PSEB 5th Class EVS Solutions Chapter 5 ਖੇਡ-ਖੇਡ ਵਿੱਚ

Punjab State Board PSEB 5th Class EVS Book Solutions Chapter 5 ਖੇਡ-ਖੇਡ ਵਿੱਚ Textbook Exercise Questions and Answers.

PSEB Solutions for Class 5 EVS Chapter 5 ਖੇਡ-ਖੇਡ ਵਿੱਚ

EVS Guide for Class 5 PSEB ਖੇਡ-ਖੇਡ ਵਿੱਚ Textbook Questions and Answers

ਪੇਜ-28

ਕਿਰਿਆ-ਕੀ ਤੁਹਾਡੇ ਪਿੰਡ ਜਾਂ ਸ਼ਹਿਰ ਵਿੱਚ ਵੀ ਇਸ ਤਰ੍ਹਾਂ ਦਾ ਖੇਡ-ਮੇਲਾ ਜਾਂ ਟੂਰਨਾਮੈਂਟ ਹੁੰਦਾ ਹੈ? ਜੇ ਹਾਂ ਤਾਂ ਪਤਾ ਕਰ ਕੇ ਲਿਖੋ ਕਿ ਉਸ ਵਿੱਚ ਕਿਹੜੀਆਂ ਖੇਡਾਂ ਦੇ ਮੁਕਾਬਲੇ ਹੁੰਦੇ ਹਨ?
ਉੱਤਰ :
ਸਾਡੇ ਪਿੰਡ ਵਿਚ ਫੁੱਟਬਾਲ, ਹਾਕੀ, ਖੋ-ਖੋ ਅਤੇ ਕਬੱਡੀ, ਕੁਸ਼ਤੀ ਲਈ ਖੇਡ ਮੇਲਾ ਕਰਵਾਇਆ ਜਾਂਦਾ ਹੈ। ਇਸ ਨੂੰ ਕੈਨੇਡਾ ਤੋਂ ਆਏ ਸਾਡੇ ਪਿੰਡ ਦੇ ਇੱਕ ਬਜ਼ੁਰਗ ਵੱਲੋਂ ਕਰਵਾਇਆ ਜਾਂਦਾ ਹੈ ਤੇ ਆਲੇ-ਦੁਆਲੇ ਦੇ ਪਿੰਡਾਂ ਅਤੇ ਸਕੂਲਾਂ, ਕਾਲਜਾਂ ਦੀਆਂ ਟੀਮਾਂ ਭਾਗ ਲੈਂਦੀਆਂ ਹਨ।

PSEB 5th Class EVS Solutions Chapter 5 ਖੇਡ-ਖੇਡ ਵਿੱਚ

ਪ੍ਰਸ਼ਨ 1.
ਠੀਕ ਉੱਤਰ ਸਾਹਮਣੇ ਸਹੀ (✓) ਦਾ ਨਿਸ਼ਾਨ ਲਗਾਓ :

(ਉ) ਯੋਗ ਦੀ ਸਾਹ ਕਿਰਿਆ ਹੈ।
ਸੀਸ ਆਸਣ
ਪ੍ਰਾਣਾਯਾਮ
ਫੁੱਟਬਾਲ
ਉੱਤਰ :
ਪ੍ਰਾਣਾਯਾਮ

(ਆ) ਪੰਜਾਬ ਦੇ ਕਿਹੜੇ ਪਿੰਡ ਦਾ ਖੇਡ ਮੇਲਾ ਪ੍ਰਸਿੱਧ ਹੈ?
ਸ਼ਾਹਕੋਟ
ਸੰਸਾਰਪੁਰ
ਕਿਲ੍ਹਾ ਰਾਏਪੁਰ
ਉੱਤਰ :
ਕਿਲ੍ਹਾ ਰਾਏਪੁਰ

(ਈ) ਬਾਜ਼ੀਗਰਾਂ ਦੇ ਕਰਤੱਬ ਕਿਸ ਖੇਡ ਨਾਲ ਮਿਲਦੇ ਹਨ?
ਜਿਮਨਾਸਟਿਕ
ਫੁੱਟਬਾਲ
ਹਾਕੀ
ਉੱਤਰ :
ਜਿਮਨਾਸਟਿਕ

