PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

Punjab State Board PSEB 6th Class Science Book Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ Textbook Exercise Questions, and Answers.

PSEB Solutions for Class 6 Science Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

Science Guide for Class 6 PSEB ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 110) –

ਪ੍ਰਸ਼ਨ 1.
ਕੋਈ ਵਸਤੂ ਪ੍ਰਕਾਸ਼ ਨੂੰ ਆਪਣੇ ਵਿੱਚੋਂ ਪੂਰੀ ਤਰ੍ਹਾਂ, ਅਲਪ ਮਾਤਰਾ ਜਾਂ ਬਿਲਕੁਲ ਵੀ ਲੰਘਣ ਨਹੀਂ ਦਿੰਦੀ, ਦੇ ਆਧਾਰ ‘ਤੇ ਵਸਤੂਆਂ ਨੂੰ ਕਿੰਨੀਆਂ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ ?
ਉੱਤਰ-
ਵਸਤੂਆਂ ਵਿੱਚੋਂ ਪ੍ਰਕਾਸ਼ ਦੀ ਮਾਤਰਾ ਦੇ ਲੰਘਣ ਦੇ ਆਧਾਰ ‘ਤੇ ਵਸਤੂਆਂ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਗਿਆ ਹੈ ।

  • ਪਾਰਦਰਸ਼ੀ ਵਸਤੂਆਂ-ਅਜਿਹੀਆਂ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨੂੰ ਪੂਰੀ ਤਰ੍ਹਾਂ ਲੰਘਣ ਦਿੰਦੀਆਂ ਹਨ ।
  • ਅਲਪ-ਪਾਰਦਰਸ਼ੀ ਵਸਤੂਆਂ-ਅਜਿਹੀਆਂ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨੂੰ ਅਲਪ ਮਾਤਰਾ ਵਿੱਚ ਲੰਘਣ ਦਿੰਦੀਆਂ ਹਨ ।
  • ਅਪਾਰਦਰਸ਼ੀ ਵਸਤੂਆਂ-ਅਜਿਹੀਆਂ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨਹੀਂ ਲੰਘਣ ਦਿੰਦੀਆਂ ਹਨ ।

ਪ੍ਰਸ਼ਨ 2.
ਹੇਠਾਂ ਦਿੱਤੀ ਸਾਰਨੀ ਵਿੱਚ ਪਦਾਰਥਾਂ ਨੂੰ ਪਾਰਦਰਸ਼ੀ, ਅਪਾਰਦਰਸ਼ੀ ਅਤੇ ਅਲਪ-ਪਾਰਦਰਸ਼ੀ ਵਿੱਚ ਵੰਡੋ-

ਵਸਤੂ/ਪਦਾਰਥ ਪਾਰਦਰਸ਼ੀ/ਅਪਾਰਦਰਸ਼ੀ/ਅਲਪ-ਪਾਰਦਰਸ਼ੀ
ਪਾਣੀ
ਟਿਸ਼ੂ ਪੇਪਰ
ਪੱਥਰ
ਹਵਾ
ਕਿਤਾਬ
ਸ਼ੀਸ਼ਾ
ਪਤਲਾ ਕੱਪੜਾ

ਉੱਤਰ-

ਵਸਤੂ/ਪਦਾਰਥ ਪਾਰਦਰਸ਼ੀ/ਅਪਾਰਦਰਸ਼ੀ/ਅਲਪ-ਪਾਰਦਰਸ਼ੀ
ਪਾਣੀ ਪਾਰਦਰਸ਼ੀ
ਟਿਸ਼ੂ ਪੇਪਰ ਅਲਪ-ਪਾਰਦਰਸ਼ੀ
ਪੱਥਰ ਅਪਾਰਦਰਸ਼ੀ
ਹਵਾ ਪਾਰਦਰਸ਼ੀ
ਕਿਤਾਬ ਅਪਾਰਦਰਸ਼ੀ
ਸ਼ੀਸ਼ਾ ਪਾਰਦਰਸ਼ੀ
ਪਤਲਾ ਕੱਪੜਾ ਅਲਪ-ਪਾਰਦਰਸ਼ੀ

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਸੋਚੋ ਅਤੇ ਉੱਤਰ ਦਿਓ (ਪੇਜ 110)

ਪ੍ਰਸ਼ਨ 1.
ਪ੍ਰਕਾਸ਼ …….. ਰੇਖਾ ਵਿੱਚ ਚਲਦਾ ਹੈ ।
ਉੱਤਰ-
ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ ।

ਪ੍ਰਸ਼ਨ 2.
ਪ੍ਰਕਾਸ਼ ………. ਪਦਾਰਥ ਵਿੱਚੋਂ ਨਹੀਂ ਲੰਘ ਸਕਦਾ ।
ਉੱਤਰ-
ਪ੍ਰਕਾਸ਼ ਅਪਾਰਦਰਸ਼ੀ ਪਦਾਰਥ ਵਿੱਚੋਂ ਨਹੀਂ ਲੰਘ ਸਕਦਾ ।

ਸੋਚੋ ਅਤੇ ਉੱਤਰ ਦਿਓ (ਪੇਜ 112)

ਪ੍ਰਸ਼ਨ 1.
ਪਰਛਾਵਾਂ ਬਣਾਉਣ ਲਈ ਕਿੰਨੀਆਂ ਵਸਤੂਆਂ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
ਪਰਛਾਵਾਂ ਬਣਾਉਣ ਲਈ ਤਿੰਨ ਵਸਤੂਆਂ ਦੀ ਲੋੜ ਹੁੰਦੀ ਹੈ

  • ਪ੍ਰਕਾਸ਼ ਦਾ ਸਰੋਤ
  • ਅਪਾਰਦਰਸ਼ੀ ਵਸਤੂ
  • ਪਰਛਾਵਾਂ ਪ੍ਰਾਪਤ ਕਰਨ ਲਈ ਸਤਾ ਜਾਂ ਸਕਰੀਨ (ਇਹ ਇੱਕ ਕੰਧ ਜਾਂ ਜ਼ਮੀਨ ਹੋ ਸਕਦੀ ਹੈ) ।

ਪ੍ਰਸ਼ਨ 2.
ਜਦੋਂ ਕੋਈ ………. ਵਸਤੂ ਸਕਰੀਨ ਅਤੇ ਪ੍ਰਕਾਸ਼ ਦੇ ਸਰੋਤ ਵਿਚਕਾਰ ਆਉਂਦੀ ਹੈ, ਤਾਂ ਸਕਰੀਨ ਉੱਪਰ ਪਰਛਾਵਾਂ ਬਣਦਾ ਹੈ ।
ਉੱਤਰ-
ਜਦੋਂ ਕੋਈ ਅਪਾਰਦਰਸ਼ੀ ਵਸਤੂ ਸਕਰੀਨ ਅਤੇ ਪ੍ਰਕਾਸ਼ ਦੇ ਸਰੋਤ ਵਿਚਕਾਰ ਆਉਂਦੀ ਹੈ, ਤਾਂ ਸਕਰੀਨ ਉੱਪਰ ਪਰਛਾਵਾਂ ਬਣਦਾ ਹੈ ।

ਸੋਚੋ ਅਤੇ ਉੱਤਰ ਦਿਓ (ਪੇਜ 113)

ਪ੍ਰਸ਼ਨ 1.
ਕਿਸੇ ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਅਕਾਰ, ਵਸਤੂ ਅਤੇ ਪ੍ਰਕਾਸ਼ ਸਰੋਤ ਦੀ ………….. ਸਥਿਤੀ ‘ਤੇ ਨਿਰਭਰ ਕਰਦਾ ਹੈ ।
ਉੱਤਰ-
ਕਿਸੇ ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਆਕਾਰ, ਵਸਤੂ ਅਤੇ ਪ੍ਰਕਾਸ਼ ਸਰੋਤ ਦੀ ਸਾਪੇਖੀ ਸਥਿਤੀ ‘ਤੇ ਨਿਰਭਰ ਕਰਦਾ ਹੈ ।

ਪ੍ਰਸ਼ਨ 2.
ਅਪਾਰਦਰਸ਼ੀ ਵਸਤੂ ਭਾਵੇਂ ਕਿਸੇ ਵੀ ਰੰਗ ਦੀ ਹੋਵੇ, ਪਰਛਾਵਾਂ ਹਮੇਸ਼ਾਂ ………. ਹੋਵੇਗਾ । (ਚਿੱਟਾ/ਕਾਲਾ)
ਉੱਤਰ-
ਅਪਾਰਦਰਸ਼ੀ ਵਸਤੁ ਭਾਵੇਂ ਕਿਸੇ ਵੀ ਰੰਗ ਦੀ ਹੋਵੇ, ਪਰਛਾਵਾਂ ਹਮੇਸ਼ਾ ਕਾਲਾ ਹੋਵੇਗਾ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਸੋਚੋ ਅਤੇ ਉੱਤਰ ਦਿਓ (ਪੇਜ 116)

ਪ੍ਰਸ਼ਨ 1.
ਪਿੰਨ ਹੋਲ ਕੈਮਰਾ ਇਸ ਤੱਥ ‘ ਤੇ ਆਧਾਰਿਤ ਹੈ ਕਿ ਪ੍ਰਕਾਸ਼ ਸਧਾਰਨ ਹਾਲਤਾਂ ਵਿੱਚ ……………. ਰੇਖਾ ਵਿੱਚ ਚੱਲਦਾ ਹੈ ।
ਉੱਤਰ-
ਪਿੰਨ ਹੋਲ ਕੈਮਰਾ ਇਸ ਤੱਥ ‘ਤੇ ਅਧਾਰਿਤ ਹੈ ਕਿ ਪ੍ਰਕਾਸ਼ ਸਧਾਰਨ ਹਾਲਤਾਂ ਵਿੱਚ ਸਿੱਧੀ ਰੇਖਾ ਵਿੱਚ ਚੱਲਦਾ ਹੈ ।

ਪ੍ਰਸ਼ਨ 2.
ਪਿੰਨ-ਹੋਲ ਕੈਮਰਾ ਦੁਆਰਾ ਬਣਾਏ ਪ੍ਰਤੀਬਿੰਬ ……… ਅਤੇ ……….. ਹੁੰਦੇ ਹਨ ।
ਉੱਤਰ-
ਪਿੰਨ-ਹੋਲ ਕੈਮਰਾ ਦੁਆਰਾ ਬਣਾਏ ਪ੍ਰਤੀਬਿੰਬ ਉਲਟੇ ਅਤੇ ਛੋਟੇ ਹੁੰਦੇ ਹਨ ।

ਸੋਚੋ ਅਤੇ ਉੱਤਰ ਦਿਓ (ਪੇਜ 117)

ਪ੍ਰਸ਼ਨ 1.
ਇੱਕ ਦਰਪਣ ਆਪਣੇ ਉੱਪਰ ਪੈ ਰਹੇ ਪ੍ਰਕਾਸ਼ ਦੀ ਦਿਸ਼ਾ ਨਹੀਂ ਬਦਲਦਾ । (ਸਹੀ/ਗਲਤ)
ਉੱਤਰ-
ਗਲਤ ।

ਪ੍ਰਸ਼ਨ 2.
ਇੱਕ ਸਮਤਲ ਦਰਪਣ ਵਰਗੀ ਪਾਲਿਸ਼ ਕੀਤੀ ਸੜ੍ਹਾ ਜਾਂ ਚਮਕਦੀ ਸਤ੍ਹਾ ……………… ਪਰਾਵਰਤਨ ਪੈਦਾ ਕਰਦੀ ਹੈ ।
ਉੱਤਰ-
ਇੱਕ ਸਮਤਲ ਦਰਪਣ-ਵਰਗੀ ਪਾਲਿਸ਼ ਕੀਤੀ ਸੜਾ ਜਾਂ ਚਮਕਦੀ ਸੜਾ ਨਿਯਮਿਤ ਪਰਾਵਰਤਨ ਪੈਦਾ ਕਰਦੀ ਹੈ ।

PSEB 6th Class Science Guide ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ Textbook Questions, and Answers

1. ਖ਼ਾਲੀ ਥਾਂਵਾਂ ਭਰੋ :

(i) ਉਹ ਵਸਤੂਆਂ ਜੋ ਆਪਣੇ ਵਿੱਚੋਂ ਪ੍ਰਕਾਸ਼ ਨੂੰ ਅੰਸ਼ਕ ਤੌਰ ‘ਤੇ ਲੰਘਣ ਦਿੰਦੀਆਂ ਹਨ, ਉਹਨਾਂ ਨੂੰ ……….. ਵਸਤੂਆਂ ਆਖਦੇ ਹਨ ।
ਉੱਤਰ-
ਅਲਪ-ਪਾਰਦਰਸ਼ੀ,

(ii) ਸੁਰਜ ਵਰਗਾ ਚਾਨਣ ਸਰੋਤ ਜੋ ਆਪਣੀ ਰੋਸ਼ਨੀ ਖ਼ੁਦ ਪੈਦਾ ਕਰਦਾ ਹੈ, ਨੂੰ ………….. ਵਸਤੂ ਆਖਦੇ ਹਨ ।
ਉੱਤਰ-
ਪ੍ਰਕਾਸ਼ਮਾਨ ਜਾਂ ਦੀਪਤ),

(iii) ਸੂਰਜ ਵੱਲ ਕਦੇ ਵੀ ਸਿੱਧਾ ਨਹੀਂ ਵੇਖਣਾ ਚਾਹੀਦਾ ਕਿਉਂਕਿ ਇਹ ਅੱਖਾਂ ਲਈ ਬਹੁਤ ……….. ਹੋ ਸਕਦਾ ਹੈ |
ਉੱਤਰ-
ਹਾਨੀਕਾਰਕ,

(iv) ਪ੍ਰਕਾਸ਼ ਦੇ ਪਾਲਿਸ਼ ਕੀਤੀ ਸੜਾ ਤੇ ਪੈਣ ਉਪਰੰਤ ਪ੍ਰਕਾਸ਼ ਦੇ ਪ੍ਰਸਾਰ ਦੀ ਦਿਸ਼ਾ ਵਿਚ ਤਬਦੀਲੀ ਦੇ ਵਰਤਾਰੇ ਨੂੰ …………… ਕਿਹਾ ਜਾਂਦਾ ਹੈ ।
ਉੱਤਰ-
ਪ੍ਰਕਾਸ਼ ਪਰਾਵਰਤਨ,

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

(v) ………… ਵਰਤਾਰੇ ਕਾਰਨ ਦਿਨ ਦੇ ਸਮੇਂ ਕਮਰੇ ਵਿੱਚ ਚਾਨਣ ਹੁੰਦਾ ਹੈ, ਭਾਵੇਂ ਕਮਰੇ ਵਿੱਚ ਸਿੱਧੀ ਧੁੱਪ ਪ੍ਰਵੇਸ਼ ਨਾ ਕਰੇ ।
ਉੱਤਰ-
ਅਨਿਯਮਿਤ ਪਰਾਵਰਤਨ ।

2. ਸਹੀ ਜਾਂ ਗ਼ਲਤ ਲਿਖੋ ਖ਼ਰ –

(i) ਚੰਦਰਮਾ ਇੱਕ ਪ੍ਰਕਾਸ਼ਵਾਨ ਵਸਤੂ ਹੈ ।
ਉੱਤਰ-
ਗ਼ਲਤ,

(ii) ਅਸੀਂ ਪਾਰਦਰਸ਼ੀ ਸਮੱਗਰੀ ਵਿੱਚੋਂ ਸਪੱਸ਼ਟ ਰੂਪ ਨਾਲ ਵੇਖ ਸਕਦੇ ਹਾਂ ।
ਉੱਤਰ-
ਸਹੀ,

(iii) ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਹਮੇਸ਼ਾਂ ਕਾਲਾ ਹੁੰਦਾ ਹੈ ।
ਉੱਤਰ-
ਸਹੀ,

(iv) ਪ੍ਰਕਾਸ਼ ਸਿੱਧੇ ਮਾਰਗ ਵਿੱਚ ਯਾਤਰਾ ਨਹੀਂ ਕਰਦਾ ।
ਉੱਤਰ-
ਗ਼ਲਤ,

(v) ਪ੍ਰਕਾਸ਼ ਦੇ ਪਰਾਵਰਤਨ ਕਾਰਨ ਦਿਨ ਸਮੇਂ ਕਮਰੇ ਵਿੱਚ ਚਾਨਣ ਰਹਿੰਦਾ ਹੈ, ਭਾਵੇਂ ਸਿੱਧੀ ਧੁੱਪ ਕਮਰੇ ਵਿੱਚ ਪ੍ਰਵੇਸ਼ ਨਹੀਂ ਕਰਦੀ ।
ਉੱਤਰ-
ਸਹੀ ।

3. ਮਿਲਾਣ ਕਰੋ-

ਕਾਲਮ ‘ਉ’ ਕਾਲਮ ‘ਆਂ’
(ਉ) ਪ੍ਰਕਾਸ਼ ਦਾ ਕੁਦਰਤੀ ਸਰੋਤ (i) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ
(ਅ) ਸੀ.ਐੱਫ.ਐੱਲ., ਐੱਲ. ਈ. ਡੀ. ਅਤੇ ਟਿਊਬ ਲਾਈਟ (ii) ਅਪਾਰਦਰਸ਼ੀ ਵਸਤੂ
(ੲ) ਪ੍ਰਕਾਸ਼ ਦਾ ਸਰਲ ਰੇਖੀ ਪ੍ਰਸਾਰ (iii) ਅਕਾਸ਼ੀ ਵਸਤੁ ਦੁਆਰਾ ਪਰਛਾਵਾਂ ਪਾਉਣਾ
(ਸ) ਗ੍ਰਹਿਣ (iv) ਬਣਾਵਟੀ ਪ੍ਰਕਾਸ਼ ਸਰੋਤ
(ਹ) ਗੱਤਾ, ਲੱਕੜ ਅਤੇ ਧਾਤੂ (v) ਸੂਰਜ ।

ਉੱਤਰ –

ਕਾਲਮ ‘ਉ’ ਕਾਲਮ ‘ਆ’
(ਉ) ਪ੍ਰਕਾਸ਼ ਦਾ ਕੁਦਰਤੀ ਸਰੋਤ (v) ਸੂਰਜ
(ਅ) ਸੀ.ਐੱਫ.ਐੱਲ .,ਐੱਲ. ਈ. ਡੀ ਅਤੇ ਟਿਊਬ ਲਾਈਟ (iv) ਬਣਾਵਟੀ ਪ੍ਰਕਾਸ਼ ਸਰੋਤ
(ਇ) ਪ੍ਰਕਾਸ਼ ਦਾ ਸਰਲ ਰੇਖੀ ਪਸਾਰ (i) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ
(ਸ) ਗ੍ਰਰਿਟ (iii) ਅਕਾਸ਼ੀ ਵਸਤੁ ਦੁਆਰਾ ਪਰਛਾਵਾਂ ਪਾਉਣਾ
(ਹ) ਗੱਤਾ, ਲੱਕੜ ਅਤੇ ਧਾਤੂ (ii) ਅਪਾਰਦਰਸ਼ੀ ਵਸਤੂ

4. ਸਹੀ ਉੱਤਰ ਦੀ ਚੋਣ-

(i) ਚੰਦਰਮਾ ਵਰਗੀਆਂ ਵਸਤੂਆਂ ਜੋ ਆਪਣਾ ਪ੍ਰਕਾਸ਼ ਖੁਦ ਪੈਦਾ ਨਹੀਂ ਕਰਦੀਆਂ, ਨੂੰ ਕੀ ਕਹਿੰਦੇ ਹਨ ?
(ੳ) ਪ੍ਰਕਾਸ਼ਮਾਨ ਵਸਤੁ .
(ਅ) ਪ੍ਰਕਾਸਸੋਖੀ ਵਸਤੂ
(ਇ) ਸ਼ਹੀਣ ਵਸਤੂ
(ਸ) ਪ੍ਰਕਾਸ਼ ਦਾ ਪਰਾਵਰਤਨ !
ਉੱਤਰ-
(ਇ) ਪ੍ਰਕਾਸ਼ਹੀਣ ਵਸਤੂ ॥

(ii) ਉਹ ਵਸਤੂ ਜਿਸ ਵਿੱਚੋਂ ਅੰਸ਼ਿਕ ਰੂਪ ਵਿੱਚ ਵੇਖਿਆ ਜਾ ਸਕਦਾ ਹੈ, ਪਰ ਸਪੱਸ਼ਟ ਰੂਪ ਵਿੱਚ ਨਹੀਂ ।
(ਉ) ਰਬੜ ਗੇਂਦ
(ਅ ਕੱਚ ਦੀ ਸਮਤਲ ਪਰਤ
(ਇ) ਟਰੇਸਿੰਗ ਪੇਪਰ ਦੀ ਸ਼ੀਟ
(ਸ) ਸੀ. ਡੀ. (Compact Disc) ।
ਉੱਤਰ-
(ਇ) ਟਰੇਸਿੰਗ ਪੇਪਰ ਦੀ ਸ਼ੀਟ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

(iii) ਸ਼ਾਮ ਵੇਲੇ ਜਦੋਂ ਸੂਰਜ ਕਿਸੇ ਵਸਤੂ ਦੇ ਪਿੱਛੇ ਹੁੰਦਾ ਹੈ, ਤਾਂ ਉਸ ਵਸਤੂ ਦੇ ਪਰਛਾਵੇਂ ਦਾ ਅਕਾਰ ਵਸਤੂ ਦੇ ਮੁਕਾਬਲੇ ਕੀ ਹੋਵੇਗਾ ?
(ੳ) ਛੋਟਾ
(ਅ) ਵੱਡਾ
(ਇ) ਲਗਭਗ ਜੀਰੋ ਨਾ ਮਾਤਰ)
(ਸ) ਬਰਾਬਰ ।
ਉੱਤਰ-
(ਅ) ਵੱਡਾ ।

(iv) ਪਿੰਨ-ਹੋਲ ਕੈਮਰਾ ਦੁਆਰਾ ਬਣਿਆ ਪ੍ਰਤੀਬਿੰਬ ਕਿਹੋ ਜਿਹਾ ਹੁੰਦਾ ਹੈ ?
(ੳ) ਉਲਟਾ ਅਤੇ ਛੋਟਾ
(ਅ) ਉਲਟਾ ਅਤੇ ਵੱਡਾ
(ਈ) ਸਿੱਧਾ ਅਤੇ ਵੱਡਾ .
(ਸ) ਸਿੱਧਾ ਅਤੇ ਛੋਟਾ ।
ਉੱਤਰ-
(ੳ) ਉਲਟਾ ਅਤੇ ਛੋਟਾ ।

(v) ਪਰਛਾਵਾਂ ਬਣਾਉਣ ਲਈ ਸਾਨੂੰ ਕਿਹੜੀਆਂ ਵਸਤੂਆਂ ਦੀ ਲੋੜ ਹੁੰਦੀ ਹੈ ?
(ਉ) ਇਕ ਅਪਾਰਦਰਸ਼ੀ ਵਸਤੂ
(ਅ) ਇਕ ਪ੍ਰਕਾਸ਼ ਸਰੋਤ
(ਇ) ਪ੍ਰਤੀਬਿੰਬ ਬਣਾਉਣ ਲਈ ਸਕਰੀਨ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਇੱਕ ਬਿੰਦੂ ਤੋਂ ਦੂਸਰੇ ਬਿੰਦੂ ‘ਤੇ ਜਾਣ ਸਮੇਂ ਸਧਾਰਨ ਤੌਰ ‘ਤੇ ਪ੍ਰਕਾਸ਼ ਕਿਸ ਪ੍ਰਕਾਰ ਦਾ ਰਸਤਾ ਤੈਅ ਕਰਦਾ ਹੈ ?
ਉੱਤਰ-
ਸਰਲ ਰੇਖੀ ਪੱਥ ।

ਪ੍ਰਸ਼ਨ (ii) ਮੱਛੀਆਂ ਪਾਣੀ ਵਿੱਚ ਪਰਛਾਵਾਂ ਨਹੀਂ ਬਣਾਉਂਦੀਆਂ । ਕਿਉਂ ?
ਉੱਤਰ-
ਮੱਛੀਆਂ ਉਸ ਸਥਿਤੀ ਵਿੱਚ ਪਰਛਾਵਾਂ ਨਹੀਂ ਬਣਾਉਂਦੀਆਂ ਜੇਕਰ ਨਦੀ ਜਾਂ ਸਵੀਮਿੰਗ ਪੂਲ ਦਾ ਤਲ ਜੋ ਸਕਰੀਨ ਦਾ ਕੰਮ ਕਰਦਾ ਹੈ ਮੱਛੀਆਂ ਤੋਂ ਬਹੁਤ ਦੂਰ ਹੁੰਦਾ ਹੈ ।

ਪ੍ਰਸ਼ਨ (iii)
ਸੂਰਜ ਗ੍ਰਹਿਣ ਸਮੇਂ ਸੂਰਜ, ਧਰਤੀ ਅਤੇ ਚੰਦਰਮਾ ਦੀ ਸਾਪੇਖੀ ਸਥਿਤੀ ਬਾਰੇ ਦੱਸੋ ।
ਉੱਤਰ-
ਸੂਰਜ ਗ੍ਰਹਿਣ ਸਮੇਂ ਚੰਦਰਮਾ, ਸੂਰਜ ਅਤੇ ਧਰਤੀ ਦੇ ਵਿਚਾਲੇ ਸਥਿਤ ਹੋਵੇਗਾ ਅਤੇ ਤਿੰਨੋਂ ਹੀ ਇੱਕ ਸਿੱਧੀ ਰੇਖਾ ਵਿੱਚ ਹੋਣਗੇ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਪ੍ਰਸ਼ਨ (iv)
ਇੱਕ ਬਿਲਕੁਲ ਹਨੇਰੇ ਕਮਰੇ ਵਿੱਚ, ਜੇਕਰ ਤੁਸੀਂ ਆਪਣੇ ਸਾਹਮਣੇ ਸ਼ੀਸ਼ਾ ਫੜੋਗੇ ਤਾਂ ਕੀ ਤੁਸੀਂ ਸ਼ੀਸ਼ੇ ਵਿੱਚ ਆਪਣਾ ਪ੍ਰਤੀਬਿੰਬ ਵੇਖ ਸਕੋਗੇ ?
ਉੱਤਰ-
ਜੇਕਰ ਕਿਸੇ ਹਨੇਰੇ ਕਮਰੇ ਵਿੱਚ ਤੁਸੀਂ ਆਪਣੇ ਚਿਹਰੇ ਸਾਹਮਣੇ ਕੋਈ ਦਰਪਣ ਰੱਖਦੇ ਹੋ ਤਾਂ ਤੁਸੀਂ ਆਪਣਾ ਪਰਾਵਰਤਨ ਨਹੀਂ ਦੇਖ ਸਕਦੇ ਕਿਉਂਕਿ ਪਰਾਵਰਤਨ ਲਈ ਪ੍ਰਕਾਸ਼ ਦੀ ਲੋੜ ਹੁੰਦੀ ਹੈ ।

ਪ੍ਰਸ਼ਨ (v)
ਦੋ ਇੱਕੋ ਜਿਹੀਆਂ ਬੈਡ ਦੀਆਂ ਚਾਦਰਾਂ ਜੋ ਕਿ ਗੁਲਾਬੀ ਅਤੇ ਸਲੇਟੀ ਰੰਗ ਦੀਆਂ ਹਨ, ਧੁੱਪ ਵਿੱਚ ਰੱਸੀ ਤੇ ਲਮਕ ਰਹੀਆਂ ਹਨ । ਇਹਨਾਂ ਚਾਦਰਾਂ ਦੇ ਪਰਛਾਵੇਂ ਦਾ ਰੰਗ ਕੀ ਹੋਵੇਗਾ ?
ਉੱਤਰ-
ਅਸੀਂ ਜਾਣਦੇ ਹਾਂ ਕਿ ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਬਣਦਾ ਹੈ ਅਤੇ ਪਰਛਾਵੇਂ ਦਾ ਰੰਗ ਵਸਤੂ ਦੇ ਰੰਗ ‘ਤੇ ਨਿਰਭਰ ਨਹੀਂ ਕਰਦਾ ਹੈ । ਇਸ ਲਈ ਦੋਨਾਂ ਚਾਦਰਾਂ ਦੇ ਪਰਛਾਵੇਂ ਦਾ ਰੰਗ ਕਾਲਾ ਹੋਵੇਗਾ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਨਿਯਮਿਤ ਪਰਾਵਰਤਨ ਕੀ ਹੁੰਦਾ ਹੈ ?
ਉੱਤਰ-
ਨਿਯਮਿਤ ਪਰਾਵਰਤਨ-ਜਦੋਂ ਪ੍ਰਕਾਸ਼ ਕਿਸੇ ਸਮਤਲ ਦਰਪਣ ਜਾਂ ਚਮਕਦਾਰ ਪਾਲਿਸ਼ ਕੀਤੀ) ਧਾਤੂ ਦੀ ਸਤਾ ‘ਤੇ ਪੈਂਦਾ ਹੈ, ਤਾਂ ਇਹ ਨਿਯਮਿਤ ਤਰੀਕੇ ਨਾਲ ਪ੍ਰਕਾਸ਼ ਨੂੰ ਪਰਾਵਰਤਿਤ ਕਰ ਦਿੰਦੀ ਹੈ । ਪ੍ਰਕਾਸ਼ ਦੇ ਇਸ ਪਰਾਵਰਤਨ ਨੂੰ ਨਿਯਮਿਤ ਪਰਾਵਰਤਨ ਆਖਦੇ ਹਨ ।

ਪ੍ਰਸ਼ਨ (ii)
ਦੁਪਹਿਰ ਦਾ ਪਰਛਾਵਾਂ, ਸਵੇਰ ਸਮੇਂ ਬਨਣ ਵਾਲੇ ਪਰਛਾਵੇਂ ਤੋਂ ਛੋਟਾ ਕਿਉਂ ਹੁੰਦਾ ਹੈ ?
ਉੱਤਰ-
ਦੁਪਹਿਰ ਸਮੇਂ ਸੂਰਜ ਸਾਡੇ ਸਿਰ ਉੱਪਰ ਹੁੰਦਾ ਹੈ ਜਿਸ ਤੋਂ ਸੂਰਜੀ ਦੀਆਂ ਕਿਰਨਾਂ ਸਿੱਧੀਆਂ ਵਸਤੁ ’ਤੇ ਪੈਂਦੀਆਂ ਹਨ ਜਿਸ ਤੋਂ ਪਰਛਾਵਾਂ ਛੋਟਾ ਬਣਦਾ ਹੈ । ਸਵੇਰ ਸਮੇਂ ਸੂਰਜ ਦੀਆਂ ਕਿਰਨਾਂ ਤਿਰਛੀਆਂ ਪੈਂਦੀਆਂ ਹਨ ਜਿਸਦੇ ਸਿੱਟੇ ਵਜੋਂ ਪਰਛਾਵਾਂ ਲੰਮਾ ਬਣਦਾ ਹੈ । ਪਰਛਾਵੇਂ ਦਾ ਆਕਾਰ ਪ੍ਰਕਾਸ਼ ਦੇ ਸਰੋਤ ਤੋਂ ਵਸਤੁ ਦੀ ਸਥਿਤੀ ‘ਤੇ ਨਿਰਭਰ ਕਰਦਾ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਢੁੱਕਵੇਂ ਚਿੱਤਰ ਦੀ ਵਰਤੋਂ ਨਾਲ ਦਰਸਾਓ ਕਿ ਪਰਛਾਵੇਂ ਦਾ ਅਕਾਰ ਪ੍ਰਕਾਸ਼ ਸਰੋਤ ਅਤੇ ਅਪਾਰਦਰਸ਼ੀ ਵਸਤੂ ਦੀ ਸਾਪੇਖੀ ਸਥਿਤੀ ‘ਤੇ ਨਿਰਭਰ ਕਰਦਾ ਹੈ ।
ਉੱਤਰ-
ਚਿੱਤਰ ਤੋਂ ਸਪੱਸ਼ਟ ਹੈ ਕਿ ਪ੍ਰਕਾਸ਼ ਸਰੋਤ ਅਤੇ ਅਪਾਰਦਰਸ਼ੀ ਵਸਤੂ ਵਿਚਕਾਰ ਦੂਰੀ ਵਧਾਉਣ ਨਾਲ ਪਰਛਾਵੇਂ ਦਾ ਆਕਾਰ ਛੋਟਾ ਹੋ
ਪ੍ਰਕਾਸ਼ ਸਰੋਤ ਜਾਂਦਾ ਹੈ । ਜੇਕਰ ਪ੍ਰਕਾਸ਼ ਸਰੋਤ ਅਤੇ ਅਪਾਰਦਰਸ਼ੀ ਵਸਤੂ ਵਿਚਕਾਰ ਦੂਰੀ ਘੱਟ ਹੋਵੇਗੀ ਤਾਂ ਪਰਛਾਵੇਂ ਦਾ ਆਕਾਰ ਵੱਡਾ ਹੋ ਜਾਏਗਾ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 1

ਪ੍ਰਸ਼ਨ (ii)
ਚਿੱਤਰ ਦੀ ਵਰਤੋਂ ਨਾਲ ਪਿੰਨ-ਹੋਲ ਕੈਮਰੇ ਦੁਆਰਾ ਪ੍ਰਤੀਬਿੰਬ ਬਣਾਉਣ ਦੇ ਵਰਤਾਰੇ ਨੂੰ ਦਰਸਾਓ ।
ਉੱਤਰ-
ਪਿੰਨ-ਹੋਲ ਕੈਮਰਾ-ਇਹ ਇੱਕ ਸਰਲ ਕੈਮਰਾ ਹੈ ਜੋ ਲੱਕੜੀ ਜਾਂ ਗੱਤੇ ਦੇ ਬਕਸੇ ਤੋਂ ਬਣਾਇਆ ਜਾਂਦਾ ਹੈ । ਪਿੰਨ-ਹੋਲ ਕੈਮਰਾ ਬਣਾਉਣ ਲਈ ਦੋ ਅਜਿਹੇ ਬਕਸੇ ਲਓ ਜਿਨ੍ਹਾਂ ਵਿੱਚੋਂ ਇੱਕ ਬਕਸਾ ਦੁਸਰੇ ਵਿੱਚ ਬਿਨਾਂ ਰੁਕਾਵਟ ਖਿਸਕ ਸਕੇ । ਦੋਵਾਂ ਬਕਸਿਆਂ ਦਾ ਇੱਕ-ਇੱਕ
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 2
ਇਸੇ ਤਰ੍ਹਾਂ ਛੋਟੇ ਬਕਸੇ ਦੇ ਦੂਸਰੇ ਛੋਟੇ ਫਲਕ ਉੱਤੇ ਇੱਕ ਵਰਗਾਕਾਰ ਆਕ੍ਰਿਤੀ ਕੱਟੋ । ਇਸ ਕੱਟੇ ਹੋਏ ਹਿੱਸੇ ਉੱਤੇ ਵੇਸਿੰਗ ਪੇਪਰ ਚਿਪਕਾ ਕੇ ਢੱਕ ਦਿਓ । ਹੁਣ ਛੋਟੇ ਬਕਸੇ ਨੂੰ ਵੱਡੇ ਬਕਸੇ ਵਿੱਚ ਇਸ ਤਰ੍ਹਾਂ ਖਿਸਕਾਉ ਕਿ ਛੋਟੇ ਬਕਸੇ ਦਾ ਸਿੰਗ ਪੇਪਰ ਵਾਲਾ ਪਰਦਾ ਵੱਡੇ ਬਕਸੇ ਵਿੱਚ ਹੋਵੇ । ਹੁਣ ਤੁਹਾਡਾ ਪਿੰਨ-ਹੋਲ ਕੈਮਰਾ  ਉਪਯੋਗ ਲਈ ਤਿਆਰ ਹੋ ਗਿਆ ਹੈ ! | ਕਾਰਜ ਵਿਧੀ-ਪਿੰਨ-ਹੋਲ ਕੈਮਰੇ ਦੇ ਛੋਟੇ ਬਕਸੇ ਦੇ ਖੁੱਲ੍ਹੇ ਹੋਏ ਸਿਰੇ ਤੋਂ ਦੇਖੋ | ਆਪਣੇ ਸਿਰ ਅਤੇ ਈ ਛੇਕ ਕੈਮਰੇ ਨੂੰ ਕਾਲੇ ਰੰਗ ਦੇ ਕੱਪੜੇ ਨਾਲ ਢੱਕ ਲਓ ।

ਹੁਣ ਸੂਈ ਛੇਕ ਕੈਮਰੇ ਤੋਂ ਦੂਰ ਦੀਆਂ ਵਸਤੂ ਜਿਵੇਂ ਕਿ ਦਰੱਖਤ ਜਾਂ ਬਿਲਡਿੰਗਾਂ ਨੂੰ ਦੇਖਣ ਦਾ ਜਤਨ ਕਰੋ । ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਜਿਸ ਵਸਤੂ ਨੂੰ ਤੁਸੀਂ ਪਿੰਨ-ਹੋਲ ਕੈਮਰੇ ਤੋਂ ਦੇਖਣਾ ਚਾਹੁੰਦੇ ਹੋ ਉਹ ਸੂਰਜ ਦੀ ਤੇਜ਼ ਧੁੱਪ ਵਿੱਚ ਰੱਖੀ ਹੋਵੇ । ਹੁਣ ਛੋਟੇ ਬਕਸੇ ਨੂੰ ਵੱਡੇ ਬਕਸੇ ਅੰਦਰ ਬਾਹਰ ਖਿਸਕਾ ਕੇ ਅੱਗੇ-ਪਿੱਛੇ ਤਦ ਤੱਕ ਕਰੋ ਕਿ ਵਸਤੁ ਦਾ ਸਾਫ ਚਿੱਤਰ ਸਾਹਮਣੇ ਦੀਵਾਰ ‘ਤੇ ਲੱਗੇ ਟੈਸਿੰਗ ਪੇਪਰ ਉੱਤੇ ਬਣ ਜਾਏ ।

ਸੁਈ ਛੇਕ ਕੈਮਰੇ ਨਾਲ ਸੂਰਜ ਦਾ ਪ੍ਰਤਿਬਿੰਬ ਬਣਾਉਣਾ-ਪਿੰ-ਹੋਲ ਕੈਮਰੇ ਨਾਲ ਸੂਰਜ ਦਾ ਪ੍ਰਤਿਬਿੰਬ ਬਣਾਉਣ ਲਈ ਸਾਨੂੰ ਗੱਤੇ ਦੀ ਇੱਕ ਵੱਡੀ ਸ਼ੀਟ ਚਾਹੀਦੀ ਹੈ ਜਿਸ ਦੇ ਵਿਚਕਾਰ ਛੋਟਾ ਜਿਹਾ ਸੂਈ ਛੇਕ ਹੋਵੇ । ਗੱਤੇ ਦੀ ਸ਼ੀਟ ਨੂੰ ਸੂਰਜ ਵੱਲ ਕਰਕੇ ਇਸ ਤਰ੍ਹਾਂ ਪਕੜੋ ਕਿ ਉਸ ਦੀ ਪਛਾਵੇਂ ਸਾਫ ਖੇਤਰ ਵਿੱਚ ਬਣੇ । ਸਾਨੂੰ ਸੂਰਜ ਦੀ ਗੋਲਾਕਾਰ ਪ੍ਰਤਿਬਿੰਬ ਗੱਤੇ ਦੀ ਸ਼ੀਟ ਦੇ ਮੱਧ ਵਿੱਚ ਦਿਖਾਈ ਦੇਵੇ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

PSEB Solutions for Class 6 Science ਸਜੀਵ ਅਤੇ ਉਹਨਾਂ ਦਾ ਚੌਗਿਰਦਾ Important Questions and Answers

1. ਖ਼ਾਲੀ ਥਾਂਵਾਂ ਭਰੋ :

(i) ਜਿਨ੍ਹਾਂ ਵਸਤੂਆਂ ਦੇ ਆਰ-ਪਾਰ ਪ੍ਰਕਾਸ਼ ਪੂਰੀ ਤਰ੍ਹਾਂ ਨਹੀਂ ਲੰਘ ਸਕਦਾ ਉਨ੍ਹਾਂ ਨੂੰ ………….. ਆਖਦੇ ਹਨ ।
ਉੱਤਰ-
ਅਲਪ-ਪਾਰਦਰਸ਼ੀ,

(ii) ਪ੍ਰਕਾਸ਼ ਸਰੋਤ ਤੋਂ ਆ ਰਹੀਆਂ ਕਿਰਣਾਂ ਦੇ ਰਸਤੇ ਵਿੱਚ ਪਾਰਦਰਸ਼ੀ ਵਸਤੁ ਰੱਖਣ ਨਾਲ ਉਸ ਵਸਤੂ ਦੇ | ਪਿਛਲੇ ਪਾਸੇ ਕਾਲਾ ਖੇਤਰ ਬਣਦਾ ਹੈ, ਜਿਸਨੂੰ ਵਸਤੂ ਦਾ ………….. ਆਖਦੇ ਹਨ ।
ਉੱਤਰ-
ਪਰਛਾਵਾਂ,

(iii) ਪ੍ਰਕਾਸ਼ ਪਰਾਵਰਤਨ ਇੱਕ ………….. ਦੀ ਸਤਹਿ ਤੋਂ ਹੁੰਦਾ ਹੈ ।
ਉੱਤਰ-
ਦਰਪਣ,

(iv) …………… ਸੜਾ ਤੋਂ ਪ੍ਰਕਾਸ਼ ਦਾ ਅਨਿਯਮਿਤ ਪਰਾਵਰਤਨ ਹੁੰਦਾ ਹੈ ।
ਉੱਤਰ-
ਖੁਰਦਰੀ,

(v) ………….. ਨਾਲ ਸੂਰਜ ਅਤੇ ਹੋਰ ਚਮਕਦਾਰ ਵਸਤੁਆਂ ਦੇ ਪ੍ਰਤੀਬਿੰਬ ਬਣਾਏ ਜਾ ਸਕਦੇ ਹਨ ।
ਉੱਤਰ-
ਪਿੰਨ-ਹੋਲ ਕੈਮਰਾ ।

2. ਸਹੀ ਜਾਂ ਗਲਤ ਲਿਖੇ-

(i) ਕਿਸੇ ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਆਕਾਰ ਵਸਤੂ ਅਤੇ ਪ੍ਰਕਾਸ਼ ਸਰੋਤ ਦੀ ਸਥਿਤੀ ‘ਤੇ ਨਿਰਭਰ ਨਹੀਂ ਕਰਦਾ ਹੈ । (ਸਹੀ ਗਲਤ)
ਉੱਤਰ-
ਗ਼ਲਤ

(ii) ਚੰਨ ਗ੍ਰਹਿਣ ਸਮੇਂ ਚੰਨ, ਸੂਰਜ ਅਤੇ ਧਰਤੀ ਦੇ ਵਿਚਕਾਰ ਹੁੰਦਾ ਹੈ ਅਤੇ ਇਹ ਤਿੰਨੋਂ ਇੱਕ ਸਿੱਧੀ ਰੇਖਾ ਵਿਚ ਹੁੰਦੇ ਹਨ । (ਸਹੀ/ਗਲਤ)
ਉੱਤਰ-
ਗ਼ਲਤ,

(iii) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ ਅਤੇ ਵੱਡੀਆਂ ਵਸਤੂਆਂ ਦੇ ਦੁਆਲੇ ਨਹੀਂ ਮੁੜਦਾ ਹੈ (ਸਹੀ/ਗ਼ਲਤ)
ਉੱਤਰ-
ਸਹੀ,

(iv) ਚੰਦਰਮਾ ਇੱਕ ਪ੍ਰਕਾਸ਼ਹੀਣ ਵਸਤੂ ਹੈ । (ਸਹੀ/ਗਲਤ)
ਉੱਤਰ-
ਸਹੀ,

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

(v) ਪ੍ਰਕਾਸ਼ ਸਰੋਤ ਨੂੰ ਅਪਾਰਦਰਸ਼ੀ ਵਸਤੂ ਤੋਂ ਦੂਰ ਲੈ ਜਾਣ ਨਾਲ ਵਸਤੂ ਦਾ ਪਰਛਾਵਾਂ ਵੱਡੇ ਆਕਾਰ ਦਾ ਬਣਦਾ ਹੈ ।
ਉੱਤਰ-
ਗਲਤ ।

3. ਮਿਲਾਨ ਕਰੋ –

ਕਾਲਮ ‘ੳ’ ਕਾਲਮ ‘ਅ’
(ਉ) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ (i) ਧਰਤੀ, ਚੰਨ ਅਤੇ ਸੂਰਜ ਦੇ ਵਿਚਕਾਰ
(ਅ) ਚੰਨ ਗ੍ਰਹਿਣ (ii) ਪਰਛਾਵੇਂ ਦਾ ਬਣਨਾ
(ਈ) ਸੂਰਜ ਗ੍ਰਹਿਣ (iii) ਪਿੰਨ-ਹੋਲ ਕੈਮਰਾ
(ਸ) ਉਲਟਾ ਅਤੇ ਛੋਟਾ ਪ੍ਰਤੀਬਿੰਬ (iv) ਅਪਾਰਦਰਸ਼ੀ ਵਸਤੂ, ਪ੍ਰਕਾਸ਼ ਸਰੋਤ ਅਤੇ ਸਕਰੀਨ ਵਿਚਕਾਰ
(ਹ) ਪਰਛਾਵਾਂ (v) ਚੰਦਰਮਾ, ਧਰਤੀ ਅਤੇ ਸੂਰਜ ਵਿਚਕਾਰ

ਉੱਤਰ –

ਕਾਲਮ ‘ੳ’ ਕਾਲਮ ‘ਆਂ’
(ੳ) ਪ੍ਰਕਾਸ਼ ਸਿੱਧੀ ਰੇਖਾ ਵਿੱਚ ਚਲਦਾ ਹੈ। (ii) ਪਰਛਾਵੇਂ ਦਾ ਬਣਨਾ
(ਅ) ਚੰਨ ਗ੍ਰਹਿਣ (i) ਧਰਤੀ, ਚੰਨ ਅਤੇ ਸੂਰਜ ਦੇ ਵਿਚਕਾਰ
(ਇ) ਸੂਰਜ ਗ੍ਰਹਿਣ (v) ਚੰਦਰਮਾ, ਧਰਤੀ ਅਤੇ ਸੁਰਜ ਵਿਚਕਾਰ
(ਸ) ਉਲਟਾ ਅਤੇ ਛੋਟਾ ਪ੍ਰਤੀਬਿੰਬ (iii) ਪਿੰਨ-ਹੋਲ ਕੈਮਰਾ
(ਹ) ਪਰਛਾਵਾਂ (iv) ਅਪਾਰਦਰਸ਼ੀ ਵਸਤੂ, ਪ੍ਰਕਾਸ਼ ਸਰੋਤ ਅਤੇ ਸਕਰੀਨ ਵਿਚਕਾਰ

4. ਸਹੀ ਉੱਤਰ ਚੁਣੋ-

(i) ਜਿਸ ਵਸਤੂ ਵਿੱਚੋਂ ਪ੍ਰਕਾਸ਼ ਆਰ-ਪਾਰ ਲੰਘ ਜਾਂਦਾ ਹੈ, ਉਸਨੂੰ ਕਹਿੰਦੇ ਹਨ
(ਉ) ਅਲਪ-ਪਾਰਦਰਸ਼ੀ
(ਅ) ਅਪਾਰਦਰਸ਼ੀ
(ੲ) ਪਾਰਦਰਸ਼ੀ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੲ) ਪਾਰਦਰਸ਼ੀ ।

(ii) ਪਰਛਾਵਾਂ ਬਣਨ ਲਈ ਪ੍ਰਕਾਸ਼ ਦੇ ਮਾਰਗ ਵਿੱਚ ਉਪਸਥਿਤ ਹੋਣੀ ਜ਼ਰੂਰੀ ਹੈ
(ੳ) ਪਾਰਦਰਸ਼ੀ ਵਸਤੂ
(ਅ) ਅਪਾਰਦਰਸ਼ੀ ਵਸਤੁ
(ੲ) ਅਲਪ-ਪਾਰਦਰਸ਼ੀ ਵਸਤੂ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਆ) ਅਪਾਰਦਰਸ਼ੀ ਵਸਤੂ ॥

(iii) ਅਲਪ-ਪਾਰਦਰਸ਼ੀ ਵਸਤੂਆਂ ਦੇ ਆਰ-ਪਾਰ ਦੇਖਣਾ ਸੰਭਵ ਹੈ
(ੳ) ਪੂਰਣ ਰੂਪ ਵਿੱਚ ।
(ਅ) ਅੰਸ਼ਿਕ ਰੂਪ ਵਿੱਚ
(ਇ) ਬਿਲਕੁਲ ਨਹੀਂ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਅੰਸ਼ਿਕ ਰੂਪ ਵਿੱਚ ।

(iv) ਪ੍ਰਕਾਸ਼ਮਾਨ ਵਸਤੂਆਂ
(ਉ) ਪ੍ਰਕਾਸ਼ ਉਤਸਰਜਿਤ ਕਰਦੀਆਂ ਹਨ ।
(ਅ) ਪ੍ਰਕਾਸ਼ ਉਤਸਰਜਿਤ ਨਹੀਂ ਕਰਦੀਆਂ ਹਨ ।
(ਇ) ਦੂਜੀ ਵਸਤੁ ਤੋਂ ਪ੍ਰਕਾਸ਼ ਪ੍ਰਾਪਤ ਕਰਕੇ ਪ੍ਰਕਾਸ਼ ਉਤਸਰਜਿਤ ਕਰਦੀਆਂ ਹਨ ।
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਪ੍ਰਕਾਸ਼ ਉਤਸਰਜਿਤ ਕਰਦੀਆਂ ਹਨ ।

(v) ਚੰਨ ਇੱਕ ………… ਵਸਤੂ ਹੈ
(ਉ) ਪ੍ਰਕਾਸ਼ਮਾਨ
(ਅ) ਅਦੀਪਤ
(ੲ) ਦੋਨੋਂ ਪ੍ਰਕਾਸ਼ਮਾਨ ਅਤੇ ਪ੍ਰਕਾਸ਼ਹੀਨ
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਪ੍ਰਕਾਸ਼ਹੀਨ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

(vi) ਪ੍ਰਕਾਸ਼ ਪਰਾਵਰਤਨ ਪ੍ਰਕਿਰਿਆ ਵਿੱਚ ਪ੍ਰਕਾਸ਼ ਚਮਕਦਾਰ ਸਤਹਿ ‘ਤੇ ਟਕਰਾ ਕੇ
(ੳ) ਉਸੇ ਮਾਧਿਅਮ ਵਿੱਚ ਵਾਪਸ ਆ ਜਾਂਦਾ ਹੈ ।
(ਅ) ਉਸ ਮਾਧਿਅਮ ਨੂੰ ਛੱਡ ਕੇ ਦੂਜੇ ਮਾਧਿਅਮ ਵਿੱਚ ਚਲਾ ਜਾਂਦਾ ਹੈ ।
(ੲ) ਕੁੱਝ ਭਾਗ ਉਸੇ ਮਾਧਿਅਮ ਵਿੱਚ ਵਾਪਸ ਆ ਜਾਂਦਾ ਹੈ ।
(ਸ) ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਉਸੇ ਮਾਧਿਅਮ ਵਿੱਚ ਵਾਪਸ ਆ ਜਾਂਦਾ ਹੈ ।

(vii) ਪ੍ਰਕਾਸ਼ ਦਾ ਪਰਾਵਰਤਨ ਹੁੰਦਾ ਹੈ
(ਉ) ਨਿਯਮਿਤ ਸਤਹਿ ਤੋਂ
(ਅ) ਅਨਿਯਮਿਤ ਸਤਹਿ ਤੋਂ
(ੲ) ਸਤਿਹ ਦਾ ਕੁੱਝ ਭਾਗ ਨਿਯਮਿਤ ਅਤੇ ਕੁੱਝ ਭਾਗ ਅਨਿਯਮਿਤ ਤੋਂ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਨਿਯਮਿਤ ਸਤਹਿ ਤੋਂ ।

(viii) ਜਦੋਂ ਕਿਸੇ ਅਪਾਰਦਰਸ਼ੀ ਵਸਤੂ ਨੂੰ ਪ੍ਰਕਾਸ਼ ਦੇ ਸੋਤ ਦੇ ਨੇੜੇ ਲਿਆਇਆ ਜਾਂਦਾ ਹੈ, ਤਾਂ
(ਉ) ਪਰਛਾਵੇਂ ਦਾ ਆਕਾਰ ਬਰਾਬਰ ਰਹਿੰਦਾ ਹੈ
(ਅ) ਪਰਛਾਵੇਂ ਦਾ ਆਕਾਰ ਛੋਟਾ ਹੁੰਦਾ ਹੈ
(ਇ) ਪਰਛਾਵੇਂ ਦਾ ਆਕਾਰ ਵੱਡਾ ਹੁੰਦਾ ਹੈ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਇ) ਪਰਛਾਵੇਂ ਦਾ ਆਕਾਰ ਵੱਡਾ ਹੁੰਦਾ ਹੈ ।

(ix) ਸੂਈਛੇਕ ਕੈਮਰੇ ਵਿੱਚ ਪ੍ਰਤੀਬਿੰਬ ਬਣਦਾ ਹੈ
(ਉ) ਨੇੜੇ ਸਥਿਤ ਸਥਿਰ ਵਸਤੂ ਦਾ
(ਅ) ਦੂਰ ਸਥਿਤ ਸਥਿਰ ਵਸਤੂ ਦਾ
(ਇ) ਦੂਰ ਸਥਿਤ ਗਤੀਸ਼ੀਲ ਵਸਤੂ ਦਾ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਦੂਰ ਸਥਿਤ ਸਥਿਰ ਵਸਤੂ ਦਾ ।

(x) ਪਾਰਦਰਸ਼ੀ ਪਦਾਰਥ ਦਾ ਪਰਛਾਵਾਂ ਕਿਸ ਤਰ੍ਹਾਂ ਦਾ ਹੁੰਦਾ ਹੈ ?
(ਉ) ਗੂੜਾ ਕਾਲਾ ,
(ਅ) ਚੱਕਰਾਕਾਰ
(ੲ) ਵੱਡੇ ਆਕਾਰ ਦਾ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪ੍ਰਕਾਸ਼ਮਾਨ ਵਸਤੂ ਕਿਸਨੂੰ ਆਖਦੇ ਹਨ ?
ਉੱਤਰ-
ਪ੍ਰਕਾਸ਼ਮਾਨ (ਦੀਪਤ) ਵਸਤੂ-ਜਿਹੜੀ ਵਸਤੂ ਕੋਲ ਆਪਣਾ ਪ੍ਰਕਾਸ਼ ਹੁੰਦਾ ਹੈ ਅਤੇ ਸੂਰਜ ਦੀ ਤਰ੍ਹਾਂ ਆਪਣਾ ਪ੍ਰਕਾਸ਼ ਛੱਡਦੀ ਹੈ, ਉਸ ਨੂੰ ਪ੍ਰਕਾਸ਼ਮਾਨ ਵਸਤੂ ਆਖਦੇ ਹਨ।

ਪ੍ਰਸ਼ਨ 2.
ਕੁੱਝ ਪ੍ਰਕਾਸ਼ਮਾਨ ਵਸਤੂਆਂ ਦੇ ਨਾਂ ਲਿਖੋ ।
ਉੱਤਰ-
ਸੂਰਜ, ਬਿਜਲੀ, ਬਲਬ, ਜਲਦੀ ਹੋਈ ਮੋਮਬੱਤੀ, ਤਾਰੇ ਆਦਿ ।

ਪ੍ਰਸ਼ਨ 3.
ਪ੍ਰਕਾਸ਼ਹੀਨ ਵਸਤੂ ਕਿਸਨੂੰ ਆਖਦੇ ਹਨ ?
ਉੱਤਰ-
ਪ੍ਰਕਾਸ਼ਹੀਨ ਅਦੀਪਤ) ਵਸਤੂ- ਜਿਹੜੀ ਵਸਤੁ ਕੋਲ ਆਪਣਾ ਪ੍ਰਕਾਸ਼ ਨਹੀਂ ਹੁੰਦਾ ਹੈ ਪਰੰਤੂ ਪ੍ਰਕਾਸ਼ਮਾਨ ਵਸਤੂ ਤੋਂ ਪ੍ਰਕਾਸ਼ ਪ੍ਰਾਪਤ ਕਰਕੇ ਪ੍ਰਕਾਸ਼ ਛੱਡਦੀ ਹੈ ਉਸ ਨੂੰ ਪ੍ਰਕਾਸ਼ਹੀਨ ਵਸਤੂ ਆਖਦੇ ਹਨ ।

ਪਸ਼ਨ 4.
ਕਿਨ੍ਹਾਂ ਚਾਰ ਪ੍ਰਕਾਸ਼ਹੀਨ ਵਸਤੂਆਂ ਦੇ ਨਾਂ ਲਿਖੋ ।
ਉੱਤਰ-
ਗੱਤਾ, ਮੇਜ, ਕੁਰਸੀ, ਪੱਥਰ ਦਾ ਟੁੱਕੜਾ ।

ਪ੍ਰਸ਼ਨ 5.
ਪਾਰਦਰਸ਼ੀ ਵਸਤੂ ਕਿਸ ਨੂੰ ਆਖਦੇ ਹਨ ?
ਉੱਤਰ-
ਪਾਰਦਰਸ਼ੀ ਵਸਤੂ-ਜਿਸ ਵਸਤੂ ਵਿੱਚੋਂ ਪ੍ਰਕਾਸ਼ ਲੰਘ ਸਕਦਾ ਅਤੇ ਜਿਸ ਵਸਤੂ ਦੇ ਆਰ-ਪਾਰ ਅਸੀਂ ਦੇਖ ਸਕਦੇ ਹਾਂ ਉਸਨੂੰ ਪਾਰਦਰਸ਼ੀ ਵਸਤੂ ਆਖਦੇ ਹਨ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਪ੍ਰਸ਼ਨ 6.
ਕਿਨ੍ਹਾਂ ਚਾਰ ਪਾਰਦਰਸ਼ੀ ਵਸਤੂਆਂ ਦੇ ਨਾਂ ਲਿਖੋ ।
ਉੱਤਰ-

  • ਹਵਾ,
  • ਕੱਚ,
  • ਪਾਣੀ,
  • ਜਿੱਨ ਸ਼ਰਾਬ ।

ਪ੍ਰਸ਼ਨ 7.
ਅਪਾਰਦਰਸ਼ੀ ਵਸਤੂ ਕਿਸ ਨੂੰ ਆਖਦੇ ਹਨ ?
ਉੱਤਰ-
ਅਪਾਰਦਰਸ਼ੀ ਵਸਤੂ-ਜਿਸ ਵਸਤੂ ਦੇ ਆਰ-ਪਾਰ ਪ੍ਰਕਾਸ਼ ਨਹੀਂ ਲੰਘ ਸਕਦਾ ਅਤੇ ਜਿਸ ਵਸਤੂ ਦੇ ਆਰ-ਪਾਰ ਨਹੀਂ ਦੇਖ ਸਕਦੇ ਉਸ ਨੂੰ ਅਪਾਰਦਰਸ਼ੀ ਵਸਤੁ ਆਖਦੇ ਹਨ ।

ਪ੍ਰਸ਼ਨ 8.
ਕਿਊਂ ਚਾਰ ਅਪਾਰਦਰਸ਼ੀ ਵਸਤੂਆਂ ਦੇ ਨਾਂ ਲਿਖੋ ।
ਉੱਤਰ-

  • ਗੱਤਾ,
  • ਪੱਥਰ ਦਾ ਟੁੱਕੜਾ,
  • ਲੱਕੜੀ ਦਾ ਟੁੱਕੜਾ,
  • ਧਾਤੂ ਦੀ ਚਾਦਰ ।

ਪ੍ਰਸ਼ਨ 9.
ਅਲਪ-ਪਾਰਦਰਸ਼ੀ ਵਸਤੂ ਕਿਸਨੂੰ ਆਖਦੇ ਹਨ ?
ਉੱਤਰ-
ਅਲਪ-ਪਾਰਦਰਸ਼ੀ ਵਸਤੂ-ਜਿਸ ਦੇ ਆਰ-ਪਾਰ ਪ੍ਰਕਾਸ਼ ਘੱਟ ਮਾਤਰਾ ਵਿੱਚ ਲੰਘਦਾ ਹੈ ਅਤੇ ਜਿਸਦੇ ਵਿੱਚੋਂ ਦੂਸਰੀ ਤਰਫ਼ ਪਈ ਵਸਤੂ ਨੂੰ ਬਹੁਤ ਸਪੱਸ਼ਟ ਰੂਪ ਨਾਲ ਨਹੀਂ ਦੇਖ ਸਕਦੇ, ਉਸਨੂੰ ਅਲਪ-ਪਾਰਦਰਸ਼ੀ ਵਸਤੂ ਆਖਦੇ ਹਨ ।

ਪ੍ਰਸ਼ਨ 10.
ਕਿਸੇ ਚਾਰ ਅਲਪ-ਪਾਰਦਰਸ਼ੀ ਵਸਤੂਆਂ ਦੇ ਨਾਂ ਲਿਖੋ ।
ਉੱਤਰ-

  • ਧੂੰਆਂ,
  • ਕੋਹਰਾ,
  • ਘਿਸਿਆ ਹੋਇਆ ਕੱਚ,
  • ਤੇਲ ਲੱਗਿਆ ਹੋਇਆ ਕਾਗ਼ਜ਼ ਅਤੇ
  • ਸੈਲੋਫੇਨ ਕਾਗ਼ਜ਼ ।

ਪ੍ਰਸ਼ਨ 11.
ਕੀ ਪ੍ਰਕਾਸ਼ ਦੀ ਅਨੁਪਸਥਿਤੀ ਵਿੱਚ ਅਸੀਂ ਦੇਖ ਸਕਦੇ ਹਾਂ ?
ਉੱਤਰ-
ਨਹੀਂ, ਅਸੀਂ ਪ੍ਰਕਾਸ਼ ਦੀ ਅਨੁਪਸਥਿਤੀ ਵਿੱਚ ਨਹੀਂ ਦੇਖ ਸਕਦੇ ਕਿਉਂਕਿ ਪ੍ਰਕਾਸ਼ ਵਸਤੂਆਂ ਨੂੰ ਦੇਖਣ ਵਿੱਚ ਸਹਾਇਤਾ ਕਰਦਾ ਹੈ ।

ਪ੍ਰਸ਼ਨ 12.
ਕਿਸੇ ਵਸਤੂ ਦਾ ਅਪਾਰਦਰਸ਼ੀ, ਪਾਰਦਰਸ਼ੀ ਜਾਂ ਅਲਪ-ਪਾਰਦਰਸ਼ੀ ਹੋਣਾ ਕਿਸ ਗੱਲ ‘ਤੇ ਨਿਰਭਰ ਕਰਦਾ ਹੈ ?
ਉੱਤਰ-
ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਪ੍ਰਕਾਸ਼ ਉਸ ਵਸਤੂ ਵਿਚੋਂ ਗੁਜ਼ਰ ਸਕਦਾ ਹੈ ਜਾਂ ਨਹੀਂ ਜਾਂ ਫਿਰ ਪ੍ਰਕਾਸ਼ ਦੀ ਅਪੂਰਣ ਮਾਤਰਾ ਨੂੰ ਗੁਜ਼ਰਨ ਦਿੰਦਾ ਹੈ ।

ਪ੍ਰਸ਼ਨ 13.
ਪਰਛਾਵਾਂ ਕਿਸਨੂੰ ਆਖਦੇ ਹਨ ?
ਉੱਤਰ-
ਪਰਛਾਵਾਂ-ਜਦੋਂ ਕੋਈ ਅਪਾਰਦਰਸ਼ੀ ਵਸਤੂ ਆਪਣੇ ਵਿੱਚੋਂ ਪ੍ਰਕਾਸ਼ ਨਹੀਂ ਲੰਘਣ ਦਿੰਦੀ ਅਤੇ ਵਸਤੂ ਦੇ ਪਿਛਲੇ ਪਾਸੇ ਕਾਲਾ ਖੇਤਰ ਬਣ ਜਾਂਦਾ ਹੈ ਤਾਂ ਇਸ ਕਾਲੇ ਖੇਤਰ ਨੂੰ ਵਸਤੂ ਦਾ ਪਰਛਾਵਾਂ ਕਹਿੰਦੇ ਹਨ ।

ਪ੍ਰਸ਼ਨ 14.
ਪਿੰਨ-ਹੋਲ ਕੈਮਰੇ ਨਾਲ ਅਸੀਂ ਕਿਨ੍ਹਾਂ ਵਸਤੂਆਂ ਦੇ ਪ੍ਰਤਿਬਿੰਬ ਪ੍ਰਾਪਤ ਕਰ ਸਕਦੇ ਹਾਂ ?
ਉੱਤਰ-
ਪਿੰਨ-ਹੋਲ ਕੈਮਰੇ ਦੀ ਸਹਾਇਤਾ ਨਾਲ ਅਸੀਂ ਕੇਵਲ ਸਥਿਰ ਵਸਤੂਆਂ ਦੇ ਪ੍ਰਤਿਬਿੰਬ ਪ੍ਰਾਪਤ ਕਰ ਸਕਦੇ ਹਾਂ ।

ਪ੍ਰਸ਼ਨ 15.
ਸਾਨੂੰ ਸੂਰਜ ਵੱਲ ਸਿੱਧਾ ਕਿਉਂ ਨਹੀਂ ਦੇਖਣਾ ਚਾਹੀਦਾ ?
ਉੱਤਰ-
ਸੂਰਜ ਵੱਲ ਸਿੱਧਾ ਦੇਖਣ ਨਾਲ ਸਾਡੀਆਂ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ |

ਪ੍ਰਸ਼ਨ 16.
ਪ੍ਰਕਾਸ਼ ਪਰਾਵਰਤਨ ਕਿਸ ਨੂੰ ਆਖਦੇ ਹਨ ?
ਉੱਤਰ-
ਪ੍ਰਕਾਸ਼ ਪਰਾਵਰਤਨ-ਜਦੋਂ ਪ੍ਰਕਾਸ਼ ਕਿਸੇ ਚੀਕਣੀ ਅਤੇ ਸਮਤਲ ਸਤਾ ‘ਤੇ ਡਿੱਗਦੀ ਹੈ ਅਤੇ ਉਸੇ ਮਾਧਿਅਮ ਵਿੱਚ ਵਾਪਸ ਦਿਸ਼ਾ ਪਰਿਵਰਤਨ ਕਰਕੇ ਆ ਜਾਣ ਨੂੰ ਪ੍ਰਕਾਸ਼ ਪਰਾਵਰਤਨ ਆਖਦੇ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੀ ਚੰਦਰਮਾ ਪ੍ਰਕਾਸ਼ਮਾਨ ਵਸਤੂ ਹੈ ਜਾਂ ਪ੍ਰਕਾਸ਼ਹੀਨ ? ਸਮਝਾਓ ।
ਉੱਤਰ-
ਚੰਦਰਮਾ ਪ੍ਰਕਾਸ਼ਮਾਨ ਵਸਤੂ ਨਹੀਂ ਹੈ ਕਿਉਂਕਿ ਚੰਦਰਮਾ ਆਪਣੇ ਆਪ ਪ੍ਰਕਾਸ਼ ਨਹੀਂ ਦਿੰਦਾ, ਪਰੰਤੂ ਸੂਰਜ ਤੋਂ ਪ੍ਰਕਾਸ਼ ਗ੍ਰਹਿਣ ਕਰਕੇ ਆਪਣੀ ਸਤ੍ਹਾ ਤੋਂ ਪ੍ਰਕਾਸ਼ ਨੂੰ ਪਰਾਵਰਤਿਤ ਕਰਦਾ ਹੈ ।

ਪ੍ਰਸ਼ਨ 2.
ਵਸਤੂਆਂ ਨੂੰ ਵੇਖਣ ਲਈ ਕਿਹੜੀਆਂ ਸ਼ਰਤਾਂ ਹੋਣੀਆਂ ਜ਼ਰੂਰੀ ਹਨ ?
ਉੱਤਰ-
ਵਸਤੂਆਂ ਨੂੰ ਵੇਖਣ ਲਈ ਜ਼ਰੂਰੀ ਸ਼ਰਤਾਂ-ਵਸਤੂਆਂ ਨੂੰ ਵੇਖਣ ਲਈ ਹੇਠ ਲਿਖੀਆਂ ਸ਼ਰਤਾਂ ਦਾ ਹੋਣਾ ਜਰੂਰੀ ਹੈ

  • ਦੇਖਣ ਵਾਲੀ ਵਸਤੁ
  • ਦੇਖਣ ਲਈ ਅੱਖ
  • ਪ੍ਰਕਾਸ਼ ਦੀ ਉਪਸਥਿਤੀ ।

ਹਨੇਰੇ ਵਿੱਚ ਅਸੀਂ ਵਸਤੂਆਂ ਨੂੰ ਨਹੀਂ ਦੇਖ ਪਾਉਂਦੇ | ਪ੍ਰਕਾਸ਼ ਸਾਨੂੰ ਵਸਤੂਆਂ ਦੇਖਣ ਵਿੱਚ ਸਹਾਇਤਾ ਕਰਦਾ ਹੈ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਪ੍ਰਸ਼ਨ 3.
ਪਾਰਦਰਸ਼ੀ, ਅਪਾਰਦਰਸ਼ੀ ਅਤੇ ਪਾਰਭਾਸੀ (ਅਲਪ-ਪਾਰਦਰਸ਼ੀ) ਵਸਤੂਆਂ ਜਿਨ੍ਹਾਂ ਨੂੰ ਆਖਦੇ ਹਨ ? ਉਦਾਹਰਨਾਂ ਵੀ ਦਿਓ ।
ਉੱਤਰ-
ਪਾਰਦਰਸ਼ੀ ਵਸਤੂਆਂ ਜਿਨ੍ਹਾਂ ਵਸਤੂਆਂ ਦੇ ਆਰ-ਪਾਰ ਦੇਖਿਆ ਜਾ ਸਕਦਾ ਹੈ ਅਤੇ ਜਿਨ੍ਹਾਂ ਵਸਤੂਆਂ ਵਿੱਚੋਂ ਪ੍ਰਕਾਸ਼ ਲੰਘ ਸਕਦਾ ਹੈ ਉਨ੍ਹਾਂ ਨੂੰ ਪਾਰਦਰਸ਼ੀ ਵਸਤੂਆਂ ਆਖਿਆ ਜਾਂਦਾ ਹੈ । ਉਦਾਹਰਨ-ਕੱਚ, ਪਾਣੀ ਅਤੇ ਹਵਾ ਆਦਿ । ਅਪਾਰਦਰਸ਼ੀ ਵਸਤੂਆਂ-ਜਿਨ੍ਹਾਂ ਵਸਤੂਆਂ ਵਿੱਚੋਂ ਪ੍ਰਕਾਸ਼ ਨਹੀਂ ਲੰਘ ਸਕਦਾ ਅਤੇ ਜਿਨ੍ਹਾਂ ਦੇ ਆਰ-ਪਾਰ ਨਹੀਂ ਦੇਖਿਆ ਜਾ ਸਕਦਾ ਉਨ੍ਹਾਂ ਨੂੰ ਅਪਾਰਦਰਸ਼ੀ ਵਸਤੂਆਂ ਆਖਿਆ ਜਾਂਦਾ ਹੈ । ਉਦਾਹਰਨ-ਲੱਕੜੀ, ਲੋਹਾ, ਗੱਤਾ ਅਤੇ ਇੱਟ ਆਦਿ । ਪਾਰਭਾਸੀ ਵਸਤੂਆਂ (ਅਲਪ-ਪਾਰਦਰਸ਼ੀ) – ਜਿਨ੍ਹਾਂ ਵਸਤੂਆਂ ਵਿੱਚੋਂ ਪ੍ਰਕਾਸ਼ ਲੰਘ ਸਕਦਾ ਹੈ ਪਰ ਪੂਰਨ ਰੂਪ ਨਾਲ ਨਹੀਂ ਅਤੇ ਦੁਸਰੇ ਪਾਸੇ ਪਈਆਂ ਵਸਤੂਆਂ ਸਪੱਸ਼ਟ ਰੂਪ ਨਾਲ ਨਹੀਂ ਦੇਖੀਆਂ ਜਾਂਦੀਆਂ, ਉਨ੍ਹਾਂ ਨੂੰ ਅਲਪ-ਪਾਰਦਰਸ਼ੀ ਵਸਤੂਆਂ ਆਖਦੇ ਹਨ । ਉਦਾਹਰਨ-ਸਿਆ ਹੋਇਆ ਕੱਚ, ਤੇਲ ਲੱਗਿਆ ਹੋਇਆ ਕਾਗ਼ਜ਼, ਧੂੰਆਂ ਅਤੇ ਸੈਲੋਫੇਨ ਪੇਪਰ ।

ਪ੍ਰਸ਼ਨ 4.
ਇੱਕ ਅਪਾਰਦਰਸ਼ੀ ਵਸਤੂ ‘ਤੇ ਡਿੱਗ ਰਿਹਾ ਪ੍ਰਕਾਸ਼ ਵਸਤੂ ਦਾ ਪਰਛਾਵਾਂ ਕਿਉਂ ਬਣਾਉਂਦਾ ਹੈ ?
ਉੱਤਰ-
ਜਦੋਂ ਪ੍ਰਕਾਸ਼ ਕਿਸੇ ਅਪਾਰਦਰਸ਼ੀ ਵਸਤੂ ‘ਤੇ ਡਿੱਗਦਾ ਹੈ ਤਾਂ ਉਸ ਵਸਤੂ ਦਾ ਪਰਛਾਵਾਂ ਇਸ ਕਾਰਨ ਬਣਦਾ ਹੈ ਕਿ ਉਹ ਵਸਤੂ ਆਪਣੇ ਵਿੱਚੋਂ ਪ੍ਰਕਾਸ਼ ਨੂੰ ਨਹੀਂ ਲੰਘਣ ਦਿੰਦੀ ।

ਪ੍ਰਸ਼ਨ 5.
ਪਰਛਾਵਾਂ ਕਿਸ ਨੂੰ ਆਖਦੇ ਹਨ ? ਜਦੋਂ ਕਿਸੇ ਵਸਤੂ ਨੂੰ ਪ੍ਰਕਾਸ਼ ਸ੍ਰੋਤ ਦੇ ਨੇੜੇ ਲਿਜਾਇਆ ਜਾਂਦਾ ਹੈ ਤਾਂ ਪਰਛਾਵੇਂ ਦੇ ਆਕਾਰ ‘ ਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਪਰਛਾਵਾਂ-ਜਦੋਂ ਪ੍ਰਕਾਸ਼ ਕਿਸੇ ਅਪਾਰਦਰਸ਼ੀ ਵਸਤੂ ‘ਤੇ ਡਿੱਗਦਾ ਹੈ ਤਾਂ ਉਸ ਵਸਤੂ ਵਿੱਚੋਂ ਨਹੀਂ ਲੰਘ ਸਕਦਾ ਅਤੇ ਪ੍ਰਕਾਸ਼ ਦੇ ਉਲਟ ਅਪਾਰਦਰਸ਼ੀ ਦੇ ਦੂਸਰੇ ਪਾਸੇ ਇੱਕ ਕਾਲਾ ਖੇਤਰ ਬਣ ਜਾਂਦਾ ਹੈ । ਉਸ ਕਾਲੇ ਖੇਤਰ ਨੂੰ ਪਰਛਾਵਾਂ ਕਹਿੰਦੇ ਹਨ । ਇਸਦਾ ਕਾਰਨ ਇਹ ਹੈ ਕਿ ਪ੍ਰਕਾਸ਼ ਸਿੱਧੀ ਰੇਖਾ ਵਿੱਚ ਗਤੀ ਕਰਦਾ ਹੈ। ਜਦੋਂ ਵਸਤੂ ਨੂੰ ਪ੍ਰਕਾਸ਼ ਸ੍ਰੋਤ ਦੇ ਨੇੜੇ ਲਿਆਇਆ ਜਾਂਦਾ ਹੈ ਤਾਂ ਪਰਛਾਵੇਂ ਦਾ ਆਕਾਰ ਵੱਡਾ ਹੋ ਜਾਂਦਾ ਹੈ ।

ਪ੍ਰਸ਼ਨ 6.
ਜਦੋਂ ਕਿਸੇ ਅਪਾਰਦਰਸ਼ੀ ਵਸਤੂ ਨੂੰ ਧੁੱਪ ਵਿੱਚ ਧਰਤੀ ਤੋਂ ਕੁੱਝ ਉੱਚਾਈ ‘ਤੇ ਦੇਖਦੇ ਹਾਂ ਤਾਂ ਸਾਨੂੰ ਧਰਤੀ ‘ਤੇ ਕਾਲੇ ਧੱਬੇ ਕਿਉਂ ਦਿਖਾਈ ਦਿੰਦੇ ਹਨ ?
ਉੱਤਰ-
ਜਦੋਂ ਅਸੀਂ ਅਪਾਰਦਰਸ਼ੀ ਵਸਤੂਆਂ ਨੂੰ ਧੁੱਪ ਵਿੱਚ ਧਰਤੀ ਤੋਂ ਕੁੱਝ ਉੱਚਾਈ ‘ਤੇ ਦੇਖਦੇ ਹਾਂ ਤਾਂ ਧਰਤੀ ‘ਤੇ ਬਣ ਰਹੇ ਧੱਬੇ ਵਸਤੁਆਂ ਦੀ ਪਛਾਵੇਂ ਦੇ ਬਣਨ ਕਾਰਨ ਦਿਖਾਈ ਦਿੰਦੇ ਹਨ |

ਪ੍ਰਸ਼ਨ 7.
ਕੀ ਪਰਛਾਵੇਂ ਦੇ ਬਣਨ ਲਈ ਪਰਦੇ ਦੀ ਲੋੜ ਹੁੰਦੀ ਹੈ ? ਸਾਡੇ ਦੈਨਿਕ ਜੀਵਨ ਵਿੱਚ ਕਿਹੜੀਆਂ ਵਸਤੂਆਂ ਦੇ ਪਰਛਾਵੇਂ ਪ੍ਰਾਪਤ ਕਰਨ ਲਈ ਪਰਦੇ ਦਾ ਕਾਰਜ ਕਰਦੀਆਂ ਹਨ ?
ਉੱਤਰ-
ਹਾਂ, ਪਰਛਾਵੇਂ ਪ੍ਰਾਪਤ ਕਰਨ ਲਈ ਪਰਦੇ ਦੀ ਜ਼ਰੂਰਤ ਹੁੰਦੀ ਹੈ । ਕਮਰੇ ਦੀ ਦੀਵਾਰ, ਬਿਲਡਿੰਗ, ਜ਼ਮੀਨ ਜਾਂ ਇਸ ਪ੍ਰਕਾਰ ਦੀਆਂ ਹੋਰ ਸੜਾਵਾਂ ਪਰਛਾਵੇਂ ਲਈ ਪਰਦੇ ਦਾ ਕੰਮ ਕਰਦੀਆਂ ਹਨ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 3

ਪ੍ਰਸ਼ਨ 8.
ਇੱਕ ਕਿਰਿਆ-ਕਲਾਪ ਦੁਆਰਾ ਦਰਸਾਓ ਕਿ ਪ੍ਰਕਾਸ਼ ਸਰਲ ਰੇਖਾ ਵਿੱਚ ਗਤੀ ਕਰਦਾ ਹੈ ?
ਉੱਤਰ-
ਅਪਾਰਦਰਸ਼ੀ ਪਦਾਰਥ ਤੋਂ ਬਣਿਆ ਹੋਇਆ ਇੱਕ ਪਲਾਸਟਿਕ ਪਾਈਪ ਜਾਂ ਰਬੜ ਦੀ ਲੰਬੀ ਨਲੀ ਲਓ । ਬੰਦ ਕਮਰੇ ਵਿੱਚ ਇੱਕ ਮੋਮਬੱਤੀ ਜਲਾ ਕੇ ਮੇਜ਼ ਉੱਪਰ ਰੱਖੋ | ਹੁਣ ਦੂਸਰੇ ਪਾਸੇ ਖੜੇ ਹੋ ਕੇ ਪਾਈਪ ਵਿੱਚੋਂ ਦੀ ਮੋਮਬੱਤੀ ਦੀ ਲਾਟ ਨੂੰ ਦੇਖੋ | ਮੋਮਬੱਤੀ ਦੀ ਲਾਟ ਦਿਖਾਈ ਦੇਵੇਗੀ । ਜਦੋਂ ਮੋਮਬੱਤੀ ਦੀ ਲਾਟ ਦਿਖਾਈ ਦੇ ਰਹੀ ਹੈ ਉਸ ਸਮੇਂ ਪਾਈਪ ਨੂੰ ਮੋੜ ਦਿਓ । ਹੁਣ ਤੁਹਾਨੂੰ ਮੋਮਬੱਤੀ ਨਹੀਂ ਦਿਖਾਈ ਦੇਵੇਗੀ ।

ਇਸਦਾ ਕਾਰਨ ਇਹ ਹੈ ਕਿ ਪਾਈਪ ਦੇ ਮੋੜ ਨੇ ਸਾਡੀਆਂ ਅੱਖਾਂ ਵੱਲ ਆਉਂਦੀਆਂ ਕਿਰਨਾਂ ਨੂੰ ਰੋਕ ਲਿਆ ਹੈ । ਇਸ ਤੋਂ ਇਲਾਵਾ, ਪਾਈਪ ਅਪਾਰਦਰਸ਼ੀ ਪਦਾਰਥ ਦੀ ਬਣੀ ਹੋਣ ਕਾਰਨ, ਪ੍ਰਕਾਸ਼ ਪਾਈਪ ਵਿੱਚੋਂ ਲੰਘ ਨਹੀਂ ਸਕਦਾ ਹੈ । ਇਸ ਲਈ ਮੋਮਬੱਤੀ ਤੋਂ ਆਉਣ ਵਾਲਾ ਪ੍ਰਕਾਸ਼ ਸਾਡੀਆਂ ਅੱਖਾਂ ਤੱਕ ਨਹੀਂ ਪਹੁੰਚ ਸਕਦਾ, ਜਿਸ ਕਾਰਨ ਸਾਨੂੰ ਮੋਮਬੱਤੀ ਵਿਖਾਈ ਨਹੀਂ ਦੇਵੇਗੀ । ਇਸ ਤੋਂ ਸਿੱਟਾ ਨਿਕਲਦਾ ਹੈ ਕਿ ਪ੍ਰਕਾਸ਼ ਸਿੱਧੀ ਰੇਖਾ ਵਿੱਚ ਚੱਲਦਾ ਹੈ । ਪ੍ਰਕਾਸ਼ ਦੇ ਇਸ ਵਰਤਾਰੇ ਨੂੰ ਪ੍ਰਕਾਸ਼ ਦਾ ਸਰਲ ਰੇਖੀ ਪ੍ਰਸਾਰ ਵੀ ਆਖਦੇ ਹਨ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 4

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 5

ਪ੍ਰਸ਼ਨ 9.
ਪ੍ਰਕਾਸ਼ ਪਰਾਵਰਤਨ ਕਿਸਨੂੰ ਕਹਿੰਦੇ ਹਨ ? ਪਰਾਵਰਤਨ ਕਿਹੜੀਆਂ ਵਸਤੂਆਂ ਦੁਆਰਾ ਹੋ ਸਕਦਾ ਹੈ ?
ਉੱਤਰ-ਪ੍ਰਕਾਸ਼ ਪਰਾਵਰਤਨ- ਕਿਸੇ ਸੜਾ ’ਤੇ ਪ੍ਰਕਾਸ਼ ਦਾ ਟਕਰਾ ਕੇ ਉਸੇ ਮਾਧਿਅਮ ਵਿੱਚ ਵਾਪਸ ਮੁੜ ਆਉਣਾ, ਪ੍ਰਕਾਸ਼ ਪਰਾਵਰਤਨ ਕਹਾਉਂਦਾ ਹੈ ।
ਸਾਧਾਰਨ ਤੌਰ ‘ਤੇ ਪ੍ਰਕਾਸ਼ ਪਰਾਵਰਤਨ ਚਮਕੀਲੀ ਸੜਾ ਦੁਆਰਾ ਹੀ ਹੁੰਦਾ ਹੈ, ਪਰੰਤੂ ਕਦੀ-ਕਦੀ ਅਸੀਂ ਝੀਲ ਜਾਂ ਤਲਾਬ ਦੇ ਪਾਣੀ ਵਿਚ ਦਰੱਖ਼ਤਾਂ, ਬਿਲਡਿੰਗਾਂ ਅਤੇ ਹੋਰ ਵਸਤੂਆਂ ਤੋਂ ਵੀ ਪਰਾਵਰਤਨ ਹੁੰਦਾ ਦੇਖਦੇ ਹਾਂ ।

ਪ੍ਰਸ਼ਨ 10.
ਹੇਠਾਂ ਦਿੱਤੀਆਂ ਗਈਆਂ ਵਸਤੂਆਂ ਜਾਂ ਪਦਾਰਥਾਂ ਨੂੰ ਅਪਾਰਦਰਸ਼ੀ, ਪਾਰਦਰਸ਼ੀ ਜਾਂ ਅਲਪ-ਪਾਰਦਰਸ਼ੀ ਅਤੇ ਦੀਪਤ ਜਾਂ ਅਦੀਪਤ ਵਿੱਚ ਵਰਗੀਕ੍ਰਿਤ ਕਰੋ : ਹਵਾ, ਜਲ, ਚੱਟਾਨ ਦਾ ਟੁੱਕੜਾ, ਐਲੂਮੀਨੀਅਮ ਸ਼ੀਟ, ਦਰਪਣ, ਲੱਕੜੀ ਦਾ ਤਖਤਾ, ਪਾਲੀਥੀਨ ਸ਼ੀਟ, CD, ਧੂੰਆਂ, ਸਮਤਲ ਕੱਚ ਦੀ ਸ਼ੀਟ, ਕੋਹਰਾ, ਲਾਲ ਗਰਮ ਲੋਹੇ ਦਾ ਟੁਕੜਾ, ਛੱਤਰੀ, ਪ੍ਰਕਾਸ਼ਮਾਨ ਟਿਊਬ, ਦੀਵਾਰ, ਕਾਰਬਨ ਪੇਪਰ ਦੀ ਸ਼ੀਟ, ਗੈਸ ਬਰਨਰ ਦੀ ਲਾਟ, ਗੱਤੇ ਦੀ ਸ਼ੀਟ, ਪ੍ਰਕਾਸ਼ਮਾਨ ਟਾਰਚ, ਸੈਲੋਫੇਨ (ਮੋਮੀ) ਸ਼ੀਟ, ਤਾਰ ਦੀ ਜਾਲੀ, ਮਿੱਟੀ ਦੇ ਤੇਲ ਦਾ ਸਟੋਵ, ਸੂਰਜ, ਜੁਗਨੂੰ, ਚੰਦਰਮਾ ।
ਉੱਤਰ-
ਅਪਾਰਦਰਸ਼ੀ ਪਦਾਰਥ-ਚੱਟਾਨ ਦਾ ਟੁੱਕੜਾ, ਐਲੂਮੀਨੀਅਮ ਸ਼ੀਟ, ਦਰਪਣ, ਲੱਕੜੀ ਦਾ ਤਖਤਾ, CD, ਦੀਵਾਰ, ਛੱਤਰੀ, ਕਾਰਬਨ, ਪੇਪਰ ਦੀ ਸ਼ੀਟ, ਗੱਤੇ ਦੀ ਸ਼ੀਟ, ਲਾਲ ਗਰਮ ਲੋਹੇ ਦਾ ਟੁੱਕੜਾ । ਪਾਰਦਰਸ਼ੀ ਪਦਾਰਥ-ਹਵਾ, ਜਲ, ਸਮਤਲ ਕੱਚ ਦੀ ਸ਼ੀਟ । ਅਲਪ-ਪਾਰਦਰਸ਼ੀ ਪਦਾਰਥ-ਪਾਲੀਥੀਨ ਸ਼ੀਟ, ਧੂੰਆਂ, ਕੋਹਰਾ, ਸੈਲੋਫੇਨ (ਮੋਮੀ) ਸ਼ੀਟ , ਤਾਰ ਦੀ ਜਾਲੀ ॥ ਪ੍ਰਕਾਸ਼ਮਾਨ ਵਸਤੂਆਂ-ਲਾਲ ਗਰਮ ਲੋਹੇ ਦਾ ਟੁੱਕੜਾ, ਪ੍ਰਕਾਸ਼ਮਾਨ ਟਿਊਬ, ਗੈਸ ਬਰਨਰ ਦੀ ਲਾਟ, ਪ੍ਰਕਾਸ਼ਮਾਨ ਟਾਰਚ, ਮਿੱਟੀ ਦੇ ਤੇਲ ਦਾ ਸਟੋਵ, ਸੂਰਜ, ਜੁਗਨੂੰ । ਪ੍ਰਕਾਸ਼ਹੀਨ ਵਸਤੂਆਂ-ਚੱਟਾਨ ਦਾ ਟੁੱਕੜਾ, ਐਲੂਮੀਨੀਅਮ ਸ਼ੀਟ, ਲੱਕੜੀ ਦਾ ਤਖਤਾ, ਦੀਵਾਰ, ਗੱਤੇ ਦੀ ਸ਼ੀਟ, ਚੰਦਰਮਾ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਪ੍ਰਸ਼ਨ 11.
ਕੀ ਤੁਸੀਂ ਇਸ ਤਰ੍ਹਾਂ ਦੀ ਆਕ੍ਰਿਤੀ ਬਣਾਉਣ ਦੇ ਬਾਰੇ ਵਿੱਚ ਸੋਚ ਸਕਦੇ ਹੋ ਜੋ ਇੱਕ ਢੰਗ ਨਾਲ ਰੱਖੇ ਜਾਣ ਤੇ ਗੋਲਾਕਾਰ ਪਰਛਾਵਾਂ ਬਣਾਏ ਅਤੇ ਦੂਸਰੇ ਢੰਗ ਨਾਲ ਰੱਖੇ ਜਾਣ ਤੇ ਆਇਤਾਕਾਰ ਛਾਇਆ ਬਣਾਏ ।
ਉੱਤਰ-
ਕਿਸੇ ਸਿਲੰਡਰਨੁਮਾ ਡਿੱਬੇ ਨੂੰ ਖੜਵੀਂ ਦਿਸ਼ਾ ਵਿੱਚ ਰੱਖਣ ‘ਤੇ ਪਰਛਾਵੇਂ ਆਇਤਾਕਾਰ ਬਣੇਗੀ ਅਤੇ ਲੇਟਵੀਂ ਦਿਸ਼ਾ ਵਿੱਚ ਰੱਖਣ ਨਾਲ ਪਰਛਾਵੇਂ ਗੋਲਾਕਾਰ ਬਣੇਗੀ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 6

ਪ੍ਰਸ਼ਨ 12.
ਕਿਸੇ ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਬਣਨ ਲਈ ਕਿਨ੍ਹਾਂ ਸ਼ਰਤਾਂ ਦੀ ਲੋੜ ਹੁੰਦੀ ਹੈ ?
ਉੱਤਰ-
ਕਿਸੇ ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਬਣਨ ਲਈ ਹੇਠ ਲਿਖੀਆਂ ਤਿੰਨ ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ :

  1. ਪ੍ਰਕਾਸ਼ ਦਾ ਸਰੋਤ,
  2. ਅਪਾਰਦਰਸ਼ੀ ਵਸਤੂ,
  3. ਪਰਛਾਵਾਂ ਪ੍ਰਾਪਤ ਕਰਨ ਲਈ ਸਕਰੀਨ (ਇਹ ਕੰਧ, ਜ਼ਮੀਨ ਅਤੇ ਮੋਟੇ ਕੱਪੜੇ ਦਾ ਪਰਦਾ) ।

ਪ੍ਰਸ਼ਨ 13.
ਅਨਿਯਮਿਤ ਪਰਾਵਰਤਨ ਕੀ ਹੁੰਦਾ ਹੈ ?
ਉੱਤਰ-
ਅਨਿਯਮਿਤ ਪਰਾਵਰਤਨ-ਜਦੋਂ ਪ੍ਰਕਾਸ਼ ਕਿਸੇ ਖੁਰਦਰੀ ਜਾਂ ਅਸਮਤਲ ਸਤ੍ਹਾ ‘ਤੇ ਪੈਂਦਾ ਹੈ ਤਾਂ ਇਸ ਤੋਂ ਪ੍ਰਕਾਸ਼ ਦਾ ਵਿਸ਼ਾ ਪਰਿਵਰਤਨ ਹੋਣ ਮਗਰੋਂ ਪ੍ਰਕਾਸ਼ ਖਿੰਡਰ ਜਾਂਦਾ ਹੈ । ਇਹੋ ਜਿਹੇ ਪਰਾਵਰਤਨ ਨੂੰ ਅਨਿਯਮਿਤ ਪਰਾਵਰਤਨ ਕਹਿੰਦੇ ਹਨ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 7

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪ੍ਰਕਾਸ਼ ਪਰਾਵਰਤਨ ਕਿਸ ਨੂੰ ਆਖਦੇ ਹਨ ? ਕਿਰਿਆ ਕਲਾਪ ਰਾਹੀਂ ਪਰਾਵਰਤਨ ਦੀ ਪ੍ਰਕਿਰਿਆ ਦਰਸਾਓ ।
ਉੱਤਰ-
ਪ੍ਰਕਾਸ਼ ਪਰਾਵਰਤਨ-ਕਿਸੇ ਚਮਕੀਲੀ ਸੜਾ ਨੂੰ ਟਕਰਾ ਕੇ ਪ੍ਰਕਾਸ਼ ਦਾ ਵਾਪਸ ਉਸੇ ਮਾਧਿਅਮ ਵਿੱਚ ਦਿਸ਼ਾ ਪਰਿਵਰਤਨ ਕਰਕੇ ਮੁੜ ਆਉਣਾ ਪ੍ਰਕਾਸ਼ ਪਰਾਵਰਤਨ ਕਹਿੰਦੇ ਹਨ ।

ਕਿਰਿਆ ਕਲਾਪ-1
ਆਪਣੇ ਕਿਸੇ ਮਿੱਤਰ ਨੂੰ ਕਹੋ ਕਿ ਉਹ ਇੱਕ ਹੱਥ ਵਿੱਚ ਦਰਪਣ ਫੜ ਕੇ ਹਨੇਰੇ ਕਮਰੇ ਦੇ ਇੱਕ ਕੋਨੇ ਵਿੱਚ ਖੜ੍ਹਾ ਹੋ ਜਾਏ ।ਟਾਰਚ ਦੇ ਕੱਚ ਨੂੰ ਉਂਗਲੀਆਂ ਨਾਲ ਢੱਕ ਕੇ ਟਾਰਚ ਨੂੰ ਜਲਾਓ । ਕਿਰਨ ਪੁੰਜ ਪ੍ਰਾਪਤ ਕਰਨ ਲਈ ਉਂਗਲੀਆਂ ਵਿਚਕਾਰ ਜਗ੍ਹਾ ਛੱਡ ਦਿਓ । ਇਸ ਪ੍ਰਕਾਸ਼ ਕਿਰਨ ਪੁੰਜ ਨੂੰ ਮਿੱਤਰ ਦੁਆਰਾ ਫੜੇ ਹੋਏ ਦਰਪਣ ਉੱਤੇ ਪਾਓ । ਤੁਹਾਨੂੰ ਦੂਸਰੇ ਪਾਸੇ ਪ੍ਰਕਾਸ਼ ਦੇ ਧੱਬੇ ਦਿਖਾਈ ਦੇਣਗੇ । ਹੁਣ ਟਾਰਚ ਦੀ ਦਿਸ਼ਾ ਇਸ ਤਰ੍ਹਾਂ ਸੈੱਟ ਕਰੋ ਕਿ ਪ੍ਰਕਾਸ਼ ਦਾ ਧੱਬਾ ਕਮਰੇ ਵਿੱਚ ਖੜ੍ਹੇ ਕਿਸੇ ਦੂਸਰੇ ਮਿੱਤਰ ਦਾ ਪਵੇ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 8
ਇਹ ਕਿਰਿਆ ਇਹ ਦਰਸਾਉਂਦੀ ਹੈ ਕਿ ਦਰਪਣ ਆਪਣੇ ਉੱਤੇ ਪੈਣ ਵਾਲੇ ਪ੍ਰਕਾਸ਼ ਦਾ ਪਰਾਵਰਤਨ ਕਰਦਾ ਹੈ ।

ਕਿਰਿਆ ਕਲਾਪ-2
ਇੱਕ ਵੱਡੀ ਥਰਮੋਕੋਲ ਦੀ ਸ਼ੀਟ ਦੇ ਇੱਕ ਕਿਨਾਰੇ ਉੱਤੇ ਇੱਕ ਕੰਘੀ ਅਤੇ ਦੁਸਰੇ ਕਿਨਾਰੇ ਤੇ ਚਿੱਤਰ ਵਿੱਚ ਦਰਸਾਈ ਦਿਸ਼ਾ ਅਨੁਸਾਰ ਇੱਕ ਦਰਪਣ ਲਗਾਓ। ਦਰਪਣ ਅਤੇ ਕੰਘੀ ਦੇ ਵਿਚਕਾਰ ਕਾਗ਼ਜ਼ ਦੀ ਮੋਟੀ ਰੰਗੀਨ ਸ਼ੀਟ ਵਿਛਾਓ । ਹੁਣ ਕੰਘੀ ਦੇ ਸਾਹਮਣੇ ਟਾਰਚ ਨਾਲ ਪ੍ਰਕਾਸ਼ ਦੀਆਂ ਕਿਰਨਾਂ ਪਾਓ । ਤੁਹਾਨੂੰ ਚਿੱਤਰ ਵਿੱਚ ਦਰਸਾਏ ਅਨੁਸਾਰ ਇੱਕ ਪੈਟਰਨ ਪ੍ਰਾਪਤ ਹੋਵੇਗਾ । | ਇਸ ਕਿਰਿਆ ਤੋਂ ਸਾਨੂੰ ਇਹ ਪਤਾ ਲਗਦਾ ਹੈ ਕਿ ਪ੍ਰਕਾਸ਼ ਕਿਵੇਂ ਦਰਪਣ ਤੋਂ ਪਰਾਵਰਤਿਤ ਹੁੰਦਾ ਹੈ ।
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 9

ਪ੍ਰਸ਼ਨ 2.
ਪਰਛਾਵੇਂ ਦਾ ਮਾਪ ਅਤੇ ਰੰਗ ਨੂੰ ਪ੍ਰਭਾਵਿਤ ਕਰਨ ਵਾਲੇ ਕਿਹੜੇ ਕਾਰਕ ਹਨ ਦੇ ਅਧਿਐਨ ਲਈ ਇੱਕ ਕਿਰਿਆ ਕਲਾਪ ਦੁਆਰਾ ਪਤਾ ਕਰੋ ।
ਉੱਤਰ-
ਪਰਛਾਵੇਂ ਦੇ ਮਾਪ ਅਤੇ ਰੰਗ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦਾ ਅਧਿਐਨ –
ਕਿਰਿਆ ਕਲਾਪ-ਚਿੱਤਰ ਵਿੱਚ ਦਰਸਾਏ ਅਨੁਸਾਰ ਇੱਕ ਟਾਰਚ ਨਾਲ ਕਿਸੇ ਘਣਾਕਾਰ ਵਸਤੂ ਉੱਪਰ ਪ੍ਰਕਾਸ਼ ਪਾਓ ਤਾਂ ਜੋ ਜ਼ਮੀਨ ਦੀ ਸਤ੍ਹਾ ਉੱਪਰ ਵਸਤੂ ਦਾ ਪਰਛਾਵਾਂ ਬਣ ਸਕੇ | ਹੁਣ ਟਾਰਚ ਨੂੰ ਪਹਿਲਾਂ ਵਸਤੂ ਦੇ ਨੇੜੇ ਅਤੇ ਬਾਅਦ ਵਿੱਚ ਵਸਤੂ ਤੋਂ ਦੂਰ ਲੈ ਕੇ ਜਾਓ ॥
PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ 10

ਤੁਸੀਂ ਵੇਖੋਗੇ ਕਿ ਵਸਤੂ ਦੇ ਨੇੜੇ ਅਤੇ ਦੂਰ ਜਾਣ ਨਾਲ ਪਰਛਾਵੇਂ ਦੇ ਮਾਪ ਵਿੱਚ ਤਬਦੀਲੀ ਆਉਂਦੀ ਹੈ । ਜਦੋਂ ਟਾਰਚ, ਵਸਤ ਦੇ ਨੇੜੇ ਹੁੰਦੀ ਹੈ ਤਾਂ ਪਰਛਾਵੇਂ ਦਾ ਮਾਪ ਛੋਟਾ ਹੁੰਦਾ ਹੈ ਅਤੇ ਜਦੋਂ ਟਾਰਚ ਵਸਤੁ ਤੋਂ ਦੂਰ ਹੁੰਦੀ ਹੈ ਤਾਂ ਪਰਛਾਵੇਂ ਦਾ ਮਾਪ ਵੱਡਾ ਹੁੰਦਾ ਹੈ । ਹੁਣ ਅਸੀਂ ਵੱਖ-ਵੱਖ ਰੰਗਾਂ ਦੇ ਘਣਾਕਾਰ ਵਸਤੁਆਂ ਜਿਵੇਂ ਚਾਕ ਦਾ ਡੱਬਾ, ਕਿਤਾਬ, ਡਸਟਰ ਆਦਿ ਦਾ ਪਰਛਾਵਾਂ ਬਣਾਉਂਦੇ ਹਾਂ ਅਤੇ ਪਰਛਾਵੇਂ ਦੇ ਰੰਗ ਦੀ ਜਾਂਚ ਕਰਦੇ ਹਾਂ । ਤੁਸੀਂ ਵੇਖੋਗੇ ਕਿ ਹਰ ਵਾਰ ਪਰਛਾਵੇਂ ਦਾ ਰੰਗ ਕਾਲਾ ਹੀ ਹੈ ।

PSEB 6th Class Science Solutions Chapter 11 ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ

ਇਸ ਤਰ੍ਹਾਂ ਉੱਪਰ ਦਿੱਤੀ ਕਿਰਿਆ ਕਲਾਪ ਤੋਂ ਅਸੀਂ ਨਿਮਨ ਸਿੱਟੇ ਕੱਢਦੇ ਹਾਂ –

  • ਅਪਾਰਦਰਸ਼ੀ ਵਸਤੂ ਦੇ ਪਰਛਾਵੇਂ ਦਾ ਮਾਪ ਵਸਤੂ ਅਤੇ ਪ੍ਰਕਾਸ਼ ਦੇ ਸਰੋਤ ਦੀ ਸਾਪੇਖੀ (Relative) ਸਥਿਤੀ ਤੇ ਨਿਰਭਰ ਕਰਦਾ ਹੈ ।
  • ਅਪਾਰਦਰਸ਼ੀ ਵਸਤੂ ਦਾ ਪਰਛਾਵਾਂ ਹਮੇਸ਼ਾ ਕਾਲਾ ਹੁੰਦਾ ਹੈ । ਭਾਵੇਂ ਵਸਤੂ ਦਾ ਰੰਗ ਕੋਈ ਵੀ ਹੋਵੇ । ਅਰਥਾਤ ਪਰਛਾਵੇਂ ਦਾ ਰੰਗ ਵਸਤੂ ਦੇ ਰੰਗ ‘ਤੇ ਨਿਰਭਰ ਨਹੀਂ ਕਰਦਾ ਹੈ ।

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

Punjab State Board PSEB 6th Class Science Book Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ Textbook Exercise Questions, and Answers.

