Punjab State Board PSEB 5th Class EVS Book Solutions Chapter 9 ਜੰਗਲ ਅਤੇ ਜੀਵਨ Textbook Exercise Questions and Answers.
PSEB Solutions for Class 5 EVS Chapter 9 ਜੰਗਲ ਅਤੇ ਜੀਵਨ
EVS Guide for Class 5 PSEB ਜੰਗਲ ਅਤੇ ਜੀਵਨ Textbook Questions and Answers
ਪੇਜ – 56
ਕਿਰਿਆ 1. ਤੁਸੀਂ ਬਾਂਸ ਦਾ ਪੌਦਾ ਜ਼ਰੂਰ ਦੇਖਿਆ ਹੋਵੇਗਾ। ਹੇਠਾਂ ਦਿੱਤੇ ਗਏ ਖ਼ਾਲੀ ਥਾਂਵਾਂ ‘ਤੇ ਬਾਂਸ ਦੇ ਪੌਦੇ ਦਾ ਚਿੱਤਰ ਬਣਾਓ।
ਆਪਣੇ ਅਧਿਆਪਕਾਂ ਅਤੇ ਬਜ਼ੁਰਗਾਂ ਤੋਂ ਪਤਾ ਕਰਕੇ ਲਿਖੋ ਕਿ ਬਾਂਸ ਤੋਂ ਕੀ-ਕੀ ਬਣਦਾ ਹੈ?
(ਕ) ………………………..
(ਖ) ………………………..
(ਗ) ………………………..
ਆਪਣੇ ਅਧਿਆਪਕ ਅਤੇ ਬਜ਼ੁਰਗਾਂ ਦੇ ਨਾਲ ਬਾਂਸ ਦੇ ਫੁੱਲਾਂ ਅਤੇ ਜੜ੍ਹਾਂ ਬਾਰੇ ਗੱਲ ਕਰੋ। ਬਾਂਸ ਦੀ ਤਰ੍ਹਾਂ ਆਪਣੇ ਅਧਿਆਪਕਾਂ ਅਤੇ ਬਜ਼ੁਰਗਾਂ ਨਾਲ ਖਜੂਰ ਦੇ ਪੌਦੇ ਬਾਰੇ ਚਰਚਾ ਕਰੋ।
ਉੱਤਰ :
ਚਿੱਤਰ-ਬਾਂਸ ਦੇ ਪੌਦੇ
- ਬਾਂਸ ਘਾਹ ਪਰਿਵਾਰ ਦਾ ਮੈਂਬਰ ਹੈ।
- ਇਹ 100 ਫੁੱਟ ਲੰਬਾ ਹੋ ਸਕਦਾ ਹੈ। ਇਸ ਦੀਆਂ ਕੁੱਝ ਕਿਸਮਾਂ ਇੱਕੋ ਦਿਨ ਵਿਚ 90 ਸੈਂ.ਮੀ. ਉੱਚੀਆਂ ਹੋ ਜਾਂਦੀਆਂ ਹਨ।
- ਬਾਂਸ ਦੀ ਵਰਤੋਂ ਫਰਨੀਚਰ, ਕਾਗਜ਼, ਘਰ ਬਣਾਉਣ ਵਿਚ ਹੁੰਦੀ ਹੈ।
- ਬਾਂਸ ਦੇ ਕੁਝ ਹਿੱਸੇ ਖਾਦੇ ਜਾ ਸਕਦੇ ਹਨ; ਜਿਵੇਂ ਬਾਂਸ ਦਾ ਆਚਾਰ।
ਫੁੱਲ-ਕਈ ਕਿਸਮਾਂ ਦੇ ਫੁੱਲ 65 ਤੋਂ 120 ਸਾਲ ਬਾਅਦ ਆਉਂਦੇ ਹਨ।
ਜੜਾਂ-ਬਾਂਸ ਦੀਆਂ ਜੜ੍ਹਾਂ ਇਨ੍ਹਾਂ ਨੂੰ ਵੱਢਣ ਤੋਂ ਬਾਅਦ ਵੀ ਮਿੱਟੀ ਨੂੰ ਬਚਾਉਂਦੀਆਂ ਹਨ ਅਤੇ ਭੋਂ-ਖੋਰ ਨੂੰ ਰੋਕਦੀਆਂ ਹਨ।
ਪੇਜ – 58
ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ :
(ਨਿਵਾਸ ਸਥਾਨ, ਮਿੱਟੀ, 70, ਆਦਿਵਾਸੀ)
(ਉ) ……………………….. ਲੋਕ ਜੰਗਲਾਂ ਵਿੱਚ ਰਹਿੰਦੇ ਹਨ।
(ਅ) ਧਰਤੀ ਦੇ ਲਗਭਗ ……………………….. ਪ੍ਰਤੀਸ਼ਤ ਜੀਵ ਜੰਤੂ ਅਤੇ ਪੌਦੇ ਜੰਗਲਾਂ ਵਿੱਚ ਰਹਿੰਦੇ ਹਨ।
(ਇ) ਰੁੱਖਾਂ ਦੀਆਂ ਜੜਾਂ ……………………….. ਨੂੰ ਬੰਨ੍ਹ ਕੇ ਰੱਖਦੀਆਂ ਹਨ।
(ਸ) ਜੰਗਲਾਂ ਦੀ ਕਟਾਈ ਨਾਲ ਜੀਵਾਂ ਦੇ ……………………….. ਨਸ਼ਟ ਹੋ ਰਹੇ ਹਨ!