PSEB 5th Class EVS Solutions Chapter 5 ਖੇਡ-ਖੇਡ ਵਿੱਚ

ਪ੍ਰਸ਼ਨ 2.
ਪੁਰਾਣੇ ਸਮਿਆਂ ਵਿੱਚ ਲੋਕ ਆਪਣਾ ਵਿਹਲਾ ਸਮਾਂ ਕਿਵੇਂ ਬਤੀਤ ਕਰਦੇ ਸਨ?
ਉੱਤਰ :
ਪੁਰਾਣੇ ਸਮੇਂ ਵਿੱਚ ਲੋਕ ਕਸਰਤ ਕਰਦੇ ਸਨ, ਕੁਸ਼ਤੀ ਕਰਦੇ ਸਨ ਅਤੇ ਬਾਜ਼ੀਗਰ ਦੀ ਬਾਜ਼ੀ ਦੇਖ ਕੇ ਮਨੋਰੰਜਨ ਕਰ ਲੈਂਦੇ ਸਨ।

ਪ੍ਰਸ਼ਨ 3.
ਵਿਹਲੇ ਸਮੇਂ ਵਿੱਚ ਕੀ ਕੁੱਝ ਕੀਤਾ ਜਾ ਸਕਦਾ ਹੈ?
ਉੱਤਰ :
ਵਿਹਲੇ ਸਮੇਂ ਵਿਚ ਕਈ ਕੁੱਝ ਕੀਤਾ ਜਾ ਸਕਦਾ ਹੈ , ਜਿਵੇਂ-ਖੇਡਣਾ, ਪੇਟਿੰਗ ਕਰਨਾ, ਕੁਕਿੰਗ ਕਰਨਾ, ਸਿਲਾਈ-ਕਢਾਈ ਕਰਨਾ, ਪੜਾਈ ਕਰਨਾ, ਕਹਾਣੀਆਂ ਪੜਨਾ, ਨਾਵਲ, ਕਵਿਤਾ, ਕਹਾਣੀ ਆਦਿ ਲਿਖਣਾ, ਗਾਣੇ ਸੁਣਨਾ ਆਦਿ।

ਪ੍ਰਸ਼ਨ 4.
ਕਿਹੜੇ-ਕਿਹੜੇ ਸ਼ੌਕ ਅੱਗੇ ਜਾ ਕੇ ਕਿੱਤਾ ਚੁਣਨ ਵਿੱਚ ਸਾਡੀ ਸਹਾਇਤਾ ਕਰ ਸਕਦੇ ਹਨ?
ਉੱਤਰ :
ਖੇਡ, ਪੇਟਿੰਗ, ਕੁਕਿੰਗ, ਸਿਲਾਈ ਕਢਾਈ, ਲਿਖਣ ਦਾ ਸ਼ੌਕ, ਗਾਣੇ ਲਿਖਣਾ ਆਦਿ ਨੂੰ ਕਿੱਤਾ ਬਣਾਇਆ ਜਾ ਸਕਦਾ ਹੈ।

ਪੇਜ-30

ਪ੍ਰਸ਼ਨ 5.
ਖ਼ਾਲੀ ਥਾਂਵਾਂ ਭਰੋ :
(ਉ) ਜ਼ਿਆਦਾ ਵੀਡੀਓ ਗੇਮ ਖੇਡਣ ਨਾਲ ………………………….. ਕਮਜ਼ੋਰ ਹੋ ਜਾਂਦੀਆਂ ਹਨ।
(ਅ) ………………………….. ਮੈਦਾਨਾਂ ਵਿੱਚ ਪਲਾਸਟਿਕ ਦੇ ਘਾਹ ਦੀ ਪਰਤ ਵਿਛੀ ਹੁੰਦੀ ਹੈ।
(ਬ) ………………………….. ਆਪਣੀ ਰੱਖਿਆ ਕਰਨ ਲਈ ਸਿੱਖਿਆ ਜਾਂਦਾ ਹੈ।
(ਸ) ਖੇਡਣ ਨਾਲ ਸਾਡਾ ………………………….. ਵਿਕਾਸ ਹੁੰਦਾ ਹੈ।
(ਹ) ਪੁਲਿਸ ਜਾਂ ਫ਼ੌਜ ਦੀ ਭਰਤੀ ਵੇਲੇ ………………………….. ਅਤੇ ਛਾਤੀ ਜ਼ਰੂਰ ਪੀ ਜਾਂਦੀ ਹੈ।
ਉੱਤਰ :
(ਉ) ਅੱਖਾਂ,
(ਅ) ਹਾਕੀ,
(ਬ) ਗਤਕਾ,
(ਸ) ਸਰੀਰਕ, ਮਾਨਸਿਕ,
(ਹ) ਕੱਦ।