PSEB Solutions for Class 6 Science Chapter 10 ਗਤੀ ਅਤੇ ਦੂਰੀਆਂ ਦਾ ਮਾਣ

PSEB 6th Class Science Guide ਗਤੀ ਅਤੇ ਦੂਰੀਆਂ ਦਾ ਮਾਣ Textbook Questions, and Answers

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਦੂਰੀ ਕੀ ਹੈ ?
ਉੱਤਰ-
ਦੂਰੀ-ਦੋ ਬਿੰਦੂਆਂ ਵਿਚਕਾਰਲੀ ਵਿੱਥ ਦਾ ਮਾਪ ਦੂਰੀ ਅਖਵਾਉਂਦਾ ਹੈ । ਇਹ ਇੱਕ ਪ੍ਰਕਾਰ ਦੀ ਲੰਬਾਈ ਹੈ ਅਤੇ ਇਸਦੀ S.I. ਇਕਾਈ ਮੀਟਰ ਹੈ ।

ਪ੍ਰਸ਼ਨ (ii)
ਹੇਠ ਲਿਖੀਆਂ ਲੰਬਾਈਆਂ ਨੂੰ ਵਧਦੇ ਕੂਮ ਵਿੱਚ ਲਿਖੋ : 1 ਮੀਟਰ, 1 ਸੈਂਟੀਮੀਟਰ, 1 ਕਿਲੋਮੀਟਰ, 1 ਮਿਲੀਮੀਟਰ ।
ਉੱਤਰ-
ਲੰਬਾਈਆਂ ਦਾ ਵੱਧਦਾ ਕੂਮ : 1 ਮਿਲੀਮੀਟਰ < 1 ਸੈਂਟੀਮੀਟਰ < 1 ਮੀਟਰ < 1 ਕਿਲੋਮੀਟਰ ।

ਪ੍ਰਸ਼ਨ (iii)
ਅਮਨ ਦੇ ਘਰ ਅਤੇ ਸਕੂਲ ਵਿਚਲੀ ਦੂਰੀ 3250 ਮੀਟਰ ਹੈ । ਇਸ ਦੂਰੀ ਨੂੰ ਕਿਲੋਮੀਟਰਾਂ ਵਿੱਚ ਦਰਸਾਓ ।
ਹੱਲ : ਅਮਨ ਦੇ ਘਰ ਅਤੇ ਸਕੂਲ ਵਿਚਲੀ ਦੂਰੀ = 3250 ਮੀਟਰ
= \(\frac{3250}{1000}\) ਕਿਲੋਮੀਟਰ
[∵ 1 ਕਿਲੋਮੀਟਰ = 1000 ਮੀਟਰ ]
= 3.250 ਕਿਲੋਮੀਟਰ ਉੱਤਰ ।

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਕਿਸੇ ਵਸਤੂ ਦੀ ਲੰਬਾਈ ਜਾਂ ਚੌੜਾਈ ਦਾ ਮਾਪ ਕਰਦੇ ਸਮੇਂ ਕੀ-ਕੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ ? ਵਰਣਨ ਕਰੋ ?
ਉੱਤਰ-
ਕਿਸੇ ਵਸਤੂ ਦੀ ਲੰਬਾਈ ਜਾਂ ਚੌੜਾਈ ਮਾਪਦੇ ਸਮੇਂ ਹੇਠ ਲਿਖੀਆਂ ਗੱਲਾਂ ਸਾਵਧਾਨੀ ਵਜੋਂ ਵਰਤਨੀਆਂ ਚਾਹੀਦੀਆਂ ਹਨ ।
1. ਮੰਨ ਲਉ ਤੁਸੀਂ ਇੱਕ ਗੱਤੇ ਦੇ ਡੱਬੇ ਦੀ ਲੰਬਾਈ ਜਾਂ ਚੌੜਾਈ ਮਾਪਣਾ ਚਾਹੁੰਦੇ ਹੋ । ਇਸ ਦੇ ਲਈ ਇੱਕ ਸਕੇਲ ਜਾਂ ਮਾਪਕ ਪੈਮਾਨਾ ਲੈ ਕੇ ਵਸਤੂ ਦੀ ਲੰਬਾਈ ਦੀ ਦਿਸ਼ਾ ਵਿੱਚ ਜ਼ੀਰੋ ਪੜਤ (ਰੀਡਿੰਗ) ਨੂੰ ਡੱਬੇ ਦੇ ਇੱਕ ਕਿਨਾਰੇ ‘ਤੇ ਲਗਾ ਕੇ ਰੱਖੋ ਅਤੇ ਡੱਬੇ ਦੇ ਦੂਜੇ ਸਿਰੇ ਦਾ ਕਿਨਾਰਾ ਸਕੇਲ ਦੀ ਕਿਸ ਪੜ੍ਹਤ ਉੱਪਰ ਹੈ, ਪਤਾ ਕਰੋ । ਧਿਆਨਯੋਗ ਗੱਲ ਹੈ ਕਿ ਸਕੇਲ, ਡੱਬੇ ਦੀ ਲੰਬਾਈ ਦੇ ਸਮਾਂਨਤਰ ਰਹੇ ਜਿਵੇਂ ਚਿੱਤਰ (ਉ) ਵਿੱਚ ਦਰਸਾਇਆ ਗਿਆ ਹੈ । ਡੱਬੇ ਦੇ ਦੁਸਰੇ ਕਿਨਾਰੇ ਦੀ ਪੜ੍ਹਤ ਹੀ ਮਾਪੀ ਜਾਣ ਵਾਲੀ ਲੰਬਾਈ ਹੋਵੇਗੀ । ਚਿੱਤਰ (ਅ ਸਕੇਲ ਨੂੰ ਗ਼ਲਤ ਢੰਗ ਨਾਲ ਰੱਖਿਆ ਗਿਆ ਦਰਸਾਉਂਦਾ ਪਿਆ ਹੈ ।

2. ਕਈ ਵਾਰ ਸਕੇਲ ਜਾਂ ਮਾਪਕ ਪੈਮਾਨੇ ਦਾ ਸਿਰਾ ਟੁੱਟਿਆ ਭਰਿਆ ਹੋਇਆ ਹੁੰਦਾ ਹੈ । ਇਸ ਹਾਲਤ ਵਿੱਚ ਸਕੇਲ ਦੀ ਕੋਈ ਅਗਲੀ ਸਪੱਸ਼ਟ ਪੂਰਨ ਅੰਕ ਜਿਵੇਂ ਕਿ 1.0 ਜਾਂ 2.0 ਦੀ ਵਰਤੋਂ ਪਹਿਲੀ ਪਤ ਵਜੋਂ ਕਰਨੀ ਚਾਹੀਦੀ ਹੈ । ਹੁਣ ਡੱਬੇ ਦੇ ਦੂਸਰੇ ਕਿਨਾਰੇ ਵਾਲੀ ਪੜ੍ਹਤ ਨੋਟ ਕਰੋ ਜਿਵੇਂ ਚਿੱਤਰ (ੲ) ਵਿੱਚ ਵਿਖਾਇਆ ਗਿਆ ਹੈ । ਇਸ ਹਾਲਤ ਵਿੱਚ ਤੁਹਾਨੂੰ ਦੂਸਰੇ ਸਿਰੇ ਦੀ ਪੜ੍ਹਤ ਵਿੱਚੋਂ ਇਸ ਪੂਰਨ ਅੰਕ ਨੂੰ ਘਟਾ ਕੇ ਲੰਬਾਈ ਪਤਾ ਕਰ ਲੈਣੀ ਚਾਹੀਦੀ ਹੈ ।
PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ 1
ਉਦਾਹਰਨ ਲਈ ਚਿੱਤਰ (ੲ) ਵਿੱਚ ਪਹਿਲੇ ਸਿਰੇ ਦੀ ਪੜ੍ਹਤ 1.0 ਹੈ ਅਤੇ ਡੱਬੇ ਦੇ ਦੂਸਰੇ ਸਿਰੇ ਦੀ ਪੜ੍ਹਤ 10.2 ਹੈ । ਇਸ ਲਈ ਡੱਬੇ ਦੀ ਲੰਬਾਈ ਦਾ ਸਹੀ ਮਾਪ (10.2 – 1.0) = 9.2 ਸੈਂਟੀਮੀਟਰ ਹੋਵੇਗਾ |

3. ਮਾਪ ਲੈਣ ਲਈ ਅੱਖ ਦੀ ਸਹੀ ਸਥਿਤੀ ਵੀ ਮਹੱਤਵਪੂਰਨ ਹੁੰਦੀ ਹੈ । ਤੁਹਾਡੀ ਅੱਖ ਨੇ ਜਿਸ ਬਿੰਦੁ ਦੀ
(ੳ) ਆਈ ਪੜ੍ਹਤ ਨੋਟ ਕਰਨੀ ਹੋਵੇ ਤੁਹਾਡੀ ਅੱਖ ਉਸ ਬਿੰਦੂ ਦੇ ਬਿਲਕੁਲ ਸਾਹਮਣੇ ਹੋਣੀ ਚਾਹੀਦੀ ਹੈ ।
(ਅ) ਵਿੱਚ ਅੱਖ ਦੀ ਸਥਿਤੀ ਬਿਲਕੁਲ ਸਹੀ ਹੈ । ਹੋਰਨਾਂ ਸਥਿਤੀਆਂ
(ੳ) ਅਤੇ
(ੲ) ਵਿੱਚ ਅੱਖ ਦੀ ਸਥਿਤੀ ਗ਼ਲਤ ਹੈ ਅਤੇ ਇਹਨਾਂ ਸਥਿਤੀਆਂ ਵਿੱਚ ਲਈ ਗਈ ਪੜ੍ਹਤ ਭਿੰਨ ਹੋਵੇਗੀ ।
PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ 2

ਪ੍ਰਸ਼ਨ (ii)
ਗਤੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ? ਹਰੇਕ ਦੀ ਉਦਾਹਰਨ ਦਿਓ ।
ਉੱਤਰ-
ਗਤੀ ਦੀਆਂ ਕਿਸਮਾਂ-ਗਤੀ ਦੀਆਂ ਵੱਖ-ਵੱਖ ਕਿਸਮਾਂ ਹਨ । ਰੋਜ਼ਾਨਾ ਦੇ ਜੀਵਨ ਵਿੱਚ ਹੇਠ ਲਿਖੀਆਂ ਗਤੀ ਦੀਆਂ ਕਿਸਮਾਂ ਦਿਖਾਈ ਦਿੰਦੀਆਂ ਹਨ –
1. ਸਰਲ ਰੇਖੀ ਗਤੀ-ਜੇਕਰ ਕੋਈ ਵਸਤੂ ਇੱਕ ਸਰਲ ਰੇਖਾ ਵਿੱਚ ਗਤੀ ਕਰਦੀ ਹੈ, ਤਾਂ ਉਸ ਵਸਤੂ ਦੀ ਗਤੀ ਨੂੰ ਸਰਲ ਰੇਖੀ ਗਤੀ ਕਿਹਾ ਜਾਂਦਾ ਹੈ ।
ਉਦਾਹਰਣ-

  • ਸਿੱਧੀ ਸੜਕ ‘ਤੇ ਕਾਰ ਜਾਂ ਬੱਸ ਦੀ ਗਤੀ
  • ਰੇਲ ਗੱਡੀ ਦੀ ਪਟੜੀ ਉੱਪਰ ਗਤੀ
  • ਸਿੱਧੇ ਟਰੈਕ ਉੱਪਰ ਭੱਜਦੇ ਹੋਏ ਖਿਡਾਰੀ ਦੀ ਗਤੀ ।

2. ਚੱਕਰਾਕਾਰ ਗਤੀ-ਜੇਕਰ ਕੋਈ ਵਸਤੂ ਚੱਕਰਾਕਾਰ ਪੱਥ ਵਿੱਚ ਗਤੀ ਕਰਦਾ ਹੈ, ਤਾਂ ਉਸ ਵਸਤੂ ਦੀ ਗਤੀ ਚੱਕਰਾਕਾਰ ਗਤੀ ਅਖਵਾਉਂਦੀ ਹੈ |
ਉਦਾਹਰਨ-

  • ਘੜੀ ਦੀਆਂ ਸੂਈਆਂ ਦੀ ਗਤੀ
  • ਪੱਖੇ ਦੇ ਬਲੇਡਾਂ ਪਿਰਾਂ ਦੀ ਗਤੀ ।
  • ਪੱਥਰ ਨੂੰ ਧਾਗੇ ਨਾਲ ਬੰਨ੍ਹ ਕੇ ਘੁਮਾਉਣ ਨਾਲ ਪੱਥਰ ਦੀ ਗਤੀ ।

3. ਆਵਰਤੀ ਗਤੀ-ਜਦੋਂ ਕੋਈ ਵਸਤੂ ਆਪਣੀ ਗਤੀ ਇੱਕ ਨਿਸ਼ਚਿਤ ਸਮੇਂ ਬਾਅਦ ਦੁਹਰਾਉਂਦੀ ਹੈ, ਤਾਂ ਉਸ ਵਸਤੂ ਦੀ ਗਤੀ ਆਵਰਤੀ ਗਤੀ ਅਖਵਾਉਂਦੀ ਹੈ ।
ਉਦਾਹਰਣ-

  • ਪੀਂਘ ਦੀ ਗਤੀ
  • ਪੈਂਡੂਲਮ ਦੀ ਗਤੀ
  • ਸਿਲਾਈ ਮਸ਼ੀਨ ਦੀ ਸੁਈ ਦੀ ਉੱਪਰ ਹੇਠਾਂ ਵੱਲ ਗਤੀ ।

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

ਪ੍ਰਸ਼ਨ (iii)
ਕਿਸੇ ਵਕਰ ਰੇਖਾ ਦੀ ਲੰਬਾਈ ਮਾਪਣ ਲਈ ਕਿਰਿਆ ਦਾ ਵਰਣਨ ਕਰੋ ।
ਉੱਤਰ-
ਵਕਰ ਰੇਖਾ ਦੀ ਲੰਬਾਈ ਮਾਪਣਾ-ਕਿਸੇ ਵਕਰ ਰੇਖਾ ਦੀ ਲੰਬਾਈ ਧਾਗੇ ਅਤੇ ਸਕੇਲ ਦੁਆਰਾ ਮਾਪੀ ਜਾ ਸਕਦੀ ਹੈ ।
PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ 3
ਵਿਧੀ-ਜਿਸ ਵਕਰ ਰੇਖਾ ਦੀ ਲੰਬਾਈ ਮਾਪਣੀ ਹੈ ਉਸ ਦੇ ਇੱਕ ਸਿਰੇ ਤੇ ਚਿੰਨ A ਅਤੇ ਦੂਸਰੇ ਸਿਰੇ ਉੱਪਰ ਚਿੰਨ੍ਹ B ਲਗਾਓ ਜਿਵੇਂ ਕਿ ਚਿੱਤਰ ਵਿੱਚ ਵਿਖਾਇਆ ਗਿਆ ਹੈ । ਹੁਣ A ਤੋਂ B ਤੱਕ ਵੱਕਰ ਰੇਖਾ ਦੀ ਲੰਬਾਈ ਮਾਪਣ ਲਈ ਇੱਕ ਧਾਗਾ ਲਓ । ਇਸ ਧਾਗੇ ਦੇ ਇੱਕ ਸਿਰੇ ਗੰਢ ਮਾਰ ਦਿਓ । ਇਸ ਗੰਢ ਨੂੰ ਬਿੰਦੂ A ‘ਤੇ ਰੱਖੋ । ਆਪਣੇ ਅੰਗਠੇ ਦੀ ਸਹਾਇਤਾ ਨਾਲ ਧਾਗੇ ਨੂੰ ਤਣਿਆ ਰੱਖਦੇ ਹੋਏ ਵਕਰ ਰੇਖਾ ਦੇ ਉੱਪਰ ਰੱਖਦੇ ਹੋਏ ਦੂਜੇ ਹੱਥ ਦੀ ਮਦਦ ਨਾਲ ਬਾਕੀ ਧਾਗੇ ਨੂੰ ਅੱਗੇ ਰੇਖਾ ‘ਤੇ ਰੱਖਦੇ ਹੋਏ ਬਿੰਦੁ B ਤੱਕ ਪਹੁੰਚਣ ਤੱਕ ਇਸ ਕਿਰਿਆ ਨੂੰ ਦੁਹਰਾਓ । ਜਿੱਥੇ ਧਾਗਾ ਬਿੰਦੁ B ਨੂੰ ਛੂੰਹਦਾ ਹੈ ਉੱਥੇ ਧਾਗੇ ਨੂੰ ਗੰਢ ਮਾਰ ਦਿਓ । ਹੁਣ ਦੋਨੋਂ ਗੰਢਾਂ ਦੀ ਵਿਚਕਾਰਲੀ ਦੂਰੀ ਨੂੰ ਸਕੇਲ ਦੀ ਸਹਾਇਤਾ ਨਾਲ ਮਾਪ ਲਓ । ਇਹ ਲੰਬਾਈ ਉਸ ਵਕਰ ਰੇਖਾ AB ਦੀ ਲੰਬਾਈ ਹੋਵੇਗੀ ।

ਪ੍ਰਸ਼ਨ (iv)
ਗਿੱਠ ਜਾਂ ਕਦਮਾਂ ਦੀ ਲੰਬਾਈ ਨੂੰ ਮਾਪਣ ਦੀ ਮਾਣਕ ਇਕਾਈ ਦੇ ਤੌਰ ‘ਤੇ ਕਿਉਂ ਨਹੀਂ ਵਰਤਿਆ ਜਾ ਸਕਦਾ ?
ਉੱਤਰ-
ਇੱਕ ਹੀ ਲੰਬਾਈ ਨੂੰ ਗਿੱਠ ਜਾਂ ਕਦਮਾਂ ਦੀ ਲੰਬਾਈ ਨਾਲ ਵੱਖ-ਵੱਖ ਵਿਅਕਤੀਆਂ ਦੁਆਰਾ ਮਾਪਣ ਨਾਲ ਵੱਖ-ਵੱਖ ਨਤੀਜੇ ਪ੍ਰਾਪਤ ਹੋਣਗੇ ਕਿਉਂਕਿ ਵੱਖ-ਵੱਖ ਵਿਅਕਤੀਆਂ ਦੀਆਂ ਗੱਠਾਂ ਅਤੇ ਕਦਮਾਂ ਦੀਆਂ ਲੰਬਾਈਆਂ ਵੱਖ-ਵੱਖ ਹੁੰਦੀਆਂ ਹਨ । ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਲੰਬਾਈ ਆਪਣੀ ਹੀ ਗਿੱਠ ਜਾਂ ਕਦਮ ਨਾਲ ਮਾਪ ਕੇ ਕਿਸੇ ਦੂਸਰੇ ਵਿਅਕਤੀਆਂ ਨੂੰ ਦੱਸਦੇ ਹੋ ਤਾਂ ਉਹ ਅਸਲ ਲੰਬਾਈ ਬਾਰੇ ਨਹੀਂ ਸਮਝ ਪਾਉਣਗੇ ਕਿਉਂਕਿ ਤੁਹਾਡੀ ਗਿੱਠ ਜਾਂ ਕਦਮ ਦੀ ਲੰਬਾਈ ਬਾਰੇ ਉਹ ਨਹੀਂ ਜਾਣਦੇ ਹਨ । ਇਸ ਲਈ ਮਾਪਣ ਵਾਸਤੇ ਮਿਆਰੀ ਲੰਬਾਈ ਹੋਣੀ ਚਾਹੀਦੀ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਾ ਬਦਲੇ । ਇਸ ਲਈ ਗਿੱਠ ਜਾਂ ਕਦਮ ਦੀ ਲੰਬਾਈ ਨੂੰ ਮਾਪਣ ਦੇ ਮਾਣਕ ਦੇ ਤੌਰ ‘ਤੇ ਨਹੀਂ ਵਰਤਿਆ ਜਾ ਸਕਦਾ ਹੈ ।

PSEB Solutions for Class 6 Science ਗਤੀ ਅਤੇ ਦੂਰੀਆਂ ਦਾ ਮਾਣ Important Questions and Answers

1. ਖ਼ਾਲੀ ਥਾਂਵਾਂ ਭਰੋ-

(i) ਵਕਰ ਲੰਬਾਈਆਂ ਨੂੰ ………………. ਦੀ ਵਰਤੋਂ ਕਰਕੇ ਮਾਪਿਆ ਜਾਂਦਾ ਹੈ ।
ਉੱਤਰ-
ਧਾਗੇ,

(ii) ਸਰਲ ਰੇਖੀ ਗਤੀ ਵਸਤੂ ਦਾ ………….. ਪੱਥ ‘ਤੇ ਇੱਕ ਬਿੰਦੂ ਤੋਂ ਦੂਸਰੇ ਬਿੰਦੂ ਤੱਕ ਜਾਣਾ ਹੁੰਦਾ ਹੈ ।
ਉੱਤਰ-
ਸਰਲ ਰੇਖਾ,

(iii) ਛੱਤ ਦੇ ਪੱਖੇ ਦੇ ਪਰਾਂ ਦੀ ਗਤੀ …………. ਦਾ ਇੱਕ ਉਦਾਹਰਨ ਹੈ ।
ਉੱਤਰ-
ਚੱਕਰਾਕਾਰ ਗਤੀ,

(iv) ਧਰਤੀ ਦਾ ਸੂਰਜ ਦੁਆਲੇ ਚੱਕਰ ਲਗਾਉਣਾ ……………….. ਦਾ ਇੱਕ ਉਦਾਹਰਨ ਹੈ ।
ਉੱਤਰ-
ਆਵਰਤੀ ਗਤੀ,

(v) ਕਿਸੇ ਵਸਤੂ ਦਾ ਆਪਣੇ ਆਲੇ-ਦੁਆਲੇ ਦੀਆਂ ਵਸਤੂਆਂ ਦੀ ਤੁਲਨਾ ਵਿੱਚ ਆਪਣੀ ਸਮੇਂ ਨਾਲ ਪਰਿਵਰਤਨ ਹੁੰਦਾ ਹੈ ।
ਉੱਤਰ-
ਸਥਿਤੀ ।

2. ਸਹੀ ਜਾਂ ਗਲਤ ਲਿਖੋ-

(i) ਸਾਡਾ ਆਪਣੀਆਂ ਬਾਂਹਾਂ ਨੂੰ ਅੱਗੇ-ਪਿੱਛੇ ਹਿਲਾਉਣਾ ਆਵਰਤੀ ਗਤੀ ਦੀ ਉਦਾਹਰਨ ਹੈ ।
ਉੱਤਰ-
ਗ਼ਲਤ,

(ii) ਆਵਰਤੀ ਗਤੀ, ਸਮਾਂ ਮਾਪਣ ਵਿੱਚ ਸਾਡੀ ਸਹਾਇਤਾ ਕਰਦੀ ਹੈ |
ਉੱਤਰ-
ਸਹੀ,

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

(iii) ਮੀਟਰ ਲੰਬੀਆਂ ਦੂਰੀਆਂ ਮਾਪਣ ਲਈ ਇੱਕ ਸੁਵਿਧਾਜਨਕ ਇਕਾਈ ਹੈ ।
ਉੱਤਰ-
ਗ਼ਲਤ,

(iv) ਲੰਬਾਈ ਦੀ S.I. ਇਕਾਈ ਸੈਂਟੀਮੀਟਰ ਹੈ ।
ਉੱਤਰ-
ਗ਼ਲਤ,

(v) ਇੱਕ ਸਿੱਧੀ ਸੜਕ ‘ਤੇ ਵਾਹਨਾਂ ਦਾ ਗਤੀ ਕਰਨਾ ਸਰਲ ਰੇਖੀ ਗਤੀ ਦੀ ਉਦਾਹਰਨ ਹੈ ।
ਉੱਤਰ-
ਸਹੀ ॥

3. ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਮੀਟਰ (ਉ) ਲੰਬਾਈ ਮਾਣ ਵਾਲੀ ਪ੍ਰਾਚੀਨ ਇਕਾਈ
(ii) ਗਤੀ (ਅ) ਛੱਤ ਦੇ ਪੱਖੇ ਦੇ ਬਲੇਡ ਦੀ ਗਤੀ
(iii) ਚੱਕਰਾਕਾਰ ਗਤੀ (ਈ) ਲੰਬਾਈ ਦੀ S.1. ਇਕਾਈ
(iv) ਸਰਲ ਰੇਖੀ ਗਤੀ (ਸ) ਵਸਤੁ ਦੀ ਸਥਿਤੀ ਵਿੱਚ ਲਗਾਤਾਰ ਬਦਲਾਵ
(v) ਕੂਹਣੀ ਤੋਂ ਉਂਗਲੀ ਤੱਕ ਦੀ ਲੰਬਾਈ | (ਹ) ਰੁੱਖ ਤੋਂ ਸੇਬ ਦਾ ਡਿੱਗਣਾ

ਉੱਤਰ-

ਕਾਲਮ ‘ਉੱ’ ਕਾਲਮ ‘ਅ’
(i) ਮੀਟਰ (ਇ) ਲੰਬਾਈ ਦੀ S.I. ਇਕਾਈ
(ii) ਗਤੀ (ਸ) ਵਸਤੂ ਦੀ ਸਥਿਤੀ ਵਿੱਚ ਲਗਾਤਾਰ ਬਦਲਾਵ
(iii) ਚੱਕਰਾਕਾਰ ਗਤੀ (ਅ) ਛੱਤ ਦੇ ਪੱਖੇ ਦੇ ਬਲੇਡ ਦੀ ਗਤੀ
(iv) ਸਰਲ ਰੇਖੀ ਗਤੀ (ਹ) ਰੁੱਖ ਤੋਂ ਸੇਬ ਦਾ ਡਿੱਗਣਾ
(v) ਕੂਹਣੀ ਤੋਂ ਉੱਗਲੀ ਤੱਕ ਦੀ ਲੰਬਾਈ (ਉ) ਲੰਬਾਈ ਮਾਣ ਵਾਲੀ ਪ੍ਰਾਚੀਨ ਇਕਾਈ

4. ਸਹੀ ਉੱਤਰ ਚੁਣੋ –

(i) ਹੇਠ ਲਿਖੀਆਂ ਵਿੱਚੋਂ ਲੰਬਾਈ ਦੀ ਕਿਹੜੀ ਮਿਆਰੀ ਇਕਾਈ ਹੈ ?
(ਉ) ਡੈਸੀਮੀਟਰ
(ਅ) ਸੈਂਟੀਮੀਟਰ
(ਈ) ਮਿਲੀਮੀਟਰ
(ਸ) ਮੀਟਰ ।
ਉੱਤਰ-
(ਸ) ਮੀਟਰ ।

(ii) 1 ਕਿਲੋਮੀਟਰ … ………. ਹੈ ।
(ਉ) 100 ਮੀਟਰ
(ਅ) 1000 ਮੀਟਰ
(ਇ) 100 ਸੈਂਟੀਮੀਟਰ
(ਸ) 10 ਮਿਲੀਮੀਟਰ ॥
ਉੱਤਰ-
(ਅ) 1000 ਮੀਟਰ ।

(iii) ਵਕਰ ਰੇਖਾ ਦੀ ਲੰਬਾਈ ਮਾਪੀ ਜਾ ਸਕਦੀ ਹੈ
(ਉ) ਦਰਜੀ ਦਾ ਫੀਤਾ
(ਅ) ਮੀਟਰ ਸਕੇਲ
(ਇ) ਧਾਗਾ
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਇ) ਧਾਗਾ ।

(iv) ਪਾਣੀ ‘ ਤੇ ਵਰਤਿਆ ਜਾਣ ਵਾਲਾ ਆਵਾਜਾਈ ਦਾ ਸਾਧਨ ਹੈ
(ਉ) ਹਵਾਈ ਜਹਾਜ਼
(ਅ) ਕਿਸ਼ਤੀ
(ਇ) ਰੇਲ ਗੱਡੀ
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਅ) ਕਿਸ਼ਤੀ ।

(v) ਝੂਲਾ ਝੂਲਦੇ ਹੋਏ ਬੱਚੇ ਦੀ ਗਤੀ ਹੁੰਦੀ ਹੈ
(ਉ) ਚੱਕਰਾਕਾਰ ਗਤੀ
(ਅ) ਆਵਰਤੀ ਗਤੀ
(ਇ) ਸਰਲ ਰੇਖੀ ਗਤੀ
(ਸ) ਆਵਰਤੀ ਗਤੀ ਅਤੇ ਚੱਕਰਾਕਾਰ ਗਤੀ ।
ਉੱਤਰ-
(ਅ) ਆਵਰਤੀ ਗਤੀ ।

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

(vi) ਇੱਕ ਮਿਲੀਮੀਟਰ, ਇੱਕ ਮੀਟਰ ਦਾ ਕਿੰਨਵਾਂ ਹਿੱਸਾ ਹੈ ?
(ਓ) \(\frac{1}{10}\) ਵਾਂ
(ਅ) \(\frac{1}{100}\) ਵਾਂ
(ਈ) \(\frac{1}{1000}\) ਵਾਂ
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਈ) \(\frac{1}{1000}\) ਵਾਂ|

(vii) ਦਿੱਲੀ ਅਤੇ ਮੁੰਬਈ ਦੀ ਵਿਚਕਾਰਲੀ ਦੂਰੀ ਦਰਸਾਉਣ ਲਈ ਲੰਬਾਈ ਦਾ ਮਾਣਕ ਮਾਤ੍ਰਿਕ ਵਜੋਂ ਵਰਤੋਂ ਕਰਾਂਗੇ –
(ਉ) ਮੀਟਰ
(ਅ) ਕਿਲੋਗ੍ਰਾਮ
(ਈ) ਕਿਲੋਮੀਟਰ
(ਸ) ਸੈਂਟੀਮੀਟਰ ।
ਉੱਤਰ-
(ਇ) ਕਿਲੋਮੀਟਰ ॥

(vii) ਮੀਟਰ ਸਕੇਲ ਨਾਲ ਲੰਬਾਈ ਮਾਪਣ ਸਮੇਂ ਸਾਵਧਾਨੀ ਵਰਤਨੀ ਚਾਹੀਦੀ ਹੈ –
(ਉ) ਅੱਖ ਦੀ ਸਹੀ ਸਥਿਤੀ
(ਅ) ਅੱਖ ਦੀ ਸਹੀ ਸਥਿਤੀ ਅਤੇ ਸਕੇਲ ਦਾ ਸਿਰਾ ਟੁੱਟਿਆ ਨਾ ਹੋਣਾ
(ਇ) ਕੇਵਲ ਸਕੇਲ ਦਾ ਸਿਰਾ ਠੀਕ ਹੋਣਾ ।
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਅੱਖ ਦੀ ਸਹੀ ਸਥਿਤੀ ਅਤੇ ਸਕੇਲ ਦਾ ਸਿਰਾ ਟੁੱਟਿਆ ਨਾ ਹੋਣਾ ।

(ix) ਲੰਬਾਈ ਦੀ S.I. ਇਕਾਈ ਹੈ
(ਉ) ਕਿਲੋਮੀਟਰ
(ਅ) ਸੈਂਟੀਮੀਟਰ
(ਇ) ਮੀਟਰ
(ਸ) ਫੁੱਟ ।
ਉੱਤਰ-
(ੲ) ਮੀਟਰ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਲੰਬਾਈ ਦੀ S.I. ਇਕਾਈ ਦਾ ਨਾਂ ਦੱਸੋ ।
ਉੱਤਰ-
ਲੰਬਾਈ ਦੀ S.1. ਇਕਾਈ ਮੀਟਰ ਹੈ ।

ਪ੍ਰਸ਼ਨ 2.
ਹੇਠ ਲਿਖੀਆਂ ਪਰਸਥਿਤੀਆਂ ਵਿੱਚ ਦੂਰੀ ਨੂੰ ਮਾਪਣ ਦੀ ਇਕਾਈ ਕੀ ਹੋਵੇਗੀ ?
(ਉ) ਮਨੁੱਖ ਦੀ ਉੱਚਾਈ
(ਅ) ਪਹਾੜ ਦੀ ਚੋਟੀ ਦੀ ਉੱਚਾਈ ।
(ਸ) ਮੁੰਬਈ ਤੋਂ ਦਿੱਲੀ ਵਿਚਕਾਰ ਦੂਰੀ ।
ਉੱਤਰ-
(ੳ) ਸੈਂਟੀਮੀਟਰ
(ਅ) ਮੀਟਰ
(ਈ) ਕਿਲੋਮੀਟਰ ।

ਪ੍ਰਸ਼ਨ 3.
ਗਤੀਸ਼ੀਲ ਸਾਈਕਲ ਦੇ ਪਹੀਏ ਦੀ ਗਤੀ ਕਿਸ ਕਿਸਮ ਦੀ ਹੁੰਦੀ ਹੈ ?
ਉੱਤਰ-
ਗਤੀਸ਼ੀਲ ਸਾਈਕਲ ਦਾ ਪਹੀਆ ਇੱਕੋ ਸਮੇਂ ਚੱਕਰਾਕਾਰ ਗਤੀ ਕਰਦਾ ਹੋਇਆ ਸੜਕ ‘ਤੇ ਅੱਗੇ ਵੱਲ ਜਾਂਦੇ ਹੋਏ ਸਰਲ ਰੇਖੀ ਗਤੀ ਕਰਦਾ ਹੈ ।

ਪ੍ਰਸ਼ਨ 4.
ਕੀ ਅਸੀਂ ਵਕਰ ਰੇਖੀ ਦੀ ਲੰਬਾਈ ਸਿੱਧੇ ਹੀ ਮੀਟਰ ਸਕੇਲ ਵਰਤੋਂ ਕਰਕੇ ਮਾਪ ਸਕਦੇ ਹਾਂ ?
ਉੱਤਰ-
ਨਹੀਂ, ਅਸੀਂ ਮੀਟਰ ਸਕੇਲ ਦੀ ਸਿੱਧੇ ਹੀ ਵਰਤੋਂ ਕਰਕੇ ਵਕਰ ਰੇਖਾ ਦੀ ਲੰਬਾਈ ਗਿਆਤ ਨਹੀਂ ਕਰ ਸਕਦੇ । ਪਹਿਲਾਂ ਧਾਗੇ ਨਾਲ ਵਕਰ ਰੇਖਾ ਦੀ ਲੰਬਾਈ ਮਾਪਾਂਗੇ ਅਤੇ ਫਿਰ ਉਸ ਧਾਗੇ ਦੀ ਲੰਬਾਈ ਜੋ ਵਕਰ ਰੇਖਾ ਦੀ ਲੰਬਾਈ ਦੇ ਸਮਾਨ ਹੈ ਨੂੰ ਮੀਟਰ ਸਕੇਲ ਨਾਲ ਮਾਪਾਂਗੇ ।

ਪ੍ਰਸ਼ਨ 5.
ਕਿਸ ਕਿਸਮ ਦੀ ਜੁਗਤ ਦੀ ਵਰਤੋਂ ਕਰਕੇ ਅਸੀਂ ਰੁੱਖ ਦੀ ਮੋਟਾਈ ਨੂੰ ਮਾਪਾਂਗੇ ?
ਉੱਤਰ-
ਅਸੀਂ ਲੰਬਾਈ ਮਾਣ ਵਾਲੀ ਟੇਪ ਦੀ ਵਰਤੋਂ ਕਰਕੇ ਰੁੱਖ ਦੀ ਮੋਟਾਈ ਨੂੰ ਸਿੱਧੇ ਹੀ ਮਾਪ ਸਕਦੇ ਹਾਂ ਜਾਂ ਫਿਰ ਧਾਗੇ ਅਤੇ ਮੀਟਰ ਸਕੇਲ ਦੁਆਰਾ ਰੁੱਖ ਦੀ ਮੋਟਾਈ ਮਾਪ ਸਕਦੇ ਹਾਂ ।

ਪ੍ਰਸ਼ਨ 6.
ਕੈਰਮ ਦੀ ਗਤੀਸ਼ੀਲ ਗੀਟੀ (ਸਈਕਰ ਦੀ ਕਿਸ ਪ੍ਰਕਾਰ ਦੀ ਗਤੀ ਹੁੰਦੀ ਹੈ ?
ਉੱਤਰ-
ਕੈਰਮ ਦੀ ਖੇਡ ਵਿੱਚ ਸਟ੍ਰਾਈਕਰ (ਗੀਟੀ) ਸਰਲ ਰੇਖਾ ਵਿੱਚ ਗਤੀ ਕਰਦੀ ਹੈ । ਇਸ ਲਈ ਇਸ ਦੀ ਸਰਲ ਰੇਖੀ ਗਤੀ ਹੁੰਦੀ ਹੈ ।

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਮਾਪ ਦੇ ਮਾਣਕ ਮਾਤ੍ਰਿਕ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਵਿਭਿੰਨ ਅਸਮਾਨ ਮਾਤ੍ਰਿਕਾਂ ਦੁਆਰਾ ਕੀਤੇ ਗਏ ਮਾਪਣ ਨੂੰ ਦੂਸਰੇ ਵਿਅਕਤੀਆਂ ਦੁਆਰਾ ਸਮਝਣਾ ਕਠਿਨ ਹੋਵੇਗਾ | ਅਜਿਹੀ ਸਥਿਤੀ ਵਿੱਚ ਉਹ ਵਸਤੁ ਦਾ ਲਿਆ ਗਿਆ ਸਹੀ ਮਾਪ ਨਹੀਂ ਸਮਝ ਸਕਣਗੇ । ਉਦਾਹਰਣ ਵਜੋਂ ਜੇ ਤੁਸੀਂ ਅਤੇ ਤੁਹਾਡਾ ਜਮਾਤੀ ਆਪਣੀ-ਆਪਣੀ ਬਲਿਸ਼ਤ ਨਾਲ ਖਿੜਕੀ ਦੀ ਲੰਬਾਈ ਨੂੰ ਮਾਪਣ ਤਾਂ ਦੋਨਾਂ ਦੁਆਰਾ ਲਿਆ ਗਿਆ ਮਾਪ ਭਿੰਨ-ਭਿੰਨ ਹੋਵੇਗਾ ਕਿਉਂਕਿ ਵੱਖ-ਵੱਖ ਮਨੁੱਖਾਂ ਦੇ ਬਲਿਸ਼ਤ ਦੀ ਲੰਬਾਈ ਵੱਖ-ਵੱਖ ਹੁੰਦੀ ਹੈ । ਇਸ ਲਈ ਸਮਰੂਪਤਾ ਜਾਂ ਸਮਾਨਤਾ ਅਤੇ ਸਹੀ ਗਿਆਨ ਲਈ ਮਾਣਕ ਮਾਤ੍ਰਿਕ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 2.
ਧਰਤੀ ਦੀ ਦੋ ਕਿਸਮ ਦੀ ਗਤੀ ਬਾਰੇ ਦੱਸੋ ।
ਉੱਤਰ-
ਧਰਤੀ ਦੀਆਂ ਹੇਠ ਲਿਖੀਆਂ ਦੋ ਕਿਸਮ ਦੀਆਂ ਗਤੀਆਂ ਹੁੰਦੀਆਂ ਹਨ –

  • ਸੂਰਜ ਦੇ ਆਲੇ-ਦੁਆਲੇ ਧਰਤੀ ਦੀ ਗਤੀ-ਇਹ ਗਤੀ ਇੱਕ ਨਿਸ਼ਚਿਤ ਸਮੇਂ ਅੰਤਰਾਲ ਪਿੱਛੋਂ ਦੁਹਰਾਈ ਜਾਂਦੀ ਹੈ, ਇਸ ਲਈ ਧਰਤੀ ਦੀ ਇਸ ਗਤੀ ਨੂੰ ਆਵਰਤੀ ਗਤੀ ਕਹਿੰਦੇ ਹਨ ।
  • ਧਰਤੀ ਦਾ ਆਪਣੀ ਧੁਰੀ ਦੁਆਲੇ ਘੁੰਮਣਾ-ਗਤੀ ਆਵਰਤੀ ਅਤੇ ਚੱਕਰਾਕਾਰ ਗਤੀ ਦੋਨੋਂ ਪਕਾਰ ਦੀ ਹੈ ਕਿਉਂਕਿ ਇਹ ਗਤੀ ਇੱਕ ਨਿਸ਼ਚਿਤ ਸਮੇਂ ਅੰਤਰਾਲ ਮਗਰੋਂ ਦੁਹਰਾਈ ਜਾਂਦੀ ਹੈ ਅਤੇ ਆਪਣੀ ਧੁਰੀ ਦੇ ਚਹੁੰ ਪਾਸੇ ਚੱਕਰ ਵਿੱਚ ਘੁੰਮਦੀ ਹੈ ।

ਪ੍ਰਸ਼ਨ 3.
ਮੀਟਰ ਸਕੇਲ ਦੀ ਸਹਾਇਤਾ ਨਾਲ ਕਿਸੇ ਵਸਤੂ ਦੀ ਲੰਬਾਈ ਮਾਪਦੇ ਸਮੇਂ ਧਿਆਨ ਰੱਖਣ ਯੋਗ ਕੋਈ ਦੋ ਸਾਵਧਾਨੀਆਂ ਦੱਸੋ ।
ਉੱਤਰ-
ਕਿਸੇ ਵਸਤੂ ਦੀ ਲੰਬਾਈ ਮਾਪਦੇ ਸਮੇਂ ਹੇਠ ਲਿਖੀਆਂ ਸਾਵਧਾਨੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ-

  • ਅੱਖ ਦੀ ਸਥਿਤੀ ਸਹੀ ਹੋਣੀ ਚਾਹੀਦੀ ਹੈ ।
  • ਸਕੇਲ ਦੇ ਸਿਰੇ ਭਰੇ ਹੋਏ ਨਹੀਂ ਹੋਣੇ ਚਾਹੀਦੇ । ਜੇਕਰ ਇਹ ਭੁਰਿਆ ਹੋਵੇ ਤਾਂ ਹੋਰ ਕਿਸੇ ਪੂਰਨ ਅੰਕ ਨੂੰ ਲਿਆ ਜਾਣਾ ਚਾਹੀਦਾ ਹੈ ।
  • ਸਕੇਲ ਨੂੰ ਮਾਪੀ ਜਾਣ ਵਾਲੀ ਲੰਬਾਈ ਦੇ ਸਮਾਂਤਰ ਰੱਖਣਾ ਚਾਹੀਦਾ ਹੈ । ਪ੍ਰਸ਼ਨ 4. ਕਿਸੇ ਵਿਅਕਤੀ ਦੀ ਲੰਬਾਈ 1.65 ਮੀਟਰ ਹੈ । ਇਸ ਨੂੰ

ਸੈਂਟੀਮੀਟਰ ਅਤੇ ਮਿਲੀਮੀਟਰ ਵਿੱਚ ਤਬਦੀਲ ਕਰੋ । ਹੱਲ : ਵਿਅਕਤੀ ਦੀ ਲੰਬਾਈ = 1.65 ਮੀਟਰ
= 1.65 x 100 (∵ 1 ਮੀਟਰ = 100 ਸੈਂਟੀਮੀਟਰ)
= 165 ਸੈਂਟੀਮੀਟਰ ਉੱਤਰ ,
= 165 x 10 (∵ 1 ਸੈਂਟੀਮੀਟਰ = 10 ਮਿਲੀਮੀਟਰ)
= 1650 ਮਿਲੀਮੀਟਰ ਉੱਤਰ ॥

ਪ੍ਰਸ਼ਨ 5.
ਕਿਸੇ ਸਵੈਟਰ ਬਣਨ ਦੀ ਸਲਾਈ ਦੀ ਲੰਬਾਈ ਮਾਪਦੇ ਸਮੇਂ ਸਕੇਲ ਉੱਤੇ ਜੇਕਰ ਇਸ ਦੇ ਕਿਸੇ ਇੱਕ ਸਿਰੇ ‘ ਤੇ ਪਤ 3.0 ਸੈਂਟੀਮੀਟਰ ਅਤੇ ਦੂਸਰੇ ਸਿਰੇ ‘ਤੇ ਪਤ 33.1 ਸੈਂਟੀਮੀਟਰ ਹੈ, ਤਾਂ ਸਲਾਈ ਦੀ ਲੰਬਾਈ ਕਿੰਨੀ ਹੈ ?
ਉੱਤਰ –
ਸਵੈਟਰ ਬੁਣਨ ਵਾਲੀ ਸਲਾਈ ਦੀ ਲੰਬਾਈ = ਅੰਤਿਮ ਸਿਰੇ ਦੀ ਪੜ੍ਹਤ – ਆਰੰਭ ਵਾਲੇ ਸਿਰੇ ਦੀ ਪੜ੍ਹਤ
= 33.1 ਸੈਂਟੀਮੀਟਰ – 3.0 ਸੈਂਟੀਮੀਟਰ
= 30.1 ਸੈਂਟੀਮੀਟਰ ਉੱਤਰ ।

ਪ੍ਰਸ਼ਨ 6.
ਪ੍ਰਾਚੀਨ ਸਮੇਂ ਵਿੱਚ ਲੰਬਾਈ ਮਾਪਣ ਲਈ ਕਿਹੜੀਆਂ ਵੱਖ-ਵੱਖ ਇਕਾਈਆਂ ਦੀਆਂ ਵਰਤੋਂ ਕੀਤੀਆਂ ਗਈਆਂ ?
ਉੱਤਰ-
ਪ੍ਰਾਚੀਨ ਸਮੇਂ ਵਿੱਚ ਵਰਤੀਆਂ ਗਈਆਂ ਲੰਬਾਈ ਮਾਪਣ ਦੀਆਂ ਇਕਾਈਆਂ ਸਨ –

  • ਫੁੱਟ ਦੀ ਲੰਬਾਈ
  • ਉਂਗਲੀਆਂ ਦੀ ਚੌੜਾਈ
  • ਕਦਮਾਂ ਦੀ ਲੰਬਾਈ
  • ਕੂਹਣੀ ਤੋਂ ਲੈ ਕੇ ਉਂਗਲੀਆਂ ਤਕ ਦੀ ਲੰਬਾਈ
  • ਗਜ ਆਦਿ ।

ਪ੍ਰਸ਼ਨ 7.
ਹਵਾ, ਪਾਣੀ ਅਤੇ ਧਰਤੀ ਉੱਤੇ ਉਪਯੋਗ ਕੀਤੇ ਜਾਣ ਵਾਲੇ ਆਵਾਜਾਈ ਦੇ ਸਾਧਨਾਂ ਵਿੱਚ ਹਰੇਕ ਦੇ ਦੋ ਉਦਾਹਰਨ ਲਿਖੋ ।
ਉੱਤਰ-
ਹਵਾ ਉੱਤੇ ਉਪਯੋਗ ਕੀਤੇ ਜਾਣ ਵਾਲੇ ਆਵਾਜਾਈ ਦੇ ਸਾਧਨ-

  • ਹਵਾਈ ਜਹਾਜ਼ ਅਤੇ
  • ਹੈਲੀਕਾਪਟਰ ।

ਪਾਣੀ ਉੱਤੇ ਉਪਯੋਗ ਕੀਤੇ ਜਾਣ ਵਾਲੇ ਆਵਾਜਾਈ ਦੇ ਸਾਧਨ-

  • ਸਮੁੰਦਰੀ ਜਹਾਜ਼,
  • ਮੋਟਰ ਨਾਲ ਚਲਣ ਵਾਲੀ ਕਿਸ਼ਤੀ ।

ਧਰਤੀ ਉੱਤੇ ਉਪਯੋਗ ਕੀਤੇ ਜਾਣ ਵਾਲੇ ਆਵਾਜਾਈ ਦੇ ਸਾਧਨ-

  • ਬੱਸ,
  • ਰੇਲ ਗੱਡੀ ।

PSEB 6th Class Science Solutions Chapter 10 ਗਤੀ ਅਤੇ ਦੂਰੀਆਂ ਦਾ ਮਾਣ

ਪ੍ਰਸ਼ਨ 8.
ਹੇਠ ਲਿਖੀਆਂ ਵਸਤੂਆਂ ਨੂੰ ਸਰਲ ਰੇਖੀ ਗਤੀ, ਚੱਕਰਾਕਾਰ ਗਤੀ ਅਤੇ ਆਵਰਤੀ ਗਤੀ ਵਿੱਚ ਵਰਗੀਕ੍ਰਿਤ ਕਰੋ : ਝੂਲੇ ‘ਤੇ ਝੂਲਦੇ ਬੱਚੇ ਦੀ ਗਤੀ, ਖੇਤ ਵਿੱਚ ਚਲਦੇ ਹਲ ਦੀ ਗਤੀ, ਸਿਲਾਈ ਮਸ਼ੀਨ ਦੀ ਸੂਈ ਦੀ ਗਤੀ, ਟਰੈਕ ਉੱਪਰ ਭੱਜਦੇ ਹੋਏ ਖਿਡਾਰੀ ਦੀ ਗਤੀ, ਧਰਤੀ ਦੀ ਗਤੀ, ਗਤੀਸ਼ੀਲ ਬਿਜਲੀ ਦੇ ਪੱਖੇ ਦੀ ਗਤੀ।
ਉੱਤਰ-
ਸਰਲ ਰੇਖੀ ਗਤੀ-ਟਰੈਕ ਉੱਪਰ ਭੱਜਦੇ ਹੋਏ ਖਿਡਾਰੀ ਦੀ ਗਤੀ, ਖੇਤ ਵਿੱਚ ਚਲਦੇ ਹੱਲ ਦੀ ਗਤੀ । ਚੱਕਰਾਕਾਰ ਗਤੀ-ਧਰਤੀ ਦੀ ਗਤੀ, ਗਤੀਸ਼ੀਲ ਬਿਜਲੀ ਦੇ ਪੱਖੇ ਦੀ ਗਤੀ । ਆਵਰਤੀ ਗਤੀ-ਝੂਲਾ ਝੂਲਦੇ ਹੋਏ ਬੱਚੇ ਦੀ ਗਤੀ, ਸਿਲਾਈ ਮਸ਼ੀਨ ਦੀ ਸੁਈ ਦੀ ਗਤੀ ।

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਪ੍ਰਾਚੀਨ ਸਮੇਂ ਵਿੱਚ ਲੋਕ ਮਾਪ ਦੇ ਮਾਤ੍ਰਿਕਾਂ ਦੇ ਰੂਪ ਵਜੋਂ ਕਿਨ੍ਹਾਂ-ਕਿਨ੍ਹਾਂ ਵਸਤੂਆਂ ਦੀ ਵਰਤੋਂ ਕਰਦੇ ਸੀ ?
ਉੱਤਰ-
ਪ੍ਰਾਚੀਨ ਸਮੇਂ ਵਿੱਚ ਮਨੁੱਖੀ ਪੈਰ ਦੀ ਲੰਬਾਈ, ਉਂਗਲੀਆਂ ਦੀ ਚੌੜਾਈ ਅਤੇ ਕਦਮਾਂ ਦੀ ਦੂਰੀ ਇਨ੍ਹਾਂ ਸਾਰੀਆਂ ਨੂੰ ਲੰਬਾਈ ਦੇ ਮਾਪਾਂ ਦੇ ਮਾਤ੍ਰਿਕ ਦੇ ਰੂਪ ਵਿੱਚ ਆਮ ਤੌਰ ‘ਤੇ ਪ੍ਰਯੋਗ ਕਰਦੇ ਸਨ । ਹੜੱਪਾ ਸਭਿਅਤਾ ਦੇ ਲੋਕਾਂ ਨੇ ਜ਼ਰੂਰ ਹੀ ਲੰਬਾਈ ਦੇ ਬਹੁਤ ਵਧੀਆ ਮਾਪਕਾਂ ਦੀ ਵਰਤੋਂ ਕੀਤੀ ਹੋਵੇਗੀ ਕਿਉਂਕਿ ਖੁਦਾਈ ਕਰਨ ਤੋਂ ਮਿਲੀਆਂ ਜਿਉਮੈਟਰੀਕਲ ਰਚਨਾਵਾਂ ਨੂੰ ਵੇਖਣ ਤੋਂ ਅਜਿਹਾ ਜਾਪਦਾ ਹੈ ।

ਕੂਹਣੀ ਤੋਂ ਉਂਗਲੀਆਂ ਦੀ ਟਿੱਪ ਤੱਕ ਦੀ ਲੰਬਾਈ ਜਿਸ ਨੂੰ ਇੱਕ ਹੱਥ ਕਹਿੰਦੇ ਹਨ ਲੰਬਾਈ ਦੇ ਮਾਤ੍ਰਿਕ ਵਜੋਂ ਪ੍ਰਾਚੀਨ ਮਿਸ਼ਰ ਦੇਸ਼ ਵਿੱਚ ਉਪਯੋਗ ਕੀਤਾ ਜਾਂਦਾ ਸੀ । ਇਸ ਸੰਸਾਰ ਦੇ ਹੋਰ ਵੀ ਦੇਸ਼ਾਂ ਵਿੱਚ ਇਸਨੂੰ ਸਵੀਕਾਰਤਾ ਪ੍ਰਾਪਤ ਸੀ । ਇਸ ਤੋਂ ਛੋਟ ਸੰਸਾਰ ਦੇ ਹੋਰਨਾਂ ਹਿੱਸਿਆਂ ਵਿੱਚ ਫੁੱਟ ਦੀ ਵਰਤੋਂ ਲੰਬਾਈ ਦੇ ਮਾਤਿਕ ਵਜੋਂ ਕੀਤੀ ਜਾਂਦੀ ਸੀ ਪਰੰਤ ਵੱਖ-ਵੱਖ ਦੇਸ਼ਾਂ ਵਿੱਚ ਫੁੱਟ ਦੀ ਲੰਬਾਈ ਵੱਖ-ਵੱਖ ਹੁੰਦੀ ਸੀ । ਗਜ ਲੰਬਾਈ ਮਾਪਣ ਲਈ ਕੱਪੜੇ ਫੈਲਾ ਕੇ ਬਾਂਹ ਦੇ ਸਿਰੇ ਤੋਂ ਠੋਢੀ ਤੱਕ ਕੱਪੜੇ ਨੂੰ ਮਾਪਿਆ ਜਾਂਦਾ ਸੀ । ਰੋਮ ਦੇ ਨਿਵਾਸੀ ਆਪਣੇ ਕਦਮਾਂ ਨਾਲ ਲੰਬਾਈ ਮਾਤ੍ਰਿਕ ਵਜੋਂ ਵਰਤੋਂ ਕਰਦੇ ਸੀ ।

ਪ੍ਰਾਚੀਨ ਭਾਰਤ ਵਿੱਚ ਛੋਟੀ ਲੰਬਾਈ ਨੂੰ ਮਾਪਣ ਲਈ ਉੱਗਲੀ ਅਤੇ ਮੁੱਠੀ ਦੀ ਚੌੜਾਈ ਦੀ ਵਰਤੋਂ ਕੀਤੀ ਜਾਂਦੀ ਸੀ । ਅੱਜ ਵੀ ਭਾਰਤ ਦੇ ਕਈ ਭਾਗਾਂ ਵਿੱਚ ਫੁੱਲ ਵੇਚਣ ਵਾਲਿਆਂ ਨੂੰ ਫੁੱਲ ਦੇ ਹਾਰ (ਮਾਲਾ) ਵੇਚਣ ਸਮੇਂ ਆਪਣੀ ਬਾਂਹ ਨੂੰ ਮਾਤ੍ਰਿਕ ਵਜੋਂ ਲੰਬਾਈ ਮਾਪਦੇ ਹੋਏ ਵੇਖਿਆ ਜਾ ਸਕਦਾ ਹੈ । ਪ੍ਰਾਚੀਨ ਸਮੇਂ ਤੋਂ ਸੁਵਿਧਾ ਅਨੁਸਾਰ ਮਨੁੱਖੀ ਸਰੀਰ ਦੇ ਅਜਿਹੇ ਬਹੁਤ ਸਾਰੇ ਅੰਗਾਂ ਨੂੰ ਲੰਬਾਈ ਦੇ ਮਾਤ੍ਰਿਕ ਵਜੋਂ ਉਪਯੋਗ ਕੀਤਾ ਜਾਂਦਾ ਰਿਹਾ ਹੈ । ਪਰੰਤੂ ਹਰੇਕ ਵਿਅਕਤੀ ਦੇ ਸਰੀਰ ਦੇ ਅੰਗਾਂ ਦੀ ਲੰਬਾਈ ਵੱਖ-ਵੱਖ ਹੋਣ ਕਾਰਨ ਕਈ ਮੁਸ਼ਕਿਲਾਂ ਆਉਂਦੀਆਂ ਸੀ, ਜਿਸ ਕਰਕੇ 1970 ਵਿੱਚ ਫਰਾਂਸੀਸੀਆਂ ਨੇ ਮਾਪਣ ਦੀ ਇੱਕ ਮਾਣਕ ਪ੍ਰਣਾਲੀ ਦੀ ਰਚਨਾ ਕੀਤੀ ਜਿਸਨੂੰ ਮੀਟਿਕ ਪ੍ਰਣਾਲੀ ਕਿਹਾ ਜਾਂਦਾ ਹੈ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

Punjab State Board PSEB 6th Class Science Book Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ Textbook Exercise Questions, and Answers.

PSEB Solutions for Class 6 Science Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

PSEB 6th Class Science Guide ਸਜੀਵ ਅਤੇ ਉਹਨਾਂ ਦਾ ਚੌਗਿਰਦਾ Textbook Questions, and Answers

1. ਖ਼ਾਲੀ ਥਾਂਵਾਂ ਭਰੋ ਬਣਨ

(i) ਮੱਛੀ ਦਾ ਸਾਹ ਅੰਗ …………… ਹੈ ।
ਉੱਤਰ-
ਗਲਫੜਾ,

(ii) ਵਾਤਾਵਰਨ ਦੇ ………….. ਅਤੇ …………. ਭਾਗ ਹਨ ।
ਉੱਤਰ-
ਸਜੀਵ, ਨਿਰਜੀਵ

(iii) ਸੂਰਜ ਦੀ ਰੌਸ਼ਨੀ ਆਵਾਸ ਦਾ ………….. ਭਾਗ ਹੈ ।
ਉੱਤਰ-
ਨਿਰਜੀਵ ਜਾਂ ਭੌਤਿਕ,

(iv) ਧਰਤੀ ਤੇ ਰਹਿਣ ਵਾਲੇ ਜੀਵਾਂ ਨੂੰ ………….. ਕਹਿੰਦੇ ਹਨ ।
ਉੱਤਰ-
ਸਥਲੀ ਜੀਵ,

(v) ਸਾਰੇ ………….. ਵਾਧਾ ਦਿਖਾਉਂਦੇ ਅਤੇ ਪ੍ਰਣਨ ਕਰਦੇ ਹਨ ।
ਉੱਤਰ-
ਸਜੀਵ ।

2. ਸਹੀ ਜਾਂ ਗਲਤ ਲਿਖੋ ਨਰ-

(i) ਕੈਕਟਸ ਆਪਣੇ ਤਣਿਆਂ ਦੀ ਵਰਤੋਂ ਕਰਕੇ ਪ੍ਰਕਾਸ਼-ਸੰਸਲੇਸ਼ਣ ਕਿਰਿਆ ਕਰਦਾ ਹੈ ।
ਉੱਤਰ-
ਸਹੀ,

(ii) ਊਠ ਦਾ ਕੁੱਬ ਭੋਜਨ ਅਤੇ ਪਾਣੀ ਇਕੱਠਾ ਕਰਦਾ ਹੈ ।
ਉੱਤਰ-
ਸਹੀ,

(iii) ਸਾਰੇ ਹਰੇ ਪੌਦੇ ਉਤਪਾਦਕ ਹਨ ।
ਉੱਤਰ-
ਸਹੀ,

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

(iv) ਜੈਵਿਕ ਭਾਗ ਪਾਣੀ, ਹਵਾ ਅਤੇ ਮਿੱਟੀ ਹਨ ।
ਉੱਤਰ-
ਗ਼ਲਤ ।

3. ਕਾਲਮ ‘ਉ’ ਅਤੇ ‘ਅ’ ਦਾ ਮਿਲਾਨ ਕਰੋ-

ਕਾਲਮ ‘ਉ’ ਕਾਲਮਅ’
(ਉ) ਧਰਤੀ ਉੱਤੇ ਊਰਜਾ ਦਾ ਮੁੱਖ ਸ੍ਰੋਤ (i) ਪੌਦੇ ਜਾਂ ਜਾਨਵਰ
(ਅ) ਬ੍ਰਿਛਵਾਸੀ (ii) ਸੂਲਾਂ ਕੰਡੇ
(ਇ) ਕੈਕਟਸ (iii) ਬਾਂਦਰ
(ਸ) ਜੈਵਿਕ ਅੰਸ਼ (iv) ਸੂਰਜ

ਉੱਤਰ –

ਕਾਲਮ ‘ਉ’ ਕਾਲਮ ‘ਅ’
(ਉ) ਧਰਤੀ ਉੱਤੇ ਊਰਜਾ ਦਾ ਮੁੱਖ ਸ੍ਰੋਤ (iv) ਸੂਰਜ
(ਅ) ਬਿਛਵਾਸੀ (iii) ਬਾਂਦਰ
(ਇ) ਕੈਕਟਸ (ii) ਸੂਲਾਂ (ਕੰਡੇ)
(ਸ) ਜੈਵਿਕ ਅੰਸ਼ (i) ਪੌਦੇ ਜਾਂ ਜਾਨਵਰ

4. ਸਹੀ ਉੱਤਰ ਦੀ ਚੋਣ ਕਰੋ ਸ਼ਰਾਰ ਹੋ-

(i) ਅਜੈਵਿਕ ਅੰਸ਼ ਵਿੱਚ ਸ਼ਾਮਿਲ ਹਨ
(ਉ) ਹਵਾ, ਪਾਣੀ, ਪੌਦੇ
(ਅ ਹਵਾ, ਪਾਣੀ, ਮਿੱਟੀ
(ਈ) ਪੌਦੇ ਅਤੇ ਜਾਨਵਰ
(ਸ) ਮਿੱਟੀ, ਪੌਦੇ, ਪਾਣੀ ॥
ਉੱਤਰ-
(ਅ) ਹਵਾ, ਪਾਣੀ, ਮਿੱਟੀ ।

(ii) ਕੈਕਟਸ ਇੱਕ
(ਉ) ਮਾਰੂਥਲੀ ਪੌਦਾ
(ਅ) ਨਿਖੇੜਕ
(ਈ) ਜਲੀ ਪੌਦਾ
(ਸ) ਜੜੀ-ਬੂਟੀ ।
ਉੱਤਰ-
(ੳ) ਮਾਰੂਥਲੀ ਪੌਦਾ ।

(iii) …………. ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ।
(ਉ) ਗੰਡੋਏ ।
(ਅ) ਚੀਤੇ
(ਈ) ਮੱਛੀਆਂ
ਸਿ) ਪਹਾੜੀ ਰਿੱਛ ॥
ਉੱਤਰ-
(ਈ) ਮੱਛੀਆਂ ।

(iv) ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ …………. ਜੀਵ ਕਹਿੰਦੇ ਹਨ ।
(ਉ) ਜਲੀ
(ਅ) ਸਥਲੀ
(ਈ) ਸਥਲੀ ਪੌਦੇ
(ਸ) ਹਵਾਈ ।
ਉੱਤਰ-
(ਉ) ਜਲੀ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ (i)
ਆਵਾਸ ਦੀ ਪਰਿਭਾਸ਼ਾ ਦਿਓ ।
ਉੱਤਰ-
ਉਹ ਜਗਾ ਜਿੱਥੇ ਸਜੀਵ ਰਹਿੰਦਾ ਹੈ ਉਸਦਾ ਆਵਾਸ ਕਿਹਾ ਜਾਂਦਾ ਹੈ ! ਆਪਣੇ ਆਵਾਸ ਵਿੱਚ ਜੀਵ ਭੋਜਨ, ਪਾਣੀ, ਹਵਾ, ਸਹਾਰਾ, ਸੁਵਿਧਾ, ਬਚਾਅ ਅਤੇ ਸੁਰੱਖਿਆ ਪ੍ਰਾਪਤ ਕਰਦਾ ਹੈ ਅਤੇ ਪ੍ਰਜਣਨ ਕਰਦਾ ਹੈ ।

ਪ੍ਰਸ਼ਨ (ii)
ਸਥਲੀ ਅਤੇ ਜਲੀ ਜੀਵਾਂ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਸਥਲੀ ਜੀਵ-ਸ਼ੇਰ ਚੀਤਾ ॥ ਜਲੀ ਜੀਵ-ਡੱਡੂ, ਸ਼ਾਰਕ ।

ਪ੍ਰਸ਼ਨ (iii)
ਅਨੁਕੂਲਤਾ ਦੀ ਪਰਿਭਾਸ਼ਾ ਦਿਓ ।
ਉੱਤਰ-
ਜੀਵਤ ਵਸਤੂਆਂ ਦੀ ਆਪਣੇ ਆਲੇ-ਦੁਆਲੇ ਨਾਲ ਤਾਲਮੇਲ ਬਣਾ ਕੇ ਰਹਿਣ ਦੀ ਯੋਗਤਾ ਨੂੰ ਅਨੁਕੂਲਤਾ ਕਿਹਾ ਜਾਂਦਾ ਹੈ ।

ਪ੍ਰਸ਼ਨ (iv)
ਉਤਪਾਦਕ ਕੀ ਹਨ ?
ਉੱਤਰ-
ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ ਉਹਨਾਂ ਨੂੰ ਉਤਪਾਦਕ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ਹਰੇ ਦੇ ਇਨ੍ਹਾਂ ਨੂੰ ਉਤਪਾਦਕ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਪ੍ਰਕਾਸ਼ ਸੰਸ਼ਲੇਸ਼ਣ ਦੀ ਕਿਰਿਆ ਦੁਆਰਾ ਆਪਣਾ ਭੋਜਨ ਆਪ ਬਣਾਉਂਦੇ ਹਨ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ (v)
ਜੈਵਿਕ ਅੰਸ਼ ਕੀ ਹਨ ?
ਉੱਤਰ-
ਕਿਸੇ ਆਵਾਸ ਵਿੱਚ ਮੌਜੂਦ ਸਜੀਵ ਵਸਤੂਆਂ ਜਿਵੇਂ ਪੌਦੇ, ਜਾਨਵਰ, ਮਨੁੱਖ ਅਤੇ ਸੂਖ਼ਮਜੀਵ ਨੂੰ ਵਾਤਾਵਰਨ ਦੇ ਜੈਵਿਕ ਭਾਗ ਜਾਣ ਅੰਸ਼ ਕਿਹਾ ਜਾਂਦਾ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ (i)
ਮ੍ਰਿਤਆਹਾਰੀ ਅਤੇ ਨਿਖੇੜਕ ਦੀ ਪਰਿਭਾਸ਼ਾ ਦਿਓ ।
ਉੱਤਰ-
ਮ੍ਰਿਤਆਹਾਰੀ (Seprophytes)fousa (Decomposers)- ਕੁੱਝ ਜੰਤੂ ਮਰੇ ਹੋਏ ਜੰਤੂਆਂ ਨੂੰ ਭੋਜਨ ਵਜੋਂ ਖਾਂਦੇ ਸੂਖ਼ਮਜੀਵ, ਜਿਹੜੇ ਮਰੇ ਹੋਏ ਪੌਦਿਆਂ ਅਤੇ ਜੰਤੂਆਂ ਨੂੰ ਹਨ ਅਤੇ ਸਾਡੇ ਵਾਤਾਵਰਨ ਨੂੰ ਸਾਫ਼ ਰੱਖਣ ਵਿੱਚ ਭੋਜਨ ਵਜੋਂ ਵਰਤਦੇ ਹਨ ਅਤੇ ਉਨ੍ਹਾਂ ਨੂੰ ਸਰਲ ਪਦਾਰਥਾਂ ਮਦਦ ਕਰਦੇ ਹਨ । ਵਿੱਚ ਤੋੜ ਦਿੰਦੇ ਹਨ, ਨੂੰ ਨਿਖੇੜਕ ਕਹਿੰਦੇ ਹਨ । ਉਦਾਹਰਨ ਵਜੋਂ-ਗਿਰਝ, ਕੁੱਤਾ, ਇੱਲ, ਕਾਂ । ਉਦਾਹਰਨ ਵਜੋਂ-ਜੀਵਾਣੂ ਅਤੇ ਉੱਲੀ ।

ਪ੍ਰਸ਼ਨ (ii)
ਮੱਛੀ ਦੀਆਂ ਦੋ ਅਨੁਕੂਲਨ ਸੰਬੰਧੀ ਵਿਸ਼ੇਸ਼ਤਾਵਾਂ ਕਿਹੜੀਆਂ ਹਨ ?
ਉੱਤਰ-
ਮੱਛੀ ਦੀਆਂ ਦੋ ਅਨੁਕੂਲਨ ਸੰਬੰਧੀ ਵਿਸ਼ੇਸ਼ਤਾਵਾਂ ਹਨ

  • ਇਸ ਦਾ ਸਰੀਰ ਰੇਖਾ-ਧਾਰੀ ਹੁੰਦਾ ਹੈ ।
  • ਜਲ ਵਿਚੋਂ ਘੁਲੀ ਹੋਈ ਆਕਸੀਜਨ ਲੈਣ ਲਈ ਇਨ੍ਹਾਂ ਵਿੱਚ ਗਲਫੜਾਂ ਹੁੰਦੀਆਂ ਹਨ ।

ਪ੍ਰਸ਼ਨ (iii)
ਮਾਰੂਥਲ ਦਾ ਜਹਾਜ਼ ਕਿਸ ਜਾਨਵਰ ਨੂੰ ਕਿਹਾ ਜਾਂਦਾ ਹੈ ? ਕੋਈ ਦੋ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਊਠ ਨੂੰ ਮਾਰੂਥਲ ਦਾ ਜਹਾਜ਼ ਕਿਹਾ ਜਾਂਦਾ ਹੈ । ਊਠ ਦੀਆਂ ਵਿਸ਼ੇਸ਼ਤਾਵਾਂ ਜਿਨ੍ਹਾਂ ਕਰਕੇ ਉਹ ਮਾਰੂਥਲ ਵਿੱਚ ਆਸਾਨੀ ਨਾਲ ਜ਼ਿੰਦਾ ਰਹਿ ਸਕਦਾ ਹੈ, ਹੇਠਾਂ ਦਿੱਤੀਆਂ ਹਨ –

  • ਊਠ ਵਿੱਚ ਪਸੀਨੇ ਦੀਆਂ ਗ੍ਰੰਥੀਆਂ ਨਹੀਂ ਹੁੰਦੀਆਂ ਅਤੇ ਪਾਣੀ ਦੇ ਨੁਕਸਾਨ ਨੂੰ ਘਟਾਉਣ ਲਈ ਉਹ ਬਹੁਤ ਘੱਟ ਪਿਸ਼ਾਬ ਕਰਦਾ ਹੈ । ਉਠ ਦੀ ਪਿੱਠ ਤੇ ਇੱਕ ਜਾਂ ਦੋ ਕੁੱਬ ਹੁੰਦੇ ਹਨ ।
  • ਊਠ ਕੁੱਬ ਵਿੱਚ ਚਰਬੀ ਨੂੰ ਭੋਜਨ ਵਜੋਂ ਜਮਾਂ ਕਰਦਾ ਹੈ ।
  • ਮਾਰੂਥਲ ਦੀ ਗਰਮੀ ਨੂੰ ਸਹਿਣ ਲਈ ਇਸਦੀ ਚਮੜੀ ਬਹੁਤ ਮੋਟੀ ਹੁੰਦੀ ਹੈ ।
  • ਇਸਦੇ ਪੈਰ ਚੌੜੇ ਅਤੇ ਗੱਦੇਦਾਰ ਹੁੰਦੇ ਹਨ ਜੋ ਮਾਰੂਥਲ ਦੀ ਗਰਮ ਰੇਤ ‘ਤੇ ਤੁਰਨ ਲਈ ਢੁੱਕਵੇਂ ਹਨ ।

ਪ੍ਰਸ਼ਨ (iv)
ਡੁੱਬੇ ਹੋਏ ਅਤੇ ਤੈਰਨ ਵਾਲੇ ਪੌਦਿਆਂ ਵਿੱਚ ਅੰਤਰ ਦੱਸੋ ।
ਉੱਤਰ-
ਡੁੱਬੇ ਹੋਏ ਪੌਦੇ ਪੂਰੀ ਤਰ੍ਹਾਂ ਪਾਣੀ ਦੇ ਤਲ ਹੁੰਦੇ ਹਨ ਅਤੇ ਤੈਰਨ ਵਾਲੇ ਪੌਦੇ ਪਾਣੀ ਦੀ ਸਤਹਿ ਤੇ ਤੈਰਦੇ ਰਹਿੰਦੇ ਹਨ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ (i)
ਟਿੱਪਣੀ ਲਿਖੋ
(ਉ) ਉਤਪਾਦਕ
(ਅ) ਖਪਤਕਾਰ
(ਇ) ਨਿਖੇੜਕ ।
ਉੱਤਰ-
(ੳ) ਉਤਪਾਦਕ-ਜਿਹੜੇ ਜੀਵ ਆਪਣਾ ਭੋਜਨ ਆਪ ਬਣਾਉਂਦੇ ਹਨ, ਨੂੰ ਉਤਪਾਦਕ ਕਿਹਾ ਜਾਂਦਾ ਹੈ । ਉਦਾਹਰਨ ਵਜੋਂ ਹਰੇ ਪੌਦੇ । ਇਹ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਦੁਆਰਾ ਆਪਣਾ ਭੋਜਨ ਆਪ ਬਣਾਉਂਦੇ ਹਨ |

(ਅ) ਖਪਤਕਾਰ-ਉਹ ਜੀਵ ਜੋ ਆਪਣਾ ਭੋਜਨ ਨਹੀਂ ਬਣਾ ਸਕਦੇ ਪਰ ਹਰੇ ਪੌਦਿਆਂ ਅਤੇ ਹੋਰ ਜੀਵਾਂ ਤੋਂ ਤਿਆਰ ਭੋਜਨ ਪ੍ਰਾਪਤ ਕਰਦੇ ਹਨ, ਨੂੰ ਖਪਤਕਾਰ ਕਹਿੰਦੇ ਹਨ । ਇਹ ਤਿੰਨ ਪ੍ਰਕਾਰ ਦੇ ਹੁੰਦੇ ਹਨ

  • ਪਹਿਲੇ ਦਰਜੇ ਦੇ ਖਪਤਕਾਰ ਜਾਂ ਸ਼ਾਕਾਹਾਰੀ (Herbivores-ਜਿਹੜੇ ਜਾਨਵਰ ਸਿੱਧੇ ਪੌਦਿਆਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਨੂੰ ਸ਼ਾਕਾਹਾਰੀ ਕਹਿੰਦੇ ਹਨ । ਉਦਾਹਰਨ ਵਜੋਂ-ਹਾਥੀ, ਹਿਰਨ, ਗਾਂ ਅਤੇ ਬੱਕਰੀ ॥
  • ਦੂਜੇ ਦਰਜੇ ਦੇ ਖਪਤਕਾਰ ਜਾਂ ਮਾਸਾਹਾਰੀ (Carnivoresਇਹ ਪਹਿਲੇ ਦਰਜੇ ਦੇ ਖਪਤਕਾਰਾਂ ਨੂੰ ਖਾਂਦੇ ਹਨ । ਉਦਾਹਰਨ ਵਜੋਂ-ਸੱਪ, ਡੱਡੂ, ਛਿਪਕਲੀ ।
  • ਤੀਸਰੇ ਦਰਜੇ ਦੇ ਖਪਤਕਾਰ (Tertiary Consumers-ਇਹ ਦੂਜੇ ਦਰਜੇ ਦੇ ਖਪਤਕਾਰਾਂ ਨੂੰ ਖਾਂਦੇ ਹਨ । ਉਦਾਹਰਨ ਵਜੋਂ-ਸ਼ੇਰ, ਚੀਤਾ ।

(ਇ) ਨਿਖੇੜਕ-ਉਹ ਸੂਖ਼ਮਜੀਵ, ਜਿਹੜੇ ਮਰੇ ਹੋਏ ਪੌਦਿਆਂ ਅਤੇ ਜੰਤੂਆਂ ਨੂੰ ਭੋਜਨ ਵਜੋਂ ਵਰਤਦੇ ਹਨ ਅਤੇ ਉਹਨਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਦਿੰਦੇ ਹਨ, ਨੂੰ ਨਿਖੇੜਕ ਕਹਿੰਦੇ ਹਨ । ਉਦਾਹਰਨ ਵਜੋਂ-ਜੀਵਾਣੂ ਅਤੇ ਉੱਲੀ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ (ii)
ਵੱਖ-ਵੱਖ ਕਿਸਮਾਂ ਦੇ ਆਵਾਸਾਂ ਬਾਰੇ ਸੰਖੇਪ ਚਰਚਾ ਕਰੋ ।
ਉੱਤਰ-
ਆਵਾਸ ਦੀਆਂ ਮੁੱਖ ਤੌਰ ‘ਤੇ ਤਿੰਨ ਕਿਸਮਾਂ ਹਨ-

1 ਸਥਲੀ (ਧਰਤਲੀ ਆਵਾਸ ।
2. ਜਲੀ ਆਵਾਸ
3. ਹਵਾਈ ਜਾਂ ਬਿਛਵਾਸੀ ਆਵਾਸ ।

1. ਸਥਲੀ (ਧਰਤਲੀ) ਆਵਾਸ-ਉਹ ਜੀਵ ਜੋ ਧਰਤੀ ਉੱਤੇ ਰਹਿੰਦੇ ਹਨ, ਨੂੰ ਸਥਲੀ ਜਾਂ ਧਰਾਤਲੀ ਜੀਵ ਕਹਿੰਦੇ ਹਨ ਅਤੇ ਉਨ੍ਹਾਂ ਦੇ ਆਵਾਸ ਨੂੰ ਸਥਲੀ ਜਾਂ ਧਰਾਤਲੀ ਆਵਾਸ ਕਿਹਾ ਜਾਂਦਾ ਹੈ । ਉਦਾਹਰਨ ਵਜੋਂ-ਮਾਰੂਥਲ, ਘਾਹ ਦੇ ਮੈਦਾਨ, ਪਹਾੜ ਅਤੇ ਜੰਗਲ ।

2. ਜਲੀ ਆਵਾਸ-ਉਹ ਜੀਵ ਜੋ ਪਾਣੀ ਦੇ ਵੱਖ-ਵੱਖ ਸੋਤਾਂ ਜਿਵੇਂ-ਝੀਲਾਂ, ਛੱਪੜਾ, ਤਲਾਬਾਂ ਅਤੇ ਸਮੁੰਦਰਾਂ ਵਿੱਚ ਰਹਿੰਦੇ ਹਨ, ਨੂੰ ਜਲੀ ਜੀਵ ਕਹਿੰਦੇ ਹਨ ਅਤੇ ਉਨ੍ਹਾਂ ਦੇ ਆਵਾਸ ਨੂੰ ਜਲੀ ਆਵਾਸ ਕਹਿੰਦੇ ਹਨ । ਉਦਾਹਰਨ ਵਜੋਂ-ਖਾਰੇ ਪਾਣੀ ਦਾ ਆਵਾਸ, ਸਮੁੰਦਰ, ਸਾਗਰ ਅਤੇ ਕੁੱਝ ਝੀਲਾਂ ।

3. ਹਵਾਈ ਜਾਂ ਬਿਛਵਾਸੀ ਆਵਾਸ-ਇਹ ਉਨ੍ਹਾਂ ਜੀਵਾਂ ਦੇ ਰਹਿਣ ਦੀ ਥਾਂ ਹੈ ਜਿਹੜੇ ਆਪਣੇ ਜੀਵਨ ਦਾ ਜ਼ਿਆਦਾਤਰ ਹਿੱਸਾ ਹਵਾ ਵਿੱਚ ਰਹਿੰਦੇ ਹਨ । ਇਹਨਾਂ ਨੂੰ ਬਿਛਵਾਸੀ ਵੀ ਕਿਹਾ ਜਾਂਦਾ ਹੈ । ਜ਼ਿਆਦਾਤਰ ਪੰਛੀ ਅਤੇ ਪੰਖਾਂ ਵਾਲੇ ਜਾਨਵਰ ਆਵਾਸ ਵਿੱਚ ਬਿਛਵਾਸੀ ਹਨ । ਇਹ ਜੀਵ ਜਵਾ ਵਿੱਚ ਰਹਿਣ ਲਈ ਅਨੁਕੂਲਿਤ ਹਨ ਕਿਉਂਕਿ ਕੋਈ ਵੀ ਜੀਵ ਹਵਾ ਵਿੱਚ ਪੈਦਾ ਨਹੀਂ ਹੁੰਦਾ ।

ਪਸ਼ਨ (iii)
ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗਾਂ ਦੇ ਆਪਸੀ ਤਾਲਮੇਲ ਉੱਤੇ ਇੱਕ ਨੋਟ ਲਿਖੋ ।
ਉੱਤਰ-
ਆਵਾਸ ਦੇ ਜੈਵਿਕ ਅਤੇ ਅਜੈਵਿਕ ਭਾਗਾਂ ਵਿੱਚ ਆਪਸੀ ਤਾਲਮੇਲ ਧਰਤੀ ‘ਤੇ ਜੀਵਨ ਦੀ ਹੋਂਦ ਲਈ ਬਹੁਤ ਜ਼ਰੂਰੀ ਹੈ । ਜੇਕਰ ਇਹਨਾਂ ਵਿੱਚ ਤਾਲਮੇਲ ਨਹੀਂ ਹੋਵੇਗਾ ਤਾਂ ਧਰਤੀ ‘ਤੇ ਜੀਵਨ ਦੀ ਹੋਂਦ ਮੁੱਕ ਜਾਵੇਗੀ । ਇਸ ਤਾਲਮੇਲ ਕਰਕੇ ਹੀ ਧਰਤੀ ਦੇ ਸਾਰੇ ਹਿੱਸਿਆਂ ਵਿੱਚ ਜੀਵਨ ਮਿਲਦਾ ਹੈ । ਜਾਨਵਰ ਅਤੇ ਪੌਦੇ ਆਵਾਸ ਦੇ ਜੈਵਿਕ ਭਾਗ ਹਨ । ਧੁੱਪ, ਹਵਾ, ਪਾਣੀ, ਰੋਸ਼ਨੀ, ਵਰਖਾ, ਨਮੀ, ਤਾਪਮਾਨ ਆਦਿ ਆਵਾਸ ਦੇ ਅਜੈਵਿਕ ਭਾਗ ਹਨ ।

ਜੇਕਰ ਜੈਵਿਕ ਭਾਗ, ਅਜੈਵਿਕ ਭਾਗਾਂ ਨਾਲ ਸਹੀ ਢੰਗ ਨਾਲ ਤਾਲਮੇਲ ਨਹੀਂ ਬਣਾਉਂਦੇ ਤਾਂ ਉਹ ਜਿਉਂਦੇ ਰਹਿਣ ਲਈ ਮੁੱਢਲੀਆਂ ਲੋੜਾਂ ਦੀ ਪੂਰਤੀ ਨਹੀਂ ਕਰ ਸਕਦੇ । ਇਸ ਤਰ੍ਹਾਂ ਉਹ ਨਾ ਸਿਰਫ਼ ਆਪ ਖ਼ਤਮ ਹੋ ਜਾਣਗੇ ਸਗੋਂ ਪ੍ਰਜਣਨ ਨਾ ਕਰਨ ਕਰਕੇ ਉਨ੍ਹਾਂ ਦੀਆਂ ਭਵਿੱਖ ਦੀਆਂ ਪੀੜੀਆਂ ਵੀ ਪੈਦਾ ਨਹੀਂ ਹੋਣਗੀਆਂ । ਇਸ ਤਰ੍ਹਾਂ ਉਨ੍ਹਾਂ ਦਾ ਧਰਤੀ ਤੋਂ ਪੂਰੀ ਤਰ੍ਹਾਂ ਸਫ਼ਾਇਆ ਹੋ ਜਾਵੇਗਾ । ਜੈਵਿਕ ਭਾਗ ਆਪਣੇ ਅੰਦਰ ਇਸ ਤਰ੍ਹਾਂ ਦੇ ਪਵਿਰਤਨ ਕਰ ਲੈਂਦੇ ਹਨ ਜਿਸ ਨਾਲ ਉਹ ਅਜੈਵਿਕ ਭਾਗਾਂ ਨਾਲ ਤਾਲਮੇਲ ਬਿਠਾ ਸਕਣ ਅਤੇ ਆਪਣੀ ਹੋਂਦ ਨੂੰ ਬਚਾ ਸਕਣ ।

ਪ੍ਰਸ਼ਨ (iv)
ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ ਦੱਸੋ ।
ਉੱਤਰ-
ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ –

ਸਜੀਵ ਵਸਤੂਆਂ ਨਿਰਜੀਵ ਵਸਤੁਆਂ
1. ਸਜੀਵ ਵਸਤੂਆਂ ਆਪਣੇ ਸਰੀਰ ਦੇ ਅੰਗਾਂ ਜਾਂ ਕਿਸੇ ਹਿੱਸੇ ਵਿਚ ਹਿਲਜੁਲ (ਗਤੀ ਵਿਖਾਉਂਦੀਆਂ ਹਨ । 1. ਨਿਰਜੀਵ ਵਸਤੂਆਂ ਗਤੀ ਨਹੀਂ ਕਰ ਸਕਦੀਆਂ ।
2. ਸਜੀਵ ਵਸਤੂਆਂ ਵਿੱਚ ਵਾਧਾ ਹੁੰਦਾ ਹੈ । 2. ਨਿਰਜੀਵਾਂ ਵਿੱਚ ਕੋਈ ਵਾਧਾ ਨਹੀਂ ਹੁੰਦਾ ।
3. ਸਜੀਵ ਵਸਤੂਆਂ ਆਪਣੇ ਵਰਗੀਆਂ ਹੋਰ ਸਜੀਵ ਵਸਤੂਆਂ | 3. ਨਿਰਜੀਵ ਆਪਣੇ ਵਰਗੇ ਜੀਵ ਪੈਦਾ ਨਹੀਂ ਕਰਦੇ  ਪੈਦਾ ਕਰਦੀਆਂ ਹਨ।
4. ਸਜੀਵ ਵਸਤੂਆਂ ਆਪਣੇ ਆਲੇ-ਦੁਆਲੇ ਹੋਣ ਵਾਲੇ | 4. ਨਿਰਜੀਵ ਮਹਿਸੂਸ ਨਹੀਂ ਕਰ ਸਕਦੇ ਪਰਿਵਰਤਨਾਂ ਨੂੰ ਮਹਿਸੂਸ ਕਰ ਸਕਦੀਆਂ ਹਨ ।
5. ਸਜੀਵ ਵਸਤੂਆਂ ਸਾਹ ਲੈਂਦੀਆਂ ਹਨ । 5. ਨਿਰਜੀਵ ਵਸਤੂਆਂ ਸਾਹ ਨਹੀਂ ਲੈਂਦੀਆਂ ।
6. ਸਜੀਵ ਵਸਤੂਆਂ ਫਾਲਤੂ ਪਦਾਰਥ ਸਰੀਰ ਵਿਚੋਂ ਬਾਹਰ ਕੱਢ ਦਿੰਦੀਆਂ ਹਨ । 6. ਨਿਰਜੀਵ ਫਾਲਤੂ ਪਦਾਰਥ ਬਾਹਰ ਨਹੀਂ ਕੱਢਦੇ ।
7. ਸਜੀਵ ਵਸਤੂਆਂ ਨੂੰ ਭੋਜਨ ਦੀ ਜ਼ਰੂਰਤ ਹੁੰਦੀ ਹੈ । 7. ਨਿਰਜੀਵਾਂ ਨੂੰ ਭੋਜਨ ਦੀ ਜ਼ਰੂਰਤ ਨਹੀਂ ਹੁੰਦੀ ।

PSEB Solutions for Class 6 Science ਸਜੀਵ ਅਤੇ ਉਹਨਾਂ ਦਾ ਚੌਗਿਰਦਾ Important Questions and Answers

1. ਖ਼ਾਲੀ ਥਾਂਵਾਂ ਭਰੋ :

(i) ਖ਼ਾਲੀ ਥਾਂਵਾਂ ਭਰੋ ਮਨ ……………………. ਵਸਤੂਆਂ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾ ਸਕਦੀ ਹੈ ।
ਉੱਤਰ-
ਸਜੀਵ,

(ii) ਪੰਛੀਆਂ ਦਾ ਆਵਾਸ ………….. ਹੈ ।
ਉੱਤਰ-
ਰੁੱਖ,

(iii) ………….. ਨਿਖੇੜਕਾਂ ਦਾ ਕੰਮ ਕਰਦੇ ਹਨ ।
ਉੱਤਰ-
ਸੂਖ਼ਮ ਜੀਵ,

(iv) ………….. ਕੁੱਬ ਵਿੱਚ ਭੋਜਨ ਜਮਾਂ ਕਰਦਾ ਹੈ ।
ਉੱਤਰ-
ਊਠ,

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

(v) ਪੰਛੀਆਂ ਦਾ ਸਰੀਰ ………….. ਹੁੰਦਾ ਹੈ ।
ਉੱਤਰ-
ਧਾਰਾ-ਰੇਖੀ ।

2. ਸਹੀ ਜਾਂ ਗ਼ਲਤ ਲਿਖੋ –

(i) ਕਣਕ ਇੱਕ ਮਾਰੂਥਲੀ ਪੌਦਾ ਹੈ ।
ਉੱਤਰ-
ਗ਼ਲਤ,

(ii) ਮੱਛੀਆਂ ਅਤੇ ਪੰਛੀਆਂ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ।
ਉੱਤਰ-
ਸਹੀ,

(iii) ਸੂਰਜ ਦੀ ਰੋਸ਼ਨੀ ਆਵਾਸ ਦਾ ਜੈਵਿਕ ਭਾਗ ਹੈ ।
ਉੱਤਰ-
ਗ਼ਲਤ,

(iv) ਕੈਕਟਸ ਪੱਤਿਆਂ ਰਾਹੀਂ ਪ੍ਰਕਾਸ਼ ਸੰਸਲੇਸ਼ਣ ਕਰਦਾ ਹੈ ।
ਉੱਤਰ-
ਗ਼ਲਤ,

(v) ਮਨੁੱਖਾਂ ਵਿੱਚ ਅਨੁਕੂਲਨ ਦੀ ਤਾਕਤ ਨਹੀਂ ਹੈ ।
ਉੱਤਰ-
ਗ਼ਲਤ ।

3. ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਸੰਜੀਵ (ਉ) ਹਾਈਫ਼ਿਲਾ
(ii) ਨਿਰਜੀਵ (ਅ) ਅਜੈਵਿਕ ਤੱਤ
(iii) ਜਲੀ ਆਵਾਸ () ਪ੍ਰਜਣਨ
(iv) ਮਾਰੂਥਲੀ ਆਵਾਸ (ਸ) ਭੋਜਨ ਦੀ ਲੋੜ ਨਹੀਂ ਹੁੰਦੀ
(v) ਮਿੱਟੀ, ਹਵਾ, ਪਾਣੀ ਆਦਿ (ਹ) ਕੈਕਟਸ।

ਉੱਤਰ

ਕਾਲਮ ‘ਉ’ ਕਾਲਮ ‘ਅ’
(i) ਸਜੀਵ (ਇ) ਪ੍ਰਜਣਨ
(ii) ਨਿਰਜੀਵ (ਸ) ਭੋਜਨ ਦੀ ਲੋੜ ਨਹੀਂ ਹੁੰਦੀ
(iii) ਜਲੀ ਆਵਾਸ (ਉ) ਹਾਈਡਿਲਾ
(iv) ਮਾਰੂਥਲੀ ਆਵਾਸ (ਹ) ਕੈਕਟਸ
(v) ਮਿੱਟੀ, ਹਵਾ, ਪਾਣੀ ਆਦਿ (ਅ) ਅਜੈਵਿਕ ਤੱਤ

4. ਸਹੀ ਉੱਤਰ ਚੁਣੋ-

(i) ਇਹਨਾਂ ਵਿੱਚੋਂ ਕਿਹੜਾ ਮਾਰੂਥਲੀ ਪੌਦਾ ਹੈ ?
(ੳ) ਮੱਕਾ ।
(ਅ) ਕਣਕ
(ੲ) ਕੈਕਟਸ
(ਸ) ਧਾਨ ॥
ਉੱਤਰ-
(ੲ) ਕੈਕਟਸ ।

(ii) ਗਾਂ ਦਾ ਸਾਹ ਅੰਗ ਹੈ –
(ਉ) ਗਲਫੜਾ
(ਅ ਚਮੜੀ
(ਬ) ਵੈਕਿਆ ।
(ਸ) ਫੇਫੜਾ ॥
ਉੱਤਰ-
(ਸ) ਫੇਫੜਾ ।

(iii) ਹਾਈਡਿਲਾ ਪੌਦਾ ਹੈ
(ਉ) ਮਾਰੂਥਲੀ
(ਅ) ਥਲੀ
(ਈ) ਜਲੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਜਲੀ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

(iv) ਕਿਹੜਾ ਜੀਵ ਰਾਤ ਵੇਲੇ ਗਤੀ ਕਰਦਾ ਹੈ ?
(ਉ) ਗਾਂ
(ਅ) ਚਮਗਾਦੜ
(ਈ) ਡੱਡੂ
(ਸ) ਘੋੜਾ ॥
ਉੱਤਰ-
(ਅ) ਚਮਗਾਦੜ ।

(v) ਹੇਠਾਂ ਦਿੱਤੇ ਹੋਇਆਂ ਵਿੱਚੋਂ ਸਜੀਵ ਹੈ
(ਉ) ਹਲ
(ਅ) ਖੁੰਭ
(ਈ) ਪਾਣੀ
(ਸ) ਉੱਨ ।
ਉੱਤਰ-
(ਅ) ਖੁੰਭ ॥

(vi) ਉਹ ਪ੍ਰਕਿਰਿਆ ਜਿਸ ਵਿਚ ਅਪਸ਼ਿਸ਼ਟ ਪਦਾਰਥ ਸਰੀਰ ਤੋਂ ਬਾਹਰ ਕੱਢਿਆ ਜਾਂਦਾ ਹੈ
(ਉ) ਪਾਚਨ
(ਅ) ਉਤਸਰਜਨ
(ਈ) ਜਣਨ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਉਤਸਰਜਨ ।

(vii) ਗਲਫੜੇ ਕਿਸ ਜੀਵ ਦੇ ਸਾਹ ਅੰਗ ਹਨ ?
(ੳ) ਮੱਛੀ
(ਅ) ਡੱਡੂ
(ੲ) ਮੱਛਰ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਮੱਛੀ ।

(viii) ਕੁੱਤੇ ਦੇ ਬੱਚੇ (ਕਤੂਰੇ ਵੱਡੇ ਹੋ ਜਾਂਦੇ ਹਨ । ਸਜੀਵਾਂ ਦੇ ਇਹ ਲੱਛਣ ਹਨ
(ਉ) ਪ੍ਰਜਣਨ
(ਅ) ਵਾਧਾ
(ੲ) ਸਾਹ ਕਿਰਿਆ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਵਾਧਾ ।

(ix) ਪਹਾੜੀ ਖੇਤਰ ਦੇ ਪੌਦਿਆਂ ਦੇ ਪੱਤੇ ਹੁੰਦੇ ਹਨ
(ਉ) ਚੌੜੇ ਫਲਨ ਵਾਲੇ
(ਅ) ਸੂਈ ਦੇ ਆਕਾਰ ਵਾਲੇ
(ੲ) ਕੰਡਿਆਂ ਦੇ ਰੂਪ ਵਾਲੇ ।
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਸੂਈ ਦੇ ਆਕਾਰ ਵਾਲੇ ।

(x) ਬੀਜਾਂ ਦੇ ਪੁੰਗਰਨ ਲਈ ਜ਼ਰੂਰੀ ਕਾਰਕ ਹੈ
(ਉ) ਹਵਾ
(ਅ) ਪਾਣੀ
(ਇ) ਪ੍ਰਕਾਸ਼
(ਸ) ਇਹ ਸਾਰੇ ਵਿਕਲਪ ॥
ਉੱਤਰ-
(ਸ) ਇਹ ਸਾਰੇ ਵਿਕਲਪ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਚੌਗਿਰਦਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਚੌਗਿਰਦਾ-ਕਿਸੇ ਜੀਵ ਦੇ ਆਲੇ-ਦੁਆਲੇ ਦਾ ਸਥਾਨ ਜਿੱਥੇ ਉਹ ਰਹਿੰਦਾ ਹੈ, ਉਸ ਨੂੰ ਚੌਗਿਰਦਾ ਕਹਿੰਦੇ ਹਨ ।

ਪ੍ਰਸ਼ਨ 2.
ਦੋ ਕਿਸਮਾਂ ਦੇ ਚੌਗਿਰਦੇ ਦਾ ਉਦਾਹਰਨ ਦਿਓ ।
ਉੱਤਰ-
ਮਾਰੂਥਲੀ ਚੌਗਿਰਦਾ ਅਤੇ ਸਮੁੰਦਰੀ ਚੌਗਿਰਦਾ ।

ਪ੍ਰਸ਼ਨ 3.
ਮਾਰੂਥਲ ਵਿੱਚ ਰਹਿਣ ਵਾਲੇ ਜੰਤੂਆਂ ਅਤੇ ਪੌਦਿਆਂ ਦਾ ਇੱਕ ਲੱਛਣ ਦੱਸੋ ।
ਉੱਤਰ-
ਮਾਰੂਥਲ ਵਿੱਚ ਰਹਿਣ ਵਾਲੇ ਜੰਤੁ ਅਤੇ ਪੌਦੇ ਪਾਣੀ ਦੀ ਵਰਤੋਂ ਬਹੁਤ ਘੱਟ ਕਰਦੇ ਹਨ ।

ਪ੍ਰਸ਼ਨ 4.
ਊਠ ਮਾਰੂਥਲੀ ਹਾਲਾਤਾਂ ਵਿੱਚ ਰਹਿਣ ਲਈ ਅਨੁਕੂਲ ਹੈ । ਇਸਦਾ ਇੱਕ ਲੱਛਣ ਦੱਸੋ ।
ਉੱਤਰ-
ਊਠ ਮੂਤਰ ਤਿਆਗ ਬਹੁਤ ਘੱਟ ਕਰਦਾ ਹੈ ਤੇ ਇਸ ਦਾ ਮਲ ਵੀ ਖੁਸ਼ਕ ਹੁੰਦਾ ਹੈ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 5.
ਮੱਛੀ ਪਾਣੀ ਵਿੱਚ ਰਹਿਣ ਦੇ ਅਨੁਕੂਲ ਹੈ ਇਸ ਦਾ ਇੱਕ ਲੱਛਣ ਦੱਸੋ ।
ਉੱਤਰ-
ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ਜਿਸ ਨਾਲ ਉਹ ਸੌਖਿਆਂ ਹੀ ਪਾਣੀ ਵਿੱਚ ਤੈਰ ਸਕਦੀ ਹੈ ।

ਪ੍ਰਸ਼ਨ 6.
ਅਨੁਕੂਲਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਨੁਕੂਲਨ-ਪੌਦਿਆਂ ਅਤੇ ਜੰਤੂਆਂ ਦੇ ਵਿਸ਼ੇਸ਼ ਲੱਛਣ ਅਤੇ ਸੁਭਾਅ ਜੋ ਉਨ੍ਹਾਂ ਨੂੰ ਇੱਕ ਵਿਸ਼ੇਸ਼ ਆਵਾਸ ਵਿੱਚ ਰਹਿਣ ਦੇ ਅਨੁਕੂਲ ਬਣਾਉਂਦੇ ਹਨ, ਅਨੁਕੂਲਨ ਅਖਵਾਉਂਦਾ ਹੈ ।

ਪ੍ਰਸ਼ਨ 7.
ਆਵਾਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਆਵਾਸ- ਕਿਸੇ ਸਜੀਵ ਦਾ ਆਲਾ-ਦੁਆਲਾ ਜਿਸ ਵਿੱਚ ਉਹ ਰਹਿੰਦਾ ਹੈ, ਉਸਦਾ ਆਵਾਸ ਕਹਾਉਂਦਾ ਹੈ ।

ਪ੍ਰਸ਼ਨ 8.
ਸਥਲੀ-ਆਵਾਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਥਲੀ-ਆਵਾਸ-ਸਥਲ ਜਾਂ ਧਰਤੀ ‘ਤੇ ਮਿਲਣ ਵਾਲੇ ਪੌਦੇ ਅਤੇ ਜੰਤੂਆਂ ਦੇ ਆਵਾਸ ਨੂੰ ਸਥਲੀ-ਆਵਾਸ ਕਹਿੰਦੇ ਹਨ ।

ਪ੍ਰਸ਼ਨ 9.
ਸਥਲੀ-ਆਵਾਸਾਂ ਦੀ ਉਦਾਹਰਨ ਦਿਓ ।
ਉੱਤਰ-
ਜੰਗਲ, ਘਾਹ ਦੇ ਮੈਦਾਨ, ਮਾਰੂਥਲ, ਤੱਟੀ ਅਤੇ ਪਰਬਤੀ ਖੇਤਰ ਸਥਲੀ ਆਵਾਸਾਂ ਦੇ ਉਦਾਹਰਨ ਹਨ ।

ਪ੍ਰਸ਼ਨ 10.
ਜਲੀ-ਆਵਾਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਲੀ-ਆਵਾਸ-ਪਾਣੀ ਵਿੱਚ ਰਹਿਣ ਵਾਲੇ ਜੰਤੂਆਂ ਅਤੇ ਪੌਦਿਆਂ ਦੇ ਆਵਾਸ ਨੂੰ ਜਲੀਆਵਾਸ ਕਹਿੰਦੇ ਹਨ ।

ਪ੍ਰਸ਼ਨ 11.
ਜਲੀ ਆਵਾਸ ਦੇ ਉਦਾਹਰਨ ਦਿਓ ।
ਉੱਤਰ-
ਜਲਗਾਹਾਂ, ਦਲਦਲ, ਝੀਲਾਂ, ਤਲਾਬ, ਨਦੀਆਂ, ਸਮੁੰਦਰ ਆਦਿ ਜਲੀ ਆਵਾਸ ਹਨ ।

ਪ੍ਰਸ਼ਨ 12.
ਜੈਵ-ਘਟਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜੈਵ-ਘਟਕ-ਕਿਸੇ ਆਵਾਸ ਵਿੱਚ ਮਿਲਣ ਵਾਲੇ ਸਾਰੇ ਸਜੀਵ ਜਿਵੇਂ ਕਿ ਪੌਦੇ ਅਤੇ ਜੰਤੂ ਉਸਦੇ ਜੈਵ-ਘਟਕ ਹੁੰਦੇ ਹਨ ।

ਪ੍ਰਸ਼ਨ 13.
ਅਜੈਵ-ਘਟਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਜੈਵ-ਘਟਕ-ਚੱਟਾਨਾਂ, ਮਿੱਟੀ, ਹਵਾ ਅਤੇ ਪਾਣੀ, ਤਾਪਮਾਨ, ਪ੍ਰਕਾਸ਼, ਕਿਸੇ ਚੌਗਿਰਦੇ ਦੇ ਅਜੈਵ-ਘਟਕ ਹਨ ।

ਪ੍ਰਸ਼ਨ 14.
ਕੁੱਝ ਮਾਰੂਥਲੀ ਜੰਤੂ ਬਿੱਲਾਂ ਵਿੱਚ ਕਿਉਂ ਰਹਿੰਦੇ ਹਨ ?
ਉੱਤਰ-
ਚੁਹੇ ਅਤੇ ਸੱਪ ਵਰਗੇ ਜੰਤੂ ਤੇਜ਼ ਗਰਮੀ ਤੋਂ ਬਚਣ ਲਈ ਧਰਤੀ ਦੇ ਅੰਦਰ ਡੂੰਘੀਆਂ ਖੱਡਾਂ ਬਣਾ ਕੇ ਰਹਿੰਦੇ ਹਨ । ਰਾਤ ਸਮੇਂ ਜਦੋਂ ਤਾਪਮਾਨ ਘੱਟ ਜਾਂਦਾ ਹੈ ਤਾਂ ਇਹ ਜੰਤੁ ਬਾਹਰ ਨਿਕਲ ਆਉਂਦੇ ਹਨ ।

ਪ੍ਰਸ਼ਨ 15.
ਮਾਰੂਥਲੀ ਪੌਦਿਆਂ ਦੀ ਇੱਕ ਵਿਸ਼ੇਸ਼ਤਾ ਲਿਖੋ ।
ਉੱਤਰ-
ਮਾਰੂਥਲੀ ਪੌਦਿਆਂ ਵਿੱਚ ਪੱਤੇ ਜਾਂ ਤਾਂ ਹੁੰਦੇ ਨਹੀਂ ਜਾਂ ਬਹੁਤ ਛੋਟੇ ਕੰਡਿਆਂ ਵਰਗੇ ਹੁੰਦੇ ਹਨ ।

ਪ੍ਰਸ਼ਨ 16.
ਨਾਗਫ਼ਨੀ ਦੇ ਪੌਦੇ ਦੀ ਹਰੀ ਰਚਨਾ ਤਣਾ ਹੈ ਜਾਂ ਪੱਤਾ ?
ਉੱਤਰ-
ਨਾਗਫ਼ਨੀ ਵਿੱਚ ਪੱਤੇ ਵਰਗੀ ਜਿਸ ਰਚਨਾ ਨੂੰ ਅਸੀਂ ਦੇਖਦੇ ਹਾਂ ਉਹ ਅਸਲ ਵਿੱਚ ਇਸਦਾ ਤਣਾ ਹੈ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 17.
ਨਾਗਫ਼ਨੀ ਦੇ ਪੌਦੇ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਕਿਸ ਹਿੱਸੇ ਵਿੱਚ ਹੁੰਦਾ ਹੈ ?
ਉੱਤਰ-
ਨਾਗਫ਼ਨੀ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਹਰੀ ਰਚਨਾ ਜਿਸ ਨੂੰ ਤਣਾ ਕਹਿੰਦੇ ਹਨ, ਉਸ ਵਿੱਚ ਹੁੰਦਾ ਹੈ ।

ਪ੍ਰਸ਼ਨ 18.
ਨਾਗਫ਼ਨੀ ਦਾ ਤਣਾ ਇੱਕ ਮੋਟੀ ਮੋਮੀ ਪਰਤ ਨਾਲ ਕਿਉਂ ਢੱਕਿਆ ਹੁੰਦਾ ਹੈ ?
ਉੱਤਰ-
ਮੋਟੀ ਮੋਮੀ ਪਰਤ ਪੌਦੇ ਵਿੱਚ ਪਾਣੀ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਕਰਦੀ ਹੈ ।

ਪ੍ਰਸ਼ਨ 19.
ਮਾਰੂਥਲੀ ਪੌਦੇ ਵਿੱਚ ਜਮ੍ਹਾਂ ਬਹੁਤ ਡੂੰਘੀਆਂ ਕਿਉਂ ਹੁੰਦੀਆਂ ਹਨ ?
ਉੱਤਰ-
ਮਾਰੂਥਲੀ ਪੌਦਿਆਂ ਦੀਆਂ ਜੜਾਂ ਪਾਣੀ ਸੋਖਣ ਲਈ ਮਿੱਟੀ ਵਿੱਚ ਬਹੁਤ ਡੂੰਘੀਆਂ ਚਲੀਆਂ ਜਾਂਦੀਆਂ ਹਨ ।

ਪ੍ਰਸ਼ਨ 20.
ਪਰਬਤੀ ਖੇਤਰਾਂ ਵਿੱਚ ਰੁੱਖ ਜਾਂ ਪੌਦੇ ਆਮ ਤੌਰ ‘ਤੇ ਕਿਹੋ ਜਿਹੇ ਹੁੰਦੇ ਹਨ ?
ਉੱਤਰ-
ਪਰਬਤੀ ਖੇਤਰਾਂ ਵਿੱਚ ਰੁੱਖ ਆਮ ਤੌਰ ‘ਤੇ ਸ਼ੰਕੁ ਆਕਾਰ ਦੇ ਹੁੰਦੇ ਹਨ । ਇਨ੍ਹਾਂ ਦੀਆਂ ਟਹਿਣੀਆਂ ਤਿਰਛੀਆਂ ਹੁੰਦੀਆਂ ਹਨ । ਕਈ ਰੁੱਖਾਂ ਦੇ ਪੱਤੇ ਸੂਈ ਦੇ ਆਕਾਰ ਦੇ ਵੀ ਹੁੰਦੇ ਹਨ ।

ਪ੍ਰਸ਼ਨ 21.
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਜੰਤੂਆਂ ਵਿੱਚ ਕੀ ਅਨੁਕੂਲਤਾ ਹੁੰਦੀ ਹੈ ?
ਉੱਤਰ-
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਜੰਤੂਆਂ ਦੀ ਚਮੜੀ ਮੋਟੀ ਜਾਂ ਫਰ ਠੰਢ ਤੋਂ ਇਨ੍ਹਾਂ ਦਾ ਬਚਾਅ ਕਰਦੀ ਹੈ ।

ਪ੍ਰਸ਼ਨ 22.
ਯਾਕ ਠੰਡ ਵਾਲੇ ਖੇਤਰਾਂ ਵਿੱਚ ਰਹਿਣ ਲਈ ਕਿਵੇਂ ਅਨੁਕੂਲ ਹੈ ?
ਉੱਤਰ-
ਯਾਕ ਦੇ ਸਰੀਰ ਤੇ ਲੰਬੇ ਵਾਲ ਹੁੰਦੇ ਹਨ ਜੋ ਉਸ ਨੂੰ ਗਰਮ ਰੱਖਦੇ ਹਨ ਤੇ ਠੰਢ ਤੋਂ ਬਚਾਉਂਦੇ ਹਨ ।

ਪ੍ਰਸ਼ਨ 23.
ਪਹਾੜੀ ਬੱਕਰੀ ਢਲਾਣਦਾਰ ਚੱਟਾਨਾਂ ‘ਤੇ ਦੌੜਨ ਲਈ ਕਿਵੇਂ ਅਨੁਕੂਲਿਤ ਹੈ ?
ਉੱਤਰ-
ਪਹਾੜੀ ਬੱਕਰੀ ਦੇ ਮਜ਼ਬੂਤ ਖੁਰ ਉਸ ਨੂੰ ਢਾਲਦਾਰ ਚੱਟਾਨਾਂ ‘ਤੇ ਦੌੜਨ ਲਈ ਅਨੁਕੂਲਿਤ ਬਣਾਉਂਦੇ ਹਨ ।

ਪ੍ਰਸ਼ਨ 24.
ਪਹਾੜੀ ਤੇਂਦੂਏ, ਠੰਢੇ ਪਰਬਤੀ ਖੇਤਰਾਂ ਵਿੱਚ ਰਹਿਣ ਲਈ ਕਿਵੇਂ ਅਨੁਕੂਲਿਤ ਹਨ ?
ਉੱਤਰ-
ਪਹਾੜੀ ਕੇਂਦੂਏ ਦੇ ਸਰੀਰ ‘ਤੇ ਫਰ ਹੁੰਦੀ ਹੈ । ਇਹ ਬਰਫ਼ ‘ਤੇ ਚਲਦੇ ਸਮੇਂ ਉਸਦੇ ਪੈਰਾਂ ਨੂੰ ਠੰਢ ਤੋਂ ਬਚਾਉਂਦੀ ਹੈ।

ਪ੍ਰਸ਼ਨ 25.
ਹਿਰਨ ਘਾਹ ਦੇ ਮੈਦਾਨਾਂ ਵਿੱਚ ਰਹਿਣ ਲਈ ਕਿਵੇਂ ਅਨੁਕੂਲਿਤ ਹੈ ?
ਉੱਤਰ-
ਪੌਦਿਆਂ ਦੇ ਕਠੋਰ ਤਣਿਆਂ ਨੂੰ ਚਬਾਉਣ ਲਈ ਉਸਦੇ ਮਜ਼ਬੂਤ ਦੰਦ ਹੁੰਦੇ ਹਨ ।

ਪ੍ਰਸ਼ਨ 26.
ਹਿਰਨ ਵਿੱਚ ਕਿਹੜੀ ਅਨੁਕੂਲਤਾ, ਇਸ ਨੂੰ ਸ਼ਿਕਾਰੀ ਦੇ ਖ਼ਤਰੇ ਨੂੰ ਮਹਿਸੂਸ ਕਰਾਉਂਦੀ ਹੈ ?
ਉੱਤਰ-
ਹਰਨ ਦੇ ਲੰਬੇ ਕੰਨ ਉਸ ਨੂੰ ਸ਼ਿਕਾਰੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਹਨ । ਇਸ ਦੇ ਸਿਰ ਦੇ ਦੋਵੇਂ ਪਾਸੇ ਸਥਿਤ ਅੱਖਾਂ ਸਾਰੀਆਂ ਦਿਸ਼ਾਵਾਂ ਵਿੱਚ ਦੇਖ ਕੇ ਖ਼ਤਰਾ ਮਹਿਸੂਸ ਕਰਾਉਂਦੀਆਂ ਹਨ ।

ਪ੍ਰਸ਼ਨ 27.
ਮੱਛੀ ਪਾਣੀ ਵਿੱਚ ਸੌਖਿਆਂ ਹੀ ਕਿਵੇਂ ਤੈਰ ਸਕਦੀ ਹੈ ?
ਉੱਤਰ-
ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ਜਿਸ ਨਾਲ ਉਹ ਪਾਣੀ ਵਿੱਚ ਸੌਖਿਆਂ ਤੈਰ ਸਕਦੀ ਹੈ ।

ਪ੍ਰਸ਼ਨ 28.
ਮੱਛੀ ਸਾਹ ਕਿਵੇਂ ਲੈਂਦੀ ਹੈ ?
ਉੱਤਰ-
ਮੱਛੀ ਗ਼ਲਫੜੇ (Gills) ਦੀ ਸਹਾਇਤਾ ਨਾਲ ਸਾਹ ਲੈਂਦੀ ਹੈ ਕਿਉਂਕਿ ਉਸ ਵਿੱਚ ਫੇਫੜੇ ਨਹੀਂ ਹੁੰਦੇ ।

ਪ੍ਰਸ਼ਨ 29.
ਡਾਲਫਿਨ ਅਤੇ ਵੇਲ਼ ਕਿਵੇਂ ਸਾਹ ਲੈਂਦੀਆਂ ਹਨ ?
ਉੱਤਰ-
ਡਾਲਫਿਨ ਅਤੇ ਵੇਲ੍ਹ ਵਿੱਚ ਗਿਲ ਨਹੀਂ ਹੁੰਦੇ ਇਹ ਆਪਣੇ ਸਿਰ ‘ਤੇ ਮੌਜੂਦ ਨਾਸਾਂ ਦੁਆਰਾ ਜਾਂ ਵਾਤ ਛੇਵਾਂ ਦੁਆਰਾ ਸਾਹ ਲੈਂਦੀਆਂ ਹਨ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 30.
ਡੱਡੂ ਪਾਣੀ ਵਿੱਚ ਕਿਵੇਂ ਤੈਰਦਾ ਹੈ ?
ਉੱਤਰ-
ਡੱਡੂ ਦੇ ਪਿਛਲੇ ਪੈਰਾਂ ਦੇ ਪੰਜੇ ਜਾਲੀਦਾਰ ਹੁੰਦੇ ਹਨ ਜੋ ਉਨ੍ਹਾਂ ਦੀ ਤੈਰਨ ਵਿੱਚ ਸਹਾਇਤਾ ਕਰਦੇ ਹਨ ।

ਪ੍ਰਸ਼ਨ 31.
ਗੰਡੋਆ ਕਿਵੇਂ ਸਾਹ ਲੈਂਦਾ ਹੈ ?
ਉੱਤਰ-
ਗੰਡੋਆ ਚਮੜੀ ਦੁਆਰਾ ਸਾਹ ਲੈਂਦਾ ਹੈ ।

ਪ੍ਰਸ਼ਨ 32.
ਮੱਛੀ ਸਾਹ ਲੈਣ ਲਈ ਆਕਸੀਜਨ ਕਿੱਥੋਂ ਲੈਂਦੀ ਹੈ ?
ਉੱਤਰ-
ਮੱਛੀ ਸਾਹ ਲੈਣ ਲਈ ਪਾਣੀ ਵਿੱਚ ਘੁਲੀ ਹਵਾ ਤੋਂ ਆਕਸੀਜਨ ਪ੍ਰਾਪਤ ਕਰਦੀ ਹੈ ।

ਪ੍ਰਸ਼ਨ 33.
ਉਦੀਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਦੀਪ-ਵਾਤਾਵਰਨ ਵਿੱਚ ਹੋਣ ਵਾਲੇ ਪਰਿਵਰਤਨਾਂ ਨੂੰ ਉਦੀਨ ਕਹਿੰਦੇ ਹਨ ।

ਪ੍ਰਸ਼ਨ 34.
ਉਤਸਰਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਤਸਰਜਨ-ਜੀਵਾਂ ਦੁਆਰਾ ਫਾਲਤੂ ਪਦਾਰਥਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਦੀ ਕਿਰਿਆ ਨੂੰ ਉਤਸਰਜਨ ਕਹਿੰਦੇ ਹਨ ।

ਪ੍ਰਸ਼ਨ 35.
ਪ੍ਰਜਣਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜੰਤੂਆਂ ਦੁਆਰਾ ਆਪਣੇ ਵਰਗੀ ਸੰਤਾਨ ਪੈਦਾ ਕਰਨ ਨੂੰ ਪ੍ਰਜਣਨ ਕਹਿੰਦੇ ਹਨ ।

ਪ੍ਰਸ਼ਨ 36.
ਕਾਇਆ ਪ੍ਰਜਣਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੌਦਿਆਂ ਵਿੱਚ ਬੀਜਾਂ ਤੋਂ ਇਲਾਵਾ ਪੌਦਿਆਂ ਦੇ ਦੂਸਰੇ ਭਾਗਾਂ (ਤਣਾ, ਜੜ੍ਹ, ਪੱਤੇ) ਤੋਂ ਪ੍ਰਜਣਨ ਕਰਨ ਨੂੰ ਕਾਇਆ ਪ੍ਰਜਣਨ ਕਹਿੰਦੇ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਮੁੰਦਰ ਵਿੱਚ ਮਿਲਣ ਵਾਲੇ ਪੌਦਿਆਂ ਅਤੇ ਜੰਤੂਆਂ ਦੀਆਂ ਦੋ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-

  • ਸਮੁੰਦਰ ਵਿੱਚ ਪੌਦੇ ਅਤੇ ਜੰਤੁ ਖਾਰੇ ਪਾਣੀ ਵਿੱਚ ਰਹਿੰਦੇ ਹਨ ।
  • ਸਾਹ ਕਿਰਿਆ ਲਈ ਇਹ ਪਾਣੀ ਵਿੱਚ ਘੁਲੀ ਹਵਾ ਦੀ ਵਰਤੋਂ ਕਰਦੇ ਹਨ ।

ਪ੍ਰਸ਼ਨ 2.
ਮਾਰੂਥਲੀ ਪਰਿਵੇਸ਼ ਦੀ ਕੀ ਵਿਸ਼ੇਸ਼ਤਾ ਹੈ ?
ਉੱਤਰ-

  1. ਮਾਰੂਥਲ ਵਿੱਚ ਪਾਣੀ ਘੱਟ ਮਾਤਰਾ ਵਿੱਚ ਮਿਲਦਾ ਹੈ ।
  2. ਮਾਰੂਥਲ ਦਿਨ ਵਿੱਚ ਬਹੁਤ ਗਰਮ ਅਤੇ ਰਾਤ ਵਿੱਚ ਠੰਢਾ ਹੋ ਜਾਂਦਾ ਹੈ ।

ਪ੍ਰਸ਼ਨ 3.
ਮਾਰੂਥਲ ਵਿੱਚ ਜੰਤੂ ਖੁੱਡਾਂ ਬਣਾ ਕੇ ਰਹਿੰਦੇ ਹਨ ?
ਉੱਤਰ-
ਕਿਉਂਕਿ ਮਾਰੂਥਲ ਵਿੱਚ ਦਿਨ ਦੇ ਸਮੇਂ ਤਾਪਮਾਨ ਬਹੁਤ ਵੱਧ ਹੁੰਦਾ ਹੈ । ਇਸ ਲਈ ਜੰਤੂ ਗਰਮੀ ਤੋਂ ਬਚਾਅ ਲਈ ਖੁੱਡਾਂ ਬਣਾ ਕੇ ਰਹਿੰਦੇ ਹਨ ।

ਪ੍ਰਸ਼ਨ 4.
ਮੱਛੀ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜੋ ਉਸ ਨੂੰ ਪਾਣੀ ਦੇ ਅੰਦਰ ਰਹਿਣ ਵਿੱਚ ਸਹਾਇਕ ਹਨ ?
ਉੱਤਰ-

  • ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ।
  • ਮੱਛੀ ਦਾ ਸਰੀਰ ਚਿਕਨੀ ਸਕੇਲਾਂ ਨਾਲ ਢੱਕਿਆ ਹੁੰਦਾ ਹੈ ।
  • ਇਹ ਸਕੇਲਾਂ ਮੱਛੀ ਨੂੰ ਸੁਰੱਖਿਆ ਪ੍ਰਦਾਨ ਕਰਦੀਆਂ ਹਨ ਅਤੇ ਪਾਣੀ ਵਿੱਚ ਸੌਖਿਆਂ ਗਤੀ ਕਰਨ ਵਿੱਚ ਸਹਾਇਤਾ ਕਰਦੀਆਂ ਹਨ ।

ਪ੍ਰਸ਼ਨ 5.
ਮੱਛੀ ਦੇ ਪੰਖ ਤੇ ਪੂਛ ਕੀ ਕੰਮ ਕਰਦੇ ਹਨ ?
ਉੱਤਰ-
ਮੱਛੀ ਦੇ ਪੰਖ ਅਤੇ ਪੂਛ ਚਪਟੇ ਹੁੰਦੇ ਹਨ, ਜੋ ਉਸ ਨੂੰ ਪਾਣੀ ਦੇ ਅੰਦਰ ਦਿਸ਼ਾ ਪਰਿਵਰਤਨ ਅਤੇ ਸੰਤੁਲਨ ਬਣਾਈ ਰੱਖਣ ਵਿੱਚ ਸਹਾਇਤਾ ਕਰਦੇ ਹਨ ।

ਪ੍ਰਸ਼ਨ 6.
ਅਨੁਕੂਲਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਨੁਕੂਲਨ-ਸਾਰੇ ਜੀਵਾਂ ਵਿੱਚ ਕੁੱਝ ਵਿਸ਼ੇਸ਼ ਰਚਨਾਵਾਂ ਹੁੰਦੀਆਂ ਹਨ, ਜਿਸ ਕਾਰਨ ਪੌਦੇ ਅਤੇ ਜੰਤੂਆਂ ਨੂੰ ਉਸਦੇ ਚੌਗਿਰਦੇ ਵਿੱਚ ਰਹਿਣ ਦੇ ਯੋਗ ਬਣਾਉਂਦੀ ਹੈ । ਉਸ ਨੂੰ ਅਨੁਕੂਲਨ ਕਹਿੰਦੇ ਹਨ । ਵੱਖ-ਵੱਖ ਪ੍ਰਕਾਰ ਦੇ ਜੰਤੂ ਵੱਖ-ਵੱਖ ਤਰ੍ਹਾਂ ਦੇ ਚੌਗਿਰਦੇ ਵਿੱਚ ਰਹਿਣ ਦੇ ਅਨੁਕੂਲਿਤ ਹੁੰਦੇ ਹਨ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 7.
ਆਵਾਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਆਵਾਸ-ਕਿਸੇ ਸਜੀਵ ਦਾ ਉਹ ਪਰਿਵੇਸ਼ ਜਿਸ ਵਿੱਚ ਉਹ ਰਹਿੰਦਾ ਹੈ, ਉਸਦਾ ਆਵਾਸ ਕਹਾਉਂਦਾ ਹੈ । ਆਪਣੇ ਭੋਜਨ, ਹਵਾ, ਸ਼ਰਨ ਸਥਲ ਅਤੇ ਹੋਰ ਲੋੜਾਂ ਦੇ ਲਈ ਸਜੀਵ ਆਪਣੇ ਆਵਾਸ ‘ਤੇ ਨਿਰਭਰ ਰਹਿੰਦਾ ਹੈ ।

ਪ੍ਰਸ਼ਨ 8.
ਸਥਲੀ ਆਵਾਸ ਕਿਸ ਨੂੰ ਕਹਿੰਦੇ ਹਨ ? ਸਥਲੀ ਆਵਾਸ ਦੇ ਉਦਾਹਰਨ ਦਿਓ ।
ਉੱਤਰ-
ਸਥਲੀ ਆਵਾਸ-ਧਰਤੀ ‘ਤੇ ਮਿਲਣ ਵਾਲੇ ਪੌਦਿਆਂ ਅਤੇ ਜੰਤੂਆਂ ਦੇ ਆਵਾਸ ਨੂੰ ਸਥਲੀ ਆਵਾਸ ਕਹਿੰਦੇ ਹਨ ਜੰਗਲ, ਘਾਹ ਦੇ ਮੈਦਾਨ, ਮਾਰੂਥਲ, ਤਟੀ ਅਤੇ ਪਰਬਤੀ ਖੇਤਰ ਸਥਲੀ ਆਵਾਸ ਹਨ ।

