PSEB 4th Class Maths Solutions Chapter 1 Numbers Ex 1.3

Punjab State Board PSEB 4th Class Maths Book Solutions Chapter 1 Numbers Ex 1.3 Textbook Exercise Questions and Answers.

PSEB Solutions for Class 4 Maths Chapter 1 Numbers Ex 1.3

Question 1.
Write the place value of the underlined digits :
(a) 326
(b) 5458
(c) 8088
(d) 9008
(e) 4716
(f) 6318
Solution:
(a) Place value of 2 = 2 × 10 = 20
(b) Place value of 4 = 4 × 100 = 400
(c) Place value of 0 = 0 × 1000 = 0
(d) Place value of 8 = 8 × 1 = 8
(e) Place value of 7 = 7 × 100 = 700
(f) Place value of 6 = 6 × 1000 = 6000

PSEB 4th Class Maths Solutions Chapter 1 Numbers Ex 1.3

Question 2.
Write the face value of the underlined digits :
(a) 4567
(b) 3080
(c) 6423
(d) 5221
(e) 8308
Solution:
(a) 6
(b) 0
(c) 4
(d) 5
(e) 3

Question 3.
Write the following numbers in expanded form :
(a) 2134
(b) 856
(c) 9160
(d) 7823
(e) 5948
(f) 6002.
Solution:
(a) 2134 = 2 × 1000 + 1 × 100 + 3 × 10 + 4 × 1
= 2000 + 100 + 30 + 4

(b) 856 = 8 × 100 + 5 × 10 + 6 × 1
= 800 + 50 + 6

(c) 9160 = 9 × 1000+ 1 × 100 + 6 × 10 + 0 × 1
= 9000 + 100 + 60

(d) 7823 = 7 × 1000 + 8 × 100 + 2 × 10 + 3 × 1
= 7000 + 800 + 20 + 3

PSEB 4th Class Maths Solutions Chapter 1 Numbers Ex 1.3

(e) 5948 = 5 × 1000 + 9 × 100 + 4 × 10 + 8
= 5000 + 900 + 40 + 8

(f) 6002 = 6 × 1000 + 2 × 1
= 6000 + 2

PSEB 4th Class Maths Solutions Chapter 1 Numbers Ex 1.2

Punjab State Board PSEB 4th Class Maths Book Solutions Chapter 1 Numbers Ex 1.2 Textbook Exercise Questions and Answers.

PSEB Solutions for Class 4 Maths Chapter 1 Numbers Ex 1.2

1. Write five consecutive successive numbers of the numbers given below :

(a) 2128
Solution:
2129, 2130, 2131, 2132, 2133

(b) 996
Solution:
997, 998, 999, 1000, 1001

(c) 2832
Solution:
2833, 2834, 2835, 2836, 2837

PSEB 4th Class Maths Solutions Chapter 1 Numbers Ex 1.2

(d) 5989
Solution:
5990, 5991, 5992, 5993, 5994

(e) 7998
Solution:
7999, 8000, 8001, 8002, 8003

(f) 4007
Solution:
4008, 4009, 4010, 4011, 4012.

2. Write five consecutive numbers coming before the numbers given below :

(a) 1004
Solution:
1003, 1002, 1001, 1000, 999

(b) 624
Solution:
623, 622, 621, 620, 619

PSEB 4th Class Maths Solutions Chapter 1 Numbers Ex 1.2

(c) 9183
Solution:
9182, 9181, 9180, 9179, 9178

(d) 7026
Solution:
7025, 7024, 7023, 7022, 7021

(e) 8303
Solution:
8302, 8301, 8300, 8299, 8298

(f) 6485
Solution:
6484, 6483, 6482, 6481, 6480

3. Fill in the blanks :
(a) ………….., 2200, …………..
Solution:
2199, 2200, 2201

(b) ………….., 7853, …………..
Solution:
7852, 7853, 7854

PSEB 4th Class Maths Solutions Chapter 1 Numbers Ex 1.2

(c) ………….., 1319, ………….
Solution:
1318, 1319, 1320

(d) 2589, ………….., 2591
Solution:
2589, 2590 2591

(e) ………….., 2401, …………..
Solution:
2400 2401, 2402

(f) 7999, ………….., 8001.
Solution:
7999, 8000 8001.

PSEB 4th Class Maths Solutions Chapter 1 Numbers Ex 1.2

4. Understand and do :

(a) 723, 733, 743, ………….., ………….., ………….., …………..
Solution:
753, 763, 773, 783

(b) 1510, 1520, 1530, ………….., ………….., ………….., …………..
Solution:
1540, 1550, 1560, 1570

(c) 2545, 2560, 2575, ………….., ………….., ………….., …………..
Solution:
2590, 2605, 2620, 2635

(d) 4690, 4670, 4650, ………….., ………….., ………….., …………..
Solution:
4630, 4610, 4590, 4570

(e) 8150, 8200, 8250, ………….., ………….., ………….., …………..
Solution:
8300, 8350, 8400, 8450

PSEB 4th Class Maths Solutions Chapter 1 Numbers Ex 1.2

(f) 6325, 6425, 6525, ………….., ………….., ………….., …………..
Solution:
6625, 6725, 6825, 6925

(g) 3008, 3018, 3028, ………….., ………….., ………….., …………..
Solution:
3038, 3048, 3058, 3068

(h) 9000, 8000, 7000, ………….., ………….., ………….., …………..
Solution:
6000, 5000, 4000, 3000

5. Write the successor of the given numbers :

(a) 999
Solution:
999 + 1 = 1000

(b) 7000
Solution:
7000 + 1 = 7001

(c) 2018
Solution:
2018 + 1 = 2019

(d) 2899
Solution:
2899 + 1 = 2900

(e) 4678
Solution:
4678 + 1 = 4679

(f) 4000
Solution:
4000 + 1 = 4001

PSEB 4th Class Maths Solutions Chapter 1 Numbers Ex 1.2

(g) 7909
Solution:
7909 + 1 = 7910

(h) 5629
Solution:
5629 + 1 = 5630

Write the predecessor of the given numbers :

(a) 9878
Solution:
Predecessor of 9878 = 9878 – 1 = 9877

(b) 5555
Solution:
Predecessor of 5555 = 5555 – 1 = 5554

(c) 4856
Solution:
Predecessor of 4856 = 4856 – 1 = 4855

(d) 7890
Solution:
Predecessor of 7890 = 7890 – 1 = 7889

(e) 3999
Solution:
Predecessor of 3999 = 3999 – 1 = 3998

(f) 2018
Solution:
Predecessor of 2018 = 2018 – 1 = 2017

PSEB 4th Class Maths Solutions Chapter 1 Numbers Ex 1.2

(g) 5000
Solution:
Predecessor of 5000 = 5000 – 1 = 4999

(h) 6910
Solution:
Predecessor of 6910 = 6910 – 1 = 6909

PSEB 4th Class Maths Solutions Chapter 1 Numbers Ex 1.1

Punjab State Board PSEB 4th Class Maths Book Solutions Chapter 1 Numbers Ex 1.1 Textbook Exercise Questions and Answers.

PSEB Solutions for Class 4 Maths Chapter 1 Numbers Ex 1.1

Understand and Do :

Question 1.
Read and write the number with the help of Abacus :

(a)
PSEB 4th Class Maths Solutions Chapter 1 Numbers Ex 1.1 1
Solution:
Four thousand five hundred thirty four

(b)
PSEB 4th Class Maths Solutions Chapter 1 Numbers Ex 1.1 2
Solution:
Seven thousand twenty one

PSEB 4th Class Maths Solutions Chapter 1 Numbers Ex 1.1

(c)
PSEB 4th Class Maths Solutions Chapter 1 Numbers Ex 1.1 3
Solution:
One thousand three hundred nine

(d)
PSEB 4th Class Maths Solutions Chapter 1 Numbers Ex 1.1 4
Solution:
Four thousand four hundred twenty

Question 2.
Show the numbers on place value table :
(a) 868
(b) 7605
(c) 4123
(d) 9856
(e) 2003
(f) 728
Solution:
PSEB 4th Class Maths Solutions Chapter 1 Numbers Ex 1.1 5

Question 3.
Write in words :
(a) 462
Solution:
Four hundred sixty two

(b) 8088
Solution:
Eight thousand eighty eight

(c) 9050
Solution:
Nine thousand fifty

(d) 3006
Solution:
Three thousand six

(e) 2018
Solution:
Two thousand eighteen

(f) 5945
Solution:
Five thousand nine hundred fourty five

(g) 6890
Solution:
Six thousand eight hundred ninety.

PSEB 4th Class Maths Solutions Chapter 1 Numbers Ex 1.1

Question 4.
Write the numerals :
(a) Seven hundred forty five
Solution:
745

(b) Three thousand eight hundred seventy five
Solution:
3875

(c) Seven thousand seventy seven
Solution:
7077

(d) Five thousand five
Solution:
5005

(e) Nine thousand eight hundred
Solution:
9800

(f) Eight thousand eighty
Solution:
8080

(g) One thousand nine hundred ninety nine.
Solution:
1999

PSEB 4th Class Punjabi ਰਚਨਾ ਚਿੱਠੀ-ਪੱਤਰ

Punjab State Board PSEB 4th Class Punjabi Book Solutions Punjabi Rachana ਚਿੱਠੀ-ਪੱਤਰ Exercise Questions and Answers.

PSEB 4th Class Punjabi Rachana ਚਿੱਠੀ-ਪੱਤਰ

1. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬਿਮਾਰੀ ਦੀ ਛੁੱਟੀ ਲੈਣ ਲਈ ਬਿਨੈ-ਪੱਤਰ ਲਿਖੋ ।

ਸੇਵਾ ਵਿਖੇ

ਮੁੱਖ ਅਧਿਆਪਕ ਸਾਹਿਬ,
………… ਸਕੂਲ,
………. ਸ਼ਹਿਰ ।

ਸ਼੍ਰੀਮਾਨ ਜੀ,
ਬੇਨਤੀ ਹੈ ਕਿ ਕੱਲ੍ਹ ਸਕੂਲ ਤੋਂ ਘਰ ਜਾਂਦਿਆਂ ਰਸਤੇ ਵਿਚ ਹੀ ਮੈਨੂੰ ਬੁਖ਼ਾਰ ਚੜ੍ਹ ਗਿਆ ਸੀ । ਇਸ ਕਰਕੇ ਅੱਜ ਮੈਂ ਸਕੂਲ ਵਿਚ ਹਾਜ਼ਰ ਨਹੀਂ ਹੋ ਸਕਦਾ । ਕਿਰਪਾ ਕਰਕੇ ਮੈਨੂੰ ਅੱਜ ਦੀ ਛੁੱਟੀ ਦੇ ਦਿੱਤੀ ਜਾਵੇ । ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ।

ਆਪ ਜੀ ਦਾ ਆਗਿਆਕਾਰ,
………………. ਕੁਮਾਰ,
ਰੋਲ ਨੰ: ……

ਮਿਤੀ : 10 ਦਸੰਬਰ, 20 ….. ਸ਼੍ਰੇਣੀ ਚੌਥੀ ਏ ।

2. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਜ਼ਰੂਰੀ ਕੰਮ ਦੀ ਛੁੱਟੀ ਲੈਣ ਲਈ ਬਿਨੈ-ਪੱਤਰ ਲਿਖੋ ।

ਸੇਵਾ ਵਿਖੇ ,

ਮੁੱਖ ਅਧਿਆਪਕ ਸਾਹਿਬ,
………… ਸਕੂਲ,
………. ਸ਼ਹਿਰ ।

ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਨੂੰ ਘਰ ਵਿਚ ਇਕ ਜ਼ਰੂਰੀ ਕੰਮ ਪੈ ਗਿਆ ਹੈ । ਇਸ ਕਰਕੇ ਮੈਂ ਸਕੂਲ ਵਿਚ ਹਾਜ਼ਰ ਨਹੀਂ ਹੋ ਸਕਦਾ । ਕਿਰਪਾ ਕਰ ਕੇ ਮੈਨੂੰ ਅੱਜ ਦੇ ਦਿਨ ਦੀ ਛੁੱਟੀ ਦਿੱਤੀ ਜਾਵੇ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ।

ਆਪ ਜੀ ਦਾ ਆਗਿਆਕਾਰ,
…………… ਸਿੰਘ,
ਰੋਲ ਨੰਬਰ …………
ਮਿਤੀ : 2 ਫ਼ਰਵਰੀ, 20 ……. ਸ਼੍ਰੇਣੀ ਚੌਥੀ ਏ ।

PSEB 4th Class Punjabi ਰਚਨਾ ਚਿੱਠੀ-ਪੱਤਰ

3. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਆਪਣੇ ਵੱਡੇ ਭਰਾ (ਜਾਂ ਚਾਚੇ) ਦੇ ਵਿਆਹ ਉੱਤੇ ਤਿੰਨ ਦਿਨਾਂ ਦੀ ਛੁੱਟੀ ਲੈਣ ਲਈ ਪ੍ਰਾਰਥਨਾ-ਪੱਤਰ ਲਿਖੋ ।

ਸੇਵਾ ਵਿਖੇ

ਮੁੱਖ ਅਧਿਆਪਕ ਸਾਹਿਬ,
……….. ਸਕੂਲ,
……….. ਸ਼ਹਿਰ ।

ਸ੍ਰੀਮਾਨ ਜੀ,
ਬੇਨਤੀ ਹੈ ਕਿ ਮੇਰੇ ਵੱਡੇ ਭਰਾ ਦਾ ਵਿਆਹ 14 ਜਨਵਰੀ, 20…… ਨੂੰ ਹੋਣਾ ਨਿਯਤ ਹੋਇਆ ਹੈ । ਇਸ ਦੀ ਤਿਆਰੀ ਲਈ ਮੇਰਾ ਘਰ ਰਹਿਣਾ ਜ਼ਰੂਰੀ ਹੈ । ਸੋ ਕਿਰਪਾ ਕਰ ਕੇ ਮੈਨੂੰ 13 ਤੋਂ 15 ਜਨਵਰੀ ਤਕ ਤਿੰਨ ਦਿਨਾਂ ਦੀ ਛੁੱਟੀ ਦੇ ਦਿੱਤੀ ਜਾਵੇ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ।

ਆਪ ਜੀ ਦਾ ਆਗਿਆਕਾਰ,
…………. ਸਿੰਘ
ਰੋਲ ਨੰਬਰ ………,
ਮਿਤੀ : 12 ਜਨਵਰੀ, 20 ………. ਸ਼੍ਰੇਣੀ ਚੌਥੀ ।

4. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਫ਼ੀਸ ਮੁਆਫ਼ੀ ਲਈ ਪ੍ਰਾਰਥਨਾ-ਪੱਤਰ ਲਿਖੋ ।

ਸੇਵਾ ਵਿਖੇ

ਮੁੱਖ ਅਧਿਆਪਕ ਸਾਹਿਬ,
………… ਸਕੂਲ,
………….. ਸ਼ਹਿਰ ।

ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਆਪਦੇ ਸਕੂਲ ਵਿਚ ਚੌਥੀ ‘ਏ ਦਾ ਵਿਦਿਆਰਥੀ ਹਾਂ । ਮੇਰੇ ਪਿਤਾ ਜੀ ਇਕ ਦੁਕਾਨ ਉੱਤੇ ਨੌਕਰੀ ਕਰਦੇ ਹਨ, ਜਿਨ੍ਹਾਂ ਦੀ ਮਾਸਕ ਤਨਖ਼ਾਹ 4500 ਰੁਪਏ ਹੈ । ਮੇਰੇ ਦੋ ਭਰਾ ਤੇ ਇਕ ਭੈਣ ਕਾਲਜ ਵਿਚ ਪੜ੍ਹਦੇ ਹਨ । ਇੰਨੀ ਥੋੜੀ ਆਮਦਨ ਵਿਚ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚਲਦਾ ਹੈ । ਮੈਨੂੰ ਪੜ੍ਹਾਈ ਦਾ ਬਹੁਤ ਸ਼ੌਕ ਹੈ । ਮੈਂ, ਹਰ ਸਾਲ ਆਪਣੀ ਸ਼੍ਰੇਣੀ ਵਿਚੋਂ ਪਹਿਲੇ ਨੰਬਰ ‘ਤੇ ਆਉਂਦਾ ਹਾਂ । ਮੈਂ ਕ੍ਰਿਕਟ ਦਾ ਚੰਗਾ ਖਿਡਾਰੀ ਹਾਂ, । ਕਿਰਪਾ ਕਰ ਕੇ ਮੇਰੀ ਫ਼ੀਸ ਪੂਰੀ ਮੁਆਫ਼ ਕਰ ਦਿਓ ਤਾਂ ਜੋ ਮੈਂ ਆਪਣੀ ਪੜ੍ਹਾਈ ਨੂੰ ਜਾਰੀ ਰੱਖ ਸਕਾਂ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ।

ਆਪ ਜੀ ਦਾ ਆਗਿਆਕਾਰ,
………. ਸਿੰਘ,
ਮਿਤੀ : 2 ਮਈ, 20 ……. ਰੋਲ ਨੰ: ……….

5. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਜੁਰਮਾਨਾ ਮੁਆਫ਼ ਕਰਵਾਉਣ ਲਈ ਬਿਨੈ-ਪੱਤਰ ਲਿਖੋ ।

ਸੇਵਾ ਵਿਖੇ

ਮੁੱਖ ਅਧਿਆਪਕ ਸਾਹਿਬ,
………..ਸਕੂਲ,
…………. ਸ਼ਹਿਰ ।

ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਚੌਥੀ ‘ਏ’ ਦਾ ਵਿਦਿਆਰਥੀ ਹਾਂ । ਪਿਛਲੇ ਹਫ਼ਤੇ ਮੈਂ ਹਿਸਾਬ ਦਾ ਪੇਪਰ ਨਹੀਂ ਸਾਂ ਦੇ ਸਕਿਆ, ਕਿਉਂਕਿ ਮੈਂ ਉਸ ਦਿਨ ਸਖ਼ਤ ਬਿਮਾਰ ਸੀ । ਮੇਰੇ ਹਿਸਾਬ ਵਾਲੇ ਅਧਿਆਪਕ ਨੇ ਮੈਨੂੰ ਪੰਜ ਰੁਪਏ ਜੁਰਮਾਨਾ ਕਰ ਦਿੱਤਾ ਹੈ । ਮੇਰੇ ਪਿਤਾ ਜੀ ਇਕ ਸਧਾਰਨ ਦਿਹਾੜੀਦਾਰ ਮਜ਼ਦੂਰ ਹਨ । ਉਹ ਮੇਰਾ ਜੁਰਮਾਨਾ ਨਹੀਂ ਦੇ ਸਕਦੇ । ਉਹ ਤਾਂ ਮੇਰੀ ਫ਼ੀਸ ਵੀ ਬੜੀ ਮੁਸ਼ਕਿਲ ਨਾਲ ਦਿੰਦੇ ਹਨ । ਸੋ ਕਿਰਪਾ ਕਰਕੇ ਆਪ ਮੇਰਾ ਜੁਰਮਾਨਾ ਮੁਆਫ਼ ਕਰ ਦਿਓ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ।

ਆਪ ਦਾ ਆਗਿਆਕਾਰ,
……. ਲਾਲ,
ਰੋਲ ਨੰ: …….,
ਮਿਤੀ : 20 ਦਸੰਬਰ, 20…. ਸ਼੍ਰੇਣੀ ਚੌਥੀ ਏ ।

PSEB 4th Class Punjabi ਰਚਨਾ ਚਿੱਠੀ-ਪੱਤਰ

6. ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਮੁੱਖ ਅਧਿਆਪਕ ਨੂੰ ਪ੍ਰਾਰਥਨਾ-ਪੱਤਰ ਲਿਖੋ ।

ਸੇਵਾ ਵਿਖੇ

ਮੁੱਖ ਅਧਿਆਪਕ ਸਾਹਿਬ,
………. ਸਕੂਲ,
………. ਸ਼ਹਿਰ ।

ਸ੍ਰੀਮਾਨ ਜੀ,
ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿਚ ਚੌਥੀ ‘ਏ” ਦਾ ਵਿਦਿਆਰਥੀ ਹਾਂ। ਮੇਰੇ ਪਿਤਾ ਜੀ ਰੇਲਵੇ ਵਿਚ ਕਲਰਕ ਲੱਗੇ ਹੋਏ ਹਨ । ਉਨ੍ਹਾਂ ਦੀ ਬਦਲੀ ਲੁਧਿਆਣੇ ਦੀ ਹੋ ਗਈ ਹੈ । ਸਾਡਾ ਸਾਰਾ ਪਰਿਵਾਰ ਹੁਣ ਲੁਧਿਆਣੇ ਜਾ ਰਿਹਾ ਹੈ । ਇਸ ਲਈ ਮੇਰਾ ਇੱਥੇ ਇਕੱਲੇ ਰਹਿ ਕੇ ਪੜ੍ਹਨਾ ਮੁਸ਼ਕਿਲ ਹੈ । ਸੋ ਕਿਰਪਾ ਕਰਕੇ ਮੈਨੂੰ ਸਕੂਲ ਛੱਡਣ ਦਾ ਸਰਟੀਫ਼ਿਕੇਟ ਤੇ ਚਰਿੱਤਰ ਸਰਟੀਫ਼ਿਕੇਟ ਦੇ ਦਿੱਤਾ ਜਾਵੇ । ਮੈਂ ਆਪ ਦਾ ਬਹੁਤ ਧੰਨਵਾਦੀ ਹੋਵਾਂਗਾ ।

ਆਪ ਜੀ ਦਾ ਆਗਿਆਕਾਰ,
……………… ਕੁਮਾਰ,
ਮਿਤੀ : 16 ਨਵੰਬਰ, 20 ……. ਰੋਲ ਨੰ: ……
ਸ਼੍ਰੇਣੀ ਚੌਥੀ ਏ ।

7. ਆਪਣੇ ਪਿਤਾ ਜੀ ਕੋਲੋਂ ਪੈਸੇ ਮੰਗਵਾਉਣ ਲਈ ਇਕ ਪੱਤਰ ਲਿਖੋ ।

ਪ੍ਰੀਖਿਆ ਭਵਨ,
…… ਸ਼ਹਿਰ ।
5 ਅਪਰੈਲ, 20….

ਸਤਿਕਾਰਯੋਗ ਪਿਤਾ ਜੀ,

ਆਦਰ ਸਹਿਤ ਪ੍ਰਨਾਮ ।

ਆਪ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮੈਂ ਚੌਥੀ ‘ ਵਿਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ਹਾਂ । ਮੈਂ ਆਪਣੀ ਸ਼੍ਰੇਣੀ ਦੇ ਵਿਦਿਆਰਥੀਆਂ ਵਿਚੋਂ ਪਹਿਲੇ ਨੰਬਰ ਤੇ ਆਇਆ ਹਾਂ । ਹੁਣ ਮੈਂ ਪੰਜਵੀਂ ਵਿਚ ਦਾਖ਼ਲ ਹੋਣਾ ਹੈ, ਜਿਸ ਕਰਕੇ ਮੈਨੂੰ ਫ਼ੀਸ ਆਦਿ ਦੇਣ ਲਈ ਪੈਸਿਆਂ ਦੀ ਲੋੜ ਹੈ । ਮੈਂ ਨਵੀਆਂ ਕਿਤਾਬਾਂ ਵੀ ਖ਼ਰੀਦਣੀਆਂ ਹਨ ਅਤੇ ਕੁੱਝ ਪੈਸੇ ਮੈਂ ਧੋਬੀ ਦੇ ਦੇਣੇ ਹਨ । ਇਸ ਕਰਕੇ ਮੈਨੂੰ ਅੱਠ ਸੌ ਰੁਪਏ ਮਨੀ-ਆਰਡਰ ਦੁਆਰਾ ਭੇਜ ਦਿਓ ।

ਮੇਰੇ ਵਲੋਂ ਮਾਤਾ ਜੀ ਨੂੰ ਪ੍ਰਨਾਮ । ਰਿੰਕੂ ਨੂੰ ਪਿਆਰ ।

PSEB 4th Class Punjabi ਚਿੱਠੀ-ਪੱਤਰ 1

8. ਆਪਣੇ ਪਿਤਾ ਜੀ ਨੂੰ ਚਿੱਠੀ ਲਿਖ ਕੇ ਦੱਸੋ ਕਿ . ਤੁਹਾਡੇ ਇਮਤਿਹਾਨ ਕਿਸ ਤਰ੍ਹਾਂ ਦੇ ਹੋਏ ਹਨ ।

ਪ੍ਰੀਖਿਆ ਭਵਨ,
….. ਸਕੂਲ,
……… ਸ਼ਹਿਰ ।
25 ਮਾਰਚ, 20….
ਸਤਿਕਾਰਯੋਗ ਪਿਤਾ ਜੀ,
ਸਤਿ ਸ੍ਰੀ ਅਕਾਲ ।
ਕੁੱਝ ਦਿਨ ਹੋਏ ਮੈਨੂੰ ਆਪ ਦੀ ਚਿੱਠੀ ਮਿਲੀ, ਪਰ ਮੈਂ ਉਸ ਦਾ ਜਵਾਬ ਇਸ ਕਰਕੇ ਨਹੀਂ ਸਾਂ ਦੇ ਸਕਿਆ ਕਿਉਂਕਿ ਮੇਰੇ ਇਮਤਿਹਾਨ ਹੋ ਰਹੇ ਸਨ । ਇਮਤਿਹਾਨ ਵਿਚ ਮੇਰੇ ਸਾਰੇ ਪੇਪਰ ਕਾਫ਼ੀ ਚੰਗੇ ਹੋ ਗਏ ਹਨ ਤੇ ਮੈਨੂੰ ਪਾਸ ਹੋਣ ਦੀ ਪੂਰੀ ਆਸ ਹੈ ।ਹਿਸਾਬ ਦਾ ਪੇਪਰ ਕੁੱਝ ਜ਼ਿਆਦਾ ਔਖਾ ਸੀ, ਪਰ ਫਿਰ ਵੀ ਮੇਰਾ ਇਹ ਪੇਪਰ ਚੰਗਾ ਹੋ ਗਿਆ । ਮੈਨੂੰ ਆਸ ਹੈ ਕਿ ਇਸ ਵਿਚ
ਵੀ ਮੈਂ 100 ਵਿਚੋਂ 55 ਨੰਬਰ ਜ਼ਰੂਰ ਲੈ ਲਵਾਂਗਾ । ਪੰਜਾਬੀ, ਹਿੰਦੀ ਤੇ ਸਮਾਜਿਕ ਦੇ ਪੇਪਰ ਸਾਰੇ ਚੰਗੇ ਹੋ।
ਗਏ ਹਨ । ਮੈਨੂੰ ਆਸ ਹੈ ਕਿ ਮੈਂ ਜ਼ਰੂਰ ਪਾਸ ਹੋ ਜਾਵਾਂਗਾ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ ।
ਤੁਹਾਡਾ ਸਪੁੱਤਰ,
ਰੋਲ ਨੰ: …….!
PSEB 4th Class Punjabi ਚਿੱਠੀ-ਪੱਤਰ 2

PSEB 4th Class Punjabi ਰਚਨਾ ਚਿੱਠੀ-ਪੱਤਰ

9. ਤੁਹਾਡੇ ਚਾਚੇ ਨੇ ਤੁਹਾਡੇ ਜਨਮ-ਦਿਨ ‘ਤੇ ਇਕ ਸੁਗਾਤ ਭੇਜੀ ਹੈ । ਇਕ ਚਿੱਠੀ ਰਾਹੀਂ ਉਨ੍ਹਾਂ ਦਾ ਧੰਨਵਾਦ ਕਰੋ ।

ਪ੍ਰੀਖਿਆ ਭਵਨ,
….. ਸ਼ਹਿਰ ।
10 ਜਨਵਰੀ, 20…,

ਪੂਜਨੀਕ ਚਾਚਾ ਜੀ,

ਸਤਿ ਸ੍ਰੀ ਅਕਾਲ ।

ਆਪ ਜੀ ਦਾ ਭੇਜਿਆ ਹੋਇਆ ਪਾਰਸਲ ਮੈਨੂੰ ਅੱਜ ਹੀ ਮਿਲਿਆ ਹੈ । ਜਦ ਮੈਂ ਇਸ ਨੂੰ ਖੋਲ੍ਹਿਆ, ਤਾਂ ਇਸ ਵਿਚ ਸੁੰਦਰ ਗੁੱਟ-ਘੜੀ ਵੇਖ ਕੇ ਮੇਰਾ ਮਨ ਬਹੁਤ ਖ਼ੁਸ਼ ਹੋਇਆ ਭਾਵੇਂ ਮੈਨੂੰ ਮੇਰੇ ਮਿੱਤਰਾਂ ਤੇ ਰਿਸ਼ਤੇਦਾਰਾਂ ਕੋਲੋਂ ਹੋਰ ਵੀ ਤੋਹਫ਼ੇ ਆਏ ਸਨ, ਪਰ ਇਹ ਘੜੀ ਉਨ੍ਹਾਂ ਸਭਨਾਂ ਨੂੰ ਮਾਤ ਕਰਦੀ ਹੈ । ਚਾਚਾ ਜੀ, ਤੁਸੀਂ ਸੱਚਮੁੱਚ ਹੀ ਮੇਰੀ ਲੋੜ ਨੂੰ ਮਹਿਸੂਸ ਕੀਤਾ ਹੈ । ਹੁਣ ਇਹ ਘੜੀ ਹੋਣ ਕਰਕੇ ਮੈਂ ਕਦੇ ਵੀ ਸਕੂਲੋਂ ਲੇਟ ਨਹੀਂ ਹੋਇਆ ਕਰਾਂਗਾ । ਮੈਂ ਸਮੇਂ ਸਿਰ ਪੜਿਆ ਤੇ ਸਮੇਂ ਸਿਰ ਖੇਡਿਆ ਕਰਾਂਗਾ । ਇਹ ਘੜੀ ਮੇਰੇ ਇਮਤਿਹਾਨ ਦੇ ਦਿਨਾਂ ਵਿਚ ਬੜੀ ਸਹਾਈ ਸਿੱਧ ਹੋਵੇਗੀ । ਇਹ ਸੱਚਮੁੱਚ ਹੀ ਮੇਰੇ ਪ੍ਰਤੀ ਤੁਹਾਡੇ ਪਿਆਰ ਦੀ ਨਿਸ਼ਾਨੀ ਹੈ । ਸਾਰੇ ਮਿੱਤਰਾਂ ਨੇ ਇਸ ਨੂੰ ਬਹੁਤ ਪਸੰਦ ਕੀਤਾ ਹੈ । ਮੈਂ ਇਕ ਵਾਰ ਫੇਰ ਆਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ।

ਚਾਚੀ ਜੀ ਨੂੰ ਸਤਿ ਸ੍ਰੀ ਅਕਾਲ ਤੇ ਬੰਟੀ ਨੂੰ ਪਿਆਰ ।

ਆਪ ਦਾ ਭਤੀਜਾ,
…….. ਸਿੰਘ ।

PSEB 4th Class Punjabi ਚਿੱਠੀ-ਪੱਤਰ 3

PSEB 4th Class Punjabi ਰਚਨਾ ਲੇਖ-ਰਚਨਾ

Punjab State Board PSEB 4th Class Punjabi Book Solutions Punjabi Rachana ਲੇਖ-ਰਚਨਾ Exercise Questions and Answers.

PSEB 4th Class Punjabi Rachana ਲੇਖ-ਰਚਨਾ

1. ਮੇਰਾ ਸਕੂਲ (V. V. Imp.)

