀਤੀ?
(ਉ) ਗਾਂਧੀ ਜੀ ਨੇ
(ਅ) ਅੰਗਰੇਜ਼ਾਂ ਨੇ
(ਇ) ਲੋਕਾਂ ਨੇ।
(ਸ) ਕਿਸੇ ਨੇ ਵੀ ਨਹੀਂ।
ਉੱਤਰ :
(ਉ) ਗਾਂਧੀ ਜੀ ਨੇ

PSEB 6th Class Punjabi Solutions Chapter 3 ਮਹਾਤਮਾ ਗਾਂਧੀ

5. ਗਾਂਧੀ ਜੀ ਦੇ ਵਿਚਾਰ ਕਿਹੋ-ਜਿਹੇ ਸਨ?
(ੳ) ਮੌਲਿਕ
(ਅ) ਧਾਰਮਿਕ
(ਬ) ਉੱਚੇ ਤੇ ਸੁੱਚੇ
(ਸ) ਨਵੇਂ।
ਉੱਤਰ :
(ਈ) ਉੱਚੇ ਤੇ ਸੁੱਚੇ

6. ਗਾਂਧੀ ਜੀ ਦੀ ਕਹਿਣੀ ਤੇ ਕਰਨੀ ਵਿਚ ਕੀ ਨਹੀਂ ਸੀ?
(ਉ) ਅੰਤਰ
(ਅ) ਅੰਤਰਮੁਖਤਾ
(ਈ) ਡੂੰਘਾਈ
(ਸ) ਦ੍ਰਿੜ੍ਹਤਾ।
ਉੱਤਰ :
(ਉ) ਅੰਤਰ

7. ਗਾਂਧੀ ਜੀ ਦੇ ਮਨ ਵਿਚ ਕਿਸ ਚੀਜ਼ ਬਾਰੇ ਬੁਰੀ ਭਾਵਨਾ ਨਹੀਂ ਸੀ?
(ਉ) ਅੰਗਰੇਜ਼ਾਂ ਬਾਰੇ
(ਅ) ਧਰਮ ਬਾਰੇ/ਜਾਤ ਬਾਰੇ
(ਈ) ਪਾਰਟੀਆਂ ਬਾਰੇ
(ਸ) ਸਿਆਸਤ ਬਾਰੇ।
ਉੱਤਰ :
(ਅ) ਧਰਮ ਬਾਰੇ/ਜਾਤ ਬਾਰੇ

8. ਗਾਂਧੀ ਜੀ ਜੀਵਨ ਭਰ ਕਿਹੜੇ ਰਸਤੇ ਉੱਤੇ ਚਲਦੇ ਰਹੇ?
(ਉ) ਸਚਾਈ ਤੇ ਅਹਿੰਸਾ ਦੇ
(ਅ) ਹਿੰਸਾ ਦੇ
(ਇ) ਇਨਕਲਾਬ
(ਸ) ਸੁਧਾਰਕ !
ਉੱਤਰ :
(ਉ) ਸਚਾਈ ਤੇ ਅਹਿੰਸਾ ਦੇ

PSEB 6th Class Punjabi Solutions Chapter 3 ਮਹਾਤਮਾ ਗਾਂਧੀ

9. ‘ਰਾਸ਼ਟਰ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ?
(ਉ) ਨੂੰ
(ਅ) ਨਹਿਰੂ ਨੂੰ
(ਇ) ਸਰਦਾਰ ਪਟੇਲ ਨੂੰ
(ਸ) ਡਾ: ਰਜਿੰਦਰ ਪ੍ਰਸਾਦ ਨੂੰ।
ਉੱਤਰ :
(ਉ) ਨੂੰ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆਵਾਂ ਸ਼ਬਦ ਚੁਣੋ।
ਉੱਤਰ :
(i) ਭਾਰਤ, ਅੰਗਰੇਜ਼ਾਂ, ਮਹਾਤਮਾ ਗਾਂਧੀ, ਅਕਤੂਬਰ, ਧਰਮ।
(ii) ਉਹਨਾਂ, ਉਹ, ਸਭ, ਕੋਈ, ਇਸ।
(iii) ਪੂਰਾ, ਗੁਲਾਮ, ਬੜੇ ਉੱਚੇ, ਬੁਰੀ, ਮਹਾਨ।
(iv) ਹੋਇਆ, ਕੀਤੀ, ਸਮਝਦੇ ਸਨ, ਚੱਲਦੇ ਰਹੇ, ਬਣੇ।

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ :

(i) ‘ਬਾਪੂ’ ਸ਼ਬਦ ਦਾ ਲਿੰਗ ਬਦਲੋ
(ਉ) ਬੇਬੇ
(ਆ) ਮਾਂ
(ਇ) ਮੰਮੀ
(ਸ) ਮਾਤਾ !
ਉੱਤਰ :
(ਉ) ਬੇਬੇ

(ii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ਉ) ਤੇ ਬੁਰੀ
(ਅ) ਅੱਜ
(ਇ) ਸਾਗ
(ਸ) ਯਾਦ !
ਉੱਤਰ :
(ਉ) ਤੇ ਬੁਰੀ

PSEB 6th Class Punjabi Solutions Chapter 3 ਮਹਾਤਮਾ ਗਾਂਧੀ

(iii) ਹੇਠ ਲਿਖਿਆਂ ਵਿੱਚੋਂ “ਮਨੁੱਖਾਂ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਮਰਦਾਂ
(ਅ) ਤੇ ਪੁਰਸ਼ਾਂ
(ਈ) ਬੰਦਿਆਂ/ਆਦਮੀਆਂ
(ਸ) ਮਨਮੁਖਾ
ਉੱਤਰ :
(ਈ) ਬੰਦਿਆਂ/ਆਦਮੀਆਂ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਛੁੱਟ-ਮਰੋੜੀ
ਉੱਤਰ :
(i) ਡੰਡੀ (।);
(ii) ਕਾਮਾ (,);
(iii) ਛੁੱਟ-ਮਰੋੜੀ (‘)

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 3 ਮਹਾਤਮਾ ਗਾਂਧੀ 1
PSEB 6th Class Punjabi Solutions Chapter 3 ਮਹਾਤਮਾ ਗਾਂਧੀ 2
ਉੱਤਰ :
PSEB 6th Class Punjabi Solutions Chapter 3 ਮਹਾਤਮਾ ਗਾਂਧੀ 3

PSEB 6th Class Punjabi Solutions Chapter 3 ਮਹਾਤਮਾ ਗਾਂਧੀ

ਪ੍ਰਸ਼ਨ 2.
ਹੇਠ ਲਿਖੇ ਪੈਰੇ ਨੂੰ ਪੜੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ ਗਾਂਧੀ ਜੀ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਅਹਿੰਸਾ ਦਾ ਮਾਰਗ ਚੁਣਿਆ। ਉਹਨਾਂ ਨੇ ਸੱਤਿਆਗ੍ਰਹਿ ਕੀਤੇ, ਵਿਦੇਸ਼ੀ ਵਸਤਾਂ ਦਾ ਤਿਆਗ ਕੀਤਾ ਅਤੇ ਦੇਸੀ ਵਸਤਾਂ ਵਰਤਣ ਦਾ ਅੰਦੋਲਨ ਚਲਾਇਆ ਆਪਣੇ ਇਹਨਾਂ ਗੁਣਾਂ ਕਰਕੇ ਹੀ ਗਾਂਧੀ ਜੀ ਨੂੰ ਸਫਲਤਾ ਪ੍ਰਾਪਤ ਹੋਈ। ਉਹਨਾਂ ਨੇ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ, ਨਿਰਸਵਾਰਥ ਦੇਸ਼ ਦੀ ਸੇਵਾ ਕਰ ਕੇ ਰਾਸ਼ਟਰ ਪਿਤਾ ਹੋਣ ਦਾ ਮਾਣ ਪ੍ਰਾਪਤ ਕੀਤਾ।

ਗਾਂਧੀ ਜੀ ਦੀਆਂ ਨੀਤੀਆਂ ਨੂੰ ਹੁਣ ਸਾਰਾ ਵਿਸ਼ਵ ਮਾਣ ਸਨਮਾਨ ਦੇ ਰਿਹਾ ਹੈ। ਉਹਨਾਂ ਨੂੰ ਵਿਸ਼ਵ-ਪੱਧਰ ‘ਤੇ ਅਹਿੰਸਾਵਾਦੀ ਹੋਣ ਦਾ ਮਾਣ ਦਿੰਦਿਆਂ ਹੋਇਆਂ, ਉਨ੍ਹਾਂ ਦੀ ਜਨਮ ਮਿਤੀ 2 ਅਕਤੂਬਰ ਨੂੰ ਸੰਯੁਕਤ ਰਾਸ਼ਟਰ ਵਲੋਂ “ਕੌਮਾਂਤਰੀ ਅਹਿੰਸਾ ਦਿਵਸ ਵਜੋਂ ਮਨਾਉਣਾ ਐਲਾਨਿਆ ਗਿਆ ਹੈ। ਗਾਂਧੀ ਜੀ ਭਾਰਤ ਦਾ ਚਾਨਣ-ਮੁਨਾਰਾ ਹਨ। ਸਾਨੂੰ ਉਹਨਾਂ ਦੇ ਪੂਰਨਿਆਂ ‘ਤੇ ਚੱਲਣਾ ਚਾਹੀਦਾ ਹੈ।

1. ਗਾਂਧੀ ਜੀ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਕਿਹੜਾ ਰਾਹ ਚੁਣਿਆ?
(ਉ ਹਿੰਸਾ
(ਅ) ਅਹਿੰਸਾ
(ਇ) ਯਰਕਾਉ
(ਸ) ਭੜਕਾਉ
ਉੱਤਰ :
(ਅ) ਅਹਿੰਸਾ

2. ਗਾਂਧੀ ਜੀ ਨੇ ਸੱਤਿਆਗ੍ਰਹਿ ਕਿਸ ਲਈ ਕੀਤੇ?
(ਉ) ਦੇਸ਼ ਦੀ ਅਜ਼ਾਦੀ ਲਈ
(ਅ) ਲੋਕਾਂ ਦੀ ਭਲਾਈ ਲਈ
(ਇ) ਕਿਰਤੀ ਕਿਸਾਨਾਂ ਲਈ
(ਸ) ਅੰਗਰੇਜ਼ਾਂ ਲਈ।
ਉੱਤਰ :
(ਉ) ਦੇਸ਼ ਦੀ ਅਜ਼ਾਦੀ ਲਈ

3. ਗਾਂਧੀ ਜੀ ਨੇ ਕਿਨ੍ਹਾਂ ਵਸਤਾਂ ਦਾ ਤਿਆਗ ਕੀਤਾ?
(ਉ) ਦੇਸੀ
(ਅ) ਵਿਦੇਸ਼ੀ
(ਇ) ਗੈਰ-ਮਿਆਰੀ
(ਸ) ਸਮਿਆਰੀ।
ਉੱਤਰ :
(ਅ) ਵਿਦੇਸ਼ੀ

PSEB 6th Class Punjabi Solutions Chapter 3 ਮਹਾਤਮਾ ਗਾਂਧੀ

4. ਗਾਂਧੀ ਜੀ ਨੇ ਕਿਨ੍ਹਾਂ ਵਸਤਾਂ ਨੂੰ ਵਰਤਣ ਲਈ ਅੰਦੋਲਨ ਚਲਾਇਆ?
(ਉ) ਵਿਦੇਸ਼ੀ
(ਅ) ਦੇਸੀ
(ਇ) ਮਿਆਰੀ
(ਸ) ਸਸਤੀਆਂ।
ਉੱਤਰ :
(ਅ) ਦੇਸੀ

5. ਗਾਂਧੀ ਜੀ ਨੇ ਕਿਸ ਦੇ ਦਿਲਾਂ ਉੱਤੇ ਰਾਜ ਕੀਤਾ?
(ਉ) ਲੋਕਾਂ ਦੇ
(ਅ) ਅੰਗਰੇਜ਼ਾਂ ਦੇ
(ਈ) ਕਿਰਤੀਆਂ ਦੇ
(ਸ) ਅਮੀਰਾਂ ਦੇ।
ਉੱਤਰ :
(ਉ) ਲੋਕਾਂ ਦੇ

6. ਗਾਂਧੀ ਜੀ ਨੇ ਨਿਰਸਵਾਰਥ ਦੇਸ਼ ਦੀ ਸੇਵਾ ਕਰ ਕੇ ਕਿਹੜਾ ਮਾਣ ਪ੍ਰਾਪਤ ਕੀਤਾ?
(ਉ) ਰਾਸ਼ਟਰ-ਪਿਤਾ ਦਾ
(ਅ) ਰਾਸ਼ਟਰ ਗੌਰਵ ਦਾ
(ਇ) ਰਾਸ਼ਟਰ-ਪ੍ਰੇਮੀ
(ਸ) ਦਾਸ ਰਾਸ਼ਟਰ-ਸੇਵਕ ਦਾ।
ਉੱਤਰ :
(ਉ) ਰਾਸ਼ਟਰ-ਪਿਤਾ ਦਾ

7. ਗਾਂਧੀ ਜੀ ਦੀ ਜਨਮ ਮਿਤੀ ਕਿਹੜੀ ਹੈ?
(ਉ) 14 ਨਵੰਬਰ
(ਅ) 7 ਸਤੰਬਰ,
(ਇ) 20 ਅਕਤੂਬਰ
(ਸ) 2 ਅਕਤੂਬਰ ਨੂੰ
ਉੱਤਰ :
(ਸ) 2 ਅਕਤੂਬਰ ਨੂੰ