ਪ੍ਰਸ਼ਨ 9.
ਜਲੀ ਆਵਾਸ ਕਿਸ ਨੂੰ ਕਹਿੰਦੇ ਹਨ ? ਜਲੀ ਆਵਾਸ ਦੀਆਂ ਉਦਾਹਰਣਾਂ ਦਿਓ ।
ਉੱਤਰ-
ਜਲੀ ਆਵਾਸ-ਜਿੱਥੇ ਪੌਦੇ ਅਤੇ ਜੰਤੁ ਪਾਣੀ ਵਿੱਚ ਰਹਿੰਦੇ ਹਨ ਉਨ੍ਹਾਂ ਨੂੰ ਜਲੀ ਆਵਾਸ ਕਹਿੰਦੇ ਹਨ । ਤਲਾਬ, ਦਲਦਲ, ਝੀਲਾਂ, ਨਦੀਆਂ ਅਤੇ ਸਮੁੰਦਰ ਜਲੀ ਆਵਾਸ ਹਨ ।

ਪ੍ਰਸ਼ਨ 10.
ਆਵਾਸ ਦੇ ਜੈਵ-ਘਟਕ ਅਤੇ ਅਜੈਵ-ਘਟਕ ਕਿਹੜੇ-ਕਿਹੜੇ ਹਨ ?
ਉੱਤਰ-
ਜੈਵ-ਘਟਕ-ਕਿਸੇ ਆਵਾਸ ਵਿੱਚ ਮਿਲਣ ਵਾਲੇ ਸਾਰੇ ਜੀਵ ਜਿਵੇਂ ਕਿ ਪੌਦੇ ਅਤੇ ਜੰਤੂ ਉਸਦੇ ਜੈਵ-ਘਟਕ ਹਨ ।
ਅਜੈਵ-ਘਟਕ-ਚੱਟਾਨ, ਮਿੱਟੀ, ਹਵਾ ਅਤੇ ਪਾਣੀ, ਵਰਗੀਆਂ ਨਿਰਜੀਵ ਵਸਤੁਆਂ ਆਵਾਸ ਦੇ ਅਜੈਵ-ਘਟਕ ਹਨ । ਸੂਰਜ ਦਾ ਪ੍ਰਕਾਸ਼ ਅਤੇ ਗਰਮੀ ਵੀ ਪਰਿਵੇਸ਼ ਦੇ ਅਜੈਵ-ਘਟਕ ਹਨ ।

ਪ੍ਰਸ਼ਨ 11.
ਸਜੀਵ ਬਹੁਤ ਠੰਢੇ ਅਤੇ ਬਹੁਤ ਗਰਮ ਚੌਗਿਰਦੇ ਵਿੱਚ ਕਿਵੇਂ ਮਿਲਦੇ ਹਨ ?
ਉੱਤਰ-
ਬਹੁਤ ਸਾਰੇ ਸਜੀਵ ਬਹੁਤ ਠੰਢੇ ਅਤੇ ਬਹੁਤ ਗਰਮ ਚੌਗਿਰਦੇ ਵਰਗੇ ਸਖ਼ਤ ਹਾਲਤਾਂ ਵਿੱਚ ਜਿਉਂਦੇ ਰਹਿਣ ਲਈ ਵਿਸ਼ੇਸ਼ ਵਿਵਸਥਾ ਨੂੰ ਅਪਣਾਉਂਦੇ ਹਨ ਜਿਸ ਨੂੰ ਅਨੁਕੂਲਨ ਕਹਿੰਦੇ ਹਨ | ਅਨੁਕੂਲਨ ਅਲਪਕਾਲ ਵਿੱਚ ਨਹੀਂ ਹੁੰਦਾ । ਹਜ਼ਾਰਾਂ ਸਾਲਾਂ ਦੇ ਸਮੇਂ ਵਿੱਚ ਕਿਸੇ ਖੇਤਰ ਦੇ ਅਜੈਵ-ਘਟਕਾਂ ਵਿੱਚ ਪਰਿਵਰਤਨ ਆਉਂਦੇ ਹਨ | ਉਹ ਜੰਤੁ ਜੋ ਇਨ੍ਹਾਂ ਪਰਿਵਰਤਨਾਂ ਨੂੰ ਸਹਾਰ ਨਹੀਂ ਪਾਉਂਦੇ ਤੇ ਆਪਣੇ ਆਪ ਨੂੰ ਇਸ ਚੌਗਿਰਦੇ ਵਿਚ ਢਾਲ ਨਹੀਂ ਪਾਉਂਦੇ ਉਹ ਮਰ ਜਾਂਦੇ ਹਨ । ਸਿਰਫ਼ ਉਹੀ ਜੀਵ ਜਿਉਂਦੇ ਹਨ ਜੋ ਆਪਣੇ ਆਪ ਨੂੰ ਬਦਲਦੇ ਚੌਗਿਰਦੇ ਦੇ ਅਨੁਸਾਰ ਅਨੁਕੂਲਿਤ ਕਰ ਲੈਂਦੇ ਹਨ ।

ਪ੍ਰਸ਼ਨ 12.
ਜੰਤੂਆਂ ਦੇ ਆਵਾਸਾਂ ਵਿੱਚ ਵੱਖਰੇਵਾਂ ਕਿਉਂ ਹੁੰਦਾ ਹੈ ?
ਉੱਤਰ-
ਜੰਤੂ ਵੱਖ-ਵੱਖ ਅਜੈਵ-ਘਟਕਾਂ ਦੇ ਪ੍ਰਤੀ ਆਪਣੇ-ਆਪ ਨੂੰ ਵੱਖ-ਵੱਖ ਤਰੀਕਿਆਂ ਨਾਲ ਅਨੁਕੂਲਿਤ ਕਰਦੇ ਹਨ । ਇਸਦੇ ਸਿੱਟੇ ਵਜੋਂ ਆਵਾਸਾਂ ਵਿੱਚ ਵੱਖਰੇਵਾਂ ਹੁੰਦਾ ਹੈ ।

ਪ੍ਰਸ਼ਨ 13.
ਮਾਰੂਥਲੀ ਪੌਦੇ ਆਪਣੇ ਆਪ ਨੂੰ ਮਾਰੂਥਲੀ ਜਲਵਾਯੂ ਦੇ ਅਨੁਸਾਰ ਕਿਵੇਂ ਅਨੁਕੂਲਿਤ ਕਰ ਲੈਂਦੇ ਹਨ ?
ਉੱਤਰ-
ਮਾਰੂਥਲੀ ਪੌਦੇ ਵਾਸ਼ਪੀਕਰਨ ਦੁਆਰਾ ਪਾਣੀ ਦੀ ਬਹੁਤ ਘੱਟ ਮਾਤਰਾ ਨੂੰ ਨਿਸ਼ਕਾਇਤ ਕਰਦੇ ਹਨ | ਮਾਰੂਥਲੀ ਪੌਦਿਆਂ ਵਿੱਚ ਪੱਤੇ ਜਾਂ ਤਾਂ ਹੁੰਦੇ ਹੀ ਨਹੀਂ ਜਾਂ ਫਿਰ ਬਹੁਤ ਛੋਟੇ ਹੁੰਦੇ ਹਨ । ਕੁੱਝ ਪੌਦਿਆਂ ਵਿੱਚ ਪੱਤੇ ਕੰਡਿਆਂ ਦੇ ਰੂਪ ਵਿੱਚ ਹੁੰਦੇ ਹਨ । ਇਸ ਨਾਲ ਪੱਤਿਆਂ ਦੁਆਰਾ ਹੋਣ ਵਾਲੇ ਪਾਣੀ ਦੀ ਹਾਨੀ ਨਹੀਂ ਹੁੰਦੀ ਹੈ ਜਾਂ ਬਹੁਤ ਘੱਟ ਜਾਂਦੀ ਹੈ । ਨਾਗਫ਼ਨੀ ਵਿੱਚ ਪੱਤੇ ਵਰਗੀ ਜਿਸ ਰਚਨਾ ਨੂੰ ਤੁਸੀਂ ਦੇਖਦੇ ਹੋ, ਉਹ ਅਸਲ ਵਿੱਚ ਇਸਦਾ ਤਣਾ ਹੈ ।

ਇਨ੍ਹਾਂ ਪੌਦਿਆਂ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਆਮ ਤੌਰ ‘ਤੇ ਤਣੇ ਵਿੱਚ ਹੁੰਦਾ ਹੈ । ਤਣਾ ਇੱਕ ਚਿੱਤਰ-ਮਾਰੂਥਲ ਵਿੱਚ ਉੱਗਣ ਵਾਲੇ ਕੁੱਝ ਪੌਦੇ ਮੋਟੀ ਮੋਮੀ ਪਰਤ ਨਾਲ ਢੱਕਿਆ ਹੁੰਦਾ ਹੈ, ਜਿਸ ਨਾਲ ਪੌਦਿਆਂ ਨੂੰ ਪਾਣੀ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਮਿਲਦੀ ਹੈ । ਬਹੁਤੇ ਮਾਰੂਥਲੀ ਪੌਦਿਆਂ ਦੀਆਂ ਜੜ੍ਹਾਂ ਪਾਣੀ ਸੋਖਣ ਲਈ ਮਿੱਟੀ ਵਿੱਚ ਬਹੁਤ ਡੂੰਘਾਈ ਤੱਕ ਚਲੀਆਂ ਜਾਂਦੀਆਂ ਹਨ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 1

ਪ੍ਰਸ਼ਨ 14.
ਮਾਰੂਥਲ ਵਿੱਚ ਰਹਿਣ ਵਾਲੇ ਜੰਤੂ ਆਪਣੇ ਆਪ ਨੂੰ ਗਰਮੀ ਤੋਂ ਕਿਵੇਂ ਬਚਾਉਂਦੇ ਹਨ ?
ਉੱਤਰ-
ਮਾਰੂਥਲ ਵਿੱਚ ਰਹਿਣ ਵਾਲੇ ਚੂਹੇ ਅਤੇ ਸੱਪਾਂ ਦੀਆਂ ਊਠ ਵਾਂਗ ਲੰਬੀਆਂ ਲੱਤਾਂ ਨਹੀਂ ਹੁੰਦੀਆਂ । ਦਿਨ ਵੇਲੇ ਤੇਜ਼ ਗਰਮੀ ਤੋਂ ਬਚਾਅ ਲਈ ਇਹ ਜੰਤੁ ਧਰਤੀ ਦੇ ਅੰਦਰ ਖੁੱਡਾਂ ਬਣਾ ਕੇ ਰਹਿੰਦੇ ਹਨ । ਰਾਤ ਦੇ ਸਮੇਂ ਜਦੋਂ ਤਾਪਮਾਨ ਵਿੱਚ ਕਮੀ ਆਉਂਦੀ ਹੈ ਤਾਂ ਇਹ ਜੰਤੁ ਬਾਹਰ ਨਿਕਲਦੇ ਹਨ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 2

ਪ੍ਰਸ਼ਨ 15.
ਪਰਬਤੀ ਖੇਤਰ ਵਿੱਚ ਮਿਲਣ ਵਾਲੇ ਰੁੱਖਾਂ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਰੁੱਖ ਆਮਤੌਰ ‘ਤੇ ਸ਼ੰਕੁ ਆਕਾਰ ਦੇ ਹੁੰਦੇ ਹਨ ਅਤੇ ਇਨ੍ਹਾਂ ਦੀਆਂ ਟਹਿਣੀਆਂ ਤਿਰਛੀਆਂ ਹੁੰਦੀਆਂ ਹਨ । ਕੁੱਝ ਰੁੱਖਾਂ ਦੀਆਂ ਪੱਤੀਆਂ ਸੂਈ ਦੇ ਆਕਾਰ ਦੀਆਂ ਹੁੰਦੀਆਂ ਹਨ । ਇਸ ਨਾਲ ਵਰਖਾ ਅਤੇ ਬਰਫ਼ ਸੌਖਿਆਂ ਹੇਠਾਂ ਵਲ ਖਿਸਕ ਜਾਂਦੀ ਹੈ । ਪਰਬਤਾਂ ਤੇ ਇਨ੍ਹਾਂ ਰੁੱਖਾਂ ਤੋਂ ਵੱਖ ਆਕ੍ਰਿਤੀ ਤੇ ਆਕਾਰ ਵਾਲੇ ਰੁੱਖ ਵੀ ਮਿਲ ਸਕਦੇ ਹਨ | ਪਰਬਤਾਂ ਤੇ ਜਿਉਂਦੇ ਰਹਿਣ ਲਈ ਇਨ੍ਹਾਂ ਵਿੱਚ ਕੁੱਝ ਹੋਰ ਕਿਸਮ ਦਾ ਅਨੁਕੂਲਨ ਵੀ ਹੋ ਸਕਦਾ ਹੈ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 3

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 16.
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਜੰਤੂ ਉੱਥੋਂ ਦੇ ਹਾਲਤਾਂ ਦੇ ਪ੍ਰਤੀ ਕਿਵੇਂ ਅਨੁਕੂਲਿਤ ਹੁੰਦੇ ਹਨ ?
ਉੱਤਰ-
ਪਰਬਤੀ ਖੇਤਰਾਂ ਵਿੱਚ ਮਿਲਣ ਵਾਲੇ ਜੰਤੂ ਉਸ ਸਥਾਨ ਦੇ ਹਾਲਤਾਂ ਪ੍ਰਤੀ ਅਨੁਕੂਲਿਤ ਹੁੰਦੇ ਹਨ । ਉਹਨਾਂ ਦੀ ਮੋਟੀ ਚਮੜੀ ਜਾਂ ਫਰ, ਠੰਢ ਤੋਂ ਉਨ੍ਹਾਂ ਦਾ ਬਚਾਅ ਕਰਦੀ ਹੈ । ਉਦਾਹਰਨ ਦੇ ਤੌਰ ‘ਤੇ ਸਰੀਰ ਨੂੰ ਗਰਮ ਰੱਖਣ ਲਈ ਯਾਕ ਦਾ ਸਰੀਰ ਲੰਬੇ ਵਾਲਾਂ ਨਾਲ ਢੱਕਿਆ ਹੁੰਦਾ ਹੈ । ਪਹਾੜੀ ਤੇਂਦੁਏ ਦੇ ਸਰੀਰ ‘ਤੇ ਫਰ ਹੁੰਦੀ ਹੈ । ਇਹ ਬਰਫ਼ ‘ਤੇ ਚਲਦੇ ਸਮੇਂ ਉਸਦੇ ਪੈਰਾਂ ਨੂੰ ਠੰਢ ਤੋਂ ਬਚਾਉਂਦਾ ਹੈ । ਪਹਾੜੀ ਬੱਕਰੀ ਦੇ ਮਜ਼ਬੂਤ ਖੁਰ ਉਸ ਨੂੰ ਢਲਾਣਦਾਰ ਚੱਟਾਨਾਂ ‘ਤੇ ਦੌੜਨ ਦੇ ਲਈ ਅਨੁਕੂਲਿਤ ਬਣਾਉਂਦੇ ਹਨ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 4
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 5

ਪ੍ਰਸ਼ਨ 17.
ਸ਼ੇਰ ਜੰਗਲ ਵਿੱਚ ਜਾਂ ਘਾਹ ਦੇ ਮੈਦਾਨ ਵਿੱਚ ਰਹਿਣ ਦੇ ਅਨੁਕੂਲ ਕਿਵੇਂ ਹੈ ?
ਉੱਤਰ-
ਸ਼ੇਰ ਜੰਗਲ ਜਾਂ ਘਾਹ ਦੇ ਮੈਦਾਨਾਂ ਵਿੱਚ ਰਹਿੰਦਾ ਹੈ ਜੋ ਹਿਰਨ ਵਰਗੇ ਜੰਤੂਆਂ ਦਾ ਸ਼ਿਕਾਰ ਕਰਦਾ ਹੈ । ਇਹ ਮਿੱਟੀ ਰੰਗ ਦਾ ਹੁੰਦਾ ਹੈ । ਸ਼ੇਰ ਦੇ ਅਗਲੇ ਪੈਰਾਂ ਦੀਆਂ ਨਹੁੰਦਰਾਂ ਲੰਬੀਆਂ ਹੁੰਦੀਆਂ ਹਨ । ਜਿਨ੍ਹਾਂ ਨੂੰ ਉਹ ਪੈਰ ਦੀਆਂ ਗਲੀਆਂ ਵਿੱਚ ਖਿੱਚ ਲੈਂਦਾ ਹੈ । ਸ਼ੇਰ ਦੀ ਅਜਿਹੀ ਰਚਨਾ ਉਸਦੇ ਜੀਉਣ ਲਈ ਸਹਾਇਕ ਹੈ । ਉਸਦਾ ਹਲਕਾ ਭੂਰਾ ਰੰਗ ਸ਼ਿਕਾਰ ਦੌਰਾਨ ਉਸ ਨੂੰ ਸੁੱਕੇ ਘਾਹ ਦੇ ਮੈਦਾਨਾਂ ਵਿਚ ਛੁਪਾ ਕੇ ਰੱਖਣ ਵਿੱਚ ਸਹਾਇਕ ਹੈ ਅਤੇ ਸ਼ਿਕਾਰ ਨੂੰ ਪਤਾ ਵੀ ਨਹੀਂ ਚਲਦਾ । ਚਿਹਰੇ ਦੇ ਸਾਹਮਣੇ ਅੱਖਾਂ ਦੀ ਸਥਿਤੀ ਸ਼ੇਰ ਨੂੰ ਦੂਰ ਤੱਕ ਸ਼ਿਕਾਰ ਲੱਭਣ ਵਿੱਚ ਸਹਾਇਕ ਹੁੰਦੀ ਹੈ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 6

ਪ੍ਰਸ਼ਨ 18.
ਹਿਰਨ ਘਾਹ ਦੇ ਮੈਦਾਨ ਵਿੱਚ ਰਹਿਣ ਦੇ ਅਨੁਕੂਲ ਕਿਵੇਂ ਹੈ ?
ਉੱਤਰ-
ਹਿਰਨ ਘਾਹ ਦੇ ਮੈਦਾਨਾਂ ਵਿੱਚ ਜਾਂ ਜੰਗਲਾਂ ਵਿੱਚ ਰਹਿੰਦਾ ਹੈ । ਪੌਦਿਆਂ ਦੇ ਸਖ਼ਤ ਤਣੇ ਨੂੰ ਦਬਾਉਣ ਲਈ ਉਸਦੇ ਮਜ਼ਬੂਤ ਦੰਦ ਹੁੰਦੇ ਹਨ । ਹਿਰਨ ਨੂੰ ਆਪਣੇ ਸ਼ਿਕਾਰੀ (ਸ਼ੇਰ ਵਰਗੇ ਜੰਤ) ਦੀ ਜਾਣਕਾਰੀ ਹੋਣੀ ਜ਼ਰੂਰੀ ਹੈ, ਤਾਂ ਜੋ ਉਹ ਉਸ ਦਾ ਸ਼ਿਕਾਰ ਨਾ ਬਣ ਸਕੇ ਅਤੇ ਉੱਥੋਂ ਭੱਜ ਜਾਏ । ਇਸਦੇ ਲੰਬੇ ਕੰਨ ਉਸ ਨੂੰ ਸ਼ਿਕਾਰੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਕਰਵਾਉਂਦੇ ਹਨ । ਇਸ ਦੇ ਸਿਰ ਦੇ ਦੋਨੋਂ ਪਾਸੇ ਸਥਿਤ ਅੱਖਾਂ, ਹਰ ਦਿਸ਼ਾ ਵਿੱਚ ਦੇਖ ਕੇ ਖ਼ਤਰਾ ਮਹਿਸੂਸ ਕਰਾ ਸਕਦੀਆਂ ਹਨ । ਹਿਰਨ ਦੀ ਤੇਜ਼ ਗਤੀ ਉਸ ਨੂੰ ਸ਼ਿਕਾਰੀ ਤੋਂ ਦੂਰ ਭੱਜਣ ਵਿੱਚ ਸਹਾਇਕ ਹੁੰਦੀ ਹੈ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 7

ਪ੍ਰਸ਼ਨ 19.
ਸਮੁੰਦਰੀ ਜੀਵ ਆਪਣੇ ਆਪ ਨੂੰ ਸਮੁੰਦਰ ਵਿੱਚ ਰਹਿਣ ਦੇ ਅਨੁਕੂਲ ਕਿਵੇਂ ਬਣਾਉਂਦੇ ਹਨ ?
ਉੱਤਰ-
ਸਮੁੰਦਰ ਵਿੱਚ ਰਹਿਣ ਵਾਲੇ ਜੀਵ ਆਪਣੇ ਆਪ ਨੂੰ ਸਮੁੰਦਰ ਵਿੱਚ ਰਹਿਣ ਲਈ ਅਨੁਕੂਲਿਤ ਕਰ ਲੈਂਦੇ ਹਨ । ਜਿਵੇਂ ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ਜਿਸ ਨਾਲ ਉਹ ਸੌਖਿਆਂ ਹੀ ਪਾਣੀ ਵਿੱਚ ਚੱਲ ਸਕਦੀ ਹੈ । ਸਕੂਇਡ ਅਤੇ ਆਕਟੋਪਸ ਵਰਗੇ ਕੁੱਝ ਜੰਤੂਆਂ ਦਾ ਸਰੀਰ ਆਮ ਕਰਕੇ ਧਾਰਾ ਰੇਖੀ ਨਹੀਂ ਹੁੰਦਾ । ਉਹ ਸਮੁੰਦਰ ਵਿੱਚ ਡੂੰਘਾਈ ਵਿੱਚ, ਸਤਾ ‘ਤੇ ਰਹਿੰਦੇ ਹਨ । ਉਹ ਆਪਣੇ ਵਲ ਆਉਣ ਵਾਲੇ ਸ਼ਿਕਾਰ ਨੂੰ ਫੜਦੇ ਹਨ । ਜਦੋਂ ਉਹ ਪਾਣੀ ਵਿੱਚ ਚਲਦੇ ਹਨ ਤਾਂ ਆਪਣੇ ਸਰੀਰ ਨੂੰ ਧਾਰਾ-ਰੇਖੀ ਬਣਾ ਲੈਂਦੇ ਹਨ | ਪਾਣੀ ਵਿੱਚ ਸਾਹ ਲੈਣ ਲਈ ਇਨ੍ਹਾਂ ਵਿੱਚ ਗਿਲ ਹੁੰਦੇ ਹਨ ।

ਪ੍ਰਸ਼ਨ 20.
ਅੰਸ਼ਿਕ ਰੂਪ ਵਿੱਚ ਪਾਣੀ ਵਿੱਚ ਡੁੱਬੇ ਪੌਦਿਆਂ ਦੀਆਂ ਜੜ੍ਹਾਂ ਅਤੇ ਤਣਾ ਕਿਹੋ ਜਿਹਾ ਹੁੰਦਾ ਹੈ ? :
ਉੱਤਰ-
ਅੰਸ਼ਿਕ ਰੂਪ ਵਿੱਚ ਪਾਣੀ ਵਿੱਚ ਡੁੱਬੇ ਪੌਦਿਆਂ ਦੀਆਂ ਜੜਾਂ ਤਲਾਬ ਦੀ ਸਤਾ ਦੀ ਮਿੱਟੀ ਵਿੱਚ ਸਥਿਰ ਰਹਿੰਦੀਆਂ ਹਨ । ਜਲੀ ਪੌਦਿਆਂ ਵਿੱਚ ਜੜਾਂ ਆਕਾਰ ਵਿੱਚ ਬਹੁਤ ਛੋਟੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਮੁੱਖ ਕੰਮ ਪੌਦੇ ਨੂੰ ਸੜ੍ਹਾ ‘ਤੇ ਸਥਿਰ ਰੱਖਣਾ ਹੁੰਦਾ ਹੈ । ਇਨ੍ਹਾਂ ਪੌਦਿਆਂ ਦਾ ਤਣਾ ਲੰਬਾ, ਖੋਖਲਾ ਅਤੇ ਹਲਕਾ ਹੁੰਦਾ ਹੈ । ਤਣਾ ਪਾਣੀ ਦੀ ਸੜਾ ਤੱਕ ਵੱਧਦਾ ਹੈ, ਪਰ ਪੱਤੇ ਅਤੇ ਫੁੱਲ ਪਾਣੀ ਦੀ ਸਤ੍ਹਾ ‘ਤੇ ਰਹਿੰਦੇ ਹਨ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 8

ਪ੍ਰਸ਼ਨ 21.
ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੇ ਪੌਦਿਆਂ ਦੀਆਂ ਵਿਸ਼ੇਸ਼ਤਾਵਾਂ ਦੱਸੋ ।
ਉੱਤਰ-
ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੇ ਪੌਦੇ ਦੇ ਸਾਰੇ ਭਾਗ ਪਾਣੀ ਵਿੱਚ ਵਾਧਾ ਕਰਦੇ ਹਨ । ਇਨ੍ਹਾਂ ਵਿੱਚੋਂ ਕੁੱਝ ਪੌਦਿਆਂ ਦੀਆਂ ਪੱਤੀਆਂ ਬਹੁਤ ਬਰੀਕ ਅਤੇ ਪਤਲੇ ਰਿਬਨ ਵਰਗੀਆਂ ਹੁੰਦੀਆਂ ਹਨ । ਇਹ ਵਗਦੇ ਪਾਣੀ ਵਿੱਚ ਸੌਖਿਆਂ ਮੁੜ ਜਾਂਦੀਆਂ ਹਨ । ਕੁੱਝ ਹੋਰ ਪਾਣੀ ਵਿੱਚ ਡੁੱਬੇ ਪੌਦਿਆਂ ਦੀਆਂ ਪੱਤੀਆਂ ਬਹੁਤ ਵੱਡੀਆਂ ਹੁੰਦੀਆਂ ਹਨ | ਪਾਣੀ ਇਨ੍ਹਾਂ ਪੱਤੀਆਂ ਵਿੱਚੋਂ ਵੱਗਦਾ ਰਹਿੰਦਾ ਹੈ ਅਤੇ ਪੱਤੀਆਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ।

ਪ੍ਰਸ਼ਨ 22.
ਡੱਡੂ ਵਿੱਚ ਪਾਣੀ ਅਤੇ ਸਥਲ ‘ਤੇ ਰਹਿਣ ਲਈ ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ-
ਡੱਡੂ ਆਮ ਤੌਰ ‘ਤੇ ਤਾਲਾਬ ਵਿੱਚ ਮਿਲਣ ਵਾਲਾ ਇੱਕ ਜੰਤੂ ਹੈ । ਇਹ ਤਾਲਾਬ ਦੇ ਪਾਣੀ ਅਤੇ ਧਰਤੀ ਦੋਵਾਂ ‘ਤੇ ਰਹਿ ਸਕਦਾ ਹੈ । ਇਸ ਦੇ ਪਿਛਲੇ ਪੈਰ ਲੰਬੇ ਅਤੇ ਮਜ਼ਬੂਤ ਹੁੰਦੇ ਹਨ ਜਿਸ ਨਾਲ ਇਹ ਛਲਾਂਗਾਂ ਮਾਰ ਸਕਦਾ ਹੈ ਤੇ ਸ਼ਿਕਾਰ ਫੜਨ ਵਿੱਚ ਸਹਾਇਤਾ ਮਿਲਦੀ ਹੈ । ਇਸ ਦੇ ਪਿਛਲੇ ਪੈਰ ਜਾਲੀਦਾਰ ਉਂਗਲੀਆਂ ਵਾਲੇ ਹੁੰਦੇ ਹਨ ਜੋ ਤੈਰਨ ਵਿੱਚ ਸਹਾਇਕ ਹਨ ।

ਪ੍ਰਸ਼ਨ 23.
ਜੰਗਲ ਵਿੱਚ ਮਿਲਣ ਵਾਲੀਆਂ ਵਸਤਾਂ ਦੀ ਸੂਚੀ ਬਣਾਓ ।
ਉੱਤਰ-
ਰੁੱਖ, ਆਰੋਹੀ ਵੇਲਾਂ, ਰੀਂਗਣ ਵਾਲੀ ਵੇਲ਼, ਛੋਟੇ-ਵੱਡੇ ਜੰਤੂ, ਪੰਛੀ, ਸੱਪ, ਕੀਟ, ਚੱਟਾਨ, ਪੱਥਰ, ਮਿੱਟੀ, ਜਲਵਾਯੂ, ਸੁੱਕੀਆਂ ਪੱਤੀਆਂ, ਮਰੇ ਜੰਤੂ, ਭਾਈ ਆਦਿ ਜੰਗਲ ਵਿੱਚ ਮਿਲਣ ਵਾਲੀਆਂ ਵਸਤਾਂ ਹਨ ।

ਪ੍ਰਸ਼ਨ 24.
ਕੀ ਸਾਰੇ ਜੀਵਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ ?
ਉੱਤਰ-
ਹਾਂ, ਸਾਰੇ ਜੀਵਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ । ਪੌਦੇ ਪ੍ਰਕਾਸ਼-ਸੰਸ਼ਲੇਸ਼ਣ ਦੁਆਰਾ ਆਪਣਾ ਭੋਜਨ ਖੁਦ ਬਣਾਉਂਦੇ ਹਨ । ਜੰਤੁ ਭੋਜਨ ਲਈ ਪੌਦਿਆਂ ਅਤੇ ਹੋਰ ਜੰਤੂਆਂ ‘ਤੇ ਨਿਰਭਰ ਕਰਦੇ ਹਨ । ਭੋਜਨ ਸਜੀਵਾਂ ਨੂੰ ਉਨ੍ਹਾਂ ਦੇ ਵਾਧੇ ਲਈ ਲੋੜੀਂਦੀ ਊਰਜਾ ਪ੍ਰਦਾਨ ਕਰਦਾ ਹੈ । ਸਜੀਵਾਂ ਨੂੰ ਉਨ੍ਹਾਂ ਦੇ ਅੰਦਰ ਹੋਣ ਵਾਲੀਆਂ ਜੈਵਿਕ ਕਿਰਿਆਵਾਂ ਦੇ ਲਈ ਊਰਜਾ ਦੀ ਲੋੜ ਹੁੰਦੀ ਹੈ ।

ਪ੍ਰਸ਼ਨ 25.
ਵਾਧੇ ਤੋਂ ਕੀ ਭਾਵ ਹੈ ?
ਉੱਤਰ-
ਵਾਧਾ-ਕਿਸੇ ਵੀ ਸਜੀਵ ਦੇ ਆਕਾਰ ਵਿੱਚ ਨਾ ਮੁੜਨ ਯੋਗ ਹੋਣ ਵਾਲੇ ਪਰਿਵਰਤਨ ਨੂੰ ਵਾਧਾ ਕਹਿੰਦੇ ਹਨ ! ਇਹ ਵਾਧਾ ਉਨ੍ਹਾਂ ਵਿੱਚ ਭੋਜਨ ਦੇ ਕਾਰਨ ਹੁੰਦਾ ਹੈ ।

ਪ੍ਰਸ਼ਨ 26.
ਸਾਹ ਕਿਰਿਆ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਾਹ ਕਿਰਿਆ-ਸਜੀਵਾਂ ਦੁਆਰਾ ਹਵਾ ਅੰਦਰ ਲੈਣ ਅਤੇ ਬਾਹਰ ਕੱਢਣ ਨੂੰ ਸਾਹ ਕਿਰਿਆ ਕਹਿੰਦੇ ਹਨ । ਸਾਹ ਕਿਰਿਆ ਵਿੱਚ ਜੋ ਹਵਾ ਅੰਦਰ ਲੈਂਦੇ ਹਨ ਉਸ ਵਿੱਚ ਆਕਸੀਜਨ ਦੀ ਮਾਤਰਾ ਵਧੇਰੇ ਹੁੰਦੀ ਹੈ ਅਤੇ ਜੋ ਹਵਾ ਬਾਹਰ ਕੱਢੀ ਜਾਂਦੀ ਹੈ ਉਸ ਵਿੱਚ ਕਾਰਬਨ-ਡਾਈਆਕਸਾਈਡ ਵਧੇਰੇ ਹੁੰਦੀ ਹੈ । ਇਸ ਤਰ੍ਹਾਂ ਆਕਸੀਜਨ ਅੰਦਰ ਚਲੀ ਜਾਂਦੀ ਹੈ ਅਤੇ ਕਾਰਬਨ-ਡਾਈਆਕਸਾਈਡ ਬਾਹਰ ਕੱਢੀ ਜਾਂਦੀ ਹੈ । ਇਹ ਆਕਸੀਜਨ ਸਾਡੇ ਭੋਜਨ ਨਾਲ ਮਿਲ ਕੇ ਸਾਨੂੰ ਉਰਜਾ ਪ੍ਰਦਾਨ ਕਰਦੀ ਹੈ ।

ਪ੍ਰਸ਼ਨ 27.
ਪੌਦੇ ਵਿੱਚ ਸਾਹ ਕਿਰਿਆ ਕਿਵੇਂ ਹੁੰਦੀ ਹੈ ?
ਉੱਤਰ-
ਪੌਦਿਆਂ ਵਿੱਚ ਸਾਹ ਕਿਰਿਆ-ਪੌਦੇ ਵੀ ਸਾਹ ਕਿਰਿਆ ਕਰਦੇ ਹਨ 1 ਪੌਦਿਆਂ ਵਿੱਚ ਸਾਹ ਕਿਰਿਆ ਵਿੱਚ ਗੈਸਾਂ ਦਾ ਆਦਾਨ-ਪ੍ਰਦਾਨ ਆਮ ਕਰਕੇ ਪੱਤਿਆਂ ਦੁਆਰਾ ਹੁੰਦਾ ਹੈ । ਪੱਤਿਆਂ ਵਿੱਚ ਛੋਟੇ ਛੇਕ ਹੁੰਦੇ ਹਨ ਜਿਨ੍ਹਾਂ ਦੁਆਰਾ ਹਵਾ ਅੰਦਰ ਲਈ ਜਾਂਦੀ ਹੈ ਅਤੇ ਕਾਰਬਨ-ਡਾਈਆਕਸਾਈਡ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਆਕਸੀਜਨ ਹਵਾ ਵਿੱਚ ਛੱਡਦੇ ਹਨ ।

ਪ੍ਰਸ਼ਨ 28.
ਸਾਹ ਕਿਰਿਆ ਅਤੇ ਪ੍ਰਕਾਸ਼-ਸੰਸਲੇਸ਼ਣ ਵਿੱਚ ਕੀ ਅੰਤਰ ਹੈ ?
ਉੱਤਰ-
ਸਾਹ ਕਿਰਿਆ ਅਤੇ ਪ੍ਰਕਾਸ਼-ਸੰਸ਼ਲੇਸ਼ਣ ਵਿੱਚ ਅੰਤਰ-ਅਸੀਂ ਜਾਣਦੇ ਹਾਂ ਕਿ ਪ੍ਰਕਾਸ਼ ਦੀ ਮੌਜੂਦਗੀ ਵਿੱਚ ਪੌਦੇ ਹਵਾ ਦੀ ਕਾਰਬਨ-ਡਾਈਆਕਸਾਈਡ ਦੀ ਵਰਤੋਂ ਕਰਕੇ ਭੋਜਨ ਬਣਾਉਂਦੇ ਹਨ ਅਤੇ ਆਕਸੀਜਨ ਛੱਡਦੇ ਹਨ । ਪੌਦੇ ਸਿਰਫ਼ ਦਿਨ ਸਮੇਂ ਹੀ ਭੋਜਨ ਬਣਾਉਂਦੇ ਹਨ । ਜਦੋਂ ਕਿ ਸਾਹ ਕਿਰਿਆ ਦਿਨ ਅਤੇ ਰਾਤ ਲਗਾਤਾਰ ਚਲਦੀ ਰਹਿੰਦੀ ਹੈ । ਸਾਹ ਕਿਰਿਆ ਵਿੱਚ ਪੌਦੇ ਕਾਰਬਨ-ਡਾਈਆਕਸੀਡ ਪ੍ਰਾਪਤ ਕਰਦੇ ਹਨ ਅਤੇ ਆਕਸੀਜਨ ਛੱਡਦੇ ਹਨ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 29.
ਉਦੀਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਦੀਨ-ਬਾਹਰੀ ਵਾਤਾਵਰਨ ਵਿੱਚ ਹੋਣ ਵਾਲੇ ਪਰਿਵਰਤਨਾਂ ਦੇ ਪ੍ਰਤੀ ਕਿਰਿਆ ਨੂੰ ਉਦੀਨ ਕਹਿੰਦੇ ਹਨ । ਉਦਾਹਰਨ, ਜਦੋਂ ਰਾਤ ਵਿੱਚ ਅਸੀਂ ਰਸੋਈ ਘਰ ਵਿਚ ਬਲਬ ਜਗਾਉਂਦੇ ਹਾਂ ਤਾਂ ਕਾਕਰੋਚ ਅਚਾਨਕ ਆਪਣੇ ਆਪ ਨੂੰ ਛੁਪਾਉਣ ਲਈ ਆਪਣੇ ਸਥਾਨ ਵਲ ਭੱਜਦੇ ਹਨ ।

ਪ੍ਰਸ਼ਨ 30.
ਕੀ ਪੌਦੇ ਵੀ ਉਟੀਪਨ ਦੇ ਪ੍ਰਤੀ ਕਿਰਿਆ ਦਰਸਾਉਂਦੇ ਹਨ ?
ਉੱਤਰ-
ਪੌਦੇ ਵੀ ਉਟੀਪਨ ਦੇ ਪਤੀ ਕਿਰਿਆ ਦਰਸਾਉਂਦੇ ਹਨ । ਕੁੱਝ ਪੌਦਿਆਂ ਦੇ ਫੁੱਲ ਸਿਰਫ਼ ਰਾਤ ਸਮੇਂ ਹੀ ਖਿੜਦੇ ਹਨ । ਕੁੱਝ ਪੌਦਿਆਂ ਦੇ ਫੁੱਲ ਸੂਰਜ ਦੇ ਡੁੱਬ ਜਾਣ ‘ਤੇ ਬੰਦ ਹੋ ਜਾਂਦੇ ਹਨ । ਛੂਈ-ਮੂਈ (ਗੁਲਮੇਂਹਦੀ) ਦੇ ਪੌਦਿਆਂ ਦੇ ਪੱਤੇ ਨੂੰ ਹੱਥ ਲਗਾਉਣ ‘ਤੇ ਇਹ ਅਚਾਨਕ ਮੁਰਝਾ (ਸੁੰਗੜ ਜਾਂਦੇ ਹਨ । ਇਹ ਸਾਰੀਆਂ ਉਦਾਹਰਣਾਂ ਪੌਦਿਆਂ ਵਿੱਚ ਉਦੀਨ ਦੇ ਪ੍ਰਤੀ ਕਿਰਿਆ ਨੂੰ ਦਰਸਾਉਂਦੀਆਂ ਹਨ ।

ਪ੍ਰਸ਼ਨ 31.
ਇੱਕ ਕਿਰਿਆ ਦੁਆਰਾ ਦਰਸਾਓ ਕਿ ਪੌਦੇ ਸੂਰਜੀ ਪ੍ਰਕਾਸ਼ ਦੇ ਪ੍ਰਤੀ ਕਿਰਿਆ ਕਰਦੇ ਹਨ ?
ਉੱਤਰ-
ਇਕ ਕਮਰੇ ਦੀ ਖਿੜਕੀ ਜਿਸ ਵਿੱਚੋਂ ਦਿਨ ਦੇ ਸਮੇਂ ਸੂਰਜੀ ਪ੍ਰਕਾਸ਼ ਆਉਂਦਾ ਹੋਵੇ, ਦੇ ਨੇੜੇ ਇੱਕ ਪੌਦਾ ਲੱਗਾ ਗਮਲਾ ਰੱਖੋ । ਕੁੱਝ ਦਿਨਾਂ ਤੱਕ ਪੌਦੇ ਨੂੰ ਰੋਜ਼ਾਨਾ ਪਾਣੀ ਦਿਓ । ਕੁੱਝ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ ਪੌਦੇ ਦਾ ਵਾਧਾ ਪ੍ਰਕਾਸ਼ ਦੀ ਦਿਸ਼ਾ ਵੱਲ ਹੋਣ ਲਗਦਾ ਹੈ ਨਾ ਕਿ ਸਿੱਧਾ ਉੱਪਰ ਵੱਲ । ਇਸ ਤੋਂ ਪਤਾ ਲਗਦਾ ਹੈ ਕਿ ਪੌਦੇ ਸੂਰਜੀ ਪ੍ਰਕਾਸ਼ ਦੇ ਪ੍ਰਤੀ ਕਿਰਿਆ ਦਰਸਾਉਂਦੇ ਹਨ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 9

ਪ੍ਰਸ਼ਨ 32.
ਉਤਸਰਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਤਸਰਜਨ-ਵੱਖ-ਵੱਖ ਜੈਵਿਕ ਕਿਰਿਆਵਾਂ ਕਾਰਨ ਜੀਵ ਦੇ ਸਰੀਰ ਵਿੱਚ ਕੁੱਝ ਫਾਲਤੂ ਪਦਾਰਥ ਪੈਦਾ ਹੋ ਜਾਂਦੇ ਹਨ, ਜੋ ਉਸ ਲਈ ਹਾਨੀਕਾਰਕ ਹੁੰਦੇ ਹਨ । ਇਨ੍ਹਾਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਦੀ ਕਿਰਿਆ ਨੂੰ ਉਤਸਰਜਨ ਕਹਿੰਦੇ ਹਨ ।

ਪ੍ਰਸ਼ਨ 33.
ਕੀ ਪੌਦੇ ਵਿੱਚ ਵੀ ਉਤਸਰਜਨ ਹੁੰਦਾ ਹੈ ?
ਉੱਤਰ-
ਹਾਂ, ਪੌਦੇ ਵਿੱਚ ਵੀ ਉਤਸਰਜਨ ਹੁੰਦਾ ਹੈ । ਪੌਦੇ ਵੀ ਉਤਸਰਜਨ ਕਰਦੇ ਹਨ | ਪਰ ਪੌਦਿਆਂ ਵਿੱਚ ਇਹ ਕਿਰਿਆ ਵੱਖ ਢੰਗ ਨਾਲ ਹੁੰਦੀ ਹੈ । ਪੌਦਿਆਂ ਵਿੱਚ ਕੁੱਝ ਹਾਨੀਕਾਰਕ ਜਾਂ ਜ਼ਹਿਰੀਲਾ ਪਦਾਰਥ ਪੈਦਾ ਹੁੰਦਾ ਹੈ । ਕੁੱਝ ਪੌਦੇ ਇਸ ਹਾਨੀਕਾਰਕ ਪਦਾਰਥ ਨੂੰ ਕੁੱਝ ਖ਼ਾਸ ਭਾਗਾਂ ਵਿੱਚ ਇਕੱਠਾ ਕਰ ਲੈਂਦੇ ਹਨ ਜਿਸ ਨਾਲ ਪੌਦੇ ਨੂੰ ਕੋਈ ਹਾਨੀ ਨਹੀਂ ਪਹੁੰਚਦੀ । ਕੁੱਝ ਪੌਦਿਆਂ ਵਿੱਚ ਇਸ ਪਦਾਰਥ ਦਾ ਨਿਸ਼ਕਾਸਨ ਰਿਸਾਵ ਦੇ ਰੂਪ ਵਿੱਚ ਹੁੰਦਾ ਹੈ ।

ਪ੍ਰਸ਼ਨ 34.
ਪ੍ਰਜਣਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪ੍ਰਜਣਨ-ਜੀਵ ਦੁਆਰਾ ਆਪਣੇ ਵਰਗੀ ਸੰਤਾਨ ਪੈਦਾ ਕਰਨ ਦੀ ਕਿਰਿਆ ਨੂੰ ਪੂਜਣਨ ਕਹਿੰਦੇ ਹਨ । ਵੱਖ-ਵੱਖ ਜੰਤੂਆਂ ਵਿੱਚ ਪ੍ਰਜਣਨ ਦੇ ਢੰਗ ਵੱਖ-ਵੱਖ ਹਨ। ਕੁੱਝ ਜੰਤੂ ਅੰਡੇ ਦਿੰਦੇ ਹਨ ਜਿਸ ਵਿੱਚੋਂ ਬੱਚੇ ਨਿਕਲਦੇ ਹਨ ਅਤੇ ਕੁੱਝ ਜੰਤੂ ਬੱਚਿਆਂ ਨੂੰ ਜਨਮ ਦਿੰਦੇ ਹਨ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 10

ਪ੍ਰਸ਼ਨ 35.
ਪੌਦੇ ਕਿਵੇਂ ਪ੍ਰਜਣਨ ਕਰਦੇ ਹਨ ?
ਉੱਤਰ-
ਪੌਦਿਆਂ ਵਿੱਚ ਪ੍ਰਜਣਨ-ਪੌਦੇ ਵੀ ਪ੍ਰਣਨ ਕਰਦੇ ਹਨ । ਜੰਤੂਆਂ ਦੀ ਤਰ੍ਹਾਂ ਪੌਦੇ ਵਿੱਚ ਵੀ ਪ੍ਰਜਣਨ ਦੇ ਤਰੀਕੇ ਵੱਖ-ਵੱਖ ਹੁੰਦੇ ਹਨ | ਬਹੁਤ ਸਾਰੇ ਪੌਦੇ ਬੀਜਾਂ ਦੁਆਰਾ ਪ੍ਰਜਣਨ ਕਰਦੇ ਹਨ । ਪੌਦੇ ਬੀਜ ਪੈਦਾ ਕਰਦੇ ਹਨ । ਇਨ੍ਹਾਂ ਨੂੰ ਪੁੰਗਰਾ ਕੇ ਨਵੇਂ ਪੌਦੇ ਪੈਦਾ ਕਰ ਸਕਦੇ ਹਾਂ । | ਕੁੱਝ ਪੌਦੇ ਬੀਜਾਂ ਤੋਂ ਇਲਾਵਾ ਆਪਣੇ ਬਨਸਪਤ ਭਾਗਾਂ ਦੁਆਰਾ ਵੀ ਨਵੇਂ ਪੌਦੇ ਪੈਦਾ ਕਰ ਸਕਦੇ ਹਨ । ਉਦਾਹਰਨ ਦੇ ਤੌਰ ‘ਤੇ ਆਲੂ ਦੇ ਬਨਸਪਤ ਭਾਗ ਤੋਂ ਨਵਾਂ ਪੌਦਾ ਬਣਦਾ ਹੈ ।
PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ 11

ਪ੍ਰਸ਼ਨ 36.
ਪੌਦਿਆਂ ਵਿੱਚ ਵੀ ਗਤੀ ਹੁੰਦੀ ਹੈ, ਕਿਵੇਂ ?
ਉੱਤਰ-
ਪੌਦਿਆਂ ਵਿੱਚ ਗਤੀ-ਪੌਦੇ ਆਮ ਕਰਕੇ ਧਰਤੀ ਵਿੱਚ ਜਕੜੇ ਹੋਏ ਰਹਿੰਦੇ ਹਨ । ਇਸ ਲਈ ਉਹ ਇੱਕ ਸਥਾਨ ਤੋਂ ਦੂਜੇ ਸਥਾਨ ‘ਤੇ ਨਹੀਂ ਜਾ ਸਕਦੇ | ਪਰ ਵੱਖ-ਵੱਖ ਪਦਾਰਥ ਜਿਵੇਂ ਕਿ ਪਾਣੀ, ਖਣਿਜ ਅਤੇ ਸੰਸਲੇਸ਼ਿਤ ਖਾਧ ਪਦਾਰਥ ਪੌਦੇ ਦੇ ਇੱਕ ਭਾਗ ਤੋਂ ਦੂਜੇ ਤੱਕ ਸੰਵਹਨ ਕਰਦੇ ਹਨ । ਪੌਦਿਆਂ ਵਿੱਚ ਹੋਰ ਕਿਸਮ ਦੀ ਗਤੀ ਵੀ ਦੇਖੀ ਜਾ ਸਕਦੀ ਹੈ । ਜਿਵੇਂ ਫੁੱਲਾਂ ਦਾ ਖਿੜਣਾ ਤੇ ਬੰਦ ਹੋਣਾ । ਪੌਦਿਆਂ ਵਿੱਚ ਵੱਖ-ਵੱਖ ਉਦੀਨਾਂ ਪ੍ਰਤੀ ਪ੍ਰਤੀਕਿਰਿਆ ਵੀ ਹੁੰਦੀ ਹੈ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਪ੍ਰਸ਼ਨ 37.
ਸਜੀਵਾਂ ਵਿੱਚ ਆਮ ਲੱਛਣ ਦੱਸੋ ।
ਉੱਤਰ-
ਸਜੀਵਾਂ ਦੇ ਲੱਛਣ-

  • ਸਜੀਵ ਭੋਜਨ ਗ੍ਰਹਿਣ ਕਰਦੇ ਹਨ ਜਾਂ ਆਪਣਾ ਭੋਜਨ ਖੁਦ ਬਣਾਉਂਦੇ ਹਨ , ਜਿਵੇਂ-ਪੌਦੇ ।
  • ਸਜੀਵ ਵਾਧਾ ਕਰਦੇ ਹਨ ।
  • ਸਜੀਵ ਸਾਹ ਲੈਂਦੇ ਹਨ ।
  • ਸਜੀਵ ਪ੍ਰਜਣਨ ਕਰਦੇ ਹਨ ।
  • ਸਜੀਵਾਂ ਵਿੱਚ ਉਤਸਰਜਨ ਕਿਰਿਆ ਹੁੰਦੀ ਹੈ ।
  • ਸੰਜੀਵ ਉਦੀਨਾਂ ਪ੍ਰਤੀ ਉਤੇਜਨਾ ਪ੍ਰਦਰਸ਼ਿਤ ਕਰਦੇ ਹਨ ।

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ ਦੱਸੋ ।
ਉੱਤਰ-
ਸਜੀਵ ਅਤੇ ਨਿਰਜੀਵ ਵਸਤੂਆਂ ਵਿੱਚ ਅੰਤਰ –

ਸਜੀਵ ਵਸਤੂਆਂ (Living organisms) ਨਿਰਜੀਵ ਵਸਤੂਆਂ (Non-living organisms)
(1) ਸਜੀਵਾਂ ਨੂੰ ਭੋਜਨ, ਪਾਣੀ ਅਤੇ ਹਵਾ ਦੀ ਲੋੜ ਹੁੰਦੀ ਹੈ । (1) ਨਿਰਜੀਵਾਂ ਨੂੰ ਭੋਜਨ, ਪਾਣੀ ਅਤੇ ਹਵਾ ਦੀ ਲੋੜ ਨਹੀਂ ਹੁੰਦੀ ।
(2) ਸਜੀਵ ਵਾਧਾ ਕਰਦੇ ਹਨ । (2) ਨਿਰਜੀਵਾਂ ਵਿੱਚ ਵਾਧਾ ਨਹੀਂ ਹੁੰਦਾ ।
(3) ਸਜੀਵ ਇੱਕ ਸਥਾਨ ਤੋਂ ਦੂਸਰੇ ਸਥਾਨ ‘ਤੇ ਖੁਦ ਗਤੀ ਕਰਦੇ ਹਨ । (3) ਨਿਰਜੀਵ ਖੁਦ ਗਤੀ ਨਹੀਂ ਕਰਦੇ ।
(4) ਸਜੀਵਾਂ ਵਿੱਚ ਜਣਨ ਦਾ ਗੁਣ ਹੁੰਦਾ ਹੈ । (4) ਨਿਰਜੀਵਾਂ ਵਿੱਚ ਜਣਨ ਦਾ ਗੁਣ ਨਹੀਂ ਹੁੰਦਾ ।
(5) ਸਜੀਵ ਸਾਹ ਲੈਂਦੇ ਹਨ । (5) ਨਿਰਜੀਵ ਸਾਹ ਨਹੀਂ ਲੈਂਦੇ ।
(6) ਸਜੀਵ ਸਰੀਰ ਵਿੱਚੋਂ ਫਾਲਤੂ ਪਦਾਰਥਾਂ ਦਾ ਉਤਸਰਜਨ ਕਰਦੇ ਹਨ । (6) ਨਿਰਜੀਵ ਉਤਸਰਜਨ ਨਹੀਂ ਕਰਦੇ ।
(7) ਸਜੀਵ ਕੋਸ਼ਿਕਾਵਾਂ ਤੋਂ ਬਣਦੇ ਹਨ । (7) ਨਿਰਜੀਵ ਅਣੂਆਂ ਦੇ ਬਣੇ ਹੁੰਦੇ ਹਨ ।

ਪ੍ਰਸ਼ਨ 2.
ਜੀਵਾਂ ਦੇ ਉਨ੍ਹਾਂ ਮੁੱਖ ਲੱਛਣਾਂ ਦਾ ਵਰਣਨ ਕਰੋ ਜਿਸ ਕਾਰਨ ਉਨ੍ਹਾਂ ਨੂੰ ਨਿਰਜੀਵਾਂ ਤੋਂ ਵੱਖ ਕੀਤਾ ਜਾਂਦਾ ਹੈ ।
ਉੱਤਰ-
ਸਜੀਵ ਵਸਤੂਆਂ ਦੇ ਮਹੱਤਵਪੂਰਨ ਲੱਛਣ-

  1. ਸਜੀਵ ਵਸਤੂਆਂ ਵਾਧਾ ਕਰਦੀਆਂ ਹਨ ।
  2. ਇਹ ਗਤੀ ਕਰਦੀਆਂ ਹਨ ।
  3. ਇਨ੍ਹਾਂ ਨੂੰ ਆਪਣੀਆਂ ਜੈਵਿਕ ਕਿਰਿਆਵਾਂ ਲਈ ਭੋਜਨ ਦੀ ਲੋੜ ਹੁੰਦੀ ਹੈ ।
  4. ਇਹ ਬਾਹਰੀ ਉਦੀਨ ਪ੍ਰਤੀ ਸੰਵੇਦਨਸ਼ੀਲ ਹੁੰਦੀਆਂ ਹਨ ।
  5. ਇਹ ਸਾਹ ਕਿਰਿਆ ਕਰਦੀਆਂ ਹਨ ।
  6. ਇਹ ਆਪਣੇ ਸਰੀਰ ਵਿੱਚੋਂ ਫਾਲਤੂ ਪਦਾਰਥਾਂ ਨੂੰ ਉਤਸਰਜਿਤ ਕਰਦੀਆਂ ਹਨ ।
  7. ਇਹ ਆਪਣੇ ਵਰਗੇ ਜੀਵ ਪੈਦਾ ਕਰਦੀਆਂ ਹਨ |
  8. ਇਨ੍ਹਾਂ ਦਾ ਇੱਕ ਨਿਸਚਿਤ ਜੀਵਨ ਕਾਲ ਹੁੰਦਾ ਹੈ ।
  9. ਇਨ੍ਹਾਂ ਦੇ ਸਰੀਰ ਦੀ ਰਚਨਾ ਕੋਸ਼ਿਕਾ ਵਾਲੀ ਹੈ ।

ਪ੍ਰਸ਼ਨ 3.
ਪੌਦਿਆਂ ਅਤੇ ਜੰਤੂਆਂ ਵਿੱਚ ਕੀ ਸਮਾਨਤਾਵਾਂ ਅਤੇ ਅਸਮਾਨਤਾਵਾਂ ਹੁੰਦੀਆਂ ਹਨ ?
ਉੱਤਰ-
ਸਮਾਨਤਾਵਾਂ-

  • ਦੋਵਾਂ ਨੂੰ ਜਿਉਂਦੇ ਰਹਿਣ ਲਈ ਭੋਜਨ ਦੀ ਲੋੜ ਹੈ ।
  • ਦੋਵੇਂ ਵਾਧਾ ਕਰਦੇ ਹਨ ।
  • ਦੋਵੇਂ ਸਾਹ ਕਿਰਿਆ ਦੁਆਰਾ ਭੋਜਨ ਦਾ ਅਪਘਟਨ ਕਰਕੇ ਉਰਜਾ ਪੈਦਾ ਕਰਦੇ ਹਨ ।
  • ਦੋਵੇਂ ਸਰੀਰ ਵਿੱਚ ਪੈਦਾ ਹੋਏ ਫਾਲਤੂ ਪਦਾਰਥਾਂ ਨੂੰ ਉਤਸਰਜਿਤ ਕਰਦੇ ਹਨ ।
  • ਦੋਨਾਂ ਦੀ ਸੰਰਚਨਾ ਸੈੱਲਾਂ ਵਾਲੀ (Cellular) ਹੈ ।
  • ਦੋਵੇਂ ਬਾਹਰੀ ਉਮੀਪਨ ਦੇ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ ।
  • ਦੋਵੇਂ ਆਪਣੇ ਵਰਗੇ ਹੋਰ ਜੀਵ ਪੈਦਾ ਕਰਦੇ ਹਨ ।

PSEB 6th Class Science Solutions Chapter 9 ਸਜੀਵ ਅਤੇ ਉਹਨਾਂ ਦਾ ਚੌਗਿਰਦਾ

ਅਸਮਾਨਤਾਵਾਂ –

ਪੇਕੇ (Plants) ਜੰਤੂਆਂ (Animals)
(1) ਪੌਦਿਆਂ ਵਿੱਚ ਕਲੋਰੋਫਿਲ ਨਾਂ ਦਾ ਪਦਾਰਥ ਹੁੰਦਾ ਹੈ ਜਿਸ ਕਾਰਨ ਉਹ ਹਰੇ ਹੁੰਦੇ ਹਨ । (1) ਜੰਤੂਆਂ ਵਿੱਚ ਕੋਈ ਕਲੋਰੋਫਿਲ ਨਹੀਂ ਹੁੰਦਾ ।
(2) ਪੌਦੇ ਸਵੈਪੋਸ਼ੀ ਹੁੰਦੇ ਹਨ ਅਰਥਾਤ ਇਹ ਆਪਣਾ ਭੋਜਨ ਖੁਦ ਬਣਾਉਂਦੇ ਹਨ । ਆਪਣੇ ਭੋਜਨ ਲਈ ਪੌਦੇ ਖੁਦ ਤੇ ਨਿਰਭਰ ਹਨ । (2) ਇਹ ਪਰਪੋਸ਼ੀ ਹੁੰਦੇ ਹਨ ਅਰਥਾਤ ਇਹ ਆਪਣਾ ਭੋਜਨ ਖੁਦ ਤਿਆਰ ਨਹੀਂ ਕਰਦੇ । ਇਸ ਲਈ ਇਨ੍ਹਾਂ ਨੂੰ ਆਪਣੇ ਭੋਜਨ ਲਈ ਦੂਜੇ ਜੀਵਾਂ ‘ਤੇ ਨਿਰਭਰ ਕਰਨਾ ਪੈਂਦਾ ਹੈ ।
(3) ਇਨ੍ਹਾਂ ਵਿੱਚ ਗਤੀਸ਼ੀਲਤਾ ਲਗਭਗ ਨਹੀਂ ਹੁੰਦੀ । (3) ਇਨ੍ਹਾਂ ਵਿੱਚ ਗਤੀਸ਼ੀਲਤਾ ਹੁੰਦੀ ਹੈ ।
(4) ਪੌਦਿਆਂ ਵਿੱਚ ਵਾਧਾ ਕੁੱਝ ਨਿਸਚਿਤ ਖੇਤਰਾਂ ਜਿਨ੍ਹਾਂ ਨੂੰ ਵਾਧਾ ਖੇਤਰ ਕਿਹਾ ਜਾਂਦਾ ਹੈ ਤੇ ਸਥਿਤ ਹੁੰਦਾ ਹੈ । (4) ਜੰਤੂਆਂ ਵਿੱਚ ਵਾਧਾ ਇੱਕੋ ਸਥਾਨ ‘ਤੇ ਨਹੀਂ ਹੁੰਦਾ ਬਲਕਿ ਇਹ ਸਾਰੇ ਸਰੀਰ ਵਿੱਚ ਹੁੰਦਾ ਹੈ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

Punjab State Board PSEB 6th Class Science Book Solutions Chapter 8 ਸਰੀਰ ਵਿੱਚ ਗਤੀ Textbook Exercise Questions, and Answers.

PSEB Solutions for Class 6 Science Chapter 8 ਸਰੀਰ ਵਿੱਚ ਗਤੀ

Science Guide for Class 6 PSEB ਸਰੀਰ ਵਿੱਚ ਗਤੀ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 77)

ਪ੍ਰਸ਼ਨ 1.
ਰੀੜ੍ਹ ਦੀ ਹੱਡੀ ਵਿੱਚ ਮੌਜੂਦ ਛੋਟੀਆਂ ਹੱਡੀਆਂ ਨੂੰ ਕੀ ਕਹਿੰਦੇ ਹਨ ?
ਉੱਤਰ-
ਮਣਕੇ ।

ਪ੍ਰਸ਼ਨ 2.
ਛਾਤੀ ਨੂੰ ਛੂਹਣ ਨਾਲ ਮਹਿਸੂਸ ਹੁੰਦੇ ਹੱਡੀਆਂ ਵਰਗੇ ਉਭਾਰ ਨੂੰ ਕੀ ਕਹਿੰਦੇ ਹਨ ?
ਉੱਤਰ-
ਪਸਲੀ ਪਿੰਜਰ (Ribcage) ।

ਸੋਚੋ ਅਤੇ ਉੱਤਰ ਦਿਓ (ਪੇਜ 78 )

ਪ੍ਰਸ਼ਨ 1.
ਕੀ ਤੁਸੀਂ ਲੱਕੜੀ ਦੇ ਫੱਟੇ ਨਾਲ ਆਪਣੀ ਬਾਂਹ ਬੰਨ੍ਹਣ ਤੋਂ ਬਾਅਦ ਆਪਣੀ ਕੂਹਣੀ ਨੂੰ ਮੋੜ ਸਕਦੇ ਹੋ ?
ਉੱਤਰ-
ਨਹੀਂ ।

ਪ੍ਰਸ਼ਨ 2.
ਉਨ੍ਹਾਂ ਸਥਾਨਾਂ ਨੂੰ ਕੀ ਕਹਿੰਦੇ ਹਨ ਜਿੱਥੇ ਸਰੀਰ ਦੇ ਦੋ ਭਾਗ ਇੱਕ-ਦੂਸਰੇ ਨਾਲ ਜੁੜੇ ਹੋਏ ਵਿਖਾਈ ਦਿੰਦੇ ਹਨ ?
ਉੱਤਰ-
ਜੋੜ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

ਸੋਚੋ ਅਤੇ ਉੱਤਰ ਦਿਓ (ਪੇਜ 80 )

ਪ੍ਰਸ਼ਨ 1.
ਤੁਸੀਂ ਆਪਣੀ ਬਾਂਹ ਨੂੰ ਮੋਢੇ ਤੋਂ ਹਿਲਾਓ ਕੀ ਤੁਸੀਂ ਇਸ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਘੁਮਾ ਸਕਦੇ ਹੋ ? ਜੇਕਰ ਹਾਂ ਤਾਂ ਇਸ ਜੋੜ ਦਾ ਨਾਮ ਦੱਸੋ ।
ਉੱਤਰ-
ਹਾਂ, ਗੇਂਦ ਸੁੱਤੀ ਜੋੜ (Ball and Socket Joint) ।

ਪ੍ਰਸ਼ਨ 2.
ਤੁਸੀਂ ਆਪਣੀ ਬਾਂਹ ਨੂੰ ਕੂਹਣੀ ਤੋਂ ਹਿਲਾਓ । ਕੀ ਤੁਸੀਂ ਇਸ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਘੁਮਾ ਸਕਦੇ ਹੋ ? ਇਸ ਜੋੜ ਦਾ ਨਾਮ ਦੱਸੋ ।
ਉੱਤਰ-
ਕਬਜ਼ੇਦਾਰ ਜੋੜ (Hinge Joint) ।

PSEB 6th Class Science Guide ਸਰੀਰ ਵਿੱਚ ਗਤੀ Textbook Questions, and Answers

1. ਖ਼ਾਲੀ ਥਾਂਵਾਂ ਭਰੋ

(i) ਜਿਸ ਸਥਾਨ ‘ਤੇ ਹੱਡੀਆਂ ਮਿਲਦੀਆਂ ਹਨ ਉਸ ਸਥਾਨ ਨੂੰ ……………. ਕਹਿੰਦੇ ਹਨ ।
ਉੱਤਰ –
ਜੋੜ,

(ii) ਮਨੁੱਖੀ ਪਿੰਜਰ …………… ਅਤੇ ਉਪ ਅਸਥੀਆਂ ਦਾ ਬਣਿਆ ਹੁੰਦਾ ਹੈ ।
ਉੱਤਰ –
ਹੱਡੀਆਂ,

(iii) ਖੋਪੜੀ ਸਰੀਰ ਦੇ ……………. ਨੂੰ ਸੁਰੱਖਿਅਤ ਰੱਖਦੀ ਹੈ ।
ਉੱਤਰ –
ਮਹੱਤਵਪੂਰਨ ਅੰਗ ਦਿਮਾਗ,

(iv) ਗੰਡੋਆ ……………. ਦੀ ਵਰਤੋਂ ਰਾਹੀਂ ਗਤੀ ਕਰਦਾ ਹੈ ।
ਉੱਤਰ –
ਮਾਸਪੇਸ਼ੀਆਂ,

(v) ਗੋਡੇ ਦਾ ਜੋੜ, ……………. ਜੋੜ ਦੀ ਉਦਾਹਰਨ ਹੈ ।
ਉੱਤਰ –
ਕਬਜ਼ੇਦਾਰ ਜੋੜ (Hinge Joint) ।

PSEB 6th Class Science Solutions Chapter 8 ਸਰੀਰ ਵਿੱਚ ਗਤੀ

2. ਸਹੀ ਜਾਂ ਗ਼ਲਤ ਲਿਖੋ-

(i) ਪਸਲੀ ਪਿੰਜਰ, ਪਸਲੀਆਂ ਦੇ ਬਾਰਾਂ ਜੋੜਿਆਂ ਤੋਂ ਬਣਿਆ ਕੋਣ ਆਕਾਰ ਦਾ ਹਿੱਸਾ ਹੈ ।
ਉੱਤਰ-
ਗ਼ਲਤ,

(ii) ਉਪ ਅਸਥੀਆਂ, ਹੱਡੀਆਂ ਤੋਂ ਜ਼ਿਆਦਾ ਸਖ਼ਤ ਹੁੰਦੀਆਂ ਹਨ ।
ਉੱਤਰ-
ਗ਼ਲਤ,

(iii) ਹੱਡੀਆਂ ਨੂੰ ਗਤੀ ਕਰਨ ਲਈ ਮਾਸਪੇਸ਼ੀਆਂ ਦੀ ਜ਼ਰੂਰਤ ਨਹੀਂ ਹੁੰਦੀ ।
ਉੱਤਰ-
ਗ਼ਲਤ,

(iv) ਧਾਰਾ ਰੇਪੀ (Streamlined) ਸਰੀਰ ਉਹ ਹੁੰਦਾ ਹੈ ਜਿਸ ਵਿੱਚ ਸਰੀਰ ਦਾ ਵਿਚਕਾਰਲਾ ਭਾਗ ਇਸ ਦੇ ਸਿਰੇ ਅਤੇ ਪੂੰਛ ਤੋਂ ਚਪਟਾ ਹੁੰਦਾ ਹੈ ।
ਉੱਤਰ-
ਗ਼ਲਤ,

(v) ਸੱਪ ਸਿੱਧੀ ਰੇਖਾ ਵਿੱਚ ਬਹੁਤ ਤੇਜ਼ ਗਤੀ ਕਰਦੇ ਹਨ ।
ਉੱਤਰ-
ਗ਼ਲਤ ॥

3. ਕਾਲਮ “ਉਂ ਅਤੇ ਕਾਲਮ “ਅ ਦਾ ਮਿਲਾਨ ਕਰੋ-

ਕਾਲਮ ‘ਉ’ ਕਾਲਮ ‘ਅ’
(ਉ) ਗੇਂਦ ਸੁੱਤੀ ਜੋੜ (i) ਖੋਪੜੀ ਦੀਆਂ ਹੱਡੀਆਂ
(ਅ) ਗਤੀ ਨਾ ਕਰਨ ਵਾਲਾ ਜੋੜ (ii) ਉੱਗਲੀਆਂ
(ਈ) ਕਬਜ਼ੇਦਾਰ ਜੋੜ (iii) ਗੁੱਟ ਦੀਆਂ ਹੱਡੀਆਂ
(ਸ) ਕੇਂਦਰੀ ਜੋੜ (iv) ਮੋਢਾ
(ਹ) ਗਲਾਈਡਿੰਗ ਜੋੜ (v) ਸਿਰ ਦੀ ਗਤੀ

ਉੱਤਰ-

ਕਾਲਮ ‘ਉਂ ਕਾਲਮ ‘ਅ’
(ਉ) ਗੇਂਦ ਗੱਤੀ ਜੋੜ (iv) ਮੋਢਾ
(ਅ) ਗਤੀ ਨਾ ਕਰਨ ਵਾਲਾ ਜੋੜ (i) ਖੋਪੜੀ ਦੀਆਂ ਹੱਡੀਆਂ
(ਈ) ਕਬਜ਼ੇਦਾਰ ਜੋੜ (ii) ਉੱਗਲੀਆਂ
(ਸ) ਕੇਂਦਰੀ ਜੋੜ (v) ਸਿਰ ਦੀ ਗਤੀ
(ਹ) ਗਲਾਈਡਿੰਗ ਜੋੜ (iii) ਗੁੱਟ ਦੀਆਂ ਹੱਡੀਆਂ

4. ਸਹੀ ਉੱਤਰ ਦੀ ਚੋਣ ਕਰੋ –

(i) ਹੇਠ ਲਿਖਿਆਂ ਵਿਚੋਂ ਕਿਹੜਾ ਅੰਗ ਪਸਲੀਆਂ ਦੁਆਰਾ ਸੁਰੱਖਿਅਤ ਹੁੰਦਾ ਹੈ ?
(ਉ) ਦਿਲ
(ਅ) ਦਿਮਾਗ
(ੲ) ਅੱਖਾਂ
(ਸ) ਕੰਨ ।
ਉੱਤਰ-
(ਉ) ਦਿਲ ।

(ii) ਘੋਗੇ ਕਿਸ ਦੀ ਸਹਾਇਤਾ ਨਾਲ ਚਾਲਣ ਕਰਦੇ ਹਨ ?
(ਉ) ਖੋਲ
(ਅ) ਹੱਡੀਆਂ
(ੲ) ਪੇਸ਼ੀਦਾਰ ਪੈਰ
(ਸ) ਉੱਪ ਅਸਥੀਆਂ ।
ਉੱਤਰ-
(ਇ) ਪੇਸ਼ੀਦਾਰ ਪੈਰ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

(iii) ਮੱਛੀਆਂ ਕਿਸ ਦੀ ਸਹਾਇਤਾ ਨਾਲ ਪਾਣੀ ਵਿੱਚ ਆਪਣਾ ਸੰਤੁਲਨ ਬਣਾ ਕੇ ਰੱਖਦੀਆਂ ਹਨ ਅਤੇ ਆਪਣੀ ਗਤੀ ਦੀ ਦਿਸ਼ਾ ਵਿੱਚ ਬਦਲਾਅ ਕਰਦੀਆਂ ਹਨ?
(ਉ) ਸਿਰ
(ਅ) ਗਲਫੜੇ
(ਇ) ਖੰਭ (Fins)
(ਸ) ਸਰੀਰ ਉੱਪਰ ਮੌਜੂਦ ਚਮੜੀ ।
ਉੱਤਰ-
(ਇ) ਖੰਭ (Fins) |

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਮਨੁੱਖੀ ਸਰੀਰ ਦੀ ਸਭ ਤੋਂ ਲੰਬੀ ਹੱਡੀ ਦਾ ਨਾਮ ਦੱਸੋ ।
ਉੱਤਰ-
ਫੀਮਰ ।

ਪ੍ਰਸ਼ਨ (ii)
ਉਸ ਜੋੜ ਦੀ ਕਿਸਮ ਦਾ ਨਾਮ ਦੱਸੋ ਜਿਸ ਰਾਹੀਂ ਬਾਂਹ ਮੋਢੇ ਨਾਲ ਜੁੜਦੀ ਹੈ ?
ਉੱਤਰ-
ਗੇਂਦ ਸੁੱਤੀ ਜੋੜ ।

ਪ੍ਰਸ਼ਨ (iii)
ਗਤੀ ਅਤੇ ਚਾਲਣ ਵਿੱਚ ਕੀ ਅੰਤਰ ਹੈ ?
ਉੱਤਰ-
ਸਰੀਰ ਦੇ ਅੰਗ ਦੀ ਸਥਿਤੀ ਵਿੱਚ ਪਰਿਵਰਤਨ ਨੂੰ ਗਤੀ ਕਹਿੰਦੇ ਹਨ । ਜੀਵਾਂ ਦਾ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਨੂੰ ਚਾਲਣ ਕਹਿੰਦੇ ਹਨ !

ਪ੍ਰਸ਼ਨ (iv)
ਅਜਿਹੇ ਜੀਵ ਦੀ ਉਦਾਹਰਨ ਦਿਓ ਜਿਹੜਾ ਤੁਰ ਸਕਦਾ ਹੈ, ਉੱਪਰ ਚੜ੍ਹ ਸਕਦਾ ਹੈ ਅਤੇ ਉੱਡ ਵੀ ਸਕਦਾ ਹੈ ।
ਉੱਤਰ-
ਪੰਛੀ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪਸ਼ਨ (i)
ਹੱਡੀ ਨੂੰ ਹਿਲਾਉਣ ਲਈ ਮਾਸਪੇਸ਼ੀਆਂ ਦੇ ਜੋੜੇ ਦੀ ਜ਼ਰੂਰਤ ਕਿਉਂ ਹੁੰਦੀ ਹੈ ?
ਉੱਤਰ-
ਹੱਡੀਆਂ ਦੀ ਗਤੀ ਲਈ ਮਾਸਪੇਸ਼ੀਆਂ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਹੱਡੀਆਂ ਨਾਲ ਰੇਸ਼ੇਦਾਰ ਟਿਸ਼ ਰਾਹੀਂ ਜੁੜੀਆਂ ਹੁੰਦੀਆਂ ਹਨ । ਜਿਵੇਂ-ਜਦੋਂ ਬਾਂਹ ਨੂੰ ਮੋੜਦੇ ਹਾਂ, ਬਾਂਹ ਨੂੰ ਉੱਪਰ ਖਿੱਚਣ ਲਈ ਬਾਂਹ ਦੇ ਉੱਪਰਲੇ ਹਿੱਸੇ ਦੀਆਂ ਮਾਸਪੇਸ਼ੀਆਂ ਸੁੰਗੜਦੀਆਂ ਹਨ ਤੇ ਹੇਠਲੇ ਹਿੱਸੇ ਦੀਆਂ ਮਾਸਪੇਸ਼ੀਆਂ ਅਰਾਮ ਅਵਸਥਾ ਵਿੱਚ ਆ ਜਾਂਦੀਆਂ ਹਨ ।

ਪ੍ਰਸ਼ਨ (ii)
ਗੰਡੋਆ ਕਿਸ ਤਰ੍ਹਾਂ ਗਤੀ ਕਰਦਾ ਹੈ ?
ਉੱਤਰ-
ਗੰਡੋਏ ਦੇ ਸਰੀਰ ਉੱਪਰ ਬਿਸਲਜ਼ ਜੋ ਕਿ ਪੇਸ਼ੀਆਂ ਨਾਲ ਜੁੜੇ ਹੁੰਦੇ ਹਨ, ਗੰਡੋਏ ਦੀ ਗਤੀ ਵਿੱਚ ਮਦਦ ਕਰਦੇ ਹਨ । ਚੱਲਣ ਲਈ ਗੰਡੋਆ ਆਪਣੇ ਸਰੀਰ ਦੇ ਪਿਛਲੇ ਹਿੱਸੇ ਨੂੰ ਧਰਤੀ ਨਾਲ ਜਕੜ ਕੇ ਅਗਲੇ ਹਿੱਸੇ ਨੂੰ ਅੱਗੇ ਵੱਲ ਫੈਲਾਉਂਦਾ ਹੈ । ਫਿਰ ਅਗਲੇ ਹਿੱਸੇ ਨੂੰ ਧਰਤੀ ਨਾਲ ਜਕੜ ਕੇ ਪਿਛਲੇ ਹਿੱਸੇ ਨੂੰ ਅਜ਼ਾਦ ਕਰਦਾ ਹੈ ਤੇ ਅੱਗੇ ਵੱਲ ਨੂੰ ਖਿੱਚਦਾ ਹੈ । ਇਸ ਤਰ੍ਹਾਂ ਉਹ ਗਤੀ ਕਰਦਾ ਹੈ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

ਪ੍ਰਸ਼ਨ (iii)
ਪੰਛੀਆਂ ਦਾ ਸਰੀਰ ਉੱਡਣ ਵਿੱਚ ਕਿਸ ਤਰ੍ਹਾਂ ਸਹਾਇਤਾ ਕਰਦਾ ਹੈ ?
ਉੱਤਰ-
ਉੱਡਦੇ ਸਮੇਂ ਪੰਛੀਆਂ ਦਾ ਸਰੀਰ ਧਾਰਾ ਰੇਪੀ (Streamlined) ਆਕਾਰ ਲੈ ਲੈਂਦੇ ਹਨ ਜੋ ਉੱਡਣ ਵਿੱਚ ਮਦਦ ਕਰਦਾ ਹੈ । ਪੰਛੀਆਂ ਦੀਆਂ ਖੋਖਲੀਆਂ ਹੱਡੀਆਂ ਸਰੀਰ ਨੂੰ ਹਲਕਾ ਕਰ ਦਿੰਦੀਆਂ ਹਨ ਜੋ ਉੱਡਣ ਵਿੱਚ ਸਹਾਇਤਾ ਕਰਦੀਆਂ ਹਨ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਸਰੀਰ ਵਿੱਚ ਮੌਜੂਦ ਵੱਖ-ਵੱਖ ਪ੍ਰਕਾਰ ਦੇ ਜੋੜਾਂ ਬਾਰੇ ਵਿਆਖਿਆ ਕਰੋ ।
ਉੱਤਰ-
ਜੋੜਾਂ ਦੇ ਪ੍ਰਕਾਰ –
(ਉ) ਸਥਿਰ ਜੋੜ (Fixed Joints)-ਜੋੜ ਜਿੱਥੇ ਹੱਡੀਆਂ ਦੀ ਹਿਲਜੁਲ ਬਿਲਕੁਲ ਨਹੀਂ, ਉਹ ਸਥਿਰ ਜੋੜ ਹਨ । ਜਿਵੇਂ ਖੋਪੜੀ ਦੀਆਂ ਹੱਡੀਆਂ ।
(ਅ) ਗਤੀਸ਼ੀਲ ਜੋੜ (Moveable Joints)-ਜੋੜ ਜਿੱਥੇ ਹੱਡੀਆਂ ਦੀ ਹਿਲਜੁਲ ਸੰਭਵ ਹੈ ।

ਇਹ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਹੈ –

  • ਗੇਂਦ ਸੁੱਤੀ ਜੋੜ (Ball and Socket Joint)-ਇਸ ਵਿੱਚ ਇੱਕ ਹੱਡੀ ਦਾ ਗੇਂਦ ਵਰਗਾ ਗੋਲ ਸਿਰਾ ਦੂਜੀ ਹੱਡੀ ਦੇ ਖੋਲ ਵਰਗੇ ਖ਼ਾਲੀ ਭਾਗ ਵਿੱਚ ਧੱਸਿਆ ਹੁੰਦਾ ਹੈ । ਇਹ ਜੋੜ ਹੱਡੀਆਂ ਨੂੰ ਹਰ ਦਿਸ਼ਾ ਵਿੱਚ ਗਤੀ ਪ੍ਰਦਾਨ ਕਰਦੇ ਹਨ । ਇਹ ਬਾਂਹ ਅਤੇ ਮੋਢੇ ਵਿਚਕਾਰ ਹੁੰਦਾ ਹੈ ।
  • ਕੇਂਦਰੀ ਜੋੜ (Pivot Joint)-ਇਸ ਵਿੱਚ ਇੱਕ ਹੱਡੀ ਵੇਲਣੇ ਤੇ ਦੂਸਰੀ ਛੱਲੇ ਵਾਂਗ ਹੁੰਦੀ ਹੈ । ਉਦਾਹਰਨਗਰਦਨ ਦਾ ਸਿਰ ਨਾਲ ਜੋੜ ।
  • ਕਬਜ਼ੇਦਾਰ ਜੋੜ (Hinge Joint)-ਇਸ ਵਿੱਚ ਹੱਡੀਆਂ ਸਿਰਫ ਇੱਕ ਹੀ ਦਿਸ਼ਾ ਵਿੱਚ ਗਤੀ ਕਰਦੀਆਂ ਹਨ । ਜਿਵੇਂ ਬਾਂਹ ਤੇ ਕੂਹਣੀ ।
  • ਗਲਾਈਡਿੰਗ ਜੋੜ-ਇਸ ਵਿੱਚ, ਵਿਚਲੀਆਂ ਹੱਡੀਆਂ ਇੱਕ-ਦੂਸਰੇ ਉੱਪਰ ਸਰਕ ਜਾਂਦੀਆਂ ਹਨ ਤੇ ਹਰ ਦਿਸ਼ਾ ਵਿੱਚ ਥੋੜੀ ਜਿਹੀ ਗਤੀ ਸੰਭਵ ਹੈ । ਗੁੱਟ ਦੀਆਂ ਹੱਡੀਆਂ ਵਿਚਲਾ ਜੋੜ ਤੇ ਗਿੱਟੇ ਦੀਆਂ ਹੱਡੀਆਂ ਵਿਚਲਾ ਜੋੜ ।

ਪ੍ਰਸ਼ਨ (ii)
ਮੱਛੀ ਵਿੱਚ ਚਾਲਨ ਕਿਵੇਂ ਹੁੰਦਾ ਹੈ ? ਵਿਆਖਿਆ ਕਰੋ ।
ਉੱਤਰ-
ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ । ਮੱਛੀ ਵਕਰ ਬਣਾ ਕੇ ਸਰੀਰ ਨੂੰ ਇਸ ਤਰ੍ਹਾਂ ਮੋੜਦੀ ਹੈ ਕਿ ਲਗਾਤਾਰ ਝਟਕੇ ਪੈਦਾ ਹੁੰਦੇ ਹਨ । ਇਹ ਸਰੀਰ ਨੂੰ ਅੱਗੇ ਵੱਲ ਧੱਕਦੇ ਹਨ | ਮੱਛੀ ਦੇ ਸਰੀਰ ਵਿੱਚ ਖੰਭ ਵੀ ਚਾਲਨ ਵਿੱਚ ਮਦਦ ਕਰਦੇ ਹਨ ।

PSEB Solutions for Class 6 Science ਸਰੀਰ ਵਿੱਚ ਗਤੀ Important Questions and Answers

1. ਖ਼ਾਲੀ ਥਾਂਵਾਂ ਭਰੋ :

(i) ਹੱਡੀਆਂ ਦੇ ਜੋੜ ਸਰੀਰ ਨੂੰ ………… ਵਿੱਚ ਸਹਾਈ ਹੁੰਦੇ ਹਨ ।
ਉੱਤਰ-
ਗਤੀ,

(ii) ਹੱਡੀਆਂ ਤੇ ਉਪ-ਅਸਥੀਆਂ ਸੰਯੁਕਤ ਰੂਪ ਵਿੱਚ ਸਰੀਰ ਦਾ ………… ਬਣਾਉਂਦੇ ਹਨ ।
ਉੱਤਰ-
ਕੰਕਾਲ (ਪਿੰਜਰ),

(iii) ਕੁਹਣੀ ਦੀਆਂ ਹੱਡੀਆਂ ……….. ਜੋੜ ਦੁਆਰਾ ਜੁੜੀਆਂ ਹੁੰਦੀਆਂ ਹਨ ।
ਉੱਤਰ-
ਹਿੰਜ,

(iv) ਗਤੀ ਕਰਦੇ ਸਮੇਂ ……….. ਦੇ ਸੁੰਗੜਨ ਨਾਲ ਹੱਡੀਆਂ ਖਿੱਚਦੀਆਂ ਹਨ ।
ਉੱਤਰ-
ਪੇਸ਼ੀਆਂ,

(v) ………… ਮਿਹਦੇ ਦੇ ਹੇਠਾਂ ਵਾਲੇ ਅੰਗਾਂ ਦੀ ਰੱਖਿਆ ਕਰਦਾ ਹੈ ।
ਉੱਤਰ-
ਪੈਲਵਿਕ ਹੱਡੀਆਂ,

(vi) ………… ਵਿੱਚ ਸਰੀਰ, ਸਿਰ ਅਤੇ ਪਿਛਲੇ ਪਾਸੇ ਤੋਂ ਪਤਲਾ ਤੇ ਨੁਕੀਲਾ ਹੁੰਦਾ ਹੈ ।
ਉੱਤਰ-
ਧਾਰਾ ਰੇਖੀ,

PSEB 6th Class Science Solutions Chapter 8 ਸਰੀਰ ਵਿੱਚ ਗਤੀ

(vii) ਹੱਡੀਆਂ ਦੇ ਢਾਂਚੇ ਨੂੰ ………… ਆਖਦੇ ਹਨ ।
ਉੱਤਰ-
ਕੰਕਾਲ

(viii) ਗਰਦਨ ਤੇ ਸਿਰ ਵਿੱਚ ਜੋੜ ਨੂੰ ………… ਕਹਿੰਦੇ ਹਨ ।
ਉੱਤਰ-
ਕੇਂਦਰੀ ਜੋੜ,

(ix) ਹੱਡੀਆਂ ਦੀ ਗਤੀ ਲਈ ………… ਦੀ ਜ਼ਰੂਰਤ ਹੁੰਦੀ ਹੈ ।
ਉੱਤਰ-
ਮਾਸਪੇਸ਼ੀਆਂ,

(x) ਮਨੁੱਖੀ ਸਰੀਰ ਵਿੱਚ ਹੱਡੀਆਂ ਤੇ ………… ਹੁੰਦੀਆਂ ਹਨ ।
ਉੱਤਰ-
ਉਪ ਅਸਥੀਆਂ ।

2. ਸਹੀ ਜਾਂ ਗ਼ਲਤ ਲਿਖੋ

(i) ਭੌਤਿਕ ਪਰਿਵਰਤਨ ਉਲਟਾਉਣਯੋਗ ਹੁੰਦੇ ਹਨ ।
ਉੱਤਰ-
ਗ਼ਲਤ,

(ii) ਸਾਰੇ ਜੰਤੂਆਂ ਦੀ ਗਤੀ ਅਤੇ ਚਾਲ ਬਿਲਕੁਲ ਇੱਕ ਸਮਾਨ ਹੁੰਦੀ ਹੈ ।
ਉੱਤਰ-
ਗ਼ਲਤ,

(iii) ਪਸਲੀ ਹੱਡੀ ਦੇ ਮੁਕਾਬਲੇ ਸਖਤ ਹੁੰਦੀ ਹੈ ।
ਉੱਤਰ-
ਗ਼ਲਤ,

(iv) ਉਂਗਲੀ ਦੀਆਂ ਹੱਡੀਆਂ ਵਿੱਚ ਜੋੜ ਨਹੀਂ ਹੁੰਦਾ ।
ਉੱਤਰ-
ਗ਼ਲਤ,

(v) ਬਾਂਹ ਦੇ ਅਗਲੇ ਹਿੱਸੇ ਵਿੱਚ ਦੋ ਹੱਡੀਆਂ ਹੁੰਦੀਆਂ ਹਨ ।
ਉੱਤਰ-
ਸਹੀ,

(vi) ਕਾਕਰੋਚ ਵਿੱਚ ਬਾਹਰੀ-ਪਿੰਜਰ ਹੁੰਦਾ ਹੈ ।
ਉੱਤਰ-
ਸਹੀ,

(vii) ਸਾਰੇ ਜੀਵਾਂ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ ।
ਉੱਤਰ-
ਗ਼ਲਤ,

(viii) ਸਾਡੀ ਕੂਹਣੀ ਵਿੱਚ ਕਬਜ਼ਾਜੋੜ ਹੁੰਦਾ ਹੈ ।
ਉੱਤਰ-
ਸਹੀ,

(ix) ਜੀਵਾਂ ਦੇ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਨੂੰ ਗਤੀ ਆਖਦੇ ਹਨ ।
ਉੱਤਰ-
ਗਲਤ

PSEB 6th Class Science Solutions Chapter 8 ਸਰੀਰ ਵਿੱਚ ਗਤੀ

(x) ਪੈਲਵਿਕ ਹੱਡੀਆਂ ਚੂਲੇ ਦੀਆਂ ਹੱਡੀਆਂ ਹੁੰਦੀਆਂ ਹਨ ।
ਉੱਤਰ-
ਸਹੀ,

(xi) ਮੱਛੀ ਵਕਰ ਬਣਾ ਕੇ ਸਰੀਰ ਨੂੰ ਨਹੀਂ ਮੋੜਦੀ ।
ਉੱਤਰ-
ਗਲਤ ।

3. ਮਿਲਾਨ ਕਰੋ ਕਾਲਮ ‘ੴ ਕਾਲਮ ‘ਅ’

ਕਾਲਮ ‘ਉ’ ਕਾਲਮ ‘ਅ’
(i) ਕਬਜ਼ਾ ਜੋੜ (ਉ) ਖੋਖਲੀਆਂ ਅਤੇ ਹਲਕੀਆਂ
(ii) ਦ ਅਤੇ ਗੁਤੀ ਜੋੜ (ਅ) ਛਾਤੀ ਪਿੰਜਰ
(iii) ਪੰਛੀਆਂ ਦੀਆਂ ਗੱਡੀਆਂ (ੲ) ਕੂਹਣੀ ਦਾ ਜੋੜ
(iv) ਕਾਕਰੋਚ (ਸ) ਬਾਂਹ ਅਤੇ ਮੋਢੇ ਵਿਚਾਲੇ ਜੋੜ
(v) ਸਥਿਰ ਜੋੜ (ਹ) ਤਿੰਨ ਜੋੜੀ ਪੈਰ

ਉੱਤਰ –

ਕਾਲਮ ‘ਉ’ ਕਾਲਮ ‘ਅ’’
(i) ਕਬਜ਼ਾ ਜੋੜ (ਇ) ਕੁਹਣੀ ਦਾ ਜੋੜ
(ii) ਗੇਂਦ ਅਤੇ ਗੁਤੀ ਜੋੜ (ਸ) ਬਾਂਹ ਅਤੇ ਮੋਢੇ ਵਿਚਾਲੇ ਜੋੜ
(iii) ਪੰਛੀਆਂ ਦੀਆਂ ਗੱਡੀਆਂ (ਉ) ਖੋਖਲੀਆਂ ਅਤੇ ਹਲਕੀਆਂ
(iv) ਕਾਕਰੋਚ (ਹ) ਤਿੰਨ ਜੋੜੀ ਪੈਰ
(v) ਸਥਿਰ ਜੋੜ (ਅ) ਛਾਤੀ ਪਿੰਜਰ

4. ਸਹੀ ਉੱਤਰ ਚੁਣੋ ਬਣਤਰ ਕਰਨ

(i) ਮਨੁੱਖੀ ਸਰੀਰ ਵਿੱਚ ਆਪਣੇ ਆਪ ਲਗਾਤਾਰ ਹੋਣ ਵਾਲੀ ਗਤੀ ਹੈ
(ਉ) ਪਲਕਾਂ ਦਾ ਝਪਕਣਾ ।
(ਅ) ਪਿੱਛੇ ਮੁੜ ਕੇ ਦੇਖਣਾ
(ੲ) ਚੱਲਣਾ
(ਸ) ਖਾਣਾ ਖਾਣਾ ।
ਉੱਤਰ-
(ਉ) ਪਲਕਾਂ ਦਾ ਝਪਕਣਾ ।

(ii) ਇੱਕ ਥਾਂ ਤੋਂ ਦੂਜੀ ਥਾਂ ‘ਤੇ ਜਾਣ ਲਈ ਗਤੀ ਦਾ ਰੂਪ ਹੈ
(ਉ) ਛਲਾਂਗ ਮਾਰਨਾ
(ਅ) ਤੈਰਨਾ
(ੲ) ਉੱਡਣਾ
(ਸ) ਇਹ ਸਾਰੇ ਵਿਕਲਪ ॥
ਉੱਤਰ-
(ਸ) ਇਹ ਸਾਰੇ ਵਿਕਲਪ ।

(iii) ਉਹ ਕਿਹੜਾ ਜੰਤੁ ਹੈ ਜਿਹੜਾ ਧਰਤੀ ਉੱਪਰ ਨਹੀਂ ਰੀਂਗ ਕੇ ਗਤੀ ਕਰਦਾ ਹੈ ?
(ਉ) ਨੂੰ
(ਅ) ਛਿਪਕਲੀ
(ੲ) ਕਾਂ
(ਸ) ਸੱਪ ॥
ਉੱਤਰ-
(ੲ) ਕਾਂ ।

(iv) ਘੋਗੇ ਦਾ ਬਾਹਰੀ ਪਿੰਜਰ ਬਣਿਆ ਹੁੰਦਾ ਹੈ
(ਉ) ਹੱਡੀਆਂ ਦਾ
(ਅ) ਪੇਸ਼ੀਆਂ ਦਾ
(ਇ) ਹੱਡੀਆਂ ਅਤੇ ਪੇਸ਼ੀਆਂ ਦੋਨਾਂ ਦਾ
(ਸ) ਇਨ੍ਹਾਂ ਵਿੱਚੋਂ ਕਿਸੇ ਦਾ ਨਹੀਂ ।
ਉੱਤਰ-
(ਅ) ਪੇਸ਼ੀਆਂ ਦਾ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

(v) ਇਕ ਮੱਛੀ ਪਾਣੀ ਵਿੱਚ ਕਿਸ ਦੀ ਸਹਾਇਤਾ ਨਾਲ ਤੈਰਦੀ ਹੈ ?
(ਉ) ਪੂਛ
(ਅ) ਸ਼ਲਕ
(ੲ) ਖੰਭੜੇ
(ਸ) ਵਿਸ਼ੇਸ਼ ਧਾਰਾ-ਰੇਖੀ ਆਕਾਰ ।
ਉੱਤਰ-
(ੲ) ਖੰਭੜੇ ।

(vi) ਸੱਪ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ
(ਉ) ਛੋਟੀ
(ਅ) ਲੰਬੀ
(ੲ) ਨਹੀਂ
(ਸ) ਬਹੁਤ ਛੋਟੀ ।
ਉੱਤਰ-
(ਅ) ਲੰਬੀ ।

(vii) ਮੱਛੀ ਦੇ ਖੰਭ ਤੈਰਨ ਤੋਂ ਇਲਾਵਾ ਹੋਰ ਕਿਸ ਕੰਮ ਲਈ ਸਹਾਇਤਾ ਕਰਦੇ ਹਨ ?
(ਉ) ਸੰਤੁਲਨ ਲਈ ,
(ਅ) ਸੰਤੁਲਨ ਲਈ
(ੲ) ਸਿੱਧਾ ਤੈਰਨ ਲਈ ।
(ਸ) ਕੁੱਝ ਨਹੀਂ ਕਰਦੇ ਹਨ ।
ਉੱਤਰ-
(ੳ) ਸੰਤੁਲਨ ਲਈ ।

(viii) ਪੰਛੀ ਦੀਆਂ ਹੱਡੀਆਂ ………. ਹੁੰਦੀਆਂ ਹਨ
(ੳ) ਭਾਰੀ
(ਅ) ਹਲਕੀ
(ਇ) ਪੰਛੀ ਵਿੱਚ ਹੱਡੀ ਹੁੰਦੀ ਹੀ ਨਹੀਂ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਹਲਕੀ ।

(ix) ਕਾਕਰੋਚ ਵਿੱਚ ਕਿੰਨੇ ਜੋੜੀ ਪੈਰ ਹੁੰਦੇ ਹਨ ?
(ੳ) ਇੱਕ
(ਇ) ਤਿੰਨ
(ਸ) ਚਾਰ ।
ਉੱਤਰ-
(ੲ) ਤਿੰਨ ।

(x) ……… ਦੀ ਛਾਤੀ ਨਾਲ ਦੋ ਜੋੜੀ ਖੰਭ ਜੁੜੇ ਹੁੰਦੇ ਹਨ-
(ਉ) ਮੱਛਰ
(ਅ) ਕਾਕਰੋਚ ) ਘਾਹ ਦਾ ਕੀੜਾ
(ਸ) ਤਿੱਤਲੀ ॥
ਉੱਤਰ-
(ਅ) ਕਾਕਰੋਚ !

(xi) ਮਨੁੱਖੀ ਸਰੀਰ ਵਿੱਚ ਸਥਿਰ ਜੋੜ ਦਾ ਉਦਾਹਰਣ ਹੈ
(ਉ) ਗੋਡਾ ।
(ਅ ਕੂਹਣੀ
(ਈ) ਪਿੰਜਰ
(ਸ) ਸਾਰੇ ਵਿਕਲਪ ।
ਉੱਤਰ-
(ਇ) ਪਿੰਜਰ ।

(xii) ਉਹ ਜੋੜ ਜੋ ਹੱਡੀਆਂ ਦੀ ਗਤੀ ਸਿਰਫ਼ ਇੱਕ ਹੀ ਦਿਸ਼ਾ ਵਿੱਚ ਕਰਦੇ ਹਨ
(ਉ) ਗਲਾਈਡਿੰਗ ਜੋੜ
(ਅ) ਕਬਜ਼ੇਦਾਰ ਜੋੜ
(ੲ) ਕੇਂਦਰੀ ਜੋੜ
(ਸ) ਕੋਈ ਨਹੀਂ ।
ਉੱਤਰ-
(ਅ) ਕਬਜ਼ੇਦਾਰ ਜੋੜ ।

(xiii) ਉਹ ਜੋੜ ਜਿਸ ਵਿੱਚ ਥੋੜ੍ਹੀ ਜਿਹੀ ਗਤੀ ਸੰਭਵ ਹੈ
(ਉ) ਕਬਜ਼ੇਦਾਰ ਜੋੜ
(ਅ) ਕੇਂਦਰੀ ਜੋੜ
(ਇ) ਗਲਾਈਡਿੰਗ ਜੋੜ
(ਸ) ਕੋਈ ਨਹੀਂ ।
ਉੱਤਰ-
(ੲ) ਗਲਾਈਡਿੰਗ ਜੋੜ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

(xiv) ਮੱਛੀ ਦਾ ਸਰੀਰ ਕਿਸ ਤਰ੍ਹਾਂ ਦਾ ਹੁੰਦਾ ਹੈ ?
(ਉ) ਧਾਰਾ ਰੇਖੀ
(ਅ) ਪਤਲਾ
(ਇ) ਮੋਟਾ
(ਸ) ਚੀਕਣਾ ।
ਉੱਤਰ-
(ਉ) ਧਾਰਾ ਰੇਖੀ ।

(xv) ਗੰਡੋਏ ਦੇ ਸਰੀਰ ‘ ਤੇ ਕੀ ਪਾਏ ਜਾਂਦੇ ਹਨ ?
(ਉ) ਰੰਗ
(ਅ) ਹੱਡੀਆਂ
(ਇ) ਪਰਿਵਰਤਨ
(ਸ) ਬਿਸਲਜ਼ ॥
ਉੱਤਰ-
(ਸ) ਬਿਸ਼ਲਜ਼ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਤੀ ਕਿਸ ਨੂੰ ਕਹਿੰਦੇ ਹਨ ?
ਉੱਤਰ-
ਗਤੀ-ਸਰੀਰ ਦਾ ਇੱਕ ਸਥਾਨ ਤੋਂ ਦੂਸਰੇ ਸਥਾਨ ‘ਤੇ ਜਾਣਾ ਜਾਂ ਸਰੀਰ ਦੇ ਕਿਸੇ ਅੰਗ ਦਾ ਅਜਿਹਾ ਕਰਨ ਨੂੰ ਗਤੀ ਕਹਿੰਦੇ ਹਨ ।

ਪ੍ਰਸ਼ਨ 2.
ਜੰਤੁ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਕਿਵੇਂ ਗਤੀ ਕਰਦੇ ਹਨ ?
ਉੱਤਰ-
ਚਲਣਾ, ਟਹਿਲਣਾ, ਦੌੜਨਾ, ਉੱਡਣਾ, ਛਲਾਂਗ ਮਾਰਨਾ, ਰੀਂਗਣਾ ਅਤੇ ਤੈਰਨਾ ਆਦਿ । ਜੰਤੂਆਂ ਦੇ ਇੱਕ ਸਥਾਨ ਤੋਂ ਦੂਸਰੇ ਸਥਾਨ ‘ਤੇ ਜਾਣ ਦਾ ਢੰਗ ਹਨ ।

ਪ੍ਰਸ਼ਨ 3.
ਤੁਹਾਡੇ ਸਰੀਰ ਦਾ ਕਿਹੜਾ ਅੰਗ ਪੂਰਾ ਘੁੰਮ ਸਕਦਾ ਹੈ ?
ਉੱਤਰ-
ਬਾਜੂ, ਲੱਤਾਂ ।

ਪ੍ਰਸ਼ਨ 4.
ਤੁਹਾਡੇ ਸਰੀਰ ਦੇ ਕਿਹੜੇ ਅੰਗ ਘੱਟ ਘੁੰਮਦੇ/ਮੁੜਦੇ ਹਨ ?
ਉੱਤਰ-
ਗਰਦਨ, ਕਲਾਈ, ਉੱਗਲੀਆਂ, ਗੋਡੇ, ਸਿਰ, ਕੁਹਣੀ ।

ਪ੍ਰਸ਼ਨ 5.
ਹੱਡੀਆਂ ਕੀ ਹਨ ?
ਉੱਤਰ-
ਹੱਡੀਆਂ-ਹੱਡੀਆਂ ਸਰੀਰ ਦਾ ਸਭ ਤੋਂ ਸਖ਼ਤ ਭਾਗ ਹੈ । ਜੋ ਸਰੀਰ ਨੂੰ ਆਕਾਰ ਪ੍ਰਦਾਨ ਕਰਦੀਆਂ ਹਨ । ਸਾਡੇ ਸਰੀਰ ਦੇ ਸਾਰੇ ਹਿੱਸਿਆਂ ਵਿੱਚ ਬਹੁਤ ਸਾਰੀਆਂ ਹੱਡੀਆਂ ਹਨ ।

ਪ੍ਰਸ਼ਨ 6.
ਸਾਡੇ ਸਰੀਰ ਦੀਆਂ ਵੱਖ-ਵੱਖ ਪ੍ਰਕਾਰ ਦੀਆਂ ਗਤੀਆਂ ਕਿਵੇਂ ਹੁੰਦੀਆਂ ਹਨ ?
ਉੱਤਰ-
ਵੱਖ-ਵੱਖ ਪ੍ਰਕਾਰ ਦੇ ਜੋੜ ਸਾਡੇ ਸਰੀਰ ਵਿੱਚ ਕਈ ਪ੍ਰਕਾਰ ਦੀਆਂ ਗਤੀਆਂ ਕਰਨ ਵਿੱਚ ਸਹਾਇਕ ਹਨ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

ਪ੍ਰਸ਼ਨ 7.
ਜੋੜ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜੋੜ-ਸਰੀਰ ਦੇ ਕਈ ਭਾਗ ਜੋ ਗਤੀ ਕਰਦੇ ਹਨ, ਉਨ੍ਹਾਂ ਦੀਆਂ ਹੱਡੀਆਂ ਖ਼ਾਸ ਕਿਸਮ ਦੇ ਜੋੜਾਂ ਨਾਲ ਜੁੜੀਆਂ ਹੁੰਦੀਆਂ ਹਨ, ਜਿਸ ਨੂੰ ਜੋੜ ਕਹਿੰਦੇ ਹਨ ।

ਪ੍ਰਸ਼ਨ 8.
ਸਾਡੇ ਸਰੀਰ ਦੇ ਕਿਹੜੇ ਹਿੱਸਿਆਂ ਵਿੱਚ ਜੋੜ ਹੁੰਦੇ ਹਨ ?
ਉੱਤਰ-
ਕੂਹਣੀ, ਮੋਢਾ, ਗਰਦਨ, ਗੋਡੇ ਵਿੱਚ ਜੋੜ ਹੁੰਦੇ ਹਨ ।

ਪ੍ਰਸ਼ਨ 9.
ਸਾਡੇ ਸਰੀਰ ਵਿੱਚ ਮੁੱਖ ਰੂਪ ਵਿੱਚ ਕਿੰਨੇ ਜੋੜ ਹੁੰਦੇ ਹਨ ?
ਉੱਤਰ-
ਘੁੰਡੀ-ਡੋਡਾ ਜੋੜ, ਕੇਂਦਰੀ ਜੋੜ, ਹਿੰਜ ਜੋੜ, ਸਥਿਰ ਜੋੜ ।

ਪ੍ਰਸ਼ਨ 10.
ਘੁੰਡੀ-ਡੋਡਾ ਜੋੜ ਕਿੱਥੇ ਹੈ ?
ਉੱਤਰ-
ਘੁੰਡੀ-ਡੋਡਾ ਜੋੜ, ਚੁਲੇ ਅਤੇ ਮੋਢੇ ਵਿੱਚ ਹੁੰਦਾ ਹੈ ।

ਪ੍ਰਸ਼ਨ 11.
ਹਿੰਜ ਜੋੜ ਕਿੱਥੇ ਹੁੰਦਾ ਹੈ ?
ਉੱਤਰ-
ਗੋਡੇ ਅਤੇ ਕੂਹਣੀ ਵਿੱਚ ਹਿੰਜ ਜੋੜ ਹੁੰਦਾ ਹੈ ।

ਪ੍ਰਸ਼ਨ 12.
ਕੇਂਦਰੀ ਜੋੜ ਕਿੱਥੇ ਹੁੰਦਾ ਹੈ ?
ਉੱਤਰ
ਗਰਦਨ ਅਤੇ ਸਿਰ ਵਿੱਚ ਕੇਂਦਰੀ ਜੋੜ ਹੁੰਦਾ ਹੈ ।

ਪ੍ਰਸ਼ਨ 13,
ਕੇਂਦਰੀ ਜੋੜ ਵਿੱਚ ਕਿਹੜੀ ਹੱਡੀ ਇੱਕ ਛੱਲੇ ਵਿੱਚ ਘੁੰਮਦੀ ਹੈ ?
ਉੱਤਰ-
ਕੇਂਦਰੀ ਜੋੜ ਵਿੱਚ ਵੇਲਣਾਕਾਰ ਹੱਡੀ ਇੱਕ ਛੱਲੇ ਵਿੱਚ ਘੁੰਮਦੀ ਹੈ ।

ਪ੍ਰਸ਼ਨ 14.
ਸਥਿਰ ਜੋੜ ਕੀ ਹੈ ?
ਉੱਤਰ-
ਓਪਰੀ ਜਬਾੜੇ ਅਤੇ ਖੋਪੜੀ ਵਿੱਚ ਸਥਿਰ ਜੋੜ ਹੁੰਦਾ ਹੈ ।

ਪ੍ਰਸ਼ਨ 15.
ਅਸਥੀ ਪਿੰਜਰ ਕਿਸ ਨੂੰ ਕਹਿੰਦੇ ਹਾਂ ?
ਉੱਤਰ-
ਅਸਥੀ ਪਿੰਜਰ-ਸਰੀਰ ਵਿੱਚ ਹੱਡੀਆਂ ਦੇ ਢਾਂਚੇ ਨੂੰ ਅਸਥੀ ਪਿੰਜਰ ਕਹਿੰਦੇ ਹਨ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

ਪ੍ਰਸ਼ਨ 16.
ਹੱਡੀਆਂ ਦਾ ਕੀ ਕੰਮ ਹੈ ?
ਉੱਤਰ-
ਹੱਡੀਆਂ ਸਾਡੇ ਸਰੀਰ ਨੂੰ ਸੁੰਦਰ ਆਕ੍ਰਿਤੀ ਪ੍ਰਦਾਨ ਕਰਦੀਆਂ ਹਨ ।

ਪ੍ਰਸ਼ਨ 17.
ਪਸਲੀਆਂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪਸਲੀਆਂ-ਛਾਤੀ ਵਿੱਚ ਮਿਲਣ ਵਾਲੀਆਂ ਬਾਰੀਕ ਹੱਡੀਆਂ ਨੂੰ ਪਸਲੀਆਂ ਕਹਿੰਦੇ ਹਨ ।

ਪ੍ਰਸ਼ਨ 18.
ਪਸਲੀ ਪਿੰਜਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪਸਲੀ ਪਿੰਜਰ-ਪਸਲੀਆਂ ਛਾਤੀ ਅਤੇ ਰੀੜ੍ਹ ਦੀ ਹੱਡੀ ਨਾਲ ਜੁੜ ਕੇ ਇੱਕ ਬਕਸਾ ਬਣਾਉਂਦੀਆਂ ਹਨ ਜਿਸ ਨੂੰ ਪਸਲੀ ਪਿੰਜਰ ਕਹਿੰਦੇ ਹਨ ।

ਪ੍ਰਸ਼ਨ 19.
ਪਸਲੀ ਪਿੰਜਰ ਦਾ ਕੀ ਕੰਮ ਹੈ ?
ਉੱਤਰ-
ਪਸਲੀ ਪਿੰਜਰ ਸਰੀਰ ਦੇ ਮਹੱਤਵਪੂਰਨ ਅੰਗਾਂ ਦੀ ਰੱਖਿਆ ਕਰਦਾ ਹੈ ।

ਪ੍ਰਸ਼ਨ 20.
ਪਸਲੀ ਪਿੰਜਰ ਵਿੱਚ ਕਿਹੜੇ ਅੰਗ ਸੁਰੱਖਿਅਤ ਹੁੰਦੇ ਹਨ ?
ਉੱਤਰ-
ਸਾਡੇ ਪਸਲੀ ਪਿੰਜਰ ਵਿੱਚ ਫੇਫੜੇ ਅਤੇ ਦਿਲ ਸੁਰੱਖਿਅਤ ਹੁੰਦੇ ਹਨ ।

ਪ੍ਰਸ਼ਨ 21.
ਰੀੜ੍ਹ ਦੀ ਹੱਡੀ ਦਾ ਕੀ ਕੰਮ ਹੈ ?
ਉੱਤਰ-
ਰੀੜ ਦੀ ਹੱਡੀ ਸਾਡੇ ਸਰੀਰ ਨੂੰ ਸਿੱਧਾ ਖੜੇ ਹੋਣ ਵਿੱਚ ਸਹਾਇਤਾ ਕਰਦੀ ਹੈ ।

ਪ੍ਰਸ਼ਨ 22.
ਮੋਢੇ ਦੀਆਂ ਹੱਡੀਆਂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਾਡੇ ਮੋਢੇ ਦੇ ਨੇੜੇ ਉੱਭਰੀਆਂ ਹੱਡੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਮੋਢੇ ਦੀਆਂ ਹੱਡੀਆਂ ਕਹਿੰਦੇ ਹਨ ।

ਪ੍ਰਸ਼ਨ 23.
ਸ਼੍ਰੇਣੀ ਅਸਥੀਆਂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਚੂਲੇ ਦੇ ਭਾਗ ਵਿੱਚ ਹੱਡੀਆਂ ਨੂੰ ਸ਼੍ਰੇਣੀ ਅਸਥੀਆਂ ਕਹਿੰਦੇ ਹਨ !

