PSEB 5th Class EVS Solutions Chapter 2 ਪਰਵਾਸ

Punjab State Board PSEB 5th Class EVS Book Solutions Chapter 2 ਪਰਵਾਸ Textbook Exercise Questions and Answers.

PSEB Solutions for Class 5 EVS Chapter 2 ਪਰਵਾਸ

EVS Guide for Class 5 PSEB ਪਰਵਾਸ Textbook Questions and Answers

ਪੇਜ਼-7

ਪ੍ਰਸ਼ਨ 1.
ਜੇ ਤੁਹਾਨੂੰ ਕਦੇ ਆਪਣਾ ਪਹਿਲਾ ਸਕੂਲ ਛੱਡ ਕੇ ਦੂਸਰੇ ਸਕੂਲ ਜਾਣਾ ਪਵੇ, ਤਾਂ ਪਹਿਲੇ ਕੁਝ ਦਿਨ ਉੱਥੇ ਤੁਸੀਂ ਕੀ ਮਹਿਸੂਸ ਕਰੋਗੇ?
ਉੱਤਰ :
ਹਾਂ, ਜਦੋਂ ਮੇਰੇ ਪਿਤਾ ਜੀ ਦੀ ਬਦਲੀ ਹੋ ਗਈ ਸੀ ਤਾਂ ਮੈਨੂੰ ਦੂਸਰੇ ਸਕੂਲ ਜਾਣਾ ਪਿਆ ਸੀ ਮੇਰਾ ਉੱਥੇ ਮਨ ਨਹੀਂ ਲੱਗਦਾ ਸੀ, ਮੈਨੂੰ ਆਪਣੇ ਪੁਰਾਣੇ ਦੋਸਤਾਂ ਦੀ ਯਾਦ ਆਉਂਦੀ ਸੀ। ਪੁਰਾਣੇ ਸਕੂਲ ਦੇ ਮੈਡਮ ਜੀ ਦੀ ਯਾਦ ਵੀ ਆਉਂਦੀ ਸੀ, ਉਹ ਮੈਨੂੰ ਬਹੁਤ ਪਿਆਰ ਨਾਲ ਪੜ੍ਹਾਉਂਦੇ ਸਨ। ਮੇਰਾ ਖੇਡਣ ਵਿਚ ਵੀ ਮਨ ਨਹੀਂ ਲਗਦਾ ਸੀ।

PSEB 5th Class EVS Solutions Chapter 2 ਪਰਵਾਸ

ਪ੍ਰਸ਼ਨ 2.
ਕੀ ਤੁਹਾਡੇ ਸਕੂਲ ਵਿੱਚ ਕਿਸੇ ਦੂਸਰੇ ਇਲਾਕੇ ਵਿਚੋਂ ਨਵਾਂ ਵਿਦਿਆਰਥੀ ਦਾਖ਼ਲ ਹੋਇਆ ਹੈ? ਉਸਨੂੰ ਪੁੱਛੋ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ?
ਉੱਤਰ :
ਸਾਡੇ ਸਕੂਲ ਵਿਚ ਕੇਰਲਾ ਦਾ ਇੱਕ ਵਿਦਿਆਰਥੀ ਦਾਖ਼ਲ ਹੋਇਆ ਹੈ, ਉਹ ਥੋੜ੍ਹੀ-ਥੋੜ੍ਹੀ ਹਿੰਦੀ ਬੋਲ ਲੈਂਦਾ ਹੈ। ਉਸਨੂੰ ਸਾਡਾ ਰਹਿਣ-ਸਹਿਣ ਤੇ ਖਾਣਾ-ਪੀਣਾ ਪਸੰਦ ਨਹੀਂ ਆ ਰਿਹਾ ਹੈ। ਉਸ ਨੂੰ ਭਾਸ਼ਾ ਵੀ ਸਮਝ ਨਹੀਂ ਲਗਦੀ, ਉਹ ਇਕੱਲਾਪਣ ਮਹਿਸੂਸ ਕਰਦਾ ਹੈ

ਪੰਜ-9

ਕਿਰਿਆ 1.