8. ਵਿਸ਼ਵ-ਪੱਧਰ ਉੱਤੇ ਗਾਂਧੀ ਜੀ ਨੂੰ ਕੀ ਹੋਣ ਦਾ ਮਾਣ ਪ੍ਰਾਪਤ ਹੈ?
(ਉ) ਹਿੰਸਾਵਾਦੀ।
(ਅ) ਅਹਿੰਸਾਵਾਦੀ।
(ਈ) ਆਤੰਕਨਾਸ਼ਕ
(ਸ) ਅਤਿਵਾਦੀ।
ਉੱਤਰ :
(ਅ) ਅਹਿੰਸਾਵਾਦੀ।

PSEB 6th Class Punjabi Solutions Chapter 3 ਮਹਾਤਮਾ ਗਾਂਧੀ

9. ਸੰਯੁਕਤ ਰਾਸ਼ਟਰ ਵਲੋਂ ਗਾਂਧੀ ਜੀ ਦੇ ਜਨਮ-ਦਿਨ ਨੂੰ ਕਿਹੜੇ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ?
(ਉ) ਕੌਮਾਂਤਰੀ ਅਹਿੰਸਾ ਦਿਵਸ
(ਅ) ਕੌਮਾਂਤਰੀ ਹਿੰਸਾ ਦਿਵਸ
(ਈ) ਕੌਮਾਂਤਰੀ ਦੇਸ਼-ਭਗਤ ਦਿਵਸ
(ਸ) ਕੌਮਾਂਤਰੀ ਅਜ਼ਾਦੀ ਦਿਵਸ।
ਉੱਤਰ :
(ਉ) ਕੌਮਾਂਤਰੀ ਅਹਿੰਸਾ ਦਿਵਸ

10. ਭਾਰਤ ਦਾ ਚਾਨਣ-ਮੁਨਾਰਾ ਕੌਣ ਹੈ?
(ਉ) ਗਾਂਧੀ ਜੀ।
(ਅ) ਸ੍ਰੀ ਨਹਿਰੂ
(ਇ) ਸਰਦਾਰ ਪਟੇਲ
(ਸ) ਜੈ ਪ੍ਰਕਾਸ਼ ਨਰਾਇਣ
ਉੱਤਰ :
(ਉ) ਗਾਂਧੀ ਜੀ।

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ :
ਉੱਤਰ :
(i) ਗਾਂਧੀ ਜੀ, ਦੇਸ਼, ਮਾਰਗ, ਅਹਿੰਸਾ, ਵਸਤਾਂ।
(ii) ਉਹਨਾਂ, ਇਹਨਾਂ, ਸਾਨੂੰ।
(iii) ਆਪਣੇ, ਵਿਦੇਸੀ, ਦੇਸੀ, ਅਹਿੰਸਾਵਾਦੀ, 2, ਸਾਰਾ।
(iv) ਚੁਣਿਆ, ਹੋਈ, ਚਲਾਇਆ, ਦੇ ਰਿਹਾ ਹੈ, ਚੱਲਣਾ ਚਾਹੀਦਾ ਹੈ।

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੋਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ

(i) ‘ਰਾਸ਼ਟਰ-ਪਿਤਾ ਦਾ ਇਸਤਰੀ ਲਿੰਗ ਕਿਹੜਾ ਹੈ?
(ਉ) ਰਾਸ਼ਟਰ-ਮਾਤਾ
(ਅ) ਰਾਸ਼ਟਰ-ਮਾਈ
(ਇ) ਰਾਸ਼ਟਰੀ-ਮਾਤਾ
(ਸ) ਰਾਸ਼ਟਰੀ-ਮਈਆ
ਉੱਤਰ :
(ਅ) ਰਾਸ਼ਟਰ-ਮਾਈ

PSEB 6th Class Punjabi Solutions Chapter 3 ਮਹਾਤਮਾ ਗਾਂਧੀ

(ii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ਉ) ਵਿਦੇਸੀ
(ਅ) ਵਸਤਾਂ
(ਇ) ਵਿਸ਼ਵ
(ਸ) ਮੁਨਾਰਾ।
ਉੱਤਰ :
(ਉ) ਵਿਦੇਸੀ

(iii) ‘ਸਫਲਤਾਂ ਸ਼ਬਦ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
(ਉ) ਅਸਫ਼ਲਤਾ
(ਅ) ਪਾਸ
(ਇ) ਕਾਮਯਾਬੀ
(ਸ) ਪ੍ਰਾਪਤੀ।
ਉੱਤਰ :
(ਇ) ਕਾਮਯਾਬੀ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਵਿਸਰਾਮ ਚਿੰਨ੍ਹ ਲਿਖੋ।
(i) ਡੰਡੀ
(ii) ਕਾਮਾ
(iii) ਛੁੱਟ-ਮਰੋੜੀ
(iv) ਇਕਹਿਰੇ ਪੁੱਠੇ ਕਾਮੇ
(v) ਜੋੜਨੀ।
ਉੱਤਰ :
(i) ਡੰਡੀ (।)
(ii) ਕਾਮਾ (,)
(iii) ਛੁੱਟ-ਮਰੋੜੀ (“”)
(iv) ਇਕਹਿਰੇ ਪੁੱਠੇ ਕਾਮੇ (‘)
(v) ਜੋੜਨੀ (-)

PSEB 6th Class Punjabi Solutions Chapter 3 ਮਹਾਤਮਾ ਗਾਂਧੀ

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 3 ਮਹਾਤਮਾ ਗਾਂਧੀ 4
ਉੱਤਰ :
PSEB 6th Class Punjabi Solutions Chapter 3 ਮਹਾਤਮਾ ਗਾਂਧੀ 5

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

Punjab State Board PSEB 6th Class Punjabi Book Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ Textbook Exercise Questions and Answers.

PSEB Solutions for Class 6 Punjabi Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ (1st Language)

Punjabi Guide for Class 6 PSEB ਆਪਣੇ-ਆਪਣੇ ਥਾਂ ਸਾਰੇ ਚੰਗੇ Textbook Questions and Answers

ਆਪਣੇ-ਆਪਣੇ ਥਾਂ ਸਾਰੇ ਚੰਗੇ ਪਾਠ-ਅਭਿਆਸ

1. ਦੱਸੋ :

(ੳ) ਰਸੋਈ ਦੀ ਅਲਮਾਰੀ ਦੇ ਲਿਫ਼ਾਫ਼ਿਆਂ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪਈਆਂ ਸਨ।
ਉੱਤਰ :
ਰਸੋਈ ਦੀ ਅਲਮਾਰੀ ਦੇ ਲਿਫ਼ਾਫ਼ਿਆਂ ਵਿਚ ਇਲਾਚੀ, ਸੌਂਫ, ਜਵੈਣ, ਅੰਬਚੂਰ ਤੇ ਅਨਾਰਦਾਣਾ ਪਏ ਸਨ।

(ਅ) ਇਲਾਚੀ ਨੂੰ ਕਿਸ ਗੱਲ ਦਾ ਘੁਮੰਡ ਸੀ?
ਉੱਤਰ :
ਇਲਾਚੀ ਨੂੰ ਆਪਣੀ ਸੁੰਦਰਤਾ, ਗੁਣਾਂ, ਮਹਿੰਗੀ ਕੀਮਤ ਅਤੇ ਵੱਖ-ਵੱਖ ਮਠਿਆਈਆਂ ਤੇ ਸ਼ਰਾਬ ਵਿਚ ਵਰਤੇ ਜਾਣ ਦਾ ਘੁਮੰਡ ਸੀ !

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

(ਇ) ਸੌਂਫ ਤੇ ਜਵੈਣ ਵਿੱਚ ਕਿਹੜੇ-ਕਿਹੜੇ ਗੁਣ ਹੁੰਦੇ ਹਨ?
ਉੱਤਰ :
ਸੌਂਫ ਤੇ ਜਵੈਣ ਦੀ ਵਰਤੋਂ ਹਕੀਮ ਤੇ ਵੈਦ ਕਰਦੇ ਹਨ। ਇਹ ਢਿੱਡ-ਪੀੜ ਹਟਾਉਣ ਲਈ ਖਾਧੀਆਂ ਜਾਂਦੀਆਂ ਹਨ। ਸੌਂਫ ਤਾਂ ਮਿੱਠੀ ਤੇ ਖੁਸ਼ਬੂਦਾਰ ਵੀ ਹੁੰਦੀ ਹੈ।

(ਸ) ਅੰਬਚੂਰ ਕਿਸ ਕੰਮ ਆਉਂਦਾ ਹੈ?
ਉੱਤਰ :
ਅੰਬਚੂਰ ਖੱਟਾ ਹੋਣ ਕਰਕੇ ਬਹੁਤ ਸਾਰਿਆਂ ਖਾਣਿਆਂ ਨੂੰ ਸੁਆਦੀ ਬਣਾਉਣ ਲਈ ਵਰਤਿਆ ਜਾਂਦਾ ਹੈ।

(ਹ) ਅਨਾਰਦਾਣਾ ਕਿਹੜੇ ਦੋ ਤੋਂ ਆਇਆ ਸੀ ਅਤੇ ਇਸ ਦੀ ਵਰਤੋਂ ਕਿਸ ਚੀਜ਼ ਵਿੱਚ ਹੁੰਦੀ ਹੈ ?
ਉੱਤਰ :
ਅਨਾਰਦਾਣਾ ਕਸ਼ਮੀਰ ਤੋਂ ਆਇਆ ਸੀ। ਇਸ ਦੀ ਵਰਤੋਂ ਪੂਦਨੇ ਦੀ ਚਟਣੀ ਨੂੰ ਸੁਆਦੀ ਬਣਾਉਣ ਲਈ ਕੀਤੀ ਜਾਂਦੀ ਹੈ।

(ਪ) ਪੂਨੇ ਦਾ ਇਲਾਚੀ ਤੇ ਦੂਜੀਆਂ ਚੀਜ਼ਾਂ ਬਾਰੇ ਕੀ ਵਿਚਾਰ ਸੀ?
ਉੱਤਰ :
ਪੂਦਨੇ ਦਾ ਵਿਚਾਰ ਸੀ ਕਿ ਇਲਾਚੀ ਨੂੰ ਮਹਿੰਗੀ ਹੋਣ ਕਰਕੇ ਆਪਣੇ ਉੱਤੇ ਬਹੁਤਾ ਮਾਣ ਨਹੀਂ ਕਰਨਾ ਚਾਹੀਦਾ ਤੇ ਦੂਜਿਆਂ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਰੀਆਂ ਚੀਜ਼ਾਂ ਵਿਚ ਆਪਣੇ-ਆਪਣੇ ਗੁਣ ਹੁੰਦੇ ਹਨ।

(ਗ) ਪੂਨੇ ਨੇ ਕੀ ਗੱਲ ਕੀਤੀ ਸੀ ਅਤੇ ਪੂਨੇ ਦੀ ਗੱਲ ਸੁਣ ਕੇ ਸਾਰਿਆਂ ਨੇ ਕੀ ਵਚਨ ਦਿੱਤਾ?
ਉੱਤਰ :
ਪੂਨੇ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਚੀਜ਼ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਉਂਕਿ ਹਰ ਇਕ ਵਿਚ ਆਪਣੇ-ਆਪਣੇ ਗੁਣ ਹੁੰਦੇ ਹਨ ਤੇ ਉਹ ਕਿਸੇ ਨਾ ਕਿਸੇ ਕੰਮ ਆਉਂਦੀ ਹੈ। ਇਸ ਕਰਕੇ ਉਨ੍ਹਾਂ ਸਭ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ। ਪੂਨੇ ਦੀ ਇਹ ਗੱਲ ਸੁਣ ਕੇ ਸਾਰਿਆਂ ਨੇ ਬਚਨ ਕੀਤਾ ਕਿ ਉਹ ਸਾਰੇ ਇਕੱਠੇ ਰਹਿਣਗੇ ਤੇ ਇਕ-ਦੂਜੇ ਦੇ ਅਸਲ ਸਾਥੀ ਬਣਨਗੇ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

2. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :

ਰਸੋਈ, ਅਲਮਾਰੀ, ਮਿਠਿਆਈ, ਸ਼ਬਰਤ, ਅਸਮਾਨ
ਉੱਤਰ :