ਪ੍ਰਸ਼ਨ 24.
ਖੋਪੜੀ ਦਾ ਕੀ ਕੰਮ ਹੈ ?
ਉੱਤਰ-
ਖੋਪੜੀ ਸਾਡੇ ਸਭ ਤੋਂ ਮਹੱਤਵਪੂਰਨ ਅੰਗ ਦਿਮਾਗ਼ ਨੂੰ ਘੇਰ ਕੇ ਉਸਦੀ ਸੁਰੱਖਿਆ ਕਰਦੀ ਹੈ ।

ਪ੍ਰਸ਼ਨ 25.
ਉਪ-ਅਸਥੀ ਕਿਸ ਨੂੰ ਕਹਿੰਦੇ ਹਨ ?
ਉੱਤਰ-
ਉਪ-ਅਸਥੀ, ਅਸਥੀ ਵਰਗਾ ਭਾਗ ਹੈ ਪਰ ਅਸਥੀ ਤੋਂ ਨਰਮ ਹੁੰਦਾ ਹੈ ਅਤੇ ਮੁੜ ਵੀ ਜਾਂਦਾ ਹੈ । ਸਰੀਰ ਦੇ ਜੋੜਾਂ ਵਿੱਚ ਵੀ ਉਪ-ਅਸਥੀ ਹੁੰਦੀ ਹੈ ।

ਪ੍ਰਸ਼ਨ 26.
ਹੱਡੀਆਂ ਨੂੰ ਗਤੀ ਪ੍ਰਦਾਨ ਕਰਨ ਵਿੱਚ ਕੌਣ ਸਹਾਇਤਾ ਕਰਦਾ ਹੈ ?
ਉੱਤਰ-
ਪੇਸ਼ੀਆਂ ਹੱਡੀਆਂ ਨੂੰ ਗਤੀ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦੀਆਂ ਹਨ ।

ਪ੍ਰਸ਼ਨ 27.
ਪੇਸ਼ੀ ਕਿਸਨੂੰ ਕਹਿੰਦੇ ਹਨ ?
ਉੱਤਰ-
ਪੇਸ਼ੀ-ਪੇਸ਼ੀ ਇੱਕ ਤਰ੍ਹਾਂ ਦਾ ਉੱਤਕ ਹੈ ਜੋ ਅੰਗਾਂ ਨੂੰ ਗਤੀ ਕਰਨ ਵਿੱਚ ਸਹਾਇਤਾ ਕਰਦਾ ਹੈ ।

ਪ੍ਰਸ਼ਨ 28.
ਕਿਸੇ ਅਸਥੀ ਨੂੰ ਗਤੀ ਪ੍ਰਦਾਨ ਕਰਨ ਲਈ ਕਿੰਨੀਆਂ ਪੇਸ਼ੀਆਂ ਸੰਯੁਕਤ ਰੂਪ ਵਿੱਚ ਕੰਮ ਕਰਦੀਆਂ ਹਨ ?
ਉੱਤਰ-
ਕਿਸੇ ਅਸਥੀ ਨੂੰ ਗਤੀ ਪ੍ਰਦਾਨ ਕਰਨ ਲਈ ਦੋ ਪੇਸ਼ੀਆਂ ਸੰਯੁਕਤ ਰੂਪ ਵਿੱਚ ਕੰਮ ਕਰਦੀਆਂ ਹਨ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

ਪ੍ਰਸ਼ਨ 29.
ਚਾਰ ਜੰਤੂਆਂ ਦੇ ਨਾਮ ਲਿਖੋ ਜਿਨ੍ਹਾਂ ਵਿੱਚ ਅਸਥੀਆਂ ਨਹੀਂ ਹੁੰਦੀਆਂ ?
ਉੱਤਰ-
ਗੰਡੋਆ, ਘੋਗਾ, ਕਾਕਰੋਚ ਅਤੇ ਜੋਕ ।

ਪ੍ਰਸ਼ਨ 30.
ਘੋਗਾ ਕਿਸਦੀ ਸਹਾਇਤਾ ਨਾਲ ਗਤੀ ਕਰਦਾ ਹੈ ?
ਉੱਤਰ-
ਘੋਗਾ ਇੱਕ ਮੋਟੀ ਮਾਸ ਰਚਨਾ ਦੀ ਸਹਾਇਤਾ ਵਿੱਚ ਗਤੀ ਕਰਦਾ ਹੈ ।

ਪ੍ਰਸ਼ਨ 31.
ਕਾਕਰੋਚ ਕਿਵੇਂ ਗਤੀ ਕਰਦਾ ਹੈ ?
ਉੱਤਰ-
ਕਾਕਰੋਚ ਵਿੱਚ ਤਿੰਨ ਜੋੜੀ ਪੈਰ ਹੁੰਦੇ ਹਨ ਜੋ ਉਸਦੀ ਜ਼ਮੀਨ ਉੱਪਰ ਚੱਲਣ ਵਿੱਚ ਸਹਾਇਤਾ ਕਰਦੇ ਹਨ । ਇਹ ਪੰਖਾਂ ਦੀ ਸਹਾਇਤਾ ਨਾਲ ਹਵਾ ਵਿੱਚ ਉੱਡ ਵੀ ਸਕਦਾ ਹੈ ।

ਪ੍ਰਸ਼ਨ 32.
ਪੰਛੀ ਕਿਉਂ ਉੱਡ ਸਕਦੇ ਹਨ ?
ਉੱਤਰ-
ਪੰਛੀਆਂ ਦੇ ਸਰੀਰ ਉੱਡਣ ਲਈ ਅਨੁਕੂਲਿਤ ਹੁੰਦੇ ਹਨ । ਉਨ੍ਹਾਂ ਦੀਆਂ ਹੱਡੀਆਂ ਵਿੱਚ ਹਵਾ ਭਰੀ ਹੁੰਦੀ ਹੈ ਜਿਸ ਕਾਰਨ ਇਹ ਹਲਕੀਆਂ ਹੁੰਦੀਆਂ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਜੰਤੂ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਕਿਸ ਤਰ੍ਹਾਂ ਗਤੀ ਕਰਦੇ ਹਨ ?
ਉੱਤਰ-
ਜੰਤੂ ਇੱਕ ਸਥਾਨ ਤੋਂ ਦੂਸਰੇ ਸਥਾਨ ਤੱਕ ਹੇਠ ਲਿਖੇ ਢੰਗਾਂ ਨਾਲ ਗਤੀ ਕਰਦੇ ਹਨ । ਚਲਣਾ, ਟਹਿਲਣਾ, ਦੌੜਨਾ, ਉੱਡਣਾ, ਛਲਾਂਗ ਮਾਰਨਾ, ਰੇਂਗਣਾ ਅਤੇ ਤੈਰਨਾ ਆਦਿ ।

ਪ੍ਰਸ਼ਨ 2.
ਅਸੀਂ ਸਰੀਰ ਦੇ ਕਿਹੜੇ ਅੰਗਾਂ ਨੂੰ ਸੁਤੰਤਰ ਰੂਪ ਵਿੱਚ ਕਿਸੇ ਵੀ ਦਿਸ਼ਾ ਵਿੱਚ ਘੁਮਾ ਸਕਦੇ ਹਾਂ ਤੇ ਕਿਉਂ ?
ਉੱਤਰ-
ਅਸੀਂ ਬਾਂਹ, ਲੱਤਾਂ, ਗੋਡੇ, ਸਿਰ ਅਤੇ ਕੁਹਣੀ ਨੂੰ ਕਿਸੇ ਵੀ ਦਿਸ਼ਾ ਵਿੱਚ ਸੁਤੰਤਰ ਘੁੰਮਾ ਸਕਦੇ ਹਾਂ । ਕਿਉਂਕਿ ਇਨ੍ਹਾਂ ਭਾਗਾਂ ਵਿੱਚ ਜੋੜ ਹੁੰਦੇ ਹਨ ਜਿਸ ਨਾਲ ਇਹ ਭਾਗ ਸੌਖਿਆਂ ਘੁੰਮ ਸਕਦੇ ਹਨ ।

ਪ੍ਰਸ਼ਨ 3.
ਅਸੀਂ ਸਰੀਰ ਦੇ ਕਿਹੜੇ ਅੰਗਾਂ ਨੂੰ ਥੋੜਾ ਘੁਮਾ ਸਕਦੇ ਹਾਂ ।
ਉੱਤਰ-
ਅਸੀਂ ਹੱਥਾਂ ਉਂਗਲੀਆਂ, ਪੈਰਾਂ ਦੀਆਂ ਉਂਗਲੀਆਂ, ਗਰਦਨ ਅਤੇ ਪਿੱਠ ਆਦਿ ਨੂੰ ਥੋੜਾ ਘੁਮਾ ਸਕਦੇ ਹਾਂ ।

ਪ੍ਰਸ਼ਨ 4.
ਅਸੀਂ ਸਰੀਰ ਦੇ ਵੱਖ ਭਾਗਾਂ ਨੂੰ ਕਿੱਥੋਂ ਘੁਮਾ ਸਕਦੇ ਹਾਂ ?
ਉੱਤਰ-
ਅਸੀਂ ਸਰੀਰ ਦੇ ਵੱਖ ਹਿੱਸਿਆਂ ਨੂੰ ਉਸ ਸਥਾਨ ਤੋਂ ਘੁਮਾ ਸਕਦੇ ਹਾਂ । ਜਿੱਥੇ ਦੋ ਹਿੱਸੇ ਆਪਸ ਵਿੱਚ ਜੁੜੇ ਹੋਣ, ਜਿਵੇਂ-ਕੁਹਣੀ, ਮੋਢਾ ਅਤੇ ਗਰਦਨ ।

ਪ੍ਰਸ਼ਨ 5.
ਜੋੜ ਕਿਸ ਨੂੰ ਕਹਿੰਦੇ ਹਨ ? ਜੋੜ ਦਾ ਕੀ ਲਾਭ ਹੈ ?
ਉੱਤਰ-
ਜੋੜ-ਜਿੱਥੇ ਦੋ ਹੱਡੀਆਂ ਜਾਂ ਭਾਗ ਇੱਕ ਦੂਸਰੇ ਨਾਲ ਜੁੜੇ ਹੁੰਦੇ ਹਨ ਉਸ ਨੂੰ ਜੋੜ ਕਹਿੰਦੇ ਹਨ । ਜੋੜ ਦੇ ਲਾਭ-ਜੋੜ ਦੇ ਕਾਰਨ ਅਸੀਂ ਸਰੀਰ ਦੇ ਵੱਖ-ਵੱਖ ਭਾਗਾਂ ਵਿੱਚ ਗਤੀ ਕਰ ਸਕਦੇ ਹਾਂ । ਜੇ ਇਹ ਜੋੜ ਨਾ ਹੋਣ ਤਾਂ ਸਾਡੇ ਅੰਗ ਗਤੀ ਨਹੀਂ ਕਰ ਸਕਦੇ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

ਪ੍ਰਸ਼ਨ 6.
ਘੁੰਡੀ-ਡੋਡਾ ਜੋੜ ਬਾਰੇ ਦੱਸੋ ।
ਉੱਤਰ-
ਘੁੰਡੀ-ਡੋਡਾ ਜੋੜ-ਘੁੰਡੀ-ਡੋਡਾ ਜੋੜ ਮੋਢਿਆਂ ਅਤੇ ਚੂਲੇ ਵਿੱਚ ਹੁੰਦਾ ਹੈ । ਇਸ ਜੋੜ ਵਿੱਚ ਇੱਕ ਹੱਡੀ ਦਾ ਗੇਂਦ ਵਾਲਾ ਗੋਲਾ ਦੂਜੀ ਹੱਡੀ ਦੇ ਕਟੋਰੀ ਰੂਪੀ ਖੱਡੇ ਵਿੱਚ ਧੱਸਿਆ ਹੁੰਦਾ ਹੈ । ਇਸ ਪ੍ਰਕਾਰ ਦੇ ਜੋੜ ਸਾਰੀਆਂ ਦਿਸ਼ਾਵਾਂ ਵਿੱਚ ਗਤੀ ਪ੍ਰਦਾਨ ਕਰਦੇ ਹਨ ।

ਪ੍ਰਸ਼ਨ 7.
ਕੇਂਦਰੀ ਜੋੜ ਬਾਰੇ ਦੱਸੋ ।
ਉੱਤਰ-
ਕੇਂਦਰੀ ਜੋੜ-ਗਰਦਨ ਅਤੇ ਸਿਰ ਨੂੰ ਜੋੜਨ ਵਾਲੇ ਜੋੜ ਨੂੰ ਕੇਂਦਰੀ ਜੋੜ ਕਹਿੰਦੇ ਹਨ । ਇਸ ਨਾਲ ਸਿਰ ਨੂੰ ਸੱਜੇ, ਖੱਬੇ, ਅੱਗੇ, ਪਿੱਛੇ ਘੁਮਾ ਸਕਦੇ ਹਾਂ | ਕੇਂਦਰੀ ਜੋੜ ਵਿੱਚ ਵੇਲਣਾਕਾਰ ਅਸਥੀ ਇੱਕ ਛੱਲੇ ਵਿੱਚ ਘੁੰਮਦੀ ਹੈ ।

ਪ੍ਰਸ਼ਨ 8.
ਹਿੰਦ ਜੋੜ ਬਾਰੇ ਲਿਖੋ ।
ਉੱਤਰ-
ਹਿੰਦ ਜੋੜ-ਸਾਡੇ ਗੋਡੇ ਅਤੇ ਕੁਹਣੀ ਵਿੱਚ ਹਿੰਜ ਜੋੜ ਹੁੰਦਾ ਹੈ । ਹਿੰਜ ਜੋੜ ਘਰ ਦੇ ਦਰਵਾਜ਼ੇ ਦੇ ਕਬਜ਼ੇ ਵਰਗਾ ਹੁੰਦਾ ਹੈ । ਇਸ ਨਾਲ ਅਸੀਂ ਇੱਕੋ ਦਿਸ਼ਾ ਵਿੱਚ ਅੰਗਾਂ ਤੋਂ ਗਤੀ ਕਰਵਾ ਸਕਦੇ ਹਾਂ । ਇਸ ਵਿੱਚ ਅੱਗੇ ਅਤੇ ਪਿੱਛੇ ਇੱਕੋ ਹੀ ਦਿਸ਼ਾ ਵਿੱਚ ਗਤੀ ਹੋ ਸਕਦੀ ਹੈ ।

ਪ੍ਰਸ਼ਨ 9.
ਸਥਿਰ ਜੋੜ ਬਾਰੇ ਲਿਖੋ ।
ਉੱਤਰ-
ਸਥਿਰ ਜੋੜ-ਸਾਡੇ ਸਰੀਰ ਵਿੱਚ ਕੁੱਝ ਹੱਡੀਆਂ ਹੁੰਦੀਆਂ ਹਨ । ਜੋ ਇੱਕ ਜੋੜ ਦੁਆਰਾ ਇੱਕ ਦੂਜੇ ਨਾਲ ਜੁੜੀਆਂ ਰਹਿੰਦੀਆਂ ਹਨ । ਇਹ ਹੱਡੀਆਂ ਇਨ੍ਹਾਂ ਜੋੜਾਂ ਵਿੱਚ ਹਿੱਲ ਨਹੀਂ ਸਕਦੀਆਂ । ਅਜਿਹੇ ਜੋੜਾਂ ਨੂੰ ਸਥਿਰ ਜੋੜ ਕਹਿੰਦੇ ਹਨ । ਉੱਪਰਲੇ ਜਬਾੜੇ ਅਤੇ ਖੋਪੜੀ ਵਿੱਚ ਸਥਿਰ ਜੋੜ ਹੁੰਦਾ ਹੈ ।

ਪ੍ਰਸ਼ਨ 10.
ਹੇਠ ਲਿਖੇ ਜੋੜਾਂ ਦੀ ਇੱਕ-ਇੱਕ ਉਦਾਹਰਨ ਦਿਓਸਥਿਰ ਜੋੜ, ਹਿੰਜ ਜੋੜ, ਕੇਂਦਰੀ ਜੋੜ, ਘੁੰਡੀ-ਡੋਡਾ ਜੋੜ ।
ਉੱਤਰ –

ਜੋੜ ਦਾ ਨਾਮ ਉਦਾਹਰਨ
ਸਥਿਰ ਜੋੜ ਉੱਪਰਲਾ ਜਬਾੜਾ ਤੇ ਖੋਪੜੀ
ਹਿੰਜ ਜੋੜ ਗੋਡੇ ਅਤੇ ਕੂਹਣੀ ਵਿੱਚ
ਕੇਂਦਰੀ ਜੋੜ ਗਰਦਨ ਅਤੇ ਸਿਰ ਵਿੱਚ
ਘੁੰਡੀ-ਡੋਡਾ ਜੋੜ ਮੋਢੇ ਅਤੇ ਚੂਲੇ ਵਿੱਚ ।

ਪ੍ਰਸ਼ਨ 11.
ਕੰਕਾਲ ਕਿਸ ਨੂੰ ਕਹਿੰਦੇ ਹਨ ? ਇਸਦਾ ਦਾ ਕੀ ਕੰਮ ਹੈ ?
ਉੱਤਰ-
ਕੰਕਾਲ-ਸਾਡੇ ਸਰੀਰ ਦੀਆਂ ਸਾਰੀਆਂ ਹੱਡੀਆਂ ਇੱਕ ਢਾਂਚਾ ਬਣਾਉਂਦੀਆਂ ਹਨ । ਇਨ੍ਹਾਂ ਅਸਥੀਆਂ ਦੇ ਢਾਂਚੇ ਨੂੰ ਕੰਕਾਲ ਕਹਿੰਦੇ ਹਨ । ਕੰਕਾਲ ਦੇ ਕੰਮ-ਇਹ ਸਾਡੇ ਸਰੀਰ ਦੇ ਆਕਾਰ ਪ੍ਰਦਾਨ ਕਰਦਾ ਹੈ । ਵੱਖ-ਵੱਖ ਅੰਗਾਂ ਨੂੰ ਗਤੀ ਕਰਨ ਵਿੱਚ ਸਹਾਇਤਾ ਕਰਦਾ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 1

ਪ੍ਰਸ਼ਨ 12.
ਜੇ ਕਿਸੇ ਵਿਅਕਤੀ ਦੀ ਕਿਸੇ ਹੱਡੀ ਨੂੰ ਹਾਨੀ ਹੋ ਜਾਵੇ ਤਾਂ ਇਸ ਦਾ ਪਤਾ ਕਿਵੇਂ ਲਗਾਇਆ ਜਾ ਸਕਦਾ ਹੈ ?
ਉੱਤਰ-
ਜੇ ਕਿਸੇ ਵਿਅਕਤੀ ਦੀ ਕਿਸੇ ਹੱਡੀ ਨੂੰ ਹਾਨੀ ਹੋ ਜਾਵੇ ਤਾਂ ਇਸਦਾ ਪਤਾ ਲਗਾਉਣ ਲਈ ਉਸਦਾ ਐਕਸ-ਰੇ ਕੀਤਾ ਜਾਂਦਾ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 2

ਪ੍ਰਸ਼ਨ 13.
ਹੱਥ ਦੀਆਂ ਹੱਡੀਆਂ ਦਾ ਚਿੱਤਰ ਬਣਾਓ ।
ਉੱਤਰ-
ਹੱਥ ਦੀਆਂ ਹੱਡੀਆਂ
PSEB 6th Class Science Solutions Chapter 8 ਸਰੀਰ ਵਿੱਚ ਗਤੀ 3

PSEB 6th Class Science Solutions Chapter 8 ਸਰੀਰ ਵਿੱਚ ਗਤੀ

ਪ੍ਰਸ਼ਨ 14.
ਹਿੰਜ ਜੋੜ ਦਾ ਚਿੱਤਰ ਬਣਾਓ । ਉੱਤਰ-ਹਿੰਦ ਜੋੜ
ਚਿੱਤਰ-
ਗੋਡੇ ਅਤੇ ਕੂਹਣੀ ਦਾ ਹਿੰਜ-ਜੋੜ
PSEB 6th Class Science Solutions Chapter 8 ਸਰੀਰ ਵਿੱਚ ਗਤੀ 4

ਪ੍ਰਸ਼ਨ 15.
ਪਸਲੀ ਪਿੰਜਰ ਕੀ ਹੈ ? ਇਸਦਾ ਕੀ ਕੰਮ ਹੈ ?
ਉੱਤਰ-
ਪਸਲੀ ਪਿੰਜਰ-ਛਾਤੀ ਦੀਆਂ ਹੱਡੀਆਂ ਜਿਨ੍ਹਾਂ ਨੂੰ ਪਸਲੀਆਂ ਕਹਿੰਦੇ ਹਨ, ਇਹ ਰੀੜ੍ਹ ਦੀ ਹੱਡੀ ਨਾਲ ਜੁੜ ਕੇ ਇੱਕ ਬਕਸਾ ਬਣਾਉਂਦੀਆਂ ਹਨ ਇਸ ਨੂੰ ਪਸਲੀ ਪਿੰਜਰ ਕਹਿੰਦੇ ਹਨ । ਪਸਲੀ ਪਿੰਜਰ ਦਾ ਕੰਮ-ਪਸ ਪਿੰਜਰ ਸਰੀਰ ਦੇ ਕੋਮਲ ਅੰਗਾਂ ਜਿਵੇਂ ਫੇਫੜੇ ਅਤੇ ਦਿਲ ਦੀ ਰੱਖਿਆ ਕਰਦਾ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 5

ਪ੍ਰਸ਼ਨ 16.
ਰੀੜ੍ਹ ਦੀ ਹੱਡੀ ਕਿਸ ਨੂੰ ਕਹਿੰਦੇ ਹਨ ? ਇਸਦਾ ਕੀ ਕੰਮ ਹੈ ?
ਉੱਤਰ-
ਰੀੜ ਦੀ ਹੱਡੀ-ਰੀੜ ਦੀ ਹੱਡੀ ਛੋਟੀਆਂ-ਛੋਟੀਆਂ ਹੱਡੀਆਂ ਦੀ ਲੜੀ ਹੈ ਜੋ ਗਰਦਨ ਤੋਂ ਸ਼ੁਰੂ ਹੋ ਕੇ ਚੂਲੇ ਦੀ ਹੱਡੀ ਤੱਕ ਜਾਂਦੀ ਹੈ । ਪਿੱਠ ਦੇ ਮੱਧ ਵਿੱਚ ਜੋ ਸਖ਼ਤ ਭਾਗ ਹੈ ਉਸ ਨੂੰ ਰੀੜ ਦੀ ਹੱਡੀ ਕਹਿੰਦੇ ਹਨ । ‘ਕੁਮ-ਇਹ ਸਰੀਰ ਨੂੰ ਸਹਾਰਾ ਅਤੇ ਮਜ਼ਬੂਤੀ ਦਿੰਦੀ ਹੈ । ਇਹ ਸਾਨੂੰ ਸਿੱਧੇ ਖੜੇ ਰਹਿਣ ਵਿੱਚ ਸਹਾਇਤਾ ਕਰਦੀ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 6

ਪ੍ਰਸ਼ਨ 17.
ਮੋਢਿਆਂ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ ? ਮੋਢਿਆਂ ਵਿੱਚ ਕਿਹੜਾ ਜੋੜ ਹੁੰਦਾ ਹੈ
ਉੱਤਰ-
ਮੋਢਿਆਂ ਵਿੱਚ ਦੋ ਮੁੱਖ ਹੱਡੀਆਂ ਹੁੰਦੀਆਂ ਹਨ । ਜਿਸ ਨੂੰ ਮੋਢੇ ਦੀਆਂ ਹੱਡੀਆਂ ਕਹਿੰਦੇ ਹਨ । ਮੋਢੇ ਵਿੱਚ ਘੁੰਡੀ-ਡੋਡਾ ਜੋੜ ਹੁੰਦਾ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 7

ਪ੍ਰਸ਼ਨ 18.
ਰੋਣੀ ਅਸਥੀਆਂ ਕੀ ਹਨ ? ਇਨ੍ਹਾਂ ਦਾ ਕੀ ਕੰਮ ਹੈ ?
ਉੱਤਰ-
ਸ਼ਰੋਣੀ ਅਸਥੀਆਂ-ਚੂਲੇ ਦੀਆਂ ਹੱਡੀਆਂ ਨੂੰ ਸ਼ਰੋਣੀ ਅਸਥੀਆਂ ਕਿਹਾ ਜਾਂਦਾ ਹੈ । ਇਹ ਇੱਕ ਬਾਕਸ ਦੀ ਤਰ੍ਹਾਂ ਅਜਿਹੀ ਰਚਨਾ ਬਣਾਉਂਦੀਆਂ ਹਨ ਜੋ ਸਾਡੇ ਮਿਹਦੇ ਤੋਂ ਹੇਠਾਂ ਵਾਲੇ ਅੰਗਾਂ ਦੀ ਰੱਖਿਆ ਕਰਦੀਆਂ ਹਨ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 8

ਪ੍ਰਸ਼ਨ 19.
ਖੋਪੜੀ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਹਨ ? ਖੋਪੜੀ ਦਾ ਮੁੱਖ ਕੰਮ ਕੀ ਹੈ ?
ਉੱਤਰ-
ਸਾਡੀ ਖੋਪੜੀ ਕਈ ਹੱਡੀਆਂ ਦੇ ਆਪਸ ਵਿੱਚ ਜੁੜਨ ਨਾਲ ਬਣਦੀ ਹੈ । ਖੋਪੜੀ ਸਾਡਾ ਇੱਕ ਮਹੱਤਵਪੂਰਨ ਅੰਗ ਹੈ । ਇਹ ਦਿਮਾਗ਼ ਨੂੰ ਘੇਰ ਕੇ ਉਸਦੀ ਸੁਰੱਖਿਆ ਕਰਦੀ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 9

ਪ੍ਰਸ਼ਨ 20.
ਅਸਥੀ ਅਤੇ ਉਪ-ਅਸਥੀ ਵਿੱਚ ਕੀ ਅੰਤਰ ਹੈ ?
ਉੱਤਰ-
ਅਸਥੀ-ਇਹ ਸਰੀਰ ਦਾ ਸਭ ਤੋਂ ਸਖ਼ਤ ਭਾਗ ਹੈ ਜੋ ਸਾਡੇ ਸਰੀਰ ਨੂੰ ਆਕਾਰ ਪ੍ਰਦਾਨ ਕਰਦਾ ਹੈ । ਉਪ-ਅਸਥੀ-ਇਹ ਅਸਥੀ ਤੋਂ ਨਰਮ ਹੁੰਦੀ ਹੈ ਇਹ ਵੀ ਅੰਗ ਨੂੰ ਆਕਾਰ ਪ੍ਰਦਾਨ ਕਰਦੀ ਹੈ ਪਰੰਤੂ ਇਸ ਨੂੰ ਨਹੀਂ ਮੋੜਿਆ ਜਾ ਸਕਦਾ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

ਪ੍ਰਸ਼ਨ 21.
ਪੇਸ਼ੀ ਕੀ ਹੁੰਦੀ ਹੈ ? ਇਹ ਕਿਸੇ ਅਸਥੀ ਨੂੰ ਕਿਵੇਂ ਗਤੀ ਵਿੱਚ ਲਿਆਉਂਦੀ ਹੈ ?
ਉੱਤਰ-
ਪੇਸ਼ੀ-ਪੇਸ਼ੀ ਇੱਕ ਪ੍ਰਕਾਰ ਦੀ ਉੱਤਕ ਹੈ ਜੋ ਅਸਥੀ ਨਾਲ ਜੁੜੀ ਹੁੰਦੀ ਹੈ । ਇਹ ਅਸਥੀ ਨੂੰ ਗਤੀ ਵਿੱਚ ਲਿਆਉਂਦੀ ਹੈ ।

ਪ੍ਰਸ਼ਨ 22.
ਗੰਡੋਏ ਨੂੰ ਗਤੀ ਕਰਨ ਵਿੱਚ ਕੌਣ ਸਹਾਇਤਾ ਕਰਦਾ ਹੈ ?
ਉੱਤਰ-
ਗੰਡੋਏ ਦੇ ਸਰੀਰ ਵਿੱਚ ਹੱਡੀਆਂ ਨਹੀਂ ਹੁੰਦੀਆਂ । ਪਰੰਤੂ ਇਸ ਵਿੱਚ ਪੇਸ਼ੀਆਂ ਹੁੰਦੀਆਂ ਹਨ ਜੋ ਇਸ ਦੇ ਸਰੀਰ ਦੇ ਸੰਗੜਨ ਅਤੇ ਫੈਲਣ ਵਿੱਚ ਸਹਾਇਤਾ ਕਰਦੀਆਂ ਹਨ । ਗੰਡੋਏ ਦੇ ਸਰੀਰ ‘ਤੇ ਕਈ ਬਿਸਲਜ਼ ਹੁੰਦੇ ਹਨ । ਇਹ ਬਿਸਲਜ਼ ਪੇਸ਼ੀਆਂ ਨਾਲ ਜੁੜੇ ਹੁੰਦੇ ਹਨ । ਇਹ ਮਿੱਟੀ ਵਿੱਚ ਉਸਦੀ ਪਕੜ ਨੂੰ ਮਜ਼ਬੂਤ ਬਣਾਉਂਦੇ ਹਨ ।

ਪ੍ਰਸ਼ਨ 23.
ਗੰਡੋਆ ਤੀ ਕਿਵੇਂ ਕਰਦਾ ਹੈ ?
ਉੱਤਰ-
ਗੰਡੋਏ ਦੇ ਸਰੀਰ ਤੇ ਭ੍ਰਿਸ਼ਲਜ਼ ਹੁੰਦੇ ਹਨ ਅਤੇ ਇਹ ਪੇਸ਼ੀਆਂ ਨਾਲ ਜੁੜੇ ਹੁੰਦੇ ਹਨ । ਇਹ ਜ਼ਮੀਨ ਤੇ ਉਸਦੀ ਪਕੜ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਦੇ ਹਨ । ਚਲਦੇ ਸਮੇਂ, ਗੰਡੋਆ ਆਪਣੇ ਸਰੀਰ ਦੇ ਪਿੱਛਲੇ ਹਿੱਸੇ ਨੂੰ ਧਰਤੀ ਨਾਲ ਜਕੜ ਕੇ ਰੱਖਦਾ ਹੈ ਅਤੇ ਅਗਲੇ ਹਿੱਸੇ ਨੂੰ ਫੈਲਾਅ ਲੈਂਦਾ ਹੈ । ਇਸ ਤੋਂ ਬਾਅਦ ਉਹ ਅਗਲੇ ਹਿੱਸੇ ਨਾਲ ਧਰਤੀ ਨੂੰ ਜਕੜ ਲੈਂਦਾ ਹੈ ਅਤੇ ਪਿਛਲੇ ਹਿੱਸੇ ਨੂੰ ਆਜ਼ਾਦ ਕਰ ਦਿੰਦਾ ਹੈ । ਇਸ ਤੋਂ ਬਾਅਦ ਇਹ ਸਰੀਰ ਨੂੰ ਸੁੰਗੜਾ ਚਿੱਤਰ-ਗੰਡੋਏ ਦੀ ਗਤੀ ਕੇ ਪਿਛਲੇ ਹਿੱਸੇ ਨੂੰ ਅੱਗੇ ਵੱਲ ਖਿੱਚਦਾ ਹੈ ।

ਇਸ ਤਰ੍ਹਾਂ ਇਹ ਕੁੱਝ ਦੂਰੀ ਤੱਕ ਅੱਗੇ ਵੱਧ ਜਾਂਦਾ ਹੈ । ਇਸ ਕਿਰਿਆ ਨੂੰ ਗੰਡੋਆ ਵਾਰ-ਵਾਰ ਦੁਹਰਾਉਂਦਾ ਹੈ ਅਤੇ ਅੱਗੇ ਵੱਧਦਾ ਰਹਿੰਦਾ ਹੈ । ਇਸਦੇ ਸਰੀਰ ਵਿੱਚ ਚੀਕਣੇ ਪਦਾਰਥ ਹੁੰਦੇ ਹਨ । ਜੋ ਇਸਨੂੰ ਚਲਣ ਵਿੱਚ ਮਦਦ ਕਰਦੇ ਹਨ । ਇਹ ਆਪਣੇ ਸਰੀਰ ਦੇ ਹਿੱਸੇ ਨੂੰ ਜ਼ਮੀਨ ‘ਤੇ ਕਿਸ ਪ੍ਰਕਾਰ ਟਿਕਾਉਂਦਾ ਹੈ । ਇਸ ਦੇ ਸਰੀਰ ਵਿੱਚ ਛੋਟੇ-ਛੋਟੇ ਅਨੇਕ ਬ੍ਰਸਲਜ਼ ਉਸਦੀ ਪਕੜ ਨੂੰ ਮਜ਼ਬੂਤ ਬਣਾਉਂਦੇ ਹਨ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 10

ਪ੍ਰਸ਼ਨ 24.
ਘੋਗਾ ਕਿਵੇਂ ਗਤੀ ਕਰਦਾ ਹੈ ?
ਉੱਤਰ-
ਘੋਗਾ ਇੱਕ ਹੱਡੀ ਰਹਿਤ ਪ੍ਰਾਣੀ ਹੈ । ਇਸ ਦੀ ਪਿੱਠ ‘ਤੇ ਇੱਕ ਖੋਲ ਜਾਂ ਕਵਚ ਹੁੰਦਾ ਹੈ । ਇਹ ਘੋਗੇ ਦਾ ਬਾਹਰੀ ਪਿੰਜਰ ਹੁੰਦਾ ਹੈ । ਇਸ ਬਾਹਰੀ ਪਿੰਜਰ ਦੇ ਅੰਦਰ ਇੱਕ ਮਾਸ ਦੀ ਮੋਟੀ ਰਚਨਾ ਹੁੰਦੀ ਹੈ ਜੋ ਇਸ ਦੇ ਪੈਰ ਹਨ । ਇਹ ਮਾਸ ਦੀ ਰਚਨਾ ਮਜ਼ਬੂਤ ਪੇਸ਼ੀਆਂ ਤੋਂ ਬਣੀ ਹੁੰਦੀ ਹੈ । ਇਹ ਰਚਨਾ ਘੋਗੇ ਘੋਗੇ ਦੇ ਪੈਰ ਦੀ ਗਤੀ ਕਰਨ ਵਿੱਚ ਸਹਾਇਤਾ ਕਰਦੀ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 11

ਪ੍ਰਸ਼ਨ 25.
ਪੰਛੀ ਕਿਵੇਂ ਉੱਡ ਸਕਦੇ ਹਨ ?
ਉੱਤਰ-
ਪੰਛੀ ਇਸ ਲਈ ਉੱਡ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਸਰੀਰ ਉੱਡਣ ਲਈ ਅਨੁਕੂਲਿਤ ਹੁੰਦਾ ਹੈ । ਇਨ੍ਹਾਂ ਦੀਆਂ ਹੱਡੀਆਂ ਖੋਖਲੀਆਂ ਹੁੰਦੀਆਂ ਹਨ । ਇਸ ਕਾਰਨ ਇਨ੍ਹਾਂ ਦੀਆਂ ਹੱਡੀਆਂ ਹਲਕੀਆਂ ਅਤੇ ਮਜ਼ਬੂਤ ਹੁੰਦੀਆਂ ਹਨ ! ਅਗਲੇ ਪੈਰਾਂ ਦੀਆਂ ਹੱਡੀਆਂ ਪਰਿਵਰਤਿਤ ਹੋ ਕੇ ਪੰਛੀ ਦੇ ਪੰਖ ਬਣ ਜਾਂਦੇ ਹਨ | ਮੋਢੇ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ । ਛਾਤੀ ਦੀਆਂ ਹੱਡੀਆਂ ਉੱਡਣ ਵਾਲੀਆਂ ਪੇਸ਼ੀਆਂ ਨੂੰ ਜਕੜ ਕੇ ਰੱਖਣ ਲਈ ਵਿਸ਼ੇਸ਼ ਰੂਪ ਨਾਲ ਪਰਿਵਰਤਿਤ ਹੁੰਦੀਆਂ ਹਨ ਅਤੇ ਪੰਖਾਂ ਨੂੰ ਉੱਪਰ ਥੱਲੇ ਕਰਨ ਵਿੱਚ ਸਹਾਇਕ ਹੁੰਦੀਆਂ ਹਨ ।

ਪ੍ਰਸ਼ਨ 26.
ਸੱਪ ਕਿਵੇਂ ਚਲਦਾ ਹੈ ?
ਉੱਤਰ-
ਸੱਪ ਭੁਮੀ ਤੇ ਫਿਸਲਦਾ ਜਾਂ ਰੇਂਗਦਾ ਹੈ । ਸਰੀਰ ਦੀਆਂ ਪੇਸ਼ੀਆਂ ਕਮਜ਼ੋਰ ਅਤੇ ਮਾਸ ਵਾਲੀਆਂ ਹੁੰਦੀਆਂ ਹਨ । ਇਹ ਆਪਸ ਵਿੱਚ ਜੁੜੀਆਂ ਹੁੰਦੀਆਂ ਹਨ । ਸੱਪ ਦਾ ਸਰੀਰ ਕਈ ਕੁੰਡਲਾਂ ਵਿੱਚ ਮੁੜਿਆ ਹੁੰਦਾ ਹੈ । ਹਰ ਕੁੰਡਲ ਉਸ ਨੂੰ ਅੱਗੇ ਵਲ ਧੱਕਦਾ ਹੈ । ਇਸ ਦਾ ਸਰੀਰ ਕਈ ਕੁੰਡਲ ਬਣਾਉਂਦਾ ਹੈ ਅਤੇ ਹਰ ਕੁੰਡਲ ਅੱਗੇ ਨੂੰ ਧੱਕਾ ਦਿੰਦਾ ਹੈ । ਇਸ ਤਰ੍ਹਾਂ ਸੱਪ ਬਹੁਤ ਤੇਜ਼ ਗਤੀ ਨਾਲ ਅੱਗੇ ਵੱਲ ਵੱਧਦਾ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 12

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਮੱਛੀ ਪਾਣੀ ਵਿੱਚ ਕਿਵੇਂ ਗਤੀ ਕਰਦੀ ਹੈ ? ਸੰਖੇਪ ਵਿੱਚ ਦੱਸੋ ।
ਉੱਤਰ-
ਮੱਛੀ ਦਾ ਸਰੀਰ ਧਾਰਾ ਰੇਖੀ ਹੁੰਦਾ ਹੈ । ਇਸ ਦੀ ਖ਼ਾਸ ਆਕ੍ਰਿਤੀ ਦੇ ਕਾਰਨ ਪਾਣੀ ਇੱਧਰ-ਉੱਧਰ ਵਗ ਜਾਂਦਾ ਹੈ। ਅਤੇ ਮੱਛੀ ਪਾਣੀ ਵਿੱਚ ਸੌਖਿਆਂ ਤੈਰ ਸਕਦੀ ਹੈ । ਮੱਛੀ ਦਾ ਕੰਕਾਲ ਮਜ਼ਬੂਤ ਪੇਸ਼ੀਆਂ ਨਾਲ ਢੱਕਿਆ ਹੁੰਦਾ ਹੈ । ਤੈਰਦੇ ਸਮੇਂ ਮੱਛੀ ਦਾ ਅਗਲਾ ਭਾਗ ਇੱਕ ਪਾਸੇ ਨੂੰ ਮੁੜਦਾ ਹੈ। ਅਤੇ ਪੂਛ ਉਲਟ ਪਾਸੇ ਨੂੰ ਮੁੜਦੀ ਹੈ | ਮੱਛੀ ਸਰੀਰ ਨੂੰ ਇੱਕ ਦਿਸ਼ਾ ਵਿੱਚ ਮੋੜਦੀ ਹੈ ਤਾਂ ਤੇਜ਼ੀ ਨਾਲ ਉਸਦੀ ਪੂਛ ਦੂਸਰੀ ਦਿਸ਼ਾ ਵਿੱਚ ਮੁੜ ਜਾਂਦੀ ਹੈ । ਇਸ ਨਾਲ ਇੱਕ ਝਟਕਾ ਜਿਹਾ ਲਗਦਾ ਹੈ ਅਤੇ ਮੱਛੀ ਅੱਗੇ ਵੱਲ ਚਲੀ ਜਾਂਦੀ ਹੈ । ਇਸ ਤਰ੍ਹਾਂ ਦੀ ਲੜੀਵਾਰ ਤਾਲ ਨਾਲ ਮੱਛੀ ਅੱਗੇ ਵਲ ਤੈਰਦੀ ਰਹਿੰਦੀ ਹੈ । ਪੂਛ ਦੇ ਪੱਖ ਇਸ ਕੰਮ ਵਿੱਚ ਉਸਦੀ ਮਦਦ ਕਰਦੇ ਹਨ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 13
ਮੱਛੀ ਦੇ ਸਰੀਰ ਦੇ ਹੋਰ ਵੀ ਪੰਖ ਹੁੰਦੇ ਹਨ ਜੋ ਤੈਰਦੇ ਸਮੇਂ ਪਾਣੀ ਵਿੱਚ ਸੰਤੁਲਨ ਅਤੇ ਦਿਸ਼ਾ ਨਿਰਦੇਸ਼ ਵਿੱਚ ਮਦਦ ਕਰਦੇ ਹਨ । ਗੋਤਾਖੋਰ ਵੀ ਆਪਣੇ ਪੈਰਾਂ ਵਿੱਚ ਇਨ੍ਹਾਂ ਪੰਖਾਂ ਵਾਂਗ ਹੀ ਵਿਸ਼ੇਸ਼ ਚੌੜੇ ਪੰਖ ਪਹਿਨਦੇ ਹਨ ਜੋ ਉਨ੍ਹਾਂ ਨੂੰ ਪਾਣੀ ਵਿੱਚ ਤੈਰਨ ਵਿੱਚ ਸਹਾਇਤਾ ਕਰਦੇ ਹਨ ।

PSEB 6th Class Science Solutions Chapter 8 ਸਰੀਰ ਵਿੱਚ ਗਤੀ

ਪ੍ਰਸ਼ਨ 2.
ਕਾਕਰੋਚ ਜ਼ਮੀਨ ਤੇ ਕਿਵੇਂ ਗਤੀ ਕਰਦਾ ਹੈ ਅਤੇ ਹਵਾ ਵਿੱਚ ਉੱਡਦਾ ਹੈ ?
ਉੱਤਰ-
ਕਾਕਰੋਚ ਜ਼ਮੀਨ ‘ਤੇ ਚੱਲਦਾ ਹੈ, ਦੀਵਾਰ ਤੇ ਚੜ੍ਹਦਾ ਹੈ ਅਤੇ ਹਵਾ ਵਿੱਚ ਉੱਡਦਾ ਵੀ ਹੈ । ਇਹਨਾਂ ਦੇ ਤਿੰਨ ਜੋੜੀ ਪੈਰ ਹੁੰਦੇ ਹਨ । ਇਹ ਤੁਰਨ ਵਿੱਚ ਸਹਾਇਤਾ ਕਰਦੇ ਹਨ । ਇਸ ਦਾ ਸਰੀਰ ਸਖ਼ਤ ਬਾਹਰੀ ਪਿੰਜਰ ਨਾਲ ਢੱਕਿਆ ਹੁੰਦਾ ਹੈ । ਇਹ ਬਾਹਰੀ ਪਿੰਜਰ ਵੱਖ-ਵੱਖ ਇਕਾਈਆਂ ਦੇ ਆਪਸ ਵਿੱਚ ਜੁੜਨ ਨਾਲ ਬਣਦਾ ਹੈ । ਜਿਸ ਕਾਰਨ ਗਤੀ ਸੰਭਵ ਹੋ ਸਕਦੀ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 14
ਛਾਤੀ ਨਾਲ ਦੋ ਜੋੜੀ ਪੰਖ ਵੀ ਜੁੜੇ ਹੁੰਦੇ ਹਨ | ਅਗਲੇ ਪੈਰ ਬਾਰੀਕ ਅਤੇ ਪਤਲੇ ਅਤੇ ਪਿਛਲੇ ਪੈਰ ਚੌੜੇ ਅਤੇ ਬਹੁਤ ਪਤਲੇ ਹੁੰਦੇ ਹਨ । ਕਾਕਰੋਚ ਵਿੱਚ ਵਿਸ਼ੇਸ਼ ਪੇਸ਼ੀਆਂ ਹੁੰਦੀਆਂ ਹਨ । ਪੈਰ ਦੀਆਂ ਪੇਸ਼ੀਆਂ ਉਨ੍ਹਾਂ ਨੂੰ ਤੁਰਨ ਵਿੱਚ ਸਹਾਇਤਾ ਕਰਦੀਆਂ ਹਨ । ਛਾਤੀ ਦੀਆਂ ਪੇਸ਼ੀਆਂ ਕਾਕਰੋਚ ਨੂੰ ਉੱਡਣ ਸਮੇਂ ਉਸਦੇ ਪੈਰਾਂ ਨੂੰ ਗਤੀ ਦਿੰਦੀਆਂ ਹਨ ।

ਪ੍ਰਸ਼ਨ 3.
ਕਿਸੇ ਅਸਥੀ ਨੂੰ ਗਤੀ ਪ੍ਰਦਾਨ ਕਰਨ ਲਈ ਦੋ ਪੇਸ਼ੀਆਂ ਕਿਵੇਂ ਕੰਮ ਕਰਦੀਆਂ ਹਨ ?
ਉੱਤਰ-
ਕਿਸੇ ਅਸਥੀ ਨੂੰ ਗਤੀ ਪ੍ਰਦਾਨ ਕਰਨ ਲਈ ਦੋ ਪੇਸ਼ੀਆਂ ਨੂੰ ਸੰਯੁਕਤ ਰੂਪ ਨਾਲ ਕੰਮ ਕਰਨਾ ਪੈਂਦਾ ਹੈ । ਜਦੋਂ ਦੋ ਪੇਸ਼ੀਆਂ ਵਿੱਚ ਕੋਈ ਇੱਕ ਸੁੰਗੜਦੀ ਹੈ ਤਾਂ ਅਸਥੀ ਉਸ ਦਿਸ਼ਾ ਵਿੱਚ ਖਿੱਚੀ ਜਾਂਦੀ ਹੈ । ਜੋੜੀ ਦੀ ਦੂਜੀ ਪੇਸ਼ੀ ਆਰਾਮ ਦੀ ਅਵਸਥਾ ਵਿੱਚ ਆ ਜਾਂਦੀ ਹੈ | ਅਸਥੀ ਨੂੰ ਉਲਟੀ ਦਿਸ਼ਾ ਵਿੱਚ ਗਤੀ ਕਰਨ ਲਈ ਹੁਣ ਆਰਾਮ ਵਾਲੀ ਪੇਸ਼ੀ ਸੁੰਗੜਦੀ ਹੈ।

ਅਤੇ ਹੱਡੀ ਨੂੰ ਪਹਿਲਾਂ ਵਾਲੀ ਸਥਿਤੀ ਵਿੱਚ ਖਿੱਚਦੀ ਹੈ ਜਦ ਕਿ ਪਹਿਲੀ ਪੇਸ਼ੀ ਆਰਾਮ ਦੀ ਅਵਸਥਾ ਵਿੱਚ ਆ ਜਾਂਦੀ ਹੈ । ਪੇਸ਼ੀ ਸਿਰਫ਼ ਖਿੱਚ ਸਕਦੀ ਹੈ ਇਹ ਧੱਕਾ ਨਹੀਂ ਦੇ ਸਕਦੀ ਇਸ ਲਈ ਇੱਕ ਹੱਡੀ ਨੂੰ ਗਤੀ ਪ੍ਰਦਾਨ ਕਰਨ ਲਈ ਦੋ ਪੇਸ਼ੀਆਂ ਨੂੰ ਸਾਂਝੇ ਰੂਪ ਵਿੱਚ ਕਾਰਜ ਕਰਨਾ ਪੈਂਦਾ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 15

ਪ੍ਰਸ਼ਨ 4.
ਹਿੰਦ ਜੋੜ ਦਾ ਮਾਡਲ ਬਣਾ ਕੇ ਤੁਸੀਂ ਇਸ ਜੋੜ ਦੇ ਕੰਮ ਨੂੰ ਕਿਵੇਂ ਸਮਝਾ ਸਕਦੇ ਹੋ ?
ਉੱਤਰ-
ਹਿੰਜ ਜੋੜ ਦਾ ਮਾਡਲ-ਹਿੰਜ ਜੋੜ ਦਾ ਮਾਡਲ ਬਣਾਉਣ ਲਈ ਇੱਕ ਮੋਟੇ ਕਾਗਜ਼ ਅਤੇ ਗੱਤੇ ਦਾ ਇੱਕ ਵੇਲਣ ਬਣਾਓ । ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ । ਚਿੱਤਰ ਦੇ ਅਨੁਸਾਰ ਗੱਤੇ ਜਾਂ ਕਾਗ਼ਜ਼ ਦੇ ਵੇਲਣ ਦੇ ਮੱਧ ਵਿੱਚ ਛੇਕ ਕਰਕੇ ਇੱਕ ਛੋਟੀ ਪੈਂਨਸਿਲ ਲਗਾਓ । ਗੱਤੇ ਦਾ ਇੱਕ ਹੋਰ ਟੁਕੜਾ ਲੈ ਕੇ ਇਸ ਨੂੰ ਇਸ ਤਰ੍ਹਾਂ ਮੋੜੋ ਕਿ ਇਹ ਅੱਧਾ ਵੇਲਣਾ ਬਣ ਜਾਵੇ ਜਿਸ ਤੇ ਦੂਜੇ ਵੇਲਣੇ ਨੂੰ ਆਸਾਨੀ ਨਾਲ ਘੁਮਾਇਆ ਜਾ ਸਕੇ ।

ਅੱਧੇ ਵੇਲਣੇ ਤੇ ਰੱਖਿਆ ਪੂਰਾ ਵੇਲਣ ਕਬਜ਼ੇ ਵਾਂਗ ਹੈ । ਪੈਨਸਿਲ ਲੱਗੇ ਵੇਲਣੇ ਨੂੰ ਚਲਾਉਣ ਦਾ ਯਤਨ ਕਰੋ । ਇਹ ਕਿਸ ਤਰ੍ਹਾਂ ਗਤੀ ਕਰਦਾ ਹੈ । ਚਿੱਤਰ ਵਿੱਚ ਅਸੀਂ ਜੋ ਕੁੱਝ ਵੀ ਬਣਾਇਆ ਹੈ ਉਹ ਹਿੰਜ ਤੋਂ ਭਿੰਨ ਹੈ ਪਰ ਇਸ ਤੋਂ ਇਹ ਪਤਾ ਚਲਦਾ ਹੈ ਕਿ ਹਿਜ ਇੱਕ ਦਿਸ਼ਾ ਵਿੱਚ ਗਤੀ ਹੋਣ ਦਿੰਦਾ ਹੈ । ਕੁਹਣੀ ਵਿੱਚ ਹਿੰਜ ਜੋੜ ਹੁੰਦਾ ਹੈ, ਜਿਸ ਨਾਲ ਇਹ ਸਿਰਫ਼ ਇੱਕ ਪਾਸੇ ਅੱਗੇ ਜਾਂ ਪਿੱਛੇ ਗਤੀ ਕਰ ਸਕਦੀ ਹੈ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 16

PSEB 6th Class Science Solutions Chapter 8 ਸਰੀਰ ਵਿੱਚ ਗਤੀ

ਪ੍ਰਸ਼ਨ 5.
ਘੁੰਡੀ-ਡੋਡਾ ਜੋੜ ਦੇ ਕੰਮ ਨੂੰ ਸਮਝਾਉਣ ਲਈ ਇੱਕ ਕਿਰਿਆ ਲਿਖੋ ।
ਉੱਤਰ-
ਕਾਗ਼ਜ਼ ਦੀ ਇੱਕ ਪੱਟੀ ਨੂੰ ਵੇਲਣ ਦੇ ਰੂਪ ਵਿੱਚ ਮੋੜੋ । ਰਬੜ ਜਾਂ ਪਲਾਸਟਿਕ ਦੀ ਗੇਂਦ ਵਿੱਚ ਇੱਕ ਛੇਦ ਕਰਕੇ (ਕਿਸੇ ਦੇ ਨਿਰੀਖਣ ਵਿੱਚ) ਉਸ ਵਿੱਚ ਮੋੜੇ ਹੋਏ ਕਾਗਜ਼ ਦੇ ਵੇਲਣ ਨੂੰ ਫਿਟ ਕਰੋ ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਹੈ । ਤੁਸੀਂ ਕਾਗ਼ਜ਼ ਦੇ ਵੇਲਣ ਨੂੰ ਗੇਂਦ ਤੇ ਚਿਪਕਾ ਵੀ ਸਕਦੇ ਹੋ । ਗੇਂਦ ਨੂੰ ਇੱਕ ਛੋਟੀ ਕਟੋਰੀ ਵਿੱਚ ਰੱਖ ਕੇ ਚਾਰੇ ਪਾਸੇ ਘੁਮਾਉਣ ਦੀ ਕੋਸ਼ਿਸ਼ ਕਰੋ । ਕੀ ਗੇਂਦ ਕਟੋਰੀ ਵਿੱਚ ਸੁਤੰਤਰ ਰੂਪ ਵਿੱਚ ਘੁੰਮਦੀ ਹੈ ।

ਕੀ ਕਾਗ਼ਜ਼ ਦਾ ਵੇਲਣ ਵੀ ਘੁੰਮਦਾ ਹੈ । ਹੁਣ ਕਲਪਨਾ ਕਰੋ ਕਿ ਕਾਗ਼ਜ਼ ਦਾ ਵੇਲਣ ਤੁਹਾਡਾ ਹੱਥ ਹੈ ਅਤੇ ਗੇਂਦ ਇਸਦਾ ਇੱਕ ਸਿਰਾ ਹੈ । ਕਟੋਰੀ ਮੋਢੇ ਦੇ ਉਸ ਭਾਗ ਸਮਾਨ ਹੈ ਜਿਸ ਵਿੱਚ ਤੁਹਾਡਾ ਹੱਥ ਜੁੜਿਆ ਹੈ । ਇੱਕ ਅਸਥੀ ਦੀ ਗੇਂਦ ਵਾਲਾ ਗੋਲ ਹਿੱਸਾ ਦੂਸਰੀ ਅਸਥੀ ਦੀ ਕਟੋਰੀ ਰੂਪੀ ਖੱਡ ਵਿੱਚ ਸਿਆ ਹੁੰਦਾ ਹੈ । ਇਸ ਤਰ੍ਹਾਂ ਦੇ ਜੋੜ ਸਾਰੀਆਂ ਦਿਸ਼ਾਵਾਂ ਵਿੱਚ ਗਤੀ ਪ੍ਰਦਾਨ ਕਰਦੇ ਹਨ ।
PSEB 6th Class Science Solutions Chapter 8 ਸਰੀਰ ਵਿੱਚ ਗਤੀ 17

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

Punjab State Board PSEB 6th Class Science Book Solutions Chapter 7 ਪੌਦਿਆਂ ਨੂੰ ਜਾਣੋ Textbook Exercise Questions, and Answers.

PSEB Solutions for Class 6 Science Chapter 7 ਪੌਦਿਆਂ ਨੂੰ ਜਾਣੋ

Science Guide for Class 6 PSEB ਪੌਦਿਆਂ ਨੂੰ ਜਾਣੋ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 63)

ਪ੍ਰਸ਼ਨ 1.
ਗੁਲਾਬ ਦਾ ਪੌਦਾ ਇੱਕ …………. ਹੈ ।
ਉੱਤਰ-
ਗੁਲਾਬ ਦਾ ਪੌਦਾ ਇੱਕ ਝਾੜੀ ਹੈ ।

ਪ੍ਰਸ਼ਨ 2.
ਅੰਬ ਦਾ ਪੌਦਾ ਇੱਕ …………. ਹੈ ।
ਉੱਤਰ-
ਅੰਬ ਦਾ ਪੌਦਾ ਇੱਕ ਰੁੱਖ ਹੈ ।

ਪ੍ਰਸ਼ਨ 3.
ਕਣਕ ਦਾ ਪੌਦਾ ਇੱਕ …………. ਹੈ ।
ਉੱਤਰ-
ਕਣਕ ਦਾ ਪੌਦਾ ਇੱਕ ਬੂਟੀ ਹੈ ।

ਸੋਚੋ ਅਤੇ ਉੱਤਰ ਦਿਓ (ਪੇਜ 65)

ਪ੍ਰਸ਼ਨ 1.
………… ਮਿੱਟੀ ‘ਚੋਂ ਪਾਣੀ ਅਤੇ ਖਣਿਜਾਂ ਨੂੰ ਸੋਖਣ ਵਿੱਚ ਸਹਾਇਤਾ ਕਰਦੀਆਂ ਹਨ ।
ਉੱਤਰ-
ਜੜਾਂ ਮਿੱਟੀ ‘ਚੋਂ ਪਾਣੀ ਅਤੇ ਖਣਿਜਾਂ ਨੂੰ ਸੋਖਣ ਵਿੱਚ ਸਹਾਇਤਾ ਕਰਦੀਆਂ ਹਨ ।

ਪ੍ਰਸ਼ਨ 2.
“ਅ” ਗਮਲੇ ਵਾਲਾ ਪੌਦਾ ਕਿਉਂ ਮੁਰਝਾ ਗਿਆ ?
ਉੱਤਰ-
“ਅ” ਗਮਲੇ ਵਾਲਾ ਪੌਦਾ ਇਸ ਲਈ ਮੁਰਝਾ ਗਿਆ ਕਿਉਂਕਿ ਉਸ ਦੀਆਂ ਜੜਾਂ ਕੱਟ ਦਿੱਤੀਆਂ ਗਈਆਂ ਸਨ ।

ਸੋਚੋ ਅਤੇ ਉੱਤਰ ਦਿਓ (ਪੇਜ 66 )

ਪ੍ਰਸ਼ਨ 1.
ਪੌਦੇ ਨੂੰ ਮਿੱਟੀ ਵਿੱਚੋਂ ਪੁੱਟਣਾ ਆਸਾਨ ਨਹੀਂ ਹੈ ਕਿਉਂਕਿ ਇਸ ਵਿੱਚ ਮਜ਼ਬੂਤ …………. ਹਨ !
(ਉ) ਜੜ੍ਹਾਂ
(ਅ) ਫੁੱਲ
(ਇ) ਤਣਾ
(ਸ) ਪੱਤੇ ।
ਉੱਤਰ-
(ਉ) ਜੜਾਂ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

ਸੋਚੋ ਅਤੇ ਉੱਤਰ ਦਿਓ (ਪੇਜ 67)

ਪ੍ਰਸ਼ਨ 1…………. ਹਮੇਸ਼ਾ ਉੱਪਰ ਵੱਲ ਵਧਦਾ ਹੈ ।
ਉੱਤਰ-
ਤਣਾ ।

ਸੋਚੋ ਅਤੇ ਉੱਤਰ ਦਿਓ (ਪੇਜ 67)

ਪ੍ਰਸ਼ਨ 1.
ਬਾਲਸਮ ਪੌਦੇ ਦੇ ਸਫ਼ੇਦ ਫੁੱਲਾਂ ਵਿੱਚ ਲਾਲ ਰੰਗ ਦੇ ਧੱਬੇ ਕਿਉਂ ਦਿਖਾਈ ਦਿੰਦੇ ਹਨ ?
ਉੱਤਰ
ਬਾਲਸਮ ਪੌਦੇ ਦੇ ਸਫ਼ੇਦ ਫੁੱਲਾਂ ਵਿੱਚ ਲਾਲ ਰੰਗ ਦੇ ਧੱਬੇ ਇਸ ਲਈ ਦਿਖਾਈ ਦਿੰਦੇ ਹਨ ਕਿਉਂਕਿ ਇਸ ਦੇ ਤਣੇ ਰਾਹੀਂ ਲਾਲ ਰੰਗ ਫੁੱਲਾਂ ਤੱਕ ਪਹੁੰਚ ਜਾਂਦਾ ਹੈ ।

ਸੋਚੋ ਅਤੇ ਉੱਤਰ ਦਿਓ (ਪੇਜ 69)

ਪ੍ਰਸ਼ਨ 1.
ਸਟੋਮੈਟਾ ਕੀ ਹੈ ?
ਉੱਤਰ-
ਪੱਤੇ ਦੀ ਸਤ੍ਹਾ ‘ਤੇ ਬਹੁਤ ਛੋਟੇ-ਛੋਟੇ ਛੇਦ ਹੁੰਦੇ ਹਨ ਇਹਨਾਂ ਨੂੰ ਸਟੋਮੈਟਾ ਕਿਹਾ ਜਾਂਦਾ ਹੈ । ਇਹ ਗੈਸਾਂ ਦੇ ਆਦਾਨ-ਪ੍ਰਦਾਨ ਵਿੱਚ ਸਹਾਇਤਾ ਕਰਦੇ ਹਨ ।

ਪ੍ਰਸ਼ਨ 2.
ਵਾਸ਼ਪ-ਉਤਸਰਜਨ ਦੀ ਪਰਿਭਾਸ਼ਾ ਦਿਓ ।
ਉੱਤਰ-
ਪੌਦੇ ਸਟੋਮੈਟਾ ਰਾਹੀਂ ਵਾਧੂ ਪਾਣੀ ਦੀ ਨਿਕਾਸੀ ਕਰਦੇ ਹਨ ਜਿਸ ਨੂੰ ਵਾਸ਼ਪ-ਉਤਸਰਜਨ ਕਹਿੰਦੇ ਹਨ ।

PSEB 6th Class Science Guide ਪੌਦਿਆਂ ਨੂੰ ਜਾਣੋ Textbook Questions, and Answers

1. ਖ਼ਾਲੀ ਸਥਾਨ ਭਰੋ-

(i) …………… ਜੜ੍ਹਾਂ ਦੀ ਮੁੱਖ ਜੜ੍ਹ ਨਹੀਂ ਹੁੰਦੀ ।
ਉੱਤਰ-
ਰੇਸ਼ੇਦਾਰ,

(ii) ਪੱਤੇ ਵਿੱਚ ਸ਼ਿਰਾਵਾਂ ਦੇ ਜਾਲ (ਬਣਤਰ) ਨੂੰ ………….. ਕਹਿੰਦੇ ਹਨ ।
ਉੱਤਰ-
ਸ਼ਿਰਾ ਵਿਨਿਆਸ,

(iii) ………….. ਫੁੱਲ ਦਾ ਮਾਦਾ ਹਿੱਸਾ ਹੈ ।
ਉੱਤਰ-
ਇਸਤਰੀ ਕੇਸਰ,

(iv) ਵੱਡੇ ਦਰੱਖ਼ਤ ਦੇ ਤਣੇ ਨੂੰ ………….. ਕਹਿੰਦੇ ਹਨ |
ਉੱਤਰ-
ਪ੍ਰਮੁੱਖ ਤਣਾ ।

2. ਸਹੀ ਜਾਂ ਗ਼ਲਤ ਦੱਸੋ –

(i) ਪੱਤਿਆਂ ਤੋਂ ਪਾਣੀ ਦੇ ਨਿਕਲਣ ਦੀ ਕਿਰਿਆ ਨੂੰ ਵਾਸ਼ਪ ਉਤਸਰਜਨ ਕਿਹਾ ਜਾਂਦਾ ਹੈ ।
ਉੱਤਰ-
ਸਹੀ,

(ii) ਪੱਤਿਆਂ ਦੇ ਹਰੇ ਰੰਗ ਲਈ ਕਲੋਰੋਫਿਲ ਜ਼ਿੰਮੇਵਾਰ ਹੈ ।
ਉੱਤਰ-
ਸਹੀ,

(iii) ਦੋ ਅੰਤਰ-ਗੰਢਾਂ ਦੇ ਵਿਚਕਾਰ ਤਣੇ ਦੇ ਹਿੱਸੇ ਨੂੰ ਗੰਢਾਂ ਕਿਹਾ ਜਾਂਦਾ ਹੈ ।
ਉੱਤਰ-
ਸਹੀ,

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

(iv) ਪੁੰਕੇਸਰ, ਫੁੱਲ ਦਾ ਮਾਦਾ ਜਣਨ ਅੰਗ ਹੈ ।
ਉੱਤਰ-
ਗ਼ਲਤ ।

3. ਕਾਲਮ ‘ੴ’ ਅਤੇ ‘ਅ ਦਾ ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(ਉ) ਜੜ੍ਹ (i) ਫੁੱਲ ਨੂੰ ਕਲੀ ਅਵਸਥਾ ਵਿੱਚ ਬਚਾਉਣਾ
(ਅ) ਵੇਲ (ii) ਪਾਣੀ ਸੋਖਣਾ
(ਈ) ਹਰੀਆਂ ਪੱਤੀਆਂ (iii) ਪੌਦੇ ਨੂੰ ਸਿੱਧਾ ਰੱਖਣਾ
(ਸ) ਤਣਾ (iv) ਮਨੀ ਪਲਾਂਟ

ਉੱਤਰ-

ਕਾਲਮ ‘ਉ’ ਕਾਲਮ ‘ਅ’
(ਉ) ਜੜ੍ਹ (ii) ਪਾਣੀ ਸੋਖਣਾ
(ਅ) ਵੇਲ (iv) ਮਨੀ ਪਲਾਂਟ
ਬ) ਹਰੀਆਂ ਪੱਤੀਆਂ (i) ਫੁੱਲ ਨੂੰ ਕਲੀ ਅਵਸਥਾ ਵਿੱਚ ਬਚਾਉਣਾ
(ਸ) ਤਣਾ (iii) ਪੌਦੇ ਨੂੰ ਸਿੱਧਾ ਰੱਖਣਾ

4. ਸਹੀ ਉੱਤਰ ਚੁਣੋ ਅਤੇ –

(i) ਅੰਬ ਦਾ ਪੌਦਾ ਇੱਕ ………….. ਹੈ ।
(ਉ) ਬੂਟੀ
(ਅ) ਝਾੜੀ
(ਇ) ਰੁੱਖ ।
(ਸ) ਜੜ੍ਹ ॥
ਉੱਤਰ-
(ਈ) ਰੁੱਖ ।

(ii) ਪੌਦੇ ਵਿੱਚ ਪ੍ਰਕਾਸ਼-ਸੰਸਲੇਸ਼ਣ ਕਿਰਿਆ ……… ਵਿੱਚ ਹੁੰਦੀ ਹੈ ।
(ਉ) ਤਣਾ ।
(ਅ) ਜੜ੍ਹ
(ਈ) ਪੁੰਕੇਸਰ
(ਸ) ਪੱਤੇ ।
ਉੱਤਰ-
(ਸ) ਪੱਤੇ ।

(iii) ਤਣੇ ਦਾ ਉਹ ਭਾਗ ਜਿੱਥੇ ਪੱਤੇ ਉੱਗਦੇ ਹਨ
(ਉ) ਕਲੀ
(ਅ) ਗੰਢ
(ਈ) ਐਕਸਿਲ
(ਸ) ਅੰਤਰ-ਗੰਢ ।
ਉੱਤਰ-
(ਅ) ਗੰਢ ।

(iv) ਪੱਤਿਆਂ ਦੁਆਰਾ ਪਾਣੀ ਛੱਡਣ ਦੀ ਵਿਧੀ ਹੈ
(ਉ) ਸੋਖਣ
(ਅ) ਵਾਸ਼ਪ-ਉਤਸਰਜਨ
(ਈ) ਪ੍ਰਕਾਸ਼-ਸੰਸਲੇਸ਼ਣ
(ਸ) ਚੂਸਣ ।
ਉੱਤਰ-
(ਅ) ਵਾਸ਼ਪ-ਉਤਸਰਜਨ ॥

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ (i)
ਪੱਤੇ ਦੇ ਚਪਟੇ ਹਰੇ ਰੰਗ ਦੇ ਭਾਗ ਨੂੰ ਕੀ ਕਹਿੰਦੇ ਹਨ ?
ਉੱਤਰ-
ਪੱਤੇ ਦੇ ਚਪਟੇ ਹਰੇ ਰੰਗ ਦੇ ਭਾਗ ਨੂੰ ਫਲਕ ਕਹਿੰਦੇ ਹਨ !

ਪ੍ਰਸ਼ਨ (ii)
ਸ਼ਿਰਾ ਵਿਨਿਆਸ ਕੀ ਹੈ ? ਇਸ ਦੀਆਂ ਵੱਖ-ਵੱਖ ਕਿਸਮਾਂ ਲਿਖੋ ।
ਉੱਤਰ-
ਪੱਤੇ ਵਿੱਚ ਸ਼ਿਰਾਵਾਂ ਦਾ ਜਾਲ ਹੁੰਦਾ ਹੈ ਜਿਸ ਨੂੰ ਸ਼ਿਰਾ ਵਿਨਿਆਸ ਵੀ ਕਿਹਾ ਜਾਂਦਾ ਹੈ । ਸ਼ਿਰਾ ਵਿਨਿਆਸ ਦੋ ਤਰ੍ਹਾਂ ਦਾ ਹੁੰਦਾ ਹੈ ਭਾਵ ਜਾਲੀਦਾਰ ਜਾਂ ਸਮਾਨਾਂਤਰ।

ਪ੍ਰਸ਼ਨ (iii)
ਕੈਲਿਕਸ ਕੀ ਹੈ ?
ਉੱਤਰ-
ਹਰੀਆਂ ਪੱਤੀਆਂ ਦੇ ਸਮੂਹ ਨੂੰ ਕੈਲਿਕਸ ਕਹਿੰਦੇ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ (i)
ਮੁਸਲ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਵਿੱਚ ਕੀ ਅੰਤਰ ਹੈ ?
ਉੱਤਰ-
ਮੂਸਲ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਵਿੱਚ ਕੀ ਅੰਤਰ –

ਮੁਸਲ ਜੜ੍ਹ ਰੇਸ਼ੇਦਾਰ ਜੜ੍ਹ
ਇਹ ਮੁੱਖ ਜੜ੍ਹ ਹੈ ਜੋ ਜੜ੍ਹ ਦੇ ਆਧਾਰ ਤੋਂ ਲੰਬਕਾਰੀ ਤੌਰ ਤੇ ਹੇਠਾਂ ਵੱਲ ਉੱਗਦੀ ਹੈ ਅਤੇ ਪਾਸੇ ਦੀਆਂ ਛੋਟੀਆਂ-ਛੋਟੀਆਂ ਜੜ੍ਹਾਂ ਵਿੱਚ ਵੰਡੀ ਜਾਂਦੀ ਹੈ । ਮੁੱਖ ਜੜ੍ਹ ਪ੍ਰਾਇਮਰੀ ਜੜ੍ਹ ਅਤੇ ਇਸ ਦੀਆਂ ਸ਼ਾਖਾਵਾਂ ਸੈਕੰਡਰੀ ਜੜਾਂ ਵਜੋਂ ਜਾਣੀਆਂ ਜਾਂਦੀਆਂ ਹਨ ।
ਉਦਾਹਰਨ-ਮੂਲੀ, ਨਿੰਮ, ਅੰਬ, ਛੋਲੇ ਆਦਿ ਦੀਆਂ ਜੜ੍ਹਾਂ ਮੂਸਲ ਜੜ੍ਹਾਂ ਹੁੰਦੀਆਂ ਹਨ ।
ਇਹਨਾਂ ਜੜਾਂ ਵਿੱਚ ਕੋਈ ਮੁੱਖ ਜੜ੍ਹ ਨਹੀਂ ਹੁੰਦੀ । ਰੇਸ਼ੇਦਾਰ ਜੜਾਂ, ਜੜ੍ਹਾਂ ਦਾ ਇੱਕ ਸਮੂਹ ਹੁੰਦੀਆਂ ਹਨ ਜਿਹੜੀਆਂ ਤਣੇ ਦੇ ਆਧਾਰ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਮਿੱਟੀ ਵਿੱਚ ਹੇਠਾਂ ਵੱਲ ਵਧਦੀਆਂ ਹਨ । ਉਦਾਹਰਨ-ਘਾਹ, ਮੱਕੀ, ਕਣਕ, ਕੇਲਾ ਆਦਿ ਦੀਆਂ ਜੜਾਂ ਰੇਸ਼ੇਦਾਰ ਜੜਾਂ ਹੁੰਦੀਆਂ ਹਨ ।

ਪ੍ਰਸ਼ਨ (ii)
ਪੱਤਿਆਂ ਦੇ ਮੁੱਖ ਕੰਮ ਦੱਸੋ ।
ਉੱਤਰ-
ਪੱਤਿਆਂ ਦੇ ਮੁੱਖ ਕੰਮ –

  • ਪੱਤੇ ਕਲੋਰੋਫਿਲ ਅਤੇ ਸੂਰਜ ਦੀ ਰੌਸ਼ਨੀ ਦੀ ਮੌਜੂਦਗੀ ਵਿੱਚ ਕਾਰਬਨ-ਡਾਈਆਕਸਾਈਡ ਅਤੇ ਪਾਣੀ ਤੋਂ ਭੋਜਨ ਤਿਆਰ ਕਰਦੇ ਹਨ । ਇਸ ਪ੍ਰਕਿਰਿਆ ਨੂੰ ਪ੍ਰਕਾਸ਼-ਸੰਸਲੇਸ਼ਣ ਕਿਹਾ ਜਾਂਦਾ ਹੈ ।
  • ਪੱਤਿਆਂ ਵਿੱਚ ਅਨੇਕਾਂ ਸਟੋਮੈਟਾ ਹੁੰਦੇ ਹਨ ਜੋ ਗੈਸਾਂ ਦੇ ਆਦਾਨ-ਪ੍ਰਦਾਨ ਵਿੱਚ ਸਹਾਇਤਾ ਕਰਦੇ ਹਨ ।
  • ਪੌਦੇ ਸਟੋਮੈਟਾ ਦੁਆਰਾ ਵਾਧੂ ਪਾਣੀ ਨੂੰ ਬਾਹਰ ਕੱਢ ਦਿੰਦੇ ਹਨ, ਇਸ ਕਿਰਿਆ ਨੂੰ ਵਾਸ਼ਪ ਉਤਸਰਜਨ ਕਿਹਾ ਜਾਂਦਾ ਹੈ । ਕੁੱਝ ਪੌਦਿਆਂ ਦੇ ਪੱਤੇ ਹੋਰ ਕਾਰਜ ਕਰਨ ਲਈ ਵੀ ਸਮਰੱਥ ਹਨ, ਜਿਵੇਂ–ਰੱਖਿਆ (ਡੰਡਾ-ਥੋਹਰ), ਪ੍ਰਜਣਨ ਪੱਥਰ ਚੱਟ)

ਪ੍ਰਸ਼ਨ (iii)
ਵੇਲਾਂ ਕੀ ਹਨ ? ਇੱਕ ਉਦਾਹਰਨ ਦਿਓ ।
ਉੱਤਰ-
ਕਮਜ਼ੋਰ ਤਣੇ ਵਾਲੀਆਂ ਬੂਟੀਆਂ ਨੂੰ ਵੇਲਾਂ ਕਿਹਾ ਜਾਂਦਾ ਹੈ । ਕੁੱਝ ਬੂਟੀਆਂ ਦੇ ਤਣੇ ਕਮਜ਼ੋਰ ਹੁੰਦੇ ਹਨ ਜੋ ਆਪਣੇ ਆਪ ਸਿੱਧੇ ਖੜ੍ਹੇ ਨਹੀਂ ਹੋ ਸਕਦੇ ਅਤੇ ਜ਼ਮੀਨ ‘ਤੇ ਫੈਲ ਜਾਂਦੇ ਹਨ | ਅਜਿਹੇ ਪੌਦਿਆਂ ਨੂੰ ਵਿਸਰਣ ਜਾਂ ਕੀਪਰ ਵੇਲ ਕਿਹਾ ਜਾਂਦਾ ਹੈ । ਉਦਾਹਰਨ-ਕੱਦੂ ਅਤੇ ਤਰਬੂਜ਼ । ਕਮਜ਼ੋਰ ਤਣੇ ਵਾਲੇ ਪੌਦੇ ਜੋ ਕਿ ਸਿੱਧੇ ਖੜੇ ਨਹੀਂ ਹੋ ਸਕਦੇ ਅਤੇ ਵਧਣ ਲਈ ਆਸ-ਪਾਸ ਦੀਆਂ ਵਸਤੂਆਂ ਦਾ ਸਹਾਰਾ ਲੈਂਦੇ ਹਨ । ਉਹਨਾਂ ਨੂੰ ਆਰੋਹੀ ਜਾਂ ਕਲਾਇੰਬਰ ਵੇਲ ਕਿਹਾ ਜਾਂਦਾ ਹੈ । ਉਦਾਹਰਨ-ਮਨੀ ਪਲਾਂਟ ਅਤੇ ਅੰਗੂਰ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ (i)
ਪੱਤੇ ਦੇ ਵੱਖ-ਵੱਖ ਹਿੱਸੇ ਕਿਹੜੇ ਹਨ ? ਲੇਬਲ ਕੀਤੇ ਚਿੱਤਰ ਨਾਲ ਸਮਝਾਓ ।
ਉੱਤਰ-
ਪੱਤਾ, ਤਣੇ ਦੀ ਗੰਢ ਤੋਂ ਉੱਭਰਨ ਵਾਲਾ ਇੱਕ ਪਤਲਾ, ਚਪਟਾ ਅਤੇ ਹਰੇ ਰੰਗ ਦਾ ਭਾਗ ਹੈ ਜੋ ਕਿ ਬਹੁਤ ਸਾਰੇ ਪੌਦਿਆਂ ਵਿੱਚ ਮੱਧ ਸਿਰਾ ਸਿਰਾ ਪਾਇਆ ਜਾਂਦਾ ਹੈ । ਵੱਖ-ਵੱਖ ਪੌਦਿਆਂ ਦੇ ਪੱਤੇ ਸ਼ਕਲ, ਆਕਾਰ ਅਤੇ ਰੰਗ ਵਿੱਚ ਵੱਖਰੇ ਹੁੰਦੇ ਹਨ । ਇਸ ਦਾ ਹਰਾ ਰੰਗ ਕਲੋਰੋਫਿਲ ਦੀ ਮੌਜੂਦਗੀ ਕਾਰਨ ਹੁੰਦਾ ਹੈ । ਕਲੋਰੋਫਿਲ ਇੱਕ ਹਰੇ ਰੰਗ ਦਾ ਵਰਣਕ (ਪਿਗਮੈਂਟ ਹੈ ਜੋ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਵਿੱਚ ਮਦਦ ਕਰਦਾ ਹੈ ।
PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 1

  • ਡੰਡੀ-ਪੱਤੇ ਦਾ ਉਹ ਭਾਗ ਜਿਸ ਰਾਹੀਂ ਉਹ ਤਣੇ ਨਾਲ ਜੁੜਿਆ ਹੁੰਦਾ ਹੈ, ਪੱਤੇ ਦੀ ਡੰਡੀ ਅਖਵਾਉਂਦਾ ਹੈ ।
  • ਬਲੇਡ ਜਾਂ ਫਲਕ ਲੈਮਿਨਾ-ਪੱਤੇ ਦੇ ਚਪਟੇ, ਹਰੇ, ਫੈਲੇ ਹੋਏ ਹਿੱਸੇ ਨੂੰ ਪੱਤਾ ਬਲੇਡ ਜਾਂ ਫਲਕ ਜਾਂ ਲੈਮਿਨਾ ਕਿਹਾ ਜਾਂਦਾ ਹੈ।
  • ਸ਼ਿਰਾਵਾਂ-ਪੱਤੇ ਉੱਪਰ ਦਿਖਣ ਵਾਲੀਆਂ ਲਾਈਨਾਂ ਰੇਖਾਵਾਂ ਨੂੰ ਸ਼ਿਰਾਵਾਂ ਕਿਹਾ ਜਾਂਦਾ ਹੈ ।
  • ਮੱਧ ਸ਼ਿਰਾ-ਪੱਤੇ ਦੇ ਵਿਚਕਾਰ ਇੱਕ ਮੋਟੀ ਰੇਖਾ ਦੇਖੀ ਜਾ ਸਕਦੀ ਹੈ । ਇਸ ਨੂੰ ਮੱਧ ਸ਼ਿਰਾ ਕਿਹਾ ਜਾਂਦਾ ਹੈ ।
  • ਸ਼ਿਰਾ ਵਿਨਿਆਸ-ਪੱਤੇ ਵਿੱਚ ਇਹਨਾਂ ਸ਼ਿਰਾਵਾਂ ਨਾਲ ਬਣੀ ਬਣਤਰ ਜਾਂ ਢਾਂਚੇ ਨੂੰ ਸ਼ਿਰਾ ਵਿਨਿਆਸ ਕਹਿੰਦੇ ਹਨ ।

ਇਹ ਦੋ ਕਿਸਮਾਂ ਦਾ ਹੁੰਦਾ ਹੈ, ਜਾਲੀਦਾਰ ਸ਼ਿਰਾ ਵਿਨਿਆਸ ਅਤੇ ਸਮਾਨਾਂਤਰ ਸ਼ਿਰਾ ਵਿਨਿਆਸ । ਜਦੋਂ ਸ਼ਿਰਾਵਾਂ ਇੱਕ ਜਾਲ ਵਰਗੀ ਬਣਤਰ ਬਣਾਉਂਦੀਆਂ ਹਨ ਤਾਂ ਇਸਨੂੰ ਜਾਲੀਦਾਰ ਸ਼ਿਰਾ ਵਿਨਿਆਸ ਕਹਿੰਦੇ ਹਨ ਜਿਵੇਂ-ਬੋਹੜ, ਅੰਬ ਅਤੇ ਗੁਲਾਬ ਦੇ ਪੱਤੇ ਦਾ ਸ਼ਿਰਾ ਵਿਨਿਆਸ । ਜਦੋਂ ਸ਼ਿਰਾਵਾਂ ਇੱਕ-ਦੂਸਰੇ ਦੇ  ਸਮਾਨਾਂਤਰ ਹੁੰਦੀਆਂ ਹਨ ਤਾਂ ਅਜਿਹੇ ਸ਼ਿਰਾ ਵਿਨਿਆਸ ਨੂੰ ਸਮਾਨਾਂਤਰ ਸ਼ਿਰਾ ਵਿਨਿਆਸ ਕਿਹਾ ਜਾਂਦਾ ਹੈ । ਉਦਾਹਰਨ-ਕੇਲੇ, ਕਣਕ ਅਤੇ ਘਾਹ ਆਦਿ ਦੇ ਪੱਤੇ ਦਾ ਸ਼ਿਰਾ ਵਿਨਿਆਸ ॥

ਸਟੋਮੈਟਾ-ਪੱਤੇ ਦੀ ਸਤਾ ‘ਤੇ ਬਹੁਤ ਛੋਟੇ-ਛੋਟੇ ਛੇਦ ਹੁੰਦੇ ਹਨ ਇਹਨਾਂ ਨੂੰ ਸਟੋਮੈਟਾ ਕਿਹਾ ਜਾਂਦਾ ਹੈ । ਇਹ ਗੈਸਾਂ ਦੇ ਆਦਾਨ-ਪ੍ਰਦਾਨ ਵਿੱਚ ਸਹਾਇਤਾ ਕਰਦੇ ਹਨ । ਪੌਦੇ ਸਟੋਮੈਟਾ ਰਾਹੀਂ ਵਾਧੂ ਪਾਣੀ ਦੀ ਨਿਕਾਸੀ ਕਰਦੇ ਹਨ ਜਿਸ ਨੂੰ ਵਾਪਉਤਸਰਜਨ ਕਹਿੰਦੇ ਹਨ । ਵਾਸ਼ਪ-ਉਤਸਰਜਨ ਮੁੱਖ ਰੂਪ ਵਿੱਚ ਸਟੋਮੈਟਾ ਦੁਆਰਾ ਹੁੰਦਾ ਹੈ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

ਪ੍ਰਸ਼ਨ (ii)
ਫੁੱਲ ਦਾ ਚਿੱਤਰ ਬਣਾਓ ਅਤੇ ਇਸਦੇ ਭਾਗਾਂ ਦਾ ਵਰਣਨ ਕਰੋ ।
ਉੱਤਰ-
ਫੁੱਲ ਕਿਸੇ ਪੌਦੇ ਦਾ ਸਭ ਤੋਂ ਸੁੰਦਰ, ਆਕਰਸ਼ਕ ਅਤੇ ਰੰਗੀਨ ਹਿੱਸਾ ਹੈ ਜੋ ਡੰਡੀ ਰਾਹੀਂ ਤਣੇ ਨਾਲ ਜੁੜਿਆ ਹੁੰਦਾ ਹੈ । ਇਸ ਵਿੱਚ ਪੌਦੇ ਦੇ ਨਰ ਅਤੇ ਮਾਦਾ ਜਣਨ ਅੰਗ ਹੁੰਦੇ ਹਨ ।
ਫੱਲ ਦੇ ਭਾਗ –
PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 2

  • ਹਰੀਆਂ ਪੱਤੀਆਂ-ਫੁੱਲ ਦੀਆਂ ਬਾਹਰੀ ਹਰੀਆਂ ਪੱਤੀਆਂ ਵਰਗੀਆਂ ਬਣਤਰਾਂ ਨੂੰ ਹਰੀਆਂ ਪੱਤੀਆਂ ਕਿਹਾ ਜਾਂਦਾ ਹੈ ! ਇਹਨਾਂ ਦੇ ਸਮੂਹ ਨੂੰ ਕੈਲਿਕਸ ਵੀ ਕਹਿੰਦੇ ਹਨ । ਕੈਲਿਕਸ ਫੁੱਲ ਦੇ ਖਿੜਨ ਤੋਂ ਪਹਿਲਾਂ ‘ਕਲੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੀਆਂ ਹਨ ।
  • ਖੜੀਆਂ-ਫੁੱਲ ਦੀਆਂ ਹਰੀਆਂ ਪੱਤੀਆਂ ਤੋਂ ਅੰਦਰਲੇ ਭਾਗ ਵਿੱਚ ਮੌਜੂਦ ਰੰਗਦਾਰ, ਪੱਤੇ ਵਰਗੀਆਂ ਬਣਤਰਾਂ ਨੂੰ ਪੰਖੜੀਆਂ ਕਹਿੰਦੇ ਹਨ । ਇਹ ਕੀੜੇ-ਮਕੌੜਿਆਂ ਨੂੰ ਆਕਰਸ਼ਿਤ ਕਰਦੀਆਂ ਹਨ ਅਤੇ ਪ੍ਰਜਣਨ ਵਿੱਚ ਸਹਾਇਤਾ ਕਰਦੀਆਂ ਹਨ | ਪੰਖੜੀਆਂ ਦੇ ਸਮੂਹ ਨੂੰ ਕੋਰੋਲਾ ਵੀ ਕਹਿੰਦੇ ਹਨ ।
  • ਪੁੰਕੇਸਰ-ਇਹ ਫੁੱਲ ਦੀਆਂ ਪੰਖੜੀਆਂ ਦੇ ਅੰਦਰ ਪਾਏ ਜਾਂਦੇ ਹਨ । ਇਹ ਫੁੱਲ ਦਾ ਨਰ ਜਣਨ ਭਾਗ ਹੈ ! ਹਰੇਕ ਪੁੰਕੇਸਰ ਵਿੱਚ ਇੱਕ ਪਤਲੀ ਡੰਡੀ ਹੁੰਦੀ ਹੈ ਜਿਸਨੂੰ ਤੰਤੁ ਕਹਿੰਦੇ ਹਨ ਜਿਸ ਦੇ ਉੱਪਰ ਦੋ ਹਿੱਸਿਆਂ ਵਾਲੀ ਇੱਕ ਸੰਰਚਣਾ ਹੁੰਦੀ ਹੈ ਜਿਸ ਨੂੰ ਪਰਾਗ ਕੋਸ਼ ਕਹਿੰਦੇ ਹਨ । | ਪਰਾਗਕੋਸ਼, ਪਰਾਗਕਣ ਪੈਦਾ ਕਰਦੇ ਹਨ ਜੋ ਪ੍ਰਜਣਨ ਵਿੱਚ ਹਿੱਸਾ ਲੈਂਦੇ ਹਨ ।
  • ਇਸਤਰੀ ਕੇਸਰ-ਇਹ ਫੁੱਲ ਦਾ ਮਾਦਾ ਜਣਨ ਭਾਗ ਹੈ । ਇਹ ਪਤਲਾ, ਬੋਤਲ ਆਕਾਰ ਦਾ ਢਾਂਚਾ ਹੈ ਜੋ ਵੱਲ ਦੇ ਕੇਂਦਰ ਵਿੱਚ ਮੌਜੂਦ ਹੁੰਦਾ ਹੈ ।

ਇਸਨੂੰ ਅੱਗੇ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ –

  1. ਅੰਡਕੋਸ਼-ਇਸਤਰੀ ਕੇਸਰ ਦੇ ਹੇਠਲੇ ਚੌੜੇ ਹਿੱਸੇ ਨੂੰ ਅੰਡਕੋਸ਼ ਕਿਹਾ ਜਾਂਦਾ ਹੈ । ਇਸ ਵਿੱਚ ਬੀਜ ਅੰਡ ਹੁੰਦੇ ਹਨ ਜੋ ਪ੍ਰਜਣਨ ਵਿੱਚ ਹਿੱਸਾ ਲੈਂਦੇ ਹਨ ।
  2. ਵਰਤਿਕਾ-ਇਸਤਰੀ ਕੇਸਰ ਦੇ ਤੰਗ, ਮੱਧ ਭਾਗ ਨੂੰ ਵਰਤਿਕਾ ਕਿਹਾ ਜਾਂਦਾ ਹੈ ।
  3. ਵਰਤੀਕਾਰ-ਵਰਤਿਕਾ ਦੇ ਸਿਖਰ ‘ਤੇ ਚਿਪਚਿਪੇ ਭਾਗ ਨੂੰ ਵਰਤੀਕਾਗਰ ਕਿਹਾ ਜਾਂਦਾ ਹੈ ।

PSEB Solutions for Class 6 Science ਪਦਾਰਥਾਂ ਦਾ ਨਿਖੇੜਨ Important Questions and Answers

1. ਖ਼ਾਲੀ ਥਾਂਵਾਂ ਭਰੋ ਬਰਾਬਰ –

(i) ਇਸਤਰੀ ਕੇਸਰ ਦੇ ਤੰਗ, ਮੱਧ ਭਾਗ ਨੂੰ ………….. ਕਿਹਾ ਜਾਂਦਾ ਹੈ ।
ਉੱਤਰ-
ਵਰਤਿਕਾ,

(ii) ਪੱਤੇ ਦੇ ਹਰੇ ………….. ਭਾਗ ਨੂੰ ਫਲਕ ਕਹਿੰਦੇ ਹਨ ।
ਉੱਤਰ-
ਚਪਟੇ,

(iii) ਵਾਸ਼ਪ-ਉੱਤਸਰਜਨ ਦਾ ਕਾਰਜ ………….. ਕਰਦੇ ਹਨ ।
ਉੱਤਰ-
ਸਟੋਮੈਟਾ,

(iv) ਮਨੀ-ਪਲਾਂਟ ਇੱਕ ………….. ਵੇਲ ਹੈ ।
ਉੱਤਰ-
ਆਰੋਹੀ,

(v) ………….. ਅਤੇ ਫਲਕ ਪੱਤੇ ਦੇ ਦੋ ਮੁੱਖ ਭਾਗ ਹਨ ।
ਉੱਤਰ-
ਡੰਡੀ ।

2. ਸਹੀ ਜਾਂ ਗ਼ਲਤ ਲਿਖੋ ਨਾ ਕਰ –

(i) ਪੱਤਿਆਂ ਤੇ ਰੇਖਾਵਾਂ ਵਰਗੀਆਂ ਰਚਨਾਵਾਂ ਨੂੰ ਸ਼ਿਰਾਵਾਂ ਕਹਿੰਦੇ ਹਨ ।
ਉੱਤਰ-
ਸਹੀ,

(ii) ਆਸ-ਪਾਸ ਦੇ ਢਾਂਚੇ ਦੇ ਸਹਾਰੇ ਉੱਪਰ ਜਾਣ ਵਾਲੇ ਪੌਦੇ ਨੂੰ ਝਾੜੀ ਕਹਿੰਦੇ ਹਨ ।
ਉੱਤਰ-
ਗ਼ਲਤ,

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

(iii) ਚਰਬੀ ਦਾ ਸੰਸਲੇਸ਼ਣ, ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੁਆਰਾ ਹੁੰਦਾ ਹੈ ।
ਉੱਤਰ-
ਗ਼ਲਤ,

(iv) ਵਰਤਿਕਾ ਦੇ ਸਿਖ਼ਰ ‘ਤੇ ਚਿਪਚਿਪੇ ਭਾਗ ਨੂੰ ਅੰਡਕੋਸ਼ ਕਿਹਾ ਜਾਂਦਾ ਹੈ ।
ਉੱਤਰ-
ਗ਼ਲਤ,

(v) ਪੰਖੜੀਆਂ ਦੇ ਸਮੂਹ ਨੂੰ ਕੈਲਿਕਸ ਕਿਹਾ ਜਾਂਦਾ ਹੈ ।
ਉੱਤਰ-
ਗ਼ਲਤ ।

3. ਮਿਲਾਨ ਕਰੋ-

ਕਾਲਮ ‘ਉ’ ਕਾਲਮ ‘ਅ’
(i) ਮਨੀ ਪਲਾਂਟ (ਉ) ਗੇਂਦਾ
(ii) ਡੰਡੀ ਅਤੇ ਫਲਕ (ਅ) ਨਾਗਫਨੀ
(iii) ਬੂਟੀ (ਇ) ਆਰੋਹੀ ਵੇਲ
(iv) ਝਾੜੀ (ਸ) ਪਿੱਪਲ
(v) ਰੁੱਖ (ਹ) ਪੱਤਾ

ਉੱਤਰ

ਕਾਲਮ ‘ਉ’ ਕਾਲਮ ‘ਅ’
(i) ਮਨੀ ਪਲਾਂਟ (ਇ) ਆਰੋਹੀ ਵੇਲ
(ii) ਡੰਡੀ ਅਤੇ ਫਲਕ (ਹ) ਪੱਤਾ
(iii) ਬੂਟੀ (ਉ) ਗੇਂਦਾ
(iv) ਝਾੜੀ (ਅ) ਨਾਗਫਨੀ
(v) ਰੁੱਖ (ਸ) ਪਿੱਪਲ

4. ਸਹੀ ਉੱਤਰ ਚੁਣੋ ਬਾਬਲ-

(i) ਛੋਟੇ ਅਤੇ ਨਰਮ ਪੌਦਿਆਂ ਨੂੰ ਆਖਦੇ ਹਨ –
(ਉ) ਰੁੱਖ
(ਅ) ਬੂਟੀ
(ੲ) ਝਾੜੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਬੁਟੀ ।

(ii) ਇਹਨਾਂ ਵਿੱਚੋਂ ਕਿਹੜਾ ਰੁੱਖ ਨਹੀਂ ਹੈ
(ਉ) ਪਿੱਪਲ
(ਅ) ਸੇਬ
(ਇ) ਤੁਲਸੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਤੁਲਸੀ ।

(iii) ਖੇਤਾਂ ਵਿੱਚ ਉੱਗੀ ਹੋਈ ਘਾਹ, ਛੋਟੇ ਪੌਦੇ ਆਦਿ ਖਰਪਤਵਾਰ ਵਰਗ ਵਿੱਚ ਆਉਂਦੇ ਹਨ । ਇਹ ਕੋਮਲ ਤਣੇ ਵਾਲੇ ਛੋਟੇ ਪੌਦੇ ਕਹਾਉਂਦੇ ਹਨ
(ਉ) ਬੂਟੀ
(ਅ) ਰੁੱਖ
(ਈ) ਝਾੜੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਉ) ਬੂਟੀ ।

(iv) ਰੁੱਖ ਲੰਮੇ ਅਤੇ ਮਜ਼ਬੂਤ ਤਣੇ ਵਾਲਾ ਹੁੰਦਾ ਹੈ । ਇਸ ਦੀ ਉਦਾਹਰਣ ਹੈ
(ਉ) ਮੂਲੀ ਦਾ ਪੌਦਾ ।
(ਅ) ਟਮਾਟਰ ਦਾ ਪੌਦਾ
(ਇ) ਗੁਲਾਬ ਦਾ ਪੌਦਾ
(ਸ) ਅੰਬ ਦਾ ਪੌਦਾ ॥
ਉੱਤਰ-
(ਸ) ਅੰਬ ਦਾ ਪੌਦਾ ।

(v) ਜਿਨ੍ਹਾਂ ਪੌਦਿਆਂ ਦੇ ਤਣੇ ਦੇ ਆਧਾਰ ਦੇ ਕੋਲੋਂ ਟਾਹਣੀਆਂ ਨਿਕਲਦੀਆਂ ਹਨ, ਉਹਨਾਂ ਨੂੰ ਆਖਦੇ ਹਨ
(ਉ) ਬੂਟੀ
(ਆ) ਝਾੜੀ
(ਈ) ਰੁੱਖ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਝਾੜੀ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

(vi) ਤਣਾ ਪੌਦਿਆਂ ਵਿੱਚ ਪਾਣੀ ਦਾ …….. ਕਰਦਾ ਹੈ
(ਉ) ਸੋਖਣ
(ਅ) ਉੱਤਸਰਜਨ
(ਈ) ਸੰਵਹਿਨ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਸੰਵਹਨ ।

(vii) ਪੱਤੇ ਦੇ ਹਰੇ ਚਪਟੇ ਭਾਗ ਨੂੰ ਕਹਿੰਦੇ ਹਨ
(ਉ) ਪੱਤੀ ।
(ਅ) ਪ੍ਰਣਵਰਤ
(ਇ) ਫਲਕ (ਲੈਮਿਨਾ)
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਈ) ਫਲਕ (ਲੈਮਿਨਾ) ॥

(viii) ਪੱਤਿਆਂ ਦੀਆਂ ਸ਼ਿਰਾਵਾਂ ਦੀਆਂ ਕਿਸਮਾਂ ਹੁੰਦੀਆਂ ਹਨ
(ਉ) ਦੋ
(ਅ) ਤਿੰਨ
(ਇ) ਚਾਰ
(ਸ) ਕਿਸੇ ਕਿਸਮ ਦੀਆਂ ਨਹੀਂ ।
ਉੱਤਰ-
(ਉ) ਦੋ ।

(ix) ਪੌਦਿਆਂ ਵਿੱਚ ਵਾਸ਼ਪ-ਉੱਤਸਰਜਨ ਦਾ ਕਾਰਜ ਕਿਹੜਾ ਭਾਗ ਕਰਦਾ ਹੈ ?
(ਉ) ਜੜ੍ਹਾਂ
(ਅ) ਤਣਾ
(ਇ) ਪੱਤੇ
(ਸ) ਫ਼ਲ ।
ਉੱਤਰ-
(ਇ) ਪੱਤੇ ।

(x) ਪੱਤੇ ਵਿੱਚੋਂ ਹਰਾ ਰੰਗ ਹਟਾਉਣ ਲਈ ਅਸੀਂ ਪੱਤੇ ਨੂੰ ……….. ਨਾਲ ਗਰਮ ਕਰਦੇ ਹਾਂ
(ਉ) ਪਾਣੀ
(ਅ) ਸਪਿਰਿਟ
(ਏ) ਤੇਲ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਸਪਿਰਿਟ ।

(xi) …………. ਦਾ ਸੰਸ਼ਲੇਸ਼ਣ ਪੌਦਿਆਂ ਦੁਆਰਾ ਸੂਰਜੀ ਪ੍ਰਕਾਸ਼ ਦੀ ਉਪਸਥਿਤੀ ਵਿੱਚ ਹੁੰਦਾ ਹੈ
(ਉ) ਅਲਕੋਹਲ
(ਅ) ਨਿਸ਼ਾਸਤਾ
(ਈ) ਚਰਬੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਨਿਸ਼ਾਸਤਾ ।

(xii) ਕਿਸੇ ਆਸ-ਪਾਸ ਦੇ ਢਾਂਚੇ ਦੇ ਸਹਾਰੇ ਉੱਪਰ ਨੂੰ ਜਾਣ ਵਾਲੇ ਪੌਦੇ ਨੂੰ ਕੀ ਆਖਦੇ ਹਨ ?
(ਉ) ਬੂਟੀ
(ਆ) ਵੇਲ
(ਈ) ਝਾੜੀ
(ਸ) ਰੁੱਖ ।
ਉੱਤਰ-
(ਅ) ਵੇਲ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-

ਪ੍ਰਸ਼ਨ 1.
ਪੌਦੇ ਦੇ ਮੁੱਖ ਭਾਗ ਕਿਹੜੇ ਹਨ ?
ਉੱਤਰ-
ਪੌਦੇ ਦੇ ਮੁੱਖ ਭਾਗ ਹਨ-ਜੜ੍ਹ, ਤਣਾ, ਪੱਤੇ, ਫੁੱਲ ਅਤੇ ਫਲ ।

ਪ੍ਰਸ਼ਨ 2.
ਪੌਦਿਆਂ ਦੇ ਵਰਗ ਦੱਸੋ ।
ਉੱਤਰ-
ਪੌਦਿਆਂ ਦੇ ਤਿੰਨ ਵਰਗ ਹਨ-ਬੂਟੀ, ਝਾੜੀ ਅਤੇ ਰੁੱਖ ।

ਪ੍ਰਸ਼ਨ 3.
ਬੂਟੀਦਾਰ ਪੰਜ ਪੌਦੇ ਦੱਸੋ ।
ਉੱਤਰ-
ਬੂਟੀਦਾਰ ਪੌਦੇ-ਟਮਾਟਰ, ਮਿਰਚ, ਡੇਲੀਆ, ਗੇਂਦਾ ਅਤੇ ਆਲੂ ॥

ਪ੍ਰਸ਼ਨ 4.
ਪੰਜ ਝਾੜੀਆਂ ਦੇ ਨਾਂ ਦੱਸੋ ।
ਉੱਤਰ-
ਝਾੜੀਆਂ-ਨਿੰਬੂ, ਗੁਲਾਬ, ਬੇਰ ਬੋਗਣਵਿਲਿਆ ਅਤੇ ਨਾਗਫ਼ਨੀ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

ਪ੍ਰਸ਼ਨ 5.
ਬੂਟੀਆਂ ਦੇ ਕੀ ਪਛਾਣ ਚਿੰਨ੍ਹ ਹਨ ?
ਉੱਤਰ-
ਬੂਟੀਆਂ ਦੇ ਪਛਾਣ ਚਿੰਨ੍ਹ-ਬੂਟੀ ਦਾ ਤਣਾ ਨਰਮ ਹੁੰਦਾ ਹੈ । ਇਸਦਾ ਆਕਾਰ ਛੋਟਾ ਹੁੰਦਾ ਹੈ ਅਤੇ ਇਸ ਦੀਆਂ ਟਹਿਣੀਆਂ ਘੱਟ ਹੁੰਦੀਆਂ ਹਨ ।

ਪ੍ਰਸ਼ਨ 6.
ਆਰੋਹੀ ਪੌਦੇ ਕਿਸ ਨੂੰ ਕਹਿੰਦੇ ਹਨ ?
ਉੱਤਰ-
ਆਰੋਹੀ ਪੌਦੇ-ਜਿਹੜੇ ਪੌਦੇ ਕਿਸੇ ਸਹਾਰੇ ਦੀ ਸਹਾਇਤਾ ਨਾਲ ਉੱਪਰ ਚੜ੍ਹ ਜਾਂਦੇ ਹਨ, ਉਨ੍ਹਾਂ ਨੂੰ ਆਰੋਹੀ ਦੇ ਕਿਹਾ ਜਾਂਦਾ ਹੈ ।

ਪ੍ਰਸ਼ਨ 7.
ਦੋ-ਆਰੋਹੀ ਵੇਲਾਂ ਦਾ ਨਾਂ ਦੱਸੋ ।
ਉੱਤਰ-
ਮਨੀ ਪਲਾਂਟ, ਅੰਗੁਰ ਦੀ ਵੇਲ ।

ਪ੍ਰਸ਼ਨ 8.
ਪੱਤਾ ਤਣੇ ਨਾਲ ਕਿਸ ਹਿੱਸੇ ਨਾਲ ਜੁੜਿਆ ਹੁੰਦਾ ਹੈ ?
ਉੱਤਰ-
ਪੱਤਾ ਤਣੇ ਦੀ ਡੰਡੀ ਨਾਲ ਜੁੜਿਆ ਹੁੰਦਾ ਹੈ ।

ਪ੍ਰਸ਼ਨ 9.
ਪੱਤੇ ਦੇ ਦੋ ਮੁੱਖ ਹਿੱਸੇ ਕਿਹੜੇ ਹਨ ?
ਉੱਤਰ-

  1. ਡੰਡੀ ਅਤੇ
  2. ਫਲਕ ॥

ਪ੍ਰਸ਼ਨ 10.
ਸ਼ਿਰਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸ਼ਿਰਾ-ਪੱਤਿਆਂ ਤੇ ਰੇਖਾਵਾਂ ਵਰਗੀਆਂ ਰਚਨਾਵਾਂ ਨੂੰ ਸ਼ਿਰਾਵਾਂ ਕਹਿੰਦੇ ਹਨ ।

ਪ੍ਰਸ਼ਨ 11.
ਸ਼ਿਰਾ ਵਿਨਿਆਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੱਤਿਆਂ ਤੇ ਸ਼ਿਰਾਵਾਂ ਦੁਆਰਾ ਬਣਾਏ ਗਏ ਡਿਜ਼ਾਇਨ ਨੂੰ ਸ਼ਿਰਾ ਵਿਨਿਆਸ ਕਹਿੰਦੇ ਹਨ ।

ਪ੍ਰਸ਼ਨ 12.
ਸ਼ਿਰਾ ਵਿਨਿਆਸ ਕਿੰਨੇ ਪ੍ਰਕਾਰ ਦਾ ਹੁੰਦਾ ਹੈ ?
ਉੱਤਰ-
ਸ਼ਿਰਾ ਵਿਨਿਆਸ ਦੋ ਪ੍ਰਕਾਰ ਦਾ ਹੁੰਦਾ ਹੈ ।

  • ਜਾਲੀਦਾਰ (Reticulate Venation)
  • ਸਮਾਂਤਰ (Parallel Venation) ।

ਪ੍ਰਸ਼ਨ 13.
ਜਾਲੀਦਾਰ ਸ਼ਿਰਾ ਵਿਨਿਆਸ ਵਾਲੇ ਚਾਰ ਪੌਦਿਆਂ ਦੇ ਨਾਂ ਲਿਖੋ ।
ਉੱਤਰ-
ਤੁਲਸੀ, ਅੰਬ, ਅਮਰੂਦ ਅਤੇ ਪਿੱਪਲ ॥

ਪ੍ਰਸ਼ਨ 14.
ਸਮਾਂਤਰ ਸ਼ਿਰਾ ਵਿਨਿਆਸ ਵਾਲੇ ਚਾਰ ਪੌਦਿਆਂ ਦੇ ਨਾਂ ਲਿਖੋ ।
ਉੱਤਰ-
ਘਾਹ, ਕਣਕ, ਮੱਕੀ ਅਤੇ ਕੇਲਾ !