ਮੇਰੇ ਸਕੂਲ ਦਾ ਨਾਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹੈ । ਇਹ ਜਲੰਧਰ ਸ਼ਹਿਰ ਵਿਚ ਨਕੋਦਰ ਰੋਡ ਉੱਤੇ ਸਥਿਤ ਹੈ । ਇਸ ਦੀ ਇਮਾਰਤ ਬਹੁਤ ਵੱਡੀ ਹੈ । ਇਹ ਬਾਹਰੋਂ ਦੇਖਣ ਨੂੰ ਬਹੁਤ ਸੁੰਦਰ ਹੈ । ਇਸ ਦੇ 25 ਤੋਂ ਵੱਧ ਕਮਰੇ ਹਨ ।ਇਕ ਵੱਡਾ ਹਾਲ ਹੈ । ਇਸ ਵਿਚ ਇਕ ਵੱਡੀ ਲਾਇਬਰੇਰੀ ਵੀ ਹੈ ।
ਇਸ ਸਕੂਲ ਵਿਚ 800 ਵਿਦਿਆਰਥੀ ਪੜ੍ਹਦੇ ਹਨ ।
ਉਨ੍ਹਾਂ ਨੂੰ ਪੜ੍ਹਾਉਣ ਲਈ 30 ਅਧਿਆਪਕ ਹਨ । ਇੱਥੋਂ ਦੇ ਮੁੱਖ ਅਧਿਆਪਕ ਸਾਹਿਬ ਬੜੇ ਲਾਇਕ ਤੇ ਤਜਰਬੇਕਾਰ ਹਨ ।
ਇਸ ਸਕੂਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਵਿਚ ਵਿਦਿਆਰਥੀਆਂ ਦੁਆਰਾ ਅਨੁਸ਼ਾਸਨ ਦੀ ਪਾਲਣਾ ਹੈ । ਅਧਿਆਪਕ ਅਤੇ ਵਿਦਿਆਰਥੀ ਸਮੇਂ ਸਿਰ ਸਕੂਲ ਪੁੱਜਦੇ ਹਨ । ਅਧਿਆਪਕ ਪੂਰੀ ਮਿਹਨਤ ਨਾਲ ਪੜ੍ਹਾਉਂਦੇ ਹਨ । ਇਹ ਉਨ੍ਹਾਂ ਦੀ ਮਿਹਨਤ ਦਾ ਸਿੱਟਾ ਹੈ ਕਿ ਇਸ ਸਕੂਲ ਦੇ ਨਤੀਜੇ ਹਰ ਸਾਲ ਚੰਗੇ ਰਹਿੰਦੇ ਹਨ |
ਇਸ ਸਕੂਲ ਦਾ ਬਗੀਚਾ ਹਰਾ-ਭਰਾ ਤੇ ਫੁੱਲਾਂ ਨਾਲ ਲੱਦਿਆ ਪਿਆ ਹੈ । ਇਸ ਸਕੂਲ ਦੀ ਬਿਲਡਿੰਗ ਨਵੀਂ ਹੈ, ਜਿਸ ਵਿਚ ਕਮਰੇ ਖੁੱਲ੍ਹੇ ਤੇ ਹਵਾਦਾਰ ਹਨ । ਇਸ ਸਕੂਲ ਕੋਲ ਹਾਕੀ, ਫੁੱਟਬਾਲ, ਬਾਸਕਟਬਾਲ ਤੇ ਕ੍ਰਿਕਟ ਖੇਡਣ ਲਈ ਖੁੱਲ੍ਹੀਆਂ ਤੇ ਪੱਧਰੀਆਂ ਗਰਾਊਂਡਾਂ ਹਨ । ਮੈਂ ਆਪਣੇ ਇਸ ਸਕੂਲ ਨੂੰ ਬਹੁਤ ਪਿਆਰ ਕਰਦਾ ਹਾਂ ।

2. ਮੇਰਾ ਮਿੱਤਰ (V. V. Imp.)

ਅਰਸ਼ਦੀਪ ਮੇਰਾ ਮਿੱਤਰ ਹੈ । ਉਹ ਮੇਰਾ ਸਹਿਪਾਠੀ ਹੈ । ਅਸੀਂ ਦੋਵੇਂ ਚੌਥੀ ਜਮਾਤ ਵਿਚ ਪੜ੍ਹਦੇ ਹਾਂ ਅਸੀਂ ਦੋਵੇਂ ਇੱਕੋ ਡੈਸਕ ਉੱਤੇ ਬੈਠਦੇ ਹਾਂ ਅਸੀਂ ਦੋਵੇਂ ਵੱਧ ਤੋਂ ਵੱਧ ਸਮਾਂ ਇਕੱਠੇ ਰਹਿੰਦੇ ਹਾਂ । ਰਾਤ ਨੂੰ ਵੀ ਅਸੀਂ ਇਕੱਠੇ ਪੜ੍ਹਦੇ ਹਾਂ ।
ਉਸ ਦੇ ਮਾਤਾ-ਪਿਤਾ ਬਹੁਤ ਨੇਕ ਵਿਅਕਤੀ ਹਨ । ਉਸ ਦਾ ਪਿਤਾ ਇਕ ਪ੍ਰੋਫ਼ੈਸਰ ਹੈ । ਉਸ ਦੀ ਮਾਤਾ ਇਕ ਧਰਮਾਤਮਾ ਇਸਤਰੀ’ ਹੈ ।
ਮੇਰਾ ਮਿੱਤਰ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੈ । ਉਹ ਹਰ ਸਾਲ ਕਲਾਸ ਵਿਚੋਂ ਅੱਵਲ ਰਹਿੰਦਾ ਹੈ ਤੇ ਇਨਾਮ ਪ੍ਰਾਪਤ ਕਰਦਾ ਹੈ । ਉਹ ਹਿਸਾਬ ਅਤੇ ਅੰਗਰੇਜ਼ੀ ਵਿਚ ਬਹੁਤ ਹੀ ਹੁਸ਼ਿਆਰ ਹੈ ।

ਸਕੂਲ ਤੋਂ ਘਰ ਆ ਕੇ ਉਹ ਪਹਿਲਾਂ ਸਕੂਲ ਦਾ ਸਾਰਾ ਕੰਮ ਮੁਕਾਉਂਦਾ ਹੈ ਉਹ ਕਿਤਾਬੀ-ਕੀੜਾ ਨਹੀਂ । ਉਹ ਹਰ ਰੋਜ਼ ਫੁੱਟਬਾਲ ਖੇਡਣ ਜਾਂਦਾ ਹੈ ।
ਉਹ ਇਕ ਨੇਕ ਤੇ ਵਫ਼ਾਦਾਰ ਮਿੱਤਰ ਹੈ । ਉਸ ਦਾ ਸਰੀਰ ਸੁੰਦਰ ਅਤੇ ਤਕੜਾ ਹੈ । ਉਹ ਹਰ ਸਮੇਂ ਮੇਰੀ ਸਹਾਇਤਾ ਕਰਨ ਲਈ ਤਿਆਰ ਰਹਿੰਦਾ ਹੈ । ਸਕੂਲ ਦੇ ਸਾਰੇ ਅਧਿਆਪਕ ਅਤੇ ਮੁੱਖ ਅਧਿਆਪਕ ਸਾਹਿਬ ਉਸ ਨੂੰ ਬਹੁਤ ਪਿਆਰ ਕਰਦੇ ਹਨ । ਮੈਨੂੰ ਆਪਣੇ ਇਸ ਮਿੱਤਰ ਉੱਤੇ ਬਹੁਤ ਮਾਣ ਹੈ ।

PSEB 4th Class Punjabi ਰਚਨਾ ਲੇਖ-ਰਚਨਾ

3. ਮੇਰਾ ਬਸਤਾ

ਇਹ ਮੇਰਾ ਬਸਤਾ ਹੈ । ਇਸ ਦਾ ਰੰਗ ਨੀਲਾ ਹੈ । ਇਹ ਮੋਟੇ ਕੱਪੜੇ ਦਾ ਬਣਿਆ ਹੋਇਆ ਹੈ । ਇਸ ਵਿਚ ਦੋ ਵੱਡੇ ਖ਼ਾਨੇ ਹਨ ਤੇ ਇਕ ਜਿਪ ਵਾਲੀ ਜੇਬ ਹੈ । ਇਸ ਦੇ ਬਾਹਰ ਜਿੰਦਰਾ ਲਾਉਣ ਲਈ ਇਕ ਕੁੰਡੀ ਲੱਗੀ ਹੋਈ ਹੈ । ਇਹ ਹਰ ਸਮੇਂ ਕਿਤਾਬਾਂ, ਕਾਪੀਆਂ ਤੇ ਲਿਖਣ-ਪੜ੍ਹਨ ਦੇ ਹੋਰ ਸਮਾਨ ਨਾਲ ਭਰਿਆ ਰਹਿੰਦਾ ਹੈ । ਮੈਂ ਆਪਣਾ ਰੋਟੀ ਦਾ ਡੱਬਾ ਵੀ ਇਸੇ ਵਿਚ ਹੀ ਰੱਖਦਾ ਹਾਂ ।

ਮੈਂ ਐਤਵਾਰ ਵਾਲੇ ਦਿਨ ਇਸ ਨੂੰ ਧੁਆਉਂਦਾ ਹਾਂ । ਇਹ ਆਮ ਕਰਕੇ ਭਾਰਾ ਹੁੰਦਾ ਹੈ । ਮੈਂ ਇਸ ਦੀਆਂ ਤਣੀਆਂ ਨੂੰ ਮੋਢਿਆਂ ‘ਤੇ ਪਾ ਕੇ ਤੇ ਇਸ ਨੂੰ ਪਿੱਠ ਉੱਤੇ ਚੁੱਕ ਕੇ ਸਕੂਲ ਜਾਂਦਾ ਹਾਂ । ਮੈਂ ਇਸ ਦੀ ਜੇਬ ਵਿਚ ਕੁੱਝ ਪੈਸੇ ਰੱਖਦਾ ਹਾਂ । ਇਹ ਸਕੂਲ ਵਿਚ ਮੇਰਾ ਪੱਕਾ ਸਾਥੀ ਹੈ । ਸਕੂਲ ਵਿਚ ਮੈਂ ਇਸ ਦਾ ਪੂਰਾ ਧਿਆਨ ਰੱਖਦਾ ਹਾਂ, ਤਾਂ ਜੋ ਇਸ ਵਿਚੋਂ ਕੋਈ ਚੀਜ਼ ਚੋਰੀ ਨਾ ਹੋ ਜਾਵੇ । ਮੈਂ ਇਸ ਨੂੰ ਮੈਲਾ ਹੋਣ ਤੋਂ ਵੀ ਬਚਾਉਂਦਾ ਹਾਂ । ਜਦੋਂ ਕਦੇ ਇਸ ਦੀ ਕੋਈ ਤਣੀ ਟੁੱਟ ਜਾਂਦੀ ਹੈ ਜਾਂ ਇਸ ਦੀ ਸੀਉਣ ਉੱਧੜ ਜਾਂਦੀ ਹੈ, ਤਾਂ ਮੈਂ ਇਸ ਦੀ ਮੁਰੰਮਤ ਕਰਾ ਲੈਂਦਾ ਹਾਂ । ਮੇਰਾ ਬਸਤਾ ਮੇਰੇ ਲਈ ਗਿਆਨ ਦਾ ਭੰਡਾਰ ਹੈ । ਇਸ ਨੂੰ ਮੋਢਿਆਂ ‘ਤੇ ਚੁੱਕ ਕੇ ਮੈਂ ਬੜੇ ਮਾਣ ਨਾਲ ਸਕੂਲ ਜਾਂਦਾ ਤੇ ਆਉਂਦਾ ਹਾਂ ।

4. ਮੇਰਾ ਅਧਿਆਪਕ

ਉਂਝ ਤਾਂ ਸਾਡੇ ਸਕੂਲ ਦੇ ਸਾਰੇ ਅਧਿਆਪਕ ਹੀ ਬੜੇ ਸਤਿਕਾਰਯੋਗ ਹਨ, ਪਰ ਮੇਰਾ ਮਨ-ਭਾਉਂਦਾ ਅਧਿਆਪਕ ਸਾਡਾ ਮੁੱਖ ਅਧਿਆਪਕ ਹੈ ।ਉਨ੍ਹਾਂ ਦਾ ਨਾਂ ਸ: ਹਰਜਿੰਦਰ ਸਿੰਘ ਹੈ । ਉਨ੍ਹਾਂ ਨੇ ਐੱਮ. ਏ., ਬੀ. ਐੱਡ. ਤਕ ਵਿੱਦਿਆ ਹਾਸਲ ਕੀਤੀ ਹੋਈ ਹੈ । ਉਹ ਸਾਨੂੰ ਹਿਸਾਬ ਪੜ੍ਹਾਉਂਦੇ ਹਨ ।
ਉਨ੍ਹਾਂ ਵਿਚ ਸਭ ਤੋਂ ਵੱਡੀ ਵਿਸ਼ੇਸ਼ਤਾ ਉਨ੍ਹਾਂ ਦੇ ਪੜ੍ਹਾਉਣ ਦਾ ਵਧੀਆ ਢੰਗ ਹੈ । ਉਨ੍ਹਾਂ ਦੀ ਪੜ੍ਹਾਈ ਹੋਈ ਇਕ-ਇਕ ਚੀਜ਼ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਯਾਦ ਹੋ ਜਾਂਦੀ ਹੈ ।ਉਹ ਔਖੇ ਪ੍ਰਸ਼ਨਾਂ ਅਤੇ ਤਰੀਕਿਆਂ ਨੂੰ ਸਮਝਾਉਣ ਲਈ ਬੜੇ ਸਰਲ ਤੇ ਸੌਖੇ ਢੰਗਾਂ ਦੀ ਵਰਤੋਂ ਕਰਦੇ ਹਨ ।

ਉਹ ਵਿਦਿਆਰਥੀਆਂ ਨਾਲ ਬਹੁਤ ਪਿਆਰ ਰੱਖਦੇ ਹਨ । ਉਹ ਕਿਸੇ ਵਿਦਿਆਰਥੀ ਨੂੰ ਕੋਈ ਚੀਜ਼ ਸਮਝ ਵਿਚ ਨਾ ਆਉਣ ‘ਤੇ ਮਾਰਦੇ-ਕੁੱਟਦੇ ਨਹੀਂ, ਸਗੋਂ ਪਿਆਰ ਤੇ ਹਮਦਰਦੀ ਨਾਲ ਵਾਰ-ਵਾਰ ਸਮਝਾਉਂਦੇ ਹਨ । ਉਹ ਹਰ ਰੋਜ਼ ਸਮੇਂ ਸਿਰ ਸਕੂਲ ਪੁੱਜਦੇ ਤੇ ਪ੍ਰਾਰਥਨਾ ਵਿਚ ਸ਼ਾਮਲ ਹੁੰਦੇ ਹਨ । ਉਹ ਸਾਡੀ ਕਲਾਸ ਦੇ ਇੰਚਾਰਜ ਵੀ ਹਨ । ਉਹ ਅਰੋਗ ਸਰੀਰ ਦੇ ਮਾਲਕ ਹਨ । ਉਹ ਹਰ ਇਕ ਨਾਲ ਮਿੱਤਰਤਾ ਤੇ ਪਿਆਰ ਰੱਖਦੇ ਹਨ । ਸਕੂਲ ਦੇ ਸਾਰੇ ਅਧਿਆਪਕ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ । ਉਨ੍ਹਾਂ ਦੀਆਂ ਕਲਾਸਾਂ ਦੇ ਨਤੀਜੇ ਹਰ ਸਾਲ ਸ਼ਾਨਦਾਰ ਆਉਂਦੇ ਹਨ । ਇਸ ਕਰਕੇ ਉਹ ਮੇਰੇ ਮਨ-ਭਾਉਂਦੇ ਅਧਿਆਪਕ ਹਨ ।

5. ਮੇਰਾ ਘਰ

ਮੇਰਾ ਘਰ ਸੁੰਦਰ ਹੈ । ਇਸ ਦਾ ਨੰਬਰ 1108 ਹੈ ਤੇ ਇਹ ਗੁਜਰਾਲ ਨਗਰ ਜਲੰਧਰ ਵਿਚ ਸਥਿਤ ਹੈ । ਬਾਹਰੋਂ ਇਸ ਦਾ ਰੰਗ ਚਿੱਟਾ ਦਿਖਾਈ ਦਿੰਦਾ ਹੈ, ਪਰ ਅੰਦਰਲੇ ਕਮਰਿਆਂ ਦਾ ਰੰਗ ਹਲਕਾ ਕਰੀਮ ਹੈ ! ਇਸ ਘਰ ਵਿਚ ਮੈਂ ਆਪਣੇ ਮਾਤਾ-ਪਿਤਾ ਅਤੇ ਇਕ, ਭੈਣ ਤੇ ਇਕ ਭਰਾ ਨਾਲ ਰਹਿੰਦਾ ਹਾਂ । ਇਸ ਘਰ ਵਿਚ ਇਕ ਬੈਠਕ, ਇਕ ਖਾਣਾ ਖਾਣ ਵਾਲਾ ਕਮਰਾ, ਤਿੰਨ ਸੌਣ ਵਾਲੇ ਕਮਰੇ, ਇਕ ਰਸੋਈ ਅਤੇ ਦੋ ਗੁਸਲਖ਼ਾਨੇ ਹਨ । ਇਸ ਦੇ ਵਿਹੜੇ ਵਿਚ ਇਕ ਖੁੱਲ੍ਹਾ ਹਰੇ ਘਾਹ ਦਾ ਲਾਅਨ ਹੈ । ਇਸ ਦਾ ਇਕ ਪਾਸਾ ਗਲੀ ਨਾਲ ਲੱਗਦਾ ਹੈ ਤੇ ਦੂਜਾ ਪਾਸਾ ਮਾਰਕੀਟ ਦੀ ਸੜਕ ਨਾਲ਼ ਜਲੰਧਰ ਟੈਲੀਵਿਜ਼ਨ ਕੇਂਦਰ ਇਸ ਦੇ ਬਿਲਕੁਲ ਕੋਲ ਹੈ । ਮੇਰਾ ਘਰ ਫੁੱਲਾਂ ਤੇ, ਸਦਾ-ਬਹਾਰ ਬੂਟਿਆਂ ਦੇ ਗਮਲਿਆਂ ਨਾਲ ਭਰਿਆ ਹੋਇਆ ਹੈ । ਇਹ ਬੜਾ ਹਵਾਦਾਰ ਤੇ ਰੌਸ਼ਨੀ ਭਰਪੂਰ ਹੈ । ਰਾਤ ਨੂੰ ਰੌਸ਼ਨੀ ਕਰਨ ਲਈ ਇਸ ਵਿਚ ਬਿਜਲੀ ਦੇ ਬਲਬ ਤੇ ਟਿਊਬਾਂ ਲੱਗੀਆਂ ਹੋਈਆਂ ਹਨ । ‘ ਮੇਰੇ ਘਰ ਵਿਚ ਇਕ ਰੰਗਦਾਰ ਟੈਲੀਵਿਜ਼ਨ, ਇਕ ਸਕੂਟਰ, ਇਕ ਕਾਰ, ਮਾਈਕਰੋਵੇਵ, ਇਕ ਫ਼ਰਿਜ਼, ਭਿੰਨ-ਭਿੰਨ ਪ੍ਰਕਾਰ ਦੇ ਭਾਂਡੇ ਤੇ ਕਰਾਕਰੀ, ਰੇਡੀਓ, ਬਿਜਲੀ ਦੇ ਪੱਖੇ, ਕੁਰਸੀਆਂ, ਸੋਫ਼ੇ ਤੇ ਮੇਜ਼ ਹਨ ।
ਮੇਰੇ ਮਾਤਾ ਜੀ ਘਰ ਦੀ ਸਫ਼ਾਈ ਆਪ ਵੀ ਕਰਦੇ ਹਨ ਤੇ ਨੌਕਰਾਂ ਤੋਂ ਵੀ ਕਰਾਉਂਦੇ ਹਨ । ਮੈਂ ਜਦੋਂ ਕਦੇ ਘਰੋਂ ਬਾਹਰ ਜਾਂਦਾ ਹਾਂ, ਤਾਂ ਮੇਰਾ, ਇੱਥੇ ਵਾਪਸ ਪਰਤਣ ਲਈ ਮਨ ਕਾਹਲਾ ਪੈ ਜਾਂਦਾ ਹੈ । ਮੇਰਾ ਆਪਣੇ ਘਰ ਨਾਲ ਬਹੁਤ ਪਿਆਰ ਹੈ ।

6. ਮੇਰੇ ਮਾਤਾ ਜੀ

ਮੇਰੇ ਮਾਤਾ ਜੀ ਦਾ ਨਾਂ ਸ੍ਰੀਮਤੀ ਦਲਜੀਤ ਕੌਰ ਹੈ । ਉਨ੍ਹਾਂ ਦੀ ਉਮਰ 35 ਸਾਲ ਹੈ । ਉਨ੍ਹਾਂ ਦੀ ਸਿਹਤ ਬਹੁਤ ਚੰਗੀ ਹੈ ।ਉਹ ਬੜੇ ਸਾਫ਼-ਸੁਥਰੇ ਕੱਪੜੇ ਪਾਉਂਦੇ ਹਨ । ਦੁਨੀਆ ਭਰ ਦੀਆਂ ਇਸਤਰੀਆਂ ਵਿਚੋਂ ਉਹ ਸਭ ਤੋਂ ਸੋਹਣੇ ਹਨ ।
ਉਹ ਐੱਮ. ਏ., ਐੱਮ. ਐੱਡ. ਪੜ੍ਹੇ ਹੋਏ ਹਨ । ਉਹ ਇਕ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਾਉਂਦੇ ਹਨ । ਉਹ ਹਰਮਨ ਪਿਆਰੇ ਤੇ ਸਤਿਕਾਰਯੋਗ ਅਧਿਆਪਕਾ ਹਨ । ਉਹ ਸਮੇਂ ਦੇ ਬੜੇ ਪਾਬੰਦ ਹਨ । ਉਹ ਸਾਡੇ ਲਈ ਖਾਣਾ ਬਣਾਉਂਦੇ, ਕੱਪੜੇ ਧੋਦੇ ਤੇ ਸਾਡੀ ਹਰ ਇਕ ਲੋੜ ਦਾ ਖ਼ਿਆਲ ਰੱਖਦੇ ਹਨ । ਉਹ ਤਰ੍ਹਾਂ-ਤਰ੍ਹਾਂ ਦੇ ਖਾਣੇ ਬਣਾਉਣੇ ਜਾਣਦੇ ਹਨ । ਉਹ ਸਿਲਾਈ-ਕਢਾਈ ਵੀ ਜਾਣਦੇ ਹਨ। ਉਹ ਸਾਡੀ ਗਲੀ ਵਿਚ ਵੀ ਬਹੁਤ ਹਰਮਨ ਪਿਆਰੇ ਹਨ ।ਉਹ ਮੁਹੱਲੇ ਦੀ ਇਸਤਰੀ ਸਭਾ ਦੇ ਪ੍ਰਧਾਨ ਹਨ । ਉਨ੍ਹਾਂ ਨੇ ਮੁਹੱਲੇ ਵਿਚ ਬੜਾ ਪਿਆਰ ਪੈਦਾ ਕੀਤਾ ਹੈ । ਉਹ ਮੇਰੇ ਪਿਤਾ ਜੀ ਦਾ ਬਹੁਤ ਸਤਿਕਾਰ ਕਰਦੇ ਹਨ । ਮੇਰੇ ਪਿਤਾ ਜੀ ਵੀ ਉਨ੍ਹਾਂ ਨੂੰ ਹਰ ਤਰ੍ਹਾਂ ਖੁਸ਼ ਰੱਖਦੇ ਹਨ । ਉਹ ਆਪਸ ਵਿਚ ਕਦੇ ਲੜਦੇ ਨਹੀਂ । ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਉਨ੍ਹਾਂ ਦੇ ਭਵਿੱਖ ਦਾ ਬਹੁਤ ਖ਼ਿਆਲ ਰੱਖਦੇ ਹਨ । ਪਰਮਾਤਮਾ ਉਨ੍ਹਾਂ ਨੂੰ ਹਮੇਸ਼ਾ ਖਿੜੇ-ਮਹਿਕੇ ਰੱਖੇ ।

PSEB 4th Class Punjabi ਰਚਨਾ ਲੇਖ-ਰਚਨਾ

7. ਮੇਰੇ ਪਿਤਾ ਜੀ ।

ਮੇਰੇ ਪਿਤਾ ਜੀ ਦਾ ਨਾਂ ਸ: ਹਰਦੇਵ ਸਿੰਘ ਹੈ । ਉਨ੍ਹਾਂ ਦੀ ਉਮਰ 37 ਸਾਲ ਹੈ । ਉਨ੍ਹਾਂ ਦੀ ਸਿਹਤ ਬਹੁਤ ਚੰਗੀ ਹੈ । ਉਹ ਐੱਮ. ਏ., ਪੀ. ਐੱਚ. ਡੀ. ਹਨ ।ਉਹ ਇਕ ਕਾਲਜ ਵਿਚ ਪੰਜਾਬੀ ਦੇ ਲੈਕਚਰਾਰ ਹਨ ।ਉਹ ਇਕ ਹਰਮਨ ਪਿਆਰੇ ਅਧਿਆਪਕ ਹਨ । ਲੋਕ ਉਨ੍ਹਾਂ ਨੂੰ ਡਾਕਟਰ ਸਾਹਿਬ ਕਹਿ ਕੇ ਬੁਲਾਉਂਦੇ ਹਨ ਉਹ ਸਵੇਰੇ ਉੱਠਦੇ ਤੇ ਸੈਰ ਕਰਨ ਲਈ ਜਾਂਦੇ ਹਨ ।

ਉਹ ਹਰ ਰੋਜ਼ ਇਸ਼ਨਾਨ ਕਰਦੇ ਹਨ ਤੇ ਫਿਰ ਪਾਠ , ਕੀਤੇ ਬਿਨਾਂ ਕੁੱਝ ਖਾਂਦੇ ਨਹੀਂ । ਉਹ ਸਾਦੇ ਕੱਪੜੇ ਪਾਉਂਦੇ ਹਨ । ਉਹ ਬੜੇ ਸਫ਼ਾਈ-ਪਸੰਦ ਹਨ । ਉਹ ਸਮੇਂ ਦੇ ਬੜੇ ਪਾਬੰਦ ਹਨ । ਉਹ ਮੋਟਰ ਸਾਈਕਲ ਉੱਤੇ ਕਾਲਜ ਜਾਂਦੇ ਹਨ । ਉਹ ਸੜਕ ਉੱਤੇ ਟ੍ਰੈਫ਼ਿਕ ਨਿਯਮਾਂ ਦਾ ਪੂਰਾ-ਪੂਰਾ ਖ਼ਿਆਲ ਰੱਖਦੇ ਹਨ । ਉਹ ਸਦਾ ਸੱਚ ਬੋਲਦੇ ਹਨ ।ਉਨ੍ਹਾਂ ਦੇ ਬਹੁਤ ਸਾਰੇ ਮਿੱਤਰ ਹਨ ।ਉਹ ਮੁਹੱਲੇ ਦੀ ਭਲਾਈ-ਸਭਾ ਦੇ ਸੈਕਟਰੀ ਹਨ । ਸਾਰੇ ਮੁਹੱਲੇ ਵਾਲੇ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਨ । ਉਹ ਮੁਹੱਲੇ ਦੇ ਸਾਰੇ ਝਗੜੇ ਬਿਨਾਂ ਕਿਸੇ ਦਾ ਪੱਖ ਲਿਆਂ ਨਿਬੇੜਦੇ ਹਨ । ਉਹ ਰਾਤ ਨੂੰ ਹਰ ਰੋਜ਼ ਕੁੱਝ ਨਾ ਕੁੱਝ ਪੜ੍ਹਦੇ ਹਨ । ਸਵੇਰੇ ਉਹ ਅਖ਼ਬਾਰ ਪੜ੍ਹਨਾ ਬਿਲਕੁਲ ਨਹੀਂ ਭੁੱਲਦੇ । ਉਨ੍ਹਾਂ ਦੀ ਆਮ ਜਾਣਕਾਰੀ ਬਹੁਤ ਜ਼ਿਆਦਾ ਹੈ । ਉਹ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਜਾਣਦੇ ਹਨ । ਉਹ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ । ਉਹ ਸਾਡੇ ਮਾਤਾ ਜੀ ਨਾਲ ਵੀ ਪਿਆਰ ਨਾਲ ਰਹਿੰਦੇ ਹਨ । ਪਰਮਾਤਮਾ ਉਨ੍ਹਾਂ ਨੂੰ ਸਦਾ ਖਿੜੇ-ਮਹਿਕੇ ਰੱਖੇ ।

8. ਬਸੰਤ ਰੁੱਤ

ਭਾਰਤ ਰੁੱਤਾਂ ਦਾ ਦੇਸ਼ ਹੈ ਸਾਰੀਆਂ ਰੁੱਤਾਂ ਵਿਚੋਂ ਬਸੰਤ ਸਭ ਤੋਂ ਹਰਮਨ-ਪਿਆਰੀ ਰੁੱਤ ਹੈ । ਇਹ ਖੁੱਲ੍ਹੀ ਤੇ ਨਿੱਘੀ ਰੁੱਤ ਹੈ । ਇਸ ਨਾਲ ਸਰਦੀ ਦਾ ਅੰਤ ਹੋ ਜਾਂਦਾ ਹੈ । ਇਸ ਦਾ ਆਰੰਭ ਬਸੰਤ-ਪੰਚਮੀ ਦੇ ਤਿਉਹਾਰ ਨਾਲ ਹੁੰਦਾ ਹੈ ।

ਬਸੰਤ-ਪੰਚਮੀ ਦੇ ਦਿਣ ਥਾਂ-ਥਾਂ ਮੇਲੇ ਲੱਗਦੇ ਹਨ। ਖਿਡੌਣਿਆਂ ਤੇ ਮਠਿਆਈਆਂ ਦੀਆਂ ਦੁਕਾਨਾਂ ਸਜਦੀਆਂ ਹਨ । ਲੋਕ ਬਸੰਤੀ ਰੰਗ ਦੇ ਕੱਪੜੇ ਪਾਉਂਦੇ ਹਨ । ਘਰ-ਘਰ ਬਸੰਤੀ ਹਲਵਾ, ਚਾਵਲ ਅਤੇ ਕੇਸਰੀ ਰੰਗ ਦੀ ਖੀਰ ਬਣਾਈ ਜਾਂਦੀ ਹੈ । ਬੱਚੇ ਅਤੇ ਜਵਾਨ ਪਤੰਗਬਾਜ਼ੀ ਕਰਦੇ ਹਨ । ਮੇਲਿਆਂ ਵਿਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਅਤੇ ਹੋਰ ਖੇਡ-ਤਮਾਸ਼ਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ । ਇਸ ਦਿਨ ਦਾ ਸੰਬੰਧ ਬਾਲ ਹਕੀਕਤ ਰਾਏ ਧਰਮੀ ਦੀ ਸ਼ਹੀਦੀ ਨਾਲ ਵੀ ਹੈ ।

ਇਹ ਰੁੱਤ ਬਹੁਤ ਹੀ ਸੁਹਾਵਣੀ ਹੁੰਦੀ ਹੈ । ਜੀਵਜੰਤੂਆਂ ਅਤੇ ਪੌਦਿਆਂ ਵਿਚ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ । ਆਲਾ-ਦੁਆਲਾ ਸਰੋਂ ਦੇ ਬਸੰਤੀ ਰੰਗ ਦੇ ਫੁੱਲਾਂ ਤੇ ਹੋਰਨਾਂ ਰੰਗ-ਬਰੰਗੇ ਫੁੱਲਾਂ ਨਾਲ ਭਰ ਜਾਂਦਾ ਹੈ ।
ਇਹ ਰੁੱਤ ਮਨੁੱਖ ਦੀ ਸਿਹਤ ਨੂੰ ਵਧਾਉਣ ਵਿਚ ਵੀ ਸਹਾਇਤਾ ਕਰਦੀ ਹੈ । ਇਸ ਰੁੱਤ ਵਿਚ ਚੰਗੀ ਖ਼ੁਰਾਕ ਖਾਣੀ ਚਾਹੀਦੀ ਹੈ ਤੇ ਕਸਰਤ ਆਦਿ ਕਰਨੀ ਚਾਹੀਦੀ ਹੈ ।

9. ਵਿਸਾਖੀ ਦਾ ਅੱਖੀਂ ਡਿੱਠਾ ਮੇਲਾ (V. V. Imp.)