  • ਰਸੋਈ (ਖਾਣਾ ਆਦਿ ਪਕਾਉਣ ਦਾ ਕਮਰਾ)-ਮਾਤਾ ਜੀ ਰਸੋਈ ਵਿਚ ਚਾਹ ਬਣਾ ਰਹੇ ਹਨ।
  • ਅਲਮਾਰੀ ਕੱਪੜੇ ਜਾਂ ਫ਼ਾਈਲਾਂ ਆਦਿ ਰੱਖਣ ਦੇ ਖ਼ਾਨੇ, ਜਿਨ੍ਹਾਂ ਅੱਗੇ ਦਰਵਾਜ਼ਾ ਲੱਗਾ ਹੁੰਦਾ ਹੈ)-ਮੈਂ ਸਾਰੀਆਂ ਫ਼ਾਈਲਾਂ ਅਲਮਾਰੀ ਵਿਚ ਰੱਖ ਦਿੱਤੀਆਂ।
  • ਮਠਿਆਈ (ਮਿੱਠੇ ਵਾਲਾ ਪਕਵਾਨ, ਜੋ ਆਮ ਕਰਕੇ ਹਲਵਾਈ ਤਿਆਰ ਕਰਦਾ ਹੈ) ਮੈਂ ਹਲਵਾਈ ਦੀ ਦੁਕਾਨ ਤੋਂ ਮਠਿਆਈ ਖ਼ਰੀਦੀ।
  • ਸ਼ਰਬਤ (ਖੰਡ ਜਾਂ ਸ਼ੱਕਰ ਮਿਲਾ ਕੇ ਤਿਆਰ ਕੀਤਾ ਪੀਣ ਯੋਗ ਪਾਣੀ)-ਅਸੀਂ ਪਾਹੁਣਿਆਂ ਨੂੰ ਖੰਡ ਦਾ ਸ਼ਰਬਤ ਬਣਾ ਕੇ ਪਿਲਾਇਆ।
  • ਅਸਮਾਨ (ਅਕਾਸ਼)-ਅਸਮਾਨ ਵਿਚ ਤਾਰੇ ਚਮਕ ਰਹੇ ਹਨ।
  • ਉੱਤਮ ਵਧੀਆ)-ਇਲਾਚੀ ਆਪਣੇ ਆਪ ਨੂੰ ਸਭ ਚੀਜ਼ਾਂ ਤੋਂ ਉੱਤਮ ਸਮਝਦੀ ਸੀ।
  • ਇਨਸਾਫ਼ (ਨਿਆਂ)-ਉਸ ਨੂੰ ਕਚਹਿਰੀ ਵਿਚ ਜਾ ਕੇ ਇਨਸਾਫ਼ ਨਾ ਮਿਲਿਆ।
  • ਨੱਕ ਮੂੰਹ ਚਾਨਾ ਨਫ਼ਰਤ ਪ੍ਰਗਟ ਕਰਨੀ-ਖ਼ੀਰ ਤਾਂ ਸੁਆਦ ਹੈ ਪਰ ਤੂੰ ਕਿਉਂ ਨੱਕ ਮੂੰਹ ਚਾੜ੍ਹ ਰਿਹਾ ਹੈਂ?
  • ਬਚਨ ਕਰਨਾ ਗੱਲ ਕਹਿਣੀ-ਮਹਾਂਪੁਰਸ਼ ਨੇ ਜੋ ਬਚਨ ਕੀਤਾ, ਅਸੀਂ ਸਿਰ ਮੱਥੇ ਤੇ ਮੰਨ ਲਿਆ।
  • ਅਸਲੀ ਸੱਚੇ, ਸਹੀ)-ਪੰਜ ਸੌ ਦਾ ਇਹ ਨੋਟ ਅਸਲੀ ਨਹੀਂ, ਸਗੋਂ ਨਕਲੀ ਹੈ।
  • ਇਤਬਾਰ ਯਕੀਨ)-ਮੈਨੂੰ ਤੇਰੀ ਗੱਲ ‘ਤੇ ਰਤਾ ਇਤਬਾਰ ਨਹੀਂ।

3. ਔਖੇ ਸ਼ਬਦਾਂ ਦੇ ਅਰਥ :

  • ਬੇਲੀ : ਮਿੱਤਰ, ਦੋਸਤ
  • ਉੱਤਮ : ਵਧੀਆ, ਚੰਗਾ, ਸੁਸ਼ਟ
  • ਵਚਨ : ਵਾਇਦਾ, ਇਕਰਾਰ, ਕੌਲ, ਪ੍ਰਣ ਇਤਬਾਰ ਯਕੀਨ, ਭਰੋਸਾ, ਵਿਸ਼ਵਾਸ
  • ਇਨਸਾਫ਼ : ਨਿਆਂ, ਸੱਚ-ਝੂਠ ਦਾ ਨਿਤਾਰਾ
  • ਵੈਦ-ਹਕੀਮ : ਆਯੁਰਵੈਦਿਕ ਦਵਾਈਆਂ ਦੁਆਰਾ ਬਿਮਾਰੀ ਦਾ ਇਲਾਜ ਕਰਨ ਵਾਲਾ ਆਦਮੀ
  • ਪੂਦਨਾ : ਪੁਦੀਨਾ

4. ਸਹੀ ਗ਼ਲਤ ਚੁਣੋ

(ੳ) ਸ਼ਾਮ ਵੇਲੇ ਇਲਾਚੀ ਨੂੰ ਬੜੀ ਗਰਮੀ ਲੱਗੀ।
(ਅ) ਪੂਨੇ ਨੂੰ ਢੱਕਣ ਬੜਾ ਠੰਢਾ ਲੱਗਾ।
(ਇ) ਸੌਂਫ ਤੇ ਜਵੈਣ ਇੱਕਠੀਆਂ ਬੈਠੀਆਂ ਸਨ।
ਉੱਤਰ :
(ੳ) ਸ਼ਾਮ ਵੇਲੇ ਇਲਾਚੀ ਨੂੰ ਬੜੀ ਗਰਮੀ ਲੱਗੀ। [✗]
(ਅ) ਪੂਨੇ ਨੂੰ ਢੱਕਣ ਬੜਾ ਠੰਢਾ ਲੱਗਾ। [✗]
(ਇ) ਸੌਂਫ ਤੇ ਜਵੈਣ ਇੱਕਠੀਆਂ ਬੈਠੀਆਂ ਸਨ। [✗]

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਵਿਆਕਰਨ
ਰਸੋਈ ਦੀ ਅਲਮਾਰੀ ਵਿੱਚ ਇਲਾਚੀ, ਸੌਂਫ, ਜਵੈਣ, ਅੰਬਚੂਰ ਅਤੇ ਅਨਾਰਦਾਣਾ ਵੱਖ-ਵੱਖ ਲਿਫ਼ਾਫ਼ਿਆਂ ਅੰਦਰ ਬੈਠੇ ਰਹਿੰਦੇ ਸਨ।

ਨਾਂਵ + ਇਸ ਵਾਕ ਵਿੱਚ ਰੰਗੀਨ ਸ਼ਬਦ ਕੁਝ ਵਸਤਾਂ ਅਤੇ ਥਾਂਵਾਂ ਦੇ ਨਾਂ ਹਨ। ਕਿਸੇ ਵਿਅਕਤੀ, ਜੀਵ, ਥਾਂ, ਵਸਤੂ, ਹਾਲਤ, ਗੁਣ, ਭਾਵ ਆਦਿ ਦੇ ਨਾਂ ਨੂੰ ਭਾਵ ਕਿਹਾ ਜਾਂਦਾ ਹੈ।

ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ :

  • ਆਮ ਨਾਂਵ ਜਾਂ ਜਾਤੀਵਾਚਕ ਨਾਂਵ
  • ਖ਼ਾਸ ਨਾਂਵ
  • ਪਦਾਰਥਵਾਚਕ ਨਾਂਵ
  • ਇਕੱਠਵਾਚਕ ਨਾਂਵ
  • ਭਾਵਵਾਚਕ ਨਾਂਵ
    ਇਸ ਪਾਠ ਵਿੱਚੋਂ ਹੋਰ ਨਾਂਵ ਚੁਣੋ।

ਅਧਿਆਪਕ ਲਈ :
ਪਾਠ ਪੜ੍ਹਾਉਣ ਸਮੇਂ ਸੌਂਫ, ਜਵੈਣ, ਪੁਦੀਨਾ, ਇਲਾਚੀ ਆਦਿ ਵਿਖਾ ਕੇ ਵਿਦਿਆਰਥੀਆਂ ਨੂੰ ਸੰਕਲਪ ਨੂੰ ਨਿਰਧਾਰਿਤ ਕਰੇ।

PSEB 6th Class Punjabi Guide ਆਪਣੇ-ਆਪਣੇ ਥਾਂ ਸਾਰੇ ਚੰਗੇ Important Questions and Answers

ਪ੍ਰਸ਼ਨ-
“ ਪਾਠ ਦਾ ਸਾਰ ਲਿਖੋ।
ਉੱਤਰ :
ਰਸੋਈ ਦੀ ਅਲਮਾਰੀ ਵਿਚ ਇਲਾਚੀ, ਸੌਂਫ, ਜਵੈਣ, ਅੰਬਚੂਰ ਤੇ ਅਨਾਰਦਾਣਾ . ਲਿਫ਼ਾਫ਼ਿਆਂ ਵਿਚ ਬੈਠੇ ਸਨ। ਜਦੋਂ ਮਈ ਦਾ ਮਹੀਨਾ ਆਇਆ ਤਾਂ ਦੁਪਹਿਰੇ ਗਰਮੀ ਹੋਣ ਤੇ ਸਾਰੀਆਂ ਚੀਜ਼ਾਂ ਲਿਫ਼ਾਫ਼ਿਆਂ ਤੋਂ ਬਾਹਰ ਆ ਗਈਆਂ ਤੇ ਪੂਦਨਾ ਵੀ ਗਰਮ ਹੋਏ ਢਕਣੇ ਤੋਂ ਉੱਤਰ ਕੇ ਆਪਣੇ ਬੇਲੀ ਅਨਾਰਦਾਣੇ ਕੋਲ ਆ ਗਿਆ।

ਇਲਾਚੀ ਜੋ ਕਿ ਆਪਣੇ ਆਪ ਨੂੰ ਬਹੁਤ ਉੱਤਮ ਸਮਝਦੀ ਸੀ ਦੂਜਿਆਂ ਨੂੰ ਕਹਿਣ ਲੱਗੀ ਕਿ ਉਹ ਸੁੰਦਰ ਵੀ ਹੈ ਤੇ ਗੁਣਾਂ ਵਿਚ ਵੀ ਸਭ ਤੋਂ ਚੰਗੀ ਹੈ। ਉਹ ਮਹਿੰਗੀ ਵੀ ਹੈ। ਇਸ ਕਰਕੇ ਉਹ ਉਸ ਕੋਲ ਬੈਠੇ ਚੰਗੇ ਨਹੀਂ ਲਗਦੇ।ਉਹ ਤਾਂ ਸ਼ਰਬਤ ਤੇ ਮਠਿਆਈਆਂ ਵਿਚ ਵੀ ਪਾਈ ਜਾਂਦੀ ਹੈ।

ਸੌਂਫ ਦੇ ਕੋਲ ਬੈਠੀ ਜਵੈਣ ਨੂੰ ਇਲਾਚੀ ਦੀ ਇਹ ਗੱਲ ਚੰਗੀ ਨਾ ਲੱਗੀ। ਉਸਨੇ ਸੌਂਫ ਨੂੰ ਕਿਹਾ ਕਿ ਇਲਾਚੀ ਨੂੰ ਇਹ ਪਤਾ ਨਹੀਂ ਕਿ ਢਿੱਡ ਪੀੜ ਵੇਲੇ ਕੋਈ ਉਸ ਨੂੰ ਪੁੱਛਦਾ ਨਹੀਂ ! ਉਹ ਵੈਦਾਂ-ਹਕੀਮਾਂ ਤੋਂ ਉਨ੍ਹਾਂ ਦੇ ਗੁਣ ਪੁੱਛ ਕੇ ਵੇਖ ਲਵੇ ਸੌਂਫ ਨੇ ਵੀ ਉਸ ਦੀ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਤੇ ਕਿਹਾ ਕਿ ਇਲਾਚੀ ਉਸ ਵਰਗੀ ਮਿੱਠੀ ਨਹੀਂ ਤੇ ਉਸ ਦੀ ਖ਼ੁਸ਼ਬੂ ਵੀ ਕੋਈ ਘੱਟ ਨਹੀਂ। ਅੰਬਚੂਰ ਨੇ ਕਿਹਾ ਕਿ ਉਸ ਵਰਗਾ ਖੱਟਾ ਨਾ ਇਲਾਚੀ ਵਿਚ ਹੈ ਤੇ ਨਾ ਹੀ ਸੌਂਫ ਤੇ ਜਵੈਣ ਵਿਚ। ਉਸ ਦੀ ਖਟਾਮ ਬਿਨਾਂ ਬਹੁਤ ਸਾਰੇ ਖਾਣੇ ਚੰਗੀ ਤਰ੍ਹਾਂ ਨਹੀਂ ਲਗਦੇ ਅਨਾਰਦਾਣੇ ਨੇ +ਬਚੂਰ ਦੀ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਤੇ ਕਿਹਾ ਕਿ ਉਸ ਦੀ ਖਟਾਸ ਵੀ ਬਹੁਤ ਚੰਗੀ ਹੈ।

ਪੁਦੀਨੇ ਦੀ ਚਟਨੀ ਉਸ ਤੋਂ ਬਿਨਾਂ ਚੰਗੀ ਨਹੀਂ ਬਣਦੀ ! . ਪੂਨੇ ਨੇ ਅਨਾਰਦਾਨੇ ਦੀ ਗੱਲ ਪਸੰਦ ਕੀਤੀ ਤੇ ਕਿਹਾ ਕਿ ਉਹ ਉਨ੍ਹਾਂ ਸਭ ਤੋਂ ਸਸਤਾ ਵੀ ਹੈ ਤੇ ਸਿਆਣਾ ਵੀ। ਇਲਾਚੀ ਨੂੰ ਸਿਰਫ਼ ਮਹਿੰਗੀ ਹੋਣ ਕਰ ਕੇ ਹੀ ਉੱਤਮ ਨਹੀਂ ਸਮਝਣਾ ਚਾਹੀਦਾ। ਉਸ ਨੂੰ ਉਨ੍ਹਾਂ ਦੇ ਕੋਲ ਬੈਠਣ ’ਤੇ ਨੱਕ-ਮੂੰਹ ਨਹੀਂ ਚਾੜ੍ਹਨਾ ਚਾਹੀਦਾ ਸਾਰੀਆਂ ਚੀਜ਼ਾਂ ਵਿਚ ਆਪਣੇ-ਆਪਣੇ ਗੁਣ ਹੁੰਦੇ ਹਨ, ਜਿਵੇਂ ਚਟਨੀ ਲਈ ਉਹਦੀ ਤੇ ਅਨਾਰਦਾਣੇ ਦੋਹਾਂ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਦੀ ਕਿਤੇ ਨਾ ਕਿਤੇ ਲੋੜ ਪੈਂਦੀ ਰਹਿੰਦੀ ਹੈ। ਇਸ ਕਵਾ ਉਨ੍ਹਾਂ ਸਾਰਿਆਂ ਨੂੰ ਮਿੱਤਰ ਬਣ ਕੇ ਰਹਿਣਾ ਚਾਹੀਦਾ ਹੈ। ਸਾਰੇ ਆਪਣੇ ਆਪਣੇ ਥਾਂ ਚੰਗੇ ਹਨ !