1. ਤੁਸੀਂ ਆਪਣੇ ਮੁਹੱਲੇ ਜਾਂ ਪਿੰਡਾਂ ਵਿੱਚ ਉਨ੍ਹਾਂ ਪਰਿਵਾਰਾਂ ਦੀ ਸੂਚੀ ਬਣਾਓ ਜੋ ਪਿਛਲੇ ਕੁਝ ਸਾਲਾਂ ਵਿੱਚ ਦੂਸਰੀ ਜਗ੍ਹਾ ਤੋਂ ਆ ਕੇ ਇੱਥੇ ਵਸੇ ਹੋਣ। ਜਾਣਕਾਰੀ ਲਵੋ ਕਿ ਉਨ੍ਹਾਂ ਨੂੰ ਨਵੀਂ ਜਗ੍ਹਾ ਕਿਉਂ ਆਉਣਾ ਪਿਆ ਅਤੇ ਇੱਥੇ ਆ ਕੇ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
2. ਤੁਸੀਂ ਆਪਣੀ ਜਾਣ-ਪਹਿਚਾਣ ਵਾਲੇ ਉਨ੍ਹਾਂ ਲੋਕਾਂ ਦੀ ਸੂਚੀ ਬਣਾਓ ਜੋ ਇੱਥੋਂ ਵਿਦੇਸ਼ ਜਾ ਕੇ ਰਹਿ ਰਹੇ ਹੋਣ ਅਜਿਹੇ ਵਿਅਕਤੀਆਂ ਨੂੰ ਮਿਲਣ ‘ਤੇ ਜਾਂ ਟੈਲੀਫੋਨ ਉੱਤੇ ਗੱਲ ਕਰਨ ਸਮੇਂ ਜਾਨਣ ਦੀ ਕੋਸ਼ਿਸ਼ ਕਰੋ ਕਿ ਉਨ੍ਹਾਂ ਨੂੰ ਉੱਥੇ ਰਹਿਣ ਸਮੇਂ ਕਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉੱਤਰ :
ਆਪਣੇ ਆਪ ਕਰੋ।

ਪ੍ਰਸ਼ਨ 1.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ : (ਪਰਵਾਸੀ, ਰੁਜ਼ਗਾਰ, ਥਰਮਲ ਪਲਾਂਟ, ਮੁਸ਼ਕਲਾਂ)
(ਉ) ਸ਼ਹਿਰ ਤੋਂ ਦੂਰ ……………………. ਬਣ ਰਿਹਾ ਸੀ।
(ਅ) ਦੂਸਰੇ ਸੂਬਿਆਂ (ਰਾਜਾਂ) ਤੋਂ ਕੰਮ ਕਰਨ ਆਏ ਲੋਕਾਂ ਨੂੰ ……………………. ਕਿਹਾ ਜਾਂਦਾ ਹੈ।
(ਇ) ਬਹੁਤ ਸਾਰੇ ਲੋਕਾਂ ਨੂੰ ……………………. ਲਈ ਦੂਰ-ਦੂਰ ਜਾਣਾ ਪੈਂਦਾ ਹੈ।
(ਸ) ਮੀਂਹ ਹਨੇਰੀ ਆਉਣ ‘ਤੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ……………………. ਦਾ ਸਾਹਮਣਾ ਕਰਨਾ ਪੈਂਦਾ ਹੈ।
ਉੱਤਰ :
(ੳ) ਥਰਮਲ ਪਲਾਂਟ,
(ਅ) ਪਰਵਾਸੀ,
(ਇ) ਰੁਜ਼ਗਾਰ,
(ਸ) ਮੁਸ਼ਕਲਾਂ।

PSEB 5th Class EVS Solutions Chapter 2 ਪਰਵਾਸ

ਪ੍ਰਸ਼ਨ 2.
ਠੀਕ ਉੱਤਰ ਸਾਹਮਣੇ ਸਹੀ (✓) ਦਾ ਨਿਸ਼ਾਨ ਲਗਾਓ :
(ਉ) ਸੋਨੂੰ ਦੇ ਪਿਤਾ ਜੀ ………………………
ਅਧਿਆਪਕ
ਡਾਕਟਰ
ਇੰਜੀਨੀਅਰ
ਉੱਤਰ :
ਇੰਜੀਨੀਅਰ