ਪ੍ਰਸ਼ਨ 15.
ਵਾਸ਼ਪੀਕਰਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਾਸ਼ਪੀਕਰਨ-ਪੌਦੇ ਤੇ ਪੱਤਿਆਂ ਦੁਆਰਾ ਪੱਤਿਆਂ ਦੀ ਸੜਾ ’ਤੇ ਪਾਣੀ ਦੇ ਵਾਸ਼ਪ ਬਣ ਕੇ ਨਿਕਲਣ ਨੂੰ ਵਾਸ਼ਪੀਕਰਨ ਕਹਿੰਦੇ ਹਨ ।

ਪ੍ਰਸ਼ਨ 16.
ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਕੀ ਹੈ ?
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ-ਹਰੇ ਪੌਦਿਆਂ ਦੁਆਰਾ ਪ੍ਰਕਾਸ਼ ਦੀ ਮੌਜੂਦਗੀ ਵਿੱਚ ਕਾਰਬਨ-ਡਾਈਆਕਸਾਈਡ ਅਤੇ ਪਾਣੀ ਨਾਲ ਭੋਜਨ ਬਣਾਉਣ ਦੀ ਕਿਰਿਆ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਹਿੰਦੇ ਹਨ |

ਪ੍ਰਸ਼ਨ 17.
ਪ੍ਰਕਾਸ਼-ਸੰਸ਼ਲੇਸ਼ਣ ਲਈ ਕਿਹੜੀ ਕੱਚੀ ਸਮੱਗਰੀ ਦੀ ਲੋੜ ਹੁੰਦੀ ਹੈ ?
ਉੱਤਰ-
ਪਾਣੀ, ਕਾਰਬਨ-ਡਾਈਆਕਸਾਈਡ, ਸੂਰਜੀ ਪ੍ਰਕਾਸ਼ ਅਤੇ ਕਲੋਰੋਫਿਲ ਆਦਿ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

ਪ੍ਰਸ਼ਨ 18.
ਖਰਪਤਵਾਰ ਕਿਸ ਨੂੰ ਕਹਿੰਦੇ ਹਨ ?
ਉੱਤਰ-
ਖਰਪਤਵਾਰ-ਖੇਤਾਂ ਵਿੱਚ ਫ਼ਸਲਾਂ ਦੇ ਨਾਲ ਅਣਚਾਹੇ ਪੌਦੇ ਉੱਗ ਜਾਂਦੇ ਹਨ ਉਨ੍ਹਾਂ ਨੂੰ ਖਰਪਤਵਾਰ ਕਹਿੰਦੇ ਹਨ ।

ਪ੍ਰਸ਼ਨ 19.
ਜੜ੍ਹ ਦਾ ਇੱਕ ਕੰਮ ਦੱਸੋ ।
ਉੱਤਰ-
ਜੜਾਂ ਮਿੱਟੀ ਵਿੱਚੋਂ ਪਾਣੀ ਅਤੇ ਖਣਿਜ ਪਦਾਰਥ ਚੂਸਦੀਆਂ ਹਨ ।

ਪ੍ਰਸ਼ਨ 20.
ਜੜਾਂ ਕਿੰਨੀ ਪ੍ਰਕਾਰ ਦੀਆਂ ਹੁੰਦੀਆਂ ਹਨ ?
ਉੱਤਰ-
ਜੜਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ
(1) ਮੂਸਲਾ ਜੜ੍ਹ (Tap Root)
(2) ਰੇਸ਼ੇਦਾਰ ਜੜ੍ਹ (Fibrous Root) |

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੋਰ –

ਪ੍ਰਸ਼ਨ 1.
ਇੱਕ ਪੌਦੇ ਦਾ ਚਿੱਤਰ ਬਣਾ ਕੇ ਉਸਦੇ ਭਾਗਾਂ ਦੇ ਨਾਂ ਲਿਖੋ ।
ਉੱਤਰ
PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 3

ਪ੍ਰਸ਼ਨ 2.
ਬੂਟੀ, ਝਾੜੀ ਅਤੇ ਰੁੱਖ ਦੀ ਪਰਿਭਾਸ਼ਾ ਲਿਖੋ ।
ਉੱਤਰ-
ਬੁਟੀ-ਹਰੇ ਅਤੇ ਨਰਮ ਤਣੇ ਵਾਲੇ ਪੌਦੇ ਨੂੰ ਬੁਟੀ ਕਹਿੰਦੇ ਹਨ, ਟਮਾਟਰ, ਗੇਂਦਾ ਆਦਿ । ਝਾੜੀ-ਜਿਹੜੇ ਪੌਦਿਆਂ ਦੀਆਂ ਟਹਿਣੀਆਂ ਤਣੇ ਦੇ ਆਧਾਰ ਦੇ ਨੇੜੇ ਨਿਕਲਦੀਆਂ ਹਨ, ਤਣਾ ਕਠੋਰ ਹੁੰਦਾ ਹੈ ਪਰ ਬਹੁਤਾ ਮੋਟਾ ਨਹੀਂ ਹੁੰਦਾ ਉਸਨੂੰ ਝਾੜੀ ਕਹਿੰਦੇ ਹਨ, ਜਿਵੇਂ-ਗੁਲਾਬ, ਬੋਗਣਵਿਲੀਆ । ਰੁੱਖ-ਕੁੱਝ ਪੌਦੇ ਉੱਚੇ ਹੁੰਦੇ ਹਨ । ਇਨ੍ਹਾਂ ਦਾ ਤਣਾ ਕਠੋਰ, ਮਜ਼ਬੂਤ ਅਤੇ ਮੋਟਾ ਹੁੰਦਾ ਹੈ । ਇਸ ਦੀਆਂ ਟਹਿਣੀਆਂ ਧਰਤੀ ਤੋਂ ਵਧੇਰੇ ਉੱਚਾਈ ਤੇ ਤਣੇ ਦੇ ਉੱਪਰਲੇ ਭਾਗ ਵਿੱਚ ਨਿਕਲਦੀਆਂ ਹਨ, ਇਨ੍ਹਾਂ ਨੂੰ ਰੁੱਖ ਕਹਿੰਦੇ ਹਨ, ਜਿਵੇਂ-ਅੰਬ, ਨਿੰਮ, ਜਾਮਣ ਆਦਿ ।

ਪ੍ਰਸ਼ਨ 3.
ਰੁੱਖ, ਝਾੜੀ ਅਤੇ ਆਰੋਹੀ ਵੇਲਾਂ ਦੇ ਦੋ-ਦੋ ਪੌਦਿਆਂ ਦੇ ਨਾਂ ਲਿਖੋ ।
ਉੱਤਰ-
ਰੁੱਖ-ਅੰਬ, ਜਾਮਣ । ਝਾੜੀ-ਗੁਲਾਬ, ਬੋਗਣਵਿਲੀਆ । ਆਰੋਹੀ ਵੇਲਾਂ-ਮਨੀ ਪਲਾਂਟ, ਲੌਕੀ ।

ਪ੍ਰਸ਼ਨ 4.
ਤਣਾ ਕੀ ਹੈ ? ਇਸਦੇ ਕਾਰਨ ਦੱਸੋ ।
ਉੱਤਰ-
ਤਣਾ-ਪੌਦੇ ਦੇ ਉੱਪਰ ਜ਼ਮੀਨ ਦੇ ਬਾਹਰ ਵਾਲੇ ਭਾਗ ਨੂੰ ਤਣਾ ਕਿਹਾ ਜਾਂਦਾ ਹੈ । ਤਣੇ ਦੇ ਕੰਮ-

  1. ਪੌਦੇ ਨੂੰ ਸਹਾਰਾ ਦਿੰਦਾ ਹੈ ।
  2. ਜੜਾ ਦੁਆਰਾ ਸੋਖਿਤ ਪਾਣੀ ਅਤੇ ਖਣਿਜ ਨੂੰ ਪੱਤਿਆਂ ਤੱਕ ਪਹੁੰਚਾਉਂਦਾ ਹੈ ।
  3. ਪੱਤਿਆਂ ਦੁਆਰਾ ਤਿਆਰ ਭੋਜਨ ਨੂੰ ਪੌਦੇ ਦੇ ਹੋਰ ਭਾਗਾਂ ਤੱਕ ਪਹੁੰਚਾਉਂਦਾ ਹੈ ।
  4. ਕੁੱਝ ਤਣੇ ਭੋਜਨ ਨੂੰ ਵੀ ਇਕੱਠਾ ਕਰਦੇ ਹਨ ।

ਪ੍ਰਸ਼ਨ 5.
ਜੜ੍ਹ ਕਿਸ ਨੂੰ ਕਹਿੰਦੇ ਹਨ ? ਇਹ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ?
ਉੱਤਰ-
ਜੜ੍ਹ-ਜੜ੍ਹ ਪੌਦੇ ਦਾ ਭੂਮੀਗਤ ਭਾਗ ਹੈ । ਇਹ ਧਰਤੀ ਦੇ ਹੇਠਾਂ ਵੱਲ ਵਧਦੀਆਂ ਹਨ । ਜੜਾਂ ਦੋ ਪ੍ਰਕਾਰ ਦੀਆਂ ਹਨ –

  • ਮੂਸਲਾ ਜੜਾਂ (Tap Roots)
  • ਰੇਸ਼ੇਦਾਰ ਜੜ੍ਹਾਂ (Fibrous Roots) |

ਪ੍ਰਸ਼ਨ 6.
ਮੂਸਲਾ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਕੀ ਹੁੰਦੀ ਹੈ ?
ਉੱਤਰ-

  • ਮੁਸਲਾ ਜੜ-ਇਹਨਾਂ ਵਿੱਚ ਇੱਕ ਮੁੱਖ ਜੜ ਹੁੰਦੀ ਹੈ । ਇਹ ਧਰਤੀ ਦੇ ਅੰਦਰ ਲੰਬਾਈ ਵਿੱਚ ਵਧਦੀ ਹੈ । ਮੂਸਲਾ ਜੜ੍ਹ ਨਾਲ ਕਈ ਛੋਟੀਆਂ ਸ਼ਾਖਾਵਾਂ ਹੁੰਦੀਆਂ ਹਨ । ਉਦਾਹਰਨ-ਮਟਰ, ਨਿੰਮ ਅਤੇ ਅੰਬ ।
  • ਰੇਸ਼ੇਦਾਰ ਜੜਾਂ-ਕੁੱਝ ਪੌਦਿਆਂ ਵਿੱਚ ਕੋਈ ਮੁੱਖ ਜੜ੍ਹ ਨਹੀਂ ਹੁੰਦੀ । ਇਨ੍ਹਾਂ ਵਿੱਚ ਰੇਸ਼ੇ ਵਰਗੀਆਂ ਕਈ ਜੜਾਂ ਹੁੰਦੀਆਂ ਹਨ । ਇਨ੍ਹਾਂ ਨੂੰ ਰੇਸ਼ੇਦਾਰ ਜੜਾਂ ਕਹਿੰਦੇ ਹਨ । ਇਹ ਜੜਾਂ ਮਿੱਟੀ ਵਿੱਚ ਚਾਰੇ ਪਾਸੇ ਫੈਲ ਜਾਂਦੀਆਂ ਹਨ ਅਤੇ ਪੌਦਿਆਂ ਨੂੰ ਮਜ਼ਬੂਤੀ ਨਾਲ ਫੜ ਕੇ ਰੱਖਦੀਆਂ ਹਨ । ਉਦਾਹਰਨ-ਕਣਕ, ਘਾਹ, ਮੱਕੀ ਅਤੇ ਜਵਾਰ ਆਦਿ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 4

ਪ੍ਰਸ਼ਨ 7.
ਜੋੜਾਂ ਦੇ ਮੁੱਖ ਕੰਮ ਲਿਖੋ ।
ਉੱਤਰ-
ਜੜਾਂ ਦੇ ਮੁੱਖ ਕੰਮ ਹੇਠ ਲਿਖੇ ਹਨ

  1. ਜੜਾਂ ਮਿੱਟੀ ਵਿੱਚ ਪੌਦਿਆਂ ਨੂੰ ਸਥਿਰ ਰੱਖਣ ਵਿੱਚ ਸਹਾਇਤਾ ਕਰਦੀਆਂ ਹਨ ।
  2. ਜੜਾਂ ਮਿੱਟੀ ਵਿੱਚੋਂ ਪਾਣੀ ਅਤੇ ਖਣਿਜ ਪਦਾਰਥ ਪ੍ਰਾਪਤ ਕਰਦੀਆਂ ਹਨ ।
  3. ਕਈ ਜੜਾਂ ਪੌਦਿਆਂ ਨੂੰ ਵਾਧੂ ਸਹਾਰਾ ਵੀ ਦਿੰਦੀਆਂ ਹਨ ।
  4. ਕਈ ਜੜਾਂ ਪੌਦੇ ਲਈ ਭੋਜਨ ਵੀ ਇਕੱਠਾ ਕਰਦੀਆਂ ਹਨ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

ਪ੍ਰਸ਼ਨ 8.
ਜੜਾਂ ਦੇ ਵਿਸ਼ੇਸ਼ ਕੰਮ ਦੱਸੋ ।
ਉੱਤਰ-
ਜੜਾਂ ਦੇ ਵਿਸ਼ੇਸ਼ ਕੰਮ ਹੇਠ ਲਿਖੇ ਹਨ

  1. ਭੋਜਨ ਇਕੱਠਾ ਕਰਨ ਵਾਲੀਆਂ ਜੜਾਂ-ਸ਼ਕਰਕੰਦੀ, ਚੁਕੰਦਰ, ਗਾਜਰ, ਸ਼ਲਗਮ ਆਦਿ ਦੀਆਂ ਜੜਾਂ ਫੁੱਲੀਆਂ ਹੁੰਦੀਆਂ ਹਨ । ਇਨ੍ਹਾਂ ਜੜਾਂ ਵਿੱਚ ਭੋਜਨ ਇਕੱਠਾ ਹੁੰਦਾ ਹੈ । ਪੌਦੇ ਇਸ ਇਕੱਠੇ ਕੀਤੇ ਭੋਜਨ ਦੀ ਵਰਤੋਂ ਕਰਦੇ ਹਨ ।
  2. ਪੌਦੇ ਨੂੰ ਵਧੇਰੇ ਸਹਾਰਾ ਦੇਣ ਵਾਲੀਆਂ ਜੜਾਂ-ਬਰਗਦ ਦੇ ਪੇੜ ਦੀਆਂ ਟਾਹਣੀਆਂ ਨਾਲ ਰੱਸੀਆਂ ਵਰਗੀਆਂ ਜੜਾਂ ਲਟਕਦੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਹਨ । ਇਨ੍ਹਾਂ ਵਿੱਚੋਂ ਕੁੱਝ ਜੜਾਂ ਧਰਤੀ ਦੇ ਅੰਦਰ ਚਲੀਆਂ ਜਾਂਦੀਆਂ ਹਨ । ਕੁੱਝ ਜੜਾਂ ਤਣਿਆਂ ਵਰਗੀਆਂ ਮੋਟੀਆਂ ਹੋ ਜਾਂਦੀਆਂ ਹਨ, ਜੋ ਮੋਟੀਆਂ ਟਾਹਣੀਆਂ ਨੂੰ ਸਹਾਰਾ ਦਿੰਦੀਆਂ ਹਨ । ਬਰਗਦ ਤੋਂ ਇਲਾਵਾ ਮੱਕੀ ਦੇ ਪੌਦੇ ਵਿੱਚ ਸਹਾਰਾ ਦੇਣ ਵਾਲੀਆਂ ਜੜ੍ਹਾਂ ਹੁੰਦੀਆਂ ਹਨ ।

ਪ੍ਰਸ਼ਨ 9.
ਜੜ੍ਹ ਅਤੇ ਤਣੇ ਵਿੱਚ ਅੰਤਰ ਦੱਸੋ ।
ਉੱਤਰ-
ਜੜ੍ਹ ਅਤੇ ਤਣੇ ਵਿੱਚ ਅੰਤਰ –

ਜੜ੍ਹ (Root) ਤਣਾ (Stem)
(1) ਇਹ ਪੌਦੇ ਦਾ ਧਰਤੀ ਦੇ ਅੰਦਰਲਾ ਭਾਗ ਹੈ । (1) ਇਹ ਪੌਦੇ ਦਾ ਧਰਤੀ ਦੇ ਉੱਪਰਲਾ ਭਾਗ ਹੈ।
(2) ਇਹ ਪ੍ਰਕਾਸ਼ ਤੋਂ ਦੂਰ ਤੇ ਪਾਣੀ ਵੱਲ ਵਧਦੀ ਹੈ । (2) ਇਹ ਪ੍ਰਕਾਸ਼ ਦੀ ਦਿਸ਼ਾ ਵੱਲ ਵਧਦਾ ਹੈ ।
(3) ਇਸ ਵਿੱਚ ਗੰਢਾਂ (Nodes) ਨਹੀਂ ਹੁੰਦੀਆਂ । (3) ਇਸ ਵਿੱਚ ਗੰਢਾਂ (Nodes) ਹੁੰਦੀਆਂ ਹਨ ।

ਪ੍ਰਸ਼ਨ 10.
ਪੱਤਾ ਕੀ ਹੈ ? ਇੱਕ ਪੱਤੇ ਦੇ ਵੱਖ-ਵੱਖ ਭਾਗਾਂ ਬਾਰੇ ਦੱਸੋ ।
ਉੱਤਰ-
ਪੱਤਾ-ਪੱਤੇ ਹਰੇ ਰੰਗ ਦੇ ਹੁੰਦੇ ਹਨ ਜੋ ਤਣੇ ਦੀਆਂ ਗੰਢਾਂ ਵਿੱਚੋਂ ਨਿਕਲਦੇ ਹਨ । ਪੱਤੇ ਦਾ ਸਿਰਾ -ਪੱਤੇ ਦੇ ਭਾਗ-ਇੱਕ ਪੱਤੇ ਦੇ ਤਿੰਨ ਭਾਗ ਹੁੰਦੇ ਹਨ

  • ਪੱਤੇ ਦਾ ਆਧਾਰ-ਪੱਤੇ ਦੇ ਆਧਾਰ ਵਾਲਾ ਭਾਗ ਜੋ ਤਣੇ ਮੱਧ ਸ਼ਿਰਾਏ ਨਾਲ ਜੁੜਿਆ ਹੁੰਦਾ ਹੈ, ਪੱਤੇ ਦਾ ਆਧਾਰ ਹੁੰਦਾ ਹੈ ।
  • ਡੰਡੀ-ਪੱਤੇ ਦੀ ਡੰਡੀ, ਪੱਤੇ ਨੂੰ ਤਣੇ ਨਾਲ ਜੋੜਦੀ ਹੈ ।
  • ਫਲਕ-ਪੱਤੇ ਦਾ ਹਰਾ ਫੈਲਿਆ ਹੋਇਆ ਚਪਟਾ ਭਾਗ ਫਲਕ ਹੁੰਦਾ ਹੈ । ਇਸ ਵਿੱਚ ਸ਼ਿਰਾਵਾਂ ਹੁੰਦੀਆਂ ਹਨ । ਹਰਾ ਰੰਗ

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 5

ਪ੍ਰਸ਼ਨ 11.
ਪੱਤੇ ਦੇ ਕੰਮ ਦੱਸੋ ।
ਉੱਤਰ-
ਪੱਤੇ ਦੇ ਕੰਮ

  • ਇਹ ਸੂਰਜੀ ਪ੍ਰਕਾਸ਼ ਵਿੱਚ ਭੋਜਨ ਤਿਆਰ ਕਰਦੇ ਹਨ ।
  • ਇਨ੍ਹਾਂ ਦੁਆਰਾ ਗੈਸਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ ।

ਪ੍ਰਸ਼ਨ 12.
ਪੱਤਾ ਪੌਦੇ ਦਾ ਮਹੱਤਵਪੂਰਨ ਅੰਗ ਕਿਉਂ ਹੈ ?
ਉੱਤਰ-
ਪੌਦਿਆਂ ਦੇ ਪੱਤੇ ਸੂਰਜੀ ਪ੍ਰਕਾਸ਼ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਦੀ ਕਿਰਿਆ ਦੁਆਰਾ ਭੋਜਨ ਬਣਾਉਂਦੇ ਹਨ । ਇਸ ਤੋਂ ਇਲਾਵਾ ਪੱਤੇ ਸਾਹ ਕਿਰਿਆ ਅਤੇ ਵਾਸ਼ਪੀਕਰਨ ਦਾ ਕੰਮ ਵੀ ਕਰਦੇ ਹਨ । ਇਸ ਤਰ੍ਹਾਂ ਪੱਤੇ ਪੌਦੇ ਦਾ ਮਹੱਤਵਪੂਰਨ ਅੰਗ ਹਨ ।

ਪ੍ਰਸ਼ਨ 13.
ਪੁੰਕੇਸਰ ਅਤੇ ਇਸਤਰੀ ਕੇਸਰ ਫੁੱਲ ਦੇ ਮਹੱਤਵਪੂਰਨ ਭਾਗ ਕਿਉਂ ਹਨ ?
ਉੱਤਰ-
ਪੁੰਕੇਸਰ ਅਤੇ ਇਸਤਰੀ ਕੇਸਰ ਫੁੱਲ ਦੇ ਜਨੇਨ ਭਾਗ ਹਨ । ਪੁੰਕੇਸਰ ਫੁੱਲ ਦਾ ਨਰ ਭਾਗ ਹੈ ਜੋ ਪਰਾਗਕਣ ਪੈਦਾ ਕਰਦਾ ਹੈ ਅਤੇ ਇਸਤਰੀ ਕੇਸਰ ਫੁੱਲ ਦਾ ਮਾਦਾ ਭਾਗ ਹੈ ਜੋ ਬੀਜ-ਅੰਡ ਪੈਦਾ ਕਰਦਾ ਹੈ । ਬੀਜ-ਅੰਡ ਤੋਂ ਬੀਜ ਬਣਦਾ ਹੈ ਅਤੇ ਇਸਤਰੀ ਕੇਸਰ ਫਲ ਬਣਾਉਂਦਾ ਹੈ ।

ਪ੍ਰਸ਼ਨ 14.
ਫੁੱਲ ਦੇ ਇਸਤਰੀ ਕੇਸਰ ਦਾ ਲੇਬਲ ਕੀਤਾ ਚਿੱਤਰ ਬਣਾਓ ।
ਉੱਤਰ
PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 6

ਪ੍ਰਸ਼ਨ 15.
ਫੁੱਲ ਦੇ ਪੁੰਕੇਸਰ ਦੇ ਹਿੱਸਿਆਂ ਦਾ ਚਿੱਤਰ ਬਣਾਓ ।
ਉੱਤਰ
PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 7

ਪ੍ਰਸ਼ਨ 16.
ਸ਼ਿਰਾ ਵਿਨਿਆਸ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸ਼ਿਰਾ ਵਿਨਿਆਸ-ਪੱਤਿਆਂ ਤੇ ਸ਼ਿਰਾਵਾਂ ਦੁਆਰਾ ਬਣਾਏ ਗਏ ਡਿਜ਼ਾਇਨ ਨੂੰ ਸ਼ਿਰਾ ਵਿਨਿਆਸ ਕਹਿੰਦੇ ਹਨ । ਸ਼ਿਰਾ ਵਿਨਿਆਸ ਦੋ ਪ੍ਰਕਾਰ ਦਾ ਹੁੰਦਾ ਹੈ

  • ਜਾਲੀਦਾਰ ਸ਼ਿਰਾ ਵਿਨਿਆਸ-ਇਸ ਸ਼ਿਰਾ ਵਿਨਿਆਸ ਵਿੱਚ ਮੱਧ ਸ਼ਿਰਾ ਦੇ ਦੋਨੋ ਪਾਸੇ ਜਾਲ ਜਿਹਿਆ ਬੁਣਿਆ ਹੁੰਦਾ ਹੈ ।
  • ਸਮਾਨੰਤਰ ਸ਼ਿਰਾ ਵਿਨਿਆਸ-ਇਸ ਵਿੱਚ ਸ਼ਿਰਾਵਾਂ ਇੱਕ ਦੂਸਰੇ ਦੇ ਸਮਾਨੰਤਰ ਹੁੰਦੀਆਂ ਹਨ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 8

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

ਪ੍ਰਸ਼ਨ 17.
ਫੁੱਲ ਦੇ ਸੈਪਲ (Sepal) ਕਿਸ ਨੂੰ ਕਹਿੰਦੇ ਹਨ ? ਇਸਦਾ ਕੀ ਕੰਮ ਹੈ ? ਇਸਦੀ ਪਛਾਣ ਵੀ ਦੱਸੋ ।
ਉੱਤਰ-
ਫੁੱਲ ਦੇ ਸਭ ਤੋਂ ਬਾਹਰੀ ਭਾਗ ਨੂੰ ਸੈਪਲ ਕਹਿੰਦੇ ਹਨ । ਇਹ ਫੁੱਲ ਦੇ ਹੋਰ ਹਿੱਸਿਆਂ ਦੀ ਰੱਖਿਆ ਕਰਦਾ ਹੈ । ਜਦੋਂ ਇਹ ਕਲੀ ਦੀ ਅਵਸਥਾ ਵਿਚ ਹੁੰਦਾ ਹੈ ।
ਸੈਪਲ (Sepal) ਦੀ ਪਛਾਣ-ਇਹ ਆਮ ਤੌਰ ‘ਤੇ ਹਰੇ ਰੰਗ ਦਾ ਹੁੰਦਾ ਹੈ । ਇਹ ਆਪਸ ਵਿੱਚ ਜੁੜੇ ਵੀ ਹੋ ਸਕਦੇ ਹਨ ਤੇ ਨਹੀਂ ਵੀ । ਇਹ ਪੰਖੜੀਆਂ ਨਾਲ ਜੁੜੇ ਵੀ ਹੋ ਸਕਦੇ ਹਨ ਤੇ ਨਹੀਂ ਵੀ ।

ਪ੍ਰਸ਼ਨ 18.
ਫੁੱਲ ਦੀਆਂ ਪੰਖੜੀਆਂ ਕਿਸ ਨੂੰ ਕਹਿੰਦੇ ਹਨ ? ਇਸ ਦੇ ਕੰਮ ਅਤੇ ਗੁਣ ਲਿਖੋ ।
ਉੱਤਰ-
ਫੁੱਲ ਦੀਆਂ ਪੰਖੜੀਆਂ-ਫੁੱਲ ਦੇ ਸਭ ਤੋਂ ਸੁੰਦਰ ਰੰਗ-ਬਿਰੰਗੇ ਭਾਗ ਨੂੰ ਪੰਖੜੀਆਂ ਕਹਿੰਦੇ ਹਨ । ਕੰਮ-ਇਸ ਨਾਲ ਫੁੱਲ ਆਕਰਸ਼ਕ ਬਣਦਾ ਹੈ ਅਤੇ ਪਰਾਗਕਣ ਵਿੱਚ ਸਹਾਇਤਾ ਕਰਦਾ ਹੈ । ਗੁਣ-

  • ਪੰਖੜੀਆਂ ਆਪਸ ਵਿੱਚ ਜੁੜੀਆਂ ਹੋ ਸਕਦੀਆਂ ਹਨ ਤੇ ਨਹੀਂ ਵੀ ।
  • ਹਰ ਫੁੱਲ ਵਿੱਚ ਪੰਖੜੀਆਂ ਦੀ ਗਿਣਤੀ ਵੱਖ-ਵੱਖ ਹੁੰਦੀ ਹੈ ।
  • ਪੰਖੜੀਆਂ ਬਾਹਰੀ ਦਲ ਨਾਲ ਜੁੜੀਆਂ ਹੋ ਸਕਦੀਆਂ ਹਨ ਤੇ ਨਹੀਂ ਵੀ ।
  • ਇਨ੍ਹਾਂ ਦੀ ਗਿਣਤੀ ਬਾਹਰੀ ਦਲ ਦੇ ਬਰਾਬਰ ਨਹੀਂ ਹੁੰਦੀ ਅਤੇ ਕਈ ਵਾਰ ਹੋ ਵੀ ਸਕਦੀ ਹੈ ।

ਪ੍ਰਸ਼ਨ 19.
ਫੁੱਲ ਦੇ ਪੁੰਕੇਸਰ ਭਾਗ ਦਾ ਵਰਣਨ ਕਰੋ ।
ਉੱਤਰ-
ਫੁੱਲ ਦੇ ਨਰ ਭਾਗ ਨੂੰ ਪੁੰਕੇਸਰ ਕਹਿੰਦੇ ਹਨ । ਇਸ ਦੇ ਦੋ ਮੁੱਖ ਭਾਗ ਹਨ-ਪਰਾਗਕੋਸ਼ ਅਤੇ ਤੰਤੁ । ਪਰਾਗਕੋਸ਼ ਵਿੱਚ ਪਰਾਗਕਣ ਹੁੰਦੇ ਹਨ ।

ਪ੍ਰਸ਼ਨ 20.
ਫੁੱਲ ਦੇ ਇਸਤਰੀ ਕੇਸਰ ਭਾਗ ਦਾ ਵਰਣਨ ਕਰੋ |
ਉੱਤਰ-
ਫੁੱਲ ਦੇ ਮਾਦਾ ਭਾਗ ਨੂੰ ਇਸਤਰੀ ਕੇਸਰ ਕਹਿੰਦੇ ਹਨ । ਫੁੱਲ ਦੇ ਇਸਤਰੀ ਕੇਸਰ ਦੇ ਤਿੰਨ ਮੁੱਖ ਭਾਗ ਹੁੰਦੇ ਹਨ ।

  • ਅੰਡਕੋਸ਼
  • ਪਰਾਗਕਣ ਵਹਿਣੀ
  • ਪਰਾਗਕਣ ਗ੍ਰਹੀ !

ਅੰਡਕੋਸ਼ ਵਿੱਚ ਬੀਜ-ਅੰਡ ਹੁੰਦੇ ਹਨ ਜੋ ਮਾਦਾ ਯੁਗਮਤ ਦਾ ਕੰਮ ਕਰਦੇ ਹਨ ਅਤੇ ਬੀਜ ਬਣਾਉਂਦੇ ਹਨ ।

ਪ੍ਰਸ਼ਨ 21.
ਇਕ ਕਿਰਿਆ ਦੁਆਰਾ ਦੱਸੋ ਕਿ ਤਣਾ ਪਾਣੀ ਦਾ ਸੰਵਹਿਣ ਕਰਦਾ ਹੈ ।
ਉੱਤਰ-
ਤਣਾ ਪਾਣੀ ਦਾ ਸੰਵਹਿਣ ਕਰਦਾ ਹੈ । ਕਿਰਿਆ ਜ਼ਰੂਰੀ ਸਮਾਨ-ਇੱਕ ਗਲਾਸ ਪਾਣੀ, ਲਾਲ ਸਿਆਹੀ, ਬੂਟੀ ਅਤੇ ਬਲੇਡ 1 ਗਿਲਾਸ ਨੂੰ ਇੱਕ ਤਿਆਹੀ ਪਾਣੀ ਨਾਲ ਭਰੋ । ਇਸ ਵਿੱਚ ਲਾਲ ਸਿਆਹੀ ਦੀਆਂ ਕੁੱਝ ਬੂੰਦਾਂ ਪਾਓ । ਬੁਟੀ ਨੂੰ ਧਰਤੀ ਨੇੜਿਓ ਕੱਟ ਕੇ ਗਿਲਾਸ ਵਿੱਚ ਰੱਖੋ, ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ । ਅਗਲੇ ਦਿਨ ਇਨ੍ਹਾਂ ਟਾਹਣੀਆਂ ਨੂੰ ਧਿਆਨ ਨਾਲ ਦੇਖੋ ।
PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 9
ਬੂਟੀ ਦੇ ਕੁੱਝ ਭਾਗ ਲਾਲ ਦਿਖਾਈ ਦੇਣਗੇ । ਇਹ ਲਾਲ ਰੰਗ ਸੰਵਹਿਣ ਦੁਆਰਾ ਇੱਥੇ ਪੁੱਜਿਆ ਹੈ । ਤੁਸੀਂ ਤਣੇ ਨੂੰ ਮੋਟਾਈ ਵਿੱਚ ਕੱਟ ਕੇ ਇਸ ਵਿੱਚ ਲਾਲ ਰੰਗ ਦੇਖ ਸਕਦੇ ਹੋ । ਇਸ ਕਿਰਿਆ ਤੋਂ ਸਾਨੂੰ ਪਤਾ ਲਗਦਾ ਹੈ ਕਿ ਪਾਣੀ ਤਣੇ ਰਾਹੀਂ ਉੱਪਰ ਵੱਲ ਚੜਦਾ ਹੈ । ਇਸ ਤੋਂ ਭਾਵ ਹੈ ਕਿ ਤਣਾ ਪਾਣੀ ਦਾ ਸੰਵਹਿਣ ਕਰਦਾ ਹੈ ।

ਪ੍ਰਸ਼ਨ 22.
ਬੀਜ ਕਿਸ ਨੂੰ ਕਹਿੰਦੇ ਹਨ ? ਦੋ ਉਦਾਹਰਣ ਦਿਓ ।
ਉੱਤਰ-
ਬੀਜ-ਬੀਜ ਪੌਦੇ ਦਾ ਉਹ ਭਾਗ ਹੈ ਜਿਸ ਤੋਂ ਅੱਗੇ ਨਵਾਂ ਪੌਦਾ ਬਣਦਾ ਹੈ । ਇਸ ਵਿੱਚ ਬੱਚਾ ਪੈਦਾ ਹੁੰਦਾ ਹੈ । ਇਸ ਵਿੱਚ ਨਵੇਂ ਪੌਦੇ ਲਈ ਭੋਜਨ ਵੀ ਹੁੰਦਾ ਹੈ , ਜਿਵੇਂ-ਮੱਕੀ, ਮਟਰ ਦੇ ਬੀਜ ॥

ਪ੍ਰਸ਼ਨ 23.
ਫੁੱਲ ਦਾ ਕਿਹੜਾ ਭਾਗ ਬੀਜ ਬਣਾਉਂਦਾ ਹੈ ? ਕਿਸੇ ਬੀਜ ਦੇ ਵੱਖ-ਵੱਖ ਭਾਗਾਂ ਦੇ ਨਾਮ ਦੱਸੋ !
ਉੱਤਰ-
ਬੀਜਅੰਡ (Ovule) । ਬੀਜ ਦੇ ਭਾਗ ਹਨ-ਬੀਜ ਪਤਰ, ਪਰਾਂਕੁਰ, ਮੁਲਾਂਕੁਰ ।

ਪ੍ਰਸ਼ਨ 24.
ਫਲ ਕਿਸ ਨੂੰ ਕਹਿੰਦੇ ਹਨ ? ਇਹ ਕਿਸੇ ਬੀਜ ਤੋਂ ਕਿਸ ਤਰ੍ਹਾਂ ਵੱਖ ਹੁੰਦਾ ਹੈ ?
ਉੱਤਰ-
ਫੁੱਲ ਦਾ ਅੰਡਕੋਸ਼ ਵਾਲਾ ਭਾਗ ਫਲ ਵਿੱਚ ਬਦਲ ਜਾਂਦਾ ਹੈ । ਬੀਜ, ਫੁੱਲ ਦੇ ਬੀਜ-ਅੰਡ ਭਾਗ ਤੋਂ ਬਣਦਾ ਹੈ । ਫਲ ਦੇ ਅੰਦਰ ਬੀਜ ਹੁੰਦਾ ਹੈ ਕਿਉਂਕਿ ਅੰਡਕੋਸ਼ ਦੇ ਅੰਦਰ ਬੀਜ-ਅੰਡ ਹੁੰਦਾ ਹੈ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

ਪ੍ਰਸ਼ਨ 25.
ਪੌਦੇ ਲਈ ਪ੍ਰਕਾਸ਼-ਸੰਸ਼ਲੇਸ਼ਣ ਕਿਉਂ ਜ਼ਰੂਰੀ ਹੈ ?
ਉੱਤਰ-
ਪੌਦਿਆਂ ਲਈ ਪ੍ਰਕਾਸ਼-ਸੰਸ਼ਲੇਸ਼ਣ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਇੱਕ ਤਰੀਕਾ ਹੈ ਜਿਸ ਰਾਹੀਂ ਪੌਦੇ ਆਪਣਾ ਭੋਜਨ ਖ਼ੁਦ ਤਿਆਰ ਕਰਦੇ ਹਨ ।

ਪ੍ਰਸ਼ਨ 26.
ਤੁਸੀਂ ਪੱਤੇ ਦਾ ਛਾਪਾ ਕਾਗ਼ਜ਼ ਤੇ ਕਿਵੇਂ ਲੈ ਸਕਦੇ ਹੋ ? ਕਿਰਿਆ ਰਾਹੀਂ ਦੱਸੋ ।
ਉੱਤਰ-
ਇੱਕ ਪੱਤੇ ਨੂੰ ਇੱਕ ਸਫ਼ੇਦ ਕਾਗ਼ਜ਼ ਅਤੇ ਆਪਣੀ ਕਾਪੀ ਦੇ ਪੰਨੇ ਹੇਠ ਰੱਖੋ । ਇਸ ਨੂੰ ਚਿੱਤਰ ਵਿੱਚ ਦਿਖਾਏ ਅਨੁਸਾਰ ਇੱਕੋ ਜਗਾ ‘ਤੇ ਦਬਾ ਕੇ ਰੱਖੋ । ਪੈਂਨਸਿਲ ਨੂੰ ਤਿਰਛਾ ਫੜ ਕੇ ਇਸਦੀ ਨੋਕ ਨਾਲ ਕਾਗ਼ਜ਼ ਤੇ ਪੱਤੇ ਵਾਲੇ ਹਿੱਸੇ ਨੂੰ ਹੌਲੀ-ਹੌਲੀ ਰਗੜੋ । ਤੁਹਾਨੂੰ ਰੇਖਾਵਾਂ ਨਾਲ ਛਾਪਾ ਦਿਖਾਈ ਦੇਣ ਲੱਗ ਜਾਵੇਗਾ । ਇਹ ਛਾਪ ਪੱਤੇ ਵਰਗੀ ਹੈ ।
PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 10

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਾਸ਼ਪੀਕਰਨ ਕਿਸ ਨੂੰ ਕਹਿੰਦੇ ਹਨ ? ਪ੍ਰਯੋਗ ਦੁਆਰਾ ਵਾਸ਼ਪੀਕਰਨ ਦਰਸਾਓ ।
ਉੱਤਰ-
ਵਾਸ਼ਪੀਕਰਨ-ਪੱਤਿਆਂ ਵਿੱਚੋਂ ਪਾਣੀ ਦੀਆਂ ਬੂੰਦਾਂ ਜਲ ਵਾਸ਼ਪ ਦੇ ਰੂਪ ਵਿੱਚ ਨਿਕਲਦੀਆਂ ਰਹਿੰਦੀਆਂ ਹਨ ਇਸ ਨੂੰ ਵਾਸ਼ਪੀਕਰਨ ਕਹਿੰਦੇ ਹਨ । ਪ੍ਰਯੋਗ-ਜ਼ਰੂਰੀ ਸਾਮਾਨ-ਬੂਟੀ, ਪੋਲੀਥੀਨ ਦੇ ਦੋ ਪਾਰਦਰਸ਼ੀ ਲਿਫਾਫੇ ਅਤੇ ਕੁੱਝ ਧਾਗਾ ॥ ਵਿਧੀ-ਇਸ ਕਿਰਿਆ ਨੂੰ ਦਿਨ ਵੇਲੇ, ਜਦੋਂ ਧੁੱਪ ਚੜੀ ਹੋਵੇ, ਕਰਨਾ ਚਾਹੀਦਾ ਹੈ । ਇਸ ਪ੍ਰਯੋਗ ਲਈ ਤੰਦਰੁਸਤ, ਚੰਗੀ ਤਰ੍ਹਾਂ ਸਿੰਜੇ ਦੇ ਪਾਣੀ ਦੀਆਂ ਬੂੰਦਾਂ ਹੋਏ ਅਤੇ ਧੁੱਪ ਵਿੱਚ ਰੱਖੇ ਹੋਏ ਪੌਦੇ ਨੂੰ ਲੈਣਾ ਚਾਹੀਦਾ ਹੈ । ਕਿਸੇ ਵੀ ਪੌਦੇ ਦੀ ਪੱਤੀ ਵਾਲੀ ਟਹਿਣੀ ਨੂੰ ਚਿੱਤਰ ਵਿੱਚ ਦਿਖਾਏ ਅਨੁਸਾਰ ਪੋਲੀਥੀਨ ਦੇ ਲਿਫਾਫੇ ਨਾਲ ਢੱਕ ਕੇ ਧਾਗੇ ਨਾਲ ਬੰਨ੍ਹ ਦਿਓ । ਦੂਸਰੇ ਪੋਲੀਥੀਨ ਦੇ ਲਿਫਾਫੇ ਨੂੰ ਵੀ ਧਾਗਾ ਬੰਨ੍ਹ ਕੇ ਧੁੱਪ ਵਿੱਚ ਰੱਖ ਦਿਓ । ਕੁੱਝ ਘੰਟਿਆਂ ਬਾਅਦ ਪੌਦੇ ਵਾਲੇ ਪੋਲੀਥੀਨ ਦੇ ਲਿਫਾਫੇ ਦੇ ਅੰਦਰਲੇ ਪਾਸੇ ਧਿਆਨ ਨਾਲ ਦੇਖੋ ।ਤੁਹਾਨੂੰ ਥੈਲੀ ਦੇ ਅੰਦਰ ਪਾਣੀ ਦੀਆਂ ਬੂੰਦਾਂ ਦਿਖਾਈ ਦਿੰਦੀਆਂ ਹਨ । ਇਹ ਬੂੰਦਾਂ ਦੁਸਰੇ ਲਿਫਾਫੇ ਵਿੱਚ ਦਿਖਾਈ ਨਹੀਂ ਦਿੰਦੀਆਂ । ਇਹ ਬੂੰਦਾਂ ਵਾਸ਼ਪੀਕਰਨ ਕਾਰਨ ਪੈਦਾ ਹੋਈਆਂ ਹਨ ।
PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 11

ਪ੍ਰਸ਼ਨ 2.
ਪ੍ਰਯੋਗ ਦੁਆਰਾ ਦਰਸਾਓ ਕਿ ਹਰੇ ਪੱਤੇ ਨਿਸ਼ਾਸ਼ਤੇ (ਸਟਾਰਚ) ਦਾ ਸੰਸ਼ਲੇਸ਼ਣ ਕਰਦੇ ਹਨ ?
ਉੱਤਰ-
ਜ਼ਰੂਰੀ ਸਾਮਾਨ-ਪੱਤਾ, ਸਪਿਰਿਟ, ਬੀਕਰ, ਪਰਖ ਨਲੀ, ਬਰਨਰ, ਪਾਣੀ, ਪਲੇਟ ਅਤੇ ਆਇਓਡੀਨ ਦਾ ਘੋਲ ॥ ਵਿਧੀ-ਪ੍ਰਯੋਗ-ਪਰਖਨਲੀ ਵਿੱਚ ਇੱਕ ਪੱਤਾ ਲਓ ਅਤੇ ਵਿੱਚ ਕਾਫ਼ੀ ਮਾਤਰਾ ਵਿੱਚ ਸਪਿਰਿਟ ਪਾਓ । ਤਾਂਕਿ ਪੱਤਾ ਪੂਰੀ ਤਰ੍ਹਾਂ ਇਸ ਵਿੱਚ ਡੁੱਬ ਜਾਏ । ਹੁਣ ਇਸ ਪਰਖਨਲੀ ਨੂੰ ਪਾਣੀ ਨਾਲ ਅੱਧੇ ਭਰੇ ਬੀਕਰ ਵਿੱਚ ਰੱਖੋ । ਬੀਕਰ ਨੂੰ ਉਸ ਸਮੇਂ ਤੱਕ ਗਰਮ ਕਰੋ । ਜਦੋਂ ਤੱਕ ਪੱਤੇ ਦਾ ਹਰਾ ਰੰਗ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਜਾਂਦਾ । ਹੁਣ ਪੱਤੇ ਨੂੰ ਪੂਰੀ ਸਾਵਧਾਨੀ ਕਲ ਨਾਲ ਬਾਹਰ ਕੱਢ ਲਓ ਅਤੇ ਇਸ ਨੂੰ ਪਾਣੀ ਨਾਲ ਧੋਵੋ । ਇਸ ਨੂੰ ਪਲੇਟ ਵਿੱਚ ਰੱਖੋ ਅਤੇ ਇਸ ਉੱਪਰ ਆਇਓਡੀਨ ਘੋਲ ਦੀਆਂ ਕੁੱਝ ਬੂੰਦਾਂ ਪਾਓ । ਤੁਸੀਂ ਦੇਖੋਗੇ ਕਿ ਪੱਤਾ ਨੀਲਾ, ਕਾਲਾ ਹੋਵੇਗਾ । ਇਸ ਤੋਂ ਪਤਾ ਲਗਦਾ ਹੈ ਕਿ ਪੱਤੇ ਵਿੱਚ ਨਿਸ਼ਾਸ਼ਤਾ (ਸਟਾਰਚ) ਮੌਜੂਦ ਹੈ ।
PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 12

ਪ੍ਰਸ਼ਨ 3.
ਪ੍ਰਯੋਗ ਦੁਆਰਾ ਦਰਸਾਓ ਕਿ ਪੌਦੇ ਦੇ ਪੱਤੇ ਨੇ ਹੀ ਨਿਸ਼ਾਸ਼ਤੇ ਦਾ ਸੰਸ਼ਲੇਸ਼ਣ ਕੀਤਾ ਇਹ ਪੌਦੇ ਦੇ ਕਿਸੇ ਹੋਰ ਭਾਗ ਤੋਂ ਇੱਥੇ ਨਹੀਂ ਪਹੁੰਚਿਆ ।
ਜਾਂ
ਨਿਸ਼ਾਸ਼ਤੇ ਦੇ ਸੰਸ਼ਲੇਸ਼ਣ ਲਈ ਸੂਰਜੀ ਪ੍ਰਕਾਸ਼ ਜ਼ਰੂਰੀ ਹੈ ?
ਉੱਤਰ-
ਪ੍ਰਯੋਗ-ਪੌਦੇ ਲੱਗੇ ਇੱਕ ਗਮਲੇ ਨੂੰ ਇੱਕ ਜਾਂ ਦੋ ਦਿਨਾਂ ਲਈ ਹਨੇਰੇ ਵਾਲੇ ਕਮਰੇ ਵਿੱਚ ਰੱਖੋ । ਇਸ ਪੌਦੇ ਦੇ ਇੱਕ ਪੱਤੇ ਦੇ ਥੋੜੇ ਹਿੱਸੇ ਨੂੰ ਦੋਨੋਂ ਪਾਸਿਆਂ ਤੋਂ ਕਾਲੇ ਕਾਗ਼ਜ਼ ਨਾਲ ਢੱਕ ਦਿਓ । ਹੁਣ ਇਸ ਪੌਦੇ ਨੂੰ ਪੂਰੇ ਦਿਨ ਲਈ ਸੁਰਜੀ ਪ੍ਰਕਾਸ਼ ਵਿੱਚ ਰੱਖ ਦਿਓ । ਹੁਣ ਕਾਲੇ ਕਾਗ਼ਜ਼ ਨਾਲ ਢਕੇ ਪੱਤੇ ਨੂੰ ਤੋੜ ਕੇ ਇਸ ਵਿੱਚ ਨਿਸ਼ਾਸ਼ਤੇ ਦਾ ਪਰੀਖਣ ਕਰੋ । ਤੁਸੀਂ ਦੇਖੋਗੇ ਕਿ ਇਸ ਪ੍ਰਯੋਗ ਨਾਲ ਤੁਹਾਨੂੰ ਇਹ ਸਮਝਣ ਵਿੱਚ ਸਹਾਇਤਾ ਮਿਲੀ ਕਿ ਪੱਤੇ ਦਾ ਇਹ ਭਾਗ ਜੋ ਸੂਰਜੀ ਪ੍ਰਕਾਸ਼ ਵਿੱਚ ਸੀ, ਇਸ ਭਾਗ ਵਿੱਚ ਨਿਸ਼ਾਸ਼ਤਾ ਮੌਜੂਦ ਸੀ, ਪਰ ਕਾਲੇ ਕਾਗ਼ਜ਼ ਨਾਲ ਢਕੇ ਭਾਗ ਵਿੱਚ ਨਹੀਂ । ਇਸ ਤੋਂ ਭਾਵ ਇਹ ਹੈ ਕਿ ਪੱਤਾ ਸੂਰਜੀ ਪ੍ਰਕਾਸ਼ ਦੀ ਮੌਜੂਦਗੀ ਵਿੱਚ ਹੀ ਨਿਸ਼ਾਬਤੇ ਦਾ ਸੰਸ਼ਲੇਸ਼ਣ ਕਰਦਾ ਹੈ । ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਪ੍ਰਕਾਸ਼ ਨਿਸ਼ਾਸ਼ਤੇ ਦੇ ਸੰਸ਼ਲੇਸ਼ਣ ਲਈ ਜ਼ਰੂਰੀ ਹੈ ।

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ

ਪ੍ਰਸ਼ਨ 4.
ਮੂਸਲਾ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਵਿੱਚ ਅੰਤਰ ਦੱਸੋ ।
ਉੱਤਰ-
ਮੂਸਲਾ ਜੜ੍ਹ ਅਤੇ ਰੇਸ਼ੇਦਾਰ ਜੜ੍ਹ ਵਿੱਚ ਅੰਤਰ –

ਮੂਸਲਾ ਜੜ੍ਹ (Tap Root) ਰੇਸ਼ੇਦਾਰ ਜੜ੍ਹ (Fibrous Root)
(1) ਇਹ ਜੜ੍ਹ ਬੀਜ ਦੇ ਅੰਦਰ ਭਰੂਣ ਦੇ ਅੰਗ ਮੂਲਾਕੁਰ ਹੁੰਦੀ (Radicle) ਤੋਂ ਪੈਦਾ ਹੁੰਦੀ ਹੈ । (1) ਇਹ ਜੜ੍ਹ ਪੌਦੇ ਦੇ ਕਿਸੇ ਵੀ ਭਾਗ ਤੋਂ ਪੈਦਾ ਹੈ ਪਰ ਮੁਲਾਂਕੁਰ ਤੋਂ ਪੈਦਾ ਨਹੀਂ ਹੁੰਦੀ ।
(2) ਇਸ ਵਿੱਚ ਇੱਕ ਮੁੱਖ ਜੜ੍ਹ ਹੁੰਦੀ ਹੈ ਜਿਸ ਨੂੰ ਮੂਸਲ ਜੜ੍ਹ ਕਿਹਾ ਜਾਂਦਾ ਹੈ । ਇਸ ਵਿੱਚੋਂ ਨਿਕਲਣ ਵਾਲੀਆਂ ਛੋਟੀਆਂ ਜੜਾਂ ਵੀ ਹੁੰਦੀਆਂ ਹਨ । (2) ਇਸ ਵਿੱਚ ਕੋਈ ਮੁੱਖ ਜੜ੍ਹ ਜਾਂ ਛੋਟੀ ਜੜ੍ਹ ਨਹੀਂ ਹੁੰਦੀ । ਇਸ ਵਿੱਚ ਸਾਰੀਆਂ ਜੜਾਂ ਲਗਭਗ ਇੱਕੋ ਹੀ ਆਕਾਰ ਅਤੇ ਮੋਟਾਈ ਦੀਆਂ ਹੁੰਦੀਆਂ ਹਨ ।
(3) ਮੂਸਲਾ ਜਮ੍ਹਾਂ ਗੁੱਛੇ ਦੇ ਰੂਪ ਵਿੱਚ ਨਹੀਂ ਹੁੰਦੀਆਂ । (3) ਰੇਸ਼ੇਦਾਰ ਜੜਾਂ ਗੁੱਛਿਆਂ ਦੇ ਰੂਪ ਵਿੱਚ ਹੁੰਦੀਆਂ ਹਨ ।
(4) ਮਸਲਾ ਜੜਾਂ ਧਰਤੀ ਵਿੱਚ ਕਾਫ਼ੀ ਗਹਿਰਾਈ ਤੱਕ ਚਲੀਆਂ ਜਾਂਦੀਆਂ ਹਨ । (4) ਰੇਸ਼ੇਦਾਰ ਜੜਾਂ ਧਰਤੀ ਵਿੱਚ ਗਹਿਰਾਈ ਤੱਕ ਨਹੀਂ ਜਾਦੀਆਂ ਸਗੋਂ ਧਰਤੀ ਦੀ ਸਤਾ ਦੇ ਨੇੜੇ ਹੀ ਫੈਲੀਆਂ ਹੁੰਦੀਆਂ ਹਨ ।

ਪ੍ਰਸ਼ਨ 5.
ਫੁੱਲ ਕੀ ਹੈ ? ਇੱਕ ਫੁੱਲ ਦੀ ਰਚਨਾ ਦਾ ਵਰਣਨ ਕਰੋ ।
ਉੱਤਰ-
ਫੁੱਲ ਦੇ ਭਾਗ-ਫੁੱਲ ਪੌਦੇ ਦਾ ਸਭ ਤੋਂ ਸੁੰਦਰ ਭਾਗ ਹੁੰਦਾ ਹੈ । ਆਮ ਕਰਕੇ ਫੁੱਲ ਵੱਖ-ਵੱਖ ਆਕਰਸ਼ਕ ਰੰਗਾਂ ਦੇ ਹੁੰਦੇ ਹਨ । ਇੱਕ ਫੁੱਲ ਦੇ ਹੇਠ ਲਿਖੇ ਭਾਗ ਹੁੰਦੇ ਹਨ

  • ਬਾਹਰੀ ਦਲ (calyx),
  • ਪੰਖੜੀਆਂ (corolla),
  • ਪੁੰਕੇਸਰ (stamen).
  • ਇਸਤਰੀ ਕੇਸਰ (carpel)

PSEB 6th Class Science Solutions Chapter 7 ਪੌਦਿਆਂ ਨੂੰ ਜਾਣੋ 13

ਬਾਹਰੀ ਦਲ ਫੁੱਲ ਦੇ ਬਾਹਰੀ ਘੇਰੇ ਦੇ ਹਰੇ ਪੱਤੇ ਜਿੰਨੇ ਭਾਗ ਹੁੰਦੇ ਹਨ । ਇਹ ਕਲੀ ਦੀ ਅਵਸਥਾ ਵਿੱਚ ਫੁੱਲ ਦੀ ਰੱਖਿਆ ਕਰਦਾ ਹੈ । ਬਾਹਰੀ ਦਲ ਦੇ ਅੰਦਰ ਰੰਗਦਾਰ ਪੰਖੜੀਆਂ ਹੁੰਦੀਆਂ ਹਨ । ਇਹ ਪਰਾਗਣ ਕਿਰਿਆ ਦੇ ਲਈ ਕੀਟ-ਪਤੰਗਿਆਂ ਨੂੰ ਆਪਣੀ ਵੱਲ ਆਕਰਸ਼ਿਤ ਕਰਨ ਦਾ ਕੰਮ ਕਰਦੀਆਂ ਹਨ । ਜੇ ਪੰਖੜੀਆਂ ਨੂੰ ਹਟਾ ਦਿੱਤਾ ਜਾਵੇ ਤਾਂ ਅੰਦਰ ਛੋਟੇ-ਛੋਟੇ ਚੱਕਰ ਦਿਖਾਈ ਦਿੰਦੇ ਹਨ ਜਿਨ੍ਹਾਂ ਦੇ ਸਿਰੇ ਫੁੱਲੇ ਹੁੰਦੇ ਹਨ । ਇਨ੍ਹਾਂ ਨੂੰ ਪੁੰਕੇਸਰ ਕਹਿੰਦੇ ਹਨ । ਪੁੰਕੇਸਰ ਦੇ ਫੁੱਲੇ ਹੋਏ ਭਾਗ ਨੂੰ ਪਰਾਗਕੋਸ਼ ਕਹਿੰਦੇ ਹਨ, ਜਿਸ ਵਿੱਚ ਪਾਉਡਰ ਜਿਹੇ ਪਰਾਗਕਣ ਹੁੰਦੇ ਹਨ । ਪੁੰਕੇਸਰ ਫੁੱਲ ਦਾ ਨਰ ਅੰਗ ਹੁੰਦਾ ਹੈ । ਫੁੱਲ ਦੇ ਬਿਲਕੁਲ ਵਿਚਕਾਰ ਸੁਰਾਹੀ ਦੇ ਆਕਾਰ ਦਾ ਇੱਕ ਅੰਗ ਹੁੰਦਾ ਹੈ ਜਿਸ ਨੂੰ ਇਸਤਰੀ ਕੇਸਰ ਕਹਿੰਦੇ ਹਨ । ਇਹ ਫੁੱਲ ਦਾ ਮਾਦਾ ਅੰਗ ਹੈ । ਇਸਦੇ ਫੁੱਲੇ ਹੋਏ ਭਾਗ ਨੂੰ ਅੰਡਕੋਸ਼ ਕਹਿੰਦੇ ਹਨ । ਅੰਡਕੋਸ਼ ਵਿੱਚ ਬੀਜ-ਅੰਡ ਹੁੰਦੇ ਹਨ । ਜੋ ਪਰਾਗਕਣ ਅਤੇ ਨਿਸ਼ੇਚਨ ਕਿਰਿਆ ਤੋਂ ਬਾਅਦ ਬੀਜ ਵਿੱਚ ਬਦਲ ਜਾਂਦੇ ਹਨ ਅਤੇ ਅੰਡਕੋਸ਼ ਪੱਕਣ ਤੇ ਫਲ ਬਣ ਜਾਂਦਾ ਹੈ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

Punjab State Board PSEB 6th Class Science Book Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ Textbook Exercise Questions, and Answers.

PSEB Solutions for Class 6 Science Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

Science Guide for Class 6 PSEB ਸਾਡੇ ਆਲੇ-ਦੁਆਲੇ ਦੇ ਪਰਿਵਰਤਨ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 53)

ਪ੍ਰਸ਼ਨ 1.
ਤੁਹਾਡੀ ਮਾਤਾ ਜੀ ਰੋਟੀ ਬਣਾਉਣ ਤੋਂ ਪਹਿਲਾਂ ਗੁੰਨੇ ਹੋਏ ਆਟੇ ਤੋਂ ਪੇੜਾ ਬਣਾਉਂਦੇ ਹਨ । ਕੀ ਪੇੜੇ ਤੋਂ ਮੁੜ ਆਟਾ ਉਲਟਾਇਆ ਜਾ ਸਕਦਾ ਹੈ ?
ਉੱਤਰ-
ਹਾਂ, ਇਸ ਕਰਕੇ ਇਹ ਉਲਟਾਉਣਯੋਗ ਪਰਿਵਰਤਨ ਹੈ ।

ਪ੍ਰਸ਼ਨ 2.
ਕਾਗਜ਼ ਦੇ ਟੁਕੜੇ ਤੋਂ ਪੇਪਰ ਬੋਟ (ਕਾਗਜ਼ ਦੀ ਕਿਸ਼ਤੀ ਬਣਾਈ ਜਾਂਦੀ ਹੈ । ਕੀ ਕਾਗਜ਼ ਦੀ ਕਿਸ਼ਤੀ ਤੋਂ ਮੁੜ ਕਾਗਜ਼ ਉਲਟਾਇਆ ਜਾ ਸਕਦਾ ਹੈ ?
ਉੱਤਰ-
ਹਾਂ, ਇਹ ਵੀ ਉਲਟਾਉਣਯੋਗ ਪਰਿਵਰਤਨ ਹੈ ।

ਸੋਚੋ ਅਤੇ ਉੱਤਰ ਦਿਓ (ਪੇਜ 54)

ਪ੍ਰਸ਼ਨ 1.
ਜਮਾਤ ਪੰਜਵੀਂ ਅਤੇ ਅੱਠਵੀਂ ਦੇ ਬੱਚਿਆਂ ਦੀ ਲੰਬਾਈ ਨੂੰ ਧਿਆਨ ਨਾਲ ਵੇਖੋ । ਕੀ ਲੰਬਾਈ ਵਿੱਚ ਵਾਧਾ ਉਲਟਾਉਣਯੋਗ ਪਰਿਵਰਤਨ ਹੈ ਜਾਂ ਨਾ-ਉਲਟਾਉਣਯੋਗ ?
ਉੱਤਰ-
ਲੰਬਾਈ ਵਿੱਚ ਵਾਧਾ ਇੱਕ ਨਾ-ਉਲਟਾਉਣਯੋਗ ਪਰਿਵਰਤਨ ਹੈ ।

ਪ੍ਰਸ਼ਨ 2.
ਕੀ ਮੋਮਬੱਤੀ ਦਾ ਜਲਣਾ ਉਲਟਾਉਣਯੋਗ ਹੈ ਜਾਂ ਨਾਉਲਟਾਉਣਯੋਗ ਪਰਿਵਰਤਨ ਹੈ ?
ਉੱਤਰ-
ਮੋਮਬੱਤੀ ਦਾ ਜਲਣਾ ਨਾ-ਉਲਟਾਉਣਯੋਗ ਪਰਿਵਰਤਨ ਹੈ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

ਸੋਚੋ ਅਤੇ ਉੱਤਰ ਦਿਓ (ਪੇਜ 55)

ਪ੍ਰਸ਼ਨ 1.
ਕਾਗਜ਼ ਦੇ ਫਾੜਨ ਨੂੰ ਕਿਸ ਤਰ੍ਹਾਂ ਦਾ ਪਰਿਵਰਤਨ ਕਿਹਾ ਜਾ ਸਕਦਾ ਹੈ ?
ਉੱਤਰ-
ਭੌਤਿਕ (Physical) ਪਰਿਵਰਤਨ ।

ਪ੍ਰਸ਼ਨ 2.
ਬਰਫ਼ ਤੋਂ ਪਾਣੀ ਦਾ ਬਣਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
ਉੱਤਰ-
ਭੌਤਿਕ ਪਰਿਵਰਤਨ ।

ਸੋਚੋ ਅਤੇ ਉੱਤਰ ਦਿਓ (ਪੇਜ 56)

ਪ੍ਰਸ਼ਨ 1.
ਦੁੱਧ ਤੋਂ ਪਨੀਰ ਤਿਆਰ ਕਰਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
ਉੱਤਰ-
ਰਸਾਇਣਿਕ ਪਰਿਵਰਤਨ ।

ਪ੍ਰਸ਼ਨ 2.
ਜਲਦੀ ਮੋਮਬੱਤੀ ਤੋਂ ਮੋਮ ਦਾ ਬਣਨਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
ਉੱਤਰ-
ਰਸਾਇਣਿਕ ਪਰਿਵਰਤਨ ।

ਸੋਚੋ ਅਤੇ ਉੱਤਰ ਦਿਓ (ਪੇਜ 56)

ਪ੍ਰਸ਼ਨ 1.
ਕੀ ਤੁਸੀਂ ਕਦੇ ਸੁਨਿਆਰੇ ਦੀ ਦੁਕਾਨ ਤੇ ਬਨਸਨ-ਬਰਨਰ ਵੇਖਿਆ ਹੈ ? ਇਸ ਦਾ ਕੀ ਉਪਯੋਗ ਹੈ ?
ਉੱਤਰ-
ਬਨਸਨ ਬਰਨਰ ਧਾਤੂ ਨੂੰ ਗਰਮ ਕਰਨ ਲਈ ਵਰਤਿਆ ਜਾਂਦਾ ਹੈ । ਜਿਸ ਨਾਲ ਧਾਤੁ ਪਿਘਲਦਾ ਹੈ ਤੇ ਉਸ ਨੂੰ ਕਿਸੇ ਵੀ ਆਕਾਰ ਦਾ ਬਣਾਇਆ ਜਾ ਸਕਦਾ ਹੈ । ਧਾਤੂ ਨੂੰ ਵੱਧ ਤਾਪਮਾਨ ਤੇ ਰੱਖਣ ਤੇ ਫੈਲਣਾ ਪਸਾਰ/Expansion) ਹੁੰਦਾ ਹੈ ।

ਪ੍ਰਸ਼ਨ 2.
ਜਦੋਂ ਤੁਸੀਂ ਡਾਕਟਰੀ ਥਰਮਾਮੀਟਰ ਨੂੰ ਮੁੰਹ ਵਿੱਚ ਰੱਖਦੇ ਹੋ ਤਾਂ ਥਰਮਾਮੀਟਰ ਦੀ ਨਲੀ ਵਿੱਚ ਮਰਕਰੀ ਉੱਪਰ ਕਿਉਂ ਚੜ੍ਹ ਜਾਂਦਾ ਹੈ । ਮੂੰਹ ਵਿੱਚੋਂ ਥਰਮਾਮੀਟਰ ਬਾਹਰ ਕੱਢ ਕੇ ਛਿੜਕਣ ਤੇ ਮਰਕਰੀ ਨਲੀ ਵਿਚੋਂ ਕਿਉਂ ਹੇਠਾਂ ਡਿੱਗ ਜਾਂਦਾ ਹੈ । ਨੋਟ ਕਰੋ ਮਰਕਰੀ ਕਮਰੇ ਦੇ ਤਾਪਮਾਨ ਤੇ ਤਰਲ ਧਾਤ ਹੈ) ।
ਉੱਤਰ-
ਜਦੋਂ ਮਰਕਰੀ ਮੁੰਹ ਵਿੱਚ ਰੱਖਦੇ ਹਾਂ ਤੇ ਉਸਦਾ ਉੱਪਰ ਚੜ੍ਹਨ ਦਾ ਕਾਰਨ ਹੈ ਕਿ ਤਾਪਮਾਨ ਦੇ ਵੱਧਣ ਨਾਲ ਮਰਕਰੀ ਜਾਂ ਧਾਤੂ ਫੈਲਦਾ ਹੈ ਤੇ ਠੰਢਾ ਹੋਣ ਤੇ ਜਾਂ ਮੂੰਹ ਵਿੱਚੋਂ ਕੱਢਦੇ ਹੀ ਉਹ ਹੇਠਾਂ ਡਿੱਗ ਜਾਂਦਾ ਹੈ ਤੇ ਇਸ ਨੂੰ ਸੁੰਗੜਨਾ ਆਖਦੇ ਹਨ । ਮਰਕਰੀ ਦੇ ਉੱਪਰ ਚੜ੍ਹਨ ਨਾਲ ਫੈਲਣਾ (Expansion) ਹੁੰਦਾ ਹੈ ਤੇ ਹੇਠਾਂ ਡਿੱਗਣ ਨਾਲ ਸੁੰਗੜਨਾ (Contraction) ਹੁੰਦਾ ਹੈ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

PSEB 6th Class Science Guide ਸਾਡੇ ਆਲੇ-ਦੁਆਲੇ ਦੇ ਪਰਿਵਰਤਨ Textbook Questions, and Answers

1. ਖ਼ਾਲੀ ਥਾਂਵਾਂ ਭਰੋ ਲੜ –

(i) ……………. ਪਰਿਵਰਤਨ ਵਿੱਚ ਨਵਾਂ ਪਦਾਰਥ ਬਣਦਾ ਹੈ ।
ਉੱਤਰ-
ਰਸਾਇਣਿਕ,

(ii) ਬਰਫ਼ ਦਾ ਪਿਘਲਣਾ …………. ਅਤੇ ………….. ਪਰਿਵਰਤਨ ਹੈ ।
ਉੱਤਰ-
ਭੌਤਿਕ, ਉਲਟਾਉਣਯੋਗ,

(iii) ਕਾਗਜ਼ ਦਾ ਜਲਣਾ ……………. ਪਰਿਵਰਤਨ ਹੈ ।
ਉੱਤਰ-
ਨਾ-ਉਲਟਾਉਣਯੋਗ,

(iv) ਧਾਤਾਂ ਗਰਮ ਕਰਨ ਤੇ ……………. ਹਨ ।
ਉੱਤਰ-
ਟੈਲਦੀਆਂ (Expand),

(v) ਉਹ ਪਰਿਵਰਤਨ ਜੋ ਕਿਸੇ ਆਵਰਤ ਸਮੇਂ ਤੋਂ ਬਾਅਦ ਦੁਹਰਾਏ ਜਾਂਦੇ ਹਨ ……………. ਪਰਿਵਰਤਨ ਅਖਵਾਉਂਦੇ ਹਨ ।
ਉੱਤਰ-
ਨਿਯਮਿਤ ।

2. ਸਹੀ ਜਾਂ ਗਲਤ ਕਰ –

(i) ਦੁੱਧ ਤੋਂ ਪਨੀਰ ਦਾ ਬਣਨਾ ਉਲਟਾਉਣਯੋਗ ਪਰਿਵਰਤਨ ਹੈ ।
ਉੱਤਰ-
ਗ਼ਲਤ,

(ii) ਲੋਹੇ ਨੂੰ ਜੰਗ ਲੱਗਣਾ ਇੱਕ ਧੀਮਾ ਪਰਿਵਰਤਨ ਹੈ ।
ਉੱਤਰ-
ਸਹੀ,

(iii) ਗਰਮ ਕਰਨ ਤੇ ਧਾਤਾਂ ਸੁੰਗੜਦੀਆਂ ਹਨ ।
ਉੱਤਰ-
ਗ਼ਲਤ,

(iv) ਪਹਾੜਾਂ ਤੋਂ ਬਰਫ਼ ਦਾ ਪਿਘਲਣਾ ਇੱਕ ਕੁਦਰਤੀ ਪਰਿਵਰਤਨ ਹੈ ।
ਉੱਤਰ-
ਸਹੀ,

(v) ਪਟਾਖਿਆਂ ਦਾ ਜਲਣਾ ਇੱਕ ਤੇਜ਼ ਪਰਿਵਰਤਨ ਹੈ ।
ਉੱਤਰ-
ਸਹੀ ।

3. ਕਾਲਮ ‘ਉੱ’ ਨੂੰ ਕਾਲਮ “ਅ” ਨਾਲ ਮਿਲਾਓ –

ਕਾਲਮ ‘ਅ
ਕਾਲਮ ਉੱ . ਦੇ ਪਾਣੀ ਦਾ ਜੰਮਣਾ (ਅ) ਦੁੱਧ ਤੋਂ ਦਹੀਂ ਬਣਨਾ (ੲ) ਮਾਚਿਸ ਦਾ ਜਲਣਾ (ਸ) ਭੂਚਾਲ (ਹ) ਮੌਸਮ ਦਾ ਬਦਲਣਾ
(1) ਅਨਿਯਮਿਤ (ii) ਭੌਤਿਕ ਅਤੇ ਉਲਟਾਉਣਯੋਗ (iii) ਨਿਯਮਿਤ ( iv ) ਤੇਜ਼ (1) ਰਸਾਇਣਿਕ
ਉੱਤਰ –

ਕਾਲਮ ‘ੴ (ਉ) ਪਾਣੀ ਦਾ ਜੰਮਣਾ (ਅ ਦੁੱਧ ਤੋਂ ਦਹੀਂ ਬਣਨਾ (੪ ਮਾਚਿਸ ਦਾ ਜਲਣਾ (ਸ) ਭੂਚਾਲ (ਹ) ਮੌਸਮ ਦਾ ਬਦਲਣਾ
ਅ ਕਾਲਮ ‘ (i) ਭੌਤਿਕ ਅਤੇ ਉਲਟਾਉਣਯੋਗ (V) ਰਸਾਇਣਿਕ (iv) ਤੇਜ਼
(i) ਅਨਿਯਮਿਤ ( iii) ਨਿਯਮਿਤ

4. ਸਹੀ ਉੱਤਰ ਦੀ ਚੋਣ ਕਰੋ :

(i) ਭੋਜਨ ਦਾ ਪੱਕਣਾ ਕਿਹੜਾ ਪਰਿਵਰਤਨ ਹੈ ?
(ੳ) ਭੌਤਿਕ
(ਅ) ਤੇਜ਼
(ਇ) ਉਲਟਾਉਣਯੋਗ
(ਸ) ਨਾ-ਉਲਟਾਉਣਯੋਗ ॥
ਉੱਤਰ-
(ਸ) ਨਾ-ਉਲਟਾਉਣਯੋਗ ।

(ii) ਕਿਹੜਾ ਅਨਿਯਮਿਤ ਪਰਿਵਰਤਨ ਹੈ ?
(ਉ) ਦਿਲ ਦਾ ਧੜਕਣਾ
(ਆ) ਭੂਚਾਲ
(ਇ) ਦਿਨ ਅਤੇ ਰਾਤ ਦਾ ਬਣਨਾ
(ਸ) ਪੇਂਡੂਲਮ ਦੀ ਗਤੀ ॥
ਉੱਤਰ-
(ਅ) ਭੂਚਾਲ ।

(iii) ਗਰਮ ਕਰਨ ਤੇ ਕੀ ਫੈਲਦਾ ਹੈ ?
(ੳ) ਲੱਕੜ
(ਅ) ਪੇਪਰ
(ਇ) ਧਾਤ
(ਸ) ਕੱਪੜਾ |
ਉੱਤਰ-
(ਇ) ਧਾਤ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

(iv) ਲੋਹੇ ਨੂੰ ਜੰਗ ਲੱਗਣਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
(ਉ) ਉਲਟਾਉਣਯੋਗ
(ਅ) ਧੀਮਾ
(ਇ) ਨਿਯਮਿਤ
(ਸ) ਤੇਜ਼ ।
ਉੱਤਰ-
(ਅ) ਧੀਮਾ ।

(v) ਪੌਦੇ ਅਤੇ ਜੰਤੂਆਂ ਵਿੱਚ ਵਾਧਾ ਕਿਸ ਤਰ੍ਹਾਂ ਦਾ ਪਰਿਵਰਤਨ ਹੈ ?
(ਉ) ਧੀਮਾ
(ਅ) ਉਲਟਾਉਣਯੋਗ
(ਇ) ਰਸਾਇਣਿਕ ,
(ਸ) ਨਿਯਮਿਤ ॥
ਉੱਤਰ-
(ੳ) ਧੀਮਾ ॥

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਪਰਿਵਰਤਨ ਕੀ ਹੈ ?
ਉੱਤਰ-
ਕਿਸੇ ਪਦਾਰਥ ਵਿੱਚ ਬਦਲਾਓ ਆਉਣਾ ਪਰਿਵਰਤਨ ਹੈ ।

ਪ੍ਰਸ਼ਨ (ii)
ਧੀਮੇ ਅਤੇ ਤੇਜ਼ ਪਰਿਵਰਤਨ ਨੂੰ ਉਦਾਹਰਨ ਸਹਿਤ ਪਰਿਭਾਸ਼ਿਤ ਕਰੋ ।
ਉੱਤਰ-
ਜੋ ਪਰਿਵਰਤਨ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ, ਉਨ੍ਹਾਂ ਨੂੰ ਧੀਮੇ ਪਰਿਵਰਤਨ ਆਖਦੇ ਹਨ । ਉਦਾਹਰਨਰੁੱਖਾਂ ਦਾ ਵੱਡਾ ਹੋਣਾ । ਜੋ ਪਰਿਵਰਤਨ ਬਹੁਤ ਤੇਜ਼ੀ ਨਾਲ ਹੁੰਦੇ ਹਨ ਉਨ੍ਹਾਂ ਨੂੰ ਤੇਜ਼ ਪਰਿਵਰਤਨ ਆਖਦੇ ਹਨ !ਉਦਾਹਰਨਮਾਚਿਸ ਦਾ ਜਲਣਾ ॥

ਪ੍ਰਸ਼ਨ (iii)
ਉਲਟਾਉਣਯੋਗ ਪਰਿਵਰਤਨ ਦੀਆਂ ਦੋ ਉਦਾਹਰਨਾਂ ਲਿਖੋ ।
ਉੱਤਰ-
ਉਲਟਾਉਣਯੋਗ ਪਰਿਵਰਤਨ ਦੀਆਂ ਉਦਾਹਰਨਾਂ

  1. ਬਰਫ਼ ਦਾ ਪਿਘਲਣਾ
  2. ਕਾਗ਼ਜ਼ ਨੂੰ ਮੋੜਨਾ ।

ਪ੍ਰਸ਼ਨ (iv)
ਲੋਹੇ ਦਾ ਰੈਮ ਲੱਕੜ ਦੇ ਪਹੀਏ ਨਾਲੋਂ ਛੋਟਾ ਕਿਉਂ ਬਣਾਇਆ ਜਾਂਦਾ ਹੈ ?
ਉੱਤਰ-
ਜਿਵੇਂ ਧਾਤੂ ਨੂੰ ਗਰਮ ਜਾਂ ਤਾਪਮਾਨ ਵਧਾਉਣ ‘ਤੇ ਉਹ ਫੈਲਦਾ ਹੈ ਤੇ ਠੰਢਾ ਕਰਨ ਤੇ ਸੁੰਗੜਦਾ ਹੈ, ਉਸੇ ਤਰ੍ਹਾਂ ਧਾਤ ਰਿਮ ਗਰਮ ਕਰਨ ‘ਤੇ ਫੈਲਦਾ ਹੈ ਤੇ ਠੰਢਾ ਹੋਣ ਤੇ ਸੁੰਗੜ ਜਾਂਦਾ ਹੈ । ਇਸ ਕਰਕੇ ਧਾਤ ਰਿਮ ਲੋਹਾ ਰਿਮ ਲੱਕੜ ਦੇ ਪਹੀਏ ਨਾਲੋਂ ਛੋਟਾ ਬਣਾਇਆ ਜਾਂਦਾ ਹੈ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

ਪ੍ਰਸ਼ਨ (v)
ਰਸਾਇਣਿਕ ਪਰਿਵਰਤਨ ਦੀਆਂ ਦੋ ਉਦਾਹਰਨਾਂ ਲਿਖੋ ।
ਉੱਤਰ-
ਰਸਾਇਣਿਕ ਪਰਿਵਰਤਨ ਦੀਆਂ ਉਦਾਹਰਨਾਂ-

  • ਦੁੱਧ ਤੋਂ ਪਨੀਰ ਦਾ ਬਣਨਾ
  • ਅਗਰਬੱਤੀ ਦੀ ਜਲਣਾ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (1)
ਨਿਯਮਿਤ ਅਤੇ ਅਨਿਯਮਿਤ ਪਰਿਵਰਤਨਾਂ ਦਾ ਉਦਾਹਰਨਾਂ ਸਹਿਤ ਅੰਤਰ ਲਿਖੋ ।
ਉੱਤਰ –

ਨਿਯਮਿਤ ਪਰਿਵਰਤਨ ਅਨਿਯਮਿਤ ਪਰਿਵਰਤਨ
ਪਰਿਵਰਤਨ ਜੋ ਕੁੱਝ ਸਮੇਂ ਬਾਅਦ ਦੋਹਰਾਏ ਜਾਣ| । ਉਦਾਹਰਨਾਂ-ਦਿਨ ਤੇ ਰਾਤ ਦਾ ਬਦਲਣਾ| ਪਰਿਵਰਤਨ ਜੋ ਕੁੱਝ ਸਮੇਂ ਬਾਅਦ ਨਾ ਦੋਹਰਾਏ ਜਾਣ ਉਦਾਹਰਨਾਂ-ਭੂਚਾਲ ਆਉਣਾ, ਵਰਖਾ ਆਉਣੀ ਬਦਲਣਾ |

ਪ੍ਰਸ਼ਨ (ii)
ਉਲਟਾਉਣਯੋਗ ਅਤੇ ਨਾ-ਉਲਟਾਉਣਯੋਗ ਪਰਿਵਰਤਨਾਂ ਵਿੱਚ ਅੰਤਰ ਉਦਾਹਰਨਾਂ ਸਹਿਤ ਦੱਸੋ ।
ਉੱਤਰ –

ਉਲਟਾਉਣਯੋਗ ਪਰਿਵਰਤਨ ਨਾ-ਉਲਟਾਉਣਯੋਗ ਪਰਿਵਰਤਨ
ਪਰਿਵਰਤਨ ਜੋ ਬਦਲਾਵ ਤੋਂ ਬਾਅਦ ਆਪਣੀ ਪਹਿਲੀ ਸਥਿਤੀ ਵਿੱਚ ਆ ਸਕਦੇ ਹਨ । ਉਦਾਹਰਨਾਂ-ਬਰਫ਼ ਦਾ ਪਿਘਲਣਾ, ਕਾਗਜ਼ ਨੂੰ ਮੋੜਨਾ । ਪਰਿਵਰਤਨ ਜੋ ਉਲਟਾਏ ਨਾ ਜਾ ਸਕਣ । ਉਦਾਹਰਨਾਂ-ਪੌਦਿਆਂ ਦਾ ਵਾਧਾ, ਅੰਬ ਦਾ ਪੱਕਣਾ ।

ਪ੍ਰਸ਼ਨ (iii)
ਕਿਸੇ ਮੋਮਬੱਤੀ ਨੂੰ ਜਲਾਉਣ ਤੇ ਉਸਦਾ ਆਕਾਰ ਕਿਉਂ ਘਟ ਜਾਂਦਾ ਹੈ ?
ਉੱਤਰ-
ਮੋਮਬੱਤੀ ਦਾ ਜਲਣਾ ਭੌਤਿਕ ਤੇ ਰਸਾਇਣਿਕ ਦੋਨੋਂ ਪਰਿਵਰਤਨ ਹੁੰਦੇ ਹਨ । ਗਰਮ ਹੋਣ ਤੇ ਮੋਮ ਪਿਘਲਦੀ ਹੈ ਤੇ ਭਾਫ਼ ਬਣ ਜਾਂਦੀ ਹੈ । ਜੋ ਕਿ ਹਵਾ ਨਾਲ ਮਿਲ ਜਾਂਦੀ ਹੈ ਤਾਂ ਇਹ ਰਸਾਇਣਿਕ ਪਰਿਵਰਤਨ ਹੈ। ਮੋਮਬੱਤੀ ਦੇ ਪਿਘਲਣ ਤੇ ਕੁੱਝ ਮੋਮ ਤਰਲ ਬਣ ਜਾਂਦੀ ਹੈ ਤਾਂ ਕਰਕੇ ਇਹ ਇੱਕ ਭੌਤਿਕ ਪਰਿਵਰਤਨ ਵੀ ਹੈ ।

ਪ੍ਰਸ਼ਨ (iv)
ਭੌਤਿਕ ਅਤੇ ਰਸਾਇਣਿਕ ਪਰਿਵਰਤਨਾਂ ਵਿੱਚ ਅੰਤਰ ਉਦਾਹਰਨ ਦੇ ਕੇ ਸਪੱਸ਼ਟ ਕਰੋ ।
ਉੱਤਰ –

ਭੌਤਿਕ ਪਰਿਵਰਤਨ ਰਸਾਇਣਕ ਪਰਿਵਰਤਨ
(ੳ) ਇਸਦੇ ਵਿੱਚ ਮੂਲ ਪਦਾਰਥ ਇੱਕੋ ਜਿਹੇ ਰਹਿੰਦੇ  ਹਨ । (ਉ) ਇਸਦੇ ਵਿੱਚ ਮੂਲ ਪਦਾਰਥ ਬਦਲ ਜਾਂਦੇ ਹਨ ।
(ਅ) ਭੌਤਿਕ ਪਰਿਵਰਤਨ ਉਲਟਾਉਣਯੋਗ ਹੁੰਦੇ ਹਨ । ਉਦਾਹਰਨਾਂ-ਕਾਗਜ਼ ਦਾ ਮੋੜਨਾ, ਕਾਗਜ਼ ਨੂੰ ਬਰਫ਼ ਦਾ ਪਿਘਲਣਾ । (ਅ) ਇਹ ਨਾ ਉਲਟਾਉਣਯੋਗ ਹੁੰਦੇ ਹਨ । ਉਦਾਹਰਨਾਂ-ਲੋਹੇ ਨੂੰ ਜੰਗ ਲੱਗਣਾ, ਦੁੱਧ ਤੋਂ ਫਾੜ ਪਨੀਰ ਬਣਨਾ ।

7. ਵੱਡੇ ਉੱਤਰ ਵਾਲਾ ਪ੍ਰਸ਼ਨ-

ਪ੍ਰਸ਼ਨ-
ਪਸਾਰ ਦੀ ਪਰਿਭਾਸ਼ਾ ਲਿਖੋ । ਤਾਪ ਪਸਾਰ ਕੀ ਹੁੰਦਾ ਹੈ ? ਕੋਈ ਦੋ ਉਦਾਹਰਨਾਂ ਦੇ ਕੇ ਸਪੱਸ਼ਟ ਕਰੋ ।
ਉੱਤਰ-
ਜਦੋਂ ਕੋਈ ਪਦਾਰਥ ਜ਼ਿਆਦਾ ਤਾਪਮਾਨ ਤੇ ਜ਼ਿਆਦਾ ਦਬਾਓ ਵਿੱਚ ਰੱਖਿਆ ਜਾਵੇ, ਤਾਂ ਉਸ ਪਦਾਰਥ ਵਿੱਚ ਆਏ ਵਾਧੇ ਨੂੰ ਫੈਲ (Expansion) ਆਖਦੇ ਹਾਂ ।
ਜਦੋਂ ਫੈਲਾਅ ਤਾਪਮਾਨ ਦੇ ਵਧਾਉਣ ਨਾਲ ਹੁੰਦਾ ਹੈ ਤਾਂ ਉਸ ਨੂੰ ਤਾਪ ਪਸਾਰ (Thermal Expansion) ਆਖਿਆ ਜਾਂਦਾ ਹੈ ।
ਫੈਲਾਅ ਦੀਆਂ ਉਦਾਹਰਨਾਂ-ਧਾਤ ਨੂੰ ਗਰਮ ਕਰਨਾ, ਸੜਕਾਂ ‘ਤੇ ਚੀਰ, ਕਿਉਂਕਿ ਸੜਕ ਗਰਮ ਹੋਣ ਤੇ ਫੈਲਦੀ ਹੈ ।

PSEB Solutions for Class 6 Science ਸਾਡੇ ਆਲੇ-ਦੁਆਲੇ ਦੇ ਪਰਿਵਰਤਨ  Important Questions and Answers

1. ਖ਼ਾਲੀ ਥਾਂਵਾਂ ਭਰੋ ਬਣ

(i) ਬੱਚੇ ਤੋਂ ਵੱਡਾ ਹੋਣਾ ਇੱਕ ………….. ਹੈ ।
ਉੱਤਰ-
ਧੀਮਾ ਪਰਿਵਰਤਨ,

(ii) ਵਰਖਾ ਇੱਕ ………….. ਹੈ ।
ਉੱਤਰ-
ਅਨਿਯਮਿਤ ਪਰਿਵਰਤਨ,

(iii) ਪੈਨਸਿਲ ਦਾ ਘੜਨਾ (Sharpening) ਇੱਕ ………….. ਪਰਿਵਰਤਨ ਹੈ ।
ਉੱਤਰ-
ਨਾ-ਉਲਟਾਉਣਯੋਗ,

(iv) ਧਾਤੂ ਰਿਮ ਨੂੰ ਲੱਕੜ ਦੇ ਪਹੀਏ ਦੇ ਘੇਰੇ ਤੋਂ ਥੋੜ੍ਹਾ …………. ਬਣਾਇਆ ਜਾਂਦਾ ਹੈ ।
ਉੱਤਰ-
ਛੋਟਾ ।

2. ਸਹੀ ਜਾਂ ਗਲਤ ਲਿਖੋ ਨਾਲ –

(i) ਭੌਤਿਕ ਪਰਿਵਰਤਨ ਉਲਟਾਉਣਯੋਗ ਹੁੰਦੇ ਹਨ ।
ਉੱਤਰ-
ਸਹੀ,

(ii) ਮੋਮਬੱਤੀ ਦਾ ਜਣਾ ਇੱਕ ਭੌਤਿਕ ਤੇ ਰਸਾਇਣਿਕ ਪਰਿਵਰਤਨ ਵੀ ਹੈ ।
ਉੱਤਰ-
ਸਹੀ,

(iii) ਫੈਲਣਾ ਤੇ ਸੁੰਗੜਨਾ ਇੱਕੋ ਜਿਹੇ ਹੁੰਦੇ ਹਨ ।
ਉੱਤਰ-
ਗ਼ਲਤ,

(iv) ਠੰਢਾ ਹੋਣ ਤੇ ਵਸਤੂ/ਧਾਤੂ ਫੈਲਦੀ ਹੈ ।
ਉੱਤਰ-
ਗ਼ਲਤ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

3. ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਲੋਹੇ ਨੂੰ ਜੰਗ ਲਗਣਾ (ਉ) ਭੌਤਿਕ ਪਰਿਵਰਤਨ
(ii) ਪਾਣੀ ਦਾ ਜੰਮਣਾ (ਅ) ਧੀਮਾ ਪਰਿਵਰਤਨ
(iii) ਕੋਲੇ ਦਾ ਜਲਣਾ (ਇ) ਕੁਦਰਤੀ ਪਰਿਵਰਤਨ
(iv) ਮਾਚਸ ਦੀ ਤੀਲੀ ਦਾ ਜਲਣਾ (ਸ) ਰਸਾਇਣਿਕ ਪਰਿਵਰਤਨ
(v) ਸਰਦੀਆਂ ਵਿੱਚ ਨਾਰੀਅਲ ਦੇ ਤੇਲ ਦਾ ਜੰਮਣਾ (ਹ) ਤੇਜ਼ ਪਰਿਵਰਤਨ

ਉੱਤਰ –

ਕਾਲਮ ‘ੳ’ ਕਾਲਮ ‘ਅ’
(i) ਲੋਹੇ ਨੂੰ ਜੰਗ ਲਗਣਾ (ਸ) ਰਸਾਇਣਿਕ ਪਰਿਵਰਤਨ
(ii) ਪਾਣੀ ਦਾ ਜੰਮਣਾ (ੳ) ਭੌਤਿਕ ਪਰਿਵਰਤਨ
(iii) ਕੋਲੇ ਦਾ ਜਲਣਾ (ਈ) ਕੁਦਰਤੀ ਪਰਿਵਰਤਨ
(iv) ਮਾਚਸ ਦੀ ਤੀਲੀ ਦਾ ਜਲਣਾ (ਅ) ਧੀਮਾ ਪਰਿਵਰਤਨ
(v) ਸਰਦੀਆਂ ਵਿੱਚ ਨਾਰੀਅਲ ਦੇ ਤੇਲ ਦਾ ਜੰਮਣਾ (ਹ) ਤੇਜ਼ ਪਰਿਵਰਤਨ

4. ਸਹੀ ਉੱਤਰ ਚੁਣੋ ਅਮਰ ਕਰ –

(i) ਪਰਿਵਰਤਨ ਜੋ ਮਨੁੱਖ ਦੁਆਰਾ ਕੀਤੇ ਜਾਂਦੇ ਹਨ
(ੳ) ਨਿਯਮਿਤ
(ਅ) ਮਨੁੱਖੀ
(ਇ) ਕੁਦਰਤੀ
(ਸ) ਰਸਾਇਣਿਕ ।
ਉੱਤਰ-
ਅ ਮਨੁੱਖੀ ।

(ii) ਬਰਫ਼ ਦਾ ਪਾਣੀ ਵਿੱਚ ਪਰਿਵਰਤਨ ਨੂੰ ਕੀ ਆਖ ਸਕਦੇ ਹਾਂ ?
(ਉ) ਉਲਟਾਉਣਯੋਗ ਪਰਿਵਰਤਨ
(ਅ) ਕੁਦਰਤੀ ਪਰਿਵਰਤਨ
(ਇ) ਰਸਾਇਣਿਕ ਪਰਿਵਰਤਨ
(ਸ) ਕੋਈ ਵੀ ਨਹੀਂ ॥
ਉੱਤਰ-
(ੳ) ਉਲਟਾਉਣਯੋਗ ਪਰਿਵਰਤਨ ।

(iii) ਪੌਦੇ ਦਾ ਵੱਧਣਾ ਕਿਹੜਾ ਪਰਿਵਰਤਨ ਹੈ ?
(ਉ) ਰਸਾਇਣਿਕ
(ਅ) ਨਾ-ਉਲਟਾਉਣਯੋਗ
(ਬ) ਉਲਟਾਉਣਯੋਗ
(ਸ) ਕੋਈ ਨਹੀਂ ।
ਉੱਤਰ-
(ਅ ਨਾ-ਉਲਟਾਉਣਯੋਗ ।

(iv) ਸੁੰਘੜਨਾ ਦਾ ਵਿਰੋਧੀ/ਉਲਟ ਕੀ ਹੈ ?
(ਉ) ਉਲਟਾਉਣਯੋਗ
(ਅ ਰਸਾਇਣਿਕ
(ਈ) ਫੈਲਣਾ (Expansion)
(ਸ) ਕੋਈ ਨਹੀਂ ।
ਉੱਤਰ-
(ੲ) ਫੈਲਣਾ (Expansion) ।

(v) ਸੜਕਾਂ ‘ਤੇ ਚੀਰ ਹੋਣ ਦਾ ਕੀ ਕਾਰਨ ਹੈ ?
(ਉ) ਰਸਾਇਣਿਕ ਪਰਿਵਰਤਨ
(ਅ) ਭੌਤਿਕ ਪਰਿਵਰਤਨ
(ੲ) ਉਲਟਾਉਣਯੋਗ
(ਸ) ਤਾਪ ਪਸਾਰ (Thermal Expansion) ।
ਉੱਤਰ-
(ਸ) ਤਾਪ ਪਸਾਰ (Thermal Expansion) ।

(vi) ਭੋਜਨ ਦਾ ਪੱਕਣਾ ਪਰਿਵਰਤਨ ਹੈ
(ਉ) ਉਲਟਾਉਣਯੋਗ
(ਅ) ਨਾ-ਉਲਟਾਉਣਯੋਗ
(ੲ) ਤੀਬਰ
(ਸ) ਧੀਮਾ ।
ਉੱਤਰ-
(ਅ) ਨਾ-ਉਲਟਾਉਣਯੋਗ ॥

(vii) ਉਲਟਾਉਣਯੋਗ ਪਰਿਵਰਤਨ ਹੈ
(ਉ) ਬਰਫ਼ ਦਾ ਪਿਘਲਣਾ
(ਅ) ਮੋਮਬੱਤੀ ਦਾ ਜਲਣਾ
(ੲ) ਖਾਣੇ ਦਾ ਪੱਕਣਾ
(ਸ) ਬੀਜਾਂ ਦਾ ਪੁੰਗਰਨਾ ।
ਉੱਤਰ-
(ਉ) ਬਰਫ਼ ਦਾ ਪਿਘਲਣਾ ।

(viii) ਦੁੱਧ ਤੋਂ ਦਹੀਂ ਬਣਾਉਣ ਲਈ ਦੁੱਧ ਨੂੰ ਕੀਤਾ ਜਾਂਦਾ ਹੈ
(ੳ) ਗਰਮ
(ਅ) ਠੰਡਾ
(ੲ) ਉਬਾਲਿਆ
(ਸ) ਕੁੱਝ ਵੀ ਨਹੀਂ ।
ਉੱਤਰ-
(ੳ) ਗਰਮ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

(ix) ਧੂਫ਼ ਜਲਣ ਨਾਲ ਪੈਦਾ ਹੁੰਦੀ ਹੈ
(ਉ) ਸੁਆਹ
(ਅ) ਗੈਸ
(ੲ) ਖੁਸ਼ਬੂ
(ਸ) ਉੱਪਰ ਦਿੱਤੇ ਹੋਏ ਸਾਰੇ ।
ਉੱਤਰ-
(ਸ) ਉੱਪਰ ਦਿੱਤੇ ਹੋਏ ਸਾਰੇ ।

(x) ਪਹੀਆ ਬਣਾਉਣ ਸਮੇਂ ਲੱਕੜੀ ਦੇ ਪਹੀਏ ਦੇ ਆਕਾਰ ਤੋਂ ………… ਧਾਤੂ ਦਾ ਰਿਮ ਲਿਆ ਜਾਂਦਾ ਹੈ
(ਉ) ਛੋਟਾ
(ਅ) ਵੱਡਾ
(ੲ) ਬਰਾਬਰ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਛੋਟਾ ।

(xi) ਸੜਕ ਉੱਪਰ ਕੋਲਤਾਰ (ਲੁਕ ਪਾਉਣ ਤੋਂ ਪਹਿਲਾਂ ਲੁਕ ਨੂੰ …………. ਕੀਤਾ ਜਾਂਦਾ ਹੈ
(ਉ) ਗਰਮ
(ਅ) ਠੰਡਾ
(ੲ) ਉਬਾਲਿਆ
(ਸ) ਇਹਨਾਂ ਵਿੱਚੋਂ ਕੁੱਝ ਵੀ ਨਹੀਂ ।
ਉੱਤਰ-
(ੳ) ਗਰਮ ।

(xii) ਜਦੋਂ ਕੋਈ ਪਦਾਰਥ ਕਿਰਿਆ ਕਰਨ ਤੋਂ ਬਾਅਦ ਪਦਾਰਥ ਨੂੰ ਆਪਣੀ ਪਹਿਲੀ ਅਵਸਥਾ ਵਿੱਚ ਵਾਪਸ ਉਲਟਾਇਆ ਜਾ ਸਕਦਾ ਹੈ ਤਾਂ ਉਸ ਕਿਰਿਆ ਨੂੰ ਆਖਦੇ ਹਨ
(ਉ) ਧੀਮੀ
(ਅ) ਉਲਟਾਉਣਯੋਗ
(ਈ) ਨਾ-ਉਲਟਾਉਣਯੋਗ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਉਲਟਾਉਣਯੋਗ ॥

(xiii) ਗੁਬਾਰੇ ਨੂੰ ਫੁਲਾਉਣਾ ਕਿਹੋ ਜਿਹਾ ਪਰਿਵਰਤਨ ਹੈ ?
(ਉ) ਤੀਬਰ
(ਅ) ਧੀਮਾ
(ਇ) ਉਲਟਾਉਣਯੋਗ
(ਸ) ਨਾ-ਉਲਟਾਉਣਯੋਗ ॥
ਉੱਤਰ-
(ੲ) ਉਲਟਾਉਣਯੋਗ ॥

(xiv) ਗੁੰਨੇ ਹੋਏ ਆਟੇ ਨੂੰ ਕਈ ਵਿਭਿੰਨ ਸ਼ਕਲਾਂ ਦਿੱਤੀਆਂ ਜਾ ਸਕਦੀਆਂ ਹਨ । ਇਹ ਕਿਸ ਕਿਸਮ ਦਾ ਪਰਿਵਰਤਨ ਹੈ ?
(ਉ) ਤੀਬਰ
(ਅ) ਧੀਮਾ
(ਇ) ਉਲਟਾਉਣਯੋਗ
(ਸ) ਨਾ-ਉਲਟਾਉਣਯੋਗ ॥
ਉੱਤਰ-
(ੲ) ਉਲਟਾਉਣਯੋਗ ।

(xv) ਮੋਮਬੱਤੀ ਦਾ ਪਿਘਲਣਾ ਕਿਹੜਾ ਪਰਿਵਰਤਨ ਹੈ ?
(ੳ) ਭੌਤਿਕ
(ਅ) ਰਸਾਇਣਿਕ
(ਇ) ਭੌਤਿਕ ਅਤੇ ਰਸਾਇਣਿਕ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਭੌਤਿਕ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਉਹ ਸੰਦਾਂ ਦੇ ਨਾਂ ਦੱਸੋ ਜੋ ਫੈਲਾਅ (Expansion) ਤੇ ਸੁੰਗੜਨਾ (Contraction) ਦੋਵਾਂ ਨਾਲ ਬਣਦੇ ਹਨ ?
ਉੱਤਰ-
ਖੇਤੀਬਾੜੀ ਵਿੱਚ ਵਰਤੇ ਜਾਂਦੇ ਸੰਦ ਜਿਵੇਂ ਸੁਹਾਗਾ (Leveler), ਕੁਲਹਾੜੀ, ਹੱਲ ॥

ਪ੍ਰਸ਼ਨ 2.
ਰਸਾਇਣਿਕ ਪਰਿਵਰਤਨ ਸਥਾਈ ਹੁੰਦਾ ਹੈ ਜਾਂ ਅਸਥਾਈ ?
ਉੱਤਰ-
ਸਥਾਈ ॥

ਪ੍ਰਸ਼ਨ 3.
ਮਨੁੱਖੀ ਪਰਿਵਰਤਨ ਦੀ ਉਦਾਹਰਨ ਦਿਓ ।
ਉੱਤਰ-
ਆਟੇ ਤੋਂ ਫੁਲਕਿਆਂ (Chapatti) ਦਾ ਬਣਾਉਣਾ ।

ਪ੍ਰਸ਼ਨ 4.
ਕੀ ਸਾਰੇ ਕੁਦਰਤੀ ਪਰਿਵਰਤਨ ਨਿਯਮਿਤ ਹੁੰਦੇ ਹਨ ? ਉਦਾਹਰਨ ਨਾਲ ਦੱਸੋ ।
ਉੱਤਰ-
ਨਹੀਂ, ਸਾਰੇ ਕੁਦਰਤੀ ਪਰਿਵਰਤਨ ਨਿਯਮਿਤ ਨਹੀਂ ਹੁੰਦੇ । ਉਦਾਹਰਨ-ਭੁਚਾਲ ਕਈ ਸਮੇਂ ਬਾਅਦ ਆਉਂਦਾ ਹੈ, ਵਰਖਾ ਕਦੀ-ਕਦੀ ਆਉਂਦੀ ਹੈ ।

ਪ੍ਰਸ਼ਨ 5.
ਪਰਿਵਰਤਨ ਕਿਸਨੂੰ ਕਹਿੰਦੇ ਹਨ ? ਪਰਿਵਰਤਨਾਂ ਦੇ ਉਦਾਹਰਨ ਦਿਓ ।
ਉੱਤਰ-
ਪਰਿਵਰਤਨ-ਕਿਸੇ ਪਦਾਰਥ ਦੀ ਸ਼ਕਲ, ਆਕਾਰ ਅਤੇ ਗੁਣਾਂ ਵਿੱਚ ਹੋਏ ਬਦਲਾਓ ਨੂੰ ਪਰਿਵਰਤਨ ਆਖਦੇ ਹਨ । ਉਦਾਹਰਨ-ਨਹੁੰ ਦਾ ਵੱਧਣਾ, ਵਾਲਾਂ ਦਾ ਲੰਬਾ ਹੋਣਾ, ਖੇਤ ਵਿੱਚ ਫ਼ਸਲ ਦਾ ਪੱਕਣਾ ਅਤੇ ਪੱਤਿਆਂ ਦਾ ਡਿੱਗਣਾ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

ਪ੍ਰਸ਼ਨ 6.
ਪਰਤਵਾਂ ਪਰਿਵਰਤਨ ਕਿਸਨੂੰ ਆਖਦੇ ਹਨ ?
ਉੱਤਰ-
ਪਰਤਵਾਂ ਪਰਿਵਰਤਨ ਜਾਂ ਉਲਟਾਉਣਯੋਗ ਪਰਿਵਰਤਨ)-ਜੇ ਕਿਸੇ ਪਰਿਵਰਤਨ ਦਾ ਉਲਟਵਾਂ ਪਰਿਵਰਤਨ ਸੰਭਵ ਹੈ, ਤਾਂ ਅਜਿਹੇ ਪਰਿਵਰਤਨ ਨੂੰ ਪਰਤਵਾਂ ਪਰਿਵਰਤਨ ਆਖਿਆ ਜਾਂਦਾ ਹੈ ।
ਉਦਾਹਰਨ-

  • ਮੋਮ ਦਾ ਗਰਮ ਕਰਨ ਤੇ ਪਿਘਲਣਾ ਅਤੇ ਠੰਢਾ ਕਰਨ ‘ਤੇ ਮੁੜ ਠੋਸ ਅਵਸਥਾ ਹਿਣ ਕਰਨਾ ।
  • ਘੱਟ ਰੌਸ਼ਨੀ ਵਿੱਚ ਅੱਖਾਂ ਦੀਆਂ ਪੁਤਲੀਆਂ ਦਾ ਫੈਲਣਾ ਅਤੇ ਠੀਕ ਰੌਸ਼ਨੀ ਵਿੱਚ ਇਨ੍ਹਾਂ ਦਾ ਮੁੜ ਅਸਲੀ ਹਾਲਤ ਵਿੱਚ ਆ ਜਾਣਾ

ਪ੍ਰਸ਼ਨ 7.
ਕਾਗ਼ਜ਼ ਦਾ ਜਲਣਾ ਇੱਕ ਪਰਤਵਾਂ ਪਰਿਵਰਤਨ ਹੈ ਜਾਂ ਅਪਰਤਵਾਂ ਪਰਿਵਰਤਨ ?
ਉੱਤਰ-
ਅਪਰਤਵਾਂ ਪਰਿਵਰਤਨ ।

ਪ੍ਰਸ਼ਨ 8.
ਕੀ ਜੰਗਲਾਂ ਦੀ ਕਟਾਈ ਇੱਕ ਪਰਤਵਾਂ ਪਰਿਵਰਤਨ ਮੰਨਿਆ ਜਾਂਦਾ ਹੈ ?
ਉੱਤਰ-
ਹਾਂ, ਕਿਉਂਕਿ ਦਰੱਖ਼ਤ ਲਗਾਉਣ ਨਾਲ ਜੰਗਲ ਪੈਦਾ ਹੋ ਸਕਦੇ ਹਨ ।

ਪ੍ਰਸ਼ਨ 9.
ਛਪਾਈ ਇੱਕ ਪਰਤਵਾਂ ਪਰਿਵਰਤਨ ਹੈ ਜਾਂ ਅਪਰਤਵਾਂ ਪਰਿਵਰਤਨ ?
ਉੱਤਰ-
ਛਪਾਈ ਇੱਕ ਅਪਰਤਵਾਂ (ਨਾ-ਉਲਟਾਉਣਯੋਗ ਪਰਿਵਰਤਨ) ਪਰਿਵਰਤਨ ਹੈ ।

ਪ੍ਰਸ਼ਨ 10.
ਮੋਮਬੱਤੀ ਦੇ ਜਲਣ ਵਿੱਚ ਊਰਜਾ ਦਾ ਨਿਕਾਸ ਹੁੰਦਾ ਹੈ ਜਾਂ ਊਰਜਾ ਦਾ ਸੋਖਣ ?
ਉੱਤਰ-
ਮੋਮਬੱਤੀ ਦੇ ਜਲਣ ਵਿੱਚ ਊਰਜਾ ਦਾ ਨਿਕਾਸ ਉਤਸਰਜਨ ਹੁੰਦਾ ਹੈ ।

ਪ੍ਰਸ਼ਨ 11.
ਇੱਕ ਅਜਿਹੇ ਪਰਿਵਰਤਨ ਦਾ ਉਦਾਹਰਨ ਦਿਓ ਜਿਸ ਵਿੱਚ ਉਰਜਾ ਸੋਖੀ ਜਾਂਦੀ ਹੈ ?
ਉੱਤਰ-
ਹਰੇ ਪੌਦਿਆਂ ਦੁਆਰਾ ਭੋਜਨ ਬਣਾਉਣ ਦੀ ਪ੍ਰਕਿਰਿਆ ਵਿੱਚ ਊਰਜਾ ਦਾ ਸੋਖਣ ਹੁੰਦਾ ਹੈ ।

ਪ੍ਰਸ਼ਨ 12.
ਲੋਹੇ ਨੂੰ ਜੰਗਾਲ ਲੱਗਣਾ ਕਿਹੜਾ ਪਰਿਵਰਤਨ ਹੈ ? ਪਰਤਵਾਂ ਜਾਂ ਅਪਰਤਵਾਂ ਪਰਿਵਰਤਨ ਅਤੇ ਕਿਉਂ ?
ਉੱਤਰ-
ਲੋਹੇ ਨੂੰ ਜੰਗਾਲ ਲੱਗਣਾ ਇੱਕ ਅਪਰਤਵਾਂ ਪਰਿਵਰਤਨ ਗੁਣ ਹੈ ਕਿਉਂਕਿ ਲੋਹੇ ਦਾ ਜੰਗਾਲ ਲੋਹੇ ਦਾ ਆਕਸਾਈਡ ਹੈ ਜੋ ਕਿ ਨਵਾਂ ਅਤੇ ਨਵੇਂ ਗੁਣਾਂ ਵਾਲਾ ਪਦਾਰਥ ਹੈ । ਇਸ ਨੂੰ ਦੁਬਾਰਾ ਉਲਟਾ ਕੇ ਲੋਹਾ ਨਹੀਂ ਬਣਾਇਆ ਜਾ ਸਕਦਾ ।

ਪ੍ਰਸ਼ਨ 13.
ਡੱਬਾ ਬਣਾਉਣ ਤੋਂ ਪਹਿਲਾਂ ਲੋਹੇ ਦੀ ਚਾਦਰ ਨੂੰ ਟਿਨ ਲੇਪਿਤ ਕਿਉਂ ਕੀਤਾ ਜਾਂਦਾ ਹੈ ?
ਉੱਤਰ-
ਡੱਬਾ ਬਣਾਉਣ ਤੋਂ ਪਹਿਲਾਂ ਲੋਹੇ ਤੇ ਟਿਨ ਦੀ ਪਰਤ ਚੜ੍ਹਾਈ ਜਾਂਦੀ ਹੈ ਤਾਂ ਜੋ ਇਸ ਨੂੰ ਜੰਗਾਲ ਨਾ ਲੱਗੇ । ਜੰਗਾਲ ਦਾ ਬਣਨਾ ਇੱਕ ਅਪਰਤਵਾਂ ਪਰਿਵਰਤਨ ਹੈ।

ਪ੍ਰਸ਼ਨ 14.
ਭੌਤਿਕ ਪਰਿਵਰਤਨ ਕਿਸ ਤਰ੍ਹਾਂ ਦਾ ਪਰਿਵਰਤਨ ਹੈ ? ਪਰਤਵਾਂ ਜਾਂ ਅਪਰਤਵਾਂ ਪਰਿਵਰਤਨ ?
ਉੱਤਰ-
ਭੌਤਿਕ ਪਰਿਵਰਤਨ ਇੱਕ ਪਰਤਵਾਂ ਪਰਿਵਰਤਨ ਹੈ ਕਿਉਂਕਿ ਇਸ ਵਿੱਚ ਬਣੇ ਪਦਾਰਥ ਨੂੰ ਮੁੜ ਪਹਿਲੀ ਅਵਸਥਾ ਵਿੱਚ ਲਿਆਇਆ ਜਾ ਸਕਦਾ ਹੈ ।

ਪ੍ਰਸ਼ਨ 15.
ਮਨੁੱਖ ਦਾ ਬੁੱਢਾ ਹੋਣਾ ਕਿਸ ਪ੍ਰਕਾਰ ਦਾ ਪਰਿਵਰਤਨ ਹੈ ?
ਉੱਤਰ-
ਮਨੁੱਖ ਦਾ ਬੁੱਢਾ ਹੋਣਾ ਇੱਕ ਅਪਰਤਵਾਂ ਪਰਿਵਰਤਨ ਹੈ ਕਿਉਂਕਿ ਉਸ ਵਿੱਚ ਹੋਏ ਪਰਿਵਰਤਨਾਂ ਨੂੰ ਉਲਟਾਇਆ ਨਹੀਂ ਜਾ ਸਕਦਾ ਜਿਸ ਕਰਕੇ ਉਹ ਆਪਣੀ ਪਹਿਲੀ ਅਵਸਥਾ ਵਿੱਚ ਨਹੀਂ ਆ ਸਕਦਾ ।

ਪ੍ਰਸ਼ਨ 16.
ਪਰਤਵੇਂ ਪਰਿਵਰਤਨ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-

  • ਉੱਨ ਦੇ ਧਾਗੇ ਤੋਂ ਸਵੈਟਰ ਬੁਣਨਾ ।
  • ਸਿੱਧੀ ਤਾਰ ਤੋਂ ਕੁੰਡਲੀ ਬਣਾਉਣਾ ।

ਪ੍ਰਸ਼ਨ 17.
ਦੋ ਅਪਰਤਵੇਂ ਪਰਿਵਰਤਨ ਦੀਆਂ ਉਦਾਹਰਨਾਂ ਦਿਓ ।
ਉੱਤਰ-

  • ਪੱਤਿਆਂ ਤੋਂ ਕੰਪੋਸਟ ਖਾਦ ਬਣਾਉਣਾ ।
  • ਗੋਬਰ ਤੋਂ ਬਾਇਓਗੈਸ ਤਿਆਰ ਕਰਨਾ ।

ਪ੍ਰਸ਼ਨ 18.
ਪਾਣੀ ਤੋਂ ਪਾਣੀ ਦੇ ਵਾਸ਼ਪ ਬਣਾਉਣਾ ਕਿਹੜਾ ਪਰਿਵਰਤਨ ਹੈ ਪਰਤਵਾਂ ਪਰਿਵਰਤਨ ਜਾਂ ਅਪਰਤਵਾਂ ਪਰਿਵਰਤਨ ?
ਉੱਤਰ-
ਪਾਣੀ ਤੋਂ ਪਾਣੀ ਦੇ ਵਾਸ਼ਪਾਂ ਦਾ ਬਣਨਾ ਪਰਤਵਾਂ ਪਰਿਵਰਤਨ ਹੈ ।

ਪ੍ਰਸ਼ਨ 19.
ਕੀ ਲੁੱਕ ਨੂੰ ਗਰਮ ਕਰਨਾ ਪਰਤਵਾਂ ਪਰਿਵਰਤਨ ਹੈ ?
ਉੱਤਰ-
ਹਾਂ, ਲੁੱਕ ਨੂੰ ਗਰਮ ਕਰਨਾ ਪਰਤਵਾਂ ਪਰਿਵਰਤਨ ਹੈ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

ਪ੍ਰਸ਼ਨ 20.
ਦੁੱਧ ਤੋਂ ਦਹੀਂ ਜੰਮਣਾ ਪਰਤਵਾਂ ਪਰਿਵਰਤਨ ਹੈ ਜਾਂ ਅਪਰਤਵਾਂ ਪਰਿਵਰਤਨ ?
ਉੱਤਰ-
ਦੁੱਧ ਤੋਂ ਦਹੀਂ ਦਾ ਜੰਮਣਾ ਇੱਕ ਅਪਰਤਵਾਂ ਪਰਿਵਰਤਨ ਹੈ ।

ਪ੍ਰਸ਼ਨ 21.
ਬਰਫ਼ ਦਾ ਪਿਘਲਣਾ ਕਿਹੜਾ ਪਰਿਵਰਤਨ ਹੈ ?
ਉੱਤਰ-
ਪਰਤਵਾਂ ਪਰਿਵਰਤਨ ਹੈ ।

ਪ੍ਰਸ਼ਨ 22.
ਮੋਮ ਨੂੰ ਗਰਮ ਕਰਨਾ ਕਿਹੜਾ ਪਰਿਵਰਤਨ ਹੈ ?
ਉੱਤਰ-
ਪਰਤਵਾਂ ਪਰਿਵਰਤਨ ।

ਪ੍ਰਸ਼ਨ 23.
ਮੋਮਬੱਤੀ ਨੂੰ ਜਲਾਉਣਾ ਕਿਹੜਾ ਪਰਿਵਰਤਨ ਹੈ ?
ਉੱਤਰ-
ਪਰਤਵਾਂ ਪਰਿਵਰਤਨ ।

ਪ੍ਰਸ਼ਨ 24.
ਘੁਲਣਸ਼ੀਲ ਪਦਾਰਥ ਕਿਸ ਨੂੰ ਆਖਦੇ ਹਨ ?
ਉੱਤਰ-
ਘੁਲਣਸ਼ੀਲ ਪਦਾਰਥ- ਜਿਹੜਾ ਪਦਾਰਥ ਪਾਣੀ ਵਿੱਚ ਅਲੋਪ ਹੋ ਕੇ ਸਮਅੰਗੀ ਮਿਸ਼ਰਣ ਬਣਾਏ, ਉਹ ਘੁਲਣਸ਼ੀਲ ਪਦਾਰਥ ਅਖਵਾਉਂਦਾ ਹੈ ।

ਪ੍ਰਸ਼ਨ 25.
ਸੰਤ੍ਰਿਪਤ ਘੋਲ ਕਿਸਨੂੰ ਕਹਿੰਦੇ ਹਨ ?
ਉੱਤਰ-
ਸੰਤ੍ਰਿਪਤ ਘੋਲ-ਅਜਿਹਾ ਘੋਲ ਜਿਹੜਾ ਇੱਕ ਨਿਸ਼ਚਿਤ ਤਾਪਮਾਨ ‘ਤੇ ਹੋਰ ਅਧਿਕ ਘੁਲਣਸ਼ੀਲ ਪਦਾਰਥ ਨੂੰ ਆਪਣੇ ਵਿੱਚ ਨਾ ਘੋਲ ਸਕੇ, ਉਸ ਨੂੰ ਸੰਤ੍ਰਿਪਤ ਘੋਲ ਕਹਿੰਦੇ ਹਨ ।

ਪ੍ਰਸ਼ਨ 26.
ਕੀ ਤਾਪਮਾਨ ਵਧਾਉਣ ‘ਤੇ ਸੰਤ੍ਰਿਪਤ ਘੋਲ ਵਿੱਚ ਹੋਰ ਆਰਥਿਕ ਘੁਲਣਸ਼ੀਲ ਪਦਾਰਥ ਘੋਲਿਆ ਜਾ ਸਕਦਾ ਹੈ ?
ਉੱਤਰ-
ਤਾਪਮਾਨ ਵਧਾਉਣ ਤੇ ਸੰਤ੍ਰਿਪਤ ਘੋਲ ਵਿੱਚ ਹੋਰ ਅਧਿਕ ਘੁਲਣਸ਼ੀਲ ਪਦਾਰਥ ਘੋਲਿਆ ਜਾ ਸਕਦਾ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਲੋਹੇ ਦੇ ਫਾਲੇ ਵਿੱਚ ਦਸਤੇ ਦਾ ਘੇਰਾ ਛੋਟਾ ਕਿਉਂ ਹੁੰਦਾ ਹੈ ?
ਉੱਤਰ-
ਕਿਉਂਕਿ ਜਦੋਂ ਦਸਤੇ ਦੇ ਛੇਕ ਨੂੰ ਗਰਮ ਕੀਤਾ ਜਾਂਦਾ ਹੈ, ਉਸ ਦਾ ਆਕਾਰ ਫੈਲ ਜਾਂਦਾ ਹੈ । ਹੁਣ ਦਸਤਾ ਅਸਾਨੀ ਨਾਲ ਲੋਹੇ ਦੇ ਫਾਲੇ ਵਿੱਚ ਫਿੱਟ ਹੋ ਜਾਂਦਾ ਹੈ ਤੇ ਠੰਢਾ ਹੋਣ ਤੇ ਇਹ ਦੋਸਤੇ ਵਿੱਚ ਕੱਸਿਆ ਜਾਂਦਾ ਹੈ ।

ਪ੍ਰਸ਼ਨ 2.
ਸਾਡੇ ਚਾਰੇ ਪਾਸੇ ਕਿਹੜੇ ਪਰਿਵਰਤਨ ਹੋ ਰਹੇ ਹਨ ?
ਉੱਤਰ-
ਸਾਡੇ ਚਾਰੇ ਪਾਸੇ ਬਹੁਤ ਸਾਰੇ ਪਰਿਵਰਤਨ ਹੋ ਰਹੇ ਹਨ, ਜਿਵੇਂ ਖੇਤਾਂ ਵਿੱਚ ਫ਼ਸਲਾਂ ਸਮੇਂ ਅਨੁਸਾਰ ਬਦਲਦੀਆਂ ਹਨ, ਪੱਤੀਆਂ ਰੰਗ ਬਦਲਦੀਆਂ ਹਨ ਤੇ ਸੁੱਕ ਕੇ ਰੁੱਖ ਨਾਲੋਂ ਡਿੱਗ ਜਾਂਦੀਆਂ ਹਨ, ਫੁੱਲ ਖਿੜਦੇ ਹਨ ਅਤੇ ਮੁਰਝਾ ਜਾਂਦੇ ਹਨ ।

ਪ੍ਰਸ਼ਨ 3.
ਸਾਡੇ ਸਰੀਰ ਵਿੱਚ ਹੋਣ ਵਾਲੇ ਪਰਿਵਰਤਨ ਪਰਤਵੇਂ ਹਨ ਜਾਂ ਅਪਰਤਵੇਂ ?
ਉੱਤਰ-
ਸਾਡੇ ਸਰੀਰ ਵਿੱਚ ਹੋਣ ਵਾਲੇ ਪਰਿਵਰਤਨ ਅਪਰਤਵੇਂ ਹਨ, ਜਿਵੇਂ ਸਾਡੇ ਨਹੁੰ ਵੱਧਦੇ ਹਨ ਅਤੇ ਛੋਟੇ ਨਹੀਂ ਹੋ ਸਕਦੇ । ਕੇਵਲ ਉਨ੍ਹਾਂ ਨੂੰ ਕੱਟ ਕੇ ਹੀ ਛੋਟਾ ਕੀਤਾ ਜਾ ਸਕਦਾ ਹੈ । ਇਸੇ ਤਰ੍ਹਾਂ ਸਾਡੇ ਸਰੀਰ ਵਿੱਚ ਹੋਣ ਵਾਲੇ ਬਾਕੀ ਪਰਿਵਰਤਨ ਵੀ ਅਪਰਤਵੇਂ ਪਰਿਵਰਤਨ ਹਨ ।

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

ਪ੍ਰਸ਼ਨ 4.
ਪਰਤਵੇਂ ਪਰਿਵਰਤਨ ਕਿਸ ਨੂੰ ਆਖਦੇ ਹਨ ? ਇਹਨਾਂ ਦੀਆਂ ਦੋ ਉਦਾਹਰਨਾਂ ਦਿਓ ।
ਉੱਤਰ-
ਪਰਤਵਾਂ ਪਰਿਵਰਤਨ-ਅਜਿਹਾ ਪਰਿਵਰਤਨ ਜਿਸਦਾ ਉਲਟਵਾਂ ਪਰਿਵਰਤਨ ਸੰਭਵ ਹੋਵੇ, ਤਾਂ ਅਜਿਹੇ ਪਰਿਵਰਤਨ ਨੂੰ ਪਰਤਵਾਂ ਪਰਿਵਰਤਨ ਆਖਿਆ ਜਾਂਦਾ ਹੈ । ਉਦਾਹਰਨ-

  • ਮੋਮ ਦਾ ਗਰਮ ਕਰਨ ’ਤੇ ਪਿਘਲਣਾ ਅਤੇ ਠੰਢਾ ਕਰਨ ‘ਤੇ ਮੁੜ ਠੋਸ ਅਵਸਥਾ ਨੂੰ ਗ੍ਰਹਿਣ ਕਰਨਾ ।
  • ਪਾਣੀ ਦਾ ਵਾਸ਼ਪਾਂ ਵਿੱਚ ਤਬਦੀਲ ਹੋਣਾ ।
  • ਪਾਣੀ ਵਿੱਚ ਚੀਨੀ ਦਾ ਘੁਲਣਾ ।
  • ਘੱਟ ਰੌਸ਼ਨੀ ਵਿੱਚ ਅੱਖਾਂ ਦੀਆਂ ਪੁਤਲੀਆਂ ਦਾ ਫੈਲਣਾ ਅਤੇ ਠੀਕ ਰੌਸ਼ਨੀ ਵਿੱਚ ਇਨ੍ਹਾਂ ਦਾ ਮੁੜ ਆਪਣੀ ਪਹਿਲੀ ਹਾਲਤ ਵਿੱਚ ਵਾਪਸ ਆ ਜਾਣਾ ।

ਪ੍ਰਸ਼ਨ 5.
ਅਪਰਤਵਾਂ ਪਰਿਵਰਤਨ ਕਿਸਨੂੰ ਆਖਦੇ ਹਨ ? ਉਦਾਹਰਨ ਦਿਓ ।
ਉੱਤਰ-
ਅਪਰਤਵਾਂ ਪਰਿਵਰਤਨ-ਜੇ ਕਿਸੇ ਪਰਿਵਰਤਨ ਦਾ ਉਲਟਵਾਂ ਪਰਿਵਰਤਨ ਸੰਭਵ ਨਾ ਹੋਵੇ, ਤਾਂ ਅਜਿਹੇ ਪਰਿਵਰਤਨ ਨੂੰ ਅਪਰਤਵਾਂ ਨਾ-ਉਲਟਾਉਣਯੋਗ ਪਰਿਵਰਤਨ ਆਖਦੇ ਹਨ ।
ਉਦਾਹਰਨ-

  1. ਮੋਮਬੱਤੀ ਦਾ ਜਲਣਾ ।
  2. ਦੁੱਧ ਦਾ ਦਹੀਂ ਬਣਨਾ ।
  3. ਫ਼ਸਲਾਂ ਦਾ ਪੱਕਣਾ ।
  4. ਭੂਚਾਲ ਦਾ ਆਉਣਾ ।