ਪੁਦਨੇ ਦੀ ਸਿਆਣੀ ਤੇ ਇਨਸਾਫ਼ ਵਾਲੀ ਗੱਲ ਸਭ ਨੂੰ ਚੰਗੀ ਲੱਗੀ। ਸਾਰਿਆਂ ਨੇ ਵਚਨ ਕੀਤਾ ਕਿ ਅੱਗੋਂ ਉੱਹ ਇਕ-ਦੂਜੇ ਦੇ ਅਸਲੀ ਸਾਥੀ ਬਣਨਗੇ ਤੇ ਇਕੱਠੇ ਰਲ ਕੇ ਰਹਿਣਗੇ। ਹੁਣ ਦੁਪਹਿਰ ਦੀ ਤਿੱਖੀ ਗਰਮੀ ਘਟ ਗਈ ਸੀ ਅਸਮਾਨ ਉੱਤੇ ਬੱਦਲ ਆ ਗਏ। ਇਲਾਚੀ, ਜਵੈਣ, ਅੰਬਚੂਰ ਤੇ ਅਨਾਰਦਾਣਾ ਸਾਰੇ ਖ਼ੁਸ਼ ਹੋ ਗਏ ਤੇ ਲਿਫ਼ਾਫ਼ਿਆਂ ਵਿਚ ਜਾ ਕੇ ਮਿੱਠੀ ਨੀਂਦ ਸੌਂ ਗਏ। ਪੂਦਨਾ ਵੀ ਢੱਕਣ ਉੱਤੇ ਜਾ ਕੇ ਲੇਟ ਗਿਆ ਪਰ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਤੇ ਉਹ ਰਸੋਈ ਦੀ ਖਿੜਕੀ ਵਿਚੋਂ ਬਾਹਰ ਅਸਮਾਨ ਦੇ ਤਾਰੇ ਦੇਖਦਾ ਰਿਹਾ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਔਖੇ ਸ਼ਬਦਾਂ ਦੇ ਅਰਥ-ਅੰਬਚੂਰ – ਕੱਚੇ ਅੰਬਾਂ ਦੇ ਸੁੱਕੇ ਛਿਲੜ, ਜੋ ਪੂਦਨੇ ਆਦਿ ਦੀ ਚਟਣੀ ਵਿਚ ਖਟਾਸ ਪੈਦਾ ਕਰਨ ਲਈ ਵਰਤੇ ਜਾਂਦੇ ਹਨ ਬੇਲੀ – ਮਿੱਤਰ। ਉੱਤਮ – ਵਧੀਆ ਪੀੜ – ਦਰਦ ਹਕੀਮ, ਵੈਦ – ਦੇਸੀ ਦਵਾਈਆਂ ਦੇ ਡਾਕਟਰ ਔਰਾਣ – ਬੁਰਾਈ, ਭੈੜ ( ਮੰਦੀ – ਮਾੜੀ, ਬੁਰੀ। ਕੌੜੀ ਲੱਗੀ – ਬੁਰੀ ਲੱਗੀ। ਨੱਕ-ਮੂੰਹ ਚਾੜ੍ਹਨਾ – ਨਫ਼ਰਤ ਪ੍ਰਗਟ ਕਰਨੀ। ਬਚਨ ਕੀਤਾ – ਇਕਰਾਰ ਕੀਤਾ ਅਸਲੀ – ਸੱਚੇ ਢਕਣੇ ‘ਤੇ – ਢੱਕਣ ਉੱਤੇ।

1. ਪਾਠ-ਅਭਿਆਸ ਪ੍ਰਸ਼ਨ-ਉੱਤਰ।

ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ
(ਉ) ………………………………… ਵੇਲੇ ਇਲਾਚੀ ਨੂੰ ਬੜੀ ਗਰਮੀ ਲੱਗੀ।
(ਅ) ਪੂਦਨਾ ………………………………… ਉੱਤੋਂ ਉੱਤਰ ਕੇ ਆਪਣੇ ਬੇਲੀ ਅਨਾਰਦਾਣੇ ਕੋਲ ਆ ਗਿਆ।
(ਈ) ਬਣਾਓ, ਤਾਂ ਮੈਨੂੰ ਵਿਚ ਪਾ ਲਓ।
(ਸ) ਵੈਦਾਂ ਕੋਲੋਂ ਇਹ ਸਾਡੇ ਗੁਣ ਪੁੱਛ ਕੇ ਵੇਖ ਲਵੇ।
(ਹ) ਅੰਬਚੂਰ ਨੂੰ ………………………………… ਦੀ ਗੱਲ ਬੜੀ ਕੌੜੀ ਲੱਗੀ।
(ਕ) ………………………………… ਦੀ ਚਟਣੀ ਮੇਰੇ ਤੋਂ ਬਿਨਾਂ ਚੰਗੀ ਨਹੀਂ ਲਗਦੀ।
(ਖ) ਪੂਦਨੇ ਦੀ ਗੱਲ ਸਿਆਣੀ ਤੇ ………………………………… ਵਾਲੀ ਸੀ।
ਉੱਤਰ :
(ਉ) ਦੁਪਹਿਰ ,
(ਅ) ਢੱਕਣ,
(ਈ) ਸ਼ਰਬਤ,
(ਸ) ਹਕੀਮਾਂ,
(ਹ) ਇਲਾਚੀ .
(ਕ ਕਪੂਦਨੇ,
(ਖ) ਇਨਸਾਫ਼।

ਪ੍ਰਸ਼ਨ 10.
ਹੇਠ ਲਿਖਿਆਂ ਵਿਚੋਂ ਠੀਕ ਵਾਕ ਉੱਤੇ ਸਹੀ (✓) ਅਤੇ ਗ਼ਲਤ ਵਾਕ ਉੱਤੇ ਕਾਟੇ (✗) ਦਾ ਨਿਸ਼ਾਨ ਲਾਓ
(ਉ) ਪੂਨੇ ਦੀ ਗੱਲ ਸਿਆਣੀ ਤੇ ਇਨਸਾਫ਼ ਵਾਲੀ ਸੀ।
(ਅ) ਪੂਦਨਾ ਲਿਫ਼ਾਫ਼ੇ ਵਿਚ ਵੜ ਕੇ ਸੌਂ ਗਿਆ !
ਉੱਤਰ :
(ਉ) [✓]
(ਅ) [✗]

2. ਵਿਆਕਰਨ

ਪ੍ਰਸ਼ਨ 1.
ਨਾਂਵ ਕੀ ਹੁੰਦਾ ਹੈ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਕਿਸੇ ਵਿਅਕਤੀ, ਜੀਵ, ਥਾਂ, ਵਸਤੂ, ਹਾਲਤ, ਗੁਣ, ਭਾਵ ਆਦਿ ਦੇ ਨਾਂ ਨੂੰ ਨਾਂਵ ਕਿਹਾ ਜਾਂਦਾ ਹੈ , ਜਿਵੇਂ- ਮੁੰਡਾ, ਕੁੜੀ, ਪਿੰਡ, ਸ਼ਹਿਰ, ਦਰਿਆ, ਸੂਰਜ, ਮੇਜ਼, ਕੁਰਸੀ, ਭੀੜ, ਕਣਕ, ਮਿਠਾਸ, ਝੂਠ, ਸੱਚ ਆਦਿ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਪ੍ਰਸ਼ਨ 2.
ਹੇਠ ਲਿਖੇ ਵਾਕ ਵਿਚੋਂ ਨਾਂਵ ਚੁਣੋ
ਰਸੋਈ ਦੀ ਅਲਮਾਰੀ ਵਿਚ ਇਲਾਚੀ, ਸੌਂਫ, ਜਵੈਣ, ਅੰਬਚੂਰ ਅਤੇ ਅਨਾਰਦਾਣਾ ਵੱਖ-ਵੱਖ ਲਿਫ਼ਾਫ਼ਿਆਂ ਅੰਦਰ ਬੈਠੇ ਰਹਿੰਦੇ ਸਨ।
ਉੱਤਰ :
ਰਸੋਈ, ਅਲਮਾਰੀ, ਇਲਾਚੀ, ਸੌਂਫ, ਜਵੈਣ, ਅੰਬਚੂਰ, ਅਨਾਰਦਾਣਾ, ਲਿਫ਼ਾਫ਼ਿਆਂ !

ਪ੍ਰਸ਼ਨ 3.
ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ? ਉਨ੍ਹਾਂ ਦੇ ਨਾਂ ਲਿਖੋ।
ਉੱਤਰ :
ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ

  • ਆਮ ਨਾਂਵ ਜਾਂ ਜਾਤੀਵਾਚਕ ਨਾਂਵ
  • ਖ਼ਾਸ ਨਾਂਵ ਜਾਂ ਨਿੱਜਵਾਚਕ ਨਾਂਵ
  • ਪਦਾਰਥਵਾਚਕ ਨਾਂਵ ਜਾਂ ਵਸਤੂਵਾਚਕ ਨਾਂਵ
  • ਇਕੱਠਵਾਚਕ ਨਾਂਵ ਜਾਂ ਸਮੂਹਵਾਚਕ ਨਾਂਵ
  • ਭਾਵਵਾਚਕ ਨਾਂਵ।

ਪ੍ਰਸ਼ਨ 4.
ਪਾਠ ਵਿਚੋਂ ਦਸ ਨਾਂਵ ਚੁਣੌ
ਉੱਤਰ :
ਅਲਮਾਰੀ, ਇਲਾਚੀ, ਸੌਂਫ, ਅਨਾਰਦਾਣਾ, ਜਵੈਣ, ਪੂਦਨਾ, ਵੈਦ, ਹਕੀਮ, ਔਗੁਣ, ਘਰ।

3. ਪੈਰਿਆਂ ਸੰਬੰਧੀ ਪ੍ਰਸ਼ਨ

ਪ੍ਰਸ਼ਨ 1.
ਪੈਰੇ ਵਿੱਚੋਂ ਸਹੀ ਵਿਕਲਪ ਚੁਣ ਕੇ ਉੱਤਰ ਦਿਓ ਰਸੋਈ ਦੀ ਅਲਮਾਰੀ ਵਿੱਚ ਇਲਾਚੀ, ਸੌਂਫ, ਜਵੈਣ, ਅੰਬਚੂਰ ਤੇ ਅਨਾਰਦਾਣਾ ਵੱਖ-ਵੱਖ ਲਿਫ਼ਾਫ਼ਿਆਂ ਅੰਦਰ ਬੈਠੇ ਰਹਿੰਦੇ ਸਨ। ਜਦੋਂ ਮਈ ਦਾ ਮਹੀਨਾ ਆਇਆ, ਦੁਪਹਿਰ ਵੇਲੇ ਇਲਾਚੀ ਨੂੰ ਬੜੀ ਗਰਮੀ ਲੱਗੀ ਉਹ ਸੱਭ ਤੋਂ ਜਲਦੀ ਲਿਫ਼ਾਫ਼ੇ ਵਿੱਚੋਂ ਬਾਹਰ ਆ ਗਈ। ਫੇਰ ਸੌਂਫ ਨੂੰ ਵੀ ਗਰਮੀ ਲੱਗੀ, ਅੰਬਚੂਰ ਤੇ ਅਨਾਰਦਾਣੇ ਨੂੰ ਵੀ ਗਰਮੀ ਲੱਗੀ ! ਸਾਰੇ ਹੀ ਲਿਫ਼ਾਫ਼ਿਆਂ ਵਿੱਚੋਂ ਨਿਕਲ ਆਏ। ਨੇੜੇ ਢੱਕਣ ਉੱਤੇ ਪੂਦਨਾ ਪਿਆ ਸੀ।

ਪੂਨੇ ਨੂੰ ਵੀ ਢੱਕਣ ਬੜਾ ਗਰਮ ਲੱਗਾ ਪੂਦਨਾ ਢੱਕਣ ਉੱਤੋਂ ਉੱਤਰ ਕੇ ਆਪਣੇ ਬੇਲੀ ਅਨਾਰਦਾਣੇ ਕੋਲ ਆ ਗਿਆ। ਇਲਾਚੀ ਆਪਣੇ-ਆਪ ਨੂੰ ਇਹਨਾਂ ਸਭਨਾਂ ਵਿੱਚੋਂ ਉੱਤਮ ਸਮਝਦੀ ਸੀ। ਉਹ ਕਹਿਣ ਲੱਗੀ, “ਮੈਂ ਬੜੀ ਸੁੰਦਰ ਹਾਂ। ਗੁਣਾਂ ਵਿੱਚ ਵੀ ਸਭ ਤੋਂ ਚੰਗੀ ਹਾਂ ਤੁਸੀਂ ਮੇਰੇ ਨੇੜੇ ਬੈਠੇ ਚੰਗੇ ਨਹੀਂ ਲੱਗਦੇ।ਮੈਂ ਤੁਹਾਡੇ ਵਿੱਚ ਸਭ ਤੋਂ ਮਹਿੰਗੀ ਹਾਂ { ਸ਼ਰਬਤ ਬਣਾਓ ਤਾਂ ਮੈਨੂੰ ਵਿੱਚ ਪਾ ਲਓ। ਮੈਂ ਤਾਂ ਚੰਗੀਆਂ-ਚੰਗੀਆਂ ਮਠਿਆਈਆਂ ਵਿੱਚ ਪੈ ਜਾਂਦੀ ਹਾਂ।”

1. ਇਲਾਚੀ, ਸੌਂਫ, ਜਵੈਣ, ਅੰਬਚੂਰ ਤੇ ਅਨਾਰਦਾਣਾ ਕਿੱਥੇ ਬੈਠੇ ਸਨ?
(ਉ ਵਰਾਂਡੇ ਵਿੱਚ
(ਆ) ਡਰਾਇੰਗ ਰੂਮ ਵਿੱਚ
(ਇ) ਰਸੋਈ ਦੀ ਅਲਮਾਰੀ ਵਿੱਚ
(ਸ) ਦਲਾਨ ਵਿੱਚ।
ਉੱਤਰ :
(ਇ) ਰਸੋਈ ਦੀ ਅਲਮਾਰੀ ਵਿੱਚ

