PSEB 4th Class Punjabi ਰਚਨਾ ਕਹਾਣੀ ਰਚਨਾ

Punjab State Board PSEB 4th Class Punjabi Book Solutions Punjabi Rachana ਕਹਾਣੀ ਰਚਨਾ Exercise Questions and Answers.

PSEB 4th Class Punjabi Rachana ਕਹਾਣੀ ਰਚਨਾ

1. ਏਕਤਾ ਵਿਚ ਬਲ ਹੈ
ਜਾਂ
ਕਿਸਾਨ ਅਤੇ ਉਸ ਦੇ ਪੁੱਤਰ

ਇਕ ਵਾਰੀ ਦੀ ਗੱਲ ਹੈ ਕਿ ਕਿਸੇ ਥਾਂ ਇਕ ਬੁੱਢਾ ਕਿਸਾਨ ਰਹਿੰਦਾ ਸੀ । ਉਸ ਦੇ ਚਾਰ ਪੁੱਤਰ ਸਨ । ਉਹ ਹਮੇਸ਼ਾ ਆਪਸ ਵਿਚ ਲੜਦੇ ਰਹਿੰਦੇ ਸਨ । ਕਿਸਾਨ ਨੇ ਉਹਨਾਂ ਨੂੰ ਬਹੁਤ ਵਾਰੀ ਸਮਝਾਇਆ ਸੀ ਕਿ ਉਹ ਪਿਆਰ ਅਤੇ ਏਕਤਾ ਨਾਲ ਰਿਹਾ ਕਰਨ, ਪਰ ਉਨ੍ਹਾਂ ਉੱਪਰ ਪਿਤਾ ਦੀਆਂ ਨਸੀਹਤਾਂ ਦਾ ਕੋਈ ਅਸਰ ਨਹੀਂ ਸੀ ਹੁੰਦਾ

ਇਕ ਵਾਰ ਉਹ ਬੁੱਢਾ ਕਿਸਾਨ ਬੀਮਾਰ ਹੋ ਗਿਆ । ਉਸ ਨੂੰ ਆਪਣੇ ਪੁੱਤਰਾਂ ਵਿਚ ਲੜਾਈ-ਝਗੜੇ ਦਾ ਬਹੁਤ ਫ਼ਿਕਰ ਰਹਿੰਦਾ ਸੀ । ਉਸ ਨੇ ਉਨ੍ਹਾਂ ਨੂੰ ਸਮਝਾਉਣ ਲਈ ਇਕ ਢੰਗ ਕੱਢਿਆ । ਉਸ ਨੇ ਪਤਲੀਆਂਪਤਲੀਆਂ ਸੋਟੀਆਂ ਦਾ ਇਕ ਗੱਠਾ ਮੰਗਾਇਆ । ਉਸ ਨੇ ਗੱਠੇ ਵਿਚੋਂ ਇਕ-ਇਕ ਸ਼ੋਟੀ ਕੱਢ ਕੇ ਆਪਣੇ ਪੁੱਤਰਾਂ ਨੂੰ ਦਿੱਤੀ ਤੇ ਉਨ੍ਹਾਂ ਨੂੰ ਤੌੜਨ ਲਈ ਕਿਹਾ ਚੌਹਾਂ ਪੁੱਤਰਾਂ ਨੇ ਇਕ-ਇਕ ਸੋਟੀ ਨੂੰ ਬੜੀ ਸੌਖ ਨਾਲ ਤੋੜ ਦਿੱਤਾ ।ਫਿਰ ਕਿਸਾਨ ਨੇ ਸਾਰਾ ਗੱਠਾ ਘੁੱਟ ਕੇ ਬੰਨਿਆ ਤੇ ਉਨ੍ਹਾਂ ਨੂੰ ਦੇ ਕੇ ਕਿਹਾ ਕਿ ਉਹ ਇਕੱਲਾ-ਇਕੱਲਾ ਇਸ ਸਾਰੇ ਗੱਠੇ ਨੂੰ ਤੋੜੇ । ਕੋਈ ਵੀ ਪੁੱਤਰ ਉਸ ਬੰਨ੍ਹੇ ਹੋਏ ਗੱਠੇ ਨੂੰ ਨਾ ਤੋੜ ਸਕਿਆ । ਕਿਸਾਨ ਨੇ ਪੁੱਤਰਾਂ ਨੂੰ ਸਿੱਖਿਆ ਦਿੱਤੀ ਕਿ ਉਹ ਇਨ੍ਹਾਂ ਪਤਲੀਆਂ-ਪਤਲੀਆਂ ਸੋਟੀਆਂ ਤੋਂ ਸਿੱਖਿਆ ਲੈਣ ਉਨ੍ਹਾਂ ਨੂੰ ਲੜਾਈ-ਝਗੜਾ ਕਰ ਕੇ ਇਕੱਲੇ-ਇਕੱਲੇ ਰਹਿਣ ਦੀ ਥਾਂ ਮਿਲ ਕੇ ਰਹਿਣਾ ਚਾਹੀਦਾ ਹੈ । ਇਸ ਤਰ੍ਹਾਂ ਉਨ੍ਹਾਂ ਦੀ ਤਾਕਤ ਬਹੁਤ ਹੋਵੇਗੀ । ਇਹ ਸੁਣ ਕੇ ਪੁੱਤਰਾਂ ਨੇ ਪਿਤਾ ਨੂੰ ਮਿਲ ਕੇ ਰਹਿਣ ਦਾ ਬਚਨ ਦਿੱਤਾ । ਸਿੱਖਿਆ-ਏਕਤਾ ਵਿਚ ਬਲ ਹੈ ।