PSEB 5th Class EVS Solutions Chapter 5 ਖੇਡ-ਖੇਡ ਵਿੱਚ

ਪ੍ਰਸ਼ਨ 6.
ਸੁਨੀਲ ਦੇ ਸਕੂਲ ਵਿੱਚ ਉੱਚੀ ਅਤੇ ਲੰਮੀ ਛਾਲ ਦੇ ਮੁਕਾਬਲੇ ਹੁੰਦੇ ਹਨ। ਤੁਹਾਡੇ ਸਕੂਲ ਵਿੱਚ ਕਿਹੜੀਆਂ-ਕਿਹੜੀਆਂ ਖੇਡਾਂ ਦੇ ਮੁਕਾਬਲੇ ਹੁੰਦੇ ਹਨ?
ਉੱਤਰ :
ਸਾਡੇ ਸਕੂਲ ਵਿੱਚ ਖੋ-ਖੋ ਅਤੇ ਦੌੜਾਂ ਦੇ ਮੁਕਾਬਲੇ ਹੁੰਦੇ ਹਨ।

ਪ੍ਰਸ਼ਨ 7.
ਤੁਸੀਂ ਕਿਸ ਖੇਡ ਵਿੱਚ ਹਿੱਸਾ ਲੈਂਦੇ ਹੋ?
ਉੱਤਰ :
ਖੋ-ਖੋ ਦੀ ਖੇਡ ਵਿਚ।

ਪ੍ਰਸ਼ਨ 8.
ਐਸਟਰੋਟਰਫ਼ ਕੀ ਹੈ?
ਉੱਤਰ :
ਇਹ ਬਨਾਵਟੀ ਪਲਾਸਟਿਕ ਦਾ ਘਾਹ ਹੈ ਜੋ ਹਾਕੀ ਅਤੇ ਹੋਰ ਖੇਡਾਂ ਲਈ ਮੈਦਾਨ ਵਿੱਚ ਵਿਛਾਇਆ। ਜਾਂਦਾ ਹੈ।

ਪ੍ਰਸ਼ਨ 9.
ਮਿਲਾਨ ਕਰੋ : ਰਾਜ ਜਾਂ ਦੇਸ਼ ਮਸ਼ਹੂਰ ਖੇਡ
1. ਕੋਰੀਆ – (ਉ) ਗਤਕਾ
2. ਪੰਜਾਬ – (ਅ) ਤਾਇਕਵਾਂਡੋ
3. ਮਨੀਪੁਰ – (ਇ) ਕੱਲਰੀਪਯੁੱਟੂ –
4. ਕੋਰਲ – (ਸ) ਕਰਾਟੇ।
5. ਜਪਾਨ – (ਹ) ਥਾਂਗ-ਤਾ
ਉੱਤਰ :
1. (ਅ)
2. (ਉ)
3. (ਹ)
4. (ਇ)
5. (ਸ)

PSEB 5th Class EVS Solutions Chapter 5 ਖੇਡ-ਖੇਡ ਵਿੱਚ

ਪ੍ਰਸ਼ਨ 10.
ਦਿਮਾਗੀ ਕਸਰਤ।
PSEB 5th Class EVS Solutions Chapter 5 ਖੇਡ-ਖੇਡ ਵਿੱਚ 1
ਉੱਤਰ :
PSEB 5th Class EVS Solutions Chapter 5 ਖੇਡ-ਖੇਡ ਵਿੱਚ 2