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

2. ਤੋਂ ਕਿਹੜਾ ਮਹੀਨਾ ਆਇਆ?
(ੳ) ਅਪਰੈਲ ਦਾ
(ਅ) ਮਈ ਦਾ
(ਇ) ਜੂਨ ਦਾ
(ਸ) ਜੁਲਾਈ ਦਾ।
ਉੱਤਰ :
(ਅ) ਮਈ ਦਾ

3. ਦੁਪਹਿਰ ਵੇਲੇ ਇਲਾਚੀ ਨੂੰ ਕੀ ਲੱਗੀ?
(ਉ) ਸਰਦੀ
(ਅ) ਦੀ ਗਰਮੀ
(ਇ) ਭੁੱਖ
(ਸ) ਪਿਆਸ !
ਉੱਤਰ :
(ਅ) ਦੀ ਗਰਮੀ

4. ਸਭ ਤੋਂ ਜਲਦੀ ਲਿਫ਼ਾਫ਼ੇ ‘ ਚੋਂ ਬਾਹਰ ਕੌਣ ਆਇਆ?
(ੳ) ਸੌਂਫ
(ਅ) ਜਵੈਣ
(ਇ) ਅੰਬਚੂਰ
(ਸ) ਇਲਾਚੀ।
ਉੱਤਰ :
(ਸ) ਇਲਾਚੀ।

5. ਨੇੜੇ ਢੱਕਣ ਉੱਤੇ ਕੀ ਪਿਆ ਸੀ?
(ੳ) ਪੂਦਨਾ
(ਅ) ਅੰਬਚੂਰ
(ਇ) ਇਲਾਚੀ
(ਸ) ਜਵੈਣ।
ਉੱਤਰ :
(ੳ) ਪੂਦਨਾ

6. ਪੂਦਨਾ ਆਪਣੇ ਕਿਹੜੇ ਬੇਲੀ ਕੋਲ ਆ ਗਿਆ?
(ੳ) ਸੌਂਫ ਕੋਲ
(ਆ) ਜਵੈਣ ਕੋਲ
(ਇ) ਅੰਬਚੂਰ ਕੋਲ
(ਸ) ਅਨਾਰਦਾਣੇ ਕੋਲ।
ਉੱਤਰ :
(ਸ) ਅਨਾਰਦਾਣੇ ਕੋਲ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

7. ਕੌਣ ਆਪਣੇ-ਆਪ ਨੂੰ ਸਭਨਾਂ ਵਿੱਚੋਂ ਉੱਤਮ ਸਮਝਦੀ ਸੀ?
(ੳ) ਇਲਾਚੀ
(ਅ) ਅੰਬਚੂਰ
(ਇ) ਸੌਂਫ
(ਸ) ਜਵੈਣ।
ਉੱਤਰ :
(ੳ) ਇਲਾਚੀ

8. ਇਹ ਕਿਸਨੇ ਕਿਹਾ “ਮੈਂ ਬੜੀ ਸੁੰਦਰ ਹਾਂ’?
(ੳ) ਸੌਂਫ ਨੇ .
(ਅ) ਜਵੈਣ ਨੇ
(ਈ) ਅੰਬਚੂਰ ਨੇ
(ਸ) ਇਲਾਚੀ ਨੇ।
ਉੱਤਰ :
(ਸ) ਇਲਾਚੀ ਨੇ।

9. ਕੀ ਬਣਾਉਂਦੇ ਸਮੇਂ ਇਲਾਚੀ ਵਿੱਚ ਪਾਈ ਜਾ ਸਕਦੀ ਹੈ?
(ਉ) ਸ਼ਕੰਜਵੀਂ .
(ਅ) ਸ਼ਰਬਤ
(ਈ) ਸਬਜ਼ੀ
(ਸ) ਦਾਲ
ਉੱਤਰ :
(ਅ) ਸ਼ਰਬਤ

ਪ੍ਰਸ਼ਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆ ਸ਼ਬਦ ਚੁਣੋ।
ਉੱਤਰ :
(i) ਰਸੋਈ, ਅਲਮਾਰੀ, ਲਿਫ਼ਾਫ਼ੇ, ਸ਼ਰਬਤ, ਮਠਿਆਈਆਂ।
(ii) ਉਹ, ਸਾਰੇ, ਆਪਣੇ-ਆਪ, ਮੈਂ, ਤੁਸੀਂ।
(iii) ਗਰਮ, ਆਪਣੇ, ਉੱਤਮ, ਮਹਿੰਗੀ, ਚੰਗੀਆਂ-ਚੰਗੀਆਂ।
(iv) ਬੈਠੇ ਰਹਿੰਦੇ ਸਨ, ਲੱਗੀ, ਆ ਗਈ, ਨਿਕਲ ਆਏ, ਪਿਆ ਸੀ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) “ਮਹਿੰਗੀ ਸ਼ਬਦ ਦਾ ਲਿੰਗ ਬਦਲੋ
(ਉ) ਮਹਿੰਗਾ
(ਆ) ਮਹਿੰਗੇ
(ਈ) ਮਹਿੰਗੀਆਂ
(ਸ) ਮਹਿੰਗਾਈ
ਉੱਤਰ :
(ਉ) ਮਹਿੰਗਾ

(ii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ?
(ੳ) ਉੱਤਮ
(ਅ) ਗੁਣਾਂ
(ਈ) ਨੇੜੇ
(ਸ) ਜਲਦੀ।
ਉੱਤਰ :
(ੳ) ਉੱਤਮ

(iii) ਹੇਠ ਲਿਖਿਆਂ ਵਿੱਚੋਂ “ਬੇਲੀ ਸ਼ਬਦ ਦਾ ਸਮਾਨਾਰਥਕ ਕਿਹੜਾ ਹੈ?
(ਉ) ਮਿੱਤਰ
(ਅ) ਯਾਰ
(ਇ) ਦੋਸਤ
(ਸ) ਸਹਿ-ਪਾਠੀ।
ਉੱਤਰ :
(ਅ) ਯਾਰ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਦੋਹਰੇ ਪੁੱਠੇ ਕਾਮੇ
(iv) ਜੋੜਨੀ
ਉੱਤਰ :
(i) ਡੰਡੀ (।)
(ii) ਕਾਮਾ (,)
(iii) ਦੋਹਰੇ ਪੁੱਠੇ ਕਾਮੇ (” “)
(iv) ਜੋੜਨੀ (-)

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਪਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ 3
ਉੱਤਰ :
PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ 4

ਪ੍ਰਸ਼ਨ 2.
ਹੇਠ ਦਿੱਤੇ ਪੈਰੇ ਨੂੰ ਪੜੋ ਅਤੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ :
ਨੂੰ ਆਪਣੇ ਸਾਥੀ ਅਨਾਰਦਾਣੇ ਦੀ ਗੱਲ ਬੜੀ ਚੰਗੀ ਲੱਗੀ ਸੀ। ਪੁਦਨੇ ਨੇ ਕਿਹਾ, ‘‘ਮੈਂ ਤੁਹਾਡੇ ਵਿੱਚੋਂ ਸਾਰਿਆਂ ਤੋਂ ਸਸਤਾ ਹਾਂ, ਪਰ ਸਿਆਣਾ ਸਭ ਤੋਂ ਵੱਧ ਹਾਂ। ਇਲਾਚੀ ਨੂੰ ਮਹਿੰਗੀਆਂ ਹੋਣ ਕਰਕੇ ਆਪਣੇ-ਆਪ ਨੂੰ ਏਡੀ ਉੱਤਮ ਨਹੀਂ ਸਮਝਣਾ ਚਾਹੀਦਾ ਉਹਨੂੰ ਸਾਡੇ ਨੇੜੇ ਬੈਠਿਆਂ ਨੱਕ-ਮੂੰਹ ਨਹੀਂ ਚਾੜ੍ਹਨਾ ਚਾਹੀਦਾ ਸਾਰਿਆਂ ਵਿੱਚ ਵੱਖ-ਵੱਖ ਗੁਣ ਹੁੰਦੇ ਹਨ। ਜਿਵੇਂ ਚੱਟਣੀ ਲਈ ਮੈਂ ਤੇ ਅਨਾਰਦਾਣਾ ਦੋਵੇਂ ਚਾਹੀਦੇ ਹਨ। ਇਸੇ ਤਰ੍ਹਾਂ ਹੀ ਸਾਡੇ ਵਿੱਚੋਂ ਸਾਰੀਆਂ ਚੀਜ਼ਾਂ ਦੀ ਲੋੜ ਪੈਂਦੀ ਰਹਿੰਦੀ ਹੈ।

ਸਾਨੂੰ ਸਾਰਿਆਂ ਨੂੰ ਬੇਲੀ ਬਣ ਕੇ ਰਹਿਣਾ ਚਾਹੀਦਾ ਹੈ। ਸਾਰੇ ਆਪਣੇ-ਆਪਣੇ ਥਾਂ ਚੰਗੇ ਹਨ।’’ ਪੁਦਨੇ ਦੀ ਗੱਲ ਇਲਾਚੀ, ਜਵੈਣ, ਅੰਬਚੂਰ, ਅਨਾਰਦਾਣੇ ਸਾਰਿਆਂ ਨੇ ਸੁਣੀ।ਪੂਨੇ ਦੀ ਗੱਲ ਸਿਆਣੀ ਤੇ ਇਨਸਾਫ਼ ਵਾਲੀ ਸੀ। ਇਲਾਚੀ, ਸੌਂਫ ਤੇ ਜਵੈਣ, ਅੰਬਚੂਰ ਤੇ ਅਨਾਰਦਾਣੇ ਨੂੰ ਪੂਨੇ ਦਾ ਕਿਹਾ ਚੰਗਾ ਲੱਗਾ। ਸਾਰਿਆਂ ਨੇ ਵਚਨ ਦਿੱਤਾ ਕਿ ਉਹ ਇੱਕ-ਦੂਜੇ ਦੇ ਅਸਲੀ ਸਾਥੀ ਬਣਨਗੇ ਤੇ ਇਕੱਠੇ ਰਲ ਕੇ ਰਹਿਣਗੇ।

ਦੁਪਹਿਰ ਦੀ ਤਿੱਖੀ ਗਰਮੀ ਘਟ ਚੁੱਕੀ ਸੀ ਅਸਮਾਨ ਉੱਤੇ ਬੱਦਲ ਵੀ ਆ ਗਏ ਸਨ।ਇਲਾਚੀ, ਜਵੈਣ, ਅੰਬਚੂਰ ਤੇ ਅਨਾਰਦਾਣਾ ਸਾਰੇ ਖ਼ੁਸ਼ ਹੋ ਗਏ ਤੇ ਆਪਣੇ-ਆਪਣੇ ਲਿਫ਼ਾਫ਼ਿਆਂ ਵਿੱਚ ਜਾ ਕੇ ਮਿੰਨੀ ਨੀਂਦਰੇ ਸੌਂ ਗਏ। ਪੂਦਨਾ ਵੀ ਚੱਕਣੇ ‘ਤੇ ਜਾ ਕੇ ਲੇਟ ਗਿਆ।ਉਹਨੂੰ ਨੀਂਦ ਨਾ ਆਈ। ਉਹ ਰਾਤ ਪੈਣ ਤੱਕ ਜਾਗਦਾ ਰਿਹਾ ਤੇ ਰਾਤ ਨੂੰ ਰਸੋਈ ਦੀ ਬਾਰੀ ਵਿੱਚੋਂ ਅਸਮਾਨ ਉੱਤੇ ਚਮਕਦੇ ਤਾਰੇ ਤੱਕਦਾ ਰਿਹਾ।

1. ਪੂਨੇ ਨੂੰ ਕਿਸ ਦੀ ਗੱਲ ਚੰਗੀ ਲੱਗੀ?
(ਉ) ਇਲਾਚੀ ਦੀ।
(ਅ) ਨਾਰਦਾਣੇ ਦੀ
(ਈ) ਸੌਂਫ ਦੀ
(ਸ) ਜਵੈਣ ਦੀ।
ਉੱਤਰ :
(ਅ) ਅਨਾਰਦਾਣੇ ਦੀ

2. ਪੂਦਨਾ ਆਪਣੇ ਆਪ ਨੂੰ ਕਿਸ ਤੋਂ ਵੱਧ ਸਸਤਾ ਤੇ ਸਿਆਣਾ ਸਮਝਦਾ ਸੀ?
(ਉ) ਅਨਾਰਦਾਣੇ ਤੋਂ
(ਅ) ਸਭ ਤੋਂ।
(ਈ) ਇਲਾਚੀ ਤੋਂ
(ਸ) ਅੰਬਚੂਰ ਤੋਂ।
ਉੱਤਰ :
(ਅ) ਸਭ ਤੋਂ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

3. ਇਲਾਚੀ ਆਪਣੇ ਆਪ ਨੂੰ ਬਹੁਤ ਉੱਤਮ ਕਿਉਂ ਸਮਝਦੀ ਸੀ?
(ੳ) ਮਹਿੰਗੀ ਹੋਣ ਕਰਕੇ
(ਅ) ਖ਼ੁਸ਼ਬੂ ਕਰਕੇ
(ਈ ਰੰਗ ਕਰਕੇ
(ਸ) ਸਵਾਦ ਕਰਕੇ।
ਉੱਤਰ :
(ੳ) ਮਹਿੰਗੀ ਹੋਣ ਕਰਕੇ

4. ਪੂਦਨੇ ਤੇ ਅਨਾਰਦਾਣੇ ਦੋਹਾਂ ਦੀ ਕਿਸ ਚੀਜ਼ ਲਈ ਲੋੜ ਹੁੰਦੀ ਹੈ?
(ਉ) ਸਬਜ਼ੀ ਲਈ।
(ਅ) ਚਟਣੀ ਲਈ
(ਈ) ਸਲਾਦ ਲਈ
(ਸ) ਦਾਲ ਲਈ।
ਉੱਤਰ :
(ਅ) ਚਟਣੀ ਲਈ

5. ਪੂਦਨੇ ਅਨੁਸਾਰ ਸਭ ਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ?
(ਉ) ਦੂਰ-ਦੂਰ
(ਅ) ਠਾਠ ਨਾਲ
(ਇ) ਗੁਆਂਢੀ ਬਣ ਕੇ
(ਸ) ਬੇਲੀ ਬਣ ਕੇ !
ਉੱਤਰ :
(ਸ) ਬੇਲੀ ਬਣ ਕੇ !