ਉੱਤਰ :
(ੳ) ਆਦਿਵਾਸੀ,
(ਅ) 70,
(ਇ) ਮਿੱਟੀ,
(ਸ) ਨਿਵਾਸ ਸਥਾਨ।
ਪ੍ਰਸ਼ਨ 2.
ਸਹੀ ਕਥਨ ਅੱਗੇ (✓) ਅਤੇ ਗਲਤ ਕਥਨ ਅੱਗੇ (✗) ਦਾ ਨਿਸ਼ਾਨ ਲਗਾਓ :
(ਉ) ਪੰਜਾਬ ਵਿੱਚ ਬਹੁਤ ਜ਼ਿਆਦਾ ਜੰਗਲ ਹਨ।
(ਅ) ਸਾਨੂੰ ਜੰਗਲਾਂ ਨੂੰ ਨਹੀਂ ਕੱਟਣਾ ਚਾਹੀਦਾ।
() ਆਦਿਵਾਸੀ ਜੜੀ-ਬੂਟੀਆਂ ਨਾਲ ਬਿਮਾਰੀਆਂ ਦਾ ਇਲਾਜ ਕਰਦੇ ਹਨ।
(ਸ) ਜੰਗਲਾਂ ਦੀ ਕਟਾਈ ਨਾਲ ਜੱਲ-ਚੱਕਰ ਪ੍ਰਭਾਵਿਤ ਹੋ ਰਿਹਾ ਹੈ।
(ਹ) ਸਫ਼ੈਦੇ ਦੇ ਰੁੱਖ ਨੂੰ ਵੱਧਣ-ਫੁੱਲਣ ਲਈ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ।
ਉੱਤਰ :
(ੳ) ✗
(ਅ) ✓
(ਇ) ✓
(ਸ) ✓
(ਹ) ✗
ਪ੍ਰਸ਼ਨ 3.
ਮਿਲਾਨ ਕਰੋ :
1. ਰਾਜ – (ਉ) ਆਦਿਵਾਸੀ ਜਾਤੀ
2. ਅਸਾਮ – (ਅ) ਮੁੰਡਾ
3. ਰਾਜਸਥਾਨ – (ਈ) ਜਾਤੀ
4. ਮੱਧ ਪ੍ਰਦੇਸ਼ – (ਸ) ਬੋਡੋਜ਼
5. ਝਾਰਖੰਡ – (ਹ) ਗੋਂਡ
ਉੱਤਰ :
1. (ਈ)
2. (ਅ)
3. (ਸ)
4. (ਉ)
5. (ਹ)
ਪ੍ਰਸ਼ਨ 4.
ਜੰਗਲਾਂ ਤੋਂ ਕੀ ਭਾਵ ਹੈ?
ਉੱਤਰ :
ਇਹ ਭੂਮੀ ਦਾ ਇੱਕ ਬਹੁਤ ਵੱਡਾ ਖੇਤਰ ਹੈ ਜਿਸ ਵਿਚ ਬਹੁਤ ਸਾਰੇ ਰੁੱਖ, ਹਰਿਆਵਲ, ਝਾੜੀਆਂ, ਜੜੀਆਂ ਬੂਟੀਆਂ ਅਤੇ ਇਹਨਾਂ ‘ਤੇ ਨਿਰਭਰ ਕਰਨ ਵਾਲੇ ਜਾਨਵਰ, ਜੀਵ ਜੰਤ ਅਤੇ ਲੋਕ ਹੁੰਦੇ ਹਨ।
ਪ੍ਰਸ਼ਨ 5.
ਆਦਿਵਾਸੀ ਕੌਣ ਹਨ?
ਉੱਤਰ :
ਅਜਿਹੇ ਲੋਕ ਜੋ ਜੰਗਲਾਂ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਆਦਿਵਾਸੀ ਕਹਿੰਦੇ ਹਨ।
ਪ੍ਰਸ਼ਨ 6.
ਪੰਜਾਬ ਵਿਚ ਜੰਗਲਾਂ ਦੀ ਘਾਟ ਪੂਰੀ ਕਰਨ ਲਈ ਅਸੀਂ ਕੀ ਯਤਨ ਕਰ ਸਕਦੇ ਹਾਂ?