PSEB 5th Class EVS Guide ਖੇਡ-ਖੇਡ ਵਿੱਚ Important Questions and Answers

1. ਬਹੁ-ਵਿਕਲਪੀ ਚੋਣ (ਸਹੀ ਉੱਤਰ ਅੱਗੇ। ਸਹੀ ਦਾ ਨਿਸ਼ਾਨ (✓) ਲਗਾਓ)

(i) ਅਸ਼ਰਫ ਕੀ ਲੈ ਕੇ ਆਇਆ?
(ਉ) ਸੁੰਦਰ ਪੈਂਨ
(ਅ) ਸੁੰਦਰ ਕਾਪੀ
(ੲ) ਸੁੰਦਰ ਚਿੱਤਰ
(ਸ) ਖਿਡੌਣਾ।
ਉੱਤਰ :
(ੲ) ਸੁੰਦਰ ਚਿੱਤਰ

PSEB 5th Class EVS Solutions Chapter 5 ਖੇਡ-ਖੇਡ ਵਿੱਚ

(ii) ਸੁਨੀਲ ਨੂੰ ਕਿਸ ਨਾਲ ਪਿਆਰ ਹੈ?
(ਉ) ਕਾਰਾਂ ਨਾਲu
(ਅ) ਗੇਮਾਂ ਨਾਲ ਹ
(ਈ) ਫੁੱਲਾਂ ਨਾਲ
(ਸ) ਕੋਈ ਨਹੀਂ
ਉੱਤਰ :
(ਈ) ਫੁੱਲਾਂ ਨਾਲ

2. ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ –

ਪ੍ਰਸ਼ਨ 1.
ਸੰਦੀਪ ਨੂੰ ਕੀ ਸ਼ੌਕ ਹੈ?
ਉੱਤਰ :
ਕਬੱਡੀ ਦਾ

ਪ੍ਰਸ਼ਨ 2.
ਕੁਸ਼ਤੀ ਅਖਾੜਾ ਕੀ ਹੈ?
ਉੱਤਰ :
ਇਹ ਇੱਕ ਸਥਾਨ ਹੈ ਜਿੱਥੇ ਲੋਕ ਪਹਿਲਵਾਨ ਬਣਨ ਲਈ ਕਸਰਤ ਕਰਦੇ ਹਨ।

ਪ੍ਰਸ਼ਨ 3.
ਭਾਰਤੀ ਲੜਾਈ ਦੇ ਤਰੀਕੇ ਦੱਸੋ ਜਿਵੇਂ ਕਿ ਪੰਜਾਬ ਵਿਚ ਗੱਤਕਾ?
ਉੱਤਰ :
ਮਨੀਪੁਰ ਵਿਚ ਥਾਂਗ-ਤਾ, ਕੇਰਲਾ ਵਿਚ ਕੱਲਰੀਪਘੱਟੂ।

PSEB 5th Class EVS Solutions Chapter 5 ਖੇਡ-ਖੇਡ ਵਿੱਚ

3. ਖ਼ਾਲੀ ਥਾਂਵਾਂ ਭਰੋ

(i) ਯੋਗਾ ਵਿਚ ਸਾਹ ਦੇ ਅਭਿਆਸ ਨੂੰ ………………….. ਕਹਿੰਦੇ ਹਨ।
(ii) ਕਿਲ੍ਹਾ ਰਾਏਪੁਰ, ਲੁਧਿਆਣਾ ਤੋਂ ………………….. ਦੂਰ ਹੈ।
(iii) ………………….. ਇੱਕ ਯੁੱਧ ਕਲਾ ਹੈ।
ਉੱਤਰ :
(i) ਪ੍ਰਾਣਾਆਮ,
(ii) 15km
(iii) ਗਤਕਾ