ਵਿਸਾਖੀ ਦਾ ਮੇਲਾ ਹਰ ਸਾਲ 13 ਅਪਰੈਲ ਨੂੰ ਭਾਰਤ ਵਿਚ ਥਾਂ-ਥਾਂ ‘ਤੇ ਲੱਗਦਾ ਹੈ । ਇਹ ਤਿਉਹਾਰ ਹਾੜ੍ਹੀ ਦੀ ਫ਼ਸਲ ਦੇ ਪੱਕਣ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ ।
ਸਾਡੇ ਪਿੰਡ ਤੋਂ ਦੋ ਮੀਲ ਦੀ ਵਿੱਥ ‘ਤੇ ਵਿਸਾਖੀ ਦਾ ਮੇਲਾ ਲੱਗਦਾ ਹੈ ਐਤਕੀਂ ਮੈਂ ਆਪਣੇ ਪਿਤਾ ਜੀ ਨਾਲ ਇਹ ਮੇਲਾ ਵੇਖਣ ਲਈ ਗਿਆ ।
ਰਸਤੇ ਵਿਚ ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਇਸ ਮਹਾਨ ਦਿਨ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ । ਇਸੇ ਦਿਨ ਨੂੰ ਜ਼ਾਲਮ ਅੰਗਰੇਜ਼ ਜਨਰਲ ਡਾਇਰ ਨੇ ਜਲ੍ਹਿਆਂ ਵਾਲੇ ਬਾਗ਼, ਅੰਮ੍ਰਿਤਸਰ ਵਿਚ , ਨਿਹੱਥੇ ਲੋਕਾਂ ਉੱਪਰ ਗੋਲੀ ਚਲਾਈ ਸੀ । ਹੁਣ ਅਸੀਂ ਮੇਲੇ ਵਿਚ ਪਹੁੰਚ ਗਏ ।

ਮੇਲੇ ਵਿਚ ਕਾਫ਼ੀ ਭੀੜ-ਭੜੱਕਾ ਅਤੇ ਰੌਲਾ-ਰੱਪਾ ਸੀ । ਆਲੇ ਦੁਆਲੇ ਮਠਿਆਈਆਂ ਤੇ ਖਿਡੌਣਿਆਂ ਦੀਆਂ ਦੁਕਾਨਾਂ ਸਜੀਆਂ ਹੋਈਆਂ ਸਨ ਅਸੀਂ ਇਕ ਦੁਕਾਨ ‘ਤੇ ਬੈਠ ਕੇ ਤੱਤੀਆਂ-ਤੱਤੀਆਂ ਜਲੇਬੀਆਂ ਖਾਧੀਆਂ । ਮੇਲੇ ਵਿਚ ਬੱਚੇ ਤੇ ਇਸਤਰੀਆਂ ਪੰਘੂੜੇ ਝੂਟ ਰਹੇ ਸਨ । ਮੈਂ ਵੀ ਪੰਘੂੜੇ ਵਿਚ ਝੂਟੇ ਲਏ ਤੇ ਫਿਰ ਜਾਦੂ ਦੇ ਖੇਲ਼ ਦੇਖੇ । ਅਸੀਂ ਇਕ ਸਰਕਸ ਵੀ ਦੇਖੀ, ਜਿਸ ਵਿਚ ਮਨੁੱਖਾਂ ਤੇ ਪਸ਼ੂਆਂ ਦੇ ਅਦਭੁੱਤ ਕਰਤੱਬ ਦਿਖਾਏ ਗਏ ।

ਇੰਨੇ ਨੂੰ ਸੂਰਜ ਛਿਪ ਰਿਹਾ ਸੀ । ਮੇਲੇ ਵਿਚ ਇਕ ਪਾਸੇ ਕੁੱਝ ਲੋਕਾਂ ਵਿਚ ਲੜਾਈ ਹੋ ਪਈ । ਮੇਰੇ ਪਿਤਾ ਜੀ ਨੇ ਮੈਨੂੰ ਨਾਲ ਲੈ ਕੇ ਛੇਤੀ-ਛੇਤੀ ਪਿੰਡ ਦਾ ਰਸਤਾ ਫੜ ਲਿਆ । ਕਾਫ਼ੀ ਹਨੇਰੇ ਹੋਏ ਅਸੀਂ ਘਰ ਪਹੁੰਚੇ ।

10. ਦੀਵਾਲੀ (V. V. Imp.)

ਦੀਵਾਲੀ ਭਾਰਤ ਦਾ ਇਕ ਪ੍ਰਸਿੱਧ ਤਿਉਹਾਰ ਹੈ । ਇਹ ਹਰ ਸਾਲ ਕੱਤਕ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ । ਇਸ ਤੋਂ ਕੁੱਝ ਦਿਨ ਪਹਿਲਾਂ ਅਸੀਂ ਆਪਣੇ ਘਰ ਦੀ ਸਫ਼ਾਈ ਕੀਤੀ ਤੇ ਮਕਾਨ ਨੂੰ ਰੰਗ-ਰੋਗਨ ਕਰਾਇਆ ।

ਮੇਰੇ ਮਾਤਾ ਜੀ ਨੇ ਦੱਸਿਆ ਕਿ ਇਸ ਤਿਉਹਾਰ ਦਾ, ਸੰਬੰਧ ਉਸ ਦਿਨ ਨਾਲ ਹੈ, ਜਦੋਂ ਸ੍ਰੀ ਰਾਮਚੰਦਰ ਜੀ 14 ਸਾਲਾਂ ਦਾ ਬਨਵਾਸ ਕੱਟ ਕੇ ਤੇ ਰਾਵਣ ਨੂੰ ਮਾਰ ਕੇ ਵਾਪਸ ਅਯੁੱਧਿਆ ਪਹੁੰਚੇ ਸਨ । ਉਸ ਦਿਨ ਲੋਕਾਂ ਨੇ ਖ਼ੁਸ਼ੀ ਵਿਚ ਦੀਪਮਾਲਾ ਕੀਤੀ ਸੀ । ਉਸੇ ਦਿਨ ਦੀ ਯਾਦ ਵਿਚ ਅੱਜ ਵੀ ਇਹ ਤਿਉਹਾਰ ਮਨਾਇਆ ਜਾਂਦਾ ਹੈ । ਮਾਤਾ ਜੀ ਨੇ ਇਹ ਵੀ ਦੱਸਿਆ ਕਿ ਇਸ ਦਿਨੇ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਜੀ ਜਹਾਂਗੀਰ ਦੀ ਨਜ਼ਰਬੰਦੀ ਤੋਂ ਰਿਹਾ ਹੋ ਕੇ ਆਏ ਸਨ । ਪੰਜਾਬ ਵਿਚ ਅੰਮ੍ਰਿਤਸਰ ਦੀ ਦੀਵਾਲੀ ਦੇਖਣਯੋਗ ਹੁੰਦੀ ਹੈ ।

ਦੀਵਾਲੀ ਵਾਲੇ ਦਿਨ ਸਾਡੇ ਵਿਚ ਬੜਾ ਚਾਅ ਤੇ ਉਮਾਹ ਸੀ । ਅਸੀਂ ਪਟਾਕੇ ਤੇ ਮਠਿਆਈਆਂ ਖ਼ਰੀਦੀਆਂ । ਹਨੇਰਾ ਹੋਣ ‘ਤੇ ਅਸੀਂ ਆਪਣੇ ਘਰਾਂ ਵਿਚ ਦੀਪਮਾਲਾ ਕੀਤੀ। ਰੰਗ-ਬਰੰਗੇ ਬਲਬਾਂ ਦੀਆਂ ਲੜੀਆਂ ਲਾਈਆਂ । ਚਾਰੇ ਪਾਸਿਓਂ ਪਟਾਕੇ ਚੱਲਣ ਦੀਆਂ ਅਵਾਜ਼ਾਂ ਆ ਰਹੀਆਂ ਸਨ ਅਸਮਾਨ ਵਲ ਚੜ੍ਹ ਰਹੀਆਂ ਆਤਸ਼ਬਾਜ਼ੀਆਂ ਤੇ ਹਵਾਈਆਂ ਵਾਤਾਵਰਨ ਨੂੰ ਬਹੁਤ ਹੀ ਦਿਲ-ਖਿੱਚਵਾਂ ਬਣਾ ਰਹੀਆਂ ਸਨ । ਅਸੀਂ ਵੀ ਖੂਬ ਪਟਾਕੇ ਚਲਾਏ ।

ਸਾਡੇ ਘਰ ਵਿਚ ਰਾਤ ਨੂੰ ਲੱਛਮੀ ਦੀ ਪੂਜਾ ਕੀਤੀ ਗਈ । ਅਸੀਂ ਦਰਵਾਜ਼ੇ ਖੁੱਲ੍ਹੇ ਰੱਖੇ 1 ਮਾਤਾ ਜੀ ਕਹਿੰਦੇ ਸਨ ਕਿ ਦਰਵਾਜ਼ੇ ਖੁੱਲ੍ਹੇ ਰੱਖਣ ਨਾਲ ਲੱਛਮੀ ਘਰ ਆਉਂਦੀ ਹੈ । ਮੇਰੇ ਮਾਤਾ ਜੀ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਕਈ ਲੋਕ ਸ਼ਰਾਬ ਪੀਂਦੇ, ਜੂਆ ਖੇਡਦੇ ਤੇ ਟੂਣੇ ਆਦਿ ਕਰਦੇ ਹਨ । ਸਾਨੂੰ ਇਨ੍ਹਾਂ ਬੁਰਾਈਆਂ ਨੂੰ ਦੂਰ ਕਰਨ ਲਈ ਯਤਨ ਕਰਨਾ ਚਾਹੀਦਾ ਹੈ ਤੇ ਦੀਵਾਲੀ ਦੇ ਤਿਉਹਾਰ ਨੂੰ ਵੱਧ ਤੋਂ ਵੱਧ ਪਵਿੱਤਰ ਬਣਾਉਣਾ ਚਾਹੀਦਾ ਹੈ ।

11. ਦੁਸਹਿਰਾ (V. V. Imp.)

ਦੁਸਹਿਰਾ ਭਾਰਤ ਦਾ ਇਕ ਬਹੁਤ ਪੁਰਾਣਾ ਤਿਉਹਾਰ ਹੈ । ਇਹ ਦੀਵਾਲੀ ਤੋਂ 20 ਦਿਨ ਪਹਿਲਾਂ ਮਨਾਇਆ 1 ਜਾਂਦਾ ਹੈ ।
ਮੇਰੇ ਮਾਤਾ ਜੀ ਨੇ ਦੱਸਿਆ ਕਿ ਦੁਸਹਿਰੇ ਦਾ ਤਿਉਹਾਰ ਉਸ ਦਿਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਦੋਂ ਸ੍ਰੀ ਰਾਮ ਚੰਦਰ ਜੀ ਨੇ ਲੰਕਾ ਦੇ ਰਾਜੇ ਰਾਵਣ ਨੂੰ ਮਾਰ ਕੇ ਆਪਣੀ ਪਤਨੀ ਸੀਤਾ ਜੀ ਨੂੰ ਮੁੜ 1 ਪ੍ਰਾਪਤ ਕੀਤਾ ਸੀ ।
ਦੁਸਹਿਰੇ ਤੋਂ ਪਹਿਲਾਂ ਨੌਂ ਨਰਾਤੇ ਚਲ ਰਹੇ ਸਨ । ਇਨ੍ਹਾਂ ਦਿਨਾਂ ਵਿਚ ਸਾਡੇ ਸ਼ਹਿਰ ਵਿਚ ਰਾਤ ਨੂੰ ਰਾਮ
ਲੀਲਾ ਹੋ ਰਹੀ ਸੀ । ਅਸੀਂ ਬੜੇ ਉਤਸ਼ਾਹ ਨਾਲ ਰਾਮ-ਲੀਲ੍ਹਾ ਦੇਖਣ ਜਾਂਦੇ ।ਦਿਨੇ ਅਸੀਂ ਬਜ਼ਾਰਾਂ ਵਿਚ ਰਾਮ-ਲੀਲ੍ਹਾ ਦੀਆਂ ਝਾਕੀਆਂ ਵੀ ਦੇਖਦੇ ।

ਦਸਵੀਂ ਵਾਲੇ ਦਿਨ ਸ਼ਹਿਰ ਦੀ ਖੁੱਲ੍ਹੀ ਥਾਂ ਵਿਚ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਵੱਡੇ-ਵੱਡੇ ਪੁਤਲੇ ਗੱਡ ਦਿੱਤੇ ਗਏ । ਦੂਰ-ਨੇੜੇ ਦੇ ਲੋਕ ਰਾਵਣ ਨੂੰ ਸਾੜਨ ਦਾ ਦ੍ਰਿਸ਼ ਦੇਖਣ ਲਈ ਟੁੱਟ ਪਏ ।
ਜਦੋਂ ਸੂਰਜ ਛਿਪਣ ਵਾਲਾ ਸੀ, ਤਾਂ ਰਾਵਣ ਸਮੇਤ ਸਾਰੇ ਪੁਤਲਿਆਂ ਨੂੰ ਅੱਗ ਲਾ ਦਿੱਤੀ ਗਈ । ਇਸ ਸਮੇਂ ਲੋਕਾਂ ਵਿਚ ਹਫੜਾ-ਦਫੜੀ ਮਚ ਗਈ ਤੇ ਉਹ ਘਰਾਂ ਵਲ ਚੱਲ ਪਏ ।
ਵਾਪਸੀ ‘ਤੇ ਲੋਕਾਂ ਨੇ ਬਜ਼ਾਰਾਂ ਵਿਚੋਂ ਮਠਿਆਈਆਂ ਖ਼ਰੀਦੀਆਂ । ਰਾਤੀਂ ਅਸੀਂ ਮਠਿਆਈ ਖਾ ਕੇ ਸੁੱਤੇ ।
ਇਸ ਪ੍ਰਕਾਰ ਅਸੀਂ ਦੁਸਹਿਰੇ ਦੇ ਮੇਲੇ ਦਾ ਖੂਬ ਅਨੰਦ ਮਾਣਿਆ । ਇਹ ਤਿਉਹਾਰ ਭਾਰਤੀ ਲੋਕਾਂ ਦੇ ਆਪਣੇ ਧਾਰਮਿਕ ਤੇ ਇਤਿਹਾਸਿਕ ਵਿਰਸੇ ਪ੍ਰਤੀ ਸਤਿਕਾਰ ਨੂੰ ਪ੍ਰਗਟ ਕਰਦਾ ਹੈ ।

12. ਹੋਲੀ
ਜਾਂ
ਹੋਲੀ ਦਾ ਤਿਉਹਾਰ

ਹੋਲੀ ਦਾ ਤਿਉਹਾਰ ਸਾਡੇ ਜੀਵਨ ਵਿਚ ਵਿਸ਼ੇਸ਼ ਮਹਾਨਤਾ ਰੱਖਦਾ ਹੈ । ਇਹ ਇਕ ਖੁਸ਼ੀਆਂ ਭਰਿਆ ਤਿਉਹਾਰ ਹੈ । ਹੋਲੀ ਵਾਲੇ ਦਿਨ ਅਸੀਂ ਆਪਣੇ ਸਾਰੇ ਵੈਰ-ਵਿਰੋਧ ਮਿਟਾ ਕੇ ਇਕ-ਦੂਜੇ ਉੱਪਰ ਰੰਗ ਸੁੱਟਦੇ ਤੇ ਖ਼ੁਸ਼ ਹੁੰਦੇ ਹਾਂ । ਜਦੋਂ ਇਹ ਤਿਉਹਾਰ ਆਉਂਦਾ ਹੈ, ਤਾਂ ਹਰ ਪਾਸੇ ਬਸੰਤ ਰੁੱਤ ਖਿੜੀ ਹੁੰਦੀ ਹੈ । ਐਤਕੀਂ ਅਸੀਂ ਆਪਣੇ ਪਰਿਵਾਰ ਤੇ ਮਿੱਤਰਾਂ ਨਾਲ ਇਸ ਤਿਉਹਾਰ ਦਾ ਖੂਬ ਅਨੰਦ ਲਿਆ । ਮੇਰੇ ਪਿਤਾ ਜੀ ਨੇ ਦੱਸਿਆ ਕਿ ਇਸ ਤਿਉਹਾਰ ਦਾ ਸੰਬੰਧ ਸ੍ਰੀ ਕ੍ਰਿਸ਼ਨ ਜੀ ਦੁਆਰਾ ਪੂਤਨਾ ਦਾਈ ਨੂੰ ਮਾਰ ਕੇ ਗੋਪੀਆਂ ਨਾਲ ਰੰਗ ਦੀ ਖੇਡ ਖੇਡਣ ਨਾਲ ਹੈ ।

ਕਈ ਲੋਕ ਇਸ ਦਾ ਸੰਬੰਧ ਪ੍ਰਹਿਲਾਦ ਦੀ ਭੁਆ ਹੋਲਿਕਾ ਨਾਲ ਵੀ ਜੋੜਦੇ ਹਨ । ਹਿੰਦੂ ਲੋਕ ਹੋਲੀ ਮਨਾਉਂਦੇ ਹਨ, ਪਰ ਸਿੱਖ ਅਗਲੇ ਦਿਨ ਹੋਲੇ-ਮੁਹੱਲੇ ਦਾ ਤਿਉਹਾਰ ਮਨਾਉਂਦੇ ਹਨ । ਇਸ ਦਿਨ ਅਨੰਦਪੁਰ ਸਾਹਿਬ ਵਿਚ ਭਾਰੀ ਮੇਲਾ ਲੱਗਦਾ ਹੈ ।
ਹੋਲੀ ਵਾਲੇ ਦਿਨ ਅਸੀਂ ਸਵੇਰੇ ਉੱਠੇ ਤੇ ਹੋਲੀ ਖੇਡਣ ਲਈ ਤਿਆਰ ਹੋ ਗਏ ਸਭ ਤੋਂ ਪਹਿਲਾਂ ਮੈਂ ਆਪਣੀਆਂ ਭੈਣਾਂ ਅਤੇ ਭਾਬੀਆਂ ਉੱਤੇ ਰੰਗ ਸੁੱਟਿਆ ਫਿਰ ਉਹ ਰੰਗਾਂ ਦੇ ਲਿਫਾਫ਼ੇ ਚੁੱਕੀ ਮੇਰੇ ਦੁਆਲੇ ਹੋ ਗਈਆਂ ਤੇ ਮੇਰਾ ਸਿਰ ਮੂੰਹ ਕਈ ਰੰਗਾਂ ਨਾਲ ਭਰ ਦਿੱਤਾ ਘਰੋਂ ਬਾਹਰ ਨਿਕਲ ਕੇ ਮੈਂ ਇਕ ਰੁੱਸੇ ਹੋਏ ਗੁਆਂਢੀ ਮਿੱਤਰ ਉੱਤੇ ਰੰਗ ਸੁੱਟ ਕੇ ਉਸ ਨਾਲ ਸੁਲਾਹ ਕੀਤੀ ।ਫਿਰ ਬਹੁਤ ਸਾਰੇ ਮਿੱਤਰ ਤੇ ਗੁਆਂਢੀ ਇਕੱਠੇ ਹੋ ਗਏ ਤੇ ਗਲੀ ਵਿਚ ਕਾਫ਼ੀ ਚਿਰ ਇਕ-ਦੂਜੇ ਉੱਤੇ ਰੰਗ ਸੁੱਟਦੇ ਰਹੇ । ਰਾਤ ਨੂੰ ਅਸੀਂ ਹੋਲਿਕਾ ਜਲਾਈ ਅਤੇ ਸੰਗੀਤ ਸੁਣਿਆ । ਇਸ ਤਰ੍ਹਾਂ ਅਸੀਂ ਹੋਲੀ ਦਾ ਖੂਬ ਅਨੰਦ ਲਿਆ ।

13. ਵਰਖਾ ਰੁੱਤ

ਉੱਤਰੀ ਭਾਰਤ ਇਕ ਬਹੁ-ਰੁੱਤਾ ਦੇਸ਼ ਹੈ । ਇੱਥੇ ਗਰਮੀ ਦੀ ਰੁੱਤ ਪਿੱਛੋਂ ਜੁਲਾਈ-ਅਗਸਤ ਵਿਚ ਵਰਖਾ ਰੁੱਤ ਆਉਂਦੀ ਹੈ । ਇਨ੍ਹਾਂ ਦਿਨਾਂ ਵਿਚ ਅਸਮਾਨ ਉੱਪਰ ਬੱਦਲ ਘਨਘੋਰਾਂ ਪਾਉਂਦੇ ਹਨ । ਬਿਜਲੀ ਚਮਕਦੀ ਹੈ ਤੇ ਬੱਦਲ ਗਰਜਦੇ ਹਨ। ਕਿਸੇ ਵੇਲੇ ਹੌਲੀ ਤੇ ਕਿਸੇ ਵੇਲੇ ਤੇਜ਼ ਮੀਂਹ ਪੈਂਦਾ ਹੈ । ਇਸ ਨਾਲ ਗਰਮੀ ਨਾਲ ਸੜ ਰਹੀ ਧਰਤੀ ਨੂੰ ਸੁਖ ਪ੍ਰਾਪਤ ਹੁੰਦਾ ਹੈ । ਸੁੱਕ ਰਹੀ ਬਨਸਪਤੀ ਹਰੀ-ਭਰੀ ਹੋ ਜਾਂਦੀ ਹੈ । ਬੱਦਲਾਂ ਨੂੰ ਦੇਖ ਕੇ ਮੋਰ ਤੇ ਪਪੀਹੇ ਬੋਲਦੇ ਹਨ । ਇਨ੍ਹਾਂ ਦਿਨਾਂ ਵਿਚ ਮੱਛਰ ਬਹੁਤ ਹੋ ਜਾਂਦਾ ਹੈ । ਸੱਪਾਂ, ਡੱਡੂਆਂ ਤੇ ਹੋਰਨਾਂ ਕੀੜਿਆਂ-ਮਕੌੜਿਆਂ ਦੀ ਗਿਣਤੀ ਵਧ ਜਾਂਦੀ ਹੈ ।

ਇਨ੍ਹਾਂ ਦਿਨਾਂ ਵਿਚ ਅੰਬ ਤੇ ਜਾਮਣੁ ਪੱਕ ਜਾਂਦੇ ਹਨ ਤੇ ਲੋਕ ਇਨ੍ਹਾਂ ਦਾ ਖੂਬ ਅਨੰਦ ਲੈਂਦੇ ਹਨ ਬਾਗਾਂ ਵਿਚ ਤੀਆਂ ਲੱਗਦੀਆਂ ਹਨ, ਗਿੱਧੇ ਪੈਂਦੇ ਹਨ ਤੇ ਪੀਂਘਾਂ ਝੂਟੀਆਂ ਜਾਂਦੀਆਂ ਹਨ ਘਰਾਂ ਵਿਚ ਖੀਰਾਂ ਰਿੱਝਦੀਆਂ ਤੇ ਪੂੜੇ ਪਕਾਏ ਜਾਂਦੇ ਹਨ । ਇਨ੍ਹਾਂ ਦਿਨਾਂ ਵਿਚ ਚੁਫ਼ੇਰੇ ਪਾਣੀ ਹੀ ਪਾਣੀ ਦਿਖਾਈ ਦਿੰਦਾ ਹੈ । ਕਿਧਰੇ-ਕਿਧਰੇ ਨਦੀਆਂ, ਨਾਲਿਆਂ ਵਿਚ ਹੜ ਆ ਜਾਂਦੇ ਹਨ, ਜੋ ਕਿ ਫ਼ਸਲਾਂ ਤੇ ਮਕਾਨਾਂ ਦੀ ਤਬਾਹੀ ਕਰ ਦਿੰਦੇ ਹਨ । ਕਈ ਪੁਰਾਣੇ ਮਕਾਨ ਮੀਂਹ ਕਾਰਨ ਡਿਗ ਪੈਂਦੇ ਹਨ । ਸਾਡੇ ਖੇਤੀ ਪ੍ਰਧਾਨ ਦੇਸ਼ ਵਿਚ ਵਰਖਾ ਰੁੱਤ ਇਕ ਵਰਦਾਨ ਹੈ । ਇਸ ਨਾਲ ਜਿੱਥੇ ਧਰਤੀ ਉੱਪਰ ਪਾਣੀ ਦੀ ਲੋੜ ਪੂਰੀ ਹੁੰਦੀ ਹੈ, ਉੱਥੇ ਧਰਤੀ ਦੇ ਹੇਠਾਂ ਵੀ ਪਾਣੀ ਜਮਾਂ ਹੋ ਜਾਂਦਾ ਹੈ, ਜੋ ਮਗਰੋਂ ਖੂਹਾਂ ਤੇ ਟਿਉਬਵੈੱਲਾਂ ਰਾਹੀਂ ਬਾਹਰ ਕੱਢ ਕੇ ਵਰਤਿਆ ਜਾਂਦਾ ਹੈ । ਵਰਖਾ ਦਾ ਘੱਟ ਹੋਣਾ ਕਾਲ ਤੇ ਬਦਹਾਲੀ ਦਾ ਚਿੰਨ੍ਹ ਸਮਝਿਆ ਜਾਂਦਾ ਹੈ ।

PSEB 4th Class Punjabi ਰਚਨਾ ਲੇਖ-ਰਚਨਾ

14. ਸਰਦ ਰੁੱਤ

ਉੱਤਰੀ ਭਾਰਤ ਇਕ ਬਹੁ-ਰੁੱਤਾ ਦੇਸ਼ ਹੈ । ਇੱਥੇ ਸਤੰਬਰ ਦੇ ਅੰਤ ਤੋਂ ਲੈ ਕੇ ਮਾਰਚ ਦੇ ਅੰਤ ਤਕ ਸਰਦੀ ਦੀ ਰੁੱਤ ਰਹਿੰਦੀ ਹੈ ਸਰਦੀ ਦੀ ਰੁੱਤ ਦੇ ਤਿੰਨ ਰੂਪ ਹਨ । ਅਕਤੂਬਰ-ਨਵੰਬਰ ਵਿਚ, ਸਰਦੀ ਘੱਟ ਹੁੰਦੀ ਹੈ, ਪਰ ਦਿਨੋ-ਦਿਨ ਵਧਦੀ ਜਾਂਦੀ ਹੈ । ਦਸੰਬਰ ਤੇ ਜਨਵਰੀ ਵਿਚ ਸਰਦੀ ਬਹੁਤ ਜ਼ਿਆਦਾ ਹੁੰਦੀ ਹੈ । ਇਹੋ ਸਮਾਂ ਹੀ ਪਤਝੜ ਦਾ ਹੁੰਦਾ ਹੈ । ਫ਼ਰਵਰੀ ਦੇ ਅੱਧ ਤੋਂ ਦਿਨ ਨਿੱਘੇ ਹੋਣ ਲਗਦੇ ਹਨ ਸਰਦੀ ਦੀ ਰੁੱਤ ਵਿਚ ਲੋਕ ਆਪਣੇ ਆਪ ਨੂੰ ਨਿੱਘੇ ਰੱਖਣ ਲਈ ਮੋਟੇ, ਭਾਰੇ ਤੇ ਗਰਮ ਕੱਪੜੇ ਪਾਉਂਦੇ ਹਨ ਤੇ ਰਜ਼ਾਈਆਂ ਵਿਚ ਸੌਂਦੇ ਹਨ ।

ਦਿਨੇ ਧੂਣੀਆਂ ਲਾ ਕੇ ਜਾਂ ਹੀਟਰ ਸੇਕ ਕੇ ਸਰਦੀ ਤੋਂ ਬਚਣ ਦਾ ਉਪਰਾਲਾ ਕੀਤਾ ਜਾਂਦਾ ਹੈ । ਲੋਕ ਮੂੰਗਫਲੀ, ਰਿਉੜੀਆਂ ਤੇ ਗਚਕ ਆਦਿ ਖਾਂਦੇ ਹਨ ਤੇ ਗਰਮ ਚਾਹ ਆਦਿ ਪੀਂਦੇ ਹਨ । ਸਾਗ ਤੇ ਮੱਕੀ ਦੀ ਰੋਟੀ ਇਸ ਮੌਸਮ ਦਾ ਹਰਮਨ-ਪਿਆਰਾ ਤੇ ਸਵਾਦੀ ਭੋਜਨ ਹੈ ਗੰਨੇ ਚੂਪਣ, ਰਸ ਪੀਣ, ਤੱਤਾ-ਤੱਤਾ ਗੁੜ ਤੇ ਪਿੰਨੀਆਂ ਖਾਣ ਦਾ ਮਜ਼ਾ ਹੀ ਆਪਣਾ ਹੈ । ਇਸ ਮੌਸਮ ਵਿਚ ਸਰਦੀ, ਜ਼ੁਕਾਮ ਤੇ ਨਿਮੋਨੀਆਂ ਆਦਿ ਬਿਮਾਰੀਆਂ ਵੀ ਲਗਦੀਆਂ ਹਨ । ਗ਼ਰੀਬਾਂ ਲਈ ਸਰਦੀ ਦੀ ਰੁੱਤ ਵਿਚ ਪਰਿਵਾਰ ਲਈ ਕੱਪੜਿਆਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਔਖੀਆਂ ਹੁੰਦੀਆਂ ਹਨ ਸਰਦੀ ਕਾਰਨ ਘਰੋਂ ਨਿਕਲਣਾ ਤੇ ਕੰਮਾਂ ‘ਤੇ ਜਾਣਾ ਮੁਸ਼ਕਿਲ ਹੁੰਦਾ ਹੈ । ਇਸ ਕਰਕੇ ਹਰ ਕੋਈ ਸਰਦੀ ਦੇ ਮੁੱਕਣ ਤੇ ਬਸੰਤ ਰੁੱਤ ਦੇ ਆਉਣ ਦੀ ਉਡੀਕ ਕਰਦਾ ਹੈ ।

15. ਮੇਰਾ ਪੈੱਨ

ਇਹ ਮੇਰਾ ਸੋਹਣਾ ਪੈਂਨ ਹੈ । ਇਸ ਦਾ ਰੰਗ ਨੀਲਾ ਹੈ । ਇਸ ਨੂੰ ਪਾਇਲਟ ਨੂੰ ਕਹਿੰਦੇ ਹਨ । ਇਸ ਦੀ ਕੀਮਤ: 25 ਰੁਪਏ ਹੈ । ਇਹ ਜਾਪਾਨ ਦਾ ਬਣਿਆ ਹੋਇਆ ਹੈ । ਇਸ ਦੀ ਨਿੱਬ ਸੂਈ ਵਰਗੀ ਹੈ । ਇਸ ਦੇ ਪੇਟ ਵਿਚ ਸਿਆਹੀ ਭਰੀ ਹੋਈ ਹੈ । ਇਸ ਦੀ ਟੋਪੀ ਬੜੀ ਸੁੰਦਰ ਹੈ । ਇਹ ਸੋਹਣਾ ਤੇ ਸਾਫ਼ ਲਿਖਣ ਵਿਚ ਮੇਰੀ ਸਹਾਇਤਾ ਕਰਦਾ ਹੈ । ਇਸ ਨਾਲ ਲਿਖਦਿਆਂ ਮੈਨੂੰ ਬਹੁਤ ਸੁਆਦ ਆਉਂਦਾ ਹੈ । ਮੈਂ ਇਸ ਨੂੰ ਜੇਬ ਵਿਚ ਪਾ ਕੇ ਤੇ ਇਸ ਦਾ ਕਲਿੱਪ ਲਾ ਕੇ ਰੱਖਦਾ ਹਾਂ । ਇਸ ਵਿਚ ਇਕ ਵਾਰੀ ਭਰੀ ਸਿਆਹੀ ਘੱਟੋ-ਘੱਟ ਇਕ ਹਫ਼ਤਾ ਚਲ ਜਾਂਦੀ ਹੈ । ਇਸ ਦੀ ਸਿਆਹੀ ਹੋਰਨਾਂ ਪੈਂਨਾਂ ਦੀ ਸਿਆਹੀ ਤੋਂ ਮਹਿੰਗੀ ਹੈ । ਮੈਂ ਇਸ ਨੂੰ ਕਿਸੇ ਹੋਰ ਦੇ ਹੱਥ ਵਿਚ ਨਹੀਂ ਦਿੰਦਾ । ਇਹ ਮੈਨੂੰ ਬਹੁਤ ਪਿਆਰਾ ਲਗਦਾ ਹੈ |

16. ਮੇਰੀ ਪੈਂਨਸਿਲ

ਇਹ ਮੇਰੀ ਪੈਂਨਸਿਲ ਹੈ । ਇਸ ਦਾ ਰੰਗ ਕਾਲਾ ਹੈ । ਇਹ ਕੈਮਲਿਨ ਕੰਪਨੀ ਦੀ ਬਣੀ ਹੋਈ ਹੈ । ਇਸ ਵਿਚਲਾ ਸਿੱਕਾ ਵੀ ਕਾਲਾਂ ਹੈ । ਇਸ ਦੀ ਕੀਮਤ ਪੰਜ ਰੁਪਏ ਹੈ । ਇਸ ਦਾ ਸਿੱਕਾ ਨਾ ਨਰਮ ਹੈ ਤੇ ਨਾ ਹੀ ਸਖ਼ਤ । ਇਸ ਉੱਤੇ ਸੁਨਹਿਰੀ ਅੱਖਰਾਂ ਨਾਲ ਕੰਪਨੀ ਦੇ ਨਾਂ ਤੋਂ ਬਿਨਾਂ HB ਲਿਖਿਆ ਹੋਇਆ ਹੈ । ਮੈਂ ਇਸ ਨੂੰ ਪੈਂਨਸਿਲ-ਘਾੜੇ ਨਾਲ ਘੜਦਾ ਹਾਂ । ਮੈਂ ਇਸ ਨਾਲ ਕਾਪੀਆਂ ਉੱਤੇ ਲਿਖਦਾ ਹਾਂ ਤੇ ਚਿਤਰ ਬਣਾਉਂਦਾ ਹਾਂ । ਮੈਂ ਇਸ ਨੂੰ ਆਪਣੇ ਬਸਤੇ ਵਿਚ ਸੰਭਾਲ ਕੇ ਰੱਖਦਾ ਹਾਂ ।