(ਅ) ਸੜਕ ਨੂੰ ਵਧਾਉਣ ਲਈ ਕੀ ਤੋੜਨਾ ਪੈਣਾ ਸੀ?
ਮਕਾਨ
ਝੱਗੀਆਂ
ਕੋਠੀਆਂ
ਉੱਤਰ :
ਝੱਗੀਆਂ

(ਈ) ਛੋਟੇ ਕਮਰਿਆਂ ਵਿੱਚ ਰਹਿਣਾ ਕਿਵੇਂ ਲਗਦਾ ਹੈ?
ਔਖਾ
ਸੌਖਾ
ਪਤਾ ਨਹੀਂ
ਉੱਤਰ :
ਔਖਾ

PSEB 5th Class EVS Solutions Chapter 2 ਪਰਵਾਸ

(ਸ) ਥਰਮਲ ਪਲਾਂਟ ਵਿੱਚ ਕੰਮ ਕਰਨ ਵਾਲਿਆਂ ਲਈ ਬਣਾਇਆ ਗਿਆ ਸੀ?
ਫਲੈਟ
ਕਲੋਨੀ
ਬਹੁ-ਮੰਜ਼ਲੀ ਇਮਾਰਤ
ਉੱਤਰ :
ਕਲੋਨੀ

ਪ੍ਰਸ਼ਨ 3.
ਸੋਨੂੰ ਦੇ ਪਿਤਾ ਨੂੰ ਨਵੀਂ ਜਗ੍ਹਾ ‘ਤੇ ਕਿਉਂ ਆਉਣਾ ਪਿਆ?
ਉੱਤਰ :
ਸੋਨੂੰ ਦੇ ਪਿਤਾ ਜੀ ਥਰਮਲ ਪਲਾਂਟ ਵਿਚ ਇੰਜੀਨੀਅਰ ਸਨ ਅਤੇ ਉਨ੍ਹਾਂ ਦੀ ਬਦਲੀ ਨਵੇਂ ਬਣੇ ਥਰਮਲ ਪਲਾਂਟ ਵਿਚ ਹੋ ਗਈ ਸੀ, ਜੋ ਘਰ ਤੋਂ ਦੂਰ ਸੀ ! ਇਸ ਲਈ ਸੋਨੂੰ ਦੇ ਪਰਿਵਾਰ ਨੂੰ ਨਵੀਂ ਜਗ੍ਹਾ ਤੇ ਆਉਣਾ ਪਿਆ।

ਪ੍ਰਸ਼ਨ 4.
ਪਰਵਾਸੀ ਕਿਨ੍ਹਾਂ ਲੋਕਾਂ ਨੂੰ ਕਿਹਾ ਜਾਂਦਾ ਹੈ?
ਉੱਤਰ :
ਜਿਹੜੇ ਲੋਕ ਦੂਸਰੇ ਰਾਜ ਸੂਬੇ ਤੋਂ ਕਿਸੇ ਹੋਰ ਸੂਬੇ ਵਿਚ ਕਮਾਈ ਕਰਨ ਲਈ ਜਾਂਦੇ ਹਨ ਉਨ੍ਹਾਂ ਨੂੰ ਪਰਵਾਸੀ ਕਿਹਾ ਜਾਂਦਾ ਹੈ।ਉਨ੍ਹਾਂ ਕੋਲ ਘੱਟ ਸਾਧਨ ਹੁੰਦੇ ਹਨ ਤੇ ਉਨ੍ਹਾਂ ਨੂੰ ਸੌਂਪੜੀਆਂ ਤੇ ਤੰਬੂਆਂ ਵਿਚ ਵੀ ਰਹਿਣਾ ਪੈਂਦਾ ਹੈ।

ਪ੍ਰਸ਼ਨ 5.
ਲੋਕਾਂ ਨੂੰ ਪਰਵਾਸ ਕਿਉਂ ਕਰਨਾ ਪੈਂਦਾ ਹੈ?
ਉੱਤਰ :
ਲੋਕਾਂ ਨੂੰ ਆਪਣੇ ਰੁਜ਼ਗਾਰ ਲਈ ਪਰਵਾਸ ਕਰਨਾ ਪੈਂਦਾ ਹੈ ਕਈ ਵਾਰ ਉਨ੍ਹਾਂ ਨੂੰ ਨੌਕਰੀ ਵਿੱਚ – ਬਦਲੀ ਹੋ ਜਾਣ ਕਾਰਨ ਪਰਵਾਸ ਕਰਨਾ ਪੈਂਦਾ ਹੈ ਜਾਂ ਕਈ ਵਾਰ ਕੁਦਰਤੀ ਆਫਤਾਂ ਕਾਰਨ ਪਰਵਾਸ ਕਰਨਾ ਪੈਂਦਾ ਹੈ।