ਉੱਤਰ :
- ਵਿਅਰਥ ਪਈ ਭੂਮੀ ਤੇ ਰੁੱਖ ਉਗਾਏ ਜਾ ਸਕਦੇ ਹਨ।
- ਸਾਨੂੰ ਕਾਗ਼ਜ਼ ਦੀ ਵਰਤੋਂ ਨੂੰ ਘੱਟ ਕਰਨਾ ਚਾਹੀਦਾ ਹੈ। ਕਾਗਜ਼ਾਂ ਦਾ ਮੁੜ ਚੱਕਰਣ ਕਰਨਾ ਚਾਹੀਦਾ ਹੈ।
- ਲੱਕੜੀ ਤੋਂ ਬਣੀਆਂ ਵਸਤਾਂ ਦੀ ਬਜਾਏ ਹੋਰ ਪਦਾਰਥਾਂ ਤੋਂ ਬਣੀਆਂ ਵਸਤਾਂ ਦੀ ਵਰਤੋਂ ਕਰੋ।
ਪ੍ਰਸ਼ਨ 7.
ਕੋਈ ਪੌਦਾ ਲਗਾਉਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
ਉੱਤਰ :
- ਸਾਨੂੰ ਵਿਅਰਥ ਪਈ ਭੂਮੀ ‘ਤੇ ਰੁੱਖ ਉਗਾਉਣੇ ਚਾਹੀਦੇ ਹਨ।
- ਖੇਤਰ ਦੇ ਵਾਤਾਵਰਨ ਤੇ ਮੌਸਮ ਅਨੁਸਾਰ ਰੁੱਖ ॥ ਉਗਾਉਣੇ ਚਾਹੀਦੇ ਹਨ।
- ਅਜਿਹੇ ਪੌਦੇ ਲਗਾਓ ਜਿਨ੍ਹਾਂ ਦਾ ਲੋਕਾਂ ਨੂੰ ਕੋਈ ਲਾਭ ਹੋਵੇ।
ਪੇਜ – 60
ਪ੍ਰਸ਼ਨ 8.
ਜੰਗਲਾਂ ਨੂੰ ਬਚਾਉਣ ਲਈ ਅਸੀਂ ਕੀ ਕਰ ਸਕਦੇ ਹਾਂ?
ਉੱਤਰ :
- ਅਸੀਂ ਕਾਗ਼ਜ਼ਾਂ ਦਾ ਮੁੜ ਚੱਕਰਣ ਕਰ ਸਕਦੇ ਹਾਂ ਕਿਉਂਕਿ ਕਾਗ਼ਜ਼ ਰੁੱਖਾਂ ਦੇ ਗੁੱਦੇ ਤੋਂ ਬਣਦੇ ਹਨ।
- ਸਾਨੂੰ ਲੱਕੜੀ ਦੀ ਵਰਤੋਂ ਸੋਚ-ਸਮਝ ਕੇ ਕਰਨੀ ਚਾਹੀਦੀ ਹੈ।
- ਰਹਿਣ ਦੀ ਜਗਾ ਲਈ, ਫੈਕਟਰੀਆਂ ਲਈ ਭੂਮੀ ਵਿਸਤਾਰ ਲਈ ਜੰਗਲ ਨਹੀਂ ਕੱਟਣੇ ਚਾਹੀਦੇ।
ਕਿਰਿਆ : ਚਿੱਤਰ ਵਿੱਚ ਰੰਗ ਭਰੋ।
ਉੱਤਰ :
ਖ਼ੁਦ ਕਰੋ।
PSEB 5th Class EVS Guide ਜੰਗਲ ਅਤੇ ਜੀਵਨ Important Questions and Answers
1. ਬਹੁ-ਵਿਕਲਪੀ ਚੋਣ ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)
(i) ਗੋਂਡਜ਼ ……………….. ਵਿਚ ਰਹਿੰਦੇ ਹਨ :
(ੳ) ਮਨੀਪੁਰ
(ਅ) ਆਸਾਮ
(ਇ) ਮੱਧ ਪ੍ਰਦੇਸ਼
(ਸ) ਰਾਜਸਥਾਨ
ਉੱਤਰ :
(ਇ) ਮੱਧ ਪ੍ਰਦੇਸ਼
(ii) ……………….. ਵਿਖੇ ਵੱਡੇ ਜੰਗਲ ਹਨ
(ੳ) ਮਨੀਪੁਰ
(ਅ) ਉੜੀਸਾ
(ਇ) ਬਿਹਾਰ
(ਸ) ਸਾਰੇ
ਉੱਤਰ :
(ਸ) ਸਾਰੇ
2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਪੌਦੇ ਭੋਂ-ਖੁਰ ਤੋਂ ਕਿਵੇਂ ਬਚਾਉਂਦੇ ਹਨ?