ਇਸ ਦਾ ਲਿਖਿਆ ਹੋਇਆ ਮਿਟਾਉਣ ਲਈ ਮੈਂ ਰਬੜ ਦੀ ਵਰਤੋਂ ਕਰਦਾ ਹਾਂ । ਮੈਂ ਇਸ ਦੀ ਚੁੰਝ ਤਿੱਖੀ ਰੱਖਦਾ ਹਾਂ । ਇਹ ਮੈਨੂੰ ਹਰ ਰੋਜ਼ ਦੋ ਵਾਰੀ ਘੜਨੀ ਪੈਂਦੀ ਹੈ । ਜਦੋਂ ਇਹ ਬਹੁਤ ਛੋਟੀ ਰਹਿ
ਜਾਂਦੀ ਹੈ, ਤਾਂ ਮੈਂ ਇਸ ਨੂੰ ਸੁੱਟ ਦਿੰਦਾ ਹਾਂ । ਇਸ ਪਿੱਛੋਂ ਨਵੀਂ ਪੈਂਨਸਲ ਖ਼ਰੀਦ ਲੈਂਦਾ ਹਾਂ ।

17. ਮੇਰੀ ਪੁਸਤਕ
ਜਾਂ
ਮੇਰੀ ਕਿਤਾਬ

ਮੈਨੂੰ ਆਪਣੀ ਪੰਜਾਬੀ ਦੀ ਪੁਸਤਕ (ਕਿਤਾਬ) ਬਹੁਤ ਪਿਆਰੀ ਲੱਗਦੀ ਹੈ । ਇਸ ਦਾ ਨਾਂ ਪੰਜਾਬੀ ਦੀ ਪਾਠ-ਪੁਸਤਕ ਪਹਿਲੀ ਭਾਸ਼ਾ ਹੈ । ਇਹ ਪੰਜਾਬ – ਸਕੂਲ ਸਿੱਖਿਆ ਬੋਰਡ ਦੁਆਰਾ ਛਾਪੀ ਗਈ ਹੈ । ਇਸ ਦੀ ਛਪਾਈ ਕਾਫ਼ੀ ਸੁੰਦਰ ਹੈ ਤੇ ਕਾਗ਼ਜ਼ ਵੀ ਸੋਹਣਾ ਹੈ । ਇਸ ਪੁਸਤਕ ਵਿਚ ਬਹੁਤ ਸਾਰੀਆਂ ਸੁਆਦਲੀਆਂ ਕਵਿਤਾਵਾਂ ਤੇ ਜਾਣਕਾਰੀ ਭਰਪੂਰ ਲੇਖ ਹਨ । ਇਸ ਦੇ 106 ਸਫ਼ੇ ਹਨ। ਮੈਂ ਇਸ ਨੂੰ ਪੱਕੀ ਜਿਲਦ ਬੰਨ੍ਹਵਾਈ ਹੋਈ ਹੈ । ਮੈਂ ਇਸ ਨੂੰ ਮੈਲੀ ਹੋਣ ਤੇ ਪਾਟਣ ਤੋਂ ਬਚਾਉਂਦਾ ਹਾਂ ।

ਇਸ ਪੁਸਤਕ ਦੀ ਭਾਸ਼ਾ ਸਰਲ ਹੈ । ਇਸ ਨੂੰ ਪੜ੍ਹਦਿਆਂ ਮੇਰਾ ਮਨ ਅੱਕਦਾ ਨਹੀਂ । ਇਸ ਦੇ ਲੇਖਾਂ ਤੇ ਨੂੰ ਕਹਾਣੀਆਂ ਨੂੰ ਮੈਂ ਕਈ ਵਾਰੀ ਪੜ੍ਹਿਆ ਹੈ । ਇਸ ਨਾਲ ਮੇਰੀ ਪੰਜਾਬੀ ਦੀ ਸ਼ਬਦਾਵਲੀ ਵਿਚ ਬਹੁਤ ਵਾਧਾ ਹੋਇਆ ਹੈ । ਇਸ ਨਾਲ ਮੇਰੇ ਆਮ ਗਿਆਨ ਵਿਚ ਵੀ ਬਹੁਤ ਵਾਧਾ ਹੋਇਆ ਹੈ । ਇਸ ਵਿਚਲੀਆਂ ਸਿੱਖਿਆਦਾਇਕ ਕਹਾਣੀਆਂ ਤੇ ਕਵਿਤਾਵਾਂ ਨੇ ਮੇਰੇ ਵਿਚ ਬਹੁਤ ਸਾਰੇ ਗੁਣ ਪੈਦਾ ਕੀਤੇ ਹਨ ।

ਮੈਂ ਹਰ ਰੋਜ਼ ਇਸ ਵਿਚੋਂ ਕੁੱਝ ਨਾ ਕੁੱਝ ਪੜ੍ਹਦਾ ਹਾਂ । ਵੀ ਇਸ ਪੁਸਤਕ ਦੀਆਂ ਕਈ ਕਵਿਤਾਵਾਂ ਮੈਨੂੰ ਜ਼ਬਾਨੀ ਯਾਦ ਹਨ । ਇਸੰਦੀ ਛਪਾਈ ਰੰਗਦਾਰ ਹੋਣ ਕਰਕੇ fਇਹ ਬਹੁਤ ਸੁੰਦਰ ਲਗਦੀ ਹੈ ।

18. ਮੇਰਾ ਸ਼ਹਿਰ

ਜਲੰਧਰ ਮੇਰਾ ਸ਼ਹਿਰ ਹੈ । ਇਹ ਜਲੰਧਰ-ਦੁਆਬ ਦੀ ਧਰਤੀ ਦਾ ਦਿੱਲੀ ਤੋਂ ਲਾਹੌਰ ਨੂੰ ਜਾਂਦੀ ਜਰਨੈਲੀ ਸੜਕ ਉੱਪਰ ਵਸਿਆ ਇਕ ਸੁੰਦਰ ਤੇ ਇਤਿਹਾਸਿਕ ਸ਼ਹਿਰ ਹੈ ।
ਇਸ ਸ਼ਹਿਰ ਦੇ ਇਤਿਹਾਸਿਕ ਪਿਛੋਕੜ ਬਾਰੇ ਕਈ ਦੰਦ-ਕਥਾਵਾਂ ਪ੍ਰਚਲਿਤ ਹਨ । ਕਿਹਾ ਜਾਂਦਾ ਹੈ ਕਿ 10ਵੀਂ ਸਦੀ ਵਿਚ ਇੱਥੇ ਜੋਗ ਪੰਥ ਦੇ ਆਗੂ ਜਲੰਧਰ ਨਾਥ ਦਾ ਇਕ ਟਿੱਲਾ ਸੀ, ਮਗਰੋਂ ਇੱਥੇ ਬਣੇ ਨਗਰ ਨੂੰ ‘ਜਲੰਧਰ’ ਕਿਹਾ ਜਾਣ ਲੱਗਾ ਮੁਗ਼ਲਾਂ ਦੇ ਰਾਜ ਵਿਚ ਇਹ ਕਾਫ਼ੀ ਚਿਰ ਉੱਤਰੀ ਸੂਬੇ ਦੀ ਰਾਜਧਾਨੀ ਰਿਹਾ ।
ਪੰਜਾਬ ਦੇ ਹੋਰਨਾਂ ਸ਼ਹਿਰਾਂ ਨਾਲੋਂ ਇਸ ਵਿਚ ਕਈ ਵਿਸ਼ੇਸ਼ ਗੱਲਾਂ ਹਨ । ਸਿਰਫ਼ ਇਸ ਵਿਚ ਹੀ ਰੇਡੀਓ ਸਟੇਸ਼ਨ ਹੈ ਤੇ ਇੱਥੇ ਹੀ ਪੰਜਾਬ ਦਾ ਦੂਰਦਰਸ਼ਨ ਕੇਂਦਰ ਬਣਿਆ ਹੈ ।

ਇਹ ਪੰਜਾਬ ਦਾ ਇੱਕੋ-ਇਕ ਸ਼ਹਿਰ ਹੈ, ਜਿੱਥੋਂ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਉਰਦੂ ਦੀਆਂ ਬਹੁਤ ਸਾਰੀਆਂ ਪ੍ਰਮੁੱਖ ਅਖ਼ਬਾਰਾਂ ਹਰ ਰੋਜ਼ ਨਿਕਲਦੀਆਂ ਹਨ । , ਜਲੰਧਰ ਖੇਡਾਂ ਦਾ ਸਮਾਨ ਬਣਾਉਣ ਲਈ ਦੁਨੀਆ ਭਰ ਵਿਚ ਪ੍ਰਸਿੱਧ ਹੈ ਸ਼ਹਿਰ ਤੋਂ ਬਾਹਰ ਇੰਡਸਟ੍ਰੀਅਲ ਏਰੀਆ ਹੈ । ਇੱਥੇ ਡਾਕਟਰੀ ਉਪਕਰਨ ਤੇ ਚਮੜਾ ਉਦਯੋਗ ਕੇਂਦਰ ਵੀ ਹੈ । : ਬੱਸ ਸਟੈਂਡ ਤੋਂ ਮਾਡਲ ਟਾਊਨ ਨੂੰ ਜਾਂਦਿਆਂ ਰਸਤੇ ਵਿਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਆਉਂਦਾ ਹੈ । ਰੇਡੀਓ ਸਟੇਸ਼ਨ ਕੋਲ ਹੰਸ ਰਾਜ ਸਟੇਡੀਅਮ ਹੈ । ਇਸੇ ਸਟੇਡੀਅਮ ਦੇ ਨਾਲ ਹੀ ਗ਼ਦਰ ਪਾਰਟੀ ਦੇ ਸ਼ਹੀਦਾਂ ਦੀ ਯਾਦ ਵਿਚ ਬਣਿਆ ਦੇਸ਼-ਭਗਤ ਯਾਦਗਾਰ ਹਾਲ ਹੈ ।

ਸ਼ਹਿਰੋਂ ਬਾਹਰ ਅੰਮ੍ਰਿਤਸਰ ਦੀ ਸੜਕ ‘ਤੇ ਬਰਲਟਨ ਪਾਰਕ, ਹੈ, ਜਿੱਥੇ ਕ੍ਰਿਕਟ ਦੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਮੈਚ ਖੇਡੇ ਜਾਂਦੇ ਹਨ । ਜਲੰਧਰ ਵਿੱਦਿਅਕ ਸੰਸਥਾਵਾਂ ਦਾ ਕੇਂਦਰ ਵੀ ਹੈ । ਇੱਥੇ ਇਕ ਇੰਜੀਨੀਅਰਿੰਗ ਕਾਲਜ ਤੇ ਇਕ ਮੈਡੀਕਲ ਕਾਲਜ ਵੀ ਹੈ । ਇੱਥੇ ਲੜਕੇੜੇ ਲੜਕੀਆਂ ਦੇ ਦਸ ਕਾਲਜ ਹਨ । ਇੱਥੇ ਉਦਯੋਗਿ ਸਿਖਲਾਈ ਕੇਂਦਰ ਵੀ ਹੈ । ਕਪੂਰਥਲਾ ਰੋਡ ਉੱਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੈ । ਇਸ ਤੋਂ ਇਲਾਵਾ ਜੀ.ਟੀ. ਰੋਡ ਉੱਤੇ ਫਗਵਾੜੇ ਦੇ ਰਸਤੇ ਉੱਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅਤੇ ਜੀ. ਐੱਨ. ਏ. ਯੂਨੀਵਰਸਿਟੀ ਹਨ ਪਠਾਨਕੋਟ ਰੋਡ ਉੱਤੇ ਡੀ. ਏ. ਵੀ. ਯੂਨੀਵਰਸਿਟੀ ਬਣੀ ਹੈ । ਨਕੋਦਰ ਰੋਡ ਉੱਪਰ ਚਮੜੇ ਦੀ ਭਾਰੀ ਮੰਡੀ ਹੈ । ਇਸ ਸ਼ਹਿਰ ਵਿਚ ਲਾਇਬਰੇਰੀਆਂ ਦਾ ਕੋਈ ਘਾਟ ਨਹੀਂ ਪੰਜਾਬ ਵਿਚ ਸਭ ਤੋਂ ਵੱਧ ਕਿਤਾਬਾਂ ਛਾਪਣ ਤੇ ਵੇਚਣ ਵਾਲੇ ਜਲੰਧਰ ਵਿਚ ਰਹਿੰਦੇ ਹਨ ਕਪੂਰਥਲਾ ਰੋਡ ‘ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇਖਣ ਯੋਗ ਸਥਾਨ ਹੈ ।

ਲੋਕਾਂ ਦੀ ਡਾਕਟਰੀ ਸਹਾਇਤਾ ਲਈ ਸ਼ਹਿਰ ਦੇ ਵਿਚਕਾਰ ਬਾਬੂ ਲਾਭ ਸਿੰਘ ਯਾਦਗਾਰ ਸਰਕਾਰੀ ਹਸਪਤਾਲ ਹੈ । ਬਰਲਟਨ ਪਾਰਕ ਦੇ ਨੇੜੇ ਗੁਲਾਬਦੇਵੀਹਸਪਤਾਲ ਹੈ । ਛਾਉਣੀ ਵਿਚ ਵੱਡਾ ਮਿਲਟਰੀ ਹਸਪਤਾਲ ਹੈ । ਇਸ ਸ਼ਹਿਰ ਵਿਚ ਪ੍ਰਾਈਵੇਟ ਹਸਪਤਾਲਾਂ ਦੀ ਭਰਮਾਰ ਹੈ ।
ਜਲੰਧਰ ਦਾ ਸ਼ਹੀਦ ਭਗਤ ਸਿੰਘ ਬੱਸ ਸਟੈਂਡ ਵੀ ਨਵੇਂ ਢੰਗ ਦਾ ਬਣਾਇਆ ਗਿਆ ਹੈ । ਇੱਥੋਂ ਦੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੋਂ ਹਰ ਪਾਸੇ ਨੂੰ ਬੱਸਾਂ ਅਤੇ ਗੱਡੀਆਂ ਚੱਲਦੀਆਂ ਰਹਿੰਦੀਆਂ ਹਨ । ਇੱਥੋਂ ਦਾ ਬਾਬਾ ਸੋਢਲ ਦਾ ਮੇਲਾ ਤੇ ਹਰਿਵੱਲਭ ਦਾ ਸੰਗੀਤ ਸੰਮੇਲਨ ਖ਼ਾਸੇ ਪ੍ਰਸਿੱਧ ਹਨ ।
ਇਸ ਸ਼ਹਿਰ ਨੂੰ ਵੱਧ ਤੋਂ ਵੱਧ ਸੁੰਦਰ ਬਣਾਉਣ ਲਈ ਬਹੁਤ ਸਾਰੀਆਂ ਸਕੀਮਾਂ ਬਣਾਈਆਂ ਗਈਆਂ ਹਨ ਆਉਣ ਵਾਲੇ ਸਮੇਂ ਵਿਚ ਜਲੰਧਰ ਬਹੁਤ ਵਿਕਾਸ ਕਰ ਜਾਵੇਗਾ ।

19. ਮੇਰਾ ਪਿੰਡ

ਮੇਰਾ ਪਿੰਡ ਰੰਗਪੁਰ ਵੱਡੀ ਸੜਕ ਤੋਂ ਤਿੰਨ ਕਿਲੋਮੀਟਰ ਦੂਰ ਹੈ । ਮੇਰੇ ਪਿੰਡ ਤਕ ਪੱਕੀ ਸੜਕ · ਬਣੀ ਹੋਈ ਹੈ । ਵੱਡੀ ਸੜਕ ਤੋਂ ਸ਼ਹਿਰ ਜਾਣ ਲਈ ਬੱਸ ਮਿਲ ਜਾਂਦੀ ਹੈ ।
ਮੇਰੇ ਪਿੰਡ ਵਿਚ ਦੋ ਸੌ ਘਰ ਹਨ ਤੇ ਇਸ ਦੀ ਆਬਾਦੀ 1000 ਦੇ ਲਗਪਗ ਹੈ । ਪਿੰਡ ਦੇ ਬਾਹਰ ਵਾਰ ਇਕ ਪ੍ਰਾਇਮਰੀ ਸਕੂਲ ਹੈ । ਇਸ ਵਿਚ ਛੇ ਅਧਿਆਪਕ ਹਨ ਤੇ ਡੇਢ ਸੌਂ, ਵਿਦਿਆਰਥੀ ਹਨ ।
ਮੇਰੇ ਪਿੰਡ ਦੀਆਂ ਗਲੀਆਂ ਤੇ ਨਾਲੀਆਂ ਪੱਕੀਆਂ ਹਨ । ਇੱਥੇ ਸਫ਼ਾਈ ਕਰ ਕੇ ਮੱਛਰ ਨਹੀਂ ਹੁੰਦਾ । ਇਹ ਇਕ ਸਾਫ਼-ਸੁਥਰਾ ਪਿੰਡ ਹੈ ।

ਪਿੰਡ ਦੇ ਖੇਤਾਂ ਵਿਚ ਕਿਸਾਨ ਮਿਹਨਤ ਕਰਦੇ ਹਨ । ਪਿੰਡ ਤੋਂ ਇਕ ਕਿਲੋਮੀਟਰ ਪਰੇ ਵਗਦੀ ਨਹਿਰ ਦੇ ਪਾਣੀ ਨਾਲ ਖੇਤਾਂ ਦੀ ਸਿੰਚਾਈ ਕੀਤੀ ਜਾਂਦੀ ਹੈ । ਫਲਸਰੂਪ, ਇੱਥੇ ਕਣਕ, ਝੋਨੇ, ਮੱਕੀ, ਕਪਾਹ, ਚਰੀ, ਬਾਜਰੇ ਤੇ ਗੰਨੇ ਦੀ ਭਰਵੀਂ ਫ਼ਸਲ ਹੁੰਦੀ ਹੈ । ਚਾਰਪੰਜ ਮਹੀਨੇ ਗੰਨੇ ਚੂਪਣ, ਉਨ੍ਹਾਂ ਦਾ ਰਸ ਪੀਣ, ਗੁੜ ਖਾਣੇ ਤੇ ਰਸ ਦੀ ਖੀਰ ਖਾਣ ਦਾ ਆਨੰਦ ਲੱਗਾ ਰਹਿੰਦਾ ਹੈ । ਇੱਥੇ ਤਾਜ਼ੀਆਂ ਸਬਜ਼ੀਆਂ ਵੀ ਮਿਲਦੀਆਂ ਹਨ ।

ਸਕੂਲ ਦੇ ਨੇੜੇ ਪੰਚਾਇਤ ਘਰ ਦੀ ਚੌਪਾਲ ਹੈ । ਪੰਚਾਇਤ ਪਿੰਡ ਦੇ ਸਾਰੇ ਝਗੜਿਆਂ ਦਾ ਨਿਆਂ ਨਾਲ ਫ਼ੈਸਲਾ ਕਰਦੀ ਹੈ । ਉਹ ਕੋਈ ਮੁਕੱਦਮਾ ਥਾਣੇ ਨਹੀਂ ਜਾਣ ਦਿੰਦੀ । ਇੱਥੇ ਬਾਲਗ਼ ਵਿੱਦਿਆ ਦਾ ਵੀ ਪ੍ਰਬੰਧ ਹੈ ।
ਮੇਰੇ ਪਿੰਡ ਦੇ ਕਈ ਘਰਾਂ ਵਿਚ ਬਿਜਲੀ ਲੱਗੀ ਹੋਈ ਹੈ ਕਈ ਘਰਾਂ ਵਿਚ ਰੇਡੀਓ, ਟੈਲੀਵਿਜ਼ਨ ਤੇ ਗੋਬਰ ਗੈਸ ਦੇ ਚੁੱਲ੍ਹੇ ਵੀ ਹਨ । ਇੱਥੇ ਤਿੰਨ ਦੁਕਾਨਾਂ ਹਨ । ਇਕ ਆਯੁਰਵੈਦਿਕ ਵੈਦ ਵੀ ਹੈ । ਮੇਰਾ ਪਿੰਡ ਇਕ ਮਾਡਲ ਗ੍ਰਾਮ ਹੈ । ਮੈਨੂੰ ਆਪਣੇ ਪਿੰਡ ਨਾਲ ਅਥਾਹ ਪਿਆਰ ਹੈ ।

20. ਮੱਝ

ਮੱਝ ਦੁੱਧ ਦੇਣ ਵਾਲਾ ਪਸ਼ੂ ਹੈ । ਪੰਜਾਬ ਦੇ ਪੇਂਡੂ ਜੀਵਨ ਵਿਚ ਇਸ ਦੀ ਬਹੁਤ ਮਹਾਨਤਾ ਹੈ । ਇਸ ਦਾ ਰੰਗ ਕਾਲਾ ਜਾਂ ਭੂਰਾ ਹੁੰਦਾ ਹੈ । ਇਸ ਦਾ ਦੁੱਧ ਗਾਂ ਦੇ ਦੁੱਧ ਨਾਲੋਂ ਭਾਰਾ ਤੇ ਤਾਕਤਵਰ ਹੁੰਦਾ ਹੈ । ਇਸ ਦੀਆਂ ਚਾਰ ਲੱਤਾਂ, ਦੋ ਸਿੰਝ,’ ਚਾਰ ਥਣ ਤੇ ਇਕ ਪੂਛ ·ਹੰਦੀ ਹੈ ।
ਇਸ ਦੇ ਨਰ ਨੂੰ ਸੰਢਾ ਜਾ ਝੋਟਾ ਕਿਹਾ ਜਾਂਦਾ ਹੈ, ਜਿਸ ਤੋਂ ਗੱਡੇ ਤੇ ਹਲ ਖਿੱਚਣ ਅਤੇ ਖੂਹ ਗੇੜਨ ਦਾ ਕੰਮ ਲਿਆ ਜਾਂਦਾ ਹੈ । ਮੱਝ ਦੇ ਦੁੱਧ ਤੋਂ ਦਹੀਂ, ਮੱਖਣ, ਲੱਸੀ, ਘਿਓ, ਪਨੀਰ ਤੇ ਖੋਆ ਆਦਿ ਤਿਆਰ ਕੀਤਾ ਜਾਂਦਾ ਹੈ । ਬਹੁਤ ਸਾਰੇ ਲੋਕ ਇਸ ਦਾ ਦੁੱਧ ਵੇਚ ਕੇ ਆਪਣੀ ਰੋਜ਼ੀ-ਰੋਟੀ ਚਲਾਉਂਦੇ ਹਨ । ਇਸ ਦਾ ਦੁੱਧ ਗਾਂ ਦੇ ਦੁੱਧ ਨਾਲੋਂ ਮਹਿੰਗਾ ਵੀ ਹੁੰਦਾ ਹੈ । ਇਹ ਘਾਹ, ਪੱਠੇ, ਤੂੜੀ ਤੇ ਵੰਡ-ਵੜੇਵੇਂ ਖਾਣ ਵਾਲਾ ਪਸ਼ੂ ਹੈ । ਮੱਝ ਛੱਪੜਾਂ ਤੇ ਟੋਭਿਆਂ ਵਿਚ ਨਹਾਉਣਾ ਬਹੁਤ ਪਸੰਦ ਕਰਦੀ ਹੈ । ਇਸ ਦੀ ਕੀਮਤ ਤੀਹ-ਚਾਲੀ ਹਜ਼ਾਰ ਤੋਂ ਲੈ ਕੇ ਇਕ ਲੱਖ ਰੁਪਏ ਤੋਂ ਉੱਪਰ ਪੁੱਜ ਜਾਂਦੀ ਹੈ । ਇਸ ਦਾ ਚਮੜਾ ਬਹੁਤ ਸਾਰੀਆਂ ਚੀਜ਼ਾਂ ਬਣਾਉਣ ਦੇ ਕੰਮ ਆਉਂਦਾ ਹੈ । ਇਹ ਸਾਡੇ ਕਿਸਾਨੀ ਦੇ ਆਮ ਜੀਵਨ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲਾ ਪਸ਼ੂ ਹੈ ।

21. ਕਾਂ
ਕਾਂ ਸਾਡੇ ਆਲੇ-ਦੁਆਲੇ ਵਿਚ ਆਮ ਦਿਖਾਈ ਦੇਣ ਵਾਲਾ ਪੰਛੀ ਹੈ । ਇਸ ਦਾ ਰੰਗ ਕਾਲਾ ਹੁੰਦਾ ਹੈ । ਇਹ ‘ਕਾਂ-ਕਾਂ’ ਕਰ ਕੇ ਬੋਲਦਾ ਹੈ । ਪਹਾੜੀ ਕਾਂ ਦੀ ਅਵਾਜ਼ ਜ਼ਰਾ ਭਾਰੀ ਹੁੰਦੀ ਹੈ । ਇਹ ਮਾਸਾਹਾਰੀ ਵੀ ਹੈ ਤੇ ਸ਼ਾਕਾਹਾਰੀ ਵੀ । ਇਹ ਬੜਾ ਚਲਾਕ ਪੰਛੀ ਹੈ । ਇਹ ਝਪਟਾ ਮਾਰ ਕੇ ਬੱਚਿਆਂ ਦੇ ਹੱਥੋਂ ਰੋਟੀ ਆਦਿ ਖੋਹ ਲੈਂਦਾ ਹੈ । ਇਹ ਘੁੱਗੀਆਂ ਤੇ ਚਿੜੀਆਂ ਆਦਿ
ਦੇ ਆਂਡੇ ਪੀ ਜਾਂਦਾ ਹੈ । ਇਹ ਗੰਦਗੀ ਵਿਚ ਵੀ ਚੁੰਝਾਂ ਤੇ ਮਾਰਦਾ ਹੈ । ਇਹ ਡਰਾਕਲ ਵੀ ਬਹੁਤ ਹੁੰਦਾ ਹੈ । ਇਹ ਜਦੋਂ ਸੱਪ, ਨਿਉਲਾ ਜਾਂ ਬਿੱਲੇ ਆਦਿ ਨੂੰ ਦੇਖਦਾ ੩ ਹੈ, ਤਾਂ ‘ਕਾਂ-ਕਾਂ’ ਦਾ ਰੌਲਾ ਪਾ ਕੇ ਬਹੁਤ ਸਾਰੇ ਸਾਥੀ ਇਕੱਠੇ ਕਰ ਲੈਂਦਾ ਹੈ । ਇਹ ਪੁਰਾਣੇ ਦਰੱਖ਼ਤਾਂ ਉੱਤੇ ਆਲ੍ਹਣਾ ਬਣਾ ਕੇ ਰਹਿੰਦਾ ਹੈ । ਪੰਜਾਬੀ ਜੀਵਨ ਵਿਚ ਕਾਂ ਇਕ ਵਿਸ਼ੇਸ਼ ਰਸ ਭਰਦਾ ਹੈ । ਜਦੋਂ ਇਹ ਬਨੇਰੇ ਉੱਤੇ ਬੋਲਦਾ ਹੈ, ਤਾਂ ਭੈਣਾਂ ਇਸ ਕੋਲ ਆਪਣੇ ਭਰਾ ਵਲ ਸੁਨੇਹਾ ਭੇਜਦੀਆਂ ਹਨ । ਇਹ ਦਾਣੇਦਾਰ ਫ਼ਸਲਾਂ ਦਾ ਨੁਕਸਾਨ ਵੀ ਕਰਦਾ ਹੈ ।

22. ਚਿੜੀ

ਚਿੜੀ ਸਾਡੇ ਆਲੇ-ਦੁਆਲੇ ਵਿਚ ਮਿਲਣ ਵਾਲਾ ਆਮ ਪੰਛੀ ਹੈ । ਚਿੜੀ ਅਕਾਰ ਵਿਚ ਛੋਟੀ ਹੁੰਦੀ ਹੈ । ਚਿੜੀਆਂ ਆਮ ਕਰਕੇ ਘਰਾਂ ਦੀਆਂ ਛੱਤਾਂ ਤੇ ਕੰਧਾਂ ਵਿਚ ਮਿਲਣ ਵਾਲੇ ਟਿਕਾਣਿਆਂ ਵਿਚ ਤੀਲਿਆਂ ਦਾ ਆਲ੍ਹਣਾ ਬਣਾ ਕੇ ਰਹਿੰਦੀਆਂ ਹਨ । ਆਲ੍ਹਣੇ ਵਿਚ ਚਿੜੀ ਤੇ ਚਿੜੇ ਦਾ ਜੋੜਾ ਰਹਿੰਦਾ ਹੈ । ਚਿੜੀ ਚਾਰ ਕੁ ਆਂਡੇ ਦਿੰਦੀ ਹੈ ਤੇ ਉਨ੍ਹਾਂ ਵਿਚੋਂ ਬੱਚੇ ਨਿਕਲਦੇ ਹਨ । ਚਿੜੀ ਤੇ ਚਿੜਾ ਬਾਹਰੋਂ ਦਾਣੇ ਤੇ ਕੀੜੇ-ਮਕੌੜੇ ਲਿਆ ਕੇ ਬੱਚਿਆਂ ਦੇ ਮੂੰਹ ਵਿਚ ਪਾਉਂਦੇ ਹਨ ਤੇ ਉਨ੍ਹਾਂ ਨੂੰ ਪਾਲਦੇ ਹਨ । ਬੱਚੇ ਤੇ ਚਿੜੀ-ਚਿੜਾ ਚੀਂ-ਚੀਂ ਕਰ ਕੇ ਚਹਿਚਹਾਉਂਦੇ ਹਨ । ਇਨ੍ਹਾਂ ਦੀ ਅਵਾਜ਼ ਬੜੀ ਮਿੱਠੀ ਹੁੰਦੀ ਹੈ । ਇਹ ਆਮ ਕਰ ਕੇ ਪੰਦਰਾਂ-ਵੀਹ ਦੇ ਝੁੰਡ ਵਿਚ ਇਕੱਠੀਆਂ ਚੁਗਦੀਆਂ ਹਨ । ਇਹ ਘਰਾਂ ਦੇ ਅੰਦਰ-ਬਾਹਰ, ਖੇਤਾਂ ਵਿਚ ਤੇ ਦਰੱਖ਼ਤਾਂ ਉੱਤੇ ਉਡਾਰੀਆਂ ਮਾਰਦੀਆਂ ਹਨ । ਚਿੜੀ ਬਹੁਤ ਫੁਰਤੀਲਾ ਪੰਛੀ ਹੈ । ਚਿੜੀਆਂ ਦਾਣੇਦਾਰ ਫ਼ਸਲਾਂ ਦਾ ਨੁਕਸਾਨ ਕਰਦੀਆਂ ਹਨ । ਇਹ ਫ਼ਸਲਾਂ ਦਾ ਨੁਕਸਾਨ ਕਰਨ ਵਾਲੇ ਬਹੁਤ ਸਾਰੇ ਕੀੜਿਆਂ ਨੂੰ ਖਾਂਦੀਆਂ ਹਨ । ਇਹ ਘਰਾਂ ਤੇ ਖੇਤਾਂ ਵਿਚ ਰੌਣਕ ਲਾਈ ਰੱਖਦੀਆਂ ਹਨ । ਅੱਜ-ਕਲ੍ਹ ਘਰਾਂ ਦੀਆਂ ਛੱਤਾਂ ਪੱਕੀਆਂ ਹੋਣ ਕਾਰਨ ਚਿੜੀਆਂ ਦੇ ਆਲ੍ਹਣੇ ਪਾਉਣ ਦੀ ਥਾਂ ਨਹੀਂ ਰਹੀ । ਇਸ ਤੋਂ ਇਲਾਵਾ ਮੋਬਾਈਲ ਟਾਵਰਾਂ ਦੇ ਵਿਕੀਰਨ ਤੇ . ਪਾਣੀ ਦੀ ਘਾਟ ਨੇ ਚਿੜੀਆਂ ਦੀ ਗਿਣਤੀ ਬਹੁਤ ਘਟਾ ਦਿੱਤੀ ਹੈ ।