ਪ੍ਰਸ਼ਨ 6.
ਹੇਠ ਲਿਖਿਆਂ ਨੂੰ ਪਰਤਵੇਂ ਅਤੇ ਅਪਰਤਵੇਂ ਪਰਿਵਰਤਨਾਂ ਵਿੱਚ ਵਰਗੀਕ੍ਰਿਤ ਕਰੋ ।
(i) ਪੌਦਿਆਂ ਦਾ ਵੱਧਣਾ ।
(ii) ਖੇਤਾਂ ਵਿੱਚ ਹਲ ਚਲਾਉਣਾ ।
(iii) ਮੋਮ ਦਾ ਪਿਘਲਣਾ ।
(iv) ਮੀਂਹ ਦਾ ਪੈਣਾ ।
(v) ਰਬੜ ਬੈਂਡ ਨੂੰ ਖਿੱਚਣਾ ।
(vi) ਕੱਚ ਦੀ ਛੜ ਨੂੰ ਤੋੜਨਾ ।
(vii) ਭੋਜਨ ਬਣਾਉਣਾ ।
ਉੱਤਰ-
(i) ਅਪਰਤਵਾਂ ਪਰਿਵਰਤਨ ।
(ii) ਪਰਤਵਾਂ ਪਰਿਵਰਤਨ ॥
(iii) ਪਰਤਵਾਂ ਪਰਿਵਰਤਨ ।
(iv) ਅਪਰਤਵਾਂ ਪਰਿਵਰਤਨ ।
(v) ਪਰਤਵਾਂ ਪਰਿਵਰਤਨ ।
(vi) ਅਪਰਤਵਾਂ ਪਰਿਵਰਤਨ ॥
(vii) ਅਪਰਤਵਾਂ ਪਰਿਵਰਤਨ ।

ਪ੍ਰਸ਼ਨ 7.
ਗੁਬਾਰੇ ਵਿੱਚ ਹਵਾ ਭਰਨ ਸਮੇਂ ਉਸ ਦੇ ਸਾਈਜ਼ ਅਤੇ ਸ਼ਕਲ ਵਿੱਚ ਹੋਇਆ ਪਰਿਵਰਤਨ ਕਿਹੜਾ ਪਰਿਵਰਤਨ ਹੈ-ਪਰਤਵਾਂ ਜਾਂ ਅਪਰਤਵਾਂ ਅਤੇ ਕਿਉਂ ?
ਉੱਤਰ-
ਗੁਬਾਰੇ ਵਿੱਚ ਹਵਾ ਭਰਨ ਨਾਲ ਉਸ ਦੇ ਆਕਾਰ ਅਤੇ ਸ਼ਕਲ ਵਿੱਚ ਹੋਇਆ ਪਰਿਵਰਤਨ ਪਰਤਵਾਂ ਪਰਿਵਰਤਨ ਹੈ ਕਿਉਂਕਿ ਹਵਾ ਨਿਕਲਣ ਤੋਂ ਬਾਅਦ ਗੁਬਾਰਾ ਦੋਬਾਰਾ ਆਪਣੀ ਪਹਿਲੀ ਅਵਸਥਾ ਵਿੱਚ ਉਲਟ ਆਉਂਦਾ ਹੈ ।

ਪ੍ਰਸ਼ਨ 8.
ਗੁੰਨੇ ਹੋਏ ਆਟੇ ਦੀ ਰੋਟੀ ਵੇਲ ਕੇ ਤਵੇ ਤੇ ਸੇਕਣਾ ਕਿਹੋ ਜਿਹਾ ਪਰਿਵਰਤਨ ਹੈ-ਪਰਤਵਾਂ ਜਾਂ ਅਪਰਤਵਾਂ ਪਰਿਵਰਤਨ ਅਤੇ ਕਿਉਂ ?
ਉੱਤਰ-
ਗੁੰਨ੍ਹੇ ਹੋਏ ਆਟੇ ਦੀ ਰੋਟੀ ਵੇਲ ਕੇ ਤਵੇ ਤੇ ਸੇਕਣਾ ਅਪਰਤਵਾਂ ਪਰਿਵਰਤਨ ਹੈ ਕਿਉਂਕਿ ਪੱਕੀ ਹੋਈ ਰੋਟੀ ਤੋਂ ਦੋਬਾਰਾ ਮੁੜ ਕੇ ਗੁੰਨਿਆ ਹੋਇਆ ਆਟਾ ਨਹੀਂ ਪ੍ਰਾਪਤ ਕੀਤਾ ਜਾ ਸਕਦਾ ਅਰਥਾਤ ਇਸ ਪਰਿਵਰਤਨ ਨੂੰ ਉਲਟਾਇਆ ਨਹੀਂ ਜਾ ਸਕਦਾ ।

ਪ੍ਰਸ਼ਨ 9.
ਹੇਠ ਸਾਰਨੀ ਵਿੱਚ ਕੁੱਝ ਪਰਿਵਰਤਨ ਦਿੱਤੇ ਗਏ ਹਨ । ਇਨ੍ਹਾਂ ਪਰਿਵਰਤਨਾਂ ਨੂੰ ਪਰਤਵੇਂ ਅਤੇ ਅਪਰਤਵੇਂ ਪਰਿਵਰਤਨਾਂ ਵਿੱਚ ਵਰਗੀਕ੍ਰਿਤ ਕਰੋ ।
PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ 1
ਉੱਤਰ-
PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ 2

ਪ੍ਰਸ਼ਨ 10.
ਮਿੱਟੀ ਪੁੱਟਣ ਵਾਲੇ ਸੰਦਾਂ (ਔਜ਼ਾਰਾਂ ਦੇ ਲੋਹੇ ਦੇ ਫਲਕ ਵਿੱਚ ਲੱਕੜੀ ਦੇ ਦਸਤੇ (ਹੱਥੇ) ਕਿਵੇਂ ਲਗਾਏ ਜਾਂਦੇ ਹਨ ?
ਉੱਤਰ-
ਮਿੱਟੀ ਪੁੱਟਣ ਵਾਲੇ ਸੰਦਾਂ ਔਜ਼ਾਰਾਂ) ਦੇ ਲੋਹੇ ਦੇ ਫਲਕ ਵਿੱਚ ਇੱਕ ਵੱਡਾ ਛੇਕ ਹੁੰਦਾ ਹੈ, ਜਿਸ ਵਿੱਚ ਲੱਕੜੀ ਦੇ ਦਸਤੇ ਨੂੰ ਫਸਾ ਦਿੱਤਾ ਜਾਂਦਾ ਹੈ | ਆਮ ਤੌਰ ‘ਤੇ ਇਸ ਛੇਕ ਦਾ ਆਕਾਰ ਲੱਕੜੀ ਦੇ ਦਸਤੇ ਦੇ ਘੇਰੇ ਤੋਂ ਥੋੜਾ ਛੋਟਾ ਹੁੰਦਾ ਹੈ । ਦਸਤੇ ਨੂੰ ਛੇਕ ਵਿੱਚ ਫਸਾਉਣ ਤੋਂ ਪਹਿਲਾਂ ਦਸਤੇ ਦੇ ਛੇਕ ਨੂੰ ਗਰਮ ਕਰਦੇ ਹਨ ਜਿਸ ਨਾਲ ਉਸਦਾ ਆਕਾਰ ਫੈਲ ਕੇ ਵੱਡਾ ਹੋ ਜਾਂਦਾ ਹੈ । ਹੁਣ ਦਸਤਾ ਆਸਾਨੀ ਨਾਲ ਛੇਕ ਵਿੱਚ ਜੜ ਦਿੱਤਾ ਜਾਂਦਾ ਹੈ | ਪਾਣੀ ਪਾ ਕੇ ਛੇਕ ਨੂੰ ਠੰਢਾ ਕਰ ਦਿੱਤਾ ਜਾਂਦਾ ਹੈ । ਜਿਵੇਂ ਹੀ ਛੇਕ ਠੰਢਾ ਹੁੰਦਾ ਹੈ ਤਾਂ ਇਹ ਸੁੰਗੜ ਕੇ ਦਸਤੇ ਨੂੰ ਕੱਸ ਲੈਂਦਾ ਹੈ । ਇਹ ਪਰਤਵੇਂ ਪਰਿਵਰਤਨ ਦਾ ਬਹੁਤ ਵਧੀਆ ਅਤੇ ਲਾਹੇਵੰਦ ਉਪਯੋਗ ਹੈ ।
PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ 4

ਪ੍ਰਸ਼ਨ 11.
ਬੈਲਗੱਡੀ ਦੇ ਪਹੀਏ ਤੇ ਲੋਹੇ ਦਾ ਰਿਮ ਕਿਸ ਤਰ੍ਹਾਂ ਫਿਟ ਕੀਤਾ ਜਾਂਦਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਕਿਸ ਪ੍ਰਕਾਰ ਦੇ ਪਰਿਵਰਤਨ ਦਾ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਲੋਹੇ ਦੇ ਬਣੇ ਰਿਮ ਨੂੰ ਪਹੀਏ ਦੇ ਆਕਾਰ ਨਾਲੋਂ ਥੋੜਾ ਘੇਰੇ ਵਿੱਚ ਛੋਟਾ ਬਣਾਇਆ ਜਾਂਦਾ ਹੈ । ਲੋਹੇ ਦੇ ਰਿਮ ਨੂੰ ਗਰਮ ਕੀਤਾ ਜਾਂਦਾ ਹੈ ਜਿਸ ਤੋਂ ਉਸ ਦਾ ਘੇਰਾ ਲੱਕੜੀ ਦੇ ਪਹੀਏ ਦੇ ਘੇਰੇ ਤੋਂ ਵੱਡਾ ਹੋ ਜਾਂਦਾ ਹੈ । ਹੁਣ ਰਿਮ ਨੂੰ ਲੱਕੜੀ ਦੇ ਪਹੀਏ ‘ਤੇ ਖਿਸਕਾ ਕੇ ਚੜ੍ਹਾ ਦਿੱਤਾ ਜਾਂਦਾ ਹੈ | ਪਾਣੀ ਪਾ ਕੇ ਰਿਮ ਨੂੰ ਠੰਢਾ ਕੀਤਾ ਜਾਂਦਾ ਹੈ । ਠੰਢਾ ਹੋਣ ਮਗਰੋਂ ਰਿਮ ਸੁੰਗੜ ਕੇ ਪਹੀਏ ਨੂੰ ਕੱਸ ਦਿੰਦਾ ਹੈ । ਇਸ ਲਈ ਬੈਲਗੱਡੀ ਦੇ ਲੱਕੜੀ ਦੇ ਬਣੇ ਪਹੀਏ ‘ਤੇ ਲੋਹੇ ਦਾ ਰਿਮ ਕੱਸਣ ਸਮੇਂ ਅਸੀਂ ਪਰਤਵੇਂ ਪਰਿਵਰਤਨ ਦਾ ਉਪਯੋਗ ਕਰਦੇ ਹਾਂ ।
PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ 5

PSEB 6th Class Science Solutions Chapter 6 ਸਾਡੇ ਆਲੇ-ਦੁਆਲੇ ਦੇ ਪਰਿਵਰਤਨ

ਪ੍ਰਸ਼ਨ 12.
ਜਦੋਂ ਪਾਣੀ ਨੂੰ ਗਰਮ ਕਰਕੇ ਵਾਸ਼ਪਾਂ ਵਿੱਚ ਬਦਲਿਆ ਜਾਂਦਾ ਹੈ ਤਾਂ ਕੀ ਪਰਿਵਰਤਨ ਹੁੰਦਾ ਹੈ ? ਕੀ ਇਹ ਪਰਿਵਰਤਨ ਪਰਤਵਾਂ ਹੈ ਜਾਂ ਅਪਰਤਵਾਂ ਅਤੇ ਕਿਉਂ ?
ਉੱਤਰ-
ਜਦੋਂ ਅਸੀਂ ਪਾਣੀ ਨੂੰ ਬਰਤਨ ਵਿੱਚ ਗਰਮ ਕਰਦੇ ਹਾਂ ਤਾਂ ਕੁੱਝ ਸਮੇਂ ਬਾਅਦ ਇਹ ਪਾਣੀ ਉਬਲਣਾ ਸ਼ੁਰੂ ਕਰਦਾ । ਹੈ । ਜੇਕਰ ਅਸੀਂ ਪਾਣੀ ਨੂੰ ਲਗਾਤਾਰ ਗਰਮ ਕਰਦੇ ਰਹੀਏ ਤਾਂ ਪਾਣੀ ਦੀ ਮਾਤਰਾ ਬਰਤਨ ਵਿੱਚ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ | ਅਜਿਹਾ ਇਸ ਕਾਰਨ ਹੁੰਦਾ ਹੈ ਕਿ ਪਾਣੀ ਵਾਸ਼ਪਾਂ ਵਿੱਚ ਪਰਿਵਰਤਿਤ ਹੋਣਾ ਸ਼ੁਰੂ ਕਰ ਦਿੰਦਾ ਹੈ । ਇਹ ਪਰਿਵਰਤਨ ਪਰਤਵਾਂ ਪਰਿਵਰਤਨ ਹੈ ਕਿਉਂਕਿ ਪਾਣੀ ਦੇ ਵਾਸ਼ਪਾਂ ਨੂੰ ਠੰਢਾ ਕਰਕੇ ਮੁੜ ਪਾਣੀ ਵਿੱਚ ਪਲਟਿਆ ਜਾ ਸਕਦਾ ਹੈ ।

ਪ੍ਰਸ਼ਨ 13.
ਜਦੋਂ ਅਸੀਂ ਬਰਫ਼ ਦੇ ਟੁਕੜੇ ਨੂੰ ਗਰਮ ਕਰਦੇ ਹਾਂ ਤਾਂ ਇਸ ਵਿੱਚ ਕੀ ਪਰਿਵਰਤਨ ਹੁੰਦਾ ਹੈ ? ਕੀ ਅਸੀਂ ਦੋਬਾਰਾ ਬਰਫ਼ ਪ੍ਰਾਪਤ ਕਰ ਸਕਦੇ ਹਾਂ ?
ਉੱਤਰ-
ਜਦੋਂ ਅਸੀਂ ਬਰਫ਼ ਨੂੰ ਗਰਮ ਕਰਦੇ ਹਾਂ ਤਾਂ ਬਰਫ਼ ਪਿਘਲ ਕੇ ਪਾਣੀ ਬਣ ਜਾਂਦੀ ਹੈ । ਪਾਣੀ ਨੂੰ ਠੰਢਾ ਕਰਕੇ ਮੁੜ ਬਰਫ਼ ਬਣਾਈ ਜਾ ਸਕਦੀ ਹੈ ਅਰਥਾਤ ਪਰਿਵਰਤਨ ਨੂੰ ਉਲਟਾਉਣਾ ਸੰਭਵ ਹੈ । ਇਸ ਲਈ ਇਹ ਪਰਿਵਰਤਨ ਪਰਤਵਾਂ ਪਰਿਵਰਤਨ ਹੈ ।

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਹੇਠ ਲਿਖੇ ਹਰੇਕ ਜੋੜੇ ਵਿੱਚ ਦੋ ਇੱਕੋ ਜਿਹੇ ਜਾਪਦੇ ਪਰਿਵਰਤਨ ਦਿੱਤੇ ਗਏ ਹਨ । ਦੋਨਾਂ ਪਰਿਵਰਤਨਾਂ ਵਿੱਚ ਅੰਤਰ ਸਪੱਸ਼ਟ ਕਰੋ ।
(i) ਗਰਮ ਕਰਨ ਤੋਂ ਪਿੰਨ ਲਾਲ ਹੋ ਜਾਂਦਾ ਹੈ ਅਤੇ ਜੰਗਾਲ ਲੱਗਣ ‘ਤੇ ਵੀ ਪਿੰਨ ਲਾਲ ਹੋ ਜਾਂਦਾ ਹੈ ।
(ii) ਦੁਰਘਟਨਾ ਵਿੱਚ ਕਾਰ ਦੇ ਢਾਂਚੇ ਦਾ ਟੇਢਾ ਹੋਣਾ ਅਤੇ ਕਾਰ ਦੇ ਢਾਂਚੇ ਨੂੰ ਮੁੜ ਪਹਿਲੀ ਸ਼ਕਲ ਵਿੱਚ ਲਿਆਉਣਾ ।
(iii) ਗੁਬਾਰੇ ਵਿੱਚ ਹਵਾ ਭਰ ਕੇ ਫੁੱਲਣਾ ਅਤੇ ਵੇਲੀ ਹੋਈ ਰੋਟੀ ਦਾ ਤਵੇ ਤੇ ਫੁਲਣਾ |
ਉੱਤਰ-
(i) ਜਦੋਂ ਪਿੰਨ ਨੂੰ ਲੌ ‘ਤੇ ਗਰਮ ਕੀਤਾ ਜਾਂਦਾ ਹੈ ਤਾਂ ਇਸ ਦਾ ਤਾਪਮਾਨ ਵੱਧ ਕੇ ਇਹ ਲਾਲ ਗਰਮ ਹੋ ਜਾਂਦਾ ਹੈ । ਜਿਸ ਨੂੰ ਠੰਢਾ ਕਰਕੇ ਪਹਿਲੀ ਸਥਿਤੀ ਵਿੱਚ ਪਲਟਿਆ ਜਾ ਸਕਦਾ ਹੈ । ਇਸ ਲਈ ਇਹ ਇੱਕ ਪਰਤਵਾਂ ਪਰਿਵਰਤਨ ਹੈ । ਦੂਸਰੇ ਪਾਸੇ ਲੋਹੇ ਦੀ ਪਿੰਨ ਸਿੱਲ੍ਹੀ ਹਵਾ ਦੀ ਉਪਸਥਿਤੀ ਵਿੱਚ ਆਕਸੀਜਨ ਨਾਲ ਕਿਰਿਆ ਕਰਕੇ ਲੋਹੇ ਦਾ ਆਕਸਾਈਡ ਬਣਾਉਂਦੀ ਹੈ, ਜਿਸ ਕਾਰਨ ਇਸ ਨੂੰ ਜੰਗਾਲ ਲੱਗ ਜਾਂਦਾ ਹੈ ਅਤੇ ਪਿੰਨ ਦਾ ਰੰਗ ਲਾਲ ਹੋ ਜਾਂਦਾ ਹੈ । ਪਰੰਤੁ ਇਸ ਜੰਗਾਲ ਲੱਗੀ ਪਿੰਨ ਦੇ ਪਰਿਵਰਤਨ ਨੂੰ ਪਲਟਿਆ ਨਹੀਂ ਜਾ ਸਕਦਾ । ਇਸ ਲਈ ਇਹ ਇੱਕ ਅਪਰਤਵਾਂ ਪਰਿਵਰਤਨ ਹੈ ।

(ii) ਦੁਰਘਟਨਾ ਹੋਈ ਕਾਰ ਦੇ ਢਾਂਚੇ ਦਾ ਟੇਢਾ ਹੋਣਾ ਅਪਰਤਵਾਂ ਪਰਿਵਰਤਨ ਹੈ । ਇਸ ਨੂੰ ਮੁੜ ਪਹਿਲੀ ਸ਼ਕਲ ਵਿੱਚ ਲਿਆਉਣਾ ਇੱਕ ਪਰਤਵਾਂ ਪਰਿਵਰਤਨ ਹੈ ।

(iii) ਗੁਬਾਰੇ ਵਿੱਚ ਹਵਾ ਭਰਨ ਨਾਲ ਗੁਬਾਰਾ ਫੁਲ ਜਾਂਦਾ ਹੈ ਤਾਂ ਇਸ ਦਾ ਆਕਾਰ ਅਤੇ ਸ਼ਕਲ ਬਦਲ ਜਾਂਦੀ ਹੈ । ਇਸ ਦੀ ਹਵਾ ਨਿਕਲਣ ਤੇ ਇਹ ਗੁਬਾਰਾ ਆਪਣੀ ਪਹਿਲੀ ਅਵਸਥਾ ਵਿੱਚ ਉਲਟ ਆਉਂਦਾ ਹੈ । ਇਸ ਲਈ ਇਹ ਪਰਿਵਰਤਨ ਪਰਤਵਾਂ ਪਰਿਵਰਤਨ ਹੁੰਦਾ ਹੈ । ਦੂਸਰੇ ਪਾਸੇ ਗੰਨੇ ਹੋਏ ਆਟੇ ਦੀ ਤਵੇ ਤੇ ਰੋਟੀ ਬਣਾਉਣ ਸਮੇਂ ਰੋਟੀ ਦਾ ਫੁੱਲਣਾ ਅਪਵਰਤੀ ਪਰਿਵਰਤਨ ਹੈ, ਕਿਉਂਕਿ ਇਸ ਰੋਟੀ ਤੋਂ ਮੁੜ ਗੰਨਿਆ ਆਟਾ ਵਾਪਸ ਨਹੀਂ ਕੀਤਾ ਜਾ ਸਕਦਾ ।

PSEB 6th Class Science Solutions Chapter 5 ਪਦਾਰਥਾਂ ਦਾ ਨਿਖੇੜਨ

Punjab State Board PSEB 6th Class Science Book Solutions Chapter 5 ਪਦਾਰਥਾਂ ਦਾ ਨਿਖੇੜਨ Textbook Exercise Questions, and Answers.

PSEB Solutions for Class 6 Science Chapter 5 ਪਦਾਰਥਾਂ ਦਾ ਨਿਖੇੜਨ

Science Guide for Class 6 PSEB ਪਦਾਰਥਾਂ ਦਾ ਨਿਖੇੜਨ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 42)

ਪ੍ਰਸ਼ਨ 1.
ਛੱਟਣਾ ਅਤੇ ਉਡਾਉਣਾ ਵਿਧੀ ਵਿੱਚ ਹਵਾ ਦਾ ਕੀ ਕੰਮ ਹੈ ?
ਉੱਤਰ-
ਛੱਟਣਾ ਅਤੇ ਉਡਾਉਣਾ ਵਿਧੀ ਵਿੱਚ ਹਵਾ ਹਲਕੇ ਕਣਾਂ ਨੂੰ ਉਡਾ ਕੇ ਦੂਰ ਲੈ ਜਾਂਦੀ ਹੈ ਅਤੇ ਭਾਰੇ ਕਣ ਨੇੜੇ ਹੀ ਰਹਿ ਜਾਂਦੇ ਹਨ । ਇਸ ਨਾਲ ਅਸੀਂ ਭਾਰੇ ਅਤੇ ਹਲਕੇ ਕਣਾਂ ਵਾਲੇ ਮਿਸ਼ਰਣ ਨੂੰ ਆਸਾਨੀ ਨਾਲ ਨਿਖੇੜ ਸਕਦੇ ਹਾਂ ।

ਪ੍ਰਸ਼ਨ 2.
ਕੀ ਤੁਸੀਂ ਇਸ ਵਿਧੀ ਨਾਲ ਚਨੇ ਦੀ ਦਾਲ ਅਤੇ ਮੂੰਗ ਦੀ ਦਾਲ ਨੂੰ ਵੱਖ ਕਰ ਸਕਦੇ ਹੋ ?
ਉੱਤਰ-
ਨਹੀਂ, ਅਸੀਂ ਇਸ ਵਿਧੀ ਨਾਲ ਚਨੇ ਦੀ ਦਾਲ ਅਤੇ ਮੂੰਗ ਦੀ ਦਾਲ ਨੂੰ ਵੱਖ ਨਹੀਂ ਕਰ ਸਕਦੇ ।

ਸੋਚੋ ਅਤੇ ਉੱਤਰ ਦਿਓ (ਪੇਜ 43)

ਪ੍ਰਸ਼ਨ 1.
ਕੀ ਤੁਸੀਂ ਨਮਕ ਅਤੇ ਆਟੇ ਨੂੰ ਛਾਣਨੀ ਨਾਲ ਵੱਖ ਕਰ ਸਕਦੇ ਹੋ ? ਕਿਉਂ ਜਾਂ ਕਿਉਂ ਨਹੀਂ ?
ਉੱਤਰ-
ਅਸੀਂ ਨਮਕ ਅਤੇ ਆਟੇ ਨੂੰ ਛਾਣਨੀ ਨਾਲ ਵੱਖ ਨਹੀਂ ਕਰ ਸਕਦੇ ਕਿਉਂਕਿ ਨਮਕ ਅਤੇ ਆਟੇ ਦੇ ਕਣਾਂ ਦੇ ਆਕਾਰ ਵਿੱਚ ਕੋਈ ਖਾਸ ਅੰਤਰ ਨਹੀਂ ਹੁੰਦਾ ।

ਸੋਚੋ ਅਤੇ ਉੱਤਰ ਦਿਓ (ਪੇਜ 44)

ਪ੍ਰਸ਼ਨ 1.
ਤੁਹਾਨੂੰ ਇਕ ਬੀਕਰ ਵਿੱਚ ਚਾਕ ਪਾਊਡਰ ਅਤੇ ਪਾਣੀ ਦਾ ਘੋਲ ਦਿੱਤਾ ਗਿਆ ਹੈ । ਬੀਕਰ ਨੂੰ ਕੁਝ ਦੇਰ ਬਿਨਾਂ ਹਿਲਾਏ ਪਏ ਰਹਿਣ ਦਿਉ । ਤੁਸੀਂ ਕੀ ਵੇਖੋਗੇ ? ਇਹ ਨਿਖੇੜਨ ਦੀ ਕਿਹੜੀ ਵਿਧੀ ਹੈ ?
ਉੱਤਰ-
ਇਹ ਨਿਖੇੜਨ ਦੀ ਤਲਛੱਟਣ ਅਤੇ ਨਿਤਾਰਨ ਵਿਧੀ ਹੈ ।

PSEB 6th Class Science Solutions Chapter 5 ਪਦਾਰਥਾਂ ਦਾ ਨਿਖੇੜਨ

ਸੋਚੋ ਅਤੇ ਉੱਤਰ ਦਿਓ (ਪੇਜ 45)

ਪ੍ਰਸ਼ਨ 1.
ਤੁਹਾਡੇ ਪਿਤਾ ਜੀ ਤੁਹਾਨੂੰ ਬਾਜ਼ਾਰ ਵਿੱਚੋਂ ਤਾਜ਼ਾ ਸੰਤਰੇ ਦਾ ਰਸ ਲਿਆਉਣ ਲਈ ਆਖਦੇ ਹਨ । ਕੀ ਤੁਸੀਂ ਦੁਕਾਨਦਾਰ ਨੂੰ ਜੂਸ ਵਿੱਚੋਂ ਪਲਪ (ਫੋਕ) ਅਤੇ ਬੀਜ ਵੱਖ ਕਰਨ ਲਈ ਛਾਣਨੀ ਵਰਤਦਿਆਂ ਵੇਖਿਆ ਹੈ ? ਕਿਹੜੀ ਛਾਣਨੀ ਇਸ ਕੰਮ ਲਈ ਵਧੀਆ ਹੋਵੇਗੀ ? ਚਾਹ ਚਾਣਨ ਵਾਲੀ, ਫਿਲਟਰ ਪੇਪਰ, ਮਲਮਲ ਦਾ ਕੱਪੜਾ ਜਾਂ ਵੱਡੇ ਛੇਕਾਂ ਵਾਲੀ ਛਾਣਨੀ ?
ਉੱਤਰ-
ਮਲਮਲ ਦਾ ਕੱਪੜਾ ।

ਸੋਚੋ ਅਤੇ ਉੱਤਰ ਦਿਓ (ਪੇਜ 46)

ਪ੍ਰਸ਼ਨ 1.
ਦੁੱਧ ਤੋਂ ਖੋਇਆ ਬਣਾਉਣ ਲਈ ਕਿਹੜੀ ਵਿਧੀ ਅਪਣਾਈ ਜਾਂਦੀ ਹੈ ?
ਉੱਤਰ-
ਦੁੱਧ ਤੋਂ ਖੋਇਆ ਬਣਾਉਣ ਲਈ ਵਾਸ਼ਪਨ ਵਿਧੀ ਅਪਣਾਈ ਜਾਂਦੀ ਹੈ ।

ਸੋਚੋ ਅਤੇ ਉੱਤਰ ਦਿਓ (ਪੇਜ 48)

ਪ੍ਰਸ਼ਨ 1.
ਪਾਣੀ ਤੋਂ ਭਾਫ਼ ਬਣਨ ਦੀ ਪ੍ਰਕਿਰਿਆ ਨੂੰ ਕੀ ਆਖਦੇ ਹਨ ?
ਉੱਤਰ-
ਪਾਣੀ ਤੋਂ ਭਾਫ਼ ਬਣਨ ਦੀ ਪ੍ਰਕਿਰਿਆ ਨੂੰ ਵਾਸ਼ਪੀਕਰਨ ਆਖਦੇ ਹਨ ।

ਪ੍ਰਸ਼ਨ 2.
ਭਾਫ਼ ਤੋਂ ਪਾਣੀ ਬਣਨ ਦੀ ਪ੍ਰਕਿਰਿਆ ਨੂੰ ਕੀ ਆਖਦੇ ਹਨ ?
ਉੱਤਰ-
ਭਾਫ਼ ਤੋਂ ਪਾਣੀ ਬਣਨ ਦੀ ਪ੍ਰਕਿਰਿਆ ਨੂੰ ਸੰਘਣਨ ਆਖਦੇ ਹਨ ।

PSEB 6th Class Science Guide ਪਦਾਰਥਾਂ ਦਾ ਨਿਖੇੜਨ Textbook Questions, and Answers

1. ਖ਼ਾਲੀ ਥਾਂਵਾਂ ਭਰੋ ਨਾਰ

(i) ਫਿਲਟਰਨ ਵਿਧੀ ਅਘੁਲਣਸ਼ੀਲ ………… ਨੂੰ ………. ਤੋਂ ਵੱਖ ਕਰਨ ਵਿੱਚ ਸਹਾਇਕ ਹੁੰਦੀ ਹੈ ।
ਉੱਤਰ-
ਪਦਾਰਥਾਂ, ਘੁਲਣਸ਼ੀਲ ਪਦਾਰਥਾਂ,

(ii) ਚੌਲਾਂ ਵਿੱਚੋਂ ਛੋਟੇ ਪੱਥਰ ਦੇ ਟੁਕੜਿਆਂ ਨੂੰ ……….. ਰਾਹੀਂ ਵੱਖ ਕੀਤਾ ਜਾ ਸਕਦਾ ਹੈ ।
ਉੱਤਰ-
ਹੈਂਡਪਿਕਿੰਗ,

(iii) ਛਾਣ-ਬੂਰਾ ਆਟੇ ਤੋਂ …………. ਦੁਆਰਾ ਅਲੱਗ ਕੀਤਾ ਜਾਂਦਾ ਹੈ ।
ਉੱਤਰ-
ਛਾਣਨ,

(iv) ਝੋਨੇ ਦੇ ਦਾਣਿਆਂ ਨੂੰ ਡੰਡੀਆਂ ਤੋਂ ਵੱਖ ਕਰਨ ਦੀ ਵਿਧੀ ਨੂੰ ………….. ਕਹਿੰਦੇ ਹਨ ।
ਉੱਤਰ-
ਥਰੈਸ਼ਿੰਗ,

(v) ਤਲਛੱਟ ਨੂੰ ਹਿਲਾਏ ਬਿਨਾਂ, ਤਰਲ ਦੀ ਉਪਰਲੀ ਤਹਿ ਨੂੰ ਅਲੱਗ ਕਰਨ ਦੀ ਕਿਰਿਆ ਨੂੰ …….. ਕਹਿੰਦੇ ਹਨ ।
ਉੱਤਰ-
ਨਿਤਾਰਨ ।

2. ਸਹੀ ਜਾਂ ਗ਼ਲਤ ਲਿਖੋ-

(i) ਛਾਣਨ ਵਿਧੀ ਵਿੱਚ ਮਿਸ਼ਰਣ ਦੇ ਅੰਸ਼ਾਂ ਦਾ ਆਕਾਰ ਵੱਖੋ-ਵੱਖਰਾ ਹੁੰਦਾ ਹੈ ।
ਉੱਤਰ-
ਸਹੀ,

(ii) ਤਰਲ ਤੋਂ ਭਾਫ਼ ਬਣਾਉਣ ਦੀ ਪ੍ਰਕਿਰਿਆ ਨੂੰ ਸੰਘਣਨ ਆਖਦੇ ਹਨ ।
ਉੱਤਰ-
ਗ਼ਲਤ,

(iii) ਨਮਕ ਅਤੇ ਆਟੇ ਦੇ ਮਿਸ਼ਰਣ ਨੂੰ ਹੱਥ ਨਾਲ ਚੁਗਣ ਵਿਧੀ ਨਾਲ ਵੱਖ ਕੀਤਾ ਜਾ ਸਕਦਾ ਹੈ ।
ਉੱਤਰ-
ਗ਼ਲਤ,

(iv) ਡੰਡੀਆਂ ਤੋਂ ਦਾਣਿਆਂ ਨੂੰ ਵੱਖ ਕਰਨ ਨੂੰ ਗਹਾਈ ਕਹਿੰਦੇ ਹਾਂ ।
ਉੱਤਰ-
ਸਹੀ ।

PSEB 6th Class Science Solutions Chapter 5 ਪਦਾਰਥਾਂ ਦਾ ਨਿਖੇੜਨ

3. ਮਿਲਾਨ ਕਰੋ :

ਕਾਲਮ ‘ਉ’ ਕਾਲਮ “ਅ”
(ਉ) ਪਾਣੀ ਤੋਂ ਲਣ ਵੱਖ ਕਰਨਾ (i) ਸੰਘਣਨ
(ਅ) ਭਾਰੇ ਕਣਾਂ ਦਾ ਹੇਠਾਂ ਬੈਠਣਾ (ii) ਉਡਾਉਣਾ
(ਈ) ਵੱਖ-ਵੱਖ ਅੰਸ਼ਾਂ ਨੂੰ ਹਵਾ ਦੁਆਰਾ ਨਿਖੇੜਨਾ (iii) ਵਾਸ਼ਪਨ
(ਸ) ਵਾਸ਼ਪਾਂ ਤੋਂ ਪਾਣੀ ਦਾ ਬਣਨਾ (iv) ਤਲਛੱਟਣ

ਉੱਤਰ-

ਕਾਲਮ ‘ੳ’ ਕਾਲਮ ‘ਅ’
(ੳ) ਪਾਣੀ ਤੋਂ ਲੂਣ ਵੱਖ ਕਰਨਾ (iii) ਵਾਸ਼ਪਨ
(ਅ) ਭਾਰੇ ਕਣਾਂ ਦਾ ਹੇਠਾਂ ਬੈਠਣਾ (iv) ਤਲਛੱਟਣ
(ਇ) ਵੱਖ-ਵੱਖ ਅੰਸ਼ਾਂ ਨੂੰ ਹਵਾ ਦੁਆਰਾ ਨਿਖੇੜਨਾ (ii) ਉਡਾਉਣਾ
(ਸ) ਵਾਸ਼ਪਾਂ ਤੋਂ ਪਾਣੀ ਦਾ ਬਣਨਾ (i) ਸੰਘਣਨ

4. ਸਹੀ ਉੱਤਰ `ਤੇ ਟਿੱਕ ਕਰੋ –

(i) ਹਵਾ ਦੁਆਰਾ ਮਿਸ਼ਰਨ ਦੇ ਭਾਰੀ ਅਤੇ ਹਲਕੇ ਕਣਾਂ ਨੂੰ ਨਿਖੇੜਨ ਦੀ ਕਿਹੜੀ ਵਿਧੀ ਨਾਲ ਵੱਖ ਕੀਤਾ ਜਾਂਦਾ ਹੈ ?
(ਉ) ਹੱਥ ਨਾਲ ਚੁਗਣਾ
(ਅ) ਥਰੈਸ਼ਿੰਗ
(ਇ) ਛਾਣਨਾ ।
(ਸ) ਉਡਾਉਣਾ ।
ਉੱਤਰ-
(ਸ) ਉਡਾਉਣਾ ।

(ii) ਬਰਫ ਰੱਖੇ ਗਲਾਸ ਦੇ ਬਾਹਰ ਪਾਣੀ ਦੀਆਂ ਬੂੰਦਾਂ ਦੇ ਬਣਨ ਦਾ ਕਾਰਨ ਹੈ
(ਉ) ਗਲਾਸ ਤੋਂ ਪਾਣੀ ਦਾ ਵਾਸ਼ਪਣ
(ਅ) ਵਾਯੂਮੰਡਲੀ ਜਲ ਵਾਸ਼ਪਾਂ ਦਾ ਸੰਘਣਨ
(ਏ) ਗਲਾਸ ਤੋਂ ਪਾਣੀ ਦਾ ਬਾਹਰ ਆਉਣਾ
(ਸ) ਵਾਯੂਮੰਡਲੀ ਜਲ ਵਾਸ਼ਪਾਂ ਦਾ ਵਾਸ਼ਪਣ ।
ਉੱਤਰ-
(ਅ) ਵਾਯੂਮੰਡਲੀ ਜਲ ਵਾਸ਼ਪਾਂ ਦਾ ਸੰਘਣਨ ।

(iii) ਤੁਸੀਂ ਆਪਣੇ ਮਾਤਾ ਜੀ ਨੂੰ ਚਾਵਲ ਪਕਾਉਣ ਤੋਂ ਪਹਿਲਾਂ ਉਸ ਵਿੱਚੋਂ ਮਿੱਟੀ, ਪੱਥਰ ਆਦਿ ਬਾਹਰ ਕੱਢਦੇ ਵੇਖਿਆ ਹੋਵੇਗਾ । ਇਹ ਕਿਹੜੀ ਵਿਧੀ ਹੋ ਸਕਦੀ ਹੈ ?
(ਉ) ਹੱਥ ਨਾਲ ਚੁਰਾਣਾ
(ਅ) ਨਿਤਾਰਨਾ
(ਈ) ਵਾਸ਼ਪਨ
(ਸ) ਤਲਛੱਟਣ ।
ਉੱਤਰ-
(ਉ) ਹੱਥ ਨਾਲ ਚੁਗਣਾ ।

(iv) ਸਾਨੂੰ ਮਿਸ਼ਰਣ ਵਿੱਚੋਂ ਅੰਸ਼ਾਂ ਨੂੰ ਨਿਖੇੜਨ ਦੀ ਲੋੜ ਹੁੰਦੀ ਹੈ ਤਾਂ ਜੋ –
(ਉ) ਦੋ ਵੱਖ-ਵੱਖ ਪਰ ਫਾਇਦੇਮੰਦ ਅੰਸ਼ਾਂ ਨੂੰ ਨਿਖੇੜਨ ਲਈ
(ਅ) ਅਣਉਪਯੋਗੀ ਅੰਸ਼ਾਂ ਨੂੰ ਦੂਰ ਕੀਤਾ ਜਾ ਸਕੇ
(ਈ) ਹਾਨੀਕਾਰਕ ਅੰਸ਼ਾਂ ਨੂੰ ਵੱਖ ਕੀਤਾ ਜਾ ਸਕੇ
(ਸ) ਸਾਰੇ ਹੀ ॥
ਉੱਤਰ-
(ਸ) ਸਾਰੇ ਹੀ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪਸ਼ਨ (i)
ਤਲਛੱਟਣ ਵਿਧੀ ਦੀ ਪਰਿਭਾਸ਼ਾ ਲਿਖੋ ।
ਉੱਤਰ-
ਉਹ ਵਿਧੀ, ਜਿਸ ਵਿੱਚ ਅਘੁਲਣਸ਼ੀਲ ਠੋਸ ਭਾਰੇ ਕਣ ਤਰਲ ਵਿੱਚ ਹੇਠਾਂ ਬੈਠ ਜਾਂਦੇ ਹਨ, ਨੂੰ ਤਲਛੱਟਣ ਕਿਹਾ ਜਾਂਦਾ ਹੈ । ਇਸ ਕਿਰਿਆ ਵਿੱਚ ਜਿਹੜੇ ਅਘੁਲਣਸ਼ੀਲ ਠੋਸ ਭਾਰੇ ਕਣ ਤਰਲ ਵਿੱਚ ਹੇਠਾਂ ਬੈਠ ਜਾਂਦੇ ਹਨ, ਉਹਨਾਂ ਅਘੁਲਣਸ਼ੀਲ ਠੋਸ ਕਣਾਂ ਨੂੰ ਤਲਛੱਟ ਕਿਹਾ ਜਾਂਦਾ ਹੈ ।

ਪ੍ਰਸ਼ਨ (ii)
ਵਾਸ਼ਪਨ ਤੋਂ ਕੀ ਭਾਵ ਹੈ ?
ਉੱਤਰ-
ਪਾਣੀ ਜਾਂ ਕਿਸੇ ਵੀ ਤਰਲ ਨੂੰ ਉਸਦੇ ਵਾਸ਼ਪ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਵਾਸ਼ਪੀਕਰਨ ਜਾਂ ਵਾਸ਼ਪਨ ਕਹਿੰਦੇ ਹਨ ।

ਪ੍ਰਸ਼ਨ (iii)
ਕੰਬਾਈਨ ਮਸ਼ੀਨ ਕਿਸ ਕੰਮ ਲਈ ਵਰਤੀ ਜਾਂਦੀ ਹੈ ?
ਉੱਤਰ-
ਕੰਬਾਈਨ ਦੀ ਵਰਤੋਂ ਕਟਾਈ ਅਤੇ ਗਹਾਈ ਦੋਹਾਂ ਲਈ ਕੀਤੀ ਜਾਂਦੀ ਹੈ ।

PSEB 6th Class Science Solutions Chapter 5 ਪਦਾਰਥਾਂ ਦਾ ਨਿਖੇੜਨ

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ (i)
ਵਾਸ਼ਪਨ ਅਤੇ ਸੰਘਣਨ ਵਿੱਚ ਅੰਤਰ ਦੱਸੋ ।
ਉੱਤਰ-
ਪਾਣੀ ਜਾਂ ਕਿਸੇ ਵੀ ਤਰਲ ਨੂੰ ਉਸਦੇ ਵਾਸ਼ਪ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਵਾਸ਼ਪੀਕਰਨ ਜਾਂ ਵਾਸ਼ਪਨ ਕਹਿੰਦੇ ਹਨ । ਵਾਸ਼ਪਾਂ ਤੋਂ ਉਸਦੀ ਤਲ ਅਵਸਥਾ ਵਿੱਚ ਪਰਿਵਰਤਨ ਹੋਣ ਦੀ ਪ੍ਰਕਿਰਿਆ ਨੂੰ ਸੰਘਣਨ ਕਹਿੰਦੇ ਹਨ ! ਵਾਸ਼ਪੀਕਰਨ ਅਤੇ ਸੰਘਣਾਪਣ ਇਕ ਦੂਜੇ ਦੇ ਉਲਟ ਹਨ । ਗਰਮੀਆਂ ਵਿੱਚ ਵਾਸ਼ਪਨ ਦੀ ਦਰ ਵੱਧ ਜਾਂਦੀ ਹੈ ਅਤੇ ਸਰਦੀਆਂ ਵਿੱਚ ਸੰਘਣਨ ਦੀ ਦਰ ਵੱਧ ਜਾਂਦੀ ਹੈ ।

ਪ੍ਰਸ਼ਨ (ii)
ਸੰਤ੍ਰਿਪਤ ਅਤੇ ਅਸੰਤ੍ਰਿਪਤ ਘੋਲ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਉਹ ਘੋਲ, ਜਿਸ ਵਿੱਚ ਕੋਈ ਹੋਰ ਪਦਾਰਥ ਨਮਕ, ਚੀਨੀ ਆਦਿ ਹੋਰ ਜ਼ਿਆਦਾ ਨਾ ਘੁਲ ਸਕੇ, ਉਸ ਨੂੰ ਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ । ਉਹ ਘੋਲ, ਜਿਸ ਵਿੱਚ ਹੋਰ ਪਦਾਰਥ (ਨਮਕ, ਚੀਨੀ) ਘੁਲ ਜਾਣ, ਨੂੰ ਅਸੰਤ੍ਰਿਪਤ ਘੋਲ ਕਿਹਾ ਜਾਂਦਾ ਹੈ । ਅਸੰਤ੍ਰਿਪਤ ਘੋਲ ਨੂੰ ਸੰਤ੍ਰਿਪਤ ਘੋਲ ਵਿੱਚ ਬਦਲਣ ਲਈ ਹੋਰ ਪਦਾਰਥ ਘੋਲਿਆ ਜਾਂਦਾ ਹੈ । ਸੰਤ੍ਰਿਪਤ ਘੋਲ ਨੂੰ ਅਸੰਤ੍ਰਿਪਤ ਘੋਲ ਵਿੱਚ ਬਦਲਣ ਲਈ ਹੋਰ ਪਾਣੀ ਜਾਂ ਤਰਲ ਪਾਇਆ ਜਾਂਦਾ ਹੈ ।

ਪ੍ਰਸ਼ਨ (iii)
ਥਰੈਸ਼ਿੰਗ ਦੀਆਂ ਕਿਸਮਾਂ ਦੱਸੋ ।
ਉੱਤਰ-
ਗਹਾਈ ਜਾਂ ਥਰੈਸ਼ਿੰਗ ਤਿੰਨ ਤਰੀਕਿਆਂ ਨਾਲ ਕੀਤੀ ਜਾਂਦੀ ਹੈ

  • ਮਨੁੱਖਾਂ ਦੁਆਰਾ-ਇਸ ਵਿਧੀ ਦੁਆਰਾ ਡੰਡੀਆਂ ਨੂੰ ਜ਼ਮੀਨ ‘ਤੇ ਕਿਸੇ ਸਖਤ ਵਸਤੂ ਨਾਲ ਕੁੱਟ ਕੇ ਵੱਖ ਕੀਤਾ ਜਾਂਦਾ ਹੈ ।
  • ਜਾਨਵਰਾਂ ਦੁਆਰਾ-ਕੁਝ ਜਾਨਵਰ ਜਿਵੇਂ ਬਲਦਾਂ ਨੂੰ ਡੰਡੀਆਂ ‘ਤੇ ਚਲਾਇਆ ਜਾਂਦਾ ਹੈ ਤਾਂ ਜੋ ਦਾਣੇ ਵੱਖ ਹੋ ਜਾਣ ।
  • ਮਸ਼ੀਨਾਂ ਦੁਆਰਾ-ਥਰੈਸ਼ਰਾਂ ਦੀ ਸਹਾਇਤਾ ਨਾਲ ਵੀ ਗਹਾਈ ਕੀਤੀ ਜਾਂਦੀ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ (i)
ਹੇਠ ਲਿਖੇ ਨਿਖੇੜਨ ਦੇ ਢੰਗਾਂ ਦੀ ਵਿਆਖਿਆ ਕਰੋ
(i) ਥਰੈਡਿੰਗ (ਗਹਾਈ)
(ii) ਉਡਾਉਣਾ
(iii) ਛਾਣਨ ।
ਉੱਤਰ
(i) ਥਰੈਸ਼ਿੰਗ (ਗਹਾਈ-ਡੰਡੀਆਂ ਤੋਂ ਅਨਾਜ ਦੇ ਦਾਣਿਆਂ ਨੂੰ ਅਲੱਗ ਕਰਨ ਦੀ ਵਿਧੀ ਨੂੰ ਗਹਾਈ ਜਾਂ ਥਰੈਸ਼ਿੰਗ ਕਹਿੰਦੇ ਹਨ । ਗਹਾਈ ਜਾਂ ਥਰੈਸ਼ਿੰਗ ਤਿੰਨ ਤਰੀਕਿਆਂ ਨਾਲ ਕੀਤੀ ਜਾਂਦੀ ਹੈ-

  • ਮਨੁੱਖਾਂ ਦੁਆਰਾ-ਇਸ ਵਿਧੀ ਦੁਆਰਾ ਡੰਡੀਆਂ ਨੂੰ ਜ਼ਮੀਨ ‘ਤੇ ਕਿਸੇ ਸਖਤ ਵਸਤੂ ਨਾਲ ਕੁੱਟ ਕੇ ਵਖ ਕੀਤਾ ਜਾਂਦਾ ਹੈ ।
  • ਜਾਨਵਰਾਂ ਦੁਆਰਾ-ਕੁਝ ਜਾਨਵਰ ਜਿਵੇਂ ਬਲਦਾਂ ਨੂੰ ਡੰਡੀਆਂ ‘ਤੇ ਚਲਾਇਆ ਜਾਂਦਾ ਹੈ ਤਾਂ ਜੋ ਦਾਣੇ ਵੱਖ ਹੋ ਜਾਣ ।
  • ਮਸ਼ੀਨਾਂ ਦੁਆਰਾ–ਥਰੈਸ਼ਰਾਂ ਦੀ ਸਹਾਇਤਾ ਨਾਲ ਵੀ ਗਹਾਈ ਕੀਤੀ ਜਾਂਦੀ ਹੈ ।

(ii) ਉਡਾਉਣਾ-ਇਹ ਫੱਕ ਤੋਂ ਦਾਣਿਆਂ ਨੂੰ ਵੱਖ ਕਰਨ ਦੀ ਵਿਧੀ ਹੈ । ਇਸ ਵਿਧੀ ਨਾਲ ਭੰਡਾਰਿਤ ਕੀਤੇ ਦਾਣਿਆਂ ਤੋਂ ਤੁੜੀ ਅਤੇ ਫੱਕ ਵੱਖ ਕੀਤੀ ਜਾਂਦੀ ਹੈ । ਨਿਖੇੜਨ ਵਾਲੇ ਮਿਸ਼ਰਣ ਨੂੰ ਪਲੇਟ ਜਾਂ ਗੱਤੇ ਉੱਤੇ ਪਾਓ । ਮਿਸ਼ਰਣ ਰੱਖੇ ਪਲੇਟ ਜਾਂ ਗੱਤੇ ਨੂੰ ਖੁੱਲ੍ਹੇ ਵਿੱਚ ਲੈ ਜਾਓ । ਹੁਣ ਹਵਾ ਦੀ ਦਿਸ਼ਾ ਵਿੱਚ ਪਲੇਟ ਜਾਂ ਗੱਤੇ ਨੂੰ ਆਪਣੇ ਮੋਢੇ ਦੀ ਉਚਾਈ ਤੱਕ ਲੈ ਜਾਓ । ਇਸਨੂੰ ਹਲਕਾ ਜਿਹਾ ਝੁਕਾਓ । ਹਲਕੇ ਕਣ ਜਿਵੇਂ ਤੁੜੀ ਜਾਂ ਸੁੱਕੇ ਪੱਤਿਆ ਦਾ ਪਾਊਡਰ ਹਵਾ ਨਾਲ ਉਡ ਜਾਂਦੇ ਹਨ ਜਦੋਂ ਕਿ ਭਾਰੇ ਕਣ ਜਿਵੇਂ ਕਣਕ ਦੇ ਦਾਣੇ ਤੁਹਾਡੇ ਨੇੜੇ ਹੀ ਡਿੱਗ ਜਾਂਦੇ ਹਨ । ਉਡਾਉਣ ਵਿਧੀ ਵਿੱਚ ਪੌਣ ਜਾਂ ਹਵਾ ਦੇ ਬੁੱਲਿਆਂ ਦੁਆਰਾ ਮਿਸ਼ਰਣ ਦੇ ਭਾਰੇ ਅਤੇ ਹਲਕੇ ਅੰਸ਼ਾਂ ਨੂੰ ਵੱਖ ਕੀਤਾ ਜਾਂਦਾ ਹੈ । ਜੇਕਰ ਹਵਾ ਨਾ ਚੱਲ ਰਹੀ ਹੋਵੇ ਤਾਂ ਪੱਖੇ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ।

(iii) ਛਾਣਨ-ਛਾਣਨ ਉਹ ਵਿਧੀ ਹੈ, ਜਿਸ ਵਿੱਚ ਅੰਸ਼ਾਂ ਨੂੰ ਛੋਟੇ ਅੰਸ਼ਾਂ ਤੋਂ ਛਾਣਨੀ ਦੁਆਰਾ ਵੱਖ ਕੀਤਾ ਜਾ ਸਕਦਾ ਹੈ । ਇਸ ਵਿਧੀ ਲਈ ਅਸੀਂ ਛਾਣਨੀ ਦੀ ਵਰਤੋਂ ਕਰਦੇ ਹਾਂ । ਮਿਸ਼ਰਣ ਦੇ ਅੰਸ਼ਾਂ ਦੇ ਕਣਾਂ ਦਾ ਆਕਾਰ ਵੱਖ ਹੋਣਾ ਚਾਹੀਦਾ ਹੈ । ਜਿਹੜੇ ਅੰਸ਼ ਦੇ ਕਣ ਛਾਣਨੀ ਦੇ ਛੇਕਾਂ ਨਾਲੋਂ ਛੋਟੇ ਹੋਣਗੇ, ਉਹ ਥੱਲੇ ਆ ਜਾਵੇਗਾ ਅਤੇ ਦੂਸਰਾ ਅੰਸ਼ ਛਾਣਨੀ ਵਿੱਚ ਰਹਿ ਜਾਵੇਗਾ । ਇਸ ਤਰ੍ਹਾਂ ਅਸੀਂ ਮਿਸ਼ਰਣ ਦੇ ਅੰਸ਼ਾਂ ਨੂੰ ਨਿਖੇੜ ਸਕਦੇ ਹਾਂ ।

ਪ੍ਰਸ਼ਨ (ii)
ਨਿਖੇੜਨ ਕੀ ਹੈ ? ਸਾਨੂੰ ਮਿਸ਼ਰਣ ਵਿੱਚੋਂ ਵੱਖ-ਵੱਖ ਅੰਸ਼ਾਂ ਨੂੰ ਨਿਖੇੜਨ ਦੀ ਕਿਉਂ ਜ਼ਰੂਰਤ ਹੁੰਦੀ ਹੈ ?
ਉੱਤਰ-
ਉਹ ਵਿਧੀ ਜਿਸ ਨਾਲ ਪਦਾਰਥਾਂ ਨੂੰ ਵੱਖ ਕੀਤਾ ਜਾਂਦਾ ਹੈ ਨਿਖੇੜਨ ਅਖਵਾਉਂਦੀ ਹੈ । ਨਿਖੇੜਨ ਦਾ ਮੁੱਖ ਕਾਰਨ ਕਿਸੇ ਮਿਸ਼ਰਣ ਵਿੱਚੋਂ ਲਾਹੇਵੰਦ ਪਦਾਰਥਾਂ ਨੂੰ ਵੱਖ ਕਰਨਾ ਹੁੰਦਾ ਹੈ । ਕਈ ਵਾਰੀ ਮਿਸ਼ਰਣ ਦੇ ਵੱਖ-ਵੱਖ ਅੰਸ਼ਾਂ ਨੂੰ ਅਲੱਗ ਕਰਨ ਲਈ ਵੀ ਨਿਖੇੜਨ ਦੀ ਲੋੜ ਹੁੰਦੀ ਹੈ । ਮਿਸ਼ਰਣ ਦੇ ਅੰਸ਼ਾਂ ਨੂੰ ਜਾਂ ਅਸ਼ੁੱਧੀਆਂ ਨੂੰ ਹੇਠਾਂ ਲਿਖੇ ਕਾਰਕਾਂ ਕਰਕੇ ਨਿਖੇੜਿਆ ਜਾਂਦਾ ਹੈ| ਅਣਉਪਯੋਗੀ ਅਤੇ ਹਾਨੀਕਾਰਕ ਪਦਾਰਥਾਂ ਨੂੰ ਵੱਖ ਕਰਨ ਲਈ-ਉਦਾਹਰਨ ਲਈ ਚਾਵਲ, ਦਾਣੇ ਅਤੇ ਦਾਲਾਂ ਵਿੱਚੋਂ ਪੱਥਰ ਦੇ ਟੁਕੜੇ ਵੱਖ ਕਰਨਾ । ਉਸੇ ਤਰ੍ਹਾਂ ਨਦੀਆਂ ਅਤੇ ਝੀਲਾਂ ਦੇ ਪਾਣੀ ਵਿੱਚ ਅਸ਼ੁੱਧੀਆਂ ਅਤੇ ਕੀਟਾਣੂ ਹੁੰਦੇ ਹਨ । ਇਹ ਪਾਣੀ ਪੀਣ ਨਾਲ ਅਸੀਂ ਬਿਮਾਰ ਹੋ ਸਕਦੇ ਹਾਂ । ਇਸ ਲਈ ਇਹਨਾਂ ਅਸ਼ੁਧੀਆਂ ਨੂੰ ਦੂਰ ਕਰਨਾ ਜ਼ਰੂਰੀ ਹੁੰਦਾ ਹੈ ।

ਉਪਯੋਗੀ ਅੰਸ਼ਾਂ ਨੂੰ ਪ੍ਰਾਪਤ ਕਰਨ ਲਈ-ਮਿਸ਼ਰਣ ਵਿੱਚ ਕੁੱਝ ਪਦਾਰਥ ਦੁਜੇ ਪਦਾਰਥਾਂ ਨਾਲੋਂ ਜ਼ਿਆਦਾ ਉਪਯੋਗੀ ਹੁੰਦੇ ਹਨ । ਉਹਨਾਂ ਨੂੰ ਪ੍ਰਾਪਤ ਕਰਨ ਲਈ ਨਿਖੇੜਨ ਦੀ ਲੋੜ ਹੁੰਦੀ ਹੈ । ਜਿਵੇਂ ਮੱਖਣ ਅਤੇ ਲੱਸੀ ਪ੍ਰਾਪਤ ਕਰਨ ਲਈ ਦਹੀਂ ਰਿੜਕਣਾ, ਪੈਟਰੋਲੀਅਮ ਵਿੱਚੋਂ ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ, ਐਲ.ਪੀ.ਜੀ., ਪੈਰਾਫਿਨ ਮੋਮ ਆਦਿ ਨੂੰ ਵੱਖ ਕਰਨਾ । ਪਦਾਰਥਾਂ ਨੂੰ ਨਿਖੇੜਨ ਦੀਆਂ ਕੁਝ ਸਾਧਾਰਨ ਵਿਧੀਆਂ ਹਨ-ਹੱਥ ਨਾਲ ਚੁਗਣ ਵਿਧੀ, ਗਹਾਈ, ਛੱਟਣਾ ਅਤੇ ਉਡਾਉਣਾ, ਛਾਣਨ, ਤਲਛੱਟਣ ਅਤੇ ਨਿਤਾਰਨਾ, ਵਾਸ਼ਪੀਕਰਨ, ਸੰਘਣਨ ਆਦਿ |

PSEB Solutions for Class 6 Science ਪਦਾਰਥਾਂ ਦਾ ਨਿਖੇੜਨ Important Questions and Answers

1. ਖ਼ਾਲੀ ਥਾਂਵਾਂ ਭਰੋ ਮਾਰ –

(i) ਅਸ਼ੁੱਧ ਪਦਾਰਥਾਂ ਨੂੰ ………….. ਵੀ ਕਿਹਾ ਜਾਂਦਾ ਹੈ ।
ਉੱਤਰ-
ਮਿਸ਼ਰਣ,

(ii) ਡੰਡੀਆਂ ਤੋਂ ਦਾਣਿਆਂ ਨੂੰ ਅਲੱਗ ਕਰਨਾ ………….. ਅਖਵਾਉਂਦਾ ਹੈ ।
ਉੱਤਰ-
ਗਹਾਈ,

(iii) ਵਾਸ਼ਪਾਂ ਦਾ ਤਰਲ ਬਣਨਾ ………….. ਅਖਵਾਉਂਦਾ ਹੈ ।
ਉੱਤਰ-
ਸੰਘਣਨ,

(iv) ਜਿਸ ਘੋਲ ਵਿੱਚ ਹੋਰ ਪਦਾਰਥ ਘੁਲ ਜਾਣ, ਉਸਨੂੰ ………….. ਘੋਲ ਕਿਹਾ ਜਾਂਦਾ ਹੈ ।
ਉੱਤਰ-
ਅਸੰਤ੍ਰਿਪਤ,
(v) …………. ਅਤੇ ਸੰਘਣਨ ਇੱਕ-ਦੂਜੇ ਦੇ ………….. ਹਨ ।
ਉੱਤਰ-
ਵਾਸ਼ਪੀਕਰਨ, ਉਲਟ ।

PSEB 6th Class Science Solutions Chapter 5 ਪਦਾਰਥਾਂ ਦਾ ਨਿਖੇੜਨ

2. ਸਹੀ ਜਾਂ ਗਲਤ ਲਿਖੋ-

(i) ਚੌਲਾਂ ਵਿਚੋਂ ਕੰਕਰ ਛਾਣਨੀ ਨਾਲ ਵੱਖ ਕੀਤੇ ਜਾਂਦੇ ਹਨ ।
ਉੱਤਰ-
ਗਲਤ,

(ii) ਘੁਲਣਸ਼ੀਲਤਾ, ਤਾਪਮਾਨ ਤੇ ਨਿਰਭਰ ਕਰਦੀ ਹੈ ।
ਉੱਤਰ-
ਸਹੀ,

(iii) ਅਸੰਤ੍ਰਿਪਤ ਘੋਲ ਵਿੱਚ ਹੋਰ ਪਦਾਰਥ ਨਹੀਂ ਘੋਲਿਆ ਜਾ ਸਕਦਾ ।
ਉੱਤਰ-
ਗ਼ਲਤ,

(iv) ਕੰਬਾਈਨ ਦੀ ਵਰਤੋਂ ਨਾਲ ਫੁੱਲਾਂ ਨੂੰ ਬੀਜਾਂ ਤੋਂ ਵੱਖ ਕੀਤਾ ਜਾਂਦਾ ਹੈ ।
ਉੱਤਰ-
ਗ਼ਲਤ,

(v) ਸ਼ੁੱਧ ਪਦਾਰਥਾਂ ਦੀ ਰਚਨਾ ਅਤੇ ਗੁਣ ਨਿਸ਼ਚਤ ਹੁੰਦੇ ਹਨ ।
ਉੱਤਰ-
ਸਹੀ ।

3. ਮਿਲਾਨ ਕਰੋ

ਕਾਲਮ ‘ਉ’ ਕਾਲਮ ‘ਅ’
(i) ਪਾਣੀ ਤੋਂ ਭਾਫ਼ ਬਣਨਾ (ੳ) ਭਾਫ਼ ਤੋਂ ਪਾਣੀ ਬਣਨਾ
(ii) ਫੱਕ ਤੋਂ ਦਾਣੇ ਅਲੱਗ ਕਰਨਾ (ਅ) ਹੱਥ ਨਾਲ ਚੁੱਗਣਾ
(iii) ਕਣਕ ਵਿਚੋਂ ਛੋਟੇ ਕੰਕਰ ਅਲੱਗ ਕਰਨਾ (ੲ) ਛੱਟਣਾ ਅਤੇ ਉਡਾਉਣਾ
(iv) ਸੰਘਣਨ (ਸ) ਛਾਣਨੀ
(v) ਆਟੇ ਵਿਚੋਂ ਛਾਣਬੁਰਾ ਅਲੱਗ ਕਰਨਾ (ਹ) ਵਾਸ਼ਪੀਕਰਨ

ਉੱਤਰ-

ਕਾਲਮ ‘ਉਂ’ ਕਾਲਮ ‘ਅ’
(i) ਪਾਣੀ ਤੋਂ ਭਾਫ਼ ਬਣਨਾ (ਹ) ਵਾਸ਼ਪੀਕਰਨ
(ii) ਫੱਕ ਤੋਂ ਦਾਣੇ ਅਲੱਗ ਕਰਨਾ (ੲ) ਛੱਟਣਾ ਅਤੇ ਉਡਾਉਣਾ
(iii) ਕਣਕ ਵਿਚੋਂ ਛੋਟੇ ਕੰਕਰ ਅਲੱਗ ਕਰਨਾ (ਅ) ਹੱਥ ਨਾਲ ਚੁੱਗਣਾ
(iv) ਸੰਘਣਨ (ੳ) ਭਾਫ਼ ਤੋਂ ਪਾਣੀ ਬਣਨਾ
(v) ਆਟੇ ਵਿਚੋਂ ਛਾਣਬੁਰਾ ਅਲੱਗ ਕਰਨਾ। (ਸ) ਛਾਣਨੀ

4. ਸਹੀ ਉੱਤਰ ਚੁਣੋ :

(i) ਅੰਬ ਅਤੇ ਅਮਰੂਦ ਦੇ ਢੇਰ ਵਿੱਚੋਂ ਅੰਬ ਅੱਡ ਕੀਤੇ ਜਾ ਸਕਦੇ ਹਨ
(ਉ) ਛਾਣਨ ਦੁਆਰਾ
(ਅ) ਛੱਟਣ ਦੁਆਰਾ
(ਇ) ਹੱਥਾਂ ਨਾਲ ਚੁਣ ਕੇ ।
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੲ) ਹੱਥਾਂ ਨਾਲ ਚੁਣ ਕੇ ।

(ii) ਉਡਾਉਣਾ ਵਿਧੀ ਦੁਆਰਾ ਹਲਕੇ ਪਦਾਰਥਾਂ ਨੂੰ …….. ਪਦਾਰਥਾਂ ਤੋਂ ਵੱਖ ਕੀਤਾ ਜਾਂਦਾ ਹੈ ।
(ੳ) ਭਾਰੇ ।
(ਅ) ਸਖ਼ਤ
(ਇ) ਹਲਕੇ ਵੱਡੇ
(ਸ) ਸਾਰੇ ਵਿਕਲਪ ।
ਉੱਤਰ-
(ੳ) ਭਾਰੇ ।

(iii) ਡੰਡੀਆਂ ਤੋਂ ਅਨਾਜ ਨੂੰ ਅਲੱਗ ਕਰਨ ਦੀ ਵਿਧੀ ਹੈ
(ਉ) ਗਹਾਈ ਥੈਡਿੰਗ) .
(ਅ) ਹੱਥਾਂ ਨਾਲ ਚੁੱਗਣਾ
(ਇ) ਉਡਾਉਣਾ
(ਸ) ਛਾਣਨਾ ॥
ਉੱਤਰ-
(ਉ) ਗਹਾਈ ਥੈਡਿੰਗ) ।

(iv) ………. ਵਿਧੀ ਵਿੱਚ ਹਵਾ ਦੀ ਸਹਾਇਤਾ ਨਾਲ ਮਿਸ਼ਰਣ ਦੇ ਅੰਸ਼ ਅਲੱਗ ਕੀਤੇ ਜਾਂਦੇ ਹਨ ।
(ਉ) ਛਾਣਨਾ
(ਅ ਉਡਾਉਣਾ
(ਇ) ਥੈਡਿੰਗ
(ਸ) ਨਿਤਾਰਨ ।
ਉੱਤਰ-
(ਅ) ਉਡਾਉਣਾ ।

(v) ਆਟੇ ਵਿੱਚ ਮੌਜੂਦ ਧੂੜਾ (ਛਾਣ-ਬੂਰਾ) ਅਤੇ ਹੋਰ ਅਸ਼ੁੱਧੀਆਂ ਨੂੰ ਅੱਡ ਕਰਨ ਲਈ ਅਸੀਂ ਉਪਯੋਗ ਕਰਦੇ ਹਾਂ
(ਉ) ਹਵਾ ਦਾ
(ਅ) ਹੱਥਾਂ ਦਾ ।
(ਇ) ਛਾਣਨੀ ਦਾ
(ਸ) ਪਾਣੀ ਦਾ ।
ਉੱਤਰ-
(ੲ) ਛਾਣਨੀ ਦਾ ।

(vi) ਜਦੋਂ ਮਿਸ਼ਰਣ ਸੰਘਟਕਾਂ ਦੇ ਸਾਈਜ਼ ਵਿੱਚ ਅੰਤਰ ਘੱਟ ਹੁੰਦਾ ਹੈ, ਤਾਂ ਅਪਣਾਈ ਗਈ ਵਿਧੀ ਹੁੰਦੀ ਹੈ
(ਉ) ਨਿਤਾਰਨ
(ਅ) ਛਾਣਨਾ
(ੲ) ਉਡਾਉਣਾ
(ਸ) ਹੱਥਾਂ ਨਾਲ ਚੁੱਗਣਾ ।
ਉੱਤਰ-
(ਅ) ਛਾਣਨਾ ॥

PSEB 6th Class Science Solutions Chapter 5 ਪਦਾਰਥਾਂ ਦਾ ਨਿਖੇੜਨ

(vii) ਫਿਲਟਰ ਕਰਨ ਲਈ ਮੁੱਖ ਤੌਰ ‘ਤੇ ਉਪਯੋਗ ਹੁੰਦੀ ਹੈ
(ਉ) ਫਿਲਟਰ ਪੇਪਰ
(ਅ ਬਰੀਕ ਕੱਪੜਾ
(ੲ) ਛਾਣਨੀ
(ਸ) ਇਹ ਸਾਰੇ ਵਿਕਲਪ ।
ਉੱਤਰ-
(ਸ) ਇਹ ਸਾਰੇ ਵਿਕਲਪ ।

(viii) ਦੋ ਅਜਿਹੇ ਤਰਲ ਜਿਹੜੇ ਆਪਸ ਵਿੱਚ ਨਹੀਂ ਘੁਲਦੇ ਹਨ, ਨੂੰ ਵੱਖ ਕਰਨ ਲਈ ਉਪਯੋਗ ਕੀਤੀ ਗਈ ਵਿਧੀ ਹੈ
(ਉ) ਤਲਛੱਟਣ
(ਅ) ਨਿਤਾਰਨ
(ੲ) ਫਿਲਟਰਨ
(ਸ) ਛਾਣਨਾ ।
ਉੱਤਰ-
(ਅ) ਨਿਤਾਰਨ ।

(ix) ਜਦੋਂ ਪਾਣੀ ਵਿੱਚ ਹੋਰ ਨਮਕ ਨਹੀਂ ਘੋਲਿਆ ਜਾ ਸਕਦਾ ਹੈ ਤਾਂ ਉਸ ਘੋਲ ਨੂੰ ਕਹਿੰਦੇ ਹਨ
(ਉ) ਸੰਤ੍ਰਿਪਤ ਘੋਲ
(ਅ ਅਸੰਤ੍ਰਿਪਤ ਘੋਲ
(ਇ) ਅਸ਼ੁੱਧ ਘੋਲ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਸੰਤ੍ਰਿਪਤ ਘੋਲ ।

(x) ਚਾਵਲ ਵਿੱਚੋਂ ਧੂੜ ਕਣਾਂ ਨੂੰ ………… ਵਿਧੀ ਦੁਆਰਾ ਨਿਖੇੜਿਆ ਜਾਂਦਾ ਹੈ ।
(ਉ) ਛਾਣਨਾ
(ਅ) ਹੱਥਾਂ ਦੁਆਰਾ ਚੁੱਗਣਾ
(ਈ) ਉਡਾਉਣਾ
(ਸ) ਸਾਰੇ ਵਿਕਲਪ ॥
ਉੱਤਰ-
(ੳ) ਛਾਣਨਾ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਕਰਨ

ਪ੍ਰਸ਼ਨ 1.
ਪਾਣੀ ਦੇ ਕਿਸੇ ਨਮੂਨੇ ‘ ਚੋਂ ਰੇਤ ਨੂੰ ਕਿਸ ਵਿਧੀ ਦੁਆਰਾ ਅਲੱਗ ਕਰੋਗੇ ?
ਉੱਤਰ-
ਤਲਛੱਟਣ ਵਿਧੀ ਦੁਆਰਾ ।

ਪ੍ਰਸ਼ਨ 2.
ਦੁੱਧ ਤੋਂ ਮੱਖਣ ਅਲੱਗ ਕਰਨ ਲਈ ਕਿਸ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਰਿੜਕਣ ਵਿਧੀ ਦਾ ।

ਪ੍ਰਸ਼ਨ 3.
ਚਾਵਲ ਤੋਂ ਬਾਰੀਕ ਕਣਾਂ ਨੂੰ ਕਿਸ ਵਿਧੀ ਦੁਆਰਾ ਵੱਖ ਕੀਤਾ ਜਾਂਦਾ ਹੈ ?
ਉੱਤਰ-
ਹੱਥ ਨਾਲ ਚੁੱਗਣਾ ਵਿਧੀ ਦੁਆਰਾ ।

ਪ੍ਰਸ਼ਨ 4.
ਕਣਕ ਦੇ ਦਾਣੇ ਅਤੇ ਤੂੜੀ ਨੂੰ ਅਲੱਗ ਕਰਨ ਲਈ ਕਿਸ ਵਿਧੀ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਉਡਾਉਣਾ ਵਿਧੀ ।

ਪ੍ਰਸ਼ਨ 5.
ਚਾਹ ਬਣਾਉਣ ਸਮੇਂ ਚਾਹ ਦੀਆਂ ਪੱਤੀਆਂ ਅਤੇ ਫ਼ਾਂ ਨੂੰ ਕਿਵੇਂ ਵੱਖ ਕੀਤਾ ਜਾਂਦਾ ਹੈ ?
ਉੱਤਰ-
ਛਾਣਨੀ (ਚਾਹ ਪੋਣੀ) ਦੁਆਰਾ ।

ਪ੍ਰਸ਼ਨ 6.
ਨਿਖੇੜਨ ਦੀਆਂ ਕਿਹੜੀਆਂ ਵਿਭਿੰਨ ਵਿਧੀਆਂ ਹਨ ?
ਉੱਤਰ-
ਹੱਥ ਨਾਲ ਚੁੱਗਣਾ, ਲਿੰਗ, ਉਡਾਉਣਾ, ਤਲਛੱਟਣ, ਨਿਤਾਰਨ, ਫਿਲਟਰੀਕਰਣ ।

ਪ੍ਰਸ਼ਨ 7.
ਹੱਥ ਨਾਲ ਚੁੱਗਣਾ ਵਿਧੀ ਕੀ ਹੈ ?
ਉੱਤਰ-
ਹੱਥ ਨਾਲ ਚੁੱਗਣਾ- ਮਿਸ਼ਰਣ ਵਿੱਚ ਮੌਜੂਦ ਘੱਟ ਮਾਤਰਾ ਪਰ ਵੱਡੇ ਆਕਾਰ ਵਾਲੀ ਅਸ਼ੁੱਧੀ ਨੂੰ ਹੱਥ ਨਾਲ ਚੁੱਗ ਕੇ ਵੱਖ ਕਰਨ ਦੀ ਵਿਧੀ ਨੂੰ ਹੱਥ ਨਾਲ ਚੁੱਗਣਾ ਵਿਧੀ ਆਖਦੇ ਹਨ । ਇਸ ਵਿਧੀ ਦੁਆਰਾ ਚਾਵਲ, ਕਣਕ ਅਤੇ ਦਾਲਾਂ ਵਿੱਚੋਂ ਵੱਡੇ ਆਕਾਰ ਵਾਲੇ ਧੂੜ ਮਿੱਟੀ, ਪੱਥਰ ਜਾਂ ਤੂੜੀ ਦੇ ਕਣਾਂ ਨੂੰ ਅਲੱਗ ਕੀਤਾ ਜਾਂਦਾ ਹੈ ।

ਪ੍ਰਸ਼ਨ 8.
ਥੈਸ਼ਿੰਗ ਕਿਸਨੂੰ ਆਖਦੇ ਹਨ ?
ਉੱਤਰ-
ਸ਼ਿੰਗ (Threshing)-ਡੰਡੀਆਂ ਤੋਂ ਅਨਾਜ ਦੇ ਦਾਣਿਆਂ ਨੂੰ ਨਿਖੇੜਨ ਦੀ ਕਿਰਿਆ ਨੂੰ ਬੈਸ਼ਿੰਗ ਆਖਦੇ ਹਨ | ਅੱਜ-ਕਲ੍ਹ ਥੈਸ਼ਿੰਗ ਮਸ਼ੀਨਾਂ ਦੀ ਮਦਦ ਨਾਲ ਕੀਤੀ ਜਾਂਦੀ ਹੈ ।
PSEB 6th Class Science Solutions Chapter 5 ਪਦਾਰਥਾਂ ਦਾ ਨਿਖੇੜਨ 1

ਪ੍ਰਸ਼ਨ 9.
ਉਡਾਉਣਾ ਕਿਸਨੂੰ ਆਖਦੇ ਹਨ ?
ਉੱਤਰ-
ਉਡਾਉਣਾ (Winnowing)-ਇਹ ਨਿਖੇੜਨ ਦੀ ਉਹ ਵਿਧੀ ਹੈ ਜਿਸ ਵਿੱਚ ਮਿਸ਼ਰਣ ਦੇ ਹਲਕੇ ਅਤੇ ਭਾਰੀ ਅੰਸ਼ਾਂ ਨੂੰ ਉਨ੍ਹਾਂ ਦੀ ਘਣਤਾ ਦੀ ਵਿਭਿੰਨਤਾ ਦੇ ਆਧਾਰ ‘ਤੇ ਹਵਾ ਦੇ ਬੁੱਲਿਆਂ ਦੁਆਰਾ ਅਲੱਗ ਕੀਤਾ ਜਾਂਦਾ ਹੈ । ਕਿਸਾਨ ਇਸ ਵਿਧੀ ਦਾ ਉਪਯੋਗ ਕਰਕੇ ਤੂੜੀ ਨੂੰ ਕਣਕ ਦੇ ਭਾਰੇ ਦਾਣਿਆਂ ਤੋਂ ਵੱਖ ਕਰਦੇ ਹਨ ।
PSEB 6th Class Science Solutions Chapter 5 ਪਦਾਰਥਾਂ ਦਾ ਨਿਖੇੜਨ 2

ਪ੍ਰਸ਼ਨ 10.
ਛਾਣਨਾ ਵਿਧੀ ਕੀ ਹੈ ?
ਉੱਤਰ-
ਛਾਣਨਾ-ਇਹ ਨਿਖੇੜਨ ਦੀ ਉਹ ਵਿਧੀ ਹੈ, ਜਿਸ ਵਿੱਚ ਮਿਸ਼ਰਣ ਦੇ ਦੋ ਅਜਿਹੇ ਅੰਸ਼ਾਂ ਨੂੰ, ਜਿਨ੍ਹਾਂ ਦੇ ਆਕਾਰ ਵਿੱਚ ਅੰਤਰ ਹੁੰਦਾ ਹੈ, ਛਾਣਨੀ ਦੁਆਰਾ ਅਲੱਗ ਕੀਤਾ ਜਾਂਦਾ ਹੈ । ਉਡਾਉਣਾ ਅਤੇ ਬੈਸ਼ਿੰਗ ਵਿਧੀ ਤੋਂ ਬਾਅਦ ਕਣਕ ਵਿੱਚ ਬਚੇ ਹੋਏ ਪੱਥਰ, ਡੰਡੀਆਂ ਅਤੇ ਤੁੜੀ ਨੂੰ ਛਾਣਨਾ ਵਿਧੀ ਦੁਆਰਾ ਵੱਖ ਕੀਤਾ ਜਾਂਦਾ ਹੈ !

ਪ੍ਰਸ਼ਨ 11.
ਪਕਾਉਣ ਤੋਂ ਪਹਿਲਾਂ ਚਾਵਲ ਅਤੇ ਦਾਲਾਂ ਵਿੱਚ ਮੌਜੂਦ ਹਲਕੀਆਂ ਅਸ਼ੁੱਧੀਆਂ ਨੂੰ ਕਿਸ ਵਿਧੀ ਦੁਆਰਾ ਅਲੱਗ ਕੀਤਾ ਜਾਂਦਾ ਹੈ ?
ਉੱਤਰ-
ਹਲਕੀਆਂ ਅਸ਼ੁੱਧੀਆਂ ਨੂੰ ਹੱਥ ਨਾਲ ਚੁੱਗਣ ਜਾਂ ਫਿਰ ਉਡਾਉਣ ਵਿਧੀ ਦੁਆਰਾ ਨਿਖੇੜਿਆ ਜਾਂਦਾ ਹੈ ।

PSEB 6th Class Science Solutions Chapter 5 ਪਦਾਰਥਾਂ ਦਾ ਨਿਖੇੜਨ

ਪ੍ਰਸ਼ਨ 12.
ਨਿਤਾਰਨ ਕਿਸਨੂੰ ਆਖਦੇ ਹਨ ?
ਉੱਤਰ-
ਨਿਤਾਰਨ-ਤਲਛੱਟੇ ਮਿਸ਼ਰਣ ਨੂੰ ਬਿਨਾਂ ਹਿਲਾਏ ਵ ਨੂੰ ਬਰਤਨ ਤਿਰਛਾ ਕਰਕੇ ਹੌਲੀ ਜਿਹੀ ਡੋਲ੍ਹ ਕੇ ਵੱਖ ਕਰਨ ਦੀ ਕਿਰਿਆ ਨੂੰ ਨਿਤਾਰਨ ਆਖਦੇ ਹਨ ।

ਪ੍ਰਸ਼ਨ 13.
ਘਰ ਵਿੱਚ ਪਨੀਰ ਬਣਾਉਣ ਸਮੇਂ ਪਨੀਰ ਦੇ ਠੋਸ ਕਣਾਂ ਨੂੰ ਕਿਸ ਵਿਧੀ ਦੁਆਰਾ ਦ੍ਰਵ ਤੋਂ ਅੱਡ ਕੀਤਾ ਜਾਂਦਾ ਹੈ ?
ਉੱਤਰ-
ਪਨੀਰ ਦੇ ਠੋਸ ਕਣਾਂ ਅਤੇ ਦ੍ਰਵ ਦੇ ਮਿਸ਼ਰਣ ਨੂੰ ਕੱਪੜੇ ਜਾਂ ਛਾਣਨੀ ਨਾਲ ਪੁਣ ਕੇ ਅਰਥਾਤ ਫਿਲਟਰ ਵਿਧੀ ਦੁਆਰਾ ਅੱਡ ਕੀਤਾ ਜਾਂਦਾ ਹੈ ।

ਪ੍ਰਸ਼ਨ 14.
ਪਾਣੀ ਤੋਂ ਨਮਕ ਅਲੱਗ ਕਰਨ ਲਈ ਕਿਸ ਵਿਧੀ ਦਾ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਵਾਸ਼ਪਨ ਵਿਧੀ ਦਾ ।

ਪ੍ਰਸ਼ਨ 15.
ਸੰਤ੍ਰਿਪਤ ਘੋਲ ਕਿਸਨੂੰ ਆਖਦੇ ਹਨ ?
ਉੱਤਰ-
ਸੰਤ੍ਰਿਪਤ ਘੋਲ- ਜਦੋਂ ਕਿਸੇ ਘੋਲ ਵਿੱਚ ਉਸੇ ਤਾਪਮਾਨ ‘ਤੇ ਹੋਰ ਅਧਿਕ ਠੋਸ ਘੁਲਣਸ਼ੀਲ ਪਦਾਰਥ ਨੂੰ ਨਹੀਂ ਘੋਲ ਸਕਦੇ ਤਾਂ ਅਜਿਹੇ ਘੋਲ ਨੂੰ ਸੰਤ੍ਰਿਪਤ ਘੋਲ ਆਖਦੇ ਹਨ ।

ਪ੍ਰਸ਼ਨ 16.
ਅਸੰਤ੍ਰਿਪਤ ਘੋਲ ਕਿਸਨੂੰ ਆਖਦੇ ਹਨ ?
ਉੱਤਰ-
ਅਸੰਤ੍ਰਿਪਤ ਘੋਲ-ਜਦੋਂ ਕਿਸੇ ਘੋਲ ਵਿੱਚ ਇੱਕ ਨਿਸ਼ਚਿਤ ਤਾਪਮਾਨ ‘ਤੇ ਹੋਰ ਅਧਿਕ ਘੁਲਣਸ਼ੀਲ ਪਦਾਰਥ ਨੂੰ ਘੋਲਿਆ ਜਾ ਸਕਦਾ ਹੋਵੇ ਤਾਂ ਅਜਿਹੇ ਘੋਲ ਨੂੰ ਉਸ ਪਦਾਰਥ ਦਾ ਅਸੰਤ੍ਰਿਪਤ ਘੋਲ ਆਖਦੇ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ ਸੋਹੀ

ਪ੍ਰਸ਼ਨ 1.
ਸਮੁੰਦਰੀ ਪਾਣੀ ਤੋਂ ਨਮਕ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾਂਦਾ ਹੈ ?
ਉੱਤਰ-
ਸਮੁੰਦਰੀ ਪਾਣੀ ਤੋਂ ਨਮਕ ਪ੍ਰਾਪਤ ਕਰਨਾ-ਸਮੁੰਦਰ ਦੇ ਪਾਣੀ ਨੂੰ ਵੱਡੀਆਂ-ਵੱਡੀਆਂ ਕਿਆਰੀਆਂ ਗੂਨ) ਵਿੱਚ ਭਰ ਕੇ ਕੁੱਝ ਸਮੇਂ ਲਈ ਛੱਡ ਦਿੱਤਾ ਜਾਂਦਾ ਹੈ । ਸੂਰਜ ਦੇ ਪ੍ਰਕਾਸ਼ ਨਾਲ ਪਾਣੀ ਗਰਮ ਹੋ ਕੇ ਵਾਸ਼ਪਨ ਦੁਆਰਾ ਹੌਲੀ-ਹੌਲੀ ਵਾਸ਼ਪ ਵਿੱਚ ਬਦਲਣ ਲਗਦਾ ਹੈ । ਕੁੱਝ ਸਮੇਂ ਬਾਅਦ ਸਾਰਾ ਪਾਣੀ ਵਾਸ਼ਪਿਤ ਹੋ ਜਾਂਦਾ ਹੈ ਅਤੇ ਠੋਸ ਲੁਣ ਬਚ ਜਾਂਦਾ ਹੈ । ਜਿਸਨੂੰ ਢੇਲਿਆਂ ਦੇ ਰੂਪ ਵਿੱਚ ਇਕੱਠਾ ਕਰ ਲਿਆ ਜਾਂਦਾ ਹੈ । ਲੂਣ ਦੇ ਇਸ ਮਿਸ਼ਰਣ ਨੂੰ ਸੋਧ ਕੇ ਸ਼ੁੱਧ ਨਮਕ ਪ੍ਰਾਪਤ ਕਰ ਲਿਆ ਜਾਂਦਾ ਹੈ ।
PSEB 6th Class Science Solutions Chapter 5 ਪਦਾਰਥਾਂ ਦਾ ਨਿਖੇੜਨ 3

ਪ੍ਰਸ਼ਨ 2.
ਕਣਕ, ਚੀਨੀ ਅਤੇ ਤੂੜੀ ਦੇ ਮਿਸ਼ਰਣ ਨੂੰ ਨਿਖੇੜਨ ਲਈ ਉਪਯੋਗ ਵਿੱਚ ਆਉਣ ਵਾਲੀ ਵਿਧੀ ਦੱਸੋ ।
ਉੱਤਰ-
ਕਣਕ, ਚੀਨੀ ਅਤੇ ਤੂੜੀ ਦੇ ਮਿਸ਼ਰਣ ਨੂੰ ਨਿਖੇੜਨਾ-ਇਸ ਮਿਸ਼ਰਣ ਵਿੱਚੋਂ ਤੂੜੀ ਨੂੰ ਹਵਾ ਉਡਾਉਣ ਵਿਧੀ ਦੁਆਰਾ ਅਲੱਗ ਕਰ ਲਿਆ ਜਾਂਦਾ ਹੈ । ਹੁਣ ਬਾਕੀ ਬਚੇ ਹੋਏ ਚੀਨੀ ਅਤੇ ਕਣਕ ਦੇ ਮਿਸ਼ਰਣ ਨੂੰ ਛਾਣਨ ਵਿਧੀ ਦੁਆਰਾ ਵੱਖ ਕਰ ਸਕਦੇ ਹਾਂ ਕਿਉਂਕਿ ਕਣਕ ਦੇ ਦਾਣਿਆਂ ਦਾ ਆਕਾਰ ਚੀਨੀ ਦੇ ਅਣੂਆਂ ਦੇ ਆਕਾਰ ਨਾਲੋਂ ਵੱਡਾ ਹੁੰਦਾ ਹੈ, ਜਿਸ ਕਰਕੇ ਚੀਨੀ ਦੇ ਅਣੂ ਛਾਣਨੀ ਦੇ ਛੇਕਾਂ ਵਿੱਚੋਂ ਲੰਘ ਜਾਣਗੇ ਅਤੇ ਕਣਕ ਦੇ ਦਾਣੇ ਛਾਣਨੀ ਉੱਪਰ ਰਹਿ ਜਾਣਗੇ ।

ਪ੍ਰਸ਼ਨ 3.
ਵ ਵਿੱਚ ਘੁਲੇ ਹੋਏ ਪਦਾਰਥ ਨੂੰ ਵੱਖ ਕਰਨ ਲਈ ਪ੍ਰਯੋਗ ਵਿੱਚ ਆਉਣ ਵਾਲੀਆਂ ਪੰਜ ਵਿਧੀਆਂ ਦੇ ਨਾਂ ਦੱਸੋ । ਹਰੇਕ ਦੀ ਇੱਕ ਉਦਾਹਰਣ ਵੀ ਦਿਓ ।
ਉੱਤਰ-
ਵ ਵਿੱਚ ਘੁਲੇ ਹੋਏ ਪਦਾਰਥ ਨੂੰ ਵੱਖ ਕਰਨ ਲਈ ਹੇਠ ਲਿਖੀਆਂ ਵਿਧੀਆਂ ਹਨ –

  • ਤਲਛੱਟਣ ਵਿਧੀ-ਪਾਣੀ ਅਤੇ ਰੇਤ ਦੇ ਮਿਸ਼ਰਣ ‘ਚੋਂ ਰੇਤ ਨੂੰ ਵੱਖ ਕਰਨ ਲਈ ।
  • ਵਾਸ਼ਪਨ-ਸਮੁੰਦਰੀ ਪਾਣੀ ਤੋਂ ਨਮਕ ਵੱਖ ਕਰਨ ਲਈ ।
  • ਸੰਘਣਨ-ਨਮਕ ਅਤੇ ਪਾਣੀ ਦੇ ਘੋਲ ਵਿੱਚੋਂ ਸ਼ੁੱਧ ਨਮਕ ਵੱਖ ਕਰਨ ਲਈ ।
  • ਰਿੜਕਣ-ਦੁੱਧ ਤੋਂ ਮੱਖਣ ਨੂੰ ਅਲੱਗ ਕਰਨ ਲਈ ।

ਪ੍ਰਸ਼ਨ 4.
ਹੇਠ ਲਿਖਿਆਂ ਦੀ ਪਰਿਭਾਸ਼ਾ ਦਿਓ
(i) ਸੰਘਣਨ
(ii) ਤਲਛੱਟਣ ।
ਉੱਤਰ-

  1. ਸੰਘਣਨ-ਇਸ ਵਿਧੀ ਦੁਆਰਾ ਕਿਸੇ ਵ ਨੂੰ ਉਬਾਲ ਕੇ ਵਾਸ਼ਪਾਂ ਵਿੱਚ ਪਰਿਵਰਤਿਤ ਕਰ ਲਿਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਵਾਸ਼ਪਾਂ ਨੂੰ ਠੰਢਾ ਕਰਕੇ ਸ਼ੁੱਧ ਵ ਵਿੱਚ ਸੰਘਨਿਤ ਕਰ ਲਿਆ ਜਾਂਦਾ ਹੈ ।
  2. ਤਲਛੱਟਣ- ਮਿਸ਼ਰਣ ਨੂੰ ਪਾਣੀ ਵਿੱਚ ਘੋਲਣ ‘ਤੇ ਮਿਸ਼ਰਣ ਦੇ ਭਾਰੀ ਅੰਸ਼ ਬਰਤਨ ਦੀ ਤਲੀ ‘ਤੇ ਬੈਠ ਜਾਂਦੇ ਹਨ ।

ਪ੍ਰਸ਼ਨ 5.
ਦਹੀਂ ਤੋਂ ਮੱਖਣ ਨੂੰ ਅਲੱਗ ਕਰਨ ਲਈ ਦਹੀਂ ਨੂੰ ਰਿੜਕਿਆ ਕਿਉਂ ਜਾਂਦਾ ਹੈ ?
ਉੱਤਰ-
ਜਦੋਂ ਦਹੀਂ ਨੂੰ ਰਿੜਕਿਆ ਜਾਂਦਾ ਹੈ ਤਾਂ ਮੱਖਣ ਦੇ ਠੋਸ ਕਣ ਹਲਕੇ ਹੋਣ ਕਾਰਨ ਅਲੱਗ ਹੋ ਕੇ ਦਵ ਦੀ ਸਤਾ ‘ਤੇ ਤੁਰਨ ਲੱਗ ਪੈਂਦੇ ਹਨ, ਜਿਸਨੂੰ ਆਸਾਨੀ ਨਾਲ ਅਲੱਗ ਕਰ ਲਿਆ ਜਾਂਦਾ ਹੈ । ਇਸ ਕਾਰਨ ਦਹੀਂ ਤੋਂ ਮੱਖਣ ਨੂੰ ਅਲੱਗ ਕਰਨ ਲਈ ਦਹੀਂ ਨੂੰ ਰਿੜਕਿਆ ਜਾਂਦਾ ਹੈ ।

ਪ੍ਰਸ਼ਨ 6.
ਹੇਠ ਲਿਖੇ ਮਿਸ਼ਰਣਾਂ ਨੂੰ ਨਿਖੇੜਨ ਲਈ ਅੰਸ਼ਾਂ ਦੇ ਕਿਸ ਗੁਣ ਦਾ ਉਪਯੋਗ ਕੀਤਾ ਜਾਂਦਾ ਹੈ ? (i) ਕਣਕ ਅਤੇ ਤੂੜੀ (ii) ਰੇਤ ਅਤੇ ਨਮਕ ।
ਉੱਤਰ-

  • ਕਣਕ ਅਤੇ ਤੂੜੀ -ਕਣਕ ਦੇ ਦਾਣੇ ਤੂੜੀ ਦੇ ਮੁਕਾਬਲੇ ਭਾਰੀ ਹੁੰਦੇ ਹਨ । ਕਣਕ ਦੇ ਭਾਰੀ ਦਾਣੇ ਗੁਰੂਤਾ ਕਾਰਨ ਹੇਠਾਂ ਧਰਤੀ ‘ਤੇ ਡਿੱਗ ਜਾਂਦੇ ਹਨ ਕਿ ਤੁੜੀ ਦੇ ਹਲਕੇ ਕਣ ਹਵਾ ਨਾਲ ਉੱਡ ਕੇ ਦੂਰ ਅਲੱਗ ਇਕੱਠੇ ਹੋ ਜਾਂਦੇ ਹਨ ।
  • ਰੇਤ ਅਤੇ ਨਮਕ-ਰੇਤ ਪਾਣੀ ਵਿੱਚ ਅਣ-ਘੁਲ ਹੈ ਜਦਕਿ ਨਮਕ ਪਾਣੀ ਵਿੱਚ ਘੁਲਣਸ਼ੀਲ ਹੈ । ਇਸ ਲਈ ਮਿਸ਼ਰਣ ਨੂੰ ਪਾਣੀ ਵਿੱਚ ਘੋਲ ਕੇ ਫਿਲਟਰਿਤ ਨਮਕ ਦੇ ਘੋਲ ਤੋਂ ਨਮਕ ਦੇ ਕ੍ਰਿਸਟਲ ਬਣਾ ਲਏ ਜਾਂਦੇ ਹਨ ।

PSEB 6th Class Science Solutions Chapter 5 ਪਦਾਰਥਾਂ ਦਾ ਨਿਖੇੜਨ

ਪ੍ਰਸ਼ਨ 7.
ਘਰ ਵਿੱਚ ਦੁੱਧ ਤੋਂ ਪਨੀਰ ਕਿਵੇਂ ਤਿਆਰ ਕੀਤਾ ਜਾਂਦਾ ਹੈ ? ਉਸ ਵਿੱਚ ਕਿਹੜੀ ਨਿਖੇੜਨ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਛਾਣਨ ਵਿਧੀ ਦੀ ਵਰਤੋਂ ਕਰਕੇ ਘਰ ਵਿੱਚ ਦੁੱਧ ਤੋਂ ਪਨੀਰ ਤਿਆਰ ਕੀਤਾ ਜਾਂਦਾ ਹੈ । ਤੁਸੀਂ ਦੇਖਿਆ ਹੋਵੇਗਾ ਕਿ ਪਨੀਰ ਬਣਾਉਣ ਸਮੇਂ ਦੁੱਧ ਨੂੰ ਉਬਾਲ ਕੇ ਉਸ ਵਿੱਚ ਨਿੰਬੂ ਦਾ ਰਸ ਮਿਲਾਇਆ ਜਾਂਦਾ ਹੈ । ਅਜਿਹਾ ਕਰਨ ‘ਤੇ ਪਨੀਰ ਦੇ ਠੋਸ ਕਣਾਂ ਅਤੇ ਦ੍ਰਵ ਦਾ ਮਿਸ਼ਰਣ ਪ੍ਰਾਪਤ ਹੋ ਜਾਂਦਾ ਹੈ । ਹੁਣ ਇਸ ਮਿਸ਼ਰਣ ਨੂੰ ਕੱਪੜੇ ਜਾਂ ਛਾਣਨੀ ਦੁਆਰਾ ਛਾਣ ਲਿਆ ਜਾਂਦਾ ਹੈ । ਪਨੀਰ ਦੇ ਠੋਸ ਕਣ ਕੱਪੜੇ ਜਾਂ ਛਾਣਨੀ ਉੱਪਰ ਰਹਿ ਜਾਂਦੇ ਹਨ ਜਦਕਿ ਦੂ ਉਸ ਵਿੱਚੋਂ ਨਿਕਲ ਕੇ ਅਲੱਗ ਹੋ ਜਾਂਦਾ ਹੈ ।

ਪ੍ਰਸ਼ਨ 8.
ਤਲਛੱਣ ਵਿਧੀ ਨੂੰ ਉਦਾਹਰਨ ਦੇ ਕੇ ਸਮਝਾਓ ।
ਉੱਤਰ-
ਇੱਕ ਕੱਚ ਦਾ ਬਰਤਨ ਲਓ । ਇਸਦਾ 2/3 ਭਾਗ ਪਾਣੀ ਨਾਲ ਭਰ ਦਿਓ । ਹੁਣ ਇਸ ਵਿੱਚ ਥੋੜ੍ਹੀ ਮਾਤਰਾ ਵਿੱਚ ਰੇਤ ਪਾਓ । ਬਰਤਨ ਨੂੰ ਬਿਨਾਂ ਹਿਲਾਏ-ਡੁਲਾਏ ਕੁੱਝ ਸਮੇਂ ਲਈ ਰੱਖਿਆ ਰਹਿਣ ਦਿਓ । ਕੁੱਝ ਸਮੇਂ ਬਾਅਦ ਤੁਸੀਂ ਦੇਖੋਗੇ ਕਿ ਰੇਤ ਦੇ ਭਾਰੀ ਕਣ ਬਰਤਨ ਦੀ ਤਲੀ ‘ਤੇ ਇਕੱਠੇ । ਹੋ ਗਏ ਹਨ । ਇਹ ਤਲਛੱਟਣ ਨੂੰ ਦਰਸਾਉਣ ਦੀ ਸਰਲ ਵਿਧੀ ਹੈ ।
PSEB 6th Class Science Solutions Chapter 5 ਪਦਾਰਥਾਂ ਦਾ ਨਿਖੇੜਨ 4

ਪ੍ਰਸ਼ਨ 9.
ਹੇਠ ਲਿਖਿਆਂ ‘ਤੇ ਨੋਟ ਲਿਖੋ
ਚਿੱਤਰ-
ਤਲਛੱਟਣ ਵਿਧੀ (ਉ) ਵਾਸ਼ਪਨ ਅਤੇ ਸੰਘਨਣ ਕਸ਼ੀਦਨ (ਅ) ਵਾਸ਼ਪਨ ।
ਉੱਤਰ-
(ੳ) ਸੰਘਨਣ (ਕਸ਼ੀਦਨ-ਇਸ ਵਿਧੀ ਵਿੱਚ ਦਵ ਨੂੰ ਉਬਾਲ ਕੇ ਉਸਦੇ ਵਾਸ਼ਪ ਬਣਾਏ ਜਾਂਦੇ ਹਨ । ਫਿਰ ਇਨ੍ਹਾਂ ਵਾਸ਼ਪਾਂ ਨੂੰ ਠੰਢਾ ਕਰਕੇ ਦੁਬਾਰਾ ਦਵ ਵਿੱਚ ਪਰਿਵਰਤਿਤ ਕੀਤਾ ਜਾਂਦਾ ਹੈ । ਕਸ਼ੀਦਤ ਪਾਣੀ ਸਾਰੀਆਂ ਅਸ਼ੁੱਧੀਆਂ ਤੋਂ ਰਹਿਤ ਹੁੰਦਾ ਹੈ । ਇਹ ਵਿਧੀ ਅਜਿਹੇ ਦਵ ਨੂੰ ਸ਼ੁੱਧ ਅਵਸਥਾ ਵਿੱਚ ਪ੍ਰਾਪਤ ਕਰਨ ਲਈ ਪ੍ਰਯੋਗ ਕੀਤੀ ਜਾਂਦੀ ਹੈ, ਜਿਸ ਵਿੱਚ ਘੁਲਣਸ਼ੀਲ ਅਤੇ ਅਘੁਲਣਸ਼ੀਲ ਅਸ਼ੁੱਧੀਆਂ ਮੌਜੂਦ ਹੁੰਦੀਆਂ ਹਨ । ਸਮੁੰਦਰੀ ਜਲ ਨੂੰ ਇਸੇ ਵਿਧੀ ਦੁਆਰਾ ਹੀ ਸ਼ੁੱਧ ਕੀਤਾ ਜਾਂਦਾ ਹੈ ।

(ਅ) ਵਾਸ਼ਪਨ-ਵ ਦਾ ਉਸਦੇ ਵਾਸ਼ਪਾਂ ਵਿੱਚ ਧੀਮੇ ਪਰਿਵਰਤਨ ਨੂੰ ਵਾਸ਼ਪਨ ਆਖਦੇ ਹਨ । ਇਹ ਕਿਰਿਆ ਦ੍ਰਵ ਦੀ ਸੜਾ ’ਤੇ ਹੁੰਦੀ ਹੈ । ਇਹ ਕਿਰਿਆ ਘੋਲਾਂ ਵਿੱਚੋਂ ਘੁਲਣਸ਼ੀਲ ਪਦਾਰਥ ਨੂੰ ਵੱਖ ਕਰਨ ਲਈ ਪ੍ਰਯੋਗ ਕੀਤੀ ਜਾਂਦੀ ਹੈ । ਇਸ ਵਿਧੀ ਦੁਆਰਾ ਹੀ ਸਮੁੰਦਰੀ ਪਾਣੀ ਤੋਂ ਨਮਕ ਪ੍ਰਾਪਤ ਕੀਤਾ ਜਾਂਦਾ ਹੈ ।

ਪ੍ਰਸ਼ਨ 10.
ਛੱਟਣ ਅਤੇ ਉਡਾਉਣ ਨਾਲ ਕਿਸ ਤਰ੍ਹਾਂ ਨਿਖੇੜਨ ਹੁੰਦਾ ਹੈ ?
ਉੱਤਰ-
ਅਨਾਜ ਦੇ ਭਾਰੇ ਦਾਣਿਆਂ ਵਿਚੋਂ ਤੁੜੀ ਦੇ ਹਲਕੇ ਕਣਾਂ ਨੂੰ ਛੱਟਣ ਜਾਂ ਉਡਾਉਣ ਦੀ ਵਿਧੀ ਦੁਆਰਾ ਵੱਖ ਕੀਤਾ ਜਾਂਦਾ ਹੈ ।ਉਡਾਉਣ ਦੀ ਵਿਧੀ ਵਿੱਚ ਪਲੇਟ (ਜਾਂ ਛੱਜ) ਜਾਂ ਅਖ਼ਬਾਰ ‘ਤੇ ਰੱਖ ਕੇ ਹਵਾ ਵਿੱਚ ਮੋਢੇ ਦੇ ਤੱਕ ਲਿਜਾ ਕੇ ਥੋੜ੍ਹਾ ਜਿਹਾ ਟੇਢਾ ਕੀਤਾ ਜਾਂਦਾ ਹੈ, ਤਾਂ ਜੋ ਮਿਸ਼ਰਣ ਹੌਲੀ-ਹੌਲੀ ਨਿਵਾਣ ਵੱਲ ਖਿਸਕੇ । ਅਜਿਹਾ ਕਰਨ ਨਾਲ ਪੈਣ ਜਾਂ ਹਵਾ ਦੇ ਬੁੱਲਿਆਂ ਕਾਰਨ ਤੁੜੀ ਦੇ ਹਲਕੇ ਕਣ ਦੂਰ ਜਾ ਡਿੱਗਦੇ ਹਨ ਜਦਕਿ ਅਨਾਜ ਦੇ ਭਾਰੇ ਦਾਣਿਆਂ ਦੇ ਕਣ ਅੱਡ ਥਾਂ ‘ਤੇ ਜਾ ਡਿੱਗਦੇ ਹਨ ।
PSEB 6th Class Science Solutions Chapter 5 ਪਦਾਰਥਾਂ ਦਾ ਨਿਖੇੜਨ 5

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ 1.
ਪਾਣੀ ਵਿੱਚ ਨਮਕ ਦੇ ਘੋਲ ਤੋਂ ਸ਼ੁੱਧ ਪਾਣੀ ਕਿਵੇਂ ਪ੍ਰਾਪਤ ਕਰੋਗੇ ?
ਉੱਤਰ-
ਅਸੀਂ ਨਮਕ ਦੇ ਘੋਲ ਤੋਂ ਸ਼ੁੱਧ ਪਾਣੀ ਪ੍ਰਾਪਤ ਕਰਨ ਲਈ ਵਾਸ਼ਪਨ ਅਤੇ ਸੰਘਨ ਅਰਥਾਤ ਕਸ਼ੀਦਨ ਵਿਧੀ ਦਾ ਉਪਯੋਗ ਕਰਦੇ ਹਾਂ । ਕਸ਼ੀਦਨ ਵਾਸ਼ਪਨ ਅਤੇ ਸੰਘਣਨ –
PSEB 6th Class Science Solutions Chapter 5 ਪਦਾਰਥਾਂ ਦਾ ਨਿਖੇੜਨ 6
ਇੱਕ ਕੱਚ ਦੀ ਰਿਟਾਰਟ ਵਿੱਚ ਨਮਕ ਅਤੇ ਪਾਣੀ ਦਾ ਮਿਸ਼ਰਣ ਲਓ । ਹੁਣ ਰਿਟਾਰਟ ਨੂੰ ਚਿੱਤਰ ਅਨੁਸਾਰ ਸਟੈਂਡ ਵਿੱਚ ਫਿਟ ਕਰੋ । ਰਿਟਾਰਟ ਦਾ ਮੂੰਹ ਕਾਰਕ ਨਾਲ ਬੰਦ ਕਰ ਦਿਓ । ਰਿਟਾਰਟ ਦੇ ਮੁੰਹ ਵਿੱਚ ਇਕ ਫਲਾਸਕ ਫਿਟ ਕਰੋ ਜਿਹੜੀ ਕਿ ਪਾਣੀ ਦੇ ਟੱਬ ਵਿੱਚ ਡੁੱਬੀ ਹੋਵੇ । ਫਲਾਸਕ ਦੀ ਸਤਾ ਨੂੰ ਹੌਲੀ-ਹੌਲੀ ਪਾਣੀ ਪਾ ਕੇ ਠੰਢਾ ਕਰੋ । | ਹੁਣ ਰਿਟਾਰਟ ਦੇ ਹੇਠਾਂ ਸਪਿਰਿਟ ਲੈਂਪ ਰੱਖ ਕੇ ਮਿਸ਼ਰਣ ਨੂੰ ਗਰਮ ਕਰੋ ਤਾਂ ਜੋ ਪਾਣੀ ਉਬਲਣ ਲੱਗੇ ਅਤੇ ਇਸ ਦੇ ਵਾਸ਼ਪ ਭਾਫ਼ ਬਣ ਕੇ ਫਲਾਸਕ ਵਿੱਚ ਆ ਜਾਣ । ਫਲਾਸਕ ਦੀ ਠੰਢੀ ਸਤਾ ‘ਤੇ ਪਾਣੀ ਦੇ ਵਾਸ਼ਪ ਸੰਘਣਿਤ ਹੋ ਕੇ ਮੁੜ ਪਾਣੀ ਵਿੱਚ ਬਦਲ ਜਾਣਗੇ । ਇਹ ਪਾਣੀ ਸ਼ੁੱਧ ਪਾਣੀ ਹੁੰਦਾ ਹੈ ।

ਪ੍ਰਸ਼ਨ 2.
ਚੱਟਾਨੀ ਨਮਕ ਤੋਂ ਸ਼ੁੱਧ ਨਮਕ ਪ੍ਰਾਪਤ ਕਰਨ ਦੀ ਵਿਧੀ ਦਾ ਵਰਣਨ ਕਰੋ ।
ਉੱਤਰ-
ਚੱਟਾਨੀ ਨਮਕ ਤੋਂ ਸ਼ੁੱਧ ਨਮਕ ਪ੍ਰਾਪਤ ਕਰਨਾ-ਕੁਦਰਤੀ ਚੱਟਾਨੀ ਨਮਕ ਵਿੱਚ ਅਸ਼ੁੱਧੀਆਂ ਹੁੰਦੀਆਂ ਹਨ । ਚੱਟਾਨੀ ਨਮਕ ਤੋਂ ਸ਼ੁੱਧ ਨਮਕ ਪ੍ਰਾਪਤ ਕਰਨ ਲਈ ਅਸ਼ੁੱਧੀਆਂ ਨੂੰ ਨਮਕ ਤੋਂ ਅੱਡ ਕਰਨਾ ਹੁੰਦਾ ਹੈ । ਸਭ ਤੋਂ ਪਹਿਲਾਂ –
PSEB 6th Class Science Solutions Chapter 5 ਪਦਾਰਥਾਂ ਦਾ ਨਿਖੇੜਨ 6
ਚੱਟਾਨੀ ਨਮਕ ਨੂੰ ਬਾਰੀਕ ਪੀਸ ਕੇ ਗਰਮ ਪਾਣੀ ਵਿੱਚ ਘੋਲ ਲਓ । ਇਸ ਤੋਂ ਬਾਅਦ ਘੋਲ ਵਿੱਚੋਂ ਅਘੁਲਣਸ਼ੀਲ ਅਸ਼ੁੱਧੀਆਂ ਨੂੰ ਫਿਲਟਰ ਪੇਪਰ ਦੀ ਮਦਦ ਨਾਲ ਫਿਲਟਰ ਕਰ ਲਓ। ਹੁਣ ਫਿਲਟਰਿਤ ਨਮਕ ਦੇ ਘੋਲ ਨੂੰ ਚੀਨੀ ਮਿੱਟੀ ਦੀ ਪਿਆਲੀ ਵਿੱਚ ਪਾ ਕੇ ਗਰਮ ਕਰੋ । ਅਜਿਹਾ ਕਰਨ ਨਾਲ ਪਾਣੀ ਵਾਸ਼ਪਿਤ ਹੋ ਜਾਵੇਗਾ ਅਤੇ ਸ਼ੁੱਧ ਨਮਕ ਠੋਸ ਕ੍ਰਿਸਟਲ ਦੇ ਰੂਪ ਵਿੱਚ ਪ੍ਰਾਪਤ ਕਰ ਲਿਆ ਜਾਂਦਾ ਹੈ ।

PSEB 6th Class Science Solutions Chapter 5 ਪਦਾਰਥਾਂ ਦਾ ਨਿਖੇੜਨ

ਪ੍ਰਸ਼ਨ 3.
ਪਾਣੀ ਅਤੇ ਗੰਧਕ ਦੇ ਮਿਸ਼ਰਣ ਵਿੱਚੋਂ ਗੰਧਕ ਨੂੰ ਕਿਵੇਂ ਵੱਖ ਕਰੋਗੇ ?
ਉੱਤਰ-
ਪਾਣੀ ਅਤੇ ਗੰਧਕ ਦੇ ਮਿਸ਼ਰਣ ਨੂੰ ਇੱਕ ਬੀਕਰ ਵਿੱਚ ਪਾਓ । ਕੀਫ਼ ਨੂੰ ਸਟੈਂਡ ਵਿੱਚ ਫਿੱਟ ਕਰੋ ਜਿਵੇਂ ਚਿੱਤਰ ਵਿੱਚ ਦਿਖਾਇਆ ਗਿਆ ਹੈ । ਫਿਲਟਰ ਪੇਪਰ ਦੀਆਂ ਚਾਰ ਤਹਿਆਂ ਲਗਾਓ। ਹੁਣ ਇਸ ਦੀਆਂ ਤਿੰਨ ਤਹਿਆਂ ਇੱਕ ਪਾਸੇ ਅਤੇ ਚੌਥੀ ਤਹਿ ਦੂਜੇ ਪਾਸੇ ਮੋੜ ਦਿਓ ।
PSEB 6th Class Science Solutions Chapter 5 ਪਦਾਰਥਾਂ ਦਾ ਨਿਖੇੜਨ 8
ਇਸ ਫਿਲਟਰ ਪੇਪਰ ਨੂੰ ਕੀਫ਼ ਵਿੱਚ ਰੱਖੋ । ਕੱਚ ਦੀ ਛੜ ਦਾ ਇੱਕ ਸਿਰਾ ਕੀਫ਼ ਅੰਦਰ ਰੱਖੋ ਫਿਲਟਰ ਪੇਪਰ ਦੀਆਂ ਤਿੰਨ ਤਹਿਆਂ ਦੇ ਨਾਲ ਟਿਕਾ ਕੇ ਰੱਖੋ । ਹੁਣ ਮਿਸ਼ਰਣ ਨੂੰ ਛੜ ਦੇ ਨਾਲ ਹੌਲੀ-ਹੌਲੀ ਪਾਓ । ਪਾਣੀ ਫਿਲਟਰ ਪੇਪਰ ਵਿੱਚੋਂ ਦੀ ਲੰਘਦਾ ਹੋਇਆ ਹੇਠਾਂ ਦੂਸਰੇ ਬੀਕਰ ਵਿੱਚ ਇਕੱਠਾ ਹੋ ਜਾਵੇਗਾ, ਜਦਕਿ ਗੰਧਕ ਪਾਣੀ ਵਿੱਚ ਅਣ-ਘੁਲ ਹੋਣ ਕਾਰਨ ਫਿਲਟਰ ਪੇਪਰ ‘ਤੇ ਬਚੀ ਰਹਿ ਜਾਵੇਗੀ । ਫਿਲਟਰ ਪੇਪਰ ਨੂੰ ਕੀਫ਼ ਵਿੱਚੋਂ ਹਟਾ ਕੇ ਗੰਧਕ ਨੂੰ ਸੁਕਾ ਲਓ।

PSEB 6th Class Science Solutions Chapter 4 ਵਸਤੂਆਂ ਦੇ ਸਮੂਹ ਬਣਾਉਣਾ

Punjab State Board PSEB 6th Class Science Book Solutions Chapter 4 ਵਸਤੂਆਂ ਦੇ ਸਮੂਹ ਬਣਾਉਣਾ Textbook Exercise Questions, and Answers.