ਉੱਤਰ :
ਪੌਦਿਆਂ, ਰੁੱਖਾਂ ਦੀਆਂ ਜੜਾਂ ਮਿੱਟੀ ਨੂੰ ਬੰਨ੍ਹ ਕੇ ਰੱਖਦੀਆਂ ਹਨ।
ਪ੍ਰਸ਼ਨ 2.
ਸਫੈਦਾ ਅਸਲ ਵਿਚ ਕਿੱਥੋਂ ਦਾ ਹੈ?
ਉੱਤਰ :
ਸਫੈਦਾ ਅਸਲ ਵਿਚ ਆਸਟਰੇਲੀਆ ਤੋਂ ਹੈ।
3. ਖ਼ਾਲੀ ਥਾਂਵਾਂ ਭਰੋ :
(i) ਬੋਡੋਜ਼ ਨਾਂ ਦੇ ਆਦਿਵਾਸੀ ………………………………………. ਵਿਖੇ ਹੁੰਦੇ ਹਨ।
(ii) ਸਾਨੂੰ ………………………………………. ’ਤੇ ਰੁੱਖ ਉਗਾਉਣੇ ਚਾਹੀਦੇ ਹਨ !
(iii) ਸਫੈਦੇ ਦੀਆਂ ਲਗਭਗ ………………………………………. ਕਿਸਮਾਂ ਹਨ।
(iv) ਸਫੇਦੇ ਨੂੰ ………………………………………. ਇਲਾਕੇ ਵਿਚ ਲਗਾਉਣਾ ਚਾਹੀਦਾ ਹੈ।
ਉੱਤਰ :
(i) ਆਸਾਮ,
(ii) ਫਾਲਤੂ ਜਗ੍ਹਾ ‘ਤੇ,
(iii) 700,
(iv) ਸੇਮ ਵਾਲੇ।
4. ਸਹੀ/ਗਲਤ :
(i) ਆਦਿਵਾਸੀ ਭੀਲ, ਰਾਜਸਥਾਨ ਵਿਚ ਹੁੰਦੇ ਹਨ।
(ii) ਸਫੈਦਾ ਪੰਜਾਬ ਲਈ ਹਾਨੀਕਾਰਕ ਹੈ।
(iii) ਮੁੰਡਾ ਆਦਿਵਾਸੀ ਝਾਰਖੰਡ ਵਿਚ ਹੁੰਦੇ ਹਨ।
ਉੱਤਰ :
(i) ਸਹੀ,
(ii) ਗ਼ਲਤ,
(iii) ਸਹੀ।
5. ਮਿਲਾਨ ਕਰੋ :
(i) ਮਨੀਪੁਰ – (ਉ) ਭੀਲ
(ii) ਆਸਾਮ – (ਅ) ਮੁੰਡਾ
(iii) ਰਾਜਸਥਾਨ – (ਇ) ਮਰਮ ਅਤੇ ਚੀਰੂ
(iv) ਝਾਰਖੰਡ – (ਸ) ਬੋਡੋਜ਼
ਉੱਤਰ :
(i) (ਇ)
(ii) (ਸ)
(iii) (ੳ)
(iv) (ਅ)
6. ਦਿਮਾਗੀ ਕਸਰਤ (ਮਾਈਂਡ ਮੈਪਿੰਗ) –
ਉੱਤਰ :
7. ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-
ਆਦਿਵਾਸੀ ਲੋਕਾਂ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ :
ਇਹਨਾਂ ਲੋਕਾਂ ਦਾ ਜੀਵਨ ਜੰਗਲਾਂ ਨਾਲ ਜੁੜਿਆ ਹੁੰਦਾ ਹੈ। ਇਹ ਲੋਕ ਆਪਣੀਆਂ ਬਿਮਾਰੀਆਂ ਦਾ ਇਲਾਜ ਵੀ ਜੰਗਲੀ ਜੜੀ-ਬੂਟੀਆਂ ਨਾਲ ਕਰਦੇ ਹਨ ਅਤੇ ਭੋਜਨ ਵੀ ਜੰਗਲਾਂ ਤੋਂ ਹੀ ਪ੍ਰਾਪਤ ਕਰਦੇ ਹਨ। ਇਹਨਾਂ ਲੋਕਾਂ ਦੇ ਹਥਿਆਰ ਭਾਲੇ, ਤੀਰਕਮਾਨ ਆਦਿ ਹਨ ਆਪਣੀਆਂ ਆਰਥਿਕ ਜ਼ਰੂਰਤਾਂ ਦੀ ਪੂਰਤੀ ਵੀ ਇਹ ਜੰਗਲਾਂ ਤੋਂ ਹੀ ਕਰਦੇ ਹਨ।