23. ਕੁੱਤਾ

ਕੁੱਤਾ ਇਕ ਪਾਲਤੂ ਜਾਨਵਰ ਹੈ । ਕੁੱਤੇ ਕਾਲੇ, ਚਿੱਟੇ, ਲਾਖੇ ਤੇ ਡੱਬ-ਖੜੱਬੇ ਰੰਗਾਂ ਦੇ ਹੁੰਦੇ ਹਨ । ਇਸ ਦੇ ਬੱਚੇ ਨੂੰ ‘ਕਤੂਰਾ’ ਕਿਹਾ ਜਾਂਦਾ ਹੈ । ਕੁੱਤਾ ਰੋਟੀ ਜਾਂ ਮਾਸ ਖਾ ਕੇ ਤੇ ਦੁੱਧ ਪੀ ਕੇ ਪਲਦਾ ਹੈ । ਇਹ ‘ਬਉਬਉਂ ਕਰ ਕੇ ਭੌਕਦਾ ਹੈ । ਇਸ ਦਾ ਕੱਦ ਇਕ ਫੁੱਟ ਤੋਂ ਲੈ ਕੇ ਦੋ ਢਾਈ ਫੁੱਟ ਹੁੰਦਾ ਹੈ । ਇਹ ਬਹੁਤ ਸਾਰੀਆਂ ਕਿਸਮਾਂ ਦੇ ਹੁੰਦੇ ਹਨ, ਜਿਵੇਂ-ਪਾਮੇਰੀਅਨ, ਗੱਦੀ, ਲੈਬਰੇਡੌਰ ਤੇ ਅਲਸੇਸ਼ਨ ਆਦਿ । ਕੁੱਤਾ ਬੜਾ ਵਫ਼ਾਦਾਰ ਜਾਨਵਰ ਮੰਨਿਆ ਜਾਂਦਾ ਹੈ । ਇਹ ਆਪਣੇ ਮਾਲਕ ਨੂੰ ਕਦੇ ਧੋਖਾ ਨਹੀਂ ਦਿੰਦਾ। ਇਸ ਤੋਂ ਰਾਖੀ ਦਾ ਕੰਮ ਲਿਆ ਜਾਂਦਾ ਹੈ ।ਇਹ ਚੋਰ, ਓਪਰੇ ਆਦਮੀ ਜਾਂ ਕੁੱਤੇ ਨੂੰ ਦੇਖ ਕੇ ਭੌਕਦਾ ਹੈ ਤੇ ਉਨ੍ਹਾਂ ਉੱਤੇ ਹਮਲਾ ਕਰ ਦਿੰਦਾ ਹੈ ਕਈ ਵਾਰੀ ਕੁੱਤੇ ਚੋਰਾਂ, ਡਾਕੂਆਂ ਤੇ ਕਾਤਲਾਂ ਨੂੰ ਲੱਭਣ ਵਿਚ ਪੁਲਿਸ ਦੀ ਸਹਾਇਤਾ ਕਰਦੇ ਹਨ ਕਈ ਲੋਕ ਕੁੱਤੇ ਬੜੇ ਸ਼ੌਕ ਨਾਲ ਪਾਲਦੇ ਹਨ । ਕਈ ਲੋਕ ਚੰਗੀ ਨਸਲ ਦੇ ਕੁੱਤਿਆਂ ਦਾ ਵਪਾਰ ਕਰਦੇ ਹਨ ਤੇ ਕਈ ਸ਼ੌਕੀਨ ਕਈ ਹੰਜ਼ਾਰ ਰੁਪਏ ਖ਼ਰਚ ਕੇ ਚੰਗੇ ਕੁੱਤੇ ਖ਼ਰੀਦਦੇ ਹਨ ।

24. ਚੌਕੀਦਾਰ

ਚੌਕੀਦਾਰ ਦੇ ਜ਼ਿੰਮੇ ਰਾਤ ਨੂੰ ਘਰਾਂ, ਦੁਕਾਨਾਂ ਤੇ ਕਾਰਖ਼ਾਨਿਆਂ ਆਦਿ ਦੀ ਚੋਰਾਂ ਤੋਂ ਰਾਖੀ ਕਰਨ ਦਾ ਕੰਮ ਹੁੰਦਾ ਹੈ । ਉਹ ਇਕ ਗਰੀਬ ਵਿਅਕਤੀ ਹੁੰਦਾ ਹੈ । ਉਸ ਨੂੰ ਤਨਖ਼ਾਹ ਬਹੁਤੀ ਨਹੀਂ ਮਿਲਦੀ । ਉਹ ਆਮ ਕਰਕੇ ਦਿਨੇ ਸੌਂਦਾ ਹੈ, ਪਰ ਰਾਤ ਰਾਖੀ ਕਰਨ ਲਈ ਗਲੀਆਂ ਵਿਚ ਸੋਟੀ ਖੜਕਾਉਂਦਾ ਤੇ ਸੀਟੀ ਵਜਾਉਂਦਾ ਹੋਇਆ ਘੁੰਮਦਾ ਹੈ । ਲੋਕਾਂ ਨੂੰ ਖ਼ਬਰਦਾਰ ਕਰਨ ਲਈ ਉਹ ਕਹਿੰਦਾ ਹੈ, “ਜਾਗਦੇ ਰਹੋ ਬਈਓ”, ‘ਖ਼ਬਰਦਾਰ ਬਈਓ’’! ਉਹ ਕਈਆਂ ਘਰਾਂ, ਦੁਕਾਨਾਂ ਜਾਂ ਕਾਰਖ਼ਾਨਿਆਂ ਵਿਚ ਸੌਣ ਵਾਲੇ ਲੋਕਾਂ ਨੂੰ ਨਾਂ ਲੈਲੈ ਕੇ ਵੀ ਅਵਾਜ਼ਾਂ ਦਿੰਦਾ ਹੈ ਤੇ ਜਗਾਉਂਦਾ ਹੈ । ਇਸ ਪ੍ਰਕਾਰ ਇਹ ਗਲੀਆਂ ਵਿਚ ਤਿੰਨ-ਚਾਰ ਗੇੜੇ ਮਾਰ ਕੇ ਲੋਕਾਂ ਨੂੰ ਖ਼ਬਰਦਾਰ ਕਰਦਾ ਹੈ । ਉਸ ਦੇ ਇਲਾਕੇ ਵਿਚ ਜਦੋਂ ਕੋਈ ਚੋਰੀ ਹੋ ਜਾਂਦੀ ਹੈ, ਤਾਂ ਥਾਣੇ ਵਾਲੇ ਪਹਿਲਾਂ ਉਸ ਦੀ ਹੀ ਖ਼ਬਰ ਲੈਂਦੇ ਹਨ ।

ਇਸ ਕਰਕੇ ਉਸ ਨੂੰ ਕਾਫ਼ੀ ਜ਼ਿੰਮੇਵਾਰੀ ਤੋਂ ਕੰਮ ਲੈਣਾ ਪੈਂਦਾ ਹੈ । ਪਰ ਕਈ ਵਾਰੀ ਚੋਰ ਉਸ ਦੀਆਂ ਅੱਖਾਂ ਵਿਚ ਘੱਟਾ ਪਾ ਕੇ ਕਿਤੇ ਨਾ ਕਿਤੇ ਚੋਰੀ ਕਰ ਹੀ ਜਾਂਦੇ ਹਨ । ਉਸ ‘ ਨੂੰ ਖ਼ਰਾਬ ਮੌਸਮ ਤੇ ਅਤਿ ਗਰਮੀ ਜਾਂ ਸਰਦੀ ਵਿਚ ਵੀ ਆਪਣੀ ਡਿਊਟੀ ਦੇਣੀ ਪੈਂਦੀ ਹੈ । ਪਿੰਡ ਵਿਚ ਉਹ ਨਵ-ਜੰਮੇ ਬੱਚਿਆਂ ਤੋਂ ਮਰ ਚੁੱਕੇ ਵਿਅਕਤੀਆਂ ਦਾ ਹਿਸਾਬ ਵੀ ਰੱਖਦਾ ਹੈ ਤੇ ਜ਼ਿਲ੍ਹੇ ਦੇ ਮੁੱਖ ਦਫ਼ਤਰ ਨੂੰ ਇਸ ਸੰਬੰਧੀ ਸਾਰੀ ਸੂਚਨਾ ਪਹੁੰਚਾਉਂਦਾ ਹੈ । ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਚੌਕੀਦਾਰ ਸਾਡੇ ਜੀਵਨ ਦਾ ਇਕ ਮਹੱਤਵਪੂਰਨ ਵਿਅਕਤੀ ਹੁੰਦਾ ਹੈ ।

25. ਗਊ

ਭਾਰਤ ਵਿਚ ਗਊ ਇਕ ਪਵਿੱਤਰ ਪਸ਼ੂ ਮੰਨਿਆ ਜਾਂਦਾ ਹੈ। ਹਿੰਦੂ ਧਰਮ ਵਿਚ ਇਸ ਨੂੰ ਮਾਤਾ ਦਾ ਦਰਜਾ ਦਿੱਤਾ ਜਾਂਦਾ ਹੈ । ਲੋਕ ਇਸ ਨੂੰ ਪੇੜਾ ਦਿੰਦੇ ਹਨ । ਇਸ ਦਾ ਦਾਨ ਕਰਦੇ ਹਨ । ਇਸ ਨੂੰ ਮੱਥਾ ਟੇਕਦੇ ਹਨ ਤੇ ਇਸ ਨੂੰ ਡੰਡਾ-ਸੋਟਾ ਮਾਰਨ ਤੋਂ ਪਰਹੇਜ਼ ਕਰਦੇ ਹਨ । ਇਸ ਨੂੰ ਮਾਰਨਾ ਪਾਪ ਮੰਨਿਆ ਜਾਂਦਾ ਹੈ । ਇਸ ਦਾ ਦੁੱਧ ਅੰਮ੍ਰਿਤ ਸਮਾਨ ਮੰਨਿਆ ਜਾਂਦਾ ਹੈ । ਇਸ ਦਾ ਦੁੱਧ ਹਲਕਾ, ਪੌਸ਼ਟਿਕ ਤੇ ਮਿੱਠਾ ਹੁੰਦਾ ਹੈ । ਇਹ ਮਨੁੱਖੀ ਸਰੀਰ ਨੂੰ ਤਾਕਤ ਦਿੰਦਾ ਤੇ ਉਸ ਦੀ ਰੋਗਾਂ ਦਾ ਟਾਕਰਾ ਕਰਨ ਦੀ ਸਮਰੱਥਾ ਵਿਚ ਵਾਧਾ ਕਰਦਾ ਹੈ । ਇਸ ਦਾ ਦੁੱਧ ਤੇ ਮੂਤਰ ਬਹੁਤ ਸਾਰੀਆਂ ਦਵਾਈਆਂ ਵਿਚ ਵਰਤਿਆ ਜਾਂਦਾ ਹੈ ।

ਇਸ ਦੇ ਦੁੱਧ ਦੀ ਦਹੀਂ, ਮੱਖਣ, ਲੱਸੀ ਤੇ ਘਿਓ ਬਣਾਉਣ ਲਈ ਵਰਤੋਂ ਵੀ ਕੀਤੀ ਜਾਂਦੀ ਹੈ । ਗਊ ਦਾ ਗੋਹਾ ਵੀ ਪਵਿੱਤਰ ਮੰਨਿਆ ਜਾਂਦਾ ਹੈ । ਇਸ ਨੂੰ ਮਿੱਟੀ ਵਿਚ ਮਿਲਾ ਕੇ ਚੌਂਕਿਆਂ ਵਿਚ ਪੋਚਾ ਫੇਰਿਆ ਜਾਂਦਾ ਹੈ । ਮਰ ਚੁੱਕੀ ਗਾਂ ਦਾ ਚਮੜਾ ਬਹੁਤ ਸਾਰੀਆਂ ਚੀਜ਼ਾਂ ਬਣਾਉਣ ਦੇ ਕੰਮ ਆਉਂਦਾ ਹੈ ।

ਇਹ ਇਕ ਚੁਪਾਇਆ, ਥਣਧਾਰੀ ਅਤੇ ਸੁੰਦਰ ਦਿਖਾਈ ਦੇਣ ਵਾਲਾ ਪਸ਼ੂ ਹੈ । ਇਸ ਦੇ ਬੱਚੇ ਬਲਦਾਂ ਦੇ ਰੂਪ ਵਿਚ ਸਾਰੀ ਧਰਤੀ ਦਾ ਭਾਰ ਚੁੱਕਦੇ ਹਨ । ਉਹ ਸਾਡੀ ਖੇਤੀਬਾੜੀ ਦਾ ਹਰ ਇਕ ਕੰਮ ਕਰਦੇ ਹਨ । ਭਾਵੇਂ ਖੇਤੀਬਾੜੀ ਦਾ ਸੰਪੂਰਨ ਮਸ਼ੀਨੀਕਰਨ ਹੋ ਜਾਵੇ, ਤਾਂ ਵੀ ਗਊ ਦੇ ਜਾਏ ਬਲਦਾਂ ਦੀ ਜ਼ਰੂਰਤ ਰਹਿੰਦੀ ਹੈ ।
ਇਸ ਪ੍ਰਕਾਰ ਗਊ ਸਾਡੇ ਘਰੇਲੂ, ਸਮਾਜਿਕ ਤੇ ਕਾਰੋਬਾਰੀ ਜੀਵਨ ਵਿਚ ਇਕ ਮਹੱਤਵਪੂਰਨ ਪਸ਼ੂ ਹੈ ।

PSEB 4th Class Punjabi ਰਚਨਾ ਲੇਖ-ਰਚਨਾ

26. ਡਾਕੀਆ

ਡਾਕੀਆ ਸਾਡੇ ਜੀਵਨ ਦੇ ਹਰ ਖੇਤਰ ਵਿਚ ਮਹੱਤਵਪੂਰਨ ਸਥਾਨ ਰੱਖਦਾ ਹੈ । ਉਸ ਦੀ ਹਰ ਘਰ, . ਹਰ ਦਫ਼ਤਰ ਤੇ ਹਰ ਸਥਾਨ ਉੱਤੇ ਉਡੀਕ ਕੀਤੀ ਜਾਂਦੀ ਹੈ । ਉਹ ਸਾਡੇ ਘਰਾਂ ਵਿਚ ਮਿੱਤਰਾਂ ਅਤੇ ਸੰਬੰਧੀਆਂ ਦੀਆਂ ਚਿੱਠੀਆਂ ਲੈ ਕੇ ਆਉਂਦਾ ਹੈ । ਉਹ ਘਰਾਂ ਤੇ ਦਫ਼ਤਰਾਂ ਵਿਚ ਨਿੱਜੀ, ਸਰਕਾਰੀ ਤੇ ਵਪਾਰਕ ਚਿੱਠੀਆਂ, ਰਜਿਸਟਰੀਆਂ, ਪਾਰਸਲ ਤੇ ਮਨੀਆਰਡਰ ਪਹੁੰਚਾਉਂਦਾ ਹੈ । ਉਸ ਦੀ ਹਰ ਥਾਂ ਉੱਤੇ ਤੀਬਰਤਾ ਨਾਲ ਉਡੀਕ ਕੀਤੀ ਜਾਂਦੀ ਹੈ । ਉਸ ਨੂੰ ਦੇਖ ਕੇ ਆਮ ਕਰ ਕੇ ਹਰ ਇਕ ਦਾ ਚਿਹਰਾ ਖਿੜ ਜਾਂਦਾ ਹੈ ।

ਇਕ ਥਾਂ ਤੋਂ ਦੂਜੀ ਥਾਂ ਸੁਨੇਹੇ ਪਹੁੰਚਾਉਣ ਦਾ ਕੰਮ ਤਾਂ ਬਹੁਤ ਪੁਰਾਣਾ ਹੈ । ਸੁਨੇਹਾ ਪਹੁੰਚਾਉਣ ਲਈ ਅੱਜ-ਕਲ੍ਹ ਟੈਲੀਫ਼ੋਨ, ਮੋਬਾਈਲ, ਇੰਟਰਨੈੱਟ, ਤਾਰ ਤੇ ਫ਼ੈਕਸ ਦੀ ਵਰਤੋਂ ਵੀ ਹੁੰਦੀ ਹੈ ਤੇ ਇਨ੍ਹਾਂ ਰਾਹੀਂ ਸੁਨੇਹੇ ਝਟਪਟ ਪਹੁੰਚ ਜਾਂਦੇ ਹਨ, ਪਰ ਸਾਡੇ ਹੱਥਾਂ ਨਾਲ ਲਿਖਿਆ ਸੁਨੇਹਾ ਕੇਵਲ ਡਾਕੀਆ ਹੀ ਦੂਜਿਆਂ ਤਕ ਪਹੁੰਚਾਉਂਦਾ ਹੈ । ਇਸ ਪ੍ਰਕਾਰ ਡਾਕੀਏ ਦੀ ਸਾਡੇ
ਜੀਵਨ ਵਿਚ ਭਾਰੀ ਤੇ ਸਦੀਵੀ ਮਹਾਨਤਾ ਹੈ ।

ਡਾਕੀਆ ਇਕ ਸਰਕਾਰੀ ਮੁਲਾਜ਼ਮ ਹੁੰਦਾ ਹੈ । ਉਹ ਖ਼ਾਕੀ ਵਰਦੀ ਪਾਉਂਦਾ ਹੈ । ਉਸ ਦੇ ਸਾਈਕਲ ਦੀ ਟੋਕਰੀ ਵਿਚ ਚਿੱਠੀਆਂ ਤੇ ਰਜਿਸਟਰੀਆਂ ਹੁੰਦੀਆਂ ਹਨ । ਉਸ ਦੇ ਬੈਗ ਵਿਚ ਮਨੀਆਰਡਰਾਂ ਦੇ ਪੈਸੇ ਤੇ ਪਾਰਸਲ ਹੁੰਦੇ ਹਨ ਉਹ ਦੋ ਵਾਰੀ ਡਾਕ ਵੰਡਣ ਲਈ ਜਾਂਦਾ ਹੈ । ਉਸ ਦੀ ਤਨਖ਼ਾਹ ਬਹੁਤੀ ਨਹੀਂ ਹੁੰਦੀ, ਪਰ ਉਹ ਇਕ ਇਮਾਨਦਾਰ ਆਦਮੀ ਹੁੰਦਾ ਹੈ । ਉਹ ਹਰ ਅਮੀਰ-ਗ਼ਰੀਬ ਤੇ ਖ਼ੁਸ਼ੀ-ਗਮੀ ਵਿਚ ਘਿਰੇ ਬੰਦੇ ਦੀ ਆਸ ਹੁੰਦਾ ਹੈ । ਇਸ ਪ੍ਰਕਾਰ ਉਹ ਹਰ ਥਾਂ ਹਰਮਨ-ਪਿਆਰਾ ਬਣਿਆ ਰਹਿੰਦਾ ਹੈ ।

27. ਠੰਢ (ਸਰਦੀ) ਦਾ ਇਕ ਦਿਨ

ਬੀਤੇ 8 ਜਨਵਰੀ ਦਾ ਦਿਨ ਬਹੁਤ ਹੀ ਜ਼ਿਆਦਾ ਠੰਢਾ ਸੀ । ਇਸ ਦਿਨ ਮੈਨੂੰ ਸਵੇਰੇ ਬਿਸਤਰੇ ਵਿਚੋਂ ਨਿਕਲਦਿਆਂ ਹੀ ਬਹੁਤ ਠੰਢ ਮਹਿਸੂਸ ਹੋਈ । ਮੈਂ ਸਕੂਲ ਜਾਣਾ ਸੀ । ਮੇਰੇ ਉੱਠਣ ਤੋਂ ਪਹਿਲਾਂ ਮੇਰੇ ਪਾਪਾ ਨਹਾ ਕੇ ਪਾਠ ਕਰ ਰਹੇ ਸਨ ਤੇ ਮੇਰੇ ਮੰਮੀ ਰਸੋਈ ਵਿਚ ਕੰਮ ਕਰਦੇ ਹੋਏ ਪਾਠ ਕਰ ਰਹੇ ਸਨ । ਟੈਲੀਵਿਯਨ ਤੋਂ ਖ਼ਬਰ ਆ ਰਹੀ ਸੀ ਕਿ ਅੱਜ ਰਾਤ ਦਾ ਤਾਪਮਾਨ -1° ਸੈਂਟੀਗ੍ਰੇਡ ਸੀ ਤੇ ਦਿਨੇ ਇਹ 02° ਰਹੇਗਾ ਤੇ ਧੁੰਦ ਛਾਈ ਰਹੇਗੀ । ਇੰਨੇ ਨੂੰ ਮੇਰੀ ਤਿੰਨ ਸਾਲਾਂ ਦੀ ਛੋਟੀ ਭੈਣ ਬਿਸਤਰੇ ਵਿਚ ਪਈ ਰੋਣ ਲਗ ਪਈ ਮੰਮੀ ਜਲਦੀ ਨਾਲ ਉਸ ਕੋਲ ਗਈ ਤੇ ਉਸਦੇ ਮੰਜੇ ਤੇ ਉੱਠਣ ਤੋਂ ਪਹਿਲਾਂ ਉਸਦੇ ਗਲ ਵਿਚ ਬੰਦ ਗਲੇ ਦਾ ਸਵੈਟਰ ਤੇ ਪੈਰੀਂ ਜੁਰਾਬਾਂ ਪਾ ਦਿੱਤੀਆਂ । ਉਨ੍ਹਾਂ ਮੈਨੂੰ ਜਲਦੀ ਨਹਾ-ਧੋ ਕੇ ਕੱਪੜੇ ਪਾਉਣ ਤੇ ਤਿਆਰ ਹੋਣ ਲਈ ਕਿਹਾ ਮੈਂ ਜਲਦੀ ਸਾਰਾ ਕੰਮ ਮੁਕਾ ਕੇ ਸਕੂਲ ਦੀ ਗਰਮ ਡੈਸ ਪਾ ਲਈ, ਜਿਸ ਵਿਚ ਹੇਠਾਂ ਇਕ ਪੂਰੀਆਂ ਬਾਂਹਾਂ ਦਾ ਨੀਲਾ ਸਵੈਟਰ ਤੇ ਉੱਪਰ ਉਸੇ ਰੰਗ ਦਾ ਹੀ ਕੋਟ ਸੀ ।

ਗਲ਼ ਵਿਚ ਟਾਈ ਸੀ ਅਤੇ ਪੈਰੀਂ ਗਰਮ ਜੁਰਾਬਾਂ ਤੇ ਬੂਟ । ਬ੍ਰੇਕ ਫਾਸਟ ਮਗਰੋਂ ਮੈਂ ਬਸਤਾ ਚੁੱਕਿਆ ਤੇ ਮੰਮੀ ਨੇ ਮੈਨੂੰ ਗਲ ਵਿਚ ਮਫ਼ਲਰ ਅਤੇ ਹੱਥਾਂ ਵਿਚ ਦਸਤਾਨੇ ਪਾਉਣ ਲਈ ਕਿਹਾ । ਮੈਂ ਸਾਈਕਲ ਉੱਤੇ ਚੜ੍ਹ ਕੇ ਜਦੋਂ ਘਰੋਂ ਬਾਹਰ ਨਿਕਲਿਆ, ਤਾਂ ਦੇਖਿਆ ਕਿ ਬਾਹਰ ਸੰਘਣੀ ਧੁੰਦ ਪਈ ਹੋਈ ਸੀ ਤੇ ਵਿਚੋਂ ਪਾਣੀ ਦੇ ਤੁਪਕੇ ਡਿਗ ਰਹੇ ਸਨ । ਸੜਕ ਉੱਤੇ ਲੋਕ ਸਾਈਕਲਾਂ, ਮੋਟਰ ਸਾਈਕਲਾਂ ਤੇ ਰਿਕਸ਼ਿਆਂ ਉੱਤੇ ਮੂੰਹ-ਸਿਰ ਢੱਕੀ ਇਧਰਉਧਰ ਜਾ ਰਹੇ ਸਨ ਕਈਆਂ ਵਿਚਾਰਿਆਂ ਦੇ ਗਲ ਸਵੈਟਰ ਵੀ ਨਹੀਂ ਸੀ ਤੇ ਕਈਆਂ ਨੇ ਆਪਣੇ ਉੱਪਰ ਖੇਸੀਆਂ ਜਾਂ ਕੰਬਲ ਲਏ ਹੋਏ ਸਨ ਸਭ ਤੋਂ ਵੱਧ ਮੌਜ ਕਾਰਾਂ ਵਿਚ ਸਫ਼ਰ ਕਰਨ ਵਾਲਿਆਂ ਨੂੰ ਸੀ, ਪਰ ਉਹ ਵੀ ਹੌਲੀ-ਹੌਲੀ ਜਾ ਰਹੇ ਸਨ । ਰਾਹ ਵਿਚ ਲੋਕ ਧੂਣੀਆਂ ਲਾਈ ਅੱਗ ਸੇਕ ਰਹੇ ਸਨ ਤੇ ਕਈ ਹਲਵਾਈਆਂ ਦੀਆਂ ਅੰਗੀਠੀਆਂ ਕੋਲ ਖੜ੍ਹੇ ਹੋ ਕੇ ਗਰਮ-ਗਰਮ ਚਾਹ ਪੀ ਰਹੇ ਸਨ । ਰੇੜੀਆਂ ਵਾਲੇ ਗਰਮ ਮੂੰਗਫਲੀ ਤੇ ਰਿਉੜੀਆਂ ਵੇਚ ਰਹੇ ਸਨ ਤੇ ਕਈ ਚਾਹ, ਕਾਫੀ ਤੇ ਹੋਰ ਕਈ ਪ੍ਰਕਾਰ ਦੇ ਗਰਮਗਰਮ ਖਾਣੇ ।

ਸਕੂਲ ਪਹੁੰਚ ਕੇ ਮੈਂ ਦੇਖਿਆ ਕਿ ਹਾਜ਼ਰੀ ਬਹੁਤ ਘੱਟ ਸੀ । ਅਸੀਂ ਸਾਰਾ ਦਿਨ ਕਲਾਸਾਂ ਵਿਚ ਠਿਠਰਦੇ ਰਹੇ । ਜਦੋਂ ਛੁੱਟੀ ਹੋਈ ਤਦ ਧੁੰਦ ਤਾਂ ਘੱਟ ਗਈ ਸੀ, ਪਰ ਹਵਾ ਵਗ ਰਹੀ ਸੀ, ਜਿਸ ਨਾਲ ਠੰਢ ਹੋਰ ਵਧ ਗਈ ਸੀ । ਜਦੋਂ ਮੈਂ ਘਰ ਪੁੱਜਾ, ਤਾਂ ਮੰਮੀ ਜੀ ਨੇ ਅੰਗੀਠੀ ਭਖਾਈ ਹੋਈ ਸੀ । ਮੈਂ ਵੀ ਉਨ੍ਹਾਂ ਕੋਲ ਜਾ ਬੈਠਾ । ਟੈਲੀਵਿਯਨ ਉੱਤੇ ਧੁੰਦ ਕਾਰਨ ਥਾਂ-ਥਾਂ ਮੋਟਰ ਸਾਈਕਲਾਂ, ਕਾਰਾਂ ਤੇ ਬੱਸਾਂ ਦੀਆਂ ਟੱਕਰਾਂ ਦੀਆਂ ਖ਼ਬਰਾਂ ਆ ਰਹੀਆਂ ਸਨ ਅਤੇ ਦੱਸਿਆ ਜਾ ਰਿਹਾ ਸੀ ਕਿ ਅਗਲੇ ਤਿੰਨ-ਚਾਰ ਦਿਨ ਮੌਸਮ ਇਸੇ ਤਰ੍ਹਾਂ ਹੀ ਠੰਢਾ ਰਹੇਗਾ । ਕੁੱਝ ਸਮੇਂ ਮਗਰੋਂ ਮੇਰੀ ਠੰਢ ਉੱਤਰ ਗਈ, ਮੈਂ ਮੁੜ ਘਰੋਂ ਬਾਹਰ ਨਾ ਨਿਕਲਿਆ ।

PSEB 4th Class Punjabi ਰਚਨਾ ਕਹਾਣੀ ਰਚਨਾ

Punjab State Board PSEB 4th Class Punjabi Book Solutions Punjabi Rachana ਕਹਾਣੀ ਰਚਨਾ Exercise Questions and Answers.

PSEB 4th Class Punjabi Rachana ਕਹਾਣੀ ਰਚਨਾ

1. ਏਕਤਾ ਵਿਚ ਬਲ ਹੈ
ਜਾਂ
ਕਿਸਾਨ ਅਤੇ ਉਸ ਦੇ ਪੁੱਤਰ

ਇਕ ਵਾਰੀ ਦੀ ਗੱਲ ਹੈ ਕਿ ਕਿਸੇ ਥਾਂ ਇਕ ਬੁੱਢਾ ਕਿਸਾਨ ਰਹਿੰਦਾ ਸੀ । ਉਸ ਦੇ ਚਾਰ ਪੁੱਤਰ ਸਨ । ਉਹ ਹਮੇਸ਼ਾ ਆਪਸ ਵਿਚ ਲੜਦੇ ਰਹਿੰਦੇ ਸਨ । ਕਿਸਾਨ ਨੇ ਉਹਨਾਂ ਨੂੰ ਬਹੁਤ ਵਾਰੀ ਸਮਝਾਇਆ ਸੀ ਕਿ ਉਹ ਪਿਆਰ ਅਤੇ ਏਕਤਾ ਨਾਲ ਰਿਹਾ ਕਰਨ, ਪਰ ਉਨ੍ਹਾਂ ਉੱਪਰ ਪਿਤਾ ਦੀਆਂ ਨਸੀਹਤਾਂ ਦਾ ਕੋਈ ਅਸਰ ਨਹੀਂ ਸੀ ਹੁੰਦਾ

ਇਕ ਵਾਰ ਉਹ ਬੁੱਢਾ ਕਿਸਾਨ ਬੀਮਾਰ ਹੋ ਗਿਆ । ਉਸ ਨੂੰ ਆਪਣੇ ਪੁੱਤਰਾਂ ਵਿਚ ਲੜਾਈ-ਝਗੜੇ ਦਾ ਬਹੁਤ ਫ਼ਿਕਰ ਰਹਿੰਦਾ ਸੀ । ਉਸ ਨੇ ਉਨ੍ਹਾਂ ਨੂੰ ਸਮਝਾਉਣ ਲਈ ਇਕ ਢੰਗ ਕੱਢਿਆ । ਉਸ ਨੇ ਪਤਲੀਆਂਪਤਲੀਆਂ ਸੋਟੀਆਂ ਦਾ ਇਕ ਗੱਠਾ ਮੰਗਾਇਆ । ਉਸ ਨੇ ਗੱਠੇ ਵਿਚੋਂ ਇਕ-ਇਕ ਸ਼ੋਟੀ ਕੱਢ ਕੇ ਆਪਣੇ ਪੁੱਤਰਾਂ ਨੂੰ ਦਿੱਤੀ ਤੇ ਉਨ੍ਹਾਂ ਨੂੰ ਤੌੜਨ ਲਈ ਕਿਹਾ ਚੌਹਾਂ ਪੁੱਤਰਾਂ ਨੇ ਇਕ-ਇਕ ਸੋਟੀ ਨੂੰ ਬੜੀ ਸੌਖ ਨਾਲ ਤੋੜ ਦਿੱਤਾ ।ਫਿਰ ਕਿਸਾਨ ਨੇ ਸਾਰਾ ਗੱਠਾ ਘੁੱਟ ਕੇ ਬੰਨਿਆ ਤੇ ਉਨ੍ਹਾਂ ਨੂੰ ਦੇ ਕੇ ਕਿਹਾ ਕਿ ਉਹ ਇਕੱਲਾ-ਇਕੱਲਾ ਇਸ ਸਾਰੇ ਗੱਠੇ ਨੂੰ ਤੋੜੇ । ਕੋਈ ਵੀ ਪੁੱਤਰ ਉਸ ਬੰਨ੍ਹੇ ਹੋਏ ਗੱਠੇ ਨੂੰ ਨਾ ਤੋੜ ਸਕਿਆ । ਕਿਸਾਨ ਨੇ ਪੁੱਤਰਾਂ ਨੂੰ ਸਿੱਖਿਆ ਦਿੱਤੀ ਕਿ ਉਹ ਇਨ੍ਹਾਂ ਪਤਲੀਆਂ-ਪਤਲੀਆਂ ਸੋਟੀਆਂ ਤੋਂ ਸਿੱਖਿਆ ਲੈਣ ਉਨ੍ਹਾਂ ਨੂੰ ਲੜਾਈ-ਝਗੜਾ ਕਰ ਕੇ ਇਕੱਲੇ-ਇਕੱਲੇ ਰਹਿਣ ਦੀ ਥਾਂ ਮਿਲ ਕੇ ਰਹਿਣਾ ਚਾਹੀਦਾ ਹੈ । ਇਸ ਤਰ੍ਹਾਂ ਉਨ੍ਹਾਂ ਦੀ ਤਾਕਤ ਬਹੁਤ ਹੋਵੇਗੀ । ਇਹ ਸੁਣ ਕੇ ਪੁੱਤਰਾਂ ਨੇ ਪਿਤਾ ਨੂੰ ਮਿਲ ਕੇ ਰਹਿਣ ਦਾ ਬਚਨ ਦਿੱਤਾ । ਸਿੱਖਿਆ-ਏਕਤਾ ਵਿਚ ਬਲ ਹੈ ।