PSEB Solutions for Class 6 Science Chapter 4 ਵਸਤੂਆਂ ਦੇ ਸਮੂਹ ਬਣਾਉਣਾ

Science Guide for Class 6 PSEB ਵਸਤੂਆਂ ਦੇ ਸਮੂਹ ਬਣਾਉਣਾ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 33)

ਪ੍ਰਸ਼ਨ 1.
ਪਦਾਰਥ ਕਿਸਨੂੰ ਕਹਿੰਦੇ ਹਨ ?
ਉੱਤਰ-
ਪਦਾਰਥ ਨੂੰ ਕਿਸ ਚੀਜ਼ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜਿਸਦਾ ਪੁੰਜ ਹੁੰਦਾ ਅਤੇ ਜਗਾ ਲੈਂਦੀ ਹੈ ।

ਸੋਚੋ ਅਤੇ ਉੱਤਰ ਦਿਓ (ਪੇਜ 36)

ਪ੍ਰਸ਼ਨ 1.
ਇੱਕ ਵਸਤੂ ਦੀ ਘਣਤਾ ਪਾਣੀ ਦੀ ਘਣਤਾ ਨਾਲੋਂ ਥੋੜ੍ਹੀ ਜਿਹੀ ਘੱਟ ਹੈ । ਕੀ ਇਹ ਵਸਤੂ ਪਾਣੀ ਵਿੱਚ ਡੁੱਬੇਗੀ ਜਾਂ ਤੈਰੇਗੀ ?
ਉੱਤਰ-
ਇਹ ਪਾਣੀ ਉੱਪਰ ਤੈਰੇਗੀ ।

ਸੋਚੋ ਅਤੇ ਉੱਤਰ ਦਿਓ (ਪੇਜ 37)

ਪ੍ਰਸ਼ਨ 1.
ਕੀ ਸਾਫ਼ ਪਾਣੀ ਪਾਰਦਰਸ਼ੀ, ਅਲਪ-ਪਾਰਦਰਸ਼ੀ ਜਾਂ ਅਪਾਰਦਰਸ਼ੀ ਹੁੰਦਾ ਹੈ ?
ਉੱਤਰ-
ਸਾਫ਼ ਪਾਣੀ ਪਾਰਦਰਸ਼ੀ ਹੁੰਦਾ ਹੈ ।

PSEB 6th Class Science Solutions Chapter 4 ਵਸਤੂਆਂ ਦੇ ਸਮੂਹ ਬਣਾਉਣਾ

PSEB 6th Class Science Guide ਵਸਤੂਆਂ ਦੇ ਸਮੂਹ ਬਣਾਉਣਾ Textbook Questions, and Answers

1. ਖ਼ਾਲੀ ਥਾਂਵਾਂ ਭਰੋ

(i) ਲੱਕੜ ਤੋਂ ਬਣਾਈਆਂ ਜਾ ਸਕਣ ਵਾਲੀਆਂ ਪੰਜ ਵਸਤੂਆਂ ਦੇ ਨਾਂ ਲਿਖੋ …..,…….. .
ਉੱਤਰ-
ਮੇਜ਼, ਕੁਰਸੀ, ਹਲ, ਦਰਵਾਜ਼ਾ, ਕ੍ਰਿਕਟ ਬੱਲਾ,

(ii) ਚੀਨੀ ਪਾਣੀ ਵਿੱਚ ……………. ਹੈ ।
ਉੱਤਰ-
ਘੁਲਣਸ਼ੀਲ ।

2. ਸਹੀ ਜਾਂ ਗਲਤ ਲਿਖੋ –

(i) ਪੱਥਰ ਪਾਰਦਰਸ਼ੀ ਹੁੰਦਾ ਹੈ ।
ਉੱਤਰ-
ਗ਼ਲਤ,

(ii) ਇੱਕ ਲੱਕੜੀ ਦਾ ਟੁਕੜਾ ਪਾਣੀ ਉੱਪਰ ਤੈਰਦਾ ਹੈ ।
ਉੱਤਰ-
ਸਹੀ,

(iii) ਖਿੜਕੀਆਂ ਦਾ ਕੱਚ ਅਪਾਰਦਰਸ਼ੀ ਹੈ ।
ਉੱਤਰ-
ਗ਼ਲਤ,

(iv) ਤੇਲ ਪਾਣੀ ਵਿੱਚ ਘੁਲ ਜਾਂਦਾ ਹੈ ।
ਉੱਤਰ-
ਗ਼ਲਤ,

(v) ਸਿਰਕਾ ਪਾਣੀ ਵਿੱਚ ਪੂਰਨ-ਘੁਲਣਸ਼ੀਲ ਹੈ ।
ਉੱਤਰ-
ਸਹੀ ॥

PSEB 6th Class Science Solutions Chapter 4 ਵਸਤੂਆਂ ਦੇ ਸਮੂਹ ਬਣਾਉਣਾ

3. ਕਾਲਮ ‘ਉਂ ਅਤੇ ਕਾਲਮ “ਅ” ਦਾ ਮਿਲਾਨ ਕਰੋ

ਕਾਲਮ ‘ਉ’ ਕਾਲਮ ‘ਆਂ’
(ਉ) ਕਿਤਾਬ (i) ਸ਼ੀਸ਼ਾ
(ਆ) ਗਲਾਸ (ii) ਲੱਕੜੀ
(ਇ) ਕੁਰਸੀ (iii) ਕਾਗਜ਼
(ਸ) ਖਿਡੌਣਾ (iv) ਚਮੜਾ
(ਹ) ਬੂਟ (v) ਪਲਾਸਟਿਕ

ਉੱਤਰ –

ਕਾਲਮ ‘ਉ’ ਕਾਲਮ ‘ਅ
(ਉ) ਕਿਤਾਬ (iii) ਕਾਗਜ਼
(ਅ) ਗਲਾਸ (i) ਸ਼ੀਸ਼ਾ
(ਇ) ਕੁਰਸੀ (ii) ਲੱਕੜੀ
(ਸ) ਖਿਡੌਣਾ (v) ਪਲਾਸਟਿਕ
(ਹ) ਬੂਟ (iv) ਚਮੜਾ

4. ਸਹੀ ਉੱਤਰ ਚੁਣੋ –

(i) ਹੇਠ ਲਿਖਿਆਂ ਵਿਚੋਂ ਕਿਹੜਾ ਪਦਾਰਥ ਨਹੀਂ ਹੈ ?
(ਉ) ਪਾਣੀ
(ੲ) ਹਵਾ
(ਅ) ਆਵਾਜ਼ ।
(ਸ) ਫ਼ਲ !
ਉੱਤਰ-
(ਅ) ਆਵਾਜ਼

ਵਸਤੂਆਂ ਦੇ ਸਮੂਹ ਬਣਾਉਣਾ
(ii) ਕਿਹੜਾ ਗੁਣ ਸਾਰੇ ਪਦਾਰਥਾਂ ਵਿੱਚ ਸਾਂਝਾ ਹੁੰਦਾ ਹੈ ।
(ਉ) ਪਦਾਰਥ ਥਾਂ ਘੇਰਦੇ ਹਨ ਤੇ ਪੁੰਜ ਨਹੀਂ ਹੁੰਦਾ ।
(ਅ) ਪਦਾਰਥ ਥਾਂ ਘੇਰਦੇ ਹਨ ਤੇ ਕੁੱਝ ਪੁੰਜ ਹੁੰਦਾ ਹੈ ।
(ੲ) ਪਦਾਰਥ ਥਾਂ ਘੇਰਦੇ ਹਨ ਤੇ ਪੁੰਜ ਹੁੰਦਾ ਹੈ ।
(ਸ) ਪਦਾਰਥ ਥਾਂ ਘੇਰਦੇ ਹਨ ਤੇ ਉਹਨਾਂ ਦਾ ਪੁੰਜ ਹੋ ਸਕਦਾ ਹੈ ਤੇ ਨਹੀਂ ਵੀ ।
ਉੱਤਰ-
(ੲ) ਪਦਾਰਥ ਥਾਂ ਘੇਰਦੇ ਹਨ ਤੇ ਪੁੰਜ ਹੁੰਦਾ ਹੈ ।

(iii) ਹੇਠ ਲਿਖਿਆਂ ਵਿਚੋਂ ਕਿਹੜਾ ਪਾਰਦਰਸ਼ੀ ਹੈ ?
(ੳ) ਲੱਕੜੀ
(ਅ ਕੱਚ
(ੲ) ਕਾਗਜ਼
(ਸ) ਪਲਾਸਟਿਕ ॥
ਉੱਤਰ-
(ਅ) ਕੱਚ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਪਾਰਦਰਸ਼ੀ ਵਸਤੂਆਂ ਕੀ ਹੁੰਦੀਆਂ ਹਨ ?
ਉੱਤਰ-
ਉਹ ਵਸਤੂਆਂ ਜਿਨ੍ਹਾਂ ਦੇ ਆਰ-ਪਾਰ ਦੇਖਿਆ ਜਾ ਸਕੇ, ਉਨ੍ਹਾਂ ਨੂੰ ਪਾਰਦਰਸ਼ੀ ਵਸਤੂਆਂ ਕਹਿੰਦੇ ਹਨ ।

ਪ੍ਰਸ਼ਨ (ii)
ਅਪਾਰਦਰਸ਼ੀ ਵਸਤੁਆਂ ਕੀ ਹੁੰਦੀਆਂ ਹਨ ?
ਉੱਤਰ-
ਉਹ ਵਸਤੂਆਂ ਜਿਹਨਾਂ ਦੇ ਆਰ-ਪਾਰ ਕੁੱਝ ਨਹੀਂ ਦੇਖਿਆ ਜਾ ਸਕਦਾ ਉਨ੍ਹਾਂ ਨੂੰ ਅਪਾਰਦਰਸ਼ੀ ਵਸਤੂਆਂ ਕਹਿੰਦੇ ਹਨ ।

ਪ੍ਰਸ਼ਨ (iii)
ਅਲਪ-ਪਾਰਦਰਸ਼ੀ ਵਸਤੂਆਂ ਕੀ ਹੁੰਦੀਆਂ ਹਨ ?
ਉੱਤਰ-
ਉਹ ਵਸਤੂਆਂ ਜਿਨ੍ਹਾਂ ਵਿੱਚ ਪ੍ਰਕਾਸ਼ ਘੱਟ ਲੰਘ ਸਕਦਾ ਹੈ ਉਨ੍ਹਾਂ ਨੂੰ ਅਲਪ-ਪਾਰਦਰਸ਼ੀ ਵਸਤੂਆਂ ਕਿਹਾ ਜਾਂਦਾ ਹੈ ।

PSEB 6th Class Science Solutions Chapter 4 ਵਸਤੂਆਂ ਦੇ ਸਮੂਹ ਬਣਾਉਣਾ

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਪਾਰਦਰਸ਼ੀ ਵਸਤੂਆਂ ਅਤੇ ਅਪਾਰਦਰਸ਼ੀ ਵਸਤੂਆਂ ਵਿੱਚ ਅੰਤਰ ਦੱਸੋ ? ਉਦਾਹਰਨਾਂ ਦਿਓ ।
ਉੱਤਰ

ਪਾਰਦਰਸ਼ੀ ਵਸਤੂਆਂ ਅਪਾਰਦਰਸ਼ੀ ਵਸਤੂਆਂ
ਉਹ ਵਸਤੂਆਂ ਜਿਨ੍ਹਾਂ ਵਿਚੋਂ ਅਸੀਂ ਆਰ-ਪਾਰ ਦੇਖ ਸਕਦੇ ਹਾਂ ਉਨ੍ਹਾਂ ਨੂੰ ਪਾਰਦਰਸ਼ੀ ਵਸਤੂਆਂ ਕਿਹਾ ਜਾਂਦਾ ਹੈ ।
ਉਦਾਹਰਨ-ਗਲਾਸ, ਪਾਣੀ ਅਤੇ ਹਵਾ ਆਦਿ ।
ਅਜਿਹੀਆਂ ਵਸਤੂਆਂ ਜਿਨ੍ਹਾਂ ਵਿਚੋਂ ਸਾਨੂੰ ਸਾਫ਼ ਦਿਖਾਈ ਨਹੀਂ ਦਿੰਦਾ ਬਲਕਿ ਧੁੰਦਲਾ ਦਿਖਾਈ ਦਿੰਦਾ ਹੈ, ਉਨ੍ਹਾਂ ਨੂੰ ਅਪਾਰਦਰਸ਼ੀ ਵਸਤੁਆਂ ਕਿਹਾ ਜਾਂਦਾ ਹੈ। ਉਦਾਹਰਨ-ਖਿੜਕੀਆਂ ਵਿੱਚ ਵਰਤਿਆ ਜਾਣ ਵਾਲਾ
ਧੁੰਦਲਾ ਕੱਚ, ਕਾਗਜ਼ ਸ਼ੀਟ ਜਿਸ ਵਿੱਚ ਤੇਲ ਵਾਲ-ਪੈਚ ।

ਪ੍ਰਸ਼ਨ (ii)
ਹੇਠ ਲਿਖਿਆਂ ਵਿਚੋਂ ਚਮਕੀਲੀਆਂ ਵਸਤੂਆਂ ਚੁਣੇਕੱਚ ਦਾ ਡੂੰਗਾ, ਪਲਾਸਟਿਕ ਦਾ ਮੱਗ, ਸਟੀਲ ਦੀ ਕੁਰਸੀ, ਸੂਤੀ ਕਮੀਜ਼, ਸੋਨੇ ਦੀ ਚੇਨ, ਚਾਂਦੀ ਦੀ ਮੁੰਦਰੀ ।
ਉੱਤਰ-
ਕੱਚ ਦਾ ਡੂੰਗਾ, ਸਟੀਲ ਦੀ ਕੁਰਸੀ, ਸੋਨੇ ਦੀ ਚੇਨ, ਚਾਂਦੀ ਦੀ ਮੁੰਦਰੀ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਕੀ ਸਾਰੇ ਤਰਲ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਹਨ ?
ਉੱਤਰ-
ਸਾਰੇ ਤਰਲ ਪਾਣੀ ਵਿੱਚ ਘੁਲਣਸ਼ੀਲ ਨਹੀਂ ਹੁੰਦੇ । ਜਦੋਂ ਅਸੀਂ ਕੋਈ ਵੀ ਤਰਲ ਦਾ ਮਿਸ਼ਰਨ ਕਰਦੇ ਹਾਂ ਤਾਂ ਅਸੀਂ ਤਿੰਨ ਚੀਜ਼ਾਂ ਦੇਖਦੇ ਹਾਂ । ਕੁੱਝ ਤਰਲ ਪਾਣੀ ਵਿੱਚ ਪੂਰੀ ਤਰ੍ਹਾਂ ਨਾਲ ਘੁਲ ਜਾਂਦੇ ਹਨ, ਕੁੱਝ ਤਰਲ ਨਹੀਂ ਘੁਲਦੇ ।

  • ਜਿਹੜੇ ਤਰਲ ਪਾਣੀ ਵਿੱਚ ਘੁਲ ਜਾਂਦੇ ਹਨ ਉਨ੍ਹਾਂ ਨੂੰ ਮਿਸੀਬਲ ਤਰਲ ਕਹਿੰਦੇ ਹਨ, ਜਿਵੇਂ-ਸਿਰਕਾ ਅਤੇ ਪਾਣੀ ।
  • ਜਿਹੜੇ ਤਰਲ ਪਾਣੀ ਵਿੱਚ ਨਹੀਂ ਘੁਲਦੇ ਉਨ੍ਹਾਂ ਨੂੰ ਮਿਸੀਬਲ ਤਰਲ ਕਹਿੰਦੇ ਹਨ, ਜਿਵੇਂ-ਤੇਲ ਅਤੇ ਪਾਣੀ ।
  • ਜਿਹੜੇ ਤਰਲ ਅੰਸ਼ਕ ਤੌਰ ‘ਤੇ ਘੁਲਦੇ ਹਨ ਭਾਵ ਕਿ ਪੂਰੀ ਤਰ੍ਹਾਂ ਨਾਲ ਘੁਲਦੇ ਨਹੀਂ ਉਨ੍ਹਾਂ ਨੂੰ ਕੁੱਝ ਹੱਦ ਤੱਕ ਘੁਲਣ ਵਾਲੇ ਇਮੀਸੀਬਲ ਤਰਲ ਕਹਿੰਦੇ ਹਨ, ਜਿਵੇਂ-ਫਿਨਾਇਲ ਤੇ ਪਾਣੀ ।

ਪ੍ਰਸ਼ਨ (ii)
ਪਾਣੀ ਉੱਪਰ ਤੈਰਨ ਵਾਲੀਆਂ ਚਾਰ ਵਸਤੂਆ ਅਤੇ ਪਾਣੀ ਉੱਪਰ ਨਾ ਤੈਰਨ ਵਾਲੀਆਂ ਪੰਜ ਵਸਤੂਆਂ ਦੀ ਸੂਚੀ ਬਣਾਓ ।
ਉੱਤਰ-
ਉਹ ਪਦਾਰਥ ਜੋ ਪਾਣੀ ਉੱਤੇ ਤੈਰਦੇ ਹਨ-ਜਿਹੜੀ ਚੀਜ਼ ਦੀ ਪਾਣੀ ਦੀ ਘਣਤਾ ਘੱਟ ਹੁੰਦੀ ਹੈ ਉਹ ਪਾਣੀ ‘ਤੇ ਤੈਰਦੀ ਹੈ । ਜਿਵੇਂ ਸੁੱਕੇ ਪੱਤੇ, ਲੱਕੜੀ ਦਾ ਟੁੱਕੜਾ, ਕਾਗਜ਼, ਗੱਤਾ, ਕੱਪੜਾ ਆਦਿ । ਉਹ ਪਦਾਰਥ ਜੋ ਪਾਣੀ ਉੱਤੇ ਨਹੀਂ ਤੈਰਦੇ-ਉਹ ਚੀਜ਼ਾਂ ਜਿਸਦੀ ਪਾਣੀ ਨਾਲੋਂ ਘਣਤਾ ਜ਼ਿਆਦਾ ਹੁੰਦੀ ਹੈ । ਉਹ ਪਾਣੀ ਉੱਤੇ ਨਹੀਂ ਤੈਰਦੀ । ਜਿਵੇਂ-ਲੋਹਾ, ਸੋਨੇ ਦੀ ਚੈਨ, ਚਾਂਦੀ ਦੀ ਮੁੰਦਰੀ, ਪੱਥਰ ਆਦਿ ।

PSEB Solutions for Class 6 Science ਵਸਤੂਆਂ ਦੇ ਸਮੂਹ ਬਣਾਉਣਾ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਲੂਣ ਪਾਣੀ ਵਿੱਚ ………….. ਜਾਂਦਾ ਹੈ ।
ਉੱਤਰ-
ਘੁਲ,

(ii) ਰਬੜ ਪਾਣੀ ਵਿੱਚ ਨਹੀਂ ………….. ਹੈ ।
ਉੱਤਰ-
ਘੁਲਦਾ,

(iii) ………….. ਵਸਤੂਆਂ ਵਿੱਚੋਂ ਪ੍ਰਕਾਸ਼ ਲੰਘ ਜਾਂਦਾ ਹੈ ।
ਉੱਤਰ-
ਪਾਰਦਰਸ਼ੀ,

(iv) …………………………… ਵਸਤੂਆਂ ਵਿੱਚੋਂ ਪ੍ਰਕਾਸ਼ ਨਹੀਂ ਲੰਘ ਸਕਦਾ ।
ਉੱਤਰ-
ਅਪਾਰਦਰਸ਼ੀ,

PSEB 6th Class Science Solutions Chapter 4 ਵਸਤੂਆਂ ਦੇ ਸਮੂਹ ਬਣਾਉਣਾ

(v) ਸੋਨਾ ਅਤੇ ਚਾਂਦੀ ………….. ਹਨ ।
ਉੱਤਰ-
ਧਾਤਾਂ ।

2. ਸਹੀ ਜਾਂ ਗਲਤ ਲਿਖੋ –

(i) ਰਬੜ ਅਤੇ ਪਲਾਸਟਿਕ ਧਾਤਾਂ ਹਨ ।
ਉੱਤਰ-
ਲਤ,

(ii) ਕੱਚ ਪਾਰਦਰਸ਼ੀ ਹੁੰਦਾ ਹੈ ।
ਉੱਤਰ-
ਸਹੀ,

(iii) ਧਾਤਾਂ ਗਰਮ ਕਰਨ ‘ਤੇ ਫੈਲ ਜਾਂਦੀਆਂ ਹਨ ।
ਉੱਤਰ-
ਸਹੀ,

(iv) ਕਾਬਨ-ਡਾਈਆਕਸਾਈਡ ਪਾਣੀ ਵਿੱਚ ਨਹੀਂ ਘੁਲਦੀ ਹੈ ।
ਉੱਤਰ-
ਗ਼ਲਤ,

(v) ਸੂਰਜ ਦੀ ਰੋਸ਼ਨੀ ਇੱਕ ਪਦਾਰਥ ਹੈ ।
ਉੱਤਰ-
ਗ਼ਲਤ ।

3. ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਤਾਂਬਾ (ਉ) ਪਾਣੀ ਵਿੱਚ ਡੁੱਬ ਜਾਂਦਾ ਹੈ
(ii) ਕੱਚ (ਅ) ਧਾਤ
(iii) ਰਬੜ ਦੀ ਗੇਂਦ (ਏ) ਚਮੜਾ
(iv) ਪੱਥਰ (ਸ) ਪਾਰਦਰਸ਼ੀ
(v) ਬੂਟ (ਹ) ਪਾਣੀ ‘ਤੇ ਤੈਰਦੀ ਹੈ।

ਉੱਤਰ-

ਕਾਲਮ ‘ਉ’ ਕਾਲਮ ‘ਅ’
(i) ਤਾਂਬਾ (ਆ) ਧਾਤ
(ii) ਕੱਚ (ਸ) ਪਾਰਦਰਸ਼ੀ
(iii) ਰਬੜ ਦੀ ਗੇਂਦ (ਹ) ਪਾਣੀ ’ਤੇ ਤੈਰਦੀ ਹੈ
(iv) ਪੱਥਰ (ਉ) ਪਾਣੀ ਵਿੱਚ ਡੁੱਬ ਜਾਂਦਾ ਹੈ
(v) ਬੂਟ (ਹ) ਚਮੜਾ

4. ਸਹੀ ਉੱਤਰ ਚੁਣੋ

(i) ਵਸਤੂਆਂ ਵਿੱਚ ਵਿਭਿੰਨਤਾ ਹੋਣ ਦਾ ਕਾਰਨ ਹੈ
(ਉ) ਸ਼ਕਲ
(ਅ) ਰੰਗ
(ੲ) ਗੁਣ
(ਸ) ਸਾਰੇ ਵਿਕਲਪ ।
ਉੱਤਰ-
(ਸ) ਸਾਰੇ ਵਿਕਲਪ ॥

(ii) ਸੰਤਰੇ ਅਤੇ ਘੜੇ ਜਿਹੀਆਂ ਵਸਤੂਆਂ ਹੁੰਦੀਆਂ ਹਨ
(ਉ) ਗੋਲ
(ਅ) ਆਇਤਾਕਾਰ
(ੲ) ਤਿਕੋਣੀਆਂ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਗੋਲ ।

(iii) ਖਾਧ ਪਦਾਰਥ ਦਾ ਉਦਾਹਰਣ ਹੈ
(ਉ) ਚਾਕ
(ਅ) ਕਪਾਹ
(ੲ) ਕਣਕ .
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਕਣਕ

(iv) ਇੱਕ ਪਲੇਟ, ਸਟੀਲ, ਕੱਚ ਤੋਂ ਇਲਾਵਾ ਹੋ ਸਕਦੀ ਹੈ
(ਉ) ਪਲਾਸਟਿਕ ਦੀ
(ਅ) ਚਮੜੇ ਦੀ
(ੲ) ਧਾਗੇ ਦੀ ।
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਪਲਾਸਟਿਕ ਦੀ ।

PSEB 6th Class Science Solutions Chapter 4 ਵਸਤੂਆਂ ਦੇ ਸਮੂਹ ਬਣਾਉਣਾ

(v) ਕਿਹੜਾ ਪਦਾਰਥ ਚਮਕੀਲਾ ਦਿਖਾਈ ਦਿੰਦਾ ਹੈ ?
(ਉ) ਸੂਤੀ ਕੱਪੜਾ
(ਅ ਲੱਕੜੀ ਦਾ ਡੱਬਾ
(ਇ) ਤਾਂਬੇ ਦੀ ਤਾਰ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਤਾਂਬੇ ਦੀ ਤਾਰ ॥

(vi) ਧਾਤ ਨਹੀਂ ਹੈ-
(ਉ) ਐਲੂਮੀਨੀਅਮ
(ਆ) ਤਾਂਬਾ
(ੲ) ਚਾਂਦੀ
(ਸ) ਰੇਤ ॥
ਉੱਤਰ-
(ਸ) ਰੇਤ ॥

(vii) ਪਾਣੀ ਵਿੱਚ ਘੁਲਣਸ਼ੀਲ ਪਦਾਰਥ ਹੈ-
(ਉ) ਲੂਣ
(ਅ) ਚੀਨੀ
ਨੀਲ
(ਸ) ਸਾਰੇ ਵਿਕਲਪ ।
ਉੱਤਰ-
(ਸ) ਸਾਰੇ ਵਿਕਲਪ ।

(viii) ਪਾਣੀ ਤੇ ਤੈਰਨ ਵਾਲੀ ਵਸਤੂ ਨਹੀਂ ਹੈ
(ਉ) ਗੇਂਦ
(ਅ) ਪੱਥਰ
(ੲ) ਸਾੜੀ
(ਸ) ਪੰਖ ।
ਉੱਤਰ-
(ਅ) ਪੱਥਰ ॥

(ix) ਜਿਹੜੀਆਂ ਵਸਤੂਆਂ ਵਿੱਚੋਂ ਪ੍ਰਕਾਸ਼ ਲੰਘ ਸਕਦਾ ਹੈ ਉਹਨਾਂ ਨੂੰ ਕਹਿੰਦੇ ਹਨ
(ਉ) ਪਾਰਦਰਸ਼ੀ
(ਅ) ਪਾਰਭਾਸ਼ੀ
(ਇ) ਅਪਾਰਦਰਸ਼ੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ |
ਉੱਤਰ-
(ੳ) ਪਾਰਦਰਸ਼ੀ ।

(x) ਕੱਚ ਹੈ
(ਉ) ਪਾਰਦਰਸ਼ੀ
(ਅ) ਲਪ-ਪਾਰਦਰਸ਼ੀ
(ਈ ਅਪਾਰਦਰਸ਼ੀ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਪਾਰਦਰਸ਼ੀ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਸਤੂਆਂ ਵਿੱਚ ਕੀ ਭਿੰਨਤਾਵਾਂ ਹੁੰਦੀਆਂ ਹਨ ?
ਉੱਤਰ-
ਸਾਰੀਆਂ ਵਸਤੂਆਂ ਦੀਆਂ ਸ਼ਕਲਾਂ, ਰੰਗ ਅਤੇ ਗੁਣ ਭਿੰਨ-ਭਿੰਨ ਹੁੰਦੇ ਹਨ ।

ਪ੍ਰਸ਼ਨ 2.
ਵਸਤੂਆਂ ਦੇ ਸਮੂਹ ਬਣਾਉਣ ਦੇ ਕਿਹੜੇ ਢੰਗ ਹਨ ?
ਉੱਤਰ-
ਵਸਤੁਆਂ ਨੂੰ ਬਣਾਉਣ ਦੇ ਬਹੁਤ ਸਾਰੇ ਢੰਗ ਹਨ । ਵਸਤੂਆਂ ਨੂੰ ਸਮੂਹਾਂ ਵਿੱਚ ਉਨ੍ਹਾਂ ਦੀਆਂ ਸ਼ਕਲਾਂ ਅਤੇ ਜਿਸ ਪਦਾਰਥ ਨਾਲ ਉਹ ਬਣੀਆਂ ਹਨ, ਦੇ ਆਧਾਰ ‘ਤੇ ਵੰਡਿਆ ਜਾ ਸਕਦਾ ਹੈ ।

ਪ੍ਰਸ਼ਨ 3.
ਵਸਤੂਆਂ ਕਿਨ੍ਹਾਂ ਪਦਾਰਥਾਂ ਤੋਂ ਬਣੀਆਂ ਹੋਈਆਂ ਹਨ ?
ਉੱਤਰ-
ਸਾਰੀਆਂ ਵਸਤੂਆਂ ਧਾਤਾਂ, ਪਲਾਸਟਿਕ, ਲੱਕੜੀ, ਗੂੰ, ਕਾਗ਼ਜ਼, ਚਮੜਾ ਅਤੇ ਮਿੱਟੀ ਤੋਂ ਬਣੀਆਂ ਹੋ ਸਕਦੀਆਂ ਹਨ|

PSEB 6th Class Science Solutions Chapter 4 ਵਸਤੂਆਂ ਦੇ ਸਮੂਹ ਬਣਾਉਣਾ

ਪ੍ਰਸ਼ਨ 4.
ਲੱਕੜੀ ਤੋਂ ਕਿਹੜੀਆਂ ਵਸਤੂਆਂ ਬਣੀਆਂ ਹੁੰਦੀਆਂ ਹਨ ?
ਉੱਤਰ-
ਲੱਕੜੀ ਤੋਂ ਮੇਜ਼, ਕੁਰਸੀ, ਹਲ, ਬੈਲਗੱਡੀ, ਖਿਡੌਣੇ, ਕਿਕੂਟ ਬੈਟ, ਹਾਕੀ, ਦਰਵਾਜ਼ੇ, ਖਿੜਕੀਆਂ ਅਤੇ ਹੋਰ ਕਈ ਵਸਤੂਆਂ ਬਣੀਆਂ ਹੋ ਸਕਦੀਆਂ ਹਨ ।

ਪ੍ਰਸ਼ਨ 5.
ਚਮੜੇ ਤੋਂ ਕਿਹੜੀਆਂ ਵਸਤੂਆਂ ਬਣਾਈਆਂ ਜਾ ਸਕਦੀਆਂ ਹਨ ?
ਉੱਤਰ-
ਚਮੜੇ ਤੋਂ ਬੈਗ, ਪਰਸ, ਜੁੱਤੀਆਂ, ਬੂਟ, ਬੈਲਟ, ਜੈਕਟ ਆਦਿ ਬਣਾਏ ਜਾ ਸਕਦੇ ਹਨ ।

ਪ੍ਰਸ਼ਨ 6.
ਕਾਗ਼ਜ਼ ਤੋਂ ਕਿਹੜੀਆਂ ਵਸਤੂਆਂ ਬਣਾਈਆਂ ਜਾ ਸਕਦੀਆਂ ਹਨ ?
ਉੱਤਰ-
ਕਾਗ਼ਜ਼ ਤੋਂ ਪੁਸਤਕਾਂ, ਨੋਟ ਬੁੱਕ, ਅਖ਼ਬਾਰ, ਖਿਡੌਣੇ, ਕੈਲੰਡਰ, ਡਾਇਰੀਆਂ ਆਦਿ ਬਣਾਈਆਂ ਜਾ ਸਕਦੀਆਂ ਹਨ।

ਪ੍ਰਸ਼ਨ 7.
ਪਲਾਸਟਿਕ ਤੋਂ ਕਿਹੜੀਆਂ ਵਸਤੂਆਂ ਬਣਾਈਆਂ ਜਾ ਸਕਦੀਆਂ ਹਨ ?
ਉੱਤਰ-
ਪਲਾਸਟਿਕ ਤੋਂ ਬਾਲਟੀਆਂ, ਲੰਚ-ਬਾਕਸ, ਖਿਡੌਣੇ, ਪਾਣੀ ਦੇ ਭਾਂਡੇ, ਪਾਈਪ ਅਤੇ ਅਜਿਹੀਆਂ ਹੋਰ ਕਈ ਵਸਤੂਆਂ ਬਣਾਈਆਂ ਜਾ ਸਕਦੀਆਂ ਹਨ ।

ਪ੍ਰਸ਼ਨ 8.
ਪਦਾਰਥਾਂ ਦੇ ਕੋਈ ਚਾਰ ਗੁਣ ਲਿਖੋ ।
ਉੱਤਰ-
ਪਦਾਰਥਾਂ ਦੇ ਚਾਰ ਗੁਣ ਹਨ:

  • ਚਮਕ
  • ਕਠੋਰਤਾ
  • ਖੁਰਦਰਾਪਨ ਜਾਂ ਚੀਕਣਾਪਨ
  • ਘੁਲਣਸ਼ੀਲਤਾ ।

ਪ੍ਰਸ਼ਨ 9.
ਧਾਤ ਕਿਸਨੂੰ ਆਖਦੇ ਹਨ ?
ਉੱਤਰ-
ਧਾਤ-ਉਹ ਪਦਾਰਥ ਜਿਸ ਵਿੱਚ ਚਮਕ ਹੁੰਦੀ ਹੈ ਅਤੇ ਜਿਹੜਾ ਕਠੋਰ ਹੁੰਦਾ ਹੈ, ਉਸਨੂੰ ਧਾਤ ਹੁੰਦੇ ਹਨ ।

ਪ੍ਰਸ਼ਨ 10.
ਧਾਤਾਂ ਦੇ ਉਦਾਹਰਣ ਦਿਓ ।
ਉੱਤਰ-
ਲੋਹਾ, ਕਾਪਰ (ਤਾਂਬਾ), ਐਲੂਮੀਨੀਅਮ ਅਤੇ ਸੋਨਾ ਧਾਤੂਆਂ ਦੀਆਂ ਉਦਾਹਰਣਾਂ ਹਨ ।

ਪ੍ਰਸ਼ਨ 11.
ਪਾਣੀ ਵਿੱਚ ਘੁਲਣਸ਼ੀਲ ਕੁੱਝ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਪਾਣੀ ਵਿੱਚ ਘੁਲਣਸ਼ੀਲ ਪਦਾਰਥ-ਚੀਨੀ, ਨਮਕ, ਨੀਲਾ-ਥੋਥਾ, ਸ਼ੋਰਾ ਆਦਿ ।

ਪ੍ਰਸ਼ਨ 12.
ਪਾਣੀ ਵਿੱਚ ਅਘੁਲਣਸ਼ੀਲ ਕੁੱਝ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਪਾਣੀ ਵਿੱਚ ਅਘੁਲਣਸ਼ੀਲ ਪਦਾਰਥ-ਚਾਕ ਪਾਉਡਰ, ਰੇਤ, ਮਿੱਟੀ ਆਦਿ ।

ਪ੍ਰਸ਼ਨ 13.
ਪਾਣੀ ਵਿੱਚ ਕੁੱਝ ਘੁਲਣਸ਼ੀਲ ਦ੍ਰਵਾਂ ਦੇ ਨਾਂ ਦੱਸੋ ।
ਉੱਤਰ-
ਸਿਰਕਾ, ਨਿੰਬੂ ਦਾ ਰਸ ਆਦਿ ਪਾਣੀ ਵਿੱਚ ਘੁਲਣਸ਼ੀਲ ਹਨ ।

PSEB 6th Class Science Solutions Chapter 4 ਵਸਤੂਆਂ ਦੇ ਸਮੂਹ ਬਣਾਉਣਾ

ਪ੍ਰਸ਼ਨ 14.
ਪਾਣੀ ਵਿੱਚ ਘੁਲਣ ਵਾਲੀ ਇੱਕ ਗੈਸ ਦਾ ਨਾਂ ਦੱਸੋ ।
ਉੱਤਰ-
ਆਕਸੀਜਨ ਗੈਸ ॥

ਪ੍ਰਸ਼ਨ 15.
ਪਾਣੀ ਵਿੱਚ ਡੁੱਬਣ ਵਾਲੇ ਪੰਜ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਪਾਣੀ ਵਿੱਚ ਡੁੱਬਣ ਵਾਲੇ ਪਦਾਰਥ-ਪੱਥਰ, ਚਾਬੀ, ਸਿੱਕਾ, ਰਾਜਮਾਂਹ, ਇੱਟ ਦਾ ਟੁਕੜਾ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਦਾਰਥ ਕਿਸਨੂੰ ਆਖਦੇ ਹਨ ? ਪੰਜ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਪਦਾਰਥ-ਉਹ ਸਮੱਗਰੀ ਜਿਸ ਤੋਂ ਵੱਖ-ਵੱਖ ਕਿਸਮ ਦੀਆਂ ਵਸਤੂਆਂ ਬਣਾਈਆਂ ਜਾ ਸਕਦੀਆਂ ਹਨ, ਉਸਨੂੰ ਪਦਾਰਥ ਆਖਦੇ ਹਨ । ਪੰਜ ਪਦਾਰਥਾਂ ਦੇ ਨਾਂ-ਕੱਚ, ਪਲਾਸਟਿਕ, ਲੋਹਾ, ਚਮੜਾ ਅਤੇ ਲੱਕੜੀ ॥

ਪ੍ਰਸ਼ਨ 2.
ਉਨ੍ਹਾਂ ਪਦਾਰਥਾਂ ਦੇ ਨਾਂ ਦੱਸੋ ਜਿਨ੍ਹਾਂ ਤੋਂ ਇੱਕ ਤੋਂ ਵੱਧ ਵਸਤੂਆਂ ਬਣਾਈਆਂ ਜਾ ਸਕਦੀਆਂ ਹਨ ?
ਉੱਤਰ-
ਲੱਕੜੀ, ਕਾਗ਼ਜ਼, ਚਮੜਾ, ਪਲਾਸਟਿਕ, ਡੂੰ, ਕੱਚ ਅਤੇ ਧਾਤਾਂ ਤੋਂ ਇੱਕ ਨਾਲੋਂ ਵੱਧ ਵਸਤੂਆਂ ਨੂੰ ਬਣਾਇਆ ਜਾ ਸਕਦਾ ਹੈ ।

ਪ੍ਰਸ਼ਨ 3.
ਹੇਠ ਲਿਖੀਆਂ ਵਸਤੂਆਂ ਕਿਸ ਪਦਾਰਥ ਤੋਂ ਬਣੀਆਂ ਹਨ ? ਮੇਜ਼, ਕੁਰਸੀ, ਦਰਵਾਜ਼ਾ, ਪੁਸਤਕ, ਨੋਟ ਬੁੱਕ, ਗਲਾਸ, ਪਲੇਟ, ਦਰਪਣ, ਬੋਤਲ ।
ਉੱਤਰ-

ਪਦਾਰਥ ਵਸਤੂਆਂ ਦੇ ਨਾਂ
1. ਲੱਕੜੀ ਮੇਜ਼, ਕੁਰਸੀ, ਦਰਵਾਜ਼ਾ
2. ਕਾਗਜ਼ ਪੁਸਤਕ, ਨੋਟ-ਬੁੱਕ, ਅਖ਼ਬਾਰ
3. ਕੱਚ ਗਲਾਸ, ਪਲੇਟ, ਦਰਪਣ, ਬੋਤਲ
4. ਪਲਾਸਟਿਕ ਮੇਜ਼, ਕੁਰਸੀ, ਦਰਵਾਜ਼ਾ, ਬੋਤਲ ।

ਪ੍ਰਸ਼ਨ 4.
ਪਦਾਰਥਾਂ ਦੇ ਕਿਹੜੇ ਗੁਣ ਹੁੰਦੇ ਹਨ ?
ਉੱਤਰ-
ਪਦਾਰਥਾਂ ਦੇ ਗੁਣ –

  • ਚਮਕ,
  • ਕਠੋਰਤਾ,
  • ਰੁੱਖਾਪਨ ਖੁਰਦਰਾਪਨ),
  • ਘੁਲਣਸ਼ੀਲਤਾ ॥

ਪ੍ਰਸ਼ਨ 5.
ਧਾਤਾਂ ਦੇ ਕੋਈ ਦੋ ਗੁਣ ਦੱਸੋ ।
ਉੱਤਰ-
ਧਾਤਾਂ ਦੇ ਗੁਣ-

  • ਧਾਤਾਂ ਵਿੱਚ ਚਮਕ ਹੁੰਦੀ ਹੈ,
  • ਧਾਤਾਂ ਕਠੋਰ ਹੁੰਦੀਆਂ ਹਨ ਅਤੇ ਇਹਨਾਂ ਨੂੰ ਖੁਰਚਿਆ ਨਹੀਂ ਜਾ ਸਕਦਾ ।

PSEB 6th Class Science Solutions Chapter 4 ਵਸਤੂਆਂ ਦੇ ਸਮੂਹ ਬਣਾਉਣਾ

ਪ੍ਰਸ਼ਨ 6.
ਕੋਮਲ ਅਤੇ ਕਠੋਰ ਪਦਾਰਥਾਂ ਤੋਂ ਕੀ ਭਾਵ ਹੈ ?
ਉੱਤਰ-
ਕੋਮਲ ਪਦਾਰਥ-ਜਿਨ੍ਹਾਂ ਪਦਾਰਥਾਂ ਨੂੰ ਆਸਾਨੀ ਨਾਲ ਦਬਾਇਆ ਜਾ ਸਕਦਾ ਹੈ ਜਾਂ ਖੁਰਚਿਆ ਜਾ ਸਕਦਾ ਹੈ, ਉਨ੍ਹਾਂ ਨੂੰ ਕੋਮਲ ਪਦਾਰਥ ਆਖਦੇ ਹਨ ।
ਉਦਾਹਰਣ-ਰੂ, ਸਪੰਜ ॥ ਕਠੋਰ ਪਦਾਰਥ-ਜਿਨ੍ਹਾਂ ਪਦਾਰਥਾਂ ਨੂੰ ਦਬਾਇਆ ਨਹੀਂ ਜਾ ਸਕਦਾ ਜਾਂ ਖੁਰਚਿਆ ਨਹੀਂ ਜਾ ਸਕਦਾ, ਉਨ੍ਹਾਂ ਨੂੰ ਕਠੋਰ ਪਦਾਰਥ ਆਖਦੇ ਹਨ ।

ਪ੍ਰਸ਼ਨ 7.
ਘੁਲਣਸ਼ੀਲ ਅਤੇ ਅਘੁਲਣਸ਼ੀਲ ਪਦਾਰਥ ਕਿਸਨੂੰ ਆਖਦੇ ਹਨ ?
ਉੱਤਰ-
ਘੁਲਣਸ਼ੀਲ ਪਦਾਰਥ-ਜਿਹੜੇ ਪਦਾਰਥ ਪਾਣੀ ਵਿੱਚ ਅਲੋਪ ਹੋ ਜਾਂਦੇ ਹਨ ਜਾਂ ਘੁਲ ਜਾਂਦੇ ਹਨ, ਉਨ੍ਹਾਂ ਨੂੰ ਘੁਲਣਸ਼ੀਲ ਪਦਾਰਥ ਆਖਦੇ ਹਨ, ਜਿਵੇਂ-ਚੀਨੀ, ਨਮਕ । ਅਘੁਲਣਸ਼ੀਲ ਪਦਾਰਥ- ਜਿਹੜੇ ਪਦਾਰਥ ਪਾਣੀ ਵਿੱਚ ਅਲੋਪ ਨਹੀਂ ਹੁੰਦੇ ਜਾਂ ਘੁਲ ਨਹੀਂ ਸਕਦੇ, ਉਨ੍ਹਾਂ ਨੂੰ ਅਘੁਲਣਸ਼ੀਲ ਪਦਾਰਥ ਆਖਦੇ ਹਨ , ਜਿਵੇਂ-ਚਾਕ ਪਾਉਡਰ, ਰੇਤ ਅਤੇ ਮਿੱਟੀ ।

ਪ੍ਰਸ਼ਨ 8.
ਕੀ ਦ੍ਰਵ ਵਿੱਚ ਦ੍ਰਵ ਅਲੋਪ ਹੋ ਸਕਦਾ ਹੈ ?
ਉੱਤਰ-
ਦ੍ਰਵ ਵਿੱਚ ਕਈ ਦਵ ਅਲੋਪ ਹੋ ਜਾਂਦੇ ਹਨ ਪਰੰਤੂ ਸਾਰੇ ਦਵ, ਵਾਂ ਵਿੱਚ ਅਲੋਪ ਨਹੀਂ ਹੋ ਸਕਦੇ ਜਿਵੇਂ ਸਿਰਕਾ ਅਤੇ ਨਿੰਬੂ ਦਾ ਰਸ ਪਾਣੀ ਵਿੱਚ ਅਲੋਪ ਹੋ ਜਾਂਦੇ ਹਨ । ਦੂਜੇ ਪਾਸੇ ਸਰੋਂ ਦਾ ਤੇਲ ਅਤੇ ਨਾਰੀਅਲ ਦਾ ਤੇਲ ਪਾਣੀ ਵਿੱਚ ਅਲੋਪ ਨਹੀਂ ਹੁੰਦੇ ।

ਪ੍ਰਸ਼ਨ 9.
ਹੇਠਾਂ ਲਿਖਿਆਂ ਵਿੱਚੋਂ ਕਿਹੜੇ ਪਦਾਰਥ ਪਾਣੀ ਵਿੱਚ ਤਰਦੇ ਹਨ ਅਤੇ ਕਿਹੜੇ ਡੁੱਬ ਜਾਂਦੇ ਹਨ ? ਸੁੱਕੇ ਪੱਤੇ, ਕਾਰਕ ਦਾ ਟੁਕੜਾ, ਸ਼ਹਿਦ ਦੀ ਬੂੰਦ, ਰੋੜਾ, ਚਾਬੀ, ਸਿੱਕਾ, ਚਾਹ ਦੀ ਪੱਤੀ, ਅਮਰੂਦ ਦਾ ਪੱਤਾ, ਸਰੋਂ ਦਾ ਤੇਲ ।
ਉੱਤਰ-
ਪਾਣੀ ਵਿੱਚ ਤੁਰਨ ਵਾਲੇ ਪਦਾਰਥ-ਸੁੱਕੇ ਪੱਤੇ, ਚਾਹ ਦੀ ਪੱਤੀ, ਅਮਰੂਦ ਦਾ ਪੱਤਾ, ਸਰੋਂ ਦਾ ਤੇਲ, ਕਾਰਕ ਦਾ ਟੁਕੜਾ । ਪਾਣੀ ਵਿੱਚ ਡੁੱਬਣ ਵਾਲੇ ਪਦਾਰਥ-ਸ਼ਹਿਦ ਦੀ ਬੂੰਦ, ਰੋੜਾ, ਸਿੱਕਾ ਅਤੇ ਚਾਬੀ ।

ਪ੍ਰਸ਼ਨ 10.
ਕੀ ਗੈਸਾਂ ਪਾਣੀ ਵਿੱਚ ਅਲੋਪ ਹੋ ਸਕਦੀਆਂ ਹਨ ?
ਉੱਤਰ-
ਕੁੱਝ ਗੈਸਾਂ ਪਾਣੀ ਵਿੱਚ ਅਲੋਪ ਹੋ ਜਾਂਦੀਆਂ ਹਨ ਅਰਥਾਤ ਘੁਲ ਸਕਦੀਆਂ ਹਨ, ਜਿਵੇਂ-ਆਕਸੀਜਨ, ਕਾਰਬਨ-ਡਾਈਆਕਸਾਈਡ ਜਿਹੀਆਂ ਗੈਸਾਂ ਪਾਣੀ ਵਿੱਚ ਘੁਲ ਕੇ ਅਲੋਪ ਹੋ ਜਾਂਦੀਆਂ ਹਨ ।

ਪ੍ਰਸ਼ਨ 11.
ਜੀਵਿਤ ਰਹਿਣ ਲਈ ਆਕਸੀਜਨ ਜ਼ਰੂਰੀ ਹੈ । ਜਲ-ਜੀਵ ਕਿਵੇਂ ਆਕਸੀਜਨ ਪ੍ਰਾਪਤ ਕਰਦੇ ਹਨ ?
ਉੱਤਰ-
ਅਸੀਂ ਜਾਣਦੇ ਹਾਂ ਕਿ ਜੀਵਿਤ ਰਹਿਣ ਲਈ ਆਕਸੀਜਨ ਜ਼ਰੂਰੀ ਹੈ । ਜਲ-ਜੀਵ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਪ੍ਰਾਪਤ ਕਰਦੇ ਹਨ ਕਿਉਂਕਿ ਆਕਸੀਜਨ ਪਾਣੀ ਵਿੱਚ ਘੁਲਣਸ਼ੀਲ ਹੈ । ਇਸ ਲਈ ਇਹ ਜਲ-ਜੀਵ ਘੁਲੀ ਹੋਈ ਆਕਸੀਜਨ ਪ੍ਰਾਪਤ ਕਰਕੇ ਜੀਵਿਤ ਰਹਿੰਦੇ ਹਨ ।

PSEB 6th Class Science Solutions Chapter 4 ਵਸਤੂਆਂ ਦੇ ਸਮੂਹ ਬਣਾਉਣਾ

ਪ੍ਰਸ਼ਨ 12.
ਸਾਨੂੰ ਪਦਾਰਥਾਂ ਨੂੰ ਸਮੂਹਾਂ ਵਿੱਚ ਰੱਖਣ ਦੀ ਲੋੜ ਕਿਉਂ ਪੈਂਦੀ ਹੈ ?
ਉੱਤਰ-
ਦੈਨਿਕ ਜੀਵਨ ਵਿੱਚ ਸਾਨੂੰ ਪਦਾਰਥਾਂ ਨੂੰ ਆਪਣੀ ਸਹੂਲਤ ਲਈ ਸਮੂਹਾਂ ਵਿੱਚ ਰੱਖਣ ਦੀ ਲੋੜ ਪੈਂਦੀ ਹੈ । ਅਸੀਂ ਘਰ ਵਿੱਚ ਆਮ ਤੌਰ ‘ਤੇ ਵਸਤਾਂ ਦਾ ਇਸ ਤਰ੍ਹਾਂ ਭੰਡਾਰਨ ਕਰਦੇ ਹਾਂ ਕਿ ਇੱਕ ਸਮਾਨ ਗੁਣਾਂ ਵਾਲੀਆਂ ਵਸਤਾਂ ਇੱਕੋ ਥਾਂ ‘ਤੇ ਰੱਖੀਆਂ ਜਾਣ ਤਾਂ ਜੋ ਆਸਾਨੀ ਨਾਲ ਲੋੜ ਅਨੁਸਾਰ ਲੱਭਿਆ ਜਾ ਸਕੇ । ਇਸੇ ਤਰ੍ਹਾਂ ਕਰਿਆਨਾ ਵੇਚਣ ਵਾਲੇ ਵੀ ਸਾਰੇ ਬਿਸਕੁਟ ਇੱਕ ਹੀ ਕੋਨੇ ਵਿੱਚ ਅਤੇ ਸਾਰੇ ਸਾਬਣ ਇੱਕ ਥਾਂ ‘ਤੇ ਰੱਖਦੇ ਹਨ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਾਰਦਰਸ਼ੀ, ਅਪਾਰਦਰਸ਼ੀ ਅਤੇ ਪਾਰਭਾਸ਼ੀ ਪਦਾਰਥਾਂ ਦੀ ਪਰਿਭਾਸ਼ਾ ਦਿਓ ਅਤੇ ਉਹਨਾਂ ਦੇ ਉਦਾਹਰਣ ਵੀ ਦਿਓ ।
ਉੱਤਰ-
ਪਾਰਦਰਸ਼ੀ ਪਦਾਰਥ- ਜਿਹੜੇ ਪਦਾਰਥਾਂ ਵਿੱਚੋਂ ਪ੍ਰਕਾਸ਼ ਲੰਘ ਸਕਦਾ ਹੈ ਅਤੇ ਜਿਸ ਦੇ ਦੂਸਰੇ ਪਾਸੇ ਪਈਆਂ ਵਸਤੂਆਂ ਨੂੰ ਵੇਖਿਆ ਜਾ ਸਕਦਾ ਹੈ, ਪਾਰਦਰਸ਼ੀ ਪਦਾਰਥ ਆਖਦੇ ਹਨ, ਜਿਵੇਂ-ਕੱਚ, ਹਵਾ, ਪਾਣੀ, ਸਪਿਰਿਟ ਅਤੇ ਜਿੰਨ ਸ਼ਰਾਬ ।

ਅਪਾਰਦਰਸ਼ੀ ਪਦਾਰਥ- ਜਿਸ ਪਦਾਰਥ ਵਿੱਚੋਂ ਪ੍ਰਕਾਸ਼ ਨਹੀਂ ਲੰਘ ਸਕਦਾ ਅਤੇ ਜਿਸ ਦੇ ਦੂਸਰੇ ਪਾਸੇ ਪਈ ਵਸਤੂ ਨਹੀਂ ਦੇਖੀ ਜਾ ਸਕਦੀ, ਨੂੰ ਅਪਾਰਦਰਸ਼ੀ ਵਸਤੂ ਆਖਦੇ ਹਨ , ਜਿਵੇਂ-ਕੁਰਸੀ, ਦੀਵਾਰ, ਡੈਸਕ, ਬਲੈਕ ਬੋਰਡ, ਕਿਤਾਬ, ਪੱਥਰ ਦਾ ਟੁਕੜਾ ।

ਪਾਰਭਾਸ਼ੀ ਪਦਾਰਥ- ਜਿਨ੍ਹਾਂ ਪਦਾਰਥਾਂ ਵਿੱਚੋਂ ਦੇਖਿਆ ਜਾ ਸਕਦਾ ਹੈ ਪਰੰਤੂ ਸਪੱਸ਼ਟ ਦਿਖਾਈ ਨਾ ਦੇਵੇ ਉਨ੍ਹਾਂ ਨੂੰ ਪਾਰਭਾਸ਼ੀ ਪਦਾਰਥ ਆਖਿਆ ਜਾਂਦਾ ਹੈ , ਜਿਵੇਂ-ਤੇਲ ਲੱਗਿਆ ਕਾਗ਼ਜ਼, ਧੁੰਦਲਾ ਕੱਚ ਅਤੇ ਸੈਲਫ਼ੇਨ ਸ਼ੀਟ ॥
PSEB 6th Class Science Solutions Chapter 4 ਵਸਤੂਆਂ ਦੇ ਸਮੂਹ ਬਣਾਉਣਾ 1

PSEB 6th Class Science Solutions Chapter 4 ਵਸਤੂਆਂ ਦੇ ਸਮੂਹ ਬਣਾਉਣਾ

ਪ੍ਰਸ਼ਨ 2.
ਹੇਠ ਲਿਖੇ ਪਦਾਰਥਾਂ ਤੋਂ ਬਣੀਆਂ ਤਿੰਨ-ਤਿੰਨ ਵਸਤੂਆਂ ਦੇ ਨਾਂ ਲਿਖੋ ।
(i) ਕੱਚ,
(ii) ਮਿੱਟੀ,
(iii) ਲੱਕੜੀ,
(iv) ਪਲਾਸਟਿਕ,
(v) ਕਾਗ਼ਜ਼,
(vi) ਤਾਂਬਾ (ਕਾਪਰ ।
ਉੱਤਰ-
(i) ਕੱਚ-ਬੋਤਲ, ਗਲਾਸ, ਚੁੜੀਆਂ ।
(ii) ਮਿੱਟੀ-ਗਮਲਾ, ਫੁਲਦਾਨ, ਇੱਟ, ਘੜਾ ।
(iii) ਲੱਕੜੀ-ਮੇਜ਼, ਬੈਟ, ਦਰਵਾਜ਼ਾ, ਪੌੜੀ ॥
(iv) ਪਲਾਸਟਿਕ-ਬਾਲਟੀ, ਮੱਗ, ਕੰਘੀ ।
(v) ਕਾਗਜ਼-ਕਿਤਾਬ, ਅਖ਼ਬਾਰ, ਕਾਪੀ ॥
(vi) ਤਾਂਬਾ (ਕਾਪਰ)-ਸਿੱਕਾ, ਬਰਤਨ, ਬਿਜਲੀ ਦੀ ਤਾਰ ।

PSEB 6th Class Science Solutions Chapter 3 ਰੇਸ਼ਿਆਂ ਤੋਂ ਕੱਪੜੇ ਤੱਕ

Punjab State Board PSEB 6th Class Science Book Solutions Chapter 3 ਰੇਸ਼ਿਆਂ ਤੋਂ ਕੱਪੜੇ ਤੱਕ Textbook Exercise Questions, and Answers.

PSEB Solutions for Class 6 Science Chapter 3 ਰੇਸ਼ਿਆਂ ਤੋਂ ਕੱਪੜੇ ਤੱਕ

Science Guide for Class 6 PSEB ਰੇਸ਼ਿਆਂ ਤੋਂ ਕੱਪੜੇ ਤੱਕ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 21)

ਪ੍ਰਸ਼ਨ 1.
ਕੋਈ ਵੀ ਚੋ ਪ੍ਰਕਾਰ ਦੇ ਰੇਸ਼ੇ ਦੱਸੋ ।
ਉੱਤਰ-
ਰੇਸ਼ੇ ਦੋ ਤਰ੍ਹਾਂ ਦੇ ਹੁੰਦੇ ਹਨ-
(i) ਕੁਦਰਤੀ ਰੇਸ਼ੇ
(ii) ਸੰਸਲਿਸ਼ਟ ਰੇਸ਼ੇ ।

ਪ੍ਰਸ਼ਨ 2.
ਸਿਲਕ ਦੇ ਕੱਪੜੇ ਨੂੰ ਛੂਹਣ ਤੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ?
ਉੱਤਰ-
ਸਰਲ ਅਤੇ ਚਮਕਦਾਰ !

ਪ੍ਰਸ਼ਨ 3.
ਤੁਹਾਡਾ ਦੁਪੱਟਾ ਕਿਸ ਤਰ੍ਹਾਂ ਦੇ ਰੇਸ਼ੇ ਤੋਂ ਬਣਿਆ ਹੋਇਆ ਹੈ ?
ਉੱਤਰ-
ਦੁਪੱਟਾ ਕਪਾਹ ਤੋਂ ਬਣਾਇਆ ਜਾਂਦਾ ਹੈ ।

PSEB 6th Class Science Solutions Chapter 3 ਰੇਸ਼ਿਆਂ ਤੋਂ ਕੱਪੜੇ ਤੱਕ

ਸੋਚੋ ਅਤੇ ਉੱਤਰ ਦਿਓ (ਪੇਜ 26)

ਪ੍ਰਸ਼ਨ 1.
ਉਹਨਾਂ ਵਸਤੂਆਂ ਦੇ ਨਾਂ ਲਿਖੋ ਜੋ ਜੂਟ ਅਤੇ ਨਾਰੀਅਲ ਰੇਸ਼ੇ ਤੋਂ ਬਣਦੀਆਂ ਹਨ ?
ਉੱਤਰ-
ਜੂਟ ਨੂੰ ਪਰਦੇ, ਚਟਾਈਆਂ, ਗਲੀਚੇ, ਰੱਸੀਆਂ, ਸਕੂਲ ਦੇ ਬਸਤੇ ਬਣਾਉਣ ਲਈ ਪ੍ਰਯੋਗ ਕੀਤਾ ਜਾਂਦਾ ਹੈ । ਨਾਰੀਅਲ ਰੇਸ਼ੇ ਨੂੰ ਵਰਤ ਕੇ ਫਰਸ਼ ਦੀਆਂ ਚਟਾਈਆਂ, ਦਰਵਾਜ਼ੇ ਦੇ ਮੈਟ, ਬੁਰਸ਼ ਅਤੇ ਰੱਸੀਆਂ ਬਣਾਈਆਂ ਜਾਂਦੀਆਂ ਹਨ ।

ਸੋਚੋ ਅਤੇ ਉੱਤਰ ਦਿਓ (ਪੇਜ 26 )

ਪ੍ਰਸ਼ਨ 1.
ਧਾਗਾ ……………. ਤੋਂ ਬਣਾਇਆ ਜਾਂਦਾ ਹੈ ।
ਉੱਤਰ-
ਧਾਗਾ ਰੇਸ਼ੇ ਤੋਂ ਬਣਾਇਆ ਜਾਂਦਾ ਹੈ ।

ਪ੍ਰਸ਼ਨ 2.
ਧਾਗਾ ਕੀ ਹੈ ?
ਉੱਤਰ-
ਸੂਤ ਇੱਕ ਪਤਲਾ ਧਾਗਾ ਹੁੰਦਾ ਹੈ ਜੋ ਕਿ ਵੱਖਰੇ-ਵੱਖਰੇ ਤਰ੍ਹਾਂ ਦੇ ਰੇਸ਼ੇ ਬਣਾਉਣ ਲਈ ਵਰਤਿਆ ਜਾਂਦਾ ਹੈ । ਇਹ ਬਹੁਤ ਛੋਟੇ ਤੰਦਾਂ ਦਾ ਬਣਿਆ ਹੁੰਦਾ ਹੈ ।

ਪ੍ਰਸ਼ਨ 3.
ਨੂੰ ਤੋਂ ਧਾਗਾ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ?
ਉੱਤਰ-
ਅਸੀਂ ਕਪਾਹ ਦੇ ਰੇਸ਼ਿਆਂ ਤੇ ਸੂਤ ਬਣਾਉਂਦੇ ਹਾਂ ਜੋ ਕਿ ਕਤਾਈ ਅਤੇ ਕਪਾਹ ਵੇਲਣ ਦੀ ਸਹਾਇਤਾ ਨਾਲ ਬਣਾਏ ਜਾਂਦੇ ਹਨ ।

ਸੋਚੋ ਅਤੇ ਉੱਤਰ ਦਿਓ (ਪੇਜ 28)

ਪ੍ਰਸ਼ਨ 1.
ਉੱਨ ………… ਅਤੇ ………… ਹੈ ।
ਉੱਤਰ-
ਉੱਨ ਨਰਮ ਅਤੇ ਭਰਿਆ ਹੋਇਆ ਹੈ ।

PSEB 6th Class Science Guide ਰੇਸ਼ਿਆਂ ਤੋਂ ਕੱਪੜੇ ਤੱਕ Textbook Questions, and Answers

1. ਖ਼ਾਲੀ ਥਾਂਵਾਂ ਭਰੋ

(i) ਸਿਲਕ ਨਰਮ ਅਤੇ …………… ਹੁੰਦੀ ਹੈ ।
ਉੱਤਰ-
ਚਮਕਦਾਰ,

(ii) ……………. ਨਾਰੀਅਲ ਦੇ ਬਾਹਰੋਂ ਉਤਾਰ ਕੇ ਪ੍ਰਾਪਤ ਕੀਤਾ ਜਾਂਦਾ ਹੈ । (
ਉੱਤਰ-
ਨਾਰੀਅਲ ਰੇਸ਼ੇ,

(iii) ……………. ਅਤੇ ……………. ਸੰਸਲਿਸ਼ਟ ਰੇਸ਼ੇ ਹਨ ।
ਉੱਤਰ-
ਪਾਲੀਐਸਟਰ, ਨਾਈਲੋਨ,

(iv) ਕਪਾਹ ਇੱਕ ……………. ਰੇਸ਼ਾ ਹੈ ।
ਉੱਤਰ-
ਕੁਦਰਤੀ,

(v) ਧਾਗਾ …………… ਤੋਂ ਪ੍ਰਾਪਤ ਹੁੰਦਾ ਹੈ ।
ਉੱਤਰ-
ਰੇਸ਼ੇ ।

2. ਠੀਕ/ਗਲਤ ਅਤੇ-

(i) ਪੋਲੀਐਸਟਰ ਇੱਕ ਕੁਦਰਤੀ ਰੇਸ਼ਾ ਹੈ ।
ਉੱਤਰ-
ਗ਼ਲਤ,

(ii) ਉਣਾਈ (Knitting) ਵਿੱਚ ਇੱਕੋ ਹੀ ਤਰ੍ਹਾਂ ਦੇ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ ।
ਉੱਤਰ-
ਸਹੀ,

(iii) ਸੂਤੀ ਕੱਪੜੇ ਗਰਮ ਅਤੇ ਨਮੀ ਵਾਲੇ ਮੌਸਮ ਵਿੱਚ ਪਹਿਨਣੇ ਅਰਾਮਦਾਇਕ ਹੁੰਦੇ ਹਨ ।
ਉੱਤਰ-
ਸਹੀ,

(iv) ਕਪਾਹ ਵਿਚੋਂ ਬੀਜ ਨੂੰ ਅਲੱਗ ਕਰਨ ਦੀ ਵਿਧੀ ਨੂੰ ਰੀਟਿੰਗ (Retting) ਕਹਿੰਦੇ ਹਨ ।
ਉੱਤਰ-
ਗ਼ਲਤ,

PSEB 6th Class Science Solutions Chapter 3 ਰੇਸ਼ਿਆਂ ਤੋਂ ਕੱਪੜੇ ਤੱਕ

(v) ਰੇਸ਼ੇ ਨੂੰ ਧਾਗਾ ਬਣਾਉਣ ਲਈ ਵੱਟਿਆ ਅਤੇ ਖਿੱਚਿਆ ਜਾਂਦਾ ਹੈ ।
ਉੱਤਰ-
ਸਹੀ ।

PSEB 6th Class Science Solutions Chapter 3 ਰੇਸ਼ਿਆਂ ਤੋਂ ਕੱਪੜੇ ਤੱਕ

3. ਕਾਲਮ ‘ਉ’ ਅਤੇ ਕਾਲਮ “ਅ’ ਦਾ ਮਿਲਾਨ ਕਰੋ

ਕਾਲਮ ‘ਉ ਕਾਲਮ “ਅ”
(ਉ) ਪਟਸਨ (i) ਨਾਰੀਅਲ ਦਾ ਬਾਹਰੀ ਸੈੱਲ
(ਅ) ਅਰਿਲਿਕ (ii) ਤਣਾ
(ੲ) ਨਾਰੀਅਲ ਰੇਸ਼ੇ (iii) ਬੀਜਾਂ ਨੂੰ ਵੱਖ ਕਰਨਾ
(ਸ) ਕਪਾਹ ਵੇਲਣਾ (iv) ਸੰਸਲਿਸ਼ਟ ਰੇਸ਼ੇ
(ਹ) ਤੱਕਲੀ (v) ਕਤਾਈ

ਉੱਤਰ

ਕਾਲਮ “ਉ” ਕਾਲਮ “ਅ”
(ਉ) ਪਟਸਨ (ii) ਤਣਾ
(ਅ) ਅਕਰਿਲਿਕ (iv) ਸੰਸਲਿਸ਼ਟ ਰੇਸ਼ੇ
(ੲ) ਨਾਰੀਅਲ ਰੇਸ਼ੇ (i) ਨਾਰੀਅਲ ਦਾ ਬਾਹਰੀ ਬੈੱਲ
(ਸ) ਕਪਾਹ ਵੇਲਣਾ (iii) ਬੀਜਾਂ ਨੂੰ ਵੱਖ ਕਰਨਾ
(ਹ) ਤੱਕਲੀ (v) ਕਤਾਈ ।

4. ਸਹੀ ਵਿਕਲਪ ਦੀ ਚੋਣ ਕਰੋ-

(i) ਕਿਹੜਾ ਕੁਦਰਤੀ ਰੇਸ਼ਾ ਨਹੀਂ ਹੈ ?
(ਉ) ਉੱਨ
(ਅ ਨਾਈਲੋਨ
(ਇ) ਰੇਸ਼ਮ
(ਸ) ਪਟਸਨ ।
ਉੱਤਰ-
(ੳ) ਉੱਨ ।

(ii) ਕਿਹੜਾ ਕੱਪੜਾ ਗਰਮ ਨਮੀ ਵਾਲੇ ਮੌਸਮ ਵਿੱਚ ਪਾਉਣ ਲਈ ਚੁਣਿਆ ਜਾਂਦਾ ਹੈ ?
(ਉ) ਸੁਤੀ ।
(ਅ) ਉਨੀ
(ਈ) ਰੇਸ਼ਮੀ
(ਸ) ਨਾਈਲੋਨ ॥
ਉੱਤਰ-
(ੳ) ਸੁਤੀ ।

(iii) ਕਪਾਹ ਦੇ ਟੀਡਿਆਂ ਤੋਂ ਬੀਜਾਂ ਨੂੰ ਵੱਖ ਕਰਨ ਦੀ ਵਿਧੀ
(ਉ) ਕਤਾਈ .
(ਅ) ਰੀਟਿੰਗ
(ਇ) ਕਪਾਹ ਵੇਲਣਾ ।
(ਸ) ਹੱਥ ਨਾਲ ਚੁੱਗਣਾ ਹੈ
ਉੱਤਰ-
(ਅ) ਰੀਟਿੰਗ ।

(iv) ਅਕਰਿਲਿਕ ਇੱਕ ……….. ਹੈ ।
(ਉ) ਕੁਦਰਤੀ ਰੇਸ਼ਾ
(ਅ) ਜੰਤੂ ਰੇਸ਼ਾ
(ਇ) ਪੌਦਾ ਰੇਸ਼ਾ
(ਸ) ਸੰਸਲਿਸ਼ਟ ਰੇਸ਼ਾ ।
ਉੱਤਰ-
(ਸ) ਸੰਸਲਿਸ਼ਟ ਰੇਸ਼ਾ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਕੋਈ ਦੋ ਜੰਤੁ ਰੇਸ਼ਿਆਂ ਦੇ ਨਾਂ ਲਿਖੋ ।
ਉੱਤਰ-
ਸਿਲਕ ਅਤੇ ਉੱਨ ॥

ਪ੍ਰਸ਼ਨ (ii)
ਦੋ ਕੁਦਰਤੀ ਰੇਸ਼ਿਆਂ ਦੇ ਨਾਂ ਲਿਖੋ ।
ਉੱਤਰ-
ਸਿਲਕ ਅਤੇ ਉੱਨ ।

ਪ੍ਰਸ਼ਨ (iii)
ਪਟਸਨ ਦੇ ਪੌਦੇ ਦੀ ਕਟਾਈ ਦਾ ਠੀਕ ਸਮਾਂ ਕਿਹੜਾ ਹੁੰਦਾ ਹੈ ?
ਉੱਤਰ-
ਜੂਨ ਮਹੀਨੇ ਤੋਂ ਸਤੰਬਰ ਤੱਕ ।

PSEB 6th Class Science Solutions Chapter 3 ਰੇਸ਼ਿਆਂ ਤੋਂ ਕੱਪੜੇ ਤੱਕ

ਪ੍ਰਸ਼ਨ (iv)
ਪਟਸਨ ਤੋਂ ਬਣਨ ਵਾਲੀਆਂ ਵਸਤੂਆਂ ਦੀ ਸੂਚੀ ਬਣਾਓ ।
ਉੱਤਰ-
ਜੂਟ ਦੀ ਵਰਤੋਂ ਪਰਦਿਆਂ, ਗਲੀਚੇ, ਚਟਾਈਆਂ, ਰੱਸੀਆਂ ਅਤੇ ਬਸਤੇ ਬਣਾਉਣ ਵਾਸਤੇ ਕੀਤੀ ਜਾਂਦੀ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ – ਉਸ

ਪ੍ਰਸ਼ਨ (i)
ਕੁਦਰਤੀ ਰੇਸ਼ੇ ਅਤੇ ਸੰਸਲਿਸ਼ਟ ਰੇਸ਼ੇ ਵਿੱਚ ਅੰਤਰ ਦੱਸੋ ॥
ਉੱਤਰ

ਭਦਰਤੀ ਹੋਸੇ ਸੰਸਲਿਸ਼ਟ ਰੇਸ਼ੇ
1. ਕੁਦਰਤੀ ਰੇਸ਼ੇ ਸਾਨੂੰ ਪੌਦੇ ਅਤੇ ਜੰਤਆਂ ਦੋਨਾਂ ਤੋਂ ਪ੍ਰਾਪਤ ਹੁੰਦੇ ਹਨ । ਉਦਾਹਰਨ-ਕਪਾਹ, ਜੁਟ, ਨਾਰੀਅਲ ਰੇਸ਼ੇ, ਉੱਨ ਅਤੇ ਸਿਲਕ ਆਦਿ । 1. ਦੂਜੇ ਪਾਸੇ, ਸੰਸਲਿਸ਼ਟ ਰੇਸ਼ੇ ਮਨੁੱਖ ਦੁਆਰਾ ਰਸਾਇਣਿਕ ਕਿਰਿਆਵਾਂ ਦੁਆਰਾ ਬਣਾਏ ਜਾਂਦੇ ਹਨ । ਉਦਾਹਰਨ-ਪਾਲੀਐਸਟਰ, ਨਾਈਲੋਨ ਅਤੇ ਐਕਰੈਲਿਕ ਆਦਿ ।

ਪ੍ਰਸ਼ਨ (ii)
ਰੇਸ਼ਮ ਦੇ ਕੀੜੇ ਦੇ ਪਾਲਣ ਨੂੰ ਕੀ ਕਹਿੰਦੇ ਹਨ ?
ਉੱਤਰ-
ਸੈਰੀ ਕਲਚਰ-ਰੇਸ਼ਮ ਦੇ ਉਤਪਾਦਨ ਲਈ ਰੇਸ਼ਮੀ ਕੀੜੀਆਂ ਦੇ ਪਾਲਣ-ਪੋਸ਼ਣ ਨੂੰ ਸੈਰੀ ਕਲਚਰ ਕਿਹਾ ਜਾਂਦਾ ਹੈ ।

ਪ੍ਰਸ਼ਨ (iii)
ਕਪਾਹ ਦੀ ਕਤਾਈ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਰੇਸ਼ਿਆਂ ਦੇ ਬੀਜ ਨੂੰ ਵੇਲਣੇ ਨਾਲ ਵੱਖ ਕੀਤਾ ਜਾਂਦਾ ਹੈ ਜਿਸਨੂੰ ਕਪਾਹ ਵੇਲਣਾ ਕਹਿੰਦੇ ਹਨ । ਪੁਰਾਤਨ ਸਮੇਂ ਵਿੱਚ ਇਸਨੂੰ ਹੱਥਾਂ ਨਾਲ ਕੀਤਾ ਜਾਂਦਾ ਸੀ, ਪਰ ਅੱਜਕਲ੍ਹ ਮਸ਼ੀਨਾਂ ਨਾਲ ਵੀ ਵੱਖ ਕੀਤਾ ਜਾਂਦਾ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ :

ਪ੍ਰਸ਼ਨ (i)
ਅਸੀਂ ਗਰਮੀ ਵਿੱਚ ਸੂਤੀ ਕੱਪੜੇ ਪਾਉਣ ਨੂੰ ਪਹਿਲ ਕਿਉਂ ਦਿੰਦੇ ਹਾਂ ?
ਉੱਤਰ-
1. ਸੂਤੀ ਦੇ ਕੱਪੜੇ ਨਰਮ ਹੁੰਦੇ ਹਨ ।
2. ਸੁਤੀ ਦੇ ਕੱਪੜੇ ਪਾਣੀ ਨੂੰ ਕਾਫ਼ੀ ਮਾਤਰਾ ਵਿੱਚ ਸੋਖ ਲੈਂਦੇ ਹਨ ।
ਗਰਮੀਆਂ ਵਿੱਚ ਤਾਪਮਾਨ ਬਹੁਤ ਵੱਧ ਜਾਂਦਾ ਹੈ ਅਤੇ ਇਸ ਮੌਸਮ ਵਿੱਚ ਪਸੀਨਾ ਬਹੁਤ ਆਉਂਦਾ ਹੈ ਅਤੇ ਸੁਤੀ ਦੇ ਕੱਪੜੇ ਪਸੀਨੇ ਨੂੰ ਸੋਖਣ ਦੀ ਸ਼ਕਤੀ ਰੱਖਦੇ ਹਨ । ਜ਼ਿਆਦਾ ਗਰਮੀ ਦੇ ਕਾਰਨ ਇਹ ਭਾਫ ਬਣ ਜਾਂਦਾ ਹੈ । ਭਾਫ ਕਾਰਨ ਠੰਡਾਪਨ ਮਹਿਸੂਸ ਹੁੰਦਾ ਹੈ । ਇਸ ਕਾਰਨ ਗਰਮੀਆਂ ਵਿੱਚ ਸੂਤੀ ਦੇ ਕੱਪੜੇ ਪਾਏ ਜਾਂਦੇ ਹਨ । ਇਸ ਤੋਂ ਇਲਾਵਾ ਇਹ ਗਰਮੀ ਦੇ ਪ੍ਰਭਾਵ ਨਾਲ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਉਂਦੇ ਹਨ ।

ਪ੍ਰਸ਼ਨ (ii)
ਕਪਾਹ ਦੀ ਕਤਾਈ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਕਤਾਈ-ਇਹ ਬਹੁਤ ਮਹੱਤਵਪੂਰਨ ਪੜਾਅ ਹੈ, ਕੱਪੜਿਆਂ ਨੂੰ ਬਣਾਉਣ ਵਿੱਚ । ਰੇਸ਼ਿਆਂ ਨੂੰ ਪ੍ਰਾਪਤ ਕਰਨ ਤੋਂ ਬਾਅਦ, ਇਨ੍ਹਾਂ ਨੂੰ ਧਾਗੇ ਵਿੱਚ ਬਦਲਿਆ ਜਾਂਦਾ ਹੈ, ਕਤਾਈ ਦੇ ਦੁਆਰਾ । ਇਸ ਪ੍ਰਕਿਰਿਆ ਵਿੱਚ ਰੇਸ਼ੇ ਕੱਢ ਕੇ ਅਤੇ ਮਰੋੜ ਕੇ ਧਾਗੇ ਵਿੱਚ ਬਦਲਿਆ ਜਾਂਦਾ ਹੈ । ਇਸ ਤਰ੍ਹਾਂ, ਤੰਤੂਆਂ ਤੋਂ ਸੁਤ ਬਣਾਉਣ ਦੀ ਪ੍ਰਕਿਰਿਆ ਨੂੰ ਕਤਾਈ ਵਜੋਂ ਜਾਣਿਆ ਜਾਂਦਾ ਹੈ । ਕੜਾਈ ਨੂੰ ਤੱਕਲੀ ਅਤੇ ਚਰਖੇ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ | ਅੱਜ-ਕਲ੍ਹ ਕਤਾਈ ਕਰਨ ਲਈ ਮਸ਼ੀਨਾਂ ਆ ਗਈਆਂ ਹਨ । ਚਰਖੇ ਅਤੇ ਤੱਕਲੀ ਦੀ ਵਰਤੋਂ ਛੋਟੇ ਪੈਮਾਨੇ ਤੇ ਸਕੇਲ ਬਣਾਉਣ ਲਈ ਕੀਤੀ ਜਾਂਦੀ ਹੈ । ਵੱਡੇ ਪੈਮਾਨੇ ਤੇ ਧਾਗੇ ਬਣਾਉਣ ਲਈ ਮਸ਼ੀਨਾਂ ਦੀ ਵਰਤੋਂ ਕਰਨਾ ਜ਼ਿਆਦਾ ਲਾਭਦਾਇਕ ਹੈ । ਕਤਾਈ ਤੋਂ ਬਾਅਦ, ਧਾਗੇ ਨੂੰ ਰੇਸ਼ੇ ਵਿੱਚ ਬਦਲਿਆ ਜਾਂਦਾ ਹੈ, ਬੁਣਾਈ ਦੀ ਸਹਾਇਤਾ ਨਾਲ ਜੋ ਕਿ ਅੰਤਿਮ ਪੜਾਅ ਹੈ ।

PSEB Solutions for Class 6 Science ਰੇਸ਼ਿਆਂ ਤੋਂ ਕੱਪੜੇ ਤੱਕ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਪਟਸਨ ………….. ਤੋਂ ਪ੍ਰਾਪਤ ਹੋਣ ਵਾਲਾ ਤੰਤੂ ਹੈ ।
ਉੱਤਰ-
ਪੌਦਿਆਂ,

(ii) ਨੂੰ ਕਪਾਹ ਦੇ ………….. ਤੋਂ ਪ੍ਰਾਪਤ ਹੁੰਦੀ ਹੈ ।
ਉੱਤਰ-
ਬੀਜਾਂ,

(iii) ………….. ਦੇ ਲਈ ਕਾਲੀ ਮਿੱਟੀ ਦੀ ਲੋੜ ਹੁੰਦੀ ਹੈ ।
ਉੱਤਰ-
ਕਪਾਹ,

(iv) ਪੋਲੀਐਸਟਰ ਇੱਕ ………….. ਰੇਸ਼ਾ ਹੈ ।
ਉੱਤਰ-
ਸੰਸ਼ਲਿਸ਼ਟ,

(v) ਰੇਸ਼ੇ ਤੋਂ ………….. ਬਣਾਉਣ ਨੂੰ ਕਤਾਈ ਆਖਦੇ ਹਨ ।
ਉੱਤਰ-
ਧਾਗਾ ।

2. ਸਹੀ ਜਾਂ ਗਲਤ ਲਿਖੋ

(i) ਰੇਸ਼ੇ ਸਾਨੂੰ ਸਿਰਫ਼ ਪੌਦਿਆਂ ਤੋਂ ਹੀ ਮਿਲਦੇ ਹਨ ।
ਉੱਤਰ-
ਗ਼ਲਤ,

(ii) ਨਾਇਲਾਨ ਇੱਕ ਸੰਸਲਿਸ਼ਟ ਰੇਸ਼ਾ ਹੈ ।
ਉੱਤਰ-
ਸਹੀ,

(iii) ਰੇਸ਼ੇ ਤੋਂ ਧਾਗਾ ਬਣਾਉਣ ਦੀ ਕਿਰਿਆ ਨੂੰ ਕਤਾਈ ਆਖਦੇ ਹਨ ।
ਉੱਤਰ-
ਸਹੀ,

(iv) ਧਾਗੇ ਦੇ ਦੋ ਸੈਟਾਂ ਨੂੰ ਇਕੱਠੇ ਚਿਣ ਕੇ ਕੱਪੜਾ ਬਣਾਉਣ ਨੂੰ ਬੁਣਾਈ ਆਖਦੇ ਹਨ ।
ਉੱਤਰ-
ਸਹੀ,

PSEB 6th Class Science Solutions Chapter 3 ਰੇਸ਼ਿਆਂ ਤੋਂ ਕੱਪੜੇ ਤੱਕ

(v) ਪਟਸਨ ਇੱਕ ਸੰਸਲਿਸ਼ਟ ਰੇਸ਼ਾ ਹੈ ।
ਉੱਤਰ-
ਗ਼ਲਤ ।

3. ਮਿਲਾਨ ਕਰੋ –

ਕਾਲਮ ‘ਉ’ ਕਾਲਮ “ਅ”
(i) ਨਾਇਲਾਨ (ਉ) ਉਨ
(ii) ਸੂਤ (ਅ) ਕੋਕੂਨ
(iii) ਕਪਾਹ (ੲ) ਸੰਸਲਿਸ਼ਟ ਰੇਸ਼ਾ
(iv) ਰੇਸ਼ਮ (ਸ) ਕਪਾਹ
(v) ਭੇਡ (ਹ) ਕਾਲੀ ਮਿੱਟੀ

ਉੱਤਰ-

ਕਾਲਮ ‘ਉ’ ਕਾਲਮ “ਅ”
(i) ਨਾਇਲਾਨ (ਈ) ਸੰਸਲਿਸ਼ਟ ਰੇਸ਼ਾ
(ii) ਸੂਤ (ਸ) ਕਪਾਹ
(iii) ਕਪਾਹ (ਹ) ਕਾਲੀ ਮਿੱਟੀ
(iv) ਰੇਸ਼ਮ (ਅ) ਕੋਕੂਨ
(v) ਭੇਡ (ਉ) ਉਨ ਦੀ

4. ਸਹੀ ਉੱਤਰ ਚੁਣੋ

(i) ਪ੍ਰਕਿਰਤੀ ਤੋਂ ਪ੍ਰਾਪਤ ਹੋਣ ਵਾਲਾ ਤੰਤੂ ਹੈ
(ਉ) ਨਾਇਲਾਨ
(ਅ) ਊਨੀ
(ਈ) ਰੇਸ਼ਮੀ
(ਸ) ਸਿਰਫ ਊਨੀ ਅਤੇ ਰੇਸ਼ਮੀ ॥
ਉੱਤਰ-
(ਸ) ਸਿਰਫ ਊਨੀ ਅਤੇ ਰੇਸ਼ਮੀ ।

(ii) ਪੌਦਿਆਂ ਤੋਂ ਪ੍ਰਾਪਤ ਹੋਣ ਵਾਲਾ ਤੰਤੂ ਹੈ
(ਉ) ਪਟਸਨ
(ਅ) ਰੇਸ਼ਮ
(ਈ) ਉੱਨ
(ਸ) ਨਾਇਲਾਨ ।
ਉੱਤਰ-
(ਉ) ਪਟਸਨ ।

(iii) ਰੇਸ਼ਮੀ ਤੰਤੂ ਪ੍ਰਾਪਤ ਹੁੰਦਾ ਹੈ
(ਉ) ਰੇਸ਼ਮ ਦੇ ਕੀੜੇ ਤੋਂ
(ਅ) ਭੇਡਾਂ ਤੋਂ
(ੲ) ਪੌਦਿਆਂ ਤੋਂ
(ਸ) ਸਾਰੇ ਵਿਕਲਪ ॥
ਉੱਤਰ-
(ੳ) ਰੇਸ਼ਮ ਦੇ ਕੀੜੇ ਤੋਂ ।

(iv) ਸੰਸ਼ਲਿਸ਼ਟ ਤੰਤੂ ਦਾ ਉਦਾਹਰਨ ਹੈ
(ਉ) ਰੇਸ਼ਮ
(ਅ) ਉੱਨ
(ੲ) ਤੂੰ
(ਸ) ਪੋਲੀਐਸਟਰ ॥
ਉੱਤਰ-
(ਸ) ਪੋਲੀਐਸਟਰ !

(v) ਤੰਤੂਆਂ ਤੋਂ ਧਾਗਾ ਬਣਾਉਣ ਦੀ ਪ੍ਰਕ੍ਰਿਆ ਨੂੰ ਆਖਦੇ ਹਨ
(ਉ) ਬੁਣਾਈ
(ਅ) ਉਣਾਈ
(ਈ) ਕਤਾਈ।
(ਸ) ਸਾਰੇ ਵਿਕਲਪ ॥
ਉੱਤਰ-
(ੲ) ਕਤਾਈ ।

(vi) ਤੂੰ ਕਪਾਹ ਦੇ ਕਿਸ ਭਾਗ ਤੋਂ ਪ੍ਰਾਪਤ ਹੁੰਦੀ ਹੈ ?
(ਉ) ਪੱਤਿਆਂ ਤੋਂ
(ਅ) ਤਣੇ ਤੋਂ
(ਏ) ਬੀਜ ਤੋਂ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਬੀਜ ਤੋਂ ।

PSEB 6th Class Science Solutions Chapter 3 ਰੇਸ਼ਿਆਂ ਤੋਂ ਕੱਪੜੇ ਤੱਕ

(vii) ਜਦੋਂ ਕਪਾਹ ਚੁਗੇ ਜਾਣ ਲਈ ਤਿਆਰ ਹੁੰਦੀ ਹੈ ਉਸ ਵੇਲੇ ਕਪਾਹ ਦੇ ਟਾਂਡਿਆਂ ਦਾ ਰੰਗ ਹੋ ਜਾਂਦਾ ਹੈ
(ਉ) ਸਫ਼ੈਦ
(ਅ) ਪੀਲਾ ।
(ਈ) ਹਰਾ
(ਸ) ਬੈਂਗਣੀ ।
ਉੱਤਰ-
(ੳ) ਸਫ਼ੈਦ ॥

(viii) ਕਪਾਹ ਦੇ ਲਈ ਗਰਮ ਜਲਵਾਯੂ ਅਤੇ ਮਿੱਟੀ ਦੀ ਲੋੜ ਹੁੰਦੀ ਹੈ
(ਉ) ਕਾਲੀ
(ਅ) ਲਾਲ
(ਈ) ਪੀਲੀ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਉ) ਕਾਲੀ ॥

(ix) ਅੱਜ-ਕੱਲ੍ਹ ਕਪਾਹ ਵੇਲੀ ਜਾਂਦੀ ਹੈ
(ਉ) ਹੱਥਾਂ ਨਾਲ
(ਅ) ਪੈਰਾਂ ਨਾਲ
(ਈ) ਮਸ਼ੀਨਾਂ ਨਾਲ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਇ) ਮਸ਼ੀਨਾਂ ਨਾਲ ।

(x) ਪਟਸਨ ਦਾ ਰੇਸ਼ਾ ਪ੍ਰਾਪਤ ਹੁੰਦਾ ਹੈ
(ਉ) ਬੀਜ ਤੋਂ
(ਅ) ਪੱਤਿਆਂ ਤੋਂ
(ਇ) ਤਣੇ ਤੋਂ
(ਸ) ਸਾਰੇ ਵਿਕਲਪ ।
ਉੱਤਰ-
(ੲ) ਤਣੇ ਤੋਂ ।

(xi) ਕਪਾਹ ਤੋਂ ਬੀਜਾਂ ਨੂੰ ਅੱਡ ਕਰਨ ਦੀ ਪ੍ਰਕਿਰਿਆ ਅਖਵਾਉਂਦੀ ਹੈ
(ਉ) ਵੇਲਣਾ
(ਅ) ਕਤਾਈ
(ਬ) ਤੋੜਨਾ
(ਸ) ਸਾਰੇ ਵਿਕਲਪ ।
ਉੱਤਰ-
ੳ) ਵੇਲਣਾ

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੱਪੜੇ ਕਿੰਨੀ ਕਿਸਮ ਦੇ ਹੁੰਦੇ ਹਨ ?
ਉੱਤਰ-
ਕੱਪੜੇ ਸੂਤੀ, ਊਨੀ, ਰੇਸ਼ਮੀ ਅਤੇ ਸੰਸ਼ਲਿਸ਼ਟ ਕਿਸਮ ਦੇ ਹੁੰਦੇ ਹਨ ।

ਪ੍ਰਸ਼ਨ 2.
ਅਸੀਂ ਕੱਪੜੇ ਕਿੱਥੋਂ ਪ੍ਰਾਪਤ ਕਰਦੇ ਹਾਂ ?
ਉੱਤਰ-
ਅਸੀਂ ਕੱਪੜੇ ਪੌਦੇ ਅਤੇ ਜੰਤੂਆਂ ਦੇ ਰੇਸ਼ਿਆਂ ਤੋਂ ਸੂਤੀ, ਰੇਸ਼ਮੀ ਅਤੇ ਊਨੀ ਰੇਸ਼ਿਆਂ ਤੋਂ ਪ੍ਰਾਪਤ ਕਰਦੇ ਹਾਂ ।

ਪ੍ਰਸ਼ਨ 3.
ਸਾਨੂੰ ਉੱਨ ਕਿਹੜੇ ਜੰਤੂਆਂ ਤੋਂ ਮਿਲਦੀ ਹੈ ?
ਉੱਤਰ-
ਅਸੀਂ ਉੱਨ ਭੇਡ, ਬੱਕਰੀ, ਖਰਗੋਸ਼, ਯਾਕ ਅਤੇ ਉਨਾਂ ਤੋਂ ਪ੍ਰਾਪਤ ਕਰਦੇ ਹਾਂ ।

ਪ੍ਰਸ਼ਨ 4.
ਰੇਸ਼ਮ ਦੇ ਰੇਸ਼ੇ ਸਾਨੂੰ ਕਿੱਥੋਂ ਪ੍ਰਾਪਤ ਹੁੰਦੇ ਹਨ ?
ਉੱਤਰ-
ਰੇਸ਼ਮ ਦੇ ਰੇਸ਼ੇ ਸਾਨੂੰ ਰੇਸ਼ਮ ਦੇ ਕੀੜੇ ਦੇ ਕੋਕੂਨ ਤੋਂ ਪ੍ਰਾਪਤ ਹੁੰਦੇ ਹਨ ।

ਪ੍ਰਸ਼ਨ 5.
ਸੰਸ਼ਲਿਸ਼ਟ ਰੇਸ਼ੇ ਕੀ ਹੁੰਦੇ ਹਨ ?
ਉੱਤਰ-
ਸੰਸ਼ਲਿਸ਼ਟ ਰੇਸ਼ੇ- ਜਿਹੜੇ ਰੇਸ਼ੇ ਰਸਾਇਣਿਕ ਪਦਾਰਥਾਂ ਤੋਂ ਪ੍ਰਾਪਤ ਹੁੰਦੇ ਹਨ, ਉਨ੍ਹਾਂ ਨੂੰ ਸੰਸ਼ਲਿਸਟ ਰੇਸ਼ੇ ਆਖਦੇ ਹਨ ।

ਪ੍ਰਸ਼ਨ 6.
ਸੰਸ਼ਲਿਸ਼ਟ ਰੇਸ਼ਿਆਂ ਦੀਆਂ ਉਦਾਹਰਣਾਂ ਦਿਓ ।
ਉੱਤਰ-
ਪਾਲੀਏਸਟਰ, ਨਾਇਲਾਨ ਅਤੇ ਏਕਾਈਲਿਕ ਸੰਸ਼ਲਿਸ਼ਟ ਰੇਸ਼ੇ ਦੀਆਂ ਉਦਾਹਰਣਾਂ ਹਨ ।

PSEB 6th Class Science Solutions Chapter 3 ਰੇਸ਼ਿਆਂ ਤੋਂ ਕੱਪੜੇ ਤੱਕ

ਪ੍ਰਸ਼ਨ 7.
ਕਪਾਹ ਨੂੰ ਉਗਾਉਣ ਲਈ ਕਿਹ ਜਿਹੀ ਮਿੱਟੀ ਅਤੇ ਜਲਵਾਯੂ ਅਨੁਕੂਲ ਹੁੰਦੀ ਹੈ ?
ਉੱਤਰ-
ਕਪਾਹ ਨੂੰ ਉਗਾਉਣ ਲਈ ਕਾਲੀ ਮਿੱਟੀ ਅਤੇ ਗਰਮ ਜਲਵਾਯੂ ਅਨੁਕੂਲ ਹੁੰਦੀ ਹੈ ।

ਪ੍ਰਸ਼ਨ 8.
ਦੇਸ਼ ਦੇ ਕੁੱਝ ਅਜਿਹੇ ਰਾਜਾਂ ਦੇ ਨਾਂ ਦੱਸੋ ਜਿੱਥੇ ਕਪਾਹ ਦੀ ਖੇਤੀ ਜ਼ਿਆਦਾ ਹੁੰਦੀ ਹੈ ।
ਉੱਤਰ-
ਮਹਾਂਰਾਸ਼ਟਰ, ਗੁਜਰਾਤ, ਪੰਜਾਬ ਅਤੇ ਤਾਮਿਲਨਾਡੂ ਦੇ ਰਾਜਾਂ ਵਿੱਚ ਕਪਾਹ ਦੀ ਖੇਤੀ ਜ਼ਿਆਦਾ ਹੁੰਦੀ ਹੈ ।

ਪ੍ਰਸ਼ਨ 9.
ਕਪਾਹ ਦੇ ਰੇਸ਼ਿਆਂ ਨੂੰ ਬੀਜਾਂ ਤੋਂ ਕਿਵੇਂ ਵੱਖ ਕੀਤਾ ਜਾਂਦਾ ਹੈ ?
ਉੱਤਰ-
ਆਮ ਤੌਰ ‘ਤੇ ਕਪਾਹ ਦੇ ਰੇਸ਼ਿਆਂ ਨੂੰ ਹੱਥਾਂ ਨਾਲ ਵੱਖ ਕੀਤਾ ਜਾਂਦਾ ਹੈ ।

ਪ੍ਰਸ਼ਨ 10.
ਪਟਸਨ ਦੇ ਰੇਸ਼ੇ ਪੌਦੇ ਦੇ ਕਿਸ ਭਾਗ ਤੋਂ ਪ੍ਰਾਪਤ ਕੀਤੇ ਜਾਂਦੇ ਹਨ ?
ਉੱਤਰ-
ਪਟਸਨ ਦੇ ਰੇਸ਼ੇ ਨੂੰ ਪੌਦੇ ਦੇ ਤਣੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ ।

ਪ੍ਰਸ਼ਨ 11.
ਭਾਰਤ ਵਿੱਚ ਪਟਸਨ ਕਿੱਥੇ-ਕਿੱਥੇ ਉਗਾਈ ਜਾਂਦੀ ਹੈ ?
ਉੱਤਰ-
ਭਾਰਤ ਵਿੱਚ ਪਟਸਨ ਆਮ ਕਰਕੇ ਪੱਛਮੀ ਬੰਗਾਲ, ਬਿਹਾਰ ਅਤੇ ਆਸਾਮ ਵਿੱਚ ਉਗਾਈ ਜਾਂਦੀ ਹੈ ।

ਪ੍ਰਸ਼ਨ 12.
ਪਟਸਨ ਦੇ ਤਣੇ ਤੋਂ ਪਟਸਨ ਦੇ ਰੇਸ਼ੇ ਕਿਵੇਂ ਵੱਖ ਕੀਤੇ ਜਾਂਦੇ ਹਨ ?
ਉੱਤਰ-
ਪੌਦਿਆਂ ਦੇ ਤਣਿਆਂ ਨੂੰ ਕੁੱਝ ਦਿਨ ਪਾਣੀ ਵਿੱਚ ਭਿਉਂ ਕੇ ਰੱਖਿਆ ਜਾਂਦਾ ਹੈ । ਤਣੇ ਦੇ ਗਲ-ਸੜ ਜਾਣ ਤੇ ਰੇਸ਼ਿਆਂ ਨੂੰ ਹੱਥ ਨਾਲ ਵੱਖ ਕਰ ਦਿੱਤਾ ਜਾਂਦਾ ਹੈ ।

ਪ੍ਰਸ਼ਨ 13.
ਆਮ ਤੌਰ `ਤੇ ਪਟਸਨ ਫ਼ਸਲ ਦੀ ਕਟਾਈ ਕਦੋਂ ਕੀਤੀ ਜਾਂਦੀ ਹੈ ?
ਉੱਤਰ-
ਆਮ ਤੌਰ ‘ਤੇ ਪਟਸਨ ਫ਼ਸਲ ਨੂੰ ਫੁੱਲ ਆਉਣ ਤੇ ਵੱਢ ਲਿਆ ਜਾਂਦਾ ਹੈ ।

ਪ੍ਰਸ਼ਨ 14.
ਕੱਤਾਈ ਕਿਸ ਨੂੰ ਆਖਦੇ ਹਨ ?
ਉੱਤਰ-
ਕੱਤਾਈ- ਰੇਸ਼ੇ ਤੋਂ ਧਾਗਾ ਬਣਾਉਣ ਦੀ ਕਿਰਿਆ ਨੂੰ ਕੱਤਾਈ ਆਖਦੇ ਹਨ ।

ਪ੍ਰਸ਼ਨ 15.
ਚਰਖਾ ਕੀ ਹੈ ਅਤੇ ਕਿਸ ਕੰਮ ਆਉਂਦਾ ਹੈ ?
ਉੱਤਰ-
ਚਰਖਾ-ਇਹ ਇੱਕ ਹੱਥ ਨਾਲ ਪ੍ਰਚਲਿਤ ਕਤਾਈ ਵਿੱਚ ਉਪਯੋਗ ਹੋਣ ਵਾਲੀ ਮਸ਼ੀਨ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੱਪੜਿਆਂ ਵਿੱਚ ਭਿੰਨਤਾ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ-
ਕੱਪੜਿਆਂ ਵਿੱਚ ਭਿੰਨਤਾ-ਕੱਪੜਿਆਂ ਵਿੱਚ ਭਿੰਨਤਾ ਤੋਂ ਭਾਵ ਹੈ ਕਿ ਕੱਪੜੇ ਜਿਵੇਂ ਕਿ ਬੈਂਡ’ ਸ਼ੀਟ, ਕੰਬਲ, ਪਰਦੇ, ਤੌਲੀਏ, ਡਸਟਰ, ਵੱਖ-ਵੱਖ ਪ੍ਰਕਾਰ ਦੇ ਰੇਸ਼ਿਆਂ-ਸੂਤੀ, ਰੇਸ਼ਮੀ, ਉਨੀ ਅਤੇ ਸੰਸ਼ਲਿਸ਼ਟ ਆਦਿ ਤੋਂ ਬਣੇ ਹੁੰਦੇ ਹਨ । ਕੱਪੜਿਆਂ ਦਾ ਵਿਭਿੰਨ ਪ੍ਰਕਾਰ ਦੇ ਰੇਸ਼ਿਆਂ ਤੋਂ ਬਣਨਾ ਕੱਪੜਿਆਂ ਦੀ ਭਿੰਨਤਾ ਅਖਵਾਉਂਦਾ ਹੈ ।

ਪ੍ਰਸ਼ਨ 2.
ਰੇਸ਼ੇ ਕਿਸਨੂੰ ਆਖਦੇ ਹਨ ? ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਰੇਸ਼ੇ-ਧਾਗੇ ਜਿਹੜੇ ਪਤਲੀਆਂ ਲੜੀਆਂ ਤੋਂ ਬਣਦੇ ਹਨ, ਉਨ੍ਹਾਂ ਨੂੰ ਰੇਸ਼ੇ ਆਖਦੇ ਹਨ । ਰੇਸ਼ੇ ਮੁੱਖ ਰੂਪ ਵਿੱਚ ਦੋ ਪ੍ਰਕਾਰ ਦੇ ਹੁੰਦੇ ਹਨ-

  • ਕੁਦਰਤੀ ਰੇਸ਼ੇ
  • ਸੰਸ਼ਲਿਸ਼ਟ ਰੇਸ਼ੇ ।

ਪ੍ਰਸ਼ਨ 3.
ਕੁਦਰਤੀ ਰੇਸ਼ੇ ਕੀ ਹੁੰਦੇ ਹਨ ? ਇਸ ਦੀਆਂ ਉਦਾਹਰਨਾਂ ਦਿਓ ।
ਉੱਤਰ-
ਕੁਦਰਤੀ ਰੇਸ਼ੋ-ਉਹ ਰੇਸ਼ੇ ਜੋ ਪੌਦਿਆਂ ਅਤੇ ਜੰਤੂਆਂ ਤੋਂ ਪ੍ਰਾਪਤ ਹੁੰਦੇ ਹਨ ਉਨ੍ਹਾਂ ਨੂੰ ਕੁਦਰਤੀ ਹੇਸ਼ੇ ਆਖਦੇ ਹਨ : ਜਿਵੇਂ-ਸੂਤੀ ਅਤੇ ਪਟਸਨ ਦੇ ਰੇਸ਼ੇ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ ਜਦਕਿ ਉੱਨ ਅਤੇ ਰੇਸ਼ਮ ਆਦਿ ਜੰਤੂਆਂ ਤੋਂ ਪ੍ਰਾਪਤ ਹੁੰਦੇ ਹਨ । ਉੱਨ ਸਾਨੂੰ ਭੇਡ, ਬੱਕਰੀ, ਖਰਗੋਸ਼, ਉਠ ਅਤੇ ਯਾਕ ਦੇ ਵਾਲਾਂ ਨੂੰ ਕੱਤਣ ਮਗਰੋਂ ਪ੍ਰਾਪਤ ਹੁੰਦੀ ਹੈ । ਰੇਸ਼ਮੀ ਰੇਸ਼ੇ ਰੇਸ਼ਮ ਦੇ ਕੀੜੇ ਤੋਂ ਮਿਲਦੇ ਹਨ ।

ਪ੍ਰਸ਼ਨ 4.
ਸੰਸ਼ਲਿਸ਼ਟ ਤੰਤੂ ਕੀ ਹੁੰਦੇ ਹਨ ? ਇਸ ਦੀਆਂ ਉਦਾਹਰਨਾਂ ਦਿਓ ।
ਉੱਤਰ-
ਸੰਸ਼ਲਿਸ਼ਟ ਰੇਸ਼ੇ-ਜਿਹੜੇ ਤੰਤੁ ਰਸਾਇਣਿਕ ਪਦਾਰਥਾਂ ਤੋਂ ਨਿਰਮਿਤ ਕੀਤੇ ਜਾਂਦੇ ਹਨ ਉਨ੍ਹਾਂ ਨੂੰ ਸੰਸ਼ਲਿਸ਼ਟ ਤੰਤੁ ਆਖਦੇ ਹਨ । ਉਦਾਹਰਨ-ਪੋਲੀਏਸਟਰ, ਨਾਇਲਾਨ, ਏਕਰਾਇਲਿਕ ਸੰਸ਼ਲਿਸ਼ਟ ਤੰਤੁ ਹਨ ।

PSEB 6th Class Science Solutions Chapter 3 ਰੇਸ਼ਿਆਂ ਤੋਂ ਕੱਪੜੇ ਤੱਕ

ਪ੍ਰਸ਼ਨ 5.
ਕਪਾਹ ਦਾ ਪੌਦਾ ਕਿਹੋ ਜਿਹੀ ਮਿੱਟੀ ਅਤੇ ਜਲਵਾਯੂ ਵਿੱਚ ਹੁੰਦਾ ਹੈ ? ਤੂੰ ਨੂੰ ਪੌਦੇ ਦੇ ਕਿਸ ਭਾਗ ਤੋਂ ਪ੍ਰਾਪਤ ਕੀਤਾ ਜਾਂਦਾ ਹੈ ?
ਉੱਤਰ-
ਕਪਾਹ ਦੇ ਪੌਦੇ ਲਈ ਕਾਲੀ ਮਿੱਟੀ ਅਤੇ ਗਰਮ ਜਲਵਾਯੂ ਦੀ ਲੋੜ ਹੁੰਦੀ ਹੈ । ਰੂੰ ਨੂੰ ਕਪਾਹ ਦੇ ਪੌਦੇ ਦੇ ਫੁੱਲ ਤੋਂ ਪ੍ਰਾਪਤ ਕੀਤਾ ਜਾਂਦਾ ਹੈ ।

ਪਸ਼ਨ 6.
ਕਪਾਹ ਦੇ ਫੁੱਲ ਤੋਂ ਨੂੰ ਕਿਵੇਂ ਪ੍ਰਾਪਤ ਕੀਤੀ ਜਾਂਦੀ ਹੈ ?
ਉੱਤਰ-
ਕਪਾਹ ਦੇ ਪੌਦੇ ਦਾ ਫੁੱਲ ਜਦੋਂ ਪੂਰੀ ਤਰ੍ਹਾਂ ਪੱਕ ਜਾਂਦਾ ਹੈ ਤਾਂ ਬੀਜ ਟੁੱਟ ਕੇ ਖੁੱਲ ਜਾਂਦਾ ਹੈ । ਕਪਾਹ ਦੇ ਰੇਸ਼ਿਆਂ ਨਾਲ ਢੱਕਿਆ ਹੋਇਆ ਕਪਾਹ ਦਾ ਬੀਜ ਵੇਖਿਆ ਜਾ ਸਕਦਾ ਹੈ । ਕਪਾਹ ਦੇ ਬੀਜ ਤੋਂ ਰੂੰ ਨੂੰ ਹੱਥ ਰਾਹੀਂ ਵੱਖ ਕਰ ਲਿਆ ਜਾਂਦਾ ਹੈ । ਇਸ ਤੋਂ ਬਾਅਦ ਤੋਂ ਬੀਜਾਂ ਨੂੰ ਕੰਘੀ ਦੀ ਮਦਦ ਨਾਲ ਵੱਖ ਕਰ ਲਿਆ ਜਾਂਦਾ ਹੈ।

ਪ੍ਰਸ਼ਨ 7.
ਕਪਾਹ ਵੇਲਣਾ ਕਿਸ ਨੂੰ ਆਖਦੇ ਹਨ ? ਇਹ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
ਕਪਾਹ ਵੇਲਣਾ-ਨੂੰ ਨੂੰ ਕਪਾਹ ਦੇ ਬੀਜਾਂ ਤੋਂ ਵੱਖ ਕਰਨ ਦੀ ਪ੍ਰਕਿਰਿਆ ਨੂੰ ਕਪਾਹ ਵੇਲਣਾ ਆਖਦੇ ਹਨ । ਰਵਾਇਤੀ ਢੰਗ ਅਨੁਸਾਰ ਕਪਾਹ ਕੰਘੀ ਦੁਆਰਾ ਹੱਥਾਂ ਨਾਲ ਵੇਲੀ ਜਾਂਦੀ ਹੈ, ਪਰੰਤੂ ਅੱਜ-ਕਲ੍ਹ ਕਪਾਹ ਨੂੰ ਵੇਲਣ ਲਈ ਮਸ਼ੀਨਾਂ ਦਾ ਉਪਯੋਗ ਕੀਤਾ ਜਾਂਦਾ ਹੈ ।

ਪ੍ਰਸ਼ਨ 8.
ਪਟਸਨ ਕਿਸ ਪੌਦੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ ? ਇਸ ਦੀ ਖੇਤੀ ਕਿਸ ਮੌਸਮ ਅਤੇ ਭਾਰਤ ਦੇ ਕਿਸ ਭਾਗ ਵਿੱਚ ਕੀਤੀ ਜਾਂਦੀ ਹੈ ?
ਉੱਤਰ-
ਪਟਸਨ (ਜੂਟ ਨੂੰ ਪਟਸਨ ਦੇ ਪੌਦੇ ਦੇ ਤਣੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ | ਪਟਸਨ ਦੀ ਖੇਤੀ ਵਰਖਾ ਦੇ ਮੌਸਮ ਵਿੱਚ ਕੀਤੀ ਜਾਂਦੀ ਹੈ । ਭਾਰਤ ਵਿੱਚ ਇਸ ਦੀ ਖੇਤੀ ਮੁੱਖ ਰੂਪ ਵਿੱਚ ਪੱਛਮੀ ਬੰਗਾਲ, ਬਿਹਾਰ ਅਤੇ ਆਸਾਮ ਵਿੱਚ ਕੀਤੀ ਜਾਂਦੀ ਹੈ ।

ਪ੍ਰਸ਼ਨ 9.
ਬੁਣਾਈ ਕਿਸਨੂੰ ਆਖਦੇ ਹਨ ?
ਉੱਤਰ-
ਬੁਣਾਈ-ਧਾਗੇ ਦੇ ਦੋ ਸੈੱਟਾਂ ਨੂੰ ਇਕੱਠਿਆਂ ਚਿਣ ਕੇ ਕੱਪੜਾ ਬਣਾਉਣ ਦੀ ਵਿਧੀ ਨੂੰ ਬਣਾਈ ਆਖਦੇ ਹਨ। ਇਹ ਧਾਗੇ ਤੋਂ ਕੱਪੜਾ ਬਣਾਉਣ ਦੀ ਇੱਕ ਵਿਧੀ ਹੈ ਜਿਸ ਵਿੱਚ ਧਾਗੇ ਦੇ ਦੋ ਸੈੱਟਾਂ ਨੂੰ ਆਪਸ ਵਿੱਚ ਇਕੱਠਾ ਕੀਤਾ ਜਾਂਦਾ ਹੈ ।

ਪ੍ਰਸ਼ਨ 10.
ਉਣਾਈ ਕਿਸਨੂੰ ਆਖਦੇ ਹਨ ?
ਉੱਤਰ-
ਉਣਾਈ-ਇਹ ਇੱਕ ਖ਼ਾਸ ਕਿਸਮ ਦੀ ਬੁਣਾਈ ਹੈ ਜਿਸ ਵਿੱਚ ਇੱਕ ਹੀ ਧਾਗੇ ਦਾ ਉਪਯੋਗ ਕਰਕੇ ਕੱਪੜੇ ਦੇ ਇੱਕ ਟੁੱਕੜੇ ਨੂੰ ਬਣਾਉਣ ਲਈ ਕੀਤਾ ਜਾਂਦਾ ਹੈ । ਸਵੈਟਰ ਅਤੇ ਜ਼ੁਰਾਬ ਦੀ ਬੁਣਾਈ ਇਸੇ ਵਿਧੀ ਦੁਆਰਾ ਕੀਤੀ ਜਾਂਦੀ ਹੈ ।
PSEB 6th Class Science Solutions Chapter 3 ਰੇਸ਼ਿਆਂ ਤੋਂ ਕੱਪੜੇ ਤੱਕ 1

ਪ੍ਰਸ਼ਨ 11.
ਹੱਥ-ਖੱਡੀ ਕੀ ਹੈ ?
ਉੱਤਰ-
ਹੱਥ-ਖੱਡੀ-ਇਹ ਇੱਕ ਹੱਥ ਦੁਆਰਾ ਕੱਪੜੇ ਬਣਾਉਣ ਦੀ ਵਿਧੀ ਹੈ । ਕਈ ਥਾਂਵਾਂ ‘ਤੇ ਕੱਪੜਿਆਂ ਦੀ ਬੁਣਾਈ ਖੱਡੀਆਂ ‘ਤੇ ਕੀਤੀ ਜਾਂਦੀ ਹੈ । ਖੱਡੀਆਂ ਜਾਂ ਤੇ ਹੱਥ ਦੁਆਰਾ ਚੱਲਣ ਵਾਲੀਆਂ ਹਨ ਅਤੇ ਜਾਂ ਫਿਰ ਬਿਜਲੀ ਦੁਆਰਾ ਚੱਲਦੀਆਂ ਹਨ । ਹੱਥ-ਖੱਡੀ ਨਾਲ ਧਾਗਿਆਂ ਦੇ ਦੋ ਸੈੱਟਾਂ ਨੂੰ ਬੁਣ ਕੇ ਕੱਪੜਾ ਬੁਣਿਆ ਜਾਂਦਾ ਹੈ ।
PSEB 6th Class Science Solutions Chapter 3 ਰੇਸ਼ਿਆਂ ਤੋਂ ਕੱਪੜੇ ਤੱਕ 2

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਕੱਪੜਾ ਸਮੱਗਰੀ ਦੇ ਇਤਿਹਾਸ ਦਾ ਵਰਣਨ ਕਰੋ ।
ਉੱਤਰ-
ਕੱਪੜਾ ਸਮੱਗਰੀ ਦਾ ਇਤਿਹਾਸ-ਕੱਪੜਿਆਂ ਬਾਰੇ ਪ੍ਰਾਚੀਨ ਪ੍ਰਮਾਣਾਂ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸ਼ੁਰੂ ਵਿੱਚ ਲੋਕ ਦਰੱਖ਼ਤਾਂ ਦੀ ਛਾਲ, ਵੱਡੇ ਪੱਤਿਆਂ ਜਾਂ ਜਾਨਵਰਾਂ ਦੀ ਚਮੜੀ ਜਾਂ ਜੱਤ ਨਾਲ ਆਪਣਾ ਸਰੀਰ ਢੱਕਦੇ ਸਨ । ਖੇਤੀ ਸਮੁਦਾਇ ਵਿੱਚ ਵੱਸਣ ਤੋਂ ਪਿੱਛੋਂ ਲੋਕਾਂ ਨੇ ਪਤਲੀਆਂ-ਪਤਲੀਆਂ ਟਾਹਣੀਆਂ ਅਤੇ ਘਾਹ ਨੂੰ ਬੁਣ ਕੇ ਟੋਕਰੀਆਂ ਅਤੇ ਚਟਾਈਆਂ ਬਣਾਉਣਾ ਸਿੱਖਿਆ | ਵੇਲਾਂ ਅਤੇ ਜੰਤੂਆਂ ਦੇ ਵਾਲਾਂ ਜਾਂ ਉੱਨ ਨੂੰ ਵੱਟ ਕੇ ਲੜੀਆਂ ਬਣਾਈਆਂ ਅਤੇ ਫਿਰ ਉਸ ਨੂੰ ਬੁਣ ਕੇ ਕੱਪੜਾ ਤਿਆਰ ਕੀਤਾ ।

PSEB 6th Class Science Solutions Chapter 3 ਰੇਸ਼ਿਆਂ ਤੋਂ ਕੱਪੜੇ ਤੱਕ

ਸ਼ੁਰੂ-ਸ਼ੁਰੂ ਵਿੱਚ ਲੋਕ ਨੂੰ ਤੋਂ ਬਣੇ ਕੱਪੜੇ ਪਾਉਂਦੇ ਸੀ ਜੋ ਗੰਗਾ ਨਦੀ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਉਗਾਈ ਗਈ ਕਪਾਹ ਤੋਂ ਮਿਲਦੀ ਸੀ ! ਫਲੈਕਸ ਵੀ ਇੱਕ ਅਜਿਹਾ ਪੌਦਾ ਹੈ ਜਿਸ ਤੋਂ ਕੁਦਰਤੀ ਰੇਸ਼ਾ ਪ੍ਰਾਪਤ ਹੁੰਦਾ ਹੈ । ਪ੍ਰਾਚੀਨ ਮਿਸਰ ਵਿੱਚ ਕੱਪੜੇ ਬਣਾਉਣ ਲਈ ਰੂੰ ਅਤੇ ਫਲੈਕਸ ਦੀ ਖੇਤੀ ਨੀਲ ਨਦੀ ਦੇ ਖੇਤਰ ਵਿੱਚ ਕੀਤੀ ਜਾਂਦੀ ਸੀ । ਉਨ੍ਹਾਂ ਦਿਨਾਂ ਵਿੱਚ ਲੋਕਾਂ ਨੂੰ ਕੱਪੜਾ ਸੀਊਣਾ ਨਹੀਂ ਆਉਂਦਾ ਸੀ ਜਿਸ ਕਰਕੇ ਉਹ ਅਣਸੀਤੇ ਕੱਪੜੇ ਨੂੰ ਸਰੀਰ ਉੱਡੇ ਲਪੇਟ ਲੈਂਦੇ ਸਨ । ਸਿਲਾਈ ਦੀ ਸੂਈ ਦੀ ਕਾਢ ਹੋਣ ਪਿੱਛੋਂ ਲੋਕਾਂ ਨੇ ਕੱਪੜਿਆਂ ਨੂੰ ਸਿਉਂ ਕੇ ਪਹਿਨਣਾ ਸ਼ੁਰੂ ਕੀਤਾ । ਅੱਜ ਵੀ ਲੋਕ ਸਾੜੀਆਂ, ਧੋਤੀਆਂ ਅਤੇ ਲੂੰਗੀਆਂ ਦੀ ਬਿਨਾਂ ਸੀਤੇ ਕੱਪੜੇ ਦੇ ਰੂਪ ਵਿੱਚ ਵਰਤੋਂ ਕਰਦੇ ਹਨ ।

PSEB 6th Class Science Solutions Chapter 2 ਭੋਜਨ ਦੇ ਤੱਤ

Punjab State Board PSEB 6th Class Science Book Solutions Chapter 2 ਭੋਜਨ ਦੇ ਤੱਤ Textbook Exercise Questions, and Answers.