PSEB 5th Class EVS Solutions Chapter 2 ਪਰਵਾਸ

ਪ੍ਰਸ਼ਨ 6.
ਪਰਵਾਸੀ ਲੋਕਾਂ ਦੇ ਬੱਚਿਆਂ ਨੂੰ ਪੜ੍ਹਨ ਵਿੱਚ ਮੁਸ਼ਕਲ ਕਿਉਂ ਆਉਂਦੀ ਹੈ?
ਉੱਤਰ :
ਉਨ੍ਹਾਂ ਦੀ ਭਾਸ਼ਾ ਵੱਖਰੀ ਹੁੰਦੀ ਹੈ ਤੇ ਉਨ੍ਹਾਂ ਨੂੰ ਸਕੂਲ ਵਿੱਚ ਬੋਲੀ ਤੇ ਲਿਖੀ ਪੜ੍ਹੀ ਜਾਣ ਵਾਲੀ ਭਾਸ਼ਾ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ। ਉਨ੍ਹਾਂ ਦਾ ਕੰਮ ਵੀ ਇੱਕ ਸ਼ਹਿਰ ਵਿੱਚ ਨਹੀਂ ਹੁੰਦਾ ਉਨ੍ਹਾਂ ਨੂੰ ਬਾਰਬਾਰ ਸ਼ਹਿਰ ਜਾਂ ਪਿੰਡ ਬਦਲਦੇ ਰਹਿਣਾ ਪੈਂਦਾ ਹੈ।

PSEB 5th Class EVS Guide ਪਰਵਾਸ Important Questions and Answers

1. ਬਹੁ-ਵਿਕਲਪੀ ਚੋਣ (ਸਹੀ ਉੱਤਰ ਅੱਗੇ ਸਹੀ ਦਾ ਨਿਸ਼ਾਨ (✓) ਲਗਾਓ)

(i) ਸੋਨੂੰ ਦੇ ਪਿਤਾ ਜੀ ਸਨ
(ਉ) ਡਾਕਟਰ
(ਅ) ਇੰਜੀਨੀਅਰ
(ਇ) ਮਜ਼ਦੂਰ
(ਸ) ਕੋਈ ਨਹੀਂ।
ਉੱਤਰ :
(ਅ) ਇੰਜੀਨੀਅਰ

(ii) ਪਰਵਾਸੀ ਕਿੱਥੋਂ ਦੇ ਹੁੰਦੇ ਹਨ
(ੳ) ਉਸੇ ਦੇਸ਼ ਦੇ
(ਆ) ਜਲੰਧਰ ਦੇ
(ਇ) ਦੂਸਰੇ ਰਾਜ ਤੋਂ
(ਸ) ਕੋਈ ਨਹੀਂ।
ਉੱਤਰ :
(ਇ) ਦੂਸਰੇ ਰਾਜ ਤੋਂ

PSEB 5th Class EVS Solutions Chapter 2 ਪਰਵਾਸ

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ – ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸੋਨੂੰ ਨੂੰ ਕਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ?
ਉੱਤਰ :
ਸੋਟੀ ਦੇ ਨਵੇਂ ਸਕੂਲ ਵਿਚ ਸ਼ੁਰੂ ਵਿਚ ਦਸਤ ਨਹੀਂ ਸਨ ਅਤੇ ਦੂਸਰ ਮੁੰਡ ਉਸਦੇ ਉਚd ਦਾ ਮਜ਼ਾਕ ਬਣਾਉਂਦੇ ਸਨ।

ਪ੍ਰਸ਼ਨ 2.
ਲੋਕ ਦੂਸਰੇ ਰਾਜਾਂ ਤੋਂ ਕਿਉਂ ਆਉਂਦੇ ਹਨ?
ਉੱਤਰ :
ਉਹ ਇੱਥੇ ਆਪਣੇ ਰਾਜ ਨਾਲੋਂ ਵੱਧ ਪੈਸੇ ਕਮਾ ਲੈਂਦੇ ਹਨ।

3. ਖ਼ਾਲੀ ਥਾਂਵਾਂ ਭਰੋ :