2. ਤਿਹਾਇਆ ਕਾਂ

ਇਕ ਵਾਰੀ ਇਕ ਕਾਂ ਬਹੁਤ ਤਿਹਾਇਆ ਸੀ । ਉਹ ਪਾਣੀ ਨੂੰ ਲੱਭਣ ਲਈ ਇਧਰ-ਉਧਰ ਉੱਡਿਆ, ਪਰ ਉਸ ਨੂੰ ਕਿਤੇ ਵੀ ਪਾਣੀ ਨਾ ਮਿਲਿਆ ਆਖ਼ਰ ਉਹ ਇਕ ਬਾਗ਼ ਵਿਚ ਪਹੁੰਚਿਆ । ਉੱਥੇ ਉਸ ਨੇ ਪਾਣੀ ਦਾ ਇਕ ਘੜਾ ਵੇਖਿਆ ਕਾਂ ਘੜੇ ਨੂੰ ਵੇਖ ਕੇ ਬਹੁਤ ਪਸੰਨ ਹੋਇਆ ਪਰ ਘੜੇ ਵਿਚ ਪਾਣੀ ਬਹੁਤ ਥੋੜਾ ਸੀ ।ਉਹ ਦੀ ਚੁੰਝ ਪਾਣੀ ਤਕ ਨਾ ਪਹੁੰਚ ਸਕੀ । ਕਾਂ ਨੇ ਇਕ ਵਿਉਂਤ ਸੋਚੀ । ਘੜੇ ਦੇ ਕੋਲ ਛੋਟੇ1 ਛੋਟੇ ਰੋੜੇ ਪਏ ਸਨ ਉਸ ਨੇ ਉਹ ਰੋੜੇ ਵਾਰੀ-ਵਾਰੀ ਚੁੱਕ ਕੇ ਘੜੇ ਵਿਚ ਸੁੱਟ ਦਿੱਤੇ । ਘੜੇ ਦਾ ਪਾਣੀ ਉੱਪਰ ਆ ਗਿਆ । ਕਾਂ ਨੇ ਪਾਣੀ ਪੀਤਾ ਤੇ ਆਪਣੀ ਤੇ ਬੁਝਾ ਕੇ ਦੂਰ ਉੱਡ ਗਿਆ । ਸਿੱਖਿਆ-ਜਿੱਥੇ ਚਾਹ ਉੱਥੇ ਰਾਹ ।
ਜਾਂ ਲੋੜ ਕਾਢ ਦੀ ਮਾਂ ਹੈ ।

PSEB 4th Class Punjabi ਰਚਨਾ ਕਹਾਣੀ ਰਚਨਾ

3. ਕਾਂ ਤੇ ਲੂੰਬੜੀ

ਇਕ ਵਾਰੀ ਇਕ ਲੂੰਬੜੀ ਨੂੰ ਬਹੁਤ ਭੁੱਖ ਲੱਗੀ । ਭੋਜਨ ਦੀ ਭਾਲ ਵਿਚ ਉਹ ਇਧਰ-ਉਧਰ ਗਈ, ਪਰ ਕਿਤਿਓਂ ਵੀ ਕੁੱਝ ਨਾ ਮਿਲਿਆ ਅੰਤ ਨੂੰ ਥੱਕ-ਟੁੱਟ ਕੇ ਉਹ ਇਕ ਰੁੱਖ ਦੀ ਛਾਂ ਹੇਠ ਅਰਾਮ ਕਰਨ ਲਈ ਬੈਠ ਗਈ ।

ਇੰਨੇ ਨੂੰ ਲੂੰਬੜੀ ਨੇ ਉੱਪਰ ਤੱਕਿਆ । ਰੁੱਖ ਦੀ ਟਹਿਣੀ ਉੱਤੇ ਇਕ ਕਾਂ ਬੈਠਾ ਸੀ, ਜਿਸ ਦੇ ਮੂੰਹ ਵਿਚ ਪਨੀਰ ਦਾ ਟੁਕੜਾ ਸੀ ਪਨੀਰ ਵਲ ਵੇਖ ਕੇ ਲੂੰਬੜੀ ਸੋਚਣ ਲੱਗੀ ਕਿ ਮੈਂ ਪਨੀਰ ਦਾ ਟੁਕੜਾ ਕਿਵੇਂ ਖੋਹਵਾਂ । ਅਖ਼ੀਰ ਉਸ ਨੇ ਇਕ ਵਿਉਂਤ ਕੱਢ ਹੀ ਲਈ ।

ਉਸ ਨੇ ਬੜੀ ਚਲਾਕੀ ਤੇ ਪਿਆਰ ਭਰੀ ਅਵਾਜ਼ ‘ ਨਾਲ ਕਾਂ ਨੂੰ ਕਿਹਾ, “ਕਾਂ ਰਾਜੇ ! ਤੂੰ ਬਹੁਤ ਹੀ ਸੁੰਦਰ ਪੰਛੀ ਹੈਂ । ਤੇਰੀ ਅਵਾਜ਼ ਬੜੀ ਸੁਰੀਲੀ ਹੈ । ਮੇਰਾ ਦਿਲ ਤੇਰਾ ਇਕ ਗੀਤ ਸੁਣਨ ਨੂੰ ਕਰਦਾ ਹੈ । ਕਿਰਪਾ ਕਰ ਕੇ ਮੈਨੂੰ ਇਕ ਗੀਤ ਸੁਣਾ ।” ਕਾਂ ਲੂੰਬੜੀ ਦੀ ਖ਼ੁਸ਼ਾਮਦ ਸੁਣ ਕੇ ਖ਼ੁਸ਼ੀ ਨਾਲ ਫੁੱਲ ਗਿਆ । ਉਸ ਨੇ ਜਿਉਂ ਹੀ ਗਾਉਣ ਵਾਸਤੇ ਆਪਣਾ ਮੂੰਹ ਖੋਲ੍ਹਿਆ, ਪਨੀਰ ਦਾ ਟੁਕੜਾ ਉਸ ਦੇ ਮੂੰਹ ਵਿਚੋਂ ਹੇਠਾਂ ਡਿਗ ਪਿਆ । ਲੂੰਬੜੀ ਨੇ ਇਕ-ਦਮ ਟੁਕੜੇ ਨੂੰ ਚੁੱਕਿਆ ਤੇ ਖਾ ਕੇ ਆਪਣੇ ਰਾਹ ਤੁਰਦੀ ਬਣੀ 1 ਕਾਂ ਵਿਚਾਰਾ ਉਸ ਵਲ ਵੇਖਦਾ ਹੀ ਰਹਿ ਗਿਆ ।
ਸਿੱਖਿਆ-ਸਾਨੂੰ ਕਿਸੇ ਦੀ ਖ਼ੁਸ਼ਾਮਦ ਵਿਚ ਨਹੀਂ ਆਉਣਾ ਚਾਹੀਦਾ |

4. ਸ਼ੇਰ ਤੇ ਚੂਹੀ

ਗਰਮੀ ਦੀ ਰੁੱਤ ਸੀ । ਇਕ ਸ਼ੇਰ ਦਰੱਖ਼ਤ ਦੀ ਛਾਂ ਹੇਠ ਸੁੱਤਾ ਪਿਆ ਸੀ ਲਾਗੇ ਹੀਂ ਇਕ ਖੁੱਡ ਵਿਚ ਇਕ ਚੂਹੀ ਰਹਿੰਦੀ ਸੀ । ਉਹ ਆਪਣੀ ਖੁੱਡ ਵਿਚੋਂ ਬਾਹਰ ਆਈ ਤੇ ਸੁੱਤੇ ਪਏ ਸ਼ੇਰ ਦੇ ਉੱਪਰ ਕੁੱਦਣਾ ਸ਼ੁਰੂ ਕਰ ਦਿੱਤਾ । ਸ਼ੇਰ ਦੀ ਅੱਖ ਖੁੱਲ੍ਹ ਗਈ । ਉਸ ਨੂੰ ਬੜਾ ਗੁੱਸਾ ਆਇਆ । ਉਸ ਨੇ ਚੂਹੀ ਨੂੰ ਫੜ ਕੇ ਮਾਰ ਦੇਣਾ ਚਾਹਿਆ ਪਰ ਚੂਹੀ ਨੇ ਬੇਨਤੀ ਕੀਤੀ ਕਿ ਉਸ ਤੋਂ ਭੁੱਲ ਹੋ ਗਈ ਹੈ ; ਉਸ ਨੂੰ ਮੁਆਫ਼ ਕਰ ਦਿੱਤਾ ਜਾਵੇ । ਸਮਾਂ ਆਉਣ ‘ਤੇ ਉਹ ਉਸ ਦੀ ਮਿਹਰਬਾਨੀ ਦਾ ਬਦਲਾ ਜ਼ਰੂਰ ਚੁਕਾਵੇਗੀ । ਸ਼ੇਰ ਨੇ ਤਰਸ ਖਾਧਾ ਤੇ ਉਸ ਨੂੰ ਛੱਡ ਦਿੱਤਾ ।

ਕੁੱਝ ਸਮਾਂ ਬੀਤਣ ਤੋਂ ਪਿੱਛੋਂ ਸ਼ੇਰ ਇਕ ਸ਼ਿਕਾਰੀ ਦੇ ਜਾਲ ਵਿਚ ਫਸ ਗਿਆ । ਉਸ ਨੇ ਬਥੇਰੇ ਹੱਥ-ਪੈਰ ਮਾਰੇਂ, ਪਰ ਵਿਅਰਥ ਉਸ ਨੇ ਜ਼ੋਰ ਦੀ ਗਰਜਣਾ ਸ਼ੁਰੂ ਕੀਤਾ ।ਉਸ ਦੀ ਗਰਜ ਚੂਹੀ ਨੇ ਸੁਣੀ । ਚੂਹੀ ਇਕਦਮ ਸ਼ੇਰ ਕੋਲ ਪਹੁੰਚੀ ਤੇ ਉਸ ਨੇ ਆਪਣੇ ਛੋਟੇ-ਛੋਟੇ ਦੰਦਾਂ ਨਾਲ ਜਾਲ ਨੂੰ ਕੱਟਣਾ ਸ਼ੁਰੂ ਕਰ ਦਿੱਤਾ । ਆਖ਼ਰਕਾਰ ਹੌਲੀ-ਹੌਲੀ ਉਸ ਨੇ ਸ਼ੇਰ ਨੂੰ ਜਾਲ ਵਿਚੋਂ ਕੱਢ ਦਿੱਤਾ । ਸ਼ੇਰ ਨੇ ਚੂਹੀ ਦਾ ਬਹੁਤ ਧੰਨਵਾਦ ਕੀਤਾ ਸਿੱਖਿਆ-ਅੰਤ ਭਲੇ ਦਾ ਭਲਾ ।

5. ਲੂੰਬੜੀ ਤੇ ਅੰਗੂਰ

ਇਕ ਸਮੇਂ ਦੀ ਗੱਲ ਹੈ ਕਿ ਇਕ ਲੂੰਬੜੀ ਬੜੀ ਭੁੱਖੀ ਸੀ । ਭੁੱਖ ਨੇ ਉਸ ਨੂੰ ਬੇਚੈਨ ਕਰ ਦਿੱਤਾ ਸੀ । ਤੁਰਦੀ-ਫਿਰਦੀ ਉਹ ਇਕ ਬਾਗ਼ ਵਿਚ ਪਹੁੰਚ ਗਈ । ਉੱਥੇ ਉਸ ਨੇ ਅੰਗੂਰਾਂ ਦੀ ਵੇਲ ਦੇਖੀ । ਉਸ ਨਾਲ ਲਮਕਦੇ ਅੰਗੂਰਾਂ ਦੇ ਗੁੱਛੇ ਵੇਖ ਕੇ ਉਸ ਦੇ ਮੂੰਹ ਵਿਚ ਪਾਣੀ ਭਰ ਆਇਆ ਅੰਗੂਰ ਬਹੁਤ ਉੱਚੇ ਸਨ ਉਹ ਸੋਚਣ ਲੱਗੀ ਕਿ ਅੰਗੂਰ ਕਿਵੇਂ ਪ੍ਰਾਪਤ ਕੀਤੇ ਜਾਣ |

ਉਸ ਨੇ ਅੰਗੂਰ ਖਾਣ ਲਈ ਉੱਛਲਣਾ ਸ਼ੁਰੂ ਕੀਤਾ । ਵਾਰ-ਵਾਰ ਕੋਸ਼ਿਸ਼ ਕਰਨ ‘ਤੇ ਵੀ ਉਹ ਅੰਗੁਰਾਂ ਤਕ ਨਾ ਪਹੁੰਚ ਸਕੀ । ਉਸ ਨੇ ਅੰਗੂਰ ਖਾਣ ਦਾ ਵਿਚਾਰ ਹੀ ਤਿਆਗ ਦਿੱਤਾ । ਉਸ ਨੇ ਕਿਹਾ, “ਮੈਂ ਅੰਗੂਰ ਨਹੀਂ ਖਾਣੇ ਚਾਹੁੰਦੀ, ਇਹ ਬਹੁਤ ਖੱਟੇ ਹਨ । ਜੇ ਮੈਂ ਇਹ ਖਾਵਾਂਗੀ, ਤਾਂ ਬਿਮਾਰ ਹੋ ਜਾਵਾਂਗੀ।”
ਸਿੱਖਿਆ-ਹੱਥ ਨਾ ਅੱਪੜੇ, ਬੂਹ ਕੌੜੀ ।

ਵਿਸਰਾਮ ਚਿੰਨ੍ਹ

1. ਡੰਡੀ-(।) – ਇਹ ਚਿੰਨ੍ਹ ਸਧਾਰਨ ਵਾਕ ਦੇ ਅੰਤ ਵਿਚ ਪੂਰਨ ਠਹਿਰਾਓ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ; ਜਿਵੇਂ
(ਉ) ਬਲਜੀਤ ਮੇਰਾ ਭਰਾ ਹੈ ।
(ਅ) ਮੈਂ ਘਰ ਜਾਂਦਾ ਹਾਂ ।
(ਈ) ਮੈਂ ਹਾਕੀ ਖੇਡਦਾ ਹਾਂ ।

2. ਪ੍ਰਸ਼ਨਿਕ ਚਿੰਨ੍ਹ-(?)-ਇਹ ਚਿੰਨ੍ਹ ਉਨ੍ਹਾਂ ਵਾਕਾਂ ਦੇ ਅੰਤ ਵਿਚ ਆਉਂਦਾ ਹੈ, ਜਿਨ੍ਹਾਂ ਵਿਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ; ਜਿਵੇਂ-
(ਉ) ਤੇਰਾ ਨਾਂ ਕੀ ਹੈ ?
(ਅ) ਤੂੰ ਦਵਾਈ ਕਿਉਂ ਨਹੀਂ ਖਾਧੀ ?
(ਈ) ਕੀ ਤੂੰ ਆਪਣਾ ਪਾਠ ਯਾਦ ਕਰ ਲਿਆ ਹੈ ?

PSEB 4th Class Punjabi ਰਚਨਾ ਕਹਾਣੀ ਰਚਨਾ

3. ਵਿਸਮਿਕ ਚਿੰਨ੍ਹ-(!)-ਇਸ ਚਿੰਨ੍ਹ ਦੀ ਵਰਤੋਂ ਕਿਸੇ ਨੂੰ ਸੰਬੋਧਨ ਕਰਨ ਲਈ ਵਰਤੇ ਜਾਣ ਵਾਲੇ ਸ਼ਬਦਾਂ ਅਤੇ ਖ਼ੁਸ਼ੀ, ਗਮੀ ਤੇ ਹੈਰਾਨੀ ਪੈਦਾ ਕਰਨ ਵਾਲੇ ਸ਼ਬਦਾਂ ਤੇ ਵਾਕਾਂ ਦੇ ਨਾਲ ਹੁੰਦੀ ਹੈ , ਜਿਵੇਂ-
ਸੰਬੋਧਨ ਕਰਨ ਸਮੇਂ-ਓਇ ਕਾਕਾ ! ਇਧਰ ਆ ।
ਹੈਰਾਨੀ, ਖ਼ੁਸ਼ੀ ਤੇ ਗ਼ਮੀ ਭਰੇ ਵਾਕ-ਅੰਸ਼ਾਂ ਤੇ ਵਾਕਾਂ ਦੇ ਨਾਲ ; ਜਿਵੇਂ
(ਉ) ਸ਼ਾਬਾਸ਼ !
(ਅ) ਵਾਹ ! ਕਮਾਲ ਹੋ ਗਿਆ :
(ਇ) ਹੈਂ ! ਤੂੰ ਫੇਲ੍ਹ ਹੋ ਗਿਆ !
(ਸ) ਹਾਏ !

4. ਕਾਮਾ-,-ਕਾਮਾ (,) ਉੱਥੇ ਪਾਇਆ ਜਾਂਦਾ ਹੈ, ਜਿੱਥੇ ਡੰਡੀ ਤੋਂ ਘੱਟ ਠਹਿਰਾਓ ਹੁੰਦਾ ਹੈ ; ਜਿਵੇਂ
(ੳ) ਉਹ ਮੁੰਡਾ, ਜੋ ਬਿਮਾਰ ਹੈ, ਅੱਜ ਸਕੂਲ ਨਹੀਂ ਆਇਆ ।
(ਅ) ਮੈਂ ਬਜ਼ਾਰੋਂ ਕਿਤਾਬਾਂ, ਕਾਪੀਆਂ, ਪੈੱਨਸਿਲਾਂ ਤੇ ਸਿਆਹੀ ਲਿਆਂਦੀ ।

5. ਪੁੱਠੇ ਕਾਮੇ ( ”)-ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਇੰਨ-ਬਿੰਨ ਲਿਖਿਆ ਜਾਂਦਾ ਹੈ, ਤਾਂ
ਉਸਦੇ ਦੁਆਲੇ ਦੋਹਰੇ ਪੁੱਠੇ ਕਾਮੇ ਪਾਏ ਜਾਂਦੇ ਹਨ; ਜਿਵੇਂ- ਮੈਂ ਕਿਹਾ, “ਮੈਂ ਅੱਜ ਸਕੂਲ ਨਹੀਂ ਜਾਵਾਂਗਾ ।

PSEB 4th Class Maths Solutions Chapter 1 Numbers Revision Exercise

Punjab State Board PSEB 4th Class Maths Book Solutions Chapter 1 Numbers Revision Exercise Questions and Answers.

PSEB Solutions for Class 4 Maths Chapter 1 Numbers Revision Exercise

Question 1.
Write in words :
(a) 598
(b) 608
(c) 328
(d) 999.
Solution:
(a) Five hundred ninety eight.
(b) Six hundred eight.
(c) Three hundred twenty eight.
(d) Nine hundred ninety nine.

Question 2.
Write in numbers (Hindu-Arabic):
(a) two hundred seventy eight
(b) seven hundred ten
(c) four hundred six
(d) eight hundred fourty six.
Solution:
(a) 278
(b) 710
(c) 406
(d) 846.

PSEB 4th Class Maths Solutions Chapter 1 Numbers Revision Exercise

Question 3.
Write the expanded forms of the numbers given below :
(a) 298
(b) 183
(c) 709
(d) 840.
Solution:
(a) 298 = 200 + 90 + 8
(b) 183 = 100 + 80 + 3
(c) 709 = 700 + 9
(d) 840 = 800 + 40 + 0.

Question 4.
Color the following numbers on Abacus :
(a) 803
PSEB 4th Class Maths Solutions Chapter 1 Numbers Revision Exercise 1
Solution:
PSEB 4th Class Maths Solutions Chapter 1 Numbers Revision Exercise 2

(b) 999
PSEB 4th Class Maths Solutions Chapter 1 Numbers Revision Exercise 3
Solution:
PSEB 4th Class Maths Solutions Chapter 1 Numbers Revision Exercise 4

Question 5.
Form all the numbers that can be made by using following digits :
(a) 2, 5, 4
(b) 5, 3, 2
(c) 3, 1, 9
(d) 4, 0, 8
Solution:
(a) 254, 524, 452, 425, 245, 542
(b) 532, 253, 235, 523, 352, 325
(c) 319, 193, 391, 139, 931, 913
(d) 408, 804, 480, 840

PSEB 4th Class Maths Solutions Chapter 1 Numbers Revision Exercise

Question 6.
Understand and fill in the blanks :
(i)
PSEB 4th Class Maths Solutions Chapter 1 Numbers Revision Exercise 5
Solution:
PSEB 4th Class Maths Solutions Chapter 1 Numbers Revision Exercise 6

(ii)
PSEB 4th Class Maths Solutions Chapter 1 Numbers Revision Exercise 7
Solution:
PSEB 4th Class Maths Solutions Chapter 1 Numbers Revision Exercise 8

(iii)
PSEB 4th Class Maths Solutions Chapter 1 Numbers Revision Exercise 9
Solution:
PSEB 4th Class Maths Solutions Chapter 1 Numbers Revision Exercise 10

PSEB 4th Class Maths Solutions Chapter 1 Numbers Revision Exercise

Question 7.
Put signs of >, <, = in the blanks :
Solution:
(a) 761 PSEB 4th Class Maths Solutions Chapter 1 Numbers Revision Exercise 11 671
(b) 137 PSEB 4th Class Maths Solutions Chapter 1 Numbers Revision Exercise 11 106
(c) 115 PSEB 4th Class Maths Solutions Chapter 1 Numbers Revision Exercise 12 162
(d) 492 PSEB 4th Class Maths Solutions Chapter 1 Numbers Revision Exercise 13 492
(e) 987 PSEB 4th Class Maths Solutions Chapter 1 Numbers Revision Exercise 12 989
(f) 134 PSEB 4th Class Maths Solutions Chapter 1 Numbers Revision Exercise 12 431
(g) 768 PSEB 4th Class Maths Solutions Chapter 1 Numbers Revision Exercise 12 876
(h) 617 PSEB 4th Class Maths Solutions Chapter 1 Numbers Revision Exercise 13 617
(i) 146 PSEB 4th Class Maths Solutions Chapter 1 Numbers Revision Exercise 12 416
(j) 768 PSEB 4th Class Maths Solutions Chapter 1 Numbers Revision Exercise 11 98

Now try to solve the following sums :

Question 8.
Write the largest number from the following numbers :
(a) 96, 279, 961, 899, 99
(b) 163, 894, 534, 106, 119
(c) 764, 895, 564, 381, 678
(d) 161, 37, 153, 275, 891
(e) 800, 190, 700, 861, 199
(f) 221, 448, 868, 88, 992
Solution:
(a) 961
(b) 894
(c) 895
(d) 891
(e) 861
(f) 992.

Question 9.
Write the smallest number from the following numbers : :
(a) 99, 638, 125, 369, 581
(b) 163, 894, 534, 106, 119
(c) 764, 895, 564, 381, 678
(d) 161, 37, 153, 275, 891
(e) 800, 190, 700, 861, 199
(f) 221, 448, 686, 88, 992
Solution:
(a) 99
(b) 106
(c) 381
(d) 37
(e) 190
(f) 88.

PSEB 4th Class Maths Solutions Chapter 1 Numbers Revision Exercise

Question 10.
Arrange the following numbers in the ascending order :
(a) 269, 781, 683, 453, 239
Solution:
239, 269, 453, 683, 781

(b) 196, 638, 700, 699, 824
Solution:
196, 638, 699, 700, 824

(c) 910, 800, 816, 72, 16
Solution:
16, 72, 800, 816, 910

(d) 361, 482, 469, 756, 29
Solution:
29, 361, 469, 482, 756.

(e) 235, 568, 567, 245, 961
Solution:
235, 245, 567, 568, 961

Question 11.
Arrange the following numbers in the descending order :
(a) 619, 564, 72, 12, 169
Solution:
619, 564, 169, 72, 12

PSEB 4th Class Maths Solutions Chapter 1 Numbers Revision Exercise

(b) 781, 890, 967, 961, 119
Solution:
967, 961, 890, 781, 119

(c) 543, 650, 790, 798, 260
Solution:
798, 790, 650, 543, 260

(d) 806, 818, 76, 82, 9
Solution:
818, 806, 82, 76, 9

(e) 582, 254, 184, 784, 591
Solution:
784, 591, 582, 254, 184

Question 12.
Understand and fill in the blanks :
(a) 11, 22, 33, 44, …………, …………, …………, ……….
(b) 10, 20, 30, 40, …………, …………, …………, ……….
(c) 44, 48, 52, 56, …………, …………, …………, ……….
(d) 52, 54, 56, 58, …………, …………, …………, ……….
(e) 81, 83, 85, 87, …………, …………, …………, ……….
Solution:
(a) 11, 22, 33, 44, 55, 66, 77, 88
(b) 10, 20, 30, 40, 50, 60, 20, 80
(c) 44, 48, 52, 56, 60, 64, 68, 72
(d) 52, 54, 56, 58, 60, 62, 64, 66
(e) 81, 83, 85, 87, 89, 91, 93, 95

PSEB 4th Class Punjabi Grammar ਵਿਆਕਰਨ

Punjab State Board PSEB 4th Class Punjabi Book Solutions Punjabi Grammar ਵਿਆਕਰਨ Exercise Questions and Answers.

PSEB 4th Class Hindi Punjabi Grammar ਵਿਆਕਰਨ

ਨਾਂਵ

ਪ੍ਰਸ਼ਨ 1.
ਨਾਂਵ ਕੀ ਹੁੰਦਾ ਹੈ ?
ਉੱਤਰ:
ਨਾਂਵ ਉਨ੍ਹਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਰਾਹੀਂ ਅਸੀਂ ਮਨੁੱਖਾਂ, ਥਾਂਵਾਂ ਤੇ ਚੀਜ਼ਾਂ ਦੇ ਨਾਂ ਲੈਂਦੇ ਹਨ, ਜਿਵੇਂ ਮੁੰਡਾ, ਕੁੜੀ, ਚਿੜੀ, ਕਾਂ, ਪਿੰਡ, ਘੋੜਾ, ਦਰਿਆ, ਮਨਜੀਤ, ਦਿੱਲੀ, ਜਲੰਧਰ, ਸਤਲੁਜ, ਸੂਰਜ, ਚੰਦ, ਸੋਨਾ, ਮਿੱਟੀ, ਕਣਕ ਆਦਿ ।

ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚੋਂ ਨਾਂਵ ਚੁਣੋ । ਉਨ੍ਹਾਂ ਦੀ ਕਿਸਮ ਵੀ ਦੱਸੋ
(ਉ) ਸ਼ੇਰ ਜੰਗਲ ਦਾ ਰਾਜਾ ਮੰਨਿਆ ਗਿਆ ਹੈ ।
(ਅ) ਹਰ ਚਮਕਣ ਵਾਲੀ ਚੀਜ਼ ਸੋਨਾ ਨਹੀਂ ਹੁੰਦੀ ।
(ਈ) ਨੇਕੀ ਦਾ ਫਲ ਮਿੱਠਾ ਹੁੰਦਾ ਹੈ ।
(ਸ) ਜਮਾਤ ਵਿਚ ਤੀਹ ਵਿਦਿਆਰਥੀ ਬੈਠੇ ਹਨ ।
(ਹ) ਬਜ਼ਾਰ ਜਾਓ ਤੇ ਸਰੋਂ ਦਾ ਤੇਲ ਲਿਆਓ ।
ਉੱਤਰ:
(ੳ) ਸ਼ੇਰ, ਜੰਗਲ, ਰਾਜਾ ।
(ਆ) ਚੀਜ਼, ਸੋਨਾ ।
(ਬ) ਨੇਕੀ, ਫਲ ।
(ਸ) ਜਮਾਤ, ਵਿਦਿਆਰਥੀ ।
(ਹ) ਬਜ਼ਾਰ, ਸਰੋਂ, ਤੇਲ ।

PSEB 4th Class Punjabi Grammar ਵਿਆਕਰਨ

ਲਿੰਗ

ਪ੍ਰਸ਼ਨ 3.
ਲਿੰਗ ਕੀ ਹੈ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਇਨ੍ਹਾਂ ਦੇ ਨਾਂ ਅਤੇ ਲੱਛਣ ਦੱਸੋ ।
ਉੱਤਰ:
ਲਿੰਗ ਕੀ ਹੈ ?-ਸ਼ਬਦ ਦਾ ਪੁਰਖਵਾਚਕ ਜਾਂ ਇਸਤਰੀਵਾਚਕ ਭਾਵ ਉਸ ਦਾ ਲਿੰਗ ਹੁੰਦਾ ਹੈ ।
(ਉ) ਪੁਲਿੰਗ-ਜਿਹੜੇ ਸ਼ਬਦ ਪੁਰਖਵਾਚਕ (ਨਰ) ਭਾਵ ਨੂੰ ਪ੍ਰਗਟ ਕਰਨ, ਉਹ “ਪੁਲਿੰਗ ਹੁੰਦੇ ਹਨ ; ਜਿਵੇਂ-ਮੁੰਡਾ, ਆਦਮੀ, ਚਿੜਾ, ਕਬੂਤਰ, ਬਿੱਲਾ, ਮਾਸੜ, ਚਾਚਾ, ਭਰਾ, ਗਧਾ, ਪਹਾੜ ਆਦਿ ।
(ਅ) ਇਸਤਰੀ ਲਿੰਗ-ਜਿਹੜੇ ਸ਼ਬਦ ਇਸਤਰੀਵਾਚਕ ਮਦੀਨ ਭਾਵ ਨੂੰ ਪ੍ਰਗਟ ਕਰਨ, ਉਹ “ਇਸਤਰੀ ਲਿੰਗ ਹੁੰਦੇ ਹਨ , ਜਿਵੇਂ-ਕੁੜੀ, ਤੀਵੀਂ, ਘੋੜੀ, ਚਿੜੀ, ਕਬੂਤਰੀ, ਬਿੱਲੀ, ਮਾਸੀ, ਚਾਚੀ, ਭੈਣ, ਧੀ, ਪਹਾੜੀ, ਗੱਡੀ, ਛਤਰੀ ।