2. ਤਿਹਾਇਆ ਕਾਂ

ਇਕ ਵਾਰੀ ਇਕ ਕਾਂ ਬਹੁਤ ਤਿਹਾਇਆ ਸੀ । ਉਹ ਪਾਣੀ ਨੂੰ ਲੱਭਣ ਲਈ ਇਧਰ-ਉਧਰ ਉੱਡਿਆ, ਪਰ ਉਸ ਨੂੰ ਕਿਤੇ ਵੀ ਪਾਣੀ ਨਾ ਮਿਲਿਆ ਆਖ਼ਰ ਉਹ ਇਕ ਬਾਗ਼ ਵਿਚ ਪਹੁੰਚਿਆ । ਉੱਥੇ ਉਸ ਨੇ ਪਾਣੀ ਦਾ ਇਕ ਘੜਾ ਵੇਖਿਆ ਕਾਂ ਘੜੇ ਨੂੰ ਵੇਖ ਕੇ ਬਹੁਤ ਪਸੰਨ ਹੋਇਆ ਪਰ ਘੜੇ ਵਿਚ ਪਾਣੀ ਬਹੁਤ ਥੋੜਾ ਸੀ ।ਉਹ ਦੀ ਚੁੰਝ ਪਾਣੀ ਤਕ ਨਾ ਪਹੁੰਚ ਸਕੀ । ਕਾਂ ਨੇ ਇਕ ਵਿਉਂਤ ਸੋਚੀ । ਘੜੇ ਦੇ ਕੋਲ ਛੋਟੇ1 ਛੋਟੇ ਰੋੜੇ ਪਏ ਸਨ ਉਸ ਨੇ ਉਹ ਰੋੜੇ ਵਾਰੀ-ਵਾਰੀ ਚੁੱਕ ਕੇ ਘੜੇ ਵਿਚ ਸੁੱਟ ਦਿੱਤੇ । ਘੜੇ ਦਾ ਪਾਣੀ ਉੱਪਰ ਆ ਗਿਆ । ਕਾਂ ਨੇ ਪਾਣੀ ਪੀਤਾ ਤੇ ਆਪਣੀ ਤੇ ਬੁਝਾ ਕੇ ਦੂਰ ਉੱਡ ਗਿਆ । ਸਿੱਖਿਆ-ਜਿੱਥੇ ਚਾਹ ਉੱਥੇ ਰਾਹ ।
ਜਾਂ ਲੋੜ ਕਾਢ ਦੀ ਮਾਂ ਹੈ ।