(i) ਸੋਨੂੰ ਦੇ ਪਿਤਾ ਜੀ ਇਕ ………………………. ਸਨ।
(ii) ਸੋਨੂੰ ਨੇ ਨਵੇਂ ਸਕੂਲ ਵਿੱਚ ………………………. ਲਿਆ।
(iii) ਮੁੰਡਿਆਂ ਨੇ ਸੋਨੂੰ ਦੀ ………………………. ਦਾ ਮਜ਼ਾਕ ਉਡਾਇਆ।
(iv) ………………………. ਦੀ ਸਮੱਸਿਆ ਵੱਧ ਜਾਣ ਕਾਰਨ ਸੜਕਾਂ ਚੌੜੀਆਂ ਕੀਤੀਆਂ ਜਾ ਰਹੀਆਂ ਹਨ।
ਉੱਤਰ :
(i) ਇੰਜੀਨੀਅਰ,
(ii) ਦਾਖ਼ਲਾ ਲੈ,
(ii) ਬੋਲੀ,
(iv) ਫ਼ਿਕ।

PSEB 5th Class EVS Solutions Chapter 2 ਪਰਵਾਸ

4. ਸਹੀਂ/ਗਲਤ

(i) ਸੋਨੂੰ ਨਵੇਂ ਸਕੂਲ ਵਿੱਚ ਖ਼ੁਸ਼ ਸੀ।
(ii) ਦੂਸਰੇ ਰਾਜਾਂ ਦੇ ਲੋਕ ਇੱਥੇ ਮਜ਼ਦੂਰੀ ਕਰਨ ਆਉਂਦੇ ਹਨ।
(iii) ਸੋਨੂੰ ਦੇ ਪਿਤਾ ਜੀ ਡਾਕਟਰ ਸਨ।
ਉੱਤਰ :
(i) ਗਲਤ,
(ii) ਸਹੀ,
(iii) ਲਤ :

5. ਮਿਲਾਨ ਕਰੋ

(i) ਸੋਨੂੰ ਦੇ ਪਿਤਾ (ਉ) ਦੂਸਰੇ ਰਾਜ ਤੋਂ
(ii) ਪਰਵਾਸੀ (ਅ) ਸ਼ਹਿਰ ਤੋਂ ਦੂਰ
(iii) ਥਰਮਲ ਪਲਾਂਟ (ਈ) ਇੰਜੀਨੀਅਰ
ਉੱਤਰ :
(i) (ਈ)
(ii) (ੳ)
(iii) (ਅ)

6. ਦਿਮਾਗੀ ਕਸਰਤ ਮਾਈਂਡ ਮੈਪਿੰਗ
PSEB 5th Class EVS Solutions Chapter 2 ਪਰਵਾਸ 1
ਉੱਤਰ :
PSEB 5th Class EVS Solutions Chapter 2 ਪਰਵਾਸ 2

PSEB 5th Class EVS Solutions Chapter 2 ਪਰਵਾਸ

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ :
ਤੁਸੀਂ ਪਰਵਾਸੀਆਂ ਬਾਰੇ ਕੀ ਜਾਣਦੇ ਹੋ?
ਉੱਤਰ :
ਪਰਵਾਸੀ ਉਹ ਲੋਕ ਹਨ ਜੋ ਦੂਸਰੇ ਰਾਜ ਤੋਂ ਇੱਥੇ ਪੈਸੇ ਕਮਾਉਣ ਲਈ ਆਉਂਦੇ ਹਨ। ਉਹ ਛੋਟੇ-ਛੋਟੇ ਕਮਰਿਆਂ ਵਿਚ ਰਹਿੰਦੇ ਹਨ। ਜਿੱਥੇ ਬਹੁਤ ਔਖ ਹੁੰਦੀ ਹੈ। ਉਹ ਪੈਸੇ ਕਮਾ ਕੇ ਆਪਣੇ ਪਰਿਵਾਰਾਂ ਨੂੰ ਭੇਜਦੇ ਹਨ। ਉਨ੍ਹਾਂ ਦਾ ਜੀਵਨ ਬਹੁਤ ਮੁਸ਼ਕਿਲ ਵਾਲਾ ਹੁੰਦਾ ਹੈ। ਉਨ੍ਹਾਂ ਦੇ ਬੱਚਿਆਂ ਨੂੰ ਇੱਥੇ ਦੀ ਭਾਸ਼ਾ ਸਮਝ ਨਹੀਂ ਲਗਦੀ ਤੇ ਉਨ੍ਹਾਂ ਨੂੰ ਪੜ੍ਹਾਈ ਕਰਨ ਵਿਚ ਵੀ ਮੁਸ਼ਕਿਲ ਹੁੰਦੀ ਹੈ।

Leave a Comment