6. ਪੁਦਨੇ ਦੀ ਗੱਲ ਕਿਹੋ ਜਿਹੀ ਸੀ?
(ੳ) ਸਿਆਣੀ ਤੇ ਇਨਸਾਫ਼ ਵਾਲੀ
(ਅ) ਡੂੰਘੀ
(ਇ) ਰਮਜ਼ ਭਰੀ
(ਸ) ਮੂਰਖਾਂ ਵਾਲੀ।
ਉੱਤਰ :
(ੳ) ਸਿਆਣੀ ਤੇ ਇਨਸਾਫ਼ ਵਾਲੀ

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

7. ਇਕ-ਦੂਜੇ ਦੇ ਸਾਥੀ ਬਣ ਕੇ ਰਹਿਣ ਦਾ ਵਚਨ ਕਿਸ ਨੇ ਦਿੱਤਾ?
(ਉ) ਇਲਾਚੀ ਨੇ
(ਆ) ਅੰਬਚੂਰ ਨੇ
(ਇ) ਸਾਰਿਆਂ ਨੇ
(ਸ) ਇਕ-ਦੋ ਨੇ।
ਉੱਤਰ :
(ਇ) ਸਾਰਿਆਂ ਨੇ

8. ਇਲਾਚੀ, ਜਵੈਣ, ਅੰਬਚੂਰ ਤੇ ਅਨਾਰਦਾਣਾ ਕਿੱਥੇ ਵੜ ਕੇ ਸੌਂ ਗਏ?
(ਉ) ਕਮਰੇ ਵਿੱਚ
(ਆ) ਰਜਾਈ ਵਿੱਚ
(ਈ) ਲਿਫ਼ਾਫ਼ਿਆਂ ਵਿੱਚ
(ਸ) ਖੁੱਡਾਂ ਵਿੱਚ।
ਉੱਤਰ :
(ਈ) ਲਿਫ਼ਾਫ਼ਿਆਂ ਵਿੱਚ

9. ਢੱਕਣ ਉੱਤੇ ਕੈਣ ਲੇਟਿਆ ਸੀ? .
(ਉ) ਪੂਦਨਾ
(ਆ) ਅੰਬਚੂਰ
(ਈ) ਇਲਾਚੀ
(ਸ) ਜਵੈਣ
ਉੱਤਰ :
(ਉ) ਪੂਦਨਾ

10. ਪੂਦਨਾ ਬਾਰੀ ਵਿੱਚੋਂ ਅਸਮਾਨ ਵਿੱਚ ਕੀ ਚਮਕਦਾ ਦੇਖ ਰਿਹਾ ਸੀ?
(ਉ) ਸੂਰਜ
(ਅ) ਚੰਦ
(ਈ) ਤਾਰੇ
(ਸ) ਕੁੱਝ ਵੀ ਨਹੀਂ।
ਉੱਤਰ :
(ਈ) ਤਾਰੇ

ਪ੍ਰਸ਼ਿਨ 2.
(i) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਨਾਂਵ ਸ਼ਬਦ ਚੁਣੋ।
(ii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਪੜਨਾਂਵ ਸ਼ਬਦ ਚੁਣੋ।
(iii) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਵਿਸ਼ੇਸ਼ਣ ਸ਼ਬਦ ਚੁਣੋ।
(iv) ਉਪਰੋਕਤ ਪੈਰੇ ਵਿੱਚੋਂ ਕੋਈ ਪੰਜ ਕਿਰਿਆਵਾਂ ਚੁਣੋ।
ਉੱਤਰ :
(i) ਪੂਦਨੇ, ਅਨਾਰਦਾਣੇ, ਗੱਲ, ਚੀਜ਼ਾਂ, ਬੇਲੀ 1 .
(ii) ਮੈਂ, ਸਾਰਿਆਂ, ਤੁਹਾਡੇ, ਆਪਣੇ ਆਪ, ਸਾਨੂੰ !
(iii) ਚੰਗੀ, ਸਸਤਾ, ਸਿਆਣਾ, ਉੱਤਮ, ਵੱਖ-ਵੱਖ !
(iv) ਲੱਗੀ ਸੀ, ਕਿਹਾ, ਸਮਝਣਾ ਚਾਹੀਦਾ, ਦਿੱਤਾ, ਸੁਣੀ।

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਪ੍ਰਸ਼ਨ 3.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ –
(i) ‘ਸਾਥੀ ਸ਼ਬਦ ਦਾ ਲਿੰਗ ਬਦਲੋ
(ਉੱ) ਸਾਥ :
(ਅ) ਸਾਬਕ
(ਈ) ਸਾਬਣ
(ਸ) ਸੁੱਖਣ।
ਉੱਤਰ :
(ਉੱ) ਸਾਥ :

(ii) ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਿਸ਼ੇਸ਼ਣ ਹੈ? :
(ਉ) ਅਸਲੀ
(ਅ) ਨੀਂਦਰ
(ਈ) ਰਾਤ
(ਸ) ਅਸਮਾਨ।
ਉੱਤਰ :
(ਉ) ਅਸਲੀ

(iii) ਅਸਮਾਨ ਸ਼ਬਦ ਦਾ ਸਮਾਨਾਰਥਕ ਕਿਹੜਾ ਹੈ?
(ਉ) ਅਰਸ਼/ ਗਗਨ/ਅੰਬਰ
(ਅ) ਸਮਾਨ
(ਈ) ਛਤਰੀ
(ਸ) ਸਨਮਾਨ ਨੂੰ
ਉੱਤਰ :
(ਉ) ਅਰਸ਼/ ਗਗਨ/ਅੰਬਰ

ਪ੍ਰਸ਼ਨ 4.
ਉਪਰੋਕਤ ਪੈਰੇ ਵਿੱਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(i) ਡੰਡੀ
(ii) ਕਾਮਾ
(iii) ਜੋੜਨੀ
(iv) ਛੁੱਟ-ਮਰੋੜੀ
ਉੱਤਰ :
(i) ਡੰਡੀ (।)
(ii) ਕਾਮਾ (,);
(iii) ਜੋੜਨੀ (-)
(iv) ਛੁੱਟ-ਮਰੋੜੀ (‘)

PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ

ਪ੍ਰਸ਼ਨ 5.
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ :
PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ 1
ਉੱਤਰ :
PSEB 6th Class Punjabi Solutions Chapter 2 ਆਪਣੇ-ਆਪਣੇ ਥਾਂ ਸਾਰੇ ਚੰਗੇ 2

PSEB 6th Class Punjabi Solutions Chapter 1 ਤਿਰੰਗਾ

Punjab State Board PSEB 6th Class Punjabi Book Solutions Chapter 1 ਤਿਰੰਗਾ Textbook Exercise Questions and Answers.

PSEB Solutions for Class 6 Punjabi Chapter 1 ਤਿਰੰਗਾ (1st Language)

Punjabi Guide for Class 6 PSEB ਤਿਰੰਗਾ Textbook Questions and Answers

ਤਿਰੰਗਾ ਪਾਠ-ਅਭਿਆਸ

1. ਦੱਸੋ :

ਤਿਰੰਗੇ ਝੰਡੇ ਦੇ ਤਿੰਨ ਰੰਗਾਂ ਦੇ ਨਾਂ ਦੱਸੋ?
ਉੱਤਰ :
ਹਰਾ, ਕੇਸਰੀ ਤੇ ਚਿੱਟਾ।

ਤਿਰੰਗੇ ਵਿੱਚ ਸ਼ਬਦ “ਸਾਵਾਂ ਤੋਂ ਕੀ ਭਾਵ ਹੈ?
ਉੱਤਰ :
ਤਿਰੰਗੇ ਵਿਚ ਸ਼ਬਦ “ਸਾਵਾਂ ਤੋਂ ਭਾਵ ਹੈ, ਖ਼ੁਸ਼ਹਾਲੀ।

PSEB 6th Class Punjabi Solutions Chapter 1 ਤਿਰੰਗਾ

ਕੇਸਰੀ ਰੰਗ ਕਿਸ ਗੱਲ ਨੂੰ ਦਰਸਾਉਂਦਾ ਹੈ?
ਉੱਤਰ :
ਜੰਗ ਵਿਚ ਸ਼ਹੀਦੀ ਪ੍ਰਾਪਤ ਕਰਨ ਨੂੰ।

ਚਿੱਟਾ ਰੰਗ ਕਿਸ ਗੁਣ ਕਰਕੇ ਚੰਗਾ ਲੱਗਦਾ ਹੈ?
ਉੱਤਰ :
ਸ਼ਾਂਤੀ ਦਾ ਨਿਸ਼ਾਨ ਹੋਣ ਕਰਕੇ।

ਅਸ਼ੋਕ-ਚੱਕਰ ਦਾ ਕੀ ਭਾਵ ਹੈ?
ਉੱਤਰ :
ਵਿਕਾਸ।

2. ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :

ਸਾਵਾ ਰੰਗ ਤੇਰਾ ਦੱਸੇ
………………………………
ਪਹਿਨ ਬਾਣਾ ਕੇਸਰੀ
………………………………
ਚਿੱਟਾ ਰੰਗ ਤੇਰਾ ਸਾਡਾ
………………………………
ਉੱਤਰ :
ਸਾਵਾ ਰੰਗ ਤੇਰਾ ਦੱਸੇ
ਖੇਤੀਆਂ ਦੇ ਰੰਗ ਨੂੰ।
ਪਹਿਨ ਬਾਣਾ ਕੇਸਰੀ
ਸ਼ਹੀਦ ਜਾਣ ਜੰਗ ਨੂੰ !
ਚਿੱਟਾ ਰੰਗ ਤੇਰਾ ਸਾਡਾ
ਸ਼ਾਂਤੀ ਦਾ ਵਿਧਾਨ ਏ।

PSEB 6th Class Punjabi Solutions Chapter 1 ਤਿਰੰਗਾ

3. ਔਖੇ ਸ਼ਬਦਾਂ ਦੇ ਅਰਥ :

  • ਤਿਰੰਗਾ : ਤਿੰਨ ਰੰਗ, ਤਿਰੰਗੇ ਤੋਂ ਭਾਵ ਭਾਰਤ ਦੇਸ਼ ਦਾ ਰਾਸ਼ਟਰੀ ਝੰਡਾ
  • ਅਜ਼ਾਦੀ : ਖੁੱਲ੍ਹ, ਸੁਤੰਤਰਤਾ
  • ਅੰਬਰ : ਅਕਾਸ਼, ਅਸਮਾਨ, ਗਗਨ, ਅਰਸ਼
  • ਨਿਰਾਲੀ : ਵੱਖਰੀ, ਵਿਲੱਖਣ
  • ਏਕਤਾ : ਏਕਾ, ਮੇਲ, ਇਕੱਠ ਵਿਕਾਸ ਵਾਧਾ, ਤਰੱਕੀ, ਉੱਨਤੀ
  • ਸਾਵਾ : ਹਰਾ, ਸਬਜ਼
  • ਬਾਣਾ : ਲਿਬਾਸ, ਪਹਿਰਾਵਾ

4. ਹੇਠ ਲਿਖੇ ਸ਼ਬਦਾਂ ਨੂੰ ਸਮਾਨਾਰਥੀ ਸ਼ਬਦਾਂ ਨਾਲ ਮਿਲਾਓ:

PSEB 6th Class Punjabi Solutions Chapter 1 ਤਿਰੰਗਾ 1
ਉੱਤਰ :
PSEB 6th Class Punjabi Solutions Chapter 1 ਤਿਰੰਗਾ 2

PSEB 6th Class Punjabi Solutions Chapter 1 ਤਿਰੰਗਾ

5. ਆਪਣੀ ਸ਼੍ਰੇਣੀ ਦੇ ਵਿਦਿਆਰਥੀਆਂ ਨਾਲ ਮਿਲ ਕੇ ਇਹ ਕਵਿਤਾ ਗਾਓ।
ਉੱਤਰ :
(ਨੋਟ-ਵਿਦਿਆਰਥੀ ਇਸ ਗੀਤ ਨੂੰ ਗਾਉਣ ਦਾ ਅਭਿਆਸ ਕਰਨ।

6. ਅਧਿਆਪਕ ਲਈ :
ਸੁਤੰਤਰਤਾ ਦਿਵਸ ਅਤੇ ਗਣਤੰਤਰਤਾ ਦਿਵਸ ਮੌਕੇ ਬੱਚਿਆਂ ਨੂੰ ਪ੍ਰੇਡ ਵਿੱਚ ਸ਼ਾਮਲ ਕਰੋ ਅਤੇ ਤਿਰੰਗੇ ਸੰਬੰਧੀ ਇਸ ਕਵਿਤਾ ਦੇ ਨਾਲ-ਨਾਲ ਹੋਰ ਗੀਤ ਜਾਂ ਕਵਿਤਾਵਾਂ ਬੋਲਣ ਲਈ ਪ੍ਰੇਰਿਤ ਕਰੋ।