PSEB 4th Class Punjabi ਰਚਨਾ ਕਹਾਣੀ ਰਚਨਾ

3. ਕਾਂ ਤੇ ਲੂੰਬੜੀ

ਇਕ ਵਾਰੀ ਇਕ ਲੂੰਬੜੀ ਨੂੰ ਬਹੁਤ ਭੁੱਖ ਲੱਗੀ । ਭੋਜਨ ਦੀ ਭਾਲ ਵਿਚ ਉਹ ਇਧਰ-ਉਧਰ ਗਈ, ਪਰ ਕਿਤਿਓਂ ਵੀ ਕੁੱਝ ਨਾ ਮਿਲਿਆ ਅੰਤ ਨੂੰ ਥੱਕ-ਟੁੱਟ ਕੇ ਉਹ ਇਕ ਰੁੱਖ ਦੀ ਛਾਂ ਹੇਠ ਅਰਾਮ ਕਰਨ ਲਈ ਬੈਠ ਗਈ ।

ਇੰਨੇ ਨੂੰ ਲੂੰਬੜੀ ਨੇ ਉੱਪਰ ਤੱਕਿਆ । ਰੁੱਖ ਦੀ ਟਹਿਣੀ ਉੱਤੇ ਇਕ ਕਾਂ ਬੈਠਾ ਸੀ, ਜਿਸ ਦੇ ਮੂੰਹ ਵਿਚ ਪਨੀਰ ਦਾ ਟੁਕੜਾ ਸੀ ਪਨੀਰ ਵਲ ਵੇਖ ਕੇ ਲੂੰਬੜੀ ਸੋਚਣ ਲੱਗੀ ਕਿ ਮੈਂ ਪਨੀਰ ਦਾ ਟੁਕੜਾ ਕਿਵੇਂ ਖੋਹਵਾਂ । ਅਖ਼ੀਰ ਉਸ ਨੇ ਇਕ ਵਿਉਂਤ ਕੱਢ ਹੀ ਲਈ ।

ਉਸ ਨੇ ਬੜੀ ਚਲਾਕੀ ਤੇ ਪਿਆਰ ਭਰੀ ਅਵਾਜ਼ ‘ ਨਾਲ ਕਾਂ ਨੂੰ ਕਿਹਾ, “ਕਾਂ ਰਾਜੇ ! ਤੂੰ ਬਹੁਤ ਹੀ ਸੁੰਦਰ ਪੰਛੀ ਹੈਂ । ਤੇਰੀ ਅਵਾਜ਼ ਬੜੀ ਸੁਰੀਲੀ ਹੈ । ਮੇਰਾ ਦਿਲ ਤੇਰਾ ਇਕ ਗੀਤ ਸੁਣਨ ਨੂੰ ਕਰਦਾ ਹੈ । ਕਿਰਪਾ ਕਰ ਕੇ ਮੈਨੂੰ ਇਕ ਗੀਤ ਸੁਣਾ ।” ਕਾਂ ਲੂੰਬੜੀ ਦੀ ਖ਼ੁਸ਼ਾਮਦ ਸੁਣ ਕੇ ਖ਼ੁਸ਼ੀ ਨਾਲ ਫੁੱਲ ਗਿਆ । ਉਸ ਨੇ ਜਿਉਂ ਹੀ ਗਾਉਣ ਵਾਸਤੇ ਆਪਣਾ ਮੂੰਹ ਖੋਲ੍ਹਿਆ, ਪਨੀਰ ਦਾ ਟੁਕੜਾ ਉਸ ਦੇ ਮੂੰਹ ਵਿਚੋਂ ਹੇਠਾਂ ਡਿਗ ਪਿਆ । ਲੂੰਬੜੀ ਨੇ ਇਕ-ਦਮ ਟੁਕੜੇ ਨੂੰ ਚੁੱਕਿਆ ਤੇ ਖਾ ਕੇ ਆਪਣੇ ਰਾਹ ਤੁਰਦੀ ਬਣੀ 1 ਕਾਂ ਵਿਚਾਰਾ ਉਸ ਵਲ ਵੇਖਦਾ ਹੀ ਰਹਿ ਗਿਆ ।
ਸਿੱਖਿਆ-ਸਾਨੂੰ ਕਿਸੇ ਦੀ ਖ਼ੁਸ਼ਾਮਦ ਵਿਚ ਨਹੀਂ ਆਉਣਾ ਚਾਹੀਦਾ |