4. ਸਹੀ/ਗਲਤ

(i) ਤਾਈਕਵਾਂਡੋ ਦਾ ਸੰਬੰਧ ਭਾਰਤ ਨਾਲ ਹੈ।
(ii) ਕੱਲਰੀਪਯੁੱਟੂ ਦਾ ਸੰਬੰਧ ਕੇਰਲਾ ਨਾਲ ਹੈ।
(iii) ਪਲਾਸਟਿਕ ਦੀ ਘਾਹ ਨੂੰ ਐਸਟਰੋਟਰਫ ਕਹਿੰਦੇ ਹਨ।
ਉੱਤਰ :
(i) ਗ਼ਲਤ,
(ii) ਸਹੀ,
(iii) ਸਹੀ।

5. ਮਿਲਾਨ ਕਰੋ-

(i) ਵੀਡੀਓ ਗੇਮ ਖੇਡਣਾ – (ਉ) ਵਧੀਆ ਸਿਹਤ
(ii) ਫੁੱਟਬਾਲ ਖੇਡਣਾ – (ਅ) ਗੱਤਕਾ
(iii) ਐਸਟਰੋਟਰਫ਼ – (ੲ) ਅੱਖਾਂ ਖਰਾਬ
(iv) ਪੰਜਾਬ – (ਸ) ਬਣਾਵਟੀ ਘਾਹ
ਉੱਤਰ :
(i) (ਈ)
(ii) (ੳ)
(iii) (ਸ)
(iv) (ਅ)

PSEB 5th Class EVS Solutions Chapter 5 ਖੇਡ-ਖੇਡ ਵਿੱਚ

6. ਦਿਮਾਗੀ ਕਸਰਤ (ਮਾਈਂਡ ਮੈਪਿੰਗ) –

PSEB 5th Class EVS Solutions Chapter 5 ਖੇਡ-ਖੇਡ ਵਿੱਚ 3
ਉੱਤਰ :
PSEB 5th Class EVS Solutions Chapter 5 ਖੇਡ-ਖੇਡ ਵਿੱਚ 4

7. ਵੱਡੇ ਉੱਤਰ ਵਾਲਾ ਪ੍ਰਸ਼ਨ

PSEB 5th Class EVS Solutions Chapter 5 ਖੇਡ-ਖੇਡ ਵਿੱਚ

ਪ੍ਰਸ਼ਨ-
ਕਿਲ੍ਹਾ ਰਾਏਪੁਰ ਵਿਖੇ ਖੇਡਾਂ ਬਾਰੇ ਦੱਸੋ।
ਉੱਤਰ :
ਇਹ ਖੇਡਾਂ 1933 ਵਿਚ ਸ਼ੁਰੂ ਹੋਈਆਂ ਅਤੇ ਇਨ੍ਹਾਂ ਨੂੰ ਫਰਵਰੀ ਦੇ ਮਹੀਨੇ ਵਿਚ ਕਰਵਾਇਆ ਜਾਂਦਾ ਹੈ। ਇਨ੍ਹਾਂ ਨੂੰ ਪੇਂਡੂ ਓਲੰਪਿਕ ਖੇਡਾਂ ਵੀ ਕਹਿੰਦੇ ਹਨ ਕਬੱਡੀ, ਕੁਸ਼ਤੀ, ਰੱਸੀ ਖਿੱਚਣਾ ਆਦਿ ਖੇਡਾਂ ਕਰਵਾਈਆਂ ਜਾਂਦੀਆਂ ਹਨ। ਲੋਕ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਹਨ ਉਹ ਆਪਣੇ ਦੰਦਾਂ ਨਾਲ ਟਰੈਕਟਰ ਤੇ ਟਰੱਕ ਆਦਿ ਨੂੰ ਖਿੱਚਦੇ ਹਨ। ਕੁੱਝ ਹੋਰ ਖੇਡਾਂ : ਜਿਵੇਂ-ਊਠਾਂ ਦੀਆਂ ਦੌੜਾਂ, ਬਲਦਾਂ ਦੀਆਂ ਦੌੜਾਂ ਆਦਿ ਵੀ ਕਰਵਾਈਆਂ ਜਾਂਦੀਆਂ ਹਨ।

Leave a Comment