PSEB Solutions for Class 6 Science Chapter 2 ਭੋਜਨ ਦੇ ਤੱਤ

Science Guide for Class 6 PSEB ਭੋਜਨ ਦੇ ਤੱਤ Intext Questions and Answers

ਸੋਚੋ ਅਤੇ ਉੱਤਰ ਦਿਓ (ਪੇਜ 12)

ਪ੍ਰਸ਼ਨ 1.
ਜਦੋਂ ਅਸੀਂ ਕੱਚੇ ਆਲੂ ਉੱਤੇ ਆਇਓਡੀਨ ਦੇ ਘੋਲ ਦੀਆਂ ਕੁਝ ਬੂੰਦਾਂ ਪਾਉਂਦੇ ਹਾਂ ਤਾਂ ਕੀ ਹੁੰਦਾ ਹੈ ?
ਉੱਤਰ-
ਆਲੂ ਦਾ ਰੰਗ ਆਇਓਡੀਨ ਬੂੰਦਾਂ ਦੇ ਸੰਪਰਕ ਵਿੱਚ ਆਉਣ ਨਾਲ ਨੀਲਾ-ਕਾਲਾ ਹੋ ਜਾਂਦਾ ਹੈ ।

ਪ੍ਰਸ਼ਨ 2.
ਆਇਓਡੀਨ ਦੇ ਘੋਲ ਦਾ ਰੰਗ ਕਿਹੜਾ ਹੁੰਦਾ ਹੈ ?
ਉੱਤਰ-
ਜਾਮਨੀ (ਵਾਇਲਟ) ।

ਪ੍ਰਸ਼ਨ 3.
ਕੱਚੇ ਆਲੂ ਤੋਂ ਇਲਾਵਾ ਹੋਰ ਕਿਹੜੇ ਭੋਜਨ ਪਦਾਰਥਾਂ ਨੂੰ ਸਟਾਰਚ ਦੀ ਮੌਜੂਦਗੀ ਲਈ ਵਰਤਿਆ ਜਾ ਸਕਦਾ ਹੈ ?
ਉੱਤਰ-
ਉਬਲੇ ਚਾਵਲ, ਕਣਕ ਦਾ ਆਟਾ, ਸ਼ਕਰਕੰਦੀ ਅਤੇ ਨਾ ।

PSEB 6th Class Science Solutions Chapter 2 ਭੋਜਨ ਦੇ ਤੱਤ

ਸੋਚੋ ਅਤੇ ਉੱਤਰ ਦਿਓ (ਪੇਜ 13)

ਪ੍ਰਸ਼ਨ 1.
ਭੋਜਨ ਵਿੱਚ ਪ੍ਰੋਟੀਨ ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਕਿਹੜੇ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਕਾਪਰ ਸਲਫੇਟ ਸੁਲੌਊਸ਼ਨ ਅਤੇ ਕਾਸਟਿਕ ਸੋਡਾ ਸੁਲੌਊਸ਼ਨ ।

ਪ੍ਰਸ਼ਨ 2.
ਪ੍ਰੋਟੀਨ ਯੁਕਤ ਕੋਈ ਦੋ ਭੋਜਨ ਪਦਾਰਥਾਂ ਦੇ ਨਾਂ ਦੱਸੋ ।
ਉੱਤਰ-
ਉਬਲੇ ਆਂਡੇ ਅਤੇ ਮਟਰ ।

ਸੋਚੋ ਅਤੇ ਉੱਤਰ ਦਿਓ (ਪੇਜ 15)

ਪ੍ਰਸ਼ਨ 1.
ਜਦੋਂ ਅਸੀਂ ਕਾਜੂ ਨੂੰ ਕਾਗਜ਼ ਉੱਤੇ ਰਗੜਦੇ ਹਾਂ ਤਾਂ ਇਹ ਅਲਪ-ਪਾਰਦਰਸ਼ੀ ਕਿਉਂ ਬਣ ਜਾਂਦਾ ਹੈ ?
ਉੱਤਰ-
ਤੇਲ ਪੈਚ ਦੀ ਮੌਜੂਦਗੀ ਕਾਰਨ ਕਾਗਜ਼ ਪਾਰਦਰਸ਼ੀ ਹੋ ਜਾਂਦਾ ਹੈ ।

ਪ੍ਰਸ਼ਨ 2.
ਕੋਈ ਦੋ ਚਰਬੀ ਯੁਕਤ ਭੋਜਨ ਪਦਾਰਥਾਂ ਦੇ ਨਾਮ ਦੱਸੋ ।
ਉੱਤਰ-
ਕਾਜੂ, ਮੁੰਗਫਲੀ ਤੇ ਰਾਈ ਦੇ ਬੀਜ ।

PSEB 6th Class Science Guide ਭੋਜਨ ਦੇ ਤੱਤ Textbook Questions, and Answers

1. ਖ਼ਾਲੀ ਥਾਂਵਾਂ ਭਰੋ ਤੌਰ

(i) ਅਸੀਂ ਸਟਾਰਚ ਦੀ ਮੌਜੂਦਗੀ ਦਾ ਪ੍ਰੀਖਣ ਕਰਨ ਲਈ ………….. ਦੇ ਘੋਲ ਦੀ ਵਰਤੋਂ ਕਰਦੇ ਹਾਂ ।
ਉੱਤਰ-
ਆਇਓਡੀਨ,

(ii) ਆਲੂ, ਚਾਵਲ ਅਤੇ ਕਣਕ ਵਿੱਚ ………… ਭਰਪੂਰ ਮਾਤਰਾ ਵਿੱਚ ਹੁੰਦਾ ਹੈ ।
ਉੱਤਰ-
ਕਾਰਬੋਹਾਈਡੇਂਟਸ,

(iii) ਖੱਟੇ ਫ਼ਲਾਂ ਵਿੱਚ ਮੁੱਖ ਤੌਰ ‘ਤੇ ………….. ਵਿਟਾਮਿਨ ਹੁੰਦਾ ਹੈ ।
ਉੱਤਰ-
‘ਸੀ (C),

(iv) ਅਨੀਮੀਆ ……….. ਦੀ ਘਾਟ ਕਾਰਨ ਹੁੰਦਾ ਹੈ ।
ਉੱਤਰ-
ਲੋਹਾ,

(v) ਗਿੱਲ੍ਹੜ …………. ਦੀ ਘਾਟ ਕਾਰਨ ਹੁੰਦਾ ਹੈ ।
ਉੱਤਰ-
ਆਇਓਡੀਨ ।

2. ਸਹੀ ਜਾਂ ਗਲਤ ਲਿਖੋ

(i) ਮਨੁੱਖ ਦੇ ਸਰੀਰ ਵਿੱਚ ਸੂਰਜ ਦੀ ਰੌਸ਼ਨੀ ਦੀ ਮਦਦ ਨਾਲ ਵਿਟਾਮਿਨ D ਬਣਦਾ ਹੈ ।
ਉੱਤਰ-
ਸਹੀ,

(ii) ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਤੋਂ ਅਸੀਂ ਕੈਲਸ਼ੀਅਮ ਪ੍ਰਾਪਤ ਕਰਦੇ ਹਾਂ ।
ਉੱਤਰ-
ਸਹੀ,

(iii) ਦਾਲਾਂ ਚਰਬੀ ਦਾ ਮੁੱਖ ਸਰੋਤ ਹਨ ।
ਉੱਤਰ-
ਗ਼ਲਤ,

PSEB 6th Class Science Solutions Chapter 2 ਭੋਜਨ ਦੇ ਤੱਤ

(iv) ਚਾਵਲ ਇਕੱਲੇ ਹੀ ਸਾਡੇ ਸਰੀਰ ਨੂੰ ਸਾਰੇ ਪੌਸ਼ਟਿਕ ਤੱਤ ਪ੍ਰਦਾਨ ਕਰ ਸਕਦੇ ਹਨ ।
ਉੱਤਰ-
ਗ਼ਲਤ,

(v) ਅੰਧਰਾਤਾ ਵਿਟਾਮਿਨ A ਦੀ ਘਾਟ ਕਾਰਨ ਹੁੰਦਾ ਹੈ ।
ਉੱਤਰ-
ਸਹੀ ।

3. ਕਾਲਮ ‘ਉਂ ਅਤੇ ਕਾਲਮ “ਅ” ਨੂੰ ਮਿਲਾਓ

‘ਉ’ ‘ਅ’
(i) ਪ੍ਰੋਟੀਨ ਦੀ ਘਾਟ (ਉ) ਰਿਕਟਸ
(ii) ਵਿਟਾਮਿਨ A (ਅ) ਬੇਰੀ-ਬੇਰੀ
(iii) ਵਿਟਾਮਿਨ B (ਇ) ਸਕਰਵੀ
(iv) ਵਿਟਾਮਿਨ C (ਸ) ਅੰਧਰਾਤਾ
(v) ਵਿਟਾਮਿਨ D (ਹ) ਕਵਾਸ਼ੀਓਰਕਰ

ਉੱਤਰ-

(i) ਪ੍ਰੋਟੀਨ ਦੀ ਘਾਟ (ਹ) ਕਵਾਥੀਓਰਕਰ
(ii) ਵਿਟਾਮਿਨ A (ਸ) ਅੰਧਰਾਤਾ
(iii) ਵਿਟਾਮਿਨ B (ਅ) ਬੇਰੀ-ਬੇਰੀ
(iv) ਵਿਟਾਮਿਨ C (ਇ) ਸਕਰਵੀ
(v) ਵਿਟਾਮਿਨ D (ਉ) ਰਿਕਟਸ

4. ਸਹੀ ਉੱਤਰ ਦੀ ਚੋਣ ਕਰੋ

(i) ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰੋਟੀਨ ਭਰਪੂਰ ਸਰੋਤ ਹੈ ?
(ਉ) ਆਲੂ
(ਅ) ਅੰਬ
(ਇ) ਚਾਵਲ
(ਸ) ਮੂੰਗੀ ਦੀ ਦਾਲ ।
ਉੱਤਰ-
(ਸ) ਮੁੰਗੀ ਦਾਲ ।

(ii) ਹੇਠ ਲਿਖਿਆਂ ਵਿਚੋਂ ਕਿਹੜਾ ਥਾਇਰਾਇਡ ਗ੍ਰੰਥੀ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਹੈ ?
(ਉ) ਵਿਟਾਮਿਨ .
(ਅ) ਕੈਲਸ਼ੀਅਮ
(ਇ) ਆਇਓਡੀਨ
(ਸ) ਲੋਹਾ ॥
ਉੱਤਰ-
(ਇ) ਆਇਓਡੀਨ ।

(iii) ਅਨੀਮੀਆ ਕਿਸ ਦੀ ਘਾਟ ਕਾਰਨ ਹੁੰਦਾ ਹੈ ?
(ਉ) ਵਿਟਾਮਿਨ
(ਅ) ਕੈਲਸ਼ੀਅਮ
(ਇ) ਲੋਹਾ ।
(ਸ) ਆਇਓਡੀਨ ॥
ਉੱਤਰ-
(ਇ) ਲੋਹਾ

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਸੰਤੁਲਿਤ ਭੋਜਨ ਜਾਂ ਸੰਤੁਲਿਤ ਆਹਾਰ ਕੀ ਹੈ ?
ਉੱਤਰ-
ਉਹ ਖੁਰਾਕ, ਜਿਸ ਵਿੱਚ ਕਾਫੀ ਮਾਤਰਾ ਵਿੱਚ ਜ਼ਰੂਰੀ ਪੌਸ਼ਟਿਕ ਤੱਤ, ਮੋਟਾ ਆਹਾਰ ਅਤੇ ਪਾਣੀ ਹੁੰਦੇ ਹਨ ਜੋ ਕਿ ਸਰੀਰ ਦੇ ਵਾਧੇ ਤੇ ਵਿਕਾਸ ਲਈ ਸਹਾਇਤਾ ਕਰਦੇ ਹਨ, ਨੂੰ ਸੰਤੁਲਨ ਖੁਰਾਕ ਕਹਿੰਦੇ ਹਨ ।

PSEB 6th Class Science Solutions Chapter 2 ਭੋਜਨ ਦੇ ਤੱਤ

ਪ੍ਰਸ਼ਨ (ii)
ਕਾਰਬੋਹਾਈਡੇਟਸ ਦੇ ਮੁੱਖ ਸਰੋਤ ਕਿਹੜੇ ਹਨ ?
ਉੱਤਰ-
ਕਾਰਬੋਹਾਈਡੇਟਸ ਦੇ ਮੁੱਖ ਸਰੋਤ ਬਾਜਰਾ, ਜਵਾਰ, ਚਾਵਲ, ਕਣਕ, ਗੁੜ, ਅੰਬ, ਕੇਲਾ, ਆਲੂ ਆਦਿ ਹਨ ।

ਪ੍ਰਸ਼ਨ (iii)
ਪ੍ਰੋਟੀਨ ਨੂੰ ਸਰੀਰ ਨਿਰਮਾਣ ਵਾਲਾ ਭੋਜਨ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਪ੍ਰੋਟੀਨ ਸਰੀਰ ਦੇ ਵਾਧੇ ਤੇ ਵਿਕਾਸ ਅਤੇ ਟੁੱਟੇ-ਭੱਜੇ ਸੈੱਲਾਂ ਦੀ ਮੁਰੰਮਤ ਕਰਦਾ ਹੈ ਇਸ ਲਈ ਪ੍ਰੋਟੀਨ ਨਾਲ ਭਰਪੂਰ ਭੋਜਨ ਨੂੰ ਸਰੀਰ ਬਣਾਉਣ ਵਾਲੇ ਭੋਜਨ ਕਿਹਾ ਜਾਂਦਾ ਹੈ ।

ਪ੍ਰਸ਼ਨ (iv)
ਮਨੁੱਖੀ ਸਰੀਰ ਲਈ ਮੋਟੇ ਆਹਾਰ ਦੀ ਕੀ ਮਹੱਤਤਾ ਹੈ ?
ਉੱਤਰ-
ਮੋਟਾ ਆਹਾਰ ਸਾਡੇ ਸਰੀਰ ਨੂੰ ਬਦਹਜ਼ਮੀ ਦੇ ਭੋਜਨ ਤੋਂ ਛੁਟਕਾਰਾ ਪਾਉਣ ਵਿੱਚ ਸਹਾਇਤਾ ਕਰਦਾ ਹੈ ਅਤੇ ਕਬਜ਼ ਨੂੰ ਰੋਕਦਾ ਹੈ । ਇਹ ਭੋਜਨ ਵਿੱਚ ਪਾਣੀ ਨੂੰ ਬਰਕਰਾਰ ਰੱਖਣ ਅਤੇ ਚੰਗੇ ਬੈਕਟੀਰੀਆ ਦੇ ਪੇਟ ਵਿੱਚ ਵਾਧੇ ਲਈ ਸਹਾਇਤਾ ਕਰਦਾ ਹੈ ।

ਪ੍ਰਸ਼ਨ (v)
ਕੋਈ ਦੋ ਅਜਿਹੇ ਭੋਜਨ ਪਦਾਰਥਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਚਰਬੀ ਮੌਜੂਦ ਹੋਵੇ ।
ਉੱਤਰ-
ਮੀਟ, ਆਂਡੇ, ਮੱਛੀ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਜਿਵੇਂ ਮੱਖਣ, ਘਿਓ ਆਦਿ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ ਸ਼ਰ

ਪ੍ਰਸ਼ਨ (i)
ਪਾਣੀ ਜੀਵਨ ਲਈ ਕਿਉਂ ਜ਼ਰੂਰੀ ਹੈ ?
ਉੱਤਰ-
ਪਾਣੀ ਜ਼ਿੰਦਗੀ ਦੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਭੋਜਨ ਤੋਂ ਪੌਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਵਿੱਚ ਸਾਡੀ ਮਦਦ ਕਰਦਾ ਹੈ | ਪਾਣੀ ਸਾਡੇ ਸਰੀਰ ਵਿੱਚ ਫਾਲਤੂ ਪਦਾਰਥਾਂ ਨੂੰ ਯੂਰੀਅਨ ਅਤੇ ਪਸੀਨੇ ਦੇ ਰੂਪ ਵਿੱਚ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ।

ਪ੍ਰਸ਼ਨ (ii)
ਸਾਡੇ ਸਰੀਰ ਲਈ ਜ਼ਰੂਰੀ ਪੰਜ ਪ੍ਰਕਾਰ ਦੇ ਪੌਸ਼ਟਿਕ ਤੱਤਾਂ ਦੇ ਨਾਮ ਦੱਸੋ ।
ਉੱਤਰ-
ਕਾਰਬੋਹਾਈਡੇਟਸ, ਪ੍ਰੋਟੀਨ, ਚਰਬੀ, ਖਣਿਜ ਪਦਾਰਥ ਅਤੇ ਵਿਟਾਮਿਨ ।

ਪ੍ਰਸ਼ਨ (iii)
ਅਸੀਂ ਵਿਟਾਮਿਨ ‘ਸੀਂ (C) ਕਿੱਥੋਂ ਪ੍ਰਾਪਤ ਕਰਦੇ ਹਾਂ ? ਮਨੁੱਖੀ ਸਰੀਰ ਵਿੱਚ ਵਿਟਾਮਿਨ ਸੀ ਦੀ ਘਾਟ ਕਾਰਨ ਹੋਣ ਵਾਲੇ ਰੋਗ ਦਾ ਨਾਮ ਦੱਸੋ ?
ਉੱਤਰ-
ਸਾਨੂੰ ਵਿਟਾਮਿਨ ‘ਸੀ’ ਖੱਟੇ ਫਲਾਂ ਜਿਵੇਂ ਨਿੰਬੂ, ਸੰਤਰਾ, ਆਮਲਾ, ਟਮਾਟਰ ਅਤੇ ਬਰੋਕਲੀ ਵਿੱਚ ਮਿਲਦਾ ਹੈ । ਵਿਟਾਮਿਨ ‘ਸੀ’ ਦੀ ਕਮੀ ਕਾਰਨ ਸਾਨੂੰ ਸਕਰਵੀ ਰੋਗ ਹੋ ਜਾਂਦਾ ਹੈ । ਇਸ ਦਾ ਮੁੱਖ ਲੱਛਣ ਹੈ ਖੂਨ ਦਾ ਵਗਣਾ ।

ਪ੍ਰਸ਼ਨ (iv)
ਚਰਬੀ ਅਤੇ ਕਾਰਬੋਹਾਈਡੇਂਟਸ ਨੂੰ ਊਰਜਾ ਦੇਣ ਵਾਲੇ ਭੋਜਨ ਕਿਉਂ ਕਿਹਾ ਜਾਂਦਾ ਹੈ ? ਵਿਆਖਿਆ ਕਰੋ ।
ਉੱਤਰ-
ਚਰਬੀ ਅਤੇ ਕਾਰਬੋਹਾਈਡੇਟਸ ਸਾਡੇ ਸਰੀਰ ਨੂੰ ਊਰਜਾ ਦੇਣ ਵਾਲੇ ਭੋਜਨ ਹਨ ਕਿਉਂਕਿ ਪਾਚਨ ਸ਼ਕਤੀ ਸਮੇਂ ਇਹ ਬਹੁਤ ਮਾਤਰਾ ਵਿੱਚ ਊਰਜਾ ਪੈਦਾ ਕਰਦੇ ਹਨ । ਜੋ ਕਿ ਵੱਖਰੇ-ਵੱਖਰੇ ਤਰ੍ਹਾਂ ਦੀਆਂ ਕਿਰਿਆਵਾਂ ਕਰਨ ਵਿੱਚ ਸਹਾਇਤਾ ਕਰਦਾ ਹੈ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਤਰੁਟੀ ਰੋਗ ਕੀ ਹੁੰਦੇ ਹਨ ? ਮਨੁੱਖੀ ਸਰੀਰ ਵਿੱਚ ਪ੍ਰੋਟੀਨ ਅਤੇ ਕਾਰਬੋਹਾਈਡੇਟਸ ਦੀ ਘਾਟ ਕਾਰਨ ਹੋਣ ਵਾਲੇ ਰੋਗਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿਓ ।
ਉੱਤਰ-
ਸਾਡੇ ਭੋਜਨ ਵਿੱਚ ਲੰਬੇ ਸਮੇਂ ਤੱਕ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਹੋਣ ਵਾਲੇ ਰੋਗ ਨੂੰ ਘਾਟ ਰੋਗ ਕਹਿੰਦੇ ਹਨ । ਦੂਜੇ ਸ਼ਬਦਾਂ ਵਿੱਚ ਪ੍ਰੋਟੀਨ ਕਾਰਬੋਹਾਈਡੇਂਟਸ ਵਿਟਾਮਿਨ ਅਤੇ ਖਣਿਜ ਪਦਾਰਥਾਂ ਦੀ ਕਮੀ ਹੋਣ ਨੂੰ ਵੀ ਘਾਟ ਰੋਗ ਕਹਿੰਦੇ ਹਨ-

  • ਪ੍ਰੋਟੀਨ ਅਤੇ ਕਾਰਬੋਹਾਈਡੇਟਸ ਦੀ ਕਮੀ ਹੋਣ ਨਾਲ ਮੈਰਾਸਮਸ ਦਾ ਰੋਗ ਹੋ ਜਾਂਦਾ ਹੈ । ਇਸਦੇ ਮੁੱਖ ਲੱਛਣ ਹਨ ਖੁਸ਼ਕ ਚਮੜੀ, ਸੁੱਜੀਆਂ ਅੱਖਾਂ, ਸਰੀਰ ਦਾ ਪਤਲਾ ਹੋ ਜਾਣਾ, ਕਮਜ਼ੋਰ ਹੋ ਜਾਣ ਕਰਕੇ ਬੱਚੇ ਨੂੰ ਹਿੱਲਣ-ਜੁਲਣ ਵਿੱਚ ਤਕਲੀਫ ਹੁੰਦੀ ਹੈ ।
  • ਪ੍ਰੋਟੀਨ ਦੀ ਕਮੀ ਹੋਣ ਨਾਲ ਕਵਾਥੀਓਰਕਰ ਦਾ ਰੋਗ ਹੋ ਜਾਂਦਾ ਹੈ । ਇਸਦੇ ਮੁੱਖ ਲੱਛਣ ਸਰੀਰ ਦਾ ਵਿਕਾਸ ਰੁਕ ਜਾਂਦਾ ਹੈ ! ਮੂੰਹ ਦਾ ਸੁੱਜਣਾ, ਖੁਸ਼ਕ ਚਮੜੀ, ਪਾਣੀ ਦੀ ਸਰੀਰ ਵਿੱਚ ਕਮੀ ਹੋਣਾ ਅਤੇ ਵਾਲਾਂ ਦਾ ਝੜਨਾ ਆਦਿ ਹਨ ।

ਪ੍ਰਸ਼ਨ (ii)
ਮਨੁੱਖ ਦੇ ਸਰੀਰ ਲਈ ਖਣਿਜ ਪਦਾਰਥਾਂ ਦੀ ਮਹੱਤਤਾ ਬਾਰੇ ਲਿਖੋ ।
ਉੱਤਰ-
ਖਣਿਜ ਪਦਾਰਥ ਭੋਜਨ ਦਾ ਮੁੱਖ ਤੱਤ ਹੈ ਜੋ ਚੰਗੀ ਤੇ ਸਿਹਤਮੰਦ ਸਰੀਰ ਅਤੇ ਵਾਧੇ ਲਈ ਜ਼ਰੂਰੀ ਹੈ । ਇਹ ਸਰੀਰ ਨੂੰ ਊਰਜਾ ਪ੍ਰਦਾਨ ਨਹੀਂ ਕਰਦੇ । ਇਨ੍ਹਾਂ ਦੀ ਸਰੀਰ ਨੂੰ ਬਹੁਤ ਥੋੜ੍ਹੀ ਮਾਤਰਾ ਵਿੱਚ ਲੋੜ ਹੁੰਦੀ ਹੈ । ਲੋਹਾ, ਕੈਲਸ਼ੀਅਮ, ਆਇਓਡੀਨ ਅਤੇ ਫਾਸਫੋਰਸ ਬਹੁਤ ਜ਼ਰੂਰੀ ਖਣਿਜ ਪਦਾਰਥ ਹਨ । ਇਨ੍ਹਾਂ ਦੀ ਕਮੀ ਕਾਰਨ ਸਾਨੂੰ, ਕੁੱਝ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਹ ਬਹੁਤ ਜ਼ਰੂਰੀ ਖਣਿਜ ਪਦਾਰਥ ਹੈ ਜੋ ਕਿ ਸਾਡੇ ਸਰੀਰ ਵਿੱਚ ਹੀਮੋਗਲੋਬਿਨ ਦੇ ਨਿਰਮਾਣ ਵਿੱਚ ਸਹਾਈ ਹੁੰਦਾ ਹੈ । ਇਸਦੇ ਮੁੱਖ ਸਰੋਤ ਹਰੀ ਸਬਜ਼ੀਆਂ, ਫਲ, ਗੁੜ ਆਦਿ ਹਨ । ਇਸ ਦੀ ਕਮੀ ਕਾਰਨ ਅਨੀਮੀਆ ਰੋਗ ਹੋ ਜਾਂਦਾ ਹੈ ।

ਕੈਲਸ਼ੀਅਮ-ਇਹ ਵੀ ਬਹੁਤ ਜ਼ਰੂਰੀ ਖਣਿਜ ਪਦਾਰਥ ਹੈ । ਸਾਡੇ ਸਰੀਰ ਦੀਆਂ ਹੱਡੀਆਂ ਨੂੰ ਬਣਾਉਣ ਅਤੇ ਨਿਰਮਾਣ ਕਰਨ ਵਾਸਤੇ । ਇਸਦੇ ਮੁੱਖ ਸਰੋਤ ਹਨ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ । ਇਸਦੀ ਕਮੀ ਨਾਲ ਹੱਡੀਆਂ ਕਮਜ਼ੋਰ ਅਤੇ ਦੰਦਾਂ ਦਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ । ਦੁੱਧ, ਪਨੀਰ, ਬਾਜਰਾ, ਕੇਲਾ ਅਤੇ ਗਿਰੀਆਂ ਆਦਿ । ਇਸ ਦੀ ਕਮੀ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਦੰਦ ਖਰਾਬ ਹੋ ਜਾਂਦੇ ਹਨ ।

ਆਇਓਡੀਨ-ਇਹ ਬਹੁਤ ਜ਼ਰੂਰੀ ਖਣਿਜ ਪਦਾਰਥ ਹਨ, ਥਾਇਰਡ ਗਲੈਂਡ ਦੀ ਕੰਮਕਾਜ ਕਰਨ ਲਈ । ਇਸ ਦੇ ਮੁੱਖ ਸਰੋਤ ਹਨ-ਸਮੁੰਦਰੀ ਭੋਜਨ, ਹਰੀ ਸਬਜ਼ੀਆਂ ਅਤੇ ਆਇਓਡੀਨ ਲੂਣ ਆਦਿ । ਇਸ ਦੀ ਕਮੀ ਨਾਲ ਗਾਇਟਰ ਦਾ ਰੋਗ ਹੋ ਜਾਂਦਾ ਹੈ । ਇਸ ਦਾ ਮੁੱਖ ਲੱਛਣ ਗਰਦਨ ਵਿੱਚ ਗਲੈਂਡ ਦਾ ਵਾਧਾ ਹੋਣਾ ਹੈ ।

ਪ੍ਰਸ਼ਨ (iii)
ਵਿਟਾਮਿਨ ਕੀ ਹੁੰਦੇ ਹਨ ? ਮਨੁੱਖ ਦੇ ਸਰੀਰ ਲਈ ਵੱਖ-ਵੱਖ ਵਿਟਾਮਿਨਾਂ ਦੀ ਮਹੱਤਤਾ ਬਾਰੇ ਲਿਖੋ ।
ਉੱਤਰ-
ਵਿਟਾਮਿਨ ਸਾਡੇ ਸਰੀਰ ਦੇ ਸਹੀ ਕੰਮਕਾਜ ਕਰਨ ਲਈ ਬਹੁਤ ਜ਼ਰੂਰੀ ਹਨ । ਉਦਾਹਰਨ ਵਜੋਂ ਖਣਿਜ ਪਦਾਰਥ ਦੀ ਤਰ੍ਹਾਂ ਇਨ੍ਹਾਂ ਦੀ ਲੋੜ ਵੀ ਸਾਨੂੰ ਥੋੜ੍ਹੀ ਮਾਤਰਾ ਵਿੱਚ ਹੁੰਦੀ ਹੈ ਅਤੇ ਇਹ ਸਾਨੂੰ ਊਰਜਾ ਵੀ ਨਹੀਂ ਦਿੰਦੇ । ਸਾਨੂੰ ਹੇਠ ਲਿਖੇ ਵਿਟਾਮਿਨਾਂ ਦੀ ਲੋੜ ਹੈ ਜਿਵੇਂ-ਏ, ਬੀ, ਸੀ, ਡੀ ਅਤੇ ਈ, ਕੇ|

ਵਿਟਾਮਿਨ ‘ਏਂ -ਇਸ ਦਾ ਮੁੱਖ ਸਰੋਤ ਆਂਡਾ, ਮੀਟ, ਦੁੱਧ, ਪਨੀਰ, ਹਰੀ ਸਬਜ਼ੀਆਂ ਅਤੇ ਗਾਜਰ, ਪਪੀਤਾ ਹਨ । ਇਹ ਸਾਡੀਆਂ ਅੱਖਾਂ ਦੀ ਰੋਸ਼ਨੀ ਅਤੇ ਚਮੜੀ ਲਈ ਬਹੁਤ ਜ਼ਰੂਰੀ ਹਨ । ਇਸ ਦੀ ਕਮੀ ਨਾਲ ਅੱਖਾਂ ਦਾ ਅੰਨਾਪਨ ਹੋ ਸਕਦਾ ਹੈ ।

ਵਿਟਾਮਿਨ ‘ਬੀ -ਇਸ ਦੇ ਮੁੱਖ ਸਰੋਤ ਹਨ ਦੁੱਧ, ਹਰੀ ਸਬਜ਼ੀਆਂ, ਮਟਰ, ਅਨਾਜ, ਆਂਡੇ, ਖੁੰਭਾਂ ਆਦਿ ਹਨ । ਇਸ ਦੀ ਜ਼ਰੂਰਤ ਪਾਚਣ ਸ਼ਕਤੀ ਦੇ ਸਹੀ ਕੰਮ ਕਰਨ ਅਤੇ ਕੇਂਦਰੀ ਦਿਮਾਗ ਪ੍ਰਣਾਲੀ ਦੇ ਸਹੀ ਕੰਮ ਕਰਨ ਨਾਲ ਹੈ । ਇਸਦੀ ਕਮੀ ਨਾਲ ਬੇਰੀ-ਬੇਰੀ ਨਾਮ ਦਾ ਰੋਗ ਹੋ ਜਾਂਦਾ ਹੈ ।

ਵਿਟਾਮਿਨ ‘ਸੀਂ -ਇਸ ਦੇ ਮੁੱਖ ਸਰੋਤ ਖੱਟੇ ਫਲ ਜਿਵੇਂ ਨਿੰਬੂ, ਸੰਤਰਾਂ, ਆਮਲਾ, ਬਰੋਕਲੀ, ਟਮਾਟਰ ਆਦਿ ਹਨ । ਇਹ ਸਾਨੂੰ ਵੱਖਰੀ-ਵੱਖਰੀ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ ਅਤੇ ਸਾਡੇ ਸਰੀਰ ਦੇ ਇਮੀਊਨ ਨੂੰ ਵਧਾਉਂਦਾ ਹੈ । ਇਸ ਦੀ ਕਮੀ ਨਾਲ ਸਕਰਵੀ ਰੋਗ ਹੋ ਜਾਂਦਾ ਹੈ ।

ਵਿਟਾਮਿਨ ‘ਡੀ ਇਸ ਦੇ ਮੁੱਖ ਸਰੋਤ ਦੁੱਧ ਤੋਂ ਬਣੇ ਪਦਾਰਥ, ਮੱਛੀ ਦਾ ਤੇਲ, ਧੁੱਪ ਵਿੱਚ ਬੈਠਣਾ ਆਦਿ ਹਨ । ਇਸ ਦੀ ਲੋੜ ਦੰਦਾਂ ਅਤੇ ਹੱਡੀਆਂ ਨੂੰ ਸਿਹਤਮੰਦ ਰੱਖਣਾ ਹੈ । ਇਸ ਦੀ ਕਮੀ ਨਾਲ ਰਿਕੇਟਸ ਰੋਗ ਹੋ ਜਾਂਦਾ ਹੈ ।

ਵਿਟਾਮਿਨ ‘ਈਂ -ਇਸ ਦੇ ਮੁੱਖ ਸਰੋਤ ਗਿਰੀਆਂ ਜਿਵੇਂ ਬਾਦਾਮ, ਅਖਰੋਟ, ਕਾਜ ਅਤੇ ਸਬਜ਼ੀਆਂ ਦਾ ਤੇਲ ਜਿਵੇਂ ਸੂਰਜਮੁੱਖੀ ਅਤੇ ਸੋਇਆਬੀਨ ਦਾ ਤੇਲ ਆਦਿ । ਇਸ ਤੋਂ ਇਲਾਵਾ ਪਾਲਕ ਅਤੇ ਬਰੋਕਲੀ ਆਦਿ । ਇਹ ਸੈੱਲ ਦੀ ਸੁਰੱਖਿਆ ਕਰਦਾ ਹੈ ਅਤੇ ਸਰੀਰ ਵਿੱਚ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਨੂੰ ਘਟਾਉਂਦਾ ਹੈ।

ਵਿਟਾਮਿਨ ‘ਕੇ – ਇਸਦੇ ਮੁੱਖ ਸਰੋਤ ਹਰੇ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਸ਼ਲਗਮ, ਬਰੋਕਲੀ, ਫੁੱਲ ਗੋਭੀ ਅਤੇ ਬੰਦਗੋਭੀ, ਮੱਛੀ, ਮੀਟ, ਆਂਡੇ ਅਤੇ ਅਨਾਜ ਆਦਿ । ਇਸ ਦੀ ਜ਼ਰੂਰਤ ਖੁਨ ਦੇ ਜੰਮਣ ਵਿੱਚ ਸਹਾਈ ਹੁੰਦੀ ਹੈ ।

PSEB 6th Class Science Solutions Chapter 2 ਭੋਜਨ ਦੇ ਤੱਤ

PSEB Solutions for Class 6 Science ਭੋਜਨ ਦੇ ਤੱਤ Important Questions and Answers

1. ਖ਼ਾਲੀ ਥਾਂਵਾਂ ਭਰੋ ਬਣਨ

(i) ਮੱਛੀ ਦਾ ਤੇਲ ਵਿਟਾਮਿਨ ………….. ਦਾ ਸਰੋਤ ਹੈ ।
ਉੱਤਰ-
ਡੀ,

(ii) ਸਰੀਰ ਦੇ ਵਾਧੇ ਲਈ ………….. ਤੱਤ ਬਹੁਤ ਜ਼ਰੂਰੀ ਹਨ ।
ਉੱਤਰ-
ਪੋਸ਼ਕ,

(iii) ਕਾਰਬੋਹਾਈਡੇਟਸ ………….. ਤਰ੍ਹਾਂ ਦੇ ਹੁੰਦੇ ਹਨ ।
ਉੱਤਰ-
ਦੋ,

(iv) ………….. ਨੂੰ ਫਲਾਂ ਦੀਖੰਡ ਵੀ ਕਿਹਾ ਜਾਂਦਾ ਹੈ ।
ਉੱਤਰ-
ਫਰੁਕਟੋਜ਼,

(v) ਮੱਖਣ ………….. ਦਾ ਸਰੋਤ ਹੈ ।
ਉੱਤਰ-
ਸੁਕਰੋਜ਼ ।

2. ਸਹੀ ਜਾਂ ਗਲਤ ਲਿਖੋ-

(i) ਸੁਕਰੋਜ਼ ਸਾਨੂੰ ਫਲਾਂ ਤੋਂ ਮਿਲਦੀ ਹੈ ।
ਉੱਤਰ-
ਗ਼ਲਤ,

(ii) ਅਨਾਜ ਚਰਬੀ ਦਾ ਮੁੱਖ ਸਰੋਤ ਹੈ ।
ਉੱਤਰ-
ਗ਼ਲਤ,

(iii) ਸਾਨੂੰ ਵਿਟਾਮਿਨਾਂ ਦੀ ਕੋਈ ਲੋੜ ਨਹੀਂ ਹੈ ।
ਉੱਤਰ-
ਗ਼ਲਤ,

(iv) ਵਿਟਾਮਿਨ ਏ ਦੀ ਘਾਟ ਨਾਲ ਰਿਕਿਟਸ ਰੋਗ ਹੁੰਦਾ ਹੈ ।
ਉੱਤਰ-
ਗ਼ਲਤ,

(v) ਘਿਉ ਅਤੇ ਮੁੱਖ ਪ੍ਰੋਟੀਨ ਦੇ ਮੁੱਖ ਸਰੋਤ ਹਨ ।
ਉੱਤਰ-
ਗ਼ਲਤ ।

PSEB 6th Class Science Solutions Chapter 2 ਭੋਜਨ ਦੇ ਤੱਤ

3. ਮਿਲਾਨ ਕਰੋ

ਕਾਲਮ ਉੱ ਕਾਲਮ ‘ਆਂ
(i) ਉ ਅਤੇ ਮੱਖਣ (ਉ) ਵਿਟਾਮਿਨ ਡੀ
(ii) ਦੁੱਧ, ਆਂਡੇ ਅਤੇ ਮੀਟ (ਆ) ਚਰਬੀ
(iii) ਮੱਛੀ ਦਾ ਤੇਲ (ਇ) ਸੁਕਰੋਜ਼
(iv) ਚੀਨੀ (ਸ) ਰਿਕਿਟਸ
(v) ਵਿਟਾਮਿਨ ਡੀ (ਹ) ਪ੍ਰੋਟੀਨ

ਉੱਤਰ –

ਕਾਲਮ ਕਾਲਮ ਆਂ
(i) ਘਿਉ ਅਤੇ ਮੱਖਣ (ਅ) ਚਰਬੀ
(ii) ਦੁੱਧ, ਆਂਡੇ ਅਤੇ ਮੀਟ (ਹ) ਪ੍ਰੋਟੀਨ
(iii) ਮੱਛੀ ਦਾ ਤੇਲ (ਉ) ਵਿਟਾਮਿਨ ਡੀ
(iv) ਚੀਨੀ (ਇ) ਸੁਕਰੋਜ਼
(v) ਵਿਟਾਮਿਨ ਡੀ (ਸ) ਰਿਕਿਟਸ

4. ਸਹੀ ਉੱਤਰ ਚੁਣੋ

(i) ਭੋਜਨ ਦੇ ਮੁੱਖ ਪੋਸ਼ਕ ਹਨ –
(ਉ) ਦੋ .
(ਆ) ਚਾਰ
(ਇ) ਪੰਜ .
(ਸ) ਦਸ ।
ਉੱਤਰ-
(ਇ) ਪੰਜ ।

(ii) ਸਾਰੇ ਖਾਧ ਪਦਾਰਥਾਂ ਦੇ ਪੋਸ਼ਣ ਲਈ ਜ਼ਰੂਰੀ ਪੋਸ਼ਕ ਤੱਤ ਹੈ
(ਉ) ਚਰਬੀ
(ਵਸਾ)
(ਅ ਰੇਸ਼ੇ
(ਈ ਖਣਿਜ ਲੂਣ
(ਸ) ਕੁੱਝ ਵੀ ਨਹੀਂ ।
ਉੱਤਰ-
(ਅ) ਰੇਸ਼ੇ ।

(iii) ਪ੍ਰੋਟੀਨ ਦੀ ਉਪਸਥਿਤੀ ਦਰਸਾਉਣ ਲਈ ਚਾਹੀਦਾ ਹੈ
(ਉ) ਕਾਪਰ ਸਲਫੇਟ ਅਤੇ ਕਾਸਟਿਕ ਸੋਡੇ ਦਾ ਘੋਲ
(ਅ) ਨਾਈਟਿਕ ਅਮਲ
(ੲ) ਆਇਓਡੀਨ ।
(ਸ) ਸਾਰੇ ਵਿਕਲਪ ।
ਉੱਤਰ-
(ੳ) ਕਾਪਰ ਸਲਫੇਟ ਅਤੇ ਕਾਸਟਿਕ ਸੋਡੇ ਦਾ ਘੋਲ ।

(iv) ਆਇਓਡੀਨ ਦੁਆਰਾ ਪਰੀਖਣ ਕੀਤਾ ਜਾਂਦਾ ਹੈ –
(ਉ) ਚੀਨੀ
(ਅ) ਪ੍ਰੋਟੀਨ
(ਈ) ਵਿਟਾਮਿਨ
(ਸ) ਜਲ ।
ਉੱਤਰ-
(ਉ) ਚੀਨੀ ॥

PSEB 6th Class Science Solutions Chapter 2 ਭੋਜਨ ਦੇ ਤੱਤ

(v) ਦੁੱਧ ਵਿੱਚ ਮੌਜੂਦ ਪੋਸ਼ਕ ਤੱਤ ਹੁੰਦਾ ਹੈ
(ਉ) ਜਲ
(ਅ) ਕਾਰਬੋਹਾਈਡੇਟਸ
(ਈ) ਪ੍ਰੋਟੀਨ
(ਸ) ਸਾਰੇ ਵਿਕਲਪ ।
ਉੱਤਰ-
(ਸ) ਸਾਰੇ ਵਿਕਲਪ ।

(vi) ਨਿੰਬੂ ਅਤੇ ਆਵਲਾ ਸ੍ਰੋਤ ਹਨ
(ਉ) ਕਾਰਬੋਹਾਈਡੇਟਸ
(ਅ) ਖਣਿਜ
(ਸ) ਵਿਟਾਮਿਨ-C.
ਉੱਤਰ-
(ਸ) ਵਿਟਾਮਿਨ-C.

(vii) ਵਸਾ (ਚਰਬੀ) ਦਾ ਪਰੀਖਣ ਕੀਤਾ ਜਾਂਦਾ ਹੈ
(ਉ) ਲੂਣ ਨਾਲ
(ਅ) ਸੁਆਦ ਨਾਲ
(ਇ) ਕਾਗਜ਼ ਤੇ ਰਗੜਨ ਨਾਲ
(ਸ) ਅਸੰਭਵ ਹੈ ।
ਉੱਤਰ-
(ੲ) ਕਾਗਜ਼ ਤੇ ਰਗੜਨ ਨਾਲ ।

(viii) ਆਂਡੇ ਦੇ ਸਫੈਦ ਭਾਗ ਵਿੱਚ ਹੁੰਦਾ ਹੈ
(ਉ) ਪ੍ਰੋਟੀਨ
(ਅ) ਤੇ ਵਿਟਾਮਿਨ
(ਸ) ਸਾਰੇ ਵਿਕਲਪ ।
ਉੱਤਰ-
(ੳ) ਪ੍ਰੋਟੀਨ ।

(ix) ਊਰਜਾ ਪ੍ਰਦਾਨ ਕਰਨ ਵਾਲਾ ਪੋਸ਼ਕ ਹੈ
(ਉ) ਵਿਟਾਮਿਨ
(ਅ) ਖਣਿਜ
(ਇ) ਚੀਨੀ
(ਸ) ਸਾਰੇ ਵਿਕਲਪ ।
ਉੱਤਰ-
(ੲ) ਚੀਨੀ ।

(x) ਸਰੀਰ ਦਾ ਵਾਧਾ ਕਰਨ ਵਾਲੇ ਭੋਜਨ ਵਿੱਚ ਵੱਡੀ ਮਾਤਰਾ ਵਿੱਚ ਮੌਜੂਦ ਹੋਣਾ ਚਾਹੀਦਾ ਹੈ
(ੳ) ਵਸਾ (ਚਰਬੀ) .
(ਅ) ਚੀਨੀ
(ਇ) ਜਲ
(ਸ) ਪ੍ਰੋਟੀਨ ।
ਉੱਤਰ-
(ਸ) ਪ੍ਰੋਟੀਨ ॥

(xi) ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਦਾ ਹੈ
(ਉ) ਲੋਹਾ ।
(ਅ) ਮੈਂਗਨੀਜ਼
(ਫਾਸਫੋਰਸ
(ਸ) ਕੈਲਸ਼ੀਅਮ ।
ਉੱਤਰ-
(ਸ) ਕੈਲਸ਼ੀਅਮ ।

(xii) ਵਿਟਾਮਿਨ-D ਦੀ ਕਮੀ ਤੋਂ ਹੋਣ ਵਾਲਾ ਰੋਗ ਹੈ
(ਉ) ਸਕਰਵੀ
(ਅ) ਬੇਰੀ-ਬੇਰੀ
(ਈ) ਰਿਕੇਟਸ
(ਸ) ਐੱਘਾ (ਗਾਇਟਰ) ।
ਉੱਤਰ-
(ਈ) ਰਿਕੇਟਸ |

(xiii) ਘੇਘਾ (ਗਾਇਟਰ) ਰੋਗ ਭੋਜਨ ਵਿੱਚ ਦੀ ਘਾਟ ਕਾਰਨ ਹੁੰਦਾ ਹੈ
(ਉ) ਵਿਟਾਮਿਨ-K
(ਅ) ਵਿਟਾਮਿਨ-C
(ਈ) ਲੋਹਾ
(ਸ) ਆਇਓਡੀਨ ।
ਉੱਤਰ-
(ਸ) ਆਇਓਡੀਨ :

(xiv) ਪ੍ਰੋਟੀਨ ਨੂੰ ………… ਭੋਜਨ ਆਖਦੇ ਹਨ –
(ਉ) ਉਰਜਾ ਦੇਣ ਵਾਲਾ
(ਅ) ਰੱਖਿਆਤਮਕ
(ਈ) ਸਰੀਰ ਵਿੱਚ ਵਾਧਾ ਕਰਨ ਵਾਲਾ
(ਸ) ਸਾਰੇ ਵਿਕਲਪ ।
ਉੱਤਰ-
(ੳ) ਉਰਜਾ ਦੇਣ ਵਾਲਾ ।

PSEB 6th Class Science Solutions Chapter 2 ਭੋਜਨ ਦੇ ਤੱਤ

(xv) ਸੂਰਜੀ ਉਰਜਾ ਤੋਂ ਵਿਟਾਮਿਨ …….. ਪ੍ਰਾਪਤ ਹੁੰਦਾ ਹੈ
(ਉ) B
(ਅ) C
(ੲ) D
(ਸ) A.
ਉੱਤਰ-
(ੲ) D.

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਦੇ ਮੁੱਖ ਖਾਧ ਪਦਾਰਥਾਂ ਵਿੱਚ ਕੀ ਹੁੰਦਾ ਹੈ ?
ਉੱਤਰ-
ਰੋਟੀ, ਰਾਜਮਾਂਹ, ਸਰੋਂ ਦਾ ਸਾਗ, ਦਹੀਂ ਅਤੇ ਘਿਓ ।

ਪ੍ਰਸ਼ਨ 2.
ਆਂਧਰ ਪ੍ਰਦੇਸ਼ ਦੇ ਮੁੱਖ ਖਾਧ ਪਦਾਰਥਾਂ ਵਿੱਚ ਕੀ ਹੁੰਦਾ ਹੈ ?
ਉੱਤਰ-
ਚਾਵਲ, ਅਰਹਰ ਦੀ ਦਾਲ ਅਤੇ ਰਸਮ, ਕੁੰਦਰਨਾ, ਮੱਠਾ, ਘਿਓ, ਆਚਾਰ ।

ਪ੍ਰਸ਼ਨ 3.
ਪੋਸ਼ਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੋਸ਼ਕ-ਸਾਡੇ ਖਾਧ ਪਦਾਰਥਾਂ ਦੀ ਕੱਚੀ ਸਮੱਗਰੀ ਵਿੱਚ ਸਾਡੇ ਸਰੀਰ ਲਈ ਕੁੱਝ ਜ਼ਰੂਰੀ ਤੱਤ ਹੁੰਦੇ ਹਨ, ਜਿਨ੍ਹਾਂ ਨੂੰ ਪੋਸ਼ਕ ਕਹਿੰਦੇ ਹਨ ।

ਪ੍ਰਸ਼ਨ 4.
ਸਾਡੇ ਭੋਜਨ ਦੇ ਮੁੱਖ ਪੋਸ਼ਕ ਕਿਹੜੇ-ਕਿਹੜੇ ਹਨ ?
ਉੱਤਰ-
ਕਾਰਬੋਹਾਈਡਰੇਟ, ਪ੍ਰੋਟੀਨ, ਵਸਾ, ਵਿਟਾਮਿਨ ਅਤੇ ਖਣਿਜ ਲੂਣ ।

ਪ੍ਰਸ਼ਨ 5.
ਸਜੀਵਾਂ ਦੇ ਲਈ ਕਾਰਬੋਹਾਈਡਰੇਟ ਦਾ ਕੀ ਮਹੱਤਵ ਹੈ ?
ਉੱਤਰ-
ਕਾਰਬੋਹਾਈਡਰੇਟ ਉਰਜਾ ਪ੍ਰਦਾਨ ਕਰਨ ਵਾਲਾ ਭੋਜਨ ਦਾ ਮੁੱਖ ਅੰਗ ਹੈ ।

ਪ੍ਰਸ਼ਨ 6.
ਸਰੀਰ ਬਣਾਉਣ ਵਾਲੇ ਭੋਜਨ ਦਾ ਨਾਮ ਦੱਸੋ ।
ਉੱਤਰ-
ਪ੍ਰੋਟੀਨ ਸਰੀਰ ਬਣਾਉਣ ਵਾਲਾ ਭੋਜਨ ਹੈ ।

ਪ੍ਰਸ਼ਨ 7.
ਮਾਨਵ ਸਰੀਰ ਲਈ ਵਿਟਾਮਿਨਾਂ ਅਤੇ ਖਣਿਜਾਂ ਦੀ ਕੀ ਭੂਮਿਕਾ ਹੈ ?
ਉੱਤਰ-
ਵਿਟਾਮਿਨ ਅਤੇ ਖਣਿਜ ਪਦਾਰਥ ਮਾਨਵ ਸਰੀਰ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲੇ ਭੋਜਨ ਦੇ ਰੂਪ ਵਿੱਚ ਕੰਮ ਕਰਦੇ ਹਨ ।

ਪ੍ਰਸ਼ਨ 8.
ਪ੍ਰੋਟੀਨ ਦੇ ਸਰੋਤ ਦੱਸੋ ।
ਉੱਤਰ-
ਪ੍ਰੋਟੀਨ ਦੇ ਸਰੋਤ-ਮੱਛੀ, ਮਾਸ, ਦੁੱਧ, ਦਾਲਾਂ, ਸੋਇਆਬੀਨ ਅਤੇ ਆਂਡੇ ਪ੍ਰੋਟੀਨ ਦੇ ਮੁੱਖ ਸਰੋਤ ਹਨ ।

ਪ੍ਰਸ਼ਨ 9.
ਕਾਰਬੋਹਾਈਡਰੇਟ ਦੇ ਸੋਮੇ ਦੱਸੋ ।
ਉੱਤਰ-
ਕਾਰਬੋਹਾਈਡਰੇਟ ਦੇ ਸੋਮੇ-ਕਣਕ, ਚਾਵਲ, ਮੱਕੀ, ਬਾਜਰਾ, ਚੀਨੀ, ਆਲੂ ਅਤੇ ਸ਼ਕਰਕੰਦੀ ਆਦਿ ।

ਪ੍ਰਸ਼ਨ 10.
ਸਾਡੇ ਸਰੀਰ ਵਿੱਚ ਜਲ ਦੀ ਪ੍ਰਤੀਸ਼ਤ ਮਾਤਰਾ ਦੱਸੋ ।
ਉੱਤਰ-
ਸਾਡੇ ਸਰੀਰ ਵਿੱਚ ਜਲ ਦੀ ਮਾਤਰਾ 70% ਹੈ ।

ਪ੍ਰਸ਼ਨ 11.
ਵਸਾ ਦੇ ਸੋਮਿਆਂ ਦੇ ਨਾਮ ਦੱਸੋ ।
ਉੱਤਰ-
ਵਸਾ ਦੇ ਸੋਮੇ-ਖਾਣਾ ਪਕਾਉਣ ਵਾਲਾ ਤੇਲ, ਮੱਖਣ, ਘਿਓ, ਦੁੱਧ, ਮੁੰਗਫ਼ਲੀ, ਪਨੀਰ ਆਦਿ ਵਸਾ ਦੇ ਸੋਮੇ ਹਨ ।

PSEB 6th Class Science Solutions Chapter 2 ਭੋਜਨ ਦੇ ਤੱਤ

ਪ੍ਰਸ਼ਨ 12.
ਵੱਖ ਖਣਿਜਾਂ ਦੇ ਨਾਮ ਦੱਸੋ ਜਿਨ੍ਹਾਂ ਦੀ ਸਾਡੇ ਸਰੀਰ ਵਿੱਚ ਲੋੜ ਹੁੰਦੀ ਹੈ ?
ਉੱਤਰ-
ਫਾਸਫੋਰਸ, ਕਲੋਰੀਨ, ਆਇਓਡੀਨ, ਸਲਫਰ, ਨਾਈਟਰੋਜਨ, ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ, ਲੋਹਾ, ਜ਼ਿੰਕ ਆਦਿ ਵੱਖ ਖਣਿਜ ਹਨ ਜਿਨ੍ਹਾਂ ਦੀ ਸਾਡੇ ਸਰੀਰ ਨੂੰ ਲੋੜ ਹੈ ।

ਪ੍ਰਸ਼ਨ 13.
ਕਾਰਬੋਹਾਈਡਰੇਟ ਵਧੇਰੇ ਖਾਣ ਤੇ ਮਨੁੱਖੀ ਸਰੀਰ ਨੂੰ ਕੀ ਹੋ ਸਕਦਾ ਹੈ ?
ਉੱਤਰ-
ਕਾਰਬੋਹਾਈਡਰੇਟ ਵਧੇਰੇ ਮਾਤਰਾ ਵਿੱਚ ਖਾਣ ਤੇ ਮੋਟਾਪਾ ਹੋ ਜਾਂਦਾ ਹੈ ਅਤੇ ਦਿਲ ਦਾ ਰੋਗ ਹੋ ਸਕਦਾ ਹੈ ।

ਪ੍ਰਸ਼ਨ 14.
ਵਸਾ ਘੱਟ ਖਾਣ ਦੀ ਕੀ ਹਾਨੀ ਹੋ ਸਕਦੀ ਹੈ ?
ਉੱਤਰ-
ਵਸਾ ਘੱਟ ਖਾਣ ਨਾਲ ਅੱਖਾਂ ਦੀ ਰੋਸ਼ਨੀ ਘੱਟ ਹੋ ਸਕਦੀ ਹੈ ਅਤੇ ਸਰੀਰ ਕਮਜ਼ੋਰ ਹੋ ਸਕਦਾ ਹੈ ।

ਪ੍ਰਸ਼ਨ 15.
ਵਧੇਰੇ ਮਾਤਰਾ ਵਿੱਚ ਵਸਾ ਖਾਣ ਤੇ ਕੀ ਹਾਨੀ ਹੋ ਸਕਦੀ ਹੈ ?
ਉੱਤਰ-
ਵਧੇਰੇ ਮਾਤਰਾ ਵਿੱਚ ਵਸਾ ਖਾਣ ਤੇ ਦਿਲ ਦਾ ਰੋਗ ਹੋ ਸਕਦਾ ਹੈ ।ਜਿਗਰ ਦੀ ਕਿਰਿਆਸ਼ੀਲਤਾ ਘੱਟ ਹੋ ਸਕਦੀ ਹੈ ।

ਪ੍ਰਸ਼ਨ 16.
ਸਬਜ਼ੀਆਂ ਅਤੇ ਫਲਾਂ ਨੂੰ ਪ੍ਰਯੋਗ ਕਰਨ ਤੋਂ ਪਹਿਲਾਂ ਕਿਉਂ ਧੋਣਾ ਚਾਹੀਦਾ ਹੈ ?
ਉੱਤਰ-
ਫਲਾਂ ਅਤੇ ਸਬਜ਼ੀਆਂ ਦਾ ਪ੍ਰਯੋਗ ਕਰਨ ਤੋਂ ਪਹਿਲਾਂ ਧੋਣ ਨਾਲ ਇਨ੍ਹਾਂ ਉੱਪਰ ਛਿੜਕੇ ਗਏ ਰਸਾਇਣਿਕ ਪਦਾਰਥ ਅਤੇ ਮਿੱਟੀ ਸਾਫ਼ ਹੋ ਜਾਂਦੀ ਹੈ ।

ਪ੍ਰਸ਼ਨ 17.
ਕਿਹੜੇ ਪੋਸ਼ਕ ਤੱਤ ਰੱਖਿਆਤਮਕ ਹਨ ?
ਉੱਤਰ-
ਵਿਟਾਮਿਨ ਅਤੇ ਖਣਿਜ ਰੱਖਿਅਕ ਪੋਸ਼ਕ ਤੱਤ ਹਨ ।

ਪ੍ਰਸ਼ਨ 18.
ਸਰੀਰ ਦਾ ਵਾਧਾ ਕਰਨ ਵਾਲਾ ਭੋਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪ੍ਰੋਟੀਨ ਯੁਕਤ ਭੋਜਨ ਨੂੰ ਸਰੀਰ ਦਾ ਵਾਧਾ ਕਰਨ ਵਾਲਾ ਭੋਜਨ ਕਹਿੰਦੇ ਹਨ ।

ਪ੍ਰਸ਼ਨ 19.
ਊਰਜਾ ਦੇਣ ਵਾਲਾ ਭੋਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਵਸਾ ਅਤੇ ਕਾਰਬੋਹਾਈਡਰੇਟ ਵਾਲਾ ਭੋਜਨ ਉਰਜਾ ਦੇਣ ਵਾਲੇ ਭੋਜਨ ਹਨ ।

ਪ੍ਰਸ਼ਨ 20.
ਵਿਟਾਮਿਨ A’ ਦਾ ਕੀ ਕੰਮ ਹੈ ?
ਉੱਤਰ-
ਵਿਟਾਮਿਨ ‘A’ ਸਾਡੀ ਚਮੜੀ ਅਤੇ ਅੱਖਾਂ ਨੂੰ ਸਵਸਥ ਰੱਖਦਾ ਹੈ ।

ਪ੍ਰਸ਼ਨ 21.
ਵਿਟਾਮਿਨ C ਦਾ ਕੀ ਕੰਮ ਹੈ ?
ਉੱਤਰ-
ਵਿਟਾਮਿਨ ‘C ਬਹੁਤ ਸਾਰੇ ਰੋਗਾਂ ਨਾਲ ਲੜਨ ਵਿੱਚ ਸਹਾਇਤਾ ਕਰਦਾ ਹੈ ।

ਪ੍ਰਸ਼ਨ 22.
ਵਿਟਾਮਿਨ D’ ਦਾ ਕੀ ਕੰਮ ਹੈ ?
ਉੱਤਰ-
ਵਿਟਾਮਿਨ ‘D ਸਾਡੀਆਂ ਹੱਡੀਆਂ ਅਤੇ ਦੰਦਾਂ ਲਈ ਕੈਲਸ਼ੀਅਮ ਦਾ ਉਪਯੋਗ ਕਰਨ ਵਿੱਚ ਸਾਡੇ ਸਰੀਰ ਦੀ ਸਹਾਇਤਾ ਕਰਦਾ ਹੈ !

ਪ੍ਰਸ਼ਨ 23.
ਵਿਟਾਮਿਨ ‘A’ ਦੇ ਕਿਹੜੇ ਸਰੋਤ ਹਨ ?
ਉੱਤਰ-
ਵਿਟਾਮਿਨ ‘A’ ਦੇ ਸੋਮੇ ਹਨ-ਦੁੱਧ, ਮੱਛੀ ਦਾ ਤੇਲ, ਗਾਜਰ ਅਤੇ ਪਪੀਤਾ ।

PSEB 6th Class Science Solutions Chapter 2 ਭੋਜਨ ਦੇ ਤੱਤ

ਪ੍ਰਸ਼ਨ 24.
ਵਿਟਾਮਿਨ °C ਕਿਹੜੇ ਖਾਧ ਪਦਾਰਥਾਂ ਤੋਂ ਪ੍ਰਾਪਤ ਹੁੰਦਾ ਹੈ ?
ਉੱਤਰ-
ਸੰਤਰਾ, ਅਮਰੂਦ, ਮਿਰਚ, ਨਿੰਬੂ, ਆਂਵਲਾ ਅਤੇ ਟਮਾਟਰ ਵਿਟਾਮਿਨ ‘C’ ਦੇ ਸੋਮੇ ਹਨ ।

ਪ੍ਰਸ਼ਨ 25.
ਵਿਟਾਮਿਨ ‘D’ ਦੇ ਕਿਹੜੇ ਸੋਮੇ ਹਨ ?
ਉੱਤਰ-
ਦੁੱਧ, ਮੱਛੀ, ਮੱਖਣ, ਅੰਡੇ ਸੂਰਜੀ ਪ੍ਰਕਾਸ਼ ਵਿਟਾਮਿਨ ‘D’ ਦੇ ਮੁੱਖ ਸੋਮੇ ਹਨ ।

ਪ੍ਰਸ਼ਨ 26.
ਮੋਟਾ-ਆਹਾਰ ਕੀ ਹੈ ?
ਉੱਤਰ-
ਮੋਟਾ-ਆਹਾਰ-ਸਾਡੇ ਸਰੀਰ ਨੂੰ ਪੋਸ਼ਕਾਂ ਤੋਂ ਇਲਾਵਾ ਰੇਸ਼ੇਦਾਰ ਭੋਜਨ, ਜਿਵੇਂ-ਹਰੇ ਪੱਤਿਆਂ ਵਾਲੀਆਂ ਸਬਜ਼ੀਆਂ ਦੀ ਵੀ ਲੋੜ ਹੁੰਦੀ ਹੈ । ਇਸ ਨੂੰ ਮੋਟਾ-ਆਹਾਰ ਕਹਿੰਦੇ ਹਨ ।

ਪ੍ਰਸ਼ਨ 27.
ਮੋਟੇ ਆਹਾਰ ਦੇ ਮੁੱਖ ਸੋਮੇ ਦੱਸੋ ।
ਉੱਤਰ-
ਮੋਟੇ ਆਹਾਰ ਦੇ ਸੋਮੇ-ਮੋਟੇ ਆਹਾਰ ਦੇ ਮੁੱਖ ਸੋਮੇ ਹਨਸਾਬਤ ਅਨਾਜ, ਦਾਲਾਂ, ਤਾਜ਼ੇ ਫਲ ਅਤੇ ਸਬਜ਼ੀਆਂ ।

ਪ੍ਰਸ਼ਨ 28.
ਮੋਟੇ-ਆਹਾਰ ਦੇ ਕੀ ਕੰਮ ਹਨ ?
ਉੱਤਰ-
ਮੋਟੇ ਆਹਾਰ ਦੇ ਕੰਮ-ਮੋਟੇ-ਆਹਾਰ ਅਣਪਚੇ ਭੋਜਨ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਵਿੱਚ ਸਰੀਰ ਦੀ ਸਹਾਇਤਾ ਕਰਦੇ ਹਨ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ ਬਰਨ

ਪ੍ਰਸ਼ਨ 1.
ਸਾਡੇ ਸਰੀਰ ਨੂੰ ਪੋਸ਼ਟਿਕ ਭੋਜਨ ਦੀ ਕੀ ਲੋੜ ਹੈ ?
ਉੱਤਰ-
ਸਾਡੇ ਸਰੀਰ ਨੂੰ ਪੋਸ਼ਟਿਕ ਭੋਜਨ ਦੀ ਲੋੜ ਇਸ ਕਾਰਨ ਹੈ

  1. ਊਰਜਾ ਪ੍ਰਾਪਤ ਕਰਨ ਲਈ
  2. ਸਰੀਰ ਦੇ ਵਾਧੇ ਲਈ
  3. ਸਿਹਤਮੰਦ ਰਹਿਣ ਲਈ
  4. ਰੋਗਾਂ ਤੋਂ ਬਚਾਅ ਲਈ ।

ਪ੍ਰਸ਼ਨ 2.
ਭੋਜਨ ਦੇ ਵੱਖ ਸਮੂਹਾਂ ਦੇ ਨਾਮ ਦੱਸੋ ।
ਉੱਤਰ-
ਭੋਜਨ ਦੇ ਵੱਖ ਸਮੂਹ ਹਨ –

  • ਊਰਜਾ ਪ੍ਰਦਾਨ ਕਰਨ ਵਾਲੇ ਭੋਜਨ-ਕਾਰਬੋਹਾਈਡਰੇਟ ਅਤੇ ਵਸਾ ।
  • ਸਰੀਰ ਬਨਾਉਣ ਵਾਲੇ ਭੋਜਨ-ਪ੍ਰੋਟੀਨ ।
  • ਰੱਖਿਆਤਮਕ ਭੋਜਨ-ਵਿਟਾਮਿਨ ਅਤੇ ਖਣਿਜ ।

ਪ੍ਰਸ਼ਨ 3.
ਰੱਖਿਆਤਮਕ ਭੋਜਨ ਕੀ ਹੁੰਦਾ ਹੈ ?
ਉੱਤਰ-
ਰੱਖਿਆਤਮਕ ਭੋਜਨ-ਅਜਿਹੇ ਭੋਜਨ ਜੋ ਸਾਡੇ ਸਰੀਰ ਨੂੰ ਰੋਗਾਂ ਤੋਂ ਬਚਾਉਂਦੇ ਹਨ, ਰੱਖਿਆਤਮਕ ਭੋਜਨ ਕਹਾਉਂਦੇ ਹਨ । ਕਿਉਂਕਿ ਇਹ ਸਾਡੇ ਸਰੀਰ ਦੇ ਸਾਧਾਰਨ ਵਾਧੇ ਅਤੇ ਉੱਚਿਤ ਕਾਰਜਾਂ ਲਈ ਲੋੜੀਂਦੇ ਹਨ । ਵਿਟਾਮਿਨ ਅਤੇ ਖਣਿਜ ਰੱਖਿਆਤਮਕ ਭੋਜਨ ਹਨ ।

ਪ੍ਰਸ਼ਨ 4.
ਕਾਰਬੋਹਾਈਡਰੇਟ ਅਤੇ ਪ੍ਰੋਟੀਨ ਦੇ ਤਿੰਨ-ਤਿੰਨ ਸੋਮਿਆਂ ਦੇ ਨਾਮ ਦੱਸੋ ।
ਉੱਤਰ-
ਕਾਰਬੋਹਾਈਡਰੇਟ-ਚਾਵਲ, ਕਣਕ, ਚੀਨੀ ॥ ਪ੍ਰੋਟੀਨ-ਅੰਡਾ, ਦੁੱਧ, ਸੋਇਆਬੀਨ ॥

ਪ੍ਰਸ਼ਨ 5.
ਸੰਤੁਲਿਤ ਆਹਾਰ ਤੋਂ ਕੀ ਭਾਵ ਹੈ ?
ਉੱਤਰ-
ਸੰਤੁਲਿਤ ਆਹਾਰ-ਅਜਿਹਾ ਆਹਾਰ ਜਿਸ ਵਿੱਚ ਭੋਜਨ ਦੇ ਸਾਰੇ ਜ਼ਰੂਰੀ ਪੋਸ਼ਕ ਤੱਤ ਉੱਚਿਤ ਮਾਤਰਾ ਵਿੱਚ ਹੁੰਦੇ ਹਨ, ਸੰਤੁਲਿਤ ਆਹਾਰ ਹੁੰਦਾ ਹੈ । ਇਹ ਜ਼ਰੂਰੀ ਤੱਤ ਹਨ-ਕਾਰਬੋਹਾਈਡਰੇਟ, ਪ੍ਰੋਟੀਨ, ਵਸਾ, ਵਿਟਾਮਿਨ, ਖਣਿਜ, ਪਾਣੀ ਆਦਿ ।

ਪ੍ਰਸ਼ਨ 6.
ਸਾਡੇ ਭੋਜਨ ਵਿੱਚ ਹਰੀਆਂ ਸਬਜ਼ੀਆਂ ਦਾ ਹੋਣਾ ਕਿਉਂ ਜ਼ਰੂਰੀ ਹੈ ?
ਉੱਤਰ-
ਸਾਡੇ ਭੋਜਨ ਵਿੱਚ ਹਰੀਆਂ ਸਬਜ਼ੀਆਂ ਦਾ ਹੋਣਾ ਹੇਠ ਲਿਖੇ ਕਾਰਨਾਂ ਕਰਕੇ ਜ਼ਰੂਰੀ ਹੈ-

  • ਹਰੀਆਂ ਸਬਜ਼ੀਆਂ ਤੋਂ ਸਾਨੂੰ ਕਈ ਪ੍ਰਕਾਰ ਦੇ ਖਣਿਜ ਲੂਣ ਜਿਵੇਂ ਕਿ ਲੋਹਾ, ਕੈਲਸ਼ੀਅਮ ਅਤੇ ਫਾਸਫੋਰਸ ਦੇ ਲੂਣ ਪ੍ਰਾਪਤ ਹੁੰਦੇ ਹਨ ।
  • ਹਰੀਆਂ ਸਬਜ਼ੀਆਂ ਤੋਂ ਕਈ ਕਿਸਮ ਦੇ ਵਿਟਾਮਿਨ ਪ੍ਰਾਪਤ ਹੁੰਦੇ ਹਨ ।
  • ਹਰੀਆਂ ਸਬਜ਼ੀਆਂ ਮੋਟੇ ਆਹਾਰ ਦੇ ਰੂਪ ਵਿੱਚ ਕੰਮ ਕਰਦੀਆਂ ਹਨ ਅਤੇ ਸਾਡੇ ਉਤਸਰਜਨ ਤੰਤਰ ਦੇ ਕੰਮ ਨੂੰ ਠੀਕ ਕਰਦੀਆਂ ਹਨ ।
  • ਹਰੀਆਂ ਸਬਜ਼ੀਆਂ ਖਾਣ ਨਾਲ ਮਸੂੜਿਆਂ ਦੀ ਕਸਰਤ ਹੁੰਦੀ ਹੈ ।
  • ਮਸੂੜੇ ਮਜ਼ਬੂਤ ਰਹਿੰਦੇ ਹਨ ਅਤੇ ਦੰਦ ਵੀ ਸੁਰੱਖਿਅਤ ਰਹਿੰਦੇ ਹਨ ।

PSEB 6th Class Science Solutions Chapter 2 ਭੋਜਨ ਦੇ ਤੱਤ

ਪ੍ਰਸ਼ਨ 7.
ਕਾਰਬੋਹਾਈਡਰੇਟ ਕੀ ਹੁੰਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਕਾਰਬੋਹਾਈਡਰੇਟ-ਇਹ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਦੇ ਯੋਗਿਕ ਹਨ । ਕਾਰਬੋਹਾਈਡਰੇਟ ਤੋਂ ਸਾਨੂੰ ਊਰਜਾ ਮਿਲਦੀ ਹੈ । ਕਾਰਬੋਹਾਈਡਰੇਟ ਮੁੱਖ ਰੂਪ ਵਿੱਚ ਨਿਸ਼ਾਸ਼ਤਾ ਅਤੇ ਸ਼ੱਕਰ ਦੇ ਰੂਪ ਵਿੱਚ ਹੁੰਦੇ ਹਨ ।

ਪ੍ਰਸ਼ਨ 8.
ਕਿਸੇ ਪਦਾਰਥ ਵਿੱਚ ਨਿਸ਼ਾਸ਼ਤੇ ਦੀ ਮੌਜੂਦਗੀ ਦਾ ਪਰੀਖਣ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
ਖਾਧ ਪਦਾਰਥ ਵਿੱਚ ਨਿਸ਼ਾਸ਼ਤੇ ਦਾ ਪਰੀਖਣਨਿਸ਼ਾਸ਼ਤੇ ਦੇ ਪਰੀਖਣ ਲਈ ਆਲੂ ਵਰਗੀ ਕੱਚੀ ਸਮੱਗਰੀ ਨੂੰ ਇੱਕ ਡਿਸ਼ ਵਿੱਚ ਥੋੜ੍ਹੀ ਮਾਤਰਾ ਵਿੱਚ ਲਓ । ਇਸ ਵਿੱਚ ਪਤਲੇ ਆਇਓਡੀਨ ਦੇ ਘੋਲ ਦੀਆਂ 2 ਜਾਂ 3 ਬੂੰਦਾਂ ਪਾਓ ਖਾਧ ਪਦਾਰਥ ਦੇ ਰੰਗ ਵਿੱਚ ਹੋਣ ਵਾਲੇ ਰੰਗ ਦੇ ਪਰਿਵਰਤਨ ਨੂੰ ਦੇਖੋ । ਇਹ ਨੀਲਾ ਕਾਲਾ ਹੋ ਜਾਵੇਗਾ । ਇਹ ਨੀਲਾ ਕਾਲਾ ਰੰਗ ਨਿਸ਼ਾਸ਼ਤੇ ਦੀ ਮੌਜੂਦਗੀ ਦਰਸਾਉਂਦਾ ਹੈ ।
PSEB 6th Class Science Solutions Chapter 2 ਭੋਜਨ ਦੇ ਤੱਤ 1

ਪ੍ਰਸ਼ਨ 9.
ਕਿਸੇ ਖਾਧ ਪਦਾਰਥ ਵਿੱਚ ਪ੍ਰੋਟੀਨ ਦਾ ਪਰੀਖਣ ਕਿਵੇਂ ਕੀਤਾ ਜਾਂਦਾ ਹੈ ?
ਉੱਤਰ-
ਖਾਧ ਪਦਾਰਥ ਵਿੱਚ ਪ੍ਰੋਟੀਨ ਦਾ ਪਰੀਖਣ-ਇੱਕ ਪਰਖਨਲੀ ਲਓ ਅਤੇ ਇਸ ਵਿੱਚ ਥੋੜਾ ਜਿਹਾ ਉਬਲਿਆ ਅੰਡਾ ਪਾਓ । ਹੁਣ ਇਸ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਹਿਲਾਓ । ਹੁਣ ਡਰਾਪਰ ਦੀ ਸਹਾਇਤਾ ਨਾਲ ਪਰਖਨ ਵਿੱਚ ਦੋ ਬੂੰਦਾਂ ਕਾਪਰ ਸਲਫੇਟ ਦੇ ਘੋਲ ਅਤੇ ਦਸ ਬੂੰਦਾਂ ਕਾਸਟਿਕ ਸੋਡੇ ਦੇ ਘੋਲ ਦੀਆਂ ਪਾਓ | ਪਰਖਨਲੀ ਨੂੰ ਚੰਗੀ ਤਰ੍ਹਾਂ ਹਿਲਾ ਕੇ ਰਖਨਲੀ ਨੂੰ ਕੁੱਝ ਸਮੇਂ ਲਈ ਰੱਖ ਦਿਓ | ਪਰਖਨਲੀ ਵਿੱਚ ਬੈਂਗਣੀ ਰੰਗ ਹੋ ਜਾਵੇਗਾ । ਬੈਂਗਣੀ ਰੰਗ ਖਾਧ ਪਦਾਰਥਾਂ ਵਿੱਚ ਪ੍ਰੋਟੀਨ ਦੀ ਮੌਜੂਦਗੀ ਦਰਸਾਉਂਦਾ ਹੈ ।

ਪ੍ਰਸ਼ਨ 10.
ਤੁਸੀਂ ਖਾਧ ਪਦਾਰਥਾਂ ਵਿੱਚ ਵਸਾ ਦਾ ਪਰੀਖਣ ਕਿਵੇਂ ਕਰੋਗੇ ?
ਉੱਤਰ-
ਖਾਧ ਪਦਾਰਥ ਵਿੱਚ ਵਸਾ ਦਾ ਪਰੀਖਣ-ਮੂੰਗਫਲੀ ਦੇ ਕੁੱਝ ਦਾਣਿਆਂ ਨੂੰ ਇੱਕ ਸਫੇਦ ਕਾਗ਼ਜ਼ ‘ਤੇ ਲਓ । ਇਸ ਨੂੰ ਥੋੜ੍ਹਾ ਜਿਹਾ ਦਬਾਓ । ਤੁਹਾਨੂੰ ਕਾਗ਼ਜ਼ ‘ਤੇ ਤੇਲ ਦੇ ਧੱਬੇ ਦਿਖਾਈ ਦੇਣਗੇ । ਕਾਗ਼ਜ਼ ਨੂੰ ਰੋਸ਼ਨੀ ਵਿੱਚ ਧਿਆਨ ਨਾਲ ਦੇਖੋ । ਤੁਹਾਨੂੰ ਤੇਲ ਦੇ ਧੱਬੇ ਸਾਫ਼ ਦਿਖਾਈ ਦੇਣਗੇ। ਇਸ ਤੋਂ ਸਿੱਧ ਹੁੰਦਾ ਹੈ ਕਿ ਕਾਗ਼ਜ਼ ‘ਤੇ ਤੇਲ ਦਾ ਧੱਬਾ ਖਾਧ ਪਦਾਰਥ ਵਿੱਚ ਵਸਾ ਨੂੰ ਦਰਸਾਉਂਦਾ ਹੈ ।

ਪ੍ਰਸ਼ਨ 11.
ਕਾਰਬੋਹਾਈਡਰੇਟ ਦਾ ਮੁੱਖ ਕੰਮ ਕੀ ਹੈ ? ਕਾਰਬੋਹਾਈਡਰੇਟ ਦੇ ਸੋਮਿਆਂ ਦੇ ਨਾਮ ਲਿਖੋ ।
ਉੱਤਰ-
ਕਾਰਬੋਹਾਈਡਰੇਟ ਦਾ ਮੁੱਖ ਕੰਮ ਸਰੀਰ ਨੂੰ ਊਰਜਾ ਪ੍ਰਦਾਨ ਕਰਨਾ ਹੈ ।
PSEB 6th Class Science Solutions Chapter 2 ਭੋਜਨ ਦੇ ਤੱਤ 2
ਚਿੱਤਰ-ਕਾਰਬੋਹਾਈਡਰੇਟ ਦੇ ਕੁੱਝ ਸੋਮੇ ਕਾਰਬੋਹਾਈਡਰੇਟ ਦੇ ਸੋਮੇ-ਆਲੂ, ਗੰਨਾ, ਪਪੀਤਾ, ਕਣਕ, ਤਰਬੂਜ, ਸ਼ਕਰਕੰਦੀ, ਚਾਵਲ, ਅੰਬ, ਮੱਕੀ, ਬਾਜਰਾ ਆਦਿ ।

ਪ੍ਰਸ਼ਨ 12.
ਵਸਾ ਦੇ ਮੁੱਖ ਸੋਮੇ ਕਿਹੜੇ ਹਨ ? ਵਸਾ ਦੇ ਮੁੱਖ ਕੰਮ ਦੱਸੋ ।
ਉੱਤਰ-
ਵਸਾ ਦੇ ਸੋਮੇ-ਮੂੰਗਫਲੀ, ਗਿਰੀ, ਤਿਲ, ਘਿਓ, ਮੱਖਣ, ਮਾਸ, ਦੁੱਧ, ਮੱਛੀ, ਕਰੀਮ ਅਤੇ ਅੰਡੇ ਆਦਿ ।
PSEB 6th Class Science Solutions Chapter 2 ਭੋਜਨ ਦੇ ਤੱਤ 3
ਚਿੱਤਰ-ਵਸਾ ਦੇ ਸੋਮੇ ਵਸਾ ਦਾ ਕੰਮ-ਵਸਾ ਦਾ ਮੁੱਖ ਕਾਰਜ ਊਰਜਾ ਪ੍ਰਦਾਨ ਕਰਨਾ ਹੈ । ਇਹ ਕਾਰਬੋਹਾਈਡਰੇਟ ਤੋਂ ਵੱਧ ਊਰਜਾ ਪ੍ਰਦਾਨ ਕਰਦੀ ਹੈ ।

ਪ੍ਰਸ਼ਨ 13.
ਊਰਜਾ ਦੇਣ ਵਾਲਾ ਭੋਜਨ ਅਤੇ ਸਰੀਰ ਦਾ ਵਾਧਾ ਕਰਨ ਵਾਲੇ ਭੋਜਨ ਕਿਸ ਨੂੰ ਕਹਿੰਦੇ ਹਨ ?
ਉੱਤਰ-

  • ਵਸਾ ਅਤੇ ਕਾਰਬੋਹਾਈਡਰੇਟ ਨੂੰ ਊਰਜਾ ਦੇਣ ਵਾਲਾ ਭੋਜਨ ਕਹਿੰਦੇ ਹਨ ।
  • ਪ੍ਰੋਟੀਨ ਨੂੰ ਸਰੀਰ ਦਾ ਵਾਧਾ ਕਰਨ ਵਾਲਾ ਭੋਜਨ ਕਹਿੰਦੇ ਹਨ ।

ਪ੍ਰਸ਼ਨ 14.
ਪ੍ਰੋਟੀਨ ਦਾ ਕੀ ਕੰਮ ਹੈ ? ਇਸਦੇ ਸੋਮਿਆਂ ਦਾ ਨਾਂ ਲਿਖੋ ।
ਉੱਤਰ-
ਪ੍ਰੋਟੀਨ ਦੇ ਕੰਮ-ਪ੍ਰੋਟੀਨ ਸਰੀਰ ਦੇ ਵਾਧੇ ਅਤੇ ਮੁਰੰਮਤ ਲਈ ਜ਼ਰੂਰੀ ਹੈ ।
PSEB 6th Class Science Solutions Chapter 2 ਭੋਜਨ ਦੇ ਤੱਤ 4
ਚਿੱਤਰ-ਪ੍ਰੋਟੀਨ ਦੇ ਜੰਤੂ ਸੋਮੇ
ਪ੍ਰੋਟੀਨ ਦੇ ਸੋਮੇਬਨਸਪਤੀ ਸੋਮੇ-ਚਨਾ, ਮੁੰਗ, ਦਾਲ, ਰਾਜਮਾਂਹ, ਸੋਇਆਬੀਨ, ਮਟਰ ਆਦਿ । ਜੰਤੂ ਸੋਮੇ-ਮਾਸ, ਮੱਛੀ, ਦੁੱਧ, ਪਨੀਰ ਅਤੇ ਅੰਡੇ ॥

ਪ੍ਰਸ਼ਨ 15.
ਵਿਟਾਮਿਨ (Vitamin) ਕੀ ਹੁੰਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ-
ਵਿਟਾਮਿਨ-ਵਿਟਾਮਿਨ ਰੋਗਾਂ ਤੋਂ ਸਾਡੇ ਸਰੀਰ ਦੀ ਰੱਖਿਆ ਕਰਦੇ ਹਨ । ਵਿਟਾਮਿਨ ਸਾਡੀਆਂ ਅੱਖਾਂ, ਹੱਡੀਆਂ, ਦੰਦਾਂ ਅਤੇ ਮਸੂੜਿਆਂ ਨੂੰ ਸਿਹਤਮੰਦ ਬਣਾਈ ਰੱਖਣ ਵਿੱਚ ਸਹਾਇਤਾ ਕਰਦੇ ਹਨ । ਵਿਟਾਮਿਨ ਕਈ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਨਾਂ ਨਾਲ ਜਾਣਿਆ ਜਾਂਦਾ ਹੈ । ਇਨ੍ਹਾਂ ਵਿੱਚੋਂ ਕੁੱਝ ਵਿਟਾਮਿਨ ‘A’, ਵਿਟਾਮਿਨ ‘B’, ਵਿਟਾਮਿਨ ‘C, ਵਿਟਾਮਿਨ ‘D’, ਵਿਟਾਮਿਨ ‘E’ ਅਤੇ ਵਿਟਾਮਿਨ ‘K’ ਦੇ ਨਾਮ ਨਾਲ ਜਾਣਿਆ ਜਾਂਦਾ ਹੈ । ਵਿਟਾਮਿਨ ਦੇ ਇੱਕ ਸਮੂਹ ਨੂੰ ਵਿਟਾਮਿਨ B-ਕੰਪਲੈਕਸ ਕਹਿੰਦੇ ਹਨ । ਸਾਡੇ ਸਰੀਰ ਨੂੰ ਸਾਰੇ ਵਿਟਾਮਿਨਾਂ ਦੀ ਘੱਟ ਮਾਤਰਾ ਵਿੱਚ ਲੋੜ ਹੁੰਦੀ ਹੈ ।

ਪ੍ਰਸ਼ਨ 16.
ਵਿਟਾਮਿਨ A, C ਅਤੇ D ਦੇ ਕੰਮ ਲਿਖੋ ।
ਉੱਤਰ-
ਵਿਟਾਮਿਨ ‘A’ ਸਾਡੀ ਚਮੜੀ ਅਤੇ ਅੱਖਾਂ ਨੂੰ ਨਿਰੋਗ ਰੱਖਦਾ ਹੈ । ਵਿਟਾਮਿਨ C ਬਹੁਤ ਸਾਰੇ ਰੋਗਾਂ ਦੇ ਨਾਲ ਲੜਨ ਵਿੱਚ ਸਾਡੀ ਸਹਾਇਤਾ ਕਰਦਾ ਹੈ । ਵਿਟਾਮਿਨ D ਸਾਡੀਆਂ ਅਸਥੀਆਂ ਅਤੇ ਦੰਦਾਂ ਲਈ ਕੈਲਸ਼ੀਅਮ ਦੀ ਵਰਤੋਂ ਕਰਨ ਲਈ ਸਾਡੇ ਸਰੀਰ ਦੀ ਸਹਾਇਤਾ ਕਰਦਾ ਹੈ ।

ਪ੍ਰਸ਼ਨ 17.
ਵਿਟਾਮਿਨ A ਅਤੇ B ਦੇ ਸੋਮੇ ਲਿਖੋ ।
ਉੱਤਰ-
ਵਿਟਾਮਿਨ A ਦੇ ਸੋਮੇ-ਦੁੱਧ, ਮੱਛੀ ਦਾ ਤੇਲ, ਗਾਜਰ, ਪਪੀਤਾ, ਅੰਬ ।
PSEB 6th Class Science Solutions Chapter 2 ਭੋਜਨ ਦੇ ਤੱਤ 5
ਚਿੱਤਰ-ਵਿਟਾਮਿਨ A ਦੇ ਸੋਮੇ
ਵਿਟਾਮਿਨ B ਦੇ ਸੋਮੇ-ਜਿਗਰ, ਪੁੰਗਰੀ ਮੂੰਗੀ ਸਾਬਤ ।
PSEB 6th Class Science Solutions Chapter 2 ਭੋਜਨ ਦੇ ਤੱਤ 6
ਚਿੱਤਰ-ਵਿਟਾਮਿਨ B ਦੇ ਸੋਮੇ

ਪ੍ਰਸ਼ਨ 18.
ਵਿਟਾਮਿਨ C ਅਤੇ D’ ਦੇ ਸੋਮੇ ਲਿਖੋ ।
ਉੱਤਰ-
ਵਿਟਾਮਿਨ C ਦੇ ਸੋਮੇ-ਸੰਤਰਾ, ਟਮਾਟਰ, ਆਂਵਲਾ, ਨਿੰਬੂ, ਅਮਰੂਦ, ਮਿਰਚ ਆਦਿ ।
PSEB 6th Class Science Solutions Chapter 2 ਭੋਜਨ ਦੇ ਤੱਤ 7
ਵਿਟਾਮਿਨ D ਦੇ ਸੋਮੇ-ਦੁੱਧ, ਮੱਖਣ, ਮੱਛੀ, ਅੰਡਾ, ਕਲੇਜੀ ਆਦਿ ।
PSEB 6th Class Science Solutions Chapter 2 ਭੋਜਨ ਦੇ ਤੱਤ 8

ਪ੍ਰਸ਼ਨ 19.
ਖਣਿਜ ਲੂਣਾਂ ਦਾ ਕੀ ਮਹੱਤਵ ਹੈ ?
ਉੱਤਰ-
ਖਣਿਜ ਲੂਣਾਂ ਦਾ ਮਹੱਤਵ-ਸਾਡੇ ਸਰੀਰ ਨੂੰ ਖਣਿਜ ਲੂਣਾਂ ਦੀ ਲੋੜ ਘੱਟ ਮਾਤਰਾ ਵਿੱਚ ਹੁੰਦੀ ਹੈ । ਸਰੀਰ ਦੇ ਉੱਚਿਤ ਵਿਕਾਸ ਅਤੇ ਚੰਗੀ ਸਿਹਤ ਲਈ ਸਾਰੇ ਖਣਿਜ ਲੂਣ ਜ਼ਰੂਰੀ ਹਨ । ਲੋਹਾ, ਫਾਸਫੋਰਸ, ਕੈਲਸ਼ੀਅਮ ਅਤੇ ਆਇਓਡੀਨ ਵਰਗੇ ਖਣਿਜ ਲੂਣ ਸਾਡੇ ਸਰੀਰ ਦੇ ਲਈ ਬਹੁਤ ਮਹੱਤਵਪੂਰਨ ਹਨ ।

PSEB 6th Class Science Solutions Chapter 2 ਭੋਜਨ ਦੇ ਤੱਤ

ਪ੍ਰਸ਼ਨ 20.
ਫਾਸਫੋਰਸ ਦੇ ਕਿਹੜੇ ਸੋਮੇ ਹਨ ?
ਉੱਤਰ-
ਫਾਸਫੋਰਸ ਦੇ ਸੋਮੇ-ਦੁੱਧ, ਕੇਲਾ, ਮਟਰ, ਮੂੰਗੀ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ॥
PSEB 6th Class Science Solutions Chapter 2 ਭੋਜਨ ਦੇ ਤੱਤ 9

ਪ੍ਰਸ਼ਨ 21.
ਲੋਹੇ ਦੇ ਕਿਹੜੇ ਸੋਮੇ ਹਨ ? ਇਸਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
ਲੋਹੇ ਦੇ ਸੋਮੇ-ਮਾਸ, ਮੱਛੀ, ਸੇਬ, ਅੰਬ, ਪਪੀਤਾ, ਹਰੀਆਂ ਪੱਤੇਦਾਰ ਸਬਜ਼ੀਆਂ । ਲੋਹੇ ਦੀ ਕਮੀ ਨਾਲ ਅਨੀਮੀਆ ਰੋਗ ਹੋ ਜਾਂਦਾ ਹੈ ।
PSEB 6th Class Science Solutions Chapter 2 ਭੋਜਨ ਦੇ ਤੱਤ 10

ਪ੍ਰਸ਼ਨ 22.
ਕੈਲਸ਼ੀਅਮ ਦੇ ਸੋਮੇ ਦੱਸੋ । ਇਸਦੀ ਕਮੀ ਨਾਲ ਕਿਹੜਾ ਰੋਗ ਹੋ ਜਾਂਦਾ ਹੈ ?
ਉੱਤਰ-
ਕੈਲਸ਼ੀਅਮ ਦੇ ਸੋਮੇ-ਕੈਲਸ਼ੀਅਮ ਸਾਨੂੰ ਮੁੱਖ ਰੂਪ ਵਿੱਚ ਦੁੱਧ, ਅੰਡੇ, ਹਰੀਆਂ ਪੱਤੇਦਾਰ ਸਬਜ਼ੀਆਂ ਤੋਂ ਪ੍ਰਾਪਤ ਹੁੰਦਾ ਹੈ । ਇਸ ਦੀ ਕਮੀ ਨਾਲ ਹੱਡੀਆਂ ਅਤੇ ਦੰਦਾਂ ਦੇ ਰੋਗ ਹੋ ਜਾਂਦੇ ਹਨ ।
PSEB 6th Class Science Solutions Chapter 2 ਭੋਜਨ ਦੇ ਤੱਤ 11

ਪ੍ਰਸ਼ਨ 23. ਫਲਾਂ ਅਤੇ ਸਬਜ਼ੀਆਂ ਨੂੰ ਕੱਟ ਕੇ ਕਿਉਂ ਨਹੀਂ ਧੋਣਾ ਚਾਹੀਦਾ ?
ਉੱਤਰ-
ਛਿਲਕਾ ਉਤਾਰ ਕੇ ਜੇ ਸਬਜ਼ੀਆਂ ਅਤੇ ਫਲਾਂ ਨੂੰ ਧੋਇਆ ਜਾਂਦਾ ਹੈ ਤਾਂ ਇਹ ਸੰਭਵ ਹੈ ਕਿ ਉਨ੍ਹਾਂ ਦੇ ਕੁੱਝ ਵਿਟਾਮਿਨ ਨਸ਼ਟ ਹੋ ਜਾਣ । ਸਬਜ਼ੀਆਂ ਅਤੇ ਫਲਾਂ ਦੇ ਛਿਲਕੇ ਵਿੱਚ ਕਈ ਮਹੱਤਵਪੂਰਨ ਵਿਟਾਮਿਨ ਅਤੇ ਖਣਿਜ ਲੂਣ ਹੁੰਦੇ ਹਨ । ਚਾਵਲ ਅਤੇ ਦਾਲਾਂ ਨੂੰ ਵਾਰ-ਵਾਰ ਧੋਣ ਨਾਲ ਉਸ ਵਿੱਚ ਮੌਜੂਦ ਵਿਟਾਮਿਨ ਅਤੇ ਕੁੱਝ ਖਣਿਜ ਲੂਣ ਵੱਖ ਹੋ ਸਕਦੇ ਹਨ ।

ਪ੍ਰਸ਼ਨ 24.
ਭੋਜਨ ਨੂੰ ਜ਼ਿਆਦਾ ਪਕਾਉਣ ਨਾਲ ਕੀ ਹਾਨੀ ਹੁੰਦੀ ਹੈ ? ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ?
ਉੱਤਰ-
ਭੋਜਨ ਪਕਾਉਣ ਦੀ ਹਾਨੀ-ਭੋਜਨ ਨੂੰ ਜ਼ਿਆਦਾ ਪਕਾਉਣ ਨਾਲ ਭੋਜਨ ਬੇਸ਼ੱਕ ਸਵਾਦ ਹੋ ਜਾਂਦਾ ਹੈ ਅਤੇ ਸੌਖਿਆਂ ਹੀ ਪੱਚ ਜਾਂਦਾ ਹੈ, ਪਰ ਭੋਜਨ ਪਕਾਉਣ ਨਾਲ ਉਸ ਵਿੱਚ ਕੁੱਝ ਪੋਸ਼ਕਾਂ ਦੀ ਹਾਨੀ ਵੀ ਹੋ ਸਕਦੀ ਹੈ । ਜੇ ਭੋਜਨ ਪਕਾਉਣ ਵਿੱਚ ਵਧੇਰੇ ਪਾਣੀ ਦੀ ਵਰਤੋਂ ਕੀਤੀ ਜਾਵੇ ਅਤੇ ਬਾਅਦ ਵਿੱਚ ਉਸ ਪਾਣੀ ਨੂੰ ਸੁੱਟ ਦਿੱਤਾ ਜਾਵੇ, ਤਾਂ ਕਈ ਲਾਭਦਾਇਕ ਪ੍ਰੋਟੀਨ ਅਤੇ ਕਾਫ਼ੀ ਮਾਤਰਾ ਵਿੱਚ ਖਣਿਜ ਲੂਣਾਂ ਦੀ ਹਾਨੀ ਹੋ ਜਾਂਦੀ ਹੈ । ਜ਼ਿਆਦਾ ਪਕਾਉਣ ਨਾਲ ਵਿਟਾਮਿਨ °C ਸੌਖਿਆਂ ਗਰਮੀ ਨਾਲ ਨਸ਼ਟ ਹੋ ਜਾਂਦਾ ਹੈ । ਸਾਨੂੰ ਆਪਣੇ ਆਹਾਰ ਵਿੱਚ ਫਲ ਅਤੇ ਕੱਚੀਆਂ ਸਬਜ਼ੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ।

ਪ੍ਰਸ਼ਨ 25.
ਮੋਟਾਪੇ ਦਾ ਕੀ ਕਾਰਨ ਹੈ ? ਕਿਹੜਾ ਭੋਜਨ ਖਾਣ ਨਾਲ ਮੋਟਾਪਾ ਵੱਧਦਾ ਹੈ ?
ਉੱਤਰ-
ਮੋਟਾਪੇ ਦਾ ਕਾਰਨ-ਵਧੇਰੇ ਵਸਾ ਯੁਕਤ ਭੋਜਨ ਖਾਣ ਨਾਲ ਮੋਟਾਪਾ ਹੁੰਦਾ ਹੈ । ਲੋੜ ਤੋਂ ਵੱਧ ਭੋਜਨ ਖਾਣ ਨਾਲ ਵੀ ਮੋਟਾਪਾ ਹੁੰਦਾ ਹੈ । ਤਲੀਆਂ ਹੋਈਆਂ ਵਸਤਾਂ, ਸਮੋਸੇ, ਪੂਰੀ, ਮਲਾਈ, ਰਬੜੀ, ਪੇੜਾ, ਆਦਿ ਵਸਾ ਯੁਕਤ ਭੋਜਨ ਖਾਣ ਨਾਲ ਵੀ ਮੋਟਾਪਾ ਹੁੰਦਾ ਹੈ ।

ਪ੍ਰਸ਼ਨ 26.
ਤਰੁੱਟੀ ਰੋਗ ਤੋਂ ਕੀ ਭਾਵ ਹੈ ?
ਉੱਤਰ-
ਤਰੁੱਟੀ ਰੋਗ-ਇੱਕ ਵਿਅਕਤੀ ਕਾਫ਼ੀ ਭੋਜਨ ਖਾਂਦਾ ਹੈ ਪਰ ਕਈ ਵਾਰ ਉਸਦੇ ਭੋਜਨ ਵਿੱਚ ਕਿਸੇ ਵਿਸ਼ੇਸ਼ ਪੋਸ਼ਕ ਤੱਤ ਦੀ ਕਮੀ ਹੋ ਜਾਂਦੀ ਹੈ । ਜੇ ਇਹ ਕਮੀ ਲੰਬੇ ਸਮੇਂ ਤਕ ਰਹਿੰਦੀ ਹੈ ਤਾਂ ਉਹ ਵਿਅਕਤੀ ਉਸ ਪੋਸ਼ਕ ਤੱਤ ਦੀ ਕਮੀ ਦਾ ਸ਼ਿਕਾਰ ਹੋ ਜਾਂਦਾ ਹੈ । ਇੱਕ ਜਾਂ ਵਧੇਰੇ ਪੋਸ਼ਕਾਂ ਦੀ ਕਮੀ ਨਾਲ ਸਾਡਾ ਸਰੀਰ ਰੋਗੀ ਹੋ ਜਾਂਦਾ ਹੈ । ਅਜਿਹੇ ਰੋਗ ਜੋ ਲੰਬੇ ਸਮੇਂ ਤਕ ਕਿਸੇ ਪੋਸ਼ਕ ਤੱਤ ਦੀ ਕਮੀ ਕਾਰਨ ਹੁੰਦੇ ਹਨ, ਉਨ੍ਹਾਂ ਨੂੰ ਤਰੁੱਟੀ ਰੋਗ ਕਿਹਾ ਜਾਂਦਾ ਹੈ ।

ਪ੍ਰਸ਼ਨ 27.
ਭੋਜਨ ਵਿੱਚ ਕਾਫ਼ੀ ਪ੍ਰੋਟੀਨ ਨਾ ਲੈਣ ਨਾਲ ਕਿਹੜਾ ਰੋਗ ਹੋ ਸਕਦਾ ਹੈ ?
ਉੱਤਰ-
ਜੇ ਕੋਈ ਵਿਅਕਤੀ ਆਪਣੇ ਭੋਜਨ ਵਿੱਚ ਕਾਫ਼ੀ ਪ੍ਰੋਟੀਨ ਨਹੀਂ ਲੈ ਰਿਹਾ ਹੋਵੇ ਤਾਂ ਉਸ ਨੂੰ ਕੁੱਝ ਰੋਗ ਹੋ ਸਕਦਾ ਹੈ ਜਿਸ ਨਾਲ ਸਰੀਰ ਦਾ ਵਾਧਾ ਰੁਕ ਸਕਦਾ ਹੈ, ਚਿਹਰੇ ਤੇ ਸੋਜ, ਵਾਲਾਂ ਦਾ ਰੰਗ ਉੱਡਣਾ, ਚਮੜੀ ਦੀਆਂ ਬਿਮਾਰੀਆਂ ਅਤੇ ਪੇਚਿਸ਼ ਵਰਗੇ ਰੋਗ ਪ੍ਰੋਟੀਨ ਦੀ ਕਮੀ ਨਾਲ ਹੋ ਸਕਦੇ ਹਨ ।

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਵਿਟਾਮਿਨ ਅਤੇ ਖਣਿਜ ਲੂਣਾਂ ਦੀ ਕਮੀ ਕਾਰਨ ਹੋਣ ਵਾਲੇ ਰੋਗਾਂ ਦਾ ਵੇਰਵਾ ਦਿਓ ।
ਉੱਤਰ-
ਵਿਟਾਮਿਨ ਅਤੇ ਖਣਿਜ ਲੂਣਾਂ ਦੀ ਕਮੀ ਕਾਰਨ ਹੋਣ ਵਾਲੇ ਰੋਗ-
PSEB 6th Class Science Solutions Chapter 2 ਭੋਜਨ ਦੇ ਤੱਤ 12

PSEB 6th Class Science Solutions Chapter 2 ਭੋਜਨ ਦੇ ਤੱਤ

ਪ੍ਰਸ਼ਨ 2.
ਭੋਜਨ ਦੇ ਵੱਖ-ਵੱਖ ਤੱਤਾਂ ਦੀ ਕੀ ਭੂਮਿਕਾ ਹੈ ?
ਉੱਤਰ-
ਭੋਜਨ ਦੇ ਮੁੱਖ ਤੱਤ ਹਨ-ਪ੍ਰੋਟੀਨ, ਕਾਰਬੋਹਾਈਡਰੇਟਸ, ਵਸਾ, ਵਿਟਾਮਿਨ ਅਤੇ ਖਣਿਜ –
I. ਪ੍ਰੋਟੀਨ ਦੇ ਮਹੱਤਵ ਹੇਠ ਲਿਖੇ ਹਨ

  • ਪ੍ਰੋਟੀਨ ਸਾਡੇ ਸਰੀਰ ਦੇ ਨਿਰਮਾਣ, ਵਾਧੇ ਅਤੇ ਮੁਰੰਮਤ ਲਈ ਜ਼ਰੂਰੀ ਹੈ !
  • ਪ੍ਰੋਟੀਨ ਸਰੀਰ ਦੀਆਂ ਕੋਸ਼ਿਕਾਵਾਂ ਅਤੇ ਉੱਤਕਾਂ ਦਾ ਨਿਰਮਾਣ ਕਰਦੇ ਹਨ ।
  • ਇਹ ਜੀਵ ਪੁੰਜ ਦਾ ਇੱਕ ਮੁੱਖ ਭਾਗ ਹੈ ।
  • ਔਰਤਾਂ ਵਿੱਚ ਪ੍ਰੋਟੀਨ ਦੁੱਧ ਦਾ ਨਿਰਮਾਣ ਕਰਦੇ ਹਨ ।
  • ਸਰੀਰ ਵਿੱਚ ਐਂਜਾਈਮ ਅਤੇ ਹਾਰਮੋਨ ਦਾ ਨਿਰਮਾਣ ਪ੍ਰੋਟੀਨ ਤੋਂ ਹੁੰਦਾ ਹੈ ।
  • ਪ੍ਰੋਟੀਨ ਮਾਸਪੇਸ਼ੀਆਂ ਦੇ ਨਿਰਮਾਣ ਦੇ ਨਾਲ-ਨਾਲ ਉਨ੍ਹਾਂ ਦੀ ਰੱਖਿਆ ਵੀ ਕਰਦੇ ਹਨ ।

II. ਕਾਰਬੋਹਾਈਡਰੇਟ ਦਾ ਮਹੱਤਵ –

  • ਕਾਰਬੋਹਾਈਡਰੇਟ ਉਰਜਾ ਦਾ ਮੁੱਖ ਸੋਮਾ ਹੈ । ਰੋਜ਼ਾਨਾ ਜੀਵਨ ਵਿੱਚ ਲੋੜੀਂਦੀ ਊਰਜਾ ਕਾਰਬੋਹਾਈਡਰੇਟਸ ਦੇ ਆਕਸੀਕਰਨ ਤੋਂ ਪ੍ਰਾਪਤ ਹੁੰਦੀ ਹੈ । ਇਸ ਦੇ ਇੱਕ ਗਰਾਮ ਪੂਰੀ ਤਰ੍ਹਾਂ ਦਹਿਣ ਤੇ 17 ਕਿਲੋ ਜੂਲ ਊਰਜਾ ਪ੍ਰਾਪਤ ਹੁੰਦੀ ਹੈ ।
  • ਕਾਰਬੋਹਾਈਡਰੇਟ ਖੂਨ ਵਿੱਚ ਰਕਤ ਸ਼ੂਗਰ ਅਨੁਪਾਤ ਨੂੰ ਸਥਿਰ ਰੱਖਦਾ ਹੈ ।
  • ਦੁੱਧ ਪਿਲਾਉਣ ਵਾਲੀਆਂ ਮਾਤਾਵਾਂ ਵਿੱਚ ਗੁਲੂਕੋਸ ਨੂੰ ਲੈਕਟੋਸ ਵਿੱਚ ਬਦਲਦਾ ਹੈ ।
  • ਮਨੁੱਖੀ ਸਰੀਰ ਵਿੱਚ ਕਾਰਬੋਹਾਈਡਰੇਟਸ, ਚਰਬੀ, ਵਸਾ ਵਿੱਚ ਪਰਿਵਰਤਿਤ ਹੁੰਦੇ ਰਹਿੰਦੇ ਹਨ ।
  • ਕਾਰਬੋਹਾਈਡਰੇਟਸ ਤੋਂ ਲੈਕਟਿਕ ਅਮਲ ਅਤੇ ਅਮੋਨੀਆ ਪ੍ਰਾਪਤ ਹੁੰਦਾ ਹੈ । ਇਸ ਤੋਂ ਫਿਰ ਪ੍ਰੋਟੀਨ ਬਣਾਏ ਜਾਂਦੇ ਹਨ ।

III. ਵਸਾ ਦਾ ਮਹੱਤਵ

  • ਵਸਾ ਊਰਜਾ ਦਾ ਮੁੱਖ ਸੋਮਾ ਹੈ । ਇਸ ਵਿੱਚੋਂ ਪ੍ਰੋਟੀਨ ਅਤੇ ਕਾਰਬੋਹਾਈਡਰੇਟ ਦੀ ਤੁਲਨਾ ਵਿੱਚ ਦੁੱਗਣੀ ਊਰਜਾ ਮਿਲਦੀ ਹੈ ।
  • ਵਸਾ ਵਿਟਾਮਿਨ A, D, E ਅਤੇ K ਦਾ ਮੁੱਖ ਸੋਮਾ ਹੈ ।
  • ਵਸਾ ਤੋਂ ਕਾਰਬੋਹਾਈਡਰੇਟਸ ਅਤੇ ਅਮੀਨੋ ਅਮਲ ਬਣਾਏ ਜਾ ਸਕਦੇ ਹਨ ।
  • ਵਸਾ ਨੂੰ ਸਰੀਰ ਵਿੱਚ ਇਕੱਠਾ ਕੀਤਾ ਜਾ ਸਕਦਾ ਹੈ ।
  • ਮਾਨਵ ਸਰੀਰ ਵਿੱਚ ਵਸਾ ਆਕਸੀਕਰਨ ਤੋਂ ਫਾਸਫੋਲਿਪਿਡ ਬਣਦੇ ਹਨ । ਇਹ ਜੀਵ ਭਾਰ ਦੇ ਮੁੱਖ ਅੰਗ ਹਨ ਅਤੇ ਖੂਨ ਦੇ ਜੰਮਣ ਵਿੱਚ ਸਹਾਇਤਾ ਕਰਦਾ ਹੈ ।

IV. ਵਿਟਾਮਿਨ ਦਾ ਮਹੱਤਵ

  • ਵਿਟਾਮਿਨ ਸਾਡੇ ਭੋਜਨ ਦਾ ਮੁੱਖ ਅੰਗ ਹੈ । ਜਦਕਿ ਇਨ੍ਹਾਂ ਤੋਂ ਊਰਜਾ ਪ੍ਰਾਪਤ ਨਹੀਂ ਹੁੰਦੀ ਫਿਰ ਵੀ ਇਹ ਮਨੁੱਖੀ ਸਰੀਰਕ ਕਿਰਿਆਵਾਂ ਲਈ ਜ਼ਰੂਰੀ ਹੈ ।
  • ਵਿਟਾਮਿਨ ਦੇ ਬਿਨਾਂ ਸਿਹਤਮੰਦ ਰਹਿਣਾ ਮੁਸ਼ਕਿਲ ਹੈ ।
  • ਪੌਦੇ ਸਰਲ ਪਦਾਰਥਾਂ ਤੋਂ ਵਿਟਾਮਿਨ ਬਣਾ ਲੈਂਦੇ ਹਨ, ਪਰੰਤੁ ਜੰਤੁ ਇਨ੍ਹਾਂ ਦਾ ਸੰਸ਼ਲੇਸ਼ਣ ਨਹੀਂ ਕਰ ਸਕਦੇ ।
  • ਇਹਨਾਂ ਦੀ ਕਮੀ ਕਾਰਨ ਸਰੀਰ ਵਿੱਚ ਕਈ ਅਨਿਯਮਿਤਤਾਵਾਂ ਪੈਦਾ ਹੋ ਜਾਂਦੀਆਂ ਹਨ ।

V. ਖਣਿਜ ਦਾ ਮਹੱਤਵ

  • ਇਹ ਹੱਡੀਆਂ ਤੇ ਦੰਦ ਬਣਾਉਂਦੇ ਹਨ ।
  • ਇਹ ਲਾਲ ਰਕਤਾਣੂਆਂ ਦਾ ਨਿਰਮਾਣ ਕਰਨ ਲਈ ਜ਼ਰੂਰੀ ਹੈ ।
  • ਇਹ ਰਕਤ ਜੰਮਣ ਵਿੱਚ ਸਹਾਇਕ ਹੁੰਦੇ ਹਨ ।
  • ਉੱਤਕਾਂ, ਤੰਤਰੀਕਾਵਾਂ ਅਤੇ ਥਾਇਰਾਈਡ ਗ੍ਰੰਥੀ ਦੇ ਕਾਰਜ ਦੇ ਲਈ ਇਨ੍ਹਾਂ ਦੀ ਲੋੜ ਹੁੰਦੀ ਹੈ ।
  • ਜੀਵਨ ਦੀਆਂ ਗਤੀਵਿਧੀਆਂ ਦੇ ਲਈ ਕਈ ਪ੍ਰਕਾਰ ਦੇ ਖਣਿਜ ਤੱਤਾਂ ਦੀ ਲੋੜ ਹੁੰਦੀ ਹੈ ।