4. ਸ਼ੇਰ ਤੇ ਚੂਹੀ

ਗਰਮੀ ਦੀ ਰੁੱਤ ਸੀ । ਇਕ ਸ਼ੇਰ ਦਰੱਖ਼ਤ ਦੀ ਛਾਂ ਹੇਠ ਸੁੱਤਾ ਪਿਆ ਸੀ ਲਾਗੇ ਹੀਂ ਇਕ ਖੁੱਡ ਵਿਚ ਇਕ ਚੂਹੀ ਰਹਿੰਦੀ ਸੀ । ਉਹ ਆਪਣੀ ਖੁੱਡ ਵਿਚੋਂ ਬਾਹਰ ਆਈ ਤੇ ਸੁੱਤੇ ਪਏ ਸ਼ੇਰ ਦੇ ਉੱਪਰ ਕੁੱਦਣਾ ਸ਼ੁਰੂ ਕਰ ਦਿੱਤਾ । ਸ਼ੇਰ ਦੀ ਅੱਖ ਖੁੱਲ੍ਹ ਗਈ । ਉਸ ਨੂੰ ਬੜਾ ਗੁੱਸਾ ਆਇਆ । ਉਸ ਨੇ ਚੂਹੀ ਨੂੰ ਫੜ ਕੇ ਮਾਰ ਦੇਣਾ ਚਾਹਿਆ ਪਰ ਚੂਹੀ ਨੇ ਬੇਨਤੀ ਕੀਤੀ ਕਿ ਉਸ ਤੋਂ ਭੁੱਲ ਹੋ ਗਈ ਹੈ ; ਉਸ ਨੂੰ ਮੁਆਫ਼ ਕਰ ਦਿੱਤਾ ਜਾਵੇ । ਸਮਾਂ ਆਉਣ ‘ਤੇ ਉਹ ਉਸ ਦੀ ਮਿਹਰਬਾਨੀ ਦਾ ਬਦਲਾ ਜ਼ਰੂਰ ਚੁਕਾਵੇਗੀ । ਸ਼ੇਰ ਨੇ ਤਰਸ ਖਾਧਾ ਤੇ ਉਸ ਨੂੰ ਛੱਡ ਦਿੱਤਾ ।

ਕੁੱਝ ਸਮਾਂ ਬੀਤਣ ਤੋਂ ਪਿੱਛੋਂ ਸ਼ੇਰ ਇਕ ਸ਼ਿਕਾਰੀ ਦੇ ਜਾਲ ਵਿਚ ਫਸ ਗਿਆ । ਉਸ ਨੇ ਬਥੇਰੇ ਹੱਥ-ਪੈਰ ਮਾਰੇਂ, ਪਰ ਵਿਅਰਥ ਉਸ ਨੇ ਜ਼ੋਰ ਦੀ ਗਰਜਣਾ ਸ਼ੁਰੂ ਕੀਤਾ ।ਉਸ ਦੀ ਗਰਜ ਚੂਹੀ ਨੇ ਸੁਣੀ । ਚੂਹੀ ਇਕਦਮ ਸ਼ੇਰ ਕੋਲ ਪਹੁੰਚੀ ਤੇ ਉਸ ਨੇ ਆਪਣੇ ਛੋਟੇ-ਛੋਟੇ ਦੰਦਾਂ ਨਾਲ ਜਾਲ ਨੂੰ ਕੱਟਣਾ ਸ਼ੁਰੂ ਕਰ ਦਿੱਤਾ । ਆਖ਼ਰਕਾਰ ਹੌਲੀ-ਹੌਲੀ ਉਸ ਨੇ ਸ਼ੇਰ ਨੂੰ ਜਾਲ ਵਿਚੋਂ ਕੱਢ ਦਿੱਤਾ । ਸ਼ੇਰ ਨੇ ਚੂਹੀ ਦਾ ਬਹੁਤ ਧੰਨਵਾਦ ਕੀਤਾ ਸਿੱਖਿਆ-ਅੰਤ ਭਲੇ ਦਾ ਭਲਾ ।