ਪੁਲਿੰਗ ਅਤੇ  ਇਸਤਰੀ ਲਿੰਗ ਸ਼ਬਦ

ਪੁਲਿੰਗ – ਇਸਤਰੀ ਲਿੰਗ
ਕਬੂਤਰ – ਕਬੂਤਰੀ
ਬਾਂਦਰ – ਬਾਂਦਰੀ
ਬਾਹਮਣ – ਬਾਹਮਣੀ
ਘੁਮਿਆਰ – ਘੁਮਿਆਰੀ
ਹਿਰਨ – ਹਿਰਨੀ
ਠੇਕੇਦਾਰ – ਠੇਕੇਦਾਰਨੀ
ਬਾਜ਼ੀਗਰ – ਬਾਜ਼ੀਗਰਨੀ
ਮੋਰ – ਮੋਰਨੀ
ਸਰਾਫ਼ – ਸਰਾਫ਼ਣੀ
ਰਿੱਛ – ਗਿੱਛਣੀ
ਸੱਪ – ਸੱਪਣੀ
ਮਹੰਤ – ਮਹੰਤਣੀ
ਕੁੜਮ – ਕੁੜਮਣੀ
ਪਾਠਕ – ਪਾਠਕਾ
ਲੇਖਕ – ਲੇਖਕਾ
ਉਪਦੇਸ਼ਕ – ਉਪਦੇਸ਼ਕਾ
ਮਾਸਟਰ – ਮਾਸਟਰਾਣੀ
ਪ੍ਰੋਫ਼ੈਸਰ – ਪ੍ਰੋਫ਼ੈਸਰਾਣੀ
ਮੁਗ਼ਲ – ਮੁਗਲਾਣੀ
ਬਾਲ – ਬਾਲੜੀ
ਖੰਭ – ਖੰਭੜੀ
ਸੂਤ – ਸੂਤੜੀ
ਮਾਮਾ – ਮਾਮੀ
ਭੁੱਖਾ – ਭੁੱਖੀ
ਪਠੋਰਾ – ਪਠੋਰੀ
ਕਿਰਲਾ – ਕਿਰਲੀ
ਝੋਟਾ – ਮੱਝ, ਝੋਟੀ
ਦੇਵਤਾ – ਦੇਵੀ
ਮੱਛ – ਮੱਛੀ
ਪਹਾੜ – ਪਹਾੜੀ
ਗਲਾਸ – ਗਲਾਸੀ
ਬੱਦਲ – ਬੱਦਲੀ
ਨੰਬਰਦਾਰ – ਨੰਬਰਦਾਰਨੀ
ਸ਼ੇਰ – ਸ਼ੇਰਨੀ
ਊਠ – ਊਠਣੀ
ਵਕੀਲ – ਵਕੀਲਣੀ
ਸ਼ਾਹ – ਸ਼ਾਹਣੀ
ਰਾਗ – ਰਾਗਣੀ
ਉਸਤਾਦ – ਉਸਤਾਦਣੀ
ਬਿੱਲਾ – ਬਿੱਲੀ
ਅਧਿਆਪਕ – ਅਧਿਆਪਕਾ
ਸੇਵਕ – ਸੇਵਕਾ
ਦਿਓਰ – ਦਿਓਰਾਣੀ
ਜੇਟ – ਜਿਠਾਣੀ
ਪ੍ਰੋਹਤ – ਪ੍ਰੋਹਤਾਣੀ
ਢੋਲ – ਢੋਲਕੀ
ਢੋਲ – ਡੋਲਕੀ
ਚੰਮ – ਚਮੜੀ
ਦਾਦਾ – ਦਾਦੀ
ਵੱਛੀ – ਕੁੱਤਾ
ਕੁੱਤੀ – ਘੋੜੀ
ਘੋੜਾ – ਘੋੜੀ
ਖੋਤਾ – ਖੋਤੀ
ਬਾਟਾ – ਬਾਟੀ
ਚਰਖਾ – ਚਰਖੀ
ਕਸੇਰਾ – ਕਸੇਰਨ
ਭਠਿਆਰਾ – ਭਠਿਆਰਨ
ਹਤਿਆਰਾ – ਹਤਿਆਰਨ
ਸੰਢਾ -‘ ਸੰਢੀ
ਪੂਰਬੀਆ – ਪੂਰਬਣ
ਪਹਾੜੀਆ – ਪਹਾੜਨ
ਕਸ਼ਮੀਰੀਆ – ਕਸ਼ਮੀਰ
ਗਿਆਨੀ – ਗਿਆਨਣ
ਧੋਬੀ – ਧੋਬਣ
ਕਸਾਈ – ਕਸਾਇਣ
ਅਰਾਈਂ – ਅਰਾਇਣ
ਖਿਡਾਰੀ – ਖਿਡਾਰਨ
ਪਟਵਾਰੀ – ਪਟਵਾਰਨ
ਚੌਧਰੀ – ਚੌਧਰਾਣੀ
ਪੇਂਡੂ, ਪੇਂਛਣ – ਪੇਂਡੂਆਣੀ
ਜਵਾਈ – ਧੀ
ਨਰ – ਮਾਦਾ
ਮਿੱਤਰ – ਸਹੇਲੀ
ਲਾੜਾ – ਵਹੁਟੀ
ਦਿਅਹੁਰਾ – ਦਦ੍ਹੇਸ
ਦੇਵ, ਦਿਓ – ਪਰੀ
ਰਾਜਾ – ਰਾਣੀ
ਭੂਤ – ਚੁੜੇਲ
ਗੱਭਰੂ – ਮੁਟਿਆਰ
ਭਰਾ – ਭੈਣ, ਭਰਜਾਈ
ਪੁੱਤਰ – ਪੁੱਤਰੀ
ਜਵਾਈ, ਪੁੱਤਰ – ਧੀ, ਨੂੰਹ
ਫੁੱਫੜ – ਭੂਆ
ਨਣਦੋਈਆ – ਨਨਾਣ

PSEB 4th Class Punjabi Grammar ਵਿਆਕਰਨ

ਮੱਖ – ਮੱਖੀ
ਪੱਗੜ – ਪਗੜੀ
ਵਪਾਰੀ – ਵਪਾਰਨ
ਸਪੇਰਾ – ਸਪੇਨ
ਵਣਜਾਰਾ – ਵਣਜਾਨ
ਗੱਡਾ – ਗੱਡੀ
ਲਾਹੌਰੀਆ – ਲਾਹੌਰਨ
ਪੋਠੋਹਾਰੀਆ – ਪੋਠੋਹਾਰਨ
ਦੁਆਬੀਆ – ਦੁਆਬਣ
ਪੰਜਾਬੀ – ਪੰਜਾਬਣ
ਮਾਛੀ – ਮਾਛਣ
ਸੁਦਾਈ – ਸੁਦਾਇਣ
ਈਸਾਈ – ਈਸਾਇਣ
ਹਲਵਾਈ – ਹਲਵਾਇਣ
ਜੁਆਰੀਆ – ਜੁਆਰਨ
ਲਿਖਾਰੀ – ਲਿਖਾਰਨ
ਸਾਂਸੀ – ਸਾਂਸਿਆਣੀ (ਸੈੱਸਣ)
ਪਾਦਰੀ – ਪਾਦਰਿਆਣੀ
ਹਿੰਦੂਹਿੰਦਵਾਣੀ, ਹਿੰਦਣੀ
ਵਰ – ਕੰਨਿਆ
ਫੁਠਿਅਹੁਰਾ – ਫੁਟ੍ਰੇਸ
ਨਵਾਬ – ਬੇਗਮ
ਖ਼ਸਮ – ਰੰਨ
ਪਿਓ – ਮਾਂ
ਪਿਤਾਂ – ਮਾਤਾ
ਪੁਰਖ – ਇਸਤਰੀ
ਆਦਮੀ – ਤੀਵੀਂ
ਸਾਲਾ – ਸਾਲੇਹਾਰ
ਸਾਲਾ, ਸਾਂਢੂ · ਸਾਲੀ
‘ਭਰਾ, ਭਣਵੱਈਆ – ਭੈਣ
ਮਾਸੜ – ਮਾਸੀ
ਸੋਟਾ – ਸੋਟੀ
ਤੱਕੜ – ਤੱਕੜੀ
ਛਤਰ – ਛਤਰੀ

ਪ੍ਰਸ਼ਨ 4.
ਲਿੰਗ ਬਦਲੋ-
ਦਾਦਾ, ਵੱਛਾ, ਪਟਵਾਰੀ, ਤੱਕੜੀ, ਸਾਲਾ ।
ਉੱਤਰ:
ਦਾਦੀ, ਵੱਛੀ, ਪਟਵਾਰਨ, ਤੱਕੜ, ਸਾਲੀ ।

ਪ੍ਰਸ਼ਨ 5.
ਲਿੰਗ ਬਦਲੋਮੱਝ, ਪਹਾੜ, ਗੱਭਰੂ, ਭਰਾ, ਚਾਚਾ, ਮਾਂ ।
ਉੱਤਰ;
ਝੋਟਾ, ਪਹਾੜੀ, ਮੁਟਿਆਰ, ਭੈਣ, ਚਾਚੀ, ਪਿਓ ।

ਪ੍ਰਸ਼ਨ 6.
ਲਿੰਗ ਬਦਲੋ-
ਮਾਮਾ, ਮਰਦ, ਲਾੜਾ, ਮਿੱਤਰ, ਬਾਲਕ, ਗੱਭਰੂ, ਖੰਭ ।
ਉੱਤਰ:
ਮਾਮੀ, ਜ਼ਨਾਨੀ, ਲਾੜੀ, ਸਹੇਲੀ, ਬਾਲਿਕਾ, ਮੁਟਿਆਰ, ਖੰਭੜੀ ।

PSEB 4th Class Punjabi Grammar ਵਿਆਕਰਨ

ਵਚਨ

ਪ੍ਰਸ਼ਨ 7.
‘ਵਚਨ ਕਿਸ ਨੂੰ ਆਖਦੇ ਹਨ ? ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ ? ਉਦਾਹਰਨਾਂ ਸਹਿਤ ਦੱਸੋ ।
ਉੱਤਰ:
ਇਕ ਜਾਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਦੇ ਭੇਦ ਨੂੰ ਪ੍ਰਗਟ ਕਰਨ ਵਾਲਾ ਸ਼ਬਦ ਦਾ ਰੂਪ ਉਸ ਦਾ ਵਚਨ ਹੁੰਦਾ ਹੈ ।
ਵਚਨ ਦੋ ਪ੍ਰਕਾਰ ਦਾ ਹੁੰਦਾ ਹੈ-ਇਕ-ਵਚਨ ਤੇ ਬਹੁ-ਵਚਨ ।

(ੳ) ਇਕ-ਵਚਨ-ਸ਼ਬਦਾਂ ਦਾ ਜਿਹੜਾ ਰੂਪ ਕਿਸੇ ਇਕ ਚੀਜ਼, ਵਿਸ਼ੇਸ਼ਤਾ ਜਾਂ ਕਿਰਿਆ ਲਈ ਵਰਤਿਆ ਜਾਵੇ, ਉਸ ਨੂੰ ਇਕ-ਵਚਨ ਆਖਦੇ ਹਨ ਪੰਜਾਬੀ ਵਿਚ ਇਸ ਦੇ ਦੋ ਰੂਪ ਹੁੰਦੇ ਹਨ : ਸਧਾਰਨ ਤੇ ਸੰਬੰਧਕੀ । ਇਸ ਦੇ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ-

(ਉ) ਤੇਰਾ ਮੁੰਡਾ ਕਿੱਥੇ ਹੈ ?
(“ਮੁੰਡਾ ਇਕ-ਵਚਨ ਸਧਾਰਨ ਰੂਪ) ,

(ਅ) ਤੇਰੇ ਮੁੰਡੇ ਨੇ ਸਾਰਾ ਕੰਮ ਵਿਗਾੜ ਦਿੱਤਾ ।
(‘ਮੁੰਡੇ’ ਇਕ-ਵਚਨ ਸੰਬੰਧਕੀ ਰੂਪ)

(ਅ) ਬਹੁ-ਬਚਨ-ਸ਼ਬਦਾਂ ਦਾ ਜਿਹੜਾ ਰੂਪ ਇਕ ਤੋਂ ਬਹੁਤੀਆਂ ਚੀਜ਼ਾਂ, ਵਿਸ਼ੇਸ਼ਤਾਵਾਂ ਜਾਂ ਕਿਰਿਆਵਾਂ ਲਈ ਵਰਤਿਆ ਜਾਵੇ ਉਸ ਨੂੰ ਬਹੁ-ਵਚਨ ਆਖਦੇ ਹਨ । ਪੰਜਾਬੀ ਵਿਚ ਇਸ ਦੇ ਵੀ ਦੋ ਰੂਪ ਹੁੰਦੇ ਹਨ-ਸਧਾਰਨ ਤੇ ਸੰਬੰਧਕੀ । ਇਹ ਦੋਵੇਂ ਰੂਪ ਹੇਠ ਲਿਖੇ ਵਾਕਾਂ ਤੋਂ ਸਪੱਸ਼ਟ ਹਨ-

(ੳ) ਉਸ ਦੇ ਦੋ ਮੁੰਡੇ ਹਨ ।
(“ਮੁੰਡੇ ਬਹੁ-ਵਚਨ, ਸਧਾਰਨ ਰੂਪ)

(ਆ) ਉਸ ਦੇ ਮੁੰਡਿਆਂ ਨੇ ਸਾਰਾ ਕੰਮ ਵਿਗਾੜ ਦਿੱਤਾ
(“ਮੁੰਡਿਆਂ ਬਹੁ-ਵਚਨ, ਸੰਬੰਧਕੀ ਰੂਪ)

ਉਪਰੋਕਤ ਵਾਕਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬੀ ਵਿਚ ਇਕ-ਵਚਨ ਤੇ ਬਹੁ-ਵਚਨ ਦੇ ਦੋ-ਦੋ ਰੂਪ ਹੁੰਦੇ ਹਨ । ਦੋਹਾਂ ਦਾ ਇਕ ਸਧਾਰਨ ਰੂਪ ਹੁੰਦਾ ਹੈ ਤੇ ਦੂਜਾ ਸੰਬੰਧਕੀ । ਜਦੋਂ ਇਨ੍ਹਾਂ ਨਾਲ ਸੰਬੰਧਕ ਦਾ, ਦੇ, ਦੀਆਂ, ਨੇ, ਨੂੰ, ਲਈ, ਖ਼ਾਤਰ, ਤੋਂ ਆਦਿ ਦੀ ਵਰਤੋਂ ਹੁੰਦੀ ਹੈ, ਤਾਂ ਉਹ ਸੰਬੰਧਕੀ ਰੂਪ ਕਹਾਉਂਦਾ ਹੈ ।

ਨੋਟ-ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਕਵਚਨ ਤੇ ਬਹੁ-ਵਚਨ ਬਦਲਣ ਦੇ ਇਹੋ ਤਰੀਕੇ ਹੀ ਸਿੱਖਣੇ ਤੇ ਸਿਖਾਉਣੇ ਚਾਹੀਦੇ ਹਨ ਅਤੇ ਪੰਜਾਬੀ ਵਿਚ ਇਕ-ਵਚਨ ਤੇ ਬਹੁ-ਵਚਨ ਦੇ ਦੋ-ਦੋ ਰੂਪ ਹੀ ਲਿਖਣੇ ਚਾਹੀਦੇ ਹਨ ।

ਹੇਠਾਂ ਦੇਖੋ ਵਚਨ-ਬਦਲੀ ਦੇ ਕੁਝ ਨਿਯਮ

(1) ਜੇਕਰ ਪੁਲਿੰਗ-ਸ਼ਬਦ ਦੇ ਅੰਤ ਵਿਚ ਕੰਨਾ PSEB 4th Class Punjabi Grammar ਵਿਆਕਰਨ 1 ਹੋਵੇ, ਤਾਂ ਉਸ ਸ਼ਬਦ ਦੇ ਇਕ-ਵਚਨ ਤੇ ਬਹੁ-ਵਚਨ ਦੇ ਰੂਪ ਹੇਠ ਲਿਖੇ ਅਨੁਸਾਰ ਹੁੰਦੇ ਹਨ-
PSEB 4th Class Punjabi Grammar ਵਿਆਕਰਨ 2

ਉੱਪਰਲੇ ਨੇਮ ਦਾ ਉਲੰਘਣ-ਕਈ ਕੰਨਾ-ਅੰਤ ਵਾਲੇ ਪੁਲਿੰਗ ‘ਨਾਂਵ’ ਅਜਿਹੇ ਹਨ, ਜਿਨ੍ਹਾਂ ਦੇ ਇਕ-ਵਚਨ – ਅਤੇ ਬਹੁ-ਬਚਨ ਸ਼ਬਦਾਂ ਦਾ ਰੂਪ ਇੱਕੋ ਹੀ ਹੁੰਦਾ ਹੈ ;
ਜਿਵੇਂ-

(ੳ) ਸਤਲੁਜ ਪੰਜਾਬ ਦਾ ਇਕ ਦਰਿਆ ਹੈ (ਇਕ-ਵਚਨ)
ਪੰਜਾਬ ਵਿਚ ਪੰਜ ਦਰਿਆ ਹਨ । (ਬਹੁ-ਵਚਨ)

(ਅ) ਉਸ ਦਾ ਇਕ ਭਰਾ ਹੈ । (ਇਕ-ਵਚਨ)
ਮੇਰੇ ਤਿੰਨ ਭਰਾ ਹਨ : (ਬਹੁ-ਵਚਨ)

(2) ਜਿਨ੍ਹਾਂ ਪੁਲਿੰਗ ਸ਼ਬਦਾਂ ਦੇ ਅੰਤ ਵਿਚ ਕੰਨਾ PSEB 4th Class Punjabi Grammar ਵਿਆਕਰਨ 3 ਨਹੀਂ ਹੁੰਦਾ, ਉਨ੍ਹਾਂ ਦੇ ਇਕ-ਵਚਨ ਤੇ ਬਹੁ-ਵਚਨ ਰੂਪ ਹੇਠ ਲਿਖੇ ਅਨੁਸਾਰ ਬਣਦੇ ਹਨ-
PSEB 4th Class Punjabi Grammar ਵਿਆਕਰਨ 4

(3) ਕਈ ਪੁਲਿੰਗ ਸ਼ਬਦਾਂ ਦਾ ਇਕ-ਵਚਨ ਰੂਪ ਨਹੀਂ ਹੁੰਦਾ, ਸਗੋਂ ਉਹ ਬਹੁ-ਵਚਨ ਵਿਚ ਹੀ ਹੁੰਦੇ ਹਨ ; ਜਿਵੇਂ ਦਾਦਕੇ, ਨਾਨਕੇ, ‘ਮਾਪੇ ।

(4) ਜੇਕਰ ਇਸਤਰੀ ਲਿੰਗ ਸ਼ਬਦਾਂ ਦੇ ਅੰਤ ਵਿਚ ਬਿਹਾਰੀ PSEB 4th Class Punjabi Grammar ਵਿਆਕਰਨ 5 ਦੁਲੈਂਕੜ PSEB 4th Class Punjabi Grammar ਵਿਆਕਰਨ 6 ਹੋੜਾ PSEB 4th Class Punjabi Grammar ਵਿਆਕਰਨ 7, ਜਾਂ ਕਨੌੜਾ PSEB 4th Class Punjabi Grammar ਵਿਆਕਰਨ 8 ਲੱਗਾ ਹੋਵੇ, ਉਨ੍ਹਾਂ ਦਾ ਇਕ-ਵਚਨ ਤੇ ਬਹੁ-ਬਚਨ ਰੂਪ ਹੇਠ ਲਿਖੇ ਅਨੁਸਾਰ ਹੁੰਦਾ ਹੈ । ਇਨ੍ਹਾਂ ਵਿਚ ਬਹੁ-ਵਚਨ ਸ਼ਬਦ ਬਣਾਉਣ ਲਈ ‘ਆਂ’ ਦਾ ਵਾਧਾ ਕੀਤਾ ਜਾਂਦਾ ਹੈ ।
PSEB 4th Class Punjabi Grammar ਵਿਆਕਰਨ 9
PSEB 4th Class Punjabi Grammar ਵਿਆਕਰਨ 10

(5) ਜਿਨ੍ਹਾਂ ਇਸਤਰੀ ਲਿੰਗ ਸ਼ਬਦਾਂ ਦੇ ਅੰਤ ਵਿਚ ਮੁਕਤਾ ਹੋਵੇ, ਉਨ੍ਹਾਂ ਦਾ ਬਹੁ-ਵਚਨ ਕੰਨਾ ਤੇ ਬਿੰਦੀ PSEB 4th Class Punjabi Grammar ਵਿਆਕਰਨ 11 ਵਧਾਉਣ ਨਾਲ ਬਣਦਾ ਹੈ ; ਜਿਵੇਂ-
PSEB 4th Class Punjabi Grammar ਵਿਆਕਰਨ 12

(6) ਜਿਨ੍ਹਾਂ ਇਸਤਰੀ ਲਿੰਗ ਨਾਂਵਾਂ ਦੇ ਅੰਤ ਵਿਚ ਕੰਨਾ ਜਾਂ ਕੰਨਾ ਬਿੰਦੀ PSEB 4th Class Punjabi Grammar ਵਿਆਕਰਨ 13 ਹੋਵੇ, ਉਨ੍ਹਾਂ ਦਾ ਬਹੁਵਚਨ ‘ਵਾਂ ਵਧਾ ਕੇ ਬਣਾਇਆ ਜਾਂਦਾ ਹੈ ; ਜਿਵੇਂ-
PSEB 4th Class Punjabi Grammar ਵਿਆਕਰਨ 14
PSEB 4th Class Punjabi Grammar ਵਿਆਕਰਨ 15

PSEB 4th Class Punjabi Grammar ਵਿਆਕਰਨ

ਪ੍ਰਸ਼ਨ 8.
ਵਚਨ ਬਦਲੋ-
(ਉ) ਦੁਆ, ਪੋਥੀ, ਵਸਤੂ, ਬਿੱਲੀ, ਗਾਂ, ਹਵਾ ।
(ਅ) ਕਿੱਕਰ, ਖੂੰਡਾ, ਲੀਰ, ਖੇਡ, ਮੇਰਾ, ਸਵਰਗ ।
(ਏ) ਨਹੁੰ, ਸਹੁ, ਹਨੇਰਾ, ਹਨੇਰੀ, ਆਦਮੀ, ਗੱਡੀ ।
ਉੱਤਰ:
PSEB 4th Class Punjabi Grammar ਵਿਆਕਰਨ 16

PSEB 4th Class Punjabi Solutions Chapter 21 ਪਤੰਗ ਚੜਾਈਏ

Punjab State Board PSEB 4th Class Punjabi Book Solutions Chapter 21 ਪਤੰਗ ਚੜਾਈਏ Textbook Exercise Questions and Answers.

PSEB Solutions for Class 4 Punjabi Chapter 21 ਪਤੰਗ ਚੜਾਈਏ

ਕਾਵਿ-ਟੋਟਿਆਂ ਦੇ ਸਰਲ ਅਰਥ

(ੳ) ਆਓ ਬੇਲੀਓ ……. ਖੂਬ ਲੜਾਈਏ ।
ਸਰਲ ਅਰਥ-ਆਓ ਮਿੱਤਰੋ, ਅਸੀਂ ਪਤੰਗ ਚੜ੍ਹਾਈਏ ਤੇ ਰਲ-ਮਿਲ ਕੇ ਬਸੰਤ ਦੇ ਤਿਉਹਾਰ ਨੂੰ ਮਨਾਈਏ । ਅਸੀਂ ਤਾਂ ਸਾਰਿਆਂ ਨੇ ਰਲ-ਮਿਲ ਕੇ ਹੱਸਣਾ ਤੇ ਗਾਉਣਾ ਹੈ । ਖੁੱਲ੍ਹੇ ਮੈਦਾਨ ਵਿਚ ਪਤੰਗ ਚੜ੍ਹਾਉਣਾ ਹੈ । ਆਓ, ਪਤੰਗਾਂ ਦੀਆਂ ਕੱਚੀਆਂ-ਪੱਕੀਆਂ ਡੋਰਾਂ ਖਿੱਚ ਕੇ ਇਕ-ਦੂਜੇ ਨਾਲ ਖੂਬ ਪੇਚੇ ਲੜਾਈਏ ।

(ਅ) ਆਓ ਬੇਲੀਓ ……… ਉੱਡ ਜਾਈਏ ।
ਸਰਲ ਅਰਥ-ਆਓ ਮਿੱਤਰੋ, ਅਸੀਂ ਰਲ ਕੇ ਪਤੰਗ ਚੜ੍ਹਾਈਏ । ਅਸੀਂ ਹਰੀਆਂ-ਪੀਲੀਆਂ ਤੇ ਲਾਲ ਪਤੰਗਾਂ ਨੂੰ ਚੜ੍ਹਾਈਏ । ਇਨ੍ਹਾਂ ਦੇ ਭਿੰਨ-ਭਿੰਨ ਰੰਗਾਂ ਨੇ ਅਸਮਾਨ ਵਿਚ ਸਤਰੰਗੀ ਪੀਂਘ ਬਣਾ ਦਿੱਤੀ ਹੈ | ਆਓ, ਅਸੀਂ ਵੀ ਪਤੰਗਾਂ ਵਾਂਗ ਹੀ ਅਕਾਂਸ਼ ਵਿਚ ਪੰਛੀਆਂ ਵਾਂਗ ਉੱਡ ਚੱਲੀਏ ।

(ਇ) ਆਓ ਬੇਲੀਓ …… ਹੱਸੀਏ ਗਾਈਏ । ਸਰਲ ਅਰਥ-ਆਓ ਮਿੱਥ੍ਰੋ, ਅਸੀਂ ਰਲ ਕੇ ਪਤੰਗ ਉਡਾਈਏ । ਬਸੰਤ, ਪਤੰਗਾਂ ਦਾ ਅਦਭੁਤ ਤਿਉਹਾਰ ਹੈ । ਇਸ ਮੌਕੇ ‘ਤੇ ਨਾ ਬਹੁਤਾ ਪਾਲਾ ਹੈ ਤੇ ਨਾ ਹੀ ਗਰਮੀ ਲਗਦੀ ਹੈ | ਆਓ ਅਸੀਂ ਵੀ ਬਸੰਤ ਦੇ ਸੁੰਦਰ ਸੋਹਣੇ ਫੁੱਲਾਂ ਵਾਂਗੂ ਖਿੜ-ਖਿੜ ਕੇ ਹੱਸੀਏ ਤੇ ਗਾਈਏ ।

(ਸ) ਆਓ ਬੇਲੀਓ …….. ਬਸੰਤ ਮਨਾਈਏ ।
ਸਰਲ ਅਰਥ-ਆਓ ਮਿੱਤਰੋ, ਅਸੀਂ ਰਲ ਕੇ ਪਤੰਗ ਉਡਾਈਏ । ਦੇਖੋ ਥਾਂ-ਥਾਂ ਬਸੰਤ ਰੁੱਤ ਦੇ ਮੇਲੇ ਲੱਗੇ ਹੋਏ ਹਨ । ਚੁਫ਼ੇਰੇ ਰੰਗਾਂ ਦੇ ਦਰਿਆ ਵਗਦੇ ਪ੍ਰਤੀਤ ਹੁੰਦੇ ਹਨ | ਆਓ, ਅਸੀਂ ਵੀ ਸਰੋਂ ਦੇ ਫੁੱਲਾਂ ਵਾਂਗ ਟਹਿਕੀਏ ਤੇ ਮਹਿਕਾਂ ਵੰਡਦੇ ਜਾਈਏ । ਇਸ ਵਿਚ ਅਸੀਂ ਸਭ ਰਲ ਕੇ ਪਤੰਗ ਉਡਾਈਏ ।

PSEB 4th Class Punjabi Solutions Chapter 21 ਪਤੰਗ ਚੜਾਈਏ

ਬਹੁਤ ਸੰਖੇਪ ਉੱਤਰ ਵਾਲੇ

ਪ੍ਰਸ਼ਨ 1.
ਆਓ ਬੇਲੀਓ ਪਤੰਗ ਚੜਾਈਏ
ਰਲ-ਮਿਲ ਕੇ ਬਸੰਤ ਮਨਾਈਏ ।
ਆਪਾਂ ਮਿਲ-ਜੁਲ ਕੇ ਹੱਸਣਾ ਗਾਉਣਾ
ਵਿਚ ਮੈਦਾਨ ਪਤੰਗ ਚੜ੍ਹਾਉਣਾ ।
ਕੱਚੀਆਂ-ਪੱਕੀਆਂ ਡੋਰਾਂ ਖਿੱਚ-ਖਿੱਚ
ਪੇਚੇ ਖੂਬ ਲੜਾਈਏ ।
ਆਓ ਬੇਲੀਓ ਪਤੰਗ ਚੜ੍ਹਾਈਏ ।

ਪ੍ਰਸ਼ਨ

  1. ਕੀ ਚੜ੍ਹਾਉਣ ਲਈ ਕਿਹਾ ਗਿਆ ਹੈ ?
  2. ਬਸੰਤ ਨੂੰ ਕਿਸ ਤਰ੍ਹਾਂ ਮਨਾਉਣ ਲਈ ਕਿਹਾ ਗਿਆ ਹੈ ?
  3. ਪਤੰਗ ਕਿੱਥੇ ਚੜ੍ਹਾਉਣਾ ਹੈ ?
  4. ਪੇਚੇ ਕਿਸ ਤਰ੍ਹਾਂ ਲਾਏ ਜਾਂਦੇ ਹਨ ?
  5. “ਪਤੰਗ ਚੜ੍ਹਾਈਏਂ ਗੀਤ ਦੀਆਂ ਚਾਰ-ਪੰਜ ਸਤਰਾਂ ਜ਼ਬਾਨੀ ਲਿਖੋ ।

ਉੱਤਰ:

  1. ਪਤੰਗ ਚੜ੍ਹਾਉਣ ਲਈ ਕਿਹਾ ਗਿਆ ਹੈ ।
  2. ਬਸੰਤ ਨੂੰ ਪਤੰਗ ਚੜ੍ਹਾ ਕੇ ਮਨਾਉਣ ਲਈ ਕਿਹਾ ਗਿਆ ਹੈ ।
  3. ਪਤੰਗ ਮੈਦਾਨ ਵਿਚ ਚੜ੍ਹਾਉਣਾ ਹੈ ।
  4. ਪਤੰਗਾਂ ਦੀਆਂ ਕੱਚੀਆਂ-ਪੱਕੀਆਂ ਡੋਰਾਂ ਨੂੰ ਖਿੱਚ-ਖਿੱਚ ਕੇ ।
  5. ਨੋਟ-ਉੱਪਰ ਦਿੱਤੀਆਂ ਸਤਰਾਂ ਨੂੰ ਹੀ ਯਾਦ ਕਰ ਕੇ ਲਿਖੋ ।

2. ਹਰੀਆਂ-ਪੀਲੀਆਂ ਲਾਲ ਪਤੰਗਾਂ ।
ਸਤਰੰਗੀ ਪੀਂਘ ਬਣਾਈ ਰੰਗਾਂ ।
ਵਿਚ ਅਕਾਸ਼ੀ ਪੰਛੀਆਂ ਵਾਂਗੂੰ ਆਪਾਂ ਵੀ ਉੱਡ ਜਾਈਏ ।
ਆਓ ਬੇਲੀਓ ਪਤੰਗ ਚੜ੍ਹਾਈਏ ।

ਪ੍ਰਸ਼ਨ

  1. ਪਤੰਗਾਂ ਦੇ ਰੰਗ ਕਿਹੋ ਜਿਹੇ ਹਨ ?
  2. ਰੰਗਾਂ ਨੇ ਕੀ ਕੀਤਾ ਹੈ ?
  3. ਕਿਸ ਤਰ੍ਹਾਂ ਉੱਡਣ ਲਈ ਕਿਹਾ ਗਿਆ ਹੈ ?

ਉੱਤਰ:

  1. ‘ਪਤੰਗਾਂ ਦੇ ਰੰਗ ਹਰੇ-ਪੀਲੇ ਹਨ ।
  2. ਰੰਗਾਂ ਨੇ ਸਤਰੰਗੀ ਪੀਂਘ ਬਣਾਈ ਹੈ ।
  3. ਪੰਛੀਆਂ ਵਾਂਗ ਅਕਾਸ਼ਾਂ ਵਿਚ ਉੱਡਣ ਲਈ ਕਿਹਾ ਗਿਆ ਹੈ ।

3. ਪਤੰਗਾਂ ਦਾ ਤਿਉਹਾਰ ਨਿਰਾਲਾ
ਨਾ ਗਰਮੀ ਨਾ ਲੱਗੇ ਪਾਲਾ ।
ਸੁੰਦਰ-ਸੋਹਣੇ ਫੁੱਲਾਂ ਵਾਂਗੂੰ
ਖਿੜ-ਖਿੜ ਹੱਸੀਏ ਗਾਈਏ ।
ਆਓ ਬੇਲੀਓ ਪਤੰਗ ਚੜ੍ਹਾਈਏ ।

ਪ੍ਰਸ਼ਨ

  1. ਨਿਰਾਲਾ ਤਿਉਹਾਰ ਕਿਹੜਾ ਹੈ ?
  2. ਇਸ ਤਿਉਹਾਰ ਸਮੇਂ ਮੌਸਮ ਕਿਹੋ ਜਿਹਾ ਹੈ ?
  3. ਕਿਸ ਤਰ੍ਹਾਂ ਹੱਸਣ-ਗਾਉਣ ਲਈ ਕਿਹਾ ਗਿਆ ਹੈ ?

ਉੱਤਰ:

  1. ਪਤੰਗਾਂ ਦਾ ਤਿਉਹਾਰ ਨਿਰਾਲਾ ਹੈ ।
  2. ਇਸ ਮੌਸਮ ਵਿਚ ਨਾਂ ਬਹੁਤੀ ਗਰਮੀ ਹੈ ਤੇ ਨਾ ਬਹੁਤਾ ਪਾਲਾ ।
  3. ਫੁੱਲਾਂ ਵਾਂਗੂੰ ਹੱਸਣ-ਗਾਉਣ ਲਈ ਕਿਹਾ ਗਿਆ ਹੈ ।

4. ਬਸੰਤ-ਰੁੱਤ ਦੇ ਮੇਲੇ ਲੱਗਦੇ
ਰੰਗਾਂ ਦੇ ਦਰਿਆ ਨੇ ਵਗਦੇ ।
ਟਹਿਕੀਏ ਸਰੋਂ ਦੇ ਫੁੱਲਾਂ ਵਾਂਗੂੰ
ਮਹਿਕਾਂ ਵੰਡਦੇ ਜਾਈਏ ।
ਆਓ ਬੇਲੀਓ ਪਤੰਗ ਚੜਾਈਏ
ਰਲ-ਮਿਲ ਕੇ ਬਸੰਤ ਮਨਾਈਏ ।
ਆਓ ਬੇਲੀਓ ਪਤੰਗ ਚੜਾਈਏ ।

ਪ੍ਰਸ਼ਨ

  1. ਮੇਲੇ ਕਾਹਦੇ ਲਗਦੇ ਹਨ ?
  2. ਦਰਿਆ ਕਾਹਦੇ ਵਗਦੇ ਹਨ ?
  3. ਕਿਸ ਤਰ੍ਹਾਂ ਟਹਿਕਣ ਲਈ ਕਿਹਾ ਗਿਆ ਹੈ ?