PSEB 6th Class Punjabi Guide ਤਿਰੰਗਾ Important Questions and Answers

ਤਿਰੰਗਾ ਪੰਜਾਬੀ ਪੁਸਤਕ

1. ਕਾਵਿ-ਟੋਟਿਆਂ ਦੇ ਸਰਲ ਅਰਥ

ਪ੍ਰਸ਼ਨ 1.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ :

(ਉ) ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ
ਸਾਰੇ ਦੇਸ ਵਾਸੀਆਂ ਨੂੰ ਤੇਰੇ ਉੱਤੇ ਮਾਣ ਏ।
ਇੱਕ-ਇੱਕ ਤਾਰ ਤੇਰੀ
ਜਾਪੇ ਮੂੰਹੋਂ ਬੋਲਦੀ ਮੁੱਲ ਹੈ ਅਜ਼ਾਦੀ
ਸਦਾ ਲਹੂਆਂ ਨਾਲ ਤੋਲਦੀ।
ਉੱਚਾ ਸਾਡਾ ਅੰਬਰਾਂ ‘ਤੇ ਝੂਲਦਾ ਨਿਸ਼ਾਨ ਏ
ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ।
ਉੱਤਰ :
ਭਾਰਤ-ਵਾਸੀ ਕਹਿੰਦੇ ਹਨ, “ਹੇ ਸਾਡੇ ਦੇਸ਼ ਦੇ ਤਿਰੰਗੇ ਝੰਡਿਆ; ਤੇਰੀ ਸ਼ਾਨ ਸਾਰੀ ਦੁਨੀਆ ਦੇ ਝੰਡਿਆਂ ਤੋਂ ਵੱਖਰੀ ਹੈ ਸਾਰੇ ਦੇਸ਼-ਵਾਸੀਆਂ ਨੂੰ ਤੇਰੀ ਸ਼ਾਨ ਉੱਤੇ ਬਹੁਤ ਮਾਣ ਹੈ ॥ ਤੇਰਾ ਇਕ-ਇਕ ਧਾਗਾ ਮੂੰਹੋਂ ਬੋਲ ਕੇ ਦੱਸਦਾ ਹੈ ਕਿ ਅਜ਼ਾਦੀ ਦਾ ਮੁੱਲ ਹਮੇਸ਼ਾ ਖ਼ੂਨ ਦੇ ਕੇ ਹੀ ਤਾਰਿਆ ਜਾਂਦਾ ਹੈ। ਹੇ ਤਿਰੰਗੇ ਝੰਡਿਆ ! ਤੂੰ ਤਾਂ ਸਾਡੇ ਦੇਸ਼ ਦੀ ਆਨ-ਸ਼ਾਨ ਦਾ ਅਸਮਾਨਾਂ ਤਕ ਉੱਚਾ ਝੂਲਦਾ ਹੋਇਆ ਚਿੰਨ ਹੈਂ। ਤੇਰੀ ਸ਼ਾਨ ਦੁਨੀਆ ਭਰ ਦੇ ਝੰਡਿਆਂ ਤੋਂ ਨਿਰਾਲੀ ਹੈ।

ਔਖੇ ਸ਼ਬਦਾਂ ਦੇ ਅਰਥ-ਤਿਰੰਗਿਆ-ਹੇ ਤਿਰੰਗੇ ਝੰਡਿਆ। ਤਿਰੰਗਾ-ਭਾਰਤ ਦੇ ਝੰਡੇ ਦਾ ਨਾਂ, ਜੋ ਕਿ ਤਿੰਨ-ਰੰਗਾ ਹੈ। ਨਿਰਾਲੀ-ਸਭ ਤੋਂ ਵੱਖਰੀ ਸ਼ਾਨ-ਵਡਿਆਈ। ਹੁਆਂ ਜਾਨ ਦੀਆਂ ਕੁਰਬਾਨੀਆਂ ਅੰਬਰਾਂ-ਅਸਮਾਨਾਂ ( ਨਿਸ਼ਾਨ-ਝੰਡਾ, ਚਿੰਨ੍ਹ।

PSEB 6th Class Punjabi Solutions Chapter 1 ਤਿਰੰਗਾ

ਪ੍ਰਸ਼ਨ 2.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ :

(ਅ) ਸਾਵਾ ਰੰਗ ਤੇਰਾ ਦੱਸੇ
ਖੇਤੀਆਂ ਦੇ ਰੰਗ ਨੂੰ।
ਪਹਿਨ ਬਾਣਾ ਕੇਸਰੀ
ਸ਼ਹੀਦ ਜਾਣ ਜੰਗ ਨੂੰ।
ਚਿੱਟਾ ਰੰਗ ਤੇਰਾ ਸਾਡਾ ਸ਼ਾਂਤੀ ਵਿਧਾਨ ਏ
ਭੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ।
ਉੱਤਰ :
ਭਾਰਤ ਵਾਸੀ ਆਪਣੇ ਦੇਸ਼ ਦੇ ਝੰਡੇ ਦੀ ਪ੍ਰਸੰਸਾ ਕਰਦੇ ਹੋਏ ਕਹਿੰਦੇ ਹਨ, (ਹੇ ਤਿਰੰਗਿਆ ਝੰਡਿਆ ! ਤੇਰਾ ਹਰਾ ਰੰਗ ਅਜ਼ਾਦੀ ਦੇ ਸਮੇਂ ਵਿਚ ਖੇਤਾਂ ਵਿਚ ਉੱਗੀਆਂ ਭਰਪੂਰ ਫ਼ਸਲਾਂ ਦੇ ਰੰਗ ਨੂੰ ਦਰਸਾ ਰਿਹਾ ਹੈ ਅਰਥਾਤ ਦੇਸ਼ ਦੀ ਖ਼ੁਸ਼ਹਾਲੀ ਦਾ ਚਿੰਨ੍ਹ ਹੈ। ਤੇਰਾ ਕੇਸਰੀ ਰੰਗ ਅਜ਼ਾਦੀ ਦੀ ਜੰਗ ਲਈ ਸ਼ਹੀਦੀ ਬਾਣੇ ਪਹਿਨ ਕੇ ਜਾਣ ਵਾਲੇ ਸ਼ਹੀਦਾਂ ਦਾ ਚਿੰਨ ਹੈ। ਤੇਰਾ ਚਿੱਟਾ ਰੰਗ ਦੱਸਦਾ ਹੈ ਕਿ ਸਾਡਾ ਅਸੂਲ ਸ਼ਾਂਤੀ ਉੱਤੇ ਕਾਇਮ ਰਹਿਣਾ ਹੈ। ਇਸ ਤਰ੍ਹਾਂ ਹੈ ਤਿੰਨਾਂ ਰੰਗਾਂ ਵਾਲੇ ਝੰਡਿਆ ! ਤੇਰੀ ਸ਼ਾਨ ਸਭ ਦੁਨੀਆ ਦੇ ਝੰਡਿਆਂ ਤੋਂ ਨਿਰਾਲੀ ਹੈ।”

ਔਖੇ ਸ਼ਬਦਾਂ ਦੇ ਅਰਥ-ਸਾਵਾ-ਹਰਾ ਖੇਤੀਆਂ ਦੇ ਰੰਗ-ਫ਼ਸਲਾਂ ਦੀ ਪੈਦਾਵਾਰ ਭਾਵ ਖ਼ੁਸ਼ਹਾਲੀ। ਬਾਣਾ-ਪਹਿਰਾਵਾ ਸ਼ਹੀਦ-ਦੇਸ਼ ਦੀ ਸੁਤੰਤਰਤਾ ਤੇ ਰੱਖਿਆ ਲਈ ਕੁਰਬਾਨ ਹੋਣ ਵਾਲੇ। ਵਿਧਾਨ-ਨਿਯਮ, ਅਸੂਲ ॥

ਪ੍ਰਸ਼ਨ 3.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ : –

(ਏ) ਤਿੰਨੇ ਰੰਗ ‘ਕੱਠੇ ਹੋ ਕੇ।
ਏਕਤਾ ਨੂੰ ਦੱਸਦੇ
ਤੇਰੀ ਛਾਇਆ ਹੇਠ
ਸਾਰੇ ਭਾਈ-ਭਾਈ ਵੱਸਦੇ।
ਚੱਕਰ ਅਸ਼ੋਕ ਦਾ ਵਿਕਾਸ ਦਾ ਨਿਸ਼ਾਨ ਏ
ਝੰਡਿਆ ਤਿਰੰਗਿਆ ਨਿਰਾਲੀ ਤੇਰੀ ਸ਼ਾਨ ਏ।
ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਏ।
ਉੱਤਰ :
ਭਾਰਤ ਦੇ ਵਾਸੀ ਆਪਣੇ ਦੇਸ਼ ਦੇ ਝੰਡੇ ਦੀ ਪ੍ਰਸੰਸਾ ਕਰਦੇ ਹੋਏ ਕਹਿੰਦੇ ਹਨ, “ਹੇ ਤਿਰੰਗਿਆ ਝੰਡਿਆ ! ਤੇਰੇ ਤਿੰਨੇ ਰੰਗ ਇਕੱਠੇ ਹੋ ਕੇ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਅਸੀਂ ਸਾਰੇ ਭਾਰਤ-ਵਾਸੀ ਏਕਤਾ ਨਾਲ ਰਹਿੰਦੇ ਹਾਂ। ਤੇਰੀ ਛਾਂ ਹੇਠ ਅਸੀਂ ਸਾਰੇ ਮਿਲ ਕੇ ਭਰਾਵਾਂ ਵਾਂਗ ਰਹਿੰਦੇ ਹਾਂ। ਤੇਰੇ ਵਿਚਲਾ ਅਸ਼ੋਕ ਚੱਕਰ ਸਾਡੇ ਦੇਸ਼ ਦੀ ਉੱਨਤੀ ਨੂੰ ਦਰਸਾਉਂਦਾ ਹੈ। ਹੇ ਤਿਰੰਗੇ ਝੰਡਿਆ, ਤੇਰੀ ਸ਼ਾਨ ਨਿਰਾਲੀ ਹੈ। ਸਾਨੂੰ ਤੇਰੇ ਉੱਤੇ ਬਹੁਤ ਮਾਣ ਹੈ ”

ਔਖੇ ਸ਼ਬਦਾਂ ਦੇ ਅਰਥ-ਕੱਠੇ-ਇਕੱਠੇ। ਏਕਤਾ-ਇਕੱਠ, ਮਿਲ ਕੇ ਰਹਿਣਾ। ਛਾਇਆ ਛਾਂ ( ਭਾਈ-ਭਾਈ-ਭਰਾ-ਭਰਾ ਚੱਕਰ ਅਸ਼ੋਕ-ਮਹਾਰਾਜਾ ਅਸ਼ੋਕ ਦਾ ਚੱਕਰ 1 ਵਿਕਾਸ ਉੱਨਤੀ, ਤਰੱਕੀ।

PSEB 6th Class Punjabi Solutions Chapter 1 ਤਿਰੰਗਾ

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੇ ਅਰਥ ਦੱਸ ਕੇ ਇਨ੍ਹਾਂ ਦੀ ਵਾਕਾਂ ਵਿਚ ਵਰਤੋਂ ਕਰੋ –
ਤਿਰੰਗਾ, ਅਜ਼ਾਦੀ, ਅੰਬਰ, ਨਿਰਾਲੀ, ਏਕਤਾ, ਵਿਕਾਸ, ਸਾਵਾ, ਬਾਣਾ, ਮਾਣ, ਸ਼ਹੀਦ, ਸ਼ਾਂਤੀ, ਭਾਈ-ਭਾਈ
ਉੱਤਰ :

  • (ਤਿੰਨ ਰੰਗਾਂ ਵਾਲਾ)-ਭਾਰਤ ਦੇ ਝੰਡੇ ਦਾ ਨਾਂ ਹੈ।
  • ਅਜ਼ਾਦੀ ਸੁਤੰਤਰਤਾ, ਮੁਕਤੀ)-15 ਅਗਸਤ ਨੂੰ ਸਾਰੇ ਭਾਰਤ-ਵਾਸੀ ਅਜ਼ਾਦੀ ਦਿਵਸ ਮਨਾਉਂਦੇ ਹਨ।
  • ਅੰਬਰ (ਅਸਮਾਨ-ਅੰਬਰ ਵਿਚ ਤਾਰੇ ਚਮਕ ਰਹੇ ਹਨ।
  • ਨਿਰਾਲੀ ਸਭ ਤੋਂ ਵੱਖਰੀ)-ਭਾਰਤ ਦੇ ਝੰਡੇ ਦੀ ਸ਼ਾਨ ਨਿਰਾਲੀ ਹੈ।
  • ਏਕਤਾ (ਏਕਾ, ਇਕੱਠ, ਮਿਲ ਕੇ-ਅਸੀਂ ਸਾਰੇ ਭਾਰਤ-ਵਾਸੀ ਏਕਤਾ ਨਾਲ ਰਹਿੰਦੇ ਹਾਂ।
  • ਵਿਕਾਸ ਤਰੱਕੀ)-ਅਜ਼ਾਦੀ ਪਿੱਛੋਂ ਭਾਰਤ ਦਿਨ-ਰਾਤ ਵਿਕਾਸ ਕਰ ਰਿਹਾ ਹੈ।
  • ਸਾਵਾ ਹਰਾ-ਤੋਤੇ ਦਾ ਰੰਗ ਸਾਵਾ ਹੁੰਦਾ ਹੈ।
  • ਬਾਣਾ ਪਹਿਰਾਵਾ)-ਸੂਰਮੇ ਕੇਸਰੀ ਬਾਣੇ ਪਹਿਨ ਕੇ ਜੰਗ ਵਿਚ ਕੁੱਦ ਪਏ।
  • ਮਾਣ ਆਦਰ, ਵਡੱਪਣ ਦਾ ਅਹਿਸਾਸ)-ਸਾਨੂੰ ਆਪਣੇ ਦੇਸ਼ ਦੇ ਤਿਰੰਗੇ ਝੰਡੇ ਉੱਤੇ ਮਾਣ ਹੈ।
  • ਸ਼ਹੀਦ (ਦੇਸ਼, ਕੌਮ ਜਾਂ ਧਰਮ ਲਈ ਜਾਨ ਦੇਣ ਵਾਲਾ)-ਸ: ਭਗਤ ਸਿੰਘ ਸਾਡਾ ਕੌਮੀ ਸ਼ਹੀਦ ਹੈ।
  • ਸ਼ਾਂਤੀ (ਅਮਨ)-ਯੂ. ਐੱਨ. ਓ. ਦਾ ਕੰਮ ਸੰਸਾਰ ਵਿਚ ਸ਼ਾਂਤੀ ਕਾਇਮ ਰੱਖਣ ਲਈ ਕੰਮ ਕਰਨਾ ਹੈ।
  • ਭਾਈ-ਭਾਈ ਭਰਾ-ਭਰਾ)–ਹਿੰਦੁਸਤਾਨ ਵਿਚ ਵਸਦੇ ਵੱਖ-ਵੱਖ ਧਰਮਾਂ ਤੇ ਜਾਤਾਂ ਦੇ ਲੋਕ ਭਾਈ-ਭਾਈ ਹਨ।
  • ਵਿਧਾਨ (ਨਿਯਮ, ਅਸੂਲ)-ਦਸਵੰਧ ਕੱਢਣਾ ਗੁਰਸਿੱਖੀ ਦਾ ਵਿਧਾਨ ਹੈ।

PSEB 6th Class Home Science Practical ਪੱਟੀ ਬੰਦ ਕਰਨ ਦੇ ਸਾਧਨ

Punjab State Board PSEB 6th Class Home Science Book Solutions Practical ਪੱਟੀ ਬੰਦ ਕਰਨ ਦੇ ਸਾਧਨ Notes.