5. ਲੂੰਬੜੀ ਤੇ ਅੰਗੂਰ

ਇਕ ਸਮੇਂ ਦੀ ਗੱਲ ਹੈ ਕਿ ਇਕ ਲੂੰਬੜੀ ਬੜੀ ਭੁੱਖੀ ਸੀ । ਭੁੱਖ ਨੇ ਉਸ ਨੂੰ ਬੇਚੈਨ ਕਰ ਦਿੱਤਾ ਸੀ । ਤੁਰਦੀ-ਫਿਰਦੀ ਉਹ ਇਕ ਬਾਗ਼ ਵਿਚ ਪਹੁੰਚ ਗਈ । ਉੱਥੇ ਉਸ ਨੇ ਅੰਗੂਰਾਂ ਦੀ ਵੇਲ ਦੇਖੀ । ਉਸ ਨਾਲ ਲਮਕਦੇ ਅੰਗੂਰਾਂ ਦੇ ਗੁੱਛੇ ਵੇਖ ਕੇ ਉਸ ਦੇ ਮੂੰਹ ਵਿਚ ਪਾਣੀ ਭਰ ਆਇਆ ਅੰਗੂਰ ਬਹੁਤ ਉੱਚੇ ਸਨ ਉਹ ਸੋਚਣ ਲੱਗੀ ਕਿ ਅੰਗੂਰ ਕਿਵੇਂ ਪ੍ਰਾਪਤ ਕੀਤੇ ਜਾਣ |

ਉਸ ਨੇ ਅੰਗੂਰ ਖਾਣ ਲਈ ਉੱਛਲਣਾ ਸ਼ੁਰੂ ਕੀਤਾ । ਵਾਰ-ਵਾਰ ਕੋਸ਼ਿਸ਼ ਕਰਨ ‘ਤੇ ਵੀ ਉਹ ਅੰਗੁਰਾਂ ਤਕ ਨਾ ਪਹੁੰਚ ਸਕੀ । ਉਸ ਨੇ ਅੰਗੂਰ ਖਾਣ ਦਾ ਵਿਚਾਰ ਹੀ ਤਿਆਗ ਦਿੱਤਾ । ਉਸ ਨੇ ਕਿਹਾ, “ਮੈਂ ਅੰਗੂਰ ਨਹੀਂ ਖਾਣੇ ਚਾਹੁੰਦੀ, ਇਹ ਬਹੁਤ ਖੱਟੇ ਹਨ । ਜੇ ਮੈਂ ਇਹ ਖਾਵਾਂਗੀ, ਤਾਂ ਬਿਮਾਰ ਹੋ ਜਾਵਾਂਗੀ।”
ਸਿੱਖਿਆ-ਹੱਥ ਨਾ ਅੱਪੜੇ, ਬੂਹ ਕੌੜੀ ।

ਵਿਸਰਾਮ ਚਿੰਨ੍ਹ

1. ਡੰਡੀ-(।) – ਇਹ ਚਿੰਨ੍ਹ ਸਧਾਰਨ ਵਾਕ ਦੇ ਅੰਤ ਵਿਚ ਪੂਰਨ ਠਹਿਰਾਓ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ; ਜਿਵੇਂ
(ਉ) ਬਲਜੀਤ ਮੇਰਾ ਭਰਾ ਹੈ ।
(ਅ) ਮੈਂ ਘਰ ਜਾਂਦਾ ਹਾਂ ।
(ਈ) ਮੈਂ ਹਾਕੀ ਖੇਡਦਾ ਹਾਂ ।

2. ਪ੍ਰਸ਼ਨਿਕ ਚਿੰਨ੍ਹ-(?)-ਇਹ ਚਿੰਨ੍ਹ ਉਨ੍ਹਾਂ ਵਾਕਾਂ ਦੇ ਅੰਤ ਵਿਚ ਆਉਂਦਾ ਹੈ, ਜਿਨ੍ਹਾਂ ਵਿਚ ਕੋਈ ਪ੍ਰਸ਼ਨ ਪੁੱਛਿਆ ਗਿਆ ਹੋਵੇ; ਜਿਵੇਂ-
(ਉ) ਤੇਰਾ ਨਾਂ ਕੀ ਹੈ ?
(ਅ) ਤੂੰ ਦਵਾਈ ਕਿਉਂ ਨਹੀਂ ਖਾਧੀ ?
(ਈ) ਕੀ ਤੂੰ ਆਪਣਾ ਪਾਠ ਯਾਦ ਕਰ ਲਿਆ ਹੈ ?