ਉੱਤਰ:

  1. ਮੇਲੇ ਬਸੰਤ ਰੁੱਤ ਦੇ ਲਗਦੇ ਹਨ ।
  2. ਰੰਗਾਂ ਦੇ ਦਰਿਆ ਵਗਦੇ ਹਨ ।
  3. ਸਰੋਂ ਦੇ ਫੁੱਲਾਂ ਵਾਂਗੂੰ ਟਹਿਕਣ ਲਈ ਕਿਹਾ ਗਿਆ ਹੈ ।

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਪਤੰਗ ਕਿਸ ਰੁੱਤ ਵਿਚ ਚੜਾਏ ਜਾਂਦੇ ਹਨ ?
ਉੱਤਰ:
ਪਤੰਗ ਬਸੰਤ ਰੁੱਤ ਵਿਚ ਚੜਾਏ ਜਾਂਦੇ ਹਨ ।

ਪ੍ਰਸ਼ਨ 2.
ਸਤਰੰਗੀ ਪੀਂਘ ਕਿਸ ਤਰ੍ਹਾਂ ਬਣਦੀ ਹੈ ?
ਉੱਤਰ:
ਅਸਮਾਨਾਂ ਵਿਚ ਰੰਗ-ਬਰੰਗੇ ਪਤੰਗਾਂ ਦੇ ਉੱਡਣ ਨਾਲ ਸਤਰੰਗੀ ਪੀਂਘ ਬਣਦੀ ਹੈ ।

ਪ੍ਰਸ਼ਨ 3.
ਬੱਚੇ ਅਸਮਾਨ ਵਿਚ ਕਿਵੇਂ ਉੱਡਣਾ ਚਾਹੁੰਦੇ ਹਨ ?
ਉੱਤਰ:
ਬੱਚੇ ਅਸਮਾਨ ਵਿਚ ਪੰਛੀਆਂ ਵਾਂਗ ਉੱਡਣਾ ਚਾਹੁੰਦੇ ਹਨ ।

ਪ੍ਰਸ਼ਨ 4.
ਪਤੰਗਾਂ ਦੇ ਤਿਉਹਾਰ ਸਮੇਂ ਮੌਸਮ ਕਿਹੋ| ਜਿਹਾ ਹੁੰਦਾ ਹੈ ?
ਉੱਤਰ:
ਪਤੰਗਾਂ ਦੇ ਤਿਉਹਾਰ ਸਮੇਂ ਬਸੰਤ ਰੁੱਤ ਹੁੰਦੀ ਹੈ । ਨਾ ਬਹੁਤੀ ਗਰਮੀ ਹੁੰਦੀ ਹੈ ਤੇ ਨਾ ਬਹੁਤਾ ਪਾਲਾ ॥

ਪ੍ਰਸ਼ਨ 5.
………… ਪਤੰਗਾਂ,
………. ਰੰਗਾਂ ।
ਉੱਤਰ:
ਹਰੀਆਂ, ਪੀਲੀਆਂ, ਲਾਲ ਪਤੰਗਾਂ ।
ਸਤਰੰਗੀ ਪੀਂਘ ਬਣਾਈ ਰੰਗਾਂ ।

ਪ੍ਰਸ਼ਨ 6.
ਦੱਸੇ ਅਨੁਸਾਰ ਸ਼ਬਦਾਂ ਨੂੰ ਮਿਲਾਓ-
PSEB 4th Class Punjabi Solutions Chapter 21 ਪਤੰਗ ਚੜਾਈਏ 1
ਉੱਤਰ:
PSEB 4th Class Punjabi Solutions Chapter 21 ਪਤੰਗ ਚੜਾਈਏ 2

ਪ੍ਰਸ਼ਨ 7.
ਰਚਨਾਤਮਕ ਕਿਰਿਆ ਕਰਦਿਆਂ ਹੇਠ ਲਿਖੇ ਖ਼ਾਲੀ ਖ਼ਾਨੇ ਭਰੋ-
PSEB 4th Class Punjabi Solutions Chapter 21 ਪਤੰਗ ਚੜਾਈਏ 3
ਉੱਤਰ:
PSEB 4th Class Punjabi Solutions Chapter 21 ਪਤੰਗ ਚੜਾਈਏ 4

ਪ੍ਰਸ਼ਨ 8.
ਪ੍ਰੀਖਿਆ ਦੇ ਦਿਨਾਂ ਵਿੱਚ ਪਿੰਡ ਦੇ ਧਾਰਮਿਕ ਸਥਾਨ ਤੋਂ ਚੱਲਣ ਵਾਲੇ ਲਾਊਡ ਸਪੀਕਰ ਦੀ ਅਵਾਜ਼ ਘੱਟ ਕਰਨ ਲਈ ਆਪਣੇ ਪਿੰਡ ਦੇ ਸਰਪੰਚ ਨੂੰ ਇਕ ਬੇਨਤੀ-ਪੱਤਰ ਲਿਖੋ ।
ਉੱਤਰ:

ਸੇਵਾ ਵਿਖੇ

ਸਰਪੰਚ ਸਾਹਿਬ,
ਪਿੰਡ ਲੰਮੇ,
ਜ਼ਿਲ੍ਹਾ ਹੁਸ਼ਿਆਰਪੁਰ ।

ਸ੍ਰੀ ਮਾਨ ਜੀ,

ਸਨਿਮਰ ਬੇਨਤੀ ਹੈ ਕਿ ਅੱਜ-ਕਲ੍ਹ ਸਕੂਲਾਂ ਵਿਚ ਪੜ੍ਹਦੇ ਪਿੰਡ ਦੇ ਸਾਰੇ ਬੱਚਿਆਂ ਦੇ ਇਮਤਿਹਾਨ ਚਲ ਰਹੇ ਹਨ, ਪਰ ਪਿੰਡ ਦੇ ਧਾਰਮਿਕ ਸਥਾਨ ਵਿਚ ਸਵੇਰੇ-ਸ਼ਾਮ ਵੱਜਦੇ ਲਾਊਡ-ਸਪੀਕਰਾਂ ਤੋਂ ਆ ਰਹੀ ਉੱਚੀ ਅਵਾਜ਼ ਸਭ ਦੀ ਪੜ੍ਹਾਈ ਵਿਚ ਬਹੁਤ ਵਿਘਨ ਪਾਉਂਦੀ ਹੈ ਤੇ ਪੜ੍ਹਾਈ ਵਿਚ ਮਨ ਟਿਕਣ ਨਹੀਂ ਦਿੰਦੀ । ਕਿਰਪਾ ਕਰਕੇ ਇਸ ਪਵਿੱਤਰ ਸਥਾਨ ਤੋਂ ਆਉਂਦੀ ਅਵਾਜ਼ ਨੂੰ ਘੱਟ ਕਰਾ ਦਿੱਤਾ ਜਾਵੇ ।

               ਧੰਨਵਾਦ ਸਹਿਤ ।

ਆਪ ਦਾ ਵਿਸ਼ਵਾਸ-ਪਾਤਰ,
ਰਾਕੇਸ਼ ਕੁਮਾਰ ।
6 ਮਾਰਚ, 2018 ਸਪੁੱਤਰ ਮੰਗਤ ਰਾਮ ॥

PSEB 4th Class Punjabi Solutions Chapter 20 ਮਿਹਨਤ ਦਾ ਮੁੱਲ

Punjab State Board PSEB 4th Class Punjabi Book Solutions Chapter 20 ਮਿਹਨਤ ਦਾ ਮੁੱਲ Textbook Exercise Questions and Answers.

PSEB Solutions for Class 4 Punjabi Chapter 20 ਮਿਹਨਤ ਦਾ ਮੁੱਲ

ਪਾਠ-ਅਭਿਆਸ ਪ੍ਰਸ਼ਨ-ਉੱਤਰ

ਪ੍ਰਸ਼ਨ 1.
ਈਸ਼ਵਰ ਚੰਦਰ ਵਿੱਦਿਆ ਸਾਗਰ ਕੌਣ ਸਨ ?
ਉੱਤਰ:
ਈਸ਼ਵਰ ਚੰਦਰ ਵਿੱਦਿਆ ਸਾਗਰ ਸਾਡੇ ਦੇਸ਼ ਦੇ ਉੱਘੇ ਵਿਦਵਾਨ ਸਨ।’

ਪ੍ਰਸ਼ਨ 2.
ਈਸ਼ਵਰ ਚੰਦਰ ਵਿੱਦਿਆ ਸਾਗਰ ਜੀ ਨੇ ਭਿਖਾਰੀ ਮੁੰਡੇ ਨੂੰ ਕਿੰਨੇ ਰੁਪਏ ਦੇਣ ਦਾ ਵਾਅਦਾ ਕੀਤਾ ?
ਉੱਤਰ:
ਈਸ਼ਵਰ ਚੰਦਰ ਵਿੱਦਿਆ ਸਾਗਰ ਜੀ ਨੇ ਭਿਖਾਰੀ ਮੁੰਡੇ ਨੂੰ ਇਕ ਰੁਪਇਆ ਦੇਣ ਦਾ ਵਾਅਦਾ ਕੀਤਾ ।

PSEB 4th Class Punjabi Solutions Chapter 20 ਮਿਹਨਤ ਦਾ ਮੁੱਲ

ਪ੍ਰਸ਼ਨ 3.
ਭਿਖਾਰੀ ਮੁੰਡੇ ਨੇ ਉਸ ਰੁਪਏ ਨੂੰ ਕਿੰਵ ਖ਼ਰਚਣ ਬਾਰੇ ਦੱਸਿਆ ?
ਉੱਤਰ:
ਭਿਖਾਰੀ ਮੁੰਡੇ ਨੇ ਕਿਹਾ ਕਿ ਉਹ ਇਕ ਰੁਪਏ ਵਿਚੋਂ ਅੱਠ ਆਨੇ ਆਪਣੀ ਮਾਂ ਨੂੰ ਦੇਵੇਗਾ, ਜਿਨ੍ਹਾਂ ਦੇ ਉਹ ਚੌਲ ਲੈ ਆਵੇਗੀ, ਜਿਸ ਨਾਲ ਉਨ੍ਹਾਂ ਦੇ ਚਾਰ ਦਿਨ ਨਿਕਲ ਜਾਣਗੇ । ਬਾਕੀ ਦੇ ਅੱਠ ਆਨਿਆਂ ਦੀ ਉਹ ਮੂੰਗਫਲੀ ਲੈ ਕੇ ਛਾਬੜੀ ਲਾ ਲਵੇਗਾ । ਇਸ ਵਿਚੋਂ ਹੋਣ ਵਾਲੇ ਮੁਨਾਫ਼ੇ ਦੀ ਉਹ ਹੋਰ ਮੂੰਗਫਲੀ ਲੈ ਕੇ ਵੇਚੇਗਾ । ਇਸ ਤਰ੍ਹਾਂ ਉਸ ਦਾ ਗੁਜ਼ਾਰਾ ਚੱਲ ਪਵੇਗਾ ।

ਪ੍ਰਸ਼ਨ 4.
ਦੁਕਾਨ ਅੰਦਰ ਜਾ ਕੇ ਨੌਜਵਾਨ ਨੇ ਵਿੱਦਿਆ ਸਾਗਰ ਜੀ ਨੂੰ ਕੀ ਕਿਹਾ ?
ਉੱਤਰ:
ਦੁਕਾਨ ਦੇ ਅੰਦਰ ਜਾ ਕੇ ਨੌਜਵਾਨ ਨੇ ਵਿੱਦਿਆ ਸਾਗਰ ਜੀ ਨੂੰ ਦੱਸਿਆ ਕਿ ਉਹ ਉਹੀ ਭਿਖਾਰੀ ਮੁੰਡਾ ਹੈ, ਜਿਸ ਨੂੰ ਉਨ੍ਹਾਂ ਨੇ ਅੱਜ ਤੋਂ ਬਹੁਤ ਸਾਲ ਪਹਿਲਾਂ ਇਕ ਰੁਪਇਆ ਦਿੱਤਾ ਸੀ । ਹੁਣ ਉਹ ਇਕ ਦੁਕਾਨ ਦਾ ਮਾਲਕ ਹੈ |

ਪ੍ਰਸ਼ਨ 5.
ਨੌਜਵਾਨ ਨੇ ਵਿੱਦਿਆ ਸਾਗਰ ਜੀ ਨੂੰ ਕੀ ਦੇਣਾ ਚਾਹਿਆ ?
ਉੱਤਰ:
ਨੌਜਵਾਨ ਨੇ ਵਿੱਦਿਆ ਸਾਗਰ ਜੀ ਨੂੰ ਇਕ ਹਜ਼ਾਰ ਰੁਪਇਆ ਦੇਣਾ ਚਾਹਿਆ ।

ਪ੍ਰਸ਼ਨ 6.
ਵਿੱਦਿਆ ਸਾਗਰ ਜੀ ਨੇ ਰੁਪਏ ਕੀ ਕਹਿ ਭੂ ਕੇ ਵਾਪਸ ਕਰ ਦਿੱਤੇ ?
ਉੱਤਰ:
ਵਿੱਦਿਆ ਸਾਗਰ ਜੀ ਨੇ ਇਕ ਹਜ਼ਾਰ ਰੁਪਏ ਇਹ ਕਹਿ ਕੇ ਵਾਪਸ ਕਰ ਦਿੱਤੇ ਕਿ ਜਦੋਂ ਉਸ ਨੂੰ ਕੋਈ ਲੋੜਵੰਦ ਇਨਸਾਨ ਮਿਲੇ, ਤਾਂ ਉਹ ਉਸ ਦੀ ਸਹਾਇਤਾ ਕਰੇ ।

ਪ੍ਰਸ਼ਨ 7.
ਬੈਕਟਾਂ ਵਿੱਚੋਂ ਠੀਕ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ-
(ਖੁਸ਼ੀ, ਸਹਾਇਤਾ, ਕਮਜ਼ੋਰ, ਚਮਕ, ਗਰੀਬੀ )
(ੳ) ਮੁੰਡੇ ਦੇ ਨੈਣ-ਪਰਾਣ ਤਾਂ ਸਬੂਤੇ ਸਨ, ਪਰ ਸਰੀਰ ਬੜਾ …………. ਸੀ ।
(ਅ) ਮੁੰਡੇ ਦੀਆਂ ਅੱਖਾਂ ਵਿਚ …………. ਆ ਗਈ ।
(ਇ) ਜੇ ਮੈਨੂੰ ਗਰੀਬ ਨੂੰ ਕੁੱਝ ਦੇਣਾ ਨਹੀਂ, ਤਾਂ ਮੇਰੀ ……….. ਦਾ ਮਖੌਲ ਤਾਂ ਨਾ ਉਡਾਓ ।
(ਸ) ਵਿੱਦਿਆ ਸਾਗਰ ਜੀ ਦੇ ਚਿਹਰੇ ‘ਤੇ ਅਕਹਿ …………. ਸੀ ।
(ਹ) ਜਦੋਂ ਕੋਈ ਲੋੜਵੰਦ ਇਨਸਾਨ ਮਿਲੇ, ਤਾਂ ਉਸ ਦੀ …………. ਕਰਨੀ ।
ਉੱਤਰ:
(ੳ) ਮੁੰਡੇ ਦੇ ਨੈਣ-ਪਰਾਣ ਤਾਂ ਸਬੂਤੇ ਸਨ, ਪਰ ਸਰੀਰ ਬੜਾ ਕਮਜ਼ੋਰ ਸੀ ।
(ਅ) ਮੁੰਡੇ ਦੀਆਂ ਅੱਖਾਂ ਵਿਚ ਚਮਕ ਆ ਗਈ ।
(ਇ) ਜੇ ਮੈਨੂੰ ਗਰੀਬ ਨੂੰ ਕੁੱਝ ਦੇਣਾ ਨਹੀਂ, ਤਾਂ ਮੇਰੀ ਗ਼ਰੀਬੀ ਦਾ ਮਖੌਲ ਤਾਂ ਨਾ ਉਡਾਓ ।
(ਸ) ਵਿੱਦਿਆ ਸਾਗਰ ਜੀ ਦੇ ਚਿਹਰੇ ‘ਤੇ ਅਕਹਿ ਖੁਸ਼ੀ ਸੀ ।
(ਹ) ਜਦੋਂ ਕੋਈ ਲੋੜਵੰਦ ਇਨਸਾਨ ਮਿਲੇ, ਤਾਂ ਉਸ ਦੀ ਸਹਾਇਤਾ ਕਰਨੀ ।

PSEB 4th Class Punjabi Solutions Chapter 20 ਮਿਹਨਤ ਦਾ ਮੁੱਲ

ਪ੍ਰਸ਼ਨ 8.
ਹੇਠ ਲਿਖੇ ਸ਼ਬਦ ਕਿਸ ਨੇ, ਕਿਸ ਨੂੰ ਕਹੇ
(ੳ) ‘‘ਬਾਬੂ ਜੀ, ਇਕ ਪੈਸਾ ! ਮੈਂ ਦੋ ਦਿਨਾਂ ਤੋਂ ਕੁੱਝ ਨਹੀਂ ਖਾਧਾ ।”
(ਅ) ‘ਜੇ ਭਲਾ ਮੈਂ ਤੈਨੂੰ ਚਾਰ ਆਨੇ ਦੇ ਦਿਆਂ, ਫਿਰ ?”
(ਈ) “ਮੇਰੇ ਚੰਗੇ ਪੁੱਤਰ ! ਇਵੇਂ ਹੀ ਕਰੀਂ, ਜਿਵੇਂ ਤੂੰ ਕਿਹਾ ਹੈ ।
(ਸ) “ਬਾਬੂ ਜੀ ! ਮਿਹਰਬਾਨੀ ਕਰ ਕੇ ਜ਼ਰਾ ਇਕ ਮਿੰਟ ਲਈ ਮੇਰੇ ਨਾਲ ਆਓ ।”
(ਹ) “ ਇਹ ਦੁਕਾਨ, ਇਹ ਰੁਪਈਆ, ਤੇਰੀ । ਆਪਣੀ ਮਿਹਨਤ ਦਾ ਮੁੱਲ ਹੈ ।”
ਉੱਤਰ:
(ੳ) ਇਹ ਸ਼ਬਦ ਭਿਖਾਰੀ ਮੁੰਡੇ ਨੇ ਵਿੱਦਿਆ ਸਾਗਰ ਜੀ ਨੂੰ ਕਹੇ ।
(ਅ) ਇਹ ਸ਼ਬਦ ਵਿੱਦਿਆ ਸਾਗਰ ਜੀ ਨੇ ਭਿਖਾਰੀ ਮੁੰਡੇ ਨੂੰ ਕਹੇ ।
(ਇ) ਇਹ ਸ਼ਬਦ ਵਿੱਦਿਆ ਸਾਗਰ ਜੀ ਨੇ ਭਿਖਾਰੀ ਮੁੰਡੇ ਨੂੰ ਕਹੇ ।
(ਸ) ਇਹ ਸ਼ਬਦ ਨੌਜਵਾਨ ਨੇ ਵਿੱਦਿਆ ਸਾਗਰ ‘ ਜੀ ਨੂੰ ਕਹੇ ।
(ਹ) ਇਹ ਸ਼ਬਦ ਵਿੱਦਿਆ ਸਾਗਰ ਜੀ ਨੇ ਨੌਜਵਾਨ ਨੂੰ ਕਹੇ ।

ਪ੍ਰਸ਼ਨ 9.
ਪੜੋ, ਸਮਝੋ ਤੇ ਲਿਖੋ-
ਵਿਦਵਾਨ – ਜਿਸ ਨੇ ਵਿੱਦਿਆ ਪੜੀ ਹੋਵੇ, ਪੰਡਿਤ ।
ਮਖੌਲ – …………
ਠਰੂੰਮਾ – ………..
ਮੁਨਾਫ਼ਾ – ………..
ਅਗਾਂਹ – …………
ਸਤਿਕਾਰ – ……….
ਅਕਹਿ – ………….
ਸਹਾਇਤਾ – …….
ਉੱਤਰ:
ਵਿਦਵਾਨ – ਜਿਸ ਨੇ ਵਿੱਦਿਆ ਪੜੀ ਹੋਵੇ, ਪੰਡਿਤ ।
ਮਖੌਲ – ਮਜ਼ਾਕ, ਹਾਸਾ ।
ਠਰੂੰਮਾ – ਧੀਰਜ, ਟਿਕਾਓ।
ਮੁਨਾਫ਼ਾ – ਲਾਭ, ਫ਼ਾਇਦਾ ਹੋਣਾ
ਅਗਾਂਹ – ਅੱਗੇ ।
ਸਤਿਕਾਰ – ਇੱਜ਼ਤ, ਆਦਰ ।
ਅਕਹਿ – ਜੋ ਕਿਹਾ ਨਾ ਜਾ ਸਕੇ ।
ਸਹਾਇਤਾ – ਮੱਦਦ ।

ਪ੍ਰਸ਼ਨ 10.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ
ਮਿਹਨਤ, ਮਿਹਰਬਾਨੀ, ਲੋੜਵੰਦ, ਸਹਾਇਤਾ, ਰੋਸ਼ਨ, ਅਕਹਿ, ਮੁਨਾਫ਼ਾ 1
ਉੱਤਰ:

  1. ਮਿਹਨਤ ਬਹੁਤ ਕੰਮ ਕਰਨਾ)-ਉਸਨੇ ਦਿਨ-ਰਾਤ ਮਿਹਨਤ ਕੀਤੀ ਤੇ ਉਹ ਪਾਸ ਹੋ ਗਿਆ ।
  2. ਮਿਹਰਬਾਨੀ (ਕਿਰਪਾ)-ਮਿਹਰਬਾਨੀ ਕਰ ਕੇ ਮੈਨੂੰ ਇਕ ਦਿਨ ਦੀ ਛੁੱਟੀ ਦਿਓ ।
  3. ਲੋੜਵੰਦ (ਜਿਸ ਨੂੰ ਜ਼ਰੂਰਤ ਹੋਵੇ)-ਸਾਨੂੰ ਹਰ ਸਮੇਂ ਲੋੜਵੰਦਾਂ ਦੀ ਸਹਾਇਤਾ ਲਈ ਤਿਆਰ ਰਹਿਣਾ ਚਾਹੀਦਾ ਹੈ ।
  4. ਸਹਾਇਤਾ (ਮੱਦਦ)-ਪਿੰਗਲਵਾੜਾ ਲੋਕਾਂ ਦੀ ਸਹਾਇਤਾ ਨਾਲ ਚੱਲਦਾ ਹੈ ।
  5. ਰੋਸ਼ਨ (ਚਮਕਾਉਣਾ)-ਉਸ ਨੇ ਉੱਚੀ ਪੜ੍ਹਾਈ ਕਰ ਕੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ ।
  6. ਅਕਹਿ (ਜਿਸਨੂੰ ਬਿਆਨ ਨਾ ਕੀਤਾ ਜਾ ਸਕੇ)ਗੁਰੂ ਅਰਜਨ ਦੇਵ ਜੀ ਨੂੰ ਅਕਹਿ ਕਸ਼ਟ ਦਿੱਤੇ ਗਏ ।
  7. ਮੁਨਾਫ਼ਾ (ਲਾਭ, ਕਮਾਈ)-ਲੋਹੇ ਦੇ ਵਪਾਰ ਵਿਚ ਗੁਰਮੀਤ ਸਿੰਘ ਨੇ ਖੂਬ ਮੁਨਾਫ਼ਾ ਕਮਾਇਆ ।

ਪ੍ਰਸ਼ਨ 11.
ਚਾਹ ਪਾਣੀ ਪਿਆਉਣ ਪਿੱਛੋਂ ਉਸ ਨੌਜਵਾਨ ਨੇ ਉਨ੍ਹਾਂ ਨੂੰ ਇਕ ਹਜ਼ਾਰ ਰੁਪਇਆ ਭੇਟ ਕਰਨਾ ਚਾਹਿਆ । ਵਿਦਿਆਸਾਗਰ ਜੀ ਨੇ ਇਹ ਰੁਪਏ ਇਹ ਕਹਿ ਕੇ ਵਾਪਸ ਕਰ ਦਿੱਤੇ, “ਮੇਰੇ ਚੰਗੇ ਪੁੱਤਰ ! ਇਹ ਰੁਪਈਏ ਤੂੰ ਆਪਣੇ ਕੋਲ ਰੱਖ । ਜਦੋਂ ਕੋਈ ਲੋੜਵੰਦ ਇਨਸਾਨ ਮਿਲੇ, ਤਾਂ ਉਸ ਦੀ ਸਹਾਇਤਾ ਕਰਨੀ । ਮੈਂ ਬਹੁਤ ਖੁਸ਼ ਹਾਂ ਕਿ ਤੂੰ ਉਦੋਂ ਮੈਨੂੰ ਜੋ ਵਚਨ ਦਿੱਤਾ ਸੀ, ਉਹ ਨਿਭਾਇਆ ਹੈ । ਇਹ ਦੁਕਾਨ, ਇਹ ਰੁਪਈਏ ਤੇਰੀ ਆਪਣੀ ਮਿਹਨਤ ਦਾ ਮੁੱਲ ਹੈ ।
ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ-

  1. ਉਸ ਨੌਜਵਾਨ ਨੇ ਕਿਸ ਨੂੰ ਇਕ ਹਜ਼ਾਰ ਰੁਪਏ ਦੇਣੇ ਚਾਹੇ ?
  2. “ਮੇਰੇ ਚੰਗੇ ਪੁੱਤਰ’ ਸ਼ਬਦ ਕਿਸ ਨੇ ਕਿਸ ਨੂੰ ਕਹੇ ?
  3. ਵਿਦਿਆਸਾਗਰ ਜੀ ਨੇ ਨੌਜਵਾਨ ਨੂੰ ਕਿਸ ਦੀ ਸਹਾਇਤਾ ਕਰਨ ਲਈ ਕਿਹਾ ?
  4. ਵਿਦਿਆਸਾਗਰ ਜੀ ਕਿਉਂ ਖੁਸ਼ ਸਨ ?
  5. ਦੁਕਾਨ ਤੇ ਰੁਪਈਏ ਕਿਸ ਦੀ ਮਿਹਨਤ ਦਾ ਮੁੱਲ ਸਨ ?

ਉੱਤਰ:

  1. ਵਿਦਿਆਸਾਗਰ ਜੀ ਨੂੰ ।
  2. ਇਹ ਸ਼ਬਦ ਵਿਦਿਆਸਾਗਰ ਜੀ ਨੇ ਨੌਜਵਾਨ ਨੂੰ ਕਹੇ ।
  3. ਕਿਸੇ ਲੋੜਵੰਦ ਦੀ
  4. ਵਿਦਿਆਸਾਗਰ ਜੀ ਇਸ ਕਰਕੇ ਖੁਸ਼ ਸਨ, ਕਿਉਂਕਿ ਨੌਜਵਾਨ ਨੇ ਉਨ੍ਹਾਂ ਨਾਲ ਕੀਤਾ ਵਚਨ ਪੂਰਾ ਕੀਤਾ ਸੀ ?
  5. ਨੌਜਵਾਨ ਦੀ ।

PSEB 4th Class Punjabi Solutions Chapter 20 ਮਿਹਨਤ ਦਾ ਮੁੱਲ

ਪ੍ਰਸ਼ਨ 12.
ਵਿਸਰਾਮ ਚਿੰਨ੍ਹ ਲਾਓ :
ਮੁੰਡਾ ਜ਼ਰਾ ਖਿਝ ਗਿਆ ਕਹਿਣ ਲੱਗਾ ਬਾਬੂ ਜੀ ਕਿਓਂ ਮਖੌਲ ਕਰਦੇ ਜੇ ਮੈਨੂੰ ਗਰੀਬ ਨੂੰ ਕੁੱਝ ਦੇਣਾ ਨਹੀਂ, ਤਾਂ ਮੇਰੀ ਗ਼ਰੀਬੀ ਦਾ ਮਖੌਲ ਤਾਂ ਨਾ ਉਡਾਓ
ਉੱਤਰ:
ਮੁੰਡਾ ਜ਼ਰਾ ਖਿਝ ਗਿਆ ਕਹਿਣ ਲੱਗਾ, “ਬਾਬੂ ਜੀ, ਕਿਓਂ ਮਖੌਲ ਕਰਦੇ ਜੇ ? ਮੈਨੂੰ ਗਰੀਬ ਨੂੰ ਕੁੱਝ ਦੇਣਾ ਨਹੀਂ, ਤਾਂ ਮੇਰੀ ਗ਼ਰੀਬੀ ਦਾ ਮਖੌਲ ਤਾਂ ਨਾ ਉਡਾਓ ।”

ਪ੍ਰਸ਼ਨ 13.
ਬੱਚਿਓ ! ਜੇਕਰ ਤੁਹਾਨੂੰ ਇਕ ਸੌ ਰੁਪਏ ਦੇ ਦਿੱਤੇ ਜਾਣ, ਤਾਂ ਤੁਸੀਂ ਉਨ੍ਹਾਂ ਦਾ ਕੀ ਕਰੋਗੇ ?
ਉੱਤਰ:
ਜੇਕਰ ਮੈਨੂੰ ਇਕ ਸੌ ਰੁਪਏ ਦਿੱਤੇ ਜਾਣ, ਤਾਂ ਮੈਂ ਸਭ ਤੋਂ ਪਹਿਲਾਂ ਇਹ ਸੋਚਾਂਗਾ ਕਿ ਇਨ੍ਹਾਂ ਰੁਪਇਆਂ ਨਾਲ ਮੈਂ ਕਿਹੜਾ ਕੰਮ ਸ਼ੁਰੂ ਕਰਾਂ ਕਿ ਇਹ
ਪੈਸੇ ਘਟਣ ਨਾ, ਸਗੋਂ ਵਧਦੇ ਹੀ ਜਾਣ । ਮੈਂ ਇਕ ਸੌ ਰੁਪਏ ਵਿਚੋਂ ਕੁੱਝ ਰੁਪਏ ਖ਼ਰਚ ਕੇ ਬੂਟ ਪਾਲਿਸ਼ ਕਰਨ ਲਈ ਕਾਲਾ ਤੇ ਬਰਾਊਨ ਪਾਲਿਸ਼ ਖ਼ਰੀਦਾਂਗਾਂ ਤੇ ਨਾਲ ਹੀ ਇਕ ਬੁਰਸ਼ । ਮੈਂ ਕਿਸੇ ਸੜਕ ਦੇ ਕੰਢੇ ਉੱਤੇ ਬੈਠ ਕੇ ਲੋਕਾਂ ਦੇ ਬੂਟ ਪਾਲਿਸ਼ ਕਰ ਕੇ ਦੋ ਕੁ ਦਿਨਾਂ ਵਿਚ , ਸੌ ਰੁਪਏ ਦੇ ਦੋ ਸੌ ਬਣਾ ਲਵਾਂਗਾ । ਇਸ ਤਰ੍ਹਾਂ ਕਰਦਾ ਹੋਇਆ ਮੈਂ ਮਹੀਨੇ ਕੁ ਵਿਚ ਡੇਢ ਕੁ ਹਜ਼ਾਰ ਰੁਪਏ ਬਣਾ ਲਵਾਂਗਾ । ਇਸ ਪਿੱਛੋਂ ਹੋਰ ਕਈ ਰੰਗਾਂ ਦੇ ਪਾਲਿਸ਼ ਤੇ ਕਰੀਮਾਂ ਖ਼ਰੀਦ ਕੇ ਤੇ ਚੰਗੇ ਬੁਰਸ਼ ਲੈ ਕੇ ਪਹਿਲਾਂ ਤੋਂ ਵੀ ਸੋਹਣੀ ਬੂਟ ਪਾਲਿਸ਼ ਕਰਾਂਗਾ । ਇਸ ਤਰ੍ਹਾਂ ਹੌਲੀ-ਹੌਲੀ ਮੇਰੀ ਆਮਦਨ ਵਧਦੀ ਜਾਵੇਗੀ ਤੇ ਇਕ-ਡੇਢ ਸਾਲ ਵਿਚ ਸੱਤ-ਅੱਠ ਹਜ਼ਾਰ ਮਹੀਨਾ ਹੋ ਜਾਵੇਗੀ । ਇਸ ਪਿੱਛੋਂ ਕੁੱਝ ਪੈਸੇ ਜੋੜ ਕੇ ਮੈਂ ਕੋਈ ਘਟ ਖ਼ਰਚ ਤੇ ਵੱਧ ਆਮਦਨ ਵਾਲਾ ਕੰਮ ਕਰਨ ਦੇ ਯੋਗ ਹੋ ਜਾਵਾਂਗਾ ।