PSEB 6th Class Home Science Practical ਪੱਟੀ ਬੰਦ ਕਰਨ ਦੇ ਸਾਧਨ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਟਿੱਚ ਬਟਨ ਕਿੱਥੇ ਲਾਇਆ ਜਾਂਦਾ ਹੈ !
ਉੱਤਰ-
ਇਹ ਬਟਨ ਹਮੇਸ਼ਾ ਉੱਥੇ ਲਾਉਣਾ ਚਾਹੀਦਾ ਹੈ ਜਿੱਥੇ ਪੱਟੀਆਂ ਉੱਪਰ ਥੱਲੇ ਬਣੀਆਂ ਹੋਣ।

ਪ੍ਰਸ਼ਨ 2.
ਹੱਕ ਅਤੇ ਆਈ ਕਿੱਥੇ ਮਿਲਦੇ ਹਨ ?
ਉੱਤਰ-
ਹੁੱਕ ਅਤੇ ਆਈ ਬਜ਼ਾਰ ਵਿਚ ਮਿਲਦੇ ਹਨ ।

ਪ੍ਰਸ਼ਨ 3.
ਕੋਟ ਬਟਨ ਕਿੱਥੇ ਲਾਇਆ ਜਾਂਦਾ ਹੈ ?
ਉੱਤਰ-
ਇਹ ਬਟਨ ਕੋਟ ਅਤੇ ਪੈਂਟਾਂ ‘ਤੇ ਲਾਇਆ ਜਾਂਦਾ ਹੈ ।

ਮਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੱਕ ਲਾਉਣ ਦੀ ਵਿਧੀ ਲਿਖੋ ।
ਉੱਤਰ-

  • ਉੱਪਰ ਵਾਲੀ ਪੱਟੀ ਦੇ ਅੰਦਰ ਵਾਲੇ ਹਿੱਸੇ ਤੇ ਹੱਕ ਰੱਖ ਕੇ ਦੂਹਰੇ ਧਾਗੇ ਦੇ ਨਾਲ ਹੁੱਕ ਦੇ ਹੇਠਾਂ ਬਣੇ ਗੋਲ ਕੁੰਡਿਆਂ ਨੂੰ ਵਾਰੀ-ਵਾਰੀ ਨੱਥੀ ਕਰੋ ।
  • ਹਰ ਇਕ ਟਾਂਕਾ ਭਰਨ ਦੇ ਸਮੇਂ ਕੱਪੜੇ ਦੇ ਦੋ-ਤਿੰਨ ਧਾਗੇ ਲੈਂਦੇ ਹਨ ।
  • ਸੂਈ ਨੂੰ ਕੱਪੜੇ ਤੋਂ ਕੁੰਡੇ ਦੇ ਕੋਲ ਕੱਢ ਕੇ ਉਸ ਦੇ ਉੱਪਰ ਕੱਪੜਿਆਂ ਦੇ ਨਾਲ ਸੂਈ ਧਾਗੇ ਦੀ ਸਹਾਇਤਾ ਨਾਲ ਨੱਥੀ ਕਰਦੇ ਹਨ ।

ਪ੍ਰਸ਼ਨ
2. ਆਈ ਬਣਾਉਣ ਦੀ ਵਿਧੀ ਲਿਖੋ ।
ਉੱਤਰ-
ਸੂਈ ਵਿਚ ਦੁਹਰਾ ਧਾਗਾ ਪਾਉਂਦੇ ਹਨ । ਇਸ ਤੋਂ ਬਾਅਦ ਸੁਈ ਨੂੰ ਹੇਠਲੀ ਪੱਟੀ ਦੇ ਥੱਲਿਉਂ ਉੱਪਰ ਕੱਢਦੇ ਹਨ । ਹੁਣ ਦੋ ਸੈਂਟੀਮੀਟਰ ਥਾਂ ਛੱਡ ਕੇ ਸੂਈ ਨੂੰ ਕੱਪੜੇ ਦੇ ਹੇਠਾਂ ਕੱਢ ਕੇ ਧਾਗੇ ਦੇ ਕੋਲ ਕੱਢਦੇ ਹਨ । ਇਸ ਤਰ੍ਹਾਂ ਦੋ ਤਿੰਨ ਵਾਰ ਕੱਢਦੇ ਹਨ । ਟਾਂਕੇ ਇਕ ਧਾਗੇ ਦੇ ਅੰਤਰ ਨਾਲ ਹੀ ਸਮਾਨਾਂਤਰ ਕੱਢਣਾ ਚਾਹੀਦਾ ਹੈ । ਇਸ ਤੋਂ ਬਾਅਦ ਧਾਗਾ ਅੱਗੇ ਕਰਨਾ ਚਾਹੀਦਾ ਹੈ । ਸੂਈ ਨੂੰ ਇਕ ਪਾਸੇ ਤੋਂ ਇਨ੍ਹਾਂ ਧਾਗਿਆਂ ਦੇ ਥੱਲੇ ਤੋਂ ਕੱਪੜੇ ਦੇ ਵਿਚਕਾਰੋਂ ਕੱਢ ਕੇ ਦੂਜੇ ਪਾਸੇ ਕੱਢਦੇ ਹਨ । ਧਾਗਾ ਅੱਗੇ ਰਹਿਣਾ ਚਾਹੀਦਾ ਹੈ ਅਤੇ ਸੂਈ ਉਸ ਦੇ ਵਿਚਕਾਰੋਂ ਕੱਢਣੀ ਚਾਹੀਦੀ ਹੈ । ਇਸ ਪ੍ਰਕਾਰ ਇਕ ਜਾਂ ਦੋ ਸੈਂਟੀਮੀਟਰ ਦੇ ਧਾਗੇ ਨੂੰ ਸੱਜੇ ਤੋਂ ਖੱਬੇ ਨੱਥੀ ਕਰਨਾ ਚਾਹੀਦਾ ਹੈ । ਜਦੋਂ ਪੂਰਾ ਹੋ ਜਾਵੇ ਤਾਂ ਹੱਕ ਦੀ ਆਈ ਤਿਆਰ ਹੋ ਜਾਂਦੀ ਹੈ ।

PSEB 6th Class Home Science Practical ਪੱਟੀ ਬੰਦ ਕਰਨ ਦੇ ਸਾਧਨ

ਪ੍ਰਸ਼ਨ 3.
ਕੋਟ ਬਟਨ ਬਾਰੇ ਤੁਸੀਂ ਕੀ ਜਾਣਦੇ ਹੋ, ਲਿਖੋ ।
ਉੱਤਰ-
ਇਸ ਬਟਨ ਨੂੰ ਕੋਟ ਅਤੇ ਪੈਂਟਾਂ ‘ਤੇ ਲਾਇਆ । ਜਾਂਦਾ ਹੈ। ਉਸ ਨੂੰ ਬੜੀ ਮਜ਼ਬੂਤੀ ਨਾਲ ਲਾਉਣਾ ਚਾਹੀਦਾ ਹੈ । ਇਹ ਬਟਨ ਦੂਸਰੇ ਬਟਨ ਦੀ ਅਪੇਖਿਆ ਮਹਿੰਗਾ ਵੀ ਹੁੰਦਾ ਹੈ ਅਤੇ ਰੋਜ਼-ਰੋਜ਼ ਲਾਇਆ ਵੀ ਨਹੀਂ ਜਾ ਸਕਦਾ। ਇਸ ਲਈ ਕੰਮ ਪੱਕਾ ਅਤੇ ਸਾਫ਼ ਹੋਣਾ ਚਾਹੀਦਾ ਹੈ।
PSEB 6th Class Home Science Practical ਪੱਟੀ ਬੰਦ ਕਰਨ ਦੇ ਸਾਧਨ 1

ਪ੍ਰਸ਼ਨ 4.
ਹੇਠ ਲਿਖਿਆਂ ‘ਤੇ ਟਿੱਪਣੀ ਲਿਖੋ !
(ਉ) ਟਿੱਚ ਬਟਨ
(ਅ) ਹੁੱਕ ਆਈਂ ।
ਉੱਤਰ-
(ਉ), ਟਿੱਚ ਬਟਨ-ਇਹ ਬਟਨ ਹਮੇਸ਼ਾਂ ਉੱਥੇ ਲਾਉਣਾ ਚਾਹੀਦਾ ਹੈ ਜਿੱਥੇ ਦੋ ਪੱਟੀਆਂ ਉੱਪਰ ਹੇਠਾਂ ਬਣੀਆਂ ਹੋਣ। ਇਹ ਕਮੀਜ਼, ਫਰਾਕ, ਝਬਲੇ ਆਦਿ ਤੇ ਲਾਏ ਜਾਂਦੇ ਹਨ । ਕਈ ਲੋਕ ਬੱਚਿਆਂ ਦੇ ਪੱਟੀ ਵਾਲੇ ਸਵੈਟਰ ਬਣਾ ਕੇ ਉੱਥੇ ਵੀ ਲਾ ਦਿੰਦੇ ਹਨ । ਜਦੋਂ ਛੋਟੇ ਪੌਦਿਆਂ ਦੀਆਂ ਸਲਵਾਰਾਂ ਦਾ ਰਿਵਾਜ ਸੀ ਤਾਂ ਉੱਥੇ ਵੀ ਟਿੱਚ ਬਟਨ ਜਾਂ ਹੱਕ ਲਾਏ ਜਾਂਦੇ ਸਨ ।
PSEB 6th Class Home Science Practical ਪੱਟੀ ਬੰਦ ਕਰਨ ਦੇ ਸਾਧਨ 2
(ਅ) ਹੱਕ ‘ਆਈਂ –ਹੁੱਕ ਅਤੇ ਇਸ ਦੀ ਆਈ ਬਜ਼ਾਰੋਂ ਅਸਾਨੀ ਨਾਲ ਮਿਲ ਜਾਂਦੇ ਹਨ। ਇਹ ਵੀ ਟਿੱਚ ਬਟਨਾਂ ਦੀ ਤਰ੍ਹਾਂ ਕਮੀਜ਼ ਦੀ ਵੱਖੀ (ਸਾਈਡ ਅਤੇ ਸਲਵਾਰ ਦੇ ਤੰਗ ਪੌਦਿਆਂ ਅਤੇ ਫਰਾਕ ਆਦਿ ‘ਤੇ ਲਾਏ ਜਾਂਦੇ ਹਨ । ਇਸ ਨੂੰ ਲਾਉਣ ਲਈ ਵੀ ਦੂਹਰਾ ਧਾਗਾ ਇਸਤੇਮਾਲ ਕੀਤਾ ਜਾਂਦਾ ਹੈ ।
PSEB 6th Class Home Science Practical ਪੱਟੀ ਬੰਦ ਕਰਨ ਦੇ ਸਾਧਨ 3

PSEB 6th Class Home Science Practical ਪੱਟੀ ਬੰਦ ਕਰਨ ਦੇ ਸਾਧਨ

ਪੱਟੀ ਬੰਦ ਕਰਨ ਦੇ ਸਾਧਨ PSEB 6th Class Home Science Notes

ਸੰਖੇਪ ਜਾਣਕਾਰੀ

  • ਟਿੱਚ ਬਟਨ ਹਮੇਸ਼ਾਂ ਉੱਥੇ ਲਾਉਣਾ ਚਾਹੀਦਾ ਹੈ ਜਿੱਥੇ ਪੱਟੀਆਂ ਉੱਪਰ-ਥੱਲੇ ਬਣੀਆਂ ਹੋਣ। |
  • ਸੂਈ ਵਿਚ ਕੱਪੜੇ ਦੇ ਰੰਗ ਦਾ ਦੁਹਰਾ ਧਾ ਪਾਉਣਾ ਚਾਹੀਦਾ ਹੈ ।
  • ਬਟਨ ਨੂੰ ਕੋਟ ਅਤੇ ਪੈਂਟਾਂ ਤੇ ਲਾਉਣਾ ਚਾਹੀਦਾ ਹੈ ।