PSEB 4th Class Punjabi ਰਚਨਾ ਕਹਾਣੀ ਰਚਨਾ

3. ਵਿਸਮਿਕ ਚਿੰਨ੍ਹ-(!)-ਇਸ ਚਿੰਨ੍ਹ ਦੀ ਵਰਤੋਂ ਕਿਸੇ ਨੂੰ ਸੰਬੋਧਨ ਕਰਨ ਲਈ ਵਰਤੇ ਜਾਣ ਵਾਲੇ ਸ਼ਬਦਾਂ ਅਤੇ ਖ਼ੁਸ਼ੀ, ਗਮੀ ਤੇ ਹੈਰਾਨੀ ਪੈਦਾ ਕਰਨ ਵਾਲੇ ਸ਼ਬਦਾਂ ਤੇ ਵਾਕਾਂ ਦੇ ਨਾਲ ਹੁੰਦੀ ਹੈ , ਜਿਵੇਂ-
ਸੰਬੋਧਨ ਕਰਨ ਸਮੇਂ-ਓਇ ਕਾਕਾ ! ਇਧਰ ਆ ।
ਹੈਰਾਨੀ, ਖ਼ੁਸ਼ੀ ਤੇ ਗ਼ਮੀ ਭਰੇ ਵਾਕ-ਅੰਸ਼ਾਂ ਤੇ ਵਾਕਾਂ ਦੇ ਨਾਲ ; ਜਿਵੇਂ
(ਉ) ਸ਼ਾਬਾਸ਼ !
(ਅ) ਵਾਹ ! ਕਮਾਲ ਹੋ ਗਿਆ :
(ਇ) ਹੈਂ ! ਤੂੰ ਫੇਲ੍ਹ ਹੋ ਗਿਆ !
(ਸ) ਹਾਏ !

4. ਕਾਮਾ-,-ਕਾਮਾ (,) ਉੱਥੇ ਪਾਇਆ ਜਾਂਦਾ ਹੈ, ਜਿੱਥੇ ਡੰਡੀ ਤੋਂ ਘੱਟ ਠਹਿਰਾਓ ਹੁੰਦਾ ਹੈ ; ਜਿਵੇਂ
(ੳ) ਉਹ ਮੁੰਡਾ, ਜੋ ਬਿਮਾਰ ਹੈ, ਅੱਜ ਸਕੂਲ ਨਹੀਂ ਆਇਆ ।
(ਅ) ਮੈਂ ਬਜ਼ਾਰੋਂ ਕਿਤਾਬਾਂ, ਕਾਪੀਆਂ, ਪੈੱਨਸਿਲਾਂ ਤੇ ਸਿਆਹੀ ਲਿਆਂਦੀ ।

5. ਪੁੱਠੇ ਕਾਮੇ ( ”)-ਜਦੋਂ ਕਿਸੇ ਦੀ ਕਹੀ ਹੋਈ ਗੱਲ ਨੂੰ ਇੰਨ-ਬਿੰਨ ਲਿਖਿਆ ਜਾਂਦਾ ਹੈ, ਤਾਂ
ਉਸਦੇ ਦੁਆਲੇ ਦੋਹਰੇ ਪੁੱਠੇ ਕਾਮੇ ਪਾਏ ਜਾਂਦੇ ਹਨ; ਜਿਵੇਂ- ਮੈਂ ਕਿਹਾ, “ਮੈਂ ਅੱਜ ਸਕੂਲ ਨਹੀਂ ਜਾਵਾਂਗਾ ।

Leave a Comment